Punjab State Board PSEB 8th Class Agriculture Book Solutions Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ Textbook Exercise Questions and Answers.
PSEB Solutions for Class 8 Agriculture Chapter 11 ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ
Agriculture Guide for Class 8 PSEB ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕੁੱਲ ਪੈਦਾਵਾਰ ਕਿੰਨੀ ਹੈ ?
ਉੱਤਰ-
ਭਾਰਤ ਦਾ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਹਿਸਾਬ ਨਾਲ ਦੁਨੀਆਂ ਵਿਚ ਦੂਸਰਾ ਸਥਾਨ ਹੈ ।
ਪ੍ਰਸ਼ਨ 2.
ਪੰਜਾਬ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
ਉੱਤਰ-
ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਹੈ ਅਤੇ ਇਸ ਦੀ ਕਾਸ਼ਤ ਹੇਠ ਰਕਬਾ 203.7 ਹਜ਼ਾਰ ਹੈਕਟੇਅਰ ਹੈ ।
ਪ੍ਰਸ਼ਨ 3.
ਪੰਜਾਬ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ਅਤੇ ਇਸ ਹੇਠ ਕਿੰਨਾ ਰਕਬਾ ਹੈ ?
ਉੱਤਰ-
ਫ਼ਲਾਂ ਦੀ ਪੈਦਾਵਾਰ 15.41 ਲੱਖ ਟਨ ਹੈ ਅਤੇ ਇਹਨਾਂ ਦੀ ਕਾਸ਼ਤ ਹੇਠ ਰਕਬਾ 76.5 ਹਜ਼ਾਰ ਹੈਕਟੇਅਰ ਹੈ ।
ਪ੍ਰਸ਼ਨ 4.
ਨਿੰਬੂ ਦੇ ਅਚਾਰ ਵਿੱਚ ਕਿੰਨੇ ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ?
ਉੱਤਰ-
\(\frac{1}{5}\) ਹਿੱਸਾ ਅਰਥਾਤ 20%.
ਪ੍ਰਸ਼ਨ 5.
ਟਮਾਟਰਾਂ ਦੀ ਚਟਨੀ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
ਉੱਤਰ-
ਸੋਡੀਅਮ ਬੈਨਜ਼ੋਏਟ ਦੀ 700 ਮਿ: ਗ੍ਰਾਮ ਮਾਤਰਾ ਨੂੰ 1 ਕਿਲੋ ਦੇ ਹਿਸਾਬ ਨਾਲ ਪਾ ਦਿਉ ।
ਪ੍ਰਸ਼ਨ 6.
ਅੰਬ ਦੇ ਸ਼ਰਬਤ ਵਿੱਚ ਕਿਹੜਾ ਪਰੈਜ਼ਰਵੇਟਿਵ ਕਿੰਨੀ ਮਾਤਰਾ ਵਿੱਚ ਪੈਂਦਾ ਹੈ ?
ਉੱਤਰ-
ਇਕ ਕਿਲੋ ਅੰਬਾਂ ਦੇ ਗੁੱਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਰੈਜ਼ਰਵੇਟਿਵ ਪਾਇਆ ਜਾਂਦਾ ਹੈ ।
ਪ੍ਰਸ਼ਨ 7.
ਪੰਜਾਬ ਦੇ ਮੁੱਖ ਫ਼ਲ ਦਾ ਨਾਂ ਲਿਖੋ ।
ਉੱਤਰ-
ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਸਭ ਫ਼ਲਾਂ ਤੋਂ ਵੱਧ ਹੁੰਦੀ ਹੈ । ਇਸ ਲਈ ਮੁੱਖ ਫ਼ਲ ਕਿਨੂੰ ਹੈ ।
ਪ੍ਰਸ਼ਨ 8.
ਔਲੇ ਦਾ ਮੁਰੱਬਾ ਬਣਾਉਣ ਲਈ ਔਲਿਆਂ ਨੂੰ ਕਿੰਨੇ ਪ੍ਰਤੀਸ਼ਤ ਨਮਕ ਦੇ ਘੋਲ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
2 ਪ੍ਰਤੀਸ਼ਤ ਸਾਦਾ ਨਮਕ ਦੇ ਘੋਲ ਵਿੱਚ ।
ਪ੍ਰਸ਼ਨ 9.
ਭਾਰਤ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
ਉੱਤਰ-
ਲਗਪਗ 320 ਲੱਖ ਟਨ ਤੋਂ ਵੱਧ ।
ਪ੍ਰਸ਼ਨ 10.
ਭਾਰਤ ਵਿੱਚ ਸਬਜ਼ੀਆਂ ਦੀ ਸਲਾਨਾ ਪੈਦਾਵਾਰ ਕਿੰਨੀ ਹੈ ?
ਉੱਤਰ-
ਲਗਪਗ 700 ਲੱਖ ਟਨ ਤੋਂ ਵੱਧ ।
(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਸਬਜ਼ੀਆਂ ਅਤੇ ਫ਼ਲਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਤੋਂ ਸ਼ਰਬਤ, ਜੈਮ, ਅਚਾਰ, ਚਟਨੀ ਆਦਿ ਪਦਾਰਥ ਬਣਾਏ ਜਾਂਦੇ ਹਨ, ਜਿਵੇਂ-ਨਿੰਬੂ ਦਾ ਸ਼ਰਬਤ, ਔਲੇ ਦਾ ਮੁਰੱਬਾ, ਟਮਾਟਰ ਦੀ ਚਟਨੀ (ਕੈਚਅੱਪ), ਸੇਬ ਦਾ ਜੈਮ ਆਦਿ ।
ਪ੍ਰਸ਼ਨ 2.
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਕਿਸਾਨਾਂ ਨੂੰ ਕੀ ਲਾਭ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਅੱਗੇ ਲਿਖੇ ਲਾਭ ਹਨ-
- ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ, ਢੋਆਢੁਆਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ । ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ । ਇਹ ਨੁਕਸਾਨ ਲਗਪਗ 30-35% ਹੁੰਦਾ ਹੈ ।
- ਪੋਸੈਸਿੰਗ ਕੀਤੇ ਪਦਾਰਥਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪ੍ਰਸ਼ਨ 3.
ਟਮਾਟਰਾਂ ਦੇ ਰਸ ਅਤੇ ਚਟਨੀ ਵਿੱਚ ਕੀ ਫ਼ਰਕ ਹੈ ?
ਉੱਤਰ-
ਟਮਾਟਰਾਂ ਦੇ ਰਸ ਵਿੱਚ ਸਿਰਫ਼ ਟਮਾਟਰ, ਖੰਡ ਅਤੇ ਨਮਕ ਹੀ ਹੁੰਦੇ ਹਨ ਤੇ ਇਹ ਪਤਲਾ ਹੁੰਦਾ ਹੈ । ਟਮਾਟਰਾਂ ਦੀ ਚਟਨੀ ਵਿੱਚ ਟਮਾਟਰ ਤੋਂ ਇਲਾਵਾ ਪਿਆਜ਼, ਲਸਣ, ਮਿਰਚਾਂ ਅਤੇ ਹੋਰ ਮਸਾਲੇ ਵੀ ਹੁੰਦੇ ਹਨ ਅਤੇ ਇਹ ਗਾੜੀ ਹੁੰਦੀ ਹੈ ।
ਪ੍ਰਸ਼ਨ 4.
ਪੋਟਾਸ਼ੀਅਮ ਮੈਟਾਬਾਈਸਲਫਾਈਟ ਕਈ ਪਦਾਰਥ ਬਣਾਉਣ ਵਿੱਚ ਪਾਇਆ ਜਾਂਦਾ ਹੈ, ਇਸ ਦੀ ਮਹੱਤਤਾ ਦੱਸੋ ।
ਉੱਤਰ-
ਪੋਟਾਸ਼ੀਅਮ ਮੈਟਾਬਾਈਸਲਫੇਟ ਇਕ ਪਰੈਜ਼ਰਵੇਟਿਵ ਦਾ ਕੰਮ ਕਰਦਾ ਹੈ । ਇਹ ਪੋਸੈਸ ਕੀਤੇ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਖਰਾਬ ਹੋਣ ਤੋਂ ਬਚਾਉਂਦਾ ਹੈ । ਇਸ ਤਰ੍ਹਾਂ ਅਸੀਂ ਫ਼ਲਾਂ, ਸਬਜ਼ੀਆਂ ਤੋਂ ਬਣੇ ਪਦਾਰਥਾਂ ਦੀ ਵਰਤੋਂ ਲੰਬੇ ਸਮੇਂ ਤੱਕ ਕਰ ਸਕਦੇ ਹਾਂ । ਇਸ ਤਰ੍ਹਾਂ ਪ੍ਰੋਸੈਸ ਪਦਾਰਥਾਂ ਨੂੰ ਕਈ ਮਹੀਨਿਆਂ ਤੱਕ ਦੁਕਾਨਾਂ ਤੇ ਵੇਚਿਆ ਜਾ ਸਕਦਾ ਹੈ ।
ਪ੍ਰਸ਼ਨ 5.
ਸਬਜ਼ੀਆਂ ਅਤੇ ਫ਼ਲਾਂ ਨੂੰ ਕਿਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ ਅਤੇ ਕਿਉਂ ?
ਉੱਤਰ-
ਆਮ ਕਰਕੇ 50 ਤੋਂ 70 ਡਿਗਰੀ ਸੈਲਸੀਅਸ ਤਾਪਮਾਨ ਤੇ ਸੁਕਾਇਆ ਜਾਂਦਾ ਹੈ । ਸ਼ੁਰੂ ਵਿੱਚ ਸੁਕਾਉਣ ਲਈ 70 ਡਿਗਰੀ ਅਤੇ ਅੰਤਿਮ ਸਮੇਂ ਤੇ 50 ਡਿਗਰੀ ਤਾਪਮਾਨ ਤੇ ਸੁਕਾਇਆ ਜਾਂਦਾ ਹੈ ।
ਪ੍ਰਸ਼ਨ 6.
ਔਲੇ ਦੇ ਮੁਰੱਬੇ ਵਿੱਚ ਕਿੰਨੀ ਖੰਡ ਪਾਈ ਜਾਂਦੀ ਹੈ ਅਤੇ ਕਿਉਂ ?
ਉੱਤਰ-
ਇਕ ਕਿਲੋ ਔਲਿਆਂ ਵਿੱਚ ਕੁੱਲ ਇਕ ਕਿਲੋ ਖੰਡ ਪਾਈ ਜਾਂਦੀ ਹੈ । ਇੱਕ ਤਾਂ ਇਹ ਮਿਠਾਸ ਪੈਦਾ ਕਰਦੀ ਹੈ ਅਤੇ ਵੱਧ ਖੰਡ ਪਰੈਜ਼ਰਵੇਟਿਵ ਦਾ ਕੰਮ ਵੀ ਕਰਦੀ ਹੈ ਅਤੇ ਔਲੇ ਦੇ ਮੁਰੱਬੇ ਨੂੰ ਕਈ ਮਹੀਨਿਆਂ ਤੱਕ ਸੰਭਾਲ ਕੇ ਰੱਖਣ ਵਿੱਚ ਸਹਾਇਕ ਹੈ ।
ਪ੍ਰਸ਼ਨ 7.
ਟਮਾਟਰਾਂ ਦਾ ਜੂਸ ਬਨਾਉਣ ਦੀ ਵਿਧੀ ਲਿਖੋ ।
ਉੱਤਰ-
ਐਲੂਮੀਨੀਅਮ ਜਾਂ ਸਟੀਲ ਦੇ ਭਾਂਡੇ ਵਿਚ ਪਾ ਕੇ ਪੱਕੇ ਟਮਾਟਰਾਂ ਨੂੰ ਉਬਾਲ ਲਵੋ । ਉਬਲੇ ਹੋਏ ਟਮਾਟਰਾਂ ਦਾ ਰਸ ਕੱਢ ਲਓ । ਫਿਰ ਰਸ ਨੂੰ 0.7 ਫੀਸਦੀ ਨਮਕ, 4 ਫੀਸਦੀ ਖੰਡ, 0.02 ਫੀਸਦੀ ਸੋਡੀਅਮ ਬੈਨਜ਼ੋਏਟ ਅਤੇ 0.1 ਫੀਸਦੀ ਸਿਟਰਿਕ ਐਸਿਡ ਨਾਲ ਰਲਾ ਕੇ ਚੰਗੀ ਤਰ੍ਹਾਂ ਉਬਾਲ ਲਓ | ਰਸ ਨੂੰ ਸਾਫ਼ ਬੋਤਲਾਂ ਵਿਚ ਭਰ ਕੇ ਚੰਗੀ ਤਰ੍ਹਾਂ ਹਵਾ ਬੰਦ ਢੱਕਣ ਲਗਾ ਦਿਓ | ਗਰਮ ਬੰਦ ਬੋਤਲਾਂ ਨੂੰ ਪਹਿਲਾਂ ਉਬਲਦੇ ਪਾਣੀ ਵਿੱਚ 20 ਮਿੰਟਾਂ ਲਈ ਉਬਾਲੋ ਅਤੇ ਫਿਰ ਥੋੜ੍ਹਾ-ਥੋੜ੍ਹਾ ਠੰਢਾ ਪਾਣੀ ਪਾ ਕੇ ਠੰਢਾ ਕਰੋ । ਇਸ ਰਸ ਨੂੰ ਠੰਢਾ ਕਰਕੇ ਪੀਣ ਲਈ, ਸਬਜ਼ੀ ਵਿਚ ਟਮਾਟਰਾਂ ਦੀ ਥਾਂ ਤੇ ਪਾਉਣ ਅਤੇ ਸੂਪ ਆਦਿ ਬਣਾਉਣ ਲਈ ਵਰਤਿਆ ਜਾ ਸਕਦਾ ਹੈ ।
ਪ੍ਰਸ਼ਨ 8.
ਨਿੰਬੂ, ਅੰਬ ਅਤੇ ਸੌਂ ਨਿੰਬੂ ਦੇ ਸ਼ਰਬਤ ਵਿੱਚ ਕਿੰਨੀ-ਕਿੰਨੀ ਮਾਤਰਾ ਵਿਚ ਕਿਹੜਾ ਪਰੈਜ਼ਰਵੇਟਿਵ ਪਾਇਆ ਜਾਂਦਾ ਹੈ ?
ਉੱਤਰ-
ਨਿੰਬੂ ਦੇ ਸ਼ਰਬਤ ਵਿੱਚ 1 ਕਿਲੋ ਨਿੰਬੂ ਦਾ ਰਸ ਹੋਵੇ ਤਾਂ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਦੇ ਘੋਲ ਦੀ ਵਰਤੋਂ ਕੀਤੀ ਜਾਂਦੀ ਹੈ ।
ਅੰਬ ਦੇ ਸ਼ਰਬਤ ਵਿੱਚ ਇਕ ਕਿਲੋ ਅੰਬਾਂ ਦੇ ਗੁਦੇ ਲਈ 2.8 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਮਿਲਾਇਆ ਜਾਂਦਾ ਹੈ ।
ਨਿੰਬੂ, ਕੌਂ ਦੇ ਸ਼ਰਬਤ ਵਿੱਚ ਵੀ 3 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਪਾਇਆ ਜਾਂਦਾ ਹੈ ।
ਪ੍ਰਸ਼ਨ 9.
ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਭ ਤੋਂ ਵੱਖਰੀ ਵਿਸ਼ੇਸ਼ਤਾ ਕੀ ਹੈ ?
ਉੱਤਰ-
ਭਾਰਤ ਦੀ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਵੱਖਰੀ ਵਿਸ਼ੇਸ਼ਤਾ ਇਹ ਹੈ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਮੌਸਮੀ ਹਾਲਾਤ ਹੋਣ ਕਾਰਨ ਅਨੇਕਾਂ ਤਰ੍ਹਾਂ ਦੇ ਫ਼ਲ ਅਤੇ ਸਬਜ਼ੀਆਂ ਪੈਦਾ ਕੀਤੇ ਜਾ ਸਕਦੇ ਹਨ ।
ਪ੍ਰਸ਼ਨ 10.
ਫ਼ਲਾਂ ਅਤੇ ਸਬਜ਼ੀਆਂ ਦੀ ਪੈਕਿੰਗ ਦੇ ਕੀ ਤਰੀਕੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਨੂੰ ਲੱਕੜ ਦੀਆਂ ਪੇਟੀਆਂ, ਸ਼ਹਿਤੂਤ/ਬਾਂਸ ਦੀਆਂ ਟੋਕਰੀਆਂ, ਬੋਰੀਆਂ, ਪਲਾਸਟਿਕ ਦੇ ਕਰੇਟ, ਗੱਤੇ ਦੇ ਡੱਬੇ, ਸਰਿੰਕ/ਕਲਿੰਗ ਫਿਲਮਾਂ ਦੀ ਵਰਤੋਂ ਕਰਕੇ ਪੈਕ ਕੀਤਾ ਜਾਂਦਾ ਹੈ । ਤਰੀਕੇ ਸਬਜ਼ੀ ਅਤੇ ਫ਼ਲ ਦੀ ਕਿਸਮ ਤੇ ਨਿਰਭਰ ਕਰਦੇ ਹਨ ।
(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-
ਪ੍ਰਸ਼ਨ 1.
ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਟਿੱਪਣੀ ਕਰੋ ।
ਉੱਤਰ-
ਪੰਜਾਬ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ । ਫ਼ਲਾਂ ਦੇ ਬਾਗ਼ ਇੱਕ ਵਾਰੀ ਲਾ ਕੇ ਤੇ ਕਈ-ਕਈ ਸਾਲਾਂ ਤੱਕ ਉਪਜ ਦਿੰਦੇ ਰਹਿੰਦੇ ਹਨ । ਸਬਜ਼ੀਆਂ ਘੱਟ ਸਮੇਂ ਵਿੱਚ ਹੀ ਤਿਆਰ ਹੋ ਜਾਂਦੀਆਂ ਹਨ ਤੇ ਉਪਜ ਵੇਚ ਕੇ ਮੁਨਾਫ਼ਾ ਲਿਆ ਜਾ ਸਕਦਾ ਹੈ । ਪੰਜਾਬ ਵਿੱਚ ਫ਼ਲਾਂ ਦੀ ਕਾਸ਼ਤ ਹੇਠ ਰਕਬਾ 78 ਹਜ਼ਾਰ ਹੈਕਟੇਅਰ ਹੈ ਅਤੇ ਇਸ ਤੋਂ 14 ਲੱਖ ਟਨ ਪੈਦਾਵਾਰ ਹੋ ਰਹੀ ਹੈ । ਇਸੇ ਤਰ੍ਹਾਂ ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ 109 ਹਜ਼ਾਰ ਹੈਕਟੇਅਰ ਹੈ ਅਤੇ ਇਸ ਤੋਂ 36 ਲੱਖ ਟਨ ਪੈਦਾਵਾਰ ਹੁੰਦੀ ਹੈ । ਹਰ ਵਿਅਕਤੀ ਨੂੰ ਹਰ ਰੋਜ਼ 300 ਗ੍ਰਾਮ ਸਬਜ਼ੀਆਂ ਅਤੇ 80 ਗ੍ਰਾਮ ਫ਼ਲਾਂ ਦੀ ਲੋੜ ਹੁੰਦੀ ਹੈ, ਇਹ ਤੱਥ ਭਾਰਤੀ ਮੈਡੀਕਲ ਖੋਜ ਸੰਸਥਾ ਅਨੁਸਾਰ ਹਨ, ਜਦੋਂ ਕਿ ਭਾਰਤ ਵਿੱਚ ਅਜੇ ਸਿਰਫ਼ 30 ਗ੍ਰਾਮ ਫ਼ਲ ਅਤੇ 80 ਗ੍ਰਾਮ ਸਬਜ਼ੀਆਂ ਹੀ ਪ੍ਰਤੀ ਵਿਅਕਤੀ ਹਿੱਸੇ ਆਉਂਦੀਆਂ ਹਨ । ਇਸ ਲਈ ਸਾਰੇ ਭਾਰਤ ਵਿੱਚ ਪੰਜਾਬ ਵਿੱਚ ਵੀ ਸਬਜ਼ੀਆਂ ਅਤੇ ਫ਼ਲਾਂ ਦੀ ਵਧੇਰੇ ਕਾਸ਼ਤ ਕਰਨ ਦੀ ਲੋੜ ਹੈ ।
ਪ੍ਰਸ਼ਨ 2.
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਕੀ ਮਹੱਤਤਾ ਹੈ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਹੇਠ ਲਿਖੇ ਲਾਭ ਹਨ-
1. ਇਹਨਾਂ ਦੀ ਤੁੜਾਈ, ਕਟਾਈ, ਸਟੋਰ ਕਰਨ ਸਮੇਂ ਦਰਜਾਬੰਦੀ ਕਰਨ ਸਮੇਂ, ਢੋਆਢੁਆਈ ਆਦਿ ਕਾਰਜਾਂ ਵਿੱਚ ਉਪਜ ਦਾ ਬਹੁਤ ਨੁਕਸਾਨ ਹੁੰਦਾ ਹੈ । ਇਸ ਨੁਕਸਾਨ ਨੂੰ ਪ੍ਰੋਸੈਸਿੰਗ ਕਰਕੇ ਘਟਾਇਆ ਜਾ ਸਕਦਾ ਹੈ । ਇਹ ਨੁਕਸਾਨ ਲਗਪਗ 30-35% ਹੁੰਦਾ ਹੈ ।
2. ਪੋਸੈਸਿੰਗ ਕੀਤੇ ਪਦਾਰਥਾਂ ਤੋਂ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਸਿਰਫ਼ 2% ਉਪਜ ਨੂੰ ਹੀ ਪਦਾਰਥ ਬਨਾਉਣ ਲਈ ਪ੍ਰੋਸੈਸ ਕੀਤਾ ਜਾਣਾ ਹੈ । ਬੇਮੌਸਮੀ ਪ੍ਰਾਪਤੀ ਅਤੇ ਭੰਡਾਰੀਕਰਨ ਲਈ ਫ਼ਲ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਬਹੁਤ ਲੋੜ ਹੈ ਤਾਂ ਜੋ ਇਸ ਕਿੱਤੇ ਨੂੰ ਛੋਟੇ ਅਤੇ ਵੱਡੇ ਪੱਧਰ ਤੇ ਅਪਣਾ ਕੇ ਵਧੇਰੇ ਕਮਾਈ ਕੀਤੀ ਜਾ ਸਕੇ | ਪੋਸੈਸਿੰਗ ਕਰਕੇ ਬਣਾਏ ਗਏ ਪਦਾਰਥ ਹਨ-ਸ਼ਰਬਤ, ਜੈਮ, ਅਚਾਰ, ਚਟਨੀ ਆਦਿ ।
ਪ੍ਰਸ਼ਨ 3.
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਉੱਤੇ ਨੋਟ ਲਿਖੋ ।
ਉੱਤਰ-
ਭਾਰਤ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਦੇ ਹਿਸਾਬ ਨਾਲ ਦੁਨੀਆ ਵਿਚ ਦੂਸਰੇ ਨੰਬਰ ਦਾ ਮੁਲਕ ਹੈ । ਸਬਜ਼ੀਆਂ ਦੀ ਫ਼ਸਲ ਥੋੜ੍ਹੇ ਸਮੇਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਸਾਲ ਵਿਚ ਦੋ ਤੋਂ ਚਾਰ ਫ਼ਸਲਾਂ ਮਿਲ ਜਾਂਦੀਆਂ ਹਨ । ਝਾੜ ਵੱਧ ਹੁੰਦਾ ਹੈ ਤੇ ਕਮਾਈ ਵੀ ਵੱਧ ਹੁੰਦੀ ਹੈ ਅਤੇ ਰੋਜ਼ ਦੀ ਰੋਜ਼ ਹੋ ਜਾਂਦੀ ਹੈ । ਫ਼ਲਾਂ ਦੀ ਕਾਸ਼ਤ ਕਰਨ ਲਈ ਬਾਗ਼ ਲਾਏ ਜਾਂਦੇ ਹਨ ਜੋ ਕਈ ਸਾਲਾਂ ਤੱਕ ਥੋੜੀ ਸਾਂਭ-ਸੰਭਾਲ ਤੇ ਹੀ ਚੰਗੀ ਉਪਜ ਦਿੰਦੇ ਰਹਿੰਦੇ ਹਨ । ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਕਾਫ਼ੀ ਹੋ ਰਹੀ ਹੈ, ਪਰ ਵਧਦੀ ਆਬਾਦੀ ਕਾਰਨ ਇਹਨਾਂ ਦੀ ਮੰਗ ਪੂਰੀ ਨਹੀਂ ਹੋ ਸਕਦੀ ਤੇ ਇਸ ਲਈ ਇਹਨਾਂ ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਨੂੰ ਵਧਾਉਣ ਦੀ ਬਹੁਤ ਲੋੜ ਹੈ ।
ਪ੍ਰਸ਼ਨ 4.
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਿਸ ਪੱਧਰ ‘ਤੇ ਕੀਤੀ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਛੋਟੇ ਪੱਧਰ ਤੋਂ ਲੈ ਕੇ ਵੱਡੇ ਵਪਾਰਿਕ ਪੱਧਰ ‘ਤੇ ਕੀਤੀ ਜਾਂਦੀ ਹੈ । ਫ਼ਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਭਾਰਤ ਦੁਨੀਆ ਵਿੱਚ ਦੂਸਰੇ ਨੰਬਰ ‘ਤੇ ਹੈ ਪਰ ਕੁੱਲ ਉਪਜ ਵਿੱਚੋਂ ਸਿਰਫ਼ 2% ਨੂੰ ਹੀ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ । ਇਸ ਲਈ ਭਾਰਤ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ । ਕਿਸਾਨ ਪਿੰਡ ਪੱਧਰ ਤੇ ਇਹਨਾਂ ਦੀ ਪ੍ਰੋਸੈਸਿੰਗ ਕਰਕੇ ਚੰਗਾ ਮੁਨਾਫ਼ਾ ਖੱਟ ਸਕਦੇ ਹਨ ਅਤੇ ਕਈ ਵੱਡੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰ ਕੇ ਆਪਣੀ ਉਪਜ ਨੂੰ ਪ੍ਰੋਸੈਸਿੰਗ ਲਈ ਵੀ ਦੇ ਸਕਦੇ ਹਨ ।
ਪ੍ਰਸ਼ਨ 5.
ਫ਼ਲਾਂ ਅਤੇ ਸਬਜ਼ੀਆਂ ਦੀ ਖ਼ਰਾਬੀ ਦੇ ਕੀ-ਕੀ ਕਾਰਨ ਹਨ ?
ਉੱਤਰ-
ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰਾਬੀ ਦੇ ਕਈ ਕਾਰਨ ਹਨ । ਸਬਜ਼ੀਆਂ ਅਤੇ ਫ਼ਲਾਂ ਦੀ ਤੁੜਾਈ, ਕਟਾਈ, ਇਹਨਾਂ ਨੂੰ ਭੰਡਾਰ ਕਰਨਾ, ਇਹਨਾਂ ਦੀ ਦਰਜਾਬੰਦੀ ਕਰਨਾ, ਇਹਨਾਂ ਨੂੰ ਡੱਬਾਬੰਦੀ ਕਰਨਾ ਅਤੇ ਢੋਆ-ਢੁਆਈ ਕਰਨਾ ਅਜਿਹੇ ਕਈ ਕੰਮ ਹਨ ਜੋ ਸਬਜ਼ੀ ਤੇ ਫ਼ਲ ਦੇ ਖੇਤ ਤੋਂ ਸਾਡੇ ਘਰ ਤੱਕ ਪੁੱਜਣ ਦੌਰਾਨ ਕੀਤੇ ਜਾਂਦੇ ਹਨ । ਇਹਨਾਂ ਕਾਰਜਾਂ ਵਿਚ ਫ਼ਲਾਂ ਅਤੇ ਸਬਜ਼ੀਆਂ ਦਾ 30-35% ਨੁਕਸਾਨ ਹੋ ਜਾਂਦਾ ਹੈ ।
ਭੰਡਾਰ ਕੀਤੇ ਫ਼ਲਾਂ-ਸਬਜ਼ੀਆਂ ਨੂੰ ਕੋਈ ਬਿਮਾਰੀ ਜਾਂ ਕੀੜੇ-ਮਕੌੜੇ ਵੀ ਖ਼ਰਾਬ ਕਰ ਸਕਦੇ ਹਨ । ਕਈ ਵਾਰ ਸੂਖਮ ਜੀਵ ਅਤੇ ਉੱਲੀਆਂ ਵੀ ਉਪਜ ਦੀ ਖ਼ਰਾਬੀ ਕਰਦੀਆਂ ਹਨ । ਕਈ ਪੰਛੀ ਜਾਂ ਜਾਨਵਰ ਫ਼ਲਾਂ ਆਦਿ ਨੂੰ ਰੁੱਖਾਂ ‘ਤੇ ਹੀ ਕੁਤਰ ਦਿੰਦੇ ਹਨ । ਇਸ ਤਰ੍ਹਾਂ ਸਬਜ਼ੀਆਂ ਅਤੇ ਫ਼ਲਾਂ ਦੀ ਖ਼ਰਾਬੀ ਦੇ ਵੱਖ-ਵੱਖ ਕਾਰਨ ਹਨ ।
PSEB 8th Class Agriculture Guide ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਅੰਬ ਦਾ ਅਚਾਰ ਕਿੰਨੇ ਹਫਤਿਆਂ ਵਿਚ ਤਿਆਰ ਹੋ ਜਾਂਦਾ ਹੈ ?
ਉੱਤਰ-
2-3 ਹਫਤਿਆਂ ਵਿਚ ।
ਪ੍ਰਸ਼ਨ 2.
ਸਬਜ਼ੀਆਂ ਸੁਕਾਉਣ ਵਾਸਤੇ ਕੀ ਇਨ੍ਹਾਂ ਨੂੰ ਛਾਂ ਵਿਚ ਸੁਕਾਉਣਾ ਚਾਹੀਦਾ ਹੈ ਜਾਂ ਧੁੱਪ ਵਿਚ ?
ਉੱਤਰ-
ਧੁੱਪ ਵਿਚ ।
ਪ੍ਰਸ਼ਨ 3.
ਸੇਬ ਨੂੰ ਸੁਰੱਖਿਅਤ ਰੱਖਣ ਦਾ ਕੋਈ ਇਕ ਢੰਗ ਦੱਸੋ ।
ਉੱਤਰ-
ਸੇਬ ਦਾ ਮੁਰੱਬਾ, ਜੈਮ ਆਦਿ ।
ਪ੍ਰਸ਼ਨ 4.
ਕੁੱਲ ਉਪਜ ਦੇ ਕਿੰਨੇ ਪ੍ਰਤੀਸ਼ਤ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ?
ਉੱਤਰ-
2%.
ਪ੍ਰਸ਼ਨ 5.
ਪੋਟਾਸ਼ੀਅਮ ਮੈਟਾਬਾਈਸਲਫਾਈਟ ਦਾ ਕੀ ਕੰਮ ਹੈ ?
ਉੱਤਰ-
ਇਹ ਇੱਕ ਪਰੈਜ਼ਰਵੇਟਿਵ ਹੈ ।
ਪ੍ਰਸ਼ਨ 6.
ਨਿੰਬੂ ਦਾ ਅਚਾਰ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ?
ਉੱਤਰ-
2-3 ਹਫ਼ਤਿਆਂ ਵਿੱਚ ।
ਪ੍ਰਸ਼ਨ 7.
ਅੰਬ ਦੇ ਆਚਾਰ ਵਿੱਚ ਕਿਹੜਾ ਤੇਲ ਵਰਤਿਆ ਜਾਂਦਾ ਹੈ ?
ਉੱਤਰ-
ਸਰੋਂ ਦਾ ਤੇਲ ।
ਪ੍ਰਸ਼ਨ 8.
ਇਕ ਕਿਲੋ ਗਾਜਰ ਦੇ ਅਚਾਰ ਲਈ ਕਿੰਨੇ ਗ੍ਰਾਮ ਸਰੋਂ ਦਾ ਤੇਲ ਠੀਕ ਹੈ ?
ਉੱਤਰ-
250 ਗ੍ਰਾਮ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਿੰਬੂ ਦਾ ਸ਼ਰਬਤ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਬਜ਼ਾਰ ਵਿਚੋਂ ਸਸਤੇ ਨਿੰਬੂ ਖਰੀਦ ਲੈਣੇ ਚਾਹੀਦੇ ਹਨ ਤੇ ਇਹਨਾਂ ਦਾ ਸ਼ਰਬਤ ਬਣਾ ਕੇ ਮਹਿੰਗੇ ਭਾਅ ਵੇਚਿਆ ਜਾ ਸਕਦਾ ਹੈ । ਸ਼ਰਬਤ ਬਨਾਉਣ ਲਈ ਨਿੰਬੂ ਨਿਚੋੜ ਕੇ ਇਨ੍ਹਾਂ ਦਾ ਰਸ ਕੱਢ ਕੇ ਚੀਨੀ ਦੇ ਬਰਤਨ ਵਿਚ ਰੱਖ ਲਵੋ । ਖੰਡ ਦਾ ਘੋਲ ਬਨਾਉਣ ਲਈ 2 ਕਿਲੋ ਖੰਡ 1 ਲਿਟਰ ਪਾਣੀ ਵਿਚ ਪਾ ਕੇ ਅੱਗ ਤੇ ਗਰਮ ਕਰੋ ਅਤੇ ਸਾਰੀ ਖੰਡ ਘੁਲ ਜਾਣ ਤੋਂ ਬਾਅਦ ਘੋਲ ਨੂੰ ਬਰੀਕ ਅਤੇ ਸਾਫ਼ ਕੱਪੜੇ ਨਾਲ ਪੁਣੋ । ਠੰਢਾ ਹੋਣ ਤੇ ਇਸ ਵਿਚ ਇਕ ਲਿਟਰ ਨਿੰਬੂ ਦਾ ਰਸ ਅਤੇ 4 ਗ੍ਰਾਮ ਏਸੈਂਸ ਅਤੇ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਘੋਲ ਵੀ ਮਿਲਾ ਦਿਓ । ਸ਼ਰਬਤ ਨੂੰ ਬੋਤਲਾਂ ਵਿਚ ਭਰ ਲਉ ਅਤੇ ਬੋਤਲਾਂ ਦੇ ਮੂੰਹ ਨੂੰ ਮੋਮ ਨਾਲ ਹਵਾ ਬੰਦ ਕਰ ਲਉ ।
ਪ੍ਰਸ਼ਨ 2.
ਮਾਲਟੇ ਜਾਂ ਸੰਤਰੇ ਦਾ ਸ਼ਰਬਤ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮਾਲਟੇ ਜਾਂ ਸੰਤਰੇ ਦਾ ਸ਼ਰਬਤ ਤਿਆਰ ਕਰਨ ਲਈ ਚੰਗੇ ਅਤੇ ਤਾਜ਼ੇ ਫ਼ਲ ਲੈ ਕੇ ਮਸ਼ੀਨ ਨਾਲ ਇਨ੍ਹਾਂ ਦਾ ਰਸ ਸਾਫ਼-ਸੁਥਰੇ ਬਰਤਨ ਵਿਚ ਕੱਢੋ । 2 ਕਿਲੋ ਖੰਡ ਅਤੇ 25-30 ਗਾਮ ਸਿਟਰਿਕ ਏਸਿਡ ਨੂੰ ਇਕ ਲਿਟਰ ਪਾਣੀ ਵਿਚ ਪਾ ਕੇ ਗਰਮ ਕਰੋ ਅਤੇ ਘੋਲ ਨੂੰ ਬਰੀਕ ਕੱਪੜੇ ਜਾਂ ਬਰੀਕ ਛਾਣਨੀ ਨਾਲ ਪੁਣੋ । ਜਦੋਂ ਘੋਲ ਠੰਢਾ ਹੋ ਜਾਵੇ ਤਾਂ ਇਸ ਵਿਚ 1 ਲਿਟਰ ਮਾਲਟੇ ਦਾ ਰਸ, 2-3 ਗ੍ਰਾਮ ਏਸੈਂਸ ਅਤੇ 5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫੇਟ ਦਾ ਘੋਲ ਵੀ ਸ਼ਰਬਤ ਵਿਚ ਮਿਲਾਓ । ਸ਼ਰਬਤ ਨੂੰ ਬੋਤਲਾਂ ਵਿਚ ਭਰ ਕੇ ਬੋਤਲਾਂ ਦੇ ਮੂੰਹ ਪਿਘਲੇ ਹੋਏ ਮੋਮ ਵਿਚ ਡੁਬੋ ਕੇ ਹਵਾ ਬੰਦ ਕਰਕੇ ਸਾਂਭ ਲਵੋ ।
ਪ੍ਰਸ਼ਨ 3.
ਅੰਬ ਦਾ ਸ਼ਰਬਤ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਅੰਬ ਦਾ ਸ਼ਰਬਤ ਬਣਾਉਣ ਲਈ ਚੰਗੀ ਤਰ੍ਹਾਂ ਪੱਕੇ ਹੋਏ ਰਸਦਾਰ ਫ਼ਲ ਲੈ ਕੇ ਚਾਕੂ ਨਾਲ ਇਸ ਦਾ ਗੁੱਦਾ ਉਤਾਰ ਲਓ। ਕੜਛੀ ਆਦਿ ਨਾਲ ਇਸ ਗੁੱਦੇ ਨੂੰ ਚੰਗੀ ਤਰ੍ਹਾਂ ਫੱਹ ਕੇ ਬਰੀਕ ਛਾਨਣੀ ਜਾਂ ਕੱਪੜੇ ਨਾਲ ਪੁਣ ਲਉ । 1.4 ਕਿਲੋ ਖੰਡ 1.6 ਲਿਟਰ ਪਾਣੀ ਵਿਚ ਪਾ ਕੇ ਗਰਮ ਕਰੋ ਅਤੇ ਘੋਲ ਨੂੰ ਬਰੀਕ ਕੱਪੜੇ ਨਾਲ ਪੁਣੋ ਠੰਢਾ ਹੋ ਜਾਣ ਤੇ ਇਸ ਵਿਚ 1 ਕਿਲੋ ਅੰਬ ਦਾ ਗੁੱਦਾ ਅਤੇ 20-30 ਗ੍ਰਾਮ ਸਿਟਰਿਕ ਐਸਿਡ ਮਿਲਾ ਦਿਓ । ਮਗਰੋਂ ਇਸ ਵਿਚ 2-3 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਵੀ ਮਿਲਾ ਦਿਓ । ਸ਼ਰਬਤ ਨੂੰ ਬੋਤਲਾਂ ਵਿਚ ਭਰ ਕੇ ਬੋਤਲ ਦੇ ਮੁੰਹ ਨੂੰ ਮੋਮ ਨਾਲ ਸੀਲ ਕਰ ਦਿਓ ।
ਪ੍ਰਸ਼ਨ 4.
ਨਿੰਬੂ ਅਤੇ ਜੌ ਦਾ ਸ਼ਰਬਤ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਪੱਕੇ ਹੋਏ ਨਿੰਬੂ ਲੈ ਕੇ ਅਤੇ ਦੋ-ਦੋ ਟੁਕੜਿਆਂ ਵਿਚ ਕੱਟ ਕੇ ਨਿੰਬੂ ਨਿਚੋੜਨੀ ਨਾਲ ਇਨ੍ਹਾਂ ਦਾ ਰਸ ਕੱਢ ਲਉ । ਫਿਰ ਰਸ ਨੂੰ ਛਾਨਣੀ ਨਾਲ ਪੁਣ ਲਉ । ਸੌ ਦੇ 15 ਗ੍ਰਾਮ ਆਟੇ ਵਿਚ 0.3 ਲਿਟਰ ਪਾਣੀ ਪਾ ਕੇ ਲੇਟੀ ਜਿਹੀ ਬਣਾਓ । 50-60 ਮਿਲੀਲਿਟਰ ਲੇਟੀ ਨੂੰ 1 ਲਿਟਰ ਪਾਣੀ ਵਿਚ ਪਾ ਕੇ ਥੋੜ੍ਹਾ ਜਿਹਾ ਗਰਮ ਕਰੋ, ਫਿਰ ਲੇਟੀ ਨੂੰ ਪੁਣੋ ਅਤੇ ਠੰਢਾ ਹੋਣ ਲਈ ਰੱਖ ਦਿਓ | ਬਾਕੀ ਪਾਣੀ ਵਿਚ 1.70 ਕਿਲੋ ਖੰਡ ਪਾ ਕੇ ਗਰਮ ਕਰੋ ਅਤੇ ਫਿਰ ਘੋਲ ਨੂੰ ਪੁਣੋ ਤੇ ਠੰਢਾ ਕਰਨ ਲਈ ਰੱਖ ਦਿਓ । ਹੁਣ ਆਟੇ ਦੀ ਲੇਟੀ, ਖੰਡ ਦੇ ਘੋਲ ਅਤੇ ਨਿੰਬੂ ਦੇ 1 ਲਿਟਰ ਰਸ ਨੂੰ ਇਕੱਠਾ ਕਰਕੇ ਚੰਗੀ ਤਰ੍ਹਾਂ ਰਲਾਓ । ਸ਼ਰਬਤ ਵਿਚ 3.5 ਗ੍ਰਾਮ ਪੋਟਾਸ਼ੀਅਮ ਮੈਟਾਬਾਈਸਲਫਾਈਟ ਵੀ ਪਾ ਕੇ ਮਿਲਾਉ । ਬੋਤਲਾਂ ਵਿਚ ਗਲੇ ਤਕ ਸ਼ਰਬਤ ਭਰ ਕੇ ਮੋਮ ਨਾਲ ਬੋਤਲ ਦਾ ਮੁੰਹ ਬੰਦ ਕਰ ਲਉ ।
ਪ੍ਰਸ਼ਨ 5.
ਅੰਬ ਦਾ ਅਚਾਰ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਪਰੇ ਬਣੇ ਹੋਏ ਕੱਚੇ, ਖੱਟੇ ਅਤੇ ਸਖ਼ਤ ਅੰਬ ਲੈ ਕੇ ਇਨ੍ਹਾਂ ਨੂੰ ਧੋ ਲਵੋ ਅਤੇ ਫਾੜੀਆਂ ਕਰ ਲਓ ਅਤੇ ਗਿਟਕਾਂ ਕੱਢ ਦਿਓ ਅਤੇ ਕੱਟੀਆਂ ਫਾੜੀਆਂ ਨੂੰ ਧੁੱਪ ਵਿਚ ਸੁੱਕਾ ਲਵੋ । ਫਿਰ ਅਚਾਰ ਲਈ ਲੋੜੀਂਦੀ ਸਮੱਗਰੀ ਇਕੱਠੀ ਕਰੋ; ਜਿਵੇਂ-ਅੰਬ ਦੇ ਟੁਕੜੇ । ਕਿਲੋ, ਲੂਣ 250 ਗ੍ਰਾਮ, ਕਲੌਂਜੀ 30 ਗ੍ਰਾਮ, ਮੇਥੇ 50 ਗ੍ਰਾਮ, ਲਾਲ ਮਿਰਚ 25 ਗ੍ਰਾਮ, ਸੌਂਫ 65 ਗ੍ਰਾਮ ਅਤੇ ਹਲਦੀ 30 ਗ੍ਰਾਮ ਲਵੋ । ਹੁਣ ਫਾੜੀਆਂ ਅਤੇ ਲੂਣ ਨੂੰ ਮਿਲਾਉ ਅਤੇ ਇਕ ਸ਼ੀਸ਼ੇ ਦੇ ਮਰਤਬਾਨ ਵਿਚ ਪਾ ਦਿਓ । ਮਗਰੋਂ ਬਾਕੀ ਦੀ ਸਮੱਗਰੀ ਵੀ ਪਾ ਦਿਓ ਅਤੇ ਸਰੋਂ ਦਾ ਤੇਲ ਏਨੀ ਮਾਤਰਾ ਵਿਚ ਪਾਉ ਕਿ ਇਕ ਤੇਲ ਦੀ ਪਤਲੀ ਜਿਹੀ ਤਹਿ ਅੰਬ ਦੇ ਟੁਕੜਿਆਂ ਉੱਤੇ ਆ ਜਾਵੇ । ਫਿਰ ਮਰਤਬਾਨ ਨੂੰ ਧੁੱਪੇ ਰੱਖ ਦਿਓ, 2-3 ਹਫ਼ਤੇ ਵਿਚ ਅਚਾਰ ਤਿਆਰ ਹੋ ਜਾਵੇਗਾ ।
ਪ੍ਰਸ਼ਨ 6.
ਔਲੇ ਦਾ ਅਚਾਰ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
1 ਕਿਲੋ ਤਾਜ਼ੇ ਅਤੇ ਸਾਫ਼ ਔਲੇ ਲੈ ਕੇ ਰਾਤ ਭਰ ਪਾਣੀ ਵਿਚ ਡੁੱਬੋ ਕੇ ਰੱਖੋ ।ਫਿਰ ਇਨ੍ਹਾਂ ਨੂੰ ਸਾਫ਼ ਕੱਪੜੇ ਉੱਤੇ ਵਿਛਾ ਕੇ ਸੁਕਾ ਲਉ । ਔਲਿਆਂ ਨੂੰ 100 ਮਿਲੀ ਲਿਟਰ ਤੇਲ ਵਿਚ ਪੰਜ ਮਿੰਟ ਤਕ ਪਕਾਓ ਅਤੇ ਇਨ੍ਹਾਂ ਵਿਚ 100 ਗ੍ਰਾਮ ਲੂਣ ਅਤੇ 50 ਗ੍ਰਾਮ ਹਲਦੀ ਪਾ ਕੇ ਹੋਰ 5 ਮਿੰਟ ਲਈ ਪਕਾਓ, ਫਿਰ ਅੱਗ ਤੋਂ ਉਤਾਰ ਕੇ ਇਹਨਾਂ ਨੂੰ ਠੰਢੇ ਹੋਣ ਲਈ ਰੱਖ ਦਿਓ, ਅਚਾਰ ਤਿਆਰ ਹੈ । ਫਿਰ ਇਨ੍ਹਾਂ ਨੂੰ ਸਾਫ਼ ਹਵਾ ਬੰਦ ਬਰਤਨਾਂ ਵਿਚ ਭਰ ਕੇ ਸਾਂਭ ਲਵੋ ।
ਪ੍ਰਸ਼ਨ 7.
ਗਾਜਰ ਦਾ ਆਚਾਰ ਕਿਵੇਂ ਬਣਦਾ ਹੈ ?
ਉੱਤਰ-
1 ਕਿਲੋ ਗਾਜਰਾਂ ਨੂੰ ਖੁੱਲ੍ਹੇ ਅਤੇ ਸਾਫ਼ ਪਾਣੀ ਨਾਲ ਧੋ ਕੇ ਇਨ੍ਹਾਂ ਦੀ ਹਲਕੀ ਛਿੱਲ ਉਤਾਰ ਦਿਓ । ਟੁਕੜੇ ਕੱਟ ਕੇ ਧੁੱਪ ਵਿਚ 2 ਘੰਟੇ ਤਕ ਸੁਕਾਉ । ਇਨ੍ਹਾਂ ਕੱਟੀਆਂ ਹੋਈਆਂ ਗਾਜਰਾਂ ਨੂੰ ਕੁੱਝ ਮਿੰਟ ਲਈ 250 ਗ੍ਰਾਮ ਸਰੋਂ ਦੇ ਤੇਲ ਵਿਚ ਪਕਾਓ । ਪੱਕਦੀਆਂ ਗਾਜਰਾਂ ਵਿਚ 100 ਗ੍ਰਾਮ ਲੂਣ ਤੇ 20 ਗ੍ਰਾਮ ਲਾਲ ਮਿਰਚ ਪਾ ਦਿਓ ਅਤੇ ਫਿਰ ਅੱਗ ਤੋਂ ਉਤਾਰ ਲਓ । ਠੰਢਾ ਹੋਣ ਤੇ ਕੁੱਟੇ ਹੋਏ 100 ਗ੍ਰਾਮ ਰਾਈ ਦੇ ਬੀਜ ਇਸ ਵਿਚ ਮਿਲਾ ਦਿਓ । ਅਚਾਰ ਤਿਆਰ ਹੈ । ਇਸ ਨੂੰ ਬਰਤਨਾਂ ਵਿਚ ਸਾਂਭ ਲਉ ।
ਪ੍ਰਸ਼ਨ 8.
ਫ਼ਲ ਅਤੇ ਸਬਜ਼ੀਆਂ ਦੀ ਤੋੜਨ ਉਪਰੰਤ ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਫ਼ਲ ਅਤੇ ਸਬਜ਼ੀਆਂ ਨੂੰ ਉਨ੍ਹਾਂ ਦੇ ਭਰ ਮੌਸਮ ਵਿਚ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਫ਼ਲਾਂ ਤੇ ਸਬਜ਼ੀਆਂ ਨੂੰ ਖ਼ਰਾਬ ਹੋਣ ਤੋਂ ਤਾਂ ਬਚਾਇਆ ਹੀ ਜਾ ਸਕਦਾ ਹੈ, ਨਾਲ ਹੀ ਉਨ੍ਹਾਂ ਨੂੰ ਬੇ-ਮੌਸਮੇ ਵੇਚ ਕੇ ਚੰਗਾ ਮੁਨਾਫ਼ਾ ਵੀ ਲਿਆ ਜਾ ਸਕਦਾ ਹੈ ਅਤੇ ਇਨ੍ਹਾਂ ਦਾ ਸੁਆਦ ਮਾਣਿਆ ਜਾ ਸਕਦਾ ਹੈ । ਇਸੇ ਲਈ ਫ਼ਲ ਅਤੇ ਸਬਜ਼ੀਆਂ ਨੂੰ ਸ਼ਰਬਤ, ਅਚਾਰ, ਜੈਲੀ, ਮੁਰੱਬੇ, ਚਟਣੀ, ਜੈਮ ਦੇ ਰੂਪ ਵਿਚ ਸਾਂਭ ਲਿਆ ਜਾਂਦਾ ਹੈ ।
ਪ੍ਰਸ਼ਨ 9.
ਨਿੰਬੂ ਦਾ ਅਚਾਰ ਤਿਆਰ ਕਰਨ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਅਚਾਰ ਪਾਉਣ ਲਈ ਸਾਫ਼-ਸੁਥਰੇ ਅਤੇ ਪੱਕੇ ਹੋਏ ਨਿੰਬੂਆਂ ਨੂੰ ਧੋ ਕੇ ਸਾਫ਼ ਕੱਪੜੇ ਨਾਲ ਸੁਕਾ ਲਓ । ਜਿੰਨੇ ਨਿੰਬੂ ਹੋਣ ਉਨ੍ਹਾਂ ਨਾਲੋਂ ਚੌਥਾ ਹਿੱਸਾ ਲੂਣ ਲੈ ਲਓ । ਇਕ ਕਿਲੋ ਨਿੰਬੂ ਦੇ ਅਚਾਰ ਲਈ 7 ਗ੍ਰਾਮ ਜੀਰਾ, 2 ਗ੍ਰਾਮ ਲੌਂਗ ਅਤੇ 20 ਗ੍ਰਾਮ ਅਜਵੈਣ ਲਵੋ । ਹਰ ਨਿੰਬੂ ਨੂੰ ਇਕ ਹੀ ਰੱਖਦੇ ਹੋਏ ਚਾਰ-ਚਾਰ ਹਿੱਸਿਆਂ ਵਿਚੋਂ ਕੱਟੋ ਅਤੇ ਫਿਰ ਇਸ ਮਿਸ਼ਰਣ ਨੂੰ ਚਾਰਚਾਰ ਹਿੱਸੇ ਕੀਤੇ ਨਿੰਬੂਆਂ ਵਿਚ ਭਰ ਦਿਓ । ਬਾਕੀ ਬਚੀ ਸਮੱਗਰੀ ਮਰਤਬਾਨ ਵਿਚ ਅਚਾਰ ਦੇ ਉੱਪਰ ਪਾ ਦਿਓ । ਨਿਆਂ ਨੂੰ ਮਰਤਬਾਨ ਵਿਚ ਪਾ ਕੇ ਧੁੱਪੇ ਰੱਖ ਕੇ ਹਿਲਾਉਂਦੇ ਰਹੋ । ਇਸ ਤਰ੍ਹਾਂ 2-3 ਹਫ਼ਤੇ ਵਿਚ ਅਚਾਰ ਤਿਆਰ ਹੋ ਜਾਂਦਾ ਹੈ ।
ਪ੍ਰਸ਼ਨ 10.
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੇ ਕੀ ਤਰੀਕੇ ਹਨ ?
ਉੱਤਰ-
ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਕਰਕੇ ਕਈ ਤਰ੍ਹਾਂ ਦੇ ਪਦਾਰਥ ਬਣਾਏ ਜਾਂਦੇ ਹਨ, ਜਿਵੇਂ-ਸ਼ਰਬਤ, ਚਟਨੀ, ਜੈਮ, ਮੁਰੱਬਾ ਆਦਿ । ਕੁੱਝ ਉਦਾਹਰਨ ਹਨ-ਨਿੰਬੂ ਦਾ ਸ਼ਰਬਤ, ਅੰਬ ਦਾ ਸ਼ਰਬਤ, ਸੱਤੂ ਦਾ ਸ਼ਰਬਤ, ਮਾਲਟੇ, ਸੰਤਰੇ ਦਾ ਸ਼ਰਬਤ, ਟਮਾਟਰਾਂ ਦਾ ਰਸ, ਨਿੰਬੂ ਦਾ ਅਚਾਰ, ਅੰਬ ਦਾ ਅਚਾਰ, ਔਲੇ ਦਾ ਅਚਾਰ, ਗਾਜਰ ਦਾ ਅਚਾਰ, ਨਿੰਬੂ, ਹਰੀ ਮਿਰਚ ਅਤੇ ਅਦਰਕ ਦਾ ਅਚਾਰ, ਟਮਾਟਰਾਂ ਦੀ ਚਟਨੀ, ਔਲੇ ਦਾ ਮੁਰੱਬਾ, ਸੇਬ ਦਾ ਜੈਮ ਆਦਿ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਨਿੰਬੂ, ਹਰੀ ਮਿਰਚ ਅਤੇ ਅਦਰਕ ਦਾ ਆਚਾਰ ਕਿਵੇਂ ਬਣਾਈਦਾ ਹੈ ?
ਉੱਤਰ-
ਹਰੀਆਂ ਮਿਰਚਾਂ, ਨਿੰਬੂ ਅਤੇ ਅਦਰਕ ਨੂੰ ਖੁੱਲ੍ਹੇ ਸਾਫ਼ ਪਾਣੀ ਵਿਚ ਚੰਗੀ ਤਰ੍ਹਾਂ ਧੋ ਕੇ ਸੁਕਾਉਣ ਤੋਂ ਬਾਅਦ 750 ਗ੍ਰਾਮ ਨਿੰਬੂਆਂ ਨੂੰ ਦੋ ਜਾਂ ਚਾਰ ਟੁਕੜਿਆਂ ਵਿਚ ਕੱਟੋ, 300 ਗ੍ਰਾਮ ਅਦਰਕ ਨੂੰ ਛਿੱਲ ਕੇ, ਬਰਾਬਰ ਲੰਬੇ ਟੁਕੜਿਆਂ ਵਿਚ ਕੱਟੋ, 200 ਗ੍ਰਾਮ ਹਰੀਆਂ ਮਿਰਚਾਂ ਵਿਚ ਹਲਕਾ ਜਿਹਾ ਚੀਰਾ ਦੇ ਦਿਓ । ਹੁਣ ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰਕੇ ਵਿਚ 250 ਗ੍ਰਾਮ ਲੂਣ ਪਾ ਕੇ ਹਿਲਾਓ । ਹੁਣ ਇਹ ਸਾਰੀ ਸਮੱਗਰੀ ਨੂੰ ਖੁੱਲ੍ਹੇ ਮੂੰਹ ਵਾਲੇ ਸਾਫ਼ ਮਰਤਬਾਨਾਂ ਵਿਚ ਪਾਓ । ਬਾਕੀ ਬਚੇ 250 ਗ੍ਰਾਮ ਨਿਬੂਆਂ ਦਾ ਰਸ ਕੱਢ ਕੇ ਲੂਣ ਵਾਲੇ ਨਿਬੂ, ਅਦਰਕ ਅਤੇ ਹਰੀਆਂ ਮਿਰਚਾਂ ਦੇ ਉੱਪਰ ਪਾ ਦਿਓ । ਖਿਆਲ ਰੱਖੋ ਕਿ ਇਹ ਸਾਰੀ ਸਮੱਗਰੀ ਰਸ ਨਾਲ ਚੱਕੀ ਜਾਵੇ | ਮਰਤਬਾਨ ਨੂੰ ਹਵਾ ਬੰਦ ਢੱਕਣਾਂ ਨਾਲ ਬੰਦ ਕਰਕੇ ਇਕ ਹਫ਼ਤਾ ਧੁੱਪ ਵਿਚ ਰੱਖੋ । ਜਦੋਂ ਮਿਰਚਾਂ ਅਤੇ ਨਿੰਬੂਆਂ ਦਾ ਰੰਗ ਹਲਕਾ ਭੂਰਾ, ਅਦਰਕ ਦਾ ਰੰਗ ਗੁਲਾਬੀ ਹੋ ਜਾਏ ਤਾਂ ਅਚਾਰ ਖਾਣ ਲਈ ਤਿਆਰ ਹੈ ।
ਪ੍ਰਸ਼ਨ 2.
ਟਮਾਟਰਾਂ ਦੀ ਚੱਟਣੀ ਕਿਵੇਂ ਬਣਾਈ ਜਾਂਦੀ ਹੈ ?
ਉੱਤਰ-
ਪੱਕੇ ਟਮਾਟਰਾਂ ਨੂੰ ਧੋਣ ਤੋਂ ਬਾਅਦ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ ਅਤੇ ਫਿਰ ਅੱਗ ‘ਤੇ ਗਰਮ ਕਰਕੇ ਪੁਣ ਕੇ ਜੂਸ ਕੱਢ ਲਵੋ । ਹੇਠ ਲਿਖੇ ਨੁਸਖੇ ਅਨੁਸਾਰ ਬਾਕੀ ਸਮੱਗਰੀ ਇਕੱਠੀ ਕਰੋ |ਟਮਾਟਰਾਂ ਦਾ ਜੂਸ (1 ਲਿਟਰ), ਕੱਟੇ ਹੋਏ ਗੰਢੇ (15 ਗ੍ਰਾਮ), ਕੱਟਿਆ ਹੋਇਆ ਲਸਣ (2-3 ਤੁਰੀਆਂ), ਸਿਰ ਤੋਂ ਬਿਨਾਂ ਲੌਂਗ 4-5), ਕਾਲੀ ਮਿਰਚ (2-3 ਮਿਰਚਾਂ), 2 ਇਲਾਇਚੀਆਂ, ਜ਼ੀਰਾ (1-2 ਗ੍ਰਾਮ), ਅਣਪੀਸੀ ਜਲਵਤਰੀ (1-2 ਗ੍ਰਾਮ), ਦਾਲ ਚੀਨੀ (ਤੋੜੀ ਹੋਈ) (3-4 ਗ੍ਰਾਮ), ਸਿਰਕਾ (40 ਮਿਲੀ ਲਿਟਰ), ਖੰਡ (30 ਗ੍ਰਾਮ), ਲੂਣ (12-15 ਮ, ਲਾਲ ਮਿਰਚ (1-2 ਗ੍ਰਾਮ ਜਾਂ ਲੋੜ ਅਨੁਸਾਰ ।
ਸਿਰਕਾ, ਖੰਡ ਤੇ ਲੂਣ ਨੂੰ ਛੱਡ ਕੇ ਬਾਕੀ ਸਾਰੀ ਸਮੱਗਰੀ ਨੂੰ ਇਕ ਮਲਮਲ ਦੀ ਪੋਟਲੀ ਵਿਚ ਬੰਨੋ । ਰਸ ਵਿਚ ਅੱਧੀ ਖੰਡ ਪਾ ਕੇ ਇਸ ਨੂੰ ਮੱਠੀ-ਮੱਠੀ ਅੱਗ ਤੇ ਗਰਮ ਕਰੋ ਅਤੇ ਇਸ ਵਿਚ ਮਸਾਲੇ ਦੀ ਪੋਟਲੀ ਰੱਖ ਦਿਓ | ਰਸ ਨੂੰ ਉਦੋਂ ਤਕ ਗਰਮ ਕਰੋ ਜਦੋਂ ਤਕ ਕਿ ਲੋੜੀਂਦਾ ਗਾੜ੍ਹਾਪਨ ਨਾ ਆ ਜਾਏ । ਇਸ ਤਰ੍ਹਾਂ ਰਸ ਦਾ ਲਗਪਗ ਅੱਧਾ ਕੁ ਹਿੱਸਾ ਹੀ ਬਾਕੀ ਬਚਦਾ ਹੈ | ਮਸਾਲੇ ਵਾਲੀ ਪੋਟਲੀ ਕੱਢ ਕੇ ਇਸ ਵਿਚ ਰਸ ਨਿਚੋੜ ਦਿਓ । ਹੁਣ ਬਾਕੀ ਖੰਡ, ਲੂਣ ਅਤੇ ਸਿਰਕਾ ਵੀ ਇਸ ਵਿਚ ਪਾ ਦਿਓ । ਜੇ ਸਿਰਕੇ ਨਾਲ ਪਤਲਾਪਨ ਆ ਜਾਏ ਤਾਂ ਥੋੜੀ ਦੇਰ ਹੋਰ ਗਰਮ ਕਰੋ ਪਰ ਹੁਣ ਦੇਰ ਤਕ ਇਸ ਨੂੰ ਅੱਗ ‘ਤੇ ਨਾ ਰੱਖੋ । ਗਰਮ-ਗਰਮ ਚਟਣੀ ਨੂੰ ਸਾਫ਼ ਕੀਤੀਆਂ ਬੋਤਲਾਂ ਵਿਚ ਭਰ ਕੇ ਸਾਂਭ ਲਓ ।
ਪ੍ਰਸ਼ਨ 3.
ਸਬਜ਼ੀਆਂ ਨੂੰ ਸੁਕਾਉਣ ਬਾਰੇ ਤੁਸੀਂ ਕੀ ਜਾਣਦੇ ਹੋ ? ਕਿਸੇ ਚਾਰ ਸਬਜ਼ੀਆਂ ਦੇ ਸੁਕਾਉਣ ਦਾ ਤਰੀਕਾ ਦੱਸੋ ।
ਉੱਤਰ-
- ਸਬਜ਼ੀ ਨੂੰ ਧੋ ਕੇ ਇਸ ਦੇ ਚਾਕੂ ਨਾਲ ਟੁਕੜੇ ਕਰ ਲੈਣੇ ਚਾਹੀਦੇ ਹਨ ।
- ਸਬਜ਼ੀ ਦੇ ਟੁਕੜਿਆਂ ਨੂੰ ਮਲਮਲ ਦੇ ਕੱਪੜੇ ਵਿਚ ਬੰਨ੍ਹ ਕੇ 2-3 ਮਿੰਟ ਤੱਕ ਉਬਲਦੇ ਪਾਣੀ ਵਿਚ ਡੁਬੋ ਕੇ ਰੱਖੋ ।
- ਉਬਲਦੇ ਪਾਣੀ ਵਿਚੋਂ ਕੱਢਣ ਤੋਂ ਬਾਅਦ ਸਬਜ਼ੀ ਦੇ ਇਨ੍ਹਾਂ ਟੁਕੜਿਆਂ ਨੂੰ 0.25% ਪੋਟਾਸ਼ੀਅਮ ਮੈਟਾਬਾਈਸਲਫਾਈਟ ਦੇ ਘੋਲ (ਇਕ ਲਿਟਰ ਪਾਣੀ ਵਿਚ ਢਾਈ ਗ੍ਰਾਮ ਦਵਾਈ) ਵਿਚ 10 ਮਿੰਟ ਤੱਕ ਰੱਖੋ । ਇਸ ਤਰ੍ਹਾਂ ਸਬਜ਼ੀ ਦੇ ਖ਼ਰਾਬ ਹੋਣ ਦਾ ਡਰ ਨਹੀਂ ਰਹਿੰਦਾ । ਇਕ ਕਿਲੋ ਸਬਜ਼ੀ ਲਈ ਇਕ ਲਿਟਰ ਘੋਲ ਦੀ ਵਰਤੋਂ ਕਰੋ ।
- ਸਬਜ਼ੀ ਨੂੰ ਘੋਲ ਵਿਚੋਂ ਕੱਢ ਕੇ ਐਲੂਮੀਨੀਅਮ ਦੀਆਂ ਟਰੇਆਂ ਵਿਚ ਰੱਖ ਲਉ ਤੇ ਖ਼ਿਆਲ ਰੱਖੋ ਕਿ ਸਬਜ਼ੀ ਵਿਚ ਪਾਣੀ ਬਿਲਕੁਲ ਨਾ ਰਹੇ ।
- ਫਿਰ ਸਬਜ਼ੀ ਦੇ ਟੁਕੜਿਆਂ ਨੂੰ ਟਰੇਆਂ ਵਿਚ ਇਕਸਾਰ ਵਿਛਾ ਦੇਣਾ ਚਾਹੀਦਾ ਹੈ । · 6. ਮਗਰੋਂ ਸਬਜ਼ੀ ਵਾਲੀਆਂ ਟਰੇਆਂ ਨੂੰ ਧੁੱਪ ਵਿਚ ਸੁਕਾਉਣ ਲਈ ਰੱਖ ਦੇਣਾ ਚਾਹੀਦਾ ਹੈ ।
ਸਬਜ਼ੀਆਂ ਨੂੰ ਸੁਕਾਉਣਾ-
- ਗਾਜਰ – ਗਾਜਰ ਨੂੰ ਛਿੱਲ ਕੇ ਇਕ ਸੈਂ: ਮੀ. ਮੋਟੇ ਟੁੱਕੜੇ ਕੱਟ ਕੇ ਧੁੱਪ ਵਿਚ ਤਿੰਨ ਦਿਨ ਲਈ ਸੁਕਾਇਆ ਜਾਂਦਾ ਹੈ ।
- ਪਿਆਜ਼ – ਪਿਆਜ਼ ਨੂੰ ਛਿੱਲ ਕੇ ਸਾਫ ਕਰਕੇ ਚੰਗੀ ਤਰ੍ਹਾਂ ਬਰੀਕ ਕੱਟ ਕੇ ਧੁੱਪ ਵਿਚ ਸੁਕਾਉ ।
- ਲਸਣ – ਇਸ ਦੀਆਂ ਤਰੀਆਂ (ਗੰਢੀਆਂ) ਨੂੰ ਛਿੱਲ ਕੇ ਬਰੀਕ-ਬਰੀਕ ਕੱਟ ਕੇ ਦੋ ਦਿਨ ਤੱਕ ਧੁੱਪ ਵਿਚ ਸੁਕਾਉ ।
- ਕਰੇਲਾ – ਦੋਵੇਂ ਸਿਰੇ ਚਾਕੂ ਨਾਲ ਲਾਹ ਦਿਓ ਅਤੇ ਬਰੀਕ ਕੱਟ ਲਉ ।
ਫਿਰ ਉਬਲਦੇ ਪਾਣੀ ਵਿਚ 7-8 ਮਿੰਟ ਲਈ ਬਲਾਂਚ ਕਰੋ । ਫਿਰ 0.25% ਪੋਟਾਸ਼ੀਅਮ ਮੈਟਾਬਾਈਸਲਫਾਈਟ ਦੇ ਘੋਲ ਨਾਲ ਸੋਧੋ ਤੇ ਦੋ ਦਿਨ ਲਈ ਧੁੱਪ ਵਿਚ ਸੁਕਾਉ ।
ਪ੍ਰਸ਼ਨ 4.
ਔਲੇ ਦਾ ਮੁਰੱਬਾ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਮੁਰੱਬੇ ਲਈ ਬਨਾਰਸੀ ਕਿਸਮ ਦੇ ਵੱਡੇ-ਵੱਡੇ ਸਾਫ-ਸੁਥਰੇ ਔਲੇ ਠੀਕ ਰਹਿੰਦੇ ਹਨ । ਇੱਕ ਰਾਤ ਲਈ ਔਲਿਆਂ ਨੂੰ 2% ਸਾਦਾ ਲੂਣ ਦੇ ਘੋਲ ਵਿਚ ਡੋਬ ਕੇ ਰੱਖੋ । ਔਲਿਆਂ ਨੂੰ ਅਗਲੇ ਦਿਨ ਇਸ ਘੋਲ ਵਿਚੋਂ ਕੱਢ ਕੇ ਫਿਰ ਤੋਂ 2% ਸਾਦਾ ਲੂਣ ਦੇ ਤਾਜ਼ਾ ਘੋਲ ਵਿਚ ਫਿਰ ਰਾਤ ਭਰ ਲਈ ਰੱਖੋ । ਇਸੇ ਤਰ੍ਹਾਂ ਤੀਸਰੇ ਦਿਨ ਵੀ ਕਰੋ । ਚੌਥੇ ਦਿਨ ਔਲਿਆਂ ਨੂੰ ਘੋਲ ਵਿਚੋਂ ਕੱਢ ਕੇ ਚੰਗੀ ਤਰ੍ਹਾਂ ਧੋ ਲਓ । ਸਟੀਲ ਦੇ ਕਾਂਟੇ ਨਾਲ ਫ਼ਲਾਂ ਵਿਚ ਕਈ ਥਾਂਵਾਂ ਤੇ ਚੋਭਾਂ ਮਾਰ ਕੇ ਮੋਰੀਆਂ ਕਰ ਦਿਓ । ਇਨ੍ਹਾਂ ਔਲਿਆਂ ਨੂੰ ਸਾਫ਼ ਮਲਮਲ ਦੇ ਕੱਪੜੇ ਵਿਚ ਬੰਨ੍ਹ । ਇਕ ਲਿਟਰ ਪਾਣੀ ਵਿਚ 2 ਗ੍ਰਾਮ ਫਟਕੜੀ ਘੋਲ ਕੇ ਬੰਨ੍ਹੇ ਹੋਏ ਔਲਿਆਂ ਨੂੰ ਇਸ ਪਾਣੀ ਵਿਚ ਉਬਾਲੋ । ਇਸ ਤਰ੍ਹਾਂ ਔਲੇ ਚੰਗੀ ਤਰ੍ਹਾਂ ਨਰਮ ਹੋ ਜਾਣਗੇ ।
ਇਕ ਕਿਲੋ ਫ਼ਲਾਂ ਲਈ ਡੇਢ ਕਿਲੋ ਖੰਡ ਲਵੋ ਅਤੇ ਇਸ ਵਿਚੋਂ ਅੱਧੀ ਖੰਡ (750 ਗ੍ਰਾਮ) ਨੂੰ ਇਕ ਲਿਟਰ ਪਾਣੀ ਵਿਚ ਘੋਲੋ। ਇਸ ਨੂੰ ਉਬਾਲ ਕੇ ਮਲਮਲ ਦੇ ਕੱਪੜੇ ਵਿਚੋਂ ਪੁਣ ਲਉ । ਇਸ ਖੰਡ ਦੇ ਘੋਲ ਵਿਚ ਉਬਲੇ ਹੋਏ ਔਲੇ ਪਾਓ ਅਤੇ ਰਾਤ ਭਰ ਪਏ ਰਹਿਣ ਦਿਉ । ਅਗਲੇ ਦਿਨ ਖੰਡ ਦਾ ਘੋਲ ਕੱਢ ਲਓ ਅਤੇ ਇਸ ਵਿਚ ਬਾਕੀ 750 ਗ੍ਰਾਮ ਖੰਡ ਪਾ ਕੇ ਉਬਾਲੋ । ਮਲਮਲ ਦੇ ਕੱਪੜੇ ਨਾਲ ਇਸ ਨੂੰ ਪੁਣੋ । ਹੁਣ ਇਸ ਵਿਚ ਫਿਰ ਔਲੇ ਪਾ ਦਿਉ । ਦੋ ਦਿਨ ਮਗਰੋਂ ਫਿਰ ਉਬਾਲੋ ਤਾਂ ਕਿ ਖੰਡ ਦਾ ਘੋਲ ਸੰਘਣਾ ਹੋ ਜਾਵੇ । ਫਿਰ ਠੰਢਾ ਕਰਕੇ ਬਰਤਨ ਵਿਚ ਪਾ ਕੇ ਸਾਂਭ ਲਵੋ ।
ਪ੍ਰਸ਼ਨ 5.
ਗਾਜਰ ਦਾ ਅਚਾਰ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਗਾਜਰਾਂ ਨੂੰ ਛਿਲ ਕੇ, ਧੋ ਕੇ ਇਨ੍ਹਾਂ ਦੇ ਛੋਟੇ-ਪਤਲੇ ਟੁਕੜੇ ਕਰ ਲਉ ਤੇ ਧੁੱਪ ਵਿਚ ਸੁਕਾ ਲਉ । ਇਕ ਕਿਲੋ ਗਾਜਰ ਨੂੰ 250 ਗ੍ਰਾਮ ਸਰੋਂ ਦੇ ਤੇਲ ਵਿਚ ਪਕਾਉ । ਇਨ੍ਹਾਂ ਵਿਚ 100 ਗ੍ਰਾਮ ਨਮਕ ਅਤੇ 20 ਗ੍ਰਾਮ ਲਾਲ ਮਿਰਚ ਪਾ ਲਉ । ਠੰਡਾ ਹੋਣ ਤੇ 100 ਗ੍ਰਾਮ ਰਾਈ ਪੀਸ ਕੇ ਪਾਉ । ਅਚਾਰ ਬੋਤਲਾਂ ਵਿਚ ਪਾ ਕੇ ਸੰਭਾਲ ਲਉ ।
ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ
1. ਪੰਜਾਬ ਵਿੱਚ ਅੰਬ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਹੈ ।
2. ਭਾਰਤ ਵਿੱਚ ਫ਼ਲਾਂ ਦੀ ਸਲਾਨਾ ਪੈਦਾਵਾਰ 500 ਲੱਖ ਟਨ ਹੈ ।
3. ਪੋਟਾਸ਼ੀਅਮ ਮੈਟਾਬਾਈਸਲਫਾਈਟ ਇੱਕ ਰੈਜ਼ਰਟਿਵ ਹੈ ।
ਉੱਤਰ-
1. ×
2. ×
3. √
ਬਹੁਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੰਜਾਬ ਵਿੱਚ ਕਿਹੜੀ ਸਬਜ਼ੀ ਦੀ ਪੈਦਾਵਾਰ ਸਭ ਤੋਂ ਵੱਧ ਹੈ ?
(ੳ) ਭਿੰਡੀ
(ਅ) ਆਲੂ
(ੲ) ਪਾਲਕ
(ਸ) ਪਿਆਜ਼
ਉੱਤਰ-
(ਅ) ਆਲੂ
ਪ੍ਰਸ਼ਨ 2.
ਨਿੰਬੂ ਦਾ ਅਚਾਰ ਕਿੰਨੇ ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ?
(ਉ) 2-3 ਹਫਤਿਆਂ ਵਿੱਚ
(ਅ) 6-7 ਹਫਤਿਆਂ ਵਿੱਚ
(ੲ) 10 ਹਫਤਿਆਂ ਵਿੱਚ
(ਸ) 15-16 ਹਫਤਿਆਂ ਵਿੱਚ ।
ਉੱਤਰ-
(ਉ) 2-3 ਹਫਤਿਆਂ ਵਿੱਚ
ਪ੍ਰਸ਼ਨ 3.
ਇੱਕ ਕਿਲੋ ਗਾਜਰ ਦੇ ਅਚਾਰ ਲਈ ਕਿੰਨੇ ਗਾਮ ਸਰੋਂ ਦਾ ਤੇਲ ਠੀਕ ਹੈ ?
(ਉ) 100 ਗ੍ਰਾਮ
(ਅ) 250 ਗ੍ਰਾਮ
(ੲ) 500 ਗ੍ਰਾਮ
(ਸ) 1000 ਗ੍ਰਾਮ ।
ਉੱਤਰ-
(ਅ) 250 ਗ੍ਰਾਮ
ਖ਼ਾਲੀ ਥਾਂਵਾਂ ਭਰੋ-
1. ਪੋਟਾਸ਼ੀਅਮ ਮੈਟਾਬਾਈਸਲਫੇਟ ਇੱਕ ………………………. ਹੈ ।
2. ਨਿੰਬੂ ਦੇ ਅਚਾਰ ਵਿੱਚ …………………. ਪ੍ਰਤੀਸ਼ਤ ਲੂਣ ਪਾਇਆ ਜਾਂਦਾ ਹੈ ।
3. ਪੰਜਾਬ ਵਿੱਚ ………………….. ਦੀ ਕਾਸ਼ਤ ਸਭ ਫਲਾਂ ਤੋਂ ਵੱਧ ਹੁੰਦੀ ਹੈ ।
ਉੱਤਰ-
1. ਪਰੈਜ਼ਰਬੇਟਿਵ,
2. 20 ,
3. ਕਿਨੂੰ ।
ਫ਼ਲ ਅਤੇ ਸਬਜ਼ੀਆਂ ਤੋਂ ਅਚਾਰ, ਮੁਰੱਬੇ ਅਤੇ ਸ਼ਰਬਤ ਬਨਾਉਣਾ PSEB 8th Class Agriculture Notes
- ਭਾਰਤ ਵਿਚ ਫ਼ਲ ਅਤੇ ਸਬਜ਼ੀਆਂ ਦੀ ਪੈਦਾਵਾਰ ਵੱਡੇ ਪੱਧਰ ਤੇ ਹੁੰਦੀ ਹੈ ਤੇ ਭਾਰਤ ਦੁਨੀਆਂ ਵਿੱਚ ਇਸ ਲਈ ਦੂਸਰੇ ਨੰਬਰ ਤੇ ਹੈ ।
- ਪੰਜਾਬ ਵਿੱਚ ਫ਼ਲਾਂ ਦੀ ਪੈਦਾਵਾਰ ਲਈ 76.5 ਹਜ਼ਾਰ ਹੈਕਟੇਅਰ ਰਕਬਾ ਹੈ ।
- ਪੰਜਾਬ ਵਿੱਚ ਫ਼ਲਾਂ ਦੀ ਪੈਦਾਵਾਰ 15.41 ਲੱਖ ਟਨ ਹੈ ।
- ਪੰਜਾਬ ਵਿੱਚ ਸਬਜ਼ੀਆਂ ਦੀ ਪੈਦਾਵਾਰ ਲਈ 203.7 ਹਜ਼ਾਰ ਹੈਕਟੇਅਰ ਰਕਬਾ ਹੈ ।
- ਪੰਜਾਬ ਵਿੱਚ ਸਬਜ਼ੀਆਂ ਦੀ ਪੈਦਾਵਾਰ 40.11 ਲੱਖ ਟਨ ਹੈ ।
- ਪੰਜਾਬ ਵਿੱਚ ਫ਼ਲਾਂ ਵਿੱਚੋਂ ਕਿੰਨੂ ਦੀ ਪੈਦਾਵਾਰ ਸਭ ਤੋਂ ਵੱਧ ਹੈ ਅਤੇ ਸਬਜ਼ੀਆਂ ਵਿੱਚੋਂ ਆਲੂ ਦੀ ਪੈਦਾਵਾਰ ਸਭ ਤੋਂ ਵੱਧ ਹੈ ।
- ਲਗਪਗ 2% ਪੈਦਾਵਾਰ ਹੀ ਪਦਾਰਥ ਬਨਾਉਣ ਲਈ ਪੋਸੈਸ ਕੀਤਾ ਜਾਂਦਾ ਹੈ ।
- ਫ਼ਲਾਂ-ਸਬਜ਼ੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਬਣਾਉਣ ਲਈ ਲੈਸ ਕੀਤਾ ਜਾਂਦਾ ਹੈ ।
- ਵੱਖ-ਵੱਖ ਪਦਾਰਥ ਜੋ ਬਣਾਏ ਜਾ ਸਕਦੇ ਹਨ -ਨਿੰਬੂ ਦਾ ਸ਼ਰਬਤ, ਅੰਬ ਦਾ ਸ਼ਰਬਤ, ਮਾਲਟੇ, ਸੰਤਰੇ ਜਾਂ ਕਿੰਨੁ ਦਾ ਸ਼ਰਬਤ, ਸੱਤੂ ਦਾ ਸ਼ਰਬਤ, ਟਮਾਟਰਾਂ ਦਾ ਰਸ, ਨਿੰਬੂ ਦਾ ਅਚਾਰ, ਅੰਬ ਦਾ ਅਚਾਰ, ਔਲੇ ਦਾ ਅਚਾਰ, ਗਾਜਰ ਦਾ ਅਚਾਰ, ਨਿੰਬੂ, ਹਰੀ ਮਿਰਚ ਅਤੇ ਅਦਰਕ ਦਾ ਅਚਾਰ, ਟਮਾਟਰਾਂ ਦਾ ਕੈਚਅੱਪ, ਔਲੇ ਦਾ ਮੁਰੱਬਾ ।
- ਗੋਭੀ, ਸ਼ਲਗਮ, ਗਾਜਰ, ਆਲੂ, ਕਰੇਲਾ, ਮੇਥੀ, ਪਾਲਕ ਆਦਿ ਨੂੰ ਪਤਲੇ-ਪਤਲੇ ਟੁਕੜਿਆਂ ਵਿੱਚ ਕੱਟ ਕੇ ਸੁਕਾ ਕੇ ਰੱਖਿਆ ਜਾਂਦਾ ਹੈ ।
- ਸੁਕਾਉਣ ਲਈ ਸੋਲਰ ਡਰਾਇਰ ਦੀ ਵਰਤੋਂ ਕੀਤੀ ਜਾ ਸਕਦੀ ਹੈ ।
- ਫ਼ਲਾਂ-ਸਬਜ਼ੀਆਂ ਦੀ ਤੁੜਾਈ ਜਾਂ ਕਟਾਈ ਤੋਂ ਬਾਅਦ ਪ੍ਰੋਸੈਸਿੰਗ ਕਰਨ ਨਾਲ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।