ਸਾਫਟ ਬਾਲ (Softball) Game Rules – PSEB 12th Class Physical Education

Punjab State Board PSEB 12th Class Physical Education Book Solutions ਸਾਫਟ ਬਾਲ (Softball) Game Rules.

ਸਾਫਟ ਬਾਲ (Softball) Game Rules – PSEB 12th Class Physical Education

ਸਾਫਟ ਬਾਲ ਦਾ ਇਤਿਹਾਸ
(History of Soft Ball)

ਇਕ ਪੁਰਾਣੀ ਕਹਾਣੀ ਦੇ ਅਨੁਸਾਰ ਬੇਸਬਾਲ ਦੀ ਖੋਜ ਸੰਨ 1883 ਵਿੱਚ ਕੂਪਰਸਟਾਊਨ (Cooperstown) ਵਿਚ ਹੋਈ । | ਇਸ ਖੇਡ ਦੇ ਪਹਿਲੇ ਖਿਡਾਰੀ ਇਕ ਸੈਨਿਕ ਸਕੂਲ ਵਿਚ ਕੈਡੇਟ (Cadets) ਸਨ । ਇਸ ਖੇਡ ਦਾ ਆਯੋਜਨ ਐਬਰਾਨ ਡੇਬਲ ਡੇ (Abron Double Day) ਨੇ ਕੀਤਾ ਜੋ ਉਸੀ ਸਕੂਲ ਵਿਚ ਅਧਿਆਪਕ (Instructor) ਸੀ ਅਤੇ ਜਿਹੜਾ ਬਾਅਦ ਵਿਚ ਅਮਰੀਕੀ ਸੈਨਾ ਵਿਚ ‘‘ਜਨਰਲ’’ ਦੇ ਅਹੁਦੇ ਤੇ ਪਹੁੰਚ ਗਿਆ । ਸੰਨ 1845 ਵਿਚ ਪਹਿਲੀ ਟੀਮ ਖੇਡੀ ਜਿਸ ਵਿਚ ਨਿਯਮ ਲਗਭਗ ਅੱਜ ਵਰਗੇ ਸਨ ਅਤੇ ਇਸ ਖੇਡ ਦਾ ਆਯੋਜਨ ਅਲੈਗਜ਼ੈਂਡਰ ਕਾਰਟਰਾਈਟ ਦੀ ਲਾਅਨੀਅਰ (Alexander Cartwright the Clioneer) ਨੇ ਕੀਤਾ ਸੀ | ਅਗਲੇ 10 ਸਾਲਾਂ ਵਿਚ ਇਹ ਖੇਡ ਬਹੁਤ ਵਿਕਸਿਤ ਹੋਈ ਅਤੇ ਨਿਊਯਾਰਕ ਬੇਸਬਾਲ (New York Baseball) ਦੇ ਨਾਮ ਨਾਲ ਜਾਣੀ ਗਈ ਤਾਂਕਿ ਉਸਨੂੰ ‘‘ਸਾਫਟ ਬਾਲ’’ (Soft Ball) ਤੋਂ ਅਲੱਗ ਸਮਝਿਆ ਜਾਵੇ ਜਿਹੜਾ ਉਸ ਸਮੇਂ ਮੈਸਾ ਚੈਸੈਟਸ (Massa Chessets) ਵਿਚ ਬਹੁਤ ਲੋਕਪ੍ਰਿਅ ਸੀ । ਸੰਨ 1868 ਤੱਕ ਇਹ ਖੇਡ ਚੰਗੀ ਤਰ੍ਹਾਂ ਨਾਲ ਸਥਾਪਿਤ ਹੋ ਚੁੱਕੀ ਸੀ ।

ਉਦੋਂ 25 ਟੀਮਾਂ ਸਹਿਤ ਨੈਸ਼ਨਲ ਬੇਸਬਾਲ ਪਲੇਅਰ ਐਸੋਸੀਏਸ਼ਨ (National Baseball Association) ਦੀ ਨੀਂਹ ਰੱਖੀ ਗਈ । ਕਾਫ਼ੀ ਉਤਾਰ-ਚੜ੍ਹਾਅ ਦੇ ਬਾਵਜੂਦ ਇਹ ਖੇਡ ਕਾਫ਼ੀ ਲੋਕਪ੍ਰਿਅ ਰਹੀ । ਸੰਨ 1920 ਅਤੇ 1930 ਦੇ ਦੌਰਾਨ ਬੇਸਬਾਲ ਦੀ ਖੇਡ ਵਿਚ ਕੀਰਤੀਮਾਨ ਸਥਾਪਿਤ ਕਰਨ ਵਾਲੇ ਜਾਰਜ ਰੂਥ (George Ruth) ਜਿਹੇ ਖਿਡਾਰੀਆਂ ਦਾ ਉਦੈ ਹੋਇਆ, ਜਿਹੜਾ ਸਭ ਤੋਂ ਜ਼ਿਆਦਾ ਪ੍ਰਸਿੱਧ ਖਿਡਾਰੀ ਹੋਇਆ, ਉਸਨੇ ਇਕ ਪ੍ਰਖੇਪਕ (Pitcher) ਦੇ ਰੂਪ ਵਿਚ ਖੇਡ ਸ਼ੁਰੂ ਕੀਤੀ ਪਰੰਤੂ ਉਹ ਇੰਨਾ ਚੰਗਾ ਬੈਟਰ ਸੀ ਕਿ ਉਹ ਜਲਦੀ ਇਕ ਉੱਤਮ ਹਮਲਾਵਰ ਖਿਡਾਰੀ ਬਣ ਗਿਆ । ਰੂਸ ਨੇ ਬੇਸਬਾਲ ਦੇ ਪੁਰਾਣੇ ਤਰੀਕਿਆਂ ਨੂੰ ਇਕ ਨਵਾਂ ਆਯਾਮ ਦਿੱਤਾ ਸੀ । “ਹੋਮ ਰਨ’’ (Home Run) ਵਿਚ ਵਿਸ਼ੇਸ਼ ਯਤਨ ਕੀਤੇ ਜਿਸਨੇ ਭਾਰੀ ਜਨ ਸਮੂਹ ਨੂੰ ਆਕਰਸ਼ਿਤ ਕੀਤਾ ।

ਯਾਦ ਰੱਖਣ ਯੋਗ ਗੱਲਾਂ
(Tips to Remember)

  1. ਹੋਮ ਪਲੇਟ ਅਤੇ ਫਸਟ ਬੇਸ ਵਿਚਕਾਰਲੀ ਦੂਰੀ= 60 ਫੁੱਟ
  2. ਪਹਿਲੇ ਅਤੇ ਦੂਜੇ ਬੇਸ ਵਿਚਕਾਰਲੀ ਦੂਰੀ = 60 ਫੁੱਟ
  3. ਦੂਜੇ ਬੇਸ ਤੋਂ ਤੀਜੇ ਬੇਸ ਵਿਚਕਾਰਲੀ ਦੂਜੀ = 60 ਫੁੱਟ
  4. ਬੇਸ ਲਾਈਨ ਦੀ ਚੌੜਾਈ = 3 ਇੰਚ
  5. ਪਹਿਲੇ ਬੇਸ ਤੇ ਤੀਜੇ ਬੇਸ ਦੀ ਲੰਬਾਈ = 84′ 10 ਫੁੱਟ
  6. ਹੋਮ ਪਲੇਟ ਤੋਂ ਦੂਜੇ ਬੇਸ ਦੀ ਲੰਬਾਈ . = 84′ 10 ਫੁੱਟ
  7. ਬੇਸ ਦੀ ਲੰਬਾਈ ਅਤੇ ਚੌੜਾਈ = 15 × 15 ਇੰਚ
  8. ਬੇਸ ਦੀ ਮੋਟਾਈ = 3 ਤੋਂ 5 ਇੰਚ
  9. ਬੈਟਰ ਬਾਕਸ ਦੀ ਲੰਬਾਈ = 7 ਫੁੱਟ
  10. ਬੈਟਰ ਬਾਕਸ ਦੀ ਚੌੜਾਈ = 3 ਫੁੱਟ
  11. ਕੈਚਰ ਬਾਕਸ ਦੀ ਲੰਬਾਈ ਅਤੇ ਚੌੜਾਈ = 10 × 8.5 ਫੁੱਟ ।
  12. ਹੋਮ ਪਲੇਟ ਦੀ ਲੰਬਾਈ ਅਤੇ ਚੌੜਾਈ = 12 × 8.5 × 8.5 ਫੁੱਟ
  13. ਪਿਚਿੰਗ ਰਬੜ ਦੀ ਲੰਬਾਈ ਅਤੇ ਚੌੜਾਈ = 24 × 6 ਇੰਚ
  14. ਪਿੱਚਰ ਘੇਰੇ ਦਾ ਅਰਧ ਵਿਆਸ . = 8 ਫੁੱਟ
  15. ਗੇਂਦ ਦਾ ਭਾਰ = 6 1/4 ਗ੍ਰਾਮ
  16. ਗੇਂਦ ਦਾ ਘੇਰਾ = 12 ਇੰਚ
  17. ਬੈਟ ਦੀ ਲੰਬਾਈ = 34 ਇੰਚ
  18. ਬੈਟ ਦਾ ਭਾਰ = 38 ਆਉਂਸ
  19. ਅਧਿਕਾਰੀਆਂ ਦੀ ਗਿਣਤੀ = 07
  20. ਕੁੱਲ ਖਿਡਾਰੀ = 16 ਤੋਂ 18 (9 ਪੋਲਿੰਗ ਮੈਂਬਰ)

ਸਾਫਟ ਬਾਲ (Softball) Game Rules – PSEB 12th Class Physical Education

ਸਾਫਟ ਬਾਲ ਦੇ ਨਵੇਂ ਨਿਯਮ
(New Rules Related to Soft Ball)

  1. ਸਾਫਟ ਬਾਲ ਡਾਇਮੰਡ ਦੀ ਹਿ ਰੇਖਾ 60 ਫੁੱਟ ਹੁੰਦੀ ਹੈ ।
  2. ਹਿ ਰੇਖਾ ਵਿਚ ਪੁਰਸ਼ਾਂ ਦੇ ਲਈ ਪ੍ਰਖੇਪਣ ਦਾ ਫਾਸਲਾ 46 ਫੁੱਟ ਅਤੇ ਔਰਤਾਂ ਦੇ ਲਈ 40 ਫੁੱਟ ਹੁੰਦਾ ਹੈ ।
  3. ਸਾਫ਼ਟ ਬਾਲ ਬੈਟ ਦੀ ਲੰਬਾਈ 34 ਇੰਚ ਹੁੰਦੀ ਹੈ ਅਤੇ ਇਸਦੇ ਸਭ ਤੋਂ ਵੱਡੇ ਭਾਗ ਦਾ ਘੇਰਾ 24 ਇੰਚ ਹੁੰਦਾ ਹੈ ।
  4. ਸਾਫ਼ਟ ਬਾਲ ਵਿੱਚ ਸੁਰੱਖਿਆ ਹਿ ਦੀ ਅਧਿਕਤਮ ਲੰਬਾਈ 10 ਇੰਚ ਹੁੰਦੀ ਹੈ ।
  5. ਸਾਫ਼ਟ ਬਾਲ ਦਾ ਅਧਿਕਤਮ ਘੇਰਾ 124 ਇੰਚ ਅਤੇ ਨਿਊਨਤਮ ਘੇਰਾ 11 ਇੰਚ ਹੋਣਾ ਚਾਹੀਦਾ ਹੈ ।
  6. ਸਾਫ਼ਟ ਬਾਲ ਵਿਚ ਪ੍ਰਖੇਪਣ ਪੱਟੀ ਦੀ ਲੰਬਾਈ ਅਤੇ ਚੌੜਾਈ 24 × 6 ਇੰਚ ਹੁੰਦੀ ਹੈ ।

ਸਾਫ਼ਟ ਬਾਲ ਦੇ ਸਾਧਾਰਨ ਨਿਯਮ
(General Rules of Soft Ball)

ਬੈਟਿੰਗ ਕ੍ਰਮ (Order of Batting) – ਅੰਪਾਇਰ ਵੱਲੋਂ ਦਿੱਤੇ ਗਏ ਬੈਟਿੰਗ ਕੂਮ ਦਾ ਪੂਰੀ ਖੇਡ ਦੇ ਦੌਰਾਨ ਪਾਲਣ ਕੀਤਾ ਜਾਣਾ ਚਾਹੀਦਾ ਹੈ । ਜੇਕਰ ਬੈਟਿੰਗ ਨਿਸਚਿਤ ਕੂਮ ਦੇ ਅਨੁਸਾਰ ਨਹੀਂ ਹੋ ਰਹੀ ਅਤੇ ਇਸ ਗਲਤੀ ਦਾ ਪਤਾ ਗਲਤ ਬੈਟਰ ਦੀ ਪਾਰੀ ਖ਼ਤਮ ਹੋਣ ਅਤੇ ਅਗਲੇ ਬੈਟਰ ਦੇ ਆਉਣ ਤੋਂ ਪਹਿਲਾਂ ਲਗਦਾ ਹੈ ਤਾਂ ਉਹ ਖਿਡਾਰੀ ਜਿਸ ਨੇ ਅਸਲ ਵਿਚ ਖੇਡਣਾ ਸੀ, ਆਊਟ ਮੰਨਿਆ ਜਾਵੇਗਾ, ਬਣਾਏ ਗਏ ਰਨ ਖਤਮ (Cancel) ਸਮਝੇ ਜਾਣਗੇ ਅਤੇ ਨ੍ਹੀ ਦੌੜਾਕ ਦੁਬਾਰਾ ਬੈਟਰ ਬਾਕਸ ਵਿਚ ਉਸ ਸਥਿਤੀ ਵਿਚ ਵਾਪਿਸ ਚਲੇ ਜਾਣਗੇ ਜਿੱਥੇ ਉਹ ਗਲਤ ਬੈਟਰ ਆਉਣ ਤੋਂ ਪਹਿਲਾਂ ਸਨ ।

ਜੇਕਰ ਇਸ ਗਲਤੀ ਦਾ ਪਤਾ ਉਦੋਂ ਲਗਦਾ ਹੈ ਜਦੋਂ ਗਲਤ ਬੈਟਰ ਬੈਟ ਤੇ ਹੈ ਤਾਂ ਸਹੀ ਬੈਟਰ ਗਲਤ ਬੈਟਰ ਦਾ ਸਥਾਨ ਲੈ ਸਕਦਾ ਹੈ । ਗਲਤ ਬੈਟਰ ਦੁਆਰਾ ਬਣਾਏ ਗਏ ਹਨ, ਸਾਈਕਾਂ ਦੀ ਸੰਖਿਆ, ਕੀਤੀ ਗਈ ਬਾਲਾਂ ਦੀ ਸੰਖਿਆ, ਬੇਸਾਂ ਦੀ ਸੰਖਿਆ ਆਦਿ ਸਹੀ ਬੈਟਰ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ ਅਤੇ ਖੇਡ ਨੂੰ ਸਹੀ ਮੰਨ ਕੇ ਜਾਰੀ ਰੱਖਿਆ ਜਾਵੇਗਾ ।
ਬੈਟਰ ਦੇ ਆਪਣੀ ਪਾਰੀ ਖ਼ਤਮ ਕਰਨ ਤੋਂ ਪਹਿਲਾਂ ਜੇਕਰ ਤੀਸਰਾ ਖਿਡਾਰੀ ਆਊਟ ਹੋ ਜਾਵੇ ਤਾਂ ਅਗਲੀ ਪਾਰੀ ਵਿਚ ਉਹ ਪਹਿਲਾ ਬੈਟਰ ਬਣੇਗਾ ।
ਸਾਫਟ ਬਾਲ (Softball) Game Rules – PSEB 12th Class Physical Education 2

ਬੈਟ (Bat) -ਇਹ ਠੋਸ ਲੱਕੜੀ ਦਾ ਅਤੇ ਗੋਲਾਕਾਰ ਹੋਵੇਗਾ । ਬੈਟ ਦੀ ਲੰਬਾਈ 34 ਇੰਚ ਅਤੇ ਸਭ ਤੋਂ ਵੱਡੇ ਭਾਗ | ਦਾ ਘੇਰਾ 21/4 ਇੰਚ ਤੋਂ ਜ਼ਿਆਦਾ ਨਹੀਂ ਹੋਵੇਗਾ । ਇਸਦੀ ਸੁਰੱਖਿਆ ਮੁੱਠ ਕਾਰਕ ਜਾਂ ਕਿਸੇ ਸੰਸ਼ਲਿਸ਼ਟ ਪਦਾਰਥ ਦੀ ਹੋਵੇਗੀ । ਇਹ ਸੁਰੱਖਿਆ ਮੁੱਠ 10 ਇੰਚ ਤੋਂ ਜ਼ਿਆਦਾ ਨਹੀਂ ਹੋਵੇਗੀ ਅਤੇ ਬੈਟ ਛੋਟੇ ਭਾਗ ਤੋਂ 15 ਇੰਚ ਤੋਂ ਜ਼ਿਆਦਾ ਅੱਗੇ ਨੂੰ ਨਹੀਂ ਨਿਕਲੇਗੀ ।

ਸਾਫ਼ਟ ਬਾਲ (Soft Ball) – ਪ੍ਰਮਾਣਿਕ ਸਾਫ਼ਟ ਬਾਲ ਚਪਟੇ ਧਰਾਤਲ ਵਾਲੀ ਜਾਂ ਟਾਂਕੇ ਛਿਪੇ ਹੋਏ ਚਿਕਨੀ ਉੱਨ ਵਾਲੀ ਹੋਵੇਗੀ । ਇਸਦਾ ਘੇਰਾ 121/4 ਇੰਚ ਤੋਂ ਜ਼ਿਆਦਾ ਅਤੇ 111/4 ਇੰਚ ਤੋਂ ਘੱਟ ਨਾ ਹੋਵੇ । ਇਸਦਾ ਭਾਰ 63/4 ਔਸ ਤੋਂ ਜ਼ਿਆਦਾ ਜਾਂ 6 ਔਸ ਤੋਂ ਘੱਟ ਨਾ ਹੋਵੇ।

ਹਿ ਪੱਟੀ (Home Plate) – ਹਿ ਪੱਟੀ ਰਬੜ ਜਾਂ ਕਿਸੇ ਹੋਰ ਢੁੱਕਵੇਂ ਪਦਾਰਥ ਦੀ ਬਣਾਈ ਜਾਵੇਗੀ । ਇਹ ਪੰਚਮੁਖੀ ਆਕਾਰ ਵਾਲੀ 17 ਇੰਚ ਚੌੜੀ ਕਿਨਾਰੇ ਦੇ ਕੋਲ ਖੇਪਕ ਸਥਲ ਦੇ ਸਾਹਮਣੇ ਵੱਲ ਹੋਵੇਗੀ । ਇਸ ਦੀਆਂ ਸਾਈਡਾਂ ਬੈਟਰ ਬਾਕਸ ਦੇ ਅੰਦਰ ਦੀਆਂ ਰੇਖਾਵਾਂ ਦੇ ਸਮਾਨਾਂਤਰ ਅਤੇ 8 ਇੰਚ ਲੰਬੀਆਂ ਹੋਣਗੀਆਂ । ਫੜਨ ਵਾਲਿਆਂ ਦੇ ਸਾਹਮਣੇ ਵਾਲੀਆਂ ਸਾਈਡਾਂ 12 ਇੰਚ ਲੰਬੀਆਂ ਹੋਣਗੀਆਂ ।

ਖੇਪਣ ਪੱਟੀ (Pitcher Plate) – ਲੱਕੜੀ ਜਾਂ ਰਬੜ ਦੀ ਖੇਪਣ ਪੱਟੀ 24 ਇੰਚ ਲੰਬੀ ਅਤੇ 6 ਇੰਚ ਚੌੜੀ ਹੋਵੇਗੀ । ਪੱਟੀ ਦੀ ਪਰੀ ਧਰਾਤਲ ਜ਼ਮੀਨ ‘ਤੇ ਹੋਵੇਗੀ ਅਤੇ ਪੱਟੀ ਦੀ ਅਗਰ ਰੇਖਾ ਗਹਿ ਪੱਟੀ ਦੇ ਬਾਹਰੀ ਕੋਣ ਤੋਂ ਔਰਤਾਂ ਦੇ ਲਈ 40 ਫੁੱਟ ਅਤੇ ਪੁਰਸ਼ਾਂ ਦੇ ਲਈ 46 ਫੁੱਟ ਹੋਵੇਗੀ ।

ਦਸਤਾਨੇ, ਜੁੱਤੇ ਆਦਿ ਸਮਾਨ (Gloves, Shoes etc.) – ਕੋਈ ਵੀ ਖਿਡਾਰੀ ਦਸਤਾਨੇ ਪਾ ਸਕਦਾ ਹੈ । ਕਿਰਮਿਚ ਜਾਂ ਚਮੜੇ ਦਾ ਜੁੱਤਾ ਪ੍ਰਮਾਣਿਕ ਸਮਝਿਆ ਜਾਵੇਗਾ । ਜੁੱਤਿਆਂ ਦਾ ਤਲਾ ਚਿਕਨਾ, ਨਰਮ ਜਾਂ ਸਖ਼ਤ ਰਬੜ ਦੇ ਪੰਚਰ ਵਾਲਾ ਹੋਣਾ ਚਾਹੀਦਾ ਹੈ । ਫੜਨ ਵਾਲਾ ਮਾਸਕ ਪਹਿਨ ਸਕਦਾ ਹੈ ।

ਬੈਟਿਡ ਗੇਂਦ (Batted Bally) – ਉਹ ਗੇਂਦ ਜੋ ਬੈਟ ਨਾਲ ਟਕਰਾਉਂਦੀ ਹੈ ਅਤੇ ਸਹੀ ਜਾਂ ਗਲਤ ਸੀਮਾ ਵਿਚ ਡਿੱਗਦੀ ਹੈ ।

ਰੁਕਾਵਟ ਬਾਲ (Blocked Ball) – ਇਹ ਉਹ ਗੇਂਦ ਹੈ ਜੋ ਬੈਟ ਕੀਤੀ ਗਈ ਹੈ ਜਾਂ ਸੁੱਟੀ ਗਈ ਹੈ, ਜਿਸ ਨੂੰ ਇਕ ਅਜਿਹਾ ਵਿਅਕਤੀ ਫੜ ਲੈਂਦਾ ਹੈ, ਛੂਹ ਲੈਂਦਾ ਹੈ ਜਾਂ ਰੋਕ ਲੈਂਦਾ ਹੈ ਜੋ ਨਾ ਤਾਂ ਖੇਡ ਰਿਹਾ ਹੈ, ਨਾ ਅਧਿਕਾਰਤ ਵਿਅਕਤੀ ਹੈ ਅਤੇ ਨਾ ਹੀ ਉਹ ਅਧਿਕਾਰਤ ਖੇਡ ਖੇਤਰ ਵਿਚ ਹੈ ।

ਬੰਟ (Bunt) – ਇਹ ਉਹ ਗੇਂਦ ਹੈ ਜੋ ਖੇਤਰ ਦੇ ਅੰਦਰ ਹੌਲੀ ਜਿਹੇ ਰੋਕੀ ਗਈ ਹੈ । ਜੇਕਰ ਉਹ ਦੂਸਰੇ ਸਟਾਈਕਰ ਦੇ ਬਾਅਦ ਇਸ ਤਰ੍ਹਾਂ ਕਰਦਾ ਹੈ, ਤਾਂ ਉਹ ਆਊਟ ਮੰਨਿਆ ਜਾਂਦਾ ਹੈ ।

ਪਕੜ ਜਾਂ ਕੈਚ (Catch) – ਇਹ ਵਿਧੀਪੂਰਵਕ ਫੜੀ ਗਈ ਗੇਂਦ ਹੈ, ਜਿਸ ਨੂੰ ਰੱਖਿਅਕ ਹੱਥਾਂ ਜਾਂ ਦਸਤਾਨਿਆਂ ਨਾਲ ਫੜ ਲੈਂਦਾ ਹੈ । ਜੇਕਰ ਗੇਂਦ ਰੱਖਿਅਕ ਦੀਆਂ ਬਾਹਾਂ ਵਿਚ ਅਟਕ ਕੇ ਰਹਿ ਜਾਵੇ ਜਾਂ ਉਸਦੇ ਸਰੀਰ ਜਾਂ ਕੱਪੜਿਆਂ ਵਿਚ ਫਸ ਕੇ ਥੱਲੇ ਨਾ ਡਿਗੇ ਤਾਂ ਪਕੜ ਜਾਂ ਕੈਚ ਉਦੋਂ ਤਕ ਪੂਰਨ ਨਹੀਂ ਮੰਨੀ ਜਾਵੇਗੀ ਜਦੋਂ ਤੱਕ ਰੱਖਿਅਕ ਉਸਨੂੰ ਹੱਥਾਂ ਜਾਂ ਦਸਤਾਨਿਆਂ ਨਾਲ ਫੜ ਨਾ ਲਵੇ ।

ਖਿਡਾਰੀ ਅਤੇ ਸਥਾਨਾਪੰਨ (Players and Substitutes) – ਇਕ ਟੀਮ ਵਿੱਚ ਨੌਂ (9) ਖਿਡਾਰੀ ਹੋਣਗੇ । ਇਹਨਾਂ ਦਾ ਪਦ ਨਿਮਨ ਪ੍ਰਕਾਰ ਹੋਵੇਗਾ : | ਖੇਪਕ, ਕੈਚਰ, ਪਹਿਲਾ ਹਿ ਰੱਖਿਅਕ, ਦੂਸਰਾ ਅਤੇ ਤੀਸਰਾ ਹਿ ਰੱਖਿਅਕ, ਨਿਕਟ ਰੱਖਿਅਕ, ਖੱਬਾ ਰੱਖਿਅਕ, ਕੇਂਦਰ ਰੱਖਿਅਕ, ਸੱਜਾ ਰੱਖਿਅਕ ।

ਖਿਡਾਰੀ ਖੇਡ ਵਿਚ ਉਸ ਸਮੇਂ ਮੰਨਿਆ ਜਾਵੇਗਾ ਜਦੋਂ ਉਸਦਾ ਨਾਂ ਫਲਾਂਕਨ-ਪੱਤਰ (Score Card) ਵਿਚ ਅੰਕਿਤ ਕਰ ਦਿੱਤਾ ਜਾਵੇਗਾ ।ਉਸਦੇ ਬੈਟਰ-ਕਾਸ ਵਿਚ ਜਿਸਦਾ ਨਾਂ ਅੰਕਿਤ ਹੋਵੇਗਾ, ਇਹ ਕਿਸੇ ਵੀ ਖਿਡਾਰੀ ਨੂੰ ਸਥਾਨਾਪਨ ਕਰ ਸਕਦਾ ਹੈ । ਸਥਾਨਾਪੰਨ ਖੇਡ ਵਿਚ ਹੇਠ ਲਿਖੇ ਰੂਪ ਮੰਨੇ ਜਾਣਗੇ ।

  1. ਬੈਟਰ-ਜਦੋਂ ਉਹ ਬੈਟਰ-ਬਾਕਸ ਵਿਚ ਆਪਣਾ ਸਥਾਨ ਬ੍ਰਿਣ ਕਰ ਲਵੇ ।
  2. ਰੱਖਿਅਕ-ਜਦੋਂ ਉਹ ਰੱਖਿਅਕ ਦੇ ਸਥਾਨ ਤੇ ਸਥਾਨਾਪੰਨ ਹੋ ਜਾਵੇ ।
  3. ਦੌੜਾਕ-ਜਦੋਂ ਸਥਾਨਾਪੰਨ ਉਸਦੇ ਹਿ ਵਿਚ ਪ੍ਰਵੇਸ਼ ਕਰ ਲਵੇ ।
  4. ਖੇਪਕ-ਜਦੋਂ ਉਹ ਖੇਪਣ ਪੱਟੀ ਵਿਚ ਆਪਣਾ ਸਥਾਨ ਗ੍ਰਹਿਣ ਕਰ ਲਵੇ ।

ਖੇਡ ਦੇ ਸੰਬੰਧ ਵਿਚ (About Play) – ਸਾਫਟ ਬਾਲ ਦੀ ਖੇਡ ਦੋ ਟੀਮਾਂ ਵਿਚ ਹੁੰਦੀ ਹੈ । ਇਕ ਖੇਡਦੀ ਅਤੇ ਦੂਜੀ ਖਿਡਾਉਂਦੀ ਹੈ । ਖਿਡਾਉਣ ਵਾਲੇ ਦੇ ਪੱਖ (ਪਾਸੇ) ਵਿਚ ਗੇਂਦ ਸੁੱਟਣ ਵਾਲਾ ਮੈਦਾਨ ਦੇ ਸਿਰੇ ਤੋਂ ਬੱਲੇਬਾਜ਼ ਦੇ ਵੱਲ ਗੇਂਦ ਸੁੱਟਦਾ ਹੈ । ਬੈਟਰ ਉਸਨੂੰ ਅਦ੍ਰਿਸ਼ਟ ਖੇਤਰ ਦੇ ਅੰਦਰ ਜਿੰਨੀ ਦੂਰ ਵੀ ਹੋ ਸਕੇ, ਹਿੱਟ ਕਰਕੇ ਸੁੱਟਦਾ ਹੈ । ਉਸਦੇ ਬਾਅਦ ਪੜਾਅ ਦੇ ਚਾਰੇ ਪਾਸੇ ਦੌੜਦਾ ਹੈ । ਖੇਪਕ ਅੰਡਰ ਹੈਂਡ ਗੇਂਦ ਸੁੱਟਦਾ ਹੈ । ਜੇਕਰ ਬੈਟਰ ਬਿਨਾਂ ਆਊਟ ਹੋਏ ਪਹਿਲੇ, ਦੂਸਰੇ ਅਤੇ ਤੀਸਰੇ ਪੜਾਅ ਨੂੰ ਫੜ ਕੇ ਦੌੜਦਾ ਹੋਇਆ ਮੂਲ ਪੜਾਅ (ਹੋਮ, ਬੇਸ) ਤੇ ਵਾਪਸ ਆ ਜਾਵੇ, ਤਾਂ ਉਸਨੂੰ ਇਕ ਰਨ (Run) ਮਿਲਦਾ ਹੈ । ਉਸਦੇ ਬਾਅਦ ਉਸਦੀ ਟੀਮ ਦੇ ਦੂਸਰੇ ਮੈਂਬਰ ਵਾਰੀ-ਵਾਰੀ ਨਾਲ ਆਉਂਦੇ ਹਨ । ਤਿੰਨ ਖਿਡਾਰੀਆਂ ਦੇ ਆਊਟ ਹੋ ਜਾਣ ਤੇ ਖਿਡਾਉਣ ਵਾਲਾ ਪੱਖ ਖੇਡਦਾ ਹੈ । ਇਸ ਪ੍ਰਕਾਰ ਖੇਡ ਪੰਜ ਇਨਿੰਗਜ਼ ਤੱਕ ਚੱਲਦੀ ਹੈ ।

ਗੇਂਦ ਸੁੱਟਦੇ ਸਮੇਂ ਗੇਂਦ ਸਰੀਰ ਦੇ ਸਾਹਮਣੇ ਰੱਖੀ ਜਾਂਦੀ ਹੈ ਅਤੇ ਦੋਨੋਂ ਹੱਥ ਠੀਕ ਢੰਗ ਨਾਲ ਜ਼ਮੀਨ ‘ਤੇ ਲੱਗੇ ਰਹਿੰਦੇ ਹਨ, ਨਾਲ ਹੀ ਪੈਰਾਂ ਨੂੰ Wind Up ਜਾਂ Back Swing ਦੇ ਸ਼ੁਰੂ ਹੋਣ ਤੇ ਗੇਂਦ ਤੋਂ ਇਕ ਹੱਥ ਹਟਾਉਣ ਤੋਂ ਪਹਿਲਾਂ ਘੱਟ ਤੋਂ ਘੱਟ ਸੈਕਿੰਡ ਤਕ ਗੇਂਦ ਖੇਪਣ ਪੱਟੀ (Pitcher Plate) ਦੇ ਨਾਲ ਲੱਗੇ ਰਹਿਣਾ ਚਾਹੀਦਾ ਹੈ । ਗੇਂਦ ਦੇ ਜਾਣ ਦੀ ਦਿਸ਼ਾ ਦੀ ਰੇਖਾ ਦੇ ਸਮਾਨਾਂਤਰ ਹੀ ਬਾਂਹ ਘੁਮਾਉਣੀ ਚਾਹੀਦੀ ਹੈ । ਬੈਟਰ ਨੂੰ ਬੈਟ ਸੱਜੇ ਮੋਢੇ ਦੇ ਪਿੱਛੇ ਵੱਲ ਖਿੱਚ ਕੇ ਥੱਲੇ ਰੱਖਣਾ ਚਾਹੀਦਾ ਹੈ | ਬਾਂਹ ਸਰੀਰ ਤੋਂ ਉੱਪਰ ਰਹੇ ਅਤੇ ਕੂਹਣੀ ਮੋਢਿਆਂ ਜਿੰਨੀ ਉੱਚੀ ਰੱਖੀ ਜਾਏ । ਹਿਟ ਲਗਾਉਂਦੇ ਸਮੇਂ ਬੈਟਰ ਨੂੰ ਬੈਟ ਅੱਗੇ ਨੂੰ ਘੁਮਾਉਣਾ ਚਾਹੀਦਾ ਹੈ ਅਤੇ ਹਿਟ ਦੇ ਬਾਅਦ ਉਸਨੂੰ ਪਹਿਲੇ ਵਾਲੀ ਦਿਸ਼ਾ ਵਿਚ ਲੈ ਜਾਣਾ ਚਾਹੀਦਾ ਹੈ ।

ਸਾਫਟ ਬਾਲ (Softball) Game Rules – PSEB 12th Class Physical Education

ਸਾਫਟ ਬਾਲ ਦੇ ਮੂਲ ਕੌਸ਼ਲ
(Fundamental Skill of Soft Ball)

  1. ਬੈਟਿੰਗ (Batting)
  2. ਗਿਪ (Grip) (ਬਾਲ ਨੂੰ ਫੜਨਾ।
  3. ਸਟੀਸ (Stance)
  4. ਸਟਰੋਕ (Stroke)
  5. ਬੱਲਾ ਚੁੱਕਣਾ (Bat lift)
  6. ਰੱਖਿਆਤਮਕ ਬੈਟਿੰਗ ਕਰਨਾ (Defence Batting)
  7. ਸਟਰੋਕਸ (Strokes)
  8. ਹੁਕ (Hook)
  9. ਪੁਲ (Pull)
  10. ਸਵੀਪ (Sweep)

ਬਾਲਿਗ (Bowling)
(ਉ) ਗੇਂਦ ਦੀ ਪਕੜ (Grip)

ਬਾਲਿਗ ਦੀਆਂ ਕਿਸਮਾਂ (Types of Bowling
(ਉ) ਫੁਲ ਟਾਸ (Full Toss)
(ਅ) ਗੁਡ ਲੈਂਥ : (Good Length)

ਖੇਤਰ-ਰੱਖਿਅਣ (Fielding)
(ਉ) ਕੈਚ (Catch)
(ਅ) ਗੇਂਦ ਰੋਕਣਾ (Stopping the Ball)
(ਇ) ਗੇਂਦ ਵਾਪਿਸ ਸੁੱਟਣਾ (Throwing the Ball Back)
(ਸ) ਪਿਚ ਕੀਪਿੰਗ (Pitch Keeping)

ਹਿ (ਘਰੇਲੂ) ਦਲ (Home Team) – ਇਹ ਉਹ ਟੀਮ ਹੈ ਜਿਸਦੇ ਖੇਤਰ ਵਿਚ ਖੇਡ ਹੋ ਰਹੀ ਸੀ ਜਾਂ ਜਿਸਨੇ ਖੇਡ ਖੇਤਰ ਦੀ ਵਿਵਸਥਾ ਕੀਤੀ ਹੋਵੇ ।

ਗੇਂਦ ਦੀ ਅਵੈਧ ਪਕੜ (Illegally Caught Ball) – ਗੇਂਦ ਦੀ ਅਵੈਧ ਪਕੜ ਉਦੋਂ ਹੋਵੇਗੀ ਜਦੋਂ ਕੋਈ ਰੱਖਿਅਕ ਪਖੇਪਿਤ ਜਾਂ ਬੈਟ ਕੀਤੀ ਹੋਈ ਗੇਂਦ ਨੂੰ ਉਸ ਸਮੇਂ ਆਪਣੀ ਟੋਪੀ, ਦਸਤਾਨਿਆਂ ਜਾਂ ਕੱਪੜਿਆਂ ਦੇ ਕਿਸੇ ਭਾਗ ਨਾਲ ਫੜ ਲਵੇ ਜਿਸ ਸਮੇਂ ਉਹ ਆਪਣੇ ਮੰਨਣ ਯੋਗ ਸਥਾਨ ਤੋਂ ਹਟੀ ਹੋਈ ਹੋਵੇ ।

ਉਛਾਲ ਵਿਚ (In Hight) – ਉਛਾਲ ਵਿਚ’ ਤੋਂ ਭਾਵ ਕਿਸੇ ਵੀ ਬੈਟ ਕੀਤੀ ਹੋਈ ਖੇਪਿਤ ਜਾਂ ਸੰਕ੍ਰਮਿਤ ਗੇਂਦ ਤੋਂ ਹੈ, ਜਿਸਨੇ ਰੱਖਿਅਕ ਦੇ ਇਲਾਵਾ ਜ਼ਮੀਨ ਜਾਂ ਹੋਰ ਵਸਤੂਆਂ ਨੂੰ ਛੂਹਿਆ ਨਾ ਹੋਵੇ ।

ਸੰਕਟ ਵਿਚ (In Teopardy) – ਇਹ ਸ਼ਬਦ ਇਸ਼ਾਰਾ ਕਰਦਾ ਹੈ ਕਿ ਗੇਂਦ ਖੇਡ ਵਿਚ ਹੈ ਪਰੰਤੂ ਹਮਲਾਵਰ ਖਿਡਾਰੀ ਆਉਟ ਕਰ ਦਿੱਤਾ ਗਿਆ ।

ਖੇਤਰ ਵਿਚ (In Field) – ਇਹ ਉਹ ਭਾਗ ਹੈ ਜਿਹੜਾ ਬੇਸ ਰੇਖਾਵਾਂ ਤੋਂ ਬਣੇ ‘ਡਾਇਮੰਡ’ ਵਿਚ ਆਉਂਦਾ ਹੈ ।

ਵੈਧ ਸਪਰਸ਼ (Legal Touch) – ਵੈਧ ਸਪਰਸ਼ ਉਦੋਂ ਹੁੰਦਾ ਹੈ ਜਦੋਂ ਕੋਈ ਘਾਤਕ ਬੈਟਰ ਜਾਂ ਹਿ ਦੌੜਾਕ ਨੂੰ ਹਿ ਨਹੀਂ ਛੂਹ ਰਿਹਾ, ਦਾ ਗੇਂਦ ਦੁਆਰਾ ਸਪਰਸ਼ ਹੋ ਜਾਵੇ ਜਦਕਿ ਰੱਖਿਅਕ ਗੇਂਦ ਨੂੰ ਮਜ਼ਬੂਤੀ ਨਾਲ ਫੜੇ ਹੋਇਆ ਹੈ । ਜੇਕਰ ਦੌੜਾਕ ਨੂੰ ਸਪਰਸ਼ ਕਰਦੀ ਹੋਈ ਗੇਂਦ ਨੂੰ ਰੱਖਿਅਕ ਦੁਆਰਾ ਸੁੱਟ ਦਿੱਤਾ ਜਾਵੇ ਤਾਂ ਉਹ ਮਜ਼ਬੂਤੀ ਨਾਲ ਫੜੀ ਹੋਈ ਹੀ ਮੰਨੀ ਜਾਵੇਗੀ ਜਦੋਂ ਤੱਕ ਕਿ ਦੌੜਾਕ ਰੱਖਿਅਕ ਦੇ ਹੱਥ ਨਾਲ ਜਾਣ-ਬੁੱਝ ਕੇ ਗੇਂਦ ਦੇ ਨਾਲ ਨਾ ਟਕਰਾ ਜਾਵੇ ।

ਗੇਂਦ ਦੀ ਵੈਧ ਪਕੜ (Legally Caught Ball) – ਗੇਂਦ ਦੀ ਵੈਧ ਪਕੜ ਉਦੋਂ ਹੁੰਦੀ ਹੈ ਜਦੋਂ ਕੋਈ ਰੱਖਿਅਕ ਬੈਟ ਕੀਤੀ ਹੋਈ ਜਾਂ ਸੰਮਿਤ ਗੇਂਦ ਨੂੰ ਫੜ ਲਵੇ ਪਰ ਉਹ ਪਕੜ ਰੱਖਿਅਕ ਦੀ ਟੋਪੀ, ਜੇਬ ਜਾਂ ਕੱਪੜਿਆਂ ਦੇ ਕਿਸੇ ਭਾਗ ਨਾਲ ਛੂਹੀ ਹੋਈ ਨਹੀਂ ਹੋਣੀ ਚਾਹੀਦੀ ।

ਰੇਖਾ ਤੇ ਅਗਰਸਰ (Line Drive) – ਇਹ ਉਹ ਗੇਂਦ ਹੁੰਦੀ ਹੈ ਜੋ ਖੇਡ ਖੇਤਰ ਵਿਚ ਤੀਬਰਤਾ ਨਾਲ ਜਾਂ ਸਿੱਧੇ ਬੈਟ ਨੂੰ ਜਾਵੇ ।

ਗੇਂਦ ਖੇਡੋ (Play Ball) – ਇਹ ਸ਼ਬਦ ਨਿਰਣਾਇਕ ਦੁਆਰਾ ਖੇਡ ਸ਼ੁਰੂ ਕਰਨ ਜਾਂ ਜਾਰੀ ਰੱਖਣ ਦੇ ਲਈ ਪ੍ਰਯੋਗ ਹੁੰਦਾ ਹੈ ।

ਬੈਟਰ ਅਪ (Batter up) – ਇਹ ਸ਼ਬਦ ਅੰਪਾਇਰ ਦੁਆਰਾ ਕਿਸੇ ਬਾਹਰ ਦੀ ਬੈਟਰ ਬਾਕਸ ਵਿਚ ਪ੍ਰਵੇਸ਼ ਕਰਨ ਦੇ ਸੰਕੇਤ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ ।

ਤੀਬਰ ਪ੍ਰਖੇਪਣ (Wild Pitch) – ਇਹ ਬਹੁਤ ਉੱਚੀ ਜਾਂ ਬਹੁਤ ਨੀਵੀਂ ਅਤੇ ਤੇਜ਼ ਸੁੱਟੀ ਹੋਈ ਗੇਂਦ ਹੁੰਦੀ ਹੈ ਜੋ ਕਿ ਕੈਚਰ ਸਾਧਾਰਨ ਕੋਸ਼ਿਸ਼ ਦੁਆਰਾ ਇਸਨੂੰ ਰੋਕ ਸਕਦਾ ਹੈ।

ਰੁਕਾਵਟ ਗੇਂਦ (Obstructed) – ਇਹ ਉਹ ਬੈਟ ਕੀਤੀ ਹੋਈ ਜਾਂ ਸੰਮਿਤ ਗੇਂਦ ਹੈ ਜੋ ਵਾੜ, ਸਤੰਭ, ਦਰੱਖ਼ਤ ਜਾਂ ਹਿ ਰੇਖਾ ਤੋਂ 25 ਫੁੱਟ ਅੰਦਰ ਸਥਿਤ ਕਿਸੇ ਵਸਤੂ ਤੇ ਹਮਲਾ ਕਰਦੀ ਹੈ ।

ਰੁਕਾਵਟ (Obstruction) – ਇਹ ਕਿਸੇ ਖਿਡਾਰੀ ਦੀ ਜੋ ਗੇਂਦ ਨਹੀਂ ਲਏ ਹੈ, ਉਹ ਕਿਰਿਆ ਹੈ ਅਤੇ ਹਿ ਦੌੜਾਕ ਦੇ ਸਹੀ ਮਾਰਗ ਵਿਚ ਰੁਕਾਵਟ ਪੈਦਾ ਕਰ ਰਿਹਾ ਹੈ ।

ਬੈਟਿੰਗ ਕੁਮ (Batting Order)- ਬੈਟਿੰਗ ਕਮ ਹਮਲਾਵਰ ਖਿਡਾਰੀਆਂ ਦਾ ਅਧਿਕਾਰਤ ਸੂਚੀਕਮ ਹੈ, ਜਿਸਦੇ ਅਨੁਸਾਰ ਦਲ ਦੇ ਮੈਂਬਰ ਬੈਟ ਕਰਨ ਜਾਣਗੇ । ਅੰਪਾਇਰ ਵਲੋਂ ਦਿੱਤੇ ਗਏ ਬੈਟਿੰਗ ਕ੍ਰਮ ਦਾ ਪੂਰੀ ਖੇਡ ਦੇ ਦੌਰਾਨ ਪਾਲਣ ਕੀਤਾ ਜਾਣਾ ਚਾਹੀਦਾ ਹੈ । ਜੇਕਰ ਬੈਟਿੰਗ ਕ੍ਰਮ ਦੇ ਅਨੁਸਾਰ ਨਹੀਂ ਹੋ ਰਹੀ ਅਤੇ ਗਲਤ ਬੈਟਰ ਪਾਰੀ ਖ਼ਤਮ ਹੋਣ ਅਤੇ ਅਗਲੇ ਬੈਟਰ ਦੇ ਆਉਣ ਤੋਂ ਪਹਿਲਾਂ ਇਸ ਗਲਤੀ ਦਾ ਪਤਾ ਲਗਦਾ ਹੈ ਤਦ ਜਿਸ ਖਿਡਾਰੀ ਨੇ ਅਸਲ ਵਿਚ ਬੈਟਿੰਗ ਕਰਨੀ ਸੀ ਉਹ ਆਉਟ ਮੰਨਿਆ ਜਾਵੇਗਾ ਅਤੇ ਬਣਾਏ ਗਏ ਰਨ ਖ਼ਤਮ ਸਮਝੇ ਜਾਣਗੇ ਅਤੇ ਹਿ ਦੌੜਾਕ ਆਪਣੇ ਬੈਟਕ ਬਾਕਸ ਵਿਚ ਉਸ ਸਥਾਨ ਤੇ ਵਾਪਸ ਚਲੇ ਜਾਣਗੇ, ਜਿਥੇ ਉਹ ਗਲਤ ਬੈਟਰ ਦੇ ਆਉਣ ਤੋਂ ਪਹਿਲਾਂ ਸਨ ।

ਦਖ਼ਲ-ਅੰਦਾਜ਼ੀ (Interference) – ਇਹ ਰੱਖਿਅਕ ਖਿਡਾਰੀ ਦੀ ਉਹ ਪ੍ਰਕਿਰਿਆ ਹੈ ਜਿਹੜੀ ਬੈਟਰ ਨੂੰ ਖੇਪਿਤ ਗੇਂਦ ਤੇ ਚੋਟ ਕਰਨ ਵਿਚ ਰੁਕਾਵਟ ਪੈਦਾ ਕਰਦੀ ਹੈ ਜਾਂ ਹਮਲਾਵਰ ਖਿਡਾਰੀ ਦੀ ਉਹ ਪ੍ਰਕਿਰਿਆ ਹੈ ਜੋ ਰੱਖਿਅਕ ਖਿਡਾਰੀ ਦੇ ਖੇਡਣ ਦੇ ਮਾਰਗ ਵਿਚ ਰੁਕਾਵਟ ਜਾਂ ਭਰਮ ਪੈਦਾ ਕਰਨ ਦੇ ਲਈ ਕੀਤੀ ਜਾਂਦੀ ਹੈ ।

ਪਾਰੀ (Inning) – ਇਹ ਖੇਡ ਦਾ ਉਹ ਭਾਗ ਹੈ ਜਿਸਦੇ ਅੰਦਰ ਦਲ ਕ੍ਰਮ ਅਨੁਸਾਰ ਹਮਲਾ ਅਤੇ ਖੇਤਰ ਰੱਖਿਅਣ (ਫੀਲਡਿੰਗ) ਕਰਦੇ ਹਨ ।

ਬਾਹਰੀ ਖੇਤਰ (Out Field) – ਇਹ ਖੇਤਰ ਦਾ ਉਹ ਭਾਗ ਹੈ ਜੋ ਹਿ ਰੇਖਾਵਾਂ ਤੋਂ ਨਿਰਮਿਤ ਡਾਇਮੰਡ ਦੇ ਬਾਹਰ ਅਤੇ ਪਹਿਲੇ ਅਤੇ ਤੀਜੇ ਹਿ ਦੇ ਪਾਰ ਨਾ-ਮੰਨਣ ਯੋਗ ਰੇਖਾਵਾਂ ਅਤੇ ਮੈਦਾਨ ਦੀ ਸੀਮਾ ਦੇ ਅੰਦਰ ਹੈ ।

ਸਾਫਟ ਬਾਲ (Softball) Game Rules – PSEB 12th Class Physical Education

ਉੱਚਿਤ ਸਪੋਰਟਸ ਗਿਅਰਸ ਅਤੇ ਉਸਦਾ ਮਹੱਤਵ
(Proper Sports Gears and their Importance)

ਸਪੋਰਟਸ ਗਿਅਰਸ ਖੇਡ ਉਪਕਰਨ ਅਤੇ ਸਪੋਰਟਸ ਯੂਨੀਫਾਰਮ ਆਦਿ । ਸਾਫਟ ਬਾਲ ਦੀ ਖੇਡ ਵਿਚ ਭਿੰਨ-ਭਿੰਨ ਸਪੋਰਟਸ ਗਿਅਰਸ ਜਿਵੇਂ-ਬਾਲ, ਬੈਟ, ਸਾਫਟ ਬਾਲ, ਥਾਈ ਗਾਰਡ, ਐਬਡੋਮਿਨਲ ਗਾਰਡ, ਆਰਮ ਪੈਡਸ, ਲੈਂਗ ਪ੍ਰੋਟੈਕਟਰ, ਯੂਨੀਫਾਰਮ, ਸਾਫਟ ਬਾਲ ਕੀਪਿੰਗ ਦੇ ਦਸਤਾਨੇ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ । ਉਦਾਹਰਨ ਦੇ ਲਈ ਬਾਲ ਦਾ ਭਾਰ 6% ਔਸ ਤੋਂ ਜ਼ਿਆਦਾ ਜਾਂ 6 ਔਸ ਤੋਂ ਘੱਟ ਨਾ ਹੋਵੇ | ਬਾਲ ਦਾ ਘੇਰਾ 122 ਇੰਚ ਤੋਂ ਜ਼ਿਆਦਾ ਜਾਂ 11 ਇੰਚ ਤੋਂ ਘੱਟ ਨਹੀਂ ਹੋਣਾ ਚਾਹੀਦਾ ।

ਇਹ ਸਪੋਰਟਸ ਗਿਅਰਸ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਜੇਕਰ ਇਹ ਉਪਕਰਨ ਉੱਚਿਤ ਨਾ ਹੋਣ ਤਾਂ ਮੈਚ ਵਿਚ ਖਿਡਾਰੀਆਂ ਦੇ ਲਈ ਚੰਗਾ ਪ੍ਰਦਰਸ਼ਨ ਕਰਨਾ ਅਸੰਭਵ ਹੋ ਸਕਦਾ ਹੈ । ਇਸਦੇ ਨਾਲ-ਨਾਲ ਉੱਚਿਤ ਸੁਰੱਖਿਆਤਮਕ ਉਪਕਰਨ ਵੀ ਖੇਡ-ਸੱਟਾਂ ਤੋਂ ਬਚਾਓ ਕਰਨ ਵਿਚ ਮਹੱਤਵਪੂਰਨ ਹੁੰਦੇ ਹਨ ।

ਮਹੱਤਵਪੂਰਨ ਟੂਰਨਾਮੈਂਟਸ
(Important Tournaments)

  1. ਉਪਿੰਕ ਸਾਫਟ ਬਾਲ ਚੈਂਪੀਅਨਸ਼ਿਪ
  2. ਏਸ਼ੀਅਨ ਸਾਫਟ ਬਾਲ ਚੈਂਪੀਅਨਸ਼ਿਪ
  3. ਨੈਸ਼ਨਲ ਸਾਫਟ ਬਾਲ ਚੈਂਪੀਅਨਸ਼ਿਪ
  4. ਆਲ ਇੰਡੀਆ ਸਾਫਟ ਬਾਲ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ

ਪਾਰੀ ਵਿਚ ਪਹਿਲਾਂ ਜਾਂ ਅੰਤਿਮ ਬੈਟ ਕਰਨ ਦੀ ਚੋਣ ਟਾਸ (Toss) ਦੁਆਰਾ ਕੀਤੀ ਜਾਵੇਗੀ । ਨਿਯਮਿਤ ਖੇਡ ਵਿੱਚ ਪੰਜ ਪਾਰੀਆਂ ਹੋਣਗੀਆਂ ।

1. ਜਦ ਕੋਈ ਬੈਟਰ ਬੇਸ ਰਨਰ ਬਣ ਜਾਂਦਾ ਹੈ ਤਾਂ ਉਹ ਬੈਟਰ ਦਾ ਕੰਮ ਪੂਰਾ ਕਰ ਸਕਦਾ ਹੈ ।
2. ਉੱਚਿਤ ਹਿਟ ਬਾਲ ਤੋਂ ਭਾਵ ਇਹ ਹੈ ਕਿ ਗੇਂਦ ਹੋਮ ਤੋਂ ਪਹਿਲੇ ਬੇਸ ਜਾਂ ਹੋਮ ਦੇ ਤੀਸਰੇ ਬੇਸ ਦੇ ਵਿਚ ਜ਼ਮੀਨ ‘ਤੇ ਆ ਕੇ ਰੁਕਦੀ ਹੈ ।
3. ਫਾਉਲੇ (Faul) ਹਿਟ ਬਾਲ ਉਹ ਹੈ ਜਦੋਂ ਉਹ ਹੋਮ ਦੇ ਪਹਿਲੇ ਬੇਸ ਜਾਂ ਹੋਮ ਦੇ ਤੀਸਰੇ ਬੇਸ ਦੇ ਮੱਧ ਗਲਤ ਸਥਾਨ ‘ਤੇ ਡਿਗਦੀ ਹੈ ।
4. ਨਿਮਨਲਿਖਿਤ ਦਸ਼ਾਵਾਂ ਵਿਚ ਬੈਟਰ ਆਊਟ ਮੰਨਿਆ ਜਾਵੇਗਾ :

  • ਜੇਕਰ ਦੂਸਰੀ ਹਿਟ ਲਗਾਏ ਅਤੇ ਖੇਡਣ ਵਾਲਾ ਗੇਂਦ ਨੂੰ ਜ਼ਮੀਨ ਤੇ ਡਿੱਗਣ ਤੋਂ ਪਹਿਲਾਂ ਫੜ ਲਵੇ ।
  • ਜੇਕਰ ਦੂਸਰੀ ਹਿਟ ਦੇ ਬਾਅਦ ਗੇਂਦ ਰੋਕਣ ਵਿਚ ਫਾਊਲ ਹੋ ਜਾਵੇ ।
  • ਜੇਕਰ ਉਹਨਾਂ ਦੇ ਤਿੰਨ ਸਾਈਕ ਲੱਗ ਜਾਂਦੇ ਹਨ, ਤਾਂ ਉਸਦੇ ਛੇਤੀ ਪਿੱਛੇ ।
  • ਹਿਟ ਦੇ ਤੁਰੰਤ ਬਾਅਦ ਜੇਕਰ ਬੈਟਰ ਦੇ ਪਹਿਲੇ ਬੇਸ ਦੇ ਛੁੱਟਣ ਤੋਂ ਪਹਿਲਾਂ ਬੇਸ ਮੈਨ (Base Man) ਦੇ ਹੱਥ ਆ ਜਾਵੇ ।

5. ਬੇਸ ਰਨਰ ਨੂੰ ਹਰੇਕ ਨਿਯਮ ਅਨੁਸਾਰ ਕੂਮਪੂਰਵਕ ਛੂਹਣਾ ਚਾਹੀਦਾ ਹੈ ਅਰਥਾਤ ਪਹਿਲੀ, ਦੂਸਰੀ, ਤੀਸਰੀ | ਅਤੇ ਹੋਮ ਬੇਸ ਆਪਣੇ ਤੋਂ ਪਹਿਲਾਂ ਬੇਸ ਰਨਰ ਤੋਂ ਪਹਿਲਾਂ ਕਿਸੇ ਵੀ ਬੇਸ ਰਨਰ ਦਾ ਰਨ ਨਹੀਂ ਗਿਣਿਆ ਜਾਵੇਗਾ । ਜੇਕਰ ਇਸ ਪਾਰੀ ਵਿਚ ਅਜਿਹਾ ਪਹਿਲੇ ਦਾ ਬੇਸ ਰਨਰ ਹੋਵੇ ਜੋ ਆਊਟ ਨਾ ਹੋਇਆ ਹੋਵੇ ।
6. ਜੇਕਰ ਕੋਈ ਰਨਰ ਬੇਸ ਦੇ ਵਿਚਕਾਰ ਦੌੜਦਾ ਹੋਇਆ ਆਊਟ ਕਰ ਦਿੱਤਾ ਜਾਵੇ ਅਤੇ ਪਿੱਛੇ ਵਾਲਾ ਦੂਸਰਾ ਰਨਰ ਉਹੀ ਬੇਸ ’ਤੇ ਆ ਜਾਵੇ, ਜਿਸ ਨੂੰ ਪਹਿਲੇ ਰਨਰ ਲਈ ਛੱਡ ਦਿੱਤਾ ਹੋਵੇ ।
7. ਠੀਕ ਗੇਂਦ ਹਿਟ ਕਰਨ ਤੋਂ ਬਾਅਦ ਬੈਟਰ ਬੇਸ ਰਨਰ ਬਣ ਜਾਂਦਾ ਹੈ ।
8. ਬੇਸ ਰਨਰ ਨੂੰ ਆਉਟ ਨਾ ਹੋਣ ਦਾ ਦੰਡ ਮਿਲਣ ਦੀ ਸੰਭਾਵਨਾ ਤੋਂ ਇਕ ਬੇਸ ਅੱਗੇ ਵਧਣ ਦਾ ਅਧਿਕਾਰ ਮਿਲੇਗਾ | ਪਰੰਤੂ ਹੇਠ ਲਿਖੀਆਂ ਦਸ਼ਾਵਾਂ ਵਿਚ ਉਸਨੂੰ ਇਕ ਤੋਂ ਵੱਧ ਬੇਸ ਅੱਗੇ ਵਧਣ ਦਾ ਅਧਿਕਾਰ ਹੋਵੇਗਾ ।

  • ਜੇਕਰ ਬੈਟਰ ਚਾਰ ਗੇਂਦਾਂ ਦੇ ਮੱਧ ਬੇਸ ਰਨਰ ਬਣਦਾ ਹੈ ।
  • ਉਸਦੀ ਛੁੱਟੀ ਹੋਈ ਗੇਂਦ ਲਗ ਜਾਂਦੀ ਹੈ ।
  • ਸੁੱਟੀ ਹੋਈ ਗੇਂਦ ਨੂੰ ਹਿਟ ਕਰਨ ਵਿਚ ਰੁਕਾਵਟ ਪਹੁੰਚਾਏ ਜਾਣ ਤੇ ।

9. ਬੇਸ ਰਨਰ ਨਿਮਨਲਿਖਿਤ ਹਾਲਾਤਾਂ ਵਿਚ ਆਊਟ ਮੰਨਿਆ ਜਾਵੇਗਾ:
(ਉ) ਜਦੋਂ ਗੇਂਦ ਨੂੰ ਫੜਨ ਵਾਲਾ ਫੀਲਡਰ ਸਹੀ ਤਰੀਕੇ ਨਾਲ ਹਿਟ ਕੀਤੀ ਗਈ ਗੇਂਦ ਨੂੰ ਜ਼ਮੀਨ ਜਾਂ
ਫੀਲਡ ਦੇ ਇਲਾਵਾ ਕਿਸੇ ਹੋਰ ਚੀਜ਼ ਨੂੰ ਛੂਹੇ ਬਿਨਾਂ ਫੜ ਲਵੇ ।

  • ਜੇਕਰ ਬੈਟ ਕਰਨ ਵਾਲਾ ਦੁਸਰਾ ਦਲ ਚਾਰ ਪਾਰੀਆਂ ਵਿੱਚ ਅਤੇ ਪੰਜਵੀਂ ਪਾਰੀ ਦੇ ਅੰਤ ਵਿੱਚ ਤੀਸਰੇ
    ਆਉਟ ਤੋਂ ਪਹਿਲਾਂ ਜ਼ਿਆਦਾ ਰਨ ਬਣਾ ਲਵੇ ਤਾਂ ਪੰਜ ਪਾਰੀਆਂ ਖੇਡਣ ਦੀ ਜ਼ਰੂਰਤ ਨਹੀਂ ਹੈ ।
  • ਖੇਡ ਵਿਚ ਜੇਕਰ ਪੰਜਵੀਂ ਪਾਰੀ ਦੇ ਬਾਅਦ ਬਰਾਬਰ (Tie) ਹੋ ਜਾਵੇ ਤਾਂ ਜ਼ਿਆਦਾਤਰ ਪਾਰੀਆਂ ਦੁਆਰਾ ਖੇਡ ਤਦ ਤਕ ਜਾਰੀ ਰਹੇਗੀ ਜਦ ਤਕ ਪੂਰੀ ਪਾਰੀ ਦੇ ਬਾਅਦ ਪਹਿਲਾ ਦਲ ਜ਼ਿਆਦਾ ਰਨ ਨਾ ਬਣਾ ਲਵੇ ਜਾਂ ਬੈਟ ਕਰਨ ਵਾਲਾ ਦੂਸਰਾ ਦਲ ਪਾਰੀ ਦੇ ਅੱਧ ਵਿਚ ਤੀਸਰਾ ਆਊਟ ਹੋਣ ਤੋਂ ਪਹਿਲਾਂ ਜ਼ਿਆਦਾ ਰਨ ਨਾ ਬਣਾ ਲਵੇ ।
  • ਨਿਰਣਾਇਕ ਦੁਆਰਾ ਘੋਸ਼ਿਤ ਪਾਰੀ ਨਿਯਮ ਅਨੁਸਾਰ ਮੰਨੀ ਜਾਵੇਗੀ ਜੇਕਰ ਤਿੰਨ ਜਾਂ ਜ਼ਿਆਦਾ ਪੂਰੀਆਂ ਪਾਰੀਆਂ ਖੇਡੀਆਂ ਜਾ ਚੁੱਕੀਆਂ ਹਨ ਜਾਂ ਬੈਟ ਕਰਨ ਵਾਲਾ ਦਲ ਪਹਿਲੇ ਦਲ ਦੁਆਰਾ ਤਿੰਨ ਜਾਂ ਜ਼ਿਆਦਾ ਪਾਰੀਆਂ ਵਿਚ ਬਣਾਏ ਗਏ ਰਨਾਂ ਤੋਂ ਜ਼ਿਆਦਾ ਰਨ ਬਣਾ ਚੁੱਕਾ ਹੈ ।
  • ਜੇਕਰ ਤਿੰਨ ਜਾਂ ਜ਼ਿਆਦਾ ਪੁਨ ਪਾਰੀਆਂ ਦੇ ਬਾਅਦ ਘੋਸ਼ਿਤ ਬਾਜ਼ੀ ਹੋਵੇ ਤਾਂ ਫਲਾਂਕਨ (Score) ਸਮਾਨ ਹੋਣ ਤੇ ਨਿਯਮਿਤ ਜਾਂ ਬੈਟ ਕਰਨ ਵਾਲੇ ਦੂਸਰੇ ਦਲ ਦੁਆਰਾ ਪਹਿਲੇ ਦਲ ਦੀ ਅਪੂਰਨ ਪਾਰੀ ਦੇ ਬਰਾਬਰ ਅੰਕ ਬਣਾ ਲੈਣ ਤੇ ਵਿਨਿਯਮਿਤ ਬਰਾਬਰ (Tie) ਘੋਸ਼ਿਤ ਕੀਤੀ ਜਾਵੇਗੀ ।
  • ਖੇਪਕ (ਗੇਂਦ ਸੁੱਟਣ ਵਾਲਾ ਬੈਟਰ ਨੂੰ ਗੇਂਦ ਦੇਣ ਦੀ ਕਿਰਿਆ ਇਕ ਕਦਮ ਤੋਂ ਜ਼ਿਆਦਾ ਨਹੀਂ ਲਵੇਗਾ। ਇਹ ਕਦਮ ਬੈਟਰ ਦੇ ਵਲ ਹੋਣਾ ਚਾਹੀਦਾ ਹੈ ਅਤੇ ਕਦਮ ਗੇਂਦ ਸੁੱਟਣ ਦੇ ਨਾਲ ਹੀ ਲਿਆ ਜਾਣਾ ਚਾਹੀਦਾ ਹੈ ।
  • ਖੇਪਕ ਆਪਣੀ ਇੱਛਾ ਅਨੁਸਾਰ ਗੇਂਦ ਸੁੱਟਣ ਦਾ ਕੋਈ ਵੀ ਢੰਗ (Wind up) ਅਪਣਾ ਸਕਦਾ ਹੈ, ਪਰੰਤੂ ਸ਼ਰਤ ਇਹ ਹੈ ਕਿ ਬੈਟਰ ਨੂੰ ਗੇਂਦ ਸੁੱਟਣ ਦੀ ਅੰਤਿਮ ਸਥਿਤੀ (Position) ਵਿਚ ਖੇਪਕ ਦੇ ਹੱਥ ਕੂਲ੍ਹਿਆਂ ਦੇ ਥੱਲੇ ਅਤੇ ਕਲਾਈ ਕੂਹਣੀ ਤੋਂ ਦੂਰ ਨਹੀਂ ਹੋਵੇਗੀ ।
  • ਖੇਪਣ ਦੇ ਸਮੇਂ ਕੈਚਰ ਨੂੰ ਕੈਚਰਬਾਕਸ ਵਿਚ ਰਹਿਣਾ ਚਾਹੀਦਾ ਹੈ ।
  • ਜੇਕਰ ਸੁੱਟੀ ਗਈ ਗੇਂਦ ਤੇ ਹਿੱਟ ਨਾ ਲੱਗੇ ਅਤੇ ਗੇਂਦ ਉਸਦੇ ਕਿਸੇ ਅੰਗ ਨੂੰ ਛੂਹ ਜਾਵੇ ਤਾਂ ਅੰਪਾਇਰ
    ਇਕ ਸਾਈਕ ਦੇਵੇਗਾ ।
  • ਗਲਤ ਢੰਗ ਨਾਲ ਸੁੱਟੀ ਗਈ ਹਰ ਇਕ ਗੇਂਦ ਦੇ ਲਈ ਅੰਪਾਇਰ ਇਕ ‘‘ਬਾਲ’’ ਘੋਸ਼ਿਤ ਕਰੇਗਾ ।
  • ਪਹਿਲੀ ਪਾਰੀ ਦੇ ਬਾਅਦ ਹਰੇਕ ਇਨਿੰਗ ਵਿਚ ਸਭ ਤੋਂ ਪਹਿਲਾਂ ਉਹ ਬੈਟਰ ਖੇਡੇਗਾ ਜਿਸਦਾ ਨਾਮ ਇਸ ਤੋਂ ਪਹਿਲੇ ਵਾਲੀ ਪਾਰੀ (Innings) ਵਿਚ ਖੇਡਣ ਵਾਲੇ ਅੰਤਿਮ ਖਿਡਾਰੀ ਦੇ ਬਾਅਦ ਹੋਵੇਗਾ, ਜਦੋਂ ਕਿਸੇ ਪਾਰੀ ਵਿਚ ਤੀਸਰਾ ਆਉਟ ਇਸ ਲਈ ਹੋਇਆ ਕਿ ਗੇਂਦ ਦੇ ਸੁੱਟੇ ਜਾਣ ਨਾਲ ਬੇਸ ਰਨਰ (Base Runner) ਨੇ ਬਹੁਤ ਜਲਦੀ ਆਪਣਾ ਬੇਸ ਛੱਡ ਦਿੱਤਾ ਹੋਵੇ ਤਾਂ ਬੈਟਰ ਨੂੰ ਆਊਟ ਨਹੀਂ ਕੀਤਾ ਜਾ ਸਕਦਾ, ਨਾ ਹੀ ਉਹ ਬੇਸ ਰਨਰ ਬਣੇਗਾ, ਇਸ ਲਈ ਅਗਲੀ ਪਾਰੀ ਵਿਚ ਵੀ ਉਹੀ ਪਹਿਲਾ ਬੈਟਰ, ਬੈਟਰ ਬਣੇਗਾ ।

(ਅ) ਜੇਕਰ ਸਹੀ ਹਿਟ ਤੋਂ ਬਾਅਦ ਗੇਂਦ ਹੱਥ ਵਿਚ ਫੜੇ ਹੋਏ ਫੀਲਡਰ ਬੇਸ ਰਨਰ ਨੂੰ ਇਹ ਬੇਸ ਛੁੱਟਣ ਤੋਂ ਪਹਿਲਾਂ ਛੂਹ ਲਵੇ ।
(ਈ) ਜੇਕਰ ਤੀਸਰੀ ਸਟ੍ਰਾਈਕ ਨੂੰ ਫੀਲਡਰ ਜ਼ਮੀਨ ਨੂੰ ਛੂਹਣ ਤੋਂ ਪਹਿਲਾਂ ਨਿਯਮ ਅਨੁਸਾਰ ਫੜ ਲਵੇ ।
(ਸ) ਜੇਕਰ ਉਹ ਬੈਟ ਨਾਲ ਲੱਗ ਕੇ ਛੁੱਟੀ ਗੇਂਦ ਨੂੰ ਰੋਕਣ ਆਦਿ ਦੇ ਯਤਨ ਵਿੱਚ ਲੱਗੇ ਫੀਲਡਰ ਦੇ ਨਾਲ ਟਕਰਾਉਣ ਨਾਲ ਆਪਣੇ ਆਪ ਨੂੰ ਬਚਾ ਸਕੇ ਜਾਂ ਉਹ ਕਿਸੇ ਵੀ ਤਰ੍ਹਾਂ ਫੀਲਡਰ ਦੇ ਦ ਆਦਿ ਰੋਕਣ ਵਿਚ ਰੁਕਾਵਟ ਪਾਉਣ ਜਾਂ ਸੁੱਟੀ ਗਈ ਗੇਂਦ ਨੂੰ ਜਾਣ-ਬੁਝ ਕੇ ਛੱਡ ਦੇਵੇ ।
(ਹ) ਗੇਂਦ ਸੁੱਟਣ ਵਾਲਾ ਗੇਂਦ ਸੁੱਟਣ ਦੀ ਹਾਲਤ ਵਿਚ ਹੀ ਰਹੇ ਅਤੇ ਉਸਦੇ ਨਿਯਮ ਅਨੁਸਾਰ ਗੇਂਦ ਸੁੱਟਣ ਤੱਕ ਬੇਸ ਛੱਡ ਦੇਵੇ ।

ਖਿਡਾਰੀ ਬਦਲਦੇ ਸਮੇਂ ਯਾਦ ਰੱਖਣ ਯੋਗ ਨਿਯਮ (The Rules which must be remembered in case of substitution of players) – ਸਾਫ਼ਟ ਬਾਲ ਦੇ ਬਾਕੀ ਸਾਰੇ ਖਿਡਾਰੀ ਕਿਸੇ ਵੀ ਸਮੇਂ ਖੇਡ ਤੋਂ ਬਾਹਰ ਕੱਢੇ ਜਾ ਸਕਦੇ ਹਨ ਸਿਵਾਇ ਖੇਪਕ (Pitcher) ਦੇ, ਜਿਸ ਦਾ ਨਾਮ ਘੋਸ਼ਿਤ ਹੋ ਚੁੱਕਾ ਹੈ ਜਾਂ ਜੋ ਖੇਪਣ ਪੱਟੀ (Pitcher Plate) ਦੇ ਸਥਾਨ ਹਿਣ ਕਰ ਚੁੱਕਾ ਹੋਵੇ । ਉਹ ਉਦੋਂ ਤੱਕ ਪ੍ਰਖੇਪਣ ਕਰੇਗਾ ਜਦੋਂ ਤੱਕ ਉਸਦੇ ਸਾਹਮਣੇ ਵਾਲਾ ਬੈਟਰ ਆਪਣੀ ਪਾਰੀ ਪੂਰੀ ਨਾ ਕਰ ਲਵੇ ਜਾਂ ਉਸਦਾ ਪੱਖ (ਪਾਸਾ) ਖ਼ਤਮ ਨਾ ਹੋ ਜਾਵੇ ।
ਸਾਫਟ ਬਾਲ (Softball) Game Rules – PSEB 12th Class Physical Education 3

ਸਾਫਟ ਬਾਲ (Softball) Game Rules – PSEB 12th Class Physical Education

PSEB 12th Class Physical Education Practical ਸਾਫਟ ਬਾਲ (Softball)

ਪ੍ਰਸ਼ਨ 1.
ਸਾਫਟ ਬਾਲ ਮੈਦਾਨ ਨੂੰ ਕੀ ਕਹਿੰਦੇ ਹਨ ?
ਉੱਤਰ-
ਸਾਫਟ ਬਾਲ ਦੇ ਮੈਦਾਨ ਨੂੰ ਪਤੰਗ ਜਾਂ ਡਾਇਮੰਡ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਾਫਟ ਬਾਲ ਖੇਡ ਦੀ ਸ਼ੁਰੂਆਤ ਕਦੋਂ ਮੰਨੀ ਜਾਂਦੀ ਹੈ ?
ਉੱਤਰ-
ਸਾਲ 1926 ਤੋਂ ।

ਪ੍ਰਸ਼ਨ 3.
ਖੇਡ ਦੇ ਮੈਦਾਨ ਵਿਚ ਕਿੰਨੇ ਖਿਡਾਰੀ ਖੇਡਦੇ ਹਨ ?
ਉੱਤਰ-
9 ਖਿਡਾਰੀ ।

ਪ੍ਰਸ਼ਨ 4.
ਬੈਟਰ ਬਾਕਸ ਦੀ ਲੰਬਾਈ, ਚੌੜਾਈ ਬਾਰੇ ਦੱਸੋ ।
ਉੱਤਰ-
3′ × 71 × 2.30 ਮੀਟਰ ।

ਪ੍ਰਸ਼ਨ 5.
ਕਿਸ ਸਾਲ ਵਿਚ ਸਾਫਟ ਖੇਡ ਦਾ ਪ੍ਰਦਰਸ਼ਨ ਹੋਇਆ ?
ਉੱਤਰ-
ਸਾਲ 1936 ਵਿਚ ।

ਸਾਫਟ ਬਾਲ (Softball) Game Rules – PSEB 12th Class Physical Education

ਪ੍ਰਸ਼ਨ 6.
ਵੂਮੈਨ ਸਾਫਟ ਲੀਗ ਕਿਸ ਸਾਲ ਸ਼ੁਰੂ ਹੋਈ ?
ਉੱਤਰ-
ਸਾਲ 1953 ਵਿਚ ।

ਪ੍ਰਸ਼ਨ 7.
ਕੈਚਰ ਬਾਕਸ ਦੀ ਮਿਣਤੀ ਬਾਰੇ ਲਿਖੋ ।
ਉੱਤਰ-
10′ × 8.5 × 9.15 × 7.45 ਮੀਟਰ ।

ਪ੍ਰਸ਼ਨ 8.
ਬੈਟ ਦਾ ਕਿੰਨਾ ਭਾਰ ਹੁੰਦਾ ਹੈ ?
ਉੱਤਰ-
34 ਆਊਂਸ ।

ਪ੍ਰਸ਼ਨ 9.
ਬੈਟ ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ-
34′ ।

Leave a Comment