PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

Punjab State Board PSEB 12th Class History Book Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ Textbook Exercise Questions and Answers.

PSEB Solutions for Class 12 History Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ । (Give an outline of central administration of Maharaja Ranjit Singh.)
ਉੱਤਰ-
ਮਹਾਰਾਜਾ ਕੇਂਦਰੀ ਸ਼ਾਸਨ ਦਾ ਧੁਰਾ ਸੀ । ਉਹ ਅਸੀਮ ਸ਼ਕਤੀਆਂ ਦਾ ਮਾਲਕ ਸੀ । ਉਸ ਦੇ ਮੁੱਖ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਆਪਣੀਆਂ ਸ਼ਕਤੀਆਂ ਦੀ ਵਰਤੋਂ ਪਰਜਾ ਦੀ ਭਲਾਈ ਲਈ ਕਰਦਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਨਾਂ ਦੇ ਮੰਤਰੀ ਪ੍ਰਮੁੱਖ ਸਨ । ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਦੀ ਮਰਜ਼ੀ ‘ਤੇ ਨਿਰਭਰ ਕਰਦਾ ਸੀ । ਪ੍ਰਸ਼ਾਸਨ ਦੀ ਕੁਸ਼ਲਤਾ ਲਈ ਮਹਾਰਾਜਾ ਰਣਜੀਤ ਸਿੰਘ ਆਮ ਤੌਰ ‘ਤੇ ਆਪਣੇ ਮੰਤਰੀਆਂ ਦੀ ਸਲਾਹ ਨੂੰ ਮੰਨ ਲੈਂਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ 12 ਦਫ਼ਤਰਾਂ ਵਿਭਾਗਾਂ ਦੀ ਸਥਾਪਨਾ ਕੀਤੀ ਸੀ । ਇਨ੍ਹਾਂ ਦਫ਼ਤਰਾਂ ਵਿੱਚੋਂ ਦਫ਼ਤਰ-ਏ-ਅਬਵਾਬ-ਉਲ-ਮਾਲ, ਦਫ਼ਤਰ-ਏ-ਤੋਜਿਹਾਤ, ਦਫ਼ਤਰ-ਏ-ਖਵਾਜਿਬ ਅਤੇ ਦਫ਼ਤਰ-ਏਰੋਜ਼ਨਾਮਚਾ-ਏ-ਇਖਰਾਜਾਤ ਪ੍ਰਮੁੱਖ ਸਨ । ਨਿਸ਼ਚਿਤ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ ? (What was the position of Maharaja in Central Administration ?)
ਜਾਂ
ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਸਰੂਪ ਕੀ ਸੀ ? (Explain the nature of administration of Maharaja Ranjit Singh.)
ਉੱਤਰ-
ਮਹਾਰਾਜਾ ਰਾਜ ਦਾ ਮੁਖੀ ਸੀ । ਉਹ ਸਾਰੀਆਂ ਸ਼ਕਤੀਆਂ ਦਾ ਸੋਮਾ ਸੀ । ਰਾਜ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਮਹਾਰਾਜੇ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਸਨ ।ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦਾ ਸੀ ।ਉਹ ਜਦ ਚਾਹੇ ਕਿਸੇ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਸਕਦਾ ਸੀ ।ਉਹ ਮੁੱਖ ਸੈਨਾਪਤੀ ਸੀ ਤੇ ਰਾਜ ਦੀ ਸਾਰੀ ਫ਼ੌਜ ਉਸ ਦੇ ਇਸ਼ਾਰੇ ‘ਤੇ ਚਲਦੀ ਸੀ । ਉਹ ਰਾਜ ਦਾ ਮੁੱਖ ਨਿਆਂਧੀਸ਼ ਵੀ ਸੀ ਅਤੇ ਉਸ ਦੇ ਮੁੰਹ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਲੋਕਾਂ ਲਈ ਕਾਨੂੰਨ ਬਣ ਜਾਂਦਾ ਸੀ । ਕੋਈ ਵੀ ਵਿਅਕਤੀ ਉਸ ਦੀ ਆਗਿਆ ਦੀ ਉਲੰਘਣਾ ਨਹੀਂ ਕਰ ਸਕਦਾ ਸੀ । ਮਹਾਰਾਜੇ ਨੂੰ ਕਿਸੇ ਵੀ ਸ਼ਾਸਕ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਕਰਨ ਦਾ ਪੂਰਨ ਅਧਿਕਾਰ ਪ੍ਰਾਪਤ ਸੀ । ਮਹਾਰਾਜੇ ਨੂੰ ਆਪਣੀ ਪਰਜਾ ‘ਤੇ ਕਰ ਲਗਾਉਣ ਜਾਂ ਉਸ ਨੂੰ ਹਟਾਉਣ ਦਾ ਅਧਿਕਾਰ ਪ੍ਰਾਪਤ ਸੀ । ਸੰਖੇਪ ਵਿੱਚ ਮਹਾਰਾਜੇ ਦੀਆਂ ਸ਼ਕਤੀਆਂ ਕਿਸੇ ਤਾਨਾਸ਼ਾਹ ਨਾਲੋਂ ਘੱਟ ਨਹੀਂ ਸਨ । ਮਹਾਰਾਜਾ ਕਦੇ ਵੀ ਇਨ੍ਹਾਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦਾ ਸੀ । ਉਹ ਪਰਜਾ ਦੀ ਭਲਾਈ ਵਿੱਚ ਹੀ ਆਪਣੀ ਭਲਾਈ ਸਮਝਦਾ ਸੀ । ਨਿਰਸੰਦੇਹ ਅਜਿਹੇ ਮਹਾਨ ਸ਼ਾਸਕਾਂ ਦੀਆਂ ਉਦਾਹਰਨਾਂ ਇਤਿਹਾਸ ਵਿੱਚ ਬਹੁਤ ਘੱਟ ਮਿਲਦੀਆਂ ਹਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਪ੍ਰਬੰਧ ’ ਤੇ ਇੱਕ ਨੋਟ ਲਿਖੋ । (Write a short note on the Provincial Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ ? (How was the Provincial Administration of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ ਦੀ ਸਥਿਤੀ ਕੀ ਸੀ ? (What was the position of Nazim in Province during the times of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸਨ ਵਿਵਸਥਾ ਨੂੰ ਕੁਸ਼ਲ ਢੰਗ ਨਾਲ ਚਲਾਉਣ ਲਈ ਆਪਣੇ ਰਾਜ ਨੂੰ ਚਾਰ ਤਾਂ ਜਾਂ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਦੇ ਨਾਂ ਸਨ-ਸੁਬਾ-ਏ-ਲਾਹੌਰ, ਸੂਬਾ-ਏ-ਮੁਲਤਾਨ, ਸੁਬਾ-ਏ-ਕਸ਼ਮੀਰ, ਸੂਬਾ-ਏ-ਪਿਸ਼ਾਵਰ । ਸੁਬੇ ਜਾਂ ਪਾਂਤ ਦਾ ਮੁਖੀਆ ਨਾਜ਼ਿਮ ਕਹਾਉਂਦਾ ਸੀ । ਉਸ ਦੀ ਨਿਯੁਕਤੀ ਮਹਾਰਾਜਾ ਦੁਆਰਾ ਕੀਤੀ ਜਾਂਦੀ ਸੀ । ਕਿਉਂਕਿ ਇਹ ਅਹੁਦਾ ਬੜਾ ਮਹੱਤਵਪੂਰਨ ਹੁੰਦਾ ਸੀ । ਇਸ ਲਈ ਮਹਾਰਾਜਾ ਇਸ ਅਹੁਦੇ ‘ਤੇ ਬਹੁਤ ਹੀ ਵਿਸ਼ਵਾਸਯੋਗ, ਸਮਝਦਾਰ, ਈਮਾਨਦਾਰ ਅਤੇ ਅਨੁਭਵ ਵਿਅਕਤੀ ਨੂੰ ਹੀ ਨਿਯੁਕਤ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਨੂੰ ਅਨੇਕਾਂ ਸ਼ਕਤੀਆਂ ਪ੍ਰਾਪਤ ਸਨ ।

  • ਉਸ ਦਾ ਮੁੱਖ ਕਾਰਜ ਆਪਣੇ ਅਧੀਨ ਪ੍ਰਾਂਤ ਵਿੱਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣਾ ਸੀ ।
  • ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕਾਰਜ਼ਾਂ ਦੀ ਦੇਖ-ਭਾਲ ਕਰਦਾ ਸੀ ।
  • ਉਹ ਪ੍ਰਾਂਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਂਦਾ ਸੀ ।
  • ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦਾ ਫ਼ੈਸਲਾ ਕਰਦਾ ਸੀ ਅਤੇ ਕਾਰਦਾਰਾਂ ਦੇ ਫੈਸਲਿਆਂ ਦੇ ਵਿਰੁੱਧ ਬੇਨਤੀਆਂ ਸੁਣਦਾ ਸੀ ।
  • ਉਹ ਭੂਮੀ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਮੱਦਦ ਕਰਦਾ ਸੀ ।
  • ਉਸ ਦੇ ਅਧੀਨ ਕੁੱਝ ਸੈਨਾ ਹੁੰਦੀ ਸੀ ਅਤੇ ਕਈ ਵਾਰ ਛੋਟੇ-ਮੋਟੇ ਅਭਿਯਾਨਾਂ ਦੀ ਅਗਵਾਈ ਵੀ ਕਰਦਾ ਸੀ ।
  • ਉਹ ਨਿਸ਼ਚਿਤ ਲਗਾਨ ਸਮੇਂ ਤੇ ਕੇਂਦਰੀ ਖ਼ਜਾਨੇ ਵਿੱਚ ਜਮਾਂ ਕਰਾਉਂਦਾ ਸੀ ।
  • ਉਹ ਜ਼ਰੂਰਤ ਪੈਣ ‘ਤੇ ਕੇਂਦਰ ਨੂੰ ਫ਼ੌਜ ਵੀ ਭੇਜਦਾ ਸੀ ।
  • ਉਹ ਆਮ ਤੌਰ ਤੇ ਪੁੱਤ ਦਾ ਚੱਕਰ ਲਗਾ ਕੇ ਇਹ ਪਤਾ ਲਗਾਉਂਦਾ ਸੀ ਕੀ ਪਰਜਾ ਰਣਜੀਤ ਸਿੰਘ ਤੋਂ ਖੁਸ਼ ਹੈ ਕਿ ਨਹੀਂ । ਇਸ ਪ੍ਰਕਾਰ ਨਾਜ਼ਿਮ ਦੇ ਕੋਲ ਅਸੀਮ ਸ਼ਕਤੀਆਂ ਸਨ ਪਰੰਤੂ ਉਸ ਨੂੰ ਪ੍ਰਾਂਤ ਦੇ ਸੰਬੰਧਿਤ ਕੋਈ ਵੀ ਮਹੱਤਵਪੂਰਨ ਫ਼ੈਸਲਾ ਲੈਣ ਤੋਂ ਪਹਿਲਾਂ ਮਹਾਰਾਜਾ ਤੋਂ ਆਗਿਆ ਲੈਣੀ ਪੈਂਦੀ ਸੀ । ਮਹਾਰਾਜਾ ਰਣਜੀਤ ਸਿੰਘ ਖ਼ੁਦ ਅਤੇ ਕੇਂਦਰੀ ਅਧਿਕਾਰੀਆਂ ਦੁਆਰਾ ਨਾਜ਼ਿਮ ਦੇ ਕਾਰਜਾਂ ਦਾ

ਨਿਰੀਖਣ ਕਰਦਾ ਸੀ । ਸੰਤੁਸ਼ਟ ਨਾ ਹੋਣ ‘ਤੇ ਨਾਜ਼ਿਮ ਨੂੰ ਬਦਲ ਦਿੱਤਾ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਨੂੰ ਚੰਗੀਆਂ ਤਨਖ਼ਾਹਾਂ ਮਿਲਦੀਆਂ ਸਨ ਅਤੇ ਉਹ ਬਹੁਤ ਸ਼ਾਨ ਨਾਲ ਵੱਡੇ ਮਹੱਲਾਂ ਵਿੱਚ ਰਹਿੰਦੇ ਸਨ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ’ਤੇ ਨੋਟ ਲਿਖੋ । (Wrte a note on local administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ? ਵਰਣਨ ਕਰੋ । (What do you know about the local administration of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਸ਼ਾਸਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਹਨ-

1. ਪਰਗਨਿਆਂ ਦਾ ਸ਼ਾਸਨ ਪ੍ਰਬੰਧ – ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ । ਕਾਰਦਾਰ ਦੇ ਮੁੱਖ ਕੰਮ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ, ਲੋਕਾਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ । ਸੰਖੇਪ ਵਿੱਚ ਕਾਰਦਾਰਾਂ ਦੇ ਫ਼ਰਜ਼ ਅੱਜ-ਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸਨ । ਕਾਨੂੰਨਗੋ ਅਤੇ ਮੁਕੱਦਮ ਕਾਰਦਾਰ ਦੀ ਸਹਾਇਤਾ ਕਰਦੇ ਸਨ ।

2. ਪਿੰਡ ਦਾ ਪ੍ਰਬੰਧ – ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ ਜਿਸ ਨੂੰ ਉਸ ਸਮੇਂ ਮੌਜਾ ਕਹਿੰਦੇ ਸਨ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਰਦਾ ਸੀ । ਲੋਕ ਪੰਚਾਇਤ ਦਾ ਬੜਾ ਮਾਣ ਕਰਦੇ ਸਨ ਅਤੇ ਉਸ ਦੇ ਫ਼ੈਸਲਿਆਂ ਨੂੰ ਜ਼ਿਆਦਾਤਰ ਲੋਕ ਪ੍ਰਵਾਨ ਕਰਦੇ ਸਨ । ਪਟਵਾਰੀ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ । ਚੌਧਰੀ ਲਗਾਨ ਉਗਰਾਹੁਣ ਵਿੱਚ ਕਾਰਦਾਰ ਦੀ ਸਹਾਇਤਾ ਕਰਦਾ ਸੀ । ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ ।

3. ਲਾਹੌਰ ਸ਼ਹਿਰ ਦਾ ਪ੍ਰਬੰਧ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ । ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ ਕੋਤਵਾਲ ਹੁੰਦਾ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨਾ ਆਦਿ ਸਨ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ ? (What was the position of Kardar during the times of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ । ਉਸ ਨੂੰ ਬਹੁਤ ਸਾਰੇ ਫ਼ਰਜ਼ ਨਿਭਾਉਣੇ ਪੈਂਦੇ ਸਨ । ਉਹ ਪਰਗਨੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ । ਉਹ ਪਰਗਨੇ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰ ਕੇ ਕੇਂਦਰੀ ਖਜ਼ਾਨੇ ਵਿੱਚ ਜਮਾਂ ਕਰਵਾਉਂਦਾ ਸੀ । ਇਹ ਪਰਗਨੇ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਹਿਸਾਬ ਰੱਖਦਾ ਸੀ ।ਉਹ ਪਰਗਨੇ ਦੇ ਹਰ ਕਿਸਮ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ । ਉਹ ਦੋਸ਼ੀਆਂ ਨੂੰ ਸਜ਼ਾ ਵੀ ਦਿੰਦਾ ਸੀ । ਕਾਰਦਾਰ ਆਪਣੇ ਇਲਾਕੇ ਦਾ ਆਬਕਾਰੀ ਅਤੇ ਸੀਮਾ ਕਰ ਅਫ਼ਸਰ ਵੀ ਹੁੰਦਾ ਸੀ । ਇਸ ਲਈ ਪਰਗਨੇ ਵਿੱਚੋਂ ਇਨ੍ਹਾਂ ਕਰਾਂ ਨੂੰ ਇਕੱਠਾ ਕਰਨਾ ਉਸ ਦਾ ਕਰਤੱਵ ਸੀ ।

ਉਹ ਕਰ ਨਾ ਦੇਣ ਵਾਲਿਆਂ ਵਿਰੁੱਧ ਕਾਰਵਾਈ ਵੀ ਕਰਦਾ ਸੀ । ਉਹ ਲੋਕ ਭਲਾਈ ਅਫ਼ਸਰ ਵੀ ਸੀ । ਇਸ ਲਈ ਉਹ ਪਰਗਨੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ । ਇਸ ਸੰਬੰਧ ਵਿੱਚ ਉਹ ਪਰਗਨੇ ਦੇ ਸਾਰੇ ਰਸੂਖ ਰੱਖਣ ਵਾਲੇ ਵਿਅਕਤੀਆਂ ਨਾਲ ਮਿਲਦਾ-ਜੁਲਦਾ ਰਹਿੰਦਾ ਸੀ । ਉਹ ਪਰਗਨੇ ਵਿੱਚ ਵਾਪਰਨ ਵਾਲੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਰੱਖਦਾ ਸੀ ਕਿਉਂਕਿ ਉਹ ਇੱਕ ਲੇਖਾਕਾਰ ਵਜੋਂ ਵੀ ਕੰਮ ਕਰਦਾ ਸੀ । ਉਹ ਪਰਗਨੇ ਵਿੱਚ ਬਣੇ ਹੋਏ ਸਰਕਾਰੀ ਅਨਾਜ ਭੰਡਾਰਾਂ ਵਿੱਚ ਅਨਾਜ ਜਮਾਂ ਕਰਵਾਉਂਦਾ ਸੀ । ਉਹ ਪਰਗਨੇ ਵਿੱਚ ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਵੀ ਕਰਵਾਉਂਦਾ ਸੀ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਬਾਰੇ ਇੱਕ ਸੰਖੇਪ ਨੋਟ ਲਿਖੋ । (Write a short note on the administration of city of Lahore during the times of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ । ਇਹ ਪਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ । ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ ਹੁੰਦਾ ਸੀ ।ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਮਹੱਤਵਪੂਰਨ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ । ਉਹ ਦੋਸ਼ੀ ਲੋਕਾਂ ਵਿਰੁੱਧ ਲੋੜੀਂਦੀ ਕਾਰਵਾਈ ਵੀ ਕਰਦਾ ਸੀ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਸ਼ਹਿਰ ਦਾ ਪ੍ਰਬੰਧ ਬਹੁਤ ਵਧੀਆ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਾਰੇ ਚਾਨਣਾ ਪਾਓ । (Describe main features of Maharaja Ranjit Singh’s land revenue administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਸ਼ਾਸਨ ਬਾਰੇ ਨੋਟ ਲਿਖੋ । (Write a note on the economic administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਸ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਦੀਆਂ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ-

  • ਬਟਾਈ ਪ੍ਰਣਾਲੀ – ਇਸ ਪ੍ਰਣਾਲੀ ਅਧੀਨ ਸਰਕਾਰ ਫ਼ਸਲ ਕੱਟਣ ਤੋਂ ਬਾਅਦ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ । ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ ।ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ ।
  • ਕਨਕੂਤ ਪ੍ਰਣਾਲੀ – 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕੂਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ ।ਇਸ ਅਧੀਨ ਲਗਾਨ ਖੜੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ । ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ ।
  • ਬੋਲੀ ਦੇਣ ਦੀ ਪ੍ਰਣਾਲੀ – ਇਸ ਪ੍ਰਣਾਲੀ ਦੇ ਅਧੀਨ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ।
  • ਬਿਘਾ ਪ੍ਰਣਾਲੀ – ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਹਲ ਪ੍ਰਣਾਲੀ – ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੁਮੀ ‘ਤੇ ਹਲ ਚਲਾਇਆ ਜਾ ਸਕਦਾ ਸੀ, ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਖੂਹ ਪ੍ਰਣਾਲੀ – ਇਸ ਪ੍ਰਣਾਲੀ ਅਨੁਸਾਰ ਇੱਕ ਖੁਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ, ਉਸ ਜ਼ਮੀਨ ਦੀ ਉਪਜ ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।

ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ । ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਗੋ ਅਤੇ ਚੌਧਰੀ ਸਨ । ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ । ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ, ਉੱਥੇ ਲਗਾਨ 50% ਸੀ । ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ, ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ ਤੇ ਤੋਂ ਤੇ ਤਕ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਜਾਗੀਰਦਾਰੀ ਪ੍ਰਬੰਧ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Jagirdari system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the chief features of Jagirdari system of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਈ ਤਰ੍ਹਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ । ਇਨ੍ਹਾਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ । ਇਹ ਜਾਗੀਰਾਂ ਰਾਜ ਦੇ ਉੱਚ ਸੈਨਿਕ ਅਤੇ ਅਸੈਨਿਕ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ । ਇਨ੍ਹਾਂ ਤੋਂ ਇਲਾਵਾ ਉਸ ਸਮੇਂ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ । ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ । ਇਹ ਜਾਗੀਰਾਂ ਸਥਾਈ ਤੌਰ ‘ਤੇ ਦਿੱਤੀਆਂ ਜਾਂਦੀਆਂ ਸਨ । ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੇ ਏਜੰਟ ਕਰਦੇ ਸਨ । ਜਾਗੀਰਦਾਰਾਂ ਨੂੰ ਨਾ ਕੇਵਲ ਆਪਣੇ ਅਧੀਨ ਜਾਗੀਰ ਵਿੱਚੋਂ ਲਗਾਨ ਇਕੱਠਾ ਕਰਨ ਦਾ ਅਧਿਕਾਰ ਸੀ ਸਗੋਂ ਉਹ ਨਿਆਂ ਸੰਬੰਧੀ ਮਾਮਲਿਆਂ ਦਾ ਫੈਸਲਾ ਵੀ ਕਰਦੇ ਸਨ । ਕਈ ਵਾਰੀ ਉਨ੍ਹਾਂ ਨੂੰ ਸੈਨਿਕ ਮੁਹਿੰਮਾਂ ਦੀ ਕਮਾਂਡ ਵੀ ਦਿੱਤੀ ਜਾਂਦੀ ਸੀ । ਸੈਨਿਕ ਜਾਗੀਰਦਾਰਾਂ ਨੂੰ ਸੈਨਿਕ ਭਰਤੀ ਕਰਨ ਦਾ ਅਧਿਕਾਰ ਵੀ ਪ੍ਰਾਪਤ ਸੀ । ਜਾਗੀਰਦਾਰੀ ਪ੍ਰਬੰਧ ਵਿੱਚ ਭਾਵੇਂ ਕੁਝ ਦੋਸ਼ ਤਾਂ ਜ਼ਰੂਰ ਸਨ ਪਰ ਇਹ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Discuss the main features of the Judicial system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ’ਤੇ ਇੱਕ ਨੋਟ ਲਿਖੋ । (Write a short note on the Judicial system of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸੀ । ਨਿਆਂ ਉਸ ਸਮੇਂ ਦੇ ਰੀਤੀ-ਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ । ਨਿਆਂ ਸੰਬੰਧੀ ਆਖਰੀ ਫ਼ੈਸਲਾ ਮਹਾਰਾਜੇ ਦਾ ਹੁੰਦਾ ਸੀ । ਲੋਕਾਂ ਨੂੰ ਨਿਆਂ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਸਨ । ਮਹਾਰਾਜੇ ਤੋਂ ਬਾਅਦ ਰਾਜ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਅਦਾਲਤ-ਏ-ਆਲਾ ਸੀ । ਇਹ ਨਾਜ਼ਿਮ ਅਤੇ ਕਾਰਦਾਰਾਂ ਦੀਆਂ ਅਦਾਲਤਾਂ ਵਿਰੁੱਧ ਅਪੀਲਾਂ ਸੁਣਦੀ ਸੀ । ਪ੍ਰਾਂਤਾਂ ਵਿੱਚ ਨਾਜ਼ਿਮ ਅਤੇ ਪਰਗਨਿਆਂ ਵਿੱਚ ਕਾਰਦਾਰ ਦੀਆਂ ਅਦਾਲਤਾਂ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਨੂੰ ਸੁਣਦੀਆਂ ਸਨ । ਨਿਆਂ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਸ ਅਫ਼ਸਰ ਵੀ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਅਦਾਲਤੀ ਆਖਿਆ ਜਾਂਦਾ ਸੀ ।

ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਵੀ ਕਾਇਮ ਸੀ । ਇੱਥੇ ਨਿਆਂ ਲਈ ਮੁਸਲਮਾਨ ਅਤੇ ਗ਼ੈਰ-ਮੁਸਲਮਾਨ ਲੋਕ ਜਾ ਸਕਦੇ ਸਨ । ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਸਥਾਨਿਕ ਰੀਤੀ-ਰਿਵਾਜਾਂ ਅਨੁਸਾਰ ਕਰਦੀਆਂ ਸਨ । ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ | ਮੌਤ ਦੀ ਸਜ਼ਾ ਤਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ । ਜ਼ਿਆਦਾਤਰ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ । ਪਰ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ ਹੱਥ, ਪੈਰ, ਨੱਕ ਆਦਿ ਕੱਟ ਦਿੱਤੇ ਜਾਂਦੇ ਸਨ । ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of Maharaja Ranjit Singh’s military administration ?)
ਜਾਂ
ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵਿੱਚ ਕੀ ਸੁਧਾਰ ਕੀਤੇ ? (What reforms were introduced by Ranjit Singh to improve his military administration ?)
ਜਾਂ
ਰਣਜੀਤ ਸਿੰਘ ਦੀ ਸੈਨਾ ’ਤੇ ਸੰਖੇਪ ਨੋਟ ਲਿਖੋ । (Write a short note on the military of Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਸ਼ਾਸਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਸਨ-

  • ਰਚਨਾ – ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ । ਇਨ੍ਹਾਂ ਵਿੱਚ ਸਿੱਖ, ਰਾਜਪੁਤ, ਬਾਹਮਣ, ਖੱਤਰੀ, ਗੋਰਖੇ ਅਤੇ ਪੂਰਬੀ ਹਿੰਦੁਸਤਾਨੀ ਸ਼ਾਮਲ ਸਨ ।
  • ਭਰਤੀ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਭਰਤੀ ਬਿਲਕੁਲ ਲੋਕਾਂ ਦੀ ਮਰਜ਼ੀ ਅਨੁਸਾਰ ਹੁੰਦੀ ਸੀ । ਕੇਵਲ ਰਿਸ਼ਟ-ਪੁਸ਼ਟ ਵਿਅਕਤੀਆਂ ਨੂੰ ਹੀ ਫ਼ੌਜ ਵਿੱਚ ਭਰਤੀ ਕੀਤਾ ਜਾਂਦਾ ਸੀ । ਅਫ਼ਸਰਾਂ ਦੀ ਭਰਤੀ ਦਾ ਕੰਮ ਕੇਵਲ ਮਹਾਰਾਜੇ ਦੇ ਹੱਥਾਂ ਵਿੱਚ ਸੀ । ਆਮ ਤੌਰ ‘ਤੇ ਉੱਚ ਅਤੇ ਬਹੁਤ ਹੀ ਭਰੋਸੇਯੋਗ ਅਧਿਕਾਰੀਆਂ ਦੇ ਪੁੱਤਰਾਂ ਨੂੰ ਅਫ਼ਸਰ ਨਿਯੁਕਤ ਕੀਤਾ ਜਾਂਦਾ ਸੀ ।
  • ਤਨਖ਼ਾਹ – ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸੈਨਿਕਾਂ ਨੂੰ ਜਾਂ ਤਾਂ ਜਾਗੀਰਾਂ ਦੇ ਰੂਪ ਵਿੱਚ ਅਤੇ ਜਾਂ ਜਿਣਸ ਦੇ ਰੂਪ ਵਿੱਚ ਤਨਖ਼ਾਹ ਦਿੱਤੀ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣ ਦਾ ਰਿਵਾਜ ਸ਼ੁਰੂ ਕੀਤਾ ।
  • ਪਦ ਉੱਨਤੀਆਂ – ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਿਕਾਂ ਨੂੰ ਕੇਵਲ ਕਾਬਲੀਅਤ ਦੇ ਆਧਾਰ ‘ਤੇ ਪਦ ਉੱਨਤੀਆਂ ਦਿੰਦਾ ਸੀ । ਪਦ ਉੱਨਤੀਆਂ ਦੇਣ ਸਮੇਂ ਮਹਾਰਾਜਾ ਕਿਸੇ ਸੈਨਿਕ ਨਾਲ ਜਾਤ-ਪਾਤ ਜਾਂ ਧਰਮ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕਰਦਾ ਸੀ ।
  • ਇਨਾਮ ਅਤੇ ਖ਼ਿਤਾਬ – ਮਹਾਰਾਜਾ ਰਣਜੀਤ ਸਿੰਘ ਹਰ ਸਾਲ ਲਾਹੌਰ ਦਰਬਾਰ ਦੀ ਸ਼ਾਨਦਾਰ ਸੇਵਾ ਕਰਨ ਵਾਲੇ ਸੈਨਿਕਾਂ ਨੂੰ ਅਤੇ ਲੜਾਈ ਦੇ ਮੈਦਾਨ ਵਿੱਚ ਬਾਹਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਲੱਖਾਂ ਰੁਪਏ ਇਨਾਮ ਅਤੇ ਉੱਚੇ ਖਿਤਾਬ ਦਿੰਦਾ ਸੀ ।
  • ਅਨੁਸ਼ਾਸਨ – ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਵਿੱਚ ਬੜਾ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਹੋਇਆ ਸੀ । ਫ਼ੌਜ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਨਿਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ।

ਪ੍ਰਸ਼ਨ 11.
ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਮਹੱਤਤਾ ਉੱਤੇ ਸੰਖੇਪ ਨੋਟ ਲਿਖੋ । (Write a brief note on the Fauj-i-Khas of Maharaja Ranjit Singh’s army.)
ਉੱਤਰ-
ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ । ਇਸ ਫ਼ੌਜ ਨੂੰ ਜਨਰਲ ਵੈਂਤੂਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਨੂੰ ‘ਮਾਡਲ ਬ੍ਰਿਗੇਡ’ ਵੀ ਕਿਹਾ ਜਾਂਦਾ ਸੀ । ਇਸ ਫ਼ੌਜ ਵਿੱਚ ਪੈਦਲ ਫ਼ੌਜ ਦੀਆਂ ਚਾਰ ਬਟਾਲੀਅਨਾਂ, ਘੋੜਸਵਾਰਾਂ ਦੀਆਂ ਦੋ ਰਜਮੈਂਟਾਂ ਅਤੇ 24 ਤੋਪਾਂ ਦਾ ਇੱਕ ਤੋਪਖ਼ਾਨਾ ਸ਼ਾਮਲ ਸੀ । ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ ।ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ ।ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ । ਇਸੇ ਲਈ ਇਸ ਨੂੰ ਫ਼ੌਜ-ਏ-ਖ਼ਾਸ ਕਿਹਾ ਜਾਂਦਾ ਸੀ । ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ । ਇਹ ਫ਼ੌਜ ਬਹੁਤ ਅਨੁਸ਼ਾਸਿਤ ਸੀ । ਇਸ ਸੈਨਾ ਨੂੰ ਕਠਿਨ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ ।ਇਸ ਸੈਨਾ ਨੇ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ । ਇਸ ਸੈਨਾ ਦੀ ਕਾਰਜਕੁਸ਼ਲਤਾ ਨੂੰ ਦੇਖ ਕੇ ਅਨੇਕਾਂ ਅੰਗਰੇਜ਼ ਅਫ਼ਸਰ ਹੈਰਾਨ ਰਹਿ ਗਏ ਸਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ-ਏ-ਬੇ-ਕਵਾਇਦ ਤੋਂ ਕੀ ਭਾਵ ਹੈ ? (What do you mean by Fauj-i-Be-Qawaid of Maharaja Ranjit Singh ?)
ਉੱਤਰ-
ਫ਼ੌਜ-ਏ-ਬੇ-ਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ । ਇਹ ਫ਼ੌਜ ਚਾਰਾਂ ਭਾਗਾਂ
(i) ਘੋੜ-ਚੜੇ
(ii) ਫ਼ੌਜ-ਏ-ਕਿਲੂਜਾਤ
(iii) ਅਕਾਲੀ ਅਤੇ
(iv) ਜਾਗੀਰਦਾਰੀ ਫ਼ੌਜ ਵਿੱਚ ਵੰਡੀ ਹੋਈ ਸੀ ।ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਘੋੜ-ਚੜੇ – ਘੋੜ-ਚੜੇ ਬੇ-ਕਵਾਇਦ ਸੈਨਾ ਦਾ ਇੱਕ ਮਹੱਤਵਪੂਰਨ ਭਾਗ ਸੀ । ਇਹ ਦੋ ਭਾਗਾਂ ਵਿੱਚ ਵੰਡੇ ਹੋਏ ਸਨ-

  • ਘੋੜ੍ਹ-ਚੜ੍ਹੇ ਖ਼ਾਸ – ਇਸ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰਾਂ ਅਤੇ ਉੱਚ ਖ਼ਾਨਦਾਨਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਸਨ ।
  • ਮਿਸਲਦਾਰ – ਇਸ ਵਿੱਚ ਉਹ ਸੈਨਿਕ ਸ਼ਾਮਲ ਸਨ ਜਿਹੜੇ ਮਿਸਲਾਂ ਦੇ ਸਮੇਂ ਤੋਂ ਸੈਨਿਕ ਚਲੇ ਆ ਰਹੇ ਸਨ । ਘੋੜ-ਚੜ੍ਹੇ ਦੇ ਮੁਕਾਬਲੇ ਵਿੱਚ ਮਿਸਲਦਾਰਾਂ ਦਾ ਅਹੁਦਾ ਘੱਟ ਮਹੱਤਵਪੂਰਨ ਸੀ । ਇਨ੍ਹਾਂ ਦੇ ਲੜਨ ਦਾ ਢੰਗ ਪੁਰਾਣਾ ਸੀ । 1838-39 ਈ. ਵਿੱਚ ਘੋੜ-ਚੜਿਆਂ ਦੀ ਗਿਣਤੀ 10,795 ਸੀ ।

2. ਫ਼ੌਜ-ਏ-ਕਿਲ੍ਹਜਾਤ – ਕਿਲ੍ਹਿਆਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫ਼ੌਜ ਸੀ, ਜਿਸ ਨੂੰ ਫ਼ੌਜ-ਏ-ਕਿਲੂਜਾਤ ਕਿਹਾ ਜਾਂਦਾ ਸੀ । ਹਰੇਕ ਕਿਲ੍ਹੇ ਵਿੱਚ ਕਿਲ੍ਹਾਜਾਤ ਸੈਨਿਕਾਂ ਦੀ ਗਿਣਤੀ ਕਿਲ੍ਹੇ ਦੇ ਮਹੱਤਵ ਅਨੁਸਾਰ ਵੱਖੋਵੱਖਰੀ ਹੁੰਦੀ ਸੀ । ਕਿਲ੍ਹੇ ਦੇ ਕਮਾਨ ਅਫ਼ਸਰ ਨੂੰ ਕਿਲ੍ਹੇਦਾਰ ਕਿਹਾ ਜਾਂਦਾ ਸੀ ।

3. ਅਕਾਲੀ – ਅਕਾਲੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਸਮਝਦੇ ਸਨ । ਇਨ੍ਹਾਂ ਨੂੰ ਹਮੇਸ਼ਾਂ ਭਿਆਨਕ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ । ਉਹ ਹਮੇਸ਼ਾਂ ਹਥਿਆਰਬੰਦ ਹੋ ਕੇ ਘੁੰਮਦੇ ਰਹਿੰਦੇ ਸਨ । ਉਹ ਕਿਸੇ ਤਰ੍ਹਾਂ ਦੀ ਸੈਨਿਕ ਸਿਖਲਾਈ ਜਾਂ ਪਰੇਡ ਦੇ ਵਿਰੁੱਧ ਸਨ । ਉਹ ਧਰਮ ਦੇ ਨਾਂ ‘ਤੇ ਲੜਦੇ ਸਨ ।ਉਨ੍ਹਾਂ ਦੀ ਗਿਣਤੀ 3,000 ਦੇ ਕਰੀਬ ਸੀ । ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਉਨ੍ਹਾਂ ਦੇ ਪ੍ਰਸਿੱਧ ਨੇਤਾ ਸਨ ।

4. ਜਾਗੀਰਦਾਰੀ ਫ਼ੌਜ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ‘ਤੇ ਇਹ ਸ਼ਰਤ ਲਗਾਈ ਗਈ ਸੀ ਕਿ ਉਹ ਮਹਾਰਾਜੇ ਨੂੰ ਲੋੜ ਪੈਣ ‘ਤੇ ਸੈਨਿਕ ਸਹਾਇਤਾ ਦੇਣ । ਇਸ ਲਈ ਜਾਗੀਰਦਾਰ ਰਾਜ ਦੀ ਸਹਾਇਤਾ ਲਈ ਪੈਦਲ ਅਤੇ ਘੋੜਸਵਾਰ ਸੈਨਿਕ ਰੱਖਦੇ ਸਨ | ਸਮੇਂ-ਸਮੇਂ ਸਿਰ ਇਨ੍ਹਾਂ ਸੈਨਿਕਾਂ ਦਾ ਰਾਜ ਵੱਲੋਂ ਨਿਰੀਖਣ ਕੀਤਾ ਜਾਂਦਾ ਸੀ ।

ਪ੍ਰਸ਼ਨ 13.
ਰਣਜੀਤ ਸਿੰਘ ਦਾ ਪਰਜਾ ਵੱਲ ਕਿਹੋ ਜਿਹਾ ਵਤੀਰਾ ਸੀ ? (What was Ranjit Singh’s attitude towards his subjects ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਵੱਲ ਵਤੀਰਾ ਬਹੁਤ ਚੰਗਾ ਸੀ । ਉਹ ਪਰਜਾ ਦੇ ਹਿਤਾਂ ਨੂੰ ਕਦੇ ਅੱਖੋਂ ਉਹਲੇ ਨਹੀਂ ਹੋਣ ਦਿੰਦਾ ਸੀ । ਉਸ ਨੇ ਰਾਜ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ | ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਅਕਸਰ ਰਾਜ ਦਾ ਦੌਰਾ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਕਸ਼ਮੀਰ ਵਿੱਚ ਜਦੋਂ ਇੱਕ ਵਾਰੀ ਭਾਰੀ ਅਕਾਲ ਪੈ ਗਿਆ ਸੀ ਤਾਂ ਮਹਾਰਾਜੇ ਨੇ ਹਜ਼ਾਰਾਂ ਖੱਚਰਾਂ ’ਤੇ ਅਨਾਜ ਲੱਦ ਕੇ ਕਸ਼ਮੀਰ ਭੇਜਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਸਿੱਖਾਂ ਦੀ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਰਪ੍ਰਸਤੀ ਵੀ ਕੀਤੀ । ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲਗਾਨ ਮੁਕਤ ਜ਼ਮੀਨਾਂ ਦਾਨ ਵਿੱਚ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖੁਸ਼ਹਾਲ ਸੀ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਪਏ ਪ੍ਰਭਾਵਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the effects of Ranjit Singh’s rule on the life of the people.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ ।ਉਸ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ । ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਲਿਆ । ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਲੰਬੇ ਸਮੇਂ ਤਕ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਘੋਰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧ ਦੀ ਸਥਾਪਨਾ ਕੀਤੀ । ਉਸ ਦੇ ਸ਼ਾਸਨ ਦਾ ਪ੍ਰਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਉਸ ਨੇ ਆਪਣੇ ਰਾਜ ਵਿੱਚ ਸਾਰੀਆਂ ਅਣਮਨੁੱਖੀ ਸਜ਼ਾਵਾਂ ਨੂੰ ਖ਼ਤਮ ਕਰ ਦਿੱਤਾ ਸੀ । ਮੌਤ ਦੀ ਸਜ਼ਾ ਕਿਸੇ ਅਪਰਾਧੀ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਗਰਿਕ ਪ੍ਰਬੰਧ ਦੇ ਨਾਲ-ਨਾਲ ਸੈਨਿਕ ਪ੍ਰਬੰਧ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ । ਇਸ ਸ਼ਕਤੀਸ਼ਾਲੀ ਫ਼ੌਜ ਦੇ ਸਿੱਟੇ ਵਜੋਂ ਉਹ ਸਾਮਰਾਜ ਨੂੰ ਸੁਰੱਖਿਅਤ ਰੱਖਣ ਵਿੱਚ ਸਫਲ ਹੋਏ । ਮਹਾਰਾਜਾ ਨੇ ਖੇਤੀ, ਉਦਯੋਗ ਅਤੇ ਵਪਾਰ ਨੂੰ ਉਤਸ਼ਾਹ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ । ਸਿੱਟੇ ਵਜੋਂ ਉਸ ਦੇ ਸ਼ਾਸਨ ਕਾਲ ਵਿੱਚ ਪਰਜਾ ਬਹੁਤ ਖੁਸ਼ਹਾਲ ਸੀ । ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਧਰਮ ਦਾ ਪੱਕਾ ਸ਼ਰਧਾਲੂ ਸੀ ਪਰ ਉਸ ਨੇ ਹੋਰਨਾਂ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ । ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਗੌਰਵਮਈ ਸ਼ਾਸਨ ਨੂੰ ਯਾਦ ਕਰਦੇ ਹਨ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਹਾਰਾਜਾ ਰਣਜੀਤ ਸਿੰਘ ਦਾ ਨਾਗਰਿਕ ਪ੍ਰਸ਼ਾਸਨ (Civil Administration of Maharaja Ranjit Singh)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਬਾਰੇ ਜਾਣਕਾਰੀ ਦਿਓ । (Discuss about the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਾਗਰਿਕ ਪ੍ਰਬੰਧ ‘ਤੇ ਚਰਚਾ ਕਰੋ । (Discuss the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਦਾ ਸੰਖੇਪ ਵਿੱਚ ਵੇਰਵਾ ਦਿਓ । (Give a brief account of the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਬਾਰੇ ਵਿਸਤਾਰਪੂਰਵਕ ਦੱਸੋ । (Explain the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਿਵਿਲ ਪ੍ਰਬੰਧ ਦਾ ਵਰਣਨ ਕਰੋ । (Explain the Civil Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ, ਪ੍ਰਾਂਤਕ ਅਤੇ ਸਥਾਨਿਕ ਸ਼ਾਸਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the salient features of Maharaja Ranjit Singh’s Central, Provincial and Local Administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਅਤੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਵਿਸਥਾਰ ਸਹਿਤ ਵਰਣਨ ਕਰੋ । (Explain in detail the Central and Provincial Administration of Maharaja Ranjit Singh.).
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਕੇਂਦਰੀ ਅਤੇ ਪ੍ਰਾਂਤਕ ਸ਼ਾਸਨ ਪ੍ਰਣਾਲੀ ਦਾ ਵਰਣਨ ਕਰੋ । (Describe the Central and Provincial Administrative System of Maharaja Ranjit Singh.)
ਜਾਂ
(Give a detailed description of Maharaja Ranjit Singh’s Provincial and Local Government.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਵਿਸਥਾਰਪੂਰਵਕ ਵਰਣਨ ਕਰੋ । (Describe in detail the Provincial Administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨਾ ਸਿਰਫ਼ ਇੱਕ ਮਹਾਨ ਜੋਤੁ ਸੀ ਸਗੋਂ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਉਸ ਦੇ ਸਿਵਿਲ ਜਾਂ ਨਾਗਰਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

1. ਕੇਂਦਰੀ ਸ਼ਾਸਨ ਪ੍ਰਬੰਧ (Central Administration)

(ਉ) ਮਹਾਰਾਜਾ (The Maharaja) – ਮਹਾਰਾਜਾ ਸਾਰੇ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਸੀ । ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦਾ ਸੀ । ਉਹ ਜਦ ਚਾਹੇ ਕਿਸੇ ਨੂੰ ਵੀ ਉਸ ਦੇ ਅਹੁਦੇ ਤੋਂ ਹਟਾ ਸਕਦਾ ਸੀ । ਉਹ ਰਾਜ ਦਾ ਮੁੱਖ ਨਿਆਂਧੀਸ਼ ਸੀ । ਉਸ ਦੇ ਮੁਖ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਪਰਜਾ ਲਈ ਕਾਨੂੰਨ ਬਣ ਜਾਂਦਾ ਸੀ । ਕੋਈ ਵੀ ਵਿਅਕਤੀ ਉਸ ਦੇ ਹੁਕਮ ਦੀ ਉਲੰਘਣਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ ਸੀ । ਉਹ ਮੁੱਖ ਸੈਨਾਪਤੀ ਵੀ ਸੀ ਤੇ ਰਾਜ ਦੀ ਸਾਰੀ ਫ਼ੌਜ ਉਸ ਦੇ ਇਸ਼ਾਰੇ ‘ਤੇ ਚਲਦੀ ਸੀ । ਉਸ ਨੂੰ ਯੁੱਧ ਦਾ ਐਲਾਨ ਕਰਨ ਜਾਂ ਸੰਧੀ ਕਰਨ ਦਾ ਅਧਿਕਾਰ ਸੀ । ਉਹ ਆਪਣੀ ਪਰਜਾ ‘ਤੇ ਨਵੇਂ ਕਰ ਲਗਾ ਸਕਦਾ ਜਾਂ ਪੁਰਾਣੇ ਕਰਾਂ ਨੂੰ ਘੱਟ ਜਾਂ ਮਾਫ਼ ਕਰ ਸਕਦਾ ਸੀ । ਸੰਖੇਪ ਵਿੱਚ ਮਹਾਰਾਜੇ ਦੀਆਂ ਸ਼ਕਤੀਆਂ ਕਿਸੇ ਤਾਨਾਸ਼ਾਹ ਨਾਲੋਂ ਘੱਟ ਨਹੀਂ ਸਨ | ਪਰ ਮਹਾਰਾਜਾ ਕਦੇ ਵੀ ਇਨ੍ਹਾਂ ਸ਼ਕਤੀਆਂ ਦੀ ਦੁਰਵਰਤੋਂ ਨਹੀਂ ਕਰਦਾ ਸੀ ।

(ਅ) ਮੰਤਰੀ (The Ministers-ਪ੍ਰਸ਼ਾਸਨ ਪ੍ਰਬੰਧ ਦੀ ਕੁਸ਼ਲਤਾ ਲਈ ਮਹਾਰਾਜੇ ਨੇ ਇੱਕ ਮੰਤਰੀ ਪਰਿਸ਼ਦ ਦਾ ਗਠਨ ਕੀਤਾ ਹੋਇਆ ਸੀ । ਇਨ੍ਹਾਂ ਮੰਤਰੀਆਂ ਦੀ ਨਿਯੁਕਤੀ ਮਹਾਰਾਜਾ ਆਪ ਕਰਦਾ ਸੀ । ਸਿਰਫ਼ ਯੋਗ ਅਤੇ ਇਮਾਨਦਾਰ ਵਿਅਕਤੀਆਂ ਨੂੰ ਹੀ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਇਹ ਮੰਤਰੀ ਆਪੋ-ਆਪਣੇ ਵਿਭਾਗਾਂ ਸੰਬੰਧੀ ਮਹਾਰਾਜੇ ਨੂੰ ਸਲਾਹ ਦਿੰਦੇ ਸਨ । ਉਨ੍ਹਾਂ ਦੀ ਸਲਾਹ ਮੰਨਣਾ ਮਹਾਰਾਜੇ ਲਈ ਜ਼ਰੂਰੀ ਨਹੀਂ ਸੀ ।

1. ਪ੍ਰਧਾਨ ਮੰਤਰੀ (Prime Minister) – ਕੇਂਦਰ ਵਿੱਚ ਮਹਾਰਾਜੇ ਤੋਂ ਬਾਅਦ ਦੂਸਰਾ ਮਹੱਤਵਪੂਰਨ ਸਥਾਨ ਪ੍ਰਧਾਨ ਮੰਤਰੀ ਦਾ ਸੀ । ਉਹ ਰਾਜ ਦੇ ਸਾਰੇ ਰਾਜਨੀਤਿਕ ਮਾਮਲਿਆਂ ਵਿੱਚ ਮਹਾਰਾਜੇ ਨੂੰ ਸਲਾਹ ਦਿੰਦਾ ਸੀ । ਉਹ ਰਾਜ ਦੇ ਸਾਰੇ ਮਹੱਤਵਪੂਰਨ ਵਿਭਾਗਾਂ ਦੀ ਦੇਖ-ਭਾਲ ਕਰਦਾ ਸੀ । ਉਹ ਮਹਾਰਾਜੇ ਦੀ ਗੈਰ-ਹਾਜ਼ਰੀ ਵਿੱਚ ਉਸ ਦੀ ਨੁਮਾਇੰਦਗੀ ਕਰਦਾ ਸੀ । ਤਰ੍ਹਾਂ ਦੇ ਪ੍ਰਾਰਥਨਾ ਪੱਤਰ ਉਸ ਦੇ ਰਾਹੀਂ ਹੀ ਮਹਾਰਾਜੇ ਤਕ ਪਹੁੰਚਾਏ ਜਾਂਦੇ ਸਨ । ਉਹ ਮਹਾਰਾਜੇ ਦੇ ਸਾਰੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਅਹੁਦੇ ‘ਤੇ ਬਹੁਤ ਦੇਰ ਤਕ ਰਾਜਾ ਧਿਆਨ ਸਿੰਘ ਨਿਯੁਕਤ ਰਿਹਾ ।

2. ਵਿਦੇਸ਼ ਮੰਤਰੀ (Foreign Minister) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਦੇਸ਼ ਮੰਤਰੀ ਦਾ ਅਹੁਦਾ ਵੀ ਬੜਾ ਮਹੱਤਵਪੂਰਨ ਸੀ । ਉਹ ਵਿਦੇਸ਼ ਨੀਤੀ ਨੂੰ ਤਿਆਰ ਕਰਦਾ ਸੀ । ਉਹ ਮਹਾਰਾਜੇ ਨੂੰ ਦੂਸਰੀਆਂ ਸ਼ਕਤੀਆਂ ਨਾਲ ਯੁੱਧ ਅਤੇ ਸੁਲ੍ਹਾ ਸੰਬੰਧੀ ਵਿਸ਼ਿਆਂ ਬਾਰੇ ਸਲਾਹ ਦੇਂਦਾ ਸੀ । ਉਹ ਵਿਦੇਸ਼ਾਂ ਤੋਂ ਆਉਣ ਵਾਲੀਆਂ ਚਿੱਠੀਆਂ ਮਹਾਰਾਜੇ ਨੂੰ ਪੜ੍ਹ ਕੇ ਸੁਣਾਉਂਦਾ ਸੀ ਅਤੇ ਮਹਾਰਾਜੇ ਦੇ ਆਦੇਸ਼ ਅਨੁਸਾਰ ਉਨ੍ਹਾਂ ਚਿੱਠੀਆਂ ਦਾ ਜਵਾਬ ਭੇਜਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿਦੇਸ਼ ਮੰਤਰੀ ਦੇ ਅਹੁਦੇ ‘ਤੇ ਫ਼ਕੀਰ ਅਜ਼ੀਜ਼-ਉਦ-ਦੀਨ ਲੱਗਾ ਹੋਇਆ ਸੀ ।

3. ਵਿੱਤ ਮੰਤਰੀ (Finance Minister) – ਵਿੱਤ ਮੰਤਰੀ ਮਹਾਰਾਜਾ ਦੇ ਮਹੱਤਵਪੂਰਨ ਮੰਤਰੀਆਂ ਵਿੱਚੋਂ ਇੱਕ ਸੀ ਅਤੇ ਉਸ ਨੂੰ ਦੀਵਾਨ ਕਿਹਾ ਜਾਂਦਾ ਸੀ । ਉਸ ਦਾ ਮੁੱਖ ਕੰਮ ਰਾਜ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਵੇਰਵਾ ਰੱਖਣਾ ਸੀ | ਸਾਰੇ ਵਿਭਾਗਾਂ ਦੇ ਖ਼ਰਚਿਆਂ ਆਦਿ ਨਾਲ ਸੰਬੰਧਿਤ ਸਾਰੇ ਕਾਗਜ਼ ਪੜਤਾਲ ਲਈ ਪਹਿਲਾਂ ਦੀਵਾਨ ਕੋਲ ਪੇਸ਼ ਕੀਤੇ ਜਾਂਦੇ ਸਨ । ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਵਿੱਤ ਮੰਤਰੀ ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਨਾਥ ਅਤੇ ਦੀਵਾਨ ਦੀਨਾ ਨਾਥ ਸਨ ।

4. ਮੁੱਖ ਸੈਨਾਪਤੀ (Commander-in-Chief) – ਮਹਾਰਾਜਾ ਰਣਜੀਤ ਸਿੰਘ ਆਪਣੀ ਸੈਨਾ ਦਾ ਆਪ ਹੀ ਮੁੱਖ ਸੈਨਾਪਤੀ ਸੀ । ਵੱਖ-ਵੱਖ ਮੁਹਿੰਮਾਂ ਸਮੇਂ ਮਹਾਰਾਜਾ ਵੱਖ-ਵੱਖ ਆਦਮੀਆਂ ਨੂੰ ਸੈਨਾਪਤੀ ਨਿਯੁਕਤ ਕਰਦਾ ਸੀ । ਉਨ੍ਹਾਂ ਦਾ ਮੁੱਖ ਕੰਮ ਯੁੱਧ ਸਮੇਂ ਸੈਨਾ ਦੀ ਅਗਵਾਈ ਕਰਨਾ ਅਤੇ ਉਨ੍ਹਾਂ ਵਿੱਚ ਅਨੁਸ਼ਾਸਨ ਕਾਇਮ ਰੱਖਣਾ ਸੀ । ਦੀਵਾਨ ਮੋਹਕਮ ਚੰਦ, ਮਿਸਰ ਦੀਵਾਨ ਚੰਦ ਅਤੇ ਸਰਦਾਰ ਹਰੀ ਸਿੰਘ ਨਲਵਾ ਰਣਜੀਤ ਸਿੰਘ ਦੇ ਪ੍ਰਸਿੱਧ ਸੈਨਾਪਤੀ ਸਨ ।

5. ਡਿਉੜੀਵਾਲਾ (Deorhiwala) – ਡਿਉੜੀਵਾਲਾ ਸ਼ਾਹੀ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖ-ਭਾਲ ਕਰਦਾ ਸੀ । ਉਸ ਦੀ ਆਗਿਆ ਤੋਂ ਬਿਨਾਂ ਕੋਈ ਆਦਮੀ ਮਹੱਲਾਂ ਦੇ ਅੰਦਰ ਨਹੀਂ ਜਾ ਸਕਦਾ ਸੀ । ਉਹ ਮਹਾਰਾਜਾ ਦੇ ਮਹੱਲਾਂ ਲਈ ਪਹਿਰੇਦਾਰਾਂ ਦਾ ਵੀ ਪ੍ਰਬੰਧ ਕਰਦਾ ਸੀ । ਇਸ ਤੋਂ ਇਲਾਵਾ ਉਹ ਜਲੂਸਾਂ ਦਾ ਵੀ ਉੱਚਿਤ ਪ੍ਰਬੰਧ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਡਿਉੜੀਵਾਲਾ ਜਮਾਂਦਾਰ ਖੁਸ਼ਹਾਲ ਸਿੰਘ ਸੀ ।

(ੲ) ਕੇਂਦਰੀ ਵਿਭਾਗ ਜਾਂ ਦਫ਼ਤਰ (Central Departments or Daftars) – ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਸਹੂਲਤ ਲਈ ਕੇਂਦਰੀ ਸ਼ਾਸਨ ਪ੍ਰਬੰਧ ਦੀ ਦੇਖਭਾਲ ਲਈ ਵਿਭਾਗਾਂ ਜਾਂ ਦਫ਼ਤਰਾਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਦਫ਼ਤਰਾਂ ਦੀ ਗਿਣਤੀ ਦੇ ਬਾਰੇ ਇਤਿਹਾਸਕਾਰਾਂ ਵਿੱਚ ਮਤਭੇਦ ਹਨ । ਡਾਕਟਰ ਜੀ. ਐੱਲ. ਚੋਪੜਾ ਦੇ ਅਨੁਸਾਰ ਇਨ੍ਹਾਂ ਦੀ ਗਿਣਤੀ 15, ਡਾਕਟਰ ਐੱਨ. ਕੇ. ਸਿਨਹਾ ਦੇ ਅਨੁਸਾਰ 12 ਅਤੇ ਸੀਤਾਰਾਮ ਕੋਹਲੀ ਦੇ ਅਨੁਸਾਰ 7 ਸੀ । ਇਨ੍ਹਾਂ ਵਿੱਚੋਂ ਮੁੱਖ ਦਫ਼ਤਰ ਹੇਠ ਲਿਖੇ ਸਨ-

  • ਦਫ਼ਤਰ-ਏ-ਅਬਵਾਬ-ਉਲ-ਮਾਲੇ (Daftar-i-Abwab-ul-Mal) – ਇਹ ਦਫ਼ਤਰ ਰਾਜ ਦੀ ਵੱਖ-ਵੱਖ ਸੋਮਿਆਂ ਤੋਂ ਹੋਣ ਵਾਲੀ ਆਮਦਨ ਦਾ ਲੇਖਾ-ਜੋਖਾ ਰੱਖਦਾ ਸੀ ।
  • ਦਫ਼ਤਰ-ਏ-ਮਾਲ (Daftar-i-Mal) – ਇਹ ਦਫ਼ਤਰ ਵੱਖ-ਵੱਖ ਪਰਗਨਿਆਂ ਅਤੇ ਤਾਲੁਕਿਆਂ ਤੋਂ ਪ੍ਰਾਪਤ ਕੀਤੇ ਗਏ ਭੁਮੀ ਲਗਾਨ ਦਾ ਹਿਸਾਬ ਰੱਖਦਾ ਸੀ ।
  • ਦਫ਼ਤਰ-ਏ-ਵਹਾਤ (Daftar-i-Wajuhat) – ਇਹ ਦਫ਼ਤਰ ਅਦਾਲਤਾਂ ਦੀ ਫ਼ੀਸ ਅਤੇ ਅਫ਼ੀਮ, ਭੰਗ ਅਤੇ ਹੋਰ ਨਸ਼ੀਲੀਆਂ ਵਸਤਾਂ ‘ਤੇ ਲੱਗੇ ਆਬਕਾਰੀ ਕਰਾਂ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਦਾ ਹਿਸਾਬ ਰੱਖਦਾ ਸੀ ।
  • ਦਫ਼ਤਰ-ਏ-ਤੋਜਿਹਾਤ (Daftar-i-Taujihat) – ਇਹ ਦਫ਼ਤਰ ਸ਼ਾਹੀ ਘਰਾਣੇ ਦੀ ਆਮਦਨ ਅਤੇ ਖ਼ਰਚ ਦਾ ਵੇਰਵਾ ਰੱਖਦਾ ਸੀ ।
  • ਦਫ਼ਤਰ-ਏ-ਮਵਾਜਿਬ (Daftar-i-Mawajib) – ਇਹ ਦਫ਼ਤਰ ਸੈਨਿਕ ਅਤੇ ਸਿਵਿਲ ਕਰਮਚਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਤਨਖ਼ਾਹਾਂ ਦਾ ਲੇਖਾ ਰੱਖਦਾ ਸੀ ।
  • ਦਫ਼ਤਰ-ਏ-ਰੋਜ਼ਨਾਮਚਾ-ਇਖਜ਼ਾਤ (Daftar-i-Roznamcha-i-Ikhrazat) – ਇਹ ਦਫ਼ਤਰ ਰਾਜ ਦੀ ਰੋਜ਼ਾਨਾ ਹੋਣ ਵਾਲੀ ਆਮਦਨ ਅਤੇ ਖ਼ਰਚ ਦਾ ਵੇਰਵਾ ਰੱਖਦਾ ਸੀ ।

I. ਤਕ ਪ੍ਰਬੰਧ : (Provincial Administration)

ਮਹਾਰਾਜਾ ਰਣਜੀਤ ਸਿੰਘ ਨੇ ਸ਼ਾਸਨ ਪ੍ਰਬੰਧ ਦੀ ਵਧੇਰੇ ਕੁਸ਼ਲਤਾ ਲਈ ਆਪਣੇ ਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਇਨ੍ਹਾਂ ਸੂਬਿਆਂ ਜਾਂ ਪ੍ਰਾਂਤਾਂ ਦੇ ਨਾਂ ਇਹ ਸਨ-

  1. ਸੂਬਾ-ਏ-ਲਾਹੌਰ,
  2. ਸੂਬਾ-ਏ-ਮੁਲਤਾਨ,
  3. ਸੂਬਾਏ-ਕਸ਼ਮੀਰ,
  4. ਸੂਬਾ-ਏ-ਪਿਸ਼ਾਵਰ ।

ਨਾਜ਼ਿਮ ਸੁਬੇ ਦਾ ਮੁੱਖ ਅਧਿਕਾਰੀ ਹੁੰਦਾ ਸੀ । ਨਾਜ਼ਿਮ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ । ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ । ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ । ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ । ਉਹ ਜ਼ਿਲਿਆਂ ਦੇ ਕਾਰਦਾਰਾਂ ਦੇ ਕੰਮਾਂ ਦੀ ਵੀ ਨਿਗਰਾਨੀ ਕਰਦਾ ਸੀ । ਇਸ ਤਰ੍ਹਾਂ ਨਾਜ਼ਿਮ ਪਾਸ ਅਸੀਮ ਅਧਿਕਾਰ ਸਨ, ਪਰ ਉਹ ਇਨ੍ਹਾਂ ਦੀ ਦੁਰਵਰਤੋਂ ਨਹੀਂ ਕਰ ਸਕਦਾ ਸੀ । ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ । ਮਹਾਰਾਜਾ ਰਣਜੀਤ ਸਿੰਘ ਸਮੇਂ-

  1. ਸਰਦਾਰ ਲਹਿਣਾ ਸਿੰਘ ਮਜੀਠੀਆ
  2. ਮਿਸਰ ਰੂਪ ਲਾਲ
  3. ਦੀਵਾਨ ਸਾਵਨ ਮਲ
  4. ਕਰਨੈਲ ਮੀਹਾਂ ਸਿੰਘ
  5. ਅਵੀਤਾਬਿਲ ਨਾਜ਼ਿਮ ਸਨ ।

III. ਸਥਾਨਿਕ ਪ੍ਰਬੰਧ (Local Administration)

(ਉ) ਪਰਗਨਿਆਂ ਦਾ ਸ਼ਾਸਨ ਪ੍ਰਬੰਧ (Administration of the Parganas) – ਹਰ ਸੂਬੇ ਜਾਂ ਪ੍ਰਾਂਤ ਨੂੰ ਅੱਗੇ ਕਈ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦਾ ਮੁੱਖ ਅਧਿਕਾਰੀ ਕਾਰਦਾਰ ਹੁੰਦਾ ਸੀ । ਕਾਰਦਾਰ ਦਾ ਲੋਕਾਂ ਨਾਲ ਸਿੱਧਾ ਸੰਬੰਧ ਸੀ । ਉਸ ਨੂੰ ਬਹੁਤ ਸਾਰੇ ਫ਼ਰਜ਼ ਨਿਭਾਉਣੇ ਪੈਂਦੇ ਸਨ । ਕਾਰਦਾਰ ਦੇ ਮੁੱਖ ਕੰਮ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ, ਲੋਕਾਂ ਦੇ ਹਿੱਤਾਂ ਦਾ ਖ਼ਿਆਲ ਰੱਖਣਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ । ਸੰਖੇਪ ਵਿੱਚ ਕਾਰਦਾਰਾਂ ਦੇ ਫ਼ਰਜ਼ ਅੱਜ-ਕਲ੍ਹ ਦੇ ਡਿਪਟੀ ਕਮਿਸ਼ਨਰ ਵਾਂਗ ਸਨ । ਕਾਰਦਾਰ ਦੀ ਸਹਾਇਤਾ ਲਈ ਕਾਨੂੰਨ ਅਤੇ ਮੁਕੱਦਮ ਨਾਂ ਦੇ ਕਰਮਚਾਰੀ ਨਿਯੁਕਤ ਕੀਤੇ ਜਾਂਦੇ ਸਨ ।

(ਅ) ਪਿੰਡ ਦਾ ਪ੍ਰਬੰਧ (Village Administration) – ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ । ਇਸ ਨੂੰ ਉਸ ਸਮੇਂ ਮੌਜ਼ਾ ਕਹਿੰਦੇ ਸਨ । ਪਿੰਡ ਦਾ ਪ੍ਰਬੰਧ ਪੰਚਾਇਤ ਚਲਾਉਂਦੀ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਕਰਦੀ ਸੀ । ਲੋਕ ਪੰਚਾਇਤ ਨੂੰ ਪਰਮਾਤਮਾ ਦਾ ਰੂਪ ਸਮਝਦੇ ਸਨ ਅਤੇ ਉਸ ਦੇ ਫੈਸਲਿਆਂ ਨੂੰ ਪ੍ਰਵਾਨ ਕਰਦੇ ਸਨ । ਪਟਵਾਰੀ ਪਿੰਡਾਂ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ । ਚੌਧਰੀ ਲਗਾਨ ਉਗਰਾਹੁਣ ਵਿੱਚ ਸਰਕਾਰ ਦੀ ਸਹਾਇਤਾ ਕਰਦਾ ਸੀ । ਮੁਕੱਦਮ ਪਿੰਡ ਦਾ ਮੁੱਖੀ ਹੁੰਦਾ ਸੀ । ਉਹ ਸਰਕਾਰ ਅਤੇ ਲੋਕਾਂ ਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਦੇ ਸਨ । ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖ਼ਲ-ਅੰਦਾਜ਼ੀ ਨਹੀਂ ਕਰਦਾ ਸੀ ।

(ੲ) ਲਾਹੌਰ ਸ਼ਹਿਰ ਦਾ ਪ੍ਰਬੰਧ (Administration of the City of Lahore) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ। ਲਾਹੌਰ ਸ਼ਹਿਰ ਦਾ ਪਮੁੱਖ ਅਧਿਕਾਰੀ ‘ਕੋਤਵਾਲ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ ।

IV. ਲਗਾਨ ਪ੍ਰਬੰਧ (Land Revenue Administration)

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਇਸ ਵੱਲ ਆਪਣਾ ਵਿਸ਼ੇਸ਼ ਧਿਆਨ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਦੀਆਂ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ-

  • ਬਟਾਈ ਪ੍ਰਣਾਲੀ (Bataj System) – ਇਸ ਪ੍ਰਣਾਲੀ ਅਧੀਨ ਸਰਕਾਰ ਫ਼ਸਲ ਕੱਟਣ ਤੋਂ ਬਾਅਦ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ । ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ । ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ ।
  • ਕਨਕੂਤ ਪ੍ਰਣਾਲੀ (Kankut System – 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ । ਇਸ ਅਧੀਨ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ । ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ ।
  • ਬੋਲੀ ਦੇਣ ਦੀ ਪ੍ਰਣਾਲੀ (Bidding System) – ਇਸ ਪ੍ਰਣਾਲੀ ਦੇ ਅਧੀਨ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ।
  • ਬਿਘਾ ਪ੍ਰਣਾਲੀ (Bigha System) – ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਹਲ ਪ੍ਰਣਾਲੀ (Plough System) – ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੂਮੀ ‘ਤੇ ਹਲ ਚਲਾਇਆ ਜਾ ਸਕਦਾ ਸੀ ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਖੂਹ ਪ੍ਰਣਾਲੀ (Well System) -ਇਸ ਪ੍ਰਣਾਲੀ ਅਨੁਸਾਰ ਇੱਕ ਖੂਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ ਉਸ ਜ਼ਮੀਨ ਦੀ ਉਪਜ ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।

ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ । ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ । ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ । ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ ਉੱਥੇ ਲਗਾਨ 50% ਸੀ । ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ \(\frac{2}{5}\)ਤੋਂ \(\frac{1}{3}\)ਤਕ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ ।

V. ਨਿਆਂ ਪ੍ਰਬੰਧ (Judicial Administration)

ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਸਾਧਾਰਨ ਸੀ । ਕਾਨੂੰਨ ਲਿਖਤੀ ਨਹੀਂ ਸੀ । ਨਿਆਂ ਉਸ ਸਮੇਂ ਦੇ ਰੀਤੀਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ । ਨਿਆਂ ਸੰਬੰਧੀ ਆਖਿਰੀ ਫ਼ੈਸਲਾ ਮਹਾਰਾਜੇ ਦਾ ਹੁੰਦਾ ਸੀ । ਲੋਕਾਂ ਨੂੰ ਨਿਆਂ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਸਨ ।

ਮਹਾਰਾਜੇ ਤੋਂ ਬਾਅਦ ਰਾਜ ਦੀ ਸਭ ਤੋਂ ਵੱਡੀ ਅਦਾਲਤ ਦਾ ਨਾਂ ਅਦਾਲਤ-ਏ-ਆਲਾ ਸੀ । ਇਹ ਨਾਜ਼ਿਮ ਅਤੇ ਕਾਰਦਾਰਾਂ ਦੀਆਂ ਅਦਾਲਤਾਂ ਵਿਰੁੱਧ ਅਪੀਲਾਂ ਸੁਣਦੀ ਸੀ । ਪ੍ਰਾਂਤਾਂ ਵਿੱਚ ਨਾਜ਼ਿਮ ਅਤੇ ਪਰਗਨਿਆਂ ਵਿੱਚ ਕਾਰਦਾਰ ਦੀਆਂ ਅਦਾਲਤਾਂ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਨੂੰ ਸੁਣਦੀਆਂ ਸਨ । ਨਿਆਂ ਲਈ ਮਹਾਰਾਜਾ ਰਣਜੀਤ ਸਿੰਘ ਨੇ ਖ਼ਾਸ ਅਫ਼ਸਰ ਵੀ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਅਦਾਲਤੀ ਆਖਿਆ ਜਾਂਦਾ ਸੀ । ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਵੀ ਕਾਇਮ ਸੀ । ਇੱਥੇ ਨਿਆਂ ਲਈ ਮੁਸਲਮਾਨ ਅਤੇ ਗੈਰ-ਮੁਸਲਮਾਨ ਲੋਕ ਜਾ ਸਕਦੇ ਸਨ । ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਸਥਾਨਿਕ ਰੀਤੀ-ਰਿਵਾਜਾਂ ਅਨੁਸਾਰ ਕਰਦੀਆਂ ਸਨ ।

ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ | ਮੌਤ ਦੀ ਸਜ਼ਾ ਤਾਂ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ । ਜ਼ਿਆਦਾਤਰ ਅਪਰਾਧੀਆਂ ਤੋਂ ਜੁਰਮਾਨਾ ਵਸੂਲ ਕੀਤਾ ਜਾਂਦਾ ਸੀ । ਪਰ ਵਾਰ-ਵਾਰ ਅਪਰਾਧ ਕਰਨ ਵਾਲਿਆਂ ਦੇ ਹੱਥ, ਪੈਰ, ਨੱਕ ਆਦਿ ਕੱਟ ਦਿੱਤੇ ਜਾਂਦੇ ਸਨ | ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ ਉਸ ਸਮੇਂ ਦੇ ਅਨੁਕੂਲ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦਾ ਵਿੱਤੀ ਪ੍ਰਬੰਧ (Financial Administration of Maharaja Ranjit Singh)

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। (Discuss the salient features of Maharaja Ranjit Singh’s Financial Administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਆਰਥਿਕ ਵਿਵਸਥਾ ਬਾਰੇ ਵਿਸਥਾਰ ਸਹਿਤ ਵਰਣਨ ਕਰੋ । (Describe the Financial System of Maharaja Ranjit Singh in detail.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਭੂ-ਲਗਾਨ ਪ੍ਰਣਾਲੀ ਦੀ ਚਰਚਾ ਕਰੋ । P.S.E.B. (Sept. 1990) (Discuss the Land Revenue System of Maharaja Ranjit Singh.)
ਉੱਤਰ-
ਹਰੇਕ ਰਾਜ ਨੂੰ ਆਪਣਾ ਸ਼ਾਸਨ ਚਲਾਉਣ ਲਈ ਧਨ ਦੀ ਲੋੜ ਹੁੰਦੀ ਹੈ । ਅਜਿਹਾ ਧਨ ਇੱਕ ਯੋਜਨਾਬੱਧ ਵਿੱਤੀ ਪ੍ਰਣਾਲੀ ਰਾਹੀਂ ਇਕੱਠਾ ਕੀਤਾ ਜਾਂਦਾ ਹੈ । ਸ਼ੁਰੂ ਵਿੱਚ ਰਣਜੀਤ ਸਿੰਘ ਨੇ ਖ਼ਜ਼ਾਨੇ ਦੀ ਕੋਈ ਨਿਯਮਿਤ ਵਿਵਸਥਾ ਨਹੀਂ ਕੀਤੀ ਹੋਈ ਸੀ । 1808 ਈ. ਵਿੱਚ ਰਣਜੀਤ ਸਿੰਘ ਨੇ ਵਿੱਤੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਦੀਵਾਨ ਭਵਾਨੀ ਦਾਸ ਨੂੰ ਆਪਣਾ ਵਿੱਤ ਮੰਤਰੀ ਨਿਯੁਕਤ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਵਿੱਤ ਵਿਵਸਥਾ ਦਾ ਵਰਣਨ ਇਸ ਤਰ੍ਹਾਂ ਹੈ-

1. ਲਗਾਨ ਪ੍ਰਬੰਧ (Land Revenue Administration) – ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ | ਰਾਜ ਦੀ ਕੁਲ ਸਾਲਾਨਾ ਹੋਣ ਵਾਲੀ ਤਿੰਨ ਕਰੋੜ ਰੁਪਏ ਦੀ ਆਮਦਨ ਵਿੱਚੋਂ ਲਗਭਗ ਦੋ ਕਰੋੜ ਰੁਪਏ ਭੂਮੀ ਦੇ ਲਗਾਨ ਵਜੋਂ ਇਕੱਠੇ ਹੁੰਦੇ ਸਨ । ਉਸ ਸਮੇਂ ਲਗਾਨ ਇਕੱਠਾ ਕਰਨ ਦੀਆਂ ਹੇਠ ਲਿਖੀਆਂ ਪ੍ਰਣਾਲੀਆਂ ਪ੍ਰਚਲਿਤ ਸਨ-

  • ਬਟਾਈ ਪ੍ਰਣਾਲੀ (Batai System) – ਇਸ ਪ੍ਰਣਾਲੀ ਅਧੀਨ ਫ਼ਸਲ ਕੱਟਣ ਤੋਂ ਬਾਅਦ ਸਰਕਾਰ ਆਪਣਾ ਲਗਾਨ ਨਿਰਧਾਰਿਤ ਕਰਦੀ ਸੀ । ਇਹ ਪ੍ਰਣਾਲੀ ਬੜੀ ਖ਼ਰਚੀਲੀ ਸੀ । ਦੂਜਾ, ਸਰਕਾਰ ਨੂੰ ਆਪਣੀ ਆਮਦਨੀ ਸੰਬੰਧੀ ਪਹਿਲਾਂ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕਦੀ ਸੀ ।
  • ਕਨਕੂਤ ਪ੍ਰਣਾਲੀ (Kankut System) – 1824 ਈ. ਵਿੱਚ ਮਹਾਰਾਜੇ ਨੇ ਰਾਜ ਦੇ ਕਈ ਭਾਗਾਂ ਵਿੱਚ ਕਨਕੂਤ ਪ੍ਰਣਾਲੀ ਨੂੰ ਪ੍ਰਚਲਿਤ ਕੀਤਾ । ਇਸ ਅਧੀਨ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ । ਨਿਸ਼ਚਿਤ ਲਗਾਨ ਨਕਦੀ ਦੇ ਰੂਪ ਵਿੱਚ ਲਿਆ ਜਾਂਦਾ ਸੀ ।
  • ਬੋਲੀ ਦੇਣ ਦੀ ਪ੍ਰਣਾਲੀ (Bidding System) – ਇਸ ਪ੍ਰਣਾਲੀ ਦੇ ਅਧੀਨ ਸਰਕਾਰ ਵੱਲੋਂ ਵੱਧ ਬੋਲੀ ਦੇਣ ਵਾਲੇ ਨੂੰ 3 ਤੋਂ 6 ਸਾਲਾਂ ਤਕ ਕਿਸੇ ਖ਼ਾਸ ਥਾਂ ‘ਤੇ ਲਗਾਨ ਇਕੱਠਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ ।
  • ਬਿਘਾ ਪ੍ਰਣਾਲੀ (Bigha System) – ਇਸ ਪ੍ਰਣਾਲੀ ਅਧੀਨ ਇੱਕ ਬਿਘੇ ਦੀ ਉਪਜ ਦੇ ਆਧਾਰ ‘ਤੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਹਲ ਪ੍ਰਣਾਲੀ (Plough System) – ਇਸ ਪ੍ਰਣਾਲੀ ਅਧੀਨ ਬਲਦਾਂ ਦੀ ਇੱਕੋ ਜੋੜੀ ਦੁਆਰਾ ਜਿੰਨੀ ਭੂਮੀ ‘ਤੇ ਹਲ ਚਲਾਇਆ ਜਾ ਸਕਦਾ ਸੀ ਉਸ ਨੂੰ ਇੱਕ ਇਕਾਈ ਮੰਨ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।
  • ਖੂਹ ਪ੍ਰਣਾਲੀ (Well System) – ਇਸ ਪ੍ਰਥਾ ਅਨੁਸਾਰ ਇੱਕ ਖੂਹ ਜਿੰਨੀ ਜ਼ਮੀਨ ਨੂੰ ਪਾਣੀ ਦੇ ਸਕਦਾ ਸੀ ਉਸ ਜ਼ਮੀਨ ਦੀ ਉਪਜ ਨੂੰ ਇੱਕ ਇਕਾਈ ਮੰਨ ਕੇ ਭੂਮੀ ਦਾ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ ।

ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਅਨਾਜ ਅਤੇ ਨਕਦ ਦੋਹਾਂ ਰੂਪਾਂ ਵਿੱਚ ਲਿਆ ਜਾਂਦਾ ਸੀ । ਲਗਾਨ ਪ੍ਰਬੰਧ ਨਾਲ ਸੰਬੰਧਿਤ ਮੁੱਖ ਅਧਿਕਾਰੀ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ | ਲਗਾਨ ਦੀ ਦਰ ਵੱਖ-ਵੱਖ ਥਾਂਵਾਂ ‘ਤੇ ਵੱਖੋ-ਵੱਖਰੀ ਸੀ । ਜਿਹੜੀਆਂ ਥਾਂਵਾਂ ‘ਤੇ ਫ਼ਸਲਾਂ ਦੀ ਉਪਜ ਸਭ ਤੋਂ ਵੱਧ ਸੀ ਉੱਥੇ ਲਗਾਨ 50% ਸੀ । ਜਿਨ੍ਹਾਂ ਥਾਂਵਾਂ ‘ਤੇ ਉਪਜ ਘੱਟ ਹੁੰਦੀ ਸੀ ਉਨ੍ਹਾਂ ਥਾਂਵਾਂ ‘ਤੇ ਭੂਮੀ ਦਾ ਲਗਾਨ \(\frac{2}{5}\)
ਤੋਂ \(\frac{1}{3}\) ਤਕ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ ਸਨ | ਅਸੀਂ ਡਾਕਟਰ ਬੀ. ਜੇ. ਹਸਰਤ ਦੇ ਇਸ ਵਿਚਾਰ ਨਾਲ ਸਹਿਮਤ ਹਾਂ,
“ਰਣਜੀਤ ਸਿੰਘ ਦਾ ਲਗਾਨ ਪ੍ਰਬੰਧ ਨਾ ਤਾਂ ਬਹੁਤ ਦਿਆਲਤਾਪੂਰਨ ਸੀ ਅਤੇ ਨਾ ਹੀ ਬਹੁਤ ਅੱਤਿਆਚਾਰੀ, ਪਰ ਇਹ ਵਿਹਾਰਿਕ ਸੀ ਅਤੇ ਉਸ ਸਮੇਂ ਦੇ ਅਨੁਕੂਲ ਸੀ ।”

2. ਸਰਕਾਰੀ ਆਮਦਨ ਦੇ ਹੋਰ ਸਾਧਨ (Other Sources of Government Income) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਕਾਰ ਨੂੰ ਭੂਮੀ ਲਗਾਨ ਤੋਂ ਇਲਾਵਾ ਹੇਠ ਲਿਖੇ ਹੋਰ ਮੁੱਖ ਸਾਧਨਾਂ ਤੋਂ ਵੀ ਆਮਦਨ ਪ੍ਰਾਪਤ ਹੁੰਦੀ ਸੀ-

(ਉ) ਚੰਗੀ ਕਰ (Custom Duties) – ਰਾਜ ਦੀ ਆਮਦਨ ਦਾ ਦੂਜਾ ਮੁੱਖ ਸਾਧਨ ਚੰਗੀ ਕਰ ਸੀ | ਹਰ ਵਸਤੁ ਉੱਤੇ ਚੰਗੀ ਲਗਾਈ ਜਾਂਦੀ ਸੀ ਜਿਸ ਤੋਂ ਲਗਭਗ 17 ਲੱਖ ਰੁਪਏ ਆਮਦਨ ਹੁੰਦੀ ਸੀ ।

(ਅ) ਨਜ਼ਰਾਨਾ (Nazrana) – ਨਜ਼ਰਾਨਾ ਵੀ ਰਾਜ ਦੀ ਆਮਦਨ ਦਾ ਇੱਕ ਮੁੱਖ ਸੋਮਾ ਸੀ । ਇਹ ਰਾਜ ਦੇ ਵੱਡੇਵੱਡੇ ਦਰਬਾਰੀ ਅਤੇ ਹੋਰ ਲੋਕ ਮਹਾਰਾਜੇ ਨੂੰ ਵੱਖ-ਵੱਖ ਮੌਕਿਆਂ ‘ਤੇ ਤੋਹਫ਼ਿਆਂ ਵੱਜੋਂ ਭੇਂਟ ਕਰਦੇ ਸਨ ।

(ੲ) ਜ਼ਬਤੀ (Zabti) – ਜ਼ਬਤੀ ਤੋਂ ਰਾਜ ਨੂੰ ਕਾਫ਼ੀ ਆਮਦਨ ਪ੍ਰਾਪਤ ਹੋ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਅਪਰਾਧੀਆਂ ਦੀ ਸੰਪੱਤੀ ਜ਼ਬਤ ਕਰ ਲੈਂਦਾ ਸੀ । ਇਸ ਤੋਂ ਇਲਾਵਾ ਜਾਗੀਰਦਾਰਾਂ ਦੀ ਮੌਤ ‘ਤੇ ਬਾਅਦ ਉਨ੍ਹਾਂ ਦੀਆਂ ਜਾਗੀਰਾਂ ਵੀ ਜ਼ਬਤ ਕਰ ਲਈਆਂ ਜਾਂਦੀਆਂ ਸਨ । ਇਹ ਜਾਗੀਰਾਂ ਹੋਰਨਾਂ ਸਰਦਾਰਾਂ ਨੂੰ ਕੁਝ ਨਿਸ਼ਚਿਤ ਧਨ ਬਦਲੇ ਵੰਡ ਦਿੱਤੀਆਂ ਜਾਂਦੀਆਂ ਸਨ ।

(ਸ) ਅਦਾਲਤਾਂ ਤੋਂ ਆਮਦਨ (Income from Judiciary) – ਅਦਾਲਤੀ ਆਮਦਨ ਵੀ ਰਾਜ ਦੀ ਆਮਦਨ ਦਾ ਇੱਕ ਚੰਗਾ ਸਾਧਨ ਸੀ । ਦੋਸ਼ੀ ਵਿਅਕਤੀਆਂ ਤੋਂ ਸਰਕਾਰ ਜੁਰਮਾਨਾ ਵਸੂਲ ਕਰਦੀ ਸੀ ਅਤੇ ਨਿਰਦੋਸ਼ ਸਾਬਤ ਹੋਏ · ਵਿਅਕਤੀਆਂ ਤੋਂ ਸਰਕਾਰ ਸ਼ੁਕਰਾਨਾ ਵਸੂਲ ਕਰਦੀ ਸੀ ।

(ਹ) ਆਬਕਾਰੀ (Excise) – ਆਬਕਾਰੀ ਕਰ ਅਫ਼ੀਮ, ਭੰਗ, ਸ਼ਰਾਬ ਤੇ ਹੋਰ ਨਸ਼ੇ ਵਾਲੀਆਂ ਚੀਜ਼ਾਂ ਉੱਤੇ ਲਗਾਇਆ ਜਾਂਦਾ ਸੀ ।

(ਕ) ਲੂਣ ਤੋਂ ਆਮਦਨ (Income from Salt) – ਕੇਵਲ ਸਰਕਾਰ ਨੂੰ ਖਾਣਾਂ ਵਿੱਚੋਂ ਲੂਣ ਕੱਢਣ ਅਤੇ ਵੇਚਣ ਦਾ ਅਧਿਕਾਰ ਸੀ । ਇਸ ਤੋਂ ਵੀ ਸਰਕਾਰ ਨੂੰ ਕੁਝ ਆਮਦਨ ਪ੍ਰਾਪਤ ਹੁੰਦੀ ਸੀ ।

(ਖ) ਅਬਵਾਬ (Abwabs) – ਅਬਵਾਬ ਉਹ ਕਰ ਸਨ ਜੋ ਭੂਮੀ ਲਗਾਨ ਦੇ ਨਾਲ-ਨਾਲ ਉਗਰਾਹੇ ਜਾਂਦੇ ਸਨ । ਇਹ ਆਮ ਤੌਰ ‘ਤੇ ਭੂਮੀ ਲਗਾਨ ਦਾ 5% ਤੋਂ 15% ਹਿੱਸਾ ਹੁੰਦੇ ਸਨ ।

(ਗ) ਕਿੱਤਾ ਕਰ (Professional Tax) – ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਨੇ ਵੱਖ-ਵੱਖ ਕਿੱਤੇ ਵਾਲੇ ਲੋਕਾਂ ‘ਤੇ ਕਿੱਤਾ ਕਰ ਲਗਾਇਆ ਸੀ । ਇਹ ਕਰ ਵਪਾਰੀਆਂ ‘ਤੇ ਇੱਕ ਰੁਪਏ ਤੋਂ ਦੋ ਰੁਪਏ ਪ੍ਰਤੀ ਵਿਅਕਤੀ ਹੁੰਦਾ ਸੀ ।

3. ਖ਼ਰਚ (Expenditure-ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਰਕਾਰ ਆਪਣੀ ਆਮਦਨ ਦੇਸ਼ ਦਾ ਪ੍ਰਬੰਧ ਚਲਾਉਣ, ਜੰਗੀ ਸਾਮਾਨ ਤਿਆਰ ਕਰਨ, ਰਾਜ ਦੇ ਦਰਬਾਰੀਆਂ ਅਤੇ ਹੋਰ ਸਿਵਿਲ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣ, ਖੇਤੀਬਾੜੀ ਨੂੰ ਉੱਨਤ ਕਰਨ, ਸਰਕਾਰੀ ਯੋਜਨਾਵਾਂ ਨੂੰ ਚਲਾਉਣ, ਧਰਮ ਅਰਥ ਕੰਮਾਂ ਲਈ ਅਤੇ ਇਨਾਮਾਂ ਆਦਿ ਉੱਤੇ ਖ਼ਰਚ ਕਰਦੀ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦੀ ਜਾਗੀਰਦਾਰੀ ਪ੍ਰਥਾ (Jagirdarl System of Maharaja Ranjit Singh).

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਜਾਗੀਰਦਾਰੀ ਪ੍ਰਥਾ ‘ਤੇ ਚਰਚਾ ਕਰੋ । (Discuss about the Jagirdari system of Maharaja Ranjit Singh.)
ਉੱਤਰ-
ਜਾਗੀਰਦਾਰੀ ਪ੍ਰਥਾ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਸਿੱਖ ਮਿਸਲਾਂ ਵਿੱਚ ਪ੍ਰਚਲਿਤ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਥਾ ਨੂੰ ਇੱਕ ਨਵਾਂ ਰੂਪ ਦਿੱਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਜਾਗੀਰਦਾਰੀ ਪ੍ਰਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

ਜਾਗੀਰਾਂ ਦੀਆਂ ਕਿਸਮਾਂ (Kinds of Jagirs)

ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੇਠ ਲਿਖੀਆਂ ਕਿਸਮਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ-

1. ਸੇਵਾ ਜਾਗੀਰਾਂ (Service Jagirs) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਸਭ ਤੋਂ ਮਹੱਤਵਪੂਰਨ ਸਨ ਅਤੇ ਇਨ੍ਹਾਂ ਦੀ ਗਿਣਤੀ ਵੀ ਸਭ ਤੋਂ ਵੱਧ ਸੀ । ਸੇਵਾ ਜਾਗੀਰਾਂ ਸੈਨਿਕਾਂ ਅਤੇ ਸਿਵਲ ਅਧਿਕਾਰੀਆਂ ਦੋਹਾਂ ਵਿੱਚ ਵੰਡੀਆਂ ਜਾਂਦੀਆਂ ਸਨ | ਸਾਰੀਆਂ ਸੇਵਾ ਜਾਗੀਰਾਂ ਭਾਵੇਂ ਉਹ ਸੈਨਿਕ ਸਨ ਜਾਂ ਅਸੈਨਿਕ ਮਹਾਰਾਜਾ ਦੀ ਖ਼ੁਸ਼ੀ ਪ੍ਰਾਪਤ ਹੋਣ ਤਕ ਰੱਖੀਆਂ ਜਾ ਸਕਦੀਆਂ ਸਨ । ਇਨ੍ਹਾਂ ਜਾਗੀਰਾਂ ਨੂੰ ਘਟਾਇਆ ਜਾਂ ਵਧਾਇਆ ਜਾ ਸਕਦਾ ਸੀ ਜਾਂ ਉਨ੍ਹਾਂ ਨੂੰ ਜ਼ਬਤ ਕੀਤਾ ਜਾ ਸਕਦਾ ਸੀ । ਇਨ੍ਹਾਂ ਜਾਗੀਰਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

(ੳ) ਸੈਨਿਕ ਜਾਗੀਰਾਂ (Military Jagirs) – ਸੈਨਿਕ ਜਾਗੀਰਾਂ ਉਹ ਜਾਗੀਰਾਂ ਸਨ ਜਿਸ ਵਿੱਚ ਜਾਗੀਰਦਾਰਾਂ ਨੂੰ ਰਾਜ ਦੀ ਸੇਵਾ ਲਈ ਕੁਝ ਨਿਸ਼ਚਿਤ ਘੋੜਸਵਾਰ ਰੱਖਣੇ ਪੈਂਦੇ ਸਨ । ਇਨ੍ਹਾਂ ਜਾਗੀਰਦਾਰਾਂ ਨੂੰ ਆਪਣੀਆਂ ਨਿਜੀ ਸੇਵਾਵਾਂ ਦੇ ਬਦਲੇ ਮਿਲਣ ਵਾਲੀਆਂ ਤਨਖ਼ਾਹਾਂ ਅਤੇ ਘੋੜਸਵਾਰ ਉੱਤੇ ਕੀਤੇ ਜਾਣ ਵਾਲੇ ਖ਼ਰਚਿਆਂ ਦੇ ਬਦਲੇ ਰਾਜ ਵੱਲੋਂ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ । ਮਹਾਰਾਜਾ ਰਣਜੀਤ ਸਿੰਘ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦਾ ਸੀ ਕਿ ਹਰ ਸੈਨਿਕ ਜਾਗੀਰਦਾਰ ਆਪਣੇ ਅਧੀਨ ਸਰਕਾਰ ਵੱਲੋਂ ਨਿਸ਼ਚਿਤ ਕੀਤੇ ਗਏ ਘੋੜਸਵਾਰ ਜ਼ਰੂਰ ਰੱਖੇ । ਇਸ ਲਈ ਸਮੇਂ-ਸਮੇਂ ਸਿਰ ਜਾਗੀਰਦਾਰਾਂ ਦੇ ਘੋੜਸਵਾਰਾਂ ਦਾ ਨਿਰੀਖਣ ਕੀਤਾ ਜਾਂਦਾ ਸੀ । ਜਿਹੜੇ ਜਾਗੀਰਦਾਰਾਂ ਨੇ ਘੱਟ ਘੋੜਸਵਾਰ ਰੱਖੇ ਹੁੰਦੇ ਸਨ ਉਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । 1830 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਘੋੜਿਆਂ ਨੂੰ ਦਾਗਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਸੀ ।

(ਅ) ਸਿਵਿਲ ਜਾਗੀਰਾਂ (Civil Jagirs) – ਸਿਵਿਲ ਜਾਗੀਰਾਂ ਰਾਜ ਦੇ ਸਿਵਿਲ ਅਧਿਕਾਰੀਆਂ ਨੂੰ ਮਿਲਣ ਵਾਲੀ ਤਨਖ਼ਾਹ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ । ਇਨ੍ਹਾਂ ਜਾਗੀਰਾਂ ਵਿੱਚੋਂ ਉਨ੍ਹਾਂ ਨੂੰ ਲਗਾਨ ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ ਸੀ । ਸਿਵਿਲ ਜਾਗੀਰਦਾਰਾਂ ਨੂੰ ਆਪਣੇ ਅਧੀਨ ਕੋਈ ਨਿਸ਼ਚਿਤ ਘੋੜਸਵਾਰ ਨਹੀਂ ਰੱਖਣੇ ਪੈਂਦੇ ਸਨ । ਸਿਵਿਲ ਜਾਗੀਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ।

2. ਇਨਾਮ ਜਾਗੀਰਾਂ (Inam Jagirs) – ਇਨਾਮ ਜਾਗੀਰਾਂ ਉਹ ਜਾਗੀਰਾਂ ਸਨ ਜਿਹੜੀਆਂ ਕਿ ਮਹਾਰਾਜਾ ਰਣਜੀਤ ਸਿੰਘ ਲੋਕਾਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਦੇ ਬਦਲੇ ਜਾਂ ਵਿਸ਼ੇਸ਼ ਕਾਰਨਾਮਿਆਂ ਦੇ ਬਦਲੇ ਇਨਾਮ ਵਜੋਂ ਦਿੰਦਾ ਸੀ । ਇਨਾਮ ਜਾਗੀਰਾਂ ਆਮ ਤੌਰ ‘ਤੇ ਜੱਦੀ ਹੁੰਦੀਆਂ ਸਨ ।

3. ਗੁਜ਼ਾਰਾ ਜਾਗੀਰਾਂ (Subsistence Jagirs) – ਗੁਜ਼ਾਰਾ ਜਾਗੀਰਾਂ ਉਹ ਜਾਗੀਰਾਂ ਸਨ ਜਿਹੜੀਆਂ ਕਿ ਮਹਾਰਾਜਾ ਲੋਕਾਂ ਨੂੰ ਗੁਜ਼ਾਰੇ ਲਈ ਦਿੰਦਾ ਸੀ | ਅਜਿਹੀਆਂ ਜਾਗੀਰਾਂ ਲਈ ਮਹਾਰਾਜਾ ਕਿਸੇ ਸੇਵਾ ਦੀ ਆਸ ਨਹੀਂ ਰੱਖਦਾ ਸੀ । ਇਹ ਜਾਗੀਰਾਂ ਆਮ ਤੌਰ ‘ਤੇ ਮਹਾਰਾਜੇ ਦੇ ਰਿਸ਼ਤੇਦਾਰਾਂ, ਹਾਰੇ ਹੋਏ ਹਾਕਮਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਅਤੇ ਜਾਗੀਰਦਾਰਾਂ ਦੇ ਆਸ਼ਰਿਤਾਂ ਨੂੰ ਗੁਜ਼ਾਰੇ ਲਈ ਦਿੱਤੀਆਂ ਜਾਂਦੀਆਂ ਸਨ | ਗੁਜ਼ਾਰਾ ਜਾਗੀਰਾਂ ਵੀ ਇਨਾਮ ਜਾਗੀਰਾਂ ਵਾਂਗ ਆਮ ਤੌਰ ‘ਤੇ ਜਾਂਦੀ ਹੁੰਦੀਆਂ ਸਨ ।

4. ਵਤਨ ਜਾਗੀਰਾਂ (Watan Jagirs) – ਵਤਨ ਜਾਗੀਰਾਂ ਨੂੰ ਪੱਟੀਦਾਰ ਜਾਗੀਰਾਂ ਵੀ ਕਿਹਾ ਜਾਂਦਾ ਸੀ । ਇਹ ਉਹ ਜਾਗੀਰਾਂ ਸਨ ਜਿਹੜੀਆਂ ਕਿਸੇ ਜਾਗੀਰਦਾਰ ਨੂੰ ਉਸ ਦੇ ਆਪਣੇ ਪਿੰਡ ਵਿੱਚ ਦਿੱਤੀਆਂ ਜਾਂਦੀਆਂ ਸਨ । ਇਹ ਜਾਗੀਰਾਂ ਸਿੱਖ ਮਿਸਲਾਂ ਦੇ ਸਮੇਂ ਤੋਂ ਚੱਲੀਆਂ ਆਉਂਦੀਆਂ ਸਨ । ਇਹ ਜਾਗੀਰਾਂ ਜੱਦੀ (Hereditary) ਹੁੰਦੀਆਂ ਸਨ । ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਵੜਨ ਜਾਗੀਰਾਂ ਨੂੰ ਜਾਰੀ ਰੱਖਿਆ ਪਰ ਉਸ ਨੇ ਕੁਝ ਵਤਨ ਜਾਗੀਰਦਾਰਾਂ ਨੂੰ ਰਾਜ ਦੀ ਸੇਵਾ ਲਈ ਘੋੜਸਵਾਰ ਰੱਖਣ ਦਾ ਹੁਕਮ ਦਿੱਤਾ ਸੀ ।

5. ਧਰਮਾਰਥ ਜਾਗੀਰਾਂ (Dharamarth Jagirs) – ਧਰਮਾਰਥ ਜਾਗੀਰਾਂ ਉਹ ਜਾਗੀਰਾਂ ਸਨ ਜਿਹੜੀਆਂ ਧਾਰਮਿਕ ਸੰਸਥਾਵਾਂ ਜਿਵੇਂ ਗੁਰਦੁਆਰਿਆਂ, ਮੰਦਰਾਂ ਅਤੇ ਮਸਜਿਦਾਂ ਜਾਂ ਧਾਰਮਿਕ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ । ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਗਈਆਂ ਧਰਮਾਰਥ ਜਾਗੀਰਾਂ ਦੀ ਆਮਦਨ ਯਾਤਰੀਆਂ ਦੀ ਰਿਹਾਇਸ਼, ਉਨ੍ਹਾਂ ਦੇ ਲਈ ਲੰਗਰ ਅਤੇ ਪਵਿੱਤਰ ਸਥਾਨਾਂ ਦੀ ਦੇਖਭਾਲ ਉੱਤੇ ਖ਼ਰਚ ਕੀਤੀ ਜਾਂਦੀ ਸੀ । ਧਰਮਾਰਥ ਜਾਗੀਰਾਂ ਪੱਕੇ ਤੌਰ ‘ਤੇ ਦਿੱਤੀਆਂ ਜਾਂਦੀਆਂ ਸਨ ।

ਜਾਗੀਰਦਾਰੀ ਪ੍ਰਥਾ ਦੀਆਂ ਹੋਰ ਵਿਸ਼ੇਸ਼ਤਾਵਾਂ (Other Features of the Jagirdari System)

1. ਜਾਗੀਰਾਂ ਦਾ ਆਕਾਰ (Size of the Jagirs) – ਸਾਰੀਆਂ ਜਾਗੀਰਾਂ ਭਾਵੇਂ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਸਨ ਦੇ ਆਕਾਰਾਂ ਵਿੱਚ ਬਹੁਤ ਅੰਤਰ ਸੀ, ਪਰ ਇਹ ਅੰਤਰ ਸਭ ਤੋਂ ਵੱਧ ਸੇਵਾ ਜਾਗੀਰਾਂ ਵਿੱਚ ਸੀ । ਸੇਵਾ ਜਾਗੀਰ ਇੱਕ ਪਿੰਡ ਦੇ ਬਰਾਬਰ ਜਾਂ ਉਸ ਦਾ ਕੋਈ ਹਿੱਸਾ ਜਾਂ ਕੁਝ ਏਕੜ ਤੋਂ ਲੈ ਕੇ ਸਾਰੇ ਜ਼ਿਲ੍ਹੇ ਦੇ ਸਮਾਨ ਵੱਡੀਆਂ ਵੀ ਹੋ ਸਕਦੀਆਂ ਸਨ ।

2. ਜਾਗੀਰਾਂ ਦਾ ਪ੍ਰਬੰਧ (Administration of the Jagirs) – ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਂ ਤਾਂ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਆਪਣੇ ਏਜੰਟਾਂ ਦੇ ਰਾਹੀਂ ਕਰਦੇ ਸਨ । ਛੋਟੀਆਂ-ਛੋਟੀਆਂ ਜਾਗੀਰਾਂ ਦਾ ਪ੍ਰਬੰਧ ਤਾਂ ਜਾਗੀਰਦਾਰ ਆਪ ਜਾਂ ਉਸ ਦੀ ਗੈਰ-ਹਾਜ਼ਰੀ ਵਿੱਚ ਉਸ ਦੇ ਪਰਿਵਾਰ ਦੇ ਮੈਂਬਰ ਕਰਦੇ ਸਨ । ਪਰ ਬਹੁਤ ਵੱਡੀਆਂ ਜਾਗੀਰਾਂ ਜਿਹੜੀਆਂ ਕਈ ਖੇਤਰਾਂ ਵਿੱਚ ਫੈਲੀਆਂ ਹੋਈਆਂ ਸਨ ਦਾ ਪ੍ਰਬੰਧ ਜਾਗੀਰਦਾਰ ਆਪ ਇਕੱਲਿਆਂ ਨਹੀਂ ਕਰ ਸਕਦਾ ਸੀ । ਇਸ ਲਈ ਜਾਗੀਰਾਂ ਦੇ ਪ੍ਰਬੰਧ ਦੀ ਦੇਖ-ਭਾਲ ਲਈ ਉਹ ਮੁਖਤਾਰਾਂ ਨੂੰ ਨਿਯੁਕਤ ਕਰਦੇ ਸਨ | ਜਾਗੀਰਦਾਰ ਜਾਂ ਉਸ ਦੇ ਏਜੰਟ ਸਰਕਾਰ ਵੱਲੋਂ ਨਿਯਤ ਕੀਤਾ ਗਿਆ ਲਗਾਨ ਆਪਣੀ ਜਾਗੀਰ ਵਿੱਚੋਂ ਇਕੱਠਾ ਕਰਦੇ ਸਨ । ਜਾਗੀਰਦਾਰਾਂ ਨੂੰ ਇਸ ਗੱਲ ਦਾ ਖ਼ਿਆਲ ਰੱਖਣਾ ਪੈਂਦਾ ਸੀ ਕਿ ਉਸ ਅਧੀਨ ਕੰਮ ਕਰਨ ਵਾਲੇ ਕਿਸਾਨ ਜਾਂ ਕਾਮੇ ਉਸ ਤੋਂ ਨਾਰਾਜ਼ ਨਾ ਹੋਣ ।

3. ਜਾਗੀਰਦਾਰਾਂ ਦੇ ਕੰਮ (Duties of Jagirdars) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰ ਨਾ ਸਿਰਫ ਆਪਣੇ ਅਧੀਨ ਜਾਗੀਰ ਵਿੱਚੋਂ ਲਗਾਨ ਇਕੱਠਾ ਕਰਨ ਦਾ ਕੰਮ ਕਰਦੇ ਸਨ ਸਗੋਂ ਉਸ ਜਾਗੀਰ ਵਿੱਚ ਰਹਿਣ ਵਾਲੇ ਲੋਕਾਂ ਦੇ ਨਿਆਂ ਸੰਬੰਧੀ ਮਾਮਲਿਆਂ ਦਾ ਫੈਸਲਾ ਵੀ ਕਰਦੇ ਸਨ । ਕਈ ਵਾਰੀ ਮਹਾਰਾਜਾ ਇਨ੍ਹਾਂ ਜਾਗੀਰਦਾਰਾਂ ਵਿੱਚੋਂ ਬਹਾਦਰ ਜਾਗੀਰਦਾਰਾਂ ਨੂੰ ਛੋਟੀਆਂ-ਮੋਟੀਆਂ ਸੈਨਿਕ ਮੁਹਿੰਮਾਂ ਦੀ ਕਮਾਂਡ ਵੀ ਦੇ ਦਿੰਦਾ ਸੀ । ਕਈ ਵਾਰੀ ਮਹਾਰਾਜਾ ਆਪਣੇ ਅਧੀਨ ਇਲਾਕਿਆਂ ਵਿੱਚੋਂ ਬਕਾਇਆ ਲਗਾਨ ਇਕੱਠਾ ਕਰਨ ਦੀ ਜ਼ਿੰਮੇਵਾਰੀ ਜਾਗੀਰਦਾਰਾਂ ਨੂੰ ਸੌਂਪ ਦਿੰਦਾ ਸੀ । ਕੁਝ ਜਾਗੀਰਦਾਰਾਂ ਨੂੰ ਕੂਟਨੀਤਿਕ ਮਿਸ਼ਨਾਂ ਲਈ ਭੇਜਿਆ ਜਾਂਦਾ ਸੀ ਅਤੇ ਕੁਝ ਹੋਰਨਾਂ ਨੂੰ ਬਾਹਰੋਂ ਆਉਣ ਵਾਲੇ ਮਹੱਤਵਪੂਰਨ ਵਿਅਕਤੀਆਂ ਦੇ ਸਵਾਗਤ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਸੀ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਬਹੁਤ ਸਾਰੀਆਂ ਸ਼ਕਤੀਆਂ ਪ੍ਰਾਪਤ ਸਨ ।

ਜਾਗੀਰਦਾਰੀ ਪ੍ਰਥਾ ਦੇ ਗੁਣ (Merits of the Jagirdari System)

1. ਲਗਾਨ ਇਕੱਠਾ ਕਰਨ ਦੇ ਝੰਜਟ ਤੋਂ ਮੁਕਤ (Free from the burden of Collecting Revenue) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੇ ਬਹੁਤ ਸਾਰੇ ਸਿਵਿਲ ਅਤੇ ਸੈਨਿਕ ਕਰਮਚਾਰੀਆਂ ਨੂੰ ਜਾਗੀਰਾਂ ਦਿੱਤੀਆਂ ਗਈਆਂ ਸਨ । ਇਨ੍ਹਾਂ ਜਾਗੀਰਦਾਰਾਂ ਨੂੰ ਆਪਣੇ ਅਧੀਨ ਜਾਗੀਰ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਸੀ । ਇਸ ਲਈ ਸਰਕਾਰ ਇਨ੍ਹਾਂ ਇਲਾਕਿਆਂ ਵਿੱਚੋਂ ਲਗਾਨ ਇਕੱਠਾ ਕਰਨ ਦੇ ਝੰਜਟ ਤੋਂ ਮੁਕਤ ਹੋ ਜਾਂਦੀ ਸੀ ।

2. ਵਿਸ਼ਾਲ ਫ਼ੌਜ ਦਾ ਤਿਆਰ ਹੋਣਾ (A large force was Prepared) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੇ ਜਾਗੀਰਦਾਰਾਂ ਨੂੰ ਸੈਨਿਕ ਜਾਗੀਰਾਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਰਾਜ ਦੀ ਸੇਵਾ ਲਈ ਸੈਨਿਕ ਰੱਖਣੇ ਪੈਂਦੇ ਸਨ । ਮਹਾਰਾਜਾ ਸਮੇਂ-ਸਮੇਂ ਇਨ੍ਹਾਂ ਸੈਨਿਕਾਂ ਦਾ ਨਿਰੀਖਣ ਵੀ ਕਰਦਾ ਸੀ । ਜਾਗੀਰਦਾਰ ਲੋੜ ਪੈਣ ‘ਤੇ ਆਪਣੇ ਸੈਨਿਕਾਂ ਨੂੰ ਮਹਾਰਾਜੇ ਦੀ ਸਹਾਇਤਾ ਲਈ ਭੇਜਦੇ ਸਨ । ਜਾਗੀਰਦਾਰਾਂ ਦੇ ਸੈਨਿਕਾਂ ਸਦਕਾ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਿਸ਼ਾਲ ਫ਼ੌਜ ਤਿਆਰ ਹੋ ਗਈ ਸੀ ।

3. ਰਾਜ ਪ੍ਰਬੰਧ ਵਿੱਚ ਸਹਾਇਤਾ (Help in the Administration) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰ ਨਾ ਸਿਰਫ ਲਗਾਨ ਇਕੱਠਾ ਕਰਨ ਦਾ ਹੀ ਕੰਮ ਕਰਦੇ ਸਨ ਸਗੋਂ ਆਪਣੇ ਅਧੀਨ ਜਾਗੀਰ ਵਿੱਚ ਉਹ ਸਾਰੇ ਨਿਆਂਇਕ ਮਾਮਲਿਆਂ ਨੂੰ ਵੀ ਨਜਿੱਠਦੇ ਸਨ । ਇਨ੍ਹਾਂ ਜਾਗੀਰਦਾਰਾਂ ਨੂੰ ਨਜ਼ਰਾਨਾ ਇਕੱਠਾ ਕਰਨ ਦਾ ਅਧਿਕਾਰ ਵੀ ਦਿੱਤਾ ਜਾਂਦਾ ਸੀ । ਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਉਹ ਛੋਟੀਆਂ-ਮੋਟੀਆਂ ਸੈਨਿਕ ਮੁਹਿੰਮਾਂ ਦੀ ਅਗਵਾਈ ਵੀ ਕਰਦੇ ਸਨ । ਇਸ ਤਰ੍ਹਾਂ ਇਹ ਜਾਗੀਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਚਲਾਉਣ ਵਿੱਚ ਸਹਾਇਕ ਸਿੱਧ ਹੁੰਦੇ ਸਨ ।

4. ਰਣਜੀਤ ਸਿੰਘ ਦੀ ਨਿਰੰਕੁਸ਼ਤਾ ’ਤੇ ਰੋਕ (Restriction on the despotism of Ranjit Singh) – ਜਾਗੀਰਦਾਰੀ ਪ੍ਰਥਾ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਅਸੀਮਿਤ ਸ਼ਕਤੀਆਂ ਉੱਤੇ ਰੋਕ ਲਗਾਉਣ ਦਾ ਵੀ ਕੰਮ ਕੀਤਾ ਸੀ । ਕਿਉਂਕਿ ਮਹਾਰਾਜਾ ਆਪਣਾ ਰਾਜ ਪ੍ਰਬੰਧ ਚਲਾਉਣ ਵਿੱਚ ਜਾਗੀਰਦਾਰਾਂ ਦੀ ਸਹਾਇਤਾ ਪ੍ਰਾਪਤ ਕਰਦਾ ਸੀ ਇਸ ਲਈ ਉਹ ਮਨਮਰਜ਼ੀ ਦਾ ਰਾਜ ਨਹੀਂ ਕਰ ਸਕਦਾ ਸੀ । ਉਸ ਨੂੰ ਜਾਗੀਰਦਾਰਾਂ ਦੀ ਖੁਸ਼ੀ ਦਾ ਵੀ ਖ਼ਿਆਲ ਰੱਖਣਾ ਪੈਂਦਾ ਸੀ ।

ਜਾਗੀਰਦਾਰੀ ਪ੍ਰਣਾਲੀ ਦੇ ਔਗੁਣ (Demerits of the Jagirdari System)

1. ਸੈਨਾ ਵਿੱਚ ਏਕਤਾ ਦਾ ਅਭਾਵ (Lack of unity in the Army) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਕੋਲ ਆਪਣੀ ਸੈਨਾ ਹੁੰਦੀ ਸੀ । ਇਸ ਸੈਨਾ ਵਿੱਚ ਜਾਗੀਰਦਾਰ ਆਪਣੀ ਮਰਜ਼ੀ ਅਨੁਸਾਰ ਭਰਤੀ ਕਰਦੇ ਸਨ । ਹਰ ਜਾਗੀਰਦਾਰ ਅਧੀਨ ਇਨ੍ਹਾਂ ਸੈਨਿਕਾਂ ਨੂੰ ਦਿੱਤੀ ਜਾਣ ਵਾਲੀ ਸਿਖਲਾਈ ਇੱਕੋ ਜਿਹੀ ਨਹੀਂ ਹੁੰਦੀ ਸੀ ਜਿਸ ਕਾਰਨ ਉਨ੍ਹਾਂ ਵਿੱਚ ਆਪਸੀ ਤਾਲਮੇਲ ਨਹੀਂ ਹੁੰਦਾ ਸੀ । ਇਸ ਤੋਂ ਇਲਾਵਾ ਇਹ ਸੈਨਿਕ ਮਹਾਰਾਜੇ ਦੀ ਬਜਾਏ ਆਪਣੇ ਜਾਗੀਰਦਾਰਾਂ ਪ੍ਰਤੀ ਵਧੇਰੇ ਵਫ਼ਾਦਾਰ ਹੁੰਦੇ ਸਨ ।

2. ਕਿਸਾਨਾਂ ਦਾ ਸ਼ੋਸ਼ਣ (Exploitation of Peasants) – ਜਾਗੀਰਦਾਰਾਂ ਨੂੰ ਆਪਣੇ ਅਧੀਨ ਜਾਗੀਰ ਵਿੱਚੋਂ ਭਮੀ ਦਾ ਲਗਾਨ ਇਕੱਠਾ ਕਰਨ ਦਾ ਅਧਿਕਾਰ ਹੁੰਦਾ ਸੀ । ਇਹ ਜਾਗੀਰਦਾਰ ਕਿਸਾਨਾਂ ਤੋਂ ਵੱਧ ਤੋਂ ਵੱਧ ਲਗਾਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਨ । ਵੱਡੇ ਜਾਗੀਰਦਾਰ ਅਕਸਰ ਠੇਕੇਦਾਰਾਂ ਕੋਲੋਂ ਨਿਸ਼ਚਿਤ ਰਕਮ ਲੈ ਕੇ ਉਨ੍ਹਾਂ ਨੂੰ ਲਗਾਨ ਇਕੱਠਾ ਕਰਨ ਦੀ ਆਗਿਆ ਦੇ ਦਿੰਦੇ ਸਨ । ਇਹ ਠੇਕੇਦਾਰ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਕਿਸਾਨਾਂ ਦਾ ਬਹੁਤ ਸ਼ੋਸ਼ਣ ਕਰਦੇ ਸਨ ।

3. ਜਾਗੀਰਦਾਰ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ (Jagirdars used to lead a Luxurious Life) – ਕਿਉਂਕਿ ਵੱਡੇ-ਵੱਡੇ ਜਾਗੀਰਦਾਰ ਬਹੁਤ ਅਮੀਰ ਹੁੰਦੇ ਸਨ ਇਸ ਲਈ ਉਹ ਐਸ਼ੋ-ਆਰਾਮ ਦਾ ਜੀਵਨ ਬਤੀਤ ਕਰਦੇ ਸਨ । ਉਹ ਆਪਣੇ ਮਹੱਲਾਂ ਵਿੱਚ ਰੰਗ-ਰਲੀਆਂ ਅਤੇ ਜਸ਼ਨ ਮਨਾਉਂਦੇ ਰਹਿੰਦੇ ਸਨ । ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਇਨ੍ਹਾਂ ਜਾਗੀਰਦਾਰਾਂ ਨੂੰ ਪਤਾ ਸੀ ਕਿ ਉਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦੀ ਜਾਗੀਰ ਜ਼ਬਤ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਰਾਜ ਦੇ ਬਹੁਮੁੱਲੇ ਧਨ ਨੂੰ ਵਿਅਰਥ ਹੀ ਗੁਆ ਦਿੱਤਾ ਜਾਂਦਾ ਸੀ ।

4. ਜਾਗੀਰਦਾਰੀ ਪ੍ਰਥਾ ਰਣਜੀਤ ਸਿੰਘ ਦੇ ਉੱਤਰਾਧਿਕਾਰੀਆਂ ਲਈ ਹਾਨੀਕਾਰਕ ਸਿੱਧ ਹੋਈ (Jagirdari System proved harmful to the successors of Ranjit Singh) – ਮਹਾਰਾਜਾ ਰਣਜੀਤ ਸਿੰਘ ਨੇ ਜਾਗੀਰਦਾਰਾਂ ਨੂੰ ਬਹੁਤ ਸਾਰੀਆਂ ਸ਼ਕਤੀਆਂ ਸੌਂਪੀਆਂ ਹੋਈਆਂ ਸਨ । ਆਪਣੇ ਜਿਊਂਦੇ ਜੀ ਤਾਂ ਮਹਾਰਾਜੇ ਨੇ ਉਨ੍ਹਾਂ ਨੂੰ ਆਪਣੇ ਨਿਯੰਤਰਨ ਹੇਠ ਰੱਖਿਆ ਪਰ ਉਸ ਦੀ ਮੌਤ ਪਿੱਛੋਂ ਉਸ ਦੇ ਕਮਜ਼ੋਰ ਵਾਰਸਾਂ ਦੇ ਅਧੀਨ ਉਹ ਕਾਬੂ ਹੇਠ ਨਾ ਰਹੇ । ਉਨ੍ਹਾਂ ਨੇ ਰਾਜ ਵਿਰੁੱਧ ਸਾਜ਼ਸ਼ਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਇਹ ਗੱਲ ਸਿੱਖ ਸਾਮਰਾਜ ਲਈ ਬੜੀ ਹਾਨੀਕਾਰਕ ਸਿੱਧ ਹੋਈ । | ਭਾਵੇਂ ਜਾਗੀਰਦਾਰੀ ਪ੍ਰਥਾ ਵਿੱਚ ਵੀ ਕੁਝ ਦੋਸ਼ ਸਨ ਪਰ ਫਿਰ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੜੀ ਸਫਲ ਰਹੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦਾ ਨਿਆਂ ਪ੍ਰਬੰਧ (Judicial Administration of Maharaja Ranjit Singh)

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦਾ ਮੁੱਲਾਂਕਣ ਕਰੋ । (Make an assessment of the judicial system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰ ਨਾਲ ਲਿਖੋ । (What do you know about the Judicial Administration of Maharaja Ranjit Singh ? Explain in detail.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦਾ ਵਰਣਨ ਕਰੋ । (Explain the judicial system of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਬੜੀ ਸਾਦਾ ਸੀ । ਉਸ ਸਮੇਂ ਕਾਨੂੰਨ ਲਿਖਤੀ ਨਹੀਂ ਸਨ । ਫ਼ੈਸਲੇ ਪ੍ਰਚਲਿਤ ਪਰੰਪਰਾਵਾਂ ਅਤੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ‘ਤੇ ਕੀਤੇ ਜਾਂਦੇ ਸਨ । ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਸਨ-

1. ਅਦਾਲਤਾਂ (Courts) – ਮਹਾਰਾਜਾ ਰਣਜੀਤ ਸਿੰਘ ਨੇ ਪਰਜਾ ਨੂੰ ਨਿਆਂ ਦੇਣ ਲਈ ਆਪਣੇ ਸਾਮਰਾਜ ਵਿੱਚ ਹੇਠ ਲਿਖੀਆਂ ਅਦਾਲਤਾਂ ਸਥਾਪਿਤ ਕੀਤੀਆਂ ਸਨ-

  • ਪੰਚਾਇਤ (Panchayat) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਚਾਇਤ ਸਭ ਤੋਂ ਛੋਟੀ ਪਰ ਸਭ ਤੋਂ ਮਹੱਤਵਪੂਰਨ ਅਦਾਲਤ ਸੀ । ਪੰਚਾਇਤ ਵਿੱਚ ਆਮ ਤੌਰ ‘ਤੇ ਪੰਜ ਮੈਂਬਰ ਹੁੰਦੇ ਸਨ । ਪਿੰਡ ਦੇ ਲਗਭਗ ਸਾਰੇ ਦੀਵਾਨੀ ਅਤੇ ਫ਼ੌਜਦਾਰੀ ਮਾਮਲਿਆਂ ਦੀ ਸੁਣਵਾਈ ਪੰਚਾਇਤ ਦੁਆਰਾ ਕੀਤੀ ਜਾਂਦੀ ਸੀ । ਸਰਕਾਰ ਪੰਚਾਇਤ ਦੇ ਕੰਮ-ਕਾਜ ਵਿੱਚ ਕੋਈ ਦਖ਼ਲ-ਅੰਦਾਜ਼ੀ ਨਹੀਂ ਕਰਦੀ ਸੀ ।
  • ਕਾਜ਼ੀ ਦੀ ਅਦਾਲਤ (Qazi’s Court) – ਸ਼ਹਿਰਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ ਸਨ । ਰਣਜੀਤ ਸਿੰਘ ਦੇ ਸਮੇਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਕਾਜ਼ੀ ਦੀ ਅਦਾਲਤ ਵਿੱਚ ਪੰਚਾਇਤਾਂ ਦੇ ਫ਼ੈਸਲਿਆਂ ਵਿਰੁੱਧ ਅਪੀਲਾਂ ਕੀਤੀਆਂ ਜਾਂਦੀਆਂ ਸਨ ।
  • ਜਾਗੀਰਦਾਰ ਦੀ ਅਦਾਲਤ (Jagirdars Court) – ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਾਗੀਰਾਂ ਦਾ ਪ੍ਰਬੰਧ ਜਾਗੀਰਦਾਰਾਂ ਦੇ ਹੱਥਾਂ ਵਿੱਚ ਹੁੰਦਾ ਸੀ । ਉਹ ਆਪਣੀਆਂ ਅਦਾਲਤਾਂ ਲਗਾਉਂਦੇ ਸਨ, ਜਿਨ੍ਹਾਂ ਵਿੱਚ ਦੀਵਾਨੀ ਅਤੇ ਫ਼ੌਜਦਾਰੀ ਦੋਹਾਂ ਤਰ੍ਹਾਂ ਦੇ ਮੁਕੱਦਮਿਆਂ ਦੇ ਫ਼ੈਸਲੇ ਕੀਤੇ ਜਾਂਦੇ ਸਨ ।
  • ਕਾਰਦਾਰ ਦੀ ਅਦਾਲਤ (Kardar’s Court) – ਕਾਰਦਾਰ ਪਰਗਨੇ ਦਾ ਮੁੱਖ ਅਧਿਕਾਰੀ ਹੁੰਦਾ ਸੀ । ਉਸ ਦੀ ਅਦਾਲਤ ਵਿੱਚ ਪਰਗਨੇ ਦੇ ਸਾਰੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਕੀਤੀ ਜਾਂਦੀ ਸੀ ।
  • ਨਾਜ਼ਿਮ ਦੀ ਅਦਾਲਤ (Nazim’s Court) – ਹਰ ਸੂਬੇ ਵਿੱਚ ਨਿਆਂ ਦਾ ਮੁੱਖ ਅਧਿਕਾਰੀ ਨਾਜ਼ਿਮ ਹੁੰਦਾ ਸੀ । ਉਹ ਆਮ ਤੌਰ ‘ਤੇ ਫ਼ੌਜਦਾਰੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ ।
  • ਅਦਾਲਤੀ ਦੀ ਅਦਾਲਤ (Adalti’s Court) – ਮਹਾਰਾਜਾ ਰਣਜੀਤ ਸਿੰਘ ਨੇ ਰਾਜ ਦੇ ਸਾਰੇ ਵੱਡੇ ਸ਼ਹਿਰਾਂ ਜਿਵੇਂ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ, ਮੁਲਤਾਨ, ਜਲੰਧਰ ਆਦਿ ਵਿੱਚ ਨਿਆਂ ਦੇਣ ਲਈ ਅਦਾਲਤੀ ਨਿਯੁਕਤ ਕੀਤੇ ਹੋਏ ਸਨ । ਉਹ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਕਰਦੇ ਸਨ ਅਤੇ ਆਪਣਾ ਫ਼ੈਸਲਾ ਦਿੰਦੇ ਸਨ ।
  • ਅਦਾਲਤ-ਏ-ਆਲਾ (Adalat-i-Ala) – ਲਾਹੌਰ ਵਿਖੇ ਸਥਾਪਿਤ ਅਦਾਲਤ-ਏ-ਆਲਾ ਮਹਾਰਾਜੇ ਦੀ ਅਦਾਲਤ ਤੋਂ ਥੱਲੇ ਸਭ ਤੋਂ ਵੱਡੀ ਅਦਾਲਤ ਸੀ । ਇਸ ਅਦਾਲਤ ਵਿੱਚ ਕਾਰਦਾਰ ਅਤੇ ਨਾਜ਼ਿਮ ਦੀਆਂ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਅਪੀਲਾਂ ਸੁਣੀਆਂ ਜਾਂਦੀਆਂ ਸਨ । ਇਸ ਅਦਾਲਤ ਦੇ ਫ਼ੈਸਲਿਆਂ ਦੇ ਵਿਰੁੱਧ ਅਪੀਲ ਮਹਾਰਾਜਾ ਦੀ ਅਦਾਲਤ ਵਿੱਚ ਕੀਤੀ ਜਾ ਸਕਦੀ ਸੀ ।
  • ਮਹਾਰਾਜਾ ਦੀ ਅਦਾਲਤ (Maharaja’s Court) – ਮਹਾਰਾਜਾ ਦੀ ਅਦਾਲਤ ਰਾਜ ਦੀ ਸਭ ਤੋਂ ਵੱਡੀ ਅਦਾਲਤ ਸੀ । ਉਸ ਦੇ ਫ਼ੈਸਲੇ ਅੰਤਿਮ ਹੁੰਦੇ ਸਨ । ਫਰਿਆਦੀ ਨਿਆਂ ਲੈਣ ਲਈ ਸਿੱਧਾ ਮਹਾਰਾਜਾ ਕੋਲ ਫਰਿਆਦ ਕਰ ਸਕਦਾ ਸੀ । ਮਹਾਰਾਜਾ ਕਾਰਦਾਰਾਂ, ਨਾਜ਼ਿਮਾਂ ਅਤੇ ਅਦਾਲਤ-ਏ-ਆਲਾ ਦੇ ਫ਼ੈਸਲਿਆਂ ਵਿਰੁੱਧ ਵੀ ਅਪੀਲਾਂ ਸੁਣਦਾ ਸੀ । ਸਿਰਫ਼ ਮਹਾਰਾਜਾ ਨੂੰ ਹੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਦੇਣ ਜਾਂ ਸਜ਼ਾ ਨੂੰ ਘੱਟ ਕਰਨ ਜਾਂ ਉਸ ਨੂੰ ਮੁਆਫ ਕਰਨ ਦਾ ਅਧਿਕਾਰ ਸੀ ।

2. ਅਦਾਲਤਾਂ ਦੇ ਕੰਮ ਕਰਨ ਦੇ ਢੰਗ (Working of the Courts) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਦਾਲਤਾਂ ਦੀ ਕਾਰਜ ਪ੍ਰਣਾਲੀ ਸਾਦਾ ਅਤੇ ਵਿਹਾਰਿਕ ਸੀ । ਨਿਆਂ ਲੈਣ ਲਈ ਲੋਕ ਰਾਜ ਵਿੱਚ ਸਥਾਪਿਤ ਕਿਸੇ ਵੀ ਅਦਾਲਤ ਵਿੱਚ ਜਾ ਸਕਦੇ ਸਨ । ਕਾਨੂੰਨ ਲਿਖਤੀ ਨਹੀਂ ਸਨ । ਇਸ ਲਈ ਨਿਆਂਧੀਸ਼ ਪ੍ਰਚਲਿਤ ਰਸਮਾਂ-ਰਿਵਾਜਾਂ ਜਾਂ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਆਪਣੇ ਫ਼ੈਸਲੇ ਸੁਣਾਉਂਦੇ ਸਨ । ਲੋਕ ਇਨ੍ਹਾਂ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਮਹਾਰਾਜੇ ਕੋਲ ਅਪੀਲ ਕਰ ਸਕਦੇ ਸਨ ।

3. ਸਜ਼ਾਵਾਂ (Punishments) – ਮਹਾਰਾਜਾ ਰਣਜੀਤ ਸਿੰਘ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੇ ਖ਼ਿਲਾਫ਼ ਸੀ | ਮੌਤ ਦੀ ਸਜ਼ਾ ਕਿਸੇ ਅਪਰਾਧੀ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ । ਬਹੁਤੇ ਅਪਰਾਧਾਂ ਦੀ ਸਜ਼ਾ ਆਮ ਤੌਰ ‘ਤੇ ਜੁਰਮਾਨਾ ਹੀ ਹੁੰਦਾ ਸੀ । ਅੰਗ ਕੱਟਣ ਦੀ ਸਜ਼ਾ ਵੀ ਬਹੁਤ ਘੱਟ ਅਪਰਾਧੀਆਂ ਨੂੰ ਦਿੱਤੀ ਜਾਂਦੀ ਸੀ । ਇਹ ਸਜ਼ਾ ਉਨ੍ਹਾਂ ਅਪਰਾਧੀਆਂ ਨੂੰ ਦਿੱਤੀ ਜਾਂਦੀ ਸੀ ਜੋ ਵਾਰ-ਵਾਰ ਅਪਰਾਧ ਕਰਦੇ ਰਹਿੰਦੇ ਸਨ ।

4. ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀ ਪੜਚੋਲ (Estimate of Maharaja Ranjit Singh’s Judicial System)

(ੳ) ਔਗੁਣ (Demeritsi)

  • ਨਿਆਂ ਨੂੰ ਵੇਚਿਆ ਜਾਂਦਾ ਸੀ (Justice was Sold) – ਸਰਕਾਰ ਨੇ ਨਿਆਂ ਨੂੰ ਆਪਣੀ ਆਮਦਨ ਦਾ ਇੱਕ ਸਾਧਨ ਬਣਾਇਆ ਹੋਇਆ ਸੀ । ਸਰਕਾਰ ਨੂੰ ਧਨ ਦੇ ਕੇ ਸਜ਼ਾ ਤੋਂ ਬਚਿਆ ਜਾ ਸਕਦਾ ਸੀ ।
  • ਅਦਾਲਤਾਂ ਦੇ ਅਧਿਕਾਰ ਸਪੱਸ਼ਟ ਨਹੀਂ ਸਨ (Courts rights were not Clear) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਦਾਲਤਾਂ ਦੇ ਅਧਿਕਾਰ ਸਪੱਸ਼ਟ ਨਹੀਂ ਸਨ । ਇਸ ਲਈ ਲੋਕਾਂ ਨਾਲ ਠੀਕ ਨਿਆਂ ਨਹੀਂ ਸੀ ਕੀਤਾ ਜਾ ਸਕਦਾ ।
  • ਕੋਈ ਲਿਖਤੀ ਕਾਨੂੰਨ ਨਹੀਂ ਸੀ (No writtten Laws) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਨੂੰਨ ਲਿਖਤੀ ਨਹੀਂ ਸਨ । ਇਸ ਕਾਰਨ ਨਿਆਂਧੀਸ਼ ਕਈ ਵਾਰੀ ਆਪਣੀ ਮਰਜ਼ੀ ਕਰ ਜਾਂਦੇ ਸਨ ।

(ਅ) ਗੁਣ (Merits )

  • ਨਿਆਂ ਨੂੰ ਵੇਚਿਆ ਨਹੀਂ ਜਾਂਦਾ ਸੀ (Justice was not Sold) – ਜ਼ਿਆਦਾਤਰ ਇਤਿਹਾਸਕਾਰਾਂ ਨੇ ਇਸ ਵਿਚਾਰ ਦਾ ਖੰਡਨ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਿਆਂ ਨੂੰ ਵੇਚਿਆ ਜਾਂਦਾ ਸੀ ।
  • ਛੇਤੀ ਅਤੇ ਸਸਤਾ ਨਿਆਂ (Fast and Cheap Justice) – ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦਾ ਇੱਕ ਪ੍ਰਮੁੱਖ ਗੁਣ ਇਹ ਸੀ ਕਿ ਉਸ ਸਮੇਂ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਮਿਲਦਾ ਸੀ ।
  • ਕਾਨੂੰਨ ਪਰੰਪਰਾਵਾਂ ‘ਤੇ ਆਧਾਰਿਤ ਸਨ (Laws were based on Conventions) – ਨਿਆਂਧੀਸ਼ ਆਪਣੇ ਫ਼ੈਸਲੇ ਸਮਾਜ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਅਤੇ ਧਾਰਮਿਕ ਪਰੰਪਰਾਵਾਂ ਦੇ ਆਧਾਰ ‘ਤੇ ਦਿੰਦੇ ਸਨ । ਲੋਕ ਇਨ੍ਹਾਂ ਰਸਮਾਂ ਦਾ ਬਹੁਤ ਸਤਿਕਾਰ ਕਰਦੇ ਸਨ ।
  • ਨਿਆਂਧੀਸ਼ਾਂ ਉੱਤੇ ਸਖ਼ਤ ਨਿਗਰਾਨੀ (Strict watch over Judges) – ਮਹਾਰਾਜਾ ਰਣਜੀਤ ਸਿੰਘ ਨਿਆਂਧੀਸ਼ਾਂ ਉੱਤੇ ਸਖ਼ਤ ਨਿਗਰਾਨੀ ਰੱਖਦਾ ਸੀ ਤਾਂ ਜੋ ਉਹ ਠੀਕ ਤਰ੍ਹਾਂ ਨਿਆਂ ਕਰਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਮਹਾਰਾਜਾ ਰਣਜੀਤ ਸਿੰਘ ਦਾ ਸੈਨਿਕ ਪ੍ਰਬੰਧ Military Administration of Maharaja Ranjit Singh)

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦਾ ਵਿਸਥਾਰਪੂਰਵਕ ਵਰਣਨ ਕਰੋ । (Describe in detail the military system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੇ ਗੁਣ ਅਤੇ ਔਗੁਣ ਬਿਆਨ ਕਰੋ । (Describe the merits and demerits of the Military Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦਾ ਵਰਣਨ ਕਰੋ । (Describe the Military Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Describe the salient features of the military administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖਾਂ ਦੀ ਸੈਨਿਕ ਪ੍ਰਣਾਲੀ ਬੜੀ ਦੋਸ਼ਪੂਰਨ ਸੀ । ਸੈਨਿਕਾਂ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ । ਉਨ੍ਹਾਂ ਨੂੰ ਨਾ ਤਾਂ ਕੋਈ ਪਰੇਡ ਕਰਵਾਈ ਜਾਂਦੀ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਸਿਖਲਾਈ ਦਿੱਤੀ ਜਾਂਦੀ ਸੀ । ਘੋੜਿਆਂ ਨੂੰ ਦਾਗਣ ਦਾ ਕੋਈ ਰਿਵਾਜ ਨਹੀਂ ਸੀ । ਸੈਨਿਕਾਂ ਨੂੰ ਨਕਦ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ । ਸਿੱਟੇ ਵਜੋਂ ਸੈਨਿਕ ਯੁੱਧ ਵੱਲ ਘੱਟ ਅਤੇ ਲੁੱਟਮਾਰ ਵੱਲ ਵਧੇਰੇ ਧਿਆਨ ਦਿੰਦੇ ਸਨ | ਅਜਿਹੀ ਫ਼ੌਜ ਨੂੰ ਸਹੀ ਅਰਥਾਂ ਵਿੱਚ ਕੋਈ ਫ਼ੌਜ ਨਹੀਂ ਕਿਹਾ ਜਾ ਸਕਦਾ ਸੀ । ਰਣਜੀਤ ਸਿੰਘ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਸਥਾਪਨਾ ਕਰਨ ਦੇ ਸੁਪਨੇ ਦੇਖ ਰਿਹਾ ਸੀ । ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਨੇ ਇੱਕ ਸ਼ਕਤੀਸ਼ਾਲੀ ਅਤੇ ਅਨੁਸ਼ਾਸਿਤ ਫ਼ੌਜ ਦੀ ਲੋੜ ਮਹਿਸੂਸ ਕੀਤੀ । ਇਸੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਦਾ ਆਧੁਨਿਕੀਕਰਨ ਕਰਨ ਦਾ ਫ਼ੈਸਲਾ ਕੀਤਾ । ਇਸ ਫ਼ੌਜ ਵਿੱਚ ਭਾਰਤੀ ਅਤੇ ਯੂਰਪੀਅਨ ਦੋਹਾਂ ਪ੍ਰਣਾਲੀਆਂ ਦਾ ਬੜੇ ਸੁਚੱਜੇ ਢੰਗ ਨਾਲ ਸੁਮੇਲ ਕੀਤਾ ਗਿਆ ਸੀ । ਇਸ ਸੈਨਾ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

ਫ਼ੌਜ ਦੀ ਵੰਡ (Division of Army)

ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਦੋ ਭਾਗਾਂ-
(i) ਫ਼ੌਜ-ਏ-ਆਈਨ (ਨਿਯਮਿਤ ਸੈਨਾ) ਅਤੇ
(ii) ਫ਼ੌਜਏ-ਬੇਕਵਾਇਦ (ਅਨਿਯਮਿਤ ਸੈਨਾ) ਵਿੱਚ ਵੰਡੀ ਹੋਈ ਸੀ । ਇਨ੍ਹਾਂ ਭਾਗਾਂ ਦਾ ਵਰਣਨ ਅੱਗੇ ਲਿਖੇ ਅਨੁਸਾਰ ਹੈ-

ਫ਼ੌਜ-ਏ-ਆਇਨ (Fauj-i-Ain)

ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਫ਼ੌਜ-ਏ-ਆਇਨ ਕਿਹਾ ਜਾਂਦਾ ਸੀ । ਇਸ ਦੇ ਤਿੰਨ ਹਿੱਸੇ ਸਨ-
(i) ਪਿਆਦਾ ਜਾਂ ਪੈਦਲ ਸੈਨਾ
(ii) ਘੋੜਸਵਾਰ ਸੈਨਾ ਅਤੇ
(iii) ਤੋਪਖ਼ਾਨਾ ।

1. ਪੈਦਲ ਸੈਨਾ (Infantry) – ਮਹਾਰਾਜਾ ਰਣਜੀਤ ਸਿੰਘ ਪੈਦਲ ਸੈਨਾ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਸਿੱਟੇ ਵਜੋਂ ਉਸ ਦੇ ਸ਼ਾਸਨਕਾਲ ਵਿੱਚ ਪੈਦਲ ਸੈਨਾ ਦੀ ਭਰਤੀ ਦਾ ਸਿਲਸਿਲਾ ਜੋ 1805 ਈ. ਤੋਂ ਬਾਅਦ ਸ਼ੁਰੂ ਹੋਇਆ ਸੀ ਉਹ ਮਹਾਰਾਜੇ ਦੇ ਅੰਤ ਤਕ ਜਾਰੀ ਰਿਹਾ । ਸ਼ੁਰੂ ਵਿੱਚ ਇਸ ਸੈਨਾ ਵਿੱਚ ਸਿੱਖਾਂ ਦੀ ਗਿਣਤੀ ਨਾਂ-ਮਾਤਰ ਸੀ । ਇਸ ਦਾ ਕਾਰਨ ਇਹ ਸੀ ਕਿ ਉਹ ਇਸ ਸੈਨਾ ਨੂੰ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ । ਇਸ ਲਈ ਸ਼ੁਰੂ ਵਿੱਚ ਮਹਾਰਾਜੇ ਨੇ ਪਠਾਣਾਂ ਅਤੇ ਗੋਰਖਿਆਂ ਨੂੰ ਇਸ ਸੈਨਾ ਵਿੱਚ ਭਰਤੀ ਕੀਤਾ । 1822 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਸੈਨਾ ਨੂੰ ਚੰਗੇਰੀ ਸਿਖਲਾਈ ਦੇਣ ਲਈ ਜਨਰਲ ਵੈਂਤੂਰਾ ਨੂੰ ਨਿਯੁਕਤ ਕੀਤਾ । 1838-39 ਈ. ਵਿੱਚ ਇਸ ਸੈਨਾ ਦੀ ਗਿਣਤੀ 26,617 ਹੋ ਗਈ ਸੀ ।

2. ਘੋੜਸਵਾਰ (Cavalry) – ਅਨੁਸ਼ਾਸਿਤ ਸੈਨਾ ਦਾ ਭਾਗ ਹੋਣ ਕਾਰਨ ਸ਼ੁਰੂ ਵਿੱਚ ਸਿੱਖ ਇਸ ਸੈਨਾ ਵਿੱਚ ਵੀ ਭਰਤੀ ਨਾ ਹੋਏ । ਸ਼ੁਰੂ ਵਿੱਚ ਇਸ ਸੈਨਾ ਵਿੱਚ ਪਠਾਣ, ਰਾਜਪੂਤ ਅਤੇ ਡੋਗਰਿਆਂ ਆਦਿ ਨੂੰ ਭਰਤੀ ਕੀਤਾ ਗਿਆ | ਪਰ ਬਾਅਦ ਵਿੱਚ ਕੁਝ ਸਿੱਖ ਵੀ ਇਸ ਵਿੱਚ ਭਰਤੀ ਹੋ ਗਏ । 1822 ਈ. ਵਿੱਚ ਘੋੜਸਵਾਰ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਅਲਾਰਡ ਨੂੰ ਨਿਯੁਕਤ ਕੀਤਾ । ਉਸ ਦੀ ਅਗਵਾਈ ਹੇਠ ਛੇਤੀ ਹੀ ਘੋੜਸਵਾਰ ਸੈਨਾ ਕਾਫ਼ੀ ਸ਼ਕਤੀਸ਼ਾਲੀ ਬਣ ਗਈ । 1838-39 ਈ. ਵਿੱਚ ਘੋੜਸਵਾਰ ਸੈਨਿਕਾਂ ਦੀ ਗਿਣਤੀ 4090 ਸੀ ।

3. ਤੋਪਖ਼ਾਨਾ (Artillery) – ਤੋਪਖ਼ਾਨਾ ਮਹਾਰਾਜੇ ਦੀ ਸੈਨਾ ਦੀ ਵਿਸ਼ੇਸ਼ ਅੰਗ ਸੀ । ਸ਼ੁਰੂ ਵਿੱਚ ਇਹ ਪੈਦਲ ਸੈਨਾ ਦਾ ਹੀ ਇੱਕ ਅੰਗ ਸੀ । 1810 ਈ. ਵਿੱਚ ਤੋਪਖ਼ਾਨੇ ਦਾ ਵੱਖਰਾ ਵਿਭਾਗ ਖੋਲ੍ਹਿਆ ਗਿਆ | ਯੂਰਪੀ ਢੰਗ ਦੀ ਸਿਖਲਾਈ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਜਨਰਲ ਕੋਰਟ ਅਤੇ ਗਾਰਡਨਰ ਨੂੰ ਇਸ ਵਿਭਾਗ ਵਿੱਚ ਭਰਤੀ ਕੀਤਾ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਹੀ ਇਸ ਵਿਭਾਗ ਨੇ ਮਹੱਤਵਪੂਰਨ ਉੱਨਤੀ ਕਰ ਲਈ ਸੀ । ਇਸ ਵਿਭਾਗ ਨੂੰ ਚਾਰ ਭਾਗਾਂ ਤੋਪਖ਼ਾਨਾ-ਏ-ਅਸਪੀ, ਤੋਪਖ਼ਾਨਾ-ਏ-ਫੀਲੀ, ਤੋਪਖ਼ਾਨਾ-ਏ-ਗਾਵੀ ਅਤੇ ਤੋਪਖ਼ਾਨਾ-ਏ-ਤਰੀ ਵਿੱਚ ਵੰਡਿਆ ਗਿਆ ਸੀ ।

ਤੋਪਖ਼ਾਨਾ-ਏ-ਫੀਲੀ ਵਿੱਚ ਬਹੁਤ ਭਾਰੀਆਂ ਤੋਪਾਂ ਸਨ ਅਤੇ ਇਨ੍ਹਾਂ ਨੂੰ ਹਾਥੀਆਂ ਨਾਲ ਖਿੱਚਿਆ ਜਾਂਦਾ ਸੀ । ਤੋਪਖ਼ਾਨਾਏ-ਸ਼ੁਤਰੀ ਵਿੱਚ ਉਹ ਤੋਪਾਂ ਸਨ ਜਿਨ੍ਹਾਂ ਨੂੰ ਊਠਾਂ ਦੁਆਰਾ ਖਿੱਚਿਆ ਜਾਂਦਾ ਸੀ । ਤੋਪਖ਼ਾਨਾ-ਏ-ਅਸ਼ ਵਿੱਚ ਉਹ ਤੋਪਾਂ ਸਨ ਜਿਨ੍ਹਾਂ ਨੂੰ ਘੋੜਿਆਂ ਦੁਆਰਾ ਖਿੱਚਿਆ ਜਾਂਦਾ ਸੀ । ਤੋਪਖ਼ਾਨਾ-ਏ-ਗਾਵੀ ਵਿੱਚ ਉਹ ਤੋਪਾਂ ਸਨ ਜਿਨ੍ਹਾਂ ਨੂੰ ਬਲਦਾਂ ਦੁਆਰਾ ਖਿੱਚਿਆ ਜਾਂਦਾ ਸੀ ।

ਫ਼ੌਜ-ਏ-ਖ਼ਾਸ (Fauj-i-Khas)

ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ । ਇਸ ਫ਼ੌਜ ਨੂੰ ਜਨਰਲ ਵੈਂਤੂਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਵਿੱਚ ਪੈਦਲ ਫ਼ੌਜ ਦੀਆਂ ਚਾਰ ਬਟਾਲੀਅਨਾਂ, ਘੋੜਸਵਾਰ ਫ਼ੌਜ ਦੀਆਂ ਦੋ ਰਜਮੈਂਟਾਂ ਅਤੇ 24 ਤੋਪਾਂ ਦਾ ਇੱਕ ਤੋਪਖ਼ਾਨਾ ਸ਼ਾਮਲ ਸੀ । ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ ਸਨ । ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ । ਇਸੇ ਲਈ ਇਸ ਫ਼ੌਜ ਨੂੰ ਫ਼ੌਜ-ਏ-ਖ਼ਾਸ ਕਿਹਾ ਜਾਂਦਾ ਸੀ । ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ ।

ਫ਼ੌਜ-ਏ-ਬੇਕਵਾਇਦ (Fauj-i-Be-Qawaid)

ਫ਼ੌਜ-ਏ-ਬੇਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ । ਇਹ ਫ਼ੌਜ ਚਾਰਾਂ ਭਾਗਾਂ
(i) ਘੋੜ-ਚੜੇ
(ii) ਫ਼ੌਜ-ਏ-ਕਿਲਾਜਾਤ
(iii) ਅਕਾਲੀ ਅਤੇ
(iv) ਜਾਗੀਰਦਾਰੀ ਫ਼ੌਜ ਵਿੱਚ ਵੰਡੀ ਹੋਈ ਸੀ । ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਘੋੜਚੜੇ (Ghur-Charas) – ਘੋੜਚੜੇ ਬੇਕਵਾਇਦ ਸੈਨਾ ਦਾ ਇੱਕ ਮਹੱਤਵਪੂਰਨ ਭਾਗ ਸੀ । ਇਹ ਦੋ ਭਾਗਾਂ ਵਿੱਚ ਵੰਡੇ ਹੋਏ ਸਨ-
(i) ਘੋੜਚੜੇ ਖ਼ਾਸ-ਇਸ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰਾਂ ਅਤੇ ਉੱਚ ਖ਼ਾਨਦਾਨਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਸਨ ।
(ii) ਮਿਸਲਦਾਰ-ਇਸ ਵਿੱਚ ਉਹ ਸੈਨਿਕ ਸ਼ਾਮਲ ਸਨ ਜਿਹੜੇ ਮਿਸਲਾਂ ਦੇ ਸਮੇਂ ਤੋਂ ਸੈਨਿਕ ਚਲੇ ਆ ਰਹੇ ਸਨ । ਘੋੜਚੜੇ ਖ਼ਾਸ ਦੇ ਮੁਕਾਬਲੇ ਵਿੱਚ ਮਿਸਲਦਾਰਾਂ ਦਾ ਅਹੁਦਾ ਘੱਟ ਮਹੱਤਵਪੂਰਨ ਸੀ । ਇਨ੍ਹਾਂ ਦੇ ਲੜਨ ਦਾ ਢੰਗ ਪੁਰਾਣਾ ਸੀ । 1838-39 ਈ. ਵਿੱਚ ਘੋੜਚੜਿਆਂ ਦੀ ਗਿਣਤੀ 10,795 ਸੀ ।

2. ਫੌਜ-ਏ-ਕਿਲੂਜਾਤ (Fauj-i-Kilajat) – ਕਿਲ੍ਹਿਆਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫ਼ੌਜ ਸੀ, ਜਿਸ ਨੂੰ ਫ਼ੌਜ-ਏ-ਕਿਲਾਜਾਤ ਕਿਹਾ ਜਾਂਦਾ ਸੀ । ਹਰੇਕ ਕਿਲੇ ਵਿੱਚ ਕਿਲਾਜਾਤ ਸੈਨਿਕਾਂ ਦੀ ਗਿਣਤੀ ਕਿਲ੍ਹੇ ਦੇ ਮਹੱਤਵ ਅਨੁਸਾਰ ਵੱਖੋ-ਵੱਖਰੀ ਹੁੰਦੀ ਸੀ । ਕਿਲੇ ਦੇ ਕਮਾਨ ਅਫ਼ਸਰ ਨੂੰ ਕਿਲੇਦਾਰ ਕਿਹਾ ਜਾਂਦਾ ਸੀ ।

3. ਅਕਾਲੀ (Akalis) – ਅਕਾਲੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਸਮਝਦੇ ਸਨ । ਇਨ੍ਹਾਂ ਨੂੰ ਹਮੇਸ਼ਾਂ ਭਿਆਨਕ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ । ਉਹ ਹਮੇਸ਼ਾਂ ਹਥਿਆਰਬੰਦ ਹੋ ਕੇ ਘੁੰਮਦੇ ਰਹਿੰਦੇ ਸਨ । ਉਹ ਕਿਸੇ ਤਰ੍ਹਾਂ ਦੀ ਸੈਨਿਕ ਸਿਖਲਾਈ ਜਾਂ ਪਰੇਡ ਦੇ ਵਿਰੁੱਧ ਸਨ ।ਉਹ ਧਰਮ ਦੇ ਨਾਂ ‘ਤੇ ਲੜਦੇ ਸਨ । ਉਨ੍ਹਾਂ ਦੀ ਗਿਣਤੀ 3,000 ਦੇ ਕਰੀਬ ਸੀ । ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਉਨ੍ਹਾਂ ਦੇ ਪ੍ਰਸਿੱਧ ਨੇਤਾ ਸਨ ।

4. ਜਾਗੀਰਦਾਰੀ ਫੌਜ (Jagirdari Fau) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ‘ਤੇ ਇਹ ਸ਼ਰਤ ਲਗਾਈ ਗਈ ਸੀ ਕਿ ਉਹ ਮਹਾਰਾਜੇ ਨੂੰ ਲੋੜ ਪੈਣ ‘ਤੇ ਸੈਨਿਕ ਸਹਾਇਤਾ ਦੇਣ । ਇਸ ਲਈ ਜਾਗੀਰਦਾਰ ਰਾਜ ਦੀ ਸਹਾਇਤਾ ਲਈ ਪੈਦਲ ਅਤੇ ਘੋੜਸਵਾਰ ਸੈਨਿਕ ਰੱਖਦੇ ਸਨ । ਸਮੇਂ-ਸਮੇਂ ਸਿਰ ਇਨ੍ਹਾਂ ਸੈਨਿਕਾਂ ਦਾ ਰਾਜ ਵੱਲੋਂ ਨਿਰੀਖਣ ਕੀਤਾ ਜਾਂਦਾ ਸੀ ।

ਹੋਰ ਵਿਸ਼ੇਸ਼ਤਾਵਾਂ (Other Features)

  • ਫ਼ੌਜ ਦੀ ਕੁਲ ਗਿਣਤੀ (Total Strength of the Army) – ਜ਼ਿਆਦਾਤਰ ਇਤਿਹਾਸਕਾਰ ਇਸ ਵਿਚਾਰ ਨਾਲ ਸਹਿਮਤ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੀ ਕੁਲ ਗਿਣਤੀ 75,000 ਤੋਂ 1,00,000 ਦੇ ਵਿਚਕਾਰ ਸੀ ।
  • ਰਚਨਾ (Composition) – ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ । ਇਨ੍ਹਾਂ ਵਿੱਚ ਸਿੱਖ, ਰਾਜਪੂਤ, ਬ੍ਰਾਹਮਣ, ਖੱਤਰੀ, ਮੁਸਲਮਾਨ, ਗੋਰਖੇ ਅਤੇ ਪੂਰਬੀਆਂ ਹਿੰਦੁਸਤਾਨੀ ਸ਼ਾਮਲ ਸਨ ।
  • ਭਰਤੀ (Recruitment) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਭਰਤੀ ਬਿਲਕੁਲ ਲੋਕਾਂ ਦੀ ਮਰਜ਼ੀ ਅਨੁਸਾਰ ਸੀ । ਕੇਵਲ ਸਿਹਤਵੰਦ ਵਿਅਕਤੀਆਂ ਨੂੰ ਹੀ ਫ਼ੌਜ ਵਿੱਚ ਭਰਤੀ ਕੀਤਾ ਜਾਂਦਾ ਸੀ । ਅਫ਼ਸਰਾਂ ਦੀ ਭਰਤੀ ਦਾ ਕੰਮ ਕੇਵਲ ਮਹਾਰਾਜੇ ਦੇ ਹੱਥਾਂ ਵਿੱਚ ਸੀ ।
  • ਤਨਖ਼ਾਹ (Pay) – ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸੈਨਿਕਾਂ ਨੂੰ ਜਾਂ ਤਾਂ ਜਾਗੀਰਾਂ ਦੇ ਰੂਪ ਵਿੱਚ ਜਾਂ ਜਿਣਸ ਦੇ ਰੂਪ ਵਿੱਚ ਤਨਖ਼ਾਹ ਦਿੱਤੀ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣ ਦਾ ਰਿਵਾਜ ਸ਼ੁਰੂ ਕੀਤਾ ।
  • ਪਦ ਉੱਨਤੀਆਂ (Promotions) – ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਿਕਾਂ ਨੂੰ ਕੇਵਲ ਕਾਬਲੀਅਤ ਦੇ ਆਧਾਰ ‘ਤੇ ਪਦ ਉੱਨਤੀਆਂ ਦਿੰਦਾ ਸੀ । ਪਦ ਉੱਨਤੀਆਂ ਦੇਣ ਸਮੇਂ ਮਹਾਰਾਜਾ ਕਿਸੇ ਸੈਨਿਕ ਨਾਲ ਜਾਤ-ਪਾਤ ਜਾਂ ਧਰਮ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕਰਦਾ ਸੀ ।
  • ਇਨਾਮ ਅਤੇ ਖਿਤਾਬ (Rewards and Honours) – ਮਹਾਰਾਜਾ ਰਣਜੀਤ ਸਿੰਘ ਹਰ ਸਾਲ ਲਾਹੌਰ ਦਰਬਾਰ ਦੀ ਸ਼ਾਨਦਾਰ ਸੇਵਾ ਕਰਨ ਵਾਲੇ ਸੈਨਿਕਾਂ ਨੂੰ ਅਤੇ ਲੜਾਈ ਦੇ ਮੈਦਾਨ ਵਿੱਚ ਬਹਾਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਲੱਖਾਂ ਰੁਪਏ ਇਨਾਮ ਅਤੇ ਉੱਚੇ ਖਿਤਾਬ ਦਿੰਦਾ ਸੀ ।
  • ਅਨੁਸ਼ਾਸਨ (Discipline) – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਬੜਾ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਗਿਆ ਸੀ । ਫ਼ੌਜ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਨਿਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ।

ਉੱਪਰ ਦਿੱਤੇ ਵੇਰਵਿਆਂ ਤੋਂ ਇਹ ਸਪੱਸ਼ਟ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਅਣਥੱਕ ਯਤਨਾਂ ਸਦਕਾ ਇੱਕ ਸ਼ਕਤੀਸ਼ਾਲੀ ਅਤੇ ਕੁਸ਼ਲ ਸੈਨਾ ਦੀ · ਸਥਾਪਨਾ ਕੀਤੀ । ਇਹ ਸਚ-ਮੁੱਚ ਹੀ ਉਸ ਦੀ ਇੱਕ ਮਹਾਨ ਸਫਲਤਾ ਸੀ । ਜਨਰਲ ਸਰ ਚਾਰਲਸ ਗਫ਼ ਅਤੇ ਆਰਥਰ ਡੀ. ਇਨਸ ਦਾ ਕਹਿਣਾ ਹੈ, .
‘‘ਭਾਰਤ ਵਿੱਚ ਅਸੀਂ ਜਿਹੜੀਆਂ ਸੈਨਾਵਾਂ ਦਾ ਮੁਕਾਬਲਾ ਕੀਤਾ ਉਨ੍ਹਾਂ ਵਿੱਚੋਂ ਸਿੱਖ ਫ਼ੌਜ ਸਭ ਤੋਂ ਵੱਧ ਕੁਸ਼ਲ ਸੀ ਅਤੇ ਇਸ ਨੂੰ ਹਰਾਉਣਾ ਸਭ ਤੋਂ ਵੱਧ ਔਖਾ ਸੀ ।’’1

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਦੀ ਰੂਪ-ਰੇਖਾ ਬਿਆਨ ਕਰੋ । (Give an outline of Central Administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਸੀਮ ਸ਼ਕਤੀਆਂ ਦਾ ਮਾਲਕ ਸੀ। ਉਸ ਦੇ ਮੁੱਖ ’ਚੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਇਨ੍ਹਾਂ ਵਿੱਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਪ੍ਰਮੁੱਖ ਸਨ । ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਦੀ ਮਰਜ਼ੀ ‘ਤੇ ਨਿਰਭਰ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ ਕੁਝ ਦਫ਼ਤਰਾਂ ਦੀ ਸਥਾਪਨਾ ਕੀਤੀ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਵਿੱਚ ਮਹਾਰਾਜੇ ਦੀ ਸਥਿਤੀ ਕਿਹੋ ਜਿਹੀ ਸੀ ? (What was the position of Maharaja in Central Administration ?)
ਜਾਂ
ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਸਰੂਪ ਕੀ ਸੀ ? (What was the nature of Administration of Maharaja Ranjit Singh ?)
ਉੱਤਰ-
ਮਹਾਰਾਜਾ ਰਾਜ ਦਾ ਮੁਖੀ ਸੀ । ਉਹ ਸਾਰੀਆਂ ਸ਼ਕਤੀਆਂ ਦਾ ਸੋਮਾ ਸੀ । ਉਹ ਰਾਜ ਦੇ ਮੰਤਰੀਆਂ, ਉੱਚ ਸੈਨਿਕ ਅਤੇ ਗੈਰ-ਸੈਨਿਕ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਦਾ ਸੀ । ਉਹ ਮੁੱਖ ਸੈਨਾਪਤੀ ਸੀ ਤੇ ਰਾਜ ਦੀ ਸਾਰੀ ਫ਼ੌਜ ਉਸ ਦੇ ਇਸ਼ਾਰੇ ‘ਤੇ ਚਲਦੀ ਸੀ । ਉਹ ਰਾਜ ਦਾ ਮੁੱਖ ਨਿਆਂਧੀਸ਼ ਵੀ ਸੀ ਤੇ ਉਸ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਹਰ ਸ਼ਬਦ ਲੋਕਾਂ ਲਈ ਕਾਨੂੰਨ ਬਣ ਜਾਂਦਾ ਸੀ । ਮਹਾਰਾਜੇ ਨੂੰ ਕਿਸੇ ਵੀ ਸ਼ਾਸਕ ਨਾਲ ਯੁੱਧ ਜਾਂ ਸੰਧੀ ਦੀ ਘੋਸ਼ਣਾ ਕਰਨ ਦਾ ਪੂਰਨ ਅਧਿਕਾਰ ਪ੍ਰਾਪਤ ਸੀ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਂਤਕ ਪ੍ਰਬੰਧ ’ਤੇ ਇੱਕ ਨੋਟ ਲਿਖੋ । (Write a short note on the Provincial Administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਾਂਤਕ ਪ੍ਰਬੰਧ ਕਿਹੋ ਜਿਹਾ ਸੀ ? (How was the Provincial Administration of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਵਿੱਚ ਨਾਜ਼ਿਮ ਦੀ ਸਥਿਤੀ ਕੀ ਸੀ ? (What was the position of Nazim in Province during the times of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਚਾਰ ਮਹੱਤਵਪੂਰਨ ਸੂਬਿਆਂ-

  1. ਸੂਬਾ-ਏ-ਲਾਹੌਰ,
  2. ਸੂਬਾਏ-ਮੁਲਤਾਨ,
  3. ਸੂਬਾ-ਏ-ਕਸ਼ਮੀਰ,
  4. ਸੂਬਾ-ਏ-ਪਿਸ਼ਾਵਰ ਵਿੱਚ ਵੰਡਿਆ ਹੋਇਆ ਸੀ ।

ਹਰੇਕ ਸੂਬਾ ਨਾਜ਼ਿਮ ਦੇ ਅਧੀਨ ਹੁੰਦਾ ਸੀ । ਉਸ ਦੇ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ । ਉਹ ਪਾਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ । ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫ਼ੈਸਲੇ ਕਰਦਾ ਸੀ । ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਸ਼ਾਸਨ ਦਾ ਵਿਸ਼ਲੇਸ਼ਣ ਕਰੋ । (Analyse the local administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਥਾਨਕ ਪ੍ਰਬੰਧ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ? ਵਰਣਨ ਕਰੋ । (What do you know about the local administration of Maharaja Ranjit Singh ? Explain.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਾਂਤਾਂ ਨੂੰ ਪਰਗਨਿਆਂ ਵਿੱਚ ਵੰਡਿਆ ਹੁੰਦਾ ਸੀ । ਪਰਗਨੇ ਦਾ ਸ਼ਾਸਨ ਪ੍ਰਬੰਧ ਕਾਰਦਾਰ ਦੇ ਅਧੀਨ ਸੀ । ਕਾਰਦਾਰ ਦੇ ਮੁੱਖ ਕੰਮ ਆਪਣੇ ਅਧੀਨ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਮਹਾਰਾਜੇ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ, ਲਗਾਨ ਇਕੱਠਾ ਕਰਨਾ ਅਤੇ ਦੀਵਾਨੀ ਤੇ ਫ਼ੌਜਦਾਰੀ ਮੁਕੱਦਮੇ ਸੁਣਨਾ ਸੀ । ਕਾਨੂੰਨਗੋ ਅਤੇ ਮੁਕੱਦਮ ਕਾਰਦਾਰ ਦੀ ਸਹਾਇਤਾ ਕਰਦੇ ਸਨ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਜਾਂ ਮੌਜਾ ਸੀ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥ ਵਿੱਚ ਹੁੰਦਾ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ ? (What was the position of Kardar during the times of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੇ ਕੋਈ ਤਿੰਨ ਕੰਮ ਲਿਖੋ । (Write any three works of Kardar during the times of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ । ਉਹ ਪਰਗਨੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ । ਉਹ ਪਰਗਨੇ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰ ਕੇ ਕੇਂਦਰੀ ਖ਼ਜ਼ਾਨੇ ਵਿੱਚ ਜਮਾਂ ਕਰਵਾਉਂਦਾ ਸੀ । ਇਹ ਪਰਗਨੇ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਹਿਸਾਬ ਰੱਖਦਾ ਸੀ । ਉਹ ਪਰਗਨੇ ਦੇ ਹਰ ਕਿਸਮ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ । ਉਹ ਪਰਗਨੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਕੰਮ ਲਿਖੋ । (Write functions of Kotwal during the times of Maharaja Ranjit Singh.)
ਉੱਤਰ-

  1. ਮਹਾਰਾਜਾ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ ।
  2. ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਨੂੰ ਕਾਇਮ ਰੱਖਣਾ ।
  3. ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ ।
  4. ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਬਾਰੇ ਇੱਕ ਸੰਖੇਪ ਨੋਟ ਲਿਖੋ । (Write a short note on the administration of city of Lahore during the times of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਕਿਹੋ ਜਿਹਾ ਸੀ ? (How was the administration of the city of Lahore during the time of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ । ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ‘ਕੋਤਵਾਲ ਹੁੰਦਾ ਸੀ । ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ । ਰਣਜੀਤ ਸਿੰਘ ਦੇ ਸਮੇਂ ਇਸ ਮਹੱਤਵਪੂਰਨ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਲਗਾਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਈਆਂ ਬਾਰੇ ਚਾਨਣਾ ਪਾਓ । (Describe main features of Maharaja Ranjit Singh’s land revenue administration.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਆਰਥਿਕ ਪ੍ਰਸ਼ਾਸਨ ਬਾਰੇ ਨੋਟ ਲਿਖੋ । (Write a note on the economic administration of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਮਦਨ ਦਾ ਮੁੱਖ ਸੋਮਾ ਭੂਮੀ ਲਗਾਨ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨਾ ਲਈ ਬਟਾਈ, ਕਨਕੂਤ, ਘਾ, ਹਲ ਅਤੇ ਖੁਹ ਪ੍ਰਣਾਲੀਆਂ ਪ੍ਰਚਲਿਤ ਸਨ । ਲਗਾਨ ਸਾਲ ਵਿੱਚ ਦੋ ਵਾਰੀ ਇਕੱਠਾ ਕੀਤਾ ਜਾਂਦਾ ਸੀ । ਲਗਾਨ ਇਕੱਠਾ ਕਰਨ ਵਾਲੇ ਮੁੱਖ ਅਧਿਕਾਰੀਆਂ ਦੇ ਨਾਂ ਕਾਰਦਾਰ, ਮੁਕੱਦਮ, ਪਟਵਾਰੀ, ਕਾਨੂੰਨਗੋ ਅਤੇ ਚੌਧਰੀ ਸਨ । ਲਗਾਨ ਨਕਦ ਜਾਂ ਅਨਾਜ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਸੀ । ਲਗਾਨ ਭੂਮੀ ਦੀ ਉਪਜਾਊ ਸ਼ਕਤੀ ਦੇ ਆਧਾਰ ‘ਤੇ ਲਿਆ ਜਾਂਦਾ ਸੀ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਜਾਗੀਰਦਾਰੀ ਪ੍ਰਬੰਧ ’ਤੇ ਇੱਕ ਸੰਖੇਪ ਨੋਟ ਲਿਖੋ । (Write a brief note on Jagirdari system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the chief features of Jagirdari system of Maharaja Ranjit Singh ?).
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਈ ਤਰ੍ਹਾਂ ਦੀਆਂ ਜਾਗੀਰਾਂ ਪ੍ਰਚਲਿਤ ਸਨ । ਇਨ੍ਹਾਂ ਜਾਗੀਰਾਂ ਵਿੱਚੋਂ ਸੇਵਾ ਜਾਗੀਰਾਂ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ । ਇਹ ਜਾਗੀਰਾਂ ਰਾਜ ਦੇ ਉੱਚ ਸੈਨਿਕ ਅਤੇ ਅਸੈਨਿਕ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਨਖ਼ਾਹਾਂ ਦੇ ਬਦਲੇ ਦਿੱਤੀਆਂ ਜਾਂਦੀਆਂ ਸਨ । ਇਨ੍ਹਾਂ ਤੋਂ ਇਲਾਵਾ ਉਸ ਸਮੇਂ ਇਨਾਮ ਜਾਗੀਰਾਂ, ਗੁਜ਼ਾਰਾ ਜਾਗੀਰਾਂ, ਵਤਨ ਜਾਗੀਰਾਂ ਅਤੇ ਧਰਮਾਰਥ ਜਾਗੀਰਾਂ ਵੀ ਪ੍ਰਚਲਿਤ ਸਨ । ਧਰਮਾਰਥ ਜਾਗੀਰਾਂ ਧਾਰਮਿਕ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਸਨ । ਜਾਗੀਰਾਂ ਦਾ ਪ੍ਰਬੰਧ ਸਿੱਧੇ ਤੌਰ ‘ਤੇ ਜਾਗੀਰਦਾਰ ਆਪ ਜਾਂ ਅਸਿੱਧੇ ਤੌਰ ‘ਤੇ ਉਨ੍ਹਾਂ ਦੇ ਏਜੰਟ ਕਰਦੇ ਸਨ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of the Judicial system of Maharaja Ranjit Singh ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਨਿਆਂ ਪ੍ਰਬੰਧ ’ਤੇ ਇੱਕ ਨੋਟ ਲਿਖੋ । (Write a short note on the Judicial system of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਨਿਆਂ ਪ੍ਰਣਾਲੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਲਿਖੋ । (Write any three features of the Judicial system of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਿਆਂ ਪ੍ਰਬੰਧ ਸਾਧਾਰਨ ਸੀ । ਨਿਆਂ ਉਸ ਸਮੇਂ ਵਿੱਚ ਪ੍ਰਚਲਿਤ ਰੀਤੀਰਿਵਾਜਾਂ ਅਤੇ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਕੀਤਾ ਜਾਂਦਾ ਸੀ । ਅੰਤਿਮ ਫੈਸਲਾ ਮਹਾਰਾਜੇ ਦਾ ਹੀ ਹੁੰਦਾ ਸੀ । ਲੋਕਾਂ ਨੂੰ ਨਿਆਂ ਦੇਣ ਦੇ ਲਈ ਰਾਜ ਭਰ ਵਿੱਚ ਕਈ ਅਦਾਲਤਾਂ ਕਾਇਮ ਕੀਤੀਆਂ ਗਈਆਂ ਸਨ । ਪਿੰਡਾਂ ਵਿੱਚ ਪੰਚਾਇਤਾਂ ਝਗੜਿਆਂ ਦਾ ਫ਼ੈਸਲਾ ਕਰਦੀਆਂ ਸਨ | ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਜ਼ੀ ਦੀ ਅਦਾਲਤ ਹੁੰਦੀ ਸੀ । ਨਿਆਂ ਲਈ ਰਣਜੀਤ ਸਿੰਘ ਨੇ ਅਦਾਲਤੀ ਨਾਂ ਦੇ ਵਿਸ਼ੇਸ਼ ਅਫ਼ਸਰ ਨਿਯੁਕਤ ਕੀਤੇ ਸਨ । ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਜ਼ਾਵਾਂ ਸਖ਼ਤ ਨਹੀਂ ਸਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 11.
ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of Ranjit Singh’s military administration ?)
ਜਾਂ
ਰਣਜੀਤ ਸਿੰਘ ਨੇ ਆਪਣੇ ਸੈਨਿਕ ਪ੍ਰਬੰਧ ਵਿੱਚ ਕੀ ਸੁਧਾਰ ਕੀਤੇ ? (What reforms were introduced by Ranjit Singh to improve his military administration ?)
ਜਾਂ
ਰਣਜੀਤ ਸਿੰਘ ਦੀ ਸੈਨਾ ‘ਤੇ ਸੰਖੇਪ ਨੋਟ ਲਿਖੋ । (Write a short note on the military of Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜੀ ਪ੍ਰਬੰਧ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । (Describe any three features of the military administration of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸਨ ? (What were the main features of Maharaja Ranjit Singh’s military administration ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਬੰਧ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about military administration of Maharaja Ranjit Singh ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸ਼ਕਤੀਸ਼ਾਲੀ ਸੈਨਾਂ ਦਾ ਗਠਨ ਕੀਤਾ ਸੀ । ਉਨ੍ਹਾਂ ਨੇ ਫ਼ੌਜ ਨੂੰ ਸਿਖਲਾਈ ਦੇਣ ਲਈ ਯੂਰਪੀ ਅਫ਼ਸਰਾਂ ਨੂੰ ਭਰਤੀ ਕੀਤਾ ਹੋਇਆ ਸੀ । ਉਨ੍ਹਾਂ ਨੇ ਸੈਨਿਕਾਂ ਦਾ ਹੁਲੀਆ ਰੱਖਣ ਅਤੇ ਘੋੜੇ ਦਾਗ਼ਣ ਦਾ ਰਿਵਾਜ ਸ਼ੁਰੂ ਕੀਤਾ । ਹਥਿਆਰ ਬਣਾਉਣ ਲਈ ਰਾਜ ਵਿੱਚ ਕਾਰਖ਼ਾਨੇ ਸਥਾਪਿਤ ਕੀਤੇ ਗਏ । ਮਹਾਰਾਜਾ ਰਣਜੀਤ ਸਿੰਘ ਨਿੱਜੀ ਤੌਰ ‘ਤੇ ਫ਼ੌਜਾਂ ਦਾ ਨਿਰੀਖਣ ਕਰਦਾ ਸੀ । ਜੰਗ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਂਦੇ ਸਨ । ਮਹਾਰਾਜਾ ਰਣਜੀਤ ਸਿੰਘ ਨੇ ਜਾਗੀਦਾਰੀ ਫ਼ੌਜ ਨੂੰ ਵੀ ਕਾਇਮ ਰੱਖਿਆ ।

ਪ੍ਰਸ਼ਨ 12.
ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਮਹੱਤਤਾ ਉੱਤੇ ਸੰਖੇਪ ਨੋਟ ਲਿਖੋ । (Write a brief note on the Fauj-i-Khas of Maharaja Ranjit Singh’s army.)
ਉੱਤਰ-
ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ । ਇਸ ਫ਼ੌਜ ਨੂੰ ਜਨਰਲ ਵੈਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ । ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ । ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ । ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ । ਇਹ ਫ਼ੌਜ ਬਹੁਤ ਅਨੁਸ਼ਾਸਿਤ ਸੀ ।

ਪ੍ਰਸ਼ਨ 13.
ਰਣਜੀਤ ਸਿੰਘ ਦਾ ਪਰਜਾ ਪ੍ਰਤੀ ਵਤੀਰਾ ਕਿਸ ਤਰ੍ਹਾਂ ਦਾ ਸੀ ? (What was Ranjit Singh’s attitude towards his subjects ?)
ਜਾਂ
ਮਹਾਰਾਜਾ ਰਣਜੀਤ ਸਿੰਘ ਦਾ ਆਪਣੀ ਪਰਜਾ ਪ੍ਰਤੀ ਕਿਹੋ ਜਿਹਾ ਵਤੀਰਾ ਸੀ ? (What was the Maharaja Ranjit Singh’s attitude towards his people ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਵੱਲ ਵਤੀਰਾ ਬਹੁਤ ਚੰਗਾ ਸੀ । ਉਸ ਨੇ ਰਾਜ ਦੇ ਕਰਮਚਾਰੀਆਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਅਕਸਰ ਰਾਜ ਦਾ ਦੌਰਾ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । ਕਿਸਾਨਾਂ ਅਤੇ ਗਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਸਿੱਖਾਂ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਰਪ੍ਰਸਤੀ ਵੀ ਕੀਤੀ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਪਏ ਪ੍ਰਭਾਵਾਂ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the effects of Ranjit Singh’s rule on the life of the people.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ । ਉਸ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ । ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਲਿਆ । ਇਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਲੰਬੇ ਸਮੇਂ ਤਕ ਮੁਗਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਘੋਰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧ ਦੀ ਸਥਾਪਨਾ ਕੀਤੀ । ਉਸ ਦੇ ਸ਼ਾਸਨ ਦਾ ਪ੍ਰਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਕੌਣ ਸੀ ?
ਉੱਤਰ-
ਮਹਾਰਾਜਾ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸ਼ਾਸਨ ਦਾ ਕੋਈ ਇੱਕ ਉਦੇਸ਼ ਦੱਸੋ ।
ਉੱਤਰ-
ਪਰਜਾ ਦੀ ਭਲਾਈ ਕਰਨਾ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਕੋਈ ਇੱਕ ਸ਼ਕਤੀ ਦੱਸੋ ।
ਉੱਤਰ-
ਮਹਾਰਾਜਾ ਰਾਜ ਦੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਨੂੰ ਤਿਆਰ ਕਰਦਾ ਸੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਕੌਣ ਸੀ ?
ਉੱਤਰ-
ਰਾਜਾ ਧਿਆਨ ਸਿੰਘ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਮੁੱਖ ਕੰਮ ਕੀ ਹੁੰਦਾ ਸੀ ?
ਉੱਤਰ-
ਰਾਜ ਦੇ ਸਾਰੇ ਰਾਜਨੀਤਿਕ ਮਾਮਲਿਆਂ ਬਾਰੇ ਮਹਾਰਾਜੇ ਨੂੰ ਸਲਾਹ ਦੇਣਾ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
ਉੱਤਰ-
ਫ਼ਕੀਰ ਅਜ਼ੀਜ਼-ਉਦ-ਦੀਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਮੁੱਖ ਕੰਮ ਕੀ ਸੀ ?
ਉੱਤਰ-
ਮਹਾਰਾਜੇ ਨੂੰ ਦੂਸਰੀਆਂ ਸ਼ਕਤੀਆਂ ਨਾਲ ਯੁੱਧ ਅਤੇ ਸੰਧੀ ਸੰਬੰਧੀ ਸਲਾਹ ਦੇਣਾ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਕੌਣ ਸੀ ?
ਉੱਤਰ-
ਦੀਵਾਨ ਭਵਾਨੀ ਦਾਸ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਇੱਕ ਪ੍ਰਸਿੱਧ ਸੈਨਾਪਤੀ ਦਾ ਨਾਂ ਦੱਸੋ ।
ਉੱਤਰ-
ਸਰਦਾਰ ਹਰੀ ਸਿੰਘ ਨਲਵਾ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ ?
ਉੱਤਰ-
ਜਮਾਂਦਾਰ ਖੁਸ਼ਹਾਲ ਸਿੰਘ ।

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦਾ ਪ੍ਰਮੁੱਖ ਕੰਮ ਕੀ ਹੁੰਦਾ ਸੀ ?
ਉੱਤਰ-
ਸ਼ਾਹੀ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖ-ਭਾਲ ਕਰਨਾ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਬਣਾਏ ਗਏ ਦਫ਼ਤਰਾਂ ਵਿੱਚੋਂ ਕਿਸੇ ਇੱਕ ਦਾ ਨਾਂ ਦੱਸੋ ।
ਉੱਤਰ-
ਦਫ਼ਤਰ-ਏ-ਅਬਵਾਬ-ਉਲ-ਮਾਲ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ ਕਿੰਨੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ ?
ਉੱਤਰ-
ਚਾਰ ।

ਪ੍ਰਸ਼ਨੇ 14.
ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਇੱਕ ਸੂਬੇ ਦਾ ਨਾਂ ਦੱਸੋ ।
ਉੱਤਰ-
ਸੂਬਾ-ਏ-ਲਾਹੌਰ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਨਾਜ਼ਿਮ ।

ਪ੍ਰਸ਼ਨ 16.
ਮਿਸਰ ਰੂਪ ਲਾਲ ਕੌਣ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਨਾਜ਼ਿਮ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਨਾਜ਼ਿਮ ਦਾ ਕੋਈ ਇੱਕ ਪ੍ਰਮੁੱਖ ਕੰਮ ਦੱਸੋ ।
ਉੱਤਰ-
ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 18.
ਪਰਗਨਾ ਦੇ ਸਰਵੋਚ ਅਧਿਕਾਰੀ ਨੂੰ ਕੀ ਕਹਿੰਦੇ ਸਨ ?
ਉੱਤਰ-
ਕਾਰਦਾਰ ।

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਨੂੰ ਕਿਹੜੀ ਇੱਕ ਪ੍ਰਮੁੱਖ ਸ਼ਕਤੀ ਪ੍ਰਾਪਤ ਸੀ ?
ਉੱਤਰ-
ਪਰਗਨੇ ਵਿੱਚ ਭੂਮੀ ਦਾ ਲਗਾਨ ਇਕੱਠਾ ਕਰਨਾ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦੇ ਪ੍ਰਬੰਧ ਦੀ ਦੇਖ-ਭਾਲ ਕੌਣ ਕਰਦਾ ਸੀ ?
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਸ਼ਾਸਨ ਪ੍ਰਬੰਧ ਕਿਹੜੇ ਅਧਿਕਾਰੀ ਅਧੀਨ ਹੁੰਦਾ ਸੀ ?
ਉੱਤਰ-
ਕੋਤਵਾਲ ।

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ ?
ਉੱਤਰ-
ਇਮਾਮ ਬਖ਼ਸ਼ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦਾ ਮੁੱਖ ਕੰਮ ਕੀ ਸੀ ?
ਉੱਤਰ-
ਸ਼ਹਿਰ ਵਿੱਚ ਕਾਨੂੰਨ ਅਤੇ ਸ਼ਾਂਤੀ ਵਿਵਸਥਾ ਨੂੰ ਬਣਾਈ ਰੱਖਣਾ ।

ਪ੍ਰਸ਼ਨ 23.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਨੂੰ ਕੀ ਕਹਿੰਦੇ ਸਨ ?
ਉੱਤਰ-
ਮੌਜਾ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਇਕੱਠਾ ਕਰਨ ਲਈ ਪ੍ਰਚਲਿਤ ਕਿਸੇ ਇੱਕ ਪ੍ਰਣਾਲੀ ਦਾ ਨਾਂ ਲਿਖੋ ।
ਉੱਤਰ-
ਬਟਾਈ ਪ੍ਰਣਾਲੀ ।

ਪ੍ਰਸ਼ਨ 25.
ਬਟਾਈ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਬਟਾਈ ਪ੍ਰਣਾਲੀ ਅਨੁਸਾਰ ਲਗਾਨ ਫ਼ਸਲ ਕੱਟਣ ਤੋਂ ਬਾਅਦ ਨਿਰਧਾਰਿਤ ਕੀਤਾ ਜਾਂਦਾ ਸੀ ।

ਪ੍ਰਸ਼ਨ 26.
ਕਨਕੂਤ ਪ੍ਰਣਾਲੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕਨਕੂਤ ਪ੍ਰਣਾਲੀ ਅਨੁਸਾਰ ਲਗਾਨ ਖੜ੍ਹੀ ਫ਼ਸਲ ਨੂੰ ਦੇਖ ਕੇ ਨਿਰਧਾਰਿਤ ਕੀਤਾ ਜਾਂਦਾ ਸੀ ।

ਪ੍ਰਸ਼ਨ 27.
ਭੂਮੀ ਲਗਾਨ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਪ੍ਰਮੁੱਖ ਸਾਧਨ ਦੱਸੋ ।
ਉੱਤਰ-
ਚੁੰਗੀ ਕਰ ।

ਪ੍ਰਸ਼ਨ 28.
ਜਾਗੀਰਦਾਰੀ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਰਾਜ ਦੇ ਕਰਮਚਾਰੀਆਂ ਨੂੰ ਨਕਦ ਤਨਖ਼ਾਹ ਦੇ ਬਦਲੇ ਜਾਗੀਰਾਂ ਦਿੱਤੀਆਂ ਜਾਂਦੀਆਂ ਸਨ ।

ਪ੍ਰਸ਼ਨ 29.
ਵਤਨ ਜਾਗੀਰਾਂ ਕੀ ਸਨ ?
ਉੱਤਰ-
ਇਹ ਉਹ ਜਾਗੀਰਾਂ ਸਨ ਜਿਹੜੀਆਂ ਜਗੀਰਦਾਰ ਨੂੰ ਉਸ ਦੇ ਆਪਣੇ ਪਿੰਡ ਵਿੱਚ ਦਿੱਤੀਆਂ ਜਾਂਦੀਆਂ ਸਨ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 30.
ਧਰਮਾਰਥ ਜਾਗੀਰਾਂ ਤੋਂ ਕੀ ਭਾਵ ਹੈ ?
ਉੱਤਰ-
ਇਹ ਉਹ ਜਾਗੀਰਾਂ ਸਨ ਜੋ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਂਦੀਆਂ ਸਨ ।

ਪ੍ਰਸ਼ਨ 31.
ਈਨਾਮ ਜਾਗੀਰਾਂ ਕਿਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਸਨ ?
ਉੱਤਰ-
ਵਿਸ਼ੇਸ਼ ਸੇਵਾਵਾਂ ਬਦਲੇ ਜਾਂ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ।

ਪ੍ਰਸ਼ਨ 32.
ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੇ ਜਾਣ ਵਾਲੇ ਤੋਹਫ਼ਿਆਂ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਨਜ਼ਰਾਨਾ ।

ਪ੍ਰਸ਼ਨ 33.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਚਲਿਤ ਕਿਸੇ ਇੱਕ ਅਦਾਲਤ ਦਾ ਨਾਂ ਦੱਸੋ ।
ਉੱਤਰ-
ਕਾਜ਼ੀ ਦੀ ਅਦਾਲਤ ।

ਪ੍ਰਸ਼ਨ 34.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਸੀ ?
ਉੱਤਰ-
ਅਦਾਲਤ-ਏ-ਆਲਾ ।

ਪ੍ਰਸ਼ਨ 35.
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਫ਼ੌਜ ਦਾ ਕੋਈ ਇੱਕ ਪ੍ਰਮੁੱਖ ਦੋਸ਼ ਦੱਸੋ ?
ਉੱਤਰ-
ਸਿੱਖ ਫ਼ੌਜ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 36.
ਮਹਾਰਾਜਾ ਰਣਜੀਤ ਸਿੰਘ ਦੁਆਰਾ ਸਿੱਖ ਫ਼ੌਜ ਵਿੱਚ ਕੀਤੇ ਗਏ ਸੁਧਾਰਾਂ ਵਿੱਚੋਂ ਕੋਈ ਇੱਕ ਦੱਸੋ ।
ਉੱਤਰ-
ਉਸ ਨੇ ਸਿੱਖ ਫ਼ੌਜ ਨੂੰ ਪੱਛਮੀ ਢੰਗ ਨਾਲ ਸਿਖਲਾਈ ਦਿੱਤੀ ।

ਪ੍ਰਸ਼ਨ 37.
ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਕਿਹੜੇ ਦੋ ਪ੍ਰਮੁੱਖ ਭਾਗਾਂ ਵਿੱਚ ਵੰਡੀ ਹੋਈ ਸੀ ?
ਉੱਤਰ-
ਫ਼ੌਜ-ਏ-ਆਇਨ ਅਤੇ ਫ਼ੌਜ-ਏ-ਬੇਕਵਾਇਦ ।

ਪ੍ਰਸ਼ਨ 38.
ਮਹਾਰਾਜਾ ਰਣਜੀਤ ਸਿੰਘ ਨੇ ਪੈਦਲ ਸੈਨਾ ਦਾ ਸੰਗਠਨ ਕਦੋਂ ਸ਼ੁਰੂ ਕੀਤਾ ?
ਉੱਤਰ-
1805 ਈ. ।

ਪ੍ਰਸ਼ਨ 39.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਪਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ ?
ਉੱਤਰ-
ਚਾਰ ।

ਪ੍ਰਸ਼ਨ 40.
ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ ?
ਉੱਤਰ-
ਜਨਰਲ ਵੈਂਤੂਰਾ ।

ਪ੍ਰਸ਼ਨ 41.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਖ਼ਾਸ ਦਾ ਤੋਪਖ਼ਾਨਾ ਕਿਸ ਦੇ ਅਧੀਨ ਸੀ ?
ਉੱਤਰ-
ਜਨਰਲ ਇਲਾਹੀ ਬਖ਼ਸ਼ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 42.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਾਥੀਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ ?
ਉੱਤਰ-
ਤੋਪਖ਼ਾਨਾ-ਏ-ਫੀਲੀ ।

ਪ੍ਰਸ਼ਨ 43.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਊਠਾਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ ?
ਉੱਤਰ-
ਤੋਪਖ਼ਾਨਾ-ਏ-ਸ਼ੁਤਰੀ ।

ਪ੍ਰਸ਼ਨ 44.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਘੋੜਿਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ਕੀ ਕਹਿੰਦੇ ਸਨ ?
ਉੱਤਰ-
ਤੋਪਖ਼ਾਨਾ-ਏ-ਅਸਪੀ ।

ਪ੍ਰਸ਼ਨ 45.
ਫ਼ੌਜ-ਏ-ਬੇਕਵਾਇਦ ਤੋਂ ਕੀ ਭਾਵ ਹੈ ?
ਉੱਤਰ-
ਇਹ ਉਹ ਫ਼ੌਜ ਸੀ ਜਿਹੜੀ ਕਿ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ।

ਪ੍ਰਸ਼ਨ 46.
ਰਣਜੀਤ ਸਿੰਘ ਦੀ ਸੈਨਾ ਦੇ ਦੋ ਪ੍ਰਸਿੱਧ ਯੂਰਪੀਅਨ ਅਫ਼ਸਰਾਂ ਦੇ ਨਾਂ ਲਿਖੋ ।
ਜਾਂ
ਲਾਹੌਰ ਦਰਬਾਰ ਦੇ ਕਿਸੇ ਦੋ ਯੂਰਪੀਅਨ ਅਫ਼ਸਰਾਂ ਦੇ ਨਾਂ ਲਿਖੋ ।
ਜਾਂ
ਰਣਜੀਤ ਸਿੰਘ ਦੇ ਯੂਰਪੀ ਸੈਨਾਪਤੀਆਂ ਵਿੱਚੋਂ ਕਿਸੇ ਦੋ ਦੇ ਨਾਂ ਲਿਖੋ ।
ਉੱਤਰ-
ਜਨਰਲ ਵੈਂਤੂਰਾ ਅਤੇ ਜਨਰਲ ਕੋਰਟ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :- ਖ਼ਾਲੀ ਥਾਂਵਾਂ ਭਰੋ-

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………. ਰਾਜ ਦਾ ਮੁਖੀਆ ਸੀ ।
ਉੱਤਰ-
(ਮਹਾਰਾਜਾ)

2. ਰਾਜਾ ਧਿਆਨ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ …………………… ਸੀ ।
ਉੱਤਰ-
(ਪ੍ਰਧਾਨ ਮੰਤਰੀ)

3. ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਦਾ ਨਾਂ ………………………. ਸੀ ।
ਉੱਤਰ-
(ਫ਼ਕੀਰ ਅਜ਼ੀਜ਼ਉੱਦੀਨ)

4. ………………………. ਅਤੇ ………………….. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਵਿੱਤ ਮੰਤਰੀ ਸਨ ।
ਉੱਤਰ-
(ਦੀਵਾਨ ਭਵਾਨੀ ਦਾਸ, ਦੀਵਾਨ ਗੰਗਾ ਰਾਮ)

5. ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਪ੍ਰਸਿੱਧ ਸੈਨਾਪਤੀ ………………….. ਸੀ ।
ਉੱਤਰ-
(ਹਰੀ ਸਿੰਘ ਨਲਵਾ)

6. ਮਹਾਰਾਜਾ ਰਣਜੀਤ ਸਿੰਘ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ …………………… ਨਿਯੁਕਤ ਸੀ ।
ਉੱਤਰ-
(ਜਮਾਂਦਾਰ ਖ਼ੁਸ਼ਹਾਲ ਸਿੰਘ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

7. ਡਿਉੜੀਵਾਲਾ ……………………….. ਦੀ ਦੇਖਭਾਲ ਕਰਦਾ ਸੀ ।
ਉੱਤਰ-
(ਸ਼ਾਹੀ ਰਾਜ ਘਰਾਨੇ)

8. ……………………… ਵੱਲੋਂ ਰਾਜ ਦੇ ਰੋਜ਼ਾਨਾ ਹੋਣ ਵਾਲੇ ਖ਼ਰਚ ਦਾ ਵੇਰਵਾ ਰੱਖਿਆ ਜਾਂਦਾ ਸੀ ।
ਉੱਤਰ-
(ਦਫ਼ਤਰ-ਏ-ਰੋਜਨਾਮਚਾ-ਏ-ਇਖਰਾਜ਼ਾਤ)

9. ………………….. ਵੱਲੋਂ ਰਾਜ ਦੀ ਬਹੁਮੁੱਲੀ ਵਸਤਾਂ ਦੀ ਦੇਖਭਾਲ ਕੀਤੀ ਜਾਂਦੀ ਸੀ ।
ਉੱਤਰ-
(ਦਫ਼ਤਰ-ਏ-ਤੋਸ਼ਾਖ਼ਾਨਾ)

10. ਮਹਾਰਾਜਾ ਰਣਜੀਤ ਸਿੰਘ ਦਾ ਸਾਮਰਾਜ …………………….. ਸੁਬਿਆਂ ਵਿੱਚ ਵੰਡਿਆ ਹੋਇਆ ਸੀ ।
ਉੱਤਰ-
(ਚਾਰ)

11. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………….. ਸੁਬੇ ਦਾ ਮੁੱਖ ਅਧਿਕਾਰੀ ਹੁੰਦਾ ਸੀ ।
ਉੱਤਰ-
(ਨਾਜ਼ਿਮ)

12. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ………………………. ਦਾ ਮੁੱਖ ਅਧਿਕਾਰੀ ਹੁੰਦਾ ਸੀ ।
ਉੱਤਰ-
(ਪਰਗਨਾ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

13. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………….. ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ ।
ਉੱਤਰ-
(ਪਟਵਾਰੀ)

14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ………. ਹੁੰਦਾ ਸੀ ।
ਉੱਤਰ-
(ਕੋਤਵਾਲ)

15. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਸਿੱਧ ਕੋਤਵਾਲ ……………………… ਸੀ ।
ਉੱਤਰ-
(ਇਮਾਮ ਬਖ਼ਸ਼)

16. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨੀ ਦਾ ਮੁੱਖ ਸੋਮਾ ……………….. ਸੀ ।
ਉੱਤਰ-
(ਭੂਮੀ ਦਾ ਲਗਾਨ)

17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਗਾਨ ਦੀ ………………………… ਪ੍ਰਣਾਲੀ ਸਭ ਤੋਂ ਵੱਧ ਪ੍ਰਚਲਿਤ ਸੀ ।
ਉੱਤਰ-
(ਬਟਾਈ)

18. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭੂਮੀ ਦਾ ਲਗਾਨ ਸਾਲ ਵਿੱਚ ………………………… ਵਾਰੀ ਇਕੱਠਾ ਕੀਤਾ
ਜਾਂਦਾ ਸੀ ।
ਉੱਤਰ-
(ਦੇ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

19. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਗੀਰਾਂ ਵਿੱਚੋਂ ……………… ਜਗੀਰਾਂ ਸਭ ਤੋਂ ਮਹੱਤਵਪੂਰਨ ਸਨ ।
ਉੱਤਰ-
(ਸੇਵਾ)

20. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਗੀਰਾਂ ਨੂੰ ……………………….. ਜਗੀਰਾਂ ਕਿਹਾ ਜਾਂਦਾ ਸੀ ।
ਉੱਤਰ-
(ਧਰਮਾਰਥ)

21. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਵੱਡੀ ਅਦਾਲਤ ਨੂੰ ……………………. ਕਿਹਾ ਜਾਂਦਾ ਸੀ ।
ਉੱਤਰ-
(ਅਦਾਲਤ-ਏ-ਆਲਾ)

22. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਦਾਲਤ-ਏ-ਆਲਾ ਦੀ ਸਥਾਪਨਾ ……………………. ਵਿਖੇ ਕੀਤੀ ਗਈ ਸੀ ।
ਉੱਤਰ-
(ਲਾਹੌਰ)

23. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਪਰਾਧੀਆਂ ਨੂੰ ਆਮਤੌਰ ‘ਤੇ ……………………………. ਦੀ ਸਜ਼ਾ ਦਿੱਤੀ ਜਾਂਦੀ ਸੀ ।
ਉੱਤਰ-
(ਜੁਰਮਾਨਾ)

24. ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ……………………… ਕਿਹਾ ਜਾਂਦਾ ਸੀ ।
ਉੱਤਰ-
(ਫ਼ੌਜ ਏ-ਆਇਨ)

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

25. ਮਹਾਰਾਜਾ ਰਣਜੀਤ ਸਿੰਘ ਨੇ ਘੋੜਸਵਾਰ ਸੈਨਾ ਨੂੰ ਸਿਖਲਾਈ ਦੇਣ ਲਈ ਜਨਰਲ ਅਲਾਰਡ ਨੂੰ ………………………… ਵਿੱਚ ਨਿਯੁਕਤ ਕੀਤਾ ।
ਉੱਤਰ-
(1822 ਈ.)

26. ਮਹਾਰਾਜਾ ਰਣਜੀਤ ਸਿੰਘ ਸਮੇਂ ਹਾਥੀਆਂ ਦੁਆਰਾ ਖਿੱਚੀਆਂ ਜਾਣ ਵਾਲੀਆਂ ਤੋਪਾਂ ਨੂੰ ………………….. ਕਿਹਾ ਜਾਂਦਾ ਸੀ ।
ਉੱਤਰ-
(ਤੋਪਖ਼ਾਨਾ-ਏ-ਫੀਲੀ)

27. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ …………………….. ਨੂੰ ਨਿਯੁਕਤ ਕੀਤਾ ਸੀ ।
ਉੱਤਰ-
(ਜਨਰਲ ਵੈਂਤੂਰਾ)

28. ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ-ਏ-ਖ਼ਾਸ ਦਾ ਤੋਪਖ਼ਾਨਾ ਜਨਰਲ …………………….. ਦੇ ਅਧੀਨ ਸੀ ।
ਉੱਤਰ-
(ਇਲਾਹੀ ਬਖ਼ਸ਼)

29. ਮਹਾਰਾਜਾ ਰਣਜੀਤ ਦੀ ਉਸ ਫ਼ੌਜ ਨੂੰ ਜੋ ਨਿਸ਼ਚਿਤ ਨਿਯਮਾਂ ਦੀ ਪਾਲਨਾ ਨਹੀਂ ਕਰਦੀ ਸੀ ਨੂੰ ………………….. ਕਿਹਾ ਜਾਂਦਾ ਸੀ ।
ਉੱਤਰ-
(ਫ਼ੌਜ-ਏ-ਬੇਕਵਾਇਦ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੀ ਚੋਣ ਕਰੋ-

1. ਮਹਾਰਾਜਾ ਰਣਜੀਤ ਸਿੰਘ ਰਾਜ ਦੀਆਂ ਸਾਰੀਆਂ ਅੰਦਰੂਨੀ ਅਤੇ ਬਾਹਰੀ ਨੀਤੀਆਂ ਨੂੰ ਤਿਆਰ ਕਰਦਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

2. ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਨਾਂ ਰਾਜਾ ਧਿਆਨ ਸਿੰਘ ਸੀ ।
ਉੱਤਰ-
ਠੀਕ

3. ਅਕਾਲੀ ਫੂਲਾ ਸਿੰਘ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਸੀ ।
ਉੱਤਰ-
ਗਲਤ

4. ਦੀਵਾਨ ਦੀਨਾ ਨਾਥ ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਸੀ ।
ਉੱਤਰ-
ਗਲਤ

5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਤ ਮੰਤਰੀ ਨੂੰ ਦੀਵਾਨ ਕਿਹਾ ਜਾਂਦਾ ਸੀ ।
ਉੱਤਰ-
ਠੀਕ

6. ਦੀਵਾਨ ਭਵਾਨੀ ਦਾਸ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਵਿੱਤ ਮੰਤਰੀ ਸੀ ।
ਉੱਤਰ-
ਠੀਕ

7. ਦੀਵਾਨ ਮੋਹਕਮ ਚੰਦ ਅਤੇ ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਸੈਨਾਪਤੀ ਸਨ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

8. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਮਾਂਦਾਰ ਖੁਸ਼ਹਾਲ ਸਿੰਘ ਡਿਉੜੀਵਾਲਾ ਦੇ ਅਹੁਦੇ ‘ਤੇ ਨਿਯੁਕਤ ਸੀ ।
ਉੱਤਰ-
ਠੀਕ

9. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਫ਼ਤਰ-ਏ-ਅਬਵਾਬ-ਉਲ-ਮਾਲ ਦੁਆਰਾ ਰਾਜ ਦੀ ਆਮਦਨ ਦਾ ਲੇਖਾ-ਜੋਖਾ ਰੱਖਿਆ ਜਾਂਦਾ ਸੀ !
ਉੱਤਰ-
ਠੀਕ

10. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਫ਼ਤਰ-ਏ-ਰੋਜ਼ਾਨਾਮਚਾ-ਏ-ਇਖਰਾਜਾਤ ਦੁਆਰਾ ਰਾਜ ਦੇ ਰੋਜ਼ਾਨਾ ਹੋਣ ਵਾਲੇ ਖ਼ਰਚ ਦਾ ਵੇਰਵਾ ਰੱਖਿਆ ਜਾਂਦਾ ਸੀ ।
ਉੱਤਰ-
ਠੀਕ

11. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਮਰਾਜ ਦੀ ਵੰਡ ਚਾਰ ਸੂਬਿਆਂ ਵਿੱਚ ਕੀਤੀ ਗਈ ਸੀ ।
ਉੱਤਰ-
ਠੀਕ

12. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ ।
ਉੱਤਰ-
ਗ਼ਲਤ

13. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ਕੋਤਵਾਲ ਹੁੰਦਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

14. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ ।
ਉੱਤਰ-
ਠੀਕ

15. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਵਾਨ ਗੰਗਾ ਰਾਮ ਨੇ ਦਫ਼ਤਰਾਂ ਦੀ ਸਥਾਪਨਾ ਕੀਤੀ ।
ਉੱਤਰ-
ਗਲਤ

16. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਭੂਮੀ ਦਾ ਲਗਾਨ ਸੀ ।
ਉੱਤਰ-
ਠੀਕ

17. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਟਾਈ ਪ੍ਰਣਾਲੀ ਸਭ ਤੋਂ ਵੱਧ ਪ੍ਰਚੱਲਿਤ ਸੀ ।
ਉੱਤਰ-
ਠੀਕ

18. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭੂਮੀ ਦਾ ਲਗਾਨ ਸਾਲ ਵਿੱਚ ਤਿੰਨ ਵਾਰ ਇਕੱਠਾ ਕੀਤਾ ਜਾਂਦਾ ਸੀ ।
ਉੱਤਰ-
ਗਲਤ

19. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੇਵਾ ਜਗੀਰਾਂ ਦੀ ਗਿਣਤੀ ਸਭ ਤੋਂ ਵੱਧ ਸੀ ।
ਉੱਤਰ-
ਠੀਕ

20. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਗੀਰਾਂ ਨੂੰ ਧਰਮਾਰਥ ਜਾਗੀਰਾਂ ਕਿਹਾ ਜਾਂਦਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

21. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲੋਕਾਂ ਨੂੰ ਵਿਸ਼ੇਸ਼ ਸੇਵਾਵਾਂ ਦੇ ਬਦਲੇ ਗੁਜ਼ਾਰਾ ਜਗੀਰਾਂ ਦਿੱਤੀਆਂ ਜਾਂਦੀਆਂ ਸਨ |
ਉੱਤਰ-
ਗ਼ਲਤ

22. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਹਿਰਾਂ ਵਿੱਚ ਕਾਜ਼ੀ ਦੀਆਂ ਅਦਾਲਤਾਂ ਸਥਾਪਿਤ ਸਨ ।
ਉੱਤਰ-
ਠੀਕ

23. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਪਰਗਨੇ ਵਿੱਚ ਨਾਜ਼ਿਮ ਦੀ ਅਦਾਲਤ ਹੁੰਦੀ ਸੀ ।
ਉੱਤਰ-
ਗ਼ਲਤ

24. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰ ਪਰਗਨੇ ਵਿੱਚ ਨਾਜ਼ਿਮ ਦੀ ਅਦਾਲਤ ਹੁੰਦੀ ਸੀ ।
ਉੱਤਰ-
ਗ਼ਲਤ

25. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ ।
ਉੱਤਰ-
ਗ਼ਲਤ

26. ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਵਿੱਚ ਦੇਸ਼ੀ ਅਤੇ ਵਿਦੇਸ਼ੀ ਪ੍ਰਣਾਲੀਆਂ ਦਾ ਸੁਮੇਲ ਕੀਤਾ ਸੀ ।
ਉੱਤਰ-
ਠੀਕ

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

27. ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਫ਼ੌਜ-ਏ-ਆਇਨ ਕਿਹਾ ਜਾਂਦਾ ਸੀ ।
ਉੱਤਰ-
ਠੀਕ

28. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਜਨਰਲ ਵੈੱਤਰਾ ਨੂੰ ਨਿਯੁਕਤ ਕੀਤਾ ਸੀ ।
ਉੱਤਰ-
ਠੀਕ

29. ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਦੇ ਤੋਪਖ਼ਾਨੇ ਦੀ ਸਿਖਲਾਈ ਲਈ ਜਨਰਲ ਇਲਾਹੀ ਬਖ਼ਸ਼ ਨੂੰ ਨਿਯੁਕਤ ਕੀਤਾ ਸੀ ।
ਉੱਤਰ-
ਠੀਕ

30. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਬੇਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਪ੍ਰਬੰਧ ਦਾ ਧੁਰਾ ਕੌਣ ਸੀ ?
(i) ਮਹਾਰਾਜਾ
(ii) ਵਿਦੇਸ਼ ਮੰਤਰੀ
(iii) ਵਿੱਤ ਮੰਤਰੀ
(iv) ਪ੍ਰਧਾਨ ਮੰਤਰੀ ।
ਉੱਤਰ-
(i) ਮਹਾਰਾਜਾ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਧਾਨ ਮੰਤਰੀ ਦਾ ਕੀ ਨਾਂ ਸੀ ?
(i) ਦੀਵਾਨ ਮੋਹਕਮ ਚੰਦ
(ii) ਰਾਜਾ ਧਿਆਨ ਸਿੰਘ
(iii) ਦੀਵਾਨ ਗੰਗਾਨਾਥ
(iv) ਫ਼ਕੀਰ ਅਜੀਜਉੱਦੀਨ ।
ਉੱਤਰ-
(ii) ਰਾਜਾ ਧਿਆਨ ਸਿੰਘ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
(i) ਦੀਵਾਨ ਮੋਹਕਮ ਚੰਦ
(ii) ਰਾਜਾ ਧਿਆਨ ਸਿੰਘ
(iii) ਫ਼ਕੀਰ ਅਜ਼ੀਜ਼ਉੱਦੀਨ
(iv) ਖੁਸ਼ਹਾਲ ਸਿੰਘ ।
ਉੱਤਰ-
(iii) ਫ਼ਕੀਰ ਅਜ਼ੀਜ਼ਉੱਦੀਨ ।

ਪ੍ਰਸ਼ਨ 4.
ਹੇਠ ਲਿਖਿਆਂ ਵਿੱਚੋਂ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਨਹੀਂ ਸੀ ?
(i) ਦੀਵਾਨ ਭਵਾਨੀ ਦਾਸ
(ii) ਦੀਵਾਨ ਗੰਗਾ ਰਾਮ
(iii) ਦੀਵਾਨ ਦੀਨਾ ਨਾਥ
(iv) ਦੀਵਾਨ ਮੋਹਕਮ ਚੰਦ ।
ਉੱਤਰ-
(iv) ਦੀਵਾਨ ਮੋਹਕਮ ਚੰਦ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਕੌਣ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ?
(i) ਹਰੀ ਸਿੰਘ ਨਲਵਾ
(ii) ਮਿਸਰ ਦੀਵਾਨ ਚੰਦ
(iii) ਦੀਵਾਨ ਮੋਹਕਮ ਚੰਦ
(iv) ਉੱਪਰ ਲਿਖੇ ਸਾਰੇ
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਘਰਾਣੇ ਅਤੇ ਰਾਜ ਦਰਬਾਰ ਦੀ ਦੇਖਭਾਲ ਕੌਣ ਕਰਦਾ ਸੀ ?
(i) ਡਿਉੜੀਵਾਲਾ
(ii) ਕਾਰਦਾਰ
(iii) ਸੂਬੇਦਾਰ
(iv) ਕੋਤਵਾਲ ।
ਉੱਤਰ-
(i) ਡਿਉੜੀਵਾਲਾ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡਿਉੜੀਵਾਲਾ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ ?
(i) ਜਮਾਂਦਾਰ ਖੁਸ਼ਹਾਲ ਸਿੰਘ
(ii) ਸੰਗਤ ਸਿੰਘ
(iii) ਹਰੀ ਸਿੰਘ ਨਲਵਾ ,
(iv) ਜੱਸਾ ਸਿੰਘ ਰਾਮਗੜ੍ਹੀਆ ।
ਉੱਤਰ-
(i) ਜਮਾਂਦਾਰ ਖੁਸ਼ਹਾਲ ਸਿੰਘ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ?
(i) 12
(ii) 14
(iii) 4
(iv) 9.
ਉੱਤਰ-
(iii) 4.

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀਆ ਕੀ ਅਖਵਾਉਂਦਾ ਸੀ ?
(i) ਸੂਬੇਦਾਰ
(ii) ਕਾਰਦਾਰ
(iii) ਨਾਜ਼ਿਮ
(iv) ਕੋਤਵਾਲ ।
ਉੱਤਰ-
(iii) ਨਾਜ਼ਿਮ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦਾ ਮੁੱਖ ਅਧਿਕਾਰੀ ਕੌਣ ਸੀ ?
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕੀ ਕਹਿੰਦੇ ਸਨ ?
(i) ਨਾਜ਼ਿਮ
(ii) ਸੂਬੇਦਾਰ
(iii) ਕਾਰਦਾਰ
(iv) ਕੋਤਵਾਲ ।
ਉੱਤਰ-
(iii) ਕਾਰਦਾਰ ।

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖੀ ਕੌਣ ਹੁੰਦਾ ਸੀ ?
(i) ਸੂਬੇਦਾਰ
(ii) ਕਾਰਦਾਰ
(iii) ਕੋਤਵਾਲ
(iv) ਪਟਵਾਰੀ ।
ਉੱਤਰ-
(iii) ਕੋਤਵਾਲ ।

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ ?
ਜਾਂ
ਲਾਹੌਰ ਸ਼ਹਿਰ ਦੇ ਪ੍ਰਮੁੱਖ ਅਧਿਕਾਰੀ (ਕੋਤਵਾਲ) ਦਾ ਨਾਂ ਕੀ ਸੀ ?
(i) ਧਿਆਨ ਸਿੰਘ
(ii) ਖ਼ੁਸ਼ਹਾਲ ਸਿੰਘ
(iii) ਇਮਾਮ ਬਖ਼ਸ਼
(iv) ਇਲਾਹੀ ਬਖ਼ਸ਼ ।
ਉੱਤਰ-
(iii) ਇਮਾਮ ਬਖ਼ਸ਼ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ?
(i) ਪਰਗਨਾ
(ii) ਮੌਜ਼ਾ
(iii) ਕਾਰਦਾਰ
(iv) ਨਾਜ਼ਿਮ ।
ਉੱਤਰ-
(ii) ਮੌਜ਼ਾ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਕਿਹੜਾ ਸੀ ?
(i) ਭੂਮੀ ਦਾ ਲਗਾਨ
(ii) ਚੰਗੀ ਕਰ
(iii) ਨਜ਼ਰਾਨਾ
(iv) ਜ਼ਬਤੀ ।
ਉੱਤਰ-
(i) ਭੂਮੀ ਦਾ ਲਗਾਨ ।

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਵਿੱਚੋਂ ਕਿਹੜੀ ਜਾਗੀਰ ਨੂੰ ਸਭ ਤੋਂ ਮਹੱਤਵਪੂਰਨ ਸਮਝਿਆ ਜਾਂਦਾ ਸੀ ?
(i) ਇਨਾਮ ਜਾਗੀਰਾਂ
(ii) ਵਤਨ ਜਾਗੀਰਾਂ
(iii) ਸੇਵਾ ਜਾਗੀਰਾਂ
(iv) ਗੁਜ਼ਾਰਾ ਜਾਗੀਰਾਂ ।
ਉੱਤਰ-
(iii) ਸੇਵਾ ਜਾਗੀਰਾਂ ।

ਪ੍ਰਸ਼ਨ 16.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਧਾਰਮਿਕ ਸੰਸਥਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਾਗੀਰਾਂ ਨੂੰ ਕੀ ਕਿਹਾ ਜਾਂਦਾ ਸੀ ?
(i) ਵਤਨ ਜਾਗੀਰਾਂ
(ii) ਇਨਾਮ ਜਾਗੀਰਾਂ
(iii) ਧਰਮਾਰਥ ਜਾਗੀਰਾਂ
(iv) ਗੁਜ਼ਾਰਾ ਜਾਗੀਰਾਂ ।
ਉੱਤਰ-
(iii) ਧਰਮਾਰਥ ਜਾਗੀਰਾਂ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਰਾਜ ਦੀ ਸਭ ਤੋਂ ਛੋਟੀ ਅਦਾਲਤ ਕਿਹੜੀ ਸੀ ?
(i) ਪੰਚਾਇਤ
(ii) ਕਾਜ਼ੀ ਦੀ ਅਦਾਲਤ
(iii) ਜਾਗੀਰਦਾਰ ਦੀ ਅਦਾਲਤ
(iv) ਕਾਰਦਾਰ ਦੀ ਅਦਾਲਤ ।
ਉੱਤਰ-
(i) ਪੰਚਾਇਤ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਰਾਜਾ ਦੀ ਅਦਾਲਤ ਤੋਂ ਥੱਲੇ ਸਭ ਤੋਂ ਵੱਡੀ ਅਦਾਲਤ ਕਿਹੜੀ ਸੀ ?
(i) ਨਾਜ਼ਿਮ ਦੀ ਅਦਾਲਤ
(ii) ਅਦਾਲਤ-ਏ-ਆਲਾ
(iii) ਅਦਾਲਤੀ ਦੀ ਅਦਾਲਤ
(iv) ਕਾਰਦਾਰ ਦੀ ਅਦਾਲਤ ਤੋਂ ।
ਉੱਤਰ-
(ii) ਅਦਾਲਤ-ਏ-ਆਲਾ ।

ਪ੍ਰਸ਼ਨ 19.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਪਰਾਧੀਆਂ ਨੂੰ ਵਧੇਰੇ ਕਰਕੇ ਕਿਹੜੀ ਸਜ਼ਾ ਦਿੱਤੀ ਜਾਂਦੀ ਸੀ ?
(i) ਮੌਤ ਦੀ
(ii) ਜੁਰਮਾਨਾ
(iii) ਅੰਗ ਕੱਟਣਾ
(iv) ਉੱਪਰ ਲਿਖੇ ਸਾਰੇ ।
ਉੱਤਰ-
(ii) ਜੁਰਮਾਨਾ ।

ਪ੍ਰਸ਼ਨ 20.
ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖਾਂ ਦੀ ਸੈਨਿਕ ਪ੍ਰਣਾਲੀ ਵਿੱਚ ਕੀ ਦੋਸ਼ ਸੀ ?
(i) ਸੈਨਿਕਾਂ ਵਿੱਚ ਅਨੁਸ਼ਾਸਨ ਦੀ ਬਹੁਤ ਕਮੀ ਸੀ
(ii) ਪੈਦਲ ਸੈਨਾ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਸੀ
(iii) ਸੈਨਿਕਾਂ ਨੂੰ ਨਕਦ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਦੀ ਨਿਯਮਿਤ ਸੈਨਾ ਨੂੰ ਕੀ ਕਿਹਾ ਜਾਂਦਾ ਸੀ ?
(i) ਫ਼ੌਜ-ਏ-ਆਇਨ
(ii) ਫ਼ੌਜ-ਏ-ਖ਼ਾਸ
(iii) ਫ਼ੌਜ-ਏ-ਬੇਕਵਾਇਦ
(iv) ਉੱਪਰ ਲਿਖੇ ਸਾਰੇ ।
ਉੱਤਰ-
(i) ਫ਼ੌਜ-ਏ-ਆਇਨ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਨੇ ਫ਼ੌਜ-ਏ-ਖ਼ਾਸ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ਸੀ ?
(i) ਜਨਰਲ ਇਲਾਹੀ ਬਖ਼ਸ਼
(ii) ਜਨਰਲ ਅਲਾਰਡ
(iii) ਜਨਰਲ ਵੈਂਤੂਰਾ
(iv) ਜਨਰਲ ਕੋਰਟ ।
ਉੱਤਰ-
(iii) ਜਨਰਲ ਵੈਂਤੂਰਾ ।

ਪ੍ਰਸ਼ਨ 23.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ-ਏ-ਖ਼ਾਸ ਤੋਪਖ਼ਾਨਾ ਕਿਸ ਦੇ ਅਧੀਨ ਸੀ ?
(i) ਜਨਰਲ ਇਲਾਹੀ ਬਖ਼ਸ਼
(ii) ਜਨਰਲ ਕੋਰਟ
(iii) ਕਰਨਲ ਗਾਰਡਨਰ
(iv) ਜਨਰਲ ਵੈਂਤੂਰਾ ।
ਉੱਤਰ-
(i) ਜਨਰਲ ਇਲਾਹੀ ਬਖ਼ਸ਼ ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਫ਼ੌਜ ਨੂੰ ਕੀ ਕਹਿੰਦੇ ਸਨ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ ?
(i) ਫ਼ੌਜ-ਏ-ਖ਼ਾਸ
(ii) ਫ਼ੌਜ-ਏ-ਬੇਕਵਾਇਦ
(iii) ਫ਼ੌਜ-ਏ-ਆਇਨ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ii) ਫ਼ੌਜ-ਏ-ਬੇਕਵਾਇਦ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਕੇਂਦਰੀ ਸ਼ਾਸਨ ਦਾ ਧੁਰਾ ਸੀ । ਉਹ ਅਸੀਮ ਸ਼ਕਤੀਆਂ ਦਾ ਮਾਲਕ ਸੀ । ਉਸ ਦੇ ਮੁੱਖ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਮਹਾਰਾਜਾ ਰਣਜੀਤ ਸਿੰਘ ਆਪਣੀਆਂ ਸ਼ਕਤੀਆਂ ਦੀ ਵਰਤੋਂ ਪਰਜਾ ਦੀ ਭਲਾਈ ਲਈ ਕਰਦਾ ਸੀ । ਪ੍ਰਸ਼ਾਸਨ ਪ੍ਰਬੰਧ ਵਿਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਨਾਂ ਦੇ ਮੰਤਰੀ ਪ੍ਰਮੁੱਖ ਸਨ । ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਜੀ ਮਰਜ਼ੀ ‘ਤੇ ਨਿਰਭਰ ਕਰਦਾ ਸੀ । ਪ੍ਰਸ਼ਾਸਨ ਦੀ ਕੁਸ਼ਲਤਾ ਲਈ ਮਹਾਰਾਜਾ ਰਣਜੀਤ ਸਿੰਘ ਆਮ ਤੌਰ ‘ਤੇ ਆਪਣੇ ਮੰਤਰੀਆਂ ਦੀ ਸਲਾਹ ਨੂੰ ਮੰਨ ਲੈਂਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ 12 ਦਫ਼ਤਰਾਂ ਵਿਭਾਗਾਂ) ਦੀ ਸਥਾਪਨਾ ਕੀਤੀ ਸੀ । ਇਨ੍ਹਾਂ ਦਫ਼ਤਰਾਂ ਵਿਚੋਂ ਦਫ਼ਤਰ-ਏ-ਅਬਵਾਬ-ਉਲ-ਮਾਲ, ਦਫ਼ਤਰ-ਏ-ਤੋਜਿਹਾਤ, ਦਫ਼ਤਰ-ਏਮਵਾਜ਼ਿਬ ਅਤੇ ਦਫ਼ਤਰ-ਏ-ਰੋਜ਼ਨਾਮਚਾ-ਏ-ਇਖਰਾਜਾਤ ਪ੍ਰਮੁੱਖ ਸਨ । ਨਿਸਚਿਤ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ ।

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਦਾ ਧੁਰਾ ਕੌਣ ਹੁੰਦਾ ਸੀ ?
2. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਕੌਣ ਸੀ ?
3. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
(i) ਰਾਜਾ ਧਿਆਨ ਸਿੰਘ
(ii) ਹਰੀ ਸਿੰਘ ਨਲਵਾ
(iii) ਫ਼ਕੀਰ ਅਜ਼ੀਜ਼ਉੱਦੀਨ
(iv) ਦੀਵਾਨ ਮੋਹਕਮ ਚੰਦ ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਚੰਗੀ ਦੇਖਭਾਲ ਲਈ ਕਿੰਨੇ ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਸੀ ?
5. ਦਫ਼ਤਰ-ਏ-ਤੋਜਿਹਾਤ ਦਾ ਕੀ ਕੰਮ ਹੁੰਦਾ ਸੀ ?
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਦਾ ਧੁਰਾ ਮਹਾਰਾਜਾ ਆਪ ਹੁੰਦਾ ਸੀ ।
2. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਸੀ ।
3. ਫ਼ਕੀਰ ਅਜ਼ੀਜ਼ਉੱਦੀਨ ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਚੰਗੀ ਦੇਖਭਾਲ ਲਈ 12 ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਸੀ ।
5. ਦਫ਼ਤਰ-ਏ-ਤੋਜਿਹਾਤ ਸ਼ਾਹੀ ਘਰਾਣੇ ਦਾ ਹਿਸਾਬ-ਕਿਤਾਬ ਰੱਖਦਾ ਸੀ ।

2. ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਸੂਬੇ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਨਾਜ਼ਿਮ (ਗਵਰਨਰ) ਦੀ ਹੁੰਦੀ ਸੀ । ਨਾਜ਼ਿਮ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿੱਚ ਸ਼ਾਂਤੀ ਬਣਾਈ ਰੱਖਣਾ ਸੀ । ਉਹ ਪ੍ਰਾਂਤ ਦੇ ਹੋਰਨਾਂ ਕਰਮਚਾਰੀਆਂ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ । ਉਹ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ । ਉਹ ਫ਼ੌਜਦਾਰੀ ਅਤੇ ਦੀਵਾਨੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ । ਉਹ ਭੂਮੀ ਦਾ ਲਗਾਨ ਇਕੱਠਾ ਕਰਨ ਵਿੱਚ ਕਰਮਚਾਰੀਆਂ ਦੀ ਸਹਾਇਤਾ ਕਰਦਾ ਸੀ । ਉਹ ਜ਼ਿਲ੍ਹਿਆਂ ਦੇ ਕਾਰਦਾਰਾਂ ਦੇ ਕੰਮਾਂ ਦੀ ਵੀ ਨਿਗਰਾਨੀ ਕਰਦਾ ਸੀ । ਇਸ ਤਰ੍ਹਾਂ ਨਾਜ਼ਿਮ ਕੋਲ ਅਸੀਮ ਅਧਿਕਾਰ ਸਨ, ਪਰ ਉਸ ਨੂੰ ਆਪਣੇ ਪ੍ਰਾਂਤ ਬਾਰੇ ਕੋਈ ਵੀ ਮਹੱਤਵਪੂਰਨ ਫੈਸਲਾ ਲੈਣ ਤੋਂ ਪਹਿਲਾਂ ਮਹਾਰਾਜੇ ਦੀ ਪ੍ਰਵਾਨਗੀ ਲੈਣੀ ਪੈਂਦੀ ਸੀ । ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ਤਬਦੀਲ ਕਰ ਸਕਦਾ ਸੀ ।

1. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਕਿੰਨੇ ਸੂਬਿਆਂ ਵਿਚ ਵੰਡਿਆ ਹੋਇਆ ਸੀ ?
2. ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਦੋ ਸੂਬਿਆਂ ਦੇ ਨਾਂ ਲਿਖੋ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀ ਕੌਣ ਹੁੰਦਾ ਸੀ ?
4. ਨਾਜ਼ਿਮ ਦਾ ਕੋਈ ਇੱਕ ਮੁੱਖ ਕੰਮ ਲਿਖੋ ।
5. ਮਹਾਰਾਜਾ ਜਦ ਚਾਹੇ ਨਾਜ਼ਿਮ ਨੂੰ ………………………….. ਕਰ ਸਕਦਾ ਸੀ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਦੋ ਸੂਬਿਆਂ ਦੇ ਨਾਂ ਸਬਾ-ਏ-ਲਾਹੌਰ ਅਤੇ ਸੂਬਾ-ਏ-ਕਸ਼ਮੀਰ ਸਨ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੂਬੇ ਦਾ ਮੁਖੀ ਨਾਜ਼ਿਮ ਹੁੰਦਾ ਸੀ ।
4. ਉਹ ਆਪਣੇ ਅਧੀਨ ਪ੍ਰਾਂਤ ਵਿੱਚ ਮਹਾਰਾਜੇ ਦੇ ਹੁਕਮਾਂ ਨੂੰ ਲਾਗੂ ਕਰਵਾਉਂਦਾ ਸੀ ।
5. ਤਬਦੀਲ ।

3. ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ । ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ । ਪੰਚਾਇਤ ਪਿੰਡ ਦੇ ਲੋਕਾਂ ਦੀ ਦੇਖ-ਭਾਲ ਕਰਦੀ ਸੀ ਅਤੇ ਉਨ੍ਹਾਂ ਦੇ ਛੋਟੇ-ਮੋਟੇ ਝਗੜਿਆਂ ਦਾ ਨਿਪਟਾਰਾ ਕਰਦੀ ਸੀ । ਲੋਕ ਪੰਚਾਇਤ ਦਾ ਬੜਾ ਮਾਣ ਕਰਦੇ ਸਨ ਅਤੇ ਉਸ ਦੇ ਫੈਸਲਿਆਂ ਨੂੰ ਜ਼ਿਆਦਾਤਰ ਲੋਕ ਪ੍ਰਵਾਨ ਕਰਦੇ ਸਨ । ਪਟਵਾਰੀ ਪਿੰਡ ਦੀ ਜ਼ਮੀਨ ਦਾ ਰਿਕਾਰਡ ਰੱਖਦਾ ਸੀ । ਚੌਧਰੀ ਲਗਾਨ ਉਗਰਾਹੁਣ ਵਿੱਚ ਸਰਕਾਰ ਦੀ ਸਹਾਇਤਾ ਕਰਦਾ ਸੀ । ਮੁਕੱਦਮ ਲੰਬੜਦਾਰ) ਪਿੰਡ ਦਾ ਮੁਖੀ ਹੁੰਦਾ ਸੀ । ਉਹ ਸਰਕਾਰ ਅਤੇ ਲੋਕਾਂ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਸੀ । ਚੌਕੀਦਾਰ ਪਿੰਡ ਦਾ ਪਹਿਰੇਦਾਰ ਹੁੰਦਾ ਸੀ । ਮਹਾਰਾਜਾ ਪਿੰਡ ਦੇ ਕੰਮਾਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ ।

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਸੀ ?
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਕੀ ਕਿਹਾ ਜਾਂਦਾ ਸੀ ?
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦਾ ਪ੍ਰਬੰਧ ਕਿਸ ਦੇ ਹੱਥ ਵਿੱਚ ਹੁੰਦਾ ਸੀ ?
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਕੱਦਮ ਕੌਣ ਸੀ ?
5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦੀ ਜ਼ਮੀਨ ਦਾ ਰਿਕਾਰਡ ਕੌਣ ਰੱਖਦਾ ਸੀ ?
(i) ਮੁਕੱਦਮ
(ii) ਚੌਧਰੀ
(iii) ਪਟਵਾਰੀ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਪਿੰਡ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਨੂੰ ਮੌਜਾ ਕਹਿੰਦੇ ਸਨ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਦਾ ਪ੍ਰਬੰਧ ਪੰਚਾਇਤ ਦੇ ਹੱਥ ਵਿੱਚ ਹੁੰਦਾ ਸੀ ।
4. ਮੁਕੱਦਮ ਪਿੰਡ ਦਾ ਮੁਖੀ ਹੁੰਦਾ ਸੀ ।
5. ਪਟਵਾਰੀ ।

PSEB 12th Class History Solutions Chapter 20 ਮਹਾਰਾਜਾ ਰਣਜੀਤ ਸਿੰਘ ਦਾ ਸਿਵਿਲ ਅਤੇ ਸੈਨਿਕ ਪ੍ਰਸ਼ਾਸਨ

4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ । ਸਾਰੇ ਸ਼ਹਿਰ ਨੂੰ ਮੁਹੱਲਿਆਂ ਵਿੱਚ ਵੰਡਿਆ ਗਿਆ ਸੀ । ਹਰ ਮੁਹੱਲਾ ਇੱਕ ਮੁਹੱਲੇਦਾਰ ਦੇ ਅਧੀਨ ਹੁੰਦਾ ਸੀ । ਮੁਹੱਲੇਦਾਰ ਆਪਣੇ ਮੁਹੱਲੇ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਦਾ ਸੀ ਅਤੇ ਸਫ਼ਾਈ ਦਾ ਪ੍ਰਬੰਧ ਕਰਦਾ ਸੀ । ਲਾਹੌਰ ਸ਼ਹਿਰ ਦਾ ਪ੍ਰਮੁੱਖ ਅਧਿਕਾਰੀ ‘ਕੋਤਵਾਲ’ ਹੁੰਦਾ ਸੀ । ਉਹ ਆਮ ਤੌਰ ‘ਤੇ ਮੁਸਲਮਾਨ ਹੁੰਦਾ ਸੀ । ਕੋਤਵਾਲ ਦੇ ਮੁੱਖ ਕੰਮ ਮਹਾਰਾਜੇ ਦੇ ਆਦੇਸ਼ਾਂ ਨੂੰ ਅਮਲੀ ਰੂਪ ਦੇਣਾ, ਸ਼ਹਿਰ ਵਿੱਚ ਸ਼ਾਂਤੀ ਤੇ ਵਿਵਸਥਾ ਕਾਇਮ ਰੱਖਣਾ, ਮੁਹੱਲੇਦਾਰਾਂ ਦੇ ਕੰਮਾਂ ਦੀ ਦੇਖ-ਭਾਲ ਕਰਨਾ, ਸ਼ਹਿਰ ਵਿੱਚ ਸਫ਼ਾਈ ਦਾ ਪ੍ਰਬੰਧ ਕਰਨਾ, ਸ਼ਹਿਰ ਵਿੱਚ ਆਉਣ ਵਾਲੇ ਵਿਦੇਸ਼ੀਆਂ ਦਾ ਵੇਰਵਾ ਰੱਖਣਾ, ਵਪਾਰ ਤੇ ਉਦਯੋਗ ਦੀ ਨਿਗਰਾਨੀ ਕਰਨਾ ਅਤੇ ਨਾਪ-ਤੋਲ ਦੀਆਂ ਚੀਜ਼ਾਂ ਦੀ ਪੜਤਾਲ ਕਰਨੀ ਆਦਿ ਸਨ । ਉਹ ਦੋਸ਼ੀ ਲੋਕਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਦਾ ਸੀ ।

1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੌਣ ਹੁੰਦਾ ਸੀ ?
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਅਹੁਦੇ ‘ਤੇ ਕੌਣ ਨਿਯੁਕਤ ਸੀ ?
3. ਕੋਤਵਾਲ ਦਾ ਇੱਕ ਮੁੱਖ ਕੰਮ ਦੱਸੋ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਹੱਲੇ ਦਾ ਮੁਖੀ ਕੌਣ ਹੁੰਦਾ ਸੀ ?
5. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ……………………… ਸ਼ਹਿਰ ਦਾ ਪ੍ਰਬੰਧ ਹੋਰਨਾਂ ਸ਼ਹਿਰਾਂ ਨਾਲੋਂ ਵੱਖਰੇ ਢੰਗ ਨਾਲ ਕੀਤਾ ਜਾਂਦਾ ਸੀ ।
ਉੱਤਰ-
1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਾਹੌਰ ਸ਼ਹਿਰ ਦਾ ਮੁੱਖ ਅਧਿਕਾਰੀ ਕੋਤਵਾਲ ਹੁੰਦਾ ਸੀ ।
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੋਤਵਾਲ ਦੇ ਅਹੁਦੇ ‘ਤੇ ਇਮਾਮ ਬਖ਼ਸ਼ ਨਿਯੁਕਤ ਸੀ ।
3. ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣਾ ।
4. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਹੱਲੇ ਦਾ ਮੁਖੀ ਮੁਹੱਲੇਦਾਰ ਹੁੰਦਾ ਸੀ ।
5. ਲਾਹੌਰ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਨੇ ਘੋੜਸਵਾਰ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਕਿਸ ਨੂੰ ਨਿਯੁਕਤ ਕੀਤਾ ?
(i) ਜਨਰਲ ਵੈਂਤੂਰਾ
(ii) ਜਨਰਲ ਅਲਾਰਡ
(iii) ਜਨਰਲ ਕੋਰਟ
(iv) ਜਨਰਲ ਇਲਾਹੀ ਬਖ਼ਸ਼ ।
ਉੱਤਰ-
(ii) ਜਨਰਲ ਅਲਾਰਡ ।

Leave a Comment