Punjab State Board PSEB 6th Class Punjabi Book Solutions Chapter 8 ਚਿੜੀ ਦਾ ਬੋਟ Textbook Exercise Questions and Answers.
PSEB Solutions for Class 6 Punjabi Chapter 8 ਚਿੜੀ ਦਾ ਬੋਟ
I. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਸਹੀ ਵਿਕਲਪ ਚੁਣੋ :
(i) ਕਮਰੇ ਵਿਚ ਕੀ ਟੰਗਿਆ ਹੋਇਆ ਸੀ ?
(ਉ) ਡੱਬੇ
(ਅ) ਫੋਟੋਆਂ
(ਇ) ਕਲੰਡਰ ।
ਉੱਤਰ :
(ਅ) ਫੋਟੋਆਂ
(ii) ਮਾਸਟਰ ਜੀ ਨੂੰ ਪੂਰੀ ਗੱਲ ਕਿਸੇ ਨੇ ਨਹੀਂ ਦੱਸੀ ?
(ਉ) ਪ੍ਰਕਾਸ਼
(ਅ) ਮਣੀਆ
(ਈ) ਮਨੀਟਰ
ਉੱਤਰ :
(ਈ) ਮਨੀਟਰ
(iii) ਬੱਚਿਆਂ ਨੇ ਆਲ੍ਹਣੇ ਵਿੱਚ ਕੀ ਰੱਖਿਆ ?
(ਉ) ਰੋਟੀ
(ਅ) ਬੋਟ
(ਈ) ਪਾਣੀ ।
ਉੱਤਰ :
(ਅ) ਬੋਟ
II. ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੱਧੀ ਛੁੱਟੀ ਵੇਲੇ ਖਾਣਾ ਕੌਣ ਖਾ ਰਹੇ ਸਨ ?
ਉੱਤਰ :
ਲੇਖਕ, ਪ੍ਰਕਾਸ਼ ਤੇ ਮਣੀਆ ।
ਪ੍ਰਸ਼ਨ 2.
ਮਾਸਟਰ ਜੀ ਦੀ ਕਿਹੜੀ ਚੀਜ਼ ਟੁੱਟ ਗਈ ਸੀ ?
ਉੱਤਰ :
ਸਿਆਹੀ ਦੀ ਦਵਾਤ ।
ਪ੍ਰਸ਼ਨ 3.
ਬੱਚਿਆਂ ਨੇ ਬੋਟ ਨੂੰ ਕੀ ਕੀਤਾ ?
ਉੱਤਰ :
ਆਣੇ ਵਿਚ ਰੱਖ ਦਿੱਤਾ ।
ਪ੍ਰਸ਼ਨ 4.
ਮਾਸਟਰ ਜੀ ਨੂੰ ਗੁੱਸਾ ਕਿਉਂ ਆਇਆ ?
ਉੱਤਰ :
ਕਿਉਂਕਿ ਮਨੀਟਰ ਨੇ ਉਨ੍ਹਾਂ ਨੂੰ ਪੂਰੀ ਗੱਲ ਨਹੀਂ ਸੀ ਦੱਸੀ ।
III. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : ਸੌਰੀ, ਬੋਟ, ਸ਼ਾਬਾਸ਼, ਚੰਗਾ, ਕੰਮ, ਚਿੜੀਆਂ, ਲਫ਼ਜ਼ ।
(i) ਸਭ ਨੂੰ ਖੁਸ਼ੀ ਹੋਈ ਕਿ ਅਸੀਂ ……………… ਕੀਤਾ ਹੈ ।
(ii) ……………… ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ ।
(iii) ਅਸੀਂ ……………. ਨੂੰ ਆਲ੍ਹਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ ।
(iv) ਮਾਸਟਰ ਜੀ ਨੇ ਸਾਨੂੰ ……………… ਦਿੱਤੀ ।
(v) ਉਦੋਂ ਸਾਨੂੰ ………… ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ ।
ਉੱਤਰ :
(i) ਸਭ ਨੂੰ ਖੁਸ਼ੀ ਹੋਈ ਕਿ ਅਸੀਂ ਚੰਗਾ ਕੀਤਾ ਹੈ ।
(ii) ਚਿੜੀਆਂ ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਖਿੱਚ ਲਿਆ ।
(iii) ਅਸੀਂ ਬੋਟ ਨੂੰ ਆਲਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ ।
(iv) ਮਾਸਟਰ ਜੀ ਨੇ ਸਾਨੂੰ ਸ਼ਾਬਾਸ਼ ਦਿੱਤੀ ।
(v) ਉਦੋਂ ਸਾਨੂੰ ‘ਸੌਰੀ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ ।
ਪ੍ਰਸ਼ਨ 2.
ਵਾਕ ਬਣਾਓ :
ਹਿੰਮਤ, ਖ਼ੁਸ਼ੀ, ਬੋਟ, ਆਲੂਣੇ, ਚਿੜੀਆਂ, ਦਵਾਤ, ਲਫ਼ਜ਼
ਉੱਤਰ :
1. ਹਿੰਮਤ ਹੌਸਲਾ-ਹਿੰਮਤ ਨਾ ਹਾਰੋ ਤੇ ਕਦਮ ਅੱਗੇ ਚੱਕੋ ।
2. ਖ਼ੁਸ਼ੀ ਅਨੰਦ-ਬੰਦੇ ਨੂੰ ਸਫਲਤਾ ਪ੍ਰਾਪਤ ਕਰ ਕੇ ਖ਼ੁਸ਼ੀ ਮਿਲਦੀ ਹੈ ।
3. ਬੋਟ (ਪੰਛੀ ਦਾ ਬੱਚਾ, ਜਿਸਦੇ ਅਜੇ ਖੰਭ ਨਾ ਉੱਗੇ ਹੋਣ-ਚਿੜੀ ਦਾ ਬੋਟ ਆਲ੍ਹਣੇ ਵਿਚੋਂ ਫ਼ਰਸ਼ ਉੱਤੇ ਡਿਗ ਪਿਆ
4. ਆਲ੍ਹਣੇ ਪੰਛੀ ਦਾ ਘਰ-ਚਿੜੀਆਂ ਘਰ ਦੀ ਛੱਤ ਵਿਚ ਬਣਾਏ ਆਲ੍ਹਣੇ ਵਿਚ ਰਹਿੰਦੀਆਂ ਸਨ ।
5. ਚਿੜੀਆਂ (ਇਕ ਨਿੱਕਾ ਪੰਛੀ)-ਚਿੜੀਆਂ ਘਰਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਵਿਚ ਘਰ ਬਣਾ ਕੇ ਰਹਿੰਦੀਆਂ ਹਨ ।
6. ਦਵਾਤ (ਸਿਆਹੀ ਪਾਉਣ ਵਾਲੀ ਸ਼ੀਸ਼ੀ, ਜੋ ਮਿੱਟੀ ਦੀ ਬਣੀ ਹੋਈ ਹੁੰਦੀ ਹੈ)-ਸਿਆਹੀ ਦਵਾਤ ਵਿਚ ਸੰਭਾਲੀ ਹੁੰਦੀ ਹੈ ।
7. ਲਫ਼ਜ਼ (ਸ਼ਬਦ-ਤੁਹਾਡਾ ਉਰਦੂ ਦੇ ਲਫ਼ਜ਼ਾਂ ਦਾ ਉਚਾਰਨ ਠੀਕ ਨਹੀਂ ।
IV. ਵਿਆਕਰਨ
ਪ੍ਰਸ਼ਨ 1.
ਹੇਠਾਂ ਦਿੱਤੇ ਸ਼ਬਦਾਂ ਦੇ ਲਿੰਗ ਬਦਲੋ :
ਚਿੜੀ, ਬੱਚਾ, ਘੋੜੀ, ਮੁਰਗਾ ।
ਉੱਤਰ :
ਚਿੜੀ – ਚਿੜਾ
ਬੱਚਾ – ਬੱਚੀ
ਘੋੜੀ – ਘੋੜਾ
ਮੁਰਗਾ – ਮੁਰਗੀ ।
ਪ੍ਰਸ਼ਨ 2.
ਵਿਰੋਧੀ ਸ਼ਬਦ ਲਿਖੋ :
ਉੱਪਰ, ਭਾਰੀ, ਤਕੜਾ, ਬੈਠਾ, ਉੱਤਰਨਾ ।
ਉੱਤਰ :
ਉੱਪਰ – ਹੇਠਾਂ
ਤਾਰੀ – ਹਲਕੀ
ਤਕੜਾ – ਮਾੜਾ
ਬੈਠਾ – ਖੜ੍ਹਾ
ਉੱਤਰਨਾ – ਚੜ੍ਹਨਾ ।
V. ਰਚਨਾਤਮਕ ਕਾਰਜ
ਪ੍ਰਸ਼ਨ 1.
ਆਪਣੇ ਆਲੇ-ਦੁਆਲੇ ਰਹਿੰਦੇ 10 ਪੰਛੀਆਂ ਦੇ ਨਾਂ ਲਿਖੋ ।
ਉੱਤਰ :
ਚਿੜੀ, ਕਾਂ, ਛਾਰਕ, ਘੁੱਗੀ, ਤੋਤਾ, ਮੋਰ, ਕਬੂਤਰ, ਇੱਲ, ਚੱਕੀਰਾਹਾ, ਬੁਲਬੁਲ ।
ਪ੍ਰਸ਼ਨ 2.
ਪੰਛੀਆਂ ਨਾਲ ਸੰਬੰਧਿਤ ਕੋਈ ਯਾਦ ਸੁਣਾਓ ।
ਉੱਤਰ :
ਮੈਂ ਉਦੋਂ ਬਹੁਤ ਛੋਟਾ ਸਾਂ । ਸਾਡੇ ਘਰ ਦੇ ਨੇੜੇ ਇਕ ਬਹੁਤ ਵੱਡਾ ਪਿੱਪਲ ਸੀ, ਜਿੱਥੇ ਰਾਤ ਨੂੰ ਬਹੁਤ ਸਾਰੇ ਬਗ਼ਲੇ ਆ ਬੈਠਦੇ ਸਨ । ਉਨ੍ਹਾਂ ਵਿਚੋਂ ਕਿਸੇ ਵੇਲੇ ਕੋਈ ਟਹਿਣੀ ਉੱਤੇ ਟਿਕਣ ਲਈ, ਖੰਭ ਖਿਲਾਰ ਕੇ ਬੇਚੈਨ ਜਿਹਾ ਵੀ ਹੋ ਜਾਂਦਾ । ਉਨ੍ਹਾਂ ਦੀਆਂ ਅਵਾਜ਼ਾਂ ਆਲੇ-ਦੁਆਲੇ ਵਿਚ ਇਕ ਅਜੀਬ ਜਿਹਾ ਸੰਗੀਤ ਛੇੜ ਦਿੰਦੀਆਂ ਬਗਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੁੰਦੀ ਸੀ ਕਿ ਸਾਰਾ ਪਿੱਪਲੇ ਉੱਪਰੋਂ ਚਿੱਟਾ ਹੋਇਆ ਦਿਸਦਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਹ ਉੱਡ ਜਾਂਦੇ । ਸਵੇਰੇ ਪਿੱਪਲ ਦੇ ਪੱਤਿਆਂ, ਟਹਿਣੀਆਂ, ਟਾਹਣਾਂ ਤੇ ਜੜਾਂ ਤੇ ਜ਼ਮੀਨ ਉੱਤੇ ਉਨ੍ਹਾਂ ਦੀਆਂ ਵਿੱਠਾਂ ਪਈਆਂ ਦਿਸਦੀਆਂ । ਫਿਰ ਸ਼ਾਮ ਪੈਣ ਨਾਲ ਹਨੇਰਾ ਹੁੰਦਿਆਂ ਹੀ ਉਹ ਮੁੜ ਡਾਰਾਂ ਬੰਨ੍ਹ ਕੇ ਉੱਤਰਦੇ ਤੇ ਉੱਥੇ ਆ ਕੇ ਬੈਠਣਾ ਸ਼ੁਰੂ ਕਰ ਦਿੰਦੇ । ਪੰਜ-ਛੇ ਸਾਲਾਂ ਦੀ ਉਮਰ ਤਕ ਤਾਂ ਮੈਂ ਇਹ ਨਜ਼ਾਰਾ ਦੇਖਦਾ ਰਿਹਾ । ਫਿਰ ਉਹ ਪਿੱਪਲ ਉੱਪਰੋਂ ਛਾਂਗ ਕੇ ਛੋਟਾ ਕਰ ਦਿੱਤਾ ਗਿਆ ਤੇ ਨਾਲ ਹੀ ਬਗਲਿਆਂ ਨੇ ਉਸ ਉੱਤੇ ਬੈਠਣਾ ਛੱਡ ਦਿੱਤਾ । ਇਸ ਤਰ੍ਹਾਂ ਮੈਨੂੰ ਸ਼ਾਮਾਂ ਬੇਰਸੀਆਂ ਜਿਹੀਆਂ ਦਿਖਾਈ ਦੇਣ ਲੱਗੀਆਂ । ਪਰ ਮੈਂ ਕਰ ਕੁੱਝ ਨਹੀਂ ਸਾਂ ਸਕਦਾ । ਮੈਂ ਆਪਣੇ ਮਾਤਾ ਜੀ ਨੂੰ ਕਹਿੰਦਾ ਸਾਂ ਕਿ ਉਹ ਬਗਲਿਆਂ ਨੂੰ ਕਹਿਣ ਕਿ ਉਹ ਸਾਡੀ ਹਵੇਲੀ ਵਿਚ ਲੱਗੇ ਅੰਬਾਂ ਉੱਤੇ ਆ ਕੇ ਬਹਿ ਜਾਇਆ ਕਰਨ ਮੇਰੇ ਮਾਤਾ ਜੀ ਮੇਰੀ ਮਾਸੂਮੀਅਤ ਦੇਖ ਕੇ ਹੱਸ ਛੱਡਦੇ । ਹੁਣ ਵੀ ਕਦੇ-ਕਦੇ ਉਹ ਮੇਰੇ ਬਚਪਨ ਦੀਆਂ ਗੱਲਾਂ ਸੁਣਾਉਂਦੇ ਹੋਏ ਮੇਰੀ ਇਸ ਗੱਲ ਨੂੰ ਵਿਚ ਸ਼ਾਮਿਲ ਕਰ ਲੈਂਦੇ ਹਨ ।
ਔਖੇ ਸ਼ਬਦਾਂ ਦੇ ਅਰਥ :
ਅਕਸਰ = ਆਮ ਕਰਕੇ । ਸ਼ੋਰ = ਰੌਲਾ । ਤਰਕੀਬ = ਤਰੀਕਾ । ਜਾਨ ਵਿਚ ਜਾਨ ਆਈ = ਧੀਰਜ ਹੋਇਆ, ਹੌਸਲਾ ਹੋਇਆ, ਮਨ ਟਿਕ ਗਿਆ । ਸਾਹ ਸੁੱਕ ਗਏ = ਘਬਰਾ ਗਏ, ਡਰ ਗਏ । ਦੋਸ਼ ਦੇਣਾ = ਕਸੁਰ ਕੱਢਣਾ । ਡੁਸਕਦੇ-ਡੁਸਕਦੇ – ਹੌਲੀ ਅਵਾਜ਼ ਵਿਚ ਰੋਂਦਿਆਂ । ਜੜ ਦਿੱਤੇ = ਮਾਰ ਦਿੱਤੇ, ਠੋਕ ਦਿੱਤੇ । ਸੌਰੀ ਕਿਹਾ = ਮਾਫ਼ੀ ਮੰਗੀ, ਦੁੱਖ ਪ੍ਰਗਟ ਕੀਤਾ । ਲਫ਼ਜ਼ = ਸ਼ਬਦ । ਮਤਲਬ = ਅਰਥ ।
ਚਿੜੀ ਦਾ ਬੋਟ Summary
ਚਿੜੀ ਦਾ ਬੋਟ ਪਾਠ ਦਾ ਸਾਰ
ਲੇਖਕ ਉਦੋਂ ਦੂਸਰੀ ਜਮਾਤ ਵਿਚ ਪੜ੍ਹਦਾ ਸੀ । ਉਨ੍ਹਾਂ ਦੀ ਜਮਾਤ ਦੇ ਕਮਰੇ ਵਿਚ ਕੁੱਝ ਤਸਵੀਰਾਂ ਫਰੇਮ ਕਰ ਕੇ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦੇ ਪਿੱਛੇ ਆਮ ਕਰਕੇ ਚਿੜੀਆਂ ਆਪਣੇ ਆਲ੍ਹਣੇ ਬਣਾਉਂਦੀਆਂ ਰਹਿੰਦੀਆਂ ਸਨ । | ਇਕ ਦਿਨ ਅੱਧੀ ਛੁੱਟੀ ਵੇਲੇ ਲੇਖਕ, ਪ੍ਰਕਾਸ਼ ਤੇ ਮਣੀਆ ਖਾਣਾ ਖਾ ਰਹੇ ਸਨ ਕਿ ਚਿੜੀਆਂ ਦੇ ਚੀਂ-ਚੀਂ ਦੇ ਰੌਲੇ ਨੇ ਉਨ੍ਹਾਂ ਦਾ ਧਿਆਨ ਖਿੱਚ ਲਿਆ । ਉਨ੍ਹਾਂ ਦੇਖਿਆ ਕਿ ਆਣੇ ਵਿਚੋਂ ਇਕ ਬੋਟ ਹੇਠਾਂ ਡਿਗ ਪਿਆ ਸੀ, ਜਿਸ ਕਰਕੇ ਚਿੜੀਆਂ ਬੇਚੈਨ ਸਨ । ਲੇਖਕ ਤੇ ਉਸਦੇ ਸਾਥੀਆਂ ਨੇ ਬੋਟ ਨੂੰ ਉਨ੍ਹਾਂ ਦੇ ਆਲ੍ਹਣੇ ਵਿਚ ਰੱਖਣ ਦਾ ਫ਼ੈਸਲਾ ਕੀਤਾ ਤੇ ਇਸ ਮਕਸਦ ਲਈ ਮਾਸਟਰ ਜੀ ਦਾ ਭਾਰਾ ਮੇਜ਼ ਚੁੱਕ ਕੇ ਆਣੇ ਦੇ ਹੇਠਾਂ ਕੀਤਾ, ਪਰ ਉਨ੍ਹਾਂ ਵਿਚੋਂ ਕੋਈ ਵੀ ਮੇਜ਼ ਉੱਤੇ ਚੜ੍ਹ ਕੇ ਉੱਥੇ ਤਕ ਨਾ ਪਹੁੰਚ ਸਕਿਆ । ਫਿਰ ਉਨ੍ਹਾਂ ਵਿਚੋਂ ਤਕੜਾ ਮੁੰਡਾ ਮਣੀਆ ਮੇਜ਼ ਉੱਤੇ ਘੋੜੀ ਬਣ ਗਿਆ ਤੇ ਲੇਖਕ ਨੇ ਉਸ ਉੱਤੇ ਚੜ੍ਹ ਕੇ ਬੋਟ ਨੂੰ ਆਲ੍ਹਣੇ ਵਿਚ ਰੱਖ ਦਿੱਤਾ । ਇਸ ਸਮੇਂ ਚਿੜੀਆਂ ਬਹੁਤ ਬੇਚੈਨ ਹੋ ਗਈਆਂ, ਪਰ ਬੋਟ ਦੇ ਆਲ੍ਹਣੇ ਵਿਚ ਪੁੱਜਣ ‘ਤੇ ਉਹ ਸ਼ਾਂਤ ਹੋ ਗਈਆਂ ।
ਫਿਰ ਉਨ੍ਹਾਂ ਰੋਟੀ ਖਾਧੀ ਤੇ ਮੇਜ਼ ਨੂੰ ਉਸਦੀ ਥਾਂ ਰੱਖਣ ਲੱਗੇ, ਪਰ ਅਜਿਹਾ ਕਰਦਿਆਂ ਮਾਸਟਰ ਜੀ ਦੀ ਮੇਜ਼ ਉੱਤੇ ਪਈ ਸਿਆਹੀ ਦੀ ਦਵਾਤ ਡੁੱਲ੍ਹ ਗਈ । ਇਹ ਦੇਖ ਕੇ ਉਹ ਬਹੁਤ ਡਰ ਗਏ ਤੇ ਉਨ੍ਹਾਂ ਦੀ ਖ਼ੁਸ਼ੀ ਖ਼ਤਮ ਹੋ ਗਈ ।
ਅੱਧੀ ਛੁੱਟੀ ਖ਼ਤਮ ਹੋਈ ਤੇ ਮਾਸਟਰ ਜੀ ਦੇ ਆਉਂਦਿਆਂ ਹੀ ਮਨੀਟਰ ਨੇ ਉਨ੍ਹਾਂ ਦੀ ਸ਼ਕਾਇਤ ਲਾਈ ਕਿ ਅੱਜ ਅੱਧੀ ਛੁੱਟੀ ਵੇਲੇ ਕਮਰੇ ਵਿਚ ਰਹਿਣ ਦੀ ਉਨ੍ਹਾਂ ਦੀ ਵਾਰੀ ਸੀ। ਤੇ ਉਨ੍ਹਾਂ ਨੇ ਉਨ੍ਹਾਂ ਦੀ ਦਵਾਤ ਤੋੜੀ ਹੈ । ਮਾਸਟਰ ਜੀ ਉਨ੍ਹਾਂ ਨੂੰ ਖੜੇ ਕਰ ਕੇ, ਬਿਨਾਂ ਕੁੱਝ ਪੁੱਛਿਆਂ ਉਨ੍ਹਾਂ ਦੇ ਦੋ-ਦੋ ਥੱਪੜ ਟਿਕਾ ਦਿੱਤੇ ਤੇ ਪੁੱਛਿਆ ਦਵਾਤ ਕਿਵੇਂ ਟੁੱਟੀ ਹੈ ? ਲੇਖਕ ਨੇ ਡੁਸਕਦਿਆਂ ਦੱਸਿਆ ਕਿ ਉਨ੍ਹਾਂ ਚਿੜੀ ਦੇ ਬੋਟ ਨੂੰ ਆਲ੍ਹਣੇ ਵਿਚ ਰੱਖਣ ਲਈ ਮੇਜ਼ ਚੁੱਕਿਆ ਸੀ । ਇਹ ਸੁਣ ਕੇ ਮਾਸਟਰ ਜੀ ਨੇ ਮਨੀਟਰ ਦੇ ਦੋ ਥੱਪੜ ਜੜੇ ਤੇ ਨਾਲ ਹੀ ਉਸਨੂੰ ਮੁਰਗਾ ਬਣਨ ਲਈ ਕਿਹਾ । ਉਨ੍ਹਾਂ ਲੇਖਕ ਤੇ ਉਸਦੇ ਸਾਥੀਆਂ ਨੂੰ “ਸ਼ਾਬਾਸ਼’ ਦਿੱਤੀ ਤੇ ਨਾਲ ਹੀ ‘ਸੌਰੀ ਕਿਹਾ । ਉਦੋਂ ਲੇਖਕ ਤੇ ਉਸਦੇ ਸਾਥੀਆਂ ਨੂੰ ‘ਸੌਰੀ’ ਸ਼ਬਦ ਦਾ ਮਤਲਬ ਪਤਾ ਨਹੀਂ ਸੀ ।