This PSEB 6th Class Science Notes Chapter 12 ਬਿਜਲੀ ਅਤੇ ਸਰਕਟ will help you in revision during exams.
PSEB 6th Class Science Notes Chapter 12 ਬਿਜਲੀ ਅਤੇ ਸਰਕਟ
→ ਬਿਜਲਈ ਸੈੱਲ ਬਿਜਲੀ ਊਰਜਾ ਦਾ ਇੱਕ ਸੋਤ ਹੈ ।
→ ਬਿਜਲਈ ਸੈੱਲ ਦੇ ਦੋ ਟਰਮੀਨਲ ਹੁੰਦੇ ਹਨ-ਇੱਕ ਧਨ ਟਰਮੀਨਲ (+) ਅਤੇ ਦੂਸਰਾ ਰਿਣ ਟਰਮੀਨਲ (-) ।
→ ਬਿਜਲਈ ਬਲਬ ਵਿੱਚ ਇੱਕ ਫਿਲਾਮੈਂਟ ਹੁੰਦਾ ਹੈ ਜੋ ਇਸ ਦੇ ਟਰਮੀਨਲਾਂ ਨਾਲ ਜੁੜਿਆ ਹੁੰਦਾ ਹੈ ।
→ ਬਿਜਲੀ ਧਾਰਾ ਪ੍ਰਵਾਹਿਤ ਹੋਣ (ਗੁਜ਼ਰਨ ਕਾਰਨ ਬਲਬ ਦੀਪਤ ਪ੍ਰਕਾਸ਼ਮਾਨ ਹੋ ਜਾਂਦਾ ਹੈ ।
→ ਬੰਦ ਬਿਜਲਈ ਸਰਕਟ ਵਿੱਚ ਬਿਜਲੀ ਧਾਰਾ ਬਿਜਲਈ ਸੈੱਲ ਦੇ ਇੱਕ ਟਰਮੀਨਲ ਤੋਂ ਦੂਸਰੇ ਟਰਮੀਨਲ ਤਕ ਪ੍ਰਵਾਹਿਤ ਵਹਿੰਦੀ ਹੁੰਦੀ ਹੈ ।
→ ਸਵਿੱਚ ਇੱਕ ਸਰਲ ਜੁਗਤ ਹੈ ਜੋ ਬਿਜਲਈ ਧਾਰਾ ਦੇ ਵਹਾਉ ਨੂੰ ਰੋਕਣ ਜਾਂ ਸ਼ੁਰੂ ਕਰਨ ਲਈ ਸਰਕਟ ਨੂੰ ਤੋੜਦਾ ਹੈ ਜਾਂ ਜੋੜਦਾ ਹੈ ।
→ ਉਹ ਪਦਾਰਥ ਜੋ ਆਪਣੇ ਵਿਚੋਂ ਬਿਜਲਈ ਧਾਰਾ ਨੂੰ ਲੰਘਣ ਦਿੰਦਾ ਵਹਾਓ) ਹੈ, ਉਸ ਨੂੰ ਬਿਜਲੀ-ਚਾਲਕ ਆਖਦੇ ਹਨ ।
→ ਜਿਹੜੇ ਪਦਾਰਥ ਆਪਣੇ ਵਿਚੋਂ ਬਿਜਲਈ ਧਾਰਾ ਦਾ ਪ੍ਰਵਾਹ ਨਹੀਂ ਹੋਣ ਦਿੰਦੇ ਉਨ੍ਹਾਂ ਨੂੰ ਬਿਜਲੀ ਰੋਧਕ ਕਿਹਾ ਜਾਂਦਾ ਹੈ।
→ ਪ੍ਰਕਾਸ਼ ਉਤਸਰਜਿਤ ਕਰਨ ਵਾਲੇ ਪਤਲੇ ਤਾਰ ਨੂੰ ਬਲਬ ਦਾ ਫਿਲਾਮੈਂਟ (ਤੰਤੁ ਆਖਦੇ ਹਨ ।
→ ਬਲਬ ਦਾ ਫਿਲਾਮੈਂਟ (ਤੰਤੂ) ਖੰਡਿਤ ਹੋਣ ਕਾਰਨ ਬਲਬ ਫ਼ਿਊਜ਼ ਹੋ ਜਾਂਦਾ ਹੈ ।
→ ਬਿਜਲਈ ਧਾਰਾ ਦੇ ਪੱਖ ਨੂੰ ਬਿਜਲਈ ਸਰਕਟ ਪਰੀਪੱਥ) ਕਹਿੰਦੇ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਬਲਬ-ਇਹ ਇੱਕ ਅਜਿਹੀ ਜੁਗਤ ਹੈ ਜੋ ਬਿਜਲਈ ਧਾਰਾ ਦੇ ਲੰਘਣ ਨਾਲ ਪ੍ਰਕਾਸ਼ ਦਿੰਦੀ ਹੈ ।
- ਬਿਜਲਈ ਚਾਲਕ-ਜਿਨ੍ਹਾਂ ਪਦਾਰਥਾਂ ਵਿੱਚੋਂ ਬਿਜਲਈ ਧਾਰਾ ਲੰਘ ਸਕਦੀ ਹੈ, ਉਨ੍ਹਾਂ ਨੂੰ ਬਿਜਲੀ ਚਾਲਕ ਆਖਦੇ ਹਨ ।
- ਬਿਜਲਈ ਸੈੱਲ-ਬਿਜਲਈ ਸੈੱਲ, ਬਿਜਲੀ ਦਾ ਇੱਕ ਸੋਤ ਹੈ । ਇਸ ਵਿੱਚ ਜਮਾਂ ਕੀਤੇ ਰਸਾਇਣਿਕ ਪਦਾਰਥਾਂ ਤੋਂ ਬਿਜਲਈ ਧਾਰਾ ਉਤਪੰਨ ਹੁੰਦੀ ਹੈ ।
- ਬਿਜਲਈ ਸਰਕਟ (ਪਰੀਪੱਥ)-ਬਿਜਲਈ ਧਾਰਾ ਦੇ ਪ੍ਰਵਾਹ ਦੇ ਪੱਥ ਨੂੰ ਬਿਜਲੀ ਪਰੀਪੱਥ ਕਹਿੰਦੇ ਹਨ ।
- ਫਿਲਾਮੈਂਟ (ਤੰਤੂ)-ਬਲਬ ਅੰਦਰ ਲੱਗੀ ਧਾਤੂ ਦੀ ਤਾਰ ਜਿਹੜੀ ਬਿਜਲਈ ਧਾਰਾ ਦੇ ਪ੍ਰਵਾਹ ਕਾਰਨ ਪ੍ਰਕਾਸ਼ ਉਤਸਰਜਿਤ ਕਰਦੀ ਹੈ ।
- ਬਿਜਲੀ-ਰੋਧਕ-ਜਿਹੜੇ ਪਦਾਰਥ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਨਹੀਂ ਹੁੰਦਾ, ਬਿਜਲੀ ਰੋਧਕ ਅਖਵਾਉਂਦਾ ਹੈ ।
- ਸਵਿੱਚ-ਇੱਕ ਸਧਾਰਨ ਜੁਗਤ ਜਿਹੜੀ ਬਿਜਲਈ ਧਾਰਾ ਦੇ ਪ੍ਰਵਾਹ ਨੂੰ ਰੋਕਣ ਜਾਂ ਸ਼ੁਰੂ ਕਰਨ ਲਈ ਅਰਥਾਤ ਪਰੀਪੱਥ ਨੂੰ ਤੋੜਦੀ ਜਾਂ ਪੁਰਾ ਕਰਦੀ ਹੈ|
- ਟਰਮੀਨਲ-ਬਿਜਲਈ ਧਾਰਾ ਦੇ ਅੰਦਰ ਪ੍ਰਵੇਸ਼ ਕਰਨ ਲਈ ਜਾਂ ਬਾਹਰ ਜਾਣ ਵਾਲਾ ਬਿੰਦੁ । ਬਿਜਲਈ ਸੈੱਲ ਦੇ | ਦੋ ਟਰਮੀਨਲ ਹੁੰਦੇ ਹਨ-
- ਧਨ ਟਰਮੀਨਲ (+) ਅਤੇ
- ਰਿਣ ਟਰਮੀਨਲ ( -) ।