Punjab State Board PSEB 6th Class Punjabi Book Solutions Chapter 11 ਦਾਤੇ Textbook Exercise Questions and Answers.
PSEB Solutions for Class 6 Punjabi Chapter 11 ਦਾਤੇ (1st Language)
Punjabi Guide for Class 6 PSEB ਦਾਤੇ Textbook Questions and Answers
ਦਾਤੇ ਪਾਠ-ਅਭਿਆਸ
1. ਦੋਸ :
(ੳ) ਗੀਤਾ ਦੇ ਘਰ ਦੀ ਹਾਲਤ ਏਨੀ ਖ਼ਰਾਬ ਕਿਉਂ ਸੀ?
ਉੱਤਰ :
ਗੀਤਾ ਦੇ ਘਰ ਦੀ ਹਾਲਤ ਏਨੀ ਖ਼ਰਾਬ ਇਸ ਕਰਕੇ ਸੀ ਕਿਉਂਕਿ ਉਨ੍ਹਾਂ ਦੇ ਪੰਜ ਬੱਚੇ ਸਨ।
(ਅ) ਗੀਤਾ ਦਾ ਪਰਿਵਾਰ ਗਰਮੀਆਂ ਵਿੱਚ ਸਰਦੀਆਂ ਨੂੰ ਅਤੇ ਸਰਦੀਆਂ ਵਿੱਚ ਗਰਮੀਆਂ ਨੂੰ ਕਿਉਂ ਉਡੀਕਦਾ ਸੀ?
ਉੱਤਰ :
ਗੀਤਾ ਦਾ ਪਰਿਵਾਰ ਸਰਦੀਆਂ ਵਿਚ ਗਰਮੀਆਂ ਨੂੰ ਇਸ ਕਰਕੇ ਉਡੀਕਦਾ ਸੀ ਕਿਉਂਕਿ ਉਸ ਵਿਚ ਗਰਮ ਕੱਪੜੇ ਪਾਉਣ ਦੀ ਲੋੜ ਨਹੀਂ ਰਹਿੰਦੀ। ਪਰ ਉਹ ਗਰਮੀਆਂ ਵਿਚ ਸਰਦੀਆਂ ਨੂੰ ਇਸ ਕਰ ਕੇ ਉਡੀਕਦਾ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਕੋਲ ਗਰਮੀਆਂ ਦੇ ਕੱਪੜੇ ਨਹੀਂ ਸਨ ਹੁੰਦੇ।
(ਈ) ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਕਿਉਂ ਨਾ ਪਿਆ?
ਉੱਤਰ :
ਕਿਉਂਕਿ ਉਸਨੂੰ ਤਿੰਨਾਂ ਕੁੜੀਆਂ ਦੀਆਂ ਚੂੜੀਆਂ ਉੱਤੇ ਹੀ ਇਕ ਰੁਪਇਆ ਪੈਂਹਠ ਪੈਸੇ ਖ਼ਰਚਣੇ ਪੈ ਗਏ ਸਨ ਤੇ ਉਸ ਕੋਲ ਹੋਰ ਪੈਸੇ ਖ਼ਰਚਣ ਦੀ ਗੁੰਜਾਇਸ਼ ਨਹੀਂ ਸੀ, ਇਸ ਕਰ ਕੇ ਉਸ ਦਾ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਨਾ ਪਿਆ।
(ਸ) ਬੱਚੇ ਆਪਣੀ ਮਾਤਾ ਲਈ ਚੂੜੀਆਂ, ਤੇਲ ਦੀ ਬੋਤਲ ਤੇ ਪਾਊਡਰ ਕਿਉਂ ਲੈ ਕੇ ਆਏ?
ਉੱਤਰ :
ਬੱਚਿਆਂ ਨੇ ਆਪਣੀ ਮਾਤਾ ਲਈ ਚੁੜੀਆਂ, ਤੇਲ ਦੀ ਬੋਤਲ ਤੇ ਪਾਉਡਰ ਇਸ ਕਰਕੇ ਲਏ, ਕਿਉਂਕਿ ਉਸ ਕੋਲ ਇਹ ਚੀਜ਼ਾਂ ਨਹੀਂ ਸੀ ਤੇ ਪੈਸਿਆਂ ਦੀ ਤੰਗੀ ਕਾਰਨ ਉਸ ਦਾ ਇਹ ਚੀਜ਼ਾਂ ਖ਼ਰੀਦਣ ਦਾ ਹੌਂਸਲਾ ਨਹੀਂ ਸੀ ਪੈਂਦਾ।
(ਹ) ਇਸ ਕਹਾਣੀ ਵਿੱਚ ਦਾਤੇ ਕਿਸ ਨੂੰ ਕਿਹਾ ਗਿਆ ਹੈ ਤੇ ਕਿਉਂ?
ਉੱਤਰ :
ਇਸ ਕਹਾਣੀ ਵਿਚ ‘ਦਾਤੇ ਬੱਚਿਆਂ ਨੂੰ ਕਿਹਾ ਗਿਆ ਹੈ ਕਿਉਂਕਿ ਉਹ ਆਪਣੀ ਮਾਤਾ ਲਈ ਉਹ ਚੀਜ਼ ਖ਼ਰੀਦਦੇ ਹਨ, ਜੋ ਉਹ ਆਪ ਖ਼ਰੀਦਣ ਦਾ ਹੌਸਲਾ ਨਹੀਂ ਸੀ ਕਰਦੀ।
2. ਖਾਲੀ ਥਾਵਾਂ ਭਰੋ :
(ੳ) ਇਸ ਗ਼ਰੀਬ ਘਰ ਵਿੱਚ ਉਹਨਾਂ ਦੀ ਆਪਣੀ ਵੱਖਰੀ ਹੀ ……………………………… ਸੀ।
(ਅ) ਤੂੰ ਮੰਮੀ ਦੀ ……………………………… ਪਾ ਲੈ।
(ਈ) ਦਸਾਂ ਦਾ ……………………………… ਕੋਲ ਹੋਣ ਕਰਕੇ ਸਾਰਾ ਸ਼ਹਿਰ ਉਹਨਾਂ ਨੂੰ ਆਪਣੀ ਮੁੱਠੀ ਵਿੱਚ ਜਾਪਦਾ ਸੀ।
(ਸ) ਨਾ ਭਾਈ, ……………………………… ਖਾ ਕੇ ਬਿਮਾਰ ਹੋ ਜਾਈਦਾ ਏ।
(ਹ) ਅੱਜ ਅਸੀਂ ……………………………… ਨੂੰ ਖੁਸ਼ ਕਰ ਦੇਣਾ ਏ।
ਉੱਤਰ :
(ਉ) ਦੁਨੀਆਂ
(ਈ) ਦੀ ਕਮੀਜ਼,
(ਆ) ਨੋਟ,
(ਸ) ਮਠਿਆਈ,
(ਹ) ਮੰਮੀ,
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਖੂਬਸੂਰਤ, ਭੁਲੇਖਾ, ਪਸੰਦ, ਹੌਸਲਾ, ਸ਼ਲਾਘਾ, ਸੁਗਾਤ, ਪੋਟਲੀ, ਨਮੂਨਾ
ਉੱਤਰ :
- ਖੂਬਸੂਰਤ (ਸੁੰਦਰ)-ਤਾਜ ਮਹੱਲ ਦੀ ਇਮਾਰਤ ਬਹੁਤ ਖੂਬਸੂਰਤ ਹੈ।
- ਭੁਲੇਖਾ (ਭਰਮ, ਗ਼ਲਤੀ-ਤੁਹਾਨੂੰ ਆਪਣੇ ਮਨ ਦੇ ਸਾਰੇ ਭਰਮ-ਭੁਲੇਖੇ ਦੂਰ ਕਰ ਲੈਣੇ ਚਾਹੀਦੇ ਹਨ।
- ਪਸੰਦ (ਮਨ ਨੂੰ ਚੰਗੀ ਲਗਣਾ-ਮੈਨੂੰ ਇਹ ਤਸਵੀਰ ਬਹੁਤ ਪਸੰਦ ਹੈ।
- ਹੌਸਲਾ ਦਲੇਰੀ-ਮੁਸੀਬਤ ਵਿਚ ਹੌਸਲੇ ਤੋਂ ਕੰਮ ਲਵੋ।
- ਸ਼ਲਾਘਾ ਪ੍ਰਸੰਸਾ-ਸਾਰੇ ਉਸ ਦੀ ਬਹਾਦਰੀ ਦੀ ਸ਼ਲਾਘਾ ਕਰ ਰਹੇ ਸਨ।
- ਸੁਗਾਤ ਤੋਹਫ਼ਾ)-ਮੇਰੇ ਚਾਚਾ ਜੀ ਨੇ ਮੇਰੇ ਜਨਮ-ਦਿਨ ਉੱਤੇ ਮੈਨੂੰ ਇਕ ਘੜੀ ਸੁਗਾਤ ਵਜੋਂ ਭੇਜੀ।
- ਪੋਟਲੀ (ਛੋਟੀ ਗੰਢੜੀ)-ਸੁਦਾਮੇ ਦੀ ਪੋਟਲੀ ਵਿਚ ਚਾਵਲ ਸਨ।
- ਨਮੂਨਾ ਮਾਡਲ, ਰੂਪ)-ਗਲੋਬ ਧਰਤੀ ਦਾ ਇਕ ਨਮੂਨਾ ਹੈ।
- ਮੰਦੀ ਬੁਰੀ-ਗਰੀਬੀ ਕਾਰਨ ਘਰ ਦੀ ਹਾਲਤ ਬਹੁਤ ਮੰਦੀ ਸੀ।
- ਕਿਲਕਾਰੀਆਂ ਹਾਸੇ ਦੀਆਂ ਚੀਕਾਂ-ਬਾਂਦਰ ਦਾ ਤਮਾਸ਼ਾ ਦਿਖਾਉਣ ਵਾਲੇ ਨੂੰ ਦੇਖ ਕੇ ਬੱਚੇ ਕਿਲਕਾਰੀਆਂ ਮਾਰਨ ਲੱਗ ਪਏ।
- ਗਵਾਹੀ (ਸਾਖੀ)-ਇਸ ਕਤਲ ਕੇਸ ਵਿਚ ਕੋਈ ਵੀ ਮੁਜ਼ਰਿਮ ਦੇ ਵਿਰੁੱਧ ਗਵਾਹੀ ਦੇਣ ਲਈ ਤਿਆਰ ਨਾ ਹੋਇਆ
- ਸਲਾਹ (ਏ-ਕੋਈ ਕੰਮ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਘਰਦਿਆਂ ਦੀ ਸਲਾਹ ਜ਼ਰੂਰ ਲੈ ਲਿਓ
- ਫੁਰਨਾ (ਇਕ ਦਮ ਮਨ ਵਿਚ ਆਇਆ ਵਿਚਾਰ)-ਪਤਾ ਨਹੀਂ ਉਸ ਨੂੰ ਕੀ ਫੁਰਨਾ ਫੁਰਿਆ ਕਿ ਉਹ ਘਰ ਛੱਡ ਕੇ ਗੱਡੀ ਜਾ ਚੜਿਆ।
- ਅਸਲੋਂ ਹੀ (ਮੁੱਢੋਂ ਹੀ, ਬਿਲਕੁਲ ਹੀ)-ਜੀੜਾ ਅਸਲੋਂ ਹੀ ਝੂਠਾ ਆਦਮੀ ਹੈ। ਇਸ ਕਰ ਕੇ ਮੈਂ ਉਸ ਉੱਤੇ ਇਤਬਾਰ ਨਹੀਂ ਕਰਦਾ।
- ਬਿੰਦੀ (ਘਿਓ ਜਾਂ ਤੇਲ ਵਾਲੀ-ਪੂਰੀਆਂ ਵਾਲੀ ਟੋਕਰੀ ਬਿੰਦੀ ਹੋਈ ਪਈ ਹੈ।
4. ਸਹੀ/ਗ਼ਲਤ ਦੀ ਚੋਣ ਕਰੋ :
(ੳ) ਗੀਤਾ ਦੇ ਘਰ ਦੀ ਹਾਲਤ ਬਹੁਤ ਚੰਗੀ ਸੀ।
(ਅ) ਗੀਤਾ ਦੇ ਪਰਿਵਾਰ ਕੋਲ ਗਰਮੀਆਂ ਤੇ ਸਰਦੀਆਂ ਲਈ ਕਾਫ਼ੀ ਕੱਪੜੇ ਸਨ।
(ੲ) ਤਿੰਨ ਕੁੜੀਆਂ ਦੀਆਂ ਚੂੜੀਆਂ ਦੇ ਇੱਕ ਰੁਪਈਆ ਪੈਂਹਠ ਪੈਸੇ ਬਣ ਗਏ ਸਨ।
ਉੱਤਰ :
(ਉ) ✗
(ਅ) ✗
(ਈ) ✓
ਵਿਆਕਰਨ :
ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਅਤੇ ਉਸ ਕੰਮ ਦੇ ਸਮੇਂ ਦਾ ਪਤਾ ਲੱਗੇ ਉਹ ਕਿਰਿਆ ਅਖਵਾਉਂਦੇ ਹਨ, ਜਿਵੇਂ ਗਿਆ, ਆਇਆ, ਜਾਵੇਗਾ, ਪਦਾ, ਖੇਡਦਾ ਆਦਿ।
ਹੇਠਾਂ ਦਿੱਤੇ ਵਾਕਾਂ ਵਿੱਚ ਰੰਗੀਨ ਸ਼ਬਦ ਕਿਰਿਆ ਹਨ :
- ਫਿਰ ਉਸ ਬੋਤਲ ਵਿੱਚ ਸਰੋਂ ਦਾ ਤੇਲ ਪਾ ਲਿਆ ਗਿਆ।
- ਸਰਦੀਆਂ ਵਿੱਚ ਉਹ ਗਰਮੀਆਂ ਨੂੰ ਉਡੀਕਦੇ ਕਿਉਂਜੋ ਉਦੋਂ ਗਰਮ ਕੱਪੜੇ ਨਹੀਂ ਪਾਉਣੇ ਪੈਣਗੇ।
- ਸਵੇਰੇ ਉਹ ਦੁੱਧ ਲੈ ਲੈਂਦੇ ਪਰ ਸਾਰਾ ਦਿਨ ਉਹ ਪੀਂਦਾ ਕੋਈ ਨਾ।
- ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਨਾ ਪਿਆ।
- ਬੱਚੇ ਘਰ ਵਿੱਚ ਖੇਡ ਰਹੇ ਸਨ। ਸੂਰਜ ਉਹਨਾਂ ਨੂੰ ਖਿਡਾਉਣ ਲਈ ਹੀ ਚੜ੍ਹਿਆ ਹੋਵੇ।
- ਸਾਰਿਆਂ ਨੇ ਇੱਕੋ ਵਾਰ ਕਿਹਾ, “ਚੱਲੋ, ਬਜ਼ਾਰ ਚੱਲੀਏ।
ਉੱਤਰ :
- ਪਾ ਲਿਆ ਗਿਆ,
- ਉਡੀਕਦੇ, ਪਾਉਣਗੇ ਪੈਣਗੇ, ਇ ਲੈ ਲੈਂਦੇ, ਪੀਂਦਾ,
- ਚੜ੍ਹਾਉਣ, ਪਿਆ,
- ਖੇਡ ਰਹੇ ਸਨ,
- ਖਿਡਾਉਣ, ਚੜ੍ਹਿਆ ਹੋਵੇ,
- ਕਿਹਾ, ਚਲੋ, ਚਲੀਏ।
PSEB 6th Class Punjabi Guide ਦਾਤੇ Important Questions and Answers
ਪ੍ਰਸ਼ਨ –
ਦਾਤੇਂ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਗੀਤਾ ਦੇ ਘਰ ਪੰਜ ਬੱਚੇ ਹੋ ਗਏ ਸਨ। ਉਨ੍ਹਾਂ ਦੇ ਖ਼ਰਚੇ ਕਾਰਨ ਕੋਈ ਵੀ ਚੀਜ਼ ਖ਼ਰੀਦਣੀ ਮੁਸ਼ਕਿਲ ਸੀ। ਉਸ ਦੀ ਖੂਬਸੂਰਤ ਤੇਲ ਦੀ ਬੋਤਲ ਖ਼ਾਲੀ ਹੋ ਚੁੱਕੀ ਸੀ। ਉਸ ਦੇ ਘਰ ਨਵੀਂ ਬੋਤਲ ਨਾ ਆ ਸਕੀ। ਬੋਤਲ ਵਿਚ ਸਰੋਂ ਦਾ ਤੇਲ ਪਾ ਲਿਆ ਗਿਆ ਸੀ। ਬੱਚਿਆਂ ਦੇ ਪਿਤਾ ਕੋਲ ਇੱਕੋ ਕਈ ਸਾਲ ਪੁਰਾਣਾ ਗਰਮ ਸੂਟ ਸੀ।
ਘਰ ਵਿਚ ਖਾਣ-ਪੀਣ ਦਾ ਵੀ ਇਹੋ ਹਾਲ ਸੀ। ਸਵੇਰੇ ਉਹ ਦੁੱਧ ਲੈ ਲੈਂਦੇ। ਕੁੱਝ ਚਾਹ ਵਿਚ ਪੈ ਜਾਂਦਾ ਤੇ ਬਚਿਆ ਦੁੱਧ ਕੋਈ ਬੱਚਾ ਆਪਣੀ ਵਾਰੀ ਨਾਲ ਪੀ ਲੈਂਦਾ।
ਇਕ ਦਿਨ ਚੂੜੀਆਂ ਵੇਚਣ ਵਾਲਾ ਆਇਆ ਤੇ ਗੀਤਾ ਦੀਆਂ ਤਿੰਨ ਧੀਆਂ ਗੀਤਾ ਨਾਲ ਉਸ ਦੇ ਕੋਲ ਬੈਠ ਗਈਆਂ। ਸਭ ਲਈ ਚੁੜੀਆਂ ਪਸੰਦ ਕੀਤੀਆਂ ਗਈਆਂ ਪਰ ਹਿਸਾਬ ਕਰਨ ਸਮੇਂ ਤਿੰਨਾਂ ਕੁੜੀਆਂ ਦੀਆਂ ਚੂੜੀਆਂ ਦੇ ਹੀ ਇੰਨੇ ਪੈਸੇ ਬਣ ਗਏ ਕਿ ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਂਸਲਾ ਨਾ ਪਿਆ।
ਬੱਚਿਆਂ ਨੂੰ ਘਰ ਦੀ ਮੰਦੀ ਹਾਲਤ ਦਾ ਬਿਲਕੁਲ ਅਹਿਸਾਸ ਨਹੀਂ ਸੀ। ਉਹ ਸਾਰਾ ਦਿਨ ਖੇਡ ਵਿਚ ਰੁੱਝੇ ਰਹਿੰਦੇ। ਕਦੇ ਉਹ ਨਾਟਕ ਖੇਡਣ ਲੱਗ ਪੈਂਦੇ। ਕੋਈ ਡਾਕਟਰ, ਨਰਸ ਜਾਂ ਬਿਮਾਰ ਬਣ ਜਾਂਦਾ। ਕਦੇ ਬੱਚੇ ਹਰ ਰੋਜ਼ ਸਕੂਲੋਂ ਕੋਈ ਨਵੀਂ ਖੇਡ ਸਿੱਖ ਕੇ ਆਉਂਦੇ।
ਇਕ ਦਿਨ ਗੀਤਾ ਬਜ਼ਾਰ ਗਈ ਹੋਈ ਸੀ। ਬੱਚੇ ਖੇਡ ਰਹੇ ਸਨ। ਵੱਡੀ ਕੁੜੀ ਮਾਂ ਬਣੀ ਹੋਈ ਸੀ। ਦੂਜਿਆਂ ਦੀ ਸਲਾਹ ਉੱਤੇ ਉਸ ਨੇ ਮੰਮੀ ਦੀ ਕਮੀਜ਼ ਪਾਉਣ ਲਈ ਟਰੰਕ ਉੱਤੋਂ ਕਮੀਜ਼ ਚੁੱਕੀ ਤਾਂ ਹੇਠੋਂ ਉਸ ਦੇ ਹੱਥ ਰੰਕ ਦੀਆਂ ਚਾਬੀਆਂ ਆ ਗਈਆਂ, ਜਿਸ ਨਾਲ ਸਾਰੇ ਖ਼ੁਸ਼ ਹੋ ਗਏ ਉਸ ਨੇ ਟਰੰਕ ਖੋਲਿਆ, ਤਾਂ ਉਸ ਦੇ ਹੱਥ ਦਸਾਂ ਦਾ ਇਕ ਨੋਟ ਆ ਗਿਆ। ਦਸਾਂ ਦਾ ਨੋਟ ਲੈ ਕੇ ਉਹ ਸਾਰੇ ਜਦੋਂ ਬਜ਼ਾਰ ਚਲੇ ਗਏ।
ਇਕ ਨੇ ਮਠਿਆਈ ਤੇ ਦੂਜੇ ਨੇ ਖਿਡੌਣੇ ਲੈਣ ਦੀ ਸਲਾਹ ਦਿੱਤੀ ਪਰ ਅੰਤ ਉਹ ਇਕ ਮੁਨਿਆਰੀ ਦੀ ਦੁਕਾਨ ‘ਤੇ ਪੁੱਜੇ, ਜਿੱਥੇ ਵੰਗਾਂ ਬਾਹਰ ਹੀ ਪਈਆਂ ਸਨ। ਵੱਡੀ ਤੋਂ ਛੋਟੀ ਕੁੜੀ ਨੂੰ ਯਾਦ ਆਇਆ ਕਿ ਉਸ ਦਿਨ ਸਾਰਿਆਂ ਨੇ ਵੰਗਾਂ ਚੜ੍ਹਾਈਆਂ ਸਨ ਪਰ ਮੰਮੀ ਨੇ ਨਹੀਂ ਸਨ ਚੜ੍ਹਾਈਆਂ। ਇਸ ਕਰਕੇ ਉਨ੍ਹਾਂ ਨੂੰ ਮੰਮੀ ਲਈ ਵੰਗਾਂ ਲੈਣੀਆਂ ਚਾਹੀਦੀਆਂ ਹਨ ਸਭ ਨੂੰ ਇਹ ਵਿਚਾਰ ਪਸੰਦ ਆਇਆ। ਫਿਰ ਉਨ੍ਹਾਂ ਮੰਮੀ ਲਈ ਬਾਰਾਂ ਵੰਗਾਂ ਖ਼ਰੀਦ ਲਈਆਂ ਤੇ ਕਿਹਾ ਕਿ ਜੇਕਰ ਮੰਮੀ ਦੇ ਪੂਰੀਆਂ ਨਾ ਆਈਆਂ, ਤਾਂ ਉਹ ਬਦਲ ਲੈਣਗੇ।
ਦੁਕਾਨ ਵਾਲੇ ਨੇ ਗੱਲ ਮੰਨ ਲਈ ਤੇ ਫਿਰ ਉਨ੍ਹਾਂ ਮੰਮੀ ਲਈ ਇਕ ਤੇਲ ਦੀ ਬੋਤਲ ਤੇ ਪਾਉਡਰ ਦਾ ਡੱਬਾ ਵੀ ਲਿਆ।
ਸੁਗਾਤਾਂ ਦੀ ਇਹ ਪੋਟਲੀ ਚੁੱਕ ਕੇ ਜਦੋਂ ਉਹ ਘਰ ਨੂੰ ਤੁਰੇ, ਤਾਂ ਸਭ ਤੋਂ ਛੋਟੀ ਕੁੜੀ ਨੇ ਕਿਹਾ, “ਅੱਜ ਅਸੀਂ ਮੰਮੀ ਨੂੰ ਖ਼ੁਸ਼ ਕਰ ਦੇਣਾ ਏ।”
ਔਖੇ ਸ਼ਬਦਾਂ ਦੇ ਅਰਥ-ਬਿੰਦੀ-ਤੇਲ ਜਾਂ ਘਿਓ ਨਾਲ ਭਿੱਜੀ ਹੋਈ। -ਚੀਜ਼ ! ਕਿਲਕਾਰੀਆਂ-ਹਾਸੇ ਦੀਆਂ ਚੀਜ਼ਾਂ ਨੂੰ ਸ਼ੋ-ਕੇਸਾਂ-ਦੁਕਾਨਾਂ ਦੇ ਬਾਹਰ ਸ਼ੀਸ਼ੇ ਦੇ ਬਕਸੇ, ਜਿਨ੍ਹਾਂ ਵਿਚ ਚੀਜ਼ਾਂ ਸਜਾ ਕੇ ਦਿਖਾਵਾ ਕੀਤਾ ਹੁੰਦਾ ਹੈ। ਸ਼ਲਾਘਾ-ਪ੍ਰਸੰਸਾ ਸੁਗਾਤਾਂ-ਤੋਹਫ਼ੇ।
1. ਪਾਠ-ਅਭਿਆਸ ਪ੍ਰਸ਼ਨ-ਉੱਤਰ
ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ੳ) ਕਈ ਮਹੀਨੇ ਹੋਏ, ਗੀਤਾ ਦੀ ਖੂਬਸੂਰਤ ਤੇਲ ਦੀ ………………………………. ਖ਼ਾਲੀ ਹੋ ਗਈ ਸੀ।
(ਆ) ਇਸ ਤਰ੍ਹਾਂ ਸਾਰਾ ਦਿਨ ਘਰ ਵਿਚ ਕਾਫੀ ਦੁੱਧ ਹੋਣ ਦਾ ………………………………. ਬਣਿਆ ਰਹਿੰਦਾ।
(ਏ) ਬੱਚੇ ਬਹੁਤੇ ਹੋਣ ਕਰਕੇ ਘਰ ਦੀ ਹਾਲਤ ………………………………. ਹੋ ਗਈ ਸੀ।
(ਸ) ਇਸ ਗ਼ਰੀਬ ਘਰ ਵਿਚ ਬੱਚਿਆਂ ਦੀ ਆਪਣੀ ………………………………. ਹੀ ਦੁਨੀਆਂ ਸੀ।
(ਹ) ਇਸ ਤਰ੍ਹਾਂ ਦੀ ਖ਼ਾਲੀ ਬੋਤਲ ਮੰਮੀ ਦੇ ………………………………. ਤੇ ਰਹਿੰਦੀ ਸੀ।
ਉੱਤਰ :
(ੳ) ਬੋਤਲ,
(ਆ) ਭੁਲੇਖਾ,
(ਏ) ਮੰਦੀ,
(ਸ) ਵੱਖਰੀ,
(ਹ) ਸ਼ਿੰਗਾਰ ਮੇਜ਼।
2. ਵਿਆਕਰਨ
ਪ੍ਰਸ਼ਨ 1.
ਕਿਰਿਆ ਸ਼ਬਦ ਕਿਹੜੇ ਹੁੰਦੇ ਹਨ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਉਹ ਸ਼ਬਦ ਜਿਸ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਅਤੇ ਉਸ ਕੰਮ ਦੇ ਸਮੇਂ ਦਾ ਪਤਾ ਲੱਗੇ, ਉਹ ਕਿਰਿਆ ਅਖਵਾਉਂਦੇ ਹਨ , ਜਿਵੇਂ-ਤੁਰਨਾ, ਖਾਣਾ, ਪੀਣਾ, ਲੈਣਾ, ਦੇਣਾ, ਜਾਣਾ, ਆਉਣਾ, ਖੇਡਣਾ, ਹੱਸਣਾ, ਰੋਂਦਾ, ਗਿਆ, ਆਇਆ, ਜਾਵੇਗਾ, ਪੜ੍ਹਦਾ, ਖੇਡਦਾ ਆਦਿ।
ਪ੍ਰਸ਼ਨ 3.
ਇਸ ਪਾਠ ਵਿਚੋਂ ਦਸ ਵਿਸ਼ੇਸ਼ਣ ਚੁਣੋ।
ਉੱਤਰ :
ਏਨੇ, ਕਈ, ਖੂਬਸੂਰਤ, ਲੰਮੇ, ਬਿੰਦੀ, ਇੱਕੋ, ਗਰਮ, ਕੋਈ, ਤਿੰਨੋਂ, ਬਹੁਤ ਸਾਰੀਆਂ
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁ-ਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਘਰ ਵਿਚ ਕੋਈ ਵੀ ਚੀਜ਼ ਆ ਸਕਣੀ ਮੁਸ਼ਕਲ ਸੀ। ਬੱਚੇ ਹੀ ਏਨੇ ਹੋ ਗਏ ਸਨ ਕਿ ਮੁਸ਼ਕਲ ਨਾਲ ਘਰ ਦਾ ਅੰਨ-ਪਾਣੀ ਟੁਰਦਾ ਸੀ। ਕਈ ਮਹੀਨੇ ਹੋਏ, ਗੀਤਾ ਦੀ ਖੂਬਸੂਰਤ ਤੇਲ ਦੀ ਬੋਤਲ ਖ਼ਾਲੀ ਹੋ ਗਈ ਸੀ। ਫਿਰ ਉਸ ਬੋਤਲ ਵਿੱਚ ਸਰੋਂ ਦਾ ਤੇਲ ਪਾ ਲਿਆ ਗਿਆ। ਬੋਤਲ ਉੱਤੇ ਲੰਮੇ ਵਾਲਾਂ ਵਾਲੀ ਇਸਤਰੀ ਦੀ ਤਸਵੀਰ ਬਿੰਦੀ ਹੋ ਕੇ ਬਿਲਕੁਲ ਖ਼ਰਾਬ ਹੋ ਗਈ, ਪਰ ਨਵੀਂ ਬੋਤਲ ਨਾ ਆ ਸਕੀ ਬੱਚਿਆਂ ਦੇ ਪਿਤਾ ਕੋਲ ਇੱਕੋ ਕਈ ਸਾਲ ਪੁਰਾਣਾ ਗਰਮ ਸੂਟ ਸੀ। ਸਰਦੀਆਂ ਵਿੱਚ ਉਹ ਗਰਮੀਆਂ ਨੂੰ ਉਡੀਕਦੇ ਕਿਉਂ ਜੋ ਉਦੋਂ ਗਰਮ ਕੱਪੜੇ ਨਹੀਂ ਪਾਉਣੇ ਪੈਣਗੇ। ਪਰ ਜਦੋਂ ਗਰਮੀਆਂ ਆਉਂਦੀਆਂ, ਤਾਂ ਉਹ ਸਰਦੀਆਂ ਨੂੰ ਉਡੀਕਣ ਲੱਗ ਜਾਂਦੇ ਨੂੰ ਖਾਣ-ਪੀਣ ਦਾ ਵੀ ਇਹੋ ਹਾਲ ਸੀ।
ਸਵੇਰੇ ਉਹ ਦੁੱਧ ਲੈ ਲੈਂਦੇ ਪਰ ਸਾਰਾ ਦਿਨ ਪੀਂਦਾ ਕੋਈ ਨਾ। ਕੁਝ ਚਾਹ ਵਿੱਚ ਪਾ ਲੈਂਦੇ ਤੇ ਬਾਕੀ ਦਾ ਪਿਆ ਰਹਿੰਦਾ। ਫਿਰ ਰਾਤ ਨੂੰ ਵਾਰੀ ਨਾਲ ਕੋਈ ਬੱਚਾ ਇਹ ਦਿਨ ਦਾ ਬਚਿਆ ਦੁੱਧ ਪੀ ਲੈਂਦਾ। ਇਸ ਤਰ੍ਹਾਂ ਸਾਰਾ ਦਿਨ ਘਰ ਵਿੱਚ ਕਾਫ਼ੀ ਦੁੱਧ ਹੋਣ ਦਾ ਭੁਲੇਖਾ ਬਣਿਆ ਰਹਿੰਦਾ। ਇੱਕ ਦਿਨ ਚੂੜੀਆਂ ਵੇਚਣ ਵਾਲਾ ਆਇਆ ਗੀਤਾ ਦੀਆਂ ਤਿੰਨੇ ਧੀਆਂ ਗੀਤਾ ਨੂੰ ਨਾਲ ਲੈ ਕੇ ਉਸ ਦੇ ਕੋਲ ਬੈਠ ਗਈਆਂ ਕਈ ਨਮੂਨੇ ਪਸੰਦ ਹੋਏ ਤੇ ਫਿਰ ਕਈ ਉਹਨਾਂ ਤੋਂ ਵੀ ਵੱਧ ਪਸੰਦ।
ਜਿਹੜਾ ਇੱਕ ਨੂੰ ਚੰਗਾ ਲੱਗਦਾ ਸੀ, ਉਹੀ ਦੂਜੀ ਮੰਗਦੀ। ਵੇਚਣ ਵਾਲੇ ਨੇ ਇੱਕ ਨਮੂਨਾ ਗੀਤਾ ਨੂੰ ਵੀ ਪਸੰਦ ਕਰਵਾ ਲਿਆ ਪਰ ਜਦੋਂ ਉਸ ਨੇ ਹਿਸਾਬ ਕੀਤਾ ਤਾਂ ਤਿੰਨੋਂ ਕੁੜੀਆਂ ਦੀਆਂ ਚੂੜੀਆਂ ਦੇ ਹੀ ਇੱਕ ਰੁਪਈਆ ਪੈਂਹਠ ਪੈਸੇ ਬਣ ਗਏ। ਗੀਤਾ ਨੂੰ ਆਪ ਚੂੜੀਆਂ ਚੜ੍ਹਾਉਣ ਦਾ ਹੌਸਲਾ ਨਾ ਪਿਆ –
1. ਘਰ ਵਿਚ ਅੰਨ-ਪਾਣੀ ਮੁਸ਼ਕਲ ਨਾਲ ਕਿਉਂ ਤੁਰਦਾ ਸੀ?
(ਉ) ਬਹੁਤੇ ਬੱਚੇ ਹੋਣ ਕਰਕੇ
(ਅ) ਆਮਦਨ ਨਾ ਹੋਣ ਕਰਕੇ
(ਈ) ਨੌਕਰੀ ਛੁੱਟਣ ਕਰਕੇ
(ਸ) ਕੰਮ ਨਾ ਮਿਲਣ ਕਰਕੇ।
ਉੱਤਰ :
(ਉ) ਬਹੁਤੇ ਬੱਚੇ ਹੋਣ ਕਰਕੇ
2. ਗੀਤਾ ਦੀ ਖੂਬਸੂਰਤ ਤੇਲ ਦੀ ਬੋਤਲ ਖ਼ਾਲੀ ਹੋਈ ਨੂੰ ਕਿੰਨੇ ਮਹੀਨੇ ਹੋ ਗਏ ਸਨ?
(ਉ) ਦੋ
(ਆ) ਤਿੰਨ
(ਈ) ਚਾਰ
(ਸ) ਕਈ !
ਉੱਤਰ :
(ਸ) ਕਈ !
3. ਖੂਬਸੂਰਤ ਤੇਲ ਦੀ ਖ਼ਾਲੀ ਹੋਈ ਬੋਤਲ ਵਿਚ ਹੁਣ ਕੀ ਸੀ?
(ਉ) ਪਾਣੀ
(ਅ) ਅਰਕ
(ਈ) ਸਰੋਂ ਦਾ ਤੇਲ
(ਸ) ਮਿੱਟੀ ਦਾ ਤੇਲ !
ਉੱਤਰ :
(ਈ) ਸਰੋਂ ਦਾ ਤੇਲ
4. ਬੱਚਿਆਂ ਦੇ ਪਿਤਾ ਕੋਲ ਗਰਮ ਕੋਟ ਕਿੰਨਾ ਪੁਰਾਣਾ ਸੀ?
(ਉ) ਦੋ ਸਾਲ
(ਅ) ਤਿੰਨ ਸਾਲ
(ਇ ਪੰਜ ਸਾਲ
(ਸ) ਕਈ ਸਾਲ।
ਉੱਤਰ :
(ਸ) ਕਈ ਸਾਲ।
5. ਪਰਿਵਾਰ ਦੇ ਜੀ ਗਰਮੀਆਂ ਵਿਚ ਕੀ ਉਡੀਕਦੇ ਸਨ?
(ਉ) ਬਰਸਾਤ ਨੂੰ
(ਅ) ਬਸੰਤ ਨੂੰ
(ਈ) ਪੱਤਝੜ ਨੂੰ
(ਸ) ਸਰਦੀਆਂ ਨੂੰ !
ਉੱਤਰ :
(ਸ) ਸਰਦੀਆਂ ਨੂੰ !
6. ਪਰਿਵਾਰ ਦੇ ਜੀ ਸਰਦੀਆਂ ਵਿਚ ਕੀ ਉਡੀਕਦੇ ਸਨ?
(ਉ) ਬਰਸਾਤ ਨੂੰ
(ਅ) ਬਸੰਤ ਨੂੰ
(ਈ) ਪੱਤਝੜ ਨੂੰ
(ਸ) ਗਰਮੀਆਂ ਨੂੰ।
ਉੱਤਰ :
(ਸ) ਗਰਮੀਆਂ ਨੂੰ।
7. ਰਾਤ ਨੂੰ ਵਾਰੀ ਨਾਲ ਕੋਈ ਬੱਚਾ ਕੀ ਪੀਂਦਾ?
(ਉ) ਚਾਹ
(ਅ) ਦੁੱਧ
(ਈ) ਲੱਸੀ
(ਸ) ਪਾਣੀ
ਉੱਤਰ :
(ਅ) ਦੁੱਧ
8. ਇਕ ਦਿਨ ਕੀ ਵੇਚਣ ਵਾਲਾ ਆਇਆ?
(ਉ) ਦੰਦਾਸਾ
(ਅ) ਆਈਸ ਕ੍ਰੀਮ
(ਇ) ਚੂੜੀਆਂ
(ਸ) ਸਬਜ਼ੀ।
ਉੱਤਰ :
(ਇ) ਚੂੜੀਆਂ
9. ਗੀਤਾ ਦੀਆਂ ਧੀਆਂ ਕਿੰਨੀਆਂ ਸਨ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ
10. ਵੇਚਣ ਵਾਲੇ ਨੇ ਗੀਤਾ ਨੂੰ ਕੀ ਪਸੰਦ ਕਰਾਇਆ?
(ਉ) ਚੁੜੀਆਂ ਦਾ ਇਕ ਨਮੂਨਾ
(ਅ) ਗਜਰੇ
(ਈ) ਕਾਂਟੇ
(ਸ) ਹਾਰ।
ਉੱਤਰ :
(ਉ) ਚੁੜੀਆਂ ਦਾ ਇਕ ਨਮੂਨਾ
11. ਗੀਤਾ ਨੇ ਕਿੰਨੀਆਂ ਕੁੜੀਆਂ ਦੇ ਚੂੜੀਆਂ ਚੜ੍ਹਾਉਣ ਦੇ ਇੱਕ ਰੁਪਇਆ ਪੈਂਹਠ ਪੈਸੇ ਦਿੱਤੇ?
(ਉ) ਇਕ
(ਆ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਈ) ਤਿੰਨ
12. ਗੀਤਾ ਆਪ ਚੂੜੀਆਂ ਕਿਉਂ ਨਾ ਚੜ੍ਹਾ ਸਕੀ?
(ਉ) ਪੈਸਿਆਂ ਦੀ ਕਮੀ ਕਾਰਨ
(ਅ) ਮਹਿੰਗਾਈ ਕਾਰਨ
(ਈ) ਚੂੜੀਆਂ ਮੁੱਕਣ ਕਰਕੇ
(ਸ) ਚੂੜੀਆਂ ਪਸੰਦ ਨਾ ਹੋਣ ਕਰਕੇ।
ਉੱਤਰ :
(ਉ) ਪੈਸਿਆਂ ਦੀ ਕਮੀ ਕਾਰਨ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਘਰ, ਬੱਚੇ, ਤੇਲ, ਬੋਤਲ, ਸਰੋਂ।
(ii) ਕੋਈ, ਉਹ, ਉਸ, ਉਹਨਾਂ, ਆਪ।
(iii) ਏਨੇ, ਕਈ, ਖੂਬਸੂਰਤ, ਲੰਮੇ, ਨਵੀਂ, ਗਰਮ !
(iv) ਟੁਰਦਾ ਸੀ, ਪਾਉਣੇ ਪੈਣਗੇ, ਉਡੀਕਣ ਲੱਗ ਜਾਂਦੇ, ਆਉਂਦੀਆਂ, ਆਇਆ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ-
(i) “ਇਸਤਰੀ ਸ਼ਬਦ ਦਾ ਲਿੰਗ ਬਦਲੋ
(ਉ) ਬੰਦਾ
(ਅ) ਆਦਮੀ
(ਇ) ਪੁਰਸ਼
(ਸ) ਪਤੀ
ਉੱਤਰ :
(ਇ) ਪੁਰਸ਼
(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
(ਉ) ਕਾਫ਼ੀ
(ਅ) ਮੰਗਦੀ
(ਈ) ਚਾਹ
(ਸ) ਦੁੱਧ
ਉੱਤਰ :
(ਉ) ਕਾਫ਼ੀ
(iii) ‘ਚੂੜੀਆਂ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਗਜਰੇ
(ਅ) ਚੂੜਾ
(ਈ) ਇਕੜੇ
(ਸ) ਵੰਡਾਂ।
ਉੱਤਰ :
(ਸ) ਵੰਡਾਂ।
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਭਾਮਾ
(iii) ਜੋਨੀ
ਉੱਤਰ :
(i) ਡੰਡੀ (।)
(ii) ਕਾਮਾ (‘)
(iii) ਜੋੜਨੀ (-)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :