PSEB 4th Class Punjabi Solutions Chapter 16 ਆਓ ਤੇ ਜਾਓ

Punjab State Board PSEB 4th Class Punjabi Book Solutions Chapter 16 ਆਓ ਤੇ ਜਾਓ Textbook Exercise Questions and Answers.

PSEB Solutions for Class 4 Punjabi Chapter 16 ਆਓ ਤੇ ਜਾਓ

ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਰਹਿੰਦੇ ਸਨ ਇਕ ……………………….. ਸੁਰਗ ਸਿਧਾਇਆ ।
ਸਰਲ ਅਰਥ-ਇਕ ਪਿੰਡ ਵਿੱਚ ਦੋ ਭਰਾ ਰਹਿੰਦੇ ਸਨ । ਉਨ੍ਹਾਂ ਦੇ ਪਿਤਾ ਨੇ ਬਹੁਤ ਸਾਰੀ ਜਾਇਦਾਦ ਬਣਾਈ ਹੋਈ ਸੀ । ਇਕ ਦਿਨ ਰੱਬ ਦੀ ਮਰਜ਼ੀ ਨਾਲ ਉਹ ਦਿਨ ਆਇਆ, ਜਦੋਂ ਪਿਤਾ ਸਭ ਕੁੱਝ ਛੱਡ ਕੇ ਇਸ ਦੁਨੀਆ ਤੋਂ ਚਲਾਣਾ ਕਰ ਗਿਆ ।

(ਅ) ਕੁਝ ਦਿਨ ਲੰਘੇ ……………………….. ਦੋਹਾਂ ਹਵੇਲੀ ।
ਸਰਲ ਅਰਥ-ਦੋਹਾਂ ਭਰਾਵਾਂ ਦੇ ਪਿਓ ਦੇ ਮਰਨ ਮਗਰੋਂ ਕੁੱਝ ਦਿਨ ਅਫ਼ਸੋਸ ਵਿਚ ਲੰਘ ਗਏ । ਲੋਕ ਮੁਕਾਣਾਂ ਲੈ ਕੇ ਆਏ । ਫ਼ਿਰ ਦੋਹਾਂ ਭਰਾਵਾਂ ਨੇ ਪਿਓ ਦੀ ਜਾਇਦਾਦ ਨੂੰ ਆਪਸ ਵਿਚ ਵੰਡ ਲਿਆ । ਇਸ ਦੇ ਨਾਲ ਹੀ ਦੋਹਾਂ ਨੇ ਹਵੇਲੀ ਨੂੰ ਵੀ ਅੱਧੋ-ਅੱਧ ਵੰਡ ਲਿਆ ।

(ਇ) ਵੱਡੇ ਭਾਈ ਸੋਚਿਆ, …………….. ਦੇ ਵਾਕਰ ।
ਸਰਲ ਅਰਥ-ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਪਿਤਾ ਦਾ ਜੋੜਿਆਂ ਧਨ ਬਥੇਰਾ ਮਿਲ ਗਿਆ ਹੈ, ਇਸ ਕਰਕੇ ਮੈਨੂੰ ਆਪ ਕੰਮ ਕਰਨ ਦੀ ਕੋਈ ਲੋੜ ਨਹੀਂ ! ਕੰਮ ਤੋਂ ਬਿਨਾਂ ਮੇਰਾ ਕੁੱਝ ਥੁੜਿਆ ਹੋਇਆ ਨਹੀਂ ਇਹ ਸੋਚ ਕੇ ਉਸ ਨੇ ਕੰਮ ਕਰਨ ਲਈ ਕੁੱਝ ਨੌਕਰ ਰੱਖ ਲਏ ਅਤੇ ਆਪ ਸ਼ਾਹੂਕਾਰਾਂ ਵਾਂਗ ਠਾਠ-ਬਾਠ ਨਾਲ ਰਹਿਣ ਲੱਗ ਪਿਆ ।

(ਸ) ਛੋਟਾ ਭਾਈ ਬਹੁਤ ………………. ਜਾਣਨ ਕੰਮ-ਧੰਦੇ ।
ਸਰਲ ਅਰਥ-ਛੋਟਾ ਭਰਾ ਕੰਮ ਕਰਨ ਵਿਚ ਬੜਾ ਮਿਹਨਤੀ ਅਤੇ ਸਿਆਣਾ ਸੀ । ਉਹ ਸਭ ਨਾਲ ਮਿੱਠਾ ਬੋਲਦਾ ਸੀ ਅਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਸੀ । ਉਸ ਨੇ ਵੀ ਦੋ ਤਕੜੇ ਬੰਦੇ ਨੌਕਰ ਰੱਖ ਲਏ, ਜਿਹੜੇ ਕਿ ਉਸ ਵਰਗੇ ਹੀ ਮਿਹਨਤੀ ਅਤੇ ਕੰਮ-ਧੰਦੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ ।

(ਹ) ਦੋਵੇਂ ਕਾਮੇ ……………….. ਖਾ ਮੁਕਾਇਆ ।
ਸਰਲ, ਅਰਥ-ਛੋਟੇ ਭਰਾ ਦੇ ਦੋਵੇਂ ਕਾਮੇ ਬੜੇ ਮਿਹਨਤੀ ਸਨ । ਉਨ੍ਹਾਂ ਦੋਹਾਂ ਦੇ ਨਾਲ ਤੀਜਾ ਉਹ ਆਪ ਲੱਗਾ ਰਹਿੰਦਾ ਸੀ । ਤਿੰਨਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਬਹੁਤ ਕਮਾਈ ਕੀਤੀ ਪਰ ਦੂਜੇ ਪਾਸੇ ਨੌਕਰਾਂ ਦੇ ਸਿਰ ‘ਤੇ ਐਸ਼ ਕਰਨ ਦਾ ਰਾਹ ਫੜਨ ਵਾਲੇ ਵੱਡੇ ਭਰਾ ਦਾ ਸਾਰਾ ਧਨ ਕੁੱਝ ਸਮੇਂ ਵਿਚ ਹੀ ਉੱਜੜ ਗਿਆ ।ਉਸ ਦੇ ਘਰ ਖੇਤਾਂ ਵਿਚੋਂ ਕੁੱਝ ਨਾ ਆਇਆ ਅਤੇ ਜੋ ਕੁੱਝ ਉਸ ਦੇ ਘਰ ਵਿਚ ਸੀ, ਉਹ ਸਭ ਖਾ ਕੇ ਮੁਕਾ ਦਿੱਤਾ ।

(ਕ) ਇਕ ਦਿਨ ਤਿੰਨੇ ………… ……….. ਗੋਡੀ ਨਾ ਛੱਡੀ ।
ਸਰਲ ਅਰਥ-ਇਕ ਦਿਨ ਛੋਟਾ ਭਰਾ ਤੇ ਉਸ ਦੇ ਦੋਵੇਂ ਕਾਮੇ ਮਿਲ ਕੇ ਮੱਕੀ ਦੀ ਗੋਡੀ ਕਰ ਰਹੇ ਸਨ । ਇੰਨੇ ਨੂੰ ਹੱਥ ਵਿਚ ਸੋਟੀ ਫੜੀ ਬਾਬਾ ਸੰਤੁ ਆ ਗਿਆ । ਉਸ ਨੇ ਦੇਖਿਆ ਕਿ ਉਸ ਦਿਨ ਬੜਾ ਵੱਟ ਸੀ ਅਤੇ ਫ਼ਸਲ ਵੀ ਗੋਡਿਆਂ ਤੋਂ ਉੱਚੀ-ਉੱਚੀ ਸੀ, ਪਰ ਤਿੰਨਾਂ ਜਣਿਆਂ ਨੇ ਗੋਡੀ ਨਹੀਂ ਸੀ ਛੱਡੀ ।

(ਖ) ਬਾਬਾ ਸੰਤੂ ਬੋਲਿਆ, ………………………… ਅੱਜ ਤੇਰਾ ਭਾਈ ।
ਸਰਲ ਅਰਥ-ਬਾਬਾ ਸੰਤੁ ਛੋਟੇ ਭਰਾ ਨੂੰ ਕਹਿਣ ਲੱਗਾ, ਬਹਾਦਰਾ ! ਮੈਨੂੰ ਇਕ ਗੱਲ ਦੱਸ । ਰੱਬ ਨੇ ਤੈਨੂੰ ਸੁਖ ਨਾਲ ਬਥੇਰਾ ਦਿੱਤਾ ਹੈ, ਪਰ ਮੈਨੂੰ ਇਸ ਗੱਲ ਦੀ ਬਿਲਕੁਲ ਸਮਝ ਨਹੀਂ ਆਈ ਕਿ ਅੱਜ-ਕਲ੍ਹ ਤੇਰਾ ਵੱਡਾ ਭਰਾ ਕਿਉਂ ਭੁੱਖਾ ਮਰ ਰਿਹਾ ਹੈ ?”

(ਗ) ਛੋਟੇ ਆਖਿਆ, ………………………….. ਮੇਰੇਂ ਲਈ ਪੂਜਾ ।
ਸਰਲ ਅਰਥ-ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕਿਹਾ ਕਿ ਉਹ ਆਪ ਸਿਆਣਾ ਹੈ ਤੇ ਉਹ ਗੱਲ ਨੂੰ ਸਮਝ ਸਕਦਾ ਹੈ ਕਿ ਕਦੇ ਕਿਸੇ ਨੂੰ ਘਰ ਵਿਚ ਬੈਠੇ ਨੂੰ ਰੱਬ ਨੇ ਦਾਣੇ ਨਹੀਂ ਭੇਜੇ । ਬੱਸ ਇਹੋ ਇਕ ਗੱਲ ਹੈ ਅਤੇ ਹੋਰ ਕੋਈ ਫ਼ਰਕ ਨਹੀਂ । ਉਹ ਵੱਡਾ ਭਰਾ ਕੰਮ ਕਰਨ ਨੂੰ ਪਾਪ ਸਮਝਦਾ ਹੈ, ਪਰ ਮੈਂ ਕੰਮ ਨੂੰ ਭਗਤੀ ਸਮਝਦਾ ਹਾਂ । ਉਹ ਆਪ ਕੰਮ ਨਹੀਂ ਕਰਦਾ, ਪਰ ਮੈਂ ਕੰਮ ਵਿਚ ਜੁਟਿਆ ਰਹਿੰਦਾ ਹਾਂ ।

(ਘ) ਉਹ ਕਾਮਿਆਂ ਨੂੰ ……………………… ਕੰਮ ਨਬੇੜੇ ।
ਸਰਲ ਅਰਥ-ਛੋਟੇ ਭਰਾ ਨੇ ਬਾਬੇ ਸੰਤੂ ਨੂੰ ਉੱਤਰ ਦਿੱਤਾ ਕਿ ਉਸ ਦਾ ਵੱਡਾ ਭਰਾ ਆਪ ਕੰਮ ਨਹੀਂ ਕਰਦਾ, ਸਗੋਂ ਕਾਮਿਆਂ ਨੂੰ ਕੰਮ ‘ਤੇ ਜਾਣ ਲਈ ਕਹਿੰਦਾ ਹੈ, ਪਰ ਮੈਂ ਕਾਮਿਆਂ ਨੂੰ ਆਪ ਕੰਮ ‘ਤੇ ਨਾਲ ਲੈ ਕੇ ਤੁਰਦਾ ਹਾਂ । ਉਹ ਆਪ ਕਦੇ ਵੀ ਖੇਤਾਂ ਵਿਚ ਆ ਕੇ ਗੇੜਾ ਨਹੀਂ ਮਾਰਦਾ ਤੇ ਫ਼ਸਲ ਦੀ ਦੇਖ-ਭਾਲ ਨਹੀਂ ਕਰਦਾ, ਪਰ ਮੈਂ ਉੱਨਾ ਸਮਾਂ ਕਦੇ ਖੇਤ ਵਿੱਚੋਂ ਘਰ . ਨਹੀਂ ਜਾਂਦਾ, ਜਿੰਨਾ ਚਿਰ ਖੇਤਾਂ ਦਾ ਕੰਮ ਮੁੱਕ ਨਾ ਜਾਵੇ !

PSEB 4th Class Punjabi Solutions Chapter 16 ਆਓ ਤੇ ਜਾਓ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਰਹਿੰਦੇ ਸਨ ਇਕ ਪਿੰਡ ਵਿਚ, ਦੋ ਭਾਈ ਭਾਈ ।
ਜਾਇਦਾਦ ਜਿਨ੍ਹਾਂ ਦੇ ਬਾਪ ਨੇ ਸੀ, ਬਹੁਤ ਬਣਾਈ ।
ਇਕ ਦਿਨ ਭਾਣਾ ਵਰਤਿਆ, ਉਹ ਦਿਨ ਵੀ ਆਇਆ ।
ਸਭ ਕੁਝ ਏਥੋਂ ਛੱਡ ਕੇ, ਉਹ ਸੁਰਗ ਸਿਧਾਇਆ ।

ਪ੍ਰਸ਼ਨ

  1. ਇਕ ਪਿੰਡ ਵਿਚ ਕੌਣ ਰਹਿੰਦਾ ਸੀ ?
  2. ਇਕ ਦਿਨ ਕੀ ਹੋਇਆ ?

ਉੱਤਰ:

  1. ਇਕ ਪਿੰਡ ਵਿਚ ਦੋ ਭਰਾ ਰਹਿੰਦੇ ਸਨ ।
  2. ਇਕ ਦਿਨ ਦੋਹਾਂ ਭਰਾਵਾਂ ਦਾ ਅਮੀਰ ਬਾਪ ਮਰ ਗਿਆ ।

2. ਕੁਝ ਦਿਨ ਲੰਘੇ ਸੋਗ ਦੇ, ਮੁਕਾਣਾਂ ਆਈਆਂ ।
ਵੰਡ ਲਈ ਜਾਇਦਾਦ, ਫਿਰ ਆਪਸ ਵਿਚ ਭਾਈਆਂ ।
ਪੈਲੀ ਡੰਗਰ ਵੰਡ ਲਏ, ਸਭ ਪੈਸਾ-ਧੇਲੀ ।
ਅੱਧੀ-ਅੱਧੀ ਵੰਡ ਲਈ, ਫਿਰ ਦੋਹਾਂ ਹਵੇਲੀ ।

ਪ੍ਰਸ਼ਨ

  1. ਕੁੱਝ ਦਿਨ ਕਿਸ ਤਰ੍ਹਾਂ ਲੰਘੇ ?
  2. ਪਿਓ ਦੇ ਮਰਨ ਪਿੱਛੋਂ ਦੋਹਾਂ ਭਰਾਵਾਂ ਨੇ ਕੀ ਕੀਤਾ ?

ਉੱਤਰ:

  1. ਕੁੱਝ ਦਿਨ ਪਿਓ ਦੀ ਮੌਤ ਦੇ ਸੋਗ ਵਿਚ ਲੰਘੇ ਤੇ ਮੁਕਾਣਾਂ ਆਉਂਦੀਆਂ ਰਹੀਆਂ ।
  2. ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿਚ । ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਿਲ ਸਨ ।

3. ਵੱਡੇ ਭਾਈ ਸੋਚਿਆ, ਹੈਂ ਧਨ ਬਥੇਰਾ ।
ਕਰਾ ਕੰਮ ਮੈਂ ਕਿਸ ਲਈ, ਕੀ ਥੁੜਿਆ ਮੇਰਾ ।
ਕੰਮ ਲਈ ਉਸ ਰੱਖ ਲਏ, ਕੁਝ ਨੌਕਰ ਚਾਕਰ ।
ਆਪ ਰਹਿਣ ਉਹ ਲੱਗ ਪਿਆ, ਸਾਹਾਂ ਦੇ ਵਾਕਰ ।

ਪ੍ਰਸ਼ਨ

  1. ਵੱਡੇ ਭਰਾ ਨੇ ਕੀ ਸੋਚਿਆ ?
  2. ਵੱਡੇ ਭਰਾ ਨੇ ਕੰਮ ਕਰਨ ਲਈ ਕੀ ਕੀਤਾ ?
  3. ਵੱਡਾ ਭਰਾ ਕਿਸ ਤਰ੍ਹਾਂ ਰਹਿਣ ਲੱਗ ਪਿਆ ?

ਉੱਤਰ:

  1. ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਧਨ ਬਥੇਰਾ ਹੈ, ਇਸ ਕਰਕੇ ਉਸ ਨੂੰ ਕੰਮ ਦੀ ਲੋੜ ਨਹੀਂ ।
  2. ਵੱਡੇ ਭਰਾ ਨੇ ਕੰਮ ਲਈ ਨੌਕਰ ਰੱਖ ਲਏ ਤੇ ਆਪ ਸ਼ਾਹਾਂ ਵਾਂਗ ਰਹਿਣ ਲੱਗਾ ।
  3. ਵੱਡਾ ਭਰਾ ਕੰਮ ਕਰਨਾ ਛੱਡ ਕੇ ਸ਼ਾਹਾਂ ਵਾਂਗ ਰਹਿਣ ਲੱਗ ਪਿਆ ।

PSEB 4th Class Punjabi Solutions Chapter 16 ਆਓ ਤੇ ਜਾਓ

4. ਛੋਟਾ ਭਾਈ ਬਹੁਤ ਸੀ, ਕਾਮਾ ਤੇ ਸਿਆਣਾ ।
ਮਿੱਠਾ ਸਭ ਨੂੰ ਬੋਲਦਾ, ਸਭ ਦੇ ਮਨ-ਭਾਣਾ ।
ਨੌਕਰ ਉਸ ਵੀ ਰੱਖ ਲਏ, ਦੋ ਤਕੜੇ ਬੰਦੇ ।
ਉਸ ਦੇ ਵਾਂਗ ਹੀ ਮਿਹਨਤੀ, ਜਾਣਨ ਕੰਮ- ਧੰਦੇ ।

ਪ੍ਰਸ਼ਨ

  1. ਛੋਟਾ ਭਰਾ ਕਿਹੋ ਜਿਹਾ ਬੰਦਾ ਸੀ ?
  2. ਛੋਟੇ ਭਰਾ ਨੇ ਕੀ ਕੀਤਾ ?

ਉੱਤਰ:

  1. ਛੋਟਾ ਭਰਾ ਕੰਮ ਕਰਨ ਵਿਚ ਬੜਾ ਮਿਹਨਤੀ ਅਤੇ ਸਿਆਣਾ ਸੀ । ਉਹ ਸਭ ਨਾਲ ਮਿੱਠਾ ਬੋਲਦਾ ਸੀ ਅਤੇ ਸਾਰਿਆਂ ਦੇ ਮਨ ਨੂੰ ਭਾਉਂਦਾ ਸੀ ।
  2. ਛੋਟੇ ਭਰਾ ਨੇ ਕੰਮ ਕਰਨ ਲਈ ਦੋ ਤਕੜੇ ਬੰਦੇ ਰੱਖ ਲਏ ।

5. ਦੋਵੇਂ ਕਾਮੇ ਮਿਹਨਤੀ, ਤੇ ਤੀਜਾ ਭਾਈ ।
ਜਾਨ ਤੋੜ ਕੇ ਤਿਹਾਂ ਨੇ, ਕਰੀ ਬਹੁਤ ਕਮਾਈ ।
ਓਧਰ ਵੱਡੇ ਭਾਈ ਦਾ, ਹੋ ਗਿਆ ਸਫ਼ਾਇਆ ।
ਖੇਤੋਂ ਕੁੱਝ ਨਾ ਆਇਆ, ਘਰ ਖਾ ਮੁਕਾਇਆ ।

ਪ੍ਰਸ਼ਨ

  1. ਛੋਟੇ ਭਰਾ ਦੇ ਖੇਤਾਂ ਵਿਚ ਕਿਸਨੇ ਮਿਹਨਤ ਕੀਤੀ ?
  2. ਵੱਡੇ ਭਰਾ ਦਾ ਕੀ ਹਾਲ ਹੋਇਆ ?

ਉੱਤਰ:

  1. ਛੋਟੇ ਭਰਾ ਦੇ ਦੋਵੇਂ ਕਾਮੇ ਬੜੇ ਮਿਹਨਤੀ ਸਨ । ਉਸਨੇ ਦੋਹਾਂ ਕਾਮਿਆਂ ਨਾਲ ਮਿਲ ਕੇ ਸਖ਼ਤ ਮਿਹਨਤ ਕੀਤੀ, ਜਿਸਦਾ ਫਲ ਬਹੁਤ ਚੰਗਾ ਮਿਲਿਆ ।
  2. ਵੱਡੇ ਭਰਾ ਦੇ ਖੇਤਾਂ ਵਿਚੋਂ ਕੋਈ ਕਮਾਈ ਨਾ ਆਈ ਤੇ ਜੋ ਉਸ ਦੇ ਘਰ ਵਿਚ ਸੀ, ਉਸ ਨੇ ਖਾ ਕੇ ਮੁਕਾ ਦਿੱਤਾ ।

6. ਇਕ ਦਿਨ ਤਿੰਨੇ ਜਣੇ ਸਨ, ਪਏ ਗੁੰਡਦੇ ਮੱਕੀ ।
ਬਾਬਾ ਸੰਤੂ ਆ ਗਿਆ, ਹੱਥ ਸੋਟੀ ਚੱਕੀ ।
ਉੱਤੋਂ ਹੁੰਮਸ, ਫ਼ਸਲ ਭੀ, ਸੀ ਗੋਡਿਓ ਵੱਡੀ ।
ਤਿੰਨਾਂ ਜਣਿਆਂ ਫੇਰ ਵੀ, ਗੋਡੀ ਨਾ ਛੱਡੀ ।

ਪ੍ਰਸ਼ਨ

  1. ਤਿੰਨੇ ਜਣੇ ਕੌਣ-ਕੌਣ ਸਨ ?
  2. ਤਿੰਨੇ ਜਣੇ ਕਿਹੋ-ਜਿਹੇ ਮੌਸਮ ਵਿਚ ਗੋਡੀ ” ਕਰ ਰਹੇ ਸਨ ?

ਉੱਤਰ:

  1. ਛੋਟਾ ਭਰਾ ਤੇ ਦੋ ਕਾਮੇ ।
  2. ਤਿੰਨੇ ਜਣੇ ਹੁੰਮਸ ਭਰੇ ਮੌਸਮ ਵਿਚ ਗੋਡੀ ਕਰ ਰਹੇ ਸਨ ।

7. ਬਾਬਾ ਸੰਤੂ ਬੋਲਿਆ, ਗੱਲ ਦੱਸ ਇਕ ਸ਼ੇਰਾ ।
ਦਿੱਤਾ ਤੈਨੂੰ ਰੱਬ ਨੇ ਸੁਖ ਨਾਲ ਬਥੇਰਾ ।
ਇਕ ਗੱਲ ਦੀ ਅੱਜ ਤਕ, ਮੈਨੂੰ ਸਮਝ ਨਾ ਆਈ ।
ਭੁੱਖਾ ਕਾਹਤੋਂ ਮਰ ਰਿਹੈ, ਅੱਜ ਤੇਰਾ ਭਾਈ ।

ਪ੍ਰਸ਼ਨ

  1. ਬਾਬੇ ਸੰਤੂ ਨੇ “ਸ਼ੇਰਾ ਕਿਸ ਨੂੰ ਕਿਹਾ ?
  2. ਬਾਬੇ ਸੰਤੂ ਨੇ ਛੋਟੇ ਭਾਈ ਨੂੰ ਕੀ ਪੁੱਛਿਆ ?

ਉੱਤਰ:

  1. ਛੋਟੇ ਭਰਾ ਨੂੰ ।
  2. ਬਾਬੇ ਸੰਤੂ ਨੇ ਛੋਟੇ ਭਾਈ ਨੂੰ ਪੁੱਛਿਆ ਕਿ ਉਸ ਦਾ ਵੱਡਾ ਭਰਾ ਭੁੱਖਾ ਕਿਉਂ ਮਰ ਰਿਹਾ ਹੈ ।

8. ਛੋਟੇ ਆਖਿਆ, “ਬਾਬਾ ਜੀ ! ਤੁਸੀਂ ਆਪ ਸਿਆਣੇ ।
ਘਰੇ ਬੈਠਿਆਂ ਰੱਬ ਨੇ, ਕਦ ਘੱਲੇ ਦਾਣੇ ।
ਬੱਸ ਇੱਕੋ ਹੀ ਗੱਲ ਹੈ, ਹੋਰ ਫ਼ਰਕ ਨਾ , ਦੂਜਾ ।
ਉਸ ਲਈ ਕੰਮ ਹਰਾਮ ਹੈ, ਮੇਰੇ ਲਈ ਪੂਜਾ ।

ਪ੍ਰਸ਼ਨ

  1. ਛੋਟੇ ਭਰਾ ਨੇ ਰੱਬ ਬਾਰੇ ਕੀ ਕਿਹਾ ?
  2. ਛੋਟਾ ਭਰਾ ਕੰਮ ਨੂੰ ਕੀ ਸਮਝਦਾ ਸੀ ਤੇ ਵੱਡਾ ਭਰਾ ਕੀ ?

ਉੱਤਰ:

  1. ਛੋਟੇ ਭਰਾ ਨੇ ਕਿਹਾ ਕਿ ਰੱਬ ਕਿਸੇ ਵਿਹਲੇ ਨੂੰ ਰਿਜ਼ਕ ਨਹੀਂ ਦਿੰਦਾ ।
  2. ਛੋਟਾ ਭਰਾ ਕੰਮ ਨੂੰ ਪੂਜਾ (ਭਗਤੀ) ਸਮਝਦਾ। ਸੀ, ਪਰ ਵੱਡਾ ਭਰਾ ਕੰਮ ਨੂੰ ‘ਹਰਾਮ’ ਸਮਝਦਾ ਸੀ ।

PSEB 4th Class Punjabi Solutions Chapter 16 ਆਓ ਤੇ ਜਾਓ

9. ਉਹ ਕਾਮਿਆਂ ਨੂੰ ਆਖਦੈ, ਬਈ ਕੰਮ ‘ਤੇ ਜਾਓ ।
ਮੈਂ ਕਾਮਿਆਂ ਨੂੰ ਆਂਖਦੇ, ਬਈ ਕੰਮ ‘ਤੇ ਆਓ ।
ਕਦੇ ਨਾ ਆਇਆ ਖੇਤ ਵਿਚ, ਉਹ ਮਾਰਨ ਗੇੜੇ ।
ਮੈਂ ਪਰ ਖੇਤੋਂ ਗਿਆ ਨਹੀਂ, ਬਿਨਾਂ ਕੰਮ ਨਬੇੜੇ ।

ਪ੍ਰਸ਼ਨ

  1. ਛੋਟਾ ਭਰਾ ਤੇ ਵੱਡਾ ਭਰਾ ਕਾਮਿਆਂ ਤੋਂ ਕਿਸ ਤਰ੍ਹਾਂ ਕੰਮ ਲੈਂਦੇ ਹਨ ?
  2. ਛੋਟਾ ਭਰਾ ਖੇਤਾਂ ਵਿਚੋਂ ਕਦੋਂ ਮੁੜਦਾ ਸੀ ?

ਉੱਤਰ:

  1. ਛੋਟਾ ਭਰਾ ਕਾਮਿਆਂ ਨੂੰ ਕਹਿੰਦਾ ਸੀ ਕਿ ਉਹ ਉਸ ਨਾਲ ਕੰਮ ਉੱਤੇ ਚੱਲਣ, ਪਰ ਵੱਡਾ ਕਾਮਿਆਂ ਨੂੰ ਕਹਿੰਦਾ ਸੀ ਕਿ ਉਹ ਕੰਮ ਉੱਤੇ ਜਾਣ ।
  2. ਛੋਟਾ ਭਰਾ ਕੰਮ ਤੋਂ ਉਦੋਂ ਮੁੜਦਾ ਸੀ, ਜਦੋਂ ਸਾਰਾ ਕੰਮ ਨਿੱਬੜ ਜਾਂਦਾ ਸੀ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਦੋਹਾਂ ਭਰਾਵਾਂ ਨੇ ਅੱਡ ਹੋ ਕੇ ਕੀ ਕੁੱਝ ਵੰਡਿਆ ?
ਉੱਤਰ:
ਦੋਹਾਂ ਭਰਾਵਾਂ ਨੇ ਅੱਡ ਹੋਣ ਸਮੇਂ ਆਪਸ ਵਿਚ ਪਿਓ ਦੀ ਜਾਇਦਾਦ ਵੰਡ ਲਈ, ਜਿਸ ਵਿਚ ਜ਼ਮੀਨ, ਪਸ਼ੂ, ਧਨ ਤੇ ਹਵੇਲੀ ਸ਼ਾਮਲ ਸਨ ।

ਪ੍ਰਸ਼ਨ 2.
ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਕੀ ਸੋਚਿਆ ?
ਉੱਤਰ:
ਜਾਇਦਾਦ ਵੰਡਣ ਪਿੱਛੋਂ ਵੱਡੇ ਭਰਾ ਨੇ ਸੋਚਿਆ ਕਿ ਉਸ ਕੋਲ ਬਥੇਰਾ ਧਨ ਹੈ ਤੇ ਉਸ ਨੂੰ ਕੰਮ ਕਰਨ ਦੀ ਲੋੜ ਨਹੀਂ । ਇਸ ਲਈ ਉਸ ਨੇ ਕੰਮ ਕਰਨ ਲਈ ਨੌਕਰ ਰੱਖ ਲਏ ।

ਪ੍ਰਸ਼ਨ 3.
ਛੋਟਾ ਭਰਾ ਕਿਹੋ ਜਿਹਾ ਸੀ ?
ਉੱਤਰ:
ਛੋਟਾ ਭਰਾ ਬੜਾ ਸਿਆਣਾ ਤੇ ਮਿਹਨਤੀ ਕਾਮਾ ਸੀ । ਉਹ ਹਰ ਇਕ ਨਾਲ ਇੰਨਾ ਮਿੱਠਾ ਬੋਲਦਾ ਸੀ ਕਿ ਸਾਰਿਆਂ ਦੇ ਦਿਲ ਨੂੰ ਚੰਗਾ ਲੱਗਦਾ ਸੀ ।

ਪ੍ਰਸ਼ਨ 4.
ਬਾਬੇ ਸੰਤੂ ਨੇ ਛੋਟੇ ਭਰਾ ਤੋਂ ਕੀ ਪੁੱਛਿਆ ?
ਉੱਤਰ:
ਬਾਬੇ ਸੰਤੂ ਨੇ ਛੋਟੇ ਭਰਾ ਤੋਂ ਪੁੱਛਿਆ ਸੀ ਕਿ ਉਸ ਨੂੰ ਇਹ ਸਮਝ ਨਹੀਂ ਆਈ ਕਿ ਰੱਬ ਨੇ ਉਸ ਨੂੰ ਤਾਂ ਬਥੇਰਾ ਦਿੱਤਾ ਹੈ, ਪਰ ਉਸ ਦਾ ਵੱਡਾ ਭਰਾ ਕਿਉਂ ਭੁੱਖਾ ਮਰ ਰਿਹਾ ਹੈ ?

ਪ੍ਰਸ਼ਨ 5.
ਛੋਟੇ ਭਰਾ ਨੇ ਬਾਬੇ ਸੰਤੂ ਨੂੰ ਕੀ ਉੱਤਰ ਦਿੱਤਾ ?
ਉੱਤਰ:
ਛੋਟੇ ਭਰਾ ਨੇ ਬਾਬੇ ਸੰਤੁ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਰੱਬ ਕਿਸੇ ਵਿਹਲੇ ਬੈਠੇ ਦੀ ਮੱਦਦ ਨਹੀਂ ਕਰਦਾ । ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕੰਮ ਨੂੰ ਪਾਪ ਸਮਝਦਾ ਹੈ, ਜਿਸ ਕਰਕੇ ਉਹ ਕੰਮ ਨੂੰ ਨੌਕਰਾਂ-ਚਾਕਰਾਂ ਦੇ ਹਵਾਲੇ ਕਰ ਕੇ ਆਪ ਵਿਹਲਾ ਬੈਠਾ ਰਹਿੰਦਾ ਹੈ । ਦੂਜੇ ਪਾਸੇ ਉਹ ਛੋਟਾ ਕੰਮ ਨੂੰ ਭਗਤੀ ਸਮਝਦਾ ਹੈ । ਉਸ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਕਾਮਿਆਂ ਦੀ ਨਿਗਰਾਨੀ ਨਹੀਂ ਕਰਦਾ, ਜਦੋਂ ਕਿ ਉਹ (ਛੋਟਾ) ਕਾਮਿਆਂ ਨੂੰ ਆਪ ਨਾਲ ਲੈ ਕੇ ਖੇਤਾਂ ਵਿਚ ਆਉਂਦਾ ਹੈ ਤੇ ਜਦੋਂ ਤਕ ਕੰਮ ਮੁੱਕ ਨਾ । ਜਾਵੇ, ਉਹ ਵਾਪਸ ਘਰ ਨਹੀਂ ਮੁੜਦਾ |

ਪ੍ਰਸ਼ਨ 6.
ਹੇਠ ਲਿਖੀਆਂ ਪੰਕਤੀਆਂ ਦੇ ਅਰਥ ਸਪੱਸ਼ਟ ਕਰੋ-
“ਉਹ ਕਾਮਿਆਂ ਨੂੰ ਆਖਦੈ, “ਬਈ ਕੰਮ ‘ਤੇ ਜਾਓ । ਮੈਂ ਕਾਮਿਆਂ ਨੂੰ ਆਖਦਾਂ, “ਬਈ ਕੰਮ ’ਤੇ ਆਓ।
ਉੱਤਰ:
ਵੱਡਾ ਭਰਾ ਕਾਮਿਆਂ ਨੂੰ ਖੇਤਾਂ ਵਿਚ ਕੰਮ |’ ਕਰਨ ਲਈ ਜਾਣ ਲਈ ਕਹਿੰਦਾ ਹੈ, ਪਰ ਆਪ ਘਰ ਵਿਚ ਵਿਹਲਾ ਬੈਠਾ ਰਹਿੰਦਾ ਹੈ । ਇਸਦੇ ਉਲਟ ਉਹ ਛੋਟਾ ਭਰਾ), ਕਾਮਿਆਂ ਨੂੰ ਕਹਿੰਦਾ ਹੈ ਕਿ ਚਲੋਂ ਕੰਮ ਉੱਤੇ ਚੱਲੀਏ । ਇਸ ਤਰ੍ਹਾਂ ਉਹ ਖੇਤਾਂ ਵਿਚ ਆਪ ਉਨ੍ਹਾਂ ਤੋਂ ਕੰਮ ਲੈਂਦਾ ਹੈ ।

ਪ੍ਰਸ਼ਨ 7.
ਹੇਠ ਲਿਖੇ ਮੁਹਾਵਰਿਆਂ ਤੇ ਸ਼ਬਦਾਂ ਨੂੰ ਆਪਣੇ ਵਾਕਾਂ ਵਿਚ ਵਰਤੋ-
ਭਾਣਾ ਵਰਤਣਾ, ਸੁਰਗ ਸਿਧਾਉਣਾ, ਸਫ਼ਾਇਆ ਹੋਣਾ, ਜਾਨ ਤੋੜਨਾ, ਜਾਇਦਾਦ, ਚਾਕਰ, ਮੁਕਾਣ, ਸੋਗ ।
ਉੱਤਰ:

  1. ਭਾਣਾ ਵਰਤਣਾ (ਰੱਬ ਦੀ ਮਰਜ਼ੀ ਨਾਲ ਕੁੱਝ ਦੁੱਖਦਾਇਕ ਵਾਪਰਨਾ)-ਰੱਬ ਦਾ ਐਸਾ ਭਾਣਾ ਵਰਤਿਆ ਕਿ ਪੱਕੀਆਂ ਕਣਕਾਂ ‘ਤੇ ਗੜੇ ਪੈ ਗਏ ।
  2. ਸੁਰਗ ਸਿਧਾਉਣਾ ਮਰ ਜਾਣਾ)-ਬੁੱਢਾ ਕੁੱਝ ਦਿਨ ਬਿਮਾਰ ਰਹਿ ਕੇ ਸੁਰਗ ਸਿਧਾਰ ਗਿਆ ।
  3. ਸਫ਼ਾਇਆ ਹੋਣਾ ਖ਼ਾਤਮਾ ਹੋ ਜਾਣਾ)ਪਿਛਲੀਆਂ ਆਮ ਚੋਣਾਂ ਵਿਚ ਹੁਕਮਰਾਨ ਪਾਰਟੀ ਦੇ ਸਾਰੇ ਵਿਰੋਧੀਆਂ ਦਾ ਸਫ਼ਾਇਆ ਹੋ ਗਿਆ ।
  4. ਜਾਨ ਤੋੜਨਾ ਬਹੁਤ ਮਿਹਨਤ ਕਰਨੀ-ਕਿਸਾਨ ਖੇਤਾਂ ਵਿਚ ਜਾਨ ਤੋੜ ਕੇ ਕੰਮ ਕਰਦੇ ਹਨ ।
  5. ਜਾਇਦਾਦ ਧਨ-ਸੰਪੱਤੀ)-ਸਾਡੇ ਪਿੰਡ ਦਾ ਸਰਪੰਚ ਵੱਡੀ ਜਾਇਦਾਦ ਦਾ ਮਾਲਕ ਹੈ ।
  6. ਚਾਕਰ ਨੌਕਰ)-ਉਸਦੇ ਘਰ ਬਥੇਰੇ ਨੌਕਰਚਾਕਰ ਹਨ ।
  7. ਮੁਕਾਣ (ਅਫ਼ਸੋਸ ਕਰਨ ਵਾਲਿਆਂ ਦੀ ਟੋਲੀ)ਜੀਤੇ ਹੋਰਾਂ ਦਾ ਭਰਾ ਮਰ ਗਿਆ ਹੈ । ਇਸ ਕਰਕੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਮੁਕਾਣਾਂ ਲੈ ਕੇ ਆ ਰਹੇ ਹਨ ।
  8. ਸੋਗ ਦੁੱਖ-ਟੱਬਰ ਦੇ ਜਵਾਨ ਬੰਦੇ ਦੇ ਮਰ ਜਾਣ ਨਾਲ ਘਰ ਵਿਚ ਸੋਗ ਵਰਤ ਗਿਆ ।

PSEB 4th Class Punjabi Solutions Chapter 16 ਆਓ ਤੇ ਜਾਓ

ਪ੍ਰਸ਼ਨ 8.
ਸਮਝੋ ਤੇ ਲਿਖੋ-
ਬਥੇਰਾ – ਬਹੁਤ
ਕਾਹਤੋਂ – ………..
ਘੱਲੇ – ………….
ਫ਼ਰਕ – ………..
ਉੱਤਰ:
ਬਥੇਰਾ – ਬਹੁਤ
ਕਾਹਤੋਂ – ਕਿਉਂ
ਘੱਲੇ’ – ਭੇਜੇ
ਫ਼ਰਕ – ਭਿੰਨਤਾ ।

ਪ੍ਰਸ਼ਨ 9.
ਲਿੰਗ ਬਦਲੋ-
ਦਾਦਾ, ਭਾਈ, ਨੌਕਰ, ਸ਼ੇਰ, ਭੈਣ ।
ਉੱਤਰ:
PSEB 4th Class Punjabi Solutions Chapter 16 ਆਓ ਤੇ ਜਾਓ 1

ਪ੍ਰਸ਼ਨ 10.
ਵਿਰੋਧੀ ਸ਼ਬਦ ਲਿਖੋਸੋਗ, ਮਿਠਾਸ, ਤਕੜੇ, ਮਿਹਨਤੀ, ਛੋਟਾ, ਸੁਖ, ਭੁੱਖਾ ॥
ਉੱਤਰ:

  1. ਸੋਗ ਖ਼ੁਸ਼ੀ
  2. ਮਿਠਾਸ ਕੁੜੱਤਣ
  3. ਤਕੜੇ ਮਾੜੇ
  4. ਮਿਹਨਤੀ ਕੰਮ-ਚੋਰ
  5. ਛੋਟਾ ਵੱਡਾ
  6. ਸੁਖ ਦੁੱਖ
  7. ਭੁੱਖਾ ਰੱਜਿਆ !

ਪ੍ਰਸ਼ਨ 11.
‘ਪਾਣੀ ਹੀ ਜੀਵਨ ਹੈ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ ।
ਉੱਤਰ:
(ਉੱਤਰ ਲਈ ਦੇਖੋ ਪਾਠ 15 ਦੇ ਅੰਤ ਵਿਚ ‘ਜੇ ਪਾਣੀ ਨਾ ਹੁੰਦਾ ਤਾਂ ਕੀ ਹੁੰਦਾ’ ਵਿਸ਼ੇ ਸੰਬੰਧੀ: ਪ੍ਰਗਟ ਕੀਤੇ ਵਿਚਾਰ ।)

PSEB 5th Class Punjabi Solutions Chapter 17 ਸਾਡਾ ਸਕੂਲ

Punjab State Board PSEB 5th Class Punjabi Book Solutions Chapter 17 ਸਾਡਾ ਸਕੂਲ Textbook Exercise Questions and Answers.

PSEB Solutions for Class 5 Punjabi Chapter 17 ਸਾਡਾ ਸਕੂਲ

1. ਖ਼ਾਲੀ ਸਥਾਨ ਭਰੋ:-

ਪ੍ਰਸ਼ਨ-ਖ਼ਾਲੀ ਥਾਂਵਾਂ ਤਰੋ
(ਉ) ਸੋਹਣੇ ਚਿੱਤਰਾਂ ਦੇ ਨਾਲ ਨੇ, ਸ਼ਿੰਗਾਰੇ ……..।
(ਅ) ਚੰਗੇ ਜੀਵਨ ਲਈ ਦਿੰਦੇ, ਇਹ ……… ਵਧੀਆ ।
(ਬ) ਸਕੂਲ ਵਿਚੋਂ ਮਿਲੇ, ਪੱਕੀ ਤੇ ਪਕਾਈ
(ਸ) ਚੰਗੀ ਸੋਚ ਲਈ ਮਿਲੇ ……. ਵਧੀਆ ।
(ਹ) ਮਾਪੇ, ਬੱਚਿਆਂ ਦੇ ਬਾਰੇ, ਸਭ ਲੈਂਦੇ ਆਪ ।
ਉੱਤਰ:
(ੳ) ਸੋਹਣੇ ਚਿੱਤਰਾਂ ਦੇ ਨਾਲ ਨੇ, ਸ਼ਿੰਗਾਰੇ ਕਮਰੇ ।
(ਅ) ਚੰਗੇ ਜੀਵਨ ਲਈ ਦਿੰਦੇ, ਇਹ ਸੰਦੇਸ਼ ਵਧੀਆ ।
(ਬ) ਸਕੂਲ ਵਿਚੋਂ ਮਿਲੇ, ਪੱਕੀ ਤੇ ਪਕਾਈ ਵਧੀਆ ।
(ਸ) ਚੰਗੀ ਸੋਚ ਲਈ ਮਿਲੇ ਅਗਵਾਈ ਵਧੀਆ ।
(ਹ) ਮਾਪੇ, ਬੱਚਿਆਂ ਦੇ ਬਾਰੇ, ਸਭ ਜਾਣ ਲੈਂਦੇ ਆਪ ।

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਾਡੇ ਸਕੂਲ ਵਿੱਚ ਪੜ੍ਹਾਈ ਕਿਹੋ-ਜਿਹੀ ਹੁੰਦੀ ਹੈ ?
ਉੱਤਰ:
ਵਧੀਆ ।

ਪ੍ਰਸ਼ਨ 2.
ਇਸ ਦੇ ਕਮਰੇ ਕਿਹੋ-ਜਿਹੇ ਹਨ ?
ਉੱਤਰ:
ਚਿਤਰਾਂ ਨਾਲ ਸ਼ਿੰਗਾਰੇ ਹੋਏ ।

PSEB 5th Class Punjabi Solutions Chapter 17 ਸਾਡਾ ਸਕੂਲ

ਪ੍ਰਸ਼ਨ 3.
ਵਿਹੜੇ ਵਿਚ ਰੌਣਕ ਕਿਸ ਨੇ ਲਾਈ ਹੋਈ ਹੈ ?
ਉੱਤਰ;
ਫੁੱਲਾਂ ਨੇ ।

ਪ੍ਰਸ਼ਨ 4.
ਉਪਦੇਸ਼ ਕਿੱਥੇ ਲਿਖੇ ਹੋਏ ਹਨ ?
ਉੱਤਰ;
ਕੰਧਾਂ ਉੱਤੇ ।

ਪ੍ਰਸ਼ਨ 5.
ਚੰਗੇ ਬੱਚਿਆਂ ਨੂੰ ਕੀ ਮਿਲਦਾ ਹੈ ?
ਉੱਤਰ;
ਵਡਿਆਈ ॥

PSEB 5th Class Punjabi Solutions Chapter 17 ਸਾਡਾ ਸਕੂਲ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਹਵਾਦਾਰ, ਚਿਤਰ, ਛਾਂਦਾਰ, ਰੌਣਕਾਂ, ਸੰਦੇਸ਼, ਰੁਚੀ ।
ਉੱਤਰ:

  1. ਹਵਾਦਾਰ (ਜਿੱਥੋਂ ਹਵਾ ਖੁੱਲ੍ਹੀ ਲੰਘੇ)ਸਾਡੇ ਸਕੂਲ ਦੇ ਕਮਰੇ ਹਵਾਦਾਰ ਹਨ ।
  2. ਚਿਤਰ (ਤਸਵੀਰਾਂ)-ਕੁਦਰਤੀ ਦ੍ਰਿਸ਼ ਦਾ ਇਹ ਚਿਤਰ ਬਹੁਤ ਸੋਹਣਾ ਹੈ ।
  3. ਛਾਂਦਾਰ ਛਾਂ ਦੇਣ ਵਾਲੇ)-ਸਾਡੇ ਸਕੂਲ ਵਿਚ ਬਹੁਤ ਸਾਰੇ ਛਾਂਦਾਰ ਰੁੱਖ ਲੱਗੇ ਹੋਏ ਹਨ ।
  4. ਰੌਣਕਾਂ (ਚਹਿਲ-ਪਹਿਲ)-ਅੱਜ ਤਿਉਹਾਰ ਦਾ ਦਿਨ ਹੋਣ ਕਰਕੇ ਬਜ਼ਾਰਾਂ ਵਿਚ ਬਹੁਤ ਰੌਣਕਾਂ ਹਨ ।
  5. ਸੰਦੇਸ਼ (ਸੁਨੇਹਾ)-ਇਹ ਕਵਿਤਾ ਪ੍ਰਗਤੀਵਾਦ ਦਾ ਸੰਦੇਸ਼ ਦਿੰਦੀ ਹੈ ।
  6. ਰੁਚੀ ਦਿਲਚਸਪੀ)-ਮੇਰਾ ਇਹ ਰੁੱਖਾ · ਜਿਹਾ ਕੰਮ ਕਰਨ ਵਿਚ ਰਤਾ ਵੀ ਰੁਚੀ ਨਹੀਂ ।

4. ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-

ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ-
ਸੰਦੇਸ਼, ਬਿਰਖ, ਭੰਗੜਾ, ਚਿੱਤਰ, ਫੁੱਲ, ਕਵਿਤਾ, ਮਿਲਾਪ ।
ਉੱਤਰ:
PSEB 5th Class Punjabi Solutions Chapter 17 ਸਾਡਾ ਸਕੂਲ 1

5. ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਸਾਡੇ ਸਕੂਲ ਵਿੱਚ………………… ਸਫ਼ਾਈ ਵਧੀਆ ।
ਸਰਲ ਅਰਥ-ਸਾਡੇ ਸਕੂਲ ਵਿਚ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ । ਇਸ ਸਕੂਲ ਨੇ ਵਿੱਦਿਆ ਦੀ ਬਹੁਤ ਵਧੀਆ ਜੋਤ ਜਗਾਈ ਹੈ । ਇਸਦੇ ਕਮਰੇ ਸੋਹਣੇ ਚਿਤਰਾਂ ਨਾਲ ਸਜਾਏ ਹੋਏ ਹਨ । ਇਨ੍ਹਾਂ ਦੀ ਹਰ ਰੋਜ਼ ਵਧੀਆ ਢੰਗ ਨਾਲ ਸਫ਼ਾਈ ਕੀਤੀ ਜਾਂਦੀ ਹੈ ।

(ਅ) ਇੱਥੇ ਛਾਂਦਾਰ…………………..ਮਹਿਕਾਈ ਵਧੀਆ ।
ਸਰਲ ਅਰਥ-ਸਾਡੇ ਇਸ ਸਕੂਲ ਵਿਚ ਛਾਂ ਦੇਣ ਵਾਲੇ ਰੁੱਖਾਂ ਨੇ ਬਹੁਤ ਰੌਣਕਾਂ ਲਾਈਆਂ ਹੋਈਆਂ ਹਨ : ਇਸਦੇ ਵਿਹੜੇ ਵਿਚ ਖਿੜੇ ਹੋਏ ਬਹੁਤ ਸਾਰੇ ਫੁੱਲਾਂ ਨੇ ‘ ਰੌਣਕਾਂ ਲਾਈਆਂ ਹੋਈਆਂ ਹਨ । ਇਨ੍ਹਾਂ ਫੁੱਲਾਂ ਨੇ ਸਾਰੇ ਵਾਤਾਵਰਨ ਨੂੰ ਬਹੁਤ ਵਧੀਆ ਰੂਪ ਵਿਚ ਮਹਿਕ ਨਾਲ ਭਰਿਆ ਹੋਇਆ ਹੈ ।

ਔਖੇ ਸ਼ਬਦਾਂ ਦੇ ਅਰਥ-ਫ਼ਿਜ਼ਾਂ-ਵਾਤਾਵਰਨ ਜੋਤ. ਲਾਟ, ਰੌਸ਼ਨੀ ।

(ਇ) ਬਾਹਰ ਕੰਧਾਂ ………………….. ਲਿਖਾਈ ਵਧੀਆ
ਸਰਲ ਅਰਥ-ਸਾਡੇ ਇਸ ਸਕੂਲ ਦੀਆਂ ਕੰਧਾਂ ਉੱਪਰ ਬਹੁਤ ਸਾਰੇ ਉਪਦੇਸ਼ ਲਿਖੇ ਹੋਏ ਹਨ । ਇਹ ਵਿਦਿਆਰਥੀਆਂ ਨੂੰ ਆਪਣੇ ਜੀਵਨ ਨੂੰ ਚੰਗਾ ਬਣਾਉਣ ਦਾ ਸੰਦੇਸ਼ ਦਿੰਦੇ ਹਨ । ਇਨ੍ਹਾਂ ਉੱਪਰ ਕੀਤੀ ਹੋਈ ਲਿਖਾਈ ਮਨ ਉੱਤੇ ਆਪਣਾ ਵਧੀਆ ਪ੍ਰਭਾਵ ਪਾਉਂਦੀ ਹੈ । ਔਖੇ ਸ਼ਬਦਾਂ ਦੇ ਅਰਥ-ਸੰਦੇਸ਼-ਸੁਨੇਹਾ । ਦਿਲ ਟੁੰਬਦੀ-ਦਿਲ ‘ਤੇ ਪ੍ਰਭਾਵ ਪਾਉਂਦੀ ।

(ਸ) ਇੱਥੇ ਪੁਸਤਕਾਂ …………………………………ਪਕਾਈ ਵਧੀਆ ।
ਸਰਲ ਅਰਥ-ਸਾਡੇ ਸਕੂਲ ਵਿਚ ਸਾਨੂੰ ਪੁਸਤਕਾਂ ਦੀ ਕੋਈ ਕਮੀ ਨਹੀਂ ਰਹਿੰਦੀ । ਇੱਥੇ ਤਾਂ ਘਰੋਂ ਰੋਟੀ ਵੀ ਨਾਲ ਲਿਆਉਣ ਦੀ ਲੋੜ ਨਹੀਂ । ਸਾਨੂੰ ਸਕੂਲ ਵਿਚ ਹੀ ਪੱਕੀ ਪਕਾਈ ਵਧੀਆ ਰੋਟੀ ਮਿਲ ਜਾਂਦੀ ਹੈ ।
ਔਖੇ ਸ਼ਬਦਾਂ ਦੇ ਅਰਥ-ਥੋੜ-ਕਮੀ ।

(ਹ) ਇੱਥੇ ਸ਼ੁੱਧ…………………………. ਅਗਵਾਈ ਵਧੀਆ ।
ਸਰਲ ਅਰਥ-ਸਾਨੂੰ ਆਪਣੇ ਇਸ ਸਕੂਲ ਵਿਚ ਸ਼ੁੱਧ ਪਾਣੀ ਤੇ ਸ਼ੁੱਧ ਹਵਾ ਮਿਲਦੀ ਹੈ । ਜੇਕਰ ਇੱਥੇ ਕਿਸੇ ਕਾਰਨ ਸਰੀਰ ਢਿੱਲਾ-ਮੱਠਾ ਹੋ ਜਾਵੇ, ਤਾਂ ਇੱਥੋਂ ਹੀ ਦਵਾਈ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਇੱਥੋਂ ਸਾਨੂੰ ਆਪਣੀ ਸੋਚ ਨੂੰ ਵਧੀਆ ਬਣਾ ਕੇ ਰੱਖਣ ਲਈ ਵਧੀਆ ਅਗਵਾਈ ਮਿਲਦੀ ਹੈ ।

(ਕ) ਇੱਥੇ ਮਾਪੇ-ਅਧਿਆਪਕਾਂ ……………………..ਵਧੀਆ ।
ਸਰਲ ਅਰਥ-ਸਾਡਾ ਸਕੂਲ ਅਜਿਹੀ ਥਾਂ ਹੈ, ਜਿੱਥੇ ਅਧਿਆਪਕਾਂ ਤੇ ਮਾਪਿਆਂ ਦਾ ਇਕ ਦੂਜੇ ਨਾਲ ਮਿਲਣਗਿਲਣ ਹੁੰਦਾ ਰਹਿੰਦਾ ਹੈ । ਇਸ ਮੀਟਿੰਗ ਤੋਂ ਮਗਰੋਂ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਪੜ੍ਹਾਈ ਤੇ ਵਿਕਾਸ ਬਾਰੇ ਆਪ ਹੀ ਸਭ ਕੁੱਝ ਸਮਝ ਲੈਂਦੇ ਹਨ । ਇੱਥੇ ਚੰਗੇ ਬੱਚਿਆਂ ਨੂੰ ਪ੍ਰਸੰਸਾ ਵੀ ਬਹੁਤ ਮਿਲਦੀ ਹੈ । ਇਸ ਪ੍ਰਕਾਰ ਇਹ ਇਕ ਵਧੀਆ ਸਕੂਲ ਹੈ ।

6. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਸਾਡਾ ਸਕੂਲ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਧਰਮ ਚੰਦ ਵਾਤਿਸ਼ (✓) ।

ਪ੍ਰਸ਼ਨ 2.
ਸਾਡੇ ਸਕੂਲ ਨੇ ਕਿਹੜੀ ਜੋਤ ਵਧੀਆ ਜਗਾਈ ਹੈ ?
ਉੱਤਰ:
ਵਿੱਦਿਆ ਦੀ (✓) ।

ਪ੍ਰਸ਼ਨ 3.
ਸਾਡੇ ਸਕੂਲ ਦੇ ਕਮਰੇ ਕਿਹੋ ਜਿਹੇ ਹਨ ?
ਉੱਤਰ;
ਚਿਤਰਾਂ ਨਾਲ ਸ਼ਿੰਗਾਰੇ ਹੋਏ (✓) ।

ਪ੍ਰਸ਼ਨ 4.
ਸਾਡੇ ਸਕੂਲ ਵਿਚ ਕਿਨ੍ਹਾਂ ਨੇ ਰੌਣਕਾਂ ‘ ਲਾਈਆਂ ਹਨ ?
ਉੱਤਰ:
ਛਾਂਦਾਰ ਬਿਰਖਾਂ ਅਤੇ ਫੁੱਲਾਂ ਨੇ (✓) ।

PSEB 5th Class Punjabi Solutions Chapter 17 ਸਾਡਾ ਸਕੂਲ

ਪ੍ਰਸ਼ਨ 5.
ਸਕੂਲ ਦੀਆਂ ਕੰਧਾਂ ਉੱਤੇ ਚੰਗੇ ਜੀਵਨ ਦੇ ਸੰਦੇਸ਼ ਲਈ ਕੀ ਲਿਖਿਆ ਹੋਇਆ ਹੈ ?
ਉੱਤਰ:
ਉਪਦੇਸ਼ (✓) ।

ਪ੍ਰਸ਼ਨ 6.
ਸਕੂਲ ਵਿਚ ਕਿਸ ਗੱਲ ਦੀ ਅਗਵਾਈ ਮਿਲਦੀ ਹੈ ?
ਉੱਤਰ;
ਚੰਗੀ ਸੋਚ ਲਈ (✓) ।

PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ

Punjab State Board PSEB 5th Class Punjabi Book Solutions Chapter 8 ਹਿੰਮਤ ਅਤੇ ਸਿਆਣਪ Textbook Exercise Questions and Answers.

PSEB Solutions for Class 5 Punjabi Chapter 8 ਹਿੰਮਤ ਅਤੇ ਸਿਆਣਪ

1. ਖ਼ਾਲੀ ਸਥਾਨ ਭਰੋ :-

(ਉ) ਨਜ਼ਰ ਜਦੋਂ ਉਸ ਹੇਠਾਂ ਮਾਰੀ ………. ਪਿਆ ਇਕ ਡਿੱਠਾ ।
(ਅ) ਪਾਣੀ ਥੋੜ੍ਹਾ ਦੇਖ ਕੇ ਜਾਪਿਆ, ਇਸ ਤੱਕ …… ਨਹੀਂ ਜਾਣੀ ।
(ਈ) ਕਾਂ ਸੀ, ਬੱਚਿਓ ! ਬੜਾ ਸਿਆਣਾ, ਸੋਚਿਆ ……… ਲੜਾਈਏ ।
(ਸ) ਕਾਂ ਨੇ ਰੱਜ ਕੇ ,………… ਪੀਤਾ ।
(ਹ) ਹਿੰਮਤ ਅਤੇ ………. ਦੇ ਨਾਲ, ਆਪਣੀ ਮੰਜ਼ਲ ਪਾਈਏ ।
ਉੱਤਰ:
(ਉ) ਨਜ਼ਰ ਜਦੋਂ ਉਸ ਹੇਠਾਂ ਮਾਰੀ, ਘੜਾ ਪਿਆ ਇਕ ਡਿੱਠਾ ।
(ਅ) ਪਾਣੀ ਥੋੜ੍ਹਾ ਦੇਖ ਕੇ ਜਾਪਿਆ, . “ਇਸ ਤਕ ਚੁੰਝ ਨਹੀਂ ਜਾਣੀ ।”
(ਇ) ਕਾਂ ਸੀ, ਬੱਚਿਓ ! ਬੜਾ ਸਿਆਣਾ, ਸੋਚਿਆ, ਜੁਗਤ ਲੜਾਈਏ ।
(ਸ) ਕਾਂ ਨੇ ਰੱਜ ਕੇ ਪਾਣੀ ਪੀਤਾ ।
(ਹ) ਹਿੰਮਤ ਅਤੇ ਸਿਆਣਪ ਦੇ ਨਾਲ, ਆਪਣੀ ਮੰਜ਼ਲ ਪਾਈਏ ।

2. ਸੰਖੇਪ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਕਾਂ ਨੂੰ ਕਿਸ ਨੇ ਸਤਾਇਆ ਸੀ ?
ਉੱਤਰ:
ਤੇਹ ਨੇ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 2.
ਥੱਕ ਕੇ ਕਾਂ ਕਿੱਥੇ ਜਾ ਕੇ ਬੈਠਿਆ ?
ਉੱਤਰ:
ਇਕ ਰੁੱਖ ਉੱਤੇ ।

ਪ੍ਰਸ਼ਨ 3.
ਘੜੇ ਦਾ ਪਾਣੀ ਉੱਪਰ ਤਕ ਲਿਆਉਣ ਲਈ ਕਾਂ ਨੇ ਕਿਹੜੀ ਜੁਗਤ ਵਰਤੀ ?
ਉੱਤਰ:
ਉਸਨੇ ਘੜੇ ਵਿਚ ਕੰਕਰ ਪਾਏ ।

ਪ੍ਰਸ਼ਨ 4.
“ਹਿੰਮਤ ਅਤੇ ਸਿਆਣਪ ਕਾਵਿ-ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਸਾਂਨੂੰ ਹਮੇਸ਼ਾ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ।

3. ਹੇਠਾਂ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਭਾਸ਼ਾ ਦੇ ਸ਼ਬਦ ਲਿਖੇ ਗਏ ਹਨ। ਇਹਨਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ।

ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਦੇ ਸ਼ਬਦ ਲਿਖੋ ।
ਕਾਂ, ਚੁੰਝ, ਤੇਹ, ਲੱਭਣ, ਜੁਗਤ, ਸਿੱਖਿਆ ।
ਉੱਤਰ:
PSEB 5th Class Punjabi Solutions Chapter 8 ਹਿੰਮਤ ਅਤੇ ਸਿਆਣਪ 1

4. ਕੁੱਝ ਹੋਰ ਪ੍ਰਸ਼ਨ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ/ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ-
ਤੇਹ, ਰੀਝ, ਟਿੱਲ ਲਾਉਣਾ, ਢੇਰੀ ਢਾਹੁਣੀ, ਜੁਗਤ, ਮੰਜ਼ਲ ।
ਉੱਤਰ:

  1. ਤੇਹ, (ਪਿਆਸ)-ਗਰਮੀਆਂ ਵਿਚ ਤੇਹ ਠੰਢਾ ਪਾਣੀ ਪੀ-ਪੀ ਕੇ ਵੀ ਨਹੀਂ ਬੁਝਦੀ ।
  2. ਰੀਝ (ਚਾਅ, ਖ਼ਾਹਸ਼)-ਮਾਂ ਦੇ ਦਿਲ ਵਿਚ ਰੀਝ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਚਾਵਾਂ ਨਾਲ ਕਰੇ ।
  3. ਟਿੱਲ ਲਾਉਣਾ ਪੂਰਾ ਜ਼ੋਰ ਲਾਉਣਾ)-ਉਸ ਨੇ ਨੌਕਰੀ ਪ੍ਰਾਪਤ ਕਰਨ ਲਈ ਬਥੇਰਾ ਟਿੱਲ ਲਾਇਆ, ਪਰ ਉਸਦੀ ਗੱਲ ਨਾ ਬਣੀ ।
  4. ਢੇਰੀ ਢਾਹੁਣੀ (ਹਿੰਮਤ ਹਾਰ ਦੇਣੀ)-ਇਸ ਤਰ੍ਹਾਂ ਢੇਰੀ ਨਾ ਢਾਹ, ਤੂੰ ਹਿੰਮਤ ਨਾਲ ਅੱਗੇ ਮਿਹਨਤ ਕਰ, ‘ਤੈਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ।
  5. ਜੁਗਤ (ਢੰਗ, ਤਰੀਕਾ)-ਹਰ ਇਕ ਕੰਮ ਨੂੰ ਕਰਨ ਲਈ ਜੁਗਤ ਦੀ ਲੋੜ ਪੈਂਦੀ ਹੈ ।
  6. ਮੰਜ਼ਲ (ਉਦੇਸ਼, ਨਿਸ਼ਾਨਾ)-ਆਪਣਾ ਕੰਮ ਜਾਰੀ ਰੱਖੋ । ਅੰਤ ਮਨਚਾਹੀ ਮੰਜ਼ਲ ਉੱਤੇ ਪਹੁੰਚ ਹੀ ਜਾਵੋਗੇ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 2.
ਹਿੰਮਤ ਅਤੇ ਸਿਆਣਪ ,ਕਾਵਿ-ਕਹਾਣੀ ਨੂੰ ਜ਼ਬਾਨੀ ਯਾਦ ਕਰ ਕੇ ‘ਸਵੇਰ ਦੀ ਸਭਾ ਵਿਚ ਸੁਣਾਓ ।
ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਕਰਨ । )

5. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਇਕ ਵਾਰੀ ਇਕ ……………………ਨਹੀਂ ਜਾਣੀ ।”
ਸਰਲ ਅਰਥ-ਬੱਚਿਓ, ਇਕ ਵਾਰੀ ਇਕ ਕਾਂ ਨੂੰ ਤੇਹ ਨੇ ਬਹੁਤ ਤੰਗ ਕੀਤਾ । ਉਸਨੇ ਇਧਰ-ਉਧਰ ਪਾਣੀ ਲੱਭਣ ਲਈ ਬਹੁਤ ਜ਼ੋਰ ਲਾਇਆ, ਪਰ ਪਾਣੀ । ਕਿਧਰੇ ਨਾ ਮਿਲਿਆ ਅੰਤ ਥੱਕ ਕੇ ਉਹ ਅਰਾਮ ਕਰਨ ਲਈ ਇਕ ਰੁੱਖ ਉੱਤੇ ਬੈਠ ਗਿਆ । ਉਸਨੇ ਹੇਠਾਂ ਧਿਆਨ ਮਾਰਿਆ, ਤਾਂ ਉਸਨੂੰ ਇਕ ਘੜਾ ਦਿਸ . ਪਿਆ ਉਹ ਕਾਹਲੀ ਨਾਲ ਘੜੇ ਦੇ ਮੂੰਹ ਉੱਤੇ ਜਾ । ਬੈਠਾ ਉਸਨੇ ਹੇਠਾਂ ਤਕ ਝਾਕ ਕੇ ਦੇਖਿਆ, ਪਰ ਉਸਨੂੰ ਪ੍ਰਤੀਤ ਹੋਇਆ ਕਿ ਪਾਣੀ ਇੰਨਾ ਥੋੜ੍ਹਾ ਹੈ ਕਿ ਉਸਦੀ ਚੁੰਝ ਉਸ ਤਕ ਨਹੀਂ ਪਹੁੰਚ ਸਕਦੀ ।

ਔਖੇ ਸ਼ਬਦਾਂ ਦੇ ਅਰਥ-ਸਤਾਇਆ-ਤੰਗ ਕੀਤਾ । ਟਿੱਲ ਸੀ ਪੂਰਾ ਲਾਇਆ-ਪੂਰਾ ਜ਼ੋਰ ਲਾਇਆ ਡਿੱਠਾਦੇਖਿਆ ਝਾਕਿਆਂ-ਦੇਖਿਆ ਤਾਣੀ-ਤਾਈਂ ।

(ਅ) ਕਾਂ ਸੀ, ਬੱਚਿਓ……………………… ਘੜੇ ‘ਚ ਪਾਏ ।
ਸਰਲ ਅਰਥ-ਬੱਚਿਓ, ਕਾਂ ਬੜਾ ਸਿਆਣਾ ਸੀ । ਉਸਨੇ ਸੋਚਿਆ ਕਿ ਉਹ ਕੋਈ ਤਰੀਕਾ ਸੋਚੇ ਤੇ ਉਸਨੂੰ ਵਰਤ ਕੇ ਪਾਣੀ ਉੱਪਰ ਤਕ ਲੈ ਆਵੇ । ਉਸਨੇ ਜ਼ਰਾ ਸੋਚ-ਵਿਚਾਰ ਕਰ ਕੇ ਆਲੇ-ਦੁਆਲੇ ਦੇਖਿਆ, ਤਾਂ ਉਸਨੂੰ ਨੇੜੇ ਕੁੱਝ · ਕੰਕਰ ਪਏ ਦਿਖਾਈ ਦਿੱਤੇ । ਉਸਨੇ ਬੜੇ ਚਾਅ ਨਾਲ ਇੱਕ-ਇੱਕ ਕੰਕਰ ਘੜੇ ਵਿਚ ਪਾ ਦਿੱਤਾ |
ਔਖੇ ਸ਼ਬਦਾਂ ਦੇ ਅਰਥ-ਜੁਗਤ-ਜੁਗਾੜ, ਤਰੀਕਾ । ਨਜ਼ਰ ਦੁੜਾਈ-ਇਧਰ-ਉਧਰ ਦੇਖਿਆ ।

(ਈ) ਕੁੱਝ ਚਿਰ ਪਿੱਛੋਂ ………… ਆਪਣੀ ਪਾਈਏ ।
ਸਰਲ ਅਰਥ-ਬੱਚਿਓ, ਕਾਂ ਨੇ ਜਦੋਂ ਕੰਕਰ ਘੜੇ ਵਿਚ ਪਾ ਦਿੱਤੇ, ਤਾਂ ਕੁੱਝ ਚਿਰ ਮਗਰੋਂ ਉਸ ਵਿਚਲਾ ਥੋੜ੍ਹਾ ਪਾਣੀ ਉੱਪਰ ਚੜ੍ਹ ਗਿਆ । ਹੁਣ ਕਾਂ ਦੀ ਚੁੰਝ ਪਾਣੀ ਤਕ ਪਹੁੰਚ ਗਈ ਤੇ ਉਸਨੇ ਰੱਜ ਕੇ ਪਾਣੀ ਪੀ ਲਿਆ ਤੇ ਫਿਰ ਆਪਣੇ ਰਸਤੇ ਤੁਰ ਗਿਆ । ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦੇ ਨੂੰ ਕਦੇ ਵੀ ਮੁਸ਼ਕਿਲ ਹਾਲਤ ਵਿਚ ਹਿੰਮਤ ਨਹੀਂ ਹਾਰਨੀ ਚਾਹੀਦੀ । ਅਜਿਹੀ ਸਥਿਤੀ ਵਿਚ ਸਾਨੂੰ ਹਿੰਮਤ ਅਤੇ ਸਿਆਣਪ ਤੋਂ ਕੰਮ ਲੈਂਦਿਆਂ ਆਪਣੇ ਉਦੇਸ਼ ਨੂੰ ਪ੍ਰਾਪਤ ਕਰ ਲੈਣਾ ਚਾਹੀਦਾ ਹੈ ।
ਔਖੇ ਸ਼ਬਦਾਂ ਦੇ ਅਰਥ-ਰਸਤਾ ਫੜਨਾ-ਜਿਧਰ ਜਾਣਾ ਚਾਹੁਣਾ, ਉਧਰ ਤੁਰ ਪੈਣਾ । ਢੇਰੀ ਢਾਹੁਣੀਹਿੰਮਤ ਹਾਰ ਦੇਣੀ । ਸਿਆਣਪ-ਅਕਲਮੰਦ, ਸੂਝਬੂਝ । ਮੰਜ਼ਲ-ਉਦੇਸ਼, ਮੰਜ਼ਿਲ ।

6. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
“ਹਿੰਮਤ ਅਤੇ ਸਿਆਣਪ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਜਸਵੀਰ ਸਿੰਘ ਲੰਗੜੋਆ (✓) ।

ਪ੍ਰਸ਼ਨ 2.
ਪਿਆਸਾ ਕਾਂ ਥੱਕ ਕੇ ਕਿੱਥੇ ਜਾ ਬੈਠਾ ?
ਉੱਤਰ:
ਇਕ ਰੁੱਖ ਉੱਤੇ ਜੀ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 3.
ਕਾਂ ਕਿਹੋ ਜਿਹਾ ਸੀ ?
ਉੱਤਰ:
ਸਿਆਣਾ/ਜੁਗਤੀ (✓) ।

ਪ੍ਰਸ਼ਨ 4.
ਕਾਂ ਨੇ ਘੜੇ ਵਿਚ ਕੰਕਰ ਕਿਉਂ ਪਾਉਣੇ ਸ਼ੁਰੂ ਕੀਤੇ ?
ਉੱਤਰ:
ਤਾਂ ਜੋ ਪਾਣੀ ਉੱਚਾ ਹੋ ਜਾਵੇ ਜੀ (✓)।

ਪ੍ਰਸ਼ਨ 5.
“ਹਿੰਮਤ ਤੇ ਸਿਆਣਪ’ ਕਵਿਤਾ ਵਿੱਚੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਢੇਰੀ ਨਾ ਢਾਹੋ (✓)।

ਪ੍ਰਸ਼ਨ 6.
ਮੰਜ਼ਿਲ ਪ੍ਰਾਪਤ ਕਰਨ ਲਈ ਕਿਸ ਚੀਜ਼ ਦਾ ਪੱਲਾ ਨਾ ਛੱਡੋ ?
ਉੱਤਰ:
ਹਿੰਮਤ ਤੇ ਸਿਆਣਪ (✓)।

ਪ੍ਰਸ਼ਨ 7:
‘ਕਾਂ ਸੀ ਬੱਚਿਓ !ਬੜਾ ਸਿਆਣਾ, ਸੋਚਿਆ … ਲੜਾਈਏ ਤੁਕ ਵਿਚ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਜੁਗਤ (✓)।

PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ

Punjab State Board PSEB 4th Class Punjabi Book Solutions Chapter 13 ਮੱਘੂ ਮਗਰਮੱਛ ਤੇ ਪੰਛੀ Textbook Exercise Questions and Answers.

PSEB Solutions for Class 4 Punjabi Chapter 13 ਮੱਘੂ ਮਗਰਮੱਛ ਤੇ ਪੰਛੀ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਚਿੜੀ ਨੇ ਮੱਧੂ ਨੂੰ ਕੀ ਕਿਹਾ ?
ਉੱਤਰ;
ਚਿੜੀ ਨੇ ਮੱਧੂ ਨੂੰ ਕਿਹਾ ਕਿ ਉਸ ਨੂੰ ਸਾਫ਼-ਸੁਥਰਾ ਰਹਿਣਾ ਚਾਹੀਦਾ ਹੈ ਤੇ ਉਸਨੂੰ ਵੀ ਭੋਜਨ ਖਾਣ ਮਗਰੋਂ ਆਪਣੇ ਦੰਦ ਸਾਫ਼ ਕਰਨੇ ਚਾਹੀਦੇ ਹਨ ।

ਪ੍ਰਸ਼ਨ 2.
ਚਿੜੀ ਨੇ ਮੱਧੂ ਮਗਰਮੱਛ ਨੂੰ ਮੂੰਹ ਸਾਫ਼ ਕਰਨ ਦੇ ਕੀ-ਕੀ ਲਾਭ ਦੱਸੇ ?
ਉੱਤਰ:
ਚਿੜੀ ਨੇ ਮੱਘੂ ਨੂੰ ਦੱਸਿਆ ਕਿ ਮੂੰਹ ਸਾਫ਼, ਕਰਨ ਨਾਲ ਇਕ ਤਾਂ ਉਹ ਸਾਫ਼-ਸੁਥਰਾ ਹੋ ਜਾਵੇਗਾ, ਦੂਸਰਾ ਉਹ ਸੋਹਣਾ ਦਿਸੇਗਾ, ਤੀਸਰਾ ਉਸ ਕੋਲੋਂ ਬਦਬੂ ਨਹੀਂ ਆਵੇਗੀ ਤੇ ਚੌਥਾ ਉਹ ਅਰੋਗ ਰਹੇਗਾ ।

PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ

ਪ੍ਰਸ਼ਨ 3.
ਗੁਟਾਰ ਨੇ ਮੱਧੂ ਮਗਰਮੱਛ ਨੂੰ ਕੀ ਕਿਹਾ ?
ਉੱਤਰ:
ਗੁਟਾਰ ਨੇ ਮੱਧੂ ਮਗਰਮੱਛ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਦੇ ਦੰਦ ਸਾਫ਼ ਕਰਨ ਦਾ ਕੰਮ ਨਹੀਂ ਪੁੱਗਣਾ, ਕਿਉਂਕਿ ਉਹੋ ਵੇਲਾ ਹੀ ਉਨ੍ਹਾਂ ਦੇ ਚੁਗਣ ਦਾ ਹੁੰਦਾ ਹੈ ਤੇ ਉਹੋ ਹੀ ਉਸਦੋਂ ਦੰਦ ਸਾਫ਼ ਕਰਨ ਦਾ ।

ਪ੍ਰਸ਼ਨ 4.
ਮੱਧੂ ਮਗਰਮੱਛ ਨੇ ਪੰਛੀਆਂ ਨੂੰ ਕੀ ਸਮਝਾਇਆ ?
ਉੱਤਰ:
ਮੱਘੂ ਨੇ ਪੰਛੀਆਂ ਨੂੰ ਸਮਝਾਇਆ ਕਿ ਜੇਕਰ ਉਹ ਉਸ ਦੇ ਦੰਦ ਸਾਫ਼ ਕਰਨਗੇ, ਤਾਂ ਉਨ੍ਹਾਂ ਨੂੰ ਉਸ ਦੇ ਦੰਦਾਂ ਵਿਚ ਫਸਿਆ ਭੋਜਨ ਵੀ ਲੱਭੇਗਾ । ਉਸ ਦੇ ਦੰਦ ਸਾਫ਼ ਕਰਨਾ ਤਾਂ ਉਨ੍ਹਾਂ ਲਈ ਫ਼ਾਇਦੇ ਦੀ ਗੱਲ ਹੈ ।

ਪ੍ਰਸ਼ਨ 5.
ਮੱਘੂ ਮਗਰਮੱਛ ਨੇ ਪੰਛੀਆਂ ਨਾਲ ਕੀ ਵਾਅਦਾ ਕੀਤਾ ?
ਉੱਤਰ:
ਮੱ ਮਗਰਮੱਛ ਨੇ ਪੰਛੀਆਂ ਨਾਲ ਵਾਅਦਾ ਕੀਤਾ ਕਿ ਜਦੋਂ ਉਹ ਉਸ ਦੇ ਦੰਦ ਸਾਫ਼ ਕਰਿਆ ਕਰਨਗੇ, ਤਾਂ ਉਹ ਆਪਣਾ ਮੂੰਹ ਖੁੱਲਾ ਹੀ ਰੱਖੇਗਾ । ਇਸ ਤਰ੍ਹਾਂ ਉਨ੍ਹਾਂ ਨੂੰ ਉਸ ਤੋਂ ਕੋਈ ਖ਼ਤਰਾ ਨਹੀਂ ।

ਪ੍ਰਸ਼ਨ 6.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਪਿੱਠ, ਚੁੰਝਾਂ, ਦੰਦ, ਭੋਜਨ, ਚਿੱਕੜ)
(ਉ) ਨਦੀ ਦੇ ਪਾਣੀ ਨੇ ਉਹਦੇ ਮੂੰਹ ਦਾ ……… ਧੋ ਦਿੱਤਾ ।
(ਅ) ਪੰਛੀਆਂ ਨੂੰ ……….. ਦੀ ਭਾਲ ਵਿਚ ਦੂਰ-ਦੂਰ ਤਕ ਉਡਾਰੀਆਂ ਭਰਨੀਆਂ ਪੈਂਦੀਆਂ ਸਨ ।
(ਇ) ਨਿੱਕੀ ਚਿੜੀ ਮੱਘਾ ਮਗਰਮੱਛ ਦੀ। …………. ਉੱਤੇ ਬੈਠ ਕੇ ਕਈ ਵਾਰ ਨਦੀ ਵਿਚ ਦੂਰ-ਦੂਰ ਤਕ ਸੈਰ ਕਰ ਆਉਂਦੀ ਸੀ ।
(ਸ) ਚਿੜੀ ਉਹਦੇ ਮੂੰਹ ਵਿਚ ਵੜ ਕੇ …….. ਮਾਰਨ ਲੱਗ ਪਈ ।
(ਹ) ਪੰਛੀਆਂ ਨੇ ਭਰ-ਪੇਟ ਭੋਜਨ ਵੀ ਖਾਧਾ ਅਤੇ ਮੱਘੁ ਮਗਰਮੱਛ ਦੇ ……. ਵੀ ਸਾਫ਼ ਹੋ ਗਏ ।
ਉੱਤਰ:
(ਉ) ਨਦੀ ਦੇ ਪਾਣੀ ਨੇ ਉਹਦੇ ਮੂੰਹ ਦਾ ਚਿੱਕੜ ਧੋ ਦਿੱਤਾ |
(ਅ) ਪੰਛੀਆਂ ਨੂੰ ਭੋਜਨ ਦੀ ਭਾਲ ਵਿਚ ਦੂਰ-ਦੂਰ ਤਕ ਉਡਾਰੀਆਂ ਭਰਨੀਆਂ ਪੈਂਦੀਆਂ ਸਨ ।
(ਇ) ਨਿੱਕੀ ਚਿੜੀ ਮੱਘੂ ਮਗਰਮੱਛ ਦੀ ਪਿੱਠ ਉੱਤੇ ਬੈਠ ਕੇ ਕਈ ਵਾਰ ਨਦੀ ਵਿਚ ਦੂਰ-ਦੂਰ ਤਕ ਸੈਰ ਕਰ ਆਉਂਦੀ ਸੀ ।
(ਸ) ਚਿੜੀ ਉਹਦੇ ਮੂੰਹ ਵਿਚ ਵੜ ਕੇ ਚੁੰਝਾਂ ਮਾਰਨ ਲੱਗ ਪਈ ।
(ਹ) ਪੰਛੀਆਂ ਨੇ ਭਰ ਪੇਟ ਭੋਜਨ ਵੀ ਖਾਧਾ ਅਤੇ ਮੱਘੁ ਮਗਰਮੱਛ ਦੇ ਦੰਦ ਵੀ ਸਾਫ਼ ਹੋ ਗਏ ।

ਪ੍ਰਸ਼ਨ 7.
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ ?
(ਉ) ਸਾਨੂੰ ਹਮੇਸ਼ਾਂ ਸਾਫ਼-ਸੁਥਰੇ ਬਣ ਕੇ ਰਹਿਣਾ ਚਾਹੀਦੈ । ਤੂੰ ਵੀ ਭੋਜਨ ਖਾਣ ਤੋਂ ਪਿੱਛੋਂ ਮੂੰਹ ਸਾਫ਼ ਕਰਿਆ ਕਰ ।
(ਅ) ‘‘ਤੇਰਾ ਤਾਂ ਮੂੰਹ ਵੱਡਾ ਸਾਰਾ ਏ ਤੇ ਦੰਦ ਕਿੰਨੇ ਸਾਰੇ । ਏਨਾ ਕੰਮ ਮੈਂ ਇਕੱਲੀ ਕਿਸ ਤਰ੍ਹਾਂ ਕਰੂੰ ?”
(ਇ) “ਇਹ ਕੰਮ ਨਹੀਂ ਸਾਨੂੰ ਪੁੱਗਣਾ ।ਉਹੋ ਵੇਲਾ ਚੋਗਾ ਚੁਗਣ ਦਾ ਤੇ ਉਹ ਵੇਲਾ ਤੇਰੇ ਦੰਦ ਸਾਫ਼ ਕਰਨ ਦਾ ।”
(ਸ) ‘‘ਮੇਰਾ ਪੱਕਾ ਵਾਅਦਾ ਰਿਹਾ, ਦੰਦਾਂ ਦੀ ਸਫ਼ਾਈ ਵੇਲੇ ਮੂੰਹ ਖੁੱਲ੍ਹਾ ਹੀ ਰੱਖਿਆ ਕਰੂੰ. ।”
ਉੱਤਰ:
(ੳ) ਇਹ ਸ਼ਬਦ ਚਿੜੀ ਨੇ ਮੱਧੂ ਮਗਰਮੱਛ ਨੂੰ ਕਹੇ ।
(ਆ) ਇਹ ਸ਼ਬਦ ਚਿੜੀ ਨੇ ਮੱਘੁ ਮਗਰਮੱਛ ਨੂੰ ਕਹੇ ।
(ਈ) ਇਹ ਸ਼ਬਦ ਗੁਟਾਰ ਨੇ ਮੱਘੂ ਮਗਰਮੱਛ ਨੂੰ ਕਹੇ ।
(ਸ) ਇਹ ਸ਼ਬਦ ਮੱਘੂ ਮਗਰਮੱਛ ਨੇ ਪੰਛੀਆਂ ਨੂੰ ਕਹੇ ।

PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਕੋਸ਼ਿਸ਼, ਸਹਾਇਤਾ, ਸਾਫ਼-ਸੁਥਰੇ, ਜ਼ਿੰਮੇਵਾਰੀ, ਭਰੋਸਾ, ਬੂਥੀ, ਬਦਬੂ ।
ਉੱਤਰ:

  1. ਕੋਸ਼ਿਸ਼ (ਯਤਨ) – ਸਫਲਤਾ ਪ੍ਰਾਪਤ ਕਰਨ ਲਈ ਕੋਸ਼ਿਸ਼ ਕਰਨੀ ਜ਼ਰੂਰੀ ਹੈ ।
  2. ਸਹਾਇਤਾ (ਮੱਦਦ) – ਉਸ ਨੇ ਮੇਰੀ ਔਖੇ ਵੇਲੇ ਸਹਾਇਤਾ ਕੀਤੀ ।
  3. ਸਾਫ਼-ਸੁਥਰੇ (ਸਾਫ਼) – ਦਾਤਣ ਕਰਨ ਨਾਲ ਦੰਦ ਸਾਫ਼-ਸੁਥਰੇ ਰਹਿੰਦੇ ਹਨ ।
  4. ਜ਼ਿੰਮੇਵਾਰੀ (ਸਿਰ ਲੈਣਾ) – ਇਹ ਕੰਮ ਕਰਨਾ ਹੁਣ ਤੇਰੀ ਜ਼ਿੰਮੇਵਾਰੀ ਹੈ ।
  5. ਭਰੋਸਾ (ਯਕੀਨ) – ਮੈਨੂੰ ਤੇਰੀ ਗੱਲ ਉੱਤੇ ਪੂਰਾ ਭਰੋਸਾ ਹੈ ।
  6. ਬੂਥੀ (ਮੂੰਹ)-ਕੁੱਤਾ ਬੂਥੀ ਚੁੱਕ ਕੇ ਮੇਰੀ ਵਲ ਦੇਖ ਰਿਹਾ ਸੀ !
  7. ਬਦਬੂ (ਭੈੜੀ ਬੂ-ਗੰਦਗੀ ਦੇ ਢੇਰ ਆਲੇਦੁਆਲੇ ਵਿਚ ਬਦਬੂ ਫੈਲਾਉਂਦੇ ਹਨ ।

ਪ੍ਰਸ਼ਨ 9.
ਕਿਸੇ ਮਨ-ਪਸੰਦ ਪੰਛੀ ਦੀ ਤਸਵੀਰ ਬਣਾਓ
ਉੱਤਰ:
ਨੋਟ-ਵਿਦਿਆਰਥੀ ਆਪੇ ਬਣਾਉਣ ਦਾ ਯਤਨ ਕਰਨ ॥

ਪ੍ਰਸ਼ਨ 10.
ਦੰਦਾਂ ਦੀ ਸੰਭਾਲ ਕਿਵੇਂ ਕਰੀਏ ?
PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ 1
ਉੱਤਰ:
PSEB 4th Class Punjabi Solutions Chapter 13 ਮੱਘੂ ਮਗਰਮੱਛ ਤੇ ਪੰਛੀ 2

ਪ੍ਰਸ਼ਨ 11.
‘ਦੀਵਾਲੀ ਵਿਸ਼ੇ ਉੱਤੇ ਇਕ ਲੇਖ ਲਿਖੋ ।
ਉੱਤਰ:
(ਨੋਟ-ਇਹ ਲੇਖ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ “ਲੇਖ-ਰਚਨਾ ਵਾਲਾ ਭਾਗ ।)

PSEB 5th Class Punjabi Solutions Chapter 15 ਚੰਦਰੀ ਲੂੰਬੜੀ

Punjab State Board PSEB 5th Class Punjabi Book Solutions Chapter 15 ਚੰਦਰੀ ਲੂੰਬੜੀ Textbook Exercise Questions and Answers.

PSEB Solutions for Class 5 Punjabi Chapter 15 ਚੰਦਰੀ ਲੂੰਬੜੀ

1. ਖ਼ਾਲੀ ਥਾਂਵਾਂ ਭਰੋ:-

ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ-
(ਉ) ਮੈਨੂੰ ਬਹੁਤ ……… ਲੱਗੀ ਹੋਈ ਹੈ ।
(ਅ) ਉਹ ਕੁੱਕੜ ਨੂੰ ਫੜ ਕੇ ਲੈਣਾ ਚਾਹੁੰਦੀ ਸੀ ।
(ਇ) ਚੰਦਰੀ ਲੂੰਬੜੀ . ਦੀ ਗੱਲ ਸੁਣ ਕੇ ……… ਗਈ ।
(ਸ) ਖ਼ਰਗੋਸ਼ਾਂ ਦੇ ਗੁੰਮ ਹੋਣ ਦਾ …… ਇਕਦਮ ਖੁੱਲ੍ਹ ਗਿਆ ।
(ਹ) ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ ………. ਵਿੱਚ ਫੈਲ ਗਈ ।
(ਕ) “ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ……. ਦੀ ਹੈ ।
ਉੱਤਰ:
(ੳ) ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ।
(ਅ) ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ ।
(ਇ) ਚੰਦਰੀ ਲੂੰਬੜੀ ਖ਼ਰਗੋਸ਼ ਦੀ ਗੱਲ ਸੁਣ ਕੇ ਸਹਿਮ ਗਈ ।
(ਸ) ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਇਕ-ਦਮ ਖੁੱਲ ਗਿਆ |
(ਹ). ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ ਜੰਗਲ ਵਿੱਚ ਫੈਲ ਗਈ ।
(ਕ) “ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ਏਕੇ ਦੀ ਹੈ ।

2. ਇੱਕ -ਦੋ ਸ਼ਬਦਾਂ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਲੂੰਬੜੀ ਦਾ ਸੁਭਾਅ ਕਿਹਾ-ਜਿਹਾ ਸੀ ।
ਉੱਤਰ:
ਚੰਦਰੀ ।

ਪ੍ਰਸ਼ਨ 2.
ਕੁੱਕੜ ਕਿੱਥੇ ਬੈਠਾ ਸੀ ?
ਉੱਤਰ:
ਰੁੱਖ ਦੇ ਟਾਹਣ ਉੱਤੇ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 3.
ਲੂੰਬੜੀ ਨੇ ਜਾਨਵਰਾਂ ਤੋਂ ਖਾਣ ਲਈ ਕੀ ਮੰਗਿਆ ?
ਉੱਤਰ:
ਥੋੜ੍ਹਾ ਘਾਹ ।

ਪ੍ਰਸ਼ਨ 4.
ਲੂੰਬੜੀ ਦੇ ਦੰਦ ਕਿਹੋ-ਜਿਹੇ ਸਨ ?
ਉੱਤਰ;
ਬਹੁਤ ਤਿੱਖੇ ।

ਪ੍ਰਸ਼ਨ 5.
ਲੂੰਬੜੀ ਦੇ ਮਰਨ ਦੀ ਖ਼ਬਰ ਕਿਵੇਂ ਫੈਲ ਗਈ ?
ਉੱਤਰ:
ਇਕ-ਦਮ ਸਾਰੇ ।

3. ਇੱਕ-ਦੋ ਸਤਰਾਂ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਚੰਦਰੀ ਲੂੰਬੜੀ ਨੇ ਕਿਹੜੀ ਕਹਾਣੀ ਘੜੀ ?
ਉੱਤਰ:
ਚੰਦਰੀ ਲੂੰਬੜੀ ਨੇ ਮਨਘੜਤ ਕਹਾਣੀ ਘੜਦਿਆਂ ਕਿਹਾ ਕਿ ਉਹ ਪਾਰਲੇ ਜੰਗਲ ਦੀ ਨਰਮਨਰਮ ਘਾਹ ਖਾ ਕੇ ਨਦੀ ਵਿਚ ਪਾਣੀ ਪੀਣ ਲੱਗੀ ਸੀ ਤੇ ਉਸ ਵਿਚ ਡਿਗ ਪਈ । ਪਾਣੀ ਰੋੜ੍ਹ ਕੇ ਉਸਨੂੰ ਇਧਰ ਲੈ ਆਇਆ ।

ਪਸ਼ਨ 2.
ਇੱਕ ਦਿਨ ਖ਼ਰਗੋਸ਼ ਕੀ ਵੇਖ ਕੇ ਸਹਿਮ ਗਏ ?
ਉੱਤਰ:
ਇਕ ਦਿਨ ਖ਼ਰਗੋਸ਼ਾਂ ਨੇ ਜਦੋਂ ਲੂੰਬੜੀ ਨੂੰ ਸ਼ਹਿ ਕੇ ਖ਼ਰਗੋਸ਼ ਉੱਤੇ ਝਪਟਦਿਆਂ ਤੇ ਫੇਰ ਉਸਦੀ ਚੀਰ-ਫਾੜ ਕਰਕੇ ਖਾਂਦਿਆਂ ਦੇਖਿਆ, ਤਾਂ ਉਹ ਸਹਿਮ ਗਏ ।

ਪ੍ਰਸ਼ਨ 3.
ਦਿਨ ਵੇਲੇ ਚੰਦਰੀ ਲੂੰਬੜੀ ਕੀ ਕਰਦੀ ਸੀ ?
ਉੱਤਰ:
ਦਿਨ ਵੇਲੇ ਚੰਦਰੀ ਲੂੰਬੜੀ ਅਲੂਏਂ ਖ਼ਰਗੋਸ਼ਾਂ ਨਾਲ ਖੂਬ ਖੇਡਦੀ ਰਹਿੰਦੀ ਸੀ ।

ਪ੍ਰਸ਼ਨ 4.
ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਕਿਵੇਂ ਖੁੱਲ੍ਹਿਆ ?
ਉੱਤਰ:
ਜਦੋਂ ਭੋਲੂ, ਪੀਲਾ ਤੇ ਛੋਟੂ ਆਦਿ ਖ਼ਰਗੋਸ਼ਾਂ ਨੇ ਰਸਤੇ ਵਿਚ ਚੰਦਰੀ ਲੂੰਬੜੀ ਨੂੰ ਸ਼ਹਿ ਲਾ ਕੇ ਖ਼ਰਗੋਸ਼ ਨੂੰ ਮਾਰਦਿਆਂ ਤੇ ਚੀਰ-ਫਾੜ ਕਰ ਕੇ ਖਾਂਦਿਆਂ ਦੇਖਿਆ, ਤਾਂ ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਖੁੱਲ੍ਹ ਗਿਆ ।

ਪ੍ਰਸ਼ਨ 5.
ਖ਼ਰਗੋਸ਼ਾਂ ਨੇ ਲੂੰਬੜੀ ਦੇ ਖ਼ਤਰੇ ਨੂੰ ਕਿਵੇਂ ਟਾਲਿਆ ?
ਉੱਤਰ:
ਖ਼ਰਗੋਸ਼ਾਂ ਨੇ ਇਕੱਠੇ ਹੋ ਕੇ ਲੂੰਬੜੀ ਨੂੰ ਆਪਣੇ ਦੰਦਾਂ ਨਾਲ ਕੋਹ-ਕੋਹ ਕੇ ਮਾਰ ਦਿੱਤਾ ਤੇ ਇਸ ਤਰ੍ਹਾਂ ਉਸਦੇ ਖ਼ਤਰੇ ਨੂੰ ਟਾਲਿਆ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

4. ਵਾਕਾਂ ਵਿੱਚ ਵਰਤੋ:-

ਵਾਕਾਂ ਵਿਚ ਵਰਤੋ
ਤੜਕਸਾਰ, ਵਹਿਣ, ਹੰਭ, ਤਰਲਾ, ਕੋਹ ਸੁੱਟਣਾ, ਭੇਤ, ਮੌਕਾਂ ।
ਉੱਤਰ:

  1. ਤੜਕਸਾਰ ਸਵੇਰੇ ਮੁੰਹ ਹਨੇਰੇ ਤੋਂ)ਤੜਕਸਾਰ ਤੋਂ ਹੀ ਮੀਂਹ ਪੈ ਰਿਹਾ ਹੈ ।
  2. ਵਹਿਣ ਵੇਗ, ਰੋੜ)-ਨਦੀ ਦਾ ਵਹਿਣ ਬਹੁਤ ਤੇਜ਼ ਹੈ ।
  3. ਹੁੰਭ (ਥੱਕ)-ਸਾਰਾ ਦਿਨ ਸ਼ਿਕਾਰ ਲੱਭਦੀ ਭੁੱਖੀ ਬੜੀ ਅੰਤ ਬਹੁਤ ਹੰਭ ਗਈ ।
  4. ਤਰਲਾ (ਮਿੰਨਤ-ਮੰਗਤਾ ਤਰਲੇ ਕਰ-ਕਰ ਕੇ ਪੈਸੇ ਮੰਗ ਰਿਹਾ ਸੀ ।
  5. ਕੋਹ ਸੁੱਟਣਾ ਮਾਰ ਦੇਣਾ)-ਖ਼ਰਗੋਸ਼ਾਂ ਨੇ ਦੰਦੀਆਂ । ਨਾਲ ਲੂੰਬੜੀ ਨੂੰ ਕੋਹ ਸੁੱਟਿਆ |
  6. ਭੇਤ (ਗੁੱਝੀ ਗੱਲ)-ਇਹ ਭੇਤ ਦੀ ਗੱਲ ਹੈ । ਕਿਸੇ ਨੂੰ ਦੱਸੀਂ ਨਾ ।
  7. ਮੌਕਾ (ਵਕਤ)-ਜਦੋਂ ਵੀ ਮੌਕਾ ਮਿਲਿਆ, ਮੈਂ ਤੁਹਾਡੇ ਘਰ ਆਵਾਂਗਾ ।

5. ਹੇਠਾਂ ਗੁਰਮੁਖੀ ਅਤੇ ਦੇਵਨਾਗੀ ਵਿਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-

ਹੇਠਾਂ ਦੇਵਨਾਗਰੀ ਵਿਚ ਦਿੱਤੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
स्वभाव, टहनी, बहाव (प्रवाह), बूढा, घास, वश, अकेला, अंधेरा, बनावट, दुश्मन, जानवर, भयानक, लोमड़ी।
ਉੱਤਰ:
ਬੁੱਢਾ
PSEB 5th Class Punjabi Solutions Chapter 15 ਚੰਦਰੀ ਲੂੰਬੜੀ 1
PSEB 5th Class Punjabi Solutions Chapter 15 ਚੰਦਰੀ ਲੂੰਬੜੀ 2

5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਦੇ ਸ਼ਬਦ ਲਿਖਣ ਦਾ ਅਭਿਆਸ ਕਰੋ:

ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ-
दया, थक जाना, जिज्ञासा, समाचार, अवसर, पेट, बिल, शक्ति, मिन्नत।
ਉੱਤਰ:
PSEB 5th Class Punjabi Solutions Chapter 15 ਚੰਦਰੀ ਲੂੰਬੜੀ 3

5. ਹੇਠਾਂ ਦਿੱਤੇ ਵਾਕਾਂ ਨੂੰ ਪੰਜਾਬੀ ਵਿੱਚ ਲਿਖੋ:

ਹੇਠਾਂ ਦਿੱਤੇ ਵਾਕਾਂ ਨੂੰ ਪੰਜਾਬੀ ਵਿਚ ਲਿਖੋ-
किसी भी जंगल के इतिहास में शायद यह पहली बार ही हुआ था कि खरगोशों के हाथों एक लोमड़ी मारी गई थी। बूढे खरगोश ने कहा, “यह शक्ति खरगोशों की नहीं, उनकी एकता की है। खरगोश चाहें तो इस एकता से शेर को भी मार सकते हैं।”
ਉੱਤਰ:
ਕਿਸੇ ਵੀ ਜੰਗਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਸੀ ਕਿ ਖ਼ਰਗੋਸ਼ਾਂ ਦੇ ਹੱਥੋਂ ਇਕ ਲੂੰਬੜੀ ਮਾਰੀ ਗਈ ਸੀ । ਬੁੱਢੇ ਖ਼ਰਗੋਸ਼ ਨੇ ਕਿਹਾ, “ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ਉਨ੍ਹਾਂ ਦੀ ਏਕਤਾ ਦੀ ਹੈ । ਖ਼ਰਗੋਸ਼ ਚਾਹੁੰਣ, ਤਾਂ ਇਸ ਏਕਤਾ ਨਾਲ ਸ਼ੇਰ ਨੂੰ ਵੀ ਮਾਰ ਸਕਦੇ ਹਨ ।”

PSEB 5th Class Punjabi Solutions Chapter 15 ਚੰਦਰੀ ਲੂੰਬੜੀ

6. ਪੈਰਿਆਂ ਸੰਬੰਧੀ ਪ੍ਰਸ਼ਨ

1. ਹੇਠ ਪੈਰੇ ਨੂੰ ਪੜ੍ਹੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਲੰਬੜੀ ਬਾਹਰਲੇ ਜੰਗਲ ਵਿਚ ਰਹਿੰਦੀ ਸੀ । ਉਹ ਸੁਭਾਅ ਦੀ ਵੀ ਚੰਦਰੀ ਸੀ ਤੇ ਉਹਦਾ ਨਾਂ ਵੀ ਚੰਦਰੀ ਸੀ । ਉਹਦੇ ਮਨ ਵਿਚ ਕਿਸੇ ਜੀਵ ਲਈ ਕੋਈ ਤਰਸ ਨਹੀਂ ਸੀ ।
ਇਕ ਵਾਰ ਚੰਦਰੀ ਲੂੰਬੜੀ ਨੂੰ ਰਾਤ ਭਰ ਸ਼ਿਕਾਰ ਨਾ ਮਿਲਿਆ । ਜਦੋਂ ਥੱਕ ਗਈ ਤਾਂ ਉਹਨੇ ਨਦੀ ਵਿੱਚੋਂ ਪਾਣੀ ਪੀਤਾ ਤੇ ਭੁੱਖੇ ਢਿੱਡ ਝਾੜੀਆਂ ਵਿਚ ਵੜ ਕੇ ਸੌਂ ਗਈ ।

ਪਰਾਂ ਦੀ ਫੜਫੜਾਹਟ ਸੁਣ ਕੇ ਤੜਕਸਾਰ ਉਹਦੀ ਅੱਖ ਖੁੱਲ੍ਹ ਗਈ । ਇਕ ਜੰਗਲੀ ਕੁੱਕੜ ਲਾਗਲੀ ਝਾੜੀ ਚੋਂ ਉਡਾਰੀ ਮਾਰ ਕੇ ਇਕ ਰੁੱਖ ਦੀ ਟਾਹਣੀ ‘ਤੇ ਜਾ ਬੈਠਾ ਸੀ । · ਕੁੱਕੜ ਨੂੰ ਵੇਖਣਸਾਰ ਹੀ ਉਹਦੀ ਭੁੱਖ ਜਾਗ ਪਈ । ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ ।

ਜਿਸ ਟਾਹਣੀ ਉੱਤੇ ਕੁੱਕੜ ਬੈਠਾ ਹੋਇਆ ਸੀ, ਉਹਦੇ ਹੇਠ ਨਦੀ ਦਾ ਤੇਜ਼ ਵਹਿਣ ਸੀ । ਚੰਦਰੀ ਲੂੰਬੜੀ ਨੇ ਕੁੱਕੜ ਨੂੰ ਦਬੋਚਣ ਲਈ ਪੂਰੇ ਜ਼ੋਰ ਨਾਲ ਛਾਲ ਮਾਰੀ । ਕੁੱਕੜ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਬੈਠਾ ਸੀ ਉਹ ਫੜ-ਫੜ ਕਰਕੇ ਉੱਡਿਆ ਤੇ ਦੂਸਰੇ ਟਾਹਣ ’ਤੇ ਜਾ ਬੈਠਾ ।

ਚੰਦਰੀ ਲੂੰਬੜੀ ਕੁੱਝ ਚਿਰ ਖਾਲੀ ਟਾਹਣ ਨਾਲ ਲਮਕਦੀ ਰਹੀਂ । ਜਦੋਂ ਬਾਹਵਾਂ ਹੰਭ ਗਈਆਂ ਤਾਂ ਉਹ ਨਦੀ ਵਿਚ ਡਿਗ ਪਈ । ਉਹਨੇ ਕਿਨਾਰੇ ਵੱਲ ਆਉਣ ਲਈ ਹੱਥ-ਪੈਰ ਮਾਰੇ ਪਰ ਨਦੀ ਦਾ ਵਹਿਣ ਉਹਨੂੰ ਰੋੜ੍ਹ ਕੇ ਲੈ ਗਿਆ ‘ ਪਾਣੀ ਦੇ ਵਹਿਣ ਤੇ ਹਵਾ ਦੇ ਥਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿਚ ਉਹਨੂੰ ਨਦੀ ਦੇ ਦੂਸਰੇ ਕਿਨਾਰੇ ‘ਤੇ ਜਾ ਸੁੱਟਿਆ ।

ਪ੍ਰਸ਼ਨ 1.
ਲੂੰਬੜੀ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ:ਲੂੰਬੜੀ ਸੁਭਾ ਦੀ ਚੰਦਰੀ ਸੀ, ਉਹ ਕਿਸੇ ਜੀਵ ਉੱਤੇ ਤਰਸ ਨਹੀਂ ਸੀ ਕਰਦੀ ।

ਪ੍ਰਸ਼ਨ 2.
ਭੁੱਖੀ ਲੂੰਬੜੀ ਨੇ ਨਦੀ ਵਿਚ ਪਾਣੀ ਪੀਣ ਪਿੱਛੋਂ ਕੀ ਕੀਤਾ ?
ਉੱਤਰ:
ਉਹ ਭੁੱਖੇ ਢਿੱਡ ਹੀ ਝਾੜੀਆਂ ਵਿਚ ਵੜ ਕੇ ਸੌਂ ਗਈ ।

ਪ੍ਰਸ਼ਨ 3.
ਲੂੰਬੜੀ ਦੀ ਅੱਖ ਕਿਉਂ ਖੁੱਲ੍ਹ ਗਈ ?
ਉੱਤਰ:
ਕਿਉਂਕਿ ਉਸਨੂੰ ਉੱਡ ਕੇ ਰੁੱਖ ਉੱਤੇ ਬੈਠੇ ਜੰਗਲੀ ਕੁੱਕੜ ਦੇ ਪਰਾਂ ਦੀ ਫੜਫੜਾਹਟ ਨੇ ਜਗਾ ਦਿੱਤਾ ਸੀ ।

ਪ੍ਰਸ਼ਨ 4.
ਚੰਦਰੀ ਲੂੰਬੜੀ ਨੇ ਪੂਰੇ ਜ਼ੋਰ ਨਾਲ ਛਾਲ ਕਿਉਂ ਮਾਰੀ ?
ਉੱਤਰ:
ਰੁੱਖ ਦੀ ਟਹਿਣੀ ਉੱਤੇ ਬੈਠੇ ਜੰਗਲੀ ਕੁੱਕੜ ਨੂੰ ਦਬੋਚਣ ਲਈ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 5.
ਲੂੰਬੜੀ ਤੋਂ ਬਚਣ ਲਈ ਕੁੱਕੜ ਨੇ ਕੀ ਕੀਤਾ ?
ਉੱਤਰ:
ਉਹ ਉੱਥੋਂ ਉੱਡ ਕੇ ਦੂਜੇ ਰੁੱਖ ਦੇ ਟਾਹਣ ਉੱਤੇ ਜਾ ਬੈਠਾ ।

ਪ੍ਰਸ਼ਨ 6.
ਟਾਹਣ ਨਾਲ ਲਮਕਦੀ ਲੂੰਬੜੀ ਨਦੀ ਵਿਚ ਕਿਉਂ ਡਿਗ ਪਈ ?
ਉੱਤਰ:
ਕਿਉਂਕਿ ਉਸਦੀਆਂ ਬਾਹਾਂ ਥੱਕ ਗਈਆਂ ਸਨ ।

ਪ੍ਰਸ਼ਨ 7.
ਲੂੰਬੜੀ ਕਿਸ ਹਾਲਤ ਵਿਚ ਨਦੀ ਦੇ ਦੂਜੇ ਕੰਢੇ ਉੱਤੇ ਜਾ ਪੁੱਜੀ ?
ਉੱਤਰ:
ਲੂੰਬੜੀ ਨੂੰ ਨਦੀ ਦੇ ਕਹਿਣ ਤੇ ਹਵਾ ਦੇ ਥਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿਚ ਨਦੀ ਦੇ ਦੂਜੇ ਕੰਢੇ ਲਿਜਾ ਸੁੱਟਿਆ ਸੀ ।

2. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ।
ਇਕ ਦਿਨ ਭੋਲੂ, ਪੀਲਾ, ਛੋਟੂ ਤੇ ਹੋਰ ਕਈ ਖ਼ਰਗੋਸ਼ . ਖੇਡਦੇ-ਖੇਡਦੇ ਦੂਰ ਨਿਕਲ ਗਏ ! ਵਾਪਸ ਆਉਂਦਿਆਂ ਗੂੜ੍ਹਾ ਹਨੇਰਾ ਫੈਲ ਗਿਆ । ਰਾਹ ਵਿਚ ਉਨ੍ਹਾਂ ਨੇ ਇਕ ‘ ਭਿਆਨਕ ਦ੍ਰਿਸ਼ ਵੇਖਿਆ । ਉਹ ਸਹਿਮ ਕੇ ਖਲੋਂ ਗਏ । ਚੰਦਰੀ ਲੂੰਬੜੀ ਕਿਸੇ ਇਕੱਲੇ ਖ਼ਰਗੋਸ਼ ਦੀ ਤਾਕ ਵਿਚ ਬੈਠੀ ਹੋਈ ਸੀ । ਉਹਨੇ ਕਿਹਾ ਕੇ ਇਕ ਖ਼ਰਗੋਸ਼ ਤੇ ਝਪਟਾ ਮਾਰਿਆਂ ਤੇ ਉਹਦੀ ਚੀਰ-ਫਾੜ ਕਰਨ ਲੱਗ ਪਈ । ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਇਕਦਮ ਖੁੱਲ ਗਿਆ ।ਉਹ ਏਨੇ ਰੋਹ ਵਿਚ ਆ ਗਏ
ਕਿ ਉਨ੍ਹਾਂ ਨੂੰ ਆਪਣੇ ਖ਼ਰਗੋਸ਼ ਹੋਣ ਦਾ ਚੇਤਾ ਹੀ ਨਾ ਰਿਹਾ । ਉਹ ਸਾਰੇ ਟੁੱਟ ਕੇ ਲੂੰਬੜੀ ਨੂੰ ਪੈ ਗਏ । ਉਨ੍ਹਾਂ ਆਪਣੀਆਂ ਨਿੱਕੀਆਂ-ਨਿੱਕੀਆਂ ਦਿੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਕੋਹ ਸੁੱਟਿਆ । ਲੂੰਬੜੀ ਦੇ ਮਰਨ ਦੀ ਖ਼ਬਰ ਇਕਦਮ ਸਾਰੇ ਜੰਗਲ ਵਿਚ ਫੈਲ ਗਈ ਸਾਰੇ ਜੀਵ ਹੁੰਮ-ਹੁੰਮਾ ਕੇ ਖ਼ਰਗੋਸ਼ਾਂ ਦੇ ਡੇਰੇ ਇਕੱਠੇ ਹੋ ਗਏ । ਸਾਰਿਆਂ ਜੀਵਾਂ ਨੇ ਬਹੁਤ ਦਿਨਾਂ ਪਿੱਛੋਂ ਬੁੱਢੇ ਖ਼ਰਗੋਸ਼ ਦੇ ਚਿਹਰੇ ‘ਤੇ ਖੁਸ਼ੀ ਦੀ ਚਮਕ ਵੇਖੀ । ਇਹੋ ਖ਼ੁਸ਼ੀ ਸਾਰਿਆਂ ਜੀਵਾਂ ਦੇ ਮਨ ਵਿਚ ਸੀ । ਚੰਦਰੀ ਲੂੰਬੜੀ ਨੇ ਮੌਕਾ ਮਿਲਣ ‘ਤੇ ਉਨ੍ਹਾਂ ਦਾ ਸ਼ਿਕਾਰ ਕਰਨਾ ਸੀ ।

ਕਿਸੇ ਵੀ ਜੰਗਲ ਵਿੱਚ ਹੁਣ ਤਕ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਸੀ ਕਿ ਖ਼ਰਗੋਸ਼ਾਂ ਹੱਥੋਂ ਲੂੰਬੜੀ ਮਾਰੀ ਗਈ ਹੋਵੇ । ਬੁੱਢੇ ਖ਼ਰਗੋਸ਼ ਨੇ ਆਖਿਆ, ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ਏਕੇ ਦੀ ਹੈ । ‘ਖ਼ਰਗੋਸ਼ ਚਾਹੁਣ, ਤਾਂ ਏਕੇ ਦੀ ਤਾਕਤ ਨਾਲ ਸ਼ੇਰ ਨੂੰ ਵੀ ਮਾਰ ਸਕਦੇ ਹਨ ।

ਪ੍ਰਸ਼ਨ 1.
ਇਸ ਪੈਰੇ ਵਿਚ ਆਏ ਖ਼ਰਗੋਸ਼ਾਂ ਦੇ ਨਾਂ ਲਿਖੋ ।
ਉੱਤਰ:
ਭੋਲੂ, ਪੀਤਾ, ਛੋਟੂ ਤੇ ਬੁੱਢਾ ਖ਼ਰਗੋਸ਼ ।

ਪ੍ਰਸ਼ਨ 2.
ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਕਿਵੇਂ ਖੁੱਲਾ ?
ਉੱਤਰ:
ਜਦੋਂ ਭੋਲੂ, ਪੀਲੇ ਤੇ ਛੋਟੂ ਨੇ ਅੱਖੀਂ ਹਨੇਰੇ ਵਿਚ ਲੂੰਬੜੀ ਨੂੰ ਤਾਕ ਲਾ ਕੇ ਖ਼ਰਗੋਸ਼ ਨੂੰ ਮਾਰਦਿਆਂ ਤੇ ਚੀਰ-ਫਾੜ ਕਰਦਿਆਂ ਦੇਖਿਆ ।

ਪ੍ਰਸ਼ਨ 3.
ਖ਼ਰਗੋਸ਼ਾਂ ਨੇ ਬੜੀ ਨੂੰ ਕਿਸ ਤਰ੍ਹਾਂ ਮਾਰਿਆ ?
ਉੱਤਰ:
ਖ਼ਰਗੋਸ਼ ਗੁੱਸੇ ਵਿਚ ਮਿਲ ਕੇ ਲੂੰਬੜੀ ਨੂੰ ਟੁੱਟ ਕੇ ਪੈ ਗਏ ਤੇ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਉਸਨੂੰ ਕੋਹ ਸੁੱਟਿਆ ।

ਪ੍ਰਸ਼ਨ 4.
ਲੂੰਬੜੀ ਦੇ ਮਰਨ ਦੀ ਖ਼ਬਰ ਕਿੱਥੇ ਫੈਲ ਗਈ ?
ਉੱਤਰ:
ਸਾਰੇ ਜੰਗਲ ਵਿਚ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 5.
ਬੁੱਢੇ ਖ਼ਰਗੋਸ਼ ਦੇ ਚਿਹਰੇ ਉੱਤੇ ਕੀ ਸੀ ?
ਉੱਤਰ:
ਖ਼ੁਸ਼ੀ ਦੀ ਚਮਕ ।

ਪ੍ਰਸ਼ਨ 6.
ਜੰਗਲ ਵਿਚ ਪਹਿਲੀ ਵਾਰੀ ਲੰਬੜੀ ਕਿਨ੍ਹਾਂ ਹੱਥੋਂ ਮਾਰੀ ਗਈ ਸੀ ?
(ਉ) ਸ਼ੇਰਾਂ ਹੱਥੋਂ
(ਅ) ਬਘਿਆੜਾਂ ਹੱਥੋਂ
(ਇ) ਕੁੱਤਿਆਂ ਹੱਥੋਂ
(ਸ) ਖ਼ਰਗੋਸ਼ਾਂ ਹੱਥੋਂ ।
ਉੱਤਰ:
(ਉ) ਖ਼ਰਗੋਸ਼ਾਂ ਹੱਥੋਂ ।

ਪ੍ਰਸ਼ਨ 7.
ਇਸ ਵਾਰਤਾ ਤੋਂ ਕੀ ਸਿੱਖਿਆ ਮਿਲਦੀ ਹੈ ?
(ਉ) ਏਕੇ ਦੀ
(ਅ) ਡਰਨ ਦੀ
(ਈ) ਦਲੇਰੀ ਦੀ
(ਸ) ਹਿੰਮਤ ਰੱਖਣ ਦੀ ।
ਉੱਤਰ:
(ੳ) ਏਕੇ ਦੀ ।

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਚੰਦਰੀ ਲੂੰਬੜੀ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਜਸਬੀਰ ਭੁੱਲਰ (✓)।

ਪ੍ਰਸ਼ਨ 2.
ਚੰਦਰੀ ਲੂੰਬੜੀ ਕਿਹੜੇ ਜੰਗਲ ਵਿਚ ਰਹਿੰਦੀ ਸੀ ?
ਉੱਤਰ:
ਬਾਹਰਲੇ ਜੀ (✓)।

ਪ੍ਰਸ਼ਨ 3.
ਚੰਦਰੀ ਲੂੰਬੜੀ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ:
ਚੰਦਰਾ/ਬੇਤਰਸ (✓)।

ਪ੍ਰਸ਼ਨ 4.
ਚੰਦਰੀ ਲੂੰਬੜੀ ਭੁੱਖੇ ਢਿੱਡ ਕਿੱਥੇ ਸੌਂ ਗਈ ?
ਉੱਤਰ:
ਝਾੜੀਆਂ ਵਿਚ (✓)।

ਪ੍ਰਸ਼ਨ 5.
ਲਾਗਲੀ ਝਾੜੀ ਵਿਚੋਂ ਉਡਾਰੀ ਮਾਰ ਕੇ ਕੌਣ ਰੁੱਖ ਉੱਤੇ ਜਾ ਬੈਠਾ ਸੀ ?
ਉੱਤਰ:
ਜੰਗਲੀ ਕੁੱਕੜ (✓)।

ਪ੍ਰਸ਼ਨ 6.
ਚੰਦਰੀ ਲੂੰਬੜੀ ਨਦੀ ਵਿਚ ਰੁੜ੍ਹਨ ਮਗਰੋਂ ਬੇਹੋਸ਼ੀ ਦੀ ਹਾਲਤ ਵਿਚ ਕਿੱਥੇ ਪਹੁੰਚ ਗਈ ।
ਉੱਤਰ:
ਦੂਜੇ ਕੰਢੇ (✓)।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 7.
ਚੰਦਰੀ ਲੂੰਬੜੀ ਨੇ ਬੁੱਢੇ ਖ਼ਰਗੋਸ਼ ਦੇ ਪੁੱਛਣ ‘ਤੇ ਆਪਣੇ ਆਪ ਨੂੰ ਕੀ ਖਾਣ ਵਾਲੀ ਦੱਸਿਆ ?
ਉੱਤਰ:
ਘਾਹ (✓)।

ਪ੍ਰਸ਼ਨ 8.
ਬੁੱਢੇ ਖ਼ਰਗੋਸ਼ ਨੂੰ ਲੂੰਬੜੀ ਦੇ ਤਿੱਖੇ ਦੰਦ ਤੇ ਨਹੁੰਦਰਾਂ ਦੇਖ ਕੇ ਕੀ ਪ੍ਰਤੀਤ ਹੋਇਆ ?
ਉੱਤਰ:
ਉਹ ਮਾਸ ਖਾਣ ਵਾਲੀ ਹੈ (✓)।

ਪ੍ਰਸ਼ਨ 9.
ਕਿਸ ਨੇ ਕੁਐਕ-ਕੁਐਕ ਕੀਤੀ ?
ਉੱਤਰ:
ਬੱਤਖ਼ ਨੇ (✓)।

ਪ੍ਰਸ਼ਨ 10.
ਲੂੰਬੜੀ ਨੇ ਜੀਵਾਂ ਤੋਂ ਕੀ ਖਾਣ ਲਈ ਮੰਗਿਆ ?
ਉੱਤਰ:
ਘਾਹ ਨੀ (✓)।

ਪ੍ਰਸ਼ਨ 11.
ਸਾਰੇ ਜਾਨਵਰਾਂ ਦੇ ਜਾਣ ਮਗਰੋਂ ਲੂੰਬੜੀ ਨੇ ਖਾਧੇ ਘਾਹ ਦਾ ਕੀ ਕੀਤਾ ?
ਉੱਤਰ:
ਬੁੱਕ ਦਿੱਤਾ ।

ਪ੍ਰਸ਼ਨ 12.
ਦਿਨ ਵੇਲੇ ਚੰਦਰੀ ਲੂੰਬੜੀ ਅਲੂੰਏ ਖ਼ਰਗੋਸ਼ਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੀ ?
ਉੱਤਰ:
ਉਨ੍ਹਾਂ ਨਾਲ ਖੇਡਦੀ ਆ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 13.
ਭੋਲੂ, ਪੀਲੇ ਤੇ ਛੋਟੂ ਵਰਗੇ ਖ਼ਰਗੋਸ਼ ਨੇ ਵਾਪਸੀ ਸਮੇਂ ਹਨੇਰੇ ਵਿਚ ਲੂੰਬੜੀ ਨੂੰ ਕੀ ਕਰਦਿਆਂ ਦੇਖਿਆ ?
ਉੱਤਰ:
ਖ਼ਰਗੋਸ਼ ਨੂੰ ਮਾਰਦਿਆਂ (✓)।

ਪ੍ਰਸ਼ਨ 14.
ਖ਼ਰਗੋਸ਼ਾਂ ਨੇ ਚੰਦਰੀ ਲੂੰਬੜੀ ਨੂੰ ਕਿਸ ਤਰ੍ਹਾਂ ਮਾਰਿਆ ?
ਉੱਤਰ:
ਏਕੇ ਨਾਲ ਹਮਲਾ ਕਰਕੇ (✓)।

ਪ੍ਰਸ਼ਨ 15.
ਚੰਦਰੀ ਲੂੰਬੜੀ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਏਕਤਾ ਵਿਚ ਤਾਕਤ ਹੈ (✓)।

ਪ੍ਰਸ਼ਨ 16.
ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ ……….. ਵਿੱਚ ਫੈਲ ਗਈ । ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਜੰਗਲ (✓)।

PSEB 5th Class Punjabi Solutions Chapter 7 ਵਿੱਦਿਆ ਦਾ ਫਲ

Punjab State Board PSEB 5th Class Punjabi Book Solutions Chapter 7 ਵਿੱਦਿਆ ਦਾ ਫਲ Textbook Exercise Questions and Answers.

PSEB Solutions for Class 5 Punjabi Chapter 7 ਵਿੱਦਿਆ ਦਾ ਫਲ

1. ਖ਼ਾਲੀ ਸਥਾਨ ਭਰੋ:

ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ

(ਉ) ਸਤਨਾਮ ਦੇ ਪਾਪਾ ਅਤੇ ਸੈਂਟੀ ਦੇ ਡੈਡੀ ……… ਸਨ ।
(ਅ) ਵਿੱਦਿਆ ਦਾ ਫਲ ………. ਅਤੇ ਜੜ੍ਹਾਂ ………….. ਹੁੰਦੀਆਂ ਹਨ ।
(ਇ) ਇਹ ਜੜਾਂ ਲਾਉਣ ਲਈ ………..ਤੇ ਮਿਹਨਤ ਦੀ ਲੋੜ ਹੁੰਦੀ ਹੈ ।
(ਸ) ਅੱਜ ਤੋਂ ਹੀ ਮੈਂ ਤੁਹਾਡੇ ਨਾਲ …. ਕਰਦਾ ਹਾਂ ।
(ਹ) ਫਿਰ ਸਤਨਾਮ ਹਰ ਕਲਾਸ ਵਿਚ ……… ਆਉਣ ਲੱਗਿਆ ।
ਉੱਤਰ:
(ੳ) ਸਤਨਾਮ ਦੇ ਪਾਪਾ ਅਤੇ ਸੈਂਟੀ ਦੇ ਡੈਡੀ ਚਚੇਰੇ ਭਰਾ ਸਨ ।
(ਅ) ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ ।
(ੲ) ਇਹ ਜੜਾਂ ਲਾਉਣ ਲਈ ਜੇਬ ਦਾ ਖ਼ਰਚ ਤੇ ਮਿਹਨਤ ਦੀ ਲੋੜ ਹੁੰਦੀ ਹੈ ।
(ਸ) ਅੱਜ ਤੋਂ ਹੀ ਮੈਂ ਤੁਹਾਡੇ ਨਾਲੋਂ ਵਾਇਦਾ ਕਰਦਾ ਹਾਂ ।
(ਹ) ਫਿਰ ਸਤਨਾਮ ਹਰ ਕਲਾਸ ਵਿਚ ਫਸਟ ਆਉਣ ਲੱਗਿਆ ।

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ:

ਪ੍ਰਸ਼ਨ 1.
ਵਿੱਦਿਆ ਦਾ ਫਲ ਤੇ ਜੜ੍ਹਾਂ ਕਿਹੋ-ਜਿਹੀਆਂ ਹੁੰਦੀਆਂ ਹਨ ?
ਉੱਤਰ:
ਫਲ ਮਿੱਠਾ ਤੇ ਜੋੜਾਂ ਕੌੜੀਆਂ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 2.
ਇਕ ਦਿਨ ਸਤਨਾਮ ਨੇ ਪਾਪਾ ਨੂੰ ਕੀ ਪੁੱਛਿਆ ?
ਉੱਤਰ:
ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਕਿਉਂ ਹੁੰਦੀਆਂ ਹਨ ।

ਪ੍ਰਸ਼ਨ 3.
ਸਤਨਾਮ ਨੂੰ ਪਾਪਾ ਦੀ ਕਹੀ ਕਿਹੜੀ ਗੱਲ ਸਮਝ ਆ ਗਈ ਸੀ ?
ਉੱਤਰ:
ਵਿੱਦਿਆ ਦਾ ਫਲ ਮਿੱਠਾ ਤੇ ਜੜ੍ਹਾਂ ਕੌੜੀਆਂ ਕਿਉਂ ਹੁੰਦੀਆਂ ਹਨ ।

ਪ੍ਰਸ਼ਨ 4.
ਵਿੱਦਿਆ ਰੂਪੀ ਬੂਟੇ ਦੇ ਫਲੁ ਖਾਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ:
ਮਿਹਨਤ ਤੇ ਲਗਨ ਨਾਲ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ।

ਪ੍ਰਸ਼ਨ 5.
ਸਤਨਾਮ ਨੇ ਪਾਪਾ ਨਾਲ ਕੀ ਵਾਇਦਾ ਕੀਤਾ ?
ਉੱਤਰ:
ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਦਾ ।

3. ਵਾਕਾਂ ਵਿੱਚ ਵਰਤੋ:

ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ਖਾਦ, ਜੇਬ-ਖ਼ਰਚੀ, ਲਗਨ, ਮਿਹਨਤ, ਵਾਇਦਾ, ਦ੍ਰਿੜ੍ਹ ਇਰਾਦਾ ।
ਉੱਤਰ:
1. ਖਾਦ ਰੂੜੀ, ਫਸਲਾਂ-ਪੌਦਿਆਂ ਲਈ ਪੌਸ਼ਟਿਕ ਖ਼ੁਰਾਕ)-ਅਸੀਂ ਆਪਣੇ ਖੇਤਾਂ ਵਿਚ ਫ਼ਸਲਾਂ ਦੇਸੀ ਖਾਦ ਪਾ ਕੇ ਪੈਦਾ ਕਰਦੇ ਹਾਂ।
2. ਜੇਬ-ਖ਼ਰਚੀ ਰੋਜ਼ ਦੇ ਘੱਟੋ-ਘੱਟ ਖ਼ਰਚ ਲਈ ਜੇਬ ਵਿਚ ਪਏ ਪੈਸੇ)-ਸਕੂਲ ਗਏ ਬੱਚਿਆਂ ਨੂੰ ਕੁੱਝ ਜੇਬ-ਖ਼ਰਚੀ ਵੀ ਦੇਣੀ ਚਾਹੀਦੀ ਹੈ ।
3. ਲਗਨ ਲਗਾਓ, ਸ਼ੌਕ)-ਮੈਂ ਅੱਜ-ਕੱਲ੍ਹ ਬੜੀ ਲਗਨ ਨਾਲ ਧਾਰਮਿਕ ਪੁਸਤਕਾਂ ਪੜ੍ਹ ਰਿਹਾ ਹਾਂ।
4. ਵਾਇਦਾ ਇਕਰਾਰ-ਮੈਂ ਆਪਣੇ ਪਿਤਾ ਜੀ ਨਾਲ ਵਾਇਦਾ ਕੀਤਾ ਕਿ ਮੈਂ ਅੱਗੋਂ ਪੂਰੀ ਮਿਹਨਤ ਨਾਲ ਪੜ੍ਹਾਈ ਕਰਾਂਗਾ ।
5. ਦ੍ਰਿੜ੍ਹ ਇਰਾਦਾ ਪੱਕਾ ਇਰਾਦਾ)-ਬੰਦੇ ਕੋਲ ਦ੍ਰਿੜ ਇਰਾਦਾ ਹੋਣਾ ਚਾਹੀਦਾ ਹੈ, ਫਿਰ ਉਸਦੇ ਸਾਹਮਣੇ ਕੋਈ ਮੁਸ਼ਕਿਲ ਨਹੀਂ ਟਿਕਦੀ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

4. ਹੇਠ ਲਿਖੇ ਸ਼ਬਦਾਂ ਨੂੰ ਪੜੋ ਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ:

ਹੇਠ ਦਿੱਤੇ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ-
ਮਿੱਠਾ, ਪਾਣੀ, ਘਰ, ਸੁਖ, ਦਿਨ, ਜਲਦੀ, ਫਲ, ਖ਼ੁਸ਼ ।
ਉੱਤਰ:
PSEB 5th Class Punjabi Solutions Chapter 7 ਵਿੱਦਿਆ ਦਾ ਫਲ 1

5. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਵਿੱਦਿਆ ਦਾ ਫਲ ਮਿੱਠਾ ਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ ।
ਉਪਰੋਕਤ ਮਾਟੋ ਲਿਖ ਕੇ ਆਪਣੀ ਸ਼੍ਰੇਣੀ ਵਿਚ ਲਾਓ ।
ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਕਰਨ )

6. ਪੈਰਿਆਂ ਸੰਬੰਧੀ ਪ੍ਰਸ਼ਨ

ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਬੇਟਾ ! ਇਸੇ ਲਈ ਹੀ ਮੈਂ ਕਹਿੰਦਾ ਹਾਂ ਕਿ ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ । ਜੜ੍ਹਾਂ ਹੀ ਲਾਉਣੀਆਂ ਔਖੀਆਂ ਹੁੰਦੀਆਂ ਨੇ । ਇਹ ਜੜਾਂ ਲਾਉਣ ਲਈ ਲਗਨ ਅਤੇ ਮਿਹਨਤ ਦੀ ਲੋੜ ਪੈਂਦੀ ਹੈ । ਸੋ ਅਜੇ ਸਮਾਂ ਤੁਹਾਡੇ ਹੱਥ ਵਿੱਚ ਹੈ । ਜੇਕਰ ਵਿੱਦਿਆ-ਰੂਪੀ ਬੂਟੇ ਦਾ ਮਿੱਠਾ ਫਲ ਖਾਣਾ ਚਾਹੁੰਦੇ ਹੋ ਤਾਂ ਇਸ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰੋ,, ਸਤਨਾਮ ਦੇ ਪਾਪਾ ਨੇ ਗੱਲ ਖ਼ਤਮ ਕਰਦਿਆਂ ਕਿਹਾ , । ਠੀਕ ਹੈ, ਪਾਪਾ ਅੱਜ ਤੋਂ ਹੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਸਵੇਰੇ ਜਲਦੀ ਉੱਠਾਂਗਾ, ਟੈਲੀਵੀਜ਼ਨ ਵੀ ਘੱਟ ਦੇਖਾਂਗਾ । ਪੜ੍ਹਾਈ ਵਲ ਵਧੇਰੇ ਧਿਆਨ ਦੇਵਾਂਗਾ । ਅੱਜ ਤੋਂ ਹੀ ਮੈਂ ਆਪਣੇ ਵਿੱਦਿਆ-ਰੂਪੀ ਬੂਟੇ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਸਿੰਜਾਂਗਾ ਕਿਉਂਕਿ ਮੈਂ ਤਾਂ ਇਸ ਬੂਟੇ ਕੋਲੋਂ ਤੁਹਾਡੇ ਨਾਲੋਂ ਵੀ ਵੱਡਾ ਫਲ ਲੈਣਾ ਹੈ, ਸਤਨਾਮ ਨੇ ਮੁਸਕਰਾਉਂਦੇ ਹੋਏ ਕਿਹਾ ।
ਸ਼ਾਬਾਸ਼ ! ਪੁੱਤਰਾ । ਮੈਨੂੰ ਤੇਰੇ ਕੋਲੋਂ ਇਹੋ ਉਮੀਦ ਹੈ । ਸਤਨਾਮ ਦਾ ਪਾਪਾ ਖੁਸ਼ ਸੀ ਕਿ ਸਤਨਾਮ ਨੂੰ ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਦੇ ਅਰਥ ਸਮਝ ਆ ਗਏ ਸਨ ।

ਪ੍ਰਸ਼ਨ 1.
ਵਿੱਦਿਆ ਦਾ ਫਲ ਤੇ ਜੜ੍ਹਾਂ ਕਿਹੋ ਜਿਹੀਆਂ ਹੁੰਦੀਆਂ ਹਨ ?
ਉੱਤਰ:
ਵਿੱਦਿਆ ਦਾ ਫਲ ਮਿੱਠਾ ਅਤੇ ਜੜ੍ਹਾਂ ਕੌੜੀਆਂ ਹੁੰਦੀਆਂ ਹਨ ।

ਪ੍ਰਸ਼ਨ 2.
ਵਿੱਦਿਆ ਰੂਪੀ ਮਿੱਠਾ ਫਲ ਖਾਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ:
ਲਗਨ ਤੇ ਮਿਹਨਤ ਨਾਲ ਇਸ ਦੀਆਂ ਜੜਾਂ ਮਜ਼ਬੂਤ ਕਰਨ ਵਿਚ ਜੁੱਟ ਜਾਣਾ ਚਾਹੀਦਾ ਹੈ ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 3.
ਸਤਨਾਮ ਨੇ ਪਾਪਾ ਨਾਲ ਕੀ ਵਾਅਦਾ ਕੀਤਾ ?
ਉੱਤਰ:
ਸਤਨਾਮ ਨੇ ਪਾਪਾ ਨਾਲ ਵਾਅਦਾ ਕੀਤਾ ਕਿ ਉਹ ਸਵੇਰੇ ਜਲਦੀ ਉੱਠੇਗਾ, ਟੈਲੀਵੀਜ਼ਨ ਨਹੀਂ ਦੇਖੇਗਾ ਅਤੇ ਵਿੱਦਿਆ ਰੂਪੀ ਬੂਟੇ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਸਿੰਜੇਂਗਾ ।

ਪ੍ਰਸ਼ਨ 4.
ਸਤਨਾਮ ਵਿੱਦਿਆ ਦੇ ਬੂਟੇ ਤੋਂ ਕਿਹੋ ਜਿਹਾ ਫਲ ਲੈਣਾ ਚਾਹੁੰਦਾ ਸੀ ?
ਉੱਤਰ:
ਆਪਣੇ ਪਾਪਾ ਤੋਂ ਵੀ ਵੱਡਾ ।

ਪ੍ਰਸ਼ਨ 5.
ਸਤਨਾਮ ਨੂੰ ਕਿਸ ਦੇ ਅਰਥ ਸਮਝ ਆ ਗਏ ਸਨ ?
ਉੱਤਰ:
ਕਿ ਵਿੱਦਿਆਂ ਦਾ ਫਲ ਮਿੱਠਾ ਹੁੰਦਾ ਹੈ, ਪਰ ਜੜਾਂ ਕੌੜੀਆਂ ਹੁੰਦੀਆਂ ਹਨ ।

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ, ਅੱਗੇ ਸਹੀ (✓) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
“ਵਿੱਦਿਆ ਦਾ “ਫਲ ਜੀਵਨੀ ਕਿਸ ਦੀ ‘ ਲਿਖੀ ਹੋਈ ਹੈ ?
ਉੱਤਰ:
ਡਾ: ਜਾਗੀਰ ਸਿੰਘ (✓) ।

ਪ੍ਰਸ਼ਨ 2.
ਸਤਨਾਮ ਕਿਸ ਕਹਾਣੀ ਦਾ ਪਾਤਰ ਹੈ ?
ਉੱਤਰ-
ਵਿੱਦਿਆ ਦਾ ਫਲ (✓) ।

ਪ੍ਰਸ਼ਨ 3.
ਵਿੱਦਿਆ ਦਾ ਫਲ ਕਿਹੋ ਜਿਹਾ ਹੁੰਦਾ ਹੈ ?
ਉੱਤਰ:
ਮਿੱਠਾ ਨਾ (✓) ।

ਪ੍ਰਸ਼ਨ 4.
ਵਿੱਦਿਆ ਦੀਆਂ ਜੜਾਂ ਕਿਹੋ-ਜਿਹੀਆਂ ਹੁੰਦੀਆਂ ਹਨ ?
ਉੱਤਰ:
ਕੌੜੀਆਂ ਨੀ (✓) ।

ਪ੍ਰਸ਼ਨ 5.
ਪਾਪਾ ਜੀ ਨੇ ਵਿੱਦਿਆ ਨੂੰ ਕਿਸ ਵਰਗਾ ਦੱਸਿਆ ?
ਉੱਤਰ:
ਰੁੱਖ (✓) ।

ਪ੍ਰਸ਼ਨ 6.
ਕਿਸ ਦੇ ਪਾਪਾ ਕੋਲ ਵਧੀਆ ਘਰ ਤੇ . ਕਾਰ ਨਹੀਂ ਸੀ ?
ਉੱਤਰ:
ਸ਼ੈਟੀ ਦੇ ਨੀ ।

ਪ੍ਰਸ਼ਨ 7.
ਸ਼ੈਟੀ ਦਾ ਪਾਪਾ ਸਤਨਾਮ ਦੇ ਪਾਪਾ ਦਾ ਕੀ ਲਗਦਾ ਸੀ ?
ਉੱਤਰ:
ਚਚੇਰਾ ਭਰਾ (✓) ।

PSEB 5th Class Punjabi Solutions Chapter 7 ਸਤਰੰਗੀ ਤਿਤਲੀ

ਪ੍ਰਸ਼ਨ 8.
ਸ਼ੈਟੀ ਦੇ ਪਾਪਾ ਨੂੰ ਜੇਬ-ਖ਼ਰਚ ਕਿੰਨਾ ਕੁ ਮਿਲਦਾ ਸੀ ?
ਉੱਤਰ:
ਖੁੱਲਾ (✓) ।

ਪ੍ਰਸ਼ਨ 9.
ਸੈਂਟੀ ਦਾ ਪਾਪਾ ਪੜ੍ਹਾਈ ਵਿੱਚ ਕਿਹੋ ਜਿਹਾ ਸੀ ?
ਉੱਤਰ:
ਬੇਪਰਵਾਹ (✓) ।

ਪ੍ਰਸ਼ਨ 10.
ਸਤਨਾਮ ਦੇ ਪਾਪਾ ਪੜ੍ਹਾਈ ਵਿਚ ਕਿਹੋਜਿਹੇ ਸਨ ?
ਉੱਤਰ:
ਮਿਹਨਤੀ ਤੇ ਲਾਇਕ (✓) ।

ਪ੍ਰਸ਼ਨ 11.
ਸਤਨਾਮ ਦਾ ਪਾਪਾ ਪੜ-ਲਿਖ ਕੇ ਕੀ ਬਣਿਆ ?
ਉੱਤਰ:
ਚੰਗਾ ਅਫ਼ਸਰ (✓) ।

ਪ੍ਰਸ਼ਨ 12.
ਸਤਨਾਮ ਦੇ ਪਾਪਾ ਦੁਆਰਾ ਮਿਹਨਤ ਨਾਲ ਪ੍ਰਾਪਤ ਕੀਤੀ ਵਿੱਦਿਆ ਦਾ ਕੀ ਸਿੱਟਾ ਨਿਕਲਿਆ ਸੀ ?
ਉੱਤਰ:
ਖ਼ੁਸ਼ਹਾਲੀ (✓) ।

ਪ੍ਰਸ਼ਨ 13.
ਵਿੱਦਿਆ ਦੀਆਂ ਜੜਾਂ ਕਿਸ ਤਰ੍ਹਾਂ ਲਗਦੀਆਂ ਹਨ ?
ਉੱਤਰ:
ਲਗਨ ਤੇ ਮਿਹਨਤ ਨਾਲ (✓) ।

ਪ੍ਰਸ਼ਨ 14.
ਕਹਾਣੀ ਦੇ ਅੰਤ ਵਿਚ ਜਦੋਂ ਸਤਨਾਮ ਨੂੰ ਸਮਝ ਲੱਗ ਗਈ ਕਿ, “ਵਿੱਦਿਆ ਦਾ ਫਲ ਮਿੱਠਾ ਤੇ ਜੜਾਂ ਕੌੜੀਆਂ ਹੋਣ ਦਾ ਕੀ ਅਰਥ ਹੈ, ਤਾਂ ਉਸਦੇ ਪਾਪਾ ਉੱਤੇ ਕੀ ਅਸਰ ਹੋਇਆ ?
ਉੱਤਰ:
ਖੁਸ਼ ਹੋ ਗਏ (✓) ।

ਪ੍ਰਸ਼ਨ 15.
“ਫਿਰ ਸਤਨਾਮ ਹਰ ਕਲਾਸ ਵਿੱਚ … ਆਉਣ ਲੱਗਿਆ । ਵਾਕ ਵਿਚ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਚੁਣੋ :
ਉੱਤਰ:
ਫ਼ਸਟ (✓) ।

PSEB 4th Class Punjabi Solutions Chapter 6 ਗੁਟਰ-ਗੂੰ ……. ਗੁਟਰ-ਗੂੰ

Punjab State Board PSEB 4th Class Punjabi Book Solutions Chapter 6 ਗੁਟਰ-ਗੂੰ ……. ਗੁਟਰ-ਗੂੰ Textbook Exercise Questions and Answers.

PSEB Solutions for Class 4 Punjabi Chapter 6 ਗੁਟਰ-ਗੂੰ ……. ਗੁਟਰ-ਗੂੰ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਗੁਟਰ-ਗੂੰ ……………… ਗੁਟਰ ਗੂੰ’।
ਸਰਲ ਅਰਥ-ਕਬੂਤਰ ਕਹਿੰਦਾ ਹੈ, “ਮੈਂ ਗੁਟਰਗੂੰ, ਗੁਟਰ-ਗੂੰ’ ਕਰਦਾ ਹੋਇਆ ਬੋਲਦਾ ਹਾਂ । ਲੋਕ ਮੈਨੂੰ ਚੀਨਾ ਜਾਂ ਗੋਲਾ ਕਹਿੰਦੇ ਹਨ । ਮੇਰਾ ਸਰੀਰ ਰੰਗ-ਬਰੰਗਾ ਹੈ । ਤੂੰ ਆਪ ਬੁੱਝ ਲੈ, ਮੈਂ ਕੌਣ ਹਾਂ ?”
‘‘ਮੇਰੇ ਖੰਭ ਕਈ ਰੰਗਾਂ ਦੇ ਬਣੇ ਹੋਏ ਹਨ । ਮੇਰੇ ਖੰਭ ਚਿੱਟੇ ਵੀ ਹਨ ਤੇ ਕਾਲੇ ਵੀ, ਜੋ ਕਿ ਲੋਕਾਂ ਨੂੰ ਚੰਗੇ ਲੱਗਦੇ ਹਨ । ਮੇਰੇ ਇਨ੍ਹਾਂ ਰੰਗਾਂ ਕਰਕੇ ਹੀ ਕੋਈ ਮੈਨੂੰ ਲਾਲਬਿੰਦਾ ਕਹਿੰਦਾ ਹੈ, ਕੋਈ ਲੋਟਣ ਤੇ ਕੋਈ ਗੋਲਾ । ਇਸ ਤਰ੍ਹਾਂ ਮੇਰੇ ਕਿੰਨੇ ਹੀ ਨਾਂ ਹਨ । ਮੈਂ ‘ਗੁਟਰ-ਗੂੰ, ਗੁਟਰ-ਗੂੰ ਕਰਦਾ ਹੋਇਆ ਬੋਲਦਾ ਹਾਂ।”

(ਅ) ਮੌਜਾਂ ਨਾਲ……….. ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਮੈਨੂੰ ਜਦੋਂ ਵੀ ਬੱਚੇ ਚੋਗਾ ਪਾਉਂਦੇ ਹਨ, ਤਾਂ ਮੈਂ ਬੜੀ ਮੌਜ ਨਾਲ ‘ ਚੁਗਣ ਲੱਗ ਪੈਂਦਾ ਹਾਂ । ਮੈਂ ਚੋਗਾ ਪਾਉਣ ਵਾਲੇ ਤੇ ਤੋਤਲੀ ਬੋਲੀ ਬੋਲਣ ਵਾਲੇ ਬੱਚਿਆਂ ਨਾਲ ਗੱਲਾਂ ਕਰਦਾ ਹਾਂ ਤੇ ਉਨ੍ਹਾਂ ਦੇ ਖਿਲਾਰੇ ਚੋਗੇ ਵਲ ਵੀ ਮੂੰਹ ਰੱਖਦਾ ਹਾਂ ਤੇ ‘ਗੁਟਰ-ਗੂੰ, ਗੁਟਰ-ਗੂੰ ਕਰ ਕੇ ਵੀ ਬੋਲਦਾ ਹਾਂ |

(ਈ) ਅੰਬਰੀਂ ਜਦੋਂ ……… ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਜਦੋਂ ਮੈਂ ਅਸਮਾਨਾਂ ਵਿਚ ਉਡਾਰੀ ਮਾਰਦਾ ਹਾਂ, ਤਾਂ ਬੱਦਲਾਂ ਤੋਂ
ਵੀ ਉੱਚਾ ਉੱਡ ਜਾਂਦਾ ਹਾਂ, ਪਰ ਮੈਂ ਘਰ ਦਾ ਰਾਹ ਕਦੇ ਵੀ ਨਹੀਂ ਭੁੱਲਦਾ । ਇਸੇ ਕਰਕੇ ਮੈਂ ਤਿਰਕਾਲਾਂ ਵੇਲੇ ਆਪਣੇ ਘਰ ਵਾਪਸ ਪਰਤ ਆਉਂਦਾ ਹਾਂ । ਮੈਂ “ਗੁਟਰ-ਗੂੰ, ਗੁਟਰ-ਗੂੰ’ ਕਰ ਕੇ ਬੋਲਦਾ ਰਹਿੰਦਾ ਹਾਂ ।

(ਸ) ਕਦੇ ਕਿਸੇ ਢੋਲ………….. ਗੁਟਰਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਮੈਂ ਕਦੇ ਕਿਸੇ ਪ੍ਰੇਮੀ ਜਾਂ ਪਤੀ ਦੀ ਚਿੱਠੀ ਇਕ ਥਾਂ ਤੋਂ ਦੂਜੀ ਥਾਂ ਉੱਤੇ ਪਹੁੰਚਾਉਂਦਾ ਹਾਂ । ਕਦੇ ਚਿੱਠੀ ਕਿਸੇ ਮੌਤ ਦੇ ਸੁਨੇਹੇ ਜਾਂ ਵਿਆਹ ਦੇ ਸੱਦੇ ਦੀ ਹੁੰਦੀ ਹੈ । ਇਸ ਤਰ੍ਹਾਂ ਮੈਂ ਇਕ ਥਾਂ ਤੋਂ ਦੂਜੀ ਥਾਂ ਖ਼ੁਸ਼ੀ ਜਾਂ ਗ਼ਮੀ ਭਰੀਆਂ ਖ਼ਬਰਾਂ ਪਹੁੰਚਾਉਂਦਾ ਰਹਿੰਦਾ ਹਾਂ ਤੇ ਇਹ ਕੰਮ ਕਰਨ ਲਈ ਮੈਂ ਕਦੇ ਵੀ ਕੋਈ ਹਿਚਕਚਾਹਟ ਨਹੀਂ ਕਰਦਾ । ਨਾਲ-ਨਾਲ ਮੈਂ ‘ਗੁਟਰ-ਗੂੰ, ਗੁਟਰ-ਗੂੰ ਕਰ ਕੇ ਬੋਲਦਾ ਰਹਿੰਦਾ ਹਾਂ ।

(ਹ) ਮੈਂ ਕਬੂਤਰ ………….. ਗੁਟਰ-ਗੂੰ ।
ਸਰਲ ਅਰਥ-ਕਬੂਤਰ ਕਹਿੰਦਾ ਹੈ ਕਿ ਉਹ ਅਮਨ ਦਾ ਗੀਤ ਗਾਉਂਦਾ ਹੈ । ਉਹ ਸਭ ਦਾ ਭਲਾ ਮੰਗਦਾ ਹੈ । ਉਹ ਕਹਿੰਦਾ ਹੈ ਕਿ ਮਨੁੱਖੋ, ਤੁਸੀਂ ਮੇਰੇ ਕੋਲੋਂ ਰਲ ਕੇ ਰਹਿਣਾ ਸਿੱਖੋ ਤੇ ਆਪਣੇ ਮਨਾਂ ਵਿਚੋਂ ਨਫ਼ਰਤ ਨੂੰ ਕੱਢ ਦੇਵੋ । ਮੈਂ “ਗੁਟਰ-ਗੂੰ, ਗੁਟਰ ਗੂੰ’ ਕਰਦਾ ਤੁਹਾਨੂੰ ਇਹੋ ਗੱਲ ਕਹਿੰਦਾ ਹਾਂ ।

PSEB 4th Class Punjabi Solutions Chapter 6 ਗੁਟਰ-ਗੂੰ ....... ਗੁਟਰ-ਗੂੰ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਗੁਟਰ-ਗੂੰ……
ਗੁਟਰ-ਗੂੰ…………
ਲੋਕ ਕਹਿਣ ਮੈਨੂੰ ਚੀਨਾ, ਗੋਲਾ
ਰੰਗ-ਬਰੰਗਾ, ਬੁੱਝ ਲੈ ਤੂੰ …….।

ਪ੍ਰਸ਼ਨ

  1. ‘ਗੁਟਰ-ਗੂ ਕਿਸ ਪੰਛੀ ਦੀ ਅਵਾਜ਼ ਵਲ ਸੰਕੇਤ ਹੈ ?
  2. ਲੋਕ ਕਿਸ ਨੂੰ ਕੀ ਕਹਿੰਦੇ ਹਨ ?
  3. ਤੁਸੀਂ ਇਨ੍ਹਾਂ ਸਤਰਾਂ ਤੋਂ ਕੀ ਬੁੱਝਦੇ ਹੋ ਕਿ ਇਹ ਕਿਸ ਬਾਰੇ ਹਨ ?

ਉੱਤਰ:

  1. ਇਹ ਸੰਕੇਤ ਕਬੂਤਰ ਦੀ ਅਵਾਜ਼ ਵਲ ਹੈ ।
  2. ਲੋਕ ਕਬੂਤਰ ਨੂੰ ਚੀਨਾ, ਗੋਲਾ ਆਦਿ ਕਹਿੰਦੇ ਹਨ ।
  3. ਇਹ ਸਤਰਾਂ ਕਬੂਤਰ ਬਾਰੇ ਹਨ ।

2. ਖੰਭ ਨੇ ਮੇਰੇ ਰੰਗ-ਬਰੰਗੇ
ਚਿੱਟੇ, ਕਾਲੇ, ਲੱਗਦੇ ਚੰਗੇ
ਲਾਲ ਬਿੰਦਾ ਤੇ ਲੋਟਣ, ਗੋਲਾ
ਕਿੰਨੇ ਹੀ ਮੇਰੇ ਨਾਂ ਨੂੰ ਉੱ…
ਗੁਟਰ-ਗੂੰ ……. ਗੁਟਰ-ਗੂੰ ।

ਪ੍ਰਸ਼ਨ

  1. ਕਿਸ ਦੇ ਖੰਭ ਰੰਗ-ਬਰੰਗੇ ਹਨ ?
  2. ਮੇਰੇ ਨਾਂ ਕਿੰਨੇ ਹਨ ?
  3. “ਗੁਟਰ-ਗੂੰ…… ਗੁਟਰ-ਗੂੰ’ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਕਬੂਤਰ ਏਂ, ਖੰਭ ਰੰਗ-ਬਰੰਗੇ ਹਨ |
  2. ਮੇਰੇ ਨਾਂ ਲਾਲਬਿੰਦਾ, ਲੋਟਣ ਤੇ ਗੋਲਾ ਹਨ ।
  3. (ਨੋਟ-ਉੱਪਰ ਦਿੱਤੀਆਂ ਸਤਰਾਂ ਨੂੰ ਯਾਦ ਕਰੋ ।)

3. ਮੌਜਾਂ ਨਾਲ ਮੈਂ ਚੁਗਦਾ ਦਾਣੇ ,
ਚੋਗਾ ਜਦ ਵੀ ਪਾਉਣ ਨਿਆਣੇ
ਤੋਤਲਿਆਂ ਨਾਲ ਗੱਲਾਂ ਕਰਦਾ
ਚੋਗੇ ਵਲ ਵੀ ਰੱਖਦਾ ਮੂੰਹ ….
ਗੁਟਰ-ਗੂੰ…… ਗੁਟਰ-ਗੂੰ ।

ਪ੍ਰਸ਼ਨ

  1. ਮੌਜਾਂ ਨਾਲ ਦਾਣੇ ਕੌਣ ਚੁਗਦਾ ਹੈ ?
  2. ਚੋਗਾ ਕੌਣ ਪਾਉਂਦਾ ਹੈ ?
  3. ਤੋਤਲੇ ਕੌਣ ਹਨ ?
  4. ਚੋਗੇ ਵਲ ਮੂੰਹ ਕੌਣ ਰੱਖਦਾ ਹੈ ?

ਉੱਤਰ:

  1. ਮੌਜਾਂ ਨਾਲ ਦਾਣੇ ਕਬੂਤਰ ਚੁਗਦਾ ਹੈ ।
  2. ਚੋਗਾ ਨਿਆਣੇ ਪਾਉਂਦੇ ਹਨ ।
  3. ਨਿਆਣੇ ।
  4. ਕਬੂਤਰ ।

PSEB 4th Class Punjabi Solutions Chapter 6 ਗੁਟਰ-ਗੂੰ ....... ਗੁਟਰ-ਗੂੰ

4. ਅੰਬਰੀਂ ਜਦੋਂ ਉਡਾਰੀ ਲਾਵਾਂ
ਬੱਦਲਾਂ ਤੋਂ ਉੱਚਾ ਉੱਡ ਜਾਵਾਂ
ਘਰ ਦਾ ਮੈਂ ਰਾਹ ਨਹੀਂ ਭੁੱਲਦਾ
ਮੁੜ ਆਵਾਂ ਆਥਣ ਨੂੰ…….
ਗੁਟਰ-ਗੂੰ ……… ਗੁਟਰ-ਗੂੰ ।

ਪ੍ਰਸ਼ਨ

  1. ਅੰਬਰਾਂ ਵਿਚ ਉਡਾਰੀ ਕੌਣ ਮਾਰਦਾ ਹੈ ?
    ਜਾਂ
    ਬੱਦਲਾਂ ਤੋਂ ਉੱਚਾ ਕੌਣ ਉੱਡਦਾ ਹੈ ।
  2. ਮੈਂ ਕਦੋਂ ਘਰ ਮੁੜਦਾ ਹਾਂ ?

ਉੱਤਰ:

  1. ਕਬੂਤਰ ।
  2. ਮੈਂ ਆਥਣ ਵੇਲੇ ਘਰ ਮੁੜਦਾ ਹਾਂ ।

5. ਕਦੇ ਕਿਸੇ ਢੋਲ, ਦੀ ਚਿੱਠੀ
ਮਰਗ, ਵਿਆਹ ਦੀ ਕੌੜੀ-ਮਿੱਠੀ
ਖ਼ਬਰਾਂ ਮੈਂ ਹੀ ਪਹੁੰਚਾਂਦਾ ਸੀ
ਕਦੇ ਨਾ ਕਰਦਾ ਚੂ, ਚਾਂ, ਊਂ…
ਗੁਟਰ-ਗੂੰ…. ਗੁਟਰ-ਗੂੰ ।

ਪ੍ਰਸ਼ਨ

  1. ਕਿਸ-ਕਿਸ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ ?
  2. ਚੂੰ-ਚਾਂ ਕੌਣ ਨਹੀਂ ਕਰਦਾ ?
    ਜਾਂ
    ਖ਼ਬਰਾਂ ਕੌਣ ਪੁਚਾਉਂਦਾ ਹੈ ?

ਉੱਤਰ:

  1. ਢੋਲ ਪ੍ਰੇਮੀ, ਮਰਗ ਤੇ ਵਿਆਹ ਦੀ ਚਿੱਠੀ ਦੀ ਗੱਲ ਕੀਤੀ ਗਈ ਹੈ ।
  2. ਕਬੂਤਰ ।

6. ਮੈਂ ਗਾਵਾਂ ਗੀਤ ਅਮਨ ਦਾ
ਭਲਾ ਲੋੜਦਾ ਸਭਨਾਂ ਦਾ
ਰਲ਼ ਕੇ ਰਹਿਣਾ ਮੈਥੋਂ ਸਿੱਖੋ
ਮਨ ਚੋਂ ਕੱਢੋ ਨਫ਼ਰਤ ਨੂੰ…
ਗੁਟਰ-ਗੂੰ……. ਗੁਟਰ-ਗੂੰ ।

ਪ੍ਰਸ਼ਨ

  1. ਕਬੂਤਰ ਕਿਸ ਦਾ ਗੀਤ ਗਾਉਂਦਾ ਹੈ ?
  2. ਕਬੂਤਰ ਕਿਸ ਦਾ ਭਲਾ ਚਾਹੁੰਦਾ ਹੈ ?
  3. ਸਾਨੂੰ ਕਿਸ ਤਰ੍ਹਾਂ ਰਹਿਣਾ ਸਿੱਖਣਾ ਚਾਹੀਦਾ ਹੈ ?

ਉੱਤਰ:

  1. ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ।
  2. ਕਬੂਤਰ ਸਭ ਦਾ ਭਲਾ ਚਾਹੁੰਦਾ ਹੈ ।
  3. ਸਾਨੂੰ ਰਲ ਕੇ ਰਹਿਣਾ ਸਿੱਖਣਾ ਚਾਹੀਦਾ ਹੈ ਤੇ ਮਨ ਵਿਚੋਂ ਨਫ਼ਰਤ ਕੱਢ ਦੇਣੀ ਚਾਹੀਦੀ ਹੈ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
‘ਗੁਟਰ-ਗੂੰ….ਗੁਟਰ-ਗੂੰ ਕਿਹੜਾ ਪੰਛੀ ਬੋਲਦਾ ਹੈ ?
ਉੱਤਰ:
“ਗੁਟਰ-ਗੂੰ … ਗੁਟਰ-ਗੂੰ’ ਕਬੂਤਰ ਬੋਲਦਾ ਹੈ ।

ਪ੍ਰਸ਼ਨ 2.
ਕਬੂਤਰ ਦੇ ਖੰਭ ਕਿਹੜੇ-ਕਿਹੜੇ ਰੰਗਾਂ ਦੇ ਹੁੰਦੇ ਹਨ ?
ਉੱਤਰ:
ਕਬੂਤਰ ਦੇ ਖੰਭ ਰੰਗ-ਬਰੰਗੇ ਹੁੰਦੇ ਹਨ । ਉਹ ਚਿੱਟੇ ਵੀ ਹੁੰਦੇ ਹਨ ਤੇ ਕਾਲੇ ਵੀ ।

ਪ੍ਰਸ਼ਨ 3.
ਕਬੂਤਰ ਦੇ ਹੋਰ ਨਾਂ ਲਿਖੋ ।
ਉੱਤਰ:
ਚੀਨਾ, ਲਾਲਬਿੰਦਾ, ਗੋਲਾ, ਲੋਟਣ ।

ਪ੍ਰਸ਼ਨ 4.
ਕਬੂਤਰ ਤੋਂ ਕੀ ਕੰਮ ਲਿਆ ਜਾਂਦਾ ਸੀ ?
ਉੱਤਰ:
ਕਬੂਤਰ ਤੋਂ ਇਕ ਥਾਂ ਤੋਂ ਦੂਜੀ ਥਾਂ ਚਿੱਠੀਆਂ ਭੇਜਣ ਦਾ ਕੰਮ ਲਿਆ ਜਾਂਦਾ ਸੀ ।

ਪ੍ਰਸ਼ਨ 5.
ਕਬੂਤਰ ਕਿਹੜਾ ਗੀਤ ਗਾਉਂਦਾ ਹੈ ?
ਉੱਤਰ:
ਕਬੂਤਰ ਅਮਨ ਦਾ ਗੀਤ ਗਾਉਂਦਾ ਹੈ ।

PSEB 4th Class Punjabi Solutions Chapter 6 ਗੁਟਰ-ਗੂੰ ....... ਗੁਟਰ-ਗੂੰ

ਪ੍ਰਸ਼ਨ 6.
ਸਤਰਾਂ ਪੂਰੀਆਂ ਕਰੋ-
……… ਬਰੰਗੇ ।
……. ਚੰਗੇ ।
ਉੱਤਰ:
ਖੰਭ ਨੇ ਮੇਰੇ ਰੰਗ-ਬਰੰਗੇ ।
ਚਿੱਟੇ ਕਾਲੇ ਲਗਦੇ ਚੰਗੇ ।

ਪ੍ਰਸ਼ਨ 7.
ਸੋਹਣਾ ਕਰਕੇ ਲਿਖੋ
ਮੈਂ ਗਾਵਾਂ ਗੀਤ ਅਮਨ ਦਾ.
ਭਲਾ ਲੋੜਦਾ ਸਭਨਾਂ ਦਾ
ਰਲ ਕੇ ਰਹਿਣਾ, ਮੈਥੋਂ ਸਿੱਖੋ
ਮਨ ਚੋਂ ਕੱਢੋ ਨਫ਼ਰਤ ਨੂੰ
ਗੁਟਰ-ਗੂੰ…… ਗੁਟਰ-ਗੂੰ ।
ਉੱਤਰ:
(ਨੋਟ-ਵਿਦਿਆਰਥੀ ਆਪ ਹੀ ਸੋਹਣੀ ਲਿਖਾਈ ਕਰ ਕੇ ਲਿਖਣ ।)

ਪ੍ਰਸ਼ਨ 8.
ਪੜੋ, ਸਮਝੋ ਤੇ ਲਿਖੋ
ਨਿਆਣੇ : ਸਿਆਣੇ
ਉੱਚਾ : ………
ਆਥਣ : …….
ਕੌੜੀ : …….
ਕਾਲੇ : …….
ਭਲਾ : ………
ਚੰਗੇ : ……..
ਉੱਤਰ:
ਨਿਆਣੇ : ਸਿਆਣੇ
ਉੱਚਾ : ਨੀਵਾਂ
ਆਥਣ : ਉੱਗਣ (ਉਗਮਣੀ)
ਕੌੜੀ : ਮਿੱਠੀ
ਕਾਲੇ : ਚਿੱਟੇ
ਭਲਾ : ਚੰਗੇ
ਮੰਦੇ : ਮੰਦੇ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ-ਮਰਗ, ਆਥਣ |
ਉੱਤਰ:
ਮਰਗ ਦਾ ਅਰਥ ਹੈ ‘ਮਿਤ` । ਇਸ ਲਈ ‘ਤ’ ਤੇ ‘ਕਾਲ’ ਸ਼ਬਦ ਵੀ ਵਰਤੇ ਜਾਂਦੇ ਹਨ ।
ਆਥਣ ਦਾ ਅਰਥ ਹੈ “ਸੰਝ’ |ਇਸ ਲਈ ‘ਤਿਕਾਲਾਂ ਵੇਲਾ’ ਤੇ ‘ਸ਼ਾਮ’ ਸ਼ਬਦ ਵੀ ਵਰਤੇ ਜਾਂਦੇ ਹਨ ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਲੋਕ, ਰੰਗ-ਬਰੰਗਾ, ਬੁੱਝ, ਦਾਣੇ, ਅੰਬਰ, ਬੱਦਲ, ਵਿਆਹ, ਕੌੜੀ-ਮਿੱਠੀ, ਪ੍ਰਤੀਕ, ਨਫ਼ਰਤ, ਮਰਗ !
ਉੱਤਰ:

  1. ਲੋਕ ਬੰਦੇ)-ਮੇਲਾ ਅਣਗਿਣਤ ਲੋਕਾਂ । ਨਾਲ ਭਰਿਆ ਹੋਇਆ ਹੈ ।
  2. ਰੰਗ-ਬਰੰਗਾ (ਬਹੁਤ ਸਾਰੇ ਰੰਗਾਂ ਵਾਲਾ)ਤੇਰਾ ਕੁੜਤਾ ਬੜਾ ਰੰਗ-ਬਰੰਗਾ ਹੈ ।
  3. ਬੁੱਝ (ਜਾਣ)-ਉਸ ਤੋਂ ਮੇਰੀ ਬਾਤ ਨਾ ਬੁੱਝ ਹੋਈ ।
  4. ਦਾਣੇ (ਬਨਸਪਤੀ ਦੇ ਬੀਜ)-ਇਹ ਦਾਣੇ ਪੀਹਣ ਦੀ ਚੱਕੀ ਹੈ ।
  5. ਅੰਬਰ (ਅਸਮਾਨ)-ਨੀਲੇ ਅੰਬਰ ਵਿਚ ਸੂਰਜ ਚਮਕ ਰਿਹਾ ਹੈ ।
  6. ਬੱਦਲ (ਮੇਘ-ਅਸਮਾਨ ਵਿਚ ਬੱਦਲ ਛਾ ਗਏ ਤੇ ਮੀਂਹ ਪੈਣ ਲੱਗਾ ।
  7. ਵਿਆਹ ਸ਼ਾਦੀ)-ਕੱਲ੍ਹ ਨੂੰ ਮੇਰੀ ਭੈਣ ਦਾ ਵਿਆਹ ਹੈ ।
  8. ਕੌੜੀ-ਮਿੱਠੀ ਮਾੜੀ-ਚੰਗੀ)-ਗੁਆਂਢੀਆਂ ਨਾਲ ਕਿਤੇ-ਕਿਤੇ ਕੌੜੀ-ਮਿੱਠੀ ਗੱਲ ਹੋ ਹੀ ਜਾਂਦੀ ਹੈ ।
  9. ਤੀਕ ਚਿੰਨ੍ਹ)-ਕਬੂਤਰ ਅਮਨ ਦਾ ਪ੍ਰਤੀਕ ਹੈ ।
  10. ਨਫ਼ਰਤ (ਘਿਣਾ)-ਕਦੇ ਵੀ ਕਿਸੇ ਨਾਲ ਨਫ਼ਰਤ ਨਾ ਕਰੋ ।
  11. ਮਰਗ (ਮੌਤ-ਇਕ ਦੁਕਾਨਦਾਰ ਦੀ ਮਰਗ ਹੋਣ ਕਰਕੇ ਸਾਰਾ ਬਜ਼ਾਰ ਬੰਦ ਹੋ ਗਿਆ ।

ਪ੍ਰਸ਼ਨ 11.
ਹੇਠ ਲਿਖੇ ਚੱਕਰਾਂ ਵਿਚ ਕਬੂਤਰ ਨਾਲ ਸੰਬੰਧਿਤ ਗੱਲਾਂ ਲਿਖੋ ।
PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ 32

ਉੱਤਰ:
PSEB 4th Class Punjabi Solutions Chapter 6 ਗੁਟਰ-ਗੂੰ ਗੁਟਰ-ਗੂੰ 33

ਪ੍ਰਸ਼ਨ 12.
ਦਸ ਪੰਛੀਆਂ ਦੇ ਨਾਂ ਲਿਖੋ ।
ਉੱਤਰ:
ਕਾਂ, ਚਿੜੀ, ਘੁੱਗੀ, ਛਾਰਕ, ਇੱਲ, ਬਾਜ਼, ਚੱਕੀਰਾਹਾ, ਕਬੂਤਰ, ਤਿੱਤਰ, ਬਟੇਰਾ ।

 

PSEB 4th Class Punjabi Solutions Chapter 12 ਸਾਡੇ ਰੁੱਖ

Punjab State Board PSEB 4th Class Punjabi Book Solutions Chapter 12 ਸਾਡੇ ਰੁੱਖ Textbook Exercise Questions and Answers.

PSEB Solutions for Class 4 Punjabi Chapter 12 ਸਾਡੇ ਰੁੱਖ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਪੰਜਾਬ ਦਾ ਰਾਜ-ਰੁੱਖ ਕਿਹੜਾ ਹੈ ?
ਉੱਤਰ:
ਟਾਹਲੀ ।

ਪ੍ਰਸ਼ਨ 2.
ਟਾਹਲੀ ਦੀ ਲੱਕੜ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਟਾਹਲੀ ਦੀ ਲੱਕੜ ਮਜ਼ਬੂਤੇ ਤੇ ਰੇਸ਼ੇਦਾਰ ਹੁੰਦੀ ਹੈ ।

ਪ੍ਰਸ਼ਨ 3.
ਨਿੰਮ ਦੇ ਰੁੱਖ ਉੱਤੇ ਲਗਣ ਵਾਲੇ ਫ਼ਲ ਦਾ ਨਾਂ ਲਿਖੋ ।
ਉੱਤਰ:
ਨਿਮੋਲੀਆਂ ।

PSEB 4th Class Punjabi Solutions Chapter 12 ਸਾਡੇ ਰੁੱਖ

ਪ੍ਰਸ਼ਨ 4.
ਪਿੱਪਲ ਦੇ ਰੁੱਖ ਨੂੰ ਕੱਟਿਆ ਕਿਉਂ ਨਹੀਂ ਜਾਂਦਾ ?
ਉੱਤਰ:
ਪਿੱਪਲ ਦੇ ਰੁੱਖ ਨੂੰ ਧਾਰਮਿਕ ਸੰਸਕਾਰਾਂ ਕਰਕੇ ਕੱਟਿਆ ਨਹੀਂ ਜਾਂਦਾ

ਪ੍ਰਸ਼ਨ 5.
ਬੋਹੜ ਦੀ ਉਮਰ ਕਿੰਨੀ ਹੁੰਦੀ ਹੈ ?
ਉੱਤਰ:
ਸੈਂਕੜੇ ਸਾਲ |

ਪ੍ਰਸ਼ਨ 6.
ਬੋਹੜ ਦਾ ਰੁੱਖ ਸਾਡੇ ਕੀ ਕੰਮ ਆਉਂਦਾ ਹੈ ?
ਉੱਤਰ:
ਬੋਹੜ ਦਾ ਰੁੱਖ ਸਾਨੂੰ ਛਾਂ ਤੇ ਬਾਲਣ ਲਈ ਲੱਕੜ ਦਿੰਦਾ ਹੈ । ਇਸਦੀ ਛਿੱਲ, ਪੱਤੇ ਤੇ ਦੁੱਧ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ । ਬੱਚੇ ਇਸਦੀ ਦਾੜ੍ਹੀ ਨੂੰ ਫੜ ਕੇ ਝੂਟੇ ਲੈਂਦੇ , ਹਨ ।

ਪ੍ਰਸ਼ਨ 7.
ਪਿੱਪਲ ਦੀ ਲਾਖ ਤੋਂ ਕੀ ਕੁੱਝ ਬਣਦਾ ਹੈ ?
ਉੱਤਰ:
ਪਿੱਪਲ ਦੀ ਲਾਖ ਤੋਂ ਬਟਨ, ਬਿਜਲੀ ਦੀਆਂ ਤਾਰਾਂ ਤੇ ਪਲਾਸਟਿਕ ਬਣਦਾ ਹੈ ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ-
ਲੋਪ, ਸਦੀ, ਸੱਖਣੇ, ਸੈਂਕੜੇ, ਜੁੱਸਿਆਂ, ਤਨ, ਲੱਖਣ, ਲਾਖ
ਉੱਤਰ:
ਲੋਪ – ਦਿਖਾਈ ਨਾ ਦੇਣਾ, ਖ਼ਤਮ !
ਸਦੀ – ਇਕ ਸੌ ਸਾਲ ਦਾ ਸਮਾਂ ।
ਸੱਖਣੇ – ਖ਼ਾਲੀ ।
ਸੈਂਕੜੇ – ਸੌ ।
ਜੁੱਸਿਆਂ – ਸਰੀਰਾਂ
ਤਨ – ਸਰੀਰਾਂ |
ਲੱਖਣ – ਅੰਦਾਜ਼ਾ ।
ਲਾਖ – ਬੇਰੀ ਜਾਂ ਪਿੱਪਲ ਦੇ ਰਸ ਵਿਚੋਂ ਟਹਿਣੀਆਂ ਉੱਤੇ ਪੈਦਾ ਹੋਣ ਵਾਲਾ ਪਦਾਰਥ ।

ਪ੍ਰਸ਼ਨ 9.
ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਦਾਤਣ, ਪੇਟ, ਆਲ੍ਹਣੇ, ਰੁੱਖ, ‘ਘੋਟਣੇ ।)
(ੳ) ਕੋਈ ਸਮਾਂ ਸੀ, ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ……… ਜ਼ਰੂਰ ਹੁੰਦਾ ਸੀ ।
(ਅ) ਨਿੰਮ ਦੀ ………… ਦੰਦਾਂ ਨੂੰ ਰੋਗ-ਰਹਿਤ ਰੱਖਦੀ ਹੈ ।
(ਈ) ਘਰਾਂ ਵਿਚ ਮਸਾਲੇ ਰਗੜਨ ਲਈ ਵਰਤੇ ਜਾਂਦੇ ……… ਜ਼ਿਆਦਾਤਰ ਨਿੰਮ ਦੇ ਰੁੱਖ ਦੇ ਬਣੇ · ਹੁੰਦੇ ਸਨ ।
(ਸ) ਪਿੱਪਲ ਦੀ ਜੜ੍ਹ ਅਤੇ ਛਿੱਲ ਨੂੰ …… ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ।
(ਹ) ਬੋਹੜ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ……… ਪਾਉਂਦੇ ਹਨ ।
ਉੱਤਰ:
(ੳ) ਕੋਈ ਸਮਾਂ ਸੀ, ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ਰੁੱਖ ਜ਼ਰੂਰ ਹੁੰਦਾ ਸੀ ।
(ਅ) ਨਿੰਮ ਦੀ ਦਾਤਣ ਦੰਦਾਂ ਨੂੰ ਰੋਗ-ਰਹਿਤ ਰੱਖਦੀ ਹੈ ।
(ਈ) ਘਰਾਂ ਵਿਚ ਮਸਾਲੇ ਰਗੜਨ ਲਈ ਵਰਤੇ ਜਾਂਦੇ ਘੋਟਣੇ ਜ਼ਿਆਦਾਤਰ ਨਿੰਮ ਦੇ ਰੁੱਖ ਦੇ ਬਣੇ ਹੁੰਦੇ ਸਨ |
(ਸ) ਪਿੱਪਲ ਦੀ ਜੜ੍ਹ ਅਤੇ ਛਿੱਲ ਨੂੰ ਪੇਟ ਦੀਆਂ । ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ।
(ਹ) ਬੋਹੜ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ਆਲ੍ਹਣੇ ਪਾਉਂਦੇ ਹਨ ।

PSEB 4th Class Punjabi Solutions Chapter 12 ਸਾਡੇ ਰੁੱਖ

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਰੁੱਖ, ਲੱਕੜ, ਉਮਰ, ਝੂਟੇ, ਛਾਂ ।
ਉੱਤਰ:

  1. ਰੁੱਖ (ਦਰੱਖ਼ਤ, ਬਿਰਛ)-ਵਾਤਾਵਰਨ ਦੇ ਬਚਾਓ ਲਈ ਸਾਨੂੰ ਭੁੱਖ ਨਹੀਂ ਵੱਢਣੇ ਚਾਹੀਦੇ ।
  2. ਲੱਕੜ ਰੁੱਖ ਦਾ ਅੰਦਰਲਾ ਸਖ਼ਤ ਭਾਗਟਾਹਲੀ ਦੀ ਲੱਕੜ ਬੜੀ ਮਜ਼ਬੂਤ ਤੇ ਰੇਸ਼ੇਦਾਰ ਹੁੰਦੀ ਹੈ ।
  3. ਉਮਰ ਆਯੂ, ਜੀਵਨ ਦਾ ਸਮਾਂ-ਬੋਹੜ ਦੇ ਰੁੱਖ ਦੀ ਉਮਰ ਬਹੁਤ ਲੰਮੀ ਹੁੰਦੀ ਹੈ ।
  4. ਝੂਟੇ ਹਿਲੋਰੇ)-ਕੁੜੀਆਂ ਪਿੱਪਲ ਤੇ ਪੀਂਘ ਪਾ ਕੇ ਝੂਟੇ ਲੈ ਰਹੀਆਂ ਹਨ ।
  5. ਛਾਂ ਧੁੱਪ ਦੇ ਉਲਟ ਸ਼ਬਦ-ਗਰਮੀਆਂ ਵਿਚ ਦਰੱਖ਼ਤਾਂ ਦੀ ਛਾਂ ਬੜੀ ਪਿਆਰੀ ਲਗਦੀ ਹੈ ।

ਪ੍ਰਸ਼ਨ 11.
ਢੁੱਕਵੇਂ ਮਿਲਾਨ ਕਰੋ-
PSEB 4th Class Punjabi Solutions Chapter 12 ਸਾਡੇ ਰੁੱਖ 1
ਉੱਤਰ:
PSEB 4th Class Punjabi Solutions Chapter 12 ਸਾਡੇ ਰੁੱਖ 2

ਪ੍ਰਸ਼ਨ 12.
ਵੱਖ-ਵੱਖ ਰੁੱਖਾਂ ਬਾਰੇ ਗੀਤਾਂ ਦੀਆਂ ਕੁੱਝ ਸਤਰਾਂ ਸੁੰਦਰ ਕਰ ਕੇ ਲਿਖੋ ।
ਉੱਤਰ:

  1. ਟਾਹਲੀ-ਉੱਚੀਆਂ ਲੰਮੀਆਂ ਟਾਹਲੀਆਂ, ਵਿਚ ਗੁਜਰੀ ਦੀ ਪੀਂਘ ਵੇ ਮਾਹੀਆ ।
  2. ਕਿੱਕਰ-ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ, ਬਾਪੂ ਦੇ ਪਸੰਦ ਆ ਗਿਆ ।
  3. ਪਿੱਪਲ-ਸਾਉਣ ਮਹੀਨੇ ਤੀਆਂ ਦੀ ਰੁੱਤ, ਪਿੱਪਲੀਂ ਪੀਘਾਂ ਪਈਆਂ |
  4. ਨਿੰਮ-ਕੌੜੀ ਨਿੰਮ ਨੂੰ ਪਤਾਸੇ ਲਗਦੇ, ਜਿੱਥੋਂ ਮੇਰਾ ਵੀਰ ਲੰਘ ਜੇ ।
  5. ਚੰਦਨ-ਬੇਟੀ ਚੰਨਣ ਦੇ ਓਹਲੇ ਓਹਲੇ ਕਿਉਂ ‘ ਖੜੀ ? ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ ਬਾਬਲ ਵਰ ਲੋੜੀਏ ।
  6. ਕਰੀਰ-ਸਾਉਣ ਮਹੀਨੇ ਮੀਂਹ ਪੈ ਜਾਂਦਾ,ਲਗਦਾ ਕਰੀਰੀਂ ਬਾਟਾ ।

ਪ੍ਰਸ਼ਨ 13.
ਆਪਣੇ ਚਾਚਾ ਜੀ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਸਕੂਲ ਵਿਚੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ;
(ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਵੱਡੇ ਭਰਾ ਦੇ ਵਿਆਹ ਉੱਤੇ ਸਕੂਲੋਂ ਛੁੱਟੀ ਲੈਣ ਦੀ ਅਰਜ਼ੀ )

PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ

Punjab State Board PSEB 5th Class Punjabi Book Solutions Chapter 6 ਕੌਮ ਦੀ ਸੇਵਾਦਾਰ Textbook Exercise Questions and Answers.

PSEB Solutions for Class 5 Punjabi Chapter 6 ਕੌਮ ਦੀ ਸੇਵਾਦਾਰ

1. ਦੱਸੋ:

ਪ੍ਰਸ਼ਨ 1.
ਵਾਰਡ ਵਿਚ ਨਰਸ ਦੇ ਆਉਣ ਨਾਲ ਰੋਗੀ ਨੂੰ ਕੀ ਮਹਿਸੂਸ ਹੁੰਦਾ ਹੈ ?
ਉੱਤਰ:
ਵਾਰਡ ਵਿਚ ਨਰਸ ਦੇ ਆਉਣ ਨਾਲ ਰੋਗੀ ਨੂੰ ਢਾਰਸੇ ਮਿਲ ਜਾਂਦੀ ਹੈ । ਉਸਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਉਸਦੀ ਦੇਖ-ਭਾਲ ਕਰਨ ਵਾਲਾ ਆ ਗਿਆ ਹੈ । ਉਸਦੀ ਮਿੱਠੀ ਮੁਸਕਾਣ ਨਾਲ ਰੋਗੀ ਸਾਰਾ ਦੁੱਖ ਭੁੱਲ ਜਾਂਦੇ ਹਨ ।

ਪ੍ਰਸ਼ਨ 2.
ਵਾਰਡ ਵਿਚ ਨਰਸ ਕੀ ਕੁੱਝ ਕਰਦੀ ਹੈ ?
ਉੱਤਰ:
ਨਰਸ ਵਾਰਡ ਵਿਚ ਆ ਕੇ ਕਿਸੇ ਰੋਗੀ ਨੂੰ ਥਰਮਾਮੀਟਰ ਲਾਉਂਦੀ ਹੈ ਤੇ ਕਿਸੇ ਦੀ ਨਬਜ਼ ਫੜ ਕੇ ਉਸ਼ਦਾ ਹਾਲ-ਚਾਲ ਪੁੱਛਦੀ ਹੈ । ਕਿਸੇ ਰੋਗੀ ਦੇ ਉਹ ਟੀਕਾ ਲਾਉਂਦੀ ਹੈ ਤੇ ਕਿਸੇ ਨੂੰ ਦਵਾਈ ਪਿਲਾਉਂਦੀ ਹੈ ਅਜਿਹਾ ਕਰਦੀ ਹੋਈ ਉਹ ਪ੍ਰੇਮ ਨਾਲ ਅਗਲੇ ਦਾ ਹਾਲ ਪੁੱਛਦੀ ਹੈ ।

2. ਖ਼ਾਲੀ ਥਾਂਵਾਂ ਭਰੋ :

(ੳ) ਜਿਉਂ ਤਿਤਲੀ ਦੀ ਹੋਏ ਉਡਾਣ, ਵੰਡਦੀ ਫਿਰਦੀ ਤਿਉਂ …………..।
(ਅ) ਰੋਗੀਆਂ ਤਾਈਂ ਮਿਲ ਗਈ ………..।
(ਇ) ਮਾਂ ਦੇ ਵਾਂਗਰ ਰੱਖਦੀ …………… !
(ਸ) ਆਪਣ ………… ਕਰਦੀ ਕੁਰਬਾਨ ਹੀ ਇਹ ਹੈ …………. ਸੇਵਾਦਾਰ ।
(ਕ) ਰੱਬ ਨੇ ਭੇਜੀ ਜੱਗ ‘ਤੇ ………।
ਉੱਤਰ:
(ਉ) ਜਿਉਂ ਤਿਤਲੀ ਦੀ ਹੋਏ ਉਡਾਣ, ਵੰਡਦੀ ਫਿਰਦੀ ਤਿਉਂ ਮੁਸਕਾਣ।
(ਅ) ਰੋਗੀਆਂ ਤਾਈਂ ਮਿਲ ਗਈ ਢਾਰਸ ।’
(ਇ) ਮਾਂ ਦੇ ਵਾਂਗਰ ਰੱਖਦੀ ਧਿਆਨ ।
(ਸ) ਆਪਣਾ ਸੁਖ ਕਰਦੀ ਕੁਰਬਾਨ ।
(ਹ) ਇਹ ਹੈ ਕੌਮ ਦੀ ਸੇਵਾਦਾਰ ।
(ਕ) ਰੱਬ ਨੇ ਭੇਜੀ ਜੱਗ ‘ਤੇ ਨਰਸ ।

PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ

3. ਸੰਖੇਪ ਵਿੱਚ ਉੱਤਰ ਦਿਓ:

ਪ੍ਰਸ਼ਨ 1.
ਇਸ ਕਵਿਤਾ ਵਿਚ ਕੌਮ ਦੀ ਸੇਵਾਦਾਰ ਕਿਸ ਨੂੰ ਕਿਹਾ ਗਿਆ ਹੈ ?
ਉੱਤਰ:
ਨਰਸ ਨੂੰ ।

ਪ੍ਰਸ਼ਨ 2.
ਨਰਸ ਵੇਖ ਕੇ ਕਿਸ ਨੂੰ ਸਾਰਾ ਦੁੱਖ ਭੁੱਲ ਜਾਂਦਾ ਹੈ ?
ਉੱਤਰ:
ਰੋਗੀਆਂ ਨੂੰ ।

ਪ੍ਰਸ਼ਨ 3.
ਨਰਸ ਮਰੀਜ਼ਾਂ ਦਾ ਧਿਆਨ ਕਿਸ ਵਾਂਗਰ ਰੱਖਦੀ ਹੈ ?
ਉੱਤਰ:
ਮਾਂ ਵਾਂਗਰ ।

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ:

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ ਮਰੀਜ਼, ਥਰਮਾਮੀਟਰ, ਨਵੀਂ-ਨਕੋਰ, ਸੇਵਾਦਾਰ, ਤਰਸ ।
ਉੱਤਰ:

  1. ਮਰੀਜ਼ (ਰੋਗੀ)-ਹਸਪਤਾਲ ਵਿਚ ਬਹੁਤ ਸਾਰੇ ਮਰੀਜ਼ ਦਾਖ਼ਲ ਹਨ ।
  2. ਥਰਮਾਮੀਟਰ ਰੋਗੀ ਦੇ ਸਰੀਰਕ ਤਾਪ ਨੂੰ ਮਾਪਣ ਦਾ ਯੰਤਰ)-ਰੋਗੀ ਨੂੰ ਥਰਮਾਮੀਟਰ ਲਾਓ ਤੇ ਦੇਖੋ ਉਸਨੂੰ ਕਿੰਨਾ ਬੁਖ਼ਾਰ ਹੈ ।
  3. ਨਵੀਂ-ਨਕੋਰ (ਬਿਲਕੁਲ ਨਵੀਂ-ਅੱਜ ਤਿਉਂਹਾਰ ਦੇ ਦਿਨ ‘ਤੇ ਮੈਂ ਨਵੀਂ-ਨਕੋਰ ਕਮੀਜ਼ ਪਾਈ ।
  4. ਸੇਵਾਦਾਰ ਸੇਵਾ ਕਰਨ ਵਾਲਾ)-ਮੈਂ ਤਾਂ ਤੁਹਾਡਾ ਸੇਵਾਦਾਰ ਹਾਂ, ਜੋ ਕਹੋਗੇ, ਮੈਂ ਕਰਾਂਗਾ ।
  5. ਤਰਸ (ਦਇਆ-ਦੁਖੀਆਂ-ਗ਼ਰੀਬਾਂ ਉੱਤੇ ਤਰਸ ਕਰੋ

5. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਸ਼ਬਦ ਦਿੱਤੇ ਗਏ ਹਨ। ਇਹਨਾਂ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀਵਿੱਚਦਿੱਤੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:

ਹੇਠਾਂ ਗੁਰਮੁਖੀ ਵਿਚ ਦਿੱਤੇ ਸ਼ਬਦਾਂ ਦੇ ਦੇਵਨਾਗਰੀ ਰੂਪ ਲਿਖੋ
ਧਿਆਨ, ਪਛਾਣ, ਬਸਤਰ, ਪੁੱਛਦੀ, ਹੱਸ ਕੇ, ‘ ਕੀ, ਪਿਆਰ, ਵੰਡਦੀ ।
ਉੱਤਰ:
PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ 1

6. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ।ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਦੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ

ਹੇਠਾਂ ਦਿੱਤੇ ਪੰਜਾਬੀ ਦੇ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ-
ਅਰਸ਼, ਤੋਰ, ਢਾਰਸ, ਤੱਕ ਕੇ, ਨਾਲ, ਦੱਸੋ, ਹੁਣ ।
ਉੱਤਰ:
PSEB 5th Class Punjabi Solutions Chapter 6 ਕੌਮ ਦੀ ਸੇਵਾਦਾਰ 2

PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ

7. ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਉਜਲੇ ਚਿੱਟੇ ………….,,,,,,,, ਤਿਉਂ ਮੁਸਕਾਣ ।
ਸਰਲ ਅਰਥ-ਕਵੀ ਕਹਿੰਦਾ ਹੈ ਕਿ ਹਸਪਤਾਲ ਵਿਚ ਨਰਸ ਇਸ ਤਰ੍ਹਾਂ ਜਾਪਦੀ ਹੈ, ਜਿਸ ਤਰ੍ਹਾਂ ਸਾਫ਼ਸੁਥਰੇ ਚਿੱਟੇ ਕੱਪੜੇ ਪਾ ਕੇ ਅਸਮਾਨ ਤੋਂ ਕੋਈ ਪਰੀ ਆਈ ਹੋਵੇ । ਉਹ ਹਰ ਵੇਲੇ ਤਾਜ਼ਾ ਦੰਮ ਤੇ ਨਵੀਂ ਨਕੋਰ ਦਿਸਦੀ ਹੈ । ਉਸ ਦੀ ਤੋਰ ਵਿਚ ਬੜੀ ਚੁਸਤੀ ਹੈ । ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਕੋਈ ਤਿਤਲੀ ਉੱਡ ਰਹੀ ਹੋਵੇ । ਉਹ ਹਸਪਤਾਲ ਵਿਚ ਹਰ ਥਾਂ ਮੁਸਕਰਾਹਟਾਂ ਵੰਡਦੀ ਫਿਰਦੀ ਹੈ ।
(ਅ) ਵਾਰਡ ਅੰਦਰ ………………………. ਪੁੱਛ ਪੁਛਾਂਦੀ ।
ਸਰਲ ਅਰਥ-ਕਵੀ ਕਹਿੰਦਾ ਹੈ ਕਿ ਨਰਸ ਜਦੋਂ ਵਾਰਡ ਵਿਚ ਆਉਂਦੀ ਹੈ, ਤਾਂ ਉਹ ਇਕ ਦਮ ਰੌਣਕ ਲਾ ਦਿੰਦੀ ਹੈ । ਉਸ ਦੇ ਆਉਣ ਨਾਲ ਰੋਗੀਆਂ ਨੂੰ ਹੌਸਲਾ ਮਿਲਦਾ ਹੈ । ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੀ ਸੰਭਾਲ ਕਰਨ ਵਾਲਾ ਕੋਈ ਮਾਲਕ ਆ ਗਿਆ
ਹੈ । ਉਹ ਕਿਸੇ ਨੂੰ ਤਾਂ ਥਰਮਾਮੀਟਰ ਲਾਉਂਦੀ ਹੈ ਤੇ ਕਿਸੇ ਦੀ ਨਬਜ਼ ਫੜ ਕੇ ਹਾਲ-ਚਾਲ ਪੁੱਛਦੀ ਹੈ ।

(ਇ). ਕਿਸੇ ਨੂੰ ਹੱਸ……………………… ਭੁੱਲ ਜਾਣ !
ਸਰਲ ਅਰਥ-ਕਵੀ ਕਹਿੰਦਾ ਹੈ ਕਿ ਨੇਰਸ ਵਾਰਡ ਵਿਚ ਆ ਕੇ ਕਿਸੇ ਰੋਗੀ ਨੂੰ ਹੱਸ ਕੇ ਟੀਕਾ ਲਾਉਂਦੀ ਹੈ ਤੇ ਕਿਸੇ ਨੂੰ ਦਵਾਈ ਪਿਲਾਉਂਦੀ ਹੈ । ਉਹ ਸਾਰਿਆਂ ਨੂੰ ਬੜੇ ਪ੍ਰੇਮ ਤੇ ਪਿਆਰ ਨਾਲ ਪੁੱਛਦੀ ਹੈ ਕਿ ਉਨ੍ਹਾਂ ਦਾ ਹਾਲ-ਚਾਲ ਕੀ ਹੈ ।ਉਸ ਦੀ ਮਿੱਠੀ ਮੁਸਕਰਾਹਟ ਦੇਖ ਕੇ ਰੋਗੀ ਸਾਰਾ ਦੁੱਖ ਭੁੱਲ ਜਾਂਦੇ ਹਨ ।

ਸ) ਬੋਲੇ ਜਦ ਇਹ………………………….. ਕਰਦੀ ਕੁਰਬਾਨ ।
ਸਰਲ ਅਰਥ-ਵਾਰਡ ਵਿਚ ਆਈ ਨਰਸ ਜਦੋਂ ਪਿਆਰ ਨਾਲ ਬੋਲਦੀ ਹੈ, ਤਾਂ ਰੋਗੀ ਨੂੰ ਬਹੁਤ ਖੁਸ਼ੀ ਹੁੰਦੀ ਹੈ । ਉਹ ਆਪਣਾ ਸੁਖੁ ਕੁਰਬਾਨ ਕਰ ਕੇ ਰੋਗੀ ਦਾਮਾਂ ਵਾਂਗ ਖ਼ਿਆਲ ਰੱਖਦੀ ਹੈ । …

(ਹ) ਹੁਣ ਤੁਸਾਂ ਹੈ …………. ’ਤੇ ‘ਨਰਸ’
ਸਰਲ ਅਰਥ-ਕਵੀ ਕਹਿੰਦਾ ਹੈ ਕਿ ਉਸ ਦੀ ਕਵਿਤਾ ਪੜ੍ਹਦਿਆਂ ਹੁਣ ਪਾਠਕਾਂ ਨੇ ਸਮਝ ਲਿਆ ਹੋਵੇਗਾ ਕਿ ਰੋਗੀਆਂ ਦੀ ਜ਼ਿੰਦਗੀ ਕੌਣ ਹੈ । ਇਹ ਕੌਮ ਦੀ ਸੇਵਾਦਾਰ ਨਰਸ ਹੈ, ਜਿਸ ਨੂੰ ਰੋਗੀ ਪਿਆਰ ਕਰਦੇ ਹਨ ਅਸਲ ਵਿਚ ਰੱਬ ਨੇ ਰੋਗੀਆਂ ਲਈ ਤਰਸ ਕਰ ਕੇ ਦੁਨੀਆ ਉੱਤੇ ਨਰਸ ਭੇਜੀ ਹੈ ।

8. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1:
ਕੌਮ ਦੀ ਸੇਵਾਦਾਰ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਧਨਵੰਤ ਸਿੰਘ ਸ਼ੀਤਲ (✓) ।

ਪ੍ਰਸ਼ਨ 2.
‘ਕੌਮ ਦੀ ਸੇਵਾਦਾਰ ਕਿਸ ਨੂੰ ਕਿਹਾ ਗਿਆ ਹੈ ?
ਉੱਤਰ:
ਨਰਸ ਨੂੰ ਆ ।

ਪ੍ਰਸ਼ਨ 3.
ਨਰਸ ਦੇ ਕੱਪੜੇ (ਬਸਤਰ) ਕਿਹੋ-ਜਿਹੇ ਹੁੰਦੇ ਹਨ ? :
ਉੱਤਰ:
ਉਜਲੇ ਚਿੱਟੇ (✓) ।

ਪ੍ਰਸ਼ਨ 4.
ਉਜਲੇ ਚਿੱਟੇ ਕੱਪੜਿਆਂ ਵਿਚ ਨਰਸ ਕੀ ਜਾਪਦੀ ਹੈ ?
ਉੱਤਰ:
ਅਸਮਾਨੀ ਪਰੀ (✓) ।

PSEB 5th Class Punjabi Solutions Chapter 6 ਆਓ ਰਲ-ਮਿਲ ਰੁੱਖ ਲਗਾਈਏ

ਪ੍ਰਸ਼ਨ 5.
ਕਿਸਦੀ ਉਡਾਣ ਤਿਤਲੀ ਵਰਗੀ ਜਾਪਦੀ ਹੈ ?
ਜਾਂ
ਕੌਣ ਹਰਦਮ ਚੁਸਤ ਫੁਰਤ ਤੇ ਨਵੀਂ ਨਕੋਰ ਜਾਪਦੀ ਹੈ ?
ਜਾਂ ‘
ਕੌਣ ਵਾਰਡਾਂ ਵਿਚ ਮੁਸਕਾਨ ਵੰਡਦੀ ਤੇ ਰੌਣਕ ਲਾ, ਦਿੰਦੀ ਹੈ ?
ਜਾਂ
ਰੋਗੀਆਂ ਨੂੰ ਕਿਸ ਤੋਂ ਢਾਰਸ ਮਿਲਦੀ ਹੈ ?
ਜਾਂ
ਕੌਣ ਰੋਗੀਆਂ ਨੂੰ ਪ੍ਰੇਮ ਨਾਲ ਉਨ੍ਹਾਂ ਦਾ ਹਾਲ ਪੁੱਛਦੀ
ਜਾਂ
ਕੌਣ ਰੋਗੀਆਂ ਦੀ ਨਬਜ਼ ਫੜਦੀ, ਥਰਮਾਮੀਟਰ ਤੇ ਟੀਕੇ ਲਾਉਂਦੀ ਹੈ ?
ਜਾਂ
ਕਿਸਦੀ ਮਿੱਠੀ ਮੁਸਕਾਨ ਨਾਲ ਰੋਗੀ ਦੁੱਖ ਭੁੱਲ ਜਾਂਦੇ ਹਨ ।
ਜਾਂ
ਕੌਣ ਆਪਣਾ ਸੁਖ ਛੱਡ ਕੇ ਮਾਂ ਵਾਂਗ ਰੋਗੀਆਂ ਦਾ ਧਿਆਨ ਰੱਖਦੀ ਹੈ ?
ਜਾਂ
ਰੱਬ ਨੇ ਦਿਲ ਵਿਚ ਤਰਸ ਕਰ ਕੇ ਦੁਨੀਆ ਉੱਤੇ ਕੀ ਭੇਜਿਆ ਹੈ ?
ਉੱਤਰ:
ਨਰਸ (✓) ।

ਪ੍ਰਸ਼ਨ 6.
‘ਜਿਉਂ-ਤਿਤਲੀ ਦੀ ਹੋਏ ਉਡਾਣ, ਵੰਡਦੀ ਫਿਰਦੀ ਤਿਉਂ …. ‘ ਖ਼ਾਲੀ ਥਾਂ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਮੁਸਕਾਨ (✓) ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

Punjab State Board PSEB 5th Class Punjabi Book Solutions Chapter 14 ਗੁਰੂ ਤੇਗ ਬਹਾਦਰ ਜੀ Textbook Exercise Questions and Answers.

PSEB Solutions for Class 5 Punjabi Chapter 14 ਗੁਰੂ ਤੇਗ ਬਹਾਦਰ ਜੀ

1. ਦੱਸੋ:

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਨੇ ਕਿਹੜੇ ਦੋ . ਮਹਾਂ-ਪੁਰਖਾਂ ਤੋਂ ਸਿੱਖਿਆ ਹਾਸਲ ਕੀਤੀ ਸੀ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਹਾਸਲ ਕੀਤੀ ।

ਪ੍ਰਸ਼ਨ 2.
ਗੁਰੁ ਜੀ ਦਾ ਪਹਿਲਾ ਨਾਂ ਕੀ ਸੀ ? ਉਨ੍ਹਾਂ ਦਾ ਦੂਜਾ ਨਾਂ ਕਿਵੇਂ ਪਿਆ ਸੀ ?
ਉੱਤਰ:
ਗੁਰੂ ਜੀ ਦਾ ਪਹਿਲਾ ਨਾਂ ਤਿਆਗ ਮੱਲ ਸੀ । ਜਦੋਂ ਆਪ ਨੇ ਮੁਗਲਾਂ ਨਾਲ ਹੋਏ ਯੁੱਧਾਂ ਵਿਚ ਤਲਵਾਰ ਦੇ ਜੌਹਰ ਦਿਖਾਏ, ਤਾਂ ਗੁਰੂ ਹਰਿਗੋਬਿੰਦ ਜੀ ਨੇ ਆਪ ਨੂੰ ਤੇਗ ਬਹਾਦਰ ਦਾ ਨਾਂ ਦਿੱਤਾ ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 3.
ਛੇਵੇਂ ਤੇ ਅੱਠਵੇਂ ਗੁਰੂ ਜੀ ਦਾ ਕੀ ਨਾਂ ਸੀ ?
ਉੱਤਰ:
ਛੇਵੇਂ ਗੁਰੂ ਜੀ ਦਾ ਨਾਂ ਗੁਰੂ ਹਰਿਗੋਬਿੰਦ ਜੀ ਸੀ ਅਤੇ ਅੱਠਵੇਂ ਗੁਰੂ ਜੀ ਦਾ ਨਾਂ ਗੁਰੂ ਹਰਿਕ੍ਰਿਸ਼ਨ ਜੀ ਸੀ ।

ਪ੍ਰਸ਼ਨ 4.
ਕਸ਼ਮੀਰ ਦੇ ਪੰਡਿਤ ਕਿਹੜੀ ਗੱਲੋਂ ਦੁਖੀ ਸਨ ?
ਉੱਤਰ:
ਕਸ਼ਮੀਰ ਦੇ ਪੰਡਿਤ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਤੋਂ ਦੁਖੀ ਸਨ, ਕਿਉਂਕਿ ਉਹ ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤੇ ਮੁਸਲਮਾਨ ਨਾ ਬਣਨ ਵਾਲਿਆਂ ਨੂੰ ਮਾਰ ਦਿੰਦਾ ਸੀ ।

ਪ੍ਰਸ਼ਨ 5.
ਦਿੱਲੀ ਵਿਚ ਸੀਸ ਗੰਜ ਗੁਰਦਵਾਰਾ’ ਕਿਨ੍ਹਾਂ ਦੀ ਯਾਦ ਵਿਚ ਬਣਾਇਆ ਗਿਆ ਹੈ ?
ਉੱਤਰ:
ਦਿੱਲੀ ਵਿਚ ‘ਸੀਸ ਗੰਜ ਗੁਰਦਵਾਰਾ’ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਯਾਦ ਵਿਚ ਬਣਾਇਆ ਗਿਆ ਹੈ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ਉ) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ………. ਗੁਰੂ ਸਨ ।
(ਅ) ਅੱਠਵੇਂ ਗੁਰੂ ……….. ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ ।
(ਇ) ਗੁਰੂ ਜੀ ਦੇ ਸਮੇਂ ਦੇਸ਼ ਵਿਚ ਮੁਗ਼ਲ ਬਾਦਸ਼ਾਹ ………….. ਦਾ ਰਾਜ ਸੀ ।
(ਸ) ਇਸ ਵੇਲੇ ਕਿਸੇ ਮਹਾਂਪੁਰਖ ਦੀ ……….. ਦੀ ਲੋੜ ਹੈ ।
(ਹ) ………… ਕਾਹੂ ਕਉ ਦੇਤ ਨਹਿ, ਨਹਿ . ਭੈ ਮਾਨਤ ਆਨ ।
ਉੱਤਰ:
(ੳ) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ।
(ਅ) ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ ।
(ਈ) ਗੁਰੂ ਜੀ ਦੇ ਸਮੇਂ ਦੇਸ਼ ਵਿਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ।
(ਸ) ਇਸ ਵੇਲੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ।
(ਹ) “ਭੈ ਕਾਹੂ ਕਉ ਦੇਤ ਨਹਿ,
ਨਹਿ ਭੈ ਮਾਨਤ ਆਨ ।

2. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ:

ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿਚ ਵਰਤੋ-
ਜੋਤੀ-ਜੋਤ ਸਮਾਉਣਾ, ਜੌਹਰ ਦਿਖਾਉਣਾ, ਮੌਤ ਦੇ ਘਾਟ ਉਤਾਰਨਾ, ਸ਼ਸਤਰ, ਘੋੜ-ਸਵਾਰੀ, ਨਿਪੁੰਨ ।
ਉੱਤਰ:

  1. ਜੋਤੀ-ਜੋਤ ਸਮਾਉਣਾ (ਸਰੀਰ ਦਾ ਤਿਆਗ ਕਰਨਾ)-ਗੁਰੂ ਨਾਨਕ ਦੇਵ ਜੀ 1539 ਈ: ਵਿਚ ਜੋਤੀ-ਜੋਤ ਸਮਾਏ ।
  2. ਜੌਹਰ ਦਿਖਾਉਣਾ (ਗੁਣ ਜਾਂ ਕਰਤੱਬ ਦਿਖਾਉਣਾਸੂਰਮਿਆਂ ਨੇ ਜੰਗ ਵਿਚ ਤਲਵਾਰ ਦੇ ਜੌਹਰ ਦਿਖਾਏ ।
  3. ਮੌਤ ਦੇ ਘਾਟ ਉਤਾਰਨਾ ਮਾਰ ਦੇਣਾ)ਔਰੰਗਜ਼ੇਬ ਆਪਣੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਗੱਦੀ ਉੱਤੇ ਬੈਠਾ ।
  4. ਸ਼ਸਤਰ (ਹਥਿਆਰ)-ਗੁਰੂ ਤੇਗ਼ ਬਹਾਦਰ ਜੀ ਨੇ ਸ਼ਸਤਰ ਵਿੱਦਿਆ ਵੀ ਪ੍ਰਾਪਤ ਕੀਤੀ ।
  5. ਘੋੜ-ਸਵਾਰੀ ਘੋੜੇ ਦੀ ਸਵਾਰੀ ਦੀ ਕਲਾਪੁਰਾਤਨ ਯੋਧੇ ਘੋੜ-ਸਵਾਰੀ ਦੇ ਮਾਹਿਰ ਹੁੰਦੇ ਸਨ ।
  6. ਨਿਪੁੰਨ ਮਾਹਿਰ)-ਬਾਜ਼ੀਗਰ ਪੁੱਠੀਆਂ ਛਾਲਾਂ ਮਾਰਨ ਦੀ ਕਲਾ ਵਿਚ ਨਿਪੁੰਨ ਹੁੰਦੇ ਹਨ ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

3. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ।

ਹੇਠਾਂ ਦੇਵਨਾਗਰੀ ਵਿਚ ਦਿੱਤੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
अमृतसर, सपूत, शिक्षा, महापुरुष, शस्र, भाषा, त्याग, हरियाणा, हुआ, निपुण, विवाह, स्वभाव, भक्ति, स्थान।
ਉੱਤਰ:
PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ 1
PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ 2

4. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਲਿਖੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ:-

ਹੇਠ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ-
बलिदान, मृत्यु, आवश्यकता, साहस, भय, शासक, अत्याचार।
ਉੱਤਰ:
PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ 3

5. ਹੇਠ ਲਿਖੇ ਵਾਕਾਂ ਵਿੱਚ ਲਕੀਰੇ ਸ਼ਬਦ ਵੇਖੋ:

ਕਿਰਿਆ ਕੀ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ .
ਉੱਤਰ:
ਵਾਕ ਵਿਚ ਜਿਹੜੇ ਸ਼ਬਦ ਕਿਰਿਆ ਦਾ ਹੋਣਾ, ਕਰਨਾ, ਸਹਿਣਾ ਆਦਿ ਨੂੰ ਕਾਲ ਸਹਿਤ ਪ੍ਰਗਟ ਕਰਨ, ਉਹ ਕਿਰਿਆ ਹੁੰਦੇ ਹਨ , ਜਿਵੇਂ :-
(ਉ) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ |
(ਅ) ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ
(ਇ) ਪ ਜੀ ਨੇ ਆਨੰਦਪੁਰ ਨਗਰ ਦੀ ਸਥਾਪਨਾ ਕੀਤੀ |
(ਸ) ਕੁੱਝ ਕਸ਼ਮੀਰੀ ਪੰਡਿਤ ਦੁਖੀ ਹੋ ਕੇ ਗੁਰੂ ਜੀ ਕੋਲ ਆਏ ।
ਉਪਰੋਕਤ ਵਾਕਾਂ ਵਿਚ ਸਨ , ਹੋਇਆ, ‘ਕੀਤੀ, “ਆਏ ਸ਼ਬਦ ਕਿਰਿਆ ਹਨ ।

6. ਪੈਰਿਆਂ ਸੰਬੰਧੀ

ਪ੍ਰਸ਼ਨ 1.
ਹੇਠ ਦਿੱਤੇ ਪੈਰੇ ਨੂੰ. ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-

1. ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਆਪ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਛੋਟੇ ਸਪੁੱਤਰ ਸਨ । ਆਪ ਦਾ ਜਨਮ ਮਾਤਾ ਨਾਨਕੀ ਜੀ ਕੀ ਕੁੱਖੋਂ : 1 ਅਪਰੈਲ, 1621 ਈ: ਨੂੰ ਅੰਮ੍ਰਿਤਸਰ ਵਿਚ ਹੋਇਆ ।
ਆਪ ਜੀ ਨੇ ਦੋ ਮਹਾਂਪੁਰਖਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ । ਬਾਬਾ ਬੁੱਢਾ ਜੀ ਨੇ ਆਪ ਨੂੰ ਘੋੜ-ਸਵਾਰੀ ਅਤੇ ਸ਼ਸਤਰ-ਵਿੱਦਿਆ ਵਿਚ ਨਿਪੁੰਨ ਕੀਤਾ । ਭਾਈ ਗੁਰਦਾਸ ਜੀ ਨੇ ਆਪ ਨੂੰ ਕਈ ਭਾਸ਼ਾਵਾਂ ਅਤੇ ਬਹੁਤ ਸਾਰੇ ਗ੍ਰੰਥਾਂ ਦੀ ਪੜ੍ਹਾਈ ਕਰਵਾਈ ।..”
ਆਪ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ । ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਪੁੱਤਰ ਸਨ। ਬਾਅਦ ਵਿਚ ਉਹ ਦਸਵੇਂ ਗੁਰੂ ਬਣੇ । ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ । ਕਹਿੰਦੇ ਹਨ, ਆਪ ਦਾ ਪਹਿਲਾ ਨਾਂ ਤਿਆਗ ਮੱਲ ਸੀ । ਆਪ ਬਹਾਦਰ ਵੀ ਬਹੁਤ ਸਨ । ਮੁਗਲਾਂ ਨਾਲ ਯੁੱਧਾਂ ਵਿਚ ਆਪ ਨੇ ਆਪਣੀ ਤੇਗ ਦੇ ਖੂਬ ਜੌਹਰ ਦਿਖਾਏ । ਉਦੋਂ ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਨੂੰ ਤੇਗ ਬਹਾਦਰ ਨਾਮ ਦਿੱਤਾ ।

ਜਦੋਂ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾਏ, ਤਾਂ ਗੁਰੂ ਤੇਗ਼ ਬਹਾਦਰ ਜੀ ਬਕਾਲੇ ਨਗਰ ਜਾ ਕੇ ਰਹਿਣ ਲੱਗੇ । ਇਹ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੈ । ਇੱਥੇ ਲਗਭਗ 20 ਸਾਲ ਇਕਾਂਤ ਵਿਚ ਰਹਿ ਕੇ ਆਪ ਨੇ ਭਗਤੀ ਕੀਤੀ । ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ ।

ਪ੍ਰਸ਼ਨ 1.
ਗੁਰੂ ਤੇਗ ਬਹਾਦਰ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ |
ਉੱਤਰ:
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਦਾ ਨਾਂ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਜੀ ਦਾ ਨਾਂ ਬੀਬੀ ਨਾਨਕੀ ਸੀ ।

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਹੋਇਆ ।

ਪ੍ਰਸ਼ਨ 3.
ਗੁਰੂ ਤੇਗ ਬਹਾਦਰ ਜੀ ਨੇ ਕਿਨ੍ਹਾਂ ਮਹਾਂਪੁਰਸ਼ਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਘੋੜ-ਸਵਾਰੀ ਸਿੱਖੀ ਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਤੇ ਭਾਈ ਗੁਰਦਾਸ ਜੀ ਪਾਸੋਂ ਕਈ ਭਾਸ਼ਾਵਾਂ ਸਿੱਖੀਆਂ ਤੇ ਬਹੁਤ ਸਾਰੇ ਗ੍ਰੰਥ ਪੜ੍ਹੇ !

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 4.
ਗੁਰੂ ਜੀ ਦੀ ਸੁਪਤਨੀ ਤੇ ਸਪੁੱਤਰ ਦਾ ਨਾਂ ਕੀ ਸੀ ?
ਉੱਤਰ-ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਮਾਤਾ ਗੁਜਰੀ ਜੀ ਤੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਸਨ ।

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਤਿਆਗ ਮੱਲ ਤੋਂ । ਤੇਗ਼ ਬਹਾਦਰ , ਕਿਵੇਂ ਬਣੇ ।
ਉੱਤਰ:
ਜਦੋਂ ਗੁਰੂ ਜੀ ਨੇ ਮੁਗਲਾਂ ਵਿਰੁੱਧ ਤਲਵਾਰ ਦੇ ਜੌਹਰ ਦਿਖਾਏ, ਤਾਂ ਗੁਰੂ ਹਰਗੋਬਿੰਦ ਜੀ ਨੇ ਆਪਦਾ ਨਾਂ ਤਿਆਗ ਮੱਲ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਨੇ ਕਿੱਥੇ ਬਹਿ ਕੇ 20 ਸਾਲ ਭਗਤੀ ਕੀਤੀ ?
ਉੱਤਰ:
ਗੁਰੂ ਜੀ ਨੇ ਬਾਬਾ ਬਕਾਲੇ ਵਿਖੇ ਇਕਾਂਤ ਵਿਚ ਬਹਿ ਕੇ 20 ਸਾਲ ਭਗਤੀ ਕੀਤੀ ।

2. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਇਸ ਪਿੱਛੋਂ ਗੁਰੂ ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੇ ਕੇ ਦਿੱਲੀ ਲਈ ਚੱਲ ਪਏ । ਦਿੱਲੀ ਦੇ ਰਾਹ ਵਿਚ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਦਿੱਲੀ ਲਿਜਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਹਾਕਮਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ । ਇਸ ਕਾਰਨ ਉਨ੍ਹਾਂ ਨੂੰ 11 ਨਵੰਬਰ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਸ਼ਹੀਦ ਕਰ ਦਿੱਤਾ ਗਿਆ । ਚਾਂਦਨੀ ਚੌਕ ਵਿਚ ਇਸ ਸਥਾਨ ‘ਤੇ ਹੁਣ ਸੀਸ ਗੰਜ ਸਾਹਿਬ

ਨਾਂ ਦਾ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਆਮ ਲੋਕ ਜ਼ੁਲਮ ਦੇ ਵਿਰੁੱਧ ਉੱਠਣੇ ਸ਼ੁਰੂ ਹੋ ਗਏ । ਗੁਰੂ ਤੇਗ ਬਹਾਦਰ ਜੀ ਦਾ ਇਹ ਪਵਿੱਤਰ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ, “ਭੈ ਕਾਹੂ ਕਉ ਦੇਤ ‘ ਨਹਿ ਨਹਿ ਭੈ ਮਾਨਤ ਆਨੁ

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਚਲਣ ਤੋਂ ਪਹਿਲਾਂ ਗੁਰਗੱਦੀ ਕਿਸ ਨੂੰ ਦਿੱਤੀ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ ਨੂੰ ।.

ਪ੍ਰਸ਼ਨ 2.
ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਕੀ ਬਣਨ ਲਈ ਕਿਹਾ ਗਿਆ ?
ਉੱਤਰ:
ਮੁਸਲਮਾਨ ।

ਪ੍ਰਸ਼ਨ 3.
ਗੁਰੂ ਜੀ ਨੂੰ ਕਦੋਂ ਤੇ ਕਿੱਥੇ ਸ਼ਹੀਦ ਕੀਤਾ। ਗਿਆ ?
ਉੱਤਰ:
ਗੁਰੂ ਜੀ ਨੂੰ 11 ਨਵੰਬਰ, 1675 ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ।

ਪ੍ਰਸ਼ਨ 4.
ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉੱਥੇ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ ?
ਉੱਤਰ:
ਗੁਰਦੁਆਰਾ ਸੀਸ ਗੰਜ ਸਾਹਿਬ ।

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੀ ਅਸਰ ਪਿਆ ?
ਉੱਤਰ:
ਗੁਰੂ ਜੀ ਦੀ ਯੀਦੀ ਤੋਂ ਮਗਰੋਂ ਲੋਕ ਜ਼ੁਲਮ ਵਿਰੁੱਧ ਉੱਠਣੇ ਸ਼ੁਰੂ ਹੋ ਗਏ ।

ਪ੍ਰਸ਼ਨ 6.
ਗੁਰੂ ਜੀ ਦਾ ਕਿਹੜਾ ਪਵਿੱਤਰ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ. ?
ਉੱਤਰ:
“ਭੈ ਕਾਹੂ ਕਉਂ ਦੇਤ ਨਹਿ ਨਹਿ ਭੈ ਮਾਨਤ ਆਨੁ ।

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਜੀ ਸਨ ?
ਉੱਤਰ:
ਨੌਵੇਂ (✓) ।

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ ?
ਉੱਤਰ:
ਗੁਰੂ ਹਰਗੋਬਿੰਦ ਜੀ (✓) ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਦਾ ਨਾਂ ਕੀ ਸੀ ?
ਉੱਤਰ:
ਮਾਤਾ ਨਾਨਕੀ ਜੀ (✓) ।

ਪ੍ਰਸ਼ਨ 4.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
ਉੱਤਰ:
16 ਅਪਰੈਲ, 1621 (✓) ।

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਨੇ ਘੋੜ-ਸਵਾਰੀ ਤੇ ਸਸਤਰ ਵਿੱਦਿਆ ਕਿਸ ਤੋਂ ਸਿੱਖੀ ?
ਉੱਤਰ:
ਬਾਬਾ ਬੁੱਢਾ ਜੀ ਤੋਂ ਨੀ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਨੇ ਬਹੁਤ ਸਾਰੇ ਗੰਥ ਕਿਸ ਤੋਂ ਪੜੇ ਤੇ ਨਾਲ ਹੀ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ?
ਉੱਤਰ:
ਭਾਈ ਗੁਰਦਾਸ ਜੀ ਤੋਂ (✓) ।

ਪ੍ਰਸ਼ਨ 7.
ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਕੌਣ ਸਨ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ (✓) ।

ਪ੍ਰਸ਼ਨ 8.
ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ:
ਤਿਆਗ ਮੱਲ ਜੀ (✓) ।

ਪ੍ਰਸ਼ਨ 9.
ਮੁਗਲ ਫੌਜਾਂ ਨਾਲ ਯੁੱਧਾਂ ਵਿਚ ਆਪ ਵਲੋਂ ਤੇਗ ਦੇ ਜੌਹਰ ਦਿਖਾਏ ਜਾਣ ‘ਤੇ ਕਿਸ ਨੇ ਆਪਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖਿਆ ?
ਉੱਤਰ:
ਗੁਰੂ ਹਰਗੋਬਿੰਦ ਜੀ ਨੇ (✓) ।

ਪ੍ਰਸ਼ਨ 10.
ਆਪ ਨੇ ਬਾਬਾ ਬਕਾਲੇ ਵਿਚ ਕਿੰਨੇ ਸਾਲ ਇਕਾਂਤ ਵਿਚ ਰਹਿ ਕੇ,ਭਗਤੀ ਕੀਤੀ ?
ਉੱਤਰ:
20 ਸਾਲ ਦੀ (✓) ।

ਪ੍ਰਸ਼ਨ 11.
ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ ?
ਉੱਤਰ:
ਆਨੰਦਪੁਰ ਸਾਹਿਬ (✓) ।

ਪ੍ਰਸ਼ਨ 12.
ਆਪ ਦੀ ਬਾਣੀ ਕਿੱਥੇ ਦਰਜ ਹੈ ?
ਉੱਤਰ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (✓) ।

ਪ੍ਰਸ਼ਨ 13.
ਗੁਰੂ ਤੇਗ ਬਹਾਦਰ ਜੀ ਸਮੇਂ ਕਿਹੜੇ ਮੁਗ਼ਲ ਬਾਦਸ਼ਾਹ ਦਾ ਰਾਜ ਸੀ ?
ਉੱਤਰ:
ਔਰੰਗਜ਼ੇਬ (✓) ।

ਪ੍ਰਸ਼ਨ 14.
ਗੁਰੂ ਜੀ ਦੇ ਦਰਬਾਰ ਵਿਚ ਕਿਨ੍ਹਾਂ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ?
ਉੱਤਰ:
ਕਸ਼ਮੀਰੀ ਪੰਡਿਤਾਂ ਨੇ (✓) ।

ਪ੍ਰਸ਼ਨ 15.
ਕਸ਼ਮੀਰੀ ਪੰਡਿਤਾਂ ਦੀ ਦੁੱਖ ਭਰੀ ਕਹਾਣੀ ਸੁਣ ਕੇ ਗੁਰੂ ਜੀ ਨੇ ਕਿਸ ਦੀ ਕੁਰਬਾਨੀ ‘ਦੀ ਲੋੜ ਅਨੁਭਵ ਕੀਤੀ ?
ਉੱਤਰ:
ਕਿਸੇ ਮਹਾਂਪੁਰਸ਼ ਦੀ (✓) ।

ਪ੍ਰਸ਼ਨ 16.
ਗੁਰੂ ਜੀ ਕਿਸ ਦੇ ਵਿਰੁੱਧ ਸਨ ?
ਉੱਤਰ:
ਜ਼ੋਰ-ਜਬਰਦਸਤੀ ਦੇ (✓) ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 17.
ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਵਲ ਚੱਲਣ ਤੋਂ ਪਹਿਲਾਂ ਕਿਸ ਨੂੰ ਗੁਰਗੱਦੀ ਸੌਂਪੀ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ ਨੂੰ (✓) ।

ਪ੍ਰਸ਼ਨ 18.
ਗੁਰੂ ਜੀ ਨੂੰ ਕਦੋਂ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ ?
ਉੱਤਰ:
11 ਨਵੰਬਰ, 1675 ਈ: (✓) ।

ਪ੍ਰਸ਼ਨ 19.
ਜਿਸ ਸਥਾਨ ਉੱਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਉੱਥੇ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ ?
ਉੱਤਰ:
ਸੀਸ ਗੰਜ ਸਾਹਿਬ (✓) ।