Punjab State Board PSEB 6th Class Punjabi Book Solutions Chapter 23 ਹਾਕੀ ਖਿਡਾਰਨ ਅਜਿੰਦਰ ਕੌਰ Textbook Exercise Questions and Answers.
PSEB Solutions for Class 6 Punjabi Chapter 23 ਹਾਕੀ ਖਿਡਾਰਨ ਅਜਿੰਦਰ ਕੌਰ (1st Language)
Punjabi Guide for Class 6 PSEB ਹਾਕੀ ਖਿਡਾਰਨ ਅਜਿੰਦਰ ਕੌਰ Textbook Questions and Answers
ਹਾਕੀ ਖਿਡਾਰਨ ਅਜਿੰਦਰ ਕੌਰ ਪਾਠ-ਅਭਿਆਸ
1. ਦੱਸੋ :
(ਉ) ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ? ਉਸ ਦੇ ਮਾਤਾ-ਪਿਤਾ ਦਾ ਕੀ ਨਾਂ ਸੀ?
ਉੱਤਰ :
ਅਜਿੰਦਰ ਕੌਰ ਦਾ ਜਨਮ 14 ਜੁਲਾਈ, 1951 ਨੂੰ ਜਲੰਧਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਂ ਸ: ਨੰਦ ਸਿੰਘ ਤੇ ਮਾਤਾ ਦਾ ਨਾਂ ਸਤਵੰਤ ਕੌਰ ਸੀ।
(ਅ) ਅਜਿੰਦਰ ਕੌਰ ਦੀ ਵਿਲੱਖਣਤਾ ਕਿਸ ਗੱਲ ਵਿੱਚ ਸੀ?
ਉੱਤਰ :
ਅਜਿੰਦਰ ਕੌਰ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਸ ਨੇ ਨੈਸ਼ਨਲ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਖੇਡਿਆ।
(ਈ) ਹਾਕੀ ਖੇਡਣ ਲਈ ਉਹ ਕਿੱਥੇ-ਕਿੱਥੇ ਗਈ?
ਉੱਤਰ :
ਅਜਿੰਦਰ ਕੌਰ ਹਾਕੀ ਖੇਡਣ ਲਈ ਦੇਸ਼ ਵਿਚ ਭਿੰਨ – ਭਿੰਨ ਥਾਂਵਾਂ ਉੱਤੇ ਖੇਡਣ ਤੋਂ ਇਲਾਵਾ ਟੋਕੀਓ, ਨਿਊਜ਼ੀਲੈਂਡ, ਫਰਾਂਸ, ਸਕਾਟਲੈਂਡ ਤੇ ਸਪੇਨ ਗਈ।
(ਸ) ਹਾਕੀ ਖੇਡਣ ਸਮੇਂ ਅਜਿੰਦਰ ਕੌਰ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ?
ਉੱਤਰ :
ਹਾਕੀ ਖੇਡਣ ਸਮੇਂ ਅਜਿੰਦਰ ਕੌਰ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਦੇ ਉਸ ਦੀ ਹਾਕੀ ਟੁੱਟ ਜਾਂਦੀ ਤੇ ਉਹ ਉਸ ਨੂੰ ਨਾ ਮਿਲਦੀ ਕਦੇ ਗੇਂਦ ਗੁਆਚ ਜਾਂਦੀ ਤੇ ਨਵੀਂ ਦਾ ਪਬੰਧ ਛੇਤੀ ਨਾ ਹੋਣਾ ਕਦੀ ਵਰਦੀ ਮੁਕੰਮਲ ਨਾ ਹੋਣੀ। ਕਦੀ ਪੜਾਈ ਤੇ ਘਰੇਲੂ ਕੰਮਾਂ ਕਰ ਕੇ ਖੇਡਣ ਲਈ ਵਕਤ ਨਾ ਮਿਲਣਾ ਤੇ ਕਦੇ ਦਰਸ਼ਕਾਂ ਦੇ ਬੋਲ ਕਬੋਲ ਸੁਣਨੇ ਪੈਂਦੇ।
(ਹ) ਅਜਿੰਦਰ ਕੌਰ ਲਈ ਸਭ ਤੋਂ ਵੱਧ ਯਾਦਗਾਰੀ ਪਲ ਕਿਹੜੇ ਹਨ?
ਉੱਤਰ :
ਅਜਿੰਦਰ ਕੌਰ ਲਈ ਸਭ ਤੋਂ ਯਾਦਗਾਰੀ ਪਲ ਉਹ ਸਨ, ਜਦੋਂ 1970 ਵਿਚ ਉਸ ਨੇ ਮਦਰਾਸ ਵਿਖੇ “ਬੇਗਮ ਰਸੂਲ ਟਰਾਫ਼ੀ ਨਾਮ ਦਾ ਇਕ ਅੰਤਰ – ਰਾਸ਼ਟਰੀ ਟੂਰਨਾਮੈਂਟ ਖੇਡਿਆ ਤੇ ਉਸ ਦੇ ਵਧੀਆ ਪ੍ਰਦਰਸ਼ਨ ਕਰ ਕੇ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ।
(ਕ) ਅਜਿੰਦਰ ਕੌਰ ਨੂੰ ਕਿਹੜੇ-ਕਿਹੜੇ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ?
ਉੱਤਰ :
ਅਜਿੰਦਰ ਕੌਰ ਨੂੰ ਭਾਰਤ ਸਰਕਾਰ ਨੇ 1974 ਵਿਚ “ਅਰਜਨ ਐਵਾਰਡ’ ਨਾਲ ਤੇ ਪੰਜਾਬ ਸਰਕਾਰ ਨੇ 1979 ਵਿਚ ‘ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ। 1994 ਵਿਚ ਉਸ ਨੂੰ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ’ ਅਤੇ ‘ਸਰਬ – ਸ੍ਰੇਸ਼ਟ ਖਿਡਾਰਨ’ ਵਜੋਂ ਸਨਮਾਨਿਤ ਕੀਤਾ।
2. ਖ਼ਾਲੀ ਥਾਂਵਾਂ ਭਰੋ :
(ਉ) ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਕਮਾਇਆ ਹੈ।
(ਅ) ਅਜਿੰਦਰ ਕੌਰ ਦੀ ਹਾਕੀ ਕੋਚ …………………………….।
(ਈ) ਜਲੰਧਰ ਸ਼ਹਿਰ ……………………………. ਦਾ ਘਰ ਹੈ।
(ਸ) ਅਜਿੰਦਰ ਹਾਕੀ ਖੇਡਣ ਦੇ ਨਾਲ਼-ਨਾਲ਼ ……………………………. ਸੁੱਟਣ ਵਿੱਚ ਵੀ ਮਾਹਰ ਹੈ।
(ਹ) ਉਹ ਫੁੱਲ ਬੈਕ ਤੇ ……………………………. ਦੋਹਾਂ ਪੁਜੀਸ਼ਨਾਂ ‘ਤੇ ਵਧੀਆ ਖੇਡ ਲੈਂਦੀ ਹੈ।
(ਕ) ਅਜਿੰਦਰ ਕੌਰ ਔਰਤਾਂ ਵਾਲੀ ਨਹੀਂ ਸਗੋਂ ……………………………. ਵਾਲੀ ਹਾਕੀ ਖੇਡਦੀ ਹੈ।
(ਖ) ਉਸ ਨੇ ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾ ਤੋਂ ਦਾ ਡਿਪਲੋਮਾ ਹਾਸਲ ਕੀਤਾ।
(ਗ) ਅਜਿੰਦਰ ਕੌਰ ਨੇ ਖੇਡਣ ਦੇ ਨਾਲ – ਨਾਲ ………………………. ਵਲ ਵੀ ਵਿਸ਼ੇਸ਼ ਧਿਆਨ ਦਿੱਤਾ।
(ਘ) ਪੰਜਾਬ ਸਰਕਾਰ ਦੇ ……………………………. ਵਿੱਚ ਉਸ ਨੇ ਕੋਚ ਦੀ ਸੇਵਾ ਵੀ ਨਿਭਾਈ।
ਉੱਤਰ :
(ਉ) ਨਾਮ,
(ਅ) ਗੁਰਚਰਨ ਸਿੰਘ ਬੋਧੀ,
(ਈ) ਹਾਕੀ,
(ਸ) ਗੋਲਾ,
(ਹ) ਸੈਂਟਰ ਹਾਫ਼,
(ਕ) ਮਰਦਾਂ,
(ਖ) ਕੋਚਿੰਗ,
(ਗ) ਪੜ੍ਹਾਈ,
(ਘ) ਸਿੱਖਿਆ ਵਿਭਾਗ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੇ :
ਹਸਮੁਖ, ਸੰਪਰਕ, ਗੋਲ, ਮਦਦਗਾਰ, ਯੂਨੀਵਰਸਿਟੀ, ਪ੍ਰਦਰਸ਼ਨ
ਉੱਤਰ :
- ਹਸਮੁੱਖ ਹਿੱਸਦੇ ਚਿਹਰੇ ਵਾਲਾ, ਹਸਮੁੱਖ – ਮਨਪ੍ਰੀਤ ਕੌਰ ਹਸਮੁੱਖ ਚਿਹਰੇ ਵਾਲੀ ਹੈ।
- ਸੰਪਰਕ ਸੰਬੰਧਾ – ਇਹ ਬੰਦਾ ਪਹਿਲੀ ਵਾਰੀ ਮੇਰੇ ਸੰਪਰਕ ਵਿਚ ਆਇਆ ਹੈ।
- ਗੋਲ ਹਾਕੀ ਜਾਂ ਫੁੱਟਬਾਲ ਦੀ ਖੇਡ ਵਿਚ ਪ੍ਰਾਪਤ ਕੀਤਾ ਨੰਬਰ – ਸਾਡੀ ਹਾਕੀ ਟੀਮ ਨੇ ਦਸਾਂ ਮਿੰਟਾਂ ਵਿੱਚ ਹੀ ਪਹਿਲਾ ਗੋਲ ਕਰ ਦਿੱਤਾ।
- ਮਦਦਗਾਰ ਸਹਾਇਕ – ਮਸ਼ਕਲ ਵਿਚ ਕੋਈ ਮਦਦਗਾਰ ਨਹੀਂ ਬਣਦਾ !
- ਯੂਨੀਵਰਸਿਟੀ (ਵਿਸ਼ਵ – ਵਿਦਿਆਲਾ – ਸੁਰਜੀਤ ਪੰਜਾਬ ਯੂਨੀਵਰਸਿਟੀ ਵਿਚ ਕੈਮਿਸਟਰੀ ਦੀ ਐੱਮ. ਸੀ. ਕਰ ਰਿਹਾ ਹੈ।
- ਪ੍ਰਦਰਸ਼ਨ ਦਿਖਾਵਾ – ਅਜਿੰਦਰ ਕੌਰ ਨੇ ਹਾਕੀ ਦੀ ਖੇਡ ਵਿਚ ਵਧੀਆ ਪ੍ਰਦਰਸ਼ਨ ਕੀਤਾ।
- ਪ੍ਰਸਿੱਧ ਮਿਸ਼ਰ) – ਐੱਮ. ਬੀ. ਡੀ. ਦੀਆਂ ਪੁਸਤਕਾਂ ਸਾਰੇ ਦੇਸ਼ ਵਿਚ ਪ੍ਰਸਿੱਧ ਹਨ।
- ਨਿੱਗਰ ਮਿਜ਼ਬੂਤ – ਇਹ ਬਾਂਸ ਅੰਦਰੋਂ ਪੋਲਾ ਨਹੀਂ, ਸਗੋਂ ਨਿੱਗਰ ਹੈ।
- ਵਿਲੱਖਣਤਾ ਵੱਖਰਾਪਣ – ਅਜਿੰਦਰ ਕੌਰ ਦੀ ਵਿਲੱਖਣਤਾ ਇਹ ਹੈ ਕਿ ਉਹ ਨੈਸ਼ਨਲ ਖੇਡਣ ਤੋਂ ਪਹਿਲਾਂ ਇੰਟਰਨੈਸ਼ਨਲ ਖੇਡੀ।
- ਸ਼ਿਰਕਤ (ਸ਼ਾਮਲ ਹੋਣਾ – ਪ੍ਰਧਾਨ ਮੰਤਰੀ ਨੇ ਸੰਸਾਰ ਅਮਨ ਕਾਨਫਰੰਸ ਵਿਚ ਸ਼ਿਰਕਤ ਕੀਤੀ।
- ਉਤਸ਼ਾਹ ਹੌਸਲਾ – ਬੰਦੇ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਚਾਹੀਦਾ ਹੈ।
- ਸਰਬ – ਸੇਬਟ ਸਭ ਤੋਂ ਉੱਪਰ – ਵਾਰਿਸ ਸ਼ਾਹ ਦੀ ‘ਹੀਰ’ ਕਿੱਸਾ – ਕਾਵਿ ਵਿਚ ਸਰਬ ਸ਼੍ਰੇਸ਼ਟ ਸਥਾਨ ਰੱਖਦੀ ਹੈ।
4. ਔਖੇ ਸ਼ਬਦਾਂ ਦੇ ਅਰਥ :
- ਪ੍ਰਸਿੱਧ : ਮਸ਼ਹੂਰ
- ਨਿੱਗਰ : ਮਜ਼ਬੂਤ
- ਵਿਲੱਖਣਤਾ : ਵੱਖਰਾਪਣ
- ਪ੍ਰਦਰਸ਼ਨ : ਦਿਖਾਵਾ
- ਸ਼ਿਰਕਤ : ਸ਼ਾਮਲ ਹੋਣਾ, ਭਾਗ ਲੈਣਾ
- ਉਤਸ਼ਾਹ : ਹੌਸਲਾ
- ਸਰਬ-ਸ਼ਟ : ਸਭ ਤੋਂ ਵਧੀਆ, ਉੱਤਮ
ਵਿਆਕਰਨ :
ਇਸ ਪਾਠ ਵਿੱਚੋਂ ਪੁਲਿੰਗ ਸ਼ਬਦ ਅਤੇ ਇਸਤਰੀ-ਲਿੰਗ ਸ਼ਬਦ ਲੱਭੋ ਅਤੇ ਆਪਣੀ ਕਾਪੀ ਵਿੱਚ ਲਿਖੋ।
ਉੱਤਰ :
ਪੁਲਿੰਗ – ਨੰਦ ਸਿੰਘ, ਗੁਰਚਰਨ ਸਿੰਘ ਬੋਧੀ, ਖਿਡਾਰੀ, ਗੋਲ, ਸਰੀਰ, ਮਾਪੇ, ਦਰਸ਼ਕ, ਐਵਾਰਡ, ਪੰਜਾਬ, ਕੋਚ।
ਇਸਤਰੀ ਲਿੰਗ – ਖਿਡਾਰਨ, ਗੋਰੀ, ਚਿੱਟੀ, ਮਹਿਲਾ, ਹਾਕੀ, ਸਤਵੰਤ ਕੌਰ, ਲੜਕੀਆਂ, ਟੀਮ, ਹਾਕੀ, ਰਾਜਬੀਰ ਕੌਰ, ਯੂਨੀਵਰਸਿਟੀ, ਟਰਾਫ਼ੀ, ਵਰਦੀ, ਗੇਂਦ।
ਅਧਿਆਪਕ ਲਈ :
ਵਿਦਿਆਰਥੀਆਂ ਨੂੰ ਹਾਕੀ ਦਾ ਮੈਚ ਵਿਖਾਇਆ ਜਾ ਸਕਦਾ ਹੈ।
PSEB 6th Class Punjabi Guide ਹਾਕੀ ਖਿਡਾਰਨ ਅਜਿੰਦਰ ਕੌਰ Important Questions and Answers
ਪ੍ਰਸ਼ਨ –
ਹਾਕੀ ਖਿਡਾਰਨ : ਅਨਿੰਦਰ ਕੌਰ ਖਾਣ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿਚ ਸਭ ਤੋਂ ਵੱਧ ਨਾਮ ਕਮਾਇਆ ਹੈ। ਉਸ ਦਾ ਜਨਮ 4 ਜੁਲਾਈ, 1951 ਨੂੰ ਜਲੰਧਰ ਵਿਖੇ ਪਿਤਾ ਨੰਦ ਸਿੰਘ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਹੋਇਆ। ਉਹ ਅਜੇ ਨੌਵੀਂ ਵਿਚ ਹੀ ਪੜ੍ਹਦੀ ਸੀ ਕਿ ਉਹ ਪ੍ਰਸਿੱਧ ਹਾਕੀ ਕੋਚ ਗੁਰਚਰਨ ਸਿੰਘ ਬੋਧੀ ਦੇ ਸੰਪਰਕ ਵਿਚ ਆਈ ਤੇ ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਾ ਦੇਖਿਆ ! ਜਲੰਧਰ ਬੇਸ਼ਕ ਹਾਕੀ ਦਾ ਘਰ ਹੈ ਪਰੰਤੂ ਉਸ ਵੇਲੇ ਸਕੂਲਾਂ ਵਿਚ ਕੁੜੀਆਂ ਦੇ ਹਾਕੀ ਖੇਡਣ ਦਾ ਕੋਈ ਪ੍ਰਬੰਧ ਨਹੀਂ ਸੀ।
ਅਜਿੰਦਰ ਕੌਰ ਦੇ ਵਾਰ – ਵਾਰ ਕਹਿਣ ਤੇ ਸਕੂਲ ਵਿਚ ਹਾਕੀ ਦੀ ਖੇਡ ਆਰੰਭ ਕੀਤੀ ਗਈ। ਇਸ ਤਰ੍ਹਾਂ ਜਲੰਧਰ ਵਿਚ ਕੁੜੀਆਂ ਦੀ ਹਾਕੀ ਦਾ ਆਰੰਭ ਵੀ ਉਸ ਨੇ ਹੀ ਕੀਤਾ ਸਕੂਲ ਵਿਚ ਅਜਿੰਦਰ ਕੌਰ ਲਗਪਗ ਹਰ ਖੇਡ ਵਿਚ ਹਿੱਸਾ ਲੈਂਦੀ ਸੀ। ਉਹ ਗੋਲਾ ਸੁੱਟਣ ਵਿਚ ਵੀ ਮਾਹਿਰ ਸੀ। ਉਸਦਾ ਸਰੀਰ ਨਿੱਗਰ ਸੀ ! ਉਸ ਦੀ ਵਿਲੱਖਣਤਾ ਇਸ ਗੱਲ ਵਿਚ ਸੀ ਕਿ ਉਸ ਨੇ ਨੈਸ਼ਨਲ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਖੇਡਿਆ 16 ਸਾਲਾਂ ਦੀ ਉਮਰ ਵਿਚ ਹੀ ਉਹ ਭਾਰਤ ਦੀ ਟੀਮ ਵਿਚ ਖੇਡਣ ਲਈ ਚੁਣੀ ਗਈ 1967 ਤੋਂ 1972 ਤਕ ਲਗਾਤਾਰ ਉਸ ਨੇ ਪੰਜਾਬ ਲਈ ਹਾਕੀ ਖੇਡੀ : ਉਹ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਕੋਚ ਬਣੀ ਤੇ ਹਾਕੀ ਖਿਡਾਰਨਾਂ ਤਿਆਰ ਕੀਤੀਆਂ, ਜਿਨ੍ਹਾਂ ਵਿਚੋਂ ਰਾਜਬੀਰ ਕੌਰ ਅਰਜਨ ਐਵਾਰਡ ਵਿਜੇਤਾ ਦਾ ਨਾਂ ਸਭ ਤੋਂ ਪ੍ਰਸਿੱਧ ਹੈ।
ਕੁੱਝ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਪੰਜਾਬਣਾਂ ਦੀ ਖੇਡ ਵਿਚ ਉਸ ਨੇ ਸਫ਼ੈਦ ਪੁਸ਼ਾਕ ਪਹਿਨ ਕੇ ਮਸ਼ਾਲ ਲਗਾਈ। ਸ਼ਾਇਦ ਹੀ ਕੋਈ ਭਾਰਤੀ ਹਾਕੀ ਟੀਮ ਅਜਿਹੀ ਹੋਵੇ, ਜਿਸ ਵਿਚ ਅਜਿੰਦਰ ਕੌਰ ਨੂੰ ਸ਼ਾਮਿਲ ਨਾ ਕੀਤਾ ਗਿਆ ਹੋਵੇ। ਉਹ ਫੁੱਲ ਬੈਕ ਤੇ ਸੈਂਟਰ ਹਾਫ ਦੋਹਾਂ ਪੁਜ਼ੀਸ਼ਨਾਂ ਉੱਤੇ ਬਹੁਤ ਵਧੀਆ ਖੇਡਦੀ ਹੈ। ਉਹ 3 ਸਾਲ ਨਹਿਰੂ ਗਾਰਡਨ ਸਕੂਲ ਲਈ, 3 ਸਾਲ ਲਾਇਲਪੁਰ ਖਾਲਸਾ ਕਾਲਜ ਲਈ ਤੇ 3 ਸਾਲ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਲਈ ਹਾਕੀ ਖੇਡੀ1967 ਵਿਚ ਉਹ ਪੰਜਾਬ ਯੂਨੀਵਰਿਸਟੀ ਦੀ ਹਾਕੀ ਦੀ ਟੀਮ ਦੀ ਕਪਤਾਨ ਬਣੀ ਤੇ ਅੰਤਰ – ਯੂਨੀਵਰਿਸਟੀ ਹਾਕੀ ਚੈਪੀਅਨਸ਼ਿਪ ਜਿੱਤੀ।
1968 ਵਿਚ ਉਹ ਪਹਿਲੇ ਮਹਿਲਾ ਏਸ਼ਿਆਈ ਹਾਕੀ ਟੂਰਨਾਮੈਂਟ ਭਾਰਤੀ ਟੀਮ ਵਿਚ ਖੇਡੀ ‘ਤੇ ਇਹ ਟੀਮ ਤੀਜੇ ਨੰਬਰ ਤੇ ਰਹੀ। ਉਹ ਟੋਕੀਓ, ਨਿਊਜ਼ੀਲੈਂਡ, ਫ਼ਰਾਂਸ, ਸਕਾਟਲੈਂਡ ਤੇ ਸਪੇਨ ਵੀ ਗਈ ਤੇ ਹਰ ਥਾਂ ਜਿੱਤ ਪ੍ਰਾਪਤ ਕੀਤੀ। ਉਸ ਲਈ ਸਭ ਤੋਂ ਯਾਦਗਾਰੀ ਪਲ ਉਹ ਸਨ, ਜਦੋਂ 1976 ਵਿਚ ਉਸ ਨੇ ਮਦਰਾਸ ਵਿਚ ਬੇਗ਼ਮ ਰਸਲ ਟਰਾਫੀ’ ਇਕ ਅੰਤਰਾਸ਼ਟਰੀ ਟੂਰਨਾਮੈਂਟ ਖੇਡਿਆ ਤੇ ਜਿੱਤ ਪ੍ਰਾਪਤ ਕੀਤੀ। ਇਸ ਪ੍ਰਕਾਰ 1967 ਤੋਂ 1978 ਤਕ ਉਸ ਨੇ ਲਗਾਤਾਰ ਭਾਰਤੀ ਟੀਮ ਵਿਚ ਹਿੱਸਾ ਲਿਆ ਅਜਿੰਦਰ ਕੌਰ ਦੱਸਦੀ ਹੈ ਕਿ ਉਸ ਦੇ ਮਾਪਿਆਂ ਨੇ ਉਸਨੂੰ ਕਦੇ ਹਾਕੀ ਖੇਡਣ ਤੋਂ ਨਹੀਂ ਸੀ ਰੋਕਿਆ।ਉਸਦੀ ਖ਼ੁਰਾਕ ਖ਼ਾਸ ਨਹੀਂ ਸੀ।
ਉਹ ਕੇਵਲ ਦਾਲ ਰੋਟੀ ਹੀ ਖਾਂਦੀ ਸੀ।ਹਾਕੀ ਖੇਡਦਿਆਂ ਉਸ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ! ਕਦੇ ਉਸ ਦੀ ਹਾਕੀ ਟੁੱਟ ਜਾਂਦੀ, ਕਦੀ ਗੇਂਦ ਗੁਆਚ ਜਾਂਦੀ ਤੇ ਕਦੀ ਵਰਦੀ ਦਾ ਪ੍ਰਬੰਧ ਛੇਤੀ ਨਾ ਹੁੰਦਾ। ਉਸ ਨੂੰ ਪਈ ਤੇ ਘਰੇਲੂ ਕੰਮਾਂ ਕਰਕੇ ਖੇਡਣ ਲਈ ਘੱਟ ਸਮਾਂ ਮਿਲਦਾ। ਕਦੇ ਉਸ ਨੂੰ ਦਰਸ਼ਕਾਂ ਦੇ ਬੋਲ – ਕਬੋਲ ਵੀ ਸੁਣਨੇ ਪੈਂਦੇ। ਹਾਕੀ ਦੀ ਖੇਡ ਵਿਚ ਅਜਿੰਦਰ ਕੌਰ ਦੀਆਂ ਪ੍ਰਾਪਤੀਆਂ ਸਦਕੇ ਭਾਰਤ ਸਰਕਾਰ ਨੇ 1974 ਵਿਚ ਉਸ ਨੂੰ ਅਰਜਨ ਐਵਾਰਡ ਨਾਲ ਸਨਮਾਨਿਆ।
1979 ਵਿਚ ਪੰਜਾਬ ਸਰਕਾਰ ਨੇ ਉਸ ਨੂੰ ‘ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ 1994 ਵਿਚ ਪੰਜਾਬ ਸਪੋਰਟਸ ਵਿਭਾਗ ਨੇ ਉਸ ਨੂੰ ‘ਪੰਜਾਬ ਦੀ ਮਹਿਲਾ ਆਗੂ’ ਅਤੇ ‘ਸਰਬ – ਸ਼ੇਸ਼ਟ ਖਿਡਾਰਨ’ ਵਜੋਂ ਸਨਮਾਨਿਤ ਕੀਤਾ।
ਅਜਿੰਦਰ ਕੌਰ ਆਪਣੀ ਸਫਲਤਾ ਦਾ ਸਿਹਰਾ ਗੁਰਚਰਨ ਸਿੰਘ ਬੋਧੀ ਦੇ ਸਿਰ ਬੰਦੀ ਹੈ। ਉਸ ਨੇ ਖੇਡਾਂ ਦੇ ਨਾਲ ਪੜ੍ਹਾਈ ਵੀ ਕੀਤੀ। ਉਸ ਨੇ ਸਰੀਰਕ ਸਿੱਖਿਆ ਦੀ ਐੱਮ. ਏ. ਸਰੀਰਕ ਸਿੱਖਿਆ ਕਾਲਜ ਪਟਿਆਲਾ ਤੋਂ ਕੀਤੀ ਤੇ ਫਿਰ ਉਸ ਨੇ ਇਸ ਵਿਸ਼ੇ ਉੱਤੇ ਪੀ. ਐੱਚ. ਡੀ. ਵੀ ਕੀਤੀ। ਉਸ ਨੇ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਤੋਂ ਕੋਚਿੰਗ ਦਾ ਡਿਪਲੋਮਾ ਹਾਸਿਲ ਕੀਤਾ। ਉਸ ਨੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਵਿਚ ਸਰੀਰਕ ਸਿੱਖਿਆ ਦੀ ਅਧਿਆਪਕਾ ਦੇ ਤੌਰ ‘ਤੇ ਵੀ ਕੰਮ ਕੀਤਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਉਹ ਕੋਚ ਵੀ ਰਹੀ ਅੱਜ – ਕਲ੍ਹ ਉਹ ਆਪਣੇ ਪਰਿਵਾਰ ਸਮੇਤ ਕੈਨੇਡਾ ਵਿਚ ਰਹਿੰਦੀ ਹੈ।
ਔਖੇ ਸ਼ਬਦਾਂ ਦੇ ਅਰਥ – ਅੰਤਰ – ਰਾਸ਼ਟਰੀ – ਦੁਨੀਆ ਦੇ ਸਾਰੇ ਦੇਸ਼ਾਂ ਨਾਲ ਸੰਬੰਧਿਤ, ਕੌਮਾਂਤਰੀ। ਬਲੌਰੀ – ਚਮਕਦਾਰ, ਸ਼ੀਸ਼ੇ ਵਰਗੀਆਂ। ਸੂਰਤ – ਸ਼ਕਲ। ਨਾਮ ਕਮਾਇਆ – ਵਡਿਆਈ ਖੱਟੀ। ਧੁੰਮਾਂ ਪਈਆਂ – ਮਸ਼ਹੂਰੀ ਹੋ ਗਈ ਅਧਿਕਾਰੀ – ਅਹੁਦੇਦਾਰ, ਅਫ਼ਸਰ। ਤਕਰੀਬਨ ਲਗਪਗ। ਨਿੱਗਰ – ਠੋਸ, ਮਜ਼ਬੂਤ। ਵਿਲੱਖਣਤਾ – ਵਿਸ਼ੇਸ਼, ਗੁਣ। ਇੰਟਰਨੈਸ਼ਨਲ – ਕੌਮਾਂਤਰੀ। ਛਾਈ ਰਹੀ – ਅਸਰਦਾਰ ਰਹੀ। ਮਸ਼ਾਲ – ਲੱਕੜੀ ਦੇ ਡੰਡੇ ਅੱਗੇ ਕੱਪੜਾ ਲਪੇਟ ਕੇ ਉਸ ਨੂੰ ਤੇਲ ਨਾਲ ਤਰ ਕਰ ਕੇ ਲਾਈ ਅੱਗ ਪੂਜ਼ੀਸ਼ਨਾਂ – ਥਾਂਵਾਂ, ਸਥਿਤੀਆਂ। ਸ਼ਿਰਕਤ ਕੀਤੀ – ਹਿੱਸਾ ਲਿਆ ਦਰਸ਼ਕ – ਦੇਖਣ ਵਾਲੇ। ਬੋਲ ਕਬੋਲ – ਬੁਰੇ ਬਚਨ। ਸਿਰ ਸਿਹਰਾ ਬੰਣਾ – ਮਾਣ ਦੇਣਾ ਕੋਚ – ਖੇਡਾਂ ਦੀ ਟ੍ਰੇਨਿੰਗ ਦੇਣ ਵਾਲਾ। ਇਸ਼ਟ – ਪੂਜਣ ਯੋਗ ਦੇਵਤਾ। ਸਰਬ – ਸ਼ਟ ਸਭ ਤੋਂ ਉੱਤਮ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 9.
ਠੀਕ ਵਾਕ ਉੱਤੇ ਸਹੀ (✓) ਅਤੇ ਗ਼ਲਤ ਵਾਕ ਉੱਤੇ ਕਾਂਟੇ (✗) ਦਾ ਨਿਸ਼ਾਨ ਲਗਾਓ :
(ਉ) ਅਜਿੰਦਰ ਕੌਰ ਦਾ ਜਨਮ 14 ਜੁਲਾਈ, 1951 ਨੂੰ ਹੋਇਆ।
(ਆ) ਅਜਿੰਦਰ ਕੌਰ ਲੰਮੀ ਛਾਲ ਲਾਉਂਦੀ ਸੀ।
(ਈ) ਅਜਿੰਦਰ ਕੌਰ ਨੂੰ ਭਾਰਤ ਸਰਕਾਰ ਨੇ ਅਰਜਨ ਐਵਾਰਡ ਨਾਲ ਸਨਮਾਨਿਆ॥
(ਸ) ਅਜਿੰਦਰ ਕੌਰ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆ।
(ਹ) ਅਜਿੰਦਰ ਕੌਰ ਅੱਜ – ਕਲ੍ਹ ਜਲੰਧਰ ਵਿਚ ਰਹਿੰਦੀ ਹੈ।
ਉੱਤਰ :
(ਉ) (✓)
(ਅ) (✗)
(ਈ) (✓)
(ਸ) (✓)
(ਹ) (✗)
2. ਵਿਆਕਰਨ
ਪ੍ਰਸ਼ਨ 2.
ਇਸ ਪਾਠ ਵਿਚੋਂ ਦਸ ਨਾਂਵ ਤੇ ਦਸ ਵਿਸ਼ੇਸ਼ਣ ਚੁਣੋ
ਉੱਤਰ :
ਨਾਂਵ – ਅਜਿੰਦਰ ਕੌਰ, ਅੱਖਾਂ, ਨਾਮ, ਗੋਲ, ਹਾਕੀ, ਸਤਵੰਤ ਕੌਰ, ਨੰਦ ਸਿੰਘ, ਮਾਤਾ, ਕੋਚ, ਜਲੰਧਰ :
ਵਿਸ਼ੇਸ਼ਣ – ਅੰਤਰ – ਰਾਸ਼ਟਰੀ, ਬਲੌਰੀ, ਗੋਰੀ, ਚਿੱਟੀ, ਦਰਮਿਆਨੇ, ਹਸਮੁੱਖ, ਵੱਧ, ਪੰਦਰਾਂ, ਸੈਂਕੜੇ, ਪ੍ਰਸਿੱਧ, ਕੁੱਝ।
3. ਪੈਰਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਦਿੱਤੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਅੰਤਰਰਾਸ਼ਟਰੀ ਹਾਕੀ ਖਿਡਾਰਨ ਅਜਿੰਦਰ ਕੌਰ ਦਾ ਨਾਂ ਲੈਂਦਿਆਂ ਹੀ ਬਲੌਰੀ ਅੱਖਾਂ ਵਾਲੀ ਗੋਰੀ – ਚਿੱਟੀ, ਦਰਮਿਆਨੇ ਕੱਦ ਦੀ ਹਸਮੁਖ ਸੁਰਤ ਆਪਮੁਹਾਰੇ ਹੀ ਅੱਖਾਂ ਸਾਹਮਣੇ ਆ ਜਾਂਦੀ ਹੈ ਅਜਿੰਦਰ ਕੌਰ ਨੇ ਭਾਰਤੀ ਮਹਿਲਾ ਹਾਕੀ ਦੀ ਖੇਡ ਵਿੱਚ ਸਭ ਤੋਂ ਵੱਧ ਨਾਂ ਕਮਾਇਆ ਹੈ। ਉਸ ਨੇ ਲਗਪਗ ਪੰਦਰਾਂ ਸਾਲ ਹਾਕੀ ਦੀ ਖੇਡ ਖੇਡੀ। ਇਸ ਸਮੇਂ ਦੌਰਾਨ ਉਸ ਨੇ ਸੈਂਕੜੇ ਗੋਲ ਕੀਤੇ ਤੇ ਉਸ ਦੀ ਖੇਡ ਦੀਆਂ ਥਾਂ – ਥਾਂ ਧੁੰਮਾਂ ਪਈਆਂ ਅਜਿੰਦਰ ਕੌਰ ਦਾ ਜਨਮ 14 ਜੁਲਾਈ 1951 ਨੂੰ ਜਲੰਧਰ ਵਿਖੇ ਹੋਇਆ।
ਆਪ ਜੀ ਦੀ ਮਾਤਾ ਦਾ ਨਾਂ ਸਤਵੰਤ ਕੌਰ ਅਤੇ ਪਿਤਾ ਜੀ ਦਾ ਨਾਂ ਸ: ਨੰਦ ਸਿੰਘ ਸੀ। ਆਪ ਦੇ ਪਿਤਾ ਇੱਕ ਸਰਕਾਰੀ ਅਧਿਕਾਰੀ ਸਨ ਅਜਿੰਦਰ ਕੌਰ ਨੌਵੀਂ ਵਿੱਚ ਪੜ੍ਹਦੀ ਸੀ, ਜਦੋਂ ਪ੍ਰਸਿੱਧ ਹਾਕੀ ਕੋਚ ਗੁਰਚਰਨ ਸਿੰਘ ਬੋਧੀ ਦੇ ਸੰਪਰਕ ਵਿੱਚ ਆਈ ਤੇ ਉਸ ਪਿੱਛੋਂ ਉਸ ਨੇ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਿਆ ਜਲੰਧਰ ਸ਼ਹਿਰ ਹਾਕੀ ਦਾ ਘਰ ਹੈ। ਹਾਕੀ ਖੇਡਣ ਵਾਲੇ ਜਿੰਨੇ ਖਿਡਾਰੀ ਜਲੰਧਰ ਵਿੱਚ ਰਹਿੰਦੇ ਹਨ, ਸ਼ਾਇਦ ਹੀ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਹੋਣ।
ਉੱਥੇ ਲੜਕਿਆਂ ਨੂੰ ਥਾਂ – ਥਾਂ ਹਾਕੀ ਖੇਡਦਿਆਂ ਦੇਖ ਕੇ ਅਜਿੰਦਰ ਦੇ ਦਿਲ ਵਿੱਚ ਹਾਕੀ ਖੇਡਣ ਦੀ ਇੱਛਾ ਪੈਦਾ ਹੋਈ : ਉਸ ਵੇਲੇ ਸਕੂਲਾਂ ਵਿੱਚ ਲੜਕੀਆਂ ਦੇ ਖੇਡਣ ਦਾ ਕੋਈ ਪ੍ਰਬੰਧ ਨਹੀਂ ਸੀ। ਅਜਿੰਦਰ ਦੇ ਵਾਰ – ਵਾਰ ਕਹਿਣ ‘ਤੇ ਸਕੂਲ ਵਿੱਚ ਹਾਕੀ ਦੀ ਖੇਡ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਸਮਝੋ ਕਿ ਜਲੰਧਰ ਵਿੱਚ ਲੜਕੀਆਂ ਦੀ ਹਾਕੀ ਦਾ ਆਰੰਭ ਵੀ ਉਸਨੇ ਹੀ ਕੀਤਾ।
1. ਅਜਿੰਦਰ ਕੌਣ ਹੈ?
(ਉ) ਅੰਤਰਰਾਜੀ ਹਾਕੀ ਖਿਡਾਰਨ
(ਆਂ) ਅੰਤਰਰਾਸ਼ਟਰੀ ਹਾਕੀ ਖਿਡਾਰਨ
(ਈ) ਅੰਤਰਰਾਜੀ ਫੁੱਟਬਾਲ ਖਿਡਾਰਨ
(ਸ) ਅੰਤਰਰਾਸ਼ਟਰੀ ਬਾਲੀਬਾਲ ਖਿਡਾਰਨ।
ਉੱਤਰ :
(ਆਂ) ਅੰਤਰਰਾਸ਼ਟਰੀ ਹਾਕੀ ਖਿਡਾਰਨ
2. ਅਜਿੰਦਰ ਕੌਰ ਦਾ ਕੱਦ ਕਿਹੋ ਜਿਹਾ ਹੈ?
(ਉ) ਲੰਮਾ
(ਅ) ਮੱਧਰਾ
(ਇ) ਦਰਮਿਆਨਾ
(ਸ) ਵਿਚਕਾਰਲਾ ਮੇਲ !
ਉੱਤਰ :
(ਇ) ਦਰਮਿਆਨਾ
3. ਅਜਿੰਦਰ ਕੌਰ ਨੇ ਕਿੰਨੇ ਸਾਲ ਹਾਕੀ ਦੀ ਖੇਡ ਖੇਡੀ?
(ਉ) ਬਾਰ੍ਹਾਂ
(ਆ) ਰਾਂ
(ਈ) ਚੌਦਾਂ
(ਸ) ਪੰਦਰ੍ਹਾਂ।
ਉੱਤਰ :
(ਸ) ਪੰਦਰ੍ਹਾਂ।
4. ਅਜਿੰਦਰ ਕੌਰ ਨੇ ਕਿਸ ਖੇਡ ਵਿਚ ਸਭ ਤੋਂ ਵੱਧ ਨਾਂ ਕਮਾਇਆ?
(ੳ) ਭਾਰਤੀ ਮਹਿਲਾ ਹਾਕੀ
(ਅ) ਭਾਰਤੀ ਮਹਿਲਾ ਫੁੱਟਬਾਲ
(ਈ) ਭਾਰਤੀ ਮਹਿਲਾ ਕਬੱਡੀ
(ਸ) ਭਾਰਤੀ ਮਹਿਲਾ ਟੇਬਲ ਟੈਨਿਸ॥
ਉੱਤਰ :
(ੳ) ਭਾਰਤੀ ਮਹਿਲਾ ਹਾਕੀ
5. ਅਜਿੰਦਰ ਕੌਰ ਦਾ ਜਨਮ ਕਦੋਂ ਹੋਇਆ?
(ਉ) 14 ਜੁਲਾਈ, 1950
(ਅ) 19 ਜੁਲਾਈ, 1951
(ਇ) 18 ਜੁਲਾਈ, 1957
(ਸ) 14 ਜੁਲਾਈ, 1951
ਉੱਤਰ :
(ਅ) 19 ਜੁਲਾਈ, 1951
6. ਅਜਿੰਦਰ ਕੌਰ ਦਾ ਜਨਮ ਕਿੱਥੇ ਹੋਇਆ?
(ਉ) ਹੁਸ਼ਿਆਰਪੁਰ
(ਅ) ਲੁਧਿਆਣਾ
(ਇ) ਜਲੰਧਰ
(ਸ) ਅੰਮ੍ਰਿਤਸਰ।
ਉੱਤਰ :
(ਇ) ਜਲੰਧਰ
7. ਅਜਿੰਦਰ ਕੌਰ ਦੇ ਮਾਤਾ ਜੀ ਦਾ ਨਾਂ ਕੀ ਸੀ?
(ਉ) ਬਲਵੰਤ ਕੌਰ
(ਅ) ਸਤਵੰਤ ਕੌਰ
(ਈ) ਧਨਵੰਤ ਕੌਰ
(ਸ) ਕੁਲਵੰਤ ਕੌਰ।
ਉੱਤਰ :
(ਅ) ਸਤਵੰਤ ਕੌਰ
8. ਅਜਿੰਦਰ ਕੌਰ ਦੇ ਪਿਤਾ ਦਾ ਨਾਂ ਕੀ ਸੀ?
(ੳ) ਸ: ਨੰਦ ਸਿੰਘ
(ਅ) ਸ: ਚੰਦ ਸਿੰਘ
(ਈ) ਸ: ਸੰਗਤ ਸਿੰਘ
(ਸ) ਸ: ਮੰਗਤ ਸਿੰਘ॥
ਉੱਤਰ :
(ੳ) ਸ: ਨੰਦ ਸਿੰਘ
9. ਅਜਿੰਦਰ ਕੌਰ ਕਿਸ ਹਾਕੀ ਕੋਚ ਦੇ ਸੰਪਰਕ ਵਿਚ ਆਈ?
(ਉ) ਪ੍ਰਗਟ ਸਿੰਘ
(ਅ) ਬਲਵੀਰ ਸਿੰਘ
(ਈ) ਧਿਆਨ ਚੰਦ
(ਸ) ਗੁਰਚਰਨ ਸਿੰਘ ਬੋਧੀ।
ਉੱਤਰ :
(ਸ) ਗੁਰਚਰਨ ਸਿੰਘ ਬੋਧੀ।
10. ਹਾਕੀ ਦਾ ਘਰ ਕਿਹੜਾ ਸ਼ਹਿਰ ਹੈ?
(ਉ) ਜਲੰਧਰ
(ਅ) ਹੁਸ਼ਿਆਰਪੁਰ
(ਇ) ਲੁਧਿਆਣਾ
(ਸ) ਪਟਿਆਲਾ।
ਉੱਤਰ :
(ਉ) ਜਲੰਧਰ
11. ਕਿਸ ਦੇ ਵਾਰ – ਵਾਰ ਕਹਿਣ ‘ਤੇ ਸਕੂਲ ਵਿਚ ਹਾਕੀ ਦੀ ਖੇਡ ਆਰੰਭ ਹੋਈ?
(ਉ) ਪ੍ਰਗਟ ਸਿੰਘ
(ਅ) ਅਜਿੰਦਰ ਕੌਰ
(ਇ) ਬਲਵੀਰ ਸਿੰਘ
(ਸ) ਧਿਆਨ ਚੰਦ।
ਉੱਤਰ :
(ਅ) ਅਜਿੰਦਰ ਕੌਰ
ਪ੍ਰਸ਼ਨ :
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਹਾਕੀ, ਅਜਿੰਦਰ ਕੌਰ, ਸਤਵੰਤ ਕੌਰ, ਜਲੰਧਰ, ਲੜਕਿਆਂ !
(ii) ਉਸ, ਸਭ, ਆਪ।
(iii) ਅੰਤਰਰਾਸ਼ਟਰੀ, ਦਰਮਿਆਨੇ, ਹਸਮੁੱਖ, ਗੋਰੀ – ਚਿੱਟੀ, ਸਰਕਾਰੀ॥
(iv) ਆ ਜਾਂਦੀ ਹੈ, ਹੋਇਆ, ਦੇਖਿਆ, ਰਹਿੰਦੇ ਹਨ, ਕੀਤਾ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(1) “ਖਿਡਾਰਨ ਦਾ ਲਿੰਗ ਬਦਲੋ
(ੳ) ਖੇਡ
(ਅ) ਖੇਡਣਾ
(ਇ) ਖਿਡਾਰੀ
(ਸ) ਖਿਡਾਰੀਆਂ।
ਉੱਤਰ :
(ਇ) ਖਿਡਾਰੀ
(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਦਰਮਿਆਨੇ
(ਆ) ਕੱਦ
(ਈ) ਸੂਰਤ
(ਸ) ਜਲੰਧਰ
ਉੱਤਰ :
(ਉ) ਦਰਮਿਆਨੇ
(iii) “ਅੰਤਰਰਾਸ਼ਟਰੀ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਅੰਤਰਰਾਜੀ।
(ਅ) ਅੰਤਰ ਪ੍ਰਦੇਸ਼ੀ
(ਈ) ਕੌਮਾਂਤਰੀ
(ਸ) ਕੌਮੀ।
ਉੱਤਰ :
(ਈ) ਕੌਮਾਂਤਰੀ
ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋਨੀ
(iv) ਛੁੱਟ – ਮਰੋੜੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਜੋੜਨੀ ( – )
(iv) ਛੁੱਟ – ਮਰੋੜੀ (‘)
ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :
ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਅਜਿੰਦਰ ਕੌਰ ਦੀਆਂ ਹਾਕੀ ਦੀ ਖੇਡ ਵਿਚ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ 1974 ਈਸਵੀ ਵਿਚ ਉਸ ਨੂੰ ‘ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ। 1979 ਈਸਵੀ ਵਿਚ ਪੰਜਾਬ ਸਰਕਾਰ ਨੇ ਆਪ ਨੂੰ “ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ 1994 ਈਸਵੀ ਵਿਚ ਪੰਜਾਬ ਸਪੋਰਟਸ ਵਿਭਾਗ ਨੇ “ਪੰਜਾਬ ਦੀ ਮਹਿਲਾ ਆਗੂ’ ਅਤੇ ‘ਸਰਵ – ਸ੍ਰੇਸ਼ਠ ਖਿਡਾਰਨ ਵਜੋਂ ਸਨਮਾਨਿਤ ਕੀਤਾ ਅਜਿੰਦਰ ਆਪਣੀਆਂ ਸਾਰੀਆਂ ਜਿੱਤਾਂ ਦਾ ਸਿਹਰਾ ਆਪਣੇ ਕੋਚ ਸ: ਗੁਰਚਰਨ ਸਿੰਘ ਬੋਧੀ ਦੇ ਸਿਰ ਬੰਨ੍ਹਦੀ ਹੈ।
ਅਜਿੰਦਰ ਕੌਰ ਨੇ ਖੇਡਣ ਦੇ ਨਾਲ – ਨਾਲ ਪੜ੍ਹਾਈ ਵਲ ਵੀ ਵਿਸ਼ੇਸ਼ ਧਿਆਨ ਦਿੱਤਾ। ਉਸ ਨੇ ਸਰੀਰਿਕ ਸਿੱਖਿਆ ਦੀ ਐੱਮ.ਏ. ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਕੀਤੀ। ਬਾਅਦ ਵਿੱਚ ਇਸੇ ਵਿਸ਼ੇ ‘ਤੇ ਪੀ.ਐੱਚ.ਡੀ ਵੀ ਕੀਤੀ। ਉਸ ਨੇ ਪਟਿਆਲਾ ਦੀ ਰਾਸ਼ਟਰੀ ਖੇਡ ਸੰਸਥਾ ਤੋਂ ਕੋਚਿੰਗ ਦਾ ਡਿਪਲੋਮਾ ਹਾਸਿਲ ਕੀਤਾ। ਉਸ ਨੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਚੰਡੀਗੜ੍ਹ ਵਿੱਚ ਸਰੀਰਿਕ ਸਿੱਖਿਆ ਦੀ ਅਧਿਆਪਕਾ ਵਜੋਂ ਕੰਮ ਕੀਤਾ।
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਸ ਨੇ ਕੋਚ ਦੀ ਸੇਵਾ ਵੀ ਨਿਭਾਈ ਹੈ ਅੱਜ – ਕਲ੍ਹ ਉਹ ਇੰਗਲੈਂਡ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।
1. ਭਾਰਤ ਸਰਕਾਰ ਨੇ ਅਜਿੰਦਰ ਕੌਰ ਨੂੰ ਕਿਹੜਾ ਐਵਾਰਡ ਦਿੱਤਾ?
(ਉ) ਅਰਜੁਨ ਐਵਾਰਡ
(ਆ) ਮਹਿਲਾ ਐਵਾਰਡ
(ਇ) ਖੇਡ ਰਤਨ
(ਸ) ਹਾਕੀ ਚਪਨ।
ਉੱਤਰ :
(ਉ) ਅਰਜੁਨ ਐਵਾਰਡ
2. ਪੰਜਾਬ ਸਰਕਾਰ ਨੇ ਅਜਿੰਦਰ ਕੌਰ ਨੂੰ ਕਿਹੜਾ ਐਵਾਰਡ ਦਿੱਤਾ?
(ਉ) ਅਰਜੁਨ ਐਵਾਰਡ
(ਅ) ਮਹਾਰਾਜਾ ਰਣਜੀਤ ਸਿੰਘ ਐਵਾਰਡ
(ਈ) ਪਦਮ ਸ੍ਰੀ
(ਸ) ਸਰਵ – ਸ੍ਰੇਸ਼ਠ ਐਵਾਰਡ।
ਉੱਤਰ :
(ਅ) ਮਹਾਰਾਜਾ ਰਣਜੀਤ ਸਿੰਘ ਐਵਾਰਡ
3. ਅਜਿੰਦਰ ਕੌਰ ਨੂੰ ਪੰਜਾਬ ਦੀ ਮਹਿਲਾ ਆਗੂ ਅਤੇ ਸਰਬ – ਸ਼ੇਸ਼ਠ ਖਿਡਾਰਨ ਵਜੋਂ ਕਿਸਨੇ ਸਨਮਾਨਿਤ ਕੀਤਾ?
(ਉ) ਪੰਜਾਬ ਸਰਕਾਰ ਨੇ
(ਅ) ਭਾਰਤ ਸਰਕਾਰ ਨੇ
(ਈ) ਪੰਜਾਬ ਸਪੋਰਟਸ ਵਿਭਾਗ ਨੇ
(ਸ) ਭਾਰਤ ਸਪੋਰਟਸ ਵਿਭਾਗ ਨੇ।
ਉੱਤਰ :
(ਈ) ਪੰਜਾਬ ਸਪੋਰਟਸ ਵਿਭਾਗ ਨੇ
4. ਅਜਿੰਦਰ ਆਪਣੀਆਂ ਜਿੱਤਾਂ ਦਾ ਸਿਹਰਾ ਕਿਸਦੇ ਸਿਰ ਬੰਨਦੀ ਹੈ?
(ਉ) ਕੋਚ ਸ: ਗੁਰਚਰਨ ਸਿੰਘ ਬੋਧੀ ਦੇ ਸਿਰ
(ਅ) ਪੰਜਾਬ ਸਰਕਾਰ ਸਿਰ
(ਇ) ਪੰਜਾਬ ਸਪੋਰਟਸ ਵਿਭਾਗ ਦੇ ਸਿਰ
(ਸ) ਮਾਪਿਆਂ ਦੇ ਸਿਰ।
ਉੱਤਰ :
(ਉ) ਕੋਚ ਸ: ਗੁਰਚਰਨ ਸਿੰਘ ਬੋਧੀ ਦੇ ਸਿਰ
5. ਅਜਿੰਦਰ ਕੌਰ ਨੇ ਕਿਸ ਯੂਨੀਵਰਸਿਟੀ ਤੋਂ ਐੱਮ.ਏ ਸਰੀਰਕ ਸਿੱਖਿਆ ਦੀ ਡਿਗਰੀ ਲਈ?
(ਉ) ਪੰਜਾਬੀ ਯੂਨੀਵਰਸਿਟੀ
(ਅ) ਪੰਜਾਬ ਯੂਨੀਵਰਸਿਟੀ
(ਇ) ਗੁਰੂ ਨਾਨਕ ਦੇਵ ਯੂਨੀਵਰਸਿਟੀ
(ਸ) ਦਿੱਲੀ ਯੂਨੀਵਰਸਿਟੀ।
ਉੱਤਰ :
(ਅ) ਪੰਜਾਬ ਯੂਨੀਵਰਸਿਟੀ
6. ਅਜਿੰਦਰ ਕੌਰ ਨੇ ਸਰੀਰਕ ਸਿੱਖਿਆ ਵਿਚ ਵੱਡੀ ਤੋਂ ਵੱਡੀ ਕਿਹੜੀ ਡਿਗਰੀ ਪ੍ਰਾਪਤ ਕੀਤੀ?
(ਉ) ਐੱਮ.ਏ.
(ਅ) ਐੱਮ.ਫਿਲ
(ਈ) ਪੀ. ਐੱਚ. ਡੀ.
(ਸ) ਪੋਸਟ ਡਾਕਟਰੇਟ।
ਉੱਤਰ :
(ਈ) ਪੀ. ਐੱਚ. ਡੀ.
7. ਅਜਿੰਦਰ ਕੌਰ ਨੇ ਕੋਚਿੰਗ ਦਾ ਡਿਪਲੋਮਾ ਕਿਹੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ?
(ੳ) ਪੰਜਾਬ ਯੂਨੀਵਰਸਿਟੀ
(ਅ) ਰਾਸ਼ਟਰੀ ਖੇਡ ਸੰਸਥਾ ਪਟਿਆਲਾ ਤੋਂ
(ਈ) ਪੰਜਾਬੀ ਯੂਨੀਵਰਸਿਟੀ ਤੋਂ
(ਸ) ਲਵਲੀ ਯੂਨੀਵਰਸਿਟੀ ਤੋਂ।
ਉੱਤਰ :
(ਅ) ਰਾਸ਼ਟਰੀ ਖੇਡ ਸੰਸਥਾ ਪਟਿਆਲਾ ਤੋਂ
8. ਅਜਿੰਦਰ ਕੌਰ ਕਿਹੜੇ ਸਕੂਲ ਵਿਚ ਅਧਿਆਪਕ ਰਹੀ?
(ੳ) ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ
(ਆ) ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ
(ਇ) ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ
(ਸ) ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ।
ਉੱਤਰ :
(ੳ) ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ, ਚੰਡੀਗੜ੍ਹ
9. ਅੱਜ – ਕਲ੍ਹ ਅਜਿੰਦਰ ਕੌਰ ਕਿੱਥੇ ਰਹਿੰਦੀ ਹੈ?
(ੳ) ਇੰਗਲੈਂਡ
(ਅ) ਕੈਨੇਡਾ
(ਈ) ਆਸਟਰੇਲੀਆ
(ਸ) ਜਰਮਨੀ।
ਉੱਤਰ :
(ੳ) ਇੰਗਲੈਂਡ
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੇਰੇ ਵਿੱਚੋਂ ਪੜਨਾਂਵ ਸ਼ਬਦ ਚੁਣੇ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਅਜਿੰਦਰ ਕੌਰ, ਹਾਕੀ, ਭਾਰਤ, ਪੰਜਾਬ, ਇੰਗਲੈਂਡ।
(ii) ਉਸ, ਆਪ, ਉਹ।
(iii) ਸਰਬ – ਸ਼ੇਸ਼ਠ, ਸਰੀਰਕ, ਵਿਸ਼ੇਸ਼, ਮਾਡਲ, ਕੋਚ।
(iv) ਕੀਤਾ, ਨਿਭਾਈ ਹੈ, ਬੰਦੀ ਹੈ, ਜਾਂਦੀ ਹੈ, ਰਹਿ ਰਹੀ ਹੈ।
ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਮਹਿਲਾਂ ਸ਼ਬਦ ਦਾ ਲਿੰਗ ਬਦਲੋ
(ਉ) ਮਰਦ
(ਅ) ਆਦਮੀ
(ਈ) ਪੁਰਸ਼
(ਸ) ਮਨੁੱਖ !
ਉੱਤਰ :
(ਈ) ਪੁਰਸ਼
(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
(ਉ) ਸਰੀਰਿਕ
(ਅ) ਮੈਦਾਨ
(ਇ) ਅੰਦਾਜ਼ਾ
(ਸ) ਅਧਿਆਪਕ।
ਉੱਤਰ :
(ਉ) ਸਰੀਰਿਕ
(ii) “ਪਰਿਵਾਰ ਸ਼ਬਦ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਟੱਬਰ
(ਅ) ਘਰ – ਬਾਰ
(ਈ) ਕੁਰਬਾਨ
(ਸ) ਬੰਦੇ।
ਉੱਤਰ :
(ਉ) ਟੱਬਰ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ
(i) ਡੰਡੀ
(ii) ਕਾਮਾਂ
(iii) ਇਕਹਿਰੇ ਪੁੱਠੇ ਕਾਮੇ
(iv) ਜੋੜਨੀ
(v) ਡੈਸ਼
(vi) ਬਿੰਦੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਇਕਹਿਰੇ ਪੁੱਠੇ ਕਾਮੇ (‘ ‘)
(iv) ਜੋੜਨੀ (-)
(v) ਡੈਸ਼ ( – )
(vi) ਬਿੰਦੀ (.)
ਪ੍ਰਸ਼ਨ 5.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
ਉੱਤਰ :