PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

Punjab State Board PSEB 6th Class Punjabi Book Solutions Punjabi Grammar Muhavare te Vikas ਮੁਹਾਵਰੇ ਤੇ ਵਾਕ-ਅੰਸ਼ Exercise Questions and Answers.

PSEB 6th Class Hindi Punjabi Grammar ਮੁਹਾਵਰੇ ਤੇ ਵਾਕ-ਅੰਸ਼ (1st Language)

1. ਉਂਗਲਾਂ ਤੇ ਨਚਾਉਣਾ ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ – ਚਲਾਕ ਹੈ ਕਿ ਆਪਣੀ ` ਨੂੰ ਉਂਗਲਾਂ ਤੇ ਨਚਾਉਂਦੀ ਹੈ।
2. ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
3. ਉੱਲੂ ਸਿੱਧਾ ਕਰਨਾ ਆਪਣਾ ਸੁਆਰਥ ਪੂਰਾ ਕਰਨਾ) – ਅੱਜ – ਕਲ੍ਹ ਆਪੋ – ਧਾਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ।
4. ਉੱਨੀ ਇੱਕੀ ਦਾ ਫ਼ਰਕ ਬਹੁਤ ਥੋੜ੍ਹਾ ਜਿਹਾ ਫ਼ਰਕ) – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ ਇੱਕੀ ਦਾ ਹੀ ਫ਼ਰਕ ਹੈ। ਉਂਵ ਦੋਵੇਂ ਇੱਕੋ ਜਿਹੇ ਲਗਦੇ ਹਨ।
5. ਉੱਲੂ ਬੋਲਣੇ (ਸੰਨ – ਮਸਾਣ ਛਾ ਜਾਣੀ – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
6. ਉੱਚਾ ਨੀਵਾਂ ਬੋਲਣਾ ਨਿਰਾਦਰ ਕਰਨਾ) – ਤੁਹਾਨੂੰ ਆਪਣੇ ਮਾਪਿਆਂ ਸਾਹਮਣੇ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ।
7. ਉੱਸਲਵੱਟੇ ਭੰਨਣੇ ਪਾਸੇ ਮਾਰਨਾ) – ਅੱਜ ਸਾਰੀ ਰਾਤ ਉੱਸਲਵੱਟੇ ਭੰਨਦਿਆਂ ਹੀ ਬੀਤੀ, ਰਤਾ ਨੀਂਦ ਨਹੀਂ ਆਈ।
8. ਅੱਖਾਂ ਵਿਚ ਰੜਕਣਾ (ਭੈੜਾ ਲਗਣਾ) – ਜਦੋਂ ਵੀ ਉਸ ਨੇ ਕਚਹਿਰੀ ਵਿਚ ਮੇਰੇ ਖ਼ਿਲਾਫ ਝੂਠੀ ਗੁਆਹੀ ਦਿੱਤੀ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ।
9. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ – ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੂਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ।
10. ਅੱਖਾਂ ਚੁਰਾਉਣਾ (ਸ਼ਰਮਿੰਦਗੀ ਮਹਿਸੂਸ ਕਰਨੀ – ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾਂ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਦੇਖ ਲੈਂਦਾ ਸੀ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

11. ਅੱਖਾਂ ਉੱਤੇ ਬਿਠਾਉਣਾ ਆਦਰ – ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
12. ਅੰਗੂਠਾ ਦਿਖਾਉਣਾ ਇਨਕਾਰ ਕਰਨਾ, ਸਾਥ ਛੱਡ ਦੇਣਾ) – ਮਤਲਬੀ ਮਿੱਤਰ ਔਖੇ ਸਮੇਂ ਵਿਚ ਅੰਗੁਠਾ ਦਿਖਾ ਜਾਂਦੇ ਹਨ।
13. ਅੰਗ ਪਾਲਣਾ ਸਾਥ ਦੇਣਾ) – ਸਾਨੂੰ ਮੁਸ਼ਕਿਲ ਸਮੇਂ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।
4. ਅਕਲ ਦਾ ਵੈਰੀ (ਮੂਰਖ – ਸੁਰਜੀਤ ਤਾਂ ਅਕਲ ਦਾ ਵੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ।
15. ਅੱਖਾਂ ਮੀਟ ਜਾਣਾ ਮਰ ਜਾਣਾ) – ਕਲ਼ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ।
16. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ।
17. ਅੱਖਾਂ ਫੇਰ ਲੈਣਾ ਮਿੱਤਰਤਾ ਛੱਡ ਦੇਣੀ) – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ।
18. ਅੱਡੀ ਚੋਟੀ ਦਾ ਜ਼ੋਰ ਲਾਉਣਾ ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ।
19. ਅਲਖ ਮੁਕਾਉਣੀ ਜਾਨੋ ਮਾਰ ਦੇਣਾ) – ਅਜੀਤ ਸਿੰਘ ਸੰਧਾਵਾਲੀਏ ਨੇ ਤਲਵਾਰ ਦੇ ਇੱਕੋ ਵਾਰ ਨਾਲ ਰਾਜੇ ਧਿਆਨ ਸਿੰਘ ਦੀ ਅਲਖ ਮੁਕਾ ਦਿੱਤੀ।
20. ਇਕ ਅੱਖ ਨਾਲ ਦੇਖਣਾ ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ।
21. ਇੱਟ ਘੜੇ ਦਾ ਵੈਰ ਪੱਕਾ ਵੈਰ, ਬਹੁਤਾਂ ਵੈਰ) – ਪਹਿਲਾਂ ਇਨ੍ਹਾਂ ਗੁਆਂਢੀਆਂ ਵਿਚ ਬੜਾ ਪਿਆਰ ਸੀ, ਪਰ ਅੱਜ – ਕਲ੍ਹ ਇੱਟ ਘੜੇ ਦਾ ਵੈਰ ਹੈ।
22. ਈਨ ਮੰਨਣੀ ਹਾਰ ਮੰਨਣੀ – ਸ਼ਿਵਾ ਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ॥
23. ਇੱਟ ਨਾਲ ਇੱਟ ਖੜਕਾਉਣੀ ; ਇੱਟ ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ !
24. ਇਕ ਮੁੱਠ ਹੋਣਾ (ਏਕਤਾ ਹੋ ਜਾਣੀ – ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।
25. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ) – ਜਦੋਂ ਉਹ ਮੈਨੂੰ ਬਹੁਤ ਦੇਰ ਬਾਅਦ ਮਿਲੀ, ਤਾਂ ਮੈਂ ਕਿਹਾ ‘‘ਤੂੰ ਤਾਂ ਈਦ ਦਾ ਚੰਦ ਹੋ ਗਈ ਹੈਂ, ਕਦੇ ਮਿਲੀ ਹੀ ਨਹੀਂ।’
26. ਸਿਰ ‘ਤੇ ਪੈਣੀ ਕੋਈ ਔਕੜ ਆ ਪੈਣੀ – ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ।
27. ਸਿਰੋਂ ਪਾਣੀ ਲੰਘਣਾ ਹੱਦ ਹੋ ਜਾਣੀ – ਮੈਂ ਤੇਰੀਆਂ ਵਧੀਕੀਆਂ ਬਹੁਤ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ।
28. ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ ਕਰਨੀ) – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
29. ਸੱਤੀਂ ਕੱਪੜੀਂ ਅੱਗ ਲਗਣੀ ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
30. ਸਰ ਕਰਨਾ (ਜਿੱਤ ਲੈਣਾ – ਬਾਬਰ ਨੇ 1521 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

31. ਸਿਰ ਪੈਰ ਨਾ ਹੋਣਾ (ਗੱਲ ਦੀ ਸਮਝ ਨਾ ਪੈਣੀ – ਉਸ ਦੀਆਂ ਗੱਲਾਂ ਦਾ ਕੋਈ ਸਿਰ – ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ।
32. ਸਿਰ ਫੇਰਨਾ (ਇਨਕਾਰ ਕਰਨਾ) – ਜਦੋਂ ਮੈਂ ਉਸ ਤੋਂ ਪੰਜ ਸੌ ਰੁਪਏ ਉਧਾਰ ਮੰਗੇ, ਤਾਂ ਉਸ ਨੇ ਸਿਰ ਫੇਰ ਦਿੱਤਾ।
33. ਹੱਥੀਂ ਛਾਂਵਾਂ ਕਰਨੀਆਂ ਆਓ – ਭਗਤ ਕਰਨੀ – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
34. ਹੱਥ ਤੰਗ ਹੋਣਾ (ਗਰੀਬੀ ਆ ਜਾਣੀ – ਮਹਿੰਗਾਈ ਦੇ ਜ਼ਮਾਨੇ ਵਿਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ।
35. ਹੱਥ ਪੈਰ ਮਾਰਨਾ ਕੋਸ਼ਿਸ਼ ਕਰਨੀ) – ਉਸ ਨੇ ਵਿਦੇਸ਼ ਜਾਣ ਲਈ ਬਥੇਰੇ ਹੱਥ ਪੈਰ ਮਾਰੇ, ਪਰ ਗੱਲ ਨਾ ਬਣੀ।
36. ਹਰਨ ਹੋ ਜਾਣਾ ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ।
37. ਹੱਥ ਅੱਡਣਾ ਮੰਗਣਾ) – ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ।
38. ਹੱਥ ਵਟਾਉਣਾ (ਮੱਦਦ ਕਰਨੀ – ਦਰਾਣੀ – ਜਠਾਣੀ ਘਰ ਦੇ ਕੰਮਾਂ ਵਿਚ ਇਕ – ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ।
39. ਹੱਥ ਪੀਲੇ ਕਰਨੇ ਵਿਆਹ ਕਰਨਾ) – 20 ਨਵੰਬਰ, 2010 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ।
40. ਕੰਨ ਕੁਤਰਨੇ ਠੱਗ ਲੈਣਾ – ਉਹ ਬਨਾਰਸੀ ਠੱਗ ਹੈ। ਉਸ ਤੋਂ ਬਚ ਕੇ ਰਹਿਣਾ। ਉਹ ਤਾਂ ਚੰਗੇ – ਭਲੇ ਸਿਆਣੇ ਦੇ ਕੰਨ ਕੁਤਰ ਲੈਂਦਾ ਹੈ।
41. ਕੰਨੀ ਕਤਰਾਉਣਾ ਪਰੇ – ਪਰੇ ਰਹਿਣਾ – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ।
42. ਕਲਮ ਦਾ ਧਨੀ ਪ੍ਰਭਾਵਸ਼ਾਲੀ ਲਿਖਾਰੀ – ਲਾਲਾ ਧਨੀ ਰਾਮ ਚਾਤ੍ਰਿਕ ਕਲਮ ਦਾ ਧਨੀ ਸੀ।
43. ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ – ਸ਼ਾਮ ਚੋਰੀ ਕਰਦਾ ਫੜਿਆ ਗਿਆ, ਤਾਂ ਪਿੰਡ ਵਾਲਿਆਂ ਤੋਂ ਉਹ ਕੰਨਾਂ ਨੂੰ ਹੱਥ ਲਾ ਕੇ ਛੁੱਟਾ।
44. ਕੰਨਾਂ ਦਾ ਕੱਚਾ ਹੋਣਾ (ਲਾਈ – ਲੱਗ ਹੋਣਾ) – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਨੂੰ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ।
45. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ।
46. ਖਿਚੜੀ ਪਕਾਉਣਾ ਲੁਕ ਕੇ ਕਿਸੇ ਦੇ ਵਿਰੁੱਧ ਸਲਾਹ ਕਰਨੀ) – ਕਲ੍ਹ ਦੋਹਾਂ ਮਿੱਤਰਾਂ ਨੇ ਇਕੱਲੇ ਅੰਦਰ ਬਹਿ ਕੇ ਪਤਾ ਨਹੀਂ ਕੀ ਖਿਚੜੀ ਪਕਾਈ ਕਿ ਅੱਜ ਉਨ੍ਹਾਂ ਨੇ ਮਿਲ ਕੇ ਆਪਣੇ ਦੁਸ਼ਮਣ ਜੀਤੇ ਦਾ ਸਿਰ ਲਾਹ ਦਿੱਤਾ।
47. ਖੂਨ ਖੌਲਣਾ ਜੋਸ਼ ਆ ਜਾਣਾ) – ਮੁਗਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਖੋਲਣਾ ਸ਼ੁਰੂ ਹੋ ਗਿਆ।
48. ਖਿੱਲੀ ਉਡਾਉਣਾ ਮਖੌਲ ਉਡਾਉਣਾ) – ਕੁੱਝ ਮਨਚਲੇ ਨੌਜਵਾਨ ਇਕ ਲੰਝੜੇ ਦੀ ਖਿੱਲੀ ਉਡਾ ਰਹੇ ਸਨ।
49. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ – ਚਾਚੇ ਦੇ ਸਾਰੇ ਪੁੱਤਰ ਖੰਡ – ਖੀਰ ਹੋ
ਕੇ ਰਹਿੰਦੇ ਹਾਂ।
50. ਖ਼ਾਰ ਖਾਣੀ (ਈਰਖਾ ਕਰਨੀ – ਮੇਰੇ ਕਾਰੋਬਾਰ ਦੀ ਤਰੱਕੀ ਦੇਖ ਕੇ ਉਹ ਮੇਰੇ ਨਾਲ ਬੜੀ ਖ਼ਾਰ ਖਾਂਦਾ ਹੈ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

51. ਖੁੰਬ ਠੱਪਣੀ (ਆਕੜ ਭੰਨਣੀ – ਮੈਂ ਉਸ ਨੂੰ ਖ਼ਰੀਆਂ ਖ਼ਰੀਆਂ ਸੁਣਾ ਕੇ ਉਸ ਦੀ ਖੂਬ ਖੁੰਬ ਠੱਪੀ।
52. ਖੇਰੂੰ – ਖੇਰੂੰ ਹੋ ਜਾਣਾ ਆਪੋ ਵਿਚ ਪਾ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ – ਖੇਰੂੰ ਹੋ ਗਿਆ।
53. ਗਲ ਪਿਆ ਢੋਲ ਵਜਾਉਣਾ ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ।
54. ਗਲਾ ਭਰ ਆਉਣਾ ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ।
55. ਗਲ ਪੈਣਾ ਲੜਨ ਨੂੰ ਤਿਆਰ ਹੋ ਜਾਣਾ) – ਮੈਂ ਸ਼ਾਮ ਨੂੰ ਕੁੱਝ ਵੀ ਨਹੀਂ ਸੀ ਕਿਹਾ, ਉਹ ਐਵੇਂ ਹੀ ਮੇਰੇ ਗਲ ਪੈ ਗਿਆ।
56. ਗੋਦੜੀ ਦਾ ਲਾਲ (ਗੁੱਝਾ ਗੁਣਵਾਨ – ਇਸ ਰਿਕਸ਼ੇ ਵਾਲੇ ਦਾ ਮੁੰਡਾ ਤਾਂ ਗੋਦੜੀ ਦਾ ਲਾਲ ਨਿਕਲਿਆ, ਜੋ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰ ਗਿਆ
57. ਗੁੱਡੀ ਚੜ੍ਹਨਾ ਤੇਜ – ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ।
58. ਘਿਓ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ – ਲਾਟਰੀ ਨਿਕਲਣ ਦੀ ਖ਼ੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ।
59, ਘੋੜੇ ਵੇਚ ਕੇ ਸੌਣਾ ਬੇਫ਼ਿਕਰ ਹੋਣਾ – ਦੇਖੋ, ਮਨਜੀਤ ਕਿਸ ਤਰ੍ਹਾਂ ਘੋੜੇ ਵੇਚ ਕੇ ਸੁੱਤਾ ਹੋਇਆ ਹੈ ! ਗਿਆਰਾਂ ਵੱਜ ਗਏ ਹਨ, ਅਜੇ ਤਕ ਉੱਠਿਆ ਨਹੀਂ।
60. ਘਰ ਕਰਨਾ (ਦਿਲ ਵਿਚ ਬੈਠ ਜਾਣਾ) – ਗੁਰੂ ਜੀ ਦੀ ਸਿੱਖਿਆ ਮੇਰੇ ਦਿਲ ਵਿਚ ਘਰ ਕਰ ਗਈ।
61. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ – ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ !
62. ਚਰਨ ਧੋ ਕੇ ਪੀਣਾ ਬਹੁਤ ਆਦਰ ਕਰਨਾ – ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ।
63. ਛਕੇ ਛੁਡਾਉਣੇ (ਭਾਜੜ ਪਾ ਦੇਣੀ) – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ।
64. ਚਾਦਰ ਦੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ ਖ਼ਰਚੀ ਤੋਂ ਬਚਣਾ ਚਾਹੀਦਾ ਹੈ !
65. ਛਾਤੀ ਨਾਲ ਲਾਉਣਾ (ਪਿਆਰ ਕਰਨਾ – ਕੁਲਦੀਪ ਨੂੰ ਪ੍ਰੀਖਿਆ ਵਿਚੋਂ ਫ਼ਸਟ ਰਿਹਾ ਜਾਣ ਕੇ ਮਾਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ।
66. ਛਿੱਲ ਲਾਹੁਣੀ ਲੁੱਟ ਲੈਣਾ) – ਅੱਜ – ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ – ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ।
67. ਜਾਨ ‘ਤੇ ਖੇਡਣਾ ਜਾਨ ਵਾਰ ਦੇਣੀ ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ।
68. ਜ਼ਬਾਨੇ ਦੇਣੀ (ਇਕਰਾਰ ਕਰਨਾ – ਮੈਂ ਜੋ ਜ਼ਬਾਨ ਦੇ ਦਿੱਤੀ ਹੈ, ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ।
69. ਜ਼ਬਾਨ ਫੇਰ ਲੈਣੀ (ਮੁੱਕਰ ਜਾਣਾ) – ਤੂੰ ਝੱਟ – ਪੱਟ ਹੀ ਆਪਣੀ ਜ਼ਬਾਨ ਫੇਰ ਲੈਂਦਾ ਏਂ, ਇਸੇ ਕਰਕੇ ਹੀ ਤੂੰ ਮੇਰਾ ਵਿਸ਼ਵਾਸ – ਪਾਤਰ ਨਹੀਂ ਰਿਹਾ।
70. ਜਾਨ ਤਲੀ ‘ਤੇ ਧਰਨੀ ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

71. ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਸਤਵਿੰਦਰ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ
72. ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ – ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ।
73. ਟਾਲ – ਮਟੋਲ ਕਰਨਾ (ਬਹਾਨੇ ਬਣਾਉਣੇ) – ਰਾਮ ! ਜੇ ਤੂੰ ਕਿਤਾਬ ਦੇਣੀ ਹੈ, ਤਾਂ ਦੇਹ, ਨਹੀਂ ਤਾਂ ਐਵੇਂ ਫ਼ਜ਼ੂਲ ਟਾਲ – ਮਟੋਲ ਨਾ ਕਰੋ।
74. ਠੰਢੀਆਂ ਛਾਵਾਂ ਮਾਣਨਾ (ਸੁਖ ਮਾਣਨਾ) – ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆਂ ਕਿਹਾ, “ਤੂੰ ਆਪਣੇ ਘਰ ਠੰਢੀਆਂ ਛਾਵਾਂ ਮਾਣੇ।”
75. ਡਕਾਰ ਜਾਣਾ ਹਜ਼ਮ ਕਰ ਜਾਣਾ) – ਅੱਜ – ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ।
76. ਢਿੱਡ ਵਿੱਚ ਚੂਹੇ ਨੱਚਣਾਂ ਬਹੁਤ ਭੁੱਖ ਲੱਗਣੀ – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ !
77. ਢੇਰੀ ਢਿੱਗੀ ਢਾਹੁਣੀ ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ ਨਹੀਂ ਢਾਹੁਣੀ ਚਾਹੀਦੀ।
78. ਤੱਤੀ ‘ਵਾ ਨਾ ਲੱਗਣੀ ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
79.ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ
80. ਤ੍ਰਾਹ ਨਿਕਲਣਾ (ਅਚਾਨਕ ਡਰ ਜਾਣਾ) – ਆਪਣੇ ਕਮਰੇ ਵਿਚ ਸੱਪ ਨੂੰ ਦੇਖ ਮੇਰਾ ਤ੍ਰਾਹ ਨਿਕਲ ਗਿਆ !
81. ਤਖ਼ਤਾ ਉਲਟਾਉਣਾ ਇਨਕਲਾਬ ਲਿਆਉਣਾ) – ਗ਼ਦਰ ਪਾਰਟੀ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣਾ ਚਾਹੁੰਦੀ ਸੀ।
82. ਤੂਤੀ ਬੋਲਣੀ ਪ੍ਰਸਿੱਧੀ ਹੋਣੀ – ਅੱਜ – ਕਲ੍ਹ ਸਕੂਲਾਂ ਕਾਲਜਾਂ ਵਿਚ ਐੱਮ. ਬੀ. ਡੀ. ਪੁਸਤਕਾਂ ਦੀ ਤੂਤੀ ਬੋਲਦੀ ਹੈ।
83. ਬੁੱਕ ਕੇ ਚੱਟਣਾ ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ। ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ।
84. ਥਰ – ਥਰ ਕੰਬਣਾ (ਬਹੁਤ ਡਰ ਜਾਣਾ) – ਪੁਲਿਸ ਨੂੰ ਦੇਖ ਕੇ ਜੁਆਰੀਏ ਥਰ – ਥਰ ਕੰਬਣ ਲੱਗ ਪਏ।
85. ਦਿਨ ਫਿਰਨੇ ਭਾਗ ਜਾਗਣੇ – ਉਸ ਦੇ ਘਰ ਵਿਚ ਬੜੀ ਗ਼ਰੀਬੀ ਸੀ, ਪਰ ਜਦੋਂ ਦਾ ਉਸ ਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸ ਦੇ ਦਿਨ ਫਿਰ ਗਏ ਹਨ।
86. ਦੰਦ ਪੀਹਣੇ ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
87. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ।
88. ਧੱਕਾ ਕਰਨਾ (ਅਨਿਆਂ ਕਰਨਾ) – ਪੰਚਾਇਤ ਦਾ ਕੰਮ ਕਿਸੇ ਨਾਲ ਧੱਕਾ ਕਰਨਾ ਨਹੀਂ, ਸਗੋਂ ਸਭ ਨੂੰ ਨਿਆਂ ਦੇਣਾ ਹੈ।
89. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ !
90. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।”

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

91. ਨੱਕ ਰਗੜਨਾ (ਤਰਲੇ ਕਰਨਾ – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਚਿੰਡੈਂਟ ਅੱਗੇ ਨੱਕ ਰਗੜ ਕੇ ਛੁੱਟਾ।
92. ਪਿੱਠ ਠੋਕਣਾ ਹੱਲਾ – ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ।
93. ਪੁੱਠੀਆਂ ਛਾਲਾਂ ਮਾਰਨਾ ਬਹੁਤ ਖੁਸ਼ ਹੋਣਾ) – ਉਸ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਉਹ ਪੁੱਠੀਆਂ ਛਾਲਾਂ ਮਾਰਨ ਲੱਗਾ
94. ਪਾਜ ਖੁੱਲ੍ਹ ਜਾਣਾ (ਭੇਦ ਖੁੱਲ੍ਹ ਜਾਣਾ) – ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਪਾਜ ਖੋਲ੍ਹ ਦਿੱਤਾ।
95. ਪੈਰਾਂ ਹੇਠੋਂ ਜ਼ਮੀਨ ਖਿਸਕਣਾ (ਘਬਰਾ ਜਾਣਾ) – ਜਦੋਂ ਮੈਂ ਨਵ – ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
96. ਪਾਪੜ ਵੇਲਣਾ (ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ।
97. ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਵਿਚ ਫੁੱਲੀ ਨਾ ਸਮਾਈ।
98. ਫਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ।
99. ਫੁੱਟੀ ਅੱਖ ਨਾ ਭਾਉਣਾ ਬਿਲਕੁਲ ਹੀ ਚੰਗਾ ਨਾ ਲਗਣਾ) – ਪਾਕਿਸਤਾਨ ਨੂੰ ਭਾਰਤ ਦੀ ਤਰੱਕੀ ਫੁੱਟੀ ਅੱਖ ਨਹੀਂ ਭਾਉਂਦੀ।
100. ਬਾਂਹ ਭੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸ ਨੇ ਕਿਹਾ, “ਮੇਰੀ ਤਾਂ ਅੱਜ ਬਾਂਹ ਭੱਜ ਗਈ”
101. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ – ਜਦੋਂ ਮੈਂ ਭਰੀ ਪੰਚਾਇਤ ਵਿਚ ਉਸ ਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸ ਨੇ ਬੁੱਕਲ ਵਿਚ ਮੂੰਹ ਦੇ ਲਿਆ !
102. ਭੰਡੀ ਕਰਨੀ (ਬੁਰਾਈ ਕਰਨੀ – ਜੋਤੀ ਹਮੇਸ਼ਾ ਗਲੀ ਵਿਚ ਆਪਣੀ ਦਰਾਣੀ ਦੀ ਝੰਡੀ ਕਰਦੀ ਰਹਿੰਦੀ ਹੈ।
103. ਮੁੱਠੀ ਗਰਮ ਕਰਨੀ ਵਿੱਢੀ ਦੇਣੀ – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
104. ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ) – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੂ – ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ !
105. ਮੂੰਹ ਦੀ ਖਾਣੀ ਬੁਰੀ ਤਰ੍ਹਾਂ ਹਾਰ ਖਾਣੀ) – ਪਾਕਿਸਤਾਨ ਨੇ ਜਦੋਂ ਵੀ ਭਾਰਤ ‘ਤੇ ਹਮਲਾ ਕੀਤਾ ਹੈ, ਉਸ ਨੇ ਮੂੰਹ ਦੀ ਖਾਧੀ ਹੈ।
106. ਮੱਖਣ ਵਿਚੋਂ ਵਾਲ ਵਾਂਗੂ ਕੱਢਣਾ ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ।
107. ਧੱਕੜ ਮਾਰਨੇ (ਗੱਪਾਂ ਮਾਰਨੀਆਂ) – ਬਲਜੀਤ ਸਾਰਾ ਦਿਨ ਵਿਹਲੜਾਂ ਦੀ ਢਾਣੀ ਵਿਚ ਬਹਿ ਕੇ ਧੱਕੜ ਮਾਰਦਾ ਰਹਿੰਦਾ ਹੈ।
108. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
109. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬ – ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
110. ਲੜ ਫੜਨਾ ਸਹਾਰਾ ਦੇਣਾ) – ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ਼ ਬਹਾਦਰ ਜੀ ਦਾ ਲੜ ਫੜਿਆ

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

111. ਰੰਗ ਉੱਡ ਜਾਣਾ (ਘਬਰਾ ਜਾਣਾ) – ਪੁਲਿਸ ਨੂੰ ਦੇਖ ਕੇ ਚੋਰਾਂ ਦੇ ਰੰਗ ਉੱਡ ਗਏ।
112. ਲਹੂ ਪੰਘਰਨਾ (ਪਿਆਰ ਜਾਗ ਪੈਣਾ) – ਆਪਣੇ ਭਾਵੇਂ ਬੁਰਾ ਵੀ ਕਰਨ ਪਰੰਤੂ ਉਨ੍ਹਾਂ ਨੂੰ ਦੇਖ ਕੇ ਲਹੂ ਪੰਘਰ ਹੀ ਜਾਂਦਾ ਹੈ।
113. ਲਹੂ ਸੁੱਕਣਾ (ਫ਼ਿਕਰ ਹੋਣਾ) – ਮੇਰਾ ਤਾਂ ਇਹ ਸੋਚ ਕੇ ਲਹੂ ਸੁੱਕਾ ਰਹਿੰਦਾ ਹੈ ਕਿ ਮੈਂ ਕਿਤੇ ਫੇਲ ਹੀ ਨਾ ਹੋ ਜਾਵਾਂ।
114. ਵਾਲ ਵਿੰਗਾ ਨਾ ਹੋਣਾ (ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ
115. ਵੇਲੇ ਨੂੰ ਰੋਣਾ ਸਮਾਂ ਗੁਆ ਕੇ ਪਛਤਾਉਣਾ) – ਮੈਂ ਤੈਨੂੰ ਕਹਿੰਦੀ ਹਾਂ ਕਿ ਕੰਮ ਦੀ ਇਹੋ ਹੀ ਉਮਰ ਹੈ, ਪਰ ਤੂੰ ਮੇਰੀ ਗੱਲ ਮੰਨਦਾ ਹੀ ਨਹੀਂ। ਯਾਦ ਰੱਖ, ਵੇਲੇ ਨੂੰ ਰੋਵੇਂਗਾ।

Leave a Comment