Punjab State Board PSEB 6th Class Home Science Book Solutions Practical ਚਾਹ ਬਣਾਉਣਾ ਅਤੇ ਪਰੋਸਣਾ Notes.
PSEB 6th Class Home Science Practical ਚਾਹ ਬਣਾਉਣਾ ਅਤੇ ਪਰੋਸਣਾ
ਚਾਹ ਦੀ ਪੱਤੀ = 3/4 ਛੋਟੇ ਚਮਚ
ਖੰਡ = 1 ਛੋਟਾ ਚਮਚ ਦੁੱਧ
ਦੁੱਧ = 2-3 ਵੱਡੇ ਚਮਚ
ਪਾਣੀ = 1 ਕੱਪ
ਵਿਧੀ – ਪਹਿਲਾਂ ਕੇਤਲੀ ਵਿਚ ਉਬਲਦਾ ਹੋਇਆ ਥੋੜ੍ਹਾ ਜਿਹਾ ਪਾਣੀ ਪਾ ਕੇ, ਕੇਤਲੀ ਵਿਚ ਚਾਰੇ ਪਾਸੇ ਹਿਲਾ ਕੇ ਕੱਢ ਦਿਓ ਤਾਂ ਜੋ ਉਹ ਗਰਮ ਹੋ ਜਾਵੇ। ਹੁਣ ਇਸ ਵਿਚ ਚਾਹ ਦੀ ਪੱਤੀ ਪਾਓ। ਉੱਪਰੋਂ ਉਬਲਦਾ ਹੋਇਆ ਪਾਣੀ ਪਾ ਕੇ ਇਸ ਨੂੰ ਪੰਜ ਮਿੰਟ ਢੱਕ ਕੇ ਰੱਖੋ। ਇਸ ਨੂੰ ਗਰਮ ਦੁੱਧ ਅਤੇ ਖੰਡ ਨਾਲ ਪਰੋਸੋ। | ਨੋਟ :-
- ਜਿੰਨੇ ਕੱਪ ਚਾਹ ਬਣਾਉਣੀ ਹੋਵੇ ਉਸ ਹਿਸਾਬ ਨਾਲ ਸਮੱਗਰੀ ਦੀ ਮਾਤਰਾ ਲਓ।
- ਦੁੱਧ, ਚਾਹ ਅਤੇ ਖੰਡ ਦੀ ਮਾਤਰਾ ਸੁਆਦ ਅਨੁਸਾਰ ਘਟਾਈ-ਵਧਾਈ ਜਾ ਸਕਦੀ ਹੈ।
- ਚਾਹ ਬਣਾ ਕੇ ਦੇਣ ਲਈ ਪਿਆਲੇ ਵਿਚ ਖੰਡ ਅਤੇ ਕੇਤਲੀ ਨਾਲ ਚਾਹ ( ਗਰਮ ਪਾਣੀ ਵਿਚ ਪੱਤੀ ਮਿਲੀ ਹੋਈ ) ਪਾਓ। ਪਿਆਲਾ ਥੋੜ੍ਹਾ ਖ਼ਾਲੀ ਰੱਖੋ ਅਤੇ ਉਸ ਵਿਚ ਦੁੱਧ ਮਿਲਾਓ ਚਾਹ ਤਿਆਰ ਹੋ ਜਾਵੇਗੀ। ਇਸ ਨੂੰ ਬਰਤਨ ਵਿਚ ਪਾ ਕੇ ਗਰਮ ਗਰਮ ਪਰੋਸ ਦਿਓ ।
ਕੁੱਲ ਮਾਤਰਾ – ਇੱਕ ਵਿਅਕਤੀ ਲਈ ।