PSEB 6th Class Punjabi Solutions Chapter 1 ਤਿਰੰਗਾ

Punjab State Board PSEB 6th Class Punjabi Book Solutions Chapter 1 ਤਿਰੰਗਾ Textbook Exercise Questions and Answers.

PSEB Solutions for Class 6 Punjabi Chapter 1 ਤਿਰੰਗਾ (1st Language)

Punjabi Guide for Class 6 PSEB ਤਿਰੰਗਾ Textbook Questions and Answers

ਤਿਰੰਗਾ ਪਾਠ-ਅਭਿਆਸ

1. ਦੱਸੋ :

ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ?
ਉੱਤਰ :
ਹਰਾ, ਕੇਸਰੀ ਤੇ ਚਿੱਟਾ।

ਤਿਰੰਗੇ ਵਿੱਚ ਸ਼ਬਦ “ਸਾਵਾਂ ਤੋਂ ਕੀ ਭਾਵ ਹੈ?
ਉੱਤਰ :
ਤਿਰੰਗੇ ਵਿਚ ਸ਼ਬਦ “ਸਾਵਾਂ ਤੋਂ ਭਾਵ ਹੈ, ਖ਼ੁਸ਼ਹਾਲੀ।

PSEB 6th Class Punjabi Solutions Chapter 1 ਤਿਰੰਗਾ

ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ?
ਉੱਤਰ :
ਜੰਗ ਵਿਚ ਸ਼ਹੀਦੀ ਪ੍ਰਾਪਤ ਕਰਨ ਨੂੰ।

ਚਿੱਟਾ ਰੰਗ ਕਿਸ ਗੁਣ ਕਰਕੇ ਚੰਗਾ ਲੱਗਦਾ ਹੈ?
ਉੱਤਰ :
ਸ਼ਾਂਤੀ ਦਾ ਨਿਸ਼ਾਨ ਹੋਣ ਕਰਕੇ।

ਅਸ਼ੋਕ-ਚੱਕਰ ਦਾ ਕੀ ਭਾਵ ਹੈ?
ਉੱਤਰ :
ਵਿਕਾਸ।

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

ਸਾਵਾ ਰੰਗ ਤੇਰਾ ਦੱਸੇ
………………………………
ਪਹਿਨ ਬਾਣਾ ਕੇਸਰੀ
………………………………
ਚਿੱਟਾ ਰੰਗ ਤੇਰਾ ਸਾਡਾ
………………………………
ਉੱਤਰ :
ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ !
ਚਿੱਟਾ ਰੰਗ ਤੇਰਾ ਸਾਡਾ
ਸ਼ਾਂਤੀ ਦਾ ਵਿਧਾਨ ਏ।

PSEB 6th Class Punjabi Solutions Chapter 1 ਤਿਰੰਗਾ

3. ਔਖੇ ਸ਼ਬਦਾਂ ਦੇ ਅਰਥ :

  • ਤਿਰੰਗਾ : ਤਿੰਨ ਰੰਗ, ਤਿਰੰਗੇ ਤੋਂ ਭਾਵ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ
  • ਅਜ਼ਾਦੀ : ਖੁੱਲ੍ਹ, ਸੁਤੰਤਰਤਾ
  • ਅੰਬਰ : ਅਕਾਸ਼, ਅਸਮਾਨ, ਗਗਨ, ਅਰਸ਼
  • ਨਿਰਾਲੀ : ਵੱਖਰੀ, ਵਿਲੱਖਣ
  • ਏਕਤਾ : ਏਕਾ, ਮੇਲ, ਇਕੱਠ ਵਿਕਾਸ ਵਾਧਾ, ਤਰੱਕੀ, ਉੱਨਤੀ
  • ਸਾਵਾ : ਹਰਾ, ਸਬਜ਼
  • ਬਾਣਾ : ਲਿਬਾਸ, ਪਹਿਰਾਵਾ

4. ਹੇਠ ਲਿਖੇ ਸ਼ਬਦਾਂ ਨੂੰ ਸਮਾਨਾਰਥੀ ਸ਼ਬਦਾਂ ਨਾਲ ਮਿਲਾਓ:

PSEB 6th Class Punjabi Solutions Chapter 1 ਤਿਰੰਗਾ 1
ਉੱਤਰ :
PSEB 6th Class Punjabi Solutions Chapter 1 ਤਿਰੰਗਾ 2

PSEB 6th Class Punjabi Solutions Chapter 1 ਤਿਰੰਗਾ

5. ਆਪਣੀ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਮਿਲ ਕੇ ਇਹ ਕਵਿਤਾ ਗਾਓ।
ਉੱਤਰ :
(ਨੋਟ-ਵਿਦਿਆਰਥੀ ਇਸ ਗੀਤ ਨੂੰ ਗਾਉਣ ਦਾ ਅਭਿਆਸ ਕਰਨ।

6. ਅਧਿਆਪਕ ਲਈ :
ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਮੌਕੇ ਬੱਚਿਆਂ ਨੂੰ ਪ੍ਰੇਡ ਵਿੱਚ ਸ਼ਾਮਲ ਕਰੋ ਅਤੇ ਤਿਰੰਗੇ ਸੰਬੰਧੀ ਇਸ ਕਵਿਤਾ ਦੇ ਨਾਲ-ਨਾਲ ਹੋਰ ਗੀਤ ਜਾਂ ਕਵਿਤਾਵਾਂ ਬੋਲਣ ਲਈ ਪ੍ਰੇਰਿਤ ਕਰੋ।

PSEB 6th Class Punjabi Guide ਤਿਰੰਗਾ Important Questions and Answers

ਤਿਰੰਗਾ ਪੰਜਾਬੀ ਪੁਸਤਕ

1. ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਉ) ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ
ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਇੱਕ-ਇੱਕ ਤਾਰ ਤੇਰੀ
ਜਾਪੇ ਮੂੰਹੋਂ ਬੋਲਦੀ ਮੁੱਲ ਹੈ ਅਜ਼ਾਦੀ
ਸਦਾ ਲਹੂਆਂ ਨਾਲ ਤੋਲਦੀ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਉੱਤਰ :
ਭਾਰਤ-ਵਾਸੀ ਕਹਿੰਦੇ ਹਨ, “ਹੇ ਸਾਡੇ ਦੇਸ਼ ਦੇ ਤਿਰੰਗੇ ਝੰਡਿਆ; ਤੇਰੀ ਸ਼ਾਨ ਸਾਰੀ ਦੁਨੀਆ ਦੇ ਝੰਡਿਆਂ ਤੋਂ ਵੱਖਰੀ ਹੈ ਸਾਰੇ ਦੇਸ਼-ਵਾਸੀਆਂ ਨੂੰ ਤੇਰੀ ਸ਼ਾਨ ਉੱਤੇ ਬਹੁਤ ਮਾਣ ਹੈ ॥ ਤੇਰਾ ਇਕ-ਇਕ ਧਾਗਾ ਮੂੰਹੋਂ ਬੋਲ ਕੇ ਦੱਸਦਾ ਹੈ ਕਿ ਅਜ਼ਾਦੀ ਦਾ ਮੁੱਲ ਹਮੇਸ਼ਾ ਖ਼ੂਨ ਦੇ ਕੇ ਹੀ ਤਾਰਿਆ ਜਾਂਦਾ ਹੈ। ਹੇ ਤਿਰੰਗੇ ਝੰਡਿਆ ! ਤੂੰ ਤਾਂ ਸਾਡੇ ਦੇਸ਼ ਦੀ ਆਨ-ਸ਼ਾਨ ਦਾ ਅਸਮਾਨਾਂ ਤਕ ਉੱਚਾ ਝੂਲਦਾ ਹੋਇਆ ਚਿੰਨ ਹੈਂ। ਤੇਰੀ ਸ਼ਾਨ ਦੁਨੀਆ ਭਰ ਦੇ ਝੰਡਿਆਂ ਤੋਂ ਨਿਰਾਲੀ ਹੈ।

ਔਖੇ ਸ਼ਬਦਾਂ ਦੇ ਅਰਥ-ਤਿਰੰਗਿਆ-ਹੇ ਤਿਰੰਗੇ ਝੰਡਿਆ। ਤਿਰੰਗਾ-ਭਾਰਤ ਦੇ ਝੰਡੇ ਦਾ ਨਾਂ, ਜੋ ਕਿ ਤਿੰਨ-ਰੰਗਾ ਹੈ। ਨਿਰਾਲੀ-ਸਭ ਤੋਂ ਵੱਖਰੀ ਸ਼ਾਨ-ਵਡਿਆਈ। ਹੁਆਂ ਜਾਨ ਦੀਆਂ ਕੁਰਬਾਨੀਆਂ ਅੰਬਰਾਂ-ਅਸਮਾਨਾਂ ( ਨਿਸ਼ਾਨ-ਝੰਡਾ, ਚਿੰਨ੍ਹ।

PSEB 6th Class Punjabi Solutions Chapter 1 ਤਿਰੰਗਾ

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਅ) ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ।
ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਏ
ਭੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਉੱਤਰ :
ਭਾਰਤ ਵਾਸੀ ਆਪਣੇ ਦੇਸ਼ ਦੇ ਝੰਡੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ, (ਹੇ ਤਿਰੰਗਿਆ ਝੰਡਿਆ ! ਤੇਰਾ ਹਰਾ ਰੰਗ ਅਜ਼ਾਦੀ ਦੇ ਸਮੇਂ ਵਿਚ ਖੇਤਾਂ ਵਿਚ ਉੱਗੀਆਂ ਭਰਪੂਰ ਫ਼ਸਲਾਂ ਦੇ ਰੰਗ ਨੂੰ ਦਰਸਾ ਰਿਹਾ ਹੈ ਅਰਥਾਤ ਦੇਸ਼ ਦੀ ਖ਼ੁਸ਼ਹਾਲੀ ਦਾ ਚਿੰਨ੍ਹ ਹੈ। ਤੇਰਾ ਕੇਸਰੀ ਰੰਗ ਅਜ਼ਾਦੀ ਦੀ ਜੰਗ ਲਈ ਸ਼ਹੀਦੀ ਬਾਣੇ ਪਹਿਨ ਕੇ ਜਾਣ ਵਾਲੇ ਸ਼ਹੀਦਾਂ ਦਾ ਚਿੰਨ ਹੈ। ਤੇਰਾ ਚਿੱਟਾ ਰੰਗ ਦੱਸਦਾ ਹੈ ਕਿ ਸਾਡਾ ਅਸੂਲ ਸ਼ਾਂਤੀ ਉੱਤੇ ਕਾਇਮ ਰਹਿਣਾ ਹੈ। ਇਸ ਤਰ੍ਹਾਂ ਹੈ ਤਿੰਨਾਂ ਰੰਗਾਂ ਵਾਲੇ ਝੰਡਿਆ ! ਤੇਰੀ ਸ਼ਾਨ ਸਭ ਦੁਨੀਆ ਦੇ ਝੰਡਿਆਂ ਤੋਂ ਨਿਰਾਲੀ ਹੈ।”

ਔਖੇ ਸ਼ਬਦਾਂ ਦੇ ਅਰਥ-ਸਾਵਾ-ਹਰਾ ਖੇਤੀਆਂ ਦੇ ਰੰਗ-ਫ਼ਸਲਾਂ ਦੀ ਪੈਦਾਵਾਰ ਭਾਵ ਖ਼ੁਸ਼ਹਾਲੀ। ਬਾਣਾ-ਪਹਿਰਾਵਾ ਸ਼ਹੀਦ-ਦੇਸ਼ ਦੀ ਸੁਤੰਤਰਤਾ ਤੇ ਰੱਖਿਆ ਲਈ ਕੁਰਬਾਨ ਹੋਣ ਵਾਲੇ। ਵਿਧਾਨ-ਨਿਯਮ, ਅਸੂਲ ॥

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ : –

(ਏ) ਤਿੰਨੇ ਰੰਗ ‘ਕੱਠੇ ਹੋ ਕੇ।
ਏਕਤਾ ਨੂੰ ਦੱਸਦੇ
ਤੇਰੀ ਛਾਇਆ ਹੇਠ
ਸਾਰੇ ਭਾਈ-ਭਾਈ ਵੱਸਦੇ।
ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਉੱਤਰ :
ਭਾਰਤ ਦੇ ਵਾਸੀ ਆਪਣੇ ਦੇਸ਼ ਦੇ ਝੰਡੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ, “ਹੇ ਤਿਰੰਗਿਆ ਝੰਡਿਆ ! ਤੇਰੇ ਤਿੰਨੇ ਰੰਗ ਇਕੱਠੇ ਹੋ ਕੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਅਸੀਂ ਸਾਰੇ ਭਾਰਤ-ਵਾਸੀ ਏਕਤਾ ਨਾਲ ਰਹਿੰਦੇ ਹਾਂ। ਤੇਰੀ ਛਾਂ ਹੇਠ ਅਸੀਂ ਸਾਰੇ ਮਿਲ ਕੇ ਭਰਾਵਾਂ ਵਾਂਗ ਰਹਿੰਦੇ ਹਾਂ। ਤੇਰੇ ਵਿਚਲਾ ਅਸ਼ੋਕ ਚੱਕਰ ਸਾਡੇ ਦੇਸ਼ ਦੀ ਉੱਨਤੀ ਨੂੰ ਦਰਸਾਉਂਦਾ ਹੈ। ਹੇ ਤਿਰੰਗੇ ਝੰਡਿਆ, ਤੇਰੀ ਸ਼ਾਨ ਨਿਰਾਲੀ ਹੈ। ਸਾਨੂੰ ਤੇਰੇ ਉੱਤੇ ਬਹੁਤ ਮਾਣ ਹੈ ”

ਔਖੇ ਸ਼ਬਦਾਂ ਦੇ ਅਰਥ-ਕੱਠੇ-ਇਕੱਠੇ। ਏਕਤਾ-ਇਕੱਠ, ਮਿਲ ਕੇ ਰਹਿਣਾ। ਛਾਇਆ ਛਾਂ ( ਭਾਈ-ਭਾਈ-ਭਰਾ-ਭਰਾ ਚੱਕਰ ਅਸ਼ੋਕ-ਮਹਾਰਾਜਾ ਅਸ਼ੋਕ ਦਾ ਚੱਕਰ 1 ਵਿਕਾਸ ਉੱਨਤੀ, ਤਰੱਕੀ।

PSEB 6th Class Punjabi Solutions Chapter 1 ਤਿਰੰਗਾ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ –
ਤਿਰੰਗਾ, ਅਜ਼ਾਦੀ, ਅੰਬਰ, ਨਿਰਾਲੀ, ਏਕਤਾ, ਵਿਕਾਸ, ਸਾਵਾ, ਬਾਣਾ, ਮਾਣ, ਸ਼ਹੀਦ, ਸ਼ਾਂਤੀ, ਭਾਈ-ਭਾਈ
ਉੱਤਰ :

  • (ਤਿੰਨ ਰੰਗਾਂ ਵਾਲਾ)-ਭਾਰਤ ਦੇ ਝੰਡੇ ਦਾ ਨਾਂ ਹੈ।
  • ਅਜ਼ਾਦੀ ਸੁਤੰਤਰਤਾ, ਮੁਕਤੀ)-15 ਅਗਸਤ ਨੂੰ ਸਾਰੇ ਭਾਰਤ-ਵਾਸੀ ਅਜ਼ਾਦੀ ਦਿਵਸ ਮਨਾਉਂਦੇ ਹਨ।
  • ਅੰਬਰ (ਅਸਮਾਨ-ਅੰਬਰ ਵਿਚ ਤਾਰੇ ਚਮਕ ਰਹੇ ਹਨ।
  • ਨਿਰਾਲੀ ਸਭ ਤੋਂ ਵੱਖਰੀ)-ਭਾਰਤ ਦੇ ਝੰਡੇ ਦੀ ਸ਼ਾਨ ਨਿਰਾਲੀ ਹੈ।
  • ਏਕਤਾ (ਏਕਾ, ਇਕੱਠ, ਮਿਲ ਕੇ-ਅਸੀਂ ਸਾਰੇ ਭਾਰਤ-ਵਾਸੀ ਏਕਤਾ ਨਾਲ ਰਹਿੰਦੇ ਹਾਂ।
  • ਵਿਕਾਸ ਤਰੱਕੀ)-ਅਜ਼ਾਦੀ ਪਿੱਛੋਂ ਭਾਰਤ ਦਿਨ-ਰਾਤ ਵਿਕਾਸ ਕਰ ਰਿਹਾ ਹੈ।
  • ਸਾਵਾ ਹਰਾ-ਤੋਤੇ ਦਾ ਰੰਗ ਸਾਵਾ ਹੁੰਦਾ ਹੈ।
  • ਬਾਣਾ ਪਹਿਰਾਵਾ)-ਸੂਰਮੇ ਕੇਸਰੀ ਬਾਣੇ ਪਹਿਨ ਕੇ ਜੰਗ ਵਿਚ ਕੁੱਦ ਪਏ।
  • ਮਾਣ ਆਦਰ, ਵਡੱਪਣ ਦਾ ਅਹਿਸਾਸ)-ਸਾਨੂੰ ਆਪਣੇ ਦੇਸ਼ ਦੇ ਤਿਰੰਗੇ ਝੰਡੇ ਉੱਤੇ ਮਾਣ ਹੈ।
  • ਸ਼ਹੀਦ (ਦੇਸ਼, ਕੌਮ ਜਾਂ ਧਰਮ ਲਈ ਜਾਨ ਦੇਣ ਵਾਲਾ)-ਸ: ਭਗਤ ਸਿੰਘ ਸਾਡਾ ਕੌਮੀ ਸ਼ਹੀਦ ਹੈ।
  • ਸ਼ਾਂਤੀ (ਅਮਨ)-ਯੂ. ਐੱਨ. ਓ. ਦਾ ਕੰਮ ਸੰਸਾਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਕੰਮ ਕਰਨਾ ਹੈ।
  • ਭਾਈ-ਭਾਈ ਭਰਾ-ਭਰਾ)–ਹਿੰਦੁਸਤਾਨ ਵਿਚ ਵਸਦੇ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਭਾਈ-ਭਾਈ ਹਨ।
  • ਵਿਧਾਨ (ਨਿਯਮ, ਅਸੂਲ)-ਦਸਵੰਧ ਕੱਢਣਾ ਗੁਰਸਿੱਖੀ ਦਾ ਵਿਧਾਨ ਹੈ।

Leave a Comment