PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Punjab State Board PSEB 11th Class Physical Education Book Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ Textbook Exercise Questions, and Answers.

PSEB Solutions for Class 11 Physical Education Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

Physical Education Guide for Class 11 PSEB ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਮਾਜ ਵਿੱਚ ਆਮ ਪ੍ਰਚੱਲਿਤ ਨਸ਼ੇ ਕਿਹੜੇ-ਕਿਹੜੇ ਹਨ ? (What are the various of intoxicants which are. prevailing in our society.)
ਉੱਤਰ-

  • ਸ਼ਰਾਬ,
  • ਅਫ਼ੀਮ,
  • ਤੰਬਾਕੂ,
  • ਭੰਗ,
  • ਹਸ਼ੀਸ਼,
  • ਨਸਵਾਰ,
  • ਕੈਫ਼ੀਨ,
  • ਐਡਰਵੀਨ,
  • ਨਾਰਕੋਟਿਕਸ,
  • ਐਨਾਬੋਲਿਕ ਸਟੀਰਾਇਡ ।

ਪ੍ਰਸ਼ਨ 2.
ਨਸ਼ੇ ਕੀ ਹੁੰਦੇ ਹਨ ? (What are intoxicants ?)
ਉੱਤਰ-
ਨਸ਼ਾ ਇੱਕ ਅਜਿਹਾ ਪਦਾਰਥ ਹੈ ਜਿਸ ਦਾ ਇਸਤੇਮਾਲ ਕਰਨ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ । ਮਨੁੱਖ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ । ਵਿਅਕਤੀ ਨੂੰ ਕੋਈ ਸੁੱਧ-ਬੁੱਧ ਨਹੀਂ ਰਹਿੰਦੀ ਅਤੇ ਉਹ ਆਪਣੇ ਪਰਿਵਾਰ ਅਤੇ ਸਮਾਜ ਦੇ ਲੋਕਾਂ ਦਾ ਨੁਕਸਾਨ ਕਰਦਾ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 3.
ਨਸ਼ਿਆਂ ਦੀਆਂ ਕਿਸਮਾਂ ਦੱਸੋ । (What are the types of intoxicants ?)
ਉੱਤਰ-
ਨਸ਼ੇ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ-ਸ਼ਰਾਬ, ਤੰਬਾਕੂ, ਅਫੀਮ, ਭੰਗ, ਚਰਸ, ਕੈਫੀਨ ਅਤੇ ਮੈਡੀਕਲ ਨਸ਼ੇ ਆਦਿ ।
1. ਸ਼ਰਾਬ (ਅਲਕੋਹਲ)-ਸ਼ਰਾਬ ਇੱਕ ਨਸ਼ੀਲਾ ਤਰਲ ਪਦਾਰਥ ਹੈ ਜੋ ਅਨਾਜਾਂ ਦੇ ਸਾੜ ਜਾਂ ਸੜਨ ਤੋਂ ਪੈਦਾ ਹੋਏ ਤੇਜ਼ਾਬਾਂ ਤੋਂ ਬਣਦੀ ਹੈ । ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਤੇ ਕਈ ਮਾਰੂ ਪ੍ਰਭਾਵ ਪੈਂਦੇ ਹਨ ।

2. ਤੰਬਾਕੂ (Tobacco-ਤੰਬਾਕੂ ਨਿਕੋਟੀਆਨਾ ਨਾਮਕ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੁੰਦਾ ਹੈ ਪਰ ਵਿਸ਼ਵ ਵਿੱਚ ਇਸ ਦੀ ਸਭ ਤੋਂ ਵੱਧ ਵਰਤੋਂ ਚਬਾਉਣ, ਪੀਣ ਅਤੇ ਸੁੰਘਣ ਦੇ ਤੌਰ ‘ਤੇ ਕੀਤੀ ਜਾਂਦੀ ਹੈ । ਤੰਬਾਕੂ ਦੇ ਧੂੰਏਂ . ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।

3. ਅਫ਼ੀਮ-ਅਫ਼ੀਮ ਇਕ ਕਾਲੇ ਰੰਗ ਦਾ ਕਸੈਲਾ ਮਾਦਕ ਪਦਾਰਥ ਹੁੰਦਾ ਹੈ । ਜੋਕਿ ਪੈਪੇਬਰ ਸੋਲਿਫੇਰਸ ਨਾਂ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਅਫ਼ੀਮੀ ਪਦਾਰਥਾਂ ਦੀ ਵਰਤੋਂ ਨਾਲ ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ । ਰਾਤ ਨੂੰ ਘੱਟ ਦਿਸਦਾ ਹੈ, ਥਕਾਵਟ ਰਹਿੰਦੀ ਹੈ ਅਤੇ ਸਾਹ ਫੁੱਲਦਾ ਹੈ ।

4. ਚਰਸ-ਇਹ ਭੰਗ ਤੋਂ ਬਣਿਆ ਨਸ਼ੀਲਾ ਪਦਾਰਥ ਹੁੰਦਾ ਹੈ । ਇਸ ਤੋਂ ਵਰਤੋਂ ਨਾਲ ਮਸਤੀ, ਨੀਂਦ, ਉਤੇਜਨਾ, ਬਿਮਾਰੀ ਆਦਿ ਮਹਿਸੂਸ ਹੋਣ ਲੱਗਦੀ ਹੈ । ਇਹ ਯਾਦਾਸ਼ਤ ਉੱਤੇ ਬੁਰਾ ਅਸਰ ਪਾਉਂਦੀ ਹੈ ।

5. ਕੋਕੀਨ-ਕੋਕੀਨ ਕੋਕਾ ਨਾਮਕ ਪੱਤੀਆਂ ਤੋਂ ਪ੍ਰਾਪਤ ਹੋਣ ਵਾਲਾ ਨਸ਼ੀਲਾ ਪਦਾਰਥ ਹੈ । ਇਸ ਨਾਲ ਬਲੱਡ ਪ੍ਰੈਸ਼ਰ ਵਿਚ ਵਾਧਾ, ਸੁਭਾਅ ਵਿਚ ਬਹੁਤ ਅਸਥਿਰਤਾ ਅਤੇ ਚਿੜਚਿੜਾਪਣ ਆ ਜਾਂਦਾ ਹੈ । ਇਸ ਦੀ ਵਰਤੋਂ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਦਿਲ ਫ਼ੇਲ ਹੋ ਸਕਦਾ ਹੈ ।

6. ਨਸ਼ੀਲੀਆਂ ਦਵਾਈਆਂ-ਕੁੱਝ ਨਸ਼ੀਲੀਆਂ ਦਵਾਈਆਂ ਭਿਆਨਕ ਬਿਮਾਰੀ ਜਾਂ ਅਪਰੇਸ਼ਨ ਸਮੇਂ ਦਰਦ ਤੋਂ ਰਾਹਤ ਲਈ ਦਿੱਤੀਆਂ ਜਾਂਦੀਆਂ ਹਨ । ਪਰ ਇਹ ਦਰਦ ਨਿਵਾਰਕ ਦਵਾਈਆਂ ਅੱਜ-ਕੱਲ੍ਹ, ਬਿਨਾਂ ਡਾਕਟਰੀ ਸਲਾਹ ਤੋਂ ਨਸ਼ੇ ਲਈ ਵਰਤੋਂ ਵਿਚ ਲਿਆਈਆਂ ਜਾਂਦੀਆਂ ਹਨ । ਇਨ੍ਹਾਂ ਦਵਾਈਆਂ ਵਿਚ ਕਈ ਤਰ੍ਹਾਂ ਦੀਆਂ ਨਸ਼ੀਲੀਆਂ ਗੋਲੀਆਂ, ਟੀਕੇ, ਕੈਪਸੂਲ ਆਦਿ ਸ਼ਾਮਿਲ ਹੁੰਦੇ ਹਨ ਜਿਵੇਂ-ਡਾਇਆਜੇਪਾਮ, ਨੈੱਬੂਟਾਲ, ਸੇਕੋਨਾਲ, ਬੈਂਜੋਡਾਇਆਜੇਪਾਈਨ ਆਦਿ ।

ਪ੍ਰਸ਼ਨ 4.
ਤੰਬਾਕੂ ‘ਤੇ ਨੋਟ ਲਿਖੋ । (Write the note on ‘Tobacco’)
ਉੱਤਰ-
ਤੰਬਾਕੂ ਨਿਕੋਟੀਆਨਾ ਕੁੱਲ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਨਸ਼ੀਲਾ ਪਦਾਰਥ ਹੈ । ਸਾਡੇ ਦੇਸ਼ ਵਿੱਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕੀ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ, ਵਿੱਚ ਰਲਾ ਕੇ ਸਿੱਧੇ ਮੂੰਹ ਵਿੱਚ ਰੱਖ ਕੇ ਖਾਣਾ ਜਾਂ ਪਾਨ ਵਿੱਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿੱਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਤੰਬਾਕੂ ਦੇ ਧੂੰਏਂ ਵਿੱਚ ਜ਼ਹਿਰੀਲੇ ਸੰਯੋਗ ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆਂ, ਫੀਨੋਲ ਅਤੇ ਹੋਰ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਉਪਜਦੇ ਹਨ ਜੋ ਕਿ ਮਨੁੱਖੀ ਸਰੀਰ ਲਈ ਬਹੁਤ ਹੀ ਹਾਨੀਕਾਰਕ ਹਨ ।

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ.ਬੀ.ਦਾ ਖਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖਾਸਕਰ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

ਪ੍ਰਸ਼ਨ 5.
ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦੱਸੋ । (What are the ill effect of our body Opium on human body ?)
ਉੱਤਰ-
ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ (Ill effect of taking Opium on our body) -ਅਫ਼ੀਮ ਪੈਪੇਬਰ ਸੋਨਿਵੇਸ ਨਾਂ ਦੇ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਇਹ ਇੱਕ ਕਾਲੇ ਰੰਗ ਦਾ ਕਸੈਲਾ ਮਾਦਕ ਪਦਾਰਥ ਹੈ ਜਿਸ ਦੀ ਵਰਤੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ ।

  • ਚਿਹਰਾ ਪੀਲਾ ਪੈ ਸਕਦਾ ਹੈ ।
  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
  • ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੁ ਸਾਫ਼ ਦਿਖਾਈ ਨਹੀਂ ਦਿੰਦੀ ।
  • ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
  • ਡਰ, ਘਬਰਾਹਟ ਅਤੇ ਬਿਮਾਰੀ ਦੀ ਹਾਲਤ ਮਹਿਸੂਸ ਹੁੰਦੀ ਹੈ ।
  • ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
  • ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 6.
ਨਸ਼ੇ ਕਰਨ ਦੇ ਕੀ ਕਾਰਨ ਹਨ ? (What are the causes of intoxicant ?)
ਉੱਤਰ-

  • ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
  • ਇਕੱਲਾਪਨ-ਜਦੋਂ ਮਾਤਾ-ਪਿਤਾ ਨੌਕਰੀ ਕਰਦੇ ਹੋਣ ਤਾਂ ਬੱਚਾ ਇਕੱਲਾ ਰਹਿ ਜਾਂਦਾ ਹੈ । ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
  • ਆਪਣੇ ਆਪ ਨੂੰ ਵੱਡਾ ਸਾਬਤ ਕਰਨਾ-ਜਦੋਂ ਬੱਚੇ ਨੂੰ ਕਿਸੇ ਕੰਮ ਤੋਂ ਰੋਕਿਆ ਜਾਵੇ ਤਾਂ ਉਸ ਗੁੱਸੇ ਵਿੱਚ ਜਾਂ ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਲਈ ਨਸ਼ੇ ਕਰਨ ਲੱਗ ਜਾਂਦਾ ਹੈ ।
  • ਮਾਨਸਿਕ ਦਬਾਅ-ਕੁੱਝ ਨੌਜਵਾਨ ਮਾਨਸਿਕ ਦਬਾਅ ਕਾਰਨ ਜਿਵੇਂ ਪੜ੍ਹਾਈ ਦਾ ਬੋਝ, ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰ ਸਕਣ ਦੀ ਹਾਲਤ ਵਿੱਚ ਨਸ਼ੇ ਕਰਨ ਲੱਗ ਜਾਂਦੇ ਹਨ ।
  • ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।

ਪ੍ਰਸ਼ਨ 7.
ਨਸ਼ਿਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ‘ਤੇ ਕੀ ਪ੍ਰਭਾਵ ਹੈ ? (What are the effect of intoxicants on ployer, family, society and country.)
ਉੱਤਰ-
ਨਸ਼ੀਲੀਆਂ ਵਸਤੂਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ਤੇ ਪ੍ਰਭਾਵ (Effects of Intoxicants on Individual, Family, Society and Country)- ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਨ੍ਹਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ ।

ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । | ਹਰੇਕ ਵਿਅਕਤੀ ਆਪਣੇ ਮਨੋਰੰਜਨ ਲਈ ਕਿਸੇ ਨਾ ਕਿਸੇ ਖੇਡ ਵਿੱਚ ਭਾਗ ਲੈਂਦਾ ਹੈ । ਉਹ ਆਪਣੇ ਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ ਰੱਖਦਾ ਹੈ । ਇਸ ਦੇ ਉਲਟ ਇੱਕ ਨਸ਼ੇ ਦਾ ਗੁਲਾਮ ਵਿਅਕਤੀ ਦੂਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਰਿਹਾ ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ ਹੈ ।

ਅਜਿਹਾ ਵਿਅਕਤੀ ਸਮਾਜ ਦੇ ਲਈ ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ ਦੁੱਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ । ਪਰਿਵਾਰ ਵਿਚ ਕਲੇਸ਼ ਰਹਿਣ ਕਰਕੇ ਬੱਚਿਆਂ ਦੇ ਵਾਧੇ ਅਤੇ ਵਿਕਾਸ ‘ਤੇ ਵੀ ਅਸਰ ਪੈਂਦਾ ਹੈ । ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ ਪਰਿਵਾਰ ਵਿਚ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ।

ਉਸਦੀ ਸਾਂਝ ਸਮਾਜ ਵਿਚ ਖ਼ਤਮ ਹੋ ਜਾਦੀ ਹੈ ! ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਖੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ ! ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ । ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਨਸ਼ੇ ਵਿਚ ਧੁਤ ਖਿਡਾਰੀ ਇਕਾਗਰਚਿੱਤ ਨਹੀਂ ਹੋ ਸਕਦਾ ।ਉਹ ਬੇਫਿਕਰਾ ਤੇ ਬੇਪਰਵਾਹ ਹੋ ਜਾਂਦਾ ਹੈ !

ਉਹ ਖੇਡ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ । ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ । ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ । ਇਸ ਤਰ੍ਹਾਂ ਅਜਿਹੇ ਨਸ਼ਾਖੋਰ ਦੇਸ਼ ਦੀ ਤਰੱਕੀ ਵਿੱਚ ਰੋੜਾ ਬਣੇ ਰਹਿੰਦੇ ਹਨ । ਦੇਸ਼ ਵਿਕਸਿਤ ਰਾਹਾਂ ‘ਤੇ ਨਹੀਂ ਜਾ ਸਕਦਾ ।

ਪ੍ਰਸ਼ਨ 8.
ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ‘ਤੇ ਨੋਟ ਲਿਖੋ । (Write a brief note on international olympic (Doping) Commitee.)
ਉੱਤਰ-
ਅਜੋਕੇ ਦੌਰ ਵਿੱਚ ਖੇਡਾਂ ਵਿੱਚ ਮੁਕਾਬਲਾ ਬਹੁਤ ਸਖ਼ਤ ਹੋ ਗਿਆ ਹੈ । ਹਰੇਕ ਖਿਡਾਰੀ ਜਾਂ ਟੀਮ ਜਿੱਤਣ ਲਈ ਹਰ ਹੀਲਾ-ਵਸੀਲਾ ਵਰਤਣਾ ਚਾਹੁੰਦਾ ਹੈ | ਖਾਸ ਕਰਕੇ ਘੱਟ ਸਫਲ ਖਿਡਾਰੀਆਂ ਦੇ ਮਨ ਵਿੱਚ ਇਹ ਖਿਆਲ ਬਹੁਤ ਆਉਂਦਾ ਹੈ ਕਿ ਜੇਤੂ ਖਿਡਾਰੀ ਸਰੀਰਕ ਤੇ ਮਾਨਸਿਕ ਤਿਆਰੀ ਤੋਂ ਬਿਨਾਂ ਕਿਸੇ ਹੋਰ ਚੀਜ਼ ਦਾ ਵੀ ਸਹਾਰਾ ਲੈਂਦੇ ਹਨ, ਜਿਸਨੂੰ ਉਹ ਦਵਾਈਆਂ ਦੇ ਰੂਪ ਵਿੱਚ ਦੇਖਦੇ ਹਨ ।

ਇਹ ਖਿਆਲ ਉਨ੍ਹਾਂ ਨੂੰ ‘ਡੋਪ ਦਾ ਸਹਾਰਾ ਲੈਣ ਵੱਲ ਉਤਸ਼ਾਹਿਤ ਕਰਦਾ ਹੈ । ਖੇਡਾਂ ਵਿੱਚ ਪੇਸ਼ਾਵਰਾਨਾ ਪਹੁੰਚ ਅਤੇ ਜਿੱਤ ਨੂੰ ਬਹੁਤ ਮਹੱਤਵ ਦੇਣਾ ਅਤੇ ਇਸ ਨੂੰ ਦੇਸ਼ ਦੇ ਮਾਨ-ਸਨਮਾਨ ਨਾਲ ਜੋੜਨਾ ਵੀ ਖਿਡਾਰੀਆਂ ਨੂੰ ਡੋਪ ਲੈਣ ਵੱਲੋਂ ਉਤਸ਼ਾਹਿਤ ਕਰਦਾ ਹੈ।’ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਲੰਡਨ 2012 ਉਲੰਪਿਕ ਖੇਡਾਂ ਵਿੱਚ 1001 ਡੋਪ ਟੈਸਟ ਕੀਤੇ ਗਏ ਅਤੇ ਉਨ੍ਹਾਂ ਟੈਸਟਾਂ ਵਿੱਚ 100 ਖਿਡਾਰੀਆਂ ਨੇ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਕੀਤੀ ਹੋਈ ਸੀ ।

ਇਸ ਲਈ ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਦੁਆਰਾ ਅਜਿਹੀਆਂ ਦਵਾਈਆਂ ਜਾਂ ਮਾਦਕ ਪਦਾਰਥਾਂ ‘ਤੇ ਪਾਬੰਦੀ ਲਗਾਈ ਹੋਈ ਹੈ ਜਿਨ੍ਹਾਂ ਦੇ ਸੇਵਨ ਨਾਲ ਖਿਡਾਰੀ ਦੀ ਫ਼ਾਰਮੈਂਸ ਵੱਧਦੀ ਹੈ । | ਵੱਖ-ਵੱਖ ਖੇਡਾਂ ਦੀਆਂ ਲੋੜਾਂ ਦੇ ਅਨੁਸਾਰ ਖਿਡਾਰੀ ਡੋਪ ਦੀ ਵਰਤੋਂ ਕਰਦੇ ਹਨ |

ਇਨਾ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-
ਉਤੇਜਕ (Stimulants)-ਇਹ ਖਿਡਾਰੀ ਨੂੰ ਉਤੇਜਕ ਕਰਕੇ ਮੁਕਾਬਲੇ ਦੀ ਭਾਵਨਾ ਵਧਾਉਂਦੇ ਹਨ । ਇਨ੍ਹਾਂ ਦਾ ਅਸਰ ਦਿਮਾਗ ਉੱਪਰ ਪੈਂਦਾ ਹੈ ਜਿਸ ਨਾਲ ਸਾਰੇ ਸਰੀਰ ਵਿੱਚ ਉਤੇਜਨਾ ਪੈਦਾ ਹੁੰਦੀ ਹੈ ।
ਬੁਰੇ ਪ੍ਰਭਾਵ (Bad Effects)-ਉਤੇਜਨਾ ਦੇ ਹੇਠ ਲਿਖੇ ਬੂਟੇ ਪ੍ਰਸ੍ਤਾਵ ਹਨ !

  • ਭੁੱਖ ਘੱਟਦੀ ਹੈ ।
  • ਨੀਂਦ ਘੱਟਦੀ ਹੈ ।

ਬੀਟਾ ਬਲੌਕਰਜ਼ (Beta-Blockers)-ਇਹ ਦਵਾਈਆਂ ਆਮ ਤੌਰ ‘ਤੇ ਦਿਲ ਦੇ ਰੋਗਾਂ ਲਈ ਲਹੂ ਦਬਾਅ ਘਟਾਉਣ ਤੇ ਦਿਲ ਧੜਕਣ ਦੀ ਦਰ ਘੱਟ ਕਰਨ ਲਈ ਵਰਤੀਆਂ ਜਾਂਦੀਆਂ ਹਨ । ਪਰ ਨਿਸ਼ਾਨੇਬਾਜ਼ੀ ਤੇ ਤੀਰ ਅੰਦਾਜ਼ੀ ਵਾਲੇ ਖਿਡਾਰੀ ਇਨ੍ਹਾਂ ਦਵਾਈਆਂ ਦੀ ਵਰਤੋਂ ਦਿਲ ਦੀ ਧੜਕਨ ਦੀ ਦਰ ਘੱਟ ਕਰਨ ਅਤੇ ਨਸਾਂ (Nerves) ਨੂੰ ਸਥਿਰ ਕਰਨ ਲਈ ਕਰਦੇ ਹਨ ।

ਬੁਰੇ ਪ੍ਰਭਾਵ (Bad Effects) -ਦਿਲ ਦਾ ਕੰਮ ਰੁਕ ਸਕਦਾ ਹੈ । -ਦਮਾ ਹੋਣ ਦਾ ਖਤਰਾ ਵੱਧ ਜਾਂਦਾ ਹੈ ।

ਦਬਾਅ (Depression) ਦੀ ਸਥਿਤੀ ਬਣ ਸਕਦੀ ਹੈ । ਨੀਂਦ ਵਿੱਚ ਅਸਥਿਰਤਾ ਆਉਂਦੀ ਹੈ : -ਲਿੰਗਕ ਮੁਸ਼ਕਲਾਂ ਆਉਂਦੀਆਂ ਹਨ ।

ਮਾਸਕਿੰਗ ਏਜੰਟ (Marking Agents)-ਇਹ ਉਹ ਦਵਾਈਆਂ ਹੁੰਦੀਆਂ ਹਨ ਜਿਹੜੀਆਂ ਦੂਜੀਆਂ ਦਵਾਈਆਂ ਦੀ ਹੋਂਦ ਨੂੰ ਲੁਕਾ ਲੈਂਦੀਆਂ ਹਨ ਜਿਹੜੀਆਂ ਡੋਪ ਵਿੱਚ ਆਉਂਦੀਆਂ ਹਨ ।

ਬਲੱਡ ਡੋਪਿੰਗ (Blood Doping)-ਇਸ ਵਿੱਚ ਖਿਡਾਰੀ ਆਪਣਾ ਖੂਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ ਕਰਕੇ ਪੂਰਾ ਕਰ ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੂਨ ਦੁਬਾਰਾ ਸਰੀਰ ਵਿੱਚ ਚੜ੍ਹਾ ਦਿੱਤਾ ਜਾਂਦਾ ਹੈ । ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤਾਂ ਹੋਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਬੁਰੇ ਪ੍ਰਭਾਵ (Bad Effects)

  • ਲਹੂ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ ।
  • ਖੁਨ ਗਾੜ੍ਹਾ ਹੋਣ ਲੱਗਦਾ ਹੈ ।

1912 ਉਲਪਿਕ ਵਿੱਚ ਅਲਬੇਨੀਅਨ ਵੇਟਲਿਫ਼ਟਰ ਹਸਨ ਪੂਲਾਕੂ, ਉਹ ਖਿਡਾਰੀ ਸੀ ਜਿਸ ਦੇ ਟੈਸਟ ਵਿੱਚ ਐਨਾਬੋਲਿਕ ਸਟੀਰਾਈਡ ਪਾਈ ਗਈ । ਕਮੇਟੀ ਦੁਆਰਾ ਅਜਿਹੇ ਸਾਰੇ ਪਦਾਰਥਾਂ ਤੇ ਪਾਬੰਦੀ ਲਗਾਈ ਹੋਈ ਹੈ । ਜੋ ਖਿਡਾਰੀ ਦੀ ਖੇਡ ਭਾਵਨਾ ਅਤੇ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਦਵਾਈਆਂ ਦੀ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ । ਉਨ੍ਹਾਂ ਤੋਂ ਜਿੱਤਿਆ ਹੋਇਆ ਮੈਡਲ ਵਾਪਿਸ ਲੈ ਲਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਪੈਪੇਬਰ ਸੋਨਿਫੇਰਸ ਪੌਦੇ ਤੋਂ ਕਿਹੜਾ ਨਸ਼ੀਲਾ ਪਦਾਰਥ ਮਿਲਦਾ ਹੈ ?
ਉੱਤਰ-
ਪੈਪੇਬਰ ਸੋਨਿਫੇਰਸ ਪੌਦੇ ਤੋਂ ਅਫ਼ੀਮ ਮਿਲਦਾ ਹੈ ।

ਪ੍ਰਸ਼ਨ 2.
ਸ਼ਰਾਬ, ਤੰਬਾਕੂ ਅਤੇ ਅਫੀਮ ਕੀ ਹਨ ?
ਉੱਤਰ-
ਸ਼ਰਾਬ, ਤੰਬਾਕੂ ਅਤੇ ਅਫ਼ੀਮ ਨਸ਼ੀਲੇ ਪਦਾਰਥ ਹਨ |

ਪ੍ਰਸ਼ਨ 3.
Central Nervose System ਨੂੰ ਕੌਣ ਪ੍ਰਭਾਵਿਤ ਕਰਦੇ ਹਨ ?
ਉੱਤਰ-
Central Nervose System ਨੂੰ ਨਸ਼ੀਲੀਆਂ ਵਸਤੂਆਂ ਪ੍ਰਭਾਵਿਤ ਕਰਦੀਆਂ ਹਨ ।

ਪ੍ਰਸ਼ਨ 4.
ਨਿਕੋਟੀਆਨਾ ਕੁੱਲ ਦੇ ਪੌਦਿਆਂ ਦੇ ਪੱਤਿਆਂ ਤੋਂ ਕਿਹੜਾ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਨਿਕੋਟੀਆਨਾ ਕੁੱਲ ਦੋ ਪੌਦਿਆਂ ਦੇ ਪੱਤਿਆਂ ਤੋਂ ਤੰਬਾਕੂ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਐਮਫੇਟੇਮਿਨ, ਕੈਫ਼ੀਨ, ਕੋਕੀਨ, ਨਾਰਕੋਟਿਕ ਕਿਹੜੀਆਂ ਦਵਾਈਆਂ ਹਨ ?
ਉੱਤਰ-
ਇਹ ਖਿਡਾਰੀਆਂ ਨੂੰ ਉਤੇਜਿਤ ਕਰਨ ਵਾਲੀਆਂ ਦਵਾਈਆਂ ਹਨ ।

ਪ੍ਰਸ਼ਨ 6.
ਪਾਬੰਦੀਸ਼ੁਦਾ ਦਵਾਈਆਂ ਖਿਡਾਰੀਆਂ ਦਾ ਭਾਰ ਘਟਾਉਣ ਵਾਲੀ ਕਿਹੜੀ ਹੈ ?
ਉੱਤਰ-
ਡਿਊਰੈਟਿਕਸ ਦਵਾਈ ਖਿਡਾਰੀਆਂ ਦਾ ਭਾਰ ਘਟਾਉਣ ਵਾਲੀ ਹੈ ।

ਪ੍ਰਸ਼ਨ 7.
ਅੰਤਰ ਰਾਸ਼ਟਰੀ ਉਲੰਪਿਕ ਕਮੇਟੀ (ਡੋਪਿੰਗ) ਦੇ ਕੰਮ ਹਨ ?
(a) ਉਲੰਪਿਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਕਰਨੀ
(b) ਨਸ਼ਿਆਂ ਦੀ ਜਾਂਚ ਕਰਨੀ !
(c) ਖਿਡਾਰੀਆਂ ਨੂੰ ਉਤਸ਼ਾਹਿਤ ਕਰਨਾ ।
(d) ਖਿਡਾਰੀਆਂ ਨੂੰ ਇਨਾਮ ਦੇਣੇ ।
ਉੱਤਰ-
(a) ਉਲਪਿੰਕ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਾਂਚ ਕਰਨੀ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 8.
ਉਲੰਪਿਕ ਕਮੇਟੀ ਪਾਬੰਦੀ ਲਗਾਉਂਦੀ ਹੈ ।
(a) ਨਸ਼ੀਲੇ ਪਦਾਰਥ
(b) ਪੀਣ ਵਾਲੇ ਪਦਾਰਥ
(c) ਖਾਣ ਵਾਲੀਆਂ ਤਾਕਤਵਰ ਚੀਜ਼ਾਂ
(d) ਉਪਰੋਕਤ ਕੋਈ ਨਹੀਂ ।
ਉੱਤਰ-
(a) ਨਸ਼ੀਲੇ ਪਦਾਰਥ ।

ਪ੍ਰਸ਼ਨ 9.
ਕੋਈ ਤਿੰਨ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  • ਸ਼ਰਾਬ,
  • ਅਫ਼ੀਮ,
  • ਤੰਬਾਕੂ ਆਦਿ ਨਸ਼ੀਲੇ ਪਦਾਰਥ ਹਨ ।

ਪ੍ਰਸ਼ਨ 10.
ਉਲੰਪਿਕ ਕਮੇਟੀ ਨੇ ਖਿਡਾਰੀਆਂ ‘ਤੇ ਕਿਹੜੀਆਂ ਨਸ਼ੀਲੀਆਂ ਵਸਤੂਆਂ ‘ਤੇ ਪਾਬੰਦੀ ਲਗਾਈ ਹੈ ?
ਉੱਤਰ-
ਐਮਫੇਟੇਮਿਨ, ਕੈਫ਼ੀਨ, ਕੋਕੀਨ, ਨਾਰਕੋਟਿਕ ਆਦਿ ਵਸਤੂਆਂ ‘ਤੇ ਪਾਬੰਦੀ ਲਗਾਈ ਹੈ ।

ਪ੍ਰਸ਼ਨ 11.
ਅੰਤਰ-ਰਾਸ਼ਟਰੀ ਕਮੇਟੀ ਦੇ ਕੋਈ ਦੋ ਕੰਮ ਲਿਖੋ ।
ਉੱਤਰ-

  1. ਨਸ਼ਿਆਂ ਦੀ ਜਾਣਕਾਰੀ,
  2. ਜੇਤੂ ਖਿਡਾਰੀਆਂ ਨੂੰ ਇਨਾਮ ਦੇਣੇ ।

ਪ੍ਰਸ਼ਨ 12.
ਨਸ਼ਿਆਂ ਨਾਲ ਵਿਅਕਤੀ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 13.
ਨਸ਼ੀਲੀਆਂ ਵਸਤੂਆਂ ਦਾ ਖਿਡਾਰੀਆਂ ਅਤੇ ਖੇਡ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਖੇਡ ਭਾਵਨਾ ਦਾ ਅੰਤ, ਨਿਯਮਾਂ ਦੀ ਉਲੰਘਣਾ, ਮੈਦਾਨ ਲੜਾਈ ਦਾ ਅਖਾੜਾ ਬਣ ਜਾਂਦਾ ਹੈ ।

ਪ੍ਰਸ਼ਨ 14.
ਸ਼ਰਾਬ ਨਾਲ ਵਿਅਕਤੀ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਨਾੜੀ ਪ੍ਰਬੰਧ ਵਿਗੜ ਜਾਂਦਾ ਹੈ, ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ ।

ਪ੍ਰਸ਼ਨ 15.
ਤੰਬਾਕੂ ਨਾਲ ਕੀ ਨੁਕਸਾਨ ਹੁੰਦਾ ਹੈ ?
ਉੱਤਰ-
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਕੈਂਸਰ ਦੀ ਬਿਮਾਰੀ ਦਾ ਡਰ ਵੱਧ ਜਾਂਦਾ ਹੈ ।

ਪ੍ਰਸ਼ਨ 16.
ਸ਼ਰਾਬ ਪੀਣ ਨਾਲ ਕਿਸ ਵਿਟਾਮਿਨ ਦੀ ਘਾਟ ਆਉਂਦੀ ਹੈ ?
ਉੱਤਰ-
ਸ਼ਰਾਬ ਪੀਣ ਨਾਲ ਵਿਟਾਮਿਨ B’ ਦੀ ਘਾਟ ਆਉਂਦੀ ਹੈ ।

ਪ੍ਰਸ਼ਨ 17.
ਸ਼ਰਾਬ ਪੀਣ ਨਾਲ ਕਿਹੜਾ ਰੋਗ ਹੁੰਦਾ ਹੈ ?
ਉੱਤਰ-
ਸ਼ਰਾਬ ਪੀਣ ਨਾਲ ਸਭ ਤੋਂ ਵੱਡਾ ਰੋਗ “ਜਿਗਰ ਦਾ ਹੋ ਜਾਂਦਾ ਹੈ ।

ਪ੍ਰਸ਼ਨ 18.
ਸਿਗਰੇਟ, ਬੀੜੀ, ਨਸਵਾਰ ਤੇ ਸਿਗਾਰ ਕਿਸ ਨਸ਼ਾਖੋਰੀ ਨਾਲ ਸੰਬੰਧਿਤ ਹੈ ?
ਉੱਤਰ-
ਤੰਬਾਕੂ ਪੀਣ ਨਾਲ ਸੰਬੰਧਿਤ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 19.
ਸਿਗਰੇਟ ਪੀਣ ਨਾਲ ਕਿਹੜਾ ਜ਼ਹਿਰੀਲਾ ਪਦਾਰਥ ਮਿਲਦਾ ਹੈ ?
ਉੱਤਰ-
ਨਿਕੋਟਿਨ ਪਦਾਰਥ ਮਿਲਦਾ ਹੈ ।

ਪ੍ਰਸ਼ਨ 20.
ਤੰਬਾਕੂ ਪੀਣ ਨਾਲ ਮਨੁੱਖ ਦਾ ਖੂਨ ਦਾ ਦਬਾਅ ਕਿੰਨਾ ਵੱਧ ਜਾਂਦਾ ਹੈ ?
ਉੱਤਰ-
20 mg ਖੂਨ ਦਾ ਦਬਾਅ ਵੱਧ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜੇ ਕਰ ਖਿਡਾਰੀ ਉਲੰਪਿਕ ਵਿੱਚ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਦਾ ਫੜਿਆ ਜਾਵੇ ਤਾਂ ਉਸ ਨੂੰ ਕੀ ਜੁਰਮਾਨਾ ਹੁੰਦਾ ਹੈ ?
ਉੱਤਰ-
ਜੇ ਕਰ ਖਿਡਾਰੀ ਨੇ ਕੋਈ ਮੈਡਲ ਜਿੱਤਿਆ ਹੋਵੇ ਤਾਂ ਉਹ ਵਾਪਿਸ ਲੈ ਲਿਆ ਜਾਂਦਾ ਹੈ ਤੇ ਉਸ ਨੂੰ ਨਕਦ ਜੁਰਮਾਨਾ ਵੀ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਨਸ਼ੀਲੀ ਵਸਤੁਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-
ਨਸ਼ੀਲੀ ਵਸਤੂਆਂ ਦੇ ਦੋਸ਼ ਹੇਠ ਲਿਖੇ ਅਨੁਸਾਰ ਹਨ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ !

ਪ੍ਰਸ਼ਨ 3.
ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ‘ਤੇ ਪੈਂਦੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-
ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ‘ਤੇ ਪੈਂਦੇ ਦੋ ਬੁਰੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ-

  • ਫੁਰਤੀ ਘੱਟ ਜਾਂਦੀ ਹੈ ।
  • ਮਾਨਸਿਕ ਸੰਤੁਲਨ ਦੀ ਇਕਾਗਰਤਾ ਘੱਟ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੇ ਨਾ ਲਿਖੋ ।
ਉੱਤਰ-
ਨਸ਼ੀਲੀਆਂ ਵਸਤੂਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ.

  1. ਸਰਾਬ
  2. ਅਫ਼ੀਮ
  3. ਤਬਾਕੂ
  4. ਭਗ
  5. ਨਾਰਕੋਟਿਕਸ
  6. ਹਸ਼ੀਸ
  7. ਨਸਵਾਰ
  8. ਕੈਫੀਨ
  9. ਐਡਰਵੀਨ
  10. ਐਨਾਬੋਲਿਕ ਸਟੀਰਾਇਡ ।

ਪ੍ਰਸ਼ਨ 2.
ਸ਼ਰਾਬ ਦਾ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-

  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਸਰੀਰ ਵਿੱਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 3.
ਤੰਬਾਕੂ ‘ਤੇ ਇੱਕ ਨੋਟ ਲਿਖੋ ।
ਉੱਤਰ-
ਸਾਡੇ ਦੇਸ਼ ਵਿੱਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕੀ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਵਿੱਚ ਰਲਾ ਕੇ ਸਿੱਧੇ ਮੁੰਹ ਵਿੱਚ ਰੱਖ ਕੇ ਖਾਣਾ ਜਾਂ ਪਾਨ ਵਿੱਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿੱਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਨਿਕੋਟੀਨ ਦਾ ਬੁਰਾ ਅਸਰ ਸਿਰ ‘ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ਤੇ ਅਸਰ ਕਰਦਾ ਹੈ |

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਪ੍ਰਸ਼ਨ 4.
ਅਫ਼ੀਮ ਦੇ ਸਰੀਰ ‘ਤੇ ਪੈਣ ਵਾਲੇ ਮਾਰੂ ਪ੍ਰਭਾਵ ਦੱਸੋ ।
ਉੱਤਰ-

  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਚਿਹਰਾ ਪੀਲਾ ਪੈ ਸਕਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਕਦਮ ਲੜਖੜਾਉਦੇ ਹਨ ।

ਪ੍ਰਸ਼ਨ 5.
ਨਸ਼ੇ ਕਰਨ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  • ਬੇਰੁਜ਼ਗਾਰੀ-ਬੇਰੁਜ਼ਗਾਰੀ ਵੀ ਨਸ਼ਿਆਂ ਦੇ ਵੱਧ ਰਹੇ ਰੁਝਾਨ ਦਾ ਵੱਡਾ ਕਾਰਨ ਹੈ । ਜਦੋਂ ਖਿਡਾਰੀ ਨੂੰ ਨੌਕਰੀ | ਨਾ ਮਿਲਣ ਤੇ ਉਸਦਾ ਝੁਕਾਅ ਨਸ਼ਿਆਂ ਵੱਲ ਹੋ ਜਾਂਦਾ ਹੈ ।
  • ਦੋਸਤਾਂ ਵੱਲੋਂ ਦਬਾਓ-ਖਿਡਾਰੀਆਂ ਨੂੰ ਉਸਦੇ ਸਾਥੀਆਂ ਦੁਆਰਾ ਨਸ਼ੇ ਦੀ ਇੱਕ ਦੋ ਦਫ਼ਾ ਵਰਤੋਂ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਨਸ਼ਿਆਂ ਨੂੰ ਮਜ਼ੇਦਾਰ ਚੀਜ਼ ਦੱਸ ਕੇ ਉਸ ਨੂੰ ਨਸ਼ਾ ਕਰਵਾਇਆ ਜਾਂਦਾ ਹੈ ।

ਪ੍ਰਸ਼ਨ 6.
ਨਸ਼ਿਆਂ ਦਾ ਖਿਡਾਰੀ, ਪਰਿਵਾਰ, ਸਮਾਜ ਅਤੇ ਦੇਸ਼ ‘ਤੇ ਪ੍ਰਭਾਵ ਲਿਖੋ ।
ਉੱਤਰ-
ਨਸ਼ਾ ਇੱਕ ਅਜਿਹਾ ਨਾਮੁਰਾਦ ਪਦਾਰਥ ਹੈ । ਜਿਸ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੀ ਸੁੱਧ ਖੋ ਬੈਠਦਾ ਹੈ । ਉਹ ਆਪਣੀ ਸਿਹਤ ਤਾਂ ਖ਼ਰਾਬ ਕਰਦਾ ਹੀ ਹੈ ਬਲਕਿ ਆਪਣੇ ਪਰਿਵਾਰ ਦਾ ਜਿਉਣਾ ਵੀ ਮੁਹਾਲ ਕਰ ਦਿੰਦਾ ਹੈ । ਉਹ ਆਪਣੇ ਨਸ਼ੇ ਦੀ ਪੂਰਤੀ ਲਈ ਹਰ ਗ਼ਲਤ ਤਰੀਕਾ ਵਰਤਦਾ ਹੈ । ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਹੈ ! ਜਿਸ ਦਾ ਮਾਰੂ ਪ੍ਰਭਾਵ ਬੱਚੇ ਦੇ ਵਾਧੇ ਅਤੇ ਵਿਕਾਸ ‘ਤੇ ਪੈਂਦਾ ਹੈ । ਸਮਾਜ ਵਿੱਚ ਵਿਅਕਤੀ ਦੀ ਇੱਜ਼ਤ ਖ਼ਤਮ ਹੋ ਜਾਂਦੀ ਹੈ ।
ਹਰ ਕੋਈ ਅਜਿਹੇ ਨਸ਼ੇੜੀ ਵਿਅਕਤੀ ਤੋਂ ਦੂਰ ਰਹਿੰਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੇ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵਰਣਨ ਕਰੋ ।
ਉੱਤਰ-
ਸ਼ਰਾਬ, ਅਫ਼ੀਮ, ਤੰਬਾਕੂ, ਹਸ਼ੀਸ਼ ਆਦਿ ਨਸ਼ੀਲੀਆਂ ਵਸਤੂਆਂ ਹਨ । ਇਨ੍ਹਾਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਨ੍ਹਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਇਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਨਸ਼ੀਲੀਆਂ ਵਸਤੂਆਂ ਦੇ ਸਰੀਰ ਤੇ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ

  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਚਿਹਰਾ ਪੀਲਾ ਪੈ ਸਕਦਾ ਹੈ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਖਿਡਾਰੀਆਂ ਦੀ ਯਾਦ-ਸ਼ਕਤੀ ਘੱਟ ਜਾਂਦੀ ਹੈ ।
  • ਅੱਖਾਂ ਦੀਆਂ ਪੁਤਲੀਆਂ ਸੁੰਗੜ ਜਾਂਦੀਆਂ ਹਨ ਅਤੇ ਕੋਈ ਵੀ ਵਸਤੂ ਸਾਫ਼ ਦਿਖਾਈ ਨਹੀਂ ਦਿੰਦੀ ।
  • ਖੇਡ ਦੇ ਮੈਦਾਨ ਵਿੱਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ।
  • ਛਾਤੀ ਵਿੱਚ ਦਰਦ ਮਹਿਸੂਸ ਹੁੰਦਾ ਰਹਿੰਦਾ ਹੈ ।
  • ਕੋਈ ਵੀ ਨਿਰਣਾ ਲੈਣ ਦੀ ਕਾਬਲੀਅਤ ਘੱਟ ਜਾਂਦੀ ਹੈ ।
  • ਡਰ, ਘਬਰਾਹਟ ਅਤੇ ਬਿਮਾਰੀ ਦੀ ਹਾਲਤ ਮਹਿਸੂਸ ਹੁੰਦੀ ਹੈ ।

ਪ੍ਰਸ਼ਨ 2.
ਡੋਪਿੰਗ ਕਿਸ ਨੂੰ ਕਹਿੰਦੇ ਹਨ ? ਬਲੱਡ ਡੋਪਿੰਗ ਤੇ ਜੀਨ ਡੋਪਿੰਗ ਬਾਰੇ ਜਾਣਕਾਰੀ ਦਿਓ ।
ਉੱਤਰ-
ਡੋਪਿੰਗ ਤੋਂ ਭਾਵ ਹੈ ਅਜਿਹੇ ਕੁੱਝ ਸ਼ਕਤੀ ਵਧਾਓ ਤਰੀਕਿਆਂ ਦੀ ਵਰਤੋਂ ਕਰਨਾ ਜਿਸ ਨਾਲ ਖੇਡ ਪ੍ਰਫਾਰਮੈਂਸ ਨੂੰ ਵਧਾਇਆ ਜਾ ਸਕਦਾ ਹੈ । ਅੰਤਰ-ਰਾਸ਼ਟਰੀ ਉਲੰਪਿਕ ਕਮੇਟੀ ਅਨੁਸਾਰ, “ਕੋਈ ਅਜਿਹਾ ਤਰੀਕਾ ਜਾਂ ਪਦਾਰਥ ਜੋ ਅਥਲੀਟ ਦੁਆਰਾ ਆਪਣੀ ਪ੍ਰਫਾਰਮੈਂਸ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ । ਉਸ ਨੂੰ ਡੋਪਿੰਗ ਕਿਹਾ ਜਾਂਦਾ ਹੈ । ਬਲੱਡ ਡੋਪਿੰਗ-ਇਸ ਵਿੱਚ ਖਿਡਾਰੀ ਆਪਣਾ ਖੁਨ ਮੁਕਾਬਲੇ ਤੋਂ ਕੁੱਝ ਦਿਨ ਪਹਿਲਾਂ ਕੱਢ ਕੇ ਸੁਰੱਖਿਅਤ ਰੱਖ ਲੈਂਦੇ ਹਨ । ਇਸ ਦੌਰਾਨ ਖੂਨ ਦੀ ਘਾਟ ਨੂੰ ਸਰੀਰ ਆਪਣੇ ਆਪ ਲਾਲ ਰਕਤਾਣੂ ਪੈਦਾ ਕਰਕੇ ਪੂਰਾ ਕਰ ਲੈਂਦਾ ਹੈ । ਮੁਕਾਬਲੇ ਤੋਂ ਪਹਿਲਾਂ ਇਹ ਕੱਢ ਕੇ ਰੱਖਿਆ ਖੁਨ ਦੁਬਾਰਾ ਸਰੀਰ ਵਿੱਚ ਚੜ੍ਹਾ ਦਿੱਤਾ ਜਾਂਦਾ ਹੈ ।

PSEB 11th Class Physical Education Solutions Chapter 5 ਨਸ਼ਿਆਂ ਅਤੇ ਡੋਪਿੰਗ ਦੇ ਮਾਰੂ ਪ੍ਰਭਾਵ

ਇਸ ਨਾਲ ਸਰੀਰ ਵਿੱਚ ਆਕਸੀਜਨ ਲੈ ਕੇ ਜਾਣ ਵਾਲੇ ਤੱਤਾਂ (ਹੋਮੋਗਲੋਬਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਲੰਮੀਆਂ ਦੌੜਾਂ ਵਿੱਚ ਫਾਇਦਾ ਹੁੰਦਾ ਹੈ ।
ਜੀਨ ਡੋਪਿੰਗ-ਜੀਨ ਡੋਪਿੰਗ ਵਿੱਚ ਆਪਣੇ ਸਰੀਰ ਦੀ ਸਮਰੱਥਾ ਨੂੰ ਵਧਾਉਣ ਲਈ ਆਪਣੇ ਹੀ ਜੀਨਜ਼ ਨੂੰ ਮੌਡੀਫਾਈ ਕੀਤਾ ਜਾਂਦਾ ਹੈ । ਇਸ ਡੋਪਿੰਗ ਨਾਲ ਮਾਸਪੇਸ਼ੀਆਂ ਵਿਚ ਵਾਧਾ ਹੁੰਦਾ ਹੈ | ਸਰੀਰ ਦੀ ਸਹਿਣ ਸ਼ਕਤੀ ਵੱਧਦੀ ਹੈ ਅਤੇ ਵੱਧ ਦਰਦ ਸਹਿਣ ਕਰਨ ਦੀ ਸ਼ਕਤੀ ਆਦਿ ਵੱਧਦੀ ਹੈ ।

Leave a Comment