PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

Punjab State Board PSEB 6th Class Social Science Book Solutions Civics Chapter 22 ਸਰਬਜਨਕ ਸੰਪੱਤੀ ਦੀ ਸੰਭਾਲ Textbook Exercise Questions and Answers.

PSEB Solutions for Class 6 Social Science Civics Chapter 22 ਸਰਬਜਨਕ ਸੰਪੱਤੀ ਦੀ ਸੰਭਾਲ

SST Guide for Class 6 PSEB ਸਰਬਜਨਕ ਸੰਪੱਤੀ ਦੀ ਸੰਭਾਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ-

ਪ੍ਰਸ਼ਨ 1.
ਅਸੀਂ ਆਪਣੀ ਨਿੱਜੀ ਜਾਇਦਾਦ ਨੂੰ ਪਿਆਰ ਕਿਉਂ ਕਰਦੇ ਹਾਂ ?
ਉੱਤਰ-
ਸਾਡੀ ਨਿੱਜੀ ਜਾਇਦਾਦ ਸਾਡੇ ਆਪਣੇ ਧਨ ਅਤੇ ਆਪਣੀ ਮਿਹਨਤ ਦੇ ਨਾਲ ਬਣੀ ਹੁੰਦੀ ਹੈ । ਇਸਦੀ ਵਰਤੋਂ ਅਸੀਂ ਆਪਣੀ ਇੱਛਾ ਦੇ ਨਾਲ ਕਰ ਸਕਦੇ ਹਾਂ । ਇਸ ਲਈ ਅਸੀਂ ਇਸਦਾ ਪੂਰਾ ਧਿਆਨ ਰੱਖਦੇ ਹਾਂ ।

  1. ਅਸੀਂ ਇਸਨੂੰ ਭੰਨ-ਤੋੜ ਤੋਂ ਬਚਾਉਂਦੇ ਹਾਂ ।
  2. ਅਸੀਂ ਇਸਨੂੰ ਚੋਰੀ ਹੋਣ ਤੋਂ ਵੀ ਬਚਾਉਂਦੇ ਹਾਂ ।
    ਅਸਲ ਵਿਚ ਅਸੀਂ ਇਸਦੀ ਹਰ ਤਰ੍ਹਾਂ ਨਾਲ ਰੱਖਿਆ ਕਰਦੇ ਹਾਂ, ਤਾਂ ਕਿ ਇਸ ਨੂੰ ਕੋਈ ਹਾਨੀ ਨਾ ਪਹੁੰਚੇ ।

ਪ੍ਰਸ਼ਨ 2.
ਭਾਰਤ ਦੇ ਤਿੰਨ ਇਤਿਹਾਸਿਕ ਸਮਾਰਕਾਂ ਦੇ ਨਾਂ ਲਿਖੋ ।
ਉੱਤਰ-
ਤਾਜ ਮਹਿਲ, ਲਾਲ ਕਿਲਾ, ਕੁਤਬਮੀਨਾਰ, ਜਾਮਾ ਮਸਜਿਦ ਆਦਿ।

ਪ੍ਰਸ਼ਨ 2. (A)
ਰਾਸ਼ਟਰੀ ਸੰਪੱਤੀ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਰਾਸ਼ਟਰੀ ਸੰਪੱਤੀ ਸਾਡੇ ਸਾਰਿਆਂ ਦੇ ਧਨ ਤੋਂ ਬਣੀ ਹੁੰਦੀ ਹੈ । ਇਸ ‘ਤੇ ਸਾਡਾ ਸਾਰਿਆਂ ਦਾ ਅਧਿਕਾਰ ਹੁੰਦਾ ਹੈ । ਜੇਕਰ ਇਸਨੂੰ ਹਾਨੀ ਪਹੁੰਚਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਅਸੁਵਿਧਾ ਹੁੰਦੀ ਹੈ । ਉਦਾਹਰਨ ਲਈ, ਬੱਸਾਂ ਅਤੇ ਰੇਲਗੱਡੀਆਂ ਦੀ ਤੋੜ-ਭੰਨ ਨਾਲ ਸਾਡੀ ਯਾਤਰਾ ਵਿੱਚ ਰੁਕਾਵਟ ਪੈਂਦੀ ਹੈ । ਇਸੇ ਤਰ੍ਹਾਂ ਲਾਇਬਰੇਰੀ ਦੀਆਂ ਪੁਸਤਕਾਂ ਵਿੱਚੋਂ ਪੰਨੇ ਜਾਂ ਚਿੱਤਰ ਪਾੜ ਲੈਣ ‘ਤੇ ਅਸੀਂ ਉਨ੍ਹਾਂ ਦਾ ਆਨੰਦ ਨਹੀਂ ਲੈ ਸਕਦੇ । ਇਸ ਤੋਂ ਇਲਾਵਾ ਉਸ ਸੰਪੱਤੀ ਨੂੰ ਮੁੜ ਬਣਾਉਣ ਲਈ ਸਾਨੂੰ ਫਿਰ ਤੋਂ ਕਰਾਂ ਦੇ ਰੂਪ ਵਿੱਚ ਧਨ ਖ਼ਰਚ ਕਰਨਾ ਪੈਂਦਾ ਹੈ । ਇਸ ਲਈ ਰਾਸ਼ਟਰੀ ਸੰਪੱਤੀ ਦੀ ਦੇਖਭਾਲ ਜ਼ਰੂਰੀ ਹੈ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਪ੍ਰਸ਼ਨ 3.
ਦੋ ਤਰ੍ਹਾਂ ਦੀ ਸਰਬਜਨਕ ਸੰਪੱਤੀ ਦੇ ਨਾਂ ਦੱਸੋ ।
ਉੱਤਰ-
ਦੋ ਤਰ੍ਹਾਂ ਦੀ ਸਰਬਜਨਕ ਸੰਪੱਤੀ ਹੈਂ-

  1. ਸਰਬਜਨਕ ਸੰਸਥਾਵਾਂ ਅਤੇ ਸੇਵਾਵਾਂ,
  2. ਇਤਿਹਾਸਕ ਭਵਨ ਜਾਂ ਯਾਦਗਾਰਾਂ ।

ਪ੍ਰਸ਼ਨ 4.
ਲੋਕ ਉਪਯੋਗੀ ਸੇਵਾਵਾਂ ਤੋਂ ਤੁਸੀਂ ਕੀ ਸਮਝਦੇ ਹੋ ? ਦੋ ਉਦਾਹਰਣਾਂ ਦਿਓ ।
ਉੱਤਰ-
ਲੋਕ ਉਪਯੋਗੀ ਸੇਵਾਵਾਂ ਤੋਂ ਭਾਵ ਸਰਬਜਨਕ ਸੰਸਥਾਵਾਂ ਤੋਂ ਹੈ । ਬੱਸਾਂ, ਰੇਲ ਗੱਡੀਆਂ, ਸਕੂਲ, ਬੈਂਕ ਆਦਿ ਸੇਵਾਵਾਂ ਲੋਕ ਉਪਯੋਗੀ ਸੇਵਾਵਾਂ ਦੀਆਂ ਮੁੱਖ ਉਦਾਹਰਨਾਂ ਹਨ

ਪ੍ਰਸ਼ਨ 5.
ਸਰਬਜਨਕ ਸੰਪੱਤੀ ਕੀ ਹੈ ? ਇਸਨੂੰ ਸੰਭਾਲਣਾ ਕਿਸ ਦੀ ਜ਼ਿੰਮੇਵਾਰੀ ਹੈ ?
ਉੱਤਰ-
ਸਰਬਜਨਕ ਸੰਪੱਤੀ ਲੋਕਾਂ ਦੀ ਸਾਂਝੀ (ਜਾਂ ਰਾਜ ਦੀ) ਸੰਪੱਤੀ ਹੁੰਦੀ ਹੈ । ਇਹ ਸਾਡੇ ਸਾਰਿਆਂ ਦੇ ਧਨ ਨਾਲ ਬਣਦੀ ਹੈ ਅਤੇ ਇਸ ‘ਤੇ ਸਾਰੀ ਜਨਤਾ ਦਾ ਅਧਿਕਾਰ ਹੁੰਦਾ ਹੈ । ਇਹ ਸਾਰਿਆਂ ਦੇ ਕੰਮ ਆਉਂਦੀ ਹੈ । ਇਸ ਲਈ ਇਸਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ।

ਪ੍ਰਸ਼ਨ 6.
ਲੋਕ ਸਾਂਝੀ ਸੰਪੱਤੀ ਦਾ ਦੁਰਉਪਯੋਗ ਕਿਵੇਂ ਕਰਦੇ ਹਨ ?
ਉੱਤਰ-
ਲੋਕ ਸਰਬਜਨਕ ਸੰਪੱਤੀ ਦਾ ਦੁਰਉਪਯੋਗ ਇਸ ਤਰ੍ਹਾਂ ਕਰਦੇ ਹਨ-

  1. ਕੁੱਝ ਲੋਕ ਸਰਬਜਨਕ ਥਾਂਵਾਂ ‘ਤੇ ਗੰਦਗੀ ਫੈਲਾਉਂਦੇ ਹਨ ।
  2. ਉਹ ਸੜਕਾਂ ਦੇ ਕੰਢੇ ਲੱਗੇ ਬਲਬਾਂ ਅਤੇ ਟਿਊਬਾਂ ਨੂੰ ਤੋੜ-ਭੰਨ ਦਿੰਦੇ ਹਨ ।
  3. ਉਹ ਸਮਾਰਕਾਂ ‘ਤੇ ਆਪਣੇ ਨਾਂ ਆਦਿ ਲਿਖ ਕੇ ਉੱਨ੍ਹਾਂ ਨੂੰ ਗੰਦਾ ਕਰਦੇ ਹਨ ।
  4. ਉਹ ਸਰਬਜਨਕ ਪਾਰਕਾਂ ਤੋਂ ਰੁੱਖ-ਪੌਦੇ ਉਖਾੜ ਕੇ ਲੈ ਜਾਂਦੇ ਹਨ ਅਤੇ ਫੁੱਲ ਤੋੜ ਲੈਂਦੇ ਹਨ ।
  5. ਉਹ ਵਿਰੋਧ ਪ੍ਰਦਰਸ਼ਨ ਦੇ ਸਮੇਂ ਸਰਬਜਨਕ ਸੰਪੱਤੀ ਨੂੰ ਸਾੜ ਦਿੰਦੇ ਹਨ ।
  6. ਉਹ ਅਜਾਇਬ ਘਰਾਂ ਤੋਂ ਵਸਤਾਂ ਚੋਰੀ ਕਰਕੇ ਲੈ ਜਾਂਦੇ ਹਨ ।

ਪ੍ਰਸ਼ਨ 7.
ਸਕੂਲ ਦੀ ਸੰਪੱਤੀ ਕਿਸ ਦੇ ਪੈਸੇ ਤੋਂ ਬਣਾਈ ਜਾਂਦੀ ਹੈ ?
ਉੱਤਰ-
ਸਕੂਲ ਦੀ ਸੰਪੱਤੀ ਸਾਡੇ ਸਾਰਿਆਂ ਦੇ ਧਨ ਨਾਲ ਬਣਾਈ ਜਾਂਦੀ ਹੈ ।

ਪ੍ਰਸ਼ਨ 8.
ਨਿੱਜੀ ਅਤੇ ਸਰਬਜਨਕ ਸੰਪੱਤੀ ਦਾ ਇੱਕ ਮੁੱਖ ਅੰਤਰ ਦੱਸੋ ।
ਉੱਤਰ-
ਨਿੱਜੀ ਸੰਪੱਤੀ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦੀ ਸੰਪੱਤੀ ਹੁੰਦੀ ਹੈ । ਇਸਦੀ ਹਾਨੀ ਪਰਿਵਾਰ ਨੂੰ ਹੀ ਉਠਾਉਣੀ ਪੈਂਦੀ ਹੈ । ਇਸ ਦੇ ਉਲਟ ਸਰਬਜਨਕ ਸੰਪੱਤੀ ਸਾਡੀ ਸਾਰਿਆਂ ਦੀ ਸਾਂਝੀ ਸੰਪੱਤੀ ਹੁੰਦੀ ਹੈ । ਇਸਨੂੰ ਹਾਨੀ ਪਹੁੰਚਣ ‘ਤੇ ਸਾਨੂੰ ਸਾਰਿਆਂ ਨੂੰ ਹਾਨੀ ਪਹੁੰਚਦੀ ਹੈ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਪ੍ਰਸ਼ਨ 9.
ਸਕੂਲ ਦੀ ਸੰਪੱਤੀ ਪ੍ਰਤੀ ਤੁਹਾਡੀ ਕੀ ਜ਼ਿੰਮੇਵਾਰੀ ਹੈ ?
ਉੱਤਰ-
ਸਕੂਲ ਦੀ ਸੰਪੱਤੀ ਪ੍ਰਤੀ ਤੁਹਾਡੀ ਹੇਠ ਲਿਖੀ ਜ਼ਿੰਮੇਵਾਰੀ ਹੈ-

  1. ਸਾਨੂੰ ਸਕੂਲ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ । ਸਾਨੂੰ ਸਕੂਲ ਦੀਆਂ ਦੀਵਾਰਾਂ, ਖਿੜਕੀਆਂ ਅਤੇ ਦਰਵਾਜ਼ਿਆਂ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ ।
  2. ਸਾਨੂੰ ਸਕੂਲਾਂ ਦੇ ਡੈਸਕਾਂ, ਕੁਰਸੀਆਂ, ਬਿਜਲੀ ਦੇ ਪੱਖਿਆਂ ਆਦਿ ਨੂੰ ਹਾਨੀ ਨਹੀਂ ਪਹੁੰਚਾਉਣੀ ਚਾਹੀਦੀ ।
  3. ਸਾਨੂੰ ਸਕੂਲ ਦੇ ਪਾਰਕ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ । ਉੱਥੋਂ ਫੁੱਲ-ਪੱਤੇ ਨਹੀਂ ਤੋੜਨੇ ਚਾਹੀਦੇ ਹਨ ।
  4. ਸਾਨੂੰ ਖੇਡ ਦੇ ਮੈਦਾਨ ਦਾ ਠੀਕ ਤਰ੍ਹਾਂ ਨਾਲ ਉਪਯੋਗ ਕਰਨਾ ਚਾਹੀਦਾ ਹੈ । ਸਾਨੂੰ ਉੱਥੇ ਪੱਥਰ ਅਤੇ ਫਲਾਂ ਦੇ ਛਿਲਕੇ ਨਹੀਂ ਸੁੱਟਣੇ ਚਾਹੀਦੇ ।
  5. ਸਕੂਲ ਤੋਂ ਪ੍ਰਾਪਤ ਖੇਡਾਂ ਦੇ ਸਮਾਨ ਦੀ ਵਰਤੋਂ ਸਾਨੂੰ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ।
  6. ਲਾਇਬਰੇਰੀ ਦੀਆਂ ਪੁਸਤਕਾਂ ਤੋਂ ਪੰਨੇ ਨਹੀਂ ਪਾੜਨੇ ਚਾਹੀਦੇ ।
  7. ਪੀਣ ਦੇ ਪਾਣੀ ਦੀਆਂ ਟੁੱਟੀਆਂ ਨੂੰ ਖੁੱਲਾ ਨਹੀਂ ਛੱਡਣਾ ਚਾਹੀਦਾ ।

ਪ੍ਰਸ਼ਨ 10.
ਇਤਿਹਾਸਕ ਸਮਾਰਕਾਂ ਦੀ ਸੰਭਾਲ ਤੁਸੀਂ ਕਿਵੇਂ ਕਰੋਗੇ ?
ਉੱਤਰ-
ਇਤਿਹਾਸਕ ਸਮਾਰਕਾਂ ਦੀ ਸੁਰੱਖਿਆ ਲਈ ਅਸੀਂ ਹੇਠ ਲਿਖਿਆ ਯੋਗਦਾਨ ਦੇ ਸਕਦੇ ਹਾਂ-

  • ਸਾਨੂੰ ਇਤਿਹਾਸਕ ਸਮਾਰਕਾਂ ਨੂੰ ਵਰਖਾ, ਹੜ੍ਹ ਆਦਿ ਦੇ ਸਮੇਂ ਨਸ਼ਟ ਹੋਣ ਤੋਂ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ ।
  • ਸਾਨੂੰ ਅਜਾਇਬ ਘਰਾਂ ਆਦਿ ਵਿੱਚ ਪਈਆਂ ਵਸਤਾਂ ਨੂੰ ਹੱਥ ਲਾ ਕੇ ਖ਼ਰਾਬ ਨਹੀਂ ਕਰਨਾ ਚਾਹੀਦਾ ।
  • ਸਾਨੂੰ ਇਤਿਹਾਸਕ ਯਾਦਗਾਰਾਂ ਨੂੰ ਤੋੜਨਾ-ਭੰਨਣਾ ਨਹੀਂ ਚਾਹੀਦਾ ਹੈ ।
  • ਸਾਨੂੰ ਇਤਿਹਾਸਕ ਯਾਦਗਾਰਾਂ ਵਿੱਚੋਂ ਕਿਸੇ ਵੀ ਵਸਤੂ ਨੂੰ ਚੋਰੀ ਨਹੀਂ ਕਰਨਾ ਚਾਹੀਦਾ ।
  • ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਹੋਰ ਵਿਅਕਤੀ ਵੀ ਇਤਿਹਾਸਕ ਸਮਾਰਕਾਂ ਨੂੰ ਹਾਨੀ ਨਾ ਪਹੁੰਚਾਉਣ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ 1

  • ਸਾਨੂੰ ਇਤਿਹਾਸਕ ਸਮਾਰਕਾਂ ‘ਤੇ ਲਿਖੇ ਅਤੇ ਉਕਰੇ ਹੋਏ ਅੱਖਰਾਂ ਨੂੰ ਨਾ ਤਾਂ ਮਿਟਾਉਣਾ ਚਾਹੀਦਾ ਹੈ ਅਤੇ ਨਾ ਹੀ ਉਨ੍ਹਾਂ ਉੱਤੇ ਕੁੱਝ ਲਿਖਣਾ ਚਾਹੀਦਾ ਹੈ ।

I. ਹੇਠ ਲਿਖੇ ਖ਼ਾਲੀ ਸਥਾਨ ਭਰੋ-

(1) ਸਾਡੀਆ ਆਪਣੀਆਂ ਚੀਜ਼ਾਂ ਸਾਡੀ ……………………… ਸੰਪੱਤੀ ਹਨ ।
(2) ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ………………………. ਕਿਹਾ ਜਾਂਦਾ ਹੈ ।
(3) ਸਾਨੂੰ ਸਰਬਸਾਂਝੀ ਜਾਇਦਾਦ ਨੂੰ …………………….. ਨਹੀਂ ਪਹੁੰਚਾਉਣਾ ਚਾਹੀਦਾ ਹੈ ।
(4) ਸਾਰਿਆਂ ਦੀਆਂ ਸਾਂਝੀਆਂ ਚੀਜ਼ਾਂ ਨੂੰ ……………………….. ਸੰਪੱਤੀ ਕਿਹਾ ਜਾਂਦਾ ਹੈ ।
(5) ਪਰਿਵਾਰ ਦੀਆਂ ਸਾਰੀਆਂ ਚੀਜ਼ਾਂ ………………………… ਸੰਪੱਤੀ ਹਨ ।
ਉੱਤਰ-
(1) ਨਿੱਜੀ
(2) ਸਮਾਰਕ
(3) ਨੁਕਸਾਨ
(4) ਸਰਬਜਨਕ
(5) ਪਰਿਵਾਰਿਕ ।

III. ਹੇਠ ਲਿਖੇ ਵਾਕਾਂ ਵਿਚ ਠੀਕ (√) ਜਾਂ ਗ਼ਲਤ (×) ਦੇ ਨਿਸ਼ਾਨ ਲਗਾਓ :

1. ਪਾਰਕ ਅਤੇ ਹਸਪਤਾਲ ਸਾਡੀ ਨਿੱਜੀ ਜਾਇਦਾਦ ਹਨ ।
2. ਸਾਨੂੰ ਰਾਸ਼ਟਰੀ ਜਾਇਦਾਦ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ਕਿਉਂਕਿ ਇਹ : ਸਾਡੀ ਆਪਣੀ ਹੈ ।
3. ਇਤਿਹਾਸਕ ਸਮਾਰਕਾਂ ਦੀ ਰੱਖਿਆ 1958 ਵਿੱਚ ਪਾਸ ਕੀਤੇ ਕਾਨੂੰਨ ਰਾਹੀਂ ਕੀਤੀ ਗਈ ਹੈ ।
4. ਲੋਕ ਉਪਯੋਗੀ ਸੇਵਾਵਾਂ, ਸਰਕਾਰ ਦੁਆਰਾ, ਲੋਕਾਂ ਦੀਆਂ ਸਹੂਲਤਾਂ ਲਈ ਪ੍ਰਦਾਨ ਕੀਤੀਆਂ ਜਾਂਦੀਆਂ ਹਨ ।
ਉੱਤਰ-
1. (×)
2. (√)
3. (√)
4. (√)

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

IV. ਹੇਠ ਦਿੱਤੀ ਗਈ ਸੂਚੀ ਵਿਚੋਂ ਪ੍ਰਾਈਵੇਟ ਅਤੇ ਸਰਵਜਨਿਕ ਸੰਪੱਤੀ ਦੀ ਅਲੱਗ-ਅਲੱਗ ਸੂਚੀ ਬਣਾਉ-

ਕਿਤਾਬ, ਡਾਕਖਾਨਾ, ਪੈੱਨ, ਰੇਲਵੇ ਸਟੇਸ਼ਨ, ਸਕੂਟਰ, ਬੱਸ ਸਟੈਂਡ, ਸਮਾਰਕ, ਅਲਮਾਰੀ, ਸੀਵਰੇਜ, ਕਾਰ, ਸੜਕਾਂ, ਨਹਿਰਾਂ, ਬਸਤਾ, ਪੁੱਲ, ਵਾਟਰ-ਵਰਕਸ, ਕੋਠੀ, ਝੀਲਾਂ, ਪਾਰਕ, ਅਜਾਇਬ-ਘਰ, ਟੈਲੀਵਿਜ਼ਨ, ਲੈਪਟੋਪ ।

ਉੱਤਰ-ਨਿੱਜੀ ਸੰਪੱਤੀ – ਕਿਤਾਬ, ਪੈੱਨ, ਸਕੂਟਰ, ਅਲਮਾਰੀ, ਕਾਰ, ਬਸਤਾ, ਕੋਠੀ, ਟੈਲੀਵਿਜ਼ਨ ਅਤੇ ਲੈਪਟੋਪ ।
ਸਰਵਜਨਕ ਸੰਪੱਤੀ – ਡਾਕਖ਼ਾਨਾ, ਰੇਲਵੇ ਸਟੇਸ਼ਨ, ਬੱਸ ਸਟੈਂਡ, ਸਮਾਰਕ, ਸੀਵਰੇਜ, ਸੜਕਾਂ, ਨਹਿਰਾਂ, ਪਾਰਕ, ਪੁੱਲ, ਵਾਟਰ-ਵਰਕਸ ਅਤੇ ਅਜਾਇਬ ਘਰ ।

PSEB 6th Class Social Science Guide ਸਰਬਜਨਕ ਸੰਪੱਤੀ ਦੀ ਸੰਭਾਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਧਿਕਾਰਾਂ ਦੇ ਨਾਲ ਕਿਹੜੀ ਚੀਜ਼ ਜੁੜੀ ਹੈ ?
ਉੱਤਰ-
ਕਰਤੱਵ ।

ਪ੍ਰਸ਼ਨ 2.
ਲੋਕ ਉਪਯੋਗੀ ਸੇਵਾਵਾਂ ਜਾਂ ਸੰਸਥਾਵਾਂ ਕਿਸ ਤਰ੍ਹਾਂ ਦੀ ਸੰਪੱਤੀ ਹੈ ?
ਉੱਤਰ-
ਸਰਬਜਨਕ ।

ਪ੍ਰਸ਼ਨ 3.
ਪ੍ਰਾਚੀਨ ਸਮਾਰਕਾਂ ਦੀ ਰੱਖਿਆ ਦੇ ਲਈ ਭਾਰਤ ਸਰਕਾਰ ਨੇ ਕਦੋਂ ਕਾਨੂੰਨ ਬਣਾਇਆ ?
ਉੱਤਰ-
1958 ਵਿਚ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸਰਬਜਨਕ ਸੰਪੱਤੀ ਤੋਂ ਕੀ ਭਾਵ ਹੈ ?
(ਉ) ਸਾਡੀ ਆਪਣੀ ਸੰਪੱਤੀ
(ਅ) ਸਾਂਝੀ ਸੰਪੱਤੀ
(ੲ) ਵਿਦੇਸ਼ੀ ਸੰਪੱਤੀ ।
ਉੱਤਰ-
(ਅ) ਸਾਂਝੀ ਸੰਪੱਤੀ

ਪ੍ਰਸ਼ਨ 2.
ਸਰਕਾਰ ਦੇ ਤਿੰਨ ਅੰਗ ਹੁੰਦੇ ਹਨ ? ਇਨ੍ਹਾਂ ਵਿਚੋਂ ਹੇਠਾਂ ਲਿਖਿਆਂ ਵਿਚੋਂ ਕਿਹੜਾ ਅੰਗ ਸ਼ਾਮਿਲ ਨਹੀਂ ਹੈ ?
(ਉ) ਨਗਰਪਾਲਿਕਾ
(ਅ) ਵਿਧਾਨਪਾਲਿਕਾ
(ੲ) ਕਾਰਜਪਾਲਿਕਾ ।
ਉੱਤਰ-
(ਉ) ਨਗਰਪਾਲਿਕਾ

ਪ੍ਰਸ਼ਨ 3.
ਹੇਠਾਂ ਲਿਖਿਆਂ ਵਿਚੋਂ ਕੀ ਸਾਡਾ ਸਭਿਆਚਾਰ ਵਿਰਾਸਤ ਦਾ ਪ੍ਰਤੀਕ ਹੈ ?
(ੳ) ਇਤਿਹਾਸਿਕ ਸਮਾਰਕ
(ਅ) ਲੋਕਤੰਤਰੀ ਸਰਕਾਰ
(ੲ) ਪੰਚਾਇਤੀ ਰਾਜ ਸੰਸਥਾਵਾਂ ।
ਉੱਤਰ-
(ੳ) ਇਤਿਹਾਸਿਕ ਸਮਾਰਕ

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ?
ਉੱਤਰ-
ਸਾਡੇ ਦੇਸ਼ ਵਿੱਚ ਲੋਕਤੰਤਰੀ ਸਰਕਾਰ ਹੈ ।

ਪ੍ਰਸ਼ਨ 2.
ਨਿੱਜੀ ਸੰਪੱਤੀ ਕੀ ਹੁੰਦੀ ਹੈ ?
ਉੱਤਰ-
ਉਹ ਵਸਤਾਂ ਜਿਨ੍ਹਾਂ ‘ਤੇ ਸਾਡਾ ਆਪਣਾ ਅਧਿਕਾਰ ਹੁੰਦਾ ਹੈ, ਉਸਨੂੰ ਸਾਡੀ ਨਿੱਜੀ ਸੰਪੱਤੀ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਸਰਬਜਨਕ ਸੰਪੱਤੀ ਕੀ ਹੈ ?
ਉੱਤਰ-
ਸਰਬਜਨਕ ਸੰਪੱਤੀ ਲੋਕਾਂ ਦੀ ਸਾਂਝੀ ਸੰਪੱਤੀ ਹੈ । ਇਸ ‘ਤੇ ਸਾਰੀ ਜਨਤਾ ਦਾ ਅਧਿਕਾਰ ਹੁੰਦਾ ਹੈ ਅਤੇ ਇਹ ਸਾਰਿਆਂ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 4.
ਪਰਿਵਾਰਕ ਸੰਪੱਤੀ ਵਿੱਚ ਕੀ ਕੁੱਝ ਹੁੰਦਾ ਹੈ ?
ਉੱਤਰ-
ਸਾਡਾ ਘਰ, ਟੈਲੀਵਿਜ਼ਨ, ਕਾਰ, ਸਕੂਟਰ ਆਦਿ ਸਾਡੀ ਪਰਿਵਾਰਕ ਸੰਪੱਤੀ ਹੈ ।

ਪ੍ਰਸ਼ਨ 5.
ਸਰਬਜਨਕ ਸੰਪੱਤੀ ਕਿਸ ਦੇ ਧਨ ਨਾਲ ਬਣਦੀ ਹੈ ?
ਉੱਤਰ-
ਸਰਬਜਨਕ ਸੰਪੱਤੀ ਲੋਕਾਂ ਤੋਂ ਪ੍ਰਾਪਤ ਧਨ ਨਾਲ ਬਣਦੀ ਹੈ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਪ੍ਰਸ਼ਨ 6.
ਸਰਬਜਨਕ ਸੰਪੱਤੀ ਦਾ ਨੁਕਸਾਨ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਸਰਬਜਨਕ ਸੰਪੱਤੀ ਦਾ ਨੁਕਸਾਨ ਸਾਡਾ ਆਪਣਾ ਅਤੇ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਹੈ । ਇਸ ਲਈ ਸਰਬਜਨਕ ਸੰਪੱਤੀ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ ।

ਪ੍ਰਸ਼ਨ 7.
ਲਾਇਬਰੇਰੀ ਦੀਆਂ ਪੁਸਤਕਾਂ ਕਿਸ ਲਈ ਹੁੰਦੀਆਂ ਹਨ ?
ਉੱਤਰ-
ਲਾਇਬਰੇਰੀ ਦੀਆਂ ਪੁਸਤਕਾਂ ਪੜ੍ਹਨ ਲਈ ਹੁੰਦੀਆਂ ਹਨ ।

ਪ੍ਰਸਨ 8.
ਸਰਕਾਰ ਬੱਸਾਂ ਖ਼ਰੀਦਣ ਦੇ ਲਈ ਧਨ ਕਿੱਥੋਂ ਲੈਂਦੀ ਹੈ ?
ਉੱਤਰ-
ਸਰਕਾਰ ਲੋਕਾਂ ਤੋਂ ਕਰ ਦੇ ਰੂਪ ਵਿੱਚ ਪ੍ਰਾਪਤ ਧਨ ਨਾਲ ਬੱਸਾਂ ਖ਼ਰੀਦਦੀ ਹੈ ।

ਪ੍ਰਸ਼ਨ 9.
ਪਾਰਕਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਪਾਰਕ ਲੋਕਾਂ ਦੇ ਮਨੋਰੰਜਨ ਅਤੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਹੁੰਦੇ ਹਨ । ਇਸ ਲਈ ਪਾਰਕਾਂ ਦੀ ਸੰਭਾਲ ਜ਼ਰੂਰੀ ਹੈ ।

ਪ੍ਰਸ਼ਨ 10.
ਬਿਜਲੀ ਦੀਆਂ ਤਾਰਾਂ ਤੋੜਨ ਨਾਲ ਕਿਸ ਦਾ ਨੁਕਸਾਨ ਹੁੰਦਾ ਹੈ ?
ਉੱਤਰ-
ਬਿਜਲੀ ਦੀਆਂ ਤਾਰਾਂ ਤੋੜਨ ਨਾਲ ਦੇਸ਼ ਦੇ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਹੈ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਦੇਸ਼ ਵਿੱਚ ਕਿਸ ਤਰ੍ਹਾਂ ਦੀ ਸਰਕਾਰ ਹੈ ? ਇਸਦੀ ਕੀ ਵਿਸ਼ੇਸ਼ਤਾ ਹੁੰਦੀ ਹੈ ?
ਉੱਤਰ-
ਸਾਡੇ ਦੇਸ਼ ਵਿੱਚ ਲੋਕਤੰਤਰੀ ਸਰਕਾਰ ਹੈ । ਇਸਦੇ ਲੋਕ ਆਪਣੇ ਪਤੀਨਿਧੀ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ । ਅਜਿਹੀ ਸਰਕਾਰ ਆਪਣੇ ਜ਼ਿਆਦਾਤਰ ਕੰਮ ਲੋਕਾਂ ਦੀ ਭਲਾਈ ਲਈ ਕਰਦੀ ਹੈ ।

ਪ੍ਰਸ਼ਨ 2.
ਸਾਡੀ ਸਰਕਾਰ ਦੇ ਕਿੰਨੇ ਅੰਗ ਹਨ ? ਹਰੇਕ ਦਾ ਇੱਕ-ਇੱਕ ਕੰਮ ਦੱਸੋ ।
ਉੱਤਰ-
ਸਾਡੀ ਸਰਕਾਰ ਦੇ ਤਿੰਨ ਅੰਗ ਹਨ-ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ । ਇਨ੍ਹਾਂ ਦੇ ਕੰਮ ਅੱਗੇ ਲਿਖੇ ਹਨ-

  1. ਵਿਧਾਨਪਾਲਿਕਾ – ਇਸਦਾ ਕੰਮ ਕਾਨੂੰਨ ਨੂੰ ਬਣਾਉਣਾ ਹੈ ।
  2. ਕਾਰਜਪਾਲਿਕਾ – ਇਸਦਾ ਕੰਮ ਕਾਨੂੰਨਾਂ ਨੂੰ ਲਾਗੂ ਕਰਨਾ ਹੈ ।
  3. ਨਿਆਂਪਾਲਿਕਾ – ਇਹ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ।

ਪ੍ਰਸ਼ਨ 3.
ਕਿਹੜੀਆਂ ਤਿੰਨ ਵਿਧੀਆਂ ਦੁਆਰਾ ਅਸੀਂ ਨਿੱਜੀ ਸੰਪੱਤੀ ਦਾ ਧਿਆਨ ਰੱਖਦੇ ਹਾਂ ?
ਉੱਤਰ-

  1. ਅਸੀਂ ਧਿਆਨ ਰੱਖਦੇ ਹਾਂ ਕਿ ਕੋਈ ਸਾਡੀਆਂ ਨਿੱਜੀ ਵਸਤਾਂ ਨੂੰ ਖ਼ਰਾਬ ਜਾਂ ਗੰਦਾ ਨਾ ਕਰੇ ।
  2. ਅਸੀਂ ਉਨ੍ਹਾਂ ਨੂੰ ਸੰਭਾਲ ਕੇ ਰੱਖਦੇ ਹਾਂ ਤਾਂਕਿ ਉਨ੍ਹਾਂ ਦੀ ਟੁੱਟ-ਭੱਜ ਨਾ ਹੋਵੇ ।
  3. ਅਸੀਂ ਆਪਣੀਆਂ ਕੀਮਤੀ ਵਸਤਾਂ ਨੂੰ ਘਰ ਵਿੱਚ ਤਾਲਾ ਲਾ ਕੇ ਰੱਖਦੇ ਹਾਂ ਜਾਂ ਫਿਰ ਬੈਂਕ ਦੇ ਲਾਕਰ ਵਿੱਚ ਰੱਖਦੇ ਹਾਂ ।

ਪ੍ਰਸ਼ਨ 4.
ਸਰਬਜਨਕ ਸੰਪੱਤੀ ਦੀ ਸੁਰੱਖਿਆ ਦੇ ਉਪਾਵਾਂ ਦਾ ਵਰਣਨ ਕਰੋ ।
ਉੱਤਰ-
ਸਰਬਜਨਕ ਸੰਪੱਤੀ ਦੀ ਸੁਰੱਖਿਆ ਦੇ ਹੇਠ ਲਿਖੇ ਉਪਾਅ ਹਨ-

  1. ਸਾਨੂੰ ਇਸ ਸੰਪੱਤੀ ਦੀ ਤੋੜ-ਭੰਨ ਨਹੀਂ ਕਰਨੀ ਚਾਹੀਦੀ । ਸਾਨੂੰ ਦੂਜਿਆਂ ਨੂੰ ਵੀ ਇਸ ਕੰਮ ਤੋਂ ਰੋਕਣਾ ਚਾਹੀਦਾ ਹੈ ।
  2. ਸਾਨੂੰ ਦੀਵਾਰਾਂ ਨੂੰ ਗੰਦਾ ਨਹੀਂ ਕਰਨਾ ਚਾਹੀਦਾ ।
  3. ਸਾਨੂੰ ਬਿਨਾਂ ਟਿਕਟ ਯਾਤਰਾ ਨਹੀਂ ਕਰਨੀ ਚਾਹੀਦੀ ।
  4. ਸਾਨੂੰ ਲਾਇਬਰੇਰੀ ਦੀਆਂ ਪੁਸਤਕਾਂ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ ।
  5. ਸਾਨੂੰ ਫੁੱਲ ਆਦਿ ਤੋੜ ਕੇ ਸਰਬਜਨਕ ਪਾਰਕਾਂ ਦੀ ਸ਼ੋਭਾ ਨੂੰ ਘੱਟ ਨਹੀਂ ਕਰਨਾ ਚਾਹੀਦਾ ।
  6. ਸਾਨੂੰ ਸਕੂਲ ਦੇ ਸਮਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ ।
  7. ਸਾਨੂੰ ਪ੍ਰਾਚੀਨ ਸਮਾਰਕਾਂ, ਅਜਾਇਬ ਘਰਾਂ ਅਤੇ ਸਰਬਜਨਕ ਭਵਨਾਂ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ 2

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਪ੍ਰਸ਼ਨ 5.
ਵਿਦਿਆਰਥੀ ਪਾਰਕਾਂ ਦੀ ਸੁਰੱਖਿਆ ਵਿੱਚ ਕੀ ਯੋਗਦਾਨ ਦੇ ਸਕਦੇ ਹਨ ?
ਉੱਤਰ-
ਵਿਦਿਆਰਥੀ ਪਾਰਕਾਂ ਦੀ ਸੁਰੱਖਿਆ ਲਈ ਹੇਠ ਲਿਖੇ ਕੰਮ ਕਰ ਸਕਦੇ ਹਨ-

  1. ਉਹ ਪਾਰਕਾਂ ਵਿੱਚ ਕੂੜਾ-ਕਰਕਟ ਨਾ ਸੁੱਟਣ ।
  2. ਉਹ ਘਾਹ ਨੂੰ ਖ਼ਰਾਬ ਨਾ ਕਰਨ ।
  3. ਉਹ ਫੁੱਲਾਂ ਨੂੰ ਨਾ ਤੋੜਨ |
  4. ਉਹ ਪਾਰਕਾਂ ਵਿੱਚ ਨਿਸ਼ਚਿਤ ਸਥਾਨ ‘ਤੇ ਹੀ ਖੇਡਣ ।

ਪ੍ਰਸ਼ਨ 6.
ਇਤਿਹਾਸਿਕ ਸਰਬਜਨਕ ਸੰਪੱਤੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ-
ਇਤਿਹਾਸਿਕ ਸਰਬਜਨਕ ਸੰਪੱਤੀ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ । ਇਸ ਨਾਲ ਸਾਨੂੰ ਭਾਰਤ ਦੇ ਪ੍ਰਾਚੀਨ ਇਤਿਹਾਸ ਦਾ ਗਿਆਨ ਹੁੰਦਾ ਹੈ । ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਸਾਡੀ ਪ੍ਰਾਚੀਨ ਸੰਸਕ੍ਰਿਤੀ ਕਿੰਨੀ ਮਹਾਨ ਸੀ । ਇਤਿਹਾਸਕ ਭਵਨ ਵਿਦੇਸ਼ੀਆਂ ਲਈ ਵੀ ਆਕਰਸ਼ਣ ਦਾ ਕੇਂਦਰ ਹਨ । ਸੰਸਦ ਭਵਨ, ਰਾਸ਼ਟਰਪਤੀ ਭਵਨ ਆਦਿ ਕੁੱਝ ਇਮਾਰਤਾਂ ਭਾਰਤੀ ਪ੍ਰਸ਼ਾਸਨ ਦੇ ਕੇਂਦਰ ਹਨ ।

ਪ੍ਰਸ਼ਨ 7.
ਲੋਕ ਸਰਵਜਨਕ ਸੰਪੱਤੀ ਕਿਉਂ ਖ਼ਰਾਬ ਕਰਦੇ ਹਨ ?
ਉੱਤਰ-
ਕੁੱਝ ਲੋਕ ਅਗਿਆਨਤਾ ਦੇ ਕਾਰਨ ਸਾਂਝੀ ਸੰਪੱਤੀ ਨੂੰ ਖ਼ਰਾਬ ਕਰਦੇ ਹਨ । ਉਹ । ਇਹ ਗੱਲ ਭੁੱਲ ਜਾਂਦੇ ਹਨ ਕਿ ਸਾਂਝੀ ਸੰਪੱਤੀ ਦੀ ਹਾਨੀ ਉਨ੍ਹਾਂ ਦੀ ਆਪਣੀ ਹਾਨੀ ਵੀ ਹੈ ।
ਇਸ ਤਰ੍ਹਾਂ ਦੇ ਲੋਕ ਵਿਰੋਧ-ਪ੍ਰਦਰਸ਼ਨ ਦੇ ਸਮੇਂ ਬੱਸਾਂ, ਰੇਲਗੱਡੀਆਂ, ਸਰਕਾਰੀ ਭਵਨਾਂ ਦੀ ਤੋੜ-ਭੰਨ ਕਰਦੇ ਹਨ ਜਾਂ ਉਨ੍ਹਾਂ ਨੂੰ ਅੱਗ ਲਗਾ ਦਿੰਦੇ ਹਨ । ਕੁੱਝ ਸ਼ਰਾਰਤੀ ਤੱਤ ਅਰਾਜਕਤਾ ਫੈਲਾਉਣ ਲਈ ਵੀ ਸਰਬਜਨਕ ਸੰਪੱਤੀ ਨੂੰ ਖ਼ਤਮ (ਨਸ਼ਟ ਕਰਦੇ ਹਨ ।

ਪ੍ਰਸ਼ਨ 8.
ਸਰਬਜਨਕ ਸੰਪੱਤੀ ਦਾ ਨੁਕਸਾਨ ਸਾਡਾ ਆਪਣਾ ਨੁਕਸਾਨ ਕਿਵੇਂ ਹੈ ?
ਉੱਤਰ-
ਸਰਬਜਨਕ ਸੰਪੱਤੀ ਦੇ ਟੁੱਟਣ ਜਾਂ ਖ਼ਰਾਬ ਹੋਣ ‘ਤੇ ਠੀਕ ਕਰਨ ਲਈ ਫਿਰ ਤੋਂ ਧਨ ਖ਼ਰਚ ਕਰਨਾ ਪੈਂਦਾ ਹੈ । ਇਹ ਰਕਮ ਕਿਸੇ ਹੋਰ ਸੁਧਾਰ ਕੰਮਾਂ ਵਿੱਚ ਲੱਗਣ ਦੀ ਬਜਾਏ ਵਿਅਰਥ ਹੋ ਜਾਂਦੀ ਹੈ । ਇਸ ਤੋਂ ਸਪੱਸ਼ਟ ਹੈ ਕਿ ਸਰਬਜਨਕ ਸੰਪੱਤੀ ਦਾ ਨੁਕਸਾਨ ਸਾਡਾ ਆਪਣਾ ਨੁਕਸਾਨ ਹੈ ।

ਪ੍ਰਸ਼ਨ 9.
ਤੁਸੀਂ ਪਾਣੀ ਦੇ ਪ੍ਰਬੰਧ ਦੀ ਸੰਭਾਲ ਲਈ ਸਰਕਾਰ ਦੀ ਕਿਵੇਂ ਮਦਦ ਕਰੋਗੇ ?
ਉੱਤਰ-
ਜਲ-ਪ੍ਰਬੰਧ ਤੋਂ ਭਾਵ ਉਸ ਪ੍ਰਬੰਧ ਤੋਂ ਹੈ ਜਿਸ ਰਾਹੀਂ ਸਾਨੂੰ ਪੀਣ ਤੇ ਨਹਾਉਣਧੋਣ ਲਈ ਪਾਣੀ ਮਿਲਦਾ ਹੈ । ਇਸ ਦੀ ਰੱਖਿਆ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ-

  1. ਸਾਨੂੰ ਲੋੜ ਤੋਂ ਬਿਨਾਂ ਪਾਣੀ ਨਹੀਂ ਚਲਾਉਣਾ ਚਾਹੀਦਾ ।
  2. ਜਨਤਕ ਥਾਂਵਾਂ ‘ਤੇ ਪਾਣੀ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ ।
  3. ਜਨਤਕ ਨਲਕੇ ਦੀ ਤੋੜ-ਫੋੜ ਨਹੀਂ ਕਰਨੀ ਚਾਹੀਦੀ ।
  4. ਜੇ ਜਲ-ਪ੍ਰਬੰਧ ਵਿੱਚ ਕੋਈ ਰੁਕਾਵਟ ਪੈਦਾ ਹੋ ਜਾਵੇ ਤਾਂ ਤੁਰੰਤ ਉਸ ਦੀ ਸੂਚਨਾ ਸੰਬੰਧਿਤ ਦਫ਼ਤਰ ਨੂੰ ਦੇਣੀ ਚਾਹੀਦੀ ਹੈ ।

ਪ੍ਰਸ਼ਨ 10.
ਤੁਸੀਂ ਸਕੂਲ ਵਿੱਚ ਖੇਡ ਦੇ ਮੈਦਾਨ ਦੀ ਰੱਖਿਆ ਲਈ ਆਪਣੇ ਸਕੂਲ ਪ੍ਰਬੰਧਕਾਂ ਦੀ ਕਿਵੇਂ ਸਹਾਇਤਾ ਕਰ ਸਕਦੇ ਹੋ ?
ਉੱਤਰ-

  1. ਸਕੂਲ ਦੇ ਖੇਡ ਦੇ ਮੈਦਾਨ ਵਿੱਚ ਖੇਡਦੇ ਸਮੇਂ ਵਸਤਾਂ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ ਅਤੇ ਹੋਰਨਾਂ ਬੱਚਿਆਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ।
  2. ਅਸੀਂ ਖੇਡ ਦੇ ਮੈਦਾਨ ਨੂੰ ਸਾਫ਼-ਸੁਥਰਾ ਰੱਖ ਕੇ ਸਕੂਲ ਦੇ ਪ੍ਰਬੰਧਕਾਂ ਦੀ ਮਦਦ ਕਰ ਸਕਦੇ ਹਾਂ ।

PSEB 6th Class Social Science Solutions Chapter 22 ਸਰਬਜਨਕ ਸੰਪੱਤੀ ਦੀ ਸੰਭਾਲ

ਪ੍ਰਸ਼ਨ 11.
ਇਤਿਹਾਸਿਕ ਇਮਾਰਤਾਂ ਅਤੇ ਸਮਾਰਕਾਂ ਦਾ ਕੀ ਮਹੱਤਵ ਹੈ ?
ਉੱਤਰ-
ਇਤਿਹਾਸਿਕ ਸਮਾਰਕਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ-

  1. ਇਨ੍ਹਾਂ ਤੋਂ ਸਾਨੂੰ ਇਨ੍ਹਾਂ ਦੇ ਨਾਲ ਜੁੜੇ ਇਤਿਹਾਸ ਦੀ ਜਾਣਕਾਰੀ ਹੁੰਦੀ ਹੈ ।
  2. ਇਹ ਵਿਦੇਸ਼ਾਂ ਵਿੱਚ ਭਾਰਤੀ ਸੰਸਕ੍ਰਿਤੀ ਦੀ ਮਹਾਨਤਾ ਨੂੰ ਦਰਸਾਉਂਦੇ ਹਨ । ਇਸ ਲਈ ਕਈ ਵਿਦੇਸ਼ੀ ਇਨ੍ਹਾਂ ਨੂੰ ਦੇਖਣ ਵਾਸਤੇ ਭਾਰਤ ਆਉਂਦੇ ਹਨ ।
  3. ਇਨ੍ਹਾਂ ਦੀਆਂ ਕਲਾ-ਸ਼ੈਲੀਆਂ ਅੱਜ ਵੀ ਭਵਨ-ਨਿਰਮਾਣ ਸ਼ੈਲੀਆਂ ਦੇ ਲਈ ਪ੍ਰੇਰਣਾ ਦਾ ਸਰੋਤ ਹਨ ।

ਪ੍ਰਸ਼ਨ 12.
ਤੁਸੀਂ ਇਤਿਹਾਸਿਕ ਸਮਾਰਕਾਂ/ਯਾਦਗਾਰਾਂ ਦੀ ਰੱਖਿਆ ਲਈ ਕੀ ਕੁੱਝ ਕਰ ਸਕਦੇ ਹੋ ?
ਉੱਤਰ-
ਇਤਿਹਾਸਿਕ ਸਮਾਰਕਾਂ/ਯਾਦਗਾਰਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ । ਇਸ ਲਈ ਇਨ੍ਹਾਂ ਦੀ ਸੁਰੱਖਿਆ ਕਰਨੀ ਜ਼ਰੂਰੀ ਹੈ । ਇਨ੍ਹਾਂ ਦੀ ਸੁਰੱਖਿਆ ਲਈ ਸਾਨੂੰ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ

  1. ਸਾਨੂੰ ਇਤਿਹਾਸਿਕ ਯਾਦਗਾਰਾਂ ਨੂੰ ਵਰਖਾ, ਹੜਾਂ ਆਦਿ ਨਾਲ ਨਸ਼ਟ ਹੋਣ ਤੋਂ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ ।
  2. ਸਾਨੂੰ ਅਜਾਇਬ ਘਰਾਂ ਆਦਿ ਵਿੱਚ ਪਈਆਂ ਚੀਜ਼ਾਂ ਨੂੰ ਹੱਥ ਲਾ ਕੇ ਖ਼ਰਾਬ ਨਹੀਂ ਕਰਨਾ ਚਾਹੀਦਾ ।
  3. ਸਾਨੂੰ ਇਤਿਹਾਸਿਕ ਯਾਦਗਾਰਾਂ ਦੀ ਤੋੜ-ਫੋੜ ਨਹੀਂ ਕਰਨੀ ਚਾਹੀਦੀ ।
  4. ਸਾਨੂੰ ਇਤਿਹਾਸਿਕ ਯਾਦਗਾਰਾਂ ਵਿੱਚ ਪਈ ਕਿਸੇ ਪੁਰਾਣੀ ਚੀਜ਼ ਨੂੰ ਚੁਰਾਉਣਾ ਨਹੀਂ ਚਾਹੀਦਾ ।
  5. ਸਾਨੂੰ ਹੋਰਨਾਂ ਲੋਕਾਂ ਨੂੰ ਵੀ ਉਹਨਾਂ ਨੂੰ ਹਾਨੀ ਪੁਚਾਉਣ ਤੋਂ ਰੋਕਣਾ ਚਾਹੀਦਾ ਹੈ ।
  6. ਸਾਨੂੰ ਇਤਿਹਾਸਿਕ ਯਾਦਗਾਰਾਂ ਉੱਤੇ ਉੱਕਰੇ ਹੋਏ ਸ਼ਬਦਾਂ ਨੂੰ ਮਿਟਾਉਣਾ ਨਹੀਂ ਚਾਹੀਦਾ ਅਤੇ ਨਾ ਹੀ ਉਹਨਾਂ ਉੱਤੇ ਕੁੱਝ ਲਿਖਣਾ ਚਾਹੀਦਾ ਹੈ ।

Leave a Comment