This PSEB 11th Class Sociology Notes Chapter 10 ਸਮਾਜਿਕ ਸਤਰੀਕਰਨ will help you in revision during exams.
PSEB 11th Class Sociology Notes Chapter 10 ਸਮਾਜਿਕ ਸਤਰੀਕਰਨ
→ ਸਾਡੇ ਸਮਾਜ ਵਿਚ ਹਰੇਕ ਪਾਸੇ ਅਸਮਾਨਤਾ ਵਿਆਪਤ ਹੈ । ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਅਮੀਰ ਹੈ, ਕੋਈ ਗ਼ਰੀਬ ਹੈ, ਕੋਈ ਪਤਲਾ ਹੈ, ਕੋਈ ਮੋਟਾ ਹੈ, ਕੋਈ ਘੱਟ ਪੜਿਆ ਲਿਖਿਆ ਹੈ ਅਤੇ ਕੋਈ ਵੱਧ । ਅਜਿਹੇ ਕਿੰਨੇ ਹੀ ਆਧਾਰ ਹਨ, ਜਿਨ੍ਹਾਂ ਕਾਰਨ ਸਮਾਜ ਵਿਚ ਪ੍ਰਾਚੀਨ ਸਮੇਂ ਤੋਂ ਅਸਮਾਨਤਾ ਚਲੀ ਆ ਰਹੀ ਹੈ ਅਤੇ ਚਲਦੀ ਰਹੇਗੀ ।
→ ਸਮਾਜ ਨੂੰ ਅਲੱਗ-ਅਲੱਗ ਆਧਾਰਾਂ ਉੱਤੇ ਅਲੱਗ-ਅਲੱਗ ਸਤਰਾਂ ਵਿਚ ਵੰਡੇ ਜਾਣ ਦੀ ਪ੍ਰਕ੍ਰਿਆ ਨੂੰ ਸਮਾਜਿਕ ਸਤਰੀਕਰਨ ਕਿਹਾ ਜਾਂਦਾ ਹੈ । ਅਜਿਹਾ ਕੋਈ ਵੀ ਸਮਾਜ ਨਹੀਂ ਹੈ ਜਿੱਥੇ ਸਤਰੀਕਰਨ ਮੌਜੂਦ ਨਾ ਹੋਵੇ । ਚਾਹੇ ਪ੍ਰਾਚੀਨ ਸਮਾਜਾਂ ਵਰਗੇ ਸਰਲ ਅਤੇ ਸਾਦੇ ਸਮਾਜ ਹੋਣ ਜਾਂ ਆਧੁਨਿਕ ਸਮਾਜਾਂ ਵਰਗੇ ਜਟਿਲ ਸਮਾਜ, ਸਤਰੀਕਰਨ ਹਰੇਕ ਸਮਾਜ ਵਿਚ ਮੌਜੂਦ ਹੁੰਦਾ ਹੈ ।
→ ਸਮਾਜੀਕਰਨ ਦੀਆਂ ਕਈ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਹ ਇਕ ਸਰਵਵਿਆਪਕ ਪ੍ਰਕ੍ਰਿਆ ਹੈ, ਇਸ ਦੀ ਪਵਿਤੀ ਸਮਾਜਿਕ ਹੁੰਦੀ ਹੈ, ਹਰੇਕ ਸਮਾਜ ਵਿਚ ਇਸ ਦੀ ਪ੍ਰਕਾਰ ਅਲੱਗ ਹੁੰਦੀ ਹੈ, ਇਸ ਵਿਚ ਉੱਚ-ਨੀਚ ਦੇ ਸੰਬੰਧ ਹੁੰਦੇ ਹਨ ਆਦਿ ।
→ ਸਾਰੇ ਸਮਾਜਾਂ ਵਿਚ ਮੁੱਖ ਰੂਪ ਨਾਲ ਚਾਰ ਤਰ੍ਹਾਂ ਦੇ ਸਤਰੀਕਰਨ ਰੂਪ ਹਨ ਅਤੇ ਉਹ ਹਨ ਜਾਤੀ, ਵਰਗ, ਜਾਗੀਰਦਾਰੀ ਅਤੇ ਗੁਲਾਮੀ । ਭਾਰਤੀ ਸਮਾਜ ਨੂੰ ਜਿੰਨਾ ਜਾਤੀ ਵਿਵਸਥਾ ਨੇ ਪ੍ਰਭਾਵਿਤ ਕੀਤਾ ਹੈ ਸ਼ਾਇਦ ਕਿਸੇ ਹੋਰ ਸਮਾਜਿਕ ਸੰਸਥਾ ਨੇ ਨਹੀਂ ਕੀਤਾ ਹੈ ।
→ ਜਾਤੀ ਇਕ ਅੰਤਰਵਿਆਹਕ ਸਮੂਹ ਹੈ ਜਿਸ ਵਿਚ ਵਿਅਕਤੀਆਂ ਉੱਪਰ ਹੋਰ ਜਾਤੀਆਂ ਨਾਲ ਮੇਲ-ਜੋਲ ਦੇ ਕਈ ਪ੍ਰਕਾਰ ਦੇ ਪ੍ਰਤੀਬੰਧ ਹੁੰਦੇ ਸਨ ਅਤੇ ਵਿਅਕਤੀ ਦੇ ਜਨਮ ਅਨੁਸਾਰ ਉਸਦੀ ਜਾਤੀ ਅਤੇ ਸਥਿਤੀ ਨਿਸ਼ਚਿਤ ਹੁੰਦੀ ਸੀ ।
→ ਆਧੁਨਿਕ ਸਮਾਜਾਂ ਵਿਚ ਸਤਰੀਕਰਨ ਦਾ ਇਕ ਨਵਾਂ ਰੂਪ ਸਾਹਮਣੇ ਆਇਆ ਹੈ ਅਤੇ ਉਹ ਹੈ ਵਰਗ ਵਿਵਸਥਾ ॥ ਵਰਗ ਲੋਕਾਂ ਦਾ ਇਕ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਕਿਸੇ ਨਾ ਕਿਸੇ ਆਧਾਰ ਉੱਤੇ ਸਮਾਨਤਾ ਹੁੰਦੀ ਹੈ । ਉਦਾਹਰਨ ਦੇ ਲਈ ਉੱਚ ਵਰਗ, ਮੱਧ ਵਰਗ, ਹੇਠਲਾ ਵਰਗ, ਮਜ਼ਦੂਰ ਵਰਗ, ਉਦਯੋਗਪਤੀ ਵਰਗ ਅਤੇ ਡਾਕਟਰ ਵਰਗ ।
→ ਜਗੀਰਦਾਰੀ ਵਿਵਸਥਾ ਮੱਧਕਾਲੀਨ ਯੂਰਪ ਦਾ ਇਕ ਮਹੱਤਵਪੂਰਨ ਹਿੱਸਾ ਰਹੀ ਹੈ । ਇਕ ਵਿਅਕਤੀ ਨੂੰ ਰਾਜੇ ਵੱਲੋਂ ਬਹੁਤ ਸਾਰੀ ਜ਼ਮੀਨ ਦੇ ਦਿੱਤੀ ਜਾਂਦੀ ਸੀ ਅਤੇ ਉਹ ਵਿਅਕਤੀ ਬਹੁਤ ਅਮੀਰ ਹੋ ਜਾਂਦਾ ਸੀ । ਉਸਦੇ ਬੱਚਿਆਂ ਕੋਲ | ਇਹ ਜ਼ਮੀਨ ਪੈਤਿਕ ਰੂਪ ਨਾਲ ਚਲੀ ਜਾਂਦੀ ਸੀ ।
→ ਗੁਲਾਮੀ ਵੀ 19ਵੀਂ ਅਤੇ 20ਵੀਂ ਸਦੀ ਵਿਚ ਸੰਸਾਰ ਦੇ ਅਲੱਗ-ਅਲੱਗ ਦੇਸ਼ਾਂ ਵਿਚ ਮੌਜੂਦ ਸੀ ਜਿਸ ਵਿਚ ਗੁਲਾਮ ਨੂੰ ਉਸਦਾ ਮਾਲਕ ਖਰੀਦ ਲੈਂਦਾ ਸੀ ਅਤੇ ਉਹ ਉਸ ਉੱਪਰ ਅਸੀਮਿਤ ਅਧਿਕਾਰ ਰੱਖਦਾ ਸੀ ।
→ ਜੀ. ਐੱਸ. ਘੁਰੀਏ (G.S. Ghurye) ਇਕ ਭਾਰਤੀ ਸਮਾਜ ਸ਼ਾਸਤਰੀ ਸੀ ਜਿਸਨੇ ਜਾਤੀ ਵਿਵਸਥਾ ਉੱਪਰ ਆਪਣੇ ਵਿਚਾਰ ਦਿੱਤੇ । ਉਸਦੇ ਅਨੁਸਾਰ ਜਾਤੀ ਵਿਵਸਥਾ ਇੰਨੀ ਜਟਿਲ ਹੈ ਕਿ ਇਸ ਦੀ ਪਰਿਭਾਸ਼ਾ ਦੇਣੀ ਮੁਮਕਿਨ ਨਹੀਂ ਹੈ । ਇਸ ਲਈ ਉਸਨੇ ਜਾਤੀ ਵਿਵਸਥਾ ਦੇ ਛੇ (6) ਲੱਛਣ ਦਿੱਤੇ ਸਨ ।
→ ਭਾਰਤ ਦੀ ਸੁਤੰਤਰਤਾ ਤੋਂ ਬਾਅਦ ਜਾਤੀ ਵਿਵਸਥਾ ਵਿਚ ਬਹੁਤ ਸਾਰੇ ਕਾਰਨਾਂ ਕਰਕੇ ਪਰਿਵਰਤਨ ਆਏ ਅਤੇ ਆ ਰਹੇ ਹਨ । ਹੁਣ ਹੌਲੀ-ਹੌਲੀ ਜਾਤੀ ਵਿਵਸਥਾ ਖ਼ਤਮ ਹੋ ਰਹੀ ਹੈ । ਹੁਣ ਜਾਤੀ ਨਾਲ ਆਧਾਰਿਤ ਪ੍ਰਤੀਬੰਧ ਖ਼ਤਮ ਹੋ ਰਹੇ ਹਨ, ਜਾਤੀ ਦੇ ਵਿਸ਼ੇਸ਼ਾਧਿਕਾਰ ਖ਼ਤਮ ਹੋ ਰਹੇ ਹਨ, ਸੰਵਿਧਾਨਿਕ ਪਾਵਧਾਨਾਂ ਨੇ ਸਾਰਿਆਂ ਨੂੰ ਸਮਾਨਤਾ ਪ੍ਰਦਾਨ ਕੀਤੀ ਹੈ ਅਤੇ ਜਾਤੀ ਪ੍ਰਥਾ ਨੂੰ ਖ਼ਤਮ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
→ ਬਹੁਤ ਸਾਰੇ ਕਾਰਨਾਂ ਨੇ ਜਾਤੀ ਪ੍ਰਥਾ ਵਿਚ ਪਰਿਵਰਤਨ ਲਿਆਉਣ ਵਿਚ ਯੋਗਦਾਨ ਦਿੱਤਾ ਜਿਵੇਂ ਕਿ ਸਮਾਜ ਸੁਧਾਰਕ ਲਹਿਰਾਂ, ਆਧੁਨਿਕ ਸਿੱਖਿਆ, ਨਗਰੀਕਰਨ, ਆਧੁਨਿਕੀਕਰਨ, ਆਧੁਨਿਕ ਸਿੱਖਿਆ, ਆਵਾਜਾਈ ਅਤੇ | ਸੰਚਾਰ ਦੇ ਸਾਧਨਾਂ ਦਾ ਵਿਕਾਸ, ਸੰਵਿਧਾਨਿਕ ਪਾਵਧਾਨ ਆਦਿ ।
→ ਸਾਡੇ ਸਮਾਜਾਂ ਵਿੱਚ ਮੁੱਖ ਰੂਪ ਨਾਲ ਤਿੰਨ ਪ੍ਰਕਾਰ ਦੇ ਵਰਗ ਮਿਲਦੇ ਹਨ-ਉੱਚ ਵਰਗ, ਮੱਧ ਵਰਗ ਅਤੇ ਹੇਠਲਾ ਵਰਗ । ਇਹਨਾਂ ਵਰਗਾਂ ਵਿੱਚ ਮੁੱਖ ਰੂਪ ਨਾਲ ਪੈਸੇ ਦੇ ਆਧਾਰ ਉੱਤੇ ਅੰਤਰ ਪਾਇਆ ਜਾਂਦਾ ਹੈ ।
→ ਜਾਤੀ ਇਕ ਪ੍ਰਕਾਰ ਦਾ ਬੰਦ ਵਰਗ ਜਿਸ ਨੂੰ ਬਦਲਣਾ ਕਿਸੇ ਲਈ ਵੀ ਸੰਭਵ ਨਹੀਂ ਹੈ ਪਰ ਵਰਗ ਇਕ ਅਜਿਹਾ ਖੁੱਲਾ ਵਰਗ ਹੈ ਜਿਸ ਨੂੰ ਵਿਅਕਤੀ ਆਪਣੀ ਮਿਹਨਤ ਅਤੇ ਯੋਗਤਾ ਨਾਲ ਕਿਸੇ ਵੀ ਸਮੇਂ ਬਦਲ ਸਕਦਾ ਹੈ ।
→ ਕਾਰਲ ਮਾਰਕਸ ਦੇ ਅਨੁਸਾਰ ਸਮਾਜ ਵਿਚ ਅਲੱਗ-ਅਲੱਗ ਸਮਿਆਂ ਵਿਚ ਦੋ ਪ੍ਰਕਾਰ ਦੇ ਵਰਗ ਰਹੇ ਹਨ । ਪਹਿਲਾ ਹੈ ਪੂੰਜੀਪਤੀ ਵਰਗ ਅਤੇ ਦੂਜਾ ਹੈ ਮਜ਼ਦੂਰ ਵਰਗ । ਦੋਹਾਂ ਵਿਚ ਵੱਧ ਪ੍ਰਾਪਤ ਕਰਨ ਲਈ ਹਮੇਸ਼ਾਂ ਤੋਂ ਸੰਘਰਸ਼ ਚਲਿਆ ਆ ਰਿਹਾ ਹੈ ਅਤੇ ਦੋਹਾਂ ਵਿਚਕਾਰ ਸੰਘਰਸ਼ ਨੂੰ ਹੀ ਵਰਗ ਸੰਘਰਸ਼ ਕਹਿੰਦੇ ਹਨ ।
→ ਵਰਗ ਵਿਵਸਥਾ ਵਿਚ ਨਵੇਂ ਰੁਝਾਨ ਆ ਰਹੇ ਹਨ । ਪਿਛਲੇ ਕਾਫ਼ੀ ਸਮੇਂ ਤੋਂ ਇਕ ਨਵਾਂ ਵਰਗ ਉਭਰ ਕੇ ਸਾਹਮਣੇ ਆਇਆ ਹੈ ਜਿਸ ਨੂੰ ਅਸੀਂ ਮੱਧ ਵਰਗ ਦਾ ਨਾਮ ਦਿੰਦੇ ਹਾਂ । ਉੱਚ ਵਰਗ ਮੱਧ ਵਰਗ ਦੀ ਮੱਦਦ ਨਾਲ ਹੇਠਲੇ ਵਰਗ ਦਾ ਸ਼ੋਸ਼ਣ ਕਰਦਾ ਹੈ ।