PSEB 5th Class EVS Solutions Chapter 13 ਤਰੁਟੀ ਰੋਗ

Punjab State Board PSEB 5th Class EVS Book Solutions Chapter 13 ਤਰੁਟੀ ਰੋਗ Textbook Exercise Questions and Answers.

PSEB Solutions for Class 5 EVS Chapter 13 ਤਰੁਟੀ ਰੋਗ

EVS Guide for Class 5 PSEB ਤਰੁਟੀ ਰੋਗ Textbook Questions and Answers

ਪੇਜ – 84

ਪ੍ਰਸ਼ਨ 1.
ਸਰੀਰ ਵਿੱਚ ਖੂਨ ਦੀ ਕਮੀ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ?
ਉੱਤਰ :
ਸਰੀਰ ਵਿੱਚ ਖੂਨ ਦੀ ਕਮੀ ਕਾਰਨ ਅਨੀਮੀਆ ਨਾਂ ਦਾ ਰੋਗ ਹੋ ਜਾਂਦਾ ਹੈ।

ਪ੍ਰਸ਼ਨ 2.
ਛੋਟੇ ਬੱਚਿਆਂ ਨੂੰ ਮਾਂ ਦਾ ਦੁੱਧ ਨਾ ਮਿਲਣ ਤੇ, ਹੋਣ ਵਾਲੇ ਕੁੱਝ ਤਰੁਟੀ ਰੋਗਾਂ ਦੇ ਨਾਂ ਲਿਖੋ।
ਉੱਤਰ :
ਮੈਰਾਸਮਸ ਅਤੇ ਕਵਾਸ਼ੀਅਰਕਰ।

PSEB 5th Class EVS Solutions Chapter 13 ਤਰੁਟੀ ਰੋਗ

ਪੇਜ-87

ਕਿਰਿਆ 1.
ਆਪਣੇ ਦਾਦਾ ਜੀ ਤੋਂ ਪੁਰਾਣੇ ਸਮੇਂ ਵਿੱਚ ਪਈ ਕਿਸੇ ਵੀ ਭੁੱਖ ਮਰੀ ਬਾਰੇ ਜਾਣਕਾਰੀ ਪ੍ਰਾਪਤ ਕਰੋ ਅਤੇ ਸਕੂਲ ਵਿੱਚ ਆਪਣੇ ਅਧਿਆਪਕ ਅਤੇ ਦੋਸਤਾਂ ਨਾਲ ਸਾਂਝੀ ਕਰੋ।
ਉੱਤਰ :
ਖੁਦ ਕਰੋ।

ਪ੍ਰਸ਼ਨ 3.
ਠੀਕ ਜਾਂ ਗਲਤ ਚੁਣੋ :
(ਉ) ਵਿਟਾਮਿਨ ਏ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਹੈ।
(ਅ) ਪੋਸ਼ਕ ਤੱਤ ਲੋਹੇ ਦੀ ਕਮੀ ਕਾਰਨ ਅਨੀਮੀਆ ਹੋ ਜਾਂਦਾ ਹੈ।
(ਈ) ਖੱਟੇ ਫਲਾਂ ਵਿੱਚ ਵਿਟਾਮਿਨ ਡੀ ਹੁੰਦਾ ਹੈ।
(ਸ) ਗਿੱਲੜ੍ਹ ਰੋਗ ਕਾਰਨ ਲੱਤਾਂ ਸੁੱਜ ਜਾਂਦੀਆਂ ਹਨ।
(ਹ) ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖ਼ੁਰਾਕ ਹੈ।
ਉੱਤਰ :
(ੳ) ✓
(ਆ) ✓
(ਈ) ✗
(ਸ) ✗
(ਹੀ) ✓

ਪੇਜ-88

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ :
(ਦੁੱਧ, ਸਮੁੰਦਰੀ ਭੋਜਨ, ਆਇਓਡੀਨ, ਵਿਟਾਮਿਨਸੀ, ਹੱਡੀਆਂ)
(ਉ) ਰਿਕੇਟਸ ਅਤੇ ਕਵਾਸ਼ੀਅਰਕਰ ………………………….. ਦੇ ਰੋਗ ਹਨ !
(ਆ) ………………………….. ਦੀ ਘਾਟ ਕਾਰਨ ਮਸੂੜਿਆਂ ਵਿੱਚੋਂ ਖੂਨ ਆਉਂਦਾ ਹੈ।
(ਈ) ਗਿੱਲੜ੍ਹ ਰੋਗ ………………………….. ਦੀ ਕਮੀ ਕਾਰਨ ਹੁੰਦਾ ਹੈ।
(ਸ) ਆਇਓਡੀਨ ਦੀ ਕਮੀ ………………………….. ਨਾਲੇ ਪੂਰੀ ਕੀਤੀ ਜਾਂਦੀ ਹੈ।
ਉੱਤਰ :
(ਉ) ਹੱਡੀਆਂ,
(ਅ) ਵਿਟਾਮਿਨ-ਸੀ,
(ੲ) ਆਇਓਡੀਨ,
(ਸ) ਸਮੁੰਦਰੀ ਭੋਜਨ।

PSEB 5th Class EVS Solutions Chapter 13 ਤਰੁਟੀ ਰੋਗ

ਪ੍ਰਸ਼ਨ 5.
ਤਰੁਟੀ ਰੋਗ ਕੀ ਹੁੰਦੇ ਹਨ?
ਉੱਤਰ :
ਸਰੀਰ ਵਿੱਚ ਕਿਸੇ ਜ਼ਰੂਰੀ ਪੋਸ਼ਕ ਤੱਤ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਤਰੁਟੀ ਰੋਗ ਕਿਹਾ ਜਾਂਦਾ ਹੈ ਜਿਵੇਂ-ਲੋਹੇ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ।

ਪ੍ਰਸ਼ਨ 6.
ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੋਸ਼ਕ ਤੱਤ ਹੁੰਦੇ ਹਨ?
ਉੱਤਰ :
ਸੰਤੁਲਿਤ ਭੋਜਨ ਵਿੱਚ ਸਾਰੇ ਹੀ ਪੋਸ਼ਕ ਤੱਤ ਹੁੰਦੇ ਹਨ, ਜਿਵੇਂ-ਚਰਬੀ, ਕਾਰਬੋਹਾਈਡੇਟਸ, ਵਿਟਾਮਿਨ, ਖਣਿਜ ਆਦਿ।

ਪ੍ਰਸ਼ਨ 7.
ਨਹੁੰਆਂ ਵਿੱਚ ਧੱਬੇ ਕਿਹੜੇ ਰੋਗ ਦੀ ਨਿਸ਼ਾਨੀ ਹੈ?
ਉੱਤਰ :
ਅਨੀਮੀਆ

ਪੇਜ – 89

ਕਿਰਿਆ 2.
ਵਿਦਿਆਰਥੀ ਆਪਣੇ ਘਰ ਵਿੱਚ ਖਾਣੇ ਦੀ ਇੱਕ ਹਫ਼ਤੇ ਦੀ ਸੂਚੀ ਬਣਾਉਣ।
PSEB 5th Class EVS Solutions Chapter 13 ਤਰੁਟੀ ਰੋਗ 3
ਉੱਤਰ :
ਖ਼ੁਦ ਕਰੋ।

ਕਿਰਿਆ 3.
ਇਸ ਪਾਠ ਵਿੱਚ ਪੜ੍ਹੇ ਤਰੁਟੀ ਰੋਗਾਂ ਸੰਬੰਧੀ ਹੇਠਾਂ ਲਿਖਿਆ ਖਾਕਾ ਪੂਰਾ ਕਰੋ :
PSEB 5th Class EVS Solutions Chapter 13 ਤਰੁਟੀ ਰੋਗ 4
ਉੱਤਰ :
PSEB 5th Class EVS Solutions Chapter 13 ਤਰੁਟੀ ਰੋਗ 5

PSEB 5th Class EVS Guide ਤਰੁਟੀ ਰੋਗ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਨਹੁੰਆਂ ਉੱਤੇ ਸਫੇਦ ਧੱਬੇ ………………………….. ਦੀ ਨਿਸ਼ਾਨੀ ਹਨ
(ਉ) ਅਨੀਮੀਆ
(ਅ) ਗਿਲੜ੍ਹ
(ਇ) ਸਕਰਵੀ
(ਸ) ਮਰਾਸਮਸ
ਉੱਤਰ :
(ਉ) ਅਨੀਮੀਆ

PSEB 5th Class EVS Solutions Chapter 13 ਤਰੁਟੀ ਰੋਗ

(ii) ਵਿਟਾਮਿਨ ਏ ਦੀ ਕਮੀ ਕਾਰਨ ………………………….. ਰੋਗ ਹੁੰਦਾ ਹੈ :
(ਉ) ਦੰਦਾਂ ਦਾ
(ਅ) ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਦਾ
(ਇ) ਹੱਡੀਆਂ ਦਾ
(ਸ) ਕੋਈ ਨਹੀਂ
ਉੱਤਰ :
(ਅ) ਅੱਖਾਂ ਦੀ ਰੌਸ਼ਨੀ ਖ਼ਰਾਬ ਹੋਣ ਦਾ

(iii) ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਗਲਤ ਹੈ
(ਉ) ਵਿਟਾਮਿਨ ਸਾਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ।
(ਅ) ਦੁੱਧ ਇੱਕ ਸੰਪੂਰਨ ਖ਼ੁਰਾਕ ਹੈ।
(ਇ) ਚਾਵਲ ਅਤੇ ਕਣਕ ਵਿੱਚ ਵਿਟਾਮਿਨ ਹੁੰਦੇ ਹਨ
(ਸ) ਖੰਡ ਅਤੇ ਸਟਾਰਚ ਮੁੱਖ ਕਾਰਬੋਹਾਈਡੇਟਸ ਹਨ।
ਉੱਤਰ :
(ਇ) ਚਾਵਲ ਅਤੇ ਕਣਕ ਵਿੱਚ ਵਿਟਾਮਿਨ ਹੁੰਦੇ ਹਨ

(iv) ਕਿਹੜਾ ਵਿਟਾਮਿਨ ਸੂਰਜ ਦੀ ਰੌਸ਼ਨੀ ਵਿੱਚੋਂ ਮਿਲਦਾ ਹੈ?
(ਉ) ਏ
(ਆ) ਬੀ
(ਈ) ਸੀ
(ਸ) ਡੀ।
ਉੱਤਰ :
(ਸ) ਡੀ।

(v) ਇੱਕ ਬੱਚੇ ਦੀਆਂ ਹੱਡੀਆਂ ਕੁੱਝ ਤੱਤਾਂ ਦੀ ਕਮੀ ਕਾਰਨ ਟੇਢੀਆਂ ਅਤੇ ਕਮਜ਼ੋਰ ਸਨ। ਉਸਨੂੰ ਕਿਹੜਾ ਰੋਗ ਹੋ ਸਕਦਾ ਹੈ?
(ਉ) ਗਿੱਲੜ
(ਅ) ਅਨੀਮੀਆ
(ਇ) ਰਿਕੇਟਸ
(ਸ) ਸਕਰਵੀ।
ਉੱਤਰ :
(ਇ) ਰਿਕੇਟਸ

PSEB 5th Class EVS Solutions Chapter 13 ਤਰੁਟੀ ਰੋਗ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਹੇ ਦੀ ਕਮੀ ਦੇ ਲੱਛਣ ਦੱਸੋ।
ਉੱਤਰ :
ਨਹੁੰਆਂ ’ਤੇ ਸਫੇਦ ਧੱਬੇ ਪੈ ਜਾਣਾ।

ਪ੍ਰਸ਼ਨ 2.
ਜੇ ਕਿਸੇ ਵਿਅਕਤੀ ਨੂੰ ਅਨੀਮੀਆ ਹੋਇਆ ਹੋਵੇ ਤਾਂ ਡਾਕਟਰ ਕੀ ਸੁਝਾਅ ਦਿੰਦਾ ਹੈ?
ਉੱਤਰ :
ਲੋਹੇ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਹਫ਼ਤੇ ਵਿੱਚ ਦੋ ਵਾਰੀ ਭੋਜਨ ਤੋਂ ਬਾਅਦ।

ਪ੍ਰਸ਼ਨ 3.
ਜੇ ਬੱਚੇ ਦੇ ਦੰਦਾਂ, ਹੱਡੀਆਂ ਵਿੱਚ ਸਮੱਸਿਆ ਹੋਵੇ ਤਾਂ ਕਿਸ ਚੀਜ਼ ਦੀ ਘਾਟ ਹੋਵੇਗੀ?
ਉੱਤਰ :
ਇਹ ਵਿਟਾਮਿਨ ਡੀ, ਕੈਲਸ਼ੀਅਮ ਅਤੇ ਫਾਸਫੋਰਸ ਦੀ ਘਾਟ ਕਾਰਨ ਹੋ ਸਕਦੀ ਹੈ।

3. ਖ਼ਾਲੀ ਥਾਂਵਾਂ ਭਰੋ :

(i) ਅੱਖਾਂ ਦੀ ਰੌਸ਼ਨੀ ਬਚਾਉਣ ਲਈ 9 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਵਿੱਚ ……………………….. ਦੀਆਂ ਬੂੰਦਾਂ ਪਿਲਾਈਆਂ ਜਾਂਦੀਆਂ ਹਨ।
(ii) ……………………….. ਪ੍ਰੋਟੀਨ ਊਰਜਾ ਕਮੀ ਵਾਲਾ ਰੋਗ ਹੈ।
(iii) ਸੂਰਜ ਦੀ ਰੌਸ਼ਨੀ ਵਿਚ ਬੈਠ ਕੇ ……………………….. ਦੀ ਘਾਟ ਤੋਂ ਬਚਿਆ ਜਾ ਸਕਦਾ ਹੈ।
(iv) ਵਿਟਾਮਿਨ ਸੀ ਦੀ ਕਮੀ ਕਾਰਨ ……………………….. ਰੋਗ ਹੁੰਦਾ ਹੈ।
(v) ਆਇਓਡੀਨ ਦੀ ਕਮੀ ਕਾਰਨ ……………………….. ਰੋਗ ਹੁੰਦਾ ਹੈ।
ਉੱਤਰ :
(i) ਵਿਟਾਮਿਨ ਏ,
(ii) ਮਰਾਸਮਸ ਅਤੇ ਕਵਾਸ਼ੀਆਰਕਰ,
(iii) ਵਿਟਾਮਿਨ ਡੀ,
(iv) ਸਕਰਵੀ,
(v) ਗਿਲੜ੍ਹ।

PSEB 5th Class EVS Solutions Chapter 13 ਤਰੁਟੀ ਰੋਗ

4. ਸਹੀ/ਗਲਤ :

(i) ਜੇ ਕਿਸੇ ਨੂੰ ਅਨੀਮੀਆ ਹੈ, ਤਾਂ ਇਹ ਆਇਓਡੀਨ ਦੀ ਘਾਟ ਕਾਰਨ ਹੈ।
(ii) ਖੱਟੇ ਫਲਾਂ ਵਿਚ ਵਿਟਾਮਿਨ ਸੀ ਹੁੰਦਾ ਹੈ।
(iii) ਲੋਹੇ ਦੀ ਕਮੀ ਨਾਲ ਅਨੀਮੀਆ ਹੁੰਦਾ ਹੈ।
(iv) ਵਿਟਾਮਿਨ ਏ ਦਾ ਸੰਬੰਧ ਅੱਖਾਂ ਦੀ ਰੌਸ਼ਨੀ ਨਾਲ ਹੈ।
ਉੱਤਰ :
(i) ਗ਼ਲਤ,
(ii) ਸਹੀ,
(iii) ਸਹੀ,
(iv) ਸਹੀ।

5. ਮਿਲਾਨ ਕਰੋ :

(i) ਵਿਟਾਮਿਨ ਏ – (ਉ) ਗਿੱਲੜ੍ਹ
(ii) ਲੋਹਾ – (ਅ) ਮਰਾਸਮਸ
(iii) ਪ੍ਰੋਟੀਨ ਊਰਜਾ – (ਬ) ਨਜ਼ਰ ਕਮਜ਼ੋਰ
(iv) ਆਇਓਡੀਨ – (ਸ) ਅਨੀਮੀਆ
(v) ਵਿਟਾਮਿਨ ਡੀ – (ਹ) ਹੱਡੀਆਂ
ਉੱਤਰ :
(i) (ਈ),
(ii) (ਸ),
(iii) (ਅ),
(iv) (ੳ),
(iv) (ਹ)।

PSEB 5th Class EVS Solutions Chapter 13 ਤਰੁਟੀ ਰੋਗ

6. ਦਿਮਾਗੀ ਕਸਰਤ (ਮਾਈਂਡ ਮੈਪਿੰਗ) :

PSEB 5th Class EVS Solutions Chapter 13 ਤਰੁਟੀ ਰੋਗ 1
ਉੱਤਰ :
PSEB 5th Class EVS Solutions Chapter 13 ਤਰੁਟੀ ਰੋਗ 2

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਇਕ ਸਾਰਨੀ ਬਣਾਓ ਜਿਸ ਵਿੱਚ ਪੰਜ ਤਰੁਟੀ ਰੋਗਾਂ ਦਾ ਨਾਂ ਤੇ ਕਾਰਨ ਦੱਸੇ ਹੋਣ।
ਉੱਤਰ :

ਰੋਗ ਕਾਰਨ
1. ਅੰਧਰਾਤਾ ਵਿਟਾਮਿਨ A ਦੀ ਘਾਟ
2. ਗਲੇ ਦੇ ਹੇਠਲੇ ਪਾਸੇ ਫੁੱਲ ਜਾਣਾ ਆਇਉਡੀਨ ਦੀ ਘਾਟ
3. ਸਕਰਵੀ ਵਿਟਾਮਿਨ C
4. ਰਿਕੇਟਸ ਵਿਟਾਮਿਨ D
5. ਅਨੀਮੀਆ ਲੋਹਾ

Leave a Comment