Punjab State Board PSEB 6th Class Science Book Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Textbook Exercise Questions, and Answers.
PSEB Solutions for Class 6 Science Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ
Science Guide for Class 6 PSEB ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Intext Questions and Answers
ਸੋਚੋ ਅਤੇ ਉੱਤਰ ਦਿਓ (ਪੇਜ 164)
ਪ੍ਰਸ਼ਨ 1.
ਸਬਜ਼ੀਆਂ ਦੇ ਛਿਲਕੇ ……………………… ਕੂੜਾ ਹਨ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਵਿਘਟਨਸ਼ੀਲ |
ਪ੍ਰਸ਼ਨ 2.
ਕੱਚ ਇੱਕ ……….. ਕੂੜਾ ਹੈ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਅਵਿਘਟਨਸ਼ੀਲ ।
ਪ੍ਰਸ਼ਨ 3.
ਪੌਦਿਆਂ ਦੇ ਪੋਤੇ …………. ਕੂੜਾ ਹਨ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਵਿਘਟਨਸ਼ੀਲ ॥
ਸੋਚੋ ਅਤੇ ਉੱਤਰ ਦਿਓ (ਪੇਜ 165)
ਪ੍ਰਸ਼ਨ 1.
ਕੰਪੋਸਟ ਖਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ । (ਸਹੀ/ਗਲਤ)
ਉੱਤਰ-
ਸਹੀ ।
ਪ੍ਰਸ਼ਨ 2.
ਅਸੀਂ ਜੈਵ-ਅਵਿਘਟਨਸ਼ੀਲ ਪਦਾਰਥਾਂ ਦੀ ਵਰਤੋਂ ਕੰਪੋਸਟ ਖਾਦ ਬਣਾਉਣ ਵਿੱਚ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਗਲਤ ॥
ਪ੍ਰਸ਼ਨ 3.
ਖਾਦ ਜੈਵ-ਵਿਘਟਨਸ਼ੀਲ ਹੁੰਦੀ ਹੈ । (ਸਹੀ/ਗਲਤ)
ਉੱਤਰ-
ਸਹੀ ।
ਸੋਚੋ ਅਤੇ ਉੱਤਰ ਦਿਓ (ਪੇਜ 165)
ਪ੍ਰਸ਼ਨ 1.
ਵਰਮੀਕੰਪੋਸਟਿੰਗ ……….. ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਵਰਮੀਕੰਪੋਸਟਿੰਗ ਗੰਡੋਏ ਦੁਆਰਾ ਕੀਤੀ ਜਾਂਦੀ ਹੈ ।
ਪ੍ਰਸ਼ਨ 2.
ਰਸੋਈ ਦੇ ਕੂੜੇ ਜੈਵ-ਵਿਘਟਨਸ਼ੀਲ) ਦੀ ਵਰਤੋਂ ਵਰਮੀਕੰਪੋਸਟਿੰਗ ਲਈ ਕੀਤੀ ਜਾਂਦੀ ਹੈ । ਸਹੀ/ਗਲਤ)
ਉੱਤਰ-
ਸਹੀ ।
ਸੋਚੋ ਅਤੇ ਉੱਤਰ ਦਿਓ (ਪੇਜ 167)
ਪ੍ਰਸ਼ਨ 1.
ਅਸੀਂ ਸ਼ੀਸ਼ੇ ਅਤੇ ਧਾਤਾਂ ਦਾ ਵੀ ਪੁਨਰ-ਉਤਪਾਦਨ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਸਹੀ ।
ਪ੍ਰਸ਼ਨ 2.
ਕੂੜੇ ਅਤੇ ਗ਼ੈਰ-ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਪੁਨਰ-ਉਤਪਾਦਨ ਕਹਿੰਦੇ ਹਨ ।(ਸਹੀ/ਗਲਤ)
ਉੱਤਰ-
ਸਹੀ ।
PSEB 6th Class Science Guide ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Textbook Questions, and Answers
1. ਖ਼ਾਲੀ ਥਾਂਵਾਂ ਭਰੋ ਦਾ
(i) ਠੋਸ ਕੂੜੇ ਨੂੰ ਆਮ ਤੌਰ ‘ਤੇ ……………. ਕਹਿੰਦੇ ਹਨ ।
ਉੱਤਰ-
ਕਚਰਾ,
(ii) ਪਲਾਸਟਿਕ ਇੱਕ ……………. ਸਮੱਗਰੀ ਹੈ ।
ਉੱਤਰ-
ਜੈਵ-ਅਵਿਘਟਨਸ਼ੀਲ,
(iii) ਗੰਡੋਇਆਂ ਦੁਆਰਾ ਖਾਦ ਬਣਾਉਣ ਨੂੰ ……………. ਕਹਿੰਦੇ ਹਨ ।
ਉੱਤਰ-
ਵਰਮੀਕੰਪੋਸਟਿੰਗ,
(iv) ……………. ਕੂੜੇਦਾਨ ਦੀ ਵਰਤੋਂ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਨੀਲਾ ।
2. ਸਹੀ ਜਾਂ ਗ਼ਲਤ ਲਿਖੋ-
(i) ਹਰੇ ਕੂੜੇਦਾਨ ਦੀ ਵਰਤੋਂ ਜੈਵ-ਵਿਘਟਨਸ਼ੀਲ ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਸਹੀ,
(ii) ਜੈਵਿਕ ਕੂੜਾ ਖ਼ਤਰਨਾਕ ਅਤੇ ਛੂਤਕਾਰੀ ਹੈ ।
ਉੱਤਰ-
ਸਹੀ,
(iii) ਕੂੜਾ-ਕਰਕਟ ਸੁੱਟਣ ਲਈ ਵਰਤਿਆ ਜਾਣ ਵਾਲਾ ਇੱਕ ਵੱਡਾ, ਨੀਵਾਂ ਇਲਾਕਾ, ਟੋਏ ਵਜੋਂ ਜਾਣਿਆ ਜਾਂਦਾ ਹੈ ।
ਉੱਤਰ-
ਗ਼ਲਤ,
(iv) ਭਰਾਵ ਖੇਤਰ ਵਾਲੀ ਜਗਾ ਪਾਰਕ ਅਤੇ ਖੇਡ ਦੇ ਮੈਦਾਨ ਬਣਾਉਣ ਲਈ ਆਦਰਸ਼ ਹੈ ।
ਉੱਤਰ-
ਸਹੀ ।
3. ਕਾਲਮ ‘ਉਂ ਅਤੇ ਕਾਲਮ ‘ਅ ਨੂੰ ਮਿਲਾਓ
ਕਾਲਮ ‘ਉ’ | ਕਾਲਮ ‘ਅ’ |
(ਉ) ਜੈਵਿਕ ਕੂੜਾ | (i) ਰਾਖ |
(ਅ) ਉਦਯੋਗਿਕ ਕੂੜਾ | (ii) ਦਵਾਈਆਂ ਅਤੇ ਸਰਿੰਜਾਂ |
(ਈ) ਘਰੇਲੂ ਕੂੜਾ | (iii) ਝੋਨੇ ਦੀ ਪਰਾਲੀ |
(ਸ) ਖੇਤੀਬਾੜੀ ਰਹਿੰਦ-ਖੂੰਹਦ | (iv) ਸਬਜ਼ੀਆਂ ਦੇ ਛਿਲਕੇ |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(ਉ) ਜੈਵਿਕ ਕੂੜਾ | (ii) ਦਵਾਈਆਂ ਅਤੇ ਸਰਿੰਜਾਂ |
(ਅ) ਉਦਯੋਗਿਕ ਕੂੜਾ | (i) ਰਾਖ |
(ਈ) ਘਰੇਲੂ ਕੂੜਾ | (iv) ਸਬਜ਼ੀਆਂ ਦੇ ਛਿਲਕੇ |
(ਸ) ਖੇਤੀਬਾੜੀ ਰਹਿੰਦ-ਖੂੰਹਦ | (iii) ਝੋਨੇ ਦੀ ਪਰਾਲੀ |
4. ਸਹੀ ਉੱਤਰ ਦੀ ਚੋਣ ਕਰੋ-
(i) ਹਸਪਤਾਲ ਦਾ ਕੂੜਾ ਆਮ ਤੌਰ ‘ਤੇ
(ਉ) ਪੁਨਰ-ਉਤਪਾਦਨ ਲਈ ਵਰਤਿਆ ਜਾਂਦਾ ਹੈ
(ਅ) ਜਲਾ
(ਇ) ਆ ਜਾਂਦਾ ਹੈ
(ਸ) ਖਾਦ-ਬਣਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
(ਅ) ਜਲਾਇਆ ਜਾਂਦਾ ਹੈ ।
(ii) ਖਾਦ ਬਣਾਉਣ ਵਾਲੇ ਗੰਡੋਇਆਂ ਨੂੰ ਕੀ ਕਹਿੰਦੇ ਹਨ ?
(ਉ) ਲਾਲ ਗੰਡੋਏ
(ਅ) ਨੀਲੇ ਗੰਡੋਏ
(ਈ) ਹਰੇ ਗੰਡੋਏ
(ਸ) ਚਿੱਟੇ ਗੰਡੋਏ ।
ਉੱਤਰ-
(ਉ) ਲਾਲ ਗੰਡੋਏ ।
(iii) ਕਿਹੜਾ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜਾ ਹੈ ।
(ਉ) ਪਲਾਸਟਿਕ
(ਅ) ਕਾਗਜ਼
(ਈ) ਸਬਜ਼ੀਆਂ ਦੇ ਛਿੱਲੜ
(ਸ) ਪਸ਼ੂਆਂ ਦਾ ਗੋਬਰ ।
ਉੱਤਰ-
(ੳ) ਪਲਾਸਟਿਕ ।.
(iv) ਅਸੀਂ ਪੁਨਰ-ਉਤਪਾਦਨ ਕਰ ਸਕਦੇ ਹਾਂ
(ਉ) ਕੱਚ
(ਅ) ਧਾਤਾਂ
(ਈ) ਪਲਾਸਟਿਕ
(ਸ) ਸਾਰੇ ।
ਉੱਤਰ-
(ਸ) ਸਾਰੇ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਢੇਰ ਤੋਂ ਕੀ ਭਾਵ ਹੈ ?
ਉੱਤਰ-
ਨੀਵਾਂ ਇਲਾਕਾ ਜਿਸ ਵਿੱਚ ਕੂੜੇ ਦਾ ਢੇਰ ਸੁੱਟਦੇ ਹਨ ਉਸ ਨੂੰ ਢੇਰ ਆਖਦੇ ਹਨ ।
ਪ੍ਰਸ਼ਨ (ii)
ਨੀਲੇ ਕੂੜੇਦਾਨ ਅਤੇ ਹਰੇ ਕੂੜੇਦਾਨ ਵਿੱਚ ਕਿਸ ਕਿਸਮ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਨੀਲੇ ਕੂੜੇਦਾਨ ਵਿੱਚ ਜੈਵ-ਅਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ । ਉਦਾਹਰਨਾਂ-ਪੋਲੀਥੀਨ ਥੈਲੇ, ਪਲਾਸਟਿਕ, ਕੱਚ ਅਤੇ ਧਾਤੂ । ਹਰੇ ਕੂੜੇਦਾਨ ਵਿੱਚ ਜੈਵ-ਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ । ਉਦਾਹਰਨਾਂ-ਘਰੇਲੂ ਵਿਅਰਥ, ਅਖਬਾਰਾਂ, ਫਲ ।
ਪ੍ਰਸ਼ਨ (iii)
ਪੁਨਰ-ਉਤਪਾਦਨ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਪਦਾਰਥ (ਜੋ ਕਿ ਕੂੜਾ ਹੈ) ਦੀ ਮੁੜ ਵਰਤੋਂ ਕਰਨ ਨੂੰ ਪੁਨਰ-ਉਤਪਾਦਨ ਆਖਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ ਕੂੜੇ ਵਿੱਚ ਅੰਤਰ ਦੱਸੋ ।
ਉੱਤਰ
ਕਾਲਮ ‘ਉ’ | ਕਾਲਮ “ਅ” |
(ਉ) ਵਿਅਰਥ ਸਮੱਗਰੀ ਜਿਸਨੂੰ ਸੂਖ਼ਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨਰਹਿਤ ਪਦਾਰਥਾਂ ਵਿੱਚ ਬਦਲਿਆ ਜਾ ਸਕੇ । | (ਉ) ਵਿਅਰਥ ਸਮੱਗਰੀ ਜਿਸਨੂੰ ਸੁਖ਼ਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨਰਹਿਤ ਪਦਾਰਥਾਂ ਵਿੱਚ ਨਹੀਂ ਬਦਲਿਆ ਜਾ ਸਕੇ । |
(ਅ) ਇਹ ਕੁਦਰਤ ਲਈ ਹਾਨੀਕਾਰਕ ਨਹੀਂ ਹੁੰਦੇ । | (ਅ) ਇਹ ਕੁਦਰਤ ਲਈ ਹਾਨੀਕਾਰਕ ਹੁੰਦੇ ਹਨ । |
ਪ੍ਰਸ਼ਨ (ii)
ਵਰਮੀਕੰਪੋਸਟਿੰਗ ਕੀ ਹੈ ? ਇਹ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਗੰਡੋਇਆਂ ਦੀ ਮਦਦ ਨਾਲ ਖਾਦ ਤਿਆਰ ਕਰਨ ਨੂੰ ਵਰਮੀਕੰਪੋਸਟਿੰਗ ਆਖਦੇ ਹਨ । ਲਾਲ ਗੰਡੋਏ ਮਿੱਟੀ ਨਾਲ ਵਿਅਰਥ ਸਮੱਗਰੀ ਨੂੰ ਖਾ ਕੇ ਕੰਪੋਸਟ ਬਣਾ ਦਿੰਦੇ ਹਨ ।
ਪ੍ਰਸ਼ਨ (iii)
4Rs ਦੀ ਵਿਆਖਿਆ ਕਰੋ ।
ਉੱਤਰ-
(ੳ) ਮੁੜ ਵਰਤੋਂ (Reuse)-ਦੋਬਾਰਾ ਇਸਤੇਮਾਲ ਕਰਨਾ ।
(ਅ) ਘਟਾਉਣਾ (Reduce)-ਪੈਦਾ ਕੀਤੇ ਕੂੜੇ ਦੀ ਮਾਤਰਾ ਨੂੰ ਘਟਾਉਣਾ ।
(ਇ) ਪੁਨਰ-ਉਤਪਾਦਨ (Recycle-ਵਿਅਰਥ ਤੇ ਗੈਰ-ਉਪਯੋਗੀ ਚੀਜ਼ਾਂ ਨੂੰ ਉਪਯੋਗੀ ਵਿੱਚ ਬਦਲਣਾ ॥
(ਸ) ਇਨਕਾਰ (Refuse)-ਪਲਾਸਟਿਕ ਬੈਗਾਂ ਨੂੰ ਮਨ੍ਹਾਂ ਜਾਂ ਇਨਕਾਰ ਕਰਨਾ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਵਿਆਖਿਆ ਕਰੋ ਕਿ ਕਿਵੇਂ ਪਲਾਸਟਿਕ ਇੱਕ ਵਰਦਾਨ ਹੈ ?
ਉੱਤਰ-
ਪਲਾਸਟਿਕ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ | ਅੱਜ-ਕੱਲ੍ਹ ਹਰ ਚੀਜ਼ ਪਲਾਸਟਿਕ ਦੀ ਬਣੀ ਹੋਈ ਹੈ ਜਿਵੇਂ ਕਿ ਬੂਟ, ਖਿਲੌਣੇ, ਬਾਲਟੀ, ਪੇਨ ਤੇ ਹੋਰ ਵੀ । ਇਹ ਹਲਕਾ, ਲਚਕਦਾਰ ਤੇ ਜਲ-ਪ੍ਰਤੀਰੋਧਕ ਹੁੰਦਾ ਹੈ । ਅਸੀਂ ਆਪਣੀ ਜ਼ਿੰਦਗੀ ਪਲਾਸਟਿਕ ਤੋਂ ਬਿਨਾਂ ਸੋਚ ਵੀ ਨਹੀਂ ਸਕਦੇ ।
ਪਲਾਸਿਕ ਨੂੰ ਹੇਠ ਲਿਖੇ ਕਾਰਨਾਂ ਕਰਕੇ ਵਰਦਾਨ ਕਿਹਾ ਜਾਂਦਾ ਹੈ-
- ਇਸ ਨਾਲ ਤਿਆਰ ਕੀਤੀਆਂ ਚੀਜ਼ਾਂ ਦੀ ਮਿਆਦ ਬਹੁਤ ਜ਼ਿਆਦਾ ਹੁੰਦੀ ਹੈ ।
- ਪਲਾਸਟਿਕ ਦੀਆਂ ਚੀਜ਼ਾਂ ਜਲਦੀ ਖਰਾਬ ਨਹੀਂ ਹੁੰਦੀਆਂ ਹਨ ।
- ਪਲਾਸਟਿਕ ਦੀਆਂ ਚੀਜ਼ਾਂ ਬਹੁਤ ਸਸਤੀਆਂ ਹੁੰਦੀਆਂ ਹਨ ।
- ਪਲਾਸਟਿਕ ਦੀਆਂ ਚੀਜ਼ਾਂ ਭਾਰ ਵਿੱਚ ਬਹੁਤ ਹਲਕੀਆਂ ਹੁੰਦੀਆਂ ਹਨ ।
ਪ੍ਰਸ਼ਨ (ii)
ਕੂੜੇ-ਕਰਕਟ ਦੇ ਨਿਪਟਾਰੇ ਲਈ ਵਰਤੇ ਜਾਂਦੇ ਵੱਖੋ-ਵੱਖਰੇ ਤਰੀਕਿਆਂ ਦੀ ਸੂਚੀ ਬਣਾਓ । ਕਿਸੇ ਇੱਕ ਦੀ ਵਿਆਖਿਆ ਕਰੋ ।
ਉੱਤਰ-
ਕੂੜਾ ਕਰਕਟ ਸਾਡੇ ਅੱਜ-ਕਲ ਦੇ ਸੰਸਾਰ ਵਿੱਚ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ । ਇਹ ਸਾਡੇ ਹਰ ਕੰਮਕਾਜ ਤੋਂ ਪੈਦਾ ਹੋ ਰਿਹਾ ਹੈ । ਇਸ ਦਾ ਨਿਪਟਾਰਾ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਨਾ ਸਿਰਫ਼ ਸਾਡੇ ਆਲੇ-ਦੁਆਲੇ ਨੂੰ ਦੂਸ਼ਿਤ ਕਰਦਾ ਹੈ ਸਗੋਂ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ । ਕੁੜੇ-ਕਰਕਟ ਨੂੰ ਅਸੀਂ ਵੱਖ-ਵੱਖ ਵਰਗਾਂ ਵਿੱਚ ਵੰਡ ਸਕਦੇ ਹਾਂ । ਹਰ ਕਿਸਮ ਦੇ ਕੁੜੇ-ਕਰਕਟ ਨੂੰ ਨਿਪਟਾਉਣ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ ।
ਕੂੜੇ-ਕਰਕਟ ਨਾਲ ਨਜਿੱਠਣ ਲਈ ਤਿੰਨ ਮਹੱਤਵਪੂਰਨ ਢੰਗ ਹਨ-
- ਕੰਪੋਸਟਿੰਗ,
- ਭਰਾਵ ਖੇਤਰ,
- ਜਲਾਉਣਾ ।
ਜਲਾਉਣਾ (Incineration)-ਕੁੜੇ ਨੂੰ ਵਿਸ਼ੇਸ਼ ਤੌਰ ‘ਤੇ ਬਣਾਈਆਂ ਭੱਠੀਆਂ ਵਿੱਚ ਜਲਾਇਆ ਜਾਂਦਾ ਹੈ । ਇਹ ਕੜੇ ਦੀ ਮਾਤਰਾ ਘੱਟ ਕਰ ਦਿੰਦਾ ਹੈ ਹਸਪਤਾਲਾਂ ਦਾ ਕੂੜਾ ਆਮ ਤੌਰ ‘ਤੇ ਇਸ ਤਰ੍ਹਾਂ ਨਜਿੱਠਿਆ ਜਾਂਦਾ ਹੈ ਪਰ ਇਸ ਨਾਲ ਕਈ ਨੁਕਸਾਨਦੇਹ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਪ੍ਰਦੂਸ਼ਣ ਫੈਲਾਉਂਦੀਆਂ ਹਨ ।
PSEB Solutions for Class 6 Science ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਹਸਪਤਾਲਾਂ ਦੇ ਕੂੜੇ ਨੂੰ ………….. ਕੂੜਾ ਕਹਿੰਦੇ ਹਨ ।
ਉੱਤਰ-
ਜੈਵਿਕ,
(ii) ………….. ਕੂੜਾ ਕੁਦਰਤ ਲਈ ਹਾਨੀਕਾਰਕ ਹੈ ।
ਉੱਤਰ-
ਜੈਵ-ਅਵਿਘਟਨਸ਼ੀਲ,
(iii) ………….. ਕੂੜੇਦਾਨ ਵਿੱਚ ਘਰ ਦਾ ਕੂੜਾ ਪੈਂਦਾ ਹੈ ।
ਉੱਤਰ-
ਹਰਾ,
(iv) ਖਾਦ ਬਣਾਉਣ ਨੂੰ ………….. ਆਖਦੇ ਹਨ ।
ਉੱਤਰ-
ਕੰਪੋਸਟਿੰਗ,
(v) …………………… ਖਾਦ ਬਣਾਉਣ ਦਾ ਅਸਾਨ ਤਰੀਕਾ ਹੈ ।
ਉੱਤਰ-
ਵਰਮੀਕੰਪੋਸਟਿੰਗ ।
2. ਸਹੀ ਜਾਂ ਗ਼ਲਤ ਲਿਖੋ –
(i) ਸਾਨੂੰ ਖਾਦ ਪਦਾਰਥ ਜ਼ਿਆਦਾ ਵਰਤਣੇ ਨਹੀਂ ਚਾਹੀਦੇ ।
ਉੱਤਰ-
ਸਹੀ,
(ii) ਜਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ।
ਉੱਤਰ-
ਸਹੀ,
(iii) ਕੰਪੋਸਟਿੰਗ ਨਾਲ ਕੁੜੇਦਾਨ ਬਣਾਉਂਦੇ ਹਨ ।
ਉੱਤਰ-
ਗ਼ਲਤ,
(iv) ਘਰੇਲੂ ਕੂੜਾ ਨੁਕਸਾਨਦਾਇਕ ਹੁੰਦਾ ਹੈ ।
ਉੱਤਰ-
ਗ਼ਲਤ,
(v) ਸਾਨੂੰ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ ।
ਉੱਤਰ-
ਸਹੀ ।
3. ਮਿਲਾਨ ਕਰੋ-
ਕਾਲਮ ‘ਉ’ | ਕਾਲਮ ‘ਅ’ |
(i) ਜੈਵਿਕ ਕੂੜਾ | (ਉ) ਹਸਪਤਾਲਾਂ ਤੋਂ ਪੈਦਾ ਹੋਣ ਵਾਲਾ ਕੁੜਾ |
(ii) ਜੈਵ-ਅਵਿਘਟਨਸ਼ੀਲ ਕੂੜਾ | (ਅ) ਜੈਵਿਕ ਕੁੜੇ ਤੋਂ ਖਾਦ ਤਿਆਰ ਕਰਨਾ |
(iii) ਕੰਪੋਸਟਿੰਗ | (ਈ) ਮਕਾਨ, ਦੁਕਾਨ ਤੋੜਨ ਤੇ ਪੈਦਾ ਹੋਣ ਵਾਲਾ ਕੂੜਾ |
(iv) ਵਰਮੀ ਕੰਪੋਸਟਿੰਗ | (ਸ) ਫਲਾਂ ਅਤੇ ਸਬਜ਼ੀਆਂ ਦੇ ਛਿਲਕੇ |
(v) ਡਾਕਟਰੀ ਕੁੜਾ | (ਹ) ਲਾਲ ਗੰਡੋਏ |
ਉੱਤਰ –
ਕਾਲਮ ‘ਉ’ | ਕਾਲਮ “ਅ” |
(i) ਜੈਵਿਕ ਕੂੜਾ | (ਸ) ਫਲਾਂ ਅਤੇ ਸਬਜ਼ੀਆਂ ਦੇ ਛਿਲਕੇ |
(ii) ਜੈਵ-ਅਵਿਘਟਨਸ਼ੀਲ ਕੂੜਾ | (ਈ) ਮਕਾਨ, ਦੁਕਾਨ ਤੋੜਨ ਤੇ ਪੈਦਾ ਹੋਣ ਵਾਲਾ ਕੁੜਾ |
(iii) ਕੰਪੋਸਟਿੰਗ | (ਅ) ਜੈਵਿਕ ਕੁੜੇ ਤੋਂ ਖਾਦ ਤਿਆਰ ਕਰਨਾ |
(iv) ਵਰਮੀ ਕੰਪੋਸਟਿੰਗ | (ਹ) ਲਾਲ ਗੰਡੋਏ |
(v) ਡਾਕਟਰੀ ਕੂੜਾ | (ਉ) ਹਸਪਤਾਲਾਂ ਤੋਂ ਪੈਦਾ ਹੋਣ ਵਾਲਾ ਕੂੜਾ |
4. ਸਹੀ ਉੱਤਰ ਚੁਣੋ-
(i) ਇਨ੍ਹਾਂ ਵਿਚੋਂ ਕੌਣ ਜੈਵ-ਅਵਿਘਟਨਸ਼ੀਲ ਹੈ ?
(ਉ) ਸਬਜ਼ੀਆਂ
(ਅ) ਲਾਸ਼ਾਂ
(ਇ) ਪਲਾਸਟਿਕ
(ਸ) ਕੋਈ ਨਹੀਂ ।
ਉੱਤਰ-
(ਇ) ਪਲਾਸਟਿਕ ।
(ii) ਜੈਵ-ਅਵਿਘਟਨਸ਼ੀਲ ਕੂੜਾ ਕਿਸ ਵਿੱਚ ਇਕੱਠਾ ਕਰਦੇ ਹਨ ?
(ਉ) ਹਰੇ ਕੂੜੇਦਾਨ
(ਅ) ਨੀਲੇ ਕੂੜੇਦਾਨ
(ਇ) ਲਾਲ ਕੂੜੇਦਾਨ ।
(ਸ) ਕੋਈ ਨਹੀਂ ।
ਉੱਤਰ-
(ਅ) ਨੀਲੇ ਕੁੜੇਦਾਨ ।
(iii) ਕਿਹੜਾ ਗੰਡੋਇਆ ਵਰਮੀਕੰਪੋਸਟਿੰਗ ਵਿੱਚ ਵਰਤਿਆ ਜਾਂਦਾ ਹੈ ?
(ਉ) ਬੈਕਟੀਰੀਆ
(ਅ) ਫੰਗੀ
(ਇ) ਲਾਲ ਗੰਡੋਇਆ
(ਸ) ਕੋਈ ਨਹੀਂ ।
ਉੱਤਰ-
ਲਾਲ ਗੰਡੋਇਆ ।
(iv) ਹਸਪਤਾਲ ਦਾ ਕੂੜਾ ਕਿਵੇਂ ਨਿਪਟਾਇਆ ਜਾਂਦਾ ਹੈ ?
(ਉ) ਕੰਪੋਸਟਿੰਗ
(ਅ) ਜਲਾਉਣਾ
(ਇ) ਭਰਾਵ ਖੇਤਰ
(ਸ) ਕੋਈ ਨਹੀਂ ।
ਉੱਤਰ-
(ਅ) ਜਲਾਉਣਾ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅਨਾਜ, ਦਾਲਾਂ, ਬਿਸਕੁਟ, ਦੁੱਧ ਜਾਂ ਤੇਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਤੋਂ ਖ਼ਰੀਦਦੇ ਹਾਂ ਉਹ ਆਮ ਕਰਕੇ ਕਿਹੜੇ ਪਦਾਰਥਾਂ ਵਿੱਚ ਪੈਕ ਹੁੰਦੇ ਹਨ ?
ਉੱਤਰ-
ਪਲਾਸਟਿਕ ਦੀਆਂ ਥੈਲੀਆਂ ਜਾਂ ਟੀਨਾਂ ਵਿੱਚ ਪੈਕ ਹੁੰਦੇ ਹਨ ।
ਪ੍ਰਸ਼ਨ 2.
ਪੈਕਿੰਗ ਦੀਆਂ ਵਸਤੂਆਂ ਨੂੰ ਅਸੀਂ ਕੀ ਕਰਦੇ ਹਾਂ ?
ਉੱਤਰ-
ਪੈਕਿੰਗ ਦੀਆਂ ਵਸਤੂਆਂ ਨੂੰ ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ ।
ਪ੍ਰਸ਼ਨ 3.
ਅਸੀਂ ਕਿਹੜੀਆਂ ਘਰੇਲੂ ਫਾਲਤੂ ਚੀਜ਼ਾਂ ਨੂੰ ਬਾਹਰ ਸੁੱਟਦੇ ਹਾਂ ?
ਉੱਤਰ-
ਟੁੱਟੇ ਖਿਡੌਣੇ, ਪੁਰਾਣੇ ਕੱਪੜੇ, ਜੁੱਤੇ, ਚੱਪਲ ।
ਪ੍ਰਸ਼ਨ 4.
ਪਹੇਲੀ ਅਤੇ ਬੁਝੋ ਨੇ ਸਕੂਲ ਵਿੱਚ ਕਿਹੜੀਆਂ ਯੋਜਨਾਵਾਂ ਸ਼ੁਰੂ ਕੀਤੀਆਂ ?
ਉੱਤਰ-
ਕੁੜੇ ਦਾ ਨਿਪਟਾਰਾ ਨਾਮਕ ਯੋਜਨਾ ।
ਪ੍ਰਸ਼ਨ 5.
ਭੂਮੀ ਭਰਾਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨੀਵੇਂ ਖੁੱਲ੍ਹੇ ਖੇਤਰਾਂ ਵਿੱਚ ਜਿੱਥੇ ਡੂੰਘੇ ਖੱਡੇ ਹੁੰਦੇ ਹਨ, ਉੱਥੇ ਕੂੜਾ ਸੁੱਟਣ ਨੂੰ ਭੂਮੀ ਭਰਾਵ ਕਹਿੰਦੇ ਹਨ ।
ਪ੍ਰਸ਼ਨ 6.
ਕੂੜੇ ਵਿੱਚ ਕਿੰਨੇ ਘਟਕ ਹੁੰਦੇ ਹਨ ?
ਉੱਤਰ-
ਕੂੜੇ ਵਿੱਚ ਉਪਯੋਗੀ ਤੇ ਨਾ-ਵਰਤੋਂ ਯੋਗ ਘਟਕ ਹੁੰਦੇ ਹਨ ।
ਪ੍ਰਸ਼ਨ 7.
ਕੁੜੇ ਦੇ ਕਿਹੜੇ ਘਟਕ ਨੂੰ ਭਰਾਵ ਖੇਤਰ ਵਿੱਚ ਫੈਲਾਅ ਕੇ ਮਿੱਟੀ ਨਾਲ ਢੱਕਿਆ ਜਾਂਦਾ ਹੈ ?
ਉੱਤਰ-
ਨਾ-ਵਰਤੋਂ ਯੋਗ ਘਟਕ ਨੂੰ ।
ਪ੍ਰਸ਼ਨ 8.
ਵਰਤੋਂ ਯੋਗ ਕੁੜੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕੰਪੋਸਟ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 9.
ਦੋ ਪ੍ਰਕਾਰ ਦੇ ਕੂੜੇ ਨੂੰ ਇਕੱਠਾ ਕਰਨ ਵਾਲੇ ਕੁੜੇਦਾਨ ਦੇ ਰੰਗ ਦੱਸੋ ।
ਉੱਤਰ-
ਨੀਲਾ ਕੂੜਾਦਾਨ, ਹਰਾ ਕੂੜਾਦਾਨ ।
ਪ੍ਰਸ਼ਨ 10.
ਨੀਲੇ ਕੂੜੇਦਾਨ ਵਿੱਚ ਕਿਹੋ ਜਿਹਾ ਕੂੜਾ ਪਾਇਆ ਜਾਂਦਾ ਹੈ ?
ਉੱਤਰ-
ਨੀਲੇ ਕੁੜੇਦਾਨ ਵਿੱਚ ਮੁੜ ਵਰਤੋਂ ਕੀਤੇ ਜਾ ਸਕਣ ਵਾਲੇ ਪਦਾਰਥ, ਜਿਵੇਂ ਪਲਾਸਟਿਕ, ਧਾਤੁ ਅਤੇ ਕੱਚ ਆਦਿ ਸੁੱਟੇ ਜਾਂਦੇ ਹਨ ।
ਪ੍ਰਸ਼ਨ 11.
ਹਰੇ ਕੂੜੇਦਾਨ ਵਿੱਚ ਕਿਸ ਤਰ੍ਹਾਂ ਦਾ ਕੂੜਾ ਸੁੱਟਿਆ ਜਾਂਦਾ ਹੈ ?
ਉੱਤਰ-
ਹਰੇ ਕੂੜੇਦਾਨ ਵਿੱਚ ਗਲਣ-ਸੜਣ ਵਾਲਾ ਕੂੜਾ ਜਿਵੇਂ ਫਲ, ਸਬਜ਼ੀਆਂ ਦੇ ਛਿਲਕੇ ਆਦਿ ਸੁੱਟੇ ਜਾਂਦੇ ਹਨ ।
ਪ੍ਰਸ਼ਨ 12.
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਜਲਾਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਇਨ੍ਹਾਂ ਨੂੰ ਜਲਾਉਣ ਨਾਲ ਸਿਹਤ ਲਈ ਹਾਨੀਕਾਰਕ ਗੈਸਾਂ ਅਤੇ ਧੂੰਆਂ ਪੈਦਾ ਹੁੰਦਾ ਹੈ ।
ਪ੍ਰਸ਼ਨ 13.
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਤੋਂ ਕੰਪੋਸਟ ਖਾਦ ਤਿਆਰ ਕਰਨੀ ਚਾਹੀਦੀ ਹੈ ।
ਪ੍ਰਸ਼ਨ 14.
ਕਿਸਾਨ ਦੇ ਮਿੱਤਰ ਕਿਹੜੇ ਕੀੜੇ ਹਨ ?
ਉੱਤਰ-
ਗੰਡੋਏ ਕਿਸਾਨ ਦੇ ਮਿੱਤਰ ਕੀੜੇ ਹਨ ।
ਪ੍ਰਸ਼ਨ 15.
ਗੰਡੋਏ ਦੀ ਕਿਹੜੀ ਕਿਸਮ ਕੰਪੋਸਟ ਬਣਾਉਣ ਵਿੱਚ ਸਹਾਇਕ ਹੈ ?
ਉੱਤਰ-
ਲਾਲ ਗੰਡੋਏ ।
ਪ੍ਰਸ਼ਨ 16.
ਵਰਮੀ ਕੰਪੋਸਟਿੰਗ ਕਿਸ ਨੂੰ ਕਹਿੰਦੇ ਹਨ ?
ਉੱਤਰ-
ਲਾਲ ਗੰਡੋਇਆਂ ਦੀ ਸਹਾਇਤਾ ਨਾਲ ਕੰਪੋਸਟ ਬਣਾਉਣ ਦੀ ਵਿਧੀ ਨੂੰ ਕਿਸੀ ਕੰਪੋਸਟ ਜਾਂ ਵਰਮੀ-ਕੰਪੋਸਟਿੰਗ ਕਹਿੰਦੇ ਹਨ ।
ਪ੍ਰਸ਼ਨ 17.
ਲਾਲ ਗੰਡੋਏ ਦਾ ਭੋਜਨ ਕੀ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਕਾਫ਼ੀ ਅਤੇ ਚਾਹ ਛਾਣਨ ਤੋਂ ਬਾਅਦ ਬਚੀਆਂ ਹੋਈਆਂ ਪੱਤੀਆਂ, ਖੇਤ ਅਤੇ ਬਗੀਚੇ ਦੀ ਖ਼ਰਪਤਵਾਰ ।
ਪ੍ਰਸ਼ਨ 18.
ਗਿਜ਼ਰਡ ਕੀ ਹੈ ?
ਉੱਤਰ-
ਗਿਜ਼ਰਡ-ਲਾਲ ਗੰਡੋਏ ਵਿੱਚ ਇੱਕ ਵਿਸ਼ੇਸ਼ ਰਚਨਾ ਜੋ ਭੋਜਨ ਨੂੰ ਪੀਸਣ ਵਿੱਚ ਸਹਾਇਤਾ ਕਰਦੀ ਹੈ ।
ਪ੍ਰਸ਼ਨ 19.
ਲਾਲ ਗੰਡੋਇਆ ਇੱਕ ਦਿਨ ਵਿੱਚ ਕਿੰਨਾ ਭੋਜਨ ਖਾਂਦਾ ਹੈ ?
ਉੱਤਰ-
ਆਪਣੇ ਸਰੀਰ ਦੇ ਭਾਰ ਦੇ ਬਰਾਬਰ ।
ਪ੍ਰਸ਼ਨ 20.
ਲਾਲ ਗੰਡੋਏ ਕਿਹੋ ਜਿਹੇ ਵਾਤਾਵਰਨ ਵਿੱਚ ਜੀਊਂਦੇ ਨਹੀਂ ਰਹਿ ਸਕਦੇ ?
ਉੱਤਰ-
ਬਹੁਤ ਗਰਮ ਅਤੇ ਬਹੁਤ ਠੰਢੇ ਵਾਤਾਵਰਨ ਵਿੱਚ ।
ਪ੍ਰਸ਼ਨ 21.
ਕਿਸ ਤਰ੍ਹਾਂ ਦੇ ਕਾਗਜ਼ ਦਾ ਮੁੜ ਉਤਪਾਦਨ ਨਹੀਂ ਹੋ ਸਕਦਾ ?
ਉੱਤਰ-
ਚਮਕਦਾਰ ਅਤੇ ਪਲਾਸਟਿਕ ਦੇ ਲੇਪ ਵਾਲੇ ਕਾਗ਼ਜ਼ ਦਾ ।
ਪ੍ਰਸ਼ਨ 22.
ਕੀ ਪਾਲੀਥੀਨ ਦੀਆਂ ਥੈਲੀਆਂ ਗਲ-ਸੜ ਜਾਂਦੀਆਂ ਹਨ ਜਾਂ ਨਹੀਂ ?
ਉੱਤਰ-
ਪਾਲੀਥੀਨ ਦੀਆਂ ਥੈਲੀਆਂ ਗਲਦੀਆਂ-ਸੜਦੀਆਂ ਨਹੀਂ ਹਨ ।
ਪ੍ਰਸ਼ਨ 23.
ਪਲਾਸਟਿਕ ਜਾਂ ਪਾਲੀਥੀਨ ਨੂੰ ਜਲਾਉਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਪਲਾਸਟਿਕ ਜਾਂ ਪਾਲੀਥੀਨ ਨੂੰ ਜਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ।
ਪ੍ਰਸ਼ਨ 24.
ਖੇਤੀਬਾੜੀ ਕੂੜੇ ਦਾ ਸਭ ਤੋਂ ਨੁਕਸਾਨਦੇਈ ਪਦਾਰਥ ।
ਉੱਤਰ-
ਬਚੀ ਖਾਦ ।
ਪ੍ਰਸ਼ਨ 25.
ਕੂੜੇ ਨੂੰ ਜਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਪ੍ਰਦੂਸ਼ਣ ।
ਪ੍ਰਸ਼ਨ 26.
ਕਿਹੜੀ ਪਾਰਕ ਇੱਕ ਭਰਾਵ ਖੇਤਰ ਹੈ ?
ਉੱਤਰ-
ਮਿਲੇਨੀਅਮ ਇੰਦਰਪ੍ਰਸਥ ਪਾਰਕ, ਨਵੀਂ ਦਿੱਲੀ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੂੜਾ-ਕਰਕਟ ਕਿੱਥੋਂ ਪੈਦਾ ਹੁੰਦਾ ਹੈ ?
ਉੱਤਰ-
ਕੂੜੇ-ਕਰਕਟ ਦੀ ਉਤਪੱਤੀ-ਅਸੀਂ ਆਪਣੇ ਘਰਾਂ, ਸਕੂਲਾਂ, ਦੁਕਾਨਾਂ ਅਤੇ ਦਫ਼ਤਰਾਂ ਵਿੱਚੋਂ ਰੋਜ਼ ਬਹੁਤ ਸਾਰਾ ਕੂੜਾ-ਕਰਕਟ ਬਾਹਰ ਸੁੱਟਦੇ ਰਹਿੰਦੇ ਹਾਂ | ਅਨਾਜ, ਦਾਲਾਂ, ਬਿਸਕੁਟ, ਦੁੱਧ ਅਤੇ ਤੇਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਤੋਂ ਖ਼ਰੀਦਦੇ ਹਾਂ, ਆਮ ਕਰਕੇ ਪਲਾਸਟਿਕ ਦੀਆਂ ਥੈਲੀਆਂ ਜਾਂ ਟੀਨ ਵਿੱਚ ਪੈਕ ਹੁੰਦੀਆਂ ਹਨ । ਪੈਕਿੰਗ ਦੀਆਂ ਇਹ ਸਾਰੀਆਂ ਵਸਤਾਂ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ । ਕਈ ਵਾਰ ਅਸੀਂ ਅਜਿਹੀਆਂ ਵਸਤਾਂ ਵੀ ਖਰੀਦ ਲੈਂਦੇ ਹਾਂ ਜਿਨ੍ਹਾਂ ਦੀ ਅਸਲ ਵਿੱਚ ਅਸੀਂ ਬਹੁਤ ਹੀ ਘੱਟ ਵਰਤੋਂ ਕਰਨੀ ਹੁੰਦੀ ਹੈ ਜਾਂ ਨਹੀਂ ਕਰਨੀ ਹੁੰਦੀ ਤੇ ਇਨ੍ਹਾਂ ਨੂੰ ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ ।
ਪ੍ਰਸ਼ਨ 2.
ਕਿਸੇ ਸ਼ਹਿਰ ਦੇ ਕੱਚਰੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਸਫ਼ਾਈ ਕਰਮਚਾਰੀ ਕੂੜਾ ਇਕੱਠਾ ਕਰਕੇ ਟਰੱਕ ਦੁਆਰਾ ਨੀਵੇਂ ਖੁੱਲ੍ਹੇ ਖੇਤਰਾਂ ਵਿੱਚ, ਜਿੱਥੇ ਡੂੰਘੇ ਖੱਡੇ ਹੁੰਦੇ ਹਨ, ਲੈ ਜਾਂਦੇ ਹਨ । ਇਨ੍ਹਾਂ ਖੁੱਲ੍ਹੇ ਖੇਤਰਾਂ ਨੂੰ ਭੂਮੀ ਭਰਾਵ ਕਹਿੰਦੇ ਹਨ । | ਇੱਥੇ ਇਸ ਕੂੜੇ ਵਿੱਚੋਂ ਉਸ ਭਾਗ ਨੂੰ ਵੱਖ ਕੀਤਾ ਜਾਂਦਾ ਹੈ ਜਿਸ ਦਾ ਮੁੜ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਨਾ ਵਰਤੋਂ ਯੋਗ ਕੁੜੇ ਨੂੰ ਵੱਖ ਕੀਤਾ ਜਾਂਦਾ ਹੈ । ਇਸ ਤਰ੍ਹਾਂ ਕੁੜੇ ਵਿੱਚੋਂ ਉਪਯੋਗੀ ਅਤੇ ਅਣ-ਉਪਯੋਗੀ ਦੋਵੇਂ ਘਟਕ ਹੁੰਦੇ ਹਨ । ਅਣਉਪਯੋਗੀ ਘਟਕ ਨੂੰ ਵੱਖ ਕਰਕੇ ਇਸ ਨੂੰ ਭਰਾਵ ਖੇਤਰ ਵਿੱਚ ਫੈਲਾ ਕੇ ਮਿੱਟੀ ਦੀ ਚਿੱਤਰ-ਸੁੱਕੇ ਪੱਤੀਆਂ ਅਤੇ ਫਾਲਤੂ ਪਦਾਰਥਾਂ ਪਰਤ ਨਾਲ ਢੱਕ ਦਿੰਦੇ ਹਨ । ਦੇ ਜਲਣ ਦਾ ਦ੍ਰਿਸ਼ ਜਦੋਂ ਇਹ ਭਰਾਵ ਖੇਤਰ ਪੂਰੀ ਤਰ੍ਹਾਂ ਭਰ ਜਾਂਦਾ ਹੈ, ਤਾਂ ਇੱਥੇ ਪਾਰਕ ਜਾਂ ਖੇਡ ਦਾ ਮੈਦਾਨ ਬਣਾ ਦਿੱਤਾ ਜਾਂਦਾ ਹੈ ।
ਪ੍ਰਸ਼ਨ 3.
ਘਰ ਦੇ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਹੜੇ ਦੋ ਸਮੂਹਾਂ ਵਿੱਚ ਵੱਖ ਕੀਤਾ ਜਾ ਸਕਦਾ ਹੈ ?
ਉੱਤਰ-
ਆਪਣੇ ਘਰ ਦੇ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ ਤੋਂ ਪਹਿਲਾਂ ਕਿਸੇ ਸਥਾਨ ‘ਤੇ ਇਕੱਠਾ ਕਰ ਲਵੋ । ਫਿਰ ਇਸ ਨੂੰ ਦੋ ਸਮੂਹਾਂ ਵਿੱਚ ਵੱਖ ਕਰ ਦਿਓ, ਉਨ੍ਹਾਂ ਵਿੱਚ ਹੇਠ ਲਿਖੇ ਅਨੁਸਾਰ ਚੀਜ਼ਾਂ ਹੋਣਗੀਆਂ| ਸਮੂਹ 1-ਰਸੋਈ ਘਰ ਦਾ ਕੂੜਾ ; ਜਿਵੇਂ ਫਲ ਅਤੇ ਸਬਜ਼ੀ ਦੇ ਛਿਲਕੇ, ਅੰਡੇ ਦਾ ਖੋਲ, ਬਚਿਆ ਹੋਇਆ ਫਾਲਤੂ ਭੋਜਨ, ਚਾਹ ਦੀਆਂ ਪੱਤੀਆਂ, ਕਾਗ਼ਜ਼ ਦੀਆਂ ਥੈਲੀਆਂ, ਅਖਬਾਰਾਂ ਅਤੇ ਸੁੱਕੇ ਪੱਤੇ ਇਸ ਸਮੂਹ ਵਿੱਚ ਸ਼ਾਮਲ ਹਨ । ਸਮੁਹ ਕੱਪੜੇ ਦੇ ਟੁੱਕੜੇ, ਪਾਲੀਥੀਨ ਦੀਆਂ ਥੈਲੀਆਂ, ਟੁੱਟਿਆ ਕੱਚ, ਐਲੂਮੀਨੀਅਮ ਦੇ ਰੈਪਰ, ਕਿੱਲਾਂ, ਪੁਰਾਣੇ ਜੁੱਤੇ ਅਤੇ ਟੁੱਟੇ ਖਿਡੌਣੇ ਆਦਿ ।
ਪ੍ਰਸ਼ਨ 4.
ਕੁੱਝ ਸ਼ਹਿਰਾਂ ਅਤੇ ਨਗਰਾਂ ਵਿੱਚ ਕੂੜੇ ਨੂੰ ਦੋ ਵੱਖ-ਵੱਖ ਕੂੜੇਦਾਨਾਂ ਵਿੱਚ ਕਿਉਂ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਕੁੱਝ ਸ਼ਹਿਰਾਂ ਜਾਂ ਨਗਰਾਂ ਵਿੱਚ ਦੋ ਪ੍ਰਕਾਰ ਦੇ ਕੂੜੇ ਨੂੰ ਇਕੱਠਾ ਕਰਨ ਵਾਲੇ ਦੋ ਵੱਖ-ਵੱਖ ਕੁੜੇਦਾਨ ਹੁੰਦੇ ਹਨ । ਆਮ ਤੌਰ ‘ਤੇ ਇੱਕ ਦਾ ਰੰਗ ਨੀਲਾ ਅਤੇ ਦੂਜੇ ਦਾ ਰੰਗ ਹਰਾ ਹੁੰਦਾ ਹੈ । ਨੀਲੇ ਕੂੜੇਦਾਨ ਵਿੱਚ ਮੁੜ ਵਰਤੋਂ ਯੋਗ ਪਦਾਰਥ ਪਾਏ ਜਾਂਦੇ ਹਨ ਜਿਵੇਂ ਪਲਾਸਟਿਕ, ਧਾਤੂ ਜਾਂ ਕੱਚ । ਇਹ ਪਦਾਰਥ ਮਿੱਟੀ ਵਿੱਚ ਗਲ-ਸੜ ਨਹੀਂ ਸਕਦੇ । ਹਰੇ ਕੂੜੇਦਾਨ ਰਸੋਈ ਅਤੇ ਹੋਰ ਪੌਦਿਆਂ ਜਾਂ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਲਈ ਹੁੰਦਾ ਹੈ । ਇਹ ਕੂੜਾ ਮਿੱਟੀ ਵਿੱਚ ਦਬਾਉਣ ‘ਤੇ ਪੂਰੀ ਤਰ੍ਹਾਂ ਗਲ-ਸੜ ਜਾਂਦਾ ਹੈ ।
ਪ੍ਰਸ਼ਨ 5.
ਕਿਸਾਨਾਂ ਨੂੰ ਸੁੱਕੀਆਂ ਪੱਤੀਆਂ ਅਤੇ ਖੇਤੀ ਦੇ ਫਾਲਤੂ ਪਦਾਰਥਾਂ ਨੂੰ ਜਲਾਉਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਅਸੀਂ ਅਕਸਰ ਦੇਖਦੇ ਹਾਂ ਕਿ ਕਿਸਾਨ ਪੌਦਿਆਂ ਦੀਆਂ ਡਿੱਗੀਆਂ ਸੁੱਕੀਆਂ ਪੱਤੀਆਂ ਅਤੇ ਕਟਾਈ ਦੇ ਬਾਅਦ ਖੇਤਾਂ ਵਿੱਚ ਸੁੱਕੀਆਂ ਪੱਤੀਆਂ ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ, ਸੱਕ ਵਰਗੇ ਫਾਲਤੂ ਪਦਾਰਥਾਂ ਨੂੰ ਜਲਾ ਦਿੰਦੇ ਹਨ । ਇਨ੍ਹਾਂ ਨੂੰ ਜਲਾਉਣ ਨਾਲ ਸਿਹਤ ਲਈ ਹਾਨੀਕਾਰਕ ਗੈਸਾਂ ਅਤੇ ਧੂੰਆਂ ਪੈਦਾ ਹੁੰਦਾ ਹੈ ਸਾਨੂੰ ਇਸ ਤਰ੍ਹਾਂ ਫਾਲਤੂ ਪਦਾਰਥਾਂ ਨੂੰ ਜਲਾਉਣ ਦੀ ਪ੍ਰਕਿਰਿਆ ਨੂੰ ਬੰਦ ਕਰਨਾ ਚਾਹੀਦਾ ਹੈ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਕੰਪੋਸਟ ਵਿੱਚ ਪਰਿਵਰਤਿਤ ਕਰਨਾ ਚਾਹੀਦਾ ਹੈ ।
ਪ੍ਰਸ਼ਨ 6.
ਵਰਮੀ ਕੰਪੋਸਟਿੰਗ ਜਾਂ ਕ੍ਰਿਮੀ ਕੰਪੋਸਟਿੰਗ ਤੋਂ ਕੀ ਭਾਵ ਹੈ ?
ਉੱਤਰ-
ਵਰਮੀ ਕੰਪੋਸਟਿੰਗ-ਗੰਡੋਇਆਂ ਦੁਆਰਾ ਕੰਪੋਸਟ ਤਿਆਰ ਕਰਨ ਦੀ ਵਿਧੀ ਨੂੰ ਵਰਮੀ ਕੰਪੋਸਟਿੰਗ ਕਹਿੰਦੇ ਹਨ । ਗੰਡੋਇਆਂ ਦੀ ਲਾਲ ਪਜਾਤੀ ਨੂੰ ਇਸ ਕੰਮ ਲਈ ਵਰਤਿਆ ਜਾਂਦਾ ਹੈ । ਵਰਮੀ ਕੰਪੋਸਟਿੰਗ ਇੱਕ ਵਧੀਆ ਖਾਦ ਹੈ ਜਿਸ ਨੂੰ ਅਸੀਂ ਗਮਲਿਆਂ, ਬਗੀਚਿਆਂ ਅਤੇ ਖੇਤਾਂ ਵਿੱਚ ਪਾ ਸਕਦੇ ਹਾਂ ।
ਪ੍ਰਸ਼ਨ 7.
ਪਲਾਸਟਿਕ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਪਲਾਸਟਿਕ ਦੀ ਵਰਤੋਂ ਖਿਡੌਣੇ, ਜੁੱਤੇ, ਥੈਲੇ, ਪੈਂਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲ ਅਤੇ ਪਾਣੀ ਦੀਆਂ ਪਾਈਪਾਂ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ । ਅਸੀਂ ਪਲਾਸਟਿਕ ਤੋਂ ਬਣੇ ਬਸ, ਕਾਰ, ਰੇਡੀਓ, ਟੈਲੀਵਿਜ਼ਨ, ਰੈਫ਼ਰੀਜਿਰੇਟਰ ਅਤੇ ਸਕੂਟਰ ਦੇ ਕੁੱਝ ਭਾਗਾਂ ਦਾ ਨਿਰਮਾਣ ਕਰਦੇ ਹਾਂ ।
ਪ੍ਰਸ਼ਨ 8.
ਪਲਾਸਟਿਕ ਦੀਆਂ ਕੀ ਹਾਨੀਆਂ ਹਨ ?
ਉੱਤਰ-
ਪਲਾਸਟਿਕ ਦੀਆਂ ਹਾਨੀਆਂ-ਲੋਕ ਅਕਸਰ ਆਪਣੇ ਘਰ ਦੇ ਕੱਚਰੇ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਭਰ ਕੇ ਬਾਹਰ ਸੁੱਟ ਦਿੰਦੇ ਹਨ । ਗਲੀ-ਮੁਹੱਲੇ ਵਿੱਚ ਆਵਾਰਾ ਪਸ਼ੂ ਭੋਜਨ ਦੀ ਖੋਜ ਵਿੱਚ ਇਨ੍ਹਾਂ ਥੈਲੀਆਂ ਨੂੰ ਦੇਖਦੇ ਹਨ ਤੇ ਅਕਸਰ ਇਨ੍ਹਾਂ ਪਲਾਸਟਿਕ ਦੀਆਂ ਥੈਲੀਆਂ ਨੂੰ ਵੀ ਨਿਗਲ ਜਾਂਦੇ ਹਨ । ਕਈ ਵਾਰ ਤਾਂ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ । ਸੜਕਾਂ ਅਤੇ ਹੋਰ ਸਥਾਨਾਂ ਤੇ ਅਸਾਵਧਾਨੀ ਪੂਰਵਕ ਸੁੱਟੀਆਂ ਗਈਆਂ ਥੈਲੀਆਂ ਕਈ ਵਾਰ ਨਾਲੀਆਂ ਵਿੱਚ ਵੱਗ ਕੇ ਸੀਵਰ ਪ੍ਰਣਾਲੀ ਨੂੰ ਪੁੱਜ ਜਾਂਦੀਆਂ ਹਨ । ਨਤੀਜੇ ਵਜੋਂ ਨਾਲੇ ਰੁਕ ਜਾਂਦੇ ਹਨ ਅਤੇ ਗੰਦਾ ਪਾਣੀ ਸੜਕਾਂ ‘ਤੇ ਫੈਲ ਜਾਂਦਾ ਹੈ । ਭਾਰੀ ਵਰਖਾ ਦੇ ਸਮੇਂ ਤਾਂ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਪਲਾਸਟਿਕ ਦੀ ਅੰਧਾ-ਧੁੰਦ ਵਰਤੋਂ ਬਹੁਤ ਹਾਨੀਕਾਰਕ ਸਿੱਧ ਹੋ ਸਕਦੀ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ 1.
ਪਲਾਸਟਿਕ ਇੱਕ ਵਰਦਾਨ ਹੈ ਜਾਂ ਅਭਿਸ਼ਾਪ, ਟਿੱਪਣੀ ਕਰੋ ।
ਉੱਤਰ-
ਸਾਨੂੰ ਪਲਾਸਟਿਕ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰਨੀ ਮੁਸ਼ਕਿਲ ਲੱਗ ਸਕਦੀ ਹੈ । ਅਸੀਂ ਪਲਾਸਟਿਕ ਤੋਂ ਬਣੀਆਂ ਕੁੱਝ ਵਸਤਾਂ ਦੇ ਨਾਂਵਾਂ ਦੀ ਸੂਚੀ ਬਣਾ ਸਕਦੇ ਹਾਂ । ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਖਿਡੌਣੇ, ਜੁੱਤੇ, ਥੈਲੇ, ਪੈਂਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲ ਅਤੇ ਜਲ ਪਾਈਪਾਂ ਆਦਿ । ਇਨ੍ਹਾਂ ਵਸਤੂਆਂ ਦੀ ਸੂਚੀ ਬਹੁਤ ਲੰਬੀ ਹੈ । ਅਸੀਂ ਪਲਾਸਟਿਕ ਤੋਂ ਬਸ, ਕਾਰ, ਰੇਡੀਓ, ਟੈਲੀਵਿਜ਼ਨ, ਰੈਫ਼ਰੀਜਿਰੇਟਰ ਅਤੇ ਸਕੂਟਰ ਦੇ ਕੁੱਝ ਭਾਗ ਬਣੇ ਦੇਖ ਸਕਦੇ ਹਾਂ |
ਪਲਾਸਟਿਕ ਦੀ ਵਰਤੋਂ ਨਾਲ ਕੋਈ ਬਹੁਤੀ ਸਮੱਸਿਆ ਨਹੀਂ ਪੈਦਾ ਹੁੰਦੀ, ਪਰ ਸਮੱਸਿਆ ਉਦੋਂ ਬਣਦੀ ਹੈ ਜਦੋਂ ਪਲਾਸਟਿਕ ਦੀ ਵਰਤੋਂ ਬੇਹਿਸਾਬ ਕੀਤੀ ਜਾਂਦੀ ਹੈ । ਅਸੀਂ ਪਲਾਸਟਿਕ ਦੇ ਨਿਪਟਾਰੇ ਵਲ ਧਿਆਨ ਨਹੀਂ ਦਿੰਦੇ ਅਤੇ ਇਸ ਪਤੀ ਅਣਗਹਿਲੀ ਵਰਤਦੇ ਹਾਂ | ਅੱਜ ਸਾਰੇ ਪਾਸੇ ਇਹੀ ਕੁੱਝ ਹੋ ਰਿਹਾ ਹੈ । ਬੇਸ਼ਕ ਅਸੀਂ ਇਸ ਦੇ ਬੁਰੇ ਅਸਰਾਂ ਤੋਂ ਜਾਣੂ ਹਾਂ, ਫਿਰ ਵੀ ਹੋ ਸਕਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਨਹੀਂ ਪਾ ਰਹੇ ਹਾਂ । ਅਸੀਂ ਅਕਸਰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਪੱਕੇ ਹੋਏ ਭੋਜਨ ਦੇ ਸੰਗ੍ਰਹਿਣ ਲਈ ਕਰਦੇ ਹਾਂ । ਆਮ ਤੌਰ ‘ਤੇ ਇਹ ਥੈਲੀਆਂ ਖਾਣ ਦੀਆਂ ਵਸਤੂਆਂ ਨੂੰ ਰੱਖਣ ਯੋਗ ਨਹੀਂ ਹੁੰਦੀਆਂ । ਇਨ੍ਹਾਂ ਥੈਲੀਆਂ ਵਿੱਚ ਪੈਕ ਕੀਤੇ ਭੋਜਨ ਨੂੰ ਖਾਣਾ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ।
ਅਕਸਰ ਦੁਕਾਨਦਾਰ ਅਜਿਹੀਆਂ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦੀ ਪਹਿਲਾਂ ਕਿਸੇ ਹੋਰ ਕੰਮ ਲਈ ਵਰਤੋਂ ਹੋ ਚੁੱਕੀ ਹੁੰਦੀ ਹੈ । ਕਦੇ-ਕਦੇ ਕੂੜਾ ਚੁੱਕਣ ਵਾਲਿਆਂ ਦੁਆਰਾ ਇਕੱਠੇ ਕੀਤੇ ਪਲਾਸਟਿਕ ਦੇ ਥੈਲਿਆਂ ਨੂੰ ਧੋ ਕੇ ਵਰਤ ਲਿਆ ਜਾਂਦਾ ਹੈ । ਇਸ ਤਰ੍ਹਾਂ ਕਦੇ ਮੁੜ ਚਕਰਣ ਵਾਲੇ ਥੈਲਿਆਂ ਵਿੱਚ ਖਾਦ ਪਦਾਰਥਾਂ ਨੂੰ ਰੱਖਣਾ ਹਾਨੀਕਾਰਕ ਹੋ ਸਕਦਾ ਹੈ | ਖਾਦ ਪਦਾਰਥਾਂ ਦੇ ਸੰਗ੍ਰਹਿਣ ਦੇ ਲਈ ਸਾਨੂੰ ਇਸ ਕੰਮ ਲਈ ਅਨੁਮੋਹਿਤ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਲਈ ਕਹਿਣਾ ਚਾਹੀਦਾ ਹੈ । ਹਰ ਪ੍ਰਕਾਰ ਦੀ ਪਲਾਸਟਿਕ ਗਰਮ ਕਰਨ ਤੇ ਜਲਾਉਣ ਤੇ ਹਾਨੀਕਾਰਕ ਗੈਸ ਛੱਡਦੀ ਹੈ । ਇਹ ਗੈਸਾਂ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ ਜਿਨ੍ਹਾਂ ਵਿੱਚ ਕੈਂਸਰ ਵੀ ਸ਼ਾਮਿਲ ਹੈ | ਸਰਕਾਰ ਨੇ ਵੀ ਪਲਾਸਟਿਕ ਦੇ ਮੁੜ ਉਤਪਾਦਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।
ਪ੍ਰਸ਼ਨ 2.
ਪਲਾਸਟਿਕ ਦੇ ਵੱਧ ਰਹੇ ਪ੍ਰਯੋਗ ਨੂੰ ਘੱਟ ਤੋਂ ਘੱਟ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
- ਸਾਨੂੰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ । ਜਿੱਥੇ ਵੀ ਸੰਭਵ ਹੋਵੇ ਸਾਨੂੰ ਬਿਨਾਂ ਮਾੜੇ ਅਸਰਾਂ ਦੇ ਇਨ੍ਹਾਂ ਥੈਲੀਆਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ।
- ਦੁਕਾਨਦਾਰਾਂ ਨੂੰ ਕਾਗ਼ਜ਼ ਦੇ ਥੈਲੇ ਵਰਤੋਂ ਕਰਨ ਦੀ ਬੇਨਤੀ ਕਰੋ । ਖ਼ਰੀਦਦਾਰੀ ਲਈ ਬਾਜ਼ਾਰ ਜਾਂਦੇ ਸਮੇਂ, ਸਾਨੂੰ ਘਰੋਂ ਕੱਪੜੇ ਜਾਂ ਜੁਟ ਦੇ ਥੈਲੇ ਨਾਲ ਲੈ ਕੇ ਜਾਣੇ ਚਾਹੀਦੇ ਹਨ ।
- ਚਾਹੀਦਾ ।
- ਪਲਾਸਟਿਕ ਦੀਆਂ ਥੈਲੀਆਂ ਅਤੇ ਹੋਰ ਪਲਾਸਟਿਕ ਦੇ ਸਮਾਨ ਨੂੰ ਜਲਾਉਣਾ ਨਹੀਂ ਚਾਹੀਦਾ ।
- ਕੁੜੇ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਨਹੀਂ ਭਰਨਾ ਚਾਹੀਦਾ ਤੇ ਬਾਹਰ ਨਹੀਂ ਸੁੱਟਣਾ ਚਾਹੀਦਾ |
- ਸਾਨੂੰ ਵਰਮੀ ਕੰਪੋਸਟਿੰਗ ਦੀ ਵਰਤੋਂ ਕਰਕੇ ਰਸੋਈ ਦੀ ਰਹਿੰਦ-ਖੂੰਹਦ ਦਾ ਧਿਆਨ ਪੂਰਵਕ ਨਿਪਟਾਰਾ ਕਰਨਾ ਚਾਹੀਦਾ ਹੈ ।
- ਸਾਨੂੰ ਕਾਗ਼ਜ਼ ਦਾ ਮੁੜ ਉਤਪਾਦਨ ਕਰਨਾ ਚਾਹੀਦਾ ਹੈ ।
- ਸਾਨੂੰ ਕਾਗ਼ਜ਼ ਦੇ ਦੋਵੇਂ ਪਾਸੇ ਲਿਖਣਾ ਚਾਹੀਦਾ ਹੈ । ਰਫ਼ ਕੰਮ ਲਈ ਸਲੇਟ ਦੀ ਵਰਤੋਂ ਕਰੋ । ਅਭਿਆਸ ਕਾਪੀ ਦੇ ਖ਼ਾਲੀ ਪੰਨਿਆਂ ਨੂੰ ਰਫ਼ ਕੰਮ ਲਈ ਵਰਤੋ ।
- ਸਾਨੂੰ ਆਪਣੇ ਪਰਿਵਾਰ, ਮਿੱਤਰਾਂ ਅਤੇ ਹੋਰ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਫਾਲਤੂ ਪਦਾਰਥਾਂ ਦੇ ਨਿਪਟਾਰੇ ਦੀ ਸਲਾਹ ਦੇਣੀ ਚਾਹੀਦੀ ਹੈ ।
ਪ੍ਰਸ਼ਨ 3.
ਤੁਸੀਂ ਆਪਣੇ ਸਕੂਲ ਵਿੱਚ ਵਰਮੀ-ਕੰਪੋਸਟਿੰਗ ਦੁਆਰਾ ਖਾਦ ਬਣਾਉਣ ਦੀ ਵਿਧੀ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਵਿਧੀ-ਮੈਦਾਨ ਵਿੱਚ ਇੱਕ ਟੋਇਆ (ਲਗਪਗ 30 ਸ.ਮ. ਡੂੰਘਾ) ਪੁੱਟੋ ਜਾਂ ਕੋਈ ਲੱਕੜੀ ਦਾ ਬਕਸਾ ਕਿਸੇ ਅਜਿਹੀ ਥਾਂ ਰੱਖੋ ਜਿੱਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ, ਇਹ ਨਾ ਤਾਂ ਬਹੁਤ ਗਰਮ ਹੋਵੇ ਤੇ ਨਾ ਹੀ ਬਹੁਤ ਠੰਢਾ । ਹੁਣ ਟੋਇਆ
ਜਾਂ ਬਕਸੇ ਵਿੱਚ ਲਾਲ ਗੰਡੋਏ ਦੇ ਲਈ ਆਰਾਮਦਾਇਕ ਘਰ ਬਣਾਉਣ ਲਈ ਟੋਏ ਜਾਂ ਬਕਸੇ ਦੀ ਤਲੀ ‘ਤੇ ਇੱਕ ਜਾਲ ਜਾਂ ਮੁਰਗਾ ਜਾਲ ਵਿਛਾ ਦਿਓ । ਤੁਸੀਂ ਵਿਕਲਪ ਦੇ ਰੂਪ ਵਿੱਚ ਤਲੀ ਤੇ ਰੇਤ ਦੀ 1 ਜਾਂ 2 ਸ.ਮ. ਮੋਟੀ ਤਹਿ ਵੀ ਵਿਛਾ ਸਕਦੇ ਹੋ । ਹੁਣ ਰੇਤ ਦੇ ਉੱਪਰ ਸਬਜ਼ੀਆਂ ਜਾਂ ਫਲਾਂ ਦੀ ਰਹਿੰਦ-ਖੂੰਹਦ ਵਿਛਾ ਦਿਓ । ਤੁਸੀਂ ਹਰੇ ਪੱਤਿਆਂ, ਪੌਦਿਆਂ ਦੀਆਂ ਸੁੱਕੀਆਂ ਡੰਡੀਆਂ ਦੇ ਟੁਕੜੇ, ਸੱਕ ਜਾਂ ਅਖ਼ਬਾਰਾਂ ਦੀ 1 ਇੰਚ ਚੌੜੀਆਂ ਪੱਤੀਆਂ ਕੱਟ ਕੇ ਇਨ੍ਹਾਂ ਨੂੰ ਰੇਤ ਜਾਂ ਜਾਲੀ ਦੇ ਉੱਪਰ ਵਿਛਾ ਸਕਦੇ ਹੋ । ਤੁਸੀਂ ਨੋਟ ਬੁੱਕ ਦੇ ਬੇਕਾਰ ਗੱਤੇ ਨੂੰ ਕੱਟ ਕੇ ਵੀ ਪੱਤੀਆਂ ਬਣਾ ਸਕਦੇ ਹੋ ।
ਰੇਤ ਅਤੇ ਤਾਪ ਦੀ ਜਾਲੀ ਤੇ ਸੁੱਕੀ ਗੋਬਰ ਨੂੰ ਵਿਛਾਇਆ ਜਾ ਸਕਦਾ ਹੈ । ਕੁੱਝ ਪਾਣੀ ਛਿੜਕ ਕੇ ਇਸ ਪਰਤ ਨੂੰ ਨਮ ਬਣਾਓ। ਧਿਆਨ ਰਹੇ ਕਿ ਪਾਣੀ ਇੰਨਾ ਵਧੇਰੇ ਨਾ ਹੋਵੇ ਕਿ ਵੱਗਣ ਲੱਗੇ । ਫਾਲਤੂ ਰਹਿੰਦ-ਖੂੰਹਦ ਦੀ ਪਰਤ ਨੂੰ ਦਬਾਓ ਨਹੀਂ ਇਸ ਨੂੰ ਪੋਲਾ ਹੀ ਰਹਿਣ ਦਿਓ । ਤਾਂਕਿ ਇਸ ਪਰਤ ਵਿੱਚ ਕਾਫ਼ੀ ਮਾਤਰਾ ਵਿੱਚ ਹਵਾ ਅਤੇ ਨਮੀ ਬਣੀ ਰਹੇ ।
ਹੁਣ ਤੁਹਾਡਾ ਟੋਇਆ ਲਾਲ ਗੰਡੋਇਆਂ ਦੇ ਸਵਾਗਤ ਲਈ ਤਿਆਰ ਹੈ । ਕੁੱਝ ਗੰਡੋਏ ਖ਼ਰੀਦ ਕੇ ਇਨ੍ਹਾਂ ਨੂੰ ਆਪਣੇ ਗੱਡੇ ਵਿੱਚ ਰੱਖੋ । ਹੁਣ ਇਨ੍ਹਾਂ ਨੂੰ ਜੂਟ ਦੀ ਬੋਰੀ, ਪੁਰਾਣੀ ਚਾਦਰ ਜਾਂ ਘਾਹ ਨਾਲ ਢੱਕ ਦਿਓ । ਤੁਸੀਂ ਲਾਲ ਗੰਡੋਇਆਂ ਨੂੰ ਭੋਜਨ ਦੇ ਰੂਪ ਵਿੱਚ ਫਲ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਕੌਫ਼ੀ ਅਤੇ ਚਾਹ ਛਾਣਨ ਤੋਂ ਬਾਅਦ ਬਚੀਆਂ ਹੋਈਆਂ ਪੱਤੀਆਂ ਅਤੇ ਖੇਤ ਜਾਂ ਬਗੀਚੇ ਦੇ ਖ਼ਰਪਤਵਾਰ ਦੇ ਸਕਦੇ ਹੋ ।ਇਸ ਟੋਏ ਵਿੱਚ ਭੋਜਨ ਨੂੰ ਲਗਪਗ 2-3 ਸੈਂਟੀਮੀਟਰ ਡੂੰਘਾਈ ‘ਤੇ ਦਬਾ ਕੇ ਰੱਖੋ, ਤਾਂ ਵਧੀਆ ਹੋਵੇਗਾ । ਨਮਕ, ਆਚਾਰ, ਤੇਲ, ਸਿਰਕਾ, ਮਾਸ ਅਤੇ ਦੁੱਧ ਨਾਲ ਬਣੇ ਫਾਲਤੂ ਪਦਾਰਥ ਭੋਜਨ ਦੇ ਰੂਪ ਵਿੱਚ ਭੋਜਨ ਲਾਲ ਗੰਡੋਇਆਂ ਨੂੰ ਨਾ ਦਿਓ । ਇਨ੍ਹਾਂ ਵਸਤੂਆਂ ਨੂੰ ਟੋਏ ਵਿੱਚ ਸੁੱਟਣ ਕਰਕੇ ਰੋਗਕਾਰਕ ਜੀਵ ਪੈਦਾ ਹੋਣ ਲਗਦੇ ਹਨ । ਕੁੱਝ ਦਿਨਾਂ ਦੇ ਅੰਤਰਾਲ ਤੇ ਟੋਏ ਦੇ ਪਦਾਰਥਾਂ ਨੂੰ ਹੌਲੀ-ਹੌਲੀ ਮਿਲਾਉਂਦੇ ਰਹੋ ਅਤੇ ਇਸਦੀ ਉੱਪਰਲੀ ਸਤ੍ਹਾ ਨੂੰ ਹਿਲਾਉਂਦੇ ਰਹੋ ।
ਤੁਸੀਂ ਅੰਡੇ ਦੇ ਛਿਲਕੇ ਜਾਂ ਸਮੁੰਦਰੀ ਸੰਖ ਜਾਂ ਸਿੱਪੀ ਦਾ ਚੁਰਾ ਆਹਾਰ ਦੇ ਨਾਲ ਮਿਲਾ ਸਕਦੇ ਹੋ । ਲਾਲ ਕਿਮੀ ਇੱਕ ਦਿਨ ਵਿੱਚ ਆਪਣੇ ਸਰੀਰ ਦੇ ਭਾਰ ਦੇ ਬਰਾਬਰ ਆਹਾਰ ਖਾ ਸਕਦਾ ਹੈ । | ਲਾਲ ਗੰਡੋਏ ਬਹੁਤ ਗਰਮ ਜਾਂ ਠੰਢੇ ਵਾਤਾਵਰਨ ਵਿੱਚ ਜੀਵਤ , ਨਹੀਂ ਰਹਿ ਸਕਦੇ । ਇਨ੍ਹਾਂ ਨੂੰ ਆਪਣੇ ਆਲੇ-ਦੁਆਲੇ ਨਮੀ ਦੀ ਲੋੜ ਹੁੰਦੀ ਹੈ । ਜੇ ਤੁਸੀਂ ਆਪਣੇ ਗੰਡੋਇਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਤਾਂ ਇੱਕ ਮਹੀਨੇ ਵਿੱਚ ਉਨ੍ਹਾਂ ਦੀ ਸੰਖਿਆ ਦੁੱਗਣੀ ਹੋ ਜਾਵੇਗੀ । 3-4 ਹਫ਼ਤਿਆਂ ਦੇ ਅੰਤਰ ਨਾਲ ਟੋਏ ਨੂੰ ਧਿਆਨ ਪੂਰਵਕ | ਦੇਖੋ । ਤੁਹਾਨੂੰ ਟੋਏ ਵਿੱਚ ਮਿੱਟੀ ਵਰਗਾ ਪੋਲਾ ਪਦਾਰਥ ਦਿਖਾਈ। ਦੇਵੇਗਾ । ਹੁਣ ਤੁਹਾਡਾ ਵਰਮੀ ਕੰਪੋਸਟ ਤਿਆਰ ਹੈ । ਇਸ ਟੋਏ ਦੇ ਇੱਕ ਕਿਨਾਰੇ ‘ਤੇ ਆਹਾਰ ਦੇ ਰੂਪ ਵਿੱਚ ਕੁੱਝ ਫਾਲਤੂ ਪਦਾਰਥ ਪਾ ਦਿਓ । ਵਧੇਰੇ ਗੰਡੋਏ ਹੋਰ ਭਾਗਾਂ ਤੋਂ ਇਸ ਭਾਗ ਵੱਲ ਆ ਜਾਣਗੇ । ਦੂਜੇ ਭਾਗ ਤੋਂ ਖਾਦ ਕੱਢ ਕੇ ਕੁੱਝ ਘੰਟੇ ਤੱਕ ਧੁੱਪ ਵਿੱਚ ਸੁਕਾਓ । ਤੁਹਾਡਾ ਵਰਮੀ ਕੰਪੋਸਟ ਵਰਤੋਂ ਲਈ ਤਿਆਰ ਹੈ ।
ਟੋਏ ਦੇ ਇਸ ਬਚੇ ਭਾਗ ਵਿੱਚ ਵਧੇਰੇ ਕ੍ਰਿਮੀ ਹਨ । ਤੁਸੀਂ ਇਨ੍ਹਾਂ ਦੀ ਵਰਤੋਂ ਹੋਰ ਕੰਪੋਸਟ ਬਣਾਉਣ ਲਈ ਕਰ ਸਕਦੇ ਹੋ ਜਾਂ ਇਨ੍ਹਾਂ ਨੂੰ ਕਿਸੇ ਕੰਪੋਸਟ ਬਣਾਉਣ ਵਾਲੇ ਨੂੰ ਵੰਡ ਸਕਦੇ ਹੋ । ਇਸ ਵਰਮੀ ਕੰਪੋਸਟ ਖਾਦ) ਨੂੰ ਤੁਸੀਂ ਆਪਣੇ ਗਮਲੇ, ਬਗੀਚੇ ਜਾਂ ਖੇਤਾਂ ਵਿੱਚ ਪਾ ਸਕਦੇ ਹੋ ।