PSEB 8th Class Computer Notes Chapter 8 ਮੈਮਰੀ ਯੂਨਿਟਸ

This PSEB 8th Class Computer Notes Chapter 8 ਮੈਮਰੀ ਯੂਨਿਟਸ will help you in revision during exams.

PSEB 8th Class Computer Notes Chapter 8 ਮੈਮਰੀ ਯੂਨਿਟਸ

ਮੈਮਰੀ ਕੀ ਹੈ ? (What is Memory ?)
ਕੰਪਿਊਟਰ ਮੈਮਰੀ ਦਿਮਾਗ ਦੀ ਤਰ੍ਹਾਂ ਹੈ ।
ਮੈਮਰੀ ਉਹ ਜਗ੍ਹਾ ਹੁੰਦੀ ਹੈ ਜਿਸ ਵਿਚ ਕੰਪਿਊਟਰ ਡਾਟਾ ਅਤੇ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ ਨੂੰ ਸਟੋਰ ਕਰਕੇ ਰੱਖਦਾ ਹੈ । ਇਸ ਵਿਚ ਕੰਮ ਕਰਨ ਵਾਸਤੇ ਡਾਟਾ ਅਤੇ ਹਿਦਾਇਤਾਂ ਹੁੰਦੀਆਂ ਹਨ । ਮੈਮਰੀ ਛੋਟੇ ਹਿੱਸਿਆਂ ਵਿਚ ਵੰਡੀ ਹੁੰਦੀ ਹੈ ਜਿਸ ਨੂੰ ਸੈੱਲ ਕਹਿੰਦੇ ਹਨ । ਹਰ ਸੈੱਲ ਦਾ ਐਡਰੈਸ ਵੱਖਰਾ ਹੁੰਦਾ ਹੈ ।

ਮੈਮਰੀ ਯੂਨਿਟਸ/ਇਕਾਈਆਂ (Memory Units)
ਮੈਮਰੀ ਸਮਰੱਥਾ ਨੂੰ ਬਾਈਟਸ ਵਿਚ ਮਾਪਿਆ ਜਾਂਦਾ ਹੈ । ਇਸ ਦੇ ਕੁੱਝ ਮੁੱਢਲੇ ਯੂਨਿਟ ਹਨ ਜੋ ਹੇਠ ਅਨੁਸਾਰ ਹਨ :-
ਬਿਟ (Bit) (ਬਾਈਨਰੀ ਡਿਜਿਟ) : ਇਕ ਬਿਟ ਜਾਂ ਬਾਈਨਰੀ ਡਿਜਿਟ ਨੂੰ ਲੋਜੀਕਲ 0 ਅਤੇ 1 ਰਾਹੀਂ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।

  • ਨਿਬਲ (Nibble) – ਚਾਰ ਬਿਟਸ ਦੇ ਸਮੂਹ ਨੂੰ ਨਿਬਲ ਕਿਹਾ ਜਾਂਦਾ ਹੈ ।
  • ਬਾਈਟ (Byte) – ਅੱਠ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ ।
    ਬਾਈਟ ਉਹ ਸਭ ਤੋਂ ਛੋਟੀ ਇਕਾਈ ਹੈ ਜਿਸ ਰਾਹੀਂ ਕਿਸੇ ਡਾਟਾ ਆਈਟਮ ਜਾਂ ਅੱਖਰ ਨੂੰ ਪੇਸ਼ ਕੀਤਾ ਜਾ ਸਕਦਾ ਹੈ ।
  • ਵਰਡ (Word) – ਕੰਪਿਊਟਰ ਵਿੱਚ ਇੱਕ ਸ਼ਬਦ ਕੁਝ ਨਿਰਧਾਰਿਤ ਬਿਟਸ ਦਾ ਸਮੂਹ ਹੁੰਦਾ ਹੈ ਜੋ ਕਿ ਇੱਕ ਇਕਾਈ ਵਜੋਂ ਪ੍ਰੋਸੈੱਸ ਕੀਤਾ ਜਾਂਦਾ ਹੈ । ਇੱਕ ਸ਼ਬਦ (ਕੰਪਿਊਟਰ ਵਿੱਚ) ਦੀ ਲੰਬਾਈ ਨੂੰ ਵਰਡਸਾਈਜ਼ ਜਾਂ ਵਰਡ-ਲੈਬ ਕਿਹਾ ਜਾਂਦਾ ਹੈ । ਇਹ 8-ਬਿਟਸ ਜਿੰਨਾ ਛੋਟਾ ਅਤੇ 96-ਬਿਟਸ ਜਿੰਨਾ ਵੱਡਾ ਹੋ ਸਕਦਾ ਹੈ ।

ਕੰਪਿਊਟਰ ਦੀ ਮੈਮਰੀ ਨੂੰ ਮਾਪਣ ਦੀਆਂ ਇਕਾਈਆਂ-
PSEB 8th Class Computer Notes Chapter 8 ਮੈਮਰੀ ਯੂਨਿਟਸ 1

PSEB 8th Class Computer Notes Chapter 8 ਮੈਮਰੀ ਯੂਨਿਟਸ

ਮੈਮਰੀ ਦੀਆਂ ਕਿਸਮਾਂ (Type of Memory)
ਮੈਮਰੀ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ-
PSEB 8th Class Computer Notes Chapter 8 ਮੈਮਰੀ ਯੂਨਿਟਸ 2

ਇਨਟਰਨਲ ਮੈਮਰੀ (Internal Memory)
ਇਹ ਮੈਮਰੀ ਸੀ.ਪੀ.ਯੂ. ਦੇ ਅੰਦਰ ਹੁੰਦੀ ਹੈ । ਇਸ ਦੀ ਸਮਰੱਥਾ ਸਭ ਤੋਂ ਘੱਟ ਹੁੰਦੀ ਹੈ ।
PSEB 8th Class Computer Notes Chapter 8 ਮੈਮਰੀ ਯੂਨਿਟਸ 3
1. CPU ਰਜਿਸਟਰਸ (CPU Registers).
CPU ਰਜਿਸਟਰ ਇੱਕ ਅਸਥਾਈ (temporary) ਅਤੇ ਸਭ ਤੋਂ ਵੱਧ ਤੇਜ਼ ਰਫ਼ਤਾਰ ਵਾਲੀ ਕੰਪਿਊਟਰ ਮੈਮਰੀ ਹੈ ਜੋ CPU ਅੰਦਰ ਮੌਜੂਦ ਹੁੰਦੀ ਹੈ । ਇਹਨਾਂ ਦੀ ਵਰਤੋਂ CPU ਦੁਆਰਾ ਤੁਰੰਤ ਵਰਤੇ ਜਾਣ ਵਾਲੇ ਡਾਟਾ ਅਤੇ ਹਦਾਇਤਾਂ ਨੂੰ ਸਟੋਰ/ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ । CPU ਦੁਆਰਾ ਵਰਤੇ ਜਾਂਦੇ ਰਜਿਸਟਰਜ਼ ਨੂੰ ਅਕਸਰ ਪ੍ਰੋਸੈਸਰ-ਰਜਿਸਟਰ ਕਿਹਾ ਜਾਂਦਾ ਹੈ | ਪ੍ਰੋਸੈਸਰ ਰਜਿਸਟਰਜ਼ ਵਿੱਚ ਹਦਾਇਤਾਂ, ਮੈਮਰੀ ਐਡਰੈਸ, ਜਾਂ ਕੋਈ ਵੀ ਡਾਟਾ ਰੱਖਿਆ ਜਾ ਸਕਦਾ ਹੈ । CPU ਰਜਿਸਟਰਜ਼ ਦੀਆਂ ਆਮ ਉਦਾਹਰਣਾਂ ਹਨ-ਇਨਸਟਰਕਸ਼ਨ ਰਜਿਸਟਰ (IR), ਮੈਮਰੀ ਬਫਰ ਰਜਿਸਟਰ (MBR), ਮੈਮੋਰੀ ਡਾਟਾ ਰਜਿਸਟਰ (MDR), ਅਤੇ ਮੈਮੋਰੀ ਐਡਰੈਸ ਰਜਿਸਟਰ (MAR) ।

2. ਕੈਸ਼ ਮੈਮਰੀ (Cache Memory)
ਇਹ ਮੈਮਰੀ ਸੀ.ਪੀ. ਯੂ. ਅਤੇ ਪ੍ਰਾਈਮਰੀ ਮੈਮਰੀ ਦੇ ਵਿਚਕਾਰ ਹੁੰਦੀ ਹੈ ।
ਕੈਸ਼ ਮੈਮਰੀ ਦੇ ਲਾਭ – ਕੈਸ਼ ਮੈਮਰੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ :

  • ਕੈਸ਼ ਮੈਮਰੀ ਮੁੱਖ ਮੈਮਰੀ ਤੋਂ ਤੇਜ਼ ਹੁੰਦੀ ਹੈ ।
  • ਮੁੱਖ ਮੈਮਰੀ ਦੇ ਮੁਕਾਬਲੇ ਇਸ ਦਾ ਐਕਸੈਸ ਟਾਈਮ ਘੱਟ ਹੁੰਦਾ ਹੈ ।
  • ਕੈਸ਼ ਮੈਮਰੀ ਉਸ ਪ੍ਰੋਗਰਾਮ ਨੂੰ ਸਟੋਰ ਕਰਦੀ ਹੈ, ਜਿਹੜਾ ਕਿ ਘੱਟ ਸਮੇਂ ਵਿੱਚ ਹੀ ਲਾਗੂ ਹੋਣਾ ਹੁੰਦਾ ਹੈ ।
  • ਕੈਸ਼ ਮੈਰੀ ਡਾਟਾ ਨੂੰ ਅਸਥਾਈ ਤੌਰ ‘ਤੇ (Temporory) ਸਟੋਰ ਕਰਦੀ ਹੈ ।

ਕੈਸ਼ ਮੈਮਰੀ ਦੀਆਂ ਹਾਨੀਆਂ-ਕੈਸ਼ ਮੈਮਰੀ ਦੀਆਂ ਹਾਨੀਆਂ ਹੇਠ ਲਿਖੇ ਅਨੁਸਾਰ ਹਨ :

  • ਕੈਸ਼ ਮੈਮਰੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ ।
  • ਕੈਸ਼ ਮੈਮਰੀ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।

3. ਪ੍ਰਾਈਮਰੀ ਮੈਮਰੀ (Primary Memory)
ਪ੍ਰਾਈਮਰੀ ਮੈਮਰੀ ਉਹ ਹੁੰਦੀ ਹੈ ਜੋ ਕੰਪਿਊਟਰ ਦੇ ਚਲਦੇ ਸਮਾਂ ਡਾਟੇ ਅਤੇ ਨਿਰਦੇਸ਼ ਸਟੋਰ ਕਰਦੀ ਹੈ । ਇਹ ਦੋ ਪ੍ਰਕਾਰ ਦੀ ਹੁੰਦੀ ਹੈ :
I. ਰੈਮ
II. ਰੋਮ ।

ਪ੍ਰਾਇਮਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ :

  1. ਇਹ ਸੈਮੀ-ਕੰਡਕਟਰ ਮੈਮਰੀ ਹੁੰਦੀ ਹੈ ਅਤੇ ਇਸ ਨੂੰ ਮੁੱਖ ਮੈਮਰੀ ਵਜੋਂ ਜਾਣਿਆ ਜਾਂਦਾ ਹੈ ।
  2. ਇਹ ਅਸਥਿਰ ਮੈਮਰੀ ਹੁੰਦੀ ਹੈ ਕਿਉਂਕਿ ਇਸ ਦਾ ਡਾਟਾ ਬਿਜਲੀ ਬੰਦ ਹੋਣ ‘ਤੇ ਨਸ਼ਟ ਹੋ ਜਾਂਦਾ ਹੈ ।
  3. ਇਹ ਕੰਪਿਊਟਰ ਦੀ ਕੰਮ-ਕਾਜੀ ਮੈਮਰੀ ਹੁੰਦੀ ਹੈ ।
  4.  ਇਹ ਸੈਕਡੰਰੀ ਮੈਮਰੀ ਨਾਲੋਂ ਤੇਜ਼ ਹੁੰਦੀ ਹੈ ਪਰ CPU ਰਜ਼ਿਸਟਰਾਂ ਨਾਲੋਂ ਹੌਲੀ ਹੁੰਦੀ ਹੈ ।
    ਕੰਪਿਊਟਰ ਪ੍ਰਾਇਮਰੀ ਮੈਮਰੀ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ।

I. ਰੈਮ (RAM) – RAM ਦਾ ਪੂਰਾ ਨਾਮ Random Access Memory ਹੈ । ਇਹ ਕੰਪਿਊਟਰ ਦਾ ਉਹ ਡਾਟਾ ਅਤੇ ਹਿਦਾਇਤਾਂ ਸਟੋਰ ਕਰਦਾ ਹੈ ਜਿਸ ਤੇ ਕੰਪਿਊਟਰ ਕੰਮ ਕਰ ਰਿਹਾ ਹੁੰਦਾ ਹੈ । ਇਹ ਮੈਮਰੀ ਸਥਿਰ ਨਹੀਂ ਹੁੰਦੀ ਹੈ । ਬਿਜਲੀ ਬੰਦ ਹੋਣ ਨਾਲ ਇਸ ਦਾ ਡਾਟਾ ਨਸ਼ਟ ਹੋ ਜਾਂਦਾ ਹੈ । ਇਸ ਤੋਂ ਬਗੈਰ ਕੰਪਿਊਟਰ ਕੰਮ ਨਹੀਂ ਕਰ ਸਕਦਾ ।
PSEB 8th Class Computer Notes Chapter 8 ਮੈਮਰੀ ਯੂਨਿਟਸ 4ਰੈਮ ਦੀ ਸ਼੍ਰੇਣੀ ਵੰਡ – ਰੈਮ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-
1. ਸਟੈਟਿਕ ਰੈਮ – ਇਹ ਮੈਮਰੀ ਉਦੋਂ ਤਕ ਡਾਟਾ ਸਟੋਰ ਕਰਕੇ ਰੱਖਦੀ ਹੈ ਜਦ ਤਕ ਇਸ ਵਿਚ ਬਿਜਲੀ ਆ ਰਹੀ ਹੁੰਦੀ ਹੈ । ਇਸ ਵਿਚ ਛੇ ਝਾਂਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਕੋਈ ਕਪੈਸਟਰ ਨਹੀਂ ਲੱਗਿਆ ਹੁੰਦਾ । ਝਾਂਜ਼ਿਸਟਰਾਂ ਦੀ ਲੀਕੇਜ਼ ਨੂੰ ਰੋਕਣ ਲਈ ਬਿਜਲੀ ਦੀ ਲੋੜ ਨਹੀਂ ਪੈਂਦੀ ।ਇਸ ਲਈ ਇਸ ਨੂੰ ਰਿਫਰੈਂਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।

PSEB 8th Class Computer Notes Chapter 8 ਮੈਮਰੀ ਯੂਨਿਟਸ

ਵਿਸ਼ੇਸ਼ਤਾਵਾਂ – ਸਟੈਟਿਕ ਰੈਮ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ-

  • ਇਹ ਜ਼ਿਆਦਾ ਸਮਾਂ ਚਲਦੀ ਹੈ ।
  • ਇਸ ਨੂੰ ਰਿਫਰੈਂਸ ਕਰਨ ਦੀ ਲੋੜ ਨਹੀਂ ਹੁੰਦੀ ।
  • ਇਹ ਤੇਜ਼ ਹੁੰਦੀ ਹੈ ।
  • ਇਹ ਕੈਸ਼ ਮੈਮਰੀ ਵਜੋਂ ਵਰਤੀ ਜਾਂਦੀ ਹੈ ।
  • ਇਸ ਦਾ ਆਕਾਰ ਵੱਡਾ ਹੁੰਦਾ ਹੈ ।
  • ਇਹ ਮਹਿੰਗੀ ਹੁੰਦੀ ਹੈ ।
  • ਇਹ ਜ਼ਿਆਦਾ ਬਿਜਲੀ ਵਰਤਦੀ ਹੈ ।

2. ਡਾਇਨੈਮਿਕ ਰੈਮ – ਇਸ ਮੈਮਰੀ ਨੂੰ ਵਾਰ-ਵਾਰ ਰਿਫਰੈਸ਼ ਕਰਨਾ ਪੈਂਦਾ ਹੈ । ਇਸ ਤੇ ਰਿਫਰੈਸ਼ ਸਰਕਟ ਲੱਗਿਆ ਹੁੰਦਾ ਹੈ ਜੋ ਕਈ ਸੌ ਵਾਰ ਪ੍ਰਤੀ ਸੈਕਿੰਡ ਨਾਲ ਚਲਦਾ ਹੈ । ਇਹ ਮੈਮਰੀ ਸਸਤੀ ਅਤੇ ਛੋਟੀ ਹੁੰਦੀ ਹੈ । ਇਸ ਵਿਚ ਝਾਂਜ਼ਿਸਟਰ ਅਤੇ ਕਪੈਸਟਰ ਲੱਗੇ ਹੁੰਦੇ ਹਨ ।

ਵਿਸ਼ੇਸ਼ਤਾਵਾਂ – ਡਾਇਨੈਮਿਕ ਰੈਮ ਦੀਆਂ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਹਨ-

  • ਇਹ ਘੱਟ ਸਮੇਂ ਤੱਕ ਚੱਲਦੀ ਹੈ ।
  • ਇਸ ਨੂੰ ਰਿਫਰੈਸ਼ ਕਰਨ ਦੀ ਲੋੜ ਪੈਂਦੀ ਹੈ ।
  • ਇਸ ਦੀ ਰਫਤਾਰ ਘੱਟ ਹੁੰਦੀ ਹੈ ।
  • ਇਸ ਨੂੰ ਰੈਮ ਦੀ ਤਰ੍ਹਾਂ ਵਰਤਿਆ ਜਾਂਦਾ ਹੈ ।
  • ਇਸਦਾ ਆਕਾਰ ਘੱਟ ਹੁੰਦਾ ਹੈ ।
  • ਇਹ ਮੈਮਰੀ ਮਹਿੰਗੀ ਹੁੰਦੀ ਹੈ ।
  • ਇਹ ਬਿਜਲੀ ਦੀ ਘਟ ਖਪਤ ਕਰਦੀ ਹੈ ।

II. ਰੋਮ (ROM) – ਰੋਮ ਦਾ ਪੂਰਾ ਨਾਮ ਰੀਡ ਉਨਲੀ ਮੈਮਰੀ ਹੈ । ਇਹ ਉਹ ਮੈਮਰੀ ਹੈ ਜਿਸ ਨੂੰ ਸਿਰਫ਼ ਪੜ੍ਹਿਆ ਜਾ ਸਕਦਾ ਹੈ ਇਸ ਤੇ ਲਿਖਿਆ ਨਹੀਂ ਜਾ ਸਕਦਾ । ਇਹ ਸਥਾਈ ਮੈਮਰੀ ਹੁੰਦੀ ਹੈ । ਇਸ ਵਿਚ ਕੰਪਿਊਟਰ ਸ਼ੁਰੂ ਕਰਨ ਦੀਆਂ ਹਿਦਾਇਤਾਂ ਹੁੰਦੀਆਂ ਹਨ । ਇਸ ਦੀ ਵਰਤੋਂ ਕਈ ਪ੍ਰਕਾਰ ਦੀਆਂ ਇਲੈੱਕਟ੍ਰਾਨਿਕ ਮਸ਼ੀਨਾਂ ਵਿਚ ਵੀ ਕੀਤੀ ਜਾਂਦੀ ਹੈ ।

ਰੋਮ ਦੀਆਂ ਕਿਸਮਾਂ-ਰੋਮ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ-
(i) Masked ROM – ਇਹ ਤਾਰਾਂ ਦੇ ਬਣੇ ਯੰਤਰ ਹੁੰਦੇ ਹਨ ਜਿਨ੍ਹਾਂ ਨੂੰ ਪਹਿਲਾਂ ਪ੍ਰੋਗਰਾਮ ਕੀਤਾ ਗਿਆ ਹੁੰਦਾ ਹੈ । ਇਹ ਸਸਤੀਆਂ ਹੁੰਦੀਆਂ ਹਨ ।
PSEB 8th Class Computer Notes Chapter 8 ਮੈਮਰੀ ਯੂਨਿਟਸ 5
(ii) PROM : PROM ਉਹ ਮੈਮਰੀ ਹੈ ਜੋ ਸਿਰਫ ਇਕ ਬਾਰ ਬਦਲੀ ਜਾ ਸਕਦੀ ਹੈ । ਖਾਲੀ PROM ਤੇ ਇਕ ਵਾਰ ਡਾਟਾ ਭਰਿਆ ਜਾ ਸਕਦਾ ਹੈ । ਫਿਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ।
PSEB 8th Class Computer Notes Chapter 8 ਮੈਮਰੀ ਯੂਨਿਟਸ 6
(iii) EPROM: EPROM ਤੋਂ ਡਾਟਾ ਅਲਟ੍ਰਾਵਾਇਲਟ ਕਿਰਨਾਂ ਰਾਹੀਂ ਮਿਟਾਇਆ ਜਾ ਸਕਦਾ ਹੈ । ਇਸ ਨੂੰ ਪ੍ਰੋਗਰਾਮ ਕਰਦੇ ਸਮੇਂ ਇਲੈੱਕਟ੍ਰਿਕ ਚਾਰਜ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਚਾਰਜ ਨੂੰ ਮਿਟਾਉਣ ਵਾਸਤੇ ਅਲਟ੍ਰਾਵਾਇਲਟ ਕਿਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਚਾਰਜ 10 ਸਾਲ ਤਕ ਰਹਿ ਸਕਦਾ ਹੈ ।

(iv) EEPROM : ਇਸ ਰੋਮ ਨੂੰ ਬਿਜਲੀ ਨਾਲ ਪ੍ਰੋਗਰਾਮ ਕੀਤਾ ਜਾ ਸਕਦਾ ਹੈ । ਇਸ ਨੂੰ ਲਗਪਗ 10000 ਵਾਰ ਮਿਟਾਇਆ ਅਤੇ ਲਿਖਿਆ ਜਾ ਸਕਦਾ ਹੈ । ਇਸ ਨੂੰ ਪੂਰੀ ਜਾਂ ਕਿਸੇ ਹਿੱਸੇ ਨੂੰ ਮਿਟਾਇਆ ਜਾ ਸਕਦਾ ਹੈ ।

ROM ਦੇ ਲਾਭ – ਰੋਮ ਦੇ ਲਾਭ ਹੇਠ ਲਿਖੇ ਅਨੁਸਾਰ ਹਨ :

  1. ਇਹ ਸਥਾਈ ਮੈਮਰੀ ਹੁੰਦੀ ਹੈ ।
  2. ਇਹਨਾਂ ਵਿਚਲਾ ਡਾਟਾ ਕਿਸੇ ਦੁਰਘਟਨਾਵੱਸ ਵੀ ਨਹੀਂ ਬਦਲ ਸਕਦਾ ।
  3. ਇਹ ਰੈਮ ਨਾਲੋਂ ਸਸਤੀ ਹੁੰਦੀ ਹੈ ।
  4. ਇਹਨਾਂ ਦੀ ਪਰਖ ਕਰਨੀ ਅਸਾਨ ਹੁੰਦੀ ਹੈ ਅਤੇ ਇਹ ਰੈਮ ਨਾਲੋਂ ਜ਼ਿਆਦਾ ਭਰੋਸੇਲਾਇਕ ਹੁੰਦੀਆਂ ਹਨ ।
  5. ਇਹ ਸਟੈਟਿਕ ਹੁੰਦੀਆਂ ਹਨ ਅਤੇ ਇਹਨਾਂ ਨੂੰ ਰਿਫਰੈਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।

ਐਕਸਟਰਨਲ ਮੈਮਰੀ (External Memory)
ਐਕਸਟਰਨਲ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਦੀ ਵਰਤੋਂ ਡਾਟੇ ਨੂੰ ਪੱਕੇ ਤੌਰ ਤੇ ਸਟੋਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਸੈਕੰਡਰੀ, ਐਗਜੂਅਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ । ਇਸ ਮੈਮਰੀ ਤੋਂ ਡਾਟਾ ਪਹਿਲਾਂ ਪ੍ਰਾਈਮਰੀ ਮੈਮਰੀ ਵਿਚ ਭੇਜਿਆ ਜਾਂਦਾ ਹੈ ਅਤੇ ਫਿਰ ਸੀ. ਪੀ. ਯੂ ਵਿਚ ।
ਸੀ.ਡੀ., ਡੀ.ਵੀ.ਡੀ., ਹਾਰਡ ਡਿਸਕ ਆਦਿ ਇਸ ਦੀਆਂ ਉਦਾਹਰਨਾਂ ਹਨ ।
ਸ਼੍ਰੇਣੀ ਵੰਡ-ਸੈਕੰਡਰੀ ਮੈਮਰੀ ਨੂੰ ਹੇਠ ਲਿਖੇ ਅਨੁਸਾਰ ਸ਼੍ਰੇਣੀ ਵੰਡ ਕੀਤਾ ਜਾਂਦਾ ਹੈ ।
PSEB 8th Class Computer Notes Chapter 8 ਮੈਮਰੀ ਯੂਨਿਟਸ 7
ਸੈਕੰਡਰੀ ਮੈਮਰੀ ਬਾਹਰੀ ਮੈਮਰੀ ਹੁੰਦੀ ਹੈ ਜੋ ਡਾਟਾ ਅਤੇ ਨਿਰਦੇਸ਼ ਪੱਕੇ ਤੌਰ ਤੇ ਸਟੋਰ ਕਰਨ ਵਾਸਤੇ ਵਰਤੀ ਜਾਂਦੀ ਹੈ ।
ਇਹ ਕਈ ਪ੍ਰਕਾਰ ਦੀ ਹੁੰਦੀ ਹੈ । ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹ ਮੈਗਨੈਟਿਕ ਅਤੇ ਆਪਟੀਕਲ ਮੈਮਰੀ ਹੁੰਦੀ ਹੈ ।
  2. ਬੈਕਅੱਪਰਿਯੂਜ਼ਏਬਲ ਮੈਮਰੀ – ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ‘ਤੇ ਰਹਿੰਦਾ ਹੈ ਜਦੋਂ ਤੱਕ ਕਿ ਇਸ ਦੇ ਉੱਤੇ ਕੁਝ ਹੋਰ ਨਾ ਲਿਖਿਆ ਜਾਵੇ ਜਾਂ ਇਸਨੂੰ ਯੂਜ਼ਰ ਦੁਆਰਾ ਨਾ ਮਿਟਾਇਆ ਜਾਵੇ।
  3. ਸਥਾਈ ਮੈਮਰੀ – ਬਿਜਲੀ ਬੰਦ ਹੋਣ ਤੇ ਵੀ ਡਾਟਾ ਪੱਕੇ ਤੌਰ ‘ਤੇ ਸਟੋਰ ਰਹਿੰਦਾ ਹੈ ।
  4. ਭਰੋਸੇਯੋਗ – ਸੈਕੰਡਰੀ ਸਟੋਰੇਜ ਯੰਤਰਾਂ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ ।
  5. ਵਰਤੋਂ ਵਿੱਚ ਅਸਾਨੀ – ਕੰਪਿਊਟਰ ਸਾਫ਼ਟਵੇਅਰ ਦੀ ਮੱਦਦ ਨਾਲ ਅਧਿਕਾਰਿਤ (Authorized) ਲੋਕ ਡਾਟਾ ਨੂੰ ਜਲਦੀ ਲੱਭ ਸਕਦੇ ਹਨ ਅਤੇ ਵਰਤੋਂ ਕਰ ਸਕਦੇ ਹਨ ।
  6. ਸਮਰੱਥਾ-ਸੈਕੰਡਰੀ ਸਟੋਰੇਜ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ ਡਾਟਾ ਸਟੋਰ ਕਰ ਸਕਦਾ ਹੈ ।
  7. ਕੀਮਤ-ਪ੍ਰਾਇਮਰੀ ਮੈਮਰੀ ਨਾਲੋਂ ਟੇਪ ਜਾਂ ਡਿਸਕ ਉੱਤੇ ਡਾਟਾ ਨੂੰ ਸਟੋਰ ਕਰਨਾ ਕਾਫ਼ੀ ਸਸਤਾ ਪੈਂਦਾ ਹੈ ।
    • ਸੀਕੁਐਨਸ਼ੀਅਲ ਐਕਸੈਸ – ਉਹ ਮੈਮਰੀ ਜਿਸ ਵਿਚ ਬਾਅਦ ਵਾਲੇ ਸਥਾਨ ਦੀ ਪਹੁੰਚ ਵਾਸਤੇ ਪਹਿਲੇ ਸਥਾਨ ਤੋਂ ਗੁਜ਼ਰਨਾ ਪੈਂਦਾ ਹੈ, ਉਸ ਨੂੰ ਸੀਕੁਐਂਨਸ਼ੀਅਲ ਮੈਮਰੀ ਕਹਿੰਦੇ ਹਨ ।
    • ਡਾਇਰੈਕਟ ਐਕਸੈਸ ਮੈਮਰੀ – ਉਹ ਮੈਮਰੀ ਜਿਸ ਵਿਚ ਅਸੀਂ ਕਿਸੇ ਵੀ ਸਥਾਨ ਦੀ ਸਿੱਧੇ ਪਹੁੰਚ ਕਰ ਸਕਦੇ ਹਾਂ, ਉਸ ਨੂੰ ਡਾਇਰੈਕਟ ਐਕਸੈਸ ਮੈਮਰੀ ਕਹਿੰਦੇ ਹਨ । ਰੈਮ, ਰੋਮ, ਸੀਡੀ, ਹਾਰਡ ਡਿਸਕ ਇਸ ਦੀਆਂ ਉਦਾਹਰਨਾਂ ਹਨ ।

PSEB 8th Class Computer Notes Chapter 8 ਮੈਮਰੀ ਯੂਨਿਟਸ 8

PSEB 8th Class Computer Notes Chapter 8 ਮੈਮਰੀ ਯੂਨਿਟਸ

ਮੈਗਨੈਟਿਕ ਡਿਸਕ ਦਾ ਫਿਜ਼ੀਕਲ ਸਟਰਕਚਰ (Physical Structure of Magnetic Disk)
ਮੈਗਨੈਟਿਕ ਡਿਸਕ ਇੱਕ ਸੈਕੰਡਰੀ ਸਟੋਰੇਜ਼ ਡਿਵਾਈਸ ਹੈ ਜੋ ਡਾਟਾ ਨੂੰ ਪੱਕੇ ਤੌਰ ‘ਤੇ (Permanently) ਸਟੋਰ ਕਰਨ ਲਈ ਵਰਤੀ ਜਾਂਦੀ ਹੈ । ਅਸੀਂ ਮੈਗਨੈਟਿਕ ਡਿਸਕ ਵਿੱਚ ਸਟੋਰ ਡਾਟਾ ਨੂੰ ਕ੍ਰਮਵਾਰ (Sequential) ਅਤੇ ਬੇਤਰਤੀਬੇ (Random) ਢੰਗ ਨਾਲ ਪ੍ਰਾਪਤ ਕਰ ਸਕਦੇ ਹਾਂ । ਇੱਕ ਚੁੰਬਕੀ ਡਿਸਕ ਨੂੰ ਟਰੈਕ (Tracks) ਅਤੇ ਸੈਕਟਰਜ਼ (Sectors) ਵਿੱਚ ਵੰਡਿਆ ਜਾਂਦਾ ਹੈ ।

ਟਰੈਕਸ (Tracks)
ਕਿਸੇ ਵੀ ਡਿਸਕ ਦਾ ਤਲ ਪਾਰਦਰਸ਼ੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿਚ ਵੰਡਿਆ ਹੁੰਦਾ ਹੈ । ਇਹਨਾਂ ਚੱਕਰਾਂ ਨੂੰ ਟਰੈਕਸ ਕਿਹਾ ਜਾਂਦਾ ਹੈ । ਇਹਨਾਂ ਟਰੈਕਸ ਨੂੰ ਜ਼ੀਰੋ ਤੋਂ ਸ਼ੁਰੂ ਕਰਕੇ ਨੰਬਰ ਦਿੱਤੇ ਜਾਂਦੇ ਹਨ । ਇਹਨਾਂ ਟਰੈਕਸ ਦੀ ਗਿਣਤੀ ਵੱਖ-ਵੱਖ ਪ੍ਰਕਾਰ ਦੀਆਂ ਡਿਸਕਾਂ ਵਿਚ ਵੱਧ-ਘੱਟ ਹੋ ਸਕਦੀ ਹੈ ।
PSEB 8th Class Computer Notes Chapter 8 ਮੈਮਰੀ ਯੂਨਿਟਸ 9

ਸੈਕਟਰਜ਼ (Sectors)
ਕਿਸੇ ਵੀ ਡਿਸਕ ਵਿਚ ਕਈ ਟਰੈਕ ਹੁੰਦੇ ਹਨ | ਹਰ ਟਰੈਕ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਇਹਨਾਂ ਹਿੱਸਿਆਂ ਨੂੰ ਸੈਕਟਰ ਕਿਹਾ ਜਾਂਦਾ ਹੈ । ਹਰ ਇਕ ਟਰੈਕ ਵਿਚ 8 ਜਾਂ ਉਸ ਤੋਂ ਵੱਧ ਸੈਕਟਰ ਹੋ ਸਕਦੇ ਹਨ । ਹਰੇਕ ਸੈਕਟਰ ਵਿਚ 512 ਬਾਈਟਸ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ ।

ਕਿਸੇ ਵੀ ਡਿਸਕ ਦੀ ਸਮਰੱਥਾ ਨੂੰ ਇਕ ਫਾਰਮੂਲੇ ਦੀ ਸਹਾਇਤਾ ਨਾਲ ਪਤਾ ਕੀਤਾ ਜਾ ਸਕਦਾ ਹੈ ; ਜਿਵੇਂ-
PSEB 8th Class Computer Notes Chapter 8 ਮੈਮਰੀ ਯੂਨਿਟਸ 10
ਸਟੋਰੇਜ ਸਮਰੱਥਾ = ਕੁੱਲ ਤਲਾਂ ਦੀ ਗਿਣਤੀ × ਕੁੱਲ ਟਰੈਕਸ ਪ੍ਰਤੀਤਲ × ਕੁੱਲ ਸੈਕਟਰ ਪ੍ਰਤੀ ਟਰੈਕ × ਕੁੱਲ ਬਾਈਟਸ ਪ੍ਰਤੀ ਸੈਕਟਰ
ਇਸ ਪ੍ਰਕਾਰ ਸਟੋਰ ਇਸ ਗਣਨਾ ਵਿਚ ਸਹਾਇਤਾ ਕਰਦੇ ਹਨ ।

Leave a Comment