Punjab State Board PSEB 6th Class Punjabi Book Solutions Chapter 22 ਲੋਕ-ਨਾਇਕ ਦਾ ਚਲਾਣਾ Textbook Exercise Questions and Answers.
PSEB Solutions for Class 6 Punjabi Chapter 22 ਲੋਕ-ਨਾਇਕ ਦਾ ਚਲਾਣਾ (1st Language)
Punjabi Guide for Class 6 PSEB ਲੋਕ-ਨਾਇਕ ਦਾ ਚਲਾਣਾ Textbook Questions and Answers
ਲੋਕ-ਨਾਇਕ ਦਾ ਚਲਾਣਾ ਪਾਠ-ਅਭਿਆਸ
1. ਦੱਸੋ :
(ਉ) ਬੱਸ ਦੀਆਂ ਸਵਾਰੀਆਂ ਕਿਉਂ ਕਾਹਲੀਆਂ ਪੈ ਰਹੀਆਂ ਸਨ?
ਉੱਤਰ :
ਸਵਾਰੀਆਂ ਦੇਰ ਹੋਣ ਕਾਰਨ ਤੇ ਗਰਮੀ ਕਾਰਨ ਕਾਹਲੀਆਂ ਪੈ ਰਹੀਆਂ ਸਨ।
(ਅ) ਸਭ ਸਵਾਰੀਆਂ ਆਪੋ-ਆਪਣੀ ਹੈਰਾਨੀ ਕਿਉਂ ਪ੍ਰਗਟ ਕਰ ਰਹੀਆਂ ਸਨ?
ਉੱਤਰ :
ਸਾਰੀਆਂ ਸਵਾਰੀਆਂ ਆਪੋ – ਆਪਣੀ ਹੈਰਾਨੀ ਇਸ ਕਰ ਕੇ ਪ੍ਰਗਟ ਕਰ ਰਹੀਆਂ ਸਨ ਕਿਉਂਕਿ ਹਰ ਕਿਸੇ ਲਈ ਇਹ ਗੱਲ ਮੰਨਣੀ ਔਖੀ ਸੀ ਕਿ ਪੰਡਿਤ ਨਹਿਰੂ ਚਲਾਣਾ ਕਰ ਗਏ ਹਨ।
(ੲ) ਚੈੱਕਰ ਨੇ ਖ਼ਬਰ ਦੀ ਵਿਆਖਿਆ ਕਰਕੇ ਕੀ ਦੱਸਿਆ?
ਉੱਤਰ :
ਚੈੱਕਰ ਨੇ ਦੱਸਿਆ ਕਿ ਪੰਡਿਤ ਨਹਿਰੂ ਸਵੇਰ ਤੋਂ ਬੇਹੋਸ਼ ਸਨ ਤੇ ਉਹ ਇਕ ਵਾਰੀ ਵੀ ਹੋਸ਼ ਵਿਚ ਨਹੀਂ ਸਨ ਆਏ। ਅੰਤ ਉਹ ਸਵਰਗਵਾਸ ਹੋ ਗਏ।
(ਸ) ਨਹਿਰੂ ਜੀ ਦੇ ਸੁਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਾਰੀਆਂ ਸਵਾਰੀਆਂ ਦਾ ਕੀ ਹਾਲ ਹੋਇਆ?
ਉੱਤਰ :
ਨਹਿਰੂ ਜੀ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣ ਕੇ ਸਭ ਸਵਾਰੀਆਂ ਦੁਖੀ ਤੇ ਪਰੇਸ਼ਾਨ ਹੋ ਗਈਆਂ। ਸਾਰਿਆਂ ਦੇ ਚਿਹਰਿਆਂ ਉੱਤੇ ਮੁੜ੍ਹਕੇ ਦੀਆਂ ਬੂੰਦਾਂ ਸਨ। ਕੋਈ ਵੀ ਡਰਾਈਵਰ ਦੁਆਰਾ ਰੋਕੀ ਬੱਸ ਨੂੰ ਚਲਾਉਣ ਲਈ ਨਹੀਂ ਸੀ ਕਹਿ ਰਿਹਾ ਗਿਲਾ – ਗੁਜ਼ਾਰੀ ਮੁੱਕ ਗਈ ! ਹਰ ਕੋਈ ਇਸ ਉਡੀਕ ਵਿਚ ਸੀ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਹੈ।
(ਹ) ਡਾਈਵਰ ਦੇ ਹਾਰਨ ਵਜਾਉਣ ਤੇ ਭੀੜ ਗੁੱਸੇ ਵਿੱਚ ਕਿਉਂ ਆ ਗਈ ਸੀ?
ਉੱਤਰ :
ਮਾਤਮੀ ਜਲੂਸ ਕੱਢ ਰਹੇ ਲੋਕਾਂ ਦੀ ਭੀੜ ਦੇ ਨਾਂ ਉੱਤੇ ਸੁਤੰਤਰ ਭਾਰਤ ਦੇ ਲੋਕ ਨਾਇਕ ਦਾ ਚਲਾਣਾ ਭਾਰੁ ਸੀ। ਇਸ ਸੰਕਟ ਦੇ ਸਮੇਂ ਡਰਾਈਵਰ ਦੇ ਹੌਰਨ ਵਜਾਉਣ ‘ਤੇ ਭੀੜ ਗੁੱਸੇ ਵਿਚ ਆ ਗਈ।
2. ਖ਼ਾਲੀ ਥਾਂਵਾਂ ਭਰੋ :
(ੳ) ਤੈਨੂੰ ਪਤੈ ………………………………….. ਚੱਲ ਵਸੇ।
(ਅ) ਉਹ ਸਭ ………………………………….. ਬੋਲ ਰਹੀਆਂ ਸਨ।
(ਈ) ਇੱਕ ਵਾਰੀ ………………………………….. ਹੋਣ ਤੋਂ ਪਿੱਛੋਂ ………………………………….. ਨਹੀਂ ਸੀ ਆਈ।
(ਸ) ਹਰ ਕਿਸੇ ਦੀ ………………………………….. ਮੁੱਕ ਗਈ ਸੀ।
(ਹ) ਉਸ ਨੇ ਭੀੜ ਨੂੰ ਹਟਾਉਣ ਲਈ ………………………………….. ਦਿੱਤਾ।
ਉੱਤਰ :
(ੳ) ‘ਪੰਡਿਤ ਨਹਿਰੂ,
(ਆ) ਇੱਕੋ ਬੋਲ,
(ਈ) ਬੇਹੋਸ਼, ਹੋਸ਼,
(ਸ) ਗਿਲਾ ਗੁਜ਼ਾਰੀ,
(ਹ) ਹੌਰਨ,
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਪਰੇਸ਼ਾਨ, ਕੰਡਕਟਰ, ਝਾਈਵਰ, ਸੁਰਗਵਾਸ, ਸਿਆਸਤਦਾਨ, ਕਦਰਦਾਨ, ਪ੍ਰਧਾਨ ਮੰਤਰੀ, ਸਤਿਕਾਰ
ਉੱਤਰ :
- ਪਰੇਸ਼ਾਨ ਉਲਝਣ ਭਰੀ ਸਥਿਤੀ – ਮੇਰਾ ਮਨ ਉਸਦੀਆਂ ਦੁੱਖ ਭਰੀਆਂ ਗੱਲਾਂ ਸੁਣ ਕੇ ਬਹੁਤ ਪਰੇਸ਼ਾਨ ਹੋਇਆ
- ਕੰਡਕਟਰ ਬੱਸ ਵਿਚ ਟਿਕਟਾਂ ਆਦਿ ਦੇਣ ਵਾਲਾ – ਕੰਡਕਟਰ ਨੇ ਸੀਟੀ ਮਾਰ ਕੇ ਬੱਸ ਨੂੰ ਰੋਕ ਲਿਆ।
- ਡਰਾਈਵਰ ਬੱਸ ਜਾਂ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਬੱਸ ਨੂੰ ਚਲਾ ਰਿਹਾ ਹੈ।
- ਸਵਰਗਵਾਸ ਮੌਤ ਹੋ ਜਾਣੀ – 7 ਮਈ, 1964 ਨੂੰ ਪੰਡਿਤ ਨਹਿਰੂ ਸਵਰਗਵਾਸ ਹੋ ਗਏ।
- ਸਿਆਸਤਦਾਨ ਰਾਜਨੀਤਕ – ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਉੱਘੇ ਸਿਆਸਤਦਾਨ ਹੋਏ ਹਨ।
- ਕਦਰਦਾਨ ਕਦਰ ਕਰਨ ਵਾਲਾ – ਪੰਡਿਤ ਨਹਿਰੂ ਵਿਦਵਾਨਾਂ ਦੇ ਕਦਰਦਾਨ ਸਨ।
- ਪ੍ਰਧਾਨ ਮੰਤਰੀ ਮੰਤਰੀ – ਮੰਡਲ ਦਾ ਮੁਖੀ – ਪੰਡਿਤ ਨਹਿਰੂ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ
- ਸਤਿਕਾਰ ਆਦਰ – ਮਾਤਾ – ਪਿਤਾ ਦਾ ਸਤਿਕਾਰ ਕਰੋ।
ਵਿਆਕਰਨ :
ਇਸ ਪਾਠ ਵਿੱਚ ਜਿਹੜੇ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸੰਬੰਧਕ ਸ਼ਬਦ ਆਏ ਹਨ ਉਹਨਾਂ ਦੀ ਵੱਖਰੀ-ਵੱਖਰੀ ਸੂਚੀ ਤਿਆਰ ਕਰੋ।
ਅਧਿਆਪਕ ਲਈ :
ਵਿਦਿਆਰਥੀਆਂ ਨੂੰ ਪੰਡਤ ਜਵਾਹਰ ਲਾਲ ਨਹਿਰੂ ਦੇ ਜੀਵਨ ਸੰਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਤੇ ਉਹਨਾਂ ਦੀਆਂ ਤਸਵੀਰਾਂ ਲੱਭਣ ਲਈ ਆਖਿਆ ਜਾ ਸਕਦਾ ਹੈ।
PSEB 6th Class Punjabi Guide ਲੋਕ-ਨਾਇਕ ਦਾ ਚਲਾਣਾ Important Questions and Answers
ਪ੍ਰਸ਼ਨ –
“ਲੋਕ – ਨਾਇਕ ਦਾ ਚਲਾਣਾ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਪਟਿਆਲੇ ਤੋਂ ਦਿੱਲੀ ਜਾਣ ਵਾਲੀ ਬੱਸ ਰਾਜਪੁਰੇ ਨਹੀਂ ਸੀ ਰੁਕਦੀ ਪਰੰਤੂ ਕੰਡਕਟਰ ਨੇ ਅਚਾਨਕ ਹੀ ਰੋਕ ਲਈ। ਉਹ ਪੰਜ – ਸੱਤ ਮਿੰਟ ਬਾਹਰ ਲਾ ਕੇ ਆਇਆ, ਤਾਂ ਸਵਾਰੀਆਂ ਕਾਹਲੀਆਂ ਪਈਆਂ ਹੋਈਆਂ ਸਨ। ਹੁਣ ਕੰਡਕਟਰ ਦੇ ਨਾਲ ਚੈੱਕਰ ਵੀ ਸੀ।ਉਹ ਨਾ ਬੋਲਣ ਤੋਂ ਹਟਦੇ ਸਨ ਤੇ ਨਾ ਬੱਸ ਤੋਰ ਰਹੇ ਸਨ। ਗਰਮੀ ਕਾਰਨ ਸਵਾਰੀਆਂ ਦਾ ਬੁਰਾ ਹਾਲ ਸੀ। ਉਹ ਪਰੇਸ਼ਾਨ ਸਨ। ਕਹਾਣੀਕਾਰ ਦੇ ਕਹਿਣ ਤੇ ਕੰਡਕਟਰ ਨੇ ਬੱਸ ਤੋਰ ਦਿੱਤੀ।
ਚੈੱਕਰ ਨੇ ਕੰਡਕਟਰ ਨੂੰ ਕਿਹਾ ਕਿ ਕੀ ਉਸ ਨੂੰ ਪਤਾ ਹੈ ਕਿ ਪੰਡਿਤ ਨਹਿਰੁ ਜੀ ਚਲ ਵੱਸੇ ਹਨ। ਇਹ ਸੁਣ ਕੇ ਕੰਡਕਟਰ ਹੈਰਾਨ ਰਹਿ ਗਿਆ। ਜਦੋਂ ਚੈੱਕਰ ਨੇ ਦੱਸਿਆ ਕਿ ਉਸ ਨੇ ਇਹ ਖ਼ਬਰ ਰੇਡੀਓ ਤੋਂ ਸੁਣੀ ਹੈ, ਤਾਂ ਕਈ ਸਵਾਰੀਆਂ ਹੈਰਾਨ ਹੋਈਆਂ ਮੁੜ – ਮੁੜ ਉਸ ਨੂੰ ਪ੍ਰਸ਼ਨ ਕਰਨ ਲੱਗੀਆਂ ਜਿਵੇਂ ਉਨ੍ਹਾਂ ਨੂੰ ਪੰਡਿਤ ਨਹਿਰੂ ਦੇ ਮਰਨ ਦਾ ਯਕੀਨ ਹੀ ਨਾ ਆ ਰਿਹਾ ਹੋਵੇ ਬੱਸ ਡਰਾਈਵਰ ਨੇ ਵੀ ਇਕ ਦਮ ਬੱਸ ਨੂੰ ਬਰੇਕਾਂ ਲਾ ਦਿੱਤੀਆਂ ਤੇ ਹੈਰਾਨੀ ਨਾਲ ਆਪਣੇ ਕੰਨੀਂ ਪਈ ਖ਼ਬਰ ਦੀ ਸਚਾਈ ਜਾਣਨੀ ਚਾਹੀ।
ਚੈੱਕਰ ਨੇ ਦੱਸਿਆ ਕਿ ਪੰਡਿਤ ਨਹਿਰੁ ਸਵੇਰ ਤੋਂ ਹੀ ਬੇਹੋਸ਼ ਸਨ ਤੇ ਮੁੜ ਹੋਸ਼ ਵਿਚ ਨਹੀਂ ਆਏ। ਹੁਣ ਸਭ ਨੂੰ ਯਕੀਨ ਹੋ ਗਿਆ ਕਿ ਇਹ ਖ਼ਬਰ ਸੱਚੀ ਸੀ। 27 ਮਈ ਦਾ ਦਿਨ ਸੀ। ਬਾਹਰ ਕਾਫ਼ੀ ਧੁੱਪ ਸੀ। ਹੁਣ ਕਿਸੇ ਨੂੰ ਵੀ ਬੱਸ ਦੇ ਖੜੀ ਹੋਣ ਦਾ ਗੁੱਸਾ ਨਹੀਂ ਸੀ। ਕਿਸੇ ਨੂੰ ਧੁੱਪ ਦਾ ਅਹਿਸਾਸ ਵੀ ਨਹੀਂ ਸੀ। ਸਾਰੇ ਇਸੇ ਉਡੀਕ ਵਿਚ ਜਾਪਦੇ ਸਨ ਕਿ ਕੋਈ ਕਹਿ ਦੇਵੇ ਕਿ ਇਹ ਖ਼ਬਰ ਝੂਠ ਹੈ। ਪਰ ਸੱਚ ਕਿਵੇਂ ਝੂਠ ਹੋ ਸਕਦਾ ਸੀ? “ਜਿਵੇਂ ਵਾਹਿਗੁਰੂ ਨੂੰ ਮਨਜ਼ੂਰ !” ਕਹਿ ਕੇ ਡਰਾਈਵਰ ਨੇ ਬੱਸ ਰੋਕ ਲਈ।
ਬੱਸ ਵਿਚ ਬੈਠੀ ਹਰ ਸਵਾਰੀ ਕੇਵਲ ਇਕ ਵਾਕ ਬੋਲ ਕੇ ਪੰਡਿਤ ਨਹਿਰੂ ਦੇ ਗੁਣਾਂ ਨੂੰ ਯਾਦ ਕਰ ਰਹੀ ਸੀ।
ਅੰਬਾਲੇ ਦੀ ਬੱਸ ਅੰਬਾਲੇ ਜਾ ਕੇ ਰੁਕੀ ਪਰ ਚੜਿਆ ਕੋਈ ਨਾ ਤੇ ਨਾਂ ਹੀ ਕੋਈ ਉਤਰਿਆ ਇੰਝ ਜਾਪਦਾ ਸੀ, ਜਿਵੇਂ ਹਰ ਚੀਜ਼ ਉੱਥੇ ਦੀ ਉੱਥੇ ਰੁਕ ਗਈ ਹੈ। ਸ਼ਾਹਬਾਦ ਪਹੁੰਚਣ ਤੇ ਬੱਸ ਨੂੰ ਇਕ ਮਾਤਮੀ ਜਲੂਸ ਨੇ ਰੋਕ ਲਿਆ। ਬੱਸ ਪਹਿਲਾਂ ਹੀ ਲੇਟ ਸੀ ਤੇ ਡਰਾਈਵਰ ਉਸ ਨੂੰ ਹੋਰ ਲੇਟ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਹੌਰਨ ਦਿੱਤਾ ਪਰ ਭੀੜ ਨੂੰ ਇਹ ਗੱਲ ਪਸੰਦ ਨਹੀਂ ਸੀ। ਸਾਰੀ ਭੀੜ ਡਰਾਈਵਰ ਦੇ ਗਲ ਪੈ ਗਈ ਤੇ ਕਹਿ ਰਹੀ ਸੀ, “ਨਹਿਰੂ ਜੀ ਮਰ ਗਏ ਨੇ, ਤੂੰ ਹੌਰਨ ਵਜਾਉਂਦੈ!” ਡਰਾਈਵਰ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ, ਪਰ ਸੁਣ ਕੋਈ ਨਹੀਂ ਸੀ ਰਿਹਾ। ਉਹ ਡਰਾਈਵਰ ਨੂੰ ਥੱਲੇ ਉਤਾਰਨ ਲਈ ਤਿਆਰ ਸਨ।
ਸੁਤੰਤਰ ਭਾਰਤ ਦੇ ਨਾਇਕ ਦਾ ਚਲਾਣਾ ਲੋਕਾਂ ਦੇ ਮਨਾਂ ਉੱਤੇ ਭਾਰੁ ਸੀ। ਉਹ ਸੁਤੰਤਰਤਾ ਦਾ ਥੰਮ ਸੀ, ਜੋ ਅੱਜ ਢਹਿ ਗਿਆ ਸੀ। ਪੰਡਿਤ ਨਹਿਰੂ ਨੂੰ ਸਭ ਲੋਕ ਪਿਆਰ ਕਰਦੇ ਸਨ। ਭੀੜ ਦਾ ਗੁੱਸਾ ਇਸ ਗੱਲ ਦਾ ਗਵਾਹ ਸੀ।
ਔਖੇ ਸ਼ਬਦਾਂ ਦੇ ਅਰਥਡੀਲਕਸ ਬੱਸ – ਸਹੂਲਤਾਂ ਵਾਲੀ ਬੱਸ 1 ਚੈੱਕਰ – ਚੈੱਕ ਜਾਂਚ ਕਰਨ ਵਾਲਾ , ਅੱਖਾਂ ਅੱਡੀਆਂ ਰਹਿ ਜਾਣੀਆਂ – ਹੈਰਾਨ ਰਹਿ ਜਾਣਾ ਗਿਲਾ – ਗੁਜ਼ਾਰੀ ਸ਼ਕਾਇਤ। ਸਿਆਸਤਦਾਨ – ਰਾਜਨੀਤਿਕ। ਖੁਦੀ – ਹਉਂ, ਆਪਾ, ਮੈਂ। ਕਦਰਦਾਨ ਕਦਰ ਕਰਨ ਵਾਲਾ। ਗੱਚ – ਗੱਲਾਂ ਭਰਨਾ ਨਾਨ – ਸਟਾਪ – ਨਾ ਰੁਕਣ ਵਾਲੀ। ਮਾਤਮੀ ਅਫ਼ਸੋਸ ਪ੍ਰਗਟ ਕਰਨ ਵਾਲਾ। ਸੰਕਟ – ਮੁਸ਼ਕਿਲ ! ਨਾਇਕ – ਸਿਰਕੱਢ ਆਗੂ ਥੰਮ ਆਸਰਾ ਸ਼ੋਭਾ – ਵਡਿਆਈ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ੳ) ਜਵਾਹਰ ਲਾਲ ਨਹਿਰੂ ………………………………….. ਹੋ ਚੁੱਕੇ ਸਨ।
(ਆ) ………………………………….. ਦਾ ਕਿਸੇ ਨੂੰ ਅਹਿਸਾਸ ਨਹੀਂ ਸੀ ਜਾਪਦਾ।
(ਈ) ਪੰਡਿਤ ਨਹਿਰੂ ………………………………….. ਦਾ ਥੰਮ ਸੀ।
(ਸ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ………………………………….. ਬਹੁਤ ਸੀ।
ਉੱਤਰ :
(ੳ) ਸਵਰਗਵਾਸ,
(ਆ) ਧੁੱਪ,
(ਈ) ਸੁਤੰਤਰਤਾ,
(ਸ) ਸ਼ੋਭਾ।
ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਉੱਤੇ (✓) ਅਤੇ ਗਲਤ ਉੱਤੇ ਕਾਂਟੇ (✗) ਦਾ ਨਿਸ਼ਾਨ ਲਗਾਓ
(ਉ) ਬੱਸ ਦਿੱਲੀ ਤੋਂ ਪਟਿਆਲੇ ਆ ਰਹੀ ਸੀ।
(ਆ) ਪੰਡਿਤ ਜਵਾਹਰ ਲਾਲ ਨਹਿਰੂ ਸੁਤੰਤਰ ਭਾਰਤ ਦੇ ਲੋਕ – ਨਾਇਕ ਸਨ।
(ਈ) ਪੰਡਿਤ ਨਹਿਰੂ ਦਾ ਦੇਹਾਂਤ 27 ਮਈ ਨੂੰ ਹੋਇਆ।
(ਸ) ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸ਼ੋਭਾ ਬਹੁਤ ਸੀ।
(ਹ) ਸਵਾਰੀਆਂ ਆਮ ਬੱਸ ਵਿਚ ਬੈਠੀਆਂ ਸਨ।
ਉੱਤਰ :
(ੳ) (✗)
(ਅ) (✓)
(ਈ) (✓)
(ਸ) (✓)
(ਹ) (✗)
ਪ੍ਰਸ਼ਨ 1.
ਇਸ ਪਾਠ ਵਿੱਚ ਆਏ ਕੁੱਝ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਅਤੇ ਸੰਬੰਧਕ ਸ਼ਬਦਾਂ ਦੀ ਸੂਚੀ ਤਿਆਰ ਕਰੋ।
ਉੱਤਰ :
ਨਾਂਵ – ਪਟਿਆਲਾ, ਦਿੱਲੀ, ਬੱਸ, ਰਾਜਪੁਰਾ, ਕੰਮ, ਮਿੰਟ, ਚੈੱਕਰ, ਗਰਮੀ, ਸਹੂਲਤ।
ਪੜਨਾਂਵ – ਉਹ, ਉਸ, ਉਹ, ਉਹਨਾਂ , ਕਿਸੇ, ਸਭ, ਹਰ ਕਿਸੇ, ਕੋਈ।
ਵਿਸ਼ੇਸ਼ਣ – ਕੋਈ ਜ਼ਰੂਰੀ, ਪੰਜ, ਸੱਤ, ਦੋਵੇਂ, ਡਾਢੀ, ਸਾਰੇ ਦੇ ਸਾਰੇ।
ਕਿਰਿਆ – ਜਾਣ, ਰੁਕਣੀ, ਰੋਕ ਲਈ ਸੀ, ਆ ਗਿਆ ਹੋਵੇ, ਆਇਆ, ਪੈ ਰਹੀਆਂ ਸਨ, ਰੁਕਿਆ ਜਾਂਦਾ, ਮੁੜਿਆ, ਦੇ ਰਹੇ ਸਨ, ਅੱਡੀਆਂ ਰਹਿ ਗਈਆਂ, ਕਰ ਸਕਦਾ।
ਸੰਬੰਧਕ – ਵਾਲੀ, ਦੇ, ਨਾਲ, ਨੂੰ, ਦੀ, ਦੇ, ਦਾ, ਤੋਂ, ਬਿਨਾਂ।
2. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਅੰਬਾਲੇ ਦੇ ਅੱਡੇ ਉੱਤੇ ਬੱਸ ਰੁਕੀ ਪਰ ਨਾ ਕੋਈ ਚੜਿਆ ਤੇ ਨਾ ਹੀ ਕੋਈ ਉੱਤਰਿਆ। ਭਾਵੇਂ ਨਾਨ – ਸਟਾਪ ਡੀਲਕਸ ਬੱਸ ਵਿੱਚ ਰਸਤੇ ਦੀ ਸਵਾਰੀ ਕਦੀ – ਕਦਾਈਂ ਹੀ ਹੁੰਦੀ ਹੈ। ਇੰਝ ਜਾਪਦਾ ਸੀ, ਜਿਵੇਂ ਹਰ ਇੱਕ ਚੀਜ਼ ਉੱਥੇ ਦੀ ਉੱਥੇ ਹੀ ਰੁਕ ਗਈ ਹੋਵੇ। ਕਿਸੇ ਦਾ ਵੀ ਕੋਈ ਗੱਲ ਕਰਨ ਨੂੰ ਜੀਅ ਨਹੀਂ ਸੀ ਕਰ ਰਿਹਾ ਸਾਡੀ ਬੱਸ ਨੂੰ ਲੋਕਾਂ ਦੀ ਬਹੁਤ ਵੱਡੀ ਭੀੜ ਨੇ ਰੋਕ ਲਿਆ। ਮੈਂ ਬਾਹਰ ਵੇਖਿਆ, ਤਾਂ ਅਸੀਂ ਸ਼ਾਹਬਾਦ ਵਿੱਚੋਂ ਲੰਘ ਰਹੇ ਸੀ।
ਬਹੁਤ ਸਾਰੇ ਲੋਕ ਮਾਤਮੀ ਜਲੂਸ ਦੇ ਰੂਪ ਵਿੱਚ ਸੜਕ ਉੱਤੇ ਤੁਰ ਰਹੇ ਸਨ ਬੱਸ ਪਹਿਲੋਂ ਹੀ ਲੇਟ ਸੀ। ਡਾਈਵਰ ਵਧੇਰੇ ਲੋਟ ਨਹੀਂ ਸੀ ਕਰਨਾ ਚਾਹੁੰਦਾ ! ਉਸ ਨੇ ਭੀੜ ਨੂੰ ਹਟਾਉਣ ਲਈ ਹਾਰਨ ਦਿੱਤਾ ਪਰ ਭੀੜ ਨੇ ਇਹ ਗੱਲ ਪਸੰਦ ਨਹੀਂ ਸੀ ਕੀਤੀ। ਲੋਕਾਂ ਨੇ ਬੱਸ ਰੋਕ ਲਈ। “ਨਹਿਰੂ ਜੀ ਮਰ ਗਏ ਨੇ, ਤੂੰ ਹਾਰਨ ਵਜਾਉਂਦੈ। ਸਾਰੀ ਭੀੜ ਝਾਈਵਰ ਦੇ ਗਲ ਪੈ ਗਈ।ਡਾਈਵਰ ਹਾਰਨ ਦਾ ਕਾਰਨ ਸਮਝਾਉਣ ਦਾ ਯਤਨ ਕਰ ਰਿਹਾ ਸੀ ਪਰ ਕੋਈ ਸੁਣਦਾ ਵਿਖਾਈ ਨਹੀਂ ਸੀ ਦਿੰਦਾ।
‘‘ਉਤਾਰੋ ਇਹਨੂੰ ਥੱਲੇ, ਭੀੜ ਵਿੱਚੋਂ ਕਿਸੇ ਦੀ ਅਵਾਜ਼ ਆਈ। ‘‘ਅਜਿਹੇ ਸੰਕਟ ਦੇ ਸਮੇਂ ਹਾਰਨ ਦਾ ਕੀ ਕੰਮ?”ਸੁਤੰਤਰ ਭਾਰਤ ਦੇ ਨਾਇਕ ਦਾ ਚਲਾਣਾ ਲੋਕਾਂ ਦੇ ਮਨਾਂ ‘ਤੇ ਭਾਰੂ ਸੀ।ਪੰਡਤ ਨਹਿਰੁ ਸੁਤੰਤਰਤਾ ਦਾ ਬੰਮ ਸੀ { ਅੱਜ ਉਹ ਥੰਮ ਢਹਿ ਗਿਆ ਸੀ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸੋਭਾ ਹੀ ਬਹੁਤ ਸੀ। ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰੇ ਉਹਨਾਂ ਨੂੰ ਬਹੁਤ ਚਾਹੁੰਦੇ ਸਨ। ਹਰ ਕੋਈ ਉਹਨਾਂ ਦਾ ਸਤਿਕਾਰ ਕਰਦਾ ਸੀ। ਭੀੜ ਦਾ ਗੁੱਸਾ ਇਸ ਗੱਲ ਦੀ ਪੁਰੀ ਗਵਾਹੀ ਭਰ ਰਿਹਾ ਸੀ।
1. ਕਿਸ ਬੱਸ ਵਿਚ ਰਸਤੇ ਦੀ ਸਵਾਰੀ ਕਦੀ – ਕਦਾਈਂ ਹੀ ਹੁੰਦੀ ਹੈ?
(ਉ) ਨਾਨ – ਸਟਾਪ ਡੀਲਕਸ
(ਅ) ਸਧਾਰਨ
(ਇ) ਸਰਕਾਰੀ
(ਸ) ਪ੍ਰਾਈਵੇਟ।
ਉੱਤਰ :
(ਉ) ਨਾਨ – ਸਟਾਪ ਡੀਲਕਸ
2. ਬੱਸ ਨੂੰ ਕਿਸਨੇ ਰੋਕ ਲਿਆ?
(ਉ) ਪੁਲਿਸ ਨੇ
(ਅ) ਟ੍ਰੈਫ਼ਿਕ ਇੰਸਪੈਕਟਰ ਨੇ।
(ਇ) ਲੋਕਾਂ ਦੀ ਭੀੜ ਨੇ
(ਸ) ਸਵਾਰੀ ਨੇ।
ਉੱਤਰ :
(ਇ) ਲੋਕਾਂ ਦੀ ਭੀੜ ਨੇ
3. ਬੱਸ ਕਿਸ ਅੱਡੇ ਉੱਤੇ ਰੋਕੀ ਗਈ?
(ਉ) ਅੰਬਾਲੇ
(ਅ) ਸ਼ਾਹਬਾਦ
(ਈ) ਕੁਰੂਕਸ਼ੇਤਰ
(ਸ) ਕਰਨਾਲ।
ਉੱਤਰ :
(ਅ) ਸ਼ਾਹਬਾਦ
4. ਡਾਈਵਰ ਨੇ ਹਾਰਨ ਕਿਉਂ ਦਿੱਤਾ?
(ਉ) ਬੱਸ ਚਲਾਉਣ ਲਈ
(ਅ) ਭੀੜ ਨੂੰ ਹਟਾਉਣ ਲਈ
(ਈ) ਕੰਡਕਟਰ ਨੂੰ ਬੁਲਾਉਣ ਲਈ
(ਸ) ਐਵੇਂ ਹੀ।
ਉੱਤਰ :
(ਅ) ਭੀੜ ਨੂੰ ਹਟਾਉਣ ਲਈ
5. ਕੌਣ ਮਰ ਗਿਆ ਸੀ?
(ੳ) ਸ੍ਰੀ ਨਹਿਰੂ
(ਅ) ਸੀ ਸ਼ਾਸਤਰੀ
(ਈ) ਸ੍ਰੀਮਤੀ ਗਾਂਧੀ
(ਸ) ਡਾ: ਜ਼ਾਕਿਰ ਹੁਸੈਨ ਨੂੰ
ਉੱਤਰ :
(ੳ) ਸ੍ਰੀ ਨਹਿਰੂ
6. ਲੋਕਾਂ ਦੇ ਮਨਾਂ ਉੱਤੇ ਕਿਸ ਨਾਇਕ ਦਾ ਚਲਾਣਾ ਭਾਰੂ ਸੀ?
(ਉ) ਸੁਤੰਤਰ ਭਾਰਤ ਦੇ
(ਅ) ਪੰਜਾਬ ਦੇ
(ਈ) ਦੁਨੀਆ ਦੇ
(ਸ) ਉੱਤਰੀ ਭਾਰਤ ਦੇ।
ਉੱਤਰ :
(ਉ) ਸੁਤੰਤਰ ਭਾਰਤ ਦੇ
7. ਪੰਡਤ ਨਹਿਰੂ ਕਿਸ ਦੇ ਥੰਮ ਸਨ?
(ੳ) ਸੁਤੰਤਰਤਾ ਦੇ
(ਆ) ਸੰਸਾਰ ਦੇ
(ਈ) ਉੱਤਰੀ ਭਾਰਤ ਦੇ
(ਸ) ਦੱਖਣੀ ਭਾਰਤ ਦੇ।
ਉੱਤਰ :
(ੳ) ਸੁਤੰਤਰਤਾ ਦੇ
8. ਕਿਸਨੂੰ ਸਾਰੇ ਹਿੰਦੂ, ਮੁਸਲਮਾਨ, ਸਿੱਖ, ਇਸਾਈ ਪਿਆਰ ਕਰਦੇ ਸਨ?
(ਉ) ਸ੍ਰੀ ਜਵਾਹਰ ਲਾਲ ਨਹਿਰੂ ਨੂੰ
(ਅ) ਸ਼ਾਸਤਰੀ ਨੂੰ
(ਈ) ਡਾ: ਰਾਜਿੰਦਰ ਪ੍ਰਸਾਦ ਨੂੰ
(ਸ) ਸ੍ਰੀ ਲਾਲ ਬਹਾਦਰ ਸ਼ਾਸਤਰੀ ਨੂੰ।
ਉੱਤਰ :
(ਉ) ਸ੍ਰੀ ਜਵਾਹਰ ਲਾਲ ਨਹਿਰੂ ਨੂੰ
9. ਲੋਕਾਂ ਦੀ ਭੀੜ ਦਾ ਗੁੱਸਾ ਲੋਕਾਂ ਦੇ ਮਨਾਂ ਵਿਚ ਸੀ ਨਹਿਰੂ ਲਈ ਕਿਸ ਭਾਵਨਾ ਦੀ ਗਵਾਹੀ ਸੀ?
(ਉ) ਪਿਆਰ ਤੇ ਸਤਿਕਾਰ
(ਅ) ਸੰਸਾ
(ਇ) ਤ੍ਰਿਸਕਾਰ
(ਸ) ਨਰਾਜ਼ਗੀ।
ਉੱਤਰ :
(ਉ) ਪਿਆਰ ਤੇ ਸਤਿਕਾਰ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਅੰਬਾਲਾ, ਸ਼ਾਹਬਾਦ, ਭੀੜ, ਬੱਸ, ਡਾਈਵਰ।
(ii) ਮੈਂ, ਕਿਸੇ, ਕੋਈ, ਅਸੀਂ, ਉਸ।
(iii) ਨਾਨ – ਸਟਾਪ ਡੀਲਕਸ, ਸਾਡੀ, ਵੱਡੀ, ਮਾਤਮੀ, ਸੁਤੰਤਰ।
(iv) ਚੜਿਆ, ਉੱਤਰਿਆ, ਰੁੱਕ ਗਈ ਹੋਵੇ, ਰੋਕ ਲਿਆ, ਆਈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਨਾਇਕ ਸ਼ਬਦ ਦਾ ਲਿੰਗ ਬਦਲੋ
(ਉ) ਨੈਕਾ
(ਅ) ਨਾਇਕਾ
(ਇ) ਨਾਇਕਣ
(ਸ) ਨੈਕਣੀ
ਉੱਤਰ :
(ਅ) ਨਾਇਕਾ
(iii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਪੂਰੀ
(ਅ) ਗਵਾਹੀ
(ਇ) ਭਰੀ
(ਸ) ਸੀ।
ਉੱਤਰ :
(ਉ) ਪੂਰੀ
(iv) ਸਤਿਕਾਰ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ੳ) ਆਦਰ
(ਅ) ਮਾਣ
(ਇ) ਮਾਨ
(ਸ) ਸਤਿਕਰਤਾਰ॥
ਉੱਤਰ :
(ੳ) ਆਦਰ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨ
(iv) ਦੋਹਰੇ ਪੁੱਠੇ ਕਾਮੇ
(v) ਪ੍ਰਸ਼ਨਿਕ ਚਿੰਨ੍ਹ
(vi) ਛੁੱਟ – ਮਰੋੜੀ।
ਉੱਤਰ :
(i) ਡੰਡੀ (।)
(ii) ਕਾਮਾ (,)
(iii) ਜੋੜਨ (-)
(iv) ਦੋਹਰੇ ਪੁੱਠੇ ਕਾਮੇ (” “)
(v) ਪ੍ਰਸ਼ਨਿਕ ਚਿੰਨ੍ਹ (?)
(vi) ਛੁੱਟ – ਮਰੋੜੀ। (‘)
ਪ੍ਰਸ਼ਨ 5.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :