PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

Punjab State Board PSEB 12th Class History Book Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 12 History Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

Long Answer Type Questions

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ ? (How do you describe about Maharaja Ranjit Singh as a man ?)
ਜਾਂ
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Man ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਬਾਰੇ ਵਰਣਨ ਕਰੋ । (Write about the character and personality of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸੀ ਪਰ ਉਹ ਬੜੀ ਤੀਖਣ ਬੁੱਧੀ ਦੇ ਮਾਲਕ ਸਨ । ਉਨ੍ਹਾਂ ਨੂੰ ਹਜ਼ਾਰਾਂ ਪਿੰਡਾਂ ਦੇ ਨਾਂ ਅਤੇ ਉਨ੍ਹਾਂ ਦੀ ਭੂਗੋਲਿਕ ਸਥਿਤੀ ਜ਼ਬਾਨੀ ਯਾਦ ਸੀ ।ਉਹ ਜਿਸ ਆਦਮੀ ਨੂੰ ਇੱਕ ਵਾਰ ਵੇਖ ਲੈਂਦੇ ਸਨ ਉਸ ਨੂੰ ਕਈ ਸਾਲਾਂ ਮਗਰੋਂ ਵੀ ਪਛਾਣ ਲੈਂਦੇ ਸਨ ! ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ । ਉਹ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ ।ਉਨ੍ਹਾਂ ਨੇ ਆਪਣੇ ਦੁਸ਼ਮਣਾਂ ਨਾਲ ਕਦੇ ਵੀ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਦੇ ਵੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ ।

ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਸੇਵਕ ਸਨ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ ਉਹ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ ।ਉਨ੍ਹਾਂ ਨੇ ਨਾਨਕ ਸਹਾਇ ਅਤੇ ਗੋਬਿੰਦ ਸਹਾਇ ਨਾਂ ਦੇ ਸਿੱਕੇ ਜਾਰੀ ਕੀਤੇ ਉਨ੍ਹਾਂ ਨੇ ਗੁਰਦੁਆਰਿਆਂ ਨੂੰ ਭਾਰੀ ਦਾਨ ਦਿੱਤਾ । ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਾ ਹੋਰਨਾਂ ਧਰਮਾਂ ਵੱਲ ਵਤੀਰਾ ਬੜਾ ਸਤਿਕਾਰ ਭਰਿਆ ਸੀ । ਸਾਰੇ ਧਰਮਾਂ ਦੇ ਲੋਕਾਂ ਨਾਲ ਬਰਾਬਰੀ ਵਾਲਾ ਸਲੂਕ ਕੀਤਾ ਜਾਂਦਾ ਸੀ ।ਉਨ੍ਹਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ | ਮਹਾਰਾਜਾ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦਾ ਸੀ ।

ਪ੍ਰਸ਼ਨ 2.
ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਛੇ ਵਿਸ਼ੇਸ਼ਤਾਵਾਂ ਕੀ ਸਨ ? (What were the six features of Maharaja Ranjit Singh as a Man ?)
ਉੱਤਰ-

  • ਸ਼ਕਲ ਸੂਰਤ – ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ਬਹੁਤੀ ਖਿੱਚ ਭਰਪੂਰ ਨਹੀਂ ਸੀ । ਉਸ ਦਾ ਕੱਦ ਦਰਮਿਆਨਾ ਅਤੇ ਜਿਸਮ ਪਤਲਾ ਸੀ | ਬਚਪਨ ਵਿੱਚ ਚੇਚਕ ਨਿਕਲ ਆਉਣ ਕਾਰਨ ਉਸ ਦੀ ਇੱਕ ਅੱਖ ਵੀ ਮਾਰੀ ਗਈ ਸੀ । ਪਰ ਮਹਾਰਾਜੇ ਦੇ ਵਿਅਕਤਿੱਤਵ ਵਿੱਚ ਇੰਨੀ ਖਿੱਚ ਸੀ ਕਿ ਕੋਈ ਵੀ ਮਿਲਣ ਵਾਲਾ ਵਿਅਕਤੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ ।
  • ਮਿਹਨਤੀ ਅਤੇ ਫੁਰਤੀਲਾ – ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ । ਮਹਾਰਾਜਾ ਸਵੇਰ ਤੋਂ ਲੈ ਕੇ ਰਾਤ ਦੇਰ ਤਕ ਰਾਜ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਸੀ । ਉਹ ਰਾਜ ਦੇ ਵੱਡੇ ਤੋਂ ਵੱਡੇ ਕੰਮ ਤੋਂ ਲੈ ਕੇ ਛੋਟੇ ਤੋਂ ਛੋਟੇ ਕੰਮ ਵੱਲ ਨਿੱਜੀ ਧਿਆਨ ਦਿੰਦਾ ਸੀ ।
  • ਸਾਹਸੀ ਅਤੇ ਬਹਾਦਰ – ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਸਾਹਸੀ ਅਤੇ ਬਹਾਦਰ ਵਿਅਕਤੀ ਸੀ । ਉਸ ਨੂੰ ਬਚਪਨ ਤੋਂ ਹੀ ਯੁੱਧਾਂ ਵਿੱਚ ਜਾਣ, ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਸੀ । ਉਹ ਖ਼ਤਰਨਾਕ ਲੜਾਈਆਂ ਦੇ ਸਮੇਂ ਵੀ ਬਿਲਕੁਲ ਘਬਰਾਉਂਦਾ ਨਹੀਂ ਸੀ ਅਤੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਹੋ ਕੇ ਲੜਦਾ ਸੀ ।
  • ਦਿਆਲੂ ਸੁਭਾਅ – ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮੱਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ ।
  • ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ – ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ‘ਦਰਬਾਰ ਖ਼ਾਲਸਾ ਜੀ’ ਕਹਿੰਦੇ ਸਨ ।
  • ਸਿੱਖਿਆ ਦਾ ਸਰਪ੍ਰਸਤ – ਮਹਾਰਾਜਾ ਰਣਜੀਤ ਸਿੰਘ ਆਪ ਭਾਵੇਂ ਅਨਪੜ੍ਹ ਸੀ ਪਰ ਉਸ ਨੇ ਸਿੱਖਿਆ ਦੇ ਪ੍ਰਸਾਰ ਲਈ ਅਨੇਕਾਂ ਸਕੂਲ ਖੋਲੇ । ਆਪ ਨੇ ਫ਼ਾਰਸੀ, ਅਰਬੀ, ਹਿੰਦੀ ਅਤੇ ਗੁਰਮੁਖੀ ਪੜ੍ਹਾਉਣ ਵਾਲੀਆਂ ਸੰਸਥਾਵਾਂ ਨੂੰ ਅਨੁਦਾਨ ਅਤੇ ਜਾਗੀਰਾਂ ਦਿੱਤੀਆਂ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ । ਕਿਵੇਂ ? (Maharaja Ranjit Singh was a kind ruler. How ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਦਾਰਾਂ, ਰਾਜਪੂਤ ਰਾਜਿਆਂ, . ਪਠਾਣ ਹਾਕਮਾਂ ਅਤੇ ਅਫ਼ਗਾਨ ਬਾਦਸ਼ਾਹਾਂ ਨੂੰ ਇੱਕ-ਇੱਕ ਕਰਕੇ ਜਿੱਤਿਆ । ਕਮਾਲ ਦੀ ਗੱਲ ਇਹ ਹੈ ਕਿ ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਉਸ ਸਮੇਂ ਕਾਬਲ ਤੇ ਦਿੱਲੀ ਦੇ ਬਾਦਸ਼ਾਹ ਜੋ ਤਾਜਾਂ ਦੇ ਮਾਲਕ ਬਣਦੇ ਰਹੇ, ਨਾ ਕੇਵਲ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦਾਅਵੇਦਾਰਾਂ ਦੇ ਖੂਨ ਨਾਲ ਖੇਡਦੇ ਰਹੇ ਸਗੋਂ ਉਨ੍ਹਾਂ ਦੇ ਵਾਰਸਾਂ ਨੂੰ ਗਲੀ ਬਾਜ਼ਾਰਾਂ ਵਿੱਚ ਭੀਖ ਮੰਗਿਆਂ ਦੀ ਹਾਲਤ ਵਿੱਚ ਦਰ-ਬ-ਦਰ ਰੁਲਣ ਲਈ ਛੱਡਦੇ ਰਹੇ । ਅਜਿਹੇ ਸਮੇਂ ਲਾਹੌਰ ਦੇ ਇਸ ਸ਼ਾਸਕ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਨਾ ਕੇਵਲ ਗਲਵੱਕੜੀ ਲਾਇਆ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ । ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ । ਆਪਣੇ ਪੱਖ ਵਿੱਚ ਦਲੀਲਾਂ ਦਿਓ । (Maharaja Ranjit Singh was a devoted follower of Sikhism. Give arguments in your favour.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਸੀ ਅਤੇ ਅਰਦਾਸ ਕਰਦਾ ਸੀ । ਮਹਾਰਾਜੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ । ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਕਹਿੰਦੇ ਸਨ ।

ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ । ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ ਦੇ ਸ਼ਬਦ ਉਕਰੇ ਹੋਏ ਸਨ । ਸੈਨਾ ਵਿੱਚ “ਵਾਹਿਗੁਰੂ ਜੀ ਕਾ ਖ਼ਾਲਸਾ ਅਤੇ ਵਾਹਿਗੁਰੂ ਜੀ ਕੀ ਫ਼ਤਹਿ’ ਦਾ ਜੈਕਾਰਾ ਲਗਾਇਆ ਜਾਂਦਾ ਸੀ । ਸਰਕਾਰੀ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਹੁੰ ਚੁਕਾਈ ਜਾਂਦੀ ਸੀ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਬਣਵਾਈਆਂ ਅਤੇ ਗੁਰਦੁਆਰਿਆਂ ਦੀ ਦੇਖ-ਭਾਲ ਲਈ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ । ਸੰਖੇਪ ਵਿੱਚ ਉਹ ਤਨੋ ਮਨੋ ਸਿੱਖ ਧਰਮ ਦੇ ਸੱਚੇ ਸ਼ਰਧਾਲੂ ਸਨ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸੀ । ਕਿਵੇਂ ? (Maharaja Ranjit Singh was a secular ruler. How ?)
ਉੱਤਰ-
ਭਾਵੇਂ ਮਹਾਰਾਜਾ ਰਣਜੀਤ ਸਿੰਘ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸੀ । ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਇੱਕ ਸ਼ਕਤੀਸ਼ਾਲੀ ਅਤੇ ਚਿਰਸਥਾਈ ਸਾਮਰਾਜ ਦੀ ਸਥਾਪਨਾ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ ।

ਉਦਾਹਰਨ ਦੇ ਤੌਰ ‘ਤੇ ਉਸ ਦਾ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਵਿੱਤ ਮੰਤਰੀ ਦੀਵਾਨ ਭਵਾਨੀਦਾਸ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ । ਇਸੇ ਤਰ੍ਹਾਂ ਜਨਰਲ ਵੈਂਤੂਰਾ, ਕੋਰਟ, ਗਾਰਡਨਰ ਆਦਿ ਯੂਰਪੀਅਨ ਸਨ । ਦਾਨ ਦੇਣ ਦੇ ਮਾਮਲਿਆਂ ਵਿੱਚ ਵੀ ਮਹਾਰਾਜਾ ਕਿਸੇ ਧਰਮ ਦੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਸੀ । ਉਸ ਨੇ ਹਿੰਦੂ ਮੰਦਰਾਂ ਅਤੇ ਮੁਸਲਿਮ ਮਸੀਤਾਂ ਅਤੇ ਮਕਬਰਿਆਂ ਦੀ ਦੇਖ-ਭਾਲ ਲਈ ਕਾਫ਼ੀ ਧਨ ਦਿੱਤਾ ਉਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਲੇਖ ਕਰੋ । (Describe Maharaja Ranjit Singh as an administrator.)
ਜਾਂ
ਇੱਕ ਸ਼ਾਸਨ ਪ੍ਰਬੰਧਕ ਦੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Maharaja Ranjit Singh as an administrator ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਸੀ । ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਯੋਗ ਅਤੇ ਈਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜੇ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ ।ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ । ਮਹਾਰਾਜਾ ਪੰਚਾਇਤਾਂ ਦੇ ਕੰਮਾਂ ਵਿੱਚ ਕਦੇ ਦਖ਼ਲਅੰਦਾਜ਼ੀ ਨਹੀਂ ਕਰਦਾ ਸੀ । ਮਹਾਰਾਜਾ ਪਰਜਾ ਦੇ ਹਿੱਤਾਂ ਨੂੰ ਕਦੇ ਅੱਖੋਂ ਉਹਲੇ ਨਹੀਂ ਹੋਣ ਦਿੰਦਾ ਸੀ । ਉਸ ਨੇ ਰਾਜ ਅਧਿਕਾਰੀਆਂ ਨੂੰ ਵੀ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਅਕਸਰ ਭੇਸ ਬਦਲ ਕੇ ਰਾਜ ਦਾ ਦੌਰਾ ਕਰਿਆ ਕਰਦਾ ਸੀ । ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖੁਸ਼ਹਾਲ ਸੀ ।

ਪ੍ਰਸ਼ਨ 7.
“ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜਰਨੈਲ ਅਤੇ ਜੇਤੂ ਸੀ ।” ਵਿਆਖਿਆ ਕਰੋ । (“Maharaja Ranjit Singh was a great general and conqueror.” Explain.)
ਜਾਂ
“ਇੱਕ ਸੈਨਿਕ ਅਤੇ ਜਰਨੈਲ” ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Soldier and a General ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦਾ ਇੱਕ ਮਹਾਨ ਜਰਨੈਲ ਸੀ । ਆਪਣੇ ਜੀਵਨ ਕਾਲ ਵਿੱਚ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ, ਉਸ ਵਿੱਚ ਉਸ ਨੂੰ ਕਿਸੇ ਵੀ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ । ਉਹ ਭਾਰੀ ਤੋਂ ਭਾਰੀ ਔਕੜ ਆਉਣ ‘ਤੇ ਵੀ ਕਦੇ ਘਬਰਾਉਂਦੇ ਨਹੀਂ ਸਨ । ਮਹਾਰਾਜਾ ਆਪਣੇ ਸੈਨਿਕਾਂ ਦੀ ਭਲਾਈ ਦਾ ਪੂਰਾ ਖ਼ਿਆਲ ਰੱਖਦਾ ਸੀ । ਸਿੱਟੇ ਵਜੋਂ ਉਹ ਵੀ ਮਹਾਰਾਜੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ । ਮਹਾਨ ਜਰਨੈਲ ਹੋਣ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੁ ਵੀ ਸੀ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੀ ਗੱਦੀ ਉੱਤੇ ਬੈਠਿਆ ਤਾਂ ਉਸ ਅਧੀਨ ਬਹੁਤ ਥੋੜ੍ਹਾ ਜਿਹਾ ਇਲਾਕਾ ਸੀ ਉਸ ਨੇ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ ਉਸ ਨੇ ਆਪਣੇ ਸਾਮਰਾਜ ਵਿੱਚ ।

ਲਾਹੌਰ, ਅੰਮ੍ਰਿਤਸਰ, ਕਸੂਰ, ਸਿਆਲਕੋਟ, ਕਾਂਗੜਾ, ਗੁਜਰਾਤ, ਜੰਮੂ, ਅਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ । ਇਨ੍ਹਾਂ ਇਲਾਕਿਆਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਭਿਆਨਕ ਲੜਾਈਆਂ ਲੜਨੀਆਂ ਪਈਆਂ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਕਾਰਨ ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਨੂੰ “ਸ਼ੇਰੇ ਪੰਜਾਬ ਕਿਉਂ ਕਿਹਾ ਜਾਂਦਾ ਹੈ ? (Why is Maharaja Ranjit Singh called Sher-i-Punjab ?)
ਜਾਂ
ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਸਥਾਨ ਦਿਉਗੇ ? ਉਸ ਨੂੰ ਸ਼ੇਰੇ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (What place would you assign in history to Ranjit Singh ? Why is he called Sher-iPunjab ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਭਾਰਤ ਬਲਿਕ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਵੱਖ-ਵੱਖ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਗਲ ਬਾਦਸ਼ਾਹ ਅਕਬਰ, ਮਰਾਠਾ ਸ਼ਾਸਕ ਸ਼ਿਵਾਜੀ, ਮਿਸਰ ਦੇ ਸ਼ਾਸਕ ਮਹਿਮਤ ਅਲੀ ਅਤੇ ਫ਼ਰਾਂਸ ਦੇ ਸ਼ਾਸਕ ਨੈਪੋਲੀਅਨ ਆਦਿ ਨਾਲ ਕਰਦੇ ਹਨ । ਇਤਿਹਾਸ ਦਾ ਨਿਰਪੱਖ ਅਧਿਐਨ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਇਨ੍ਹਾਂ ਸ਼ਾਸਕਾਂ ਤੋਂ ਕਿਤੇ ਵੱਧ ਸਨ । ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠਾ ਉਸ ਦੇ ਕੋਲ ਸਿਰਫ਼ ਨਾਂ ਦਾ ਰਾਜ ਸੀ ! ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਨਾਲ ਇਸ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ।

ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ । ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ-ਕੋਟੀ ਦਾ ਸੀ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪਰਜਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਵਿੱਚ ਸਿੱਖ, ਹਿੰਦੂ, ਮੁਲਸਮਾਨ, ਯੂਰੋਪੀਅਨ ਆਦਿ ਸਭ ਧਰਮਾਂ ਦੇ ਲੋਕ ਉੱਚੇ ਅਹੁਦਿਆਂ ‘ਤੇ ਨਿਯੁਕਤ ਸਨ । ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਬੰਨਿਆ । ਉਹ ਇੱਕ ਮਹਾਨ ਦਾਨੀ ਵੀ ਸਨ । ਉਨ੍ਹਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਵੀ ਕੀਤਾ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਸਥਾਪਿਤ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਨ੍ਹਾਂ ਸਭ ਗੁਣਾਂ ਦੇ ਕਾਰਨ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ‘ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਯਾਦ ਕਰਦੇ ਹਨ । ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਮਹਾਰਾਜਾ ਰਣਜੀਤ ਸਿੰਘ ਦਾ ਚਰਿੱਤਰ ਅਤੇ ਸ਼ਖ਼ਸੀਅਤ haracter and Personality of Maharaja Ranjit Singh)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਦਾ ਵਿਸਥਾਰਪੂਰਵਕ ਵਰਣਨ ਕਰੋ । (Explain in detail the character and personality of Maharaja Ranjit Singh.)
ਜਾਂ
ਰਣਜੀਤ ਸਿੰਘ ਦਾ ਇੱਕ ਮਨੁੱਖ ਦੇ ਰੂਪ ਵਿੱਚ ਵਰਣਨ ਕਰੋ । (Describe Ranjit Singh as a man.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਦਾ ਮੁੱਲਾਂਕਣ ਕਰੋ । (Give a character estimate of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਇੱਕ ਮਨੁੱਖ, ਇੱਕ ਜਰਨੈਲ, ਇੱਕ ਪ੍ਰਸ਼ਾਸਕ ਅਤੇ ਇੱਕ ਰਾਜਨੀਤੀਵਾਨ ਦੇ ਰੂਪ ਵਿੱਚ , ਚਰਚਾ ਕਰੋ । (Discuss Maharaja Ranjit Singh as a man, a general, a ruler and a diplomat.)
ਜਾਂ
ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਥਾਂ ਦਿਉਗੇ ? ਉਸ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (What place would you assign to Ranjit Singh in the history ? Why is he called Sher-i-Punjab ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ਼ ਭਾਰਤ ਦੇ ਸਗੋਂ ਸੰਸਾਰ ਦੇ ਮਹਾਨ ਵਿਅਕਤੀਆਂ ਵਿੱਚ ਕੀਤੀ ਜਾਂਦੀ ਹੈ । ਉਹ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਸੀ । ਉਹ ਆਪਣੇ ਗੁਣਾਂ ਦੇ ਕਾਰਨ ਪੰਜਾਬ ਵਿੱਚ ਇੱਕ ਸ਼ਕਤੀਸ਼ਾਲੀ ਸਿੱਖ ਸਾਮਰਾਜ ਦੀ ਸਥਾਪਨਾ ਕਰਨ ਵਿੱਚ ਸਫਲ ਹੋਇਆ । ਉਸ ਨੂੰ ਠੀਕ ਹੀ ਪੰਜਾਬ ਦਾ ਸ਼ੇਰੇ-ਏ-ਪੰਜਾਬ ਕਿਹਾ ਜਾਂਦਾ ਹੈ । ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਅਤੇ ਸ਼ਖ਼ਸੀਅਤ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-

(ਉ) ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ ਸੂਰਤ (Appearance) – ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ਬਹੁਤੀ ਖਿੱਚ ਭਰਪੂਰ ਨਹੀਂ ਸੀ । ਉਸ ਦਾ ਕੱਦ ਦਰਮਿਆਨਾ ਅਤੇ ਜਿਸਮ ਪਤਲਾ ਸੀ । ਬਚਪਨ ਵਿੱਚ ਚੇਚਕ ਨਿਕਲ ਆਉਣ ਕਾਰਨ ਉਸ ਦੀ ਇੱਕ ਅੱਖ ਵੀ ਮਾਰੀ ਗਈ ਸੀ । ਇਸ ਦੇ ਬਾਵਜੂਦ ਮਹਾਰਾਜੇ ਦੀ ਸ਼ਖ਼ਸੀਅਤ ਵਿੱਚ ਇੰਨੀ ਖਿੱਚ ਸੀ ਕਿ ਕੋਈ ਵੀ ਮਿਲਣ ਵਾਲਾ ਵਿਅਕਤੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ । ਉਨ੍ਹਾਂ ਦੇ ਚਿਹਰੇ ‘ਤੇ ਇੱਕ ਖ਼ਾਸ ਕਿਸਮ ਦਾ ਤੇਜ ਅਤੇ ਜਲਾਲ ਟਪਕਦਾ ਸੀ ।

2. ਮਿਹਨਤੀ ਅਤੇ ਫੁਰਤੀਲਾ (Hardworking and Active) – ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ । ਉਹ ਇਸ ਗੱਲ ਵਿੱਚ ਵਿਸ਼ਵਾਸ ਰੱਖਦਾ ਸੀ ਕਿ ਵੱਡੇ ਆਦਮੀਆਂ ਨੂੰ ਹਮੇਸ਼ਾਂ ਮਿਹਨਤੀ ਤੇ ਫੁਰਤੀਲਾ ਹੋਣਾ ਚਾਹੀਦਾ ਹੈ । ਮਹਾਰਾਜਾ ਸਵੇਰ ਤੋਂ ਲੈ ਕੇ ਰਾਤ ਦੇਰ ਤਕ ਰਾਜ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਸੀ । ਉਹ ਹਰ ਤਰ੍ਹਾਂ ਦਾ ਕੰਮ ਕਰਨ ਵਿੱਚ ਖ਼ੁਸ਼ੀ ਮਹਿਸੂਸ ਕਰਦਾ ਸੀ । ਉਹ ਰਾਜ ਦੇ ਵੱਡੇ ਤੋਂ ਵੱਡੇ ਕੰਮ ਤੋਂ ਲੈ ਕੇ ਛੋਟੇ ਤੋਂ ਛੋਟੇ ਕੰਮ ਵੱਲ ਨਿਜੀ ਧਿਆਨ ਦਿੰਦਾ ਸੀ ।

3. ਸਾਹਸੀ ਅਤੇ ਬਹਾਦਰ (Courageous and Brave) – ਮਹਾਰਾਜਾ ਰਣਜੀਤ ਸਿੰਘ ਬਹੁਤ ਹੀ ਸਾਹਸੀ ਅਤੇ ਬਹਾਦਰ ਵਿਅਕਤੀ ਸੀ । ਉਸ ਨੂੰ ਬਚਪਨ ਤੋਂ ਹੀ ਯੁੱਧਾਂ ਵਿੱਚ ਜਾਣ, ਸ਼ਿਕਾਰ ਖੇਡਣ, ਤਲਵਾਰ ਚਲਾਉਣ ਅਤੇ ਘੋੜਸਵਾਰੀ ਕਰਨ ਦਾ ਬਹੁਤ ਸ਼ੌਕ ਸੀ । ਉਸ ਨੇ ਛੋਟੇ ਹੁੰਦਿਆਂ ਹੀ ਹਸ਼ਮਤ ਖ਼ਾਂ ਚੱਠਾ ਦਾ ਸਿਰ ਵੱਢ ਕੇ ਆਪਣੀ ਬਹਾਦਰੀ ਦਾ ਸਬੂਤ ਪੇਸ਼ ਕੀਤਾ ਸੀ । ਉਹ ਖ਼ਤਰਨਾਕ ਲੜਾਈਆਂ ਦੇ ਸਮੇਂ ਵੀ ਬਿਲਕੁਲ ਘਬਰਾਉਂਦਾ ਨਹੀਂ ਸੀ ਅਤੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਹੋ ਕੇ ਲੜਦਾ ਸੀ ।

4. ਅਨਪੜ੍ਹ ਪਰ ਸਿਆਣਾ (Illiterate but Intelligent) – ਮਹਾਰਾਜਾ ਰਣਜੀਤ ਸਿੰਘ ਨੂੰ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਸੀ । ਸਿੱਟੇ ਵਜੋਂ ਉਹ ਅਨਪੜ੍ਹ ਹੀ ਰਿਹਾ । ਅਨਪੜ੍ਹ ਹੋਣ ਦੇ ਬਾਵਜੂਦ ਉਹ ਬਹੁਤ ਤੀਖਣ ਬੁੱਧੀ ਅਤੇ ਅਦਭੁਤ ਯਾਦ ਸ਼ਕਤੀ ਦੇ ਮਾਲਕ ਸਨ । ਉਨ੍ਹਾਂ ਨੂੰ ਹਜ਼ਾਰਾਂ ਪਿੰਡਾਂ ਦੇ ਨਾਂ ਅਤੇ ਉਨ੍ਹਾਂ ਦੀ ਭੂਗੋਲਿਕ ਸਥਿਤੀ ਜ਼ਬਾਨੀ ਯਾਦ ਸੀ । ਉਹ ਜਿਸ ਆਦਮੀ ਨੂੰ ਇੱਕ ਵਾਰ ਦੇਖ ਲੈਂਦੇ ਸਨ ਉਸ ਨੂੰ ਕਈ ਸਾਲਾਂ ਮਗਰੋਂ ਵੀ ਪਛਾਣ ਲੈਂਦੇ ਸਨ । ਉਨ੍ਹਾਂ ਦੀ ਸੂਝ-ਬੂਝ ਇੰਨੀ ਸੀ ਕਿ ਵਿਦੇਸ਼ਾਂ ਤੋਂ ਆਏ ਯਾਤਰੀ ਵੀ ਹੈਰਾਨ ਰਹਿ ਜਾਂਦੇ ਸਨ ।

5. ਦਿਆਲੂ ਸੁਭਾਅ (Kind Hearted) – ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ । ਲਾਹੌਰ ਦੇ ਇਸ ਸ਼ਾਸਕ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਉਨ੍ਹਾਂ ਨੂੰ ਨਾ ਕੇਵਲ ਗਲਵੱਕੜੀ ਲਾਇਆ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮੱਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ । ਉੱਘੇ ਲੇਖਕ ਫ਼ਕੀਰ ਸੱਯਦੇ ਵਹੀਦਉੱਦੀਨ ਦੇ ਅਨੁਸਾਰ,
“ਲੋਕ ਦਿਲਾਂ ਵਿੱਚ ਰਣਜੀਤ ਸਿੰਘ ਦੀ ਹਰਮਨ-ਪਿਆਰੀ ਤਸਵੀਰ ਇੱਕ ਜੇਤੂ ਨਾਇਕ ਜਾਂ ਇੱਕ ਬਲਵਾਨ ਬਾਦਸ਼ਾਹ ਨਾਲੋਂ ਇੱਕ ਦਿਆਲੂ ਪਿਤਾਮਾ ਵਜੋਂ ਵਧੇਰੇ ਉਕਰਿਤ ਹੈ । ਉਨ੍ਹਾਂ ਵਿੱਚ ਇਹ ਤਿੰਨੇ ਗੁਣ ਸਨ, ਪਰ ਉਨ੍ਹਾਂ ਦੀ ਦਿਆਲਤਾ ਉਨ੍ਹਾਂ ਦੀ ਆਨ-ਸ਼ਾਨ ਤੇ ਰਾਜ ਸ਼ਕਤੀ ਨੂੰ ਪਿੱਛੇ ਛੱਡ ਆਈ ਹੈ ਅਤੇ ਅਜੇ ਤਕ ਜੀਵਿਤ ਹੈ ”1

6. ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ (A devoted follower of Sikhism) – ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਹ ਆਪਣੀਆਂ ਜਿੱਤਾਂ ਲਈ ਧੰਨਵਾਦ ਕਰਨ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ਦਰਬਾਰ ਖ਼ਾਲਸਾ ਜੀ ਕਹਿੰਦੇ ਸਨ । ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ ਦੇ ਸ਼ਬਦ ਉਕਰੇ ਹੋਏ ਸਨ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਬਣਵਾਈਆਂ । ਹਰਿਮੰਦਰ ਸਾਹਿਬ ਦੇ ਗੁੰਬਦ ਉੱਤੇ ਸੁਨਹਿਰੀ ਕੰਮ ਕਰਵਾਇਆ । ਸੰਖੇਪ . ਵਿੱਚ ਉਹ ਤਨੋਂ-ਮਨੋਂ ਸਿੱਖ ਧਰਮ ਦੇ ਸੱਚੇ ਸ਼ਰਧਾਲੂ ਸਨ ।

7. ਸਹਿਣਸ਼ੀਲ (Tolerant) – ਭਾਵੇਂ ਮਹਾਰਾਜਾ ਰਣਜੀਤ ਸਿੰਘ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਦਾ ਪੂਰਾ ਸਤਿਕਾਰ ਕਰਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸੀ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ । ਉਦਾਹਰਨ ਦੇ ਤੌਰ ‘ਤੇ ਉਸ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ । ਉਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ । ਡਾਕਟਰ ਭਗਤ ਸਿੰਘ ਦੇ ਅਨੁਸਾਰ,
‘‘ਪ੍ਰਾਚੀਨ ਜਾਂ ਮੱਧਕਾਲੀਨ ਭਾਰਤੀ ਇਤਿਹਾਸ ਦਾ ਕੋਈ ਵੀ ਸ਼ਾਸਕ ਰਣਜੀਤ ਸਿੰਘ ਦੀ ਸਹਿਣਸ਼ੀਲਤਾ ਦੀ ਬਰਾਬਰੀ ਨਹੀਂ ਕਰ ਸਕਦਾ ।”

(ਅ) ਇੱਕ ਜਰਨੈਲ ਅਤੇ ਜੇਤੂ ਦੇ ਰੂਪ ਵਿੱਚ (As a General and a Conqueror)

ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਸੰਸਾਰ ਦੇ ਮਹਾਨ ਜਰਨੈਲਾਂ ਵਿੱਚ ਕੀਤੀ ਜਾਂਦੀ ਹੈ । ਆਪਣੇ ਜੀਵਨ ਕਾਲ ਵਿੱਚ ਉਸ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਉਸ ਵਿੱਚ ਉਸ ਨੂੰ ਕਿਸੇ ਵਿੱਚ ਵੀ ਹਾਰ ਦਾ ਮੂੰਹ ਨਹੀਂ ਵੇਖਣਾ ਪਿਆ । ਉਹ ਵੱਡੀ ਤੋਂ ਵੱਡੀ ਔਕੜ ਆਉਣ ‘ਤੇ ਵੀ ਕਦੇ ਘਬਰਾਉਂਦਾ ਨਹੀਂ ਸੀ । ਉਦਾਹਰਨ ਦੇ ਤੌਰ ‘ਤੇ 1823 ਈ. ਵਿੱਚ ਨੌਸ਼ਹਿਰਾ ਦੀ ਲੜਾਈ ਵਿੱਚ ਖ਼ਾਲਸਾ ਫ਼ੌਜ ਨੇ ਆਪਣੇ ਹੌਸਲੇਂ ਛੱਡ ਦਿੱਤੇ । ਅਜਿਹੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੌੜ ਕੇ ਲੜਾਈ ਦੇ ਮੈਦਾਨ ਵਿੱਚ ਸਭ ਤੋਂ ਅੱਗੇ ਪਹੁੰਚਿਆ ਅਤੇ ਸੈਨਿਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ ।

ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੂ ਵੀ ਸੀ । 1797 ਈ. ਵਿੱਚ ਜਦੋਂ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦੀ ਗੱਦੀ ਉੱਤੇ ਬੈਠਿਆ ਤਾਂ ਉਸ ਅਧੀਨ ਬਹੁਤ ਥੋੜ੍ਹਾ ਜਿਹਾ ਇਲਾਕਾ ਸੀ । ਉਸ ਨੇ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ । ਉਸ ਨੇ ਆਪਣੇ ਸਾਮਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਕਸੂਰ, ਸਿਆਲਕੋਟ, ਕਾਂਗੜਾ, ਗੁਜਰਾਤ, ਜੰਮੂ, ਅਟਕ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ । ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਕਾਰਨ ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ । ਪ੍ਰਸਿੱਧ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਦੇ ਅਨੁਸਾਰ, ‘‘ਉਹ (ਮਹਾਰਾਜਾ ਰਣਜੀਤ ਸਿੰਘ) ਭਾਰਤ ਦੇ ਮਹਾਨ ਨਾਇਕਾਂ ਵਿੱਚੋਂ ਇੱਕ ਸੀ ।” 2

(ੲ) ਇੱਕ ਪ੍ਰਸ਼ਾਸਕ ਦੇ ਰੂਪ ਵਿੱਚ (As An Administrator)

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਉੱਚ-ਕੋਟੀ ਦਾ ਸ਼ਾਸਕ ਪ੍ਰਬੰਧਕ ਸੀ । ਉਸ ਦੇ ਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪ੍ਰਸ਼ਾਸਨ ਚਲਾਉਣ ਲਈ ਮਹਾਰਾਜੇ ਨੇ ਕਈ ਯੋਗ ਅਤੇ ਈਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ । ਮਹਾਰਾਜੇ ਨੇ ਆਪਣੇ ਰਾਜ ਨੂੰ ਚਾਰ ਵੱਡੇ ਸਬਿਆਂ ਵਿੱਚ ਵੰਡਿਆ ਹੋਇਆ ਸੀ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਅਕਸਰ ਭੇਸ ਬਦਲ ਕੇ ਰਾਜ ਦੇ ਵਿਭਿੰਨ ਹਿੱਸਿਆਂ ਦਾ ਦੌਰਾ ਕਰਿਆ ਕਰਦਾ ਸੀ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖ਼ੁਸ਼ਹਾਲ ਸੀ ।

ਮਹਾਰਾਜਾ ਰਣਜੀਤ ਸਿੰਘ ਇਸ ਗੱਲ ਤੋਂ ਵੀ ਚੰਗੀ ਤਰ੍ਹਾਂ ਜਾਣੂ ਸੀ ਕਿ ਸਾਮਰਾਜ ਦੀ ਸੁਰੱਖਿਆ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਹੋਣਾ ਅਤਿ ਜ਼ਰੂਰੀ ਹੈ । ਉਹ ਪਹਿਲਾ ਭਾਰਤੀ ਸ਼ਾਸਕ ਸੀ ਜਿਸ ਨੇ ਆਪਣੀ ਸੈਨਾ ਨੂੰ ਯੂਰਪੀਅਨ ਢੰਗ ਨਾਲ ਸਿਖਲਾਈ ਦੇਣੀ ਸ਼ੁਰੂ ਕੀਤੀ । ਉਸ ਨੇ ਪੈਦਲ ਸੈਨਾ ਅਤੇ ਤੋਪਖ਼ਾਨੇ ਨੂੰ ਵਿਸ਼ੇਸ਼ ਮਹੱਤਵ ਦਿੱਤਾ । ਮਹਾਰਾਜਾ ਨਿਜੀ ਤੌਰ ‘ਤੇ ਆਪ ਫ਼ੌਜ ਦਾ ਨਿਰੀਖਣ ਕਰਦਾ ਸੀ । ਉਸ ਨੇ ਸੈਨਿਕਾਂ ਦਾ ਹੁਲੀਆ ਰੱਖਣ ਅਤੇ ਘੋੜੇ ਦਾਗਣ ਦਾ ਰਿਵਾਜ ਸ਼ੁਰੂ ਕੀਤਾ । ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਰਾਜ ਵੱਲੋਂ ਪੂਰਾ ਖ਼ਿਆਲ ਰੱਖਿਆ ਜਾਂਦਾ ਸੀ । ਡਾਕਟਰ ਐੱਚ. ਆਰ. ਗੁਪਤਾ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘‘ਉਹ ਭਾਰਤੀ ਇਤਿਹਾਸ ਦੇ ਚੰਗੇ ਸ਼ਾਸਕਾਂ ਵਿੱਚੋਂ ਇੱਕ ਸੀ ।’’1

(ਸ) ਇੱਕ ਰਾਜਨੀਤੀਵੇਤਾ ਦੇ ਰੂਪ ਵਿੱਚ (As a Diplomat)

ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਰਾਜਨੀਤੀਵਾਨ ਸੀ । ਸ਼ੁਰੂ ਵਿੱਚ ਉਸ ਨੇ ਸ਼ਕਤੀਸ਼ਾਲੀ ਮਿਸਲ ਸਰਦਾਰਾਂ ਦੇ ਸਹਿਯੋਗ ਨਾਲ ਕਮਜ਼ੋਰ ਮਿਸਲਾਂ ਉੱਤੇ ਕਬਜ਼ਾ ਕਰ ਲਿਆ । ਬਾਅਦ ਵਿੱਚ ਜਦੋਂ ਮਹਾਰਾਜੇ ਦੀ ਸ਼ਕਤੀ ਕਾਫ਼ੀ ਵੱਧ ਗਈ ਤਾਂ ਉਸ ਨੇ ਇੱਕ-ਇੱਕ ਕਰਕੇ ਇਨ੍ਹਾਂ ਸ਼ਕਤੀਸ਼ਾਲੀ ਮਿਸਲਾਂ ਨੂੰ ਵੀ ਆਪਣੇ ਅਧੀਨ ਕਰ ਲਿਆ । ਉਹ ਜਿਹੜੇ ਸ਼ਾਸਕਾਂ ਨੂੰ ਹਰਾਉਂਦਾ ਸੀ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੰਦਾ ਸੀ । ਇਸ ਲਈ ਉਹ ਬਾਅਦ ਵਿੱਚ ਮਹਾਰਾਜੇ ਦਾ ਵਿਰੋਧ ਨਹੀਂ ਕਰਦੇ ਸਨ | ਮਹਾਰਾਜੇ ਨੇ ਆਪਣੀ ਕੂਟਨੀਤੀ ਸਦਕਾ ਜਹਾਂਦਾਦ ਖ਼ਾਂ ਤੋਂ ਅਟਕ ਦਾ ਕਿਲਾ ਬਿਨਾਂ ਲੜੇ ਹੀ ਪ੍ਰਾਪਤ ਕਰ ਲਿਆ ਸੀ 1835 ਈ. ਵਿੱਚ ਜਦੋਂ ਅਫ਼ਗਾਨਿਸਤਾਨ ਦਾ ਸ਼ਾਸਕ ਦੋਸਤ ਮੁਹੰਮਦ ਹਮਲਾ ਕਰਨ ਲਈ ਆਇਆ ਤਾਂ ਮਹਾਂਰਾਜੇ ਨੇ ਅਜਿਹੀ ਚਾਲ ਚਲੀ ਕਿ ਉਹ ਬਿਨਾਂ ਲੜੇ ਹੀ ਲੜਾਈ ਦੇ ਮੈਦਾਨ ਵਿੱਚੋਂ ਦੌੜ ਗਿਆ ।

1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਹ ਉਨ੍ਹਾਂ ਦੀ ਕਮਜ਼ੋਰੀ ਦੀ ਨਹੀਂ ਸਗੋਂ ਡੂੰਘੀ ਰਾਜਨੀਤਿਕ ਸੂਝ ਅਤੇ ਦੂਰਦਰਸ਼ਤਾ ਦੀ ਨਿਸ਼ਾਨੀ ਸੀ । ਉੱਤਰ-ਪੱਛਮੀ ਸੀਮਾ ਸੰਬੰਧੀ ਨੀਤੀ ਵਿੱਚ ਵੀ ਮਹਾਰਾਜਾ ਨੇ ਡੂੰਘੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਅਫ਼ਗਾਨਿਸਤਾਨ ਉੱਤੇ ਹਮਲਾ ਨਾ ਕਰਨਾ ਮਹਾਰਾਜਾ ਰਣਜੀਤ ਸਿੰਘ ਦੀ ਸਿਆਣਪ ਦਾ ਇੱਕ ਹੋਰ ਸਬੂਤ ਸੀ । ਪ੍ਰਸਿੱਧ ਇਤਿਹਾਸਕਾਰ ਡਾਕਟਰ ਭਗਤ ਸਿੰਘ ਦੇ ਅਨੁਸਾਰ, ‘‘ਕੂਟਨੀਤੀ ਵਿੱਚ ਉਸ ਨੂੰ ਹਰਾਉਣਾ ਕੋਈ ਆਸਾਨ ਕੰਮ ਨਹੀਂ ਸੀ ।” 2

(ਹ) ਪੰਜਾਬ ਦੇ ਇਤਿਹਾਸ ਵਿੱਚ ਉਸ ਦਾ ਸਥਾਨ (His Place in the History of the Punjab)

ਮਹਾਰਾਜਾ ਰਣਜੀਤ ਸਿੰਘ ਦੀ ਗਿਣਤੀ ਨਾ ਸਿਰਫ ਭਾਰਤ ਬਲਕਿ ਸੰਸਾਰ ਦੇ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ । ਵੱਖ-ਵੱਖ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਗ਼ਲ ਬਾਦਸ਼ਾਹ ਅਕਬਰ, ਮਰਾਠਾ ਸ਼ਾਸਕ ਸ਼ਿਵਾਜੀ, ਮਿਸਰ ਦੇ ਸ਼ਾਸਕ ਮਹਿਮਤ ਅਲੀ ਅਤੇ ਫ਼ਰਾਂਸ ਦੇ ਸ਼ਾਸਕ ਨੈਪੋਲੀਅਨ ਆਦਿ ਨਾਲ ਕਰਦੇ ਹਨ । ਇਤਿਹਾਸ ਦਾ ਨਿਰਪੱਖ ਅਧਿਐਨ ਕਰਨ ‘ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਾਪਤੀਆਂ ਇਨ੍ਹਾਂ ਸ਼ਾਸਕਾਂ ਤੋਂ ਕਿਤੇ ਵੱਧ ਸਨ । ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠਾ ਉਸ ਦੇ ਕੋਲ ਸਿਰਫ ਨਾਂ ਦਾ ਰਾਜ ਸੀ । ਪਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਯੋਗਤਾ ਅਤੇ ਕੁਸ਼ਲਤਾ ਦੇ ਨਾਲ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ । ਅਜਿਹਾ ਕਰਕੇ ਉਨ੍ਹਾਂ ਨੇ ਸਿੱਖ ਸਾਮਰਾਜ ਦੇ ਸੁਪਨੇ ਨੂੰ ਸਾਕਾਰ ਕੀਤਾ । ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ ਬਹੁਤ ਹੀ ਉੱਚ-ਕੋਟੀ ਦਾ ਸੀ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਪਰਜਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ ।

ਉਸ ਦੇ ਦਰਬਾਰ ਵਿੱਚ ਸਿੱਖ, ਹਿੰਦੂ, ਮੁਸਲਮਾਨ, ਯੂਰਪੀਅਨ ਆਦਿ ਸਭ ਧਰਮਾਂ ਦੇ ਲੋਕ ਉੱਚੇ ਅਹੁਦਿਆਂ ‘ਤੇ ਨਿਯੁਕਤ ਸਨ । ਮਹਾਰਾਜਾ ਰਣਜੀਤ ਸਿੰਘ ਨੇ ਸਭ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਅਪਣਾ ਕੇ ਉਨ੍ਹਾਂ ਨੂੰ ਇੱਕ ਸੂਤਰ ਵਿੱਚ ਬੰਨ੍ਹਿਆ । ਉਹ ਇੱਕ ਮਹਾਨ ਦਾਨੀ ਵੀ ਸਨ । ਉਨ੍ਹਾਂ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਥਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਨਿਰਮਾਣ ਵੀ ਕੀਤਾ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਸਥਾਪਿਤ ਕਰਕੇ ਆਪਣੀ ਰਾਜਨੀਤਿਕ ਸੂਝ-ਬੂਝ ਦਾ ਸਬੂਤ ਦਿੱਤਾ । ਇਨ੍ਹਾਂ ਸਭ ਗੁਣਾਂ ਦੇ ਕਾਰਨ ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ’ ਦੇ ਨਾਂ ਨਾਲ ਯਾਦ ਕਰਦੇ ਹਨ ।ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਗੌਰਵਮਈ ਸਥਾਨ ਪ੍ਰਾਪਤ ਹੈ ।
ਅੰਤ ਵਿੱਚ ਅਸੀਂ ਡਾਕਟਰ ਐੱਚ. ਆਰ. ਗੁਪਤਾ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਇੱਕ ਵਿਅਕਤੀ, ਯੋਧਾ, ਜਰਨੈਲ, ਜੇਤੂ, ਪ੍ਰਸ਼ਾਸਕ, ਹਾਕਮ ਅਤੇ ਰਾਜਨੀਤੀਵੇਤਾ ਵਜੋਂ ਰਣਜੀਤ ਸਿੰਘ ਨੂੰ ਦੁਨੀਆਂ ਦੇ ਮਹਾਨ ਸ਼ਾਸਕਾਂ ਵਿੱਚ ਉੱਚ ਸਥਾਨ ਪ੍ਰਾਪਤ ਹੈ ।”

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ ? (How do you describe about Maharaja Ranjit Singh as a Man ?)
ਜਾਂ
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Man ?)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਬਾਰੇ ਵਰਣਨ ਕਰੋ । (Write about the character and personality of Maharaja Ranjit Singh.)
ਜਾਂ
ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਮੁੱਖ ਸ਼ਖ਼ਸੀਅਤ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ । (Mention the three characteristics of the character and personality of Maharaja Ranjit Singh.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਭਾਵੇਂ ਅਨਪੜ੍ਹ ਸੀ ਪਰ ਫਿਰ ਵੀ ਕੁਦਰਤ ਨੇ ਉਸ ਨੂੰ ਅਦੁੱਤੀ ਯਾਦ ਸ਼ਕਤੀ ਅਤੇ ਹੌਸਲੇ ਦਾ ਵਰਦਾਨ ਦਿੱਤਾ ਸੀ । ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ । ਉਹ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ । ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਦੇ ਵੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਮਹਾਰਾਜਾ ਰਣਜੀਤ ਸਿੰਘ ਧਰਮ ਦੇ ਸੱਚੇ ਸੇਵਕ ਸਨ । ਇਸ ਦੇ ਬਾਵਜੂਦ ਉਨ੍ਹਾਂ ਦਾ ਹੋਰਨਾਂ ਧਰਮਾਂ ਵੱਲ ਵਤੀਰਾ ਬੜਾ ਸਤਿਕਾਰ ਭਰਿਆ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ । ਕਿਵੇਂ ? (Maharaja Ranjit Singh was a kind ruler. How ?)
ਉੱਤਰ-ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਉਨ੍ਹਾਂ ਨੂੰ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ । ਮਹਾਰਾਜੇ ਨੇ ਆਪਣੇ ਕਾਲ ਦੇ ਦੌਰਾਨ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ । ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦਾ ਸੀ । ਉਸ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ । ਆਪਣੇ ਪੱਖ ਵਿੱਚ ਦਲੀਲਾਂ ਦਿਓ । (Maharaja Ranjit Singh was a devoted follower of Sikhism. Give arguments in your favour.)
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦਾ ਸੀ ਅਤੇ ਅਰਦਾਸ ਕਰਦਾ ਸੀ । ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਕਹਿੰਦੇ ਸਨ । ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ ਅਖਵਾਉਂਦੇ ਸਨ । ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰੇ ਬਣਵਾਏ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਇੱਕ ਧਰਮ-ਨਿਰਪੇਖ ਸ਼ਾਸਕ ਸੀ । ਕਿਵੇਂ ? (Maharaja Ranjit Singh was a secular ruler. How ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਭਾਵੇਂ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦਾ ਸੀ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ‘ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ । ਉਸ ਦੇ ਰਾਜ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਲੇਖ ਕਰੋ । (Describe Maharaja Ranjit Singh as an administrator.)
ਜਾਂ
ਇਕ ਸ਼ਾਸਨ ਪ੍ਰਬੰਧਕ ਦੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Maharaja Ranjit Singh as an administrator ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਨਾ ਕੇਵਲ ਇੱਕ ਮਹਾਨ ਜੇਤੂ, ਸਗੋਂ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ । ਉਸ ਨੇ ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਯੋਗ ਅਤੇ ਇਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ | ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ । ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ । ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਭੇਸ ਬਦਲ ਕੇ ਰਾਜ ਦਾ ਦੌਰਾ ਵੀ ਕਰਿਆ ਕਰਦਾ ਸੀ । ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ । ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾਮਰਾਜ ਦੀ ਸੁਰੱਖਿਆ ਅਤੇ ਵਿਸਤਾਰ ਲਈ ਇੱਕ ਸ਼ਕਤੀਸ਼ਾਲੀ ਸੈਨਾ ਦਾ ਵੀ ਗਠਨ ਕੀਤਾ ਹੋਇਆ ਸੀ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 6.
“ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜਰਨੈਲ ਅਤੇ ਜੇਤੂ ਸੀ ।” ਵਿਆਖਿਆ ਕਰੋ । (“Maharaja Ranjit Singh was a great general and conqueror.” Explain.)
ਜਾਂ
ਇੱਕ ਸੈਨਿਕ ਅਤੇ ਜਰਨੈਲ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about Ranjit Singh as a Soldier and a General ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਸੈਨਾਪਤੀ ਅਤੇ ਜੇਤੂ ਸੀ ਉਸ ਨੇ ਆਪਣੀ ਯੋਗਤਾ ਅਤੇ ਬਹਾਦਰੀ ਸਦਕਾ ਆਪਣੇ ਰਾਜ ਨੂੰ ਇੱਕ ਵਿਸ਼ਾਲ ਸਾਮਰਾਜ ਵਿੱਚ ਤਬਦੀਲ ਕਰ ਦਿੱਤਾ ਸੀ । ਉਸ ਨੇ ਆਪਣੇ ਸਾਮਰਾਜ ਵਿੱਚ ਲਾਹੌਰ, ਅੰਮ੍ਰਿਤਸਰ, ਸਿਆਲਕੋਟ, ਗੁਜਰਾਤ, ਜੰਮੂ, ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ਵਰਗੇ ਮਹੱਤਵਪੂਰਨ ਇਲਾਕੇ ਸ਼ਾਮਲ ਕੀਤੇ ਸਨ | ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਕਾਰਨ ਉਸ ਦਾ ਸਾਮਰਾਜ ਉੱਤਰ ਵਿੱਚ ਲੱਦਾਖ ਤੋਂ ਲੈ ਕੇ ਦੱਖਣ ਵਿੱਚ ਸ਼ਿਕਾਰਪੁਰ ਤਕ ਅਤੇ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਪਿਸ਼ਾਵਰ ਤਕ ਫੈਲਿਆ ਹੋਇਆ ਸੀ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (Why Maharaja Ranjit Singh is called Sher-i-Punjab ?)
ਜਾਂ
ਤੁਸੀਂ ਰਣਜੀਤ ਸਿੰਘ ਨੂੰ ਇਤਿਹਾਸ ਵਿੱਚ ਕੀ ਸਥਾਨ ਦਿਉਗੇ ? ਉਸ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ? (What place would you assign in History to Ranjit Singh ? Why is he called Sher-iPunjab ?)
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਜੇਤੂ ਹੋਣ ਦੇ ਨਾਲ-ਨਾਲ ਕੁਸ਼ਲ ਸ਼ਾਸਨ ਪ੍ਰਬੰਧਕ ਵੀ ਸਿੱਧ ਹੋਇਆ । ਉਸ ਦੇ ਸ਼ਾਸਨ ਪ੍ਰਬੰਧ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ । ਰਣਜੀਤ ਸਿੰਘ ਨੇ ਸਾਰੇ ਧਰਮਾਂ ਪਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਹੋਈ ਸੀ । ਉਸ ਨੇ ਫ਼ੌਜ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਇਆ । ਉਸ ਨੇ ਅੰਗਰੇਜ਼ਾਂ ਨਾਲ ਮਿੱਤਰਤਾ ਕਰਕੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਹੋਣ ਤੋਂ ਬਚਾਈ ਰੱਖਿਆ । ਇਨ੍ਹਾਂ ਸਾਰੇ ਗੁਣਾਂ ਕਾਰਨ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ’ ਕਿਹਾ ਜਾਂਦਾ ਹੈ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੋਈ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਘੋੜੇ ਨਾਲ ਵਿਸ਼ੇਸ਼ ਲਗਾਉ ਸੀ ?
ਉੱਤਰ-
ਲੈਲੀ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦਾ ਸ਼ਰਧਾਲੂ ਪੈਰੋਕਾਰ ਸੀ । ਇਸ ਸੰਬੰਧੀ ਕੋਈ ਇੱਕ ਪ੍ਰਮਾਣ ਦਿਓ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦਾ ਸੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦੇ ਸਨ ?
ਉੱਤਰ-
ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਕੀ ਕਹਿ ਕੇ ਬੁਲਾਉਂਦੇ ਸਨ ?
ਉੱਤਰ-
‘ਸਿੱਖ ਪੰਥ ਦਾ ਕੁਕਰ’ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
‘ਦਰਬਾਰ ਖ਼ਾਲਸਾ ਜੀ’।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਇੱਕ ਗੈਰ-ਸਿੱਖ ਮੰਤਰੀ ਦਾ ਨਾਂ ਦੱਸੋ ।
ਉੱਤਰ-
ਫ਼ਕੀਰ ਅਜ਼ੀਜ਼-ਉੱਦ-ਦੀਨ ।

ਪ੍ਰਸ਼ਨ 8.
ਮਹਾਰਾਜਾ ਰਣਜੀਤ ਸਿੰਘ ਦੇ ਪ੍ਰਸਿੱਧ ਦਰਬਾਰੀ ਇਤਿਹਾਸਕਾਰ ਦਾ ਨਾਂ ਦੱਸੋ ।
ਉੱਤਰ-
ਸੋਹਣ ਲਾਲ ਸੂਰੀ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਹਾਨ ਸੈਨਾ ਨਾਇਕ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੂੰ ਕਿਸੇ ਵੀ ਲੜਾਈ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਇੱਕ ਸਫਲ ਕੂਟਨੀਤੀਵਾਨ ਸੀ । ਇਸ ਸੰਬੰਧੀ ਕੋਈ ਇੱਕ ਪ੍ਰਮਾਣ ਦਿਓ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਨਾ ਕਰਕੇ ਆਪਣੀ ਸਿਆਣਪ ਦਾ ਸਬੂਤ ਦਿੱਤਾ ।

ਪ੍ਰਸ਼ਨ 11.
ਪੰਜਾਬ ਦੇ ਕਿਹੜੇ ਸ਼ਾਸਕ ਨੂੰ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਉਸ ਨੇ ਇੱਕ ਵਿਸ਼ਾਲ ਸਿੱਖ ਸਾਮਰਾਜ ਅਤੇ ਉੱਚ ਕੋਟੀ ਦੇ ਪ੍ਰਸ਼ਾਸ਼ਨ ਦੀ ਸਥਾਪਨਾ ਕੀਤੀ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਨੂੰ ਪਾਰਸ ਕਿਉਂ ਕਹਿੰਦੇ ਸਨ ?
ਉੱਤਰ-
ਕਿਉਂਕਿ ਉਹ ਆਪਣੀ ਪਰਜਾ ਦਾ ਬਹੁਤ ਖ਼ਿਆਲ ਰੱਖਦਾ ਸੀ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ –

1. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਲ ਸੂਰਤ ………………….. ਨਹੀਂ ਸੀ ।
ਉੱਤਰ-
(ਖਿੱਚ ਭਰਪੂਰ)

2. ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਜ਼ਿਆਦਾ ………………………. ਨਾਂ ਦੇ ਘੋੜੇ ਨਾਲ ਬਹੁਤ ਪਿਆਰ ਸੀ ।
ਉੱਤਰ-
(ਲੈਲੀ)

3. ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦਾ ………………………. ਸਮਝਦੇ ਸਨ ।
ਉੱਤਰ-
(ਕੁਕਰ)

4. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ …………. ਕਹਿੰਦੇ ਸਨ ।
ਉੱਤਰ-
(ਸਰਕਾਰ-ਏ-ਖ਼ਾਲਸਾ)

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

5. ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਨੂੰ ……………………. ਕਹਿੰਦੇ ਸਨ ।
ਉੱਤਰ-
(ਦਰਬਾਰ ਖ਼ਾਲਸਾ ਜੀ)

6. ਮਹਾਰਾਜਾ ਰਣਜੀਤ ਸਿੰਘ ਸ਼ਰਾਬ ਦੇ ਬਹੁਤ ……………………….. ਸਨ ।
ਉੱਤਰ-
(ਸ਼ੌਕੀਨ)

7. ਮਹਾਰਾਜਾ ਰਣਜੀਤ ਸਿੰਘ ਨੂੰ …………………… ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।
ਉੱਤਰ-
(ਸ਼ੇਰ-ਏ-ਪੰਜਾਬ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਮਹਾਰਾਜਾ ਰਣਜੀਤ ਸਿੰਘ ਬੜਾ ਮਿਹਨਤੀ ਅਤੇ ਫੁਰਤੀਲਾ ਸੀ ।
ਉੱਤਰ-
ਠੀਕ

2. ਮਹਾਰਾਜਾ ਰਣਜੀਤ ਸਿੰਘ ਨੂੰ ਲੈਲੀ ਨਾਂ ਦੇ ਘੋੜੇ ਨਾਲ ਬਹੁਤ ਪਿਆਰ ਸੀ ।
ਉੱਤਰ-
ਠੀਕ

3. ਮਹਾਰਾਜਾ ਰਣਜੀਤ ਸਿੰਘ ਆਪਣੇ ਆਪ ਨੂੰ ਸਿੱਖ ਪੰਥ ਦਾ ਕੁਕਰ ਸਮਝਦੇ ਸਨ ।
ਉੱਤਰ-
ਠੀਕ

4. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ ।
ਉੱਤਰ-
ਠੀਕ

5. ਮਹਾਰਾਜਾ ਰਣਜੀਤ ਸਿੰਘ ਨੂੰ ਕੇਵਲ ਸਿੱਖ ਧਰਮ ਨਾਲ ਪਿਆਰ ਸੀ ।
ਉੱਤਰ-
ਗ਼ਲਤ

6. ਮਹਾਰਾਜਾ ਰਣਜੀਤ ਸਿੰਘ ਸ਼ਰਾਬ ਨਾਲ ਬਹੁਤ ਨਫ਼ਰਤ ਕਰਦਾ ਸੀ ।
ਉੱਤਰ-
ਗ਼ਲਤ

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

7. ਮਹਾਰਾਜਾ ਰਣਜੀਤ ਸਿੰਘ ਨਾ ਸਿਰਫ਼ ਮਹਾਨ ਜੇਤੂ ਸੀ ਸਗੋਂ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ ।
ਉੱਤਰ-
ਠੀਕ

8. ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਲੋਕ ਸ਼ੇਰ-ਏ-ਪੰਜਾਬ ਦੇ ਨਾਂ ਨਾਲ ਯਾਦ ਕਰਦੇ ਹਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਕੀ ਵਿਸ਼ੇਸ਼ਤਾ ਸੀ ?
(i) ਉਹ ਬੜਾ ਮਿਹਨਤੀ ਅਤੇ ਫੁਰਤੀਲਾ ਸੀ
(ii) ਉਸ ਦਾ ਸੁਭਾਅ ਬਹੁਤ ਦਿਆਲੂ ਸੀ
(iii) ਉਹ ਅਨਪੜ ਪਰ ਸਿਆਣਾ ਸੀ
(iv) ਉੱਪਰ ਲਿਖੇ ਸਾਰੇ ।
ਉੱਤਰ-
(iv) ਉੱਪਰ ਲਿਖੇ ਸਾਰੇ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਨੂੰ ਕਿਸ ਘੋੜੇ ਨਾਲ ਵਿਸ਼ੇਸ਼ ਪਿਆਰ ਸੀ ?
(i) ਲੈਲੀ
(ii) ਸੈਲੀ
(iii) ਚੇਤਕ
(iv) ਉੱਪਰ ਲਿਖੇ ਸਾਰੇ ।
ਉੱਤਰ-
(i) ਲੈਲੀ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿ ਕੇ ਬੁਲਾਉਂਦੇ ਸਨ ?
(i) ਸਰਕਾਰ-ਏ-ਆਮ.
(ii) ਸਰਕਾਰ-ਏ-ਖ਼ਾਸ
(iii) ਸਰਕਾਰ-ਏ-ਖ਼ਾਲਸਾ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(iii) ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸ਼ਾਹੀ ਮੋਹਰ ‘ਤੇ ਕਿਹੜੇ ਸ਼ਬਦ ਅੰਕਿਤ ਸਨ ?
(i) ਫ਼ਤਿਹ ਧਰਮ
(ii) ਅਕਾਲ ਸਹਾਏ
(iii) ਫ਼ਤਿਹ ਦਰਸ਼ਨ
(iv) ਨਾਨਕ ਸਹਾਏ ।
ਉੱਤਰ-
(ii) ਅਕਾਲ ਸਹਾਏ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਤੇ ਕਿਹੜੇ ਸ਼ਬਦ ਉਕਰੇ ਸਨ ?
(i) ਨਾਨਕ ਸਹਾਇ
(ii) ਅਕਾਲ ਸਹਾਇ
(iii) ਗੋਬਿੰਦ ਸਹਾਇ
(iv) ਤੇਗ਼ ਸਹਾਇ ।
ਉੱਤਰ-
(ii) ਅਕਾਲ ਸਹਾਇ ।

PSEB 12th Class History Solutions Chapter 21 ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਸਭ ਤੋਂ ਪ੍ਰਸਿੱਧ ਵਿਦਵਾਨ ਕਿਹੜਾ ਸੀ ?
(i) ਸੋਹਣ ਲਾਲ ਸੁਰੀ
(ii) ਫ਼ਕੀਰ ਅਜ਼ੀਜ਼-ਉੱਦ-ਦੀਨ
(iii) ਰਾਜਾ ਧਿਆਨ ਸਿੰਘ
(iv) ਦੀਵਾਨ ਮੋਹਕਮ ਚੰਦ ।
ਉੱਤਰ-
(i) ਸੋਹਣ ਲਾਲ ਸੁਰੀ ।

ਪ੍ਰਸ਼ਨ 7.
ਪੰਜਾਬ ਦੇ ਕਿਹੜੇ ਸ਼ਾਸਕ ਨੂੰ ਸ਼ੇਰੇ-ਏ-ਪੰਜਾਬ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ ?
(i) ਮਹਾਰਾਜਾ ਰਣਜੀਤ ਸਿੰਘ ਨੂੰ
(ii) ਮਹਾਰਾਜਾ ਦਲੀਪ ਸਿੰਘ ਨੂੰ
(iii) ਮਹਾਰਾਜਾ ਸ਼ੇਰ ਸਿੰਘ ਨੂੰ
(iv) ਮਹਾਰਾਜਾ ਖੜਕ ਸਿੰਘ ਨੂੰ ।
ਉੱਤਰ-
(i) ਮਹਾਰਾਜਾ ਰਣਜੀਤ ਸਿੰਘ ਨੂੰ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ । ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ । ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ । ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ । ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ । ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ । ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਅਤੇ ਦਰਬਾਰ ਨੂੰ ‘ਦਰਬਾਰ ਖ਼ਾਲਸਾ’ ਜੀ ਕਹਿੰਦੇ ਸਨ । ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ ।ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ । ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਦੇ ਸ਼ਬਦ ਉਕਰੇ ਹੋਏ ਸਨ ।

1. ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ਵਿੱਚ ਅਟਲ ਵਿਸ਼ਵਾਸ ਸੀ । ਕੋਈ ਇੱਕ ਉਦਾਹਰਨਾਂ ਦਿਉ ।
2. ‘ਕੂਕਰ’ ਤੋਂ ਕੀ ਭਾਵ ਹੈ?
3. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਕੀ ਕਹਿੰਦੇ ਸਨ ?
4. ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਉੱਤੇ ਕਿਹੜੇ ਸ਼ਬਦ ਉਕਰੇ ਹੋਏ ਸਨ ?
5. ਮਹਾਰਾਜਾ ਰਣਜੀਤ ਸਿੰਘ ਦੇ ਸਿੱਕਿਆਂ ‘ਤੇ …………………….. ਤੇ …………………… ਦੇ ਸ਼ਬਦ ਅੰਕਿਤ ਸਨ ।
ਉੱਤਰ-
1. ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ ।
2. ਕੁਕਰ ਤੋਂ ਭਾਵ ਹੈ ਦਾਸ ਜਾਂ ਨੌਕਰ ।
3. ਮਹਾਰਾਜਾ ਰਣਜੀਤ ਸਿੰਘ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ ।
4. ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਸ਼ਬਦ ਉਕਰੇ ਹੋਏ ਸਨ ।
5. ਨਾਨਕ ਸਹਾਇ, ਗੋਬਿੰਦ ਸਹਾਇ ।

2. ਭਾਵੇਂ ਮਹਾਰਾਜਾ ਰਣਜੀਤ ਸਿੰਘ ਸਿੱਖ ਪੰਥ ਦਾ ਪੱਕਾ ਸ਼ਰਧਾਲੂ ਸੀ ਪਰ ਫਿਰ ਵੀ ਉਹ ਹੋਰਨਾਂ ਧਰਮਾਂ ਨੂੰ ਸਤਿਕਾਰ ਭਰੀ ਨਜ਼ਰ ਨਾਲ ਵੇਖਦਾ ਸੀ । ਉਹ ਧਾਰਮਿਕ ਪੱਖਪਾਤ ਅਤੇ ਫਿਰਕੂਪੁਣੇ ਤੋਂ ਕੋਹਾਂ ਦੂਰ ਸੀ । ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਕਿ ਇੱਕ ਸ਼ਕਤੀਸ਼ਾਲੀ ਅਤੇ ਚਿਰਸਥਾਈ ਸਾਮਰਾਜ ਦੀ ਸਥਾਪਨਾ ਲਈ ਸਾਰੇ ਧਰਮਾਂ ਦੇ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੈ । ਉਹ ਆਪਣੀ ਸਹਿਣਸ਼ੀਲਤਾ ਦੀ ਨੀਤੀ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੋਇਆ । ਉਸ ਦੇ ਰਾਜ ਵਿੱਚ ਨੌਕਰੀਆਂ ਯੋਗਤਾ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਨ । ਉਸ ਦੇ ਦਰਬਾਰ ਦੇ ਉੱਚ ਅਹੁਦਿਆਂ ਤੇ ਸਿੱਖ, ਹਿੰਦੂ, ਮੁਸਲਮਾਨ, ਡੋਗਰੇ ਅਤੇ ਯੂਰਪੀਅਨ ਲੱਗੇ ਹੋਏ ਸਨ । ਉਦਾਹਰਨ ਦੇ ਤੌਰ ‘ਤੇ ਉਸ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਮੁਸਲਮਾਨ, ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ, ਵਿੱਤ ਮੰਤਰੀ ਦੀਵਾਨ ਭਵਾਨੀਦਾਸ ਅਤੇ ਸੈਨਾਪਤੀ ਮਿਸਰ ਦੀਵਾਨ ਚੰਦ ਹਿੰਦੂ ਸਨ । ਇਸੇ ਤਰ੍ਹਾਂ ਜਨਰਲ ਵੈਂਤੂਰਾ, ਕੋਰਟ, ਗਾਰਡਨਰ ਆਦਿ ਯੂਰਪੀਅਨ ਸਨ ।

1. ਮਹਾਰਾਜਾ ਰਣਜੀਤ ਸਿੰਘ ਇੱਕ ਸਹਿਣਸ਼ੀਲ ਸ਼ਾਸਕ ਸੀ ? ਕਿਵੇਂ ?
2. ਧਿਆਨ ਸਿੰਘ ਡੋਗਰਾ ਕੌਣ ਸੀ ?
3. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਕੌਣ ਸੀ ?
4. ਦੀਵਾਨ ਭਵਾਨੀਦਾਸ ਕੌਣ ਸੀ ?
5. ਮਹਾਰਾਜਾ ਰਣਜੀਤ ਸਿੰਘ ਦਾ ਸੈਨਾਪਤੀ ………………………… ਸੀ ।
ਉੱਤਰ-
1. ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ।
2. ਧਿਆਨ ਸਿੰਘ ਡੋਗਰਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਸੀ ।
3. ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਸੀ ।
4. ਦੀਵਾਨ ਭਵਾਨੀਦਾਸ ਮਹਾਰਾਜਾ ਰਣਜੀਤ ਸਿੰਘ ਦਾ ਵਿੱਤ ਮੰਤਰੀ ਸੀ ।
5. ਮਿਸਰ ਦੀਵਾਨ ਚੰਦ ।

Leave a Comment