PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

Punjab State Board PSEB 7th Class Punjabi Book Solutions Chapter 16 ਤ੍ਰਿਲੋਚਨ ਦਾ ਕੱਦ Textbook Exercise Questions and Answers.

PSEB Solutions for Class 7 Punjabi Chapter 16 ਤ੍ਰਿਲੋਚਨ ਦਾ ਕੱਦ (1st Language)

Punjabi Guide for Class 7 PSEB ਤ੍ਰਿਲੋਚਨ ਦਾ ਕੱਦ Textbook Questions and Answers

ਤ੍ਰਿਲੋਚਨ ਦਾ ਕੱਦ ਪਾਠ-ਅਭਿਆਸ

1. ਦੱਸ :

(ਉੱ) ਲੇਖਕ ਆਪਣੇ ਮਾਲੀ ਤ੍ਰਿਲੋਚਨ ਤੋਂ ਕਿਉਂ ਦੁਖੀ ਸੀ ?
ਉੱਤਰ :
ਲੇਖਕ ਆਪਣੇ ਮਾਲੀ ਤ੍ਰਿਲੋਚਨ ਦੁਆਰਾ ਬਗੀਚੇ ਦੀ ਠੀਕ ਤਰ੍ਹਾਂ ਦੇਖ – ਭਾਲ ਨਾ ਕਰਨ ਕਰਕੇ ਤੇ ਉਸ ਦੁਆਰਾ ਸਮਾਂ ਵਿਹਲਾ ਗੁਜ਼ਾਰਨ ਤੇ ਨਾਗੇ ਪਾਉਣ ਕਰਕੇ ਦੁਖੀ ਸੀ।

(ਆ) ਲੇਖਕ ਦੇ ਘਰ ਦਾ ਲਾਅਨ ਹਮੇਸ਼ਾਂ ਝੱਸਿਆ ਰਹਿਣ ਦੇ ਕੀ ਕਾਰਨ ਸਨ ?
ਉੱਤਰ :
ਲੇਖਕ ਦੇ ਘਰ ਦਾ ਲਾਅਨ ਹਮੇਸ਼ਾ ਇਸ ਕਰਕੇ ਝੱਸਿਆ ਰਹਿੰਦਾ ਸੀ, ਕਿਉਂਕਿ ਇਕ ਤਾਂ ਤਿਲੋਚਨ ਮਾਲੀ ਉਸ ਦੀ ਪੂਰੀ ਤਰ੍ਹਾਂ ਦੇਖ – ਭਾਲ ਨਹੀਂ ਸੀ ਕਰਦਾ ਦੂਸਰੇ ਉੱਥੇ ਪਾਣੀ ਦੀ ਕਮੀ ਵੀ ਸੀ ਤੇ ਉੱਥੋਂ ਦੀ ਮਿੱਟੀ, ਉਨ੍ਹਾਂ ਦੁਆਰਾ ਵਰਤੀ ਜਾਂਦੀ ਖਾਦ ਤੇ ਬੀਜਾਂ ਵਿਚ ਵੀ ਨੁਕਸ ਸੀ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

(ਇ) ਲੇਖਕ ਦਾ ਬਗੀਚਾ ਕਿਉਂ ਟਹਿਕਣ ਲੱਗ ਪਿਆ ਸੀ ?
ਉੱਤਰ :
ਲੇਖਕ ਦਾ ਬਗੀਚਾ ਇਸ ਕਰਕੇ ਟਹਿਕਣ ਲੱਗ ਪਿਆ ਸੀ ਕਿ ਉਹ ਤੇ ਉਸ ਦੀ ਪਤਨੀ ਪੌਦਿਆਂ ਦੀ ਬਿਜਾਈ ਤੇ ਪਾਲਣਾ ਦੀ ਆਪ ਦੇਖ – ਭਾਲ ਕਰਨ ਲੱਗ ਪਏ ਸਨ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦਾ ਮਾਲੀ ਤੇ ਬੱਚੇ ਵੀ ਪੌਦਿਆਂ ਵਿਚ ਦਿਲਚਸਪੀ ਲੈਣ ਲੱਗ ਪਏ ਸਨ। ਉਨ੍ਹਾਂ ਨੇ ਉਨ੍ਹਾਂ ਲਈ ਲੋੜੀਂਦੀ ਮਿੱਟੀ, ਖਾਦ, ਪਾਣੀ, ਉਨ੍ਹਾਂ ਦੇ ਯੋਗ ਬੀਜਾਂ ਤੇ ਪਨੀਰੀ ਸੰਬੰਧੀ ਆਪ ਦਿਲਚਸਪੀ ਲੈ ਕੇ ਜਾਣਕਾਰੀ ਪ੍ਰਾਪਤ ਕੀਤੀ ਸੀ ਤੇ ਉਸ ਅਨੁਸਾਰ ਅਮਲ ਕੀਤਾ ਸੀ।

ਉਨ੍ਹਾਂ ਨੂੰ ਸਮਝ ਲੱਗ ਗਈ ਸੀ ਕਿ ਪੌਦੇ ਵੀ ਇਨਸਾਨਾਂ ਵਾਂਗ ਹੁੰਦੇ ਹਨ। ਇਨ੍ਹਾਂ ਦੀ ਬੱਚਿਆਂ ਵਾਂਗ ਪਾਲਣਾ ਕਰਨੀ ਪੈਂਦੀ ਹੈ ਤੇ ਇਨ੍ਹਾਂ ਦੇ ਵਿਕਾਸ ਉੱਤੇ ਵੀ ਮਨੁੱਖੀ ਵਤੀਰੇ ਤੇ ਗੀਤ – ਸੰਗੀਤ ਦਾ ਅਸਰ ਪੈਂਦਾ ਹੈ। ਇਸ ਪ੍ਰਕਾਰ ਲੇਖਕ ਤੇ ਉਸ ਦੀ ਪਤਨੀ ਦੁਆਰਾ ਬਗੀਚੇ ਦੀ ਦੇਖ – ਭਾਲ ਵਿਚ ਆਪ ਦਿਲਚਸਪੀ ਲੈਣ ਕਰਕੇ ਉਨ੍ਹਾਂ ਦਾ ਬਗੀਚਾ ਟਹਿਕਣ ਲੱਗ ਪਿਆ ਸੀ।

(ਮ) ਲੇਖਕ ਨੇ ਛੱਤ ਉੱਤੇ ਬਗੀਚਾ ਕਿਉਂ ਅਤੇ ਕਿਵੇਂ ਬਣਵਾਇਆ ?
ਉੱਤਰ :
ਲੇਖਕ ਦੇ ਘਰ ਦੀ ਲਾਅਨ ਵਿਚ ਥਾਂ ਘੱਟ ਸੀ, ਇਸ ਕਰਕੇ ਉਸ ਨੇ ਬਗੀਚਾ ਛੱਤ ਉੱਤੇ ਬਣਾਇਆ। ਇਸ ਮੰਤਵ ਲਈ ਉਨ੍ਹਾਂ ਕੋਠੇ ਦਾ ਫ਼ਰਸ਼ ਪੁੱਟ ਕੇ ਪਹਿਲਾਂ ਲੁੱਕ ਦੀ ਮੋਟੀ ਤਹਿ ਵਿਛਾਈ।ਉਸ ਉੱਤੇ ਲੁੱਕ ਵਾਲੇ ਟਾਟ ਪਾ ਕੇ ਉਨ੍ਹਾਂ ਦੇ ਉੱਤੇ ਲੁੱਕ ਦਾ ਨਮਦਾ ਵਿਛਾਇਆ। ਫਿਰ ਉਸ ਉੱਤੇ ਫਰਸ਼ ਪਾ ਕੇ ਸੀਮਿੰਟ ਦਾ ਪਲਸਤਰ ਕੀਤਾ। ਇਸ ਪਿੱਛੋਂ ਉਸ ਉੱਤੇ ਬਾਹਰੋਂ ਮੰਗਵਾਈ ਮਿੱਟੀ ਦੀ ਤਹਿ ਜਮਾ ਕੇ ਵਧੀਆ ਖਾਦ ਪਾਈ। ਫਿਰ ਉਸ ਉੱਤੇ ਘਾਹ ਦਾ ਲਾਅਨ ਬਣਾਉਣ ਤੋਂ ਬਿਨਾਂ ਸਬਜ਼ੀਆਂ ਤੇ ਫਲ ਬੀਜੇ।

(ਹ) ਲੇਖਕ ਨੇ ਛੱਤ ਉੱਤੇ ਬਣਾਈ ਬਗੀਚੀ ਵਿੱਚ ਕੀ-ਕੀ ਲਾਇਆ ?
ਉੱਤਰ :
ਲੇਖਕ ਨੇ ਛੱਤ ਉੱਤੇ ਲਾਈ ਬਗੀਚੀ ਵਿਚ ਘਾਹ ਦਾ ਲਾਅਨ ਬਣਾਉਣ ਤੋਂ ਇਲਾਵਾ, ਉਸ ਵਿਚ ਸਬਜ਼ੀਆਂ ਤੇ ਫੁੱਲਾਂ ਦੇ ਬੂਟੇ ਲਾਏ।

(ਕ) ਲੇਖਕ ਦੇ ਬੱਚਿਆਂ ਨੇ ਅੰਗਰੇਜ਼ੀ ਦੇ ਰਿਸਾਲੇ ਵਿੱਚ ਕੀ ਪੜਿਆ ਸੀ ?
ਉੱਤਰ :
ਲੇਖਕ ਦੇ ਬੱਚਿਆਂ ਨੇ ਅੰਗਰੇਜ਼ੀ ਦੇ ਰਸਾਲੇ ਵਿਚ ਪੜਿਆ ਸੀ ਕਿ ਬਨਸਪਤੀ ਵਿਚ ਵੀ ਇਨਸਾਨਾਂ ਵਾਂਗ ਜਾਨ ਹੁੰਦੀ ਹੈ ਤੇ ਇਨਸਾਨਾਂ ਵਾਂਗ ਅਹਿਸਾਸ ਹੁੰਦਾ ਹੈ ਅਮਰੀਕਾ ਵਿਚ ਲੋਕੀਂ ਆਪਣੇ ਘਰਾਂ ਵਿਚ ਲਾਏ ਪੌਦਿਆਂ ਨਾਲ ਗੱਲਾਂ ਕਰਦੇ ਹਨ। ਇਸ ਤਰ੍ਹਾਂ ਪੌਦਿਆਂ ਵਿਚ ਨਵੀਂ ਟਹਿਕ – ਮਹਿਕ ਆ ਜਾਂਦੀ ਹੈ। ਚੰਗਾ ਗਾਣਾ ਸੁਣ ਕੇ ਪੌਦੇ ਇਨਸਾਨਾਂ ਵਾਂਗ ਹੀ ਖ਼ੁਸ਼ ਹੁੰਦੇ ਹਨ ਤੇ ਉਨ੍ਹਾਂ ਉੱਪਰ ਰੌਣਕ ਆ ਜਾਂਦੀ ਹੈ। ਫੁੱਲਾਂ ਦੇ ਰੰਗ ਵੰਨ – ਸੁਵੰਨੇ ਹੋ ਜਾਂਦੇ ਹਨ ਉਨ੍ਹਾਂ ਦਾ ਅਕਾਰ ਵੱਡਾ ਹੋ ਜਾਂਦਾ ਹੈ ਤੇ ਉਨ੍ਹਾਂ ਦਾ ਖੇੜਾ ਜ਼ਿਆਦਾ ਮਨਮੋਹਕ ਹੋ ਜਾਂਦਾ ਹੈ।

(ਖ) ਤ੍ਰਿਲੋਚਨ ਮਾਲੀ ਹੁਣ ਕਿਉਂ ਖੁਸ਼ ਸੀ ਤੇ ਉਸ ਨੇ ਲੇਖਕ ਨੂੰ ਕੀ ਸਲਾਹ ਦਿੱਤੀ ?
ਉੱਤਰ :
ਤਿਲੋਚਨ ਮਾਲੀ ਇਸ ਕਰਕੇ ਖ਼ੁਸ਼ ਸੀ, ਕਿਉਂਕਿ ਲੇਖਕ ਤੋਂ ਉਤਸਾਹਿਤ ਹੋ ਕੇ ਉਸ ਨੇ ਬਗੀਚੇ ਦੀ ਦੇਖ – ਭਾਲ ਕੀਤੀ ਸੀ ਤੇ ਉਸ ਦੇ ਸਿੱਟੇ ਵਜੋਂ ਉਸ ਦੇ ਫੁੱਲਾਂ ਤੇ ਪੌਦਿਆਂ ਨੂੰ ਕੌਮੀ ਪੱਧਰ ਦੇ ਇਨਾਮ ਮਿਲੇ ਸਨ।ਉਸ ਦੇ ਦੋਸਤ ਉਸ ਦੀ ਪ੍ਰਸੰਸਾ ਕਰਦੇ ਸਨ। ਉਸ ਨੇ ਕੋਠੀ ਦੇ ਮਾਲਕ ਲੇਖਕ) ਨੂੰ ਸਲਾਹ ਦਿੱਤੀ ਕਿ ਜੇਕਰ ਉਹ ਚਾਹੇ, ਤਾਂ ਵਾਧੂ ਫੁੱਲ ਮੰਡੀ ਵਿਚ ਵੇਚਣ ਲਈ ਜਾ ਸਕਦਾ ਹੈ, ਜਿਸ ਨਾਲ ਉਸ ਦੀ ਤਨਖ਼ਾਹ ਕੱਢੀ ਜਾ ਸਕਦੀ ਹੈ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

2. ਔਖੇ ਸ਼ਬਦਾਂ ਦੇ ਅਰਥ :

  • ਮਰੀਅਲ : ਕਮਜ਼ੋਰ
  • ਅਵਾਜ਼ਾਰ : ਦੁਖੀ
  • ਝੱਸਿਆ : ਝੂਸਿਆ, ਸੁੱਕ-ਸੜ ਜਾਣਾ
  • ਸੰਝੂੜਾ : ਥੋੜ੍ਹਾ-ਥੋੜ੍ਹਾ
  • ਸ੍ਰੀਮਤ : ਪਤਨੀ
  • ਖ਼ਾਵੰਦ : ਪਤੀ
  • ਸਿਰੋੜੀ : ਸਿਰ ਕੱਢਣਾ, ਉੱਗਣਾ, ਪੁੰਗਰ ਪੈਣਾ
  • ਘਸਾਈਆਂ : ਖਿਸਕ ਜਾਣ ਦਾ ਭਾਵ, ਮਨ ਨਾਲ ਕੰਮ ਨਾ ਕਰਨਾ
  • ਨਮਦਾ : ਗਲੀਚਾ, ਉੱਨ ਦਾ ਬਣਿਆ ਹੋਇਆ ਮੋਟਾ ਕੱਪੜਾ
  • ਤਸਦੀਕ : ਪੁਸ਼ਟੀ
  • ਮੌਲਣਾ : ਵਧਣਾ-ਫੁੱਲਣਾ
  • ਮੋਕਲਾ : ਖੁੱਲ੍ਹਾ
  • ਰਸੂਖ਼ : ਮੇਲ-ਜੋਲ
  • ਸਰਕੰਡਾ : ਸਰਕੜਾ, ਕਾਨਾ ਅਤੇ ਕਾਨੇ ਦੇ ਪੱਤਰ ਆਦਿ
  • ਇਤਬਾਰ : जवीठ
  • ਕ੍ਰਿਝਦਾ : ਖਿਝਦਾ

3. ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ

  1. ਠਗਣਾ ______________
  2. ਦੋਸਤ ______________
  3. ਦਿਨ ______________
  4. ਸਵੇਰ ______________
  5. ਸਿਆਲ ______________
  6. ਵੱਡਾ ______________
  7. ਮੋਕਲਾ ______________
  8. ਪਤਲੀ ______________

ਉੱਤਰ :

  1. ਠਗਣਾ – ਲੰਬੂ
  2. ਦੋਸਤ – ਦੁਸ਼ਮਣ
  3. ਦਿਨ – ਰਾਤ
  4. ਸਵੇਰ – ਸ਼ਾਮ
  5. ਸਿਆਲ – ਹੁਨਾਲ
  6. ਵੱਡਾ – ਛੋਟਾ
  7. ਮੋਕਲਾ – ਤੰਗ
  8. ਪਤਲੀ – ਮੋਟੀ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:
ਕਿੱਲਤ, ਬਾਗ਼ਬਾਨੀ, ਮਾਹਰ, ਵੰਨ-ਸੁਵੰਨੇ, ਕਾਰਗੁਜ਼ਾਰੀ, ਤਾਜ਼ਾ-ਦਮ, ਸਿਫ਼ਤਾਂ
ਉੱਤਰ :

  • ਕਿੱਲਤ (ਕਮੀ) – ਕਾਲ ਦੇ ਦਿਨਾਂ ਵਿਚ ਖਾਣ ਦੀਆਂ ਚੀਜ਼ਾਂ ਦੀ ਕਿੱਲਤ ਆ ਜਾਂਦੀ ਹੈ !
  • ਬਾਗ਼ਬਾਨੀ (ਫੁੱਲ – ਬੂਟੇ ਤੇ ਫਲ ਪੈਦਾ ਕਰਨ ਦਾ ਕੰਮ) – ਅੱਜ – ਕਲ੍ਹ ਜ਼ਿਮੀਂਦਾਰਾਂ ਨੂੰ ਰਵਾਇਤੀ ਫ਼ਸਲਾਂ ਨਾਲੋਂ ਬਾਗ਼ਬਾਨੀ ਵਿਚੋਂ ਵਧੇਰੇ ਕਮਾਈ ਹੋ ਸਕਦੀ ਹੈ।
  • ਮਾਹਰ ਨਿਪੁੰਨ) – ਅੱਜ – ਕਲ੍ਹ ਤੁਹਾਨੂੰ ਹੇਰਾ – ਫੇਰੀ ਦੇ ਕੰਮ ਵਿਚ ਮਾਹਰ ਬੰਦੇ ਥਾਂ – ਥਾਂ ਮਿਲ ਜਾਣਗੇ।
  • ਵੰਨ – ਸੁਵੰਨੇ ਭਾਂਤ – ਭਾਂਤ ਦੇ) – ਮੇਲੇ ਵਿਚ ਬੱਚਿਆਂ ਦੇ ਖੇਡਣ ਲਈ ਵੰਨ – ਸੁਵੰਨੇ ਖਿਡੌਣੇ ਵਿਕ ਰਹੇ ਸਨ।
  • ਕਾਰਗੁਜ਼ਾਰੀ (ਕੰਮ ਦਾ ਲੇਖਾ – ਜੋਖਾ) – ਬਹੁਤ ਸਾਰੇ ਸਿਆਸੀ ਲੀਡਰਾਂ ਦੀ ਕਾਰਗੁਜ਼ਾਰੀ ਲੋਕ – ਸੇਵਾ ਦੀ ਬਜਾਏ ਆਪਣੇ ਘਰ ਭਰਨ ਵਾਲੀ ਹੁੰਦੀ ਹੈ
  • ਤਾਜ਼ਾ – ਦਮ ਥਕੇਵਾਂ ਲਾਹੁਣ ਤੋਂ ਮਗਰੋਂ ਦੀ ਸਰੀਰਕ ਹਾਲਤ) – ਅਸੀਂ ਭਾਵੇਂ ਸਾਰਾ ਦਿਨ ਪਹਾੜਾਂ ਵਿਚ ਘੁੰਮਦੇ ਬੁਰੀ ਤਰ੍ਹਾਂ ਥੱਕੇ ਹੋਏ ਸਾਂ, ਪਰ ਰਸਤੇ ਵਿਚ ਇਕ ਸਰਾਂ ਵਿਚ ਅਰਾਮ ਕਰਨ ਮਗਰੋਂ ਅਸੀਂ ਤਾਜ਼ਾ – ਦਮ ਹੋ ਗਏ।
  • ਸਿਫ਼ਤਾਂ ਵਡਿਆਈਆਂ – ਗੁਣਵਾਨ ਬੰਦੇ ਦੀਆਂ ਹਰ ਕੋਈ ਸਿਫ਼ਤਾਂ ਕਰਦਾ ਹੈ !

5. ਇਸ ਪਾਠ ‘ਚੋਂ ਕਿਰਿਆ-ਵਿਸ਼ੇਸ਼ਣ ਸ਼ਬਦ ਚੁਣ ਕੇ ਸੂਚੀ ਤਿਆਰ ਕਰੋ।
ਉੱਤਰ :

  • ਕਾਲਵਾਚਕ ਕਿਰਿਆ – ਵਿਸ਼ੇਸ਼ਣ – ਸ਼ਾਮੀਂ, ਦਿਨੇ, ਸਾਰਾ ਦਿਨ, ਬਾਰਾਂ ਮਹੀਨੇ, ਕਿੰਨੇ – ਕਿੰਨੇ ਘੰਟਿਆਂ ਲਈ, ਚੌਵੀ ਘੰਟੇ, ਜਦੋਂ, ਕਦੀ – ਕਦੀ, ਦਿਨ – ਰਾਤ, ਸਵੇਰੇ, ਕਦੋਂ, ਅੱਜ – ਕਲ੍ਹ।
  • ਸਥਾਨਵਾਚਕ ਕਿਰਿਆ – ਵਿਸ਼ੇਸ਼ਣ – ਇਧਰ, ਉਧਰ, ਬਾਹਰੋਂ।
  • ਪ੍ਰਕਾਰਵਾਚਕ ਕਿਰਿਆ – ਵਿਸ਼ੇਸ਼ਣ – ਉਂਝ ਦੀ ਉਂਵ, ਜਿਉਂ – ਜਿਉਂ, ਘੱਟੋ – ਘੱਟ, ਆਪ – ਮੁਹਾਰੇ, ਹੋਰ ਦੀਆਂ ਹੋਰ, ਪਹਿਲੋਂ, ਆਉਂਦੇ ਸਾਰ।
  • ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ – ਇਤਨੇ ਵਿਚ, ਸ਼ਾਇਦ।
  • ਸੰਖਿਆਵਾਚਕ ਕਿਰਿਆ – ਵਿਸ਼ੇਸ਼ਣ – ਕਈ ਵਾਰ।

ਸਮਝੋ ਅਤੇ ਜਾਣ :

  • ਸਰੀਰਿਕ ਦਿੱਖ ਨਾਲੋਂ ਮਨੁੱਖ ਦੇ ਗੁਣਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ।
  • ਗੁਣਵਾਨ ਮਨੁੱਖ ਦੀ ਹਰ ਥਾਂ ਕਦਰ ਹੁੰਦੀ ਹੈ।
  • ਚੰਗਾ ਚਰਿੱਤਰ ਚੰਗੇ ਗੁਣਾਂ ਦਾ ਸਮੂਹ ਹੁੰਦਾ ਹੈ ਇਸ ਲਈ ਚੰਗੇ ਗੁਣ ਧਾਰਨ ਕਰੋ।

PSEB 7th Class Punjabi Guide ਤ੍ਰਿਲੋਚਨ ਦਾ ਕੱਦ Important Questions and Answers

ਪ੍ਰਸ਼ਨ –
“ਤ੍ਰਿਲੋਚਨ ਦਾ ਕੱਦ ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ !
ਉੱਤਰ :
ਠਗਣੇ ਕੱਦ ਦੇ ਮਰੀਅਲ ਜਿਹੇ ਤ੍ਰਿਲੋਚਨ ਮਾਲੀ ਤੋਂ ਲੇਖਕ ਤੇ ਉਸ ਦੀ ਪਤਨੀ ਬੜੇ ਦੁਖੀ ਸਨ। ਇਸ ਤਰ੍ਹਾਂ ਲਗਦਾ ਸੀ ਜਿਵੇਂ ਕੰਮ ਵਿਚ ਉਸ ਦਾ ਮਨ ਨਾ ਲਗਦਾ ਹੋਵੇ। ਉਹ ਨਾਗੇ ਪਾਉਂਦਾ, ਇਧਰ – ਉਧਰ ਬੈਠ ਕੇ ਗੱਪਾਂ ਮਾਰਦਾ ਜਾਂ ਚਾਹ ਪੀਂਦਾ ਵਕਤ ਗੁਜ਼ਾਰ ਦਿੰਦਾ। ਉਹ ਖੁਰਪੀ ਲੈ ਕੇ ਕਿਆਰੀ ਵਿਚ ਅੱਧਾ – ਪੌਣਾ ਘੰਟਾ ਲਾ ਕੇ ਉੱਠਦਾ ਪਰ ਕਿਆਰੀ ਉਂਣ ਦੀ ਉਂਝ ਹੀ ਹੁੰਦੀ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਦਿੱਲੀ ਵਿਚਲੇ ਲੇਖਕ ਦੇ ਇਸ ਘਰ ਦਾ ਲਾਅਨ ਕੋਈ ਬਹੁਤ ਵੱਡਾ ਨਹੀਂ ਸੀ। ਫੁੱਲ – ਬੂਟਿਆਂ ਲਈ ਕਿਆਰੀਆਂ ਦੀ ਥਾਂ ਵੀ ਮਸੀਂ ਗੁਜ਼ਾਰੇ ਜੋਗੀ ਸੀ। ਕੰਮ ਘੱਟ ਹੋਣ ਕਰਕੇ ਉਨ੍ਹਾਂ ਤ੍ਰਿਲੋਚਨ ਨੂੰ ਕੇਵਲ ਦੋ ਘੰਟਿਆਂ ਲਈ ਫੁੱਲਾਂ ਵਾਲੇ ਪੌਦਿਆਂ ਦੀ ਬਿਜਾਈ, ਗੁਡਾਈ ਤੇ ਕਟਾਈ ਆਦਿ ਕੰਮਾਂ ਲਈ ਨੌਕਰ ਰੱਖਿਆ ਸੀ। ਸ਼ਾਮੀਂ ਦੋ ਘੰਟੇ ਉਹ ਉਨ੍ਹਾਂ ਦੇ ਘਰ ਲਾ ਜਾਂਦਾ, ਪਰ ਦਿਨੇ ਉਹ ਕਿਸੇ ਦਫ਼ਤਰ ਵਿਚ ਕੰਮ ਕਰਦਾ ਸੀ।

ਲੇਖਕ ਦੀ ਪਤਨੀ ਸੋਚਦੀ ਸੀ ਕਿ ਉਹ (ਤਿਲੋਚਨ) ਸਾਰਾ ਦਿਨ ਦਫ਼ਤਰ ਦਾ ਕੰਮ ਕਰ ਕੇ ਥੱਕ ਜਾਂਦਾ ਹੋਣਾ ਹੈ। ਇਸੇ ਕਰਕੇ ਉਸ ਨੇ ਰਸੋਈਏ ਨੂੰ ਹਿਦਾਇਤ ਕੀਤੀ ਕਿ ਤਿਲੋਚਨ ਨੂੰ ਆਉਂਦੇ – ਸਾਰ ਚਾਹ ਦਾ ਪਿਆਲਾ ਦੇ ਦਿਆ ਕਰੇ। ਚਾਹ ਤਾਂ ਉਸ ਨੇ ਪੀਣੀ ਸ਼ੁਰੂ ਕਰ ਦਿੱਤੀ, ਪਰ ਉਹਦੇ ਕੰਮ ਵਿਚ ਕੋਈ ਫ਼ਰਕ ਨਾ ਪਿਆ। ਉਹ ਆਪਣੇ ਘਰ ਵਿਚ ਇਕ ਫੁੱਲ ਤਕ ਖਿੜਿਆ ਵੇਖਣ ਲਈ ਸਹਿਕ ਗਏ। ਜੇਕਰ ਉਹ ਮਾਲੀ ਨੂੰ ਇਸ ਬਾਰੇ ਪੁੱਛਦੇ, ਤਾਂ ਉਹ ਕਹਿ ਦਿੰਦਾ ਕਿ ਟੂਟੀ ਵਿਚ ਪਾਣੀ ਨਹੀਂ ਆਉਂਦਾ, ਉਹ ਕੀ ਕਰੇ।

ਪਾਣੀ ਦੀ ਕਮੀ ਵਾਲੀ ਗੱਲ ਠੀਕ ਸੀ। ਇਸ ਕਰਕੇ ਉਨ੍ਹਾਂ ਆਪਣੇ ਘਰ ਵਿਚ ਬੂਸਟਰ ਪੰਪ ਲੁਆ ਲਿਆ। ਹੁਣ ਚੌਵੀ ਘੰਟੇ ਪਾਣੀ ਮਿਲਣ ਲੱਗ ਪਿਆ। ਪਰ ਤ੍ਰਿਲੋਚਨ ਦੀ ਕਾਰਗੁਜ਼ਾਰੀ ਵਿਚ ਕੋਈ ਫ਼ਰਕ ਨਾ ਪਿਆ।ਉਹ ਕਦੀ ਜ਼ਮੀਨ, ਕਦੀ ਖਾਦ ਤੇ ਕਦੀ ਬੀਜਾਂ ਵਿਚ ਨੁਕਸ ਕੱਢਦਾ } ਫੇਰ ਲੇਖਕ ਤੇ ਉਸ ਦੀ ਪਤਨੀ ਦੋਹਾਂ ਨੇ ਬਗੀਚੇ ਦੀ ਦੇਖ – ਰੇਖ ਬਾਰੇ ਕੁੱਝ ਕਿਤਾਬਾਂ ਪੜ੍ਹੀਆਂ ਤੇ ਬਗੀਚੇ ਵਿਚ ਆਪ ਦਿਲਚਸਪੀ ਲੈਣ ਲੱਗ ਪਏ। ਪਾਣੀ ਬਾਰੇ ਮਾਲੀ ਦੀ ਸ਼ਿਕਾਇਤ ਠੀਕ ਸੀ। ਜ਼ਮੀਨ ਵੀ ਸ਼ੋਰੇ ਵਾਲੀ ਸੀ।

ਖਾਦ ਤੇ ਬੀਜ ਵੀ ਜਾਣਕਾਰੀ ਤੋਂ ਬਿਨਾਂ ਚੰਗੇ ਨਹੀਂ ਸਨ ਖ਼ਰੀਦੇ ਜਾ ਸਕਦੇ। ਹੁਣ ਜਦੋਂ ਤੋਂ ਉਹ ਆਪ ਬਾਗ਼ਬਾਨੀ ਵਲ ਧਿਆਨ ਦੇਣ ਲੱਗੇ, ਉਨ੍ਹਾਂ ਕਦੇ ਲਾਅਨ ਵਿਚ ਕੋਈ ਫਾਲਤੂ ਬੂਟੀ ਨਹੀਂ ਸੀ ਉੱਗਣ ਦਿੱਤੀ। ਹੁਣ ਸਬਜ਼ੀ ਦੀਆਂ ਕਿਆਰੀਆਂ ਨੂੰ ਸਵੇਰੇ ਸ਼ਾਮੀ ਪਾਣੀ ਲੱਗਣ ਲੱਗ ਪਿਆ। ਨਰਸਰੀਆਂ ਦੇ ਚੱਕਰ ਮਾਰ ਕੇ ਉਹ ਪੌਦਿਆਂ ਦੀ ਚੰਗੀ ਤੋਂ ਚੰਗੀ ਪਨੀਰੀ ਖ਼ਰੀਦ ਲਿਆਉਂਦੇ ਤੇ ਆਪਣੇ ਦੋਸਤਾਂ ਤੇ ਵਾਕਿਫ਼ਕਾਰਾਂ ਤੋਂ ਫੁੱਲਾਂ ਦੇ ਬੂਟੇ ਆਦਿ ਮੰਗਦੇ ਰਹਿੰਦੇ।

ਜਿਉਂ – ਜਿਉਂ ਉਨ੍ਹਾਂ ਬਗੀਚੇ ਵਿਚ ਦਿਲਚਸਪੀ ਲੈਣੀ ਸ਼ੁਰੂ ਕੀਤੀ। ਉਨ੍ਹਾਂ ਮਹਿਸੂਸ ਕੀਤਾ ਕਿ ਮਾਲੀ ਦੀ ਵੀ ਦਿਲਚਸਪੀ ਵਧ ਰਹੀ ਸੀ। ਘੱਟੋ – ਘੱਟ ਉਸ ਨੇ ਨਾਗੇ ਪਾਉਣੇ ਛੱਡ ਦਿੱਤੇ ਸਨ। ਉਨ੍ਹਾਂ ਦੇ ਘਰ ਵਿਚ ਬਗੀਚੇ ਲਈ ਥਾਂ ਸੰਕੋਚਵੀਂ ਸੀ। ਉਨ੍ਹਾਂ ਨੂੰ ਕਿਸੇ ਨੇ ਸੁਝਾ ਦਿੱਤਾ ਕਿ ਉਨ੍ਹਾਂ ਦੇ ਘਰ ਦਾ ਕੋਠਾ ਕਾਫ਼ੀ ਖੁੱਲ੍ਹਾ ਹੈ। ਉਹ ਬਗੀਚਾ ਕੋਠੇ ਉੱਤੇ ਬਣਾ ਲੈਣ। ਹੁਣ ਉਨ੍ਹਾਂ ਦੇ ਮਨ ਵਿਚ ਦਿਨ – ਰਾਤ ਬਗੀਚਾ ਕੋਠੇ ਉੱਤੇ ਬਣਾਉਣ ਦੀ ਧੁਨ ਸਵਾਰ ਹੋ ਗਈ।

ਉਨ੍ਹਾਂ ਕੋਠੇ ਦੇ ਫ਼ਰਸ਼ ਨੂੰ ਪੁੱਟ ਕੇ ਉਸ ਉੱਤੇ ਲੁੱਕ ਦੀ ਇਕ ਮੋਟੀ ਤਹਿ ਵਿਛਾਈ। ਉਸ ਉੱਤੇ ਲੁਕ ਵਾਲੇ ਟਾਟ ਵਿਛਾ ਕੇ ਉਨ੍ਹਾਂ ਉੱਤੇ ਲੱਕ ਦਾ ਨਮਦਾ ਵਿਛਾਇਆ ਗਿਆ। ਇਸ ਉੱਤੇ ਫ਼ਰਸ਼ ਲਾ ਕੇ ਸੀਮਿੰਟ ਦਾ ਪਲਸਤਰ ਕੀਤਾ ਗਿਆ। ਫਿਰ ਉਨ੍ਹਾਂ ਬਾਹਰੋਂ ਮੰਗਵਾਈ ਮਿੱਟੀ ਦੀ ਤਹਿ ਜਮਾ ਕੇ ਉਸ ਵਿਚ ਵਧੀਆ ਤੋਂ ਵਧੀਆ ਖਾਦ ਮਿਲਾ ਦਿੱਤੀ।

ਕੋਠੇ ਉੱਤੇ ਘਾਹ ਦਾ ਲਾਅਨ ਬਣਾਉਣ ਤੋਂ ਇਲਾਵਾਂ ਸਬਜ਼ੀ ਦੀਆਂ ਕਿਆਰੀਆਂ ਵੀ ਬਣਾਈਆਂ ਗਈਆਂ ਤੇ ਫੁੱਲਾਂ ਦੇ ਬੂਟੇ ਲਾਏ ਗਏ। ਤ੍ਰਿਲੋਚਨ ਆਪਣੇ ਵਾਕਫ਼ ਮਾਲੀਆਂ ਤੋਂ ਅਨੋਖੇ ਫੁੱਲ ਜਾਂ ਪੌਦੇ ਲੈ ਆਉਂਦਾ। ਲੇਖਕ ਤੇ ਉਸ ਦੀ ਪਤਨੀ ਆਪਣਾ ਵੱਧ ਤੋਂ ਵੱਧ ਵਿਹਲਾ ਵਕਤ ਕੋਠੇ ਉਤਲੇ ਬਗੀਚੇ ਵਿਚ ਗੁਜ਼ਾਰਦੇ ਤੇ ਫੁੱਲਾਂ ਤੇ ਸਬਜ਼ੀਆਂ ਦੇ ਬੂਟਿਆਂ ਦੀ ਬੱਚਿਆਂ ਵਾਂਗ ਸਾਂਭ – ਸੰਭਾਲ ਕਰਦੇ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਉਨ੍ਹਾਂ ਦੇ ਬੱਚਿਆਂ ਨੇ ਕਿਸੇ ਅੰਗਰੇਜ਼ੀ ਰਸਾਲੇ ਵਿਚ ਪੜ੍ਹਿਆ ਸੀ ਕਿ ਬਨਸਪਤੀ ਵਿਚ ਵੀ ਇਨਸਾਨਾਂ ਵਾਂਗ ਜਾਨ ਤੇ ਅਹਿਸਾਸ ਹੁੰਦੇ ਹਨ। ਪੌਦੇ ਚੰਗਾ ਗਾਣਾ ਸੁਣ ਕੇ ਖ਼ੁਸ਼ ਹੁੰਦੇ ਹਨ ਤੇ ਫੁੱਲਾਂ ਦੇ ਰੰਗ ਵੰਨ – ਸੁਵੰਨੇ ਹੋ ਜਾਂਦੇ ਨੇ।ਉਨ੍ਹਾਂ ਦਾ ਅਕਾਰ ਵਡੇਰਾ ਹੋ ਜਾਂਦਾ ਹੈ।ਉਨ੍ਹਾਂ ਦੇ ਬੱਚੇ ਵੀ ਸਵੇਰੇ ਉੱਠ ਕੇ ਪੌਦਿਆਂ ਨਾਲ ਵਕਤ ਗੁਜ਼ਾਰਨ ਲੱਗ ਪਏ।ਇੰਝ ਕੋਈ ਪੱਤਾ ਪੀਲਾ ਪੈ ਗਿਆ ਹੁੰਦਾ, ਤਾਂ ਉਸ ਨੂੰ ਤੋੜ ਦਿੱਤਾ ਜਾਂਦਾ। ਕਿਸੇ ਪੌਦੇ ਨੂੰ ਖਾਦ ਜਾਂ ਪਾਣੀ ਦੀ ਘਾਟ ਜਾਪਦੀ, ਤਾਂ ਇਹ ਘਾਟ ਝੱਟ ਪੂਰੀ ਕਰ ਦਿੱਤੀ ਜਾਂਦੀ।

ਸਾਲ – ਛਿਮਾਹੀ ਤੋਂ ਸਾਰੀ ਕਾਲੋਨੀ ਵਿਚ ਛੱਤ ਉੱਤੇ ਲਾਏ ਉਨ੍ਹਾਂ ਦੇ ਇਸ ਬਗੀਚੇ ਦੀ ਚਰਚਾ ਸ਼ੁਰੂ ਹੋ ਗਈ। ਹੁਣ ਉਹੀ ਲਾਅਨ, ਜਿਹੜਾ ਪਹਿਲਾਂ ਕਾਬੂ ਵਿਚ ਨਹੀਂ ਸੀ, ਮੁੜ ਮੌਲ ਪਿਆ। ਸਬਜ਼ੀ ਦੀਆਂ ਤੇ ਫੁੱਲਾਂ ਦੀਆਂ ਕਿਆਰੀਆਂ, ਜਿਨ੍ਹਾਂ ਵਲ ਪਹਿਲਾਂ ਤੱਕਣ ਨੂੰ ਵੀ ਜੀ ਨਹੀਂ ਸੀ ਕਰਦਾ, ਹੁਣ ਟਹਿਕਣ – ਮਹਿਕਣ ਲੱਗੀਆਂ। ਸੋਭ ਤੋਂ ਅਨੋਖੀ ਗੱਲ ਇਹ ਹੋਈ ਕਿ ਤ੍ਰਿਲੋਚਨ ਮਾਲੀ, ਜਿਸ ਦੇ ਨਾਗਿਆਂ ਤੋਂ ਉਹ ਬੜੇ ਦੁਖੀ ਸਨ, ਬਗੀਚੇ ਵਲ ਪੂਰਾ ਧਿਆਨ ਦੇਣ ਲੱਗ ਪਿਆ ਸੀ।

ਉਸ ਵਰੇ ਉਨ੍ਹਾਂ ਦੀ ਛੱਤ ਉੱਤਲੇ ਇਸ ਬਗੀਚੇ ਨੂੰ ਕਾਲੋਨੀ ਵਿਚ ਸਭ ਤੋਂ ਵਧੀਆਂ ਬਗੀਚਾ ਗਿਣਿਆ ਗਿਆ। ਸਿਆਲ ਵਿਚ ਹੋਏ ਮੁਕਾਬਲੇ ਵਿਚ ਉਨ੍ਹਾਂ ਦੇ ਬਗੀਚੇ ਦੀਆਂ ਗੁਲਦਾਊਦੀਆਂ ਨੂੰ ਇਨਾਮ ਮਿਲਿਆ। ਸਰਬ – ਭਾਰਤੀ ਮੁਕਾਬਲੇ ਵਿਚ ਉਨ੍ਹਾਂ ਦੇ ਗੁਲਾਬਾਂ ਨੂੰ ਬਹੁਤ ਸਾਰੇ ਇਨਾਮਾਂ ਲਈ ਚੁਣਿਆ ਗਿਆ ਇਨ੍ਹਾਂ ਇਨਾਮਾਂ ਕਰਕੇ ਤਿਲੋਚਨ ਮਾਲੀ ਦੇ ਧਰਤੀ ਉੱਤੇ ਪੈਰ ਨਹੀਂ ਸਨ ਲਗਦੇ।ਉਹ ਆਪਣੇ ਦੋਸਤਾਂ ਤੇ ਪ੍ਰਸੰਸਕਾਂ ਨੂੰ ਲਿਆ – ਲਿਆ ਕੇ ਆਪਣੀ ਕਾਰਗੁਜ਼ਾਰੀ ਵਿਖਾਉਂਦਾ ਰਹਿੰਦਾ।

ਉਹ ਰੱਜ – ਰੱਜ ਕੇ ਤ੍ਰਿਲੋਚਨ ਮਾਲੀ ਤੇ ਲੇਖਕ ਦੀ ਬਗੀਚੀ ਦੀਆਂ ਸਿਫ਼ਤਾਂ ਕਰਦੇ। ਇਕ ਦਿਨ ਤ੍ਰਿਲੋਚਨ ਆਇਆ ਤੇ ਕਹਿਣ ਲੱਗਾ, “ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਬਗੀਚੇ ਦੇ ਵਾਧੂ ਫੁੱਲ ਮੰਡੀ ਵੇਚ ਆਇਆ ਕਰਾਂ ? ਇਸ ਤਰਾ ਮੇਰੀ ਤਨਖ਼ਾਹ ਦਾ ਬੋਝ ਤੁਹਾਡੇ ‘ਤੇ ਨਹੀਂ ਰਹੇਗਾ। ਲੇਖਕ ਤੇ ਉਸ ਦੀ ਪਤਨੀ ਹੱਕੇ – ਥੱਕੇ ਉਸ ਦੇ ਮੂੰਹ ਵਲ ਵੇਖਣ ਲੱਗ ਪਏ। ਉਨ੍ਹਾਂ ਸਾਹਮਣੇ ਹਸੂੰ – ਹਸੂੰ ਕਰਦਾ ਤ੍ਰਿਲੋਚਨ ਖੜ੍ਹਾ ਸੀ। ਇੰਝ ਲਗਦਾ ਸੀ, ਜਿਵੇਂ ਥੋੜੇ ਜਿਹੇ ਮਹੀਨਿਆਂ ਵਿਚ ਉਸ ਦਾ ਕੱਦ ਉੱਚਾ ਹੋ ਗਿਆ ਹੋਵੇ।

ਔਖੇ ਸ਼ਬਦਾਂ ਦੇ ਅਰਥ – ਨਿਰਣਾ – ਮਧਰਾ ਮਰੀਅਲ – ਕਮਜ਼ੋਰ। ਘੁਸਾਈਆਂ – ਨਾਗੇ। ਹਦਾਇਤ – ਨਸੀਹਤ 1 ਕਿੱਲਤ ਤੰਗੀ। ਤਾਜ਼ਾ ਦਮ – ਚੁਸਤ, ਥਕੇਵੇਂ ਰਹਿਤ। ਸੰਝੂੜਾ ਸੰਧੂੜਾ – ਬੂੰਦ – ਬੂੰਦ। ਬੂਸਟਰ ਪੰਪ – ਜ਼ਿਆਦਾ ਪਾਣੀ ਕੱਢਣ ਵਾਲਾ ਪੰਪ ਕਾਰਗੁਜ਼ਾਰੀ – ਕੰਮ। ਸਰੋੜੀ – ਸਿਰ। ਸੰਕੋਚਵੀਂ – ਥੋੜੀ। ਧੁਨ ਸਵਾਰ ਹੋ ਗਈ – ਖ਼ਿਆਲ ਜ਼ੋਰ ਫੜ ਗਿਆ ! ਨਮਦਾ ਭਾਵ ਮੋਟੀ ਤਹਿ ਅਲੱਭ – ਜੋ ਆਮ ਨਾ ਹੋਵੇ। ਰਸੂਖ਼ – ਪਹੁੰਚ। ਇਨਸਾਨਾਂ – ਮਨੁੱਖਾਂ ਬਨਸਪਤੀ – ਘਾਹ – ਪੌਦੇ ਆਦਿ। ਅਹਿਸਾਸ – ਮਹਿਸੂਸ ਕਰਨਾ। ਅਵਾਜ਼ਾਰ – ਤੰਗ। ਤੀਤ – ਤੀਵੀਂ। ਵਡੇਰਾ – ਹੋਰ ਵੱਡਾ। ਅਨੋਖੀ – ਹੈਰਾਨੀ ਭਰੀ, ਨਿਰਾਲੀ। ਇਜ਼ਾਜਤ – ਆਗਿਆ।

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

1. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ –
ਉਸ ਵਰੇ ਅਸਾਡੀ ਛੱਤ ਉਤਲੇ ਇਸ ਬਗੀਚੇ ਨੂੰ ਕਾਲੋਨੀ ਵਿਚ ਸਭ ਤੋਂ ਵਧੀਆ ਬਗੀਚਾ ਗਿਣਿਆ ਗਿਆ। ਸਿਆਲ ਵਿਚ ਜਦੋਂ ਗੁਲਦਾਊਦੀਆਂ ਦਾ ਮੁਕਾਬਲਾ ਹੋਇਆ, ਤਾਂ ਸਾਡੇ ਬਗੀਚੇ ਦੀਆਂ ਗੁਲਦਾਉਦੀਆਂ ਨੂੰ ਇਨਾਮ ਮਿਲਿਆ ਬੁੱਕ ਬੁੱਕ ਜਿਤਨੇ ਚੌੜੇ ਸਾਡੀਆਂ ਗੁਲਦਾਉਦੀਆਂ ਦੇ ਫੁੱਲ ਸਨ ਅਤੇ ਸੁੰਦਰ ਤੋਂ ਸੁੰਦਰ ਰੰਗ। ਗੁਲਾਬ ਦੇ ਫੁੱਲਾਂ ਦੇ ਸਰਬ – ਭਾਰਤੀ ਮੁਕਾਬਲੇ ਵਿੱਚ ਸਾਡੇ ਗੁਲਾਬਾਂ ਨੂੰ ਕਈ ਇਨਾਮਾਂ ਲਈ ਚੁਣਿਆ ਗਿਆ। ਕੋਈ ਰੰਗ ਲਈ, ਕੋਈ ਖ਼ੁਸ਼ਬੋ ਲਈ, ਕੋਈ ਬਣਾਵਟ ਲਈ।

ਇਹਨਾਂ ਇਨਾਮਾਂ ਕਰਕੇ ਹੀ ਤਿਲੋਚਨ ਮਾਲੀ ਦੇ ਧਰਤੀ ‘ਤੇ ਜਿਵੇਂ ਪੈਰ ਨਾ ਲੱਗਦੇ ਹੋਣ। ਉਹ ਆਪਣੇ ਦੋਸਤਾਂ ਨੂੰ, ਪ੍ਰਸ਼ੰਸਕਾਂ ਨੂੰ ਲਿਆ – ਲਿਆ ਕੇ ਆਪਣੀ ਕਾਰਗੁਜ਼ਾਰੀ ਵਿਖਾਉਂਦਾ ਰਹਿੰਦਾ। ਇੱਕ – ਇੱਕ ਪੌਦੇ ਦੀ, ਘਾਹ ਦੀ ਇੱਕ ਇੱਕ ਪੱਤੀ ਦੀ ਉਹਨੂੰ ਗਹਿਰੀ ਜਾਣਕਾਰੀ ਹੁੰਦੀ। ਉਸ ਨੂੰ ਪਤਾ ਹੁੰਦਾ ਕਿ ਅੱਜ – ਕੱਲ ਕਿਸ ਕਿਸਮ ਦੇ ਪੌਦੇ ਦੇ ਸਾਡੇ ਕਿਤਨੇ ਬੁਟੇ ਹਨ। ਘਾਹ ਦੀ ਪਹਿਲੀ ਕਟਾਈ ਕਦੋਂ ਹੋਈ ਸੀ, ਫੇਰ ਕਦੋਂ ਹੋਣੀ ਹੈ ? ਕਦੋਂ ਖ਼ਾਦ ਪਾਉਣੀ ਹੈ ? ਕਦੋਂ ਪਾਣੀ ਲਾਉਣਾ ਹੈ ?

ਹੁਣ ਤੇ ਸਗੋਂ ਕਾਲੋਨੀ ਦੇ ਲੋਕੀਂ ਸਾਥੋਂ ਫੁੱਲਾਂ ਦੇ, ਸਬਜ਼ੀਆਂ ਦੇ ਬੀਜ ਮੰਗਣ ਆਉਂਦੇ। ਤ੍ਰਿਲੋਚਨ ਮਾਲੀ ਦੀ ਵਾਧੂ ਉਗਾਈ ਫੁੱਲਾਂ ਦੀ ਪਨੀਰੀ ਲੈ ਜਾਂਦੇ। ਰੱਜ – ਰੱਜ ਕੇ ਉਹ ਤਿਲੋਚਨ ਮਾਲੀ ਦੀਆਂ, ਅਸਾਡੀ ਬਗੀਚੀ ਦੀਆਂ ਸਿਫ਼ਤਾਂ ਕਰਦੇ ! ਇਨ੍ਹਾਂ ਹੀ ਦਿਨਾਂ ਵਿਚ, ਇਕ ਦਿਨ ਤਿਲੋਚਨ ਆਇਆ ਤੇ ਕਹਿਣ ਲੱਗਾ, “ਸਾਹਿਬ ! ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ਮੈਂ ਬਗੀਚੀ ਦੇ ਵਾਧੂ ਫੁੱਲ ਮੰਡੀ ਵੇਚ ਆਇਆ ਕਰਾਂ ? ਇਸ ਤਰ੍ਹਾਂ ਮੇਰੀ ਤਨਖ਼ਾਹ ਦਾ ਬੋਝ ਤੁਹਾਡੇ ‘ਤੇ ਨਹੀਂ ਰਹੇਗਾ।” ਅਸੀਂ ਹੱਕੇ – ਬੱਕੇ ਉਹਦੇ ਮੂੰਹ ਵੱਲ ਵੇਖਣ ਲੱਗ ਪਏ, ਮੈਂ ਤੇ ਮੇਰੀ ਤੀਮਤ ਸਾਡੇ ਸਾਹਮਣੇ ਹਸੂੰ – ਹਸੂੰ ਕਰਦਾ ਤ੍ਰਿਲੋਚਨ ਖਲੋਤਾ ਸੀ। ਇੰਝ ਜਾਪਦਾ ਸੀ, ਜਿਵੇਂ ਕੁੱਝ ਹੀ ਮਹੀਨਿਆਂ ਵਿਚ ਉਹਦਾ ਕੱਦ ਉੱਚਾ ਹੋ ਗਿਆ ਹੋਵੇ।

1. ਕਿਹੜੇ ਬਗੀਚੇ ਨੂੰ ਕਾਲੋਨੀ ਵਿਚ ਸਭ ਤੋਂ ਵਧੀਆ ਬਗੀਚਾ ਚੁਣਿਆ ਗਿਆ ?
(ਉ) ਲਾਅਨ ਵਿਚ
(ਅ) ਛੱਤ ਉਤਲੇ
(ਈ) ਵਿਹੜੇ ਵਿਚਲੇ
(ਸ) ਖੇਤਾਂ ਵਿਚਲੇ।
ਉੱਤਰ :
(ਅ) ਛੱਤ ਉਤਲੇ

2. ਗੁਲਦਾਊਦੀਆਂ ਦਾ ਮੁਕਾਬਲਾ ਕਦੋਂ ਹੋਇਆ ਸੀ ?
(ਉ) ਸਿਆਲ ਵਿਚ
(ਆ) ਗਰਮੀਆਂ ਵਿਚ
(ਈ) ਬਰਸਾਤ ਵਿਚ
(ਸ) ਬਸੰਤ ਰੁੱਤ ਵਿਚ
ਉੱਤਰ :
(ਉ) ਸਿਆਲ ਵਿਚ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

3. ਬਗੀਚੇ ਵਿਚਲੇ ਗੁਲਦਾਉਦੀ ਕਿੱਡੇ – ਕਿੱਡੇ ਸਨ ?
(ਉ) ਤਾਰਿਆਂ ਜਿੱਡੇ
(ਅ) ਬੁੱਕ – ਬੁੱਕ ਜਿੱਡੇ
(ਈ) ਗਿੱਠ – ਗਿੱਠ ਭਰ
(ਸ) ਚੱਪੇ – ਚੱਪੇ ਜਿੱਡੇ॥
ਉੱਤਰ :
(ਅ) ਬੁੱਕ – ਬੁੱਕ ਜਿੱਡੇ

4. ਗੁਲਾਬ ਦੇ ਫੁੱਲਾਂ ਨੂੰ ਕਿਹੜੇ ਮੁਕਾਬਲੇ ਵਿਚ ਇਨਾਮ ਮਿਲੇ ਹਨ ?
(ਉ) ਪੰਜਾਬ ਭਰ ਦੇ
(ਅ) ਜ਼ਿਲ੍ਹੇ ਭਰ ਦੇ
(ਈ) ਸਰਬ – ਭਾਰਤੀ
(ਸ) ਅੰਤਰ – ਰਾਜੀ॥
ਉੱਤਰ :
(ਈ) ਸਰਬ – ਭਾਰਤੀ

5. ਇਨਾਮਾਂ ਕਰਕੇ ਕਿਸਦੇ ਪੈਰ ਧਰਤੀ ਉੱਤੇ ਨਹੀਂ ਸਨ ਲਗਦੇ ?
(ੳ) ਮੇਰੇ
(ਅ) ਤਿਲੋਚਨ ਮਾਲੀ ਦੇ
(ਈ) ਘਰ ਵਾਲੀ ਦੇ
(ਸ) ਬੱਚਿਆਂ ਦੇ।
ਉੱਤਰ :
(ਅ) ਤਿਲੋਚਨ ਮਾਲੀ ਦੇ

6. ਤ੍ਰਿਲੋਚਨ ਮਾਲੀ ਕਿਨ੍ਹਾਂ ਨੂੰ ਲਿਆ ਕੇ ਆਪਣੀ ਕਾਰਗੁਜ਼ਾਰੀ ਦਿਖਾਉਂਦਾ ?
(ਉ) ਦੋਸਤਾਂ ਤੇ ਪ੍ਰਸੰਸਕਾਂ ਨੂੰ
(ਅ) ਗੁਆਂਢੀਆਂ ਨੂੰ
(ਈ) ਬੱਚਿਆਂ ਨੂੰ।
(ਸ) ਲੋਕਾਂ ਨੂੰ।
ਉੱਤਰ :
(ਉ) ਦੋਸਤਾਂ ਤੇ ਪ੍ਰਸੰਸਕਾਂ ਨੂੰ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

7. ਕੌਣ ਫੁੱਲਾਂ ਤੇ ਸਬਜ਼ੀਆਂ ਦੇ ਬੀਜ ਮੰਗਣ ਆਉਂਦੇ ?
(ਉ) ਦੋਸਤ
(ਅ) ਗੁਆਂਢੀ
(ਈ) ਮਾਲੀ
(ਸ) ਕਾਲੋਨੀ ਦੇ ਲੋਕੀਂ।
ਉੱਤਰ :
(ਸ) ਕਾਲੋਨੀ ਦੇ ਲੋਕੀਂ।

8. ਤ੍ਰਿਲੋਚਨ ਨੇ ਮੰਡੀ ਵਿਚ ਕੀ ਵੇਚਣ ਦੀ ਗੱਲ ਕੀਤੀ ?
(ਉ) ਬੀਜ
(ਅ) ਪਨੀਰੀ
(ਈ) ਪੌਦੇ
(ਸ) ਵਾਧੂ ਫੁੱਲ।
ਉੱਤਰ :
(ਸ) ਵਾਧੂ ਫੁੱਲ।

9. ਤ੍ਰਿਲੋਚਨ ਕਹਾਣੀਕਾਰ ਦੇ ਸਿਰ ਤੋਂ ਕਿਹੜੇ ਖ਼ਰਚੇ ਦਾ ਬੋਝ ਘਟਾਉਣਾ ਚਾਹੁੰਦਾ ਸੀ ?
(ਉ) ਬੀਜਾਂ ਦਾ।
(ਅ) ਖਾਦਾਂ ਦਾ
(ਈ) ਪਨੀਰੀ ਦਾ
(ਸ) ਆਪਣੀ ਤਨਖ਼ਾਹ ਦਾ
ਉੱਤਰ :
(ਸ) ਆਪਣੀ ਤਨਖ਼ਾਹ ਦਾ

10. ਕਹਾਣੀਕਾਰ ਨੂੰ ਤ੍ਰਿਲੋਚਨ ਦਾ ਕੱਦ ਕਿਹੋ ਜਿਹਾ ਹੋ ਗਿਆ ਜਾਪਿਆ ?
(ਉ) ਨੀਵਾਂ
(ਅ) ਉੱਚਾ
(ਈ) ਮਧਰਾ
(ਸ) ਛੋਟਾ !
ਉੱਤਰ :
(ਅ) ਉੱਚਾ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਵਰੇ, ਛੱਤ, ਬਗੀਚੇ, ਕਾਲੋਨੀ, ਗੁਲਦਾਊਦੀਆਂ।
(ii) ਸਭ, ਕੋਈ, ਉਹ, ਉਸ, ਮੈਂ।
(iii) ਵਧੀਆ, ਪਹਿਲੀ, ਸਰਬ – ਭਾਰਤੀ, ਇੱਕ – ਇੱਕ, ਵਾਧੂ।
(iv) ਗਿਆ, ਮਿਲਿਆ, ਹੁੰਦੀ, ਹੋਈ, ਲੈ ਜਾਂਦੇ।

ਪ੍ਰਸ਼ਨ 3.
ਉਪਰੋਕਤ ਪੈਂਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਖੁਸ਼ਬੋ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਬਦਬੋ
(ਅ) ਬੋ
(ਈ) ਸੁਗੰਧ
(ਸ) ਦੁਰਗੰਧ॥
ਉੱਤਰ :
(ਉ) ਬਦਬੋ

(ii) “ਮੈਂ ਬਗੀਚੇ ਦੇ ਵਾਧੂ ਫੁੱਲ ਮੰਡੀ ਵੇਚ ਆਇਆਂ ਕਰਾਂ ਤੋਂ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਮੈਂ
(ਅ) ਵਾਧੂ
(ਇ) ਮੰਡੀ
(ਸ) ਕਰਾਂ।
ਉੱਤਰ :
(ੳ) ਮੈਂ

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

(iii) “ਘਾਹ ਦੀ ਪਹਿਲੀ ਕਟਾਈ ਕਦੋਂ ਹੋਈ ਸੀ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਇਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਅ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ 1
ਉੱਤਰ :
PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ 2

PSEB 7th Class Punjabi Solutions Chapter 16 ਤ੍ਰਿਲੋਚਨ ਦਾ ਕੱਦ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਕਾਰਗੁਜ਼ਾਰੀ
(ii) ਪਨੀਰੀ
(iii) ਇਜਾਜ਼ਤ
ਉੱਤਰ :
(i) ਕਾਰਗੁਜ਼ਾਰੀ – ਕੰਮ
(ii) ਪਨੀਰੀ – ਬੀਜਾਂ ਵਿੱਚੋਂ ਪੈਦਾ ਕੀਤੇ ਨਿੱਕੇ ਪੌਦੇ
(iii) ਇਜਾਜ਼ਤ – ਆਗਿਆ !

Leave a Comment