This PSEB 6th Class Science Notes Chapter 13 ਚੁੰਬਕਾਂ ਰਾਹੀਂ ਮਨੋਰੰਜਨ will help you in revision during exams.
PSEB 6th Class Science Notes Chapter 13 ਚੁੰਬਕਾਂ ਰਾਹੀਂ ਮਨੋਰੰਜਨ
→ ਮੈਗਨੇਟਾਈਟ ਇੱਕ ਕੁਦਰਤੀ ਚੁੰਬਕ ਹੈ ।
→ ਕੁੱਝ ਚੱਟਾਨਾਂ ਵਿੱਚ ਲੋਹੇ ਦੇ ਟੁੱਕੜਿਆਂ ਨੂੰ ਆਕਰਸ਼ਿਤ ਕਰਨ ਦਾ ਗੁਣ ਹੁੰਦਾ ਹੈ, ਉਨ੍ਹਾਂ ਨੂੰ ਕੁਦਰਤੀ ਚੁੰਬਕ ਕਹਿੰਦੇ ਹਨ ।
→ ਚੁੰਬਕ, ਲੋਹਾ, ਨਿਕਲ, ਕੋਬਾਲਟ ਵਰਗੇ ਕੁੱਝ ਪਦਾਰਥਾਂ ਨੂੰ ਆਕਰਸ਼ਿਤ ਕਰਦਾ ਹੈ । ਅਜਿਹੇ ਪਦਾਰਥਾਂ ਨੂੰ ਚੁੰਬਕੀ ਪਦਾਰਥ ਕਹਿੰਦੇ ਹਨ ।
→ ਜਿਹੜੇ ਪਦਾਰਥਾਂ ਵਿੱਚ ਲੋਹੇ ਨੂੰ ਆਕਰਸ਼ਣ ਕਰਨ ਦਾ ਗੁਣ ਮੌਜੂਦ ਹੁੰਦਾ ਹੈ, ਉਨ੍ਹਾਂ ਨੂੰ ਚੁੰਬਕ ਕਹਿੰਦੇ ਹਨ ।
→ ਜਿਹੜੇ ਪਦਾਰਥ ਚੁੰਬਕ ਦੁਆਰਾ ਆਕਰਸ਼ਿਤ ਨਹੀਂ ਹੁੰਦੇ, ਉਹ ਅਚੁੰਬਕੀ ਪਦਾਰਥ ਅਖਵਾਉਂਦੇ ਹਨ ।
→ ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ-
- ਉੱਤਰੀ ਧਰੁਵ ਅਤੇ
- ਦੱਖਣੀ ਧਰੁਵ ।
→ ਸੁਤੰਤਰਤਾ ਪੂਰਵਕ ਲਟਕਾਉਣ ਤੇ ਚੁੰਬਕ ਹਮੇਸ਼ਾਂ ਉੱਤਰ-ਦੱਖਣ ਦਿਸ਼ਾ ਵਿੱਚ ਆ ਕੇ ਠਹਿਰਦਾ ਹੈ ।
→ ਦੋ ਚੁੰਬਕਾਂ ਦੇ ਵਿਪਰੀਤ (ਅਸਮਾਨ) ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ, ਜਦੋਂ ਕਿ ਸਮਾਨ ਧਰੁਵਾਂ ਵਿੱਚ ਇੱਕ-ਦੂਜੇ ਲਈ ਅਪਕਰਸ਼ਣ ਹੁੰਦਾ ਹੈ ।
→ ਮਨੁੱਖ ਦੁਆਰਾ ਬਣਾਏ ਗਏ ਚੁੰਬਕ ਬਣਾਉਟੀ ਚੁੰਬਕ ਅਖਵਾਉਂਦੇ ਹਨ ।
→ ਲੋਹੇ ਦੇ ਟੁੱਕੜਿਆਂ ਤੋਂ ਬਣੇ ਚੁੰਬਕ ਨੂੰ ਬਣਾਉਟੀ ਚੁੰਬਕ ਆਖਦੇ ਹਨ ।
→ ਚੁੰਬਕ ਵਿਭਿੰਨ ਆਕਾਰ (ਆਕ੍ਰਿਤੀ ਦੇ ਹੁੰਦੇ ਹਨ, ਜਿਵੇਂ-ਛੜ ਚੁੰਬਕ, ਨਾਲ ਚੁੰਬਕ, ਬੇਲਨਾਕਾਰ (ਸਿਲੰਡਰਾਕਾਰ) ਜਾਂ ਗੋਲਾਂਤ ਚੁੰਬਕ । ਕੰਪਾਸ (ਦਿਸ਼ਾ-ਸੂਚਕ) ਨੂੰ ਦਿਸ਼ਾ ਨਿਰਧਾਰਣ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ ।
→ ਜਦੋਂ ਕਿਸੇ ਚੁੰਬਕ ਨੂੰ ਕੰਪਾਸ ਨੇੜੇ ਲਿਆਇਆ ਜਾਂਦਾ ਹੈ ਤਾਂ ਕੰਪਾਸ ਦੀ ਸੂਈ ਵਿਖੇਪਿਤ ਹੋ ਜਾਂਦੀ ਹੈ ।
→ ਚੁੰਬਕ ਗਰਮ ਕਰਨ ’ਤੇ, ਹਥੌੜੇ ਨਾਲ ਕੁੱਟਣ ’ਤੇ ਜਾਂ ਉੱਚਾਈ ਤੋਂ ਹੇਠਾਂ ਸੁੱਟਣ ਨਾਲ ਆਪਣਾ ਚੁੰਬਕੀ ਗੁਣ ਗੁਆ ਦਿੰਦੀ ਹੈ । ਜੇਕਰ ਚੁੰਬਕ ਦੀ ਸਹੀ ਸੰਭਾਲ ਰੱਖ-ਰਖਾਓ) ਨਾ ਹੋਵੇ ਤਾਂ ਉਸਦਾ ਚੁੰਬਕੀ ਗੁਣ ਸਮੇਂ ਨਾਲ ਸਮਾਪਤ ਹੋ ਜਾਂਦਾ ਹੈ ।
→ ਛੜ ਚੁੰਬਕਾਂ ਨੂੰ ਸੁਰੱਖਿਅਤ ਰੱਖਣ ਲਈ ਚੁੰਬਕਾਂ ਦੇ ਜੋੜਿਆਂ ਦੇ ਵਿਪਰੀਤ (ਅਸਮਾਨ) ਧਰੁਵਾਂ ਨੂੰ ਨੇੜੇ-ਨੇੜੇ ਰੱਖਿਆ ਜਾਂਦਾ ਹੈ ।
→ ਚੁੰਬਕ ਨੂੰ ਕੈਸਟ, ਮੋਬਾਇਲ, ਟੈਲੀਵਿਜ਼ਨ, ਸੀ. ਡੀ., ਕੰਪਿਊਟਰ ਆਦਿ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਕੰਪਾਸ (ਦਿਸ਼ਾ-ਸੂਚਕ)-ਕੰਪਾਸ ਇੱਕ ਅਜਿਹੀ ਜੁਗਤ ਹੈ ਜਿਹੜੀ ਦਿਸ਼ਾ ਨਿਰਧਾਰਿਤ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ ।
- ਚੁੰਬਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚ ਲੋਹੇ ਨੂੰ ਆਕਰਸ਼ਿਤ ਕਰਨ ਦਾ ਗੁਣ ਹੁੰਦਾ ਹੈ, ਚੁੰਬਕ ਅਖਵਾਉਂਦੇ ਹਨ ।
- ਮੈਗਨੇਟਾਈਟ-ਮੈਗਨੇਟਾਈਟ ਇੱਕ ਕੁਦਰਤੀ ਚੁੰਬਕ ਹੈ ਜਿਹੜਾ ਸਭ ਤੋਂ ਪਹਿਲਾਂ ਯੂਨਾਨ) ਦੇ ਘਰੀਏ ਮੈਗਨਸ ਨੇ ਖੋਜਿਆ ਸੀ ।
- ਉੱਤਰੀ ਧਰੁਵ-ਸੁਤੰਤਰਤਾ ਪੂਰਵਕ ਲਟਕ ਰਹੇ ਚੁੰਬਕ ਦਾ ਜਿਹੜਾ ਸਿਰਾ ਭੂਗੋਲਿਕ ਉੱਤਰ ਦਿਸ਼ਾ ਵੱਲ ਸੰਕੇਤ ( ਕਰਦਾ ਹੈ ਉਹ ਚੁੰਬਕ ਦਾ ਉੱਤਰੀ ਧਰੁਵ ਅਖਵਾਉਂਦਾ ਹੈ |
- ਦੱਖਣੀ ਧਰੁਵ-ਸੁਤੰਤਰਤਾ ਪੂਰਵਕ ਲਟਕ ਰਹੇ ਚੁੰਬਕ ਦਾ ਜਿਹੜਾ ਸਿਰਾ ਭੂਗੋਲਿਕ ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ, ਉਹ ਚੁੰਬਕ ਦਾ ਦੱਖਣੀ ਧਰੁਵ ਅਖਵਾਉਂਦਾ ਹੈ ।