PSEB 6th Class Punjabi Vyakaran ਬੋਲੀ, ਵਿਆਕਰਨ

Punjab State Board PSEB 6th Class Punjabi Book Solutions Punjabi Grammar Boli Vyakarana ਬੋਲੀ, ਵਿਆਕਰਨ Exercise Questions and Answers.

PSEB 6th Class Hindi Punjabi Grammar ਬੋਲੀ, ਵਿਆਕਰਨ

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ (ਧੁਨੀਆਂ) ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾ’ ਆਖਿਆ ਜਾਂਦਾ ਹੈ ।

ਪ੍ਰਸ਼ਨ 2.
ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ । ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ
(ਉ) ਬੋਲ-ਚਾਲ ਦੀ ਬੋਲੀ ਅਤੇ
(ਅ) ਸਾਹਿਤਕ ਜਾਂ ਟਕਸਾਲੀ ਬੋਲੀ ।

PSEB 6th Class Punjabi Vyakaran ਬੋਲੀ, ਵਿਆਕਰਨ

ਵਿਆਕਰਨ

ਪ੍ਰਸ਼ਨ 1.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ ।
ਉੱਤਰ :
ਬੋਲੀ ਦੇ ਸ਼ਬਦ-ਰੂਪਾਂ ਤੇ ਵਾਕ-ਬਣਤਰ ਦੇ ਨੇਮਾਂ ਨੂੰ ‘ਵਿਆਕਰਨ’ ਕਹਿੰਦੇ ਹਨ । ਬੋਲੀ ਦੀ.ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ । ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ । ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ ।

ਪ੍ਰਸ਼ਨ 2.
ਵਿਆਕਰਨ ਦੇ ਕਿੰਨੇ ਭੇਦ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ :
ਵਿਦਵਾਨਾਂ ਨੇ ਵਿਆਕਰਨ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਹੈ
1. ਵਰਨ-ਬੋਧ-ਇਸ ਦੁਆਰਾ ਸਾਨੂੰ ਵਰਨਾਂ ਅਤੇ ਲਗਾਂ-ਮਾਤਰਾਂ ਦੇ ਉਚਾਰਨ ਤੇ ਸਹੀ ਵਰਤੋਂ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
2. ਸ਼ਬਦ ਬੋਧ–ਇਸ ਦੁਆਰਾ ਸ਼ਬਦ ਦੇ ਭਿੰਨ-ਭਿੰਨ ਰੂਪਾਂ, ਸ਼ਬਦ-ਰਚਨਾ ਤੇ ਸ਼ਬਦ-ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ ।
3. ਵਾਕ-ਬੋਧ-ਇਸ ਦੁਆਰਾ ਅਸੀਂ ਵਾਕ-ਰਚਨਾ, ਵਾਕ-ਵਟਾਂਦਰਾ, ਵਾਕ-ਵੰਡ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 3.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ । ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ । ਇਕ ਸ਼ਬਦ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ- ਮੈਂ ਫੁੱਟਬਾਲ
ਖੇਡਾਂਗਾ । ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ, ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ-ਆਪ ਵਿਚ ਛੋਟੇ ਤੋਂ ਛੋਟੇ ਹਨ । ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਨਿਸ਼ਚਿਤ ਨਹੀਂ ।

PSEB 6th Class Punjabi Vyakaran ਬੋਲੀ, ਵਿਆਕਰਨ

ਪਰੰਪਰਾਗਤ ਵਿਆਕਰਨਾਂ ਵਿਚ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਹਨ-ਸਾਰਥਕ ਤੇ ਨਿਰਾਰਥਕ । ਪਰ ਇਹ ਠੀਕ ਨਹੀਂ । ਅਸਲ ਵਿਚ ਭਾਸ਼ਾ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ। ਜੇਕਰ ਅਸੀਂ ਕਹਿੰਦੇ ਹਾਂ ਕਿ ‘ਪਾਣੀ ਪੀਓ ਤਾਂ ‘ਪਾਣੀ ਦਾ ਅਰਥ ਕੇਵਲ ਪਾਣੀ ਹੀ ਹੈ, ਪਰ ਜੇਕਰ ਅਸੀਂ ‘ਪਾਣੀ-ਧਾਣੀ ਪੀਓ’ ਕਹਿੰਦੇ ਹਾਂ, ਤਾਂ ‘ਪਾਣੀ-ਧਾਣੀ’ ਦਾ ਅਰਥ ਸ਼ਰਬਤ, ਸਕੰਜਵੀ, ਲੱਸੀ ਜਾਂ ਸ਼ਰਾਬ ਵੀ ਹੋ ਸਕਦਾ ਹੈ ।
ਰੂਪ ਅਨੁਸਾਰ ਸ਼ਬਦਾਂ ਦੇ ਦੋ ਮੁੱਖ ਭੇਦ ਹਨ-
(1) ਵਿਕਾਰੀ
(2) ਅਵਿਕਾਰੀ

1. ਵਿਕਾਰੀ :
ਉਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਦਾ ਰੂਪ, ਲਿੰਗ, ਵਚਨ ਤੇ ਕਾਲ ਕਰਕੇ ਬਦਲ ਜਾਵੇ, ਵਿਕਾਰੀ ਸ਼ਬਦ ਕਹਿੰਦੇ ਹਨ । ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਕਾਰੀ ਸ਼ਬਦ ਹਨ ।

2. ਅਵਿਕਾਰੀ :
ਉਹ ਸ਼ਬਦ ਅਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਰੂਪ ਲਿੰਗ, ਵਚਨ ਤੇ ਕਾਲ ਕਰਕੇ ਨਾ ਬਦਲਣ , ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਅਵਿਕਾਰੀ ਸ਼ਬਦ ਹਨ ।

ਪ੍ਰਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ : ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ ॥

Leave a Comment