PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ

Punjab State Board PSEB 9th Class Social Science Book Solutions Economics Chapter 1 ਇੱਕ ਪਿੰਡ ਦੀ ਕਹਾਣੀ Textbook Exercise Questions and Answers.

PSEB Solutions for Class 9 Social Science Economics Chapter 1 ਇੱਕ ਪਿੰਡ ਦੀ ਕਹਾਣੀ

Social Science Guide for Class 9 PSEB ਇੱਕ ਪਿੰਡ ਦੀ ਕਹਾਣੀ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖ਼ਾਲੀ ਸਥਾਨ ਰੋ

ਪ੍ਰਸ਼ਨ 1.
ਮਨੁੱਖ ਦੀਆਂ ਲੋੜਾਂ ……. ਹਨ ।
ਉੱਤਰ-
ਅਸੀਮਿਤ,

ਪ੍ਰਸ਼ਨ 2.
…………. ਜ਼ੋਖ਼ਿਮ ਉਠਾਉਂਦਾ ਹੈ ।
ਉੱਤਰ-
ਉੱਦਮੀ,

ਪ੍ਰਸ਼ਨ 3.
…………. ਉਤਪਾਦਨ ਦਾ ਕੁਦਰਤੀ ਸਾਧਨ ਹੈ ।
ਉੱਤਰ-
ਭੂਮੀ,

ਪ੍ਰਸ਼ਨ 4.
ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ਉੱਤੇ ਇੱਕ ਤੋਂ ਜ਼ਿਆਦਾ ਫ਼ਸਲਾਂ ਪੈਦਾ ਕਰਨ ਨੂੰ ……. ਕਹਿੰਦੇ ਹਨ ।
ਉੱਤਰ-
ਬਹੁ-ਫ਼ਸਲੀ ਪ੍ਰਣਾਲੀ,

ਪ੍ਰਸ਼ਨ 5.
ਪੰਜਾਬ ਨੂੰ ਦੇਸ਼ ਦੀ …………. ਵਜੋਂ ਵੀ ਜਾਣਿਆ ਜਾਂਦਾ ਹੈ ।
ਉੱਤਰ-
ਅਨਾਜ-ਟੋਕਰੀ

ਪ੍ਰਸ਼ਨ 6.
ਕੁਝ ਮਜ਼ਦੂਰ ਜਿਹੜੇ ਕੰਮ ਲਈ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਰਦੇ ਹਨ, ਨੂੰ ………… ਕਹਿੰਦੇ ਹਨ ।
ਉੱਤਰ-
ਪ੍ਰਵਾਸੀ ਮਜ਼ਦੂਰ ।

(ਅ) ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ ?
(a) ਭੂਮੀ
(b) ਕਿਰਤ
(c) ਪੂੰਜੀ
(d) ਉੱਦਮੀ ।
ਉੱਤਰ-
(a) ਭੂਮੀ

ਪ੍ਰਸ਼ਨ 2.
ਆਰਥਿਕ ਕਿਰਿਆ ਜਿਹੜੀ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਜਾਂ ਉਪਯੋਗਿਤਾ ਦੇ ਵਾਧੇ ਨਾਲ ਜੁੜੀ ਹੋਈ ਹੈ
………….. ਅਖਵਾਉਂਦੀ ਹੈ ।
(a) ਉਤਪਾਦਨ
(b) ਉਪਭੋਗਤਾ
(c) ਵੰਡ
(d) ਕਿਰਤ ।
ਉੱਤਰ-
(a) ਉਤਪਾਦਨ

ਪ੍ਰਸ਼ਨ 3.
ਖੇਤੀ ਵਿਚ ਵਿਸ਼ੇਸ਼ ਕਰ ਕਣਕ ਅਤੇ ਧਾਨ ਦੇ ਉਤਪਾਦਨ ਵਿੱਚ ਅਸਾਧਾਰਣ ਵਾਧੇ ਨੂੰ ਕਹਿੰਦੇ ਹਨ –
(a) ਹਰੀ ਕ੍ਰਾਂਤੀ
(b) ਕਣਕ ਕ੍ਰਾਂਤੀ
(c) ਧਾਨ ਕ੍ਰਾਂਤੀ
(d) ਚਿੱਟੀ ਕ੍ਰਾਂਤੀ ।
ਉੱਤਰ-
(a) ਹਰੀ ਕ੍ਰਾਂਤੀ

ਪ੍ਰਸ਼ਨ 4.
ਇੰਗਲੈਂਡ ਦੀ ਮੁਦਰਾ ਕਿਹੜੀ ਹੈ ?
(a) ਰੁਪਏ
(b) ਡਾਲਰ
(c) ਯਾਨ
(d) ਪੌਂਡ |
ਉੱਤਰ-
(d) ਪੌਂਡ |

(ਈ) ਸਹੀ/ਗਲਤ

ਪ੍ਰਸ਼ਨ 1.
ਭੂਮੀ ਦੀ ਪ੍ਰਤੀ ਸੀਮਿਤ ਹੈ ।
ਉੱਤਰ-
ਸਹੀ,

ਪ੍ਰਸ਼ਨ 2.
ਮਨੁੱਖ ਦੀਆਂ ਸੀਮਿਤ ਲੋੜਾਂ ਅਸੀਮਿਤ ਸਾਧਨਾਂ ਨਾਲ ਪੂਰੀਆਂ ਹੁੰਦੀਆਂ ਹਨ ।
ਉੱਤਰ-
ਗਲਤ,

ਪ੍ਰਸ਼ਨ 3.
ਕਿਰਤ ਦੀ ਪੂਰਤੀ ਨੂੰ ਵਧਾਇਆ ਅਤੇ ਘਟਾਇਆ ਨਹੀਂ ਜਾ ਸਕਦਾ ।
ਉੱਤਰ-
ਗਲਤ,

ਪ੍ਰਸ਼ਨ 4.
ਉੱਦਮੀ ਜ਼ੋਖ਼ਿਮ ਉਠਾਉਂਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਮਸ਼ੀਨ ਅਤੇ ਜਾਨਵਰਾਂ ਦੁਆਰਾ ਕਰਵਾਇਆ ਗਿਆ ਕੰਮ ਕਿਰਤ ਹੈ ।
ਉੱਤਰ-
ਗਲਤ,

ਪ੍ਰਸ਼ਨ 6.
ਬਾਜ਼ਾਰ ਵਿਚ ਵਸਤੂਆਂ ਦੀ ਕੀਮਤ ਵੱਧ ਹੋਣ ਤੇ ਉਹਨਾਂ ਦੀ ਮੰਗ ਵੱਧ ਜਾਂਦੀ ਹੈ ।
ਉੱਤਰ-
ਗਲਤ ਹੈ।

I. ਬਹੁਤ ਛੋਟੇ ਉੱਤਰਾਂ ਵਾਲੇ ਪਸ਼ਟ

ਪ੍ਰਸ਼ਨ 1.
ਅਰਥ-ਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ-
ਅਰਥ-ਸ਼ਾਸਤਰ ਮਨੁੱਖ ਦੇ ਵਿਵਹਾਰ ਦਾ ਅਧਿਐਨ ਹੈ ਜਿਹੜਾ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਇੱਕ ਮਨੁੱਖ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਸੀਮਿਤ ਸਾਧਨਾਂ ਨਾਲ ਪੂਰਾ ਕਰ ਸਕਦਾ ਹੈ ।

ਪ੍ਰਸ਼ਨ 2.
ਭਾਰਤ ਦੇ ਪਿੰਡਾਂ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ ?
ਉੱਤਰ-
ਖੇਤੀ, ਭਾਰਤ ਦੇ ਪਿੰਡਾਂ ਦੀ ਮੁੱਖ ਕਿਰਿਆ ਹੈ ।

ਪ੍ਰਸ਼ਨ 3.
ਪਿੰਡਾਂ ਵਿੱਚ ਸਿੰਚਾਈ ਦੇ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-

  • ਟਿਊਬਵੈੱਲ
  • ਨਹਿਰਾਂ ।

ਪ੍ਰਸ਼ਨ 4.
ਅਰਥ-ਸ਼ਾਸਤਰ ਵਿੱਚ ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਅਰਥ-ਸ਼ਾਸਤਰ ਵਿੱਚ ਕਿਰਤ ਦਾ ਅਰਥ ਉਨ੍ਹਾਂ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਤੋਂ ਹੈ ਜੋ ਧਨ ਕਮਾਉਣ ਦੇ ਉਦੇਸ਼ ਲਈ ਕੀਤੀਆਂ ਜਾਂਦੀਆਂ ਹਨ । ਇਹ ਕੋਸ਼ਿਸ਼ਾਂ ਸਰੀਰਿਕ ਜਾਂ ਬੌਧਿਕ ਦੋਵੇਂ ਹੋ ਸਕਦੀਆਂ ਹਨ ।

ਪ੍ਰਸ਼ਨ 5.
ਮਾਂ ਦੁਆਰਾ ਆਪਣੇ ਬੱਚੇ ਨੂੰ ਪੜ੍ਹਾਉਣ ਦੀ ਕ੍ਰਿਆ ਕਿਰਤ ਹੈ ਜਾਂ ਨਹੀਂ ?
ਉੱਤਰ-
ਇਸ ਕੰਮ ਨੂੰ ਕਿਰਤ ਨਹੀਂ ਮੰਨਿਆ ਜਾਵੇਗਾ ਕਿਉਂਕਿ ਇਹ ਕੰਮ ਧਨ ਪ੍ਰਾਪਤੀ ਦੇ ਉਦੇਸ਼ ਨਾਲ ਨਹੀਂ ਕੀਤਾ ਗਿਆ ।

ਪ੍ਰਸ਼ਨ 6.
ਮਜ਼ਦੂਰਾਂ ਨੂੰ ਮਿਹਨਤਾਨਾ ਕਿਸ ਰੂਪ ਵਿੱਚ ਮਿਲਦਾ ਹੈ ?
ਉੱਤਰ-
ਮਜ਼ਦੂਰ ਆਪਣੀ ਮਜ਼ਦੂਰੀ ਨਕਦ ਜਾਂ ਵਸਤੂ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਨ ।

ਪ੍ਰਸ਼ਨ 7.
ਪਿੰਡਾਂ ਦੇ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਦੋ ਗੈਰ-ਖੇਤੀ ਕਿਰਿਆਵਾਂ ਦੱਸੋ ।
ਉੱਤਰ-
ਗੈਰ ਖੇਤੀ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ –

  • ਡੇਅਰੀ
  • ਮੁਰਗੀ ਪਾਲਣ ।

ਪ੍ਰਸ਼ਨ 8.
ਵੱਡੇ ਅਤੇ ਛੋਟੇ ਕਿਸਾਨ ਖੇਤੀ ਲਈ ਪੁੱਜੀ ਕਿੱਥੋਂ ਪ੍ਰਾਪਤ ਕਰਦੇ ਹਨ ?
ਉੱਤਰ-
ਵੱਡੇ ਕਿਸਾਨ ਖੇਤੀਬਾੜੀ ਕਿਰਿਆਵਾਂ ਦੇ ਲਈ ਪੂੰਜੀ ਆਪਣੀ ਖੇਤੀ ਕਿਰਿਆਵਾਂ ਤੋਂ ਹੋਣ ਵਾਲੀਆਂ ਬੱਚਤਾਂ ਤੋਂ ਪ੍ਰਾਪਤ ਕਰਦੇ ਹਨ ਜਦਕਿ ਛੋਟੇ ਕਿਸਾਨ ਵੱਡੇ ਕਿਸਾਨਾਂ ਤੋਂ ਉੱਚੀ ਵਿਆਜ ਦਰ ‘ਤੇ ਕਰਜ਼ ਲੈਂਦੇ ਹਨ ।

ਪ੍ਰਸ਼ਨ 9.
ਭੂਮੀ ਦੀ ਇੱਕ ਵਿਸ਼ੇਸ਼ਤਾ ਲਿਖੋ । ਉੱਤਰ-ਭੂਮੀ ਕੁਦਰਤ ਦਾ ਮੁਫ਼ਤ ਤੋਹਫ਼ਾ ਹੈ ।

ਪ੍ਰਸ਼ਨ 10.
ਮਜ਼ਦੂਰ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਪ੍ਰਵਾਸ ਕਿਉਂ ਕਰਦੇ ਹਨ ?
ਉੱਤਰ-
ਮਜ਼ਦੂਰ ਆਪਣੀ ਅਜੀਵਿਕਾ ਕਮਾਉਣ ਦੇ ਲਈ ਇੱਕ ਰਾਜ ਤੋਂ ਦੂਸਰੇ ਰਾਜ ਵਿੱਚ ਪ੍ਰਵਾਸ ਕਰਦੇ ਹਨ ।

ਪ੍ਰਸ਼ਨ 11.
ਕਿਸਾਨ ਪਰਾਲੀ ਨੂੰ ਅੱਗ ਕਿਉਂ ਲਗਾਉਂਦੇ ਹਨ ?
ਉੱਤਰ-
ਝੋਨੇ ਦੀ ਰਹਿੰਦ-ਖੂੰਹਦ ਭਾਵ ਪਰਾਲੀ ਦਾ ਕੋਈ ਵਿਸ਼ੇਸ਼ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਉਸ ਪਰਾਲੀ ਨੂੰ ਅੱਗ ਲਗਾਉਂਦੇ ਹਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਅਰਥ-ਸ਼ਾਸਤਰ ਦਾ ਅਧਿਐਨ ਕਿਉਂ ਕਰਦੇ ਹਾਂ ?
ਉੱਤਰ-
ਅਸੀਂ ਅਰਥ-ਸ਼ਾਸਤਰ ਦਾ ਅਧਿਐਨ ਇਸ ਲਈ ਕਰਦੇ ਹਾਂ ਕਿਉਂਕਿ ਇਹ ਇੱਕ ਵਿਗਿਆਨ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਸੀਮਿਤ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ | ਅਰਥ-ਸ਼ਾਸਤਰ ਦਾ ਅਧਿਐਨ ਕਰਕੇ ਹੀ ਅਸੀਂ ਆਪਣੀ ਆਮਦਨ ਨੂੰ ਇਸ ਤਰ੍ਹਾਂ ਖ਼ਰਚ ਕਰ ਸਕਦੇ ਹਾਂ ਜਿਸ ਨਾਲ ਸਾਨੂੰ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਹੋਵੇ ।

ਪ੍ਰਸ਼ਨ 2.
ਆਰਥਿਕ ਕਿਰਿਆ ਕੀ ਹੈ ? ਇੱਕ ਉਦਾਹਰਣ ਦਿਓ ।
ਉੱਤਰ-
ਆਰਥਿਕ ਕਿਰਿਆ ਉਹ ਕਿਰਿਆ ਹੈ ਜੋ ਇੱਕ ਵਿਅਕਤੀ ਦੁਆਰਾ ਆਪਣੀਆਂ ਅਸੀਮਿਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸੀਮਿਤ ਸਾਧਨਾਂ ਨੂੰ ਘੱਟ ਕਰਕੇ ਕੀਤੀ ਜਾਂਦੀ ਹੈ । ਇਨ੍ਹਾਂ ਕਿਰਿਆਵਾਂ ਨੂੰ ਕੀਤੇ ਜਾਣ ਦਾ ਮੁੱਖ ਮਨੋਰਥ ਧਨ ਪ੍ਰਾਪਤ ਕਰਨਾ ਹੁੰਦਾ ਹੈ । ਉਦਾਹਰਨ-ਇੱਕ ਅਧਿਆਪਕ ਦੁਆਰਾ ਵਿਦਿਆਲਾ ਵਿੱਚ ਪੜ੍ਹਾਉਣਾ ।

ਪ੍ਰਸ਼ਨ 3.
ਸਿੰਚਾਈ ਲਈ ਟਿਊਬਵੈੱਲਾਂ ਦਾ ਲਗਾਤਾਰ ਯੋਗ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਿੰਚਾਈ ਦੇ ਲਈ ਟਿਉਬਵੈੱਲ ਦੁਆਰਾ ਪਾਣੀ ਦੀ ਨਿਰੰਤਰ ਵਰਤੋਂ ਕੀਤੇ ਜਾਣ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਹੁੰਦਾ ਜਾ ਰਿਹਾ ਹੈ । ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਘੱਟ ਹੋਣਾ ਇੱਕ ਗੰਭੀਰ ਸਮੱਸਿਆ ਹੈ । ਪੰਜਾਬ ਵਿੱਚ ਹਰ ਸਾਲ ਵੱਧ ਤੋਂ ਵੱਧ ਪਾਣੀ ਦੀ ਵਰਤੋਂ ਕਰਨ ਲਈ ਜ਼ਮੀਨ ਦੇ ਹੇਠਾਂ ਤੋਂ ਹੇਠਾਂ ਦੇ ਪੱਧਰ ਤੋਂ ਵੀ ਪਾਣੀ ਕੱਢਿਆ ਜਾ ਰਿਹਾ ਹੈ । ਇਸ ਤਰ੍ਹਾਂ 20 ਸਾਲ ਦੇ ਬਾਅਦ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਪੂਰੀ ਤਰ੍ਹਾਂ ਘੱਟ ਹੋ ਜਾਣ ਦਾ ਡਰ ਪੈਦਾ ਹੋਣ ਲੱਗ ਗਿਆ ਹੈ ।

ਪ੍ਰਸ਼ਨ 4.
ਬਹੁ-ਫ਼ਸਲੀ ਵਿਧੀ ਕੀ ਹੈ ? ਸਪੱਸ਼ਟ ਕਰੋ ।
ਉੱਤਰ-
ਇੱਕ ਸਾਲ ਵਿੱਚ ਭੂਮੀ ਦੇ ਇੱਕ ਟੁਕੜੇ ‘ਤੇ ਇੱਕੋ ਵਾਰੀ ਇੱਕ ਤੋਂ ਵੱਧ ਫ਼ਸਲਾਂ ਉਗਾਉਣ ਜਾਂ ਪੈਦਾ ਕਰਨ ਦੀ ਕਿਰਿਆ ਨੂੰ ਫਸਲੀ ਵਿਧੀ ਕਹਿੰਦੇ ਹਨ । ਇਹ ਭੂਮੀ ਦੇ ਇੱਕ ਟੁਕੜੇ ‘ਤੇ ਉਤਪਾਦਨ ਵਧਾਉਣ ਦਾ ਸਾਧਾਰਨ ਤਰੀਕਾ ਹੈ । ਇਹ ਬਿਜਲੀ ਟਿਊਬਵੈੱਲ ਅਤੇ ਕਿਸਾਨਾਂ ਨੂੰ ਨਿਰੰਤਰ ਬਿਜਲੀ ਦੀ ਪੂਰਤੀ ਨਾਲ ਸੰਭਵ ਹੋ ਸਕਿਆ ਹੈ । ਛੋਟੀਆਂ-ਛੋਟੀਆਂ ਨਹਿਰਾਂ ਤੋਂ ਵੀ ਕਿਸਾਨਾਂ ਨੂੰ ਖੇਤੀ ਦੇ ਲਈ ਪਾਣੀ ਮਿਲਦਾ (ਉਪਲੱਬਧ ਰਹਿੰਦਾ ਹੈ ਜਿਸ ਨਾਲ ਪੂਰਾ ਸਾਲ ਕਿਸਾਨਾਂ ਨੂੰ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਭੂਮੀ ਦੇ ਇੱਕ ਟੁਕੜੇ ਤੋਂ ਜ਼ਿਆਦਾ ਪੈਦਾਵਾਰ ਕਰਨ ਦੇ ਦੋ ਤਰੀਕੇ ਦੱਸੋ ।
ਉੱਤਰ-
ਇੱਕੋ ਹੀ ਭੂਮੀ ਦੇ ਟੁਕੜੇ ‘ਤੇ ਇੱਕ ਸਾਲ ਵਿੱਚ ਇੱਕ ਤੋਂ ਵੱਧ ਫ਼ਸਲਾਂ ਇੱਕੋ ਸਮੇਂ ਪੈਦਾ ਕਰਨ ਜਾਂ ਉਗਾਉਣ ਨਾਲ ਉਤਪਾਦਨ ਵਧਾਇਆ ਜਾ ਸਕਦਾ ਹੈ । ਇਸਨੂੰ ਬਹੁ-ਫ਼ਸਲੀ ਪ੍ਰਣਾਲੀ ਕਹਿੰਦੇ ਹਨ । ਭੂਮੀ ਦੇ ਇੱਕੋ ਟੁਕੜੇ ‘ਤੇ ਉਤਪਾਦਨ ਵਧਾਉਣ ਦੀ ਇਹ ਇੱਕ ਸਾਧਾਰਨ ਪ੍ਰਕਿਰਿਆ ਹੈ । ਇਹ ਬਿਜਲੀ ਟਿਊਬਵੈੱਲ, ਕਿਸਾਨਾਂ ਨੂੰ ਬਿਜਲੀ ਦੀ ਲਗਾਤਾਰ ਪੂਰਤੀ ਤੋਂ ਸੰਭਵ ਹੋ ਸਕੀ ਹੈ । ਦੂਸਰੀ ਤਰਫ਼, ਇੱਕ ਹੀ ਭੂਮੀ ਦੇ ਟੁੱਕੜੇ ‘ਤੇ ਉਤਪਾਦਨ ਵਧਾਉਣ ਦਾ ਹੋਰ ਤਰੀਕਾ ਆਧੁਨਿਕ ਵਿਧੀਆਂ ਦੀ ਵਰਤੋਂ ਕਰਨਾ ਹੈ, ਜਿਵੇਂ-ਉੱਚ ਪੈਦਾਵਾਰ ਵਾਲੇ ਬੀਜ, ਰਸਾਇਣਿਕ ਖਾਦ ਦੀ ਵਧੇਰੇ ਮਾਤਰਾ, ਕੀਟਨਾਸ਼ਕ, ਆਦਿ ।

ਪ੍ਰਸ਼ਨ 6.
ਹਰੀ ਕ੍ਰਾਂਤੀ ਤੋਂ ਕੀ ਭਾਵ ਹੈ ? ਇਹ ਕਿਵੇਂ ਸੰਭਵ ਹੋਈ ਹੈ ?
ਉੱਤਰ-
ਭਾਰਤ ਵਿੱਚ ਯੋਜਨਾਵਾਂ ਦੀ ਅਵਧੀ ਵਿੱਚ ਅਪਣਾਏ ਗਏ ਖੇਤੀ ਸੁਧਾਰਾਂ ਦੇ ਫ਼ਲਸਰੂਪ 1967-68 ਵਿੱਚ ਅਨਾਜ ਦੇ ਉਤਪਾਦਨ ਵਿੱਚ 1966-67 ਦੀ ਤੁਲਨਾ ਵਿੱਚ 25 ਪ੍ਰਤੀਸ਼ਤ ਦਾ ਵਾਧਾ ਹੋਇਆ । ਕਿਸੇ ਇੱਕ ਸਾਲ ਵਿੱਚ ਅਨਾਜ ਦੇ ਉਤਪਾਦਨ ਵਿੱਚ ਇੰਨਾ ਜ਼ਿਆਦਾ ਵਾਧਾ ਕਿਸੇ ਕ੍ਰਾਂਤੀ ਤੋਂ ਘੱਟ ਨਹੀਂ ਸੀ । ਇਸ ਲਈ ਇਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ । ਹਰੀ ਕ੍ਰਾਂਤੀ ਤੋਂ ਭਾਵ, ਖੇਤੀ ਉਤਪਾਦਨ ਵਿੱਚ ਹੋਣ ਵਾਲੇ ਭਾਰੀ ਵਾਧੇ ਤੋਂ ਹੈ, ਜੋ ਖੇਤੀ ਦੀ ਨਵੀਂ ਨੀਤੀ ਨੂੰ ਅਪਨਾਉਣ ਦੇ ਕਾਰਨ ਹੋਈ ।

ਪ੍ਰਸ਼ਨ 7.
ਭੂਮੀ ਉੱਪਰ ਆਧੁਨਿਕ ਖੇਤੀ ਤਰੀਕਿਆਂ ਅਤੇ ਟਿਊਬਵੈੱਲ ਸਿੰਚਾਈ ਦੇ ਕੀ ਹਾਨੀਕਾਰਕ ਪ੍ਰਭਾਵ ਪਏ ?
ਉੱਤਰ-
ਭੂਮੀ ਇੱਕ ਕੁਦਰਤੀ ਸੰਸਾਧਨ ਹੈ । ਆਧੁਨਿਕ ਖੇਤੀ ਤਰੀਕੇ ਇਸਦੀ ਉਪਜਾਊ ਸ਼ਕਤੀ ਨੂੰ ਘੱਟ ਕਰ ਰਹੇ ਹਨ । ਆਧੁਨਿਕ ਖੇਤੀ ਦੇ ਢੰਗਾਂ ਦੀ ਵਰਤੋਂ ਦੇ ਨਾਲ ਮੁੱਢਲੇ ਪੱਧਰ ਵਿੱਚ ਤਾਂ ਖੇਤੀ ਉਤਪਾਦਨ ਵੱਧਦਾ ਰਹਿੰਦਾ ਹੈ, ਪਰੰਤੂ ਬਾਅਦ ਵਿੱਚ ਇੱਹ ਹੌਲੀ-ਹੌਲੀ ਘੱਟਦਾ ਜਾਂਦਾ ਹੈ । ਭੂਮੀ ਦੇ ਹੇਠਾਂ ਪਾਣੀ ਦਾ ਪੱਧਰ ਵੀ ਟਿਊਬਵੈੱਲ ਦੀ ਵੱਧ ਵਰਤੋਂ ਕਰਨ ਦੇ ਨਾਲ ਘੱਟਦਾ ਜਾ ਰਿਹਾ ਹੈ । ਹਰ ਸਾਲ ਪੰਜਾਬ ਦੇ ਕਿਸਾਨ ਭੂਮੀ ਨੂੰ ਬਹੁਤ ਜ਼ਿਆਦਾ ਹੇਠਾਂ ਤੱਕ ਪੁੱਟਦੇ ਰਹਿੰਦੇ ਹਨ ।ਇਨ੍ਹਾਂ ਸਥਿਤੀਆਂ ਦੁਆਰਾ 20 ਸਾਲ ਦੇ ਬਾਅਦ ਜ਼ਮੀਨ ਹੇਠਾਂ ਪਾਣੀ ਦਾ ਪੂਰੀ ਤਰ੍ਹਾਂ ਦੇ ਨਾਲ ਘੱਟ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ ।

ਪ੍ਰਸ਼ਨ 8.
ਪਿੰਡਾਂ ਦੇ ਕਿਸਾਨਾਂ ਵਿੱਚ ਭੂਮੀ ਕਿਸ ਪ੍ਰਕਾਰ ਵੰਡੀ ਹੋਈ ਹੈ ?
ਉੱਤਰ-
ਇਸ ਪਿੰਡ ਵਿੱਚ ਬਦ-ਕਿਸਮਤੀ ਨਾਲ ਸਾਰੇ ਲੋਕ ਖੇਤੀ ਯੋਗ ਭੂਮੀ ਦੀ ਲੋੜੀਂਦੀ ਮਾਤਰਾ ਨਾ ਹੋਣ ਦੇ ਕਾਰਨ ਖੇਤੀ ਕੰਮਾਂ ਵਿੱਚ ਜੁੜੇ ਹੋਏ ਨਹੀਂ ਹਨ । ਲਗਪਗ 20 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਹੜੇ ਆਪਣੀ ਭੂਮੀ ਦੇ ਮਾਲਕ ਹਨ ਅਤੇ 100 ਪਰਿਵਾਰ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਕੋਲ ਖੇਤੀ ਕਰਨ ਯੋਗ ਥੋੜੀ ਜਿੰਨੀ ਭੁਮੀ ਉਪਲੱਬਧ ਹੈ ਜਦਕਿ 50 ਪਰਿਵਾਰ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਦੇ ਕੋਲ ਆਪਣੀ ਖੇਤੀ ਯੋਗ ਭੂਮੀ ਨਹੀਂ ਹੈ। ਇਹ ਲੋਕ ਦੁਸਰੇ ਲੋਕਾਂ ਦੀ ਭੂਮੀ ‘ਤੇ ਕੰਮ ਕਰਕੇ ਆਪਣੀ ਆਜੀਵਿਕਾ ਕਮਾਉਂਦੇ ਹਨ ।

ਪ੍ਰਸ਼ਨ 9.
ਪਿੰਡ ਵਿੱਚ ਖੇਤੀ ਲਈ ਕਿਰਤ ਦੇ ਦੋ ਸਰੋਤ ਦੱਸੋ ।
ਉੱਤਰ-
ਕਿਸਾਨ ਖੇਤੀ ਦੇ ਕੰਮ ਲਈ ਕਿਰਤ ਦਾ ਆਪਣੇ-ਆਪ ਪ੍ਰਬੰਧ ਕਰਦੇ ਹਨ । ਇਸਦੇ ਇਲਾਵਾ, ਕੁਝ ਗ਼ਰੀਬ ਪਰਿਵਾਰ ਆਪਣੀ ਆਜੀਵਿਕਾ ਕਮਾਉਣ ਦੇ ਲਈ ਵੱਡੇ ਕਿਸਾਨਾਂ ਦੀ ਭੂਮੀ ‘ਤੇ ਮਜ਼ਦੂਰਾਂ ਦਾ ਕੰਮ ਕਰਦੇ ਹਨ । ਜ਼ਿਮੀਂਦਾਰਾਂ ਦੀ ਭੂਮੀ ‘ਤੇ ਕੰਮ ਕਰਨ ਦੇ ਲਈ ਕੁਝ ਪ੍ਰਵਾਸੀ ਮਜ਼ਦੂਰ ਹੋਰ ਰਾਜਾਂ ਜਿਵੇਂ, ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਵੀ ਪਿੰਡਾਂ ਵਿੱਚ ਆਏ ਹਨ । ਇਨ੍ਹਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ।

ਪ੍ਰਸ਼ਨ 10.
ਵੱਡੇ ਅਤੇ ਦਰਮਿਆਨੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ?
ਉੱਤਰ-
ਵੱਡੇ ਅਤੇ ਦਰਮਿਆਨੇ ਕਿਸਾਨਾਂ ਦੇ ਕੋਲ ਜ਼ਿਆਦਾ ਭੂਮੀ ਹੁੰਦੀ ਹੈ ਅਰਥਾਤ ਉਨ੍ਹਾਂ ਦੀਆਂ ਜੋਤਾਂ ਦਾ ਆਕਾਰ ਕਾਫ਼ੀ ਵੱਡਾ ਹੁੰਦਾ ਹੈ ਜਿਸ ਨਾਲ ਉਹ ਉਤਪਾਦਨ ਜ਼ਿਆਦਾ ਕਰਦੇ ਹਨ । ਉਤਪਾਦਨ ਜ਼ਿਆਦਾ ਹੋਣ ਨਾਲ ਉਹ ਇਸਨੂੰ ਬਾਜ਼ਾਰ ਵਿੱਚ ਵੇਚ ਕੇ ਕਾਫ਼ੀ ਪੂੰਜੀ ਪ੍ਰਾਪਤ ਕਰ ਲੈਂਦੇ ਹਨ ਜਿਸਦੀ ਵਰਤੋਂ ਨਾਲ ਉਤਪਾਦਨ ਨੂੰ ਆਧੁਨਿਕ ਢੰਗਾਂ ਦੇ ਨਾਲ ਅਪਨਾਉਣ ਲਈ ਕਰਦੇ ਹਨ ।

ਪ੍ਰਸ਼ਨ 11.
ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿੱਚ ਅੰਤਰ ਕਰੋ ।
ਉੱਤਰ –

ਆਰਥਿਕ ਕਿਰਿਆਵਾਂ ਅਨਾਰਥਿਕ ਕਿਰਿਆਵਾਂ
1. ਆਰਥਿਕ ਕਿਰਿਆਵਾਂ ਅਰਥ-ਵਿਵਸਥਾ ਵਿੱਚ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਵਾਹ ਕਰਦੀਆਂ ਹਨ । 1. ਅਨਾਰਥਿਕ ਕਿਰਿਆਵਾਂ ਨਾਲ ਵਸਤੂਆਂ ਅਤੇ ਸੇਵਾਵਾਂ ਦਾ ਕੋਈ ਪ੍ਰਵਾਹ ਅਰਥ-ਵਿਵਸਥਾ ਵਿੱਚ ਨਹੀਂ ਹੁੰਦਾ |
2. ਜਦੋਂ ਆਰਥਿਕ ਕਿਰਿਆਵਾਂ ਵਿੱਚ ਵਾਧਾ ਹੁੰਦਾ ਹੈ ਤਾਂ ਉਸਦਾ ਅਰਥ ਹੈ ਕਿ ਅਰਥ-ਵਿਵਸਥਾ ਉੱਨਤੀ ਵਿੱਚ ਹੈ । 2. ਅਨਾਰਥਿਕ ਕਿਰਿਆਵਾਂ ਵਿੱਚ ਹੋਣ ਵਾਲਾ ਕੋਈ ਵੀ ਵਾਧਾ ਅਰਥ-ਵਿਵਸਥਾ ਦੀ ਉੱਨਤੀ ਦਾ ਨਿਰਧਾਰਕ ਨਹੀਂ ਹੈ ।
3. ਆਰਥਿਕ ਕਿਰਿਆਵਾਂ ਤੋਂ ਵਾਸਤਵਿਕ ਅਤੇ ਰਾਸ਼ਟਰੀ ਆਮਦਨ ਵਿੱਚ ਵਾਧਾ ਹੁੰਦਾ ਹੈ, । 3. ਅਨਾਰਥਿਕ ਕਿਰਿਆਵਾਂ ਵਿਚੋਂ ਕਿਸੇ ਰਾਸ਼ਟਰੀ ਆਮਦਨ ਅਤੇ ਵਿਅਕਤੀਗਤ ਆਮਦਨ ਵਿੱਚ ਵਾਧਾ ਨਹੀਂ ਹੁੰਦਾ ਹੈ ।

ਪ੍ਰਸ਼ਨ 12.
ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

  1. ਕਿਰਤ ਉਤਪਾਦਨ ਦਾ ਇੱਕ ਮਾਤਰ ਸਰਗਰਮ ਸਾਧਨ ਹੈ ।
  2. ਕਿਰਤ ਦੀ ਪੂਰਤੀ ਘਟਾਈ ਜਾਂ ਵਧਾਈ ਜਾ ਸਕਦੀ ਹੈ ।
  3. ਭਾਰਤ ਵਿੱਚ ਕਿਰਤ ਭਰਪੂਰ ਮਾਤਰਾ ਵਿੱਚ ਉਪਲੱਬਧ ਹੈ ।
  4. ਧਨ ਕਮਾਉਣ ਦੇ ਮਨੋਰਥ ਨਾਲ ਕੀਤੇ ਗਏ ਸਾਰੇ ਮਨੁੱਖੀ ਯਤਨ ਕਿਰਤ ਹਨ ।
  5. ਕਿਰਤ ਨੂੰ ਖ਼ਰੀਦਿਆ ਜਾਂ ਵੇਚਿਆ ਨਹੀਂ ਜਾ ਸਕਦਾ ।
  6. ਕਿਰਤ ਗਤੀਸ਼ੀਲ ਹੈ ॥

ਪ੍ਰਸ਼ਨ 13.
ਛੋਟੇ ਕਿਸਾਨ ਖੇਤੀ ਲਈ ਜ਼ਰੂਰੀ ਪੂੰਜੀ ਦਾ ਪ੍ਰਬੰਧ ਕਿਵੇਂ ਕਰਦੇ ਹਨ ?
ਉੱਤਰ-
ਛੋਟੇ ਕਿਸਾਨਾਂ ਦੀ ਪੂੰਜੀ ਦੀ ਜ਼ਰੂਰਤ ਵੱਡੇ ਕਿਸਾਨਾਂ ਤੋਂ ਭਿੰਨ ਹੁੰਦੀ ਹੈ ਕਿਉਂਕਿ ਛੋਟੇ ਕਿਸਾਨਾਂ ਦੇ ਕੋਲ ਭੂਮੀ ਘੱਟ ਹੋਣ ਦੇ ਕਾਰਨ ਉਤਪਾਦਨ ਉਨ੍ਹਾਂ ਦੇ ਭਰਨ-ਪੋਸ਼ਣ ਦੇ ਲਈ ਘੱਟ ਹੁੰਦਾ ਹੈ । ਉਨ੍ਹਾਂ ਨੂੰ ਪੂੰਜੀ ਜ਼ਿਆਦਾ ਪ੍ਰਾਪਤ ਨਾ ਹੋਣ ਦੇ ਕਾਰਨ ਬੱਚਤਾਂ ਨਹੀਂ ਹੁੰਦੀਆਂ । ਇਸ ਲਈ ਪੂੰਜੀ ਦੀ ਮੰਗ ਖੇਤੀ ਦੇ ਲਈ ਉਨ੍ਹਾਂ ਨੂੰ ਵੱਡੇ ਕਿਸਾਨਾਂ ਜਾਂ ਸ਼ਾਹੂਕਾਰਾਂ ਤੋਂ ਉਧਾਰ ਲੈ ਕੇ ਪੂਰੀ ਕਰਨੀ ਪੈਂਦੀ ਹੈ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਵਿਆਜ ਦੇਣਾ ਪੈਂਦਾ ਹੈ ।

ਪ੍ਰਸ਼ਨ 14.
ਵੱਡੇ ਕਿਸਾਨ ਵਾਧੂ ਹੋਏ ਖੇਤੀ ਉਤਪਾਦਾਂ ਦਾ ਕੀ ਕਰਦੇ ਹਨ ?
ਉੱਤਰ-
ਵੱਡੇ ਕਿਸਾਨ ਆਪਣੇ ਖੇਤੀ ਉਤਪਾਦ ਨੂੰ ਆਪਣੇ ਨੇੜੇ ਦੇ ਬਾਜ਼ਾਰ ਵਿੱਚ ਵੇਚਦੇ ਹਨ । ਉਹ ਕਿਸਾਨ ਆਪਣੀ ਉਪਜ ਦੀ ਬਾਜ਼ਾਰ ਵਿੱਚ ਅਪੂਰਤੀ ਕਰਦੇ ਹਨ ਅਤੇ ਬਹੁਤ ਜ਼ਿਆਦਾ ਧਨ ਕਮਾ ਲੈਂਦੇ ਹਨ । ਇਸ ਕਮਾਈ ਹੋਈ ਵਾਧੂ ਪੂੰਜੀ ਦੀ ਵਰਤੋਂ ਉਹ ਛੋਟੇ ਕਿਸਾਨਾਂ ਨੂੰ ਉੱਚੀ ਵਿਆਜ ਦਰ ‘ਤੇ ਕਰਜ਼ ‘ਤੇ ਦੇਣ ਦੇ ਲਈ ਕਰਦੇ ਹਨ । ਇਸ ਦੇ ਇਲਾਵਾ ਉਹ ਇਸ ਵਾਧੂ ਦਾ ਪ੍ਰਯੋਗ ਅਗਲੇ ਖੇਤੀ ਮੌਸਮ ਵਿੱਚ ਉਪਜ ਉਗਾਉਣ ਜਾਂ ਪੈਦਾ ਕਰਨ ਦੇ ਲਈ ਵੀ ਕਰਦੇ ਹਨ ਅਤੇ ਆਪਣੀ ਜਮਾਂ ਪੂੰਜੀ ਨੂੰ ਵਧਾਉਂਦੇ ਹਨ ।

ਪ੍ਰਸ਼ਨ 15.
ਭਾਰਤ ਦੇ ਪਿੰਡਾਂ ਵਿੱਚ ਕਿਹੜੀਆਂ-ਕਿਹੜੀਆਂ ਗੈਰ-ਖੇਤੀ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ।
ਉੱਤਰ-
ਪੇਂਡੂ ਖੇਤਰ ਵਿੱਚ ਜੋ ਗੈਰ-ਖੇਤੀ ਕੰਮ ਹੋ ਰਹੇ ਹਨ, ਉਹ ਹੇਠਾਂ ਲਿਖੇ ਅਨੁਸਾਰ ਹਨ- ‘

  • ਪਸ਼ੂ ਪਾਲਣ ਦੁਆਰਾ ਦੁੱਧ ਕਿਰਿਆਵਾਂ ।
  • ਛੋਟੇ-ਛੋਟੇ ਉਦਯੋਗ ਹਨ, ਜਿਸ ਵਿੱਚ ਆਟਾ ਚੱਕੀਆਂ, ਬੁਨਣ ਉਦਯੋਗ, ਫ਼ਰਨੀਚਰ ਬਣਾਉਣਾ, ਲੋਹੇ ਦੇ ਔਜ਼ਾਰ ਬਣਾਉਣਾ ਆਦਿ ਸ਼ਾਮਿਲ ਹਨ ।
  • ਦੁਕਾਨਦਾਰੀ ।
  • ਆਵਾਜਾਈ ਦੇ ਸਾਧਨਾਂ ਦਾ ਸੰਚਾਲਨ ਆਦਿ ।

ਪ੍ਰਸ਼ਨ 16.
ਪਿੰਡਾਂ ਵਿੱਚ ਹੋਰ ਗੈਰ-ਖੇਤੀ ਉਤਪਾਦਨ ਕਿਰਿਆਵਾਂ ਸ਼ੁਰੂ ਕਰਨ ਲਈ ਕੀ ਕੀਤਾ ਜਾ ਸਕਦਾ ਹੈ ?
ਉੱਤਰ-
ਗੈਰ-ਖੇਤੀ ਕਿਰਿਆਵਾਂ ਨੂੰ ਘੱਟ ਮਾਤਰਾ ਵਿੱਚ ਭੂਮੀ ਦੀ ਜ਼ਰੂਰਤ ਹੁੰਦੀ ਹੈ । ਵਰਤਮਾਨ ਵਿੱਚ, ਪਿੰਡਾਂ ਵਿੱਚ ਗੈਰ-ਖੇਤੀ ਖੇਤਰ ਜ਼ਿਆਦਾ ਫੈਲਿਆ ਹੋਇਆ ਨਹੀਂ ਹੈ।
ਪਿੰਡਾਂ ਵਿੱਚ ਹਰ 100 ਮਜ਼ਦੂਰਾਂ ਵਿੱਚੋਂ ਸਿਰਫ਼ 24 ਮਜ਼ਦੂਰ ਹੀ ਗੈਰ-ਖੇਤੀ ਕਿਰਿਆਵਾਂ ਨਾਲ ਜੁੜੇ ਹੋਏ ਹਨ । ਲੋਕ ਗੈਰ-ਖੇਤੀ ਕਿਰਿਆਵਾਂ ਨੂੰ ਜਾਂ ਤਾਂ ਆਪਣੀਆਂ ਬੱਚਤਾਂ ਨਾਲ ਜਾਂ ਕਰਜ਼ਾ ਲੈ ਕੇ ਸ਼ੁਰੂ ਕਰ ਸਕਦੇ ਹਨ । ਪਿੰਡਾਂ ਵਿੱਚ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਕੇ, ਜਿਵੇਂ ਸੜਕ, ਬਿਜਲੀ, ਸੰਚਾਰ, ਆਵਾਜਾਈ ਆਦਿ ਨਾਲ ਇਨ੍ਹਾਂ ਨੂੰ ਸ਼ਹਿਰ ਦੇ ਨਾਲ ਜੋੜਿਆ ਜਾ ਸਕਦਾ ਹੈ ਅਤੇ ਗੈਰ-ਖੇਤੀ ਕਿਰਿਆਵਾਂ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 17.
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਗੁਣਵੱਤਾ ਵਿਚ ਨਿਘਾਰ ਕਿਉਂ ਆਉਂਦਾ ਹੈ ?
ਉੱਤਰ-
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਨਾਲ ਜ਼ਮੀਨ ਦੀ ਉਪਰਲੀ ਤਹਿ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਕਾਰਨ ਜ਼ਮੀਨ ਵਿਚ ਮਿਲਣ ਵਾਲੇ ਸੂਖ਼ਮ ਜੀਵ, ਬੈਕਟੀਰੀਆ, ਮਿੱਤਰ ਕੀੜੇ, ਉੱਲੀ, ਪੰਛੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ । ਇਸਦੇ ਨਾਲ-ਨਾਲ ਜ਼ਮੀਨ ਦੇ ਲਾਭਦਾਇਕ ਤੱਤ ਤੇ ਯੌਗਿਕ ਵੀ ਤਾਪਮਾਨ ਦੇ ਵਾਧੇ ਕਾਰਨ ਨਸ਼ਟ ਹੋ ਜਾਂਦੇ ਹਨ, ਸਿੱਟੇ ਵਜੋਂ ਜ਼ਮੀਨ ਦੀ ਗੁਣਵੱਤਾ ਵਿਚ ਨਿਘਾਰ ਆਉਂਦਾ ਹੈ ।

ਕੁੱਝ ਹੋਰ ਪਾਠਕ੍ਰਮ ਪ੍ਰਸ਼ਨ
ਕਿਰਿਆ ਕਲਾਪ-1
ਆਪਣੇ ਨੇੜੇ ਦੇ ਖੇਤਾਂ ਦਾ ਦੌਰਾ ਕਰੋ । ਕੁੱਝ ਕਿਸਾਨਾਂ ਨਾਲ ਗੱਲ-ਬਾਤ ਕਰੋ ਅਤੇ ਹੇਠਾਂ ਲਿਖੇ ਨੂੰ ਜਾਣਨ ਦੀ ਕੋਸ਼ਿਸ਼ ਕਰੋ :

ਪ੍ਰਸ਼ਨ 1.
ਕਿਸਾਨ ਖੇਤੀ ਦੇ ਕਿਹੜੇ ਢੰਗਾਂ ਦੀ ਵਰਤੋਂ ਕਰ ਰਹੇ ਹਨ । ਪੁਰਾਣੀ ਜਾਂ ਨਵੀਂ ਜਾਂ ਦੋਵੇਂ ਅਤੇ ਇਸ ਢੰਗ ਦੀ ਵਰਤੋਂ ਕਰਨ ਦੇ ਕਾਰਨ ।
ਉੱਤਰ-
ਮੇਰੇ ਗੁਆਂਢ ਦੇ ਖੇਤਾਂ ਵਿੱਚ ਜਿਨ੍ਹਾਂ ਕਿਸਾਨਾਂ ਦੀਆਂ ਛੋਟੀਆਂ ਜੋਤਾਂ ਸਨ, ਉਹ ਖੇਤੀ ਦੇ ਪੁਰਾਣੇ ਤਰੀਕੇ ਦੀ ਵਰਤੋਂ ਕਰ ਰਹੇ ਸਨ ਅਤੇ ਜਿਹੜੇ ਕਿਸਾਨਾਂ ਦੀਆਂ ਜੋਤਾਂ ਵੱਡੀਆਂ ਸਨ, ਉਹ ਨਵੇਂ ਢੰਗਾਂ ਦੀ ਵਰਤੋਂ ਕਰ ਰਹੇ ਸਨ । ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਜੋਤਾਂ ਛੋਟੇ ਆਕਾਰ ਦੀਆਂ ਹਨ ਉਹ ਆਧੁਨਿਕ ਤਰੀਕਿਆਂ ਦੀ ਵਰਤੋਂ ਕਰਨ ਵਿੱਚ ਘੱਟ ਆਮਦਨ ਹੋਣ ਦੇ ਕਾਰਨ ਅਸਮਰੱਥ ਹਨ | ਦੂਸਰੇ ਪਾਸੇ ਵੱਡੇ ਕਿਸਾਨਾਂ ਦੀ ਆਮਦਨ ਵਧੇਰੇ ਹੋਣ ਦੇ ਕਾਰਨ ਉਹ ਆਧੁਨਿਕ ਢੰਗਾਂ ਦੀ ਵਰਤੋਂ ਕਰਨ ਦੇ ਸਮਰੱਥ ਹਨ ।

ਪ੍ਰਸ਼ਨ 2.
ਪਿੰਡਾਂ ਵਿੱਚ ਸਿੰਚਾਈ ਦੇ ਕਿਹੜੇ ਸਰੋਤਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਮੇਰੇ ਪਿੰਡ ਵਿੱਚ ਜ਼ਿਆਦਾਤਰ ਕਿਸਾਨ ਸਿੰਚਾਈ ਦੇ ਲਈ ਵਰਖਾ ‘ਤੇ ਨਿਰਭਰ ਕਰਦੇ ਹਨ, ਪਰੰਤੂ ਕੁੱਝ ਵੱਡੇ ਕਿਸਾਨ ਟਿਊਬਵੈੱਲ, ਪੰਪਸੈੱਟ ਨਾਲ ਵੀ ਸਿੰਚਾਈ ਕਰਦੇ ਹਨ ।

ਪ੍ਰਸ਼ਨ 3.
ਕਿਸਾਨਾਂ ਦੁਆਰਾ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀਆਂ ਕਿਸਮਾਂ ਅਤੇ ਇਨ੍ਹਾਂ ਫ਼ਸਲਾਂ ਨੂੰ ਬੀਜਣ ਅਤੇ ਕੱਟਣ ਦਾ ਸਮਾਂ ਕੀ ਹੈ ?
ਉੱਤਰ-
ਮੇਰੇ ਪਿੰਡ ਵਿੱਚ ਕਿਸਾਨ ਖ਼ਰੀਫ ਅਤੇ ਰਬੀ ਦੋਨਾਂ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕਰਦੇ ਹਨ । ਖ਼ਰੀਫ ਦੇ ਮੌਸਮ ਵਿੱਚ ਮੱਕੀ, ਸੂਰਜਮੁਖੀ ਅਤੇ ਚਾਵਲ ਉਗਾਉਂਦੇ ਹਨ ਅਤੇ ਸਰਦੀ ਤੋਂ ਪਹਿਲਾਂ ਇਨ੍ਹਾਂ ਨੂੰ ਕੱਟ ਦਿੱਤਾ ਜਾਂਦਾ ਹੈ । ਸਰਦੀਆਂ ਵਿੱਚ ਉਹ ਅਨਾਜ, ਜੌਂ, ਛੋਲੇ, ਸਗੋਂ ਉਗਾਉਂਦੇ ਹਨ ਅਤੇ ਅਪਰੈਲ ਮਹੀਨੇ ਵਿੱਚ ਇਨ੍ਹਾਂ ਨੂੰ ਕੱਟ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਕਿਸਾਨਾਂ ਦੁਆਰਾ ਵਰਤੀ ਗਈ ਖਾਦ ਅਤੇ ਕੀੜੇ-ਮਕੌੜੇ ਮਾਰਨ ਵਾਲੀਆਂ ਦਵਾਈਆਂ ਕੀਟਨਾਸ਼ਕ ਦੇ ਨਾਂ ਲਿਖੋ ।
ਉੱਤਰ-
ਖਾਦਾਂ ਦੇ ਨਾਂ –

  • ਯੂਰੀਆ (Urea)
  • ਵੈਰਨੀਕੰਪੋਸਟ (Verni compost)
  • ਜਿਪਸਮ (Gypsum) ।

ਕੀਟ ਨਾਸ਼ਕ –

  1. Emanectin Benzoate
  2. RDX Bio Pesticide
  3. Bitentrin 2.5% EC
  4. Star one

ਕਿਰਿਆ ਕਲਾਪ-2
ਆਪਣੇ ਪਿੰਡਾਂ ਦਾ ਦੌਰਾ ਕਰੋ ਅਤੇ ਆਪਣੇ ਨੇੜੇ ਦੇ ਪਿੰਡ ਦੇ ਖੇਤਾਂ ਵਿੱਚ ਜਾਓ ਅਤੇ ਪਤਾ ਕਰੋ ਕਿ ਕਿਸਾਨ ਖੇਤੀ ਦੇ ਅਵਸ਼ੇਸ਼ਾਂ ਪਰਾਲੀ ਨੂੰ ਖੇਤਾਂ ਵਿੱਚ ਸਾੜ ਰਹੇ ਹਨ ਅਤੇ ਜੇਕਰ ਉਹ ਇਸ ਤਰ੍ਹਾਂ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਨਾਲ ਹੋਣ ਵਾਲੇ ਮਾੜੇ ਨਤੀਜਿਆਂ ਬਾਰੇ ਸਮਝਾਓ ।
ਉੱਤਰ-ਪਿੰਡਾਂ ਦੇ ਖੇਤਾਂ ਵਿੱਚ ਜਾਣ ਨਾਲ ਇਹ ਪਤਾ ਲੱਗਿਆ ਹੈ ਕਿ ਕਿਸਾਨ ਅਗਲੀ ਫ਼ਸਲ ਨੂੰ ਬੀਜਣ ਲਈ ਕਾਹਲੀ ਕਰਨ ਦੇ ਕਾਰਨ ਵਿਸ਼ੇਸ਼ ਰੂਪ ਵਿਚ ਝੋਨੇ ਦੀ ਕਟਾਈ ਦੇ ਬਾਅਦ ਅਤੇ ਕਣਕ ਦੀ ਬੀਜਾਈ ਤੋਂ ਪਹਿਲਾਂ ਅਵਸ਼ੇਸ਼ਾਂ ਨੂੰ ਟਿਕਾਣੇ ਲਗਾਉਣ ਦੀ ਵਿਵਸਥਾ ਦੀ ਘਾਟ ਵਿੱਚ ਛੇਤੀ ਹੱਲ ਦੇ ਲਈ ਉਹ ਖੇਤਾਂ ਵਿੱਚ ਹੀ ਪਰਾਲੀ (Stubble) ਨੂੰ ਸਾੜ ਰਹੇ ਹਨ । ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਦੇ ਨਾਲ ਇਸ ਦੇ ਬੁਰੇ ਨਤੀਜਿਆਂ ਬਾਰੇ ਦੱਸਿਆ ਕਿ ਇਸ ਤਰ੍ਹਾਂ ਕਰਨ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਵਾਤਾਵਰਨ ਵਿੱਚ ਅਸੰਤੁਲਨ ਫੈਲਦਾ ਹੈ । ਇਸ ਨਾਲ ਭੂਮੀ ਦੇ ਉੱਪਰ ਵਾਲੇ ਪੱਧਰ ਦਾ ਤਾਪਮਾਨ ਵੱਧ ਜਾਂਦਾ ਹੈ, ਜਿਸ ਨਾਲ, ਭਿੰਨ-ਭਿੰਨ ਕਿਸਮ ਦੇ ਜੀਵਾਣੁ, ਕਵਕ, ਮਿੱਤਰ ਕੀਟ ਆਦਿ ਮਰ ਜਾਂਦੇ ਹਨ ਅਤੇ ਭੂਮੀ ਦੇ ਜ਼ਰੂਰੀ ਤੱਤਾਂ ਦਾ ਖ਼ਾਤਮਾ ਹੋ ਜਾਂਦਾ ਹੈ ।

ਆਓ ਚਰਚਾ ਕਰੀਏ

ਪ੍ਰਸ਼ਨ 1.
ਛੋਟੇ ਆਕਾਰ ਦੀਆਂ ਜੋਤਾਂ ਵਾਲੇ ਕਿਸਾਨਾਂ ਨੂੰ ਵੱਡੀਆਂ ਜੋਤਾਂ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰ ਦੇ ਰੂਪ ਵਿੱਚ ਕਿਉਂ ਕੰਮ ਕਰਨਾ ਪੈਂਦਾ ਹੈ ?
ਉੱਤਰ-
ਉਨ੍ਹਾਂ ਨੂੰ ਆਪਣੀ ਆਜੀਵਿਕਾ ਕਮਾਉਣ ਦੇ ਲਈ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੇ ਵੱਡੇ ਕਿਸਾਨਾਂ ਤੋਂ ਗ਼ਰੀਬੀ ਦੇ ਕਾਰਨ ਕਰਜ਼ਾ ਲਿਆ ਹੁੰਦਾ ਹੈ ਜਿਸਨੂੰ ਚੁਕਾਉਣ ਲਈ ਉਨ੍ਹਾਂ ਨੂੰ ਆਪਣੇ ਖੇਤਾਂ ਨੂੰ ਵੀ ਉਨ੍ਹਾਂ ਨੂੰ ਦੇਣਾ ਪੈਂਦਾ ਹੈ ।

ਪ੍ਰਸ਼ਨ 2.
ਕੀ ਖੇਤੀਹਰ ਮਜ਼ਦੂਰਾਂ ਨੂੰ ਪੂਰਾ ਸਾਲ ਰੋਜ਼ਗਾਰ ਮਿਲਦਾ ਹੈ ? ‘
ਉੱਤਰ-
ਨਹੀਂ ਖੇਤੀਹਰ ਮਜ਼ਦੂਰਾਂ ਨੂੰ ਪੂਰਾ ਸਾਲ ਰੋਜ਼ਗਾਰ ਨਹੀ ਮਿਲਦਾ । ਉਨ੍ਹਾਂ ਨੂੰ ਦੈਨਿਕ ਮਜ਼ਦੂਰੀ ਆਧਾਰ ‘ਤੇ ਜਾਂ ਕਿਸੇ ਵਿਸ਼ੇਸ਼ ਖੇਤੀ ‘ਤੇ ਹੋਣ ਵਾਲੇ ਕਿਰਿਆ-ਕਲਾਪ ਦੇ ਦੌਰਾਨ, ਜਿਵੇਂ-ਟਾਈ ਜਾਂ ਬਿਜਾਈ ਦੇ ਸਮੇਂ ਹੀ ਕੰਮ ਮਿਲਦਾ ਹੈ । ਉਹ ਮੌਸਮੀ ਰੋਜ਼ਗਾਰ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 3.
ਖੇਤੀਹਰ ਮਜ਼ਦੂਰ ਕਿਹੜੀ-ਕਿਹੜੀ ਕਿਸਮ ਵਿੱਚ ਮਜ਼ਦੂਰੀ ਪ੍ਰਾਪਤ ਕਰਦੇ ਹਨ ?
ਉੱਤਰ-
ਉਹ ਨਕਦੀ ਜਾਂ ਕਿਸਮ ਵਿੱਚ ਵੀ ਜਿਵੇਂ-ਅਨਾਜ (ਚਾਵਲ ਜਾਂ ਅਨਾਜ) ਦੇ ਰੂਪ ਵਿੱਚ ਹੀ ਮਜ਼ਦੂਰੀ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 4.
ਪ੍ਰਵਾਸੀ ਮਜ਼ਦੂਰ ਕਿਹੜੇ ਹਨ ?
ਉੱਤਰ-
ਜਦੋਂ ਵੱਡੇ ਕਿਸਾਨਾਂ ਦੇ ਖੇਤਾਂ ਵਿੱਚ ਹੋਰ ਰਾਜਾਂ ਤੋਂ ਲੋਕ ਆ ਕੇ ਮਜ਼ਦੂਰੀ ‘ਤੇ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰ ਕਹਿੰਦੇ ਹਨ ।

ਪ੍ਰਸ਼ਨ 5.
ਮਜ਼ਦੂਰ ਪ੍ਰਵਾਸ ਕਿਉਂ ਕਰਦੇ ਹਨ ? ਆਪਣੇ ਅਧਿਆਪਕ ਦੇ ਨਾਲ ਚਰਚਾ ਕਰੋ ।
ਉੱਤਰ-
ਮਜ਼ਦੂਰ ਇਸ ਲਈ ਪ੍ਰਵਾਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਰਹਿਣ ਦੇ ਸਥਾਨ ਤੇ ਆਜੀਵਿਕਾ ਕਮਾਉਣ ਦੇ ਲਈ ਕੰਮ ਉਪਲੱਬਧ ਨਹੀਂ ਹੁੰਦੇ । ਅਸੀਂ ਆਪਣੇ ਪਿੰਡ ਵਿੱਚ ਦੇਖਿਆ ਹੈ ਕਿ ਹੋਰ ਰਾਜਾਂ ਤੋਂ ਲੋਕ ਆਪਣੀ ਜਗਾ ਤੇ ਕੰਮ ਦੀ ਘਾਟ ਹੋਣ ਦੇ ਕਾਰਨ ਇੱਥੇ ਪਿੰਡਾਂ ਵਿੱਚ ਆਉਂਦੇ ਹਨ । ਇਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

PSEB 9th Class Social Science Guide ਇੱਕ ਪਿੰਡ ਦੀ ਕਹਾਣੀ Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਇਨ੍ਹਾਂ ਵਿਚੋਂ ਕਿਹੜਾ ਮੁਦਰਾ ਦਾ ਇਕ ਕੰਮ ਹੈ ?
(ਉ) ਵਟਾਂਦਰੇ ਦਾ ਮਾਧਿਅਮ
(ਅ) ਮੁੱਲ ਦਾ ਮਾਪ ਦੰਡ
(ਈ) ਧਨ ਦਾ ਸੰਗ੍ਰਹਿ
(ਸ) ਉੱਪਰ ਦੱਸੇ ਸਾਰੇ ।
ਉੱਤਰ-
(ਸ) ਉੱਪਰ ਦੱਸੇ ਸਾਰੇ ।

ਪ੍ਰਸ਼ਨ 2.
ਇਨ੍ਹਾਂ ਵਿਚੋਂ ਕਿਹੜਾ ਪਦਾਰਥ ਦਾ ਪ੍ਰਕਾਰ ਨਹੀਂ ਹੈ ?
(ੳ) ਭੌਤਿਕ
(ਅ) ਸੰਤੁਲਿਤ
(ਇ) ਨਾਸ਼ਵਾਨ
(ਸ) ਟਿਕਾਊ ।
ਉੱਤਰ-
(ਅ) ਸੰਤੁਲਿਤ

ਪ੍ਰਸ਼ਨ 3.
ਇਨ੍ਹਾਂ ਵਿਚੋਂ ਕਿਹੜਾ ਉੱਦਮੀ ਦਾ ਇਨਾਮ ਹੈ ?
(ਉ) ਲਾਭ
(ਅ) ਲਗਾਨ
(ਈ) ਮਜ਼ਦੂਰੀ
(ਸ) ਵਿਆਜ ।
ਉੱਤਰ-
(ਉ) ਲਾਭ

ਪ੍ਰਸ਼ਨ 4.
ਵਿਆਜ ਕਿਸ ਦੀਆਂ ਸੇਵਾਵਾਂ ਦੇ ਬਦਲੇ ਦਿੱਤਾ ਜਾਂਦਾ ਹੈ ?
(ੳ) ਭੂਮੀ
(ਅ) ਕਿਰਤ
(ਇ) ਪੂੰਜੀ
(ਸ) ਉੱਦਮੀ ।
ਉੱਤਰ-
(ਇ) ਪੂੰਜੀ

ਪ੍ਰਸ਼ਨ 5.
ਕਿਸ ਵਸਤੂ ਦੀ ਵਿਕਰੀ ਕਰਨ ‘ਤੇ ਇਕ ਫ਼ਰਮ ਨੂੰ ਜੋ ਰਕਮ ਪ੍ਰਾਪਤ ਹੁੰਦੀ ਹੈ ਉਸ ਨੂੰ ਕਹਿੰਦੇ ਹਨ-
(ੳ) ਆਰਾਮ
(ਅ) ਉਪਯੋਗਿਤਾ
(ਈ) ਮੰਗ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਆਰਾਮ

ਪ੍ਰਸ਼ਨ 6.
ਦੁਰਲੱਭਤਾ ਦਾ ਅਰਥ ਕਿਸੇ ਵਸਤੂ ਦੀ ਪੂਰਤੀ ਦਾ ਉਸ ਦੀ ਮੰਗ ਤੋਂ ਹੋਣਾ ਹੈ –
(ੳ) ਘੱਟ
(ਅ) ਜ਼ਿਆਦਾ
(ਈ) ਬਰਾਬਰ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਘੱਟ

ਪ੍ਰਸ਼ਨ 7.
ਔਸਤ ਆਮਦਨ ਕੱਢਣ ਦਾ ਫਾਰਮੂਲਾ ਕੀ ਹੈ ?
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 1

PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 2
(ਇ) ਕੁੱਲ ਆਮਦਨ X ਉਤਪਾਦਨ ਦੀ ਮਾਤਰਾ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 3

ਪ੍ਰਸ਼ਨ 8.
ਇਨ੍ਹਾਂ ਵਿਚੋਂ ਕਿਹੜੀ ਪੂਰਨ ਪ੍ਰਤੀਯੋਗਿਤਾ ਦੀ ਵਿਸ਼ੇਸ਼ਤਾ ਹੈ ?
(ੳ) ਸਮਰੂਪ ਵਸਤੂ
(ਅ) ਸਮਾਨ ਕੀਮਤ
(ਇ) ਪੂਰਨ ਗਿਆਨ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ਸ) ਉੱਪਰ ਦਿੱਤੇ ਸਾਰੇ ।

ਪ੍ਰਸ਼ਨ 9.
ਇਕ ਵੇਚਣ ਵਾਲਾ ਅਤੇ ਜ਼ਿਆਦਾ ਖਰੀਦਣ ਵਾਲੇ ਕਿਸ ਬਾਜ਼ਾਰ ਦਾ ਲੱਛਣ ਹੈ ?
(ਉ) ਏਕਾਧਿਕਾਰ
(ਅ) ਪੂਰਨ ਪ੍ਰਤੀਯੋਗਿਤਾ
(ਇ) ਅਲਪਾਧਿਕਾਰ
(ਸ) ਏਕਾਧਿਕਾਰਿਕ ਪ੍ਰਤੀਯੋਗਿਤਾ ।
ਉੱਤਰ-
(ਉ) ਏਕਾਧਿਕਾਰ

ਪ੍ਰਸ਼ਨ 10.
ਇਹਨਾਂ ਵਿਚੋਂ ਕਿਹੜੀ ਬਾਜ਼ਾਰ ਦੀ ਇਕ ਕਿਸਮ ਹੈ ?
(ਉ) ਅਲਪਾਧਿਕਾਰ
(ਅ) ਪੂਰਨ ਪ੍ਰਤੀਯੋਗਿਤਾ
(ਈ) ਏਕਾਧਿਕਾਰ
(ਸ) ਉੱਪਰ ਦੱਸੇ ਸਾਰੇ ।
ਉੱਤਰ-
(ਸ) ਉੱਪਰ ਦੱਸੇ ਸਾਰੇ ।

II. ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
ਉਹ ਸਭ ਵਸਤਾਂ ਜੋ ਮਨੁੱਖ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਦੀਆਂ ਹਨ …….. ਕਹਾਉਂਦੀਆਂ ਹਨ ।
ਉੱਤਰ-
ਪਦਾਰਥ,

ਪ੍ਰਸ਼ਨ 2.
ਕਿਸੇ ਵਸਤੂ ਦੀ ਪ੍ਰਤੀ ਇਕਾਈ ਨੂੰ ……. ਲਾਗਤ ਕਹਿੰਦੇ ਹਨ ।
ਉੱਤਰ-
ਔਸਤ,

ਪ੍ਰਸ਼ਨ 3.
ਪੂਰਨ ਪ੍ਰਤੀਯੋਗਿਤਾ ਵਿਚ ਔਸਤ ਆਮਦਨ ਅਤੇ ਸੀਮਾਂਤ ਆਮਦਨ ……… ਹੁੰਦੀ ਹੈ ।
ਉੱਤਰ-
ਸਮਾਨ,

ਪ੍ਰਸ਼ਨ 4.
ਉਤਪਾਦਨ ਦੇ ਮੁੱਖ …….. ਸਾਧਨ ਹਨ ।
ਉੱਤਰ-
ਚਾਰ,

ਪ੍ਰਸ਼ਨ 5.
……….. ਵਿਚ ਸਮਰੂਪ ਵਸਤੂ ਦੇ ਬਹੁਤ ਸਾਰੇ ਖਰੀਦਦਾਰ ਅਤੇ ਵਿਕ੍ਰੇਤਾ ਹੁੰਦੇ ਹਨ ।
ਉੱਤਰ-
ਪੂਰਨ ਪ੍ਰਤੀਯੋਗਿਤਾ,

ਪ੍ਰਸ਼ਨ 6.
ਆਰਥਿਕ ਲਗਾਨ ਸਿਰਫ ……… ਦੀਆਂ ਸੇਵਾਵਾਂ ਲਈ ਪ੍ਰਾਪਤ ਹੁੰਦਾ ਹੈ ।
ਉੱਤਰ-
ਭੂਮੀ,

ਪ੍ਰਸ਼ਨ 7.
ਦੁਰਲਭਤਾ ਦਾ ਅਰਥ ਕਿਸੇ ਵਸਤੂ ਜਾਂ ਸੇਵਾ ਦੀ ਪੂਰਤੀ ਦਾ ਉਸ ਦੀ ਮੰਗ ਤੋਂ ……. ਹੋਣਾ ਹੈ ।
ਉੱਤਰ-
ਘੱਟ,

ਪ੍ਰਸ਼ਨ 8.

………… ਉਹ ਇਕਾਈ ਹੈ ਜੋ ਲਾਭ ਪ੍ਰਾਪਤ ਕਰਨ ਦੇ ਪੱਖੋਂ ਵਿਕਰੀ ਲਈ ਉਤਪਾਦਨ ਕਰਦੀ ਹੈ ।
ਉੱਤਰ-
ਫਰਮ,

ਪ੍ਰਸ਼ਨ 9.
……… ਉਹ ਸਥਿਤੀ ਹੈ ਜਿਸ ਵਿਚ ਇਕ ਬਾਜ਼ਾਰ ਵਿਚ ਸਿਰਫ ਇਕ ਹੀ ਉਤਪਾਦਨ ਹੁੰਦਾ ਹੈ ।
ਉੱਤਰ-
ਏਕਾਧਿਕਾਰ,

ਪ੍ਰਸ਼ਨ 10.
……… ਕਿਸੇ ਵਸਤੂ ਦੀਆਂ ਲੋੜਾਂ ਨੂੰ ਸੰਤੁਸ਼ਟ ਕਰਨ ਦੀ ਸ਼ਕਤੀ ਹੈ ।
ਉੱਤਰ-
ਉਪਯੋਗਿਤਾ ।

III. ਸਹੀ/ਗਲਤ

ਪ੍ਰਸ਼ਨ 1.
U.S.A. ਦੀ ਕਰੰਸੀ ਡਾਲਰ ਹੈ !
ਉੱਤਰ-
ਸਹੀ,

ਪ੍ਰਸ਼ਨ 2.
ਅਧਿਆਪਕ ਦੁਆਰਾ ਘਰ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਇੱਕ ਆਰਥਿਕ-ਕਿਰਿਆ ਹੈ ।
ਉੱਤਰ-
ਗਲਤ,

ਪ੍ਰਸ਼ਨ 3.
ਭੂਮੀ ਦੀ ਪੂਰਤੀ ਅਸੀਮਿਤ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 4.
ਇੱਕ ਏਕੜ 8 ਕਨਾਲ ਦੇ ਬਰਾਬਰ ਹੁੰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 5.
ਸਾਡੇ ਦੇਸ਼ ਵਿੱਚ ਕੁੱਲ ਖੇਤੀਯੋਗ ਖੇਤਰ ਦਾ ਸਿਰਫ਼ 40 ਪ੍ਰਤੀਸ਼ਤ ਖੇਤਰ ਹੀ ਸਿੰਚਾਈ ਦੇ ਯੋਗ ਹੈ ।
ਉੱਤਰ-
ਸਹੀ,

ਪ੍ਰਸ਼ਨ 6.
ਪੰਜਾਬ ਪੰਜ ਨਦੀਆਂ ਦੀ ਧਰਤੀ ਹੈ ।
ਉੱਤਰ-
ਸਹੀ,

ਪ੍ਰਸ਼ਨ 7.
ਭੂਮੀਗਤ ਪਾਣੀ ਦਾ ਪੱਧਰ ਪੰਜਾਬ ਵਿੱਚ ਵੱਧ ਰਿਹਾ ਹੈ ।
ਉੱਤਰ-
ਗਲਤ,

ਪ੍ਰਸ਼ਨ 8.
ਭਾਰਤ ਵਿੱਚ ਲਗਪਗ 70% ਖੇਤਾਂ ਦਾ ਆਕਾਰ 2 ਹੈਕਟੇਅਰ ਤੋਂ ਵੀ ਘੱਟ ਹੈ।
ਉੱਤਰ-
ਸਹੀ,

ਪ੍ਰਸ਼ਨ 9.
ਕਿਰਤ ਨੂੰ ਅਸੀਂ ਵੇਚ ਜਾਂ ਖ਼ਰੀਦ ਨਹੀਂ ਸਕਦੇ ਹਾਂ ।
ਉੱਤਰ-
ਗਲਤ,

ਪ੍ਰਸ਼ਨ 10.
ਪੁੰਜੀ ਵਿੱਚ ਗਿਰਾਵਟ ਹੁੰਦੀ ਹੈ ।
ਉੱਤਰ-
ਸਹੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਪਯੋਗਿਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਉਪਯੋਗਿਤਾ ਕਿਸੇ ਵਸਤੂ ਦੀ ਉਹ ਤਾਕਤ ਜਾਂ ਗੁਣ ਹੈ ਜਿਸ ਰਾਹੀਂ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਹੁੰਦੀ ਹੈ ।

ਪ੍ਰਸ਼ਨ 2.
ਸੀਮਾਂਤ ਉਪਯੋਗਿਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦੀ ਇਕ ਵਾਧੂ ਇਕਾਈ ਦੀ ਵਰਤੋਂ ਕਰਨ ਨਾਲ ਕੁੱਲ ਉਪਯੋਗਿਤਾ ਵਿਚ ਜਿਹੜਾ ਵਾਧਾ ਹੁੰਦਾ ਹੈ, ਉਸਨੂੰ ਸੀਮਾਂਤ ਉਪਯੋਗਿਤਾ ਆਖਦੇ ਹਨ ।

ਪ੍ਰਸ਼ਨ 3.
ਵਸਤਾਂ ਦੀ ਪਰਿਭਾਸ਼ਾ ਦਿਓ ।
ਉੱਤਰ-
ਮਾਰਸ਼ਲ ਦੇ ਸ਼ਬਦਾਂ ਵਿਚ, “ਉਹ ਸਾਰੀਆਂ ਵਸਤਾਂ ਜਿਹੜੀਆਂ ਮਨੁੱਖ ਦੀਆਂ ਜ਼ਰੂਰਤਾਂ ਨੂੰ ਸੰਤੁਸ਼ਟ ਕਰਦੀਆਂ ਹਨ, ਅਰਥ-ਸ਼ਾਸਤਰ ਵਿਚ ਪਦਾਰਥ ਅਖਵਾਉਂਦੀਆਂ ਹਨ ।”

ਪ੍ਰਸ਼ਨ 4.
ਮੱਧਵਰਤੀ ਅਤੇ ਅੰਤਿਮ ਵਸਤਾਂ ਤੋਂ ਕੀ ਭਾਵ ਹੈ ?
ਉੱਤਰ-
ਮੱਧਵਰਤੀ ਵਸਤਾਂ ਉਹ ਵਸਤਾਂ ਹਨ ਜਿਨ੍ਹਾਂ ਦੀ ਵਰਤੋਂ ਹੋਰ ਵਸਤਾਂ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਮੁੜ-ਵਿਕਰੀ ਕੀਤੀ ਜਾਂਦੀ ਹੈ | ਅੰਤਿਮ ਵਸਤਾਂ ਉਹ ਵਸਤਾਂ ਹਨ, ਜਿਹੜੀਆਂ ਉਪਭੋਗ ਜਾਂ ਨਿਵੇਸ਼ ਦੇ ਉਦੇਸ਼ ਨਾਲ ਬਾਜ਼ਾਰ ਵਿਚ ਵਿਕਰੀ ਲਈ ਉਪਲੱਬਧ ਹਨ ।

ਪ੍ਰਸ਼ਨ 5.
ਪੂੰਜੀਗਤ ਵਸਤਾਂ ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਪਦਾਰਥ ਜਿਨ੍ਹਾਂ ਰਾਹੀਂ ਕਿਸੇ ਦੂਸਰੀ ਵਸਤੂ ਦਾ ਉਤਪਾਦਨ ਹੁੰਦਾ ਹੈ, ਜਿਵੇਂ ਕੱਚਾ ਮਾਲ, ਮਸ਼ੀਨ ਆਦਿ ਪੂੰਜੀਗਤ ਵਸਤਾਂ ਅਖਵਾਉਂਦੀਆਂ ਹਨ ।

ਪ੍ਰਸ਼ਨ 6.
ਵਸਤਾਂ ਅਤੇ ਸੇਵਾਵਾਂ ਵਿਚ ਕੀ ਅੰਤਰ ਹੈ ?
ਉੱਤਰ-
ਵਸਤਾਂ ਨੂੰ ਵੇਖਿਆ, ਛੂਹਿਆ ਅਤੇ ਇਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਸਕਦਾ ਹੈ । ਸੇਵਾਵਾਂ ਨੂੰ ਵੇਖਿਆ, ਛੂਹਿਆ ਅਤੇ ਹਸਤਾਂਤਰਿਤ ਨਹੀਂ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਧਨ ਦੀ ਪਰਿਭਾਸ਼ਾ ਦਿਓ ।
ਉੱਤਰ-
ਅਰਥ-ਸ਼ਾਸਤਰ ਵਿਚ ਉਹ ਸਾਰੀਆਂ ਵਸਤਾਂ ਜਿਹੜੀਆਂ ਸਥਾਨ-ਅੰਤਰਨ ਯੋਗ ਹਨ, ਜਿਨ੍ਹਾਂ ਵਿਚ ਉਪਯੋਗਤਾ ਹੈ ਅਤੇ ਜਿਹੜੀਆਂ ਸੀਮਾਂਤ ਮਾਤਰਾ ਵਿਚ ਹਨ, ਧਨ ਅਖਵਾਉਂਦੀਆਂ ਹਨ ।

ਪ੍ਰਸ਼ਨ 8.
ਦੁਰਲਭਤਾ ਤੋਂ ਕੀ ਭਾਵ ਹੈ ?
ਉੱਤਰ-
ਦੁਰਲਭਤਾ ਦਾ ਅਰਥ ਕਿਸੇ ਵਸਤੂ ਜਾਂ ਸੇਵਾ ਦੀ ਪੂਰਤੀ ਦਾ ਉਸਦੀ ਮੰਗ ਤੋਂ ਘੱਟ ਹੋਣਾ ਹੈ ।

ਪ੍ਰਸ਼ਨ 9.
ਕੀ ਬੀ. ਏ. ਦੀ ਡਿਗਰੀ ਅਤੇ ਕਿੱਤੇ ਦੀ ਸਾਖ ਧਨ ਹੈ ?
ਉੱਤਰ-

  1. ਬੀ. ਏ. ਦੀ ਡਿਗਰੀ ਧਨ ਨਹੀਂ ਹੈ, ਕਿਉਂਕਿ ਇਹ ਉਪਯੋਗੀ ਅਤੇ ਦੁਰਲਭ ਤਾਂ ਹੈ ਪਰ ਤਬਦੀਲੀ ਯੋਗ ਨਹੀਂ ਹੈ ।
  2. ਕਿੱਤੇ ਦੀ ਸਾਖ ਧਨ ਹੈ, ਕਿਉਂਕਿ ਇਸ ਵਿਚ ਧਨ ਦੇ ਤਿੰਨ ਗੁਣ ਹਨ-ਉਪਯੋਗਤਾ, ਦੁਰਲੱਭਤਾ ਅਤੇ ਵਟਾਂਦਰੇ ਦੀ ਯੋਗਤਾ ।

ਪ੍ਰਸ਼ਨ 10.
ਮੁਦਰਾ ਦੀ ਪਰਿਭਾਸ਼ਾ ਦਿਓ ।
ਉੱਤਰ-
ਮੁਦਰਾ ਕੋਈ ਵੀ ਵਸਤੂ ਹੋ ਸਕਦੀ ਹੈ ਜਿਸ ਨੂੰ ਸਾਧਾਰਨ ਤੌਰ ‘ਤੇ ਵਸਤਾਂ ਦੇ ਤਬਦੀਲੀ ਵਿਚ ਵਟਾਂਦਰੇ ਦੇ ਮਾਧਿਅਮ ਦੇ ਤੌਰ ‘ਤੇ ਪ੍ਰਵਾਨ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਮੰਗ ਤੋਂ ਕੀ ਭਾਵ ਹੈ ?
ਉੱਤਰ-
ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੈ ਜਿਸ ਨੂੰ ਇਕ ਉਪਭੋਗਤਾ ਸਮੇਂ ਦੀ ਇਕ ਨਿਸਚਿਤ ਮਿਆਦ ਵਿਚ ਇਕ ਨਿਸਚਿਤ ਮੁੱਲ ਉੱਤੇ ਖ਼ਰੀਦਣ ਲਈ ਇੱਛਕ ਅਤੇ ਯੋਗ ਹੁੰਦਾ ਹੈ ।

ਪ੍ਰਸ਼ਨ 12.
ਪੂਰਤੀ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸਤੂ ਦੀ ਪੂਰਤੀ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਸ ਨੂੰ ਇਕ ਵਿਕਰੇਤਾ ਇਕ ਨਿਸਚਿਤ ਮੁੱਲ ਉੱਤੇ ਨਿਸਚਿਤ ਸਮੇਂ ਵਿਚ ਵੇਚਣ ਲਈ ਤਿਆਰ ਹੁੰਦਾ ਹੈ ।

ਪ੍ਰਸ਼ਨ 13.
ਮੌਦਰਿਕ ਲਾਗਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦਾ ਉਤਪਾਦਨ ਅਤੇ ਵਿਕਰੀ ਕਰਨ ਲਈ ਮੁਦਰਾ ਦੇ ਰੂਪ ਵਿਚ ਜਿਹੜਾ ਧਨ ਖ਼ਰਚ ਕੀਤਾ ਜਾਂਦਾ ਹੈ, ਉਸਨੂੰ ਉਸ ਵਸਤੂ ਦੀ ਮੌਰਿਕ ਲਾਗਤ ਆਖਦੇ ਹਨ ।

ਪ੍ਰਸ਼ਨ 14.
ਸੀਮਾਂਤ ਲਾਗਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦੀ ਇਕ ਵਾਧੂ ਇਕਾਈ ਦਾ ਉਤਪਾਦਨ ਕਰਨ ਉੱਤੇ ਕੁੱਲ ਲਾਗਤ ਵਿਚ ਜੋ ਵਾਧਾ ਹੁੰਦਾ ਹੈ, ਉਸਨੂੰ ਸੀਮਾਂਤ ਲਾਗਤ ਆਖਦੇ ਹਨ ।

ਪ੍ਰਸ਼ਨ 15.
ਔਸਤ ਲਾਗਤ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਵਸਤੂ ਦੀ ਪ੍ਰਤੀ ਇਕਾਈ ਨੂੰ ਔਸਤ ਲਾਗਤ ਆਖਦੇ ਹਨ । ਕੁੱਲ ਲਾਗਤ ਨੂੰ ਉਤਪਾਦਨ ਦੀ ਮਾਤਰਾ ਨਾਲ ਭਾਗ ਦੇਣ ਉੱਤੇ ਔਸਤ ਲਾਗਤ ਨਿਕਲ ਆਉਂਦੀ ਹੈ ।

ਪ੍ਰਸ਼ਨ 16.
ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਦੀ ਵਿਕਰੀ ਕਰਨ ਉੱਤੇ ਇਕ ਫ਼ਰਮ ਨੂੰ ਜਿਹੜੀ ਰਕਮ ਹਾਸਿਲ ਹੁੰਦੀ ਹੈ, ਉਸ ਨੂੰ ਫ਼ਰਮ ਦੀ ਆਮਦਨ ਆਖਿਆ ਜਾਂਦਾ ਹੈ ।

ਪ੍ਰਸ਼ਨ 17.
ਸੀਮਾਂਤ ਆਮਦਨ ਦੀ ਪਰਿਭਾਸ਼ਾ ਦਿਓ ।
ਉੱਤਰ-
ਇਕ ਫ਼ਰਮ ਵੱਲੋਂ ਆਪਣੇ ਉਤਪਾਦਨ ਦੀ ਇਕ ਵਾਧੂ ਇਕਾਈ ਵੇਚਣ ਨਾਲ ਕੁੱਲ ਆਮਦਨ ਵਿਚ ਜਿਹੜਾ ਵਾਧਾ ਹੁੰਦਾ ਹੈ, ਉਸਨੂੰ ਸੀਮਾਂਤ ਆਮਦਨ ਆਖਦੇ ਹਨ ।

ਪ੍ਰਸ਼ਨ 18.
ਕੀਮਤ ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਵਸਤੂ ਜਾਂ ਸੇਵਾ ਦੀ ਇਕ ਨਿਸਚਿਤ ਗੁਣਵੱਤਾ ਦੀ ਇਕ ਇਕਾਈ ਹਾਸਿਲ ਕਰਨ ਲਈ ਦਿੱਤੀ ਜਾਣ ਵਾਲੀ ਮੁਦਰਾ ਦੀ ਰਕਮ ਨੂੰ ਮੁੱਲ ਆਖਦੇ ਹਨ ।

ਪ੍ਰਸ਼ਨ 19.
ਪੂਰਨ ਪ੍ਰਤੀਯੋਗਤਾ ਵਿਚ ਸੀਮਾਂਤ ਆਮਦਨ ਅਤੇ ਔਸਤ ਆਮਦਨ ਵਿਚ ਕੀ ਸੰਬੰਧ ਹੁੰਦਾ ਹੈ ?
ਉੱਤਰ-
ਪੂਰਨ ਪ੍ਰਤੀਯੋਗਤਾ ਵਿਚ ਕਿਉਂਕਿ ਮੁੱਲ (ਔਸਤ ਆਮਦਨ ਇਕ-ਸਮਾਨ ਰਹਿੰਦਾ ਹੈ । ਇਸ ਲਈ ਔਸਤ ਆਮਦਨ ਅਤੇ ਸੀਮਾਂਤ ਆਮਦਨ ਦੋਵੇਂ ਬਰਾਬਰ ਹੁੰਦੇ ਹਨ ।

ਪ੍ਰਸ਼ਨ 20.
ਏਕਾਧਿਕਾਰ ਦੀ ਸਥਿਤੀ ਵਿਚ ਸੀਮਾਂਤ-ਆਗਮ ਅਤੇ ਔਸਤ ਆਗਮ ਵਿਚ ਕੀ ਸੰਬੰਧ ਹੁੰਦਾ ਹੈ ?
ਉੱਤਰ-
ਏਕਾਧਿਕਾਰ ਦੀ ਹਾਲਤ ਵਿਚ ਵਧੇਰੇ ਉਤਪਾਦਨ ਵੇਚਣ ਲਈ ਮੁੱਲ (ਔਸਤ ਆਮਦਨ ਘੱਟ ਕਰਨਾ ਪੈਂਦਾ ਹੈ । ਇਸ ਲਈ ਔਸਤ ਆਰਾਮ ਅਤੇ ਸੀਮਾਂਤ ਆਗਮ ਦੋਵੇਂ ਹੇਠਾਂ ਵੱਲ ਡਿੱਗ ਰਹੀਆਂ ਹੁੰਦੀਆਂ ਹਨ ।

ਪ੍ਰਸ਼ਨ 21.
ਪੂਰਨ ਪ੍ਰਤੀਯੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਪੂਰਨ ਪ੍ਰਤੀਯੋਗਤਾ ਉਹ ਹਾਲਤ ਹੈ, ਜਿਸ ਵਿਚ ਕਿਸੇ ਸਮਰੂਪ ਵਸਤੂ ਦੇ ਬਹੁਤ ਸਾਰੇ ਖ਼ਰੀਦਦਾਰ ਅਤੇ ਵਿਕਰੇਤਾ ਹੁੰਦੇ ਹਨ ਅਤੇ ਵਸਤੂ ਦਾ ਮੁੱਲ ਉਦਯੋਗ ਵੱਲੋਂ ਨਿਸਚਿਤ ਹੁੰਦਾ ਹੈ ।

ਪ੍ਰਸ਼ਨ 22.
ਏਕਾਧਿਕਾਰ ਦੀ ਪਰਿਭਾਸ਼ਾ ਦਿਓ ।
ਉੱਤਰ-
ਏਕਾਧਿਕਾਰ ਬਾਜ਼ਾਰ ਦੀ ਉਹ ਹਾਲਤ ਹੈ ਜਿਸ ਵਿਚ ਕਿਸੇ ਵਸਤੂ ਜਾਂ ਸੇਵਾ ਦਾ ਸਿਰਫ਼ ਇਕ ਹੀ ਉਤਪਾਦਕ ਹੁੰਦਾ ਹੈ ਪਰ ਵਸਤੁ ਦਾ ਕੋਈ ਨਜ਼ਦੀਕੀ ਬਦਲ ਨਹੀਂ ਹੁੰਦਾ ।

ਪ੍ਰਸ਼ਨ 23.
ਬਾਜ਼ਾਰ ਦੀ ਪਰਿਭਾਸ਼ਾ ਦਿਓ ।
ਉੱਤਰ-
ਅਰਥ-ਸ਼ਾਸਤਰ ਵਿਚ ਬਾਜ਼ਾਰ ਦਾ ਭਾਵ ਕਿਸੇ ਵਿਸ਼ੇਸ਼ ਸਥਾਨ ਤੋਂ ਨਹੀਂ ਹੈ, ਸਗੋਂ ਅਜਿਹੇ ਖੇਤਰ ਤੋਂ ਹੈ ਜਿੱਥੇ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਇਕ-ਦੂਜੇ ਨਾਲ ਇਸ ਤਰ੍ਹਾਂ ਆਜ਼ਾਦ ਸੰਪਰਕ ਹੋਵੇ ਕਿ ਇਕ ਹੀ ਕਿਸਮ ਦੀ ਵਸਤੂ ਦੇ ਮੁੱਲ ਦਾ ਰੁਝਾਨ ਆਸਾਨੀ ਨਾਲ ਇੱਕੋ ਜਿਹਾ ਵੇਖਿਆ ਜਾਵੇ ।

ਪ੍ਰਸ਼ਨ 24.
ਉਤਪਾਦਨ ਦੇ ਸਾਧਨਾਂ ਤੋਂ ਕੀ ਭਾਵ ਹੈ ?
ਉੱਤਰ-
ਉਤਪਾਦਨ ਦੀ ਕਿਰਿਆ ਵਿਚ ਸ਼ਾਮਲ ਹੋਣ ਵਾਲੀਆਂ ਸੇਵਾਵਾਂ ਅਤੇ ਸਰੋਤਾਂ ਨੂੰ ਉਤਪਾਦਨ ਦੇ ਸਾਧਨ ਕਿਹਾ ਜਾਂਦਾ ਹੈ ।

ਪ੍ਰਸ਼ਨ 25.
ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ-
ਭੂਮੀ ਤੋਂ ਭਾਵ ਸਿਰਫ਼ ਜ਼ਮੀਨ ਦੀ ਉੱਪਰਲੀ ਸਤ੍ਹਾ ਤੋਂ ਨਹੀਂ ਹੈ, ਸਗੋਂ ਉਨ੍ਹਾਂ ਸਾਰੇ ਪਦਾਰਥਾਂ ਅਤੇ ਸ਼ਕਤੀਆਂ ਤੋਂ ਹੈ ਜਿਨ੍ਹਾਂ ਨੂੰ ਕੁਦਰਤ, ਭੂਮੀ, ਪਾਣੀ, ਹਵਾ, ਰੌਸ਼ਨੀ ਅਤੇ ਗਰਮੀ ਦੇ ਰੂਪ ਵਿਚ ਮਨੁੱਖ ਦੀ ਮੱਦਦ ਲਈ ਮੁਫ਼ਤ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 26.
ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਮਨੁੱਖ ਦੇ ਉਹ ਸਾਰੇ ਸਰੀਰਕ ਤੇ ਦਿਮਾਗੀ ਕੰਮ, ਜਿਹੜੇ ਧਨ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਹਨ, ਕਿਰਤ ਅਖਵਾਉਂਦੇ ਹਨ ।

ਪ੍ਰਸ਼ਨ 27.
ਪੂੰਜੀ ਦੀ ਪਰਿਭਾਸ਼ਾ ਦਿਓ ।
ਉੱਤਰ-
ਮਾਰਸ਼ਲ ਦੇ ਸ਼ਬਦਾਂ ਵਿਚ, ਕੁਦਰਤ ਦੇ ਮੁਫ਼ਤ ਤੋਹਫ਼ਿਆਂ ਨੂੰ ਛੱਡ ਕੇ ਸਭ ਕਿਸਮ ਦੀ ਸੰਪੱਤੀ, ਜਿਸ ਤੋਂ ਆਮਦਨ ਹਾਸਿਲ ਹੁੰਦੀ ਹੈ, ਪੂੰਜੀ ਅਖਵਾਉਂਦੀ ਹੈ ।

ਪ੍ਰਸ਼ਨ 28.
ਉੱਦਮੀ ਤੋਂ ਕੀ ਭਾਵ ਹੈ ?
ਉੱਤਰ-
ਉੱਦਮੀ ਉਤਪਾਦਨ ਦਾ ਉਹ ਸਾਧਨ ਹੈ ਜਿਹੜਾ ਭੂਮੀ, ਮਿਹਨਤ, ਪੂੰਜੀ ਅਤੇ ਸੰਗਠਨ ਨੂੰ ਇਕੱਠਾ ਕਰਦਾ ਹੈ, ਆਰਥਿਕ ਫ਼ੈਸਲੇ ਕਰਦਾ ਹੈ ਅਤੇ ਜ਼ੋਖ਼ਿਮ ਉਠਾਉਂਦਾ ਹੈ ।

ਪ੍ਰਸ਼ਨ 29.
ਲਗਾਨ ਦੀ ਪਰੰਪਰਾਗਤ ਪਰਿਭਾਸ਼ਾ ਦਿਓ ।
ਉੱਤਰ-
ਪਰੰਪਰਾਵਾਦੀ ਅਰਥ-ਸ਼ਾਸਤਰ ਅਨੁਸਾਰ, “ਆਰਥਿਕ ਲਗਾਨ ਉਹ ਲਗਾਨ ਹੈ ਜਿਹੜਾ ਸਿਰਫ਼ ਭੂਮੀ ਦੀਆਂ ਸੇਵਾਵਾਂ ਲਈ ਪ੍ਰਾਪਤ ਹੁੰਦਾ ਹੈ ।”

ਪ੍ਰਸ਼ਨ 30.
ਲਗਾਨ ਦੀ ਆਧੁਨਿਕ ਪਰਿਭਾਸ਼ਾ ਦਿਓ ।
ਉੱਤਰ-
ਆਧੁਨਿਕ ਅਰਥ-ਸ਼ਾਸਤਰੀਆਂ ਅਨੁਸਾਰ, “ਉਤਪਾਦਨ ਦੇ ਹਰੇਕ ਸਾਧਨ ਦਾ ਆਰਥਿਕ ਲਗਾਨ ਪੈਦਾ ਹੁੰਦਾ ਹੈ ਜਦਕਿ ਉਸਦੀ ਪੂਰਤੀ ਸੀਮਿਤ ਹੋਵੇ ਕਿਸੇ ਸਾਧਨ ਦੀ ਅਸਲ ਆਮਦਨ ਅਤੇ ਤਬਦੀਲ ਕੀਤੀ ਜਾਣ ਵਾਲੀ ਆਮਦਨ ਦੇ ਫ਼ਰਕ ਨੂੰ ਲਗਾਨ ਆਖਿਆ ਜਾਂਦਾ ਹੈ ।

ਪ੍ਰਸ਼ਨ 31.
ਮਜ਼ਦੂਰੀ ਦੀ ਪਰਿਭਾਸ਼ਾ ਦਿਓ ।
ਉੱਤਰ-
ਮਜ਼ਦੂਰੀ ਤੋਂ ਭਾਵ ਉਸ ਭੁਗਤਾਨ ਤੋਂ ਹੈ ਜਿਹੜਾ ਕਿ ਸਭ ਕਿਸਮ ਦੀ ਮਾਨਸਿਕ ਤੇ ਸਰੀਰਕ ਮਿਹਨਤ ਲਈ ਦਿੱਤਾ ਜਾਂਦਾ ਹੈ ।

ਪ੍ਰਸ਼ਨ 32.
ਵਾਸਤਵਿਕ ਮਜ਼ਦੂਰੀ ਤੋਂ ਕੀ ਭਾਵ ਹੈ ?
ਉੱਤਰ-
ਵਾਸਤਵਿਕ ਮਜ਼ਦੂਰੀ ਤੋਂ ਭਾਵ ਵਸਤਾਂ ਜਾਂ ਸੇਵਾਵਾਂ ਦੀ ਉਹ ਮਾਤਰਾ ਹੈ ਜਿਹੜੀ ਇਕ ਕਿਰਤੀ ਆਪਣੀ ਮਜ਼ਦੂਰੀ ਦੇ ਬਦਲੇ ਹਾਸਿਲ ਕਰ ਸਕਦਾ ਹੈ ।

ਪ੍ਰਸ਼ਨ 33.
ਨਕਦ ਮਜ਼ਦੂਰੀ ਤੋਂ ਕੀ ਭਾਵ ਹੈ ?
ਉੱਤਰ-
ਨਕਦ ਮਜ਼ਦੂਰੀ ਮੁਦਰਾ ਦੀ ਉਹ ਮਾਤਰਾ ਹੈ ਜਿਹੜੀ ਪ੍ਰਤੀ ਘੰਟਾ, ਦਿਨ, ਹਫ਼ਤਾਵਾਰੀ, ਮਾਸਿਕ ਦੇ ਹਿਸਾਬ ਨਾਲ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 34.
ਵਿਆਜ ਦੀ ਪਰਿਭਾਸ਼ਾ ਦਿਓ ।
ਉੱਤਰ-
ਵਿਆਜ ਉਹ ਕੀਮਤ ਹੈ ਜਿਹੜੀ ਮੁਦਰਾ ਨੂੰ ਇਕ ਨਿਸਚਿਤ ਸਮੇਂ ਲਈ ਵਰਤਣ ਕਰਕੇ ਕਰਜ਼ਾਈ ਵੱਲੋਂ ਸ਼ਾਹੂਕਾਰ ਨੂੰ ਦਿੱਤੀ ਜਾਂਦੀ ਹੈ ।

ਪ੍ਰਸ਼ਨ 35.
ਕੁੱਲ ਵਿਆਜ ਅਤੇ ਸ਼ੁੱਧ ਵਿਆਜ ਵਿਚ ਕੀ ਅੰਤਰ ਹੈ ?
ਉੱਤਰ-
ਕੁੱਲ ਵਿਆਜ ਤੋਂ ਭਾਵ ਉਸ ਸਾਰੇ ਧਨ ਤੋਂ ਹੈ ਜਿਹੜਾ ਕਰਜ਼ਾਈ ਸ਼ਾਹੂਕਾਰ ਨੂੰ ਦਿੰਦਾ ਹੈ, ਜਦ ਕਿ ਸੁੱਧ ਵਿਆਜ ਕੁੱਲ ਵਿਆਜ ਦਾ ਉਹ ਹਿੱਸਾ ਹੈ ਜਿਹੜਾ ਸਿਰਫ਼ ਪੂੰਜੀ ਦੀ ਵਰਤੋਂ ਲਈ ਦਿੱਤਾ ਜਾਂਦਾ ਹੈ ।

ਪ੍ਰਸ਼ਨ 36.
ਲਾਭ ਤੋਂ ਕੀ ਭਾਵ ਹੈ ?
ਉੱਤਰ-
ਇਕ ਉੱਦਮੀ ਆਪਣੇ ਪੇਸ਼ੇ ਦੀ ਕੁੱਲ ਆਮਦਨ ਵਿੱਚੋਂ ਕੁੱਲ ਲਾਗਤ ਨੂੰ ਘਟਾ ਕੇ ਜੋ ਬਾਕੀ ਧਨਾਤਮਕ (+) ਹਾਸਿਲ ਕਰਦਾ ਹੈ, ਉਸ ਨੂੰ ਲਾਭ ਆਖਦੇ ਹਨ ।

ਪ੍ਰਸ਼ਨ 37.
ਕੁੱਲ ਲਾਭ ਅਤੇ ਸ਼ੁੱਧ ਲਾਭ ਵਿਚ ਕੀ ਅੰਤਰ ਹੈ ?
ਉੱਤਰ-
ਸ਼ੁੱਧ ਲਾਭ ਤੋਂ ਭਾਵ ਹੈ ਕੁੱਲ ਲਾਭ ਅਤੇ ਅੰਦਰੂਨੀ ਲਾਗਤਾਂ ਦਾ ਫ਼ਰਕ ਜਦਕਿ ਕੁੱਲ ਲਾਭ ਦਾ ਮਤਲਬ ਹੈ ਕੁੱਲ ਆਮਦਨ ਅਤੇ ਕੁੱਲ ਬਾਹਰੀ ਲਾਗਤਾਂ ਦਾ ਅੰਤਰ।

ਪ੍ਰਸ਼ਨ 38. ਕੁੱਲ ਲਾਭ ਦੀ ਪਰਿਭਾਸ਼ਾ ਦਿਓ ।
ਉੱਤਰ –
ਕੁੱਲ ਲਾਭ ਉਹ ਬਾਕੀ ਹੈ ਜਿਹੜਾ ਉਤਪਾਦਨ ਕੰਮਾਂ ਵਿਚ ਉਤਪਾਦਨ ਦੇ ਸਾਰੇ ਸਾਧਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੁਰਸਕਾਰ ਚੁਕਾਉਣ ਤੋਂ ਬਾਅਦ ਉੱਦਮੀ ਨੂੰ ਹਾਸਿਲ ਹੁੰਦਾ ਹੈ ।

ਪ੍ਰਸ਼ਨ 39.
ਸ਼ੁੱਧ ਲਾਭ ਤੋਂ ਕੀ ਭਾਵ ਹੈ ?
ਉੱਤਰ-
ਸ਼ੁੱਧ ਲਾਭ ਦਾ ਅਨੁਮਾਨ ਲਾਉਣ ਲਈ ਕੁੱਲ ਲਾਭ ਵਿਚੋਂ ਅੰਦਰੂਨੀ ਲਾਗਤਾਂ, ਭੱਜ-ਟੁੱਟ ਅਤੇ ਬੀਮਾ ਆਦਿ ਦਾ ਖ਼ਰਚ ਘਟਾ ਦਿੱਤਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਪਯੋਗਤਾ ਦੀ ਪਰਿਭਾਸ਼ਾ ਦਿਓ । ਉਸ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਉਪਯੋਗਤਾ ਦੀ ਪਰਿਭਾਸ਼ਾ-ਉਪਯੋਗਤਾ ਕਿਸੇ ਵਸਤੂ ਦੀ ਉਹ ਸ਼ਕਤੀ ਹੈ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ ।

ਉਪਯੋਗਤਾ ਦੀਆਂ ਵਿਸ਼ੇਸ਼ਤਾਈਆਂ –

  1. ਉਪਯੋਗਤਾ ਇਕ ਮਹਿਸੂਸ ਕੀਤਾ ਜਾਣ ਵਾਲਾ ਤੱਥ ਹੈ-ਉਪਯੋਗਤਾ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ ਉਸਨੂੰ | ਛੂਹਿਆ ਜਾਂ ਵੇਖਿਆ ਨਹੀਂ ਜਾ ਸਕਦਾ ।
  2. ਉਪਯੋਗਤਾ ਸਾਪੇਖ ਹੈ-ਇਹ ਸਮੇਂ, ਸਥਾਨ ਅਤੇ ਵਿਅਕਤੀ ਨਾਲ ਬਦਲ ਜਾਂਦੀ ਹੈ ।
  3. ਉਪਯੋਗਤਾ ਦਾ ਲਾਭਕਾਰੀ ਹੋਣਾ ਜ਼ਰੂਰੀ ਨਹੀਂ-ਇਹ ਜ਼ਰੂਰੀ ਨਹੀਂ ਕਿ ਜਿਸ ਵਸਤੂ ਦੀ ਉਪਯੋਗਤਾ ਹੈ ਉਹ ਲਾਭਦਾਇਕ ਵੀ ਹੋਵੇ ।
  4. ਉਪਯੋਗਤਾ ਦਾ ਨੈਤਿਕਤਾ ਨਾਲ ਸੰਬੰਧ ਨਹੀਂ ਹੈ-ਇਹ ਜ਼ਰੂਰੀ ਨਹੀਂ ਕਿ ਜੋ ਵਸਤੂ ਉਪਯੋਗੀ ਹੈ ਉਹ ਨੈਤਿਕ ਦ੍ਰਿਸ਼ਟੀ ਤੋਂ ਵੀ ਠੀਕ ਹੋਵੇ ॥

ਪ੍ਰਸ਼ਨ 2.
ਕੁੱਲ ਉਪਯੋਗਤਾ, ਸੀਮਾਂਤ ਉਪਯੋਗਤਾ ਅਤੇ ਔਸਤ ਉਪਯੋਗਤਾ ਦੀਆਂ ਧਾਰਨਾਵਾਂ ਨੂੰ ਉਦਾਹਰਨਾਂ ਰਾਹੀਂ ਸਮਝਾਓ ।
ਉੱਤਰ –

  • ਕੁੱਲ ਉਪਯੋਗਤਾ-ਕਿਸੇ ਵਸਤੂ ਦੀਆਂ ਵੱਖ-ਵੱਖ ਮਾਤਰਾਵਾਂ ਦੇ ਉਪਯੋਗ ਤੋਂ ਪ੍ਰਾਪਤ ਉਪਯੋਗਤਾ ਦੀਆਂ ਇਕਾਈਆਂ ਦੇ ਜੋੜ ਨੂੰ ਕੁੱਲ ਉਪਯੋਗਤਾ ਆਖਦੇ ਹਨ। ਕੁੱਲ ਉਪਯੋਗਤਾ ਵਸਤੂ ਦੀ ਮਾਤਰਾ ਦੇ ਉਪਯੋਗ ਤੇ ਨਿਰਭਰ ਕਰਦੀ ਹੈ ।
  • ਸੀਮਾਂਤ ਉਪਯੋਗਤਾ-ਕਿਸੇ ਵਸਤੂ ਦੀ ਇਕ ਵਾਧੂ ਇਕਾਈ ਦੀ ਵਰਤੋਂ ਕਰਨ ਨਾਲ ਕੁੱਲ ਉਪਯੋਗਤਾ ਵਿਚ ਜਿਹੜੀ ਤਬਦੀਲੀ ਆਉਂਦੀ ਹੈ ਉਸਨੂੰ ਸੀਮਾਂਤ ਉਪਯੋਗਤਾ ਆਖਦੇ ਹਨ ।
  • ਔਸਤ ਉਪਯੋਗਤਾ-ਕਿਸੇ ਵਸਤੂ ਦੀਆਂ ਕੁੱਲ ਇਕਾਈਆਂ ਦੀ ਕੁੱਲ ਉਪਯੋਗਤਾ ਨੂੰ ਇਕਾਈ ਦੀ ਮਾਤਰਾ ਨਾਲ ਵੰਡਣ ਤੇ ਸਾਡੇ ਕੋਲ ਔਸਤ ਉਪਯੋਗਤਾ ਆ ਜਾਂਦੀ ਹੈ । 3 ਵਸਤੂਆਂ ਤੋਂ 15 ਉਪਯੋਗਤਾ ਮਿਲਦੀ ਹੈ ਤਾਂ ਇਕ ਵਸਤੂ ਦੀ ਔਸਤ ਉਪਯੋਗਤਾ ਕਿ \(\frac{15}{5} \) = 3 ਹੈ ।

ਪ੍ਰਸ਼ਨ 3.
ਵਸਤਾਂ (ਪਦਾਰਥ) ਦੀ ਪਰਿਭਾਸ਼ਾ ਦਿਓ ਅਤੇ ਉਸ ਦਾ ਵਰਗੀਕਰਨ ਕਰੋ ।
ਉੱਤਰ-
ਪਦਾਰਥ ਦੀ ਪਰਿਭਾਸ਼ਾ-ਮਾਰਸ਼ਲ ਦੇ ਸ਼ਬਦਾਂ ਵਿੱਚ, ਉਹ ਸਾਰੇ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਅਰਥ-ਸ਼ਾਸਤਰ ਵਿਚ ਪਦਾਰਥ ਅਖਵਾਉਂਦੇ ਹਨ । ” ਪਦਾਰਥਾਂ ਦਾ ਵਰਗੀਕਰਨ-

  1. ਭੌਤਿਕ ਪਦਾਰਥ-ਜਿਨ੍ਹਾਂ ਨੂੰ ਵੇਖਿਆ ਜਾ ਸਕਦਾ ਹੈ ।
  2. ਅਭੌਤਿਕ ਪਦਾਰਥ ਜਾਂ ਸੇਵਾਵਾਂ-ਜਿਨ੍ਹਾਂ ਨੂੰ ਵੇਖਿਆ ਨਹੀਂ ਜਾ ਸਕਦਾ ।
  3. ਆਰਥਿਕ ਪਦਾਰਥ-ਇਹ ਉਹ ਪਦਾਰਥ ਹਨ ਜਿਹੜੇ ਮੁੱਲ ਨਾਲ ਹਾਸਿਲ ਕੀਤੇ ਜਾ ਸਕਦੇ ਹਨ ।
  4. ਮੁਫ਼ਤ ਪਦਾਰਥ-ਇਹ ਉਹ ਪਦਾਰਥ ਹਨ ਜਿਹੜੇ ਬਗੈਰ ਕਿਸੇ ਮੁੱਲ ਦੇ ਮਿਲ ਜਾਂਦੇ ਹਨ ।
  5. ਉਪਭੋਗਤਾ ਪਦਾਰਥ-ਉਪਭੋਗਤਾ ਦੀਆਂ ਜ਼ਰੂਰਤਾਂ ਨੂੰ ਪ੍ਰਤੱਖ ਰੂਪ ਵਿਚ ਸੰਤੁਸ਼ਟ ਕਰਦੇ ਹਨ ।
  6. ਉਤਪਾਦਕ ਪਦਾਰਥ-ਹੋਰ ਪਦਾਰਥ ਦਾ ਉਤਪਾਦਨ ਕਰਨ ਵਿਚ ਸਹਾਈ ਹੁੰਦੇ ਹਨ ।
  7. ਨਾਸ਼ਵਾਨ ਪਦਾਰਥ-ਜਿਨ੍ਹਾਂ ਦੀ ਸਿਰਫ਼ ਇਕ ਵਾਰ ਹੀ ਵਰਤੋਂ ਕੀਤੀ ਜਾ ਸਕਤੀ ਹੈ ।
  8. ਟਿਕਾਊ ਪਦਾਰਥ-ਉਹ ਪਦਾਰਥ ਜਿਹੜੇ ਕਾਫ਼ੀ ਸਮੇਂ ਤਕ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ ।
  9. ਮੱਧਵਰਤੀ ਪਦਾਰਥ-ਮੱਧਵਰਤੀ ਪਦਾਰਥ ਉਹ ਪਦਾਰਥ ਹਨ ਜਿਨ੍ਹਾਂ ਦੀ ਵਰਤੋਂ ਹੋਰਨਾਂ ਪਦਾਰਥਾਂ ਅਤੇ ਸੇਵਾਵਾਂ ਦੇ ਉਤਪਾਦਨ ਲਈ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਦੀ ਮੁੜ-ਵਿਕਰੀ ਕੀਤੀ ਜਾਂਦੀ ਹੈ , ਜਿਵੇਂ ਕੱਚਾ ਮਾਲ, ਲੱਕੜੀ ।
  10. ਅੰਤਿਮ ਪਦਾਰਥ-ਅੰਤਿਮ ਪਦਾਰਥ ਉਹ ਪਦਾਰਥ ਹਨ ਜਿਹੜੇ ਉਪਭੋਗ ਜਾਂ ਨਿਵੇਸ਼ ਦੇ ਉਦੇਸ਼ ਨਾਲ ਬਾਜ਼ਾਰ ਵਿਚ ਵਿਕਰੀ ਲਈ ਉਪਲੱਬਧ ਹਨ ।
  11. ਸਰਵਜਨਕ ਪਦਾਰਥ-ਜਿਨ੍ਹਾਂ ਪਦਾਰਥਾਂ ਤੇ ਸਰਕਾਰ ਦੀ ਮਲਕੀਅਤ ਹੁੰਦੀ ਹੈ ।
  12. ਨਿੱਜੀ ਪਦਾਰਥ-ਉਹ ਪਦਾਰਥ ਜਿਨ੍ਹਾਂ ਤੇ ਕਿਸੇ ਵਿਅਕਤੀ ਦਾ ਨਿੱਜੀ ਅਧਿਕਾਰ ਹੁੰਦਾ ਹੈ ।
  13. ਕੁਦਰਤੀ ਪਦਾਰਥ-ਜੋ ਕੁਦਰਤ ਨੇ ਵਿਅਕਤੀਆਂ ਨੂੰ ਤੋਹਫੇ ਵਜੋਂ ਦਿੱਤੇ ਹਨ ।
  14. ਮਨੁੱਖ ਦੁਆਰਾ ਨਿਰਮਿਤ ਪਦਾਰਥ-ਜਿਨ੍ਹਾਂ ਦਾ ਉਤਪਾਦਨ ਮਨੁੱਖ ਨੇ ਕੀਤਾ ਹੈ ।

ਪ੍ਰਸ਼ਨ 4.
ਮੁਦਰਾ ਦੀ ਪਰਿਭਾਸ਼ਾ ਦਿਓ । ਮੁਦਰਾ ਦੇ ਮੁੱਖ ਕਾਰਜ ਕਿਹੜੇ ਹਨ ?
ਉੱਤਰ-
ਮੁਦਰਾ ਦਾ ਅਰਥ-ਮੁਦਰਾ ਕੋਈ ਵੀ ਚੀਜ਼ ਹੋ ਸਕਦੀ ਹੈ ਜਿਸਨੂੰ ਆਮ ਤੌਰ ‘ਤੇ ਵਸਤਾਂ ਦੇ ਵਟਾਂਦਰੇ ਵਿਚ ਸਿੱਕੇ ਦੇ ਤੌਰ ‘ਤੇ ਪ੍ਰਵਾਨ ਕੀਤਾ ਜਾਂਦਾ ਹੈ । ਮੁਦਰਾ ਦੇ ਕੰਮ –

  • ਵਟਾਂਦਰੇ ਦਾ ਮਾਧਿਅਮ-ਸਾਰੀਆਂ ਵਸਤਾਂ ਮੁਦਰਾ ਨਾਲ ਖ਼ਰੀਦੀਆਂ ਅਤੇ ਵੇਚੀਆਂ ਜਾਂਦੀਆਂ ਹਨ ।
  • ਮੁੱਲ ਦਾ ਮਾਪਦੰਡ-ਸਾਰੀਆਂ ਵਸਤਾਂ ਦਾ ਮੁੱਲ ਮੁਦਰਾ ਵਿਚ ਹੀ ਬਿਆਨ ਕੀਤਾ ਜਾਂਦਾ ਹੈ ।
  • ਭਾਵੀ ਭੁਗਤਾਨ ਦਾ ਮਾਨ-ਸਭ ਤਰ੍ਹਾਂ ਦੇ ਕਰਜ਼ੇ ਮੁਦਰਾ ਦੇ ਰੂਪ ਵਿਚ ਹੀ ਲਏ ਦਿੱਤੇ ਜਾਂਦੇ ਹਨ ।
  • ਧਨ ਦਾ ਸੰਗ੍ਰਹਿ-ਮੁਦਰਾ ਦੇ ਰੂਪ ਵਿਚ ਧਨ ਦਾ ਸੰਗ੍ਰਹਿ ਕਰਨਾ ਆਸਾਨ ਹੋ ਜਾਂਦਾ ਹੈ ।
  • ਵਟਾਂਦਰਾ ਸ਼ਕਤੀ ਦੀ ਤਬਦੀਲੀ-ਮੁਦਰਾ ਦੇ ਰੂਪ ਵਿਚ ਧਨ ਨੂੰ ਇਕ ਥਾਂ ਤੋਂ ਦੂਸਰੀ ਥਾਂ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ ।

ਪ੍ਰਸ਼ਨ 5.
ਮੰਗ ਤੋਂ ਕੀ ਭਾਵ ਹੈ ? ਇਕ ਤਾਲਿਕਾ ਅਤੇ ਰੇਖਾ-ਚਿੱਤਰ ਦੀ ਸਹਾਇਤਾ ਨਾਲ ਮੰਗ ਦੀ ਧਾਰਨਾ ਨੂੰ ਸਪੱਸ਼ਟ ਕਰੋ ।
ਉੱਤਰ-
ਮੰਗ ਦਾ ਅਰਥ- ਮੰਗ ਕਿਸੇ ਵਸਤੂ ਦੀ ਉਹ ਮਾਤਰਾ ਹੈ ਜਿਸਨੂੰ ਇਕ ਉਪਭੋਗਤਾ ਇਕ ਨਿਸਚਿਤ ਸਮੇਂ ਇਕ ਨਿਸਚਿਤ ਮੁੱਲ ਉੱਤੇ ਖ਼ਰੀਦਣ ਲਈ ਇੱਛੁਕ ਹੈ ਅਤੇ ਯੋਗ ਹੈ । ਮੰਗ ਤਾਲਿਕਾ-ਮੰਗ ਦੀ ਧਾਰਨਾ ਨੂੰ ਹੇਠ ਦਿੱਤੀ ਤਾਲਿਕਾ ਰਾਹੀਂ ਸਪੱਸ਼ਟ ਕੀਤਾ ਜਾ ਸਕਦਾ ਹੈ –
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 4


ਤਾਲਿਕਾ ਤੋਂ ਸਪੱਸ਼ਟ ਹੈ ਕਿ ਜਿਵੇਂ-ਜਿਵੇਂ ਵਸਤੂ ਦੀ ਕੀਮਤ ਵਧਦੀ ਜਾਂਦੀ ਹੈ, ਉਸਦੀ ਮੰਗ ਘੱਟ ਹੁੰਦੀ ਜਾਂਦੀ ਹੈ । ਮੰਗ ਕਰ-ਜਦੋਂ ਕੀਮਤ 1 ਰੁਪਏ ਹੈ ਤਾਂ ਮੰਗ 40 ਇਕਾਈਆਂ ਹੈ । ਜਦੋਂ ਕੀਮਤ 4 ਰੁਪਏ ਹੈ ਤਾਂ ਮੰਗ 10 ਇਕਾਈਆਂ ਹੈ । ਇਸ ਤਰ੍ਹਾਂ ਮੰਗ ਵਕਰ ਦਾ ਢਲਾਨ ਉੱਪਰੋਂ ਖੱਬੇ ਪਾਸੇ ਅਤੇ ਹੇਠਾਂ ਸੱਜੇ ਪਾਸੇ ਹੁੰਦਾ ਹੈ
ਜੋ ਇਹ ਦਰਸਾਉਂਦਾ ਹੈ ਕਿ ਕੀਮਤ ਜ਼ਿਆਦਾ ਹੋਣ ਤੇ ਮੰਗ ਘੱਟ ਹੁੰਦੀ ਹੈ ਅਤੇ ਕੀਮਤ ਘੱਟ ਹੋਣ ਉੱਤੇ ਮੰਗ ਵਧੇਰੇ ਹੁੰਦੀ ਹੈ ।

ਪ੍ਰਸ਼ਨ 6.
ਪੂਰਤੀ ਦੀ ਪਰਿਭਾਸ਼ਾ ਦਿਓ । ਇਕ ਤਾਲਿਕਾ ਅਤੇ ਰੇਖਾ-ਚਿਤਰ ਰਾਹੀਂ ਪੂਰਤੀ ਦੀ ਧਾਰਨਾ ਨੂੰ ਸਪੱਸ਼ਟ ਕਰੋ ।
ਉੱਤਰ-
ਪੂਰਤੀ ਦੀ ਪਰਿਭਾਸ਼ਾ-ਕਿਸੇ ਵਸਤੂ ਦੀ ਪੂਰਤੀ ਤੋਂ ਭਾਵ ਵਸਤੂ ਦੀ ਉਸ ਮਾਤਰਾ ਤੋਂ ਹੈ ਜਿਸਨੂੰ ਇੱਕ ਵਿਕਰੇਤਾ ਇਕ ਨਿਸਚਿਤ ਸਮੇਂ ਵਿਚ ਕਿਸੇ ਕੀਮਤ ‘ਤੇ ਵੇਚਣ ਲਈ ਤਿਆਰ ਹੁੰਦਾ ਹੈ । ਪੂਰਤੀ ਤਾਲਿਕਾ-ਪੂਰਤੀ ਤਾਲਿਕਾ ਇਕ ਅਜਿਹੀ ਤਾਲਿਕਾ ਹੈ ਜਿਸ ਰਾਹੀਂ ਵਸਤੂ ਦੀ ਪੂਰਤੀ ਦੀ ਮਾਤਰਾ ਦਾ ਉਸਦੇ ਮੁੱਲ ਨਾਲ ਸੰਬੰਧ ਵਿਖਾਇਆ ਜਾ ਸਕਦਾ ਹੈ । ਪੂਰਤੀ ਤਾਲਿਕਾ-ਪੂਰਤੀ ਦੀ ਤਾਲਿਕਾ ਨੂੰ ਹੇਠਲੀ ਤਾਲਿਕਾ ਦੁਆਰਾ ਸਪੱਸ਼ਟ ਕੀਤਾ ਜਾ ਸਕਦਾ ਹੈ –
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 6
ਤਾਲਿਕਾ ਤੋਂ ਸਪੱਸ਼ਟ ਹੁੰਦਾ ਹੈ ਕਿ ਜਿਵੇਂ-ਜਿਵੇਂ ਵਸਤੂ ਦੀ ਕੀਮਤ ਵਧ ਰਹੀ ਹੈ ਉਸਦੀ ਪੂਰਤੀ ਦੀ ਮਾਤਰਾ ਵੀ ਵਧ ਰਹੀ ਹੈ । ਇਸੇ ਤਰ੍ਹਾਂ ਪੂਰਤੀ ਤਾਲਿਕਾ ਮੁੱਲ ਅਤੇ ਵੇਚੀ ਜਾਣ ਵਾਲੀ ਮਾਤਰਾ ਦੇ ਸੰਬੰਧ ਨੂੰ ਦਰਸਾਉਂਦੀ ਹੈ ।
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 7
ਪੂਰਤੀ ਵਕਰ-ਪੂਰਤੀ ਵਕਰ ਉਹ ਵਕਰ ਹੈ ਜਿਹੜਾ ਕਿਸੇ ਵਸਤੂ ਦੇ ਮੁੱਲ ਅਤੇ ਪੂਰਤੀ ਦਾ ਸੰਬੰਧ ਪ੍ਰਗਟ ਕਰਦਾ ਹੈ । ਰੇਖਾ ਚਿੱਤਰ ਵਿਚ SS ਪੂਰਤੀ ਵਕਰ ਹੈ ਜਿਹੜਾ ਖੱਬਿਉਂ ਸੱਜੇ ਪਾਸੇ ਉੱਪਰ ਨੂੰ ਜਾ ਰਿਹਾ ਹੈ । SS ਪੁਰਤੀ ਵਕਰ ਦੇ ਧਨਾਤਮਕ ਢਲਾਨ ਤੋਂ ਪਤਾ ਲੱਗਦਾ ਹੈ ਕਿ ਮੁੱਲ ਵਧਣ oboਤੇ ਨੂੰ ਪ੍ਰਤੀ ਤੋਂ ਨਾਲ ਪੂਰਤੀ ਦੀ ਮਾਤਰਾ ਵਧਦੀ ਹੈ ਅਤੇ ਮੁੱਲ ਘਟਣ ਨਾਲ ਪੂਰਤੀ ਦੀ ਮਾਤਰਾ ਘਟਦੀ ਹੈ ।

ਪ੍ਰਸ਼ਨ 7.
ਲਾਗਤ ਦੀ ਪਰਿਭਾਸ਼ਾ ਦਿਓ । ਕੁੱਲ ਲਾਗਤ, ਸੀਮਾਂਤ ਲਾਗਤ ਅਤੇ ਔਸਤ ਲਾਗਤ ਦੀਆਂ ਧਾਰਨਾਵਾਂ ਦੀ ਵਿਆਖਿਆ ਕਰੋ ।
ਉੱਤਰ-
ਲਾਗਤ ਦੀ ਪਰਿਭਾਸ਼ਾ-ਕਿਸੇ ਵਸਤੂ ਦੀ ਇਕ ਨਿਸਚਿਤ ਮਾਤਰਾ ਦਾ ਉਤਪਾਦਨ ਕਰਨ ਲਈ ਉਤਪਾਦਨ ਦੇ ਸਾਧਨਾਂ ਨੂੰ ਜਿਹੜਾ ਕੁੱਲ ਮੁਦਰਕ-ਭੁਗਤਾਨ ਕਰਨਾ ਪੈਂਦਾ ਹੈ, ਉਸ ਨੂੰ ਮੁਦਰਿਕ-ਉਤਪਾਦਨ ਲਾਗਤ ਆਖਦੇ ਹਨ । ਕੁੱਲ ਲਾਗਤ-ਕਿਸੇ ਵਸਤੂ ਦੀ ਇਕ ਨਿਸਚਿਤ ਮਾਤਰਾ ਦਾ ਉਤਪਾਦਨ ਹਾਸਿਲ ਕਰਨ ਲਈ ਜਿਹੜਾ ਧਨੂੰ ਖ਼ਰਚ ਕਰਨਾ ਪੈਂਦਾ ਹੈ, ਉਸ ਨੂੰ ਕੁੱਲ ਲਾਗਤ ਆਖਦੇ ਹਨ । ਔਸਤ ਲਾਗਤ-ਕਿਸੇ ਵਸਤੂ ਦੀ ਪ੍ਰਤੀ ਇਕਾਈ ਲਾਗਤ ਨੂੰ ਔਸਤ ਲਾਗਤ ਆਖਦੇ ਹਨ । ਕੁੱਲ ਲਾਗਤ ਨੂੰ ਉਤਪਾਦਨ ਦੀ ਮਾਤਰਾ ਨਾਲ ਭਾਗ ਕਰਨ ਨਾਲ ਔਸਤ ਲਾਗਤ ਦਾ ਪਤਾ ਲਗਦਾ ਹੈ ।
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 8
ਉਤਪਾਦਨ ਦੀ ਮਾਤਰਾ ਸੀਮਾਂਤ ਲਾਗਤ-ਸੀਮਾਂਤ ਲਾਗਤ ਤੋਂ ਭਾਵ ਵਸਤੂ ਦੀ ਇਕ ਵਾਧੂ ਇਕਾਈ ਦੇ ਉਤਪਾਦਨ ਉੱਤੇ ਕੀਤੇ ਗਏ ਖ਼ਰਚ ਤੋਂ ਹੈ ।

ਪ੍ਰਸ਼ਨ 8.
ਆਮਦਨ ਦੀ ਪਰਿਭਾਸ਼ਾ ਦਿਓ । ਕੁੱਲ ਆਮਦਨ, ਸੀਮਾਂਤ ਆਮਦਨ ਅਤੇ ਔਸਤ ਆਮਦਨ ਤੋਂ ਕੀ ਭਾਵ ਹੈ ?
ਉੱਤਰ-
ਆਮਦਨ ਦੀ ਪਰਿਭਾਸ਼ਾ-ਕਿਸੇ ਵਸਤੂ ਦੀ ਵਿਕਰੀ ਕਰਨ ਉੱਤੇ ਇਕ ਫ਼ਰਮ ਨੂੰ ਜਿਹੜੀ ਕੁੱਲ ਰਕਮ ਹਾਸਿਲ ਹੁੰਦੀ ਹੈ, ਉਸਨੂੰ ਫ਼ਰਮ ਦੀ ਆਮਦਨ ਆਖਿਆ ਜਾਂਦਾ ਹੈ । ਕੁੱਲ ਆਮਦਨ-ਇਕ ਫ਼ਰਮ ਵਲੋਂ ਆਪਣੇ ਉਤਪਾਦਨ ਦੀ ਇਕ ਨਿਸ਼ਚਿਤ ਮਾਤਰਾ ਵੇਚ ਕੇ ਜਿਹੜਾ ਧਨ ਹਾਸਿਲ ਹੁੰਦਾ ਹੈ, ਉਸਨੂੰ ਕੁੱਲ ਆਮਦਨ ਆਖਦੇ ਹਨ । ਔਸਤ ਆਮਦਨ-ਕਿਸੇ ਵਸਤੂ ਦੀ ਵਿਕਰੀ ਤੋਂ ਹਾਸਿਲ ਹੋਣ ਵਾਲੀ ਪ੍ਰਤੀ ਇਕਾਈ ਆਮਦਨ ਔਸਤ ਆਮਦਨ ਅਖਵਾਉਂਦੀ ਹੈ ।
PSEB 9th Class SST Solutions Economics Chapter 1 ਇੱਕ ਪਿੰਡ ਦੀ ਕਹਾਣੀ 9

ਪ੍ਰਸ਼ਨ 9.
ਫ਼ਰਮ ਦੀ ਪਰਿਭਾਸ਼ਾ ਦਿਓ । ਇਕ ਉਤਪਾਦਕ ਦੇ ਰੂਪ ਵਿਚ ਫ਼ਰਮ ਦੇ ਕਾਰਜਾਂ ਦਾ ਵਰਣਨ ਕਰੋ ।
ਉੱਤਰ-
ਫ਼ਰਮ ਦੀ ਪਰਿਭਾਸ਼ਾ-ਫ਼ਰਮ ਉਤਪਾਦਕ ਦੀ ਉਹ ਇਕਾਈ ਹੈ ਜਿਹੜੀ ਲਾਭ ਹਾਸਿਲ ਕਰਨ ਦੇ ਨਜ਼ਰੀਏ ਤੋਂ ਵਿਕਰੀ ਲਈ ਉਤਪਾਦਨ ਕਰਦੀ ਹੈ । ਇਕ ਉਤਪਾਦਕ ਦੇ ਰੂਪ ਵਿਚ ਫ਼ਰਮ ਦੇ ਕਾਰਜ-ਉਤਪਾਦਕ ਦੇ ਰੂਪ ਵਿਚ ਫ਼ਰਮ ਵਸਤਾਂ ਅਤੇ ਸੇਵਾਵਾਂ ਦਾ ਉਤਪਾਦਨ ਕਰਦੀ ਹੈ ਅਤੇ ਉਨ੍ਹਾਂ ਦੀ ਵਿਕਰੀ ਕਰਦੀ ਹੈ ।
ਇਕ ਫ਼ਰਮ ਆਪਣਾ ਉਤਪਾਦਨ ਘੱਟੋ-ਘੱਟ ਲਾਗਤ ਉੱਤੇ ਕਰਨ ਦਾ ਯਤਨ ਕਰਦੀ ਹੈ ਅਤੇ ਉਹ ਉਸਨੂੰ ਵੇਚ ਕੇ ਵੱਧ ਤੋਂ ਵੱਧ ਲਾਭ ਹਾਸਿਲ ਕਰਨਾ ਚਾਹੁੰਦੀ ਹੈ । ਇਕ ਉਤਪਾਦਕ ਦੇ ਤੌਰ ‘ਤੇ ਫ਼ਰਮ ਅਸਲ ਵਿਚ ਉੱਦਮੀ ਦਾ ਹੀ ਇਕ ਰੂਪ ਹੁੰਦੀ ਹੈ ।

ਪ੍ਰਸ਼ਨ 10.
ਬਾਜ਼ਾਰ ਦੀ ਪਰਿਭਾਸ਼ਾ ਦਿਓ ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਬਾਜ਼ਾਰ ਦੀ ਪਰਿਭਾਸ਼ਾ-ਕਰਨੋ ਦੇ ਸ਼ਬਦਾਂ ਵਿੱਚ, ਅਰਥ-ਸ਼ਾਸਤਰੀ, ਬਾਜ਼ਾਰ ਦਾ ਮਤਲਬ ਕਿਸੇ ਵਿਸ਼ੇਸ਼ ਸਥਾਨ ਤੋਂ ਨਹੀਂ ਲੈਂਦੇ ਜਿੱਥੇ ਵਸਤਾਂ ਖ਼ਰੀਦੀਆਂ ਜਾਂ ਵੇਚੀਆਂ ਜਾਂਦੀਆਂ ਹਨ ਸਗੋਂ ਉਸ ਸਾਰੇ ਖੇਤਰ ਤੋਂ ਲੈਂਦੇ ਹਨ ਜਿੱਥੇ ਖ਼ਰੀਦਦਾਰ ਅਤੇ ਵਿਕਰੇਤਾ ਵਿਚਕਾਰ ਇਕ-ਦੂਸਰੇ ਨਾਲ ਇਸ ਤਰ੍ਹਾਂ ਸੁਤੰਤਰ ਸੰਪਰਕ ਹੋਵੇ ਕਿ ਇਕ ਹੀ ਕਿਸਮ ਦੀ ਵਸਤੂ ਦੀ ਕੀਮਤ ਦਾ ਰੁਝਾਨ ਆਸਾਨੀ ਨਾਲ ਅਤੇ ਤੇਜ਼ੀ ਨਾਲ ਇਕ ਸਮਾਨ ਹੋਣਾ ਪਤਾ ਲੱਗ ਸਕੇ ।”

ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ –

  1. ਖੇਤਰ-ਅਰਥ-ਸ਼ਾਸਤਰ ਵਿਚ ‘ਬਾਜ਼ਾਰ’ ਸ਼ਬਦ ਤੋਂ ਭਾਵ ਕਿਸੇ ਖ਼ਾਸ ਸਥਾਨ ਤੋਂ ਨਹੀਂ ਹੈ, ਸਗੋਂ ਬਾਜ਼ਾਰ ਦਾ ਗਿਆਨ | ਉਸ ਸਥਾਨ ਤੋਂ ਹੁੰਦਾ ਹੈ ਜਿਸ ਵਿਚ ਵੇਚਣ ਵਾਲੇ ਅਤੇ ਖਰੀਦਣ ਵਾਲੇ ਫੈਲੇ ਹੁੰਦੇ ਹਨ ।
  2. ਇਕ ਵਸਤੂ-ਅਰਥ-ਸ਼ਾਸਤਰ ਵਿਚ ‘ਬਾਜ਼ਾਰ` ਇਕ ਹੀ ਵਸਤੁ ਦਾ ਮੰਨਿਆ ਜਾਂਦਾ ਹੈ । ਜਿਵੇਂ ਘਿਓ ਦਾ ਬਾਜ਼ਾਰ, ਫਲਾਂ ਦਾ ਬਾਜ਼ਾਰ ਆਦਿ ।
  3. ਖ਼ਰੀਦਦਾਰ-ਵਿਕਰੇਤਾ-ਖ਼ਰੀਦਦਾਰ ਅਤੇ ਵਿਕਰੇਤਾ ਦੋਵੇਂ ਹੀ ਬਾਜ਼ਾਰ ਦੇ ਮਹੱਤਵਪੂਰਨ ਅਤੇ ਅਭਿੰਨ ਅੰਗ ਹਨ ।
  4. ਸੁਤੰਤਰ ਮੁਕਾਬਲਾ-ਬਾਜ਼ਾਰ ਵਿਚ ਖ਼ਰੀਦਦਾਰਾਂ ਅਤੇ ਵਿਕਰੇਤਾ ਵਿਚਕਾਰ ਸੁਤੰਤਰ ਤੌਰ ‘ਤੇ ਮੁਕਾਬਲਾ ਹੋਣਾ ਚਾਹੀਦਾ ਹੈ ।
  5. ਇਕ ਕੀਮਤ-ਜਦੋਂ ਬਾਜ਼ਾਰ ਵਿਚ ਖ਼ਰੀਦਦਾਰਾਂ ਅਤੇ ਵਿਕਰੇਤਾਵਾਂ ਵਿਚਕਾਰ ਸੁਤੰਤਰ ਮੁਕਾਬਲਾ ਹੋਵੇਗਾ ਤਾਂ ਇਸਦਾ ਨਤੀਜਾ ਇਹ ਹੋਵੇਗਾ ਕਿ ਵਸਤੁ ਦੀ ਕੀਮਤ ਇਕ ਸਮੇਂ ਵਿਚ ਇਕ ਹੀ ਹੋਵੇਗੀ ।

ਪ੍ਰਸ਼ਨ 11.
ਸੰਤੁਲਨ ਦੀ ਧਾਰਨਾ ਤੋਂ ਕੀ ਭਾਵ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਤੁਲਨ ਦਾ ਅਰਥ-ਸੰਤੁਲਨ ਉਹ ਹਾਲਤ ਹੈ, ਜਿਸ ਵਿਚ ਵਿਰੋਧੀ ਦਿਸ਼ਾ ਵਿਚ ਤਬਦੀਲੀ ਲਿਆਉਣ ਵਾਲੀਆਂ ਸ਼ਕਤੀਆਂ ਪੂਰਨ ਰੂਪ ਵਿਚ ਇਕ-ਦੂਸਰੇ ਦੇ ਬਰਾਬਰ ਹੁੰਦੀਆਂ ਹਨ ਭਾਵ ਤਬਦੀਲੀ ਦਾ ਕੋਈ ਰੁਝਾਨ ਨਹੀਂ ਪਾਇਆ ਜਾਂਦਾ ।” ਮਿਸਾਲ ਵਜੋਂ, ਜਦੋਂ ਇਕ ਫ਼ਰਮ ਨੂੰ ਵੱਧ ਤੋਂ ਵੱਧ ਲਾਭ ਹਾਸਿਲ ਹੁੰਦੇ ਹਨ, ਉਸ ਵਿਚ ਤਬਦੀਲੀ ਦਾ ਰੁਝਾਨ ਨਹੀਂ ਪਾਇਆ ਜਾਂਦਾ । ਫ਼ਰਮ ਦੀ ਇਸ ਹਾਲਤ ਨੂੰ ਸੰਤੁਲਨ ਦੀ ਹਾਲਤ ਕਿਹਾ ਜਾਵੇਗਾ ।

ਪ੍ਰਸ਼ਨ 12.
ਪੂਰਨ ਪ੍ਰਤੀਯੋਗਤਾ ਦੀ ਪਰਿਭਾਸ਼ਾ ਦਿਓ । ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪੂਰਨ ਮੁਕਾਬਲੇ ਦੀ ਪਰਿਭਾਸ਼ਾ-ਪੂਰਨ ਮੁਕਾਬਲਾ ਬਾਜ਼ਾਰ ਦੀ ਉਹ ਹਾਲਤ ਹੈ ਜਿਸ ਵਿਚ ਬਹੁਤ ਸਾਰੀਆਂ ਫ਼ਰਮਾਂ ਹੁੰਦੀਆਂ ਹਨ ਅਤੇ ਉਹ ਸਾਰੀਆਂ ਇਕ ਸਮਰੁਪ ਵਸਤੂ ਦੀ ਵਿਕਰੀ ਕਰਦੀਆਂ ਹਨ । ਇਸ ਹਾਲਤ ਵਿਚ ਫ਼ਰਮ ਮੁੱਲ ਸਵੀਕਾਰ ਕਰਨ ਵਾਲੀ ਹੁੰਦੀ ਹੈ ਨਾ ਕਿ ਮੁੱਲ ਨਿਸਚਿਤ ਕਰਨ ਵਾਲੀ । ਪੂਰਨ ਮੁਕਾਬਲੇ ਦੀਆਂ ਵਿਸ਼ੇਸ਼ਤਾਵਾਂ-ਪੂਰਨ ਮੁਕਾਬਲੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਖ਼ਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਵਧੇਰੇ ਗਿਣਤੀ
  • ਇਕ-ਸਾਰ ਜਾਂ ਸਮਰੂਪ ਵਸਤਾਂ
  • ਪੂਰਨ ਗਿਆਨ
  • ਫ਼ਰਮਾਂ ਦਾ ਸੁਤੰਤਰ ਪ੍ਰਵੇਸ਼ ‘ਤੇ ਛੱਡਣਾ
  • ਸਮਾਨ ਕੀਮਤ
  • ਸਾਧਨਾਂ ਵਿਚ ਪੂਰਨ ਗਤੀਸ਼ੀਲਤਾ ।

ਪ੍ਰਸ਼ਨ 13.
ਏਕਾਧਿਕਾਰ ਦੀ ਪਰਿਭਾਸ਼ਾ ਦਿਓ । ਇਸ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਏਕਾਧਿਕਾਰ ਦੀ ਪਰਿਭਾਸ਼ਾ-ਏਕਾਧਿਕਾਰ ਉਹ ਹਾਲਤ ਹੈ, ਜਿਸ ਵਿਚ ਬਾਜ਼ਾਰ ਵਿਚ ਇਕ ਵਸਤੂ ਦਾ ਸਿਰਫ਼ ਇਕ ਹੀ ਉਤਪਾਦਕ ਹੁੰਦਾ ਹੈ । ਇਸ ਵਸਤੂ ਦਾ ਕੋਈ ਨੇੜੇ ਦਾ ਬਦਲ ਨਹੀਂ ਹੁੰਦਾ । ਏਕਾਧਿਕਾਰ ਦੀਆਂ ਵਿਸ਼ੇਸ਼ਤਾਵਾਂ-ਏਕਾਧਿਕਾਰ ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ –

  1. ਇਕ ਵਿਕਰੇਤਾ ਅਤੇ ਬਹੁਤੇ ਖ਼ਰੀਦਦਾਰ-ਏਕਾਧਿਕਾਰ ਬਾਜ਼ਾਰ ਵਿਚ ਵਸਤੂ ਦਾ ਸਿਰਫ਼ ਇਕ ਹੀ ਵਿਕਰੇਤਾ ਹੁੰਦਾ ਹੈ | ਵਸਤੂ ਦੇ ਖ਼ਰੀਦਦਾਰ ਬਹੁਤ ਵੱਡੀ ਗਿਣਤੀ ਵਿਚ ਹੁੰਦੇ ਹਨ ।
  2. ਨਵੀਆਂ ਫ਼ਰਮਾਂ ਬਾਜ਼ਾਰ ਵਿਚ ਨਹੀਂ ਆ ਸਕਦੀਆਂ-ਏਕਾਧਿਕਾਰੀ ਬਾਜ਼ਾਰ ਵਿਚ ਕੋਈ ਫ਼ਰਮ ਦਾਖਿਲ ਨਹੀਂ ਹੋ ਸਕਦੀ ।
  3. ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ-ਸੁੱਧ ਏਕਾਧਿਕਾਰ ਬਾਜ਼ਾਰ ਵਿਚ ਉਤਪਾਦਿਤ ਵਸਤਾਂ ਦਾ ਕੋਈ ਨਜ਼ਦੀਕੀ ਸਥਾਨਾਪੰਨ ਨਹੀਂ ਹੁੰਦਾ |
  4. ਕੀਮਤ ‘ਤੇ ਕੰਟਰੋਲ-ਏਕਾਧਿਕਾਰੀ ਦਾ ਵਸਤੂ ਦੀ ਕੀਮਤ ਉੱਤੇ ਕੰਟਰੋਲ ਹੁੰਦਾ ਹੈ ।

ਪ੍ਰਸ਼ਨ 14.
ਆਰਥਿਕ ਕਿਰਿਆਵਾਂ ਕੀ ਹਨ ? ਉਨ੍ਹਾਂ ਦੇ ਮੁੱਖ ਪ੍ਰਕਾਰ ਕਿਹੜੇ ਹਨ ?
ਉੱਤਰ-
ਆਰਥਿਕ ਕਿਰਿਆਵਾਂ ਦਾ ਅਰਥ-ਆਰਥਿਕ ਕਿਰਿਆਵਾਂ ਉਹ ਕਿਰਿਆਵਾਂ ਹਨ ਜਿਨ੍ਹਾਂ ਦਾ ਸੰਬੰਧ ਧਨ ਦੇ ਉਪਭੋਗ, ਉਤਪਾਦਨ ਵਟਾਂਦਰੇ ਅਤੇ ਵੰਡ ਨਾਲ ਹੁੰਦਾ ਹੈ । ਇਨ੍ਹਾਂ ਕਿਰਿਆਵਾਂ ਦਾ ਮੁੱਖ ਉਦੇਸ਼ ਧਨ ਦੀ ਪ੍ਰਾਪਤੀ ਹੁੰਦਾ ਹੈ । ਆਰਥਿਕ ਕਿਰਿਆਵਾਂ ਦੀਆਂ ਕਿਸਮਾਂ –

  1. ਉਪਭੋਗ-ਉਪਭੋਗ ਉਹ ਆਰਥਿਕ ਕਿਰਿਆ ਹੈ, ਜਿਸਦਾ ਸੰਬੰਧ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਦੇ ਉਪਭੋਗ ਨਾਲ ਹੁੰਦਾ ਹੈ ।
  2. ਉਤਪਾਦਨ-ਉਤਪਾਦਨ ਉਹ ਆਰਥਿਕ ਕਿਰਿਆ ਹੈ ਜਿਸਦਾ ਸੰਬੰਧ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿਚ ਵਾਧਾ ਕਰਨ ਨਾਲ ਹੈ ।
  3. ਵਟਾਂਦਰਾ-ਵਟਾਂਦਰਾ ਉਹ ਕਿਰਿਆ ਹੈ ਜਿਸਦਾ ਸੰਬੰਧ ਕਿਸੇ ਵਸਤੂ ਦੀ ਖ਼ਰੀਦ-ਵਿਕਰੀ ਨਾਲ ਹੈ ।
  4. ਵੰਡ-ਵੰਡ ਦਾ ਸੰਬੰਧ ਉਤਪਾਦਨ ਦੇ ਸਾਧਨਾਂ ਦੀ ਕੀਮਤ ਜਾਂ ਭੂਮੀ ਦੀ ਕੀਮਤ ਲਗਾਨ), ਮਿਹਨਤ ਦੀ ਕੀਮਤ ਮਜ਼ਦੂਰੀ), ਪੂੰਜੀ ਦੀ ਕੀਮਤ (ਵਿਆਜ) ਅਤੇ ਉੱਦਮੀ ਨੂੰ ਹਾਸਿਲ ਹੋਣ ਵਾਲੀ ਕੀਮਤ (ਲਾਭ) ਨੂੰ ਨਿਰਧਾਰਿਤ ਕਰਨ ਨਾਲ ਹੈ । ਇਸ ਕਿਰਿਆ ਨੂੰ ਸਾਧਨ ਮੁੱਲ-ਨਿਰਧਾਰਨ ਵੀ ਆਖਿਆ ਜਾਂਦਾ ਹੈ ।

ਪ੍ਰਸ਼ਨ 15.
ਆਰਥਿਕ ਅਤੇ ਅਨਾਰਥਿਕ ਕਿਰਿਆਵਾਂ ਵਿਚ ਅੰਤਰ ਦੱਸੋ ।
ਉੱਤਰ-
ਜੇ ਕੋਈ ਕਿਰਿਆ ਧਨ ਹਾਸਿਲ ਕਰਨ ਲਈ ਕੀਤੀ ਜਾਂਦੀ ਹੈ ਤਾਂ ਇਸ ਕਿਰਿਆ ਨੂੰ ਆਰਥਿਕ ਕਿਰਿਆ ਆਖਿਆ ਜਾਂਦਾ ਹੈ । ਇਸਦੇ ਉਲਟ ਜੇ ਉਹੀ ਕਿਰਿਆ ਮਨੋਰੰਜਨ, ਧਰਮ, ਪਿਆਰ, ਦਇਆ, ਦੇਸ਼-ਪ੍ਰੇਮ, ਸਮਾਜ ਸੇਵਾ, ਫ਼ਰਜ਼ ਆਦਿ ਉਦੇਸ਼ਾਂ ਲਈ ਕੀਤੀ ਜਾਂਦੀ ਹੈ ਤਾਂ ਉਸਨੂੰ ਗੈਰ-ਆਰਥਿਕ ਕਿਰਿਆ ਆਖਿਆ ਜਾਂਦਾ ਹੈ । ਇਸ ਫ਼ਰਕ ਨੂੰ ਇਕ ਉਦਾਹਰਨ ਰਾਹੀਂ ਸਪੱਸ਼ਟ ਕੀਤਾ ਜਾ ਸਕਦਾ ਹੈ । ਮੰਨ ਲਉ ਅਰਥ-ਸ਼ਾਸਤਰ ਦੇ ਅਧਿਆਪਕ 500 ਰੁਪਏ ਮਾਸਿਕ ਫ਼ੀਸ ਲੈ ਕੇ ਤੁਹਾਨੂੰ ਇਕ ਘੰਟਾ ਤੁਹਾਡੇ ਘਰ ਹੀ ਅਰਥ-ਸ਼ਾਸਤਰ ਪੜ੍ਹਾਉਂਦੇ ਹਨ, ਤਾਂ ਉਨ੍ਹਾਂ ਦੀ ਇਹ ਕਿਰਿਆ ਆਰਥਿਕ ਕਿਰਿਆ ਅਖਵਾਉਂਦੀ ਹੈ । ਇਸਦੇ ਉਲਟ ਜੇ ਉਹ ਤੁਹਾਨੂੰ ਇਕ ਗ਼ਰੀਬ ਵਿਦਿਆਰਥੀ ਹੋਣ ਦੇ ਨਾਤੇ ਬਿਨਾਂ ਕੋਈ ਫ਼ੀਸ ਲਏ ਮੁਫ਼ਤ ਵਿਚ ਅਰਥ-ਸ਼ਾਸਤਰ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਦੀ ਇਹ ਕਿਰਿਆ ਅਨਾਰਥਿਕ ਕਿਰਿਆ ਅਖਵਾਉਂਦੀ ਹੈ ।

ਪ੍ਰਸ਼ਨ 16.
ਭੂਮੀ ਦੀ ਪਰਿਭਾਸ਼ਾ ਦਿਓ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਭੂਮੀ ਦੀ ਪਰਿਭਾਸ਼ਾ-ਅਰਥ-ਸਾਸ਼ਤਰ ਵਿਚ ਭੁਮੀ ਤੋਂ ਭਾਵ ਭੂਮੀ ਦੀ ਉੱਪਰਲੀ ਸੜਾ ਹੀ ਨਹੀਂ, ਸਗੋਂ ਭੂਮੀ ਦੇ ਤਲ, ਇਸਦੇ ਹੇਠਾਂ ਅਤੇ ਉਸ ਦੇ ਉੱਪਰ ਕੁਦਰਤ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਾਰੀਆਂ ਵਸਤਾਂ ਸ਼ਾਮਲ ਹੋ ਜਾਂਦੀਆਂ ਹਨ, ਜਿਹੜੀਆਂ ਧਨ-ਉਤਪਾਦਨ ਵਿਚ ਮਨੁੱਖ ਦੀ ਮੱਦਦ ਕਰਦੀਆਂ ਹਨ ।
ਭੂਮੀ ਦੀਆਂ ਮੁੱਖ ਵਿਸ਼ੇਸ਼ਤਾਵਾਂ –

  1. ਭੂਮੀ ਪਰਿਮਾਣ ਵਿਚ ਸੀਮਿਤ ਹੈ
  2. ਭੂਮੀ ਉਤਪਾਦਨ ਦਾ ਪਹਿਲਾ ਸਾਧਨ ਹੈ
  3. ਭੂਮੀ ਸਥਿਰ ਹੈ
  4. ਭੂਮੀ ਉਪਜਾਊਪਨ ਦੇ ਨਜ਼ਰੀਏ ਤੋਂ ਵੱਖਰਾਪਨ ਰੱਖਦੀ ਹੈ
  5. ਭੂਮੀ ਤਬਦੀਲੀ ਰਹਿਤ ਹੈ
  6. ਭੂਮੀ ਦਾ ਮੁੱਲ ਹਾਲਤ ਉੱਤੇ ਨਿਰਭਰ ਕਰਦਾ ਹੈ
  7. ਭੂਮੀ ਕੁਦਰਤ ਦੀ ਮੁਫ਼ਤ ਦੇਣ ਹੈ।
  8. ਭੂਮੀ ਉਤਪਾਦਨ ਦਾ ਨਿਸ਼ਕਿਰਿਆ ਸਾਧਨ ਹੈ ।

ਪ੍ਰਸ਼ਨ 17.
ਕਿਰਤ ਤੋਂ ਕੀ ਭਾਵ ਹੈ ?
ਉੱਤਰ-
ਕਿਰਤ ਦਾ ਅਰਬ-ਸਾਧਾਰਨ ਬੋਲੀ ਵਿਚ ਕਿਰਤ ਦਾ ਭਾਵ ਉਸ ਯਤਨ ਤੋਂ ਹੈ ਜੋ ਕਿਸੇ ਕੰਮ ਦੇ ਸੰਪਾਦਨ ਲਈ ਕੀਤਾ ਜਾਂਦਾ ਹੈ । ਪਰ ਕਿਰਤ ਦਾ ਇਹ ਵਿਆਪਕ ਭਾਵ ਅਰਥ-ਸ਼ਾਸਤਰ ਵਿਚ ਨਹੀਂ ਲਿਆ ਜਾਂਦਾ | ਅਰਥ-ਸ਼ਾਸਤਰ ਵਿਚ ਕਿਸੇ ਫਲ ਦੀ ਇੱਛਾ ਲਈ ਮਨੁੱਖ ਦਾ ਸਰੀਰਕ ਜਾਂ ਮਾਨਸਿਕ ਯਤਨ ਕਿਰਤ ਅਖਵਾਉਂਦਾ ਹੈ ।
ਕਿਰਤ ਦੀਆਂ ਮੁੱਖ ਵਿਸ਼ੇਸ਼ਤਾਵਾਂ –

  • ਕਿਰਤ ਇਕ ਮਨੁੱਖੀ ਸਾਧਨ ਹੈ ।
  • ਕਿਰਤ ਇਕ ਕਿਰਿਆਸ਼ੀਲ ਸਾਧਨ ਹੈ ।
  • ਕਿਰਤ ਨੂੰ ਕਿਰਤੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ।
  • ਕਿਰਤ ਨਾਸ਼ਵਾਨ ਹੁੰਦੀ ਹੈ ।
  • ਕਿਰਤੀ ਆਪਣੀ ਕਿਰਤ ਨੂੰ ਵੇਚਦਾ ਹੈ, ਆਪਣੇ ਆਪ ਨੂੰ ਨਹੀਂ ਵੇਚਦਾ ।
  • ਕਿਰਤੀ ਉਤਪਾਦਨ ਦਾ ਸਾਧਨ ਅਤੇ ਉਦੇਸ਼ ਦੋਨੋਂ ਹੈ ।
  • ਕਿਰਤ ਵਿਚ ਗਤੀਸ਼ੀਲਤਾ ਹੁੰਦੀ ਹੈ ।

ਪ੍ਰਸ਼ਨ 18.
ਪੁੰਜੀ ਦੀ ਪਰਿਭਾਸ਼ਾ ਦਿਓ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਪੂੰਜੀ ਦੀ ਪਰਿਭਾਸ਼ਾ-ਮਾਰਸ਼ਲ ਦੇ ਸ਼ਬਦਾਂ ਵਿਚ, ਕੁਦਰਤ ਵੱਲੋਂ ਦਿੱਤੇ ਗਏ ਉਪਹਾਰਾਂ ਤੋਂ ਇਲਾਵਾ ਹੋਰ ਵੀ ਸਭ ਕਿਸਮ ਦੀ ਸੰਪੱਤੀ ਪੂੰਜੀ ਵਿਚ ਸ਼ਾਮਲ ਹੁੰਦੀ ਹੈ, ਜਿਸ ਤੋਂ ਆਮਦਨ ਹਾਸਿਲ ਹੁੰਦੀ ਹੈ ।

ਪੂੰਜੀ ਦੀਆਂ ਵਿਸ਼ੇਸ਼ਤਾਵਾਂ –

  1. ਪੁੰਜੀ ਉਤਪਾਦਨ ਦਾ ਆਲਸੀ ਸਾਧਨ ਹੈ
  2. ਪੁੰਜੀ ਵਿਚ ਉਤਪਾਦਕਤਾ ਹੁੰਦੀ ਹੈ ।
  3. ਪੂੰਜੀ ਬੇਹੱਦ ਗਤੀਸ਼ੀਲ ਹੁੰਦੀ ਹੈ
  4. ਪੂੰਜੀ ਕਿਰਤ ਰਾਹੀਂ ਉਤਪਾਦਤ ਹੁੰਦੀ ਹੈ
  5. ਪੁੰਜੀ ਵਿਚ ਗਿਰਾਵਟ ਹੁੰਦੀ ਹੈ
  6. ਪੁੰਜੀ ਬੱਚਤ ਕੀਤੇ ਗਏ ਧਨ ਦਾ ਇਕ ਰੂਪ ਹੈ ।

ਪ੍ਰਸ਼ਨ 19.
ਉੱਦਮੀ ਤੋਂ ਕੀ ਭਾਵ ਹੈ ? ਉੱਦਮੀ ਦੇ ਕਾਰਜਾਂ ਦਾ ਵਰਣਨ ਕਰੋ ।
ਉੱਤਰ-
ਹਰੇਕ ਕਿੱਤੇ ਵਿਚ ਭਾਵੇਂ ਉਹ ਛੋਟਾ ਹੈ ਜਾਂ ਵੱਡਾ, ਕੁੱਝ ਨਾ ਕੁੱਝ ਜ਼ੋਖ਼ਮ ਜਾਂ ਲਾਭ-ਹਾਨੀ ਦੀ ਅਸਥਿਰਤਾ ਬਣੀ ਰਹਿੰਦੀ ਹੈ । ਇਸ ਜ਼ੋਖ਼ਮ ਨੂੰ ਸਹਿਣ ਕਰਨ ਵਾਲੇ ਵਿਅਕਤੀ ਨੂੰ ਉੱਦਮੀ ਆਖਿਆ ਜਾਂਦਾ ਹੈ ।
ਉੱਦਮੀ ਦੇ ਕੰਮ –

  • ਕਿੱਤੇ ਦੀ ਚੋਣ ਕਰਦਾ ਹੈ ।
  • ਉਤਪਾਦਨ ਦਾ ਪੈਮਾਨਾ ਨਿਰਧਾਰਿਤ ਕਰਦਾ ਹੈ ।
  • ਸਾਧਨਾਂ ਦਾ ਅਨੁਕੂਲ ਸੰਯੋਗ ਪ੍ਰਾਪਤ ਕਰਦਾ ਹੈ ।
  • ਉਤਪਾਦਨ ਦੇ ਸਥਾਨ ਦੀ ਚੋਣ ਕਰਦਾ ਹੈ ।
  • ਵਸਤੂ ਦੀ ਚੋਣ ਕਰਦਾ ਹੈ ।
  • ਵੰਡ ਸੰਬੰਧੀ ਕੰਮ ਕਰਦਾ ਹੈ ।
  • ਜ਼ੋਖ਼ਮ ਉਠਾਉਣ ਦੀ ਜ਼ਿੰਮੇਵਾਰੀ ਉੱਦਮੀ ਉੱਤੇ ਹੁੰਦੀ ਹੈ ।

ਪ੍ਰਸ਼ਨ 20.
ਲਗਾਨ ਦੀ ਧਾਰਨਾ ਤੋਂ ਕੀ ਭਾਵ ਹੈ ?
ਉੱਤਰ-
ਸਾਧਾਰਨ ਸ਼ਬਦਾਂ ਵਿਚ ਲਗਾਨ ਜਾਂ ਕਿਰਾਇਆ ਸ਼ਬਦ ਦੀ ਵਰਤੋਂ ਉਸ ਭੁਗਤਾਨ ਲਈ ਕੀਤੀ ਜਾਂਦੀ ਹੈ ਜਿਹੜਾ ਕਿਸੇ ਵਸਤੂ, ਜਿਵੇਂ ਮਕਾਨ, ਦੁਕਾਨ, ਫ਼ਰਨੀਚਰ, ਕਰਾਕਰੀ ਆਦਿ ਦੀਆਂ ਸੇਵਾਵਾਂ ਦੀ ਵਰਤੋਂ ਕਰਨ ਲਈ ਜਾਂ ਉਤਪਾਦਨ ਦੇ ਸਾਧਨਾਂ ਦੇ ਰੂਪ ਵਿਚ ਵਰਤੋਂ ਕਰਨ ਲਈ ਲਗਾਤਾਰ ਇਕ ਨਿਸਚਿਤ ਮਿਆਦ ਲਈ ਦਿੱਤਾ ਜਾਂਦਾ ਹੈ | ਪਰ ਅਰਥ-ਸ਼ਾਸਤਰ ਵਿਚ ਲਗਾਨ ਸ਼ਬਦ ਦੀ ਵਰਤੋਂ ਵੱਖ-ਵੱਖ ਅਰਥਾਂ ਵਿਚ ਕੀਤੀ ਜਾਂਦੀ ਹੈ । ਪ੍ਰੋ ਕਾਰਵਰ ਅਨੁਸਾਰ, “ਭੂਮੀ ਦੀ ਵਰਤੋਂ ਲਈ ਦਿੱਤੀ ਗਈ ਕੀਮਤ ਲਗਾਨ ਹੈ ।”

ਪਰ ਆਧੁਨਿਕ ਅਰਥ-ਸ਼ਾਸਤਰੀਆਂ ਅਨੁਸਾਰ ਅਰਥ-ਸ਼ਾਸਤਰ ਵਿਚ ਲਗਾਨ ਸ਼ਬਦ ਦੀ ਵਰਤੋਂ ਉਤਪਾਦਨ ਦੇ ਉਨ੍ਹਾਂ ਸਾਧਨਾਂ ਨੂੰ ਦਿੱਤੇ ਜਾਣ ਵਾਲੇ ਭੁਗਤਾਨ ਲਈ ਹੀ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਪੂਰਤੀ ਅਣ ਇੱਛਤ ਹੁੰਦੀ ਹੈ । ਆਧੁਨਿਕ ਅਰਥ-ਸ਼ਾਸਤਰੀਆਂ ਅਨੁਸਾਰ ਕਿਸੇ ਸਾਧਨ ਦੀ ਅਸਲ ਆਮਦਨ ਅਤੇ ਵਟਾਂਦਰਾਆਮਦਨ ਦੇ ਫ਼ਰਕ ਨੂੰ ਲਗਾਨ ਆਖਦੇ ਹਨ ।

ਪ੍ਰਸ਼ਨ 21.
ਮਜ਼ਦੂਰੀ ਦੀ ਪਰਿਭਾਸ਼ਾ ਦਿਓ । ਨਕਦ ਅਤੇ ਵਾਸਤਵਿਕ ਮਜ਼ਦੂਰੀ ਤੋਂ ਕੀ ਭਾਵ ਹੈ ?
ਉੱਤਰ-
ਮਜ਼ਦੂਰੀ ਦੀ ਪਰਿਭਾਸ਼ਾ-ਮਜ਼ਦੂਰੀ ਤੋਂ ਭਾਵ ਉਸ ਭੁਗਤਾਨ ਤੋਂ ਹੈ ਜੋ ਸਭ ਕਿਸਮ ਦੀਆਂ ਮਾਨਸਿਕ ਅਤੇ ਸਰੀਰਕ ਕਿਰਿਆਵਾਂ ਲਈ ਦਿੱਤਾ ਜਾਂਦਾ ਹੈ । ਨਕਦ ਮਜ਼ਦੂਰੀ-ਜਿਹੜੀ ਮਜ਼ਦੂਰੀ ਰੁਪਇਆਂ ਦੇ ਰੂਪ ਵਿਚ ਦਿੱਤੀ ਜਾਂਦੀ ਹੈ, ਉਸਨੂੰ ਨਕਦ ਮਜ਼ਦੂਰੀ ਆਖਦੇ ਹਨ । ਇਹ ਰੋਜ਼ਾਨਾ, ਸਪਤਾਹਿਕ, ਅਰਧ-ਮਾਸਿਕ ਜਾਂ ਮਾਸਿਕ ਹੋ ਸਕਦੀ ਹੈ । ਵਾਸਤਵਿਕ ਮਜ਼ਦੂਰੀ-ਮਜ਼ਦੂਰ ਨੂੰ ਪੈਸਿਆਂ ਤੋਂ ਇਲਾਵਾ ਜਿਹੜੀਆਂ ਹੋਰ ਵਸਤਾਂ ਜਾਂ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ, ਉਸ ਨੂੰ ਵਾਸਤਵਿਕ ਮਜ਼ਦੂਰੀ ਆਖਦੇ ਹਾਂ ।

ਪ੍ਰਸ਼ਨ 22.
ਵਿਆਜ ਦੀ ਪਰਿਭਾਸ਼ਾ ਦਿਓ । ਸ਼ੁੱਧ ਅਤੇ ਕੁੱਲ ਵਿਆਹ ਤੋਂ ਕੀ ਭਾਵ ਹੈ ?
ਉੱਤਰ-
ਵਿਆਜ ਦੀ ਪਰਿਭਾਸ਼ਾ-ਵਿਆਜ ਉਹ ਕੀਮਤ ਹੈ ਜਿਹੜੀ ਮੁਦਰਾ ਦੀ ਇੱਕ ਨਿਸ਼ਚਿਤ ਸਮੇਂ ਤਕ ਵਰਤੋਂ ਕਰਨ ਲਈ ਕਰਜ਼ਾਈ ਵੱਲੋਂ ਸ਼ਾਹੂਕਾਰ ਨੂੰ ਦਿੱਤੀ ਜਾਂਦੀ ਹੈ । ਕੁੱਲ ਵਿਆਜ-ਕਰਜ਼ਾਈ ਵੱਲੋਂ ਅਸਲ ਵਿਚ ਸ਼ਾਹੂਕਾਰ ਨੂੰ ਵਿਆਜ ਦੇ ਤੌਰ ‘ਤੇ ਜਿਹੜਾ ਕੁੱਲ ਭੁਗਤਾਨ ਕੀਤਾ ਜਾਂਦਾ ਹੈ, ਉਸਨੂੰ ਕੁੱਲ ਵਿਆਜ ਆਖਦੇ ਹਨ ।
ਸ਼ੁੱਧ ਵਿਆਜ-ਸ਼ੁੱਧ ਵਿਆਜ ਉਹ ਧਨ ਰਾਸ਼ੀ ਹੈ ਜਿਹੜੀ ਸਿਰਫ਼ ਮੁਦਰਾ ਦੀ ਵਰਤੋਂ ਦੇ ਬਦਲੇ ਵਿੱਚ ਚੁਕਾਈ ਜਾਂਦੀ ਹੈ । ਚੈਪਮੈਨ ਦੇ ਸ਼ਬਦਾਂ ਵਿੱਚ, “ਸ਼ੁੱਧ ਵਿਆਜ ਪੁੰਜੀ ਦੇ ਕਰਜ਼ੇ ਲਈ ਭੁਗਤਾਨ ਹੈ, ਜਦ ਕਿ ਕੋਈ ਜ਼ੋਖ਼ਮ ਨਾ ਹੋਵੇ, ਕੋਈ ਦਿੱਕਤ ਨਾ ਹੋਵੇ (ਬੱਚਤ ਦੀ ਦਿੱਕਤ ਨੂੰ ਛੱਡ ਕੇ) ਅਤੇ ਉਧਾਰ ਦੇਣ ਵਾਲੇ ਲਈ ਕੋਈ ਕੰਮ ਨਾ ਹੋਵੇ ।

ਪ੍ਰਸ਼ਨ 23.
ਲਾਭ ਦੀ ਧਾਰਨਾ ਤੋਂ ਕੀ ਭਾਵ ਹੈ ? ਕੁੱਲ ਅਤੇ ਸ਼ੁੱਧ ਲਾਭ ਤੋਂ ਕੀ ਭਾਵ ਹੈ ?
ਉੱਤਰ-
ਲਾਭ ਦਾ ਅਰਥ-ਉੱਦਮੀ ਨੂੰ ਜ਼ੋਖ਼ਮ ਦੇ ਬਦਲੇ ਜੋ ਕੁੱਝ ਮਿਲਦਾ ਹੈ, ਉਹ ਲਾਭ ਅਖਵਾਉਂਦਾ ਹੈ, ਭਾਵ ਰਾਸ਼ਟਰੀ ਆਮਦਨ ਦਾ ਉਹ ਭਾਗ ਜੋ ਕਿਸੇ ਉੱਦਮੀ ਨੂੰ ਆਪਣੇ ਉੱਦਮ ਕਰਕੇ ਹਾਸਿਲ ਹੁੰਦਾ ਹੈ, ਉਸ ਨੂੰ ਲਾਭ ਆਖਦੇ ਹਨ । ਕੁੱਲ ਲਾਭ-ਕੁੱਲ ਆਮਦਨ ਵਿੱਚੋਂ ਜੇ ਅਸੀਂ ਉਤਪਾਦਨ ਦੀਆਂ ਸਪੱਸ਼ਟ ਲਾਗਤਾਂ ਘਟਾ ਦੇਈਏ, ਤਾਂ ਜੋ ਬਾਕੀ ਬਚਦਾ ਹੈ, ਉਸ ਨੂੰ ਸਕਲ ਲਾਭ ਕਿਹਾ ਜਾਂਦਾ ਹੈ ।

ਕੁੱਲ ਲਾਭ = ਕੁੱਲ ਆਮਦਨ-ਸਪੱਸ਼ਟ ਲਾਗਤ । ਸ਼ੁੱਧ ਲਾਭ-ਜੇ ਕੁੱਲ ਆਮਦਨ ਵਿੱਚੋਂ ਸਪੱਸ਼ਟ ਅਤੇ ਅਸਪੱਸ਼ਟ ਦੋਵੇਂ ਲਾਗਤਾਂ ਘਟਾ ਦੇਈਏ, ਤਾਂ ਜੋ ਬਾਕੀ ਬਚਦਾ ਹੈ, ਉਸ ਨੂੰ ਸ਼ੁੱਧ ਲਾਭ ਆਖਦੇ ਹਨ । ਸ਼ੁੱਧ ਲਾਭ = ਕੁੱਲ ਆਮਦਨ – ਸਪੱਸ਼ਟ ਲਾਗਤ + ਅਸਪੱਸ਼ਟ ਲਾਗਤ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਾਜ਼ਾਰ ਕਿਸ ਨੂੰ ਕਹਿੰਦੇ ਹਨ ? ਬਾਜ਼ਾਰ ਦੇ ਵਰਗੀਕਰਣ ਦੇ ਮੁੱਖ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਬਾਜ਼ਾਰ ਦਾ ਅਰਥ-ਬਾਜ਼ਾਰ ਉਹ ਸੰਪੂਰਣ ਖੇਤਰ ਹੁੰਦਾ ਹੈ ਜਿੱਥੇ ਵਿਕਰੇਤਾ ਤੇ ਖਰੀਦਦਾਰ ਸੰਪਰਕ ਵਿੱਚ ਆਉਂਦੇ ਹਨ । ਬਾਜ਼ਾਰ ਦੇ ਵਰਗੀਕਰਣ ਦਾ ਅਧਾਰ-ਵਿਸਥਾਰ ਵਿਚ ਬਾਜ਼ਾਰ ਦਾ ਵਰਗੀਕਰਨ ਹੇਠ ਲੇਖ ਭਾਗਾਂ ਵਿੱਚ ਕੀਤਾ ਜਾਂਦਾ ਹੈ ।
ਜਿਵੇਂ-

  1. ਪੂਰਨ ਪ੍ਰਤੀਯੋਗਤਾ
  2. ਏਕਾਧਿਕਾਰ
  3. ਏਕਾਧਿਕਾਰੀ ਪ੍ਰਤੀਯੋਗਤਾ ॥

ਇਸ ਵਰਗੀਕਰਨ ਦੇ ਮੁੱਖ ਅਧਾਰ ਹੇਠ ਲਿਖੇ ਹਨ –
1. ਖਰੀਦਦਾਰ ਦੇ ਵਿਜੇਤਾ ਦੀ ਗਿਣਤੀਜੇਕਰ ਬਾਜ਼ਾਰ ਵਿੱਚ ਖਰੀਦਦਾਰ ਤੇ ਵਿਕ੍ਰੇਤਾਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤਾਂ ਉਹ ਪੂਰਣ ਪ੍ਰਤੀਯੋਗੀ ਜਾਂ ਏਕਾਧਿਕਾਰ ਪ੍ਰਤੀਯੋਗਤਾ ਦਾ ਬਾਜ਼ਾਰ ਹੁੰਦਾ ਹੈ । ਜੇਕਰ ਬਾਜ਼ਾਰ ਵਿੱਚ ਵਿਕੇਤਾ ਕੇਵਲ ਇੱਕ ਹੀ ਹੋਵੇ ਤੇ ਖਰੀਦਦਾਰ ਜ਼ਿਆਦਾ ਹੋਣ ਤਾਂ ਉਹ ਏਕਾਧਿਕਾਰ ਬਾਜ਼ਾਰ ਹੋਵੇਗਾ । ਜੇਕਰ ਬਾਜ਼ਾਰ ਵਿੱਚ ਵਸਤੁ ਦੇ ਥੋੜੇ ਵੇਚਣ ਵਾਲੇ ਹੋਣ ਅਤੇ ਖ਼ਰੀਦਦਾਰਾਂ ਦੀ ਸੰਖਿਆ ਜ਼ਿਆਦਾ ਹੋਵੇ ਤਾਂ ਉਹ ਏਕਾਧਿਕਾਰੀ ਬਾਜ਼ਾਰ
ਹੋਵੇਗਾ । ਜੇਕਰ ਬਾਜ਼ਾਰ ਵਿੱਚ ਵਸਤੂ ਦੇ ਥੋੜੇ ਵੇਚਣ ਵਾਲੇ ਹੋਣ ਤਾਂ ਉਹ ਅਧਿਕਾਰੀ ਬਾਜ਼ਾਰ ਹੋਵੇਗਾ ।

2. ਵਸਤੂ ਦੀ ਕ੍ਰਿਤੀ-ਜੇਕਰ ਬਾਜ਼ਾਰ ਵਿਚ ਵੇਚੀ ਜਾਣ ਵਾਲੀ ਵਸਤੁ ਇਕ ਸਮਾਨ ਹੈ ਤਾਂ ਉਹ ਪੂਰਨ ਪ੍ਰਤੀਯੋਗੀ ਬਾਜ਼ਾਰ ਦੀ ਸਥਿਤੀ ਹੋਵੇਗੀ ਅਤੇ ਇਸਦੇ ਵਿਰੁੱਧ ਵਸਤੁ ਦੀ ਵਿਭਿੰਨਤਾ ਏਕਾਧਿਕਾਰੀ ਪ੍ਰਤੀਯੋਗਤਾ ਦਾ ਆਧਾਰ ਮੰਨਿਆ ਜਾਂਦਾ ਹੈ ।

3. ਕੀਮਤ ਨਿਯੰਤਰਨ ਦੀ ਡਿਗਰੀ-ਬਾਜ਼ਾਰ ਵਿੱਚ ਵੇਚੀ ਜਾਣ ਵਾਲੀ ਵਸਤੂ ਦੀ ਕੀਮਤ ਜੇਕਰ ਫ਼ਰਮ ਦਾ ਪੂਰਨ | ਨਿਯੰਤਰਨ ਹੋਵੇ ਤਾਂ ਉਹ ਏਕਾਧਿਕਾਰੀ ਹੋਵੇਗਾ ਆਂਸ਼ਿਕ ਨਿਯੰਤਰਣ ਹੋਵੇ ਤਾਂ ਏਕਾਧਿਕਾਰੀ ਪ੍ਰਤੀਯੋਗਤਾ ਹੋਵੇਗੀ । ਸਿਫ਼ਰ ਨਿਯੰਤਰਣ ‘ਤੇ ਪੂਰਨ ਪ੍ਰਤੀਯੋਗਤਾ ਹੁੰਦੀ ਹੈ ।

4. ਬਾਜ਼ਾਰ ਦਾ ਗਿਆਨ-ਜੇਕਰ ਖ਼ਰੀਦਦਾਰ ਅਤੇ ਵੇਚਣ ਵਾਲੇ ਨੂੰ ਬਾਜ਼ਾਰ ਦੀ ਸਥਿਤੀਆਂ ਦਾ ਪੂਰਨ ਗਿਆਨ ਹੋਵੇ ਤਾਂ ਪੂਰਨ ਪ੍ਰਤੀਯੋਗਤਾ ਹੋਵੇਗੀ । ਇਸਦੇ ਉਲਟ ਅਪੂਰਨ ਗਿਆਨ ਏਕਾਧਿਕਾਰ ਅਤੇ ਏਕਾਧਿਕਾਰੀ ਪ੍ਰਤੀਯੋਗਿਤਾ ਦੀ ਵਿਸ਼ੇਸ਼ਤਾ ਹੈ ।

5. ਸਾਧਨਾਂ ਦੀ ਗਤੀਸ਼ੀਲਤਾ-ਪੂਰਨ ਪ੍ਰਤੀਯੋਗਤਾ ਦੀ ਸਥਿਤੀ ਵਿੱਚ ਉਤਪਾਦਨ ਸਾਧਨਾਂ ਦੀ ਗਤੀਸ਼ੀਲਤਾ ਪੂਰਨ ਹੁੰਦੀ ਹੈ, ਪਰੰਤੂ ਬਾਜ਼ਾਰ ਦੀਆਂ ਹੋਰ ਕਿਸਮਾਂ ਵਿੱਚ ਸਾਧਨਾਂ ਦੀ ਗਤੀਸ਼ੀਲਤਾ ਬਰਾਬਰ ਨਹੀਂ ਹੁੰਦੀ ।

ਪ੍ਰਸ਼ਨ 2.
ਮੁਦਰਾ ਦੇ ਪ੍ਰਮੁੱਖ ਕੰਮ ਕਿਹੜੇ-ਕਿਹੜੇ ਹਨ ?
ਉੱਤਰ-
ਮੁਦਰਾ ਦੇ ਹੇਠਾਂ ਲਿਖੇ ਕੰਮ ਹਨ –
1. ਵਟਾਂਦਰੇ ਦਾ ਮਾਧਿਅਮ-ਮੁਦਰਾ ਦਾ ਇਕ ਮਹੱਤਵਪੂਰਨ ਕੰਮ ਵਟਾਂਦਰੇ ਦਾ ਮਾਧਿਅਮ ਹੈ । ਇਸ ਤੋਂ ਭਾਵ ਇਹ ਹੈ ਕਿ ਮੁਦਰਾ ਦੇ ਰੂਪ ਵਿੱਚ ਇੱਕ ਵਿਅਕਤੀ ਆਪਣੀਆਂ ਵਸਤੂਆਂ ਨੂੰ ਵੇਚਦਾ ਹੈ ਅਤੇ ਦੂਸਰੀਆਂ ਵਸਤੂਆਂ ਨੂੰ ਖ਼ਰੀਦਦਾ ਹੈ । ਮੁਦਰਾ ਵੇਚ ਅਤੇ ਖ਼ਰੀਦ ਦੋਵਾਂ ਵਿੱਚ ਹੀ ਇੱਕ ਵਿਚਕਾਰਲਾ ਕੰਮ ਕਰਦੀ ਹੈ । ਮੁਦਰਾ ਨੂੰ ਵਟਾਂਦਰੇ ਦੇ ਮਾਧਿਅਮ ਦੇ ਰੂਪ ਵਿੱਚ ਲੋਕ ਸਧਾਰਨ ਰੂਪ ਨਾਲ ਸਵੀਕਾਰ ਕਰਦੇ ਹਨ । ਇਸ ਲਈ ਮੁਦਰਾ ਦੇ ਦੁਆਰਾ ਲੋਕ ਆਪਣੀ ਇੱਛਾ ਤੋਂ ਵਿਭਿੰਨ ਵਸਤੂਆਂ ਖ਼ਰੀਦ ਸਕਦੇ ਹਨ ।

2. ਮੁੱਲ ਦੀ ਇਕਾਈ-ਮੁਦਰਾ ਦਾ ਦੂਸਰਾ ਕੰਮ ਵਸਤੂਆਂ ਅਤੇ ਸੇਵਾਵਾਂ ਦੇ ਮੁੱਲ ਨੂੰ ਨਾਪਣਾ ਹੈ । ਮੁਦਰਾ ਲੇਖੇ ਦੀ ਇਕਾਈ ਦੇ ਰੂਪ ਵਿੱਚ ਮੁੱਲ ਦਾ ਮਾਪ ਕਰਦੀ ਹੈ । ਲੇਖੇ ਦੀ ਇਕਾਈ ਤੋਂ ਭਾਵ ਇਹ ਹੈ ਕਿ ਹਰੇਕ ਵਸਤੂ ਅਤੇ ਸੇਵਾ ਦਾ ਮੁੱਲ ਮੁਦਰਾ ਦੇ ਰੂਪ ਵਿਚ ਮਾਪਿਆ ਜਾਂਦਾ ਹੈ ।

3. ਸਥਗਿਤ ਭੁਗਤਾਨਾਂ ਦਾ ਮਾਨ-ਜਿਨ੍ਹਾਂ ਲੈਣਦਾਰਾਂ ਦਾ ਭੁਗਤਾਨ ਤੱਤਕਾਲ ਨਾ ਕਰਕੇ ਭਵਿੱਖ ਦੇ ਲਈ ਸਥਗਿਤ ਕਰ ਦਿੱਤਾ ਜਾਂਦਾ ਹੈ; ਉਨ੍ਹਾਂ ਨੂੰ ਸਥਗਿਤ ਭੁਗਤਾਨ ਕਿਹਾ ਜਾਂਦਾ ਹੈ । ਮੁਦਰਾ ਦੇ ਫ਼ਲਸਰੂਪ ਸਥਾਪਿਤ ਭੁਗਤਾਨ ਸਰਲ ਹੋ ਜਾਂਦਾ ਹੈ ।

4. ਮੁੱਲ ਦਾ ਨਿਰਧਾਰਨ-ਮੁਦਰਾ ਮੁੱਲ ਦੇ ਨਿਰਧਾਰਨ ਦੇ ਰੂਪ ਵਿੱਚ ਕੰਮ ਕਰਦੀ ਹੈ । ਮੁਦਰਾ ਦੇ ਮੁੱਲ ਨਿਰਧਾਰਨ ਦਾ ਅਰਥ ਹੈ ਧਨ ਦਾ ਨਿਰਧਾਰਨ । ਇਸ ਤੋਂ ਭਾਵ ਇਹ ਹੈ ਕਿ ਮੁਦਰਾ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਲਈ ਖ਼ਰਚ ਕਰਨ ਦਾ ਜਲਦੀ ਕੋਈ ਵਿਚਾਰ ਨਹੀਂ ਹੈ । ਹਰੇਕ ਵਿਅਕਤੀ ਆਪਣੀ ਆਮਦਨ ਦਾ ਕੁੱਝ ਹਿੱਸਾ ਭਵਿੱਖ ਦੇ ਲਈ ਬਚਾਉਂਦਾ ਹੈ । ਇਸਨੂੰ ਹੀ ਮੁੱਲ ਦਾ ਨਿਰਧਾਰਨ ਕਿਹਾ ਜਾਂਦਾ ਹੈ ।

5. ਮੁੱਲ ਦਾ ਹਸਤਾਂਤਰਣ-ਮੁਦਰਾ ਦੇ ਕਾਰਨ ਮੁੱਲ ਦਾ ਹਸਤਾਂਤਰਣ ਸੁਵਿਧਾਜਨਕ ਬਣ ਗਿਆ ਹੈ । ਅੱਜ ਦੇ ਯੁੱਗ ਵਿਚ ਲੋਕਾਂ ਦੀਆਂ ਜ਼ਰੂਰਤਾਂ ਵੱਧ ਗਈਆਂ ਹਨ । ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਦੂਰ-ਦੂਰ ਤੋਂ ਵਸਤੁ ਖ਼ਰੀਦੀਆਂ ਜਾਂਦੀਆਂ ਹਨ | ਮੁਦਰਾ ਵਿੱਚ ਤਰਲਤਾ ਅਤੇ ਸਾਧਾਰਨ ਮਨਜ਼ੂਰੀ ਦਾ ਗੁਣ ਹੋਣ ਦੇ ਕਾਰਨ ਇਸ ਦਾ ਇਕ ਸਥਾਨ ਤੋਂ ਦੂਸਰੇ ਸਥਾਨ ‘ਤੇ ਹਸਤਾਂਤਰਨ ਆਸਾਨ ਹੋ ਜਾਂਦਾ ਹੈ ।

6. ਸਾਖ਼ ਨਿਰਮਾਣ ਦਾ ਆਧਾਰ-ਅੱਜ ਲਗਭਗ ਸਾਰੇ ਦੇਸ਼ਾਂ ਵਿੱਚ ਚੈੱਕ, ਝਾਫਟ, ਵਟਾਂਦਰਾਂ -ਪੱਤਰਾਂ ਆਦਿ ਸਾਖ਼ ਪੱਤਰਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਨ੍ਹਾਂ ਸਾਖ਼-ਪੱਤਰਾਂ ਦਾ ਆਧਾਰ ਮੁਦਰਾ ਹੀ ਹੈ । ਲੋਕ ਆਪਣੀ ਆਮਦਨ ਵਿਚੋਂ ਕੁੱਝ ਰਾਸ਼ੀ ਬੈਂਕਾਂ ਵਿਚ ਜਮਾ ਕਰਵਾਉਂਦੇ ਹਨ । ਇਸ ਜਮਾਂ ਰਾਸ਼ੀ ਦੇ ਆਧਾਰ ‘ਤੇ ਹੀ ਬੈਂਕ ਸਾਖ਼ ਦਾ ਨਿਰਮਾਣ ਕਰਦੇ ਹਨ ।

Leave a Comment