PSEB 6th Class Computer Notes Chapter 2 ਕੰਪਿਊਟਰ ਦੇ ਭਾਗ

This PSEB 6th Class Computer Notes Chapter 2 ਕੰਪਿਊਟਰ ਦੇ ਭਾਗ will help you in revision during exams.

PSEB 6th Class Computer Notes Chapter 2 ਕੰਪਿਊਟਰ ਦੇ ਭਾਗ

ਕੰਪਿਊਟਰ ਸਿਸਟਮ ਦੇ ਮੁੱਖ ਭਾਗਾਂ ਨਾਲ ਜਾਣ-ਪਛਾਣ (Introduction to Computer of Computer System)
ਕੰਪਿਊਟਰ ਸਾਰੇ ਡਾਟੇ ਨੂੰ ਦਿੱਤੀ ਗਈਆਂ ਹਿਦਾਇਤਾਂ ਅਨੁਸਾਰ ਪ੍ਰੋਸੈਸ ਕਰਦਾ ਹੈ ।ਇਹ ਗੁੰਝਲਦਾਰ ਕੰਮਾਂ ਨੂੰ ਵੀ ਆਸਾਨੀ ਨਾਲ ਤੇਜ਼ੀ ਨਾਲ ਅਤੇ ਸ਼ੁੱਧਤਾ ਨਾਲ ਹੱਲ ਕਰਦਾ ਹੈ । ਕੰਪਿਊਟਰ ਦੀਆਂ ਮੁੱਖ ਪੰਜ ਗਤੀਵਿਧੀਆਂ ਹੁੰਦੀਆਂ ਹਨ-

 1. ਇਹ ਡਾਟਾ ਅਤੇ ਹਿਦਾਇਤਾਂ ਸਵੀਕਾਰ ਕਰਦਾ ਹੈ ।
 2. ਇਹ ਡਾਟਾ ਸਟੋਰ ਕਰਦਾ ਹੈ ।
 3. ਇਹ ਡਾਟੇ ਨੂੰ ਹਿਦਾਇਤਾਂ ਅਨੁਸਾਰ ਪ੍ਰੋਸੈਸ ਕਰਦਾ ਹੈ ।
 4. ਇਹ ਲੋੜੀਂਦੀ ਸ਼ੇਪ ਵਿੱਚ ਨਤੀਜਾ ਜਾਂ ਆਊਟਪੁੱਟ ਦਿੰਦਾ ਹੈ ।
 5. ਇਹ ਆਪਣੀਆਂ ਅੰਦਰੂਨੀ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਹੈ ।

PSEB 6th Class Computer Notes Chapter 2 ਕੰਪਿਊਟਰ ਦੇ ਭਾਗ 1

PSEB 6th Class Computer Notes Chapter 2 ਕੰਪਿਊਟਰ ਦੇ ਭਾਗ

ਕੰਪਿਊਟਰ ਕਿਵੇਂ ਕੰਮ ਕਰਦਾ ਹੈ ? (How does Computer Work ?)
1. ਇਨਪੁੱਟ – ਇਹ ਕੰਪਿਊਟਰ ਸਿਸਟਮ ਵਿੱਚ ਡਾਟਾ ਅਤੇ ਪ੍ਰੋਗਰਾਮ ਦਾਖ਼ਲ ਕਰਨ ਦੀ ਪ੍ਰਕਿਰਿਆ (procedure) ਹੈ । ਅਸੀਂ ਜਾਣਦੇ ਹਾਂ ਕਿ ਕੰਪਿਊਟਰ ਇੱਕ ਇਲੈੱਕਨਿਕ ਮਸ਼ੀਨ ਹੈ । ਇਹ ਇਨਪੁੱਟ ਦੇ ਤੌਰ ‘ਤੇ ਡਾਟਾ ਅਤੇ ਹਿਦਾਇਤਾਂ ਸਵੀਕਾਰ ਕਰਦਾ ਹੈ ।

2. ਪ੍ਰੋਸੈਸਿੰਗ – ਇਨਪੁੱਟ ਪ੍ਰਾਪਤ ਹੋਣ ਤੋਂ ਬਾਅਦ ਕੰਪਿਊਟਰ ਪ੍ਰਾਪਤ ਹੋਏ ਡਾਟਾ ‘ਤੇ ਕਾਰਵਾਈ ਕਰਦਾ ਹੈ । ਪ੍ਰਾਪਤ ਹੋਏ ਡਾਟਾ ਤੇ ਅਰਥਮੈਟਿਕ (arithmetic) ਅਤੇ ਲੌਜਿਕਲ (logical) ਗਤੀਵਿਧੀਆਂ ਨੂੰ ਕਰਨ ਦੀ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ ।

3. ਆਊਟਪੁੱਟ – ਡਾਟੇ ਤੋਂ ਲਾਭਦਾਇਕ ਸੂਚਨਾ (meaningful information) ਪ੍ਰਾਪਤ ਕਰਨ ਦੀ ਕਿਰਿਆ ਨੂੰ ਆਊਟਪੁੱਟ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਪ੍ਰੋਸੈਸਿੰਗ ਤੋਂ ਬਾਅਦ ਕੰਪਿਊਟਰ ਰਾਹੀਂ ਉਤਪੰਨ (produce) ਕੀਤੀ ਗਈ ਆਊਟਪੁੱਟ ਨੂੰ ਕੰਪਿਊਟਰ ਦੇ ਅੰਦਰ ਜਿਸ ਜਗ੍ਹਾ ‘ਤੇ ਸਾਂਭਿਆ (save) ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 2
4. ਸਟੋਰੇਜ – ਡਾਟਾ ਅਤੇ ਹਿਦਾਇਤਾਂ ਨੂੰ ਪੱਕੇ ਤੌਰ ‘ਤੇ ਸੁਰੱਖਿਅਤ ਕਰਨ ਦੀ ਪ੍ਰਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ । ਕੰਪਿਊਟਰ ਸਿਸਟਮ ਵਿੱਚ ਅਸਲ ਪ੍ਰੋਸੈਸਿੰਗ (actual processing) ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਇਸ ਨੂੰ ਡਾਟਾ ਇਨਪੁੱਟ ਕਰਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕੰਪਿਊਟਰ ਦੇ ਸੈਂਟਰਲ ਪ੍ਰੋਸੈੱਸਿੰਗ ਯੂਨਿਟ (CPU) ਦੀ ਸੈਂਸਿੰਗ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ । ਇਸ ਲਈ ਸੀ.ਪੀ.ਯੂ. ਨੂੰ ਉਸ ਦੀ ਰਫ਼ਤਾਰ ਅਨੁਸਾਰ ਡਾਟਾ ਮੁਹੱਈਆ ਕਰਵਾਉਣਾ ਪੈਂਦਾ ਹੈ । ਇਹ ਡਾਟਾ ਅਤੇ ਹਿਦਾਇਤਾਂ ਨੂੰ ਸਟੋਰ ਕਰਨ ਲਈ ਥਾਂ ਉਪਲੱਬਧ ਕਰਾਉਂਦਾ ਹੈ । ਸਟੋਰੇਜ ਯੂਨਿਟ ਹੇਠਾਂ ਲਿਖੇ ਅਨੁਸਾਰ ਮੁੱਖ ਕੰਮ ਕਰਦਾ ਹੈ-

 • ਪ੍ਰੋਸੈਸਿੰਗ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਰਾ ਡਾਟਾ ਅਤੇ ਹਿਦਾਇਤਾਂ ਇਸ ਜਗ੍ਹਾ ਵਿੱਚ ਸਟੋਰ ਹੁੰਦੀਆਂ ਹਨ ।
 • ਪ੍ਰੋਸੈਸਿੰਗ ਦੇ ਵਿਚਕਾਰਲੇ (intermediate) ਨਤੀਜੇ ਵੀ ਇਸ ਜਗ੍ਹਾ ਵਿੱਚ ਸਟੋਰ ਹੁੰਦੇ ਹਨ ।

ਸੀ. ਪੀ. ਯੂ. ਦਾ ਬਲਾਕ ਡਾਇਆਗ੍ਰਾਮ (Block Diagram of Computer)
ਸੀ.ਪੀ.ਯੂ. ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਅਤੇ ਇਹ ਕੰਪਿਊਟਰ ਸਿਸਟਮ ਦਾ ਸਭ ਤੋਂ ਮਹੱਤਵਪੂਰਨ ਭਾਗ ਹੁੰਦਾ ਹੈ । ਜਿਵੇਂ ਕਿ ਅਸੀਂ ਪੜ੍ਹਿਆ ਹੈ ਕਿ ਅਸੀਂ ਕੰਪਿਊਟਰ ਸਿਸਟਮ ਨੂੰ ਸਭ ਤੋਂ ਪਹਿਲਾਂ ਇਨਪੁੱਟ ਦਿੰਦੇ ਹਾਂ, ਇਸ ਤੋਂ ਬਾਅਦ ਡਾਟਾ ਪ੍ਰੋਸੈਸ ਹੁੰਦਾ ਹੈ ਅਤੇ ਅੰਤ ਵਿੱਚ ਅਸੀਂ ਆਊਟਪੁੱਟ ਪ੍ਰਾਪਤ ਕਰਦੇ ਹਾਂ । ਬਲਾਕ ਡਾਇਆਗ੍ਰਾਮ ਉਹ ਚਿੱਤਰ ਹੈ ਜੋ ਕੰਪਿਊਟਰ ਦੇ ਕੰਮ ਕਰਨ ਦੇ ਢੰਗ ਨੂੰ ਦਰਸਾਉਂਦਾ ਹੈ । ਇਸ ਵਿੱਚ ਤਿੰਨ ਭਾਗ ਦਰਸਾਏ ਜਾਂਦੇ ਹਨ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 3

ਸੈਂਟਰਲ ਪ੍ਰੋਸੈਸਿੰਗ ਦੇ ਭਾਗ (Parts of Central Processing)
ਬਲਾਕ ਡਾਇਆਗ੍ਰਾਮ ਉਹ ਚਿੱਤਰ ਹੈ ਜੋ ਕੰਪਿਊਟਰ ਦੇ ਕੰਮ ਕਰਨ ਦੇ ਢੰਗ ਨੂੰ ਦਰਸਾਉਂਦਾ ਹੈ । ਇਸ ਵਿੱਚ ਤਿੰਨ ਭਾਗ ਦਰਸਾਏ ਜਾਂਦੇ ਹਨ ।
ਸੀ.ਪੀ.ਯੂ. ਦੇ ਤਿੰਨ ਭਾਗ ਹੁੰਦੇ ਹਨ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 4
1. ਮੈਮਰੀ ਯੂਨਿਟ (Memory Unit) – ਮੈਮਰੀ ਯੂਨਿਟ ਕੰਪਿਊਟਰ ਸਿਸਟਮ ਦਾ ਉਹ ਭਾਗ ਹੈ ਜਿੱਥੇ ਪ੍ਰੋਸੈਸਿੰਗ ਲਈ ਡਾਟਾ ਅਤੇ ਹਿਦਾਇਤਾਂ (instructions) ਨੂੰ ਰੱਖਿਆ ਜਾਂਦਾ ਹੈ । ਭਾਵੇਂ ਕਿ ਇਹ ਸੀ.ਪੀ.ਯੂ. ਦੇ ਨਾਲ ਬਹੁਤ ਨਜ਼ਦੀਕੀ ਸੰਬੰਧ ਰੱਖਦਾ ਹੈ ਪਰ ਅਸਲ ਵਿੱਚ ਇਹ ਉਸ ਤੋਂ ਵੱਖਰਾ ਹੁੰਦਾ ਹੈ । ਸੀ.ਪੀ.ਯੂ. ਨਾਲ ਸੰਬੰਧਤ ਮੈਮਰੀ ਨੂੰ ਪ੍ਰਾਇਮਰੀ ਸਟੋਰੇਜ ਜਾਂ ਪ੍ਰਾਇਮਰੀ ਮੈਮਰੀ ਵੀ ਕਿਹਾ ਜਾਂਦਾ ਹੈ । ਅਸੀਂ ਫ਼ਲਾਪੀ-ਡਿਸਕ, ਹਾਰਡ-ਡਿਸਕ ਜਾਂ ਸੀ.ਡੀ.-ਡੀ.ਵੀ.ਡੀ. ਰੋਮ ਰਾਹੀਂ ਜੋ ਵੀ ਸੋਫਟਵੇਅਰ ਕੰਪਿਊਟਰ ਸਿਸਟਮ ਤੇ ਲੋਡ ਕਰਦੇ ਹਾਂ ਪਹਿਲਾਂ ਇਹ ਮੁੱਖ ਮੈਮਰੀ ਵਿੱਚ ਸਟੋਰ ਹੁੰਦਾ ਹੈ । ਕੰਪਿਊਟਰ
ਸਿਸਟਮ ਦੇ ਅੰਦਰ ਦੋ ਕਿਸਮਾਂ ਦੀਆਂ ਕੰਪਿਊਟਰ ਮੈਮਰੀਜ਼ ਹੁੰਦੀਆਂ ਹਨ :

2. ਕੰਟਰੋਲ ਯੂਨਿਟ (Control Unit) – ਕੰਟਰੋਲ ਯੂਨਿਟ ਨੂੰ ਨਿਯੰਤਰਨ ਪ੍ਰਣਾਲੀ (Control System) ਜਾਂ ਕੇਂਦਰੀ ਕੰਟਰੋਲਰ (Central Controller) ਵੀ ਕਿਹਾ ਜਾਂਦਾ ਹੈ । ਇਹ ਕੰਪਿਊਟਰ ਸਿਸਟਮ ਦੇ ਵੱਖਰੇ-ਵੱਖਰੇ ਉਪਕਰਨਾਂ (devices) ਨੂੰ ਦਿਸ਼ਾ-ਨਿਰਦੇਸ਼ ਦਿੰਦਾ ਹੈ, ਜਿਵੇਂ ਕਿ ਇਨਪੁੱਟ ਪ੍ਰਾਪਤ ਕਰਨਾ, ਪ੍ਰਾਸੈਸਿੰਗ ਲਈ ਡਾਟਾ ਨੂੰ ਸਟੋਰ ਕਰਨ ਦੀ ਹਿਦਾਇਤ ਦੇਣਾ ਅਤੇ ਨਤੀਜੇ ਪੈਦਾ ਕਰਨਾ । ਇਹ ਕਿਸੇ ਪ੍ਰੋਗਰਾਮ ਵਿੱਚ ਹਿਦਾਇਤਾਂ ਨੂੰ ਇੱਕ-ਇੱਕ ਕਰਕੇ ਪੜ੍ਹਦਾ ਹੈ, ਉਸਦਾ ਅਨੁਵਾਦ (decode) ਕਰਦਾ ਹੈ ਅਤੇ ਇੱਕ ਲੜੀ ਅਨੁਸਾਰ ਕੰਪਿਊਟਰ ਸਿਸਟਮ ਨੂੰ ਦੂਜੇ ਭਾਗਾਂ ਨੂੰ ਕੰਟਰੋਲ ਕਰਦਾ ਹੈ । ਇਸ ਦੇ ਕੰਮ ਅੱਗੇ ਲਿਖੇ ਅਨੁਸਾਰ ਹਨ-

 1. ਹਿਦਾਇਤਾਂ ਲਈ ਕੋਡ ਨੂੰ ਪੜ੍ਹਨਾ ।
 2. ਦਿੱਤੇ ਗਏ ਕੋਡ ਨੂੰ ਹਿਦਾਇਤਾਂ ਦੇਣ ਲਈ ਅਨੁਵਾਦ ਕਰਨਾ ।
 3. ਏ ਐੱਲ.ਯੂ. ਨੂੰ ਜ਼ਰੂਰੀ ਡਾਟਾ ਮੁਹੱਈਆ ਕਰਵਾਉਣਾ ।
 4. ਅਰਥਮੈਟਿਕ ਲੌਜਿਕ ਯੂਨਿਟ (Arithmetic and Logic Unit) – ਇਹ ਯੂਨਿਟ ਅੰਕ-ਗਣਿਤ (arithmetic) ਅਤੇ ਲੌਜਿਕਲ (logical) ਕੰਮ ਕਰਦਾ ਹੈ । ਏ ਐੱਲ ਯੂ. ਨੂੰ ਕੰਪਿਊਟਰ ਸਿਸਟਮ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦਾ ਬਿਲਡਿੰਗ ਬਲਾਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਬਲਾਕ ਵਿੱਚ ਹਦਾਇਤਾਂ ਦਾ ਪਾਲਣ ਹੁੰਦਾ ਹੈ । ਏ ਐੱਲ.ਯੂ. ਹੇਠਾਂ ਲਿਖੇ ਅਨੁਸਾਰ ਕੰਮ ਕਰਦਾ ਹੈ :
  • ਪੂਰਨ-ਅੰਕ (Integer) ਅਰਥਮੈਟਿਕ ਫੰਕਸ਼ਨ (ਜਿਵੇਂ ਕਿ ਜੋੜ, ਘਟਾਓ, ਗੁਣਾਂ, ਭਾਗ)
  • ਬਿਟ-ਵਾਇਜ਼ ਲਾਜਿਕ ਫੰਕਸ਼ਨਜ਼ (ਤੋਂ ਘੱਟ, ਤੋਂ ਵੱਧ, ਬਰਾਬਰ)

PSEB 6th Class Computer Notes Chapter 2 ਕੰਪਿਊਟਰ ਦੇ ਭਾਗ

ਕੰਪਿਊਟਰ ਮੈਮਰੀ ਦੀਆਂ ਕਿਸਮਾਂ (Types of Computer Memories)
(i) ਪ੍ਰਾਇਮਰੀ ਮੈਮਰੀ (Primary Memory)
(ii) ਸੈਕੰਡਰੀ ਮੈਮਰੀ (Secondary Memory)
PSEB 6th Class Computer Notes Chapter 2 ਕੰਪਿਊਟਰ ਦੇ ਭਾਗ 5
(i) ਪ੍ਰਾਇਮਰੀ ਮੈਮਰੀ (Primary Memory) – ਇਮਰੀ ਮੈਮਰੀ ਨੂੰ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ । ਇਹ ਦੋ ਤਰ੍ਹਾਂ ਦੀ ਹੁੰਦੀ ਹੈ-ਰੈਮ (RAM) ਅਤੇ ਰੋਮ (ROM) ਕੰਪਿਊਟਰ ਸਿਸਟਮ ਵਿੱਚ ਸੀ.ਪੀ.ਯੂ. ਸਿੱਧੇ ਤੌਰ ‘ਤੇ ਮੁੱਖ ਮੈਮਰੀ ਤੱਕ ਪਹੁੰਚ ਕਰਦਾ ਹੈ । ਸੀ.ਪੀ.ਯੂ. ਜ਼ਰੂਰਤ ਅਨੁਸਾਰ ਇਸ ਮੈਮਰੀ ਵਿੱਚ ਸਟੋਰ ਹਿਦਾਇਤਾਂ ਨੂੰ ਪੜ੍ਹਦਾ ਹੈ ਅਤੇ ਲਾਗੂ (execute) ਕਰਦਾ ਹੈ ।

1. ਰੈਮ (RAM) – ਰੈਮ ਦੀ ਵਰਤੋਂ ਕੰਪਿਊਟਰ ਰਾਹੀਂ ਡਾਟਾ ਨੂੰ ਆਰਜ਼ੀ ਤੌਰ ਤੇ ਸਟੋਰ ਕਰਨ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਡਾਟਾ ਅਸੀਂ ਇਨਪੁੱਟ ਕਰਦੇ ਹਾਂ । ਜਿਵੇਂ ਹੀ ਕੰਪਿਊਟਰ ਸਿਸਟਮ ਨੂੰ ਸਵਿੱਚ ਆਫ਼ (switch off) ਕੀਤਾ ਜਾਂਦਾ ਹੈ ਜਾਂ ਅਚਾਨਕ ਬਿਜਲੀ ਦੇ ਬੰਦ (power failure) ਹੋਣ ਦੀ ਹਾਲਤ ਵਿੱਚ ਰੈਮ ਵਿੱਚ ਪਿਆ ਸਾਰਾ ਡਾਟਾ ਨਸ਼ਟ (delete) ਹੋ ਜਾਂਦਾ ਹੈ । ਇਸ ਲਈ ਇਸ ਨੂੰ ਵੋਲਾਟਾਈਲ (volatile) ਮੈਮਰੀ ਵੀ ਕਹਿੰਦੇ ਹਨ ।

2. ਰੋਮ (ROM) – ਇਸ ਤੋਂ ਉਲਟ ਰੋਮ ਵਿੱਚ ਉਹ ਸਾਰੀਆਂ ਹਦਾਇਤਾਂ ਅਤੇ ਸੂਚਨਾਵਾਂ ਸਟੋਰ ਹੁੰਦੀਆਂ ਹਨ ਜੋ ਇਕ ਕੰਪਿਊਟਰ ਨੂੰ ਸ਼ੁਰੂ ਹੋਣ ਲਈ ਜ਼ਰੂਰੀ ਹੁੰਦੀਆਂ ਹਨ । ਕੰਪਿਊਟਰ ਸਿਸਟਮ ਦੇ ਵਿੱਚ ਆਫ਼ (switch off) ਜਾਂ ਅਚਾਨਕ ਬਿਜਲੀ ਦੇ ਬੰਦ (power failure) ਹੋਣ ਦੀ ਹਾਲਤ ਵਿੱਚ ਰੋਮ ਵਿੱਚ ਪਿਆ ਸਾਰਾ ਡਾਟਾ ਨਸ਼ਟ ਨਹੀਂ ਹੁੰਦਾ ਹੈ ਪਰ ਰੋਮ ਨੂੰ ਰੀ-ਪ੍ਰੋਗਰਾਮ ਕੀਤਾ ਜਾ ਸਕਦਾ ਹੈ । ਪ੍ਰਾਇਮਰੀ ਮੈਮਰੀ ਦੀ ਸਟੋਰੇਜ ਸਮਰੱਥਾ ਸੀਮਿਤ (limited) ਹੁੰਦੀ ਹੈ । ਇਸਦੀ ਕੀਮਤ ਜ਼ਿਆਦਾ ਹੁੰਦੀ ਹੈ । ਇਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਹੀਂ ਲਿਜਾਈ ਜਾ ਸਕਦੀ ਹੈ ।

 • ਰੈਮ (RAM) ਦਾ ਪੂਰਾ ਨਾਮ ਰੈਂਡਮ ਅਕਸੈਸ ਮੈਮਰੀ ਹੈ ।
 • ਰੋਮ (ROM) ਦਾ ਪੂਰਾ ਨਾਮ ਰੀਡ ਓਨਲੀ ਮੈਮਰੀ ਹੈ ।

(ii) ਸੈਕੰਡਰੀ ਮੈਮਰੀ (Secondary Memory) – ਸੈਕੰਡਰੀ ਮੈਮਰੀ ਨੂੰ ਸਹਾਇਕ ਮੈਮਰੀ (auxilary memory) ਵੀ ਕਿਹਾ ਜਾਂਦਾ ਹੈ । ਇਸ ਵਿੱਚ ਉਹ ਸਾਰਾ ਡਾਟਾ ਸਟੋਰ ਹੁੰਦਾ ਹੈ ਜੋ ਮੌਜੂਦਾ ਸਮੇਂ ਵਿੱਚ ਕੰਪਿਊਟਰ ਦੀ ਮੁੱਢਲੀ ਸਟੋਰੇਜ ਜਾਂ ਮੇਨ ਮੈਮਰੀ ਵਿੱਚ ਨਹੀਂ ਹੁੰਦਾ ਹੈ । ਇਹ ਕੰਪਿਊਟਰ ਸਿਸਟਮ ਦੀ ਅਜਿਹੀ ਮੈਮਰੀ ਹੈ ਜਿਸ ਨਾਲ ਸੀ.ਪੀ.ਯੂ. ਦਾ ਸਿੱਧਾ ਸੰਪਰਕ ਨਹੀਂ ਹੁੰਦਾ ਹੈ । ਇਸ ਦੀ ਵਰਤੋਂ ਡਾਟਾ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਲਈ ਹੁੰਦੀ ਹੈ ਅਤੇ ਬਿਜਲੀ ਜਾਣ ‘ਤੇ ਵੀ ਇਸ ਵਿੱਚ ਸਟੋਰ ਕੀਤਾ ਡਾਟਾ ਨਸ਼ਟ ਨਹੀਂ ਹੁੰਦਾ ਹੈ । ਇਸ ਲਈ ਇਸ ਨੂੰ ਨਾਨ-ਵੋਲਾਟਾਈਲ (NonVolatile) ਮੈਮਰੀ ਵੀ ਕਿਹਾ ਜਾਂਦਾ ਹੈ । ਹਾਰਡ ਡਿਸਕ ਸੈਕੰਡਰੀ ਮੈਮਰੀ ਦੀ ਇੱਕ ਵਧੀਆ ਉਦਾਹਰਨ ਹੈ ਜੋ ਕਿ ਕੰਪਿਊਟਰ ਸਿਸਟਮ ਵਿੱਚ ਪੱਕੇ ਤੌਰ `ਤੇ ਲੱਗੀ ਹੁੰਦੀ ਹੈ । ਇਸ ਤੋਂ ਇਲਾਵਾ ਸੀ.ਡੀ., ਡੀ.ਵੀ.ਡੀ. ਜਾਂ ਯੂ.ਐੱਸ.ਬੀ. ਐੱਨ-ਡਰਾਈਵ ਵੀ ਸੈਕੰਡਰੀ ਮੈਮਰੀ ਦੀਆਂ ਉਦਾਹਰਨਾਂ ਹਨ । ਇਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਹੈ । ਇਸ ਦੀ ਸਟੋਰੇਜ ਸਮਰੱਥਾ ਜ਼ਿਆਦਾ ਹੁੰਦੀ ਹੈ । ਇਹ ਆਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੱਕ ਲਿਜਾਈ ਜਾ ਸਕਦੀ ਹੈ ।

ਪ੍ਰਾਇਮਰੀ ਅਤੇ ਸੈਕੰਡਰੀ ਮੈਮਰੀ ਵਿੱਚ ਅੰਤਰ (Difference between Primary and Secondary Memory)-

ਪ੍ਰਾਇਮਰੀ ਮੈਮਰੀ (Primary Memory) ਸੈਕੰਡਰੀ ਮੈਮਰੀ (Secondary Memory)
(i) ਇਹ CPU ਦੁਆਰਾ ਸਿੱਧਾ Access ਕੀਤੀ ਜਾ ਸਕਦੀ ਹੈ । (i) ਇਹ CPU ਦੁਆਰਾ ਸਿੱਧੀ Access ਨਹੀਂ ਕੀਤੀ ਜਾ ਸਕਦੀ ।
(ii) ਇਸ ਦੀ ਸਟੋਰ ਕਰਨ ਦੀ ਤਾਕਤ ਘੱਟ ਹੈ । (ii) ਇਸ ਦੀ ਸਟੋਰ ਕਰਨ ਦੀ ਤਾਕਤ ਜ਼ਿਆਦਾ ਹੈ ।
(iii) Access ਸਪੀਡ ਬਹੁਤ ਤੇਜ਼ ਹੈ । (iii) Access ਸਪੀਡ ਧੀਮੀ ਹੈ ।
(iv) ਕੰਪਿਊਟਰ RAM ਅਤੇ ROM ਤੋਂ ਬਿਨਾਂ ਕੰਮ ਨਹੀਂ ਕਰ ਸਕਦਾ । (iv) ਕੰਪਿਊਟਰ ਸਿਰਫ਼ ਇਕ ਮੈਮਰੀ ਨਾਲ ਵੀ ਕੰਮ ਕਰ ਸਕਦਾ ਹੈ , ਜਿਵੇਂ Floppy Disk ਜਾਂ ਹਾਰਡ ਡਿਸਕ ਆਦਿ ।
(v) ਇਹ ਮਹਿੰਗੀ ਹੁੰਦੀ ਹੈ । (v) ਮੁੱਢਲੀ ਮੈਮਰੀ ਤੋਂ ਇਹ ਮੈਮਰੀ ਸਸਤੀ ਹੁੰਦੀ ਹੈ ।
(vi) ਇਸ ਵਿੱਚ ਕੋਈ ਵੀ ਬਾਹਰੀ ਯੰਤਰ ਵਰਤੋਂ ਲਈ ਨਹੀਂ ਜੁੜਿਆ ਹੁੰਦਾ । (vi) ਆਮ ਤੌਰ ‘ਤੇ ਇਸ ਵਿੱਚ ਬਾਹਰੀ ਯੰਤਰ ਜੁੜੇ ਹੁੰਦੇ ਹਨ ।
(vii) ਇਹ Random Access Type ਦੀ ਹੁੰਦੀ ਹੈ । (vii) ਇਹ Random ਜਾਂ Sequence Access ਦੋਵੇਂ ਤਰ੍ਹਾਂ ਦੀ ਹੁੰਦੀ ਹੈ ।

ਕੰਪਿਊਟਰ ਦੀਆਂ ਕਿਸਮਾਂ (Categories of Computer)
ਕੰਪਿਊਟਰ ਨੂੰ ਉਦੇਸ਼ (objective), ਕਾਰਜ ਪ੍ਰਣਾਲੀ ( Functioning) ਅਤੇ ਆਕਾਰ ਦੇ ਆਧਾਰ ‘ਤੇ ਵੰਡਿਆ ਜਾਂਦਾ ਹੈ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 6
ਕੰਪਿਊਟਰ ਨੂੰ ਮਾਈਕ੍ਰੋ ਕੰਪਿਊਟਰ, ਪਰਸਨਲ ਕੰਪਿਊਟਰ, ਮਿੰਨੀ ਕੰਪਿਊਟਰ, ਮੇਨ ਫਰੇਮ ਕੰਪਿਊਟਰ ਅਤੇ ਸੁਪਰ ਕੰਪਿਊਟਰ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 7
ਮਾਈਕ ਕੰਪਿਊਟਰ (ਪਰਸਨਲ ਕੰਪਿਊਟਰ) [Micro Computer (Personal Computer)]
ਮਾਈਕ ਕੰਪਿਊਟਰ ਵਰਤੇ ਜਾਣ ਵਾਲੇ ਸਭ ਤੋਂ ਆਮ ਕਿਸਮ ਦੇ ਕੰਪਿਊਟਰ ਹਨ । ਇਹ ਸਭ ਤੋਂ ਆਮ ਕਿਸਮ ਦੇ ਕੰਪਿਊਟਰ ਹਨ । ਇਹਨਾਂ ਵਿੱਚ ਆਮ ਕੰਮਾਂ ਵਾਸਤੇ ਕਾਫੀ ਸਮਰੱਥਾ, ਮੈਮਰੀ ਅਤੇ ਕੰਪਿਊਟਿੰਗ ਪਾਵਰ ਹੁੰਦੀ ਹੈ । ਇਹਨਾਂ ਦੀ ਕੀਮਤ ਘੱਟ ਹੁੰਦੀ ਹੈ ! ਸਾਡੇ ਦੇਖਣ ਵਿੱਚ ਸਭ ਤੋਂ ਜ਼ਿਆਦਾ ਕੰਪਿਊਟਰ ਇਸੀ ਵਰਗ ਦੇ ਹੁੰਦੇ ਹਨ । ਇਹਨਾਂ ਦੀ ਵਰਤੋਂ ਕੰਮ ਵਾਲੇ ਸਥਾਨਾਂ, ਘਰਾਂ, ਸਕੂਲਾਂ, ਦੁਕਾਨਾਂ, ਹਸਪਤਾਲਾਂ ਆਦਿ ਵਿੱਚ ਹੁੰਦੀ ਹੈ ।

PSEB 6th Class Computer Notes Chapter 2 ਕੰਪਿਊਟਰ ਦੇ ਭਾਗ

ਮਿੰਨੀ ਕੰਪਿਊਟਰ (Mini Computer)
ਮਿੰਨੀ ਕੰਪਿਊਟਰ ਮਲਟੀ-ਯੂਜ਼ਰਾਂ ਦੀ ਸ਼੍ਰੇਣੀ ਨਾਲ ਸੰਬੰਧਿਤ ਹੈ । ਇਹ ਅਜਿਹਾ ਕੰਪਿਊਟਰ ਸਿਸਟਮ ਹੈ ਜਿਸ ਵਿੱਚ ਇੱਕ ਆਮ ਵੱਡੇ ਕੰਪਿਊਟਰ ਵਾਲੀਆਂ ਸਾਰੀਆਂ ਖੂਬੀਆਂ ਹੁੰਦੀਆਂ ਹਨ ਪਰ ਇਹ ਆਕਾਰ ਵਿੱਚ ਉਸ ਨਾਲੋਂ ਛੋਟਾ ਹੁੰਦਾ ਹੈ । ਮਿੰਨੀ ਕੰਪਿਉਟਰਜ਼ ਦੀ ਵਰਤੋਂ ਵਿਗਿਆਨਿਕ ਕੰਮਾਂ ਵਿੱਚ ਕੀਤੀ ਜਾਂਦੀ ਹੈ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 8

ਮੇਨ-ਫਰੇਮ ਕੰਪਿਊਟਰ (Main-frame Computer)
ਇਹ ਕੰਪਿਊਟਰ ਬਹੁਤ ਵੱਡੀ ਮਾਤਰਾ ਵਿੱਚ ਡਾਟਾ ਨੂੰ ਸੰਭਾਲਣ ਅਤੇ ਤੇਜ਼ ਰਫ਼ਤਾਰ ਨਾਲ ਉਸ ਨੂੰ ਪ੍ਰਾਸੈੱਸ ਕਰਨ ਦੇ ਯੋਗ ਹੁੰਦੇ ਹਨ । ਇਹ ਕੰਪਿਊਟਰ ਉੱਚ ਰਫ਼ਤਾਰ ਨਾਲ ਕੰਮ ਕਰਨ ਅਤੇ ਡਾਟਾ ਸਟੋਰੇਜ ਕਰਨ ਲਈ ਉਪਯੁਕਤ ਹੁੰਦੇ ਹਨ । ਇਹ ਸੁਪਰ ਕੰਪਿਊਟਰ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਹੁੰਦੇ । ਇਹਨਾਂ ਕੰਪਿਊਟਰਾਂ ਦੀ ਵਰਤੋਂ ਵੱਡੇ ਅਦਾਰੇ ਜਿਵੇਂ ਕਿ ਸਰਕਾਰੀ ਬੈਂਕਾਂ ਅਤੇ ਵੱਡੀਆਂ ਕੰਪਨੀਆਂ ਵਿੱਚ ਹੁੰਦੀ ਹੈ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 9

ਸੁਪਰ ਕੰਪਿਊਟਰ (Super Computer)
ਇੱਕ ਸੁਪਰ ਕੰਪਿਊਟਰ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ ਹੁੰਦਾ ਹੈ । ਇਸ ਦੀ ਰਫ਼ਤਾਰ ਅਤੇ ਪ੍ਰੋਸੈਸਿੰਗ ਸਪੀਡ ਬਹੁਤ ਤੇਜ਼ ਹੁੰਦੀ ਹੈ । ਇਸਦੀ ਸਟੋਰੇਜ ਸਮਰੱਥਾ ਬਹੁਤ ਜ਼ਿਆਦਾ ਹੁੰਦੀ ਹੈ । ਸੁਪਰ ਕੰਪਿਊਟਰ ਦੀ ਮੁੱਖ ਵਰਤੋਂ ਵੱਡਿਆਂ ਅਦਾਰਿਆਂ ਵਿੱਚ ਗੁੰਝਲਦਾਰ ਐਪਲੀਕੇਸ਼ਨਜ਼ (complex applications) ਲਈ ਕੀਤੀ ਜਾਂਦੀ ਹੈ । ਇਹਨਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।
PSEB 6th Class Computer Notes Chapter 2 ਕੰਪਿਊਟਰ ਦੇ ਭਾਗ 10

Leave a Comment