PSEB 6th Class Punjabi Solutions Chapter 7 ਗੁਰੂ ਰਵਿਦਾਸ ਜੀ

Punjab State Board PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ Textbook Exercise Questions and Answers.

PSEB Solutions for Class 6 Punjabi Chapter 7 ਗੁਰੂ ਰਵਿਦਾਸ ਜੀ

I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ-ਸਹੀ ਵਿਕਲਪ ਚੁਣੋ :

(i) ਕਈ ਬੰਦੇ ਉੱਚੀ ਕੁਲ ਹੋਣ ਦਾ ਕੀ ਕਰਦੇ ਸਨ ?
(ਉ) ਸਤਿਕਾਰ
(ਅ) ਹੰਕਾਰ ।
(ਇ) ਅਧਿਕਾਰ ।
ਉੱਤਰ :
(ਅ) ਹੰਕਾਰ । ✓

(ii) ਗੁਰੂ ਰਵਿਦਾਸ ਜੀ ਲੀਨ ਰਹਿੰਦੇ ਸਨ :
(ੳ) ਭਜਨ-ਬੰਦਗੀ ਵਿੱਚ
(ਅ) ਘਰੇਲੂ ਕੰਮਾਂ ਵਿੱਚ .
(ਈ) ਬੰਧਨਾਂ ਵਿੱਚ !
ਉੱਤਰ :
(ੳ) ਭਜਨ-ਬੰਦਗੀ ਵਿੱਚ ✓

(iii) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ਹਨ :
(ਉ) ਅਮੀਰ-ਗਰੀਬ
(ਆ) ਵੱਡੇ-ਛੋਟੇ
(ਈ) ਬਰਾਬਰ !
ਉੱਤਰ :
(ਈ) ਬਰਾਬਰ ! ✓

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

II. ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ :
ਗੁਰੁ ਜੀ ਦਾ ਜਨਮ ਬਨਾਰਸ ਗੋਵਰਧਨ ਵਿਖੇ 1433 ਬਿਕਰਮੀ ਦੇ ਨੇੜੇ ਮਾਘ ਦੀ ਪੂਰਨਮਾਸ਼ੀ ਦੇ ਦਿਨ ਹੋਇਆ ।

ਪ੍ਰਸ਼ਨ 2.
ਪੁਰਾਤਨ ਸਮਾਜ ਕਿਸ ਹਨੇਰੇ ਵਿੱਚ ਡੁੱਬਿਆ ਹੋਇਆ ਸੀ ?
ਉੱਤਰ :
ਜਾਤ-ਪਾਤ ਦੇ ਭੇਦਾਂ ਤੇ ਪਾਖੰਡ ਦੇ ਹਨੇਰੇ ਵਿਚ ।

ਪ੍ਰਸ਼ਨ 3.
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਜੀ ਦੇ ਕਿੰਨੇ ਪਦੇ ਦਰਜ ਹਨ ?
ਉੱਤਰ :
40 ਪਦੇ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਰੂ ਰਵਿਦਾਸ ਜੀ ਨੇ ਕੀ ਸਿੱਖਿਆ ਦਿੱਤੀ ?
ਉੱਤਰ :
ਗੁਰੂ ਜੀ ਨੇ ਲੋਕਾਂ ਨੂੰ ਮਾਇਆ, ਮੋਹ ਤੋਂ ਬਚਣ, ਜਾਤ-ਪਾਤ ਤੇ ਦਾਨੀ ਹੋਣ ਦੇ ਹੰਕਾਰ ਦਾ ਤਿਆਗ ਕਰ ਕੇ ਸਾਰੀ ਮਨੁੱਖਤਾ ਨੂੰ ਬਰਾਬਰ ਸਮਝਣ ਦੀ ਸਿੱਖਿਆ ਦਿੱਤੀ ।

ਪ੍ਰਸ਼ਨ 2.
ਗੁਰੂ ਰਵਿਦਾਸ ਜੀ ਪਾਸੋਂ ਕਿਹੜੇ-ਕਿਹੜੇ ਲੋਕਾਂ ਨੇ ਦੀਖਿਆ ਲਈ ?
ਉੱਤਰ :
ਰਾਣੀ ਝਾਂਸੀ, ਮੀਰਾਂ ਬਾਈ, ਰਾਜਾ ਪੀਪਾ ਅਤੇ ਹੋਰ ਕਈ ਉੱਚ-ਕੂਲ ਦੇ ਲੋਕਾਂ ਨੇ ਗੁਰੂ ਜੀ ਪਾਸੋਂ ਦੀਖਿਆ ਲਈ ।

ਪ੍ਰਸ਼ਨ 3.
ਗੁਰੂ ਰਵਿਦਾਸ ਜੀ ਨੇ ਕੀ ਉਪਦੇਸ਼ ਦਿੱਤਾ ?
ਉੱਤਰ :
ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ‘ ਮਾਇਆ ਮੋਹ, ਹੰਕਾਰ, ਈਰਖਾ ਆਦਿ ਵਿਕਾਰਾਂ ਨੇ ਬੰਦੇ ਦੇ ਆਤਮਿਕ ਗੁਣਾਂ ਨੂੰ ਲੁੱਟ ਲਿਆ ਹੈ । ਉਨ੍ਹਾਂ ਉੱਚੀ ਜਾਤ ਦੇ ਹੋਣ, ਜਾਂ ਗਿਆਨੀ ਜਾਂ ਦਾਤੇ ਹੋਣ ਦੇ ਹੰਕਾਰ ਦਾ ਖੰਡਨ ਕਰਦਿਆਂ . ਆਪਣੀ ਬਾਣੀ ਵਿਚ ਉਪਦੇਸ਼ ਦਿੱਤਾ ਕਿ ਪਰਮਾਤਮਾ ਦੀਆਂ ਨਜ਼ਰਾਂ ਵਿਚ ਸਾਰੇ ਬਰਾਬਰ ਹਨ ; ਕੋਈ ਉੱਚਾ-ਨੀਵਾਂ ਨਹੀਂ ।

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ :
ਕਰਮਾਦੇਵੀ, ਮਹਾਨ, ਪ੍ਰਭੂ-ਪਿਆਰਾ, ਬਾਣੀ, ਬਰਾਬਰ ।
(i) ਗੁਰੁ ਰਵਿਦਾਸ ਜੀ ਭਾਰਤ ਦੇ …………. ….. ਸੰਤਾਂ ਵਿਚੋਂ ਹੋਏ ਹਨ ।
(ii) ਸਾਨੂੰ ਉਹਨਾਂ ਦੀ ……………… ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।
(iii) ਗੁਰੂ ਰਵਿਦਾਸ ਜੀ ਦੀ ਮਾਤਾ ਦਾ ਨਾਂ ………… …… ਸੀ ।
(iv) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ……………… ਹਨ ।
(v) ਆਪ ਆਪਣੇ-ਆਪ ਨੂੰ ……………… ਕਹਿ ਕੇ ਭੇਖੀਆਂ ਨੂੰ ਚੁੱਪ ਕਰਵਾ ਦਿੰਦੇ ਸਨ ।
ਉੱਤਰ :
(i) ਗੁਰੁ ਰਵਿਦਾਸ ਜੀ ਭਾਰਤ ਦੇ ਮਹਾਨ ਸੰਤਾਂ ਵਿਚੋਂ ਹੋਏ ਹਨ ।
(ii) ਸਾਨੂੰ ਉਹਨਾਂ ਦੀ ਬਾਣੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ।
(iii) ਗੁਰੂ ਰਵਿਦਾਸ ਜੀ ਦੀ ਮਾਤਾ ਦਾ ਨਾਂ ਕਰਮਾ ਦੇਵੀ ਸੀ ।
(iv) ਪਰਮਾਤਮਾ ਦੀਆਂ ਨਜ਼ਰਾਂ ਵਿੱਚ ਸਭ ਬਰਾਬਰ ਹਨ ।
(v) ਆਪ ਆਪਣੇ-ਆਪ ਨੂੰ ਪ੍ਰਭੂ-ਪਿਆਰਾ ਕਹਿ ਕੇ ਭੇਖੀਆਂ ਨੂੰ ਚੁੱਪ ਕਰਵਾ ਦਿੰਦੇ ਸਨ ।

ਪ੍ਰਸ਼ਨ 5.
ਵਾਕ ਬਣਾਓ :
ਮਾਨਵਤਾ, ਭੇਖੀ, ਬਾਣੀ, ਨਿਰਲੇਪ, ਪਰਮਾਤਮਾ, ਸਮਾਜ-ਸੁਧਾਰਕ, ਕਰਮ-ਕਾਂਡ ।

ਉੱਤਰ :
1. ਮਾਨਵਤਾ (ਮਨੁੱਖਤਾ)-ਗੁਰੂ ਸਾਹਿਬਾਂ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ
2. ਭੇਖੀ ਭੇਖ ਧਾਰਨ ਵਾਲਾ, ਪਖੰਡੀ)-ਗੁਰਬਾਣੀ ਵਿਚ ਗੁਰੂ ਸਾਹਿਬਾਂ ਨੇ ਭੇਖੀਆਂਪਾਖੰਡੀਆਂ ਦਾ ਡਟ ਕੇ ਵਿਰੋਧ ਕੀਤਾ ਹੈ ।
3. ਬਾਣੀ (ਗੁਰੂ ਸਾਹਿਬਾਂ ਦੀ ਕਾਵਿ-ਰਚਨਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਂ ਤੋਂ ਬਿਨਾਂ ਬਹੁਤ ਸਾਰੇ ਸੰਤਾਂ-ਭਗਤਾਂ ਤੇ ਭੱਟਾਂ ਦੀ ਬਾਣੀ ਦਰਜ ਹੈ ।
4. ਨਿਰਲੇਪ “ਪ੍ਰਭਾਵ ਤੋਂ ਮੁਕਤ)-ਗੁਰੂ ਸਾਹਿਬਾਂ ਦੀ ਬਾਣੀ ਮਨੁੱਖ ਨੂੰ ਮਾਇਆ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿੰਦੀ ਹੈ ।
5. ਪਰਮਾਤਮਾ ‘ (ਬ-ਪਰਮਾਤਮਾ ਸਰਬ-ਵਿਆਪਕ ਹੈ ।
6. ਸਮਾਜ-ਸੁਧਾਰਕ ਸਮਾਜ ਦਾ ਸੁਧਾਰ ਕਰਨ ਵਾਲੇ)-ਈਸ਼ਵਰ ਚੰਦਰ ਨੰਦਾ ਨੇ ਪੰਜਾਬੀ ਵਿਚ ਸਮਾਜ-ਸੁਧਾਰਕ ਨਾਟਕ ਲਿਖੇ ।
7. ਕਰਮ-ਕਾਂਡ (ਦਿਖਾਵੇ ਦੇ ਧਾਰਮਿਕ ਕਰਮ-ਵਰਤ ਰੱਖਣੇ, ਧੂਫਾਂ ਧੁਖਾਉਣਾ ਆਦਿ ਕਰਮ-ਕਾਂਡ ਹਨ ।

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

IV. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੇ ਇਲਾਕੇ ਵਿਚ ਗੁਰੂ ਰਵਿਦਾਸ ਜੀ ਦੇ ਜਨਮ ‘ਤੇ ਹੋਣ ਵਾਲੇ ਸਮਾਗਮਾਂ ਬਾਰੇ ਦਸ ਸਤਰਾਂ ਲਿਖੋ ।
ਉੱਤਰ :
ਗੁਰੂ ਰਵਿਦਾਸ ਜੀ ਦਾ ਜਨਮ-ਦਿਨ ਹਰ ਸਾਲ ਮਾਘ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ । ਇਸ ਸਾਲ ਇਹ ਦਿਨ 31 ਜਨਵਰੀ, 2018 ਨੂੰ ਮਨਾਇਆ ਗਿਆ । ਇਸ ਤੋਂ ਪਹਿਲਾਂ ਸਾਡੇ ਸ਼ਹਿਰ ਵਿਚ ਖੂਬ ਚਹਿਲ-ਪਹਿਲ ਸੀ । ਗੁਰੂ ਜੀ ਦੇ ਜਨਮ-ਦਿਨ ਤੋਂ ਪਹਿਲਾਂ ਸ਼ਹਿਰ ਵਿਚ ਇਕ ਪਾਲਕੀ ਵਿਚ ਸਜਾਈ ਗੁਰੁ ਰਵਿਦਾਸ ਜੀ ਦੀ ਤਸਵੀਰ ਦੀ ਅਗਵਾਈ ਵਿਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਬਹੁਤ ਸਾਰੀਆਂ ਸੰਗਤਾਂ ਗੁਰੁ, ਜੀ ਦੀ ਬਾਣੀ ਦਾ ਪਾਠ ਕਰਦੀਆਂ ਤੇ ਕੀਰਤਨ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ । ਲੋਕ ਗੁਰੂ ਜੀ ਦੀ ਤਸਵੀਰ ਨੂੰ ਮੱਥੇ ਟੇਕ ਕੇ ਤੇ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਨ | ਥਾਂ-ਥਾਂ ਲੰਗਰ ਵਰਤਾਏ ਜਾ ਰਹੇ ਸਨ । ਜਨਮ-ਦਿਨ ਵਾਲੇ ਦਿਨ ਗੁਰਦੁਆਰੇ ਵਿਚ ਅਖੰਡ-ਪਾਠ ਦਾ ਭੋਗ ਪਾਇਆ ਗਿਆ ਤੇ ਫਿਰ ਵੱਖ-ਵੱਖ ਰਾਗੀਆਂ ਦੁਆਰਾ ਗੁਰੂ ਜੀ ਦੀ ਬਾਣੀ ਦਾ ਕੀਰਤਨ ਕਰ ਕੇ ਤੇ ਸੰਤਾਂ-ਮਹਾਂਪੁਰਸ਼ਾਂ ਦੁਆਰਾ ਵਖਿਆਨ ਕਰ ਕੇ ਸੰਗਤਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਦਾ ਗਿਆਨ ਦੇ ਕੇ ਨਿਹਾਲ ਕੀਤਾ ਗਿਆ ਅੰਤ ਅਰਦਾਸ ਪਿੱਛੋਂ ਸਮਾਗਮ ਦੀ ਸਮਾਪਤੀ ਹੋਈ ਤੇ ਸੰਗਤਾਂ ਵਿਚ ਅਤੁੱਟ ਲੰਗਰ ਵਰਤਾਇਆ ਗਿਆ ।

ਔਖੇ ਸ਼ਬਦਾਂ ਦੇ ਅਰਥ :

ਗੌਰਵਮਈ = ਮਾਣ ਕਰਨ ਯੋਗ ਵਿਲੱਖਣ = ਵੱਖਰੀ ਕਿਸਮ ਦਾ, ਵਿਸ਼ੇਸ਼ । ਮਾਨਵਤਾ = ਮਨੁੱਖਤਾ । ਬਾਣੀਕਾਰ = ਬਾਣੀ ਲਿਖਣ ਵਾਲਾ । ਚੋਟੀ ਦੇ = ਉੱਚੇ, ਵੱਡੇ । ਨਿਰਮਲ = ਸਾਫ਼, ਸ਼ੁੱਧ, ਪਵਿੱਤਰ ! ਜਨਸਮੂਹ = ਆਮ ਲੋਕ । ਵਿਕਾਰ = ਬੁਰੇ ਵਿਚਾਰ । ਲੀਨ = ਮਗਨ । ਚਿੱਤ ਬਿਰਤੀਆਂ = ਮੂਲ ਪ੍ਰਵਿਰਤੀਆਂ, ਮਨ ਦੀਆਂ ਰੁਚੀਆਂ । ਕਰਮਕਾਂਡ = ਦਿਖਾਵੇ ਦੇ ਧਾਰਮਿਕ ਕੰਮ ਦੀਖਿਆ = ਧਰਮ ਸਿਖਾਉਣਾ । ਪਰਲੋਕ ਸਿਧਾਰ ਗਏ = ਚਲਾਣਾ ਕਰ ਗਏ ।

PSEB 6th Class Punjabi Book Solutions Chapter 7 ਗੁਰੂ ਰਵਿਦਾਸ ਜੀ

ਗੁਰੂ ਰਵਿਦਾਸ ਜੀ Summary

ਗੁਰੂ ਰਵਿਦਾਸ ਜੀ ਪਾਠ ਦਾ ਸਾਰ

ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਇਕ ਮਹਾਨ ਅਤੇ ਸਿਰਕੱਢ ਸੰਤ ਹੋਏ ਹਨ । ਆਪ ਦਾ ਜੀਵਨ ਬੜਾ ਗੌਰਵਮਈ ਤੇ ਵਿਲੱਖਣ ਸੀ । ਆਪ ਦੀ ਬਾਣੀ ਵਿਚ ਪੇਸ਼ ਕੀਤਾ ਗਿਆ ਉੱਚਾ ਤੇ ਸੁੱਚਾ ਉਪਦੇਸ਼ ਸਦੀਆਂ ਤੋਂ ਲੋਕਾਂ ਲਈ ਰੂਹਾਨੀ ਚਾਨਣ-ਮੁਨਾਰੇ ਦਾ ਕੰਮ ਕਰ ਰਿਹਾ ਹੈ । ਇਸੇ ਕਰਕੇ ਉਹ ਮਹਾਨ ਬਾਣੀਕਾਰ ਅਤੋਂ ਚੋਟੀ ਦੇ ਸਮਾਜ-ਸੁਧਾਰਕ ਮੰਨੇ ਜਾਂਦੇ ਹਨ ।

ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਸੰਮਤ 1433 ਬਿ: (1376 ਈ:) ਵਿਚ ਮਾਘ ਦੀ ਪੂਰਨਮਾਸ਼ੀ ਦਿਨ ਐਤਵਾਰ ਨੂੰ ਹੋਇਆ । ਆਪ ਦੇ ਪਿਤਾ ਦਾ ਨਾਂ ਰਘੂ ਅਤੇ ਮਾਤਾ ਦਾ ਨਾਂ ਕਰਮਾਦੇਵੀ ਸੀ । ਗੁਰੂ ਰਵਿਦਾਸ ਜੀ ਦੇ ਸਮੇਂ ਭਾਰਤੀ ਸਮਾਜ ਜਾਤ-ਪਾਤ ਅਤੇ ਪਖੰਡਾਂ ਦੇ ਹਨੇਰੇ ਵਿਚ ਘਿਰਿਆ ਹੋਇਆ ਸੀ । ਆਪ ਨੇ ਆਪਣੀ ਬਾਣੀ ਅਤੇ ਨੇਕ ਕਰਮਾਂ ਰਾਹੀਂ ਲੋਕਾਂ ਨੂੰ ਵਹਿਮਾਂਭਰਮਾਂ ਵਿਚੋਂ ਕੱਢਣ ਦਾ ਯਤਨ ਕੀਤਾ । ਆਪ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਸੱਚ ਬੋਲਣ, ਨੇਕੀ ਕਰਨ, ਦੂਜਿਆਂ ਦੀ ਸਹਾਇਤਾ ਕਰਨ ਅਤੇ ਪ੍ਰਭੂ ਸਿਮਰਨ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਸਿੱਖਿਆ ਵੀ ਦਿੱਤੀ । ਆਪ ਨੇ ਉਪਦੇਸ਼ ਦਿੱਤਾ ਕਿ ਮਾਇਆ, ਮੋਹ, ਹੰਕਾਰ ਅਤੇ ਈਰਖਾ ਆਦਿ ਵਿਕਾਰਾਂ ਨੇ ਬੰਦੇ ਦੇ ਆਤਮਿਕ ਗੁਣਾਂ ਨੂੰ ਲੁੱਟ ਲਿਆ ਹੈ । ਆਪ ਨੇ ਉੱਚੀ ਕੁਲ ਦੇ ਹੋਣ, ਗਿਆਨੀ ਜਾਂ ਦਾਤੇ ਹੋਣ ਦੇ ਵਿਚਾਰਾਂ ਦਾ ਖੰਡਨ ਕਰ ਕੇ ਸੁਨੇਹਾ ਦਿੱਤਾ ਕਿ ਪਰਮਾਤਮਾ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹਨ । ਆਪ ਨੇ ਆਪਣੇ ਆਪ ਨੂੰ ਪ੍ਰਭੂ-ਪਿਆਰਾ ਕਹਿ ਕੇ ਭੇਖੀਆਂ ਨੂੰ ਚੁੱਪ ਕਰਾਇਆ । ਆਪ ਨੇ ਕਿਹਾ-
‘ਕਹਿ ਰਵਿਦਾਸ ਜੋ ਜਪੈ ਨਾਮੁ,
ਤਿਸ ਜਾਤਿ ਨ ਜਨਮੁ ਨ ਜੋਨਿ ਕਾਮੁ ॥
ਗੁਰੂ ਰਵਿਦਾਸ ਜੀ ਹਿਸਥ ਵਿਚ ਰਹਿ ਕੇ ਸਾਰੇ ਘਰੇਲੂ ਤੇ ਕਾਰੋਬਾਰੀ ਕੰਮ ਕਰਦੇ ਹੋਏ ਪ੍ਰਭੂ ਦੀ ਭਜਨ-ਬੰਦਗੀ ਵਿਚ ਲੀਨ ਰਹਿੰਦੇ ਸਨ । ਕਹਿੰਦੇ ਹਨ ਕਿ ਆਪ ਦਾ ਇੱਕੋ-ਇੱਕ ਪੁੱਤਰ ਵਿਜਯਦਾਸ ਸੀ । ਕਿੱਤੇ ਵਜੋਂ ਗੁਰੂ ਜੀ ਜੁੱਤੀਆਂ ਗੰਢਣ, ਚਮੜਾ ਰੰਗਣ ਅਤੇ ਚਮੜਾ ਵੇਚਣ ਦਾ ਕੰਮ ਕਰਦੇ ਸਨ । ਪਰ ਆਪ ਦਾ ਅਸਲ ਕਿੱਤਾ ਸਤਿਸੰਗ ਵਿਚ ਰਹਿਣਾ ਤੇ ਪ੍ਰਭੂ-ਭਗਤੀ ਵਿਚ ਲੀਨ ਰਹਿਣਾ ਹੀ ਸੀ ।

ਗੁਰੂ ਰਵਿਦਾਸ ਜੀ ਦੀ ਭਗਤੀ-ਭਾਵਨਾ ਸ਼ੁੱਧ ਪੇਮ ‘ਤੇ ਆਧਾਰਿਤ ਸੀ ।ਉਹ ਆਪਾ ਭਲਾ ਕੇ ਆਪਣੀਆਂ ਸਾਰੀਆਂ ਬਿਰਤੀਆਂ ਪ੍ਰਭੁ ਚਰਨਾਂ ਵਿਚ ਇਕਾਗਰ ਕਰ ਲੈਂਦੇ ਸਨ । ਉਸ ਸਮੇਂ ਦੇ ਧਾਰਮਿਕ ਆਗੂਆਂ ਨੇ ਜਾਤ-ਪਾਤ ਤੇ ਉਚ-ਨੀਚ ਨੂੰ ਕੁਦਰਤ ਦਾ ਬਣਾਇਆ ਨੇਮ ਕਿਹਾ ਸੀ, ਪਰ ਗੁਰੂ ਜੀ ਤਾਂ ਕੁਦਰਤ ਦੇ ਸਾਰੇ ਜੀਵਾਂ ਨੂੰ ਪਰਮਾਤਮਾ ਦੇ ਪੈਦਾ ਕੀਤੇ ਹੋਏ ਮੰਨਦੇ ਸਨ । ਗੁਰੂ ਜੀ ਨੂੰ ਇਸ ਭੇਦ-ਭਾਵ ਨੂੰ ਖ਼ਤਮ ਕਰਨ ਲਈ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਦੀਆਂ ਦਲੀਲਾਂ ਅੱਗੇ ਪਖੰਡੀਆਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ । ਪ੍ਰਭੁ ਚਰਨਾਂ ਨਾਲ ਜੁੜੇ ਹੋਏ ਆਪ ਬਾਹਰੀ ਕਰਮ-ਕਾਂਡਾਂ ਤੋਂ ਹਮੇਸ਼ਾ ਨਿਰਲੇਪ ਰਹਿੰਦੇ ਸਨ ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਜੀ ਦੀ ਬਾਣੀ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ-ਆਦਰਸ਼ ‘ਮਾਨਸ ਕੀ ਜਾਤਿ ਸਭੇ ਏਕੈ ਪਹਿਚਾਨਬੋ’ ਨੂੰ ਪੂਰਾ ਕੀਤਾ । ਗੁਰੂ ਜੀ ਨੇ ਮਰਦ-ਔਰਤ ਦੇ ਭੇਦ-ਭਾਵ ਨੂੰ ਵੀ ਸਵੀਕਾਰ ਨਾ ਕੀਤਾ । ਰਾਣੀ ਝਾਂਸੀ, ਮੀਰਾ ਬਾਈ, ਰਾਜਾ ਪੀਪਾਂ ਅਤੇ ਹੋਰ ਕਈ ਉੱਚ ਕੁਲ ਦੇ ਲੋਕਾਂ ਨੇ ਗੁਰੂ ਰਵਿਦਾਸ ਜੀ ਪਾਸੋਂ ਦੀਖਿਆ ਪ੍ਰਾਪਤ ਕੀਤੀ ।

ਆਪ 151 ਵਰੇ ਦੀ ਉਮਰ ਭੋਗ ਕੇ 1584 ਬਿਕਰਮੀ ਵਿਚ ਪਰਲੋਕ ਸਿਧਾਰ ਗਏ । ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਨੇ ਪਿੰਡਾਂ ਅਤੇ ਸ਼ਹਿਰਾਂ ਵਿਚ ਅਨੇਕਾਂ ਥਾਂਵਾਂ ਉੱਤੇ ਗੁਰੂ ਜੀ ਦੇ ਨਾਂ ਉੱਤੇ ਗੁਰਦੁਆਰੇ ਤੇ ਮੰਦਿਰ ਬਣਾਏ ਹਨ । ਗੁਰੂ ਜੀ ਦਾ ਜਨਮ-ਦਿਵਸ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ।

Leave a Comment