Punjab State Board PSEB 6th Class Punjabi Book Solutions Chapter 15 ਪਿੰਜੌਰ ਬਾਗ਼ Textbook Exercise Questions and Answers.
PSEB Solutions for Class 6 Punjabi Chapter 15 ਪਿੰਜੌਰ ਬਾਗ਼
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰਾਂ ਉੱਤੇ ਸਹੀ (✓) ਦਾ ਨਿਸ਼ਾਨ ਲਾਓ :
(i) ਪਿੰਜੌਰ ਬਾਗ਼ ਕਿੱਥੇ ਸਥਿਤ ਹੈ ?
(ਉ) ਚੰਡੀਗੜ੍ਹ ਵਿਖੇ
(ਅ) ਕਾਲਕਾ ਵਿਖੇ
(ਇ) ਪਿੰਜੌਰ ਵਿਖੇ !
ਉੱਤਰ :
(ਇ) ਪਿੰਜੌਰ ਵਿਖੇ ! ✓
(ii) ਇਸ ਬਾਗ਼ ਨੂੰ ਕਿਸ ਨੇ ਬਣਾਇਆ ਸੀ ?
(ਉ) ਮੁਗ਼ਲ ਬਾਦਸ਼ਾਹ ਨੇ
(ਅ) ਹਰਿਆਣਾ ਸਰਕਾਰ ਨੇ
(ਈ) ਯਾਦਵਿੰਦਰ ਸਿੰਘ ਨੇ ।
ਉੱਤਰ :
(ਉ) ਮੁਗ਼ਲ ਬਾਦਸ਼ਾਹ ਨੇ ✓
(iii) ਇਸ ਬਾਗ਼ ਵਿਚ ਕਿੰਨੇ ਮਹਿਲਾਂ ਦਾ ਜ਼ਿਕਰ ਹੈ ?
(ੳ) ਇੱਕ
(ਅ) ਦੋ
(ਇ) ਤਿੰਨ ।
ਉੱਤਰ :
(ਇ) ਤਿੰਨ । ✓
(iv) ਪਿੰਜੌਰ ਬਾਗ਼ ਵਿਖੇ ਪੰਛੀਆਂ ਅਤੇ ਜਾਨਵਰਾਂ ਨੂੰ ਕਿਵੇਂ ਰੱਖਿਆ ਗਿਆ ਸੀ ?
(ਉ) ਕਮਰਿਆਂ ਵਿਚ
(ਅ) ਪਿੰਜਰਿਆਂ ਵਿਚ
(ਈ) ਖੁੱਲ੍ਹੇ ਛੱਡਿਆ ਹੋਇਆ ਸੀ ।
ਉੱਤਰ :
(ਅ) ਪਿੰਜਰਿਆਂ ਵਿਚ ✓
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਿੰਜੌਰ ਬਾਗ਼ ਦਾ ਦੂਜਾ ਨਾਂ ਕੀ ਹੈ ?
ਉੱਤਰ :
ਯਾਦਵਿੰਦਰਾ ਗਾਰਡਨ ।
ਪ੍ਰਸ਼ਨ 2.
ਪਿੰਜੌਰ ਬਾਗ਼ ਦਾ ਪੁਰਾਣਾ ਨਾਂ ਕੀ ਹੈ ?
ਉੱਤਰ :
ਮੁਗ਼ਲ ਬਾਗ਼ ।
ਪ੍ਰਸ਼ਨ 3.
ਪਿੰਜੌਰ ਬਾਗ਼ ਦੀ ਖ਼ਾਸ ਗੱਲ ਕਿਹੜੀ ਹੈ ?
ਉੱਤਰ :
ਇੱਥੋਂ ਦਾ ਰੌਸ਼ਨੀ-ਪ੍ਰਬੰਧ ।
ਪ੍ਰਸ਼ਨ 4.
ਬਾਗ਼ ਵਿਚ ਅਜਿਹੀ ਕਿਹੜੀ ਚੀਜ਼ ਹੈ, ਜੋ ਬੱਚਿਆਂ ਲਈ ਖਿੱਚ ਦਾ ਕਾਰਨ ਬਣਦੀ ਸੀ ?
ਉੱਤਰ :
ਇੱਥੇ ਪਿੰਜਰਿਆਂ ਵਿਚ ਰੱਖੇ ਤਰ੍ਹਾਂ-ਤਰ੍ਹਾਂ ਦੇ ਪੰਛੀ ਤੇ ਜੰਗਲੀ ਜਾਨਵਰ ।
ਪ੍ਰਸ਼ਨ 5.
ਪਿੰਜੌਰ ਬਾਗ਼ ਵਿਚ ਕਿਹੜੇ-ਕਿਹੜੇ ਜਾਨਵਰ ਅਤੇ ਪੰਛੀ ਹੁੰਦੇ ਸਨ ?
ਉੱਤਰ :
ਗਿੱਦੜ, ਰਿੱਛ, ਲੰਬੜੀ, ਬਾਂਦਰ, ਲੰਗੂਰ, ਹੰਸ, ਬਤਖਾਂ, ਸਾਰਸ, ਪਹਾੜੀ ਮੁਰਗੇ, ਉੱਲੂ, ਕਬੂਤਰ, ਬਟੇਰੇ, ਤੋਤੇ, ਰੰਗ-ਬਰੰਗੀਆਂ ਚਿੜੀਆਂ ਅਤੇ ਚਿੱਟੇ ਚੂਹੇ ਆਦਿ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਿੰਜੌਰ ਬਾਗ਼ ਕਿਉਂ ਪ੍ਰਸਿੱਧ ਹੈ ?
ਉੱਤਰ :
ਪਿੰਜੌਰ ਬਾਗ਼ ਇਤਿਹਾਸਿਕ ਤੌਰ ‘ਤੇ ਆਪਣੀਆਂ ਵਿਸ਼ੇਸ਼ਤਾਵਾਂ ਕਰਕੇ ਪ੍ਰਸਿੱਧ ਹੈ । ਇਸ ਬਾਗ਼ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਕਸ਼ਮੀਰ ਦੇ ਨਿਸ਼ਾਤ ਬਾਗ਼ ਤੇ ਲਾਹੌਰ ਦੇ ਸ਼ਾਲੀਮਾਰ ਬਾਗ ਦੇ ਸੁੰਦਰ ਨਜ਼ਾਰੇ ਉਚਾਈ ਵਲ ਜਾਂਦਿਆਂ ਦਿਸਦੇ ਹਨ, ਉੱਥੇ ਇਸਦੇ ਨਜ਼ਾਰੇ ਉਤਰਾਈ ਵਲ ਆਉਂਦਿਆਂ ਦਿਸਦੇ ਹਨ । ਦੂਜੇ ਇੱਥੋਂ ਦਾ ਰੌਸ਼ਨੀ-ਪ੍ਰਬੰਧ ਰਾਤ ਨੂੰ ਇਸਨੂੰ । ਬਹੁਤ ਹੀ ਦਿਲ-ਖਿਚਵਾਂ ਬਣਾ ਦਿੰਦਾ ਹੈ । ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਵੀ ਯਤਨ ਕਰ ਕੇ ਇਸਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਇਆ ਹੈ ।
ਪ੍ਰਸ਼ਨ 2.
ਪਿੰਜੌਰ ਬਾਗ਼ ਦਾ ਨਾਂ ਯਾਦਵਿੰਦਰਾ ਗਾਰਡਨ ਕਿਉਂ ਰੱਖਿਆ ਗਿਆ ?
ਉੱਤਰ :
19ਵੀਂ ਸਦੀ ਦੇ ਅੰਤ ਵਿਚ ਇਸ ਬਾਗ਼ ਨੂੰ ਮਹਾਰਾਜਾ ਪਟਿਆਲਾ ਨੇ ਖ਼ਰੀਦ ਕੇ ਮੁੜ ਅਬਾਦ ਕੀਤਾ ਸੀ । ਇਸ ਕਰਕੇ ਇਸਦਾ ਨਾਂ ਪਟਿਆਲੇ ਦੇ ਅੰਤਿਮ ਮਹਾਰਾਜੇ ਯਾਦਵਿੰਦਰ ਸਿੰਘ ਦੇ ਨਾਂ ਉੱਤੇ ‘ਯਾਦਵਿੰਦਰਾ ਗਾਰਡਨ ਰੱਖਿਆ ਗਿਆ ।
ਪ੍ਰਸ਼ਨ 3.
ਆਮ ਬਾਗਾਂ ਨਾਲੋਂ ਪਿੰਜੌਰ ਬਾਗ਼ ਕਿਹੜੀਆਂ ਗੱਲਾਂ ਵਿਚ ਵੱਖਰਾ ਹੈ ?
ਉੱਤਰ :
ਪਿੰਜੌਰ ਬਾਗ਼ ਆਮ ਬਾਗਾਂ ਨਾਲੋਂ ਕਈ ਗੱਲਾਂ ਵਿਚ ਵੱਖਰਾ ਹੈ । ਕਸ਼ਮੀਰ ਦੇ ਨਿਸ਼ਾਤ ਬਾਗ਼ ਤੇ ਲਾਹੌਰ ਦੇ ਸ਼ਾਲੀਮਾਰ ਬਾਗ਼ ਵਿਚ ਜਿਉਂ-ਜਿਉਂ ਉੱਪਰ ਚੜ੍ਹਦੇ ਹਾਂ, ਤਾਂ ਅਜੀਬ ਸੁੰਦਰ ਨਜ਼ਾਰੇ ਦਿਖਾਈ ਦਿੰਦੇ ਹਨ । ਪਿੰਜੌਰ ਬਾਗ਼ ਇਸਦੇ ਉਲਟ ਹੈ । ਇਸ ਵਿਚ ਥੋੜੇ-ਥੋੜੇ ਫ਼ਾਸਲੇ ਉੱਤੇ ਤਿੰਨ ਉਤਰਾਈਆਂ ਹਨ । ਇਸ ਦਾ ਵੱਡਾ ਦਰਵਾਜ਼ਾ ਲੰਘ ਕੇ ਸਾਹਮਣੇ ਸ਼ੀਸ਼ ਮਹਿਲ ਹੈ ਤੇ ਅੱਗੇ ਜਲ ਮਹਿਲ । ਇਹ ਆਪਣੇ ਰੌਸ਼ਨੀ-ਪਬੰਧ ਕਰਕੇ ਵੀ ਬਾਕੀ ਬਾਗਾਂ ਤੋਂ ਵੱਖਰਾ ਹੈ । ਰਾਤ ਵੇਲੇ ਰੌਸ਼ਨੀਆਂ ਵਿਚ ਇਸਦੇ ਛੁਹਾਰੇ, ਪਾਣੀ, ਘਾਹ ਤੇ ਝਾੜੀਆਂ ਸਭ ਰੁਸ਼ਨਾ ਉੱਠਦੇ ਹਨ, ਜਿਸ ਕਰਕੇ ਇਹ ਰਾਤ ਨੂੰ ਯਾਤਰੀਆਂ ਦੀ ਖਿੱਚ ਦਾ ਵਧੇਰੇ ਕਾਰਨ ਬਣਦਾ ਹੈ ।
ਪ੍ਰਸ਼ਨ 4.
ਜਦੋਂ ਹਨੇਰਾ ਹੁੰਦਾ ਹੈ, ਤਾਂ ਸੈਲਾਨੀ ਬਾਗ਼ ਵਲ ਕਿਉਂ ਚੱਲ ਪੈਂਦੇ ਹਨ ?
ਉੱਤਰ :
ਜਦੋਂ ਹਨੇਰਾ ਹੁੰਦਾ ਹੈ, ਤਾਂ ਰੌਸ਼ਨੀ-ਪ੍ਰਬੰਧ ਨਾਲ ਰੁਸ਼ਨਾਏ ਬਾਗ਼ ਨੂੰ ਦੇਖਣ ਲਈ ਸੈਲਾਨੀ ਉਸ ਵਲ ਚਲ ਪੈਂਦੇ ਹਨ ।
ਪ੍ਰਸ਼ਨ 5.
ਪਿੰਜੌਰ ਬਾਗ਼ ਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਮੁੱਖ ਗੱਲਾਂ ਕਿਹੜੀਆਂ ਹਨ ?
ਉੱਤਰ :
ਪਿੰਜੌਰ ਬਾਗ਼ ਦਾ ਰੌਸ਼ਨੀ-ਪ੍ਰਬੰਧ ਤੇ ਹਰਿਆਣਾ ਸਰਕਾਰ ਦਾ ਪ੍ਰਬੰਧ ਇਸਦੀ ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਮੁੱਖ ਗੱਲਾਂ ਹਨ ।
ਪ੍ਰਸ਼ਨ 6.
ਵਾਕਾਂ ਵਿਚ ਵਰਤੋ :
ਤਰਤੀਬ, ਛੁਹਾਰੇ, ਪਰਵਾਸੀ ਪੰਛੀ, ਸੋਹਣਾ, ਅਧਿਕਾਰ, ਸੰਝ ।
ਉੱਤਰ :
1. ਤਰਤੀਬ (ਲੜੀਦਾਰ ਢੰਗ) – ਸਾਰੀਆਂ ਚੀਜ਼ਾਂ ਕਿਸੇ ਤਰਤੀਬ ਵਿਚ ਰੱਖੋ ।
2. ਛੁਹਾਰੇ ਪਾਣੀ ਨੂੰ ਉਛਾਲ ਕੇ ਹੇਠਾਂ ਸੁੱਟਣ ਦਾ ਪ੍ਰਬੰਧ) – ਪਿੰਜੌਰ ਬਾਗ਼ ਵਿਚ ਬਹੁਤ ਸਾਰੇ ਫੁਹਾਰੇ ਅਦਭੁਤ ਨਜ਼ਾਰਾ ਪੇਸ਼ ਕਰਦੇ ਹਨ ।
3. ਪਰਵਾਸੀ ਪੰਛੀ (ਵਿਦੇਸ਼ ਤੋਂ ਆਏ ਪੰਛੀ) – ਪੌਂਗ ਡੈਮ ਵਿਖੇ ਸਰਦੀਆਂ ਵਿਚ ਬਹੁਤ ਸਾਰੇ ਪਰਵਾਸੀ ਪੰਛੀ ਆ ਜਾਂਦੇ ਹਨ ।
4. ਸੋਹਣਾ (ਸੁੰਦਰ) – ਮੋਰ ਇਕ ਬਹੁਤ ਸੋਹਣਾ ਪੰਛੀ ਹੈ ।
5. ਅਧਿਕਾਰ (ਹੱਕ) – ਹਰ ਨਾਗਰਿਕ ਨੂੰ ਆਪਣੇ ਅਧਿਕਾਰਾਂ ਦੇ ਨਾਲ ਫ਼ਰਜ਼ਾਂ ਦਾ ਖ਼ਿਆਲ ਵੀ ਰੱਖਣਾ ਚਾਹੀਦਾ ਹੈ ।
6. ਸੰਝ (ਸ਼ਾਮ, ਤ੍ਰਿਕਾਲਾਂ) – ਸੰਝ ਵੇਲੇ ਹਨੇਰਾ ਹੋਣ ਤੋਂ ਪਹਿਲਾਂ ਅਸੀਂ ਘਰ ਪਹੁੰਚ ਗਏ ਸਾਂ ।.
ਪ੍ਰਸ਼ਨ 7.
ਖ਼ਾਲੀ ਥਾਂਵਾਂ ਭਰੋ :
ਸੈਲਾਨੀ, ਦੂਰ-ਦੁਰਾਡੇ, ਖਿੜ, ਸੁੰਦਰਤਾ, ਰੰਗ-ਬਰੰਗੇ ।
(i) ਇਸ ਬਾਗ਼ ਦੀ ………………… ਨੂੰ ਚਾਰ ਚੰਨ ਲਾਉਣ ਵਾਲੀਆਂ ਕਈ । ਚੀਜ਼ਾਂ ਹਨ ।
(ii) ਬਾਗ ਵਿਚ ……………… ਫੁੱਲਾਂ ਵਾਲੇ ਬੂਟੇ ਹਨ ।
(iii) ਹਨੇਰਾ ਹੋਣ ‘ਤੇ ……………… ਬਾਗ਼ ਵਲ ਚੱਲ ਪੈਂਦੇ ਹਨ ।
(iv) ਸਾਰਾ ਆਲਾ-ਦੁਆਲਾ ……… .. ਉੱਠਦਾ ਹੈ ।
(v) ਕਈ ਜੀਵ ……………… ਇਲਾਕਿਆਂ ਦੇ ਵਾਸੀ ਹਨ ।
ਉੱਤਰ :
(i) ਇਸ ਬਾਗ਼ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਣ ਵਾਲੀਆਂ ਕਈ ਚੀਜ਼ਾਂ ਹਨ ।
(ii) ਬਾਗ਼ ਵਿਚ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਹਨ ।
(iii) ਹਨੇਰਾ ਹੋਣ ‘ਤੇ ਸੈਲਾਨੀ ਬਾਗ਼ ਵਲ ਚੱਲ ਪੈਂਦੇ ਹਨ ।
(iv) ਸਾਰਾ ਆਲਾ-ਦੁਆਲਾ ਖਿੜ ਉੱਠਦਾ ਹੈ ।
(v) ਕਈ ਜੀਵ ਦੂਰ-ਦੁਰਾਡੇ ਇਲਾਕਿਆਂ ਦੇ ਵਾਸੀ ਹਨ ।
ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਹਿੰਦੀ, ਅੰਗਰੇਜ਼ੀ ਸ਼ਬਦ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਥਾਂਵਾਂ – ……….. – ………….
ਕੁਦਰਤੀ – ……….. – ………….
ਨਤੀਜੇ ਵਜੋਂ – ……….. – ………….
ਕੁਰਸੀ – ……….. – ………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਥਾਂਵਾਂ – स्थान – Place
ਕੁਦਰਤੀ – प्राकृतिक – Natural
ਨਤੀਜੇ ਵਜੋਂ – प्रमाण स्वरूप – As a result
ਕੁਰਸੀ – कुर्सी – Chair
IV. ਵਿਆਕਰਨ
ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ :
ਹਨੇਰਾ, ਦਿਨ, ਅਸਲੀ, ਜਨਮ, ਕਮਜ਼ੋਰ ।
ਉੱਤਰ :
ਹਨੇਰਾ – ਚਾਨਣ
ਦਿਨ – ਰਾਤ
ਅਸਲੀ – ਨਕਲੀ
ਜਨਮ – ਮਨ
ਕਮਜ਼ੋਰ – ਹੁਸ਼ਿਆਰ ।
ਪ੍ਰਸ਼ਨ 2.
ਸ਼ੁੱਧ ਕਰ ਕੇ ਲਿਖੋ : ਪਰਸੀਧ, ਛੈਹਬਰ, ਸਲਾਨੀ, ਨੇਹਰ, ਪ੍ਰਵਾਸੀ, ਬੱਤਖਾਂ ।
ਉੱਤਰ :
ਅਸ਼ੁੱਧ – ਸ਼ੁੱਧ
ਪਰਸੀਧ – ਪ੍ਰਸਿੱਧ
ਛੈਹਬਰ – ਛਹਿਬਰ
ਸਲਾਨੀ – ਸੈਲਾਨੀ
ਨੇਹਰ – ਨਹਿਰ
ਪ੍ਰਵਾਸੀ – ਪ੍ਰਵਾਸੀ
ਬੱਤਖਾਂ – ਬਤਖਾਂ ।
V. ਵਿਦਿਆਰਥੀਆਂ ਲਈ
ਵਿਦਿਆਰਥੀ ਆਪਣੇ ਅਧਿਆਪਕ ਨੂੰ ਕਿਸੇ ਇਤਿਹਾਸਿਕ ਬਾਗ਼ ਜਾਂ ਚਿੜੀਆ-ਘਰ ਦੀ ਸੈਰ ਕਰਾਉਣ ਲਈ ਕਹਿਣ ।
ਨੋਟ: (ਵਿਦਿਆਰਥੀ ਅਧਿਆਪਕ ਅੱਗੇ ਅਜਿਹੀ ਇੱਛਾ ਜ਼ਾਹਰ ਕਰ ਸਕਦੇ ਹਨ )
ਔਖੇ ਸ਼ਬਦਾਂ ਦੇ ਅਰਥ :
ਸੈਲਾਨੀ = ਯਾਤਰੀ, ਘੁਮੱਕੜ । ਅਧਿਕਾਰ ਵਿਚ = ਅਧੀਨ । ਨਗਰੀ = ਪਿੰਡ, ਕਸਬਾ । ਪਾਂਡਵ = ਪੰਜ ਭਰਾ, ਯੁਧਿਸ਼ਟਰ, ਭੀਮ, ਅਰਜੁਨ, ਨਕੁਲ ਤੇ ਸਹਿਦੇਵ । ਫ਼ਾਸਲਾ = ਦੂਰੀ । ਵਿੱਥ = ਦੂਰੀ, ਫ਼ਰਕ । ਤਰਕੀਬ = ਢੰਗ ਸਿਰ । ਛਹਿਬਰ = ਕਿਣਮਿਣ । ਸਰਸਰਾਹਟ = ਹਿਲਜੁਲ ਦੁਪਾਸੀਂ = ਦੋਹੀਂ ਪਾਸੀਂ । ਸੰਝ = ਸ਼ਾਮ । ਪਰਵਾਸੀ = ਵਿਦੇਸ਼ੀ ।
ਪਿੰਜੌਰ ਬਾਗ਼ Summary
ਪਿੰਜੌਰ ਬਾਗ਼ ਪਾਠ ਦਾ ਸਾਰ
ਪਿੰਜੌਰ ਬਾਗ਼ ਚੰਡੀਗੜ੍ਹ ਤੋਂ 19 ਕਿਲੋਮੀਟਰ ਦੂਰ ਸ਼ਿਮਲੇ ਨੂੰ ਜਾਂਦੀ ਸੜਕ ਉੱਤੇ ਮੌਜੂਦ ਹੈ । ਹਰ ਰੋਜ਼ ਸੈਂਕੜੇ ਲੋਕ ਇਸਨੂੰ ਦੇਖਣ ਲਈ ਆਉਂਦੇ ਹਨ । ਇਸਨੂੰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਬਣਵਾਇਆ ਸੀ ਤੇ ਪਿੱਛੋਂ ਇਹ ਕਈ ਵਾਰੀ ਉਜੜਿਆ ਅਤੇ ਵੱਖ-ਵੱਖ ਰਾਜਿਆਂ ਦੇ ਅਧਿਕਾਰ ਹੇਠ ਰਿਹਾ । 19ਵੀਂ ਸਦੀ ਦੇ ਅੰਤ ਵਿਚ ਇਸਨੂੰ ਮਹਾਰਾਜਾ ਪਟਿਆਲਾ ਨੇ ਖ਼ਰੀਦ ਕੇ ਮੁੜ ਵਸਾਇਆ ਤੇ ਹੁਣ ਵਾਲਾ ਇਸਦਾ ਨਾਂ ਪਟਿਆਲੇ ਦੇ ਅੰਤਿਮ ਮਹਾਰਾਜੇ ਦੇ ਨਾਂ ‘ਤੇ ‘ਯਾਦਵਿੰਦਰ ਗਾਰਡਨ ਰੱਖਿਆ ਗਿਆ ਹੈ । ਬਾਗ਼ ਤੋਂ ਪਾਰ ਸੜਕ ਟੱਪ ਕੇ ਪਿੰਜੌਰ ਨਗਰੀ ਹੈ, ਜਿਸਦਾ ਪੁਰਾਣਾ ਨਾਂ ਪੰਜਪੁਰਾ ਅਰਥਾਤ ਪੰਜ ਚੋਟੀਆਂ ਵਾਲਾ ਹੈ । ਕਹਿੰਦੇ ਹਨ ਕਿ ਇੱਥੇ ਪਾਂਡਵ ਆਪਣੇ ਦੇਸ਼ ਨਿਕਾਲੇ ਸਮੇਂ ਰਹੇ ਸਨ ।
ਇਹ ਬਾਗ਼ ਪਹਾੜੀ ਨਜ਼ਾਰਿਆਂ ਵਿਚਕਾਰ 52 ਏਕੜ ਵਿਚ ਫੈਲਿਆ ਹੋਇਆ ਹੈ । ਕਸ਼ਮੀਰ ਦਾ ਨਿਸ਼ਾਤ ਅਤੇ ਲਾਹੌਰ ਦਾ ਸ਼ਾਲੀਮਾਰ ਬਾਗ਼ ਦੇਖਦਿਆਂ ਜਿਉਂ-ਜਿਉਂ ਉਤਾਂਹ ਚੜ੍ਹਦੇ ਹਾਂ, ਤਾਂ ਅਜੀਬ ਸੁੰਦਰ ਨਜ਼ਾਰੇ ਦਿਖਾਈ ਦਿੰਦੇ ਹਨ । ਪਿੰਜੌਰ ਬਾਗ਼ ਇਸਦੇ ਉਲਟ ਹੈ । ਇੱਥੇ ਥੋੜੇ-ਥੋੜੇ ਫ਼ਾਸਲੇ ਉੱਤੇ ਤਿੰਨ ਉਤਰਾਈਆਂ ਹਨ । ਕੁੱਝ ਕਦਮ ਚਲ ਕੇ ਰੰਗ-ਮਹਿਲ ਆਉਂਦਾ ਹੈ ਤੇ ਫਿਰ ਜਲ-ਮਹਿਲ । ਅਖ਼ੀਰ ਵਿਚ ਇਕ ਖੁੱਲ੍ਹੀ ਸਟੇਜ ਬਣੀ ਹੋਈ ਹੈ । ਬਾਗ਼ ਦੇ ਵਿਚਕਾਰ ਝਰਨਿਆਂ ਨੂੰ ਪਾਣੀ ਲਿਜਾਂਦੀ ਇਕ ਛੋਟੀ ਜਿਹੀ ਨਹਿਰ ਹੈ, ਜਿਸਦੇ ਕੰਢਿਆਂ ਉੱਤੇ ਅਤੇ ਵਿਚਕਾਰ ਛੁਹਾਰੇ ਲੱਗੇ ਹੋਏ ਹਨ । ਰੰਗ-ਮਹਿਲ ਦੇ ਸਾਹਮਣੇ ਵੀ ਫੁਹਾਰੇ ਹਨ ਤੇ ਇਕ ਝਰਨਾ ਵੀ ਹੈ । ਜਲ-ਮਹਿਲ ਦੇ ਚੁਫ਼ੇਰੇ ਬਣੇ ਫੁਹਾਰਿਆਂ ਦੀ ਛਹਿਬਰ ਦਾ ਲੋਕ ਖੂਬ ਆਨੰਦ ਮਾਣਦੇ ਹਨ ।
ਇੱਥੋਂ ਦਾ ਰੌਸ਼ਨੀ-ਪ੍ਰਬੰਧ ਵੀ ਅਦਭੁਤ ਹੈ । ਰਾਤ ਵੇਲੇ ਝਰਨਿਆਂ ਤੇ ਛੁਹਾਰਿਆਂ ਦੇ ਹੇਠਾਂ ਰੰਗ-ਬਰੰਗੀਆਂ ਬੱਤੀਆਂ ਚਮਕ ਉੱਠਦੀਆਂ ਹਨ ਤੇ ਚਾਂਦੀ ਰੰਗਾ ਪਾਣੀ ਬਹੁਰੰਗਾ ਹੋ ਜਾਂਦਾ ਹੈ । ਨਹਿਰ ਦੇ ਦੋਹੀਂ ਪਾਸੀਂ ਰਾਹਾਂ ਦੇ ਨਾਲ ਬਣੀਆਂ ਘਾਹ ਦੀਆਂ ਪੱਟੀਆਂ ਤੇ ਕੱਟੀਆਂ ਹੋਈਆਂ ਝਾੜੀਆਂ ਵੀ ਰੁਸ਼ਨਾ ਉਠਦੀਆਂ ਹਨ । ਇੱਥੇ ਜਿਉਂ-ਜਿਉਂ ਦਿਨ ਢਲਦਾ ਹੈ ਤੇ ਹਨੇਰਾ ਹੁੰਦਾ ਹੈ, ਤਾਂ ਲੋਕ ਵਹੀਰਾਂ ਘੱਤੀ ਆਉਂਦੇ ਹਨ ।
ਇਸ ਬਾਗ਼ ਦੇ ਚੁਫ਼ੇਰੇ ਇਕ ਦੀਵਾਰ ਹੈ । ਕੁੱਝ ਸਮਾਂ ਪਹਿਲਾਂ ਇੱਥੇ ਥੋੜੀ-ਥੋੜੀ ਵਿੱਥ ‘ਤੇ ਪਿੰਜਰਿਆਂ ਵਿਚ ਪੰਛੀ ਤੇ ਜੰਗਲੀ ਜਾਨਵਰ ਪਾਲੇ ਹੁੰਦੇ ਸਨ, ਜਿਨ੍ਹਾਂ ਵਿਚ ਗਿੱਦੜ, ਰਿੱਛ, ਲੂੰਬੜੀ, ਬਾਂਦਰ, ਲੰਗੂਰ, ਹੰਸ, ਬਤਖ਼ਾਂ, ਪਹਾੜੀ ਮੁਰਗੇ, ਉੱਲੂ, ਕਬੂਤਰ, ਬਟੇਰੇ, ਤੋਤੇ, ਰੰਗ-ਬਰੰਗੀਆਂ ਚਿੜੀਆਂ ਤੇ ਚਿੱਟੇ ਚੁਹੇ ਸ਼ਾਮਿਲ ਸਨ । ਇਨ੍ਹਾਂ ਵਿਚ ਪਰਵਾਸੀ ਪੰਛੀ ਵੀ ਸਨ, ਪਰ ਅੱਜ ਇਹ ਨਹੀਂ ਹਨ । ਇਸ ਬਾਗ਼ ਵਿਚ ਸੈਲਾਨੀਆਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਹੈ ।