PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

Punjab State Board PSEB 6th Class Punjabi Book Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ Textbook Exercise Questions and Answers.

PSEB Solutions for Class 6 Punjabi Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ (1st Language)

Punjabi Guide for Class 6 PSEB ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ Textbook Questions and Answers

ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ ਪਾਠ-ਅਭਿਆਸ

1. ਦੱਸੋ :

(ਉ) ਡਾ. ਭੀਮ ਰਾਓ ਅੰਬੇਦਕਰ ਦਾ ਜਨਮ ਕਿਸ ਦੇਸ਼ ਵਿੱਚ ਤੇ ਕਦੋਂ ਹੋਇਆ ਸੀ?
ਉੱਤਰ :
ਡਾ: ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ, 1891 ਈ: ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿਚ ਹੋਇਆ

(ਅ) ਭੀਮ ਰਾਓ ਦੇ ਮਾਤਾ-ਪਿਤਾ ਦਾ ਕੀ ਨਾਂ ਸੀ?
ਉੱਤਰ :
ਡਾ: ਭੀਮ ਰਾਓ ਦੇ ਪਿਤਾ ਦਾ ਨਾਂ ਰਾਮ ਜੀ ਅਤੇ ਮਾਤਾ ਦਾ ਨਾਂ ਭੀਮਾ ਬਾਈ ਸੀ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

(ੲ) ਭੀਮ ਰਾਓ ਨੇ ਪੰਜਵੀਂ ਤੇ ਦਸਵੀਂ ਜਮਾਤ ਕਿੱਥੋਂ ਪਾਸ ਕੀਤੀ ਸੀ?
ਉੱਤਰ :
ਭੀਮ ਰਾਓ ਨੇ ਪੰਜਵੀਂ ਸਤਾਰਾ ਦੇ ਕੈਂਪ ਸਕੂਲ ਵਿੱਚੋਂ ਅਤੇ ਦਸਵੀਂ ਐਲਫ਼ਿਸਟੋਨ ਹਾਈ ਸਕੂਲ ਤੋਂ ਪਾਸ ਕੀਤੀ।

(ਸ) ਅਧਿਆਪਕ ਭੀਮ ਰਾਓ ਨੂੰ ਕਿਉਂ ਪਿਆਰ ਕਰਦੇ ਸਨ?
ਉੱਤਰ :
ਅਧਿਆਪਕ ਭੀਮ ਰਾਓ ਦੀ ਪੜ੍ਹਾਈ ਵਿਚ ਲਗਨ ਦੇਖ ਕੇ ਅਤੇ ਉਨ੍ਹਾਂ ਦੇ ਹਸਮੁੱਖ ਤੇ ਮਿਠ – ਬੋਲੜੇ ਸੁਭਾ ਕਰਕੇ ਉਨ੍ਹਾਂ ਨੂੰ ਪਿਆਰ ਕਰਦੇ ਸਨ।

(ਹ) ਭੀਮ ਰਾਓ ਨੂੰ ਵਜ਼ੀਫ਼ਾ ਪ੍ਰਾਪਤ ਕਰਨ ਲਈ ਕੀ ਕਰਨਾ ਪਿਆ ਸੀ?
ਉੱਤਰ :
ਭੀਮ ਰਾਓ ਨੇ ਵਜੀਫ਼ਾ ਪ੍ਰਾਪਤ ਕਰਨ ਲਈ ਬੜੌਦਾ ਦੇ ਮਹਾਰਾਜੇ ਸੀਆ ਜੀ ਗਾਇਕਵਾੜ ਦੇ ਪ੍ਰਸ਼ਨਾਂ ਦੇ ਠੀਕ ਉੱਤਰ ਦਿੱਤੇ। ਇਸ ‘ਤੇ ਮਹਾਰਾਜੇ ਨੇ ਖ਼ੁਸ਼ ਹੋ ਕੇ ਉਨ੍ਹਾਂ ਨੂੰ ਵਜੀਫ਼ਾ ਲਾ ਦਿੱਤਾ।

(ਕ) ਅਮਰੀਕਾ ਵਿੱਚ ਭੀਮ ਰਾਓ ਦਾ ਜੀਵਨ ਕਿਹੋ-ਜਿਹਾ ਸੀ
ਉੱਤਰ :
ਅਮਰੀਕਾ ਵਿਚ ਭੀਮ ਰਾਓ ਦਾ ਜੀਵਨ ਬੜਾ ਸਾਦਾ ਸੀ। ਉਹ ਆਮ ਕਰ ਕੇ ਇਕ ਚਾਹ ਦੇ ਕੱਪ ਤੇ ਡਬਲਰੋਟੀ ਨਾਲ ਹੀ ਗੁਜ਼ਾਰਾ ਕਰ ਲੈਂਦੇ iਉਂ ਪੜ੍ਹਾਈ ਪੂਰੀ ਕਰਨ ਲਈ ਉਨ੍ਹਾਂ ਸਖ਼ਤ ਮਿਹਨਤ ਕੀਤੀ।

(ਖ) ਡਾ. ਭੀਮ ਰਾਓ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਕਿਉਂ ਬਣਾਈ ਸੀ?
ਉੱਤਰ :
ਡਾ: ਭੀਮ ਰਾਓ ਨੇ ਜਾਤ – ਪਾਤ ਨੂੰ ਵਿੱਦਿਆ ਦੇ ਪਸਾਰ ਨਾਲ ਖ਼ਤਮ ਕਰਨ ਲਈ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਬਣਾਈ।

(ਗ) ਭਾਰਤ ਦਾ ਸੰਵਿਧਾਨ ਕਿਸ ਨੇ ਲਿਖਿਆ ਅਤੇ ਇਹ ਕਦੋਂ ਲਾਗੂ ਹੋਇਆ ਸੀ?
ਉੱਤਰ :
ਭਾਰਤ ਦਾ ਸੰਵਿਧਾਨ ਡਾ: ਅੰਬੇਦਕਰ ਨੇ ਲਿਖਿਆ ਤੇ ਇਹ 26 ਜਨਵਰੀ, 1950 ਨੂੰ ਲਾਗੂ ਹੋਇਆ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

2. ਖ਼ਾਲੀ ਥਾਂਵਾਂ ਭਰੋ :

(ਓ) ਭੀਮ ਰਾਓ ਦਾ ਪਿੰਡ …………………….. ਸੀ।
(ਅ) ਅਧਿਆਪਕ ਨੇ ਸਕੂਲ ਦੇ ਰਜਿਸਟਰ ਵਿੱਚ ਭੀਮ ਰਾਓ ਦਾ ਨਾਂ ………. ਦਿੱਤਾ।
(ੲ) ਇੱਕ ਅਧਿਆਪਕ ………………. ਉਹਨਾਂ ਦੀ ਮਦਦ ਕਰਨ ਲਈ ਅੱਗੇ ਆ ਗਏ।
(ਸ) ਬੜੌਦਾ ਦੇ ਮਹਾਰਾਜਾ ……………….. ਨੇ ਭੀਮ ਰਾਓ ਨੂੰ ਉਚੇਰੀ ਪੜ੍ਹਾਈ ਕਰਨ ਲਈ ਅਮਰੀਕਾ ਭੇਜਿਆ।
(ਹ) ਭਾਰਤ ਅਜਾਦ ਹੋਇਆ ਤਾਂ ਉਹਨਾਂ ਨੂੰ ਪਹਿਲੇ ,………………. ਬਣਾਇਆ ਗਿਆ।
ਉੱਤਰ :
(ਉ) ਅੰਬਾ ਵੱਡੇ,
(ਅ) ਅੰਬੇਦਕਰ,
(ਈ) ਕਲੁਸਕਰ,
(ਸ) ਸੀਆ ਜੀ ਗਾਇਕਵਾੜ,
(ਹ)ਕਾਨੂੰਨ ਮੰਤਰੀ,

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਸੰਘਰਸ਼, ਸਮਾਗਮ, ਹੁਸ਼ਿਆਰ, ਨਫ਼ਰਤ, ਸੁਘੜ-ਸਿਆਣੀ, ਛੂਤ-ਛਾਤ, ਲੋਅ
ਉੱਤਰ :

 • ਸੰਘਰਸ਼ ਘੋਲ) – ਦੇਸ਼ – ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਲੰਮਾ ਕੁਰਬਾਨੀਆਂ ਨਾਲ ਭਰਿਆ ਸੰਘਰਸ਼ ਕੀਤਾ।
 • ਸਮਾਗਮ ਜੋੜ – ਮੇਲਾ) – ਸ਼ਹਿਰ ਦੇ ਸਾਰੇ ਪਤਵੰਤੇ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਏ।
 • ਹੁਸ਼ਿਆਰ ਤੇਜ਼, ਚੇਤੰਨ) – ਇਹ ਮੁੰਡਾ ਪੜ੍ਹਾਈ ਵਿਚ ਹੁਸ਼ਿਆਰ ਹੈ।
 • ਨਫ਼ਰਤ (ਣਾ) – ਗ਼ਰੀਬਾਂ ਨਾਲ ਨਫ਼ਰਤ ਨਾ ਕਰੋ।
 • ਸੁਘੜ – ਸਿਆਣੀ ਸਿਆਣੀ, ਸਮਝਦਾਰ) – ਮੇਰੀ ਨੂੰਹ ਬੜੀ ਸੁਘੜ – ਸਿਆਣੀ ਹੈ।
 • ਛੂਤ – ਛਾਤ ਜਾਤ – ਪਾਤ ਦਾ ਵਿਤਕਰਾ) – ਅਜ਼ਾਦੀ ਤੋਂ ਪਹਿਲਾਂ ਭਾਰਤੀ ਸਮਾਜ ਵਿਚ ਛੂਤ – ਛਾਤ ਦਾ ਜ਼ੋਰ ਸੀ।
 • ਲੋਅ ਚਾਨਣ – ਦੀਵਾ ਜਗਣ ਨਾਲ ਸਾਰੇ ਕਮਰੇ ਵਿਚ ਲੋਅ ਹੋ ਗਈ।
 • ਦੰਗ ਰਹਿਣਾ ਹੈਰਾਨ ਰਹਿਣਾ – ਅਧਿਆਪਕ ਭੀਮ ਰਾਓ ਦੀ ਪੜਾਈ ਵਿਚ ਲਗਨ ਦੇਖ ਕੇ ਦੰਗ ਰਹਿ ਗਏ।
 • ਪਰਿਵਾਰ ਟੱਬਰ) – ਸਾਡਾ ਸਾਰਾ ਪਰਿਵਾਰ ਸੁਰਭੀ ਦੇ ਵਿਆਹ ਵਿਚ ਸ਼ਾਮਿਲ ਹੋਇਆ।
 • ਮਾਨਸਿਕ (ਮਨ ਦਾ) – ਇਹ ਮਾਨਸਿਕ ਰੋਗਾਂ ਦਾ ਹਸਪਤਾਲ ਹੈ।
 • ਪੀੜਾ ਦੁੱਖ – ਉਸ ਦੀ ਚੁੱਭਦੀ ਗੱਲ ਨੇ ਮੇਰੇ ਮਨ ਨੂੰ ਬਹੁਤ ਪੀੜਾ ਪੁਚਾਈ।
 • ਠਾਣ ਲੈਣਾ (ਇਰਾਦਾ ਕਰ ਲਿਆ) – ਮੈਂ ਉਸ ਨੂੰ ਸਬਕ ਸਿਖਾਉਣ ਦੀ ਠਾਣ ਲਈ।
 • ਮਿਆਦ (ਮਿੱਥਿਆ ਸਮਾਂ – ਇਸ ਜਮਾਂ ਰਕਮ ਦੀ ਮਿਆਦ 15 ਸਾਲ ਹੈ।
 • ਨਿਯੁਕਤ ਨਿਯਤ, ਮੁਕੱਰਰ) – ਇਸ ਦਫ਼ਤਰ ਵਿਚ ਕੋਈ ਨਵਾਂ ਹੀ ਅਫ਼ਸਰ ਨਿਯੁਕਤ ਹੋ ਕੇ ਆਇਆ ਹੈ।
 • ਸਥਿਤੀ ਹਾਲਤ) – ਅਸੀਂ ਸਾਰੀ ਸਥਿਤੀ ਦੇਖ ਕੇ ਹੀ ਫ਼ੈਸਲਾ ਕਰਾਂਗੇ ਕਿ ਕੀ ਕਰਨਾ ਹੈ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਵਿਆਕਰਨ

ਇਸ ਪਾਠ ਵਿੱਚੋਂ ਵਸਤੂਵਾਚਕ ਨਾਂਵ ਅਤੇ ਵਿਸ਼ੇਸ਼ਣ ਚੁਣੋ।
ਉੱਤਰ :
ਭਾਵਵਾਚਕ ਨਾਂਵ – ਸੰਘਰਸ਼, ਕਹਾਣੀ, ਪਦਵੀ, ਧੂੰਆਂ, ਬਚਪਨ, ਕਾਰਜ, ਭਲਾਈ, ਤੰਗੀ, ਮੱਦਦ, ਨਫ਼ਰਤ, ਅਹਿਸਾਸ, ਰੋਸ਼ਨੀ, ਜੀਵਨ।

ਵਸਤੂਵਾਚਕ ਨਾਂਵ – ਚਾਹ, ਡਬਲ ਰੋਟੀ॥ ਵਿਸ਼ੇਸ਼ਣ – ਲੰਬੇ, ਲਾਡਲੇ, ਸੂਬੇਦਾਰ, ਤਿੰਨ ਕੁ, ਜੱਦੀ, ਪੰਜ, ਵੱਡੇ, ਉੱਚੀ, ਜ਼ੋਰਦਾਰ, ਡੂੰਘਾ, ਮਾਨਸਿਕ, ਸੁਘੜ – ਸਿਆਣੀ, ਮੁਸ਼ਕਿਲ, ਮਹਾਰਾਜਾ, ਠੀਕ, ਸਖ਼ਤ, ਇਕ, ਪਛੜੇ, ਬੁਨਿਆਦੀ।

PSEB 6th Class Punjabi Guide ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ Important Questions and Answers

ਪ੍ਰਸ਼ਨ –
ਭਾਰਤ ਰਤਨ : ਡਾ: ਭੀਮ ਰਾਉ ਅੰਬੇਦਕਰ’ ਪਾਠ ਦਾ ਸਾਰ ਲਿਖੋ।
ਉੱਤਰ :
ਡਾ: ਭੀਮ ਰਾਓ ਅੰਬੇਦਕਰ ਦਾ ਜਨਮ 14 ਅਪਰੈਲ, 1891 ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ (ਮੱਧ ਪ੍ਰਦੇਸ਼) ਵਿਚ ਹੋਇਆ। ਭੀਮ ਰਾਓ ਦੇ ਪਿਤਾ ਫ਼ੌਜ ਵਿਚ ਸੂਬੇਦਾਰ ਸਨ ਤੇ ਉਹ ਪੈਨਸ਼ਨ ਲੈ ਕੇ ਘਰ ਆ ਗਏ। ਉਨ੍ਹਾਂ ਦਾ ਜੱਦੀ ਪਿੰਡ ਅੰਬਾ ਵੱਡੇ ਸੀ ਪਰ ਭੀਮ ਰਾਓ ਨੂੰ ਪੜ੍ਹਾਉਣ ਦੀ ਖ਼ਾਤਰ ਉਹ ਸਤਾਰਾ ਵਿਚ ਆ ਕੇ ਰਹਿਣ ਲੱਗ ਪਏ ਤੇ ਪੰਜ ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਕੈਂਪ ਸਕੂਲ ਵਿਚ ਦਾਖ਼ਲ ਕਰਾ ਦਿੱਤਾ। ਉਨ੍ਹਾਂ ਦੀ ਮਾਤਾ ਚਾਹੁੰਦੀ ਸੀ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪ੍ਰਾਪਤ ਕਰੇ ਪਰ ਉਹ ਕੁੱਝ ਸਮਾਂ ਬਿਮਾਰ ਰਹਿ ਕੇ ਚਲਾਣਾ ਕਰ ਗਈ।’

ਭੀਮ ਰਾਓ ਉਦਾਸ ਰਹਿਣ ਲੱਗ ਪਏ ਤੇ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਨਾ ਲਗਦਾ ਪਰ ਵੱਡੇ ਭਰਾ ਅਨੰਦ ਰਾਓ ਦੁਆਰਾ ਮਾਤਾ ਦੀ ਇੱਛਾ ਯਾਦ ਕਰਾਉਣ ‘ਤੇ ਉਹ ਫਿਰ ਦਿਲ ਲਾ ਕੇ ਪੜ੍ਹਾਈ ਕਰਨ ਲੱਗ ਪਏ। ਇਸ ਵਾਰੀ ਜਦੋਂ ਉਹ ਜ਼ੋਰਦਾਰ ਮੀਂਹ ਵਿਚ ਭਿੱਜਦੇ ਹੋਏ ਸਕੂਲ ਪਹੁੰਚੇ, ਤਾਂ ਅਧਿਆਪਕ ਉਨ੍ਹਾਂ ਦੀ ਪੜ੍ਹਾਈ ਵਿਚ ਲਗਨ ਦੇਖ ਕੇ ਦੰਗ ਰਹਿ ਗਏ। ‘ ਭੀਮ ਰਾਓ ਆਪਣੇ ਪਿੰਡ ਦਾ ਨਾਂ ਅੰਬਾ ਵੱਡੇ ਆਪਣੇ ਨਾਂ ਨਾਲ ਲਿਖਦੇ ਸਨ, ਪਰੰਤੂ ਅਧਿਆਪਕ ਨੇ ਇਸ ਨਾਂ ਨੂੰ ਬੋਲਣ ਵਿਚ ਔਖਾ ਦੇਖ ਕੇ ਉਨ੍ਹਾਂ ਨੂੰ ਆਪਣੇ ਨਾਂ ਨਾਲ ਅੰਬੇਦਕਰ ਲਿਖਣ ਦੀ ਸਲਾਹ ਦਿੱਤੀ ਤੇ ਨਾਲ ਹੀ ਆਪਣੇ ਰਜਿਸਟਰ ਉੱਤੇ ਉਨ੍ਹਾਂ ਦਾ ਨਾਂ ਅੰਬੇਦਕਰ ਲਿਖ ਲਿਆ।

ਜਦੋਂ ਭੀਮ ਰਾਓ ਨੇ ਸਤਾਰਾ ਦੇ ਕੈਂਪ ਸਕੂਲ ਤੋਂ ਪੰਜਵੀਂ ਪਾਸ ਕਰ ਲਈ, ਤਾਂ ਉਨ੍ਹਾਂ ਨੂੰ ਅੱਗੇ ਪੜ੍ਹਾਉਣ ਲਈ ਉਨ੍ਹਾਂ ਦੇ ਪਿਤਾ ਰਾਮ ਜੀ ਬੰਬਈ ਚਲੇ ਗਏ ਤੇ ਉੱਥੇ ਉਨ੍ਹਾਂ ਨੂੰ ਐਲਫ਼ਿਸਟੋਨ ਹਾਈ ਸਕੂਲ ਵਿਚ ਦਾਖ਼ਲ ਕਰਾ ਦਿੱਤਾ ਉਸ ਸਮੇਂ ਛੂਤ – ਛਾਤ ਦਾ ਜ਼ੋਰ ਸੀ। ਭੀਮ ਰਾਓ ਨੂੰ ਛੋਟੀ ਉਮਰ ਵਿਚ ਹੀ ਇਨ੍ਹਾਂ ਕੁਰੀਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਸਕੂਲ ਵਿਚ ਉਨ੍ਹਾਂ ਨੂੰ ਸੰਸਕ੍ਰਿਤ ਪੜ੍ਹਨ ਤੋਂ ਮਨ੍ਹਾਂ ਕਰ ਦਿੱਤਾ ਗਿਆ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਭੀਮ ਰਾਓ ਨੇ ਮਨ ਵਿਚ ਜਾਤ – ਪਾਤ ਵਿਰੁੱਧ ਸੰਘਰਸ਼ ਕਰਨ ਦਾ ਫ਼ੈਸਲਾ ਕਰ ਲਿਆ 1907 ਵਿਚ ਆਪ ਨੇ ਦਸਵੀਂ ਪਾਸ ਕਰ ਲਈ। ਭੀਮ ਰਾਓ ਦਾ ਵਿਆਹ ਸਤਾਰਾਂ ਸਾਲਾਂ ਦੀ ਉਮਰ ਵਿਚ ਹੀ ਸੁਘੜ – ਸਿਆਣੀ ਰਾਮਾ ਬਾਈ ਨਾਲ ਹੋ ਗਿਆ ਆਪ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸਦਾ ਨਾਂ ਜਸਵੰਤ ਰਾਓ ਰੱਖਿਆ ਗਿਆ। ਇਸ ਪਿੱਛੋਂ ਭੀਮ ਰਾਓ ਐਲਫ਼ਿਸਟੋਨ ਕਾਲਜ, ਬੰਬਈ ਵਿਚ ਦਾਖ਼ਲ ਹੋ ਗਏ ਘਰ ਵਿਚ ਆਰਥਿਕ ਤੰਗੀ ਸੀ। ਇਸ ਸਮੇਂ ਇਕ ਅਧਿਆਪਕ ਕਲਸਕਰ ਨੇ ਉਨ੍ਹਾਂ ਦੀ ਮੱਦਦ ਕੀਤੀ ਤੇ ਉਹ ਉਨ੍ਹਾਂ ਨੂੰ ਬੜੌਦਾ ਦੇ ਮਹਾਰਾਜੇ ਕੋਲ ਲੈ ਗਏ।

ਭੀਮ ਰਾਓ ਨੇ ਮਹਾਰਾਜਾ ਸੀਆ ਜੀ ਗਾਇਕਵਾੜ ਦੇ ਪ੍ਰਸ਼ਨਾਂ ਦੇ ਠੀਕ ਉੱਤਰ ਦਿੱਤੇ ਤੇ ਮਹਾਰਾਜੇ ਨੇ ਖੁਸ਼ ਹੋ ਕੇ ਉਨ੍ਹਾਂ ਦਾ ਵਜੀਫ਼ਾ ਲਾ ਦਿੱਤਾ। ਇਸ ਤਰ੍ਹਾਂ 1912 ਵਿਚ ਭੀਮ ਰਾਓ ਨੇ ਬੀ. ਏ. ਪਾਸ ਕਰ ਲਈ। ਆਪ ਉੱਚੀ ਵਿੱਦਿਆ ਪ੍ਰਾਪਤ ਕਰਨੀ ਚਾਹੁੰਦੇ ਸਨ। ਮਹਾਰਾਜਾ ਬੜੌਦਾ ਉਸ ਸਮੇਂ ਕੁੱਝ ਹੁਸ਼ਿਆਰ ਵਿਦਿਆਰਥੀਆਂ ਨੂੰ ਪੜ੍ਹਨ ਲਈ ਅਮਰੀਕਾ ਭੇਜ ਰਹੇ ਸਨ। ਆਪ ਮਹਾਰਾਜੇ ਨੂੰ ਖੁਦ ਜਾ ਕੇ ਮਿਲੇ। ਮਹਾਰਾਜੇ ਨੇ ਉਨ੍ਹਾਂ ਦੀ ਬੇਨਤੀ ਮੰਨ ਕੇ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਜਾਣ ਦਾ ਮੌਕਾ ਦੇ ਦਿੱਤਾ।

ਆਪ ਨੇ ਕੋਲੰਬੀਆਂ ਯੂਨੀਵਰਸਿਟੀ ਤੋਂ ਐੱਮ. ਏ. ਤੇ ਫਿਰ ਪੀ. ਐੱਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ ਆਪ ਨੇ ਇੱਥੇ ਬਿਲਕੁਲ ਸਾਦਾ ਜੀਵਨ ਗੁਜ਼ਾਰਿਆ ਆਪ ਦਿਨ ਵਿਚ ਇਕ ਕੱਪ ਚਾਹ ਪੀ ਕੇ ਤੇ ਡਬਲ ਰੋਟੀ ਖਾ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ। ਇਸ ਤੋਂ ਮਗਰੋਂ ਆਪ ਨੇ ਲੰਡਨ ਆ ਕੇ ਅਰਥ – ਸ਼ਾਸਤਰ ਤੇ ਕਾਨੂੰਨ ਦੀ ਪੜ੍ਹਾਈ ਕੀਤੀ। ਕੁੱਝ ਚਿਰ ਮਗਰੋਂ ਵਜੀਫ਼ੇ ਦੀ ਮਿਆਦ ਖ਼ਤਮ ਹੋ ਜਾਣ ‘ਤੇ ਆਪ ਦੇਸ਼ ਪਰਤ ਆਏ।

ਭਾਰਤ ਆ ਕੇ ਆਪ ਮਹਾਰਾਜਾ ਬੜੌਦਾ ਦੇ ਮਿਲਟਰੀ ਸਕੱਤਰ ਲੱਗ ਗਏ। ਦਫ਼ਤਰ ਵਿਚ ਜਾਤੀ ਭੇਦ – ਭਾਵ ਦੇਖ ਕੇ ਆਪ ਨੇ ਨੌਕਰੀ ਛੱਡ ਦਿੱਤੀ। ਫਿਰ ਬੰਬਈ ਵਿਚ ਉਹ ਸਿਡਹਿਨਮ ਕਾਲਜ ਵਿਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਲੱਗ ਗਏ। ਇੱਥੇ ਵੀ ਜਾਤੀ ਭੇਦ – ਭਾਵ ਕਰਕੇ ਆਪ ਲੰਡਨ ਪੁੱਜ ਗਏ ਇੱਥੇ ਅਰਥ – ਸ਼ਾਸਤਰ ਦੀ ਉਚੇਰੀ ਡਿਗਰੀ ਪ੍ਰਾਪਤ ਕਰ ਕੇ ਵਕਾਲਤ ਪਾਸ ਕੀਤੀ। ਫਿਰ ਉਨ੍ਹਾਂ ਬੰਬਈ ਆ ਕੇ ਵਕਾਲਤ ਸ਼ੁਰੂ ਕਰ ਦਿੱਤੀ ਹੈ। ਫਿਰ ਉਹ ਸਰਕਾਰੀ ਲਾਅ ਕਾਲਜ ਬੰਬਈ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ। ਡਾ: ਭੀਮ ਰਾਓ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ – ਮਨੁੱਖ ਪ੍ਰਤੀ ਕੀਤੀ ਨਫ਼ਰਤ ਨੂੰ ਸਹਿਆ ਸੀ।

ਉਨ੍ਹਾਂ ਮਹਿਸੂਸ ਕੀਤਾ ਕਿ ਜਾਤ – ਪਾਤ ਵਿੱਦਿਆ ਦੀ ਰੌਸ਼ਨੀ ਨਾਲ ਹੀ ਦੂਰ ਹੋ ਸਕਦੀ ਹੈ। ਵਿੱਦਿਆ ਦੇ ਪਸਾਰ ਲਈ ਉਨ੍ਹਾਂ ਪੀਪਲਜ਼ ਐਜੂਕੇਸ਼ਨ ਸੁਸਾਇਟੀ ਬਣਾਈ। ਸਮਾਜ ਭਲਾਈ ਦੇ ਕਾਰਜ ਨੂੰ ਘਰ – ਘਰ ਪੁਚਾਉਣ ਲਈ ਉਨ੍ਹਾਂ “ਮੂਕਨਾਇਕ’ ਤੇ ‘ਹਿਸਕ੍ਰਿਤ ਭਾਰਤ ਅਖ਼ਬਾਰ ਕੱਢੇ। ਲੰਡਨ ਵਿਚ ਹੋਈਆਂ ਗੋਲਮੇਜ਼ ਕਾਨਫ਼ਰੰਸਾਂ ਵਿਚ ਉਨ੍ਹਾਂ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ। ਉਨ੍ਹਾਂ ਦੇ ਯਤਨਾਂ ਨਾਲ ਪਛੜੇ ਵਰਗਾਂ ਨੂੰ ਕੁੱਝ ਸਹੂਲਤਾਂ ਮਿਲੀਆਂ। ਗ਼ਰੀਬ ਸਮਾਜ ਦੀ ਭਲਾਈ ਲਈ ਕੰਮ ਕਰਨ ਕਰ ਕੇ ਉਹ 1927 ਵਿਚ ਵਿਧਾਨ ਪ੍ਰੀਸ਼ਦ ਬੰਬਈ ਦੇ ਮੈਂਬਰ ਚੁਣੇ ਗਏ।

ਭਾਰਤ ਦੇ ਅਜ਼ਾਦ ਹੋਣ ‘ਤੇ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ। ਉਨ੍ਹਾਂ ਰਾਤ ਦਿਨ ਮਿਹਨਤ ਕਰ ਕੇ ਭਾਰਤ ਦਾ ਸੰਵਿਧਾਨ ਲਿਖਿਆ, ਜੋ 26 ਜਨਵਰੀ, 1950 ਨੂੰ ਲਾਗੂ ਹੋਇਆ। ਜੀਵਨ ਦੇ ਅੰਤਲੇ ਦਿਨਾਂ ਵਿਚ ਉਹ ਬੁੱਧ ਧਰਮ ਦੀ ਸ਼ਰਨ ਵਿਚ ਚਲੇ ਗਏ।ਉਨ੍ਹਾਂ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਉਨ੍ਹਾਂ ਦੇ ਸੌ ਸਾਲਾ ਜਨਮ – ਦਿਨ ਉੱਤੇ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 6 ਦਸੰਬਰ, 1956 ਨੂੰ ਉਹ ਅਕਾਲ ਚਲਾਣਾ ਕਰ ਗਏ।

ਔਖੇ ਸ਼ਬਦਾਂ ਦੇ ਅਰਥ – ਸੰਘਰਸ਼ – ਘੋਲ। ਜੱਦੀ ਪਿੰਡ – ਪਿਓ – ਦਾਦਿਆਂ ਨਾਲ ਸੰਬੰਧਿਤ , ਪਿੰਡ। ਪਦਵੀ – ਅਹੁਦਾ। ਮਾਨਸਿਕ – ਮਨ ਦੀ। ਸੁਘੜ – ਸਿਆਣੀ। ਬੁਨਿਆਦੀ – ਮੁੱਢਲੀਆਂ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ
(ਉ) ਡਾ: ਭੀਮ ਰਾਓ ਅੰਬੇਦਕਰ ਦਾ ਜੀਵਨ ਇਕ ਲੰਬੇ ………………. ਦੀ ਕਹਾਣੀ ਹੈ।
(ਅ) ਭੀਮ, ਮਾਂ ਤੈਨੂੰ ਪੜ੍ਹਾ – ਲਿਖਾ ਕੇ ਇਕ ਵੱਡਾ ਬਣਾਉਣਾ ਚਾਹੁੰਦੀ ਸੀ।
(ਈ) ਭੀਮ ਰਾਓ ਦੀ ਪੜ੍ਹਾਈ ਵਿਚ ਲਗਨ ਦੇਖ ਕੇ ਅਧਿਆਪਕ ਰਹਿ ਗਏ।
(ਸ) ਡਾ: ਭੀਮ ਰਾਓ ਨੇ ਬਚਪਨ ਤੋਂ ਹੀ ਮਨੁੱਖ ਵਲੋਂ ਮਨੁੱਖ ਪ੍ਰਤੀ ਕੀਤੀ ਜਾਂਦੀ ………. ਸਹਿਣ ਕੀਤੀ ਸੀ।
(ਹ) ਉਨ੍ਹਾਂ ਰਾਤ – ਦਿਨ ਇਕ ਕਰ ਕੇ ਭਾਰਤ ਦਾ ………….. ਲਿਖਿਆ।
ਉੱਤਰ :
(ਉ) ਸੰਘਰਸ਼
(ਅ) ਅਫ਼ਸਰ
(ਈ) ਦੰਗ
(ਸ) ਨਫ਼ਰਤ
(ਹ) ਸੰਵਿਧਾਨ

2. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
ਡਾ: ਭੀਮ ਰਾਓ ਅੰਬੇਦਕਰ ਦਾ ਜੀਵਨ ਇਕ ਲੰਮੇ ਸੰਘਰਸ਼ ਦੀ ਕਹਾਣੀ ਹੈ। ਉਹਨਾਂ ਦਾ ਜਨਮ 14 ਅਪਰੈਲ, 1891 ਈ: ਨੂੰ ਬੜੌਦਾ ਰਿਆਸਤ ਦੀ ਛਾਉਣੀ ਮਹੂ ਮੱਧ ਪ੍ਰਦੇਸ਼ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਂ ਭੀਮਾ ਬਾਈ ਤੇ ਪਿਤਾ ਦਾ ਨਾਂ ਰਾਮ ਜੀ ਸੀ ਮਾਂ ਨੇ ਆਪਣੇ ਲਾਡਲੇ ਪੁੱਤਰ ਦਾ ਨਾਂ ਭੀਮ ਰਾਓ ਰੱਖਿਆ। ਭੀਮ ਰਾਓ ਦੇ ਪਿਤਾ ਫ਼ੌਜ ਵਿੱਚ ਸੂਬੇਦਾਰ ਸਨ। ਭੀਮ ਰਾਓ ਤਿੰਨ ਕੁ ਸਾਲ ਦੇ ਸਨ, ਜਦੋਂ ਪਿਤਾ ਰਾਮ ਜੀ ਫ਼ੌਜ ਵਿੱਚੋਂ ਪੈਨਸ਼ਨ ਲੈ ਕੇ ਘਰ ਆ ਗਏ।

ਉਹਨਾਂ ਦਾ ਜੱਦੀ ਪਿੰਡ ‘ਅੰਬਾਵੱਡੇ ਮਹਾਂਰਾਸ਼ਟਰ ਰਾਜ ਵਿੱਚ ਸੀ। ਭੀਮ ਰਾਓ ਨੂੰ ਪੜ੍ਹਨ ਪਾਉਣ ਲਈ ਉਹ ਕਸਬਾ ਸਤਾਰਾ ਵਿਚ ਰਹਿਣ ਲੱਗ ਪਏ। ਪੰਜ ਸਾਲ ਦੀ ਉਮਰ ਵਿੱਚ ਭੀਮ ਰਾਓ ਨੂੰ ਸਤਾਰਾ ਦੇ ਕੈਂਪ ਸਕੂਲ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਮਾਂ ਚਾਹੁੰਦੀ ਸੀ ਕਿ ਉਸਦਾ ਪੁੱਤਰ ਪੜ੍ਹ ਕੇ ਉੱਚੀ ਪਦਵੀ ਪਾਵੇ। ਇਸ ਲਈ ਉਹ ਭੀਮ ਰਾਓ ਨੂੰ ਵੱਡੇ ਭਰਾ ਅਨੰਦ ਰਾਓ ਦੇ ਕੋਲ ਪੜ੍ਹਨ ਬਿਠਾ ਦਿੰਦੀ ਪਰ ਮੌਕਾ ਦੇਖ ਕੇ ਭੀਮ ਰਾਓ ਹਾਣੀਆਂ ਨਾਲ ਖੇਡਣ ਤੁਰ ਜਾਂਦੇ ਨੂੰ ਥੋੜ੍ਹੀ ਦੇਰ ਬੀਮਾਰ ਰਹਿਣ ਤੋਂ ਬਾਅਦ ਉਹਨਾਂ ਦੀ ਮਾਂ ਭੀਮਾ ਬਾਈ ਸਵਰਗਵਾਸ ਹੋ ਗਈ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

1. ਡਾ: ਭੀਮ ਰਾਓ ਅੰਬੇਦਕਰ ਦਾ ਜੀਵਨ ਕਿਹੋ ਜਿਹੀ ਕਹਾਣੀ ਹੈ?
(ਉ) ਲੰਮੇ ਸੰਘਰਸ਼
(ਅ) ਦੀਆਂ ਦੁੱਖਾਂ ਦੀ
(ਏ) ਪੀੜਾ ਦੀ
(ਸ) ਦਰਦਾਂ ਦੀ।
ਉੱਤਰ :
(ਉ) ਲੰਮੇ ਸੰਘਰਸ਼

2. ਡਾ: ਅੰਬੇਦਕਰ ਦਾ ਜਨਮ ਕਦੋਂ ਹੋਇਆ?
(ਉ) 14 ਅਪਰੈਲ, 1891
(ਅ) 13 ਅਪਰੈਲ, 1892
(ਇ) 13 ਅਪਰੈਲ, 1890
(ਸ) 20 ਅਪਰੈਲ, 1988।
ਉੱਤਰ :
(ਉ) 14 ਅਪਰੈਲ, 1891

3. ਡਾ: ਅੰਬੇਦਕਰ ਦੀ ਮਾਤਾ ਦਾ ਨਾਂ ਕੀ ਹੈ?
(ੳ) ਰੀਮਾ ਰਾਣੀ,
(ਅ) ਭੀਮਾ ਬਾਈ
(ਈ) ਦਇਆ ਵੰਤੀ
(ਸ) ਗਾਇਤੀ ਦੇਵੀ।
ਉੱਤਰ :
(ਅ) ਭੀਮਾ ਬਾਈ

4. ਡਾ: ਅੰਬੇਦਕਰ ਦੇ ਪਿਤਾ ਦਾ ਨਾਂ ਕੀ ਸੀ?
(ਉ) ਸ਼ਾਮ ਜੀ
(ਅ) ਰਾਮ ਜੀ
(ਇ) ਘਣਸ਼ਾਮ ਜੀ
(ਸ) ਸ੍ਰੀ ਰਾਮ ਜੀ!
ਉੱਤਰ :
(ਅ) ਰਾਮ ਜੀ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

5. ਡਾ: ਅੰਬੇਦਕਰ ਦੇ ਪਿਤਾ ਜੀ ਫ਼ੌਜ ਵਿੱਚ ਕੀ ਸਨ?
(ਉ) ਦਫ਼ੇਦਾਰ,
(ਅ) ਸੂਬੇਦਾਰ
(ਈ) ਕੈਪਟਨ
(ਸ) ਕਰਨਲ।
ਉੱਤਰ :
(ਅ) ਸੂਬੇਦਾਰ

6. ਡਾ: ਅੰਬੇਦਕਰ ਦੇ ਜੱਦੀ ਪਿੰਡ ਦਾ ਨਾਂ ਕੀ ਸੀ?
(ਉ) ਅੰਬਾਬਾੜੀ
(ਅ) ਅੰਬੀਬਾੜਾ
(ਈ) ਅੰਬਾਵੱਡੇ
(ਸ) ਸੁੰਭਾਵਡੇ।
ਉੱਤਰ :
(ਈ) ਅੰਬਾਵੱਡੇ

7. ਡਾ: ਭੀਮ ਰਾਓ ਪੜ੍ਹਨ ਲਈ ਕਿੱਥੇ ਰਹਿਣ ਲੱਗੇ?
(ੳ) ਸਤਾਰਾ ਵਿੱਚ
(ਅ) ਪਟਗਾਉਂ ਵਿੱਚ
(ਈ) ਮੁੰਬਈ ਵਿੱਚ
(ਸ) ਮਹਾਂਬਲੇਸ਼ਵਰ ਵਿੱਚ।
ਉੱਤਰ :
(ੳ) ਸਤਾਰਾ ਵਿੱਚ

8. ਡਾ: ਭੀਮ ਰਾਓ ਨੇ ਸਤਾਰਾ ਦੇ ਕਿਸ ਸਕੂਲ ਵਿੱਚ ਦਾਖ਼ਲਾ ਲਿਆ?
(ਉ) ਹਾਈ ਸਕੂਲ
(ਆ) ਮਿਡਲ ਸਕੂਲ
(ਈ) ਕੈਂਪ ਸਕੂਲ
(ਸ) ਮਾਡਲ ਸਕੂਲ
ਉੱਤਰ :
(ਈ) ਕੈਂਪ ਸਕੂਲ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

9. ਡਾ: ਭੀਮ ਰਾਓ ਦੇ ਵੱਡੇ ਭਰਾ ਦਾ ਨਾਂ ਕੀ ਸੀ?
(ਉ) ਬਲਵੰਤ ਰਾਓ
(ਅ) ਅਨੰਦ ਰਾਓ
(ਈ) ਸਿਕੰਦ ਰਾਓ
(ਸ) ਮਨਿੰਦ ਰਾਓ।
ਉੱਤਰ :
(ਅ) ਅਨੰਦ ਰਾਓ

10. ਡਾ: ਭੀਮ ਰਾਓ ਦੀ ਮਾਤਾ ਕਿਸ ਤਰ੍ਹਾਂ ਚਲਾਣਾ ਕਰ ਗਈ?
(ਉ) ਅਚਾਨਕ
(ਅ) ਕੁੱਝ ਦਿਨ ਬਿਮਾਰ ਰਹਿ ਕੇ
(ਈ) ਦੁਰਘਟਨਾ ਕਾਰਨ
(ਸ) ਇਲਾਜ ਦੀ ਕਮੀ ਕਾਰਨ।
ਉੱਤਰ :
(ਅ) ਕੁੱਝ ਦਿਨ ਬਿਮਾਰ ਰਹਿ ਕੇ

ਪ੍ਰਸ਼ਨ 2.
ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
() ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿ ਸ਼ਬਦ ਚੁਣੋ।
ਉੱਤਰ :
(1) ਡਾ: ਭੀਮ ਰਾਓ ਅੰਬੇਦਕਰ, ਜੀਵਨ, ਕਣੀ, ਅਪਰੈਲ, ਰਿਆਸਤ।
(ii) ਉਹਨਾਂ, ਉਸੇ।
(iii) ਲੰਮੇ, ਤਿੰਨ ਕੁ, ਜੱਦੀ, ਪੰਚ, ਉੱਚੀ।
(iv) ਹੋਇਆ, ਰੱਖਿਆ,ਆ ਗਏ, ਰਹਿਣ ਲੱਗ ਪਏ, ਪਾਵੇ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਹਾਣੀਆਂ ਸ਼ਬਦ ਦਾ ਲਿੰਗ ਬਦਲੋ
(ਉ) ਹਾਣਨਾਂ
(ਅ) ਹਾਨੀਆਂ
(ਈ) ਹਾਨਣਾਂ
(ਸ) ਹਾਣਨਾਂ।
ਉੱਤਰ :
(ਉ) ਹਾਣਨਾਂ

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ, ਕਿਹੜਾ ਹੈ?
(ਉ) ਲੰਮੇ
(ਅ) ਦੇਖ
(ਈ) ਉਹ
(ਸ) ਰਾਜ।
ਉੱਤਰ :
(ਉ) ਲੰਮੇ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

(ii) ‘ਸਾਲ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?

(ਉ) ਸਾਲਾ
(ਅ) ਬਰਸ/ਵਰ੍ਹਾ
(ਈ) ਵਰਿਆਂ
(ਸ) ਵਰੇ।
ਉੱਤਰ :
(ਅ) ਬਰਸ/ਵਰ੍ਹਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(ii) ਬਿੰਦੀ
(iv) ਬੈਕਟ
ਉੱਤਰ :
(i) ਡੰਡੀ (।)
(ii) ਕਾਮਾ (.);
(iii) ਬਿੰਦੀ (.);
(iv) ਬੈਕਟ {()}

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਮਿਲਾਨ ਕਰੋ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 1
ਉੱਤਰ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 2

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ –
ਡਾ: ਭੀਮ ਰਾਓ ਅੰਬੇਦਕਰ ਨੇ ਬਚਪਨ ਤੋਂ ਹੀ ਮਨੁੱਖ ਵਲੋਂ ਮਨੁੱਖ ਪ੍ਰਤਿ ਕੀਤੀ ਜਾਂਦੀ ਨਫ਼ਰਤ ਸਹਿਣ ਕੀਤੀ ਸੀ। ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਜਾਤ ਪਾਤ ਵਿੱਦਿਆ ਦੀ ਰੌਸ਼ਨੀ ਨਾਲ ਦੂਰ ਹੋ ਸਕਦੀ ਹੈ। ਸਮਾਜ ਵਿੱਚ ਵਿੱਦਿਆ ਦਾ ਦੀਪ ਜਗਾਉਣ ਲਈ ਉਹਨਾਂ ਨੇ ਪੀਪਲਜ਼ ਐਜੂਕੇਸ਼ਨਲ ਸੁਸਾਇਟੀ ਬਣਾਈ : ਇਮ ਵਲ ਗ਼ ਬ ਬੱਚਿਆਂ ਪੜ੍ਹਾਈ ਲਈ ਸਕੂਲ, ਕਾਲਜ ਤੇ ਹੋਸਟਲ ਖੋਲ੍ਹੇ ਗਏ। ਸਮਾਜ ਭਲਾਈ ਦੇ ਕਾਰਜ ਨੂੰ ਘਰ – ਘਰ ਪਹੁੰਚਾਉਣ ਲਈ ਉਹਨਾਂ ਨੇ “ਮੂਕ ਨਾਇਕ’ ਤੇ ‘ਹਿਸਕ੍ਰਿਤ ਭਾਰਤ’ ‘ਹਫ਼ਤਾਵਾਰ’ ਅਖ਼ਬਾਰ ਕੱਢੇ। ਲੰਡਨ ਵਿੱਚ ਹੋਈਆਂ ਗੋਲਮੇਜ਼ ਕਾਨਫ਼ਰੰਸਾਂ ਵਿੱਚ ਜਾ ਕੇ ਪਛੜੇ ਵਰਗਾਂ ਦੀ ਸਥਿਤੀ ਬਿਆਨ ਕੀਤੀ।

ਉਹਨਾਂ ਦੇ ਯਤਨਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਕੁੱਝ ਬੁਨਿਆਦੀ ਸਹੂਲਤਾਂ ਮਿਲੀਆਂ। ਗ਼ਰੀਬ ਸਮਾਜ ਦੀ ਭਲਾਈ ਹਿਤ ਸੰਘਰਸ਼ ਕਰਦਿਆਂ ਉਹ 1927 ਵਿੱਚ ਵਿਧਾਨ ਪ੍ਰੀਸ਼ਦ ਮੁੰਬਈ ਦੇ ਮੈਂਬਰ ਚੁਣੇ ਗਏ। ਭਾਰਤ ਅਜ਼ਾਦ ਹੋਇਆ ਤਾਂ ਉਹਨਾਂ ਨੂੰ ਦੇਸ਼ ਦੇ ਪਹਿਲੇ ਕਨੂੰਨ ਮੰਤਰੀ ਬਣਾਇਆ ਗਿਆ। ਇਸ ਪਦ ‘ਤੇ ਕੰਮ ਕਰਦਿਆਂ ਉਹਨਾਂ ਨੇ ਬੱਚਿਆਂ, ਔਰਤਾਂ ਤੇ ਦਲਿਤ ਸਮਾਜ ਦਾ ਜੀਵਨ – ਪੱਧਰ ਉੱਚਾ ਚੁੱਕਣ ਲਈ ਭਰਪੂਰ ਉਪਰਾਲੇ ਕੀਤੇ।

ਉਹਨਾਂ ਨੇ ਦਿਨ – ਰਾਤ ਮਿਹਨਤ ਕਰ ਕੇ ਭਾਰਤ ਦਾ ਸੰਵਿਧਾਨ ਲਿਖਿਆ ਜੋ 26 ਜਨਵਰੀ, 1950 ਨੂੰ ਲਾਗੂ ਹੋਇਆ। ਜੀਵਨ ਦੇ ਅੰਤਲੇ ਦਿਨਾਂ ਵਿੱਚ ਉਹ ਬੁੱਧ ਧਰਮ ਦੀ ਸ਼ਰਨ ਵਿੱਚ ਚਲੇ ਗਏ। ਦੇਸ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਡਾ: ਭੀਮ ਰਾਓ ਅੰਬੇਦਕਰ ਦੇ ਸੌ ਸਾਲਾ ਜਨਮ ਦਿਵਸ ਉੱਤੇ ਭਾਰਤ ਸਰਕਾਰ ਵਲੋਂ ਉਹਨਾਂ ਨੂੰ ‘ਭਾਰਤ ਰਤਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ।

ਇਹ ਮਹਾਨ ਸਮਾਜ ਸੁਧਾਰਕ, ਕਾਨੂੰਨਦਾਨ ਤੇ ਫ਼ਿਲਾਸਫ਼ਰ 6 ਦਸੰਬਰ, 1956 ਨੂੰ ਸਮਦਲ ਸਮਾਜ ਦੀ ਉਸਾਰੀ ਹਿੱਤ ਜੱਦੋਜਹਿਦ ਕਰਦਿਆਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ।

1. ਡਾ: ਅੰਬੇਦਕਰ ਨੇ ਮਨੁੱਖ ਤੋਂ ਮਨੁੱਖ ਨਾਲ ਕੀਤੀ ਜਾਂਦੀ ਨਫ਼ਰਤ ਕਦੋਂ ਮਹਿਸੂਸ ਕੀਤੀ?
(ਉ) ਬਚਪਨ ਵਿੱਚ ਹੀ
(ਅ) ਜਵਾਨੀ ਵਿੱਚ ਹੀ
(ਇ) ਬੁਢਾਪੇ ਵਿੱਚ ਹੀ
(ਸ) ਸਕੂਲ ਵਿੱਚ ਹੀ।
ਉੱਤਰ :
(ਉ) ਬਚਪਨ ਵਿੱਚ ਹੀ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

2. ਡਾ: ਅੰਬੇਦਕਰ ਅਨੁਸਾਰ ਜਾਤ – ਪਾਤ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ?
(ਉ) ਪਰਚਾਰ ਨਾਲ
(ਅ) ਦੇ ਉਪਦੇਸ਼ ਨਾਲ
(ਇ) ਵਿੱਦਿਆ ਦੀ ਰੌਸ਼ਨੀ ਨਾਲ
(ਸ) ਕਾਨੂੰਨ ਨਾਲ।
ਉੱਤਰ :
(ਇ) ਵਿੱਦਿਆ ਦੀ ਰੌਸ਼ਨੀ ਨਾਲ

3. ਡਾ: ਅੰਬੇਦਕਰ ਨੇ ਵਿੱਦਿਆ ਦਾ ਦੀਪ ਜਗਾਉਣ ਲਈ ਕਿਹੜੀ ਸੁਸਾਇਟੀ ਬਣਾਈ?
(ਉ) ਪੀਪਲਜ਼ ਐਜੂਕੇਸ਼ਨਲ ਸੁਸਾਇਟੀ
(ਅ) ਭਾਰਤ ਐਜੂਕੇਸ਼ਨ ਸੁਸਾਇਟੀ
(ਈ) ਆਲ ਇੰਡੀਆਂ ਐਜੂਕੇਸ਼ਨ ਸੁਸਾਇਟੀ
(ਸ) ਆਦਰਸ਼ ਐਜੂਕੇਸ਼ਨ ਸੁਸਾਇਟੀ।
ਉੱਤਰ :
(ਉ) ਪੀਪਲਜ਼ ਐਜੂਕੇਸ਼ਨਲ ਸੁਸਾਇਟੀ

4. ਡਾ: ਅੰਬੇਦਕਰ ਨੇ ਸਮਾਜ ਭਲਾਈ ਦੇ ਕਾਰਜ ਨੂੰ ਘਰ – ਘਰ ਪੁਚਾਉਣ ਲਈ ਜਿਹੜੇ ਹਫ਼ਤਾਵਾਰ ਅਖ਼ਬਾਰ ਕੱਢੇ, ਉਨ੍ਹਾਂ ਵਿੱਚੋਂ ਇੱਕ ਕਿਹੜਾ ਸੀ?
(ਉ) ਮੂਕ ਨਾਇਕ
(ਅ) ਦਲਿਤ ਨਾਇਕ
(ਈ) ਅਸਲ ਨਾਇਕ
(ਸ) ਉੱਤਮ ਨਾਇਕ !
ਉੱਤਰ :
(ਉ) ਮੂਕ ਨਾਇਕ

5. ਲੰਡਨ ਵਿਚ ਕਿਹੜੀਆਂ ਕਾਨਫ਼ਰੰਸਾਂ ਹੋਈਆਂ?
(ਉ) ਮਿੱਤਰਤਾ
(ਅ) ਗੋਲ – ਮੇਜ਼
(ਈ) ਰਾਜਸੀ
(ਸ) ਵਿਚਾਰਧਾਰਕ।
ਉੱਤਰ :
(ਅ) ਗੋਲ – ਮੇਜ਼

6. ਡਾ: ਅੰਬੇਦਕਰ ਕਦੋਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ?
(ਉ) 1925
(ਅ) 1926
(ਇ) 1927
(ਸ) 1928
ਉੱਤਰ :
(ਇ) 1927

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

7. ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ?
(ਉ) 15 ਅਗਸਤ, 1947
(ਅ) 26 ਜਨਵਰੀ, 1950
(ਇ) 26 ਜਨਵਰੀ, 1951
(ਸ) 2 ਅਕਤੂਬਰ, 1952.
ਉੱਤਰ :
(ਅ) 26 ਜਨਵਰੀ, 1950

8. ਡਾ: ਅੰਬੇਦਕਰ ਨੇ ਆਪਣੇ ਅੰਤਮ ਜੀਵਨ ਵਿਚ ਕਿਹੜਾ ਧਰਮ ਗ੍ਰਹਿਣ ਕੀਤਾ?
(ੳ) ਸਿੱਖ ਧਰਮ
(ਅ) ਬੁੱਧ ਧਰਮ
(ਇ) ਜੈਨ ਧਰਮ
(ਸ) ਇਸਾਈ ਧਰਮ।
ਉੱਤਰ :
(ਅ) ਬੁੱਧ ਧਰਮ

9. ਭਾਰਤ ਸਰਕਾਰ ਨੇ ਡਾ: ਅੰਬੇਦਕਰ ਦੇ ਸੌ ਸਾਲਾ ਜਨਮ ਦਿਨ ਉੱਤੇ ਉਨ੍ਹਾਂ ਦਾ ਸਨਮਾਨ ਕਿਸ ਤਰ੍ਹਾਂ ਕੀਤਾ?
(ੳ) ਭਾਰਤ ਰਤਨ ਉਪਾਧੀ ਨਾਲ
(ਆ) ਫੀਲਡ ਮਾਰਸ਼ਲ ਉਪਾਧੀ ਨਾਲ
(ਇ) ਪਦਮ ਸ੍ਰੀ ਉਪਾਧੀ ਨਾਲ
(ਸ) ਪਦਮ ਭੂਸ਼ਣ ਉਪਾਧੀ ਨਾਲ।
ਉੱਤਰ :
(ੳ) ਭਾਰਤ ਰਤਨ ਉਪਾਧੀ ਨਾਲ

10. ਡਾ: ਅੰਬੇਦਕਰ ਕਦੋਂ ਅਕਾਲ ਚਲਾਣਾ ਕਰ ਗਏ?
(ਉ) 6 ਨਵੰਬਰ, 1956
(ਅ) 6 ਦਸੰਬਰ, 1950
(ਈ) 6 ਦਸੰਬਰ, 1956
(ਸ) 16 ਦਸੰਬਰ, 1959.
ਉੱਤਰ :
(ਈ) 6 ਦਸੰਬਰ, 1956

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਡਾ: ਭੀਮ ਰਾਓ ਅੰਬੇਦਕਰ, ਬਚਪਨ, ਮਨੁੱਖ, ਅਹਿਸਾਸ, ਸਮਾਜ।
(ii) ਉਹਨਾਂ, ਉਹ, ਇਹ।
(iii) ਗ਼ਰੀਬ, ਹਫ਼ਤਾਵਾਰ, ਪਛੜੀਆਂ, ਬੁਨਿਆਦੀ, ਪਹਿਲੇ।
(iv) ਸਹਿਣ ਕੀਤੀ ਸੀ, ਹੋ ਸਕਦੀ ਹੈ, ਬਣਾਈ, ਖੋਲ੍ਹੇ ਗਏ, ਚੁਣੇ ਗਏ।

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –

(i) ‘ਬੱਚਿਆਂ ਸ਼ਬਦ ਦਾ ਲਿੰਗ ਬਦਲੋ
(ਉ) ਬੱਚੇ
(ਅ) ਬੱਚੀ
(ਈ) ਬੱਬੂ
(ਸ) ਬੱਚੀਆਂ।
ਉੱਤਰ :
(ਸ) ਬੱਚੀਆਂ।

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
(ਉ) ਪਛੜੇ
(ਅ) ਜਨਮ
(ਈ) ਦਿਵਸ
(ਸ) ਅਕਾਲ।
ਉੱਤਰ :
(ਉ) ਪਛੜੇ

(ii) ਜੱਦੋਜਹਿਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਜੰਗ – ਜੁਦਲ
(ਆ) ਸੰਘਰਸ਼/ਘੋਲ
(ਈ) ਕੁਸ਼ਤੀ
(ਸ) ਭਲਵਾਨੀ।
ਉੱਤਰ :
(ਆ) ਸੰਘਰਸ਼/ਘੋਲ

PSEB 6th Class Punjabi Solutions Chapter 25 ਭਾਰਤ ਰਤਨ : ਡਾ. ਭੀਮ ਰਾਓ ਅੰਬੇਦਕਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ।
(iii) ਜੋੜਨੀ
(iv) ਇਕਹਿਰੇ ਪੁੱਠੇ ਕਾਮੇ
(v) ਛੁੱਟ – ਮਰੋੜੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਜੋੜਨੀ ( – )
(iv) ਇਕਹਿਰੇ ਪੁੱਠੇ ਕਾਮੇ (”)
(v) ਛੁੱਟ – ਮਰੋੜੀ (‘)

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 3
ਉੱਤਰ :
PSEB 6th Class Punjabi Solutions Chapter 25 ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ 4

Leave a Comment