PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

This PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ will help you in revision during exams.

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਕੰਪਿਊਟਰ ਨਾਲ ਜਾਣ ਪਛਾਣ (Introduction to Computer)
ਕੰਪਿਊਟਰ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ । ਇਸ ਨਾਲ ਸਾਡੇ ਕੰਮ ਤੇਜ਼ੀ ਨਾਲ ਅਤੇ ਸਹੀ ਹੁੰਦੇ ਹਨ । ਸਾਡੇ ਰੋਜ਼ਾਨਾ ਦੇ ਕਈ ਕੰਮ ਕੰਪਿਊਟਰ ‘ਤੇ ਹੀ ਆਧਾਰਿਤ ਹਨ । ਕੰਪਿਊਟਰ ਦੀ ਵਰਤੋਂ ਕਈ ਸਥਾਨਾਂ ’ਤੇ ਹੁੰਦੀ ਹੈ , ਜਿਵੇਂ ਕਿ-ਸਕੂਲ, ਬੈਂਕ, ਹਸਪਤਾਲ, ਦੁਕਾਨਾਂ, ਰੇਲਵੇ ਸਟੇਸ਼ਨ, ਹਵਾਈ ਸੇਵਾਵਾਂ, ਬੁਕਿੰਗ ਕਾਊਂਟਰ, ਸਿੱਖਿਆ, ਮਨੋਰੰਜਨ ਆਦਿ ।

ਕੰਪਿਊਟਰ(Computer)
ਕੰਪਿਊਟਰ (Computer) ਸ਼ਬਦ ਲੇਟਿਨ (Latin) ਭਾਸ਼ਾ ਦੇ ਸ਼ਬਦ Computer (ਕੰਪਿਊਟਰ) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਗਣਨਾਵਾਂ ਕਰਨਾ ।

ਬਿਨਾਂ ਨਿਰਦੇਸ਼ ਕੰਪਿਊਟਰ ਕੋਈ ਵੀ ਕੰਮ ਨਹੀਂ ਕਰ ਸਕਦਾ ।

ਕੰਪਿਊਟਰ ਇਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ‘ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦਾ ਹੈ, ਉਸ ਨੂੰ ਪ੍ਰੋਸੈਸ ਕਰਦਾ ਹੈ ਅਤੇ ਨਤੀਜਾ ਦਿੰਦਾ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 1

  • ਹਿਦਾਇਤਾਂ ਅਤੇ ਡਾਟਾ ਦੇਣ ਦੀ ਪ੍ਰਕਿਰਿਆ ਨੂੰ ਇਨਪੁੱਟ ਕਹਿੰਦੇ ਹਨ ।
  • ਹਿਦਾਇਤਾਂ ‘ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਹਿੰਦੇ ਹਨ ।
  • ਕੰਪਿਊਟਰ ਤੋਂ ਜੋ ਨਤੀਜਾ ਪ੍ਰਾਪਤ ਹੁੰਦਾ ਹੈ ਉਸਨੂੰ ਆਊਟਪੁੱਟ ਕਹਿੰਦੇ ਹਨ ।

ਕੰਪਿਊਟਰ ਦੀ ਪਰਿਭਾਸ਼ਾ (Definition of Computer)
“ਕੰਪਿਊਟਰ ਇੱਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ‘ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਸ ਇਨਪੁੱਟ ਕੀਤੇ ਡਾਟਾ ਨੂੰ ਹਿਦਾਇਤਾਂ ਦੀ ਲੜੀ ਅਨੁਸਾਰ ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਪ੍ਰੋਸੈਸ ਕਰਦਾ ਹੈ ਅਤੇ ਨਤੀਜਾ (ਆਊਟਪੁੱਟ) ਦਿੰਦਾ ਹੈ । ਇਹ ਪ੍ਰਾਪਤ ਆਊਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭਦਾ ਹੈ । ਇਹ ਨੁਮੈਰੀਕਲ (numerical) ਅਤੇ ਨਾਨ-ਨੁਮੈਰੀਕਲ (non-numerical) ਗਣਨਾਵਾਂ ਨੂੰ ਪ੍ਰੋਸੈਸ ਕਰ ਸਕਦਾ ਹੈ ।

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਕੰਪਿਊਟਰ ਦੀ ਵਰਤੋਂ (Use of Computer)
ਅਸੀਂ ਕੰਪਿਊਟਰ ‘ਤੇ ਗਣਿਤਕ ਗਣਨਾਵਾਂ, ਸਪੈਲ ਚੈੱਕ, ਗੇਮਾਂ, ਤਸਵੀਰਾਂ, ਗਾਣੇ ਸੁਣਨਾ, ਛਪਾਈ, ਟਿਕਟਾਂ ਬੁੱਕ ਕਰਨੀਆਂ, ਮੌਸਮ ਦੀ ਜਾਣਕਾਰੀ ਅਤੇ ਨਤੀਜਾ ਆਦਿ ਪ੍ਰਾਪਤ ਕਰ ਸਕਦੇ ਹਾਂ ।

ਅਸੀਂ ਕੰਪਿਊਟਰ ‘ਤੇ ਹੇਠਾਂ ਲਿਖੇ ਕੰਮ ਕਰ ਸਕਦੇ ਹਾਂ :

  1. ਅਸੀਂ ਕੰਪਿਊਟਰ ਤੇ ਗਣਿਤਿਕ ਗਣਨਾਵਾਂ (mathematical calculations) ਕਰ ਸਕਦੇ ਹਾਂ ।
  2. ਅਸੀਂ ਕੰਪਿਊਟਰ ‘ਤੇ ਸੀਲਿੰਗ ਚੈੱਕ ਕਰ ਸਕਦੇ ਹਾਂ ।
  3. ਅਸੀਂ ਕੰਪਿਊਟਰ ‘ਤੇ ਤਸਵੀਰਾਂ ਬਣਾ ਸਕਦੇ ਹਾਂ ।
  4. ਅਸੀਂ ਕੰਪਿਊਟਰ ਦੀ ਵਰਤੋਂ ਕਿਤਾਬਾਂ, ਰਸਾਲੇ ਅਤੇ ਅਖ਼ਬਾਰਾਂ ਛਾਪਣ ਲਈ ਕਰ ਸਕਦੇ ਹਾਂ ।
  5. ਅਸੀਂ ਕੰਪਿਊਟਰ ਤੇ ਗੇਮਾਂ ਖੇਡ ਸਕਦੇ ਹਾਂ । 6. ਅਸੀਂ ਕੰਪਿਊਟਰ ‘ਤੇ ਗਾਣੇ ਸੁਣ ਅਤੇ ਫ਼ਿਲਮਾਂ ਦੇਖ ਸਕਦੇ ਹਾਂ ।
  6. ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਟਿਕਟਾਂ ਬੁੱਕ ਕਰਵਾ ਸਕਦੇ ਹਾਂ ।
  7. ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਦੇ ਸ਼ਡਿਊਲ ਬਾਰੇ ਪਤਾ ਕਰ ਸਕਦੇ ਹਾਂ ।
  8. ਅਸੀਂ ਕਿਸੇ ਜਗ੍ਹਾ ਦੇ ਮੌਸਮ (weather) ਬਾਰੇ ਪਤਾ ਕਰ ਸਕਦੇ ਹਾਂ ।
  9. ਅਸੀਂ ਆਪਣੇ ਸਕੂਲ ਦੀਆਂ ਰਿਪੋਰਟਾਂ, ਨਤੀਜਾ (result) ਅਤੇ ਸਮਾਂ-ਸਾਰਨੀ (time table) ਤਿਆਰ ਕਰ ਸਕਦੇ ਹਾਂ ।
  10. ਅਸੀਂ ਕੰਪਿਊਟਰ ਰਾਹੀਂ ਕਿਸੇ ਵੀ ਜਗ੍ਹਾ ਦਾ ਰਸਤਾ (Map) ਵੀ ਲੱਭ ਸਕਦੇ ਹਾਂ ।

ਕੰਪਿਊਟਰ ਦੀ ਵਰਤੋਂ ਖੇਤਰ (Application of Computer)
ਕੰਪਿਊਟਰ ਦੀ ਵਰਤੋਂ ਸਿੱਖਿਆ, ਸਿਹਤ, ਦੁਕਾਨਾਂ, ਵਪਾਰ, ਬੈਂਕਾਂ, ਮਨੋਰੰਜਨ, ਸਰਕਾਰੀ ਸੈਕਟਰਾਂ, ਖੇਡਾਂ ਆਦਿ ਦੇ ਖੇਤਰ ਵਿਚ ਕੀਤੀ ਜਾ ਸਕਦੀ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 2

1. ਸਿੱਖਿਆ ਦੇ ਖੇਤਰ ਵਿਚ (In Educational Field) – ਸਿੱਖਿਆ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ । ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਪਾਠ-ਕ੍ਰਮ ਦੀ ਵਿਉਂਤਬੰਦੀ, ਨਤੀਜਾ ਤਿਆਰ ਕਰਨ ਅਤੇ ਸਮਾਂ-ਸਾਰਨੀ ਬਣਾਉਣ ਲਈ ਕੀਤੀ ਜਾਂਦੀ ਹੈ ।ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਜੈਂਕਟਸ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਨਿਪੁੰਨਤਾ ਨਾਲ ਹੱਲ ਕਰਨ ਲਈ ਕੀਤੀ ਜਾਂਦੀ ਹੈ । ਉਹ ਕੰਪਿਊਟਰ ਦੀ ਵਰਤੋਂ ਇੰਟਰਨੈੱਟ ਤੋਂ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਅਤੇ ਰੋਜ਼ਗਾਰ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਕਰਦੇ ਹਨ ।

2. ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ (In Health and Medicine field) – ਸਿਹਤ ਅਤੇ ਦਵਾਈਆਂ ਦੇ ਤਕਰੀਬਨ ਹਰ ਖੇਤਰ ਵਿਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ । ਉਦਾਹਰਨ ਲਈ, ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿਚ ਮਰੀਜ਼ਾਂ ਦੀ ਬਿਮਾਰੀ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਕੰਪਿਊਟਰ ਦੀ ਵਰਤੋਂ ਮਰੀਜ਼ ਦੀ ਦੇਖ-ਰੇਖ ਅਤੇ ਬਿਮਾਰੀਆਂ ਦੀ ਜਾਂਚ-ਪੜਤਾਲ ਕਰਨ ਲਈ ਵੀ ਕੀਤੀ ਜਾਂਦੀ ਹੈ । ਹਸਪਤਾਲਾਂ ਦੀ ਲੈਬਾਰਟਰੀ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈਸਟ ਕਰਨ ਲਈ ਕੰਪਿਊਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।

3. ਦੁਕਾਨਾਂ ਵਿੱਚ (In Shops) – ਇਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਉਪਲੱਬਧ ਸਮਾਨ ਦਾ ਰਿਕਾਰਡ ਕੰਪਿਊਟਰ ਤੇ ਤਿਆਰ ਕਰ ਸਕਦਾ ਹੈ । ਉਹ ਦੁਕਾਨ ਵਿੱਚ ਹੋਈ ਖ਼ਰੀਦੋ-ਫਰੋਖ਼ਤ (sale-purchase) ਦਾ ਅਤੇ ਟੈਕਸ ਦਾ ਰਿਕਾਰਡ ਕੰਪਿਊਟਰ ਵਿੱਚ ਰੱਖਦਾ ਹੈ । ਅੱਜ-ਕੱਲ੍ਹ ਕਈ ਦੁਕਾਨਦਾਰਾਂ ਵੱਲੋਂ ਕੰਪਿਊਟਰ ਰਾਹੀਂ ਖ਼ਰੀਦੋ-ਫਰੋਖ਼ਤ (sale-purchase) ਬਿੱਲ ਵੀ ਤਿਆਰ ਕੀਤੇ ਜਾਂਦੇ ਹਨ ।

4. ਵਪਾਰ ਵਿੱਚ (In Business) – ਕੰਪਿਊਟਰ ਵਪਾਰ ਵਿੱਚ ਵੀ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ । ਕੰਪਿਊਟਰ ਦੀ ਵਰਤੋਂ ਕਰਕੇ ਵਪਾਰੀ ਆਪਣੇ ਗਾਹਕਾਂ ਨੂੰ ਈ-ਮੇਲ ਦੇ ਜ਼ਰੀਏ ਸੰਪਰਕ ਕਰ ਸਕਦੇ ਹਨ ।ਉਹ ਵੀਡੀਓ ਕਾਨਫਰੈਂਸਿੰਗ (Video Conferencing) ਰਾਹੀਂ ਆਪਣੇ ਗਾਹਕਾਂ ਨਾਲ ਮੀਟਿੰਗ ਕਰ ਸਕਦਾ ਹੈ । ਕੰਪਿਊਟਰ ਦੀ ਮਦਦ ਨਾਲ ਉਹ ਵਹੀ-ਖਾਤਾ (books of accounts) ਵੀ ਤਿਆਰ ਕਰ ਸਕਦਾ ਹੈ ।

5. ਬੈਂਕਾਂ ਵਿੱਚ (In Banks) – ਬੈਂਕਾਂ ਵਿੱਚ ਵੀ ਕੰਪਿਊਟਰ ਦੀ ਵਰਤੋਂ ਵਿਆਪਕ ਤੌਰ ‘ਤੇ ਹੁੰਦੀ ਹੈ । ਕੰਪਿਊਟਰ ਦੀ ਮਦਦ ਨਾਲ ਬੈਂਕ ਦੇ ਗਾਹਕਾਂ ਦਾ ਰਿਕਾਰਡ ਅਤੇ ਉਹਨਾਂ ਦੇ ਖਾਤੇ ਤਿਆਰ ਕੀਤੇ ਜਾਂਦੇ ਹਨ | ਸਾਰੇ ਬੈਂਕ ਏ.ਟੀ.ਐੱਮ. (Debit Card) ਦੀ ਸਹੂਲਤ ਮੁਹੱਈਆ ਕਰਦੇ ਹਨ । ਗਾਹਕ ਏ.ਟੀ.ਐੱਮ. ਦੀ ਵਰਤੋਂ ਕਰਕੇ ਕਿਸੇ ਵੀ ਵੇਲੇ ਆਪਣੇ ਖਾਤੇ ਵਿੱਚ ਪੈਸੇ ਜਮਾਂ ਕਰਵਾ ਅਤੇ ਕੱਢਵਾ ਸਕਦੇ ਹਨ ।

6. ਮਨੋਰੰਜਨ ਦੇ ਖੇਤਰ ਵਿੱਚ (In Entertainment Field) – ਕੰਪਿਊਟਰ ਸਾਡੇ ਮਨੋਰੰਜਨ ਵਿੱਚ ਵੀ ਬਹੁਤ ਮਦਦ ਕਰ ਰਿਹਾ ਹੈ । ਕੰਪਿਊਟਰ ਦੀ ਮਦਦ ਨਾਲ ਇੱਕ ਡਿਜ਼ਾਇਨਰ ਮੂਵੀ ਵਿੱਚ ਖ਼ਾਸ ਪ੍ਰਭਾਵ ਦੇ ਸਕਦਾ ਹੈ । ਕੰਪਿਊਟਰ ਦੀ ਮਦਦ ਨਾਲ ਕਾਲਪਨਿਕ ਕਿਰਦਾਰ (ਕਾਰਟੂਨ) ਮੂਵੀਜ਼,
ਫ਼ਿਲਮਾਂ ਅਤੇ ਵਪਾਰਿਕ ਇਸ਼ਤਿਹਾਰ ਬਣਾਏ ਜਾ ਸਕਦੇ ਹਨ ।

7. ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ (In different Government Fields) – ਸਰਕਾਰ ਦੇ ਸਾਰੇ ਵਿਭਾਗ ਕੰਪਿਊਟਰ ਦੀ ਵਰਤੋਂ ਉਹਨਾਂ ਦੀ ਵਿਭਾਗੀ ਯੋਜਨਾਬੰਦੀ, ਨਿਯੰਤਰਨ ਅਤੇ ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਰਦੇ ਹਨ । ਕੰਪਿਊਟਰ ਦੀ ਵਰਤੋਂ-ਟੈਫ਼ਿਕ, ਸੈਰ-ਸਪਾਟਾ, ਸੂਚਨਾ ਅਤੇ ਬ੍ਰਾਡਕਾਸਟਿੰਗ, ਸਿੱਖਿਆ, ਫ਼ੌਜ, ਏਵੀਏਸ਼ਨ (ਹਵਾਬਾਜ਼ੀ) ਅਤੇ ਹੋਰਨਾਂ ਕਈ ਖੇਤਰਾਂ ਵਿੱਚ ਹੁੰਦੀ ਹੈ ।

8. ਖੇਡਾਂ ਵਿੱਚ (In Sports) – ਕੰਪਿਊਟਰ ਦੀ ਵਰਤੋਂ ਖੇਡਾਂ ਵਿੱਚ ਵੀ ਹੁੰਦੀ ਹੈ । ਅੱਜ-ਕਲ੍ਹ ਬਹੁਤੀਆਂ ਫ਼ੈਸ਼ਨਲ ਖੇਡਾਂ ਵਿੱਚ ਬਹੁਤ ਆਧੁਨਿਕ ਸਕੋਰਬੋਰਡ ਹਨ ਜੋ ਕਿ ਕੰਪਿਊਟਰ ਵਿੱਚ ਕੋਈ ਵੀ ਸੂਚਨਾ ਦਾਖ਼ਲ ਕਰਦੇ ਹੀ ਸਕੋਰ ਅਤੇ ਸੂਚਨਾ ਨੂੰ ਤੁਰੰਤ ਅਪਡੇਟ ਕਰ ਦਿੰਦੇ ਹਨ ਅਤੇ ਦਰਸ਼ਕਾਂ ਨੂੰ ਨਤੀਜਾ
ਦਿਖਾਉਂਦੇ ਹਨ ।

9. ਸੰਚਾਰ (Communication) – ਕੰਪਿਊਟਰ ਦੀ ਵਰਤੋਂ ਸੰਚਾਰ ਵਾਸਤੇ ਕੀਤੀ ਜਾਂਦੀ ਹੈ । ਇਸਦੇ ਜ਼ਰੀਏ ਅਸੀਂ ਨਵੇਂ ਮਾਧਿਅਮ ਜਿਵੇਂ ਕਿ ਵੀਡੀਉ ਕਾਲ ਆਦਿ ਦੀ ਵਰਤੋਂ ਕਰਕੇ ਸੰਚਾਰ ਕਰ ਸਕਦੇ ਹਾਂ । ਕਈ ਪ੍ਰਕਾਰ ਦੇ ਨਵੇਂ ਸੰਚਾਰ ਮਾਧਿਅਮ ; ਜਿਵੇਂ-ਈ-ਮੇਲ, ਚੈਟ ਆਦਿ ਕੰਪਿਊਟਰ ਦੀ ਹੀ ਦੇਣ ਹੈ । ਇਹਨਾਂ ਦੀ ਵਰਤੋਂ ਕਿਸੇ ਵੀ ਸਮਾਰਟ ਫੋਨ, ਟੈਬਲੇਟ, ਕੰਪਿਊਟਰ, ਲੈਪਟਾਪ ਜਾਂ ਡੈਸਕਟਾਪ ਆਦਿ ਨਾਲ ਕੀਤੀ ਜਾ ਸਕਦੀ ਹੈ ।

ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ (Characteristics of Computer)
ਰਫ਼ਤਾਰ, ਸ਼ੁੱਧਤਾ, ਇਕਾਗਰਤਾ, ਬਹੁਗੁਣਤਾ, ਆਟੋਮੇਸ਼ਨ ਅਤੇ ਭੰਡਾਰਨ ਆਦਿ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹਨ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 3
1. ਰਫ਼ਤਾਰ (Speed) – ਕੰਪਿਊਟਰ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦਾ ਹੈ ਜਿਹੜੀਆਂ ਗਣਨਾਵਾਂ ਨੂੰ ਕਰਨ ਵਿੱਚ ਅਸੀਂ ਕਈ ਘੰਟੇ ਲਗਾਉਂਦੇ ਹਾਂ, ਉਸ ਨੂੰ ਕਰਨ ਲਈ ਇਹ ਕੁਝ ਹੀ ਸਕਿੰਟਾਂ ਦਾ ਸਮਾਂ ਲੈਂਦਾ ਹੈ । ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇੱਕ ਕੰਪਿਊਟਰ ਇੱਕ ਸਕਿੰਟ ਵਿੱਚ ਕਈ ਲੱਖਾਂ ਹਿਦਾਇਤਾਂ ‘ਤੇ ਅਮਲ ਕਰ ਸਕਦਾ ਹੈ ।

2. ਸ਼ੁੱਧਤਾ (Accuracy) – ਕੰਪਿਊਟਰ ਦੀ ਕੰਮ ਕਰਨ ਦੀ ਸ਼ੁੱਧਤਾ ਦਾ ਮਾਪ-ਦੰਡ ਬਹੁਤ ਉੱਚਾ ਹੈ ਅਤੇ ਇਹ ਹਰ ਗਣਨਾ ਨੂੰ ਉਸ ਮਾਪਦੰਡ ਨਾਲ ਹੀ ਕਰਦਾ ਹੈ । ਕੰਪਿਊਟਰ ਦੇ ਕੰਮ ਵਿੱਚ ਗ਼ਲਤੀਆਂ ਮਨੁੱਖ ਵੱਲੋਂ ਗ਼ਲਤ ਡਾਟਾ ਅਤੇ ਹਿਦਾਇਤਾਂ ਦਾਖ਼ਲ ਕਰਨ ਨਾਲ ਹੁੰਦੀਆਂ ਹਨ ਕਿਉਂਕਿ ਜਿਸ ਤਰ੍ਹਾਂ ਦਾ ਡਾਟਾ ਜਾਂ ਹਦਾਇਤਾਂ ਕੰਪਿਊਟਰ ਨੂੰ ਦਿੱਤੀਆਂ ਜਾਂਦੀਆਂ ਹਨ, ਇਹ ਉਸ ਤਰ੍ਹਾਂ ਦਾ ਹੀ ਨਤੀਜਾ (ਆਊਟਪੁੱਟ) ਦਿੰਦਾ ਹੈ ।

3. ਇਕਾਗਰਤਾ (Diligence) – ਕੰਪਿਊਟਰ ਨੂੰ ਕੋਈ ਵੀ ਥਕਾਵਟ, ਧਿਆਨ ਭਟਕਣਾ ਅਤੇ ਕੰਮ ਦਾ ਬੋਝ ਆਦਿ ਮਹਿਸੂਸ ਨਹੀਂ ਹੁੰਦਾ ਹੈ । ਇਹ ਬਿਨਾਂ ਕੋਈ ਗ਼ਲਤੀ ਕੀਤਿਆਂ ਘੰਟਿਆਂ ਬੱਧੀ ਕੰਮ ਕਰ ਸਕਦਾ ਹੈ ।

4. ਬਹੁਗੁਣਤਾ (Versatility) – ਇਸਦਾ ਭਾਵ ਹੈ ਕਿ ਇੱਕੋ ਸਮੇਂ ਦੌਰਾਨ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ ! ਜਦੋਂ ਅਸੀਂ ਕੰਪਿਊਟਰ ਦੀ ਵਰਤੋਂ ਗਣਨਾਵਾਂ ਕਰਨ ਲਈ ਕਰ ਰਹੇ ਹੁੰਦੇ ਹਾਂ, ਉਸੇ ਸਮੇਂ ਹੀ ਅਸੀਂ ਕੰਪਿਊਟਰ ਦੀ ਵਰਤੋਂ ਵਸਤਾਂ ਦਾ ਰਿਕਾਰਡ ਬਨਾਉਣ ਅਤੇ ਖ਼ਰੀਦੋ-ਫਰੋਖ਼ਤ (sale-purchase) ਦੇ ਬਿੱਲ ਬਣਾਉਣ ਲਈ ਵੀ ਕਰ ਸਕਦੇ ਹਾਂ ਅਤੇ ਨਾਲ ਹੀ ਗਾਣੇ ਵੀ ਸੁਣ ਸਕਦੇ ਹਾਂ ।

5. ਆਟੋਮੇਸ਼ਨ (Automation) – ਜੇਕਰ ਇੱਕ ਵਾਰ ਕੰਪਿਊਟਰ ਨੂੰ ਕੋਈ ਹਿਦਾਇਤ ਦਿੱਤੀ ਜਾਵੇ, ਤਾਂ ਇਹ ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉਸ ਹਿਦਾਇਤ ‘ਤੇ ਕੰਮ ਕਰਦਾ ਰਹਿੰਦਾ ਹੈ ! ਇਹ ਹਿਦਾਇਤ ਦੀ ਪੂਰਤੀ ਹੋਣ ਤੱਕ ਕੰਮ ਕਰਦਾ ਹੈ । ਜਦ ਇਸ ਹਿਦਾਇਤ ਨੂੰ ਖ਼ਤਮ ਕਰਨ ਲਈ ਕੋਈ ਲੌਜਿਕਲ (ਤਾਰਕਿਕ) ਹਿਦਾਇਤ ਦਿੱਤੀ ਜਾਂਦੀ ਹੈ ਤਾਂ ਇਹ ਉਕਤ ਪ੍ਰੋਗਰਾਮ ਨੂੰ ਖ਼ਤਮ ਕਰ ਦਿੰਦਾ ਹੈ ।

6. ਭੰਡਾਰਨ (Storage) – ਕੰਪਿਊਟਰ ਦੀ ਆਪਣੀ ਮੈਮਰੀ ਹੁੰਦੀ ਹੈ ਜਿੱਥੇ ਇਹ ਡਾਟਾ ਨੂੰ ਸਟੋਰ ਕਰ ਸਕਦਾ ਹੈ । ਇਸ ਡਾਟਾ ਨੂੰ ਜ਼ਰੂਰਤ ਅਨੁਸਾਰ ਸੈਕੰਡਰੀ ਸਟੋਰੇਜ ਉਪਕਰਨ; ਜਿਵੇਂ ਕਿ-ਸੀ.ਡੀ., ਡੀ.ਵੀ.ਡੀ. ਅਤੇ ਯੂ ਐੱਸ.ਬੀ. ਐੱਨ ਡਰਾਈਵ ਦੀ ਵਰਤੋਂ ਨਾਲ ਕਿਸੇ ਹੋਰ ਕੰਪਿਊਟਰ ਵਿੱਚ ਵੀ
ਲਿਜਾਇਆ ਜਾ ਸਕਦਾ ਹੈ ।

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਪੋਰਟੇਬਲ ਕੰਪਿਊਟਿੰਗ ਉਪਕਰਣ (Portable Computing Devices)
ਕੰਪਿਊਟਿੰਗ ਕਰਨ ਵਾਲੇ ਸਾਰੇ ਉਪਕਰਣ ਜਿਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਇਆ ਜਾ ਸਕਦਾ ਹੈ ਇਸ ਵਰਗ ਵਿਚ ਆਉਂਦੇ ਹਨ । ਅਜਿਹੇ ਬਹੁਤ ਸਾਰੇ ਉਪਕਰਣ ਹਨ ਕੁੱਝ ਹੇਠਾਂ ਦਿੱਤੇ ਗਏ ਹਨ-

1. ਮੋਬਾਈਲ ਫੋਨ/ ਸਮਾਰਟ ਫੋਨ (Mobile/Smart Phone)-ਇਹ ਸਭ ਤੋਂ ਆਮ ਵਰਤੋਂ ਵਾਲਾ ਪੋਰਟੇਬਲ ਉਪਕਰਣ ਹੈ । ਇਸ ਦੀ ਵਰਤੋਂ ਫੋਨ ਕਰਨ ਅਤੇ ਡਿਜ਼ੀਟਲ ਪ੍ਰੋਸੈਸ ਕਰਨ ਅਤੇ ਹੋਰ ਸੰਚਾਰ ਕਰਨ ਵਾਸਤੇ ਕੀਤਾ ਜਾਂਦਾ ਹੈ । ਅੱਜ ਫੋਨ ਦੀ ਵਰਤੋਂ ਸੰਚਾਰ, ਸਿੱਖਿਆ, ਵਪਾਰ, ਵਣਜ, ਮਨੋਰੰਜਨ ਆਦਿ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਹੱਥ ਵਿਚ ਪਕੜਿਆ ਜਾ ਸਕਦਾ ਹੈ, ਜੇਬ ਵਿਚ ਪਾਇਆ ਜਾ ਸਕਦਾ ਹੈ । ਇਸ ਦੀ ਵਰਤੋਂ ਫੋਟੋ ਖਿੱਚਣ ਵਾਸਤੇ ਵੀ ਕੀਤੀ ਜਾਂਦੀ ਹੈ । ਅੱਜ-ਕਲ੍ਹ ਦੇ ਸਮਾਰਟਫੋਨ ਹੋਰ ਕਈ ਫੀਚਰ ਵੀ ਪ੍ਰਦਾਨ ਕਰਦੇ ਹਨ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 4
2. ਟੈਬਲੇਟ (Tablet) – ਇਹ ਬਹੁਤ ਹੀ ਪਤਲਾ ਪੋਰਟੇਬਲ ਕੰਪਿਊਟਰ ਹੁੰਦਾ ਹੈ । ਇਸਨੂੰ ਆਮ ਤੌਰ ‘ਤੇ ਬੈਟਰੀ ਨਾਲ ਸਪਲਾਈ ਦਿੱਤੀ ਜਾਂਦੀ ਹੈ । ਇਸਦੀ ਟੱਚ ਸਕਰੀਨ ਹੁੰਦੀ ਹੈ ਜੋ ਕਿ ਮੁੱਢਲੀ ਇੰਟਰਫ਼ੇਸ (primary interface) ਅਤੇ ਇਨਪੁੱਟ ਡਿਵਾਇਸ ਦਾ ਕੰਮ ਕਰਦੀ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 5
3. ਪਾਮਟਾਪ (Palmtop) – ਇਸ ਕੰਪਿਊਟਰ ਦੀ ਸਕਰੀਨ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਇਸਦਾ ਕੀ-ਬੋਰਡ ਵੀ ਛੋਟਾ ਹੁੰਦਾ ਹੈ । ਇਹ ਆਕਾਰ ਵਿੱਚ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਆਸਾਨੀ ਨਾਲ ਹੱਥ ਵਿੱਚ ਫੜਿਆ ਜਾ ਸਕਦਾ ਹੈ । ਇਸ ਨੂੰ ਪਰਸਨਲ ਡਾਇਰੀ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਮੈਸੇਜ (message), ਕੰਨਟੈਕਟ (contacts) ਆਦਿ ਸਟੋਰ ਹੁੰਦੇ ਹਨ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 6
4. ਲੈਪਟਾਪ (Laptop) – ਇਹ ਇੱਕ ਪੋਰਟੇਬਲ ਪਰਸਨਲ ਕੰਪਿਊਟਰ ਹੁੰਦਾ ਹੈ । ਇਹ ਵਜ਼ਨ ਵਿੱਚ ਹਲਕਾ ਅਤੇ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇਸ ਨੂੰ ਇੱਕ ਵਿਅਕਤੀ ਆਸਾਨੀ ਨਾਲ ਆਪਣੀ ਗੋਦ ਵਿੱਚ ਰੱਖ ਕੇ ਵੀ ਚਲਾ ਸਕਦਾ ਹੈ । ਇੱਕ ਲੈਪਟਾਪ ਦੀ ਆਪਣੀ ਬੈਟਰੀ ਹੁੰਦੀ ਹੈ ਜੋ ਕਿ ਜ਼ਰੂਰਤ ਪੈਣ ‘ਤੇ ਚਾਰਜ ਵੀ ਕੀਤੀ ਜਾ ਸਕਦੀ ਹੈ । ਇਕ ਵਿਅਕਤੀ ਸਫ਼ਰ ਦੌਰਾਨ ਇਸ ਨੂੰ ਨਾਲ ਲਿਜਾ ਸਕਦਾ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 7
5. ਨੋਟ-ਬੁੱਕ (Note-book) – ਇਹ ਇੱਕ ਪੋਰਟੇਬਲ ਕੰਪਿਊਟਰ ਹੁੰਦਾ ਹੈ ਪਰ ਆਕਾਰ ਵਿੱਚ ਇੱਕ ਲੈਪਟਾਪ ਤੋਂ ਵੀ ਛੋਟਾ ਹੁੰਦਾ ਹੈ । ਲੈਪਟਾਪ ਕੰਪਿਊਟਰ ਦੀ ਤਰ੍ਹਾਂ ਇਹ ਵਜ਼ਨ ਵਿੱਚ ਹਲਕਾ ਹੁੰਦਾ ਹੈ । ਇੱਕ ਨੋਟ-ਬੁੱਕ ਦੀ ਆਪਣੀ ਬੈਟਰੀ ਹੁੰਦੀ ਹੈ ਜੋ ਕਿ ਜ਼ਰੂਰਤ ਪੈਣ ‘ਤੇ ਚਾਰਜ ਵੀ ਕੀਤੀ ਜਾ ਸਕਦੀ ਹੈ । ਇੱਕ ਵਿਅਕਤੀ ਸਫ਼ਰ ਦੌਰਾਨ ਇਸ ਨੂੰ ਨਾਲ ਲਿਜਾ ਸਕਦਾ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 8

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਕੰਪਿਊਟਰ ਦੀਆਂ ਸੀਮਾਵਾਂ (Limitations of Computer)
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 9
ਸਮਝ ਨਾ ਹੋਣਾ, ਆਪ ਕੰਮ ਕਰਨ ਯੋਗ ਨਾ ਹੋਣਾ, ਭਾਵਨਾ ਰਹਿਤ ਅਤੇ ਤਜ਼ਰਬਾ ਰਹਿਤ ਹੋਣਾ ਆਦਿ ਕੰਪਿਊਟਰ ਦੀਆਂ ਸੀਮਾਵਾਂ ਹਨ ।
ਇਸ ਦੀਆਂ ਹੇਠਾਂ ਲਿਖੀਆਂ ਸੀਮਾਵਾਂ ਹਨ-

  1. ਕੰਪਿਊਟਰ ਆਪਣੇ-ਆਪ ਕੋਈ ਵੀ ਸੂਚਨਾ ਤਿਆਰ ਨਹੀਂ ਕਰ ਸਕਦਾ ।
  2. ਕੰਪਿਊਟਰ ਕਿਸੇ ਗ਼ਲਤ ਹਿਦਾਇਤ ਨੂੰ ਸਹੀ ਨਹੀਂ ਕਰ ਸਕਦਾ ।
  3. ਕੰਪਿਊਟਰ ਕੁੱਝ ਵੀ ਕਰਨ ਲਈ ਆਪਣੇ-ਆਪ ਕੋਈ ਫੈਸਲਾ ਨਹੀਂ ਲੈ ਸਕਦਾ ।
  4. ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਕੋਈ ਹਿਦਾਇਤ ਨਾ ਦਿੱਤੀ ਜਾਵੇ, ਇਹ ਆਪ ਕੰਮ ਨਹੀਂ ਕਰ ਸਕਦਾ ।
  5. ਇੱਕ ਮਨੁੱਖ ਦੀ ਤਰ੍ਹਾਂ ਇਸਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ ।
  6. ਇੱਕ ਮਨੁੱਖ ਦੀ ਤਰ੍ਹਾਂ ਇਸ ਦੇ ਪਾਸ ਕੋਈ ਸਮਝ ਅਤੇ ਤਜਰਬਾ ਨਹੀਂ ਹੁੰਦਾ ।

Leave a Comment