PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ

Punjab State Board PSEB 10th Class Social Science Book Solutions Geography Chapter 1 ਭਾਰਤ-ਇਕ ਜਾਣ-ਪਛਾਣ Textbook Exercise Questions and Answers.

PSEB Solutions for Class 10 Social Science Geography Chapter 1 ਭਾਰਤ-ਇਕ ਜਾਣ-ਪਛਾਣ

SST Guide for Class 10 PSEB ਭਾਰਤ-ਇਕ ਜਾਣ-ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਹਰੇਕ ਪ੍ਰਸ਼ਨ ਦਾ ਸੰਖੇਪ (ਇਕ ਸ਼ਬਦ ਵਿਚ ਜਾਂ ਇਕ ਵਾਕ) ਵਿੱਚ ਉੱਤਰ ਦਿਓ-

ਪ੍ਰਸ਼ਨ 1.
ਭਾਰਤ ਦਾ ਆਧੁਨਿਕ ਨਾਂ “ਇੰਡੀਆ ‘ ਕਿਹੜੀ ਧਾਰਨਾ ‘ਤੇ ਆਧਾਰਿਤ ਹੈ ?
ਉੱਤਰ-
ਭਾਰਤ ਦਾ ਆਧੁਨਿਕ ਨਾਂ ਸਿੰਧੂ ਨਦੀ ਦੇ ਨਾਂ ‘ਤੇ ਇੰਡੀਆ ਪਿਆ ।

ਪ੍ਰਸ਼ਨ 2.
ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਸਥਿਤ ਇਕ ਵਿਸ਼ਾਲ ਦੇਸ਼ ਹੈ ।

ਪ੍ਰਸ਼ਨ 3.
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਕੀ ਸਥਿਤੀ ਹੈ ?
ਉੱਤਰ-
ਹਿੰਦ ਮਹਾਂਸਾਗਰ ਵਿਚ ਭਾਰਤ ਦੀ ਸਥਿਤੀ ਕੇਂਦਰੀ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 4.
ਭਾਰਤ ਦਾ ਖੇਤਰਫਲ ਕਿੰਨਾ ਹੈ ?
ਉੱਤਰ-
ਭਾਰਤ ਦਾ ਖੇਤਰਫਲ ਲਗਪਗ 32,87,263 ਵਰਗ ਕਿਲੋਮੀਟਰ ਹੈ ।

ਪ੍ਰਸ਼ਨ 5.
ਭਾਰਤ ਦੇ ਉੱਤਰ-ਦੱਖਣੀ ਅਤੇ ਪੂਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ ?
ਉੱਤਰ-
ਕ੍ਰਮਵਾਰ 3214 ਕਿਲੋਮੀਟਰ ਅਤੇ 2933 ਕਿਲੋਮੀਟਰ ।

ਪ੍ਰਸ਼ਨ 6.
ਭਾਰਤ ਦੀਆਂ ਥਲਵਰਤੀ ਅਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ ?
ਉੱਤਰ-
ਭਾਰਤ ਦੀ ਥਲਵਰਤੀ ਸੀਮਾ ਦੀ ਲੰਬਾਈ 15,200 ਕਿਲੋਮੀਟਰ ਹੈ ਜਦ ਕਿ ਇਸ ਦੀ ਤਟਵਰਤੀ ਰੇਖਾ ਦੀ ਲੰਬਾਈ 6083 ਕਿਲੋਮੀਟਰ ਹੈ ।

ਪ੍ਰਸ਼ਨ 7.
ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿਚ ਕੀ ਸਥਾਨ ਹੈ ?
ਉੱਤਰ-
ਸੱਤਵਾਂ ।

ਪ੍ਰਸ਼ਨ 8.
ਸਾਡੇ ਆਧੁਨਿਕ (ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ ?
ਜਾਂ
ਪੰਜਾਬੀ ਭਾਸ਼ਾਈ ਰਾਜ ਦੇ ਰੂਪ ਵਿਚ ਅਜੋਕੇ ਪੰਜਾਬ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1 ਨਵੰਬਰ, 1966 ਈ: ਨੂੰ ।

ਪ੍ਰਸ਼ਨ 9.
ਅੱਜ ਦੇ ਭੂਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ ?
ਉੱਤਰ-
28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ।

ਪ੍ਰਸ਼ਨ 10.
ਭਾਰਤ ਵਿਚ ਖੇਤਰਫਲ ਅਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੇ ਨਾਂ ਲਿਖੋ ।
ਉੱਤਰ-
ਖੇਤਰਫਲ ਦੇ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ । ਜਨਸੰਖਿਆ ਦੇ ਪੱਖੋਂ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਅਤੇ ਸਿੱਕਿਮ ਸਭ ਤੋਂ ਛੋਟਾ ਰਾਜ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

II ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਨੂੰ ਉਪ-ਮਹਾਂਦੀਪ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਆਪਣੇ ਵਿਸਥਾਰ ਅਤੇ ਸਥਿਤੀ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਜਾਂਦਾ ਹੈ । ਉਪ-ਮਹਾਂਦੀਪ ਇਕ ਵਿਸ਼ਾਲ ਅਤੇ ਸੁਤੰਤਰ ਭੂ-ਭਾਗ ਹੁੰਦਾ ਹੈ, ਜਿਸ ਦੀਆਂ ਹੱਦਾਂ ਵੱਖ-ਵੱਖ ਥਲੀ ਰਚਨਾਵਾਂ ਰਾਹੀਂ ਬਣਾਈਆਂ ਜਾਂਦੀਆਂ ਹਨ । ਇਹ ਥਲੀ ਰਚਨਾਵਾਂ ਇਸ ਨੂੰ ਆਪਣੇ ਆਸ-ਪਾਸ ਦੇ ਖੇਤਰਾਂ ਤੋਂ ਵੱਖ ਕਰਦੀਆਂ ਹਨ। ਭਾਰਤ ਦੇ ਉੱਤਰ ਵਿਚ ਹਿਮਾਲਾ ਦੇ ਪਾਰ ਅਗੀਲ (Agill), ਮੁਜਤਘ (Mugtgh), ਕੁਨਲੁਨ (Kunlun), ਕਰਾਕੋਰਮ, ਹਿੰਦੂਕੁਸ਼ ਆਦਿ ਪਹਾੜੀਆਂ ਉਸ ਨੂੰ ਏਸ਼ੀਆ ਦੇ ਉੱਤਰ-ਪੱਛਮੀ ਭਾਗਾਂ ਤੋਂ ਅਲੱਗ ਕਰਦੀਆਂ ਹਨ | ਦੱਖਣ ਵਿਚ ਪਾਕ ਜਲਡਮਰੂ, ਮੱਧ ਅਤੇ ਮਨਾਰ ਦੀ ਖਾੜੀ ਇਸਨੂੰ ਸ੍ਰੀਲੰਕਾ ਤੋਂ ਵੱਖ ਕਰਦੀ ਹੈ । ਪੂਰਬ ਵਿਚ ਅਰਾਕਾਨ ਯੋਮਾ ਇਸਨੂੰ ਮਯਨਮਾਰ ਤੋਂ ਵੱਖ ਕਰਦੇ ਹਨ | ਥਾਰ ਦਾ ਮਾਰੂਥਲ ਉਸ ਨੂੰ ਪਾਕਿਸਤਾਨ ਦੇ ਬਹੁਤ ਵੱਡੇ ਭਾਗ ਨਾਲੋਂ ਅਲੱਗ ਕਰਦਾ ਹੈ । ਇੰਨਾ ਹੋਣ ਉੱਤੇ ਵੀ ਅਸੀਂ ਮੌਜੂਦਾ ਭਾਰਤ ਨੂੰ ਉਪ-ਮਹਾਂਦੀਪ ਨਹੀਂ ਆਖ ਸਕਦੇ ।
ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਵਰਤਮਾਨ ਭਾਰਤ, ਨੇਪਾਲ, ਭੂਟਾਨ ਅਤੇ ਬੰਗਲਾ ਦੇਸ਼ ਮਿਲ ਕੇ ਕਰਦੇ ਹਨ ।

ਪ੍ਰਸ਼ਨ 2.
ਭਾਰਤੀ ਸੱਭਿਆਚਾਰ ਵਿਚ ਕਿਸ ਤਰ੍ਹਾਂ ਦੀਆਂ ਅਨੇਕਤਾਵਾਂ ਮਿਲਦੀਆਂ ਹਨ ?
ਉੱਤਰ-
ਭਾਰਤ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ । ਫਲਸਰੂਪ ਉਨ੍ਹਾਂ ਵਿਚ ਬੋਲੀ, ਪਹਿਰਾਵੇ, ਰਹਿਣ-ਸਹਿਣ, ਖਾਣ-ਪੀਣ ਸੰਬੰਧੀ ਵਖਰੇਵੇਂ ਪਾਏ ਜਾਂਦੇ ਹਨ । ਉਨ੍ਹਾਂ ਦੇ ਲੋਕ ਗੀਤ, ਮੇਲੇ, ਤਿਉਹਾਰ ਅਤੇ ਰੀਤੀ-ਰਿਵਾਜ ਵੀ ਵੱਖ-ਵੱਖ ਹਨ । ਇੱਥੇ 187 ਭਾਸ਼ਾਵਾਂ ਪ੍ਰਚੱਲਿਤ ਹਨ । ਇਨ੍ਹਾਂ ਵਿਚੋਂ 97% ਭਾਗ ਵਿਚ ਸਿਰਫ਼ 23 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ । ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਵੱਖ-ਵੱਖ ਲੋਕ ਵਿਕਸਿਤ ਹੋਏ । ਸੱਚ ਤਾਂ ਇਹ ਹੈ ਕਿ ਸਾਡੇ ਜੀਵਨ ਦੇ ਲਗਪਗ ਹਰ ਖੇਤਰ ਵਿਚ ਵਖਰੇਵਾਂ ਪਾਇਆ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦੇ ਸਰਾਨਿਕ ਵਿਸਥਾਰ ‘ ਤੇ ਨੋਟ ਲਿਖੋ ।
ਉੱਤਰ-
ਭਾਰਤ 8° 4′ 28″ ਤੋਂ 37° 17′ 53″ ਉੱਤਰੀ ਅਕਸ਼ਾਂਸ਼ਾਂ ਵਿਚਕਾਰ ਅਤੇ 68° 7’ 33″ ਤੋਂ 97° 24″ 47″ ਪੂਰਬੀ ਦੇਸ਼ਾਂਤਰਾਂ ਦੇ ਵਿਚਕਾਰ ਫੈਲਿਆ ਹੋਇਆ ਹੈ । ਕਰਕ ਰੇਖਾ ਇਸ ਦੇਸ਼ ਦੇ ਮੱਧ ਵਿਚੋਂ ਲੰਘਦੀ ਹੈ । ਉੱਤਰੀ ਭਾਰਤ ਦਾ ਖੇਤਰਫਲ ਦੱਖਣੀ ਭਾਰਤ ਨਾਲੋਂ ਦੁੱਗਣਾ ਹੈ । ਇਸ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਲੰਬਾਈ 3214 ਕਿਲੋਮੀਟਰ ਅਤੇ ਅਰੁਣਾਚਲ ਪ੍ਰਦੇਸ਼ ਤੋਂ ਰਣ ਆਫ਼ ਕੱਛ ਤਕ ਦੀ ਲੰਬਾਈ 2933 ਕਿਲੋਮੀਟਰ ਹੈ । ਇਸ ਵਿਸਥਾਰ ਦਾ ਅਨੁਮਾਨ ਇਸ ਤਰ੍ਹਾਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਦਿਨ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਰਾਤ ਦਾ ਆਖਰੀ ਪਹਿਰ ਚਲ ਰਿਹਾ ਹੁੰਦਾ ਹੈ ।

ਪ੍ਰਸ਼ਨ 4.
ਭਾਰਤੀ ਭਾਸ਼ਾਵਾਂ ਤੇ ਲੋਕ-ਕਲਾਵਾਂ ਦੀ ਦੇਸ਼ ਦੀ ਏਕਤਾ ਅਤੇ ਇਕਰੂਪਤਾ ਨੂੰ ਕੀ ਦੇਣ ਹੈ ?
ਉੱਤਰ-
ਭਾਰਤੀ ਭਾਸ਼ਾਵਾਂ ਅਤੇ ਲੋਕ-ਕਲਾਵਾਂ ਨੇ ਇਸ ਦੇਸ਼ ਦੀ ਏਕਤਾ ਵਿਚ ਵਿਸ਼ੇਸ਼ ਰੰਗ ਭਰਿਆਂ ਹੈ । ਸੰਸਕ੍ਰਿਤ ਨੂੰ ਹੀ ਲੈ ਲਓ । ਇਸ ਦੇਸ਼ ਵਿਚ ਵੇਦ ਅਤੇ ਹੋਰ ਪ੍ਰਾਚੀਨ ਰੀਥ ਇਸੇ ਭਾਸ਼ਾ ਵਿਚ ਲਿਖੇ ਗਏ । ਰਾਜਸਥਾਨ ਤੋਂ ਲੈ ਕੇ ਮਨੀਪੁਰ ਤਕ ਵੇਦਾਂ ਦੇ ਪ੍ਰਚਾਰ ਦਾ ਸਿਹਰਾ ਸੰਸਕ੍ਰਿਤ ਭਾਸ਼ਾ ਨੂੰ ਹੀ ਜਾਂਦਾ ਹੈ । ਸੰਸਕ੍ਰਿਤ ਭਾਸ਼ਾ ਦੇ ਮੇਲ ਨਾਲ ਹੀ ਉਰਦੂ ਦਾ ਜਨਮ ਹੋਇਆ ਅਤੇ ਉਸ ਨੂੰ ਮੱਧ ਕਾਲ ਵਿਚ ਦਿੱਲੀ ਦੇ ਸ਼ਾਸਕਾਂ ਵਲੋਂ ਮਾਨਤਾ ਪ੍ਰਾਪਤ ਹੋਈ । ਅੱਜ ਅੰਗਰੇਜ਼ੀ ਦੇਸ਼ ਦੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਸ਼ਟਰ ਭਾਸ਼ਾ ਹੈ । ਪੂਰੇ ਦੇਸ਼ ਵਿਚ ਲੋਕ-ਕਲਾ ਭਾਵ ਲੋਕ ਗੀਤ ਸਮਾਨ ਭਾਵ ਬਿਆਨ ਕਰਦੇ ਹਨ । ਵੀਰ ਰਸ ਨੇ ਲਲਿਤ ਕਲਾਵਾਂ ਨੂੰ ਪ੍ਰਭਾਵਿਤ ਕੀਤਾ । ਇਸੇ ਤਰ੍ਹਾਂ ਭਾਰਤੀ ਫ਼ਿਲਮਾਂ ਨੇ ਭਾਰਤੀ ਸਭਿਆਚਾਰ ਨੂੰ ਏਕਤਾ ਪ੍ਰਦਾਨ ਕੀਤੀ ।

ਪ੍ਰਸ਼ਨ 5.
ਭਾਰਤ ਦੀ ਖੇਤਰੀ ਭਿੰਨਤਾ ਨੂੰ ਕਿਸੇ ਦੋ ਤੱਥਾਂ ਦੁਆਰਾ ਸਮਝਾਓ ।
ਉੱਤਰ-
ਭਾਰਤ ਦੀ ਵਿਸ਼ਾਲਤਾ ਦੇ ਕਾਰਨ ਦੇਸ਼ ਵਿਚ ਬਹੁਤ ਜ਼ਿਆਦਾ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਜਨਮ ਦੇਣ ਵਾਲੇ ਦੋ ਤੱਤਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਵਿਸ਼ਾਲ ਖੇਤਰ – ਭਾਰਤ ਦਾ ਪੂਰਬ-ਪੱਛਮੀ ਅਤੇ ਉੱਤਰੀ-ਦੱਖਣੀ ਵਿਸਥਾਰ ਵਧੇਰੇ ਹੋਣ ਦੇ ਕਾਰਨ ਇੱਥੇ ਵਧੇਰੇ ਭਿੰਨਤਾਵਾਂ ਹੋ ਗਈਆਂ ਹਨ | ਆਪਣੇ ਵਿਸ਼ਾਲ ਭੂਗੋਲਿਕ ਖੇਤਰ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਹਾਸਲ ਹੈ । ਕੁਦਰਤੀ ਰੂਪਾਂ ਅਤੇ ਮਾਨਵੀ ਤੱਤਾਂ ਵਿਚ ਇਹ ਭਿੰਨਤਾਵਾਂ ਸਾਫ਼ ਦਿਖਾਈ ਦਿੰਦੀਆਂ ਹਨ ।

2. ਧਰਾਤਲ-ਇਸ ਦੇਸ਼ ਵਿਚ ਜਿੱਥੇ ਅਰਾਵਲੀ ਵਰਗਾ ਪ੍ਰਾਚੀਨ ਪਰਬਤ ਹੈ ਉੱਥੇ ਹਿਮਾਲਾ ਵਰਗੇ ਨਵੀਨ ਪਰਬਤ ਵੀ ਸਥਿਤ ਹਨ । ਇਸਦੇ ਦੱਖਣ ਵਿਚ ਸਖ਼ਤ ਅਤੇ ਪੁਰਾਤਨ ਚੱਟਾਨਾਂ ਨਾਲ ਬਣੀ ਪ੍ਰਾਇਦੀਪੀ ਪਠਾਰ ਹੈ । ਇਸ ਤਰ੍ਹਾਂ ਹਿਮਾਲਿਆ ਅਤੇ ਪ੍ਰਾਇਦੀਪੀ ਪਠਾਰ ਵਿਚਕਾਰ ਵਿਸ਼ਾਲ ਉਪਜਾਊ ਮੈਦਾਨ ਪਾਏ ਜਾਂਦੇ ਹਨ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 6.
ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਨੂੰ ਦੋ ਤੱਥਾਂ ਨਾਲ ਸਪੱਸ਼ਟ ਕਰੋ (PB. 2000, 16)
ਉੱਤਰ-
ਹੇਠ ਲਿਖੇ ਦੋ ਤੱਥਾਂ ਦੇ ਆਧਾਰ ਉੱਤੇ ਅਸੀਂ ਇਹ ਆਖ ਸਕਦੇ ਹਾਂ ਕਿ ਭਾਰਤ ਦੀਆਂ ਅਨੇਕਤਾਵਾਂ ਵਿਚ ਏਕਤਾ ਪਾਈ ਜਾਂਦੀ ਹੈ-
1. ਭਾਰਤ ਦੇ ਧਰਾਤਲੀ ਸਰੂਪ ਵਿਚ ਬੜੀ ਭਿੰਨਤਾ ਹੈ । ਜੇ ਦੇਸ਼ ਦੇ ਉੱਤਰ ਵਿਚ ਹਿਮਾਲਾ ਪਰਬਤ ਹੈ ਤਾਂ ਦੱਖਣ ਵਿਚ ਪ੍ਰਾਇਦੀਪੀ ਪਠਾਰ ਹੈ । ਉੱਤਰ ਦੇ ਵਿਸ਼ਾਲ ਮੈਦਾਨ ਇਸ ਭਿੰਨਤਾ ਨੂੰ ਗਹਿਰਾ ਕਰਦੇ ਹਨ । ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਮਾਨਸੂਨ ਪੌਣਾਂ ਦੇਸ਼ ਨੂੰ ਏਕਤਾ ਮੁਹੱਈਆ ਕਰਦੀਆਂ ਹਨ । ਦੇਸ਼ ਦੀ ਵਧੇਰੇ ਵਰਖਾ ਇਨ੍ਹਾਂ ਪੌਣਾਂ ਰਾਹੀਂ ਹੁੰਦੀ ਹੈ ।

2. ਭਾਰਤ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਦੇਸ਼ ਦੇ 97 ਫੀਸਦੀ ਹਿੱਸੇ ਉੱਤੇ 22 ਭਾਸ਼ਾਵਾਂ ਦਾ ਵਧੇਰੇ ਮਹੱਤਵ ਹੈ ।ਇੰਨਾ ਹੋਣ ਉੱਤੇ ਵੀ ਸੰਸਕ੍ਰਿਤ ਭਾਸ਼ਾ ਨੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕ ਸੂਤਰ ਵਿਚ ਪਰੋਇਆ ਹੋਇਆ ਹੈ । ਅੰਗਰੇਜ਼ੀ ਸੰਪਰਕ ਭਾਸ਼ਾ ਦੇ ਰੂਪ ਵਿਚ ਅਤੇ ਹਿੰਦੀ ਰਾਜ ਭਾਸ਼ਾ ਦੇ ਰੂਪ ਵਿਚ ਦੇਸ਼ ਨੂੰ ਏਕਤਾ ਮੁਹੱਈਆ ਕਰਦੀ ਹੈ ।

ਪ੍ਰਸ਼ਨ 7.
ਦੇਸ਼ ਦੀ ਕੁਦਰਤੀ ਭਿੰਨਤਾ ਨੇ ਸਭਿਆਚਾਰਕ ਭਿੰਨਤਾ ਪੈਦਾ ਕਰਨ ਵਿਚ ਕੀ ਯੋਗਦਾਨ ਦਿੱਤਾ ਹੈ ?
ਉੱਤਰ-
ਭਾਰਤ ਇਕ ਵਿਸ਼ਾਲ ਦੇਸ਼ ਹੈ ।ਵਿਸ਼ਾਲਤਾ ਦੇ ਕਾਰਨ ਇਸ ਦੇਸ਼ ਵਿਚ ਅਨੇਕਾਂ ਕੁਦਰਤੀ ਵਖਰੇਵੇਂ ਪਾਏ ਜਾਂਦੇ ਹਨ । ਪਹਾੜੀ ਦੇਸ਼ਾਂ ਦੇ ਲੋਕ ਉੱਨੀ ਕੱਪੜੇ ਪਹਿਨਦੇ ਹਨ ਅਤੇ ਉਨ੍ਹਾਂ ਦਾ ਰਹਿਣ-ਸਹਿਣ ਵੀ ਆਪਣੀਆਂ ਕੁਦਰਤੀ ਹਾਲਤਾਂ ਦੇ ਅਨੁਕੂਲ ਹੈ । ਪ੍ਰਾਇਦੀਪੀ ਪਠਾਰ ਦੇ ਲੋਕਾਂ ਨੂੰ ਸਖ਼ਤ ਹਾਲਤਾਂ ਵਿਚ ਕੰਮ ਕਰਨਾ ਪੈਂਦਾ ਹੈ । ਉਨ੍ਹਾਂ ਦੇ ਖੇਤੀ-ਉੱਦਮ ਦੇਸ਼ ਦੇ ਹੋਰ ਭਾਗਾਂ ਨਾਲੋਂ ਵੱਖਰੇ ਹਨ । ਉਨ੍ਹਾਂ ਦਾ ਖਾਣ-ਪੀਣ ਅਤੇ ਪਹਿਰਾਵਾ ਵੀ ਉੱਥੋਂ ਦੀ ਜਲਵਾਯੂ ਦੇ ਅਨੁਕੂਲ ਹੈ ।ਇਸੇ ਤਰ੍ਹਾਂ ਮੈਦਾਨੀ ਭਾਗਾਂ ਵਿਚ ਲੋਕਾਂ ਨੇ ਘੱਟ ਮਿਹਨਤ ਨਾਲ ਵਧੇਰੇ ਲਾਭ ਕਮਾਇਆ ਅਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦਾ ਯਤਨ ਕੀਤਾ ।

ਪ੍ਰਸ਼ਨ 8.
“ਜਦੋਂ ਅਰੁਣਾਚਲ ਵਿਚ ਅਜੇ ਸੂਰਜ ਨਿਕਲ ਹੀ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿਚ ਅਜੇ ਰਾਤ ਹੀ ਹੁੰਦੀ ਹੈ ।” ਵਿਆਖਿਆ ਕਰੋ ।
ਉੱਤਰ-
ਅਰੁਣਾਚਲ ਤੋਂ ਗੁਜਰਾਤ ਦੀ ਦੂਰੀ 2933 ਕਿਲੋਮੀਟਰ ਹੈ। ਅਸਲ ਵਿਚ ਅਰੁਣਾਚਲ ਤੋਂ ਲੈ ਕੇ ਗੁਜਰਾਤ ਵਿਚਕਾਰ ਸਥਿਤ ਰਣ ਆਫ ਕੱਛ ਦੇ ਦਰਮਿਆਨ 29° 12′ ਦਾ ਦੇਸ਼ਾਂਤਰੀ ਫ਼ਰਕ ਹੈ । ਪਤੀ ਦੇਸ਼ਾਂਤਰ ਰੇਖਾ ਵਿਚ ਚਾਰ ਮਿੰਟ ਦਾ ਫਰਕ ਆ ਜਾਂਦਾ ਹੈ ਇਸ ਪ੍ਰਕਾਰ ਦੋਹਾਂ ਥਾਂਵਾਂ ਦੇ ਸਮੇਂ ਵਿਚ ਲਗਭਗ ਦੋ ਘੰਟਿਆਂ ਦਾ ਫ਼ਰਕ ਪੈ ਜਾਂਦਾ ਹੈ । ਪੂਰਬ ਵਿਚ ਸਥਿਤ ਹੋਣ ਕਾਰਨ ਅਰੁਣਾਚਲ ਪ੍ਰਦੇਸ਼ ਦਾ ਸਥਾਨਿਕ ਸਮਾਂ ਪੱਛਮ ਵਿਚ ਸਥਿਤ ਗੁਜਰਾਤ ਦੇ ਸਥਾਨਿਕ ਸਮੇਂ ਤੋਂ ਅੱਗੇ ਰਹਿੰਦਾ ਹੈ । ਇਸ ਲਈ ਜਦੋਂ ਅਰੁਣਾਚਲ ਵਿਚ ਸੂਰਜ ਨਿਕਲਦਾ ਹੈ, ਉਸ ਸਮੇਂ ਗੁਜਰਾਤ ਵਿਚ ਅਜੇ ਰਾਤ ਹੁੰਦੀ ਹੈ ।

III. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ 125-130 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭਾਰਤ ਦਾ ਇਹ ਨਾਂ ਕਿਵੇਂ ਪਿਆ ਹੈ ? ਇਸ ਦੇ ਆਕਾਰ ਤੇ ਪ੍ਰਬੰਧਕੀ ਵੰਡ ਦੀ ਵਿਸਥਾਰ ਨਾਲ ਜਾਣਕਾਰੀ ਦਿਓ ।
ਉੱਤਰ-
ਨਾਂ-ਪੁਰਾਤਨ ਲੇਖਾਂ ਦੇ ਅਨੁਸਾਰ ਯੁੱਗਾਂ-ਯੁੱਗਾਂ ਤੋਂ ਭਾਰਤ ਦੇ ਨਾਂ ਵਿਚ ਤਬਦੀਲੀ ਆਉਂਦੀ ਰਹੀਂ । ਇਕ ਧਾਰਨਾ ਦੇ ਅਨੁਸਾਰ ਇਸ ਦਾ ਸਭ ਤੋਂ ਪਹਿਲਾਂ ਨਾਂ ‘ਹਿਮਾਚਲ-ਸੇਤੁ-ਪ੍ਰਯੰਤਮ’ ਸੀ । ਇਸ ਨਾਂ ਦੇ ਅਨੁਸਾਰ ਇਸ ਦਾ ਸੰਬੰਧ ਉਸ ਦੇਸ਼ ਨਾਲ ਸੀ, ਜਿਹੜਾ ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰ ਸਥਿਤ ਹੈ ।

ਆਰੀਆਂ ਦੇ ਆਉਣ ਨਾਲ ਇਸ ਦੇਸ਼ ਦਾ ਨਾਂ ‘ਆਰੀਆਵਤ’ ਪੈ ਗਿਆ । ਰਿਗਵੇਦ ਦੇ ਅਨੁਸਾਰ ਭਾਰਤ ਦੁਸ਼ਅੰਤ ਦੇ ਪੁੱਤਰ ਨਾਂ ਦੇ ਰਾਜੇ ਦੇ ਨਾਂ ਉੱਤੇ ਇਸ ਦੇਸ਼ ਦਾ ਨਾਂ ਭਾਰਤਵਰਸ਼ ਪਿਆ |

ਭਾਰਤ ਦਾ ਆਧੁਨਿਕ ਨਾਂ ‘ਇੰਡੀਆ’ ਸਿੰਧੂ ਨਦੀ ਤੋਂ ਪਿਆ | ਆਰੀਆਂ ਨੇ ਉੱਤਰ-ਪੱਛਮ ਵਿਚ ਵਗਣ ਵਾਲੀ ਬਹੁਤ ਵਿਸ਼ਾਲ ਨਦੀ ਦਾ ਨਾਂ ਸਿੰਧੂ ਰੱਖਿਆ । ਸਿੰਧੁ ਸ਼ਬਦ ਤੋਂ ਹੀ ‘ਹਿੰਦੁ’ ਸ਼ਬਦ ਦਾ ਪ੍ਰਚਲਨ ਹੋਇਆ । ਜਿਹੜੇ ਲੋਕ ਸਿੰਧੂ ਨਦੀ ਦੇ ਆਸ-ਪਾਸ ਰਹਿੰਦੇ ਸਨ, ਈਰਾਨੀਆਂ ਨੇ ਉਨ੍ਹਾਂ ਨੂੰ ਹਿੰਦੂ ਆਖ ਕੇ ਬੁਲਾਇਆ । ਯੂਨਾਨੀਆਂ ਨੇ ਹਿੰਦੂ ਸ਼ਬਦ ਨੂੰ ਇੰਡੋਸ ਵਿਚ ਬਦਲ ਦਿੱਤਾ । ਰੋਮਨ ਲੋਕਾਂ ਦੇ ਇਸੇ ਸ਼ਬਦ ਦੇ ਆਧਾਰ ਉੱਤੇ ਸਿੰਧੂ ਨਦੀ ਨੂੰ ‘ਇੰਡਸ’ ਆਖ ਕੇ ਬੁਲਾਇਆ ਅਤੇ ਇਸੇ ਸ਼ਬਦ ਤੋਂ ‘ਇੰਡੀਆ” ਸ਼ਬਦ ਦਾ ਪ੍ਰਚਲਨ ਹੋਇਆ । ਹਿੰਦੂ ਤੋਂ ਹਿੰਦੁਸਤਾਨ ਬਣਿਆ ਅਤੇ ਭਾਰਤ ਤੋਂ ਭਾਰਤ | ਅੱਜ ਸਾਡੇ ਦੇਸ਼ ਨੂੰ ਇਨ੍ਹਾਂ ਤਿੰਨਾਂ ਨਾਂਵਾਂ ਨਾਲ ਹੀ ਬੁਲਾਇਆ ਜਾਂਦਾ ਹੈ ।

ਆਕਾਰ – ਇਸ ਦਾ ਆਕਾਰ ਤਿਕੋਨਾ (ਤ੍ਰਿਭੁਜਾਕਾਰ) ਹੈ । ਇਸ ਦੇ ਇਕ ਪਾਸੇ ਅਰਬ ਸਾਗਰ ਹੈ ਅਤੇ ਦੂਸਰੇ ਪਾਸੇ ਬੰਗਾਲ ਦੀ ਖਾੜੀ ਹੈ । ਇਹ ਦੇਸ਼ ਉੱਤਰ ਵਿਚ ਵਧੇਰੇ ਚੌੜਾ ਹੈ । ਦੱਖਣ ਵਿਚ ਆਉਂਦੇ ਹੋਇਆਂ ਇਸ ਦਾ ਆਕਾਰ ਛੋਟਾ ਹੁੰਦਾ ਜਾਂਦਾ ਹੈ । ਅਖ਼ੀਰ ਕੰਨਿਆਕੁਮਾਰੀ ਉੱਤੇ ਇਹ ਇਕ ਬਿੰਦੁ ਦੇ ਸਮਾਨ ਹੈ ।

ਰਾਜਨੀਤਿਕ ਵਿਵਸਥਾ ਜਾਂ ਪ੍ਰਬੰਧਕੀ ਵਡ – ਭਾਰਤ ਰਾਜਾਂ ਦਾ ਇਕ ਸੰਘ ਹੈ | ਭਾਰਤ ਵਿਚ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ । ਰਾਸ਼ਟਰੀ ਰਾਜਧਾਨੀ ਖੇਤਰ (N.C.T.) ਦਿੱਲੀ ਵੀ ਭਾਰਤ ਦੀ ਪ੍ਰਸ਼ਾਸਨਿਕ ਇਕਾਈ ਹੈ । ਸੱਚ ਤਾਂ ਇਹ ਹੈ ਕਿ ਹਰ ਰੂਪ ਵਿਚ ਪ੍ਰਸ਼ਾਸਨਿਕ ਰੂਪ ਤੋਂ ਭਾਰਤ ਦੀ ਆਪਣੀ ਇਕ ਅਲੱਗ ਵਿਸ਼ੇਸ਼ਤਾ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 2.
ਭਾਰਤ ਦੀ ਭੂਗੋਲਿਕ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿਚ ਫੈਲਿਆ ਹੋਇਆ ਇਕ ਵਿਸ਼ਾਲ ਦੇਸ਼ ਹੈ । ਹਿੰਦ ਮਹਾਂਸਾਗਰ ਦੇ ਸਿਰ ਉੱਤੇ ਸਥਿਤ ਹੋਣ ਕਰਕੇ ਇਸ ਨੂੰ ਕੇਂਦਰੀ ਸਥਿਤੀ ਪ੍ਰਾਪਤ ਹੈ । ਆਓ ਵੇਖੀਏ ਕਿ ਭਾਰਤ ਦੀ ਸਥਿਤੀ ਦਾ ਦੇਸ਼ ਦੀ ਸੁਰੱਖਿਆ, ਜਲਵਾਯੂ, ਵਪਾਰ ਅਤੇ ਸੱਭਿਆਚਾਰ ਉੱਤੇ ਕੀ ਪ੍ਰਭਾਵ ਪਿਆ ਹੈ-
1. ਸੁਰੱਖਿਆ – ਭਾਰਤ ਨੇ ਆਪਣੀ ਲੰਮੀ ਤਟ-ਰੇਖਾ ਦੀ ਸੁਰੱਖਿਆ ਦੇ ਲਈ ਇਕ ਸ਼ਕਤੀਸ਼ਾਲੀ ਜਲ-ਸੈਨਾ ਦਾ ਗਠਨ ਕੀਤਾ ਹੋਇਆ ਹੈ । ਇਸ ਲਈ ਦੱਖਣ ਵਲੋਂ ਇਸ ਦੀਆਂ ਸਰਹੱਦਾਂ ਬਿਲਕੁਲ ਸੁਰੱਖਿਅਤ ਹਨ । ਉੱਤਰ ਦੀਆਂ ਪਰਬਤੀ ਜਾਂ ਥਲੀ ਸਰਹੱਦਾਂ ਦੀ ਸੁਰੱਖਿਆ ਦੇ ਲਈ ਥਲ ਅਤੇ ਹਵਾਈ ਫ਼ੌਜ ਦਾ ਗਠਨ ਕੀਤਾ ਗਿਆ ਹੈ । ਅਸਾਂ ਜਿੱਥੇ ਇਕ ਪਾਸੇ ਉੱਤਰ ਵਿਚ ਗੁਆਂਢੀ ਦੇਸ਼ਾਂ ਦੇ ਹਮਲਿਆਂ ਨੂੰ ਨਾਕਾਮ ਕੀਤਾ, ਉੱਥੇ ਦੂਸਰੇ ਪਾਸੇ ਸ੍ਰੀਲੰਕਾ ਦੀ ਅੱਤਵਾਦ ਤੋਂ ਅਤੇ ਮਾਲਦੀਵ ਦੀ ਸਮੁੰਦਰੀ ਲੁਟੇਰਿਆਂ ਤੋਂ ਸੁਰੱਖਿਆ ਕੀਤੀ ਹੈ ।

2. ਜਲਵਾਯੂ – ਹਿਮਾਲਿਆ ਅਤੇ ਹਿੰਦ ਮਹਾਂਸਾਗਰ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਭਾਰਤ ਨੂੰ ਮਾਨਸੂਨ ਪੌਣਾਂ ਦਾ ਵਰਦਾਨ ਮਿਲਿਆ ਹੈ । ਭਾਰਤ ਦੇ ਬਹੁਤੇ ਹਿੱਸੇ ਵਿਚ ਗਰਮੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ਜਦਕਿ ਦੱਖਣ-ਪੂਰਬੀ ਭਾਗਾਂ ਵਿਚ ਸਰਦੀ ਦੇ ਮੌਸਮ ਵਿਚ ਵਰਖਾ ਹੁੰਦੀ ਹੈ ।

3. ਵਪਾਰ – ਹਿੰਦ ਮਹਾਂਸਾਗਰ ਤੋਂ ਨਿਕਲਣ ਵਾਲੇ ਸਾਰੇ ਮਾਰਗ ਭਾਰਤ ਵਿਚੋਂ ਹੋ ਕੇ ਜਾਂਦੇ ਹਨ । ਇਹ ਮਾਰਗ ਭਾਰਤ ਨੂੰ ਇਕ ਪਾਸੇ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਜੋੜਦੇ ਹਨ ਅਤੇ ਦੂਸਰੇ ਪਾਸੇ ਆਸਟਰੇਲੀਆ, ਪੂਰਬੀ ਏਸ਼ੀਆ ਅਤੇ ਦੂਰ ਪੂਰਬ ਨਾਲ ਜੋੜਦੇ ਹਨ ।

4. ਸੱਭਿਆਚਾਰ – ਭਾਰਤ ਦੇ ਉੱਤਰ-ਪੱਛਮੀ ਦੱਰਿਆਂ ਤੋਂ ਆਰੀਆ, ਯੂਨਾਨੀ, ਤੁਰਕ, ਮੁਗ਼ਲ ਆਦਿ ਅਨੇਕਾਂ ਵਿਦੇਸ਼ੀ ਜਾਤੀਆਂ ਇੱਥੇ ਆਈਆਂ ਅਤੇ ਇਸ ਦੇਸ਼ ਵਿਚ ਵੱਸ ਗਈਆਂ । ਇਨ੍ਹਾਂ ਵੱਖ-ਵੱਖ ਭਾਸ਼ਾਈ ਜਾਤੀਆਂ ਨੇ ਭਾਰਤ ਦੇ ਲੋਕਾਂ ਨਾਲ ਮੇਲ-ਜੋਲ ਵਧਾਇਆ ਅਤੇ ਭਾਰਤੀ ਸੱਭਿਆਚਾਰ ਨੂੰ ਨਵੇਂ ਰੰਗ ਵਿਚ ਰੰਗਿਆ । ਇਸ ਆਪਸੀ ਮੇਲ-ਮਿਲਾਪ ਨਾਲ ਭਾਰਤ ਦੇ ਲੋਕਾਂ ਵਿਚ ਪਹਿਰਾਵੇ, ਰਹਿਣ-ਸਹਿਣ ਅਤੇ ਖਾਣ-ਪੀਣ ਵਿਚ ਅਨੇਕਾਂ ਤਬਦੀਲੀਆਂ ਆਈਆਂ ।
ਸੱਚ ਤਾਂ ਇਹ ਹੈ ਕਿ ਭਾਰਤ ਆਪਣੀ ਸਥਿਤੀ ਦੇ ਕਾਰਨ ਦੁਨੀਆ ਵਿਚ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ ।

ਪ੍ਰਸ਼ਨ 3.
“ਭਾਰਤ ਇਕ ਭਿੰਨਤਾਵਾਂ ਵਾਲਾ ਦੇਸ਼ ਹੈ।” ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਆਪਣੀ ਵਿਸ਼ਾਲਤਾ ਦੇ ਕਾਰਨ ਭਿੰਨਤਾਵਾਂ ਵਾਲਾ ਦੇਸ਼ ਹੈ ”ਦੇਸ਼ ਵਿਚ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
(i) ਧਰਾਤਲੀ ਭਿੰਨਤਾ – ਭਾਰਤ ਵਿਚ ਇਕ ਪਾਸੇ ਹਿਮਾਲਿਆ ਪਰਬਤ ਹੈ ਅਤੇ ਦੂਸਰੇ ਪਾਸੇ ਪ੍ਰਾਇਦੀਪੀ ਪਠਾਰ ਹੈ । ਇਸ ਵਿਚ ਜਿੱਥੇ ਸਤਲੁਜ, ਗੰਗਾ, ਬ੍ਰਹਮਪੁੱਤਰ ਦਾ ਉਪਜਾਊ ਮੈਦਾਨ ਹੈ, ਉੱਥੇ ਥਾਰ ਦਾ ਮਾਰੂਥਲ ਵੀ ਹੈ । ਹਿਮਾਲਿਆ ਨਵੀਨ ਯੁਵਾ ਪਰਬਤ ਹਨ ਜਦਕਿ ਰਾਜਸਥਾਨ ਵਿਚ ਫੈਲੇ ਅਰਾਵਲੀ ਪਰਬਤ ਪ੍ਰਾਚੀਨ ਹਨ ।

(ii) ਜਲਵਾਯੂ ਸੰਬੰਧੀ ਭਿੰਨਤਾ – ਕਰਕ ਰੇਖਾ (Tropic of Cancer) ਭਾਰਤ ਦੇ ਮੱਧ ਵਿਚੋਂ ਲੰਘਦੀ ਹੈ । ਫਲਸਰੂਪ ਇਸ ਦੇ ਉੱਤਰੀ ਭਾਗ ਵਿਚ ਸ਼ੀਤੋਸ਼ਣ ਕਿਸਮ ਦਾ ਜਲਵਾਯੂ ਪਾਇਆ ਜਾਂਦਾ ਹੈ । ਸਮੁੰਦਰ ਤੋਂ ਦੂਰ ਹੋਣ ਦੇ ਕਾਰਨ ਉੱਤਰੀ ਭਾਗਾਂ ਵਿਚ ਕਠਿਨ ਜਲਵਾਯੂ ਪਾਇਆ ਜਾਂਦਾ ਹੈ ਜਦ ਕਿ ਭੂ-ਮੱਧ ਦੇ ਨੇੜੇ ਹੋਣ ਦੇ ਕਾਰਨ ਦੱਖਣੀ ਭਾਗਾਂ ਵਿਚ ਗਰਮ ਜਲਵਾਯੂ ਪਾਇਆ ਜਾਂਦਾ ਹੈ । ਭਾਰਤ ਦੇ ਪੂਰਬ ਵਿਚ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਜਦਕਿ ਪੱਛਮ ਵਿਚ ਥਾਰ ਦੇ ਮਾਰੂਥਲ ਵਿਚ ਬਹੁਤ ਘੱਟ ਵਰਖਾ ਹੁੰਦੀ ਹੈ ।

(iii) ਜਾਤੀ ਭਿੰਨਤਾ – ਉੱਤਰ-ਪੂਰਬੀ ਭਾਰਤ ਵਿਚ ਮੱਧ ਏਸ਼ੀਆਈ ਤੋਂ ਆਈ ਮੰਗੋਲ ਜਾਤੀ ਦੇ ਲੋਕ ਰਹਿੰਦੇ ਹਨ, ਜਦਕਿ ਉੱਤਰ-ਪੱਛਮੀ ਹਿਮਾਲਾ ਖੇਤਰ ਵਿਚ ਤਿੱਬਤੀ ਲੋਕ ਰਹਿੰਦੇ ਹਨ । ਪੱਛਮੀ ਮੈਦਾਨੀ ਭਾਗਾਂ ਵਿਚ ਆਰੀਆ ਅਤੇ ਮੁਸਲਮਾਨ ਆ ਕੇ ਵੱਸ ਗਏ । ਇਸੇ ਤਰਾਂ ਦੱਖਣ ਵਿਚ ਦਾਵਿੜ ਜਾਤੀ ਦੇ ਲੋਕ ਦੱਖਣੀ ਭਾਰਤ ਦੇ ਪਹਾੜੀ ਭਾਗਾਂ ਵਿਚ ਵੱਸ ਗਏ ਅਤੇ ਤਾਮਿਲਨਾਡੂ ਵਿਚ ਸ੍ਰੀ ਲੰਕਾ ਤੋਂ ਆਏ ਤਾਮਿਲ ਜਾਤੀ ਦੇ ਲੋਕ ਰਹਿੰਦੇ ਹਨ ।

(iv) ਸੱਭਿਆਚਾਰਕ ਭਿੰਨਤਾ – ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਜਾਤੀ ਭਿੰਨਤਾ ਹੋਣ ਦੇ ਕਾਰਨ ਲੋਕਾਂ ਦੀ ਭਾਸ਼ਾ, ਰਹਿਣਸਹਿਣ, ਖਾਣ-ਪੀਣ, ਘਰਾਂ ਦੀ ਬਣਾਵਟ, ਲੋਕ-ਗੀਤ, ਲੋਕ-ਨਾਚ, ਮੇਲਿਆਂ, ਤਿਉਹਾਰਾਂ ਅਤੇ ਰੀਤੀ-ਰਿਵਾਜਾਂ ਵਿਚ ਭਿੰਨਤਾ ਵੇਖਣ ਨੂੰ ਮਿਲਦੀ ਹੈ । ਇਸ ਦੇਸ਼ ਵਿਚ 187 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ।

ਸੱਚ ਤਾਂ ਇਹ ਹੈ ਕਿ ਹੋਰ ਅਨੇਕਤਾਵਾਂ ਤੋਂ ਇਲਾਵਾ ਲੋਕਾਂ ਦੇ ਖੇਤੀ ਕਰਨ ਦੇ ਢੰਗ ਵਿਚ ਵੀ ਫ਼ਰਕ ਹੈ ਅਤੇ ਉਨ੍ਹਾਂ ਦੇ ਜੀਵਨ-ਪੱਧਰ ਵਿਚ ਵੀ ਫ਼ਰਕ ਵੇਖਣ ਨੂੰ ਮਿਲਦਾ ਹੈ ।

ਪ੍ਰਸ਼ਨ 4.
ਦੇਸ਼ ਵਿਚ ਮਿਲਣ ਵਾਲੀ ਖੇਤਰੀ ਭਿੰਨਤਾ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ ?
ਉੱਤਰੀ-
ਭਾਰਤ ਦੀ ਖੇਤਰੀ ਭਿੰਨਤਾ ਨੂੰ ਹੇਠ ਲਿਖੇ ਤੱਤ ਪ੍ਰਭਾਵਿਤ ਕਰਦੇ ਹਨ-
1. ਵਿਸ਼ਾਲਤਾ – ਭਾਰਤ ਇਕ ਵਿਸ਼ਾਲ ਦੇਸ਼ ਹੈ ।ਉੱਤਰ ਤੋਂ ਦੱਖਣ ਤਕ ਇਸ ਦੀ ਲੰਬਾਈ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤਕ ਇਸ ਦੀ ਲੰਬਾਈ 2933 ਕਿਲੋਮੀਟਰ ਹੈ । ਇੰਨੇ ਵਿਸ਼ਾਲ ਦੇਸ਼ ਵਿਚ ਸਮਾਨ ਧਰਾਤਲੀ ਸਰੂਪ ਹੋਣਾ ਅਸੰਭਵ ਹੈ ! ਅਸਲੀਅਤ ਇਹ ਹੈ ਕਿ ਇੱਥੋਂ ਦੇ ਵੱਖ-ਵੱਖ ਖੇਤਰ ਅਨੇਕਾਂ ਗੱਲਾਂ ਵਿਚ ਆਪਸ ਵਿਚ ਮੇਲ ਨਹੀਂ ਖਾਂਦੇ ।

2. ਧਰਾਤਲ – ਭਾਰਤ ਦਾ ਧਰਾਤਲ ਇਕ ਸਮਾਨ ਨਹੀਂ ਹੈ । ਇੱਥੇ ਪਰਬਤ, ਪਠਾਰ ਅਤੇ ਮੈਦਾਨ ਆਦਿ ਸਾਰੇ ਸਥਲ ਰੂਪ ਵਿਚ ਪਾਏ ਜਾਂਦੇ ਹਨ । ਇਸ ਦੇਸ਼ ਵਿਚ ਤੰਗ ਘਾਟੀਆਂ ਵੀ ਹਨ ਅਤੇ ਵਿਸ਼ਾਲ ਮਾਰੂਥਲ ਵੀ ਹਨ ।

3. ਜਲਵਾਯੂ – ਭਾਰਤ ਵਿਚ ਸਮਾਨ ਰੂਪ ਵਿਚ ਵਰਖਾ ਨਹੀਂ ਹੁੰਦੀ । ਇਸ ਦੇਸ਼ ਵਿਚ ਅਜਿਹੇ ਸਥਾਨ ਵੀ ਹਨ ਜਿੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ਅਤੇ ਅਜਿਹੇ ਮਾਰੂਥਲੀ ਪ੍ਰਦੇਸ਼ ਵੀ ਹਨ ਜਿੱਥੇ ਨਾਂ-ਮਾਤਰ ਹੀ ਵਰਖਾ ਹੁੰਦੀ ਹੈ । ਦੇਸ਼ ਦੇ ਉੱਤਰ ਵਿਚ ਅਸਮਾਨ ਜਲਵਾਯੂ ਪਾਇਆ ਜਾਂਦਾ ਹੈ ਜਦਕਿ ਪ੍ਰਾਇਦੀਪੀ ਭਾਰਤ ਵਿਚ ਗਰਮ ਅਤੇ ਤਟੀ ਕਿਸਮ ਦੀ ਜਲਵਾਯੂ ਮਿਲਦੀ ਹੈ ।

4. ਪ੍ਰਵਾਸ – ਭਾਰਤ ਵਿਚ ਵੱਖ-ਵੱਖ ਦਿਸ਼ਾਵਾਂ ਅਤੇ ਵੱਖ-ਵੱਖ ਦੇਸ਼ਾਂ ਤੋਂ ਲੋਕ ਆ ਕੇ ਵੱਖ-ਵੱਖ ਖੇਤਰਾਂ ਵਿਚ ਵੱਸ ਗਏ । ਉੱਤਰ-ਪੂਰਬ ਵਿਚ ਮੰਗੋਲ ਜਾਤੀ, ਉੱਤਰ-ਪੱਛਮ ਵਿਚ ਆਰੀਆ ਅਤੇ ਮੁਸਲਮਾਨ ਜਾਤੀਆਂ ਅਤੇ ਦੱਖਣੀ ਭਾਰਤ ਵਿਚ ਵਿੜ ਜਾਤੀ ਦੇ ਲੋਕ ਆ ਕੇ ਵੱਸ ਗਏ ।

5. ਸੱਭਿਆਚਾਰ – ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਜਾਤੀਆਂ ਦੇ ਲੋਕ ਨਿਵਾਸ ਕਰਦੇ ਹਨ । ਉਨ੍ਹਾਂ ਦੀ ਭਾਸ਼ਾ, ਪਹਿਰਾਵਾ, ਖਾਣ-ਪੀਣ, ਰਹਿਣ-ਸਹਿਣ, ਲੋਕ-ਗੀਤ, ਲੋਕ-ਨਾਚ, ਮੇਲੇ ਅਤੇ ਤਿਉਹਾਰ ਵੱਖ-ਵੱਖ ਹਨ ।
ਸੱਚ ਤਾਂ ਇਹ ਹੈ ਕਿ ਧਰਾਤਲ ਅਤੇ ਸੱਭਿਆਚਾਰ ਮਿਲ ਕੇ ਖੇਤਰੀ ਭਿੰਨਤਾ ਨੂੰ ਜਨਮ ਦਿੰਦੇ ਹਨ ।

ਪ੍ਰਸ਼ਨ 5.
ਭਾਰਤ ਦੀ ਅਨੇਕਤਾ ਵਿਚ ਏਕਤਾ ਬਣਾਈ ਰੱਖਣ ਲਈ ਕਿਹੜੇ ਤੱਤ ਜ਼ਿੰਮੇਵਾਰ ਹਨ ? (P.B. 2004)
ਉੱਤਰ-
ਭਾਰਤ ਅਨੇਕਤਾਵਾਂ ਦਾ ਦੇਸ਼ ਹੈ । ਫਿਰ ਵੀ ਸਾਡੇ ਸਮਾਜ ਵਿਚ ਇਕ ਵਿਸ਼ੇਸ਼ ਏਕਤਾ ਵਿਖਾਈ ਦਿੰਦੀ ਹੈ । ਭਾਰਤੀ ਸਮਾਜ ਨੂੰ ਏਕਤਾ ਮੁਹੱਈਆ ਕਰਨ ਵਾਲੇ ਮੁੱਖ ਤੱਤ ਹੇਠ ਲਿਖੇ ਹਨ-

1. ਮਾਨਸੂਨੀ ਰੁੱਤ – ਮਾਨਸੂਨ ਪੌਣਾਂ ਵਧੇਰੇ ਵਰਖਾ ਗਰਮੀ ਦੀ ਰੁੱਤ ਵਿਚ ਕਰਦੀਆਂ ਹਨ । ਇਸ ਨਾਲ ਦੇਸ਼ ਦੀ ਖੇਤੀ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਅਰਥ-ਵਿਵਸਥਾ ਵੀ । ਮਾਨਸੂਨੀ ਪੌਣਾਂ ਪਹਾੜੀ ਦੇਸ਼ਾਂ ਵਿਚ ਵਰਖਾ ਰਾਹੀਂ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਂਦੀਆਂ ਹਨ । ਇਸੇ ਕਾਰਨ ਪੇਂਡੂ ਜਨਸੰਖਿਆ ਨੂੰ ਰੋਜ਼ੀ ਮਿਲਦੀ ਹੈ ।

2. ਧਾਰਮਿਕ ਸੰਸਕ੍ਰਿਤੀ – ਧਾਰਮਿਕ ਸੰਸਕ੍ਰਿਤੀ ਦੇ ਪੱਖ ਵਿਚ ਦੋ ਗੱਲਾਂ ਹਨ । ਇਕ ਤਾਂ ਇਹ ਕਿ ਧਾਰਮਿਕ ਸਥਾਨਾਂ ਨੇ ਦੇਸ਼ ਦੇ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹਿਆ ਹੈ । ਦੂਸਰੇ ਧਾਰਮਿਕ ਸੰਤਾਂ ਨੇ ਆਪਣੇ ਉਪਦੇਸ਼ਾਂ ਰਾਹੀਂ ਭਾਈਚਾਰੇ ਦੀ ਭਾਵਨਾ ਪੈਦਾ ਕੀਤੀ ਹੈ । ਤਿਪੁਤੀ, ਜਗਨਨਾਥ ਪੁਰੀ, · ਅਮਰਨਾਥ, ਅਜਮੇਰ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ, ਸੀ ਹੇਮਕੁੰਟ ਸਾਹਿਬ ਅਤੇ ਹੋਰ ਤੀਰਥ ਸਥਾਨਾਂ ਉੱਤੇ ਦੇਸ਼ ਦੇ ਸਾਰੇ ਭਾਗਾਂ ਤੋਂ ਲੋਕ ਆਉਂਦੇ ਹਨ ਅਤੇ ਪੂਜਾ ਕਰਦੇ ਹਨ । ਸੰਤਾਂ ਨੇ ਵੀ ਧਾਰਮਿਕ ਤਾਲ-ਮੇਲ ਪੈਦਾ ਕਰਨ ਦਾ ਯਤਨ ਕੀਤਾ ਹੈ ।

3. ਭਾਸ਼ਾ ਤੇ ਕਲਾ – ਲਗਪਗ ਸਾਰੇ ਉੱਤਰੀ ਭਾਰਤ ਵਿਚ ਵੇਦਾਂ ਦਾ ਪ੍ਰਚਾਰ ਸੰਸਕ੍ਰਿਤ ਭਾਸ਼ਾ ਵਿਚ ਹੋਇਆ । ਇਸੇ ਭਾਸ਼ਾ ਦੇ ਮੇਲ ਨਾਲ ਮੱਧ ਯੁੱਗ ਵਿਚ ਉਰਦੂ ਦਾ ਜਨਮ ਹੋਇਆ । ਅੱਜ ਅੰਗਰੇਜ਼ੀ ਸੰਪਰਕ ਭਾਸ਼ਾ ਹੈ ਅਤੇ ਹਿੰਦੀ ਰਾਜ ਭਾਸ਼ਾ ਹੈ । ਇਨ੍ਹਾਂ ਸਭਨਾਂ ਨੇ ਮਿਲ ਕੇ ਇਕ ਦੂਸਰੇ ਨੂੰ ਨੇੜੇ ਲਿਆਉਣ ਅਤੇ ਸਮਝਣ ਦਾ ਮੌਕਾ ਦਿੱਤਾ ਹੈ । ਇਸ ਤਰ੍ਹਾਂ ਲੋਕ-ਗੀਤਾਂ ਅਤੇ ਲੋਕ-ਕਲਾਵਾਂ ਨੇ ਵੀ ਲੋਕਾਂ ਨੂੰ ਸਮਾਨ ਭਾਵਨਾਵਾਂ ਪ੍ਰਣ ਕਰਨ ਦਾ ਮੌਕਾ ਦਿੱਤਾ ਹੈ ।

4. ਆਵਾਜਾਈ ਅਤੇ ਸੰਚਾਰ ਦੇ ਸਾਧਨ – ਰੇਲਾਂ ਅਤੇ ਸੜਕਾਂ ਨੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੂਰਦਰਸ਼ਨ ਅਤੇ ਅਖ਼ਬਾਰਾਂ ਵਰਗੇ ਸੰਚਾਰ ਸਾਧਨਾਂ ਨੇ ਵੀ ਲੋਕਾਂ ਨੂੰ ਰਾਸ਼ਟਰੀ ਸੋਚ . ਦੇ ਕੇ ਰਾਸ਼ਟਰੀ ਧਾਰਾ ਨਾਲ ਜੋੜਿਆ ਹੈ ।

5. ਪਵਾਸ – ਪਿੰਡਾਂ ਦੇ ਕਈ ਲੋਕ ਸ਼ਹਿਰਾਂ ਵਿਚ ਆ ਕੇ ਵੱਸਣ ਲੱਗੇ ਹਨ । ਜਾਤੀ ਵਖਰੇਵਾਂ ਹੁੰਦੇ ਹੋਏ ਵੀ ਉਹ ਇਕਦੂਸਰੇ ਨੂੰ ਸਮਝਣ ਲੱਗੇ ਹਨ ਅਤੇ ਮਿਲਜੁਲ ਕੇ ਰਹਿਣ ਲੱਗੇ ਹਨ । ਇਸ ਤਰ੍ਹਾਂ ਉਹ ਇਕ ਦੂਸਰੇ ਦੇ ਨੇੜੇ ਆਏ ਹਨ ।
ਸੱਚ ਤਾਂ ਇਹ ਹੈ ਕਿ ਕੁਦਰਤੀ ਅਤੇ ਸਭਿਆਚਾਰਕ ਤੱਤਾਂ ਨੇ ਦੇਸ਼ ਨੂੰ ਏਕਤਾ ਪ੍ਰਦਾਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

IV. ਭਾਰਤ ਉਪ-ਮਹਾਂਦੀਪ ਦੇ ਨਕਸ਼ੇ ਵਿਚ ਹੇਠ ਲਿਖੇ ਤੱਥਾਂ ਨੂੰ ਦਰਸਾਓ-

1. ਭਾਰਤ ਦੇ ਨਾਲ ਲਗਦੇ ਸਮੁੰਦਰੀ ਖੇਤਰ (ਨਾਵਾਂ ਨਾਲ)
2. ਭਾਰਤ ਦੇ ਗੁਆਂਢੀ ਦੇਸ਼ (ਅਲੱਗ-ਅਲੱਗ ਰੰਗਾਂ ਨਾਲ)
3. ਦੇਸ਼ ਦੀ ਰਾਜ ਸੰਘੀ ਖੇਤਰਾ ਤੇ ਰਾਜਧਾਨੀਆਂ
4. ਰਨ ਆਫ਼ ਕੱਛ (ਕੱਛ ਦੀ ਖਾੜੀ) ਕੰਨਿਆਕੁਮਾਰੀ, ਅਰੁਣਾਚਲ ਤੇ ਨਗਰ
5. ਬੰਗਲਾਦੇਸ਼ ਨਾਲ ਲਗਦੇ ਰਾਜ ਤੇ ਰਾਜਧਾਨੀਆਂ
6. ਨਿਊ ਮੁਰਦੀਪ, ਦਿਓ, ਲਕਸ਼ਦੀਪ ਤੇ ਇਦਰਾ ਪੁਆਇੰਟ ।

PSEB 10th Class Social Science Guide ਭਾਰਤ-ਇਕ ਜਾਣ-ਪਛਾਣ Important Questions and Answers

ਦੇ ਵਸਤੁਨਿਸ਼ਠ ਪ੍ਰਸ਼ਨ (Objectice Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਦੇ ਕਿਹੜੇ ਦੇਸ਼ ਨੂੰ ਸਭ ਤੋਂ ਪਹਿਲਾ ਸਥਾਨ ਪ੍ਰਾਪਤ ਹੈ ?
ਉੱਤਰ-
ਚੀਨ ਨੂੰ ।

ਪ੍ਰਸ਼ਨ 2.
ਜਨਸੰਖਿਆ ਦੇ ਨਜ਼ਰੀਏ ਤੋਂ ਭਾਰਤ ਨੂੰ ਵਿਸ਼ਵ ਵਿਚ ਕਿਹੜਾ ਸਥਾਨ ਪ੍ਰਾਪਤ ਹੈ ?
ਉੱਤਰ-
ਦੂਸਰਾ ।

ਪ੍ਰਸ਼ਨ 3.
ਖੇਤਰਫਲ ਦੇ ਨਜ਼ਰੀਏ ਤੋਂ ਵਿਸ਼ਵ ਵਿਚ ਭਾਰਤ ਦਾ ਕਿਹੜਾ ਸਥਾਨ ਹੈ ?
ਉੱਤਰ-
ਸੱਤਵਾਂ ।

ਪ੍ਰਸ਼ਨ 4.
ਭਾਰਤ ਕਿੰਨੇ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ ?
ਉੱਤਰ-
ਭਾਰਤ ਤਿੰਨ ਪਾਸਿਓਂ ਹਿੰਦ ਮਹਾਂਸਾਗਰ ਨਾਲ ਘਿਰਿਆ ਹੈ ।

ਪ੍ਰਸ਼ਨ 5.
ਭਾਰਤ ਦੇ ਕਿਹੜੇ ਰਾਜ ਵਿਚ ਇਸਤਰੀ ਸਾਖ਼ਰਤਾ ਦਰ ਸਭ ਤੋਂ ਵਧੇਰੇ ਹੈ ?
ਉੱਤਰ-
ਕੇਰਲਾ ਵਿਚ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 6.
ਆਰੀਆ ਕਾਲ ਵਿਚ ਭਾਰਤ ਨੂੰ ਕਿਹੜੇ ਨਾਂ ਦੇ ਨਾਲ ਜਾਣਿਆ ਜਾਂਦਾ ਸੀ ?
ਉੱਤਰ-
ਆਰੀਆਵਰਤ ।

ਪ੍ਰਸ਼ਨ 7.
ਪ੍ਰਾਚੀਨ ਲੇਖਾਂ ਦੇ ਅਨੁਸਾਰ ਭਾਰਤ ਦਾ ਪਹਿਲਾ ਨਾਂ ਹਿਮਾਚਲ-ਸ਼ੇਤ ਪ੍ਰਯਤਮ ਸੀ । ਇਸਦਾ ਕੀ ਅਰਥ ਹੈ ?
ਉੱਤਰ-
ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚ ਵਸਿਆ ਦੇਸ਼ ।

ਪ੍ਰਸ਼ਨ 8.
ਭਾਰਤ ਨੂੰ ਕਿਹੜੀ ਰੇਖਾ ਦੋ ਸਮਾਨ ਭਾਗਾਂ ਵਿਚ ਵੰਡਦੀ ਹੈ ?
ਉੱਤਰ-
ਕਰਕ ਰੇਖਾ ।

ਪ੍ਰਸ਼ਨ 9.
ਭਾਰਤ ਦੀ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ ਕੰਨਿਆਕੁਮਾਰੀ) ਤਕ ਕਿੰਨੀ ਲੰਬਾਈ ਹੈ ?
ਉੱਤਰ-
3214 ਕਿਲੋਮੀਟਰ ।

ਪ੍ਰਸ਼ਨ 10.
ਖੇਤਰਫਲ ਦੀ ਦ੍ਰਿਸ਼ਟੀ ਤੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਰੂਸ ।

ਪ੍ਰਸ਼ਨ 11.
ਪੰਜਾਬ ਦੀ ਰਾਜਧਾਨੀ ਦਾ ਨਾਂ ਦੱਸੋ ।
ਉੱਤਰ-
ਚੰਡੀਗੜ੍ਹ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 12.
ਭਾਰਤ ਵਿਚ ਗਣਤੰਤਰ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
26 ਜਨਵਰੀ, 1950 ਨੂੰ ।

ਪ੍ਰਸ਼ਨ 13.
ਭਾਰਤ ਦੇ ਕਿਹੜੇ ਪਰਬਤ ਵਿਸ਼ਵ ਦੇ ਪ੍ਰਾਚੀਨ ਪਰਬਤ ਹਨ ?
ਉੱਤਰ-
ਅਰਾਵਲੀ ਪਰਬਤ ।

ਪ੍ਰਸ਼ਨ 14.
ਦਿੱਲੀ ਦੇ ਸ਼ਾਸਕਾਂ ਦੁਆਰਾ ਮਾਨਤਾ ਪ੍ਰਾਪਤ ਉਰਦੂ ਭਾਸ਼ਾ ਕਿਹੜੀਆਂ ਦੋ ਭਾਸ਼ਾਵਾਂ ਦਾ ਮਿਸ਼ਰਨ ਸੀ ?
ਉੱਤਰ-
ਉਰਦੂ ਭਾਸ਼ਾ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਦਾ ਮਿਸ਼ਰਨ ਸੀ ।

ਪ੍ਰਸ਼ਨ 15.
ਭਾਰਤ ਦੇ ਪੱਛਮ ਵਿਚ ਸਥਿਤ ਵਿਸ਼ਾਲ ਮਾਰੂਥਲ ਦਾ ਨਾਂ ਦੱਸੋ ।
ਉੱਤਰ-
ਥਾਰ ਮਾਰੂਥਲ ।

ਪ੍ਰਸ਼ਨ 16.
ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ?
ਉੱਤਰ-
ਤ੍ਰਿਭੁਜਾਕਾਰ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 17.
ਦੇਸ਼ ਵਿਚ ਰਾਸ਼ਟਰੀ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ ?
ਉੱਤਰ-
22.

ਪ੍ਰਸ਼ਨ 18.
ਅੱਜ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ ?
ਉੱਤਰ-
ਭਾਰਤ ।

ਪ੍ਰਸ਼ਨ 19.
ਭਾਰਤ ਵਿਚ ਕਿਹੜੀ ਭਾਸ਼ਾ ਨੂੰ ਰਾਸ਼ਟਰ/ਰਾਜ ਭਾਸ਼ਾ ਦਾ ਸਥਾਨ ਪ੍ਰਾਪਤ ਹੈ ?
ਉੱਤਰ-
ਹਿੰਦੀ ਨੂੰ ।

ਪ੍ਰਸ਼ਨ 20.
2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ ਜਨਸੰਖਿਆ ਦੀ ਘਣਤਾ ਕਿੰਨੀ ਸੀ ?
ਉੱਤਰ-
2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ ।

ਪ੍ਰਸ਼ਨ 21.
ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਕਿਹੜੇ-ਕਿਹੜੇ ਟਾਪੂ ਸਥਿਤ ਹਨ ? (.3. 2019
ਉੱਤਰ-
ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵਿਚ ਭਾਰਤ ਦੇ ਅੰਡੇਮਾਨ-ਨਿਕੋਬਾਰ ਅਤੇ ਲਕਸ਼ਦੀਪ ਨਾਂ ਦੇ ਟਾਪੂ ਸਥਿਤ ਹਨ ।

ਪ੍ਰਸ਼ਨ 22.
ਭਾਰਤ ਕਿਸ ਮਹਾਂਦੀਪ ਵਿਚ ਸਥਿਤ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਵਿਚ ਸਥਿਤ ਹੈ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 23.
ਭਾਰਤ ਦੇ ਉਹ ਕਿਹੜੇ ਤਿੰਨ ਰਾਜ ਹਨ, ਜਿਨ੍ਹਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ?
ਉੱਤਰ-
ਜੰਮੂ-ਕਸ਼ਮੀਰ (ਹੁਣ ਕੇਂਦਰ ਸ਼ਾਸਤ ਪ੍ਰਦੇਸ਼), ਪੰਜਾਬ, ਰਾਜਸਥਾਨ ਅਤੇ ਗੁਜਰਾਤ ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ ।

ਪ੍ਰਸ਼ਨ 24.
ਭਾਰਤ ਦੇ ਕੋਈ ਚਾਰ ਕੇਂਦਰੀ ਪ੍ਰਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਦਿੱਲੀ, ਚੰਡੀਗੜ੍ਹ, ਪਾਂਡੀਚਰੀ ਅਤੇ ਲਕਸ਼ਦੀਪ ਭਾਰਤ ਦੇ ਕੇਂਦਰੀ ਪ੍ਰਦੇਸ਼ ਹਨ |

ਪ੍ਰਸ਼ਨ 25.
ਭਾਰਤ ਦਾ ਪੁਰਬ-ਪੱਛਮੀ ਵਿਸਥਾਰ ਕਿੰਨਾ ਹੈ ?
ਉੱਤਰ
ਭਾਰਤ ਦਾ ਪੂਰਬ-ਪੱਛਮੀ ਵਿਸਥਾਰ 2933 ਕਿ: ਮੀ: ਹੈ ।

ਪ੍ਰਸ਼ਨ 26.
ਭਾਰਤ ਦੇ ਕਿਸੇ ਦੋ ਪ੍ਰਾਂਤਾਂ ਦੇ ਨਾਂ ਦੱਸੋ ਜਿਨ੍ਹਾਂ ਦੀ ਸੀਮਾ ਦੂਜੇ ਦੇਸ਼ਾਂ ਦੇ ਨਾਲ ਲੱਗਦੀ ਹੈ ।
ਉੱਤਰ-
ਪੰਜਾਬ, ਉੱਤਰ ਪ੍ਰਦੇਸ਼ ।

ਪ੍ਰਸ਼ਨ 27.
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜ ਹਨ-ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਪੱਛਮੀ ਬੰਗਾਲ ।

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 28.
ਅਰਬ ਸਾਗਰ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਨਾਲ ਲਗਦੇ ਚਾਰ ਭਾਰਤੀ ਰਾਜ-ਗੁਜਰਾਤ, ਮਹਾਂਰਾਸ਼ਟਰ, ਕਰਨਾਟਕ ਅਤੇ ਕੇਰਲ ਹਨ ।

ਪ੍ਰਸ਼ਨ 29.
ਬੰਗਲਾ ਦੇਸ਼ ਦੀ ਸੀਮਾ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਂ ਲਿਖੋ ।
ਉੱਤਰ-
ਬੰਗਲਾ ਦੇਸ਼ ਦੀ ਸੀਮਾ ਨਾਲ ਲਗਦੇ ਚਾਰ ਭਾਰਤੀ ਰਾਜ-ਪੱਛਮੀ ਬੰਗਾਲ, ਅਸਾਮ, ਮੇਘਾਲਿਆ ਅਤੇ ਮਿਜ਼ੋਰਮ ਹਨ । ਪ

ਪ੍ਰਸ਼ਨ 30.
ਉਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ ਰਾਜਧਾਨੀਆਂ ਦੇ ਨਾਂ ਦੱਸੋ ।
ਉੱਤਰ-
ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ ।

II. ਖ਼ਾਲੀ ਥਾਂਵਾਂ ਭਰੋ-

1. ਵਸੋਂ ਦੇ ਹਿਸਾਬ ਨਾਲ ਸੰਸਾਰ ਵਿਚ ਚੀਨ ਨੂੰ ………………………. ਸਥਾਨ ਪ੍ਰਾਪਤ ਹੈ ।
ਉੱਤਰ-
ਪਹਿਲਾ

2. ਭਾਰਤ ਨੂੰ ……………………….. ਰੇਖਾ ਦੇ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ ।
ਉੱਤਰ-
ਕਰਕ

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

3. ਖੇਤਰਫਲ ਦੇ ਪੱਖੋਂ ………………………… ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ।
ਉੱਤਰ-
ਰੂਸ

4. ਭਾਰਤ ਦੇ …………………………. ਪਰਬਤ ਸੰਸਾਰ ਦੇ ਪ੍ਰਾਚੀਨਤਮ ਪਰਬਤ ਹਨ ।
ਉੱਤਰ-
ਅਰਾਵਲੀ

5. ਭਾਰਤੀ ਸੰਵਿਧਾਨ ਵਿਚ …………………………. ਭਾਸ਼ਾ ਨੂੰ ਰਾਸ਼ਟਰ-ਭਾਸ਼ਾ ਦਾ ਦਰਜਾ ਪ੍ਰਾਪਤ ਹੈ ।
ਉੱਤਰ-
ਹਿੰਦੀ

6. …………………. ਵਿਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ ।
ਉੱਤਰ-
ਚਿਰਾਪੂੰਜੀ

7. ……………………….. ਉੱਤਰਾਖੰਡ ਦੀ ਰਾਜਧਾਨੀ ਹੈ ।
ਉੱਤਰ-
ਦੇਹਰਾਦੂਨ

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

8. ਪੰਜਾਬ, ਰਾਜਸਥਾਨ ਅਤੇ ………………………… ਰਾਜਾਂ ਦੀ ਸੀਮਾ ਪਾਕਿਸਤਾਨ ਨਾਲ ਲਗਦੀ ਹੈ ।
ਉੱਤਰ-
ਗੁਜਰਾਤ

9. ………………………… ਛੱਤੀਸਗੜ੍ਹ ਦੀ ਰਾਜਧਾਨੀ ਹੈ ।
ਉੱਤਰ-
ਰਾਇਪੁਰ

10. …………………………… ਪੰਜਾਬ ਅਤੇ ਹਰਿਆਣਾ ਦੀ ਸੰਯੁਕਤ ਰਾਜਧਾਨੀ ਹੈ ।
ਉੱਤਰ-
ਚੰਡੀਗੜ੍ਹ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਵਸੋਂ ਦੇ ਪੱਖੋਂ ਭਾਰਤ ਨੂੰ ਸੰਸਾਰ ਵਿਚ ਸਥਾਨ ਪ੍ਰਾਪਤ ਹੈ-
(A) ਪਹਿਲਾ
(B) ਦੂਜਾ
(C) ਤੀਜਾ
(D) ਚੌਥਾ ।
ਉੱਤਰ-
(B) ਦੂਜਾ

ਪ੍ਰਸ਼ਨ 2.
ਖੇਤਰਫਲ ਦੇ ਪੱਖੋਂ ਸੰਸਾਰ ਵਿਚ ਭਾਰਤ ਨੂੰ ਸਥਾਨ ਪ੍ਰਾਪਤ ਹੈ-
(A) ਪਹਿਲਾ
(B) ਪੰਜਵਾਂ
(C) ਨੌਵਾਂ
(D) ਸੱਤਵਾਂ ।
ਉੱਤਰ-
(D) ਸੱਤਵਾਂ ।

ਪ੍ਰਸ਼ਨ 3.
ਭਾਰਤ ਦੇ ਕਿਸੇ ਰਾਜ ਵਿਚ ਔਰਤ ਸਾਖ਼ਰਤਾ ਦਰ ਸਭ ਤੋਂ ਜ਼ਿਆਦਾ ਹੈ-
(A) ਕੇਰਲ
(B) ਬਿਹਾਰ
(C) ਦਿੱਲੀ
(D) ਪੰਜਾਬ ।
ਉੱਤਰ-
(A) ਕੇਰਲ

ਪ੍ਰਸ਼ਨ 4.
ਭਾਰਤ ਦੀ ਉੱਤਰੀ ਸਿਰੇ (ਕਸ਼ਮੀਰ) ਤੋਂ ਦੱਖਣੀ ਸਿਰੇ (ਕੰਨਿਆਕੁਮਾਰੀ) ਤਕ ਦੀ ਲੰਬਾਈ ਹੈ-
(A) 3041 ਕਿਲੋਮੀਟਰ
(B) 3400 ਕਿਲੋਮੀਟਰ
(C) 3214 ਕਿਲੋਮੀਟਰ
(D) 3450 ਕਿਲੋਮੀਟਰ ।
ਉੱਤਰ-
(C) 3214 ਕਿਲੋਮੀਟਰ

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

ਪ੍ਰਸ਼ਨ 5.
ਭਾਰਤ ਵਿਚ ਲੋਕਤੰਤਰੀ / ਗਣਰਾਜ ਦੀ ਸਥਾਪਨਾ ਹੋਈ-
(A) 26 ਜਨਵਰੀ, 1947
(B) 26 ਜਨਵਰੀ, 1950
(C) 15 ਅਗਸਤ, 1947
(D) 30 ਜਨਵਰੀ, 1950
ਉੱਤਰ-
(B) 26 ਜਨਵਰੀ, 1950

ਪ੍ਰਸ਼ਨ 6.
ਭਾਰਤ ਦੀ ਆਕ੍ਰਿਤੀ ਕਿਹੋ ਜਿਹੀ ਹੈ ?
(A) ਚਤੁਰਭੁਜ
(B) ਆਇਤਾਕਾਰ
(C) ਤਿਭੁਜਾਕਾਰ
(D) ਅੰਡਾਕਾਰ ।
ਉੱਤਰ-
(C) ਤਿਭੁਜਾਕਾਰ

ਪ੍ਰਸ਼ਨ 7.
ਦੇਸ਼ ਵਿਚ ਰਾਸ਼ਟਰੀ ਮਾਣਤਾ ਪ੍ਰਾਪਤ ਭਾਸ਼ਾਵਾਂ ਹਨ-
(A) 13
(B) 20
(C) 18
(D) 22.
ਉੱਤਰ-
(D) 22.

ਪ੍ਰਸ਼ਨ 8.
2011 ਦੀ ਮਰਦਮ-ਸ਼ੁਮਾਰੀ ਅਨੁਸਾਰ ਭਾਰਤ ਦੀ ਵਸੋਂ ਦੀ ਪ੍ਰਤੀ ਕਿ: ਮੀ: ਘਣਤਾ ਹੈ-
(A) 382
(B) 324
(C) 362
(D) 392.
ਉੱਤਰ-
(A) 382

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (x) ਦਾ ਨਿਸ਼ਾਨ ਲਗਾਓ :

1. ਭਾਰਤ ਏਸ਼ੀਆ ਮਹਾਂਦੀਪ ਦੇ ਉੱਤਰ ਵਿਚ ਫੈਲਿਆ ਇਕ ਵਿਸ਼ਾਲ ਦੇਸ਼ ਹੈ ।
2. ਕਰਕ ਰੇਖਾ ਭਾਰਤ ਨੂੰ ਉੱਤਰੀ ਅਤੇ ਦੱਖਣੀ ਦੋ ਭਾਗਾਂ ਵਿਚ ਵੰਡਦੀ ਹੈ ।
3. ਭਾਰਤ ਦੀ ਆਕ੍ਰਿਤੀ ਤਿਭੁਜਾਕਾਰ ਹੈ ।
4. ਭਾਰਤ ਦੀ ਸਥਲ ਸੀਮਾ ਨੂੰ ਕੁੱਲ 10 ਦੇਸ਼ਾਂ ਦੀਆਂ ਸੀਮਾਵਾਂ ਲਗਦੀਆਂ ਹਨ ।
5. ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੋਨਾਂ ਰਾਜਾਂ ਦੀ ਰਾਜਧਾਨੀ ਹੈ ।
ਉੱਤਰ-
1. ×
2. √
3. √
4. ×
5. √

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

V. ਸਹੀ-ਮਿਲਾਨ ਕਰੋ-

1. ਛੱਤੀਸਗੜ੍ਹ ਰੂਸ
2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਰਾਏਪੁਰ
3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਦੇਹਰਾਦੂਨ
4. ਉੱਤਰਾਖੰਡ ਚੀਨ

ਉੱਤਰ-

1. ਛੱਤੀਸਗੜ੍ਹ ਰਾਏਪੁਰ
2. ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਚੀਨ
3. ਖੇਤਰਫਲ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡਾ ਦੇਸ਼ ਰੂਸ
4. ਉੱਤਰਾਖੰਡ ਦੇਹਰਾਦੂਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਭਾਰਤ ਦੇ ਆਕਾਰ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਦੀ ਪੁਰਬ ਤੋਂ ਪੱਛਮ ਵਿਚ ਲੰਬਾਈ ਲਗਪਗ 2933 ਕਿ. ਮੀ. ਅਤੇ ਉੱਤਰ ਤੋਂ ਦੱਖਣ ਤਕ 3214 ਕਿ: ਮੀ: ਹੈ । ਭਾਰਤ ਦਾ ਕੁੱਲ ਖੇਤਰਫਲ ਲਗਪਗ 32,87,263 ਵਰਗ ਕਿ: ਮੀ: ਹੈ । ਖੇਤਰਫਲ ਦੇ ਪੱਖੋਂ ਭਾਰਤ ਸੰਸਾਰ ਦਾ ਸੱਤਵਾਂ ਵੱਡਾ ਦੇਸ਼ ਹੈ । ਵੱਡੇ ਦੇਸ਼ਾਂ ਵਿਚ ਇਹ ਰੁਸ ਦੇ ਸੱਤਵੇਂ ਅਤੇ ਕੈਨੇਡਾ ਦੇ ਤੀਜੇ ਭਾਗ ਦੇ ਬਰਾਬਰ ਹੈ । ਇਸ ਨੇ ਕੁੱਲ ਮਿਲਾ ਕੇ ਧਰਤੀ ਦੇ ਥਲ ਭਾਗ ਦਾ ਲਗਪਗ 2.2% ਭਾਗ ਘੇਰਿਆ ਹੋਇਆ ਹੈ ।

ਪ੍ਰਸ਼ਨ 2.
‘‘ਭਾਰਤ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਲਗਪਗ ਸਮਾਨ ਜਾਂ 30° ਹੈ । ਫੇਰ ਵੀ ਭਾਰਤ ਦਾ ਉੱਤਰਦੱਖਣ ਵਿਸਥਾਰ ਪੂਰਬ-ਪੱਛਮ ਦੇ ਵਿਸਥਾਰ ਤੋਂ ਵੱਧ ਹੈ।” ਕਾਰਨ ਦੱਸੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਉੱਤਰ-ਦੱਖਣੀ ਅਕਸ਼ਾਂਸ਼ੀ ਵਿਸਥਾਰ 30° ਹੈ ਤੇ ਇੰਨਾ ਹੀ ਇਸ ਦਾ ਪੂਰਬ-ਪੱਛਮੀ ਦੇਸ਼ਾਂਤਰੀ ਵਿਸਥਾਰ ਹੈ । ਪਰ ਜਦੋਂ ਇਸ ਵਿਸਥਾਰ ਨੂੰ ਕਿਲੋਮੀਟਰਾਂ ਵਿਚ ਕੱਢਦੇ ਹਾਂ ਤਾਂ ਇਹ ਦੂਰੀ ਬਰਾਬਰ ਨਹੀਂ ਆਉਂਦੀ । ਦੇਸ਼ ਦਾ ਪੂਰਬੀ-ਪੱਛਮੀ ਵਿਸਥਾਰ 2933 ਕਿਲੋਮੀਟਰ ਅਤੇ ਉੱਤਰ-ਦੱਖਣੀ ਵਿਸਥਾਰ 3214 ਕਿਲੋਮੀਟਰ ਹੈ । ਇਸ ਦਾ ਕਾਰਨ ਇਹ ਹੈ ਕਿ ਦੇਸ਼ਾਂਤਰ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਦੀ ਤਰ੍ਹਾਂ ਇਕ ਦੂਜੇ ਦੇ ਸਮਾਨਾਂਤਰ ਨਹੀਂ ਹਨ । ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ‘ਤੇ ਆ ਕੇ ਆਪਸ ਵਿਚ ਮਿਲ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਅਸੀਂ ਭੂਮੱਧ ਰੇਖਾ ਤੋਂ ਦੂਰ ਹੁੰਦੇ ਜਾਈਏ, ਦੇਸ਼ਾਂਤਰ ਰੇਖਾਵਾਂ ਦੇ ਵਿਚਕਾਰ ਦੂਰੀ ਘਟਦੀ ਜਾਂਦੀ ਹੈ । ਸਿੱਟੇ ਵਜੋਂ ਭਾਰਤ ਦਾ ਪੂਰਬੀਪੱਛਮੀ ਵਿਸਥਾਰ ਕਿਲੋਮੀਟਰਾਂ ਵਿਚ ਘੱਟ ਹੁੰਦਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦਾ ਦੇਸ਼ਾਂਤਰੀ ਵਿਸਥਾਰ ਕਿੰਨਾ ਹੈ ? ਇਸ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦਾ ਦੇਸ਼ਾਂਤਰੀ ਵਿਸਥਾਰ 30° ਹੈ । ਇਸ ਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਇਸ ਵਿਚ ਸੂਰਜ ਚੜਨ ਦੇ ਸਮੇਂ ਵਿਚ ਸਥਾਨਿਕ ਕਾਫ਼ੀ ਅੰਤਰ ਪਾਇਆ ਜਾਂਦਾ ਹੈ ਅਰਥਾਤ ਦੇਸ਼ ਦੇ ਸਾਰੇ ਭਾਗਾਂ ਵਿਚ ਸੂਰਜ ਇਕ ਹੀ ਸਮੇਂ ਵਿਚ ਉਦੈ ਨਹੀਂ ਹੁੰਦਾ ।ਉਦਾਹਰਨ ਦੇ ਲਈ ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਕ੍ਰਮਵਾਰ ਭਾਰਤ ਦੇ ਪੂਰਬ-ਪੱਛਮ ਵਿਚ ਸਥਿਤ ਹਨ । ਦੋਹਾਂ ਵਿਚ 30° ਦੇਸ਼ਾਂਤਰ ਦਾ ਅੰਤਰ ਹੈ । ਹਰੇਕ ਦੇਸ਼ਾਂਤਰਾਂ ਵਿਚਕਾਰ ਚਾਰ ਮਿੰਟਾਂ ਦੇ ਸਮੇਂ ਦਾ ਅੰਤਰ ਹੁੰਦਾ ਹੈ । ਇਸ ਤਰ੍ਹਾਂ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਮੇਂ ਵਿਚ (30° × 4 = 120 ਮਿੰਟਾਂ = 2 ਘੰਟੇ ਦਾ ਅੰਤਰ ਆ ਜਾਂਦਾ ਹੈ ।

ਵੱਡੇ, ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਪ੍ਰਸ਼ਾਸਨਿਕ ਪੱਖ ਤੋਂ ਭਾਰਤ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ? ਇਕ ਤਾਲਿਕਾ ਦੀ ਸਹਾਇਤਾ ਨਾਲ ਇਹਨਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਨੂੰ ਪ੍ਰਸ਼ਾਸਨਿਕ ਪੱਖ ਤੋਂ ਦੋ ਭਾਗਾਂ ਵਿਚ ਵੰਡਿਆ ਗਿਆ ਹੈ-
1. ਰਾਜ
2. ਕੇਂਦਰ ਸ਼ਾਸਿਤ ਖੇਤਰ ।
ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ 8 ਹੈ । ਇਹਨਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਂ, ਰਾਜਧਾਨੀਆਂ ਅਤੇ ਖੇਤਰਫਲ ਦੀ ਸੂਚੀ ਹੇਠਾਂ ਦਿੱਤੀ ਗਈ ਹੈ ।

1. ਭਾਰਤ ਦੇ ਰਾਜ

ਰਾਜ ਰਾਜਧਾਨੀ ਖੇਤਰਫਲ ਵਰਗ ਕਿਲੋਮੀਟਰ)
1. ਆਂਧਰਾ ਪ੍ਰਦੇਸ਼ ਅਮਰਾਵਤੀ 160205
2. ਤੇਲੰਗਾਨਾ ਹੈਦਰਾਬਾਦ 114840
3. ਅਸਾਮ ਦਿਸਪੁਰ 78,438
4. ਬਿਹਾਰ ਪਟਨਾ 94,180
5. ਗੁਜਰਾਤ ਗਾਂਧੀਨਗਰ 1,96,024
6. ਹਰਿਆਣਾ ਚੰਡੀਗੜ੍ਹ 44,212
7. ਹਿਮਾਚਲ ਪ੍ਰਦੇਸ਼ ਸ਼ਿਮਲਾ 55,673
8. ਕਰਨਾਟਕ ਬੰਗਲੁਰੂ (ਬੈਂਗਲੂਰ) 1,91,791
9. ਕੇਰਲਾ ਤਿਰੂਵਨੰਤਪੁਰਮ 38,863
10. ਮੱਧ ਪ੍ਰਦੇਸ਼ ਭੋਪਾਲ 3,08,713
11. ਮਹਾਂਰਾਸ਼ਟਰ ਮੁੰਬਈ 3,07,713
12. ਮਣੀਪੁਰ ਇੰਫਾਲ 22,327
13. ਮੇਘਾਲਿਆ ਸ਼ਿਲਾਂਗ 22,492
14. ਨਾਗਾਲੈਂਡ ਕੋਹੀਮਾ 16,579
15. ਉੜੀਸਾ ਭੁਵਨੇਸ਼ਵਰ 1,55,707
16. ਪੰਜਾਬ ਚੰਡੀਗੜ੍ਹ 50,362
17. ਰਾਜਸਥਾਨ ਜੈਪੁਰ 3,42,239
18. ਸਿੱਕਿਮ ਗੰਗਟੋਕ (ਗਾਂਤੋਕ). 7096
19. ਤਾਮਿਲਨਾਡੂ ਚੇਨੱਈ 1,30,058
20. ਤ੍ਰਿਪੁਰਾ ਅਗਰਤਲਾ 10,486
21. ਉੱਤਰ ਪ੍ਰਦੇਸ਼ ਲਖਨਊ 2,40,928
22. ਪੱਛਮੀ ਬੰਗਾਲ ਕੋਲਕਾਤਾ 88,752
23. ਅਰੁਣਾਚਲ ਪ੍ਰਦੇਸ਼ ਈਟਾਨਗਰ 83,743
24. ਮਿਜ਼ੋਰਮ ਆਈਜ਼ੋਲ 21,081
25. ਗੋਆ ਪਣਜੀ 3,702
26. ਛੱਤੀਸਗੜ੍ਹ ਰਾਇਪੁਰ 1,35,039
27. ਉੱਤਰਾਖੰਡ ਦੇਹਰਾਦੂਨ 53,331
28. ਝਾਰਖੰਡ ਰਾਂਚੀ 79,614

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction)

PSEB 10th Class SST Solutions Geography Chapter 1 ਭਾਰਤ-ਇਕ ਜਾਣ-ਪਛਾਣ (India-An Introduction) 1
Based upon Survey of India map with the permission of the Surveyor General of India. The responsibility for the correctness of internai details rests with the publisher. The territorial waters of india extend into the sea to a distance of twelve nautical miles measured from the appropriate base line. The external boundaries and coastlines of India agree with the Record Master Copy certified by Surveyor General of India.

2. ਕੇਂਦਰੀ ਸ਼ਾਸਿਤ ਖੇਤਰ

ਖੇਤਰ ਰਾਜਧਾਨੀ ਖੇਤਰਫਲ (ਵਰਗ ਕਿਲੋਮੀਟਰ)
1. ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਪੋਰਟ ਬਲੇਅਰ 8,249
2. ਚੰਡੀਗੜ੍ਹ ਚੰਡੀਗੜ੍ਹ 114
3. ਦਾਦਰਾ, ਨਗਰ ਹਵੇਲੀ ਅਤੇ ਦਮਨ ਅਤੇ ਦਿਉ ਦਮਨ 603
4. ਲਕਸ਼ਦੀਪ ਕਵਰਤੀ 32
5. ਪਾਂਡੀਚਰੀ (ਪੱਡੂਚੇਰੀ) ਪਾਂਡੀਚਰੀ 497
6. ਦਿੱਲੀ (ਨੈਸ਼ਨਲ ਕੈਪੀਟਲ ਟੈਰੀਟਰੀ) ਦਿੱਲੀ 1483
7. ਜੰਮੂ ਕਸ਼ਮੀਰ ਸ੍ਰੀਨਗਰ
8. ਲਦਾਖ ਲੇਹ

ਨੋਟ-ਦਿੱਲੀ ਨੂੰ ਹੁਣ ‘ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਿਹਾ ਜਾਂਦਾ ਹੈ । ਇਸ ਦਾ ਖੇਤਰਫਲ 1483 ਵਰਗ ਕਿਲੋਮੀਟਰ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

Punjab State Board PSEB 10th Class Home Science Book Solutions Chapter 10 ਰੇਸ਼ਿਆਂ ਦਾ ਵਰਗੀਕਰਨ Textbook Exercise Questions and Answers.

PSEB Solutions for Class 10 Home Science Chapter 10 ਰੇਸ਼ਿਆਂ ਦਾ ਵਰਗੀਕਰਨ

Home Science Guide for Class 10 PSEB ਰੇਸ਼ਿਆਂ ਦਾ ਵਰਗੀਕਰਨ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਰੇਸ਼ਿਆਂ ਦੀ ਲੰਬਾਈ ਦੇ ਅਧਾਰ ‘ਤੇ ਉਨ੍ਹਾਂ ਨੂੰ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਜਾਂ
ਛੋਟੇ ਰੇਸ਼ੇ ਅਤੇ ਲੰਬੇ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਰੇਸ਼ਿਆਂ ਨੂੰ ਲੰਬਾਈ ਦੇ ਅਧਾਰ ‘ਤੇ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ –

  1. ਛੋਟੇ ਰੇਸ਼ੇ ਜਾਂ ਸਟੇਪਲ ਰੇਸ਼ੇ (Staple fibre-ਇਹਨਾਂ ਰੇਸ਼ਿਆਂ ਦੀ ਲੰਬਾਈ ਛੋਟੀ ਹੁੰਦੀ ਹੈ । ਇਸ ਦੀ ਲੰਬਾਈ ਇੰਚਾਂ ਜਾਂ ਸੈਂਟੀਮੀਟਰਾਂ ਵਿਚ ਮਾਪੀ ਜਾਂਦੀ ਹੈ । ਇਹ ਆਮ ਤੌਰ ‘ਤੇ 1/4 ਤੋਂ ਲੈ ਕੇ 18 ਇੰਚ ਤਕ ਲੰਮੇ ਹੁੰਦੇ ਹਨ । ਸਿਲਕ ਤੋਂ ਇਲਾਵਾ ਸਾਰੇ ਕੁਦਰਤੀ ਰੇਸ਼ੇ ਸਟੇਪਲ ਰੇਸ਼ੇ ਹਨ ।
  2. ਲੰਮੇ ਰੇਸ਼ੇ (ਫਿਲਾਮੈਂਟ (Filament_ਇਹਨਾਂ ਰੇਸ਼ਿਆਂ ਦੀ ਲੰਬਾਈ ਜ਼ਿਆਦਾ ਹੁੰਦੀ ਹੈ । ਇਸ ਨੂੰ ਮੀਟਰਾਂ ਵਿਚ ਨਾਪਿਆ ਜਾਂਦਾ ਹੈ । ਸਿਲਕ ਅਤੇ ਬਨਾਵਟੀ ਰੇਸ਼ੇ ਫਿਲਾਮੈਂਟ ਰੇਸ਼ੇ ਹੁੰਦੇ ਹਨ ।

ਪ੍ਰਸ਼ਨ 2.
ਕੁਦਰਤੀ ਫਿਲਾਮੈਂਟ ਰੇਸ਼ੇ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਕੁਦਰਤੀ ਫਿਲਾਮੈਂਟ ਰੇਸ਼ੇ ਸਿਰਫ ਸਿਲਕ ਹੀ ਹੈ ।

ਪ੍ਰਸ਼ਨ 3. ਸੈਲੂਲੋਜ਼ ਰੇਸ਼ੇ ਕਿਹੜੇ-ਕਿਹੜੇ ਹਨ ?
ਉੱਤਰ-
ਸੈਲੂਲੋਜ਼ ਰੇਸ਼ੇ ਕਪਾਹ ਦੇ ਰੇਸ਼ਿਆਂ ਜਾਂ ਲੱਕੜੀ ਦੇ ਗੁੱਦੇ ਨੂੰ ਬਨਾਵਟੀ ਰੇਸ਼ੇ ਨਾਲ ਰਲਾ ਕੇ ਤਿਆਰ ਹੁੰਦੇ ਹਨ । ਰੇਆਨ ਦੀਆਂ ਵੱਖ-ਵੱਖ ਕਿਸਮਾਂ ਹਨ ਜਿਵੇਂ ਕਿ ਵਿਸਕੋਲ ਕਿਉਪਰਾਮੋਨੀਅਮ ਅਤੇ ਨੀਟਰੋ ਸੈਲਲੋਜ਼ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
(i) ਕੁਦਰਤੀ ਰੇਸ਼ੇ ਕਿੱਥੋਂ-ਕਿੱਥੋਂ ਪ੍ਰਾਪਤ ਕੀਤੇ ਜਾਂਦੇ ਹਨ ?
(ii) ਕੁਦਰਤੀ ਰੇਸ਼ੇ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
(i) ਕੁਦਰਤੀ ਰੇਸ਼ੇ ਪੌਦਿਆਂ ਦੇ ਤਣਿਆਂ ਦੇ ਰੇਸ਼ਿਆਂ ਦੇ ਰੂਪ ਵਿਚ ਸਣ, ਪਟਸਨ ਅਤੇ ਕਪਾਹ ਤੋਂ ਪ੍ਰਾਪਤ ਹੁੰਦੇ ਹਨ । ਇਸ ਤੋਂ ਇਲਾਵਾ ਜਾਨਵਰਾਂ ਦੇ ਵਾਲਾਂ ਤੋਂ ਉੱਨ ਦੇ ਰੂਪ ਵਿਚ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ ਹੁੰਦਾ ਹੈ । ਕੱਚੀ ਧਾਤ ਜਾਂ ਖਣਿਜ ਪਦਾਰਥ ਦੇ ਰੂਪ ਵਿਚ ਐਸਬੈਸਟਾਸ ਦੇ ਰੂਪ ਵਿਚ ਮਿਲਦੇ ਹਨ ।
(ii) ਸਣ, ਪਟਸਨ, ਕਪਾਹ, ਰੇਸ਼ਮ ਆਦਿ ।

ਪ੍ਰਸ਼ਨ 5.
ਮਨੁੱਖ ਦੁਆਰਾ ਤਿਆਰ ਕੀਤੇ ਰੇਸ਼ਿਆਂ ਨੂੰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ।
ਉੱਤਰ-
ਮਨੁੱਖ ਦੁਆਰਾ ਤਿਆਰ ਕੀਤੇ ਰੇਸ਼ਿਆਂ ਨੂੰ ਮੁੱਖ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ

  1. ਸੈਲੂਲੋਜ਼ ਦੇ ਪੁਨਰ ਨਿਰਮਾਣ ਤੋਂ ਪ੍ਰਾਪਤ ਹੋਣ ਵਾਲੇ ਬਨਾਵਟੀ ਰੇਸ਼ੇ-ਇਹ ਰੇਸ਼ੇ ਲੱਕੜੀ ਦੇ ਗੁੱਦੇ ਜਾਂ ਕਪਾਹ ਦੇ ਛੋਟੇ ਰੇਸ਼ਿਆਂ ਨੂੰ ਰਸਾਇਣਿਕ ਪਦਾਰਥਾਂ ਨਾਲ ਮਿਲਾ ਕੇ ਬਣਾਏ ਜਾਂਦੇ ਹਨ ।
  2. ਥਰਮੋਪਲਾਸਟਿਕ ਰੇਸ਼ੇ (Thermoplastic Fibres)-ਗਰਮ ਹੋਣ ਨਾਲ ਇਹ ਰੇਸ਼ੇ ਸੜਨ ਦੀ ਥਾਂ ਪਿਘਲ ਜਾਂਦੇ ਹਨ । ਇਸੇ ਲਈ ਇਨ੍ਹਾਂ ਨੂੰ ਥਰਮੋਪਲਾਸਟਿਕ ਰੇਸ਼ੇ ਕਿਹਾ ਜਾਂਦਾ ਹੈ, ਜਿਵੇਂ ਕਿ-ਨਾਈਲੋਨ, ਪੌਲਿਸਟਰ ਅਤੇ ਐਸੀਟੇਟ ਆਦਿ ।
  3. ਧਾਤ ਤੋਂ ਬਣੇ ਰੇਸ਼ੇ-ਗੋਟੇ, ਚਰੀ ਲਈ ਵਰਤੇ ਜਾਣ ਵਾਲੇ ਰੇਸ਼ੇ ਸੋਨਾ, ਚਾਂਦੀ, ਐਲਮੀਨੀਅਮ ਧਾਤਾਂ ਤੋਂ ਬਣਦੇ ਹਨ ।
  4. ਗਲਾਸ, ਫਾਇਬਰ/ਸ਼ੀਸ਼ੇ ਤੋਂ ਬਣੇ ਰੇਸ਼ੇ-ਇਹ ਰੇਸ਼ੇ ਸ਼ੀਸ਼ੇ ਨੂੰ ਪਿਘਲਾ ਕੇ ਬਣਦੇ ਹਨ ।

ਪ੍ਰਸ਼ਨ 6.
ਥਰਮੋਪਲਾਸਟਿਕ ਰੇਸ਼ਿਆਂ ਤੋਂ ਕੀ ਭਾਵ ਹੈ ?
ਜਾਂ
ਥਰਮੋਪਲਾਸਟਿਕ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਥਰਮੋਪਲਾਸਟਿਕ ਰੇਸ਼ੇ ਬਣਾਵਟੀ ਰੇਸ਼ੇ ਹਨ ਭਾਵ ਕਿ ਮਨੁੱਖ ਦੁਆਰਾ ਬਣਾਏ ਹੋਏ । ਇਹ ਰੇਸ਼ੇ ਗਰਮੀ ਨਾਲ ਸੜਨ ਦੀ ਬਜਾਏ ਪਿਘਲ ਜਾਂਦੇ ਹਨ, ਇਸੇ ਕਰਕੇ ਇਨ੍ਹਾਂ ਨੂੰ ਥਰਮੋਪਲਾਸਟਿਕ ਰੇਸ਼ੇ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਥਰਮੋਪਲਾਸਟਿਕ ਰੇਸ਼ਿਆਂ ਦੀਆਂ ਚਾਰ ਉਦਾਹਰਨਾਂ ਦਿਉ ।
ਉੱਤਰ-
ਨਾਈਲੋਨ, ਟੈਰੀਲੀਨ, ਪੌਲਿਸਟਰ, ਐਕਰੀਲਿਕ ਅਤੇ ਐਸੀਟੇਟ ਥਰਮੋਪਲਾਸਟਿਕ ਰੇਸ਼ਿਆਂ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 8.
ਰੇਔਨ ਕਿਸ ਪ੍ਰਕਾਰ ਦਾ ਰੇਸ਼ਾ ਹੈ ?
ਉੱਤਰ-
ਰੇਔਨ ਵੀ ਮਨੁੱਖ ਦੁਆਰਾ ਤਿਆਰ ਕੀਤਾ ਰੇਸ਼ਾ ਹੈ ਪਰ ਇਹ ਰੇਸ਼ੇ ਕੁਦਰਤੀ ਰੇਸ਼ਿਆਂ ਵਿਚ ਜਿਵੇਂ-ਕਪਾਹ ਜਾਂ ਪਟਸਨ ਜਾਂ ਸਣ ਦੇ ਗੁੱਦੇ ਵਿਚ ਰਸਾਇਣਿਕ ਪਦਾਰਥ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 9.
ਧਾਤ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ?
ਉੱਤਰ-
ਗੋਟੇ ਅਤੇ ਜਰੀ ਦੇ ਰੇਸ਼ੇ ਸੋਨਾ, ਚਾਂਦੀ ਅਤੇ ਐਲੂਮੀਨੀਅਮ ਧਾਤਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਇਨ੍ਹਾਂ ਧਾਤਾਂ ਨੂੰ ਪਿਘਲਾ ਕੇ ਬਾਰੀਕ ਰੇਸ਼ੇ ਤਿਆਰ ਕੀਤੇ ਜਾਂਦੇ ਹਨ । ਪਰ ਅੱਜ-ਕਲ੍ਹ ਸੋਨਾ-ਚਾਂਦੀ ਮਹਿੰਗੀਆਂ ਧਾਤਾਂ ਹੋਣ ਕਰਕੇ ਐਲੂਮੀਨੀਅਮ ਦੇ ਰੇਸ਼ੇ ਬਣਾ ਕੇ ਉਨ੍ਹਾਂ ਉੱਪਰ ਸੋਨੇ ਅਤੇ ਚਾਂਦੀ ਦੀ ਪਰਤ ਚੜ੍ਹਾਈ ਜਾਂਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 10.
ਪ੍ਰੋਟੀਨ ਵਾਲੇ ਰੇਸ਼ਿਆਂ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਪ੍ਰੋਟੀਨ-ਯੁਕਤ ਰੇਸ਼ੇ ਹੁੰਦੇ ਹਨ ਜਿਵੇਂ ਕਿ ਜਾਨਵਰਾਂ-ਭੇਡਾਂ, ਊਠ ਅਤੇ ਖਰਗੋਸ਼ਾਂ ਦੇ ਵਾਲਾਂ ਤੋਂ ਬਣੀ ਉੱਨ ਪ੍ਰੋਟੀਨ-ਯੁਕਤ ਰੇਸ਼ਿਆਂ ਦੀਆਂ ਉਦਾਹਰਨਾਂ ਹਨ ਇਸੇ ਤਰ੍ਹਾਂ ਸਿਲਕ ਦੇ ਕੀੜਿਆਂ ਤੋਂ ਤਿਆਰ ਹੋਏ ਸਿਲਕ ਦੇ ਰੇਸ਼ੇ ਵੀ ਪ੍ਰੋਟੀਨ ਵਾਲੇ ਹੁੰਦੇ ਹਨ ।

ਪ੍ਰਸ਼ਨ 11.
ਮਿਸ਼ਰਤ ਰੇਸ਼ੇ ਕਿਹੜੇ ਹੁੰਦੇ ਹਨ ? ਕੋਈ ਚਾਰ ਉਦਾਹਰਨਾਂ ਦਿਉ ।
ਉੱਤਰ-
ਮਿਸ਼ਰਤ ਰੇਸ਼ੇ ਦੋ ਵੱਖ-ਵੱਖ ਤਰ੍ਹਾਂ ਦੇ ਰੇਸ਼ੇ ਮਿਲਾ ਕੇ ਤਿਆਰ ਹੁੰਦੇ ਹਨ, ਜਿਵੇਂਕਪਾਹ ਅਤੇ ਪਟਸਨ ਆਦਿ ਨਾਲ ਪੌਲਿਸਟਰ ਜਾਂ ਟੈਰੀਲੀਨ ਮਿਲਾ ਕੇ ਮਿਸ਼ਰਤ ਰੇਸ਼ੇ ਤਿਆਰ ਹੁੰਦੇ ਹਨ । ਇਸੇ ਤਰ੍ਹਾਂ ਉੱਨ ਅਤੇ ਐਕਰੀਲਿਕ ਰੇਸ਼ੇ ਮਿਲਾ ਕੇ ਕੈਸ਼ਲੋਨ ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 12.
ਪੌਦਿਆਂ ਦੇ ਤਣਿਆਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ ਕਿਹੜੇ-ਕਿਹੜੇ ਹਨ ?
ਉੱਤਰ-
ਪੌਦਿਆਂ ਦੇ ਤਣਿਆਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ ਹੇਠ ਲਿਖੇ ਹਨਲਿਨਨ-ਜੋ ਫਲੈਕਸ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ । ਪਟਸਨ-ਇਹ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ । ਰੇਮੀ-ਇਹ ਵੀ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ । ਸਣ-ਇਹ ਰੇਸ਼ਾ ਵੀ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੂਲ ਗੁਣਾਂ ਤੋਂ ਇਲਾਵਾ ਰੇਸ਼ਿਆਂ ਵਿਚ ਕਿਹੜੇ-ਕਿਹੜੇ ਹੋਰ ਗੁਣ ਹੋ ਸਕਦੇ ਹਨ ?
ਉੱਤਰ-
ਰੇਸ਼ਿਆਂ ਵਿਚ ਉਨ੍ਹਾਂ ਦੇ ਮੂਲ ਗੁਣਾਂ ਤੋਂ ਇਲਾਵਾ ਹੇਠ ਲਿਖੇ ਗੁਣ ਵੀ ਹੋਣੇ ਜ਼ਰੂਰੀ ਹਨ

  1. ਦਿੱਖ (Luster)
  2. ਪਾਣੀ ਸੋਖਣ ਦੀ ਸਮਰੱਥਾ (Absorption of water)
  3. ਚਿਪਕਣਾ (Felting)
  4. ਅੱਗ-ਫੜਨ ਦੀ ਸਮਰੱਥਾ (Flammability)
  5. ਸੰਘਣਾਪਨ (Density)
  6. ਤਾਪ-ਪ੍ਰਤੀਰੋਧਕਤਾ (Resistance to heat).
  7. ਤੇਜ਼ਾਬ ਅਤੇ ਖਾਰਾਪਨ ਸਹਿਣ ਦੀ ਸ਼ਕਤੀ (Resistance to acid and alkalies)
  8. ਵੱਟ ਨਾ ਪੈਣ (Resilitience)
  9. ਵਲਦਾਰ ਹੋਣਾ (Crimp) ਆਦਿ ।

ਪ੍ਰਸ਼ਨ 2.
ਸੂਤੀ ਰੇਸ਼ੇ ਨੂੰ ਰੇਸ਼ਿਆਂ ਦਾ ਸਿਰਤਾਜ ਕਿਉਂ ਕਿਹਾ ਜਾਂਦਾ ਹੈ ?
ਜਾਂ
ਸੂਤੀ ਰੇਸ਼ਿਆਂ ਨੂੰ ਸਭ ਤੋਂ ਚੰਗਾ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸੂਤੀ ਰੇਸ਼ੇ ਨੂੰ ਰੇਸ਼ਿਆਂ ਦਾ ਸਿਰਤਾਜ ਕਿਹਾ ਜਾਂਦਾ ਹੈ ਕਿਉਂਕਿ ਇਸ ਰੇਸ਼ੇ ਵਿਚ ਬਹੁਤ ਗੁਣ ਹੁੰਦੇ ਹਨ ਜਿਵੇਂ ਕੁਦਰਤੀ ਚਮਕ ਦਾ ਹੋਣਾ, ਮਜ਼ਬੂਤ ਰੇਸ਼ਾ ਅਤੇ ਤਾਪ ਦਾ ਸੰਚਾਲਕ ਹੋਣ ਦੇ ਨਾਲ-ਨਾਲ ਇਸ ਵਿਚ ਪਾਣੀ ਸੋਖਣ ਦੀ ਸਮਰੱਥਾ ਵੀ ਹੁੰਦੀ ਹੈ । ਇਸੇ ਕਰਕੇ ਹੀ ਇਹ ਕੱਪੜੇ ਗਰਮੀਆਂ ਅਤੇ ਸਰਦੀਆਂ ਵਿਚ ਠੀਕ ਰਹਿੰਦੇ ਹਨ । ਇਸ ਰੇਸ਼ੇ ਦੇ ਕੱਪੜੇ ਚਮੜੀ ਲਈ ਸੁਖਦਾਇਕ ਹੁੰਦੇ ਹਨ । ਇਸ ਨੂੰ ਉਬਾਲਿਆ ਵੀ ਜਾ ਸਕਦਾ ਹੈ, ਇਸੇ ਕਰਕੇ ਹੀ ਹਸਪਤਾਲ ਵਿਚ ਪੱਟੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ । ਸੂਤੀ ਰੇਸ਼ਾ ਇਨ੍ਹਾਂ ਗੁਣਾਂ ਕਰਕੇ ਹੀ ਰੇਸ਼ਿਆਂ ਦਾ ਸਿਰਤਾਜ ਮੰਨਿਆ ਜਾਂਦਾ ਹੈ ।

ਪ੍ਰਸ਼ਨ 3.
ਕਿਹੜੇ ਗੁਣਾਂ ਕਾਰਨ ਸੂਤੀ ਕੱਪੜੇ ਨੂੰ ਗਰਮੀਆਂ ਵਿਚ ਪਹਿਨਿਆ ਜਾਂਦਾ
ਉੱਤਰ-
ਸੂਤੀ ਕੱਪੜੇ ਤਾਪ ਦੇ ਸੰਚਾਲਕ ਅਤੇ ਪਾਣੀ ਸੋਖਣ ਦੀ ਸਮਰੱਥਾ ਰੱਖਦੇ ਹਨ । ਜਿਸ ਨਾਲ ਇਹ ਸਰੀਰ ਦਾ ਪਸੀਨਾ ਸੋਖ ਲੈਂਦੇ ਹਨ । ਇਸੇ ਕਰਕੇ ਹੀ ਇਹਨਾਂ ਨੂੰ ਗਰਮੀਆਂ ਵਿਚ ਪਹਿਨਿਆ ਜਾਂਦਾ ਹੈ । ਇਸ ਤੋਂ ਇਲਾਵਾ ਤਾਪ ਦੇ ਸੰਚਾਲਕ ਹੋਣ ਕਰਕੇ ਤਾਪ ਇਨ੍ਹਾਂ ਵਿਚੋਂ ਲੰਘ ਜਾਂਦਾ ਹੈ, ਜੋ ਪਸੀਨਾ ਸੁੱਕਣ ਵਿਚ ਮਦਦ ਕਰਦੇ ਹਨ । ਇਹਨਾਂ ਦੋਹਾਂ ਗੁਣਾਂ ਕਰਕੇ ਇਹ ਰੇਸ਼ੇ ਠੰਢੇ ਹੁੰਦੇ ਹਨ ਅਤੇ ਗਰਮੀਆਂ ਵਿਚ ਸਭ ਤੋਂ ਸੁਖਾਵੇਂ ਰਹਿੰਦੇ ਹਨ । ਇਸ ਤੋਂ ਇਲਾਵਾ ਹਲਕੇ ਖਾਰ ਅਤੇ ਤੇਜ਼ਾਬਾਂ ਦਾ ਇਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ ਜਿਸ ਕਰਕੇ ਪਸੀਨੇ ਨਾਲ ਖ਼ਰਾਬ ਨਹੀਂ ਹੁੰਦੇ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
ਸੁਤੀ ਰੇਸ਼ਿਆਂ ਤੋਂ ਬਣਾਏ ਕੱਪੜੇ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਅਤੇ ਇਹ ਕੱਪੜਾ ਕਿੱਥੇ ਵਰਤਿਆ ਜਾਂਦਾ ਹੈ ?
ਉੱਤਰ-

  1. ਸੁਤੀ ਰੇਸ਼ਿਆਂ ਦੇ ਕੱਪੜਿਆਂ ਨੂੰ ਉਬਾਲ ਕੇ ਵੀ ਧੋਤਾ ਜਾ ਸਕਦਾ ਹੈ | ਪਰ ਰੰਗਦਾਰ ਸੂਤੀ ਕੱਪੜਿਆਂ ਨੂੰ ਉਬਾਲਣਾ ਨਹੀਂ ਚਾਹੀਦਾ ਅਤੇ ਨਾ ਹੀ ਤੇਜ਼ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ । ਜਦ ਕਿ ਸਫ਼ੈਦ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਨਾਲ ਜ਼ਿਆਦਾ ਸਫ਼ੈਦੀ ਆਉਂਦੀ ਹੈ ।
  2. ਸੁਤੀ ਰੇਸ਼ਿਆਂ ਉੱਪਰ ਖਾਰ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਸੋ ਕਿਸੇ ਵੀ ਸਾਬਣ ਨਾਲ ਧੋਤੇ ਜਾ ਸਕਦੇ ਹਨ ।
  3. ਸਤੀ ਕੱਪੜਿਆਂ ਉੱਪਰ ਰੰਗਕਾਟ ਦਾ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ । ਸੋ ਖ਼ਾਸ ਕਰ ਕਲੋਰੀਨ ਰੰਗਕਾਟ ਵਰਤਣੇ ਚਾਹੀਦੇ ਹਨ । ਤੇਜ਼ ਰੰਗਕਾਟ ਕੱਪੜੇ ਨੂੰ ਕਮਜ਼ੋਰ ਕਰ ਦਿੰਦੇ ਹਨ ।
  4. ਸੂਤੀ ਕੱਪੜਿਆਂ ਨੂੰ ਪੂਰਾ ਸੁਕਾ ਕੇ ਹੀ ਅਲਮਾਰੀ ਵਿਚ ਸਾਂਭਣਾ ਚਾਹੀਦਾ ਹੈ ਨਹੀਂ ਤਾਂ ਉੱਲੀ ਲੱਗ ਸਕਦੀ ਹੈ ।
  5. ਇਨ੍ਹਾਂ ਨੂੰ ਸਿਲੀ-ਸਿਲ੍ਹੀ ਤੇਜ਼ ਗਰਮ ਪੈਂਸ ਨਾਲ ਪ੍ਰੈੱਸ ਕੀਤਾ ਜਾ ਸਕਦਾ ਹੈ ਜਿਸ ਨਾਲ ਕੱਪੜੇ ਦੇ ਪੂਰੇ ਵੱਟ ਨਿਕਲ ਕੇ ਚਮਕ ਆ ਜਾਂਦੀ ਹੈ । ਸੂਤੀ ਰੇਸ਼ੇ ਪਹਿਨਣ ਵਾਲੇ ਕੱਪੜਿਆਂ, ਚਾਦਰਾਂ, ਖੇਸ, ਮੇਜਪੋਸ਼, ਤੌਲੀਏ ਅਤੇ ਪਰਦੇ ਆਦਿ ਲਈ ਵਰਤੇ ਜਾਂਦੇ ਹਨ ।

ਪ੍ਰਸ਼ਨ 5.
ਸੂਤੀ ਰੇਸ਼ੇ ਦੇ ਗੁਣ ਦੱਸੋ ।
ਉੱਤਰ-
ਸਤੀ ਰੇਸ਼ਾ ਕਪਾਹ ਦੇ ਪੌਦੇ ਤੋਂ ਤਿਆਰ ਹੁੰਦਾ ਹੈ । ਇਸ ਰੇਸ਼ੇ ਵਿਚ 87 ਤੋਂ 9090 ਸੈਲੂਲੋਜ਼, 5 ਤੋਂ 8% ਪਾਣੀ ਅਤੇ ਬਾਕੀ ਅਸ਼ੁੱਧੀਆਂ ਹੁੰਦੀਆਂ ਹਨ । ਸੂਤੀ ਰੇਸ਼ੇ ਦੇ ਗੁਣ ਹੇਠ ਲਿਖੇ ਹਨ

  • ਸੂਤੀ ਰੇਸ਼ੇ ਦੀ ਲੰਬਾਈ ਅੱਧੇ ਇੰਚ ਤੋਂ ਦੋ ਇੰਚ ਤਕ ਹੁੰਦੀ ਹੈ ਅਤੇ ਆਮ ਤੌਰ ‘ਤੇ ਇਸ ਦਾ ਰੰਗ ਚਿੱਟਾ ਹੁੰਦਾ ਹੈ ।
  • ਇਸ ਰੇਸ਼ੇ ਵਿਚ ਕੁਦਰਤੀ ਚਮਕ ਨਹੀਂ ਹੁੰਦੀ ।
  • ਇਹ ਇਕ ਮਜ਼ਬੂਤ ਅਤੇ ਹੰਢਣਸਾਰ ਰੇਸ਼ਾ ਹੈ ।
  • ਇਸ ਰੇਸ਼ੇ ਵਿਚ ਪਾਣੀ ਸੋਖਣ ਦੀ ਸਮਰੱਥਾ ਕਾਫ਼ੀ ਹੁੰਦੀ ਹੈ । ਜਿਸ ਕਰਕੇ ਇਹ ਸਰੀਰ ਦਾ ਪਸੀਨਾ ਸੋਖ ਲੈਂਦਾ ਹੈ । ਇਸ ਗੁਣ ਕਰਕੇ ਹੀ ਤੌਲੀਏ ਸੂਤੀ ਰੇਸ਼ੇ ਦੇ ਬਣਾਏ ਜਾਂਦੇ ਹਨ ।
  • ਇਹ ਰੇਸ਼ਾ ਤਾਪ ਦਾ ਵਧੀਆ ਸੰਚਾਲਕ ਹੈ । ਗਰਮੀ ਇਸ ਵਿਚੋਂ ਲੰਘ ਸਕਦੀ ਹੈ । ਸੂਤੀ ਰੇਸ਼ੇ ਦੀ ਪਾਣੀ ਸੋਖਣ ਦੀ ਸਮਰੱਥਾ ਅਤੇ ਤਾਪ ਸੰਚਾਲਕਤਾ ਕਾਰਨ ਹੀ ਸੂਤੀ ਕੱਪੜੇ ਗਰਮੀਆਂ ਵਿਚ ਪਹਿਨਣ ਲਈ ਸਭ ਤੋਂ ਅਰਾਮਦਾਇਕ ਹੁੰਦੇ ਹਨ ।

ਪ੍ਰਸ਼ਨ 6.
ਲਿਨਨ ਤੇ ਸੂਤੀ ਕੱਪੜੇ ਵਿਚ ਕੀ ਸਮਾਨਤਾ ਹੈ ?
ਉੱਤਰ-
ਲਿਨਨ ਤੇ ਸੂਤੀ ਕੱਪੜੇ ਵਿਚ ਹੇਠ ਲਿਖੀਆਂ ਸਮਾਨਤਾਵਾਂ ਹਨ

  • ਇਹ ਦੋਵੇਂ ਰੇਸ਼ੇ ਕੁਦਰਤੀ ਰੇਸ਼ੇ ਹਨ । ਸੂਤੀ ਰੇਸ਼ਾ ਕਪਾਹ ਤੋਂ ਬਣਦਾ ਹੈ ਅਤੇ ਲਿਨਨ | ਫਲੈਕਸ ਪੌਦੇ ਦੇ ਤਣੇ ਤੋਂ ਤਿਆਰ ਹੁੰਦਾ ਹੈ ।
  • ਲਿਨਨ ਅਤੇ ਸੂਤੀ ਰੇਸ਼ੇ ਦੋਹਾਂ ਵਿਚ ਪਾਣੀ ਸੋਖਣ ਦੀ ਸਮਰੱਥਾ ਵੱਧ ਹੁੰਦੀ ਹੈ ।
  • ਦੋਵੇਂ ਰੇਸ਼ੇ ਤਾਪ ਦੇ ਵਧੀਆ ਸੰਚਾਲਕ ਹਨ ।
  • ਲਿਨਨ ਅਤੇ ਸੂਤੀ ਦੋਵੇਂ ਰੇਸ਼ੇ ਮਜ਼ਬੂਤ ਹੁੰਦੇ ਹਨ । ਇਨ੍ਹਾਂ ਦੀ ਗਿੱਲੇ ਹੋਣ ‘ਤੇ ਮਜ਼ਬੂਤੀ ਹੋਰ ਵੀ ਵੱਧ ਜਾਂਦੀ ਹੈ ।

ਪ੍ਰਸ਼ਨ 7.
ਲਿਨਨ ਦੇ ਕੱਪੜੇ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਜਾਂ
ਲਿਨਨ ਦੀ ਵਰਤੋਂ ਅਤੇ ਇਸ ਦੀ ਦੇਖਭਾਲ ਬਾਰੇ ਦੱਸੋ ।
ਉੱਤਰ-
ਸੂਤੀ ਕੱਪੜੇ ਦੀ ਤਰ੍ਹਾਂ ਲਿਨਨ ਨੂੰ ਜਲਾਉਣ ਸਮੇਂ ਕਾਗਜ਼ ਦੇ ਸੜਨ ਵਰਗੀ ਗੰਧ ਹੁੰਦੀ ਹੈ ਅਤੇ ਅੱਗ ਤੋਂ ਬਾਹਰ ਕੱਢਣ ਤੇ ਆਪਣੇ ਆਪ ਥੋੜੀ ਦੇਰ ਜਲਦਾ ਰਹਿੰਦਾ ਹੈ | ਜਲਣ ਤੋਂ ਬਾਅਦ ਸਲੇਟੀ ਰੰਗ ਦੀ ਸੁਆਹ ਬਣ ਜਾਂਦੀ ਹੈ । ਲਿਨਨ ਨੂੰ ਦਰਮਿਆਨੀ ਤੋਂ ਤੇਜ਼ ਪ੍ਰੈੱਸ | ਨਾਲ ਐੱਸ ਕੀਤਾ ਜਾ ਸਕਦਾ ਹੈ । ਇਸ ਦੇ ਰੇਸ਼ੇ ਮਜ਼ਬੂਤ ਅਤੇ ਹੰਢਣਸਾਰ ਹੁੰਦੇ ਹਨ । ਇਸ ਲਈ ਬਿਸਤਰਿਆਂ ਦੀਆਂ ਚਾਦਰਾਂ ਆਦਿ ਬਣਾਈਆਂ ਜਾਂਦੀਆਂ ਹਨ । ਲਿਨਨ ਉੱਤੇ ਖਾਰ ਦਾ | ਅਸਰ ਘੱਟ ਹੁੰਦਾ ਹੈ । ਇਸ ਰੇਸ਼ੇ ਵਿਚ ਕੁਦਰਤੀ ਚਮਕ ਹੁੰਦੀ ਹੈ ।

ਪ੍ਰਸ਼ਨ 8.
ਲਿਨਨ ਦੇ ਕੱਪੜੇ ਕਿਹੜੀ ਰੁੱਤ ਵਿਚ ਪਹਿਨੇ ਜਾਂਦੇ ਹਨ ਅਤੇ ਕਿਉਂ ? ਇਹਨਾਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਲਿਨਨ ਦੇ ਕੱਪੜੇ ਗਰਮੀਆਂ ਵਿਚ ਹੀ ਪਹਿਨੇ ਜਾਂਦੇ ਹਨ । ਕਿਉਂਕਿ ਇਸ ਦੇ | ਰੇਸ਼ਿਆਂ ਵਿਚ ਪਾਣੀ ਸੋਖਣ ਦੀ ਸਮਰੱਥਾ ਅਤੇ ਤਾਪ ਸੰਚਾਲਕਤਾ ਵੱਧ ਹੁੰਦੀ ਹੈ । ਜਿਸ ਨਾਲ | ਇਹ ਗਰਮੀਆਂ ਵਿਚ ਠੰਢਕ ਪਹੁੰਚਾਉਂਦੇ ਹਨ ।

ਲਿਨਨ ਦੇ ਕੱਪੜਿਆਂ ਦੀ ਦੇਖਭਾਲ ਹੇਠ ਲਿਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ –

  1. ਇਹ ਰੇਸ਼ੇ ਮਜ਼ਬੂਤ ਹੋਣ ਕਰਕੇ ਰਗੜ ਕੇ ਜਾਂ ਥਾਪੀ ਨਾਲ ਧੋਤੇ ਜਾ ਸਕਦੇ ਹਨ |ਪਰ | ਇਹਨਾਂ ਨੂੰ ਉਬਾਲਣਾ ਨਹੀਂ ਚਾਹੀਦਾ ਕਿਉਂਕਿ ਗਰਮੀ ਨਾਲ ਖ਼ਰਾਬ ਹੋ ਜਾਂਦੇ ਹਨ ।
  2. ਲਿਨਨ ਦੇ ਰੇਸ਼ਿਆਂ ‘ਤੇ ਖਾਰ ਦਾ ਕੋਈ ਅਸਰ ਨਹੀਂ ਹੁੰਦਾ । ਇਸ ਕਰਕੇ ਕਿਸੇ ਵੀ ਸਾਬਣ ਨਾਲ ਧੋਤੇ ਜਾ ਸਕਦੇ ਹਨ ।
  3. ਇਹਨਾਂ ਨੂੰ ਸਿਲੇ-ਸਿਲ੍ਹੇ ਹੀ ਪ੍ਰੈੱਸ ਕਰਨਾ ਚਾਹੀਦਾ ਹੈ ।
  4. ਲਿਨਨ ਦੇ ਰੰਗ ਪੱਕੇ ਨਹੀਂ ਹੁੰਦੇ । ਇਸ ਲਈ ਇਹਨਾਂ ਕੱਪੜਿਆਂ ਨੂੰ ਛਾਂ ਵਿਚ ਸੁਕਾਉਣਾ | ਚਾਹੀਦਾ ਹੈ ।
  5. ਲਿਨਨ ਦੇ ਕੱਪੜੇ ਨੂੰ ਕੀੜਾ ਬਹੁਤ ਜਲਦੀ ਲਗਦਾ ਹੈ । ਇਸ ਕਰਕੇ ਧੋ ਕੇ ਚੰਗੀ ਤਰ੍ਹਾਂ | ਸੁਕਾ ਕੇ ਸੁੱਕੀ ਜਗ੍ਹਾ ‘ਤੇ ਸੰਭਾਲਣਾ ਚਾਹੀਦਾ ਹੈ ।

ਪ੍ਰਸ਼ਨ 9.
ਸੂਤੀ ਅਤੇ ਲਿਨਨ ਤੋਂ ਇਲਾਵਾ ਹੋਰ ਕਿਹੜੇ ਕੁਦਰਤੀ ਰੂਪ ਵਿਚ ਮਿਲਣ ਵਾਲੇ ਰੇਸ਼ੇ ਹਨ ?
ਉੱਤਰ-
ਸੂਤੀ ਅਤੇ ਲਿਨਨ ਤੋਂ ਇਲਾਵਾ ਪਟਸਨ, ਨਾਰੀਅਲ ਦੇ ਰੇਸ਼ੇ, ਕਪੋਕ, ਰੇਮੀ, ਸਣ, ਪਿੰਨਾ ਅਤੇ ਸਾਈਸਲ ਰੇਸ਼ੇ ਹਨ, ਜੋ ਕੁਦਰਤੀ ਰੂਪ ਵਿਚ ਪ੍ਰਾਪਤ ਹੁੰਦੇ ਹਨ ।

  • ਪਟਸਨ-ਇਹ ਰੇਸ਼ਾ ਜੂਟ ਦੇ ਪੌਦੇ ਦੇ ਤਣੇ ਤੋਂ ਮਿਲਦਾ ਹੈ । ਇਹ ਰੇਸ਼ਾ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ ਅਤੇ ਇਸ ਵਿਚ ਕੁਦਰਤੀ ਚਮਕ ਹੁੰਦੀ ਹੈ । ਇਹ ਰੇਸ਼ੇ ਥੋੜੇ ਖੁਰਦਰੇ ਹੁੰਦੇ ਹਨ, ਇਹ ਆਮ ਤੌਰ ‘ਤੇ ਸਜਾਵਟੀ ਸਾਮਾਨ, ਥੈਲੇ, ਬੋਰੀਆਂ, ਮੈਟ ਤੇ ਗਲੀਚੇ ਆਦਿ ਲਈ ਵਰਤਿਆ ਜਾਂਦਾ ਹੈ । ਪਰ ਅੱਜ-ਕਲ੍ਹ ਇਸ ਵਿਚ ਥੋੜ੍ਹਾ ਸੂਤੀ ਜਾਂ ਲਿਨਨ ਦੇ ਰੇਸ਼ੇ ਮਿਲਾ ਕੇ ਇਸ ਨੂੰ ਪੋਸ਼ਾਕਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  • ਨਾਰੀਅਲ ਦੇ ਰੇਸ਼ੇ (P.S.E.B. 2007IA)-ਇਹ ਰੇਸ਼ੇ ਨਾਰੀਅਲ ਦੇ ਬੀਜ ਦੇ ਛਿਲਕੇ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਗਿਰੀ ਅਤੇ ਬਾਹਰਲੇ ਛਿਲਕੇ ਦੇ ਵਿਚਕਾਰ ਇਹ ਰੇਸ਼ੇ ਹੁੰਦੇ ਹਨ । ਇਹ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਮ ਤੌਰ ‘ਤੇ ਰੰਗਿਆ ਨਹੀਂ ਜਾਂਦਾ । ਇਹ ਆਮ ਤੌਰ ‘ਤੇ ਟਾਟ, ਸੋਫਿਆਂ ਅਤੇ ਗੱਦਿਆਂ ਵਿਚ ਭਰਨ ਅਤੇ ਜੁੱਤੀਆਂ ਦੇ ਤਲੇ ਬਣਾਉਣ ਦੇ ਕੰਮ ਆਉਂਦਾ ਹੈ ।
  • ਕਪੋਕ–ਇਹ ਕਪੋਕ ਬੂਟੇ ਦੇ ਬੀਜਾਂ ਦੇ ਵਾਲਾਂ ਤੋਂ ਪ੍ਰਾਪਤ ਹੁੰਦਾ ਹੈ । ਇਹ ਹਲਕਾ, ਨਰਮ ਅਤੇ ਹਵਾ ਵਿਚ ਉੱਡਣ ਵਾਲਾ ਹੁੰਦਾ ਹੈ । ਇਸ ਰੇਸ਼ੇ ਨੂੰ ਜ਼ਿਆਦਾਤਰ ਸਰਾਹਣਿਆਂ, ਸੋਫਿਆਂ ਅਤੇ ਗੱਦਿਆਂ ਵਿਚ ਭਰਨ ਲਈ ਵਰਤਿਆ ਜਾਂਦਾ ਹੈ । ਇਹ ਗਿੱਲਾ ਹੋਣ ‘ਤੇ ਜਲਦੀ ਸੁੱਕ ਜਾਂਦਾ ਹੈ ।
  • ਰੇਮੀ-ਇਹ ਵੀ ਪੌਦੇ ਦੇ ਤਣੇ ਤੋਂ ਮਿਲਣ ਵਾਲਾ ਰੇਸ਼ਾ ਹੈ । ਇਸ ਨੂੰ ਲਿਨਨ ਦੀ ਥਾਂ ਵਰਤਿਆ ਜਾਂਦਾ ਹੈ । ਇਸ ਦੇ ਰੇਸ਼ੇ ਲੰਮੇ, ਮਜ਼ਬੂਤ, ਚਮਕਦਾਰ ਅਤੇ ਸਫ਼ੈਦ ਰੰਗ ਦੇ ਹੁੰਦੇ ਹਨ ਪਰ ਇਹਨਾਂ ਵਿਚ ਅਕੜਾਅ ਜ਼ਿਆਦਾ ਹੁੰਦਾ ਹੈ ।
  • ਸਣ-ਇਹ ਵੀ ਪੌਦੇ ਦੇ ਤਣੇ ਤੋਂ ਮਿਲਣ ਵਾਲਾ ਰੇਸ਼ਾ ਹੈ ਪਰ ਇਹ ਲਿਨਨ ਅਤੇ ਪਟਸਨ ਤੋਂ ਮਜ਼ਬੂਤ ਹੁੰਦਾ ਹੈ । ਇਹ ਲੰਮਾ, ਮਜ਼ਬੂਤ ਅਤੇ ਭੂਰੇ ਰੰਗ ਦਾ ਰੇਸ਼ਾ ਹੈ । ਆਮ ਤੌਰ ‘ਤੇ ਰੱਸੀਆਂ, ਡੋਰੀਆਂ ਅਤੇ ਵਧੀਆ ਕੱਪੜਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।
  • ਪਿੰਨਾ-ਇਹ ਰੇਸ਼ਾ ਅਨਾਨਾਸ ਦੇ ਪੱਤਿਆਂ ਤੋਂ ਮਿਲਦਾ ਹੈ । ਇਹ ਚਿੱਟੇ ਤੋਂ ਕਰੀਮ ਰੰਗ ਦਾ ਬਾਰੀਕ, ਚਮਕਦਾਰ ਅਤੇ ਮਜ਼ਬੂਤ ਰੇਸ਼ਾ ਹੈ । ਇਸ ਨੂੰ ਬੈਗ ਜਾਂ ਹੋਰ ਅਜਿਹਾ ਸਾਮਾਨ ਬਣਾਉਣ ਲਈ ਵਰਤਿਆ ਜਾਂਦਾ ਹੈ ।
  • ਸਾਈਸਲ-ਇਹ ਰੇਸ਼ਾ ਅਜੇਣ ਨਾਮ ਦੇ ਪੌਦੇ ਦੇ ਪੱਤਿਆਂ ਤੋਂ ਮਿਲਦਾ ਹੈ । ਇਸ ਰੇਸ਼ੇ ਨੂੰ ਤੇਜ਼ ਰੰਗਾਂ ਵਿਚ ਰੰਗ ਕੇ ਗਲੀਚੇ, ਮੈਟ, ਰੱਸੀਆਂ ਅਤੇ ਬੁਰਸ਼ ਆਦਿ ਬਣਾਏ ਜਾਂਦੇ ਹਨ ।

ਪ੍ਰਸ਼ਨ 10.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਮੁੱਖ ਰੇਸ਼ੇ ਕਿਹੜੇ ਹਨ ?
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਮੁੱਖ ਰੇਸ਼ੇ ਉੱਨ ਅਤੇ ਉੱਨ ਦੀਆਂ ਵੱਖ-ਵੱਖ ਕਿਸਮਾਂ; ਜਿਵੇਂ-ਮੈਰੀਨੋ, ਲਾਮਾ, ਹੀਰ, ਪਸ਼ਮੀਨਾਂ ਅਤੇ ਕਸ਼ਮੀਅਰ ਉੱਨ । ਸਿਲਕ ਜੋ ਰੇਸ਼ਮ ਦੇ ਕੀੜੇ ਦੀ ਤਾਰ ਤੋਂ ਪ੍ਰਾਪਤ ਹੁੰਦਾ ਹੈ । ਫਰ-ਜੋ ਮਿੰਕ ਅਤੇ ਅੰਗੋਰਾ ਖਰਗੋਸ਼ ਦੇ ਵਾਲਾਂ ਤੋਂ ਪ੍ਰਾਪਤ ਹੁੰਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 11.
ਜਾਨਵਰਾਂ ਦੇ ਰੇਸ਼ੇ ਜਾਨਵਰਾਂ ਦੇ ਕਿਸ ਭਾਗ ਤੋਂ ਪ੍ਰਾਪਤ ਕੀਤੇ ਜਾਂਦੇ ਹਨ ?
ਉੱਤਰ-
ਜਾਨਵਰਾਂ ਦੇ ਰੇਸ਼ੇ ਜਾਨਵਰਾਂ ਦੇ ਵੱਖ-ਵੱਖ ਭਾਗਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਜਿਵੇਂ ਹੇਠਾਂ ਦੱਸਿਆ ਹੈ –

ਰੇਸ਼ੇ ਜਾਨਵਰ ਅਤੇ ਸਰੀਰ ਦਾ ਹਿੱਸਾ ਜਿੱਥੋਂ ਪ੍ਰਾਪਤ ਕੀਤੇ ਜਾਂਦੇ ਹਨ
1. ਉੱਨ ਅਤੇ ਇਸ ਦੀਆਂ ਕਿਸਮਾਂ ਜਿਵੇਂ ਮੈਰੀਨੋ, ਮੁਹੇਰ, ਲਾਮਾ, ਪਸ਼ਮੀਨਾ ਕਸ਼ਮੀਅਰ ਉੱਨ । ਭੇਡ ਦੇ ਵਾਲਾਂ ਤੋਂ ਅਤੇ ਖ਼ਾਸ ਕਿਸਮ ਦੀ ਉੱਨ ਖ਼ਾਸ ਕਿਸਮ ਦੀਆਂ ਭੇਡਾਂ ਅੰਗੋਰਾ ਅਤੇ ਕਸ਼ਮੀਰੀ ਬੱਕਰੀ, ਊਠ, ਲਾਮਾ ਅਤੇ ਖਰਗੋਸ਼ ਦੇ ਵਾਲਾਂ ਤੋਂ ਮਿਲਦੀ ਹੈ ।
2. ਸਿਲਕ ਰੇਸ਼ਮ ਦੇ ਕੀੜੇ ਦੀ ਲਾਰ ਤੋਂ ਪ੍ਰਾਪਤ ਹੁੰਦੀ ਹੈ ।
3. ਫਰ ਮਿੰਕ ਅਤੇ ਅੰਗੋਰਾ ਜਾਨਵਰਾਂ ਦੀ ਚਮੜੀ ਦੇ ਵਾਲਾਂ ਤੋਂ ।

ਪ੍ਰਸ਼ਨ 12.
ਸਿਲਕ ਕਿਸ ਜਾਨਵਰ ਤੋਂ ਅਤੇ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
ਸਿਲਕ ਜਾਨਵਰ ਵਰਗ ਦਾ ਰੇਸ਼ਾ ਹੈ । ਇਹ ਰੇਸ਼ਮ ਦੇ ਕੀੜੇ ਦੀ ਲਾਰ ਤੋਂ ਬਣਦਾ ਹੈ । ਇਹ ਪ੍ਰੋਟੀਨ ਯੁਕਤ ਰੇਸ਼ਾ ਹੈ । ਰੇਸ਼ਮ ਦਾ ਕੀੜਾ ਜੋ ਕਿ ਸ਼ਹਿਤੂਤ ਦੇ ਪੱਤਿਆਂ ‘ਤੇ ਪਲਦਾ ਹੈ ਅਤੇ ਮੂੰਹ ਵਿਚੋਂ ਇਕ ਲਾਰ ਜਿਹੀ ਕੱਢਦਾ ਹੈ ਜੋ ਹਵਾ ਦੇ ਸੰਪਰਕ ਵਿਚ ਆ ਕੇ ਜੰਮ ਜਾਂਦੀ ਹੈ ਅਤੇ ਰੇਸ਼ੇ ਦਾ ਰੂਪ ਧਾਰ ਲੈਂਦੀ ਹੈ । ਇਹ ਰੇਸ਼ਾ ਲਾਰਵੇ ਦੇ ਆਸ-ਪਾਸ ਲਿਪਟ ਕੇ ਇਕ ਖੋਲ ਜਿਹਾ ਬਣਾ ਲੈਂਦਾ ਹੈ, ਇਸ ਨੂੰ ਕੋਕੂਨ ਕਿਹਾ ਜਾਂਦਾ ਹੈ । ਲਾਰਵਾ ਅੱਠ ਹਫਤਿਆਂ ਦਾ ਹੋ ਕੇ ਲਾਰ ਕੱਢਣ ਲਗਦਾ ਹੈ ਅਤੇ ਆਪਣੇ ਖੋਲ ਵਿਚ ਹੀ ਬੰਦ ਹੋ ਜਾਂਦਾ ਹੈ ।

ਇਸ ਕੋਕੂਨ ਵਿਚ ਤਕਰੀਬਨ 18003600 ਮੀਟਰ ਲੰਮਾ ਧਾਗਾ ਹੁੰਦਾ ਹੈ । ਧਾਗੇ ਦਾ ਰੰਗ ਕਦੇ-ਕਦੇ ਸਫ਼ੈਦ ਪੀਲਾ ਅਤੇ ਕਦੇ-ਕਦੇ ਹਰਾ ਹੁੰਦਾ ਹੈ । ਲਾਰਵੇ ਦੇ ਵੱਧ ਕੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਇਹਨਾਂ ਕੋਕੂਨਾਂ ਨੂੰ ਇਕੱਠੇ ਕਰਕੇ ਪਾਣੀ ਵਿਚ ਉਬਾਲ ਲਿਆ ਜਾਂਦਾ ਹੈ, ਇਸ ਨਾਲ ਰੇਸ਼ੇ ‘ਤੇ ਲੱਗੀ ਗੂੰਦ ਉੱਤਰ ਜਾਂਦੀ ਹੈ ਅਤੇ ਲਾਰਵਾ ਅੰਦਰ ਮਰ ਜਾਂਦਾ ਹੈ ।

ਫਿਰ ਰੇਸ਼ੇ ਨੂੰ ਉਤਾਰਿਆ ਜਾਂਦਾ ਹੈ । ਇਹ ਰੇਸ਼ਾ ਬਹੁਤ ਨਰਮ ਹੁੰਦਾ ਹੈ । ਇਸ ਲਈ 3 ਤੋਂ 6 ਰੇਸ਼ੇ ਇਕੱਠੇ ਕਰ ਕੇ ਲਪੇਟ ਕੇ ਲੜੀਆਂ ਬਣਾਈਆਂ ਜਾਂਦੀਆਂ ਹਨ । ਰੇਸ਼ਿਆਂ ਦੀ ਗਿਣਤੀ ਧਾਗੇ ਦੀ ਮੋਟਾਈ ਮੁਤਾਬਿਕ ਲਈ ਜਾਂਦੀ ਹੈ । ਫਿਰ ਇਸ ਧਾਗੇ ਤੋਂ ਕੱਪੜਾ ਤਿਆਰ ਕੀਤਾ ਜਾਂਦਾ ਹੈ । ਕੀੜੇ ਪਾਲਣ ਅਤੇ ਸਿਲਕ ਤਿਆਰ ਕਰਨ ਨੂੰ ਮੈਰੀਕਲਚਰ ਕਿਹਾ ਜਾਂਦਾ ਹੈ ।

ਪ੍ਰਸ਼ਨ 13.
ਰੇਸ਼ਿਆਂ ਦੀ ਪ੍ਰਾਪਤੀ ਦੇ ਸਾਧਨ ਅਨੁਸਾਰ ਉਨ੍ਹਾਂ ਦਾ ਵਰਗੀਕਰਨ ਕਰੋ ।
ਤੰਤੂਆਂ ਦਾ ਵਿਸਤਰਿਤ ਵਰਗੀਕਰਨ ਕਰੋ ।
ਉੱਤਰ-
ਸਾਧਨਾਂ ਦੇ ਆਧਾਰ ‘ਤੇ ਰੇਸ਼ਿਆਂ ਦੀ ਪ੍ਰਾਪਤੀ ਦਾ ਵਰਗੀਕਰਨ ਹੇਠ ਦਿੱਤਾ ਹੈ –
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 1

ਪ੍ਰਸ਼ਨ 14.
ਰੇਸ਼ਮ ਨੂੰ ਕਿਨ੍ਹਾਂ ਗੁਣਾਂ ਕਾਰਨ ਕੱਪੜਿਆਂ ਦੀ ਰਾਣੀ ਮੰਨਿਆ ਜਾਂਦਾ ਹੈ ?
ਜਾਂ
ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਰੇਸ਼ਮ ਕੁਦਰਤੀ ਰੇਸ਼ਿਆਂ ਵਿਚ ਸਭ ਤੋਂ ਲੰਮਾ ਰੇਸ਼ਾ ਹੈ । ਇਹ ਰੇਸ਼ਾ ਮਜ਼ਬੂਤ ਅਤੇ ਲਚਕਦਾਰ ਹੁੰਦਾ ਹੈ । ਪਰ ਗਿੱਲਾ ਹੋ ਕੇ ਕਮਜ਼ੋਰ ਹੋ ਜਾਂਦਾ ਹੈ । ਇਸ ਰੇਸ਼ੇ ਵਿਚ ਚਮਕ ਸਭ ਤੋਂ ਵੱਧ ਹੁੰਦੀ ਹੈ ਜਿਸ ਨਾਲ ਵੇਖਣ ਨੂੰ ਸੋਹਣਾ ਲੱਗਦਾ ਹੈ । ਇਸੇ ਲਈ ਇਸ ਨੂੰ ਕੱਪੜਿਆਂ ਦੀ ਰਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਸਿਲਕ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਸਿਲਕ ਦੀਆਂ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਹਨ

  1. ਬਣਤਰ-ਖੁਰਦਬੀਨ ਹੇਠਾਂ ਇਸ ਦੇ ਰੇਸ਼ੇ ਚਮਕਦਾਰ ਅਤੇ ਦੂਹਰੇ ਧਾਗੇ ਦੇ ਬਣੇ ਦਿਖਾਈ ਦਿੰਦੇ ਹਨ ਜਿਸ ਉੱਪਰ ਥਾਂ-ਥਾਂ ਗੰਦ ਦੇ ਧੱਬੇ ਲੱਗੇ ਹੁੰਦੇ ਹਨ ।
  2. ਲੰਬਾਈ-ਇਹ ਕੁਦਰਤੀ ਰੇਸ਼ਿਆਂ ਵਿਚੋਂ ਸਭ ਤੋਂ ਲੰਮਾ ਰੇਸ਼ਾ ਹੈ । ਇਸ ਰੇਸ਼ੇ ਦੀ ਲੰਬਾਈ ਲਗਪਗ 750 ਤੋਂ 1100 ਮੀਟਰ ਤਕ ਹੁੰਦੀ ਹੈ ।
  3. ਦਿਖ-ਇਸ ਰੇਸ਼ੇ ਦੀ ਸਭ ਤੋਂ ਵੱਧ ਚਮਕ ਹੁੰਦੀ ਹੈ ।
  4. ਮਜ਼ਬੂਤੀ-ਕੁਦਰਤੀ ਰੂਪ ਵਿਚ ਮਿਲਣ ਵਾਲੇ ਸਭ ਰੇਸ਼ਿਆਂ ਤੋਂ ਇਹ ਮਜ਼ਬੂਤ ਹੁੰਦਾ ਹੈ ਪਰ ਗਿੱਲਾ ਹੋ ਕੇ ਕਮਜ਼ੋਰ ਹੋ ਜਾਂਦਾ ਹੈ ।
  5. ਰੰਗ-ਇਸ ਦਾ ਰੰਗ ਸਫ਼ੈਦ ਪੀਲਾ ਜਾਂ ਸਲੇਟੀ ਹੁੰਦਾ ਹੈ ।
  6. ਲਚਕੀਲਾਪਨ-ਇਹ ਰੇਸ਼ਾ ਲਚਕਦਾਰ ਹੁੰਦਾ ਹੈ, ਇਸ ਲਈ ਇਸ ਵਿਚ ਵਟ ਘੱਟ ਪੈਂਦੇ ਹਨ ।
  7. ਪਾਣੀ ਸੋਖਣ ਦੀ ਸਮਰੱਥਾ-ਇਹ ਰੇਸ਼ਾ ਆਸਾਨੀ ਨਾਲ ਪਾਣੀ ਸੋਖ ਲੈਂਦਾ ਹੈ ਅਤੇ ਜਲਦੀ ਹੀ ਸੁੱਕ ਜਾਂਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 2

8. ਤਾਪ ਸੰਚਾਲਕਤਾ-ਇਸ ਵਿਚੋਂ ਤਾਪ ਨਿਕਲ ਨਹੀਂ ਸਕਦਾ ਇਸ ਕਰਕੇ ਇਹ ਤਾਪ ਦਾ ਸੰਚਾਲਕ ਨਹੀਂ ਹੈ । ਇਸੇ ਕਰਕੇ ਗਰਮੀਆਂ ਵਿਚ ਨਹੀਂ ਪਾਇਆ ਜਾਂਦਾ ।

9. ਅਮਲ ਦਾ ਅਸਰ-ਹਲਕੇ ਅਮਲ ਦਾ ਕੋਈ ਬੁਰਾ ਅਸਰ ਨਹੀਂ ਹੁੰਦਾ ।

10. ਖਾਰ ਦਾ ਅਸਰ-ਹਲਕੀ ਖਾਰ ਵੀ ਇਸ ਰੇਸ਼ੇ ਨੂੰ ਖ਼ਰਾਬ ਕਰ ਦਿੰਦੀ ਹੈ, ਇਸ ਲਈ ਕਲੋਰੀਨ ਯੁਕਤ ਰੰਗਕਾਟ ਨਹੀਂ ਵਰਤਣੇ ਚਾਹੀਦੇ ।

11. ਰੰਗਾਈ-ਇਸ ਰੇਸ਼ੇ ‘ਤੇ ਰੰਗ ਜਲਦੀ ਤੇ ਪੱਕਾ ਚੜ੍ਹਦਾ ਹੈ, ਇਸ ਲਈ ਹਰ ਤਰ੍ਹਾਂ ਦੇ ਰੰਗ ਨਾਲ ਰੰਗਿਆ ਜਾ ਸਕਦਾ ਹੈ ।

12. ਤਾਪ ਨਾਲ-ਸਿਲਕ ਦੇ ਜਲਣ ਤੇ ਵਾਲ ਜਾਂ ਖੰਭ ਸੜਨ ਦੀ ਗੰਧ ਆਉਂਦੀ ਹੈ ।

ਅੱਗ ਤੋਂ ਬਾਹਰ ਕੱਢਣ ‘ਤੇ ਆਪਣੇ ਆਪ ਬੁੱਝ ਜਾਂਦੀ ਹੈ ਅਤੇ ਸੜਨ ਪਿੱਛੋਂ ਉਘੜ-ਦੁਗੜ ਕਾਲਾ ਮਣਕਾ ਜਿਹਾ ਬਣ ਜਾਂਦਾ ਹੈ । ਇਸ ਲਈ ਗਰਮ ਪਾਣੀ ਨਾਲ ਧੋਣ, ਧੁੱਪ ਵਿਚ ਸੁਕਾਉਣ ਅਤੇ ਗਰਮ ਸ ਨਾਲ ਪਿੱਸ ਕਰਨ ਨਾਲ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 16.
ਸਿਲਕ ਅਤੇ ਉੱਨ ਦੋਨੋਂ ਹੀ ਤਾਪ ਦੇ ਕੁਚਾਲਕ ਹਨ ਪਰ ਫਿਰ ਉੱਨ ਜ਼ਿਆਦਾ ਨਿੱਘੀ ਕਿਉਂ ਹੈ ?
ਉੱਤਰ-
ਉੱਨ ਅਤੇ ਸਿਲਕ ਦੋਵੇਂ ਹੀ ਕੁਦਰਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਰੇਸ਼ੇ ਹਨ । ਇਸ ਤੋਂ ਇਲਾਵਾ ਦੋਵੇਂ ਹੀ ਤਾਪ ਦੇ ਕੁਚਾਲਕ ਹਨ ਅਤੇ ਦੋਹਾਂ ਦੀ ਵਰਤੋਂ ਸਰਦੀਆਂ ਵਿਚ ਕੀਤੀ ਜਾਂਦੀ ਹੈ ਪਰ ਫਿਰ ਵੀ ਸਿਲਕ ਨਾਲੋਂ ਉੱਨ ਜ਼ਿਆਦਾ ਨਿੱਘੀ ਹੈ ਕਿਉਂਕਿ ਸਿਲਕ ਦਾ ਕੱਪੜਾ ਪਤਲਾ ਅਤੇ ਉੱਪਰਲੀ ਸਤੂ ਮੁਲਾਇਮ ਹੋਣ ਕਰਕੇ ਬਾਹਰ ਵਾਲੀ ਠੰਢ ਨਾਲ ਠਰ ਜਾਂਦਾ ਹੈ । ਪਰ ਉੱਨ ਦਾ ਕੱਪੜਾ ਮੋਟਾ ਅਤੇ ਖੁਰਦਰਾ ਹੋਣ ਕਰਕੇ ਠਰਦਾ ਨਹੀਂ ਅਤੇ ਸਰੀਰ ਦੀ ਗਰਮੀ ਬਾਹਰ ਨਹੀਂ ਆਉਣ ਦਿੰਦਾ । ਇਸ ਕਰਕੇ ਉੱਨ ਸਿਲਕ ਨਾਲੋਂ ਵਧੇਰੇ ਨਿੱਘੀ ਹੁੰਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 17.
ਉੱਨ ਵਿਚ ਅਜਿਹਾ ਕਿਹੜਾ ਤੱਤ ਹੁੰਦਾ ਹੈ ਜੋ ਦੂਸਰੇ ਰੇਸ਼ਿਆਂ ਵਿਚ ਨਹੀਂ ਹੁੰਦਾ ਅਤੇ ਰਚਨਾ ਬਾਰੇ ਦੱਸੋ ।
ਉੱਤਰ-
ਉੱਨ ਵਿਚ ਇਕ ਖ਼ਾਸ ਵਿਸ਼ੇਸ਼ਤਾ ਹੈ ਜੋ ਬਾਕੀ ਰੇਸ਼ਿਆਂ ਵਿਚ ਨਹੀਂ ਹੁੰਦੀ । ਉੱਨ ਦੇ ਰੇਸ਼ੇ ਵਿਚ ਲਹਿਰੀਆ ਹੁੰਦਾ ਹੈ ਜਿਸ ਨੂੰ ਕਰੰਪ (crimp) ਕਿਹਾ ਜਾਂਦਾ ਹੈ |ਲਹਿਰੀਏ ਦੀ ਗਿਣਤੀ ਰੇਸ਼ੇ ਦੀ ਮਜ਼ਬੂਤੀ ਅਤੇ ਆਕਾਰ ‘ਤੇ ਨਿਰਭਰ ਕਰਦੀ ਹੈ । ਰੇਸ਼ਾ ਜਿੰਨਾ ਬਾਰੀਕ ਹੋਵੇ ਉੱਨਾ ਹੀ ਮਜ਼ਬੂਤ ਹੁੰਦਾ ਹੈ । ਇਸ ਵਿਸ਼ੇਸ਼ਤਾ ਕਰਕੇ ਰੇਸ਼ੇ ਇਕ-ਦੂਜੇ ਨਾਲ ਜੁੜ ਜਾਂਦੇ ਹਨ ਜਿਸ ਨੂੰ ਫੈਲਟਿੰਗ (Felting) ਕਿਹਾ ਜਾਂਦਾ ਹੈ । ਇਸ ਵਿਸ਼ੇਸ਼ਤਾ ਕਰਕੇ ਇਸ ਤੋਂ ਨਮਦਾ, ਕੰਬਲ, ਗਲੀਚੇ ਆਦਿ ਬਣਦੇ ਹਨ । ਰਚਨਾ-ਉੱਨ ਦਾ ਮੁੱਖ ਤੱਤ ਕਿਰੋਟਿਨ ਨਾਮ ਦਾ ਪ੍ਰੋਟੀਨ ਹੈ ਜਿਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੋਂ ਇਲਾਵਾ ਸਲਫਰ ਵੀ ਹੁੰਦੀ ਹੈ ।

ਪ੍ਰਸ਼ਨ 18.
ਸਿਲਕ ਅਤੇ ਉੱਨ ਦੇ ਗੁਣਾਂ ਵਿਚ ਸਮਾਨਤਾ ਕਿਉਂ ਹੈ ?
ਉੱਤਰ-
ਸਿਲਕ ਅਤੇ ਉੱਨ ਦੋਵੇਂ ਰੇਸ਼ੇ ਕੁਦਰਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ । ਦੋਵੇਂ ਰੇਸ਼ੇ ਪ੍ਰੋਟੀਨ ਯੁਕਤ ਹਨ ਅਤੇ ਇਨ੍ਹਾਂ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਹੁੰਦੇ ਹਨ । ਇਸ ਲਈ ਇਹਨਾਂ ਵਿਚ ਕਈ ਸਮਾਨਤਾਵਾਂ ਹਨ ਜਿਵੇਂ ਕਿ ਇਨ੍ਹਾਂ ਦੀ ਵਰਤੋਂ ਸਰਦੀਆਂ ਵਿਚ ਹੀ ਕੀਤੀ ਜਾਂਦੀ ਹੈ । ਦੋਵੇਂ ਹੀ ਤਾਪ ਦੇ ਕੁਚਾਲਕ ਹਨ । ਇਹਨਾਂ ਰੇਸ਼ਿਆਂ ਨੂੰ ਕੀੜਾ ਜਲਦੀ ਲਗ ਜਾਂਦਾ ਹੈ । ਦੋਹਾਂ ਦੀ ਬਹੁਤ ਸੰਭਾਲ ਕਰਨੀ ਪੈਂਦੀ ਹੈ । ਇਸ ਤੋਂ ਇਲਾਵਾ ਇਹਨਾਂ ਉੱਪਰ ਤਾਪ ਦਾ ਮਾੜਾ ਅਸਰ ਹੁੰਦਾ ਹੈ ।

ਪ੍ਰਸ਼ਨ 19.
ਸੁਤੀ ਅਤੇ ਲਿਨਨ ਦੇ ਰੇਸ਼ਿਆਂ ਦੇ ਗੁਣਾਂ ਵਿਚ ਸਮਾਨਤਾ ਕਿਉਂ ਹੈ ?
ਜਾਂ
ਸੂਤੀ ਅਤੇ ਲਿਨਨ ਦੇ ਰੇਸ਼ਿਆਂ ਦੇ ਗੁਣਾਂ ਵਿੱਚ ਕੀ ਸਮਾਨਤਾ ਹੈ ?
ਜਾਂ
ਲਿਨਨ ਤੇ ਸੂਤੀ ਕੱਪੜੇ ਵਿਚ ਕੀ ਸਮਾਨਤਾ ਹੈ ?
ਉੱਤਰ-
ਇਹ ਦੋਵੇਂ ਰੇਸ਼ੇ ਕੁਦਰਤੀ ਅਤੇ ਪੌਦਿਆਂ ਤੋਂ ਮਿਲਦੇ ਹਨ । ਸੂਤੀ ਰੇਸ਼ਾ ਕਪਾਹ ਦੇ ਰੂ ਤੋਂ ਬਣਦਾ ਹੈ ਅਤੇ ਲਿਨਨ ਦਾ ਰੇਸ਼ਾ ਫਲੈਕਸ ਪੌਦੇ ਦੇ ਤਣੇ ਅਤੇ ਟਾਹਣੀਆਂ ਤੋਂ ਪ੍ਰਾਪਤ ਹੁੰਦੇ ਹਨ । ਇਹਨਾਂ ਦੋਹਾਂ ਰੇਸ਼ਿਆਂ ਵਿਚ ਸੈਲੂਲੋਜ਼ ਵੱਧ ਹੁੰਦਾ ਹੈ । ਇਸ ਕਰਕੇ ਇਹਨਾਂ ਵਿਚ ਕਾਫ਼ੀ ਸਮਾਨਤਾ ਹੈ; ਜਿਵੇਂ ਦੋਵੇਂ ਰੇਸ਼ਿਆਂ ਦੀ ਲੰਬਾਈ ਛੋਟੀ ਹੁੰਦੀ ਹੈ । ਇਹ ਰੇਸ਼ੇ ਮਜ਼ਬੂਤ ਹੁੰਦੇ ਹਨ ਅਤੇ ਪਾਣੀ ਸੋਖਣ ਦੀ ਸਮਰੱਥਾ ਵੀ ਵੱਧ ਹੁੰਦੀ ਹੈ । ਇਹ ਦੋਵੇਂ ਰੇਸ਼ੇ ਹੀ ਤਾਪ ਦੇ ਸੰਚਾਲਕ ਹਨ ਜਿਸ ਕਰਕੇ ਗਰਮੀਆਂ ਵਿਚ ਪਹਿਨਣ ਲਈ ਆਰਾਮਦਾਇਕ ਹੁੰਦੇ ਹਨ ।

ਪ੍ਰਸ਼ਨ 20.
ਉੱਨੀ ਕੱਪੜਿਆਂ ਦੀ ਦੇਖ-ਭਾਲ ਕਿਵੇਂ ਕਰੋਗੇ ?
ਜਾਂ
ਉੱਨ ਦੀ ਦੇਖਭਾਲ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਊਨੀ ਰੇਸ਼ੇ ਕਮਜ਼ੋਰ ਹੁੰਦੇ ਹਨ ਅਤੇ ਗਿੱਲੇ ਹੋ ਕੇ ਹੋਰ ਵੀ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਬਹੁਤ ਧਿਆਨ ਨਾਲ ਧੋਣਾ ਚਾਹੀਦਾ ਹੈ । ਗਿੱਲਾ ਹੋਣ ਨਾਲ ਕੱਪੜਾ ਭਾਰਾ ਹੋ ਜਾਂਦਾ ਹੈ ਅਤੇ ਇਹਨਾਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ਕਿਉਂਕਿ , ਭਾਰੇ ਹੋਣ ਕਰਕੇ ਇਹਨਾਂ ਦਾ ਅਕਾਰ ਵਿਗੜ ਜਾਂਦਾ ਹੈ । ਉੱਨ ਦੇ ਕੱਪੜਿਆਂ ਨੂੰ ਜ਼ਿਆਦਾ ਦੇਰ ਤਕ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਰਗੜ ਕੇ ਧੋਣਾ ਚਾਹੀਦਾ ਹੈ । ਇਸ ਲਈ ਪਾਣੀ ਦੇ ਤਾਪਮਾਨ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਪਾਣੀ ਨਾ ਜ਼ਿਆਦਾ ਗਰਮ ਅਤੇ ਨਾ ਹੀ ਠੰਢਾ ਹੋਣਾ ਚਾਹੀਦਾ ਹੈ |

ਉਨੀ ਕੱਪੜੇ ਨੂੰ ਸੁਕਾਉਣ ਲਈ ਅਖ਼ਬਾਰ ਜਾਂ ਕਾਗਜ਼ ਤੇ ਧੋਣ ਤੋਂ ਪਹਿਲੋਂ ਕੱਪੜੇ ਦੇ ਆਕਾਰ ਦਾ ਖਾਕਾ ਬਣਾ ਕੇ ਪੱਧਰੀ ਥਾਂ ਤੇ ਰੱਖ ਕੇ ਸੁਕਾਉਣਾ ਚਾਹੀਦਾ ਹੈ|  ਜੇ ਹੋ ਸਕੇ ਤਾਂ ਡਰਾਈਕਲੀਨ ਕਰਵਾ ਲੈਣਾ ਚਾਹੀਦਾ ਹੈ : ਉਨੀ ਕੱਪੜੇ ਨੂੰ ਪ੍ਰੈੱਸ ਵੀ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ । ਕੱਪੜੇ ਤੇ ਸਿੱਧੀ ਪ੍ਰੈੱਸ ਨਹੀਂ ਕਰਨੀ ਚਾਹੀਦੀ । ਸਿੱਲਾ ਜਿਹਾ ਸੂਤੀ ਕੱਪੜਾ ਵਿਛਾ ਕੇ ਹਲਕੀ ਗਰਮ ਸ ਕਰਨੀ ਚਾਹੀਦੀ ਹੈ । ਇਹਨਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਸੁੱਕੀ ਥਾਂ ‘ਤੇ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਉੱਨੀ ਰੇਸ਼ੇ ਨੂੰ ਕੀੜਾ ਜਲਦੀ ਲਗ ਜਾਂਦਾ ਹੈ ।

ਪ੍ਰਸ਼ਨ 21.
ਐਸਬੈਸਟਾਸ ਕਿਹੋ ਜਿਹਾ ਰੇਸ਼ਾ ਹੈ ?
ਉੱਤਰ-
ਇਹ ਕੁਦਰਤੀ ਰੂਪ ਵਿਚ ਮਿਲਣ ਵਾਲਾ ਰੇਸ਼ਾ ਹੈ । ਇਹ ਕੱਚੀ ਧਾਤ ਜਾਂ ਖਣਿਜ ਪਦਾਰਥ ਤੋਂ ਪ੍ਰਾਪਤ ਹੁੰਦਾ ਹੈ । ਇਹ ਅੱਗ ਵਿਚ ਰੱਖਣ ‘ਤੇ ਸਦਾ ਨਹੀਂ । ਇਸ ਉੱਪਰ ਤੇਜ਼ਾਬ ਅਤੇ ਖਾਰ ਦਾ ਕੋਈ ਅਸਰ ਨਹੀਂ ਹੁੰਦਾ । ਅੱਗ ਬੁਝਾਉਣ ਲਈ ਵਰਤੇ ਜਾਣ ਵਾਲੇ ਕੱਪੜੇ ਵੀ ਇਸ ਰੇਸ਼ੇ ਤੋਂ ਬਣਾਏ ਜਾਂਦੇ ਹਨ । ਆਮ ਪਹਿਨਣ ਵਾਲੇ ਕੱਪੜੇ ਇਸ ਤੋਂ ਨਹੀਂ ਬਣਾਏ ਜਾਂਦੇ ।

ਪ੍ਰਸ਼ਨ 22.
ਅਜਿਹੀ ਰੇਔਨ ਦਾ ਨਾਂ ਦੱਸੋ ਜੋ ਥਰਮੋਪਲਾਸਟਿਕ ਵੀ ਹੈ ?
ਉੱਤਰ-
ਐਸੀਟੇਟ ਰੇਔਨ ਦੇ ਰੇਸ਼ੇ ਥਰਮੋਪਲਾਸਟਿਕ ਰੇਸ਼ਿਆਂ ਨਾਲ ਮੇਲ ਖਾਂਦੇ ਹਨ । ਇਹ ਰੇਸ਼ੇ ਵੇਖਣ ਨੂੰ ਨਰਮ ਅਤੇ ਚਮਕਦਾਰ ਹੁੰਦੇ ਹਨ ਅਤੇ ਆਮ ਤੌਰ ‘ਤੇ ਘਰੇਲੂ ਪੁਸ਼ਾਕਾਂ ਅਤੇ ਵਸਤਰ ਬਣਾਉਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 23.
ਬਨਾਉਟੀ ਤਰੀਕੇ ਨਾਲ ਰੇਸ਼ਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਬਨਾਉਟੀ ਤਰੀਕੇ ਨਾਲ ਰੇਸ਼ਾ ਤਿਆਰ ਕਰਨ ਲਈ ਰਸਾਇਣਿਕ ਪਦਾਰਥਾਂ ਨੂੰ ਨਿਯੰਤਰਿਤ ਹਾਲਤਾਂ ਵਿਚ ਕਿਰਿਆ ਕਰਕੇ ਰੇਸ਼ੇ ਬਣਾਏ ਜਾਂਦੇ ਹਨ । ਫਿਰ ਬਾਰੀਕ ਛੇਕਾਂ ਵਾਲੀ ਛਾਣਨੀ ਵਿਚੋਂ ਕੱਢਿਆ ਜਾਂਦਾ ਹੈ । ਇਹ ਭਾਗ ਹਵਾ ਦੇ ਸੰਪਰਕ ਵਿਚ ਆ ਕੇ ਰੇਸ਼ਿਆਂ ਦਾ ਰੂਪ ਧਾਰ ਲੈਂਦੇ ਹਨ ।
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 3

ਪ੍ਰਸ਼ਨ 24.
ਥਰਮੋਪਲਾਸਟਿਕ ਰੇਸ਼ਿਆਂ ਦੇ ਮੁੱਖ ਗੁਣ ਦੱਸੋ ।
ਉੱਤਰ-
ਥਰਮੋਪਲਾਸਟਿਕ ਰੇਸ਼ਾ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੱਤਾਂ ਤੋਂ ਮਿਲ ਕੇ ਬਣਦਾ ਹੈ ।
ਇਸ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  • ਇਹ ਫਿਲਾਮੈਂਟ ਰੇਸ਼ੇ ਹੁੰਦੇ ਹਨ । ਇਨ੍ਹਾਂ ਦੀ ਲੰਬਾਈ ਇੱਛਾ ਅਨੁਸਾਰ ਰੱਖੀ ਜਾ ਸਕਦੀ ਹੈ ।
  • ਇਹ ਰੇਸ਼ੇ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਦੇ ਕੱਪੜੇ ਹੰਢਣਸਾਰ ਹੁੰਦੇ ਹਨ ।
  • ਇਹਨਾਂ ਰੇਸ਼ਿਆਂ ਦੀ ਪਾਣੀ ਸੋਖਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਹ ਜਲਦੀ ਸੁੱਕ ਜਾਂਦੇ ਹਨ । ਇਸ ਕਰਕੇ ਇਹ ਕੱਪੜੇ ਪਸੀਨਾ ਵੀ ਨਹੀਂ ਸੋਖਦੇ ।
  • ਇਹ ਰੇਸ਼ੇ ਤਾਪ ਦੇ ਕੁਚਾਲਕ ਹੁੰਦੇ ਹਨ, ਇਸ ਕਰਕੇ ਗਰਮੀਆਂ ਵਿਚ ਨਹੀਂ ਵਰਤੇ ਜਾਂਦੇ ।
  • ਥਰਮੋਪਲਾਸਟਿਕ ਰੇਸ਼ਿਆਂ ‘ਤੇ ਖਾਰ ਦਾ ਕੋਈ ਅਸਰ ਨਹੀਂ ਹੁੰਦਾ, ਜਦ ਕਿ ਤੇਜ਼ਾਬ ਵਿਚ ਇਹ ਰੇਸ਼ੇ ਘੁਲ ਜਾਂਦੇ ਹਨ ।
  • ਥਰਮੋਪਲਾਸਟਿਕ ਰੇਸ਼ੇ ਤਾਪ ਨਾਲ ਪਿਘਲ ਜਾਂਦੇ ਹਨ ਅਤੇ ਜਲਣ ’ਤੇ ਪਲਾਸਟਿਕ ਦੇ ਸੜਨ ਵਰਗੀ ਗੰਧ ਆਉਂਦੀ ਹੈ । ਇਹ ਜ਼ਿਆਦਾ ਗਰਮੀ ਨਹੀਂ ਸਹਾਰ ਸਕਦੇ, ਇਸ ਲਈ ਘੱਟ ਗਰਮ ਪ੍ਰੈੱਸ ਨਾਲ ਪ੍ਰੈੱਸ ਕਰਨੇ ਚਾਹੀਦੇ ਹਨ ।
  • ਇਹਨਾਂ ਰੇਸ਼ਿਆਂ ਨੂੰ ਕੋਈ ਉੱਲੀ ਜਾਂ ਟਿੱਡੀ ਆਦਿ ਨਹੀਂ ਲਗਦੀ !

ਪ੍ਰਸ਼ਨ 25.
ਥਰਮੋਪਲਾਸਟਿਕ ਰੇਸ਼ਿਆਂ ਦੀ ਵਰਤੋਂ ਦਿਨ-ਪ੍ਰਤੀ-ਦਿਨ ਕਿਉਂ ਵੱਧ ਰਹੀ ਹੈ ?
ਉੱਤਰ-
ਥਰਮੋਪਲਾਸਟਿਕ ਰੇਸ਼ੇ ਮਜ਼ਬੂਤ, ਲਚਕਦਾਰ, ਹੰਢਣਸਾਰ, ‘ਧੋਣ ਅਤੇ ਸੰਭਾਲਣ ਵਿਚ ਆਸਾਨ ਹੁੰਦੇ ਹਨ । ਇਸ ਲਈ ਇਸ ਨੂੰ ਜੁਰਾਬਾਂ, ਖੇਡਾਂ ਲਈ ਪਹਿਨਣ ਵਾਲੇ ਕੱਪੜੇ ਅਤੇ ਆਮ ਪਹਿਨਣ ਵਾਲੇ ਕੱਪੜਿਆਂ ਲਈ ਵਰਤਿਆ ਜਾਂਦਾ ਹੈ । ਮਜ਼ਬੂਤੀ ਕਾਰਨ ਇਸ ਦੀਆਂ ਰੱਸੀਆਂ, ਡੋਰੀਆਂ ਆਦਿ ਵੀ ਬਣਾਈਆਂ ਜਾਂਦੀਆਂ ਹਨ । ਇਸ ਨੂੰ ਦੂਸਰੇ ਰੇਸ਼ਿਆਂ ਨਾਲ ਮਿਲਾ ਕੇ ਵੀ ਵਰਤਿਆ ਜਾਂਦਾ ਹੈ । ਇਸ ਰੇਸ਼ੇ ਦੀ ਮਜ਼ਬੂਤੀ ਕਾਰਨ ਹੀ ਇਸ ਦੀ ਵਰਤੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 26.
ਮਿਸ਼ਰਤ ਰੇਸ਼ੇ ਬਣਾਉਣ ਦੇ ਕੀ ਲਾਭ ਹਨ ?
ਉੱਤਰ-
ਮਿਸ਼ਰਤ ਰੇਸ਼ੇ ਬਣਾਉਣ ਨਾਲ ਉਨ੍ਹਾਂ ਦੀ ਮਜ਼ਬੂਤੀ ਅਤੇ ਹੰਢਣਸਾਰਤਾ ਵੱਧ ਜਾਂਦੀ ਹੈ । ਇਸਦੇ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੀ ਸੌਖੀ ਹੋ ਜਾਂਦੀ ਹੈ । ਮਿਸ਼ਰਤ ਰੇਸ਼ੇ ਸਸਤੇ ਵੀ ਹੁੰਦੇ ਹਨ ਅਤੇ ਦਾਗ ਵੀ ਘੱਟ ਲੱਗਦੇ ਹਨ । ਇਹਨਾਂ ਦੇ ਰੰਗ ਵੀ ਪੱਕੇ ਹੁੰਦੇ ਹਨ ਅਤੇ ਵੇਖਣ ਨੂੰ ਵੀ ਸੋਹਣੇ ਲੱਗਦੇ ਹਨ ।

ਪ੍ਰਸ਼ਨ 27.
ਬਨਾਉਟੀ ਕੱਪੜਿਆਂ ਨੂੰ ਸੰਭਾਲਣਾ ਆਸਾਨ ਕਿਉਂ ਹੈ ?
ਉੱਤਰ-
ਬਨਾਉਟੀ ਕੱਪੜਿਆਂ ਦੀ ਦੇਖ-ਭਾਲ ਅਤੇ ਸੰਭਾਲ ਆਸਾਨ ਹੁੰਦੀ ਹੈ ਕਿਉਂਕਿ ਇਹ ਧੋਣੇ ਸੌਖੇ ਹੁੰਦੇ ਹਨ । ਗਰਮ ਪਾਣੀ ਦੀ ਲੋੜ ਨਹੀਂ ਪੈਂਦੀ । ਇਨ੍ਹਾਂ ਦੇ ਰੰਗ ਪੱਕੇ ਹੋਣ ਕਰਕੇ ਧੋਣ ਨਾਲ ਜਾਂ ਪੈਂਸ ਨਾਲ ਖ਼ਰਾਬ ਨਹੀਂ ਹੁੰਦੇ । ਪੈਂਸ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਟਿੱਡੀਆਂ, ਕੀੜਿਆਂ ਜਾਂ ਉੱਲੀ ਦੁਆਰਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਰਸਾਇਣਾਂ ਤੋਂ ਬਣੇ ਹੁੰਦੇ ਹਨ । ਇਸ ਲਈ ਸੰਭਾਲਣੇ ਵੀ ਸੌਖੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 1.
ਰੇਸ਼ੇ ਤੋਂ ਕੱਪੜਾ ਬਣਾਉਣ ਲਈ ਕਿਹੜੇ ਮੂਲ ਗੁਣ ਹੋਣੇ ਚਾਹੀਦੇ ਹਨ ?
ਜਾਂ
ਰੇਸ਼ੇ ਤੋਂ ਕੱਪੜਾ ਬਣਾਉਣ ਲਈ ਮੂਲ ਗੁਣਾਂ ਦਾ ਵਰਣਨ ਕਰੋ ।
ਉੱਤਰ-
ਕੁਦਰਤ ਵਿਚ ਅਨੇਕਾਂ ਪ੍ਰਕਾਰ ਦੇ ਰੇਸ਼ੇ ਮਿਲਦੇ ਹਨ ਪਰ ਰੇਸ਼ਿਆਂ ਤੋਂ ਕੱਪੜਾ ਬਣਾਉਣ ਲਈ ਇਹਨਾਂ ਵਿਚ ਕੁੱਝ ਮੂਲ ਗੁਣ ਹੋਣੇ ਜ਼ਰੂਰੀ ਹਨ ਤਾਂ ਹੀ ਇਹਨਾਂ ਰੇਸ਼ਿਆਂ ਤੋਂ ਕੱਪੜਾ ਬਣਾਇਆ ਜਾ ਸਕਦਾ ਹੈ ।

ਇਹ ਮੁਲ ਗੁਣ ਹੇਠ ਲਿਖੇ ਹਨ –

  1. ਰੇਸ਼ੇ ਦੇ ਰੂਪ ਵਿਚ ਹੋਣਾ (Staple)
  2. ਮਜ਼ਬੂਤੀ (Strength/Tenacity)
  3. ਲਚਕੀਲਾਪਨ (Elasticity/Flexibility)
  4. ਇਕਸਾਰਤਾ (Uniformity)
  5. ਜੁੜਨ ਸ਼ਕਤੀ (Spinning Quality/Cohesiveness) ।

1. ਰੇਸ਼ੇ ਦੇ ਰੂਪ ਵਿਚ ਹੋਣਾ (ਸਟੇਪਲ) -ਰੇਸ਼ੇ ਸਟੇਪਲ ਜਾਂ ਫਿਲਾਮੈਂਟ ਦੋ ਤਰ੍ਹਾਂ ਦੇ ਹੋ ਸਕਦੇ ਹਨ । ਸਟੇਪਲ ਤੋਂ ਭਾਵ ਹੈ ਕਿ ਰੇਸ਼ੇ ਤੋਂ ਕੱਪੜਾ ਬਣਾਉਣ ਲਈ ਉਹਨਾਂ ਦੀ ਖ਼ਾਸ ਲੰਬਾਈ ਅਤੇ ਵਿਆਸ ਦਾ ਹੋਣਾ ਜ਼ਰੂਰੀ ਹੈ ਤਾਂ ਹੀ ਉਹਨਾਂ ਦੀ ਤਸੱਲੀਬਖਸ਼ ਵਰਤੋਂ ਹੋ ਸਕਦੀ ਹੈ । ਵਿਆਸ ਦੇ ਮੁਕਾਬਲਤਨ ਰੇਸ਼ਿਆਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਜੋ ਘੱਟੋ-ਘੱਟ 1 : 100 ਦੇ ਅਨੁਪਾਤ ਵਿਚ ਹੋਣੀ ਚਾਹੀਦੀ ਹੈ । ਜੇਕਰ ਰੇਸ਼ਿਆਂ ਦੀ ਲੰਬਾਈ ਅੱਧਾ ਇੰਚ ਤੋਂ ਘੱਟ ਹੋਵੇ ਤਾਂ ਉਹ ਧਾਗਾ ਬਣਾਉਣ ਲਈ ਇਸਤੇਮਾਲ ਨਹੀਂ ਕੀਤੇ ਜਾ ਸਕਦੇ ।

ਮਨੁੱਖ ਦੁਆਰਾ ਤਿਆਰ ਕੀਤੇ ਅਤੇ ਸਿਲਕ ਦੇ ਰੇਸ਼ਿਆਂ ਦੀ ਲੰਬਾਈ ਤਾਂ ਬਹੁਤ ਹੁੰਦੀ ਹੈ ਪਰੰਤ ਉੱਨ ਅਤੇ ਕਪਾਹ ਦੇ ਰੇਸ਼ਿਆਂ ਦੀ ਲੰਬਾਈ ਘੱਟ ਹੁੰਦੀ ਹੈ ਪਰ ਇਹਨਾਂ ਦੇ ਰੇਸ਼ਿਆਂ ਵਿਚ ਆਪਸ ਵਿਚ ਜੁੜ ਕੇ ਕੱਤੇ ਜਾਣ ਦਾ ਗੁਣ ਬਹੁਤ ਜ਼ਿਆਦਾ ਹੁੰਦਾ ਹੈ ਜੋ ਕੱਪੜਾ ਬਣਾਉਣ ਲਈ ਲਾਭਕਾਰੀ ਹੈ । ਕਪਾਹ ਦੇ ਛੋਟੇ ਰੇਸ਼ੇ ਜਿਹਨਾਂ ਤੋਂ ਧਾਗਾ ਨਹੀਂ ਬਣਾਇਆ ਜਾ ਸਕਦਾ, ਉਹਨਾਂ ’ਤੇ ਰਸਾਇਣਿਕ ਪਦਾਰਥਾਂ ਦੀ ਪ੍ਰਕਿਰਿਆ ਨਾਲ ਰੇਸ਼ੇ ਦਾ ਪੁਨਰ ਨਿਰਮਾਣ ਕਰਕੇ ਰੇਔਨ ਦਾ ਰੇਸ਼ਾ ਬਣਾਇਆ ਜਾਂਦਾ ਹੈ । ਇਸ ਲਈ ਹੀ ਰੇਔਨ ਦੇ ਗੁਣ ਸੂਤੀ ਕੱਪੜੇ ਨਾਲ ਕਾਫ਼ੀ ਮਿਲਦੇ ਹਨ ।

2. ਮਜ਼ਬੂਤੀ-ਰੇਸ਼ੇ ਤੋਂ ਕੱਪੜਾ ਬਣਾਉਣਾ ਇਕ ਲੰਬੀ ਪ੍ਰਕਿਰਿਆ ਹੈ । ਰੇਸ਼ੇ ਇੰਨੇ ਮਜ਼ਬੂਤ ਚਾਹੀਦੇ ਹਨ ਕਿ ਕਤਾਈ, ਸਫ਼ਾਈ ਅਤੇ ਬੁਣਾਈ ਸਮੇਂ ਪੈ ਰਹੀ ਖਿੱਚ ਦਾ ਮੁਕਾਬਲਾ ਕਰ ਸਕਣ ਅਤੇ ਹੰਢਣਸਾਰ ਕੱਪੜੇ ਦੇ ਰੂਪ ਵਿਚ ਬਦਲੇ ਜਾ ਸਕਣ । ਰੇਸ਼ਿਆਂ ਦੀ ਮਜ਼ਬੂਤੀ ਤੇ ਵਾਤਾਵਰਨ ਦੀ ਨਮੀ ਦਾ ਅਸਰ ਹੁੰਦਾ ਹੈ ।
ਆਮ ਤੌਰ ‘ਤੇ ਕੁਦਰਤੀ ਰੂਪ ਵਿਚ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਜਦੋਂ ਗਿੱਲੇ ਹੋਣ ਤਾਂ ਜ਼ਿਆਦਾ ਮਜ਼ਬੂਤ ਹੁੰਦੇ ਹਨ ਜਦ ਕਿ ਦੂਜੇ ਰੇਸ਼ੇ ਜਿਵੇਂ ਰੇਔਨ ਅਤੇ ਉੱਨ, ਸਿਲਕ ਆਦਿ ਗਿੱਲੇ ਹੋਣ ‘ਤੇ ਕਮਜ਼ੋਰ ਹੋ ਜਾਂਦੇ ਹਨ ।

3. ਲਚਕੀਲਾਪਨ -ਰੇਸ਼ਿਆਂ ਵਿਚ ਟੁੱਟੇ ਬਗੈਰ ਮੁੜ ਸਕਣ ਦਾ ਗੁਣ ਹੋਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਇੱਕ-ਦੂਜੇ ‘ਤੇ ਲਪੇਟ ਕੇ ਵਲ ਦੇ ਕੇ ਧਾਗਾ ਬਣਾਇਆ ਜਾ ਸਕੇ ਜਿਸ ਤੋਂ ਕਿ ਕੱਪੜਾ ਬਣਾਇਆ ਜਾਂਦਾ ਹੈ । ਇਹ ਗੁਣ ਕੱਪੜੇ ਨੂੰ ਹੰਢਣਸਾਰ ਬਣਾਉਣ ਅਤੇ ਮੁੜ ਪੁਰਾਣੀ ਸ਼ਕਲ ਅਤੇ ਆਕਾਰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ । ਜਿਨ੍ਹਾਂ ਰੇਸ਼ਿਆਂ ਵਿਚ ਲਚਕ ਵੱਧ ਹੁੰਦੀ ਹੈ, ਉਹਨਾਂ ਵਿਚ ਵੱਟ ਘੱਟ ਪੈਂਦੇ ਹਨ ।

4. ਇਕਸਾਰਤਾ-ਰੇਸ਼ਿਆਂ ਦੀ ਲੰਬਾਈ ਅਤੇ ਵਿਆਸ ਵਿਚ ਇਕਸਾਰਤਾ ਹੋਣ ਨਾਲ ਉਹਨਾਂ ਤੋਂ ਸਾਫ ਅਤੇ ਇਕਸਾਰ ਧਾਗਾ ਬਣਾਇਆ ਜਾ ਸਕਦਾ ਹੈ ਜਿਸ ਨਾਲ ਕੱਪੜਾ ਵੀ ਮੁਲਾਇਮ ਅਤੇ ਸਾਫ਼ ਬਣਦਾ ਹੈ ।

5. ਜੁੜਨ ਸ਼ਕਤੀ -ਚੰਗੀ ਕਤਾਈ ਲਈ ਰੇਸ਼ਿਆਂ ਵਿੱਚ ਆਪਸ ਵਿਚ ਜੁੜ ਸਕਣ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਉਹਨਾਂ ਦੀ ਕਤਾਈ ਹੋ ਸਕੇ ।
ਰੇਸ਼ਿਆਂ ਦੀ ਜੁੜਨ ਸ਼ਕਤੀ ਚਾਰ ਗੱਲਾਂ ‘ਤੇ ਨਿਰਭਰ ਕਰਦੀ ਹੈ ।

  • ਰੇਸ਼ੇ ਦੀ ਲੰਬਾਈ ।
  • ਰੇਸ਼ੇ ਦੀ ਬਾਰੀਕੀ
  • ਰੇਸ਼ੇ ਦੀ ਸੜਾ ਦੀ ਕਿਸਮ
  • ਲਚਕੀਲਾਪਨ ।

ਰੇਸ਼ੇ ਵਿਚ ਜਿੰਨੀ ਜੁੜਨ ਸ਼ਕਤੀ ਵਧੇਰੇ ਹੋਵੇਗੀ ਉੱਨੀ ਹੀ ਕੜਾਈ ਉਪਰੰਤ ਧਾਗੇ ਦੀ ਬਾਰੀਕੀ ਅਤੇ ਮਜ਼ਬੂਤੀ ਹੋਵੇਗੀ ਅਤੇ ਇਹ ਹੀ ਗੁਣ ਕੱਪੜੇ ਵਿਚ ਵੀ ਆਉਣਗੇ ।

ਪ੍ਰਸ਼ਨ 2.
ਗਰਮੀਆਂ ਵਿਚ ਪਹਿਨਣ ਲਈ ਕਿਸ ਕਿਸਮ ਦੇ ਰੇਸ਼ਿਆਂ ਤੋਂ ਬਣੇ ਕੱਪੜੇ ਠੀਕ ਰਹਿੰਦੇ ਹਨ ? ਬਨਾਉਟੀ ਤਰੀਕੇ ਨਾਲ ਬਣਾਏ ਰੇਸ਼ਿਆਂ ਤੋਂ ਬਣੇ ਕੱਪੜੇ ਗਰਮੀਆਂ ਵਿਚ ਕਿਉਂ ਨਹੀਂ ਪਹਿਨੇ ਜਾਂਦੇ ?
ਉੱਤਰ-
ਗਰਮੀਆਂ ਵਿਚ ਪਹਿਨਣ ਲਈ ਸੂਤੀ ਅਤੇ ਲਿਨਨ ਰੇਸ਼ੇ ਦੇ ਕੱਪੜੇ ਠੀਕ ਰਹਿੰਦੇ ਹਨ ਕਿਉਂਕਿ ਇਨ੍ਹਾਂ ਵਿਚ ਪਾਣੀ ਸੋਖਣ ਦੀ ਸਮਰੱਥਾ ਵੱਧ ਹੁੰਦੀ ਹੈ ਜਿਸ ਨਾਲ ਇਹ ਪਸੀਨਾ ਸੋਖ ਲੈਂਦੇ ਹਨ ਅਤੇ ਤਾਪ ਦੇ ਸੰਚਾਲਕ ਹੋਣ ਕਰਕੇ ਪਸੀਨੇ ਨੂੰ ਸੁੱਕਣ ਵਿਚ ਮਦਦ ਕਰਦੇ ਹਨ ਅਤੇ ਠੰਢੇ ਰਹਿੰਦੇ ਹਨ । ਇਸੇ ਲਈ ਇਹ ਕੱਪੜੇ ਗਰਮੀਆਂ ਵਿਚ ਵੱਧ ਆਰਾਮਦਾਇਕ ਹੁੰਦੇ ਹਨ । ਇਹ ਰੇਸ਼ੇ ਮਜ਼ਬੂਤ ਹੁੰਦੇ ਹਨ ਪਰ ਗਿੱਲੇ ਹੋਣ ‘ਤੇ ਹੋਰ ਵੀ ਮਜ਼ਬੂਤੀ ਵੱਧ ਜਾਂਦੀ ਹੈ । ਸੂਤੀ ਅਤੇ ਲਿਨਨ ਦੇ ਕੱਪੜਿਆਂ ਦੇ ਉਲਟ ਬਨਾਉਟੀ ਰੇਸ਼ੇ ਗਰਮੀਆਂ ਵਿਚ ਨਹੀਂ ਪਹਿਨੇ ਜਾਂਦੇ ਕਿਉਂਕਿ ਇਹ ਪਾਣੀ ਨਹੀਂ ਸੋਖਦੇ ਅਤੇ ਪਸੀਨਾ ਆਉਣ ‘ਤੇ ਗਿੱਲੇ ਹੋ ਜਾਂਦੇ ਹਨ ਪਰ ਪਸੀਨਾ ਸੁੱਕਦਾ ਨਹੀਂ । ਤਾਪ ਦੇ ਕੁਚਾਲਕ ਹੋਣ ਕਰਕੇ ਸਰੀਰ ਦੀ ਗਰਮੀ ਬਾਹਰ ਨਹੀਂ ਨਿਕਲ ਸਕਦੀ ਸੋ ਇਨ੍ਹਾਂ ਵਿਚ ਵੱਧ ਗਰਮੀ ਲੱਗਦੀ ਹੈ । ਇਸ ਲਈ ਇਹ ਕੱਪੜੇ ਗਰਮੀਆਂ ਵਿਚ ਨਹੀਂ ਪਹਿਨੇ ਜਾਂਦੇ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 3.
ਕੁਦਰਤ ਵਿਚ ਮਿਲਣ ਵਾਲੇ ਰੇਸ਼ੇ ਕਿਹੜੇ-ਕਿਹੜੇ ਹਨ ? ਕਿਸੇ ਇਕ ਰੇਸ਼ੇ ਦੀਆਂ ਵਿਸ਼ੇਸ਼ਤਾਈਆਂ, ਰਚਨਾ ਅਤੇ ਦੇਖਭਾਲ ਬਾਰੇ ਲਿਖੋ ।
ਜਾਂ
ਸੁਤੀ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਵਿਸਥਾਰ ਵਿਚ ਦੱਸੋ ।
ਉੱਤਰ-
ਕੁਦਰਤੀ ਰੂਪ ਵਿਚ ਪੌਦਿਆਂ, ਜਾਨਵਰਾਂ ਅਤੇ ਖਣਿਜ ਪਦਾਰਥਾਂ ਜਾਂ ਕੱਚੀ ਧਾਤ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕੁਦਰਤੀ ਰੇਸ਼ੇ ਹਨ ।
ਇਨ੍ਹਾਂ ਨੂੰ ਪ੍ਰਾਪਤੀ ਦੇ ਸਾਧਨ ਦੇ ਅਧਾਰ ‘ਤੇ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ –

(ਉ) ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ-ਇਹ ਪੌਦਿਆਂ ਦੇ ਬੀਜਾਂ ਦੇ ਵਾਲਾਂ ਦੇ ਰੂਪ ਵਿਚ ਕਪਾਹ ਅਤੇ ਤਣਿਆਂ ਦੇ ਰੇਸ਼ਿਆਂ ਦੇ ਰੂਪ ਵਿਚ ਸਣ, ਪਟਸਨ ਆਦਿ ਹਨ ।

(ਅ) ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ-ਜਾਨਵਰਾਂ ਦੇ ਵਾਲਾਂ ਦੇ ਰੂਪ ਵਿਚ ਉੱਨ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ ਹੁੰਦਾ ਹੈ । ਧਾਤ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ-ਕੱਚੀ ਧਾਤ ਜਾਂ ਖਣਿਜ ਪਦਾਰਥਾਂ ਦੇ ਰੂਪ ਵਿਚ ਐਸਬੈਸਟੀਸ ਕੁਦਰਤੀ ਰੂਪ ਵਿਚ ਧਰਤੀ ਦੀ ਤਹਿ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਹੈ ।

ਕੁਦਰਤੀ ਰੇਸ਼ੇ-ਇਹ ਰੇਸ਼ੇ ਵੱਖ-ਵੱਖ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪੌਦਿਆਂ ਤੋਂ ਮਿਲਣ ਵਾਲੇ ਇਹ ਰੇਸ਼ੇ, ਜਿਵੇਂ-ਕਪਾਹ ਸੂ), ਲਿਨਨ, ਜੂਟ ਅਤੇ ਨਾਰੀਅਲ ਦੇ ਰੇਸ਼ੇ ਆਦਮੀ ਲਈ ਬਹੁਤ ਲਾਭਕਾਰੀ ਹਨ । ਇਹ ਪੌਦਿਆਂ ਦੇ ਵੱਖ-ਵੱਖ ਹਿੱਸਿਆਂ; ਜਿਵੇਂ-ਬੀਜ, ਤਣੇ, ਪੱਤੇ ਜਾਂ ਫਲ ਤੋਂ ਪ੍ਰਾਪਤ ਹੁੰਦੇ ਹਨ । ਸੂਤੀ ਰੇਸ਼ੇ-ਇਹ ਰੇਸ਼ਾ ਪੁਰਾਣੇ ਸਮੇਂ ਤੋਂ ਭਾਰਤ ਵਿਚ ਉਗਾਇਆ ਜਾਂਦਾ ਹੈ । ਸੂਤੀ ਰੇਸ਼ਾ ਕਪਾਹ ਦੇ ਪੌਦੇ ਦੇ ਬੀਜਾਂ ਦੇ ਵਾਲ ਹਨ । ਕਪਾਹ ਦਾ ਬੂਟਾ 90-120 ਸੈਂਟੀਮੀਟਰ ਉੱਚਾ ਹੁੰਦਾ ਹੈ ਜੋ ਗਰਮ, ਸਿੱਲ੍ਹੀ ਅਤੇ ਕਾਲੀ ਮਿੱਟੀ ਵਾਲੀ ਜ਼ਮੀਨ ਵਿਚ ਉਗਾਇਆ ਜਾਂਦਾ ਹੈ ।

ਇਸ ਦੀ ਡੋਡੀ ਜੋ ਫੁੱਲ ਵਿਚ ਬਦਲ ਜਾਂਦੀ ਹੈ ਜਿੱਥੇ ਬਾਅਦ ਵਿਚ ਟਿੰਡਾ ਬਣ ਜਾਂਦਾ ਹੈ । ਡਾ ਪੱਕ ਕੇ ਫੁੱਟ ਜਾਂਦਾ ਹੈ । ਜਿਸ ਨਾਲ ਰੂੰ (ਕਪਾਹ ਬਾਹਰ ਨਿਕਲ ਆਉਂਦੀ ਹੈ । ਤੂੰ ਹੀ ਅਸਲ ਵਿਚ ਕਪਾਹ ਦੇ ਬੂਟੇ ਦੇ ਫਲ ਹਨ, ਜਿਸ ਤੋਂ ਵੜੇਵੇਂ (ਬੀਜ) ਅਤੇ ਕਪਾਹ ਬੀਜਾਂ ਦੇ ਵਾਲ ਵੱਖ-ਵੱਖ ਕਰ ਲਏ ਜਾਂਦੇਂ ਹਨ | ਕਪਾਹ ਦੀ ਕੰਘੀ ਕਰਕੇ ਛੋਟੇ ਅਤੇ ਲੰਬੇ ਰੇਸ਼ੇ ਵੱਖ-ਵੱਖ ਕਰ ਲਏ ਜਾਂਦੇ ਹਨ । ਲੰਬੇ ਰੇਸ਼ਿਆਂ ਤੋਂ ਮਸ਼ੀਨਾਂ ਨਾਲ ਧਾਗਾ ਬਣਾ ਕੇ ਕੱਪੜਾ ਬਣਾ ਲਿਆ ਜਾਂਦਾ । ਹੈ | ਪਹਿਲਾਂ ਘਰਾਂ ਵਿਚ ਹੀ ਚਰਖੇ ਨਾਲ ਧਾਗਾ ਬਣਾਇਆ ਜਾਂਦਾ ਸੀ ਜਿਸ ਤੋਂ ਖੱਦਰ ਜਾਂ ਖੇਸ ਵਗੈਰਾ ਵੀ ਘਰ ਹੀ ਬਣਾਏ ਜਾਂਦੇ ਸਨ ।

(ਉ) ਰਚਨਾ-ਸੂਤੀ · ਰੇਸ਼ੇ ਵਿਚ 87-90% ਸੈਲੂਲੋਜ, 5 ਤੋਂ 8% ਪਾਣੀ ਅਤੇ ਬਾਕੀ ਅਸ਼ੁੱਧੀਆਂ ਹੁੰਦੀਆਂ ਹਨ ।
(ਆ) ਵਿਸ਼ੇਸ਼ਤਾਈਆਂ

  1. ਬਣਤਰ-ਕਪਾਹ ਦਾ ਰੇਸ਼ਾ ਖੁਰਦਬੀਨ ਨਾਲ ਦੇਖਣ ਤੇ ਨਾਲੀ ਦੀ ਤਰ੍ਹਾਂ ਦਿਖਦਾ ਹੈ ।
    ਜਿਸ ਵਿਚ ਰਸ ਹੁੰਦਾ ਹੈ । ਜਦ ਕਪਾਹ ਪੱਕਦੀ ਹੈ ਤਾਂ ਇਹ ਰਸ ਹੁੰਦਾ ਹੈ ਤੇ ਰੇਸ਼ਾ ਚਪਟਾ, ਮੁੜੇ ਹੋਏ ਰਿਬਨ ਦੀ ਤਰ੍ਹਾਂ ਲਗਦਾ ਹੈ ।
  2. ਲੰਬਾਈ-ਇਹ ਛੋਟਾ ਰੇਸ਼ਾ ਹੈ, ਇਸ ਦੀ ਲੰਬਾਈ 3 ਇੰਚ ਤੋਂ ਦੋ ਇੰਚ ਤਕ ਹੋ ਸਕਦੀ ਹੈ ।
  3. ਰੰਗ-ਆਮ ਤੌਰ ‘ਤੇ, ਰੰਗ ਚਿੱਟਾ ਹੁੰਦਾ ਹੈ ਪਰ ਕਪਾਹ ਦੀ ਕਿਸਮ ਅਨੁਸਾਰ ਇਸ ਦਾ ਰੰਗ ਕਰੀਮ ਜਾਂ ਹਲਕਾ ਭੂਰਾ ਵੀ ਹੋ ਸਕਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 4
4. ਦਿਖ-ਇਸ ਵਿਚ ਕੁਦਰਤੀ ਚਮਕ ਨਹੀਂ ਹੁੰਦੀ ਪਰ ਰਸਾਇਣਿਕ ਕਿਰਿਆ ਜਿਸ ਨੂੰ ਮਰਸੀਰਾਈਜੇਸ਼ਨ ਕਹਿੰਦੇ ਹਨ, ਨਾਲ ਇਸ ਦੀ ਦਿਖ ਸੁਧਾਰੀ ਜਾ ਸਕਦੀ ਹੈ ।

5. ਮਜ਼ਬੂਤੀ-ਇਹ ਇੱਕ ਮਜ਼ਬੂਤ ਰੇਸ਼ਾ ਹੈ, ਇਸ ਲਈ ਕਾਫ਼ੀ ਰਗੜ ਸਹਿ ਸਕਦਾ ਹੈ । ਗਿੱਲੇ ਹੋਣ ਨਾਲ ਮਜ਼ਬੂਤੀ ਹੋਰ ਵੱਧ ਜਾਂਦੀ ਹੈ । ਮਰਸੀਰਾਈਜੇਸ਼ਨ ਨਾਲ ਪੱਕੇ ਤੌਰ ‘ਤੇ ਮਜ਼ਬੂਤ ਹੋ ਜਾਂਦਾ ਹੈ ।

6. ਲਚਕੀਲਾਪਨ-ਇਹਨਾਂ ਵਿਚ ਲਚਕ ਨਹੀਂ ਹੁੰਦੀ, ਇਸ ਲਈ ਸੂਤੀ ਕੱਪੜੇ ਵਿੱਚ ਵੱਟ ਜਲਦੀ ਪੈਂਦੇ ਹਨ ।

7. ਪਾਣੀ ਸੋਖਣ ਦੀ ਸਮਰੱਥਾ-ਇਹਨਾਂ ਦੀ ਨਮੀ ਜਾਂ ਪਾਣੀ ਸੋਖਣ ਸ਼ਕਤੀ ਚੰਗੀ ਹੁੰਦੀ ਹੈ । ਜਿਸ ਕਰਕੇ ਪਸੀਨਾ ਸੋਚ ਸਕਦੇ ਹਨ । ਇਸੇ ਲਈ ਇਹਨਾਂ ਨੂੰ ਗਰਮੀਆਂ ਵਿਚ ਪਹਿਨਿਆ ਜਾਂਦਾ ਹੈ । ਇਸ ਗੁਣ ਕਾਰਨ ਹੀ ਸੁਤੀ ਰੇਸ਼ੇ ਦੇ ਤੌਲੀਏ ਬਣਾਏ ਜਾਂਦੇ ਹਨ ।

8. ਤਾਪ ਚਾਲਕਤਾ-ਇਹ ਤਾਪ ਦੇ ਚੰਗੇ ਸੰਚਾਲਕ ਹੁੰਦੇ ਹਨ । ਗਰਮੀ ਇਹਨਾਂ ਵਿਚੋਂ ਦੀ ਲੰਘ ਸਕਦੀ ਹੈ । ਇਸ ਲਈ ਹੀ ਇਹ ਪਸੀਨੇ ਨੂੰ ਸੁੱਕਣ ਵਿਚ ਮਦਦ ਕਰਦੇ ਹਨ | ਸੂਤੀ ਰੇਸ਼ਿਆਂ ਦੀ ਚੰਗੀ ਪਾਣੀ ਸੋਖਣ ਦੀ ਸਮਰੱਥਾ ਅਤੇ ਚੰਗੀ ਤਾਪ ਸੁਚਾਲਕਤਾ ਕਾਰਨ ਵੀ ਇਹ ਠੰਢੇ ਰੇਸ਼ੇ ਹਨ ਅਤੇ ਗਰਮੀਆਂ ਵਿਚ ਪਹਿਨਣ ਲਈ ਸਭ ਤੋਂ ਵੱਧ ਉੱਚਿਤ ਅਤੇ ਢੁੱਕਵੇਂ ਹਨ ।

9. ਰਸਾਇਣਾਂ ਦਾ ਪ੍ਰਭਾਵ-ਖਾਰ ਦਾ ਇਹਨਾਂ ‘ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਪਰੰਤੂ ਹਲਕੇ ਜਾਂ ਗਾੜੇ ਤੇਜ਼ਾਬ ਨਾਲ ਖ਼ਰਾਬ ਹੋ ਜਾਂਦੇ ਹਨ ।

10. ਰੰਗਾਈ-ਇਹਨਾਂ ਨੂੰ ਰੰਗਣਾ ਆਸਾਨ ਹੈ ਪਰ ਧੁੱਪ ਅਤੇ ਧੋਣ ਨਾਲ ਇਹਨਾਂ ਦੇ ਰੰਗ ਖ਼ਰਾਬ ਹੋ ਜਾਂਦੇ ਹਨ ।

11. ਉੱਲੀ ਦਾ ਅਸਰ-ਸਿੱਲ੍ਹੇ ਕੱਪੜਿਆਂ ਨੂੰ ਉੱਲੀ ਬਹੁਤ ਲੱਗ ਜਾਂਦੀ ਹੈ ਅਤੇ ਖ਼ਰਾਬ ਕਰ ਦਿੰਦੀ ਹੈ । ਪਰ ਕੀੜਾ ਨਹੀਂ ਲਗਦਾ |

12. ਹੋਰ ਵਿਸ਼ੇਸ਼ਤਾਈਆਂ-ਇਹਨਾਂ ‘ਤੇ ਗਰਮੀ ਦਾ ਅਸਰ ਘੱਟ ਹੁੰਦਾ ਹੈ ਜਿਸ ਕਰਕੇ ਇਹ ਕੱਪੜੇ ਉਬਾਲੇ ਵੀ ਜਾ ਸਕਦੇ ਹਨ ਅਤੇ ਧੁੱਪੇ ਸੁਕਾਏ ਵੀ ਜਾ ਸਕਦੇ ਹਨ | ਪਰ ਰੰਗਦਾਰ ਕੱਪੜਿਆਂ ਦਾ ਰੰਗ ਖ਼ਰਾਬ ਹੋ ਜਾਂਦਾ ਹੈ ਜਿਸ ਕਰਕੇ ਇਹਨਾਂ ਨੂੰ ਨਾ ਤਾਂ ਉਬਾਲਿਆ ਜਾਂਦਾ ਹੈ ਅਤੇ ਨਾ ਹੀ ਧੁੱਪੇ ਸੁਕਾਉਣਾ ਚਾਹੀਦਾ ਹੈ ।

13. ਤਾਪ ਦਾ ਅਸਰ-ਸੁਤੀ ਰੋਸ਼ਾ ਅੱਗ ਜਲਦੀ ਪਕੜਦਾ ਹੈ ਅਤੇ ਪੀਲੀ ਲਾਟ ਨਾਲ ਜਲਦਾ ਹੈ | ਜਲਣ ਸਮੇਂ ਕਾਗਜ਼ ਦੇ ਜਲਣ ਵਰਗੀ ਗੰਧ ਆਉਂਦੀ ਹੈ |
ਅੱਗ ਤੋਂ ਪਰੇ ਕਰਨ ‘ਤੇ ਵੀ ਆਪਣੇ ਆਪ ਜਲਦਾ ਰਹਿੰਦਾ ਹੈ । ਜਲਣ ਉਪਰੰਤ ਸਲੇਟੀ ਰੰਗ ਦੀ ਸੁਆਹ ਬਣਦੀ ਹੈ ।

ਦੇਖ-ਭਾਲ-

  • ਸਫ਼ੈਦ ਸੂਤੀ ਕੱਪੜਿਆਂ ਨੂੰ ਗਰਮ ਪਾਣੀ ਵਿਚ ਜਾਂ ਉਬਾਲ ਕੇ ਅਤੇ ਰਗੜ ਕੇ ਧੋਤਾ ਜਾ ਸਕਦਾ ਹੈ । ਰੰਗਦਾਰ ਕੱਪੜਿਆਂ ਨੂੰ ਠੰਢੇ ਪਾਣੀ ਵਿਚ ਹੀ ਧੋਣਾ ਚਾਹੀਦਾ ਹੈ ਅਤੇ ਛਾਵੇਂ ਹੀ ਸੁਕਾਉਣਾ ਚਾਹੀਦਾ ਹੈ ਪਰ ਸਫ਼ੈਦ ਕੱਪੜਿਆਂ ਨੂੰ ਧੁੱਪੇ ਸੁਕਾਉਣ ਨਾਲ ਉਹਨਾਂ ਵਿਚ ਹੋਰ ਸਫ਼ੈਦੀ ਆਉਂਦੀ ਹੈ ।
  • ਖਾਰ ਦਾ ਮਾੜਾ ਅਸਰ ਨਹੀਂ ਹੁੰਦਾ, ਇਸ ਲਈ ਕਿਸੇ ਵੀ ਪ੍ਰਕਾਰ ਦੇ ਸਾਬਣ ਨਾਲ ਧੋਤੇ ਜਾ ਸਕਦੇ ਹਨ ।
  • ਇਹਨਾਂ ਨੂੰ ਸਿੱਲ੍ਹੇ ਹੀ ਪ੍ਰੈੱਸ ਕਰਨਾ ਚਾਹੀਦਾ ਹੈ । ਦਰਮਿਆਨੀ ਅਤੇ ਤੇਜ਼ ਗਰਮ ਪ੍ਰੈੱਸ ਨਾਲ ਸ ਕੀਤਾ ਜਾ ਸਕਦਾ ਹੈ ।
  • ਰੰਗਕਾਟ ਦਾ ਇਹਨਾਂ ‘ਤੇ ਬੁਰਾ ਅਸਰ ਨਹੀਂ ਹੁੰਦਾ ਖ਼ਾਸ ਕਰਕੇ ਕਲੋਰੀਨ ਵਾਲੇ ਰੰਗਕਾਟ | ਤੇਜ਼ ਰੰਗਕਾਟ ਕੱਪੜੇ ਨੂੰ ਕਮਜ਼ੋਰ ਕਰ ਦਿੰਦੇ ਹਨ ।
  • ਇਹਨਾਂ ਨੂੰ ਕਦੇ ਵੀ ਸਿੱਲ੍ਹੇ-ਸਿੱਲ੍ਹ ਨਹੀਂ ਸੰਭਾਲਣਾ ਚਾਹੀਦਾ ਕਿਉਂਕਿ ਇਨ੍ਹਾਂ ਨੂੰ ਉੱਲੀ ਜਲਦੀ ਲੱਗ ਜਾਂਦੀ ਹੈ ।

ਲਿਨਨ-ਇਹ ਫਲੈਕਸ ਪੌਦੇ ਦੇ ਤਣੇ ਅਤੇ ਟਾਹਣੀਆਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਹੈ । ਇਹ ਪੌਦਾ ਘੱਟ ਗਰਮ ਪਰ ਜ਼ਿਆਦਾ ਨਮੀਦਾਰ ਸਿੱਲ੍ਹੇ ਮੌਸਮ ਵਿਚ ਹੁੰਦਾ ਹੈ । ਇਹਨਾਂ ਪੌਦਿਆਂ ਦੀ ਲੰਬਾਈ 10 ਇੰਚ ਤੋਂ 40 ਇੰਚ ਤਕ ਹੋ ਸਕਦੀ ਹੈ । ਇਹ ਰੇਸ਼ਾ ਗੂੰਦ ਜਿਹੀ ਨਾਲ ਤਣੇ ਦੇ ਨਾਲ ਜੁੜਿਆ ਹੁੰਦਾ ਹੈ । ਇਹਨਾਂ ਰੇਸ਼ਿਆਂ ਨੂੰ ਪੌਦਿਆਂ ਤੋਂ ਸਹੀ ਰੂਪ ਵਿਚ ਉਤਾਰਨ ਲਈ ਪੌਦਿਆਂ ਦੇ ਤਣਿਆਂ ਨੂੰ ਐਸ, ਰਸਾਇਣ ਜਾਂ ਪਾਣੀ ਵਿਚ ਰੱਖ ਕੇ ਜਿਵੇਂ ਨਦੀ ਜਾਂ ਤਲਾਬ ਜਾਂ ਰਸਾਇਣਾਂ ਨਾਲ ਪ੍ਰਕਿਰਿਆ ਕਰਕੇ ਉਫਨਾਇਆ ਜਾਂਦਾ ਹੈ ਜਿਸ ਨੂੰ ਨਰਮਾਉਣਾ ਜਾਂ ਗਲਾਉਣਾ (Retting) ਕਿਹਾ ਜਾਂਦਾ ਹੈ ।

ਨਰਮਾਉਣ ਨਾਲ ਗੂੰਦ ਜਿਹਾ ਗਲ ਕੇ ਵੱਖ ਹੋ ਜਾਂਦਾ ਹੈ ਅਤੇ ਰੇਸ਼ੇ ਢਿੱਲੇ ਪੈ ਜਾਂਦੇ ਹਨ ਅਤੇ ਵੱਖਰੇ ਹੋ ਜਾਂਦੇ ਹਨ ।
(ਉ) ਰਚਨਾ-ਇਸ ਵਿਚ 70-85 ਪ੍ਰਤੀਸ਼ਤ ਸੈਲੂਲੋਜ਼ ਹੁੰਦਾ ਹੈ ਅਤੇ ਬਾਕੀ ਅਸ਼ੁੱਧੀਆਂ ਹੁੰਦੀਆਂ ਹਨ ।
(ਅ) ਵਿਸ਼ੇਸ਼ਤਾਈਆਂ –
1. ਬਣਤਰ-ਲਿਨਨ ਦਾ ਰੇਸ਼ਾ ਖੁਰਦਬੀਨ ਦੇ ਹੇਠਾਂ ਲੰਬਾ, ਸਿੱਧਾ, ਇਕਸਾਰ, ਚਮਕਦਾਰ ਅਤੇ ਚਿਕਨਾ ਦਿਖਦਾ ਹੈ ਜਿਸ ਵਿਚ ਬਾਂਸ ਵਾਂਗ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਗੰਢਾਂ ਹੁੰਦੀਆਂ ਹਨ ।
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 5
2. ਲੰਬਾਈ-ਇਹ ਵੀ ਛੋਟਾ ਰੇਸ਼ਾ ਹੀ ਹੈ ਅਤੇ ਰੇਸ਼ੇ ਦੀ ਲੰਬਾਈ 6-40 ਇੰਚ ਤਕ ਹੋ ਸਕਦੀ ਹੈ । 12 ਇੰਚ ਤੋਂ ਛੋਟੇ ਰੇਸ਼ੇ ਨੂੰ ਕੱਪੜੇ ਦੀ ਬੁਣਾਈ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ ।

3. ਰੰਗ-ਇਸ ਦਾ ਰੰਗ ਫਿੱਕੇ ਪੀਲੇ ਤੋਂ ਫਿੱਕਾ ਭੂਰਾ ਹੋ ਸਕਦਾ ਹੈ |

4. ਦਿਖ (ਚਮਕ)-ਇਸ ਵਿਚ ਸੂਤੀ ਰੇਸ਼ੇ ਨਾਲੋਂ ਜ਼ਿਆਦਾ ਚਮਕ ਹੁੰਦੀ ਹੈ ਪਰ ਸਿਲਕ ਤੋਂ ਥੋੜੀ ਘੱਟ ।

5. ਲਚਕੀਲਾਪਨ-ਇਹ ਸੂਤੀ ਰੇਸ਼ੇ ਨਾਲੋਂ ਵੀ ਘੱਟ ਲਚਕੀਲੇ ਹੁੰਦੇ ਹਨ ਇਸ ਲਈ ਵੱਟ ਹੋਰ ਵੀ ਜ਼ਿਆਦਾ ਪੈਂਦੇ ਹਨ ।

6. ਮਜ਼ਬੂਤੀ-ਇਹ ਰੇਸ਼ਾ ਸੂਤੀ ਰੇਸ਼ੇ ਤੋਂ ਵੀ ਵੱਧ ਮਜ਼ਬੂਤ ਹੁੰਦਾ ਹੈ । ਗਿੱਲਾ ਹੋ ਕੇ ਇਸ ਦੀ ਮਜ਼ਬੂਤੀ ਹੋਰ ਵੀ ਵੱਧ ਜਾਂਦੀ ਹੈ ।

7. ਪਾਣੀ ਸੋਖਣ ਦੀ ਸਮਰੱਥਾ-ਪਾਣੀ ਸੋਖਣ ਦੀ ਸ਼ਕਤੀ ਸੂਤੀ ਰੇਸ਼ੇ ਤੋਂ ਵੀ ਜ਼ਿਆਦਾ ਹੁੰਦੀ ਹੈ ।

8. ਤਾਪ ਚਾਲਕਤਾ-ਸੂਤੀ ਰੇਸ਼ਿਆਂ ਤੋਂ ਵੀ ਵੱਧ ਤਾਪ ਦੇ ਸੰਚਾਲਕ ਹੁੰਦੇ ਹਨ ਇਸ ਲਈ ਗਰਮੀਆਂ ਵਿਚ ਸੁਤੀ ਰੇਸ਼ੇ ਤੋਂ ਵੱਧ ਠੰਢਕ ਪਹੁੰਚਾਉਂਦੇ ਹਨ ।

9. ਰਸਾਇਣਾਂ ਦਾ ਅਸਰ-ਇਹ ਤੇਜ਼ ਤੇਜ਼ਾਬ ਨਾਲ ਖ਼ਰਾਬ ਹੋ ਜਾਂਦੇ ਹਨ ਜਦੋਂ ਕਿ ਸੂਤੀ ਕੱਪੜੇ ਵਾਂਗ ਖਾਰ ਦਾ ਅਸਰ ਘੱਟ ਹੁੰਦਾ ਹੈ ।

10. ਰੰਗਾਈ-ਸੂਤੀ ਕੱਪੜੇ ਦੀ ਤਰ੍ਹਾਂ ਸਿੱਧੇ ਰੰਗਾਂ ਨਾਲ ਰੰਗੇ ਜਾਂਦੇ ਹਨ ਅਤੇ ਰੰਗਾਈ ਸੂਤੀ ਕੱਪੜੇ ਤੋਂ ਮੁਸ਼ਕਿਲ ਹੁੰਦੀ ਹੈ । ਪਰ ਧੋਣ ਅਤੇ ਧੁੱਪ ਵਿਚ ਸੁਕਾਉਣ ਸਮੇਂ ਰੰਗ ਜਲਦੀ ਫਿੱਕੇ ਹੋ ਜਾਂਦੇ ਹਨ । ਰੰਗ ਪੱਕੇ ਨਹੀਂ ਹੁੰਦੇ ।

11. ਉੱਲੀ ਅਤੇ ਕੀੜੇ ਦਾ ਅਸਰ-ਇਸ ਨੂੰ ਕੀੜਾ ਬਹੁਤ ਜਲਦੀ ਲਗ ਜਾਂਦਾ ਹੈ ।

12. ਹੋਰ ਵਿਸ਼ੇਸ਼ਤਾਈਆਂ-ਸੂਤੀ ਕੱਪੜੇ ਦੀ ਤਰ੍ਹਾਂ ਹੀ ਇਸ ਨੂੰ ਜਲਾਉਣ ਸਮੇਂ ਪੇਪਰ ਦੇ ਜਲਣ ਵਰਗੀ ਗੰਧ ਆਉਂਦੀ ਹੈ ਅਤੇ ਅੱਗ ਤੋਂ ਬਾਹਰ ਕੱਢਣ ’ਤੇ ਆਪਣੇ ਆਪ ਥੋੜੀ ਦੇਰ ਜਲਦਾ ਰਹਿੰਦਾ ਹੈ । ਜਲਣ ਉਪਰੰਤ ਸਲੇਟੀ ਰੰਗ ਦੀ ਸੁਆਹ ਬਣਦੀ ਹੈ । ਦਰਮਿਆਨੀ ਤੋਂ ਤੇਜ਼ ਪ੍ਰੈੱਸ ਨਾਲ ਪ੍ਰੈੱਸ ਕੀਤਾ ਜਾ ਸਕਦਾ ਹੈ । ਲਿਨਨ ਦੀਆਂ ਕਈ ਵਿਸ਼ੇਸ਼ਤਾਈਆਂ ਸੂਤੀ ਕੱਪੜੇ ਨਾਲ ਮੇਲ ਖਾਂਦੀਆਂ ਹਨ ਪਰ ਜ਼ਿਆਦਾ ਗਰਮੀ ਨਾਲ ਇਹ ਰੇਸ਼ੇ ਖ਼ਰਾਬ ਹੋ ਜਾਂਦੇ ਹਨ ਇਸ ਲਈ ਇਹਨਾਂ ਨੂੰ ਉਬਾਲਣਾ ਨਹੀਂ ਚਾਹੀਦਾ | ਇਹ ਰੇਸ਼ੇ ਮਜ਼ਬੂਤ ਹੋਣ ਕਾਰਨ ਇਹਨਾਂ ਨੂੰ ਵੀ ਰਗੜ ਕੇ ਧੋਇਆ ਜਾ ਸਕਦਾ ਹੈ ।

ਦੇਖਭਾਲ-ਇਹਨਾਂ ਰੇਸ਼ਿਆਂ ‘ਤੇ ਖਾਰ ਦਾ ਮਾੜਾ ਅਸਰ ਨਹੀਂ ਹੁੰਦਾ । ਇਸ ਕਰਕੇ ਕਿਸੇ ਵੀ ਪ੍ਰਕਾਰ ਦੇ ਸਾਬਣ ਨਾਲ ਧੋਏ ਜਾ ਸਕਦੇ ਹਨ । ਇਹਨਾਂ ਨੂੰ ਸੂਤੀ ਕੱਪੜਿਆਂ ਦੀ ਤਰ੍ਹਾਂ ਸਿਲ੍ਹੇਸਿਲ੍ਹੇ ਹੀ ਪ੍ਰੈੱਸ ਕਰਨਾ ਚਾਹੀਦਾ ਹੈ । ਇਹ ਮਜ਼ਬੂਤ ਹੁੰਦੇ ਹਨ ਇਸ ਲਈ ਰਗੜ ਕੇ ਧੋਤਾ ਜਾ ਸਕਦਾ ਹੈ । ਗਰਮੀ ਨਾਲ ਖ਼ਰਾਬ ਹੁੰਦੇ ਹਨ ਇਸ ਲਈ ਉਬਾਲਣਾ ਨਹੀਂ ਚਾਹੀਦਾ । ਇਹਨਾਂ ਦੇ ਰੰਗ ਪੱਕੇ ਨਹੀਂ ਹੁੰਦੇ ਇਸ ਲਈ ਛਾਂ ਵਿਚ ਹੀ ਸੁਕਾਉਣਾ ਚਾਹੀਦਾ ਹੈ । ਇਹਨਾਂ ਨੂੰ ਕੀੜਾ ਬਹੁਤ ਜਲਦੀ ਲਗਦਾ ਹੈ ਇਸ ਲਈ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਸਾਫ਼ ਸੁੱਕੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ? ਇਹਨਾਂ ਦੀ ਰਚਨਾ ਅਤੇ ਵਿਸ਼ੇਸ਼ਤਾਈਆਂ ਬਾਰੇ ਦੱਸੋ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਿਆਂ ਵਿਚ ਪ੍ਰੋਟੀਨ ਦਾ ਅੰਸ਼ ਵੱਧ ਹੁੰਦਾ ਹੈ ਜਿਸ ਕਰਕੇ ਇਹਨਾਂ ਨੂੰ ਪ੍ਰੋਟੀਨ ਰੇਸ਼ੇ ਕਹਿੰਦੇ ਹਨ । ਇਨ੍ਹਾਂ ਦੇ ਕਈ ਗੁਣ ਇਕ ਸਾਰ ਹੁੰਦੇ ਹਨ ਅਤੇ ਜ਼ਿਆਦਾਤਰ ਜਾਨਵਰਾਂ ਦੇ ਵਾਲਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਸਿਲਕ (ਰੇਸ਼ਮ-ਇਹ ਜਾਨਵਰਾਂ ਤੋਂ ਮਿਲਣ ਵਾਲਾ ਪ੍ਰੋਟੀਨਯੁਕਤ ਰੇਸ਼ਾ ਹੈ ਜੋ ਸਿਲਕ ਦੇ ਕੀੜੇ ਦੇ ਲਾਰਵੇ ਦੀ ਲਾਰ ਤੋਂ ਬਣਦਾ ਹੈ । ਰਚਨਾ-ਇਹ ਰੇਸ਼ੇ ਪ੍ਰੋਟੀਨ ਤੋਂ ਬਣੇ ਹੁੰਦੇ ਹਨ ਜਿਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੱਤ ਹੁੰਦੇ ਹਨ ।

(ੳ) ਆਮ ਵਿਸ਼ੇਸ਼ਤਾਈਆਂ –

1.ਬਣਤਰ-ਖੁਰਦਬੀਨ ਹੇਠਾਂ ਰੇਸ਼ਮ ਦੇ ਰੇਸ਼ੇ ਚਮਕਦਾਰ, ਦੁਹਰੇ ਧਾਗੇ ਦੇ ਬਣੇ ਹੋਏ ਦਿਸਦੇ ਹਨ ਜਿਨ੍ਹਾਂ ‘ਤੇ ਜਗ੍ਹਾ-ਜਗ੍ਹਾ ਗੂੰਦ ਦੇ ਧੱਬੇ ਲੱਗੇ ਹੁੰਦੇ ਹਨ ।
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 6

2. ਲੰਬਾਈ-ਕੁਦਰਤੀ ਰੂਪ ਵਿਚ ਮਿਲਣ ਵਾਲਾ ਇੱਕੋ ਇਕ ਫਿਲਾਮੈਂਟ ਰੇਸ਼ਾ ਹੈ । ਰੇਸ਼ੇ ਦੀ ਲੰਬਾਈ 750 ਤੋਂ 1100 ਮੀਟਰ ਤਕ ਹੋ ਸਕਦੀ ਹੈ ।

3. ਰੰਗ-ਇਸ ਦਾ ਰੰਗ ਕਰੀਮ ਤੋਂ ਭੂਰਾ ਜਾਂ ਸਲੇਟੀ ਜਿਹਾ ਹੋ ਸਕਦਾ ਹੈ ।

4. ਦਿਖ (ਚਮਕ)-ਇਹਨਾਂ ਰੇਸ਼ਿਆਂ ਵਿਚ ਸਭ ਤੋਂ ਵੱਧ ਚਮਕ ਹੁੰਦੀ ਹੈ । ਇਸ ਲਈ ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਹਾ ਜਾਂਦਾ ਹੈ ।

5. ਮਜ਼ਬੂਤੀ-ਕੁਦਰਤੀ ਰੂਪ ਵਿਚ ਮਿਲਣ ਵਾਲੇ ਸਭ ਰੇਸ਼ਿਆਂ ਤੋਂ ਮਜ਼ਬੂਤ ਹੁੰਦਾ ਹੈ, ਪਰ ਗਿੱਲਾ ਹੋਣ ‘ਤੇ ਇਹਨਾਂ ਦੀ ਮਜ਼ਬੂਤੀ ਘਟਦੀ ਹੈ ।

6. ਲਚਕੀਲਾਪਨ-ਲਚਕ ਚੰਗੀ ਹੁੰਦੀ ਹੈ । ਇਸੇ ਲਈ ਹੀ ਵੱਟ ਘੱਟ ਪੈਂਦੇ ਹਨ ।

7. ਪਾਣੀ ਸੋਖਣ ਦੀ ਸਮਰੱਥਾ-ਆਸਾਨੀ ਨਾਲ ਪਾਣੀ ਸੋਖ ਲੈਂਦੀ ਹੈ ਅਤੇ ਮਹਿਸੂਸ ਵੀ ਨਹੀਂ ਹੁੰਦਾ ਕੱਪੜਾ ਗਿੱਲਾ ਹੈ । ਸੁਕਾਉਣ ਤੇ ਕੱਪੜਾ ਬਰਾਬਰ ਸੁੱਕਦਾ ਹੈ।

8. ਤਾਪ ਚਾਲਕਤਾ-ਉੱਨ ਵਾਂਗ ਤਾਪ ਦੇ ਚੰਗੇ ਚਾਲਕ ਨਹੀਂ ਜਿਸ ਕਰਕੇ ਇਹਨਾਂ ਨੂੰ ਸਰਦੀਆਂ ਵਿਚ ਪਹਿਨਿਆ ਜਾਂਦਾ ਹੈ । ਇਹਨਾਂ ਦੀ ਸਤਾ ਮੁਲਾਇਮ ਹੋਣ ਕਾਰਨ, ਉੱਨ ਜਿੰਨੇ ਨਿੱਘੇ ਨਹੀਂ ਹੁੰਦੇ।

9. ਰਸਾਇਣਾਂ ਦਾ ਪ੍ਰਭਾਵ-ਉੱਨ ਵਾਂਗ ਹਲਕੇ ਤੇਜ਼ਾਬ ਦੁਆਰਾ ਖ਼ਰਾਬ ਨਹੀਂ ਹੁੰਦੇ ਪਰ ਹਲਕੀ ਖਾਰ ਵੀ ਇਹਨਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ । ਕਲੋਰੀਨ ਯੁਕਤ ਰੰਗ ਕਾਟਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ।

10. ਰੰਗਾਈ-ਇਹਨਾਂ ਨੂੰ ਰੰਗ ਜਲਦੀ ਅਤੇ ਪੱਕੇ ਚੜ੍ਹਦੇ ਹਨ ਜੋ ਧੁੱਪ ਅਤੇ ਧੋਣ ਨਾਲ ਵੀ ਜਲਦੀ ਖ਼ਰਾਬ ਨਹੀਂ ਹੁੰਦੇ । ਇਹਨਾਂ ਨੂੰ ਹਰ ਤਰ੍ਹਾਂ ਦੇ ਰੰਗ ਨਾਲ ਰੰਗਿਆ ਜਾ ਸਕਦਾ ਹੈ ।

11. ਤਾਪ ਦਾ ਪ੍ਰਭਾਵ-ਸਿਲਕ ਦੇ ਜਲਣ ਸਮੇਂ ਚਰ-ਚਰ ਦੀ ਆਵਾਜ਼ ਆਉਂਦੀ ਹੈ ਅਤੇ ਖੰਭਾਂ ਜਾਂ ਵਾਲਾਂ ਦੇ ਜਲਣ ਵਰਗੀ ਗੰਧ ਆਉਂਦੀ ਹੈ । ਅੱਗ ਤੋਂ ਬਾਹਰ ਕੱਢਣ ‘ਤੇ ਆਪਣੇ ਆਪ ਬੁਝ ਜਾਂਦੀ ਹੈ । ਜਲਣ ਉਪਰੰਤ ਉਘੜਾ-ਦੁਘੜਾ ਕਾਲਾ ਮਣਕਾ ਬਣਦਾ ਹੈ । ਧੁੱਪ ਵਿਚ ਸੁਕਾਉਣ ਨਾਲ ਜਾਂ ਗਰਮ ਪਾਣੀ ਨਾਲ ਧੋਣ ਨਾਲ ਅਤੇ ਗਰਮ ਪ੍ਰੈੱਸ ਕਰਨ ਨਾਲ ਕੱਪੜਾ ਕਮਜ਼ੋਰ ਹੋ ਜਾਂਦਾ ਹੈ । ਚਮਕ ਤੇ ਰੰਗ ਵੀ ਖ਼ਰਾਬ ਹੋ ਜਾਂਦੇ ਹਨ ।

12. ਹੋਰ ਵਿਸ਼ੇਸ਼ਤਾਈਆਂ-ਗਿੱਲੇ ਹੋ ਕੇ ਕੱਪੜਾ ਕਮਜ਼ੋਰ ਹੁੰਦਾ ਹੈ ਇਸ ਲਈ ਰਗੜਨ ਨਾਲ ਫਟ ਸਕਦਾ ਹੈ ।

ਉੱਨ-ਰਚਨਾ-ਉੱਨ ਦਾ ਮੁੱਖ ਤੱਤ ਕਿਰੇਟਿਨ (Keratin) ਨਾਮਕ ਪ੍ਰੋਟੀਨ ਹੈ ਜਿਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੋਂ ਇਲਾਵਾ ਸਲਫਰ ਵੀ ਹੁੰਦੀ ਹੈ ।

(ਅ) ਵਿਸ਼ੇਸ਼ਤਾਈਆਂ

  • ਬਣਤਰ-ਖੁਰਦਬੀਨ ਦੇ ਹੇਠਾਂ ਉੱਨ ’ਤੇ ਤੰਤੂ ਦੀਆਂ ਪਰਤਾਂ ਜਿਹੀਆਂ ਇਕ-ਦੂਜੇ ‘ਤੇ ਉੱਤੇ ਜਗਾ ਜਗਾ ਤੋਂ ਚੜ੍ਹੀਆਂ ਦਿਖਦੀਆਂ ਹਨ । ਜਿੰਨੀਆਂ ਇਹ ਪਰਤਾਂ ਸੰਘਣੀਆਂ ਹੋਣਗੀਆਂ, ਉੱਨ ਉਤਨੀ ਹੀ ਨਿੱਘੀ ਹੋਵੇਗੀ । ਇਸੇ ਗੁਣ ਕਾਰਨ ਹੀ ਇਹ ਸਿਲਕ ਤੋਂ ਵੱਧ ਨਿੱਘਾ ਹੁੰਦਾ ਹੈ ।
  • ਲੰਬਾਈ-ਇਹ ਵੀ ਸਟੇਪਲ (ਛੋਟਾ) ਰੇਸ਼ਾ ਹੈ । ਇਹਨਾਂ ਰੇਸ਼ਿਆਂ ਦੀ ਲੰਬਾਈ 1-18 ਇੰਚ ਤਕ ਹੋ ਸਕਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 7

  • ਰੰਗ-ਆਮ ਤੌਰ ‘ਤੇ ਕਰੀਮ, ਪਰ ਮੋਤੀਆ, ਸਫ਼ੈਦ, ਕਾਲੇ ਅਤੇ ਭੂਰੇ ਰੰਗ ਵਿਚ ਵੀ ਮਿਲਦੇ ਹਨ ।
  • ਦਿੱਖ-ਇਹਨਾਂ ਰੇਸ਼ਿਆਂ ਵਿਚ ਕੋਈ ਚਮਕ ਨਹੀਂ ਹੁੰਦੀ ।
  • ਮਜ਼ਬੂਤੀ-ਇਹ ਕਮਜ਼ੋਰ ਕਿਸਮ ਦਾ ਤੰਤੂ ਹੈ ।ਗਿੱਲਾ ਹੋਣ ‘ਤੇ ਇਸ ਦੀ ਮਜ਼ਬੂਤੀ ਹੋਰ ਘਟਦੀ ਹੈ ।
  • ਲਚਕੀਲਾਪਨ-ਇਸ ਰੇਸ਼ੇ ਵਿਚ ਲਚਕ ਕਾਫ਼ੀ ਹੁੰਦੀ ਹੈ ਇਸ ਲਈ ਹੀ ਇਹਨਾਂ ਤੋਂ ਬਣੇ ਕੱਪੜਿਆਂ ਵਿਚ ਵੱਟ ਘੱਟ ਪੈਂਦੇ ਹਨ ।
  • ਪਾਣੀ ਸੋਖਣ ਦੀ ਸਮਰੱਥਾ-ਪਾਣੀ ਜਾਂ ਨਮੀ ਸੋਖਣ ਦੀ ਤਾਕਤ ਬਹੁਤ ਹੁੰਦੀ ਹੈ । ਇਹ ਕੱਪੜੇ ਪਾਣੀ ਵਿਚ ਭਿਉਣ ‘ਤੇ ਬਹੁਤ ਪਾਣੀ ਸੋਖ ਲੈਂਦੇ ਹਨ ਅਤੇ ਹੌਲੀ-ਹੌਲੀ ਸੁੱਕਦੇ ਹਨ । ਇਹ ਕਮਜ਼ੋਰ ਰੇਸ਼ਾ ਗਿੱਲੇ ਹੋਣ ‘ਤੇ ਹੋਰ ਵੀ ਕਮਜ਼ੋਰ ਹੋ ਜਾਂਦਾ ਹੈ । ਇਸ ਲਈ ਰਗੜ ਕੇ ਨਹੀਂ ਧੋਤੇ ਜਾ ਸਕਦੇ ।
  • ਤਾਪ ਚਾਲਕਤਾ-ਸਿਲਕ ਦੀ ਤਰ੍ਹਾਂ ਉੱਨ ਦਾ ਰੇਸ਼ਾ ਤਾਪ ਦਾ ਚੰਗਾ ਚਾਲਕ ਨਹੀਂ ਹੈ । ਤਾਪ ਦਾ ਕੁਚਾਲਕ ਹੋਣ ਕਾਰਨ ਹੀ ਸਰਦੀਆਂ ਵਿਚ ਪਹਿਨਣ ਲਈ ਉਪਯੋਗੀ ਹੈ ਕਿਉਂਕਿ ਇਹ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ ।
  • ਰਸਾਇਣਾਂ ਦਾ ਪ੍ਰਭਾਵ-ਹਲਕੇ ਤੇਜ਼ਾਬ ਦਾ ਇਹਨਾਂ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ । ਤੇਜ਼ ਤੇਜ਼ਾਬ ਠੀਕ ਨਹੀਂ । ਖਾਰ ਨਾਲ ਬਹੁਤ ਨੁਕਸਾਨ ਹੁੰਦਾ ਹੈ । ਇਹਨਾਂ ਨੂੰ ਰੰਗਣ ਸਮੇਂ ਹਲਕੇ ਤੇਜ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਧੋਣ ਸਮੇਂ ਸੋਡੇ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ |
  • ਰੰਗਾਈ-ਤੇਜ਼ਾਬ ਵਾਲੇ ਰੰਗਾਂ ਨਾਲ ਇਹਨਾਂ ਦੀ ਰੰਗਾਈ ਕੀਤੀ ਜਾਂਦੀ ਹੈ । ਇਹ ਰੰਗ ਨੂੰ ਜਲਦੀ ਆਪਣੇ ਅੰਦਰ ਸਮਾ ਲੈਂਦੇ ਹਨ ਅਤੇ ਰੰਗ ਵੀ ਪੱਕੇ ਚੜ੍ਹਦੇ ਹਨ । ਇਹਨਾਂ ’ਤੇ ਰੰਗਕਾਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਖੁਰਦਰੇ ਅਤੇ ਕਮਜ਼ੋਰ ਹੋ ਜਾਂਦੇ ਹਨ ।
  • ਕੀੜੇ ਅਤੇ ਉੱਲੀ ਦਾ ਪ੍ਰਭਾਵ-ਇਹਨਾਂ ਕੱਪੜਿਆਂ ਨੂੰ ਕੀੜਾ ਬਹੁਤ ਜਲਦੀ ਲੱਗਦਾ ਹੈ ਇਸ ਲਈ ਇਹਨਾਂ ਨੂੰ ਸੰਭਾਲਣ ਸਮੇਂ ਬਹੁਤ ਸਾਵਧਾਨੀ ਦੀ ਲੋੜ ਹੈ ।
  • ਤਾਪ ਦਾ ਪ੍ਰਭਾਵ-ਇਹਨਾਂ ਨੂੰ ਜਲਾਉਣ ਸਮੇਂ ਵਾਲਾਂ ਦੇ ਜਲਣ ਵਰਗੀ ਗੰਧ ਆਉਂਦੀ ਹੈ ਅਤੇ ਹੌਲੀ-ਹੌਲੀ ਚਰ-ਚਰ ਕਰਕੇ ਜਲਦੇ ਹਨ | ਅੱਗ ਤੋਂ ਬਾਹਰ ਕੱਢਣ ’ਤੇ ਬੁਝ ਜਾਂਦੇ ਹਨ ਅਤੇ ਜਲਣ ਉਪਰੰਤ ਕਾਲੇ ਰੰਗ ਦਾ ਉਘੜਾ-ਦੁਘੜਾ, ਭੁਰਭੁਰਾ ਮਣਕਾ ਬਣ ਜਾਂਦਾ ਹੈ । ਐੱਸ ਇਹਨਾਂ ਨੂੰ ਸਿੱਧੇ ਕੱਪੜੇ ‘ਤੇ ਨਹੀਂ ਕਰਨੀ ਚਾਹੀਦੀ ਸਗੋਂ ਮਲਮਲ ਦਾ ਸਿੱਲ੍ਹਾ ਕੱਪੜਾ ਵਿਛਾ ਕੇ ਹਲਕੀ ਪ੍ਰੈੱਸ ਕਰਨੀ ਚਾਹੀਦੀ ਹੈ ।

ਪ੍ਰਸ਼ਨ 5.
ਲਿਨਨ ਦੇ ਕੱਪੜਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
ਖੁਦ ਉੱਤਰ ਦਿਓ ।

Home Science Guide for Class 10 PSEB ਰੇਸ਼ਿਆਂ ਦਾ ਵਰਗੀਕਰਨ Important Questions and Answers

ਬਹੁਤ ਛੋਟੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਛੋਟੇ (ਸਟੇਪਲ ਰੇਸ਼ਿਆਂ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
1/4 ਤੋਂ 18 ਇੰਚ ਲੰਮੇ ।

ਪ੍ਰਸ਼ਨ 2.
ਲੰਮੇ (ਫਿਲਾਮੇਂਟ ਰੇਸ਼ਿਆਂ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਮੀਟਰਾਂ ਵਿਚ ਹੁੰਦੀ ਹੈ ।

ਪ੍ਰਸ਼ਨ 3.
ਛੋਟੇ ਰੇਸ਼ਿਆਂ ਦੀ ਉਦਾਹਰਨ ਦਿਉ ।
ਉੱਤਰ-
ਲਗਭਗ ਸਾਰੇ ਕੁਦਰਤੀ ਰੇਸ਼ੇ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
ਰੇਸ਼ਮ ਕਿਹੋ ਜਿਹਾ ਰੇਸ਼ਾ ਹੈ ?
ਉੱਤਰ-
ਲੰਮਾ ਰੇਸ਼ਾ ।

ਪ੍ਰਸ਼ਨ 5.
ਬਨਾਵਟੀ ਫਿਲਾਮੈਂਟ ਰੇਸ਼ੇ ਕਿਹੜੇ ਹਨ ?
ਉੱਤਰ-
ਨਾਈਲੋਨ, ਪਾਲਿਸਟਰ ॥

ਪ੍ਰਸ਼ਨ 6.
ਦੋ ਕੁਦਰਤੀ ਰੇਸ਼ਿਆਂ ਦੀ ਉਦਾਹਰਨ ਦਿਓ (ਦੇ ਨਾਂ ਲਿਖੋ ।
ਉੱਤਰ-
ਸਣ, ਪਟਸਨ, ਕਪਾਹ ।

ਪ੍ਰਸ਼ਨ 7.
ਕੋਈ ਦੋ ਧਾਤ ਤੋਂ ਬਣੇ ਰੇਸ਼ੇ ਦੀ ਉਦਾਹਰਨ ਦਿਉ ।
ਉੱਤਰ-
ਗੋਟੇ, ਜਰੀ ਆਦਿ ।

ਪ੍ਰਸ਼ਨ 8.
ਥਰਮੋਪਲਾਸਟਿਕ ਰੇਸ਼ਿਆਂ ਦੀ ਉਦਾਹਰਨ ਦਿਓ ।
ਉੱਤਰ-
ਨਾਈਲੋਨ, ਪੋਲਿਸਟਰ, ਐਸਟੇਟ ।

ਪ੍ਰਸ਼ਨ 9.
ਕੈਸ਼ਮਿਲੋਨ ਕਿਹੋ ਜਿਹਾ ਰੇਸ਼ਾ ਹੈ ?
ਉੱਤਰ-
ਇਹ ਮਿਸ਼ਰਤ ਰੇਸ਼ਾ ਹੈ ।

ਪ੍ਰਸ਼ਨ 10.
ਪ੍ਰੋਟੀਨ ਵਾਲਾ ਰੇਸ਼ਾ ਕਿਹੜਾ ਹੈ ?
ਉੱਤਰ-
ਊਨ, ਸਿਲਕ ।

ਪ੍ਰਸ਼ਨ 11.
ਸੂਤੀ ਰੇਸ਼ੇ ਵਿਚ ਕਿੰਨੇ ਪ੍ਰਤੀਸ਼ਤ ਸੈਲੂਲੋਜ਼ ਹੁੰਦਾ ਹੈ ?
ਉੱਤਰ-
87 ਤੋਂ 90%.

ਪ੍ਰਸ਼ਨ 12.
ਲਿਨਨ ਕਿੱਥੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਫਲੈਕਸ ਪੌਦੇ ਦੇ ਤਣੇ ਤੋਂ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 13.
ਕਿਸੇ ਦੋ ਬਨਸਪਤੀ ਤੰਤੂਆਂ ਦੇ ਨਾਂ ਲਿਖੋ ।
ਉੱਤਰ-
ਸਤੀ, ਲਿਨਨ, ਨਾਰੀਅਲ ਦੇ ਰੇਸ਼ੇ ।

ਪ੍ਰਸ਼ਨ 14.
ਲੰਬਾਈ ਅਤੇ ਚੌੜਾਈ ਵਿਚ ਚੱਲਣ ਵਾਲੇ ਧਾਗੇ ਦਾ ਨਾਂ ਦੱਸੋ ।
ਜਾਂ
ਤਾਨਾ ਅਤੇ ਬਾਨਾ ਕੀ ਹੁੰਦਾ ਹੈ ?
ਉੱਤਰ-
ਜਦੋਂ ਕੱਪੜਾ ਬੁਣਿਆ ਜਾਂਦਾ ਹੈ ਤਾਂ ਲੰਬਾਈ ਵਿਚ ਚੱਲਣ ਵਾਲੇ ਧਾਗੇ ਨੂੰ ਤਾਨਾ ਅਤੇ ਚੌੜਾਈ ਵਿੱਚ ਚੱਲਣ ਵਾਲੇ ਧਾਗੇ ਨੂੰ ਬਾਨਾ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਰੀਅਲ ਦੇ ਰੇਸ਼ੇ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਕਿਸ ਕੰਮ ਆਉਂਦੇ ਹਨ ?
ਉੱਤਰ-
ਨਾਰੀਅਲ ਦੇ ਰੇਸ਼ੇ ਨਾਰੀਅਲ ਦੇ ਬੀਜ ਦੇ ਛਿਲਕੇ ਤੋਂ ਤਿਆਰ ਹੁੰਦੇ ਹਨ । ਇਹ ਗਿਰੀ ਅਤੇ ਬਾਹਰਲੇ ਛਿਲਕੇ ਦੇ ਵਿਚਕਾਰ ਹੁੰਦੇ ਹਨ । ਇਹਨਾਂ ਨੂੰ ਸਮੁੰਦਰ ਦੇ ਪਾਣੀ ਵਿਚ ਭਿਉਂ ਕੇ ਨਰਮ ਕੀਤਾ ਜਾਂਦਾ ਹੈ ਫਿਰ ਕੁੱਟ-ਕੁੱਟ ਕੇ ਸਾਫ਼ ਕਰਕੇ ਬਾਹਰ ਕੱਢ ਲਿਆ ਜਾਂਦਾ | ਇਹਨਾਂ ਰੇਸ਼ਿਆਂ ਨੂੰ ਆਮ ਤੌਰ ‘ਤੇ ਰੰਗਿਆ ਨਹੀਂ ਜਾਂਦਾ ਇਹਨਾਂ ਦਾ ਆਪਣਾ ਰੰਗ ਗੂੜ੍ਹਾ ਭਰਾ ਹੁੰਦਾ ਹੈ । ਨਾਰੀਅਲ ਦੇ ਰੇਸ਼ੇ ਅਕੜਾਅ ਵਾਲੇ ਅਤੇ ਮਜ਼ਬੂਤ ਹੁੰਦੇ ਹਨ । ਇਹਨਾਂ ਨੂੰ ਵੱਟ ਨਹੀਂ ਪੈਂਦੇ ਜ਼ਿਆਦਾਤਰ ਇਹ ਰੇਸ਼ੇ ਸੋਫਿਆਂ ਅਤੇ ਗੱਦਿਆਂ ਨੂੰ ਭਰਨ ਲਈ ਵਰਤੇ ਜਾਂਦੇ ਹਨ । ਪਰ ਇਨ੍ਹਾਂ ਤੋਂ ਟਾਟ ਅਤੇ ਜੁੱਤੀਆਂ ਦੇ ਤਲੇ ਵੀ ਬਣਾਏ ਜਾਂਦੇ ਹਨ ।

ਪ੍ਰਸ਼ਨ 2.
ਚੀਨ ਦੀ ਲਿਨਨ ਕਿਸ ਰੇਸ਼ੇ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਦੇ ਕੀ ਗੁਣ ਹਨ ?
ਉੱਤਰ-
ਚੀਨ ਦੀ ਲਿਨਨ ਪੌਦੇ ਦੇ ਤਣੇ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਨੂੰ ਰੇਮੀ ਵੀ ਕਿਹਾ ਜਾਂਦਾ ਹੈ । ਇਹ ਪੌਦੇ ਜਪਾਨ, ਫਰਾਂਸ, ਮਿਸਰ, ਇਟਲੀ ਅਤੇ ਰਸ ਵਿਚ ਉਗਾਏ ਜਾਂਦੇ ਹਨ । ਇਸ ਦੇ ਪੌਦੇ 4 ਤੋਂ 8 ਫੁੱਟ ਉੱਚੇ ਹੋ ਸਕਦੇ ਹਨ । ਇਸ ਦੇ ਤਣਿਆਂ ਨੂੰ ਕੱਟ ਕੇ ਪਾਣੀ ਵਿਚ ਗਲਾਇਆ ਜਾਂਦਾ ਹੈ ਅਤੇ ਫਿਰ ਰਸਾਇਣਾਂ ਦੀ ਵਰਤੋਂ ਨਾਲ ਫਾਲਤੂ ਗੁੰਦ ਕੱਢ ਦਿੱਤੀ ਜਾਂਦੀ ਹੈ । ਉਸ ਤੋਂ ਪਿੱਛੋਂ ਕੰਘੀ ਕਰਕੇ ਇਸ ਦੇ ਰੇਸ਼ਿਆਂ ਨੂੰ ਸਾਫ ਕੀਤਾ ਜਾਂਦਾ ਹੈ । ਇਹ ਰੇਸ਼ੇ ਲੰਮੇ, ਮਜ਼ਬੂਤ, ਚਮਕਦਾਰ, ਬਾਰੀਕ ਅਤੇ ਸਫ਼ੈਦ ਰੰਗ ਦੇ ਹੁੰਦੇ ਹਨ । ਇਹਨਾਂ ਰੇਸ਼ਿਆਂ ਵਿਚ ਅਕੜਾਅ ਵੱਧ ਅਤੇ ਲਚਕ ਘੱਟ ਹੁੰਦੀ ਹੈ ।

ਪ੍ਰਸ਼ਨ 3.
ਕੁਦਰਤ ਵਿਚ ਮਿਲਣ ਵਾਲੇ ਰੇਸ਼ੇ ਕਿਹੜੇ-ਕਿਹੜੇ ਹਨ ? ਕਿਸੇ ਇਕ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 4.
ਪਟਸਨ ਕੀ ਹੈ ?
ਉੱਤਰ-
ਇਹ ਪੌਦੇ ਦੇ ਤਣੇ ਤੋਂ ਮਿਲਣ ਵਾਲਾ ਰੇਸ਼ਾ ਹੈ । ਇਸ ਨਾਲ ਰੱਸੀਆਂ, ਡੋਰੀਆਂ ਅਤੇ ਵਧੀਆ ਕੱਪੜਾ ਬਣਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 5.
ਉੱਨ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਦੱਸੋ ।
ਉੱਨ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਅਤੇ ਦੇਖਭਾਲ ਦੱਸੋ ।
ਉੱਤਰ-
ਉਪਰੋਕਤ ਪ੍ਰਸ਼ਨ ਦੇਖੋ ।

ਪ੍ਰਸ਼ਨ 6.
ਬਣਾਉਟੀ ਕੱਪੜਿਆਂ ਨੂੰ ਸੰਭਾਲਣਾ ਆਸਾਨ ਕਿਉਂ ਹੈ ?
ਉੱਤਰ-
ਬਣਾਉਟੀ ਕੱਪੜਿਆਂ ਨੂੰ ਕੀੜੇ ਅਤੇ ਉੱਲੀ ਨਹੀਂ ਲੱਗਦੀ । ਇਸ ਲਈ ਇਹਨਾਂ ਨੂੰ ਸੰਭਾਲਣਾ ਸੌਖਾ ਹੈ ।

ਪ੍ਰਸ਼ਨ 7.
ਸੂਤੀ ਰੇਸ਼ੇ ਅਤੇ ਲਿਨਨ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਸੂਤੀ ਰੇਸ਼ੇ ਦੀ ਵਰਤੋਂ

  1. ਸੂਤੀ ਰੇਸ਼ੇ ਤੋਂ ਬਣੇ ਕੱਪੜੇ ਗਰਮੀਆਂ ਲਈ ਵਧੀਆ ਅਤੇ ਚਮੜੀ ਲਈ ਆਰਾਮਦਾਇਕ ਹਨ ।
  2. ਸੂਤੀ ਰੇਸ਼ਿਆਂ ਨੂੰ ਦੂਸਰੇ ਰੇਸ਼ਿਆਂ ਨਾਲ ਮਿਲਾ ਕੇ ਮਿਸ਼ਰਤ ਧਾਗੇ ਬਣਦੇ ਹਨ ।
  3. ਸੂਤੀ ਕੱਪੜੇ ਨੂੰ ਉਬਾਲਿਆ ਜਾ ਸਕਦਾ ਹੈ । ਇਸ ਲਈ ਹਸਪਤਾਲਾਂ ਵਿਚ ਇਸ ਤੋਂ ਪੱਟੀਆਂ ਬਣਦੀਆਂ ਹਨ ।

ਲਿਨਨ ਦੀ ਵਰਤੋਂ –

  • ਗਰਮੀਆਂ ਦੀਆਂ ਪੁਸ਼ਾਕਾਂ ਬਣਦੀਆਂ ਹਨ, ਠੰਢਕ ਦੇਣ ਵਾਲੀਆਂ ਹੁੰਦੀਆਂ ਹਨ ।
  • ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਕੱਪੜਾ ਹੈ, ਇਸ ਲਈ ਚਾਦਰਾਂ ਬਣਦੀਆਂ ਹਨ ।
  • ਮੇਜ਼ਪੋਸ਼ ਆਦਿ ਵੀ ਬਣਦੇ ਹਨ ।
  • ਗਰਮੀਆਂ ਵਿਚ ਅੰਦਰ ਪਾਉਣ ਵਾਲੇ ਕੱਪੜੇ ਵੀ ਬਣਦੇ ਹਨ ।

ਪ੍ਰਸ਼ਨ 8.
ਬਣਾਉਟੀ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਅਜਿਹੇ ਰੇਸ਼ੇ ਜੋ ਮਨੁੱਖ ਦੁਆਰਾ ਬਣਾਏ ਜਾਂਦੇ ਹਨ, ਨੂੰ ਬਣਾਉਟੀ ਰੇਸ਼ੇ ਕਹਿੰਦੇ ਹਨ । ਜਿਵੇਂ-ਰੇਆਨ, ਨਾਈਲੋਨ, ਟੈਰਾਲੀਨ, ਆਰਲੋਨ ਆਦਿ ਬਣਾਉਟੀ ਰੇਸ਼ੇ ਹਨ । ਇਨ੍ਹਾਂ ਰੇਸ਼ਿਆਂ ਤੋਂ ਬਣੇ ਕੱਪੜਿਆਂ ਨੂੰ ਸਿੰਥੈਟਿਕ ਕੱਪੜੇ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਉੱਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 10.
ਸਿਲਕ ‘ਤੇ ਤਾਪ ਦਾ ਕੀ ਅਸਰ ਪੈਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 11.
ਲਿਨਨ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਅਤੇ ਦੇਖਭਾਲ ਦੇ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 12.
ਰੇਸ਼ਿਆਂ ਵਿੱਚ ਮਜ਼ਬੂਤੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 13.
ਸਿਲਕ ਦੀ ਦੇਖਭਾਲ ਬਾਰੇ ਦੱਸੋ ।
ਉੱਤਰ-
ਸਿਲਕ ਤੋਂ ਬਣੇ ਕੱਪੜੇ ਬੜੇ ਨਾਜ਼ੁਕ ਹੁੰਦੇ ਹਨ । ਇਹ ਗਿੱਲੇ ਹੋਣ ਤੇ ਹੋਰ ਵੀ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਪੋਲਾ-ਪੋਲਾ ਦਬਾ ਕੇ ਧੋਣਾ ਪੈਂਦਾ ਹੈ । ਰਗੜ ਨਾਲ ਇਹ ਫਟ ਸਕਦੇ ਹਨ | ਖ਼ਾਰ ਅਤੇ ਗਰਮ ਪਾਣੀ ਦਾ ਇਹਨਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ । ਇਹਨਾਂ ਨੂੰ ਡਰਾਈਕਲੀਨ ਹੀ ਕਰਵਾ ਲਿਆ ਜਾਣਾ ਚਾਹੀਦਾ ਹੈ । ਜਦੋਂ ਇਹ ਸਿਲ੍ਹੇ ਹੋਣ ਤਾਂ ਇਹਨਾਂ ਨੂੰ ਪ੍ਰੈੱਸ ਕਰ ਲੈਣਾ ਚਾਹੀਦਾ ਹੈ । ਪਸੀਨੇ ਨਾਲ ਵੀ ਇਹ ਕਮਜ਼ੋਰ ਹੁੰਦੇ ਹਨ ਇਸ ਲਈ ਇਹਨਾਂ ਨੂੰ ਸੂਤੀ ਕੱਪੜੇ ਦਾ ਅੰਦਰਗ ਲਾ ਲੈਣਾ ਚਾਹੀਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 14.
ਰੇਸ਼ਿਆਂ ਦੀ ਲੰਬਾਈ ਦੇ ਅਨੁਸਾਰ ਵਰਗੀਕਰਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 15.
ਰੇਸ਼ੇ ਤੋਂ ਕੱਪੜਾ ਬਣਾਉਣ ਲਈ ਰੇਸ਼ੇ ਵਿਚ ਲਚਕੀਲਾਪਣ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 16.
ਮਿਸ਼ਰਤ ਰੇਸ਼ੇ ਕਿਹੜੇ ਹੁੰਦੇ ਹਨ ਅਤੇ ਇਹਨਾਂ ਦੀ ਦੇਖਭਾਲ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ –
ਦੇਖਭਾਲ-ਮਿਸ਼ਰਤ ਰੇਸ਼ਿਆਂ ਦੀ ਦੇਖਭਾਲ ਸੌਖੀ ਹੀ ਹੋ ਜਾਂਦੀ ਹੈ । ਇਨ੍ਹਾਂ ਨੂੰ ਧੋਣਾ ਸੌਖਾ ਹੈ । ਉੱਲੀ ਨਹੀਂ ਲਗਦੀ, ਧੁੱਪ ਵਿਚ ਰੰਗ ਖ਼ਰਾਬ ਨਹੀਂ ਹੁੰਦਾ । ਕੀੜੇ ਵੀ ਘੱਟ ਨੁਕਸਾਨ ਕਰਦੇ ਹਨ ।

ਪ੍ਰਸ਼ਨ 17.
ਰੇਸ਼ੇ ਤੋਂ ਕੱਪੜੇ ਬਣਾਉਣ ਲਈ ਰੇਸ਼ੇ ਦਾ ਰੂਪ ਵਿਚ ਹੋਣਾ ਅਤੇ ਜੁੜਨ ਸ਼ਕਤੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 18.
ਕੈਸ਼ਮੀਲੋਨ ਅਤੇ ਫਾਇਬਰ ਗਲਾਸ ਬਾਰੇ ਦੱਸੋ !
ਉੱਤਰ-

  • ਕੈਸ਼ਮੀਲੋਨ-ਇਹ ਆਰਲੋਨ ਦੀ ਹੀ ਇਕ ਕਿਸਮ ਹੈ ਅਤੇ ਇਸ ਤੋਂ ਸਵੈਟਰ, ਸ਼ਾਲਾਂ, ਕੋਟ ਆਦਿ ਬਣਾਏ ਜਾਂਦੇ ਹਨ । ਵਿਸ਼ੇਸ਼ਤਾਈਆਂ-ਕੈਸ਼ਮੀਲੋਨ ਵਿੱਚ ਨਾਈਲੋਨ ਵਰਗੇ ਗੁਣ ਹੁੰਦੇ ਹਨ ਪਰ ਇਸ ਦੀ ਦਿਖ ਉੱਨ ਦੇ ਰੇਸ਼ਿਆਂ ਵਰਗੀ ਹੁੰਦੀ ਹੈ । ਇਹ ਉੱਨ ਤੋਂ ਸਸਤੇ ਹੁੰਦੇ ਹਨ ਅਤੇ ਇਨ੍ਹਾਂ ਦਾ ਰੰਗ ਪੱਕਾ ਅਤੇ ਇਹ ਮਜ਼ਬੂਤ ਹੁੰਦੇ ਹਨ । ਕੁੱਝ ਸਮਾਂ ਵਰਤੋਂ ਤੋਂ ਬਾਅਦ ਇਸ ਤੋਂ ਬਣੇ ਕੱਪੜੇ ਤੇ ਬੁਰ ਆ ਜਾਂਦੀ ਹੈ ।
  • ਫਾਇਬਰ ਗਲਾਸ-ਇਨ੍ਹਾਂ ਰੇਸ਼ਿਆਂ ਦੀ ਵਰਤੋਂ ਵਸਤਰਾਂ ਲਈ ਘੱਟ ਹੀ ਹੁੰਦੀ ਹੈ ਪਰ ਇਨ੍ਹਾਂ ਦੀ ਵਰਤੋਂ ਪਾਰਦਰਸ਼ੀ ਪਰਦੇ ਬਣਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 19.
ਕੁਦਰਤੀ ਰੇਸ਼ਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 20.
ਸੂਤੀ ਰੇਸ਼ੇ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 21.
ਤਾਪ ਅਤੇ ਰੰਗਾਈ ਦਾ ਉੱਨ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 22.
ਲੰਬੇ ਰੇਸ਼ੇ । ਫਿਲੈਮੈਂਟ ਰੇਸ਼ੋ ਕੀ ਹੁੰਦੇ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 23.
ਪਟਸਨ ਅਤੇ ਨਾਰੀਅਲ ਦੇ ਰੇਸ਼ੇ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 24.
ਧਾਤੂਆਂ ਤੋਂ ਪ੍ਰਾਪਤ ਰੇਸ਼ਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 25.
ਟੈਰੀਲੀਨ ਤੰਤੂ ਦਾ ਦੂਜਾ ਨਾਂ ਕੀ ਹੈ ?
ਉੱਤਰ-
ਪੋਲੀਐਸਟਰ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 26.
ਕਪਾਸ ਅਤੇ ਸਿਲਕ ਦੀਆਂ ਵਿਸ਼ੇਸ਼ਤਾਵਾਂ ਦੀ ਤੁਲਨਾ ਕਰੋ ।
ਉੱਤਰ –

ਕਪਾਸ ਸਿਲਕ
1. ਇਹ ਸਟੇਪਲ ਰੇਸ਼ਾ ਹੈ । ਇਸ ਦੀ ਲੰਬਾਈ ½ ਇੰਚ ਤੋਂ 2 ਇੰਚ ਤੱਕ ਹੁੰਦੀ ਹੈ । ਇਹ ਕੁਦਰਤੀ ਰੂਪ ਵਿਚ ਮਿਲਣ ਵਾਲਾ ਇੱਕੋ ਇਕ ਫਿਲਾਮੈਂਟ ਰੇਸ਼ਾ ਹੈ । ਇਸ ਦੀ ਲੰਬਾਈ 750 ਤੋਂ 1100 ਮੀਟਰ ਤੱਕ ਹੋ ਸਕਦੀ ਹੈ ।
2. ਆਮ ਤੌਰ ਤੇ ਰੰਗ ਚਿੱਟਾ ਹੁੰਦਾ ਹੈ । ਇਸ ਦਾ ਰੰਗ ਕਰੀਮ ਭੂਰਾ ਜਾਂ ਸਲੇਟੀ ਹੋ ਸਕਦਾ ਹੈ ।
3. ਕੁਦਰਤੀ ਚਮਕ ਨਹੀਂ ਹੁੰਦੀ । ਕੁਦਰਤੀ ਚਮਕ ਹੁੰਦੀ ਹੈ ।
4. ਲਚਕ ਨਹੀਂ ਹੁੰਦੀ ਅਤੇ ਵੱਟ ਪੈ ਜਾਂਦੇ ਹਨ। ਲਚਕ ਵਧੇਰੇ ਹੁੰਦੀ ਹੈ ਤੇ ਵੱਟ ਵੀ ਨਹੀਂ ਪੈਂਦਾ !
5. ਰੰਗਣਾ ਆਸਾਨ ਹੈ ਪਰ ਧੁੱਪ ਅਤੇ ਧੋਣ ਨਾਲ ਰੰਗ ਖ਼ਰਾਬ ਹੋ ਜਾਂਦੇ ਹਨ। ਰੰਗ ਜਲਦੀ ਅਤੇ ਪੱਕੇ ਚੜ੍ਹਦੇ ਹਨ ਜੋ ਧੁੱਪ ਅਤੇ ਧੋਣ ਨਾਲ ਵੀ ਖ਼ਰਾਬ ਨਹੀਂ ਹੁੰਦੇ ।
6. ਗਿੱਲੇ ਹੋਣ ਤੇ ਕੱਪੜੇ ਮਜ਼ਬੂਤ ਹੁੰਦੇ ਹਨ । ਗਿੱਲੇ ਹੋਣ ਤੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 27.
ਰੇਸ਼ੇ ਅਤੇ ਫਿਲਾਮੈਂਟ ਦੀ ਪਰਿਭਾਸ਼ਾ ਦਿਓ ਅਤੇ ਰੇਸ਼ੇ ਦੇ ਵਰਗੀਕਰਨ ਬਾਰੇ ਲਿਖੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 28.
ਤ੍ਰਿਮ ਰੇਸ਼ੇ ਖ਼ਰੀਦਣਾ ਲੋਕ ਕਿਉਂ ਅਧਿਕ ਪਸੰਦ ਕਰਦੇ ਹਨ ?
ਉੱਤਰ-
ਬਨਾਵਟੀ ਰੇਸ਼ੇ ਮਜ਼ਬੂਤ ਹੁੰਦੇ ਹਨ, ਇਹਨਾਂ ਤੇ ਆਮ ਕਰਕੇ ਕੀੜੇ, ਉੱਲੀ ਆਦਿ ਦਾ ਅਸਰ ਵੀ ਘੱਟ ਹੁੰਦਾ ਹੈ । ਇਹਨਾਂ ਨੂੰ ਧੋ ਕੇ ਸੁਕਾਉਣਾ ਅਤੇ ਸੰਭਾਲਣਾ ਵੀ ਸੌਖਾ ਹੁੰਦਾ ਹੈ । ਇਹ ਦੇਖਣ ਨੂੰ ਵੀ ਸੋਹਣੇ ਲਗਦੇ ਹਨ । ਇਸ ਲਈ ਬਨਾਵਟੀ ਰੇਸ਼ਿਆਂ ਦੀ ਪਸੰਦ ਵੱਧ ਗਈ ਹੈ ।

ਪ੍ਰਸ਼ਨ 29.
(ੳ) ਮਿਸ਼ਰਤ ਕੱਪੜੇ ਕੀ ਹੁੰਦੇ ਹਨ ? ਗਰਮ ਅਤੇ ਠੰਡੀ ਦੋਵੇਂ ਮੌਸਮ ਵਿੱਚ ਪਾਉਣ ਵਾਲੇ ਮਿਸ਼ਰਤ ਕੱਪੜੇ ਦਾ ਇੱਕ ਉਦਾਹਰਨ ਦਿਓ ।
(ਅ) ਮਿਸ਼ਰਤ ਕੱਪੜੇ ਕੀ ਹੁੰਦੇ ਹਨ ?
ਉੱਤਰ-
(ਉ) ਬਨਾਵਟੀ ਰੇਸ਼ੇ ਅਤੇ ਕੁਦਰਤੀ ਰੇਸ਼ਿਆਂ ਨੂੰ ਮਿਲਾ ਕੇ ਜੋ ਰੇਸ਼ੇ ਤਿਆਰ ਕੀਤੇ ਜਾਂਦੇ ਹਨ । ਉਨ੍ਹਾਂ ਨੂੰ ਮਿਸ਼ਰਤ ਰੇਸ਼ੇ ਕਿਹਾ ਜਾਂਦਾ ਹੈ; ਜਿਵੇਂ
ਪੌਲੀਐਸਟਰ + ਸੂਤੀ = ਪੋਲੀਵਸਤਰ
ਟੈਰਾਲੀਨ + ਸੁਤੀ = ਟੈਰੀਕਾਟ
ਪੋਲੀਐਸਟਰ + ਉੱਨ = ਟੈਰੀਟੂਲ
ਟੈਰੀਕਾਟ ਅਜਿਹਾ ਮਿਸ਼ਰਤ ਕੱਪੜਾ ਹੈ ਜਿਸ ਨੂੰ ਦੋਵੇਂ ਮੌਸਮਾਂ ਵਿੱਚ ਪਾਇਆ ਜਾ ਸਕਦਾ ਹੈ ।
(ਆ) ਖੁਦ ਉੱਤਰ ਦਿਓ ।

ਪ੍ਰਸ਼ਨ 30.
ਸੂਤੀ ਰੇਸ਼ੇ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਵੱਡੇ ਉੱਡਰਾਂ ਵਾਲੇ ਸਨ

ਪ੍ਰਸ਼ਨ 1.
ਰੇਆਨ ਦੀ ਵਰਤੋਂ, ਵਿਸ਼ੇਸ਼ਤਾਈਆਂ ਅਤੇ ਦੇਖਭਾਲ ਬਾਰੇ ਦੱਸੋ !
ਉੱਤਰ-
ਰੇਆਨ ਦੀ ਵਰਤੋਂ-ਰੇਆਨ ਵਿਚ ਰੇਸ਼ਮ ਵਰਗੀ ਚਮਕ ਹੋਣ ਦੇ ਕਾਰਨ ਇਸ ਨੂੰ ਨਕਲੀ ਰੇਸ਼ਮ ਵੀ ਕਿਹਾ ਜਾਂਦਾ ਹੈ । ਇਸ ਨਾਲ ਘੱਟ ਅਤੇ ਵੱਧ ਚਮਕ ਵਾਲੇ ਕੱਪੜੇ, ਜਿਵੇਂਜਾਰਜਟ, ਕਰੇਪ, ਬੰਬਰ ਆਦਿ ਬਣਾਏ ਜਾਂਦੇ ਹਨ । ਇਸ ਦੀ ਵਰਤੋਂ ਆਮ ਪਾਉਣ ਵਾਲੇ ਕੱਪੜਿਆਂ ਲਈ ਵੀ ਹੁੰਦੀ ਹੈ ।

ਵਿਸ਼ੇਸ਼ਤਾਵਾਂ-ਰੇਆਨ ਪੁਨਰਨਿਰਮਿਤ ਸੈਲੂਲੋਜ਼ ਦੇ ਰੇਸ਼ੇ ਹੁੰਦੇ ਹਨ ।
ਇਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਵਰਗੇ ਤੱਤ ਹੁੰਦੇ ਹਨ –

  • ਸੁਖਮਦਰਸ਼ੀ ਹੇਠਾਂ ਰਚਨਾ-ਰੇਸ਼ਾ ਇਕ ਸਮਾਨ ਗੋਲ ਹੁੰਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 8

  • ਲੰਬਾਈ-ਇਹ ਲੰਬੇ ਰੇਸ਼ੇ (ਫਿਲਾਮੈਂਟ ਹੁੰਦੇ ਹਨ ।
  • ਰੰਗ-ਇਹਨਾਂ ਰੇਸ਼ਿਆਂ ਦਾ ਰੰਗ ਨਹੀਂ ਹੁੰਦਾ । ਇਹ ਪਾਰਦਰਸ਼ੀ ਹਨ ।
  • ਲਚਕੀਲਾਪਨ-ਇਹਨਾਂ ਵਿਚ ਲਚਕ ਘੱਟ ਹੁੰਦੀ ਹੈ । ਧੋਣ ’ਤੇ ਸੁੰਗੜ ਜਾਂਦੇ ਹਨ ਅਤੇ ਪ੍ਰੈੱਸ ਕਰਨ ‘ਤੇ ਫਿਰ ਪਹਿਲਾਂ ਵਰਗਾ ਹੋ ਜਾਂਦਾ ਹੈ ।
  • ਤਾਪ ਚਾਲਕਤਾ-ਇਹ ਤਾਪ ਦੇ ਚਾਲਕ ਹਨ
  • ਮਜ਼ਬੂਤੀ-ਪਾਣੀ ਵਿਚ ਪਾਉਣ ਤੇ ਕਮਜ਼ੋਰ ਹੁੰਦੇ ਹਨ, ਵੈਸੇ ਇਹਨਾਂ ਦੀ ਮਜ਼ਬੂਤੀ ਘੱਟ ਜਾਂ ਵੱਧ ਹੋ ਸਕਦੀ ਹੈ ।
  • ਜਲ ਸੋਖਣ ਸ਼ਕਤੀ-ਰੇਆਨ ਦੀ ਜਲ ਸੋਖਣ ਸ਼ਕਤੀ ਕੁਦਰਤੀ ਸੈਲੂਲੋਜ਼ ਰੇਸ਼ਿਆਂ ਤੋਂ ਵੱਧ ਹੁੰਦੀ ਹੈ ।
  • ਰਸਾਇਣਾਂ ਦਾ ਅਸਰ-ਅਮਲ ਦਾ ਬੁਰਾ ਅਸਰ ਹੁੰਦਾ ਹੈ ਪਰ ਖਾਰ ਦਾ ਅਸਰ ਨਹੀਂ ਹੁੰਦਾ ।
  • ਰੰਗਾਈ-ਇਸ ਨੂੰ ਰੰਗਣਾ ਸੌਖਾ ਹੈ । ਕੋਈ ਵੀ ਰੰਗ ਕੀਤਾ ਜਾ ਸਕਦਾ ਹੈ ਅਤੇ ਰੰਗ ਪੱਕਾ ਚੜ੍ਹਦਾ ਹੈ । ਧੁੱਪ ਵਿਚ ਰੰਗ ਖ਼ਰਾਬ ਨਹੀਂ ਹੁੰਦਾ ਪਰ ਰੰਗਕਾਟ ਨਾਲ ਰੰਗ ਕਮਜ਼ੋਰ ਪੈ ਜਾਂਦਾ ਹੈ ।
  • ਤਾਪ ਦਾ ਅਸਰ-ਅੱਗ ਵਿਚ ਇਕ ਦਮ ਜਲਦੇ ਹਨ ਅਤੇ ਕਾਗਜ਼ ਦੇ ਜਲਣ ਵਰਗੀ | ਗੰਧ ਆਉਂਦੀ ਹੈ ।

ਦੇਖਭਾਲ-ਇਹ ਰੇਸ਼ੇ ਗਿੱਲੇ ਹੋਣ ਤੇ ਕਮਜ਼ੋਰ ਹੋ ਜਾਂਦੇ ਹਨ ।ਰਗੜ ਨਾਲ ਵੀ ਜਲਦੀ ਖ਼ਰਾਬ ਹੋ ਜਾਂਦੇ ਹਨ । ਇਹਨਾਂ ਕੱਪੜਿਆਂ ਨੂੰ ਨਿਚੋੜਨਾ ਅਤੇ ਇਹਨਾਂ ‘ਤੇ ਵੱਧ ਦਬਾਅ ਨਹੀਂ ਪਾਉਣਾ | ਚਾਹੀਦਾ । ਵੱਧ ਗਰਮ ਪੈਂਸ ਵੀ ਨਹੀਂ ਕਰਨੀ ਚਾਹੀਦੀ । ਇਹਨਾਂ ਨੂੰ ਸੁਕਾ ਕੇ ਹੀ ਸੰਭਾਲਣਾ ਚਾਹੀਦਾ ਹੈ । ਸਿਲਵਰ ਫਿਸ਼ ਅਤੇ ਫਲੂੰਦੀ ਇਹਨਾਂ ਨੂੰ ਹਾਨੀ ਪਹੁੰਚਾ ਸਕਦੇ ਹਨ ।

ਪ੍ਰਸ਼ਨ 2.
ਪੋਲੀਐਸਟਰ (ਟੈਰਾਲੀਨ) ਦੀ ਵਰਤੋਂ, ਵਿਸ਼ੇਸ਼ਤਾਈਆਂ ਅਤੇ ਦੇਖਭਾਲ ਬਾਰੇ ਦੱਸੋ ।
ਜਾਂ
ਪੋਲੀਐਸਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਵਰਤੋਂ ਬਾਰੇ ਦੱਸੋ ।
ਉੱਤਰ-
ਪ੍ਰਯੋਗ-
1. ਇਹਨਾਂ ਰੇਸ਼ਿਆਂ ਨੂੰ ਦੂਸਰੇ ਰੇਸ਼ਿਆਂ ਨਾਲ ਮਿਲਾ ਕੇ ਮਿਸ਼ਰਤ ਰੇਸ਼ੇ ਤਿਆਰ ਕੀਤੇ ਜਾਂਦੇ ਹਨ । ਜਿਵੇਂ –

    • ਟੈਰੀਕਾਟ – ਟੈਰਾਲੀਨ + ਸੂਤੀ
    • ਟੈਰੀਫੂਲ – ਟੈਰਾਲੀਨ + ਉੱਨ
    • ਟੈਰੀ ਰੂਬੀਆ – ਟੈਰਾਲੀਨ + ਸੁਤੀ
    • ਟੈਰੀ ਸਿਲਕ – ਟੈਰਾਲੀਨ + ਸਿਲਕ
  1. ਕੱਪੜੇ ਸਰੀਰ ਲਈ ਠੀਕ ਹੁੰਦੇ ਹਨ ਅਤੇ ਮਜ਼ਬੂਤ ਹੁੰਦੇ ਹਨ ।
  2. ਇਹਨਾਂ ਨੂੰ ਦਾਗ਼ ਘੱਟ ਲੱਗਦੇ ਹਨ ਅਤੇ ਧੋਣਾ ਸੌਖਾ ਹੈ ।
  3. ਇਹਨਾਂ ਤੋਂ ਆਮ ਪਹਿਣਨ ਵਾਲੇ ਅਤੇ ਦੂਜੀ ਤਰ੍ਹਾਂ ਦੇ ਕੱਪੜੇ ਵੀ ਬਣਾਏ ਜਾਂਦੇ ਹਨ ।

ਵਿਸ਼ੇਸ਼ਤਾਵਾਂਰਚਨਾ-ਇਹ ਇਕ ਬਹੁਲਕ ਹੈ –

  • ਸੂਖ਼ਮਦਰਸ਼ੀ ਹੇਠਾਂ ਰਚਨਾ-ਇਸਦੇ ਰੇਸ਼ੇ ਗੋਲ, ਸਿੱਧੇ, ਚੀਕਨੇ ਅਤੇ ਇੱਕੋ ਜਿਹੇ ਹੁੰਦੇ ਹਨ ।
  • ਰੰਗ-ਇਸ ਦੇ ਰੇਸ਼ੇ ਸਫ਼ੈਦ ਹੁੰਦੇ ਹਨ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 9

  • ਮਜ਼ਬੂਤੀ-ਇਹ ਮਜ਼ਬੂਤ ਹੁੰਦੇ ਹਨ । ਮਜ਼ਬੂਤੀ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ ।
  • ਲੰਬਾਈ-ਇਹ ਫਿਲਾਮੈਂਟ ਅਤੇ ਸਟੇਪਲ ਦੋਵੇਂ ਤਰ੍ਹਾਂ ਦੇ ਹੁੰਦੇ ਹਨ ।
  • ਲਚਕ-ਇਹਨਾਂ ਵਿਚ ਸੁਤੀ ਅਤੇ ਲਿਨਨ ਤੋਂ ਵੱਧ ਲਚਕ ਹੁੰਦੀ ਹੈ ਅਤੇ ਨਾਈਲਾਨ ਤੋਂ ਘੱਟ ਲਚਕ ਹੁੰਦੀ ਹੈ ।
  • ਦਿਖਾਵਟ-ਚਮਕ ਲੋੜ ਅਨੁਸਾਰ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ ।
  • ਤਾਪ ਚਾਲਕ-ਤਾਪ ਦੇ ਚੰਗੇ ਚਾਲਕ ਨਹੀਂ ਹਨ ।
  • ਰਸਾਇਣਾਂ ਦਾ ਅਸਰ-ਅਮਲ ਅਤੇ ਖਾਰ ਦਾ ਬੁਰਾ ਅਸਰ ਨਹੀਂ ਪੈਂਦਾ ।
  • ਰੰਗਾਈ-ਵਿਸ਼ੇਸ਼ ਰੰਗਾਂ ਨਾਲ ਹੀ ਰੰਗਿਆ ਜਾ ਸਕਦਾ ਹੈ ।
  • ਤਾਪ ਦਾ ਅਸਰ-ਜਲਨ ਤੇ ਤਿੱਖੀ ਗੰਧ ਆਉਂਦੀ ਹੈ । ਗਰਮੀ ਨਾਲ ਪਿਘਲ ਜਾਂਦੇ ਹਨ ।

ਦੇਖਭਾਲ-ਧੋਣਾ ਸੌਖਾ ਹੈ, ਉੱਲੀ ਅਤੇ ਕੀੜੇ ਨਹੀਂ ਲੱਗਦੇ । ਧੁੱਪ ਵਿਚ ਰੰਗ ਖ਼ਰਾਬ ਨਹੀਂ ਹੁੰਦਾ । ਪ੍ਰੈੱਸ ਦੀ ਬਹੁਤੀ ਲੋੜ ਨਹੀਂ ਪੈਂਦੀ । ਇਹਨਾਂ ਨੂੰ ਸੰਭਾਲਣਾ ਸੌਖਾ ਹੈ ।

ਪ੍ਰਸ਼ਨ 3.
ਸਿਲਕ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-ਵਿਸ਼ੇਸ਼ਤਾਈਆਂ ਲਈ ਦੇਖੋ ਉਪਰੋਕਤ ਪ੍ਰਸ਼ਨ ।
ਵਰਤੋਂ-ਸਿਲਕ ਦੇ ਰੇਸ਼ਿਆਂ ਤੋਂ ਬਣੇ ਵਸਤਰਾਂ ਦੀ ਵਰਤੋਂ ਉਤਸਵਾਂ, ਸ਼ਾਦੀਆਂ ਦੇ ਮੌਕੇ ਜਾਂ ਖਾਸ ਮੌਕਿਆਂ ਤੇ ਪਹਿਣਨ ਲਈ ਹੁੰਦੀ ਹੈ । ਸਿਲਕ ਤੋਂ ਘਰ ਦੇ ਸਾਜੋ-ਸਮਾਨ ਜਿਵੇਂ, ਗਲੀਚੇ, ਕੁਸ਼ਨ, ਪਰਦੇ ਆਦਿ ਅਤੇ ਹੋਰ ਸਜਾਵਟੀ ਸਮਾਨ ਵੀ ਬਣਾਇਆ ਜਾਂਦਾ ਹੈ । ਸਿਲਕ ਮਹਿੰਗਾ ਹੈ ਇਸ ਲਈ ਇਸ ਦੀ ਵਰਤੋਂ ਅਮੀਰ ਲੋਕ ਵਧੇਰੇ ਕਰਦੇ ਹਨ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਦੇਖਭਾਲ-ਰੇਸ਼ਮ ਦਾ ਰੇਸ਼ਾ ਬਹੁਤ ਨਾਜ਼ੁਕ ਹੁੰਦਾ ਹੈ ਅਤੇ ਗਿੱਲਾ ਹੋ ਕੇ ਹੋਰ ਵੀ ਨਾਜ਼ਕ ਹੋ ਜਾਂਦੇ ਹਨ । ਇਨ੍ਹਾਂ ਨੂੰ ਧੋਣ ਲਈ ਰਗੜਨਾ ਨਹੀਂ ਚਾਹੀਦਾ ਸਗੋਂ ਪੋਲੇ-ਪੋਲੇ ਦਬਾ ਕੇ ਧੋਣਾ ਚਾਹੀਦਾ ਹੈ । ਇਨ੍ਹਾਂ ਰੇਸ਼ਿਆਂ ਨੂੰ ਗਰਮ ਪਾਣੀ ਵਿੱਚ ਵੀ ਨਹੀਂ ਪਾਉਣਾ ਚਾਹੀਦਾ ਅਤੇ ਸਿਲਕ ਦੇ ਕੱਪੜਿਆਂ ਨੂੰ ਡਰਾਈਕਲੀਨ ਕਰਵਾਉਣਾ ਚਾਹੀਦਾ ਹੈ । ਪ੍ਰੈੱਸ ਕਰਨ ਲੱਗਿਆਂ ਇਨ੍ਹਾਂ ਤੇ ਪਾਣੀ ਨਹੀਂ ਛਿੜਕਣਾ ਚਾਹੀਦਾ ਸਗੋਂ ਜਦੋਂ ਇਹ ਸਿਲ੍ਹੇ ਹੋਣ, ਇਨ੍ਹਾਂ ਨੂੰ ਪ੍ਰੈੱਸ ਕਰ ਲੈਣਾ ਚਾਹੀਦਾ ਹੈ । ਪਸੀਨੇ ਨਾਲ ਵੀ ਸਿਲਕ ਦੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ |

ਪ੍ਰਸ਼ਨ 4.
ਸਿਲਕ (ਰੇਸ਼ਮ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਸੂਤੀ ਤੇ ਰੇਸ਼ਮੀ ਤੰਤੂਆਂ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਮੁਲਾਂਕਣ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 6.
ਮਾਨਵ ਨਿਰਮਿਤ ਤੰਤੂ ਕਿਹੜੇ ਹਨ ? ਕਿਸੇ ਇੱਕ ਤੰਤੂ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 7.
ਸੁਤੀ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । ਸੂਤੀ ਰੇਸ਼ੇ ਦੇ ਗੁਣਾਂ ਬਾਰੇ ਵਿਸਥਾਰ ਵਿਚ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਲਿਨਨ ਦੇ ਰੇਸ਼ਿਆਂ ਦੀਆਂ ਵਿਸ਼ੇਸ਼ਤਾਵਾਂ, ਵਰਤੋਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖੁਦ ਕਰੋ ।

ਪ੍ਰਸ਼ਨ.9.
ਥਰਮੋਪਲਾਸਟਿਕ ਰੇਸ਼ੇ ਕਿਹੜੇ-ਕਿਹੜੇ ਹਨ ? ਕਿਸੇ ਇਕ ਥਰਮੋਪਲਾਸਟਿਕ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ, ਵਰਤੋਂ ਅਤੇ ਦੇਖਭਾਲ ਵਿਸਥਾਰ ਵਿਚ ਲਿਖੋ ।
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 10.
ਉੱਨ ਦੇ ਰੇਸ਼ੇ ਦੂਰਬੀਨ ਹੇਠਾਂ ਕਿਸ ਤਰ੍ਹਾਂ ਦਿਖਦੇ ਹਨ ? ਚਿੱਤਰ ਬਣਾਓ । ਇਨ੍ਹਾਂ ਰੇਸ਼ਿਆਂ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ।
ਉੱਤਰ-
ਖੁਦ ਕਰੋ ।

ਪ੍ਰਸ਼ਨ 11.
ਸੁਨੀਤਾ ਦੀ ਭੈਣ ਦਾ ਵਿਆਹ 15 ਦਸੰਬਰ ਨੂੰ ਹੋਣਾ ਹੈ । ਉਸਦੇ ਵਿਆਹ ਲਈ ਕੁਦਰਤੀ ਰੇਸ਼ੇ ਦਾ ਸੂਟ ਸਿਲਵਾਉਣਾ ਹੈ । ਉਸਨੂੰ ਕਿਹੜੇ ਕੁਦਰਤੀ ਰੇਸ਼ੇ ਦੀ ਚੋਣ ਕਰਨੀ ਚਾਹੀਦੀ ਹੈ ? ਨਾਂ
ਦੱਸੋ । ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
(ਰੇਸ਼ਮੀ), ਖੁਦ ਕਰੋ ।

ਪ੍ਰਸ਼ਨ 12.
ਸਿਲਕ ਦੇ ਰੇਸ਼ੇ ਦੂਰਬੀਨ ਹੇਠਾਂ ਕਿਸ ਤਰ੍ਹਾਂ ਦੇ ਦਿਖਦੇ ਹਨ ? ਚਿੱਤਰ ਬਣਾਓ । ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਖ਼ੁਦ ਕਰੋ !

ਪ੍ਰਸ਼ਨ 13.
ਕਪਾਹ ਦਾ ਰੇਸ਼ਾ ਦੂਰਬੀਨ ਹੇਠਾਂ ਕਿਸ ਤਰ੍ਹਾਂ ਦਾ ਦਿਖਦਾ ਹੈ ? ਚਿੱਤਰ ਬਣਾਓ । ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 14.
ਲਿਨਨ ਅਤੇ ਸੂਤੀ ਕੱਪੜਿਆਂ ਵਿਚ ਕੀ ਸਮਾਨਤਾ ਹੈ ?
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 15.
ਸੀਤਲ ਇੱਕ ਫੁਟਬਾਲ ਦਾ ਖਿਡਾਰੀ ਹੈ ।ਉਸਨੇ ਖੇਡਾਂ ਦੇ ਮੁਕਾਬਲੇ ਵਿੱਚ ਭਾਗ ਲੈਣਾ ਹੈ ।
ਉਸਨੂੰ ਕਿਸ ਰੇਸ਼ੇ ਦਾ ਬਣਿਆ ਟਰੈਕਸੂਟ ਖਰੀਦਣਾ ਚਾਹੀਦਾ ਹੈ ਅਤੇ ਇਸ ਰੇਸ਼ੇ ਦੀਆਂ ਦੀ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 16.
ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਉਂ ਕਿਹਾ ਜਾਂਦਾ ਹੈ ? ਤੁਸੀਂ ਸਿਲਕ ਦੇ ਕੱਪੜਿਆਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਖੁਦ ਕਰੋ ।

ਪ੍ਰਸ਼ਨ 17.
ਰੀਮਾ ਨੇ ਬਾਰਿਸ਼ ਦੇ ਮੌਸਮ ਵਿਚ ਪਿਕਨਿਕ ਲਈ ਜਾਣਾ ਹੈ ।
ਉਸਦੇ ਪਹਿਣਨ ਵਾਲੇ ਕੱਪੜਿਆਂ ਲਈ ਕਿਹੜੇ ਰੇਸ਼ੇ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ।
ਉੱਤਰ-
ਖ਼ੁਦ ਉੱਤਰ ਦਿਉ ।

ਪ੍ਰਸ਼ਨ 18.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ? ਇਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 19.
ਪੋਲੀਐਸਟਰ ਦੀ ਵਰਤੋਂ, ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖ਼ੁਦ ਉੱਤਰ ਦਿਓ ।

ਪ੍ਰਸ਼ਨ 20.
ਰੇਮੋਨ ਦੀ ਵਰਤੋਂ, ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖ਼ੁਦ ਉੱਤਰ ਦਿਓ ।

ਵਸਤੂਨਿਸ਼ਠ ਪ੍ਰਸ਼ਨ

I. ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਛੋਟੇ ਰੇਸ਼ੇ …….. ਇੰਚ ਤਕ ਲੰਬੇ ਹੁੰਦੇ ਹਨ ।
ਉੱਤਰ-
18,

ਪ੍ਰਸ਼ਨ 2.
ਲਿਨਨ …….. ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
ਫਲੈਕਸ,

ਪ੍ਰਸ਼ਨ 3.
ਕੁਦਰਤੀ ਫਿਲਾਮੈਂਟ ਰੇਸ਼ਾ ਸਿਰਫ਼ …….. ਹੈ ।
ਉੱਤਰ-
ਸਿਲਕ,

ਪ੍ਰਸ਼ਨ 4.
ਉੱਨ ਅਤੇ ਐਕਰੀਲਿਕ ਰੇਸ਼ੇ ਮਿਲਾ ਕੇ …….. ਰੇਸ਼ਾ ਬਣਦਾ ਹੈ ।
ਉੱਤਰ-
ਕੈਮਿਲਾਨ,

ਪ੍ਰਸ਼ਨ 5.
ਸੂਤੀ ਰੇਸ਼ੇ ਵਿਚ …….. ਪ੍ਰਤੀਸ਼ਤ ਸੈਲੂਲੋਜ਼ ਹੁੰਦਾ ਹੈ ।
ਉੱਤਰ-
87-90%

ਪ੍ਰਸ਼ਨ 6.
…………… ਅਤੇ …………… ਏਠਨ ਦੇਣ ਦੇ ਦੋ ਪ੍ਰਕਾਰ ਹਨ ।
ਉੱਤਰ-
S, Z,

ਪ੍ਰਸ਼ਨ 7.
ਪ੍ਰੋਟੀਨ ਤੰਤੂ ਨੂੰ ………………. ਤੰਤੂ ਵੀ ਕਹਿੰਦੇ ਹਨ ।
ਉੱਤਰ-
ਕੁਦਰਤੀ,

ਪ੍ਰਸ਼ਨ 8.
ਅਧਿਕਤਰ ਮਾਨਵ ਨਿਰਮਿਤ ਤੰਤੂਆਂ ਵਿਚ ……………. ਲਚੀਲਾਪਨ ਹੁੰਦਾ ਹੈ ।
ਉੱਤਰ-
ਵਧੇਰੇ,

ਪ੍ਰਸ਼ਨ 9.
ਰੇਸ਼ਮੀ ਰੇਸ਼ਾ ………….. ਕਿਸਮ ਦਾ ਰੇਸ਼ਾ ਹੈ ।
ਉੱਤਰ-
ਕੁਦਰਤੀ,

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 10.
………… ਅਤੇ …………… ਦੋ ਪ੍ਰਾਕ੍ਰਿਤਕ ਪ੍ਰੋਟੀਨ ਤੰਤੂ ਹਨ ।
ਉੱਤਰ-
ਰੇਸ਼ਮ, ਉੱਨ,

ਪ੍ਰਸ਼ਨ 11.
…………. · ਇੱਕ ਮਾਨਵ ਨਿਰਮਿਤ ਤੰਤੂ ਹੈ ।
ਉੱਤਰ-
ਰੇਆਨ ।

II ਠੀਕ / ਗਲਤ ਦੱਸੋ

ਪ੍ਰਸ਼ਨ 1.
ਛੋਟੇ ਰੇਸ਼ੇ 18 ਇੰਚ ਤੱਕ ਲੰਮੇ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਸਣ ਕੁਦਰਤੀ ਰੇਸ਼ਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਰੇਆਨ ਮਨੁੱਖ ਦੁਆਰਾ ਤਿਆਰ ਕੀਤਾ ਰੇਸ਼ਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਸੂਤੀ ਰੇਸ਼ੇ ਵਿਚ ਕੁਦਰਤੀ ਚਮਕ ਨਹੀਂ ਹੁੰਦੀ ।
ਉੱਤਰ-
ਠੀਕ,

ਪ੍ਰਸ਼ਨ 5.
ਸਾਈਸਲ ਇਕ ਕੀੜਾ ਹੈ !
ਉੱਤਰ-
ਗ਼ਲਤ,

ਪ੍ਰਸ਼ਨ 6.
ਰੇਸ਼ਮ ਤਾਪ ਦਾ ਸੰਚਾਲਕ ਨਹੀਂ ਹੈ ।
ਉੱਤਰ-
ਠੀਕ ॥

III. ਬਹੁਵਿਕਲਪੀ

ਪ੍ਰਸ਼ਨ 1.
ਉੱਨ ਲਈ ਠੀਕ ਹੈ –
(ਉ) ਕੁਦਰਤੀ ਰੇਸ਼ਾ
(ਅ) ਪ੍ਰੋਟੀਨ ਰੇਸ਼ਾ
(ਈ) ਜਾਨਵਰਾਂ ਤੋਂ ਪ੍ਰਾਪਤ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਰੇਸ਼ਿਆਂ ਦੀ ਜੁੜਨ ਸ਼ਕਤੀ ਨਿਰਭਰ ਹੈ –
(ਉ) ਰੇਸ਼ੇ ਦੀ ਲੰਬਾਈ
(ਅ) ਰੇਸ਼ੇ ਦੀ ਬਾਰੀਕੀ
(ਈ) ਲਚਕੀਲਾਪਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਪੌਦਿਆਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਨਹੀਂ ਹੈ –
(ਉ) ਸਣ
(ਅ) ਉੱਨ
(ਇ) ਪਟਸਨ
(ਸ) ਕਪਾਹ !
ਉੱਤਰ-
(ਅ) ਉੱਨ

ਪ੍ਰਸ਼ਨ 4.
ਥਰਮੋਪਲਾਸਟਿਕ ਰੇਸ਼ਾ ਨਹੀਂ ਹੈ –
(ਉ) ਨਾਈਲੋਨ
(ਅ ਪੋਲਿਸਟਰ,
(ਇ) ਕਪਾਹ
(ਸ) ਸਾਰੇ ਠੀਕ ॥
ਉੱਤਰ-
(ਇ) ਕਪਾਹ |

ਰੇਸ਼ਿਆਂ ਦਾ ਵਰਗੀਕਰਨ PSEB 10th Class Home Science Notes

ਪਾਠ ਇਕ ਨਜ਼ਰ ਵਿਚ

  • ਕੱਪੜਾ ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਮਹੱਤਵਪੂਰਨ ਲੋੜ ਹੈ । ਇਸ ਲੋੜ ਨੂੰ ਪੂਰਾ ਕਰਨ ਲਈ ਅਸੀਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਨਦੇ ਹਾਂ ਅਤੇ ਘਰ ਵਿਚ ਹੋਰ ਕਈ ਕੰਮਾਂ ਲਈ ਵਰਤਦੇ ਹਾਂ, ਜਿਵੇਂ-ਪਰਦੇ, ਚਾਦਰਾਂ, ਤੌਲੀਏ, ਮੇਜ਼ਪੋਸ਼ ਆਦਿ ।
  • ਇਹ ਵੱਖ-ਵੱਖ ਕੱਪੜੇ ਧਾਗਿਆਂ ਤੋਂ ਬਣਦੇ ਹਨ । ਜੇ ਕੱਪੜੇ ਨੂੰ ਸਿਰੇ ਤੋਂ ਵੇਖੋ ਤਾਂ ਧਾਗੇ ਨਿਕਲ ਆਉਂਦੇ ਹਨ । ਪਰ ਇਹ ਧਾਗੇ ਵਾਲਾਂ ਵਰਗੇ ਬਾਰੀਕ ਰੇਸ਼ਿਆਂ ਤੋਂ ਬਣਦੇ ਹਨ । ਇਹ ਰੇਸ਼ੇ ਕੱਪੜੇ ਦੀ ਇਕ ਮਲ ਇਕਾਈ ਹੈ ।
  • ਵੱਖ-ਵੱਖ ਕਿਸਮ ਦੇ ਕੱਪੜੇ, ਜਿਵੇਂ-ਉਨੀ, ਸੂਤੀ, ਰੇਸ਼ਮੀ ਵੱਖ-ਵੱਖ ਰੇਸ਼ਿਆਂ ਤੋਂ ਬਣਦੇ ਹਨ ਅਤੇ ਇਹ ਵੱਖ-ਵੱਖ ਰੇਸ਼ੇ ਪ੍ਰਾਪਤ ਵੀ ਵੱਖ-ਵੱਖ ਸਾਧਨਾਂ ਤੋਂ ਹੁੰਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Punjab State Board PSEB 10th Class Home Science Book Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Textbook Exercise Questions and Answers.

PSEB Solutions for Class 10 Home Science Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

Home Science Guide for Class 10 PSEB ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਹਿ ਵਿਵਸਥਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਹਿ ਵਿਵਸਥਾ ਘਰ ਦੇ ਸਾਧਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਪਰਿਵਾਰਿਕ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਹੁਨਰ ਹੈ । ਇਕ ਚੰਗਾ ਹਿ ਪ੍ਰਬੰਧਕ ਸਾਧਨਾਂ ਦੀ ਘੱਟ ਵਰਤੋਂ ਨਾਲ ਵੀ ਪਰਿਵਾਰਿਕ ਟੀਚਿਆਂ ਨੂੰ ਪ੍ਰਾਪਤ ਕਰ ਲੈਂਦਾ ਹੈ ।

ਪ੍ਰਸ਼ਨ 2.
ਘਰ ਤੇ ਮਕਾਨ ਵਿਚ ਕੀ ਅੰਤਰ ਹੈ ?
ਉੱਤਰ-
ਮਕਾਨ ਮਿੱਟੀ, ਸੀਮਿੰਟ, ਇੱਟਾਂ, ਪੱਥਰ ਆਦਿ ਦਾ ਬਣਿਆ ਇਕ ਢਾਂਚਾ ਹੁੰਦਾ ਹੈ ਜੋ ਸਾਨੂੰ ਮੀਂਹ, ਝੱਖੜ, ਗਰਮੀ, ਠੰਡ, ਜੰਗਲੀ ਜਾਨਵਰਾਂ ਅਤੇ ਚੋਰ-ਡਾਕੂਆਂ ਤੋਂ ਬਚਾਉਂਦਾ ਹੈ । ਪਰ ਘਰ ਇਕ ਪਰਿਵਾਰ ਦੇ ਮੈਂਬਰਾਂ ਦੀਆਂ ਭਾਵਨਾਵਾਂ ਦਾ ਸੂਚਕ ਹੁੰਦਾ ਹੈ । ਜਿੱਥੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਕੇ ਜੀਵਨ ਨੂੰ ਸੁਖਮਈ ਬਣਾਉਂਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 3.
ਟੀਚਿਆਂ ਤੋਂ ਕੀ ਭਾਵ ਹੈ ?
ਉੱਤਰ-
ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ । ਹਰ ਪਰਿਵਾਰ ਨੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ।

ਪ੍ਰਸ਼ਨ 4.
ਪਰਿਵਾਰ ਦੇ ਸਾਧਨਾਂ ਨੂੰ ਕਿਹੜੇ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਪਰਿਵਾਰ ਦੇ ਸਾਧਨਾਂ ਨੂੰ ਦੋ ਮੁੱਖ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  1. ਮਨੁੱਖੀ ਸਾਧਨ, ਜਿਵੇਂ-ਕੰਮ ਕਰਨ ਦੀ ਯੋਗਤਾ, ਕੁਸ਼ਲਤਾ ਤੇ ਸਿਹਤ ।
  2. ਭੌਤਿਕ ਸਾਧਨ, ਜਿਵੇਂ-ਸਮਾਂ, ਪੈਸਾ, ਜਾਇਦਾਦ ਆਦਿ ।

ਪ੍ਰਸ਼ਨ 5.
ਵਿਅਕਤੀ ਦੀ ਯੋਗਤਾ ਅਤੇ ਰੁਚੀ ਕਿਹੜੇ ਸਾਧਨ ਹਨ ਅਤੇ ਕਿਵੇਂ ?
ਉੱਤਰ-
ਯੋਗਤਾ ਤੇ ਰੁਚੀ ਮਨੁੱਖੀ ਸਾਧਨ ਹਨ ਕਿਉਂਕਿ ਇਹ ਸਾਧਨੇ ਮਨੁੱਖ ਵਿਚ ਸਮਾਏ ਹੋਏ ਹਨ ਅਤੇ ਮਨੁੱਖ ਦਾ ਹੀ ਹਿੱਸਾ ਹਨ । ਇਨ੍ਹਾਂ ਦੀ ਅਣਹੋਂਦ ਵਿਚੋਂ ਕਿਸੇ ਵੀ ਭੌਤਿਕ ਸਾਧਨ ਦੀ ਯੋਗ ਵਰਤੋਂ ਅਸੰਭਵ ਹੈ ।

ਪ੍ਰਸ਼ਨ 6.
ਸਮਾਂ ਅਤੇ ਸ਼ਕਤੀ ਕਿਹੜੇ ਸਾਧਨ ਹਨ ?
ਉੱਤਰ-
ਸਮਾਂ ਇਕ ਭੌਤਿਕ ਸਾਧਨ ਹੈ ਤੇ ਹਰ ਵਿਅਕਤੀ ਕੋਲ ਰੋਜ਼ ਚੌਵੀ ਘੰਟੇ ਦਾ ਸਮਾਂ ਹੁੰਦਾ ਹੈ । ਸ਼ਕਤੀ ਇਕ ਮਨੁੱਖੀ ਸਾਧਨ ਹੈ ਕਿਉਂਕਿ ਇਹ ਮਨੁੱਖ ਦਾ ਹਿੱਸਾ ਹੈ, ਜੋ ਕਿ ਵੱਖ-ਵੱਖ ਮਨੁੱਖਾਂ ਵਿਚ ਵੱਖ-ਵੱਖ ਹੁੰਦੀ ਹੈ । ਇਹਨਾਂ ਸਾਧਨਾਂ ਦੀ ਸਦਵਰਤੋਂ ਨਾਲ ਪਰਿਵਾਰਕ ਟੀਚਿਆਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।

ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 7.
ਘਰ ਦੇ ਸਾਧਨਾਂ ਵਿਚ ਸਮੇਂ ਅਤੇ ਸ਼ਕਤੀ ਦੀ ਵਿਵਸਥਾ ਸਭ ਤੋਂ ਮਹੱਤਵਪੂਰਨ ਕਿਵੇਂ ਹੈ ?
ਉੱਤਰ-
ਸਮਾਂ ਅਤੇ ਸ਼ਕਤੀ ਦੋ ਅਜਿਹੇ ਸਾਧਨ ਹਨ ਜਿਨ੍ਹਾਂ ਨੂੰ ਬਚਾ ਕੇ ਨਹੀਂ ਰੱਖਿਆ ਜਾ ਸਕਦਾ । ਇਹਨਾਂ ਦੀ ਉਪਯੋਗਤਾ ਇਨ੍ਹਾਂ ਦੀ ਠੀਕ ਵਰਤੋਂ ਨਾਲ ਹੀ ਜੁੜੀ ਹੋਈ ਹੈ । ਜਿਸ ਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ ਪਰਿਵਾਰ ਵਿਚ ਸਮਾਂ ਤੇ ਪਰਿਵਾਰ ਦੇ ਮੈਂਬਰਾਂ ਦੀ ਸ਼ਕਤੀ ਨੂੰ ਠੀਕ ਢੰਗ ਨਾਲ ਵਰਤੋਂ ਵਿਚ ਲਿਆਇਆ ਜਾਂਦਾ ਹੈ, ਉਹ ਪਰਿਵਾਰ ਆਪਣੇ ਟੀਚਿਆਂ ਦੀ ਪ੍ਰਾਪਤੀ ਸੌਖੇ ਹੀ ਕਰ ਲੈਂਦਾ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 8.
ਚੰਗੇ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਅਤੇ ਨਿਰਣਾ ਲੈਣ ਦੀ ਸ਼ਕਤੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਚੰਗੇ ਗਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਇਸ ਲਈ ਜ਼ਰੂਰੀ ਹੈ ਕਿ ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ । ਹਿ ਪ੍ਰਬੰਧਕ ਦੀ ਨਿਰਣਾ ਲੈਣ ਦੀ ਸ਼ਕਤੀ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਅਗਵਾਈ ਮਿਲਦੀ ਹੈ ।

ਪ੍ਰਸ਼ਨ 9.
ਚੰਗੇ ਪ੍ਰਬੰਧਕ ਨੂੰ ਗ੍ਰਹਿ ਵਿਵਸਥਾ ਦੀ ਜਾਣਕਾਰੀ ਕਿਉਂ ਜ਼ਰੂਰੀ ਹੈ ?
ਉੱਤਰ-
ਚੰਗੀ ਹਿ ਵਿਵਸਥਾ ਦਾ ਮੁੱਖ ਮਕਸਦ ਟੀਚਿਆਂ ਦੀ ਪੂਰਤੀ ਕਰਨਾ ਹੈ । ਇਹਨਾਂ ਟੀਚਿਆਂ ਦੀ ਪੂਰਤੀ ਲਈ ਹਿ ਪ੍ਰਬੰਧਕ ਕੋਲ ਯੋਗਤਾ ਤੇ ਕੁਸ਼ਲਤਾ ਦਾ ਹੋਣਾ ਅਤਿ ਜ਼ਰੂਰੀ ਹੈ। ਯੋਗਤਾ ਤੇ ਕੁਸ਼ਲਤਾ ਪ੍ਰਾਪਤ ਕਰਨ ਲਈ ਹਿ ਵਿਵਸਥਾ ਦੀ ਮੁੱਢਲੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ । ਇਸ ਜਾਣਕਾਰੀ ਨਾਲ ਹੀ ਇਕ ਹਿ ਪ੍ਰਬੰਧਕ ਆਪਣੇ ਪਰਿਵਾਰ ਦੇ ਮਨੁੱਖੀ ਤੇ ਭੌਤਿਕ ਸਾਧਨਾਂ ਦੀ ਉੱਚਿਤ ਵਰਤੋਂ ਕਰਨ ਦੇ ਯੋਗ ਹੋ ਸਕਦਾ ਹੈ । ਇਸ ਤਰ੍ਹਾਂ ਉਹ ਪਰਿਵਾਰਕ ਟੀਚਿਆਂ ਦੀ ਪੂਰਤੀ ਕਰ ਸਕਦਾ ਹੈ ।

ਪ੍ਰਸ਼ਨ 10.
ਚੰਗੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਪਰਿਵਾਰਕ ਟੀਚਿਆਂ ਦੀ ਪੂਰਤੀ ਲਈ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਘਰ ਵਿਚ ਇਕ ਪ੍ਰਬੰਧਕ ਦਾ ਰੋਲ ਇਕ ਨੇਤਾ ਵਾਲਾ ਹੁੰਦਾ ਹੈ । ਜੇ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਹੋਵੇਗਾ ਤਾਂ ਬਾਕੀ ਮੈਂਬਰ ਵੀ ਘਰ ਦੇ ਕੰਮ ਕਰਾਉਣ ਵਿਚ ਯੋਗਦਾਨ ਪਾਉਣਗੇ । ਇਕ ਆਲਸੀ ਹਿ ਪ੍ਰਬੰਧਕ ਘਰ ਦੇ ਬਾਕੀ ਮੈਂਬਰਾਂ ਨੂੰ ਵੀ ਆਲਸੀ ਬਣਾ ਦਿੰਦਾ ਹੈ । ਜਿਸ ਨਾਲ ਘਰ ਦਾ ਸਾਰਾ ਮਾਹੌਲ ਵਿਗੜ ਜਾਂਦਾ ਹੈ ਤੇ ਪਰਿਵਾਰ ਆਪਣੇ ਟੀਚਿਆਂ ਦੀ ਪੂਰਤੀ ਨਹੀਂ ਕਰ ਸਕਦਾ ।

ਪ੍ਰਸ਼ਨ 11.
ਘਰ ਦੇ ਚੰਗੇ ਪ੍ਰਬੰਧ ਸੰਬੰਧੀ ਜਾਣਕਾਰੀ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਘਰ ਦਾ ਸੁਚੱਜਾ ਪ੍ਰਬੰਧ ਕੋਈ ਬੱਚਿਆਂ ਦੀ ਖੇਡ ਨਹੀਂ ਹੈ । ਇਸ ਲਈ ਗਹਿਣੀ ਨੂੰ ਘਰ ਦੇ ਸਾਰੇ ਵਸੀਲਿਆਂ ਨੂੰ ਸੁਝ-ਬੂਝ ਨਾਲ ਵਰਤਣ ਦੀ ਜਾਣਕਾਰੀ ਦਾ ਹੋਣਾ ਅਤਿ ਜ਼ਰੂਰੀ ਹੈ । ਪੁਰਾਣੇ ਸਮਿਆਂ ਵਿਚ ਇਹ ਜਾਣਕਾਰੀ ਪਰਿਵਾਰ ਦੇ ਵੱਡੇ-ਵਡੇਰਿਆਂ ਤੋਂ ਪ੍ਰਾਪਤ ਹੋ ਜਾਂਦੀ ਸੀ। ਪਰ ਅੱਜ-ਕਲ੍ਹ ਇਸ ਜਾਣਕਾਰੀ ਦੇ ਕਈ ਹੋਰ ਸਾਧਨ ਵੀ ਹਨ । ਸਕੂਲਾਂ ਤੇ ਕਾਲਜਾਂ ਵਿਚ ਗ੍ਰਹਿ ਵਿਗਿਆਨ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਜਿੱਥੇ ਹਿ ਪ੍ਰਬੰਧ ਨਾਲ ਸੰਬੰਧਿਤ ਗਿਆਨ ਪ੍ਰਦਾਨ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਮੈਗਜ਼ੀਨ ਆਦਿ ਤੋਂ ਚੰਗੇ ਹਿ ਪ੍ਰਬੰਧ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 12.
ਵਿਗਿਆਨ ਦੀ ਤਰੱਕੀ ਨਾਲ ਹਿ ਵਿਵਸਥਾ ਕਿਵੇਂ ਜੁੜੀ ਹੋਈ ਹੈ ?
ਉੱਤਰ-
ਵਿਗਿਆਨ ਦੀ ਤਰੱਕੀ ਨਾਲ ਗ੍ਰਹਿ ਪ੍ਰਬੰਧ ਵਿਚ ਕਈ ਵਧੀਆ ਤਬਦੀਲੀਆਂ ਆਈਆਂ ਹਨ। ਅੱਜ-ਕਲ੍ਹ ਬਜ਼ਾਰ ਵਿਚ ਕਈ ਅਜਿਹੇ ਉਪਕਰਨ ਮਿਲਦੇ ਹਨ ਜਿਨ੍ਹਾਂ ਨਾਲ ਹਿਣੀ ਦਾ ਸਮਾਂ ਤੇ ਸ਼ਕਤੀ ਦੋਵਾਂ ਦੀ ਬਹੁਤ ਬੱਚਤ ਹੁੰਦੀ ਹੈ , ਜਿਵੇਂ-ਮਿਕਸੀ, ਆਟਾ ਗੁਣ ਦੀ ਮਸ਼ੀਨ, ਕੱਪੜੇ ਧੋਣ ਵਾਲੀ ਮਸ਼ੀਨ, ਫਰਿਜ਼, ਮਾਈਕਰੋਵੇਵ ਓਵਨ ਆਦਿ । ਇਹਨਾਂ ਉਪਕਰਨਾਂ ਦੀ ਠੀਕ ਵਰਤੋਂ ਕਰਕੇ ਹਿਣੀਆਂ ਆਪਣੇ ਗ੍ਰਹਿ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ ਚਲਾ ਸਕਦੀਆਂ ਹਨ । ਇਸ ਤੋਂ ਇਲਾਵਾ ਟੈਲੀਵਿਜ਼ਨ ਤੇ ਇੰਟਰਨੈਟ ਵਰਗੇ ਵਿਗਿਆਨਿਕ ਉਪਕਰਨ ਵੀ ਨਵੀਂ ਤੋਂ ਨਵੀਂ ਜਾਣਕਾਰੀ ਨਾਲ ਗ੍ਰਹਿਣੀਆਂ ਦੀ ਮਦਦ ਕਰਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 13.
ਘਰ ਵਿਚ ਬਜ਼ੁਰਗ ਹੋਣ ਤਾਂ ਹਿ ਵਿਵਸਥਾ ਕਿਵੇਂ ਪ੍ਰਭਾਵਿਤ ਹੁੰਦੀ ਹੈ ?
ਉੱਤਰ-
ਕਿਉਂਕਿ ਬਜ਼ੁਰਗਾਂ ਦੀਆਂ ਲੋੜਾਂ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵੱਖਰੀਆਂ ਹੁੰਦੀਆਂ ਹਨ । ਇਸ ਲਈ ਘਰ ਦੇ ਪ੍ਰਬੰਧ ਵਿਚ ਕੁੱਝ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਜਿਵੇਂ ਬਜ਼ੁਰਗਾਂ ਦੀ ਖ਼ੁਰਾਕ ਨੂੰ ਧਿਆਨ ਵਿਚ ਰੱਖ ਕੇ ਖਾਣਾ ਬਣਾਇਆ ਜਾਂਦਾ ਹੈ । ਉੱਠਣ ਤੇ ਸੌਣ ਦਾ ਸਮਾਂ ਵੀ ਬਜ਼ੁਰਗਾਂ ਨਾਲ ਐਡਜਸਟ ਕੀਤਾ ਜਾਂਦਾ ਹੈ | ਘਰ ਵਿਚ ਸ਼ੋਰ-ਸ਼ਰਾਬੇ ਨੂੰ ਰੋਕਣਾ ਪੈਂਦਾ ਹੈ । ਬਜ਼ੁਰਗਾਂ ਲਈ ਪੂਜਾ-ਪਾਠ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਤਰ੍ਹਾਂ ਕਈ ਤਰੀਕਿਆਂ ਨਾਲ ਘਰ ਦੀ ਵਿਵਸਥਾ ਪ੍ਰਭਾਵਿਤ ਹੁੰਦੀ ਹੈ ।

ਪ੍ਰਸ਼ਨ 14.
ਗ੍ਰਹਿ ਵਿਵਸਥਾ ਕਰਨ ਲਈ ਕਿਹੜੇ-ਕਿਹੜੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਹਿ ਵਿਵਸਥਾ ਵਿਚ ਪਰਿਵਾਰ ਦੇ ਮਨੁੱਖੀ ਤੇ ਭੌਤਿਕ ਸਾਧਨ ਇਕ ਅਭਿੰਨ ਭੂਮਿਕਾ ਨਿਭਾਉਂਦੇ ਹਨ । ਪਰਿਵਾਰ ਦੀ ਜਾਇਦਾਦ, ਆਮਦਨ, ਭੌਤਿਕ ਸਾਧਨ ਹਨ ਪਰ ਇਹਨਾਂ ਦੀ ਪਰਿਵਾਰਕ ਟੀਚਿਆਂ ਲਈ ਯੋਗ ਵਰਤੋਂ ਪਰਿਵਾਰ ਦੇ ਮਨੁੱਖੀ ਸਾਧਨਾਂ ਉੱਪਰ ਨਿਰਭਰ ਕਰਦੀ ਹੈ । ਇਕ ਮਿਹਨਤੀ ਤੇ ਸੰਜਮ ਨਾਲ ਚੱਲਣ ਵਾਲਾ ਪਰਿਵਾਰ ਘੱਟ ਸਾਧਨਾਂ ਦੇ ਬਾਵਜੂਦ ਇਕ ਵਧੀਆ ਜ਼ਿੰਦਗੀ ਬਸਰ ਕਰ ਸਕਦਾ ਹੈ ਜਦੋਂ ਕਿ ਇਕ ਨਾਲਾਇਕ ਤੇ ਖਰਚਾਊ ਪਰਿਵਾਰ ਵੱਧ ਜਾਇਦਾਦ ਤੇ ਆਮਦਨ ਦੇ ਬਾਵਜੂਦ ਵੀ ਔਖਾ ਰਹਿੰਦਾ ਹੈ । ਇਸ ਲਈ ਚੰਗੀ ਵਿਵਸਥਾ ਲਈ ਚੰਗੇ ਭੌਤਿਕ ਸਾਧਨਾਂ ਦੇ ਨਾਲ-ਨਾਲ ਚੰਗੇ ਮਨੁੱਖੀ ਸਾਧਨਾਂ ਦਾ ਹੋਣਾ ਵੀ ਅਤਿ ਜ਼ਰੂਰੀ ਹੈ ।

ਪ੍ਰਸ਼ਨ 15.
‘‘ਚੰਗੀ ਗ੍ਰਹਿ ਵਿਵਸਥਾ ਦਾ ਮੁੱਖ ਮਕਸਦ ਟੀਚਿਆਂ ਦੀ ਪੂਰਤੀ ਕਰਨਾ ਹੈ ।” ਸਪਸ਼ਟੀਕਰਨ ਦਿਓ ।
ਉੱਤਰ-
ਚੰਗੀ ਗ੍ਰਹਿ ਵਿਵਸਥਾ ਦਾ ਮੰਤਵ ਟੀਚਿਆਂ ਦੀ ਪੂਰਤੀ ਕਰਨਾ ਹੀ ਹੈ । ਹਰ ਪਰਿਵਾਰ ਦੇ ਕੁੱਝ ਨਾ ਕੁੱਝ ਟੀਚੇ ਹੁੰਦੇ ਹਨ । ਟੀਚੇ ਪਰਿਵਾਰ ਦੇ ਮੈਂਬਰਾਂ ਦੇ ਉਹ ਕਾਰਜ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਨੇ ਇਕੱਲਿਆਂ ਜਾਂ ਰਲ ਕੇ ਕਰਨਾ ਹੁੰਦਾ ਹੈ । ਹਰ ਪਰਿਵਾਰ ਦੇ ਕੁੱਝ ਨਾ ਕੁੱਝ ਟੀਚੇ ਜ਼ਰੂਰ ਮਿੱਥੇ ਹੁੰਦੇ ਹਨ ਜੋ ਸਮੇਂ-ਸਮੇਂ ਸਿਰ ਬਦਲਦੇ ਵੀ ਰਹਿੰਦੇ ਹਨ । ਸਮੇਂ ਅਨੁਸਾਰ ਇਹਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਛੋਟੇ ਅਰਸੇ ਦੇ ਟੀਚੇ (Short term Goals) ਜਿਵੇਂ-ਬੱਚਿਆਂ ਨੂੰ ਸਕੂਲ ਭੇਜਣਾ, ਕੰਮ ‘ਤੇ ਜਾਣਾ ਤੇ ਘਰ ਦੇ ਹੋਰ ਰੋਜ਼ਾਨਾ ਕੰਮ-ਧੰਦੇ ।
  2. ਲੰਬੇ ਅਰਸੇ ਦੇ ਟੀਚੇ (Long term Goals) ਜਿਵੇਂ-ਮਕਾਨ ਬਣਾਉਣਾ, ਬੱਚਿਆਂ ਦੇ ਵਿਆਹ ਕਰਨੇ ਆਦਿ ।

ਟੀਚਿਆਂ ਦੀ ਕਿਸਮ ਅਨੁਸਾਰ ਇਹਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਵਿਅਕਤੀਗਤ ਟੀਚੇ
  2. ਪਰਿਵਾਰਕ ਟੀਚੇ ।

ਵਿਅਕਤੀਗਤ ਟੀਚੇ ਜਿਵੇਂ ਵੱਡੇ ਬੱਚੇ ਨੇ ਡਾਕਟਰ ਬਣਨਾ ਹੈ, ਪਰਿਵਾਰਕ ਟੀਚੇ ਜਿਵੇਂ ਪਰਿਵਾਰ ਲਈ ਘਰ ਬਣਾਉਣਾ ਹੈ ।
ਇਹਨਾਂ ਟੀਚਿਆਂ ਦੀ ਪੂਰਤੀ ਲਈ ਪਰਿਵਾਰ ਦੇ ਸਾਧਨਾਂ ਦੀ ਯੋਗ ਵਰਤੋਂ ਅਤਿ ਜ਼ਰੂਰੀ ਹੈ । ਇਹਨਾਂ ਦੀ ਯੋਗ ਵਰਤੋਂ ਗ੍ਰਹਿ ਪ੍ਰਬੰਧਕ ਦੀ ਕੁਸ਼ਲਤਾ, ਯੋਗਤਾ ਤੇ ਗਿਆਨ ‘ਤੇ ਨਿਰਭਰ ਕਰਦੀ ਹੈ । ਸੋ ਇਕ ਚੰਗੀ ਗ੍ਰਹਿ ਵਿਵਸਥਾ ਨਾਲ ਟੀਚਿਆਂ ਦੀ ਪੂਰਤੀ ਹੋ ਸਕਦੀ ਹੈ ।

ਪ੍ਰਸ਼ਨ 16.
ਚੰਗੇ ਪ੍ਰਬੰਧਕ ਦੇ ਕਿਸੇ ਛੇ ਗੁਣਾਂ ਬਾਰੇ ਲਿਖੋ ।
ਉੱਤਰ-
ਘਰ ਦੀ ਸਹੀ ਵਿਵਸਥਾ ਪਰਿਵਾਰਕ ਖੁਸ਼ੀ ਦਾ ਆਧਾਰ ਹੈ । ਇਸ ਲਈ ਘਰ ਦੀ ਵਿਵਸਥਾ ਚਲਾਉਣ ਵਾਲਾ ਵਿਅਕਤੀ ਗੁਣਵਾਨ ਹੋਣਾ ਜ਼ਰੂਰੀ ਹੈ । ਇਕ ਚੰਗੇ ਹਿ ਪ੍ਰਬੰਧਕ ਵਿਚ ਹੇਠ ਲਿਖੇ ਗੁਣਾਂ ਦਾ ਹੋਣਾ ਅਤਿ ਜ਼ਰੂਰੀ ਹੈ-

  1. ਚੰਗਾ ਖਾਣਾ ਬਣਾਉਣਾ – ਇਕ ਚੰਗੀ ਹਿਣੀ ਨੂੰ ਖਾਣਾ ਪਕਾਉਣਾ ਆਉਣਾ ਚਾਹੀਦਾ ਹੈ ਜੋ ਕਿ ਘਰ ਦੇ ਸਾਰੇ ਮੈਂਬਰਾਂ ਦੀ ਲੋੜ ਮੁਤਾਬਿਕ ਹੋਵੇ ।
  2. ਸਮੇਂ ਦੀ ਕੀਮਤ ਬਾਰੇ ਜਾਣਕਾਰੀ – ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਿਣੀਆਂ ਨੂੰ ਕਈ ਕੰਮ ਕਰਨੇ ਪੈਂਦੇ ਹਨ । ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਪਤੀ ਨੂੰ ਦਫ਼ਤਰ ਭੇਜਣਾ ਆਦਿ ਇਹ ਕੰਮ ਸਮੇਂ ਅਨੁਸਾਰ ਹੀ ਹੋਣੇ ਚਾਹੀਦੇ ਹਨ । ਇਸ ਲਈ ਗ੍ਰਹਿਣੀ ਨੂੰ ਸਮੇਂ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ।
  3. ਅਰਥ – ਸ਼ਾਸਤਰ ਬਾਰੇ ਗਿਆਨ-ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਸਿਆਣੀ ਹਿਣੀ ਨੂੰ ਬਜਟ ਬਣਾਉਣਾ ਤੇ ਉਸਦੇ ਮੁਤਾਬਿਕ ਚਲਣਾ ਆਉਣਾ ਚਾਹੀਦਾ ਹੈ ।
  4. ਕੰਮ ਕਰਨ ਦਾ ਉਤਸ਼ਾਹ – ਇਕ ਚੰਗੇ ਪ੍ਰਬੰਧਕ ਨੂੰ ਆਪਣੇ ਘਰ ਦੇ ਸਾਰੇ ਕੰਮ ਕਰਨ ਦਾ ਉਤਸ਼ਾਹ ਹੋਣਾ ਚਾਹੀਦਾ ਹੈ । ਇਸ ਨਾਲ ਘਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੋਣਗੇ ।
  5. ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ – ਘਰ ਦੇ ਪ੍ਰਬੰਧ ਵਿਚ ਕੰਮ ਕਰਨ ਦੇ ਨਾਲ-ਨਾਲ ਸੋਚਣ ਸ਼ਕਤੀ ਦਾ ਹੋਣਾ ਵੀ ਅਤਿ ਜ਼ਰੂਰੀ ਹੈ । ਜਿਹੜੀ ਹਿਣੀ ਦਿਮਾਗ਼ ਤੋਂ ਕੰਮ ਲੈਂਦੀ ਹੈ, ਉਹ ਘੱਟ ਧਨ ਤੇ ਸ਼ਕਤੀ ਨਾਲ ਵੀ ਵਧੀਆ ਘਰ ਵਿਵਸਥਾ ਚਲਾ ਸਕਦੀ ਹੈ ।
  6. ਸਹਿਣਸ਼ੀਲਤਾ ਤੇ ਸਵੈ – ਨਿਯੰਤਰਨ-ਇਕ ਚੰਗਾ ਹਿ ਪ੍ਰਬੰਧਕ ਜਾਂ ਹਿਣੀ ਵਿਚ ਸਹਿਣਸ਼ੀਲਤਾ ਦਾ ਹੋਣਾ ਅਤਿ ਜ਼ਰੂਰੀ ਹੈ । ਜਿੱਥੇ ਹਿਣੀ ਵਿਚ ਸਹਿਣਸ਼ੀਲਤਾ ਤੇ ਸਵੈਨਿਯੰਤਰਨ ਨਹੀਂ ਹੁੰਦਾ, ਉਹਨਾਂ ਘਰਾਂ ਦਾ ਪ੍ਰਬੰਧ ਮਾੜਾ ਹੁੰਦਾ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 17.
ਚੰਗੀ ਹਿ ਵਿਵਸਥਾ ਦਾ ਕੀ ਮਹੱਤਵ ਹੈ ?
ਉੱਤਰ-
ਪਰਿਵਾਰ ਦੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਲਈ ਚੰਗੀ ਹਿ ਵਿਵਸਥਾ ਦਾ ਹੋਣਾ ਜ਼ਰੂਰੀ ਹੈ । ਹੇਠ ਲਿਖੇ ਕਾਰਨਾਂ ਕਰਕੇ ਚੰਗੀ ਵਿਵਸਥਾ ਸਾਡੀ ਜ਼ਿੰਦਗੀ ਲਈ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ-

  1. ਘਰ ਨੂੰ ਖੂਬਸੂਰਤ ਤੇ ਖੁਸ਼ਹਾਲ ਬਣਾਉਣਾ – ਚੰਗੀ ਹਿ ਵਿਵਸਥਾ ਨਾਲ ਹੀ ਘਰ ਵਧੇਰੇ ਸੋਹਣਾ-ਜੋਸ਼ੀਲਾ ਤੇ ਖੁਸ਼ਹਾਲ ਹੋ ਸਕਦਾ ਹੈ । ਜੇ ਵਿਵਸਥਾ ਚੰਗੀ ਹੋਵੇ ਤਾਂ ਘੱਟ ਸਾਧਨਾਂ ਨਾਲ ਵੀ ਪਰਿਵਾਰ ਖ਼ੁਸ਼ੀ ਤੇ ਤਰੱਕੀ ਪ੍ਰਾਪਤ ਕਰ ਸਕਦਾ ਹੈ ।
  2. ਸਿਹਤ ਸੰਭਾਲ – ਚੰਗੀ ਹਿ ਵਿਵਸਥਾ ਵਿਚ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਚੰਗੀ ਰਹਿ ਸਕਦੀ ਹੈ । ਸੰਤੁਲਿਤ ਖੁਰਾਕ, ਸਫ਼ਾਈ ਆਦਿ ਇਕ ਚੰਗੀ ਵਿਵਸਥਾ ਵਾਲੇ ਘਰ ਵਿਚ ਪ੍ਰਾਪਤ ਹੁੰਦੀਆਂ ਹਨ ।

ਇਸ ਤੋਂ ਇਲਾਵਾ ਪਰਿਵਾਰ ਨੂੰ ਆਨੰਦਮਈ ਬਣਾਉਣਾ, ਸਾਧਨਾਂ ਦੀ ਸਹੀ ਵਰਤੋਂ ਅਤੇ ਆਪਸੀ ਪਿਆਰ ਇਕ ਚੰਗੀ ਵਿਵਸਥਾ ਵਿਚ ਹੀ ਸੰਭਵ ਹੋ ਸਕਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 18.
ਚੰਗੇ ਪ੍ਰਬੰਧਕ ਵਿਚ ਕੀ ਗੁਣ ਹੋਣੇ ਜ਼ਰੂਰੀ ਹਨ ?
ਉੱਤਰ-
ਚੰਗਾ ਹਿ ਪ੍ਰਬੰਧ ਹਿ ਪ੍ਰਬੰਧਕ ਦੀ ਯੋਗਤਾ ਉੱਪਰ ਹੀ ਨਿਰਭਰ ਕਰਦਾ ਹੈ ।
ਹਿ ਪ੍ਰਬੰਧਕ ਦੇ ਗੁਣ ਤੇ ਔਗੁਣ ਕਿਸੇ ਘਰ ਨੂੰ ਸਵਰਗ ਬਣਾ ਸਕਦੇ ਹਨ ਤੇ ਕਿਸੇ ਨੂੰ ਨਰਕ | ਘਰ ਨੂੰ ਸਮਾਜਿਕ ਗੁਣਾਂ ਦਾ ਪੰਘੂੜਾ ਕਿਹਾ ਜਾਂਦਾ ਹੈ । ਹਰ ਇਨਸਾਨ ਦੀ ਮੁੱਢਲੀ ਸ਼ਖ਼ਸੀਅਤ ਘਰ ਵਿਚ ਬਣਦੀ ਹੈ । ਇਸ ਲਈ ਘਰ ਦਾ ਮਾਹੌਲ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਵਧੀਆ ਪਰਿਵਾਰਿਕ ਵਿਵਸਥਾ ਜਾਂ ਵਾਤਾਵਰਨ ਪੈਦਾ ਕਰਨ ਲਈ ਹਿ ਪ੍ਰਬੰਧਕ ਵਿਚ ਹੇਠ ਲਿਖੀਆਂ ਯੋਗਤਾਵਾਂ ਜਾਂ ਗੁਣਾਂ ਦਾ ਹੋਣਾ ਜ਼ਰੂਰੀ ਹੈ-

  1. ਮਾਨਸਿਕ ਗੁਣ (Psychological Qualities)
  2. ਸਰੀਰਕ ਗੁਣ (Physical Qualities)
  3. ਸਮਾਜਿਕ ਤੇ ਨੈਤਿਕ ਗੁਣ (Social & Moral Qualities)
  4. ਬਾਹਰੀ ਗੁਣ (Outdoor Qualities)
  5. ਹਿਣਸ਼ੀਲਤਾ (Adaptability)
  6. ਤਕਨੀਕੀ ਗੁਣ (Technical Qualities)
  7. ਕੰਮ ਵਿਚ ਨਿਪੁੰਨਤਾ (Efficient worker) ।

1. ਮਾਨਸਿਕ ਗੁਣ (Psychological Qualities)

  • ਬੁੱਧੀ (Intelligence) – ਸਫਲ ਗ੍ਰਿਣੀ ਲਈ ਬੁੱਧੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ । ਕਿਸੇ ਮੁਸ਼ਕਿਲ ਨੂੰ ਚੰਗੀ ਤਰ੍ਹਾਂ ਸਮਝਣ, ਪੂਰੇ ਹਾਲਾਤ ਦਾ ਜਾਇਜ਼ਾ ਲੈਣ, ਪਹਿਲੇ ਅਨੁਭਵਾਂ ਤੋਂ ਹੋਈ ਜਾਣਕਾਰੀ ਨੂੰ ਨਵੀਂ ਸਮੱਸਿਆ ਦੇ ਹੱਲ ਲਈ ਵਰਤ ਕੇ ਉਦੇਸ਼ਾਂ ਦੀ ਪੂਰਤੀ ਕਰਨਾ ਹਿਣੀ ਦੀ ਬੁੱਧੀਮਤਾ ‘ਤੇ ਅਧਾਰਿਤ ਹੈ ।
  • ਗਿਆਨ (Knowledge) – ਗਿਆਨ ਵੀ ਇਕ ਸਾਧਨ ਹੈ । ਇਹ ਸਾਧਨ ਘਰ ਨੂੰ ਚੰਗੀ ਤਰ੍ਹਾਂ ਚਲਾਉਣ ਵਿਚ ਸਹਾਈ ਹੁੰਦਾ ਹੈ । ਇਸ ਦੇ ਇਲਾਵਾ ਇਹ ਸਾਨੂੰ ਹੋਰ ਮਨੁੱਖੀ ਅਤੇ ਭੌਤਿਕ ਸਾਧਨਾਂ ਬਾਰੇ ਜਾਣੂ ਕਰਾਉਂਦਾ ਹੈ ਜੋ ਕਿ ਘਰੇਲੂ ਉਦੇਸ਼ਾਂ ਦੀ ਪ੍ਰਾਪਤੀ ਵਿਚ ਸਹਾਈ ਹੁੰਦਾ ਹੈ ।
  • ਉਤਸ਼ਾਹ (Enthusiasm) – ਉਤਸ਼ਾਹ ਵਧੀਆ ਸਰੀਰਕ ਅਤੇ ਮਾਨਸਿਕ ਸਿਹਤ ਦਾ ਸੂਚਕ ਹੈ । ਇਕ ਸਫਲ ਹਿ ਪ੍ਰਬੰਧਕ ਲਈ ਇਹ ਗੁਣ ਬਹੁਤ ਜ਼ਰੂਰੀ ਹੈ । ਜੇ ਗਹਿਣੀ ਘਰ ਦੇ ਕੰਮ ਲਈ ਉਤਸ਼ਾਹਿਤ ਹੋਵੇਗੀ ਤਾਂ ਪਰਿਵਾਰ ਦੇ ਬਾਕੀ ਜੀਆਂ ‘ਤੇ ਵੀ ਚੰਗਾ ਅਸਰ ਹੁੰਦਾ ਹੈ ਉਹ ਵੀ ਕੰਮ ਵਿਚ ਰੁਚੀ ਲੈਂਦੇ ਹਨ । ਉਤਸ਼ਾਹਿਤ ਹੋਣ ਨਾਲ ਹਰ ਕੰਮ ਸੌਖਾ ਲਗਦਾ ਹੈ ਅਤੇ ਗਿਆਨ ਇੰਦਰੀਆਂ ਦੀ ਹਰਕਤ ਤੇਜ਼ ਹੋ ਜਾਂਦੀ ਹੈ ।
  • ਮਨੁੱਖੀ ਸੁਭਾਅ ਨੂੰ ਸਮਝਣ ਦੀ ਸਮਰੱਥਾ (Ability to understand Human Nature) – ਪਰਿਵਾਰ ਦੇ ਸਾਰੇ ਜੀਆਂ ਦੇ ਸੁਭਾਅ ਵੱਖ-ਵੱਖ ਹੁੰਦੇ ਹਨ, ਇਸ ਕਰਕੇ ਹੀ ਉਹਨਾਂ ਦੀਆਂ ਰੁਚੀਆਂ ਅਤੇ ਲੋੜਾਂ ਵੀ ਵੱਖ-ਵੱਖ ਹੁੰਦੀਆਂ ਹਨ । ਗ੍ਰਹਿ ਪ੍ਰਬੰਧਕ ਨੂੰ ਇਹਨਾਂ ਸਭ ਦਾ ਧਿਆਨ ਰੱਖਣਾ ਚਾਹੀਦਾ ਹੈ । ਪਰਿਵਾਰ ਦੇ ਜੀਆਂ ਦੀਆਂ ਰੁਚੀਆਂ, ਯੋਗਤਾਵਾਂ ਅਤੇ ਲੋੜਾਂ ਦੀ ਜਾਣਕਾਰੀ, ਯੋਜਨਾ ਬਣਾਉਣ ਅਤੇ ਕੰਮ ਦੀ ਵੰਡ ਕਰਨ ਵਿਚ ਸਹਾਈ ਹੁੰਦੀ ਹੈ ।
  • ਕਲਪਨਾ ਸ਼ਕਤੀ (Imagination) – ਹਿ-ਪ੍ਰਬੰਧ ਸੰਬੰਧੀ ਆਯੋਜਨ ਲਈ ਰਚਨਾਤਮਿਕ ਕਲਪਨਾ ਸ਼ਕਤੀ ਦਾ ਹੋਣਾ ਜ਼ਰੂਰੀ ਗੁਣ ਹੈ । ਕਲਪਨਾ ਸ਼ਕਤੀ ਨਾਲ ਗ੍ਰਹਿਣੀ ਯੋਜਨਾ ਬਣਾਉਂਦੇ ਸਮੇਂ ਹੀ ਆਉਣ ਵਾਲੀਆਂ ਸਮੱਸਿਆਵਾਂ ਨੂੰ ਵੇਖ ਸਕਦੀ ਹੈ ਅਤੇ ਉਹਨਾਂ ਦਾ ਹੱਲ ਲੱਭਣ ਵਿਚ ਸਫਲ ਹੋ ਸਕਦੀ ਹੈ । , (vi) ਨਿਰਣਾ ਲੈਣ ਦੀ ਸ਼ਕਤੀ (Decision Making Power) – ਗ੍ਰਹਿ ਪ੍ਰਬੰਧ ਵਿਚ ਨਿਰਣਾ ਲੈਣ ਦਾ ਬਹੁਤ ਮਹੱਤਵ ਹੈ । ਠੀਕ ਨਿਰਣਾ ਲੈਣਾ ਪ੍ਰਬੰਧਕ ਦੀ ਦੂਰ ਦ੍ਰਿਸ਼ਟੀ ‘ਤੇ ਨਿਰਭਰ ਕਰਦਾ ਹੈ ਅਤੇ ਇਸ ਵਾਸਤੇ ਚੰਗੇ ਤਜਰਬੇ ਦੀ ਵੀ ਲੋੜ ਹੈ । ਸੋ ਗਹਿ ਪਬੰਧਕ ਲਈ ਨਿਰਣਾ ਲੈਣ ਦੀ ਸ਼ਕਤੀ ਇਕ ਜ਼ਰੂਰੀ ਵਿਸ਼ੇਸ਼ਤਾ ਹੈ ।

2. ਸਰੀਰਕ ਗੁਣ (Physical Qualities) – ਹਿਣੀ ਲਈ ਸਰੀਰਕ ਗੁਣਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ । ਜੇ ਉਹ ਅਰੋਗ ਅਤੇ ਤੰਦਰੁਸਤ ਹੋਵੇਗੀ ਤਾਂ ਆਪਣੇ ਘਰ ਦੇ ਕੰਮਾਂ ਤੇ ਉਦੇਸ਼ਾਂ ਨੂੰ ਅਤੇ ਪਰਿਵਾਰ ਦੇ ਜੀਆਂ ਦੀਆਂ ਇੱਛਾਵਾਂ ਦੀ ਪ੍ਰਾਪਤੀ ਉਤਸ਼ਾਹ ਪੂਰਨ ਕਰ ਸਕਦੀ ਹੈ । ਤੰਦਰੁਸਤੀ ਉਸ ਨੂੰ ਕੰਮ ਲਈ ਉਤਸ਼ਾਹਿਤ ਕਰਦੀ ਹੈ । ਬਿਮਾਰ ਤੇ ਆਲਸੀ ਹਿਣੀ ਆਪਣੇ ਪਰਿਵਾਰ ਦੇ ਉਦੇਸ਼ਾਂ ਦੀ ਪ੍ਰਾਪਤੀ ਵਿਚ ਪੂਰੀ ਸਫਲ ਨਹੀਂ ਹੋ ਸਕਦੀ ।

3. ਸਮਾਜਿਕ ਤੇ ਨੈਤਿਕ ਗੁਣ (Social and Moral Qualities) – ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ਅਤੇ ਇਨਸਾਨ ਸਮਾਜ ਵਿਚ ਵਿਚਰਨਾ, ਸਮਾਜਿਕ ਅਤੇ ਨੈਤਿਕ ਗੁਣ ਪਰਿਵਾਰ ਵਿਚੋਂ ਹੀ ਗ੍ਰਹਿਣ ਕਰਦਾ ਹੈ ।

  • ਦ੍ਰਿੜ੍ਹਤਾ (Firmness) – ਜਿਸ ਹਿਣੀ ਵਿਚ ਇਹ ਗੁਣ ਹੁੰਦਾ ਹੈ ਉਹ ਆਪਣੇ ਉਦੇਸ਼ਾਂ ਤੇ ਇੱਛਾਵਾਂ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ । ਉਹ ਕਠਿਨਾਈਆਂ ਦਾ ਬੜੇ ਹੌਸਲੇ ਤੇ ਬਹਾਦਰੀ ਨਾਲ ਸਾਹਮਣਾ ਕਰਨ ਦੇ ਯੋਗ ਹੁੰਦੀ ਹੈ । ਇਸ ਗੁਣ ਸਦਕਾ ਹੀ ਉਹ ਆਪਣੇ ਲਏ ਗਏ ਫੈਸਲਿਆਂ ਦੀ ਪ੍ਰਾਪਤੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਤੇ ਸਫਲਤਾ ਹਾਸਲ ਕਰਦੀ ਹੈ ।
  • ਸਹਿਯੋਗ (Co-operation)- ਹਿ-ਪ੍ਰਬੰਧਕ ਦੇ ਇਸ ਗੁਣ ਨਾਲ ਘਰ ਪਰਿਵਾਰ ਖ਼ੁਸ਼ਹਾਲ ਰਹਿੰਦਾ ਹੈ । ਸਹਿਯੋਗ ਭਾਵ ਇਕ-ਦੂਜੇ ਦੇ ਕੰਮ ਕਰਨ, ਲੈਣ-ਦੇਣ ਨਾਲ ਆਪਸੀ ਨੇੜਤਾ ਵਧਦੀ ਹੈ ਅਤੇ ਗ੍ਰਹਿਣੀ ਦਾ ਬੋਝ ਵੀ ਘੱਟ ਜਾਂਦਾ ਹੈ | ਸਹਿਯੋਗ ਕਰਕੇ ਹੀ ਬਹੁਤ ਸਾਰੇ ਕੰਮ ਨੇਪਰੇ ਚੜ੍ਹ ਜਾਂਦੇ ਹਨ ।
  • ਪਿਆਰ, ਹਮਦਰਦੀ ਅਤੇ ਸਵੈ-ਕਾਬੂ ਦੀ ਭਾਵਨਾ (Love and Self-Controlਪਿਆਰ ਅਤੇ ਹਮਦਰਦੀ ਨਾਲ ਹੀ ਗ੍ਰਹਿਣੀ ਦੂਸਰਿਆਂ ਦਾ ਸਹਿਯੋਗ ਪ੍ਰਾਪਤ ਕਰ ਸਕਦੀ ਹੈ ਅਤੇ ਬੱਚਿਆਂ ਲਈ ਇਕ ਆਦਰਸ਼ ਬਣ ਸਕਦੀ ਹੈ । ਇਕ ਸੁਘੜ ਗ੍ਰਹਿਣੀ ਵਿਚ ਗੱਲਬਾਤ ਕਰਨ ਦਾ ਢੰਗ, ਬੱਚਿਆਂ ਜਾਂ ਛੋਟਿਆਂ ਨੂੰ ਪਿਆਰ, ਵੱਡਿਆਂ ਦਾ ਸਤਿਕਾਰ ਅਤੇ ਦੁਖੀਆਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ । ਉਹ ਆਪਣੇ ਇਨ੍ਹਾਂ ਗੁਣਾਂ ਸਦਕਾ ਹੀ ਪਰਿਵਾਰ ਦੀ ਸੁੱਖ-ਸ਼ਾਂਤੀ ਬਣਾਈ ਰੱਖ ਸਕਦੀ ਹੈ ।
  • ਸਹਿਣ-ਸ਼ਕਤੀ ਅਤੇ ਧੀਰਜ (Tolerance and Patience) – ਹਿਣੀ ਨੂੰ ਮਨੁੱਖੀ ਸੁਭਾਅ ਨੂੰ ਸਮਝਦੇ ਹੋਏ ਸਹਿਣ-ਸ਼ਕਤੀ ਅਤੇ ਧੀਰਜ ਤੋਂ ਕੰਮ ਲੈਣਾ ਚਾਹੀਦਾ ਹੈ, ਤਾਂ ਜੋ ਪਰਿਵਾਰ ਵਿਚ ਆਪਸੀ ਮਤਭੇਦ ਤੇ ਤਨਾਅ ਪੈਦਾ ਨਾ ਹੋਵੇ । ਪਰਿਵਾਰ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਨ ‘ਤੇ ਧੀਰਜ ਅਤੇ ਹੌਸਲਾ ਰੱਖ ਕੇ ਬਾਕੀ ਜੀਆਂ ਨੂੰ ਵੀ ਧੀਰਜ ਦੇਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਸੰਕਟਮਈ ਸਮੇਂ ਵਿਚੋਂ ਆਸਾਨੀ ਨਾਲ ਨਿਕਲ ਸਕੇ ।

4. ਹਿਣਸ਼ੀਲਤਾ (Adaptability) – ਹਿਣਸ਼ੀਲਤਾ ਦੇ ਗੁਣ ਨਾਲ ਗ੍ਰਹਿਣੀ ਦੂਸਰਿਆਂ ਦੇ ਗਿਆਨ ਅਤੇ ਤਜਰਬੇ ਤੋਂ ਲਾਭ ਉਠਾ ਕੇ ਆਪਣੇ ਘਰ-ਪ੍ਰਬੰਧ ਦੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਚਲਾ ਸਕਦੀ ਹੈ । ਉਂਝ ਵੀ ਸਮਾਜ ਪਰਿਵਰਤਨਸ਼ੀਲ ਹੈ, ਸੋ ਗ੍ਰਹਿਣੀ ਦੀ ਯੋਜਨਾ ਇੰਨੀ ਲਚਕਦਾਰ ਹੋਣੀ ਚਾਹੀਦੀ ਹੈ ਕਿ ਉਹ ਬਦਲਦੇ ਹਾਲਾਤਾਂ ਮੁਤਾਬਿਕ ਆਪਣੀ ਯੋਜਨਾ ਅਤੇ ਆਪਣੇ ਆਪ ਨੂੰ ਢਾਲ ਸਕੇ ! ਹਾਲਾਤ ਅਤੇ ਮਨੁੱਖੀ ਲੋੜਾਂ ਦਿਨ-ਬ-ਦਿਨ ਬਦਲਦੀਆਂ ਰਹਿੰਦੀਆਂ ਹਨ । ਜੇ ਉਹ ਬਦਲਦੀਆਂ ਲੋੜਾਂ ਤੇ ਹਾਲਾਤਾਂ ਮੁਤਾਬਿਕ ਆਪਣੇ ਆਪ ਨੂੰ ਢਾਲ ਸਕੀ ਤਾਂ ਹੀ ਉਹ ਅੱਗੇ ਵੱਧ ਸਕਦੀ ਹੈ ।

5. ਕੰਮ ਵਿਚ ਨਿਪੁੰਨਤਾ (Efficient Worker) – ਘਰ ਦਾ ਵਧੀਆ ਹਿ ਪ੍ਰਬੰਧ, ਹਿਣੀ ਦੀ ਕੰਮ ਵਿਚ ਨਿਪੁੰਨਤਾ ‘ਤੇ ਨਿਰਭਰ ਕਰਦਾ ਹੈ । ਇਸ ਨਾਲ ਕੰਮ ਘੱਟ ਸਮੇਂ ਵਿਚ, ਘੱਟ ਥਕਾਵਟ ਨਾਲ ਅਤੇ ਚੰਗੇ ਤਰੀਕੇ ਨਾਲ ਕਰਕੇ ਖੁਸ਼ੀ ਮਿਲਦੀ ਹੈ । ਪਰ ਇਹ ਸਭ ਤਾਂ ਹੀ ਹੋ ਸਕਦਾ ਹੈ ਜੇ ਗ੍ਰਹਿਣੀ ਵਿਚ ਸਿਲਾਈ, ਕਢਾਈ, ਖਾਣਾ ਬਣਾਉਣਾ, ਪਰੋਸਣਾ ਅਤੇ ਘਰ ਦੀ ਸਜਾਵਟ ਆਦਿ ਦੇ ਗੁਣ ਹੋਣਗੇ ।

6. ਤਕਨੀਕੀ ਗੁਣ (Technical Qualities) – ਹਿਣੀ ਦੇ ਤਕਨੀਕੀ ਗਿਆਨ ਨਾਲ ਨਾ ਕੇਵਲ ਧਨ ਦੀ ਬੱਚਤ ਹੁੰਦੀ ਹੈ, ਸਗੋਂ ਰੁਕਾਵਟ ਦੂਰ ਕਰਕੇ ਸਮਾਂ ਵੀ ਬਚਾ ਲਿਆ ਜਾਂਦਾ ਲ੍ਹ ਵਿਵਸਥਾ ਅਤੇ ਚੰਗਾ ਪ੍ਰਬੰਧਕ ਹੈ । ਗ੍ਰਹਿਣੀ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਦੀ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ, ਜਿਵੇਂ-ਫਿਊਜ਼ ਲਾਉਣਾ, ਗੈਸ ਦਾ ਚੁੱਲ੍ਹਾ ਠੀਕ ਕਰਨਾ, ਬਿਜਲੀ ਦੇ ਪਲੱਗ ਦੀ ਮੁਰੰਮਤ ਅਤੇ ਛੋਟੇ-ਛੋਟੇ ਉਪਕਰਨਾਂ ਦੀ ਮੁਰੰਮਤ ਆਦਿ ਦਾ ਗਿਆਨ ਹੋਣਾ ਜ਼ਰੂਰੀ ਹੈ ।

7. ਬਾਹਰੀ ਗੁਣ (Outdoor Qualities) – ਅੱਜ ਦੇ ਯੁੱਗ ਵਿਚ ਖ਼ਾਸ ਕਰਕੇ ਜਦੋਂ ਹਿਣੀ ਘਰ ਦੀ ਚਾਰ-ਦੀਵਾਰੀ ਤਕ ਹੀ ਸੀਮਿਤ ਨਹੀਂ ਰਹਿ ਗਈ ਸੋ ਇਸ ਲਈ ਇਸ ਦੇ ਗੁਣਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ । ਇਸ ਲਈ ਉਸ ਨੂੰ ਬੈਂਕ, ਡਾਕਖ਼ਾਨਾ, ਬੀਮਾ ਆਦਿ ਸੇਵਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਈਕਲ, ਸਕੂਟਰ ਅਤੇ ਕਾਰ ਚਲਾਉਣੀ ਆਉਣੀ ਚਾਹੀਦੀ ਹੈ । ਇਸ ਦੇ ਨਾਲ-ਨਾਲ ਆਵਾਜਾਈ ਦੇ ਸਾਧਨਾਂ ਅਤੇ ਖ਼ਰੀਦਦਾਰੀ ਕਰਨ ਦੇ ਗੁਣਾਂ ਦਾ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਲੋੜ ਪੈਣ ‘ਤੇ ਉਸ ਨੂੰ ਕਿਸੇ ‘ਤੇ ਨਿਰਭਰ ਨਾ ਕਰਨਾ ਪਵੇ ਅਤੇ ਆਪਣੇ ਗੁਣਾਂ ਸਦਕਾ ਪਰਿਵਾਰ ਨੂੰ ਉੱਨਤੀ ਦੇ ਰਾਹ ‘ਤੇ ਲਿਜਾ ਕੇ ਖ਼ੁਸ਼ਹਾਲ ਬਣਾ ਸਕੇ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 19.
‘ਚੰਗੀ ਹਿ ਵਿਵਸਥਾ ਲਈ ਚੰਗੇ ਪ੍ਰਬੰਧਕ ਦੀ ਲੋੜ ਹੈ । ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ? ਜੇ ਹਾਂ ਤਾਂ ਕਿਉਂ ?
ਉੱਤਰ-
ਚੰਗੀ ਹਿ ਵਿਵਸਥਾ ਲਈ ਚੰਗੇ ਹਿ ਪ੍ਰਬੰਧਕ ਦਾ ਹੋਣਾ ਬਹੁਤ ਜ਼ਰੂਰੀ ਹੈ । ਚੰਗਾ ਹਿ ਪ੍ਰਬੰਧਕ ਹੀ ਵਧੀਆ ਢੰਗ ਨਾਲ ਟੀਚਿਆਂ ਦੀ ਪ੍ਰਾਪਤੀ ਕਰ ਸਕਦਾ ਹੈ । ਪ੍ਰਬੰਧ ਹਰ ਘਰ ਵਿਚ ਹੁੰਦਾ ਹੈ ਭਾਵੇਂ ਅਮੀਰ ਹੋਵੇ ਜਾਂ ਗ਼ਰੀਬ । ਪਰ ਇਸ ਦੀ ਕੁਆਲਿਟੀ ਵਿਚ ਹੀ ਅੰਤਰ ਹੁੰਦਾ ਹੈ । ਪਰਿਵਾਰਕ ਖੁਸ਼ਹਾਲੀ ਅਤੇ ਸੁਖ-ਸ਼ਾਂਤੀ ਸਮੁੱਚੇ ਹਿ-ਪ੍ਰਬੰਧ ਦਾ ਸਿੱਟਾ ਹੈ ਅਤੇ ਇਹ ਵਧੀਆ ਹਿ ਪ੍ਰਬੰਧਕ ਦੁਆਰਾ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ । ਚੰਗੇ ਹਿ ਪ੍ਰਬੰਧਕ ਦੁਆਰਾ ਹੇਠ ਲਿਖੇ ਅਨੁਸਾਰ ਵਧੀਆ ਪ੍ਰਬੰਧ ਕੀਤਾ ਜਾਂਦਾ ਹੈ ।

  1. ਰਹਿਣ-ਸਹਿਣ ਦਾ ਮਿਆਰ ਉੱਚਾ ਹੁੰਦਾ ਹੈ । (Rise in Standard of living.)
  2. ਘਰ ਦੇ ਕੰਮਾਂ ਨੂੰ ਵਿਗਿਆਨਿਕ ਢੰਗ ਨਾਲ ਕੀਤਾ ਜਾਂਦਾ ਹੈ । (Use of scientific methods and appliances for working.)
  3. ਹੁਨਰ ਦਾ ਵਿਕਾਸ ਹੁੰਦਾ ਹੈ । (Development of Skill.)
  4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ । (More satisfaction with limited resources.)
  5. ਜੀਵਨ ਖੁਸ਼ਹਾਲ ਅਤੇ ਸੁਖਮਈ ਹੁੰਦਾ ਹੈ । (Life becomes pleasant and comfortable.)
  6. ਬੱਚਿਆਂ ਲਈ ਸਿੱਖਿਆ ਅਤੇ ਉਨ੍ਹਾਂ ਦਾ ਯੋਗਦਾਨ (Children learn by contributing their share and responsibility.)

1. ਰਹਿਣ ਸਹਿਣ ਦਾ ਮਿਆਰ ਉੱਚਾ ਹੁੰਦਾ ਹੈ – ਜੀਵਨ ਦਾ ਮਿਆਰ ਤਾਂ ਹੀ ਉੱਚਾ ਉੱਠ ਸਕਦਾ ਹੈ ਜੇ ਸੀਮਿਤ ਸਾਧਨਾਂ ਦੀ ਯੋਗ ਵਰਤੋਂ ਨਾਲ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਅਤੇ ਇਕ ਸੁਚੱਜੀ ਹਿਣੀ ਹਿ-ਪ੍ਰਬੰਧ ਰਾਹੀਂ ਆਪਣੀਆਂ ਮੁੱਖ ਲੋੜਾਂ ਅਤੇ ਉਦੇਸ਼ਾਂ ਨੂੰ ਪਹਿਲ ਹਿ ਵਿਗਿਆਨ (X PB.) ਦੇ ਕੇ ਬੱਚਿਆਂ ਦੀ ਸਿੱਖਿਆ, ਸਿਹਤ, ਸਮੇਂ, ਵਿਅਕਤਿੱਤਵ ਨੂੰ ਤਵੱਜੋਂ ਦਿੰਦੀ ਹੈ ਅਤੇ ਹਮੇਸ਼ਾ ਪਰਿਵਾਰ ਦੇ ਉਦੇਸ਼ਾਂ ਲਈ ਯਤਨਸ਼ੀਲ ਰਹਿੰਦੀ ਹੈ । ਅਜਿਹੇ ਪਰਿਵਾਰ ਦੇ ਜੀਅ ਸੰਤੁਸ਼ਟ ਅਤੇ ਚੰਗੀ ਸ਼ਖ਼ਸੀਅਤ ਦੇ ਮਾਲਕ ਹੁੰਦੇ ਹਨ ਅਤੇ ਉਹ ਸਮਾਜ ਵਿਚ ਆਪਣੀ ਥਾਂ ਬਣਾ ਲੈਂਦੇ ਹਨ । ਇਸ ਸਭ ਨਾਲ ਹੀ ਪਰਿਵਾਰ ਦਾ ਮਿਆਰ ਉੱਚਾ ਹੁੰਦਾ ਹੈ ।

2. ਪਰਿਵਾਰਕ ਕੰਮਾਂ ਨੂੰ ਵਿਗਿਆਨਿਕ ਢੰਗਾਂ ਨਾਲ ਕੀਤਾ ਜਾ ਸਕਦਾ ਹੈ – ਅਜੋਕੇ ਯੁਗ ਦੀ ਹਿਣੀ ਸਿਰਫ਼ ਘਰ ਤਕ ਹੀ ਸੀਮਿਤ ਨਹੀਂ ਰਹਿੰਦੀ, ਸਗੋਂ ਉਹ ਘਰੋਂ ਬਾਹਰ ਵੀ ਕੰਮ ਕਰਦੀ ਹੈ। ਦੋਵਾਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਸ ਨੂੰ ਵੱਧ ਸਮਾਂ ਅਤੇ ਸ਼ਕਤੀ ਦੀ ਲੋੜ ਹੈ । ਉਹ ਘਰੇਲੂ ਕੰਮਾਂ ਨੂੰ ਮਸ਼ੀਨੀ ਉਪਕਰਨਾਂ ਨਾਲ ਕਰਕੇ ਸਮਾਂ ਅਤੇ ਸ਼ਕਤੀ ਦੋਵੇਂ ਹੀ ਬਚਾ ਲੈਂਦੀ ਹੈ, ਜਿਵੇਂ ਕਿ-ਮਿਕਸੀ, ਪ੍ਰੈਸ਼ਰ ਕੁੱਕਰ, ਫਰਿਜ਼, ਕੱਪੜੇ ਧੋਣ ਵਾਲੀ ਮਸ਼ੀਨ ਅਤੇ ਭਾਂਡੇ ਸਾਫ਼ ਕਰਨ ਵਾਲੀ ਮਸ਼ੀਨ ਆਦਿ ।

3. ਹੁਨਰ ਦਾ ਵਿਕਾਸ ਹੁੰਦਾ ਹੈ – ਹਿ ਪ੍ਰਬੰਧ ਕਰਦੇ ਸਮੇਂ ਸਾਧਨਾਂ ਦੀ ਯੋਗ ਵਰਤੋਂ ਹਿਣੀ ਦੀ ਅੰਦਰੂਨੀ ਕਲਾ ਅਤੇ ਰੁਚੀ ਦਾ ਵਿਕਾਸ ਕਰਦਾ ਹੈ । ਜਿਵੇਂ ਕਿ ਘਰ ਨੂੰ ਘੱਟ ਤੋਂ ਘੱਟ ਖ਼ਰਚਾ ਕਰ ਕੇ ਕਿਵੇਂ ਸਜਾਇਆ ਜਾਵੇ ਕਿ ਘਰ ਦੀ ਸੁੰਦਰਤਾ ਵੀ ਵਧੇ ਅਤੇ ਵੱਧ ਤੋਂ ਵੱਧ ਸੰਤੁਸ਼ਟੀ ਵੀ ਮਿਲੇ ।

4. ਸੀਮਿਤ ਸਾਧਨਾਂ ਨਾਲ ਵਧੀਆ ਜੀਵਨ ਬਿਤਾਇਆ ਜਾ ਸਕਦਾ ਹੈ – ਹਰ ਪਰਿਵਾਰ ਵਿਚ ਹੀ ਆਮਦਨ ਅਤੇ ਸਾਧਨ ਸੀਮਿਤ ਹੁੰਦੇ ਹਨ, ਲੋੜਾਂ ਅਸੀਮਿਤ | ਪਰਿਵਾਰ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਘਰ ਪ੍ਰਬੰਧ ਦੁਆਰਾ ਅਸੀਮਿਤ ਲੋੜਾਂ ਨੂੰ ਸੀਮਿਤ ਆਮਦਨ ਨਾਲ ਪੂਰਾ ਕਰਨ ਲਈ ਹਿਣੀ ਨੂੰ ਘਰ ਦੇ ਖ਼ਰਚੇ ਦਾ ਬਜਟ ਬਣਾ ਕੇ ਅਤੇ ਲੋੜਾਂ ਨੂੰ ਮਹੱਤਤਾ ਅਨੁਸਾਰ ਤਰਤੀਬਵਾਰ ਕਰ ਲੈਣਾ ਚਾਹੀਦਾ ਹੈ । ਸਭ ਤੋਂ ਜ਼ਰੂਰੀ ਅਤੇ ਮੁੱਖ ਲੋੜਾਂ ਨੂੰ ਪਹਿਲਾਂ ਪੂਰਾ ਕਰ ਕੇ ਫਿਰ ਅਗਲੀਆਂ ਲੋੜਾਂ ਵਲ ਧਿਆਨ ਦਿੱਤਾ ਜਾ ਸਕਦਾ ਹੈ । ਇਸ ਨਾਲ ਘੱਟ ਤੋਂ ਘੱਟ ਸਾਧਨਾਂ ਵਿਚ ਵੱਧ ਤੋਂ ਵੱਧ ਸੰਤੁਸ਼ਟੀ ਪ੍ਰਾਪਤ ਕੀਤੀ ਜਾ ਸਕਦੀ ਹੈ ।

5. ਜੀਵਨ ਖ਼ੁਸ਼ਹਾਲ ਅਤੇ ਸੁਖਮਈ ਹੁੰਦਾ ਹੈ-ਹਿ – ਪ੍ਰਬੰਧ ਦਾ ਮੁੱਖ ਮੰਤਵ ਖ਼ੁਸ਼ਹਾਲ ਪਰਿਵਾਰ ਦੀ ਸਿਰਜਨਾ ਹੈ | ਚੰਗੇ ਪ੍ਰਬੰਧ ਨਾਲ ਪਰਿਵਾਰ ਦੇ ਹਰ ਜੀਅ ਦੀਆਂ ਲੋੜਾਂ, ਰੁਚੀਆਂ ਅਤੇ ਸਹੂਲਤਾਂ ਦਾ ਧਿਆਨ ਰੱਖਿਆ ਜਾਂਦਾ ਹੈ, ਜਿਸ ਨਾਲ ਪਰਿਵਾਰ ਖ਼ੁਸ਼ ਅਤੇ ਸੰਤੁਸ਼ਟ ਰਹਿੰਦਾ ਹੈ । ਇਸ ਤੋਂ ਇਲਾਵਾ ਚੰਗੇ ਹਿ ਪ੍ਰਬੰਧ ਨਾਲ

  • ਪਰਿਵਾਰਕ ਜੀਆਂ ਨੂੰ ਸੰਤੁਸ਼ਟੀ ਅਤੇ ਮਾਨਸਿਕ ਤਸੱਲੀ ਮਿਲਦੀ ਹੈ ਜੋ ਇਕ ਚੰਗੀ ਸ਼ਖ਼ਸੀਅਤ ਲਈ ਬਹੁਤ ਜ਼ਰੂਰੀ ਹੈ ।
  • ਪਰਿਵਾਰ ਫਜ਼ੂਲ-ਖ਼ਰਚੀ ਤੋਂ ਬਚ ਜਾਂਦਾ ਹੈ ਕਿਉਂਕਿ ਜੇ ਬਜਟ ਬਣਾ ਕੇ ਖ਼ਰਚ ਕੀਤਾ ਜਾਵੇਗਾ ਤਾਂ ਫਜ਼ੂਲ ਖ਼ਰਚੀ ਦੀ ਸੰਭਾਵਨਾ ਹੀ ਨਹੀਂ ਰਹਿੰਦੀ ।
  • ਘਰੇਲੂ ਉਲਝਣਾਂ ਹੱਲ ਹੋ ਜਾਂਦੀਆਂ ਅਤੇ ਇਸ ਦੇ ਨਾਲ
  • ਪਰਿਵਾਰ ਦੇ ਆਰਾਮ ਅਤੇ ਮਨੋਰੰਜਨ ਨੂੰ ਵੀ ਅੱਖੋਂ ਪਰੋਖਾ ਨਹੀਂ ਕੀਤਾ ਜਾਂਦਾ ।

6. ਬੱਚਿਆਂ ਲਈ ਸਿੱਖਿਆ ਅਤੇ ਉਹਨਾਂ ਦਾ ਯੋਗਦਾਨ – ਘਰ ਦੇ ਮਾਹੌਲ ਦੀ ਬੱਚੇ ਦੇ ਜੀਵਨ ਉੱਤੇ ਅਮਿਟ ਛਾਪ ਰਹਿੰਦੀ ਹੈ । ਇਕ ਖ਼ੁਸ਼ਹਾਲ ਪਰਿਵਾਰ ਦੇ ਬੱਚੇ ਹਮੇਸ਼ਾ ਸੰਤੁਸ਼ਟ ਹੁੰਦੇ ਹਨ । ਆਪਣੇ ਮਾਂ-ਪਿਓ ਦੇ ਸੁਚੱਜੇ ਘਰੇਲੂ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਬੱਚੇ ਵੀ ਚੰਗੀ ਸਿੱਖਿਆ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਸਫਲ ਹੁੰਦੇ ਹਨ । ਜਿਨ੍ਹਾਂ ਪਰਿਵਾਰਾਂ ਵਿਚ ਸਾਰੇ ਜੀਅ ਇਕੱਠੇ ਹੋ ਕੇ ਆਪਣੇ ਉਦੇਸ਼ ਲਈ ਯੋਜਨਾਬੰਦੀ ਕਰਦੇ ਹਨ ਅਤੇ ਹਰ ਇਕ ਆਪਣੀ-ਆਪਣੀ ਕਾਬਲੀਅਤ ਤੇ ਜ਼ਿੰਮੇਵਾਰੀ ਨਾਲ ਸਹਿਯੋਗ ਦਿੰਦਾ ਹੈ ਤਾਂ ਉਦੇਸ਼ ਦੀ ਪੂਰਤੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਪਰਿਵਾਰ ਦਾ ਹਰ ਜੀਅ ਸੰਤੁਸ਼ਟ ਹੁੰਦਾ ਹੈ । ਭਾਵ ਹਿ-ਪ੍ਰਬੰਧ ਖ਼ੁਸ਼ ਅਤੇ ਸੁਖੀ ਪਰਿਵਾਰ ਦਾ ਆਧਾਰ ਹੈ ।

ਪ੍ਰਸ਼ਨ 20.
ਚੰਗਾ ਹਿ ਪ੍ਰਬੰਧਕ ਬਣਨ ਲਈ ਆਪਣੇ ਵਿਚ ਕੀ-ਕੀ ਸੁਧਾਰ ਲਿਆਂਦਾ ਜਾ ਸਕਦਾ ਹੈ ?
ਉੱਤਰ-
ਹਿ ਪ੍ਰਬੰਧਕ, ਹਿ ਵਿਵਸਥਾ ਦਾ ਧੁਰਾ ਹੁੰਦਾ ਹੈ | ਘਰ ਦੀ ਪੂਰੀ ਵਿਵਸਥਾ ਉਸਦੇ ਦੁਆਲੇ ਘੁੰਮਦੀ ਹੈ । ਪਰਿਵਾਰਕ ਟੀਚਿਆਂ ਦੀ ਪੂਰਤੀ ਤੇ ਘਰ ਦੀ ਖੁਸ਼ਹਾਲੀ, ਸੁਖ ਤੇ ਸ਼ਾਂਤੀ ਉਸ ਦੀ ਯੋਗਤਾ ਉੱਪਰ ਹੀ ਨਿਰਭਰ ਕਰਦੀ ਹੈ । ਗ੍ਰਹਿਣ ਸ਼ੀਲਤਾ ਅਰਥਾਤ ਮਾਹੌਲ ਮੁਤਾਬਿਕ ਆਪਣੇ ਆਪ ਨੂੰ ਢਾਲਣਾ ਘਰ ਦੀਆਂ ਲੋੜਾਂ ਅਨੁਸਾਰ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ, ਸਿਆਣੇ ਗ੍ਰਹਿ ਪ੍ਰਬੰਧਕ ਦੀਆਂ ਨਿਸ਼ਾਨੀਆਂ ਹਨ । ਚੰਗੇ ਗ੍ਰਹਿ ਪ੍ਰਬੰਧਕ ਨੂੰ ਆਪਣੇ ਆਪ ਵਿਚ ਹੇਠ ਲਿਖੇ ਸੁਧਾਰ ਲਿਆਉਣੇ ਚਾਹੀਦੇ ਹਨ-
1. ਗਿਆਨ ਨੂੰ ਵਧਾਉਣਾ – ਗਿਆਨ ਇਕ ਬਹੁਤ ਹੀ ਅਨਮੋਲ ਮਨੁੱਖੀ ਸਾਧਨ ਹੈ ਅਤੇ ਗਿਆਨ ਹਾਸਲ ਕਰਨ ਨਾਲ ਹੀ ਵਿਅਕਤੀ ਸਿਆਣਾ ਤੇ ਯੋਗ ਬਣਦਾ ਹੈ । ਹਿ ਪ੍ਰਬੰਧ ਦੇ ਮਸਲੇ ਵਿਚ ਗਿਆਨ ਦੀ ਬਹੁਤ ਮਹੱਤਤਾ ਹੈ । ਇਕ ਚੰਗੀ ਹਿਣੀ, ਘਰ ਨਾਲ ਸੰਬੰਧਤ ਮਾਮਲਿਆਂ ਵਿਚ ਹਰ ਸਮੇਂ ਜਾਣਕਾਰੀ ਹਾਸਲ ਕਰਨ ਲਈ ਤਿਆਰ ਰਹਿੰਦੀ ਹੈ | ਅੱਜ-ਕਲ੍ਹ ਸਾਇੰਸ ਦਾ ਯੁਗ ਹੈ ਤੇ ਸਮਾਜ ਵਿਚ ਬੜੀ ਤੇਜ਼ੀ ਨਾਲ ਤਬਦੀਲੀਆਂ ਆ ਰਹੀਆਂ ਹਨ ।

ਕੱਪੜੇ, ਭੋਜਨ, ਸਿਹਤ, ਵਿਗਿਆਨਿਕ ਉਪਕਰਣਾਂ ਬਾਰੇ ਗਿਆਨ ਹੋਣਾ ਇਕ ਚੰਗੇ ਹਿ ਪ੍ਰਬੰਧਕ ਦੀ ਲੋੜ ਹੈ । ਇਸ ਲਈ ਚੰਗੇ ਹਿ ਪ੍ਰਬੰਧਕ ਨੂੰ ਆਪਣੇ ਗਿਆਨ ਦਾ ਪੱਧਰ ਵਧਾਉਣਾ ਚਾਹੀਦਾ ਹੈ ।

2. ਕੰਮ ਵਿਚ ਨਿਪੁੰਨਤਾ ਹਾਸਲ ਕਰਨੀ – ਕੰਮ ਵਿਚ ਨਿਪੁੰਨਤਾ ਇਕ ਸਫਲ ਗਹਿਣੀ ਦਾ ਮਹੱਤਵਪੂਰਨ ਗੁਣ ਹੈ | ਘਰ ਦੇ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਨਿਪੁੰਨਤਾ ਹਾਸਲ ਕਰਨ ਲਈ ਹਿਣੀ ਨੂੰ ਲਗਾਤਾਰ ਮਿਹਨਤ ਕਰਨ ਦੀ ਲੋੜ ਪੈਂਦੀ ਹੈ । ਜਿਵੇਂ-ਪੌਸ਼ਟਿਕ ਤੇ ਸੁਆਦੀ ਖਾਣਾ ਹਰ ਘਰ ਦੀ ਲੋੜ ਹੈ । ਸਿਆਣੀ ਹਿਣੀ ਆਪਣੀ ਕੋਸ਼ਿਸ਼ ਨਾਲ ਵਧੀਆ ਖਾਣਾ ਬਣਾਉਣਾ ਸਿੱਖ ਸਕਦੀ ਹੈ । ਇਸ ਤਰ੍ਹਾਂ ਘਰ ਦੇ ਹੋਰ ਕੰਮਾਂ ਜਿਵੇਂ-ਕੱਪੜੇ ਸਿਉਣਾ, ਵਿਗਿਆਨਿਕ ਉਪਕਰਨਾਂ ਦੀ ਸਹੀ ਵਰਤੋਂ, ਘਰ ਦੀ ਸਫ਼ਾਈ ਆਦਿ ਵਿਚ ਹਰ ਹਿਣੀ ਨਿਪੁੰਨਤਾ ਹਾਸਲ ਕਰਨੀ ਚਾਹੀਦੀ ਹੈ ।

3. ਸਮਾਜਿਕ ਤੇ ਨੈਤਿਕ ਗੁਣਾਂ ਦਾ ਵਿਕਾਸ ਕਰਨਾ – ਪਰਿਵਾਰ ਸਮਾਜ ਦੀ ਇਕ ਮੁੱਢਲੀ ਇਕਾਈ ਹੈ । ਕੋਈ ਵੀ ਪਰਿਵਾਰ ਸਮਾਜ ਤੋਂ ਵੱਖਰਾ ਨਹੀਂ ਰਹਿ ਸਕਦਾ । ਇਸ ਲਈ ਸਮਾਜ ਵਿਚ ਪਰਿਵਾਰ ਦੀ ਇਕ ਇੱਜ਼ਤ ਯੋਗ ਥਾਂ ਬਣਾਉਣ ਲਈ ਗਹਿਣੀ ਨੂੰ ਸਮਾਜਿਕ ਗੁਣਾਂ ਦਾ ਵਿਕਾਸ ਕਰਨਾ ਚਾਹੀਦਾ ਹੈ । ਆਂਢ-ਗੁਆਂਢ ਨਾਲ ਵਧੀਆ ਸੰਬੰਧ ਰੱਖਣੇ, ਸਮਾਜਿਕ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾਉਣਾ, ਦੂਸਰੇ ਲੋਕਾਂ ਨਾਲ ਸਹਿਯੋਗ ਕਰਨਾ, ਮੁਸੀਬਤ ਵੇਲੇ ਕਿਸੇ ਦੇ ਕੰਮ ਆਉਣਾ, ਗ਼ਰੀਬਾਂ ਨਾਲ ਹਮਦਰਦੀ ਰੱਖਣੀ ਆਦਿ ਗੁਣ ਵਿਕਸਿਤ ਕਰਕੇ ਇਕ ਹਿਣੀ ਸਮਾਜ ਵਿਚ ਪਰਿਵਾਰ ਦੀ ਇੱਜ਼ਤ ਬਣਾ ਸਕਦੀ ਹੈ ।

4. ਪਰਿਵਾਰ ਦੇ ਮੈਂਬਰਾਂ ਦੀ ਮਾਨਸਿਕ ਬਣਤਰ ਨੂੰ ਸਮਝਣਾ – ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸੁਭਾਅ ਤੇ ਮਾਨਸਿਕਤਾ ਵੱਖਰੀ-ਵੱਖਰੀ ਹੁੰਦੀ ਹੈ । ਜਿਹੜੀ ਹਿਣੀ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਇੱਕੋ ਤਰ੍ਹਾਂ ਦਾ ਵਰਤਾਓ ਕਰਦੀ ਹੈ, ਉਸਨੂੰ ਸਫ਼ਲ ਹਿਣੀ ਨਹੀਂ ਕਿਹਾ ਜਾ ਸਕਦਾ । ਇਸ ਲਈ ਇਕ ਸਫਲ ਹਿਣੀ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮਾਨਸਿਕਤਾ ਨੂੰ ਧਿਆਨ ਵਿਚ ਰੱਖ ਕੇ ਹੀ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਦੇ ਯਤਨ ਕਰਨੇ ਚਾਹੀਦੇ ਹਨ ਤਾਂਕਿ ਪਰਿਵਾਰ ਦੇ ਸਾਰੇ ਜੀਅ ਖੁਸ਼ ਰਹਿ ਸਕਣ ।

5. ਸਹਿਣਸ਼ੀਲਤਾ ਤੇ ਧੀਰਜ – ਸਹਿਣਸ਼ੀਲਤਾ ਤੇ ਧੀਰਜ ਅਜਿਹੇ ਗੁਣ ਹਨ ਜੋ ਹਰ ਸਫਲ ਗ੍ਰਹਿ ਪ੍ਰਬੰਧਕ ਵਿਚ ਹੋਣੇ ਚਾਹੀਦੇ ਹਨ । ਜੇ ਹਿਣੀ ਵਿਚ ਇਹਨਾਂ ਦੀ ਕਮੀ ਹੈ ਤਾਂ ਉਸ ਘਰ ਵਿਚ ਕਦੇ ਵੀ ਸੁਖ ਸ਼ਾਂਤੀ ਨਹੀਂ ਰਹਿ ਸਕਦੀ । ਗ੍ਰਹਿਣੀ ਪਰਿਵਾਰ ਦਾ ਇਕ ਧੁਰਾ ਹੁੰਦੀ ਹੈ । ਸਾਰਾ ਪਰਿਵਾਰ ਆਪਣੀਆਂ ਲੋੜਾਂ ਤੇ ਸਮੱਸਿਆਵਾਂ ਲਈ ਉਸ ਵੱਲ ਵੇਖਦਾ ਹੈ ਅਤੇ ਗ੍ਰਹਿਣੀ ਨੂੰ ਹਰ ਜੀਅ ਦੀ ਗੱਲ ਧੀਰਜ ਨਾਲ ਸੁਣ ਕੇ ਉਸਦਾ ਹੱਲ ਲੱਭਣਾ ਚਾਹੀਦਾ ਹੈ । ਇਸ | ਨਾਲ ਘਰ ਦਾ ਮਾਹੌਲ ਠੀਕ ਰਹਿੰਦਾ ਹੈ । ਜੇ ਗਹਿਣੀ ਵਿਚ ਹੀ ਸਹਿਣਸ਼ੀਲਤਾ ਦੀ ਕਮੀ ਹੈ ਤਾਂ ਘਰ ਵਿਚ ਅਸ਼ਾਂਤੀ ਤੇ ਲੜਾਈ-ਝਗੜੇ ਹੋਣਗੇ ਤੇ ਪਰਿਵਾਰ ਦੀ ਬਦਨਾਮੀ ਹੋਵੇਗੀ ਤੇ ਪਰਿਵਾਰ ਆਪਣੇ ਮਕਸਦ ਪੂਰੇ ਨਹੀਂ ਕਰ ਸਕੇਗਾ | ਅਜਿਹੇ ਮਾਹੌਲ ਵਿਚ ਬੱਚਿਆਂ ਦੀ । ਸ਼ਖ਼ਸੀਅਤ ਦਾ ਵਿਕਾਸ ਵੀ ਵਧੀਆ ਨਹੀਂ ਹੋਵੇਗਾ । ਇਸ ਲਈ ਇਕ ਚੰਗੀ ਗਹਿਣੀ ਨੂੰ ਸਹਿਣਸ਼ੀਲਤਾ ਤੇ ਧੀਰਜ ਰੱਖਣ ਦੇ ਗੁਣ ਵਿਕਸਿਤ ਕਰਨੇ ਚਾਹੀਦੇ ਹਨ ।

6. ਤਕਨੀਕੀ ਗੁਣਾਂ ਦਾ ਵਿਕਾਸ ਕਰਨਾ – ਅੱਜ-ਕਲ੍ਹ ਸਾਇੰਸ ਦਾ ਯੁੱਗ ਹੈ । ਇਕ ਸਫਲ | ਪ੍ਰਬੰਧਕ ਲਈ ਘਰ ਵਿਚ ਵਰਤੋਂ ਵਿਚ ਆਉਣ ਵਾਲੇ ਉਪਕਰਨਾਂ ਦੀ ਸਹੀ ਵਰਤੋਂ ਦੀ | ਜਾਣਕਾਰੀ ਬਹੁਤ ਜ਼ਰੂਰੀ ਹੈ ਅਤੇ ਇਹ ਜਾਣਕਾਰੀ ਇਹਨਾਂ ਉਪਕਰਨਾਂ ਨਾਲ ਦਿੱਤੇ ਜਾਂਦੇ ਲਿਟਰੇਚਰ ਵਿਚੋਂ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ । ਇਸ ਜਾਣਕਾਰੀ ਨਾਲ ਇਹਨਾਂ ਉਪਕਰਨਾਂ ਨੂੰ ਘਰ ਦੇ ਪ੍ਰਬੰਧ ਵਿਚ ਆਸਾਨੀ ਨਾਲ ਵਰਤ ਸਕਦੀ ਹੈ ਤੇ ਆਪਣੀ ਸ਼ਕਤੀ ਤੇ ਸਮਾਂ ਬਚਾ ਸਕਦੀ ਹੈ ।

ਅੱਜ-ਕਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਹਿਣੀ ਨੂੰ ਕਾਰ ਜਾਂ ਸਕੂਟਰ ਦੀ ਡਰਾਈਵਿੰਗ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ । ਇਸ ਨਾਲ ਉਸ ਵਿਚ ਘਰ ਦੀਆਂ ਲੋੜਾਂ ਦੀ ਪੂਰਤੀ ਲਈ ਦੂਸਰਿਆਂ ਉੱਪਰ ਨਿਰਭਰਤਾ ਘਟੇਗੀ । ਇਸ ਤੋਂ ਇਲਾਵਾ ਬੱਚਿਆਂ ਨੂੰ ਪੜ੍ਹਾਉਣ ਲਈ ਤੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਕੰਪਿਊਟਰ ਤੇ ਇੰਟਰਨੈੱਟ ਬਾਰੇ ਵੀ ਸਿੱਖਣਾ ਚਾਹੀਦਾ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

PSEB 10th Class Home Science Guide ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਛੋਟੇ ਅਰਸੇ ਦੇ ਟੀਚੇ ਦੀ ਉਦਾਹਰਨ ਦਿਉ ।
ਉੱਤਰ-
ਬੱਚਿਆਂ ਨੂੰ ਸਕੂਲ ਭੇਜਣਾ ।

ਪ੍ਰਸ਼ਨ 2.
ਲੰਬੇ ਅਰਸੇ ਦੇ ਟੀਚੇ ਦੀ ਉਦਾਹਰਨ ਦਿਉ ।
ਉੱਤਰ-
ਮਕਾਨ ਬਣਾਉਣਾ ।

ਪ੍ਰਸ਼ਨ 3.
ਮਨੁੱਖੀ ਸਾਧਨਾਂ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਕੁਸ਼ਲਤਾ, ਸਿਹਤ, ਯੋਗਤਾ ਆਦਿ ।

ਪ੍ਰਸ਼ਨ 4.
ਸ਼ਕਤੀ ਕਿਹੋ ਜਿਹਾ ਸਾਧਨ ਹੈ ?
ਉੱਤਰ-
ਸ਼ਕਤੀ ਮਨੁੱਖੀ ਸਾਧਨ ਹੈ ।

ਪ੍ਰਸ਼ਨ 5.
ਚੰਗੇ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਕਿਉਂ ਜ਼ਰੂਰੀ ਹੈ ?
ਉੱਤਰ-
ਇਸ ਨਾਲ ਪਰਿਵਾਰ ਦੇ ਬਾਕੀ ਮੈਂਬਰ ਵੀ ਕੰਮ ਕਰਨ ਲਈ ਉਤਸ਼ਾਹਿਤ ਹੁੰਦੇ ਹਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 6.
ਟੀਚਿਆਂ ਨੂੰ ਕਿਸਮ ਅਨੁਸਾਰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿੱਚ ਵਿਅਕਤੀਗਤ ਟੀਚੇ ਅਤੇ ਪਰਿਵਾਰਕ ਟੀਚੇ ।

ਪ੍ਰਸ਼ਨ 7.
ਹਿ ਪ੍ਰਬੰਧਕ ਦੇ ਮਾਨਸਿਕ ਗੁਣ ਦੱਸੋ ।
ਉੱਤਰ-
ਬੁੱਧੀ, ਗਿਆਨ, ਉਤਸ਼ਾਹ, ਨਿਰਣਾ ਲੈਣ ਦੀ ਸ਼ਕਤੀ, ਕਲਪਨਾ ਸ਼ਕਤੀ ਆਦਿ ।

ਪਸ਼ਨ 8.
ਗ੍ਰਹਿ ਪ੍ਰਬੰਧਕ ਦੇ ਸਮਾਜਿਕ ਤੇ ਨੈਤਿਕ ਗੁਣ ਦੱਸੋ ।
ਉੱਤਰ-
ਦ੍ਰਿੜ੍ਹਤਾ, ਸਹਿਯੋਗ, ਪਿਆਰ, ਹਮਦਰਦੀ, ਸਵੈ ਕਾਬੂ ਦੀ ਭਾਵਨਾ ਆਦਿ ।

ਪ੍ਰਸ਼ਨ 9.
ਚੰਗੇ ਹਿ ਪ੍ਰਬੰਧਕ ਦੇ ਦੋ ਗੁਣ ਦੱਸੋ ।
ਉੱਤਰ-
ਚੰਗਾ ਖਾਣਾ ਬਣਾਉਣਾ, ਸੋਚਣ ਤੇ ਨਿਰਣਾ ਲੈਣ ਦੀ ਸ਼ਕਤੀ ।

ਪ੍ਰਸ਼ਨ 10.
ਸਮਾਂ, ਪੈਸਾ ਅਤੇ ਘਰ ਦਾ ਸਮਾਨ ਕਿਹੜੇ ਸਾਧਨ ਹਨ ?
ਮਾਂ,
ਪੈਸਾ ਅਤੇ ਜਾਇਦਾਦ ਕਿਹੜੇ ਸਾਧਨ ਹਨ ?
ਉੱਤਰ-
ਭੌਤਿਕ ਸਾਧਨ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 11.
ਕੁਸ਼ਲਤਾ ਅਤੇ ਯੋਗਤਾ ਕਿਹੜੇ ਸਾਧਨ ਹਨ ?
ਉੱਤਰ-
ਮਨੁੱਖੀ ਸਾਧਨ ।

ਪ੍ਰਸ਼ਨ 12.
ਮਕਾਨ ਬਣਾਉਣਾ ਕਿਹੜੇ ਅਰਸੇ ਦਾ ਟੀਚਾ ਹੈ ?
ਉੱਤਰ-
ਲੰਬੇ ਅਰਸੇ ਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਿ ਵਿਵਸਥਾ ਨਾਲ ਹਿਣੀ ਸਮੇਂ ਦਾ ਠੀਕ ਉਪਯੋਗ ਕਿਵੇਂ ਕਰਦੀ ਹੈ ?
ਉੱਤਰ-
ਵਧੀਆ ਗ੍ਰਹਿਣੀ ਘਰ ਦੇ ਸਾਰੇ ਕੰਮਾਂ ਨੂੰ ਯੋਜਨਾਬੱਧ ਢੰਗ ਨਾਲ ਕਰਦੀ ਹੈ । ਉਹ ਕੰਮ ਕਰਨ ਲਈ ਇਕ ਸਮਾਂ ਸਾਰਣੀ ਬਣਾਉਂਦੀ ਹੈ ਅਤੇ ਘਰ ਦੇ ਸਾਰੇ ਮੈਂਬਰਾਂ ਨੂੰ ਇਸ ਸਾਰਣੀ ਅਨੁਸਾਰ ਕੰਮ ਕਰਨ ਲਈ ਪ੍ਰੇਰਦੀ ਹੈ । ਘਰ ਦੇ ਵੱਖ-ਵੱਖ ਕਾਰਜ ਮੈਂਬਰਾਂ ਨੂੰ ਵੰਡ ਦਿੰਦੀ ਹੈ । ਇਸ ਤਰ੍ਹਾਂ ਸਾਰੇ ਕਾਰਜ ਸਮੇਂ ਸਿਰ ਖ਼ਤਮ ਹੋ ਜਾਂਦੇ ਹਨ ਤੇ ਸਮਾਂ ਬਚ ਵੀ ਜਾਂਦਾ ਹੈ ।

ਪ੍ਰਸ਼ਨ 2.
ਚੰਗੇ ਪ੍ਰਬੰਧਕ ਦੇ ਕੋਈ ਦੋ ਗੁਣਾਂ ਬਾਰੇ ਦੱਸੋ 1
ਉੱਤਰ-
ਦੇਖੋ ਉਪਰੋਕਤ ਸ਼ਨਾਂ ਵਿੱਚ ।

ਪ੍ਰਸ਼ਨ 3.
ਕੋਈ ਦੋ ਵਿਦਵਾਨਾਂ ਦੁਆਰਾ ਦਿੱਤੀਆਂ ਗਈਆਂ ਹਿ ਵਿਗਿਆਨ ਦੀਆਂ | ਪਰਿਭਾਸ਼ਾ ਦਿਓ ।
ਉੱਤਰ-

  • ਪੀ. ਨਿਕਲ ਅਤੇ ਜੇ. ਐਮ. ਡੋਰਸੀ ਅਨੁਸਾਰ, ਹਿ ਪ੍ਰਬੰਧ ਪਰਿਵਾਰ ਦੇ | ਉਦੇਸ਼ਾਂ (aims) ਨੂੰ ਪ੍ਰਾਪਤ ਕਰਨ ਦੇ ਇਰਾਦੇ ਨਾਲ ਪਰਿਵਾਰ ਵਿੱਚ ਉਪਲੱਬਧ ਸਾਧਨਾਂ ਨੂੰ ਯੋਜਨਾਬੱਧ ਅਤੇ ਸੰਗਠਿਤ ਕਰਕੇ ਅਮਲ ਵਿੱਚ ਲਿਆਉਣ ਦਾ ਨਾਂ ਹੈ ।
  • ਗੁੱਡ ਜਾਨਸਨ ਦੇ ਅਨੁਸਾਰ, ਹਿ ਵਿਵਸਥਾ ਕਰਨਾ ਸਾਰੇ ਦੇਸ਼ਾਂ ਵਿੱਚ ਇਕ ਆਮ | ਧੰਦਾ ਕਾਰਜ) ਹੈ ਅਤੇ ਇਸ ਧੰਦੇ ਵਿੱਚ ਹੋਰ ਧੰਦਿਆਂ ਨਾਲੋਂ ਵਧੇਰੇ ਲੋਕ ਕੰਮ ਕਰਦੇ ਹਨ । ਇਸ ਵਿੱਚ ਧਨ ਦੀ ਵਰਤੋਂ ਵੀ ਵਧੇਰੇ ਹੁੰਦੀ ਹੈ ਅਤੇ ਇਹ ਲੋਕਾਂ ਦੀ ਸਿਹਤ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਹੈ ।

ਪ੍ਰਸ਼ਨ 4.
ਗ੍ਰਹਿ ਵਿਵਸਥਾ ਵਿਅਕਤਿੱਤਵ ਦਾ ਵਿਕਾਸ ਕਿਸ ਤਰ੍ਹਾਂ ਕਰਦੀ ਹੈ ?
ਉੱਤਰ-
ਜੇ ਘਰ ਦੀ ਵਿਵਸਥਾ ਚੰਗੀ ਹੋਵੇ ਤਾਂ ਮਨੁੱਖ ਘਰ ਵਿੱਚ ਸੁਖ, ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਸੰਤੁਲਿਤ ਰਹਿੰਦਾ ਹੈ । ਅਜਿਹੇ ਆਨੰਦਮਈ ਤੇ ਸੁਖੀ ਵਾਤਾਵਰਨ ਦਾ ਅਸਰ | ਬੱਚਿਆਂ ਤੇ ਵੀ ਵਧੀਆ ਪੈਂਦਾ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਘਰ ਵਿਚੋਂ ਹੀ | ਬੱਚੇ ਵਿੱਚ ਕਿਸੇ ਕੰਮ ਨੂੰ ਕਰਨ ਦੀ ਲਗਨ ਲਗਦੀ ਹੈ । ਬਹੁਤ ਸਾਰੇ ਮਹਾਨ ਕਲਾਕਾਰਾਂ ਨੂੰ । ਇਹ ਦਾਤ ਉਨ੍ਹਾਂ ਦੇ ਘਰ ਤੋਂ ਹੀ ਪ੍ਰਾਪਤ ਹੋਈ ਹੈ ।

ਪ੍ਰਸ਼ਨ 5.
ਚੰਗੇ ਪ੍ਰਬੰਧਕ ਦੇ ਗੁਣਾਂ ਦਾ ਵਰਣਨ ਕਰੋ ।
ਜਾਂ
ਚੰਗੇ ਪ੍ਰਬੰਧਕ ਦੇ ਕੋਈ ਤਿੰਨ ਗੁਣ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 6.
ਚੰਗੇ ਗ੍ਰਹਿ ਪ੍ਰਬੰਧਕ ਵਿੱਚ ਨਿਰਣਾ ਲੈਣ ਦੀ ਸ਼ਕਤੀ ਅਤੇ ਸਹਿਨਸ਼ੀਲਤਾ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 7.
ਘਰ ਇਕ ਨਿੱਜੀ ਸਵਰਗ ਦੀ ਥਾਂ ਹੈ, ਕਿਉਂ ?
ਉੱਤਰ-
ਘਰ ਹਰ ਵਿਅਕਤੀ ਦੇ ਜੀਵਨ ਵਿਚ ਸਭ ਤੋਂ ਮਹੱਤਵਪੂਰਨ ਥਾਂ ਹੁੰਦੀ ਹੈ । ਘਰ | ਵਿਚ ਨਾ ਸਿਰਫ਼ ਮਨੁੱਖ ਦੀਆਂ ਭੌਤਿਕ ਲੋੜਾਂ ਦੀ ਪੂਰਤੀ ਹੁੰਦੀ ਹੈ, ਸਗੋਂ ਉਸ ਦੀਆਂ ਭਾਵਨਾਤਮਿਕ | ਲੋੜਾਂ ਵੀ ਪੂਰੀਆਂ ਹੁੰਦੀਆਂ ਹਨ | ਘਰ ਦੇ ਹਰ ਮਨੁੱਖ ਦੀਆਂ ਖੁਸ਼ੀਆਂ ਤੇ ਉਸ ਦੀ ਸ਼ਖ਼ਸੀਅਤ ਦੇ ਵਿਕਾਸ ਵਿਚ ਸਭ ਤੋਂ ਵੱਧ ਰੋਲ ਹੁੰਦਾ ਹੈ । ਇਸ ਲਈ ਘਰ ਨੂੰ ਨਿੱਜੀ ਸਵਰਗ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਚੰਗੇ ਪ੍ਰਬੰਧਕ ਲਈ ਅਰਥਸ਼ਾਸਤਰ ਦਾ ਗਿਆਨ ਕਿਉਂ ਜ਼ਰੂਰੀ ਹੈ ?
ਉੱਤਰ-
ਚੰਗੇ ਹਿ ਪ੍ਰਬੰਧਕ ਨੂੰ ਬਜਟ ਬਣਾਉਣਾ ਅਤੇ ਉਸ ਮੁਤਾਬਿਕ ਕੰਮ ਕਰਨਾ ਆਉਣਾ ਚਾਹੀਦਾ ਹੈ । ਉਪਭੋਗਤਾਵਾਦ ਦੇ ਸਮੇਂ ਵਿਚ ਕਿਹੜੀਆਂ ਵਸਤੂਆਂ ਵੱਧ ਖ਼ਰੀਦ ਕੇ ਫਾਇਦਾ ਹੋ ਸਕਦਾ ਹੈ ਅਤੇ ਕੁੱਝ ਵਸਤੁਆਂ ਲੋੜ ਅਨੁਸਾਰ ਹੀ ਖ਼ਰੀਦਣੀਆਂ ਹੁੰਦੀਆਂ ਹਨ । ਕੁੱਝ ਪੈਸੇ ਭਵਿੱਖ ਲਈ ਬਚਾ ਕੇ ਰੱਖਣੇ ਚਾਹੀਦੇ ਹਨ | ਆਮਦਨ ਅਤੇ ਖਰਚੇ ਵਿਚ ਤਾਲਮੇਲ ਹੋਣਾ ਚਾਹੀਦਾ ਹੈ । ਇਹ ਸਭ ਤਾਂ ਹੀ ਸੰਭਵ ਹੈ ਜੇ ਹਿ ਪ੍ਰਬੰਧਕ ਨੂੰ ਅਰਥਸ਼ਾਸਤਰ ਦਾ ਗਿਆਨ ਹੋਵੇਗਾ ।

ਪ੍ਰਸ਼ਨ 9.
ਚੰਗੀ ਹਿ ਵਿਵਸਥਾ ਲਈ ਸਮੇਂ ਅਤੇ ਸ਼ਕਤੀ ਦੀ ਵਿਵਸਥਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 10.
ਪਰਿਵਾਰ ਦੇ ਸਾਧਨਾਂ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਤਾਰ ਵਿਚ ਲਿਖੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਹਿ ਪ੍ਰਬੰਧਕ ਨੂੰ ਚੰਗਾ ਖਰੀਦਦਾਰ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਹਿ ਪ੍ਰਬੰਧਕ ਨੂੰ ਚੰਗਾ ਖ਼ਰੀਦਦਾਰ ਹੋਣਾ ਚਾਹੀਦਾ ਹੈ । ਉਸ ਨੂੰ ਘਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਅਜਿਹਾ ਸਾਮਾਨ ਖ਼ਰੀਦਣਾ ਚਾਹੀਦਾ ਹੈ ਜੋ ਸਾਰਿਆਂ ਲਈ ਲਾਭਦਾਇਕ ਹੋਵੇ । ਬਾਜ਼ਾਰ ਵਿਚ ਸਰਵੇ ਕਰਕੇ ਵਧੀਆ ਅਤੇ ਸਸਤਾ ਸਾਮਾਨ ਖਰੀਦਣਾ ਚਾਹੀਦਾ ਹੈ । ਲੰਬੇ ਸਮੇਂ ਤੱਕ ਸਟੋਰ ਕੀਤੀਆਂ ਜਾਣ ਵਾਲੀਆਂ ਵਸਤੂਆਂ ਨੂੰ ਜਦੋਂ ਸਸਤੀਆਂ ਹੋਣ, ਵਧੇਰੇ ਮਾਤਰਾ ਵਿਚ ਖਰੀਦ ਲੈਣਾ ਚਾਹੀਦਾ ਹੈ । ਕੇਵਲ ਉਹ ਵਸਤੁਆਂ ਹੀ ਖਰੀਦਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਘਰ ਵਿਚ ਲੋੜ ਹੋਵੇ ਤੇ ਫਾਇਦਾ ਹੋਵੇ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 12.
ਚੰਗੇ ਹਿ ਪ੍ਰਬੰਧਕ ਵਿਚ ਕੰਮ ਕਰਨ ਦਾ ਉਤਸ਼ਾਹ ਅਤੇ ਹੁਸ਼ਿਆਰੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ- ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 13.
ਟੀਚਿਆਂ ਤੋਂ ਕੀ ਭਾਵ ਹੈ ?
ਉੱਤਰ-
ਦੇਖੋ .ਉਪ੍ਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 14,
ਘਰ, ਪ੍ਰਬੰਧਕ ਦੀ ਮਹੱਤਤਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 15.
ਸਮੇਂ ਅਨੁਸਾਰ ਟੀਚਿਆਂ ਨੂੰ ਕਿਵੇਂ ਵੰਡਿਆ ਜਾ ਸਕਦਾ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ-

  1. ਛੋਟੇ ਅਰਸੇ ਦੇ ਟੀਚੇ (Short term Goals) ਜਿਵੇਂ ਬੱਚਿਆਂ ਨੂੰ ਸਕੂਲ ਭੇਜਣਾ, ਕੰਮ ‘ਤੇ ਜਾਣਾ ਤੇ ਘਰ ਦੇ ਹੋਰ ਰੋਜ਼ਾਨਾ ਕੰਮ-ਧੰਦੇ ।
  2. ਲੰਬੇ ਅਰਸੇ ਦੇ ਟੀਚੇ (Long term Goals) ਜਿਵੇਂ ਮਕਾਨ ਬਣਾਉਣਾ, ਬੱਚਿਆਂ ਦੇ ਵਿਆਹ ਕਰਨੇ ਆਦਿ ।

ਵੰਸ਼ੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੰਗੀ ਗ੍ਰਹਿ ਵਿਵਸਥਾ ਦਾ ਮਹੱਤਵ ਵਿਸਥਾਰ ਵਿੱਚ ਦੱਸੋ ।
ਜਾਂ
ਗ੍ਰਹਿ ਵਿਵਸਥਾ ਦਾ ਕੀ ਮਹੱਤਵ ਹੈ ?
ਉੱਤਰ-
ਚੰਗੀ ਗ੍ਰਹਿ ਵਿਵਸਥਾ ਦਾ ਮਹੱਤਵ ਇਸ ਪ੍ਰਕਾਰ ਹੈ-

1. ਘਰ ਨੂੰ ਸੁੰਦਰ ਤੇ ਖੁਸ਼ਹਾਲ ਬਣਾਉਣਾ – ਵਧੀਆ ਗ੍ਰਹਿ ਵਿਵਸਥਾ ਨਾਲ ਘਰ ਸੁੰਦਰ, ਖੁਸ਼ਹਾਲ, ਸਜੀਲਾ ਬਣ ਜਾਂਦਾ ਹੈ । ਬੇਸ਼ਕ ਸਾਧਨ ਸੀਮਿਤ ਹੋਣ ਤਾਂ ਵੀ ਘਰ ਨੂੰ ਸੁੰਦਰ ਤੇ ਵਧੀਆ ਸੁਖੀ ਬਣਾਇਆ ਜਾ ਸਕਦਾ ਹੈ । ਹਰ ਮੈਂਬਰ ਆਪਣੀ ਬੁੱਧੀ ਅਨੁਸਾਰ ਘਰ ਦੀ ਖੁਸ਼ਹਾਲੀ ਵਿੱਚ ਯੋਗਦਾਨ ਪਾਉਂਦਾ ਹੈ ।

2. ਪਰਿਵਾਰਿਕ ਪੱਧਰ ਨੂੰ ਉੱਚਾ ਚੁਕਣਾ – ਗਹਿ ਵਿਵਸਥਾ ਵਧੀਆ ਹੋਵੇ ਤਾਂ ਪਰਿਵਾਰਕ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲਦੀ ਹੈ । ਘਰ ਵਿੱਚ ਹੀ ਮਨੁੱਖ ਨੂੰ ਆਪਣੀ ਸਫਲਤਾ | ਲਈ ਪੌੜੀ ਦਾ ਪਹਿਲਾ ਡੰਡਾ ਪਾਪਤ ਹੁੰਦਾ ਹੈ ਜਿਸ ਤੇ ਚੜ ਕੇ ਉਹ ਸਫਲਤਾ ਪ੍ਰਾਪਤ ਕਰ | ਸਕਦਾ ਹੈ ।

3. ਵਿਅਕਤਿੱਤਵ ਦਾ ਵਿਕਾਸ – ਜੇ ਘਰ ਦੀ ਵਿਵਸਥਾ ਚੰਗੀ ਹੋਵੇ ਤਾਂ ਮਨੁੱਖ ਘਰ ਵਿੱਚ | ਸੁੱਖ, ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ ਤੇ ਸੰਤੁਲਿਤ ਰਹਿੰਦਾ ਹੈ | ਅਜਿਹਾ ਆਨੰਦਮਈ ਤੇ ਸੁਖੀ ਵਾਤਾਵਰਨ ਦਾ ਅਸਰ ਬੱਚਿਆਂ ਤੇ ਵਧੀਆ ਪੈਂਦਾ ਹੈ ਤੇ ਉਸ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਘਰ ਵਿਚੋਂ ਹੀ ਬੱਚੇ ਵਿਚ ਕਿਸੇ ਕੰਮ ਨੂੰ ਕਰਨ ਦੀ ਲਗਨ ਲਗਦੀ ਹੈ | ਬਹੁਤ | ਸਾਰੇ ਮਹਾਨ ਕਲਾਕਾਰਾਂ ਨੂੰ ਇਹ ਦਾਤ ਉਨ੍ਹਾਂ ਦੇ ਘਰ ਤੋਂ ਹੀ ਪ੍ਰਾਪਤ ਹੋਈ ਹੈ ।

4. ਸਮੇਂ ਦੀ ਉੱਚਿਤ ਵਰਤੋਂ – ਸਮਾਂ ਇਕ ਅਜਿਹਾ ਸੀਮਿਤ ਸਾਧਨ ਹੈ ਜਿਸ ਨੂੰ ਬਚਾਇਆ ਨਹੀਂ ਜਾ ਸਕਦਾ । ਇਸ ਲਈ ਸਮੇਂ ਦੀ ਉੱਚਿਤ ਵਰਤੋਂ ਕਰ ਕੇ ਕੰਮ ਨੂੰ ਸੁਖਾਲਾ ਕੀਤਾ ਜਾ ਸਕਦਾ ਹੈ । ਹਿ ਵਿਵਸਥਾ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਘਰ ਦੇ ਸਾਰੇ ਕੰਮ ਵੇਲੇ ਸਿਰ ਖ਼ਤਮ ਹੋ ਜਾਂਦੇ ਹਨ । ਚੰਗੀ ਗਹਿਣੀ ਪਰਿਵਾਰ ਦੇ ਮੈਂਬਰਾਂ ਨੂੰ ਇਕ ਸਮੇਂ ਸਾਰਣੀ ਵਿੱਚ ਢਾਲ ਲੈਂਦੀ ਹੈ ਅਤੇ ਘਰ ਦੇ ਕੰਮ ਪਰਿਵਾਰ ਦੇ ਮੈਂਬਰਾਂ ਵਿੱਚ ਵੰਡ ਦਿੰਦੀ ਹੈ । ਹਰ ਮੈਂਬਰ ਆਪਣੀ ਸਮਰਥਾ ਅਨੁਸਾਰ ਕੰਮ ਕਰਦਾ ਹੈ ਤੇ ਘਰ ਵਿੱਚ ਖੁਸ਼ੀ ਬਣੀ ਰਹਿੰਦੀ ਹੈ ।

5. ਮਾਨਸਿਕ ਸੰਤੋਸ਼ – ਜਦੋਂ ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਮਾਨਸਿਕ ਸੰਤੋਸ਼ ਦੀ ਪ੍ਰਾਪਤੀ ਹੁੰਦੀ ਹੈ | ਘਰ ਦੇ ਟੀਚੇ ਬਹੁਤੇ ਉੱਚੇ ਨਾ ਹੋਣ ਅਤੇ ਗ੍ਰਹਿ ਵਿਵਸਥਾ ਵਧੀਆ ਹੋਵੇ ਤਾਂ ਟੀਚਿਆਂ ਦੀ ਪ੍ਰਾਪਤੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੁੰਦੀ ਹੈ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ

1. ……………………. ਹੀ ਗ੍ਰਹਿ ਵਿਗਿਆਨ ਦਾ ਆਧਾਰ ਹੈ ।
ਉੱਤਰ-
ਗ੍ਰਹਿ ਵਿਵਸਥਾ

2. ਮਕਾਨ ਬਣਾਉਣਾ …………………… ਅਰਸੇ ਦਾ ਟੀਚਾ ਹੈ ।
ਉੱਤਰ-
ਲੰਬੇ

3. ਸ਼ਕਤੀ ਇਕ …………………… ਸਾਧਨ ਹੈ ।
ਉੱਤਰ-
ਭੌਤਿਕ

4. ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ……………………… ਅਰਸੇ ਦਾ ਟੀਚਾ ਹੈ ।
ਉੱਤਰ-
ਲੰਬੇ

5. ਸਮਾਂ, ਪੈਸਾ ਅਤੇ ਜਾਇਦਾਦ …………………… ਸਾਧਨ ਹਨ ।
ਉੱਤਰ-
ਭੌਤਿਕ

6. ਯੋਗਤਾ, ਰੁਚੀ ਅਤੇ ਕੁਸ਼ਲਤਾ ………………….. ਸਾਧਨ ਹਨ ।
ਉੱਤਰ-
ਮਨੁੱਖੀ

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

7. ਵਧੀਆ ਹਿ ਵਿਵਸਥਾ ਨਾਲ …………………….. ਸੰਤੋਸ਼ ਦੀ ਪ੍ਰਾਪਤੀ ਹੁੰਦੀ ਹੈ ।
ਉੱਤਰ-
ਮਾਨਸਿਕ

8. ਪਿਆਰ, ਹਮਦਰਦੀ, ਸਹਿਯੋਗ ਆਦਿ ਹਿ ਪ੍ਰਬੰਧਕ ਦੇ ………………….. ਗੁਣ ਹਨ ।
ਉੱਤਰ-
ਸਮਾਜਿਕ ਤੇ ਨੈਤਿਕ ।

II . ਠੀਕ / ਗ਼ਲਤ ਦੱਸੋ

1. ਮਕਾਨ ਬਣਾਉਣਾ ਲੰਬੇ ਅਰਸੇ ਦਾ ਟੀਚਾ ਹੈ ।
2. ਚੰਗੇ ਹਿ ਪ੍ਰਬੰਧਕ ਲਈ ਬਜ਼ਟ ਬਣਾਉਣਾ ਕੋਈ ਜ਼ਰੂਰੀ ਨਹੀਂ ।
3. ਸ਼ਕਤੀ ਮਨੁੱਖੀ ਸਾਧਨ ਹੈ ।
4. ਪੈਸਾ ਮਨੁੱਖੀ ਸਾਧਨ ਹੈ ।
5. ਬੱਚਿਆਂ ਨੂੰ ਸਕੂਲ ਭੇਜਣਾ ਛੋਟੇ ਅਰਸੇ ਦਾ ਟੀਚਾ ਹੈ ।
ਉੱਤਰ-
1, ਠੀਕ,
2. ਗ਼ਲਤ,
3. ਠੀਕ,
4, ਗ਼ਲਤ,
5. ਠੀਕ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭੌਤਿਕ ਸਾਧਨ ਹੈ-
(ਉ) ਪੈਸਾ
(ਅ ਜਾਇਦਾਦ
(ੲ) ਘਰ ਦਾ ਸਮਾਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਹਿ ਪ੍ਰਬੰਧਕ ਦੇ ਮਾਨਸਿਕ ਗੁਣ ਹਨ-
(ਉ) ਬੁੱਧੀ
(ਅ) ਉਤਸ਼ਾਹ
(ੲ) ਗਿਆਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

PSEB 10th Class Home Science Solutions Chapter 1 ਗ੍ਰਹਿ ਵਿਵਸਥਾ ਅਤੇ ਚੰਗਾ ਪ੍ਰਬੰਧਕ

ਪ੍ਰਸ਼ਨ 3.
ਮਨੁੱਖੀ ਸਾਧਨ ਨਹੀਂ ਹੈ-
(ਉ) ਸ਼ਕਤੀ
(ਅ) ਗਿਆਨ
(ੲ) ਪੈਸਾ
(ਸ) ਕੁਸ਼ਲਤਾ ।
ਉੱਤਰ-
(ੲ) ਪੈਸਾ

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

Punjab State Board PSEB 10th Class Home Science Book Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ Textbook Exercise Questions and Answers.

PSEB Solutions for Class 10 Home Science Chapter 6 ਭੋਜਨ ਅਤੇ ਪੌਸ਼ਟਿਕ ਤੱਤ

Home Science Guide for Class 10 PSEB ਭੋਜਨ ਅਤੇ ਪੌਸ਼ਟਿਕ ਤੱਤ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਭੋਜਨ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?
ਉੱਤਰ-
ਭੋਜਨ ਪ੍ਰਾਣੀਆਂ ਨੂੰ ਜਿਊਂਦੇ ਰੱਖਣ ਤੋਂ ਇਲਾਵਾ ਸਰੀਰ ਵਿਚ ਅੱਗੇ ਲਿਖੇ ਕੰਮ ਕਰਦਾ ਹੈ-

  1. ਸਰੀਰ ਨੂੰ ਸ਼ਕਤੀ ਦਿੰਦਾ ਹੈ – ਮਸ਼ੀਨ ਵਾਂਗ ਮਨੁੱਖੀ ਸਰੀਰ ਨੂੰ ਵੀ ਸ਼ਕਤੀ ਦੀ ਲੋੜ ਪੈਂਦੀ ਹੈ ਜੋ ਕਿ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।
  2. ਸਰੀਰ ਦਾ ਵਾਧਾ – ਜਨਮ ਤੋਂ ਲੈ ਕੇ ਜਵਾਨੀ ਤਕ ਮਨੁੱਖੀ ਸਰੀਰ ਵਿਚ ਲਗਾਤਾਰ ਵਾਧਾ ਹੁੰਦਾ ਹੈ । ਇਸ ਵਾਧੇ ਪਿੱਛੇ ਭੋਜਨ ਦੀ ਸ਼ਕਤੀ ਹੀ ਕੰਮ ਕਰਦੀ ਹੈ ।
  3. ਟੁੱਟੇ ਤੰਤੂਆਂ ਦੀ ਮੁਰੰਮਤ – ਭੋਜਨ ਸਰੀਰ ਦੇ ਨਸ਼ਟ ਹੋਏ ਤੰਤੂਆਂ ਦੀ ਥਾਂ ‘ਤੇ ਨਵੇਂ ਤੰਤ ਬਣਾਉਂਦਾ ਹੈ ।

ਪ੍ਰਸ਼ਨ 2.
ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਤੋਂ ਸਾਨੂੰ ਉਰਜਾ ਮਿਲਦੀ ਹੈ ?
ਉੱਤਰ-
ਭੋਜਨ ਵਿਚਲੇ ਕਾਰਬੋਜ਼, ਚਿਕਨਾਈ ਅਤੇ ਪ੍ਰੋਟੀਨ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 3.
ਭੋਜਨ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ । ਕਿਉਂ ?
ਉੱਤਰ-
ਭੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਤੇ ਸਰੀਰ ਦੀ ਅੰਦਰੂਨੀ ਟੁੱਟ ਭੱਜ ਦੀ ਮੁਰੰਮਤ ਕਰਦਾ ਹੈ । ਉਰਜਾ ਨਾਲ ਸਰੀਰ ਆਪਣੀਆਂ ਲੋੜੀਂਦੀਆਂ ਕਿਰਿਆਵਾਂ ਕਰਨ ਯੋਗ ਹੁੰਦਾ ਹੈ ਤੇ ਨਾਲ ਹੀ ਨਾਲ ਸਰੀਰ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ । ਇਹ ਦੋਵੇਂ ਕਿਰਿਆਵਾਂ ਸਰੀਰ ਨੂੰ ਜਿਊਂਦਾ ਰੱਖਦੀਆਂ ਹਨ, ਇਸ ਲਈ ਭੋਜਨ ਨੂੰ ਜੀਵਨ ਦਾ ਮੂਲ ਆਧਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਸ਼ਕਤੀ ਜਾਂ ਉਰਜਾ ਦੇਣ ਵਾਲੇ ਭੋਜਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਸ਼ਕਤੀ ਹੇਠ ਦਿੱਤੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ , ਜਿਵੇਂ-

  1. ਕਾਰਬੋਜ਼ ਯੁਕਤ ਪਦਾਰਥ – ਗੁੜ, ਸ਼ੱਕਰ, ਚੀਨੀ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ।
  2. ਚਿਕਨਾਈ ਯੁਕਤ ਪਦਾਰਥ – ਭੋਜਨ ਪਦਾਰਥ ਜਿਵੇਂ ਮੱਖਣ, ਘਿਓ, ਤੇਲ ਅਤੇ ਤਲੇ ਹੋਏ ਭੋਜਨ ਪਦਾਰਥ ।
  3. ਪ੍ਰੋਟੀਨ ਯੁਕਤ ਭੋਜਨ ਪਦਾਰਥ – ਜਿਵੇਂ ਦੁੱਧ, ਦਹੀਂ, ਮੱਖਣ ਅਤੇ ਮੀਟ, ਪਨੀਰ ਆਦਿ ।

ਪ੍ਰਸ਼ਨ 5.
ਸਰੀਰ ਦਾ ਨਿਰਮਾਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਵੱਖ-ਵੱਖ ਸਰੀਰਕ ਕਿਰਿਆਵਾਂ ਸਮੇਂ ਸਰੀਰ ਦੇ ਸੈੱਲ ਟੁੱਟਦੇ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ । ਇਸ ਲਈ ਨਵੇਂ ਸੈੱਲਾਂ ਨੂੰ ਬਣਾਉਣ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਖਾਣੇ ਚਾਹੀਦੇ ਹਨ, ਜਿਵੇਂ-ਆਂਡਾ, ਦੁੱਧ, ਮੀਟ, ਮੱਛੀ, ਅਨਾਜ । ਸੋਇਆਬੀਨ ਪ੍ਰੋਟੀਨ ਦਾ ਇਕ ਮੁੱਖ ਅਤੇ ਸਸਤਾ ਸਰੋਤ ਹੈ ।

ਪ੍ਰਸ਼ਨ 6.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-
ਪੌਸ਼ਟਿਕ ਤੱਤ ਭੋਜਨ ਦਾ ਮਹੱਤਵਪੂਰਨ ਅੰਗ ਹਨ ।ਇਹ ਵੱਖ-ਵੱਖ ਰਸਾਇਣਿਕ ਤੱਤਾਂ ਦੇ ਮਿਸ਼ਰਨ ਹੁੰਦੇ ਹਨ । ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ । ਇਕ ਸੰਤੁਲਿਤ ਭੋਜਨ ਵਿਚ ਹੇਠ ਲਿਖੇ ਪੌਸ਼ਟਿਕ ਤੱਤ ਹੁੰਦੇ ਹਨ| ਪ੍ਰੋਟੀਨ, ਕਾਰਬੋਜ਼, ਚਿਕਨਾਈ, ਵਿਟਾਮਿਨ, ਲੂਣ ਅਤੇ ਪਾਣੀ ਆਦਿ ।

ਪ੍ਰਸ਼ਨ 7.
ਪ੍ਰੋਟੀਨ ਕਿਹੜੇ ਤੱਤਾਂ ਦਾ ਮਿਸ਼ਰਣ ਹੈ ?
ਉੱਤਰ-
ਪ੍ਰੋਟੀਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ । ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ । ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ ਦੇ ਮਿਸ਼ਰਨ ਨਾਲ ਬਣਦਾ ਹੈ । ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ ।

ਪ੍ਰਸ਼ਨ 8.
ਕਿਹੜਾ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ?
ਉੱਤਰ-
ਨਾਈਟਰੋਜਨ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 9.
ਕਾਰਬੋਹਾਈਡੇਂਟ ਦੇ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਇਹ ਹਾਈਡਰੋਜਨ, ਆਕਸੀਜਨ ਅਤੇ ਕਾਰਬਨ ਦਾ ਮਿਸ਼ਰਨ ਹੈ । ਇਹ ਸਰੀਰ ਨੂੰ ਗਰਮੀ ਅਤੇ ਸ਼ਕਤੀ ਦੇਣ ਦਾ ਸਭ ਤੋਂ ਸਸਤਾ ਸੋਮਾ ਹੈ । ਕਾਰਬੋਹਾਈਡੇਟ ਕਣਕ, ਚਾਵਲ, ਮੱਕੀ, ਜੌ, ਫਲ, ਸੁੱਕੇ ਮੇਵੇ, ਗੁੜ, ਸ਼ੱਕਰ, ਚੀਨੀ ਅਤੇ ਸ਼ਹਿਦ ਆਦਿ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 10.
ਵਿਟਾਮਿਨ ਸਾਡੇ ਜੀਵਨ ਤੱਤ ਕਿਉਂ ਹਨ ?
ਉੱਤਰ-
ਵਿਟਾਮਿਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ । ਇਹ ਵਧੀਆ ਸਿਹਤ, ਸਰੀਰਕ ਵਿਕਾਸ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ । ਇਹ ਸਾਡੇ ਸਰੀਰ ਨੂੰ ਥੋੜ੍ਹੀ ਮਾਤਰਾ ਵਿਚ ਚਾਹੀਦੇ ਹਨ |।ਪਰ ਸਰੀਰ ਇਨ੍ਹਾਂ ਦੀ ਰਚਨਾ ਨਹੀਂ ਕਰ ਸਕਦਾ । ਇਸ ਲਈ ਇਨ੍ਹਾਂ ਨੂੰ ਭੋਜਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 11.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ-ਕਿਹੜੇ ਹਨ ?
ਉੱਤਰ-
ਘੁਲਣਸ਼ੀਲਤਾ ਦੇ ਆਧਾਰ ‘ਤੇ ਵਿਟਾਮਿਨ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਚਰਬੀ ਵਿਚ ਘੁਲਣਸ਼ੀਲ ਅਤੇ ਪਾਣੀ ਵਿਚ ਘੁਲਣਸ਼ੀਲ ।
ਵਿਟਾਮਿਨਾਂ ਦਾ ਇਕ ਗਰੁੱਪ ‘ਬੀ’ ਸਮੂਹ ਹੁੰਦਾ ਹੈ ਇਸ ਤੋਂ ਇਲਾਵਾ ਵਿਟਾਮਿਨ ‘ਸੀ’ ਅਤੇ ‘ਕੇ’ ਵੀ ਪਾਣੀ ਵਿਚ ਘੁਲਣਸ਼ੀਲ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 12.
ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ ? ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-
ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ‘ਤੇ ਹਾਨੀਕਾਰਕ ਅਸਰ ਹੁੰਦਾ ਹੈ ਜੋ ਇਸ ਤਰ੍ਹਾਂ ਹੈ-

  • ਅੰਧਰਾਤਾ (Night Blindness) – ਵਿਟਾਮਿਨ ‘ਏ’ ਦੀ ਘਾਟ ਨਾਲ ਮਨੁੱਖ ਦੀ ਹਨੇਰੇ ਵਿਚ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ : ਚਾਨਣ ਵਾਲੀ ਥਾਂ ਜਾਂ ਬਾਹਰ ਤੇਜ਼ ਧੁੱਪ ਤੋਂ ਹਨੇਹੇ ਜਾਂ ਅੰਦਰ ਕਮਰੇ ਵਿਚ ਆਉਣ ਤੇ ਕੁੱਝ ਸਮੇਂ ਲਈ ਵੇਖਣ ਵਿਚ ਰੁਕਾਵਟ ਆਉਂਦੀ ਹੈ । ਇਸ ਦੀ ਕਮੀ ਨਾਲ ਰੰਗਾਂ ਨੂੰ ਠੀਕ ਤਰ੍ਹਾਂ ਪਹਿਚਾਨਣ ਵਿਚ ਵੀ ਰੁਕਾਵਟ ਹੁੰਦੀ ਹੈ ।
  • ਜ਼ੀਰੋਸਿਸ (Kerosis) – ਵਿਟਾਮਿਨ ‘ਏ’ ਦੀ ਘਾਟ ਨਾਲ ਅੱਥਰੂ ਗ੍ਰੰਥੀਆਂ ਸੁੱਕ ਜਾਂਦੀਆਂ ਹਨ | ਅੱਖਾਂ ਦੇ ਚਿੱਟੇ ਹਿੱਸੇ ‘ਤੇ ਧੁੰਦਲਾਪਨ ਅਤੇ ਕਾਰਨੀਆ (Cornea) ’ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ । ਇਨ੍ਹਾਂ ਵਿਚੋਂ ਚਿੱਟਾ ਚਿਪਚਪਾ ਪਦਾਰਥ ਨਿਕਲਦਾ ਹੈ ਤੇ ਪਲਕਾਂ ਬੰਦ ਹੋ ਜਾਂਦੀਆਂ ਹਨ । ਜ਼ਿਆਦਾ ਸਮੇਂ ਤਕ ਵਿਟਾਮਿਨ ‘ਏ’ ਦੀ ਕਮੀ ਨਾਲ ਮਨੁੱਖ ਅੰਨਾ ਹੋ ਜਾਂਦਾ ਹੈ ।
  • ਚਮੜੀ ਦਾ ਖੁਰਦਰਾਪਨ (Toad’s skin)
  • ਪ੍ਰਜਨਣ ਕਿਰਿਆ ‘ਤੇ ਪ੍ਰਭਾਵ (Effect on reproductive system)
  • ਗੁਰਦੇ ਵਿਚ ਪੱਥਰੀ ਦੀ ਸੰਭਾਵਨਾ (Chances of stone formation in kidney)
  • ਵਾਧੇ ਵਿਚ ਰੁਕਾਵਟ (Effect on growth)
  • ਦੰਦਾਂ ਤੇ ਹੱਡੀਆਂ ‘ਤੇ ਪ੍ਰਭਾਵ (Effects on teeth and bones) ।

ਇਸ ਤੋਂ ਇਲਾਵਾ ਗਰਭ ਦੇ ਸਮੇਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਵਿਟਾਮਿਨ ‘ਏ’ ਦੀ ਲੋੜ ਵਧੇਰੇ ਹੁੰਦੀ ਹੈ ਅਤੇ ਤਾਜ਼ੀਆਂ ਸਬਜ਼ੀਆਂ ਵਿਚ ਬਾਸੀਆਂ ਸਬਜ਼ੀਆਂ ਨਾਲੋਂ ਵੱਧ ਵਿਟਾਮਿਨ “ਏ” ਮਿਲਦਾ ਹੈ | ਸਰੀਰ ਵਿਚ ਇਸ ਦਾ ਵੱਧ ਹੋਣਾ ਵੀ ਨੁਕਸਾਨਦਾਇਕ ਹੁੰਦਾ ਹੈ ।
ਮੁੱਖ ਸੋਤ – ਮੱਛੀ, ਦੁੱਧ, ਮੱਖਣ, ਦੇਸੀ ਘਿਓ, ਅੰਬ, ਪਪੀਤਾ, ਗਾਜਰ, ਟਮਾਟਰ, ਅਨਾਨਾਸ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 13.
ਕੀ ਵਿਟਾਮਿਨ ‘ਕੇ ਪਾਣੀ ਵਿਚ ਘੁਲਣਸ਼ੀਲ ਹੈ ? ਇਸ ਦਾ ਸਭ ਤੋਂ ਸਸਤਾ ਸੋਮਾ ਕਿਹੜਾ ਹੈ ?
ਉੱਤਰ-
ਇਹ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹੈ । ਇਹ ਜ਼ਿਆਦਾਤਰ ਬਨਸਪਤੀ ਵਰਗ ਵਿਚ ਪਾਇਆ ਜਾਂਦਾ ਹੈ । ਇਸ ਦੀ ਥੁੜ੍ਹ ਨਾਲ ਵਗਦੇ ਖ਼ੂਨ ਦਾ ਬੰਦ ਹੋਣਾ ਕਾਫ਼ੀ ਕਠਿਨ ਹੋ ਜਾਂਦਾ ਹੈ ਕਿਉਂਕਿ ਇਹ ਖ਼ੂਨ ਦੇ ਜੰਮਣ ਵਿਚ ਸਹਾਇਤਾ ਕਰਦਾ ਹੈ । ਇਹ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ । ਇਸ ਦਾ ਸਭ ਤੋਂ ਸਸਤਾ ਸਰੋਤ ਫੁੱਲ-ਗੋਭੀ, ਬੰਦ-ਗੋਭੀ ਅਤੇ ਗੰਢ ਗੋਭੀ ਹਨ ।

ਪ੍ਰਸ਼ਨ 14.
ਕਿਹੜੇ ਵਿਟਾਮਿਨ ਰੋਸ਼ਨੀ ਅਤੇ ਗਰਮੀ ਨਾਲ ਜਲਦੀ ਨਸ਼ਟ ਹੋ ਜਾਂਦੇ ਹਨ ?
ਉੱਤਰ-
ਰਾਈਬੋਫਲੇਵਿਨ (ਵਿਟਾਮਿਨ B2) ਗਰਮੀ ਅਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 15.
ਕਿਹੜੇ-ਕਿਹੜੇ ਖਣਿਜ ਪਦਾਰਥ ਸਾਡੇ ਸਰੀਰ ਲਈ ਲੋੜੀਂਦੇ ਹਨ ? ਨਾਮ ਦੱਸੋ ।
ਉੱਤਰ-
ਸਾਡੇ ਸਰੀਰ ਨੂੰ ਦੋ ਤਰ੍ਹਾਂ ਦੇ ਖਣਿਜ ਪਦਾਰਥ ਲੋੜੀਂਦੇ ਹਨ । ਇਕ ਮਾਕਰੋਮਿਨਰਲਜ਼, ਜਿਵੇਂ ਕੈਲਸ਼ੀਅਮ, ਫਾਸਫੋਰਸ, ਸਲਫਰ, ਸੋਡੀਅਮ ਅਤੇ ਕਲੋਰੀਨ ਆਦਿ । ਦੂਸਰੇ ਮਾਈਕਰੋਮਿਨਰਲ ਹਨ , ਲੋਹਾ, ਆਇਓਡੀਨ, ਤਾਂਬਾ, ਜ਼ਿੰਕ, ਰੋਬਾਲਟ ਆਦਿ ।

ਪ੍ਰਸ਼ਨ 16.
ਆਇਓਡਾਈਜ਼ਡ ਲੂਣ ਲੈਣ ਦੀ ਕੀ ਮਹੱਤਤਾ ਹੈ ?
ਉੱਤਰ-
ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੋਵੇ ਸਾਰੇ ਵਿਅਕਤੀਆਂ ਨੂੰ ਆਇਓਡਾਈਜ਼ਡ ਲੂਣ (Iodised salt) ਹੀ ਵਰਤਣਾ ਚਾਹੀਦਾ ਹੈ । ਭਾਰਤ ਵਿਚ ਪੋਟਾਸ਼ੀਅਮ ਆਇਓਡੇਟ ਨਾਲ ਲੂਣ ਨੂੰ ਆਇਓਡਾਈਜ਼ਡ ਕੀਤਾ ਜਾਂਦਾ ਹੈ । ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੈ ਉੱਥੇ ਸਿਰਫ਼ ਇਹੀ ਨਮਕ ਵੇਚਿਆ ਜਾ ਸਕਦਾ ਹੈ । ਬਾਲਗਾਂ ਵਿਚ 100-150 ਮਾਈਕ੍ਰੋਗਾਮ ਆਇਓਡੀਨ ਦੀ ਲੋੜ ਹੁੰਦੀ ਹੈ । ਵਿਸ਼ੇਸ਼ ਹਾਲਤਾਂ ਜਿਵੇਂ ਕਿ ਗਰਭ ਅਵਸਥਾ ਵਿਚ ਇਸ ਦੀ ਲੋੜ ਵੱਧ ਜਾਂਦੀ ਹੈ । ਗਿਲ੍ਹੜ ਹੋਣ ਦੀ ਹਾਲਤ ਵਿਚ ਆਇਓਡੀਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ।

ਪ੍ਰਸ਼ਨ 17.
ਪਾਣੀ ਦੀ ਘਾਟ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਪਾਣੀ ਦੀ ਘਾਟ ਦਾ ਅਸਰ (Effects of deficiency of water) – ਜਿਸ ਮਾਤਰਾ ਵਿਚ ਪਾਣੀ ਸਰੀਰ ‘ਚੋਂ ਨਿਕਲਦਾ ਹੈ ਉੱਨੀ ਮਾਤਰਾ ਵਿਚ ਤਰਲ ਪਦਾਰਥਾਂ ਤੇ ਭੋਜਨ ਪਦਾਰਥਾਂ ਰਾਹੀਂ ਜੇ ਪੂਰਾ ਨਾ ਕੀਤਾ ਜਾਵੇ ਤਾਂ ਹਾਨੀਕਾਰਕ ਪ੍ਰਭਾਵ ਹੁੰਦਾ ਹੈ । ਇਸ ਨਾਲ ਸਰੀਰ ਦੇ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸਰੀਰ ਦੇ ਤਰਲ ਪਦਾਰਥਾਂ ਵਿਚ ਤਬਦੀਲੀਆਂ ਆ ਜਾਂਦੀਆਂ ਹਨ | ਸਰੀਰ ਦੀਆਂ ਕਿਰਿਆਵਾਂ ਦੀ ਗਤੀ ਘੱਟ ਜਾਂਦੀ ਹੈ ਅਤੇ ਫੋਕਟ ਪਦਾਰਥਾਂ ਦਾ ਨਿਕਾਸ ਨਹੀਂ ਹੋ ਸਕਦਾ । ਜੇ ਪਾਣੀ ਦੀ ਬਹੁਤ ਘਾਟ ਹੋ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 18.
ਵਧਣ ਵਾਲੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵੱਧ ਰਹੇ ਬੱਚਿਆਂ ਨੂੰ ਪ੍ਰੋਟੀਨ ਦੀ ਵੱਧ ਲੋੜ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਹੋਣਾ ਹੁੰਦਾ ਹੈ ਅਤੇ ਬੱਚਿਆਂ ਦੇ ਸਰੀਰ ਵਿਚ ਸੈੱਲਾਂ ਦੀ ਟੁੱਟ-ਭੱਜ ਵੀ ਵੱਧ ਹੁੰਦੀ ਹੈ । ਨਵੇਂ ਸੈੱਲਾਂ ਨੂੰ ਬਣਾਉਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਲਈ ਬੱਚਿਆਂ ਨੂੰ ਪ੍ਰੋਟੀਨ ਦੀ ਲੋੜ ਵੱਧ ਹੁੰਦੀ ਹੈ ।

ਪ੍ਰਸ਼ਨ 19.
ਪ੍ਰੋਟੀਨ ਦੇ ਮੁੱਖ ਕੰਮ ਕੀ ਹਨ ਅਤੇ ਘਾਟ ਦਾ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪ੍ਰੋਟੀਨ ਦੇ ਕੰਮ (Functions of Protein)-ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ

  1. ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
  2. ਸਰੀਰ ਨੂੰ ਊਰਜਾ ਦੇਣ ਦਾ ਕੰਮ
  3. ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
  4. ਖ਼ੂਨ ਬਣਾਉਣ ਵਿਚ ਸਹਾਇਕ
  5. ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ।
  6. ਹਾਰਮੋਨਜ਼ ਅਤੇ ਐਂਜ਼ਾਇਮਜ਼ (Enzymes) ਬਣਾਉਣ ਦਾ ਕੰਮ
  7. ਮਾਨਸਿਕ ਸ਼ਕਤੀ ਪ੍ਰਦਾਨ ਕਰਨਾ ।

ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effect of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ । ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-

  • ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ । ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁਕ ਜਾਂਦਾ ਹੈ ।
  • ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ ।
  • ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪੋਟੀਨ ਸਰੀਰ ਵਿਚ ਰੋਗ ਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ | ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ।
  • ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ ।
  • ਚਮੜੀ ਦਾ ਖੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ ।
  • ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਨਹੀਂ ਹੁੰਦਾ ।
  • ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ।

ਪ੍ਰਸ਼ਨ 20.
ਪ੍ਰੋਟੀਨ ਦੇ ਸਰੋਤ ਕਿਹੜੇ ਹਨ ?
ਉੱਤਰ-
ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-

  • ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) – ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ | ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਅਤੇ ਮੱਛੀ ।
  • ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ
    MAIZE (Vegetable Sources) – ਜਿਵੇਂ ਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਚਿੱਤਰ-ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 1

ਪ੍ਰਸ਼ਨ 21.
ਕਾਰਬੋਹਾਈਡੇਟਸ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ?

ਉੱਤਰ-

  • ਸ਼ਕਤੀ ਪ੍ਰਦਾਨ ਕਰਨਾ – ਕਾਰਬੋਹਾਈਡੇਟ ਦਾ ਮੁੱਖ ਕੰਮ ਸਰੀਰਕ ਕੰਮਾਂ ਲਈ ਗਰਮੀ ਅਤੇ ਸ਼ਕਤੀ ਦੇਣਾ ਹੈ । ਇਕ ਗ੍ਰਾਮ ਕਾਰਬੋਹਾਈਡੇਟ ਤੋਂ 4 ਕਲੋਰੀਆਂ ਉਰਜਾ ਮਿਲਦੀ ਹੈ । ਸਰੀਰ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇਹ ਸਭ ਤੋਂ ਚੰਗਾ ਵਸੀਲਾ ਹੈ । ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ 50% ਤੋਂ 60% ਹਿੱਸਾ ਕਾਰਬੋਹਾਈਡੇਟ ਰਾਹੀਂ ਹੀ ਪ੍ਰਾਪਤ ਹੁੰਦਾ ਹੈ ।
  • ਪ੍ਰੋਟੀਨ ਇਕ ਮਹਿੰਗਾ ਸ੍ਰੋਤ ਹੈ ਅਤੇ ਕਾਰਬੋਹਾਈਡੇਟ ਪ੍ਰੋਟੀਨ ਦੀ ਬੱਚਤ ਕਰਦੇ ਹਨ ਤਾਂ ਕਿ ਪ੍ਰੋਟੀਨ ਸਰੀਰ ਨਿਰਮਾਣ ਦਾ ਕੰਮ ਕਰ ਸਕੇ ।
  • ਇਹ ਚਿਕਨਾਈ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ ਅਤੇ ਚਿਕਨਾਈ ਦੇ ਉਪਾਚਨ ਵਿਚ ਵੀ ਸਹਾਇਕ ਹੁੰਦੇ ਹਨ ।
  • ਗੁਲੂਕੋਜ਼ ਜ਼ਰੂਰੀ ਅਮੀਨੋ ਐਸਿਡ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦੀ ਹੈ ।
  • ਕਾਰਬੋਹਾਈਡੇਟਸ ਭੋਜਨ ਨੂੰ ਸੁਆਦੀ ਬਣਾਉਂਦੇ ਹਨ ।
  • ਸੈਲੂਲੋਜ਼ ਫੋਕ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ਵਿਚੋਂ ਮਲ ਕੱਢਣ ਲਈ ਸਹਾਇਤਾ ਮਿਲਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ ।
  • ਕਾਰਬੋਹਾਈਡੇਟ ਚਿਕਨਾਈ ਨਾਲ ਮਿਲ ਕੇ ਭੁੱਖ ਤੋਂ ਤ੍ਰਿਪਤੀ (Satiety) ਮਹਿਸੂਸ ਕਰਾਉਂਦੇ ਹਨ । ਇਸ ਨਾਲ ਕਾਫ਼ੀ ਦੇਰ ਭੁੱਖ ਮਹਿਸੂਸ ਨਹੀਂ ਹੁੰਦੀ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 22.
ਭੋਜਨ ਵਿਚ ਕਾਰਬੋਹਾਈਡੇਂਟਸ ਦੀ ਉੱਚਿਤ ਮਾਤਰਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਾਰਬੋਹਾਈਡੇਟ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ । ਇਸ ਦੀ ਕਮੀ ਕਾਰਨ ਸਰੀਰ ਵਿਚ ਪ੍ਰੋਟੀਨ ਅਤੇ ਚਰਬੀ ਇਸ ਕੰਮ ਲਈ ਵਰਤੀ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਲਗਾਤਾਰ ਭੋਜਨ ਵਿਚ ਕਾਰਬੋਹਾਈਡੇਟਸ ਦੀ ਕਮੀ ਹੋਣ ਨਾਲ ਸਰੀਰਕ ਵਾਧਾ ਰੁਕ ਜਾਂਦਾ ਹੈ ਅਤੇ ਮਰਾਸਮਸ ਨਾਂ ਦਾ ਰੋਗ ਹੋ ਜਾਂਦਾ ਹੈ । ਸੋ ਕਾਰਬੋਜ਼ ਦਾ ਭੋਜਨ ਵਿਚ ਉੱਚਿਤ ਮਾਤਰਾ ਵਿਚ ਹੋਣਾ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 23.
ਕਾਰਬੋਹਾਈਡੇਟਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਕਾਰਬੋਹਾਈਡੇਂਟਸ ਦੀ ਕਮੀ ਦਾ ਅਸਰ (Effect of deficiency of Carbohydrates) – ਕਾਰਬੋਹਾਈਡੇਂਟਸ ਦੀ ਕਮੀ ਆਮ ਤੌਰ ‘ਤੇ ਘੱਟ ਹੀ ਵੇਖਣ ਵਿਚ ਆਉਂਦੀ ਹੈ ਪਰ ਜੇ ਕਦੀ ਇਸ ਦੀ ਕਮੀ ਹੋ ਜਾਵੇ ਤਾਂ ਸਰੀਰ ‘ਤੇ ਕਈ ਤਰ੍ਹਾਂ ਨਾਲ ਅਸਰ ਹੁੰਦਾ ਹੈ ।

1. ਬੱਚਿਆਂ ‘ਤੇ ਕਾਰਬੋਹਾਈਡੇਂਟਸ ਦੀ ਕਮੀ ਦਾ ਅਸਰ (Effect of deficiency of Carbohydrates on Children) – ਆਮ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਇਸ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ । ਜਦੋਂ ਬੱਚੇ ਨੂੰ ਦੁੱਧ ਛੁਡਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਭੋਜਨ ਵਿਚ ਪੂਰੇ ਪੌਸ਼ਟਿਕ ਤੱਤ ਸ਼ਾਮਲ ਨਹੀਂ ਕੀਤੇ ਜਾਂਦੇ ਜਾਂ ਬਹੁਤੇ ਸਮੇਂ ਲਈ ਬੱਚੇ ਨੂੰ ਮਾਂ ਦੇ ਦੁੱਧ ‘ਤੇ ਹੀ ਰੱਖੇ ਜਾਣ ਨਾਲ ਵੀ ਸਰੀਰ ਵਿਚ ਇਸ ਦੀ ਕਮੀ ਹੋ ਜਾਂਦੀ ਹੈ | ਅਜਿਹੀ ਹਾਲਤ ਵਿਚ ਸਰੀਰ ਕਾਰਬੋਹਾਈਡੇਟ ਦੀ ਥਾਂ ਊਰਜਾ ਲਈ ਪ੍ਰੋਟੀਨ ਦੀ ਵਰਤੋਂ ਕਰਦਾ ਹੈ ਅਤੇ ਇਸ ਨਾਲ ਪ੍ਰੋਟੀਨ ਦੀ ਕਮੀ ਵੀ ਆ ਜਾਂਦੀ ਹੈ । ਇਸ ਅਵਸਥਾ ਨੂੰ ਮਰਾਸਮਸ (Marasmus) ਜਾਂ ਸੋਕੜਾ ਕਿਹਾ ਜਾਂਦਾ ਹੈ ।

2. ਭਾਰ ਵਿਚ ਕਮੀ (Loss of Weight) – ਭੋਜਨ ਵਿਚ ਜਦੋਂ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋ ਜਾਵੇ ਤਾਂ ਸਰੀਰ ਕਮਜ਼ੋਰ ਹੋ ਜਾਂਦਾ ਹੈ । ਇਸ ਨਾਲ ਕੰਮ ਕਰਨ ਨੂੰ ਦਿਲ ਨਹੀਂ ਕਰਦਾ । ਭਾਰ ਘਟਣ ਲੱਗ ਪੈਂਦਾ ਹੈ ਅਤੇ ਥਕਾਵਟ ਮਹਿਸੂਸ ਹੁੰਦੀ ਹੈ ।

3. ਕਿਟੋਸਿਸ (Ketosis) – ਕਾਰਬੋਹਾਈਡੇਟਸ ਦੀ ਕਮੀ ਨਾਲ ਸਰੀਰ ਵਿਚ ਕੀਟੋਨਬੌਡੀਜ਼ (Ketone Bodies) ਵੱਧ ਜਾਂਦੀਆਂ ਹਨ | ਖੂਨ ਵਿਚ ਅਮਲ ਦੀ ਮਾਤਰਾ ਵੱਧ ਜਾਂਦੀ ਹੈ । ਇਸ ਨਾਲ ਮਨੁੱਖ ਨੂੰ ਬੇਹੋਸ਼ੀ ਹੋਣ ਲੱਗਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ ।

4. ਮਾਸਪੇਸ਼ੀਆਂ ਦਾ ਢਿੱਲਾ ਪੈਣਾ (Loosening of Muscles) – ਕਾਰਬੋਹਾਈਡੇਟਸ ਦੀ ਕਮੀ ਦਾ ਅਸਰ ਮਾਸਪੇਸ਼ੀਆਂ ‘ਤੇ ਵੀ ਦਿਖਾਈ ਦਿੰਦਾ ਹੈ । ਚਮੜੀ ਢਿੱਲੀ ਪੈਣ ਕਰਕੇ ਝੁਰੜੀਆਂ ਪੈ ਜਾਂਦੀਆਂ ਹਨ ਤੇ ਚਿਹਰੇ ਦੀ ਚਮਕ ਵੀ ਘੱਟ ਜਾਂਦੀ ਹੈ । | ਕਾਰਬੋਹਾਈਡੇਟਸ ਦੀ ਉੱਚਿਤ ਮਾਤਰਾ ਹੀ ਲੈਣੀ ਚਾਹੀਦੀ ਹੈ । ਜ਼ਰੂਰਤ ਤੋਂ ਵੱਧ ਕਾਰਬੋਜ਼ ਖਾਣ ਨਾਲ ਇਹ ਸਰੀਰ ਵਿਚ ਜਾ ਕੇ ਚਰਬੀ ਦਾ ਰੂਪ ਧਾਰਨ ਕਰਕੇ ਕੋਸ਼ਿਕਾ ਵਿਚ ਜਮਾ ਹੋ ਜਾਂਦਾ ਹੈ ਅਤੇ ਮੋਟਾਪਾ ਰੋਗ ਹੋ ਜਾਂਦਾ ਹੈ । ਇਸ ਨਾਲ ਆਦਮੀ ਆਲਸੀ ਹੋ ਜਾਂਦਾ ਹੈ ਅਤੇ ਖੂਨ ਦਾ ਦੌਰਾ ਤੇਜ਼ ਹੋਣ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 24.
ਨਿਸ਼ਾਸ਼ਤੇ ਵਿਚ ਕਿਹੜਾ ਪੌਸ਼ਟਿਕ ਤੱਤ ਹੁੰਦਾ ਹੈ ਅਤੇ ਇਹ ਤੱਤ ਹੋਰ ਕਿਹੜੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਨਿਸ਼ਾਸ਼ਤੇ ਵਿਚ ਕਾਰਬੋਹਾਈਡੇਟਜ਼ ਹੁੰਦੇ ਹਨ । ਇਹ ਅਨਾਜਾਂ, ਜੜਾਂ ਵਾਲੀਆਂ ਸਬਜ਼ੀਆਂ ਅਤੇ ਕੰਦਮੂਲ ; ਜਿਵੇਂ-ਸ਼ਕਰਕੰਦੀ ਅਤੇ ਆਲੂ ਵਿਚ ਹੁੰਦਾ ਹੈ ।

ਪ੍ਰਸ਼ਨ 25.
ਚਰਬੀ ਸਾਡੇ ਸਰੀਰ ਵਿਚ ਕੀ ਕੰਮ ਕਰਦੀ ਹੈ ?
ਜਾਂ
ਚਿਕਨਾਈ ਦੇ ਸਰੀਰ ਲਈ ਕੰਮ ਦੱਸੋ ।
मां
ਚਰਬੀ ਦੇ ਕੰਮਾਂ ਦਾ ਵਰਣਨ ਕਰੋ ।
ਜਾਂ
ਵਸਾ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ | ਕੰਮ ਕਰਦੀ ਹੈ

  1. ਉਰਜਾ ਦਾ ਸਾਧਨ (Source of energy)
  2. ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of Essential fatty acids)
  3. ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
  4. ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
  5. ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
  6. ਸੰਤੁਸ਼ਟੀ ਦਿੰਦੀ ਹੈ (Give Satisfaction)
  7. ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulation of body temperature)
  8. ਚਮੜੀ ਦੀ ਸਿਹਤ ਲਈ (For healthy skin) ।

ਪ੍ਰਸ਼ਨ 26.
ਚਰਬੀ ਜਾਂ ਚਿਕਨਾਈ ਦੀ ਘਾਟ ਅਤੇ ਅਧਿਕਤਾ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਚਰਬੀ ਦੀ ਘਾਟ ਨਾਲ ਹਾਨੀਆਂ (Effects of deficiency of fats)ਚਰਬੀ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ

  1. ਚਰਬੀ ਦੀ ਕਮੀ ਨਾਲ ਚਿਕਨਾਈ ਵਿਚ ਘੁਲਣਸ਼ੀਲ ਵਿਟਾਮਿਨ ਸਰੀਰ ਨੂੰ ਨਹੀਂ ਮਿਲਦੇ ਤੇ ਉਨ੍ਹਾਂ ਦੀ ਘਾਟ ਨਾਲ ਹੋਣ ਵਾਲੇ ਰੋਗ ਹੋ ਜਾਂਦੇ ਹਨ ।
  2. ਜ਼ਰੂਰੀ ਵਸਾ ਅਮਲਾਂ (fatty acids) ਦੀ ਘਾਟ ਹੋ ਜਾਂਦੀ ਹੈ, ਜਿਸ ਦਾ ਅਸਰ ਅੱਖਾਂ ਅਤੇ ਚਮੜੀ ‘ਤੇ ਪੈਂਦਾ ਹੈ । ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ । ਦੰਦ ਅਤੇ ਖੁਜਲੀ ਰੋਗ ਹੋਣ ਦਾ ਡਰ ਰਹਿੰਦਾ ਹੈ ।
  3. ਚਰਬੀ ਦੀ ਕਮੀ ਕਾਰਨ ਸਰੀਰਕ ਊਰਜਾ ਵਾਸਤੇ ਪ੍ਰੋਟੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਸਰੀਰ ਨਿਰਮਾਣ ਦਾ ਕੰਮ ਰੁਕ ਜਾਂਦਾ ਹੈ ।
  4. ਇਸ ਦੀ ਘਾਟ ਨਾਲ ਪਾਚਨ ਪ੍ਰਣਾਲੀ ‘ਤੇ ਵੀ ਅਸਰ ਪੈਂਦਾ ਹੈ ਤੇ ਕਬਜ਼ ਰਹਿਣ ਲੱਗ ਪੈਂਦੀ ਹੈ ।
  5. ਚਰਬੀ ਦੀ ਕਮੀ ਨਾਲ ਮਨੁੱਖ ਦਾ ਸਰੀਰ ਹੱਡੀਆਂ ਦਾ ਢਾਂਚਾ ਬਣ ਜਾਂਦਾ ਹੈ ।

ਇਕ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਜੇਕਰ ਚਰਬੀ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਮੋਟਾਪਾ ਹੁੰਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ । ਅੱਜ-ਕਲ ਦੀਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਚਿਕਨਾਈ ਤੋਂ ਪ੍ਰਾਪਤ ਕੋਲੈਸਟਰੋਲ ਸਿਹਤ ਲਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ । ਜਿਸ ਨਾਲ ਖੂਨ ਦਾ ਦੌਰਾ ਵੱਧ ਜਾਂਦਾ ਹੈ ਤੇ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਲਈ ਸਾਨੂੰ ਬਨਸਪਤੀ ਤੇਲਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 27.
(ੳ) ਵਿਟਾਮਿਨ ‘ਏ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੇ ਭੋਜਨ ਸਰੋਤ ਦੱਸੋ ?
(ਅ) ਵਿਟਾਮਿਨ ‘ਏ’ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?
ਉੱਤਰ-
(ਉ) ਵਿਟਾਮਿਨ ‘ਏ’ ਦੇ ਕੰਮ (Functions of Vitamin A) – ਸਰੀਰ ਵਿਚ ਵਿਟਾਮਿਨ ‘ਏ’ ਅੱਗੇ ਲਿਖੇ ਕੰਮਾਂ ਲਈ ਜ਼ਰੂਰੀ ਹੈ-

  1. ਸਰੀਰਕ ਵਿਕਾਸ ਲਈ (For Physical growth)
  2. ਅੱਖਾਂ ਦੀ ਸਿਹਤ ਲਈ (For healthy eyes)
  3. ਸਿਹਤਮੰਦ ਚਮੜੀ ਲਈ (For healthy skin)
  4. ਪ੍ਰਜਣਨ ਕਿਰਿਆ ਲਈ (For procreation)
  5. ਛੂਤ ਦੇ ਰੋਗਾਂ ਤੋਂ ਰੱਖਿਆ ਲਈ (For Protection against contagious diseases).
  6. ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ (For healthy bones and teeth) ।

ਵਿਟਾਮਿਨ ਏ ਦੇ ਸਰੋਤ (Sources of Vitamin ‘A’)

  • ਮੱਛੀ ਦੇ ਜਿਗਰ ਦਾ ਤੇਲ, ਕੁੱਝ ਸਮੁੰਦਰੀ ਮੱਛੀਆਂ ਜਿਵੇਂ ਸ਼ਾਰਕ, ਕਾਡ, ਹੈਲੀਬੁਲ ਦੇ ਜਿਗਰ ਦੇ ਤੇਲ ਵਿਚ ਇਸ ਵਿਟਾਮਿਨ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 2

  • ਦੁੱਧ, ਮੱਖਣ ਤੇ ਦੇਸੀ ਘਿਓ ।
  • ਆਂਡੇ ਤੇ ਕਲੇਜੀ ।
  • ਹਰੇ ਪੱਤੇ ਵਾਲੀਆਂ ਸਬਜ਼ੀਆਂ ।
  • ਪੀਲੇ, ਸੰਤਰੀ ਤੇ ਲਾਲ ਫਲ ਅਤੇ ਸਬਜ਼ੀਆਂ ; ਜਿਵੇਂ-ਅੰਬ, ਪਪੀਤਾ, ਅਨਾਨਾਸ, ਬੇਰ, ਗਾਜਰ ਅਤੇ ਟਮਾਟਰ ਵਿਚ ਇਹ ਵਿਟਾਮਿਨ ਕੈਰੋਟੀਨ ਦੇ ਰੂਪ ਵਿਚ ਪਾਇਆ ਜਾਂਦਾ ਹੈ ।

(ਅ) ਭਾਗ (ਉ) ਦੇਖੋ ।

ਪ੍ਰਸ਼ਨ 28.
ਵਿਟਾਮਿਨ ਡੀ ਦੇ ਮਨੁੱਖੀ ਸਰੀਰ ਵਿਚ ਕੰਮ ਅਤੇ ਕਮੀ ਬਾਰੇ ਦੱਸੋ ।
ਉੱਤਰ-
ਵਿਟਾਮਿਨ ‘ਡੀ’ ਸਰੀਰ ਲਈ ਹੇਠ ਲਿਖੇ ਕੰਮ ਕਰਦਾ ਹੈ-

  1. ਕੈਲਸ਼ੀਅਮ ਅਤੇ ਫ਼ਾਸਫੋਰਸ ਦੇ ਜ਼ਜਬ ਹੋਣ ਵਿਚ ਮੱਦਦ ਕਰਦਾ ਹੈ । (Helps in absorption of calcium and phosphours)
  2. ਹੱਡੀਆਂ ਦੇ ਵਿਕਾਸ ਲਈ (For development of bones).
  3. ਸਰੀਰ ਦੇ ਪੂਰਨ ਵਿਕਾਸ ਲਈ (For development of body) ।

ਵਿਟਾਮਿਨ ‘ਡੀ’ ਦੀ ਕਮੀ ਦੇ ਅਸਰ (Effects of the Deficiency of Vitamin D) – ਵਿਟਾਮਿਨ ‘ਡੀ’ ਦੀ ਘਾਟ ਨਾਲ ਹੇਠ ਲਿਖੇ ਰੋਗ ਹੋ ਜਾਂਦੇ ਹਨ-

  1. ਸੋਕਾ ਰੋਗ (Rickets)
  2. ਔਸਟੋਮਲੇਸ਼ੀਆ (Osteomalacia)
  3. ਔਸਟੀਓਪਰੋਸਿਸ (Osteoporosis) ।

ਪ੍ਰਸ਼ਨ 29.
ਵਿਟਾਮਿਨ ‘ਈਂ ਦਾ ਮੁੱਖ ਕੰਮ ਕੀ ਹੈ ਅਤੇ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਵਿਟਾਮਿਨ ‘ਈਂ’ ਦੇ ਕੰਮ-
ਸਰੀਰ ਵਿਚ ਵਿਟਾਮਿਨ ‘ਈ ਹੇਠ ਲਿਖੇ ਕੰਮ ਕਰਦਾ ਹੈ-

  1. ਪਜਣਨ ਕਿਰਿਆ ਵਿਚ ਸਹਾਇਤਾ ਕਰਦਾ ਹੈ ।
  2. ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਹੈ ।
  3. ਵਿਟਾਮਿਨ ‘ਏ’ ਦੇ ਬਣਨ ਵਿਚ ਸਹਾਇਤਾ ਕਰਦਾ ਹੈ ।

ਵਿਟਾਮਿਨ ‘ਈ’ ਦੀ ਕਮੀ ਦਾ ਸਰੀਰ ਉੱਤੇ ਅਸਰ-

  1. ਪ੍ਰਜਣਨ ਸੰਬੰਧੀ ਵਿਕਾਰ (Effect on reproductive system)
  2. ਗਰਭਪਾਤ (Miscarriage)
  3. ਭਰੂਣ ਦੀ ਮੌਤ (Death of the foetus)
  4. ਦਿਲ ਦਾ ਰੋਗ (Heart Disease) ।

ਪ੍ਰਸ਼ਨ 30.
ਵਿਟਾਮਿਨ ‘ਕੇ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਵਿਟਾਮਿਨ ‘ਕੇ’ ਵੀ ਮਨੁੱਖ ਦੇ ਪੋਸ਼ਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ ।
ਵਿਟਾਮਿਨ ‘ਕੇ’ ਦੇ ਕੰਮ (Functions of Vitamin K) – ਇਸ ਦਾ ਮੁੱਖ ਕੰਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਨਾ ਹੈ ।
ਵਿਟਾਮਿਨ ‘ਕੇ’ ਦੀ ਕਮੀ ਦੇ ਅਸਰ-ਆਮ ਤੌਰ ‘ਤੇ ਵਿਟਾਮਿਨ ‘ਕੇ’ ਦੀ ਕਮੀ ਘੱਟ ਹੀ ਹੁੰਦੀ ਹੈ ਕਿਉਂਕਿ ਇਹ ਵਿਟਾਮਿਨ ਛੋਟੀ ਅੰਤੜੀ ਵਿਚ ਬਣਦਾ ਹੈ । ਸਲਫਾ ਦਵਾਈਆਂ ਦੀ ਵੱਧ ਵਰਤੋਂ ਨਾਲ ਸਰੀਰ ਵਿਚ ਇਸ ਦਾ ਨਿਰਮਾਣ ਰੁਕ ਜਾਂਦਾ ਹੈ ਤੇ ਜੇ ਖੂਨ ਵਹਿਣ ਲੱਗ ਜਾਵੇ ਤਾਂ ਜੰਮਦਾ ਨਹੀਂ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 31.
ਵਿਟਾਮਿਨ ‘ਬੀ’ ਸਮੂਹ ਵਿਚ ਕਿਹੜੇ-ਕਿਹੜੇ ਵਿਟਾਮਿਨ ਆਉਂਦੇ ਹਨ ? ਨਾਂ ਦੱਸੋ ?
ਉੱਤਰ-
ਗਿਆਰ੍ਹਾਂ ਵਿਟਾਮਿਨ ‘ਬੀ’ ਕੰਪਲੈਕਸ ਸਮੂਹ ਨੂੰ ਬਣਾਉਂਦੇ ਹਨ ਪਰ ਇਨ੍ਹਾਂ ਵਿਚੋਂ 7 ਬਹੁਤ ਮਹੱਤਵਪੂਰਨ ਹਨ । ਇਸ ਵਿਚ ਥਾਇਆਮਿਨ, ਰਾਈਬੋਫਲੇਵਿਨ, ਨਿਕੋਟਿਨਿਕ ਐਸਿਡ, ਪੈਂਟੋਥਿਨਿਕ ਐਸਿਡ, ਪਿਰੀਡਾਕਸਿਨ, ਫੌਲਿਕ ਐਸਿਡ, ਵਿਟਾਮਿਨ ‘ਬੀ’12 ਕੋਲੀਨ, ਇਨੌਸੀਟੋਲ ਅਤੇ ਬਾਇਓਟਿਨ ਆਉਂਦੇ ਹਨ । ਇਹ ਸਾਰੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ ।

ਪ੍ਰਸ਼ਨ 32.
ਹੇਠ ਲਿਖਿਆਂ ਦੇ ਕੰਮ ਅਤੇ ਸਰੋਤ ਲਿਖੋ-
(i) ਥਾਇਆਮੀਨ
(ii) ਰਾਈਬੋਫਲੇਵਿਨ ।
ਉੱਤਰ-
(i) ਥਾਇਆਮੀਨ (B1) ਇਹ ਵਿਟਾਮਿਨ ਪਨੀਰ, ਸਾਬਤ ਦਾਲਾਂ, ਅਨਾਜ, ਅੰਕੁਰਿਤ ਦਾਲਾਂ ਅਤੇ ਚੌਲਾਂ ਦੀ ਉੱਪਰਲੀ ਪਰਤ ਵਿਚ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਵਿਟਾਮਿਨ ਤੰਤਰਿਕਾ ਪ੍ਰਣਾਲੀ (Nervous System) ਲਈ, ਸਰੀਰ ਦੇ ਵਾਧੇ ਤੇ ਵਿਕਾਸ ਲਈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਲਈ ਚਾਹੀਦਾ ਹੈ । ਇਸ ਦੀ ਘਾਟ ਨਾਲ ਮਨੁੱਖ ਨੂੰ ਬੇਰੀ-ਬੇਰੀ ਰੋਗ ਹੋ ਜਾਂਦਾ ਹੈ । ਇਹ ਰੋਗ ਦੋ ਪ੍ਰਕਾਰ ਦਾ ਹੁੰਦਾ ਹੈ-ਸੁੱਕੀ ਬੇਰੀ-ਬੇਰੀ ਤੇ ਗਿੱਲੀ ਬੇਰੀ-ਬੇਰੀ । ਸੁੱਕੀ ਬੇਰੀ-ਬੇਰੀ ਵਿਚ ਭੁੱਖ ਘੱਟ ਲੱਗਦੀ ਹੈ, ਕਬਜ਼ ਹੋ ਜਾਂਦੀ ਹੈ, ਲੱਤਾਂ ਬਾਹਾਂ ਸੁੰਨ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਦਰਦ ਪੈਣ ਲੱਗ ਪੈਂਦਾ ਹੈ ।

ਗਿੱਲੀ ਬੇਰੀ-ਬੇਰੀ ਵਿਚ ਲੱਤਾਂ ਅਤੇ ਪੇਟ ਵਿਚ ਪਾਣੀ ਭਰ ਜਾਂਦਾ ਹੈ । ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਕਈ ਵਾਰ ਦਿਲ ਦੀ ਗਤੀ ਰੁਕ ਜਾਣ ਦੀ ਵੀ ਸੰਭਾਵਨਾ ਹੁੰਦੀ ਹੈ । ਜ਼ਿਆਦਾ ਸਖ਼ਤ ਕੰਮ ਕਰਨ ਵਾਲਿਆਂ ਵਿਚ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਇਸ ਵਿਟਾਮਿਨ ਦੀ ਲੋੜ ਜ਼ਿਆਦਾ ਹੁੰਦੀ ਹੈ । ਚਾਵਲ ਪਾਲਿਸ਼ ਕਰਨ ਨਾਲ ਥਾਇਆਮੀਨ ਘੱਟ ਜਾਂਦੀ ਹੈ । ਸਾਬਤ ਦਾਲਾਂ ਤੇ ਅਣ-ਛਾਣੇ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿਚ ਥਾਇਆਮੀਨ ਹੁੰਦੀ ਹੈ । ਖਾਣਾ ਜ਼ਿਆਦਾ ਦੇਰ ਤਕ ਪਕਾਉਣ ਤੇ ਉਸ ਵਿਚ ਸੋਡੇ ਦੀ ਵਰਤੋਂ ਕਰਨ ਨਾਲ ਵੀ ਥਾਇਆਮੀਨ ਨਸ਼ਟ ਹੋ ਜਾਂਦਾ ਹੈ ।

(ii) ਰਾਈਬੋਫਲੇਵਿਨ (B2) ਇਹ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੈ ਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ । ਭੋਜਨ ਨੂੰ ਉਬਾਲਣ ਤੇ ਭੰਨਣ ਦੌਰਾਨ ਇਹ ਵਿਟਾਮਿਨ ਕਾਫ਼ੀ ਮਾਤਰਾ ਵਿਚ ਨਸ਼ਟ ਹੋ ਜਾਂਦਾ ਹੈ । ਇਹ ਖ਼ਾਸ ਕਰ ਪੱਠਿਆਂ ਤੇ ਨਸਾਂ ਵਿਚ ਕੰਮ ਕਰਦਾ ਹੈ । ਇਸ ਦੀ ਘਾਟ ਨਾਲ ਅੱਖਾਂ ਤੇ ਚਮੜੀ ‘ਤੇ ਬੁਰਾ ਅਸਰ ਪੈਂਦਾ ਹੈ । ਬੁੱਲਾਂ ਦੇ ਕੋਨੇ ਫੱਟ ਜਾਂਦੇ ਹਨ । ਚਮੜੀ ਸੁੱਕੀ ਤੇ ਖੁਸ਼ਕ ਹੋ ਜਾਂਦੀ ਹੈ । ਇਹ ਵਿਟਾਮਿਨ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ, ਮੂੰਗਫਲੀ, ਖਮੀਰ, ਦਾਲਾਂ, ਮਾਸ, ਆਂਡਾ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਿਚ ਹੁੰਦਾ ਹੈ ।

ਪ੍ਰਸ਼ਨ 33.
ਸਰੀਰ ਵਿੱਚ ਵਿਟਾਮਿਨ ‘ਸੀਂ ਦੇ ਕੰਮ, ਸਰੋਤ ਅਤੇ ਕਮੀ ਦਾ ਅਸਰ ਦੱਸੋ ।
ਜਾਂ
ਵਿਟਾਮਿਨ C ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।

ਉੱਤਰ-
ਇਹ ਪਾਣੀ ਵਿਚ ਘੁਲਣਸ਼ੀਲ ਹੈ ਅਤੇ ਇਸ ਨੂੰ ਐਸਕਾਰਬਿਕ ਐਸਿਡ ਵੀ ਕਿਹਾ ਜਾਂਦਾ ਹੈ ।
ਵਿਟਾਮਿਨ ‘ਸੀਂ ਦੇ ਕੰਮ-
ਸਰੀਰ ਵਿਚ ਵਿਟਾਮਿਨ ‘ਸੀਂ ਹੇਠ ਲਿਖੇ ਕੰਮ ਕਰਦਾ ਹੈ-

  • ਇਹ ਕੋਲੇਜਨ ਦੇ ਨਿਰਮਾਣ ਲਈ ਕੰਮ ਕਰਦਾ ਹੈ । (It helps in the formation and maintenance of collagen) | ਕੋਲੇਜਨ ਇਕ ਪ੍ਰਕਾਰ ਦਾ ਸੀਮਿੰਟ ਵਰਗਾ ਪਦਾਰਥ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਸਥਿਰ ਰੱਖਦਾ ਹੈ । ਹੱਡੀਆਂ ਤੇ ਦੰਦਾਂ ਦੇ ਸਖ਼ਤ ਪਦਾਰਥ ਮੈਟਰਿਕ ਤੇ ਡੈਨਟਾਈਨ ਦਾ ਨਿਰਮਾਣ ਵੀ ਕਰਦਾ ਹੈ ।
    ਜ਼ਖ਼ਮਾਂ ਦੇ ਜਲਦੀ ਭਰਨ ਅਤੇ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਵੀ ਵਿਟਾਮਿਨ ‘ਸੀਂ ਹੀ ਕੰਮ ਕਰਦਾ ਹੈ ।
  • ਫੌਲਿਕ ਅਮਲ ਦੇ ਪਾਚਨ ਲਈ (For the metabolism of folic acid)
  • ਕੈਲਸ਼ੀਅਮ ਤੇ ਲੋਹੇ ਦੇ ਜ਼ਜਬ ਕਰਨ ਲਈ (For the absorption of calcium and iron).
  • ਟਾਈਰੋਸਿਨ ਦੇ ਆਕਸੀਕਰਨ ਲਈ (For the oxidation of tyrosine)
  • ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ । (Give resistance against diseases)

ਵਿਟਾਮਿਨ ‘ਸੀ’ ਦੇ ਸਰੋਤ-

  • ਸਭ ਤੋਂ ਜ਼ਿਆਦਾ ਵਿਟਾਮਿਨ ਆਂਵਲੇ ਵਿਚ ਮਿਲਦਾ ਹੈ । ਇਸ ਤੋਂ ਇਲਾਵਾ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਚਕੋਤਰਾ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 3

  • ਹਰੇ ਪੱਤੇ ਵਾਲੀਆਂ ਸਬਜ਼ੀਆਂ ਤੇ ਟਮਾਟਰ ਆਦਿ ।
  • ਅੰਕੁਰਿਤ ਦਾਲਾਂ ਤੇ ਅਨਾਜ ।
  • ਮਾਂ ਦਾ ਦੁੱਧ ।

ਵਿਟਾਮਿਨ ‘ਸੀ’ ਦੀ ਕਮੀ ਨਾਲ ਹੋਣ ਵਾਲੇ ਰੋਗ-

  1. ਇਸ ਦੀ ਕਮੀ ਨਾਲ ਸਕਰਵੀ ਨਾਮਕ ਰੋਗ ਹੋ ਜਾਂਦਾ ਹੈ ਜਿਸ ਨਾਲ ਮਸੂੜੇ ਸੁੱਜ ਜਾਂਦੇ ਹਨ ਅਤੇ ਕੋਸ਼ਿਕਾਵਾਂ ਵਿਚੋਂ ਖੂਨ ਵਗਣ ਲੱਗ ਪੈਂਦਾ ਹੈ ।
  2. ਦੰਦਾਂ ਵਿਚ ਪਾਈਓਰੀਆ ਨਾਮਕ ਰੋਗ ਹੋ ਜਾਂਦਾ ਹੈ ਅਤੇ ਦੰਦ ਹਿੱਲਣ ਲੱਗ ਪੈਂਦੇ ਹਨ ।
  3. ਜ਼ਖ਼ਮ ਛੇਤੀ ਠੀਕ ਨਹੀਂ ਹੁੰਦੇ ।
  4. ਖੂਨ ਘੱਟ ਤੇ ਅਸ਼ੁੱਧ ਹੋ ਜਾਂਦਾ ਹੈ ।
  5. ਹੱਡੀਆਂ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ।
  6. ਥਕਾਵਟ ਮਹਿਸੂਸ ਹੁੰਦੀ ਹੈ ।

ਪ੍ਰਸ਼ਨ 34.
ਕੈਲਸ਼ੀਅਮ ਅਤੇ ਫਾਸਫੋਰਸ ਮਹੱਤਵਪੂਰਨ ਖਣਿਜ ਪਦਾਰਥ ਹਨ, ਕਿਵੇਂ ?
ਉੱਤਰ-
ਕੈਲਸ਼ੀਅਮ – ਇਹ ਬਹੁਤ ਮਹੱਤਵਪੂਰਨ ਖਣਿਜ ਲਵਣ ਹੈ । ਸਰੀਰ ਵਿਚ ਪਾਏ ਜਾਣ ਵਾਲੇ ਕੁੱਲ ਲਵਣਾਂ ਦਾ 75% ਹਿੱਸਾ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਹੈ । ਸਰੀਰ ਵਿਚਲੇ ਕੁੱਲ ਕੈਲਸ਼ੀਅਮ ਦਾ 99% ਹਿੱਸਾ ਹੱਡੀਆਂ ਤੇ ਦੰਦਾਂ ਵਿਚ ਪਾਇਆ ਜਾਂਦਾ ਹੈ ।

ਕੈਲਸ਼ੀਅਮ ਦੇ ਕੰਮ – ਕੈਲਸ਼ੀਅਮ ਦੇ ਦੋ ਮਹੱਤਵਪੂਰਨ ਕੰਮ ਹਨ-
1. ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth) – ਕੈਲਸ਼ੀਅਮ ਤੇ ਫਾਸਫੋਰਸ ਦੋਵੇਂ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦੇ ਹਨ । ਇਸ ਨਾਲ ਹੱਡੀਆਂ ਤੇ ਦੰਦਾਂ ਦਾ ਢਾਂਚਾ ਮਜ਼ਬੂਤ ਹੁੰਦਾ ਹੈ । ਦੰਦਾਂ ਦੇ ਡੈਨਟਿਨ (Dentin) ਵਿਚ 27 ਪ੍ਰਤੀਸ਼ਤ ਕੈਲਸ਼ੀਅਮ ਅਤੇ ਇਨੈਮਲ (Enamel) ਵਿਚ 36 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ ।
2. ਸਰੀਰਕ ਕਿਰਿਆਵਾਂ ਨੂੰ ਚਲਾਉਣਾ (Regulating body Processes) – ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਲਈ ਕੈਲਸ਼ੀਅਮ ਫਾਸਫੋਰਸ ਦੇ ਨਾਲ ਮਿਲ ਕੇ ਸਹਾਇਤਾ ਕਰਦਾ ਹੈ । ਇਹ ਕਿਰਿਆਵਾਂ ਇਸ ਪ੍ਰਕਾਰ ਹਨ-
(ਉ) ਕੈਲਸ਼ੀਅਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ ।
(ਅ) ਪੇਸ਼ੀਆਂ ਦੇ ਸੁੰਗੜਨ ਤੇ ਦਿਲ ਦੀ ਗਤੀ ਨੂੰ ਬਣਾਏ ਰੱਖਣ ਲਈ ਵੀ ਕੈਲਸ਼ੀਅਮ ਜ਼ਰੂਰੀ ਹੈ ।

ਕੈਲਸ਼ੀਅਮ ਦੀ ਪ੍ਰਾਪਤੀ ਦੇ ਸਾਧਨ – ਭੋਜਨ ਵਿਚ ਕੈਲਸ਼ੀਅਮ ਹੇਠ ਲਿਖੇ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ

  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ।
  • ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਸਰੋਂ, ਪੂਦੀਨਾ, ਮੂਲੀ ਤੇ ਗਾਜਰ ਆਦਿ ।
  • ਛੋਟੀਆਂ ਮੱਛੀਆਂ ਜੋ ਹੱਡੀਆਂ ਸਮੇਤ ਖਾਧੀਆਂ ਜਾਂਦੀਆਂ ਹਨ ।

ਕੈਲਸ਼ੀਅਮ ਦੀ ਕਮੀ ਦੇ ਪ੍ਰਭਾਵ (Effects of deficiency of Calcium)-

  • ਬੱਚਿਆਂ ਦੇ ਦੰਦ ਦੇਰ ਨਾਲ ਨਿਕਲਦੇ ਹਨ ਜਾਂ ਠੀਕ ਤਰ੍ਹਾਂ ਨਹੀਂ ਨਿਕਲਦੇ ।
  • ਹੱਡੀਆਂ ਕਮਜ਼ੋਰ ਹੋ ਕੇ ਵਿੰਗੀਆਂ ਹੋ ਜਾਂਦੀਆਂ ਹਨ ।
  • ਬੱਚਿਆਂ ਵਿਚ ਰਿਕਟਸ (Rickets) ਅਤੇ ਵੱਡਿਆਂ ਵਿਚ ਔਸਟੋਮਲੇਸ਼ੀਆ (Osteomalacia) ਰੋਗ ਹੋ ਜਾਂਦਾ ਹੈ । ਇਨ੍ਹਾਂ ਦਾ ਵੇਰਵਾ ਵਿਟਾਮਿਨ ‘ਡੀ’ ਦੀ ਕਮੀ ਨਾਲ ਹਾਨੀਆਂ (ਸਫ਼ਾ 71) ਵਿਚ ਦਿੱਤਾ ਗਿਆ ਹੈ ।

ਫਾਸਫੋਰਸ (Phosphorus) – ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਦਾ ਵੀ ਬਹੁਤ ਮਹੱਤਵ ਹੈ । ਫਾਸਫੋਰਸ ਲਗਪਗ ਸਰੀਰ ਦੇ ਭਾਰ ਦਾ 1 ਪ੍ਰਤੀਸ਼ਤ ਹਿੱਸਾ ਹੁੰਦਾ ਹੈ । ਇਹ ਕੈਲਸ਼ੀਅਮ ਨਾਲ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦਾ ਹੈ ।

ਫਾਸਫੋਰਸ ਦੇ ਕੰਮ (Functions of Phosphorus) – ਸਰੀਰ ਦੀ ਰਚਨਾ ਵਿਚ ਫਾਸਫੋਰਸ ਬਹੁਤ ਕੰਮ ਕਰਦਾ ਹੈ , ਜਿਵੇਂ

  • ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth)
  • ਕੋਸ਼ਿਕਾਵਾਂ ਦੀ ਬਣਤਰ (Formation of cells)
  • ਐਨਜ਼ਾਈਮਜ਼ ਬਣਾਉਣਾ (Formation of Enzymes)

ਫਾਸਫੋਰਸ ਦੇ ਸਰੋਤ – ਅਨਾਜ, ਅੰਡਾ, ਮਾਸ, ਮੱਛੀ, ਦੁੱਧ ।
ਫਾਸਫੋਰਸ ਦੀ ਕਮੀ ਦੇ ਅਸਰ (Effects of deficiency of Phosphorus) – ਫਾਸਫੋਰਸ ਦੀ ਕਮੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਹ ਅਨਾਜ ਵਿਚ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਜੇ ਕਿਤੇ ਇਸ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ । ਇਸ ਦੀ ਕਮੀ ਨਾਲ ਕੋਸ਼ਿਕਾਵਾਂ ਦੇ ਬਣਨ ਦੀ ਪ੍ਰਕਿਰਿਆ ਵਿਚ ਵਿਗਾੜ ਆ ਜਾਂਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 35.
ਲੋਹੇ ਦੀ ਰੋਜ਼ਾਨਾ ਲੋੜ ਘੱਟ ਹੋਣ ਦੇ ਬਾਵਜੂਦ ਇਹ ਬਹੁਤ ਮਹੱਤਵਪੂਰਨ ਖਣਿਜ ਪਦਾਰਥ ਹੈ । ਕਿਵੇਂ ?
ਜਾਂ
ਲੋਹਾ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ? ਇਸ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
ਲੋਹਾ (Iron) – ਸਰੀਰ ਵਿਚ ਲੋਹਾ ਬਹੁਤ ਹੀ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਸਰੀਰ ਦੇ ਵਾਧੇ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਸ ਦਾ ਬਹੁਤ ਯੋਗਦਾਨ ਹੈ ।

ਲੋਹੇ ਦੇ ਕੰਮ (Functions of Iron) – ਲੋਹਾ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ-

  1. ਹੀਮੋਗਲੋਬਿਨ ਦਾ ਨਿਰਮਾਣ ।
  2. ਮਾਸਪੇਸ਼ੀਆਂ ਦਾ ਜ਼ਰੂਰੀ ਤੱਤ ।
  3. ਆਕਸੀਕਰਨ ਦੇ ਅਵਕਰਨ ਦੀਆਂ ਕਿਰਿਆਵਾਂ ਲਈ ਇਹ ਫੇਫੜਿਆਂ ਲਈ ਆਕਸੀਜਨ ਕੋਸ਼ਿਕਾਵਾਂ ਤਕ ਅਤੇ ਕੋਸ਼ਿਕਾਵਾਂ ਤੋਂ ਫੇਫੜਿਆਂ ਤਕ ਪਹੁੰਚਾਉਂਦਾ ਹੈ ।

ਲੋਹੇ ਦੀ ਪ੍ਰਾਪਤੀ ਦੇ ਸਾਧਨ (Sources of Iron) – ਲੋਹੇ ਦੀ ਪ੍ਰਾਪਤੀ ਦੇ ਸਾਧਨ ਹੇਠ ਲਿਖੇ ਹਨ

  1. ਆਂਡੇ ਦਾ ਪੀਲਾ ਹਿੱਸਾ, ਕਲੇਜੀ ਜਾਂ ਮਾਸ ।
  2. ਗੁੜ, ਸ਼ੱਕਰ ਤੇ ਸੁੱਕੇ ਮੇਵੇ ।
  3. ਹਰੇ ਪੱਤੇ ਵਾਲੀਆਂ ਸਬਜ਼ੀਆਂ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 4

ਪ੍ਰਸ਼ਨ 36.
ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਹੈ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
(i) ਆਇਓਡੀਨ ਦੀ ਕਮੀ ਨਾਲ-

  • ਗਿੱਲੜ ਰੋਗ ਹੋ ਜਾਂਦਾ ਹੈ ।
  • ਥਾਇਆਰਾਈਡ ਗ੍ਰੰਥੀਆਂ ਵਿਚੋਂ ਥਾਇਰਾਕਸਿਨ ਘੱਟ ਨਿਕਲਦਾ ਹੈ । ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪੂਰਾ ਨਹੀਂ ਹੁੰਦਾ | ਬਾਲਗ ਵਿਅਕਤੀਆਂ ਵਿਚ ਵੀ ਮਾਨਸਿਕ ਵਿਕਾਸ ਘਟ ਜਾਂਦਾ ਹੈ । ਸਰੀਰ ਸੁੱਜ ਜਾਂਦਾ ਹੈ ਅਤੇ ਢਿੱਲਾ ਪੈ ਜਾਂਦਾ ਹੈ ।
  • ਜ਼ਿਆਦਾ ਕਮੀ ਹੋਣ ਨਾਲ ਸਿਕਸੋਡੀਮਾ ਹੋ ਜਾਂਦਾ ਹੈ । ਅੱਖਾਂ ਬਾਹਰ ਨੂੰ ਆ ਜਾਂਦੀਆਂ ਹਨ ।
  • ਬੱਚਿਆਂ ਵਿਚ ਭੇਟਿਨਿਸਮ (Creinism) ਭਾਵ ਬੱਚੇ ਬੌਣੇ ਤੇ ਭੱਦੇ ਜਿਹੇ ਲੱਗਦੇ ਹਨ । ਚਮੜੀ ਮੋਟੀ ਅਤੇ ਖੁਰਦਰੀ ਹੋ ਜਾਂਦੀ ਹੈ । ਜੀਭ ਵੱਧ ਜਾਣ ਕਾਰਨ ਮੂੰਹ ਬੰਦ ਨਹੀਂ ਹੁੰਦਾ ।

ਆਇਉਡੀਨ ਦੀ ਪ੍ਰਾਪਤੀ ਦੇ ਸਾਧਨ – ਆਇਉਡੀਨ ਦੀ ਲੋੜੀਂਦੀ ਮਾਤਰਾ ਦਾ 75% ਹਿੱਸਾ ਜ਼ਮੀਨ ਤੇ ਉੱਗੀਆਂ ਸਬਜ਼ੀਆਂ, ਦਾਲਾਂ ਅਤੇ ਅਨਾਜ ਤੋਂ ਪੂਰੀ ਹੋ ਜਾਂਦੀ ਹੈ ਅਤੇ ਬਾਕੀ ਦੀ ਪਾਣੀ ਤੋਂ । ਪਰ ਕਈ ਪਹਾੜੀ ਥਾਂਵਾਂ ‘ਤੇ ਜ਼ਮੀਨ ਅਤੇ ਪਾਣੀ ਵਿਚ ਆਇਓਡੀਨ ਨਹੀਂ ਹੁੰਦੀ, ਉੱਥੇ ਜ਼ਰੂਰ ਆਇਉਡਾਈਜ਼ਡ ਨਮਕ ਖਾਣਾ ਚਾਹੀਦਾ ਹੈ । ਜ਼ਿਆਦਾ ਕਮੀ ਦੀ ਹਾਲਤ ਵਿਚ ਇਸ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ।

ਪ੍ਰਸ਼ਨ 37.
ਪਾਣੀ ਮਨੁੱਖੀ ਸਰੀਰ ਲਈ ਕਿਵੇਂ ਮਹੱਤਵਪੂਰਨ ਹੈ ?
ਉੱਤਰ-
ਪਾਣੀ (Water-ਪਾਣੀ ਸਾਡੇ ਭੋਜਨ ਦਾ ਇਕ ਵੱਡਾ ਹਿੱਸਾ ਹੈ । ਭਾਵੇਂ ਪਾਣੀ ਨੂੰ ਅਸੀਂ ਭੋਜਨ ਨਹੀਂ ਕਹਿ ਸਕਦੇ ਕਿਉਂਕਿ ਨਾ ਤਾਂ ਇਹ ਸ਼ਕਤੀ ਦਿੰਦਾ ਹੈ ਅਤੇ ਨਾ ਹੀ ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਕਰਦਾ ਹੈ । ਪਰ ਫਿਰ ਵੀ ਹਰ ਕੋਸ਼ (Cell) ਵਿਚ ਪੌਸ਼ਟਿਕ ਤੱਤ ਪਹੁੰਚਾਉਣ ਦਾ ਕੰਮ ਪਾਣੀ ਹੀ ਕਰਦਾ ਹੈ | ਸਰੀਰ ਦੇ ਭਾਰ ਦਾ ਲਗਪਗ 613 ਹਿੱਸਾ ਪਾਣੀ ਹੀ ਹੈ ।

ਪਾਣੀ ਦੇ ਕੰਮ (Functions of Water) – ਪਾਣੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ

  1. ਘੋਲਕ ਦੇ ਰੂਪ ਵਿਚ (Water act as a solvent)
  2. ਪਾਚਨ ਕਿਰਿਆਵਾਂ ਵਿਚ ਸਹਾਇਤਾ (Helps in the process of digestion)
  3. ਫੋਕ ਨੂੰ ਬਾਹਰ ਕੱਢਣ ਵਿਚ ਸਹਾਇਤਾ (Helps in the removal of waste products)
  4. ਕੋਮਲ ਅੰਗਾਂ ਦੀ ਸੁਰੱਖਿਆ (Helps in the protection of sensitive organs)
  5. ਤਾਪਮਾਨ ਨੂੰ ਸਥਿਰ ਰੱਖਣ ਵਿਚ ਸਹਾਇਤਾ ਕਰਨਾ (Helps in temperature regulation)
  6. ਚਿਕਨਾਈ ਦੇ ਰੂਪ ਵਿਚ ਕੰਮ ਕਰਦਾ ਹੈ (Act as a lubricant) ।

ਪ੍ਰਸ਼ਨ 38.
ਫੋਕ ਦੀ ਆਪਣੀ ਮਹੱਤਤਾ ਕਿਵੇਂ ਹੈ ਅਤੇ ਪ੍ਰਾਪਤੀ ਦੇ ਕੀ ਸਰੋਤ ਹਨ ?
ਜਾਂ
ਫੋਕ ਦੀ ਸੰਤੁਲਿਤ ਆਹਾਰ ਵਿੱਚ ਕੀ ਮਹੱਤਤਾ ਹੈ ?
ਉੱਤਰ-
ਫੋਕ (Roughage) – ਫਲ ਅਤੇ ਸਬਜ਼ੀਆਂ ਦੇ ਰੇਸ਼ੇ ਅਤੇ ਅਨਾਜਾਂ ਦੇ ਛਿਲਕੇ ਫੋਕ ਬਣਾਉਂਦੇ ਹਨ । ਇਹ ਸਟਾਰਚ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੇ ਹਨ । ਇਹ ਪਦਾਰਥ ਆਪ ਨਹੀਂ ਪਚਦੇ ਇਨ੍ਹਾਂ ਨੂੰ ਚਾਹੇ ਕਿੰਨਾ ਵੀ ਪਚਾਇਆ ਜਾਵੇ ਫਿਰ ਵੀ ਇਹ ਘਲਦੇ ਨਹੀਂ ।

ਫੋਕ ਦੇ ਕੰਮ (Functions of Roughage) – ਇਹ ਸਰੀਰ ਨੂੰ ਕੋਈ ਵੀ ਪੌਸ਼ਟਿਕ ਤੱਤ ਨਹੀਂ ਦਿੰਦੇ ਫਿਰ ਵੀ ਇਹਨਾਂ ਦੀ ਸਰੀਰ ਲਈ ਬਹੁਤ ਮਹੱਤਤਾ ਹੈ ।

  1. ਇਹਨਾਂ ਨਾਲ ਭੋਜਨ ਦੀ ਮਾਤਰਾ ਵੱਧ ਜਾਂਦੀ ਹੈ ।
  2. ਫੋਕ ਨਾਲ ਭੋਜਨ ਨੂੰ ਪਾਚਨ ਪ੍ਰਣਾਲੀ ਨੂੰ ਚਲਾਉਣ ਵਿਚ ਸਹਾਇਤਾ ਮਿਲਦੀ ਹੈ ।
  3. ਆਂਤੜੀਆਂ ਤੇ ਪੱਠਿਆਂ ਨੂੰ ਕਿਰਿਆਸ਼ੀਲ ਰੱਖਣ ਵਿਚ ਮਦਦ ਕਰਦੇ ਹਨ ।
  4. ਪਾਚਨ ਤੋਂ ਬਾਅਦ ਮਲ ਬਾਹਰ ਕੱਢਣ ਵਿਚ ਸਹਾਇਤਾ ਕਰਦੇ ਹਨ ।
  5. ਕਬਜ਼ ਨੂੰ ਦੂਰ ਕਰਦੇ ਹਨ ।
  6. ਇਹ ਕੁੱਝ ਅਜਿਹੇ ਜੀਵਾਣੂਆਂ ਦੇ ਬਣਨ ਵਿਚ ਸਹਾਇਤਾ ਕਰਦੇ ਹਨ ਜੋ ਕਿ ਪਿੱਤ ਐਸਿਡ ਨੂੰ ਤੋੜਦੇ ਹਨ ।

ਫੋਕ ਦੀ ਪ੍ਰਾਪਤੀ ਦੇ ਸਾਧਨ (Sources of Roughage)-

  1. ਹਰੀਆਂ ਸਬਜ਼ੀਆਂ ਜਿਵੇਂ-ਬੰਦਗੋਭੀ, ਗਾਜਰ ਦੇ ਪੱਤੇ, ਹਰਾ ਧਨੀਆਂ, ਕੜੀ ਪੱਤਾ, ਪੂਦੀਨਾ ਆਦਿ ।
  2. ਫਲ ਜਿਵੇਂ-ਅੰਜੀਰ, ਸੰਤਰਾ, ਅਨਾਰ, ਟਮਾਟਰ, ਅੰਗੂਰ ਅਤੇ ਅਮਰੂਦ ।
  3. ਸੰਪੂਰਨ ਅਨਾਜ ।

ਪ੍ਰਸ਼ਨ 39.
ਲੋਹੇ ਦੀ ਕਮੀ ਨਾਲ ਸਰੀਰ ਨੂੰ ਕਿਹੜਾ ਰੋਗ ਹੋ ਜਾਂਦਾ ਹੈ ? ਲੋਹੇ ਦੇ ਸਾਡੇ | ਸਰੀਰ ਵਿਚ ਕੀ ਕੰਮ ਹਨ ? ਇਹ ਹੀ ਰੋਗ ਕੁੱਝ ਵਿਟਾਮਿਨਾਂ ਦੀ ਕਮੀ ਕਾਰਨ ਵੀ ਹੁੰਦਾ ਹੈ । ਉਹਨਾਂ ਵਿਟਾਮਿਨਾਂ ਦੇ ਨਾਂ ਲਿਖੋ ।
मां
ਲੋਹੇ ਦੀ ਕਮੀ ਦਾ ਸਰੀਰ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-
ਲੋਹੇ ਦੀ ਕਮੀ ਨਾਲ ਅਨੀਮੀਆ ਹੋ ਜਾਂਦਾ ਹੈ | ਖੂਨ ਵਿਚ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ । ਇਸ ਨਾਲ ਭੁੱਖ ਘੱਟ ਲੱਗਣਾ, ਸਾਹ ਦਾ ਚੜ੍ਹਨਾ, ਦਿਲ ਦੀ ਧੜਕਨ ਵਧਣਾ, ਨਹੁੰ ਸਫ਼ੈਦ ਹੋਣਾ ਅਤੇ ਸਰੀਰਕ ਕਮਜ਼ੋਰੀ ਹੋ ਜਾਂਦੀ ਹੈ ।

ਇਹ ਰੋਗ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਨਾਲ ਵੀ ਹੋ ਜਾਂਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 40.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਪ੍ਰੋਟੀਨ ਦੇ ਕੰਮ, ਘਾਟ ਦੇ ਨਤੀਜੇ ਅਤੇ ਸਰੋਤ ਕਿਹੜੇ ਹਨ ?
ਉੱਤਰ-
ਪੌਸ਼ਟਿਕ ਤੱਤ, ਉਹ ਰਸਾਇਣਿਕ ਤੱਤ ਹਨ ਜਿਹੜੇ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ ਅਤੇ ਇਹ ਸਰੀਰਕ ਕਿਰਿਆਵਾਂ ਲਈ ਲੋੜੀਂਦੀ ਊਰਜਾ ਅਤੇ ਸਰੀਰ ਦੇ ਹਰ ਕੋਸ਼ ਦੀ ਬਣਤਰ ਅਤੇ ਰੱਖ-ਰਖਾਅ ਲਈ ਜ਼ਰੂਰੀ ਯੋਗਦਾਨ ਪਾਉਂਦੇ ਹਨ ।

ਪੌਸ਼ਟਿਕ ਤੱਤ ਹੇਠ ਲਿਖੇ ਹਨ-

  1. ਪ੍ਰੋਟੀਨ (Protein)
  2. ਕਾਰਬੋਹਾਈਟਸ (Carbohydrates)
  3. ਚਰਬੀ (Fat)
  4. ਵਿਟਾਮਿਨ (Vitamin)
  5. ਖਣਿਜ ਪਦਾਰਥ ( Mineral)
  6. ਪਾਣੀ (Water)
  7. ਫੋਕ (Roughage) ।

ਭਾਵ – ਪੌਸ਼ਟਿਕ ਤੱਤਾਂ ਵਿਚੋਂ ਪ੍ਰੋਟੀਨ ਇਕ ਬਹੁਤ ਮਹੱਤਵਪੂਰਨ ਤੱਤ ਹੈ । ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ । ਜਿਵੇਂ ਮਕਾਨ ਬਣਾਉਣ ਲਈ ਇੱਟਾਂ, ਸੀਮਿੰਟ ਅਤੇ ਗਾਰੇ ਦੀ ਜ਼ਰੂਰਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਹੀ ਸਰੀਰ ਦੀ ਰਚਨਾ ਲਈ ਕੋਸ਼ਾਂ (Cells) ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਕੋਸ਼ਾਂ ਦੇ ਅੰਦਰ ਪ੍ਰੋਟੋਪਲਾਜ਼ਮ (Protoplasm) ਹੁੰਦਾ ਹੈ ਜਿਸ ਨੂੰ ਜੀਵਨ ਦਾ ਆਧਾਰ ਮੰਨਿਆ ਜਾਂਦਾ ਹੈ । ਪ੍ਰੋਟੋਪਲਾਜ਼ਮ ਪ੍ਰੋਟੀਨ ਤੋਂ ਹੀ ਬਣਦਾ ਹੈ ।

ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ (Amino-acids) ਦੇ ਮਿਸ਼ਰਨ ਨਾਲ ਬਣਦਾ ਹੈ । ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ ! ਅਮੀਨੋ ਅਮਲ ਦੋ ਤਰ੍ਹਾਂ ਦੇ ਹੁੰਦੇ ਹਨ-
(ਉ) ਜ਼ਰੂਰੀ (Essential)
(ਅ) ਗੈਰ-ਜ਼ਰੂਰੀ (Non-essential) ।

(ਉ) ਜ਼ਰੂਰੀ Essential – ਇਹ ਸਰੀਰ ਦੇ ਨਿਰਮਾਣ ਵਾਸਤੇ ਜ਼ਰੂਰੀ ਅਮੀਨੋ-ਅਮਲ ਹਨ ਜਿਨ੍ਹਾਂ ਨੂੰ ਭੋਜਨ ਵਿਚੋਂ ਲੈਣਾ ਜ਼ਰੂਰੀ ਹੋ ਜਾਂਦਾ ਹੈ । ਬੱਚਿਆਂ ਵਾਸਤੇ 10 ਤੇ ਵੱਡਿਆਂ ਲਈ 8 ਅਮੀਨੋ ਅਮਲ ਜ਼ਰੂਰੀ ਹਨ । ਬੱਚਿਆਂ ਵਿਚ ਇਹਨਾਂ 8 ਅਮੀਨੋ ਅਮਲਾਂ ਤੋਂ ਇਲਾਵਾ ਹਿਸਟੀ-ਡੀ (Histidi) ਅਤੇ ਆਰਜਨੀਨ (Argnine) ਵੀ ਜ਼ਰੂਰੀ ਹਨ । ਇਹ ਅਮੀਨੋ ਅਮਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੇ ਹਨ ।

(ਅ) ਗੈਰ – ਜ਼ਰੂਰੀ (Non-essential) – ਇਹ ਅਮਲ ਸਰੀਰ ਵਿਚ ਹੀ ਪੈਦਾ ਹੋ ਜਾਂਦੇ ਹਨ । ਇਸ ਲਈ ਖੁਰਾਕ ਵਿਚੋਂ ਲੈਣ ਦੀ ਲੋੜ ਨਹੀਂ ਪੈਂਦੀ ਪਰ ਸਰੀਰ ਦੇ ਵਿਕਾਸ ਲਈ ਇਹ ਵੀ ਬਹੁਤ ਜ਼ਰੂਰੀ ਹਨ । ਪ੍ਰੋਟੀਨ ਦੇ ਵਰਗੀਕਰਨ ਦਾ ਆਧਾਰਪ੍ਰੋਟੀਨ ਦਾ ਵਰਗੀਕਰਨ ਤਿੰਨਾਂ ਗੱਲਾਂ ਦੇ ਆਧਾਰ ‘ਤੇ ਕੀਤਾ ਗਿਆ ਹੈ-

  1. ਸਾਧਨ ਦੇ ਆਧਾਰ ‘ਤੇ
  2. ਗੁਣਾਂ ਦੇ ਆਧਾਰ ‘ਤੇ
  3. ਭੌਤਿਕ ’ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ।

1. ਸਾਧਨ ਦੇ ਆਧਾਰ ‘ਤੇ (On the basis of Source)-
(ਉ) ਬਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetables Protein) – ਜਿਵੇਂ ਦਾਲਾਂ, ਅਨਾਜ, ਮੂੰਗਫਲੀ, ਸੋਇਆਬੀਨ, ਤਿਲ ਤੇ ਮਟਰ ਆਦਿ ।
(ਅ) ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Protein) – ਜਿਵੇਂ ਦੁੱਧ ਅਤੇ | ਦੁੱਧ ਤੋਂ ਬਣੇ ਪਦਾਰਥ, ਮੀਟ ਤੇ ਮੀਟ ਤੋਂ ਬਣੇ ਪਦਾਰਥ, ਮੱਛੀ, ਆਂਡੇ ਆਦਿ ।

2. ਗੁਣਾਂ ਦੇ ਆਧਾਰ ‘ਤੇ (On the basis of Qualities)
(ੳ) ਪੂਰਨ ਪ੍ਰੋਟੀਨ (Complete Protein-ਇਹ ਦੁੱਧ, ਆਂਡੇ, ਮੱਛੀ ਅਤੇ ਮਾਸ ਵਿਚ ਪਾਈ ਜਾਂਦੀ ਹੈ । ਇਸ ਨੂੰ ‘ਏ’ ਸ਼੍ਰੇਣੀ ਦੀ ਪ੍ਰੋਟੀਨ ਕਿਹਾ ਜਾਂਦਾ ਹੈ ।
(ਅ) ਅਪੂਰਨ ਪ੍ਰੋਟੀਨ (Incomplete Protein-ਇਹ ਅਨਾਜ, ਦਾਲਾਂ ਅਤੇ ਸੁੱਕੇ ਮੇਵਿਆਂ ਵਿਚ ਹੁੰਦੀ ਹੈ । ਇਸ ਨੂੰ ‘ਬੀ’ ਸ਼੍ਰੇਣੀ ਦਾ ਪ੍ਰੋਟੀਨ ਕਿਹਾ ਜਾਂਦਾ ਹੈ ।
(ੲ) ਅੱਧ-ਪੂਰਨ ਪ੍ਰੋਟੀਨ (Partial Protein-ਇਹ ਘਟੀਆ ਕਿਸਮ ਦੀ ਪ੍ਰੋਟੀਨ ਹੁੰਦੀ ਹੈ । ਇਹ ਮੱਕੀ ਦੀ ਜ਼ੀਨ ਅਤੇ ਜੈਲੇਟਿਨ ਵਿਚ ਪਾਈ ਜਾਂਦੀ ਹੈ ।

3. ਭੌਤਿਕ ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ (On the basis of Physical and Chemical properties)-
(ੳ) ਸਧਾਰਨ ਪ੍ਰੋਟੀਨ (Simple Protein) – ਇਹ ਆਂਡੇ ਦੇ ਚਿੱਟੇ ਹਿੱਸੇ (Albumin) ਵਿਚ ਪਾਈ ਜਾਂਦੀ ਹੈ ।
(ਅ) ਮਿਸ਼ਰਤ ਪ੍ਰੋਟੀਨ (Conjugated Protein) – ਇਸ ਤਰ੍ਹਾਂ ਦੀ ਪ੍ਰੋਟੀਨ ਵਿਚ ਪ੍ਰੋਟੀਨ ਦੇ ਨਾਲ ਗੈਰ ਪ੍ਰੋਟੀਨ ਪਦਾਰਥ ਮਿਲੇ ਹੁੰਦੇ ਹਨ, ਜਿਵੇਂ ਦੁੱਧ ਵਿਚ ਏਜੀਨ (ਫਾਸਫੋਰਸ + ਪ੍ਰੋਟੀਨ), . ਖੂਨ ਦੀ ਹੀਮੋਗਲੋਬਿਨ (ਲੋਹਾ+ ਪ੍ਰੋਟੀਨ) ।
(ੲ) ਪ੍ਰਾਪਤ ਕੀਤੀ ਪ੍ਰੋਟੀਨ (Derivated Protein) – ਇਹ ਪੈਪਟੋਨ, ਪੈਪਟਾਈਡ ਅਤੇ ਅਮੀਨੋ ਅਮਲਾਂ ਵਰਗੇ ਪਦਾਰਥ ਹਨ ।
ਪ੍ਰੋਟੀਨ ਦੇ ਕੰਮ (Functions of Protein) – ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਅੱਗੇ ਲਿਖੇ ਕੰਮ ਕਰਦੀ ਹੈ-
PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 5

  1. ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
  2. ਸਰੀਰ ਨੂੰ ਊਰਜਾ ਦੇਣ ਦਾ ਕੰਮ
  3. ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
  4. ਖੂਨ ਬਣਾਉਣ ਵਿਚ ਸਹਾਇਕ
  5. ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ
  6. ਹਾਰਮੋਨਜ਼ ਅਤੇ ਐਨਜ਼ਾਇਮਜ਼ (Enzymes) ਬਣਾਉਣ ਦਾ ਕੰਮ
  7. ਮਾਨਸਿਕ ਸ਼ਕਤੀ ਪ੍ਰਦਾਨ ਕਰਨਾ ।

ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-

  • ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਤੇ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਤੇ ਮੱਛੀ ।
  • ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetable Sources), ਜਿਵੇਂਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ ।

ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effects of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ । ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-

  • ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ । ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁੱਕ ਜਾਂਦਾ ਹੈ ।
  • ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ ।
  • ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪ੍ਰੋਟੀਨ ਸਰੀਰ ਵਿਚ ਰੋਗ ਪ੍ਰਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ । ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ।
  • ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ ।
  • ਚਮੜੀ ਦਾ ਖ਼ੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ ।
  • ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਤਰ੍ਹਾਂ ਨਹੀਂ ਹੁੰਦਾ ।
  • ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ।

ਪ੍ਰਸ਼ਨ 41.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਅਤੇ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਇਹ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?
ਜਾਂ
ਚਿਕਨਾਈ ਜਾਂ ਚਰਬੀ ਕੀ ਹੈ ? ਇਸ ਦੇ ਕੰਮਾਂ ਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਚਰਬੀ (Fat) – ਚਰਬੀ ਵੀ ਮਨੁੱਖ ਦੀ ਖ਼ੁਰਾਕ ਦਾ ਇਕ ਮਹੱਤਵਪੂਰਨ ਹਿੱਸਾ ਹੈ । ਇਹ ਹਾਈਡਰੋਜਨ, ਕਾਰਬਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਪਾਣੀ ਵਿਚ ਅਘੁਲਣਸ਼ੀਲ ਹੈ । ਇਸ ਵਿਚ ਕਾਰਬੋਜ਼ ਅਤੇ ਪ੍ਰੋਟੀਨ ਨਾਲੋਂ ਦੁੱਗਣੀ ਸ਼ਕਤੀ ਹੁੰਦੀ ਹੈ । ਇਕ ਗ੍ਰਾਮ ਚਰਬੀ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ । ਸਾਡੇ ਸਰੀਰ ਨੂੰ 15 ਤੋਂ 20 ਪ੍ਰਤੀਸ਼ਤ ਉਰਜਾ ਚਰਬੀ ਤੋਂ ਮਿਲਣੀ ਚਾਹੀਦੀ ਹੈ ।

ਮਨੁੱਖ ਨੂੰ ਹਰ ਰੋਜ਼ 20 ਤੋਂ 30 ਗ੍ਰਾਮ ਚਰਬੀ ਦੀ ਲੋੜ ਹੁੰਦੀ ਹੈ । ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ‘ਏ’,’ ‘ਡ’ ਅਤੇ’ ‘ਕੇ’ ਹਨ ।

ਚਰਬੀ ਦਾ ਵਰਗੀਕਰਨ – ਚਰਬੀ ਨੂੰ ਉਸ ਦੇ ਸਰੋਤ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-
1. ਪਸ਼ੂ ਚਿਕਨਾਈ ਜਾਂ ਚਰਬੀ (Animal fats) – ਜਿਵੇਂ ਘਿਓ, ਮੱਖਣ, ਮੱਛੀ ਦਾ ਤੇਲ, ਆਂਡੇ ਦੀ ਜਰਦੀ, ਜਾਨਵਰਾਂ ਦੀ ਚਰਬੀ ਆਦਿ ।

2. ਬਨਸਪਤੀ ਚਿਕਨਾਈ ਜਾਂ ਚਰਬੀ (Vegetables Fats) – ਜਿਵੇਂ ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਸਰੋਂ, ਤਿਲ, ਨਾਰੀਅਲ, ਵੜੇਵੇਂ ਆਦਿ ਦੇ ਤੇਲ ।
PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 6
3. ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ

  • ਊਰਜਾ ਦਾ ਸਾਧਨ (Source of Energy)
  • ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of essential fatty acids)
  • ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
  • ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
  • ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
  • ਸੰਤੁਸ਼ਟੀ ਦਿੰਦੀ ਹੈ । (Give Satisfaction)
  • ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulating body temperature)
  • ਚਮੜੀ ਦੀ ਸਿਹਤ ਲਈ (For healthy skin) ।

ਚਰਬੀ ਦੀ ਪ੍ਰਾਪਤੀ ਦੇ ਸਾਧਨ (Sources of fat) – ਚਰਬੀ ਹੇਠ ਲਿਖੇ ਭੋਜਨ ਪਦਾਰਥ ਵਿਚ ਵੱਧ ਪਾਈ ਜਾਂਦੀ ਹੈ-

  • ਘਿਓ, ਮੱਖਣ, ਕਰੀਮ ਅਤੇ ਤੇਲ ।
  • ਬਨਸਪਤੀ ਤੇਲ ਪਦਾਰਥ ; ਜਿਵੇਂ-ਸਰੋਂ, ਤਿਲ, ਮੂੰਗਫਲੀ, ਨਾਰੀਅਲ, ਵੜੇਵਿਆਂ ਦਾ ਤੇਲ ਅਤੇ ਬਨਸਪਤੀ ਘਿਓ ।
  • ਸੁੱਕੇ ਫ਼ਲ ਤੇ ਮੇਵੇ ; ਜਿਵੇਂ-ਬਦਾਮ, ਅਖਰੋਟ, ਸੁੱਕੀ ਗਿਰੀ ਅਤੇ ਕਾਜੂ ।
  • ਮੀਟ ਵਾਲੇ ਪਦਾਰਥ ; ਜਿਵੇਂ-ਆਂਡਾ, ਜਿਗਰ, ਗੁਰਦੇ ਅਤੇ ਮਾਸ ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ; ਜਿਵੇਂ-ਸੁੱਕਾ ਦੁੱਧ ਅਤੇ ਖੋਆ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

PSEB 10th Class Home Science Guide ਭੋਜਨ ਅਤੇ ਪੌਸ਼ਟਿਕ ਤੱਤ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਚਿਕਨਾਈ, ਲੂਣ, ਪਾਣੀ ਆਦਿ ।

ਪ੍ਰਸ਼ਨ 2.
ਪ੍ਰੋਟੀਨ ਦਾ ਕੀ ਕੰਮ ਹੈ ?
ਉੱਤਰ-
ਸਰੀਰ ਦੇ ਤੰਤੂਆਂ ਦਾ ਨਿਰਮਾਣ ਅਤੇ ਮੁਰੰਮਤ ।

ਪ੍ਰਸ਼ਨ 3.
ਊਰਜਾ ਪ੍ਰਦਾਨ ਕਰਨ ਵਾਲੇ ਪੌਸ਼ਟਿਕ ਤੱਤ ਕਿਹੜੇ ਹਨ ?
ਉੱਤਰ-
ਕਾਰਬੋਜ਼, ਚਿਕਨਾਈ ।

ਪ੍ਰਸ਼ਨ 4.
ਨਾਈਟਰੋਜਨ ਤੱਤ ਕਿਸ ਵਿੱਚ ਹੁੰਦਾ ਹੈ ?
ਉੱਤਰ-
ਪ੍ਰੋਟੀਨ ਵਿਚ ।

ਪ੍ਰਸ਼ਨ 5.
ਕਾਰਬੋਹਾਈਡਰੇਟਸ ਦੇ ਸਰੋਤ ਦੱਸੋ ।
ਉੱਤਰ-
ਚਾਵਲ, ਮੱਕੀ, ਗੁੜ, ਸ਼ੱਕਰ, ਚੀਨੀ ਆਦਿ ।

ਪ੍ਰਸ਼ਨ 6.
ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਦੇ ਨਾਂ ਦੱਸੋ ।
ਉੱਤਰ-
ਵਿਟਾਮਿਨ ਬੀ, ਸੀ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 7.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਦਾ ਨਾਂ ਦੱਸੋ ।
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 8. ਵਿਟਾਮਿਨ B, ਦਾ ਦੂਜਾ ਨਾਂ ਕੀ ਹੈ ?
ਉੱਤਰ-
ਰਾਈਬੋਫਲੇਵਿਨ ।

ਪ੍ਰਸ਼ਨ 9.
ਅੰਧਰਾਤਾ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 10.
ਜ਼ੀਰੋਸਿਸ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 11.
ਵਗਦੇ ਖੂਨ ਦਾ ਬੰਦ ਨਾ ਹੋਣਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ਕੇ ਦੀ ਕਮੀ ਨਾਲ ।

ਪ੍ਰਸ਼ਨ 12.
ਜੀਵਨ ਤੱਤ ਕਿਹੜੇ ਪੌਸ਼ਟਿਕ ਤੱਤਾਂ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨਾਂ ਨੂੰ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 13.
ਕਿਹੜੇ ਖਣਿਜ ਦੀ ਕਮੀ ਕਾਰਨ ਲਹੁ ਦੀ ਘਾਟ ਹੋ ਜਾਂਦੀ ਹੈ ?
ਉੱਤਰ-
ਲੋਹੇ ਦੀ ਕਮੀ ਕਾਰਨ ।

ਪ੍ਰਸ਼ਨ 14.
(ੳ) ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਦੱਸੋ ।
ਉੱਤਰ-
ਪਸ਼ੂ ਜਗਤ ਅਤੇ ਬਨਸਪਤੀ ਜਗਤ ।

ਪ੍ਰਸ਼ਨ 14.
(ਅ) ਭੋਜਨ ਵਿਚ ਲਗਾਤਾਰ ਪ੍ਰੋਟੀਨ ਦੀ ਕਮੀ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ?
ਉੱਤਰ-
ਕਵਾਸ਼ਿਓਰਕਰ ।

ਪ੍ਰਸ਼ਨ 15.
ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਦੱਸੋ ।
ਉੱਤਰ-
ਦਹੀਂ, ਦੁੱਧ, ਆਂਡੇ, ਮੱਛੀ ਆਦਿ ।

ਪ੍ਰਸ਼ਨ 16.
ਇਕ ਗ੍ਰਾਮ ਕਾਰਬੋਹਾਈਡੇਟ (ਕਾਰਬੋਜ਼) ਤੋਂ ਸਾਨੂੰ ਕਿੰਨੀ ਊਰਜਾ ਕੈਲੋਰੀ) ਮਿਲਦੀ ਹੈ ?
ਉੱਤਰ-
4 ਕੈਲੋਰੀ ।

ਪ੍ਰਸ਼ਨ 17.
ਇਕ ਗ੍ਰਾਮ ਚਰਬੀ ਤੋਂ ਸਾਨੂੰ ਕਿੰਨੀ ਊਰਜਾ ਮਿਲਦੀ ਹੈ ?
ਉੱਤਰ-
9 ਕੈਲੋਰੀ ।

ਪ੍ਰਸ਼ਨ 18.
ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ ਕਿੰਨੇ ਪ੍ਰਤੀਸ਼ਤ ਕਾਰਬੋਹਾਈਡਰੇਟ ਤੋਂ ਮਿਲਣਾ ਚਾਹੀਦਾ ਹੈ ?
ਉੱਤਰ-
50% ਤੋਂ 60% ਤੱਕ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 19.
ਨਿਸ਼ਾਸ਼ਤੇ ਵਾਲੇ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਅਨਾਜ, ਕੰਦਮੂਲ, ਸ਼ਕਰਕੰਦੀ, ਆਲੂ ਆਦਿ ।

ਪ੍ਰਸ਼ਨ 20.
ਵਿਟਾਮਿਨ ਈ ਦਾ ਇੱਕ ਕੰਮ ਦੱਸੋ ।
ਉੱਤਰ-
ਵਿਟਾਮਿਨ ਏ ਦੇ ਬਣਨ ਵਿਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 21.
(ੳ) ਥਾਇਆਮੀਨ ਕੀ ਹੈ ?
ਉੱਤਰ-
ਇਹ ਵਿਟਾਮਿਨ B1 ਦਾ ਨਾਂ ਹੈ ।

ਪ੍ਰਸ਼ਨ 21.
(ਅ) ਵਿਟਾਮਿਨ B1 ਦਾ ਦੂਜਾ ਨਾਂ ਕੀ ਹੈ ?
ਉੱਤਰ-
ਥਾਇਆਮੀਨ ।

ਪ੍ਰਸ਼ਨ 22.
ਖੱਟੇ ਫਲਾਂ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ?
ਜਾਂ
ਸੰਤਰੇ ਅਤੇ ਪਪੀਤੇ ਤੋਂ ਕਿਹੜੇ ਪੋਸ਼ਕ ਤੱਤਾਂ ਦੀ ਪੂਰਤੀ ਹੁੰਦੀ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 23.
ਸਰੀਰ ਵਿੱਚ ਕੈਲਸ਼ੀਅਮ ਦੀ ਕਿੰਨੀ ਮਾਤਰਾ ਹੱਡੀਆਂ ਤੇ ਦੰਦਾਂ ਵਿਚ ਹੁੰਦੀ ਹੈ ?
ਉੱਤਰ-
99% .

ਪ੍ਰਸ਼ਨ 24.
ਬੱਚਿਆਂ ਵਿੱਚ ਕੂਟਨਿਸਮ ਕਿਸ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਆਇਓਡੀਨ ਦੀ ਕਮੀ ਨਾਲ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 25.
ਅਮੀਨੋ ਅਮਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਦੋ ਤਰ੍ਹਾਂ ਦੇ, ਜ਼ਰੂਰੀ ਅਤੇ ਗੈਰ-ਜ਼ਰੂਰੀ ਅਮਲ ਵਿਚ 20-22 ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 26.
ਪੂਰਨ ਪ੍ਰੋਟੀਨ ਦੇ ਸੋਮੇ ਦੱਸੋ ।
ਉੱਤਰ-
ਮਾਸ, ਮੱਛੀ, ਆਂਡੇ ।

ਪ੍ਰਸ਼ਨ 27.
ਚਰਬੀ ਦੇ ਪ੍ਰਾਪਤੀ ਸਾਧਨ ਦੱਸੋ ।
ਉੱਤਰ-
ਘਿਉ, ਮੱਖਣ, ਕਰੀਮ ਆਦਿ ।

ਪ੍ਰਸ਼ਨ 28.
ਸਰੀਰ ਦਾ ਕਿੰਨਾ ਭਾਗ ਖਣਿਜਾਂ ਤੋਂ ਬਣਿਆ ਹੈ ?
ਉੱਤਰ-
ਪੱਚੀਵਾਂ ਭਾਗ ।

ਪ੍ਰਸ਼ਨ 29.
ਮੈਕਰੋਮਿਨਰਲਜ਼ ਦੀ ਉਦਾਹਰਨ ਦਿਓ ।
ਉੱਤਰ-
ਕੈਲਸ਼ੀਅਮ, ਸਲਫਰ, ਫ਼ਾਸਫੋਰਸ, ਕਲੋਰੀਨ ਆਦਿ ।

ਪ੍ਰਸ਼ਨ 30.
ਮਾਇਕਰੋਮਿਨਰਲਜ਼ ਦੀ ਉਦਾਹਰਨ ਦਿਓ ।
ਉੱਤਰ-
ਲੋਹਾ, ਤਾਂਬਾ, ਕੋਬਾਲਟ, ਆਇਓਡੀਨ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 31.
ਇੱਕ ਆਮ ਆਦਮੀ ਦੀ ਜ਼ਿੰਦਗੀ ਵਿਚ ਪਾਣੀ ਦੀ ਲੋੜ ਕੀ ਹੈ ?
ਜਾਂ
ਇੱਕ ਆਦਮੀ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਪਾਣੀ ਦੀ ਲੋੜ ਕਿੰਨੀ ਹੈ ?
ਉੱਤਰ-
ਇਕ ਆਮ ਆਦਮੀ ਨੂੰ ਰੋਜ਼ਾਨਾ 7-8 ਗਿਲਾਸ ਪਾਣੀ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 32.
ਚਮੜੀ ਵਿੱਚ ਵਿਟਾਮਿਨ- ਦਾ ਨਿਸ਼ਕਿਰਿਆ ਰੂਪ ਕੀ ਹੈ ?
ਉੱਤਰ-
ਵਿਟਾਮਿਨ-D3 (ਕੋਲਕੈਲਸੀ ਵਿਰੋਲ ।

ਪ੍ਰਸ਼ਨ 33.
ਖਣਿਜ ਕੀ ਹੁੰਦੇ ਹਨ ?
ਉੱਤਰ-
ਖਣਿਜ ਅਜਿਹੇ ਪਦਾਰਥ ਹਨ ਜੋ ਸਰੀਰ ਲਈ ਜ਼ਰੂਰੀ ਹਨ ਅਤੇ ਇਹ ਖਾਦ ਪਦਾਰਥਾਂ ਵਿਚ ਹੀ ਮੌਜੂਦ ਹੁੰਦੇ ਹਨ । ਇਹ ਹਨ ਸੋਡੀਅਮ, ਕੈਲਸ਼ੀਅਮ, ਲੋਹਾ, ਫਾਸਫੋਰਸ, ਆਇਓਡੀਨ ਆਦਿ ।

ਪ੍ਰਸ਼ਨ 34.
ਗੁੜ ਚੀਨੀ ਤੋਂ ਉੱਤਮ ਕਿਵੇਂ ਹਨ ?
ਉੱਤਰ-
ਚੀਨੀ ਵਿੱਚ ਸਿਰਫ਼ ਕੈਲੋਰੀਆਂ ਹੁੰਦੀਆਂ ਹਨ ਜਦਕਿ ਗੁੜ ਵਿਚ ਲੋਹਾ, ਫ਼ਾਸਫੋਰਸ ਆਦਿ ਖਣਿਜ ਵੀ ਹੁੰਦੇ ਹਨ । ਇਸ ਲਈ ਗੁੜ ਚੀਨੀ ਤੋਂ ਵਧੀਆ ਹੈ ।

ਪ੍ਰਸ਼ਨ 35.
ਹਿਮੋਗਲੋਬਿਨ ਦੀ ਸੰਰਚਨਾ ਲਿਖੋ ।
ਉੱਤਰ-
ਹਿਮੋਗਲੋਬਿਨ ਵਿੱਚ ਪ੍ਰੋਟੀਨ ਅਤੇ ਲੋਹਾ ਹੁੰਦਾ ਹੈ ।

ਪ੍ਰਸ਼ਨ 36.
ਆਇਓਡੀਨ ਦੀ ਕਮੀ ਨਾਲ ਸਾਡੇ ਸਰੀਰ ਵਿਚ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਗਿੱਲੜ੍ਹ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 37.
ਲੋਹੇ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਂ ਲਿਖੋ ।
ਉੱਤਰ-
ਅਨੀਮੀਆ ।

ਪ੍ਰਸ਼ਨ 38.
ਵਿਟਾਮਿਨ ਕੇ (K) ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਸੱਟ ਲਗ ਜਾਣ ਤੇ ਖੂਨ ਵਗਣਾ ਬੰਦ ਨਹੀਂ ਹੁੰਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ? ਇਹ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ-
ਦੇਖੋ ਵਿਟਾਮਿਨ ‘ਸੀ’, ‘ਬੀ’ ਅਤੇ ‘ਕੇ’ ਵਾਲੇ ਪ੍ਰਸ਼ਨ ।

ਪ੍ਰਸ਼ਨ 2.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ-ਕਿਹੜੇ ਹਨ ? ਕਿਸੇ ਦੋ ਦੇ ਕੰਮ, ਕਮੀ ਦੇ ਨਤੀਜਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨ ।

ਪ੍ਰਸ਼ਨ 3.
ਅਮੀਨੋ ਐਸਿਡ ਕਿਸਨੂੰ ਕਹਿੰਦੇ ਹਨ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਅਮੀਨੋ ਐਸਿਡ ਉਹ ਛੋਟੀਆਂ-ਛੋਟੀਆਂ ਇਕਾਈਆਂ ਹਨ, ਜਿਨ੍ਹਾਂ ਤੋਂ ਪ੍ਰੋਟੀਨ ਬਣਦੇ ਹਨ । ਅਮੀਨੋ ਅਮਲ 20-22 ਤਰ੍ਹਾਂ ਦੇ ਹੁੰਦੇ ਹਨ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 4.
ਪ੍ਰਾਕਸੀਮੇਟ ਪ੍ਰਿੰਸੀਪਲਜ਼ ਕਿਸ ਨੂੰ ਆਖਦੇ ਹਨ ?
ਉੱਤਰ-
ਭੋਜਨ ਤੋਂ ਮਿਲਣ ਵਾਲੇ ਕਾਰਬੋਹਾਈਡੇਟਸ, ਵਸਾ ਅਤੇ ਪ੍ਰੋਟੀਨ ਵਾਲੇ ਤੱਤਾਂ ਨੂੰ ਭੋਜਨ ਅਤੇ ਪੌਸ਼ਟਿਕ ਤੱਤ ।

ਪ੍ਰਾਕਸੀਮੇਟ ਸੀਪਲਜ਼ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਸਰੀਰ ਨੂੰ ਬਣਾਉਣ ਵਾਲੇ ਤੱਤਾਂ ਨਾਲ ਮਿਲਦੇ ਹਨ ਅਤੇ ਪਚਣ ਤੋਂ ਬਾਅਦ ਇਹ ਤੱਤ ਸਰੀਰਕ ਤੱਤਾਂ ਵਰਗੇ ਹੀ ਬਣ ਜਾਂਦੇ ਹਨ ।

ਪ੍ਰਸ਼ਨ 5.
ਭੋਜਨ ਸਰੀਰ ਵਿਚ ਟੁੱਟੇ ਤੰਤੂਆਂ ਦੀ ਮੁਰੰਮਤ ਕਿਸ ਤਰ੍ਹਾਂ ਕਰਦਾ ਹੈ ?
ਉੱਤਰ-
ਸਾਡੇ ਸਰੀਰ ਵਿਚ ਹਰ ਵੇਲੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ । ਤੰਤੂ, ਕੋਸ਼ਿਕਾਵਾਂ ਦੇ ਸਮੂਹ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ । ਭੋਜਨ ਵਿਚਲਾ ਪ੍ਰੋਟੀਨ ਇਹਨਾਂ ਟੁੱਟੇ ਹੋਏ ਤੰਤੂਆਂ ਨੂੰ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਨਵੇਂ ਤੰਤੁ ਪੈਦਾ ਵੀ ਕਰਦਾ ਹੈ ।

ਪ੍ਰਸ਼ਨ 6.
ਕਾਰਬੋਹਾਈਡੇਟ ਅਤੇ ਚਰਬੀ ਦੀ ਸਰੀਰ ਨੂੰ ਕਿੰਨੀ ਲੋੜ ਹੈ ?
ਉੱਤਰ-
ਭੋਜਨ ਤੋਂ ਪ੍ਰਾਪਤ ਹੋਣ ਵਾਲੀ ਉਰਜਾ ਦਾ 50-60% ਭਾਗ ਕਾਰਬੋਜ਼ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਇਕ ਸਾਧਾਰਨ ਵਿਅਕਤੀ ਦੇ ਭੋਜਨ ਵਿਚ 400-450 ਗਰਾਮ ਕਾਰਬੋਜ਼ ਦੀ ਮਾਤਰਾ ਹਰ ਰੋਜ਼ ਠੀਕ ਮੰਨੀ ਜਾਂਦੀ ਹੈ । ਪਰ ਸ਼ਕਰ ਰੋਗ ਦੇ ਰੋਗੀ ਦੇ ਲਈ ਇਸਦੀ ਮਾਤਰਾ 90-110 ਗਰਾਮ ਕਾਰਬੋਜ਼ ਹਰ ਰੋਜ਼ ਠੀਕ ਹੈ ।
ਹਰ ਰੋਜ਼ ਕੈਲੋਰੀ ਦੀ ਲੋੜੀਂਦੀ ਮਾਤਰਾ ਦਾ ਲਗਭਗ 15% ਚਰਬੀ ਤੋਂ ਮਿਲਣਾ ਚਾਹੀਦਾ ਹੈ । ਇਹ ਮਾਤਰਾ 40-45 ਗਰਾਮ ਹਰ ਰੋਜ਼ ਹੋਣੀ ਚਾਹੀਦੀ ਹੈ ।

ਪ੍ਰਸ਼ਨ 7.
ਕੰਮ ਦੇ ਅਨੁਸਾਰ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ ।
ਉੱਤਰ-

ਕੰਮ ਖਣਿਜ ਪਦਾਰਥ
1. ਅਮਲ-ਖਾਰ ਦਾ ਸੰਤੁਲਨ ਸੋਡੀਅਮ, ਪੋਟਾਸ਼ੀਅਮ
2. ਲਹੂ ਦਾ ਬਣਨਾ ਲੋਹਾ, ਕੋਬਾਲਟ, ਕਾਪਰ
3. ਹੱਡੀਆਂ, ਦੰਦਾਂ ਦਾ ਬਣਨਾ ਅਤੇ ਸਰੀਰਕ ਵਾਧਾ ਕੈਲਸ਼ੀਅਮ, ਫਾਸਫੋਰਸ
4. ਹਾਈਡਰੋਕਲੋਰਿਕ ਅਮਲ ਅਤੇ ਦੰਦਾ ਦਾ ਇਨੈਮਲ ਕਲੋਰੀਨ, ਆਇਓਡੀਨ, ਫਲੋਰੀਨ
5. ਹਾਰਮੋਨਸ ਪੈਦਾ ਕਰਨ ਵਾਲੀ ਉਤਪ੍ਰੇਰਕ । ਮੈਗਨੀਜ਼, ਜ਼ਿੰਕ, ਸਲਫ਼ਰ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 8.
ਨਿਕੋਟਿਨਿਕ ਐਸਿਡ ਦੇ ਸ੍ਰੋਤ ਅਤੇ ਕਮੀ ਤੋਂ ਹੋਈਆਂ ਹਾਨੀਆਂ ਬਾਰੇ ਦੱਸੋ ।
ਉੱਤਰ-
ਸਰੋਤ-ਅੰਕੁਰਿਤ ਦਾਲਾਂ, ਸੰਪੂਰਨ ਅਨਾਜ, ਮੂੰਗਫਲੀ, ਖ਼ਮੀਰ, ਉਠਿਆ ਭੋਜਨ, ਜ਼ਿਗਰ ਆਦਿ ।
ਕਮੀ ਤੋਂ ਹਾਨੀਆਂ-

  1. ਪੈਲਗਰਾ ਨਾਮਕ ਰੋਗ ਹੋ ਜਾਂਦਾ ਹੈ । ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ | ਖਾਰਸ਼ ਅਤੇ ਸੋਜ ਹੋ ਜਾਂਦੀ ਹੈ ।
  2. ਮੂੰਹ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ ।
  3. ਅਨੀਮਿਆ ਦੇ ਨਾਲ-ਨਾਲ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ ।
  4. ਦਸਤ ਲੱਗ ਜਾਂਦੇ ਹਨ ।

ਪ੍ਰਸ਼ਨ 9.
ਜ਼ਰੂਰੀ ਅਮੀਨੋ ਐਸਿਡ ਦੀ ਮਿਕਦਾਰ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਜ਼ਰੂਰੀ ਅਮੀਨੋ ਐਸਿਡ ਦੀ ਮਾਤਰਾ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(i) ਸੰਪੂਰਨ ਪ੍ਰੋਟੀਨ
(ii) ਅਸੰਪੂਰਨ ਪ੍ਰੋਟੀਨ
(iii) ਅਪੂਰਨ ਪ੍ਰੋਟੀਨ ।

(i) ਸੰਪੂਰਨ ਪ੍ਰੋਟੀਨ – ਇਹਨਾਂ ਵਿਚ ਸਾਰੇ ਲੋੜੀਂਦੇ ਅਮੀਨੋ ਅਮਲ ਠੀਕ ਮਾਤਰਾ ਅਤੇ ਗਿਣਤੀ ਵਿਚ ਹੁੰਦੇ ਹਨ, ਜਿਵੇਂ-ਮੱਛੀ, ਅੰਡਾ, ਦੁੱਧ ਆਦਿ ।
(ii) ਅਸੰਪੂਰਨ ਪ੍ਰੋਟੀਨ – ਇਹਨਾਂ ਵਿਚ ਕੁੱਝ ਲੋੜੀਂਦੇ ਅਮੀਨੋ ਅਮਲ ਨਹੀਂ ਹੁੰਦੇ । ਕਣਕ, ਦਾਲ, ਫਲੀਆਂ ਆਦਿ ।
(iii) ਅਪੂਰਨ ਪ੍ਰੋਟੀਨ – ਇਹਨਾਂ ਵਿਚ ਲੋੜੀਂਦੇ ਅਮੀਨ ਅਮਲ ਨਹੀਂ ਹੁੰਦੇ ਜਿਵੇਂ-ਮੱਛੀ ।

ਪ੍ਰਸ਼ਨ 10.
ਮੈਕਰੋਮਿਨਰਲਜ਼ ਅਤੇ ਮਾਈਕਰੋਮਿਨਰਲਜ਼ ਕੀ ਹੁੰਦੇ ਹਨ ?
ਉੱਤਰ-
ਸਰੀਰ ਦਾ ਪੱਚੀਵਾਂ ਭਾਗ (1/25 ਭਾਗ ਖਣਿਜ ਪਦਾਰਥਾਂ ਤੋਂ ਬਣਿਆ ਹੁੰਦਾ ਹੈ । ਇਹ ਖਣਿਜ ਪਦਾਰਥ ਸਰੀਰ ਦੇ ਨਿਰਮਾਣ, ਸਿਹਤ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ । ਇਹ ਦੋ ਤਰ੍ਹਾਂ ਦੇ ਹਨ-

  • ਮੈਕਰੋਮਿਨਰਲਜ਼ – ਇਹ ਸਰੀਰ ਵਿਚ ਵਧੇਰੇ ਮਾਤਰਾ ਵਿਚ ਚਾਹੀਦੇ ਹਨ : ਜਿਵੇਂ ਕਿ ਕੈਲਸ਼ੀਅਮ, ਸਲਫਰ, ਫਾਸਫੋਰਸ, ਕਲੋਰੀਨ, ਸੋਡੀਅਮ ਆਦਿ ।
  • ਮਾਈਕਰੋਮਿਨਰਲਜ਼ – ਇਹ ਸਰੀਰ ਵਿਚ ਬਹੁਤ ਘੱਟ ਮਾਤਰਾ ਵਿਚ ਚਾਹੀਦੇ ਹਨ । ਇਹਨਾਂ ਨੂੰ ਨਾਮਾਤਰ (Tracc) ਖਣਿਜ ਪਦਾਰਥ ਵੀ ਕਿਹਾ ਜਾਂਦਾ ਹੈ । ਪਰੰਤੂ ਇਹਨਾਂ ਦੀ ਸਰੀਰ ਵਿਚ ਮੌਜੂਦਗੀ ਜ਼ਰੂਰੀ ਹੈ; ਜਿਵੇਂ-ਲੋਹਾ, ਤਾਂਬਾ, ਜ਼ਿੰਕ, ਆਇਓਡੀਨ, ਕੋਬਾਲਟ ਆਦਿ ।

ਪ੍ਰਸ਼ਨ 11.
ਅਨਾਜ ਅਤੇ ਦਾਲਾਂ ਵਿੱਚੋਂ ਸਾਨੂੰ ਕਿਹੜੇ ਪੌਸ਼ਟਿਕ ਤੱਤ ਮਿਲਦੇ ਹਨ ?
ਜਾਂ
ਭੋਜਨ ਵਿੱਚ ਅਨਾਜ ਅਤੇ ਦਾਲਾਂ ਨੂੰ ਕਿਉਂ ਸ਼ਾਮਿਲ ਕਰਨਾ ਚਾਹੀਦਾ ਹੈ ?
ਉੱਤਰ-
ਅਨਾਜ ਤੋਂ ਸਾਨੂੰ ਕਾਰਬੋਜ਼ ਅਤੇ ਪ੍ਰੋਟੀਨ ਪ੍ਰਾਪਤ ਹੁੰਦੇ ਹਨ ਅਤੇ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਦਾਲਾਂ ਵਿੱਚ ਕੁੱਝ ਵਿਟਾਮਿਨ ਵੀ ਹੁੰਦੇ ਹਨ । ਅਨਾਜ ਜਿਵੇਂ ਕਣਕ, ਮੱਕੀ, ਬਾਜਰਾ ਆਦਿ ਵਿੱਚ ਕਾਰਬੋਜ਼ ਵਧੇਰੇ ਅਤੇ ਪ੍ਰੋਟੀਨ 6-12% ਹੁੰਦੇ ਹਨ । ਦਾਲਾਂ ਵਿੱਚ 20-25% ਪ੍ਰੋਟੀਨ ਹੁੰਦੀ ਹੈ । ਦਾਲਾਂ ਵਿੱਚ ਵਿਟਾਮਿਨ ‘ਬੀ’ ਅਤੇ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਦੀ ਮਾਤਰਾ ਵੀ ਵਧੇਰੇਂ ਹੁੰਦੀ ਹੈ । ਪੁੰਗਰੀਆਂ ਦਾਲਾਂ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ । ਇਸ ਲਈ ਭੋਜਨ ਵਿਚ ਅਨਾਜ ਅਤੇ ਦਾਲਾਂ ਦੀ ਉੱਚਿਤ ਮਾਤਰਾ ਹੋਣੀ ਚਾਹੀਦੀ ਹੈ ।

ਪ੍ਰਸ਼ਨ 12.
ਰੇਸ਼ੇ ਅਤੇ ਫੋਕ ਦਾ ਸਰੀਰ ਲਈ ਕੀ ਮਹੱਤਵ ਹੈ ?
ਉੱਤਰ-
ਅਸੀਂ ਆਪਣੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਤੋਂ ਇਲਾਵਾ ਕੁੱਝ ਅਜਿਹੇ ਪਦਾਰਥ ਵੀ ਲੈਂਦੇ ਹਾਂ ਜਿਨ੍ਹਾਂ ਨੂੰ ਰੋਸ਼ੇ ਤੇ ਫੋਕ ਕਿਹਾ ਜਾਂਦਾ ਹੈ । ਇਸ ਵਿੱਚ ਪੌਦਿਆਂ ਦੇ ਰੇਸ਼ੇ, ਅਨਾਜ਼ ਦਾ ਚੌਕਰ, ਫਲਾਂ ਦੇ ਛਿਲਕੇ, ਹਰੇ ਪੱਤੇਦਾਰ ਸਾਗ ਸਬਜ਼ੀਆਂ ਆਦਿ ਸ਼ਾਮਿਲ ਹਨ । ਇਨ੍ਹਾਂ ਦਾ ਸਾਡੇ ਸਰੀਰ ਲਈ ਮਹੱਤਵ ਹੈ ਕਿ ਇਹ ਰੇਸ਼ੇ ਸਰੀਰ ਵਿੱਚ ਪਚਦੇ ਨਹੀ ਅਤੇ ਅੰਤੜੀਆਂ ਠੀਕ ਤਰ੍ਹਾਂ ਆਪਣਾ ਕੰਮ ਕਰਦੀਆਂ ਹਨ ਅਤੇ ਵਿਅਕਤੀ ਨੂੰ ਕਬਜ਼ ਨਹੀਂ ਹੁੰਦੀ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 13.
ਪਾਣੀ ਦੇ ਸੋਤ ਅਤੇ ਇਸਦੀ ਸਰੀਰ ਲਈ ਲੋੜ ਬਾਰੇ ਦੱਸੋ ।
ਉੱਤਰ-
ਪਾਣੀ ਦੇ ਸ੍ਰੋਤ – ਸਰੀਰ ਲਈ ਪਾਣੀ ਦੇ ਸੂਟਾ ਇਸ ਤਰ੍ਹਾਂ ਹਨ-ਅਸੀਂ ਪਿਆ ਲਗਣ ਤੇ ਸਿੱਧਾ ਪਾਣੀ ਪੀ ਲੈਂਦੇ ਹਨ ਅਤੇ ਸਬਜ਼ੀਆ ਵਿੱਚ 60-90%. ਫਲਾਂ ਵਿੱਚ, ਲੱਸੀ,
ਚਾਹ, ਸ਼ਕੰਜਵੀ, ਸ਼ਰਬਤ, ਕੋਕਾ ਕੋਲਾ, ਲਿਮਕਾ ਆਦਿ ਵਿਚੋਂ ਵੀ ਕਾਫ਼ੀ ਪਾਣੀ ਮਿਲ ਜਾਂਦਾ ਹੈ । ਦੁੱਧ ਵਿੱਚ ਵੀ 87% ਪਾਣੀ ਹੁੰਦਾ ਹੈ ।

ਪਾਣੀ ਦੀ ਲੋੜ – ਪਾਣੀ ਦੀ ਸਾਰਿਆਂ ਨੂੰ ਆਪਣੀ ਉਮਰ, ਲਿੰਗ, ਕੰਮ, ਮੌਸਮ ਦੇ ਤਾਪਮਾਨ ਆਦਿ ਅਨੁਸਾਰ ਲੋੜ ਹੁੰਦੀ ਹੈ । ਆਮ ਕਰਕੇ ਇਕ ਸਾਧਾਰਨ ਵਿਅਕਤੀ ਨੂੰ 7-8 ਗਿਲਾਸ | ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ | ਪਾਣੀ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਵੀ | ਜ਼ਰੂਰੀ ਹੈ ਤੇ ਪਾਚਨ ਕਿਰਿਆ ਲਈ ਵੀ ਜ਼ਰੂਰੀ ਹੈ । ਗਰਭ ਸਮੇਂ, ਦੁੱਧ ਪਿਲਾਉਣ ਵਾਲੀ | ਮਾਂ ਨੂੰ, ਰੋਗੀ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ ।

ਪ੍ਰਸ਼ਨ 14.
ਭੋਜਨ ਸਾਨੂੰ ਸ਼ਕਤੀ ਕਿਵੇਂ ਦਿੰਦਾ ਹੈ ?
ਉੱਤਰ-
ਅਸੀਂ ਭੋਜਨ ਵਿੱਚ ਕਾਰਬੋਹਾਈਡਰੇਟਸ, ਚਰਬੀ ਦੀ ਵਰਤੋਂ ਕਰਦੇ ਹਾਂ । ਇਹਨਾਂ ਦੋਹਾਂ ਦੀ ਸਰੀਰ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਤੇ ਊਰਜਾ ਪੈਦਾ ਹੁੰਦੀ ਹੈ । 1 ਗ੍ਰਾਮ ਕਾਰਬੋਹਾਈਡਰੇਟਸ ਤੋਂ 4 ਕੈਲੋਰੀ ਅਤੇ 1 ਗ੍ਰਾਮ ਵਸਾ ਤੋਂ 9 ਕੈਲੋਰੀ ਊਰਜਾ ਮਿਲਦੀ ਹੈ ।

ਪ੍ਰਸ਼ਨ 15.
ਚਿਕਨਾਈ ਦੀ ਅਧਿਕਤਾ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਚਿਕਨਾਈ ਦੀ ਅਧਿਕ ਵਰਤੋਂ ਨਾਲ ਮੋਟਾਪਾ ਹੋ ਜਾਂਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ । ਇਸ ਦੀ ਜ਼ਿਆਦਾ ਵਰਤੋਂ ਨਾਲ ਮਨੁੱਖ ਦਾ ਲਿਵਰ ਖਰਾਬ ਹੋ ਜਾਂਦਾ ਹੈ, ਕਲੈਸਟਰੋਲ | ਵਧਣ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ ਤੇ ਦਿਲ ਦੇ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਲਈ ਭੋਜਨ ਵਿਚ ਚਿਕਨਾਈ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 16.
ਵਸਾ ਵਿਚ ਜ਼ਿਆਦਾ ਸੰਤਰਤਾ ਮੁੱਲ ਹੁੰਦਾ ਹੈ ਵਰਣਨ ਕਰੋ ।
ਉੱਤਰ-
ਵਸਾ ਦੇ ਇਕ ਗਰਾਮ ਵਿਚੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ । ਇਸ ਤਰ੍ਹਾਂ ਥੋੜ੍ਹੀ ਵਸਾ ਤੋਂ ਵਧੇਰੇ ਸੰਤ੍ਰਿਪਤੀ ਪ੍ਰਾਪਤ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਪੇਟ ਭਰਿਆ ਲੱਗਦਾ ਹੈ ।

ਪ੍ਰਸ਼ਨ 17.
ਵਿਟਾਮਿਨ D ਅਤੇ B ਦੇ ਦੋ-ਦੋ ਚੰਗੇ ਸਰੋਤ ਦੱਸੋ ।
ਉੱਤਰ-
ਵਿਟਾਮਿਨ D ਦੇ ਸਰੋਤ ਹਨ – ਜਿਗਰ ਦੇ ਤੇਲ, ਅੰਡੇ ਦੀ ਜਰਦੀ, ਸੂਰਜ ਦੀ ਰੋਸ਼ਨੀ ।
ਵਿਟਾਮਿਨ B ਦੇ ਸਰੋਤ ਹਨ – ਅੰਕੁਰਿਤ ਦਾਲਾਂ, ਦੁੱਧ, ਅੰਡੇ, ਜਿਗਰ, ਸੁੱਕੇ ਮੇਵੇ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 18.
ਕਾਲਮ A ਅਤੇ B ਦੇ ਤੱਥਾਂ ਦਾ ਮਿਲਾਨ ਕਰੋ ।

ਕਾਲਮ A – ਕਾਲਮ B
1. ਕੈਲਸ਼ੀਅਮ – ਰਕਤਹੀਣਤਾ
2. ਲੋਹਾ – ਸਕਰਵੀ
3. ਆਇਓਡੀਨ – ਰਿਕੇਟਸ
4. ਵਿਟਾਮਿਨ D – ਬੇਰੀ-ਬੇਰੀ
5. ਥਾਇਆਮਿਨ – ਗਲਰੀਡ
6. ਵਿਟਾਮਿਨ C – ਮਜ਼ਬੂਤ ਦੰਦ
ਉੱਤਰ-
1. ਕੈਲਸ਼ੀਅਮ – ਮਜ਼ਬੂਤ ਦੰਦ
2. ਲੋਹਾ  – ਰਕਤਹੀਨਤਾ
3. ਆਇਓਡੀਨ – ਗਲਗੰਡ
4. ਵਿਟਾਮਿਨ D – ਰਿਕੇਟ
5. ਥਾਇਆਮਿਨ – ਬੇਰੀ-ਬੇਰੀ
6. ਵਿਟਾਮਿਨ C – ਸਕਰਵੀ ।

ਪ੍ਰਸ਼ਨ 19.
ਕਾਰਬੋਜ਼ ਦੇ ਪ੍ਰੋਟੀਨ ਬਚਾਵ ਕਿਰਿਆ ਬਾਰੇ ਦੱਸੋ । ਕਾਰਬੋਜ਼ ਤੋਂ ਕਿੰਨੇ ਪ੍ਰਤੀਸ਼ਤ (%) ਕੈਲੋਰੀ ਮਿਲਦੀ ਹੈ ?
ਉੱਤਰ-
ਜਦੋਂ ਸਰੀਰ ਵਿੱਚ ਕਾਰਬੋਜ਼ ਦੀ ਘਾਟ ਹੋ ਜਾਵੇ ਤਾਂ ਊਰਜਾ ਦੀ ਪ੍ਰਾਪਤੀ ਪ੍ਰੋਟੀਨ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਪ੍ਰੋਟੀਨ ਆਪਣੇ ਅਸਲੀ ਕੰਮ ਸਰੀਰ ਦੇ ਨਿਰਮਾਣ ਅਤੇ ਤੰਤੂਆਂ ਦੀ ਮੁਰੰਮਤ ਨਹੀਂ ਕਰ ਸਕਦੇ । ਇਸ ਲਈ ਕਾਰਬੋਜ਼ ਦੀ ਉੱਚਿਤ ਮਾਤਰਾ ਦਾ ਸਰੀਰ ਵਿਚ ਹੋਣਾ, ਪ੍ਰੋਟੀਨ ਨੂੰ ਸਰੀਰ ਦੀ ਮੁਰੰਮਤ ਲਈ ਬਚਾਉਂਦਾ ਹੈ । ਕਾਰਬੋਜ਼ ਦੇ 1 ਗ੍ਰਾਮ ਤੋਂ 4 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 20.
ਆਇਓਡੀਨ ਦੇ ਕੰਮਾਂ ਤੇ ਸੰਖੇਪਿਤ ਟਿੱਪਣੀ ਕਰੋ ।
ਉੱਤਰ-
ਆਇਓਡੀਨ ਗਲ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਲਈ ਮਹੱਤਵਪੂਰਨ ਹੈ । ਗਲ ਗ੍ਰੰਥੀਆਂ ਦਾ ਰਸ ਥਾਈਰੋਕਸੀਨ ਸਰੀਰ ਦੀਆਂ ਕਈ ਕਿਰਿਆਵਾਂ ਨੂੰ ਨਿਯਮਿਤ ਕਰਦਾ ਹੈ ।

PSEB 12th Class Maths Solutions Chapter 7 Integrals Ex 7.4

Punjab State Board PSEB 12th Class Maths Book Solutions Chapter 7 Integrals Ex 7.4 Textbook Exercise Questions and Answers.

PSEB Solutions for Class 12 Maths Chapter 7 Integrals Ex 7.4

Question 1.
\(\frac{3 x^{2}}{x^{6}+1}\)
Solution.
∫ \(\frac{3 x^{2}}{x^{6}+1}\) dx = ∫ \(\frac{3 x^{2}}{\left(x^{3}\right)^{2}+1}\) dx
Let x3 = t
⇒ 3x2 dx = dt
⇒ dx = \(\frac{d t}{3 x^{2}}\)
∫ \(\frac{3 x^{2}}{\left(x^{3}\right)^{2}+1}\) dx = ∫ \(\frac{d t}{t^{2}+1}\)
= tan-1 t + C
= tan-1 (x3) + C

PSEB 12th Class Maths Solutions Chapter 7 Integrals Ex 7.4

Question 2.
\(\frac{1}{\sqrt{1+4 x^{2}}}\)
Solution.
∫ \(\frac{1}{\sqrt{1+4 x^{2}}}\) dx = ∫ \(\) dx
Let 2x = t
⇒ 2 dx = dt
⇒ dx = \(\frac{1}{2}\)
∴ \(\int \frac{1}{\sqrt{1+4 x^{2}}} d x=\frac{1}{2} \int \frac{d t}{\sqrt{1+t^{2}}}\)

PSEB 12th Class Maths Solutions Chapter 7 Integrals Ex 7.4 1

PSEB 12th Class Maths Solutions Chapter 7 Integrals Ex 7.4

Question 3.
\(\frac{1}{\sqrt{(2-x)^{2}+1}}\)
Solution.

PSEB 12th Class Maths Solutions Chapter 7 Integrals Ex 7.4 2

Question 4.
\(\frac{1}{\sqrt{9-25 x^{2}}}\)
Solution.

PSEB 12th Class Maths Solutions Chapter 7 Integrals Ex 7.4 3

PSEB 12th Class Maths Solutions Chapter 7 Integrals Ex 7.4

Question 5.
\(\frac{3 x}{1+2 x^{4}}\)
Solution.
∫ \(\frac{3 x}{1+2 x^{4}}\) dx = \(\frac{3}{2} \int \frac{x d x}{\frac{1}{2}+x^{4}}=\frac{3}{2} \int \frac{x d x}{\frac{1}{2}+\left(x^{2}\right)^{2}}\)

Let x2 = t
⇒ 2x = \(\frac{d t}{d x}\)

⇒ dx = \(\frac{d t}{2 x}\)

PSEB 12th Class Maths Solutions Chapter 7 Integrals Ex 7.4 4

Question 6.
\(\frac{x^{2}}{1-x^{6}}\)
Solution.

PSEB 12th Class Maths Solutions Chapter 7 Integrals Ex 7.4 5

PSEB 12th Class Maths Solutions Chapter 7 Integrals Ex 7.4

Question 7.
\(\frac{x-1}{\sqrt{x^{2}-1}}\)
Solution.

PSEB 12th Class Maths Solutions Chapter 7 Integrals Ex 7.4 6

Question 8.
\(\frac{x^{2}}{\sqrt{x^{6}+a^{6}}}\)
Solution.

PSEB 12th Class Maths Solutions Chapter 7 Integrals Ex 7.4 9

PSEB 12th Class Maths Solutions Chapter 7 Integrals Ex 7.4

Question 9.
\(\frac{\sec ^{2} x}{\sqrt{\tan ^{2} x+4}}\)
Solution.

PSEB 12th Class Maths Solutions Chapter 7 Integrals Ex 7.4 7

Question 10.
\(\frac{1}{\sqrt{x^{2}+2 x+2}}\)
Solution.

PSEB 12th Class Maths Solutions Chapter 7 Integrals Ex 7.4 8

PSEB 12th Class Maths Solutions Chapter 7 Integrals Ex 7.4

Question 11.
\(\frac{1}{9 x^{2}+6 x+5}\)
Solution.

PSEB 12th Class Maths Solutions Chapter 7 Integrals Ex 7.4 10

Question 12.
\(\frac{1}{\sqrt{7-6 x-x^{2}}}\)
Solution.
7 – 6x – x2 can be written as 7 – (x2 + 6x + 9 – 9).
Therefore, 7 – (x2 + 6x + 9 – 9) = 16 – (x2 + 6x + 9)
= 16 – (x + 3)2
= (4)2 – (x + 3)2

PSEB 12th Class Maths Solutions Chapter 7 Integrals Ex 7.4 11

PSEB 12th Class Maths Solutions Chapter 7 Integrals Ex 7.4

Question 13.
\(\frac{1}{\sqrt{(x-1)(x-2)}}\)
Solution.
(x – 1) (x – 2) can be written as x2 – 3x + 2

PSEB 12th Class Maths Solutions Chapter 7 Integrals Ex 7.4 12

Question 14.
\(\frac{1}{\sqrt{8+3 x-x^{2}}}\)
Solution.
8 + 3x – x2 can be written as – (x2 – 3x + \(\frac{9}{4}\) – \(\frac{9}{4}\))

Therefore, 8 – (x2 – 3x + \(\frac{9}{4}\) – \(\frac{9}{4}\)) = \(\frac{41}{4}-\left(x-\frac{3}{2}\right)^{2}\)

PSEB 12th Class Maths Solutions Chapter 7 Integrals Ex 7.4 13

PSEB 12th Class Maths Solutions Chapter 7 Integrals Ex 7.4

Question 15.
\(\frac{1}{\sqrt{(x-a)(x-b)}}\)
Solution.
(x – a) (x – b) can be written as x2 – (a + b) x + ab
Therefore,

PSEB 12th Class Maths Solutions Chapter 7 Integrals Ex 7.4 14

Question 16.
\(\frac{4 x+1}{\sqrt{2 x^{2}+x-3}}\)
Solution.
∫ \(\frac{4 x+1}{\sqrt{2 x^{2}+x-3}}\) dx
Let 2x2 + x – 3 = t
⇒ (4x + 1) dx = dt
⇒ dx = \(\frac{d t}{4 x+1}\)

= \(\int \frac{d t}{\sqrt{t}}=\int t^{-\frac{1}{2}} d t=\frac{t^{-\frac{1}{2}+1}}{\frac{1}{2}}+C=2 \sqrt{t}+C\)

= 2 \(\sqrt{2 x^{2}+x-3}\) + C

PSEB 12th Class Maths Solutions Chapter 7 Integrals Ex 7.4

Question 17.
\(\frac{x+2}{\sqrt{x^{2}-1}}\)

Solution.

PSEB 12th Class Maths Solutions Chapter 7 Integrals Ex 7.4 15

Question 18.
\(\frac{5 x-2}{1+2 x+3 x^{2}}\)
Solution.
Let 5x – 2 = A \(\frac{d}{d x}\) (1 +2x + 3x2) + B
⇒ 5x – 2 = A (2 + 6x) + B
Equating the coefficient of x and constant term on both sides, we get
5 = 6A
⇒ A = \(\frac{5}{6}\) ;
2A + B = – 2
⇒ B = – \(\frac{11}{3}\)

PSEB 12th Class Maths Solutions Chapter 7 Integrals Ex 7.4 16

PSEB 12th Class Maths Solutions Chapter 7 Integrals Ex 7.4 17

PSEB 12th Class Maths Solutions Chapter 7 Integrals Ex 7.4

Question 19.
\(\frac{6 x+7}{\sqrt{(x-5)(x-4)}}\)
Solution.
\(\frac{6 x+7}{\sqrt{(x-5)(x-4)}}=\frac{6 x+7}{\sqrt{x^{2}-9 x+20}}\)

Let 6x + 7 = A \(\frac{d}{d x}\) (x2 – 9x + 20) + B
⇒ 6x + 7 = A (2x – 9) + B
Equating the coefficients of x and constant term, we get
2A = 6
⇒ A = 3;
– 9A + B = 7
⇒ B = 34
∴ 6x + 7 = 3 (2x – 9) + 34

PSEB 12th Class Maths Solutions Chapter 7 Integrals Ex 7.4 18

PSEB 12th Class Maths Solutions Chapter 7 Integrals Ex 7.4 19

PSEB 12th Class Maths Solutions Chapter 7 Integrals Ex 7.4

Question 20.
\(\frac{x+2}{\sqrt{4 x-x^{2}}}\)
Solution.
∫ \(\frac{x+2}{\sqrt{4 x-x^{2}}}\) dx

PSEB 12th Class Maths Solutions Chapter 7 Integrals Ex 7.4 20

Question 21.
\(\frac{x+2}{\sqrt{x^{2}+2 x+3}}\)
Solution.

PSEB 12th Class Maths Solutions Chapter 7 Integrals Ex 7.4 21

Substituting equations (ii) and (iii) in equation (i), we get
∫ \(\frac{x+2}{\sqrt{x^{2}+2 x+3}}\) dx = \(\frac{1}{2}\left[2 \sqrt{x^{2}+2 x+3}\right]+\log \mid(x+1)+\sqrt{x^{2}+2 x+3 \mid}\)

= \(\sqrt{x^{2}+2 x+3}+\log \mid(x+1)+\sqrt{x^{2}+2 x+3 \mid}\) + C

PSEB 12th Class Maths Solutions Chapter 7 Integrals Ex 7.4

Question 22.
\(\frac{x+3}{x^{2}-2 x-5}\)
Solution.
Let (x + 3) = A \(\frac{d}{d x}\) (x2 – 2x – 5) + B
⇒ (x + 3) = A (2x – 2) + B
⇒ x + 3 = 2Ax – 2A + B
On equating the coefficients of x and constant term on both sides, we get
2A = 1
⇒ A = \(\frac{1}{2}\);
– 2A + B = 3
⇒ B = 4
⇒ (x + 3) = \(\frac{1}{2}\) (2x – 2) + 4

PSEB 12th Class Maths Solutions Chapter 7 Integrals Ex 7.4 22

Question 23.
\(\frac{5 x+3}{\sqrt{x^{2}+4 x+10}}\)
Solution.
Let 5x + 3 = A \(\frac{d}{d x}\) (x2 + 4x + 10) + B
⇒ 5x + 3 = A (2x + 4) + B
⇒ 5x + 3 = 2Ax + 4A + B
On equating the coefficients of x and constant term, we get
2A = 5
A = \(\frac{5}{2}\);
4A + B = 3
⇒ B = – 7
⇒ 5x + 3 = (2x + 4) – 7

PSEB 12th Class Maths Solutions Chapter 7 Integrals Ex 7.4 23

PSEB 12th Class Maths Solutions Chapter 7 Integrals Ex 7.4

Direction (24 – 25): Choose the correct answer:

Question 24.
∫ \(\int \frac{d x}{x^{2}+2 x+2}\) equals
(A) x tan-1 (x + 1) + C
(B) tan-1 (x + 1) + C
(C) (x + 1) tan-1 x + C
(D) tan-1 x + C
Solution.
∫ \(\int \frac{d x}{x^{2}+2 x+2}\) dx = \(\int \frac{d x}{\left(x^{2}+2 x+1\right)+1}=\int \frac{1}{(x+1)^{2}+(1)^{2}} d x\)
Let x + 1 = t
⇒ dx = dt
∴ ∫ \(\frac{1}{t^{2}+1^{2}}\) dt = \(\frac{1}{1} \tan ^{-1}\left(\frac{t}{1}\right)\) + C

= tan \(\left(\frac{x+1}{1}\right)\) + C

= tan-1 (x + 1) + C
Hence, the correct answer is (B).

PSEB 12th Class Maths Solutions Chapter 7 Integrals Ex 7.4

Question 25.
∫ \(\frac{d x}{\sqrt{9 x-4 x^{2}}}\) equals
(A) \(\frac{1}{9} \sin ^{-1}\left(\frac{9 x-8}{8}\right)\) + C

(B) \(\frac{1}{2} \sin ^{-1}\left(\frac{8 x-9}{9}\right)\)

(C) \(\frac{1}{3} \sin ^{-1}\left(\frac{9 x-8}{8}\right)\)

(D) \(\frac{1}{2} \sin ^{-1}\left(\frac{9 x-8}{9}\right)\)
Solution.

PSEB 12th Class Maths Solutions Chapter 7 Integrals Ex 7.4 24

Hence, the correct answer is (B).

PSEB 9th Class Home Science Solutions Chapter 8 ਭੋਜਨ ਪਕਾਉਣਾ

Punjab State Board PSEB 9th Class Home Science Book Solutions Chapter 8 ਭੋਜਨ ਪਕਾਉਣਾ Textbook Exercise Questions and Answers.

PSEB Solutions for Class 9 Home Science Chapter 8 ਭੋਜਨ ਪਕਾਉਣਾ

Home Science Guide for Class 9 PSEB ਭੋਜਨ ਪਕਾਉਣਾ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਖਾਣਾ ਪਕਾਉਣਾ ਕਿਉਂ ਜ਼ਰੂਰੀ ਹੈ ? ਕੋਈ ਇੱਕ ਕਾਰਨ ਦਿਓ ।
ਉੱਤਰ-

  • ਭੋਜਨ ਨੂੰ ਪਚਣਯੋਗ ਬਣਾਉਣ ਲਈ ਇਸ ਨੂੰ ਪਕਾਇਆ ਜਾਂਦਾ ਹੈ। ਭੋਜਨਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਸੈਲੂਲੋਜ਼ ਦੀ ਸਖ਼ਤ ਤਹਿ ਹੁੰਦੀ ਹੈ ਜਿਸ ਨੂੰ ਸਾਡਾ ਸਰੀਰ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਕਰ ਸਕਦਾ। ਭੋਜਨ ਪਕਾਉਣ ਨਾਲ ਇਹ ਤਹਿ ਟੁੱਟ ਜਾਂਦੀ ਹੈ ਤੇ ਭੋਜਨ ਪਚਣਯੋਗ ਹੋ ਜਾਂਦਾ ਹੈ।
  • ਪੱਕਿਆ ਹੋਇਆ ਭੋਜਨ, ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 2.
ਇਕ ਹੀ ਭੋਜਨ ਵਿਚ ਪਕਾਉਣ ਨਾਲ ਭਿੰਨਤਾ ਲਿਆਂਦੀ ਜਾ ਸਕਦੀ ਹੈ । ਉਦਾਹਰਨ ਦਿਓ ।
ਉੱਤਰ-
ਇਕ ਭੋਜਨ ਪਦਾਰਥ ਨੂੰ ਇਕੋ ਢੰਗ ਨਾਲ ਪਕਾ ਕੇ ਖਾਧਾ ਜਾਵੇ ਤਾਂ ਮਨ ਭਰ ਜਾਂਦਾ ਹੈ । ਇਸ ਲਈ ਇਕੋ ਭੋਜਨ ਪਦਾਰਥ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਭਿੰਨਤਾ ਲਿਆਂਦੀ ਜਾ ਸਕਦੀ ਹੈ ।
ਜਿਵੇਂ – ਆਲੂਆਂ ਦੇ ਪਰਾਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ । ਘੀਏ ਦੀ ਸਬਜ਼ੀ, ਘੀਏ ਦੇ ਕੋਫਤੇ, ਘੀਏ ਦਾ ਰਾਇਤਾ ਆਦਿ ।

ਪ੍ਰਸ਼ਨ 3.
ਪਕਾਉਣ ਨਾਲ ਕੀਟਾਣੂ ਕਿਵੇਂ ਨਸ਼ਟ ਹੋ ਜਾਂਦੇ ਹਨ ?
ਉੱਤਰ-
ਬੈਕਟੀਰੀਆ ਦਾ 40°C ਉੱਪਰ ਵਾਧਾ ਰੁਕ ਜਾਂਦਾ ਹੈ ਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ । ਇਸੇ ਲਈ ਬਿਮਾਰੀ ਦੀ ਹਾਲਤ ਵਿਚ ਪਾਣੀ ਨੂੰ ਵੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 4.
ਕੀ ਪਕਾਉਣ ਨਾਲ ਭੋਜਨ ਵੱਧ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਦਾਰਥਾਂ ਦੇ ਖ਼ਰਾਬ ਹੋਣ ਦਾ ਆਮ ਕਾਰਨ ਬੈਕਟੀਰੀਆ ਜਾਂ ਜਰਮ ਹੁੰਦੇ ਹਨ । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਤਾਪਮਾਨ ਕਾਫ਼ੀ ਵੱਧ ਜਾਂਦਾ ਹੈ ਤੇ ਇੰਨੇ ਤਾਪਮਾਨ ਤੇ ਜਰਮ ਆਦਿ ਖ਼ਤਮ ਹੋ ਜਾਂਦੇ ਹਨ ਤੇ ਭੋਜਨ ਨੂੰ ਵੱਧ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਲਈ ਉਬਲਿਆ ਹੋਇਆ ਦੁੱਧ ਵੱਧ ਸਮੇਂ ਤਕ ਸੁਰੱਖਿਅਤ ਰਹਿੰਦਾ ਹੈ ।

ਪ੍ਰਸ਼ਨ 5.
ਪਕਾਉਣ ਨਾਲ ਭੋਜਨ ਦੀ ਪੌਸ਼ਟਿਕਤਾ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਏ ਜਾਣ ਨਾਲ ਪੌਸ਼ਟਿਕ ਤੱਤਾਂ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ । ਕਿਉਂਕਿ ਇਕ ਭੋਜਨ ਪਦਾਰਥ ਵਿਚਲੀ ਕਮੀ ਨੂੰ ਦੂਜਾ ਭੋਜਨ ਪਦਾਰਥ ਪੂਰਾ ਕਰਦਾ ਹੈ ।

ਪ੍ਰਸ਼ਨ 6.
ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਕਿਸ ਆਧਾਰ ਤੇ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਨੂੰ ਸਿੱਧੇ ਅੱਗ ਤੇ ਜਾਂ ਤੇਲ ਵਿਚ ਜਾਂ ਪਾਣੀ ਵਿਚ ਪਕਾਇਆ ਜਾ ਸਕਦਾ ਹੈ । ਭੋਜਨ ਪਕਾਉਣ ਦੇ ਢੰਗਾਂ ਦੀ ਵੰਡ ਮਾਧਿਅਮ ਅਨੁਸਾਰ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਭੋਜਨ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਨਾਮ ਲਿਖੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢੰਗ ਹਨ-

  1. ਸੁੱਕੇ ਸੇਕ ਨਾਲ ਪਕਾਉਣਾ ।
  2. ਓ ਜਾਂ ਤੇਲ ਵਿਚ ਪਕਾਉਣਾ ।
  3. ਪਾਣੀ ਜਾਂ ਗਿੱਲੇ ਸੇਕ ਨਾਲ ਪਕਾਉਣਾ ।
    ਇਹਨਾਂ ਵਿਚ ਮੁੱਖ ਅੰਤਰ ਪਕਾਉਣ ਵਾਲੇ ਮਾਧਿਅਮ ਦਾ ਹੈ ।

ਪ੍ਰਸ਼ਨ 8.
ਬੇਕ ਕਰਨ ਅਤੇ ਸੇਕਣ ਵਿਚ ਕੀ ਅੰਤਰ ਹੈ ?
ਉੱਤਰ-

ਸੇਕਣਾ ਬੇਕ ਕਰਨਾ
(1) ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਸੇਕਿਆ ਜਾਂਦਾ ਹੈ। (1) ਇਸ ਵਿਚ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦੇ ਰੱਖ ਕੇ ਗਰਮ ਹਵਾ ਨਾਲ ਪਕਾਇਆ ਜਾਂਦਾ ਹੈ ।
(2) ਸਿੱਧੀ ਤੇਜ਼ ਅੱਗ ਤੇ ਰੱਖ ਕੇ ਸੇਕਣ ਨਾਲ ਭੋਜਨ ਦੀ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ। (2) ਓਵਨ ਬੰਦ ਕਰਨ ਤੋਂ ਬਾਅਦ ਸਾਰੇ ਪਾਸੇ ਇਕੋ ਜਿਹਾ ਤਾਪਮਾਨ ਹੁੰਦਾ ਹੈ ਤੇ ਵਸਤੁ ਨੂੰ ਹਿਲਾਉਣ ਦੀ ਲੋੜ ਨਹੀਂ ਪੈਂਦੀ ।

ਪ੍ਰਸ਼ਨ 9.
ਗਿੱਲੇ ਸੇਕ ਨਾਲ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ਤਾਂ ਇਸ ਨੂੰ ਗਿੱਲੇ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ. ਮੱਠੀ ਅੱਗ ‘ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 10.
ਗਿੱਲੇ ਸੇਕ ਨਾਲ ਪਕਾਉਣ ਦਾ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।

ਪ੍ਰਸ਼ਨ 11.
ਉਬਾਲਣ ਤੇ ਮੱਠੀ ਮੱਠੀ ਅੱਗ ਤੇ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-

ਉਬਾਲਣਾ ਮੱਠੀ-ਮੱਠੀ ਅੱਗ ਤੇ ਪਕਾਉਣਾ
(1) ਇਸ ਵਿਚ ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਚੰਗੀ ਤਰ੍ਹਾਂ ਡੋਬ ਕੇ ਤੇਜ਼ ਅੱਗ ਤੇ ਪਕਾਇਆ ਜਾਂਦਾ ਹੈ। (1) ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ।
(2) ਇਸ ਢੰਗ ਨਾਲ ਪਕਾਇਆ ਭੋਜਨ ਬਹੁਤਾ ਸੁਆਦਲਾ ਨਹੀਂ ਹੁੰਦਾ। (2) ਇਸ ਢੰਗ ਨਾਲ ਤਿਆਰ ਭੋਜਨ ਸੁਆਦਲਾ ਹੁੰਦਾ ਹੈ।

ਪ੍ਰਸ਼ਨ 12.
ਦਾਲਾਂ ਪਕਾਉਣ ਲਈ ਉੱਤਮ ਤਰੀਕਾ ਕਿਹੜਾ ਹੈ ?
ਉੱਤਰ-
ਦਾਲਾਂ ਨੂੰ ਉਬਾਲ ਕੇ ਬਣਾਉਣਾ ਵਧੀਆ ਢੰਗ ਹੈ । ਇਸ ਢੰਗ ਨਾਲ ਚੌਲ ਅਤੇ ਸਬਜ਼ੀਆਂ ਨੂੰ ਵੀ ਪਕਾਇਆ ਜਾਂਦਾ ਹੈ।
ਪਹਿਲਾਂ ਘਰਾਂ ਵਿਚ ਅੰਗੀਠੀ ਹੁੰਦੀ ਸੀ ਤੇ ਮੱਠੀ-ਮੱਠੀ ਅੱਗ ‘ਤੇ ਦਾਲਾਂ ਨੂੰ ਪਕਾਉਣਾ ਵਧੀਆਂ ਸਮਝਿਆ ਜਾਂਦਾ ਸੀ ।

ਪ੍ਰਸ਼ਨ 13.
ਭਾਫ਼ ਨਾਲ ਖਾਣਾ ਪਕਾਉਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਭੋਜਨ ਪਕਾਉਣ ਦਾ ਸਭ ਤੋਂ ਵਧੀਆ ਢੰਗ ਹੈ। ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਤਿੰਨ ਤਰੀਕੇ ਹਨ
ਸਿੱਧਾ, ਅਸਿੱਧਾ ਅਤੇ ਦਬਾਓ ਹੇਠ ਭਾਫ਼ ਨਾਲ ਪਕਾਉਣਾ।

ਪ੍ਰਸ਼ਨ 14.
ਦਬਾਓ ਹੇਠ ਭਾਫ਼ ਨਾਲ ਖਾਣਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਦਬਾਓ ਹੇਠ ਭਾਫ਼ ਨਾਲ ਖਾਣਾ ਪਕਾਉਣਾ ਭਾਫ਼ ਨਾਲ ਖਾਣਾ ਪਕਾਉਣ ਦਾ ਉੱਤਮ ਢੰਗ ਹੈ। ਇਸ ਢੰਗ ਨਾਲ ਖਾਣਾ ਪਕਾਉਣ ਲਈ ਪ੍ਰੈਸ਼ਰ ਕੁੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਾ ਕੇ ਕੁੱਕਰ ਨੂੰ ਬੰਦ ਕਰਕੇ ਅੱਗ ਤੇ ਰੱਖ ਦਿੱਤਾ ਜਾਂਦਾ ਹੈ ।
ਇਸ ਤਰ੍ਹਾਂ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਖਾਣਾ ਪਕਾਇਆ ਜਾਂਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 15.
ਤਲਣ ਦੇ ਤਰੀਕੇ ਕਿਹੜੇ-ਕਿਹੜੇ ਹਨ ? ਨਾਮ ਦੱਸੋ ।
ਉੱਤਰ-
ਘਿਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ

  1. ਸੁੱਕ ਭੁੰਨਿਆ ਤਲਣਾ ।
  2. ਘੱਟ ਘਿਓ ਵਿਚ ਤਲਣਾ
  3. ਖੁੱਲ੍ਹੇ ਘਿਓ ਵਿਚ ਤਲਣਾ।

ਪ੍ਰਸ਼ਨ 16.
ਤਲਣ ਵੇਲੇ ਬਹੁਤ ਸਾਵਧਾਨੀ ਵਰਤਣ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਤੇਲ ਦਾ ਉਬਾਲ ਦਰਜਾ ਪਾਣੀ ਨਾਲੋਂ ਬਹੁਤ ਹੀ ਵੱਧ ਹੁੰਦਾ ਹੈ। ਜੇ ਸਰੀਰ ਦੇ ਕਿਸੇ ਅੰਗ ਤੇ ਗਰਮ ਤੇਲ ਡਿੱਗ ਜਾਵੇ ਤਾਂ ਉਹ ਅੰਗ ਬੁਰੀ ਤਰ੍ਹਾਂ ਸੜ ਸਕਦਾ ਹੈ ।
ਇਸ ਲਈ ਤਲਣ ਵੇਲੇ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ।

ਪ੍ਰਸ਼ਨ 17.
ਤਲੇ ਭੋਜਨ ਦੇ ਨੁਕਸਾਨ ਦੱਸੋ ।
ਉੱਤਰ-

  1. ਇਹ ਜਲਦੀ ਹਜ਼ਮ ਨਹੀਂ ਹੁੰਦਾ।
  2. ਇਸ ਵਿਚ ਪੌਸ਼ਟਿਕ ਤੱਤ ਵੀ ਕਾਫ਼ੀ ਘੱਟ ਹੁੰਦੇ ਹਨ।
  3. ਇਹ ਸਿਹਤ ਲਈ ਠੀਕ ਨਹੀਂ ਹੁੰਦੇ। |

ਪ੍ਰਸ਼ਨ 18.
ਬਿਮਾਰਾਂ ਨੂੰ ਖਾਣਾ ਦੇਣ ਲਈ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕਿਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ?
ਉੱਤਰ-

  1. ਬੀਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ ।
  2. ਅਸਿੱਧੇ ਭਾਫ਼ ਨਾਲ ਪਕਾਉਣ ਵਾਲੇ ਤਰੀਕੇ ਨਾਲ ਭੋਜਨ ਪਕਾ ਕੇ ਵੀ ਰੋਗੀਆਂ ਨੂੰ ਦਿੱਤਾ ਜਾ ਸਕਦਾ ਹੈ।

ਪ੍ਰਸ਼ਨ 19.
ਪਕਾਉਣ ਸਮੇਂ ਫਲ ਅਤੇ ਸਬਜ਼ੀਆਂ ਦਾ ਰੰਗ ਕਿਵੇਂ ਬਰਕਰਾਰ ਰੱਖਿਆ ਜਾ ਸਕਦਾ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਨੂੰ ਢੱਕ ਕੇ ਪਕਾਉ, ਉੱਨੇ ਸਮੇਂ ਲਈ ਹੀ ਪਕਾਓ ਕਿ ਗਲ ਕੇ ਖਾਣ ਯੋਗ ਹੋ ਜਾਣ। ਇਹਨਾਂ ਨੂੰ ਤੇਜ਼ਾਬੀ ਮਾਦੇ ਵਿਚ ਨਾ ਪਕਾਉ । ਸੋਡਾ ਜਾਂ ਖਾਰਾ ਮਾਧਿਅਮ ਹਰੀਆਂ ਸਬਜ਼ੀਆਂ ਦਾ ਰੰਗ ਬਰਕਰਾਰ ਰੱਖਣ ਵਿਚ ਮੱਦਦ ਕਰਦਾ ਹੈ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 20.
ਭੋਜਨ ਪਕਾਉਣ ਦੇ ਕੀ ਕੀ ਕਾਰਨ ਹਨ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-

  1. ਭੋਜਨ ਨੂੰ ਪਚਣਯੋਗ ਬਣਾਉਣ ਲਈ
  2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
  3. ਭੋਜਨ ਵਿਚ ਵੰਨਗੀ ਲਿਆਉਣ ਲਈ ।
  4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
  5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
  6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।

1. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੂ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ’ਤੇ ਬੈਕਟੀਰੀਆ ਦਾ ਵਾਧਾ ਰੁਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥਾਂ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ ਭੋਜਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।

2. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ‘ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੂਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।

3. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ, ਬੰਦ-ਗੋਭੀ-ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੂਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 21.
ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਪਕਾਉਣ ਵਾਲੇ ਮਾਧਿਅਮ ਅਨੁਸਾਰ ਕਿਹੜੇਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਮਾਧਿਅਮ ਅਨੁਸਾਰ ਖਾਣਾ ਪਕਾਉਣ ਦੀਆਂ ਵਿਧੀਆਂ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(1) ਸੁੱਕੇ ਸੇਕ ਨਾਲ ਪਕਾਉਣਾ – ਭੋਜਨ ਨੂੰ ਸਿੱਧਿਆਂ ਅੱਗ ਤੇ ਰੱਖ ਕੇ ਪਕਾਉਣ ਦੇ ਢੰਗ ਨੂੰ ਸੁੱਕੇ ਸੇਕ ਨਾਲ ਪਕਾਉਣਾ ਕਿਹਾ ਜਾਂਦਾ ਹੈ । ਇਸ ਦੇ ਵੀ ਹੇਠ ਤਿੰਨ ਢੰਗ ਹਨ-

  • ਸੇਕਣਾ
  • ਭੰਨਣਾ
  • ਬੇਕ ਕਰਨਾ ।

(2) ਗਿੱਲੇ ਸੇਕ ਜਾਂ ਪਾਣੀ ਨਾਲ ਪਕਾਉਣਾ – ਜਦੋਂ ਭੋਜਨ ਨੂੰ ਨਮੀ ਦੀ ਹੋਂਦ ਵਿਚ ਪਕਾਇਆ ਜਾਂਦਾ , ਤਾਂ ਇਸ ਨੂੰ ਗਿੱਲ ਸੇਕ ਨਾਲ ਪਕਾਉਣਾ ਕਹਿੰਦੇ ਹਨ। ਇਹ ਕੰਮ ਤਿੰਨ ਢੰਗਾਂ ਨਾਲ ਕੀਤਾ ਜਾ ਸਕਦਾ ਹੈ। ਉਬਾਲਣਾ, ਮੰਗੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ।
ਇਹਨਾਂ ਵਿਚੋਂ ਭਾਫ਼ ਨਾਲ ਪਕਾਉਣ ਦਾ ਢੰਗ ਸਭ ਤੋਂ ਵਧੀਆ ਹੈ।

(3) ਘਿਓ ਜਾਂ ਤੇਲ ਵਿਚ ਪਕਾਉਣਾ – ਘਓ ਜਾਂ ਤੇਲ ਨੂੰ ਗਰਮ ਕਰਕੇ ਇਸ ਵਿਚ ਭੋਜਨ ਪਕਾਉਣ ਦੇ ਢੰਗ ਨੂੰ ਤਲਣਾ ਕਹਿੰਦੇ ਹਨ। ਤਲਣ ਦੇ ਤਿੰਨ ਤਰੀਕੇ ਹਨ-

  • ਸੁੱਕ ਭੁੰਨਿਆ ਤਲਣਾ ।
  • ਘੱਟ ਘਿਓ ਵਿਚ ਤੁਲਣਾ
  • ਖੁੱਲ੍ਹੇ ਘਿਓ ਵਿਚ ਤਲਣਾ।

ਪ੍ਰਸ਼ਨ 22.
ਸੁੱਕੇ ਸੇਕ ਨਾਲ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ,
(ii) ਭੰਨਣਾ ਅਤੇ
(ii) ਬੇਕ ਕਰਨਾ।

(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ: ਜਿਵੇਂ–ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।

(ii) ਭੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੇਕਿਆ ਜਾਂਦਾ ਹੈ। ਇਸ ਨੂੰ ਭੁੰਨਣਾ ਕਹਿੰਦੇ ਹਨ। ਜਿਵੇਂਕੜਾਹੀ ਵਿਚ ਰੇਤ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।

(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੇਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।

ਪ੍ਰਸ਼ਨ 23.
ਗਿੱਲੇ ਸੇਕ ਨਾਲ ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਲੇ ਸੇਕ ਨਾਲ ਖਾਣਾ ਪਕਾਉਣ ਦੇ ਤਿੰਨ ਤਰੀਕੇ ਹਨ-
(i) ਊਆਲਣਾ,
(ii) ਮੱਠੀ ਅੱਗ ਤੇ ਥੋੜ੍ਹੇ ਪਾਣੀ ਵਿਚ ਪਕਾਉਣਾ,
(iii) ਭਾਫ਼ ਨਾਲ ਪਉਣਾ।

(i) ਉਬਾਲਣਾ – ਭੋਜਨ ਪਦਾਰਥਾਂ ਨੂੰ ਉਬਲਦੇ ਪਾਣੀ ਵਿਚ ਪੂਰੀ ਤਰ੍ਹਾਂ ਡੁਬੋ ਕੇ ਤੇਜ਼ ਅੱਗ ‘ਤੇ ਪਕ : ਨੂੰ ਉਬਾਲਣਾ ਕਹਿੰਦੇ ਹਨ । ਚੌਲ, ਕਈ ਦਾਲਾਂ ਅਤੇ ਸਬਜ਼ੀਆਂ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ ।

(ii) ਮੱਠੀ ਮੱਠੀ ਅੱਗ ਤੇ ਪਕਾਉਣਾ – ਕਿਸੇ ਬਰਤਨ ਵਿਚ ਥੋੜ੍ਹੇ ਪਾਣੀ ਵਿਚ ਭੋਜਨ ਪਦਾਰਥ ਨੂੰ ਤੇ ਮੱਠੀ-ਮੱਠੀ ਅੱਗ ‘ਤੇ ਰੱਖ ਕੇ ਪਕਾਇਆ ਜਾਂਦਾ ਹੈ। ਪਹਿਲਾਂ ਦਾਲਾਂ ਆਦਿ ਨੂੰ ਇਸੇ ਤਕ ਪਕਾਇਆ ਜਾਂਦਾ ਸੀ ।

(iii) ਭਾਫ਼ ਨਾਲ ਪਕਾਉਣਾ-ਇਸ ਢੰਗ ਵਿਚ ਭੋਜਨ ਪਦਾਰਥ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਇਸ ਦੇ ਅੱਗੇ ਤਿੰਨ ਢੰਗ ਹਨ
(ਓ) ਇੱਪਾ (ਅ) ਅਸਿੱਧਾ (ਇ) ਦਬਾਓ ਹੇਠ ਭਾਫ਼ ਨਾਲ ਪਕਾਉਣਾ।

ਪ੍ਰਸ਼ਨ 24.
ਕਿਹੜੇ-ਕਿਹੜੇ ਤਰੀਕਿਆਂ ਦੁਆਰਾ ਭੋਜਨ ਤਲਿਆ ਜਾ ਸਕਦਾ ਹੈ ?
ਉੱਤਰ-
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘਟ ਘਿਓ ਵਿਚ ਤੁਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।

(i) ਸੁੱਕ ਭੁੰਨਿਆ ਤੇਲਣਾ – ਬੋੜੇ ਘਿਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ : ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ-ਜਲਦੀ ਲਾਇਆ ਜਾਦਾ ਹੈ; ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।

(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਰ: ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰਾਂ ਤਲੇ ਜਾਂਦੇ ਹਨ।

(iii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇੰਨਾ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ ।
ਪਕੌੜੇ, ਜਲੇਬਿਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 25.
ਬਿਮਾਰਾਂ ਨੂੰ ਦੇਣ ਲਈ ਭੋਜਨ ਤਲ ਕੇ ਦੇਣਾ ਚਾਹੀਦਾ ਹੈ ਜਾਂ ਉਬਾਲ ਕੇ ? ਕਿਉਂ ?
ਉੱਤਰ-
ਬਿਮਾਰਾਂ ਨੂੰ ਭੋਜਨ ਪਦਾਰਥ ਉਬਾਲ ਕੇ ਦੇਣੇ ਚਾਹੀਦੇ ਹਨ ਨਾ ਕਿ ਤਲ ਕੇ। ਉਬਲਿਆ ਹੋਇਆ ਭੋਜਨ ਛੇਤੀ ਪਚਣਯੋਗ ਹੁੰਦਾ ਹੈ। ਜਦਕਿ ਤਲਿਆ ਹੋਇਆ ਭੋਜਨ ਜਲਦੀ ਹਜ਼ਮ ਨਹੀਂ ਹੁੰਦਾ ਅਤੇ ਇਸ ਵਿਚ ਪੌਸ਼ਟਿਕ ਤੱਤਾਂ ਦੀ ਵੀ ਘਾਟ ਹੁੰਦੀ ਹੈ।

ਪ੍ਰਸ਼ਨ 26.
ਮੱਠੀ-ਮੱਠੀ ਅੱਗ ਤੇ ਪਕਾਉਣ ਅਤੇ ਭਾਫ਼ ਨਾਲ ਪਕਾਉਣ ਵਿਚ ਕੀ ਅੰਤਰ ਹੈ ?
ਉੱਤਰ-

ਮੱਠੀ-ਮੱਠੀ ਅੱਗ ਤੇ ਪਕਾਉਣਾ ਭਾਫ ਨਾਲ ਪਕਾਉਣਾ
1. ਇਸ ਵਿਚ ਭੋਜਨ ਪਦਾਰਥ ਨੂੰ ਥੋੜੇ ਪਾਣੀ ਵਿਚ ਮੱਠੀ-ਮੱਠੀ ਅੱਗ ਤੇ ਪਕਾਇਆ ਜਾਂਦਾ ਹੈ। 1. ਇਸ ਵਿਚ ਭੋਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ।
2. ਇਸ ਵਿਚ ਸਮਾਂ ਵੱਧ ਲੱਗਦਾ ਹੈ। 2. ਇਸ ਵਿਚ ਸਮਾਂ ਘੱਟ ਲੱਗਦਾ ਹੈ।
3. ਫਲਾਂ ਦਾ ਸਿਟਿਉ ਬਣਾਉਣ ਲਈ ਇਸ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ । 3. ਇਡਲੀ, ਪੁਡਿੰਗ, ਦਾਲਾਂ ਆਦਿ ਨੂੰ ਇਸ ਢੰਗ ਨਾਲ ਪਕਾਇਆ ਜਾਂਦਾ ਹੈ।

ਪ੍ਰਸ਼ਨ 27.
ਤਲਣ ਵੇਲੇ ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-
ਤਲਣ ਵੇਲੇ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-

  1. ਭੋਜਨ ਨੂੰ ਉਸ ਸਮੇਂ ਤਲਣਾ ਚਾਹੀਦਾ ਹੈ ਜਦੋਂ ਘਿਓ ਜਾਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਅਤੇ ਇਸ ਵਿਚੋਂ ਹਲਕਾ ਨੀਲਾ ਧੂੰਆਂ ਨਿਕਲਣ ਲੱਗ ਜਾਵੇ ।
  2. ਤਲਿਆ ਭੋਜਨ ਕੜਾਹੀ ਵਿਚੋਂ ਕੱਢਣ ਤੋਂ ਪਹਿਲਾਂ ਇਸ ਵਿਚੋਂ ਓ ਜਾਂ ਤੇਲ ਨਿਚੋੜ ਲੈਣਾ ਚਾਹੀਦਾ ਹੈ ।
  3. ਤਲੇ ਜਾਣ ਵਾਲੇ ਭੋਜਨ ਦੇ ਛੋਟੇ ਛੋਟੇ ਟੁਕੜੇ ਕੜਾਹੀ ਵਿਚ ਇਕੱਠੇ ਹੋ ਜਾਂਦੇ ਹਨ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਹੈ ।
  4. ਭੋਜਨ ਨੂੰ ਜ਼ਿਆਦਾ ਸੇਕ ਤੇ ਨਾ ਪਕਾਉ ਕਿਉਂਕਿ ਇਸ ਤਰ੍ਹਾਂ ਭੋਜਨ ਬਾਹਰੋਂ ਸੜ ਜਾਵੇਗਾ ਪਰ ਅੰਦਰੋਂ ਕੱਚਾ ਹੀ ਰਹਿ ਜਾਂਦਾ ਹੈ ।
  5. ਭੋਜਨ ਨੂੰ ਬਾਹਰ ਕੱਢ ਕੇ ਸੋਖਣ ਵਾਲੇ ਕਾਗਜ਼ ਤੇ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਵਾਧੂ ਤੇਲ ਨੁੱਚੜ ਜਾਵੇ।
  6. ਖਾਣਾ ਪਕਾਉਣ ਤੋਂ ਬਾਅਦ ਬਚੇ ਹੋਏ ਤੇਲ ਨੂੰ ਮਲਮਲ ਦੇ ਟੁਕੜੇ ਜਾਂ ਬਾਰੀਕ ਛਾਣਨੀ ਨਾਲ ਪੁਣ ਲੈਣਾ ਚਾਹੀਦਾ ਹੈ ।

ਪ੍ਰਸ਼ਨ 28.
ਕੀ ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਪੌਸ਼ਟਿਕ ਤੱਤਾਂ ਨੂੰ ਬਚਾਇਆ ਜਾ ਸਕਦਾ ਹੈ-

  1. ਸਬਜ਼ੀਆਂ ਦੇ ਛਿਲਕੇ ਉਤਾਰੇ ਬਿਨਾਂ ਜਾਂ ਬਹੁਤ ਪਤਲਾ ਛਿਲਕਾ ਉਤਾਰ ਕੇ ਸਬਜ਼ੀ ਬਨਾਉਣੀ ਚਾਹੀਦੀ ਹੈ।
  2. ਅਨਾਜ, ਦਾਲਾਂ ਅਤੇ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਧੋਣਾ ਚਾਹੀਦਾ ਹੈ ।
  3. ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ।
  4. ਭੋਜਨ ਨੂੰ ਜ਼ਰੂਰਤ ਤੋਂ ਜ਼ਿਆਦਾ ਸੇਕਣਾ ਜਾਂ ਤਲਣਾ ਨਹੀਂ ਚਾਹੀਦਾ ।
  5. ਜਿਸ ਪਾਣੀ ਵਿਚ ਭੋਜਨ ਉਬਾਲਿਆ ਜਾਵੇ ਉਸ ਨੂੰ ਸੁੱਟਣਾ ਨਹੀਂ ਚਾਹੀਦਾ।
  6. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਖਾਣਾ ਪਕਾਉਣ ਸਮੇਂ ਹੀ ਕੱਢਣੇ ਚਾਹੀਦੇ ਹਨ।
  7. ਪ੍ਰੈਸ਼ਰ ਕੁੱਕਰ ਵਿਚ ਭੋਜਨ ਪਕਾਉਣ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ।
  8. ਭੋਜਨ ਨੂੰ ਉੱਨੇ ਸਮੇਂ ਲਈ ਹੀ ਪਕਾਉ ਜਦੋਂ ਤਕ ਕਿ ਇਹ ਗਲ ਕੇ ਖਾਣਯੋਗ ਹੋ ਜਾਵੇ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 29.
ਭੋਜਨ ਕਿ ਕਿਨ੍ਹਾਂ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ ?
ਉੱਤਰ-
ਭੋਜਨ ਪਕਾਉਣ ਦੇ ਹੇਠ ਲਿਖੇ ਕਾਰਨ ਹਨ-

  1. ਭੋਜਨ ਨੂੰ ਪਚਣਯੋਗ ਬਣਾਉਣ ਲਈ
  2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ
  3. ਭੋਜਨ ਵਿਚ ਵੰਨਗੀ ਲਿਆਉਣ ਲਈ
  4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ
  5. ਕੀਟਾਣੂਆਂ ਨੂੰ ਨਸ਼ਟ ਕਰਨ ਲਈ
  6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ ।

ਭੋਜਨ ਹੇਠ ਲਿਖੇ ਕਾਰਨਾਂ ਕਰਕੇ ਪਕਾਇਆ ਜਾਂਦਾ ਹੈ-
1. ਭੋਜਨ ਨੂੰ ਪਚਨਯੋਗ ਬਣਾਉਣ ਲਈ – ਭੋਜਨ ਪਦਾਰਥਾਂ ਵਿਚ ਨਸ਼ਾਸਤੇ ਦੇ ਕਣਾਂ ਦੇ ਇਰਦ-ਗਿਰਦ ਆਮ ਤੌਰ ਤੇ ਸੈਲੂਲੋਜ ਦੀ ਸਖ਼ਤ ਪਰਤ ਹੁੰਦੀ ਹੈ। ਇਸ ਪਰਤ ਨੂੰ ਮਨੁੱਖੀ ਪਾਚਨ ਤੰਤਰ ਨਹੀਂ ਤੋੜ ਸਕਦਾ। । ਜਦੋਂ ਭੋਜਨ ਨੂੰ ਪਕਾਇਆ ਜਾਂਦਾ ਹੈ ਤਾਂ ਨਸ਼ਾਸ਼ਤੇ ਦੇ ਕਣ, ਪਾਣੀ ਸੋਖ ਲੈਂਦੇ ਹਨ ਤੇ ਫੁੱਲ ਜਾਂਦੇ ਹਨ। ਇਸ ਤਰ੍ਹਾਂ ਇਹ ਸਖ਼ਤ ਪਰਤ ਫਟ ਜਾਂਦੀ ਹੈ । ਹੁਣ ਇਸ ਉੱਪਰ ਪਾਚਕ ਰਸ ਆਸਾਨੀ ਨਾਲ ਅਸਰ ਕਰ ਸਕਦੇ ਹਨ । ਜਿਵੇਂ ਚੌਲ, ਦਾਲਾਂ, ਅਨਾਜ ਅਤੇ ਮੀਟ ਪਕਾਉਣ ਨਾਲ ਨਰਮ ਹੋ ਜਾਂਦੇ ਹਨ ਅਤੇ ਇਹਨਾਂ ਨੂੰ ਚਬਾਉਣਾ ਵੀ ਸੌਖਾ ਹੋ ਜਾਂਦਾ ਹੈ ।

2. ਸੁਆਦ, ਸੁਗੰਧ ਅਤੇ ਦਿੱਖ ਸੁਧਾਰਨ ਲਈ – ਪਕਾਉਣ ਨਾਲ ਭੋਜਨ ਪਦਾਰਥਾਂ ਦਾ ਸੁਆਦ, ਸੁਗੰਧ ਅਤੇ ਦਿੱਖ ਸੁਧਾਰੀ ਜਾ ਸਕਦੀ ਹੈ। ਜਿਵੇਂ ਭੰਨਿਆ ਮੀਟ, ਅੰਡੇ ਦਾ ਆਮਲੇਟ, ਬੈਂਗਨ ਦਾ ਭਰਥਾ ਆਦਿ ਬਣਾਉਣ ਨਾਲ ਇਹਨਾਂ ਭੋਜਨਾਂ ਦਾ ਸੁਆਦ, ਸੁਗੰਧ ਅਤੇ ਦਿੱਖ ਹੀ ਬਦਲ ਜਾਂਦੀ ਹੈ ਤੇ ਇਹਨਾਂ ਨੂੰ ਖਾਣ ਨਾਲ ਮਜ਼ਾ ਵੀ ਆਉਂਦਾ ਹੈ ।

ਭੋਜਨ ਪਕਾਉਂਦੇ ਸਮੇਂ ਮਸਾਲਿਆਂ ਦੀ ਵਰਤੋਂ ਨਾਲ ਵੀ ਭੋਜਨ ਦੀ ਦਿੱਖ, ਸੁਆਦ ਅਤੇ ਸਗੰਧ ਤੇ ਚੰਗਾ ਅਸਰ ਹੁੰਦਾ ਹੈ। ਕਈ ਭੋਜਨ ਜਿਵੇਂ ਕਰੇਲੇ, ਜਿਮੀਕੰਦ ਆਦਿ ਵਿਚ ਕੁਦਰਤੀ ਤੌਰ ਤੇ ਕੌੜਾਪਨ ਜਾਂ ਲੇਸਲਾਪਨ ਹੁੰਦਾ ਹੈ।ਪਕਾਉਣ ਨਾਲ ਇਹ ਭੋਜਨ ਪਦਾਰਥ ਖੁਸ਼ਬੂਦਾਰ ਹੋ ਜਾਂਦੇ ਹਨ ਅਤੇ ਇਹਨਾਂ ਵਿਚੋਂ ਲੇਸ ਤੇ ਕੜਵਾਹਟ ਵੀ ਦੂਰ ਹੋ ਜਾਂਦੀ ਹੈ।

ਕੁਝ ਪਦਾਰਥਾਂ ਜਿਵੇਂ ਬਾਸਮਤੀ ਚੌਲ ਵਿਚ ਅੰਦਰੂਨੀ ਖੁਸ਼ਬੂ ਹੁੰਦੀ ਹੈ ਜੋ ਪਕਾਉਣ ਨਾਲ ਬਾਹਰ ਆ ਜਾਂਦੀ ਹੈ।

3. ਭੋਜਨ ਵਿਚ ਵੰਨਗੀ ਵਖਰੇਵਾਂ ਲਿਆਉਣ ਲਈ – ਪਕਾਉਣ ਨਾਲ ਭੋਜਨ ਵਿਚ ਭਿੰਨਤਾ ਲਿਆਂਦੀ ਜਾ ਸਕਦੀ ਹੈ। ਇਕੋ ਹੀ ਤਰ੍ਹਾਂ ਦਾ ਭੋਜਨ ਖਾਣ ਨਾਲ ਮਨ ਭਰ ਜਾਂਦਾ ਹੈ। ਪਰ ਪਕਾਉਣ ਦੇ ਵੱਖ-ਵੱਖ ਢੰਗਾਂ ਨਾਲ ਇਕੋ ਭੋਜਨ ਨੂੰ ਵੱਖ-ਵੱਖ ਰੂਪ ਦਿੱਤੇ ਜਾ ਸਕਦੇ ਹਨ। ਆਲੂ ਦੇ ਪਰੌਂਠੇ, ਆਲੂ ਚਿਪਸ, ਆਲੂ ਦੇ ਪਕੌੜੇ, ਆਲੂ ਚਾਟ ਆਦਿ ਆਲੂ ਨੂੰ ਵੱਖ-ਵੱਖ ਢੰਗਾਂ ਨਾਲ ਪਕਾ ਕੇ ਲਿਆਂਦੀ ਵੰਨਗੀ ਦੀ ਉਦਾਹਰਨ ਹਨ । ਪਕਾਉਣ ਸਮੇਂ ਇਕੋ ਭੋਜਨ ਨੂੰ ਵੱਖ-ਵੱਖ ਭੋਜਨਾਂ ਨਾਲ ਮਿਲਾ ਕੇ ਵੀ ਵੰਨਗੀ ਲਿਆਂਦੀ ਜਾ ਸਕਦੀ ਹੈ ।

4. ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਣ ਲਈ – ਪਕਾਇਆ ਹੋਇਆ ਭੋਜਨ ਆਮ ਤੌਰ ਤੇ ਕੱਚੇ ਭੋਜਨ ਨਾਲੋਂ ਵੱਧ ਸਮੇਂ ਤਕ ਸੁਰੱਖਿਅਤ ਰਹਿ ਸਕਦਾ ਹੈ । ਜਿਵੇਂ ਉਬਾਲਿਆ ਹੋਇਆ ਦੁੱਧ ਜ਼ਿਆਦਾ ਸਮੇਂ ਲਈ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਸੇ ਸਿਧਾਂਤ ਦੇ ਆਧਾਰ ਤੇ ਹੀ ਦੁੱਧ ਨੂੰ ਪਾਸਚੁਰਾਈਜ਼ ਵੀ ਕੀਤਾ ਜਾਂਦਾ ਹੈ। ਇਸੇ ਲਈ ਮੱਖਣ ਨਾਲੋਂ ਘਿਓ ਅਤੇ ਕੱਚੇ ਪਨੀਰ ਨਾਲੋਂ ਤਲਿਆ ਹੋਇਆ ਪਨੀਰ ਕਾਫ਼ੀ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ।

5. ਕੀਟਾਣੂਆਂ ਨੂੰ ਨਸ਼ਟ ਕਰਨ ਲਈ – ਪਕਾਉਣ ਨਾਲ ਭੋਜਨ ਨੂੰ ਖਰਾਬ ਕਰਨ ਵਾਲੇ ਹਾਨੀਕਾਰਕ ਬੈਕਟੀਰੀਆ ਅਤੇ ਸੁਖਮਦਰਸ਼ੀ ਜੀਵਾਣੁ ਮਰ ਜਾਂਦੇ ਹਨ ਕਿਉਂਕਿ 40°C ਤੋਂ ਵੱਧ ਤਾਪਮਾਨ ‘ਤੇ ਬੈਕਟੀਰੀਆ ਦਾ ਵਾਧਾ ਰੁੱਕ ਜਾਂਦਾ ਹੈ ਅਤੇ 60°C ਤੋਂ ਵੱਧ ਤਾਪਮਾਨ ਤੇ ਭੋਜਨ ਪਕਾਉਣ ਨਾਲ ਜੀਵਾਣੁਆਂ ਦੇ ਸਪੋਰਜ਼ ਵੀ ਮਰ ਜਾਂਦੇ ਹਨ। ਇਸ ਲਈ ਜਦੋਂ ਕੋਈ ਮਹਾਂਮਾਰੀ ਫੈਲਦੀ ਹੈ ਤਾਂ ਪੀਣ ਵਾਲਾ ਪਾਣੀ ਵੀ ਪੀਣ ਤੋਂ ਪਹਿਲਾਂ ਉਬਾਲਿਆ ਜਾਂਦਾ ਹੈ। ਇਸ ਤਰ੍ਹਾਂ ਭੋਜਨ
ਰਤਾ ਨੂੰ ਪਕਾਉਣ ਨਾਲ ਇਹਨਾਂ ਵਿਚਲੇ ਨਾਲ ਜਰਮ ਮਰ ਜਾਂਦੇ ਹਨ ਅਤੇ ਇਸ ਤਰ੍ਹਾਂ 1:ਨ ਸਿਹਤ ਪੱਖੋਂ ਲਾਭਦਾਇਕ ਹੋ ਜਾਂਦਾ ਹੈ।

6. ਪੌਸ਼ਟਿਕ ਤੱਤਾਂ ਦੀ ਮਾਤਰਾ ਵਧਾਉਣ ਲਈ – ਪਕਾਉਣ ਵੇਲੇ ਦੋ ਜਾਂ ਵੱਧ ਭੋਜਨ ਪਦਾਰਥਾਂ ਨੂੰ ਇਕੱਠੇ ਮਿਲਾ ਕੇ ਪਕਾਇਆ ਜਾ ਸਕਦਾ ਹੈ। ਇਸ ਤਰ੍ਹਾਂ ਭੋਜਨ ਦੀ ਪੌਸ਼ਟਿਕਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ, ਜਿਵੇਂ ਦੋ ਜਾਂ ਤਿੰਨ ਦਾਲਾਂ ਇਕੱਠੀਆਂ ਰਲਾ ਕੇ ਬਣਾਈਆਂ ਜਾਣ ਜਾਂ ਕਈ ਸਬਜ਼ੀਆਂ ਆਲੂ-ਗਾਜਰ-ਮਟਰ ਬੰਦ-ਗੋਭੀ, ਮਟਰ-ਆਲੂ, ਪਾਲਕ-ਗਾਜਰ, ਆਲੂ ਆਦਿ ਦੀ ਸਬਜ਼ੀ ਨੂੰ ਬਣਾਉਣ ਨਾਲ ਭੋਜਨ ਦੇ ਪੌਸ਼ਟਿਕ ਤੱਤਾਂ ਵਿਚ ਵਾਧਾ ਹੁੰਦਾ ਹੈ। ਆਟੇ ਵਿਚ ਜੇ ਵੇਸਣ ਜਾਂ ਸੋਇਆਬੀਨ ਦਾ ਆਟਾ ਮਿਲਾ ਲਿਆ ਜਾਵੇ, ਜਾਂ ਆਟਾ ਗੁੰਨਣ ਸਮੇਂ ਮੁਲੀ, ਮੇਥੇ ਆਦਿ ਮਿਲਾ ਲਏ ਜਾਣ ਤਾਂ ਅਜਿਹੇ ਆਟੇ ਦੇ ਪਰੌਂਠੇ ਜ਼ਿਆਦਾ ਪੌਸ਼ਟਿਕ ਹੋ ਜਾਂਦੇ ਹਨ। ਇਸ ਤਰ੍ਹਾਂ ਇਕ ਭੋਜਨ ਵਿਚਲੇ ਪੌਸ਼ਟਿਕ ਤੱਤਾਂ ਦੀ ਕਮੀ ਦੂਜਾ ਭੋਜਨ ਪੂਰੀ ਕਰ ਦਿੰਦਾ ਹੈ। ਇਸੇ ਤਰ੍ਹਾਂ ਅਨਾਜ ਅਤੇ ਦਾਲਾਂ ਇਕੱਠੀਆਂ ਖਾਣ ਨਾਲ ਵਧੀਆ ਪ੍ਰੋਟੀਨ ਪ੍ਰਾਪਤ ਹੋ ਜਾਂਦੇ ਹਨ ।

ਪ੍ਰਸ਼ਨ 30.
ਖਾਣਾ ਪਕਾਉਣ ਦੇ ਕਿਹੜੇ-ਕਿਹੜੇ ਢੰਗ ਹਨ ? ਕਿਸੇ ਦੋ ਬਾਰੇ ਦੱਸੋ ।
ਉੱਤਰ-
ਭੋਜਨ ਪਕਾਉਣ ਦੇ ਤਿੰਨ ਢਣ ਹਨ-
(i) ਸੁੱਕੇ ਸੇਕ ਨਾਲ ਪਕਾਉਣਾ
(ii) ਗਿੱਲੇ ਸੇਕ ਜਾਂ ਪਾਣੀ ਨਾਲ ਪੜ੍ਹਾਉਣਾ
(iii ) ਘਿਓ ਜਾਂ ਤੇਲ ਵਿਚ ਪਕਾਉਣ ।

ਸੁੱਕੇ ਸੇਕ ਨਾਲ ਪਕਾਉਣਾ ਸੁੱਕੇ ਸੇਕ ਨਾਲ ਪਕਾਉਣ ਦੇ ਹੇਠ ਲਿਖੇ ਤਰੀਕੇ ਹਨ-
(i) ਸੇਕਣਾ
(ii) ਭੰਨਣਾ ਅਤੇ
(iii) ਬੇਕ ਕਰਨਾ।

(i) ਸੇਕਣਾ – ਭੋਜਨ ਪਦਾਰਥਾਂ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਉਣ ਨੂੰ ਸੇਕਣਾ ਕਹਿੰਦੇ ਹਨ। ਜਿਵੇਂ-ਮੀਟ, ਮੁਰਗੇ ਆਦਿ ਨੂੰ ਲੋਹੇ ਦੀਆਂ ਸੀਖਾਂ ਤੇ ਲਾ ਕੇ ਸਿੱਧੀ ਅੱਗ ਤੇ ਰੱਖ ਕੇ ਸੇਕੇ ਜਾਂਦੇ ਹਨ।

(ii) ਭੁੰਨਣਾ – ਭੋਜਨ ਪਦਾਰਥਾਂ ਨੂੰ ਕਿਸੇ ਧਾਤ ਦੇ ਬਰਤਨ ਵਿਚ ਪਾ ਕੇ ਅੱਗ ਤੇ ਰੱਖ ਕੇ ਅਸਿੱਧੇ ਸੋਕਿਆ ਜਾਂਦਾ ਹੈ। ਇਸ ਨੂੰ ਭੰਨਣਾ ਕਹਿੰਦੇ ਹਨ। ਜਿਵੇਂ-ਕੜਾਹੀ ਵਿਚ ਰੇਤਾ ਨੂੰ ਗਰਮ ਕਰਕੇ ਇਸ ਵਿਚ ਦਾਣੇ ਭੁੰਨੇ ਜਾਂਦੇ ਹਨ।

(iii) ਬੇਕ ਕਰਨਾ – ਭੋਜਨ ਪਦਾਰਥ ਨੂੰ ਕਿਸੇ ਭੱਠੀ ਜਾਂ ਓਵਨ ਵਿਚ ਬੰਦ ਕਰ ਕੇ ਗਰਮ ਹਵਾ ਨਾਲ ਪਕਾਉਣ ਨੂੰ ਬੇਕ ਕਰਨਾ ਕਹਿੰਦੇ ਹਨ। ਜਿਵੇਂ-ਬਿਸਕੁਟ, ਬੰਦ, ਕੋਕ, ਖਤਾਈਆਂ ਆਦਿ ਨੂੰ ਇਸੇ ਤਰ੍ਹਾਂ ਪਕਾਇਆ ਜਾਂਦਾ ਹੈ।

ਤਲਣਾ :
ਭੋਜਨ ਨੂੰ ਤਿੰਨ ਢੰਗਾਂ ਨਾਲ ਲਿਆ ਜਾਂਦਾ ਹੈ-
(i) ਸੁੱਕ ਭੰਨਿਆ ਤਲਣਾ
(ii) ਘੱਟ ਘਿਓ ਵਿਚ ਤਲਣਾ
(iii) ਖੁੱਲ੍ਹੇ ਘਿਓ ਵਿਚ ਤਲਣਾ।

(i) ਸੁੱਕ ਭੁੰਨਿਆ ਤਲਣਾ – ਥੋੜੇ ਓ ਨਾਲ ਬਰਤਨ ਨੂੰ ਚੋਪੜ ਕੇ ਭੋਜਨ ਪਦਾਰਥ ਨੂੰ ਇਸ · ਵਿਚ ਪਾ ਕੇ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ਤੇ ਭੋਜਨ ਪਦਾਰਥ ਨੂੰ ਜਲਦੀ – ਜਲਦੀ ਹਿਲਾਇਆ ਜਾਂਦਾ ਹੈ। ਘਿਓ ਨੂੰ ਭੋਜਨ ਪਦਾਰਥ ਸੋਖ ਲੈਂਦਾ ਹੈ।

(ii) ਘੱਟ ਘਿਓ ਵਿਚ ਤਲਣਾ – ਇਸ ਵਿਚ ਫਰਾਇੰਗ ਪੈਨ ਜਾਂ ਤਵੇ ਤੇ ਥੋੜ੍ਹਾ ਘਿਓ ਪਾ ਕੇ ਭੋਜਨ ਪਦਾਰਥ ਨੂੰ ਤਲਿਆ ਜਾਂਦਾ ਹੈ। ਪਰੌਂਠੇ, ਆਮਲੇਟ ਆਦਿ ਇਸੇ ਤਰ੍ਹਾਂ ਤਲੇ ਜਾਂਦੇ ਹਨ।

(ii) ਖੁੱਲ੍ਹੇ ਘਿਓ ਵਿਚ ਤਲਣਾ – ਇਸ ਢੰਗ ਵਿਚ ਖੁੱਲ੍ਹੇ ਮੂੰਹ ਵਾਲੇ ਬਰਤਨ ਜਾਂ ਕੜਾਹੀ ਵਿਚ ਕਾਫ਼ੀ ਸਾਰਾ ਘਿਓ ਜਾਂ ਤੇਲ ਲੈ ਕੇ ਇਸ ਨੂੰ ਗਰਮ ਕਰਕੇ ਭੋਜਨ ਪਦਾਰਥ ਨੂੰ ਇਸ ਵਿਚ ਤਲਿਆ ਜਾਂਦਾ ਹੈ। ਘਿਓ ਇਨ੍ਹਾਂ ਹੁੰਦਾ ਹੈ ਕਿ ਸਾਰਾ ਭੋਜਨ ਪਦਾਰਥ ਇਸ ਵਿਚ ਡੁੱਬ ਜਾਵੇ। | ਪਕੌੜੇ, ਜਲੇਬੀਆਂ ਆਦਿ ਇਸੇ ਢੰਗ ਨਾਲ ਬਣਾਏ ਜਾਂਦੇ ਹਨ।

ਪ੍ਰਸ਼ਨ 31.
ਕਿਸ ਤਰੀਕੇ ਨਾਲ ਬਣਾਇਆ ਭੋਜਨ ਸਭ ਤੋਂ ਸੁਆਦ ਹੁੰਦਾ ਹੈ ? ਇਸ ਤਰੀਕੇ ਬਾਰੇ ਵਿਸਥਾਰ ਨਾਲ ਦੱਸੋ ।
ਉੱਤਰ-
ਭਾਫ਼ ਨਾਲ ਭੋਜਨ ਪਕਾਉਣਾ ਇਕ ਉੱਤਮ ਢੰਗ ਹੈ। ਇਸ ਵਿਚ ਭੰਜਨ ਨੂੰ ਉਬਲਦੇ ਪਾਣੀ ਦੀ ਭਾਫ਼ ਨਾਲ ਪਕਾਇਆ ਜਾਂਦਾ ਹੈ। ਭਾਫ਼ ਨਾਲ ਪਕਾਉਣ ਦੇ ਤਿੰਨ ਢੰਗ ਹਨ- ਸਿੱਧਾ, ਅਸਿੱਧਾ ਅਤੇ ਦਬਾਉ ਹੇਠ ਭਾਫ਼ ਨਾਲ ਪਕਾਉਣਾ ।

(i) ਸਿੱਧਾ – ਕਿਸੇ ਖੁੱਲ੍ਹੇ ਪਤੀਲੇ ਵਿਚ ਪਾਣੀ ਪਾ ਕੇ ਇਸ ਨੂੰ ਉਬਾਲ ਤੇ ਭਾਫ਼ ਬਣਾਈ ਜਾਂਦੀ ਹੈ ਤੇ ਭੋਜਨ ਪਦਾਰਥ ਨੂੰ ਕਿਸੇ ਛਾਣਨੀਦਾਰ ਬਰਤਨ ਵਿਚ ਰੱਖ ਕੇ ਇਸ ਪਤੀਲੇ ਉੱਪਰ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਭੋਜਨ ਪਦਾਰਥ ਭਾਫ਼ ਦੇ ਸਿੱਧੇ ਸੰਪਰਕ ਵਿਚ ਆਉਂਦਾ ਹੈ ਤੇ ਪੱਕ ਕੇ ਤਿਆਰ ਹੋ ਜਾਂਦਾ ਹੈ। ਪਰ ਇਸ ਤਰ੍ਹਾਂ ਪਕਾਇਆ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ। ਇਡਲੀ ਇਸ ਤਰੀਕੇ ਨਾਲ ਬਣਾਈ ਜਾਂਦੀ ਹੈ ।

ਹਾਨੀਆਂ : ਇਸ ਢੰਗ ਨਾਲ ਭੋਜਨ ਪਕਾਉਂਦੇ ਸਮੇਂ ਭੋਜਨ ਵਿਚਲੇ ਕਈ ਜ਼ਰੂਰੀ ਖੁਰਾਕੀ ਤੱਤ ਪਾਣੀ ਵਿਚ ਡਿਗਦੇ ਰਹਿੰਦੇ ਹਨ ਅਤੇ ਵਿਟਾਮਿਨ ਆਕਸੀਕਰਨ ਰਾਹੀਂ ਨਸ਼ਟ ਹੋ ਜਾਂਦੇ ਹਨ । ਇਸ ਢੰਗ ਨਾਲ ਬਾਲਣ ਦਾ ਖਰਚਾ ਵੀ ਵੱਧ ਹੁੰਦਾ ਹੈ ।

(ii) ਅਸਿੱਧਾ – ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰਕੇ ਭਾਫ਼ ਦੇ ਸੰਪਰਕ ਵਿਚ ਲਿਆਇਆ ਜਾਂਦਾ ਹੈ ਤੇ ਭਾਫ਼ ਦਾ ਸਿੱਧਾ ਸੰਪਰਕ ਭੋਜਨ ਪਦਾਰਥ ਨਾਲ ਨਹੀਂ ਹੁੰਦਾ। ਇਸ ਲਈ ਹੀ ਇਸ ਨੂੰ ਭਾਫ਼ ਰਾਹੀਂ ਭੋਜਨ ਪਕਾਉਣ ਦਾ ਸਿੱਧਾ ਢੰਗ ਕਿਹਾ ਜਾਂਦਾ ਹੈ । ਇਸ ਢੰਗ ਵਿਚ ਭੋਜਨ ਦੇ ਖੁਰਾਕੀ ਤੱਤ ਨਾਂ-ਮਾਤਰ ਹੀ ਨਸ਼ਟ ਹੁੰਦੇ ਹਨ ਅਤੇ ਸੁਗੰਧ ਵੀ ਕਾਇਮ ਰਹਿੰਦੀ ਹੈ। ਕਈ ਤਰ੍ਹਾਂ ਦੇ ਕਸਟਰਡ ਅਤੇ ਪੁਡਿੰਗ ਇਸੇ ਢੰਗ ਨਾਲ ਤਿਆਰ ਕੀਤੇ ਜਾਂਦੇ ਹਨ । ਇਸ ਢੰਗ ਨਾਲ ਪਕਾਏ ਖਾਣੇ ਨੂੰ ਗਰਮ ਵੀ ਕੀਤਾ ਜਾ ਸਕਦਾ ਹੈ ।

ਭਾਫ਼ ਨਾਲ ਪਕਾਏ ਭੋਜਨ ਹਲਕੇ ਹੁੰਦੇ ਹਨ ਇਸ ਲਈ ਰੋਗੀਆਂ ਨੂੰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।
(iii) ਦਬਾਓ ਹੇਠ ਭਾਫ਼ ਨਾਲ ਪਕਾਉਣਾ-ਭਾਫ ਨਾਲ ਭੋਜਨ ਪਕਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ । ਇਸ ਢੰਗ ਵਿਚ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਕੇ ਖਾਣਾ ਪਕਾਇਆ ਜਾਂਦਾ ਹੈ। ਪ੍ਰੈਸ਼ਰ ਕੁੱਕਰ ਵਿਚ ਥੋੜਾ ਜਿਹਾ ਪਾਣੀ ਪਾ ਕੇ ਪ੍ਰੈਸ਼ਰ ਹੇਠ ਭਾਫ਼ ਦੀ ਗਰਮੀ ਨਾਲ ਇਸ ਵਿਚ ਖਾਣਾ ਪਕਾਇਆ ਜਾਂਦਾ ਹੈ।
ਪ੍ਰੈਸ਼ਰ ਕੁੱਕਰ ਉੱਪਰ ਇਕ ਭਾਰ ਲੱਗਿਆ ਹੁੰਦਾ ਹੈ ਜੋ ਪ੍ਰੈਸ਼ਰ ਦਬਾਓ ਨੂੰ ਨਿਯੰਤ੍ਰਿਤ ਕਰਦਾ ਹੈ। ਜਦੋਂ ਭਾਫ਼ ਜ਼ਿਆਦਾ ਬਣ ਜਾਂਦੀ ਹੈ ਤਾਂ ਭਾਰ ਉੱਪਰ ਚੁੱਕਿਆ ਜਾਂਦਾ ਹੈ ਤੇ ਭਾਫ਼ ਬਾਹਰ ਨਿਕਲ ਜਾਂਦੀ ਹੈ । ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਸਮੇਂ ਅਤੇ ਬਾਲਣ ਦੀ ਕਾਫ਼ੀ ਬੱਚਤ ਹੁੰਦੀ ਹੈ । ਪ੍ਰੈਸ਼ਰ ਕੁੱਕਰ ਨੂੰ ਕਦੇ ਵੀ ਦੋ ਤਿਹਾਈ (ਪਤ) ਤੋਂ ਵੱਧ ਨਾ ਭਰੋ। ਇਸ ਢੰਗ ਵਿਚ ਭੋਜਨ ਪਦਾਰਥਾਂ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਆਸਾਨੀ ਨਾਲ ਪਚਣਯੋਗ ਹੁੰਦਾ ਹੈ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 32.
ਪਕਾਉਣ ਸਮੇਂ ਪੌਸ਼ਟਿਕ ਤੱਤਾਂ ਨੂੰ ਬਚਾਉਣ ਲਈ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-

  1. ਫਲਾਂ ਅਤੇ ਹਰੀਆਂ ਸਬਜ਼ੀਆਂ ਦੇ ਛਿਲਕੇ ਦੇ ਹੇਠਾਂ ਵਾਲੀ ਤਹਿ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਇਸ ਲਈ ਜਿੱਥੋਂ ਤੱਕ ਹੋ ਸਕੇ ਇਹਨਾਂ ਨੂੰ ਛਿਲਕੇ ਸਮੇਤ ਹੀ ਪਕਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਛਿਲਕਾ ਬਹੁਤ ਬਾਰੀਕ ਉਤਾਰਨਾ ਚਾਹੀਦਾ ਹੈ।
  2. ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ। ਪਕਾਉਣ ਲਈ ਸਬਜ਼ੀਆਂ ਦੇ ਬਹੁਤ ਛੋਟੇ ਟੁੱਕੜੇ ਨਾ ਕਰੋ ਕਿਉਂਕਿ ਜਿੰਨੇ ਟੁੱਕੜੇ ਜ਼ਿਆਦਾ ਹੋਣਗੇ ਓਨਾ ਹੀ ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਦਾ ਨੁਕਸਾਨ ਵੀ ਵੱਧ ਹੋਵੇਗਾ।
  3. ਸਬਜ਼ੀਆਂ ਨੂੰ ਕੱਟਣ ਜਾਂ ਫਲੀਆਂ ਵਿਚੋਂ ਦਾਣੇ ਕੱਢਣ ਦਾ ਕੰਮ ਖਾਣਾ ਪਕਾਉਣ ਵੇਲੇ ਹੀ ਕਰੋ।
  4. ਭੋਜਨ ਪਕਾਉਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਫਿਰ ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਸੁੱਟਣ ਦੀ ਥਾਂ ਕਿਸੇ ਦੂਸਰੇ ਪਕਵਾਨ ਵਿਚ ਵਰਤ ਲੈਣਾ ਚਾਹੀਦਾ ਹੈ ।
  5. ਖਾਣ ਵਾਲੇ ਭੋਜਨ ਪਦਾਰਥਾਂ ਨੂੰ ਘੱਟ ਤੋਂ ਘੱਟ ਸਮੇਂ ਲਈ ਇੰਨਾਂ ਪਕਾਓ ਕਿ ਉਹ ਗਲ ਕੇ ਖਾਣ ਯੋਗ ਹੋ ਜਾਣ। ਵੱਧ ਸਮੇਂ ਲਈ ਪਕਾਉਣ ਨਾਲ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
  6. ਵਿਟਾਮਿਨ ਅਤੇ ਖਣਿਜ ਪਦਾਰਥ ਅਨਾਜਾਂ ਦੀ ਉੱਪਰਲੀ ਤਹਿ ਵਿਚ ਹੀ ਹੁੰਦੇ ਹਨ ਇਸ ਲਈ ਅਣਛਾਣੇ ਆਟੇ ਅਤੇ ਬਿਨਾਂ ਪਾਲਿਸ਼ ਕੀਤੇ ਚਾਵਲਾਂ ਜਾਂ ਦਾਲਾਂ ਆਦਿ ਦਾ ਹੀ ਇਸਤੇਮਾਲ ਕਰੋ।
  7. ਭੋਜਨ ਨੂੰ ਸਦਾ ਢੱਕ ਕੇ ਹੀ ਪਕਾਉ ਕਿਉਂਕਿ ਖੁੱਲ੍ਹੇ ਭਾਂਡੇ ਵਿਚ ਪਕਾਉਣ ਨਾਲ ਵੀ ਉੱਡਣ ਵਾਲੇ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ ।
  8. ਪ੍ਰੈਸ਼ਰ ਕੁੱਕਰ ਦੀ ਵਰਤੋਂ ਨਾਲ ਤੱਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੁੰਦਾ ਹੈ ਅਤੇ ਸਮੇਂ ਅਤੇ ਬਾਲਣ ਦੀ ਬੱਚਤ ਵੀ ਹੁੰਦੀ ਹੈ।
  9. ਭੋਜਨ ਨੂੰ ਜਲਦੀ ਪਕਾਉਣ ਲਈ ਸੋਡਾ ਅਤੇ ਬੇਕਿੰਗ ਪਾਊਡਰ ਦੀ ਵਰਤੋਂ ਨਾ ਕਰੋ ਕਿਉਂਕਿ ਇਹਨਾਂ ਦੀ ਵਰਤੋਂ ਨਾਲ ਵੀ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ।
  10. ਤਲਣ ਲਈ ਘਿਓ ਬਹੁਤ ਜ਼ਿਆਦਾ ਗਰਮ ਨਾ ਕਰੋ ।

ਪ੍ਰਸ਼ਨ 33.
ਗਿੱਲੇ ਸੇਕ ਨਾਲ ਖਾਣਾ ਪਕਾਉਣ ਅਤੇ ਸੁੱਕੇ ਸੇਕ ਨਾਲ ਖਾਣਾ ਪਕਾਉਣ ਵਿਚ ਕੀ ਅੰਤਰ ਹੈ । ਇਹਨਾਂ ਤਰੀਕਿਆਂ ਵਿਚੋਂ ਸਭ ਤੋਂ ਉੱਤਮ ਤਰੀਕਾ ਕਿਹੜਾ ਹੈ ਅਤੇ ਕਿਉਂ ?
ਉੱਤਰ-

ਸੁੱਕੇ ਸੇਕ ਨਾਲ ਪਕਾਉਣਾ ਗਿੱਲੇ ਸੇਕ ਨਾਲ ਪਕਾਉਣਾ
1. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ। 1. ਇਸ ਵਿਚ ਭੋਜਨ ਪਦਾਰਥ ਨੂੰ ਪਾਣੀ ਦੀ ਹੋਂਦ ਵਿਚ ਪਕਾਇਆ ਜਾਂਦਾ ਹੈ ।
2. ਇਸ ਢੰਗ ਨਾਲ ਭੋਜਨ ਪਕਾਉਣ ਦੇ ਤਿੰਨ ਢੰਗ ਹੈ : ਸੇਕਣਾ, ਭੰਨਣਾ ਅਤੇ ਬੇਕ ਕਰਨਾ । 2. ਇਸ ਢੰਗ ਨਾਲ ਭੋਜਨ ਪਕਾਉਣ ਦੇ ਢੰਗ ਹਨ : ਉਬਾਲਣਾ, ਮੱਠੀ ਅੱਗ ਤੇ ਥੋੜੇ ਪਾਣੀ ਵਿਚ ਪਕਾਉਣਾ ਅਤੇ ਭਾਫ਼ ਨਾਲ ਪਕਾਉਣਾ ।
3. ਇਸ ਵਿਚ ਭੋਜਨ ਪਦਾਰਥਾਂ ਦੇ ਖ਼ੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ । 3. ਇਸ ਵਿਚ ਭੋਜਨ ਦੇ ਖ਼ੁਰਾਕੀ ਤੱਤ ਘੱਟ ਤੋਂ ਘੱਟ ਨਸ਼ਟ ਹੁੰਦੇ ਹਨ ।
4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਨਹੀਂ ਹੁੰਦਾ । 4. ਇਸ ਢੰਗ ਨਾਲ ਪਕਾਇਆ ਭੋਜਨ ਰੋਗੀਆਂ ਲਈ ਵਧੀਆ ਹੁੰਦਾ ਹੈ ।

ਗਿੱਲੋ ਸੇਕ ਨਾਲ ਖਾਣਾ ਪਕਾਉਣ ਦਾ ਢੰਗ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਪਕਾਏ ਭੋਜਨ ਵਿਚੋਂ ਖ਼ੁਰਾਕੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਭੋਜਨ ਪਚਣਯੋਗ ਵੀ ਹੁੰਦਾ ਹੈ ।

ਪ੍ਰਸ਼ਨ 34.
ਖਾਣਾ ਪਕਾਉਣ ਦਾ ਖੁਰਾਕੀ ਤੱਤਾਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਖਾਧ ਪਦਾਰਥਾਂ ਵਿਚ ਪ੍ਰੋਟੀਨ, ਕਾਰਬੋਹਾਈਡੇਟਸ, ਚਰਬੀ, ਵਿਟਾਮਿਨ ਤੇ ਖਣਿਜ ਲੂਣ ਖ਼ੁਰਾਕੀ ਤੱਤਾਂ ਤੇ ਤਾਪ ਦਾ ਅਲੱਗ-ਅਲੱਗ ਤਰੀਕੇ ਨਾਲ ਅਸਰ ਹੁੰਦਾ ਹੈ ।

1. ਕਾਰਬੋਹਾਈਡੇਂਟਸ-

  • ਨਿਸ਼ਾਸਤੇ ਦੇ ਕਣ ਪਾਣੀ ਵਿਚ ਪਕਾਉਣ ਤੇ ਪਾਣੀ ਸੋਖ ਕੇ ਫੁੱਲ ਜਾਂਦੇ ਹਨ ਅਤੇ ਫਟ ਜਾਂਦੇ ਹਨ ਅਤੇ ਪਾਣੀ ਵਿਚ ਘੁਲ ਜਾਂਦੇ ਹਨ ਅਤੇ ਫਿਰ ਇਹ ਪਚਣਯੋਗ ਹੋ ਜਾਂਦਾ ਹੈ ।
  • ਸੇਕਣ ਨਾਲ ਨਿਸ਼ਾਸਤਾ ਡੈਕਸਟਨ ਅਤੇ ਫਿਰ ਸ਼ੱਕਰ ਵਿਚ ਬਦਲ ਜਾਂਦਾ ਹੈ, ਜਿਸ ਨੂੰ ਪਚਾਉਣਾ ਸੌਖਾ ਹੁੰਦਾ ਹੈ ਅਤੇ ਸੈਲੂਲੋਜ਼ ਦੇ ਰੇਸ਼ੇ ਵੀ ਪਕਾਉਣ ਨਾਲ ਨਰਮ ਹੋ ਜਾਂਦੇ ਹਨ ।
  • ਚੀਨੀ ਗਰਮ ਕਰਨ ਤੇ ਪਿਘਲਦੀ ਹੈ । ਬਿਨਾਂ ਪਾਣੀ ਦੇ ਪਕਾਈ ਚੀਨੀ ਭੂਰੇ ਰੰਗ ਦੀ ਹੋ ਜਾਂਦੀ ਹੈ ! ਇਸ ਨੂੰ ਕੈਰਾਲਾਈਜ਼ਡ ਚੀਨੀ ਕਿਹਾ ਜਾਂਦਾ ਹੈ ਤੇ ਇਸ ਨਾਲ ਕਸਟਰਡ, ਪੁਡਿੰਗ ਵਗੈਰਾ ਦਾ ਰੰਗ ਤੇ ਸੁਆਦ ਚੰਗਾ ਹੋ ਜਾਂਦਾ ਹੈ ।

2. ਪ੍ਰੋਟੀਨ-
ਗਰਮ ਕਰਨ ਤੇ ਪ੍ਰੋਟੀਨ ਜੰਮ ਅਤੇ ਸੁੰਘੜ ਜਾਂਦੇ ਹਨ ਅਤੇ ਕੁਝ ਹਾਨੀਕਾਰਕ ਐੱਨਜ਼ਾਈਮ ਜੋ ਕਿ ਵਿਟਾਮਿਨਾਂ ਨੂੰ ਨਸ਼ਟ ਕਰਦੇ ਹਨ, ਪਕਾਉਣ ਨਾਲ ਨਸ਼ਟ ਹੋ ਜਾਂਦੇ ਹਨ । ਪਸ਼ੂ ਪ੍ਰੋਟੀਨ ਜ਼ਿਆਦਾ ਪਕਾਉਣ ਤੇ ਸਖ਼ਤ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਘੱਟ ਤਾਪ ਤੇ ਹੌਲੇ-ਹੌਲੇ ਪਕਾਉਣਾ ਚਾਹੀਦਾ ਹੈ ਤਾਂ ਕਿ ਉਹ ਜਲਦੀ ਪਚ ਸਕਣ ਪਰ ਪੌਦਿਆਂ ਤੋਂ ਮਿਲਣ ਵਾਲੀ ਪ੍ਰੋਟੀਨ ਛੋਲੇ, ਮਟਰ, ਸੋਇਆਬੀਨ ਆਦਿ) ਨੂੰ ਪਾਣੀ ਵਿਚ ਅਤੇ ਜ਼ਿਆਦਾ ਤਾਪ ਤੇ ਪਕਾਉਣਾ ਚਾਹੀਦਾ ਹੈ ਇਸ ਨਾਲ ਇਹ ਜਲਦੀ ਪਚਦੇ ਹਨ ਅਤੇ ਸੁਆਦ ਵੀ ਬਣਦੇ ਹਨ ।

3. ਚਰਬੀ-
ਜ਼ਿਆਦਾ ਦੇਰ ਤਕ ਚਰਬੀ ਨੂੰ ਗਰਮ ਕਰਨ ਤੇ ਇਸ ਦਾ ਵਿਘਟਨ ਹੋ ਜਾਂਦਾ ਹੈ ਅਤੇ ਇਹ ਅਮਲਾਂ ਵਿਚ ਬਦਲ ਜਾਂਦੀ ਹੈ ਅਤੇ ਇਸ ਦਾ ਸੁਆਦ ਤੇ ਸੁਗੰਧ ਵੀ ਖ਼ਰਾਬ ਹੋ ਜਾਂਦੇ ਹਨ ਅਤੇ ਚਰਬੀ ਛੇਤੀ ਨਹੀਂ ਪਚਦੀ । ਇਸੇ ਲਈ ਵਾਰ-ਵਾਰ ਇੱਕੋ ਤੇਲ ਵਿਚ ਨਹੀਂ ਤਲਣਾ ਚਾਹੀਦਾ | ਇਸੇ ਤਰ੍ਹਾਂ ਘੱਟ ਤਾਪ ਤੇ ਚਰਬੀ ਨੂੰ ਗਰਮ ਕਰਨ ਨਾਲ ਖਾਧ ਪਦਾਰਥ ਜ਼ਿਆਦਾ ਚਰਬੀ ਸੋਖ ਲੈਂਦੇ ਹਨ ਅਤੇ ਇਹਨਾਂ ਨੂੰ ਪਚਾਉਣਾ ਮੁਸ਼ਕਿਲ ਹੋ ਜਾਂਦਾ ਹੈ ।

4. ਵਿਟਾਮਿਨ-
ਜ਼ਿਆਦਾ ਦੇਰ ਤਕ ਤੇਜ਼ ਅੱਗ ਤੇ ਪਕਾਉਣ ਨਾਲ ਵਿਟਾਮਿਨ ‘ਬੀ’ ਦੀ ਕਾਫ਼ੀ ਮਾਤਰਾ ਅਤੇ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦੇ ਹਨ ।ਉਬਲਦੇ ਪਾਣੀ ਵਿਚ ਸਬਜ਼ੀਆਂ ਪਕਾਈਆਂ ਜਾਣ ਤਾਂ ਘੱਟ ਵਿਟਾਮਿਨ ਨਸ਼ਟ ਹੁੰਦੇ ਹਨ | ਤਲਣ ਤੇ ਭੰਨਣ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ਵਿਟਾਮਿਨ ‘ਏ’ ਤੇ ‘ਡੀ’ ਉੱਪਰ ਗਰਮੀ ਦਾ ਬਹੁਤਾ ਅਸਰ ਨਹੀਂ ਹੁੰਦਾ। ਸੋਡਾ ਪਾ ਕੇ ਭੋਜਨ ਪਕਾਉਣ ਤੇ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ |

5. ਖਣਿਜ ਲੂਣ-
ਖਣਿਜ ਲੂਣ ਪਕਾਉਣ ਵੇਲੇ ਪਾਣੀ ਵਿਚ ਘੁਲ ਜਾਂਦੇ ਹਨ । ਇਸ ਲਈ ਇਸ ਪਾਣੀ ਨੂੰ ਤਰੀ ਵਾਂਗ ਵਰਤ ਲੈਣਾ ਚਾਹੀਦਾ ਹੈ ਡੋਲਣਾ ਨਹੀਂ ਚਾਹੀਦਾ।ਉਬਾਲਣ ਨਾਲ ਸੋਡੀਅਮ ਵੀ ਨਸ਼ਟ ਹੋ ਜਾਂਦਾ ਹੈ । ਇਸ ਦੀ ਕਮੀ ਨਮਕ ਪਾ ਕੇ ਪੂਰੀ ਕੀਤੀ ਜਾ ਸਕਦੀ ਹੈ । ਦੁੱਧ ਉਬਾਲਣ ਤੇ ਥੋੜੀ ਕੈਲਸ਼ੀਅਮ ਵੀ ਨਸ਼ਟ ਹੁੰਦੀ ਹੈ ।

PSEB 9th Class Home Science Guide ਭੋਜਨ ਪਕਾਉਣਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਪੂਰਨ ਭੋਜਨ ਕੀ ਹੁੰਦਾ ਹੈ ? ਕਿਸੇ ਦੋ ਸੰਪੂਰਨ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਸੰਪੂਰਨ ਭੋਜਨ ਉਹ ਹੁੰਦਾ ਹੈ ਜਿਸ ਵਿਚ ਸਰੀਰ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ । ਦੁੱਧ ਅਤੇ ਅੰਡੇ ਨੂੰ ਸੰਪੂਰਨ ਭੋਜਨ ਮੰਨਿਆ ਜਾਂਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 2.
ਦਾਣੇ ਕਿਹੜੀ ਵਿਧੀ ਰਾਹੀਂ ਪਕਾਏ ਜਾਂਦੇ ਹਨ ? ਇਸ ਵਿਧੀ ਰਾਹੀਂ ਹੋਰ ਕੀ ਬਣਾਇਆ ਜਾਂਦਾ ਹੈ ?
ਉੱਤਰ-
ਦਾਣਿਆਂ ਨੂੰ ਕੜਾਹੀ ਵਿਚ ਰੇਤਾ ਗਰਮ ਕਰਕੇ ਭੰਨਿਆ ਜਾਂਦਾ ਹੈ । ਬੈਂਗਨ ਨੂੰ ਭੁੱਬਲ ਵਿਚ ਭੁੰਨਿਆ ਜਾਂਦਾ ਹੈ ਤੇ ਸ਼ਕਰਕੰਦੀ ਨੂੰ ਵੀ ਇਸੇ ਤਰ੍ਹਾਂ ਹੀ ਭੁੰਨਿਆ ਜਾਂਦਾ ਹੈ ।

ਪ੍ਰਸ਼ਨ 3.
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਸਿੱਧੀ ਤੇਜ਼ ਅੱਗ ਤੇ ਰੱਖ ਕੇ ਪਕਾਉਣ ਨਾਲ ਬਾਹਰੀ ਪਰਤ ਸੜ ਜਾਂਦੀ ਹੈ ਤੇ ਕਈ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 4.
ਜਿਹੜੇ ਪਾਣੀ ਵਿਚ ਭੋਜਨ ਪਕਾਇਆ ਜਾਵੇ, ਉਸ ਨੂੰ ਸੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਜਿਸ ਪਾਣੀ ਵਿਚ ਭੋਜਨ ਪਕਾਇਆ ਜਾਵੇ ਉਸ ਨੂੰ ਇਸ ਲਈ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਉਸ ਵਿਚ ਖਣਿਜ ਲੂਣ ਘੁਲ ਜਾਂਦੇ ਹਨ ਅਤੇ ਪਾਣੀ ਸੁੱਟਣ ਨਾਲ ਇਹ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 5.
ਕਿਹੜੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ ? ਸੂਚੀ ਬਣਾਓ ।
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਬਿਨਾਂ ਪਕਾਏ ਨਹੀਂ ਖਾਧਾ ਜਾ ਸਕਦਾ, ਜਿਵੇਂ-ਅਨਾਜ, ਦਾਲਾਂ, ਮੀਟ, ਮੱਛੀ, ਆਂਡਾ ਆਦਿ।

ਪ੍ਰਸ਼ਨ 6.
ਭੋਜਨ ਨੂੰ ਪ੍ਰੈਸ਼ਰ ਕੁੱਕਰ ਵਿਚ ਪਕਾਉਣ ਦੇ ਕੀ ਲਾਭ ਹਨ ?
ਉੱਤਰ-
ਪ੍ਰੈਸ਼ਰ ਕੁੱਕਰ ਵਿਚ ਪੱਕਿਆ ਭੋਜਨ ਪੌਸ਼ਟਿਕ ਹੁੰਦਾ ਹੈ ਅਤੇ ਇਸ ਨਾਲ ਬਾਲਣ ਦੀ ਵੀ ਬੱਚਤ ਹੁੰਦੀ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 7.
ਫਲ ਅਤੇ ਸਬਜ਼ੀਆਂ ਦੇ ਛਿਲਕੇ ਕਿਉਂ ਨਹੀਂ ਉਤਾਰਨੇ ਚਾਹੀਦੇ ?
ਉੱਤਰ-
ਫਲ ਅਤੇ ਸਬਜ਼ੀਆਂ ਦੇ ਛਿਲਕਿਆਂ ਦੀ ਹੇਠਲੀ ਤਹਿ ਵਿਚ ਪੌਸ਼ਟਿਕ ਤੱਤ ਵਧੇਰੇ ਹੁੰਦੇ ਹਨ, ਇਸ ਲਈ ਫਲ ਅਤੇ ਸਬਜ਼ੀਆਂ ਨੂੰ ਬਿਨਾਂ ਛਿੱਲੇ ਹੀ ਵਰਤਣਾ ਚਾਹੀਦਾ ਹੈ ।

ਪ੍ਰਸ਼ਨ 8.
ਅਣਛਾਣਿਆ ਆਟਾ ਕਿਉਂ ਵਰਤਣਾ ਚਾਹੀਦਾ ਹੈ ?
ਉੱਤਰ-
ਭੋਜਨ ਦੀ ਪੌਸ਼ਟਿਕਤਾ ਬਣਾਈ ਰੱਖਣ ਲਈ ਅਣਛਾਣਿਆ ਆਟਾ ਵਰਤਣਾ ਚਾਹੀਦਾ ਹੈ ਕਿਉਂਕਿ ਛਾਣ ਬੂਰੇ ਨੂੰ ਕੱਢਣ ਨਾਲ ਵਿਟਾਮਿਨ ਅਤੇ ਖਣਿਜ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 9.
ਤਲੇ ਹੋਏ ਭੋਜਨ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਤਲੇ ਹੋਏ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ ਅਤੇ ਜ਼ਿਆਦਾ ਤਲਣ ਨਾਲ ਵਿਟਾਮਿਨ ਵੀ ਨਸ਼ਟ ਹੋ ਜਾਂਦੇ ਹਨ ਅਤੇ ਤਲਿਆ ਭੋਜਨ ਪਚਣ ਵਿਚ ਔਖਾ ਹੁੰਦਾ ਹੈ ।

ਪ੍ਰਸ਼ਨ 10.
ਭੱਠੀ ਵਿਚ ਭੋਜਨ ਪਕਾਉਂਦੇ ਸਮੇਂ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਭੱਠੀ ਵਿਚ ਭੋਜਨ ਪਕਾਉਣ ਲਈ ਭੱਠੀ ਪਹਿਲੋਂ ਤਪੀ ਹੋਣੀ ਚਾਹੀਦੀ ਹੈ ਅਤੇ ਇਕ ਵਾਰ ਭੋਜਨ ਰੱਖ ਕੇ ਉਸ ਨੂੰ ਬਾਰ-ਬਾਰ ਨਹੀਂ ਖੋਲ੍ਹਣਾ ਚਾਹੀਦਾ ।

ਪ੍ਰਸ਼ਨ 11.
ਭਾਫ਼ ਦੁਆਰਾ ਭੋਜਨ ਪਕਾਉਣ ਦਾ ਅਸਿੱਧੇ ਢੰਗ ਤੋਂ ਕੀ ਭਾਵ ਹੈ ?
ਉੱਤਰ-
ਇਸ ਢੰਗ ਵਿਚ ਭੋਜਨ ਪਦਾਰਥ ਨੂੰ ਕਿਸੇ ਡੱਬੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਡੱਬੇ ਨੂੰ ਭਾਫ਼ ਨਾਲ ਗਰਮ ਕਰਕੇ ਵਿਚਲੇ ਭੋਜਨ ਪਦਾਰਥ ਨੂੰ ਪਕਾਇਆ ਜਾਂਦਾ ਹੈ ।

ਪ੍ਰਸ਼ਨ 12.
ਸਬਜ਼ੀਆਂ ਦੇ ਛੋਟੇ ਟੁਕੜੇ ਕਿਉਂ ਨਹੀਂ ਕੱਟਣੇ ਚਾਹੀਦੇ ?
ਉੱਤਰ-
ਕਿਉਂਕਿ ਛੋਟੇ-ਛੋਟੇ ਟੁਕੜਿਆਂ ਵਿਚੋਂ ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਦਾ ਵੱਧ ਨੁਕਸਾਨ ਹੋਵੇਗਾ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 13.
ਕੈਰਾਲਾਈਜ਼ਡ ਚੀਨੀ ਕੀ ਹੁੰਦੀ ਹੈ ?
ਉੱਤਰ-
ਚੀਨੀ ਨੂੰ ਜਦੋਂ ਬਿਨਾਂ ਪਾਣੀ ਤੋਂ ਪਕਾਇਆ ਜਾਂਦਾ ਹੈ ਤਾਂ ਇਹ ਭੂਰੇ ਰੰਗ ਦੀ ਹੋ ਜਾਂਦੀ ਹੈ । ਇਸ ਨੂੰ ਕੈਰਾਲਾਈਜ਼ਡ ਚੀਨੀ ਕਹਿੰਦੇ ਹਨ ।

ਪ੍ਰਸ਼ਨ 14.
ਕਿਹੜੇ – ਕਿਹੜੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ ?
ਉੱਤਰ-
ਹੇਠ ਲਿਖੇ ਭੋਜਨ ਪਦਾਰਥਾਂ ਨੂੰ ਭੁੰਨਿਆ ਜਾ ਸਕਦਾ ਹੈ-

  1. ਆਲੂ
  2. ਬੈਂਗਣ
  3. ਮਾਸ ਦੇ ਟੁਕੜੇ
  4. ਮੁਰਗਾ
  5. ਮੱਕੀ ਦੀ ਛੱਲੀ
  6. ਰੋਟੀ
  7. ਮੱਛੀ
  8. ਦਾਣੇ ।

ਪ੍ਰਸ਼ਨ 15.
ਫਲਾਂ ਦਾ ਸਿਟਿਉ ਬਣਾਉਣ ਲਈ ਕਿਹੜੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਫਲਾਂ ਦਾ ਸਿਟਿਊ ਬਣਾਉਣ ਲਈ ਸੇਬ ਜਾਂ ਨਾਸ਼ਪਾਤੀ ਨੂੰ ਥੋੜ੍ਹੇ ਪਾਣੀ ਵਿਚ ਚੀਨੀ ਪਾ ਕੇ ਮੱਧਮ ਅੱਗ ਤੇ ਰੱਖ ਕੇ ਪਕਾਇਆ ਜਾਂਦਾ ਹੈ ।

ਪ੍ਰਸ਼ਨ 16.
ਭੋਜਨ ਪਦਾਰਥਾਂ ਨੂੰ ਕਿਵੇਂ ਭੁੰਨਿਆ ਜਾ ਸਕਦਾ ਹੈ ? ਕੋਈ ਦੋ ਉਦਾਹਰਨਾਂ ਦਿਓ ?
ਉੱਤਰ-
ਕਿਸੇ ਧਾਤ ਦੇ ਬਰਤਨ ਨੂੰ ਭਖਦੀ ਅੱਗ ਤੇ ਰੱਖ ਕੇ ਜਾਂ ਅਸਿੱਧੇ ਸੇਕ ਨਾਲ ਭੋਜਨ ਪਦਾਰਥਾਂ ਨੂੰ ਭੁੰਨਿਆ ਜਾਂਦਾ ਹੈ । ਜਿਵੇਂ ਕੜਾਹੀ ਵਿਚ ਰੇਤ ਪਾ ਕੇ ਦਾਣੇ ਭੁੰਨ ਜਾਂਦੇ ਹਨ ਅਤੇ ਬੈਂਗਣ ਨੂੰ ਭੁੱਬਲ (ਗਰਮ ਸਵਾਹ) ਵਿਚ ਰੱਖ ਕੇ ਭੁੰਨਿਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੱਕੇ ਭੋਜਨ ਅਤੇ ਕੱਚੇ ਭੋਜਨ ਵਿਚ ਕੀ ਅੰਤਰ ਹੈ ?
ਉੱਤਰ-
table

ਪੱਕਿਆ ਭੋਜਨ ਕੱਚਾ ਭੋਜਨ
1. ਪੱਕਿਆ ਹੋਇਆ ਭੋਜਨ ਨਰਮ ਹੋ ਜਾਂਦਾ ਹੈ ਅਤੇ ਚਬਾਉਣ ਤੇ ਪਚਾਉਣ ਵਿਚ ਅਸਾਨ ਹੁੰਦਾ ਹੈ । 1. ਕੱਚਾ ਭੋਜਨ ਸਖ਼ਤ ਹੁੰਦਾ ਹੈ । ਇਸ ਲਈ ਇਸ ਨੂੰ ਚਬਾਉਣਾ, ਪਚਾਉਣਾ ਕਠਿਨ ਹੁੰਦਾ ਹੈ ।
2. ਪੱਕੇ ਹੋਏ ਭੋਜਨ ਦਾ ਰੰਗ, ਰੂਪ ਸੁਆਦ ਅਤੇ ਖੁਸ਼ਬੂ ਚੰਗੇ ਹੋ ਜਾਂਦੇ ਹਨ । 2. ਬਿਨਾਂ ਪਕਾਏ ਭੋਜਨ ਵੇਖਣ ਜਾਂ ਖਾਣ ਅਤੇ ਖ਼ੁਸ਼ਬੂ ਵਿਚ ਚੰਗੇ ਨਹੀਂ ਹੁੰਦੇ ਹਨ ।
3. ਪਕਾਉਣ ਨਾਲ ਜ਼ਿਆਦਾ ਤਾਪਮਾਨ ਦੇ ਕਾਰਨ ਕਈ ਹਾਨੀਕਾਰਕ ਕੀਟਾਣੂ ਮਰ ਜਾਂਦੇ ਹਨ । 3. ਕੱਚੇ ਭੋਜਨ ਵਿਚ ਕਈ ਹਾਨੀਕਾਰਕ ਕੀਟਾਣੂ ਹੁੰਦੇ ਹਨ ਜੋ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ ।
4. ਪਕਾਉਣ ਨਾਲ ਇਕ ਹੀ ਵਸਤੂ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਇਆ ਜਾ ਸਕਦਾ ਹੈ । 4. ਜੇਕਰ ਭੋਜਨ ਨੂੰ ਨਾ ਪਕਾਇਆ ਜਾਵੇ ਅਤੇ ਉਸ ਨੂੰ ਇਕੋ ਰੂਪ ਵਿਚ ਖਾਇਆ ਜਾਵੇ ਤਾਂ ਉਸ ਨਾਲ ਜਲਦੀ ਹੀ ਮਨ ਭਰ ਜਾਂਦਾ ਹੈ ।
5. ਪਕਾਉਣ ਨਾਲ ਭੋਜਨ ਨੂੰ ਜ਼ਿਆਦਾ ਦੇਰ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ । 5. ਕੱਚਾ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ । ਉਸ ਵਿਚ ਜੀਵਾਣੁ ਪੈਦਾ ਹੋ ਜਾਂਦੇ ਹਨ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 2.
ਉਬਾਲਣ ਅਤੇ ਤਲਣ ਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਉਬਾਲਣ ਅਤੇ ਤਲਣ ਦੇ ਅੱਗੇ ਲਿਖੇ ਲਾਭ ਅਤੇ ਹਾਨੀਆਂ ਹਨ-
ਉਬਾਲਣ ਦੇ ਲਾਭ-

  1. ਉਬਾਲਿਆ ਹੋਇਆ ਭੋਜਨ ਸੌਖ ਨਾਲ ਪਚਣਯੋਗ ਹੁੰਦਾ ਹੈ ।
  2. ਇਸ ਵਿਧੀ ਵਿਚ ਭੋਜਨ ਦੇ ਪੌਸ਼ਟਿਕ ਤੱਤ ਘੱਟ ਨਸ਼ਟ ਹੁੰਦੇ ਹਨ ।
  3. ਇਹ ਵਿਧੀ ਸਰਲ ਅਤੇ ਘੱਟ ਖ਼ਰਚੀਲੀ ਹੈ ।
  4. ਪ੍ਰੈਸ਼ਰ ਕੁੱਕਰ ਵਿਚ ਖਾਧ ਪਦਾਰਥ ਉਬਾਲਣ ਨਾਲ ਸਮੇਂ ਅਤੇ ਬਾਲਣ ਦੀ ਵੀ ਬੱਚਤ ਹੁੰਦੀ ਹੈ।

ਉਬਾਲਣ ਦੀਆਂ ਹਾਨੀਆਂ-

  1. ਜ਼ਿਆਦਾ ਤੇਜ਼ੀ ਨਾਲ ਉਬਾਲਣ ਨਾਲ ਪਾਣੀ ਛੇਤੀ ਸੁੱਕ ਜਾਂਦਾ ਹੈ ਅਤੇ ਜ਼ਿਆਦਾ ਬਾਲਣ ਖ਼ਰਚ ਹੁੰਦਾ ਹੈ ।
  2. ਇਸ ਵਿਧੀ ਨਾਲ ਵਸਤੁ ਛੇਤੀ ਨਹੀਂ ਪੱਕਦੀ ।

ਤਲਣ ਦੇ ਲਾਭ-

  1. ਤਲਿਆ ਹੋਇਆ ਭੋਜਨ ਜ਼ਿਆਦਾ ਸੁਆਦੀ ਹੋ ਜਾਂਦਾ ਹੈ ।
  2. ਭੋਜਨ ਪਦਾਰਥਾਂ ਦਾ ਚਿਕਨਾਈ ਨਾਲ ਸੰਯੋਗ ਹੋਣ ਕਰਕੇ ਕੈਲੋਰੀ ਭਾਰ ਜ਼ਿਆਦਾ ਵੱਧ ਜਾਂਦਾ ਹੈ ।
  3. ਤਲੇ ਹੋਏ ਪਦਾਰਥ ਛੇਤੀ ਖ਼ਰਾਬ ਨਹੀਂ ਹੁੰਦੇ ।

ਤਲਣ ਦੇ ਦੋਸ਼

  1. ਜ਼ਿਆਦਾ ਤਲਣ-ਭੰਨਣ ਨਾਲ ਕੁਝ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ।
  2. ਭੋਜਨ ਭਾਰਾ ਹੋ ਜਾਂਦਾ ਹੈ ।
  3. ਭੋਜਨ ਪਚਣਯੋਗ ਨਾ ਹੋਣ ਨਾਲ ਕਦੀ-ਕਦੀ ਪਾਚਨ ਵਿਗੜ ਜਾਂਦਾ ਹੈ ।

ਪ੍ਰਸ਼ਨ 3.
ਬੇਕ ਕਰਨ ਅਤੇ ਭੁੰਨਣ ਵਿਚ ਕੀ ਅੰਤਰ ਹੈ ?
ਉੱਤਰ-
ਬੇਕ ਕਰਨ ਅਤੇ ਭੁੰਨਣ ਵਿਚ ਹੇਠ ਲਿਖੇ ਅੰਤਰ ਹਨ-

ਬੇਕ ਕਰਨਾ ਭੰਨਣਾ
1. ਇਸ ਵਿਚ ਪਦਾਰਥ ਨੂੰ ਬੰਦ ਗਰਮ ਭੱਠੀ ਵਿਚ ਰੱਖ ਕੇ ਗਰਮੀ ਨਾਲ ਪਕਾਇਆ ਜਾਂਦਾ ਹੈ । 1. ਇਸ ਵਿਚ ਪਦਾਰਥ ਨੂੰ ਥੋੜ੍ਹੀ ਜਿਹੀ ਚਿਕਨਾਈ ਲਾ ਕੇ ਸੇਕਿਆ ਜਾਂਦਾ ਹੈ ।
2. ਭੋਜਨ ਵਾਲੇ ਬਰਤਨ ਨੂੰ ਪਹਿਲਾਂ ਜ਼ਿਆਦਾ ਅਤੇ ਫਿਰ ਘੱਟ ਸੇਕ ਤੇ ਰੱਖਿਆ ਜਾਂਦਾ ਹੈ । 2. ਇਸ ਵਿਚ ਭੋਜਨ ਪਦਾਰਥ ਨੂੰ ਸਿੱਧੇ ਹੀ ਅੱਗ ਤੇ ਪਕਾਇਆ ਜਾਂਦਾ ਹੈ ।
3. ਇਸ ਵਿਚ ਭੱਠੀ ਦਾ ਤਾਪਮਾਨ ਬਰਾਬਰ ਰਹਿਣਾ ਚਾਹੀਦਾ ਹੈ । 3. ਇਸ ਵਿਚ ਭੱਠੀ ਦਾ ਤਾਪਮਾਨ ਸਦਾ ਮੱਧਮ ਰਹਿਣਾ ਚਾਹੀਦਾ ਹੈ ।
4. ਇਸ ਵਿਚ ਪਾਣੀ ਦੇ ਬਿਨਾਂ ਭੋਜਨ ਦੇ ਸਾਰੇ ਤੱਤ ਸੁਰੱਖਿਅਤ ਰਹਿੰਦੇ ਹਨ । 4. ਇਸ ਵਿਚ ਭੋਜਨ ਦੇ ਤੱਤ ਵੀ ਅੱਗ ਵਿਚ ਡਿੱਗ ਜਾਂਦੇ ਹਨ ।
5. ਇਸ ਵਿਚ ਕੱਚੇ ਕੇਲੇ ਅਤੇ ਹੋਰ ਫਲਾਂ ਨੂੰ ਵੀ ਮਸਾਲਾ ਲਾ ਕੇ ਪਕਾਇਆ ਜਾਂਦਾ ਹੈ । 5. ਇਸ ਵਿਚ ਦਾਣੇ ਭੱਠੀ ਤੇ ਕੜਾਹੀ ਵਿਚ ਪਾ ਕੇ ਰੇਤ ਵਿਚ ਭੁੰਨੇ ਜਾਂਦੇ ਹਨ ।

ਪ੍ਰਸ਼ਨ 4.
ਉਬਾਲਣ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-

  1. ਭੋਜਨ ਪਦਾਰਥਾਂ ਨੂੰ ਉਬਾਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
  2. ਬਰਤਨ ਜਾਂ ਪਤੀਲਾ ਅਜਿਹਾ ਹੋਵੇ ਜਿਸ ਦਾ ਢੱਕਣ ਚੰਗੀ ਤਰ੍ਹਾਂ ਫਿੱਟ ਹੋ ਜਾਵੇ ਤਾਂ ਜੋ ਭਾਫ਼ ਘੱਟ ਤੋਂ ਘੱਟ ਬਾਹਰ ਨਿਕਲੇ ਅਤੇ ਭੋਜਨ ਸੁੱਕ ਕੇ ਜਲੇ ਨਾ।
  3. ਲੋੜ ਤੋਂ ਵੱਧ ਨਾ ਉਬਾਲੋ । ਕਿਉਂਕਿ ਵੱਧ ਪਕਿਆ ਭੋਜਨ ਰੰਗ, ਸੁਆਦ ਅਤੇ ਸ਼ਕਲ ਪੱਖੋਂ ਵਿਗੜ ਸਕਦਾ ਹੈ ਤੇ ਭੋਜਨ ਸੜ ਵੀ ਸਕਦਾ ਹੈ ।
  4. ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ਨੂੰ ਛਿਲਕਾ ਉਤਾਰੇ ਬਿਨਾ ਹੀ ਉਬਾਲਣਾ ਚਾਹੀਦਾ ਹੈ ।

ਪ੍ਰਸ਼ਨ 5.
ਟੇਬਲ ਸੈੱਟ ਕਰਨ ਲਈ ਧਿਆਨ ਰੱਖਣ ਵਾਲੀਆਂ ਗੱਲਾਂ ਕਿਹੜੀਆਂ ਹਨ ?
ਉੱਤਰ-

  • ਜਿਹੜੇ ਕਮਰੇ ਵਿਚ ਅਤੇ ਮੇਜ਼ ਤੇ ਭੋਜਨ ਖਾਣਾ ਹੁੰਦਾ ਹੈ ਉਹਨਾਂ ਦੀ ਸਫ਼ਾਈ ਸਭ ਤੋਂ ਜ਼ਰੂਰੀ ਹੈ । ਥਾਲੀਆਂ, ਕੌਲੀਆਂ, ਗਲਾਸ, ਚਮਚ ਅਤੇ ਬਾਕੀ ਸਭ ਤਰ੍ਹਾਂ ਦੇ ਬਰਤਨ ਚੰਗੀ ਤਰ੍ਹਾਂ ਸਾਫ਼ ਕੀਤੇ ਹੋਣੇ ਚਾਹੀਦੇ ਹਨ । ਇਹਨਾਂ ਨੂੰ ਸੁਕਾ ਕੇ ਰੱਖ ਲੈਣਾ ਚਾਹੀਦਾ ਹੈ । ਮੇਜ਼ਪੋਸ਼ ਅਤੇ ਸਾਰੇ ਟੇਬਲ ਨੈਪਕਿਨ ਵੀ ਚੰਗੀ ਤਰ੍ਹਾਂ ਸਾਫ਼ ਅਤੇ ਪ੍ਰੈੱਸ ਕੀਤੇ ਹੋਣੇ ਚਾਹੀਦੇ ਹਨ ।
  • ਮੇਜ਼ ਤੇ ਪਈਆਂ ਚੀਜ਼ਾਂ ਇੰਨੀ ਦੂਰ ਹੋਣ ਕਿ ਖਾਣ ਵਾਲਿਆਂ ਦੀ ਪਹੁੰਚ ਵਿਚ ਹੋਣ । ਟੇਬਲ ਦੇ ਇੱਕੋ ਪਾਸੇ ਹੀ ਸਾਰੀਆਂ ਚੀਜ਼ਾਂ ਇੱਕਠੀਆਂ ਨਹੀਂ ਕਰ ਲੈਣੀਆਂ ਚਾਹੀਦੀਆਂ ।
  • ਸਾਰੀਆਂ ਪਲੇਟਾਂ ਅਤੇ ਬਰਤਨ ਇਸ ਢੰਗ ਨਾਲ ਰੱਖੋ ਕਿ ਖਾਣ ਵਾਲਿਆਂ ਨੂੰ ਕੋਈ ਦਿੱਕਤ ਨਾ ਆਵੇ ।
  • ਮੇਜ਼ ਉੱਤੇ ਇਕ ਵਿਅਕਤੀ ਦੇ ਖਾਣ ਲਈ ਇੰਨੀ ਥਾਂ ਜ਼ਰੂਰ ਹੋਵੇ ਕਿ ਦੂਸਰੇ ਵਿਅਕਤੀ ਨੂੰ ਕੋਈ ਰੁਕਾਵਟ ਨਾ ਹੋਵੇ ।
  • ਟੇਬਲ ਸੈੱਟ ਕਰਨ ਲਈ ਸਰਲ ਤਰੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਫੈਮਲੀ ਸਟਾਈਲ ਮੇਜ਼ ਸੈੱਟ ਕਰਨ ਦੇ ਤਰੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਫੈਮਲੀ ਸਟਾਈਲ ਵਿਚ ਸਾਰੇ ਵਿਅਕਤੀ ਇਕ ਮੇਜ਼ ਤੇ ਬੈਠ ਕੇ ਖਾਣਾ ਖਾਂਦੇ ਹਨ | ਹਰ ਕੁਰਸੀ ਅੱਗੇ ਇਕ ਵਿਅਕਤੀ ਲਈ ਲੋੜੀਂਦੇ ਬਰਤਨ ਰੱਖ ਦਿੱਤੇ ਜਾਂਦੇ ਹਨ । ਭੋਜਨ ਦੀ ਵਿਉਂਤਬੰਦੀ ਅਨੁਸਾਰ ਮੇਜ਼ ਸੈੱਟ ਕੀਤਾ ਜਾਂਦਾ ਹੈ । ਫੈਮਲੀ ਸਟਾਈਲ ਵਿਚ ਮੇਜ਼ ਸੈੱਟ ਕਰਨ ਦੇ ਆਮ ਨਿਯਮ ਹੇਠ ਲਿਖੇ ਅਨੁਸਾਰ ਹਨ-

  • ਟੇਬਲ ਉੱਤੇ ਜਿੰਨੇ ਵਿਅਕਤੀਆਂ ਨੇ ਭੋਜਨ ਗ੍ਰਹਿਣ ਕਰਨਾ ਹੋਵੇ ਇਸ ਅਨੁਸਾਰ ਹਰ ਵਿਅਕਤੀ ਲਈ ਸਾਰੀਆਂ ਪਲੇਟਾਂ, ਗਲਾਸ, ਕੌਲੀਆਂ, ਚਮਚ ਆਦਿ ਇਕੱਠੇ ਕਰਕੇ ਪੂੰਝ ਕੇ ਰੱਖ ਦਿਓ ਅਤੇ ਮੇਜ਼ ਉੱਤੇ ਓਨੀਆਂ ਹੀ ਟੇਬਲ ਮੈਟਸ ਵੀ ਵਿਛਾ ਦਿਓ ।
  • ਟੇਬਲ ਮੈਟ ਮੇਜ਼ ਦੇ ਕਿਨਾਰੇ ਨਾਲ ਵਿਛਾ ਕੇ ਕਿਨਾਰੇ ਤੋਂ 2.5 ਸੈਂਟੀਮੀਟਰ ਥਾਂ ਛੱਡ ਕੇ ਟੇਬਲ ਮੈਟ ਦੇ ਵਿਚਕਾਰ ਵੱਡੀ ਪਲੇਟ ਰੱਖੀ ਜਾਂਦੀ ਹੈ ।
  • ਪਲੇਟ ਦੇ ਸੱਜੇ ਪਾਸੇ ਚਮਚ ਅਤੇ ਛੁਰੀ ਰੱਖੋ ਅਤੇ ਖੱਬੇ ਹੱਥ ਕਾਂਟਾ ਰੱਖੋ | ਛੁਰੀ ਦਾ ਤਿੱਖਾ ਪਾਸਾ ਪਲੇਟ ਵੱਲ ਨੂੰ ਰੱਖਣਾ ਚਾਹੀਦਾ ਹੈ । ਸਾਰੀਆਂ ਚੀਜ਼ਾਂ ਦਾ ਡੰਡੀ ਵਾਲਾ ਪਾਸਾ ਟੇਬਲ ਦੇ ਕੰਢੇ ਵੱਲ ਮਤਲਬ ਵਿਅਕਤੀ ਵੱਲ ਰੱਖਣਾ ਚਾਹੀਦਾ ਹੈ । ਇਹਨਾਂ ਨੂੰ ਪਲੇਟ ਤੋਂ 2.5 ਸੈਂਟੀਮੀਟਰ ਜਗਾ ਛੱਡ ਕੇ ਬਿਲਕੁਲ ਸਿੱਧਾ ਰੱਖਣਾ ਚਾਹੀਦਾ ਹੈ ।
  • ਨੈਪਕਿਨ ਪਲੇਟ ਦੇ ਖੱਬੇ ਪਾਸੇ ਸਾਦੀ ਜਿਹੀ ਤਹਿ ਲਗਾ ਕੇ ਰੱਖਿਆ ਜਾਂਦਾ ਹੈ ।
  • ਪਾਣੀ ਦਾ ਗਲਾਸ ਚਮਚ ਦੇ ਸਿਰੇ ਉੱਤੇ ਰੱਖਿਆ ਜਾਂਦਾ ਹੈ ।
  • ਸਾਰੇ ਪਕਵਾਨ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਰੱਖੇ ਜਾਂਦੇ ਹਨ । ਕੜਛੀਆਂ ਹਰ ਇਕ ਸਬਜ਼ੀ ਦੇ ਨਾਲ ਸੱਜੇ ਪਾਸੇ ਰੱਖੀਆਂ ਜਾਂਦੀਆਂ ਹਨ ਅਤੇ ਇਹਨਾਂ ਦਾ ਡੰਡੀ ਵਾਲਾ ਪਾਸਾ ਜਿਸ ਪਾਸੇ ਮਹਿਮਾਨ ਬੈਠੇ ਹੋਣ ਉਸ ਪਾਸੇ ਹੋਣਾ ਚਾਹੀਦਾ ਹੈ।
  • ਮੇਜ਼ ਨੂੰ ਸਜਾਉਣ ਲਈ ਮੇਜ਼ ਦੇ ਵਿਚਕਾਰ ਜਾਂ ਇਕ ਕੋਨੇ ਤੇ ਛੋਟਾ ਜਿਹਾ ਫੁੱਲਾਂ ਦਾ ਗੁਲਦਸਤਾ ਰੱਖਣਾ ਚਾਹੀਦਾ ਹੈ । ਪਰ ਫੁੱਲ ਖ਼ੁਸ਼ਬੂਦਾਰ ਨਹੀਂ ਹੋਣੇ ਚਾਹੀਦੇ ਕਿਉਂਕਿ ਫੁੱਲਾਂ ਦੀ ਗਹਿਰੀ ਖੁਸ਼ਬੂ ਵਿਚ ਭੋਜਨ ਦੀ ਖ਼ੁਸ਼ਬੂ ਦੱਬੀ ਜਾਵੇਗੀ ।
  • ਪਕਵਾਨ ਮੇਜ਼ ਉੱਤੇ ਰੱਖਣ ਸਮੇਂ ਇਹ ਧਿਆਨ ਵਿਚ ਰੱਖੋ ਕਿ ਮਹਿਮਾਨ ਵਾਲੇ ਪਾਸੇ ਸਭ ਤੋਂ ਪਹਿਲਾਂ ਸਲਾਦ , ਫਿਰ ਫੁਲਕੇ ਜਾਂ ਚੌਲ, ਫੇਰ ਸਬਜ਼ੀਆਂ, ਦਹੀਂ, ਅਚਾਰ ਆਦਿ ਰੱਖਿਆ ਜਾਵੇ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 7.
ਬੁੱਢੇ ਸਟਾਈਲ ਵਿਚ ਮੇਜ਼ ਸੈੱਟ ਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸ ਪ੍ਰਕਾਰ ਦੀ ਸੈਟਿੰਗ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵੱਡੀ ਚਾਹ ਦੀ ਪਾਰਟੀ ਜਾਂ ਬਹੁਤ ਸਾਰੇ ਲੋਕਾਂ ਨੂੰ ਖਾਣ ਦੀ ਦਾਅਵਤ ਦੇਣੀ ਹੋਵੇ । ਇਸ ਵਿਚ ਮਹਿਮਾਨ ਮੇਜ਼ ਤੋਂ ਖਾਣ ਵਾਲੀਆਂ ਚੀਜ਼ਾਂ ਪਲੇਟਾਂ ਵਿਚ ਪਾ ਕੇ, ਖੜ੍ਹੇ ਹੋ ਕੇ ਜਾਂ ਕਿਸੇ ਹੋਰ ਥਾਂ ਬੈਠ ਕੇ ਖਾਂਦੇ ਹਨ । ਇਸੇ ਦਾ ਤਰੀਕਾ ਹੇਠ ਲਿਖਿਆ ਹੈ

  • ਮਹਿਮਾਨਾਂ ਦੀ ਗਿਣਤੀ ਦੇ ਅੰਦਾਜ਼ੇ ਅਨੁਸਾਰ ਓਨੀ ਹੀ ਗਿਣਤੀ ਵਿਚ ਪਲੇਟਾਂ, ਚਮਚ, ਕੱਪ, ਗਲਾਸ ਅਤੇ ਨੈਪਕਿਨ ਲੈ ਲਓ ।
  • ਇਕ ਵੱਡੇ ਟੇਬਲ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖਣ ਦਾ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ ।
  • ਇਕ ਪਾਸੇ ਨੈਪਕਿਨ, ਫਿਰ ਪਲੇਟਾਂ ਅਤੇ ਚਮਚ ਰੱਖਣੇ ਚਾਹੀਦੇ ਹਨ । ਜੇ ਚਾਹ ਪਾਰਟੀ ਹੋਵੇ ਤਾਂ ਛੋਟੀਆਂ ਪਲੇਟਾਂ ਅਤੇ ਜੇ ਭੋਜਨ ਖੁਆਉਣਾ ਹੋਵੇ ਤਾਂ ਵੱਡੀਆਂ ਪਲੇਟਾਂ ਰੱਖਣੀਆਂ ਚਾਹੀਦੀਆਂ ਹਨ ।
  • ਫਿਰ ਮੇਜ਼ ਦੇ ਵਿਚਕਾਰ ਇਕ ਲਾਈਨ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਰੱਖ ਦੇਣੀਆਂ ਚਾਹੀਦੀਆਂ ਹਨ | ਮਹਿਮਾਨਾਂ ਨੂੰ ਨੈਪਕਿਨਾਂ ਵਾਲੇ ਪਾਸੇ ਤੋਂ ਸ਼ੁਰੂ ਕਰਨ ਲਈ ਕਹਿਣਾ ਚਾਹੀਦਾ ਹੈ | ਕਮਰੇ ਦੇ ਬਾਕੀ ਹਿੱਸੇ ਵਿਚ ਦੀਵਾਰਾਂ ਦੇ ਨਾਲ-ਨਾਲ ਮਹਿਮਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ | ਜੇ ਕਮਰਾ ਛੋਟਾ ਹੋਵੇ ਤਾਂ ਬੁੱਢੇ ਸਟਾਈਲ ਦੀ ਸੈਟਿੰਗ ਬਾਹਰ ਬਰਾਮਦੇ ਵਿਚ ਜਾਂ ਕਿਸੇ ਖੁੱਲ੍ਹੀ ਜਿਹੀ ਥਾਂ ਤੇ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 8.
ਭੋਜਨ ਵਰਤਾਉਣ ਦੇ ਸਲੀਕੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-

  1. ਗਹਿਣੀ ਨੂੰ ਆਪਣੀ ਮੇਜ਼ ਰਸੋਈ ਦੇ ਇਕ ਪਾਸੇ ਵੱਲ ਨੂੰ ਰੱਖਣੀ ਚਾਹੀਦੀ ਹੈ ।
  2. ਇਕ ਪਾਸੇ ਤੋਂ ਇਕ ਚੀਜ਼ ਵਰਤਣੀ ਸ਼ੁਰੂ ਹੁੰਦੀ ਹੈ ਅਤੇ ਇਕ ਵਿਅਕਤੀ ਇਸ ਨੂੰ ਲੈ ਕੇ ਅਗਲੇ ਵਿਅਕਤੀ ਨੂੰ ਦਿੰਦਾ ਹੈ । ਇਸੇ ਤਰ੍ਹਾਂ ਕਰਦੇ-ਕਰਦੇ ਹਰ ਇਕ ਖਾਣ ਵਾਲੀ ਚੀਜ਼ ਸਾਰੇ ਵਿਅਕਤੀਆਂ ਵਿਚ ਘੁੰਮ ਜਾਣੀ ਚਾਹੀਦੀ ਹੈ ।
  3. ਸਾਰੀਆਂ ਚੀਜ਼ਾਂ ਸਾਰਿਆਂ ਕੋਲ ਪਹੁੰਚ ਜਾਣ ਤੋਂ ਬਾਅਦ ਹੀ ਸਾਰਿਆਂ ਨੂੰ ਖਾਣਾ ਸ਼ੁਰੂ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਖਾਣਾ ਸ਼ੁਰੂ ਨਹੀਂ ਕਰਨਾ ਚਾਹੀਦਾ ।
  4. ਕਦੇ ਵੀ ਦੂਸਰੇ ਵਿਅਕਤੀ ਦੇ ਅੱਗੋਂ ਦੀ ਬਾਂਹ ਲੰਬੀ ਕਰਕੇ ਚੀਜ਼ ਨਹੀਂ ਚੁੱਕਣੀ ਚਾਹੀਦੀ ।
  5. ਪਲੇਟ ਇਕੋ ਵਾਰੀ ਚੀਜ਼ਾਂ ਨਾਲ ਨਹੀਂ ਕਰਨੀ ਚਾਹੀਦੀ।
  6. ਜਿਸ ਭਾਂਡੇ ਵਿਚ ਪਕਵਾਨ ਪਾ ਕੇ ਰੱਖਿਆ ਜਾਂਦਾ ਹੈ, ਉਹ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਭਾਂਡੇ ਦੇ ਕੰਢਿਆਂ ਤੇ ਸਬਜ਼ੀ ਬਿਲਕੁਲ ਨਹੀਂ ਲੱਗੀ ਹੋਣੀ ਚਾਹੀਦੀ ।
  7. ਫਲਾਂ ਨੂੰ ਕੱਟ ਕੇ ਵਰਤਾਉਣਾ ਚਾਹੀਦਾ ਹੈ ।
  8. ਟੇਬਲ ਉੱਤੇ ਸੁਪ ਵਰਤਾਉਣ ਤੋਂ ਬਾਅਦ ਖਾਣਾ ਵਰਤਾਉਣਾ ਚਾਹੀਦਾ ਹੈ ।
  9. ਸਜੀ ਹੋਈ ਸਲਾਦ ਦੀ ਪਲੇਟ ਨੂੰ ਹੋਰ ਖਾਣ ਵਾਲੀਆਂ ਚੀਜ਼ਾਂ ਤੋਂ ਪਹਿਲਾਂ ਵਰਤਾਉਣਾ ਚਾਹੀਦਾ ਹੈ ।
  10. ਹਿਣੀ ਨੂੰ ਹਰ ਮੈਂਬਰ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸ ਵਿਅਕਤੀ ਨੂੰ ਕਿਹੜੀ ਚੀਜ਼ ਦੀ ਲੋੜ ਹੈ ।
  11. ਟੇਬਲ ਉੱਤੇ ਬੈਠ ਕੇ ਉਦਾਸੀ ਭਰੀਆਂ ਗੱਲਾਂ ਨਹੀਂ ਬਲਕਿ ਖ਼ੁਸ਼ੀ ਭਰਪੂਰ ਗੱਲਾਂ ਕਰਨੀਆਂ ਚਾਹੀਦੀਆਂ ਹਨ ।
  12. ਸਾਰੇ ਵਿਅਕਤੀ ਖਾਣਾ ਖ਼ਤਮ ਕਰ ਲੈਣ, ਉਦੋਂ ਹੀ ਮੇਜ਼ ਤੋਂ ਉੱਠਣਾ ਚਾਹੀਦਾ ਹੈ !
  13. ਰਹਿਣੀ ਨੂੰ ਖਾਣ ਵਾਲੀਆਂ ਚੀਜ਼ਾਂ ਖੱਬੇ ਪਾਸੇ ਤੋਂ ਅਤੇ ਪਾਣੀ ਸੱਜੇ ਪਾਸੇ ਤੋਂ ਵਰਤਾਉਣਾ ਚਾਹੀਦਾ ਹੈ |

ਪ੍ਰਯੋਗੀ
ਕੁੱਝ ਭੋਜਨ ਨੁਸਖੇ
ਰੋਟੀ ਬਣਾਉਣਾ

ਆਮ ਤੌਰ ਤੇ ਕਣਕ ਦੇ ਆਟੇ ਦੀ ਰੋਟੀ ਬਣਾਈ ਜਾਂਦੀ ਹੈ । ਪਰ ਸਰਦੀਆਂ ਵਿਚ ਮੱਕੀ ਦੀ ਅਤੇ ਵੇਸਣ ਦੀ ਰੋਟੀ ਵੀ ਬਣਾਈ ਜਾਂਦੀ ਹੈ ।
ਕਣਕ ਦੇ ਆਟੇ ਦੀ ਰੋਟੀ ਬਣਾਉਣੀ-
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਘਿਉ ਜਾਂ ਮੱਖਣ – ਚੋਪੜਨ ਲਈ

ਵਿਧੀ

  1. ਬਾਲੀ ਜਾਂ ਪਰਾਤ ਵਿਚ ਆਟੇ ਨੂੰ ਵਿਰਲੀ ਛਾਨਣੀ ਨਾਲ ਛਾਣੋ ਤਾਂ ਜੋ ਛਾਣ ਘੱਟ ਤੋਂ ਘੱਟ ਨਿਕਲੇ । ਬਾਰੀਕ ਅਤੇ ਸਾਫ਼ ਸੁਥਰੇ ਆਟੇ ਨੂੰ ਛਾਨਣ ਦੀ ਕੋਈ ਲੋੜ ਨਹੀਂ ਹੁੰਦੀ ।
  2. ਪਲੇਥਣ ਲਈ ਥੋੜ੍ਹਾ ਜਿਹਾ ਆਟਾ ਰੱਖ ਕੇ ਬਾਕੀ ਨੂੰ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਗੁੰਨੋ ।
  3. ਪਰਾਤ ਜਾਂ ਥਾਲੀ ਵਿਚ ਗਿੱਲਾ ਹੱਥ ਫੇਰ ਕੇ ਮੁੱਕੀਆਂ ਨਾਲ ਆਟਾ ਗੁੰਨੋ ਤਾਂ ਜੋ ਇਹ ਇਕਸਾਰ ਹੋ ਜਾਵੇ ।
  4. ਫਿਰ ਇਸ ਨੂੰ ਮਲਮਲ ਦੇ ਗਿੱਲੇ ਕੱਪੜੇ ਨਾਲ 15-20 ਮਿੰਟ ਲਈ ਢੱਕ ਕੇ ਰੱਖ ਦਿਓ ।
  5. ਇਕ ਵਾਰ ਫਿਰ ਪਰਾਤ ਵਿਚ ਗਿੱਲਾ ਹੱਥ ਫੇਰ ਕੇ ਆਟੇ ਨੂੰ ਮੁੱਕੀਆਂ ਨਾਲ ਗੁੰਨੋ ਅਤੇ ਢੱਕ ਕੇ ਰੱਖ ਲਓ ।
  6. ਤਵੇ ਨੂੰ ਸਾਫ਼ ਕਰਕੇ ਗਰਮ ਹੋਣ ਲਈ ਅੱਗ ਤੇ ਰੱਖ ਦਿਓ !
  7. ਆਟੇ ਦੇ ਛੋਟੇ-ਛੋਟੇ ਪੇੜੇ ਕਰੋ ।
  8. ਪੇੜੇ ਨੂੰ ਪਲੇਥਣ ਲਾਓ ਅਤੇ ਦੋਵੇਂ ਹੱਥ ਦੀਆਂ ਉਂਗਲਾਂ ਨਾਲ ਦਬਾ ਕੇ ਚੋੜਾ ਕਰੋ :
  9. ਫਿਰ ਤੋਂ ਪਲੇਥਣ ਲਾ ਕੇ ਚੌੜੇ ਕੀਤੇ ਪੇੜੇ ਨੂੰ ਚੱਕਲੇ ਤੇ ਰੱਖ ਕੇ ਵੇਲਣੇ ਨਾਲ ਪਤਲੀ ਰੋਟੀ ਵੇਲ ਲਓ ।
  10. ਵੇਲੀ ਹੋਈ ਰੋਟੀ ਨੂੰ ਗਰਮ ਤਵੇ ਤੇ ਪਾ ਦਿਓ।
  11. ਉੱਪਰੋਂ ਖ਼ੁਸ਼ਕ ਹੋ ਜਾਵੇ ਤਾਂ ਰੋਟੀ ਨੂੰ ਉਲਟਾ ਦਿਓ ।
  12. ਦੂਸਰੇ ਪਾਸੇ ਨੂੰ ਥੋੜ੍ਹਾ ਜ਼ਿਆਦਾ ਸੇਕਣਾ ਚਾਹੀਦਾ ਹੈ । ਜਦੋਂ ਬਦਾਮੀ ਰੰਗ ਦੇ ਦਾਗ਼ ਪੈ ਜਾਣ ਤਾਂ ਰੋਟੀ ਨੂੰ ਉਲਟਾ ਕੇ ਪਹਿਲੇ ਪਾਸੇ ਨੂੰ ਫਿਰ ਸੇਕੋ ।
  13. ਰੋਟੀ ਨੂੰ ਕੱਪੜੇ ਨਾਲ ਥੋੜ੍ਹਾ-ਥੋੜ੍ਹਾ ਦਬਾਉਂਦੇ ਰਹੋ ਤਾਂ ਕਿ ਰੋਟੀ ਫੁਲ ਜਾਵੇ ।
  14. ਤਵੇ ਤੋਂ ਉਤਾਰ ਕੇ ਇੱਛਾ ਅਨੁਸਾਰ ਘਿਉ ਜਾਂ ਮੱਖਣ ਨਾਲ ਇਸ ਨੂੰ ਚੋਪੜ ਲਓ ।

ਸਾਦਾ ਪਰੌਂਠਾ
ਸਮਾਨ
ਆਟਾ – 200 ਗਰਾਮ
ਪਾਣੀ – 175 ਮਿਲੀ ਲਿਟਰ
ਨਮਕੇ – ਸੁਆਦ ਅਨੁਸਾਰ
ਘਿਉ – 50 ਗਰਾਮ

ਵਿਧੀ

  1. ਆਟੇ ਵਿਚ ਨਮਕ ਪਾ ਕੇ ਆਟਾ ਗੁੰਨੋ ।
  2. ਪੇੜੇ ਬਣਾ ਕੇ ਰੋਟੀ ਵੇਲ ਲਓ ।
  3. ਵੇਲੀ ਹੋਈ ਰੋਟੀ ਦੇ ਉੱਪਰਲੇ ਪਾਸੇ ਤੋਂ ਥੋੜਾ ਘਿਉ ਲਾਓ ।
  4. ਹੁਣ ਰੋਟੀ ਦਾ ਇਕ ਤਿਹਾਈ ਹਿੱਸਾ ਮੋੜ ਲਓ ਅਤੇ ਹੁਣ ਦੁਸਰੇ ਪਾਸਿਓਂ ਵੀ ਇਕ ਤਿਹਾਈ ਹਿੱਸਾ ਪਹਿਲੇ ਦੇ ਉੱਪਰ ਮੋੜੋ ।
  5. ਇਸ ਰੋਟੀ ਨੂੰ ਲੰਬਾਈ ਵਾਲੇ ਦੋਵੇਂ ਸਿਰਿਆਂ ਤੋਂ ਅੰਦਰ ਵਲ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਵਰਗਾਕਾਰ ਬਣ ਜਾਵੇ ।
  6. ਇਸ ਨੂੰ ਪਲੇਥਣ ਲਾ ਕੇ ਫਿਰ ਤੋਂ ਵੇਲੋ ।
  7. ਇਸ ਨੂੰ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
  8. ਹਲਕਾ ਸੇਕਣ ਤੋਂ ਬਾਅਦ ਉਲਟਾ ਦਿਓ ਅਤੇ ਦੂਸਰੇ ਪਾਸਿਓਂ ਵੀ ਚੋਪੜ ਦਿਓ ।
  9. ਪਰੌਂਠੇ ਨੂੰ ਪਰਤ-ਪਰਤ ਕੇ ਸੇਕੋ ਅਤੇ ਦੋਵੇਂ ਪਾਸਿਓਂ ਕਰਾਰਾ ਕਰ ਲਓ।
  10. ਸਬਜ਼ੀ ਰਾਇਤੇ ਆਦਿ ਨਾਲ ਗਰਮ-ਗਰਮ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਮੇਥੀ ਦਾ ਪਰੌਂਠਾ

ਮਾਨ –
ਕਣਕ ਦਾ ਆਟਾ – 225 ਗਰਾਮ (ਤਿੰਨ ਹਿੱਸੇ )
ਮੱਕੀ ਦਾ ਆਟਾ – 75 ਗਰਾਮ (1 ਹਿੱਸਾ)
ਪਿਆਜ਼ – 10 ਗਰਾਮ
ਹਰੀ ਮੇਥੀ – 20 ਗਰਾਮ
ਹਰੀਆਂ ਮਿਰਚਾਂ – 2
ਨਮਕ – ਸੁਆਦ ਅਨੁਸਾਰ

ਵਿਧੀ

  1. ਮੇਥੀ ਚੁਣ ਕੇ ਅਤੇ ਧੋ ਕੇ ਬਾਰੀਕ ਕੱਟੋ ।
  2. ਪਿਆਜ਼ ਤੇ ਹਰੀ ਮਿਰਚ ਨੂੰ ਵੀ ਬਾਰੀਕ-ਬਾਰੀਕ ਕੱਟੋ ।
  3. ਆਟੇ ਵਿਚ ਨਮਕ, ਮਿਰਚ ਅਤੇ ਮੇਥੀ ਅਤੇ ਪਿਆਜ਼ ਮਿਲਾ ਕੇ ਗੁੰਨ ਲਓ।
  4. ਪੇੜਾ ਬਣਾ ਕੇ ਰੋਟੀ ਵੇਲੋ ਅਤੇ ਗਰਮ ਤਵੇ ਤੇ ਪਾ ਕੇ ਚੋਪੜ ਦਿਓ ।
  5. ਹਲਕਾ ਸੇਕਣ ਤੋਂ ਬਾਅਦ ਦੂਸਰੇ ਪਾਸੇ ਪਰਤੋ ਅਤੇ ਇਸ ਨੂੰ ਵੀ ਚੋਪੜ ਦਿਓ ।
  6. ਇਸ ਨੂੰ ਦਹੀਂ ਜਾਂ ਮੱਖਣ ਨਾਲ ਗਰਮ-ਗਰਮ ਪਰੋਸੋ।

ਆਲੂਆਂ ਦਾ ਪਰੌਂਠਾ

ਸਮਾਨ
ਕਣਕ ਦਾ ਆਟਾ – 200 ਗਰਾਮ
ਆਲੂ – 100 ਗਰਾਮ
ਛੋਟਾ ਪਿਆਜ਼ – 1
ਹਰੀਆਂ ਮਿਰਚਾਂ – 2
ਧਨੀਆ – ਕੁਝ ਪੱਤੇ
ਅਦਰਕ – ਇਕ ਟੁਕੜੀ
ਘਿਉ – ਤਲਣ ਲਈ
ਨਮਕ – ਸੁਆਦ ਅਨੁਸਾਰ

ਵਿਧੀ

  1. ਆਟਾ ਗੁੰਨ ਕੇ ਤਿਆਰ ਕਰ ਲਓ ।
  2. ਆਲੂ ਉਬਾਲ ਕੇ ਛਿਲ ਲਓ ਅਤੇ ਠੰਢੇ ਹੋਣ ਤੋਂ ਬਾਅਦ ਇਹਨਾਂ ਨੂੰ ਮਸਲ ਲਓ ।
  3. ਪਿਆਜ਼, ਹਰੀਆਂ ਮਿਰਚਾਂ, ਅਦਰਕ ਅਤੇ ਧਨੀਆ ਨੂੰ ਧੋ ਕੇ ਛੋਟਾ-ਛੋਟਾ ਕੱਟ ਲਓ ।ਇਹ ਸਾਰਾ ਕੁਝ ਅਤੇ ਸੁਆਦ ਅਨੁਸਾਰ ਨਮਕ ਮਸਲੇ ਆਲੂਆਂ ਵਿਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ।
  4. ਆਟੇ ਦਾ ਪੇੜਾ ਲਓ ਅਤੇ ਥੋੜ੍ਹੀ ਜਿਹੀ ਮੋਟੀ ਰੋਟੀ ਵੇਲੋ ਅਤੇ ਘਿਉ ਲਾਓ ।
  5. ਆਲੂਆਂ ਦਾ ਪੇੜਾ ਬਣਾ ਕੇ ਵੇਲੀ ਹੋਈ ਰੋਟੀ ਵਿਚ ਆਲੂਆਂ ਦਾ ਪੇੜਾ ਰੱਖ ਕੇ ਰੋਟੀ ਵਿਚ ਆਲੂ ਲੁਕੋ ਦਿਓ ਅਤੇ ਫਿਰ ਤੋਂ ਪੇੜਾ ਬਣਾ ਲਓ।
  6. ਗੋਲ ਪਰੌਂਠਾ ਵੇਲ ਕੇ ਗਰਮ ਤਵੇ ਤੇ ਪਾ ਦਿਓ ।
  7. ਪਠਾ ਦੋਵੇਂ ਪਾਸਿਓਂ ਘਿਉ ਨਾਲ ਤਲ ਕੇ ਕਰਾਰਾ ਕਰ ਲਓ ।
  8. ਇਸ ਨੂੰ ਦਹੀਂ, ਮੱਖਣ, ਲੱਸੀ ਜਾਂ ਚਾਹ ਨਾਲ ਗਰਮ-ਗਰਮ ਪਰੋਸੋ ।

ਨੋਟ – ਗੋਭੀ, ਮੂਲੀ ਦੇ ਪਰੌਂਠੇ ਜਾਂ ਕਿਸੇ ਹੋਰ ਤਰ੍ਹਾਂ ਦੇ ਭਰਵੇਂ ਪਰੌਂਠੇ ਬਣਾਉਣ ਲਈ ਵੀ ਉਪਰੋਕਤ ਵਿਧੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਚੌਲ ਉਬਾਲਣਾ
ਸਮਾਂਨੇ
ਚੌਲ – 1 ਗਿਲਾਸ
ਪਾਣੀ – 2 ਗਿਲਾਸ

ਵਿਧੀ

  1. ਚੌਲਾਂ ਨੂੰ ਚੁਣੋ ਅਤੇ ਧੋ ਲਓ ਅਤੇ ਪਾਣੀ ਨੂੰ ਉਬਲਣ ਵਾਸਤੇ ਰੱਖ ਦਿਓ ।
  2. ਜਦੋਂ ਪਾਣੀ ਉਬਲ ਰਿਹਾ ਹੋਵੇ ਤਾਂ ਇਸ ਵਿਚ ਚੌਲ ਪਾਓ ਅਤੇ ਇਹਨਾਂ ਨੂੰ ਕੜਛੀ ਨਾਲ ਹਿਲਾ ਕੇ ਚੰਗੀ ਤਰ੍ਹਾਂ ਢੱਕ ਦਿਓ ।
  3. ਇਕ ਉਬਾਲਾ ਆਉਣ ਤੇ ਦੁਬਾਰਾ ਹਿਲਾਓ ਅਤੇ ਫਿਰ ਚੰਗੀ ਤਰ੍ਹਾਂ ਢੱਕ ਦਿਓ ।
  4. ਸੇਕ ਹਲਕਾ ਕਰੋ, ਕੁਝ ਮਿੰਟਾਂ ਬਾਅਦ ਚੌਲ ਖਾਣ ਯੋਗ ਹੋ ਜਾਣਗੇ ।
  5. ਚੌਲਾਂ ਨੂੰ ਕਿਸੇ ਤਰੀ ਵਾਲੀ ਸਬਜ਼ੀ ਨਾਲ ਪਰੋਸੋ।
  6. ਚੌਲਾਂ ਵਿਚ ਇੱਛਾ ਅਨੁਸਾਰ ਨਮਕ ਅਤੇ ਘਿਉ ਵੀ ਪਾਇਆ ਜਾ ਸਕਦਾ ਹੈ ।

ਨੋਟ – ਪੁਰਾਣੇ ਚੌਲ ਨਵੇਂ ਚੌਲਾਂ ਨਾਲੋਂ ਚੰਗੇ ਰਹਿੰਦੇ ਹਨ ਪਰ ਇਹਨਾਂ ਵਿਚ ਨਵੇਂ ਚੌਲਾਂ ਨਾਲੋਂ ਥੋੜਾ ਜ਼ਿਆਦਾ ਪਾਣੀ ਪੈਂਦਾ ਹੈ । ਨਮਕੀਨ ਚੌਲਾਂ ਨੂੰ ਜੀਰੇ ਦਾ ਤੜਕਾ ਲਗਾਇਆ ਜਾ ਸਕਦਾ ਹੈ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਮਟਰ ਦਾ ਪੁਲਾਅ
ਸਮਾਨ

ਪਾਣੀ – 2 ਗਿਲਾਸ
ਚੌਲ – 1 ਗਿਲਾਸ
ਮਟਰ ਕੱਢੇ ਹੋਏ – 100 ਗਰਾਮ
ਪਿਆਜ਼ – 1 ਛੋਟਾ
ਲੌਂਗ – 4
ਦਾਲ ਚੀਨੀ – 2 ਛੋਟੇ ਟੁਕੜੇ
ਘਿਉ – 50 ਗਰਾਮ
ਨਮਕ – ਸੁਆਦ ਅਨੁਸਾਰ
ਕਾਲੀ ਮਿਰਚ – 10-12

ਵਿਧੀ

  1. ਚੌਲਾਂ ਨੂੰ ਚੁਣੋ ਅਤੇ ਧੋ ਲਓ ।
  2. ਘਿਉ ਗਰਮ ਕਰੋ ਅਤੇ ਇਸ ਵਿਚ ਲੰਬੇ ਕੱਟੇ ਹੋਏ ਪਿਆਜ਼ ਭੁੰਨੋ ਅਤੇ ਇਹਨਾਂ ਨੂੰ ਕਿਸੇ ਕਟੋਰੀ ਆਦਿ ਵਿਚ ਕੱਢ ਲਓ ।
  3. ਫਿਰ ਉਸ ਘਿਉ ਵਿਚ ਦਾਲਚੀਨੀ, ਲੌਂਗ, ਕਾਲੀ ਮਿਰਚ ਅਤੇ ਮਟਰ ਪਾ ਕੇ ਦੋ ਤਿੰਨ ਮਿੰਟ ਤੱਕ ਭੁੰਨੋ ।
  4. ਧੋਤੇ ਹੋਏ ਚੌਲਾਂ ਨੂੰ ਵੀ ਇਕ ਮਿੰਟ ਲਈ ਭੁੰਨੋ ਅਤੇ ਨਮਕ ਅਤੇ ਪਾਣੀ ਪਾ ਕੇ ਹਿਲਾ ਦਿਓ ।
  5. ਇਕ ਉਬਾਲਾ ਆਉਣ ਤੋਂ ਬਾਅਦ ਇਕ ਵਾਰ ਫੇਰ ਹਿਲਾਓ ਅਤੇ ਚੰਗੀ ਤਰ੍ਹਾਂ ਢੱਕ ਦਿਓ, ਹਲਕੇ ਸੇਕ ਤੇ ਬਣਨ ਦਿਓ ।
  6. ਭੁੰਨੇ ਹੋਏ ਪਿਆਜ਼ਾਂ ਨਾਲ ਸਜਾ ਕੇ ਪਰੋਸੋ ।

ਨੋਟ – ਇਸੇ ਤਰ੍ਹਾਂ ਗੋਭੀ, ਗਾਜਰਾਂ, ਫਰੈਂਚ ਬੀਨਜ਼, ਆਲੂ, ਧਨੀਆ ਆਦਿ ਸਬਜ਼ੀਆਂ ਪਾ ਕੇ ਪੁਲਾਅ ਬਣਾਇਆ ਜਾ ਸਕਦਾ ਹੈ ਜਾਂ ਰਲੀਆਂ-ਮਿਲੀਆਂ ਸਬਜ਼ੀਆਂ ਵੀ ਵਰਤੀਆਂ ਜਾ ਸਕਦੀਆਂ ਹਨ ।

ਰਾਜਮਾਂਹ
ਸਮਾਨ

ਰਾਜਮਾਂਹ – 250 ਗਰਾਮ
ਟਮਾਟਰ – 100 ਗਰਾਮ
ਪਿਆਜ਼ – 100 ਗਰਾਮ
ਪਾਣੀ – 500 ਮਿਲੀ ਲਿਟਰ
ਅਦਰਕ – ਇਕ ਟੁਕੜਾ

ਲਸਣ – 6 ਤੁਰੀਆਂ
ਗਰਮ ਮਸਾਲਾ – 1 ਚਮਚ
ਲਾਲ ਮਿਰਚ ਅਤੇ ਨਮਕ – ਸੁਆਦ ਅਨੁਸਾਰ
ਘਿਉ – 100 ਗਰਾਮ

ਵਿਧੀ

  1. ਰਾਜਮਾਂਹ ਚੁਣੋ ਅਤੇ ਰਾਤ ਭਰ ਇਹਨਾਂ ਨੂੰ ਪਾਣੀ ਵਿਚ ਭਿਉਂ ਕੇ ਰੱਖੋ ।
  2. ਪਿਆਜ਼ਾਂ ਨੂੰ ਚਾਕੂ ਨਾਲ ਬਾਰੀਕ-ਬਾਰੀਕ ਕੱਟ ਲਓ ਜਾਂ ਕੱਦੂਕਸ ਕਰ ਲਓ।
  3. ਅਦਰਕ ਅਤੇ ਲਸਣ ਬਾਰੀਕ-ਬਾਰੀਕ ਕੱਟੋ ਅਤੇ ਟਮਾਟਰ ਅਤੇ ਹਰੀਆਂ ਮਿਰਚਾਂ ਨੂੰ ਵੀ ਕੱਟ ਲਓ ।
  4. ਕੁੱਕਰ ਵਿਚ ਘਿਉ ਪਾ ਕੇ ਪਿਆਜ਼ ਨੂੰ ਭੁੰਨ ਕੇ ਬਦਾਮੀ ਰੰਗ ਦਾ ਕਰ ਲਓ ।
  5. ਹੁਣ ਇਸ ਵਿਚ ਟਮਾਟਰ, ਲਸਣ, ਹਰੀਆਂ ਮਿਰਚਾਂ ਅਤੇ ਅਦਰਕ ਪਾ ਕੇ ਉਦੋਂ ਤਕ ਭੁੰਨੋ ਜਦੋਂ ਤੱਕ ਕਿ ਟਮਾਟਰ ਨਾ ਗਲ ਜਾਣ ਤੋਂ
  6. ਭਿੱਜੇ ਹੋਏ ਰਾਜਮਾਂਹ, ਮਿਰਚਾਂ, ਨਮਕ ਅਤੇ ਪਾਣੀ ਕੁੱਕਰ ਵਿਚ ਪਾ ਕੇ ਇਹਨਾਂ ਨੂੰ 35 ਮਿੰਟ ਤਕ ਪਕਣ ਦਿਓ ।
  7. ਹੁਣ ਗਰਮ ਮਸਾਲੇ ਨਾਲ ਸਜਾ ਕੇ ਪਰੋਸੋ।

ਸਾਬਤ ਮੂੰਗੀ ਦੀ ਦਾਲ
ਸਮਾਨ

ਮੂੰਗੀ ਦੀ ਦਾਲ – 200 ਗਰਾਮ
ਟਮਾਟਰ – 100 ਗਰਾਮ
ਪਾਣੀ – 600 ਮਿਲੀ ਲਿਟਰ
ਘਿਉ – 100 ਗਰਾਮ
ਅਦਰਕ – ਇਕ ਟੁਕੜਾ
ਲਸਣ – 6 ਤੁਰੀਆਂ
ਪਿਆਜ਼ – 1
ਹਰੀ ਮਿਰਚ – 2
ਗਰਮ ਮਸਾਲਾ – 1 ਚਮਚ
ਹਲਦੀ – 1 ਚਮਚ

ਵਿਧੀ

  1. ਦਾਲ ਨੂੰ ਚੁਣੋ ਅਤੇ ਧੋ ਲਓ।
  2. ਅਦਰਕ ਅਤੇ ਲਸਣ ਬਰੀਕ ਕੱਟ ਲਓ ਅਤੇ ਟਮਾਟਰ, ਹਰੀ ਮਿਰਚ ਅਤੇ ਪਿਆਜ਼ ਨੂੰ ਵੀ ਕੱਟੋ !
  3. ਕੁੱਕਰ ਵਿਚ ਦਾਲ, ਲਸਣ, ਅਦਰਕ, ਨਮਕ ਅਤੇ ਪਾਣੀ ਨੂੰ ਪਾ ਕੇ ਸੇਕ ਤੇ ਰੱਖੋ ਅਤੇ ਪੁਰਾ ਦਬਾਓ ਬਣਨ ਤੋਂ ਬਾਅਦ 8 ਮਿੰਟ ਲਈ ਪਕਾਓ ।
  4. ਘਿਉ ਗਰਮ ਕਰਕੇ ਪਿਆਜ਼ ਭੁੰਨੋ ਅਤੇ ਇਸ ਤੋਂ ਬਾਅਦ ਟਮਾਟਰ ਅਤੇ ਹਰੀ ਮਿਰਚ ਪਾ ਕੇ ਪਕਾਓ ਜਦੋਂ ਤਕ ਕਿ ਟਮਾਟਰ ਗਲ ਨਾ ਜਾਣ ।
  5. ਇਸ ਮਸਾਲੇ ਨੂੰ ਦਾਲ ਵਿਚ ਰਲਾਓ ਅਤੇ ਗਰਮ ਮਸਾਲਾ ਪਾ ਕੇ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨੋਟ – ਹੋਰ ਦਾਲਾਂ ਜਿਵੇਂ ਸਾਬਤ ਮਸਰ ਅਤੇ ਧੋਤੀ ਹੋਈ ਮੂੰਗੀ ਦੀ ਦਾਲ ਵੀ ਕੁੱਕਰ ਵਿਚ ਇਸੇ ਵਿਧੀ ਨਾਲ ਬਣਾਈ ਜਾਂਦੀ ਹੈ ਪਰ ਪੂਰਾ ਦਬਾਉ ਬਣਨ ਤੋਂ ਬਾਅਦ ਕੇਵਲ ਤਿੰਨ ਮਿੰਟ ਲਈ ਪਕਾਓ । ਸਾਬਤ ਮਾਂਹ ਲਈ 55 ਮਿੰਟ ਤਕ ਪਕਾਓ | ਦਾਲਾਂ ਨੂੰ ਕੁੱਕਰ ਤੋਂ ਬਿਨਾਂ ਮੱਠੀਮੱਠੀ ਅੱਗ ਤੇ ਵੀ ਪਕਾਇਆ ਜਾਂਦਾ ਹੈ । ਪਰ ਇਸ ਤਰ੍ਹਾਂ ਪਾਣੀ ਅਤੇ ਬਾਲਣ ਜ਼ਿਆਦਾ ਲੱਗਦਾ ਹੈ ।

ਦਮ ਆਲੂ
ਸਮਾਨ

ਆਲੂ – 500 ਗਰਾਮ ਬਹੁਤ ਛੋਟੇ-ਛੋਟੇ
ਘਿਉ – 100 ਗਰਾਮ
ਟਮਾਟਰ – 250 ਗਰਾਮ
ਜ਼ੀਰਾ – 1/2 ਚਮਚ
ਇਲਾਇਚੀ – 2
ਦਾਲਚੀਨੀ – 1 ਛੋਟਾ ਟੁੱਕੜਾ
ਅਦਰਕ – 1 ਛੋਟਾ ਟੁੱਕੜਾ
ਹਰੀ ਮਿਰਚ – 1
ਲਾਲ ਮਿਰਚ – 1 ਚਮਚ ਜਾਂ ਸੁਆਦ ਅਨੁਸਾਰ
ਹਲਦੀ – 1/2 ਚਮਚ
ਨਮਕ – ਸੁਆਦ ਅਨੁਸਾਰ

ਵਿਧੀ

  1. ਉਬਾਲ ਕੇ ਆਲੂਆਂ ਨੂੰ ਛਿੱਲ ਲਓ ਅਤੇ ਸਾਬਤ ਹੀ ਰੱਖੋ ।
  2. ਹਰੀ ਮਿਰਚ ਅਤੇ ਟਮਾਟਰ ਕੱਟ ਲਓ ।
  3. ਹੁਣ ਜ਼ੀਰਾ, ਦਾਲਚੀਨੀ, ਇਲਾਇਚੀ ਅਤੇ ਪੀਸਿਆ ਹੋਇਆ ਅਦਰਕ ਘਿਉ ਵਿਚ , ਭੰਨ ਲਓ । ..
  4. ਇਸ ਮਸਾਲੇ ਵਿਚ ਹਰੀ ਮਿਰਚ, ਟਮਾਟਰ ਅਤੇ ਨਮਕ ਪਾ ਕੇ ਭੁੰਨੋ ਜਦੋਂ ਤਕ ਕਿ ਟਮਾਟਰ ਗਲੇ ਨਾ ਜਾਣ ।
  5. ਇਸ ਵਿਚ ਆਲੂ ਪਾ ਕੇ ਚੰਗੀ ਤਰ੍ਹਾਂ ਹਿਲਾਓ।
  6. ਰੋਟੀ ਨਾਲ ਇਹਨਾਂ ਨੂੰ ਗਰਮ-ਗਰਮ ਪਰੋਸੋ।

ਮਟਰ ਪਨੀਰ
ਸਮਾਨ

ਮਟਰ – 500 ਗਰਾਮ
ਪਨੀਰ – 200 ਗਰਾਮ
ਘਿਉ – 60 ਗਰਾਮ
ਅਦਰਕ – 1 ਟੁਕੜਾ
ਪਿਆਜ਼ – 2
ਹਲਦੀ – 1/2 ਚਮਚ
ਜ਼ੀਰਾ – 1/2 ਚਮਚ
ਗਰਮ ਮਸਾਲਾ 1/2 ਚਮਚ
ਹਰਾ ਧਨੀਆਂ – ਕੁਝ ਪੱਤੇ
ਟਮਾਟਰ – 2
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਪਨੀਰ ਨੂੰ ਚੌਰਸ ਟੁਕੜਿਆਂ ਵਿਚ ਕੱਟੋ ਅਤੇ ਤਲ ਲਓ।
  2. ਪਿਆਜ਼ ਕੱਦੂਕਸ ਕਰੋ ਅਤੇ ਅਦਰਕ ਤੇ ਹਰਾ ਧਨੀਆਂ ਬਰੀਕ ਕੱਟ ਲਓ ।
  3. ਉ ਵਿਚ ਪਿਆਜ਼ ਭੁੰਨੋ ਅਤੇ ਟਮਾਟਰ, ਅਦਰਕ ਅਤੇ ਬਾਕੀ ਮਿਰਚ ਮਸਾਲੇ ਵੀ ਇਸ ਵਿਚ ਪਾ ਦਿਓ।
  4. ਹੁਣ ਇਸ ਵਿਚ ਮਟਰ ਪਾਓ ਅਤੇ ਥੋੜ੍ਹੀ ਦੇਰ ਬਾਅਦ ਇਸ ਵਿਚ ਕੱਚਾ ਜਾਂ ਤਲਿਆ ਹੋਇਆ ਪਨੀਰ ਪਾਓ ।
  5. ਸਭ ਕੁਝ ਨੂੰ ਦੋ ਮਿੰਟ ਲਈ ਪਕਾਓ ਅਤੇ ਅੱਗ ਤੋਂ ਉਤਾਰ ਕੇ ਧਨੀਏ ਦੇ ਹਰੇ ਪੱਤਿਆਂ ਨਾਲ ਸਜਾ ਕੇ ਪਰੋਸੋ।

ਨੋਟ – ਆਲੂ ਮਟਰ, ਰਸਮਿਸੇ ਆਲੂ ਜਾਂ ਤਰੀ ਵਾਲੀਆਂ ਸਬਜ਼ੀਆਂ ਇਸੇ ਵਿਧੀ ਨਾਲ ਹੀ ਬਣਾਈਆਂ ਜਾਂਦੀਆਂ ਹਨ ।

ਭਿੰਡੀ ਦੀ ਸਬਜ਼ੀ
ਸਮਾਨ

ਭਿੰਡੀ – 300 ਗਰਾਮ
ਘਿਉ ਜਾਂ ਤੇਲ – 60 ਗਰਾਮ
ਹਲਦੀ – 1/2 ਚਮਚ
ਅਮਚੂਰ – 1/2 ਚਮਚ
ਪੀਸਿਆ ਹੋਇਆ ਧਨੀਆਂ – 1/2 ਚਮਚ
ਗਰਮ ਮਸਾਲਾ – 1/2 ਚਮਚ
ਨਿੰਬੂ – 1/2
ਪਿਆਜ਼ – 2
ਹਰੀ ਮਿਰਚ – 2
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਭਿੰਡੀਆਂ ਨੂੰ ਧੋ ਕੇ ਅਤੇ ਸੁਕਾ ਕੇ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ ਅਤੇ ਪਿਆਜ਼ ਅਤੇ ਹਰੀ ਮਿਰਚ ਨੂੰ ਵੀ ਕੱਟ ਲਓ ।
  2. ਘਿਉ ਜਾਂ ਤੇਲ ਨੂੰ ਕੜਾਹੀ ਵਿਚ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ ਅਤੇ ਇਸ ਵਿਚ ਭਿੰਡੀਆਂ ਪਾ ਦਿਓ ।
  3. ਭਿੰਡੀਆਂ ਨੂੰ ਥੋੜਾ ਸੇਕ ਲਗਾਉਣ ਤੋਂ ਬਾਅਦ ਪਿਆਜ਼ ਵੀ ਪਾ ਦਿਓ ।
  4. ਕੁਝ ਸਮੇਂ ਲਈ ਤਲੋ ਭਿੰਡੀ ਵਿਚ ਲੇਸ ਹੋਣ ਤੋਂ ਇਸ ਵਿਚ ਅੱਧਾ ਨਿੰਬੂ ਨਿਚੋੜ ਦਿਓ ।
  5. ਨਮਕ, ਮਿਰਚ, ਹਲਦੀ, ਅਮਚੂਰ, ਧਨੀਆ ਪਾ ਕੇ ਹਲਕੇ ਸੇਕ ਤੇ ਉਦੋਂ ਤਕ ਪਕਾਓ ਜਦੋਂ ਤਕ ਭਿੰਡੀ ਗਲ ਨਾ ਜਾਏ ।
  6. ਉਤਾਰਨ ਤੋਂ ਪਹਿਲਾਂ ਇਸ ਵਿਚ ਗਰਮ ਮਸਾਲਾ ਪਾ ਦਿਓ ਅਤੇ ਗਰਮ-ਗਰਮ ਪਰੋਸੋ।

PSEB 9th Class Home Science Solutions Chapter 8 ਭੋਜਨ ਪਕਾਉਣਾ

ਨੋਟ – ਸਾਬਤ ਭਿੰਡੀ ਬਣਾਉਣੀ ਹੋਵੇ ਤਾਂ ਭਿੰਡੀਆਂ ਨੂੰ ਲੰਬਾਈ ਰੁਖ ਚੀਰਾ ਦੇ ਕੇ ਮਸਾਲਾ ਭਰ ਕੇ ਤਲਿਆ ਜਾਂਦਾ ਹੈ ।

ਆਲੂ ਗੋਭੀ
ਸਮਾਨ

ਗੋਭੀ – 1 ਕਿਲੋਗਰਾਮ
ਆਲੂ – 400 ਗਰਾਮ
ਟਮਾਟਰ – 150 ਗਰਾਮ
ਘਿਉ – 60 ਗਰਾਮ
ਅਦਰਕ – 1 ਟੁੱਕੜਾ
ਪਿਆਜ਼ – 2
ਗਰਮ ਮਸਾਲਾ – 1 ਚਮਚ
ਹਰਾ ਧਨੀਆ – ਕੁਝ ਪੱਤੇ
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ

  1. ਗੋਭੀ ਧੋ ਕੇ ਸੁਕਾ ਲਓ ਅਤੇ ਇਸ ਦੇ ਡੰਡਲ ਲਾਹ ਦਿਓ ਧੋ ਕੇ ਫੁੱਲ ਦੇ ਟੁੱਕੜੇ ਕੱਟ ਲਓ ਅਤੇ ਆਲੂਆਂ ਨੂੰ ਛਿੱਲ ਕੇ ਕੱਟ ਲਓ ।
  2. ਟਮਾਟਰ, ਅਦਰਕ, ਹਰੀ ਮਿਰਚ, ਪਿਆਜ਼ ਅਤੇ ਹਰਾ ਧਨੀਆ ਕੱਟ ਲਓ।
  3. ਘਿਉ ਵਿਚ ਪਿਆਜ਼ ਭੁੰਨੋ ਅਤੇ ਭੁੰਨਣ ਤੋਂ ਬਾਅਦ ਟਮਾਟਰ, ਹਰੀ ਮਿਰਚ ਅਤੇ ਅਦਰਕ ਇਸ ਵਿਚ ਪਾ ਦਿਓ।
  4. ਹੁਣ ਇਸ ਵਿਚ ਆਲੂ ਅਤੇ ਗੋਭੀ ਪਾ ਕੇ ਕੜਛੀ ਨਾਲ ਹਿਲਾਓ ਅਤੇ ਪੱਕਣ ਲਈ ਢੱਕ ਦਿਓ ।
  5. ਜਦੋਂ ਆਲੂ ਗਲ ਜਾਣ ਤਾਂ ਗਰਮ ਮਸਾਲਾ ਅਤੇ ਹਰਾ ਧਨੀਆ ਪਾ ਕੇ ਉਤਾਰ ਲਓ । ਗਰਮ-ਗਰਮ ਪਰੋਸੋ।

ਨੋਟ – ਆਲੂ-ਗਾਜਰਾਂ, ਆਲੂ-ਮੇਥੀ, ਬੈਂਗਣ-ਆਲੂ, ਬੰਦ ਗੋਭੀ-ਮਟਰ ਆਦਿ ਸਬਜ਼ੀਆਂ ਬਣਾਉਣ ਦੀ ਵੀ ਇਹੀ ਵਿਧੀ ਹੈ । | ਜੇਕਰ ਸਬਜ਼ੀ ਵਿਚ ਪਾਣੀ ਰਹਿ ਜਾਵੇ ਤਾਂ ਪਾਣੀ ਸੁਕਾ ਲੈਣਾ ਚਾਹੀਦਾ ਹੈ ।

ਭਰੀ ਹੋਈ ਸ਼ਿਮਲਾ ਮਿਰਚ
ਸਮਾਨ

ਸ਼ਿਮਲਾ ਮਿਰਚ – 250 ਗਰਾਮ
ਮਟਰ ਕੱਢੇ ਹੋਏ – 60 ਗਰਾਮ
ਆਲੂ – 100 ਗਰਾਮ
ਗਾਜਰ – 50 ਗਰਾਮ
ਟਮਾਟਰ – 100 ਗਰਾਮ
ਘਿਉ – 50 ਗਰਾਮ
ਜ਼ੀਰਾ – 1/2 ਚਮਚ
ਅਦਰਕ 1 ਟੁੱਕੜਾ
ਪਿਆਜ਼ – 1 ਟੁੱਕੜਾ
ਹਰੀ ਮਿਰਚ – 2
ਨਮਕ, ਮਿਰਚ – ਸੁਆਦ ਅਨੁਸਾਰ

ਵਿਧੀ

  1. ਸ਼ਿਮਲਾ ਮਿਰਚਾਂ ਨੂੰ ਧੋ ਲਓ ਅਤੇ ਉੱਪਰੋਂ ਚੀਰਾ ਦੇ ਲਓ ਅਤੇ ਮਟਰ ਛਿੱਲ ਲਓ ।
  2. ਆਲੂ ਦੇ ਛਿਲਕੇ ਉਤਾਰ ਲਓ ਅਤੇ ਬਾਰੀਕ ਕੱਟ ਲਓ।
  3. ਪਿਆਜ਼ ਨੂੰ ਕੱਦੂਕਸ ਕਰੋ, ਟਮਾਟਰ, ਅਦਰਕ, ਹਰੀ ਮਿਰਚ ਕੱਟ ਲਓ ਅਤੇ ਥੋੜੇ ਜਿਹੇ ਘਿਉ ਵਿਚ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਭੁੰਨ ਕੇ ਪਕਾ ਲਵੋ ਅਤੇ ਨਮਕ, ਮਿਰਚ, ਮਸਾਲੇ ਵੀ ਇਸ ਵਿਚ ਮਿਲਾ ਲਓ ਅਤੇ ਪਾਣੀ ਸੁੱਕ ਜਾਣ ਦਿਓ ।
  4. ਇਹ ਸਭ ਕੁਝ ਨੂੰ ਸ਼ਿਮਲਾ ਮਿਰਚਾਂ ਵਿਚ ਭਰ ਦਿਓ ।
  5. ਘਿਉ ਨੂੰ ਕੜਾਹੀ ਵਿਚ ਪਾ ਕੇ ਗਰਮ ਕਰੋ ਤੇ ਸ਼ਿਮਲਾ ਮਿਰਚਾਂ ਨੂੰ ਇਸ ਵਿਚ ਤਲੋ ।
  6. ਪੱਕ ਜਾਣ ਤੇ ਅੱਗ ਤੋਂ ਉਤਾਰ ਕੇ ਰੋਟੀ ਨਾਲ ਪਰੋਸੋ ।

ਨੋਟ – ਕਰੇਲੇ ਅਤੇ ਭਰੇ ਹੋਏ ਬੈਂਗਣ ਬਣਾਉਣ ਦੀ ਵੀ ਇਹੀ ਵਿਧੀ ਹੈ ।

ਕੋਫਤੇ
ਸਮਾਨ

ਘੀਆ ਨਰਮ – 250 ਗਰਾਮ
ਵੇਸਣ – 50 ਗਰਾਮ
ਟਮਾਟਰ – 150 ਗਰਾਮ
ਸੁੱਕਾ ਧਨੀਆ – 1/2 ਚਮਚ
ਹਲਦੀ – 1/2 ਚਮਚ
ਕਾਲੀ ਮਿਰਚ – 1/4 ਚਮਚ
ਪਿਆਜ਼ – 3
ਅਦਰਕ – ਇਕ ਟੁੱਕੜਾ
ਹਰੀ ਮਿਰਚ – 2
ਹਰਾ ਧਨੀਆ – ਕੁਝ ਪੱਤੇ
ਗਰਮ ਮਸਾਲਾ – 1 ਚਮਚ
ਨਮਕ ਮਿਰਚ – ਸੁਆਦ ਅਨੁਸਾਰ
ਘਿਉ – ਤਲਣ ਲਈ

ਵਿਧੀ

  1. ਘੀਆ ਛਿੱਲ ਕੇ ਧੋ ਲਓ ਤੇ ਕੱਦੂਕਸ ਕਰ ਲਓ ।
  2. ਕੱਦੂਕਸ ਕੀਤੀ ਘੀਆ ਵਿਚ ਵੇਸਣ, ਸੁੱਕਾ ਧਨੀਆ, ਕਾਲੀ ਮਿਰਚ, ਥੋੜਾ ਜਿਹਾ ਨਮਕ, ਪਾਣੀ ਪਾ ਕੇ ਗਾੜ੍ਹਾ ਘੋਲ ਜਿਹਾ ਬਣਾ ਲਓ ।
  3. ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਜਦੋਂ ਘਿਉ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਉਪਰੋਕਤ ਘੋਲ ਦੇ ਗੋਲ-ਗੋਲ ਕੋਫਤੇ ਬਣਾ ਕੇ ਗਰਮ ਘਿਉ ਵਿਚ ਪਾਓ ਅਤੇ ਕੋਫਤਿਆਂ ਨੂੰ ਥੋੜ੍ਹਾ-ਥੋੜ੍ਹਾ ਤਲ ਕੇ ਕੱਢ ਲਓ।
  4. ਪਿਆਜ਼ ਅਤੇ ਅਦਰਕ ਕੱਦੂਕਸ ਕਰ ਲਓ ਅਤੇ ਹਰੀ ਮਿਰਚ, ਹਰਾ ਧਨੀਆ ਅਤੇ ਟਮਾਟਰ ਬਾਰੀਕ-ਬਾਰੀਕ ਕੱਟ ਕੇ ਘਿਉ ਵਿਚ ਭੁੰਨ ਕੇ ਤਰੀ ਬਣਾ ਲਉ ।
  5. ਨਮਕ, ਮਿਰਚ, ਮਸਾਲਾ, ਪਾਣੀ ਪਾ ਕੇ ਉਬਾਲਾ ਦਿਓ ਅਤੇ ਕੋਫਤੇ ਪਾ ਕੇ ਕੁਝ ਸਮੇਂ ਤਕ ਪੱਕਣ ਦਿਓ ਅਤੇ ਹਰੇ ਧਨੀਏ ਨਾਲ ਸਜਾ ਕੇ ਪਰੋਸੋ ।

ਮਿੱਠੇ ਪਕਵਾਨ
ਖੀਰ

ਸਮਾਨ
ਦੁੱਧ – 1 ਲਿਟਰ
ਚੀਨੀ – 2 ਵੱਡੇ ਚਮਚ
ਚੌਲ – 2 ਵੱਡੇ ਚਮਚ
ਛੋਟੀ ਇਲਾਇਚੀ – 1/4 ਚਮਚ
ਸੁੱਕੇ ਮੇਵੇ – ਲੋੜ ਅਨੁਸਾਰ

ਵਿਧੀ

  1. ਚੌਲਾਂ ਨੂੰ ਚੁਣ ਲਉ ਅਤੇ ਧੋ ਕੇ 15 ਮਿੰਟ ਤਕ ਭਿਉਂ ਕੇ ਰੱਖੋ ।
  2. ਦੁੱਧ ਉਬਾਲੋ ਅਤੇ ਉਬਲੇ ਹੋਏ ਦੁੱਧ ਵਿਚ ਚਾਵਲ ਪਾ ਕੇ ਮੱਠੀ-ਮੱਠੀ ਅੱਗ ਤੇ ਪਕਾਉਂਦੇ ਜਾਉ ।
  3. ਚੰਗੀ ਤਰ੍ਹਾਂ ਚਾਵਲ ਘੁਲ ਜਾਣ ਤਾਂ ਚੀਨੀ ਅਤੇ ਇਲਾਇਚੀ ਪਾ ਕੇ ਕੁਝ ਦੇਰ ਲਈ ਪੱਕਣ ਦਿਓ ।
  4. ਬਦਾਮ, ਕਿਸ਼ਮਿਸ਼ ਅਤੇ ਪਿਸਤਾ ਵਗੈਰਾ ਖੀਰ ਤੇ ਪਾ ਕੇ ਪਰੋਸੋ ।

ਕਸਟਰਡ
ਸਮਾਨ

ਦੁੱਧ – 1/2 ਲਿਟਰ
ਕਸਟਰਡ ਪਾਊਡਰ – 2 ਵੱਡੇ ਚਮਚ
ਚੀਨੀ – 4 ਵੱਡੇ ਚਮਚ

ਵਿਧੀ

  • ਕਸਟਰਡ ਨੂੰ ਅੱਧੇ ਕੱਪ ਦੁੱਧ ਵਿਚ ਘੋਲੋ ਅਤੇ ਬਾਕੀ ਦੁੱਧ ਨੂੰ ਉਬਾਲ ਲਉ
  • ਉਬਲੇ ਦੁੱਧ ਵਿਚ ਚੀਨੀ ਅਤੇ ਕਸਟਰਡ ਵਾਲਾ ਦੁੱਧ ਹੌਲੀ ਹੌਲੀ ਪਾਓ ਅਤੇ ਦੂਜੇ ਹੱਥ ਨਾਲ ਚਮਚ ਨਾਲ ਚੰਗੀ ਤਰ੍ਹਾਂ ਦੁੱਧ ਨੂੰ ਹਿਲਾਉਂਦੇ ਜਾਉ ਤਾਂ ਜੋ ਗਿਲਟੀਆਂ ਨਾ ਬਣ ਜਾਣ । ਉਬਾਲਾ ਆ ਜਾਵੇ ਤਾਂ ਅੱਗ ਤੋਂ ਉਤਾਰ ਲਓ । ਇਸ ਨੂੰ ਗਰਮ ਜਾਂ ਠੰਢਾ ਕਰਕੇ ਪਰੋਸਿਆ ਜਾ ਸਕਦਾ ਹੈ । ਰੁੱਤ ਅਨੁਸਾਰ ਕਸਟਰਡ ਵਿਚ ਫਲ ਜਿਵੇਂ ਕੇਲਾ, ਅੰਬ, ਅੰਗੂਰ, ਸੇਬ ਅਤੇ ਸੁੱਕੇ ਮੇਵੇ ਪਾਏ ਜਾ ਸਕਦੇ ਹਨ । ਜੇਕਰ ਫਲ ਪਾਉਣੇ ਹੋਣ ਤਾਂ ਕਸਟਰਡ ਨੂੰ ਫ਼ਰਿਜ਼ ਵਿਚ ਰੱਖ ਕੇ ਚੰਗੀ ਤਰ੍ਹਾਂ ਠੰਢਾ ਕਰ ਲਓ । ਠੰਢੇ ਕਸਟਰਡ ਨੂੰ ਜੈਲੀ ਨਾਲ ਵੀ ਪਰੋਸ ਸਕਦੇ ਹੋ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਸੂਜੀ ਦਾ ਹਲਵਾ
ਸਮਾਨ

ਸੁਜੀ – 100 ਗਰਾਮ
ਘਿਉ – 100 ਗਰਾਮ
ਚੀਨੀ – 100 ਗਰਾਮ
ਪਾਣੀ – 35 ਮਿਲੀ ਲਿਟਰ
ਬਦਾਮ ਅਤੇ ਪਿਸਤਾ ਬਾਰੀਕ ਕੱਟੇ ਹੋਏ – 25 ਗਰਾਮ
ਇਲਾਇਚੀ – 2
ਕੇਸਰ 1/4 ਚਾਹ ਦਾ ਚਮਚ

ਵਿਧੀ

  1. ਚੀਨੀ ਅਤੇ ਇਲਾਇਚੀ ਦੇ ਛਿਲਕਿਆਂ ਨੂੰ ਪਾਣੀ ਵਿਚ ਪਾ ਕੇ ਉਬਾਲ ਲਓ ਤਾਂ ਕਿ ਚਾਸ਼ਨੀ ਬਣ ਜਾਵੇ ।
  2. ਚਾਸ਼ਨੀ ਨੂੰ ਪਤਲੇ ਕੱਪੜੇ ਨਾਲ ਜਾਂ ਬਰੀਕ ਛਾਣਨੀ ਨਾਲ ਛਾਣ ਲਓ ।
  3. ਥੋੜ੍ਹਾ ਜਿਹਾ ਗਰਮ ਪਾਣੀ ਲੈ ਕੇ ਇਸ ਵਿਚ ਕੇਸਰ ਘੋਲੋ ।
  4. ਉ ਗਰਮ ਕਰੋ ਅਤੇ ਇਸ ਵਿਚ ਸੂਜੀ ਨੂੰ ਹਲਕੀ ਅੱਗ ਤੇ ਭੁੰਨੋ ।
  5. ਜਦੋਂ ਸੁਜੀ ਹਲਕੀ ਲਾਲ ਹੋ ਜਾਵੇ ਅਤੇ ਘਿਉ ਛੱਡ ਦੇਵੇ ਤਾਂ ਇਸ ਵਿਚ ਚਾਸ਼ਨੀ ਪਾ ਦਿਓ। ਹੌਲੀ-ਹੌਲੀ ਪਕਾਉ ਤੇ ਹਿਲਾਉਂਦੇ ਜਾਓ ਤਾਂ ਕਿ ਪਾਣੀ ਖੁਸ਼ਕ ਹੋ ਜਾਵੇ ।
  6. ਇਲਾਇਚੀ, ਬਦਾਮ, ਪਿਸਤਾ ਤੇ ਕਿਸ਼ਮਿਸ਼ ਮਿਲਾ ਦਿਉ ਅਤੇ ਗਰਮ-ਗਰਮ ਪਰੋਸੋ ।

ਵਸਤੂਨਿਸ਼ਠ ਪ੍ਰਸ਼ਨ
ਖ਼ਾਲੀ ਥਾਂ ਭਰੋ

1. ਭਾਫ਼ ਨਾਲ ਪਕਾਉਣ ਦੇ ……………………… ਢੰਗ ਦੱਸੋ ।
2. ਵਧੇਰੇ ਸਮੇਂ ਤੱਕ ਭੋਜਨ ਪਕਾਇਆ ਜਾਵੇ, ਤਾਂ ………………………. ਤੱਤ ਨਸ਼ਟ ਹੋ । ਜਾਂਦੇ ਹਨ ।
3. ਬੈਕਟੀਰੀਆ ਦਾ ………………………. °C ਤੇ ਵਾਧਾ ਰੁਕ ਜਾਂਦਾ ਹੈ ।
4. ਰੋਗੀਆਂ ਲਈ ……………………. ਖਾਣਾ ਠੀਕ ਰਹਿੰਦਾ ਹੈ ।
5. ਇਡਲੀ ਨੂੰ ………………………. ਢੰਗ ਨਾਲ ਪਕਾਇਆ ਜਾਂਦਾ ਹੈ ।
ਉੱਤਰ-
1. ਤਿੰਨ,
2. ਪੌਸ਼ਟਿਕ,
3. 40,
4. ਉਬਲਿਆ,
5. ਭਾਫ਼।

ਇਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਬੇਕ ਕਰਕੇ ਪਕਾਈ ਜਾਣ ਵਾਲੀ ਕਿਸੇ ਵਸਤੂ ਬਾਰੇ ਦੱਸੋ ।
ਉੱਤਰ-
ਕੇਕ

ਪ੍ਰਸ਼ਨ 2.
ਤਲੇ ਹੋਏ ਭੋਜਨ ਦੀ ਇਕ ਹਾਨੀ ਦੱਸੋ ।
ਉੱਤਰ-
ਜਲਦੀ ਪਚਦਾ ਨਹੀਂ ।

ਪ੍ਰਸ਼ਨ 3.
ਜੀਵਾਣੂਆਂ ਦੇ ਸਪੋਰਜ਼ ਕਿੰਨੇ ਤਾਪਮਾਨ ਤੇ ਮਰ ਜਾਂਦੇ ਹਨ ?
ਉੱਤਰ-
60°C.

ਪ੍ਰਸ਼ਨ 4.
ਕਿਹੜੇ ਵਿਟਾਮਿਨ ਤੇ ਗਰਮੀ ਦਾ ਵਧੇਰੇ ਅਸਰ ਨਹੀਂ ਹੁੰਦਾ ?
ਉੱਤਰ-
ਵਿਟਾਮਿਨ ਏ ਅਤੇ ਡੀ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 5.
ਬਿਨਾਂ ਪਾਣੀ ਦੇ ਪਕਾਈ ਚੀਨੀ ਨੂੰ ਕੀ ਕਹਿੰਦੇ ਹਨ ?
ਉੱਤਰ-
ਕੈਰੇਮਲਾਈਜ਼ਡ ।

ਠੀਕ/ਗਲਤ ਦੱਸੋ

1. ਬੈਕਟੀਰੀਆ ਦਾ 40°C ਤੇ ਵਾਧਾ ਰੁਕ ਜਾਂਦਾ ਹੈ ।
2. ਸੁੱਕੇ ਸੇਕ ਨਾਲ ਪਕਾਉਣ ਦੇ ਤਿੰਨ ਢੰਗ ਹੁੰਦੇ ਹਨ ।
3. ਜ਼ਿਆਦਾ ਸਮੇਂ ਤੱਕ ਪਕਾਉਣਾ ਵਧੀਆ ਹੈ ।
4. ਦੋ ਜਾਂ ਵੱਧ ਭੋਜਨ ਪਦਾਰਥ ਰਲਾ ਕੇ ਪਕਾਇਆ ਜਾਣਾ ਵਧੀਆ ਨਹੀਂ ਹੈ ।
5. ਤਲੇ ਭੋਜਨ ਸਿਹਤ ਲਈ ਬਹੁਤ ਵਧੀਆ ਹਨ ।
ਉੱਤਰ-
1. ਠੀਕ,
2. ਠੀਕ,
3. ਗਲਤ,
4. ਗਲਤ,
5. ਗਲਤ ।

ਬਹੁ-ਵਿਕਲਪੀ

ਪ੍ਰਸ਼ਨ 1.
ਤਲਣ ਦੇ ਢੰਗ ਹਨ
(A) ਸੁੱਕ ਭੁੰਨਿਆ ਤਲਣਾ
(B) ਘੱਟ ਘਿਓ ਵਿਚ ਤਲਣਾ
(C) ਖੁੱਲ੍ਹੇ ਘਿਓ ਵਿਚ ਤਲਣਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 2.
ਠੀਕ ਤੱਥ ਹੈ-
(A) ਬਿਮਾਰਾਂ ਲਈ ਉਬਲਿਆ ਹੋਇਆ ਖਾਣਾ ਠੀਕ ਰਹਿੰਦਾ ਹੈ
(B) ਤਲੇ ਭੋਜਨ ਜਲਦੀ ਹਜ਼ਮ ਨਹੀਂ ਹੁੰਦੇ ।
(C) ਭਾਫ਼ ਨਾਲ ਖਾਣਾ ਪਕਾਉਣਾ ਸਭ ਤੋਂ ਵਧੀਆ ਢੰਗ ਹੈ।
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 9th Class Home Science Solutions Chapter 8 ਭੋਜਨ ਪਕਾਉਣਾ

ਪ੍ਰਸ਼ਨ 3.
ਸੁੱਕੇ ਸੇਕ ਨਾਲ ਪਕਾਉਣ ਦੇ ਢੰਗ ਹਨ-
(A) ਸੇਕਣਾ
(B) ਭੰਨਣਾ
(C) ਬੇਕ ਕਰਨਾ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

ਪ੍ਰਸ਼ਨ 4.
ਭੋਜਨ ਪਕਾਉਣ ਦੇ ਕਾਰਕ ਹਨ
(A) ਭੋਜਨ ਨੂੰ ਪਚਣਯੋਗ ਬਣਾਉਣਾ
(B) ਭੋਜਨ ਵਿਚ ਵੰਨਗੀ ਲਿਆਉਣਾ
(C) ਕੀਟਾਣੂਆਂ ਨੂੰ ਨਸ਼ਟ ਕਰਨ ਲਈ
(D) ਸਾਰੇ ਠੀਕ ।
ਉੱਤਰ-
(D) ਸਾਰੇ ਠੀਕ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

Punjab State Board PSEB 10th Class Home Science Book Solutions Chapter 7 ਸੰਤੁਲਿਤ ਭੋਜਨ Textbook Exercise Questions and Answers.

PSEB Solutions for Class 10 Home Science Chapter 7 ਸੰਤੁਲਿਤ ਭੋਜਨ

Home Science Guide for Class 10 PSEB ਸੰਤੁਲਿਤ ਭੋਜਨ Textbook Questions and Answers

ਅਭਿਆਸ’
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸੰਤੁਲਿਤ ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਤੁਲਿਤ ਭੋਜਨ ਤੋਂ ਭਾਵ ਅਜਿਹੀ ਮਿਲੀ-ਜੁਲੀ ਖ਼ੁਰਾਕ ਤੋਂ ਹੈ ਜਿਸ ਵਿਚ ਭੋਜਨ ਦੇ ਸਾਰੇ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਖਣਿਜ ਲੂਣ ਆਦਿ ਪੂਰੀ ਮਾਤਰਾ ਵਿਚ ਹੋਣ । ਭੋਜਨ ਨਾ ਕੇਵਲ ਮਾਪ-ਤੋਲ ਵਿਚ ਪੂਰਾ ਹੋਵੇ, ਸਗੋਂ ਗੁਣਕਾਰੀ ਵੀ ਹੋਵੇ ਤਾਂ ਜੋ ਮਨੁੱਖ ਦਾ ਸਰੀਰਕ ਤੇ ਮਾਨਸਿਕ ਵਾਧਾ ਵੀ ਹੋ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਬਣੀ ਰਹੇ । ਸੰਤੁਲਿਤ ਭੋਜਨ ਸਾਰੇ ਵਿਅਕਤੀਆਂ ਲਈ ਇਕੋ ਜਿਹਾ ਨਹੀਂ ਹੋ ਸਰੀਰਕ ਮਿਹਨਤ ਕਰਨ ਵਾਲੇ ਵਿਅਕਤੀਆਂ ਲਈ ਜਿਹੜਾ ਭੋਜਨ ਸੰਤੁਲਿਤ ਹੋ , ਉਹ ਇਕ ਦਫ਼ਤਰੀ ਕੰਮ ਕਰਨ ਵਾਲੇ ਨਾਲੋਂ ਵੱਖਰਾ ਹੋਵੇਗਾ ।

ਪ੍ਰਸ਼ਨ 2.
ਭੋਜਨਾਂ ਨੂੰ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਹਰ ਵਿਅਕਤੀ ਦੀ ਸਰੀਰਕ ਤੰਦਰੁਸਤੀ ਲਈ ਸੰਤੁਲਿਤ ਭੋਜਨ ਦਾ ਪ੍ਰਾਪਤ ਹੋਣਾ ਜ਼ਰੂਰੀ ਹੈ । ਜਿਸ ਵਿਚ ਪ੍ਰੋਟੀਨ, ਕਾਰਬੋਜ਼, ਵਿਟਾਮਿਨ ਅਤੇ ਖਣਿਜ ਲੂਣ ਪੂਰੀ ਮਾਤਰਾ ਵਿਚ ਹੋਣ । ਪਰ ਇਹ ਸਾਰੀਆਂ ਚੀਜ਼ਾਂ ਇਕ ਤਰ੍ਹਾਂ ਦੇ ਭੋਜਨ ਤੋਂ ਪ੍ਰਾਪਤ ਨਹੀਂ ਹੋ ਸਕਦੀਆਂ ।

ਇਸ ਲਈ ਭੋਜਨ ਨੂੰ ਇਹਨਾਂ ਦੇ ਖ਼ੁਰਾਕੀ ਤੱਤਾਂ ਦੇ ਆਧਾਰ ‘ਤੇ ਹੇਠ ਲਿਖੇ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ –

  1. ਅਨਾਜ
  2. ਦਾਲਾਂ
  3. ਸੁੱਕੇ ਮੇਵੇ
  4. ਸਬਜ਼ੀਆਂ
  5. ਫੋਲ
  6. ਦੁੱਧ ਤੇ ਦੁੱਧ ਤੋਂ ਬਣੇ ਪਦਾਰਥ
  7. ਮੱਖਣ, ਘਿਓ, ਤੇਲ
  8. ਮੀਟ, ਮੱਛੀ, ਅੰਡੇ
  9. ਸ਼ੱਕਰ, ਗੁੜ
  10. ਮਸਾਲੇ, ਚੱਟਣੀਆਂ ਆਦਿ ।

ਪ੍ਰਸ਼ਨ 3.
ਭੋਜਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਉਹ ਸਾਰੇ ਪਦਾਰਥ ਜੋ ਅਸੀਂ ਖਾਂਦੇ ਪੀਂਦੇ ਹਾਂ ਦਵਾਈਆਂ ਅਤੇ ਸ਼ਰਾਬ ਨੂੰ ਛੱਡ ਕੇ) ਜਿਨ੍ਹਾਂ ਨਾਲ ਸਾਡਾ ਸਰੀਰ ਬਣਦਾ ਅਤੇ ਵੱਧਦਾ ਹੈ, ਨੂੰ ਭੋਜਨ ਕਿਹਾ ਜਾਂਦਾ ਹੈ ।
ਭੋਜਨ ਤੋਂ ਸਾਡੇ ਸਰੀਰ ਵਿਚ ਗਰਮੀ ਅਤੇ ਊਰਜਾ ਪੈਦਾ ਹੁੰਦੀ ਹੈ । ਇਸ ਨਾਲ ਸਰੀਰ ਆਪਣੀਆਂ ਕਿਰਿਆਵਾਂ ਕਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਆਪਣੇ ਟੁੱਟੇ ਹੋਏ ਸੈੱਲਾਂ ਦੀ ਮੁਰੰਮਤ ਵੀ ਕਰ ਸਕਦਾ ਹੈ |

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 4.
ਦਾਲਾਂ ਵਿਚ ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ।
ਉੱਤਰ-
ਦਾਲਾਂ ਜਿਵੇਂ ਮੂੰਗੀ, ਮੋਠ, ਮਾਂਹ, ਰਾਜਮਾਂਹ, ਛੋਲੇ ਆਦਿ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਹਨਾਂ ਵਿਚ 20-25 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ । ਇਸ ਤੋਂ ਇਲਾਵਾ ਵਿਟਾਮਿਨ ‘ਬੀ’, ਖਣਿਜ ਪਦਾਰਥਾਂ ਕਰਕੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦੇ ਹਨ । ਸੁੱਕੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਨਹੀਂ ਹੁੰਦਾ ਪਰ ਪੁੰਗਰੀਆਂ ਹੋਈਆਂ ਦਾਲਾਂ ਵਿਟਾਮਿਨ ‘ਸੀ’ ਦਾ ਚੰਗਾ ਸਰੋਤ ਹਨ ।

ਪ੍ਰਸ਼ਨ 5.
ਪ੍ਰੋਟੀਨ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਪੋਟੀਨ ਮਨੁੱਖੀ ਜੀਵਨ ਦਾ ਆਧਾਰ ਹੈ । ਇਹ ਕਈ ਭੋਜਨ ਸਮੂਹਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਜੀਵ ਪ੍ਰੋਟੀਨ-ਸਭ ਤਰ੍ਹਾਂ ਦੇ ਮੀਟ, ਮੁਰਗੇ, ਮੱਛੀ, ਅੰਡੇ, ਦੁੱਧ, ਦਹੀਂ, ਸੁੱਕਾ ਪਾਊਡਰ ਅਤੇ ਘਿਓ ਨੂੰ ਛੱਡ ਕੇ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ । ਬਨਸਪਤੀ ਪ੍ਰੋਟੀਨ-ਇਹ ਬਨਸਪਤੀ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ ਜਿਵੇਂ ਕਿ ਅਨਾਜ ਦਾਲਾਂ, ਮੂੰਗਫਲੀ, ਸੋਇਆਬੀਨ ਆਦਿ । ਜੀਵ ਪ੍ਰੋਟੀਨ ਨੂੰ ਬਨਸਪਤੀ ਪ੍ਰੋਟੀਨ ਤੋਂ ਵਧੀਆ ਮੰਨਿਆ ਜਾਂਦਾ ਹੈ ।

ਪ੍ਰਸ਼ਨ 6.
ਕਾਰਬੋਹਾਈਡੇਟ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਕਾਰਬੋਹਾਈਡੇਟਸ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਆਕਸੀਜਨ ਤੇ ਹਾਈਡਰੋਜਨ 1 : 2 ਦੇ ਅਨੁਪਾਤ ਵਿਚ ਹੁੰਦੀ ਹੈ । ਸਰੀਰ ਵਿਚ 75 ਤੋਂ 80 ਪ੍ਰਤੀਸ਼ਤ ਊਰਜਾ ਕਾਰਬੋਹਾਈਡੇਟਸ ਤੋਂ ਹੀ ਪੂਰੀ ਹੁੰਦੀ ਹੈ । ਇਹ ਊਰਜਾ ਦਾ ਇਕ ਮਾਸਤਾ ਅਤੇ ਮੁੱਖ ਸੋਮਾ ਹੈ ।
PSEB 10th Class Home Science Solutions Chapter 7 ਸੰਤੁਲਿਤ ਭੋਜਨ 1

ਕਾਰਬੋਹਾਈਡੇਂਟਸ ਦੇ ਸਰੋਤ-ਕਾਰਬੋਹਾਈਡੇਟਸ ਦੇ ਸਰੋਤ ਹੇਠ ਲਿਖੇ ਹਨ –

  1. ਅਨਾਜ।
  2. ਦਾਲਾਂ।
  3. ਜੜ੍ਹਾਂ ਵਾਲੀਆਂ ਅਤੇ ਜ਼ਮੀਨ ਅੰਦਰ ਪੈਦਾ ਹੋਣ ਵਾਲੀਆਂ ਸਬਜ਼ੀਆਂ; ਜਿਵੇਂ-ਆਲੂ, ਕਚਾਲੂ, ਅਰਬੀ, ਜਿਮੀਕੰਦ, ਅਤੇ ਸ਼ਕਰਕੰਦੀ ਆਦਿ ।
  4. ਸ਼ਹਿਦ, ਖੰਡ ਅਤੇ ਗੁੜ ।
  5. ਜੈਮ ਅਤੇ ਜੈਲੀ ॥
  6. ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਖਜੂਰ, ਸੌਗੀ ਅਤੇ ਮੁੰਗਫਲੀ ਆਦਿ ।

ਪ੍ਰਸ਼ਨ 7.
ਸਬਜ਼ੀਆਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਭੋਜਨ ਵਿਚ ਸਬਜ਼ੀਆਂ ਦਾ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਇਹਨਾਂ ਵਿਚੋਂ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ । ਵੱਖ-ਵੱਖ ਸਬਜ਼ੀਆਂ ਵਿਚ ਵੱਖ-ਵੱਖ ਤੱਤ ਮਿਲਦੇ ਹਨ, ਜੜਾਂ ਵਾਲੀਆਂ ਸਬਜ਼ੀਆਂ ਵਿਟਾਮਿਨ ‘ਏ’ ਦਾ ਚੰਗਾ ਸਰੋਤ ਹਨ, ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਫਲੀਦਾਰ ਸਬਜ਼ੀਆਂ ਪ੍ਰੋਟੀਨ ਦਾ ਚੰਗਾ ਸਰੋਤ ਹਨ ।

ਪ੍ਰਸ਼ਨ 8.
ਭੋਜਨ ਵਿਚ ਮਿਰਚ ਮਸਾਲਿਆਂ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਭੋਜਨ ਦਾ ਸਵਾਦ ਅਤੇ ਮਹਿਕ ਵਧਾਉਣ ਲਈ ਇਸ ਵਿਚ ਕਈ ਤਰ੍ਹਾਂ ਦੇ ਮਸਾਲੇ ; ਜਿਵੇਂ-ਜ਼ੀਰਾ, ਕਾਲੀ ਮਿਰਚ, ਧਨੀਆ, ਲੌਂਗ, ਇਲਾਇਚੀ ਆਦਿ ਵਰਤੇ ਜਾਂਦੇ ਹਨ । ਇਹ ਮਸਾਲੇ ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਭੋਜਨ ਦੇ ਜਲਦੀ ਪਚਾਉਣ ਵਿਚ ਵੀ ਸਹਾਇਤਾ ਕਰਦੇ ਹਨ ਕਿਉਂਕਿ ਇਹ ਪਾਚਕ ਰਸਾਂ ਨੂੰ ਉਤੇਜਿਤ ਕਰਦੇ ਹਨ ਜਿਸ ਨਾਲ ਭੋਜਨ ਜਲਦੀ ਹਜ਼ਮ ਹੋ ਜਾਂਦਾ ਹੈ ।

ਪ੍ਰਸ਼ਨ 9.
ਆਹਾਰ ਨਿਯੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਅਤੇ ਵੱਖ-ਵੱਖ ਸਮੇਂ ਤੇ ਕਿਸ ਤਰ੍ਹਾਂ ਦਾ ਭੋਜਨ ਤਿਆਰ ਕਰਨਾ ਹੈ, ਇਸ ਨੂੰ ਸੋਚ-ਸਮਝ ਕੇ ਬਣਾਇਆ ਜਾਂਦਾ ਹੈ । ਇਸ ਸੋਚ-ਸਮਝ, ਨਿਯੋਜਨ, ਵਿਉਂਤ ਕਰਨ ਦੀ ਪ੍ਰਕ੍ਰਿਆ ਨੂੰ ਆਹਾਰ ਨਿਯੋਜਨ ਕਰਨਾ ਕਿਹਾ ਜਾਂਦਾ ਹੈ । ਬਜ਼ੁਰਗਾਂ ਤੇ ਬਹੁਤ ਛੋਟੇ ਬੱਚਿਆਂ ਲਈ ਅਲੱਗ ਤਰ੍ਹਾਂ ਦਾ ਨਰਮ ਭੋਜਨ ਚਾਹੀਦਾ ਹੈ । ਜਵਾਨਾਂ ਲਈ ਅਤਿ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ, ਗਰਭਵਤੀ, ਦੁੱਧ ਪਿਲਾਉਣ ਵਾਲੀ ਮਾਂ ਲਈ ਅਲੱਗ ਤਰ੍ਹਾਂ ਦੇ ਭੋਜਨ ਦੀ ਲੋੜ ਹੁੰਦੀ ਹੈ । ਨੌਕਰੀ ਜਾਣ ਵਾਲੇ, ਸਕੂਲ ਜਾਣ ਵਾਲੇ ਬੱਚੇ ਲਈ ਵੀ ਵੱਖ ਤਰ੍ਹਾਂ ਦੀ ਭੋਜਨ ਯੋਜਨਾ ਬਣਾਉਣੀ ਪੈਂਦੀ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 10.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਪਰਿਵਾਰ ਦੇ ਮੈਂਬਰਾਂ ਦੀ ਸਿਹਤ, ਉਨ੍ਹਾਂ ਦੇ ਖਾਣ ਵਾਲੇ ਭੋਜਨ ‘ਤੇ ਨਿਰਭਰ ਕਰਦੀ ਹੈ । ਇਕ ਸਿਆਣੀ ਹਿਣੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੰਤੁਲਿਤ ਭੋਜਨ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  1. ਪਰਿਵਾਰ ਦੇ ਹਰ ਮੈਂਬਰ ਦੇ ਹਰ ਰੋਜ਼ ਦੇ ਖ਼ੁਰਾਕੀ ਤੱਤਾਂ ਦਾ ਧਿਆਨ ਹੋਣਾ ਚਾਹੀਦਾ ਹੈ ।
  2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ ਤੇ ਚੋਣ ।
  3. ਭੋਜਨ ਦੀ ਯੋਜਨਾਬੰਦੀ ।
  4. ਭੋਜਨ ਪਕਾਉਣ ਦਾ ਸਹੀ ਢੰਗ ਅਤੇ
  5. ਭੋਜਨ ਪਰੋਸਣ ਦੇ ਢੰਗ ਦਾ ਗਿਆਨ ਹੋਣਾ ਚਾਹੀਦਾ ਹੈ ।

ਪ੍ਰਸ਼ਨ 11.
ਕਿਨ੍ਹਾਂ-ਕਿਨ੍ਹਾਂ ਕਾਰਨਾਂ ਕਰਕੇ ਬਹੁ-ਗਿਣਤੀ ਲੋਕਾਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ?
ਉੱਤਰ-
ਦੁਨੀਆ ਭਰ ਵਿਚ 90 ਪ੍ਰਤੀਸ਼ਤ ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਨਾ ਸੇਵਨ ਕਰਨਾ ਹੈ । ਖ਼ਾਸ ਕਰ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਜਨਸੰਖਿਆ ਦੇ ਇਕ ਵੱਡੇ ਹਿੱਸੇ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ।

ਇਸ ਦੇ ਕਈ ਕਾਰਨ ਹਨ , ਜਿਵੇਂ –

  • ਗ਼ਰੀਬੀ-ਗ਼ਰੀਬ ਲੋਕ ਆਪਣੀ ਆਮਦਨ ਘੱਟ ਹੋਣ ਕਰਕੇ ਉਪਯੁਕਤ ਮਾਤਰਾ ਵਿਚ ਲੋੜੀਂਦੇ, ਪੌਸ਼ਟਿਕ ਤੱਤਾਂ ਵਾਲਾ ਭੋਜਨ ਨਹੀਂ ਖ਼ਰੀਦ ਸਕਦੇ । ਸਬਜ਼ੀਆਂ, ਫਲ, ਦੁੱਧ ਆਦਿ ਇਹਨਾਂ ਗ਼ਰੀਬ ਲੋਕਾਂ ਦੀ ਖ਼ੁਰਾਕ ਦਾ ਹਿੱਸਾ ਨਹੀਂ ਬਣਦੇ ।
  • ਸਿੱਖਿਆ ਦੀ ਘਾਟ-ਇਹ ਜ਼ਰੂਰੀ ਨਹੀਂ ਕਿ ਸਿਰਫ਼ ਗ਼ਰੀਬ ਲੋਕ ਹੀ ਸੰਤੁਲਿਤ ਭੋਜਨ ਤੋਂ ਵਾਂਝੇ ਰਹਿੰਦੇ ਹਨ | ਕਈ ਵਾਰ ਸਿੱਖਿਆ ਦੀ ਕਮੀ ਕਰਕੇ ਚੰਗੀ ਆਮਦਨ ਵਾਲੇ ਵੀ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਭੋਜਨ ਨਹੀਂ ਲੈਂਦੇ । ਅੱਜ-ਕਲ੍ਹ ਕਈ ਅਮੀਰ ਲੋਕ ਵੀ ਜੰਕ

ਪ੍ਰਸ਼ਨ 12.
ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋਣ ਤੋਂ ਬਚਾਉਣ ਲਈ ਖਾਣਾ ਤਿਆਰ ਕਰਨ (ਪਕਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  • ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ ।
  • ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
  • ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
  • ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸੜ੍ਹਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ ।
  • ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ ।
  • ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ ।
  • ਮੀਟ, ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਉੱਤੇ ਪਕਾਉਣਾ ਚਾਹੀਦਾ ਹੈ ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ ।
  • ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ ।
  • ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ।
  • ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ
  • ਇੱਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਬਾਰ-ਬਾਰ ਨਹੀਂ ਕਰਨੀ ਚਾਹੀਦੀ ।
  • ਜਿਹੜੇ ਲੋਕ ਸ਼ਾਕਾਹਾਰੀ ਹੋਣ ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ ।
  • ਜੇ ਹੋ ਸਕੇ ਤਾਂ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ । ਇਸ ਨਾਲ ਸਮਾਂ, ਸ਼ਕਤੀ ਤੇ ਪੌਸ਼ਟਿਕ ਤੱਤਾਂ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 13.
ਭੋਜਨ ਪਦਾਰਥਾਂ ਦੇ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਜਾਣਕਾਰੀ, ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਵਿਚ ਕਿਵੇਂ ਸਹਾਇਕ ਹੈ ?
ਉੱਤਰ-
ਸੰਤੁਲਿਤ ਭੋਜਨ ਅਜਿਹਾ ਭੋਜਨ ਹੈ ਜਿਸ ਵਿੱਚ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ, ਕੈਲੋਰੀਆਂ ਆਦਿ ਲੋੜ ਅਨੁਸਾਰ ਹੋਣ । ਇਹ ਤਾਂ ਹੀ ਹੋ ਸਕਦਾ ਹੈ ਜੇ ਗਹਿਣੀ ਨੂੰ ਭੋਜਨ ਪਦਾਰਥਾਂ ਦੇ ਵੱਖ-ਵੱਖ ਸਮੂਹਾਂ ਵਿਚ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਹੋਵੇ । ਇਹ ਜ਼ਰੂਰੀ ਨਹੀਂ ਕਿ ਮਹਿੰਗੇ ਭੋਜਨ ਪਦਾਰਥਾਂ ਵਿੱਚ ਹੀ ਵਧੇਰੇ ਖ਼ੁਰਾਕੀ ਤੱਤ ਹੋਣ ਜਿਵੇਂ ਪ੍ਰੋਟੀਨ ਦਾ ਬਹੁਤ ਸਸਤਾ ਸੋਮਾ ਸੋਇਆਬੀਨ ਹੈ । ਮੁੰਗਫਲੀ ਨੂੰ ਗ਼ਰੀਬਾਂ ਦੇ ਬਦਾਮ ਕਿਹਾ ਜਾਂਦਾ ਹੈ । ਬੇਰ ਬਹੁਤ ਹੀ ਵਧੀਆ ਤੇ ਸਸਤੇ ਵਿਟਾਮਿਨ ਤੇ ਖਣਿਜਾਂ ਦੇ ਸੋਮੇ ਹਨ । ਜਦੋਂ ਸਬਜ਼ੀਆਂ ਫਲਾਂ ਦਾ ਮੌਸਮ ਹੁੰਦਾ ਹੈ ਤਾਂ ਇਹ ਸਸਤੇ ਹੁੰਦੇ ਹਨ । ਚੰਗੀ ਹਿਣੀ ਆਪਣੇ ਸੀਮਿਤ ਸੋਮਿਆਂ ਨਾਲ ਚੰਗਾ ਸੰਤੁਲਿਤ ਭੋਜਨ ਤਾਂ ਹੀ ਬਣਾ ਸਕਦੀ ਹੈ ਜੇ ਉਸ ਨੂੰ ਸਾਰੇ ਭੋਜਨ ਸਮੂਹਾਂ ਵਿਚੋਂ ਪ੍ਰਾਪਤ ਹੋਣ ਵਾਲੇ ਪੌਸ਼ਟਿਕ ਤੱਤਾਂ ਦਾ ਗਿਆਨ ਹੋਵੇ ਤੇ ਕਿਹੜੇ ਸੋਮੇ ਸਸਤੇ ਹਨ ਇਹ ਵੀ ਪਤਾ ਹੋਵੇ ।

ਪ੍ਰਸ਼ਨ 14.
ਸਬਜ਼ੀਆਂ ਅਤੇ ਫਲਾਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਸਬਜ਼ੀਆਂ ਅਤੇ ਫਲਾਂ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਜੜ੍ਹ ਵਾਲੀਆਂ ਸਬਜ਼ੀਆਂ ਵਿਚ ਕਾਰਬੋਹਾਈਡਰੇਟਸ ਹੁੰਦੇ ਹਨ ਅਤੇ ਵਿਟਾਮਿਨ ‘ਸੀਂ ਵੀ ਹੁੰਦਾ ਹੈ : ਜਿਵੇਂ-ਆਲੂ, ਕਚਾਲੂ, ਸ਼ਲਗਮ, ਅਰਬੀ ਆਦਿ । ਗਾਜ਼ਰ ਅਤੇ ਸ਼ਕਰਕੰਦੀ ਵਿਚ ਵਿਟਾਮਿਨ “ਏ” ਦਾ ਚੰਗਾ ਸੋਮਾ ਹਨ । ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਲੋਹਾ ਆਦਿ ਹਨ । ਮਟਰ ਅਤੇ ਫਰੈਂਚ ਬੀਜ ਆਦਿ ਵਿਚ ਪ੍ਰੋਟੀਨ ਵੀ ਹੁੰਦੇ ਹਨ । ਫਲਾਂ ਵਿੱਚ ਵਿਟਾਮਿਨ ‘ਸੀ’, ‘ਏ ਆਦਿ ਹੁੰਦੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 15.
ਭੋਜਨ ਨੂੰ ਸਮੂਹਾਂ ਵਿਚ ਕਿਉਂ ਵੰਡਿਆ ਗਿਆ ਹੈ ? ਸੰਤੁਲਿਤ ਭੋਜਨ ਬਣਾਉਣ ਸਮੇਂ ਇਸ ਦੇ ਕੀ ਲਾਭ ਹਨ ?
मां
ਭੋਜਨ ਸਮੂਹਾਂ ਬਾਰੇ ਵਿਸਥਾਰ ਪੂਰਵਕ ਦੱਸੋ ।
ਉੱਤਰ-
ਵੱਖ-ਵੱਖ ਭੋਜਨਾਂ ਵਿਚ ਵੱਖ-ਵੱਖ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ । ਇਸ ਲਈ ਭੋਜਨ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਅਨੁਸਾਰ ਵੱਖ-ਵੱਖ ਭੋਜਨ ਸਮੂਹਾਂ ਵਿਚ ਵੰਡਿਆ ਗਿਆ। ਹੈ | ਅੰਡੇ ਅਤੇ ਦੁੱਧ ਨੂੰ ਪੂਰਨ ਖ਼ੁਰਾਕ ਮੰਨਿਆ ਗਿਆ ਹੈ | ਪਰ ਰੋਜ਼ ਇੱਕੋ ਭੋਜਨ ਨਹੀਂ ਖਾਇਆ ਜਾ ਸਕਦਾ ਇਸ ਨਾਲ ਮਨ ਅੱਕ ਜਾਂਦਾ ਹੈ ।
ਇਸ ਲਈ ਭੋਜਨ ਸਮੂਹਾਂ ਵਿਚੋਂ ਲੋੜ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਸੰਤੁਲਿਤ ਭੋਜਨ, ਪ੍ਰਾਪਤ ਕੀਤਾ ਜਾਂਦਾ ਹੈ । ਵੱਖ-ਵੱਖ ਭੋਜਨਾਂ ਦੀ ਪੌਸ਼ਟਿਕ ਤੱਤਾਂ ਅਨੁਸਾਰ ਵੰਡ ਇਸ ਤਰ੍ਹਾਂ ਹੈ –
PSEB 10th Class Home Science Solutions Chapter 7 ਸੰਤੁਲਿਤ ਭੋਜਨ 2

ਪ੍ਰਸ਼ਨ 1.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ।
ਉੱਤਰ-
ਪਰਿਵਾਰ ਲਈ ਸੰਤੁਲਿਤ ਭੋਜਨ ਬਣਾਉਣਾ (Planning Balanced Diet for the Family)-ਸੰਤੁਲਿਤ ਭੋਜਨ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of diet nutritional requirements)
  2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨਾਂ ਦੀ ਜਾਣਕਾਰੀ ਤੇ ਚੋਣ (Knowledge of food stuffs that can provide essential nutrients.)
  3. ਭੋਜਨ ਦੀ ਯੋਜਨਾਬੰਦੀ (Planning of meals)
  4. ਭੋਜਨ ਪਕਾਉਣ ਦਾ ਢੰਗ (Methods of Cooking)
  5. ਭੋਜਨ ਪਰੋਸਣ ਦਾ ਢੰਗ (Method of Serving Food) ।

1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of daily nutritional requirements)-ਮਨੁੱਖ ਦੀ ਭੋਜਨ ਲੋੜ ਉਸ ਦੀ ਉਮਰ, ਲਿੰਗ, ਕਿੱਤਾ ਅਤੇ ਪੌਣ-ਪਾਣੀ ਦੇ ਨਾਲ-ਨਾਲ ਸਰੀਰਕ ਹਾਲਤ ‘ਤੇ ਨਿਰਭਰ ਕਰਦੀ ਹੈ । ਜਿਵੇਂ ਭਾਰਾ ਤੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਨੂੰ ਹਲਕਾ ਤੇ ਦਿਮਾਗੀ ਕੰਮ ਕਰਨ ਵਾਲੇ ਮਨੁੱਖ ਨਾਲੋਂ ਜ਼ਿਆਦਾ ਕੈਲੋਰੀਆਂ ਤੇ ਉਰਜਾ ਦੀ ਲੋੜ ਹੁੰਦੀ ਹੈ । ਇਸੇ ਤਰ੍ਹਾਂ ਲੜਕੀਆਂ ਨੂੰ ਲੜਕਿਆਂ ਨਾਲੋਂ ਵਧੇਰੇ ਲੋਹੇ ਦੀ ਜ਼ਰੂਰਤ ਹੈ । ਇਸ ਲਈ ਸੰਤੁਲਿਤ ਭੋਜਨ ਬਣਾਉਣ ਤੋਂ ਪਹਿਲਾਂ ਪਰਿਵਾਰਿਕ ਜੀਆਂ ਦੀਆਂ ਪੌਸ਼ਟਿਕ ਤੱਤਾਂ ਦੀ ਲੋੜ ਦਾ ਗਿਆਨ ਹੋਣਾ ਜ਼ਰੂਰੀ ਹੈ ।

2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ (Knowledge of food stuff that can provide essential nutrients)-ਕੁਦਰਤੀ ਰੂਪ ਵਿਚ ਮਿਲਣ ਵਾਲੇ ਭੋਜਨਾਂ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਪੰਜ ਭੋਜਨ ਸਮੂਹਾਂ ਵਿਚ ਵੰਡਿਆ ਗਿਆ ਹੈ, ਜੋ ਕਿ ਉੱਪਰ ਟੇਬਲ ਵਿਚ ਦਿੱਤੇ ਗਏ ਹਨ | ਹਰ ਸਮੂਹ ਵਿਚੋਂ ਭੋਜਨ ਪਦਾਰਥ ਸ਼ਾਮਿਲ ਕਰਨ ਨਾਲ ਸੰਤੁਲਿਤ ਭੋਜਨ ਤਿਆਰ ਕੀਤਾ ਜਾ ਸਕਦਾ ਹੈ । | ਵੱਖ-ਵੱਖ ਉਮਰ, ਲਿੰਗ ਤੇ ਸਰੀਰਕ ਅਵਸਥਾ ਅਨੁਸਾਰ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਵੀ ਵੱਖ-ਵੱਖ ਹੁੰਦੀ ਹੈ ।

3. ਭੋਜਨ ਦੀ ਯੋਜਨਾਬੰਦੀ (Planning of meals)-ਭੋਜਨ ਦੀ ਜ਼ਰੂਰਤ ‘ਤੇ ਚੋਣ ਪਿੱਛੋਂ ਉਸ ਦੀ ਯੋਜਨਾ ਬਣਾ ਲਈ ਜਾਵੇ । ਕਿੰਨੇ ਫ਼ਰਕ ਪਿੱਛੋਂ ਭੋਜਨ ਖਾਧਾ ਜਾਵੇ ਤਾਂ ਜੋ ਪੌਸ਼ਟਿਕ ਤੱਤਾਂ ਦੀ ਮਾਤਰਾ ਪੂਰੀ ਹੋ ਸਕੇ । ਭੋਜਨ ਦੀ ਯੋਜਨਾਬੰਦੀ ਨੂੰ ਹੇਠ ਲਿਖੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹਨ –

  • ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ।
  • ਪਰਿਵਾਰ ਦੇ ਮੈਂਬਰਾਂ ਦੀ ਉਮਰ, ਕਿੱਤਾ ਤੇ ਸਰੀਰਕ ਅਵਸਥਾ ।
  • ਪਰਿਵਾਰ ਦੇ ਮੈਂਬਰਾਂ ਦੀ ਭੋਜਨ ਪ੍ਰਤੀ ਰੁਚੀ ਤੇ ਜ਼ਰੂਰਤ ।
  • ਪਰਿਵਾਰ ਦੇ ਰਸਮ-ਰਿਵਾਜ ।
  • ਭੋਜਨ ਤੇ ਕੀਤਾ ਜਾਣ ਵਾਲਾ ਖ਼ਰਚਾ ਤੇ ਭੋਜਨ ਪਦਾਰਥਾਂ ਦੀ ਖ਼ੁਰਾਕ ਮਹੱਤਤਾ ।

ਪਿੱਛੇ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੌਸ਼ਟਿਕ ਤੱਤਾਂ ਦੀ ਪੂਰਤੀ ਤੇ ਭੋਜਨ ਦੀ ਜ਼ਰੂਰਤ ਦੇ ਅਨੁਸਾਰ ਸਾਰੇ ਦਿਨ ਵਿਚ ਖਾਧੇ ਜਾਣ ਵਾਲੇ ਭੋਜਨ ਨੂੰ ਚਾਰ ਮੁੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ –

  1. ਸਵੇਰ ਦਾ ਨਾਸ਼ਤਾ (Breakfast)
  2. ਦੁਪਹਿਰ ਦਾ ਭੋਜਨ (Lunch)
  3. ਸ਼ਾਮ ਦਾ ਚਾਹ-ਪਾਣੀ (Evening Tea)
  4. ਰਾਤ ਦਾ ਭੋਜਨ (Dinner)

1. ਸਵੇਰ ਦਾ ਨਾਸ਼ਤਾ (Breakfast)-ਪੂਰੇ ਦਿਨ ਦੀ ਜ਼ਰੂਰਤ ਦਾ ਚੌਥਾ ਹਿੱਸਾ ਸਵੇਰ ਦੇ ਨਾਸ਼ਤੇ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਚੰਗਾ ਨਾਸ਼ਤਾ ਸਰੀਰਕ ਤੇ ਮਾਨਸਿਕ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ । ਨਾਸ਼ਤੇ ਦੀ ਯੋਜਨਾ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –

  • ਸਰੀਰਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਨਾਸ਼ਤਾ ਠੋਸ ਤੇ ਕਾਰਬੋਜ਼ ਯੁਕਤ ਹੋਣਾ ਚਾਹੀਦਾ ਹੈ । ਜਦ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਹਲਕਾ ਤੇ ਪ੍ਰੋਟੀਨ ਯੁਕਤ ਨਾਸ਼ਤਾ ਚੰਗਾ ਰਹਿੰਦਾ ਹੈ ।
  • ਜੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚ ਜ਼ਿਆਦਾ ਲੰਮਾ ਸਮਾਂ ਹੋਵੇ ਤਾਂ ਨਾਸ਼ਤਾ ਭਾਰਾ ਅਤੇ ਫ਼ਰਕ ਘੱਟ ਜਾਂ ਸਮਾਂ ਘੱਟ ਹੋਵੇ ਤਾਂ ਨਾਸ਼ਤਾ ਹਲਕਾ ਤੇ ਜਲਦੀ ਹਜ਼ਮ ਹੋਣ ਵਾਲਾ ਚਾਹੀਦਾ ਹੈ ।
  • ਨਾਸ਼ਤੇ ਵਿਚ ਸਾਰੇ ਭੋਜਨ ਤੱਤ ਸ਼ਾਮਲ ਹੋਣੇ ਚਾਹੀਦੇ ਹਨ, ਜਿਵੇਂ-ਭਾਰੇ ਨਾਸ਼ਤੇ ਲਈ ਭਰਵਾਂ ਪਰੌਂਠਾ, ਦੁੱਧ, ਦਹੀਂ ਜਾਂ ਲੱਸੀ ਅਤੇ ਕੋਈ ਫਲ ਲਿਆ ਜਾ ਸਕਦਾ ਹੈ ਅਤੇ ਹਲਕੇ ਨਾਸ਼ਤੇ ਵਾਸਤੇ ਪੁੰਗਰੀ ਦਾਲ, ਟੋਸਟ, ਦੁੱਧ ਅਤੇ ਫਲ ਹੋ ਸਕਦਾ ਹੈ ।

2. ਦੁਪਹਿਰ ਦਾ ਭੋਜਨ (Lunch)-ਪੁਰੇ ਦਿਨ ਦੀ ਜ਼ਰੂਰਤ ਦਾ ਤੀਸਰਾ ਹਿੱਸਾ ਦੁਪਹਿਰ ਦੇ ਭੋਜਨ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਇਸ ਵਿਚ ਅਨਾਜ, ਦਾਲਾਂ, ਦਹੀਂ, ਪਨੀਰ ਜਾਂ ਮਾਸ, ਮੌਸਮੀ ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ । ਭੋਜਨ ਵਿਚ ਕੁੱਝ ਕੱਚੀਆਂ ਤੇ ਕੁੱਝ ਪੱਕੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ । ਬਹੁਤੇ ਕੰਮ-ਕਾਜੀ ਲੋਕ ਦੁਪਹਿਰ ਦਾ ਖਾਣਾ ਨਾਲ ਲੈ ਕੇ ਜਾਂਦੇ ਹਨ । ਇਸ ਲਈ ਉਹ ਭੋਜਨ ਵੀ ਪੰਸ਼ਟਿਕ ਹੋਣਾ ਚਾਹੀਦਾ ਹੈ । ਉਦਾਹਰਨ ਵਜੋਂ ਦੁਪਹਿਰ ਦੇ ਭੋਜਨ ਵਿਚ ਫੁਲਕੇ, ਰਾਜਮਾਂਹ, ਕੋਈ ਸਬਜ਼ੀ, ਰਾਇਤਾ ਅਤੇ ਸਲਾਦ ਲਿਆ ਜਾ ਸਕਦਾ ਹੈ ਅਤੇ ਨਾਲ ਲਿਜਾਣ ਵਾਲੇ ਭੋਜਨ ਵਿਚ ਪੁਦੀਨੇ ਦੀ ਚਟਨੀ ਆਦਿ ਤੇ ਸੈਂਡਵਿਚ, ਗਚਕ ਅਤੇ ਕੁੱਝ ਫਲ ਸ਼ਾਮਲ ਕੀਤਾ ਜਾ ਸਕਦਾ ਹੈ ।

3. ਸ਼ਾਮ ਦੀ ਚਾਹ (Evening tea)-ਇਸ ਸਮੇਂ ਚਾਹ ਦੇ ਨਾਲ ਕੋਈ ਨਮਕੀਨ ਜਾਂ ਮਿੱਠੀ ਚੀਜ਼ ; ਜਿਵੇਂ ਕਿ ਬਿਸਕੁਟ, ਕੇਕ, ਬਰਫ਼ੀ, ਪਕੌੜੇ, ਸਮੋਸੇ ਆਦਿ ਲਏ ਜਾ ਸਕਦੇ ਹਨ ।

4. ਰਾਤ ਦਾ ਭੋਜਨ (Dinner)-ਇਸ ਭੋਜਨ ਵਿਚ ਵੀ ਪੂਰੇ ਦਿਨ ਦੀ ਜ਼ਰੂਰਤ ਦਾ ਤੀਜਾ ਹਿੱਸਾ ਪਾਪਤ ਹੋਣਾ ਚਾਹੀਦਾ ਹੈ । ਰਾਤ ਦੇ ਅਤੇ ਦੁਪਹਿਰ ਦੇ ਭੋਜਨ ਵਿਚ ਕੋਈ ਫ਼ਰਕ ਨਹੀਂ ਹੁੰਦਾ ਪਰ ਫਿਰ ਵੀ ਇਸ ਨੂੰ ਬਣਾਉਂਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ; ਜਿਵੇਂ

  • ਦੁਪਹਿਰ ਦੇ ਭੋਜਨ ਨਾਲੋਂ ਰਾਤ ਦਾ ਭੋਜਨ ਹਲਕਾ ਹੋਣਾ ਚਾਹੀਦਾ ਹੈ ਤਾਂ ਕਿ ਜਲਦੀ ਪਚ ਸਕੇ ।
  • ਸਾਰਾ ਦਿਨ ਕੰਮ-ਕਾਜ ਕਰਦਿਆਂ ਸਰੀਰ ਦੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ । ਇਸ ਲਈ ਇਹਨਾਂ ਦੀ ਮੁਰੰਮਤ ਲਈ ਪ੍ਰੋਟੀਨ ਵਾਲੇ ਭੋਜਨ ਪਦਾਰਥ ਹੋਣੇ ਚਾਹੀਦੇ ਹਨ ।
  • ਰਾਤ ਦਾ ਭੋਜਨ ਖ਼ਾਸ ਧਿਆਨ ਦੇ ਕੇ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਭੋਜਨ ਕਰਦੇ ਹਨ ।

5. ਭੋਜਨ ਪਕਾਉਣ ਦਾ ਢੰਗ (Method of Cooking) -ਭੋਜਨ ਦੀ ਯੋਜਨਾਬੰਦੀ ਦਾ ਤਾਂ ਹੀ ਫਾਇਦਾ ਹੈ ਜੇ ਭੋਜਨ ਨੂੰ ਅਜਿਹੇ ਢੰਗ ਨਾਲ ਪਕਾਇਆ ਜਾਵੇ ਕਿ ਵੱਧ ਤੋਂ ਵੱਧ ਖ਼ੁਰਾਕੀ ਤੱਤਾਂ ਦੀ ਸੰਭਾਲ ਹੋ ਸਕੇ । ਭੋਜਨ ਖ਼ਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਸੁੱਕੇ ਭੋਜਨ ਪਦਾਰਥ, ਜਿਵੇਂ-ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਫਿਰ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ ।
  • ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ ।
  • ਹਮੇਸ਼ਾ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ । ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
  1. ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ ।
  2. ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
  3. ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
  4. ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸੜਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ ।
  5. ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ ।
  6. ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀਂ ਨਸ਼ਟ ਹੋ ਜਾਂਦੇ ਹਨ ।
  7. ਮੀਟ ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਤੇ ਪਕਾਉਣਾ ਚਾਹੀਦਾ ਹੈ। ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ ।
  8. ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ ।
  9. ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ।
  10. ਭੋਜਨ ਵਿਚ ਜ਼ਿਆਦਾ ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  11. ਇਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਵਾਰ-ਵਾਰ ਨਹੀਂ ਕਰਨੀ ਚਾਹੀਦੀ ।
  12. ਜਿਹੜੇ ਲੋਕ ਸ਼ਾਕਾਹਾਰੀ ਹੋਣ, ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ ।
  13. ਜਿੱਥੋਂ ਤਕ ਹੋ ਸਕੇ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮਾਂ ਤੇ ਸ਼ਕਤੀ ਦੇ ਨਾਲ-ਨਾਲ ਪੌਸ਼ਟਿਕ ਤੱਤ ਵੀ ਬਚਾਏ ਜਾ ਸਕਦੇ ਹਨ ।

ਭੋਜਨ ਪਰੋਸਣ ਦਾ ਢੰਗ (Method of serving food)-

  • ਖਾਣਾ-ਖਾਣ ਵਾਲੀ ਥਾਂ ਸਾਫ਼-ਸੁਥਰੀ ਤੇ ਹਵਾਦਾਰ ਹੋਣੀ ਚਾਹੀਦੀ ਹੈ ।
  • ਖਾਣਾ ਹਮੇਸ਼ਾਂ ਠੀਕ ਤਰ੍ਹਾਂ ਦੇ ਬਰਤਨਾਂ ਵਿਚ ਪਰੋਸਣਾ ਚਾਹੀਦਾ ਹੈ , ਜਿਵੇਂ ਤਰੀ ਵਾਲੀ ਸਬਜ਼ੀ ਵਾਸਤੇ ਡੂੰਘੀ ਪਲੇਟ ਅਤੇ ਸੁੱਕੀ ਸਬਜ਼ੀ ਲਈ ਚਪਟੀ ਪਲੇਟ ਵਰਤੀ ਜਾ ਸਕਦੀ ਹੈ ।
  • ਇਕੋ ਵਾਰ ਹੀ ਬਹੁਤ ਜ਼ਿਆਦਾ ਭੋਜਨ ਨਹੀਂ ਪਰੋਸਣਾ ਚਾਹੀਦਾ, ਸਗੋਂ ਪਹਿਲਾਂ ਥੋੜ੍ਹਾ ਤੇ ਲੋੜ ਪੈਣ ‘ਤੇ ਹੋਰ ਲਿਆ ਜਾ ਸਕਦਾ ਹੈ ।
  • ਸਲਾਦ ਅਤੇ ਫਲ ਵੀ ਭੋਜਨ ਨਾਲ ਜ਼ਰੂਰ ਪਰੋਸਣੇ ਚਾਹੀਦੇ ਹਨ ।
  • ਭੋਜਨ ਵਿਚ ਰੰਗ ਅਤੇ ਭਿੰਨਤਾ ਹੋਣੀ ਚਾਹੀਦੀ ਹੈ ।

ਇਸ ਲਈ ਧਨੀਏ ਦੇ ਹਰੇ ਪੱਤੇ, ਨਿੰਬੂ ਤੇ ਟਮਾਟਰ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਜੇ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਭੋਜਨ ਤਿਆਰ ਕੀਤਾ ਜਾਵੇ ਤਾਂ ਵਿਅਕਤੀ ਆਪਣੀ ਲੋੜ ਅਨੁਸਾਰ ਖ਼ੁਸ਼ ਮਨ ਨਾਲ ਭੋਜਨ ਖਾ ਕੇ ਸੰਤੁਲਿਤ ਭੋਜਨ ਦਾ ਮੰਤਵ ਪੂਰਾ ਕਰ ਸਕਦਾ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

Home Science Guide for Class 10 PSEB ਸੰਤੁਲਿਤ ਭੋਜਨ Important Questions and Answers

ਪ੍ਰਸ਼ਨ 1.
ਕੀ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਭੋਜਨ ਹੁੰਦੀ ਹੈ ?
ਉੱਤਰ-
ਇਹ ਜ਼ਰੂਰੀ ਨਹੀਂ ਕਿ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਹੋਵੇ ।

ਪ੍ਰਸ਼ਨ 2.
ਪੁੰਗਰੀਆਂ ਦਾਲਾਂ ਵਿੱਚ ਕਿਹੜੇ ਵਿਟਾਮਿਨ ਦੀ ਮਾਤਰਾ ਵੱਧ ਜਾਂਦੀ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 3.
ਦਾਲਾਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ?
ਉੱਤਰ-
20-25%.

ਪ੍ਰਸ਼ਨ 4.
ਦੁਨੀਆਂ ਭਰ ਵਿਚ 90% ਬਿਮਾਰੀਆਂ ਦਾ ਕਾਰਨ …………… ਸੇਵਨ ਨਹੀਂ ਕਰਨਾ ਹੈ ?
ਉੱਤਰ-
ਸੰਤੁਲਿਤ ਭੋਜਨ ।

ਪ੍ਰਸ਼ਨ 5.
ਕਣਕ-ਮੱਕੀ ਆਦਿ ਅਨਾਜਾਂ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?
ਉੱਤਰ-
6-12%.

ਪ੍ਰਸ਼ਨ 6.
ਸੁੱਕੇ ਮੇਵਿਆਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?
ਉੱਤਰ-
18-28%.

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 7.
ਸਬਜ਼ੀਆਂ ਤੇ ਫਲਾਂ ਦੇ ਛਿਲਕਿਆਂ ਨੂੰ ਕਿਉਂ ਨਹੀਂ ਉਤਾਰਨਾ ਚਾਹੀਦਾ ?
ਉੱਤਰ-
ਇਹਨਾਂ ਥੱਲੇ ਵਿਟਾਮਿਨ ਤੇ ਖਣਿਜ ਲੂਣ ਹੁੰਦੇ ਹਨ ।

ਪ੍ਰਸ਼ਨ 8.
ਮਿੱਠੇ ਸੋਡੇ ਦੀ ਵਰਤੋਂ ਭੋਜਨ ਪਕਾਉਣ ਲਈ ਕਿਉਂ ਨਹੀਂ ਕਰਨੀ ਚਾਹੀਦੀ ?
ਉੱਤਰ-
ਇਸ ਨਾਲ ਵਿਟਾਮਿਨ ਬੀ ਤੇ ਸੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 9.
ਸ਼ਾਕਾਹਾਰੀ ਲੋਕਾਂ ਨੂੰ ਪ੍ਰੋਟੀਨ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ?
ਉੱਤਰ-
ਦੁੱਧ, ਪਨੀਰ, ਦਾਲਾਂ, ਸੋਇਆਬੀਨ ।

ਪ੍ਰਸ਼ਨ 10.
ਫਲੀਦਾਰ ਸਬਜ਼ੀਆਂ ਵਿਚ ਕਿਹੜਾ ਪੌਸ਼ਟਿਕ ਤੱਤ ਵਧੇਰੇ ਹੁੰਦਾ ਹੈ ?
ਉੱਤਰ-
ਪ੍ਰੋਟੀਨ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
(ਅ) ਆਹਾਰ ਨਿਯੋਜਨ ਕੀ ਹੈ ਅਤੇ ਇਸ ਦੇ ਕੀ ਲਾਭ ਹਨ ?
(ਈ) ਭੋਜਨ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
(ਅ) ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
(ਇ) ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 2.
ਭੋਜਨ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
ਭੋਜਨ ਖਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  1. ਸੁੱਕੇ ਭੋਜਨ ਪਦਾਰਥ, ਜਿਵੇਂ ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਇਹ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ ।
  2. ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ ।
  3. ਹਮੇਸ਼ਾਂ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ ।

ਪ੍ਰਸ਼ਨ 3.
ਭੋਜਨ ਵੇਖਣ ਨੂੰ ਵੀ ਸੋਹਣਾ ਹੋਣਾ ਚਾਹੀਦਾ ਹੈ । ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ? ਜੇ ਹਾਂ ਤਾਂ ਕਿਉਂ ?
ਉੱਤਰ-
ਹਾਂ ਜੀ ; ਇਹ ਤੱਥ ਬਿਲਕੁਲ ਸਹੀ ਹੈ ਕਿ ਭੋਜਨ ਵੇਖਣ ਨੂੰ ਸੋਹਣਾ ਲੱਗਣਾ ਚਾਹੀਦਾ ਹੈ ਕਿਉਂਕਿ ਜਿਹੜਾ ਭੋਜਨ ਵੇਖਣ ਨੂੰ ਚੰਗਾ ਲੱਗੇ, ਉਸ ਨੂੰ ਖਾਣ ਨੂੰ ਵੀ ਮਨ ਕਰਦਾ ਹੈ ਜਦ ਕਿ ਜੇਕਰ ਭੋਜਨ ਅੱਖਾਂ ਨੂੰ ਨਾ ਭਾਵੇਂ ਤਾਂ ਮਨੁੱਖ ਉਸ ਦਾ ਸਵਾਦ ਵੀ ਨਹੀਂ ਵੇਖਣਾ ਚਾਹੁੰਦਾ । ਭੋਜਨ ਨੂੰ ਸੋਹਣਾ ਬਣਾਉਣ ਲਈ ਭੋਜਨ ਪਕਾਉਣ ਦੀ ਵਿਧੀ ਅਤੇ ਉਸ ਨੂੰ ਸਜਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 4.
(i) ਵੱਧਦੇ ਬੱਚਿਆਂ ਲਈ ਕਿਹੋ ਜਿਹਾ ਭੋਜਨ ਚਾਹੀਦਾ ਹੈ ?
(ii) ਵਧਣ ਵਾਲਿਆਂ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
(i) ਵੱਧ ਰਹੇ ਬੱਚੇ ਦੇ ਸਰੀਰ ਵਿਚ ਬਣੇ ਸੈਲਾਂ ਅਤੇ ਤੰਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਇਸ ਲਈ ਪ੍ਰੋਟੀਨ, ਕਾਰਬੋਜ਼ ਆਦਿ ਵੱਧ ਮਾਤਰਾ ਵਿਚ ਚਾਹੀਦੇ ਹਨ ਤਾਂ ਜੋ ਤੰਤੂਆਂ ਦਾ ਨਿਰਮਾਣ ਅਤੇ ਟੁੱਟ-ਭੱਜ ਦੀ ਪੂਰਤੀ ਹੋ ਸਕੇ । ਇਸ ਤੋਂ ਇਲਾਵਾ ਬੱਚਿਆਂ ਦੇ ਭੱਜਣ-ਦੌੜਨ ਅਤੇ ਖੇਡਣ ਨਾਲ ਕੈਲੋਰੀਆਂ ਵੀ ਵੱਧ ਖ਼ਰਚ ਹੁੰਦੀਆਂ ਹਨ, ਸੋ ਇਨ੍ਹਾਂ ਦੀ ਪੂਰਤੀ ਕਰਨ ਲਈ ਬੱਚਿਆਂ ਦੇ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਮੱਖਣ, ਘਿਉ, ਤੇਲ, ਖੰਡ, ਸ਼ੱਕਰ, ਦੁੱਧ, ਅੰਡਾ, ਮੀਟ, ਪਨੀਰ ਅਤੇ ਸਬਜ਼ੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ।

(ii) ਦੇਖੋ ਭਾਗ (i).

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 5.
ਗਰਭਵਤੀ ਔਰਤ ਲਈ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ ਜਾਂ ਦੁੱਧ ਪਿਲਾਉਂਦੀ ਮਾਂ ਲਈ ?
ਉੱਤਰ-
ਗਰਭਵਤੀ ਔਰਤ ਜਾਂ ਦੁੱਧ ਪਿਲਾਉਂਦੀ ਮਾਂ, ਦੋਹਾਂ ਦਾ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ | ਪਰ ਦੁੱਧ ਪਿਲਾਉਣ ਵਾਲੀ ਮਾਂ ਦੀਆਂ ਖ਼ੁਰਾਕੀ ਲੋੜਾਂ ਗਰਭਵਤੀ ਔਰਤ ਨਾਲੋਂ ਜ਼ਿਆਦਾ ਹੁੰਦੀਆਂ ਹਨ । ਦੁੱਧ ਪਿਲਾਉਣ ਵਾਲੀ ਮਾਂ ਨੂੰ ਗਰਭਵਤੀ ਔਰਤ ਤੇ ਹੋਰ ਔਰਤਾਂ ਨਾਲੋਂ ਕੈਲੋਰੀਆਂ ਤੇ ਹੋਰ ਪੌਸ਼ਟਿਕ ਤੱਤ ਜ਼ਿਆਦਾ ਮਾਤਰਾ ਵਿਚ ਚਾਹੀਦੇ ਹਨ | ਬੱਚੇ ਦੀ ਪੂਰਨ ਖ਼ੁਰਾਕ ਲਈ ਮਾਂ ਦਾ ਦੁੱਧ ਕਾਫ਼ੀ ਮਾਤਰਾ ਵਿਚ ਲੋੜੀਂਦਾ ਹੈ । ਇਹ ਦੁੱਧ ਤਾਂ ਹੀ ਪ੍ਰਾਪਤ ਹੋਵੇਗਾ ਜੇ ਮਾਂ ਦੀ ਖ਼ੁਰਾਕ ਵਿਚ ਦੁੱਧ, ਮੀਟ, ਸਬਜ਼ੀਆਂ, ਅੰਡਾ, ਦਾਲਾਂ ਅਤੇ ਪਨੀਰ, ਕਾਫ਼ੀ ਮਾਤਰਾ ਵਿਚ ਹੋਣਗੇ । ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬੱਚੇ ਦੀ ਮੁੱਖ ਖ਼ੁਰਾਕ ਹੁੰਦਾ ਹੈ । ਇਸ ਲਈ ਦੁੱਧ ਪਿਲਾਉਂਦੀ ਮਾਂ ਨੂੰ ਜ਼ਿਆਦਾ ਕੈਲੋਰੀਆਂ ਵਾਲਾ ਪੌਸ਼ਟਿਕ ਭੋਜਨ ਚਾਹੀਦਾ ਹੈ ।

ਪ੍ਰਸ਼ਨ 6.
ਭੋਜਨ ਵਿਚ ਵਸਾ ਅਤੇ ਸ਼ਰਕਰਾ ਦੀ ਕੀ ਮਹੱਤਤਾ ਹੈ ?
ਉੱਤਰ-
ਭੋਜਨ ਵਿਚ ਵਸਾ ਅਤੇ ਸ਼ਰਕਰਾ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ । ਇਕ ਗਰਾਮ ਸ਼ਰਕਰਾ ਤੋਂ 4 ਕੈਲੋਰੀ ਅਤੇ 1 ਗਰਾਮ ਵਸਾ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 7.
ਨਿਮਨ ਲਈ ਕੈਲਸ਼ੀਅਮ ਦੀ ਸਿਫ਼ਾਰਸ਼ੀ ਮਾਤਰਾ ਦੱਸੋ ।
(i) ਦੁੱਧ ਪਿਲਾਉਣ ਵਾਲੀ ਮਾਤਾ
(ii) ਵਧਦਾ ਹੋਇਆ ਬੱਚਾ ।
ਉੱਤਰ-
(i) ਦੁੱਧ ਪਿਲਾਉਣ ਵਾਲੀ ਮਾਤਾ ਲਈ ਕੈਲਸ਼ੀਅਮ ਦੀ ਮਾਤਰਾ ਹੈ 1000 ਮਿ.ਗਾਮ ॥
(ii) ਵਧਦੇ ਹੋਏ ਬੱਚਿਆਂ ਲਈ 4 ਤੋਂ 9 ਸਾਲ ਤੱਕ 400 ਮਿ. ਗ੍ਰਾਮ ਅਤੇ 10 ਤੋਂ 15 ਸਾਲ ਤਕ 600 ਮਿ. ਗ੍ਰਾਮ ਦੀ ਲੋੜ ਹੈ ।

ਪ੍ਰਸ਼ਨ 8.
ਨਿਮਨ ਵਿੱਚ ਲੋਹ ਦੀ ਮਹੱਤਤਾ ਲੋੜ ਦੱਸੋ ।
(i) ਵਿਅਸਕ ਆਦਮੀ
(ii) ਗਰਭਵਤੀ ਮਹਿਲਾ
(iii) ਕਿਸ਼ੋਰ ।
ਉੱਤਰ-
(i) ਵਿਅਸਕ ਆਦਮੀ ਲਈ 28 ਮਿ. ਗ੍ਰਾਮ ਲੋਹੇ ਦੀ ਲੋੜ ਹੈ ।
(ii) ਗਰਭਵਤੀ ਮਹਿਲਾ ਲਈ 38 ਮਿ. ਗ੍ਰਾਮ ਲੋਹੇ ਦੀ ਲੋੜ ਹੈ ।
(iii) ਕਿਸ਼ੋਰਾਂ ਲਈ ਉਮਰ ਦੇ ਹਿਸਾਬ ਨਾਲ 20 ਤੋਂ 50 ਮਿ. ਗ੍ਰਾਮ ਤੱਕ ਦੀ ਲੋੜ ਹੈ ।

ਪ੍ਰਸ਼ਨ 9.
ਅਰਜੁਨ ਨੂੰ ਘੱਟ ਦਿਖਾਈ ਦਿੰਦਾ ਹੈ ਉਸ ਦੀ ਇਸ ਅਵਸਥਾ ਦਾ ਕੀ ਕਾਰਨ ਹੈ ? ਉਸ ਨੂੰ ਕਿਹੜੇ ਜ਼ਰੂਰੀ ਖਾਧ ਪਦਾਰਥ ਲੈਣੇ ਚਾਹੀਦੇ ਹਨ ?
ਜਾਂ
ਗੀਤਾ ਨੂੰ ਹਨੇਰੇ ਵਿਚ ਘੱਟ ਦਿਖਾਈ ਦਿੰਦਾ ਹੈ ਅਤੇ ਉਹ ਰੰਗਾਂ ਦੀ ਠੀਕ ਪਹਿਚਾਣ ਨਹੀਂ ਕਰ ਸਕਦੀ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਹ ਰੋਗ ਦੂਰ ਕਰ ਸਕਦੀ ਹੈ ?
ਉੱਤਰ-
ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ ਰੋਗ ਹੋ ਜਾਂਦਾ ਹੈ ਤੇ ਵਧੇਰੇ ਕਮੀ ਨਾਲ ਨਜ਼ਰ ਕਮਜ਼ੋਰ ਵੀ ਹੋ ਜਾਂਦੀ ਹੈ । ਵਿਟਾਮਿਨ A ਦੀ ਕਮੀ ਨਾ ਹੋਵੇ, ਇਸ ਲਈ ਮੱਖਣ, ਗਾਜਰ, ਦੁੱਧ, ਅੰਡੇ ਦੀ ਜਰਦੀ, ਜਿਗਰ, ਮੱਛੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 10.
ਨੰਨਹੀ ਰਿਧੀ ਦਾ ਰੰਗ ਪੀਲਾ ਹੈ ਅਤੇ ਥਕਾਨ ਮਹਿਸੂਸ ਕਰਦੀ ਹੈ ਉਸ ਨੂੰ ਕਿਹੜਾ ਰੋਗ ਹੈ ਅਤੇ ਉਹ ਕਿਵੇਂ ਠੀਕ ਹੋ ਸਕਦੀ ਹੈ ? (P.S.E.B. Mar. 2011)
ਜਾਂ
ਸੁਨੀਤਾ ਦੀ ਚਮੜੀ ਦਾ ਰੰਗ ਪੀਲਾ ਹੈ ਅਤੇ ਬਹੁਤ ਥਕਾਵਟ ਮਹਿਸੂਸ ਕਰਦੀ ਹੈ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ਅਤੇ ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸਨੂੰ ਦੂਰ ਕਰ ਸਕਦੀ ਹੈ ?
ਉੱਤਰ-
ਰੰਗ ਪੀਲਾ ਹੋਣਾ ਅਤੇ ਥਕਾਨ ਮਹਿਸੂਸ ਹੋਣਾ, ਖੂਨ ਦੀ ਕਮੀ (ਅਨੀਮੀਆ) ਰੋਗ ਦੀ ਨਿਸ਼ਾਨੀ ਹੈ । ਇਸ ਨੂੰ ਠੀਕ ਕਰਨ ਲਈ ਲੋਹੇ ਵਾਲੇ ਖਾਦ ਪਦਾਰਥ ਵਧੇਰੇ ਲੈਣੇ ਚਾਹੀਦੇ ਹਨ, ਜਿਵੇਂ-ਦਾਲਾਂ, ਛੋਲੇ, ਲੋਬੀਆ, ਪੁਦੀਨਾ, ਪਾਲਕ, ਮੱਛੀ, ਮੁਰਗੀ ਦੇ ਅੰਡੇ ਆਦਿ ।

ਪ੍ਰਸ਼ਨ 11.
ਸੋਨੂੰ ਦੇ ਮਸੂੜੇ ਸੁੱਜ ਜਾਂਦੇ ਹਨ ਅਤੇ ਖੂਨ ਵਗਣ ਲੱਗ ਜਾਂਦਾ ਹੈ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸ ਰੋਗ ਨੂੰ ਦੂਰ ਕਰ ਸਕਦਾ ਹੈ ?
ਉੱਤਰ-
ਉਸਨੂੰ ਸਕਰਵੀ ਨਾਮਕ ਰੋਗ ਹੋਇਆ ਹੈ । ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ ਹੈ । ਇਸ ਰੋਗ ਨੂੰ ਦੂਰ ਕਰਨ ਲਈ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਅੰਕੁਰਿਤ ਦਾਲਾਂ, ਟਮਾਟਰ, ਅਮਰੂਦ ਆਦਿ ਲੈਣੇ ਚਾਹੀਦੇ ਹਨ ।

ਪ੍ਰਸ਼ਨ 12.
ਮਨੀਸ਼ ਨੂੰ ਗਲਗੰਢ ਦਾ ਰੋਗ ਹੋ ਗਿਆ ਹੈ । ਇਹ ਰੋਗ ਕਿਹੜੇ ਪੌਸ਼ਟਿਕ ਤੱਤ ਦੀ ਕਮੀ ਨਾਲ ਹੁੰਦਾ ਹੈ ਅਤੇ ਕਿਹੜੇ-ਕਿਹੜੇ ਖਾਧ ਪਦਾਰਥਾਂ ਨੂੰ ਖੁਰਾਕ ਵਿਚ ਸ਼ਾਮਿਲ ਕਰਕੇ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ ।
ਉੱਤਰ-
ਇਹ ਆਇਓਡੀਨ ਤੱਤ ਦੀ ਕਮੀ ਨਾਲ ਹੁੰਦਾ ਹੈ । ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਕੇ ਸਬਜ਼ੀਆਂ, ਅਨਾਜਾਂ, ਦਾਲਾਂ ਆਦਿ ਤੋਂ ਇਹ ਤੱਤ ਪ੍ਰਾਪਤ ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ

ਪ੍ਰਸ਼ਨ 1.
ਭੋਜਨ ਵਿਚ ਵੰਨਗੀ ਕਿਵੇਂ ਲਿਆਂਦੀ ਜਾ ਸਕਦੀ ਹੈ ਅਤੇ ਕਿਉਂ ਜ਼ਰੂਰੀ
ਉੱਤਰ-
ਇੱਕੋ ਤਰ੍ਹਾਂ ਦੇ ਭੋਜਨ ਖਾ-ਖਾ ਕੇ ਮਨ ਭਰ ਜਾਂਦਾ ਹੈ ਸੋ ਖਾਣੇ ਵਿਚ ਰੁਚੀ ਬਣਾਈ ਰੱਖਣ ਲਈ ਵੰਨਗੀ ਲਿਆਉਣੀ ਜ਼ਰੂਰੀ ਹੈ । ਇਹ ਭੋਜਨ ਵਿਚ ਕਈ ਢੰਗਾਂ ਨਾਲ ਪੈਦਾ ਕੀਤੀ ਜਾ ਸਕਦੀ ਹੈ ।

  • ਨਾਸ਼ਤੇ ਵਿਚ ਅਕਸਰ ਪਰੌਂਠੇ ਬਣਦੇ ਹਨ ਪਰ ਹਰ ਰੋਜ਼ ਵੱਖਰੀ ਤਰ੍ਹਾਂ ਦਾ ਪਰੌਂਠਾ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ; ਜਿਵੇਂ-ਮੂਲੀ ਦਾ ਪਰੌਂਠਾ, ਮੇਥੀ ਵਾਲਾ, ਗੋਭੀ ਵਾਲਾ, ਮਿੱਸਾ ਆਦਿ ।
  • ਸਾਰੇ ਭੋਜਨ ਪਦਾਰਥ ਇਕੋ ਰੰਗ ਦੇ ਨਹੀਂ ਹੋਣੇ ਚਾਹੀਦੇ ਹਰੇਕ ਸਬਜ਼ੀ, ਦਾਲ ਜਾਂ ਸਲਾਦ ਦਾ ਰੰਗ ਵੱਖੋ-ਵੱਖਰਾ ਹੋਣਾ ਚਾਹੀਦਾ ਹੈ । ਇਸ ਨਾਲ ਭੋਜਨ ਵੇਖਣ ਨੂੰ ਵੀ ਚੰਗਾ ਲੱਗਦਾ ਹੈ ਅਤੇ ਵੱਧ ਪੌਸ਼ਟਿਕ ਵੀ ਹੁੰਦਾ ਹੈ ।
  • ਭੋਜਨ ਪਕਾਉਣ ਦੀ ਵਿਧੀ ਨਾਲ ਵੀ ਖਾਣੇ ਵਿਚ ਵੰਨਗੀ ਆ ਸਕਦੀ ਹੈ : ਜਿਵੇਂਤਵੇ ਦੀ ਰੋਟੀ, ਤੰਦੂਰ ਦੀ ਰੋਟੀ, ਪੂਰੀਆਂ ਆਦਿ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ ।

ਪ੍ਰਸ਼ਨ 2.
ਬੁਖਾਰ ਵਿਚ ਖ਼ੁਰਾਕੀ ਤੱਤਾਂ ਦੀ ਲੋੜ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਬੁਖ਼ਾਰ ਵਿਚ ਖੁਰਾਕੀ ਤੱਤਾਂ ਦੀ ਲੋੜ ਸਰੀਰ ਵਿਚ ਕਈ ਤਬਦੀਲੀਆਂ ਆਉਣ ਕਾਰਨ ਵੱਧ ਜਾਂਦੀ ਹੈ ।

  1. ਉਰਜਾ ਜਾਂ ਸ਼ਕਤੀ-ਬੁਖ਼ਾਰ ਵਿਚ ਮੈਟਾਬੋਲਿਕ ਦਰ ਵਧਣ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ । ਜਿਸ ਕਰਕੇ 50% ਵੱਧ ਉਰਜਾ ਦੀ ਲੋੜ ਪੈਂਦੀ ਹੈ । ਇਸ ਲਈ ਜ਼ਿਆਦਾ ਕੈਲੋਰੀਆਂ ਵਾਲੀ ਖ਼ੁਰਾਕ ਦੇਣੀ ਚਾਹੀਦੀ ਹੈ ।
  2. ਪ੍ਰੋਟੀਨ-ਸਰੀਰ ਵਿਚ ਤਾਪਮਾਨ ਵਧਣ ਨਾਲ ਤੰਤੂਆਂ ਦੀ ਭੰਨ-ਤੋੜ ਤੇਜ਼ੀ ਨਾਲ ਹੁੰਦੀ ਹੈ, ਇਸ ਲਈ ਪ੍ਰੋਟੀਨ ਵੱਧ ਮਾਤਰਾ ਵਿਚ ਲੈਣੀ ਚਾਹੀਦੀ ਹੈ ।
  3. ਕਾਰਬੋਹਾਈਡੇਟ-ਬੁਖ਼ਾਰ ਨਾਲ ਸਰੀਰ ਦੇ ਕਾਰਬੋਹਾਈਡੇਟ ਦੇ ਭੰਡਾਰ ਘੱਟ ਜਾਂਦੇ ਹਨ । ਇਸ ਕਮੀ ਨੂੰ ਪੂਰਾ ਕਰਨ ਲਈ ਵੱਧ ਮਾਤਰਾ ਵਿਚ ਕਾਰਬੋਹਾਈਡੇਟ ਦੇਣੇ ਚਾਹੀਦੇ ਹਨ !
  4. ਵਿਟਾਮਿਨ-ਬਿਮਾਰੀ ਦੀ ਹਾਲਤ ਵਿਚ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਹਾਲਤ ਵਿਚ ਬਿਮਾਰ ਮਨੁੱਖ ਨੂੰ ਵੱਧ ਵਿਟਾਮਿਨਾਂ ਦੀ ਲੋੜ ਹੁੰਦੀ ਹੈ ।
  5. ਖਣਿਜ ਪਦਾਰਥ-ਸੋਡੀਅਮ ਤੇ ਪੋਟਾਸ਼ੀਅਮ ਪਸੀਨੇ ਰਾਹੀਂ ਜ਼ਿਆਦਾ ਨਿਕਲ ਜਾਂਦੇ ਹਨ । ਇਨ੍ਹਾਂ ਦੀ ਪੂਰਤੀ ਲਈ ਦੁੱਧ ਤੇ ਜੂਸ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ।
  6. ਪਾਣੀ-ਬਿਮਾਰ ਆਦਮੀ ਨੂੰ ਪਾਣੀ ਯੋਗ ਮਾਤਰਾ ਵਿਚ ਪੀਣਾ ਚਾਹੀਦਾ ਹੈ ਕਿਉਂਕਿ ਮਰੀਜ਼ ਦੇ ਸਰੀਰ ਵਿਚੋਂ ਪਾਣੀ ਪਸੀਨੇ ਤੇ ਪਿਸ਼ਾਬ ਰਾਹੀਂ ਜ਼ਿਆਦਾ ਨਿਕਲਦਾ ਰਹਿੰਦਾ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 3.
ਭਾਰਤੀ ਮੈਡੀਕਲ ਖੋਜ ਸੰਸਥਾ ਵਲੋਂ ਭਾਰਤੀਆਂ ਲਈ ਕੀਤੀ ਗਈ ਖੁਰਾਕੀ ਤੱਤਾਂ ਦੀ ਸਿਫ਼ਾਰਸ਼ ਬਾਰੇ ਲਿਖੋ ।
ਉੱਤਰ
PSEB 10th Class Home Science Solutions Chapter 7 ਸੰਤੁਲਿਤ ਭੋਜਨ 5

ਪ੍ਰਸ਼ਨ 4.
ਬਾਲਿਗ ਔਰਤਾਂ ਦੇ ਸੰਤੁਲਿਤ ਭੋਜਨ ਦਾ ਇਕ ਚਾਰਟ ਬਣਾਓ ।
ਉੱਤਰ –
PSEB 10th Class Home Science Solutions Chapter 7 ਸੰਤੁਲਿਤ ਭੋਜਨ 6

ਪ੍ਰਸ਼ਨ 5.
ਆਰਥਿਕ ਪੱਧਰ ਅਤੇ ਸਰੀਰਕ ਸਿਹਤ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਸਰੀਰਕ ਸਿਹਤ-ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਸਰੀਰਕ ਸਿਹਤ ਨਾਲ ਹੈ । ਰੋਗੀ ਹੋਣ ਦੀ ਅਵਸਥਾ ਵਿੱਚ ਸਰੀਰ ਦੇ ਤੰਤੁ ਦੀ ਟੁੱਟ-ਭੱਜ ਵਧੇਰੇ ਹੁੰਦੀ ਹੈ । ਕੈਲੋਰੀਆਂ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੱਧ ਜਾਂਦੀ ਹੈ ।1°F ਤੱਕ ਤਾਪਮਾਨ ਵੱਧ ਹੋਣ ਤੇ ਰੋਗ ਦੀ ਅਵਸਥਾ ਵਿੱਚ 7% ਤੱਕ B.M.R. ਵਿੱਚ ਵਾਧਾ ਹੋ ਜਾਂਦਾ ਹੈ।
ਕੁੱਝ ਰੋਗਾਂ ਜਿਵੇਂ ਸ਼ਕਰ ਦੇ ਰੋਗ, ਬਲੱਡ ਪ੍ਰੈਸ਼ਰ ਦੀ ਸਥਿਤੀ ਵਿਚ ਘੱਟ ਊਰਜਾ ਵਾਲੇ ਭੋਜਨ ਦੀ ਲੋੜ ਹੁੰਦੀ ਹੈ । ਆਰਥਿਕ ਪੱਧਰ-ਆਰਥਿਕ ਪੱਧਰ ਦਾ ਅਸਰ ਸੰਤੁਲਿਤ ਭੋਜਨ ਦੀ ਪ੍ਰਾਪਤੀ ਤੇ ਪੈਂਦਾ ਹੈ । ਕਮਜ਼ੋਰ ਆਰਥਿਕ ਪੱਧਰ ਦੇ ਲੋਕ ਸਸਤੀਆਂ ਖਾਦ ਵਸਤਾਂ ਤੋਂ ਆਪਣਾ ਸੰਤੁਲਿਤ ਭੋਜਨ |

ਪ੍ਰਾਪਤ ਕਰ ਸਕਦੇ ਹਨ ਤੇ ਕਰਦੇ ਵੀ ਹਨ ਉਹ ਸਪਰੇਟਾ ਦੁੱਧ, ਗੁੜ, ਸਸਤੇ ਅਨਾਜ, ਸਸਤੀਆਂ ਦਾਲਾਂ ਆਦਿ ਦੀ ਵਰਤੋਂ ਕਰਦੇ ਹਨ । ਕਈ ਵਾਰ ਵਧੇਰੇ ਗ਼ਰੀਬ ਲੋਕ ਸੰਤੁਲਿਤ ਭੋਜਨ ਪ੍ਰਾਪਤ ਕਰਨ ਦੇ ਸਮਰਥ ਨਹੀਂ ਹੋ ਪਾਂਦੇ । ਗ਼ਰੀਬ ਲੋਕ ਘਿਉ ਦੀ ਥਾਂ ਤੇਲ, ਮੀਟ, ਮੱਛੀ ਦੀ ਥਾਂ ਦਾਲਾਂ ਦੀ ਵਰਤੋਂ ਕਰਕੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਕਰਦੇ ਹਨ । ਅਮੀਰ ਲੋਕ ਆਪਣੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਮਹਿੰਗੀਆਂ ਵਸਤਾਂ, ਜਿਵੇਂ-ਦੁੱਧ, ਘਿਓ, ਮੱਖਣ, ਪਨੀਰ ਆਦਿ ਤੋਂ ਕਰਦੇ ਹਨ।

ਪ੍ਰਸ਼ਨ 6.
ਜਲਵਾਯੂ ਅਤੇ ਉਮਰ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਉਮਰ ਦਾ ਅਸਰ-ਸੰਤੁਲਿਤ ਭੋਜਨ ਦੀ ਲੋੜ ਉਮਰ ਅਨੁਸਾਰ ਹੁੰਦੀ ਹੈ । ਬਚਪਨ ਵਿੱਚ ਸਰੀਰ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ । ਸਰੀਰ ਦੀ ਲੰਬਾਈ, ਭਾਰ ਆਦਿ ਵਿੱਚ ਵਾਧਾ ਹੋ ਰਿਹਾ ਹੁੰਦਾ ਹੈ ਤੇ ਪੌਸ਼ਟਿਕ ਤੱਤਾਂ ਦੀ ਵਧੇਰੇ ਲੋੜ ਹੁੰਦੀ ਹੈ । ਕਿਸ਼ੋਰ ਹੋਣ ਤੇ ਸਰੀਰ ਵਿੱਚ ਭੌਤਿਕ ਅਤੇ ਰਸਾਇਣਿਕ ਪਰਿਵਰਤਨ ਹੋਣ ਲਗਦੇ ਹਨ ਤੇ ਕਿਸ਼ੋਰ ਦੌੜ ਭੱਜ, ਖੇਡ-ਕੁੱਦ ਵਿੱਚ ਵੀ ਵਧੇਰੇ ਸਮਾਂ ਲਾਉਂਦੇ ਹਨ, ਇਸ ਲਈ ਉਨ੍ਹਾਂ ਦੀ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੀ ਵੱਧ ਜਾਂਦੀ ਹੈ । ਬੁਢਾਪੇ ਵਿੱਚ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਸਰੀਰਕ ਵਾਧਾ ਵੀ ਰੁਕ ਚੁੱਕਾ ਹੁੰਦਾ ਹੈ, ਇਸ ਲਈ ਪੌਸ਼ਟਿਕ ਤੱਤਾਂ ਦੀ ਲੋੜ ਵੀ ਘਟ ਹੁੰਦੀ ਹੈ ।

ਜਲਵਾਯੂ ਦਾ ਅਸਰ-ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਜਲਵਾਯੂ ਨਾਲ ਸਿੱਧਾ ਹੈ । ਗਰਮੀਆਂ ਵਿੱਚ ਘੱਟ ਅਤੇ ਸਰਦੀਆਂ ਵਿੱਚ ਵਧੇਰੇ ਭੋਜਨ, ਜਿਵੇਂ-ਪਰੌਂਠਾ, ਸਾਗ, ਮੱਖਣ, ਘਿਓ, ਬਾਦਾਮ, ਆਦਿ ਭੋਜਨ ਦੀ ਲੋੜ ਹੁੰਦੀ ਹੈ । ਸਰਦ ਮੁਲਕਾਂ ਵਿੱਚ ਜੈਵਿਕ ਪ੍ਰੋਟੀਨਾਂ ਦੀ ਵਧੇਰੇ ਲੋੜ ਹੁੰਦੀ ਹੈ ਇਸ ਨਾਲ ਉਪ-ਪਾਚਨ ਦੀ ਗਤੀ ਤੇਜ਼ ਹੋ ਜਾਂਦੀ ਹੈ ।

ਪ੍ਰਸ਼ਨ 7.
ਬਾਲਿਗ ਆਦਮੀਆਂ ਦੀ ਸੰਤੁਲਿਤ ਖੁਰਾਕ ਦਾ ਚਾਰਟ ਬਣਾਓ ।
ਉੱਤਰ
PSEB 10th Class Home Science Solutions Chapter 7 ਸੰਤੁਲਿਤ ਭੋਜਨ 7

ਪ੍ਰਸ਼ਨ 8.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 9.
ਖਾਣਾ ਤਿਆਰ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 10.
ਆਹਾਰ ਨਿਯੋਜਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਆਹਾਰ ਨਿਯੋਜਨ ਦਾ ਕੀ ਮਹੱਤਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 12.
ਸੰਤੁਲਿਤ ਆਹਾਰ ਦੀ ਪ੍ਰਾਪਤੀ ਲਈ ਨਿਰਧਾਰਿਤ ਖਾਧ ਵਰਗ ਕਿਹੜੇ-ਕਿਹੜੇ
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 13.
ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ? ਇਸ ਉੱਤੇ ਕਿਹੜੇ-ਕਿਹੜੇ ਤੱਤ ਪ੍ਰਭਾਵ ਪਾਉਂਦੇ ਹਨ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 14.
ਵਿਟਾਮਿਨ D ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 15.
ਭੋਜਨ ਸਮੂਹਾਂ ਬਾਰੇ ਵਿਸਤਾਰ ਵਿਚ ਦੱਸੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 16.
ਵਿਟਾਮਿਨ A ਦੇ ਕੰਮਾਂ, ਘਾਟ ਦੇ ਕੰਮਾਂ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 17.
ਕੈਲੋਰੀਆਂ ਦੀ ਉੱਚਿਤ ਮਾਤਰਾ ਹੋਣ ਨਾਲ ਭੋਜਨ ਸੰਤੁਲਿਤ ਕਿਉਂ ਨਹੀਂ ਹੋ ਜਾਂਦਾ ?
ਉੱਤਰ-
ਖ਼ੁਰਾਕ ਵਿਅਕਤੀ ਦੀ ਉਮਰ, ਲਿੰਗ, ਕੰਮ ਕਰਨ ਅਤੇ ਸਰੀਰਕ ਹਾਲਤ ’ਤੇ ਨਿਰਭਰ ਕਰਦੀ ਹੈ । ਕਠਿਨ ਕੰਮ ਕਰਨ ਵਾਲੇ ਵਿਅਕਤੀ ਨੂੰ ਸੁਧਾਰਨ ਕੰਮ ਕਰਨ ਵਾਲੇ ਵਿਅਕਤੀ ਨਾਲੋਂ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ । ਪਰ ਖ਼ੁਰਾਕ ਵਿਚ ਕੇਵਲ ਕੈਲੋਰੀਆਂ ਦੀ ਉੱਚਿਤ ਮਾਤਰਾ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣ ਜਾਂਦਾ, ਸਗੋਂ ਇਸ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੀ ਵੀ ਉੱਚਿਤ ਮਾਤਰਾ ਲੈਣੀ ਚਾਹੀਦੀ ਹੈ । ਕਿਸੇ ਇਕ ਪੌਸ਼ਟਿਕ ਤੱਤ ਦੀ ਕਮੀ ਵੀ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ । ਇਸ ਲਈ ਉੱਚਿਤ ਕੈਲੋਰੀਆਂ ਦੀ ਮਾਤਰਾ ਵਾਲੀ ਖ਼ੁਰਾਕ ਨੂੰ ਸੰਤੁਲਿਤ ਨਹੀਂ ਕਿਹਾ ਜਾ ਸਕਦਾ ।

ਵਸਤੁਨਿਸ਼ਠ ਪ੍ਰਸ਼ਨ
I. ਖਾਲੀ ਸਥਾਨ ਭਰੋ

ਪ੍ਰਸ਼ਨ 1.
ਸੁੱਕੇ ਮੇਵੇ ਵਿਚ …….. ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ।
ਉੱਤਰ-
18-28,

ਪ੍ਰਸ਼ਨ 2.
ਕਾਰਬੋਜ਼ ਵਿਚ ਆਕਸੀਜਨ ਅਤੇ ਹਾਈਡਰੋਜਨ ਦਾ ਅਨੁਪਾਤ …….. ਹੁੰਦਾ ਹੈ ।
ਉੱਤਰ-
2,

ਪ੍ਰਸ਼ਨ 3.
ਭੋਜਨ ਪਕਾਉਣ ਸਮੇਂ …….. ਦੀ ਵਰਤੋਂ ਨਾਲ ਵਿਟਾਮਿਨ ਬੀ ਅਤੇ ਸੀ ਨਸ਼ਟ ਹੋ ਜਾਂਦੇ ਹਨ ।
ਉੱਤਰ-
ਮਿੱਠੇ ਸੋਡੇ,

ਪ੍ਰਸ਼ਨ 4.
ਦਾਲਾਂ …….. ਦਾ ਸੋਮਾ ਹਨ ।
ਉੱਤਰ-
ਪ੍ਰੋਟੀਨ,

ਪ੍ਰਸ਼ਨ 5.
ਗਰਭਵਤੀ ਇਸਤਰੀ ਨੂੰ ……………. ਭੋਜਨ ਖਾਣਾ ਚਾਹੀਦਾ ਹੈ ।
ਉੱਤਰ-
ਸੰਤੁਲਿਤ ।

II. ਠੀਕ / ਗਲਤ ਦੱਸੋ

ਪ੍ਰਸ਼ਨ 1.
ਅਨਾਜ, ਦਾਲਾਂ ਵਿਚ ਕਾਰਬੋਜ ਨਹੀਂ ਹੁੰਦਾ ।
ਉੱਤਰ-
ਗ਼ਲਤ,

ਪ੍ਰਸ਼ਨ 2.
ਦੁਨੀਆਂ ਭਰ ਵਿਚ 90% ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਸੇਵਨ ਨਾ ਕਰਨਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਫਲੀਦਾਰ ਸਬਜ਼ੀਆਂ ਵਿਚ ਪ੍ਰੋਟੀਨ ਹੁੰਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਪੁੰਗਰੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਹੁੰਦਾ ਹੈ ।
ਉੱਤਰ-
ਠੀਕ,

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 5.
ਵਿਅਸਕ ਆਦਮੀ ਲਈ 28 ਮਿ. ਗਾ. ਲੋਹੇ ਦੀ ਲੋੜ ਹੈ ।
ਉੱਤਰ-
ਠੀਕ,

ਪ੍ਰਸ਼ਨ 6.
ਮਿੱਠੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ਬੀ ਅਤੇ ਸੀ ਨਸ਼ਟ ਹੋ ਜਾਂਦੇ ਹਨ ।
ਉੱਤਰ-
ਠੀਕ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਣਕ-ਮੱਕੀ ਵਿਚ ……………. ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ।
(ਉ) 6-12
(ਅ) 20-25
(ੲ) 40-50
(ਸ) 0.
ਉੱਤਰ-
(ਉ) 6-12

ਪ੍ਰਸ਼ਨ 2.
ਪੁੰਗਰੀ ਦਾਲ ਵਿਚ ਕਿਹੜਾ ਵਿਟਾਮਿਨ ਹੁੰਦਾ ਹੈ –
(ੳ) ਸੀ
(ਅ) ਏ
(ੲ) ਬੀ.
(ਸ) ਕੇ ।
ਉੱਤਰ-
(ੳ) ਸੀ

ਪ੍ਰਸ਼ਨ 3.
ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਹੇਠ ਲਿਖੇ ਤੱਤ ਹਨ –
(ਉ) ਕੈਲਸ਼ੀਅਮ
(ਅ) ਲੋਹਾ
(ੲ) ਵਿਟਾਮਿਨ ਬੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 4.
ਭੋਜਨ ਦੀ ਯੋਜਨਾਬੰਦੀ ਹੇਠ ਲਿਖੀਆਂ ਗੱਲਾਂ ‘ਤੇ ਨਿਰਭਰ ਹੈ
(ਉ) ਪਰਿਵਾਰ ਦੇ ਮੈਂਬਰਾਂ ਦੀ ਗਿਣਤੀ
(ਅ) ਮੈਂਬਰਾਂ ਦੀ ਉਮਰ
(ੲ) ਭੋਜਨ ਪ੍ਰਤੀ ਰੁਚੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸੰਤੁਲਿਤ ਭੋਜਨ PSEB 10th Class Home Science Notes

ਪਾਠ ਇਕ ਨਜ਼ਰ ਵਿਚ

  1. ਸੰਤੁਲਿਤ ਭੋਜਨ ਨਾਲ ਹੀ ਸਰੀਰ ਤੰਦਰੁਸਤ ਰਹਿ ਸਕਦਾ ਹੈ ।
  2. ਸੰਤੁਲਿਤ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਪ੍ਰੋਟੀਨ, ਕਾਰਬੋਜ਼, ਵਿਟਾਮਿਨ,ਚਿਕਨਾਈ, ਲੂਣ ਤੇ ਪਾਣੀ ਹੁੰਦੇ ਹਨ ।
  3. ਭੋਜਨ ਵਿਚ ਸਿਰਫ਼ ਕੈਲੋਰੀਆਂ ਹੋਣ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣਦਾ ।
  4. ਦਾਲਾਂ ਤੇ ਮੀਟ, ਦੁੱਧ, ਅੰਡੇ ਆਦਿ ਵਿਚ ਪ੍ਰੋਟੀਨ ਹੁੰਦੀ ਹੈ ।
  5. ਅਨਾਜ, ਦਾਲਾਂ, ਗੁੜ, ਸੁੱਕੇ ਮੇਵੇ, ਮੂੰਗਫਲੀ, ਆਲੂ, ਫਲ ਆਦਿ ਕਾਰਬੋਹਾਈਡੇਟਸ ਦੇ ਸਰੋਤ ਹਨ ।
  6. ਸਬਜ਼ੀਆਂ ਵਿਚ ਵਿਟਾਮਿਨ ਤੇ ਖਣਿਜ ਪਦਾਰਥ ਹੁੰਦੇ ਹਨ ।
  7. ਖਾਣਾ ਬਣਾਉਣ ਦੀ ਯੋਜਨਾ ਬਣਾਉਣੀ ਇਕ ਚੰਗੀ ਹਿਣੀ ਦੀ ਨਿਸ਼ਾਨੀ ਹੈ ।
  8. ਪਰਿਵਾਰ ਦੀ ਆਮਦਨ ਤੇ ਆਕਾਰ ਖਾਣੇ ਦੇ ਨਿਯੋਜਨ ਨੂੰ ਪ੍ਰਭਾਵਿਤ ਕਰਦੇ ਹਨ |
  9. ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ ।
  10. ਬੁਖਾਰ ਦੀ ਸੂਰਤ ਵਿਚ ਪੌਸ਼ਟਿਕ ਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ ।

ਮਨੁੱਖ ਦੇ ਜੀਵਨ ਦਾ ਆਧਾਰ ਭੋਜਨ ਹੈ । ਚੰਗੀ ਸਿਹਤ ਲਈ ਭੋਜਨ ਦਾ ਪੌਸ਼ਟਿਕ ਹੋਣਾ ਜ਼ਰੂਰੀ ਹੈ । ਜਦੋਂ ਮਨੁੱਖ ਚੰਗਾ ਭੋਜਨ ਨਹੀਂ ਲੈਂਦਾ ਤਾਂ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਮਨੁੱਖ ਆਪਣੇ ਭੋਜਨ ਦੀ ਲੋੜ ਅਨਾਜ, ਸਬਜ਼ੀਆਂ, ਫਲਾਂ, ਦੁੱਧ, ਦਹੀ, ਮੀਟ, ਮੱਛੀ ਆਦਿ ਤੋਂ ਪੂਰੀ ਕਰਦਾ ਹੈ ।

PSEB 12th Class Maths Solutions Chapter 7 Integrals Ex 7.3

Punjab State Board PSEB 12th Class Maths Book Solutions Chapter 7 Integrals Ex 7.3 Textbook Exercise Questions and Answers.

PSEB Solutions for Class 12 Maths Chapter 7 Integrals Ex 7.3

Direction (1 – 22): Find the integrals of the functions:

Question 1.
sin2 (2x + 5)
Solution.
= ∫ sin2 (2x + 5) dx = ∫ \(\frac{1-\cos (4 x+10)}{2}\) dx
= ∫ 1 dx + \(\frac{1}{2}\) ∫ cos (4x + 10) dx
= \(\frac{1}{2}\) x – \(\frac{1}{2}\) (\(\left(\frac{\sin (4 x+10)}{4}\right)\)) + C
= \(\frac{x}{2}\) – \(\frac{1}{8}\) sin(4x + 10) + C

Question 2.
sin 3x cos 4x
Solution.
∫ sin 3x cos 4x dx = \(\frac{1}{2}\) ∫ {sin(3x + 4x) + sin(3x – 4x)} dx
[∵ 2 sin A cos B = sin (A + B) + sin(A – B)]
= \(\frac{1}{2}\) ∫ {sin 7x + sin (- x)}dx

= \(\frac{1}{2}\) ∫ {sin 7x – sin x} dx

= \(\frac{1}{2}\) ∫ sin 7x dx – \(\frac{1}{2}\) ∫ sin x dx

= \(\frac{1}{2}\) \(\left(\frac{-\cos 7 x}{7}\right)\) – \(\frac{1}{2}\) (- cos x) + C

= \(\frac{-\cos 7 x}{14}+\frac{\cos x}{2}\) + C

Question 3.
cos 2x cos 4x cos 6x
Solution.
∫ cos 2x (cos 4x cos 6x) dx = ∫ cos 2x [\(\frac{1}{2}\) {cos (4x +6x) + cos (4x – 6x)}] dx
[∵ 2 cos A cos B = cos (A + B) + cos (A – B)]
= \(\frac{1}{2}\) ∫ {cos 2x cos 10x + cos 2x cos (- 2x)}dx 2J

= \(\frac{1}{2}\) ∫ {cos 2x cos 10x + cos2 2x}dx

= \(\frac{1}{2}\) ∫ (cos 12x + cos 8x + 1 + cos 4x)dx

= \(\frac{1}{4}\left[\frac{\sin 12 x}{12}+\frac{\sin 8 x}{8}+x+\frac{\sin 4 x}{4}\right]\) + C

Question 4.
sin3 (2x + 1)
Solution.
Let I = ∫ sin3 (2x + 1) dx
⇒ = ∫ sin2 (2x + 1) . sin (2x + 1) dx
= ∫ (1 – cos2 (2x + 1)) sin(2x +1) dx
Let cos (2x + 1) = t
⇒ – 2 sin (2x + 1) dx = dt
⇒ sin (2x + 1) dx = \(\frac{-d t}{2}\)
∴ I = – \(\frac{1}{2}\) ∫ (1 – t2) dt
= \(\frac{-1}{2}\left\{t-\frac{t^{3}}{3}\right\}\) + C

Question 5.
sin3 x cos3 x
Solution.
Let I = ∫ sin3 x cos3 x dx
= ∫ cos3 x . sin2 x . sin x dx
= ∫ cos3 x (1 – cos2 x) sin x dx
Let cos x = t
⇒ – sin x dx = dt
⇒ dx = \(\frac{d t}{-\sin x}\)
⇒ I = – ∫ t3 (1 – t2) dt
= – ∫ (t3 – t5) dt
= – \(\left\{\frac{t^{4}}{4}-\frac{t^{6}}{6}\right\}\) + C

= – \(\left\{\frac{\cos ^{4} x}{4}-\frac{\cos ^{6} x}{6}\right\}\) + C

= \(\frac{\cos ^{6} x}{6}-\frac{\cos ^{4} x}{4}\) + C

Question 6.
sin x sin 2x sin 3x
Solution.
∫ sin x sin 2x sin 3x dx = ∫ [sin x . \(\frac{1}{2}\) {cos(2x – 3x) – cos(2x + 3x)}] dx
[∵ 2 sin A sin B = cos(A – B) – cos(A + B)]
= \(\frac{1}{2}\) ∫ (sin x cos (- x) – sin x cos 5x) dx
= \(\frac{1}{2}\) ∫ (sin x cos x – sin x cos 5x) dx

PSEB 12th Class Maths Solutions Chapter 7 Integrals Ex 7.3 1

Question 7.
sin 4x sin 8x
Solution.
∫ sin 4x sin 8x dx = ∫ {\(\frac{1}{2}\) cos(4x – 8x) – cos(4x + 8x)} dx
= \(\frac{1}{2}\) ∫ (cos (- 4x) – cos 12x) dx
= \(\frac{1}{2}\) ∫(cos 4x – cos 12x) dx
= \(\frac{1}{2}\) \(\) + C
= \(\) [sin 4x – \([latex]\)[/latex] sin 12x] + C

Question 8.
\(\frac{1-\cos x}{1+\cos x}\)
Solution.
∫ \(\frac{1-\cos x}{1+\cos x}\) dx = ∫ \(\frac{2 \sin ^{2} \frac{x}{2}}{2 \cos ^{2} \frac{x}{2}}\) dx

[∵ 1 – cos x = 2 sin2 \(\frac{x}{2}\) and
1 + cos x = 2 cos2 \(\frac{x}{2}\)]

= ∫ tan2 \(\frac{x}{2}\) dx

= (sec2 \(\frac{x}{2}\) – 1) dx

= ∫ sec2 \(\frac{x}{2}\) dx – ∫ 1 dx

= \(\left[\frac{\tan \frac{x}{2}}{\frac{1}{2}}-x\right]\) + C

= 2 tan \(\frac{x}{2}\) – x + C

Question 9.
\(\frac{\cos x}{1+\cos x}\)
Solution.
∫ \(\frac{\cos x}{1+\cos x}\) dx = ∫ \(\frac{\cos ^{2} \frac{x}{2}-\sin ^{2} \frac{x}{2}}{2 \cos ^{2} \frac{x}{2}}\) dx
[∵ cos x = cos2 \(\frac{x}{2}\) – sin2 \(\frac{x}{2}\) and
cos x = 2 cos2 \(\frac{x}{x}\) – 1]

= \(\frac{1}{2}\) ∫ (1 – tan2 \(\frac{x}{2}\)) dx

= \(\frac{1}{2}\) ∫ (1 – sec2 \(\frac{x}{2}\) + 1 ) dx

= \(\frac{1}{2}\) ∫ (2 – sec2 \(\frac{x}{2}\)) dx

= \(\frac{1}{2}\) ∫ 2 dx – \(\frac{1}{2}\) ∫ sec2 \(\frac{x}{2}\) dx

= \(\frac{1}{2}\) [2x – \(\frac{\tan \frac{x}{2}}{\frac{1}{2}}\)] + C

= x – tan \(\frac{x}{2}\) + C

Question 10.
sin4 x
Solution.
∫ sin4 x dx = ∫ sin2 x sin2 x dx

PSEB 12th Class Maths Solutions Chapter 7 Integrals Ex 7.3 2

Question 11.
cos4 2x
Solution.
∫ cos4 2x dx = ∫ (cos2 2x)2 dx

PSEB 12th Class Maths Solutions Chapter 7 Integrals Ex 7.3 3

Question 12.
\(\frac{\sin ^{2} x}{1+\cos x}\)
Solution.
∫ \(\frac{\sin ^{2} x}{1+\cos x}\) dx = ∫ \(\frac{\left(1-\cos ^{2} x\right)}{1+\cos x}\) dx

= ∫ \(\frac{(1-\cos x)(1+\cos x)}{1+\cos x}\) dx

[∵ a22 = (a – b) (a + b)]

= ∫ (1 – cos x) dx = x – sin x + C

Question 13.
\(\frac{\cos 2 x-\cos 2 \alpha}{\cos x-\cos \alpha}\)
Solution.
∫ \(\frac{\cos 2 x-\cos 2 \alpha}{\cos x-\cos \alpha}\) dx = ∫ \(\frac{\left(2 \cos ^{2} x-1\right)-\left(2 \cos ^{2} \alpha-1\right)}{\cos x-\cos \alpha}\) dx

= ∫ \(\frac{2\left(\cos ^{2} x-\cos ^{2} \alpha\right)}{\cos x-\cos \alpha}\) dx

= ∫ \(\frac{2(\cos x-\cos \alpha)(\cos x+\cos \alpha)}{\cos x-\cos \alpha}\) dx

= 2 ∫(cos x + cos α) dx
= 2 sin x + 2 cos α x + C
= 2 (sin x + x cos α) + C

Question 14.
\(\frac{\cos x-\sin x}{1+\sin 2 x}\)
Solution.
∫ \(\frac{\cos x-\sin x}{1+\sin 2 x}\) dx = ∫ \(\frac{\left(2 \cos ^{2} x-1\right)-\left(2 \cos ^{2} \alpha-1\right)}{\cos x-\cos \alpha}\) dx

PSEB 12th Class Maths Solutions Chapter 7 Integrals Ex 7.3 4

Question 15.
tan3 2x sec 2x
Solution.
∫ tan3 2x sec 2x dx = ∫ tan2 2x tan 2x sec 2x dx
= ∫ (sec2 2x – 1) tan 2x sec 2x dx
= ∫ (sec2 2x tan 2x sec 2x – tan 2x sec 2x) dx
= ∫ sec2 2x tan 2x sec 2x dx – ∫ tan 2xsec 2x dx
= ∫ sec2 2x tan 2x sec 2x dx – \(\frac{\sec 2 x}{2}\) + C
Let sec 2x = t
∴ 2 sec 2x tan 2x dx = dt
∴ ∫ tan3 2x sec 2x dx = \(\frac{1}{2}\) ∫ t2 dt – \(\frac{\sec 2 x}{2}\) + C
= \(\frac{t^{3}}{6}-\frac{\sec 2 x}{2}\) + C

= \(\frac{(\sec 2 x)^{3}}{6}-\frac{\sec 2 x}{2}\) + C

Question 16.
tan4 x
Sol.
tan4 x dx = ∫ tan2 x . tan2 x dx
= ∫ [(sec2 x – 1) tan2 x] dx
= ∫ [sec2 x tan2 x – tan2 x] dx
= ∫ sec2 x tan2 x dx – ∫ (sec2 x – 1)dx
= ∫ sec2 x tan2 x dx – ∫ sec2 x dx + ∫ 1 dx
= ∫ sec2 x tan2 x dx – tan x + x + C ……………….(i)
= ∫ sec2 x tan2 x dx
Let tan x = t
⇒ sec2 x dx = dt
∫ sec2 x tan2 x dx = ∫ t2 dt
= \(\frac{\tan ^{3} x}{3}\)
From Eq. (i), we get
∫ tan4 x dx = \(\frac{1}{3}\) tan3 x – tan x + x + C

Question 17.
\(\frac{\sin ^{3} x+\cos ^{3} x}{\sin ^{2} x \cos ^{2} x}\)
Solution.
∫ \(\frac{\sin ^{3} x+\cos ^{3} x}{\sin ^{2} x \cos ^{2} x}\) dx = \(\int \frac{\sin ^{3} x}{\sin ^{2} x \cos ^{2} x} d x+\int \frac{\cos ^{3} x}{\sin ^{2} x \cos ^{2} x} d x\)

= \(\int \frac{\sin x}{\cos ^{2} x} d x+\int \frac{\cos x}{\sin ^{2} x} d x\)

= ∫ tan x sec x dx + ∫ cot x cosec x dx

= sec x – cosec x + C

Question 18.
\(\frac{\cos 2 x+2 \sin ^{2} x}{\cos ^{2} x}\)
Solution.
∫ \(\frac{\cos 2 x+2 \sin ^{2} x}{\cos ^{2} x}\) dx = ∫ \(\frac{\cos 2 x+(1-\cos 2 x)}{\cos ^{2} x}\) dx
[∵ cos 2x = 1 – 2 sin2 x]

∫ \(\frac{1}{\cos ^{2} x}\) dx
= ∫ sec2 x dx = tan x + C

Question 19.
\(\frac{1}{\sin x \cos ^{3} x}\)
Solution.
∫ \(\frac{1}{\sin x \cos ^{3} x}\) dx

PSEB 12th Class Maths Solutions Chapter 7 Integrals Ex 7.3 5

= ∫ tan x sec2 x dx + ∫ \(\frac{\sec ^{2} x}{\tan x}\) dx
Let tan x = t
⇒ sec2 x dx = dt
= ∫ t dt + ∫ \(\frac{1}{t}\) dt
= \(\frac{t^{2}}{2}\) + log |t| + C
= \(\frac{1}{2}\) tan2 x + log |tan x| + C

Question 20.
\(\frac{\cos 2 x}{(\cos x+\sin x)^{2}}\)
Solution.
∫ \(\frac{\cos 2 x}{(\cos x+\sin x)^{2}}\) dx = ∫ \(\frac{\cos 2 x}{\cos ^{2} x+\sin ^{2} x+2 \sin x \cos x}\) dx
= ∫ \(\frac{\cos 2 x}{(1+\sin 2 x)}\) dx
Let 1 + sin 2x = t
⇒ 2 cos 2x dx = dt
∴ ∫ \(\frac{\cos 2 x}{(\cos x+\sin x)^{2}}\) dx = \(\frac{1}{2}\) ∫ \(\frac{1}{t}\) dt

= \(\frac{1}{2}\) log |t| + C

= \(\frac{1}{2}\) log|1 + sin 2x| + C

= \(\frac{1}{2}\) log |(sin x + cos x)2| + C

= log |sin x + cos x| + C

Question 21.
sin-1 x (cos x)
Solution.
∫ sin-1 x (cos x) dx = ∫ sin-1 x [sin (\(\frac{\pi}{2}\) – x)] dx
= ∫ (\(\frac{\pi}{2}\) – x) = \(\frac{\pi}{2}\) ∫ dx – ∫ x dx
= \(\frac{\pi x}{2}-\frac{x^{2}}{2}\) + C

Question 22.
\(\frac{1}{\cos (x-a) \cos (x-b)}\)
Solution.

PSEB 12th Class Maths Solutions Chapter 7 Integrals Ex 7.3 6

Question 23.
∫ \(\frac{\sin ^{2} x-\cos ^{2} x}{\sin ^{2} x \cos ^{2} x}\) dx is equal to
(A) tan x + cot x + C
(B) tan x + cosec x + C
(C) tan x + cot x + C
(D) tan x + sec x + C
Solution.
∫ \(\frac{\sin ^{2} x-\cos ^{2} x}{\sin ^{2} x \cos ^{2} x}\) dx = ∫ \(\left(\frac{\sin ^{2} x}{\sin ^{2} x \cos ^{2} x}-\frac{\cos ^{2} x}{\sin ^{2} x \cos ^{2} x}\right)\) dx
= ∫ (sec2 x – cosec2 x) dx
= tan x + cot x + C
Hence, the correct answer is (A).

Question 25.
∫ \(\frac{e^{x}(1+x)}{\cos ^{2}\left(e^{x} x\right)}\) dx equals
(A) – cot (e xx) + C
(B) tan (x ex) + C
(C) tan (ex) + C
(D) cot (ex) + C
Solution.
∫ \(\frac{e^{x}(1+x)}{\cos ^{2}\left(e^{x} x\right)}\) dx
Let x ex = t
⇒ (ex . x + ex . 1) dx = dt
⇒ ex (x + 1) dx = dt
∴ \(\int \frac{e^{x}(1+x)}{\cos ^{2}\left(e^{x} x\right)} d x=\int \frac{d t}{\cos ^{2} t}\) = ∫ sec2 t dt
= tan t + C
= tan (ex x) + C
Hence, the correct answer is (B).

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

Punjab State Board PSEB 10th Class Home Science Book Solutions Chapter 5 ਘਰ ਦੀ ਅੰਦਰਲੀ ਸਜਾਵਟ Textbook Exercise Questions and Answers.

PSEB Solutions for Class 10 Home Science Chapter 5 ਘਰ ਦੀ ਅੰਦਰਲੀ ਸਜਾਵਟ

Home Science Guide for Class 10 PSEB ਘਰ ਦੀ ਅੰਦਰਲੀ ਸਜਾਵਟ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਅੰਦਰਲੀ ਸਜਾਵਟ ਲਈ ਕਿਹੜੀਆਂ ਮੁੱਖ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਘਰ ਨੂੰ ਸਜਾਉਣ ਲਈ ਅਨੇਕਾਂ ਹੀ ਚੀਜ਼ਾਂ ਮਿਲਦੀਆਂ ਹਨ ਅਤੇ ਵਰਤੀਆਂ ਜਾ ਸਕਦੀਆਂ ਹਨ । ਮੁੱਖ ਤੌਰ ‘ਤੇ ਘਰ ਦੀ ਸਜਾਵਟ ਲਈ ਹੇਠ ਲਿਖੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ-

  1. ਫ਼ਰਨੀਚਰ,
  2. ਪਰਦੇ,
  3. ਕਾਲੀਨ/ਗਲੀਚੇ,
  4. ਗੱਦੀਆਂ/ਕੁਸ਼ਨ,
  5. ਸਜਾਵਟ ਲਈ ਸਹਾਇਕ ਸਾਮਾਨ ।

ਪ੍ਰਸ਼ਨ 2.
ਫ਼ਰਨੀਚਰ ਦੀ ਚੋਣ ਕਰਦੇ ਸਮੇਂ ਅਜਿਹੇ ਦੋ ਨੰਕਤਿਆਂ ਬਾਰੇ ਦੱਸੋ ਜੋ ਤੁਸੀਂ ਸਮਝਦੇ ਹੋ ਕਿ ਸਭ ਤੋਂ ਮਹੱਤਵਪੂਰਨ ਹਨ ?
ਉੱਤਰ-
ਫ਼ਰਨੀਚਰ ਖ਼ਰੀਦਣ ਵੇਲੇ ਸਭ ਤੋਂ ਜ਼ਰੂਰੀ ਗੱਲਾਂ ਬਜਟ ਭਾਵ ਤੁਸੀਂ ਫ਼ਰਨੀਚਰ ਉੱਪਰ ਕਿੰਨੇ ਪੈਸੇ ਖ਼ਰਚ ਕਰ ਸਕਦੇ ਹੋ, ਉਸ ਮੁਤਾਬਿਕ ਹੀ ਤੁਹਾਨੂੰ ਉਸ ਦੀ ਮਜ਼ਬੂਤੀ ਅਤੇ ਡਿਜ਼ਾਇਨ ਵੇਖਣਾ ਪਵੇਗਾ । ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਕਿਸ ਕੰਮ ਵਾਸਤੇ ਫ਼ਰਨੀਚਰ ਖ਼ਰੀਦਣਾ ਹੈ । ਉਦਾਹਰਨ ਵਜੋਂ ਜੇ ਪੜ੍ਹਨ ਵਾਲਾ ਮੇਜ਼ (Study Table) ਲੈਣਾ ਹੈ ਤਾਂ ਉਸਦੀ ਉਚਾਈ, ਕਿਤਾਬਾਂ ਰੱਖਣ ਲਈ ਥਾਂ ਧਿਆਨ ਦੇਣ ਵਾਲੀਆਂ ਗੱਲਾਂ ਹਨ । ਇਸੇ ਤਰ੍ਹਾਂ ਕੁਰਸੀ ਦੀ ਉਚਾਈ, ਬਾਹਵਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਆਦਮੀ ਉਸ ਵਿਚ ਆਰਾਮ ਨਾਲ ਬੈਠ ਸਕੇ ।

ਪ੍ਰਸ਼ਨ 3.
ਬੈਠਕ ਵਿਚ ਕਿਹੋ ਜਿਹੇ ਫ਼ਰਨੀਚਰ ਦੀ ਲੋੜ ਹੁੰਦੀ ਹੈ ?
ਉੱਤਰ-
ਬੈਠਕ ਪਰਿਵਾਰ ਦੇ ਸਾਰੇ ਜੀਆਂ ਅਤੇ ਮਹਿਮਾਨਾਂ ਦੇ ਬੈਠਣ ਲਈ ਵਰਤੀ ਜਾਂਦੀ ਹੈ । ਖੇਡਣ, ਪੜ੍ਹਨ, ਲਿਖ਼ਣ, ਸੰਗੀਤ ਸੁਣਨ ਦੇ ਕੰਮ ਇੱਥੇ ਕੀਤੇ ਜਾਂਦੇ ਹਨ । ਸੋ ਬੈਠਕ ਵਿਚ ਸੋਫ਼ਾ, ਕੁਰਸੀਆਂ ਅਤੇ ਦੀਵਾਨ ਰੱਖੇ ਜਾ ਸਕਦੇ ਹਨ । ਇਨ੍ਹਾਂ ਵਿਚਕਾਰ ਇਕ ਕਾਫ਼ੀ ਮੇਜ਼ ਰੱਖਣਾ ਚਾਹੀਦਾ ਹੈ । ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਵੀ ਛੋਟੇ ਮੇਜ਼ (Peg Table) ਚਾਹ, ਪਾਣੀ ਦੇ ਗਲਾਸ, ਕੱਪ ਅਤੇ ਸੁਆਦਾਨੀ (Ash Tray) ਰੱਖਣ ਲਈ ਚਾਹੀਦੇ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 4.
ਘਰ ਵਿਚ ਲੱਕੜੀ ਦੇ ਫ਼ਰਨੀਚਰ ਲਈ ਪਾਲਿਸ਼ ਬਣਾਉਣ ਦਾ ਇਕ ਤਰੀਕਾ ਦੱਸੋ ।
ਜਾਂ
ਫ਼ਰਨੀਚਰ ਦੀ ਪਾਲਿਸ਼ ਬਣਾਉਣ ਦੇ ਦੋ ਢੰਗ ਦੱਸੋ ।
ਉੱਤਰ-
ਘਰ ਵਿਚ ਲੱਕੜੀ ਦੇ ਫ਼ਰਨੀਚਰ ਦੀ ਪਾਲਿਸ਼ ਹੇਠ ਲਿਖੇ ਢੰਗਾਂ ਨਾਲ ਬਣਾਈ ਜਾ ਸਕਦੀ ਹੈ-
(i) ਤਾਰਪੀਨ ਦਾ ਤੇਲ – 2 ਹਿੱਸੇ
ਮੈਥੀਲੈਟਿਡ ਸਪਿਰਟ – 1 ਹਿੱਸਾ
ਅਲਸੀ ਦਾ ਤੇਲ (Linseed Oil) – 2 ਹਿੱਸੇ
ਸਿਰਕਾ – 1 ਹਿੱਸਾ ।
ਉੱਪਰ ਲਿਖੀਆਂ ਚਾਰੋਂ ਚੀਜ਼ਾਂ ਨੂੰ ਇਕ ਬੋਤਲ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਉ । ਇਹ ਪਾਲਿਸ਼ ਗੁੜੇ ਰੰਗ ਦੀ ਲੱਕੜੀ ‘ਤੇ ਵਰਤੀ ਜਾ ਸਕਦੀ ਹੈ । ਇਸ ਵਿਚ ਤਾਰਪੀਨ ਦਾ ਤੇਲ ਅਤੇ ਸਿਰਕਾ ਥੰਧਿਆਈ ਦੇ ਦਾਗਾਂ ਨੂੰ ਹਟਾਉਂਦਾ ਹੈ । ਅਲਸੀ ਦਾ ਤੇਲ ਲੱਕੜੀ ਨੂੰ ਠੀਕ ਹਾਲਤ ਵਿਚ ਰੱਖਦਾ ਹੈ ਜਦ ਕਿ ਮੈਥੀਲੈਟਿਡ ਸਪਿਰਟ ਸੁੱਕਣ ਵਿਚ ਮੱਦਦ ਕਰਦੀ ਹੈ ।

(ii) ਸ਼ਹਿਦ ਦੀ ਮੱਖੀ ਦਾ ਮੋਮ = 15 ਗਰਾਮ
ਤਾਰਪੀਨ ਦਾ ਤੇਲ = 250 ਮਿ.ਲੀ.
ਮੋਮ ਨੂੰ ਹਲਕੀ ਅੱਗ ਦੇ ਸੇਕ ਨਾਲ ਪਿਘਲਾ ਲਓ । ਅੱਗ ਤੋਂ ਉਤਾਰ ਕੇ ਤਾਰਪੀਨ ਦਾ ਤੇਲ ਮਿਲਾ ਦਿਓ । ਉਦੋਂ ਤੱਕ ਹਿਲਾਓ ਜਦੋਂ ਤਕ ਮੋਮ ਤੇਲ ਵਿਚ ਚੰਗੀ ਤਰ੍ਹਾਂ ਘੁਲ ਨਾ ਜਾਵੇ ।

ਪ੍ਰਸ਼ਨ 5.
ਕੱਪੜੇ ਨਾਲ ਢੱਕੇ ਫ਼ਰਨੀਚਰ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਕੱਪੜੇ ਨਾਲ ਢੱਕੇ ਫ਼ਰਨੀਚਰ ਨੂੰ ਵੈਕਿਉਮ ਕਲੀਨਰ ਨਾਲ ਸਾਫ਼ ਕੀਤਾ ਜਾ ਸਕਦਾ ਹੈ । ਇਸ ਦੇ ਨਾ ਹੋਣ ‘ਤੇ ਗਰਮ ਕੱਪੜੇ ਝਾੜਨ ਵਾਲੇ ਬੁਰਸ਼ ਨਾਲ ਵੀ ਇਸ ਨੂੰ ਸਾਫ਼ ਕੀਤਾ ਜਾ ਸਕਦਾ ਹੈ । ਜੇ ਕੱਪੜਾ ਫਿਟ ਜਾਵੇ ਜਾਂ ਜ਼ਿਆਦਾ ਗੰਦਾ ਹੋ ਜਾਵੇ ਤਾਂ 2 ਗਿਲਾਸ ਪਾਣੀ ਵਿੱਚ ਇਕ ਵੱਡਾ ਚਮਚ ਸਿਰਕਾ ਮਿਲਾ ਕੇ ਇਸ ਵਿਚ ਸਾਫ਼ ਮੁਲਾਇਮ ਕੱਪੜਾ ਭਿਉਂ ਕੇ ਚੰਗੀ ਤਰ੍ਹਾਂ ਨਿਚੋੜ ਕੇ ਫ਼ਰਨੀਚਰ ਦੇ ਕਵਰ ਨੂੰ ਸਾਫ਼ ਕਰੋ। ਇਸ ਨਾਲ ਕੱਪੜਾ ਸਾਫ਼ ਹੋ ਜਾਂਦਾ ਹੈ ਅਤੇ ਚਮਕ ਵੀ ਆ ਜਾਂਦੀ ਹੈ । ਥੰਧਿਆਈ ਦੇ ਦਾਗਾਂ ਨੂੰ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਘੋਲ ਕੇ ਗਿੱਲੇ ਕੱਪੜੇ ਨਾਲ ਸਾਫ਼ ਕਰੋ-ਬਾਅਦ ਵਿਚ ਸਾਫ਼ ਪਾਣੀ ਵਿਚ ਕੱਪੜਾ ਭਿਉਂ ਕੇ ਪੂੰਝੋ ਤਾਂ ਜੋ ਡਿਟਰਜੈਂਟ ਨਿਕਲ ਜਾਵੇ ।

ਪ੍ਰਸ਼ਨ 6.
ਪਲਾਸਟਿਕ ਦਾ ਫ਼ਰਨੀਚਰ ਅੱਜ-ਕਲ੍ਹ ਜ਼ਿਆਦਾ ਕਿਉਂ ਵਰਤਿਆ ਜਾਣ ਲੱਗ ਪਿਆ ਹੈ ?
ਉੱਤਰ-
ਅੱਜ-ਕਲ੍ਹ ਪਲਾਸਟਿਕ ਦੇ ਫ਼ਰਨੀਚਰ ਦੀ ਵਰਤੋਂ ਵਧਣ ਦੇ ਕਈ ਕਾਰਨ ਹਨ-

  1. ਇਹ ਜਲਦੀ ਨਹੀਂ ਟੁੱਟਦਾ ।
  2. ਇਸ ਉੱਪਰ ਝਰੀਟਾਂ ਅਤੇ ਚਿੱਬ ਆਦਿ ਨਹੀਂ ਪੈਂਦੇ ।
  3. ਇਹ ਪਾਣੀ ਨਹੀਂ ਚੂਸਦਾ । ਇਸ ਲਈ ਇਸ ਨੂੰ ਆਸਾਨੀ ਨਾਲ ਧੋ ਕੇ ਸਾਫ਼ ਕੀਤਾ ਜਾਂਦਾ ਹੈ ।
  4. ਇਸ ਨੂੰ ਕੋਈ ਕੀੜਾ ਜਾਂ ਸਿਉਂਕ ਨਹੀਂ ਲੱਗਦੀ ।
  5. ਇਹ ਕਈ ਰੰਗਾਂ ਵਿਚ ਮਿਲ ਜਾਂਦਾ ਹੈ ।

ਪ੍ਰਸ਼ਨ 7.
ਘਰ ਵਿਚ ਪਰਦੇ ਕਿਉਂ ਲਗਾਏ ਜਾਂਦੇ ਹਨ ?
ਉੱਤਰ-
ਪਰਦਿਆਂ ਬਿਨਾਂ ਘਰ ਚੰਗਾ ਨਹੀਂ ਲੱਗਦਾ ਸੋ ਪਰਦੇ ਘਰ ਦੀ ਸੁੰਦਰਤਾ ਵਧਾਉਣ ਲਈ ਲਗਾਏ ਜਾਂਦੇ ਹਨ । ਪਰ ਇਸ ਦੇ ਨਾਲ ਹੀ ਇਹ ਘਰ ਨੂੰ ਤੇਜ਼ ਹਵਾ ਅਤੇ ਰੌਸ਼ਨੀ, ਮਿੱਟੀ-ਘੱਟੇ ਤੋਂ ਵੀ ਬਚਾਉਂਦੇ ਹਨ | ਪਰਦੇ ਲਾਉਣ ਨਾਲ ਕਮਰਿਆਂ ਵਿਚ ਏਕਾਂਤ ਦੀ ਭਾਵਨਾ ਪੈਦਾ ਹੁੰਦੀ ਹੈ ।

ਪ੍ਰਸ਼ਨ 8.
ਕਾਲੀਨ ਜਾਂ ਪਰਦੇ ਖ਼ਰੀਦਣ ਸਮੇਂ ਇਨ੍ਹਾਂ ਦੇ ਰੰਗ ਦੀ ਕੀ ਅਹਿਮੀਅਤ ਹੁੰਦੀ ਹੈ ?
ਉੱਤਰ-
ਪਰਦੇ ਜਾਂ ਕਾਲੀਨ ਖ਼ਰੀਦਦੇ ਸਮੇਂ ਇਨ੍ਹਾਂ ਦੇ ਰੰਗ ਦੀ ਚੋਣ ਘਰ ਦੀਆਂ ਕੰਧਾਂ ਅਤੇ ਫ਼ਰਨੀਚਰ ਦੇ ਰੰਗ ਅਤੇ ਡਿਜ਼ਾਈਨ ਮੁਤਾਬਿਕ ਹੋਣੀ ਚਾਹੀਦੀ ਹੈ । ਸਰਦੀਆਂ ਵਿਚ ਗੁੜੇ ਅਤੇ ਗਰਮੀਆਂ ਵਿਚ ਹਲਕੇ ਰੰਗਾਂ ਦੇ ਪਰਦੇ ਚੰਗੇ ਰਹਿੰਦੇ ਹਨ । ਜੇ ਕਾਲੀਨ ਅਤੇ ਸੋਫਾ ਡਿਜ਼ਾਈਨਦਾਰ ਹੋਵੇ ਤਾਂ ਪਰਦੇ ਪਲੇਨ ਇੱਕੋ ਰੰਗ ਦੇ ਹੋਣੇ ਚਾਹੀਦੇ ਹਨ । ਇਸ ਤੋਂ ਇਲਾਵਾ ਛੋਟੇ ਕਮਰੇ ਵਿਚ ਪਲੇਨ ਜਾਂ ਛੋਟੇ ਡਿਜ਼ਾਈਨ ਦੇ ਪਰਦੇ ਹੀ ਠੀਕ ਰਹਿੰਦੇ ਹਨ । ਇਸੇ ਤਰ੍ਹਾਂ ਕਾਲੀਨ ਦੀ ਚੋਣ ਕਰਨ ਸਮੇਂ ਵੀ ਸੋਫੇ ਅਤੇ ਪਰਦਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ! ਜੇ ਪਰਦੇ ਪਲੇਨ ਹਨ ਤਾਂ ਕਾਲੀਨ ਡਿਜ਼ਾਈਨਦਾਰ ਵੱਧ ਰੰਗਾਂ ਵਾਲਾ ਖ਼ਰੀਦਿਆ ਜਾ ਸਕਦਾ ਹੈ । ਜੇ ਕਮਰਾ ਵੱਡਾ ਹੈ ਤਾਂ ਕਾਲੀਨ ਵੱਡੇ ਡਿਜ਼ਾਈਨ ਅਤੇ ਗੂੜ੍ਹੇ ਰੰਗ ਦਾ ਹੋਣਾ ਚਾਹੀਦਾ ਹੈ ਪਰ ਜੇ ਕਮਰਾ ਛੋਟਾ ਹੈ ਤਾਂ ਕਾਲੀਨ ਫਿੱਕੇ ਪਲੇਨ ਰੰਗ ਦਾ ਹੋਣਾ ਚਾਹੀਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 9.
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਰਦੇ ਸਮੇਂ ਕਮਰੇ ਅਤੇ ਕਮਰੇ ਦੀ ਰੰਗ ਯੋਜਨਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ । ਖਾਣੇ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਵਰਤਣੇ ਚਾਹੀਦੇ ਹਨ ਜਦ ਕਿ ਬਾਕੀ ਕਮਰਿਆਂ ਵਿਚ ਸੁਗੰਧਿਤ । ਫੁੱਲਾਂ ਦਾ ਰੰਗ ਕਮਰੇ ਦੀ ਯੋਜਨਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ । ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਸਾਈਜ਼ ਅਤੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ ।

ਪ੍ਰਸ਼ਨ 10.
ਸਟੈਮ ਹੋਲਡਰ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹੇ ਆਕਾਰ ਵਿਚ ਮਿਲਦੇ
ਉੱਤਰ-
ਸਟੈਮ ਹੋਲਡਰ ਫੁੱਲਾਂ ਨੂੰ ਆਪਣੀ ਜਗ੍ਹਾ ਟਿਕਾਉਣ ਦੇ ਕੰਮ ਆਉਂਦੇ ਹਨ । ਇਹ ਭਾਰੇ ਹੋਣੇ ਚਾਹੀਦੇ ਹਨ ਤਾਂ ਜੋ ਫੁੱਲਾਂ ਦੇ ਭਾਰ ਨਾਲ ਹਿਲ ਕੇ ਡਿੱਗਣ ਨਾ । ਇਹ ਕਈ ਆਕਾਰਾਂ ਵਿਚ ਮਿਲਦੇ ਹਨ , ਜਿਵੇਂ-ਚੌਰਸ, ਆਇਤਾਕਾਰ, ਤਿਕੋਨੇ, ਅਰਧ ਚੰਦਰਮਾ ਦੀ ਸ਼ਕਲ ਅਤੇ ਟੀ (T) ਅਕਾਰ ਵਿਚ ।

ਪ੍ਰਸ਼ਨ 11.
ਫੁੱਲਾਂ ਨੂੰ ਸਜਾਉਣ ਦੇ ਕਿਹੜੇ ਮੁੱਖ ਤਰੀਕੇ ਹਨ ?
ਉੱਤਰ-
ਫੁੱਲਾਂ ਨੂੰ ਸਜਾਉਣ ਦੇ ਦੋ ਮੁੱਖ ਤਰੀਕੇ ਹਨ-

  1. ਜਪਾਨੀ
  2. ਅਮਰੀਕਨ ।

ਜਪਾਨੀ ਤਰੀਕਾ ਸੰਕੇਤਕ ਹੁੰਦਾ ਹੈ ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ । ਜਿਸ ਵਿਚ ਸਭ ਤੋਂ ਉੱਚਾ ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਹੇਠਲਾ ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਇਕ ਹੀ ਰੰਗ ਦੇ ਇੱਕੋ ਹੀ ਕਿਸਮ ਦੇ ਫੁੱਲ ਹੁੰਦੇ ਹਨ । ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ । ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 12.
ਫ਼ਰਨੀਚਰ ਘਰ ਦੀ ਅੰਦਰਲੀ ਸਜਾਵਟ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਹਰ ਪਰਿਵਾਰ ਦੀਆਂ ਖਾਣ-ਪੀਣ, ਆਰਾਮ ਕਰਨ, ਸੌਣ ਅਤੇ ਆਰਾਮ ਕਰਨ ਦੀਆਂ ਬੁਨਿਆਦੀ ਲੋੜਾਂ ਹਨ । ਇਨ੍ਹਾਂ ਨੂੰ ਪੂਰਾ ਕਰਨ ਲਈ ਫ਼ਰਨੀਚਰ ਦੀ ਲੋੜ ਹੁੰਦੀ ਹੈ । ਸੋ ਇਨ੍ਹਾਂ ਲੋੜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਜੇ ਘਰ ਦੀ ਸੁੰਦਰਤਾ ਵਿਚ ਵਾਧਾ ਕਰ ਸਕੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਘਰ ਦੀ ਸਜਾਵਟ ਵਿਚ ਵਾਧਾ ਕਰਨ ਲਈ ਫ਼ਰਨੀਚਰ ਦਾ ਡਿਜ਼ਾਈਨ, ਬਣਤਰ ਅਤੇ ਆਕਾਰ ਪਰਿਵਾਰ ਦੀਆਂ ਲੋੜਾਂ ਅਤੇ ਕਮਰੇ ਦੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ । ਛੋਟੇ ਘਰਾਂ ਵਿਚ ਪਲੰਘ ਅਤੇ ਦੀਵਾਨ ਬਕਸੇ ਵਾਲੇ ਹੋਣੇ ਚਾਹੀਦੇ ਹਨ ਤਾਂ ਕਿ ਉਹਨਾਂ ਵਿਚ ਪਰਿਵਾਰ ਦੇ ਕੱਪੜੇ ਅਤੇ ਹੋਰ ਲੋੜੀਂਦੀਆਂ ਵਸਤਾਂ ਰੱਖੀਆਂ ਜਾ ਸਕਣ ।

ਪ੍ਰਸ਼ਨ 13.
ਫਰਨੀਚਰ ਦੀ ਚੋਣ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਅੱਜ-ਕਲ੍ਹ ਬਜ਼ਾਰ ਵਿਚ ਕਈ ਤਰ੍ਹਾਂ ਦਾ ਫ਼ਰਨੀਚਰ ਉਪਲੱਬਧ ਹੈ ਸੋ ਉਸ ਦੀ ਚੋਣ ਲਈ ਸਾਨੂੰ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਡਿਜ਼ਾਈਨ – ਫ਼ਰਨੀਚਰ ਦਾ ਆਕਾਰ, ਡਿਜ਼ਾਈਨ ਅਤੇ ਕਮਰੇ ਦੇ ਆਕਾਰ ਅਤੇ ਬਾਕੀ ਚੀਜ਼ਾਂ ਦੇ ਆਕਾਰ ਅਨੁਸਾਰ ਹੀ ਹੋਣਾ ਚਾਹੀਦਾ ਹੈ । ਜੇ ਕਮਰਾ ਛੋਟਾ ਹੈ ਤਾਂ ਫਿੱਕੇ ਅਤੇ ਪਲੇਨ ਰੰਗ ਦੇ ਕੱਪੜੇ ਵਾਲਾ ਜਾਂ ਹਲਕੇ ਰੰਗ ਦੀ ਲੱਕੜੀ ਵਾਲਾ ਫ਼ਰਨੀਚਰ ਹੋਣਾ ਚਾਹੀਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ 1

  • ਕੀਮਤ – ਫ਼ਰਨੀਚਰ ਦੀ ਕੀਮਤ ਪਰਿਵਾਰ ਦੇ ਬਜਟ ਮੁਤਾਬਿਕ ਹੋਣੀ ਚਾਹੀਦੀ ਹੈ ।
  • ਆਕਾਰ – ਫ਼ਰਨੀਚਰ ਦਾ ਆਕਾਰ ਕਮਰੇ ਅਤੇ ਬਾਕੀ ਚੀਜ਼ਾਂ ਦੇ ਆਕਾਰ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ।
  • ਫ਼ਰਨੀਚਰ ਦਾ ਕੰਮ – ਜਿਸ ਕੰਮ ਲਈ ਫ਼ਰਨੀਚਰ ਖ਼ਰੀਦਿਆ ਜਾਵੇ ਉਹ ਪੂਰਾ ਹੋਣਾ ਚਾਹੀਦਾ ਹੈ । ਜਿਵੇਂ ਕਿ ਜੇ ਅਲਮਾਰੀ ਖ਼ਰੀਦਣੀ ਹੈ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਦੀ ਹੋਵੇ ।
  • ਲੱਕੜੀ ਦੀ ਕਿਸਮ ਅਤੇ ਹੋਰ ਸਮੱਗਰੀ – ਲੱਕੜੀ ਦੀ ਵਧੀਆ ਕਿਸਮ ਹੋਣੀ ਚਾਹੀਦੀ ਹੈ । ਜੇ ਸਟੀਲ ਜਾਂ ਐਲੂਮੀਨੀਅਮ ਦਾ ਖਰੀਦਣਾ ਹੈ ਤਾਂ ਵਧੀਆ ਕਿਸਮ ਦੀ ਸਟੀਲ ਚਾਹੀਦੀ ਹੈ ਤਾਂ ਜੋ ਜੰਗਾਲ ਨਾ ਲੱਗੇ ।
  • ਮਜ਼ਬੂਤੀ – ਮਜ਼ਬੂਤੀ ਵੇਖਣ ਲਈ ਉਸ ਨੂੰ ਜ਼ੋਰ ਨਾਲ ਹਿਲਾ ਕੇ ਜਾਂ ਚੁੱਕ ਕੇ ਵੇਖੋ । ਜ਼ਮੀਨ ਤੇ ਪੂਰੀ ਤਰ੍ਹਾਂ ਟਿਕਣ ਵਾਲਾ ਚਾਹੀਦਾ ਹੈ ।
  • ਬਣਤਰ – ਫ਼ਰਨੀਚਰ ਦੀ ਬਣਤਰ ਲਈ ਉਸ ਦੇ ਜੋੜ, ਪਾਲਿਸ਼ ਅਤੇ ਸਫ਼ਾਈ ਵੇਖਣੀ ਜ਼ਰੂਰੀ ਹੈ ।
  • ਮੀਨਾਕਾਰੀ – ਜ਼ਿਆਦਾ ਮੀਨਾਕਾਰੀ ਵਾਲਾ ਫ਼ਰਨੀਚਰ ਠੀਕ ਨਹੀਂ ਰਹਿੰਦਾ ਕਿਉਂਕਿ ਇਸ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੋ ਸਕਦੀ ।
  • ਕੱਪੜੇ ਨਾਲ ਢੱਕਿਆ ਫ਼ਰਨੀਚਰ – ਕੱਪੜੇ ਦਾ ਰੰਗ, ਡਿਜ਼ਾਈਨ ਅਤੇ ਕੁਆਲਟੀ ਦੀ ਪਰਖ ਕਰਨੀ ਚਾਹੀਦੀ ਹੈ ।

ਪ੍ਰਸ਼ਨ 14.
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਹੇਠਾਂ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ-

  •  ਉਪਯੋਗਿਤਾ ਜਾਂ ਵਰਤੋਂ (Use) – ਫ਼ਰਨੀਚਰ ਦੀ ਵਿਵਸਥਾ ਉਸਦੀ ਉਪਯੋਗਿਤਾ ਜਾਂ ਵਰਤੋਂ ‘ਤੇ ਨਿਰਭਰ ਕਰਦੀ ਹੈ । ਬੈਠਕ ਵਿਚ ਜਿੱਥੇ ਬੈਠ ਕੇ ਗੱਲਬਾਤ ਕਰਨੀ ਹੋਵੇ ਉੱਥੇ ਸੋਫ਼ਾ ਜਾਂ ਕੁਰਸੀਆਂ ਆਦਿ ਹੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ । ਉਨ੍ਹਾਂ ਨੂੰ ਇਸ ਢੰਗ ਨਾਲ ਰੱਖੋ ਕਿ ਇਕ ਇਕਾਈ ਨਜ਼ਰ ਆਵੇ । ਹਮੇਸ਼ਾ ਅਜਿਹੇ ਫ਼ਰਨੀਚਰ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਦੀ ਦੋਹਰੀ ਵਰਤੋਂ ਹੋ ਸਕੇ ਜਿਵੇਂ ਸੋਫਾ ਕਮ ਬੈਡ ਜਾਂ ਬਾਕਸ ਵਾਲਾ ਦੀਵਾਨ ਆਦਿ ।
  • ਆਕਾਰ (Size) – ਫ਼ਰਨੀਚਰ ਦਾ ਆਕਾਰ ਕਮਰੇ ਦੇ ਅਨੁਸਾਰ ਹੋਣਾ ਚਾਹੀਦਾ ਹੈ । ਜੇ ਕਮਰਾ ਵੱਡਾ ਹੈ ਤਾਂ ਕੱਪੜਾ ਚੜਿਆ ਫ਼ਰਨੀਚਰ ਵਰਤਿਆ ਜਾ ਸਕਦਾ ਹੈ ਪਰ ਛੋਟੇ ਕਮਰੇ ਵਿਚ ਬੈਂਤ, ਲੱਕੜ ਜਾਂ ਰਾਟ ਆਇਰਨ (Wrought iron) ਦਾ ਫ਼ਰਨੀਚਰ ਵਰਤੋ ।
  • ਲੈਅ (Rhythm) – ਫਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਕਰੋ ਕਿ ਵਿਸਥਾਰ ਦਾ ਪ੍ਰਭਾਵ ਪਵੇ । ਵੱਡੀਆਂ ਚੀਜ਼ਾਂ ਨੂੰ ਪਹਿਲਾਂ ਟਿਕਾਉ, ਫਿਰ ਛੋਟੀਆਂ ਫਿਰ ਲੋੜ ਅਨੁਸਾਰ ਹੋਰ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ ।
  • ਅਨੁਰੂਪਤਾ (Harmony) – ਫ਼ਰਨੀਚਰ ਦੀਆਂ ਵੱਖ-ਵੱਖ ਚੀਜ਼ਾਂ ਦਾ ਆਪਸ ਵਿਚ ਅਤੇ ਇਨ੍ਹਾਂ ਚੀਜ਼ਾਂ ਦੇ ਕਮਰੇ ਦੇ ਆਕਾਰ ਅਤੇ ਰੰਗ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ ।
  • ਬਲ (Emphasis) – ਜੇਕਰ ਕਮਰੇ ਵਿਚ ਕਿਸੇ ਥਾਂ ‘ਤੇ ਬਲ ਦੇਣ ਦੀ ਲੋੜ ਹੈ ਤਾਂ ਫ਼ਰਨੀਚਰ ਉਸ ਥਾਂ ‘ਤੇ ਜੋੜ ਕੇ ਲਾਉਣਾ ਚਾਹੀਦਾ ਹੈ । ਜਿਵੇਂ ਕਾਰਨਰ ਸ਼ੈਲਫ ਵਿਚ ਸਜਾਉਣ ਵਾਲੀਆਂ ਚੀਜ਼ਾਂ ਰੱਖਣੀਆਂ ।
  • ਆਰਾਮਦੇਹ (Comfort) – ਫ਼ਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਹੋਵੇ ਕਿ ਪਰਿਵਾਰ ਦੇ ਮੈਂਬਰਾਂ ਨੂੰ ਉਸ ਨਾਲ ਆਰਾਮ ਮਿਲ ਸਕੇ । ਇਸ ਤੋਂ ਇਲਾਵਾ ਕੁੱਝ ਹੋਰ ਮਹੱਤਵਪੂਰਨ ਗੱਲਾਂ ਹੇਠ ਲਿਖੀਆਂ ਹਨ-
    • ਕਮਰੇ ਵਿਚ ਆਉਣ ਜਾਣ ਦੇ ਰਸਤੇ ਦਾ ਧਿਆਨ ਰੱਖਣਾ ।
    • ਕਮਰੇ ਵਿਚ ਜ਼ਿਆਦਾ ਫ਼ਰਨੀਚਰ ਨਾ ਰੱਖੋ ।
    • ਲੱਕੜੀ, ਬੈਂਤ ਜਾਂ ਰਾਟ ਆਇਰਨ ਦੇ ਫ਼ਰਨੀਚਰ ਨੂੰ ਗੱਦੀਆਂ ਨਾਲ ਸਜਾਉ ।
    • ਫ਼ਰਨੀਚਰ ਕੰਧਾਂ ਨਾਲ ਜੋੜ ਕੇ ਨਾ ਰੱਖੋ, ਨਾ ਬਿਲਕੁਲ ਵਿਚਕਾਰ ਰੱਖੋ ।
    • ਫ਼ਰਨੀਚਰ ਦੀ ਉਪਯੋਗਤਾ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦਾ ਸਮੂਹੀਕਰਨ ਕਰੋ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 15.
ਬੈਠਕ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ ?
ਉੱਤਰ-
ਬੈਠਕ ਵਿਚ ਫ਼ਰਨੀਚਰ ਇਸ ਢੰਗ ਨਾਲ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ ਜਿਵੇਂ ਆਰਾਮ, ਖੇਡ ਜਾਂ ਸੰਗੀਤ ਆਦਿ ਠੀਕ ਤਰ੍ਹਾਂ ਕੀਤਾ ਜਾ ਸਕੇ । ਬੈਠਕ ਵਿਚ ਇਕ ਪਾਸੇ ਸੋਫਾ, ਉਸਦੇ ਸਾਹਮਣੇ ਪਾਸੇ ਦੀਵਾਨ ਅਤੇ ਕੁਰਸੀਆਂ ਰੱਖੀਆਂ ਜਾ ਸਕਦੀਆਂ ਹਨ । ਇਹ ਸਾਰਾ ਸਾਮਾਨ ਆਪਸ ਵਿਚ ਮੇਲ ਖਾਂਦਾ ਹੋਣਾ ਚਾਹੀਦਾ ਹੈ । ਬੈਠਕ ਵਿਚ ਪੜ੍ਹਨ ਲਈ ਇਕ ਮੇਜ਼-ਕੁਰਸੀ ਰੱਖਿਆ ਜਾ ਸਕਦਾ ਹੈ ਜਿਸ ਉੱਪਰ ਕਿਤਾਬਾਂ ਅਤੇ ਟਿਊਬ ਲਾਈਟ (Tube Light) ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ T.V., Radio ਅਤੇ ਸੰਗੀਤ ਲਈ ਸਮਾਨ ਰੱਖੋ । ਇਕ ਕੋਨੇ ਵਿਚ ਕੈਰਮ ਬੋਰਡ, ਚੈਸ ਜਾਂ ਤਾਸ਼ ਵੀ ਰੱਖੀ ਜਾ ਸਕਦੀ ਹੈ । ਕੰਧਾਂ ਉੱਪਰ ਕੁੱਝ ਸੁੰਦਰ ਤਸਵੀਰਾਂ ਲਾਈਆਂ ਜਾ ਸਕਦੀਆਂ ਹਨ । ਹੋ ਸਕੇ ਤਾਂ ਫੁੱਲਦਾਨ ਵਿਚ ਕੁੱਝ ਫੁੱਲ ਜਾਂ ਫਿਰ ਗਮਲੇ ਵੀ ਕਮਰੇ ਵਿਚ ਰੱਖੇ ਜਾ ਸਕਦੇ ਹਨ ।

ਪ੍ਰਸ਼ਨ 16.
ਸੌਣ ਦੇ ਕਮਰੇ ਅਤੇ ਖਾਣਾ-ਖਾਣ ਦੇ ਕਮਰੇ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ ?
ਉੱਤਰ-
1. ਸੌਣ ਵਾਲਾ ਕਮਰਾ – ਸੌਣ ਵਾਲੇ ਕਮਰੇ ਵਿਚ ਸਭ ਤੋਂ ਮਹੱਤਵਪੂਰਨ ਫ਼ਰਨੀਚਰ ਸੌਣ ਲਈ ਮੰਜੇ ਜਾਂ ਬੈਂਡ ਹੁੰਦੇ ਹਨ । ਇਹ ਪੂਰੇ ਅਰਾਮਦੇਹ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਸਿਰ ਵਾਲਾ ਹਿੱਸਾ ਕੰਧ ਨਾਲ ਲਾ ਕੇ ਰੱਖੋ । ਪਲੰਘ ਦੇ ਆਸੇ-ਪਾਸੇ ਇੰਨਾਂ ਥਾਂ ਜ਼ਰੂਰ ਹੋਵੇ ਕਿ ਪਲੰਘ ਨੂੰ ਝਾੜ-ਪੂੰਝ ਕੇ ਪਲੰਘਪੋਸ਼ ਵਿਛਾਇਆ ਜਾ ਸਕੇ । ਹੋ ਸਕੇ ਤਾਂ ਪਲੰਘ ਦੇ ਸਿਰ ਵਲ ਦੋਵੇਂ ਪਾਸੀਂ ਇਕ-ਇਕ ਛੋਟਾ ਮੇਜ਼ ਰੱਖਿਆ ਜਾਵੇ । ਅੱਜ-ਕਲ੍ਹ ਬੈਂਡ ਦੇ ਨਾਲ ਹੀ ਸਾਈਡ ਟੇਬਲ ਮਿਲਦੇ ਹਨ ਜੋ ਟੇਬਲ ਲੈਂਪ ਜਾਂ ਵਰਤੋਂ ਵਾਲਾ ਸਮਾਨ ਰੱਖਣ ਦੇ ਕੰਮ ਆਉਂਦੇ ਹਨ । ਇਸ ਤੋਂ ਇਲਾਵਾ ਕਮਰੇ ਵਿਚ ਕੁਰਸੀਆਂ, ਜਾਂ ਮੁੜੇ ਅਤੇ ਇਕ ਛੋਟਾ ਟੇਬਲ ਵੀ ਰੱਖਣਾ ਚਾਹੀਦਾ ਹੈ । ਤਿਆਰ ਹੋਣ ਲਈ ਵਰਤਿਆ ਜਾਣ ਵਾਲਾ ਸ਼ੀਸ਼ਾ ਜਾਂ ਡਰੈਸਿੰਗ ਟੇਬਲ ਨੂੰ ਅਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ਜਿੱਥੇ ਕਾਫ਼ੀ ਰੋਸ਼ਨੀ ਪਹੁੰਚਦੀ ਹੋਵੇ । ਸੌਣ ਵਾਲੇ ਕਮਰੇ ਵਿਚ ਅਲਮਾਰੀ ਵੀ ਜ਼ਰੂਰੀ ਹੈ | ਕਈ ਵਾਰ ਇਹ ਕੰਧ ਵਿਚ ਹੀ ਬਣੀ ਹੁੰਦੀ ਹੈ ਨਹੀਂ ਤਾਂ ਸਟੀਲ ਜਾਂ ਲੋਹੇ ਦੀ ਅਲਮਾਰੀ ਵੀ ਰੱਖੀ ਜਾ ਸਕਦੀ ਹੈ ਜਿਸ ਵਿਚ ਕੱਪੜੇ ਅਤੇ ਜੁੱਤੀਆਂ ਰੱਖਣ ਲਈ ਪਰੀ ਥਾਂ ਹੋਵੇ ।

2. ਖਾਣਾ ਖਾਣ ਵਾਲਾ ਕਮਰਾ – ਇਸ ਕਮਰੇ ਵਿਚ ਸਭ ਤੋਂ ਮੁੱਖ ਚੀਜ਼ ਖਾਣੇ ਵਾਲਾ ਮੇਜ਼ ਅਤੇ ਕੁਰਸੀਆਂ ਹੁੰਦੀਆਂ ਹਨ । ਇਹਨਾਂ ਦਾ ਆਕਾਰ ਅਤੇ ਗਿਣਤੀ ਪਰਿਵਾਰ ਦੇ ਮੈਂਬਰਾਂ ਅਤੇ ਮਹਿਮਾਨਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ । ਖਾਣੇ ਦੇ ਮੇਜ਼ ਵਾਲੀਆਂ ਕੁਰਸੀਆਂ ਉੱਪਰ ਗੱਦੀਆਂ ਚਾਹੀਦੀਆਂ ਹਨ ਅਤੇ ਬਿਨਾਂ ਬਾਹਵਾਂ ਤੋਂ ਪਿੱਛੋਂ ਸਿੱਧੀਆਂ ਹੋਣ । ਇਸ ਮੇਜ਼ ਨੂੰ ਕਮਰੇ ਦੇ ਵਿਚਕਾਰ ਹੀ ਰੱਖਣਾ ਚਾਹੀਦਾ ਹੈ । ਖਾਣੇ ਵਾਲੇ ਕਮਰੇ ਵਿਚ ਇਕ ਅਲਮਾਰੀ (Cup Board) ਵੀ ਰੱਖੀ ਜਾ ਸਕਦੀ ਹੈ । ਜਿਸ ਵਿਚ ਬਰਤਨ, ਟੇਬਲ ਮੈਟ, ਕਟਲਰੀ ਅਤੇ ਇਸ ਕਮਰੇ ਨਾਲ ਸੰਬੰਧਿਤ ਸਮਾਨ ਰੱਖਿਆ ਜਾ ਸਕੇ ।

ਪ੍ਰਸ਼ਨ 17.
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ-ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ ।ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ, ਸੋ ਇਹ ਧਿਆਨ ਰੱਖਣਾ ਚਾਹੀਦਾ ਹੈ ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖ਼ਰਾਬ ਹਿੱਸੇ ‘ਤੇ ਸਪਰੇਅ ਕਰੋ । ਸਾਲ ਵਿਚ ਇਕ ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ । ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਉ | ਪਾਲਿਸ਼ ਕੀਤੇ ਮੇਜ਼ ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਹੀ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ‘ਤੇ ਦਾਗ ਪੈ ਜਾਂਦੇ ਹਨ । ਇਹਨਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ | ਫ਼ਰਨੀਚਰ ਤੋਂ ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਮਿਲਾ ਕੇ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ | ਪਰ ਫ਼ਰਨੀਚਰ ਨੂੰ ਜ਼ਿਆਦਾ ਗੱਲਾ ਨਹੀਂ ਕਰਨਾ ਚਾਹੀਦਾ । ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਨੂੰ ਆਦਿ ਨਾਲ ਫਿਰ ਸਾਫ਼ ਕਰੋ । ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੋਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ ।
ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਸ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਉ ।

ਪ੍ਰਸ਼ਨ 18.
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਵੱਖ-ਵੱਖ ਤਰੀਕੇ ਨਾਲ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਵੱਖ-ਵੱਖ ਫ਼ਰਨੀਚਰ ਵੱਖ-ਵੱਖ ਚੀਜ਼ਾਂ ਜਿਵੇਂ ਲੱਕੜ, ਕੱਪੜਾ, ਪਲਾਸਟਿਕ, ਬੈਂਤ ਅਤੇ ਲੋਹੇ ਦਾ ਬਣਿਆ ਹੁੰਦਾ ਹੈ । ਹਰੇਕ ਚੀਜ਼ ਦੀ ਬਣਤਰ ਵੱਖ ਹੁੰਦੀ ਹੈ ਜਿਵੇਂ ਲੱਕੜ ਦੇ ਫ਼ਰਨੀਚਰ ਨੂੰ ਸਿਉਂਕ ਅਤੇ ਚੂਹੇ ਦਾ ਡਰ ਹੈ ਜਦ ਕਿ ਲੋਹੇ ਦੇ ਫ਼ਰਨੀਚਰ ਨੂੰ ਇਹਨਾਂ ਦੋਵੇਂ ਚੀਜ਼ਾਂ ਤੋਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਨੂੰ ਜੰਗਾਲ ਲੱਗ ਜਾਂਦਾ ਹੈ । ਇਸੇ ਤਰ੍ਹਾਂ ਕੱਪੜਾ ਵੀ ਸਿਉਂਕ, ਚੂਹੇ, ਸਲਾਬ, ਮਿੱਟੀ, ਗਰਦ ਨਾਲ ਖ਼ਰਾਬ ਹੋ ਜਾਂਦਾ ਹੈ ਪਰ ਪਲਾਸਟਿਕ ਅਤੇ ਬੈਂਤ ਵੱਖਰੀ ਕਿਸਮ ਦੇ ਹਨ । ਪਲਾਸਟਿਕ ਉੱਪਰ ਪਾਣੀ ਜਾਂ ਸਲਾਬ ਦਾ ਕੋਈ ਅਸਰ ਨਹੀਂ ਪਰ ਗਰਮ ਚੀਜ਼ ਅਤੇ ਧੁੱਪ ਨਾਲ ਖ਼ਰਾਬ ਹੁੰਦਾ ਹੈ । ਇਸੇ ਤਰ੍ਹਾਂ ਬੈਂਤ ਦੇ ਫ਼ਰਨੀਚਰ ਦੀ ਸੰਭਾਲ ਬਾਕੀਆਂ ਨਾਲੋਂ ਵੱਖਰੀ ਹੈ । ਸੋ ਫ਼ਰਨੀਚਰ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਤੋਂ ਬਣੇ ਹੋਣ ਕਰਕੇ ਉਨ੍ਹਾਂ ਦੀ ਸੰਭਾਲ ਵੀ ਵੱਖਰੀ-ਵੱਖਰੀ ਹੈ ।

ਪ੍ਰਸ਼ਨ 19.
ਪਰਦੇ ਲਾਉਣ ਦੇ ਕੀ ਲਾਭ ਹਨ ? ਪਰਦਿਆਂ ਲਈ ਕਿਹੋ ਜਿਹਾ ਕੱਪੜਾ ਖਰੀਦਣਾ ਚਾਹੀਦਾ ਹੈ ?
ਉੱਤਰ-

  1. ਪਰਦੇ ਲਾਉਣ ਨਾਲ ਘਰ ਸੁੰਦਰ, ਆਕਰਸ਼ਕ ਅਤੇ ਮਹਿਮਾਨਾਂ ਦਾ ਆਦਰ ਕਰਨ ਵਾਲਾ ਲੱਗਦਾ ਹੈ ।
  2. ਪਰਦਿਆਂ ਨਾਲ ਕਮਰੇ ਵਿਚ ਏਕਾਂਤ (Privacy) ਦੀ ਭਾਵਨਾ ਪੈਦਾ ਹੁੰਦੀ ਹੈ ।
  3. ਪਰਦੇ ਲਾਉਣ ਨਾਲ ਜੇ ਖਿੜਕੀਆਂ ਅਤੇ ਦਰਵਾਜ਼ੇ ਦਾ ਫਰੇਮ ਭੈੜਾ ਹੋਵੇ ਤਾਂ ਉਨ੍ਹਾਂ ਨੂੰ ਲੁਕਾਇਆ ਜਾ ਸਕਦਾ ਹੈ ।
  4. ਇਹ ਜ਼ਿਆਦਾ ਹਵਾ ਅਤੇ ਰੌਸ਼ਨੀ ਨੂੰ ਅੰਦਰ ਆਉਣੋਂ ਰੋਕਦੇ ਹਨ ।

ਪਰਦੇ ਹਮੇਸ਼ਾਂ ਪਲੇਨ, ਪਰਿੰਟਡ ਸਤੀ, ਰੇਸ਼ਮੀ, ਪੇਸਟਰੀ, ਕੇਸਮੈਂਟ, ਖੱਦਰ, ਖੱਡੀ ਦਾ ਬਣਿਆ ਕੱਪੜਾ ਜਾਂ ਸਿਲਕ ਸਾਟਨ ਦੇ ਹੀ ਵਰਤਣੇ ਚਾਹੀਦੇ ਹਨ | ਪਰਦਿਆਂ ਲਈ ਬੁਰ ਵਾਲਾ ਕੱਪੜਾ ਨਹੀਂ ਵਰਤਣਾ ਚਾਹੀਦਾ ਕਿਉਂਕਿ ਆਪਣੇ ਦੇਸ਼ ਵਿਚ ਮਿੱਟੀ, ਹਨੇਰੀ ਕਾਫ਼ੀ ਹੈ। ਜਿਸ ਨਾਲ ਮਿੱਟੀ ਪਰਦੇ ਜਜ਼ਬ ਕਰ ਲੈਂਦੇ ਹਨ । ਸਭ ਤੋਂ ਵਧੀਆ ਸੂਤੀ ਪਰਦੇ ਹੀ ਰਹਿੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਹਵਾ ਆਰ-ਪਾਰ ਲੰਘ ਸਕਦੀ ਹੈ ਅਤੇ ਰੌਸ਼ਨੀ ਵੀ ਰੋਕ ਲੈਂਦੇ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 20.
ਕਾਲੀਨ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ?
ਜਾਂ
ਗਲੀਚੇ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਾਲੀਨ ਦੀ ਚੋਣ ਕਰਨ ਸਮੇਂ ਉਸਦੀ ਮਜ਼ਬੂਤੀ, ਰੰਗ-ਰੂਪ ਅਤੇ ਆਕਾਰ ਸੰਬੰਧੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ । ਵੱਡੇ ਕਮਰੇ ਵਿਚ ਕਾਲੀਨ ਗੂੜ੍ਹੇ ਰੰਗ ਦਾ ਡਿਜ਼ਾਈਨਦਾਰ ਵਿਛਾਇਆ ਜਾ ਸਕਦਾ ਹੈ । ਪਰ ਇਹ ਕਮਰੇ ਦੀ ਰੰਗ ਯੋਜਨਾ ਨਾਲ ਮੇਲ ਖਾਂਦਾ ਹੋਵੇ | ਪਰ ਛੋਟੇ ਕਮਰੇ ਵਿਚ ਪਲੇਨ ਅਤੇ ਫਿੱਕੇ ਰੰਗ ਦਾ ਕਾਲੀਨ ਹੀ ਠੀਕ ਲੱਗਦਾ ਹੈ । ਪਲੇਨ ਕਾਲੀਨ ਉੱਪਰ ਬਾਕੀ ਚੀਜ਼ਾਂ ਜ਼ਿਆਦਾ ਉੱਭਰਦੀਆਂ ਹਨ । ਕਾਲੀਨ ਦੀ ਲੰਬਾਈਚੌੜਾਈ ਕਮਰੇ ਦੇ ਅਨੁਸਾਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 21.
ਫਰਸ਼ ‘ਤੇ ਵਿਛਾਉਣ ਲਈ ਕਾਲੀਨ ਨੂੰ ਸਭ ਤੋਂ ਚੰਗਾ ਕਿਉਂ ਸਮਝਿਆ ਜਾਂਦਾ ਹੈ ?
ਉੱਤਰ-
ਕਾਲੀਨ ਵਿਛਾਉਣ ਨਾਲ ਕਮਰੇ ਦੀ ਸੁੰਦਰਤਾ ਵਧਦੀ ਹੈ । ਇਸ ਨਾਲ ਟੁੱਟ-ਭੱਜਾ ਫਰਸ਼ ਵੀ ਢੱਕਿਆ ਜਾਂਦਾ ਹੈ । ਕਾਲੀਨ ਫਰਸ਼ ਤੋਂ ਥੋੜ੍ਹਾ ਉੱਪਰ ਉੱਠਿਆ ਹੋਣ ਕਰਕੇ ਉਸ ਖੇਤਰ ਨੂੰ ਬਾਕੀ ਕਮਰੇ ਨਾਲੋਂ ਵੱਖ ਕਰਕੇ ਆਕਰਸ਼ਿਤ ਬਣਾਉਂਦਾ ਹੈ । ਕਾਲੀਨ ਵਿਛਾਉਣ ਨਾਲ ਕਮਰੇ ਦੀਆਂ ਬਾਕੀ ਚੀਜ਼ਾਂ ਵੀ ਸੋਹਣੀਆਂ ਦਿੱਸਦੀਆਂ ਹਨ ਅਤੇ ਸਰਦੀਆਂ ਵਿਚ ਕਮਰਾ | ਨਿੱਘਾ ਰਹਿੰਦਾ ਹੈ ।

ਪ੍ਰਸ਼ਨ 22.
ਫੁੱਲਾਂ ਨੂੰ ਸਜਾਉਂਦੇ ਸਮੇਂ ਕਿਹੜੇ-ਕਿਹੜੇ ਨੁਕਤੇ ਮਨ ਵਿਚ ਰੱਖੋਗੇ ?
ਉੱਤਰ-
ਫੁੱਲਾਂ ਨੂੰ ਸਜਾਉਣ ਸਮੇਂ ਫੁੱਲਾਂ ਵਿਚ ਇਕਸੁਰਤਾ ਅਨੁਪਾਤ, ਲੈਅ, ਸੰਤੁਲਨ ਅਤੇ ਬਲ ਦਾ ਧਿਆਨ ਰੱਖਣਾ ਜ਼ਰੂਰੀ ਹੈ ।

1. ਇਕਸੁਰਤਾ (Harmony) – ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਉਨ੍ਹਾਂ ਵਿਚ ਇਕਸੁਰਤਾ ਲਿਆਈ ਜਾ ਸਕਦੀ ਹੈ, ਜੇਕਰ ਅੱਡ ਫੁੱਲ ਹੋਣ ਤਾਂ ਵੀ ਉਨ੍ਹਾਂ ਨੂੰ ਦੁਹਰਾਉਣ ਨਾਲ ਇਕਸੁਰਤਾ ਪੈਦਾ ਕੀਤੀ ਜਾ ਸਕਦੀ ਹੈ ।

2. ਅਨੁਪਾਤ (Proportion) – ਫੁੱਲਾਂ ਦੇ ਆਕਾਰ ਅਨੁਸਾਰ ਹੀ ਫੁੱਲਦਾਨ ਵਰਤਣਾ ਚਾਹੀਦਾ ਹੈ । ਗਲੈਡੀਉਸ ਦੇ ਫੁੱਲ ਇਕ ਸ਼ੀਸ਼ੇ ਦੇ ਫੁੱਲਦਾਨ ਵਿਚ ਸੋਹਣੇ ਲੱਗਦੇ ਹਨ । ਨਾਲ ਹੀ ਸਭ ਤੋਂ ਉੱਚੇ ਫੁੱਲ ਦੀ ਲੰਬਾਈ ਫੁੱਲਦਾਨ ਤੋਂ 1 ਗੁਣਾ ਹੋਣੀ ਚਾਹੀਦੀ ਹੈ ਅਤੇ ਇਕ ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ ।

3. ਲੈਅ (Rhythm) – ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਬਹੁਤ ਜ਼ਰੂਰੀ ਹੈ । ਸਾਡੀ ਨਜ਼ਰ ਲੈਅ ਨਾਲ ਹੀ ਘੁੰਮਦੀ ਹੈ । ਫੁੱਲ ਵਿਵਸਥਾ ਵਿਚ ਗੋਲ ਜਾਂ ਤਿਕੋਨ ਫੁੱਲ ਵਿਵਸਥਾ ਕਰਕੇ ਲੈਅ ਲਿਆਂਦੀ ਜਾ ਸਕਦੀ ਹੈ । ਇਸੇ ਤਰ੍ਹਾਂ ਇੱਕੋ ਰੰਗ ਦੇ ਵੱਖਰੇ-ਵੱਖਰੇ ਸ਼ੇਡ ਜਾਂ ਭਾਅ ਵਾਲੇ ਫੁੱਲ ਵਰਤ ਕੇ ਵੀ ਲੈਅ ਪੈਦਾ ਕੀਤੀ ਜਾ ਸਕਦੀ ਹੈ ।

4. ਬਲ (Emphasis) – ਫੁੱਲ ਵਿਵਸਥਾ ਵਿਚ ਵੀ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ ਅਤੇ ਇਹ ਬਿੰਦੁ ਫੁੱਲ ਵਿਵਸਥਾ ਦੇ ਵਿਚਕਾਰ ਹੇਠਾਂ ਕਰਕੇ ਹੋਣਾ ਚਾਹੀਦਾ ਹੈ ।

5. ਸੰਤੁਲਨ (Balance) – ਫੁੱਲ ਵਿਵਸਥਾ ਵਿਚ ਸੰਤੁਲਨ ਹੋਣਾ ਵੀ ਬਹੁਤ ਜ਼ਰੂਰੀ ਹੈ । ਇਸ ਵਿਚ ਕਈ ਵਾਰ ਫੁੱਲ ਇਕ ਪਾਸੇ ਡਿੱਗਦੇ ਲੱਗਦੇ ਹਨ ਜੋ ਸੰਤੁਲਨ ਨੂੰ ਖ਼ਰਾਬ ਕਰਦੇ ਹਨ । ਸੰਤੁਲਨ ਬਣਾਉਣ ਲਈ ਸਭ ਤੋਂ ਵੱਡਾ ਅਤੇ ਗੁੜੇ ਰੰਗ ਦਾ ਫੁੱਲ ਫੁੱਲਦਾਨ ਦੇ ਵਿਚਕਾਰ ਲਾਉ ਬਾਕੀ ਫੁੱਲ ਪੱਤੇ ਉਸਦੇ ਆਸ-ਪਾਸ ਦੋਵੇਂ ਪਾਸੇ ਬਰਾਬਰੀ ‘ਤੇ ਰੱਖੋ ।

ਪ੍ਰਸ਼ਨ 23.
ਫੁੱਲਾਂ ਨੂੰ ਸਜਾਉਣ ਲਈ ਕਿਵੇਂ ਚੁਣਿਆ ਜਾਂਦਾ ਹੈ ਅਤੇ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਫੁੱਲਾਂ ਦੀ ਚੋਣ-

  1. ਫੁੱਲਾਂ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਖਾਣਾਖਾਣ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਹੋਣ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ।
  2. ਫੁੱਲਾਂ ਦਾ ਰੰਗ ਕਮਰੇ ਦੀ ਰੰਗ ਯੋਜਨਾ ਨਾਲ ਤਾਲ-ਮੇਲ ਖਾਂਦਾ ਹੋਵੇ ।
  3. ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਵੇ ।

ਫੁੱਲਾਂ ਨੂੰ ਇਕੱਠਾ ਕਰਨਾ-
ਫੁੱਲ ਵਿਵਸਥਾ ਵਿਚ ਫੁੱਲ ਸਭ ਤੋਂ ਕੋਮਲ ਹਨ । ਇਨ੍ਹਾਂ ਨੂੰ ਸਵੇਰੇ ਸ਼ਾਮ ਹੀ ਤੋੜੋ, ਜਦੋਂ ਇਨ੍ਹਾਂ ‘ਤੇ ਧੁੱਪ ਨਾ ਪੈਂਦੀ ਹੋਵੇ । ਫੁੱਲਾਂ ਨੂੰ ਕੱਟਣ ਲਈ ਤੇਜ਼ ਛੁਰੀ ਵਰਤੋ ਅਤੇ ਟਾਹਣੀ ਹਮੇਸ਼ਾਂ ਤਿਰਛੀ ਕੱਟੋ ਤਾਂ ਕਿ ਡੰਡੀ ਦਾ ਜ਼ਿਆਦਾ ਹਿੱਸਾ ਪਾਣੀ ਚੂਸ ਸਕੇ । ਫੁੱਲਾਂ ਨੂੰ ਕੱਟਣ ਤੋਂ ਬਾਅਦ ਅੱਧੇ ਘੰਟੇ ਲਈ ਪਾਣੀ ਦੀ ਬਾਲਟੀ ਵਿਚ ਭਿਉਂ ਦਿਉ ਅਤੇ ਕਿਸੇ ਠੰਢੀ ਤੇ ਹਨੇਰੀ ਥਾਂ ਰੱਖੋ । ਫੁੱਲ ਤੋੜਨ ਲੱਗੇ ਧਿਆਨ ਰੱਖੋ ਕਿ ਫੁੱਲ ਪੂਰਾ ਨਾ ਮਿਲਿਆ ਹੋਵੇ । ਫੁੱਲਾਂ ਨੂੰ ਜ਼ਿਆਦਾ ਸਮਾਂ ਠੀਕ ਰੱਖਣ ਲਈ ਪਾਣੀ ਵਿਚ ਨਮਕ, ਲਾਲ ਦੁਆਈ, ਫਟਕਰੀ ਅਤੇ ਕੋਇਲੇ ਦਾ ਚੂਰਾ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 24.
ਫੁੱਲਦਾਨ ਅਤੇ ਸਟੈਮ ਹੋਲਡਰ ਕਿਹੋ ਜਿਹੇ ਹੋ ਸਕਦੇ ਹਨ ?
ਉੱਤਰ-
ਅੱਜ-ਕਲ ਬਜ਼ਾਰ ਵਿਚ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਫੁੱਲਦਾਨ ਮਿਲਦੇ ਹਨ ਪਰ ਜ਼ਿਆਦਾ ਡਿਜ਼ਾਈਨ ਵਾਲਾ ਫੁੱਲਦਾਨ ਫੁੱਲ ਵਿਵਸਥਾ ਲਈ ਨਹੀਂ ਵਰਤਣਾ ਚਾਹੀਦਾ । ਫੁੱਲਦਾਨ ਦੀ ਚੋਣ ਫੁੱਲਾਂ ਦੇ ਰੰਗ, ਆਕਾਰ ਅਤੇ ਜਿਸ ਥਾਂ ‘ਤੇ ਕਰਨੀ ਹੋਵੇ, ਤੇ ਨਿਰਭਰ ਕਰਦੀ ਹੈ । ਜੇ ਫੁੱਲ ਵਿਵਸਥਾ ਖਾਣ ਵਾਲੇ ਮੇਜ਼ ਜਾਂ ਬੈਠਕ ਵਿਚਲੇ ਕਾਫ਼ੀ ਟੇਬਲ ‘ਤੇ ਕਰਨੀ ਹੋਵੇ ਤਾਂ ਫੁੱਲਦਾਨ ਛੋਟਾ ਅਤੇ ਘੱਟ ਡੂੰਘਾ ਹੋਣਾ ਚਾਹੀਦਾ ਹੈ । ਇਸ ਫੁੱਲਦਾਨ ਦਾ ਆਕਾਰ ਮੇਜ਼ ਦੇ ਆਕਾਰ ਅਨੁਸਾਰ ਹੋਣਾ ਚਾਹੀਦਾ ਹੈ । ਵੱਡੇ, ਭਾਰੇ ਫੁੱਲਾਂ ਲਈ ਥੋੜ੍ਹੇ ਖਰਵੇ ਫੁੱਲਦਾਨ ਵਰਤਣੇ ਚਾਹੀਦੇ ਹਨ । ਅੱਜ-ਕਲ਼ ਚੀਨੀ ਮਿੱਟੀ, ਪਿੱਤਲ ਅਤੇ ਤਾਂਬੇ ਆਦਿ ਦੇ ਫੁੱਲਦਾਨ ਮਿਲਦੇ ਹਨ । ਨਰਮ ਫੁੱਲਾਂ ਲਈ ਕੱਚ ਅਤੇ ਚਾਂਦੀ ਦੇ ਫੁੱਲਦਾਨ ਠੀਕ ਲੱਗਦੇ ਹਨ ।

ਸਟੈਮ ਹੋਲਡਰ ਫੁੱਲਾਂ ਨੂੰ ਥਾਂ ਸਿਰ ਟਿਕਾਉਣ ਲਈ ਵਰਤੇ ਜਾਂਦੇ ਹਨ ਅਤੇ ਇਹ ਕਈ ਆਕਾਰਾਂ ਵਿਚ ਮਿਲਦੇ ਹਨ ; ਜਿਵੇਂ-ਗੋਲ, ਚੌਰਸ, ਤਿਕੋਨੇ, ਆਇਤਾਕਾਰ ਅਤੇ ਅਰਧ ਚੰਦ ਦੇ ਆਕਾਰ ਵਿਚ । ਸਟੈਮ ਹੋਲਡਰ ਖਰੀਦਣ ਵੇਲੇ ਇਹ ਵੇਖਣਾ ਜ਼ਰੂਰੀ ਹੈ ਕਿ ਇਹ ਭਾਰਾ ਹੋਵੇ, ਇਸ ਦੀਆਂ ਕਿੱਲਾਂ ਜਾਂ ਪਿੰਨਾਂ ਵਿਚ ਬਹੁਤ ਜ਼ਿਆਦਾ ਦੁਰੀ ਨਾ ਹੋਵੇ । ਸਟੈਮ ਹੋਲਡਰ ਦੀ ਚੋਣ ਫੁੱਲ ਵਿਵਸਥਾ ਅਨੁਸਾਰ ਹੀ ਕੀਤੀ ਜਾਂਦੀ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 25.
ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਹਰ ਔਰਤ ਵਿਚ ਸੁੰਦਰਤਾ ਅਤੇ ਸਜਾਵਟ ਵਾਲੀ ਚੀਜ਼ ਨੂੰ ਪਰਖਣ ਦੀ ਇਕ ਕੁਦਰਤੀ ਯੋਗਤਾ ਹੁੰਦੀ ਹੈ | ਘਰ ਦੀ ਸਜਾਵਟ ਹਿਣੀ ਦੀ ਰਚਨਾਤਮਕ ਯੋਗਤਾ ਨੂੰ ਪ੍ਰਗਟਾਉਂਦੀ ਹੈ । ਇਸੇ ਲਈ ਇਸ ਨੂੰ ਰਚਨਾਤਮਕ ਕਲਾ ਕਿਹਾ ਜਾਂਦਾ ਹੈ । ਸੋ ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਹੀ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ । ਭਾਵ ਕਿ ਘਰ ਦਾ ਹਰ ਇਕ ਕਮਰਾ ਕਲਾ ਅਤੇ ਡਿਜ਼ਾਈਨ ਦੇ ਮੂਲ ਅੰਸ਼ਾਂ ਅਤੇ ਸਿਧਾਂਤਾਂ ਦੇ ਅਨੁਸਾਰ ਸਜਾਉਣਾ ਹੀ ਘਰ ਦੀ ਅੰਦਰਲੀ ਸਜਾਵਟ ਹੈ । ਘਰ ਦੀ ਸਜਾਵਟ ਘਰ ਨੂੰ ਆਕਰਸ਼ਕ ਅਤੇ ਸੋਹਣਾ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਜਾਵਟ ਨਾਲ ਪਰਿਵਾਰ ਦੇ ਮੈਂਬਰਾਂ ਦੇ ਆਰਾਮ ਅਤੇ ਕੰਮ ਕਰਨ ਵਿਚ ਰੁਕਾਵਟ ਨਾ ਪਵੇ ।

ਘਰ ਦੀ ਸਜਾਵਟ ਲਈ ਫ਼ਰਨੀਚਰ, ਪਰਦੇ, ਕਾਲੀਨ, ਕੁਸ਼ਨ, ਫੁੱਲ ਵਿਵਸਥਾ ਅਤੇ ਤਸਵੀਰਾਂ ਆਦਿ ਵਰਤੀਆਂ ਜਾਂਦੀਆਂ ਹਨ । ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਚੋਣ ਇਕ-ਦੂਜੇ ‘ਤੇ ਨਿਰਭਰ ਕਰਦੀ ਹੈ ਤਾਂ ਕਿ ਹਰ ਕਮਰਾ ਆਪਣੇ ਆਪ ਡਿਜ਼ਾਈਨ ਦੀ ਇਕ ਪੂਰੀ ਇਕਾਈ ਜਾਪੇ ।

ਫ਼ਰਨੀਚਰ – ਇਹ ਘਰ ਦੀ ਸਜਾਵਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ, ਪਰ ਇਸ ਦੀ ਚੋਣ ਪਰਿਵਾਰ ਦੇ ਬਜਟ, ਪਰਿਵਾਰ ਦੀਆਂ ਲੋੜਾਂ, ਕਮਰੇ ਦੇ ਆਕਾਰ ਅਤੇ ਰੰਗ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ । ਕਿਉਂਕਿ ਵੱਖ-ਵੱਖ ਕਮਰਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਫ਼ਰਨੀਚਰ ਵਰਤੋਂ ਵਿਚ ਆਉਂਦਾ ਹੈ । ਜਿਵੇਂ ਬੈਠਕ ਵਿਚ ਸੋਫ਼ੇ, ਕੁਰਸੀਆਂ ਤੇ ਦੀਵਾਨ ਆਦਿ, ਸੌਣ ਵਾਲੇ ਕਮਰੇ ਵਿਚ ਬੈਂਡ, ਅਲਮਾਰੀ, ਕੁਰਸੀਆਂ ਤੇ ਡਰੈਸਿੰਗ ਟੇਬਲ ਅਤੇ ਖਾਣਾ-ਖਾਣ ਵਾਲੇ ਕਮਰੇ ਵਿਚ ਮੇਜ਼, ਕੁਰਸੀਆਂ ਅਤੇ ਹੋ ਸਕੇ ਤਾਂ ਬਰਤਨਾਂ ਲਈ ਸ਼ੀਸ਼ੇ ਵਾਲੀ ਅਲਮਾਰੀ । ਇਹ ਸਾਰਾ ਫ਼ਰਨੀਚਰ ਬਣਿਆ ਵੀ ਵੱਖਰੀ-ਵੱਖਰੀ ਕਿਸਮ ਦਾ ਹੁੰਦਾ ਹੈ । ਇਹ ਸਾਮਾਨ ਲੱਕੜ, ਕੱਪੜੇ ਵਾਲੇ, ਲੋਹੇ, ਸਟੀਲ, ਬੈਂਤ ਜਾਂ ਪਲਾਸਟਿਕ ਦਾ ਬਣਿਆ ਹੋ ਸਕਦਾ ਹੈ । ਇਹ ਵੀ ਚੋਣ ਸਮੇਂ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਕਮਰਾ ਖੁੱਲ੍ਹਾ ਹੈ ਤਾਂ ਕੱਪੜਾ ਚੜਿਆ ਫ਼ਰਨੀਚਰ ਰੱਖਿਆ ਜਾ ਸਕਦਾ ਹੈ ਪਰ ਜੇ ਕਮਰਾ ਛੋਟਾ ਹੈ ਤਾਂ ਦਾ ਡਿਜ਼ਾਈਨ ਵਿਚ ਲੱਕੜ, ਬੈਂਤ ਜਾਂ ਲੋਹੇ ਦਾ ਫ਼ਰਨੀਚਰ ਚੰਗਾ ਲੱਗਦਾ ਹੈ ।

ਪਰਦੇ – ਸਜਾਵਟ ਵਿਚ ਪਰਦਿਆਂ ਦੀ ਭੂਮਿਕਾ ਵੀ ਬੜੀ ਮਹੱਤਵਪੂਰਨ ਹੈ | ਪਰਦਿਆਂ ਤੋਂ ਬਿਨਾਂ ਘਰ ਦੀ ਸਜਾਵਟ ਅਧੂਰੀ ਲੱਗਦੀ ਹੈ । ਇਹ ਘਰ ਨੂੰ ਸੋਹਣਾ ਬਣਾਉਣ ਦੇ ਨਾਲ ਘਰ ਦਾ ਤਾਪਮਾਨ ਅਤੇ ਹਵਾ ‘ਤੇ ਕੰਟਰੋਲ ਰੱਖਦੇ ਹਨ | ਪਰਦੇ ਹਮੇਸ਼ਾਂ ਸੁਤੀ ਹੀ ਵਰਤਣੇ ਚਾਹੀਦੇ ਹਨ । ਉਂਝ ਤਾਂ ਬਜ਼ਾਰ ਵਿਚ ਸਾਟਨ, ਸਿਲਕ, ਟਪੈਸਟਰੀ, ਖੱਡੀ ਦੇ ਬਣੇ ਕੱਪੜੇ ਵੀ ਮਿਲਦੇ ਹਨ | ਪਰਦਿਆਂ ਦੇ ਰੰਗ ਅਤੇ ਡਿਜ਼ਾਈਨ ਦਾ ਵੀ ਕਮਰੇ ਦੇ ਬਾਕੀ ਸਾਮਾਨ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ । ਖੁੱਲ੍ਹੇ ਅਤੇ ਵੱਡੇ ਕਮਰੇ ਵਿਚ ਗੁੜੇ ਅਤੇ ਵੱਡੇ ਡਿਜ਼ਾਈਨ ਵਾਲੇ ਪਰਦੇ ਚੰਗੇ ਲੱਗਦੇ ਹਨ ਕਿਉਂਕਿ ਇਹ ਕਮਰੇ ਨੂੰ ਛੋਟਾ ਵਿਖਾਉਂਦੇ ਹਨ ਜਦ ਕਿ ਛੋਟੇ ਕਮਰੇ ਵਿਚ ਹਲਕੇ ਰੰਗਾਂ ਦੇ ਪਲੇਨ ਪਰਦੇ ਹੀ ਚੰਗੇ ਲੱਗਦੇ ਹਨ, ਇਸ ਨਾਲ ਕਮਰਾ ਖੁੱਲ੍ਹਾ-ਖੁੱਲਾ ਲੱਗਦਾ ਹੈ ।

ਕਾਲੀਨ – ਕਾਲੀਨ ਵੀ ਕਮਰੇ ਦੀ ਸਜਾਵਟ ਵਿਚ ਵਾਧਾ ਕਰਦਾ ਹੈ । ਅੱਜ-ਕਲ੍ਹ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਕਾਲੀਨ ਬਜ਼ਾਰ ਵਿਚ ਉਪਲੱਬਧ ਹਨ । ਪਰ ਕਾਲੀਨ ਖ਼ਰੀਦਦੇ ਸਮੇਂ ਇਸ ਦੀ ਮਜ਼ਬੂਤੀ, ਰੰਗ ਅਤੇ ਆਕਾਰ ਕਮਰੇ ਦੀ ਰੰਗ ਵਿਵਸਥਾ ਮੁਤਾਬਿਕ ਹੋਣਾ ਚਾਹੀਦਾ ਹੈ । ਛੋਟੇ ਕਮਰਿਆਂ ਲਈ ਹਲਕੇ ਰੰਗਾਂ ਦੇ ਪਲੇਨ ਕਾਲੀਨ ਠੀਕ ਰਹਿੰਦੇ ਹਨ । ਇਨ੍ਹਾਂ ਉੱਪਰ ਬਾਕੀ ਸਾਮਾਨ ਵੀ ਜ਼ਿਆਦਾ ਸੱਜਦਾ ਹੈ ਜਦ ਕਿ ਵੱਡੇ ਕਮਰੇ ਲਈ ਗੂੜ੍ਹੇ ਰੰਗ ਵਿਚ ਡਿਜ਼ਾਈਨਦਾਰ ਕਾਲੀਨ ਵਿਛਾਇਆ ਜਾਵੇ ਤਾਂ ਸੋਹਣਾ ਲੱਗਦਾ ਹੈ ।

ਫੁੱਲ ਵਿਵਸਥਾ – ਫੁੱਲ ਵਿਵਸਥਾ ਵੀ ਘਰ ਦੀ ਸਜਾਵਟ ਦਾ ਇਕ ਅਹਿਮ ਹਿੱਸਾ ਹੈ । ਇਸ ਵਿਚ ਯਾਦ ਰੱਖਣ ਯੋਗ ਗੱਲ ਇਹ ਕਿ ਖਾਣ ਦੇ ਕਮਰੇ ਵਿਚ ਸੁਗੰਧ ਰਹਿਤ ਫੁੱਲਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ਫੁੱਲਾਂ ਦੀ । ਫੁੱਲ ਵਿਵਸਥਾ ਜੇ ਖਾਣੇ ਵਾਲੇ ਜਾਂ ਕੌਫ਼ੀ ਦੇ ਟੇਬਲ ‘ਤੇ ਕਰਨੀ ਹੋਵੇ ਤਾਂ ਉਸਦੀ ਉਚਾਈ 3 ਤੋਂ 4 ਇੰਚ ਹੋਣੀ ਚਾਹੀਦੀ ਹੈ । ਪਰ ਜੇ ਕਿਸੇ ਨੁੱਕਰ ਜਾਂ ਕਿਸੇ ਖ਼ਾਸ ਕੰਮ ਦੇ ਮੇਜ਼ ਆਦਿ ‘ਤੇ ਰੱਖਣੀ ਹੋਵੇ ਤਾਂ ਵੱਡੇ ਆਕਾਰ ਵਿਚ ਕੀਤੀ ਜਾ ਸਕਦੀ ਹੈ । ਫੁੱਲ ਵਿਵਸਥਾ ਲਈ ਫੁੱਲਦਾਨ ਦੀ ਚੋਣ ਵੀ ਬਹੁਤ ਜ਼ਰੂਰੀ ਹੈ । ਫੁੱਲਦਾਨ ਫੁੱਲਾਂ ਦੇ ਰੰਗ ਨਾਲ ਮੇਲ ਖਾਂਦਾ ਹੋਵੇ ਤਾਂ ਬਹੁਤ ਵਧੀਆ ਪਰ ਹਰੇ, ਚਿੱਟੇ ਅਤੇ ਗਰੇਅ ਫੁੱਲਦਾਨ ਆਮ ਵਰਤੇ ਜਾ ਸਕਦੇ ਹਨ । ਕੋਮਲ ਫੁੱਲਾਂ ਲਈ ਸ਼ੀਸ਼ੇ ਅਤੇ ਚਾਂਦੀ ਦੇ ਫੁੱਲਦਾਨ ਵਰਤਣੇ ਚਾਹੀਦੇ ਹਨ । ਫੁੱਲ ਵਿਵਸਥਾ ਦੀ ਉਚਾਈ ਫੁੱਲਦਾਨ ਤੋਂ ਨੇ ਗੁਣਾ ਹੋਣੀ ਚਾਹੀਦੀ ਹੈ ਤਾਂ ਹੀ ਇਹ ਠੀਕ ਅਨੁਪਾਤ ਵਿਚ ਲੱਗਦੀ ਹੈ ।

ਤਸਵੀਰਾਂ – ਘਰ ਦੀ ਅੰਦਰਲੀ ਸਜਾਵਟ ਲਈ ਕਮਰਿਆਂ ਦੀਆਂ ਕੰਧਾਂ ‘ਤੇ ਕੁੱਝ ਸੁੰਦਰ ਤਸਵੀਰਾਂ ਵੀ ਟੰਗੀਆਂ ਜਾ ਸਕਦੀਆਂ ਹਨ । ਵੱਡੀ ਕੰਧ ’ਤੇ ਇਕ ਵੱਡੀ ਤਸਵੀਰ ਟੰਗਣੀ ਚਾਹੀਦੀ ਹੈ । ਜੇ ਇੱਕੋ ਆਕਾਰ ਦੀਆਂ ਰਲਦੀ-ਮਿਲਦੀਆਂ ਛੋਟੀਆਂ ਤਸਵੀਰਾਂ ਹਨ ਤਾਂ ਉਨ੍ਹਾਂ ਦਾ ਸਮੂਹ ਬਣਾ ਕੇ ਲਾਇਆ ਜਾ ਸਕਦਾ ਹੈ । ਤਸਵੀਰਾਂ ਨੂੰ ਕੰਧ ਤੇ ਬਹੁਤ ਉੱਚਾ ਨਹੀਂ ਟੰਗਣਾ ਚਾਹੀਦਾ ਇਹ ਇੰਨੀ ਉਚਾਈ ‘ਤੇ ਹੋਣ ਕਿ ਖੜੇ ਹੋ ਕੇ ਜਾਂ ਬੈਠ ਕੇ ਬਿਨਾਂ ਗਰਦਨ ਉੱਪਰ ਚੁੱਕ ਕੇ ਆਰਾਮ ਨਾਲ ਵੇਖ ਸਕੋ ।

ਇਸ ਤੋਂ ਇਲਾਵਾ ਘਰ ਦੀ ਸਜਾਵਟ ਲਈ ਲੱਕੜੀ, ਪਿੱਤਲ, ਤਾਂਬੇ, ਕੱਚ, ਕਰਿਸਟਲ ਆਦਿ ਦੇ ਸ਼ੋ ਪੀਸ ਵੀ ਵਰਤੇ ਜਾਂਦੇ ਹਨ । ਛੋਟੇ-ਛੋਟੇ ਜ਼ਿਆਦਾ ਪੀਸਾਂ ਨਾਲੋਂ ਇਕ ਵੱਡੀ ਸਜਾਵਟ ਦੀ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ । ਜੇ ਛੋਟੀਆਂ ਜ਼ਿਆਦਾ ਹਨ ਤਾਂ ਉਨ੍ਹਾਂ ਨੂੰ ਇਕ ਸਮੂਹ ਵਿਚ ਕਿਸੇ ਟੇਬਲ ਜਾਂ (Shelf) ਸ਼ੈਲਫ ‘ਤੇ ਸਜਾਇਆ ਜਾ ਸਕਦਾ ਹੈ । ਇਨ੍ਹਾਂ ਤੋਂ ਇਲਾਵਾ ਟੈਬਲ ਲੈਂਪ ਅਤੇ ਕਿਤਾਬਾਂ ਵੀ ਕਮਰੇ ਦੀ ਸਜਾਵਟ ਦਾ ਇਕ ਹਿੱਸਾ ਹਨ । ਕਿਤਾਬਾਂ ਤੋਂ ਕਮਰੇ ਨੂੰ ਚਰਿੱਤਰ ਮਿਲਦਾ ਹੈ । ਬਾਹਰੋਂ ਆਉਣ ਵਾਲੇ ਨੂੰ ਕਿਤਾਬਾਂ ਵੇਖ ਕੇ ਹੀ ਤੁਹਾਡੇ ਚਰਿੱਤਰ ਬਾਰੇ ਗਿਆਨ ਹੋ ਜਾਂਦਾ ਹੈ ।

ਸੋ ਉੱਪਰ ਚਰਚਿਤ ਚੀਜ਼ਾਂ ਘਰ ਦੀ ਸਜਾਵਟ ਲਈ ਬਹੁਤ ਜ਼ਰੂਰੀ ਹਨ ਪਰ ਉਸ ਤੋਂ ਵੀ ਜ਼ਰੂਰੀ ਉਨ੍ਹਾਂ ਦੀ ਚੋਣ ਅਤੇ ਰੱਖ-ਰਖਾਵ ਜਾਂ ਵਿਵਸਥਾ ਕਰਨ ਦਾ ਢੰਗ ਹੈ ਜੋ ਘਰ ਦੀ ਸਜਾਵਟ ਨੂੰ ਚਾਰ ਚੰਨ ਲਾਉਂਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 26.
ਫੁੱਲਾਂ ਦੀ ਵਿਵਸਥਾ ਕਿਸ ਸਿਧਾਂਤ ‘ਤੇ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫੁੱਲਾਂ ਦੀ ਵਿਵਸਥਾ ਕਰਨ ਦੇ ਸਿਧਾਂਤ-
ਕੋਈ ਵੀ ਡਿਜ਼ਾਈਨ ਬਣਾਉਣ ਲਈ ਡਿਜ਼ਾਈਨ ਦੇ ਮੂਲ ਅੰਸ਼ ਜਿਵੇਂ ਕਿ ਰੰਗ, ਆਕਾਰ, ਲਾਈਨਾਂ, ਰਚਨਾ ਅਤੇ ਡਿਜ਼ਾਈਨ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ । ਫੁੱਲਾਂ ਦੀ ਵਿਵਸਥਾ ਕਰਨ ਸਮੇਂ ਫੁੱਲ, ਫੁੱਲਦਾਨ ਅਤੇ ਹੋਰ ਲੋੜੀਂਦੀ ਸਮੱਗਰੀ ਨੂੰ ਮਿਲਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਚਾਹੀਦਾ ਹੈ, ਜਿਹੜਾ ਕਿ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰੇ । ਫੁੱਲਾਂ ਦੀ ਵਿਵਸਥਾ ਕਰਨ ਸਮੇਂ ਹੇਠ ਲਿਖੇ ਸਿਧਾਂਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –

1. ਇਕਸੁਰਤਾ (Harmony) – ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਉਨ੍ਹਾਂ ਵਿਚ ਇਕਸੁਰਤਾ ਲਿਆਂਦੀ ਜਾ ਸਕਦੀ ਹੈ ਜਿਵੇਂ ਕਿ ਸਫ਼ੈਦ ਰੰਗ ਦੇ ਵਰਬੀਨਾ, ਫ਼ਲੋਕਸ, ਸਵੀਟ ਪੀਜ਼ ਅਤੇ ਪਿਟੂਨੀਆਂ ਨੂੰ ਮਿਲਾ ਕੇ ਫੁੱਲਾਂ ਦੀ ਵਿਵਸਥਾ ਕਰਨਾ । ਇਕ ਹੀ ਤਰ੍ਹਾਂ ਦੇ ਫੁੱਲਾਂ ਦੇ ਇਕ ਰੰਗ ਦੇ ਅਲੱਗ-ਅਲੱਗ ਸ਼ੇਡ ਅਤੇ ਭਾਹ ਦੇ ਫੁੱਲ ਵਰਤਣ ਨਾਲ ਹੀ ਇਕਸੁਰਤਾ | ਲਿਆਈ ਜਾ ਸਕਦੀ ਹੈ । ਜੇਕਰ ਵੱਖ-ਵੱਖ ਤਰ੍ਹਾਂ ਦੇ ਫੁੱਲ ਲਗਾਏ ਜਾਣ ਤਾਂ ਵੀ ਉਨ੍ਹਾਂ ਨੂੰ | ਦੁਹਰਾਉਣ ਨਾਲ ਇਕਸੁਰਤਾ ਦਾ ਅਹਿਸਾਸ ਹੁੰਦਾ ਹੈ । ਸਾਰੇ ਹੀ ਅਲੱਗ-ਅਲੱਗ ਵੰਨਗੀਆਂ ਅਤੇ ਰੰਗਾਂ ਦੇ ਫੁੱਲ ਵਰਤਣ ਨਾਲ ਪਰੇਸ਼ਾਨੀ ਪੈਦਾ ਹੁੰਦੀ ਹੈ । ਫੁੱਲਾਂ ਦਾ ਤਾਲ-ਮੇਲ ਫੁੱਲਦਾਨ | ਅਤੇ ਫੁੱਲ ਰੱਖਣ ਦੇ ਆਸ-ਪਾਸ ਨਾਲ ਹੀ ਹੋਣਾ ਜ਼ਰੂਰੀ ਹੈ । ਇਕ ਛੋਟੇ ਕਮਰੇ ਵਿਚ ਬਹੁਤ ਵੱਡਾ ਫੁੱਲਦਾਨ ਰੱਖਿਆ ਸੋਹਣਾ ਨਹੀਂ ਲੱਗਦਾ ।

2. ਅਨੁਪਾਤ (Proportion) – ਫੁੱਲਦਾਨ ਦੇ ਅਨੁਸਾਰ ਹੀ ਫੁੱਲਾਂ ਦਾ ਆਕਾਰ ਹੋਣਾ ਚਾਹੀਦਾ ਹੈ, ਛੋਟੇ ਜਾਂ ਹਲਕੇ ਕੱਚ ਦੇ ਫੁੱਲਦਾਨ ਵਿਚ ਭਾਰੇ ਫੁੱਲ ਸੁਹਣੇ ਨਹੀਂ ਲੱਗਦੇ । ਇਕ ਦਰਮਿਆਨੇ ਜਾਂ ਲੰਬੇ ਫੁੱਲਾਂ ਲਈ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਤੋਂ 1\(\frac {1}{2}\) ਗੁਣਾ ਹੋਣੀ ਚਾਹੀਦੀ ਹੈ । ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ ।

3. ਸੰਤੁਲਨ (Balance) – ਫੁੱਲਾਂ ਦੀ ਵਿਵਸਥਾ ਦਾ ਸੰਤੁਲਨ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਫੁੱਲ ਇਕ ਪਾਸੇ ਡਿੱਗਦੇ ਨਾ ਲੱਗਣ । ਜੇਕਰ ਫੁੱਲ ਇਕ ਪਾਸੇ ਛੋਟੇ ਅਤੇ ਦੂਸਰੇ ਪਾਸੇ ਵੱਡੇ ਲਗਾਏ ਜਾਣ ਜਾਂ ਇਕ ਪਾਸੇ ਸਾਰੇ ਹਲਕੇ ਰੰਗ ਦੇ ਅਤੇ ਦੂਸਰੇ ਪਾਸੇ ਗੂੜ੍ਹੇ ਰੰਗ ਦੇ ਲਗਾਏ ਜਾਣ ਤਾਂ ਫੁੱਲਾਂ ਦਾ ਇਕ ਪਾਸੇ ਭਾਰ ਜ਼ਿਆਦਾ ਲੱਗਦਾ ਹੈ ਜੋ ਕਿ ਵੇਖਣ ਨੂੰ ਉੱਚਿਤ ਨਹੀਂ | ਲੱਗਦਾ । ਸਹੀ ਸੰਤੁਲਨ ਬਣਾਉਣ ਲਈ ਸਭ ਤੋਂ ਲੰਬਾ, ਵੱਡਾ ਜਾਂ ਰੰਗ ਵਿਚ ਗੁੜਾ ਫੁੱਲ | ਫੁੱਲਦਾਨ ਦੇ ਵਿਚਕਾਰ ਲਗਾਉਣਾ ਚਾਹੀਦਾ ਹੈ । ਬਾਕੀ ਦੇ ਫੁੱਲ ਅਤੇ ਪੱਤੇ ਇਸ ਕੇਂਦਰ ਬਿੰਦੂ ਦੇ ਆਲੇ-ਦੁਆਲੇ ਇਸ ਤਰ੍ਹਾਂ ਲਗਾਉ ਕਿ ਦੋਵੇਂ ਪਾਸੇ ਬਰਾਬਰ ਵਿਖਾਈ ਦੇਣ । ਆਲੇ-ਦੁਆਲੇ ਦੇ ਫੁੱਲ ਥੋੜ੍ਹੇ ਛੋਟੇ ਜਾਂ ਹਲਕੇ ਰੰਗ ਦੇ ਹੋਣ ਤਾਂ ਕੇਂਦਰ ‘ਤੇ ਜ਼ਿਆਦਾ ਧਿਆਨ ਜਾਂਦਾ ਹੈ ਅਤੇ ਵੇਖਣ ਵਾਲੇ ਨੂੰ ਜ਼ਿਆਦਾ ਚੰਗਾ ਲੱਗਦਾ ਹੈ ।

4. ਲੈਅ (Rhythm) – ਇਕ ਚੰਗੀ ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਕਿਸੇ ਚੀਜ਼ ਨੂੰ ਵੇਖਣ ਲਈ ਸਾਡੀ ਨਜ਼ਰ ਆਸਾਨੀ ਨਾਲ ਘੁੰਮਦੀ ਹੈ ਤਾਂ ਉਹ ਲੈਅ ਕਰਕੇ ਹੀ ਹੁੰਦੀ ਹੈ । ਗੋਲ ਜਾਂ ਤਿਕੋਣ ਫੁੱਲ ਵਿਵਸਥਾ ਕਰਨ ਨਾਲ ਲੈਅ ਪੈਦਾ ਕੀਤੀ ਜਾ ਸਕਦੀ ਹੈ । ਜਦੋਂ ਫੁੱਲਾਂ ਦੇ ਪਿੱਛੇ ਪੱਤੇ ਲਗਾ ਕੇ ਜਾਂ Cਅਕਾਰ ਦੀ ਫੁੱਲ ਵਿਵਸਥਾ ਕੀਤੀ ਜਾਏ ਜਿਸ ਦਾ ਮੱਧ ਵਿਚ ਜ਼ਿਆਦਾ ਬਲ ਹੋਵੇ ਤਾਂ ਵੀ ਲੈਅ ਠੀਕ ਹੁੰਦੀ ਹੈ । ਫੁੱਲਾਂ ਦੀ ਵਿਵਸਥਾ ਵਿਚ ਇਕ ਚੰਗੀ ਲੈਅ ਦਰਸਾਉਣ ਲਈ ਮੱਧ ਵਿਚ ਇਕ ਸਿੱਧਾ ਲੰਬਾ ਫੁੱਲ ਲਗਾਉ ਅਤੇ ਇਸ ਦੇ ਇਕ ਪਾਸੇ ਤਿਰਛੀ ਟਹਿਣੀ ਵਾਲੇ ਪਹਿਲੇ ਫੁੱਲ ਨਾਲੋਂ ਛੋਟੇ ਇਕ ਜਾਂ ਦੋ ਫੁੱਲ ਲਗਾਉ ਅਤੇ ਦੂਸਰੇ ਪਾਸੇ ਹੋਰ ਛੋਟੇ ਅਤੇ ਤਿਰਛੇ ਫੁੱਲ ਲਗਾਉ । ਇੱਕੋ ਹੀ ਰੰਗ ਦੇ ਵੱਖਵੱਖ ਸ਼ੇਡ ਅਤੇ ਭਾਹ ਦੇ ਫੁੱਲ ਵਰਤ ਕੇ ਵੀ ਲੈਅ ਉਤਪੰਨ ਕੀਤੀ ਜਾ ਸਕਦੀ ਹੈ । ਨਜ਼ਰ ਗੁੜੇ ਰੰਗ ਤੋਂ ਫਿੱਕੇ ਰੰਗ ਵਲ ਜਾਏਗੀ ।

5. ਬਲ (Emphasis) – ਫੁੱਲਾਂ ਦੀ ਵਿਵਸਥਾ ਵਿਚ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ । ਜਿਹੜਾ ਤੁਹਾਡੇ ਧਿਆਨ ਨੂੰ ਜ਼ਿਆਦਾ ਆਕਰਸ਼ਿਤ ਕਰੇ । ਇਹ ਕੇਂਦਰ ਬਿੰਦੂ ਵਿਵਸਥਾ ਦੇ ਵਿਚਕਾਰ ਹੇਠਾਂ ਨੂੰ ਕਰ ਕੇ ਹੋਣਾ ਚਾਹੀਦਾ ਹੈ, ਵੱਡੇ, ਗੁੜੇ ਜਾਂ ਭੜਕੀਲੇ ਰੰਗ ਦੇ ਫੁੱਲ ਦੇ ਨਾਲ ਇਹ ਅਹਿਸਾਸ ਦੁਆਇਆ ਜਾ ਸਕਦਾ ਹੈ । ਫੁੱਲਦਾਨ ਸਾਦਾ ਹੋਣਾ ਚਾਹੀਦਾ ਹੈ ਤਾਂ ਕਿ ਬਲ ਫੁੱਲਾਂ ‘ਤੇ ਹੋਵੇ ਅਤੇ ਤੁਹਾਡਾ ਧਿਆਨ ਫੁੱਲ ਵਿਵਸਥਾ ਵੱਲ ਹੀ ਜਾਏ । ਆਸਪਾਸ ਦੇ ਫੁੱਲ ਛੋਟੇ, ਘੱਟ ਭੜਕੀਲੇ ਅਤੇ ਵਿਰਲੇ ਲਗਾਉਣੇ ਚਾਹੀਦੇ ਹਨ, ਇਸ ਤਰ੍ਹਾਂ ਕਰਨ ਨਾਲ ਵੀ ਕੇਂਦਰ ਬਿੰਦ ‘ਤੇ ਹੀ ਜ਼ਿਆਦਾ ਧਿਆਨ ਜਾਂਦਾ ਹੈ ।
PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ 2
ਉੱਪਰ ਲਿਖੇ ਸਿਧਾਂਤਾਂ ਨੂੰ ਮਨ ਵਿਚ ਰੱਖਦੇ ਹੋਏ ਜੇਕਰ ਫੁੱਲ ਵਿਵਸਥਾ ਕੀਤੀ ਜਾਏ ਤਾਂ ਵੇਖਣ ਨੂੰ ਬਹੁਤ ਸੋਹਣੀ ਲੱਗੇਗੀ ਅਤੇ ਕਮਰਾ ਵੀ ਜ਼ਿਆਦਾ ਸਜਿਆ ਹੋਇਆ ਵਿਖਾਈ ਦੇਵੇਗਾ ।

ਫੁੱਲਾਂ ਨੂੰ ਸਜਾਉਣ ਲਈ ਮੁੱਖ ਦੋ ਤਰੀਕੇ ਹਨ-
(i) ਜਪਾਨੀ
(ii) ਅਮਰੀਕਨ ।

(i) ਜਪਾਨੀ – ਇਹ ਤਰੀਕਾ ਸੰਕੇਤਕ ਹੁੰਦਾ ਹੈ । ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ । ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਛੋਟਾ ਹੇਠਲਾ) ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਫੁੱਲ ਇੱਕੋ ਹੀ ਕਿਸਮ ਅਤੇ ਇੱਕੋ ਹੀ ਰੰਗ ਦੇ ਹੁੰਦੇ ਹਨ ।
PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ 3
(ii) ਅਮਰੀਕਨ – ਇਸ ਤਰੀਕੇ ਵਿਚ ਕਈ ਕਿਸਮ ਦੇ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ । ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੀ ਫੁੱਲ ਵਿਵਸਥਾ ਵਿਚ ਵੱਖ-ਵੱਖ ਕਿਸਮ ਅਤੇ ਵੱਖ-ਵੱਖ ਰੰਗਾਂ ਦੇ ਫੁੱਲ ਵਰਤੇ ਜਾਂਦੇ ਹਨ । ਇਸ ਤਰ੍ਹਾਂ ਦੀ ਵਿਵਸਥਾ ਵੱਡੇ ਕਮਰੇ ਵਿਚ ਹੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਉਚੇਚੇ ਅਵਸਰ ‘ਤੇ ਵੀ ਕੀਤੀ ਜਾ ਸਕਦੀ ਹੈ ।

ਇਨ੍ਹਾਂ ਤਰੀਕਿਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਨਾਲ ਫੁੱਲਾਂ ਦੀ ਵਿਵਸਥਾ ਕੀਤੀ। ਜਾਂਦੀ ਹੈ ਜਿਵੇਂ ਕਿ ਉੱਪਰ ਲਿਖੇ ਦੋਨੋਂ ਤਰੀਕਿਆਂ ਨੂੰ ਮਿਲਾ ਕੇ ਜਿਸ ਵਿਚ ਦੋਨਾਂ ਹੀ ਤਰੀਕਿਆਂ ਦੇ ਚੰਗੇ ਗੁਣ ਲਏ ਜਾਂਦੇ ਹਨ । ਛੋਟੇ ਫੁੱਲਾਂ ਨਾਲ ਨੀਵੇਂ ਬਰਤਨ ਵਿਚ ਵੀ ਫੁੱਲਾਂ ਦੀ ਵਿਵਸਥਾ ਕੀਤੀ ਜਾਂਦੀ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 27.
ਕਮਰਿਆਂ ਦੀ ਸਜਾਵਟ ਲਈ ਕਿਹੜੀ ਸਹਾਇਕ ਸਮੱਗਰੀ ਇਸਤੇਮਾਲ ਕੀਤੀ ਜਾਂਦੀ ਹੈ ?
ਉੱਤਰ-
ਕਮਰਿਆਂ ਦੀ ਸਜਾਵਟ ਲਈ ਫ਼ਰਨੀਚਰ, ਪਰਦੇ ਅਤੇ ਕਾਲੀਨ ਤੋਂ ਇਲਾਵਾ ਤਸਵੀਰਾਂ ਅਤੇ ਹੋਰ ਸਾਮਾਨ ਵਰਤਿਆ ਜਾ ਸਕਦਾ ਹੈ । ਇਹਨਾਂ ਵਿਚ ਤਸਵੀਰਾਂ ਬਹੁਤ ਮਹੱਤਵਪੂਰਨ ਹਨ ।

ਬੈਠਕ ਵਿਚ ਆਮ ਸ਼ੌਕ ਦੀਆਂ ਤਸਵੀਰਾਂ ਜਿਵੇਂ ਕਿ ਕੋਈ ਦ੍ਰਿਸ਼ ਆਦਿ ਦੀ ਤਸਵੀਰ ਲਗਾਉਣੀ ਚਾਹੀਦੀ ਹੈ । ਇਕ ਕਮਰੇ ਵਿਚ ਇੱਕੋ ਹੀ ਤਰ੍ਹਾਂ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ । ਜੇਕਰ ਇਹ ਜ਼ਿਆਦਾ ਮਹਿੰਗੀ ਹੋਣ ਕਾਰਨ ਨਾ ਖ਼ਰੀਦੇ ਜਾ ਸਕਣ ਤਾਂ ਇਨ੍ਹਾਂ ਦੀਆਂ ਪ੍ਰਤੀਲਿਪੀਆਂ ਵੀ ਲਗਾਈਆਂ ਜਾ ਸਕਦੀਆਂ ਹਨ । ਜ਼ਿਆਦਾ ਛੋਟੀਆਂ-ਛੋਟੀਆਂ ਤਸਵੀਰਾਂ ਲਗਾਉਣ ਦੀ ਬਜਾਏ ਇਕ ਜਾਂ ਦੋ ਵੱਡੀਆਂ ਤਸਵੀਰਾਂ ਲਗਾਈਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ । ਇਕ ਕਮਰੇ ਦੀਆਂ ਸਾਰੀਆਂ ਤਸਵੀਰਾਂ ਦੇ ਫਰੇਮ ਇੱਕੋ ਜਿਹੇ ਹੀ ਹੋਣੇ ਚਾਹੀਦੇ ਹਨ । ਜ਼ਿਆਦਾ ਤਸਵੀਰਾਂ ਨਾਲ ਕਮਰਾ ਡੱਬ-ਖੜੱਬਾ ਲੱਗਦਾ ਹੈ । ਜੇਕਰ ਜ਼ਿਆਦਾ ਤਸਵੀਰਾਂ ਲਗਾਉਣੀਆਂ ਵੀ ਹੋਣ ਤਾਂ ਉਨ੍ਹਾਂ ਨੂੰ ਇਕੱਠੀਆਂ ਕਰਕੇ ਲਗਾਉ । ਤਸਵੀਰਾਂ ਜ਼ਿਆਦਾ ਉੱਚੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਤਾਂ ਕਿ ਉਨ੍ਹਾਂ ਨੂੰ ਦੇਖਣ ਲਈ ਅੱਖਾਂ ਅਤੇ ਗਰਦਨ ‘ਤੇ ਕੋਈ ਬੋਝ ਨਾ ਪਵੇ ।

ਤਸਵੀਰਾਂ ਤੋਂ ਇਲਾਵਾ ਘਰਾਂ ਨੂੰ ਸਜਾਉਣ ਲਈ ਪਿੱਤਲ, ਤਾਂਬੇ, ਲੱਕੜੀ, ਦੰਦ ਖੰਡ, ਕਰਿਸਟਲ, ਗਲਾਸ ਅਤੇ ਚੀਨੀ ਮਿੱਟੀ ਦੀਆਂ ਕਈ ਚੀਜ਼ਾਂ ਮਿਲਦੀਆਂ ਹਨ । ਇਹ ਵੀ ਜ਼ਿਆਦਾ ਛੋਟੀਆਂ ਚੀਜ਼ਾਂ ਖ਼ਰੀਦਣ ਨਾਲੋਂ ਕੁੱਝ ਵੱਡੀਆਂ ਚੀਜ਼ਾਂ ਖ਼ਰੀਦਣਾ ਹੀ ਚੰਗਾ ਰਹਿੰਦਾ ਹੈ । ਇਨ੍ਹਾਂ ਨੂੰ ਅਜਿਹੀ ਥਾਂ ‘ਤੇ ਰੱਖੋ ਜਿੱਥੇ ਪਈਆਂ ਸੋਹਣੀਆਂ ਲੱਗਣ । ਆਮ ਘਰਾਂ ਵਿਚ ਦੀਵਾਰ ਵਿਚ ਆਲੇ ਜਾਂ ਤਾਕ ਰੱਖੇ ਜਾਂਦੇ ਹਨ, ਇਨ੍ਹਾਂ ਚੀਜ਼ਾਂ ਨੂੰ ਉੱਥੇ ਟਿਕਾਇਆ ਜਾ ਸਕਦਾ ਹੈ ਜਾਂ ਫਿਰ ਕਿਸੇ ਮੇਜ਼ ਆਦਿ ‘ਤੇ ਰੱਖੀਆਂ ਜਾ ਸਕਦੀਆਂ ਹਨ । ਇਨ੍ਹਾਂ ਦੀ ਹਰ ਰੋਜ਼ ਝਾੜ ਪੂੰਝ ਕਰਨੀ ਚਾਹੀਦੀ ਹੈ ਅਤੇ ਜਦੋਂ ਜ਼ਰੂਰਤ ਹੋਵੇ ਇਨ੍ਹਾਂ ਨੂੰ ਪਾਲਿਸ਼ ਕਰਨਾ ਚਾਹੀਦਾ ਹੈ ।

ਕਿਤਾਬਾਂ ਨਾਲ ਕਮਰੇ ਨੂੰ ਚਰਿੱਤਰ ਮਿਲਦਾ ਹੈ | ਕਮਰੇ ਵਿਚ ਬਾਹਰੋਂ ਆਉਣ ਵਾਲੇ ਨੂੰ ਤੁਹਾਡੇ ਮਿਲਣ ਤੋਂ ਪਹਿਲਾਂ ਹੀ ਤੁਹਾਡੇ ਚਰਿੱਤਰ ਦਾ ਪਤਾ ਲੱਗ ਜਾਂਦਾ ਹੈ । ਕਿਤਾਬਾਂ ਦੀ ਹੋਂਦ ਗੱਲ-ਬਾਤ ਦਾ ਵੀ ਇਕ ਸਾਧਨ ਬਣ ਜਾਂਦੀ ਹੈ । ਇਸ ਤੋਂ ਇਲਾਵਾ ਕਿਤਾਬਾਂ ਸਜਾਵਟ ਵਿਚ ਵੀ ਹਿੱਸਾ ਪਾਉਂਦੀਆਂ ਹਨ ।

ਪੁਸਤਕਾਂ ਤੋਂ ਇਲਾਵਾ ਟੇਬਲ ਲੈਂਪ ਵੱਖ-ਵੱਖ ਬਣਤਰ, ਕਿਸਮ ਅਤੇ ਰੰਗਾਂ ਦੇ ਮਿਲਦੇ ਹਨ । ਇਸੇ ਤਰ੍ਹਾਂ ਅਨੇਕਾਂ ਕਿਸਮਾਂ ਦੀਆਂ ਘੜੀਆਂ ਵੀ ਬਜ਼ਾਰ ਵਿਚ ਉਪਲੱਬਧ ਹਨ । ਜੇਕਰ ਠੀਕ ਪ੍ਰਕਾਰ ਇਹਨਾਂ ਦੀ ਚੋਣ ਕੀਤੀ ਜਾਵੇ ਤਾਂ ਇਹ ਘਰ ਦੀ ਸ਼ਾਨ ਨੂੰ ਦੁੱਗਣਾ ਕਰ ਦਿੰਦੇ ਹਨ ।

ਪ੍ਰਸ਼ਨ 28.
ਘਰ ਦੀ ਸਜਾਵਟ ਲਈ ਫ਼ਰਨੀਚਰ ਸਭ ਤੋਂ ਮਹੱਤਵਪੂਰਨ ਹੈ, ਕਿਵੇਂ ?
ਉੱਤਰ-
ਘਰ ਦੀ ਸਜਾਵਟ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਇਹ ਮਹਿੰਗਾ ਹੋਣ ਕਰਕੇ ਛੇਤੀ ਬਦਲਿਆ ਨਹੀਂ ਜਾ ਸਕਦਾ | ਘਰ ਵਿਚ ਵੱਖ-ਵੱਖ ਕਮਰੇ ਅਤੇ ਹਿੱਸੇ ਹੁੰਦੇ ਹਨ ਅਤੇ ਹਰ ਕਮਰੇ ਲਈ ਉਸ ਦੀ ਵਰਤੋਂ ਦੇ ਮੁਤਾਬਿਕ ਹੀ ਫ਼ਰਨੀਚਰ ਰੱਖਿਆ ਜਾਂਦਾ ਹੈ ਅਤੇ ਸਾਂਭ ਸੰਭਾਲ ਵੀ ਵੱਖਰੀ-ਵੱਖਰੀ ਹੁੰਦੀ ਹੈ ।

ਬੈਠਕ – ਬੈਠਕ ਵਿਚ ਫ਼ਰਨੀਚਰ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ ਜਿਵੇਂ ਕਿ ਆਰਾਮ, ਖੇਡ ਜਾਂ ਸੰਗੀਤ ਆਦਿ ਨੂੰ ਠੀਕ ਤਰ੍ਹਾਂ ਕੀਤਾ ਜਾ ਸਕੇ । ਇਕ ਪਾਸੇ ਸੋਫ਼ਾ, ਦਿਵਾਨ ਅਤੇ ਕੁਰਸੀਆਂ ਆਦਿ ਰੱਖੋ ਤਾਂ ਕਿ ਆਪ ਅਤੇ ਮਹਿਮਾਨਾਂ ਨੂੰ ਬਿਠਾਇਆ ਜਾ ਸਕੇ । ਇਨ੍ਹਾਂ ਦੇ ਵਿਚਕਾਰ ਜਾਂ ਇਕ ਪਾਸੇ ਕਾਫ਼ੀ ਦੀ ਮੇਜ਼ ਰੱਖੋ । ਕਾਫ਼ੀ ਦੀ ਮੇਜ਼ ਦਾ ਆਕਾਰ 45 ਸੈਂ:ਮੀ: × 90 ਸੈਂ:ਮੀ: ਹੋਣਾ ਚਾਹੀਦਾ ਹੈ । ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਛੋਟੇ ਮੇਜ਼ ਵੀ ਰੱਖੇ ਜਾ ਸਕਦੇ ਹਨ ਜਿਨ੍ਹਾਂ ਉੱਤੇ ਸਿਗਰਟ ਸੁਆਹਦਾਨੀ ਜਾਂ ਚਾਹ, ਕਾਫ਼ੀ ਦੇ ਪਿਆਲੇ ਜਾਂ ਸ਼ਰਬਤ ਦੇ ਗਲਾਸ ਰੱਖੇ ਜਾਂਦੇ ਹਨ ।

ਇਕ ਪਾਸੇ ਸੰਗੀਤ ਦਾ ਸਾਮਾਨ ਜਿਵੇਂ ਕਿ ਪਿਆਨੋ ਜਾਂ ਸਟੀਰਿਓ ਸੈਟ ਜਾਂ ਟੇਪ ਰਿਕਾਡਰ ਆਦਿ ਰੱਖੇ ਜਾ ਸਕਦੇ ਹਨ ਅਤੇ ਇਕ ਕੋਨੇ ਵਿਚ ਕੈਰਮ, ਚੈਸ ਜਾਂ ਤਾਸ਼ ਦੀ ਮੇਜ਼ ਰੱਖੀ ਜਾ ਸਕਦੀ ਹੈ । ਜੇਕਰ ਪੜ੍ਹਾਈ ਦਾ ਕਮਰਾ ਅੱਡ ਨਾ ਹੋਵੇ ਤਾਂ ਬੈਠਕ ਵਿਚ ਹੀ ਇਕ ਪਾਸੇ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਰੱਖੋ ਅਤੇ ਇਕ ਮੇਜ਼ ਅਤੇ ਕੁਰਸੀ ਲਿਖਣ ਪੜ੍ਹਨ ਲਈ ਰੱਖੇ ਜਾ ਸਕਦੇ ਹਨ । ਪੜ੍ਹਨ ਵਾਲੀ ਮੇਜ਼ ਦੇ ਉੱਤੇ ਟੇਬਲ ਲੈਂਪ ਰੱਖਿਆ ਜਾ ਸਕਦਾ ਹੈ ਜਾਂ ਇਸ ਨੂੰ ਰੋਸ਼ਨੀ ਦੇ ਨੇੜੇ ਹੋਣਾ ਚਾਹੀਦਾ ਹੈ | ਅੱਜਕਲ੍ਹ ਕਈ ਘਰਾਂ ਵਿਚ ਬੈਠਕ ਵਿਚ ਟੀ. ਵੀ. ਰੱਖਿਆ ਜਾਂਦਾ ਹੈ ।

ਦੀਵਾਰਾਂ ਉੱਤੇ ਆਮ ਸ਼ੌਕ ਦੀਆਂ ਕੁੱਝ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ । ਕਮਰੇ ਵਿਚ ਇਕ ਜਾਂ ਦੋ ਗਮਲੇ ਜਾਂ ਫੁੱਲਾਂ ਦੇ ਫੁੱਲਦਾਨ ਰੱਖੇ ਜਾ ਸਕਦੇ ਹਨ । ਪਿੱਤਲ ਜਾਂ ਲੱਕੜੀ ਦੇ ਸਜਾਵਟ ਦੇ ਸਾਮਾਨ ਨਾਲ ਵੀ ਕਮਰੇ ਨੂੰ ਸਜਾਇਆ ਜਾ ਸਕਦਾ ਹੈ । ਸਾਮਾਨ ਨੂੰ ਇਸ ਤਰੀਕੇ ਨਾਲ ਰੱਖੋ ਕਿ ਕਮਰਾ ਖੁੱਲਾ ਲੱਗੇ ।

ਸੌਣ ਦੇ ਕਮਰੇ – ਸੌਣ ਦੇ ਕਮਰੇ ਦੇ ਫ਼ਰਨੀਚਰ ਵਿਚ ਪਲੰਘ ਹੀ ਪ੍ਰਮੁੱਖ ਹੁੰਦੇ ਹਨ | ਪਲੰਘਾਂ ਦੇ ਸਿਰ ਵਾਲਾ ਪਾਸਾ ਦੀਵਾਰ ਦੇ ਨਾਲ ਹੋਣਾ ਚਾਹੀਦਾ ਹੈ । ਪਲੰਘਾਂ ਦੇ ਆਸ-ਪਾਸ ਇੰਨੀ ਜਗਾ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਦੁਆਲੇ ਜਾ ਕੇ ਬਿਸਤਰੇ ਝਾੜੇ ਜਾ ਸਕਣ ਅਤੇ ਪਲੰਘ ਪੋਸ਼ ਵਿਛਾਇਆ ਜਾ ਸਕੇ । ਪਲੰਘਾਂ ਨੂੰ ਅਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ਕਿ ਦਰਵਾਜ਼ਾ ਜਾਂ ਖਿੜਕੀ ਖੁੱਲੀ ਹੋਣ ‘ਤੇ ਵੀ ਬਾਹਰੋਂ ਪਲੰਘ ਨਜ਼ਰ ਨਾ ਆਉਣ | ਅੱਜ-ਕਲ੍ਹ ਡਾਕਟਰ ਸਖ਼ਤ ਪਲੰਘ ਤੇ ਸੌਣ ਦੀ ਰਾਏ ਦਿੰਦੇ ਹਨ । ਭਾਰਤ ਵਿਚ ਜ਼ਿਆਦਾ ਲੋਕ ਵਾਣ, ਮੁੰਜ, ਰੱਸੀ ਜਾਂ ਨਿਵਾਰ ਦੇ ਬਣੇ ਮੰਜਿਆਂ ‘ਤੇ ਸੌਂਦੇ ਹਨ । ਇਹ ਮੰਜੇ ਹਲਕੇ ਹੁੰਦੇ ਹਨ ਅਤੇ ਗਰਮੀਆਂ ਵਿਚ ਇਨ੍ਹਾਂ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਹੈ । ਪਲੰਘਾਂ ਤੋਂ ਇਲਾਵਾ ਸੌਣ ਵਾਲੇ ਕਮਰੇ ਵਿਚ ਦੋ-ਤਿੰਨ ਕੁਰਸੀਆਂ ਜਾਂ ਦੀਵਾਨ ਜਾਂ 2-3 ਮੁੜੇ ਅਤੇ ਇਕ ਮੇਜ਼ ਵੀ ਰੱਖੇ ਜਾ ਸਕਦੇ ਹਨ ।

ਕਈ ਵਾਰੀ ਸੌਣ ਵਾਲੇ ਕਮਰੇ ਦਾ ਇਕ ਹਿੱਸਾ ਤਿਆਰ ਹੋਣ ਲਈ ਵੀ ਵਰਤਿਆ ਜਾਂਦਾ
ਹੈ । ਕਮਰੇ ਦੇ ਇਕ ਪਾਸੇ ਸ਼ੀਸ਼ੇ ਅਤੇ ਰਾਜਾਂ ਵਾਲੀ ਮੇਜ਼ ਰੱਖੋ ਅਤੇ ਇਸ ਦੇ ਸਾਹਮਣੇ ਇਕ | ਸ਼ੈਟੀ ਜਾਂ ਸਟੂਲ ਰੱਖੋ | ਕਮਰਾ ਵੱਡਾ ਹੋਣ ਦੀ ਹਾਲਤ ਵਿਚ ਇਸ ਹਿੱਸੇ ਨੂੰ ਪਰਦਾ ਲਗਾ ਕੇ | ਅੱਡ ਵੀ ਕੀਤਾ ਜਾ ਸਕਦਾ ਹੈ । ਦੀਵਾਰ ਦੇ ਉੱਤੇ ਸ਼ੀਸ਼ਾ ਟੰਗ ਕੇ ਉਸ ਦੇ ਹੇਠਾਂ ਇਕ ਸ਼ੈਲਫ਼ ਬਣਾ ਕੇ ਵੀ ਸ਼ਿੰਗਾਰ ਮੇਜ਼ ਦਾ ਕੰਮ ਲਿਆ ਜਾ ਸਕਦਾ ਹੈ । ਇਸ ਦੇ ਨੇੜੇ ਹੀ ਦੀਵਾਰ ਵਿਚ ਇਕ ਅਲਮਾਰੀ ਬਣੀ ਹੋਣੀ ਚਾਹੀਦੀ ਹੈ ਜਿਸ ਵਿਚ ਕੱਪੜੇ ਰੱਖੇ ਜਾ ਸਕਣ । ਜੇਕਰ ਦੀਵਾਰ ਵਿਚ ਅਲਮਾਰੀ ਨਾ ਹੋਵੇ ਤਾਂ ਸਟੀਲ ਦੀ ਅਲਮਾਰੀ ਵਰਤੀ ਜਾ ਸਕਦੀ ਹੈ ।

ਖਾਣਾ-ਖਾਣ ਦਾ ਕਮਰਾ – ਖਾਣਾ-ਖਾਣ ਵਾਲੇ ਕਮਰੇ ਵਿਚ ਖਾਣੇ ਵਾਲੀ ਮੇਜ਼ ਅਤੇ ਕੁਰਸੀਆਂ ਮੁੱਖ ਫ਼ਰਨੀਚਰ ਹੁੰਦੀਆਂ ਹਨ । ਮੇਜ਼ 4, 6 ਜਾਂ 8 ਬੰਦਿਆਂ ਲਈ ਜਾਂ ਇਸ ਤੋਂ ਵੀ ਵੱਡਾ ਹੋ – ਸਕਦਾ ਹੈ । ਘਰ ਵਿਚ ਖਾਣਾ-ਖਾਣ ਵਾਲੇ ਬੰਦਿਆਂ ਦੀ ਗਿਣਤੀ ਅਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਦੇ ਅਨੁਸਾਰ ਹੀ ਮੇਜ਼ ਦਾ ਆਕਾਰ ਹੋਣਾ ਚਾਹੀਦਾ ਹੈ । ਖਾਣਾ-ਖਾਣ ਵਾਲੀਆਂ ਕੁਰਸੀਆਂ ਛੋਟੀਆਂ, ਬਿਨਾਂ ਬਾਹਵਾਂ ਦੀਆਂ ਅਤੇ ਸਿੱਧੀ ਪਿੱਠ ਵਾਲੀਆਂ ਹੁੰਦੀਆਂ ਹਨ ।

ਆਮ ਤੌਰ ‘ਤੇ ਕਮਰੇ ਦੇ ਵਿਚਕਾਰ ਮੇਜ਼ ਰੱਖੀ ਜਾਂਦੀ ਹੈ ਅਤੇ ਇਸ ਦੇ ਆਲੇ-ਦੁਆਲੇ ਕੁਰਸੀਆਂ ਰੱਖੀਆਂ ਜਾਂਦੀਆਂ ਹਨ । ਇਸ ਕਮਰੇ ਵਿਚ ਚੀਨੀ ਦੇ ਬਰਤਨ ਅਤੇ ਗਲਾਸ, ਛੁਰੀਆਂ, ਚਮਚ ਆਦਿ ਰੱਖਣ ਲਈ ਇਕ ਅਲਮਾਰੀ ਵੀ ਰੱਖੀ ਜਾਂਦੀ ਹੈ । ਇਹ ਅਲਮਾਰੀ ਦੀਵਾਰ ਵਿਚ ਵੀ ਬਣਵਾਈ ਜਾ ਸਕਦੀ ਹੈ । ਕਈ ਘਰਾਂ ਵਿਚ ਬੈਠਕ ਅਤੇ ਖਾਣਾ-ਖਾਣ ਦਾ ਕਮਰਾ ਇਕੱਠਾ ਹੀ ਬਣਾਇਆ ਜਾਂਦਾ ਹੈ । ਇਸ ਤਰ੍ਹਾਂ ਦੇ ਕਮਰੇ ਵਿਚ ਜਿਹੜਾ ਹਿੱਸਾ ਬਾਹਰ ਵੱਲ ਨੂੰ ਲੱਗਦਾ ਹੈ, ਉਹ – ਬੈਠਕ ਅਤੇ ਅੰਦਰ ਰਸੋਈ ਦੇ ਨਾਲ ਲੱਗਦਾ ਹਿੱਸਾ ਖਾਣਾ-ਖਾਣ ਲਈ ਵਰਤਿਆ ਜਾਂਦਾ ਹੈ ।

ਪੜ੍ਹਾਈ ਦਾ ਕਮਰਾ-ਇਸ ਵਿਚ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਹੋਣੇ ਚਾਹੀਦੇ ਹਨ । ਕਮਰੇ ਦੇ ਵਿਚਕਾਰ ਜਾਂ ਇਕ ਦੀਵਾਰ ਦੇ ਨਾਲ ਪੜ੍ਹਨ ਵਾਲੀ ਮੇਜ਼ ਅਤੇ ਇਸ ਦੇ ਸਾਹਮਣੇ ਇਕ ਕੁਰਸੀ ਰੱਖੀ ਜਾਂਦੀ ਹੈ । ਇਸ ਤੋਂ ਇਲਾਵਾ ਦੋ, ਤਿੰਨ ਆਰਾਮ ਕੁਰਸੀਆਂ ਵੀ ਰੱਖੀਆਂ ਜਾ ਸਕਦੀਆਂ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 29.
ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਲਈ ਹੇਠ ਲਿਖੇ ਢੰਗ ਹਨ-
(i) ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ – ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ ਸੋ ਇਹ ਧਿਆਨ ਰੱਖਣਾ ਚਾਹੀਦਾ ਹੈ ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖਰਾਬ ਹਿੱਸੇ ‘ਤੇ ਸਪਰੇਅ ਕਰੋ 1 ਸਾਲ ਵਿਚ ਇਕ-ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ । ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਉ । ਪਾਲਿਸ਼ ਕੀਤੇ ਮੇਜ਼ ‘ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਹੀ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ‘ਤੇ ਦਾਗ ਪੈ ਜਾਂਦੇ ਹਨ । ਇਹਨਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ ।

ਫ਼ਰਨੀਚਰ ਤੋਂ ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਮਿਲਾ ਕੇ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ | ਪਰ ਫ਼ਰਨੀਚਰ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਚਾਹੀਦਾ । ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਨੂੰ ਆਦਿ ਨਾਲ ਫਿਰ ਸਾਫ਼ ਕਰੋ । ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੋਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ ।

ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਸ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਉ ×

(ii) ਪੇਂਟ ਕੀਤੇ ਹੋਏ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਨੂੰ ਧੋਇਆ ਜਾ ਸਕਦਾ ਹੈ । ਜ਼ਿਆਦਾ ਗੰਦਾ ਹੋਣ ਦੀ ਸਥਿਤੀ ਵਿਚ ਕੋਸੇ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਸਾਫ਼ ਕਰੋ । ਕਿਸੇ ਖੁਰਦਰੀ ਵਸਤੁ ਨਾਲ ਫ਼ਰਨੀਚਰ ਨੂੰ ਨਹੀਂ ਰਗੜਨਾ। ਚਾਹੀਦਾ ਨਹੀਂ, ਤਾਂ ਇਸ ‘ਤੇ ਝਰੀਟਾਂ ਪੈ ਜਾਣਗੀਆਂ ਤੇ ਕਈ ਥਾਂਵਾਂ ਤੋਂ ਪੇਂਟ ਉੱਤਰ ਵੀ ਸਕਦਾ ਹੈ । ਮੁੜ ਪੇਂਟ ਕਰਨਾ ਹੋਵੇ ਤਾਂ ਪਹਿਲੇ ਪੇਂਟ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਚਾਹੀਦਾ ਹੈ ।

(iii) ਬੈਂਤ ਦੇ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਦੀ ਵਰਤੋਂ ਆਮ ਕਰਕੇ ਗਾਰਡਨ ਜਾਂ ਲਾਨ ਵਿਚ ਕੀਤੀ ਜਾਂਦੀ ਹੈ | ਕੇਨ ਦੇ ਬਣੇ ਡਾਈਨਿੰਗ ਟੇਬਲ, ਕੁਰਸੀਆਂ ਅਤੇ ਸੋਫੇ ਵੀ ਮਿਲ ਜਾਂਦੇ ਹਨ । ਨਾਈਲੋਨ ਵਾਲੇ ਕੇਨ ਨੂੰ ਜ਼ਿਆਦਾ ਧੁੱਪ ਵਿਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਧੁੱਪ ਵਿਚ ਇਹ ਖ਼ਰਾਬ ਹੋ ਜਾਂਦੀ ਹੈ । ਇਸ ਨੂੰ ਸੁੱਕੇ ਜਾਂ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ । ਜ਼ਿਆਦਾ ਗੰਦਾ ਹੋਵੇ ਤਾਂ ਨਮਕ ਜਾਂ ਡਿਟਰਜੈਂਟ ਵਾਲੇ ਪਾਣੀ ਨਾਲ ਇਸ ਨੂੰ ਧੋ ਲਵੋ ਤੇ ਸਾਫ਼ ਕੱਪੜੇ ਨਾਲ ਸੁਕਾ ਲਵੋ । ਮੋਮ ਵਾਲੇ ਕੇਨ ਨੂੰ ਰੋਜ਼ ਸਾਫ਼ ਤੇ ਸੁੱਕੇ ਕੱਪੜੇ ਨਾਲ ਪੂੰਝ ਲੈਣਾ ਚਾਹੀਦਾ ਹੈ । ਜ਼ਿਆਦਾ ਖ਼ਰਾਬ ਹੋਣ ਤੇ ਰੇਤੀ ਕਾਗਜ਼ ਨਾਲ ਸਾਰੇ ਪਾਸਿਉਂ ਰਗੜ ਕੇ ਮੁੜ ਤੋਂ ਵੈਕਸ ਪਾਲਿਸ਼ ਕਰ ਲਵੋ : ਪੇਂਟ ਕੀਤੇ ਕੇਨ ਨੂੰ ਦੋ ਕੁ ਸਾਲਾਂ ਬਾਅਦ ਮੁੜ ਪੇਂਟ ਕਰਵਾ ਲੈਣਾ ਚਾਹੀਦਾ ਹੈ ।

(iv) ਕੱਪੜੇ ਨਾਲ ਕਵਰ ਕੀਤੇ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਨੂੰ ਵੈਕਯੂਮ ਕਲੀਨਰ ਨਾਲ ਜਾਂ ਗਰਮ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ । ਕੱਪੜੇ ਦਾ ਰੰਗ ਫਿਟ ਗਿਆ ਹੋਵੇ ਤਾਂ ਦੋ ਗਲਾਸ ਪਾਣੀ ਵਿਚ ਇਕ ਵੱਡਾ ਚਮਚਾ ਸਿਰਕਾ ਮਿਲਾ ਕੇ ਨਰਮ ਕੱਪੜਾ ਇਸ ਵਿਚ ਭਿਉਂ ਲਉ ਤੇ ਚੰਗੀ ਤਰ੍ਹਾਂ ਨਿਚੋੜ ਕੇ ਕਵਰ ਸਾਫ਼ ਕਰਨ ‘ਤੇ ਕੱਪੜੇ ਵਿਚ ਚਮਕ ਆ ਜਾਂਦੀ ਹੈ ਤੇ ਸਾਫ਼ ਵੀ ਹੋ ਜਾਂਦਾ ਹੈ । ਥਿੰਧਿਆਈ ਦੇ ਦਾਗ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਉਸ ਦੀ ਝੱਗ ਨਾਲ ਸਾਫ਼ ਕੀਤੇ ਜਾਂਦੇ ਹਨ । ਝੱਗ ਨਾਲ ਸਾਫ਼ ਕਰਨ ਤੋਂ ਬਾਅਦ ਗਿੱਲੇ ਕੱਪੜੇ ਨਾਲ ਕਵਰ ਸਾਫ਼ ਕਰੋ ।

(v) ਪਲਾਸਟਿਕ ਦੇ ਫਰਨੀਚਰ ਦੀ ਦੇਖ-ਭਾਲ – ਪਲਾਸਟਿਕ ਦਾ ਫ਼ਰਨੀਚਰ ਰਸਾਇਣਿਕ ਪਦਾਰਥਾਂ ਤੋਂ ਬਣਦਾ ਹੈ । ਪਲਾਸਟਿਕ ਨੂੰ ਪਿਘਲਾ ਕੇ ਵੱਖ-ਵੱਖ ਆਕਾਰਾਂ ਅਤੇ ਡਿਜ਼ਾਈਨਾਂ ਦਾ ਫ਼ਰਨੀਚਰ ਬਣਾਇਆ ਜਾਂਦਾ ਹੈ । ਪਲਾਸਟਿਕ ਦੇ ਫ਼ਰਨੀਚਰ ਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ । ਬੁਰਸ਼ ਜਾਂ ਸਪੰਜ ਆਦਿ ਨੂੰ | ਸਾਬਣ ਵਾਲੇ ਪਾਣੀ ਨਾਲ ਭਿਉਂ ਕੇ ਪਲਾਸਟਿਕ ਦੇ ਫ਼ਰਨੀਚਰ ਨੂੰ ਸਾਫ ਕਰ ਕੇ ਧੋ ਕੇ ਸੁਕਾ | ਲਵੋ । ਪਲਾਸਟਿਕ ਦੇ ਫ਼ਰਨੀਚਰ ਨੂੰ ਧੁੱਪ ਤੇ ਸਰਦੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ।

(vi) ਰੈਕਸੀਨ ਜਾਂ ਚਮੜੇ ਦੇ ਫ਼ਰਨੀਚਰ ਦੀ ਦੇਖ – ਭਾਲ-ਰੈਕਸੀਨ ਦਾ ਫ਼ਰਨੀਚਰ ਬਹੁਤ | ਮਹਿੰਗਾ ਨਹੀਂ ਹੁੰਦਾ ਤੇ ਇਸ ਨੂੰ ਸਾਫ਼ ਕਰਨਾ ਵੀ ਸੌਖਾ ਹੈ । ਇਸ ਦੀ ਵਰਤੋਂ ਆਮ ਕਰਕੇ ਬੈਂਕਾਂ, ਦਫ਼ਤਰਾਂ, ਗੱਡੀਆਂ ਆਦਿ ਵਿਚ ਕੀਤੀ ਜਾਂਦੀ ਹੈ । ਇਹ ਸਰਦੀਆਂ ਨੂੰ ਠੰਢਾ ਤੇ ਗਰਮੀਆਂ ਨੂੰ ਗਰਮ ਹੋ ਜਾਂਦਾ ਹੈ । ਇਸ ਲਈ ਘਰਾਂ ਵਿਚ ਇਸ ਦੀ ਵਰਤੋਂ ਘੱਟ ਹੀ ਹੁੰਦੀ ਹੈ । ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ ਤੇ ਲੋੜ ਪੈਣ ‘ਤੇ ਧੋਇਆ ਵੀ ਜਾ ਸਕਦਾ ਹੈ | ਚਮੜੇ ਦਾ ਫ਼ਰਨੀਚਰ ਬਹੁਤ ਮਹਿੰਗਾ ਹੁੰਦਾ ਹੈ । ਇਸ ਲਈ ਇਸ ਦੀ ਵਰਤੋਂ | ਘੱਟ ਹੀ ਕੀਤੀ ਜਾਂਦੀ ਹੈ । ਇਸ ਦੀ ਰੋਜ਼ ਝਾੜ-ਪੂੰਝ ਕਰਨੀ ਚਾਹੀਦੀ ਹੈ ਤੇ ਬਰਸਾਤਾਂ ਨੂੰ ਇਹ | ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਉੱਲੀ ਨਾ ਲੱਗੇ । ਚਮੜੇ ਦੇ ਫ਼ਰਨੀਚਰ ਨੂੰ ਸਾਲ ਵਿਚ ਦੋ ਵਾਰ, ਦੋ ਹਿੱਸੇ ਅਲਸੀ ਦਾ ਤੇਲ ਅਤੇ ਇਕ-ਇਕ ਹਿੱਸਾ ਸਿਰਕਾ ਮਿਲਾ ਕੇ | ਬਣੇ ਘੋਲ ਨਾਲ ਪਾਲਿਸ਼ ਕਰਨਾ ਚਾਹੀਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

PSEB 10th Class Home Science Guide ਘਰ ਦੀ ਅੰਦਰਲੀ ਸਜਾਵਟ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਅੰਦਰਲੀ ਸਜਾਵਟ ਲਈ ਕੀ ਕੁੱਝ ਵਰਤਦੇ ਹਾਂ ?
ਉੱਤਰ-
ਪਰਦੇ, ਗਲੀਚੇ, ਫੁੱਲ, ਫ਼ਰਨੀਚਰ ਆਦਿ ।

ਪ੍ਰਸ਼ਨ 2.
ਪਲਾਸਟਿਕ ਦੇ ਫ਼ਰਨੀਚਰ ਦਾ ਇਕ ਲਾਭ ਦੱਸੋ ।
ਉੱਤਰ-
ਇਸ ਨੂੰ ਸਿਉਂਕ ਨਹੀਂ ਲਗਦੀ ।

ਪ੍ਰਸ਼ਨ 3.
ਪਰਦੇ ਤੇ ਗਲੀਚੇ ਕਿਹੋ ਜਿਹੇ ਹੋਣੇ ਚਾਹੀਦੇ ਹਨ ?
ਉੱਤਰ-
ਕੰਧਾਂ ਤੇ ਫ਼ਰਨੀਚਰ ਦੇ ਰੰਗ ਅਨੁਸਾਰ ।

ਪ੍ਰਸ਼ਨ 4.
ਫੁੱਲਾਂ ਨੂੰ ਸਜਾਉਣ ਲਈ ਕਿਹੜੇ ਤਰੀਕੇ ਹਨ ?
ਉੱਤਰ-
ਜਾਪਾਨੀ ਤੇ ਅਮਰੀਕਨ ।

ਪ੍ਰਸ਼ਨ 5.
ਬੈਠਕ ਵਿੱਚ ਕਿਹੋ ਜਿਹੇ ਕੰਮ ਕੀਤੇ ਜਾਂਦੇ ਹਨ ?
ਉੱਤਰ-
ਖੇਡਣ, ਲਿਖਣ, ਪੜ੍ਹਨ, ਮਨੋਰੰਜਨ ਆਦਿ ਦੇ ।

ਪ੍ਰਸ਼ਨ 6.
ਘਰ ਦੀ ਸੁੰਦਰਤਾ ਵਧਾਉਣ ਤੋਂ ਇਲਾਵਾ ਪਰਦਿਆਂ ਦੇ ਕੀ ਲਾਭ ਹਨ ?
ਉੱਤਰ-
ਭੇਦ ਹਵਾ, ਰੋਸ਼ਨੀ ਅਤੇ ਮਿੱਟੀ ਘੱਟੇ ਤੋਂ ਬਚਾਉਂਦੇ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 7.
ਪਰਦੇ ਲਾਉਣ ਨਾਲ ਕਮਰਿਆਂ ਵਿੱਚ ਕਿਹੋ ਜਿਹੀ ਭਾਵਨਾ ਪੈਦਾ ਹੁੰਦੀ ਹੈ ?
ਉੱਤਰ-
ਏਕਾਂਤ ਦੀ ਭਾਵਨਾ ।

ਪ੍ਰਸ਼ਨ 8.
ਸਰਦੀਆਂ (ਠੰਡੇ ਦੇਸ਼ਾਂ) ਵਿੱਚ ਕਿਸ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ ?
ਉੱਤਰ-
ਗੜੇ ਰੰਗ ਦੇ ।

ਪ੍ਰਸ਼ਨ 9.
ਛੋਟੇ ਕਮਰੇ ਵਿੱਚ ਕਿਹੋ ਜਿਹੇ ਪਰਦੇ ਠੀਕ ਰਹਿੰਦੇ ਹਨ ?
ਉੱਤਰ-
ਪਲੇਨ ਤੇ ਛੋਟੇ ਡਿਜ਼ਾਈਨ ਵਾਲੇ ।

ਪ੍ਰਸ਼ਨ 10.
ਖਾਣ ਵਾਲੇ ਕਮਰੇ ਵਿੱਚ ਕਿਹੋ ਜਿਹੇ ਫੁੱਲ ਵਰਤਣੇ ਚਾਹੀਦੇ ਹਨ ?
ਉੱਤਰ-
ਸੁਗੰਧ ਰਹਿਤ ।

ਪ੍ਰਸ਼ਨ 11.
ਜਾਪਾਨੀ ਤਰੀਕੇ ਵਿੱਚ ਵੱਡਾ (ਉੱਚਾ) ਫੁੱਲ ਕਿਸ ਦਾ ਪ੍ਰਤੀਕ ਹੈ ?
ਉੱਤਰ-
ਪਰਮਾਤਮਾ ਦਾ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 12.
ਜਾਪਾਨੀ ਤਰੀਕੇ ਵਿੱਚ ਛੋਟਾ ਫੁੱਲ ਕਿਸ ਦਾ ਪ੍ਰਤੀਕ ਹੈ ?
ਉੱਤਰ-
ਧਰਤੀ ਦਾ ।

ਪ੍ਰਸ਼ਨ 13.
ਫੁੱਲ ਕਦੋਂ ਤੋੜਨੇ ਚਾਹੀਦੇ ਹਨ ?
ਉੱਤਰ-
ਸਵੇਰੇ ਜਾਂ ਸ਼ਾਮ ਜਦੋਂ ਧੁੱਪ ਘੱਟ ਹੋਵੇ ।

ਪ੍ਰਸ਼ਨ 14.
ਫੁੱਲਦਾਨ ਕਿਸ ਪਦਾਰਥ ਦੇ ਬਣੇ ਹੋ ਸਕਦੇ ਹਨ ?
ਉੱਤਰ-
ਚੀਨੀ ਮਿੱਟੀ, ਪਿੱਤਲ, ਤਾਂਬੇ ਆਦਿ ਦਾ ।

ਪ੍ਰਸ਼ਨ 15.
ਪਲਾਸਟਿਕ ਦੇ ਫਰਨੀਚਰ ਨੂੰ ਕਿਸ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ?
ਉੱਤਰ-
ਧੁੱਪ ਤੇ ਸਰਦੀ ਤੋਂ ।

ਪ੍ਰਸ਼ਨ 16.
ਜਾਪਾਨੀ ਤਰੀਕੇ ਵਿਚ ਕਿਹੜਾ ਫੁੱਲ ਧਰਤੀ ਵੱਲ ਸੰਕੇਤ ਕਰਦਾ ਹੈ ?
ਉੱਤਰ-
ਛੋਟਾ ਟੁੱਲ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 17.
ਫੁੱਲਾਂ ਨੂੰ ਠੀਕ ਜਗਾ ਤੇ ਟਿਕਾਉਣ ਲਈ ਕਿਸ ਚੀਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਸਟੈਮ ਹੋਲਡਰ ।

ਪ੍ਰਸ਼ਨ 18.
ਜਾਪਾਨੀ ਤਰੀਕੇ ਵਿਚ ਸਭ ਤੋਂ ਹੇਠਲਾ ਫੁੱਲ ਕਿਸ ਵੱਲ ਇਸ਼ਾਰਾ ਕਰਦਾ ਹੈ ?
ਉੱਤਰ-
ਧਰਤੀ ਵੱਲ ।

ਪ੍ਰਸ਼ਨ 19.
ਕਿਸ ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਅਮਰੀਕਨ ਤਰੀਕੇ ਵਿੱਚ ।

ਛੋਟੇ ਉੱਤਰਾਂ ਵਾਲੇ ਪਯਨ

ਪ੍ਰਸ਼ਨ 1.
ਗੱਦੀਆਂ/ਕੁਸ਼ਨ ਕਮਰੇ ਦੀ ਸੁੰਦਰਤਾ ਕਿਸ ਤਰ੍ਹਾਂ ਵਧਾਉਂਦੇ ਹਨ ?
ਉੱਤਰ-
ਗੱਦੀਆਂ ਜਾਂ ਕੁਸ਼ਨ ਕਮਰੇ ਦੀ ਸੁੰਦਰਤਾ ਵਧਾਉਂਦੇ ਹਨ । ਗੱਦੀਆਂ ਵੱਖ-ਵੱਖ ਆਕਾਰ ਅਤੇ ਰੰਗਾਂ ਵਿਚ ਮਿਲਦੀਆਂ ਹਨ । ਇਹਨਾਂ ਦੀ ਚੋਣ ਫ਼ਰਨੀਚਰ ‘ਤੇ ਨਿਰਭਰ ਕਰਦੀ ਹੈ ! ਪਲੇਨ ਸੋਫ਼ੇ ਤੇ ਡਿਜ਼ਾਈਨ ਵਾਲੇ ਕੁਸ਼ਨ, ਫਿੱਕੇ ਰੰਗ ਤੇ ਗਹਿਰੇ ਰੰਗ ਦੇ ਕੁਸ਼ਨ ਰੱਖਣ ਨਾਲ ਕਮਰੇ ਦੀ ਸੁੰਦਰਤਾ ਵੱਧ ਜਾਂਦੀ ਹੈ ।

ਪ੍ਰਸ਼ਨ 2.
ਫ਼ਰਨੀਚਰ ਖ਼ਰੀਦਣ ਸਮੇਂ ਉਸਦੇ ਡਿਜ਼ਾਈਨ ਦਾ ਧਿਆਨ ਕਿਸ ਪ੍ਰਕਾਰ ਰੱਖਣਾ ਚਾਹੀਦਾ ਹੈ ?
ਉੱਤਰ-
ਫ਼ਰਨੀਚਰ ਖ਼ਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਡਿਜ਼ਾਈਨ ਕਮਰੇ ਵਿੱਚ ਰੱਖੀਆਂ ਹੋਰ ਵਸਤੂਆਂ ਦੇ ਆਕਾਰ ਮੁਤਾਬਿਕ ਹੋਵੇ ਤੇ ਕਮਰੇ ਦੇ ਆਕਾਰ ਮੁਤਾਬਿਕ ਵੀ ਹੋਵੇ । ਵੱਡੇ ਪ੍ਰਿੰਟ ਵਾਲੇ ਕੱਪੜੇ ਵਾਲਾ ਫ਼ਰਨੀਚਰ, ਵਰਤਿਆ ਜਾਵੇ ਤਾਂ ਕਈ ਵਾਰ ਕਮਰੇ ਦਾ ਆਕਾਰ ਛੋਟਾ ਲਗਦਾ ਹੈ । ਫ਼ਰਨੀਚਰ ਦਾ ਰੰਗ ਅਤੇ ਬਨਾਵਟ ਕਮਰੇ ਦੀਆਂ ਵਸਤੂਆਂ ਨਾਲ ਮਿਲਦਾ ਜੁਲਦਾ ਵੀ ਹੋਣਾ ਚਾਹੀਦਾ ਹੈ ।

ਪ੍ਰਸ਼ਨ 3.
ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ?
ਉੱਤਰ-
ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ | ਘਰ ਦੇ ਹਰ ਕਮਰੇ ਨੂੰ ਡਿਜ਼ਾਈਨ ਦੇ ਮੁਲ ਅੰਸ਼ਾਂ ਤੇ ਸਿਧਾਂਤਾਂ ਅਨੁਸਾਰ ਸਜਾਉਣਾ ਹੀ ਘਰ ਦੀ ਅੰਦਰਲੀ ਸਜਾਵਟ ਹੈ | ਘਰ ਦੀ ਸਜਾਵਟ ਘਰ ਨੂੰ ਸੋਹਣਾ ਤੇ ਆਕਰਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ | ਘਰ ਦੀ ਸਜਾਵਟ ਲਈ ਫਰਨੀਚਰ, ਪਰਦੇ, ਕਾਲੀਨ, ਫੁੱਲ ਵਿਵਸਥਾ ਤੇ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ | ਘਰ ਨੂੰ ਸਜਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਅਰਾਮ ਵਿਚ ਵਿਘਨ ਨਾ ਪਏ ।

ਪ੍ਰਸ਼ਨ 4.
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਕੀ ਹੈ ?
ਉੱਤਰ-
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕੇਤਕ ਹੁੰਦਾ ਹੈ ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਤੇ ਸਭ ਤੋਂ ਹੇਠਲਾ (ਛੋਟਾ) ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਫੁੱਲ ਇੱਕੋ ਹੀ ਕਿਸਮ ਤੇ ਇਕ ਰੰਗ ਦੇ ਹੁੰਦੇ ਹਨ ।

ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ

1. ਜਾਪਾਨੀ ਢੰਗ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ………………….. ਦਾ ਪ੍ਰਤੀਕ ਹੈ ।
2. …………………….. ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸੇਮਾਲ ਕੀਤੇ ਜਾਂਦੇ ਹਨ ।
3. ………………….. ਫੁੱਲਾਂ ਨੂੰ ਠੀਕ ਜਗ੍ਹਾ ‘ਤੇ ਟਿਕਾਉਣ ਲਈ ਵਰਤੇ ਜਾਂਦੇ ਹਨ ।
4. ਜਾਪਾਨੀ ਤਰੀਕੇ ਵਿਚ ਵਿਚਕਾਰਲਾ ਫੁੱਲ …………………………. ਦਾ ਪ੍ਰਤੀਕ ਹੁੰਦਾ ਹੈ ।
ਉੱਤਰ-
1. ਪਰਮਾਤਮਾ,
2. ਅਮਰੀਕਨ,
3. ਸਟੈਮ ਹੋਲਡਰ,
4. ਮਾਨਵ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

II. ਠੀਕ / ਗ਼ਲਤ ਦੱਸੋ

1. ਪਲਾਸਟਿਕ ਦੇ ਫ਼ਰਨੀਚਰ ਨੂੰ ਸਿਉਂਕ ਲਗ ਜਾਂਦੀ ਹੈ ।
2. ਫੁੱਲਾਂ ਨੂੰ ਸਜਾਉਣ ਦੇ ਜਾਪਾਨੀ ਤਰੀਕੇ ਵਿਚ ਦਸ ਫੁੱਲ ਹੁੰਦੇ ਹਨ ।
3. ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ ।
4. ਪਰਦੇ ਘਰ ਦੀ ਅੰਦਰਲੀ ਸਜਾਵਟ ਲਈ ਵਰਤੇ ਜਾਂਦੇ ਹਨ ।
5. ਜਾਪਾਨੀ ਤਰੀਕੇ ਵਿਚ ਵੱਡਾ ਫੁੱਲ ਪਰਮਾਤਮਾ ਦਾ ਪ੍ਰਤੀਕ ਹੈ ।
ਉੱਤਰ-
1. ਗ਼ਲਤ,
2. ਗ਼ਲਤ,
3. ਠੀਕ,
4. ਠੀਕ,
5. ਠੀਕ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ
(ਉ) ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕਤੇਕ ਹੁੰਦਾ ਹੈ ।
(ਅ) ਜਾਪਾਨੀ ਤਰੀਕੇ ਵਿਚ ਹੇਠਲਾ ਫੁੱਲ ਧਰਤੀ ਵੱਲ ਇਸ਼ਾਰਾ ਕਰਦਾ ਹੈ ।
(ੲ) ਸਰਦੀਆਂ ਵਿਚ ਗੂੜ੍ਹੇ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ-
(ਉ) ਖਾਣ ਵਾਲੇ ਕਮਰੇ ਵਿਚ ਸੁਗੰਧਿਤ ਫੁੱਲ ਹੋਣੇ ਚਾਹੀਦੇ ਹਨ ।
(ਅ) ਫੁੱਲ ਦੁਪਹਿਰ ਨੂੰ ਤੋੜੋ ।
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ ।

PSEB 10th Class Home Science Solutions Chapter 8 ਪਰਿਵਾਰ

Punjab State Board PSEB 10th Class Home Science Book Solutions Chapter 8 ਪਰਿਵਾਰ Textbook Exercise Questions and Answers.

PSEB Solutions for Class 10 Home Science Chapter 8 ਪਰਿਵਾਰ

Home Science Guide for Class 10 PSEB ਪਰਿਵਾਰ Textbook Questions and Answers

ਅਭਿਆਸ !
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰ ਸਮਾਜ ਦੀ ਮੂਲ ਇਕਾਈ ਹੈ ਅਤੇ ਸਮਾਜਿਕ ਬਣਤਰ ਦਾ ਆਧਾਰ ਹੈ । ਪਰਿਵਾਰ ਉਹਨਾਂ ਲੋਕਾਂ ਦਾ ਇਕ ਸਮੂਹ ਹੈ ਜਿਨ੍ਹਾਂ ਦਾ ਆਪਸੀ ਖੂਨ ਜਾਂ ਕਾਨੂੰਨ ਦਾ ਸੰਬੰਧ ਹੋਵੇ, ਇਕ ਘਰ ਵਿਚ ਰਹਿੰਦੇ ਹੋਣ ਤੇ ਸਾਂਝਾ ਸਰਮਾਇਆ ਵਰਤਦੇ ਹੋਣ, ਇਕ-ਦੂਜੇ ਨਾਲ ਭਾਵਨਾਤਮਿਕ ਸਾਂਝ ਹੋਵੇ ਤੇ ਸਾਂਝੀਆਂ ਖੁਸ਼ੀਆਂ ਗਮੀਆਂ ਹੋਣ ਤੇ ਲੋੜ ਪੈਣ ‘ਤੇ ਇਕ-ਦੂਜੇ ਦੀ ਸਹਾਇਤਾ ਕਰਨ ।

ਪ੍ਰਸ਼ਨ 2.
ਸਮਾਜ ਦੀ ਬਣਤਰ ਦਾ ਆਧਾਰ ਕੀ ਹੈ ?
ਉੱਤਰ-
ਸਮਾਜ ਦੀ ਬਣਤਰ ਦਾ ਆਧਾਰ ਪਰਿਵਾਰ ਹੈ ਪਰਿਵਾਰ ਇਕ ਸਮਾਜ ਦੀ ਮੁੱਢਲੀ ਇਕਾਈ ਹੈ । ਪਰਿਵਾਰਾਂ ਨੂੰ ਮਿਲ ਕੇ ਹੀ ਇਕ ਸਮਾਜ ਜਨਮ ਲੈਂਦਾ ਹੈ  ਆਦਮੀ ਪਰਿਵਾਰਾਂ ਰਾਹੀਂ ਸਮਾਜ ਨਾਲ ਜੁੜਦੇ ਹਨ ਤੇ ਸਮਾਜ ਵਿਚ ਰਹਿਣਾ ਸਿੱਖਦੇ ਹਨ । ਪਰਿਵਾਰ ਦੀ ਸੰਸਥਾ ਹੋਂਦ ਵਿਚ ਆਉਣ ਤੋਂ ਬਾਅਦ ਹੀ ਸਮਾਜ ਨੇ ਜਨਮ ਲਿਆ ਹੈ ।

ਪ੍ਰਸ਼ਨ 3.
ਪਰਿਵਾਰ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਜਾਂ
ਪਰਿਵਾਰ ਦੀਆਂ ਕਿਸਮਾਂ ਦੱਸੋ ।
ਉੱਤਰ-
ਮੁੱਖ ਤੌਰ ‘ਤੇ ਪਰਿਵਾਰ ਦੀਆਂ ਦੋ ਕਿਸਮਾਂ ਹਨ

  1. ਸੰਯੁਕਤ ਪਰਿਵਾਰ -ਸੰਯੁਕਤ ਪਰਿਵਾਰ ਇਕ ਵੱਡਾ ਪਰਿਵਾਰ ਹੁੰਦਾ ਹੈ । ਸੰਖੇਪ ਵਿਚ ਜਿਸ ਘਰ ਵਿਚ ਤਿੰਨ ਪੀੜ੍ਹੀਆਂ ਦੇ ਮੈਂਬਰ ਇਕੱਠੇ ਇਕ ਘਰ ਵਿਚ ਰਹਿੰਦੇ ਹੋਣ ਤੇ ਪਰਿਵਾਰ ਦੇ ਸਾਧਨਾਂ ਨੂੰ ਸਾਂਝੇ ਰੂਪ ਵਿਚ ਵਰਤਦੇ ਹੋਣ, ਨੂੰ ਸੰਯੁਕਤ ਪਰਿਵਾਰ ਕਿਹਾ ਜਾਂਦਾ ਹੈ ।
  2. ਇਕਾਈ ਪਰਿਵਾਰ -ਇਹ ਪਰਿਵਾਰ ਛੋਟਾ ਪਰਿਵਾਰ ਹੁੰਦਾ ਹੈ । ਜਿਸ ਵਿਚ ਮਾਤਾ, ਪਿਤਾ ਤੇ ਉਨ੍ਹਾਂ ਦੇ ਬੱਚੇ ਰਹਿੰਦੇ ਹੋਣ, ਉਸ ਨੂੰ ਇਕਾਈ ਪਰਿਵਾਰ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 4.
ਸੰਯੁਕਤ ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਯੁਕਤ ਪਰਿਵਾਰ ਇਕ ਵੱਡਾ ਪਰਿਵਾਰ ਹੁੰਦਾ ਹੈ ਜਿਸ ਵਿਚ ਮਾਂ-ਪਿਉ, ਉਹਨਾਂ ਦੇ ਬੱਚੇ ਤੇ ਪੋਤੇ-ਪੋਤੀਆਂ ਇਕੱਠੇ ਰਹਿੰਦੇ ਹਨ । ਇਸ ਪਰਿਵਾਰ ਵਿਚ ਸਾਰਿਆਂ ਦੀ ਸਾਂਝੀ ਕਮਾਈ ਹੁੰਦੀ ਹੈ ਅਤੇ ਘਰ ਦੇ ਸਾਰੇ ਮੈਂਬਰ ਉਸੇ ਕਮਾਈ ਵਿਚੋਂ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਹਨ । ਇਹ ਪਰਿਵਾਰ ਇਕ ਛੱਤ ਥੱਲੇ ਰਹਿੰਦਾ ਹੈ ਅਤੇ ਇਕ ਚੁੱਲ੍ਹੇ ‘ਤੇ ਰੋਟੀ ਖਾਂਦਾ ਹੈ । ਦੁੱਖਸੁਖ ਵਿਚ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਹਨ । ਪਰ ਅੱਜ-ਕਲ੍ਹ ਇਸ ਤਰ੍ਹਾਂ ਦੇ ਪਰਿਵਾਰ ਘੱਟਦੇ ਜਾ ਰਹੇ ਹਨ ।

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 5.
ਇਕਾਈ (ਜਾਂ ਛੋਟਾ) ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਕਾਈ ਪਰਿਵਾਰ ਇਕ ਛੋਟਾ ਪਰਿਵਾਰ ਹੁੰਦਾ ਹੈ । ਇਕਾਈ ਪਰਿਵਾਰ ਵਿਚ ਮਾਂਬਾਪ ਤੇ ਉਹਨਾਂ ਦੀ ਸੰਤਾਨ ਇਕੱਠੇ ਰਹਿੰਦੇ ਹਨ । ਇਹ ਇਕ ਸੁਤੰਤਰ ਇਕਾਈ ਹੈ । ਪੱਛਮੀ ਦੇਸ਼ਾਂ ਦੀ ਤਰਜ਼ ਉੱਪਰ ਸਾਡੇ ਦੇਸ਼ ਵਿਚ ਵੀ ਇਕਾਈ ਪਰਿਵਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਇਸ ਪਰਿਵਾਰ ਵਿੱਚ ਮਾਂ-ਬਾਪ ਦੀ ਆਮਦਨ ਇਸ ਘਰ ਵਿਚ ਕਮਾਈ ਦਾ ਸੋਮਾ ਹੁੰਦੀ ਹੈ। ਜਿਸਨੂੰ ਬੱਚੇ ਤੇ ਮਾਂ-ਬਾਪ ਰਲ ਕੇ ਖ਼ਰਚਦੇ ਹਨ । ਇਸ ਤਰਾਂ ਦੇ ਪਰਿਵਾਰਾਂ ਦੇ ਮੈਂਬਰਾਂ ਵਿਚ ਜਿੱਥੇ ਅਜ਼ਾਦੀ ਤੇ ਸਵੈ-ਵਿਸ਼ਵਾਸ ਦੀ ਭਾਵਨਾ ਵੱਧਦੀ ਹੈ, ਉੱਥੇ ਸੁਆਰਥ ਦੀ ਭਾਵਨਾ ਵੀ ਇਸ ਤਰ੍ਹਾਂ ਦੇ ਪਰਿਵਾਰ ਨੂੰ ਆਪਣੇ ਸਕੇ-ਸੰਬੰਧੀਆਂ ਨੂੰ ਇਹਨਾਂ ਨਾਲੋਂ ਦੂਰ ਕਰਦੀ ਹੈ ।

ਪ੍ਰਸ਼ਨ 6.
ਸੰਯੁਕਤ ਪਰਿਵਾਰ ਹੋਣ ਦਾ ਕੀ ਨੁਕਸਾਨ ਹੈ ?
ਉੱਤਰ-
ਅੱਜ-ਕਲ੍ਹ ਸੰਯੁਕਤ ਪਰਿਵਾਰਾਂ ਦੀ ਗਿਣਤੀ ਕਾਫ਼ੀ ਘੱਟਦੀ ਜਾਂਦੀ ਹੈ । ਸੰਯੁਕਤ ਪਰਿਵਾਰਾਂ ਦੇ ਕਈ ਫਾਇਦੇ ਤੇ ਕਈ ਨੁਕਸਾਨ ਹਨ । ਸੰਯੁਕਤ ਪਰਿਵਾਰ ਦੇ ਨੁਕਸਾਨ ਹੇਠ ਲਿਖੇ ਹਨ
ਨੁਕਸਾਨ-

  • ਸੰਯੁਕਤ ਪਰਿਵਾਰ ਵਿਚ ਆਰਥਿਕ ਸੁਰੱਖਿਆ ਕਰਕੇ ਪਰਿਵਾਰ ਦੇ ਲਈ ਮੈਂਬਰ ਨਿਕੰਮੇ ਤੇ ਆਲਸੀ ਬਣ ਜਾਂਦੇ ਹਨ ।
  • ਕਈ ਵਾਰ ਲਾਇਕ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਨਹੀਂ ਹੁੰਦਾ ਕਿਉਂਕਿ ਪਰਿਵਾਰ ਵਿਚ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ ।
  • ਸੰਯੁਕਤ ਪਰਿਵਾਰਾਂ ਵਿਚ ਔਰਤਾਂ ਨੂੰ ਬਹੁਤ ਘੱਟ ਆਜ਼ਾਦੀ ਹੁੰਦੀ ਹੈ ।
  • ਪਰਿਵਾਰ ਦੇ ਕਈ ਮੈਂਬਰਾਂ ਨੂੰ ਆਪਣੇ ਪੈਰ ਉੱਪਰ ਆਪ ਖੜਨ ਦਾ ਮੌਕਾ ਨਹੀਂ ਮਿਲਦਾ !
  • ਸੰਯੁਕਤ ਪਰਿਵਾਰ ਵਿਚ ਆਰਥਿਕ ਆਜ਼ਾਦੀ ਘੱਟ ਹੁੰਦੀ ਹੈ ।

ਪ੍ਰਸ਼ਨ 7.
ਸੰਯੁਕਤ ਪਰਿਵਾਰ ਦੀ ਕੀ ਖਾਸੀਅਤ ਹੁੰਦੀ ਹੈ ?
ਜਾਂ
ਸੰਯੁਕਤ ਪਰਿਵਾਰ ਦੇ ਕੀ ਲਾਭ ਹਨ ?
ਉੱਤਰ-

  1. ਸੰਯੁਕਤ ਪਰਿਵਾਰ ਵਿਚ ਸਾਂਝੀ ਕਮਾਈ ਹੁੰਦੀ ਹੈ ਜੋ ਜ਼ਰੂਰਤ ਵੇਲੇ ਕੰਮ ਆਉਂਦੀ ਹੈ ।
  2. ਇਸ ਪਰਿਵਾਰ ਵਿਚ ਸਾਰੇ ਕੰਮ ਵੰਡੇ ਜਾਂਦੇ ਹਨ ਇਕ ਮੈਂਬਰ ਉੱਪਰ ਬੋਝ ਨਹੀਂ ਪੈਂਦਾ ।
  3. ਸਾਂਝੇ ਪਰਿਵਾਰ ਵਿਚ ਬਜ਼ੁਰਗ, ਵਿਧਵਾ, ਅੰਗਹੀਨ ਜਾਂ ਬੱਚਿਆਂ ਨੂੰ ਬਹੁਤ ਸਹਾਰਾ ਮਿਲਦਾ ਹੈ ।
  4. ਅੱਜ-ਕਲ ਮਾਂ-ਬਾਪ ਕੋਲ ਬੱਚਿਆਂ ਲਈ ਵਿਹਲ ਘੱਟ ਹੁੰਦਾ ਹੈ ਤੇ ਸਾਂਝੇ ਪਰਿਵਾਰ ਵਿਚ ਬੱਚੇ ਦਾਦਾ-ਦਾਦੀ ਕੋਲੋਂ ਬਹੁਤ ਕੁੱਝ ਸਿੱਖਦੇ ਹਨ ।
  5. ਸਾਂਝੇ ਪਰਿਵਾਰ ਦੇ ਮੈਂਬਰਾਂ ਵਿਚ ਸਹਿਯੋਗ ਤੇ ਕੁਰਬਾਨੀ ਦੀ ਭਾਵਨਾ ਵੱਧ ਹੁੰਦੀ ਹੈ ।
  6. ਸਾਂਝੇ ਪਰਿਵਾਰ ਵਿਚ ਇਕੱਠੇ ਰਹਿਣ ਨਾਲ ਪਰਿਵਾਰ ਦਾ ਖ਼ਰਚ ਘੱਟ ਜਾਂਦਾ ਹੈ ਤੇ ਬੱਚਤ ਵੱਧ ਜਾਂਦੀ ਹੈ ।

ਪ੍ਰਸ਼ਨ 8.
ਇਕਾਈ ਪਰਿਵਾਰ ਦੀ ਕੀ ਖਾਸੀਅਤ ਹੁੰਦੀ ਹੈ ?
ਉੱਤਰ-
ਉਦਯੋਗੀਕਰਨ ਤੇ ਸ਼ਹਿਰੀਕਰਨ ਨਾਲ ਇਕਾਈ ਪਰਿਵਾਰਾਂ ਦੀ ਗਿਣਤੀ ਵੱਧ ਰਹੀ ਹੈ । ਇਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਖ਼ਾਸ ਗੱਲਾਂ ਇਸ ਪ੍ਰਕਾਰ ਹਨ

  • ਇਸ ਪਰਿਵਾਰ ਦੇ ਮੈਂਬਰ ਇਕ-ਦੂਜੇ ਦੇ ਵਧੇਰੇ ਨਜ਼ਦੀਕ ਹੁੰਦੇ ਹਨ ।
  • ਇਸ ਪਰਿਵਾਰ ਵਿਚ ਆਰਥਿਕ ਸੁਤੰਤਰਤਾ ਹੁੰਦੀ ਹੈ । ਪਤੀ-ਪਤਨੀ ਆਪਣੀ ਮਰਜ਼ੀ ਨਾਲ ਖ਼ਰਚ ਕਰ ਸਕਦੇ ਹਨ ।
  • ਇਸ ਪਰਿਵਾਰ ਨੂੰ ਇਕ ਜਾਂ ਦੋ ਬੰਦਿਆਂ ਦੀ ਕਮਾਈ ਉੱਪਰ ਹੀ ਗੁਜ਼ਾਰਾ ਕਰਨਾ ਪੈਂਦਾ ਹੈ ।
  • ਇਸ ਤਰ੍ਹਾਂ ਦੇ ਪਰਿਵਾਰ ਇਕ ਘਰ ਦੇ ਕੰਮ ਦਾ ਸਾਰਾ ਬੋਝ ਹਿਣੀ ਦੇ ਉੱਪਰ ਹੀ ਪੈਂਦਾ ਹੈ ।
  • ਇਸ ਪਰਿਵਾਰ ਦੇ ਮੈਂਬਰ ਵੱਡੇ-ਵਡੇਰਿਆਂ ਦੇ ਤਜਰਬੇ ਤੋਂ ਫਾਇਦਾ ਨਹੀਂ ਉਠਾ ਸਕਦੇ ।

ਪ੍ਰਸ਼ਨ 9.
ਛੋਟੇ ਪਰਿਵਾਰ ਦਾ ਕੀ ਮਹੱਤਵ ਹੈ ?
ਉੱਤਰ-
ਬੱਚੇ ਦੀ ਸਹੀ ਪਰਵਰਿਸ਼ ਲਈ ਪਰਿਵਾਰ ਦਾ ਛੋਟਾ ਹੋਣਾ ਜ਼ਰੂਰੀ ਹੈ । ਵੱਡੇ ਪਰਿਵਾਰਾਂ ਵਿਚ ਬੱਚੇ ਆਮ ਤੌਰ ‘ਤੇ ਥੁੜਾਂ ਦਾ ਹੀ ਸ਼ਿਕਾਰ ਰਹਿੰਦੇ ਹਨ ।
ਕਿਸੇ ਦੀਆਂ ਵੀ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ । ਇਸ ਲਈ ਪਰਿਵਾਰ ਦੀ ਖੁਸ਼ੀ ਲਈ ਹੇਠ ਲਿਖੇ ਕਾਰਨਾਂ ਕਰਕੇ ਪਰਿਵਾਰ ਛੋਟਾ ਹੋਣਾ ਚਾਹੀਦਾ ਹੈ ।
1. ਆਪਸੀ ਪਿਆਰ-ਛੋਟੇ ਪਰਿਵਾਰ ਵਿਚ ਆਪਸੀ ਪਿਆਰ ਦੀ ਭਾਵਨਾ ਵਧੇਰੇ ਦੇਖਣ ਨੂੰ ਮਿਲਦੀ ਹੈ।
2. ਆਰਥਿਕ ਵਿਕਾਸ-ਛੋਟੇ ਪਰਿਵਾਰ ਵਿਚ ਖ਼ਰਚ ਘੱਟ ਹੋਣ ਕਰਕੇ ਸਭ ਦੀਆਂ ਲੋੜਾਂ ਪੂਰੀਆਂ ਕਰਕੇ ਵੀ ਬੱਚਤ ਹੋ ਸਕਦੀ ਹੈ ਜਿਸ ਨਾਲ ਪਰਿਵਾਰ ਆਰਥਿਕ ਵਿਕਾਸ ਕਰਦਾ ਹੈ ।
3. ਸਰਬ-ਪੱਖੀ ਵਿਕਾਸ-ਛੋਟੇ ਪਰਿਵਾਰ ਵਿਚ ਮਾਂ-ਬਾਪ ਬੱਚਿਆਂ ਵਲ ਵਿਅਕਤੀਗਤ ਧਿਆਨ ਦੇ ਕੇ ਉਹਨਾਂ ਦੀਆਂ ਸਰੀਰਕ, ਮਾਨਸਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਕੇ ਉਹਨਾਂ ਦਾ ਸਰਬ-ਪੱਖੀ ਵਿਕਾਸ ਕਰ ਸਕਦੇ ਹਨ ।
4. ਬੱਚਿਆਂ ਦਾ ਆਤਮ-ਵਿਸ਼ਵਾਸ-ਬੱਚਿਆਂ ਦੀਆਂ ਲੋੜਾਂ ਪੂਰੀਆਂ ਹੋਣ ਕਰਕੇ ਉਹਨਾਂ ਦਾ ਸਰਬ-ਪੱਖੀ ਵਿਕਾਸ ਹੁੰਦਾ ਹੈ ਜਿਸ ਨਾਲ ਉਹਨਾਂ ਦਾ ਆਤਮ-ਵਿਸ਼ਵਾਸ ਵੱਧਦਾ ਹੈ !
5. ਆਬਾਦੀ ਵਿਚ ਘੱਟ ਵਾਧਾ-ਛੋਟੇ ਪਰਿਵਾਰ ਹੋਣ ਨਾਲ ਦੇਸ਼ ਦੀ ਆਬਾਦੀ ਵਿਚ ਘੱਟ ਵਾਧਾ ਹੁੰਦਾ ਹੈ । ਇਸ ਨਾਲ ਦੇਸ਼ ਦਾ ਆਰਥਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ ।

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 10.
ਛੋਟੇ ਪਰਿਵਾਰ ਦੇ ਕੀ ਲਾਭ ਹਨ ?
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਪ੍ਰਸ਼ਨ ਨੰਬਰ 9 ਦਾ ਉੱਤਰ ਵੇਖੋ !

ਪ੍ਰਸ਼ਨ 11.
ਬੱਚਿਆਂ ਵਿਚ ਫਾਸਲਾ ਕਰਨ ਦਾ ਕੀ ਮਹੱਤਵ ਹੈ ?
ਉੱਤਰ-
ਛੋਟੇ ਪਰਿਵਾਰ ਦੇ ਹੋਣ ਦੇ ਨਾਲ-ਨਾਲ ਬੱਚਿਆਂ ਵਿਚ ਵਧੇਰੇ ਫਾਸਲਾ ਹੋਣਾ ਵੀ ਜ਼ਰੂਰੀ ਹੈ । ਕਿਉਂਕਿ ਗਰਭ ਸਮੇਂ ਮਾਂ ਨੂੰ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ  ਜੇਕਰ ਭੋਜਨ ਵਿਚ ਕੈਲਸ਼ੀਅਮ, ਲੋਹਾ, ਪ੍ਰੋਟੀਨ, ਵਿਟਾਮਿਨ ਆਦਿ ਦੀ ਉੱਚਿਤ ਮਾਤਰਾ ਨਾ ਹੋਵੇ ਤਾਂ ਮਾਂ ਦੀ ਸਿਹਤ ਕਮਜ਼ੋਰ ਪੈ ਜਾਂਦੀ ਹੈ । ਇਸ ਦਾ ਅਸਰ ਬੱਚੇ ਦੀ ਸਿਹਤ ਉੱਪਰ ਵੀ ਪੈਂਦਾ ਹੈ । ਜੇਕਰ ਦੂਸਰਾ ਬੱਚਾ ਵੀ ਛੇਤੀ ਹੀ ਆ ਜਾਵੇ ਤਾਂ ਉਸ ਨਾਲ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਉੱਪਰ ਹੋਰ ਵੀ ਬੁਰਾ ਅਸਰ ਪਵੇਗਾ । ਇਸ ਤੋਂ ਇਲਾਵਾ ਫਾਸਲਾ ਘੱਟ ਹੋਣ ਦੀ ਸੂਰਤ ਵਿਚ ਮਾਂ ਲਈ ਦੋਵਾਂ ਬੱਚਿਆਂ ਨੂੰ ਸੰਭਾਲਣਾ ਹੋਰ ਵੀ ਔਖਾ ਹੁੰਦਾ ਹੈ । ਇਸ ਲਈ ਮਾਂ ਬੱਚੇ ਦੀ ਸਿਹਤ ਦਾ ਖ਼ਿਆਲ, ਬੱਚਿਆਂ ਦੀ ਸਹੀ ਦੇਖਭਾਲ ਤੇ ਆਰਥਿਕ ਤੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਹਿਣਾ ਬਿਲਕੁਲ ਠੀਕ ਹੈ ਦੋ ਬੱਚਿਆਂ ਵਿਚਕਾਰ ਘੱਟੋ ਘੱਟ ਤਿੰਨ ਸਾਲ ਦਾ ਫਾਸਲਾ ਜ਼ਰੂਰ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਸੰਯੁਕਤ ਤੇ ਇਕਾਈ ਪਰਿਵਾਰ ਦੀ ਤੁਲਨਾ ਕਰੋ ਅਤੇ ਦੋਨਾਂ ਦੇ ਫਾਇਦੇ ਅਤੇ ਨੁਕਸਾਨ ਦੱਸੋ ।
ਉੱਤਰ –

ਸੰਯੁਕਤ ਪਰਿਵਾਰ ਇਕਾਈ ਪਰਿਵਾਰ
1. ਇਹ ਪਰਿਵਾਰ ਵੱਡਾ ਹੁੰਦਾ ਹੈ । 1. ਇਹ ਪਰਿਵਾਰ ਛੋਟਾ ਹੁੰਦਾ ਹੈ ।
2. ਇਸ ਪਰਿਵਾਰ ਵਿਚ ਕਮਾਈ ਸਾਂਝੀ ਦੀ ਜਾਂ ਮਾਂ ਦੀ ਹੁੰਦੀ ਹੈ । 2. ਇਸ ਪਰਿਵਾਰ ਵਿਚ ਕਮਾਈ ਸਿਰਫ਼ ਪਿਤਾ ਹੁੰਦੀ ਹੈ ।
3. ਇਸ ਪਰਿਵਾਰ ਵਿਚ ਇਕੱਠੇ ਰਹਿਣ ਵਿਚ ਖ਼ਰਚ ਘੱਟ ਹੁੰਦਾ ਹੈ । 3. ਇਸ ਪਰਿਵਾਰ ਦੇ ਮੁੱਢਲੇ ਖ਼ਰਚੇ ਜ਼ਿਆਦਾ ਵਿਚ ਖ਼ਰਚ ਘੱਟ ਹੁੰਦਾ ਹੈ ।
4. ਇਸ ਪਰਿਵਾਰ ਵਿਚ ਕੰਮ ਵੰਡਿਆ ਹੋਣ ਕਰਕੇ ਹਿਣੀਆਂ ਨੂੰ ਕੁੱਝ ਵਿਹਲ ਮਿਲ ਜਾਂਦੀ ਹੈ । 4. ਇਸ ਪਰਿਵਾਰ ਵਿਚ ਘਰ ਦਾ ਸਾਰਾ ਕੰਮ ਹਿਣੀ ਨੂੰ ਕਰਨਾ ਪੈਂਦਾ ਹੈ ।
5. ਇਸ ਪਰਿਵਾਰ ਦੇ ਬੱਚੇ ਦਾਦਾ-ਦਾਦੀ ਤੋਂ ਬਹੁਤ ਕੁੱਝ ਸਿੱਖਦੇ ਹਨ । 5. ਇਸ ਪਰਿਵਾਰ ਦੇ ਬੱਚੇ ਦਾਦਾ-ਦਾਦੀ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ।
6. ਇਸ ਪਰਿਵਾਰ ਵਿਚ ਆਰਥਿਕ ਸੁਤੰਤਰਤਾ ਘੱਟ ਹੁੰਦੀ ਹੈ । ਸਾਰੇ ਮੈਂਬਰ ਘਰ ਦੇ ਮੁਖੀ ਤੋਂ ਪੈਸੇ ਲੈ ਕੇ ਖ਼ਰਚਦੇ ਹਨ । 6. ਇਸ ਪਰਿਵਾਰ ਵਿਚ ਪਤੀ-ਪਤਨੀ ਆਰਥਿਕ ਤੌਰ ‘ਤੇ ਸੁਤੰਤਰ ਰਹਿੰਦੇ ਹਨ ।

ਸੰਯੁਕਤ ਤੇ ਇਕਾਈ ਪਰਿਵਾਰ ਦੇ ਲਾਭ-ਇਸ ਦੇ ਉੱਤਰ ਲਈ ਪ੍ਰਸ਼ਨ ਨੰ: 7 ਤੇ 8 ਦਾ ਉੱਤਰ ਲਿਖੋ ।

ਪ੍ਰਸ਼ਨ 13.
(i) ਬੱਚਿਆਂ ਵਿਚ ਫਾਸਲਾ ਕਰਨ ਨਾਲ ਪਰਿਵਾਰ ਵਿਚ ਆਰਥਿਕ ਖ਼ੁਸ਼ਹਾਲੀ ਆਉਂਦੀ ਹੈ । ਇਸ ਤੱਥ ਦੀ ਪੁਸ਼ਟੀ ਕਰੋ ।
ਜਾਂ
ਬੱਚਿਆਂ ਵਿਚ ਫਾਸਲਾ ਕਰਨ ਦਾ ਕੀ ਮਹੱਤਵ ਹੈ ? ਵਿਸਥਾਰ ਨਾਲ ਲਿਖੋ ।
(ii) ਆਰਥਿਕ ਖ਼ੁਸ਼ਹਾਲੀ ਲਈ ਛੋਟਾ ਪਰਿਵਾਰ ਅਤੇ ਬੱਚਿਆਂ ਵਿਚ ਫਾਸਲਾ ਹੋਣਾ ਕਿਉਂ ਜ਼ਰੂਰੀ ਹੈ ?
(iii) ਛੋਟੇ ਪਰਿਵਾਰ ਵਿੱਚ ਆਪਸੀ ਪਿਆਰ ਕਿਸ ਤਰ੍ਹਾਂ ਵਧਦਾ ਹੈ ਅਤੇ ਇਸ ਦਾ ਸਮੁੱਚੇ ਪਰਿਵਾਰ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਬੱਚਿਆਂ ਦੇ ਜਨਮ ਵਿਚਕਾਰ ਲੋੜੀਂਦਾ ਫਾਸਲਾ ਹੋਣਾ ਬਹੁਤ ਜ਼ਰੂਰੀ ਹੈ | ਮਾਹਿਰਾਂ ਅਨੁਸਾਰ ਇਕ ਬੱਚੇ ਤੇ ਦੁਸਰੇ ਬੱਚੇ ਦੇ ਜਨਮ ਵਿਚ ਘੱਟੋ-ਘੱਟ ਤਿੰਨ ਸਾਲ ਦਾ ਫਾਸਲਾ ਹੋਣਾ ਮਾਂ ਤੇ ਬੱਚੇ ਦੀ ਸਿਹਤ ਤੇ ਘਰ ਦੀ ਖ਼ੁਸ਼ਹਾਲੀ ਲਈ ਹੋਰ ਵੀ ਜ਼ਰੂਰੀ ਹੈ ।
(i) ਬੱਚਿਆਂ ਦੇ ਜਨਮ ਵਿਚ ਫਾਸਲਾ ਕਰਨ ਦਾ ਮਹੱਤਵ-
ਛੋਟਾ ਪਰਿਵਾਰ ਹੋਣ ਦੇ ਨਾਲ-ਨਾਲ ਬੱਚਿਆਂ ਵਿਚ ਵਧੇਰੇ ਫਾਸਲਾ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਗਰਭ ਦੇ ਸਮੇਂ ਮਾਂ ਨੂੰ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ । ਜੇਕਰ ਭੋਜਨ ਵਿਚ ਪ੍ਰੋਟੀਨ, ਕੈਲਸ਼ੀਅਮ ਅਤੇ ਲੋਹੇ ਦੀ ਉੱਚਿਤ ਮਾਤਰਾ ਨਾ ਹੋਵੇ ਤਾਂ ਬੱਚਾ ਮਾਂ ਦੇ ਸਰੀਰ ਤੋਂ ਹੀ ਇਨ੍ਹਾਂ ਪਦਾਰਥਾਂ ਨੂੰ ਹਾਸਲ ਕਰਦਾ ਹੈ ਜਿਸ ਕਾਰਨ ਮਾਂ ਵਿਚ ਇਨ੍ਹਾਂ ਤੱਤਾਂ ਦੀ ਘਾਟ ਹੋ ਜਾਂਦੀ ਹੈ । ਜੇਕਰ ਬੱਚਿਆਂ ਵਿਚ ਫਾਸਲਾ ਘੱਟ ਹੋਵੇ ਤਾਂ ਮਾਂ ਵਿਚ ਇਨ੍ਹਾਂ ਤੱਤਾਂ ਦੀ ਘਾਟ ਪੂਰੀ ਨਹੀਂ ਹੋ ਸਕਦੀ ਅਤੇ ਉਹ ਬਹੁਤ ਕਮਜ਼ੋਰ ਹੋ ਜਾਂਦੀ ਹੈ । ਇਸ ਦਾ ਬੱਚੇ ‘ਤੇ ਵੀ ਬੁਰਾ ਅਸਰ ਪੈਂਦਾ ਹੈ । ਉੱਤੋਂ ਥਲੀ ਦੋ ਬੱਚੇ ਹੋਣ ਕਾਰਨ ਜਨਮ ਤੋਂ ਬਾਅਦ ਵੀ ਮਾਂ ਬੱਚੇ ਵਲ ਪੂਰਾ ਸਮਾਂ ਅਤੇ ਧਿਆਨ ਨਹੀਂ ਦੇ ਸਕਦੀ ਜਿਸ ਕਾਰਨ ਬੱਚਿਆਂ ਦੀ ਠੀਕ ਦੇਖ-ਭਾਲ ਨਹੀਂ ਹੁੰਦੀ ।

ਇਸ ਲਈ ਬੱਚਿਆਂ ਵਿਚ ਫਾਸਲਾ ਕਰਨ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ –

  • ਲਿੰਗ ਸੰਬੰਧੀ ਸੰਤੁਸ਼ਟੀ-ਪਰਿਵਾਰ ਵਿਚ ਮਾਂ-ਬਾਪ ਦੀ ਮਾਨਸਿਕ ਸ਼ਾਂਤੀ ਬਹੁਤ ਜ਼ਰੂਰੀ ਹੈ ਜਿਸ ਦਾ ਕਾਫ਼ੀ ਸੰਬੰਧ ਲਿੰਗ ਭਾਵਨਾ ਦੀ ਸੰਤੁਸ਼ਟੀ ਨਾਲ ਜੁੜਿਆ ਹੋਇਆ ਹੈ । ਵਧੇਰੇ ਬੱਚਿਆਂ ਦਾ ਭਾਰ ਮਾਂ-ਬਾਪ ਨੂੰ ਬੱਚਿਆਂ ਨਾਲ ਹੀ ਉਲਝਾਈ ਰੱਖਦਾ ਹੈ ਜਿਸ ਨਾਲ ਉਹਨਾਂ ਦੀ ਆਪਣੀ ਲਿੰਗ ਭੁੱਖ ਦੀ ਪੂਰਤੀ ਠੀਕ ਢੰਗ ਨਾਲ ਨਹੀਂ ਹੋ ਸਕਦੀ । ਉਹ ਚਿੜਚਿੜੇ ਜਿਹੇ ਬਣ ਜਾਂਦੇ ਹਨ ।
  • ਬੱਚਿਆਂ ਦੀ ਸਹੀ ਦੇਖਭਾਲ-ਜੇ ਬੱਚਿਆਂ ਵਿਚ ਫਾਸਲਾ ਹੋਵੇਗਾ ਤਾਂ ਉਹਨਾਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕੇਗਾ ਅਤੇ ਉਹ ਹਰ ਪੱਖੋਂ ਵਿਕਸਿਤ ਹੋਣਗੇ ਅਤੇ ਉਹਨਾਂ ਦੀ ਸਿਹਤ ਵੀ ਚੰਗੀ ਹੋਵੇਗੀ ।
  • ਆਰਥਿਕ ਤੌਰ ‘ਤੇ ਖ਼ੁਸ਼ਹਾਲ-ਫਾਸਲੇ ਨਾਲ ਬੱਚੇ ਹੋਣ ਸਮੇਂ ਆਰਥਿਕ ਮੁਸ਼ਕਿਲ ਘੱਟ ਆਉਂਦੀ ਹੈ ਕਿਉਂਕਿ ਫ਼ਾਸਲੇ ਦੌਰਾਨ ਬਚਾਇਆ ਪੈਸਾ ਅਗਲੇ ਬੱਚੇ ਲਈ ਵਰਤਿਆ ਜਾ ਸਕਦਾ ਹੈ ਅਤੇ ਕੁੱਝ ਪੈਸਾ ਘਰ ਦੀ ਖੁਸ਼ਹਾਲੀ ਲਈ ਵੀ ਵਰਤਿਆ ਜਾ ਸਕਦਾ ਹੈ ।
  • ਮਨੋਰੰਜਨ ਦੀ ਪੂਰਤੀ-ਖੇਡ ਬੱਚਿਆਂ ਲਈ ਬਹੁਤ ਜ਼ਰੂਰੀ ਹੈ । ਜੇ ਬੱਚਿਆਂ ਵਿਚ ਫਾਸਲਾ ਹੋਵੇਗਾ ਤਾਂ ਮਾਂ-ਬਾਪ ਉਹਨਾਂ ਨਾਲ ਮਨੋਰੰਜਨ ਕਰ ਸਕਣਗੇ । ਉਹਨਾਂ ਨਾਲ ਥੋੜ੍ਹਾ ਬਹੁਤ ਖੇਡ ਸਕਣਗੇ, ਟੀ. ਵੀ. ਦੇਖ ਸਕਣਗੇ ਜਾਂ ਪਾਰਕ ਵਗੈਰਾ ਵੀ ਜਾ ਸਕਦੇ ਹਨ । ਇਸ ਤਰ੍ਹਾਂ ਦੋਵਾਂ ਦਾ ਹੀ ਮਨੋਰੰਜਨ ਹੋਵੇਗਾ ।
  • ਮਾਂ-ਬਾਪ ਲਈ ਵਧੇਰੇ ਸਮਾਂ-ਉੱਤੋਂ ਥਲੀ ਬੱਚੇ ਹੋਣ ਨਾਲ ਮਾਂ-ਬਾਪ ਬੱਚਿਆਂ ਨਾਲ ਹੀ ਉਲਝੇ ਰਹਿੰਦੇ ਹਨ ਪਰ ਜੇ ਬੱਚਿਆਂ ਵਿਚ ਫ਼ਾਸਲਾ ਹੋਵੇਗਾ ਤਾਂ ਮਾਂ-ਬਾਪ ਕੋਲ ਵੀ ਹੋਰ ਰੁਝੇਵਿਆਂ ਲਈ ਸਮਾਂ ਮਿਲ ਸਕੇਗਾ ।
  • ਮੌਤ ਦਰ ਵਿਚ ਘਾਟਾ-ਬੱਚਿਆਂ ਵਿਚ ਫਾਸਲਾ ਰੱਖਣ ਨਾਲ ਉਹਨਾਂ ਦੀ ਦੇਖਭਾਲ ਚੰਗੀ ਹੋਵੇਗੀ ਜਿਸ ਕਾਰਨ ਸਿਹਤ ਵੀ ਚੰਗੀ ਹੋਵੇਗੀ ਤੇ ਇਸ ਤਰ੍ਹਾਂ ਬੱਚਿਆਂ ਦੀ ਮੌਤ ਦਰ ਵਿਚ ਕਮੀ ਆਵੇਗੀ । ਅੱਜ-ਕਲ੍ਹ ਹਰ ਇਸਤਰੀ, ਪੁਰਸ਼ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਵਿਕਾਸ ਦੇ ਮੌਕੇ ਦੇਣਾ ਚਾਹੁੰਦਾ ਹੈ, ਇਸ ਲਈ ਪਰਿਵਾਰ ਨਿਯੋਜਿਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ।

(ii) ਛੋਟਾ ਪਰਿਵਾਰ ਅਤੇ ਆਰਥਿਕ ਖ਼ੁਸ਼ਹਾਲੀ –
ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਪਰਿਵਾਰ ਦੀ ਆਰਥਿਕ ਖ਼ੁਸ਼ਹਾਲੀ ਦਾ ਪਰਿਵਾਰ ਦੇ ਸਾਈਜ਼ ਨਾਲ ਸਿੱਧਾ ਸੰਬੰਧ ਹੈ | ਘਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪਰਿਵਾਰ ਦੇ ਛੋਟਾ ਹੋਣ ਨਾਲ ਹੀ ਹੱਲ ਹੋ ਸਕਦੀਆਂ ਹਨ । ਬੱਚਿਆਂ ਦੀ ਸਹੀ ਸਾਂਭ-ਸੰਭਾਲ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਰਿਵਾਰ ਛੋਟਾ ਹੋਵੇ । ਕਿਸੇ ਕੋਲ ਇੰਨਾ ਸਮਾਂ ਅਤੇ ਪੈਸਾ ਨਹੀਂ ਕਿ ਬਹੁਤ ਸਾਰੇ ਬੱਚਿਆਂ ਦੀ ਸਾਂਭ-ਸੰਭਾਲ ਕਰ ਸਕੇ । ਉਂਝ ਵੀ ਸੰਸਾਰ ਵਿਚ ਹਰ ਵਸਤੂ ਦੀ ਥੁੜ੍ਹ ਹੁੰਦੀ ਜਾ ਰਹੀ ਹੈ ਅਤੇ ਭਾਰਤ ਵਰਗੇ ਦੇਸ਼ ਵਿਚ ਤਾਂ | ਵੱਡੇ ਪਰਿਵਾਰਾਂ ਦੀ ਲੋੜ ਨਹੀਂ ਜਿੱਥੇ ਹਜ਼ਾਰਾਂ ਸਮੱਸਿਆਵਾਂ ਕੇਵਲ ਅਬਾਦੀ ਦੇ ਵਾਧੇ ਨਾਲ ਹੀ | ਜੁੜੀਆਂ ਹੋਈਆਂ ਹਨ । ਇਸ ਲਈ ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਪਰਿਵਾਰ ਛੋਟੇ ਤੋਂ ਛੋਟਾ ਹੋਵੇ ਤਾਂ ਜੋ | ਬੱਚੇ ਸਹੀ ਢੰਗ ਨਾਲ ਪਲ ਕੇ ਵੱਡੇ ਹੋਣ ਅਤੇ ਠੀਕ ਜੀਵਨ ਬਿਤਾ ਸਕਣ ਵੱਡੇ ਪਰਿਵਾਰਾਂ ਵਿਚ ਜ਼ਿਆਦਾ ਬੱਚੇ ਦਾ ਭੁੱਖ-ਨੰਗ ਦਾ ਸ਼ਿਕਾਰ ਹੀ ਰਹਿੰਦੇ ਹਨ । ਇਸੇ ਲਈ ਸਾਡੀ ਸਰਕਾਰ | ਅਤੇ ਸਮਾਜ ਛੋਟੇ ਪਰਿਵਾਰ ਦਾ ਨਾਅਰਾ ਲਾ ਰਹੀ ਹੈ।

ਹੇਠ ਲਿਖੇ ਕਾਰਨਾਂ ਕਰਕੇ ਪਰਿਵਾਰ ਛੋਟਾ ਚਾਹੀਦਾ ਹੈ –

ਆਪਸੀ ਪਿਆਰ-ਛੋਟੇ ਪਰਿਵਾਰ ਵਿਚ ਆਪਸੀ ਪ੍ਰੇਮ ਭਾਵਨਾ ਵਧੇਰੇ ਹੁੰਦੀ ਹੈ ਕਿਉਂਕਿ | ਥੋੜੇ ਬੱਚੇ ਰਲ ਕੇ ਮਾਤਾ-ਪਿਤਾ ਪਾਸ ਬੈਠ ਸਕਦੇ ਹਨ । ਇਸ ਤਰ੍ਹਾਂ ਇੱਕ-ਦੂਜੇ ਦਾ ਪਿਆਰ | ਅਤੇ ਸਤਿਕਾਰ ਲੈ ਸਕਦੇ ਹਨ ।

ਆਰਥਿਕ ਵਿਕਾਸ-ਬੱਚੇ ਘੱਟ ਹੋਣ ਨਾਲ ਉਹਨਾਂ ਦੀਆਂ ਲਗਪਗ ਸਾਰੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋ ਜਾਂਦੀਆਂ ਹਨ । ਇਸ ਤਰ੍ਹਾਂ ਹਰ ਪ੍ਰਕਾਰ ਦਾ ਖ਼ਰਚ ਕੀਤਾ ਜਾ | ਸਕਦਾ ਹੈ ਅਤੇ ਕੁੱਝ ਪੈਸੇ ਬਚਾਏ ਵੀ ਜਾ ਸਕਦੇ ਹਨ ।

ਸਰਬ-ਪੱਖੀ ਵਿਕਾਸ -ਛੋਟੇ ਪਰਿਵਾਰ ਵਿਚ ਮਾਂ-ਬਾਪ ਹਰ ਬੱਚੇ ਵੱਲ ਵਿਅਕਤੀਗਤ ਧਿਆਨ ਦੇ ਕੇ ਉਹਨਾਂ ਦੀਆਂ ਸਰੀਰਕ, ਮਾਨਸਿਕ, ਆਰਥਿਕ ਤੇ|  ਅਧਿਆਤਮਿਕ ਲੋੜਾਂ ਪੂਰੀਆਂ ਕਰਕੇ ਉਹਨਾਂ ਦਾ ਸਰਬ-ਪੱਖੀ ਵਿਕਾਸ ਕਰ ਸਕਦੇ ਹਨ । ਬੱਚਿਆਂ ਨੂੰ ਚੰਗੀ ਅਤੇ ਉੱਚ ਸਿੱਖਿਆ ਦਿੱਤੀ ਜਾ ਸਕਦੀ ਹੈ । ਅੱਜ-ਕਲ੍ਹ ਸਕੂਲ ਵਿਚ ਦਾਖਲਾ ਲੈਣ ਤੋਂ ਲੈ ਕੇ ਬੱਚਿਆਂ ਦੀ ਨੌਕਰੀ ਲਗਾਉਣ ਤਕ ਬਹੁਤ ਪ੍ਰਹਿਲ ਪ੍ਰਕਾਬਲਾ ਹੁੰਦਾ ਹੈ ਜਿਸ ਲਈ ਜ਼ਿਆਦਾ ਧਿਆਨ ਦੀ ਲੋੜ ਹੁੰਦੀ ਹੈ, ਜਿਹੜਾ ਕਿ ਵੱਡੇ ਪਰਿਵਾਰ ਵਾਲੇ ਘਰ ਵਿਚ ਮਾਂ ਨਹੀਂ ਦੇ ਸਕਦੀ |

ਕਰਨ ਉਪਰੰਤ ਕੁੱਝ ਪੈਸੇ ਬਚਾਏ ਜਾ ਸਕਦੇ ਹਨ ਜਿਸ ਨਾਲ ਬਜ਼ਾਰ ਵਿਚ ਜੋ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਹਨ ਉਹਨਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਵੱਡੇ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ‘ਤੇ ਹੀ ਇੰਨਾ ਖ਼ਰਚ ਹੋ ਜਾਂਦਾ ਹੈ ਕਿ ਦੁਸਰੇ ਖ਼ਰਚ-ਫਜ਼ਲ ਲੱਗਦੇ ਹਨ ! ਟੀ. ਵੀ., ਕੰਪਿਊਟਰ ਆਦਿ ਸਿਰਫ਼ਮਨੋਰੰਜਨ ਦਾ ਹੀ ਸਾਧਨ ਨਹੀਂ, ਸਗੋਂ ਬੱਚਿਆਂ ਦਾ ਮਾਨਸਿਕ ਪੱਧਰ ਵੀ ਉੱਚਾ ਕਰਦੇ ਹਨ ।

ਜ਼ਿੰਮੇਵਾਰੀਆਂ ਵਿਚ ਕਮੀ-ਪੁਰਾਣੇ ਜ਼ਮਾਨੇ ਵਿਚ ਜਦੋਂ ਪਰਿਵਾਰ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਤਾਂ ਮਾਂਵਾਂ ਸਾਰਾ ਦਿਨ ਰਸੋਈ ਵਿਚ ਰੋਟੀ ਆਦਿ ਪਕਾਉਣ ਤੋਂ ਹੀ ਵਿਹਲੀਆਂ ਨਹੀਂ ਸਨ ਹੁੰਦੀਆਂ । ਛੋਟੇ ਪਰਿਵਾਰ ਨਾਲ ਮਾਂ-ਬਾਪ ਦੀਆਂ ਜ਼ਿੰਮੇਵਾਰੀਆਂ ਦੀ ਸਿਰਦਰਦੀ ਕਾਫ਼ੀ ਘੱਟ ਹੁੰਦੀ ਹੈ।

ਸਮੁੱਚੇ ਪਰਿਵਾਰ ਦੀ ਸਿਹਤ-ਘੱਟ ਬੱਚਿਆਂ ਨਾਲ ਜਿੱਥੇ ਬੱਚਿਆਂ ਦੀ ਸਿਹਤ ‘ਤੇ ਧਿਆਨ ਦਿੱਤਾ ਜਾ ਸਕਦਾ ਹੈ, ਉੱਥੇ ਮਾਂ-ਬਾਪ ਦੀ ਸਿਹਤ ਵੀ ਵਿਸ਼ੇਸ਼ ਤੌਰ ‘ਤੇ ਠੀਕ ਰਹਿੰਦੀ ਹੈ । ਉਹ ਬੱਚਿਆਂ ਵਲ ਆਸਾਨੀ ਨਾਲ ਵਧੇਰੇ ਸਮਾਂ ਧਿਆਨ ਰੱਖ ਸਕਦੇ ਹਨ ਅਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ ।

ਬੱਚਿਆਂ ਵਿਚ ਆਤਮ-ਵਿਸ਼ਵਾਸ-ਜਿਹੜੇ ਬੱਚੇ ਥੁੜਾਂ ਵਿਚ ਰਹਿੰਦੇ ਹਨ, ਸਕੂਲ ਵਿਚ ਫਟੇ-ਪੁਰਾਣੇ ਜਾਂ ਪੁਰਾਣੇ ਫੈਸ਼ਨ ਦੇ ਕੱਪੜੇ ਪਾ ਕੇ ਜਾਂਦੇ ਹਨ ਉਹਨਾਂ ਵਿਚ ਕਈ ਵਾਰ ਹੀਣਤਾ ਦੀ ਭਾਵਨਾ ਆ ਜਾਂਦੀ ਹੈ । ਜਿਸ ਦਾ ਉਹਨਾਂ ਦੀ ਸ਼ਖ਼ਸੀਅਤ ’ਤੇ ਬੁਰਾ ਅਸਰ ਪੈਂਦਾ ਹੈ । ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਪੂਰੀਆਂ ਸਹੂਲਤਾਂ ਮਿਲਣ ਜੋ ਕਿ ਛੋਟੇ ਪਰਿਵਾਰ ਵਿਚ ਹੀ ਸੰਭਵ ਹਨ ।

ਦੇਸ਼ ਦੀ ਆਬਾਦੀ ਨੂੰ ਠੀਕ ਰੱਖਣਾ-ਭਾਰਤ ਦੀ ਆਬਾਦੀ ਸੌ ਕਰੋੜ ਤੋਂ ਵੀ ਵੱਧ ਗਈ ਹੈ । ਇਸ ਦਾ ਜ਼ਿਆਦਾ ਲੋਕਾਂ ‘ਤੇ ਭੈੜਾ ਅਸਰ ਪੈਂਦਾ ਹੈ ।
ਨੌਕਰੀਆਂ ਘੱਟ ਅਤੇ ਨੌਕਰੀਆਂ ਲੈਣ ਵਾਲਿਆਂ ਦੀ ਸੰਖਿਆ ਵਧੇਰੇ ਹੋਣ ਕਾਰਨ, ਸਾਰਿਆਂ ਨੂੰ ਨੌਕਰੀ ਨਹੀਂ ਮਿਲਦੀ ਜਾਂ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਛੋਟੀ ਨੌਕਰੀ ਮਿਲਦੀ ਹੈ ਜਿਸ ਕਰਕੇ ਅਰਾਜਕਤਾ ਪੈਦਾ ਹੁੰਦੀ ਹੈ ਅਤੇ ਕਈ ਬੱਚੇ ਨਸ਼ਾ ਕਰਨ ਲੱਗ ਜਾਂਦੇ ਹਨ ਜਾਂ ਆਤਮ-ਹੱਤਿਆ ਕਰਨ ਦੀ ਵੀ ਸੋਚਦੇ ਹਨ ।

ਛੋਟੇ ਪਰਿਵਾਰ ਵਿਚ ਹਰੇਕ ਬੱਚੇ ‘ਤੇ ਵਿਅਕਤੀਗਤ ਤੌਰ ‘ਤੇ ਧਿਆਨ ਦਿੱਤਾ ਜਾ ਸਕਦਾ ਜਾਵੇ । ਇਸ ਦਾ ਇਹ ਵੀ ਫਾਇਦਾ ਹੈ ਕਿ ਪਤੀ-ਪਤਨੀ ਨੂੰ ਇਕ-ਦੂਸਰੇ ਨੂੰ ਸਮਝਣ ਦਾ ਜ਼ਿਆਦਾ ਸਮਾਂ ਮਿਲ ਜਾਂਦਾ ਹੈ ਅਤੇ ਉਹਨਾਂ ਦੀ ਆਰਥਿਕ ਸਥਿਤੀ ਵੀ ਸੁਧਰ ਜਾਂਦੀ ਹੈ ।
(ii) ਦੇਖੋ ਭਾਗ (i)
(iii) ਦੇਖੋ ਭਾਗ (1)

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 14.
ਬੱਚਿਆਂ ਵਿਚ ਫਾਸਲਾ ਕਰਨ ਦੇ ਮਹੱਤਵ ਨੂੰ ਸਮਝਣ ਨਾਲ ਬੱਚਿਆਂ ਦੀ ਮੌਤ ਦਰ ਵਿਚ ਘਾਟਾ ਆਇਆ ਹੈ । ਇਸ ਤੱਥ ਦੀ ਪੁਸ਼ਟੀ ਕਰੋ ।
ਉੱਤਰ-
ਇਕ ਬੱਚੇ ਤੇ ਦੂਜੇ ਬੱਚੇ ਦੇ ਜਨਮ ਵਿਚਕਾਰ ਲੋੜੀਂਦਾ ਫਾਸਲਾ ਹੋਣਾ ਬਹੁਤ ਜ਼ਰੂਰੀ ਹੈ | ਮਾਹਿਰਾਂ ਅਨੁਸਾਰ ਇਕ ਬੱਚੇ ਦੇ ਜਨਮ ਤੇ ਦੁਸਰੇ ਬੱਚੇ ਦੇ ਜਨਮ ‘ਚ ਘੱਟੋਘੱਟ ਤਿੰਨ ਸਾਲ ਦਾ ਫਾਸਲਾ ਹੋਣਾ ਮਾਂ ਤੇ ਬੱਚੇ ਦੀ ਸਿਹਤ ਤੇ ਘਰ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ । ਅੱਜ ਤੋਂ 25-30 ਸਾਲ ਪਹਿਲਾਂ ਤਕ ਲੋਕਾਂ ਨੂੰ ਛੋਟੇ ਪਰਿਵਾਰ ਤੇ ਬੱਚਿਆਂ ਵਿਚਕਾਰ ਫਾਸਲੇ ਦਾ ਮਹੱਤਵ ਨਹੀਂ ਸੀ ਪਤਾ | ਪਰ ਵਿੱਦਿਆ ਦਾ ਪ੍ਰਸਾਰ ਹੋਣ ਨਾਲ ਲੋਕ ਛੋਟੇ ਪਰਿਵਾਰ ਤੇ ਬੱਚਿਆਂ ਦੇ ਜਨਮ ਵਿਚਕਾਰ ਫਾਸਲੇ ਨੂੰ ਸਮਝਣ ਲੱਗੇ ਹਨ ।

ਬੱਚਿਆਂ ਦੇ ਜਨਮ ਦੇ ਠੀਕ ਫਾਸਲੇ ਦਾ ਸਿਹਤ ਪੱਖ ਤੋਂ ਮਾਂ ਤੇ ਬੱਚੇ ਦੋਹਾਂ ਨੂੰ ਫਾਇਦਾ ਹੈ । ਗਰਭ ਅਵਸਥਾ ਵਿਚ ਮਾਂ ਨੂੰ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ ਜੇਕਰ ਉਸ ਸਮੇਂ ਮਾਂ ਨੂੰ ਬੱਚਾ ਚੁੰਘ ਰਿਹਾ ਹੈ ਤਾਂ ਇਕ ਸਮੇਂ ਦੋਹਾਂ | ਬੱਚਿਆਂ ਨੂੰ ਮਾਂ ਦੇ ਸਰੀਰ ਤੋਂ ਪੌਸ਼ਟਿਕ ਖ਼ੁਰਾਕ ਨਹੀਂ ਮਿਲ ਸਕਦੀ । ਇਸ ਨਾਲ ਮਾਂ ਦੇ ਸਰੀਰ
ਵਿਚ ਖਣਿਜ ਤੇ ਵਿਟਾਮਿਨ ਘੱਟ ਜਾਂਦੇ ਹਨ ਸਿੱਟੇ ਵਜੋਂ ਮਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ । ਇਸ ਨਾਲ ਗਰਭ ਵਿਚਲੇ ਬੱਚੇ ਨੂੰ ਤੇ ਦੁੱਧ ਚੁੰਘ ਰਹੇ ਬੱਚੇ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ | ਤੇ ਦੋਵੇਂ ਬੱਚੇ ਤੇ ਮਾਂ ਕਮਜ਼ੋਰ ਹੋ ਜਾਂਦੇ ਹਨ । ਸਿੱਟੇ ਵਜੋਂ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ | ਪੁਰਾਣੇ ਸਮੇਂ ‘ਚ ਜਦੋਂ ਬੱਚੇ ਜ਼ਿਆਦਾ ਗਿਣਤੀ ਵਿਚ ਹੁੰਦੇ ਸਨ ਤੇ ਉਹਨਾਂ ਵਿਚਕਾਰ ਫਾਸਲਾ ਘੱਟ ਹੁੰਦਾ ਸੀ ਤਾਂ ਜੱਚਾ-ਬੱਚਾ ਦੋਹਾਂ ਦੀ ਮੌਤ ਦਰ ਵੱਧ ਸੀ । ਪਰ ਅੱਜ ਲੋਕਾਂ ਨੂੰ ਛੋਟੇ ਪਰਿਵਾਰ ਤੇ ਬੱਚਿਆਂ ਦੇ ਜਨਮ ਵਿਚਕਾਰ ਫਾਸਲੇ ਦੇ ਮਹੱਤਵ ਦਾ ਪਤਾ ਲੱਗ ਚੁੱਕਾ ਹੈ । ਸਿੱਖਿਆ ਕਾਰਨ ਗਰਭਵਤੀ ਮਾਂ ਦੀ ਖ਼ੁਰਾਕ ਵੱਲ ਵੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਠੀਕ ਫਾਸਲਾ ਹੋਣ ਕਾਰਨ ਜੱਚਾ-ਬੱਚਾ ਦੋਹਾਂ ਦੀ ਸਿਹਤ ਠੀਕ ਰਹਿੰਦੀ ਹੈ । ਇਸ ਕਾਰਨ ਬੱਚਿਆਂ ਦੀ ਮੌਤ ਦਰ ਵਿਚ ਕਾਫ਼ੀ ਘਾਟਾ ਆਇਆ ਹੈ ।

ਪ੍ਰਸ਼ਨ 15.
(A) ਆਰਥਿਕ ਖ਼ੁਸ਼ਹਾਲੀ ਲਈ ਛੋਟਾ ਪਰਿਵਾਰ ਅਤੇ ਬੱਚਿਆਂ ਵਿਚ ਫਾਸਲਾ ਹੋਣਾ ਕਿਉਂ ਜ਼ਰੂਰੀ ਹੈ ? .
(B) ਛੋਟੇ ਪਰਿਵਾਰ ਦਾ ਪੂਰੇ ਪਰਿਵਾਰ ਦੀ ਸਿਹਤ ‘ਤੇ ਕੀ ਅਸਰ ਹੁੰਦਾ ਹੈ ਅਤੇ ਦੇਸ਼ ਦੀ ਆਬਾਦੀ ਨੂੰ ਕਿਵੇਂ ਠੀਕ ਰੱਖਦਾ ਹੈ ?
ਉੱਤਰ-
ਖ਼ੁਦ ਉੱਤਰ ਦਿਓ ।

Home Science Guide for Class 10 PSEB ਪਰਿਵਾਰ Important Questions and Answers

ਪ੍ਰਸ਼ਨ 1.
ਸੰਯੁਕਤ ਅਤੇ ਇਕਾਈ ਪਰਿਵਾਰ ਦੀਆਂ ਖ਼ਾਸ ਗੱਲਾਂ ਦਾ ਵਿਸਥਾਰ ਵਿਚ ਵਰਣਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 2.
ਪਰਿਵਾਰ ਸੰਬੰਧੀ ਜ਼ਰੂਰੀ ਗੱਲਾਂ ਦੱਸੋ ।
ਉੱਤਰ-

  • ਪਰਿਵਾਰ ਵਿਚ ਇਸਤਰੀ, ਪੁਰਖ ਅਤੇ ਬੱਚੇ ਹੁੰਦੇ ਹਨ । ਇਸਤਰੀ, ਪੁਰਸ਼ ਦੇ ਵਿਚ ਇਕ ਸਥਿਰ ਸੰਬੰਧ ਸ਼ਾਦੀ ਦਾ ਹੁੰਦਾ ਹੈ ।
  • ਸ਼ਾਦੀ ਇਕ ਪਵਿੱਤਰ ਸੰਬੰਧ ਹੈ । ਪਤੀ-ਪਤਨੀ ਦੇ ਸੰਬੰਧ ਵਧੀਆ ਹੋਣ ਨਾਲ ਪਰਿਵਾਰ ਵਿਚ ਸੁਖ ਰਹਿੰਦਾ ਹੈ । ਜੇ ਸ਼ਾਦੀ ਦਾ ਸੰਬੰਧ ਟੁੱਟ ਜਾਵੇ ਤਾਂ ਪਰਿਵਾਰ ਵੀ ਬਿਖਰ ਜਾਂਦਾ ਹੈ ।
  • ਪਰਿਵਾਰ ਦੇ ਮੈਂਬਰਾਂ ਵਿਚ ਖੂਨ ਦਾ ਰਿਸ਼ਤਾ ਹੁੰਦਾ ਹੈ ।
  • ਪਰਿਵਾਰ ਦੇ ਮੈਂਬਰ ਦੇ ਵੱਖ-ਵੱਖ ਰਹਿੰਦੇ ਹੋਣ ਤਾਂ ਉਸ ਨੂੰ ਪਰਿਵਾਰ ਨਹੀਂ ਕਿਹਾ ਜਾਂਦਾ । ਕੁੱਝ ਸਮੇਂ ਦੇ ਲਈ ਉਹ ਵੱਖ ਰਹਿ ਸਕਦੇ ਹਨ ਪਰ ਆਮ ਤੌਰ ‘ਤੇ ਸਾਰੇ ਇਕ ਹੀ ਘਰ ਵਿਚ ਰਹਿੰਦੇ ਹਨ ।
  • ਹਰ ਪਰਿਵਾਰ ਦਾ ਆਪਣਾ ਨਾਂ ਹੁੰਦਾ ਹੈ ਜਿਸ ਨਾਲ ਉਹ ਦੂਸਰੇ ਪਰਿਵਾਰ ਤੋਂ ਵੱਖ ਹੁੰਦਾ ਹੈ ।

ਪ੍ਰਸ਼ਨ 3.
ਸੰਯੁਕਤ ਪਰਿਵਾਰ ਦੀਆਂ ਖ਼ਾਸ ਗੱਲਾਂ ਦੱਸੋ !
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 4.
ਛੋਟੇ ਪਰਿਵਾਰ ਦਾ ਮਹੱਤਵ ਵਿਸਥਾਰ ਵਿੱਚ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਬੱਚਿਆਂ ਵਿੱਚ ਫਾਸਲਾ ਕਰਨ ਨਾਲ ਬੱਚਿਆਂ ਦੀ ਸਹੀ ਦੇਖਭਾਲ ਅਤੇ ਆਰਥਿਕ ਤੌਰ `ਤੇ ਖੁਸ਼ਹਾਲੀ ਕਿਵੇਂ ਹੁੰਦੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਬੱਚਿਆਂ ਵਿੱਚ ਫਾਸਲਾ ਕਰਨ ਨਾਲ ਆਰਥਿਕ ਤੌਰ ਤੇ ਖੁਸ਼ਹਾਲੀ ਅਤੇ ਲਿੰਗਾਂ ਸੰਬੰਧੀ ਸੰਤੁਸ਼ਟੀ ਕਿਵੇਂ ਹੁੰਦੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 7.
ਸੰਯੁਕਤ ਅਤੇ ਇਕਾਈ ਪਰਿਵਾਰ ਦੇ ਨੁਕਸਾਨ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਇਕਾਈ ਪਰਿਵਾਰ ਦੇ ਨੁਕਸਾਨ

  1. ਸਾਰੇ ਘਰ ਦਾ ਬੋਝ ਇਸਤਰੀ ਤੇ ਅਤੇ ਬਾਹਰ ਦੇ ਕੰਮਾਂ ਦਾ ਬੋਝ ਪੁਰਸ਼ ਤੇ ਹੁੰਦਾ ਹੈ ਤੇ ਕੰਮ ਵੰਡਾਇਆ ਨਹੀਂ ਜਾ ਸਕਦਾ ।
  2. ਬੱਚਿਆਂ ਕੋਲ ਭਾਵਨਾਤਮਿਕ ਸੰਤੁਸ਼ਟੀ ਲਈ ਸਿਰਫ਼ ਮਾਂ-ਬਾਪ ਹੀ ਹੁੰਦੇ ਹਨ ।
  3. ਮੈਂਬਰਾਂ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਬਾਹਰਲੇ ਸੋਮਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ ।

ਪ੍ਰਸ਼ਨ 8.
ਇਕਾਈ (ਇਕਾਂਗੀ) ਪਰਿਵਾਰ ਦੀ ਕੀ ਹਾਨੀ ਹੈ ? ਪੂਰੀ ਜਾਣਕਾਰੀ ਦਿਓ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 9.
ਸੰਯੁਕਤ ਅਤੇ ਇਕਾਂਗੀ ਪਰਿਵਾਰ ਦੀ ਤੁਲਨਾ ਕਰੋ ।
मां
ਸੰਯੁਕਤ ਅਤੇ ਇਕਾਈ ਪਰਿਵਾਰ ਦੀ ਤੁਲਨਾ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 10.
ਸੰਯੁਕਤ ਪਰਿਵਾਰ ਦੀ ਕੀ ਮਹੱਤਤਾ ਹੈ ? ਵਿਸਤਾਰ ਨਾਲ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਇਕਾਈ ਪਰਿਵਾਰ ਦੀਆਂ ਕੀ ਹਾਨੀਆਂ ਹਨ ? ਪੂਰੀ ਜਾਣਕਾਰੀ ਦਿਓ ।
ਉੱਤਰ-
ਖੁਦ ਉੱਤਰ ਦਿਓ ।

I. ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਪਰਿਵਾਰ ਸਮਾਜ ਦੀ …….. ਇਕਾਈ ਹੈ ।
ਉੱਤਰ-
ਮੁੱਢਲੀ,

ਪ੍ਰਸ਼ਨ 2.
ਪਰਿਵਾਰ …….. ਪ੍ਰਕਾਰ ਦੇ ਹੁੰਦੇ ਹਨ !
ਉੱਤਰ-
ਦੋ,

ਪ੍ਰਸ਼ਨ 3.
…….. ਇੱਕ ਛੋਟਾ ਪਰਿਵਾਰ ਹੈ ।
ਉੱਤਰ-
ਇਕਾਈ,

ਪ੍ਰਸ਼ਨ 4.
ਅੱਜ-ਕਲ੍ਹ …….. ਪਰਿਵਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ।
ਉੱਤਰ-
ਸੰਯੁਕਤ,

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 5.
………….. ਪਰਿਵਾਰ ਅੱਜ-ਕਲ੍ਹ ਅਲੋਪ ਹੁੰਦੇ ਜਾ ਰਹੇ ਹਨ ।
ਉੱਤਰ-
ਸੰਯੁਕਤ ॥

II. ਠੀਕ / ਗ਼ਲਤ ਦੱਸੋ

1. ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ।
ਉੱਤਰ-
ਠੀਕ,

2. ਇਕਾਈ ਪਰਿਵਾਰ ਛੋਟਾ ਪਰਿਵਾਰ ਹੈ ।
ਉੱਤਰ-
ਠੀਕ,

3. ਸੰਯੁਕਤ ਪਰਿਵਾਰਾਂ ਦੀ ਸੰਖਿਆ ਘਟਦੀ ਜਾ ਰਹੀ ਹੈ ।
ਉੱਤਰ-
ਠੀਕ,

4. ਸੰਯੁਕਤ ਪਰਿਵਾਰ ਵਿਚ ਕਈ ਵਾਰ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਨਹੀਂ ਹੁੰਦਾ ।
ਉੱਤਰ-
ਠੀਕ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਆਮ ਤੌਰ ‘ਤੇ ਪਰਿਵਾਰ ਦੀਆਂ ………… ਕਿਸਮਾਂ ਹਨ ।
(ਉ) ਦੋ
(ਅ) ਚਾਰ
(ਈ) ਪੰਜ
(ਸ) ਛੇ ।
ਉੱਤਰ-
(ਉ) ਦੋ

ਪ੍ਰਸ਼ਨ 2.
ਹੇਠ ਲਿਖੇ ਤੱਥਾਂ ਵਿਚੋਂ ਕਿਹੜਾ ਠੀਕ ਹੈ
(ਉ) ਪਰਿਵਾਰ ਦੇ ਮੈਂਬਰਾਂ ਵਿਚ ਖੂਨ ਦਾ ਰਿਸ਼ਤਾ ਹੁੰਦਾ ਹੈ ।
(ਅ) ਸੰਯੁਕਤ ਪਰਿਵਾਰ ਵਿਚ ਕਮਾਈ ਨੂੰ ਸਾਂਝੀ ਕਮਾਈ ਵਿਚ ਪਾ ਦਿੱਤਾ ਜਾਂਦਾ ਹੈ ।
(ਈ) ਬੱਚੇ ਦੀ ਸਹੀ ਪਰਵਰਿਸ਼ ਲਈ ਪਰਿਵਾਰ ਦਾ ਛੋਟਾ ਹੋਣਾ ਜ਼ਰੂਰੀ ਹੈ ।
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥

ਪ੍ਰਸ਼ਨ 3.
ਹੇਠ ਲਿਖੇ ਤੱਥਾਂ ਵਿਚੋਂ ਕਿਹੜਾ ਗ਼ਲਤ ਹੈ
(ਉ) ਪਰਿਵਾਰ ਦੀ ਸੰਸਥਾ ਦਾ ਸਮਾਜ ਨਾਲ ਕੋਈ ਸੰਬੰਧ ਨਹੀਂ ਹੈ ।
(ਅ) ਛੋਟਾ ਪਰਿਵਾਰ ਖੁਸ਼ਹਾਲ ਨਹੀਂ ਹੁੰਦਾ ।
(ਇ) ਸੰਯੁਕਤ ਪਰਿਵਾਰ ਵਿਚ ਆਰਥਿਕ ਆਜ਼ਾਦੀ ਬਹੁਤ ਹੁੰਦੀ ਹੈ ।
(ਸ) ਸਾਰੇ ਗ਼ਲਤ ।
ਉੱਤਰ-
(ਸ) ਸਾਰੇ ਗ਼ਲਤ ।

PSEB 10th Class Home Science Solutions Chapter 8 ਪਰਿਵਾਰ

ਪਰਿਵਾਰ PSEB 10th Class Home Science Notes

ਪਾਠ ਇਕ ਨਜ਼ਰ ਵਿਚ

  1. ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ।
  2. ਪਰਿਵਾਰ ਰਾਹੀਂ ਹੀ ਮਨੁੱਖ ਸਮਾਜ ਨਾਲ ਜੁੜਦਾ ਹੈ ।
  3. ਪਰਿਵਾਰ ਦੋ ਕਿਸਮ ਦੇ, ਸੰਯੁਕਤ ਤੇ ਇਕਾਈ ਪਰਿਵਾਰ ਹੁੰਦੇ ਹਨ ।
  4. ਇਕਾਈ ਪਰਿਵਾਰ ਵਿਚ ਬੱਚੇ ਆਪਣੇ ਮਾਂ-ਬਾਪ ਨਾਲ ਰਹਿੰਦੇ ਹਨ ।
  5. ਇਹਨਾਂ ਦੋਨਾਂ ਕਿਸਮਾਂ ਦੇ ਫਾਇਦੇ ਤੇ ਨੁਕਸਾਨ ਵੀ ਹਨ ।
  6. ਬੱਚਿਆਂ ਦੀ ਉਮਰ ਵਿਚ ਫਾਸਲਾ ਘੱਟੋ-ਘੱਟ ਤਿੰਨ ਸਾਲ ਦਾ ਜ਼ਰੂਰ ਹੋਣਾ ਚਾਹੀਦਾ ਹੈ ।
  7. ਛੋਟੇ ਪਰਿਵਾਰ ਵਿਚ ਖੁਸ਼ਹਾਲੀ ਹੁੰਦੀ ਹੈ ।
  8. ਛੋਟੇ ਪਰਿਵਾਰਾਂ ਦੇ ਮੈਂਬਰਾਂ ਵਿਚ ਆਪਸੀ ਪਿਆਰ ਵੱਧ ਹੁੰਦਾ ਹੈ ।
  9. ਸੰਯੁਕਤ ਪਰਿਵਾਰਾਂ ਵਿਚ ਸੁਰੱਖਿਆ ਦੀ ਭਾਵਨਾ ਵੱਧ ਹੁੰਦੀ ਹੈ ।
  10. ਦੇਸ਼ ਦੀ ਜਨਸੰਖਿਆ ਘਟਾਉਣ ਲਈ ਛੋਟੇ ਪਰਿਵਾਰਾਂ ਦਾ ਹੋਣਾ ਜ਼ਰੂਰੀ ਹੈ ।