Punjab State Board PSEB 6th Class Science Book Solutions Chapter 13 ਚੁੰਬਕਾਂ ਰਾਹੀਂ ਮਨੋਰੰਜਨ Textbook Exercise Questions, and Answers.
PSEB Solutions for Class 6 Science Chapter 13 ਚੁੰਬਕਾਂ ਰਾਹੀਂ ਮਨੋਰੰਜਨ
Science Guide for Class 6 PSEB ਚੁੰਬਕਾਂ ਰਾਹੀਂ ਮਨੋਰੰਜਨ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 136)
ਪ੍ਰਸ਼ਨ 1.
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ, ਨੂੰ ……….. ਕਹਿੰਦੇ ਹਨ ।
(ਉ) ਚੁੰਬਕੀ ਪਦਾਰਥ
(ਅ) ਅਚੁੰਬਕੀ ਪਦਾਰਥ ।
ਉੱਤਰ-
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ, ਨੂੰ ਚੁੰਬਕੀ ਪਦਾਰਥ ਕਹਿੰਦੇ ਹਨ ।
ਪ੍ਰਸ਼ਨ 2.
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ, ਨੂੰ ……….. ਕਹਿੰਦੇ ਹਨ ।
(ਉ) ਚੁੰਬਕੀ ਪਦਾਰਥ
(ਅ) ਅਚੁੰਬਕੀ ਪਦਾਰਥ ।
ਉੱਤਰ-
ਉਹ ਪਦਾਰਥ ਜੋ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ, ਨੂੰ ਅਚੁੰਬਕੀ ਪਦਾਰਥ ਕਹਿੰਦੇ ਹਨ ।
ਸੋਚੋ ਅਤੇ ਉੱਤਰ ਦਿਓ (ਪੇਜ 137)
ਪ੍ਰਸ਼ਨ 1.
ਇੱਕ ਸੁਤੰਤਰਤਾ ਪੂਰਵਕ ਲਟਕਦਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਠਹਿਰਦਾ ਹੈ ?
(ੳ) ਉੱਤਰ-ਦੱਖਣ
(ਅ) ਪੂਰਬ-ਦੱਖਣ ।
ਉੱਤਰ-ਉੱਤਰ-ਦੱਖਣ ।
ਸੋਚੋ ਅਤੇ ਉੱਤਰ ਦਿਓ (ਪੇਜ 139)
ਪ੍ਰਸ਼ਨ 1.
ਛੜ ਚੁੰਬਕ ਦੇ ਧਰੁਵ ਇਸ ਦੇ ਸਿਰਿਆਂ ਦੇ ………….. ਹੁੰਦੇ ਹਨ । (ਦੂਰ/ਨਜ਼ਦੀਕ)
ਉੱਤਰ-
ਛੜ ਚੁੰਬਕ ਦੇ ਧਰੁਵ ਇਸ ਦੇ ਸਿਰਿਆਂ ਦੇ ਨਜ਼ਦੀਕ ਹੁੰਦੇ ਹਨ ।
ਪ੍ਰਸ਼ਨ 2. ਛੜ ਚੁੰਬਕ ਦੇ ………. ਧਰੁਵ ਹੁੰਦੇ ਹਨ । (ਦੋ/ਇੱਕ)
ਉੱਤਰ-
ਛੜ ਚੁੰਬਕ ਦੇ ਦੋ ਧਰੁਵ ਹੁੰਦੇ ਹਨ ।
ਸੋਚੋ ਅਤੇ ਉੱਤਰ ਦਿਓ (ਪੇਜ 140)
ਪ੍ਰਸ਼ਨ 1.
ਚੁੰਬਕੀ ਕੰਪਾਸ ਧਰਤੀ ਦੀਆਂ ………….. ਪਤਾ ਕਰਨ ਲਈ ਇੱਕ ਯੰਤਰ ਹੈ । ਸਮਾਂ/ਦਿਸ਼ਾਵਾਂ)
ਉੱਤਰ-
ਚੁੰਬਕੀ ਕੰਪਾਸ ਧਰਤੀ ਦੀਆਂ ਦਿਸ਼ਾਵਾਂ ਪਤਾ ਕਰਨ ਲਈ ਇੱਕ ਯੰਤਰ ਹੈ ।
ਸੋਚੋ ਅਤੇ ਉੱਤਰ ਦਿਓ (ਪੇਜ 141)
ਪ੍ਰਸ਼ਨ 1.
ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ………… ਕਰਦੇ ਹਨ । (ਅਪਕਰਸ਼ਿਤ/ਆਕਰਸ਼ਿਤ)
ਉੱਤਰ-
ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ।
ਪ੍ਰਸ਼ਨ 2.
ਚੁੰਬਕ ਦੇ ਅਸਮਾਨ ਧਰੁਵ ਇੱਕ-ਦੂਜੇ ਨੂੰ ………… ਕਰਦੇ ਹਨ । (ਅਪਕਰਸ਼ਿਤ/ਆਕਰਸ਼ਿਤ)
ਉੱਤਰ-
ਚੁੰਬਕ ਦੇ ਅਸਮਾਨ ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।
PSEB 6th Class Science Guide ਚੁੰਬਕਾਂ ਰਾਹੀਂ ਮਨੋਰੰਜਨ Textbook Questions, and Answers
1. ਖ਼ਾਲੀ ਥਾਂਵਾਂ ਭਰੋ
(i) ਮੈਗਨੇਟਾਈਟ ਇੱਕ ……………. ਚੁੰਬਕ ਹੈ ।
ਉੱਤਰ-
ਕੁਦਰਤੀ,
(ii) ਪਲਾਸਟਿਕ ਇੱਕ ……………. ਪਦਾਰਥ ਨਹੀਂ ਹੈ ।
ਉੱਤਰ-
ਅਚੁੰਬਕੀ,
(iii) ਇੱਕ ਚੁੰਬਕ ਦੇ ……………. ਧਰੁਵ ਹੁੰਦੇ ਹਨ ।
ਉੱਤਰ-
ਦੋ,
(iv) ਛੜ ਚੁੰਬਕ ਦੇ ਧਰੁਵ ਇਸਦੇ ……………. ‘ਤੇ ਹੁੰਦੇ ਹਨ ।
ਉੱਤਰ-
ਸਿਰਿਆਂ,
(v) ………………. ਦੀ ਵਰਤੋਂ ਧਰਤੀ ਤੇ ਦਿਸ਼ਾਵਾਂ ਪਤਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਚੁੰਬਕੀ ਕੰਪਾਸ ।
2. ਸਹੀ ਜਾਂ ਗ਼ਲਤ ਲਿਖੋ-
(i) ਚੁੰਬਕ ਦੇ ਧਰੁਵ ਅਲੱਗ ਕੀਤੇ ਜਾ ਸਕਦੇ ਹਨ ।
ਉੱਤਰ-
ਗ਼ਲਤ,
(ii) ਚੁੰਬਕ ਕੱਚ ਦੇ ਪਦਾਰਥਾਂ ਨੂੰ ਆਕਰਸ਼ਿਤ ਨਹੀਂ ਕਰਦਾ ।
ਉੱਤਰ-
ਸਹੀ,
(iii) ਚੁੰਬਕ ਮੈਮਰੀ ਯੰਤਰਾਂ ਨੂੰ ਨਸ਼ਟ ਕਰ ਸਕਦਾ ਹੈ ।
ਉੱਤਰ-
ਸਹੀ,
(iv) ਚੁੰਬਕੀ ਕੰਪਾਸ ਦੀ ਸੂਈ ਹਮੇਸ਼ਾ ਪੁਰਬ-ਪੱਛਮ ਦਿਸ਼ਾ ਵਿੱਚ ਸੰਕੇਤ ਕਰਦੀ ਹੈ ।
ਉੱਤਰ-
ਗ਼ਲਤ,
(v) ਹਥੌੜੇ ਨਾਲ ਕੁੱਟਣ ‘ਤੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ ।
ਉੱਤਰ-
ਸਹੀ ।
3. ਮਿਲਾਣ ਕਰੋ-
ਕਾਲਮ – I | ਕਾਲਮ-II |
(ੳ) ਲੱਕੜੀ | (i) ਹੇ ਅਪਕਰਸ਼ਣ |
(ਅ) ਲੋਹਾ | (ii) ਕੁਦਰਤੀ ਚੁੰਬਕ |
(ਬ) ਉੱਤਰੀ-ਧਰੁਵ-ਦੱਖਣੀ ਧਰੁਵ | (iii) ਅਚੁੰਬਕੀ |
(ਸ) ਮੈਗਨੇਟਾਈਟ | (iv) ਆਕਰਸ਼ਣ |
(ਹ) ਦੱਖਣੀ ਧਰੁਵ-ਉੱਤਰੀ ਧਰੁਵ | (v) ਚੁੰਬਕੀ |
ਉੱਤਰ –
ਕਾਲਮ – I | ਕਾਲਮ – II |
(ੳ) ਲੱਕੜੀ | (iii) ਅਚੁੰਬਕੀ |
(ਅ) ਲੋਹਾ | (v) ਚੁੰਬਕੀ |
(ਇ) ਉੱਤਰੀ-ਧਰੁਵ-ਦੱਖਣੀ ਧਰੁਵ | (i) ਅਪਕਰਸ਼ਣ |
(ਸ) ਮੈਗਨੇਟਾਈਟ | (ii) ਕੁਦਰਤੀ ਚੁੰਬਕ |
(ਹ) ਦੱਖਣੀ ਧਰੁਵ-ਉੱਤਰੀ ਧਰੁਵ | (iv) ਆਕਰਸ਼ਣ |
4. ਸਹੀ ਉੱਤਰ ਚੁਣੋ ਨਵਾਬ
(i) ਇੱਕ ਅਚੁੰਬਕੀ ਪਦਾਰਥ
(ਉ) ਲੋਹਾ ।
(ਅ) ਕੋਬਾਲਟ
(ਇ) ਕਾਗਜ਼
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ੲ) ਕਾਗਜ਼ ।
(ii) ਕਿਸਨੂੰ ਚੁੰਬਕ ਵਿੱਚ ਬਦਲਿਆ ਜਾ ਸਕਦਾ ਹੈ
(ਉ) ਰਬੜ
(ਅ) ਲੋਹੇ ਦੀ ਕਿੱਲ ।
(ਈ) ਲੱਕੜੀ ਦੀ ਛੜ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਲੋਹੇ ਦੀ ਕਿੱਲ
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਕੋਈ ਦੋ ਵਸਤੂਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਚੁੰਬਕ ਹੋਵੇ ?
ਉੱਤਰ-
ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਚੁੰਬਕ ਯੁਕਤ ਵਸਤੂਆਂ-
- ਡੋਰ ਕਲੋਜ਼ਰ
- ਸਟਿੱਕਰ (ਚਿੱਪਕੋ) ।
ਪ੍ਰਸ਼ਨ (ii)
ਜਦੋਂ ਚੁੰਬਕ ਨੂੰ ਲੋਹੇ ਦੀਆਂ ਬਰੀਕ ਕਾਤਰਾਂ ਉੱਪਰ ਰੱਖਿਆ ਜਾਂਦਾ ਹੈ ਤਾਂ ਜ਼ਿਆਦਾਤਰ ਕਾਤਰਾਂ ਕਿੱਥੇ ਖਿੱਚੀਆਂ ਜਾਂਦੀਆਂ ਹਨ ?
ਉੱਤਰ-
ਜਦੋਂ ਚੁੰਬਕ ਨੂੰ ਲੋਹੇ ਦੀਆਂ ਬਰੀਕ ਕਾਤਰਾਂ ਉੱਪਰ ਰੱਖਿਆ ਜਾਂਦਾ ਹੈ ਤਾਂ ਜ਼ਿਆਦਾਤਰ ਕਾਤਰਾਂ ਚੁੰਬਕ ਦੇ ਸਿਰਿਆਂ ਜਿੱਥੇ ਚੁੰਬਕ ਦੇ ਧਰੁਵ ਸਥਿਤ ਹਨ ਖਿੱਚੀਆਂ ਜਾਂਦੀਆਂ ਹਨ । ਅਜਿਹਾ ਇਸ ਲਈ ਹੁੰਦਾ ਹੈ ਕਿ ਧਰੁਵਾਂ ਤੇ ਚੁੰਬਕ ਦੀ ਆਕਰਸ਼ਣ ਸ਼ਕਤੀ ਵੱਧ ਹੁੰਦੀ ਹੈ ।
ਪ੍ਰਸ਼ਨ (iii)
ਬਣਾਉਟੀ ਚੁੰਬਕ ਕੀ ਹੁੰਦਾ ਹੈ ?
ਉੱਤਰ-
ਬਣਾਉਟੀ ਚੁੰਬਕ-ਜਿਹੜਾ ਚੁੰਬਕ ਮਨੁੱਖ ਦੁਆਰਾ ਬਣਾਇਆ ਗਿਆ ਹੈ ਉਹ ਬਣਾਉਟੀ ਚੁੰਬਕ ਅਖਵਾਉਂਦਾ ਹੈ ।
ਪ੍ਰਸ਼ਨ (iv)
ਚੁੰਬਕ ਦੇ ਕੋਈ ਦੋ ਗੁਣ ਲਿਖੋ ।
ਉੱਤਰ-
ਚੁੰਬਕ ਦੇ ਗੁਣ-
(i) ਸੁਤੰਤਰਤਾ ਪੂਰਵਕ ਲਟਕਾਉਣ ਤੇ ਚੁੰਬਕ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ।
(ii) ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ-
- ਉੱਤਰੀ ਧਰੁਵ
- ਦੱਖਣੀ ਧਰੁਵ । ਜਿਨ੍ਹਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਚੁੰਬਕ ਕੀ ਹੈ ? ਇਸ ਦੇ ਧਰੁਵਾਂ ਦੇ ਨਾਂ ਦੱਸੋ ।
ਉੱਤਰ-
ਚੁੰਬਕ-ਇੱਕ ਅਜਿਹਾ ਪਦਾਰਥ ਜੋ ਲੋਹੇ ਅਤੇ ਲੋਹੇ ਤੋਂ ਬਣੀਆਂ ਵਸਤੂਆਂ ਨੂੰ ਆਪਣੇ ਵੱਲ ਖਿੱਚਦਾ ਹੈ, ਚੁੰਬਕ ਅਖਵਾਉਂਦਾ ਹੈ | ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ-
- ਉੱਤਰੀ ਧਰੁਵ ਅਤੇ
- ਦੱਖਣੀ ਧਰੁਵ । ਇਹਨਾਂ ਦੋਵਾਂ ਧਰੁਵਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ । ਭਾਵ ਕਿ ਧਰੁਵ ਹਮੇਸ਼ਾ ਜੋੜੇ ਦੇ ਰੂਪ ਵਿੱਚ ਹੁੰਦੇ ਹਨ ।
ਪ੍ਰਸ਼ਨ (ii)
ਉਹ ਕਾਰਨ ਦੱਸੋ ਜਿਨ੍ਹਾਂ ਕਰਕੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ ?
ਉੱਤਰ-
ਜਿਨ੍ਹਾਂ ਕਾਰਨਾਂ ਕਰਕੇ ਚੁੰਬਕ ਆਪਣਾ ਗੁਣ ਗੁਆ ਦਿੰਦਾ ਹੈ-
- ਚੁੰਬਕ ਨੂੰ ਗਰਮ ਕਰਨ ਨਾਲ,
- ਚੁੰਬਕ ਨੂੰ ਹਥੋੜੇ ਨਾਲ ਕੁੱਟਣ ਕਰਕੇ,
- ਚੁੰਬਕ ਨੂੰ ਉੱਚਾਈ ਤੋਂ ਹੇਠਾਂ ਸੁੱਟਣ ਨਾਲ,
- ਚੁੰਬਕ ਦਾ ਉੱਚਿਤ ਰੱਖ-ਰਖਾਓ ਨਾ ਕਰਨ ਕਰਕੇ ।
ਪ੍ਰਸ਼ਨ (iii)
ਚੁੰਬਕੀ ਕੰਪਾਸ ਕੀ ਹੁੰਦੀ ਹੈ ? ਇਹ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਚੁੰਬਕੀ ਕੰਪਾਸ-ਇਹ ਇੱਕ ਅਜਿਹਾ ਯੰਤਰ ਹੈ ਜਿਸ ਨਾਲ ਧਰਤੀ ਦੀਆਂ ਭੂਗੋਲਿਕ ਦਿਸ਼ਾਵਾਂ ਪਤਾ ਕੀਤੀਆਂ ਜਾਂਦੀਆਂ ਹਨ । ਇਸ ਵਿੱਚ ਇੱਕ ਨਿੱਕੜੀ ਜਿਹੀ ਚੁੰਬਕੀ ਸੂਈ ਹੁੰਦੀ ਹੈ ਜੋ ਪਲਾਸਟਿਕ ਜਾਂ ਐਲੂਮੀਨੀਅਮ ਦੀ ਚੱਕਰਾਕਾਰ ਡੱਬੀ ਅੰਦਰ ਇੱਕ ਧੁਰੇ ਤੇ ਟਿੱਕੀ ਹੁੰਦੀ ਹੈ ਅਤੇ ਖਿਤਿਜ ਦਿਸ਼ਾ ਵਿੱਚ ਸੁਤੰਤਰਤਾ ਪੁਰਵਕ ਘੁੰਮ ਸਕਦੀ ਹੈ । ਸੁਈ ਦੇ ਉੱਤਰੀ ਧਰੁਵ ਨੂੰ ਲਾਲ ਪੇਂਟ ਨਾਲ ਅੰਕਿਤ ਕੀਤਾ ਜਾਂਦਾ ਹੈ । ਇਸ ਦੇ ਡਾਇਲ ਤੇ ਦਿਸ਼ਾਵਾਂ ਅੰਕਿਤ ਹੁੰਦੀਆਂ। ਹਨ ।
ਪਸ਼ਨ (iv)
ਚੰਬਕੀ ਅਤੇ ਅਚੰਬਕੀ ਪਦਾਰਥ ਕੀ ਹੁੰਦੇ ਹਨ ? ਉਦਾਹਰਨ ਵੀ ਦਿਓ ।
ਉੱਤਰ-
ਚੁੰਬਕੀ ਪਦਾਰਥ- ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੋ ਜਾਂਦੇ ਹਨ, ਉਨ੍ਹਾਂ ਨੂੰ ਚੁੰਬਕੀ ਪਦਾਰਥ ਆਖਦੇ ਹਨ , ਜਿਵੇਂ-ਲੋਹਾ, ਕੋਬਾਲਟ ਅਤੇ ਨਿੱਕਲ । ਅਚੁੰਬਕੀ ਪਦਾਰਥ- ਜਿਹੜੇ ਪਦਾਰਥ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ ਉਨ੍ਹਾਂ ਨੂੰ ਅਚੁੰਬਕੀ ਪਦਾਰਥ ਆਖਦੇ ਹਨ , ਜਿਵੇਂਲੱਕੜੀ, ਪਲਾਸਟਿਕ, ਕਾਗਜ਼ ਅਤੇ ਕੱਪੜਾ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ (1)
ਤੁਸੀਂ ਇੱਕ ਦਿੱਤੀ ਹੋਈ ਲੋਹੇ ਦੀ ਪੱਤੀ ਤੋਂ ਆਪਣਾ ਖੁਦ ਦਾ ਚੁੰਬਕ ਕਿਵੇਂ ਬਣਾਉਗੇ ? ਵਿਆਖਿਆ ਕਰੋ ।
ਉੱਤਰ-
ਲੋਹੇ ਦੀ ਪੱਤੀ ਨੂੰ ਚੁੰਬਕ ਬਣਾਉਣ ਦੀ ਵਿਧੀ (ਰਗੜ ਵਿਧੀ)-ਇੱਕ ਲੋਹੇ ਦੀ ਪੱਤੀ ਲਓ। ਇਸ ਨੂੰ ਮੇਜ਼ ਉੱਪਰ ਰੱਖੋ । ਹੁਣ ਇੱਕ ਛੜ ਚੁੰਬਕ ਲਓ ਅਤੇ ਇਸਦਾ ਕੋਈ ਇੱਕ ਧਰੁਵ (ਸਿਰਾ) ਲੋਹੇ ਦੀ ਪੱਤੀ ਦੇ ਇੱਕ ਸਿਰੇ ‘ਤੇ ਰੱਖੋ । ਚੁੰਬਕ ਨੂੰ ਬਿਨਾਂ ਹਟਾਏ ਇਸਨੂੰ ਲੋਹੇ ਦੀ ਪੱਤੀ ਦੇ ਦੂਸਰੇ ਸਿਰੇ ਤੱਕ ਰਗੜਦੇ ਹੋਏ ਲੈ ਜਾਓ । ਹੁਣ ਚੁੰਬਕ ਨੂੰ ਚੁੱਕ ਲਓ ਅਤੇ ਉਸੇ ਧਰੁਵ ਨੂੰ ਚੁੱਕ ਕੇ ਲੋਹੇ ਦੀ ਪੱਤੀ ਦੇ ਪਹਿਲੇ ਵਾਲੇ ਸਿਰੇ ‘ਤੇ ਵਾਪਸ ਲੈ ਆਓ | ਪਹਿਲਾਂ ਵਾਂਗ ਚੁੰਬਕ ਨੂੰ ਲੋਹੇ ਦੀ ਪੱਤੀ ਨਾਲ ਰਗੜਦੇ ਹੋਏ ਕਈ ਵਾਰ ਲੈ ਜਾਓ ।
ਇਸ ਪ੍ਰਕਿਰਿਆ ਨੂੰ ਲਗਪਗ 30-40 ਵਾਰ ਦੁਹਰਾਓ ਹੁਣ ਇਸ ਗੱਲ ਦਾ ਪਰੀਖਣ ਕਰੋ ਕਿ ਲੋਹੇ ਦੀ ਪੱਤੀ ਇੱਕ ਚੁੰਬਕ ਬਣ ਗਈ ਹੈ ਜਾਂ ਨਹੀਂ । ਅਜਿਹਾ ਵੇਖਣ ਲਈ ਲੋਹੇ ਦਾ ਬੁਰਾ ਜਾਂ ਲੋਹੇ ਦਾ ਆਪਿਨ ਇਸ ਦੇ ਸਿਰੇ ਨੇੜੇ ਲਿਆਓ । ਆਲਪਿਨ ਜਾਂ ਲੋਹੇ ਦਾ ਬੁਰਾ ਇਸ ਵੱਲ ਆਕਰਸ਼ਿਤ ਹੋ ਜਾਵੇ ਤਾਂ ਸਮਝ ਲਓ ਕਿ ਲੋਹੇ ਦੀ ਪੱਤੀ ਚੁੰਬਕ ਬਣ ਗਈ ਹੈ । ਜੇਕਰ ਆਲਪਿਨ ਜਾਂ ਲੋਹੇ ਦਾ ਬੂਰਾ ਇਸ ਵੱਲ ਆਕਰਸ਼ਿਤ ਨਾ ਹੋਵੇ ਤਾਂ ਰਗੜਨ ਦੀ ਪ੍ਰਕਿਰਿਆ ਨੂੰ ਕੁੱਝ ਸਮੇਂ ਲਈ ਦੁਹਰਾਓ । ਧਿਆਨ ਰਹੇ ਕਿ ਚੁੰਬਕ ਦਾ ਧਰੁਵ ਅਤੇ ਲੋਹੇ ਦੀ ਪੱਤੀ ਨੂੰ ਰਗੜਨ ਦੀ ਦਿਸ਼ਾ ਨਾ ਬਦਲੇ ।
ਸਾਵਧਾਨੀਆਂ-
- ਚੁੰਬਕ ਨੂੰ ਇੱਕੋ ਦਿਸ਼ਾ ਵਿੱਚ ਰਗੜਦੇ ਹੋਏ ਲਿਜਾਣਾ ਚਾਹੀਦਾ ਹੈ ।
- ਰਗੜਦੇ ਸਮੇਂ ਚੁੰਬਕ ਦਾ ਇੱਕੋ ਉਹੀ ਸਿਰਾ ਬਾਰ-ਬਾਰ ਪ੍ਰਯੋਗ ਕਰਨਾ ਚਾਹੀਦਾ ਹੈ ।
ਪ੍ਰਸ਼ਨ (ii)
ਚੁੰਬਕਾਂ ਦੇ ਰੋਜ਼ਾਨਾ ਜੀਵਨ ਵਿੱਚ ਕੁੱਝ ਉਪਯੋਗ ਲਿਖੋ ।
ਉੱਤਰ-
ਚਾਂਬਦ ਦੇ ਰੋਜ਼ਾਨਾ ਜੀਵਨ ਵਿੱਚ ਉਪਯੋਗ-
- ਚੁੰਬਕ ਦੀ ਵਰਤੋਂ ਕੰਪਿਊਟਰ ਦੀ ਹਾਰਡ ਡਿਸਕ ਵਿੱਚ ਕੀਤੀ ਗਈ ਹੈ ਜਿਸਨੂੰ ਅਸੀਂ ਰੋਜ਼ਾਨਾ ਆਪਣੇ ਜੀਵਨ ਵਿੱਚ | ਪ੍ਰਯੋਗ ਕਰਦੇ ਹਾਂ ।
- ਇਹਨਾਂ ਦੀ ਵਰਤੋਂ ਟੀ.ਵੀ., ਸਪੀਕਰਾਂ ਅਤੇ ਰੇਡਿਓ ਵਿੱਚ ਕਰਦੇ ਹਾਂ । ਸਪੀਕਰ ਅੰਦਰ ਕੁੰਡਲੀ ਅਤੇ ਚੁੰਬਕ | ਇਲੈੱਕਟ੍ਰਾਨਿਕ ਸਿਗਨਲਾਂ ਨੂੰ ਧੁੰਨੀ ਵਿੱਚ ਬਦਲਦੀ ਹੈ ।
- ਇਹਨਾਂ ਦੀ ਵਰਤੋਂ ਕਰਕੇ ਜਨਰੇਟਰ ਯਾਤਿਕ ਉਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦੇ ਹਨ । ਕੁੱਝ ਹੋਰ ਕਿਸਮ ਦੀਆਂ ਮੋਟਰਾਂ ਵਿੱਚ ਚੁੰਬਕਾਂ ਦੀ ਵਰਤੋਂ ਕਰਕੇ ਬਿਜਲਈ ਊਰਜਾ ਨੂੰ ਸਾਂਤਿਕ ਉਰਜਾ ਵਿੱਚ ਤਬਦੀਲੀ ਹੁੰਦੀ ਹੈ ।
- ਬਿਜਲਈ ਧਾਰਾ ਰਾਹੀਂ ਚਾਰਜਿਤ ਕੀਤੇ ਗਏ ਚੁੰਬਕ ਬੇਨਾਂ ਦੀ ਮਦਦ ਕਰਕੇ ਭਾਰੀ ਲੋਹੇ ਦੀ ਧਾਤੂ ਦੇ ਟੁੱਕੜਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਿੱਚ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਮਨੁੱਖ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ ।
- ਚੁੰਬਕਾਂ ਦੀ ਵਰਤੋਂ ਫਿਲਟਰ ਕਰਨ ਵਾਲੀਆਂ ਮਸ਼ੀਨਾਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਤੋੜੀਆਂ ਗਈਆਂ ਚੱਟਾਨਾਂ ਤੋਂ ਕੱਚੀ ਧਾਤੂ ਨੂੰ ਅਲੱਗ ਕੀਤਾ ਜਾਂਦਾ ਹੈ ।
PSEB Solutions for Class 6 Science ਚੁੰਬਕਾਂ ਰਾਹੀਂ ਮਨੋਰੰਜਨ Important Questions and Answers
1. ਖ਼ਾਲੀ ਥਾਂਵਾਂ ਭਰੋ-
(i) ਬਣਾਉਟੀ ਚੁੰਬਕ ਵਿਭਿੰਨ ਆਕਾਰ ਦੇ ਬਣਾਏ ਜਾਂਦੇ ਹਨ ਜਿਸ ਤਰ੍ਹਾਂ ਦਾ ……, …….. ਅਤੇ ……..।
ਉੱਤਰ-
ਛੜ, ਨਾਲ, ਵੇਲਣਾਕਾਰ,
(ii) ਜੋ ਪਦਾਰਥ ਚੁੰਬਕ ਦੇ ਵੱਲ ਆਕਰਸ਼ਿਤ ਹੁੰਦੇ ਹਨ ਉਹ …………. ਅਖਵਾਉਂਦੇ ਹਨ ।
ਉੱਤਰ-
ਚੁੰਬਕੀ ਪਦਾਰਥ,
(iii) ਕਾਗ਼ਜ਼ ਇੱਕ ……….. ਪਦਾਰਥ ਨਹੀਂ ਹੈ ।
ਉੱਤਰ-
ਚੁੰਬਕੀ,
(iv) ਪ੍ਰਾਚੀਨਕਾਲ ਵਿੱਚ ਲੋਕ ਦਿਸ਼ਾ ਗਿਆਤ ਕਰਨ ਦੇ ਲਈ …………. ਦਾ ਟੁੱਕੜਾ ਲਟਕਾਉਂਦੇ ਸਨ ।
ਉੱਤਰ-
ਕੁਦਰਤੀ ਚੁੰਬਕ (ਲੈਡ ਸਟੋਨ),
(v) ਚੁੰਬਕ ਦੇ ਹਮੇਸ਼ਾ ……………………….. ਧਰੁਵ ਹੁੰਦੇ ਹਨ ।
ਉੱਤਰ-
ਦੋ ।
2. ਸਹੀ ਜਾਂ ਗ਼ਲਤ ਲਿਖੋ-
(i) ਬੇਲਨਾਕਾਰ ਚੁੰਬਕ ਵਿੱਚ ਕੇਵਲ ਇੱਕ ਧਰੁਵ ਹੁੰਦਾ ਹੈ ।
ਉੱਤਰ-
ਗ਼ਲਤ,
(ii) ਬਣਾਉਟੀ ਚੁੰਬਕ ਦੀ ਖੋਜ ਯੂਨਾਨ ਦੇਸ਼ ਵਿੱਚ ਹੋਈ ਸੀ
ਉੱਤਰ-
ਸਹੀ,
(iii) ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ।
ਉੱਤਰ-
ਗ਼ਲਤ,
(iv) ਲੋਹੇ ਦਾ ਬੁਰਾਦਾ ਛੜ ਚੁੰਬਕ ਦੇ ਨੇੜੇ ਲਿਆਉਣ ਤੇ ਇਸਦੇ ਵਿਚਕਾਰ ਜ਼ਿਆਦਾ ਚਿਪਕਦਾ ਹੈ ।
ਉੱਤਰ-
ਗ਼ਲਤ,
(v) ਛੜ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਨੂੰ ਦਰਸਾਉਂਦਾ ਹੈ ।
ਉੱਤਰ-
ਸਹੀ,
(vi) ਕਿਸੇ ਸਥਾਨ ਉੱਤੇ ਪੂਰਬ-ਪੱਛਮ ਦਿਸ਼ਾ ਪਤਾ ਕਰਨ ਲਈ ਕੰਪਾਸ ਦਾ ਉਪਯੋਗ ਕੀਤਾ ਜਾ ਸਕਦਾ ਹੈ ।
ਉੱਤਰ-
ਸਹੀ,
(vii) ਰਬੜ ਇੱਕ ਚੁੰਬਕੀ ਪਦਾਰਥ ਹੈ ।
ਉੱਤਰ-
ਗ਼ਲਤ ।
3. ਮਿਲਾਨ ਕਰੋ-
ਕਾਲਮ ‘ੳ’ | ਕਾਲਮ ‘ਅ’ |
(i) ਕਿਸੇ ਥਾਂ ‘ਤੇ ਭੂਗੋਲਿਕ ਦਿਸ਼ਾ ਪਤਾ ਕਰਨ ਲਈ | (ੳ) ਕੁਦਰਤੀ ਚੁੰਬਕ |
(ii) ਦੋ ਅਸਮਾਨ ਧਰੁਵ ਇੱਕ-ਦੂਜੇ ਨੂੰ | (ਅ) ਸਥਾਈ ਚੁੰਬਕ ਨਾਲ ਇੱਕ ਦਿਸ਼ਾ ਵਿੱਚ ਰਗੜਨ ਕਾਰਨ |
(iii) ਸੁਤੰਤਰਤਾ ਪੂਰਵਕ ਲਟਕਾਇਆ ਗਿਆ ਚੁੰਬਕ ਠਹਿਰਦਾ ਹੈ | (ਇ) ਚੁੰਬਕੀ ਕੰਪਾਸ |
(iv) ਲੋਹੇ ਦੀ ਸਲਾਈ ਚੁੰਬਕ ਬਣ ਜਾਂਦੀ ਹੈ । | (ਸ) ਆਕਰਸ਼ਿਤ |
(v) ਮੈਗਨੇਟਾਈਟ | (ਹ) ਉੱਤਰ-ਦੱਖਣ ਦਿਸ਼ਾ ਵਿੱਚ । |
ਉੱਤਰ
ਕਾਲਮ ‘ਉ’ | ਕਾਰਨ ‘ਅ’ |
(i) ਕਿਸੇ ਥਾਂ ‘ਤੇ ਭੂਗੋਲਿਕ ਦਿਸ਼ਾ ਪਤਾ ਕਰਨ ਲਈ | (ਇ) ਚੁੰਬਕੀ ਕੰਪਾਸ |
(ii) ਦੋ ਅਸਮਾਨ ਧਰੁਵ ਇੱਕ-ਦੂਜੇ ਨੂੰ | (ਸ) ਆਕਰਸ਼ਿਤ |
(iii) ਸੁਤੰਤਰਤਾ ਪੁਰਵਕ ਲਟਕਾਇਆ ਗਿਆ ਚੁੰਬਕ ਠਹਿਰਦਾ ਹੈ | (ਹ) ਉੱਤਰ-ਦੱਖਣ ਦਿਸ਼ਾ ਵਿੱਚ |
(iv) ਲੋਹੇ ਦੀ ਸਲਾਈ ਚੁੰਬਕ ਬਣ ਜਾਂਦੀ ਹੈ । | (ਅ) ਸਥਾਈ ਚੁੰਬਕ ਨਾਲ ਇੱਕ ਦਿਸ਼ਾ ਵਿੱਚ ਰਗੜਨ ਕਾਰਨ |
(v) ਮੈਗਨੇਟਾਈਟ | (ਉ) ਕੁਦਰਤੀ ਚੁੰਬਕ । |
4. ਸਹੀ ਉੱਤਰ ਚੁਣੋ-
(i) ਚੁੰਬਕ ਦੇ ਧਰੁਵ ਹੁੰਦੇ ਹਨ
(ਉ) ਤਿੰਨ
(ਅ) ਇੱਕ
(ਇ) ਦੋ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਦੋ ॥
(ii) ਚੁੰਬਕ ਆਕਰਸ਼ਿਤ ਕਰਦਾ ਹੈ
(ਉ) ਲੋਹਾ
(ਅ) ਰਬੜ
( ਕੱਚ
(ਸ) ਲੱਕੜੀ ।
ਉੱਤਰ-
(ੳ) ਲੋਹਾ ।
(iii) ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਰੁਕਦਾ ਹੈ ?
(ੳ) ਉੱਤਰ-ਦੱਖਣ
(ਅ) ਪੂਰਬ-ਪੱਛਮ
(ੲ) ਉੱਤਰ-ਪੂਰਬ
(ਸ) ਦੱਖਣ-ਪੱਛਮ ।
ਉੱਤਰ-
(ੳ) ਉੱਤਰ-ਦੱਖਣ ।
(iv) ਲੋਹੇ ਤੋਂ ਬਣਿਆ ਹੋਇਆ ਚੁੰਬਕ ਅਖਵਾਉਂਦਾ ਹੈ
(ਉ) ਬਣਾਉਟੀ ਚੁੰਬਕ
(ਅ) ਕੁਦਰਤੀ ਚੁੰਬਕ
(ਇ) ਗੋਲਾਂਤ ਚੁੰਬਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਬਣਾਉਟੀ ਚੁੰਬਕ ॥
(v) ਚੁੰਬਕ ਦੇ ਗੁਣ ਸੁਰੱਖਿਅਤ ਰੱਖਣ ਲਈ ਚੁੰਬਕਾਂ ਦੇ ਜੋੜਿਆਂ ਦੇ
(ੳ) ਸਮਾਨ ਧਰੁਵ ਨਾਲ-ਨਾਲ ਰੱਖੋ।
(ਅ) ਅਸਮਾਨ ਧਰੁਵ ਨਾਲ-ਨਾਲ ਰੱਖੋ
(ਈ) ਧਰੁਵਾਂ ਨੂੰ ਹਥੌੜੇ ਨਾਲ ਸੱਟ ਮਾਰੋ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅਸਮਾਨ ਧਰੁਵ ਨਾਲ-ਨਾਲ ਰੱਖੋ ।
(vi) ਦਿਸ਼ਾ ਪਤਾ ਲਗਾਉਣ ਲਈ ਵਰਤੋਂ ਵਿੱਚ ਲਿਆਇਆ ਜਾਂਦਾ ਹੈ
(ਉ) ਮੈਗਨਸ ਛਿੜੀ
(ਅ) ਅਚੁੰਬਕੀ ਪਦਾਰਥ
( ਕੰਪਾਸ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਕੰਪਾਸ ।
(vii) ਚੁੰਬਕ ਦੇ ਕਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਵੱਧ ਹੁੰਦੀ ਹੈ ?
(ਉ) ਸਿਰਿਆਂ ਤੇ
(ਅ) ਮੱਧ
(ਇ) ਸਿਰਿਆਂ ਅਤੇ ਮੱਧ ਬਿੰਦੂ ਦੇ ਵਿਚਾਲੇ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਸਿਰਿਆਂ ਤੇ ।
(iii) ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ
(ੳ) ਆਕਰਸ਼ਿਤ ਕਰਦੇ ਹਨ
(ਅ ਅਪਕਰਸ਼ਿਤ ਕਰਦੇ ਹਨ।
(ਇ) ਨਾ-ਆਕਰਸ਼ਣ ਅਤੇ ਨਾ ਅਪਕਰਸ਼ਣ ਕਰਦੇ ਹਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅਪਕਰਸ਼ਿਤ ਕਰਦੇ ਹਨ ।
(ix) ਚੁੰਬਕ ਦੇ ਵਿਪਰੀਤ ਧਰੁਵ ਇੱਕ-ਦੂਜੇ ਨੂੰ ਕਰਦੇ ਹਨ
(ੳ) ਆਕਰਸ਼ਿਤ
(ਅ) ਅਪਕਰਸ਼ਿਤ
(ਇ) ਨਾ-ਆਕਰਸ਼ਣ ਨਾ-ਅਪਕਰਸ਼ਣ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਆਕਰਸ਼ਿਤ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚਿਪਕੂ (ਸਟੀਕਰ ਆਮ ਤੌਰ ‘ਤੇ ਕਿੱਥੇ ਚਿਪਕਾਏ ਜਾਂਦੇ ਹਨ ?
ਉੱਤਰ-
ਚਿਪਕੁ ਸਟੀਕਰ) ਆਮ ਤੌਰ ਤੇ ਲੋਹੇ ਦੀਆਂ ਅਲਮਾਰੀਆਂ ਜਾਂ ਰੈਫ਼ਰੀਜਰੇਟਰ ਦੇ ਦਰਵਾਜ਼ੇ ਨਾਲ ਚਿਪਕਾਏ ਜਾਂਦੇ ਹਨ ਤਾਂ ਜੋ ਇਹ ਬੇਲੋੜੇ ਨਾ ਖੁਲ੍ਹਣ ।
ਪ੍ਰਸ਼ਨ 2.
ਕਿਸੇ ਚਾਰ ਸਾਧਾਰਨ ਵਸਤੂਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਚੁੰਬਕ ਲਗਾਏ ਜਾਂਦੇ ਹਨ ?
ਉੱਤਰ-
ਪਿੰਨ ਹੋਲਡਰ, ਪੈਂਸਿਲ ਬਾਕਸ, ਟੇਪ ਰਿਕਾਰਡਰ ਅਤੇ ਰੇਡੀਓ ।
ਪ੍ਰਸ਼ਨ 3.
ਉਸ ਘਰੀਆ ਦਾ ਨਾਂ ਦੱਸੋ ਜਿਸ ਨੇ ਕੁਦਰਤੀ ਚੁੰਬਕ ਦੀ ਖੋਜ ਕੀਤੀ ਸੀ ?
ਉੱਤਰ-
ਮੈਗਨਸ ।
ਪ੍ਰਸ਼ਨ 4.
ਕੁਦਰਤੀ ਚੁੰਬਕ ਕਿਸ ਨੂੰ ਆਖਦੇ ਹਨ ?
ਉੱਤਰ-
ਕੁਦਰਤੀ ਚੱਟਾਨ ਮੈਗਨੇਟਾਈਟ ਦੇ ਰੂਪ ਵਿੱਚ ਮਿਲਣ ਵਾਲੇ ਚੁੰਬਕ ਨੂੰ ਕੁਦਰਤੀ ਚੁੰਬਕ ਆਖਦੇ ਹਨ ।
ਪ੍ਰਸ਼ਨ 5.
ਤਿੰਨ ਚੁੰਬਕੀ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
- ਲੋਹਾ
- ਨਿੱਕਲ
- ਕੋਬਾਲਟ ।
ਪ੍ਰਸ਼ਨ 6.
ਚਾਰ ਅਚੁੰਬਕੀ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
- ਪਲਾਸਟਿਕ
- ਕੱਪੜਾ
- ਕਾਗ਼ਜ਼
- ਲੱਕੜੀ ॥
ਪਸ਼ਨ 7.
ਰੇਤ ਅਤੇ ਮਿੱਟੀ ਵਿੱਚੋਂ ਲੋਹੇ ਦੇ ਕਣਾਂ ਨੂੰ ਕਿਵੇਂ ਨਿਖੇੜਿਆ ਜਾ ਸਕਦਾ ਹੈ ?
ਉੱਤਰ-
ਰੇਤ ਅਤੇ ਮਿੱਟੀ ਦੇ ਵਿੱਚੋਂ ਲੋਹੇ ਦੇ ਕਣਾਂ ਨੂੰ ਚੁੰਬਕ ਦੀ ਮਦਦ ਨਾਲ ਨਿਖੇੜਿਆ ਜਾ ਸਕਦਾ ਹੈ ।
ਪ੍ਰਸ਼ਨ 8.
ਲੋਹੇ ਦੇ ਕਣ ਚੁੰਬਕ ਦੇ ਕਿਸ ਭਾਗ ਵਿੱਚ ਜ਼ਿਆਦਾ ਮਾਤਰਾ ਵਿੱਚ ਚਿੰਬੜਦੇ ਹਨ । ਮੱਧ ਭਾਗ ਜਾਂ ਧਰੁਵਾਂ ਤੇ ?
ਉੱਤਰ-
ਲੋਹੇ ਦੇ ਕਣ ਚੁੰਬਕ ਦੇ ਧਰੁਵਾਂ (ਸਿਰਿਆਂ ਤੇ ਜ਼ਿਆਦਾ ਮਾਤਰਾ ਵਿੱਚ ਚਿੰਬੜਦੇ ਹਨ ।
ਪ੍ਰਸ਼ਨ 9.
ਇੱਕ ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹਮੇਸ਼ਾ ਕਿਸ ਦਿਸ਼ਾ ਵਿੱਚ ਠਹਿਰਦਾ ਹੈ ?
ਉੱਤਰ-
ਇੱਕ ਸੁਤੰਤਰਤਾ ਪੁਰਵਕ ਲਟਕਦਾ ਹੋਇਆ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ।
ਪ੍ਰਸ਼ਨ 10.
ਉੱਤਰੀ ਧਰੁਵ ਕਿਸ ਨੂੰ ਆਖਦੇ ਹਨ ?
ਉੱਤਰ-
ਭੂਗੋਲਿਕ ਉੱਤਰ ਦਿਸ਼ਾ ਵੱਲ ਸੰਕੇਤ ਕਰਨ ਵਾਲੇ ਸੁਤੰਤਰਤਾ ਪੂਰਵਕ ਲਟਕਦੇ ਹੋਏ ਚੁੰਬਕ ਦੇ ਸਿਰੇ ਨੂੰ ਉੱਤਰੀ ਧਰੁਵ ਆਖਦੇ ਹਨ ।
ਪ੍ਰਸ਼ਨ 11.
ਦੱਖਣੀ ਧਰੁਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਭੂਗੋਲਿਕ ਦੱਖਣ ਦਿਸ਼ਾ ਵੱਲ ਸੰਕੇਤ ਕਰਨ ਵਾਲੇ ਸੁਤੰਤਰਤਾ ਪੂਰਵਕ ਲਟਕਦੇ ਚੁੰਬਕ ਦੇ ਸਿਰੇ ਨੂੰ ਦੱਖਣੀ ਧਰੁਵ ਕਹਿੰਦੇ ਹਨ ।
ਪ੍ਰਸ਼ਨ 12.
ਚੁੰਬਕ ਦਾ ਕਿਹੜਾ ਗੁਣ ਦਿਸ਼ਾ ਨਿਰਧਾਰਨ ਲਈ ਵਰਤਿਆ ਜਾਂਦਾ ਹੈ ?
ਉੱਤਰ-
ਸੁਤੰਤਰਤਾ ਪੁਰਵਕ ਲਟਕਦਾ ਹੋਇਆ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ । ਇਸ ਗਣ ਦਾ ਉਪਯੋਗ ਦਿਸ਼ਾ ਨਿਰਧਾਰਨ ਲਈ ਕੀਤਾ ਜਾਂਦਾ ਹੈ !
ਪ੍ਰਸ਼ਨ 13.
ਦਿਸ਼ਾ ਨਿਰਧਾਰਨ ਲਈ ਕਿਸ ਯੰਤਰ (ਜੁਗਤ) ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਚੁੰਬਕੀ ਕੰਪਾਸ ਦਾ ॥
ਪ੍ਰਸ਼ਨ 14.
ਚੁੰਬਕ ਦੇ ਸਮਾਨ ਧਰੁਵਾਂ ਵਿੱਚ ਆਕਰਸ਼ਣ ਹੁੰਦਾ ਹੈ ਜਾਂ ਅਪਕਰਸ਼ਣ ?
ਉੱਤਰ-
ਚੁੰਬਕ ਦੇ ਸਮਾਨ ਧਰੁਵਾਂ ਵਿੱਚ ਅਪਕਰਸ਼ਣ ਹੁੰਦਾ ਹੈ ।
ਪ੍ਰਸ਼ਨ 15.
ਚੁੰਬਕ ਦੇ ਵਿਪਰੀਤ (ਅਸਮਾਨ) ਧਰੁਵਾਂ ਵਿੱਚ ਆਕਰਸ਼ਣ ਹੁੰਦਾ ਹੈ ਜਾਂ ਅਪਕਰਸ਼ਣ ?
ਉੱਤਰ-
ਚੁੰਬਕ ਦੇ ਵਿਪਰੀਤ ਧਰੁਵਾਂ ਵਿੱਚ ਆਕਰਸ਼ਣ ਹੁੰਦਾ ਹੈ ।
ਪ੍ਰਸ਼ਨ 16.
ਛੜ ਚੁੰਬਕ ਦੇ ਧਰੁਵ ਕਿੱਥੇ ਸਥਿਤ ਹੁੰਦੇ ਹਨ ?
ਉੱਤਰ-
ਛੜ ਚੁੰਬਕ ਦੇ ਧਰੁਵ ਇਸਦੇ ਸਿਰਿਆਂ ‘ਤੇ ਸਥਿਤ ਹੁੰਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕੁਦਰਤੀ ਪ੍ਰਕਿਰਤਿਕ) ਚੁੰਬਕ ਦੀ ਖੋਜ ਕਿਵੇਂ ਹੋਈ ?
ਉੱਤਰ-
ਪਾਚੀਨ ਯੂਨਾਨ ਵਿੱਚ ਇੱਕ ਘਰੀਆ (ਚਰਵਾਹਾ) ਰਹਿੰਦਾ ਸੀ । ਉਸਦਾ ਨਾਮ ਮੈਗਨਸ ਸੀ । ਉਹ ਆਪਣੀਆਂ ਭੇਡਾਂ ਅਤੇ ਬੱਕਰੀਆਂ ਨੂੰ ਨੇੜੇ ਦੇ ਪਹਾੜਾਂ ਉੱਤੇ ਚਰਾਉਣ ਦੇ ਲਈ ਲਿਜਾਇਆ ਕਰਦਾ ਸੀ । ਭੇਡਾਂ ਅਤੇ ਬੱਕਰੀਆਂ ਦੇ ਇੱਜੜ ਨੂੰ ਕੰਟਰੋਲ ਕਰਨ ਲਈ ਉਹ ਆਪਣੇ ਕੋਲ ਇੱਕ ਛੜੀ ਰੱਖਦਾ ਸੀ । ਛੜੀ ਦੇ ਇੱਕ ਸਿਰੇ ਉੱਤੇ ਲੋਹੇ ਦੀ ਟੋਪੀ ਲੱਗੀ ਹੁੰਦੀ ਸੀ । ਇੱਕ ਦਿਨ ਪਹਾੜ ਉੱਤੇ ਇੱਕ ਚੱਟਾਨ ਦੇ ਉੱਪਰ ਇਸ ਛੜੀ ਨੂੰ ਚੁੱਕਣ ਲਈ ਉਸ ਨੂੰ ਬਹੁਤ ਜ਼ੋਰ ਲਗਾਉਣਾ ਪਿਆ ਤਾਂ ਉਹ ਬੜਾ ਹੈਰਾਨ ਹੋਇਆ | ਚੱਟਾਨ ਛੜੀ ਨੂੰ ਆਪਣੇ ਵੱਲ ਖਿੱਚਦੀ ਮਾਲੂਮ ਹੋਈ । ਇਹ ਚੱਟਾਨ ਇੱਕ ਕੁਦਰਤੀ ਚੁੰਬਕ ਸੀ ।
ਪ੍ਰਸ਼ਨ 2.
ਚੁੰਬਕ ਕਿਸਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਚੁੰਬਕ-ਜਿਸ ਪਦਾਰਥ ਵਿੱਚ ਲੋਹੇ ਨੂੰ ਆਕਰਸ਼ਿਤ ਕਰਨ ਦੇ ਗੁਣ ਹੋਣ, ਉਸ ਨੂੰ ਚੁੰਬਕ ਕਿਹਾ ਜਾਂਦਾ ਹੈ । ਇਹ ਸੁਤੰਤਰਤਾ ਪੂਰਵਕ ਲਟਕਾਉਣ ਤੇ ਸਦਾ ਉੱਤਰ-ਦੱਖਣ ਦਿਸ਼ਾ ਵੱਲ ਸੰਕੇਤ ਕਰਦਾ ਹੈ ।
ਚੁੰਬਕ ਦੀਆਂ ਕਿਸਮਾਂ-ਚੁੰਬਕ ਦੋ ਪ੍ਰਕਾਰ ਦੇ ਹੁੰਦੇ ਹਨ
- ਕੁਦਰਤੀ ਚੁੰਬਕ
- ਬਣਾਉਟੀ ਚੁੰਬਕ ।
- ਕੁਦਰਤੀ ਚੁੰਬਕ-ਕੁਦਰਤ ਵਿੱਚ ਮਿਲਣ ਵਾਲੇ ਚੁੰਬਕ ਨੂੰ ਪਾਕਿਰਤਿਕ (ਕੁਦਰਤੀ ਚੁੰਬਕ ਆਖਦੇ ਹਨ ।
- ਬਣਾਉਟੀ ਚੁੰਬਕ-ਮਨੁੱਖ ਦੁਆਰਾ ਬਣਾਏ ਗਏ ਚੁੰਬਕ ਨੂੰ ਬਣਾਉਟੀ ਚੁੰਬਕ ਆਖਦੇ ਹਨ ।
ਪ੍ਰਸ਼ਨ 3.
ਇਹ ਦੇਖਿਆ ਗਿਆ ਹੈ ਕਿ ਪੈਨਸਿਲ (ਸ਼ਾਰਪਨਰ) ਜੋ ਪਲਾਸਟਿਕ ਦਾ ਬਣਿਆ ਹੁੰਦਾ ਹੈ, ਫਿਰ ਵੀ ਇਹ ਚੁੰਬਕ ਦੇ ਦੋਵਾਂ ਧਰੁਵਾਂ ਨਾਲ ਚਿਪਕਦਾ ਹੈ । ਉਸ ਪਦਾਰਥ ਦਾ ਨਾਮ ਦੱਸੋ ਜਿਸਦਾ ਉਪਯੋਗ ਇਸ ਦੇ ਕਿਸੇ ਭਾਗ ਨੂੰ ਬਣਾਉਣ ਵਿੱਚ ਕੀਤਾ ਗਿਆ ਹੈ ?
ਉੱਤਰ-
ਸ਼ਾਰਪਨਰ ਦਾ ਬਲੇਡ, ਲੋਹੇ ਦਾ ਬਣਿਆ ਹੁੰਦਾ ਹੈ ਜੋ ਇੱਕ ਚੁੰਬਕੀ ਪਦਾਰਥ ਹੈ । ਇਸ ਲਈ ਸ਼ਾਰਪਨਰ ਚੁੰਬਕ ਦੇ ਦੋਵਾਂ ਧਰੁਵਾਂ ਨਾਲ ਚਿਪਕਦਾ ਹੈ ।
ਪ੍ਰਸ਼ਨ 4.
ਰੇਤ ਅਤੇ ਮਿੱਟੀ ਵਿੱਚ ਲੋਹੇ ਦੇ ਕਣ ਮਿਸ਼ਰਿਤ ਹਨ । ਤੁਸੀਂ ਲੋਹੇ ਦੇ ਕਣਾਂ ਨੂੰ ਰੇਤ ਅਤੇ ਮਿੱਟੀ ਤੋਂ ਕਿਵੇਂ ਨਿਖੇੜੋਗੇ ?
ਉੱਤਰ-
ਰੇਤ ਅਤੇ ਮਿੱਟੀ ਵਿੱਚ ਮਿਸ਼ਰਿਤ ਲੋਹੇ ਦੇ ਕਣਾਂ ਨੂੰ ਅਲੱਗ ਕਰਨ ਲਈ ਮਿਸ਼ਰਣ ਨੂੰ ਕਾਗ਼ਜ਼ ਦੀ ਸ਼ੀਟ ਉੱਤੇ ਫੈਲਾਓ । ਇਸ ਵਿੱਚ ਇੱਕ ਛੜ ਚੁੰਬਕ ਨੂੰ ਘੁਮਾਓ | ਤੁਸੀਂ ਦੇਖੋਗੇ ਕਿ ਲੋਹੇ ਦੇ ਕਣ ਚੁੰਬਕ ਨਾਲ ਚਿਪਕ ਗਏ ਹਨ । ਚਿੰਬੜੇ ਹੋਏ ਕਣਾਂ ਨੂੰ ਹਟਾਓ ਅਤੇ ਕਿਰਿਆ ਨੂੰ ਦੁਹਰਾਓ ਤਾਂ ਜੋ ਲੋਹੇ ਦੇ ਸਾਰੇ ਕਣ ਅਲੱਗ ਹੋ ਜਾਣ । ਇਸ ਤਰ੍ਹਾਂ ਅਸੀਂ ਲੋਹੇ ਦੇ ਕਣਾਂ ਨੂੰ ਰੇਤ ਅਤੇ ਮਿੱਟੀ ਤੋਂ ਵੱਖ ਕਰ ਸਕਦੇ ਹਾਂ ।
ਪ੍ਰਸ਼ਨ 5.
ਚੁੰਬਕ ਦੀ ਸ਼ਕਤੀ ਧਰੁਵਾਂ ‘ ਤੇ ਅਧਿਕ ਹੁੰਦੀ ਹੈ ਜਾਂ ਫਿਰ ਚੁੰਬਕ ਦੇ ਮੱਧ ? ਸਿੱਧ ਕਰੋ ।
ਉੱਤਰ-
ਚੁੰਬਕ ਦੇ ਧਰੁਵਾਂ ‘ਤੇ ਚੁੰਬਕ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ । ਇਸ ਤੱਥ ਨੂੰ ਦਰਸਾਉਣ ਲਈ ਇੱਕ ਕਾਗ਼ਜ਼ ਤੇ ਲੋਹੇ ਦਾ ਬੁਰਾਦਾ ਫੈਲਾਓ ਅਤੇ ਉਸ ਵਿੱਚ ਚੁੰਬਕ ਨੂੰ ਘੁਮਾਓ । ਤੁਸੀਂ ਵੇਖੋਗੇ ਕਿ ਲੋਹੇ ਦੇ ਕਣ ਚੁੰਬਕ ਦੇ ਸਿਰਿਆਂ ਧਰੁਵਾਂ) ਤੇ ਵੱਧ ਮਾਤਰਾ ਵਿੱਚ ਚਿੰਬੜਦਾ ਹੈ ਜਦੋਂ ਕਿ ਚੁੰਬਕ ਦੇ ਮੱਧ ਭਾਗ ਵਿੱਚ ਘੱਟ ਮਾਤਰਾ ਵਿੱਚ ਹੈ । ਇਸ ਤੋਂ ਪਤਾ ਚਲਦਾ ਹੈ ਕਿ ਚੁੰਬਕ ਦੇ ਧਰੁਵਾਂ ਤੇ ਆਕਰਸ਼ਣ ਸ਼ਕਤੀ ਚੁੰਬਕ ਦੇ ਚਿੱਤਰ-ਛੜ ਚੰਬਕ ਨਾਲ ਚਿੰਬੜਦਾ ਲੋਹੇ ਮੱਧ ਭਾਗ ਦੀ ਤੁਲਨਾ ਵਿੱਚ ਜ਼ਿਆਦਾ ਹੈ ।
ਪ੍ਰਸ਼ਨ 6.
ਇੱਕ ਚੁੰਬਕ ਦੇ ਇੱਕ ਧਰੁਵ ਨੂੰ ਦੂਸਰੇ ਚੁੰਬਕ ਦੇ ਧਰੁਵ ਦੇ ਨੇੜੇ ਲਿਆਉਣ ਤੇ ਵਿਭਿੰਨ ਸਥਿਤੀਆਂ ਕਾਲਮ-1 ਵਿੱਚ ਦਰਸਾਈਆਂ ਗਈਆਂ ਹਨ । ਕਾਲਮ-2 ਵਿੱਚ ਹਰੇਕ ਸਥਿਤੀ ਦੇ ਪਰਿਣਾਮ ਨੂੰ ਦਰਸਾਇਆ ਗਿਆ ਹੈ । ਖ਼ਾਲੀ ਸਥਾਨਾਂ ਦੀ ਪੂਰਤੀ ਕਰੋ :
ਉੱਤਰ –
ਪ੍ਰਸ਼ਨ 7.
ਛੜ ਚੁੰਬਕ ਉੱਤੇ ਧਰੁਵਾਂ ਦੀ ਪਹਿਚਾਣ ਦਾ ਕੋਈ ਚਿੰਨ੍ਹ ਨਹੀਂ ਹੈ । ਤੁਸੀਂ ਕਿਸ ਤਰ੍ਹਾਂ ਪਤਾ ਕਰੋਗੇ ਕਿ ਕਿਸ ਸਿਰੇ ਦੇ ਨੇੜੇ ਉੱਤਰੀ ਧਰੁਵ ਸਥਿਤ ਹੈ ?
ਉੱਤਰ-
ਚੁੰਬਕ ਦੇ ਧਰੁਵਾਂ ਦੀ ਪਹਿਚਾਣ-ਇੱਕ ਛੜ ਚੁੰਬਕ ਲਓ ਜਿਸ ਦੇ ਧਰੁਵਾਂ ਦੀ ਪਹਿਚਾਣ ਲਈ ਕੋਈ ਚਿੰਨ੍ਹ ਨਹੀਂ ਹੈ । ਇਸ ਛੜ ਚੁੰਬਕ ਨੂੰ ਧਾਗੇ ਨਾਲ ਬੰਨ੍ਹ ਕੇ ਸੁਤੰਤਰਤਾ ਪੂਰਵਕ ਇੱਕ ਲੱਕੜੀ ਦੇ ਸਟੈਂਡ ਤੋਂ ਲਟਕਾਓ । ਹੁਣ ਉਹ ਚੁੰਬਕ ਜਿਸਦੇ ਧਰੁਵਾਂ ਦੀ ਪਹਿਚਾਣ ਕਰਨੀ ਹੈ ਉਸਦੇ ਇੱਕ ਸਿਰੇ ਨੂੰ ਲਟਕ ਰਹੇ ਛੜ ਚੁੰਬਕ ਦੇ ਉੱਤਰੀ ਧਰੁਵ ਨੇੜੇ ਲਿਆਓ । ਜੇਕਰ ਲਟਕ ਰਹੀ ਛੜ ਚੁੰਬਕ ਪ੍ਰਤਿਕਰਸ਼ਿਤ ਹੁੰਦੀ ਹੈ ਤਾਂ ਛੜ ਚੁੰਬਕ ਦਾ ਇਹ ਸਿਰਾ ਉੱਤਰੀ ਧਰੁਵ ਹੋਵੇਗਾ । ਜੇਕਰ ਲਟਕ ਰਹੀ ਛੜ ਚੁੰਬਕ ਆਕਰਸ਼ਿਤ ਹੁੰਦੀ ਹੈ ਤਾਂ ਇਹ ਸਿਰਾ ਦੱਖਣੀ ਧਰੁਵ ਹੋਵੇਗਾ ਅਤੇ ਦੂਸਰਾ ਸਿਰਾ ਉੱਤਰੀ ਧਰੁਵ ਹੋਵੇਗਾ ।
ਪ੍ਰਸ਼ਨ 8.
ਚੁੰਬਕ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਚੁੰਬਕ ਦੀਆਂ ਵਿਸ਼ੇਸ਼ਤਾਵਾਂ
- ਹਰੇਕ ਚੁੰਬਕ ਦੇ ਦੋ ਧਰੁਵ ਹੁੰਦੇ ਹਨ ਜਿਨ੍ਹਾਂ ਨੂੰ ਵੱਖ-ਵੱਖ ਨਹੀਂ ਕੀਤਾ ਜਾ ਸਕਦਾ ਹੈ ।
- ਸੁਤੰਤਰਤਾ ਪੂਰਵਕ ਲਟਕਾਉਣ ‘ਤੇ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ ।
- ਚੁੰਬਕ, ਚੁੰਬਕੀ ਵਸਤੁਆਂ (ਜਿਵੇਂ-ਕੋਬਾਲਟ, ਲੋਹਾ ਅਤੇ ਨਿੱਕਲ) ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ।
- ਚੁੰਬਕ ਦੇ ਸਮਾਨ ਧਰੁਵ ਇੱਕ-ਦੂਜੇ ਨੂੰ ਅਪਕਰਸ਼ਿਤ ਅਤੇ ਅਸਮਾਨ ਵਿਪਰੀਤ) ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ ।
- ਜਦੋਂ ਚੁੰਬਕੀ ਪਦਾਰਥ ਨੂੰ ਇੱਕ ਸਥਾਈ ਚੁੰਬਕ ਨਾਲ ਰਗੜਿਆ ਜਾਂਦਾ ਹੈ ਤਾਂ ਉਹ ਵੀ ਚੁੰਬਕ ਬਣ ਜਾਂਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬਣਾਉਟੀ ਚੁੰਬਕ ਕੀ ਹੈ ? ਬਣਾਉਟੀ ਚੁੰਬਕ ਬਣਾਉਣ ਦੀ ਇੱਕ ਵਿਧੀ ਦੱਸੋ ।
ਉੱਤਰ-
ਬਣਾਉਟੀ ਚੁੰਬਕ-ਮਨੁੱਖ ਦੁਆਰਾ ਬਣਾਏ ਗਏ ਚੁੰਬਕ ਨੂੰ ਬਣਾਉਟੀ ਚੁੰਬਕ ਆਖਦੇ ਹਨ । ਇਹ ਵਿਭਿੰਨ ਆਕ੍ਰਿਤੀਆਂ ਦਾ ਹੋ ਸਕਦਾ ਹੈ, ਜਿਵੇਂ-
- ਛੜ ਚੁੰਬਕ
- ਨਾਲ ਚੁੰਬਕ ਹਾਰਸ ਸ਼ੂ ਚੁੰਬਕ । ਬਣਾਉਟੀ ਚੁੰਬਕ ਬਣਾਉਣ ਦੀ ਵਿਧੀ-ਦੇਖੋ ਅਭਿਆਸ ਦਾ 7 ਨੰ: (i).
ਪ੍ਰਸ਼ਨ 2.
ਯੋਗ ਦੁਆਰਾ ਇਹ ਦਰਸਾਓ ਕਿ ਸਮਾਨ ਧਰੁਵ ਇੱਕ-ਦੂਸਰੇ ਨੂੰ ਅਪਕਰਸ਼ਿਤ ਅਤੇ ਅਸਮਾਨ ਧਰੁਵ ਆਕਰਸ਼ਿਤ ਕਰਦੇ ਹਨ ?
ਉੱਤਰ-
ਪ੍ਰਯੋਗ-ਇੱਕ ਛੜ ਚੁੰਬਕ ਲਓ । ਇੱਕ ਛੜ ਦੇ ਮੱਧ ਭਾਗ ਨੂੰ ਧਾਗੇ ਨਾਲ ਬੰਨ੍ਹ ਕੇ ਲਟਕਾਓ ਅਤੇ ਇਸਦੇ ਉੱਤਰੀ ਅਤੇ ਦੱਖਣੀ ਧਰੁਵ ਅੰਕਿਤ ਕਰ ਲਓ । ਇਸੇ ਤਰ੍ਹਾਂ ਦੂਸਰੇ ਚੁੰਬਕ ਦੇ ਵੀ ਧਰੁਵ ਅੰਕਿਤ ਕਰ ਲਓ । ਹੁਣ ਦੁਸਰੇ ਚੁੰਬਕ ਨੂੰ ਸਟੈਂਡ ਉੱਤੇ ਲਟਕਿਆ ਰਹਿਣ ਦਿਓ ਅਤੇ ਪਹਿਲੇ ਚੁੰਬਕ ਨੂੰ ਆਪਣੇ ਹੱਥ ਵਿੱਚ ਫੜ ਕੇ ਉਸ ਦੇ ਉੱਤਰੀ ਧਰੁਵ ਨੂੰ ਲਟਕਦੇ ਹੋਏ ਚੁੰਬਕ ਦੇ ਦੋਨਾਂ ਧਰੁਵਾਂ ਨੇੜੇ ਵਾਰੀ-ਵਾਰੀ ਲਿਆਓ ; ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ ।
ਹੁਣ ਆਪਣੇ ਹੱਥ ਵਿੱਚ ਪਕੜੇ ਹੋਏ ਚੁੰਬਕ ਦੇ ਦੱਖਣੀ ਧਰੁਵ ਨੂੰ ਵਾਰੀ-ਵਾਰੀ ਲਟਕਦੇ ਹੋਏ ਚੁੰਬਕ ਦੇ ਦੋਨਾਂ ਧਰੁਵਾਂ ਦੇ ਨੇੜੇ ਲਿਆਓ । ਤੁਸੀਂ ਦੇਖੋਗੇ ਕਿ ਦੋਨਾਂ ਚੁੰਬਕਾਂ ਦੇ ਉੱਤਰੀ ਧਰੁਵ ਇੱਕ-ਦੂਸਰੇ ਨੂੰ ਅਪਕਰਸ਼ਿਤ ਕਰਦੇ ਹਨ ਅਤੇ ਦੋਨਾਂ ਦੇ ਦੱਖਣੀ ਧਰੁਵ ਵੀ ਇੱਕ-ਦੂਸਰੇ ਨੂੰ ਅਪਕਰਸ਼ਿਤ ਕਰਦੇ ਹਨ । ਪਰੰਤੁ ਇੱਕ ਚੁੰਬਕ ਦਾ ਉੱਤਰੀ ਧਰੁਵ ਦੁਸਰੇ ਚੁੰਬਕ ਦੇ ਦੱਖਣੀ ਧਰੁਵ ਨੂੰ ਆਕਰਸ਼ਿਤ ਕਰਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ, ‘‘ਸਮਾਨ ਧਰੁਵਾਂ ਵਿੱਚ ਪਰਸਪਰ ਅਪਕਰਸ਼ਣ ਅਤੇ ਅਸਮਾਨ ਧਰੁਵਾਂ ਵਿਚਾਲੇ ਆਕਰਸ਼ਣ ਹੁੰਦਾ ਹੈ ।”
ਪ੍ਰਸ਼ਨ 3.
ਕੰਪਾਸ (ਦਿਸ਼ਾ-ਸੂਚਕ ਕਿਸਨੂੰ ਆਖਦੇ ਹਨ ? ਇਸ ਦਾ ਵਰਣਨ ਕਰੋ ।
ਉੱਤਰ-
ਕੰਪਾਸ (ਦਿਸ਼ਾ-ਸੂਚਕ)-ਇਹ ਇੱਕ ਅਜਿਹਾ ਯੰਤਰ (ਜੁਗਤ) ਹੈ ਜਿਸ ਨੂੰ ਦਿਸ਼ਾ ਗਿਆਤ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਸਿਧਾਂਤ-ਸੁਤੰਤਰਤਾ ਪੂਰਵਕ ਲਟਕ ਰਿਹਾ ਚੁੰਬਕ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦਾ ਹੈ । ਬਣਾਵਟ-ਇਹ ਆਮ-ਤੌਰ ‘ਤੇ ਕੱਚ ਦੇ ਢੱਕਣ ਵਾਲੀ ਇੱਕ ਛੋਟੀ ਡੱਬੀ ਹੁੰਦੀ ਹੈ ਜਿਸਦੇ ਅੰਦਰ ਇੱਕ ਧੂਰੀ ਉੱਤੇ ਖਿਤਿਜ ਧਰਾਤਲ ਵਿੱਚ ਸੁਤੰਤਰਤਾ ਪੁਰਵਕ ਘੁੰਮ ਸਕਣ ਵਾਲੀ ਚੁੰਬਕੀ ਸੂਈ ਹੁੰਦੀ ਹੈ । ਕੰਪਾਸ ਵਿੱਚ ਇੱਕ ਡਾਇਲ ਵੀ ਹੁੰਦਾ ਹੈ ਜਿਸ ਉੱਤੇ ਦਿਸ਼ਾਵਾਂ ਅੰਕਿਤ ਹੁੰਦੀਆਂ ਹਨ ।
ਜਿਸ ਸਥਾਨ ‘ਤੇ ਦਿਸ਼ਾ ਨਿਰਧਾਰਨ ਕਰਨਾ ਹੋਵੇ ਉਸ ਸਥਾਨ ‘ਤੇ ਕੰਪਾਸ ਨੂੰ ਰੱਖਿਆ ਜਾਂਦਾ ਹੈ । ਕੰਪਾਸ ਦੀ ਸੂਈ ਇਧਰ-ਉਧਰ ਘੁੰਮਣ ਤੋਂ ਮਗਰੋਂ ਵਿਰਾਮ ਅਵਸਥਾ ਵਿੱਚ ਉੱਤਰ-ਦੱਖਣ ਦੇ ਚਿੰਨ੍ਹ ਸੁਈ ਦੇ ਦੋਵੇਂ ਸਿਰਿਆਂ ਉੱਤੇ ਨਾ ਆ ਜਾਏ । ਚੁੰਬਕੀ ਸੂਈ ਦੇ ਉੱਤਰੀ ਧਰੁਵ ਦੀ ਪਹਿਚਾਣ ਦੇ ਲਈ ਆਮ-ਤੌਰ ਤੇ ਇਸਨੂੰ ਲਾਲ ਰੰਗ ਨਾਲ ਪੇਂਟ ਕੀਤਾ ਜਾਂਦਾ ਹੈ ।
ਪ੍ਰਸ਼ਨ 4.
ਚੁੰਬਕਾਂ ਦਾ ਸੁਰੱਖਿਅਤ ਭੰਡਾਰਨ ਕਿਵੇਂ ਕੀਤਾ ਜਾਂਦਾ ਹੈ ? ਸੰਖੇਪ ਨਾਲ ਲਿਖੋ ।
ਉੱਤਰ-
ਚੁੰਬਕਾਂ ਦਾ ਸੁਰੱਖਿਅਤ ਰੱਖ-ਰਖਾਵ-ਜੇਕਰ ਚੁੰਬਕਾਂ ਦਾ ਸੁਰੱਖਿਅਤ ਰੱਖ-ਰਖਾਵ ਨਾ ਹੋਵੇ ਤਾਂ ਸਮਾਂ ਬੀਤਣ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ । ਛੜ ਚੁੰਬਕਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ-
- ਚੁੰਬਕਾਂ ਦੇ ਜੋੜਿਆਂ ਦੇ ਅਸਮਾਨ (ਵਿਪਰੀਤ ਧਰੁਵਾਂ ਨੂੰ ਨੇੜੇ-ਨੇੜੇ ਰੱਖਿਆ ਜਾਣਾ ਚਾਹੀਦਾ ਹੈ । ਇਨ੍ਹਾਂ ਚੁੰਬਕਾਂ ਨੂੰ ਲੱਕੜੀ ਦੇ ਟੁੱਕੜਿਆਂ ਨਾਲ ਅਲੱਗ ਕਰਕੇ ਸਿਰਿਆਂ ਉੱਤੇ ਨਰਮ ਲੋਹੇ ਦੇ ਦੋ ਟੁੱਕੜੇ ਲਗਾਉਣੇ ਚਾਹੀਦੇ ਹਨ ।
- ਘੋੜੇ ਦੀ ਨਾਲ ਰੂਪੀ ਚੁੰਬਕ ਦਾ ਭੰਡਾਰਨ ਕਰਨ ਲਈ ਇਨ੍ਹਾਂ ਦੇ ਧਰੁਵਾਂ ਦੇ ਵਿਚਕਾਰ ਲੋਹੇ ਦਾ ਇੱਕ ਟੁੱਕੜਾ ਰੱਖਣਾ ਚਾਹੀਦਾ ਹੈ । ਸਾਨੂੰ ਆਪਣੇ ਚੁੰਬਕ ਨੂੰ ਕੈਸਿਟ, ਮੋਬਾਈਲ, ਟੈਲੀਵਿਜ਼ਨ, ਮਿਊਜ਼ਿਕ ਸਿਸਟਮ, ਸੀ.ਡੀ., ਕੰਪਿਊਟਰ ਤੋਂ ਦੂਰ ਰੱਖਣਾ ਚਾਹੀਦਾ ਹੈ ।