Punjab State Board PSEB 6th Class Punjabi Book Solutions Chapter 18 ਸੜਕੀ ਦੁਰਘਟਨਾਵਾਂ ਤੋਂ ਬਚਾਅ Textbook Exercise Questions and Answers.
PSEB Solutions for Class 6 Punjabi Chapter 18 ਸੜਕੀ ਦੁਰਘਟਨਾਵਾਂ ਤੋਂ ਬਚਾਅ (1st Language)
Punjabi Guide for Class 6 PSEB ਸੜਕੀ ਦੁਰਘਟਨਾਵਾਂ ਤੋਂ ਬਚਾਅ Textbook Questions and Answers
ਸੜਕੀ ਦੁਰਘਟਨਾਵਾਂ ਤੋਂ ਬਚਾਅ ਪਾਠ-ਅਭਿਆਸ
1. ਦੱਸੋ :
(ਓ) ਦਿਨੋ-ਦਿਨ ਆਵਾਜਾਈ ਕਿਉਂ ਵਧ ਰਹੀ ਹੈ?
ਉੱਤਰ :
ਪਿੰਡਾਂ ਤੇ ਸ਼ਹਿਰਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਜਾਲ ਵਿਛਣ ਕਾਰਨ ਤੇ ਹਰ ਵਾਲੀਆਂ ਗੱਡੀਆਂ, ਮੋਟਰਾਂ, ਕਾਰਾ ਤੇ ਹਵਾਈ ਜਹਾਜ਼ਾਂ ਦੀ ਭਿੰਨ – ਭਿੰਨ ਕੰਮਾਂ ਲਈ ਵਰਤੋਂ ਕਾਰਨ ਆਵਾਜਾਈ ਵਧ ਰਹੀ ਹੈ।
(ਅ) ਸੜਕੀ ਦੁਰਘਟਨਾਵਾਂ ਹੋਣ ਕੇ ਕਿਹੜੇ ਮੁੱਖ ਕਾਰਨ ਹਨ?
ਉੱਤਰ :
ਤੇਜ਼ ਸਪੀਡ, ਕਾਹਲੀ, ਬੇਸਬਰੀ, ਸ਼ਰਾਬ ਪੀ ਕੇ ਗੱਡੀ ਚਲਾਉਣਾ ਖੱਬੇ ਹੱਥ ਨਾ ਚੱਲਣਾ ਜਾਂ ਰੁਕਣਾ, ਮੁੜਨ ਲਈ ਇਸ਼ਾਰਾ ਨਾ ਦੇਣਾ, ਡਿੱਪਰ ਦੀ ਵਰਤੋਂ ਨਾ ਕਰਨਾ, ਹਾਰਨ ਦੀ ਪਰਵਾਹ ਨਾ ਕਰਨਾ, ਸੜਕ ਉੱਤੇ ਨਾਲ – ਨਾਲ ਜੋੜੀਆਂ ਬਣਾ ਕੇ ਚੱਲਣਾ ਤੇ ਮੌਸਮ ਦੀ ਖ਼ਰਾਬੀ ਸੜਕੀ ਦੁਰਘਟਨਾਵਾਂ ਦੇ ਮੁੱਖ ਕਾਰਨ ਹਨ।
(ੲ) ਸੜਕੀ ਦੁਰਘਟਨਾਵਾਂ ਦੇ ਕਿਸ ਤਰ੍ਹਾਂ ਦੇ ਭਿਆਨਕ ਨਤੀਜੇ ਨਿਕਲਦੇ ਹਨ?
ਉੱਤਰ :
ਸੜਕੀ ਦੁਰਘਟਨਾਵਾਂ ਨਾਲ ਮਰਦ, ਇਸਤਰੀਆਂ ਤੇ ਬੱਚੇ ਅਣਆਈ ਮੌਤੇ ਮਰਦੇ ਹਨ ਕਈ ਬਚ ਤਾਂ ਜਾਂਦੇ ਹਨ ਪਰ ਅੰਗਹੀਣ ਹੋ ਜਾਂਦੇ ਹਨ। ਨਾਲ ਹੀ ਗੱਡੀਆਂ ਮੋਟਰਾਂ ਬੁਰੀ ਤਰ੍ਹਾਂ ਭੱਜ – ਟੁੱਟ ਜਾਂਦੀਆਂ ਹਨ।
(ਸ) ਸੜਕੀ ਦੁਰਘਟਨਾਵਾਂ ਨੂੰ ਰੋਕਣ ਲਈ ਸਾਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ?
ਉੱਤਰ :
ਸੜਕ ਉੱਤੇ ਚਲਣ ਸਮੇਂ ਜੇਕਰ ਸਾਵਧਾਨੀ ਵਰਤੀ ਜਾਵੇ, ਤਾਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਸਾਨੂੰ ਖੱਬੇ ਹੱਥ ਚਲਣਾ ਚਾਹੀਦਾ ਹੈ ਤੇ ਸੜਕ ਪਾਰ ਕਰਦਿਆਂ ਪਹਿਲਾਂ ਸੱਜੇ ਤੇ ਫੇਰ ਖੱਬੇ ਵੇਖਣਾ ਚਾਹੀਦਾ ਹੈ। ਟਰੈਫ਼ਿਕ ਦੇ ਸਿਪਾਹੀ ਦੇ ਇਸ਼ਾਰੇ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਚੌਕ ਵਿਚ ਲੱਗੀਆਂ ਬੱਤੀਆਂ ਨੂੰ ਦੇਖ ਕੇ ਲਾਲ ਬੱਤੀ ਉੱਤੇ ਰੁਕਣਾ, ਪੀਲੀ ਉੱਤੇ ਉਡੀਕਣਾ ਤੇ ਹਰੀ ਉੱਤੇ ਚਲਣਾ ਚਾਹੀਦਾ ਹੈ। ਸਰਕਾਰ ਨੂੰ ਸੜਕਾਂ ਚੰਗੀ ਹਾਲਤ ਵਿਚ ਰੱਖਣੀਆਂ ਚਾਹੀਦੀਆਂ ਹਨ ਤੇ ਉਨ੍ਹਾਂ ਉੱਤੇ ਸੰਕੇਤਕ ਬੋਰਡ ਲਾਉਣੇ ਚਾਹੀਦੇ ਹਨ।
2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਆਵਾਜਾਈ, ਭਿਆਨਕ, ਲਾਪਰਵਾਹੀ, ਸਾਵਧਾਨੀ, ਸਹੂਲਤ, ਕੋਸ਼ਸ਼
ਉੱਤਰ :
- ਆਵਾਜਾਈ (ਆਉਣਾ – ਜਾਣਾ – ਸੜਕ ਉੱਤੇ ਸਾਰਾ ਦਿਨ ਭਿੰਨ – ਭਿੰਨ ਗੱਡੀਆਂ ਦੀ ਆਵਾਜਾਈ ਲੱਗੀ ਰਹਿੰਦੀ ਹੈ !
- ਭਿਆਨਕ ਖ਼ਤਰਨਾਕ – ਹਾਦਸੇ ਦਾ ਦ੍ਰਿਸ਼ ਬੜਾ ਭਿਆਨਕ ਸੀ।
- ਲਾਪਰਵਾਹੀ (ਜ਼ਿੰਮੇਵਾਰੀ ਨੂੰ ਨਾ ਸਮਝਣਾ) – ਲਾਪਰਵਾਹੀ ਹੀ ਸੜਕਾਂ ਉੱਤੇ ਦੁਰਘਟਨਾਵਾਂ ਦਾ ਮੁੱਖ ਕਾਰਨ ਹੈ।
- ਸਾਵਧਾਨੀ ਹੁਸ਼ਿਆਰੀ – ਕਾਰ ਸਾਵਧਾਨੀ ਨਾਲ ਚਲਾਓ।
- ਸਹੂਲਤ (ਸੁਖ – ਇਸ ਸ਼ਹਿਰ ਵਿਚ ਲੋਕਲ ਬੱਸਾਂ ਦੀ ਸਹੂਲਤ ਨਹੀਂ।
- ਕੋਸ਼ਿਸ਼ ਯਤਨ) – ਕੋਸ਼ਿਸ਼ ਕਰਦੇ ਰਹੋ, ਸਫਲਤਾ ਜ਼ਰੂਰ ਮਿਲੇਗੀ।
- ਢੋ – ਢੁਆਈ ਢੋਣ ਦਾ ਕੰਮ – ਟਰੱਕ ਸਮਾਨ ਦੀ ਢੋ – ਢੁਆਈ ਦਾ ਕੰਮ ਕਰਦੇ ਹਨ।
- ਸਾਧਨ (ਸਹਾਰਾ) – ਅੱਜ – ਕਲ੍ਹ ਆਵਾਜਾਈ ਲਈ ਲੋਕ ਆਮ ਕਰਕੇ ਮਸ਼ੀਨੀ ਸਾਧਨਾਂ ਦੀ ਵਰਤੋਂ ਕਰਦੇ ਹਨ।
- ਠਰੂੰਮਾ (ਸਬਰ) – ਸੜਕ ਉੱਤੇ ਚਲਦੇ ਲੋਕ ਠਰੂੰਮੇ ਤੋਂ ਕੰਮ ਨਹੀਂ ਲੈਂਦੇ।
- ਚੌਰਾਹਾ (ਜਿੱਥੋਂ ਚਹੁੰ ਪਾਸਿਆਂ ਨੂੰ ਰਸਤੇ ਨਿਕਲਣ) – ਇਸ ਚੌਰਾਹੇ ਵਿਚ ਆਵਾਜਾਈ ਨੂੰ ਕੰਟਰੋਲ ਕਰਨ ਲਈ ਬੱਤੀਆਂ ਲੱਗੀਆਂ ਹੋਈਆਂ ਹਨ।
- ਬੇਸਬਰੀ (ਕਾਹਲੀ – ਬੇਸਬਰੀ ਦੀ ਥਾਂ ਠਰੰਮੇ ਤੋਂ ਕੰਮ ਲਵੋ।
- ਭੋਲਾਪਨ (ਮਾਸੂਮੀਅਤ) – ਬੱਚੇ ਦੇ ਚਿਹਰੇ ਉੱਤੋਂ ਭੋਲਾਪਨ ਝਲਕ ਰਿਹਾ ਸੀ।
3. ਔਖੇ ਸ਼ਬਦਾਂ ਦੇ ਅਰਥ :
- ਤਾਂਤਾ : ਲਾਮ-ਡੋਰੀ, ਭੀੜ
- ਠਰੂੰਮਾ : ਹਲੀਮੀ, ਸਹਿਜ
- ਬੇਚੈਨ : ਘਬਰਾਇਆ ਹੋਇਆ, ਫ਼ਿਕਰਮੰਦ, ਚਿੰਤਾਵਾਨ
- ਸਮਾਚਾਰ : ਖ਼ਬਰ, ਖ਼ਬਰਸਾਰ, ਹਾਲ-ਚਾਲ
- ਹਾਦਸਾ : ਦੁਰਘਟਨਾ, ਵਿਸ਼ੇਸ਼ ਘਟਨਾ
- ਘਰਾਲਾਂ : ਪਾਣੀ ਵਗਣ ਨਾਲ ਧਰਤੀ ਵਿੱਚ ਡੂੰਘੀ ਹੋਈ ਥਾਂ
- ਉਪਾਅ : ਇਲਾਜ
- ਹਿਦਾਇਤ : ਨਸੀਹਤ, ਰਹਿਨੁਮਾਈ ਵਜੋਂ ਹੁਕਮ
- ਸਹਿਯੋਗ : ਮਿਲਵਰਤਣ
ਵਿਆਕਰਨ :
ਹੇਠ ਲਿਖੇ ਵਾਕਾਂ ਵਿੱਚ ਨਾਂਵ ਅਤੇ ਵਿਸ਼ੇਸ਼ਣ ਸ਼ਬਦ ਚੁਣ ਕੇ ਵੱਖ-ਵੱਖ ਕਰਕੇ ਲਿਖੋ :
- ਗੱਡੀਆਂ ਦੀਆਂ ਸਹੂਲਤਾਂ।
- ਤੇਜ਼ ਚੱਲਣ ਵਾਲੇ ਮਸ਼ੀਨੀ ਸਾਧਨ।
- ਬੇਵਕਤ ਦੀ ਮੌਤ ਮਰਦੇ ਹਨ।
- ਸਵਾਰੀਆਂ ਨਾਲ ਭਰੀ ਬੱਸ। ਦੁਰਘਟਨਾਵਾਂ ਦੇ ਖ਼ਤਰੇ ਨੂੰ ਵਧਾਉਣਾ ਹੈ।
- ਛੋਟੇ ਬੱਚੇ ਭੋਲੇਪਣ ਵਿੱਚ ਸੜਕ ਤੇ ਖੇਡਦੇ ਹਨ।
- ਸੜਕਾਂ ਨੂੰ ਚੰਗੀ ਹਾਲਤ ਵਿੱਚ ਰੱਖਣਾ।
- ਚੰਗੀਆਂ ਆਦਤਾਂ ਵਾਲੇ ਮਨੁੱਖ ਮਿਲ ਜਾਂਦੇ ਹਨਸ਼
ਅਧਿਆਪਕ ਲਈ :
ਸੜਕੀ ਦੁਰਘਟਨਾਵਾਂ ਤੋਂ ਬਚਾਅ ਲਈ ਸਰਕਾਰ ਦੁਆਰਾ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਉਦਾਹਰਨਾਂ ਦੇ ਕੇ ਸਮਝਾਓ।
ਵਿਦਿਆਰਥੀਆਂ ਨੂੰ ਸੜਕੀ ਦੁਰਘਟਨਾਵਾਂ ਤੋਂ ਬਚਾਅ ਕਰਨ ਲਈ ਸਵੇਰ ਦੀ ਸਭਾ ਜਾਂ ਸੜਕਸੁਰੱਖਿਆ ਸਪਤਾਹ ਦੌਰਾਨ ਜਾਣਕਾਰੀ ਦਿੱਤੀ ਜਾਵੇ।
PSEB 6th Class Punjabi Guide ਸੜਕੀ ਦੁਰਘਟਨਾਵਾਂ ਤੋਂ ਬਚਾਅ Important Questions and Answers
ਪ੍ਰਸ਼ਨ –
“ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸੜਕਾਂ ਉੱਤੇ ਆਵਾਜਾਈ ਦਿਨ – ਬ – ਦਿਨ ਵਧਦੀ ਜਾ ਰਹੀ ਹੈ ਸ਼ਹਿਰਾਂ ਵਿਚ ਸੜਕਾਂ ਉੱਤੇ ਬੰਦਿਆਂ ਤੇ ਮਾਲ ਦੀ ਢੋਆ – ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿੰਦਾ ਹੈ। ਹੁਣ ਤਾਂ ਪਿੰਡਾਂ ਵਿਚ ਵੀ ਸੜਕਾਂ ਉੱਤੇ ਆਵਾਜਾਈ ਵਧਣ ਲੱਗ ਪਈ ਹੈ। , ਸੜਕਾਂ ਦੇ ਜਾਲ ਵਿਛਣ ਨਾਲ ਪਿੰਡ ਤੇ ਦੂਰ – ਦੁਰਾਡੇ ਦੇ ਇਲਾਕੇ ਵੀ ਸ਼ਹਿਰਾਂ ਨਾਲ ਜੁੜ ਗਏ ਹਨ ; ਬੱਸਾਂ – ਗੱਡੀਆਂ ਦੀਆਂ ਸਹੁਲਤਾਂ ਕਾਰਨ ਵੀ ਅਨੇਕ ਕਿਸਮ ਦੇ ਕੰਮਾਂ – ਕਾਰਾਂ ਦੇ ਸੰਬੰਧ ਵਿਚ ਲੋਕਾਂ ਦਾ ਆਉਣਾ – ਜਾਣਾ ਵਧੇਰੇ ਹੋ ਗਿਆ ਹੈ।
ਪੈਦਲ ਚਲਣਾ ਤੇ ਪਸ਼ੂਆਂ ਦੀ ਸਵਾਰੀ ਕਰਨਾ ਘਟ ਗਿਆ ਹੈ। ਉਨਾਂ ਦੀ ਥਾਂ ਤੇਜ਼ ਚੱਲਣ ਵਾਲੇ ਮਸ਼ੀਨੀ ਸਾਧਨ ਵਧ ਗਏ ਹਨ ! ਕੰਮਾਂ – ਕਾਰਾਂ ਦੇ ਵਧਣ ਕਾਰਨ ਲੋਕਾਂ ਵਿਚ ਕਾਹਲ ਵਧ ਗਈ ਹੈ ਤੇ ਠਰੰਮਾ ਘਟ ਗਿਆ ਹੈ। ਜੇਕਰ ਕਿਧਰੇ ਰੇਲਵੇ ਫਾਟਕ ਬੰਦ ਹੋ ਜਾਵੇ, ਤਾਂ ਲੋਕਾਂ ਦੇ ਰਵੱਈਏ ਤੇ ਗੱਲਾਂ ਤੋਂ ਉਨ੍ਹਾਂ ਦੀ ਬੇਸਬਰੀ ਦੇਖੀ ਜਾ ਸਕਦੀ ਹੈ ‘ ਇਸ ਬੇਸਬਰੀ ਦੇ ਭਿਆਨਕ ਨਤੀਜੇ ਨਿਕਲਦੇ ਹਨ ਤੇ ਭਿਆਨਕ ਦੁਰਘਟਨਾਵਾਂ ਹੁੰਦੀਆਂ ਹਨ ! ਮਰਦ, ਇਸਤਰੀਆਂ ਤੇ ਬੁੱਤ ਬੇਵਕਤ ਮੌਤ ਦੇ ਮੂੰਹ ਜਾ ਪੈਂਦੇ ਹਨ ਤੇ ਕਈ ਅੰਗਹੀਣ ਤੇ ਜਾਂਦੇ ਹਨ। ਲੱਖਾਂ ਰੁਪਇਆ ਦੀਆਂ ਮੋਟਰਾਂ – ਗੱਡੀਆਂ ਟੁੱਟ ਜਾਂਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਲਈ ਸੜਕਾਂ ਉੱਤੇ ਚੱਲਣ ਵਾਲੇ ਸਾਰੇ ਹੀ ਜ਼ਿੰਮੇਵਾਰ ਹਨ।
ਦੁਰਘਟਨਾਵਾਂ ਦਾ ਇਕ ਕਾਰਨ ਹਰ ਇਕ ਦਾ ਤੇਜ਼ ਸਪੀਡ ਨਾਲ ਚਲਣਾ ਹੈ। ਜੇ ਉਹ ਆਪ ਤੇਜ਼ ਨਾ ਚਲਾਉਣ, ਤਾਂ ਡਰਾਈਵਰ ਨੂੰ ਤੇਜ਼ ਚੱਲਣ ਲਈ ਕਹਿੰਦੇ ਹਨ। ਕਈ ਵਾਰੀ ਬੱਸਾਂ ਆਪਸ ਵਿਚ ਬਰਾਬਰ ਭੱਜਾ ਕੇ ਇਕ – ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇਜ਼ ਭੱਜਦੀ ਗੱਡੀ ਔਖੀ ਰੁਕਦੀ ਹੈ ਤੇ ਮੁੜਨ ਵੇਲੇ ਉਲਟ ਜਾਂਦੀ ਹੈ।
ਬਹੁਤ ਸਾਰੀਆਂ ਦੁਰਘਟਨਾਵਾਂ ਡਰਾਈਵਰਾਂ ਦੀ ਲਾਪਰਵਾਹੀ, ਸ਼ਰਾਬ ਪੀ ਕੇ ਗੱਡੀ ਚਲਾਉਣ, ਉਨ੍ਹਾਂ ਦੇ ਕਿਸੇ ਨਾਲ ਗੱਲੀ ਲੱਗਣ ਜਾਂ ਤੁਰਨ ਤੋਂ ਪਹਿਲਾਂ ਗੱਡੀ ਦੀਆਂ ਬੇਕਾਂ ਜਾਂ ਰੌਸ਼ਨੀ ਆਦਿ ਵੀ ਚੰਗੀ ਤਰ੍ਹਾਂ ਚੈੱਕ ਨਾ ਕਰਨ ਕਰਕੇ ਹੁੰਦੇ ਹਨ। ਇਸ ਦੇ ਨਾਲ ਹੀ ਜੇਕਰ ਸੜਕ ਉੱਤੇ ਚਲਦੇ ਲੋਕ ਲਾਪਰਵਾਹੀ ਵਰਤਣਗੇ, ਤਾਂ ਵੀ ਹਾਦਸੇ ਹੁੰਦੇ ਰਹਿਣਗੇ।
ਪੈਦਲ ਚੱਲਣ ਵਾਲਿਆਂ ਦਾ ਖੱਬੇ ਹੱਥ ਨਾ ਚੱਲਣਾ, ਸਾਈਕਲਾਂ ਵਾਲਿਆਂ ਦਾ ਦੋ – ਦੋ, ਤਿੰਨ – ਤਿੰਨ ਦੀਆਂ ਜੋੜੀਆਂ ਬਣਾ ਕੇ ਚੱਲਣਾ, ਨ ਸਮੇਂ ਇਸ਼ਾਰਾ ਨਾ ਕਰਨਾ, ਮੋਟਰਾਂ ਗੱਡੀਆਂ ਦੇ ਹਾਰਨ ਤੇ ਇਸ਼ਾਰੇ ਦੀ ਪਰਵਾਹ ਨਾ ਕਰਦਾ ਤਾਦਸਿਆਂ ਦੇ ਕਾਰਨ ਬਣਦੇ ਹਨ। ਕਈ ਵਾਰ ਬੱਚੇ ਸੜਕਾਂ ਉੱਤੇ ਖੇਡਦੇ ਹਨ ਜਾਂ ਕੋਈ ਆਪਣਾ ਸਕੂਟਰ ਸੜ ਜਾਂ ਰਾਹ ਵਿਚ ਹੀ ਖੜ੍ਹਾ ਕਰ ਦਿੰਦਾ ਹੈ ਜਾਂ ਕੋਈ ਸੜਕ ਦੇ ਕੰਢੇ ਉੱਪਰ ਪਸ਼ੂ ਚਾਰਦਾ ਹੈ, , ਘਟਨਾਵਾਂ ਦੇ ਖ਼ਤਰੇ ਵਧ ਜਾਂਦੇ ਹਨ।
ਕਈ ਵਾਰੀ ਭੈੜੀਆਂ ਸੜਕਾਂ ਤੇ ਭੈੜਾ ਮੌਸਮ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ ਵਰਖਾ ਵਿੱਚ ਕਈ ਵਾਰੀ ਸੜਕਾਂ ਉੱਤੇ ਸੇਮ ਹੋ ਜਾਂਦੀ ਹੈ ਜਾਂ ਸੜਕ ਹੇਠਾਂ ਦੱਬ ਜਾਂਦੀ ਹੈ ਜਾਂ ਤੋਜ਼ ਮੀਂਹ ਕਾਰਨ ਸੜਕ ਉੱਤੇ ਦਰਾੜਾਂ ਪੈ ਜਾਂਦੀਆਂ ਹਨ। ਪਹਾੜੀ ਇਲਾਕਿਆਂ ਵਿਚ ਮਿੱਟੀ ਡਿਗ ਕੇ ਰਸਤਾ ਰੋਕ ਲੈਂਦੀ ਹੈ। ਅਜਿਹੇ ਕਿਆ ਲਈ ਗੱਡੀਆਂ – ਮੋਟਰਾਂ ਦੀ ਅਗਵਾਈ ਲਈ ਸੰਕੇਤ ਬੋਰਡ ਲਾਉਣੇ ਚਾਹੀਦੇ ਹਨ। ਕਈ ਵਾਰੀ ਭਾਰੀ ਧੁੰਦ ਵਿਚ ਵੀ ਗੱਡੀਆਂ ਦੀਆਂ ਟੱਕਰਾਂ ਹੋ ਜਾਂਦੀਆਂ ਹਨ।
ਦੁਰਘਟਨਾਵਾਂ ਨੂੰ ਰੋਕਣ ਦੇ ਉਪਾਅ ਵੀ ਸੜਕ ਉੱਤੇ ਚੱਲਣ ਵਾਲਿਆਂ ਦੇ ਕੋਲ ਹੀ ਹਨ। ਉਨ੍ਹਾਂ ਦੁਆਰਾ ਵਰਤੀ ਸਾਵਧਾਨੀ ਨਾਲ ਹੀ ਇਸ ਸਮੱਸਿਆ ਨੂੰ ਨਜਿੱਠਿਆ ਜਾਂ ਸਕਦਾ ਹੈ।
ਦੁਰਘਟਨਾਵਾਂ ਤੋਂ ਬਚਣ ਲਈ ਸਾਨੂੰ ਆਪਣੇ ਖੱਬੇ ਹੱਥ ਚਲਣਾ ਚਾਹੀਦਾ ਹੈ। ਪਹਿਲਾਂ ਸੱਜੇ ਤੇ ਫੇਰ ਖੱਬੇ ਦੇਖ ਕੇ ਸੜਕ ਪਾਰ ਕਰਨੀ ਚਾਹੀਦੀ ਹੈ ਤੇ ਕਾਹਲੀ ਨਹੀਂ ਕਰਨੀ ਚਾਹੀਦੀ। ਦੂਜਿਆਂ ਤੋਂ ਅੱਗੇ ਲੰਘਣ ਸਮੇਂ ਸੱਜੇ ਪਾਓਂ ਲੰਘਣਾ ਚਾਹੀਦਾ ਹੈ। ਟਰੈਫ਼ਿਕ ਸਿਪਾਹੀ ਦੇ ਇਸ਼ਾਰੇ ਨੂੰ ਮੰਨਣਾ ਚਾਹੀਦਾ ਹੈ। ਜੇ ਰੌਸ਼ਨੀਆਂ ਲੱਗੀਆਂ ਹੋਣ, ਤਾਂ ਹਰੀ ਬੱਤੀ ਉੱਤੇ ਚੱਲਣਾ, ਪੀਲੀ ਉੱਤੇ ਉਡੀਕਣਾ ਤੇ ਲਾਲ ਉੱਤੇ ਰੁਕਣਾ ਚਾਹੀਦਾ ਹੈ।
ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਪੁਲਿਸ ਦੁਆਰਾ ਸੜਕ ਉੱਤੇ ਚੱਲਣ ਵਾਲਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਚੌਰਾਹਿਆਂ ਉੱਤੇ ਲਾਊਡ ਸਪੀਕਰਾਂ ਦੁਆਰਾ ਜ਼ਰੂਰੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।
ਸਰਕਾਰ ਦਾ ਕੰਮ ਹੈ ਕਿ ਉਹ ਸੜਕਾਂ ਨੂੰ ਠੀਕ ਹਾਲਤ ਵਿਚ ਰੱਖੇ ਤੇ ਇਸ਼ਾਰਿਆਂ ਦੇ ਬੋਰਡ ਲਾਵੇ : ਜੇਕਰ ਸੜਕਾਂ ਸਾਫ਼ ਰੱਖੀਆਂ ਜਾਣ ਤੇ ਆਵਾਜਾਈ ਸਮੇਂ ਆਪਣਾ ਤੇ ਦੂਜਿਆਂ ਦਾ ਖ਼ਿਆਲ ਰੱਖਿਆ ਜਾਵੇ, ਤਾਂ ਦੁਰਘਟਨਾਵਾਂ ਟਲ ਸਕਦੀਆਂ ਹਨ।
ਔਖੇ ਸ਼ਬਦਾਂ ਦੇ ਅਰਥ – ਮਾਲ – ਸਮਾਨ। ਤਾਂਤਾ ਲੱਗਿਆ ਹੋਣਾ – ਇਕ ਤੋਂ ਪਿੱਛੋਂ ਦੂਜੇ ਦੇ ਆਉਣ ਦਾ ਲਗਾਤਾਰ ਸਿਲਸਿਲਾ, ਲਾਮ – ਡੋਰੀ ਰੁਮਾ – ਸਬਰ ਬੇਸਬਰੀ – ਕਾਹਲੀ ਸਮੱਸਿਆ – ਮਸਲਾ ਸਾਵਧਾਨੀ – ਹੁਸ਼ਿਆਰੀ ਨਜਿੱਠਿਆ ਜਾਣਾ – ਹੱਲ ਕਰਨਾ। ਨਿਯਮ ਅਸਲ। ਟਰੈਫਿਕ – ਆਵਾਜਾਈ। ਸਪੀਡ – ਚਾਲ। ਅਕਸਰ – ਆਮ ਕਰਕੇ। ਹਾਦਸ ਦੁਰਘਟਨਾਵਾਂ ਘਰਾਲਾ – ਪਾਣੀ ਵਗਣ ਨਾਲ ਧਰਤੀ ਤੇ ਡੂੰਘੀ ਹੋਈ ਥਾਂ ! ਮੌਤ ਨੂੰ ਅਵਾਜ਼ਾਂ ਮਾਰਨਾ – ਆ। ਮੌਤ ਨੂੰ ਸੱਦਾ ਦੇਣਾ ਖੜ ਕੇ – ਖੜਾ ਕੇ ਪੰਧ – ਰੜਾ ਸੁਖੀ – ਸਾਂਦੀ – ਰਾਜ਼ੀ ਖ਼ੁਸ਼ੀ। ਸਹਿਯੋਗ – ਮਿਲਵਰਤਣ ਉਪਾਅ – ਲਾਜ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ਸੜਕਾਂ ਉੱਤੇ ਦਿਨ – ਬ – ਦਿਨ ……………………………… ਵੱਧ ਰਹੀ ਹੈ।
(ਅ) ……………………………… ਚਲਣਾ ਤੇ ਪਸ਼ੂਆਂ ਦੀ ਸਵਾਰੀ ਕਰਨਾ ਘੱਟ ਗਿਆ ਹੈ।
(ਈ) ਜੇ ਵਿਹਲ ਨਹੀਂ ਪਈ, ਤਾਂ ……………………………… ਜ਼ਰੂਰ ਘੱਟ ਗਿਆ ਹੈ।
(ਸ) ਇਸ ……………………………… ਦੇ ਬੜੇ ਭਿਆਨਕ ਨਤੀਜੇ ਨਿਕਲਦੇ ਹਨ।
(ਹ) ਨਿੱਤ ਨਵੇਂ ਸੂਰਜ ਦਿਲ – ਕੰਬਾਊ ……………………………… ਦੇ ਸਮਾਚਾਰ ਮਿਲਦੇ ਹਨ।
(ਕ) ……………………………… ਦਾ ਇਕ ਕਾਰਨ ਹਰ ਇਕ ਦਾ ਤੇਜ਼ ਚੱਲਣਾ ਹੈ।
(ਖ) ਕਹਿੰਦੇ ਹਨ, ਇਕ ਹੱਥ ਨਾਲ ……………………………… ਨਹੀਂ ਵੱਜਦੀ !
(ਗ) ਆਪਣੇ ……………………………… ਹੱਥ ਚੱਲੋ।
(ਘ) ਇਹ ਜੀਵਨ ਦਾ ਪੰਧ ……………………………… ਮੁੱਕਣਾ ਚਾਹੀਦਾ ਹੈ।
ਉੱਤਰ :
(ੳ) ਆਵਾਜਾਈ,
(ਅ) ਪੈਦਲ,
(ਈ) ਠਰੰਮਾ,
(ਸ) ਬੇਸਬਰੀ,
(ਹ) ਦੁਰਘਟਨਾਵਾਂ,
(ਕ) ਦੁਰਘਟਨਾਵਾਂ,
(ਖ) ਤਾੜੀ,
(ਗ) ਖੱਬੇ,
(ਘ) ਸੁਖੀ – ਸਾਂਦੀ।
2. ਵਿਆਕਰਨ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਅਤੇ ਵਿਸ਼ੇਸ਼ਣ ਸ਼ਬਦ ਚੁਣ ਕੇ ਵੱਖ – ਵੱਖ ਕਰ ਕੇ ਲਿਖੋ
(ਉ) ਗੱਡੀਆਂ ਦੀਆਂ ਸਹੂਲਤਾਂ।
(ਅ) ਤੇਜ਼ ਚੱਲਣ ਵਾਲੇ ਮਸ਼ੀਨੀ ਸਾਧਨ।
(ਈ) ਬੇਵਕਤ ਦੀ ਮੌਤ ਮਰਦੇ ਹਨ !
(ਸ) ਸਵਾਰੀਆਂ ਨਾਲ ਭਰੀ ਬੱਸ।
(ਹ) ਦੁਰਘਟਨਾਵਾਂ ਦੇ ਖ਼ਤਰੇ ਨੂੰ ਵਧਾਉਣਾ ਹੈ !
(ਕ) ਛੋਟੇ ਬੱਚੇ ਭੋਲੇਪਣ ਵਿਚ ਸੜਕ ‘ਤੇ ਖੇਡਦੇ ਹਨ।
(ਖ) ਸੜਕਾਂ ਨੂੰ ਚੰਗੀ ਹਾਲਤ ਵਿਚ ਰੱਖਣਾ।
(ਗ) ਚੰਗੀਆਂ ਆਦਤਾਂ ਵਾਲੇ ਮਨੁੱਖ ਮਿਲ ਜਾਂਦੇ ਹਨ।
(ਘ) ਬਹੁਤ ਸਾਰੇ ਹਾਦਸੇ ਡਰਾਈਵਰਾਂ ਦੀ ਲਾਪਰਵਾਹੀ ਨਾਲ ਵੀ ਹੁੰਦੇ ਹਨ।
ਉੱਤਰ :
ਨਾਂਵ – ਗੱਡੀਆਂ, ਸਹੁਲਤਾਂ, ਸਾਧਨ, ਮੌਤ, ਸਵਾਰੀਆਂ, ਬੱਸ, ਦੁਰਘਟਨਾਵਾਂ, ਖ਼ਤਰੇ, ਬੱਚੇ, ਭੋਲੇਪਣ, ਸੜਕ, ਸੜਕਾਂ, ਹਾਲਤ, ਆਦਤਾਂ, ਮਨੁੱਖ, ਹਾਦਸੇ, ਡਰਾਈਵਰਾਂ, ਲਾਪਰਵਾਹੀ।
ਵਿਸ਼ੇਸ਼ਣ – ਤੇਜ਼, ਮਸ਼ੀਨੀ, ਬੇਵਕਤ, ਭਰੀ, ਛੋਟੇ, ਚੰਗੀ, ਚੰਗੀਆਂ, ਬਹੁਤ ਸਾਰੇ।
ਪ੍ਰਸ਼ਨ 2.
ਇਸ ਪਾਠ ਵਿਚੋਂ ਅਗੇਤਰ ਲੱਗੇ ਸ਼ਬਦ ਚੁਣੋ।
ਉੱਤਰ :
ਦੁਰਘਟਨਾਵਾਂ, ਅਨੇਕ, ਬੇਚੈਨ, ਬੇਸਬਰੀ, ਬੇਵਕਤ, ਲਾਪਰਵਾਹੀ।
ਪ੍ਰਸ਼ਨ 3.
ਇਸ ਪਾਠ ਵਿਚੋਂ ਪੰਜ ਪਿਛੇਤਰ ਲੱਗੇ ਸ਼ਬਦ ਚੁਣੋ।
ਉੱਤਰ :
ਅੰਗਹੀਣ, ਜ਼ਿੰਮੇਵਾਰ, ਭੋਲੇਪਣ, ਘਬਰਾਹਟ, ਰਿਸ਼ਤੇਦਾਰ।
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ
ਸੜਕਾਂ ਉੱਤੇ ਬੱਸਾਂ, ਕਾਰਾਂ, ਸਾਈਕਲਾਂ ਆਦਿ ਨੂੰ ਕੀੜੀਆਂ ਵਾਂਗ ਘੁੰਮਦੇ ਵੇਖ ਕੇ ਇੰਝ ਜਾਪਦਾ ਹੈ, ਜਿਵੇਂ ਲੋਕੀ ਘਰਾਂ ਨੂੰ ਛੱਡ ਕੇ ਸੜਕਾਂ ਉੱਤੇ ਹੀ ਆ ਗਏ ਹੋਣ। ਸੜਕਾਂ ਉੱਤੇ ਦਿਨ ਬਦਿਨ ਆਵਾਜਾਈ ਵਧ ਰਹੀ ਹੈ। ਵੱਡੇ ਸ਼ਹਿਰਾਂ ਦੇ ਬਜ਼ਾਰਾਂ ਵਿੱਚ ਤਾਂ ਪੈਦਲ ਚੱਲਣਾ ਵੀ ਔਖਾ ਹੋ ਜਾਂਦਾ ਹੈ। ਇਹਨਾਂ ਸ਼ਹਿਰਾਂ ਵਿੱਚ ਮਾਲ ਤੇ ਬੰਦਿਆਂ ਦੀ ਢੋ – ਢੁਆਈ ਕਰਦੇ ਟਰੱਕਾਂ, ਬੱਸਾਂ, ਕਾਰਾਂ ਆਦਿ ਦਾ ਤਾਂਤਾ ਲੱਗਿਆ ਰਹਿੰਦਾ ਹੈ। ਹੁਣ ਤਾਂ ਪਿੰਡਾਂ ਨੂੰ ਜਾਂਦੀਆਂ ਸੜਕਾਂ ਉੱਤੇ ਵੀ ਆਵਾਜਾਈ ਵਧਣ ਲੱਗ ਪਈ ਹੈ।
ਸੜਕਾਂ ਦੇ ਜਾਲ ਵਿਛਣ ਕਾਰਨ ਪਿੰਡ ਤੇ ਦੂਰ – ਦੁਰਾਡੇ ਪਛੜੇ ਇਲਾਕੇ ਵੀ ਸ਼ਹਿਰਾਂ ਨਾਲ ਜੁੜ ਗਏ ਹਨ। ਬੱਸਾਂ ਗੱਡੀਆਂ ਦੀਆਂ ਸਹੁਲਤਾਂ ਕਾਰਨ ਅਨੇਕ ਕਿਸਮ ਦੇ ਕੰਮਾਂ – ਕਾਰਾਂ ਦੇ ਸੰਬੰਧ ਵਿੱਚ ਲੋਕਾਂ ਦਾ ਆਉਣ – ਜਾਣ ਵਧੇਰੇ ਹੋ ਗਿਆ ਹੈ। ਕੋਈ ਸ਼ਹਿਰ ਨੌਕਰੀ ਕਰਨ ਜਾਂਦਾ ਹੈ, ਕੋਈ ਪਨ ਲਈ। ਕਿਸੇ ਨੇ ਸ਼ਹਿਰ ਦੇ ਹਸਪਤਾਲ ਵਿੱਚ ਰੋਗੀ ਰਿਸ਼ਤੇਦਾਰ ਨੂੰ ਮਿਲਣ ਜਾਣਾ ਹੁੰਦਾ ਹੈ। ਪੈਦਲ ਚੱਲਣਾ ਅਤੇ ਪਸ਼ੂਆਂ ਦੀ ਸਵਾਰੀ ਕਰਨਾ ਘਟ ਗਿਆ ਹੈ।
ਉਸ ਦੀ ਥਾਂ ਤੇਜ਼ ਚੱਲਣ ਵਾਲੇ ਮਸ਼ੀਨੀ ਸਾਧਨ ਵਧ ਗਏ ਹਨ। ਨਿੱਤ ਨਵੇਂ ਦਿਨ ਤੇਜ਼ ਤੇ ਤੇਜ਼ ਚੱਲਣ ਵਾਲੀਆਂ ਕਾਰਾਂ, ਮੋਟਰਾਂ, ਗੱਡੀਆਂ ਅਤੇ ਹਵਾਈ ਜਹਾਜ਼ਾਂ ਦੀਆਂ ਕਾਵਾਂ ਦਾ ਪਤਾ ਲੱਗਦਾ ਹੈ –
1. ਸੜਕਾਂ ਉੱਤੇ ਬੱਸਾਂ, ਕਾਰਾਂ ਤੇ ਸਾਈਕਲ ਕਿਸ ਤਰ੍ਹਾਂ ਘੁੰਮਦੇ ਦਿਖਾਈ ਦਿੰਦੇ ਹਨ?
(ਉ) ਕੀੜੀਆਂ ਵਾਂਗ
(ਆ) ਕੁੱਤਿਆਂ ਵਾਂਗ
(ਇ) ਕਾਵਾਂ ਵਾਂਗ
(ਸ) ਤੋੜਿਆਂ ਵਾਂਗ।
ਉੱਤਰ :
(ਉ) ਕੀੜੀਆਂ ਵਾਂਗ
2. ਸੜਕਾਂ ਉੱਤੇ ਦਿਨੋ – ਦਿਨ ਕੀ ਵਧ ਰਿਹਾ ਹੈ?
(ਉ) ਆਵਾਜਾਈ
(ਅ) ਲੜਾਈ – ਝਗੜੇ
(ਈ) ਕੂੜਾ – ਕਰਕਟ
(ਸ) ਢਾਬੇ।
ਉੱਤਰ :
(ਉ) ਆਵਾਜਾਈ
3. ਅੱਜ – ਕਲ੍ਹ ਕਿੱਥੇ ਪੈਦਲ ਚੱਲਣਾ ਵੀ ਔਖਾ ਹੋ ਗਿਆ ਹੈ?
(ੳ) ਬਜ਼ਾਰਾਂ ਵਿੱਚ
(ਅ) ਪਿੰਡਾਂ ਵਿੱਚ
(ਈ) ਬਾਗਾਂ ਵਿੱਚ
(ਸ) ਪਾਰਕਾਂ ਵਿੱਚ।
ਉੱਤਰ :
(ੳ) ਬਜ਼ਾਰਾਂ ਵਿੱਚ
4. ਪਿੰਡ ਤੇ ਦੂਰ – ਦੁਰਾਡੇ ਦੇ ਇਲਾਕੇ ਸ਼ਹਿਰਾਂ ਨਾਲ ਕਿਸ ਕਰਕੇ ਜੁੜ ਗਏ ਹਨ?
(ਉ) ਸੜਕਾਂ ਦਾ ਜਾਲ ਵਿਛਣ ਕਰਕੇ
(ਅ) ਲੋੜਾਂ ਵਧਣ ਕਰਕੇ
(ਈ) ਸਹੂਲਤਾਂ ਵਧਣ ਕਰਕੇ
(ਸ) ਮੇਲ – ਮਿਲਾਪ ਵਧਣ ਕਰਕੇ।
ਉੱਤਰ :
(ਉ) ਸੜਕਾਂ ਦਾ ਜਾਲ ਵਿਛਣ ਕਰਕੇ
5. ਕਿਸ ਸਹੂਲਤ ਕਰਕੇ ਕੰਮਾਂ – ਕਾਰਾਂ ਲਈ ਲੋਕਾਂ ਦਾ ਆਉਣਾ – ਜਾਣਾ ਵਧ ਗਿਆ ਹੈ?
(ਉ) ਬੱਸਾਂ – ਗੱਡੀਆਂ ਦੀ ਸਹੂਲਤ
(ਅ) ਨਕਦ ਭੁਗਤਾਨ ਦੀ ਸਹੂਲਤ
(ਇ) ਕ੍ਰੈਡਿਟ ਕਾਰਡ ਦੀ ਸਹੂਲਤ
(ਸ) ਹਵਾਈ ਆਵਾਜਾਈ ਦੀ ਸਹੂਲਤ।
ਉੱਤਰ :
(ਉ) ਬੱਸਾਂ – ਗੱਡੀਆਂ ਦੀ ਸਹੂਲਤ
6. ਕੋਈ ਸ਼ਹਿਰ ਦੇ ਹਸਪਤਾਲ ਵਿੱਚ ਕਿਸ ਕੰਮ ਲਈ ਜਾਂਦਾ ਹੈ?
(ੳ) ਰੋਗੀ ਰਿਸ਼ਤੇਦਾਰ ਨੂੰ ਮਿਲਣ
(ਆ) ਰੋਗੀ ਨੂੰ ਰੋਟੀ ਦੇਣ
(ਈ) ਰੋਗੀ ਨੂੰ ਪਾਣੀ ਦੇਣ
(ਸ) ਰੋਗੀ ਦੀ ਸਹਾਇਤਾ ਕਰਨ।
ਉੱਤਰ :
(ੳ) ਰੋਗੀ ਰਿਸ਼ਤੇਦਾਰ ਨੂੰ ਮਿਲਣ
7. ਅੱਜ – ਕਲ੍ਹ ਕਿਹੜੀ ਸਵਾਰੀ ਘਟ ਗਈ ਹੈ?
(ਉ) ਬੱਸ ਦੀ
(ਅ) ਟਰੱਕ ਦੀ
(ਇ) ਕਾਰ ਦੀ
(ਸ) ਪਸ਼ੂਆਂ ਦੀ।
ਉੱਤਰ :
(ਸ) ਪਸ਼ੂਆਂ ਦੀ।
8. ਹਰ ਰੋਜ਼ ਕਿਸ ਪ੍ਰਕਾਰ ਦੀ ਨਵੀਂ ਕਾਢ ਦਾ ਪਤਾ ਲਗਦਾ ਹੈ?
(ਉ) ਤੇਜ਼ ਤੋਂ ਤੇਜ਼ ਚੱਲਣ ਵਾਲੀ
(ਆ) ਦੁਰਘਟਨਾ ਘਟਾਉਣ ਵਾਲੀ
(ਇ) ਆਪੇ ਚੱਲਣ ਵਾਲੀ
(ਸ) ਉੱਡਣ ਵਾਲੀ।
ਉੱਤਰ :
(ਉ) ਤੇਜ਼ ਤੋਂ ਤੇਜ਼ ਚੱਲਣ ਵਾਲੀ
9. ਅੱਜ – ਕਲ੍ਹ ਕੰਮਾਂ – ਕਾਰਾਂ ਦੇ ਵਧਣ ਨਾਲ ਕੀ ਘੱਟ ਰਿਹਾ ਹੈ?
(ੳ) ਠਰੰਮਾ
(ਅ) ਲਾਲਚੇ
(ਈ) ਲਾਲਸਾ
(ਸ) ਇੱਛਾਵਾਂ।
ਉੱਤਰ :
(ੳ) ਠਰੰਮਾ
ਪ੍ਰਸ਼ਨ 2.
ਉਪਰੋਕਤ ਪੈਰੇ ਵਿੱਚੋਂ ਪੰਜ ਨਾਂਵ ਸ਼ਬਦ ਚੁਣੋ।
(i) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਸੜਕਾਂ, ਬੱਸਾਂ, ਕਾਰਾਂ, ਸਾਈਕਲਾਂ, ਪਸ਼ੂਆਂ।
(ii) ਕੈਦੀ, ਕਿਸੇ !
(iii)ਵੱਡੇ, ਦੂਰ – ਦੁਰਾਡੇ, ਪਛੜੇ, ਰੋਗੀ, ਨਵੇਂ।
ਪ੍ਰਸ਼ਨ 3.
ਉਪਜੇ ਰਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ਬਾਸ਼ਦ ਦਾ ਲਿੰਗ ਬਦਲੋ
(ਓ) ਟੈਟਨ
(ਅ) ਰੋਗਣ
(ਈ) ਹੋਣੀ
(ਸ) ਰੋਗਨੀ।
ਉੱਤਰ :
(ਅ) ਰੋਗਣ
(ii) ਟਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਸੀਨੀ
(ਅ) ਸਾਧਨ
(ਈ) ਝੋਆ – ਢੁਆਈ
(ਸ) ਪੈਦਲ।
ਉੱਤਰ :
(ਉ) ਸੀਨੀ
(ii) “ਔਖਾ’ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉਂ) ਮੋਖਾ
(ਅ) ਮੁਸ਼ਕਿਲ
(ਏ) ਅਸਾਨ
(ਸ) ਗੁੰਝਲਦਾਰ।
ਉੱਤਰ :
(ਅ) ਮੁਸ਼ਕਿਲ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(1) ਡੰਡੀ
(ii) ਕਾ
(iii) ਜੋੜਨੀ
ਉੱਤਰ :
(i) ਡੰਡੀ ( );
(ii) ਕਾਮਾ (,);
(iii) ਜੋੜਨੀ (-)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਆਪਣੇ ਖੱਬੇ ਹੱਥ ਚੱਲੋ ਸੜਕ ਸਾਵਧਾਨੀ ਨਾਲ ਪਹਿਲਾਂ ਸੱਜੇ ਪਾਸੇ ਵੇਖ ਕੇ ਫਿਰ ਖੱਬੇ ਪਾਸੇ ਵੇਖ ਕੇ ਪਾਰ ਕਰੋ ! ਕਾਹਲ ਨਾ ਕਰੋ ਘਬਰਾਹਟ ਵਿੱਚ ਭੱਜੋ ਨਾ ਸੜਕ ਖ਼ਾਲੀ ਨਾ ਹੋਵੇ, ਤਾਂ ਰੁਕ ਜਾਓ। ਜੇ ਦੂਜਿਆਂ ਨੂੰ ਪਾਰ ਕਰਨਾ ਹੈ, ਤਾਂ ਉਹਨਾਂ ਦੇ ਸੱਜੇ ਪਾਸਿਓਂ ਕਰੋ। ਚੌਕਾਂ ਅਤੇ ਭੀੜ ਵਾਲੀਆਂ ਥਾਂਵਾਂ ‘ਤੇ ਟੈਫ਼ਿਕ ਦੇ ਸਿਪਾਹੀ ਦੇ ਇਸ਼ਾਰੇ ਮੰਨੋ। ਜੇ ਰੌਸ਼ਨੀਆਂ ਲੱਗੀਆਂ ਹਨ, ਤਾਂ ਸਮਝੋ ਕਿ ਹਰੀ ਬੱਤੀ ਚੱਲਣ ਲਈ ਹੈ, ਪੀਲੀ ਉਡੀਕਣ ਲਈ ਅਤੇ ਲਾਲ ਰੁਕਣ ਲਈ : ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਪੁਲਿਸ ਦੁਆਰਾ ਸੜਕ ‘ਤੇ ਚੱਲਣ ਵਾਲਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।
ਚੁਰਾਹਿਆਂ ‘ਤੇ ਲਾਊਡਸਪੀਕਰਾਂ ਦੁਆਰਾ ਜ਼ਰੂਰੀ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ : ‘ਮੋੜ ’ਤੇ ਹੌਲੀ ਚਲਾਓ ਮੁੜਨ ਵੇਲੇ ਇਸ਼ਾਰੇ ਦਿਓ ਆਦਿ।
1. ਸੜਕ ਉੱਤੇ ਆਪਣੇ ਕਿਹੜੇ ਹੱਥ ਚੱਲਣਾ ਚਾਹੀਦਾ ਹੈ?
(ਉ) ਸੱਜੇ ਹੱਥ
(ਆ) ਖੱਬੇ ਹੱਥ
(ਇ) ਜਿਧਰ ਦਿਲ ਕਰੇ
(ਸ) ਕਦੀ ਇਧਰ ਕਦੀ ਉਧਰ।
ਉੱਤਰ :
(ਆ) ਖੱਬੇ ਹੱਥ
2. ਸੜਕ ਪਾਰ ਕਰਨ ਵੇਲੇ ਪਹਿਲਾਂ ਕਿਧਰ ਦੇਖਣਾ ਚਾਹੀਦਾ ਹੈ?
(ਉ) ਖੱਬੇ ਪਾਸੇ
(ਅ) ਸੱਜੇ ਪਾਸੇ
(ਈ) ਉੱਪਰ ਵਲ
(ਸ) ਸਾਹਮਣੇ ਵਲ।
ਉੱਤਰ :
(ਅ) ਸੱਜੇ ਪਾਸੇ
3. ਸੜਕ ਪਾਰ ਕਰਨ ਲੱਗਿਆਂ ਕੀ ਨਹੀਂ ਕਰਨਾ ਚਾਹੀਦਾ?
(ੳ) ਸੁਸਤੀ
(ਅ) ਢਿੱਲ
(ਇ) ਕਾਹਲੀ
(ਸ) ਗੱਲਾਂ।
ਉੱਤਰ :
(ਇ) ਕਾਹਲੀ
4. ਅੱਗੇ ਲੰਘਣ ਲਈ ਦੂਜਿਆਂ ਦੇ ਕਿਹੜੇ ਪਾਸਿਓਂ ਜਾਣਾ ਚਾਹੀਦਾ ਹੈ?
(ਉ) ਸੱਜੇ
(ਅ) ਖੱਬੇ
(ਇ) ਪਿੱਛਿਓ
(ਸ) ਨੇੜਿਓ।
ਉੱਤਰ :
(ਉ) ਸੱਜੇ
5. ਚੌਕ ਤੇ ਭੀੜ ਵਾਲੀਆਂ ਥਾਂਵਾਂ ਵਿੱਚ ਕਿਸ ਦੇ ਇਸ਼ਾਰੇ ਨੂੰ ਮੰਨਣਾ ਚਾਹੀਦਾ ਹੈ?
(ਉ) ਅਗਲੇ ਦੇ
(ਅ) ਪਿਛਲੇ ਦੇ
(ਈ) ਸਾਥੀ ਦੇ
(ਸ) ਸਿਪਾਹੀ ਦੇ।
ਉੱਤਰ :
(ਸ) ਸਿਪਾਹੀ ਦੇ।
6. ਕਿਹੜੀ ਬੱਤੀ ਆਵਾਜਾਈ ਨੂੰ ਚੱਲਣ ਦਾ ਇਸ਼ਾਰਾ ਕਰਦੀ ਹੈ?
(ਉ) ਹਰੀ
(ਅ) ਪੀਲੀ
(ਈ) ਲਾਲ
(ਸ) ਨੀਲੀ।
ਉੱਤਰ :
(ਉ) ਹਰੀ
7. ਕਿਹੜੀ ਬੱਤੀ ਆਵਾਜਾਈ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ?
(ਉ) ਪੀਲੀ
(ਅ) ਹਰੀ
(ਈ) ਲਾਲ
(ਸ) ਕੋਈ ਵੀ ਨਹੀਂ।
ਉੱਤਰ :
(ਈ) ਲਾਲ
8. ਕਿਹੜੀ ਬੱਤੀ ਆਵਾਜਾਈ ਨੂੰ ਉਡੀਕ ਕਰਨ ਦਾ ਇਸ਼ਾਰਾ ਕਰਦੀ ਹੈ?
(ਉ) ਹਰੀ
(ਅ) ਨੀਲੀ
(ਇ) ਪੀਲੀ
(ਸ) ਲਾਲ।
ਉੱਤਰ :
(ਇ) ਪੀਲੀ
9. ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਕੌਣ ਲੋਕਾਂ ਨੂੰ ਸੜਕ ਉੱਤੇ ਚੱਲਣ ਦੀ ਸਿਖਲਾਈ ਤੇ ਹਿਦਾਇਤਾਂ ਦਿੰਦਾ ਹੈ?
(ਉ) ਪੁਲਿਸ
(ਅ) ਸਕੂਲ
(ਇ) ਕਾਲਜ
(ਸ) ਮੰਤਰੀ।
ਉੱਤਰ :
(ਉ) ਪੁਲਿਸ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ !
(i) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਵਿਸ਼ੇਸ਼ਣ ਸ਼ਬਦ ਚੁਣੋ।
ਉੱਤਰ :
(i) ਹੱਥ, ਸੜਕ, ਕਾਹਲ਼, ਸਿਪਾਹੀ, ਚੰਡੀਗੜ੍ਹ।
(ii) ਦੂਜਿਆਂ, ਉਹਨਾਂ।
(iii) ਖੱਬੇ, ਸੱਜੇ, ਖ਼ਾਲੀ, ਹਰੀ, ਲਾਲ।
(iv) ਚੱਲੋ, ਕਰੋ, ਮੰਨੋ, ਦਿੱਤੀ ਜਾਂਦੀ ਹੈ, ਦਿੱਤੀਆਂ ਜਾਂਦੀਆਂ ਹਨ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :
(i) ‘ਦੂਜਿਆਂ ਦਾ ਲਿੰਗ ਬਦਲੋ
(ਉ) ਦੂਜੀਆਂ
(ਅ) ਦੂਸਰੀਆਂ
(ਇ) ਦੂਸਰਿਆਂ
(ਸ) ਓਪਰੀਆ॥
ਉੱਤਰ :
(ਉ) ਦੂਜੀਆਂ
(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਜ਼ਰੂਰੀ
(ਅ) ਹਿਦਾਇਤਾਂ
(ਈ) ਰੌਸ਼ਨੀਆਂ
(ਸ) ਸਾਵਧਾਨੀ।
ਉੱਤਰ :
(ਉ) ਜ਼ਰੂਰੀ
(iii) “ਸਾਵਧਾਨੀਂ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਹੁਸ਼ਿਆਰੀ
(ਅ) ਤਿਆਰੀ
(ਈ) ਕਾਹਲੀ
(ਸ) ਤੇਜ਼ੀ।
ਉੱਤਰ :
(ਉ) ਹੁਸ਼ਿਆਰੀ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਛੁੱਟ – ਮਰੋੜੀ
(iv) ਇਕਹਿਰੇ ਪੁੱਠੇ ਕਾਮੇ
ਉੱਤਰ :
(i) ਡੰਡੀ (।)
(ii) ਕਾਮਾ (,);
(ii) ਛੁੱਟ – ਮਰੋੜੀ (‘);
(iv) ਇਕਹਿਰ ਪੁੱਠੇ ਕਾਮੇ (”)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :