This PSEB 6th Class Science Notes Chapter 14 ਪਾਣੀ will help you in revision during exams.
PSEB 6th Class Science Notes Chapter 14 ਪਾਣੀ
→ ਪਾਣੀ ਜੀਵਨ ਲਈ ਜ਼ਰੂਰੀ ਹੈ ।
→ ਧਰਤੀ ‘ਤੇ ਪਾਣੀ ਹਰ ਜਗਾ ਫੈਲਿਆ ਹੋਇਆ ਹੈ ।
→ ਧਰਤੀ ਦੇ ਲਗਪਗ 3/4 ਭਾਗ ਵਿੱਚ ਪਾਣੀ ਹੈ ।
→ ਪਾਣੀ ਦੇ ਦੋ ਮੁੱਖ ਸਰੋਤ ਹਨ-ਸਤਹੀ ਪਾਣੀ (Surface Water) ਤੇ ਧਰਤੀ ਹੇਠਲਾ (Ground Water) : ਪਾਣੀ !
→ ਮਨੁੱਖੀ ਸਰੀਰ ਵਿਚ ਲਗਭਗ 70% ਪਾਣੀ ਹੈ ।
→ ਪਾਣੀ ਦੀਆਂ ਤਿੰਨ ਅਵਸਥਾਵਾਂ ਹਨ-ਠੋਸ, ਤਰਲ, ਗੈਸ ।
→ ਜਲ ਚੱਕਰ ਇੱਕ ਚੱਕਰਾਕਾਰ (Cyclic) ਪ੍ਰਕਿਰਿਆ ਹੈ ਜਿਸ ਵਿੱਚ ਪਾਣੀ, ਧਰਤੀ ਅਤੇ ਵਾਤਾਵਰਨ ਵਿਚਕਾਰ ਘੁੰਮਦਾ ਰਹਿੰਦਾ ਹੈ ।
→ ਵਰਖਾ ਦੀ ਜ਼ਿਆਦਾ ਮਾਤਰਾ ਹੋਣ ਕਰਕੇ ਆਪਣੀ ਸਧਾਰਨ ਸੀਮਾ ਤੋਂ ਬਾਹਰ ਆਉਣ ਨੂੰ ਹੜ੍ਹ ਆਖਦੇ ਹਨ ।
→ ਹੜ੍ਹ ਇੱਕ ਕੁਦਰਤੀ ਤਬਾਹੀ (Natural Disaster) ਹੈ ।
→ ਜਦੋਂ ਬਹੁਤ ਘੱਟ ਵਰਖਾ ਹੋਵੇ ਜਾਂ ਵਰਖਾ ਨਾ ਹੋਵੇ ਉਸ ਸਥਾਨ ਵਿੱਚ ਸੋਕਾ ਪੈ ਜਾਂਦਾ ਹੈ ।
→ ਪਾਣੀ ਧਰਤੀ ਦਾ ਸਭ ਤੋਂ ਜ਼ਰੂਰੀ ਸਰੋਤ ਹੈ । ਆਓ ਇਸ ਨੂੰ ਬਚਾਈਏ ।
→ ਵਰਖਾ ਦੇ ਪਾਣੀ ਨੂੰ ਅਸੀਂ ਸੰਭਾਲ ਸਕਦੇ ਹਾਂ ਤੇ ਵਰਤ ਵੀ ਸਕਦੇ ਹਾਂ ।
→ ਵਰਖਾ ਦਾ ਪਾਣੀ ਸਭ ਤੋਂ ਸ਼ੁੱਧ ਤੇ ਪੀਣ ਲਈ ਸੁਰੱਖਿਅਤ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਪਿਘਲਣਾ-ਠੋਸ ਵਸਤੂ ਦਾ ਤਰਲ ਅਵਸਥਾ ਵਿੱਚ ਬਦਲਣਾ ।
- ਜੰਮਣਾ-ਤਰਲ ਤੋਂ ਠੋਸ ਅਵਸਥਾ ਵਿੱਚ ਬਦਲਾਵ ।
- ਵਾਸ਼ਪਨ-ਤਰਲ ਅਵਸਥਾ ਤੋਂ ਗੈਸ ਵਿੱਚ ਬਦਲਣਾ ॥
- ਸੰਘਣਨ-ਵਾਸ਼ਪਾਂ ਦੇ ਠੰਢੇ ਹੋਣ ਤੇ ਤਰਲ ਅਵਸਥਾ ਵਿੱਚ ਪਰਿਵਰਤਨ ।
- ਜਲ ਕਣ-ਬੱਦਲਾਂ ਵਿੱਚੋਂ ਬਰਫ਼ ਤੇ ਵਰਖਾ ਦਾ ਆਉਣਾ ।
- ਜਲ-ਚੱਕਰ-ਵਾਸ਼ਪਨ, ਵਰਖਾ/ਜਲ ਬੂੰਦਾਂ ਦੇ ਇਕੱਠ ਨੂੰ ਜਲ-ਚੱਕਰ ਆਖਦੇ ਹਨ ।
- ਬੱਦਲ-ਜਲ ਬੂੰਦਾਂ ਦੇ ਇਕੱਠ ਵਿੱਚ ਉਨ੍ਹਾਂ ਦਾ ਸੰਘਣਾ ਹੋਣਾ ।
- ਵਰਖਾ ਦੇ ਪਾਣੀ ਦੀ ਸੰਭਾਲ-ਵਰਖਾ ਦੇ ਪਾਣੀ ਨੂੰ ਇਕੱਠਾ ਕਰਨਾ, ਭੰਡਾਰਨ ਕਰਨਾ ਤੇ ਬਾਅਦ ਵਿੱਚ ਉਸ ਦੀ , ਵਰਤੋਂ ਕਰਨਾ ।