PSEB 6th Class Punjabi Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

Punjab State Board PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Textbook Exercise Questions and Answers.

PSEB Solutions for Class 6 Punjabi Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਸੁਭਾਸ਼ ਚੰਦਰ ਬੋਸ ਦਾ ਜਨਮ ਕਿਸ ਪ੍ਰਾਂਤ ਵਿਚ ਹੋਇਆ ?
(ੳ) ਪੰਜਾਬ ਵਿਚ
(ਅ) ਕੇਰਲ ਵਿਚ
(ਇ) ਓੜਿਸ਼ਾ ਵਿਚ ।
ਉੱਤਰ :
(ਇ) ਓੜਿਸ਼ਾ ਵਿਚ ।

(ii) ਕਿਸ ਦਾ ਪ੍ਰਭਾਵ ਸੁਭਾਸ਼ ਚੰਦਰ ਬੋਸ ਦੀ ਜ਼ਿੰਦਗੀ ‘ਤੇ ਚੋਖਾ ਪਿਆ ?
(ੳ) ਭਗਤ ਸਿੰਘ ਦਾ
(ਅ) ਅਧਿਆਪਕ ਬੇਨੀ ਮਾਧਵ ਦਾਸ ਦਾ
(ਈ) ਕਰਤਾਰ ਸਿੰਘ ਸਰਾਭਾ ਦਾ ।
ਉੱਤਰ :
(ਅ) ਅਧਿਆਪਕ ਬੇਨੀ ਮਾਧਵ ਦਾਸ ਦਾ

(iii) ਸੁਭਾਸ਼ ਚੰਦਰ ਬੋਸ ਕਿੰਨੀ ਵਾਰ ਕਾਂਗਰਸ ਦੇ ਪ੍ਰਧਾਨ ਚੁਣੇ ਗਏ ?
(ਉ) ਇਕ ਵਾਰ
(ਅ) ਤਿੰਨ ਵਾਰ
(ਇ) ਦੋ ਵਾਰ ।
ਉੱਤਰ :
(ਇ) ਦੋ ਵਾਰ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

(iv) ਸੁਭਾਸ਼ ਚੰਦਰ ਬੋਸ ਨੇ “ਇੰਡੀਅਨ ਨੈਸ਼ਨਲ ਆਰਮੀਂ ਨੂੰ ਕਿਸ ਨਾਂ ਥੱਲੇ ਮੁੜ ਜਥੇਬੰਦ ਕੀਤਾ ?
(ਉ) ਹਿੰਦ ਫ਼ੌਜ
(ਅ) ਅਜ਼ਾਦ ਫ਼ੌਜ
(ਇ) ਅਜ਼ਾਦ ਹਿੰਦ ਫ਼ੌਜ ।
ਉੱਤਰ :
(ਇ) ਅਜ਼ਾਦ ਹਿੰਦ ਫ਼ੌਜ ।

(v) ਸੁਭਾਸ਼ ਚੰਦਰ ਬੋਸ ਜੀ ਪਰਲੋਕ-ਗਮਨ ਕਿਵੇਂ ਕਰ ਗਏ ?
(ਉ) ਕੁਦਰਤੀ ਮੌਤ
(ਅ) ਫਾਂਸੀ ਚੜ੍ਹਾਉਣ ਨਾਲ
(ਇ) ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ ।
ਉੱਤਰ :
(ਇ) ਜਹਾਜ਼ ਨੂੰ ਅੱਗ ਲੱਗ ਜਾਣ ਕਾਰਨ ।

II. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੁਭਾਸ਼ ਚੰਦਰ ਬੋਸ ਦਾ ਜਨਮ ਕਦੋਂ ਹੋਇਆ ?
ਉੱਤਰ :
23 ਜਨਵਰੀ, 1897 ਨੂੰ ।

ਪ੍ਰਸ਼ਨ 2.
ਸੁਭਾਸ਼ ਚੰਦਰ ਬੋਸ ਅੰਦਰ ਅਣਖ ਤੇ ਦੇਸ਼-ਭਗਤੀ ਦੀ ਭਾਵਨਾ ਕਿਵੇਂ ਭਰੀ ਹੋਈ ਸੀ, ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ :
ਸੁਭਾਸ਼ ਚੰਦਰ ਬੋਸ ਵਿਚ ਅਣਖ ਤੇ ਦੇਸ਼-ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ । ਇਸ ਦਾ ਪਤਾ ਇਸ ਘਟਨਾ ਤੋਂ ਲਗਦਾ ਹੈ ਕਿ ਜਦੋਂ ਪ੍ਰੈਜ਼ੀਡੈਂਸੀ ਕਾਲਜ ਦੇ ਪੋ: ਐਡਵਰਡ ਐਫ਼. ਓਟਨ ਨੇ ਭਾਰਤੀ ਲੋਕਾਂ ਬਾਰੇ ਅਪਮਾਨਜਨਕ ਸ਼ਬਦ ਬੋਲੇ, ਤਾਂ ਆਪ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਉਨ੍ਹਾਂ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ । ਇਸ ਤੋਂ ਇਲਾਵਾ ਉਨ੍ਹਾਂ ਦੇਸ਼ ਦੀ ਸੁਤੰਤਰਤਾ ਦੀ ਲਹਿਰ ਵਿਚ ਹਿੱਸਾ ਲੈਣ ਲਈ ਇੰਡੀਅਨ ਸਿਵਲ ਸਰਵਿਸਜ਼ ‘ਚੋਂ ਤਿਆਗ-ਪੱਤਰ ਦੇ ਦਿੱਤਾ ।

ਪ੍ਰਸ਼ਨ 3.
ਸੁਭਾਸ਼ ਚੰਦਰ ਬੋਸ ਨੇ ਸੁਤੰਤਰਤਾ ਲਹਿਰ ਵਿਚ ਇਕ ਨਵੀਂ ਰੂਹ ਕਿਵੇਂ ਫੂਕੀ ?
ਉੱਤਰ :
ਸੁਭਾਸ਼ ਚੰਦਰ ਬੋਸ ਇੰਡੀਅਨ ਸਿਵਲ ਸਰਵਿਸਜ਼ ਤੋਂ ਤਿਆਗ-ਪੱਤਰ ਦੇ ਕੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਕੁੱਦ ਪਏ । ਉਨ੍ਹਾਂ ਦੀਆਂ ਸਰਗਰਮੀਆਂ ਨੇ ਸੁਤੰਤਰਤਾ ਲਹਿਰ ਵਿਚ ਨਵੀਂ ਰੂਹ ਫੂਕ ਦਿੱਤੀ । ਉਨ੍ਹਾਂ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਕੇ ਕਿਹਾ ਕਿ ਉਹ ਉਸ ਸਮੇਂ ਤਕ ਅਰਾਮ ਨਾਲ ਨਾ ਬੈਠਣ, ਜਿੰਨਾ ਚਿਰ ਦੇਸ਼ ਅਜ਼ਾਦ ਨਹੀਂ ਹੋ ਜਾਂਦਾ ।

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਪ੍ਰਸ਼ਨ 4.
ਸੁਭਾਸ਼ ਚੰਦਰ ਬੋਸ ਬਰਲਿਨ ਕਿਵੇਂ ਪਹੁੰਚੇ ?
ਉੱਤਰ :
ਸੁਭਾਸ਼ ਚੰਦਰ ਬੋਸ ਬੜੀ ਹੁਸ਼ਿਆਰੀ ਨਾਲ ਆਪਣੇ ਜੱਦੀ ਘਰ 38 ਐਲਗਨ ਰੋਡ, ਕੋਲਕਾਤਾ ਤੋਂ ਪੁਲਿਸ ਦੀ ਸਖ਼ਤ ਨਜ਼ਰਬੰਦੀ ਵਿਚੋਂ ਨਿਕਲ ਕੇ ਬਰਲਿਨ ਪਹੁੰਚੇ ।

ਪ੍ਰਸ਼ਨ 5.
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਯਾਦ ਨੂੰ ਕਿਵੇਂ ਸਾਂਭਿਆ ਹੋਇਆ ਹੈ ?
ਉੱਤਰ :
ਨੇਤਾ ਜੀ ਦੇ ਘਰ ਨੂੰ ਨੇਤਾ ਜੀ ਰਿਸਰਚ ਇੰਸਟੀਚਿਊਟ ਵਿਚ ਤਬਦੀਲ ਕੀਤਾ ਗਿਆ ਹੈ ਤੇ ਉੱਥੇ ਉਨ੍ਹਾਂ ਵਲੋਂ ਵਰਤੀ ਗਈ ਹਰ ਛੋਟੀ-ਵੱਡੀ ਚੀਜ਼ ਚੰਗੀ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਹੈ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋਤਾਈਹੋਭ, ਨੌਜਵਾਨਾਂ, ਸਿੰਘਾਪੁਰ, ਇੰਡੀਅਨ ਸਿਵਲ ਸਰਵਿਸਜ਼, ਕੋਲਕਾਤਾ ।
(i) ਉਸ ਨੇ ਬੰਗਾਲ ਦੇ ……….. ਨੂੰ ਵੰਗਾਰ ਦਿੱਤੀ ।
(ii) ਬਰਲਿਨ ਤੋਂ ਜਪਾਨੀ ਪਣਡੁੱਬੀ ਦੁਆਰਾ ਨੇਤਾ ਜੀ ……… ਪਹੁੰਚੇ ।
(iii) ………. ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ !
(iv) ਨੇਤਾ ਜੀ ਦਾ ਜੱਦੀ ਘਰ ……….. ਵਿਖੇ ਹੈ ।
(v) ਨੇਤਾ ਜੀ ਨੇ ………… ਦਾ ਇਮਤਿਹਾਨ ਪਾਸ ਕੀਤਾ ।
ਉੱਤਰ :
(i) ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ ।
(ii) ਬਰਲਿਨ ਤੋਂ ਜਪਾਨੀ ਪਣਡੁੱਬੀ ਦੁਆਰਾ ਨੇਤਾ ਜੀ ਸਿੰਘਾਪੁਰ ਪਹੁੰਚੇ ।
(iii) ਭਾਈਹੋਕੂ ਹਵਾਈ ਅੱਡੇ ਤੋਂ ਹਵਾਈ ਜਹਾਜ਼ ਦੇ ਉਡਾਣ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ ।
(iv) ਨੇਤਾ ਜੀ ਦਾ ਜੱਦੀ ਘਰ ਕੋਲਕਾਤਾ ਵਿਖੇ ਹੈ !
(v) ਨੇਤਾ ਜੀ ਨੇ ਇੰਡੀਅਨ ਸਿਵਲ ਸਰਵਿਸਜ਼ ਦਾ ਇਮਤਿਹਾਨ ਪਾਸ ਕੀਤਾ ।

ਪ੍ਰਸ਼ਨ 7.
ਹੇਠਾਂ ਦਿੱਤੇ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ –
ਪੰਜਾਬੀ – ਹਿੰਦੀ – ਅੰਗਰੇਜ਼ੀ
ਸੁਤੰਤਰਤਾ – ………… – ……………
ਅੱਗ – ………… – ……………
ਕੁਰਬਾਨੀ – ………… – ……………
ਦਿਲਚਸਪ – ………… – ……………
ਭਾਰਤ – ………… – ……………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਸੁਤੰਤਰਤਾ – स्वतंत्रता – Independence
ਅੱਗ – आग – Fire
ਕੁਰਬਾਨੀ – बलिदान – Sacrifice
ਦਿਲਚਸਪ – दिलचस्प – Interesting
ਭਾਰਤ – भारत – India

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਪ੍ਰਸ਼ਨ 8.
ਵਾਕਾਂ ਵਿਚ ਵਰਤੋਸੂਰਬੀਰ, ਨਾ-ਸੋਤ, ਵੰਗਾਰ, ਸਿਰੇ ਨਾ ਚੜ੍ਹਨਾ, ਜਥੇਬੰਦ, ਦਲੇਰੀ ।
ਉੱਤਰ :
1. ਸੂਰਬੀਰ ਸੂਰਮਾ, ਬਹਾਦਰ-ਸੂਰਬੀਰ ਜੰਗ ਦੇ ਮੈਦਾਨ ਵਿਚੋਂ ਪਿੱਛੇ ਨਹੀਂ ਹਟਦੇ !
2. ਪ੍ਰੇਰਨਾ-ਸ੍ਰੋਤ ਪ੍ਰੇਰਨਾ ਦੇਣ ਵਾਲਾ)-ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਅੱਜ ਵੀ ਨੌਜਵਾਨਾ ਲਈ ਪ੍ਰੇਰਨਾ-ਸੋਤ ਹੈ ।
3. ਵੰਗਾਰ (ਚੁਨੌਤੀ, ਹੱਲਾ-ਸ਼ੇਰੀ)-ਨੇਤਾ ਜੀ ਨੇ ਨੌਜਵਾਨਾਂ ਨੂੰ ਦੇਸ਼ ਦੀ ਅਜ਼ਾਦੀ ਵਿਚ ਕੁੱਦ ਪੈਣ ਲਈ ਵੰਗਾਰਿਆ ।
4. ਸਿਰੇ ਨਾ ਚੜ੍ਹਨਾ (ਨਿਸ਼ਾਨਾ ਪ੍ਰਾਪਤ ਨਾ ਹੋਣਾ)-ਮੁਖ਼ਬਰਾਂ ਦੀ ਗ਼ਦਾਰੀ ਕਾਰਨ ਗ਼ਦਰੀ ਦੇਸ਼-ਭਗਤਾਂ ਦੀ ਭਾਰਤ ਨੂੰ ਅਜ਼ਾਦ ਕਰਾਉਣ ਦੀ ਯੋਜਨਾ ਸਿਰੇ ਨਾ ਚੜ੍ਹੀ ।
5. ਜਥੇਬੰਦ (ਕਿਸੇ ਉਦੇਸ਼ ਲਈ ਇਕੱਠੇ ਹੋਣਾ)-ਲੋਕ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਜਥੇਬੰਦ ਹੋ ਕੇ ਸੰਘਰਸ਼ ਕਰਨ ਲੱਗੇ ।
6. ਦਲੇਰੀ ਨਿਡਰਤਾ)-ਮੁਸ਼ਕਿਲ ਸਮੇਂ ਦਾ ਜ਼ਰਾ ਦਲੇਰੀ ਨਾਲ ਟਾਕਰਾ ਕਰੋ ।

III. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ :
(i) ਉਸ ਨੂੰ ਅਨੇਕਾਂ ਵਾਰ ਕੈਦ ਕੀਤਾ ਗਿਆ ।
(ii) ਦੋ ਵਾਰ ਉਹ ਕਾਂਗਰਸ ਦਾ ਪ੍ਰਧਾਨ ਵੀ ਚੁਣਿਆ ਗਿਆ ।
(iii) ਉਹ ਆਪਣੇ-ਆਪ ਵਿਚ ਬੜੀ ਦਿਲਚਸਪ ਘਟਨਾ ਹੈ ।
(iv) ਉਸ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰ ਦਿੱਤੀ ।
(v) ਉਚੇਰੀ ਸਿੱਖਿਆ ਲਈ ਉਹ 1919 ਈ: ਵਿਚ ਇੰਗਲੈਂਡ ਚਲਾ ਗਿਆ ।
ਉੱਤਰ :
(i) ਉਸ
(ii) ਉਹ
(iii) ਉਹ, ਆਪਣੇ ਆਪ
(iv) ਉਸ
(v) ਉਹ ।

IV. ਰਚਨਾਤਮਿਕ ਕਾਰਜ

ਪ੍ਰਸ਼ਨ 1.
ਕਿਸੇ ਇਕ ਦੇਸ਼-ਭਗਤ ਬਾਰੇ ਦਸ ਸਤਰਾਂ ਲਿਖੋ ।
ਉੱਤਰ :
(ਨੋਟ-ਦੇਖੋ ਅਗਲੇ ਸਫ਼ਿਆਂ ਵਿਚ ਲੇਖ-ਰਚਨਾ ਵਾਲੇ ਭਾਗ ਵਿਚ ‘ਸ਼ਹੀਦ ਭਗਤ ਸਿੰਘ’ ਬਾਰੇ ਲੇਖ)

PSEB 6th Class Punjabi Book Solutions Chapter 16 ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ

ਔਖੇ ਸ਼ਬਦਾਂ ਦੇ ਅਰਥ :

ਸੁਤੰਤਰਤਾ ਸੰਗਰਾਮ-ਅਜ਼ਾਦੀ ਦੀ ਲੜਾਈ । ਬੇਮਿਸਾਲਜਿਸਦੀ ਉਦਾਹਰਨ ਨਾ ਮਿਲੇ । ਆਉਂਦੀਆਂ ਪੀੜੀਆਂ-ਅੱਗੋਂ ਜਨਮ ਲੈਣ ਵਾਲੇ ਲੋਕ । ਪ੍ਰੇਰਨਾ-ਸੋਤ-ਪ੍ਰੇਨਾ ਦੇਣ ਵਾਲਾ ਸੋਮਾ । ਸਪੂਤ-ਸਪੁੱਤਰ । ਉੱਤਮ-ਉੱਚੀਆਂ, ਵਧੀਆ ! ਨੈਤਿਕ ਕੀਮਤਾਂ-ਵਰਤੋਂ ਵਿਹਾਰ ਦੇ ਨੇਕ ਗੁਣ । ਸਦਾਚਾਰਿਕ-ਚੰਗੇ ਆਚਰਨ ਵਾਲਾ । ਚੋਖਾ-ਬਹੁਤ ਸਾਰਾ । ਅਪਮਾਨਜਨਕ-ਬੇਇਜ਼ਤੀ ਕਰਨ ਵਾਲੇ ਅਣਖ-ਸ਼ੈਮਾਨ, ਆਪਣਾ ਸਨਮਾਨ । ਫ਼ਿਲਾਸਫ਼ੀ-ਦਰਸ਼ਨ । ਭਾਵੁਕ-ਜਜ਼ਬਾਤੀ, ਦੁੱਖ-ਸੁਖ ਨੂੰ ਵਧੇਰੇ ਮਹਿਸੂਸ ਕਰਨਾ । ਤਿਆਗ-ਪੱਤਰ-ਅਸਤੀਫ਼ਾ । ਸੰਘਰਸ਼-ਘੋਲ । ਭੂਮੀ-ਧਰਤੀ । ਦੂਰ-ਅੰਦੇਸ਼ੀ-ਅੱਗੋਂ ਹੋਣ ਵਾਲੀ ਗੱਲ ਨੂੰ ਪਹਿਲਾਂ ਹੀ ਸਮਝ ਲੈਣ ਦੀ ਸ਼ਕਤੀ । ਟੀਚਾ-ਨਿਸ਼ਾਨਾ । ਨਾਇਕ-ਹੀਰੋ, ਮੁੱਖ ਆਗੂ । ਜੱਦੀ-ਪਿਤਾ-ਪੁਰਖੀ । ਨਜ਼ਰਬੰਦ-ਕਿਸੇ ਨੂੰ ਖ਼ਤਰਨਾਕ ਸਮਝ ਕੇ ਨਜ਼ਰ ਹੇਠ ਰੱਖਣਾ, ਕੈਦ ਕਰਨਾ । ਆਰਜ਼ੀ-ਕੰਮ-ਚਲਾਊ । ਪਰਲੋਕ ਗਮਨ ਕਰ ਗਏ-ਮਰ ਗਏ । ਦਲੇਰੀਨਿਡਰਤਾ । ਜੁਆਲਾ-ਅੱਗ ।

ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ Summary

ਮਹਾਨ ਇਨਕਲਾਬੀ-ਸੁਭਾਸ਼ ਚੰਦਰ ਬੋਸ ਪਾਠ ਦਾ ਸਾਰ

ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਨਾਂ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਹਿੱਸਾ ਪਾਉਣ ਵਾਲੇ ਸੂਰਮਿਆਂ ਵਿਚ ਸਿਰਕੱਢ ਸਥਾਨ ਰੱਖਦਾ ਹੈ । ਆਪ ਦਾ ਜਨਮ ਓੜਿਸ਼ਾ ਦੇ ਕਟਕ ਸ਼ਹਿਰ ਵਿਚ 23 ਜਨਵਰੀ, 1897 ਨੂੰ ਸ੍ਰੀ ਜਾਨਕੀ ਬੋਸ ਦੇ ਘਰ ਹੋਇਆ । ਉਹ ਆਪਣੇ ਮਾਤਾ-ਪਿਤਾ ਦਾ ਛੇਵਾਂ ਬੱਚਾ ਸੀ । ਆਪ ਨੇ ਕਟਕ ਵਿਚ ਹੀ ਦਸਵੀਂ ਪਾਸ ਕੀਤੀ । ਅਧਿਆਪਕ ਬੇਨੀ ਮਾਧਵ ਦਾਸ ਦੇ ਜੀਵਨ ਦੀਆਂ ਉੱਤਮ ਨੈਤਿਕ ਕੀਮਤਾਂ ਤੇ ਉਪਦੇਸ਼ਾਂ ਦਾ ਉਨ੍ਹਾਂ ਉੱਤੇ ਬਹੁਤ ਅਸਰ ਪਿਆ ! । ਜਦੋਂ ਉਹ ਪ੍ਰੈਜ਼ੀਡੈਂਸੀ ਕਾਲਜ ਵਿਚ ਪੜ੍ਹ ਰਹੇ ਸਨ, ਤਾਂ ਪ੍ਰੋ: ਐਡਵਰਡ ਐਫ਼. ਓਟਨ ਦੇ ਮੁੰਹੋਂ ਭਾਰਤੀਆਂ ਲਈ ਅਪਮਾਨਜਨਕ ਸ਼ਬਦ ਸੁਣ ਕੇ ਆਪ ਨੇ ਉਸਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਕਰਕੇ ਬੋਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ । 1917 ਵਿਚ ਉਨ੍ਹਾਂ ਨੂੰ ਮੁੜ ਦਾਖ਼ਲ ਕਰ ਲਿਆ ਗਿਆ !
ਆਨਰਜ਼ ਇਨ-ਫ਼ਿਲਾਸਫ਼ੀ ਵਿਚ ਬੀ.ਏ. ਕਰਨ ਮਗਰੋਂ 1919 ਵਿਚ ਆਪ ਉੱਚੀ ਸਿੱਖਿਆ ਲਈ ਇੰਗਲੈਂਡ ਚਲੇ ਗਏ । ਆਪ ਨੇ ਅੱਠਾਂ ਮਹੀਨਿਆਂ ਵਿਚ ਹੀ ਇੰਡੀਅਨ ਸਿਵਲ ਸਰਵਿਸਜ਼’ ਦਾ ਇਮਤਿਹਾਨ ਦੇ ਕੇ ਚੌਥਾ ਸਥਾਨ ਪ੍ਰਾਪਤ ਕਰ ਲਿਆ । । ਇਨ੍ਹਾਂ ਦਿਨਾਂ ਵਿਚ ਲੋਕਮਾਨਿਆ ਤਿਲਕ ਮਹਾਤਮਾ ਗਾਂਧੀ ਤੇ ਦੇਸ਼ਬੰਧੁ ਚਿਤਰੰਜਨ ਦਾਸ ਅਜ਼ਾਦੀ ਦੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ । ਆਪ 1921 ਵਿਚ “ਇੰਡੀਅਨ ਸਿਵਲ ਸਰਵਿਸਜ਼’ ਦੀ ਨੌਕਰੀ ਛੱਡ ਕੇ ਭਾਰਤ ਪੁੱਜੇ ਤੇ ਸੁਤੰਤਰਤਾ ਸੰਗਰਾਮ ਵਿਚ ਸ਼ਾਮਲ ਹੋ ਗਏ ।

ਸੁਭਾਸ਼ ਚੰਦਰ ਬੋਸ ਆਪ ਨੇ ਬੰਗਾਲ ਦੇ ਨੌਜਵਾਨਾਂ ਨੂੰ ਵੰਗਾਰਿਆ ਕਿ ਉਹ ਓਨੀ ਦੇਰ ਤਕ ਅਰਾਮ ਨਾਲ ਨਾ ਬੈਠਣ, ਜਿੰਨਾ ਚਿਰ ਭਾਰਤ ਅਜ਼ਾਦ ਨਹੀਂ ਹੋ ਜਾਂਦਾ । ਆਪ ਆਪਣੀ ਤਿੱਖੀ ਸੂਝ ਕਾਰਨ 27 ਸਾਲ ਦੀ ਉਮਰ ਵਿਚ ਹੀ ਕੋਲਕਾਤਾ ਕਾਰਪੋਰੇਸ਼ਨ ਵਿਚ ਮੁੱਖ ਕਾਰਜਕਾਰੀ ਅਫ਼ਸਰ ਨਿਯੁਕਤ ਹੋ ਗਏ । ਇਸੇ ਸਾਲ ਹੀ ਕਾਂਗਰਸ ਨੇ ਪੂਰਨ ਅਜ਼ਾਦੀ ਨੂੰ ਆਪਣਾ ਮੁੱਖ ਟੀਚਾ ਮਿਥਿਆ ॥ ਆਪ ਦੋ ਵਾਰੀ ਕਾਂਗਰਸ ਦੇ ਪ੍ਰਧਾਨ ਚੁਣੇ ਗਏ ।

ਆਪ ਨੂੰ ਕਈ ਵਾਰੀ ਕੈਦ ਕਰ ਲਿਆ ਗਿਆ । ਆਪ ਆਪਣੀ ਹੁਸ਼ਿਆਰੀ ਨਾਲ ਆਪਣੇ ਜੱਦੀ ਘਰ 38 ਐਲਗਨ ਰੋਡ ਕੋਲਕਾਤਾ ਤੋਂ ਪੁਲਿਸ ਦੀ ਸਖ਼ਤ ਨਜ਼ਰਬੰਦੀ ਵਿਚੋਂ ਨਿਕਲ ਕੇ ਬਰਲਿਨ ਜਾ ਪੁੱਜੇ । ਉੱਥੋਂ ਆਪ ਜਾਪਾਨੀ ਪਣ-ਡੁੱਬੀ ਰਾਹੀਂ ਸਿੰਘਾਪੁਰ ਪੁੱਜੇ, ਜਿੱਥੇ ਉਨ੍ਹਾਂ ਜਨਰਲ ਮੋਹਨ ਸਿੰਘ ਦੁਆਰਾ ਸਥਾਪਿਤ “ਇੰਡੀਅਨ ਨੈਸ਼ਨਲ ਆਰਮੀ ਨੂੰ “ਅਜ਼ਾਦ ਹਿੰਦ ਫ਼ੌਜ’ ਦੇ ਨਾਂ ਹੇਠ ਮੁੜ ਜਥੇਬੰਦ ਕੀਤਾ । 21 ਅਕਤੂਬਰ, 1943 ਨੂੰ ਅਜ਼ਾਦ ਹਿੰਦ ਦੀ ਆਰਜ਼ੀ ਸਰਕਾਰ ਦੀ ਸਥਾਪਨਾ ਦਾ ਐਲਾਨ ਕੀਤਾ । · ਅਜ਼ਾਦ ਹਿੰਦ ਫ਼ੌਜ ਨੇ ਜਪਾਨੀਆਂ ਨਾਲ ਰਲ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਵਾਉਣਾ ਸੀ, ਪਰ ਜਪਾਨ ਦੀ ਹਾਰ ਕਾਰਨ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ । ਨੇਤਾ ਜੀ ਫਾਰਮੂਸਾ ਜਾ ਰਹੇ ਸਨ ਕਿ ਭਾਈਹੋਕੁ ਹਵਾਈ ਅੱਡੇ ਉੱਤੇ ਜਹਾਜ਼ ਨੂੰ ਅੱਗ ਲੱਗਣ ਕਾਰਨ 18 ਅਗਸਤ, 1945 ਨੂੰ ਆਪ ਪਰਲੋਕ ਗਮਨ ਕਰ ਗਏ ।

ਬੇਸ਼ਕ ਨੇਤਾ ਜੀ ਸੁਤੰਤਰ ਭਾਰਤ ਵੀ ਨਾ ਦੇਖ ਸਕੇ, ਪਰੰਤੂ ਉਨ੍ਹਾਂ ਨੇ ਜਿਹੜੀ ਦਲੇਰੀ, ਕੁਰਬਾਨੀ, ਜੋਸ਼ ਤੇ ਜਾਗ੍ਰਿਤੀ ਦੀ ਲਾਟ ਜਗਾਈ ਸੀ, ਉਹ ਇਕ ਮਹਾਨ ਪ੍ਰਾਪਤੀ ਸੀ । ਕੋਲਕਾਤਾ ਵਿਚ ਆਪ ਦੇ ਜੱਦੀ ਘਰ ਨੂੰ “ਨੇਤਾ ਜੀ ਰਿਸਰਚ ਇੰਸਟੀਚਿਊਟ’ ਵਿਚ ਤਬਦੀਲ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਵਲੋਂ ਵਰਤੀ ਗਈ ਹਰ ਚੀਜ਼ ਸੰਭਾਲ ਕੇ ਰੱਖੀ ਹੋਈ ਹੈ ।

Leave a Comment