PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

Punjab State Board PSEB 12th Class History Book Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 12 History Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

Long Answer Type Questions

ਪ੍ਰਸ਼ਨ 1.
ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ?
(What difficulties were faced by Guru Gobind Singh Ji when he attained the Gurugaddi ?)
ਉੱਤਰ-
1675 ਈ. ਵਿੱਚ ਗੁਰਗੱਦੀ ‘ਤੇ ਬੈਠਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਦਰੂਨੀ ਅਤੇ ਬਾਹਰੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ | ਪਹਿਲਾ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 9 ਵਰੇ ਸੀ ਪਰ ਉਨ੍ਹਾਂ ਸਾਹਮਣੇ ਪਹਾੜ ਵਰਗੀਆਂ ਔਕੜਾਂ ਸਨ । ਦੂਜਾ, ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ । ਇਸੇ ਕਾਰਨ ਉਸ ਨੇ ਗੁਰੁ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ । ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ਨੂੰ ਨਕੇਲ ਪਾਉਣਾ ਬਹੁਤ ਜ਼ਰੂਰੀ ਸੀ । ਤੀਸਰਾ, ਪਹਾੜੀ ਰਾਜੇ ਆਪਣੇ ਸੁਆਰਥਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ । ਚੌਥਾ, ਧੀਰਮਲੀਏ, ਰਾਮਰਾਈਏ ਅਤੇ ਮੀਣੇ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚ ਰਹੇ ਸਨ । ਪੰਜਵਾਂ, ਉਸ ਸਮੇਂ ਮਸੰਦ ਪ੍ਰਣਾਲੀ ਵਿੱਚ ਅਨੇਕਾਂ ਦੋਸ਼ ਆ ਗਏ ਸਨ । ਮਸੰਦ ਹੁਣ ਬਹੁਤ ਭ੍ਰਿਸ਼ਟ ਹੋ ਗਏ ਸਨ ।ਉਹ ਸਿੱਖਾਂ ਨੂੰ ਲੁੱਟਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ । ਛੇਵਾਂ, ਉਸ ਸਮੇਂ ਹਿੰਦੂ ਵੀ ਸਦੀਆਂ ਦੀ ਗੁਲਾਮੀ ਕਾਰਨ ਉਤਸ਼ਾਹਹੀਨ ਸਨ । ਸਿੱਟੇ ਵਜੋਂ ਸਿੱਖਾਂ ਨੂੰ ਮੁੜ ਤੋਂ ਸੰਗਠਿਤ ਕਰਨ ਦੀ ਲੋੜ ਸੀ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਛੇ ਲੜਾਈਆਂ ਦਾ ਸੰਖੇਪ ਵਰਣਨ ਕਰੋ । (Explain briefly any six battles of Guru Gobind Singh Ji.)
ਉੱਤਰ-
1. ਭੰਗਾਣੀ ਦੀ ਲੜਾਈ 1688 ਈ. – 22 ਸਤੰਬਰ, 1688 ਈ. ਵਾਲੇ ਦਿਨ ਭੰਗਾਣੀ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਪਹਾੜੀ ਰਾਜਿਆਂ ਨੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਆਪਣੇ ਸੈਨਿਕਾਂ ਸਮੇਤ ਗੁਰੂ ਜੀ ਦਾ ਸਾਥ ਦਿੱਤਾ । ਸਿੱਖਾਂ ਦੇ ਜੋਸ਼ ਅੱਗੇ ਪਹਾੜੀ ਰਾਜੇ ਨਾ ਟਿਕ ਸਕੇ ।ਉਹ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ । ਇਸ ਸ਼ਾਨਦਾਰ ਜਿੱਤ ਨਾਲ ਸਿੱਖਾਂ ਦੇ ਹੌਸਲੇ ਬਹੁਤ ਵੱਧ ਗਏ ।

2. ਨਾਦੌਣ ਦੀ ਲੜਾਈ 1690 ਈ. – ਭੰਗਾਣੀ ਦੀ ਲੜਾਈ ਵਿੱਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਕਰ ਲਈ । ਉਨ੍ਹਾਂ ਨੇ ਮੁਗ਼ਲਾਂ ਨੂੰ ਸਾਲਾਨਾ ਖਿਰਾਜ (ਕਰ) ਭੇਜਣਾ ਬੰਦ ਕਰ ਦਿੱਤਾ । ਇਸ ਕਾਰਨ ਆਲਿਫ਼ ਖ਼ਾਂ ਦੇ ਅਧੀਨ ਇੱਕ ਫ਼ੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਗਈ । ਉਸ ਨੇ 20 ਮਾਰਚ, 1690 ਈ. ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮ ਚੰਦ ਦੀ ਸੈਨਾ ‘ਤੇ ਨਾਦੌਨ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦਾ ਸਾਥ ਦਿੱਤਾ । ਇਸ ਸਾਂਝੀ ਫ਼ੌਜ ਨੇ ਮੁਗ਼ਲ ਫ਼ੌਜ ਨੂੰ ਹਰਾ ਦਿੱਤਾ ।

3. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. – 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਦੇ ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗੇ । ਗੁਰੂ ਜੀ ਦੀ ਇਸ ਵਧਦੀ ਹੋਈ ਸ਼ਕਤੀ ਨੂੰ ਵੇਖ ਕੇ ਕਹਿਲੂਰ ਦੇ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਲਈ ਕਿਹਾ । ਗੁਰੂ ਜੀ ਦੇ ਇਨਕਾਰ ਕਰਨ ‘ਤੇ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ | ਪਰ ਸਫਲਤਾ ਨਾ ਮਿਲਣ ਕਾਰਨ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਸੰਧੀ ਕਰ ਲਈ ।

4. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. – ਪਹਾੜੀ ਰਾਜੇ ਗੁਰ ਗੋਬਿੰਦ ਸਿੰਘ ਜੀ ਤੋਂ ਆਪਣੀ ਹਾਰ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ । ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਇਸ ਫ਼ੌਜ ਦਾ ਡਟ ਕੇ ਮੁਕਾਬਲਾ ਕੀਤਾ । ਸਫ਼ਲਤਾ ਨਾ ਮਿਲਦੀ ਵੇਖ ਕੇ ਸ਼ਾਹੀ ਫ਼ੌਜਾਂ ਨੇ ਇੱਕ ਚਾਲ ਚੱਲੀ । ਉਨ੍ਹਾਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਇਹ ਕਿਹਾ ਕਿ ਜੇਕਰ ਉਹ ਕਿਲ੍ਹਾ ਛੱਡ ਦੇਣ ਤਾਂ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ । ਇਸ ਲਈ ਗੁਰੂ ਜੀ ਨੇ ਮਾਤਾ ਗੁਜਰੀ ਜੀ ਅਤੇ ਹੋਰਨਾਂ ਸਿੱਖਾਂ ਦੀ ਬੇਨਤੀ ‘ਤੇ ਕਿਲਾ ਛੱਡਣ ਦਾ ਫੈਸਲਾ ਕੀਤਾ ।

5. ਚਮਕੌਰ ਸਾਹਿਬ ਦੀ ਲੜਾਈ 1704 ਈ. – ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਨਾਲ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ । ਇੱਥੇ ਪਹੁੰਚਦੇ ਹੀ ਮੁਗ਼ਲ ਸੈਨਾ ਨੇ ਉਨਾਂ ਨੂੰ ਘੇਰਾ ਪਾ ਲਿਆ । ਇੱਥੇ ਬੜੀ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲ ਹੈਰਾਨ ਰਹਿ ਗਏ ।ਉਹ ਅੰਤ ਲੜਦੇਲੜਦੇ ਸ਼ਹੀਦ ਹੋ ਗਏ ।

6. ਖਿਦਰਾਣਾ ਦੀ ਲੜਾਈ 1705 ਈ. – 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਮੁਗ਼ਲ ਫ਼ੌਜਦਾਰ ਵਜ਼ੀਰ ਖਾਂ ਨੇ ਇੱਕ ਵੱਡੀ ਫ਼ੌਜ ਨਾਲ ਖਿਦਰਾਣਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ । ਇਸ ਲੜਾਈ ਵਿੱਚ ਉਨ੍ਹਾਂ 40 ਸਿੱਖਾਂ ਨੇ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਜੀ ਦਾ ਸਾਥ ਛੱਡ ਗਏ ਸਨ, ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਕਾਰਨ ਗੁਰੂ ਜੀ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਸਿੱਟੇ ਵਜੋਂ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਭੰਗਾਣੀ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhangani.)
ਜਾਂ
ਗੁਰੁ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ । (Describe Guru Gobind Singh’s battle of Bhangani and also explain its importance.)
ਉੱਤਰ-
ਭੰਗਾਣੀ ਦੀ ਲੜਾਈ ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ ।ਦੂਜਾ, ਗੁਰੁ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ ।

ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੁ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ । ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ । ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ।

ਪ੍ਰਸ਼ਨ 4.
ਨਾਦੌਣ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Nadaun.)
ਉੱਤਰ-
ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਆ ਗਏ । ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਨੰਦਗੜ, ਲੋਹਗੜ, ਫ਼ਤਹਿਗੜ੍ਹ ਤੇ ਕੇਸਗੜ ਨਾਂ ਦੇ ਚਾਰ ਕਿਲਿਆਂ ਦੀ ਉਸਾਰੀ ਕਰਵਾਈ ।ਇਸ ਸਮੇਂ ਔਰੰਗਜ਼ੇਬ ਦੱਖਣ ਦੀਆਂ ਲੜਾਈਆਂ ਵਿੱਚ ਉਲਝਿਆ ਹੋਇਆ ਸੀ । ਇਹ ਸੁਨਹਿਰੀ ਮੌਕਾ ਵੇਖ ਕੇ ਪਹਾੜੀ ਸ਼ਾਸਕਾਂ ਨੇ ਮੁਗਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ । ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਨੇ ਜੰਮੂ ਦੇ ਸੂਬੇਦਾਰ ਮੀਆਂ ਨੂੰ ਇਨ੍ਹਾਂ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦਿੱਤਾ । ਮੀਆਂ ਖ਼ਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਭੇਜੀ ।

ਅਜਿਹੇ ਨਾਜ਼ੁਕ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਉਹ ਆਪ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਮਦਦ ਲਈ ਪਹੁੰਚੇ । 20 ਮਾਰਚ, 1690 ਈ. ਨੂੰ ਕਾਂਗੜੇ ਤੋਂ ਲਗਭਗ 30 ਕਿਲੋਮੀਟਰ ਦੂਰ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ ।ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਨੇ ਆਲਿਫ਼ ਖ਼ਾਂ ਦਾ ਸਾਥ ਦਿੱਤਾ । ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਆਲਿਫ਼ ਖ਼ਾਂ ਅਤੇ ਉਸ ਦੇ ਸੈਨਿਕਾਂ ਨੂੰ ਰਣਭੂਮੀ ਵਿੱਚੋਂ ਭੱਜਣ ਲਈ ਮਜਬੂਰ ਹੋਣਾ ਪਿਆ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਵਿਸ਼ਵਾਸਘਾਤ ਕੀਤਾ ਤੇ ਉਨ੍ਹਾਂ ਨੇ ਮੁਗ਼ਲਾਂ ਨਾਲ ਮੁੜ ਸੰਧੀ ਕਰ ਲਈ ।

ਪ੍ਰਸ਼ਨ 5.
ਖ਼ਾਲਸਾ ਦੀ ਸਥਾਪਨਾ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Give in brief the causes of the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ? (Why was Khalsa created by Guru Gobind Singh ?)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief description of the circumstances responsible for the creation of Khalsa.)
ਜਾਂ
1699 ਈ. ਵਿੱਚ ਖ਼ਾਲਸਾ ਦੀ ਸਥਾਪਨਾਂ ਲਈ ਕਿਹੜੇ ਕਾਰਨ ਜ਼ਿੰਮੇਵਾਰ ਸਨ ? (What were the circumstances that led to the creation of Khalsa in 1699 A.D. ?)
ਉੱਤਰ-
1. ਔਰੰਗਜ਼ੇਬ ਦਾ ਅੱਤਿਆਚਾਰੀ ਸ਼ਾਸਨ – ਔਰੰਗਜ਼ੇਬ ਬਹੁਤ ਕੱਟੜ ਬਾਦਸ਼ਾਹ ਸੀ। ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ । ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ । ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ । ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ । ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ – ਗੁਰੂ ਜੀ ਮੁਗਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ । ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ । ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ ।

3. ਜਾਤ-ਪਾਤ ਦੇ ਬੰਧਨ – ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ । ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ । ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ । ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ ।

4. ਦੋਸ਼ਪੂਰਨ ਮਸੰਦ ਪ੍ਰਥਾ – ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ । ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਉਹ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ । ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ । ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ ।

5. ਗੁਰਗੱਦੀ ਦਾ ਜੱਦੀ ਹੋਣਾ – ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਜੱਦੀ ਬਣਾਉਣ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਗਈਆਂ । ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਸਿੱਖ ਗੁਰੂਆਂ ਲਈ ਅਨੇਕਾਂ ਔਕੜਾਂ ਪੈਦਾ ਕਰ ਦਿੱਤੀਆਂ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿਸ ਵਿੱਚ ਮੀਣਿਆਂ, ਧੀਰਮਲੀਆਂ ਅਤੇ ਰਾਮਰਾਈਆਂ ਲਈ ਕੋਈ ਸਥਾਨ ਨਾ ਹੋਵੇ ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ – ਗੁਰੁ ਗੋਬਿੰਦ ਸਿੰਘ ਜੀ ਨੇ “ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ । ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ । ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਖ਼ਾਲਸਾ ਪੰਥ ਦੀ ਸਾਜਨਾ ਦੇ ਕਾਰਨਾਂ ਬਾਰੇ ਚਰਚਾ ਕਰੋ । (Give reasons for the creations of Khalsa Panth.)
ਜਾਂ
ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ ? (When and how was Khalsa founded ?)
ਜਾਂ
ਖ਼ਾਲਸਾ ਦੀ ਸਥਾਪਨਾ ਤੇ ਇੱਕ ਸੰਖੇਪ ਨੋਟ ਲਿਖੋ । (Write a note on the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿਵੇਂ ਕੀਤੀ ? (How Khalsa was created by Guru Gobind Singh Ji ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ । ਇਸ ਦੀਵਾਨ ਵਿੱਚ 80, 000 ਸਿੱਖਾਂ ਨੇ ਭਾਗ ਲਿਆ । ਜਦੋਂ ਸਾਰੇ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ ।ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਇਹ ਸ਼ਬਦ ਸੁਣ ਕੇ ਦੀਵਾਨ ਵਿੱਚ ਸੱਨਾਟਾ ਛਾ ਗਿਆ । ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਦਇਆ ਰਾਮ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਦਇਆ ਰਾਮ ਨੂੰ ਬਿਨਾਇਆ । ਗੁਰੂ ਜੀ ਕੁਝ ਦੇਰ ਬਾਅਦ ਖੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ ।

ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ ।ਹੁਣ ਧਰਮ ਦਾਸ ਪੇਸ਼ ਹੋਇਆ ਇਸ ਕੂਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ । ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦਾ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਕੀਤੀ ਅਤੇ ਇਸ ਦੇ ਮੁੱਖ ਸਿਧਾਂਤ ਕਿਹੜੇ ਹਨ ? (When was the Khalsa created by Guru Gobind Singh Ji and what are its main principles ?)
ਜਾਂ
ਖ਼ਾਲਸਾ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ । (Explain the main Principles of the Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਮੁੱਖ ਸਿਧਾਂਤ ਲਿਖੋ । (Write the main principles of the ‘Khalsa Panth’ founded by Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ । ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਨਵੇਂ ਆਦੇਸ਼ ਜਾਂ ਵਿਸ਼ੇਸ਼ ਨਿਯਮ ਬਣਾਏ ਸਨ । ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨੀ ਹਰੇਕ ਖ਼ਾਲਸਾ ਲਈ ਜ਼ਰੂਰੀ ਹੈ । ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਹਨ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦੀ ਪਾਹੁਲ’ ਛਕਣਾ ਜ਼ਰੂਰੀ ਹੈ ।
  2. ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ ।
  3. ਹਰੇਕ ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ ।
  4. ਹਰੇਕ ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ ।
  5. ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ ।
  6. ਹਰੇਕ ਖ਼ਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ।
  7. ਹਰੇਕ ਖ਼ਾਲਸਾ ਕਿਰਤ ਕਰ ਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ ।
  8. ਹਰੇਕ ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ ।
  9. ਹਰੇਕ ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ ।
  10. ਹਰੇਕ ਖ਼ਾਲਸਾ ਸਿਗਰਟ, ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਦੂਰ ਰਹੇਗਾ ।

ਪ੍ਰਸ਼ਨ 8.
ਖ਼ਾਲਸਾ ਪੰਥ ਦੀ ਸਾਜਨਾ ਦੇ ਕੀ ਮਹੱਤਵਪੂਰਨ ਪ੍ਰਭਾਵ ਪਏ ? (What were the important effects of the creation of Khalsa Panth ?)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਸਿੱਖ ਇਤਿਹਾਸ ਵਿੱਚ ਕਿਹੜੇ ਛੇ ਮਹੱਤਵਪੂਰਨ ਪ੍ਰਭਾਵ ਪਏ ? ਵਿਆਖਿਆ ਕਰੋ । (What were the six important effects of the creation of Khalsa in Sikh History ? Explain.)
ਜਾਂ
ਖ਼ਾਲਸਾ ਦੀ ਸਥਾਪਨਾ ਦੇ ਮਹੱਤਵ ਦਾ ਅਧਿਐਨ ਕਰੋ । (Study the importance of the creation of Khalsa.)
ਉੱਤਰ-
1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ । ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ – ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ । ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ ।

2. ਆਦਰਸ਼ ਸਮਾਜ ਦਾ ਨਿਰਮਾਣ – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ । ਇਸ ਵਿੱਚ ਉਚ-ਨੀਚ ਦੀ ਕੋਈ ਥਾਂ ਨਹੀਂ ਸੀ । ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ । ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ । ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ ।

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ – ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ । ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ । ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ ।

4. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ – ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ । ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ । ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ । ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ ।

5. ਸਿੱਖਾਂ ਵਿੱਚ ਨਵਾਂ ਜੋਸ਼ – ਖ਼ਾਲਸਾ ਪੰਥ ਦੀ ਸਥਾਪਨਾ ਨੇ ਸਿੱਖਾਂ ਵਿੱਚ ਅਦੁੱਤੀ ਜੋਸ਼ ਪੈਦਾ ਕੀਤਾ | ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਹੁਣ ਸ਼ੇਰ ਬਣ ਗਿਆ । ਉਨ੍ਹਾਂ ਨੇ ਹੁਣ ਅਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹਥਿਆਰ ਚੁੱਕ ਲਏ । ਮੁਗਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਸਿੱਖਾਂ ਨੇ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ ।

6. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ – ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ , ਸ਼ਕਤੀ ਦਾ ਵੀ ਉਦੈ ਹੋਇਆ | ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ ।

ਪ੍ਰਸ਼ਨ 9.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a brief note on the first battle of Sri Anandpur Sahib.)
ਉੱਤਰ-
1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਦੇ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ । ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੁੱਲ ਦੇ ਕੇ ਖ਼ਰੀਦੀ ਸੀ ।

ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ। ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ਅਤੇ ਉਹ ਮੌਕਾ ਵੇਖ ਕੇ ਗੁਰੂ ਗੋਬਿੰਦ ਸਿੰਘ ਜੀ ‘ਤੇ ਹੋਰ ਵੱਡਾ ਹਮਲਾ ਕਰਨਾ ਚਾਹੁੰਦੇ ਸਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 10.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the second battle of Sri Anandpur Sahib.)
ਉੱਤਰ-
ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਪਣੀਆਂ ਹੋਈਆਂ ਲਗਾਤਾਰ ਹਾਰਾਂ ਦੇ ਅਪਮਾਨ ਦਾ ਬਦਲਾ ਲੈਣਾ ਚਾਹੁੰਦੇ ਸਨ । ਇਸ ਉਦੇਸ਼ ਨਾਲ ਉਨ੍ਹਾਂ ਨੇ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੂਸਰੀ ਵਾਰ ਹਮਲਾ ਕਰ ਦਿੱਤਾ । ਇਸ ਸਾਂਝੀ ਫ਼ੌਜ ਨੇ ਕਿਲ੍ਹੇ ਅੰਦਰ ਜਾਣ ਦੇ ਅਨੇਕਾਂ ਯਤਨ ਕੀਤੇ ਪਰ ਸਿੱਖ ਯੋਧਿਆਂ ਨੇ ਇਨ੍ਹਾਂ ਸਾਰੇ ਯਤਨਾਂ ਨੂੰ ਅਸਫਲ ਬਣਾ ਦਿੱਤਾ । ਘੇਰੇ ਦੇ ਲੰਬੇ ਹੋ ਜਾਣ ਕਾਰਨ ਕਿਲ੍ਹੇ ਦੇ ਅੰਦਰ ਰਸਦ ਥੁੜ੍ਹਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਜ਼ਿਆਦਾ ਸਮੇਂ ਤਕ ਲੜਾਈ ਨੂੰ ਜਾਰੀ ਰੱਖਣਾ ਸੰਭਵ ਨਹੀਂ ਸੀ । ਜਦੋਂ ਭੁੱਖ ਨਾਲ ਸਿੱਖਾਂ ਦਾ ਸਬਰ ਡੋਲਣ ਲੱਗਾ ਤਾਂ ਕੁਝ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣ ਦੀ ਬੇਨਤੀ ਕੀਤੀ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਦਿਨ ਹੋਰ ਸੰਘਰਸ਼ ਜਾਰੀ ਰੱਖਣ ਦੀ ਸਲਾਹ ਦਿੱਤੀ ।

ਇਸ ਸਲਾਹ ਨੂੰ ਨਾ ਮੰਨਦੇ ਹੋਏ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲ੍ਹਾ ਛੱਡ ਕੇ ਚਲੇ ਗਏ । ਦੂਜੇ ਪਾਸੇ ਇੰਨੇ ਲੰਬੇ ਸਮੇਂ ਤੋਂ ਘੇਰੇ ਕਾਰਨ ਸਾਂਝੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ ।

ਪ੍ਰਸ਼ਨ 11.
ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Chamkaur Sahib.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਬੜੀ ਤੇਜ਼ੀ ਨਾਲ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ । ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ । ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮੁਗ਼ਲ ਸੈਨਿਕਾਂ ਨੇ ਇਸ ਗੜੀ ਨੂੰ ਘੇਰਾ ਪਾ ਲਿਆ । ਚਮਕੌਰ ਸਾਹਿਬ ਦੀ ਇਹ ਲੜਾਈ ਜੋ 22 ਦਸੰਬਰ, 1704 ਈ. ਵਿੱਚ ਲੜੀ ਗਈ, ਬੜੀ ਘਮਸਾਣ ਦੀ ਲੜਾਈ ਸੀ ।ਇਸ ਲੜਾਈ ਵਿੱਚ ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਬਹਾਦਰੀ ਦੇ ਉਹ ਜੌਹਰ ਵਿਖਾਏ ਕਿ ਮੁਗ਼ਲਾਂ ਨੂੰ ਦਿਨੇ ਤਾਰੇ ਨਜ਼ਰ ਆ ਗਏ ।

ਉਨ੍ਹਾਂ ਨੇ ਅਣਗਿਣਤ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਚਮਕੌਰ ਸਾਹਿਬ ਦੀ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖਾਂ ਨੇ ਜੋ ਸੂਰਬੀਰਤਾ ਦਿਖਾਈ, ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬੜੀ ਮੁਸ਼ਕਿਲ ਹੈ । ਪੰਜ ਸਿੱਖਾਂ ਦੀ ਬੇਨਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜ੍ਹੀ ਨੂੰ ਛੱਡ ਦਿੱਤਾ । ਗੜ੍ਹੀ ਛੱਡਣ ਸਮੇਂ ਗੁਰੂ ਸਾਹਿਬ ਨੇ ਮੁਗ਼ਲ ਫ਼ੌਜਾਂ ਨੂੰ ਤਾੜੀ ਵਜਾ ਕੇ ਲਲਕਾਰਿਆ ਪਰ ਉਹ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੀਆਂ ।

ਪ੍ਰਸ਼ਨ 12.
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । [Write a brief note on the battle of Khidrana (Sri Muktsar Sahib.)]
ਉੱਤਰ-
ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਤੇ ਨਿਰਣਾਇਕ ਲੜਾਈ ਸੀ । ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ । ਜਦੋਂ ਮੁਗ਼ਲ ਫ਼ੌਜਾਂ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ ।ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ । ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ ।

ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ।ਉਨ੍ਹਾਂ ਦੀ ਦਿੱਤੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖ਼ਰੀ ਸਾਹ ਗਿਣ ਰਿਹਾ ਸੀ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ?
(How did Guru Gobind Singh Ji settle the sectarian divisions and external dangers to Sikhism ?)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ’ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ । ਇਸ ਲਈ ਜਿਹੜਾ ਸਿੱਖ ਸਿੱਧੇ ਤੌਰ ‘ਤੇ ਗੁਰੂ ਜੀ ਨਾਲ ਨਹੀਂ ਸੀ ਜੁੜਦਾ, ਉਸ ਨੂੰ ਸਿੱਖ ਨਹੀਂ ਗਿਣਿਆ ਜਾਂਦਾ ਸੀ । ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ । ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ । ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ । ਆਪਣੀ ਤੇ ਹੋਰਨਾਂ ਦੀ ਰੱਖਿਆ ਲਈ ਲੜਨਾ ਸਿੱਖਾਂ ਦਾ ਧਰਮ ਨਿਯਤ ਕੀਤਾ ਗਿਆ । ਇਸ ਕਾਰਨ ਸਿੱਖ ਮੁਗਲਾਂ ਦੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰ ਸਕੇ । ਇਸ . ਤਰ੍ਹਾਂ ਸਿੱਖ ਪੰਥ ਇੱਕ ਨਵੀਂ ਸ਼ਕਤੀ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ।

ਪ੍ਰਸ਼ਨ 14.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the literary activities of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਦੱਸੋ । (Describe the literary activities of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਫਲਤਾਵਾਂ ਦਾ ਮੁੱਲਾਂਕਣ ਕਰੋ । (Evaluate the literary achievements of Guru Gobind Singh Ji.)
ਉੱਤਰ-
ਸਾਹਿਤ ਦੇ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਬੜੀ ਅਨਮੋਲ ਹੈ ।ਉਹ ਆਪ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਦੁਆਰਾ ਰਚਿਆ ਹੋਇਆ ਬਹੁਤਾ ਸਾਹਿਤ ਸਰਸਾ ਨਦੀ ਵਿੱਚ ਰੁੜ੍ਹ ਗਿਆ ਸੀ । ਪਰ ਫਿਰ ਵੀ ਜਿਹੜਾ ਸਾਹਿਤ ਸਾਡੇ ਤਕ ਪੁੱਜਾ ਹੈ ਉਸ ਤੋਂ ਆਪ ਦੇ ਮਹਾਨ ਵਿਦਵਾਨ ਹੋਣ ਦਾ ਕਾਫ਼ੀ ਪ੍ਰਮਾਣ ਮਿਲਦਾ ਹੈ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ ਆਦਿ ਆਪ ਦੀਆਂ ਮਹਾਨ ਰਚਨਾਵਾਂ ਹਨ । ਇਨ੍ਹਾਂ ਵਿੱਚ ਆਪ ਨੇ ਵਿਭਿੰਨ ਵਿਸ਼ਿਆਂ ‘ਤੇ ਭਰਪੂਰ ਚਾਨਣਾ ਪਾਇਆ ਹੈ ।ਇਹ ਰਚਨਾਵਾਂ ਅਧਿਆਤਮਿਕ ਗਿਆਨ ਦਾ ਭੰਡਾਰ ਹਨ ।

ਇਨ੍ਹਾਂ ਤੋਂ ਸਾਨੂੰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਇਹ ਸਾਰੀਆਂ ਰਚਨਾਵਾਂ ਅਧਿਆਤਮਿਕ ਗਿਆਨ ਦਾ ਭੰਡਾਰ ਹਨ । ਆਪ ਦੀਆਂ ਇਹ ਰਚਨਾਵਾਂ ਇੰਨੀਆਂ ਜੋਸ਼ ਭਰਪੁਰ ਹਨ ਕਿ ਪੜ੍ਹ ਕੇ ਮੁਰਦਾ ਦਿਲਾਂ ਵਿੱਚ ਵੀ ਜਾਨ ਪੈ ਜਾਂਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਨੰਦ ਲਾਲ, ਸੈਨਾਪਤ, ਅਨੀ ਰਾਏ, ਗੋਪਾਲ ਅਤੇ ਉਦੈ ਰਾਏ ਦੇ ਨਾਂ ਬਹੁਤ ਪ੍ਰਸਿੱਧ ਹਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 15.
ਜ਼ਫ਼ਰਨਾਮਾ ਕੀ ਹੈ ? (What is Zafarnama ?)
ਜਾਂ
ਜ਼ਫ਼ਰਨਾਮਾ ‘ਤੇ ਇੱਕ ਨੋਟ ਲਿਖੋ । (Write a note on Zafarnama.)
ਉੱਤਰ-ਜ਼ਫ਼ਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਚਿੱਠੀ ਦਾ ਨਾਂ ਹੈ । ਇਹ ਚਿੱਠੀ ਫ਼ਾਰਸੀ ਵਿੱਚ ਲਿਖੀ ਗਈ ਸੀ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ (ਫਰੀਦਕੋਟ) ਨਾਂ ਦੇ ਸਥਾਨ ਤੋਂ ਲਿਖਿਆ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਅਤੇ ਪਹਾੜੀ ਰਾਜਿਆਂ ਅਤੇ ਮੁਗ਼ਲ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਹੈ । ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ,
“ਐ ਔਰੰਗਜ਼ੇਬ ਤੂੰ ਝੂਠਾ ਦੀਨਦਾਰ ਬਣਿਆ ਫਿਰਦਾ ਹੈਂ, ਤੇਰੇ ਵਿੱਚ ਰਤਾ ਭਰ ਵੀ ਸੱਚਾਈ ਨਹੀਂ, ਤੈਨੂੰ ਖ਼ੁਦਾ ਅਤੇ ਮੁਹੰਮਦ ਵਿੱਚ ਕੋਈ ਯਕੀਨ ਨਹੀਂ ਹੈ । ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉੱਤੇ ਤੇਰੀ ਲੱਖਾਂ ਦੀ ਗਿਣਤੀ ਵਿੱਚ ਫ਼ੌਜ ਹਮਲਾ ਕਰੇ । ਤੂੰ ਤੇ ਤੇਰੇ ਫ਼ੌਜੀ ਅਹਿਲਕਾਰ ਸਾਰੇ ਮੱਕਾਰ ਤੇ ਬੁਜ਼ਦਿਲ ਹਨ | ਤੁਸੀਂ ਝੂਠੇ ਅਤੇ ਧੋਖੇਬਾਜ਼ ਹੋ । ਬੇਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਸਿੱਧ ਸੈਨਾਪਤੀ ਹੋ, ਪਰ ਤੁਸੀਂ ਸੱਚੇ ਧਰਮ ਤੋਂ ਤਾਂ ਕੋਹਾਂ ਦੂਰ ਹੋ । ਤੁਹਾਡੇ ਬੁੱਲ੍ਹਾਂ ‘ਤੇ ਕੁਝ ਹੋਰ ਹੈ ਤਾਂ ਦਿਲ ਵਿੱਚ ਕੁਝ ਹੋਰ ।”

ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ‘ਤੇ ਬੜਾ ਡੂੰਘਾ ਅਸਰ ਪਿਆ ।ਉਸ ਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਸੁਨੇਹਾ ਭੇਜਿਆ | ਪਰ ਗੁਰੂ ਗੋਬਿੰਦ ਸਿੰਘ ਜੀ ਹਾਲੇ ਰਸਤੇ ਵਿੱਚ ਹੀ ਸਨ ਕਿ ਔਰੰਗਜ਼ੇਬ ਇਸ ਦੁਨੀਆਂ ਤੋਂ ਚਲ ਵਸਿਆ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of social reforms of Guru Gobind Singh Ji in History ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰ ਬੜੀ ਮਹੱਤਤਾ ਰੱਖਦੇ ਹਨ ।ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ । ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ । ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ । ਇਸਤਰੀਆਂ ਨੂੰ ਵੀ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਅਧਿਕਾਰੀ ਬਣਾਇਆ ਗਿਆ । ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ ।

ਗੁਰੂ ਸਾਹਿਬ ਨੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲਿਆਂ ਨਾਲ ਕੋਈ ਸੰਬੰਧ ਨਾ ਰੱਖਣ ਦਾ ਹੁਕਮ ਦਿੱਤਾ । ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਅਤੇ ਇਹ ਐਲਾਨ ਕੀਤਾ ਕਿ ਇਨ੍ਹਾਂ ਕੁਰੀਤੀਆਂ ਲਈ ਖ਼ਾਲਸਾ ਪੰਥ ਵਿੱਚ ਕੋਈ ਸਥਾਨ ਨਹੀਂ ਹੈ । ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ । ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ । ਅਸਲ ਵਿੱਚ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ ।

ਪ੍ਰਸ਼ਨ 17.
“ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? (“Guru Gobind Singh Ji was a builder par-excellence.” Do you agree with this statement ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ । ਉਸ ਸਮੇਂ ਔਰੰਗਜ਼ੇਬ ਕਿਸੇ ਵੀ ਲਹਿਰ ਤੇ ਖ਼ਾਸ ਕਰਕੇ ਸਿੱਖ ਲਹਿਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ ।ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ । ਹਿੰਦੁ ਕਾਫ਼ੀ ਲੰਬੇ ਸਮੇਂ ਤੋਂ ਨਿਰਉਤਸ਼ਾਹਿਤ ਸਨ । ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗਲ ਸਰਕਾਰ ਨਾਲ ਮਿਲੇ ਹੋਏ ਸਨ । ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ । ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗ਼ਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ ।

ਪ੍ਰਸ਼ਨ 18.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਕੋਈ ਛੇ ਵਿਸ਼ੇਸ਼ਤਾਵਾਂ ਦੱਸੋ । (Mention any six characteristics of Guru Gobind Singh Ji’s personality.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੀਆਂ ਮਹਾਨ ਸ਼ਖ਼ਸੀਅਤ ਵਿਚੋਂ ਇੱਕ ਸਨ । ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ ।

1. ਉੱਚਾ ਚਰਿੱਤਰ – ਗੁਰੂ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ । ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ । ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ । ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ ।ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

2. ਕੁਰਬਾਨੀ ਦੇ ਪੁੰਜ – ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ । 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਆ ।ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁੱਖਾਂ ਨੂੰ ਤਿਆਗ ਦਿੱਤਾ | ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।

3. ਨਿਡਰ ਤੇ ਬਹਾਦਰ – ਗੁਰੂ ਗੋਬਿੰਦ ਸਿੰਘ ਜੀ ਸ਼ੇਰਾਂ ਵਾਂਗ ਨਿਡਰ ਤੇ ਬਹਾਦਰ ਸਨ । ਭਾਵੇਂ ਗੁਰੂ ਸਾਹਿਬ ਨੂੰ ਅਣਗਿਣਤ ਮੁਸੀਬਤਾਂ ਦਾ ਸਾਹਮਣਾ ਕਰਨ ਪਿਆ ਪਰ ਉਨ੍ਹਾਂ ਨੇ ਕਦੇ ਵੀ ਜ਼ੁਲਮ ਅਤੇ ਜ਼ਬਰ ਨਾਲ ਸਮਝੌਤਾ ਨਹੀਂ ਕੀਤਾ ।

4. ਇਕ ਵਿਦਵਾਨ ਦੇ ਰੂਪ ਵਿੱਚ – ਗੁਰੁ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ । ‘ਜਾਪੁ ਸਾਹਿਬ ‘, ‘ਬਚਿੱਤਰ ਨਾਟਕ’ , ‘ਜ਼ਫ਼ਰਨਾਮਾ’ , ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡੱਟ ਕੇ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ । ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ ।

5. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ – ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇਕ ਮਹਾਨ ਯੋਧਾ ਅਤੇ ਸੈਨਾਪਤੀ ਸਨ ।ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ ।ਉਹ ਹਰ ਲੜਾਈ ਵਿੱਚ ਆਪ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ । ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ । ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ । ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

6. ਧਾਰਮਿਕ ਨੇਤਾ ਦੇ ਰੂਪ ਵਿੱਚ – ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ । ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ । ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ । ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ ਕਿ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ ।ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦੀਆਂ ਘਟਨਾਵਾਂ ਦੀ ਸੰਖੇਪ ਚਰਚਾ ਕਰੋ । ( Mention briefly the main events of Guru Gobind Singh Ji’s relations with the Mughals.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਮੁਗ਼ਲਾਂ ਨਾਲ ਸੰਬੰਧਾਂ ਦਾ ਸੰਖੇਪ ਵਿੱਚ ਵਰਣਨ ਕਰੋ । (Give a brief account of Guru Gobind Singh Ji’s relations with the Mughals.)
ਉੱਤਰ-
ਔਰੰਗਜ਼ੇਬ ਦੀ ਜ਼ਾਲਮ ਸਰਕਾਰ ਦਾ ਖ਼ਾਤਮਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ । ਇਸ ਕਾਰਨ ਪਹਾੜੀ ਰਾਜੇ ਬਹੁਤ ਘਬਰਾ ਗਏ । ਔਰੰਗਜ਼ੇਬ ਵੀ ਸਿੱਖਾਂ ਦੇ ਵਧਦੇ ਹੋਏ ਪ੍ਰਭਾਵ ਨੂੰ ਸਹਿਣ ਨਹੀਂ ਕਰ ਸਕਦਾ ਸੀ ।ਉਸ ਨੇ ਸਰਹਿੰਦ ਅਤੇ ਲਾਹੌਰ ਦੇ ਸੂਬੇਦਾਰਾਂ ਨੂੰ ਪਹਾੜੀ ਰਾਜਿਆਂ ਦੀ ਮਦਦ ਲਈ ਭੇਜਿਆ । ਉਨ੍ਹਾਂ ਨੇ ਗੁਰੂ ਜੀ ਨੂੰ ਕੱਢਣ ਲਈ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 1703-04 ਈ. ਵਿੱਚ ਘੇਰਾ ਪਾ ਲਿਆ । ਜਦੋਂ ਉਨ੍ਹਾਂ ਨੂੰ ਜਿੱਤ ਦੀ ਕੋਈ ਆਸ ਨਜ਼ਰ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਬਿਨਾਂ ਕਿਸੇ ਖ਼ਤਰੇ ਕਿਲ੍ਹਾ ਖ਼ਾਲੀ ਕਰਨ ਲਈ ਕਿਹਾ ।

ਗੁਰੂ ਜੀ ਦੇ ਯਕੀਨ ਲਈ ਉਨ੍ਹਾਂ ਨੇ ਕੁਰਾਨ ਦੀ ਸਹੁੰ ਵੀ ਖਾਧੀ, ਪਰ ਗੁਰੂ ਜੀ ਦੇ ਕਿਲ੍ਹਾ ਛੱਡਦੇ ਸਾਰ ਹੀ ਉਨ੍ਹਾਂ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ । ਚਮਕੌਰ ਸਾਹਿਬ ਦੇ ਸਥਾਨ ‘ਤੇ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ । ਇੱਥੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ 1705 ਈ. ਵਿੱਚ ਹੋਈ ਖਿਦਰਾਣਾ ਜਾਂ ਮੁਕਤਸਰ ਦੀ ਲੜਾਈ ਵਿੱਚ ਗੁਰੂ ਜੀ ਨੇ ਮੁਗ਼ਲ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ । 1707 ਈ. ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਗੱਦੀ ਉੱਤੇ ਬੈਠਿਆ ਉਸ ਨੇ ਗੁਰੂ ਜੀ ਨਾਲ ਚੰਗੇ ਸੰਬੰਧ ਕਾਇਮ ਕੀਤੇ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾ ਗਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਰਚ ਦੀਦਾ (Early Career of Guru Gobind Singh Ji)

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the early life of Guru Gobind Singh Ji ?)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨਾ ਕੇਵਲ ਪੰਜਾਬ ਸਗੋਂ ਸੰਸਾਰ ਦੇ ਮਹਾਨ ਵਿਅਕਤੀਆਂ ਵਿੱਚੋਂ ਇੱਕ ਸਨ । ਸਿੱਖ ਪੰਥ ਦੀ ਜਿਸ ਯੋਗਤਾ ਅਤੇ ਅਕਲਮੰਦੀ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਅਗਵਾਈ ਕੀਤੀ, ਉਸਦੀ ਇਤਿਹਾਸ ਵਿੱਚ ਕੋਈ ਹੋਰ ਉਦਾਹਰਨ ਮਿਲਣੀ ਮੁਸ਼ਕਿਲ ਹੈ । ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਪੰਥ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਜਨਮ ਤੇ ਮਾਤਾ-ਪਿਤਾ (Birth and Parentage) – ਕੇਵਲ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਧਰਮ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਦੀ ਪ੍ਰੇਰਣਾ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਪਟਨਾ ਵਿਖੇ ਹੋਇਆ ਸੀ | ਆਪ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ | ਆਪ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ | ਆਪ ਜੀ ਦਾ ਮੁੱਢਲਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਰੱਖਿਆ ਗਿਆ 1699 ਈ. ਵਿੱਚ ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਆਪ ਦਾ ਨਾਂ ਗੋਬਿੰਦ ਸਿੰਘ ਹੋ ਗਿਆ । ਗੋਬਿੰਦ ਦਾਸ ਦੇ ਜਨਮ ਸਮੇਂ ਇੱਕ ਮੁਸਲਿਮ ਫ਼ਕੀਰ ਭੀਖਣ ਸ਼ਾਹ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ “ਇਹ ਬਾਲਕ ਵੱਡਾ ਹੋ ਕੇ ਮਹਾਂਪੁਰਸ਼ ਬਣੇਗਾ ।” ਉਸਦੀ ਇਹ ਭਵਿੱਖਬਾਣੀ ਸੱਚ ਨਿਕਲੀ ।

2. ਬਚਪਨ (Childhood) – ਗੋਬਿੰਦ ਦਾਸ ਨੇ ਆਪਣੇ ਬਚਪਨ ਦੇ ਪਹਿਲੇ ਛੇ ਵਰੇ ਪਟਨਾ ਵਿੱਚ ਬਤੀਤ ਕੀਤੇ । ਬਚਪਨ ਤੋਂ ਹੀ ਗੋਬਿੰਦ ਦਾਸ ਵਿੱਚ ਇੱਕ ਯੋਧਾ ਦੇ ਸਾਰੇ ਗੁਣ ਮੌਜੂਦ ਸਨ । ਉਹ ਤੀਰ-ਕਮਾਨ ਅਤੇ ਸ਼ਸਤਰਾਂ ਨਾਲ ਖੇਡਦੇ ਅਤੇ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿੱਚ ਵੰਡ ਕੇ ਉਨ੍ਹਾਂ ਵਿੱਚ ਨਕਲੀ ਯੁੱਧ ਕਰਵਾਉਂਦੇ । ਉਹ ਕਈ ਵਾਰੀ ਆਪਣਾ ਦਰਬਾਰ ਲਗਾਉਂਦੇ ਅਤੇ ਸਾਥੀ ਬੱਚਿਆਂ ਦੇ ਝਗੜਿਆਂ ਦੇ ਫ਼ੈਸਲੇ ਵੀ ਕਰਦੇ । ਉਨ੍ਹਾਂ ਦੇ ਬਚਪਨ ਦੀਆਂ ਅਨੇਕ ਘਟਨਾਵਾਂ ਤੋਂ ਉਨ੍ਹਾਂ ਦੀ ਨਿਡਰਤਾ ਅਤੇ ਬੁੱਧੀਮਤਾ ਦੀ ਮਿਸਾਲ ਮਿਲਦੀ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ਼ ਕਾਲ ਵਿੱਚ ਉਨ੍ਹਾਂ ਦੀ ਸਰਪ੍ਰਸਤੀ, ਉਨ੍ਹਾਂ ਦੇ ਮਾਮਾ ਕ੍ਰਿਪਾਲ ਚੰਦ ਜੀ ਨੇ ਕੀਤੀ ।

3. ਸਿੱਖਿਆ (Education) – 1672 ਈ. ਵਿੱਚ ਆਪ ਆਪਣੇ ਪਰਿਵਾਰ ਸਹਿਤ ਚੱਕ ਨਾਨਕੀ (ਸੀ ਆਨੰਦਪੁਰ ਸਾਹਿਬ ਆ ਗਏ। ਇੱਥੇ ਆਪ ਦੀ ਸਿੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ | ਆਪ ਨੇ ਭਾਈ ਸਾਹਿਬ ਚੰਦ ਤੋਂ ਗੁਰਮੁਖੀ, ਪੰਡਤ ਹਰਜਸ ਤੋਂ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ | ਆਪ ਨੇ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਸਿਖਲਾਈ ਬਜਰ ਸਿੰਘ ਨਾਂ ਦੇ ਇੱਕ ਰਾਜਪੂਤ ਤੋਂ ਪ੍ਰਾਪਤ ਕੀਤੀ ।

4. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਔਰੰਗਜ਼ੇਬ ਦੇ ਘੋਰ ਜ਼ੁਲਮਾਂ ਤੋਂ ਤੰਗ ਆ ਕੇ ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਮਈ, 1675 ਈ. ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ | ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ਅਤੇ ਪੁੱਤਰ ਦੀ ਪ੍ਰੇਰਨਾ ਨਾਲ ਧਰਮ ਦੀ ਰੱਖਿਆ ਖ਼ਾਤਰ ਗੁਰੁ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇਣ ਦਾ ਨਿਸ਼ਚਾ ਕੀਤਾ | ਗੁਰੂ ਸਾਹਿਬ ਨੇ ਦਿੱਲੀ ਵਿੱਚ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਗੋਬਿੰਦ ਦਾਸ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਦੀ ਘੋਸ਼ਣਾ ਕੀਤੀ । ਇਸ ਤਰ੍ਹਾਂ ਗੋਬਿੰਦ ਦਾਸ ਨੂੰ ਸਿੱਖ ਪਰੰਪਰਾ ਦੇ ਅਨੁਸਾਰ 11 ਨਵੰਬਰ, 1675 ਈ. ਨੂੰ ਗੁਰਗੱਦੀ ‘ਤੇ ਬਿਠਾਇਆ ਗਿਆ । ਇਸ ਤਰ੍ਹਾਂ ਆਪ 9 ਵਰਿਆਂ ਦੀ ਉਮਰ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਬਣੇ । ਆਪ 1708 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

5. ਸੈਨਾ ਦਾ ਸੰਗਠਨ (Army Organisation) – ਗੁਰਗਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਬਾਅਦ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ ਉਹ ਦੋ ਪੁੱਤਰ ਗੁਰੂ ਸਾਹਿਬ ਦੀ ਸੈਨਾ ਵਿੱਚ ਭਰਤੀ ਕਰਵਾਏ । ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਇਹ ਵੀ ਆਦੇਸ਼ ਦਿੱਤਾ ਕਿ ਸਿੱਖ ਧਨ ਦੀ ਥਾਂ ਘੋੜੇ ਅਤੇ ਸ਼ਸਤਰ ਭੇਟ ਕਰਨ । ਛੇਤੀ ਹੀ ਗੁਰੂ ਸਾਹਿਬ ਦੀ ਸੈਨਾ ਵਿੱਚ ਬਹੁਤ ਸਾਰੇ ਸਿੱਖ ਭਰਤੀ ਹੋ ਗਏ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਸ਼ਸਤਰ ਅਤੇ ਘੋੜੇ ਵੀ ਇਕੱਠੇ ਹੋ ਗਏ । ਇਸ ਸਭ ਦੇ ਪਿੱਛੇ ਗੁਰੂ ਸਾਹਿਬ ਦਾ ਉਦੇਸ਼ ਜ਼ਾਲਮ ਮੁਗ਼ਲ ਸਾਮਰਾਜ ਨਾਲ ਟੱਕਰ ਲੈਣੀ ਸੀ ।

6. ਰਾਜਸੀ ਚਿੰਨ੍ਹ ਧਾਰਨ ਕਰਨਾ (Adoption of Royal Symbols) – ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਵਾਂਗ ਰਾਜਸੀ ਚਿੰਨ੍ਹਾਂ ਨੂੰ ਧਾਰਨ ਕਰਨਾ ਸ਼ੁਰੂ ਕਰ ਦਿੱਤਾ । ਉਹ ਦਸਤਾਰ ਵਿੱਚ ਕਲਗੀ ਸਜਾਉਣ ਲੱਗ ਪਏ । ਉਨ੍ਹਾਂ ਨੇ ਸਿੰਘਾਸਨ ਅਤੇ ਛਤਰ ਦੀ ਵਰਤੋਂ ਵੀ ਸ਼ੁਰੂ ਕਰ ਦਿੱਤੀ । ਇਨ੍ਹਾਂ ਤੋਂ ਇਲਾਵਾ ਗੁਰੂ ਸਾਹਿਬ ਨੇ ਇੱਕ ਵਿਸ਼ੇਸ਼ ਨਗਾਰਾ ਵੀ ਬਣਵਾਇਆ ਜਿਸ ਦਾ ਨਾਂ ਰਣਜੀਤ ਨਗਾਰਾ ਸੀ ।

7. ਨਾਹਨ ਤੋਂ ਸੱਦਾ (Invitation from Nahan) – ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਸਰਗਰਮੀਆਂ ਦੇ ਕਾਰਨ ਕਹਿਲੂਰ ਦਾ ਸ਼ਾਸਕ ਭੀਮ ਚੰਦ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗ ਪਿਆ ਸੀ । ਗੁਰੂ ਸਾਹਿਬ ਹਾਲੇ ਕਿਸੇ ਵੀ ਤਰ੍ਹਾਂ ਦੇ ਸੈਨਿਕ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ । ਅਜਿਹੇ ਸਮੇਂ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਉਨ੍ਹਾਂ ਨੂੰ ਨਾਹਨ ਆਉਣ ਦਾ ਸੱਦਾ ਦਿੱਤਾ । ਗੁਰੂ ਸਾਹਿਬ ਨੇ ਇਹ ਸੱਦਾ ਫੌਰਨ ਸਵੀਕਾਰ ਕਰ ਲਿਆ ਤੇ ਉਹ ਮਾਖੋਵਾਲ ਤੋਂ ਆਪਣੇ ਪਰਿਵਾਰ ਸਮੇਤ ਨਾਹਨ ਚਲੇ ਗਏ । ਇੱਥੇ ਗੁਰੂ ਸਾਹਿਬ ਨੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਜਿਸ ਦਾ ਨਾਂ ਪਾਉਂਟਾ ਸਾਹਿਬ ਰੱਖਿਆ ਗਿਆ ।

8. ਪਾਉਂਟਾ ਸਾਹਿਬ ਵਿਖੇ ਸਰਗਰਮੀਆਂ (Activities at Paonta Sahib) – ਗੁਰੂ ਸਾਹਿਬ ਨੇ ਪਾਉਂਟਾ ਸਾਹਿਬ ਵਿਖੇ ਸਿੱਖਾਂ ਨੂੰ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕੀਤੀ । ਉਨ੍ਹਾਂ ਨੂੰ ਘੋੜਸਵਾਰੀ, ਤੀਰ-ਕਮਾਨ ਅਤੇ ਸ਼ਸਤਰਾਂ ਦੀ ਵਰਤੋਂ ਕਰਨ ਵਿੱਚ ਨਿਪੁੰਨ ਬਣਾਇਆ ਗਿਆ । ਗੁਰੂ ਸਾਹਿਬ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੀ ਸਿਫ਼ਾਰਿਸ਼ ‘ਤੇ 500 ਪਠਾਣਾਂ ਨੂੰ ਵੀ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ । ਪਾਉਂਟਾ ਸਾਹਿਬ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਉੱਚਕੋਟੀ ਦੇ ਸਾਹਿਤ ਦੀ ਵੀ ਰਚਨਾ ਕੀਤੀ । ਗੁਰੂ ਸਾਹਿਬ ਨੇ ਆਪਣੇ ਦਰਬਾਰ ਵਿੱਚ 52 ਪ੍ਰਸਿੱਧ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਸੈਨਾਪਤ, ਨੰਦ ਲਾਲ, ਹੰਸ ਰਾਮ ਅਤੇ ਗੋਪਾਲ ਦੇ ਨਾਂ ਬਹੁਤ ਪ੍ਰਸਿੱਧ ਸਨ । ਆਪ ਦੀ ਸਾਹਿਤਕ ਰਚਨਾ ਦਾ ਉਦੇਸ਼ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਸੰਸਾ ਕਰਨਾ ਅਤੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰਨਾ ਸੀ । ਗੁਰੂ ਸਾਹਿਬ ਦੀ ਸਾਹਿਤਕ ਖੇਤਰ ਵਿੱਚ ਦੇਣ ਅਦੁੱਤੀ ਸੀ ।

ਪਰਵ-ਖਾਲਸਾ ਅਤੇ ਉੱਤਰ-ਖਾਲਸਾ ਕਾਲਦੀ ਲੜਾਈਆ । (Battles of Pre-Khalsa and Post-Khalsa Perfod)

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਵਿੱਚ ਲੜੀਆਂ ਲੜਾਈਆਂ ਦਾ ਸੰਖੇਪ ਵਰਣਨ ਕਰੋ । (Give a brief account of the Pre-Khalsa and Post-Khalsa battles of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦੇ ਕੀ ਕਾਰਨ ਸਨ ? (What were the causes of the Pre-Khalsa and Post-Khalsa battles of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਲੜਾਈਆਂ ਦਾ ਵਰਣਨ ਕਰੋ । (Describe the important battles of Guru Gobind Singh Ji.)
ਉੱਤਰ-
ਗੁਰਗੱਦੀ ‘ਤੇ ਬਿਰਾਜਮਾਨ ਹੁੰਦੇ ਹੀ ਗੁਰੂ ਜੀ ਨੇ ਆਪਣੀਆਂ ਸੈਨਿਕ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ । ਗੁਰੂ ਜੀ ਦੀਆਂ ਸੈਨਿਕ ਸਰਗਰਮੀਆਂ ਨੇ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੂੰ ਉਨ੍ਹਾਂ ਦੇ ਵਿਰੁੱਧ ਕਰ ਦਿੱਤਾ । ਸਿੱਟੇ ਵਜੋਂ ਨੌਬਤ ਯੁੱਧ ਦੀ ਆ ਗਈ । ਗੁਰੁ ਗੋਬਿੰਦ ਸਿੰਘ ਜੀ ਦੀਆਂ ਪੁਰਵ-ਖ਼ਾਲਸਾ ਅਤੇ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਸੰਖੇਪ ਵਰਣਨ ਇਸ ਤਰਾਂ ਹੈ-

1. ਭੰਗਾਣੀ ਦੀ ਲੜਾਈ 1688 ਈ. (Battle of Bhangani 1688 A.D.) – ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਪਹਿਲੀ ਲੜਾਈ ਭੰਗਾਣੀ ਵਿਖੇ ਹੋਈ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪਾਉਂਟਾ ਸਾਹਿਬ ਵਿਖੇ ਸਿੱਖਾਂ ਨੂੰ ਸੈਨਿਕ ਸਿਖਲਾਈ ਦੇਣ ਨਾਲ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਮੂਰਤੀ ਪੂਜਾ ਅਤੇ ਜਾਤੀ ਪ੍ਰਥਾ ਆਦਿ ਦੇ ਵਿਰੁੱਧ ਪ੍ਰਚਾਰ ਕਰਦੇ ਸਨ । ਇਸ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖ਼ਲ ਮੰਨਦੇ ਸਨ 1 ਤੀਸਰਾ, ਪਹਾੜੀ ਰਾਜਿਆਂ ਨੇ ਸਿੱਖ ਸੰਗਤਾਂ ਦੁਆਰਾ ਲਿਆ ਰਹੇ ਤੋਹਫ਼ਿਆਂ ਨੂੰ ਰਾਹ ਵਿੱਚ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਸੀ । ਗੁਰੂ ਸਾਹਿਬ ਇਹ ਗੱਲ ਪਸੰਦ ਨਹੀਂ ਕਰਦੇ ਸਨ ।

ਚੌਥਾ, ਗੁਰੂ ਜੀ ਦੁਆਰਾ ਭੀਮ ਚੰਦ ਨੂੰ ਸਫੈਦ ਹਾਥੀ ਦੇਣ ਤੋਂ ਇਨਕਾਰ ਕਰਨਾ ਸੀ । ਪੰਜਵਾਂ, ਮੁਗ਼ਲ ਸਰਕਾਰ ਨੇ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ । ਸਿੱਟੇ ਵਜੋਂ ਕਹਿਲੂਰ ਦੇ ਸ਼ਾਸਕ ਭੀਮ ਚੰਦ ਅਤੇ ਸੀ ਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਗਠਬੰਧਨ ਨੇ ਗੁਰੂ ਜੀ ‘ਤੇ ਭੰਗਾਣੀ ਨਾਂ ਦੇ ਸਥਾਨ ‘ਤੇ 22 ਸਤੰਬਰ, 1688 ਈ. ਨੂੰ ਹਮਲਾ ਕਰ ਦਿੱਤਾ ।

ਇਸ ਲੜਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਦੀ ਫ਼ੌਜ ਦੇ ਪਠਾਣ ਸੈਨਿਕ ਗੁਰੂ ਸਾਹਿਬ ਨੂੰ ਧੋਖਾ ਦੇ ਗਏ । ਅਜਿਹੇ ਸਮੇਂ ਸਢੋਰਾ ਦਾ ਪੀਰ ਬੁੱਧੂ ਸ਼ਾਹ ਗੁਰੂ ਸਾਹਿਬ ਦੀ ਸਹਾਇਤਾ ਲਈ ਆਪਣੇ ਚਾਰ ਪੁੱਤਰਾਂ ਤੇ 700 ਸੈਨਿਕਾਂ ਸਮੇਤ ਰਣਖੇਤਰ ਵਿੱਚ ਪਹੁੰਚ ਗਿਆ । ਇਸ ਲੜਾਈ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਸਪੁੱਤਰੀ ਬੀਬੀ ਵੀਰੋ ਦੇ ਪੰਜ ਪੁੱਤਰਾਂ ਨੇ ਬੜੀ ਬਹਾਦਰੀ ਵਿਖਾਈ । ਇਸ ਲੜਾਈ ਵਿੱਚ ਪਹਾੜੀ ਰਾਜਿਆਂ ਦੇ ਬਹੁਤ ਸਾਰੇ ਸੈਨਿਕ ਅਤੇ ਕਈ ਪ੍ਰਸਿੱਧ ਨੇਤਾ ਮਾਰੇ ਗਏ । ਭੀਮ ਚੰਦ ਅਤੇ ਫ਼ਤਹਿ ਸ਼ਾਹ ਲੜਾਈ ਦੇ ਮੈਦਾਨ ਤੋਂ ਨੱਸ ਤੁਰੇ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ । ਇਸ ਜਿੱਤ ਨਾਲ ਗੁਰੂ ਸਾਹਿਬ ਦੇ ਮਾਨ-ਸਨਮਾਨ ਵਿੱਚ ਭਾਰੀ ਵਾਧਾ ਹੋਇਆ ।

2. ਨਾਦੌਣ ਦੀ ਲੜਾਈ 1690 ਈ. (Battle of Nadaun 1690 A.D.) – ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਸ੍ਰੀ ਆਨੰਦਪੁਰ ਸਾਹਿਬ ਆ ਗਏ । ਇਸੇ ਸਮੇਂ ਪਹਾੜੀ ਸ਼ਾਸਕਾਂ ਨੇ ਮੁਗ਼ਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ । ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਦੇ ਹੁਕਮ ‘ਤੇ ਜੰਮੂ ਦੇ ਸੂਬੇਦਾਰ ਮੀਆਂ ਖਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਖ਼ਾਂ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ । ਅਜਿਹੇ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ । 20 ਮਾਰਚ, 1690 ਈ. ਨੂੰ ਕਾਂਗੜਾ ਦੇ ਨੇੜੇ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ । ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨਾਂ ਦੇ ਸਿੱਖਾਂ ਦੀ ਬਹਾਦਰੀ ਦੇ ਕਾਰਨ ਆਲਿਫ਼ ਖ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ ।

3. ਖ਼ਾਨਜ਼ਾਦਾ ਦੀ ਮੁਹਿੰਮ 1694 ਈ. (Expedition of Khanzada 1694 A.D.) – ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਹੋਈ ਲੋਕਪ੍ਰਿਯਤਾ ਔਰੰਗਜ਼ੇਬ ਲਈ ਚਿੰਤਾ ਦਾ ਵਿਸ਼ਾ ਬਣ ਗਈ । ਉਸ ਦੇ ਹੁਕਮ ‘ਤੇ ਲਾਹੌਰ ਦੇ ਸੂਬੇਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਰੁਸਤਮ ਖਾਂ ਦੇ ਅਧੀਨ ਗੁਰੂ ਜੀ ਦੇ ਵਿਰੁੱਧ ਫ਼ੌਜ ਭੇਜੀ । ਉਸ ਨੇ ਰਾਤ ਦੇ ਹਨੇਰੇ ਵਿੱਚ ਹਮਲਾ ਕਰਨ ਦੀ ਯੋਜਨਾ ਬਣਾਈ । ਰੁਸਤਮ ਦੇ ਆਉਣ ਦਾ, ਰਾਤ ਦਾ ਪਹਿਰਾ ਦੇ ਰਹੇ ਇੱਕ ਸਿੱਖ ਨੂੰ ਪਤਾ ਚਲ ਗਿਆ । ਉਸ ਨੇ ਫੌਰਨ ਇਸ ਦੀ ਸੂਚਨਾ ਸਿੱਖਾਂ ਨੂੰ ਦਿੱਤੀ । ਸਿੱਖਾਂ ਨੇ ਜੈਕਾਰੇ ਦੀ ਆਵਾਜ਼ ਗੁੰਜਾਈ ਅਤੇ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ । ਸਿੱਟੇ ਵਜੋਂ ਮੁਗ਼ਲ ਸੈਨਿਕ ਬਿਨਾਂ ਟਾਕਰਾ ਕੀਤੇ ਹੀ ਯੁੱਧ ਦੇ ਮੈਦਾਨ ਵਿੱਚੋਂ ਭੱਜ ਨਿਕਲੇ ।

4. ਕੁਝ ਸੈਨਿਕ ਮੁਹਿੰਮਾਂ 1695-6 ਈ. (Some Military Expeditions 1695-96 A.D.-1695-96 ਈ. ਵਿੱਚ ਮੁਗ਼ਲਾਂ ਨੇ ਗੁਰੂ ਜੀ ਦੀ ਸ਼ਕਤੀ ਨੂੰ ਕੁਚਲਣ ਲਈ ਹੁਸੈਨ ਖਾਂ, ਜੁਝਾਰ ਸਿੰਘ ਅਤੇ ਸ਼ਹਿਜ਼ਾਦਾ ਮੁਅੱਜ਼ਮ ਦੇ ਅਧੀਨ ਕੁੱਝ ਸੈਨਿਕ ਮੁਹਿੰਮਾਂ ਭੇਜੀਆਂ । ਇਹ ਸਾਰੀਆਂ ਮੁਹਿੰਮਾਂ ਕਿਸੇ ਨਾ ਕਿਸੇ ਕਾਰਨ ਅਸਫਲ ਰਹੀਆਂ ਅਤੇ ਗੁਰੂ ਜੀ ਦੀ ਸ਼ਕਤੀ ਕਾਇਮ ਰਹੀ ।

5. ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. (First Battle of Sri Anandpur Sahib 1701 A.D.) – ਖ਼ਾਲਸਾ ਪੰਥ ਦੀ ਸਥਾਪਨਾ ਦੇ ਬਾਅਦ ਗੁਰੂ ਸਾਹਿਬ ਦੀ ਵੱਧ ਰਹੀ ਸਿੱਧੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ | ਕਹਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਕਿਲ੍ਹੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

6. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. (Second Battle of Sri Anandpur Sahib 1704 A.D.) – ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਬਦਲਾ ਲੈਣ ਦੀ ਖ਼ਾਤਰ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੂਸਰੀ ਵਾਰ ਘੇਰ ਲਿਆ । ਇਹ ਘੇਰਾ ਲੰਬਾ ਹੋ ਗਿਆ ਜਿਸ ਕਾਰਨ ਕਿਲ੍ਹੇ ਦੇ ਅੰਦਰ ਰਸਦ ਬੁੜਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਹੋਰ ਦਿਨ ਸੰਘਰਸ਼ ਜਾਰੀ ਰੱਖਣ ਲਈ ਕਿਹਾ । ਪਰ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲਾ ਛੱਡ ਕੇ ਚਲੇ ਗਏ । ਦੂਜੇ ਪਾਸੇ ਸ਼ਾਹੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਅਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਗੁਰੂ ਸਾਹਿਬ ਨੂੰ ਇਨ੍ਹਾਂ ਸਹੁੰਆਂ ‘ਤੇ ਕੋਈ ਇਤਬਾਰ ਨਹੀਂ ਸੀ ਪਰ ਮਾਤਾ ਗੁਜਰੀ ਜੀ ਅਤੇ ਕੁੱਝ ਹੋਰ ਸਿੱਖਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ।

7. ਸਰਸਾ ਦੀ ਲੜਾਈ 1704 ਈ. (Battle of Sarsa 1704 A.D.) – ਸ੍ਰੀ ਆਨੰਦਪੁਰ ਸਾਹਿਬ ਛੱਡਦੇ ਹੀ ਮੁਗ਼ਲ ਸੈਨਿਕਾਂ ਨੇ ਗੁਰੂ ਜੀ ‘ਤੇ ਫਿਰ ਤੋਂ ਹਮਲਾ ਕਰ ਦਿੱਤਾ । ਸ਼ਾਹੀ ਫ਼ੌਜ ਅਤੇ ਸਿੱਖਾਂ ਵਿਚਾਲੇ ਸਰਸਾ ਵਿਖੇ ਲੜਾਈ ਹੋ ਗਈ । ਉਸ ਸਮੇਂ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਸਿੱਖਾਂ ਵਿੱਚ ਭਾਜੜ ਮੱਚ ਗਈ । ਇਸੇ ਭਾਜੜ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਨਿਖੜ ਗਏ । ਗੰਗੂ ਜੋ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਸੀ, ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ । ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਦੋਹਾਂ ਨਿੱਕੇ ਬਾਲਕਾਂ ਨੂੰ 27 ਦਸੰਬਰ, 1704 ਈ. ਨੂੰ ਨੀਹਾਂ ਵਿੱਚ ਜਿਊਂਦਾ ਚਿਣਵਾ ਦਿੱਤਾ ।

8. ਚਮਕੌਰ ਸਾਹਿਬ ਦੀ ਲੜਾਈ 1704 ਈ. (Battle of Chamkaur Sahib 1704 A.D.) – ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਨਾਲ 21 ਦਸੰਬਰ, 1704 ਈ. ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ । ਗੁਰੁ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਇੱਕ ਗੜ੍ਹੀ ਵਿੱਚ ਜਾ ਸ਼ਰਨ ਲਈ । 22 ਦਸੰਬਰ, 1704 ਈ. ਨੂੰ ਮੁਗ਼ਲ ਸੈਨਾ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ । ਇਹ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਅਤੇ ਉਹ ਤਾੜੀ ਵਜਾ ਕੇ ਉੱਥੋਂ ਨਿਕਲੇ ।

9. ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵਿੱਚ (Guru Gobind Singh Ji in Machhiwara) – ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ । ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਇੱਕ ਪਾਲਕੀ ਵਿੱਚ ਬਿਠਾ ਕੇ ਮੁਗ਼ਲ ਸੈਨਿਕਾ ਤੋਂ ਉਨ੍ਹਾਂ ਦੀ ਰੱਖਿਆ ਕੀਤੀ । ਦੀਨਾ ਕਾਂਗੜ ਨਾਮੀ ਸਥਾਨ ‘ਤੇ ਪਹੁੰਚਣ ‘ਤੇ ਗੁਰੂ ਜੀ ਨੇ ਜ਼ਫ਼ਰਨਾਮਾ ਨਾਮਕ ਫ਼ਾਰਸੀ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ । ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਬੜੀ ਦਲੇਰੀ ਨਾਲ ਨਿਖੇਧੀ ਕੀਤੀ ।

10. ਖਿਦਰਾਣਾ ਦੀ ਲੜਾਈ 1705 ਈ. (Battle of Khidrana 1705 A.D.) – ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖ਼ਰੀ ਨਿਰਣਾਇਕ ਲੜਾਈ ਖਿਦਰਾਣਾ ਵਿੱਚ ਹੋਈ ਸੀ । 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਫ਼ੌਜ ’ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸੇ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪਾ ਗਏ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਸਿੰਘ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ । ਪ੍ਰਸਿੱਧ ਲੇਖਕ ਕਰਤਾਰ ਸਿੰਘ ਦੇ ਅਨੁਸਾਰ,
“ਇਹ ਸੱਚ ਹੈ ਕਿ ਉਹ ਗੁਰੁ ਗੋਬਿੰਦ ਸਿੰਘ ਜੀ ਮੁਗਲ ਸਾਮਰਾਜ ਜਾਂ ਸ਼ਕਤੀ ਦਾ ਸਰਵਨਾਸ਼ ਨਾ ਕਰ ਸਕੇ, ਪਰ ਇਸ ਨੂੰ ਜੜ੍ਹਾਂ ਹਿਲਾ ਕੇ ਰੱਖ ਦਿੱਤਾ ਸੀ ।” 1

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀਆਂ ਉੱਤਰ-ਖ਼ਾਲਸਾ ਕਾਲ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਕਰੋ । (Give a brief description of the events of the Post-Khalsa period of Guru Gobind Singh Ji.)
ਉੱਤਰ-
1. ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. (First Battle of Sri Anandpur Sahib 1701 A.D.) – ਖ਼ਾਲਸਾ ਪੰਥ ਦੀ ਸਥਾਪਨਾ ਦੇ ਬਾਅਦ ਗੁਰੂ ਸਾਹਿਬ ਦੀ ਵੱਧ ਰਹੀ ਸਿੱਧੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਪੈਦਾ ਹੋ ਗਈ | ਕਹਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ, ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਕਿਲ੍ਹੇ ਅੰਦਰ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡੱਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

2. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ. (Second Battle of Sri Anandpur Sahib 1704 A.D.) – ਪਹਾੜੀ ਰਾਜਿਆਂ ਨੇ ਗੁਰੂ ਜੀ ਤੋਂ ਬਦਲਾ ਲੈਣ ਦੀ ਖ਼ਾਤਰ ਮੁਗ਼ਲ ਫ਼ੌਜਾਂ ਨਾਲ ਮਿਲ ਕੇ ਮਈ, 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਨੂੰ ਦੂਸਰੀ ਵਾਰ ਘੇਰ ਲਿਆ । ਇਹ ਘੇਰਾ ਲੰਬਾ ਹੋ ਗਿਆ ਜਿਸ ਕਾਰਨ ਕਿਲ੍ਹੇ ਦੇ ਅੰਦਰ ਰਸਦ ਬੁੜਨੀ ਸ਼ੁਰੂ ਹੋ ਗਈ । ਇਸ ਲਈ ਸਿੱਖਾਂ ਲਈ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਔਖਾ ਹੋ ਗਿਆ । ਗੁਰੂ ਸਾਹਿਬ ਨੇ ਸਿੱਖਾਂ ਨੂੰ ਕੁਝ ਹੋਰ ਦਿਨ ਸੰਘਰਸ਼ ਜਾਰੀ ਰੱਖਣ ਲਈ ਕਿਹਾ । ਪਰ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਕਿਲਾ ਛੱਡ ਕੇ ਚਲੇ ਗਏ । ਦੂਜੇ ਪਾਸੇ ਸ਼ਾਹੀ ਫ਼ੌਜ ਵੀ ਬੜੀ ਪ੍ਰੇਸ਼ਾਨ ਸੀ । ਇਸ ਲਈ ਉਨ੍ਹਾਂ ਨੇ ਇੱਕ ਚਾਲ ਚਲੀ । ਉਨ੍ਹਾਂ ਨੇ ਕੁਰਾਨ ਅਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਇਹ ਭਰੋਸਾ ਦੁਆਇਆ ਕਿ ਜੇ ਉਹ ਸ੍ਰੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ । ਗੁਰੂ ਸਾਹਿਬ ਨੂੰ ਇਨ੍ਹਾਂ ਸਹੁੰਆਂ ‘ਤੇ ਕੋਈ ਇਤਬਾਰ ਨਹੀਂ ਸੀ ਪਰ ਮਾਤਾ ਗੁਜਰੀ ਜੀ ਅਤੇ ਕੁੱਝ ਹੋਰ ਸਿੱਖਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ।

3. ਸਰਸਾ ਦੀ ਲੜਾਈ 1704 ਈ. (Battle of Sarsa 1704 A.D.) – ਸ੍ਰੀ ਆਨੰਦਪੁਰ ਸਾਹਿਬ ਛੱਡਦੇ ਹੀ ਮੁਗ਼ਲ ਸੈਨਿਕਾਂ ਨੇ ਗੁਰੂ ਜੀ ‘ਤੇ ਫਿਰ ਤੋਂ ਹਮਲਾ ਕਰ ਦਿੱਤਾ । ਸ਼ਾਹੀ ਫ਼ੌਜ ਅਤੇ ਸਿੱਖਾਂ ਵਿਚਾਲੇ ਸਰਸਾ ਵਿਖੇ ਲੜਾਈ ਹੋ ਗਈ । ਉਸ ਸਮੇਂ ਸਰਸਾ ਨਦੀ ਵਿੱਚ ਆਏ ਹੜ੍ਹ ਕਾਰਨ ਸਿੱਖਾਂ ਵਿੱਚ ਭਾਜੜ ਮੱਚ ਗਈ । ਇਸੇ ਭਾਜੜ ਵਿੱਚ ਗੁਰੂ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦੇ-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਨਿਖੜ ਗਏ । ਗੰਗੂ ਜੋ ਗੁਰੂ ਸਾਹਿਬ ਦਾ ਪੁਰਾਣਾ ਨੌਕਰ ਸੀ, ਨੇ ਲਾਲਚ ਵਿੱਚ ਆ ਕੇ ਉਨ੍ਹਾਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੇ ਹਵਾਲੇ ਕਰ ਦਿੱਤਾ । ਨਵਾਬ ਵਜ਼ੀਰ ਖਾਂ ਨੇ ਇਨ੍ਹਾਂ ਦੋਹਾਂ ਨਿੱਕੇ ਬਾਲਕਾਂ ਨੂੰ 27 ਦਸੰਬਰ, 1704 ਈ. ਨੂੰ ਨੀਹਾਂ ਵਿੱਚ ਜਿਊਂਦਾ ਚਿਣਵਾ ਦਿੱਤਾ ।

4. ਚਮਕੌਰ ਸਾਹਿਬ ਦੀ ਲੜਾਈ 1704 ਈ. (Battle of Chamkaur Sahib 1704 A.D.) – ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਪਣੇ 40 ਸਿੰਘਾਂ ਨਾਲ 21 ਦਸੰਬਰ, 1704 ਈ. ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ । ਗੁਰੁ ਸਾਹਿਬ ਤੇ ਉਨ੍ਹਾਂ ਦੇ ਸਿੱਖਾਂ ਨੇ ਇੱਕ ਗੜ੍ਹੀ ਵਿੱਚ ਜਾ ਸ਼ਰਨ ਲਈ । 22 ਦਸੰਬਰ, 1704 ਈ. ਨੂੰ ਮੁਗ਼ਲ ਸੈਨਾ ਨੇ ਗੜ੍ਹੀ ‘ਤੇ ਹਮਲਾ ਕਰ ਦਿੱਤਾ । ਇਹ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਬੜੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ । ਜਦੋਂ ਪੰਜ ਸਿੰਘ ਬਾਕੀ ਰਹਿ ਗਏ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਨੂੰ ਗੜ੍ਹੀ ਛੱਡਣ ਲਈ ਬੇਨਤੀ ਕੀਤੀ । ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਸਿੱਖ ਪੰਥ ਦਾ ਹੁਕਮ ਸਮਝ ਕੇ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਗੜ੍ਹੀ ਨੂੰ ਛੱਡ ਦਿੱਤਾ । ਪਰ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਦੁਸ਼ਮਣਾਂ ਨੂੰ ਲਲਕਾਰਿਆ ਅਤੇ ਉਹ ਤਾੜੀ ਵਜਾ ਕੇ ਉੱਥੋਂ ਨਿਕਲੇ ।

5. ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਵਿੱਚ (Guru Gobind Singh Ji in Machhiwara) – ਗੁਰੂ ਜੀ ਚਮਕੌਰ ਦੀ ਲੜਾਈ ਤੋਂ ਬਾਅਦ ਮਾਛੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ । ਇੱਥੇ ਦੋ ਮੁਸਲਮਾਨ ਭਰਾਵਾਂ ਨਬੀ ਖਾਂ ਅਤੇ ਗਨੀ ਖਾਂ ਨੇ ਗੁਰੂ ਜੀ ਨੂੰ ਇੱਕ ਪਾਲਕੀ ਵਿੱਚ ਬਿਠਾ ਕੇ ਮੁਗ਼ਲ ਸੈਨਿਕਾ ਤੋਂ ਉਨ੍ਹਾਂ ਦੀ ਰੱਖਿਆ ਕੀਤੀ । ਦੀਨਾ ਕਾਂਗੜ ਨਾਮੀ ਸਥਾਨ ‘ਤੇ ਪਹੁੰਚਣ ‘ਤੇ ਗੁਰੂ ਜੀ ਨੇ ਜ਼ਫ਼ਰਨਾਮਾ ਨਾਮਕ ਫ਼ਾਰਸੀ ਵਿੱਚ ਇੱਕ ਚਿੱਠੀ ਔਰੰਗਜ਼ੇਬ ਨੂੰ ਲਿਖੀ । ਇਸ ਚਿੱਠੀ ਵਿੱਚ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਦੀ ਬੜੀ ਦਲੇਰੀ ਨਾਲ ਨਿਖੇਧੀ ਕੀਤੀ ।

6. ਖਿਦਰਾਣਾ ਦੀ ਲੜਾਈ 1705 ਈ. (Battle of Khidrana 1705 A.D.) – ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖ਼ਰੀ ਨਿਰਣਾਇਕ ਲੜਾਈ ਖਿਦਰਾਣਾ ਵਿੱਚ ਹੋਈ ਸੀ । 29 ਦਸੰਬਰ, 1705 ਈ. ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ ਗੁਰੂ ਸਾਹਿਬ ਦੀ ਫ਼ੌਜ ’ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ਅਤੇ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।ਇਸੇ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪਾ ਗਏ, ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਲਾਸਾਨੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਸਿੰਘ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ । ਪ੍ਰਸਿੱਧ ਲੇਖਕ ਕਰਤਾਰ ਸਿੰਘ ਦੇ ਅਨੁਸਾਰ,
“ਇਹ ਸੱਚ ਹੈ ਕਿ ਉਹ ਗੁਰੁ ਗੋਬਿੰਦ ਸਿੰਘ ਜੀ ਮੁਗਲ ਸਾਮਰਾਜ ਜਾਂ ਸ਼ਕਤੀ ਦਾ ਸਰਵਨਾਸ਼ ਨਾ ਕਰ ਸਕੇ, ਪਰ ਇਸ ਨੂੰ ਜੜ੍ਹਾਂ ਹਿਲਾ ਕੇ ਰੱਖ ਦਿੱਤਾ ਸੀ ।” 1

ਖਾਲਸਾ ਪੰਥ ਦੀ ਸਿਰਜਨਾ (Creation of the Khalsa Panth)

ਪ੍ਰਸ਼ਨ 4.
1699 ਈ. ਵਿੱਚ ਕਿਨ੍ਹਾਂ ਹਾਲਤਾਂ ਦੇ ਕਾਰਨ ਖ਼ਾਲਸਾ ਦੀ ਸਿਰਜਨਾ ਕੀਤੀ ਗਈ ? ਇਸ ਦਾ ਮਹੱਤਵ ਵੀ ਦੱਸੋ । (What were the circumstances that led to the creation of the Khalsa in 1699 A.D. ? Also point out its significance.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸਨ ? ਇਸ ਦੀ ਇਤਿਹਾਸਿਕ ਮਹੱਤਤਾ ਬਿਆਨ ਕਰੋ । (What were the circumstances leading to the creation of Khalsa ? Describe its historical importance.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਿਰਜਨਾ ਦੇ ਕਾਰਨਾਂ ਦੀ ਵਿਆਖਿਆ ਕਰੋ । (Describe the causes of the creation of the Khalsa by Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਦੀ ਸਥਾਪਨਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
(Describe the creation of the Khalsa by Guru Gobind Singh Ji. Also discuss its importance.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਖ਼ਾਲਸਾ ਦੀ ਸਥਾਪਨਾ ਦਾ ਵਰਣਨ ਕਰੋ । ਇਸ ਦੇ ਮਹੱਤਵ ਦੀ ਪੜਚੋਲ ਕਰੋ । (Describe the creation of the Khalsa by Guru Gobind Singh Ji. Examine its significance.)
ਜਾਂ
ਖ਼ਾਲਸਾ ਦੀ ਸਥਾਪਨਾ, ਮੁੱਖ ਸਿਧਾਂਤਾਂ ਅਤੇ ਮਹੱਤਵ ਬਾਰੇ ਵਿਸਥਾਰਪੂਰਵਕ ਚਰਚਾ ਕਰੋ । (Discuss in detail the foundation, its main principles and significance of the Khalsa.)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਸਹਾਇਕ ਕਾਰਨ ਕਿਹੜੇ ਸਨ ? ਇਸ ਦੇ ਮੁੱਖ ਸਿਧਾਂਤ ਤੇ ਮਹੱਤਵ ਦੱਸੋ । (What were the circumstances leading to the foundation of the Khalsa ? Study its main principles and significance.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕੀ ਕਾਰਨ ਸੀ ? ਇਸ ਦਾ ਕੀ ਮਹੱਤਵ ਹੈ ? (What were the causes leading to the creation of the Khalsa Panth ? What are its significance ?)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਅਤੇ ਮਹੱਤਵ ਦਾ ਵਰਣਨ ਕਰੋ । (Explain the reasons and importance of the creation of the Khalsa Panth.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਤੇ ਮਹੱਤਵ ਦੱਸੋ । (Write down the causes and importance of the establishment of Khalsa Panth.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਮਹਾਨ ਕਾਰਜ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕਰਨਾ ਸੀ । ਖ਼ਾਲਸਾ ਪੰਥ ਦੀ ਸਿਰਜਨਾ ਨੂੰ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ । ਪ੍ਰਸਿੱਧ ਲੇਖਕ ਹਰਬੰਸ ਸਿੰਘ ਦੇ ਅਨੁਸਾਰ,
‘‘ਇਹ ਇਤਿਹਾਸ ਦਾ ਇੱਕ ਮਹਾਨ ਰਚਨਾਤਮਕ ਕੰਮ ਸੀ ਜਿਸ ਨੇ ਲੋਕਾਂ ਦੇ ਮਨਾਂ ਵਿੱਚ ਕ੍ਰਾਂਤੀਕਾਰੀ ਤਬਦੀਲੀ ਲੈ ਆਂਦੀ ’’।
ਖ਼ਾਲਸਾ ਪੰਥ ਦੀ ਸਿਰਜਨਾ ਦੇ ਕਾਰਨ, ਉਸ ਦੀ ਸਿਰਜਨਾ ਕਿਵੇਂ ਕੀਤੀ ਗਈ ਅਤੇ ਉਸ ਦੇ ਮਹੱਤਵ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ-

I. ਖ਼ਾਲਸਾ ਪੰਥ ਦੀ ਸਿਰਜਨਾ ਕਿਉਂ ਕੀਤੀ ਗਈ ? (Why was the Khalsa Panth Created ?)

1. ਮੁਗ਼ਲਾਂ ਦਾ ਅੱਤਿਆਚਾਰੀ ਸ਼ਾਸਨ (Tyrannical Rule of the Mughals) – ਜਹਾਂਗੀਰ ਦੇ ਸਮੇਂ ਤੋਂ ਹੀ ਮੁਗ਼ਲ ਸਿੱਖ ਸੰਬੰਧਾਂ ਵਿੱਚ ਤਣਾਉ ਪੈਦਾ ਹੋ ਗਿਆ ਸੀ । ਇਹ ਤਣਾਓ ਔਰੰਗਜ਼ੇਬ ਦੇ ਕਾਲ ਵਿੱਚ ਸਾਰੀਆਂ ਹੱਦਾਂ ਟੱਪ ਚੁੱਕਿਆ ਸੀ । ਔਰੰਗਜ਼ੇਬ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਗਿਰਵਾ ਦਿੱਤਾ ਸੀ । ਉਸ ਨੇ ਹਿੰਦੂਆਂ ਦੀਆਂ ਧਾਰਮਿਕ ਰਸਮਾਂ ‘ਤੇ ਪਾਬੰਦੀ ਲਗਾ ਦਿੱਤੀ ਅਤੇ ਜਜ਼ੀਆ ਕਰ ਨੂੰ ਮੁੜ ਲਗਾ ਦਿੱਤਾ ਗਿਆ । ਉਸ ਨੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਵੀ ਤੁੜਵਾਉਣ ਦੇ ਹੁਕਮ ਜਾਰੀ ਕੀਤੇ । ਉਸ ਨੇ ਵੱਡੀ ਗਿਣਤੀ ਵਿੱਚ ਇਸਲਾਮ ਧਰਮ ਸਵੀਕਾਰ ਨਾ ਕਰਨ ਵਾਲੇ ਗੈਰ-ਮੁਸਲਮਾਨਾਂ ਨੂੰ ਕਤਲ ਕਰਵਾ ਦਿੱਤਾ | ਸਭ ਤੋਂ ਵੱਧ ਕੇ ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਵਾ ਦਿੱਤਾ । ਮੁਗ਼ਲਾਂ ਦੇ ਇਨ੍ਹਾਂ ਵੱਧ ਰਹੇ ਅੱਤਿਆਚਾਰਾਂ ਦਾ ਅੰਤ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਦਾ ਨਿਰਣਾ ਕੀਤਾ ।

2. ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ (Treachery of the Hill Chiefs) – ਗੁਰੂ ਜੀ ਮੁਗ਼ਲਾਂ ਵਿਰੁੱਧ ਘੋਲ ਲਈ ਪਹਾੜੀ ਰਾਜਿਆਂ ਨੂੰ ਨਾਲ ਲੈਣਾ ਚਾਹੁੰਦੇ ਸਨ । ਪਰ ਗੁਰੂ ਜੀ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਸਨ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਜਿਹੇ ਸੈਨਿਕਾਂ ਨੂੰ ਤਿਆਰ ਕਰਨ ਦਾ ਨਿਰਣਾ ਕੀਤਾ ਜੋ ਮੁਗਲਾਂ ਦੀ ਸ਼ਕਤੀ ਦਾ ਮੁਕਾਬਲਾ ਕਰ ਸਕਣ । ਸਿੱਟੇ ਵਜੋਂ ਖ਼ਾਲਸਾ ਪੰਥ ਦੀ ਸਥਾਪਨਾ ਹੋਈ ।

3. ਜਾਤ-ਪਾਤ ਦੇ ਬੰਧਨ (Shackles of the Caste System) – ਭਾਰਤੀ ਸਮਾਜ ਵਿੱਚ ਜਾਤੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਸੀ । ਸਮਾਜ ਕਈ ਜਾਤਾਂ ਤੇ ਉਪ-ਜਾਤਾਂ ਵਿੱਚ ਵੰਡਿਆ ਹੋਇਆ ਸੀ । ਉੱਚ ਜਾਤੀ ਦੇ ਲੋਕ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਮਾੜਾ ਸਲੂਕ ਕਰਦੇ ਸਨ । ਇਸ ਜਾਤੀ ਪ੍ਰਥਾ ਨੇ ਭਾਰਤੀ ਸਮਾਜ ਨੂੰ ਇੱਕ ਘੁਣ ਵਾਂਗ ਅੰਦਰੋਂ ਹੀ ਅੰਦਰ ਖੋਖਲਾ ਬਣਾ ਦਿੱਤਾ ਸੀ । ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਰਾਹੀਂ ਜਾਤੀ ਪ੍ਰਥਾ ‘ਤੇ ਤਕੜੀ ਸੱਟ ਮਾਰੀ ਸੀ ਪਰ ਇਹ ਸਮਾਪਤ ਨਹੀਂ ਹੋਈ ਸੀ । ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਆਦਰਸ਼ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਜਾਤ-ਪਾਤ ਲਈ ਕੋਈ ਸਥਾਨ ਨਾ ਹੋਵੇ ।

4. ਦੋਸ਼ਪੂਰਨ ਮਸੰਦ ਪ੍ਰਥਾ (Defective Masand System) – ਦੋਸ਼ਪੂਰਨ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸਾ ਪੰਥ ਦੀ ਸਿਰਜਨਾ ਦਾ ਮਹੱਤਵਪੂਰਨ ਕਾਰਨ ਬਣੀ । ਸਮੇਂ ਦੇ ਨਾਲ-ਨਾਲ ਮਸੰਦ ਆਪਣੇ ਮੁੱਢਲੇ ਆਦਰਸ਼ਾਂ ਨੂੰ ਭੁੱਲ ਗਏ ਤੇ ਬੜੇ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਹੋ ਗਏ । ਉਨ੍ਹਾਂ ਨੇ ਸਿੱਖਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂਆਂ ਨੂੰ ਬਣਾਉਣ ਵਾਲੇ ਹਨ । ਬਹੁਤ ਸਾਰੇ ਪ੍ਰਭਾਵਸ਼ਾਲੀ ਮਸੰਦਾਂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਗੁਰਗੱਦੀਆਂ ਕਾਇਮ ਕਰ ਲਈਆਂ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਮਸੰਦਾਂ ਤੋਂ ਛੁਟਕਾਰਾ ਪਾਉਣ ਲਈ ਇੱਕ ਨਵੇਂ ਸੰਗਠਨ ਦੀ ਸਥਾਪਨਾ ਦਾ ਨਿਰਣਾ ਕੀਤਾ ।

5. ਗੁਰਗੱਦੀ ਦਾ ਜੱਦੀ ਹੋਣਾ (Hereditary Nature of Guruship) – ਗੁਰੂ ਅਮਰਦਾਸ ਜੀ ਦੁਆਰਾ ਗੁਰਗੱਦੀ ਨੂੰ ਜੱਦੀ ਬਣਾ ਦਿੱਤੇ ਜਾਣ ਨਾਲ ਕਈ ਸਮੱਸਿਆਵਾਂ ਪੈਦਾ ਹੋ ਗਈਆਂ । ਜਿਸ ਕਿਸੇ ਨੂੰ ਵੀ ਗੁਰਗਦੀ ਨਾ ਮਿਲੀ ਉਸ ਨੇ ਗੁਰੂ ਘਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਪ੍ਰਿਥੀ ਚੰਦ, ਧੀਰ ਮਲ ਅਤੇ ਰਾਮ ਰਾਇ ਨੇ ਤਾਂ ਗੁਰਗੱਦੀ ਪ੍ਰਾਪਤ ਕਰਨ ਲਈ ਮੁਗ਼ਲਾਂ ਨਾਲ ਮਿਲ ਕੇ ਕਈ ਸਾਜ਼ਸ਼ਾਂ ਵੀ ਤਿਆਰ ਕੀਤੀਆਂ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰਨਾ ਚਾਹੁੰਦੇ ਸਨ ਜਿਸ ਵਿੱਚ ਧੀਰ ਮਲੀਆਂ ਅਤੇ ਰਾਮ ਰਾਈਆਂ ਲਈ ਕੋਈ ਸਥਾਨ ਨਾ ਹੋਵੇ ।

6. ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ (Mission of Guru Gobind Singh Ji) – ਗੁਰੂ ਗੋਬਿੰਦ ਸਿੰਘ ਜੀ ਨੇ “ਬਚਿੱਤਰ ਨਾਟਕ’ ਵਿੱਚ ਲਿਖਿਆ ਹੈ ਕਿ ਉਨ੍ਹਾਂ ਦੇ ਜੀਵਨ ਦਾ ਉਦੇਸ਼ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰਨਾ ਅਤੇ ਜ਼ਾਲਮਾਂ ਦਾ ਨਾਸ਼ ਕਰਨਾ ਹੈ । ਜ਼ਾਲਮਾਂ ਦਾ ਨਾਸ਼ ਕਰਨ ਲਈ ਤਲਵਾਰ ਨੂੰ ਚੁੱਕਣਾ ਅਤਿ ਜ਼ਰੂਰੀ ਸੀ । ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ,

ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਯਨਿ ਪਕਰਿ ਪਛਾਰੋ ॥

II. ਖ਼ਾਲਸਾ ਦੀ ਸਿਰਜਨਾ ਕਿਵੇਂ ਕੀਤੀ ਗਈ ? (How was the Khalsa Created ?)
ਖ਼ਾਲਸਾ ਪੰਥ ਦੀ ਸਥਾਪਨਾਂ ਲਈ ਗੁਰੂ ਗੋਬਿੰਦ ਸਿੰਘ ਜੀ ਨੇ *30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ । ਇਸ ਦੀਵਾਨ ਵਿੱਚ 80,000 ਸਿੱਖਾਂ
* ਵਿਦਿਆਰਥੀ ਇਹ ਗੱਲ ਵਿਸ਼ੇਸ਼ ਤੌਰ ‘ਤੇ ਨੋਟ ਕਰਨ ਕਿ ਖ਼ਾਲਸਾ ਦੀ ਸਿਰਜਨਾ ਸਮੇਂ ਵਿਸਾਖੀ ਦਾ ਦਿਹਾੜਾ 30 ਮਾਰਚ ਸੀ । 1752 ਈ. ਵਿੱਚ ਅੰਗਰੇਜ਼ਾਂ ਨੇ ਭਾਰਤ ਵਿੱਚ ਗ੍ਰੈਗੋਰੀਅਨ ਕੈਲੰਡਰ ਨੂੰ ਪ੍ਰਚਲਿਤ ਕੀਤਾ । ਇਸ ਕਾਰਨ ਭਾਰਤ ਵਿੱਚ ਪਹਿਲਾਂ ਪ੍ਰਚਲਿਤ ਵਿਕ੍ਰਮੀ ਕੈਲੰਡਰ ਵਿੱਚ 12 ਦਿਨਾਂ ਦਾ ਵਾਧਾ ਕੀਤਾ ਗਿਆ । ਇਸ ਕਾਰਨ ਅੱਜ-ਕਲ੍ਹ ਵਿਸਾਖੀ ਆਮ ਤੌਰ ‘ਤੇ 13 ਅਪਰੈਲ ਨੂੰ ਮਨਾਈ ਜਾਂਦੀ ਹੈ । ਨੇ ਭਾਗ ਲਿਆ । ਜਦ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ । ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢ ਕੇ ਇਕੱਠੇ ਹੋਏ ਸਿੱਖਾਂ ਨੂੰ ਕਿਹਾ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ ।

ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ । ਕੁੱਝ ਸਮੇਂ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ । ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ । ਹੁਣ ਭਾਈ ਧਰਮ ਦਾਸ ਜੀ ਪੇਸ਼ ਹੋਇਆ । ਇਸ ਰੂਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ । ਗੁਰੂ ਜੀ ਦੀ ਆਗਿਆ ਮੰਨਦੇ ਹੋਏ ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਏ ਜੀ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਗੁਰੂ ਜੀ ਉਨ੍ਹਾਂ ਨੂੰ ਵਾਰੀ-ਵਾਰੀ ਤੰਬੂ ਵਿੱਚ ਲੈ ਜਾਂਦੇ ਸਨ ਅਤੇ ਖੂਨ ਨਾਲ ਭਰੀ ਤਲਵਾਰ ਲੈ ਕੇ ਫਿਰ ਆਉਂਦੇ ਸਨ । ਕੁਝ ਸਮੇਂ ਮਗਰੋਂ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਕੇਸਰੀ ਰੰਗ ਦੇ ਕੱਪੜੇ ਪੁਆ ਕੇ ਸਟੇਜ ‘ਤੇ ਲਿਆਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ । ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦੀ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ। ਇਸੇ ਕਾਰਨ ਗੁਰੂ ਗੋਬਿੰਦ ਸਿੰਘ ਜੀ ਨੂੰ “ਆਪੇ ਗੁਰ ਚੇਲਾ ਵੀ ਕਿਹਾ ਜਾਂਦਾ ਹੈ । ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਨਾ ਹੋਈ । ਗੁਰੂ ਗੋਬਿੰਦ ਸਿੰਘ ਜੀ ਦਾ ਕਹਿਣਾ ਸੀ,

ਖ਼ਾਲਸਾ ਮੇਰੋ ਰੂਪ ਹੈ ਖਾਸ ॥
ਖ਼ਾਲਸੇ ਮੇਂ ਹਉਂ ਕਰਉ ਨਿਵਾਸ ॥

III. ਖ਼ਾਲਸਾ ਪੰਥ ਦੇ ਸਿਧਾਂਤ (Principles of the Khalsa Panth)

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਪਾਲਣਾ ਲਈ ਕੁੱਝ ਵਿਸ਼ੇਸ਼ ਨਿਯਮ ਵੀ ਬਣਾਏ ਸਨ । ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਸਨ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦਾ ਪਾਹੁਲ’ ਛਕਣਾ ਹੋਵੇਗਾ ।
  2. ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ ।
  3. ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ ।
  4. ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ ।
  5. ਖ਼ਾਲਸਾ ਜਾਤ-ਪਾਤ ਪ੍ਰਥਾ ਅਤੇ ਊਚ-ਨੀਚ ਵਿੱਚ ਵਿਸ਼ਵਾਸ ਨਹੀਂ ਰੱਖੇਗਾ ।
  6. ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ ।
  7. ਖ਼ਾਲਸਾ ਕਿਰਤ ਕਰਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ ।
  8. ਖ਼ਾਲਸਾ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ ।
  9. ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ ।
  10. ਖ਼ਾਲਸਾ ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਕੋਹਾਂ ਦੂਰ ਰਹੇਗਾ ।
  11. ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਹਮੇਸ਼ਾ ਤਿਆਰ ਰਹੇਗਾ ।

IV. ਖ਼ਾਲਸਾ ਦੀ ਸਿਰਜਨਾ ਦਾ ਮਹੱਤਵ (Importance of the Creation of the Khalsa)

1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਨਾ ਸਿਰਫ਼ ਪੰਜਾਬ ਦੇ ਇਤਿਹਾਸ ਸਗੋਂ ਭਾਰਤ ਦੇ ਇਤਿਹਾਸ ਵਿੱਚ ਇੱਕ ਯੁੱਗ ਪਲਟਾਊ ਘਟਨਾ ਮੰਨੀ ਜਾਂਦੀ ਹੈ । ਨਿਰਸੰਦੇਹ, ਖ਼ਾਲਸਾ ਪੰਥ ਦੀ ਸਿਰਜਨਾ ਦੇ ਬੜੇ ਦੂਰਗਾਮੀ ਸਿੱਟੇ ਨਿਕਲੇ ।

1. ਸਿੱਖਾਂ ਦੀ ਗਿਣਤੀ ਵਿੱਚ ਵਾਧਾ (Increase in the Number of the Sikhs) – ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਸ ਵਿੱਚ ਸ਼ਾਮਲ ਹੋਣ ਲੱਗ ਪਏ । ਗੁਰੂ ਸਾਹਿਬ ਨੇ ਆਪ ਹਜ਼ਾਰਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਇਸ ਤੋਂ ਇਲਾਵਾ ਗੁਰੂ ਜੀ ਨੇ ਖ਼ਾਲਸਾ ਪੰਥ ਦੇ ਕਿਸੇ ਵੀ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਦੇ ਕੇ ਖ਼ਾਲਸਾ ਪੰਥ ਵਿੱਚ ਹੈਰਾਨੀਜਨਕ ਵਾਧਾ ਕੀਤਾ ।

2. ਆਦਰਸ਼ ਸਮਾਜ ਦਾ ਨਿਰਮਾਣ (Creation of an Ideal Society) – ਖ਼ਾਲਸਾ ਪੰਥ ਦੀ ਸਥਾਪਨਾ ਨਾਲ ਇੱਕ ਨਵੇਂ ਸਮਾਜ ਦਾ ਜਨਮ ਹੋਇਆ । ਇਸ ਵਿੱਚ ਉਚ-ਨੀਚ ਦੀ ਕੋਈ ਥਾਂ ਨਹੀਂ ਸੀ । ਇਸ ਵਿੱਚ ਨੀਵੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ । ਖ਼ਾਲਸਾ ਸਮਾਜ ਵਿੱਚ ਅੰਧ-ਵਿਸ਼ਵਾਸਾਂ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਲਈ ਕੋਈ ਥਾਂ ਨਹੀਂ ਸੀ । ਇਸ ਤਰ੍ਹਾਂ ਗੁਰੂ ਜੀ ਨੇ ਖ਼ਾਲਸਾ ਪੰਥ ਨੂੰ ਰਚ ਕੇ ਇੱਕ ਨਵੇਂ ਸਮਾਜ ਦੀ ਰਚਨਾ ਕੀਤੀ ।
ਡਾਕਟਰ ਇੰਦਰਪਾਲ ਸਿੰਘ ਦੇ ਅਨੁਸਾਰ,
“ਖ਼ਾਲਸਾ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਹ ਜਾਤੀ ਅਤੇ ਨਸਲ ਦੀ ਬਜਾਇ ਮਨੁੱਖੀ ਭਾਈਚਾਰੇ ਦੀ ਗੱਲ ਕਰਦਾ ਹੈ ।” 1 .

3. ਮਸੰਦ ਪ੍ਰਥਾ ਅਤੇ ਪੰਥ ਵਿਰੋਧੀ ਸੰਪਰਦਾਵਾਂ ਦਾ ਅੰਤ (End of Masand System and Sects which were against the Panth) – ਮਸੰਦ ਪ੍ਰਥਾ ਵਿੱਚ ਆਈਆਂ ਕੁਰੀਤੀਆਂ ਖ਼ਾਲਸਾ ਪੰਥ ਦੇ ਨਿਰਮਾਣ ਦਾ ਇੱਕ ਮੁੱਖ ਕਾਰਨ ਸਨ । ਇਸ ਲਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਵਿੱਚ ਇਨ੍ਹਾਂ ਨੂੰ ਕੋਈ ਸਥਾਨ ਨਾ ਦਿੱਤਾ ਗਿਆ । ਗੁਰੂ ਜੀ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਇਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਾ ਰੱਖਣ ।

4. ਸਿੱਖਾਂ ਵਿੱਚ ਨਵਾਂ ਜੋਸ਼ (New spirit among the Sikhs) – ਖ਼ਾਲਸਾ ਪੰਥ ਦੀ ਸਥਾਪਨਾ ਦਾ ਸਭ ਤੋਂ ਮਹੱਤਵਪੂਰਨ ਸਿੱਟਾ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਅਤੇ ਸ਼ਕਤੀ ਪੈਦਾ ਹੋਈ । ਉਹ ਆਪਣੇ ਆਪ ਨੂੰ ਸ਼ੇਰ ਵਾਂਗ ਬਹਾਦਰ ਸਮਝਣ ਲੱਗ ਪਏ । ਉਨ੍ਹਾਂ ਨੇ ਅੱਤਿਆਚਾਰੀਆਂ ਦੇ ਸਾਹਮਣੇ ਝੁਕਣ ਦੀ ਬਜਾਏ ਹੁਣ ਹਥਿਆਰ ਚੁੱਕ ਲਏ । ਉਨ੍ਹਾਂ ਨੇ ਮੁਗਲਾਂ ਅਤੇ ਅਫ਼ਗਾਨਾਂ ਨਾਲ ਹੋਣ ਵਾਲੀਆਂ ਲੜਾਈਆਂ ਵਿੱਚ ਬੇਮਿਸਾਲ ਬਹਾਦਰੀ ਅਤੇ ਕੁਰਬਾਨੀ ਦੇ ਸਬੂਤ ਦਿੱਤੇ ।

5. ਨੀਵੀਆਂ ਜਾਤੀਆਂ ਦੇ ਲੋਕਾਂ ਦਾ ਉਭਾਰ (Upliftment of the downtrodden People) – ਖ਼ਾਲਸਾ ਪੰਥ ਦੀ ਸਥਾਪਨਾ ਨੀਵੀਆਂ ਜਾਤਾਂ ਦੇ ਲੋਕਾਂ ਦੇ ਉਭਾਰ ਦਾ ਸੰਦੇਸ਼ ਸੀ । ਇਸ ਤੋਂ ਪਹਿਲਾਂ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਪੰਥ ਵਿੱਚ ਸ਼ਾਮਲ ਕਰਕੇ ਉੱਚ ਜਾਤੀਆਂ ਦੇ ਬਰਾਬਰ ਦਰਜਾ ਦਿੱਤਾ । ਗੁਰੂ ਜੀ ਨੇ ਇਹ ਮਹਾਨ ਕਦਮ ਚੁੱਕ ਕੇ ਨੀਵੀਆਂ ਜਾਤਾਂ ਦੇ ਲੋਕਾਂ ਵਿੱਚ ਨਵਾਂ ਜੋਸ਼ ਭਰਿਆ । ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਉਹ ਮਹਾਨ ਯੋਧਾ ਸਿੱਧ ਹੋਏ ।

6. ਖ਼ਾਲਸਾ ਪੰਥ ਵਿੱਚ ਜਮਹੂਰੀਅਤ (Democracy in the Khalsa Panth) – 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਸਮੇਂ ਗੁਰੂ ਸਾਹਿਬ ਨੇ ਆਪ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੀ ਬੇਨਤੀ ਕੀਤੀ । ਅਜਿਹਾ ਕਰਨਾ ਇੱਕ ਮਹਾਨ ਇਨਕਲਾਬੀ ਕਦਮ ਸੀ । ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਕਿਧਰੇ ਵੀ ਪੰਜ ਖ਼ਾਲਸੇ ਇਕੱਠੇ ਹੋ ਕੇ ਹੋਰਨਾਂ ਸਿੱਖਾਂ ਨੂੰ ਅੰਮ੍ਰਿਤ ਛਕਾ ਸਕਦੇ ਹਨ । ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਵਿੱਚ ਜਮਹੂਰੀਅਤ ਦੀ ਭਾਵਨਾ ਨੂੰ ਪ੍ਰੋਤਸਾਹਿਤ ਕੀਤਾ ।

7. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ (Rise of political power of the Sikhs) – ਖ਼ਾਲਸਾ ਪੰਥ ਦੀ ਸਥਾਪਨਾ ਦੇ ਨਾਲ ਹੀ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਵੀ ਉਦੈ ਹੋਇਆ | ਅਣਗਿਣਤ ਸ਼ਹੀਦੀਆਂ ਦੇ ਬਾਅਦ ਉਹ ਪੰਜਾਬ ਵਿੱਚ ਆਪਣੀਆਂ ਸੁਤੰਤਰ ਮਿਸਲਾਂ ਸਥਾਪਿਤ ਕਰਨ ਵਿੱਚ ਸਫਲ ਹੋਏ । 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ । ਇਸ ਤਰ੍ਹਾਂ ਖ਼ਾਲਸਿਆਂ ਦਾ ਸੁਪਨਾ ਸਾਕਾਰ ਹੋਇਆ । ਅੰਤ ਵਿੱਚ ਅਸੀਂ ਡਾਕਟਰ ਜੀ. ਐੱਸ. ਢਿੱਲੋਂ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਖ਼ਾਲਸਾ ਪੰਥ ਦੀ ਸਿਰਜਨਾ ਨੂੰ ਮਨੁੱਖੀ ਇਤਿਹਾਸ ਦਾ ਇੱਕ ਹੈਰਾਨੀਜਨਕ ਕਾਰਨਾਮਾ ਮੰਨਿਆ ਜਾ ਸਕਦਾ ਹੈ ।’’ 2

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਅਤੇ ਸਫਲਤਾਵ ( Character and Achievements or Guru Gobind Singh Ji)

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਅਤੇ ਸਫਲਤਾਵਾਂ ਦਾ ਵਰਣਨ ਕਰੋ । (Discuss the character and achievements of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਵਿਅਕਤਿੱਤਵ ਦਾ ਮੁੱਲਾਂਕਣ ਕਰੋ । (Make an evaluation of the personality of Guru Gobind Singh Ji.)
ਜਾਂ
ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਮਨੁੱਖ, ਇੱਕ ਸੈਨਿਕ, ਇੱਕ ਵਿਦਵਾਨ ਅਤੇ ਇੱਕ ਧਾਰਮਿਕ ਨੇਤਾ ਬਾਰੇ ਕੀ ਜਾਣਦੇ ਹੋ ? (What do you know about Guru Gobind Singh Ji as a Man, as a Soldier, as a Scholar and as a Saint ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਪ੍ਰਾਪਤੀਆਂ ਦਾ ਵੇਰਵਾ ਦਿਓ । (Give an account of the career and achievements of Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵਿੱਚ ਅਣਗਿਣਤ ਗੁਣ ਸਨ । ਉਹ ਪੂਰਨ ਮਨੁੱਖ, ਮਹਾਨ ਯੋਧੇ, ਅੱਤਿਆਚਾਰੀਆਂ ਦੇ ਵੈਰੀ, ਉੱਚ-ਕੋਟੀ ਦੇ ਕਵੀ, ਸਮਾਜ ਸੁਧਾਰਕ, ਉੱਤਮ ਸੰਗਠਨ ਕਰਤਾ ਅਤੇ ਮਹਾਨ ਪੈਗੰਬਰ ਸਨ ।

I. ਮਨੁੱਖ ਦੇ ਰੂਪ ਵਿੱਚ (As a Man)

1. ਸ਼ਕਲ ਸੂਰਤ (Physical Appearance) – ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਤਿਅੰਤ ਪ੍ਰਭਾਵਸ਼ਾਲੀ ਸੀ । ਉਨ੍ਹਾਂ ਦਾ ਕੱਦ ਲੰਬਾ, ਰੰਗ ਗੋਰਾ ਅਤੇ ਸਰੀਰ ਗੱਠਿਆ ਹੋਇਆ ਸੀ । ਉਨ੍ਹਾਂ ਦਾ ਚਿਹਰਾ ਨੂਰਾਨੀ ਸੀ । ਉਹ ਬਹੁਤ ਮਿਠ-ਬੋਲੜੇ ਸਨ । ਉਨ੍ਹਾਂ ਦਾ ਲਿਬਾਸ ਬੜਾ ਖੂਬਸੂਰਤ ਹੁੰਦਾ ਸੀ ਅਤੇ ਉਹ ਹਮੇਸ਼ਾ ਸ਼ਸਤਰਾਂ ਨਾਲ ਲੈਸ ਰਹਿੰਦੇ ਸਨ । ਉਨ੍ਹਾਂ ਨੂੰ ਮਿਲਣ ਵਾਲਾ ਹਰ ਵਿਅਕਤੀ ਉਨ੍ਹਾਂ ਦੀ ਜਾਦੂਈ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੁੰਦਾ ਸੀ ।

2. ਹਿਸਥੀ ਜੀਵਨ (Householder) – ਗੁਰੂ ਸਾਹਿਬ ਬੜੇ ਆਗਿਆਕਾਰੀ ਪੁੱਤਰ, ਵਿਚਾਰਵਾਨ ਪਿਤਾ ਅਤੇ ਆਦਰਸ਼ ਪਤੀ ਸਨ । ਉਨ੍ਹਾਂ ਨੇ ਆਪਣੀ ਮਾਤਾ ਜੀ ਦੀ ਆਗਿਆ ਨੂੰ ਮੰਨਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਖ਼ਾਲੀ ਕਰ ਦਿੱਤਾ ਸੀ । ਇਸ ਪਿੱਛੋਂ ਭਾਵੇਂ ਉਨ੍ਹਾਂ ਨੂੰ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ । ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਨੂੰ ਵੀ ਅੱਤਿਆਚਾਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਦਾ ਸਬਕ ਸਿਖਾਇਆ ।

3. ਉੱਚਾ ਚਰਿੱਤਰ (High Character) – ਗੁਰੂ ਗੋਬਿੰਦ ਸਿੰਘ ਜੀ ਮਹਾਨ ਚਰਿੱਤਰ ਦੇ ਮਾਲਕ ਸਨ । ਝੂਠ, ਛਲ, ਕਪਟ ਆਦਿ ਤਾਂ ਉਨ੍ਹਾਂ ਨੂੰ ਛੂਹ ਵੀ ਨਹੀਂ ਸਕੇ ਸਨ । ਯੁੱਧ ਹੋਵੇ ਜਾਂ ਸ਼ਾਂਤੀ ਉਨ੍ਹਾਂ ਨੇ ਕਦੇ ਵੀ ਸੱਚ ਦਾ ਪੱਲਾ ਨਹੀਂ ਛੱਡਿਆ ਸੀ । ਉਹ ਇਸਤਰੀਆਂ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਹਰ ਤਰ੍ਹਾਂ ਦੇ ਨਸ਼ਿਆਂ ਦੇ ਵਿਰੁੱਧ ਸਨ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਉੱਚ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

4. ਕੁਰਬਾਨੀ ਦੇ ਪੁੰਜ (Embodiment of Sacrifices) – ਗੁਰੂ ਗੋਬਿੰਦ ਸਿੰਘ ਜੀ ਕੁਰਬਾਨੀ ਦੇ ਮਹਾਨ ਪੁੰਜ ਸਨ | 9 ਸਾਲਾਂ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਕੁਰਬਾਨੀ ਦੇਣ ਲਈ ਕ੍ਰਿਆ । ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਸੁਖਾਂ ਨੂੰ ਤਿਆਗ ਦਿੱਤਾ । ਅਨਿਆਂ ਵਿਰੁੱਧ ਲੜਦੇ ਹੋਏ ਗੁਰੂ ਸਾਹਿਬ ਦੇ ਚਾਰੇ ਸਾਹਿਬਜ਼ਾਦੇ, ਮਾਤਾ ਜੀ ਅਤੇ ਅਨੇਕ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਅਜਿਹੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ।

II. ਇੱਕ ਵਿਦਵਾਨ ਦੇ ਰੂਪ ਵਿੱਚ (As a Scholar)

ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਉਨ੍ਹਾਂ ਨੂੰ ਅਨੇਕਾਂ ਭਾਸ਼ਾਵਾਂ ਜਿਵੇਂ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਦਾ ਗਿਆਨ ਸੀ । ‘ਜਾਪੁ ਸਾਹਿਬ’ , ‘ਬਚਿੱਤਰ ਨਾਟਕ’ , ‘ਜ਼ਫ਼ਰਨਾਮਾ’ , ‘ਚੰਡੀ ਦੀ ਵਾਰ’ ਅਤੇ”ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਨਾ ਦਿੰਦੀਆਂ ਹਨ । ਇਸ ਤੋਂ ਇਲਾਵਾ ਇਹ ਰਚਨਾਵਾਂ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਹਨ । ਨਿਰਸੰਦੇਹ ਇਹ ਰਚਨਾਵਾਂ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਇੱਕ ਸੁੰਦਰ ਉਦਾਹਰਨ ਹਨ । ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਉਨ੍ਹਾਂ ਨੇ ਆਪਣੇ ਦਰਬਾਰ ਵਿੱਚ 52 ਉੱਚ-ਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਸੈਨਾਪਤ, ਨੰਦ ਲਾਲ, ਗੋਪਾਲ ਅਤੇ ਉਦੈ ਰਾਏ ਦੇ ਨਾਂ ਵਰਣਨਯੋਗ ਹਨ । ਪ੍ਰਸਿੱਧ ਇਤਿਹਾਸਕਾਰ ਦਵਿੰਦਰ ਕੁਮਾਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ,
‘‘ਉਹ (ਗੁਰੂ ਗੋਬਿੰਦ ਸਿੰਘ ਜੀ) ਇੱਕ ਮਹਾਨ ਕਵੀ ਸਨ ।” 1

III. ਯੋਧਾ ਅਤੇ ਸੈਨਾਪਤੀ ਦੇ ਰੂਪ ਵਿੱਚ (As a Warrior and General)
ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਸਨ । ਉਹ ਘੋੜਸਵਾਰੀ, ਤੀਰ-ਅੰਦਾਜ਼ੀ ਅਤੇ ਸ਼ਸਤਰ ਚਲਾਉਣ ਵਿੱਚ ਬਹੁਤ ਨਿਪੁੰਨ ਸਨ । ਉਹ ਹਰ ਲੜਾਈ ਵਿੱਚ ਆਪਣੇ ਸੈਨਿਕਾਂ ਦੀ ਅਗਵਾਈ ਕਰਦੇ ਸਨ । ਗੁਰੂ ਜੀ ਨੇ ਲੜਾਈ ਵਿੱਚ ਵੀ ਹਮੇਸ਼ਾਂ ਨੈਤਿਕ ਸਿਧਾਂਤਾਂ ਦੀ ਪਾਲਣਾ ਕੀਤੀ ।ਉਨ੍ਹਾਂ ਨੇ ਕਦੇ ਵੀ ਰਣਭੂਮੀ ਵਿੱਚੋਂ ਭੱਜੇ ਜਾ ਰਹੇ ਜਾਂ ਬੇ-ਹਥਿਆਰਿਆਂ ਉੱਤੇ ਵਾਰ ਨਹੀਂ ਕੀਤੇ । ਉਨ੍ਹਾਂ ਦੇ ਅਤੇ ਦੁਸ਼ਮਣਾਂ ਦੇ ਸਾਧਨਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਸੀ ਫਿਰ ਵੀ ਗੁਰੂ ਸਾਹਿਬ ਨੇ ਉਨ੍ਹਾਂ ਵਿਰੁੱਧ ਬੜੀ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ । ਗੁਰੂ ਸਾਹਿਬ ਨੇ ਭੰਗਾਣੀ ਦੀ ਲੜਾਈ ਵਿੱਚ, ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ, ਚਮਕੌਰ ਸਾਹਿਬ ਦੀ ਲੜਾਈ ਵਿੱਚ ਅਤੇ ਖਿਦਰਾਣਾ ਦੀ ਲੜਾਈ ਵਿੱਚ ਘੱਟ ਸੈਨਿਕਾਂ ਅਤੇ ਸੀਮਿਤ ਸਾਧਨਾਂ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਨੂੰ ਦਿਨੇ ਤਾਰੇ ਦਿਖਾ ਦਿੱਤੇ ਸਨ । ਗੁਰੂ ਜੀ ਦੇ ਸੈਨਿਕ ਹਮੇਸ਼ਾਂ ਆਪਣੀਆਂ ਜਾਨਾਂ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸਨ ।

IV. ਧਾਰਮਿਕ ਨੇਤਾ ਦੇ ਰੂਪ ਵਿੱਚ (As a Religious Leader)

ਨਿਰਸੰਦੇਹ, ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸਨ । ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਲੜਾਈਆਂ ਵਿੱਚ ਬਤੀਤ ਕੀਤਾ ਪਰ ਇਨ੍ਹਾਂ ਲੜਾਈਆਂ ਦਾ ਉਦੇਸ਼ ਧਰਮ ਦੀ ਰੱਖਿਆ ਕਰਨਾ ਸੀ । ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਧਾਰਮਿਕ ਉਦੇਸ਼ਾਂ ਕਰਕੇ ਹੀ ਕੀਤੀ ਸੀ । ਗੁਰੂ ਸਾਹਿਬ ਨੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਸੀ, ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੇ ਬਾਅਦ ਗੁਰਬਾਣੀ ਦਾ ਪਾਠ ਕਰੇ । ਉਹ ਇੱਕ ਪਰਮਾਤਮਾ ਦੀ ਪੂਜਾ ਕਰਨ ਅਤੇ ਪਵਿੱਤਰ ਜੀਵਨ ਬਤੀਤ ਕਰਨ । ਉਨ੍ਹਾਂ ਦੀ ਧਾਰਮਿਕ ਮਹਾਨਤਾ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਜਦੋਂ ਉਨ੍ਹਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਦਿੱਤੀ ਗਈ ਤਾਂ ਉਹ ਝੱਟ ਉੱਠ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲੱਗੇ ਕਿ ਉਨ੍ਹਾਂ ਦੇ ਪੁੱਤਰਾਂ ਦੀਆਂ ਜਾਨਾਂ ਧਰਮ ਦੇ ਲੇਖੇ ਲੱਗੀਆਂ ! ਨਿਰਸੰਦੇਹ, ਉਹ ਇੱਕ ਮਹਾਨ ਦਰਵੇਸ਼ ਸਨ । ਡਾਕਟਰ ਆਈ. ਬੀ. ਬੈਨਰਜੀ ਦੇ ਅਨੁਸਾਰ,
ਗੁਰੂ ਗੋਬਿੰਦ ਸਿੰਘ ਜੀ ਭਾਵੇਂ ਹੋਰ ਜੋ ਕੁਝ ਵੀ ਸਨ ਪਰ ਸਭ ਤੋਂ ਪਹਿਲਾਂ ਉਹ ਇੱਕ ਮਹਾਨ ਧਾਰਮਿਕ ਨੇਤਾ ਸਨ’ 1

V. ਸਮਾਜ ਸੁਧਾਰਕ ਦੇ ਰੂਪ ਵਿੱਚ (As a Social Reformer)

ਗੁਰੁ ਗੋਬਿੰਦ ਸਿੰਘ ਜੀ ਇੱਕ ਮਹਾਨ ਸਮਾਜ ਸੁਧਾਰਕ ਵੀ ਸਨ । ਉਨ੍ਹਾਂ ਨੇ ਖ਼ਾਲਸਾ ਪੰਥ ਵਿੱਚ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤਾਂ ਦੇ ਬਰਾਬਰ ਦਰਜਾ ਦਿੱਤਾ | ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ । ਗੁਰੂ ਜੀ ਦਾ ਕਹਿਣਾ ਸੀ ਕਿ ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ ।” ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ । ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਖੰਡਨ ਕੀਤਾ । ਇਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ ।

VI. ਸੰਗਠਨ ਕਰਤਾ ਦੇ ਰੂਪ ਵਿੱਚ (As an Organiser)

ਗੁਰੂ ਗੋਬਿੰਦ ਸਿੰਘ ਜੀ ਉੱਚ-ਕੋਟੀ ਦੇ ਸੰਗਠਨ ਕਰਤਾ ਸਨ । ਉਸ ਸਮੇਂ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਗੈਰਮੁਸਲਮਾਨਾਂ ਦੀ ਹੋਂਦ ਨੂੰ ਕਦੇ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸੀ । ਉਸ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਸਿੱਖਾਂ ਵਿੱਚ ਮਸੰਦ ਪ੍ਰਥਾ ਬਹੁਤ ਭ੍ਰਿਸ਼ਟਾਚਾਰੀ ਹੋ ਗਈ ਸੀ । ਹਿੰਦੂਆਂ ਵਿੱਚ ਦਲੇਰੀ ਅਤੇ ਆਤਮਵਿਸ਼ਵਾਸ ਦੀਆਂ ਭਾਵਨਾਵਾਂ ਦਾ ਅੰਤ ਹੋ ਚੁੱਕਾ ਸੀ । ਉਹ ਮੁਗ਼ਲਾਂ ਦੇ ਜ਼ੁਲਮਾਂ ਨੂੰ ਸਹਿਣ ਦੇ ਆਦੀ ਹੋ ਚੁੱਕੇ ਸਨ । ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਮੁਗਲ ਸਰਕਾਰ ਨਾਲ ਮਿਲੇ ਹੋਏ ਸਨ । ਅਜਿਹੇ ਵਿਰੋਧੀ ਤੱਤਾਂ ਦੇ ਬਾਵਜੂਦ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਸੱਚਮੁਚ ਹੀ ਇਹ ਇੱਕ ਮਹਾਨ ਕਾਰਨਾਮਾ ਸੀ । ਇਸ ਨੇ ਲੋਕਾਂ ਵਿੱਚ ਇੱਕ ਅਜਿਹਾ ਜੋਸ਼ ਪੈਦਾ ਕੀਤਾ, ਜਿਸ ਦੇ ਅੱਗੇ ਮਹਾਨ ਮੁਗ਼ਲ ਸਾਮਰਾਜ ਨੂੰ ਵੀ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ ।
ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਪ੍ਰੋਫ਼ੈਸਰ ਮਦਨਜੀਤ ਕੌਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ਨੇ ਭਾਰਤੀ ਇਤਿਹਾਸ ਅਤੇ ਵਿਸ਼ਵ ਸਭਿਅਤਾ ਦੇ ਚਿੱਤਰਪਟ ‘ ਤੇ ਦੂਰਗਾਮੀ ਪ੍ਰਭਾਵ ਛੱਡੇ ।” 2

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ? (What difficulties were faced by Guru Gobind Singh Ji when he attained the Gurgaddi ?)
ਉੱਤਰ-

  1. ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਹਾਲੇ ਬਹੁਤ ਛੋਟੀ ਸੀ । ਉਹ ਕੇਵਲ 9 ਵਰ੍ਹਿਆਂ ਦੇ ਸਨ ।
  2. ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੰਨੀ ਬਾਦਸ਼ਾਹ ਸੀ । ਉਹ ਇਸਲਾਮ ਤੋਂ ਬਿਨਾਂ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ ।
  3. ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ‘ਤੇ ਨਕੇਲ ਪਾਉਣੀ ਜ਼ਰੂਰੀ ਸੀ ।
  4. ਪਹਾੜੀ ਰਾਜੇ ਆਪਣੇ ਸੁਆਰਥੀ ਹਿੱਤਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸ ਕਿਸਮ ਦੀ ਸਿੱਖਿਆ ਦਿੱਤੀ ਗਈ ? (What kind of education was given to Guru Gobind Singh Ji ?)
ਉੱਤਰ-

  1. ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤਕ ਸਿੱਖਿਆ-ਭਾਈ ਸਾਹਿਬ ਚੰਦ ਤੋਂ ਗੁਰਮੁੱਖੀ, ਪੰਡਿਤ ਹਰਜਸ ਤੋਂ ਸੰਸਕ੍ਰਿਤ ਅਤੇ ਕਾਜ਼ੀ ਪੀਰ ਮੁਹੰਮਦ ਤੋਂ ਫ਼ਾਰਸੀ ਅਤੇ ਅਰਬੀ ਦਾ ਗਿਆਨ ਪ੍ਰਾਪਤ ਕੀਤਾ ।
  2. ਆਪ ਜੀ ਨੇ ਧਾਰਮਿਕ ਸਿੱਖਿਆ ਮਾਤਾ ਗੁਜਰੀ ਜੀ ਅਤੇ ਪਿਤਾ ਗੁਰੂ ਤੇਗ਼ ਬਹਾਦਰ ਜੀ ਤੋਂ ਪ੍ਰਾਪਤ ਕੀਤੀ ਸੀ ।
  3. ਆਪ ਜੀ ਨੇ ਘੋੜਸਵਾਰੀ ਅਤੇ ਹਥਿਆਰਾਂ ਨੂੰ ਵਰਤਣ ਦੀ ਸਿੱਖਿਆ ਭਾਈ ਬਜਰ ਸਿੰਘ ਤੋਂ ਪ੍ਰਾਪਤ ਕੀਤੀ ਸੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਭੀਮ ਚੰਦ ਨੂੰ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮੌਜੂਦਗੀ ਕਿਉਂ ਨਹੀਂ ਪਸੰਦ ਸੀ ? (Why did Bhim Chand not like the presence of Guru Gobind Singh Ji at Sri Anandpur Sahib ?)
ਉੱਤਰ-

  1. ਉਹ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦਿਨੋ-ਦਿਨ ਵੱਧ ਰਹੀ ਸ਼ਕਤੀ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ ।
  2. ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਵਿੱਚ 1699 ਈ. ਵਿੱਚ ਖ਼ਾਲਸਾ ਪੰਥ ਦੀ ਸਥਾਪਨਾ ਕਾਰਨ ਭੱੜਕ ਗਿਆ ।
  3. ਭੀਮ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਨੂੰ ਫੌਰਨ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ।

ਪ੍ਰਸ਼ਨ 4.
ਪਾਉਂਟਾ ਸਾਹਿਬ ਦਾ ਕੀ ਮਹੱਤਵ ਹੈ ? (What is the Importance of Paonta Sahib ?)
ਉੱਤਰ-
1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਨ ਵਿਖੇ ਪਾਉਂਟਾ ਨਾਂ ਦੇ ਕਿਲ੍ਹੇ ਦੀ ਉਸਾਰੀ ਕਰਵਾਈ । ਪਾਉਂਟਾ ਦਾ ਅਰਥ ਹੈ ‘ਪੈਰ ਰੱਖਣ ਦੀ ਥਾਂ ‘ ਜਾਂ ਠਹਿਰਨ ਦਾ ਸਥਾਨ। ਗੁਰੂ ਜੀ ਇੱਥੇ 1685 ਈ. ਤੋਂ 1688 ਈ. ਤੱਕ ਰਹੇ । ਇਸ ਸਮੇਂ ਦੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕਣ ਅਤੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਪਾਉਂਟਾ ਸਾਹਿਬ ਵਿਖੇ ਜੰਗੀ ਅਤੇ ਸਾਹਿਤਕ ਗਤੀਵਿਧੀਆਂ ਨੂੰ ਇੱਕ ਨਵੀਂ ਦਿਸ਼ਾ ਦਿੱਤੀ ।

ਪ੍ਰਸ਼ਨ 5.
ਭੰਗਾਣੀ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Bhangani.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੇ ਭੰਗਾਣੀ ਯੁੱਧ ਦਾ ਵਰਣਨ ਕਰੋ ਅਤੇ ਇਸ ਦੀ ਮਹੱਤਤਾ ਵੀ ਦੱਸੋ । (Describe Guru Gobind Singh’s battle of Bhangani and also explain its Importance.)
ਉੱਤਰ-
ਭੰਗਾਣੀ ਦੀ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਫ਼ੌਜੀ ਤਿਆਰੀਆਂ ਨਾਲ ਪਹਾੜੀ ਰਾਜਿਆਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ । ਦੂਜਾ, ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਤੀਸਰਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਭੜਕਾ ਰਹੀ ਸੀ । ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਸ਼ਾਸਕ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਦੀ ਸ਼ਾਨਦਾਰ ਜਿੱਤ ਹੋਈ ।

ਪ੍ਰਸ਼ਨ 6.
ਨਾਦੌਣ ਦੀ ਲੜਾਈ ’ਤੇ ਇੱਕ ਸੰਖੇਪ ਨੋਟ ਲਿਖੋ । (Write a short note on the battle of Nadaun.)
ਉੱਤਰ-
ਭੰਗਾਣੀ ਦੀ ਲੜਾਈ ਵਿੱਚ ਹਾਰਨ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮਿੱਤਰਤਾ ਕਰ ਲਈ । ਉਨ੍ਹਾਂ ਨੇ ਮੁਗ਼ਲਾਂ ਨੂੰ ਸਾਲਾਨਾ ਖਿਰਾਜ (ਕਰ) ਭੇਜਣਾ ਬੰਦ ਕਰ ਦਿੱਤਾ । ਇਸ ਕਾਰਨ ਆਲਿਫ਼ ਖ਼ਾਂ ਦੇ ਅਧੀਨ ਇੱਕ ਫ਼ੌਜ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ ਗਈ ਉਸ ਨੇ 20 ਮਾਰਚ, 169 ਈ. ਨੂੰ ਪਹਾੜੀ ਰਾਜਿਆਂ ਦੇ ਨੇਤਾ ਭੀਮ ਚੰਦ ਦੀ ਸੈਨਾ ‘ਤੇ ਨਾਦੌਣ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦਾ ਸਾਥ ਦਿੱਤਾ । ਇਸ ਸਾਂਝੀ ਫ਼ੌਜ ਨੇ ਮੁਗ਼ਲ ਫ਼ੌਜ ਨੂੰ ਹਰਾ ਦਿੱਤਾ ।

ਪ੍ਰਸ਼ਨ 7.
ਖ਼ਾਲਸਾ ਦੀ ਸਥਾਪਨਾ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Give in brief the causes of the creation of Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ? (Why was Khalsa created by Guru Gobind Singh Ji ?)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦਾ ਸੰਖੇਪ ਵਰਣਨ ਕਰੋ । (Give a brief description of the circumstances responsible for the creation of Khalsa.)
ਜਾਂ
ਖ਼ਾਲਸਾ ਦੀ ਸਥਾਪਨਾ ਲਈ ਜ਼ਿੰਮੇਵਾਰ ਕੋਈ ਤਿੰਨ ਕਾਰਨ ਲਿਖੋ । (Write any three causes that led to the creation of Khalsa.)
ਜਾਂ
ਖ਼ਾਲਸਾ ਪੰਥ ਦੀ ਸਥਾਪਨਾ ਦੇ ਕਾਰਨ ਲਿਖੋ । (Write down the causes of the foundation of the Khalsa Panth.)
ਉੱਤਰ-

  1. ਮੁਗਲਾਂ ਦੇ ਅੱਤਿਆਚਾਰ ਦਿਨੋ-ਦਿਨ ਵੱਧਦੇ ਜਾ ਰਹੇ ਸਨ । ਉਨ੍ਹਾਂ ਨੇ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ ।
  2. ਗੁਰੁ ਗੋਬਿੰਦ ਸਿੰਘ ਜੀ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜਿਸ ਵਿੱਚ ਉਚ-ਨੀਚ ਲਈ ਕੋਈ ਥਾਂ ਨਾ ਹੋਵੇ ।
  3. ਗੁਰੁ ਗੋਬਿੰਦ ਸਿੰਘ ਜੀ ਖ਼ਾਲਸਾ ਦੀ ਸਥਾਪਨਾ ਕਰਕੇ ਮਸੰਦ ਪ੍ਰਥਾ ਦਾ ਅੰਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 8.
ਗੁਰੁ ਗੋਬਿੰਦ ਸਿੰਘ ਜੀ ਮਸੰਦਾਂ ਬਾਰੇ ਕੀ ਕਹਿੰਦੇ ਸਨ ? (What does Guru Gobind Singh Ji say about the Masands ?)
ਉੱਤਰ-

  1. ਉਹ ਬੇਈਮਾਨ ਅਤੇ ਬੇਪ੍ਰਵਾਹ ਹੋ ਗਏ ਸਨ ।
  2. ਉਹ ਬਹੁਤ ਲਾਲਚੀ ਹੋ ਗਏ ਸਨ ।
  3. ਉਹ ਬਹੁਤ ਵਿਭਚਾਰੀ ਹੋ ਗਏ ਸਨ ।
  4. ਉਹ ਬਹੁਤ ਹੰਕਾਰੀ ਹੋ ਗਏ ਸਨ ।

ਪ੍ਰਸ਼ਨ 9.
ਖ਼ਾਲਸਾ ਪੰਥ ਦੀ ਸਥਾਪਨਾ ਕਦੋਂ, ਕਿੱਥੇ ਤੇ ਕਿਵੇਂ ਹੋਈ ? (When, where and how was Khalsa founded ?)
ਜਾਂ
ਖ਼ਾਲਸਾ ਦੀ ਸਥਾਪਨਾ ‘ਤੇ ਇੱਕ ਸੰਖੇਪ ਨੋਟ ਲਿਖੋ । (Write a note on the creation of Khalsa.)
ਜਾਂ
ਖ਼ਾਲਸਾ ਪੰਥ ਦੀ ਸਿਰਜਨਾ ਕਿਵੇਂ ਕੀਤੀ ਗਈ ? (How was the Khalsa sect created ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਸੰਮੇਲਨ ਦਾ ਆਯੋਜਨ ਕੀਤਾ । ਗੁਰੂ ਜੀ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ ?” ਇਸ ਤੇ ਭਾਈ ਦਇਆ ਰਾਮ ਜੀ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ । ਗੁਰੂ ਜੀ ਦੇ ਹੁਕਮ ‘ਤੇ ਭਾਈ ਧਰਮ ਦਾਸ ਜੀ, ਭਾਈ ਮੋਹਕਮ ਚੰਦ ਜੀ, ਭਾਈ ਸਾਹਿਬ ਚੰਦ ਜੀ ਅਤੇ ਭਾਈ ਹਿੰਮਤ ਰਾਇ ਜੀ ਆਪਣੇ ਬਲੀਦਾਨਾਂ ਲਈ ਪੇਸ਼ ਹੋਏ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ “ਪੰਜ ਪਿਆਰਿਆਂ ਦੀ ਚੋਣ ਕੀਤੀ ਅਤੇ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 10.
ਖ਼ਾਲਸਾ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ । (Explain the main principles of the Khalsa.)
ਜਾਂ
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਕੋਈ ਤਿੰਨ ਮੁੱਖ ਸਿਧਾਂਤ ਲਿਖੋ । (Write any three principles of the ‘Khalsa Panth’ founded by Guru Gobind Singh Ji.)
ਜਾਂ
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਕੀ ਸਨ ? (What were the main principles of Khalsa Panth ?)
ਉੱਤਰ-

  1. ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਨੂੰ ਖੰਡੇ ਦੀ ਪਾਹੁਲ ਛਕਣਾ ਪਵੇਗਾ ।
  2. ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ਸਿੰਘ ਅਤੇ ਖ਼ਾਲਸਾ ਇਸਤਰੀ ਕੌਰ ਸ਼ਬਦ ਦੀ ਵਰਤੋਂ ਕਰੇਗੀ ।
  3. ਹਰੇਕ ਖ਼ਾਲਸਾ ਇੱਕ ਪਰਮਾਤਮਾ ਦੀ ਪੂਜਾ ਕਰੇਗਾ ।
  4. ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ ।

ਪ੍ਰਸ਼ਨ 11.
ਖ਼ਾਲਸਾ ਦੀ ਸਥਾਪਨਾ ਦੇ ਤਿੰਨ ਮੁੱਖ ਸਿੱਟੇ ਲਿਖੋ । (Write the three main results of the creation of Khalsa Panth.)
ਜਾਂ
ਖ਼ਾਲਸਾ ਦੀ ਸਥਾਪਨਾ ਦਾ ਕੀ ਮਹੱਤਵ ਸੀ ? (What was the importance of the creation of Khalsa ?)
ਜਾਂ
ਖ਼ਾਲਸਾ ਦੀ ਸਥਾਪਨਾ ਦੇ ਮਹੱਤਵ ਦਾ ਅਧਿਐਨ ਕਰੋ । (Study the importance of the creation of Khalsa.)
ਉੱਤਰ-

  1. ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣ ਲੱਗੇ । ਸਿੱਟੇ ਵਜੋਂ ਧਰਮ ਦਾ ਪ੍ਰਸਾਰ ਹੋਇਆ ।
  2. ਖ਼ਾਲਸੇ ਦੀ ਸਥਾਪਨਾ ਨਾਲ ਇੱਕ ਆਦਰਸ਼ ਸਮਾਜ ਦਾ ਜਨਮ ਹੋਇਆ ।
  3. ਖ਼ਾਲਸਾ ਦੀ ਸਥਾਪਨਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਇੱਕ ਨਵੀਂ ਰੂਹ ਫੂਕੀ ।
  4. ਖ਼ਾਲਸਾ ਦੀ ਸਥਾਪਨਾ ਕਾਰਨ ਮਸੰਦ ਪ੍ਰਥਾ ਦਾ ਅੰਤ ਹੋਇਆ ।

ਪ੍ਰਸ਼ਨ 12.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ । (Write a short note on the first battle of Sri Anandpur Sahib.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੀ ਵੱਧ ਰਹੀ ਸ਼ਕਤੀ ਕਾਰਨ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ । ਇਸ ਕਾਰਨ ਕਹਿਲੂਰ ਦੇ ਰਾਜੇ ਭੀਮ ਚੰਦ ਨੇ ਗੁਰੂ ਸਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਇਸ ਲਈ ਭੀਮ ਚੰਦ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਜਦੋਂ ਪਹਾੜੀ ਰਾਜਿਆਂ ਨੂੰ ਕੋਈ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।

ਪ੍ਰਸ਼ਨ 13.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । (Write a short note on the second battle of Sri Anandpur Sahib.)
ਉੱਤਰ-
ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ 1704 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਦੁਸਰੀ ਵਾਰ ਹਮਲਾ ਕਰ ਦਿੱਤਾ | ਘੇਰੇ ਦੇ ਲੰਬੇ ਹੋ ਜਾਣ ਕਾਰਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਕੇ ਚਲੇ ਗਏ । ਦੂਜੇ ਪਾਸੇ ਸਾਂਝੀ ਫ਼ੌਜ ਨੇ ਕੁਰਾਨ ਤੇ ਗਊਆਂ ਦੀਆਂ ਸਹੁੰਆਂ ਚੁੱਕ ਕੇ ਗੁਰੂ ਸਾਹਿਬ ਨੂੰ ਭਰੋਸਾ ਦੁਆਇਆ ਕਿ ਜੇ ਉਹ ਸੀ ਆਨੰਦਪੁਰ ਸਾਹਿਬ ਛੱਡ ਦੇਣ ਤਾਂ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ | ਪਰ ਜਦੋਂ ਗੁਰੂ ਜੀ ਕਿਲ੍ਹੇ ਤੋਂ ਬਾਹਰ ਨਿਕਲੇ ਤਾਂ ਮੁਗ਼ਲ ਅਤੇ ਪਹਾੜੀ ਫ਼ੌਜਾਂ ਉਨ੍ਹਾਂ ‘ਤੇ ਟੁੱਟ ਪਈਆਂ ।

ਪ੍ਰਸ਼ਨ 14.
ਚਮਕੌਰ ਸਾਹਿਬ ਦੀ ਲੜਾਈ ਦਾ ਸੰਖੇਪ ਵੇਰਵਾ ਦਿਓ । (Give a brief account of the battle of Chamkaur Sahib.)
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੁਆਰਾ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਦਾ ਪਿੱਛਾ ਜਾਰੀ ਰੱਖਿਆ | ਗੁਰੂ ਸਾਹਿਬ ਨੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ 40 ਸਿੱਖਾਂ ਨਾਲ ਸ਼ਰਨ ਲਈ · ਛੇਤੀ ਹੀ ਮੁਗ਼ਲ ਸੈਨਿਕਾਂ ਨੇ ਇਸ ਗੜ੍ਹੀ ਨੂੰ ਘੇਰਾ ਪਾ ਲਿਆ । 22 ਦਸੰਬਰ, 1704 ਈ. ਵਿੱਚ ਲੜੀ ਗਈ ਚਮਕੌਰ ਸਾਹਿਬ ਦੀ ਇਹ ਲੜਾਈ ਬੜੀ ਘਮਸਾਨ ਦੀ ਲੜਾਈ ਸੀ । ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੋ ਵੱਡੇ ਸਾਹਿਬਜ਼ਾਦਿਆਂ-ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬਹਾਦਰੀ ਦੇ ਜੌਹਰ ਵਿਖਾਏ ਅਤੇ ਅੰਤ ਲੜਦੇ-ਲੜਦੇ ਸ਼ਹੀਦ ਹੋ ਗਏ ।

ਪ੍ਰਸ਼ਨ 15.
ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਦੀ ਲੜਾਈ ‘ ਤੇ ਇੱਕ ਸੰਖੇਪ ਨੋਟ ਲਿਖੋ । [Write a brief note on the battle of Khidrana (Sri Muktsar Sahib.)]
ਜਾਂ
ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਕਿਵੇਂ ਪਿਆ ? (How was Khidrana named Sri Muktsar Sahib ?)
ਉੱਤਰ-
ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲੇ ਫ਼ੌਜ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਗੁਰੂ ਸਾਹਿਬ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਇਨ੍ਹਾਂ 40 ਸਿੱਖਾਂ ਨੂੰ ਗੁਰੂ ਜੀ ਨੇ ਮੁਕਤੀ ਦਾ ਵਰਦਾਨ ਦਿੱਤਾ । ਉਸ ਸਮੇਂ ਤੋਂ ਖਿਦਰਾਣਾ ਸ੍ਰੀ ਮੁਕਤਸਰ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਦੀ ਸਮੱਸਿਆ ਨੂੰ ਕਿਸ ਤਰ੍ਹਾਂ ਨਜਿੱਠਿਆ ? (How did Guru Gobind Singh Ji settle the sectarian divisions and external dangers to Sikhism ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਵਿੱਚ ਸੰਪਰਦਾਇਕ ਵੰਡੀਆਂ ਅਤੇ ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਗੁਰੂ ਜੀ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਕਿ ਸਾਰੇ ਸਿੱਖ ਉਨ੍ਹਾਂ ਦੇ ‘ਖ਼ਾਲਸਾ ਹਨ ਤੇ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਜੁੜੇ ਹੋਏ ਹਨ । ਇਸ ਤਰ੍ਹਾਂ ਮਸੰਦਾਂ ਦੀ ਵਿਚੋਲਗੀ ਖ਼ਤਮ ਹੋ ਗਈ । ਮੀਣੇ, ਧੀਰਮਲੀਏ, ਰਾਮਰਾਈਏ ਅਤੇ ਹਿੰਦਾਲੀਆਂ ਨੂੰ ਸਿੱਖ ਪੰਥ ਵਿੱਚੋਂ ਕੱਢ ਦਿੱਤਾ ਗਿਆ । ਬਾਹਰੀ ਖ਼ਤਰਿਆਂ ਨਾਲ ਨਜਿੱਠਣ ਲਈ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਹਥਿਆਰਬੰਦ ਰਹਿਣ ਦਾ ਹੁਕਮ ਦਿੱਤਾ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the literary activities of Guru Gobind Singh Ji ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਦੱਸੋ । (Explain the literary activities of Guru Gobind Singh Ji.)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਗਤੀਵਿਧੀਆਂ ‘ਤੇ ਚਾਨਣਾ ਪਾਉ । (Throw light on the literary activities of Guru Gobind Singh Ji.)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਤ ਦੇ ਖੇਤਰ ਵਿੱਚ ਵੀ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ।ਉਹ ਉੱਚਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ, ਫ਼ਾਰਸੀ, ਅਰਬੀ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ, ਆਦਿ ਆਪ ਦੀਆਂ ਮਹਾਨ ਰਚਨਾਵਾਂ ਹਨ । ਇਨ੍ਹਾਂ ਰਚਨਾਵਾਂ ਤੋਂ ਸਾਨੂੰ ਇਤਿਹਾਸਿਕ ਘਟਨਾਵਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ । ਆਪ ਦੀਆਂ ਇਹ ਰਚਨਾਵਾਂ ਜੋਸ਼ ਭਰਪੂਰ ਹਨ । ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਰਬਾਰ ਵਿੱਚ 52 ਉੱਚਕੋਟੀ ਦੇ ਕਵੀਆਂ ਨੂੰ ਸਰਪ੍ਰਸਤੀ ਦਿੱਤੀ ਹੋਈ ਸੀ । ਇਨ੍ਹਾਂ ਵਿੱਚੋਂ ਨੰਦ ਲਾਲ, ਸੈਨਾਪਤ, ਅਨੀ ਰਾਇ, ਗੋਪਾਲ ਅਤੇ ਉਦੈ ਰਾਇ ਦੇ ਨਾਂ ਬਹੁਤ ਪ੍ਰਸਿੱਧ ਹਨ ।

ਪ੍ਰਸ਼ਨ 18.
ਜ਼ਫ਼ਰਨਾਮਾ ਕੀ ਹੈ ? ਇਸ ਦੀ ਇਤਿਹਾਸਿਕ ਮਹੱਤਤਾ ਦਾ ਵਰਣਨ ਕਰੋ । (What is Zafarnama ? What is its historical importance ?)
ਜਾਂ
ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਜ਼ਫ਼ਰਨਾਮਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the Zafarnama written by Guru Gobind Singh Ji ?)
ਜਾਂ
ਜ਼ਫ਼ਰਨਾਮਾ ’ਤੇ ਇੱਕ ਨੋਟ ਲਿਖੋ । (Write a note on Zafarnama.)
ਉੱਤਰ-
ਜ਼ਫ਼ਰਨਾਮਾ ਗੁਰੁ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਲਿਖੀ ਗਈ ਚਿੱਠੀ ਦਾ ਨਾਂ ਹੈ । ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਲਿਖਿਆ ਸੀ । ਇਸ ਚਿੱਠੀ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸਹੁੰਆਂ ਚੁੱਕ ਕੇ ਧੋਖਾ ਕਰਨ ਦਾ ਜ਼ਿਕਰ ਬੜੇ ਦਲੇਰਾਨਾ ਢੰਗ ਨਾਲ ਕੀਤਾ ਹੈ । ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ‘ਤੇ ਬੜਾ ਡੂੰਘਾ ਅਸਰ ਪਿਆ । ਇਸ ਪੱਖ ਤੋਂ ਜ਼ਫ਼ਰਨਾਮਾ ਦਾ ਬਹੁਤ ਇਤਿਹਾਸਿਕ ਮਹੱਤਵ ਹੈ ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ ? (What is the importance of social reforms of Guru Gobind Singh Ji in the History ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ । ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ । ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ । ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ | ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ ।

ਪ੍ਰਸ਼ਨ 20.
“ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸੰਗਠਨਕਰਤਾ ਸਨ ।” ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ? (“Guru Gobind Singh Ji was a builder par-excellence.” Do you agree with this statement ?)
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨਿਰਸੰਦੇਹ ਇੱਕ ਉੱਚ-ਕੋਟੀ ਦੇ ਸੰਗਠਨਕਰਤਾ ਸਨ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ । ਇਹ ਸੱਚਮੁੱਚ ਹੀ ਇੱਕ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ । ਉਹ ਮਹਾਨ ਯੋਧੇ ਬਣ ਗਏ ਅਤੇ ਧਰਮ ਦੇ ਨਾਂ ‘ਤੇ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋ ਗਏ । ਉਹ ਉਦੋਂ ਤਕ ਚੈਨ ਨਾਲ ਨਹੀਂ ਬੈਠੇ ਜਦੋਂ ਤਕ ਉਨ੍ਹਾਂ ਪੰਜਾਬ ਵਿੱਚੋਂ ਮੁਗਲਾਂ ਅਤੇ ਅਫ਼ਗਾਨਾਂ ਦੇ ਸ਼ਾਸਨ ਦਾ ਅੰਤ ਨਾ ਕਰ ਲਿਆ ਅਤੇ ਪੰਜਾਬ ਵਿੱਚ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਨਾ ਕਰ ਲਈ ।

ਪਸ਼ਨ 21.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ । (Mention the main characteristics of Guru Gobind Singh Ji’s personality.)
ਉੱਤਰ-

  1. ਗੁਰੁ ਗੋਬਿੰਦ ਸਿੰਘ ਜੀ ਬੜੇ ਉੱਚ ਚਰਿੱਤਰ ਦੇ ਮਾਲਕ ਸਨ ।
  2. ਗੁਰੁ ਗੋਬਿੰਦ ਸਿੰਘ ਜੀ ਇੱਕ ਉੱਚ ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ ।
  3. ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ ।
  4. ਗੁਰੂ ਗੋਬਿੰਦ ਸਿੰਘ ਜੀ ਵਿੱਚ ਇੱਕ ਮਹਾਨ ਯੋਧਾ ਅਤੇ ਸੈਨਾਪਤੀ ਦੇ ਗੁਣ ਮੌਜੂਦ ਸਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ : (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਦਸਵੇਂ ਅਤੇ ਆਖਰੀ ਗੁਰੂ ਕੌਣ ਸਨ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
22 ਦਸੰਬਰ, 1666 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਪਟਨਾ ਸਾਹਿਬ ।

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਨਾਂ ਕੀ ਸੀ ।
ਉੱਤਰ-
ਗੁਜਰੀ ਜੀ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਗੋਬਿੰਦ ਰਾਏ ਜਾਂ ਗੋਬਿੰਦ ਦਾਸ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਕਿੱਥੇ ਬਤੀਤ ਹੋਇਆ ?
ਉੱਤਰ-
ਪਟਨਾ ਸਾਹਿਬ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਕਦੋਂ ਸੰਭਾਲੀ ?
ਉੱਤਰ-
1675 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 9.
ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਸਾਹਿਬਜ਼ਾਦੇ ਸਨ ?
ਉੱਤਰ-
ਚਾਰ ।

ਪ੍ਰਸ਼ਨ 10.
ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਕੀ ਨਾਂ ਸੀ ?
ਉੱਤਰ-
ਸਾਹਿਬਜ਼ਾਦਾ ਅਜੀਤ ਸਿੰਘ ।

ਪ੍ਰਸ਼ਨ 11.
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਕਹਿਲੂਰ (ਬਿਲਾਸਪੁਰ ਦਾ ਸ਼ਾਸਕ ਕੌਣ ਸੀ ?
ਉੱਤਰ-
ਭੀਮ ਚੰਦ ।

ਪ੍ਰਸ਼ਨ 12.
ਪਾਉਂਟਾ ਸਾਹਿਬ ਤੋਂ ਕੀ ਭਾਵ ਹੈ ?
ਉੱਤਰ-
ਪੈਰ ਰੱਖਣ ਦੀ ਥਾਂ ਜਾਂ ਠਹਿਰਨ ਦਾ ਸਥਾਨ ।

ਪ੍ਰਸ਼ਨ 13.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ ?
ਉੱਤਰ-
52.

ਪ੍ਰਸ਼ਨ 14.
ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਇੱਕ ਪ੍ਰਸਿੱਧ ਕਵੀ ਦਾ ਨਾਂ ਦੱਸੋ ।
ਉੱਤਰ-
ਸੈਨਾਪਤ ।

ਪ੍ਰਸ਼ਨ 15.
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਕੀ ਨਾਂ ਸੀ ?
ਉੱਤਰ-
‘ਰਣਜੀਤ ਨਗਾਰਾ’ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 16.
ਰਣਜੀਤ ਨਗਾਰੇ ਨੂੰ ਕਦੋਂ ਵਜਾਇਆ ਜਾਂਦਾ ਸੀ ?
ਉੱਤਰ-
ਇਸ ਨੂੰ ਯੁੱਧ ਕਰਨ ਸਮੇਂ, ਸ਼ਿਕਾਰ ‘ਤੇ ਜਾਣ ਸਮੇਂ ਅਤੇ ਲੰਗਰ ਵਰਤਾਉਣ ਸਮੇਂ ਵਜਾਇਆ ਜਾਂਦਾ ਸੀ ।

ਪ੍ਰਸ਼ਨ 17.
ਭੀਮ ਚੰਦ ਕੌਣ ਸੀ ?
ਉੱਤਰ-
ਕਹਿਲੂਰ ਦਾ ਸ਼ਾਸਕ ।

ਪ੍ਰਸ਼ਨ 18.
ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਕਦੋਂ ਪਹਿਲੀ ਲੜਾਈ ਲੜੀ ਗਈ ਸੀ ?
ਜਾਂ
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
688 ਈ. ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ?
ਉੱਤਰ-
ਪੀਰ ਬੁੱਧੂ ਸ਼ਾਹ ।

ਪ੍ਰਸ਼ਨ 20.
ਨਾਦੌਣ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1690 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 21.
ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਚੱਕ ਨਾਨਕੀ ।

ਪ੍ਰਸ਼ਨ 22.
ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 23.
ਖ਼ਾਲਸਾ ਪੰਥ ਦੀ ਸਿਰਜਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 24.
ਖ਼ਾਲਸਾ ਪੰਥ ਦੀ ਸਿਰਜਨਾ ਕਦੋਂ ਹੋਈ ?
ਜਾਂ
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਦੋਂ ਕੀਤੀ ਸੀ ?
ਉੱਤਰ-
30 ਮਾਰਚ, 1699 ਈ. ।

ਪ੍ਰਸ਼ਨ 25.
ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਕਿੱਥੇ ਕੀਤੀ ਸੀ ?
ਉੱਤਰ-
ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 26.
ਖ਼ਾਲਸਾ ਦੀ ਸਥਾਪਨਾ ਦਾ ਇੱਕ ਮੁੱਖ ਕਾਰਨ ਲਿਖੋ ।
ਉੱਤਰ-
ਮੁਗ਼ਲਾਂ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 27.
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਕਿਸੇ ਇੱਕ ਪਿਆਰੇ ਦਾ ਨਾਂ ਦੱਸੋ ।
ਉੱਤਰ-
ਭਾਈ ਦਇਆ ਸਿੰਘ ਜੀ ।

ਪ੍ਰਸ਼ਨ 28.
ਖੰਡੇ ਦੀ ਪਾਹੁਲ ਤੋਂ ਕੀ ਭਾਵ ਹੈ ?
ਉੱਤਰ-
ਦੋ ਧਾਰੀ ਖੰਡੇ ਦੁਆਰਾ ਤਿਆਰ ਕੀਤਾ ਗਿਆ ਅੰਮਿਤ ।

ਪ੍ਰਸ਼ਨ 29.
ਖ਼ਾਲਸਾ ਪੰਥ ਦਾ ਇੱਕ ਮੁੱਖ ਸਿਧਾਂਤ ਲਿਖੋ ।
ਉੱਤਰ-
ਹਰੇਕ ਖ਼ਾਲਸਾ ਇੱਕ ਪਰਮਾਤਮਾ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤਾ ਦੀ ਪੂਜਾ ਨਹੀਂ ਕਰੇਗਾ ।

ਪ੍ਰਸ਼ਨ 30.
ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨ ਲਈ ਕਿਹਾ ?
ਉੱਤਰ-
ਪੰਜ ।

ਪ੍ਰਸ਼ਨ 31.
ਖ਼ਾਲਸਾ ਦੀ ਸਥਾਪਨਾ ਦਾ ਮਹੱਤਵ ਕੀ ਸੀ ?
ਉੱਤਰ-
ਇਸ ਦੀ ਸਥਾਪਨਾ ਨਾਲ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ ।

ਪ੍ਰਸ਼ਨ 32.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
ਉੱਤਰ-
1701 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 33.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1704 ਈ. ।

ਪ੍ਰਸ਼ਨ 34.
ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਸਰਹਿੰਦ ।

ਪ੍ਰਸ਼ਨ 35.
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਕੌਣ ਸੀ ?
ਉੱਤਰ-
ਵਜ਼ੀਰ ਖਾਂ ।

ਪ੍ਰਸ਼ਨ 36.
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ?
ਉੱਤਰ-
ਚਮਕੌਰ ਸਾਹਿਬ ਦੀ ਲੜਾਈ ।

ਪ੍ਰਸ਼ਨ 37.
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ?
ਉੱਤਰ-
22 ਦਸੰਬਰ, 1704 ਈ. ।

ਪ੍ਰਸ਼ਨ 38.
ਉਨ੍ਹਾਂ ਦੋ ਮੁਸਲਿਮ ਭਰਾਵਾਂ ਦੇ ਨਾਂ ਦੱਸੋ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਛੀਵਾੜਾ ਦੇ ਜੰਗਲਾਂ ਵਿੱਚ ਸਹਾਇਤਾ ਕੀਤੀ ਸੀ ?
ਜਾਂ
ਮਾਛੀਵਾੜਾ ਦੇ ਜੰਗਲਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਰੱਖਿਆ ਵਿੱਚ ਉਨ੍ਹਾਂ ਦੇ ਕਿਹੜੇ ਦੋ ਮੁਸਲਮਾਨ ਪੈਰੋਕਾਰਾਂ ਨੇ ਮਦਦ ਕੀਤੀ ਸੀ ?
ਉੱਤਰ-
ਨਬੀ ਖਾਂ ਅਤੇ ਗਨੀ ਖਾਂ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 39.
ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
ਉੱਤਰ-
ਜ਼ਫ਼ਰਨਾਮਾ ।

ਪ੍ਰਸ਼ਨ 40.
ਜ਼ਫ਼ਰਨਾਮਾ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 41.
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਸ ਸਥਾਨ ਤੋਂ ਲਿਖਿਆ ਸੀ ?
ਉੱਤਰ-
ਦੀਨਾ ਕਾਂਗੜ ।

ਪ੍ਰਸ਼ਨ 42.
ਜ਼ਫ਼ਰਨਾਮਾ ਦੀ ਭਾਸ਼ਾ ਕੀ ਸੀ ?
ਉੱਤਰ-
ਫ਼ਾਰਸੀ ।

ਪ੍ਰਸ਼ਨ 43.
ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਗਈ ਆਖ਼ਰੀ ਲੜਾਈ ਕਿਹੜੀ ਸੀ ?
ਉੱਤਰ-
ਖਿਦਰਾਣਾ ।

ਪ੍ਰਸ਼ਨ 44.
ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ ?
ਉੱਤਰ-
1705 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 45.
‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਹਨ ?
ਉੱਤਰ-
ਖਿਦਰਾਣਾ ਦੀ ਲੜਾਈ ਨਾਲ ।

ਪ੍ਰਸ਼ਨ 46.
ਭਾਈ ਮਹਾਂ ਸਿੰਘ ਕੌਣ ਸੀ ?
ਉੱਤਰ-
ਖਿਦਰਾਣਾ ਵਿਖੇ ਸ਼ਹੀਦੀ ਪ੍ਰਾਪਤ ਕਰਨ ਵਾਲੇ 40 ਸਿੱਖਾਂ ਦੇ ਨੇਤਾ ।

ਪ੍ਰਸ਼ਨ 47.
ਭਾਈ ਮਹਾਂ ਸਿੰਘ ਨੇ ਜਿੱਥੇ ਸ਼ਹੀਦੀ ਪ੍ਰਾਪਤ ਕੀਤੀ ਸੀ ?
ਉੱਤਰ-
ਖਿਦਰਾਣਾ ਵਿਖੇ ।

ਪ੍ਰਸ਼ਨ 48.
ਭਾਈ ਮਹਾਂ ਸਿੰਘ ਨੇ ਕਦੋਂ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
1705 ਈ. ।

ਪ੍ਰਸ਼ਨ 49.
ਖਿਦਰਾਣਾ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
ਸ੍ਰੀ ਮੁਕਤਸਰ ਸਾਹਿਬ ।

ਪ੍ਰਸ਼ਨ 50.
ਬਚਿੱਤਰ ਨਾਟਕ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 51.
ਚੰਡੀ ਦੀ ਵਾਰ ਦੀ ਰਚਨਾ ਕਿਸ ਨੇ ਕੀਤੀ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 52.
ਭਾਈ ਨੰਦ ਲਾਲ ਦੀ ਰਚਨਾ ਦਾ ਨਾਂ ਲਿਖੋ ।
ਉੱਤਰ-
ਦੀਵਾਨ-ਏ-ਗੋਆ ।

ਪ੍ਰਸ਼ਨ 53.
ਭਾਈ ਨੰਦ ਲਾਲ ਕੌਣ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ।

ਪਸ਼ਨ 54.
ਗੁਰੂ ਕੀ ਕਾਸ਼ੀ ਕਿਸ ਨੂੰ ਆਖਦੇ ਹਨ ?
ਉੱਤਰ-
ਤਲਵੰਡੀ ਸਾਬੋ ਨੂੰ ।

ਪ੍ਰਸ਼ਨ 55.
ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 56.
ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ ?
ਉੱਤਰ-
7 ਅਕਤੂਬਰ, 1708 ਈ. ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 57.
ਗੁਰੂ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
ਉੱਤਰ-
ਨੰਦੇੜ ।

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ …………………….. ਗੁਰੁ ਸਨ ।
ਉੱਤਰ-
(ਦਸਵੇਂ)

2. ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ……………………….. ਨੂੰ ਹੋਇਆ ।
ਉੱਤਰ-
(22 ਦਸੰਬਰ, 1666 ਈ.)

3. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ………………… ਵਿਖੇ ਹੋਇਆ ।
ਉੱਤਰ-
(ਪਟਨਾ ਸਾਹਿਬ)

4. ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ …………………… ਸੀ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

5. ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ …………………….. ਸੀ ।
ਉੱਤਰ-
(ਗੁਜਰੀ)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

6. ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ………………………. ਤੋਂ ਗੁਰਮੁੱਖੀ ਦੀ ਸਿੱਖਿਆ ਪ੍ਰਾਪਤ ਕੀਤੀ ।
ਉੱਤਰ-
(ਭਾਈ ਸਾਹਿਬ ਚੰਦ)

7. ਗੁਰੂ ਗੋਬਿੰਦ ਸਿੰਘ ਜੀ ……………………………. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1675 ਈ.)

8 ਗੁਰੂ ਗੋਬਿੰਦ ਸਿੰਘ ਜੀ ਦੇ ……………………. ਸਾਹਿਬਜ਼ਾਦੇ ਸਨ ।
ਉੱਤਰ-
ਚਾਰ

9. ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਬਣਵਾਇਆ ।
ਉੱਤਰ-
(ਰਣਜੀਤ)

10. ਗੁਰੁ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਾਲੇ ਪਹਿਲੀ ਲੜਾਈ …………………….. ਵਿਖੇ ਹੋਈ ।
ਉੱਤਰ-
(ਭੰਗਾਣੀ)

11. ਭੰਗਾਣੀ ਦੀ ਲੜਾਈ ………………………….. ਵਿੱਚ ਹੋਈ ।
ਉੱਤਰ-
(1688 ਈ.)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

12. ਨਾਦੌਣ ਦੀ ਲੜਾਈ ………………………….. ਵਿੱਚ ਹੋਈ ।
ਉੱਤਰ-
(1690 ਈ.)

13. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ………………………… ਵਿੱਚ ਕੀਤੀ ।
ਉੱਤਰ-
(1699 ਈ.)

14. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਨਾ ……………………… ਵਿਖੇ ਕੀਤੀ ।
ਉੱਤਰ-
(ਸ੍ਰੀ ਆਨੰਦਪੁਰ ਸਾਹਿਬ)

15. ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਪਿਆਰੇ ………………………. ਸਨ ।
ਉੱਤਰ-
(ਭਾਈ ਦਇਆ ਰਾਮ ਜੀ)

16. …………………………. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਹੋਈ ।
ਉੱਤਰ-
(1701 ਈ.)

17. ……………………….. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ ।
ਉੱਤਰ-
(1704 ਈ.)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

18. ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ……………………… ਅਤੇ ………………….. ਨੇ ਸ਼ਹੀਦੀ ਪ੍ਰਾਪਤ ਕੀਤੀ ।
ਉੱਤਰ-
(ਅਜੀਤ ਸਿੰਘ, ਜੁਝਾਰ ਸਿੰਘ)

19. ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਦੋ ਮੁਸਲਮਾਨ ਭਰਾਵਾਂ ………………………. ਅਤੇ ……………………….. ਨੇ ਬਹੁਮੁੱਲੀ ਸੇਵਾ ਕੀਤੀ ।
(ਨਬੀ ਖਾਂ, ਗਨੀ ਖਾਂ,)

20. ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਕਾਂਗੜ ਤੋਂ ……………………….. ਨਾਮਕ ਚਿੱਠੀ ਲਿਖੀ ।
ਉੱਤਰ-
(ਜ਼ਫ਼ਰਨਾਮਾ)

21. ਜ਼ਫ਼ਰਨਾਮਾ ……………………… ਭਾਸ਼ਾ ਵਿੱਚ ਲਿਖਿਆ ਗਿਆ ਸੀ ।
ਉੱਤਰ-
(ਫ਼ਾਰਸੀ)

22. ‘ਚਾਲੀ ਮੁਕਤੇ’ ………………………… ਦੀ ਲੜਾਈ ਨਾਲ ਸੰਬੰਧਿਤ ਹਨ ।
ਉੱਤਰ-
(ਖ਼ਿਦਰਾਣਾ)

23. ਖਿਦਰਾਣਾ ਦੀ ਲੜਾਈ ……………………. ਵਿੱਚ ਹੋਈ ।
ਉੱਤਰ-
(1705 ਈ. )

24. ਖਿਦਰਾਣਾ ਦਾ ਆਧੁਨਿਕ ਨਾਂ ……………………. ਹੈ ।
ਉੱਤਰ-
(ਸ੍ਰੀ ਮੁਕਤਸਰ ਸਾਹਿਬ)

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

25. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ …………………….. ਹੈ ।
ਉੱਤਰ-
(ਬਚਿੱਤਰ ਨਾਟਕ)

26. ਕ੍ਰਿਸ਼ਨ ਅਵਤਾਰ ਸਾਹਿਤ ਦੀ ਰਚਨਾ …………………. ਨੇ ਕੀਤੀ ਸੀ ।
ਉੱਤਰ-
(ਗੁਰੂ ਗੋਬਿੰਦ ਸਿੰਘ ਜੀ)

27. ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ………………….. ਸੀ ।
ਉੱਤਰ-
(ਦਰਬਾਰੀ ਕਵੀ)

28. ਗੁਰੁ ਗੋਬਿੰਦ ਸਿੰਘ ਜੀ …………………….. ਵਿੱਚ ਜੋਤੀ-ਜੋਤ ਸਮਾ ਗਏ ।
ਉੱਤਰ-
(1708 ਈ. )

29. ਗੁਰੂ ਗੋਬਿੰਦ ਸਿੰਘ ਜੀ ……………………….. ਵਿਖੇ ਜੋਤੀ-ਜੋਤ ਸਮਾਏ ।
ਉੱਤਰ-
ਨੰਦੇੜ

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

2. ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ. ਨੂੰ ਹੋਇਆ ।
ਉੱਤਰ-
ਠੀਕ

3. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਨਾਂ ਗੁਰੂ ਤੇਗ਼ ਬਹਾਦਰ ਜੀ ਸੀ ।
ਉੱਤਰ-
ਠੀਕ

4. ਗੁਰੁ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ
ਉੱਤਰ-
ਠੀਕ

5. ਗੁਰੁ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਗੋਬਿੰਦ ਰਾਏ ਸੀ ।
ਉੱਤਰ-
ਠੀਕ

6. ਗੁਰੁ ਗੋਬਿੰਦ ਸਿੰਘ ਜੀ ਨੇ ਆਪਣਾ ਬਚਪਨ ਪਟਨਾ ਸਾਹਿਬ ਵਿਖੇ ਗੁਜ਼ਾਰਿਆ ਸੀ ।
ਉੱਤਰ-
ਠੀਕ

7. ਗੁਰੂ ਗੋਬਿੰਦ ਸਿੰਘ ਜੀ ਦੇ ਘਰ ਪੰਜ ਸਾਹਿਬਜ਼ਾਦਿਆਂ ਨੇ ਜਨਮ ਲਿਆ ।
ਉੱਤਰ-
ਗ਼ਲਤ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

8. ਗੁਰੁ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਸੀ ।
ਉੱਤਰ-
ਠੀਕ

9. ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਦੋ ਕਵੀਆਂ ਦੇ ਨਾਂ ਸੈਨਾਪਤ ਅਤੇ ਨੰਦ ਲਾਲ ਸਨ ।
ਉੱਤਰ-
ਠੀਕ

10. ਭੰਗਾਣੀ ਦੀ ਲੜਾਈ 1688 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

11. ਭੰਗਾਣੀ ਦੀ ਲੜਾਈ ਵਿੱਚ ਭੀਮ ਚੰਦ ਨੇ ਗੁਰੁ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ ।
ਉੱਤਰ-
ਗ਼ਲਤ

12. ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਾਲੇ ਨਾਦੌਣ ਦੀ ਲੜਾਈ 1690 ਈ. ਵਿੱਚ ਹੋਈ ਸੀ ।
ਉੱਤਰ-
ਠੀਕ

13. 1609 ਈ. ਵਿੱਚ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ ।
ਉੱਤਰ-
ਗਲਤ

14. ਗੁਰ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਪੰਜ ਪਿਆਰਿਆਂ ਦੀ ਚੋਣ ਕੀਤੀ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

15. ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਪਿਆਰੇ ਵਜੋਂ ਭਾਈ ਧਰਮ ਦਾਸ ਜੀ ਦੀ ਚੋਣ ਕੀਤੀ ।
ਉੱਤਰ-
ਗਲਤ

16. ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਸਮੇਂ ਮਸੰਦ ਪ੍ਰਥਾ ਦਾ ਅੰਤ ਕੀਤਾ ।
ਉੱਤਰ-
ਠੀਕ

17. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. ਵਿੱਚ ਹੋਈ ਸੀ ।
ਉੱਤਰ-
ਠੀਕ

18. ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1706 ਈ. ਵਿੱਚ ਹੋਈ ਸੀ ।
ਉੱਤਰ-
ਗ਼ਲਤ

19. ਚਮਕੌਰ ਸਾਹਿਬ ਦੀ ਲੜਾਈ 1704 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

20. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨਾਂ ਦੀ ਚਿੱਠੀ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੂੰ ਲਿਖੀ ਸੀ ।
ਉੱਤਰ-
ਗ਼ਲਤ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

21. ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਸੀ ।
ਉੱਤਰ-
ਠੀਕ

22. ਗੁਰੁ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਦੀਨਾ ਕਾਂਗੜ ਨਾਮਕ ਸਥਾਨ ਤੋਂ ਲਿਖਿਆ ਸੀ ।
ਉੱਤਰ-
ਠੀਕ

23. ਖਿਦਰਾਣਾ ਦੀ ਲੜਾਈ ਗੁਰੁ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਲੜਾਈ ਸੀ ।
ਉੱਤਰ-
ਠੀਕ

24. ਖਿਦਰਾਣਾ ਦੀ ਲੜਾਈ 1705 ਈ. ਵਿੱਚ ਲੜੀ ਗਈ ਸੀ ।
ਉੱਤਰ-
ਠੀਕ

25. ਖਿਦਰਾਣਾ ਦਾ ਆਧੁਨਿਕ ਨਾਂ ਸ੍ਰੀ ਮੁਕਤਸਰ ਸਾਹਿਬ ਹੈ ।
ਉੱਤਰ-
ਠੀਕ

26. ਗੁਰੂ ਗੋਬਿੰਦ ਸਿੰਘ ਜੀ ਦੀ ਆਤਮ-ਕਥਾ ਦਾ ਨਾਂ ਬਚਿੱਤਰ ਨਾਟਕ ਹੈ ।
ਉੱਤਰ-
ਠੀਕ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

27. ਗੁਰੁ ਗੋਬਿੰਦ ਸਿੰਘ ਜੀ 1707 ਈ. ਵਿੱਚ ਜੋਤੀ-ਜੋਤ ਸਮਾਏ ਸਨ ।
ਉੱਤਰ-
ਗਲਤ

28. ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਜੋਤੀ-ਜੋਤ ਸਮਾਏ ਸਨ ।
ਉੱਤਰ-
ਠੀਕ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਦਸਵੇਂ ਗੁਰੂ ਕੌਣ ਸਨ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਗੋਬਿੰਦ ਸਿੰਘ ਜੀ
(iii) ਗੁਰੂ ਤੇਗ਼ ਬਹਾਦਰ ਜੀ
(iv) ਗੁਰੂ ਹਰਿ ਕ੍ਰਿਸ਼ਨ ਜੀ ।
ਉੱਤਰ-
(ii) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 2.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
(i) 1646 ਈ.
(ii) 1656 ਈ.
(iii) 1666 ਈ.
(iv) 1676 ਈ. ।
ਉੱਤਰ-
(iii) 1666 ਈ. ।

ਪ੍ਰਸ਼ਨ 3.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
(i) ਪਟਨਾ ਸਾਹਿਬ
(ii) ਗੋਇੰਦਵਾਲ ਸਾਹਿਬ
(iii) ਖਡੂਰ ਸਾਹਿਬ
(iv) ਸ੍ਰੀ ਆਨੰਦਪੁਰ ਸਾਹਿਬ ।
ਉੱਤਰ-
(i) ਪਟਨਾ ਸਾਹਿਬ ।

ਪ੍ਰਸ਼ਨ 4.
ਗੁਰੁ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iv) ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਗੁਜਰੀ ਜੀ
(ii) ਨਾਨਕੀ ਜੀ
(iii) ਸੁਲੱਖਣੀ ਜੀ
(iv) ਖੀਵੀ ਜੀ ।
ਉੱਤਰ-
(i) ਗੁਜਰੀ ਜੀ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ ?
(i) ਗੁਰੂ ਅਮਰਦਾਸ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(ii) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 7.
ਗੁਰੂ ਗੋਬਿੰਦ ਸਿੰਘ ਜੀ ਦਾ ਮੁੱਢਲਾ ਨਾਂ ਕੀ ਸੀ ?
(i) ਗੋਬਿੰਦ ਨਾਥ
(ii) ਗੋਬਿੰਦ ਦਾਸ
(iii) ਭਾਈ ਜੇਠਾ ਜੀ
(iv) ਭਾਈ ਲਹਿਣਾ ਜੀ ।
ਉੱਤਰ-
(ii) ਗੋਬਿੰਦ ਦਾਸ ।

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਕਿੰਨੇ ਸਨ ?
(i) ਦੋ .
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iii) ਚਾਰ ।

ਪ੍ਰਸ਼ਨ 9.
ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1666 ਈ. ਵਿੱਚ
(ii) 1670 ਈ. ਵਿੱਚ
(iii) 1672 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iv) 1675 ਈ. ਵਿੱਚ ।

ਪ੍ਰਸ਼ਨ 10.
ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਸਰਗਰਮੀਆਂ ਦਾ ਮੁੱਖ ਕੇਂਦਰ ਕਿਹੜਾ ਸੀ ?
(i) ਸਰਹਿੰਦ
(ii) ਪਾਉਂਟਾ ਸਾਹਿਬ
(iii) ਪਟਨਾ ਸਾਹਿਬ
(iv) ਖਡੂਰ ਸਾਹਿਬ ।
ਉੱਤਰ-
(ii) ਪਾਉਂਟਾ ਸਾਹਿਬ ।

ਪ੍ਰਸ਼ਨ 11.
ਗੁਰੂ ਗੋਬਿੰਦ ਸਿੰਘ ਜੀ ਰਾਹੀਂ ਬਣਾਏ ਗਏ ਨਗਾਰੇ ਦਾ ਨਾਂ ਕੀ ਸੀ ?
(i) ਰਣਜੀਤ ਨਗਾਰਾ
(ii) ਨਲਵਾ ਨਗਾਰਾ
(iii) ਖ਼ਾਲਸਾ ਨਗਾਰਾ
(iv) ਪੰਥ ਨਗਾਰਾ ।
ਉੱਤਰ-
(i) ਰਣਜੀਤ ਨਗਾਰਾ

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਭੀਮ ਚੰਦ ਕੌਣ ਸੀ ?
(i) ਕਾਂਗੜਾ ਦਾ ਸ਼ਾਸਕ
(ii) ਸੀਨਗਰ ਦਾ ਸ਼ਾਸਕ
(iii) ਕਹਿਲੂਰ ਦਾ ਸ਼ਾਸਕ
(iv) ਗੁਲੇਰ ਦਾ ਸ਼ਾਸਕ ।
ਉੱਤਰ-
(iii) ਕਹਿਲੂਰ ਦਾ ਸ਼ਾਸਕ

ਪ੍ਰਸ਼ਨ 13.
ਭੰਗਾਣੀ ਦੀ ਲੜਾਈ ਕਦੋਂ ਲੜੀ ਗਈ ਸੀ ?
(i) 1686 ਈ. ਵਿੱਚ
(ii) 1687 ਈ. ਵਿੱਚ
(iii) 1688 ਈ. ਵਿੱਚ
(iv) 1690 ਈ. ਵਿੱਚ ।
ਉੱਤਰ-
(iii) 1688 ਈ. ਵਿੱਚ

ਪ੍ਰਸ਼ਨ 14.
ਗੁਰੁ ਗੋਬਿੰਦ ਸਿੰਘ ਜੀ ਕਿਸ ਦੇ ਸਹਿਯੋਗ ਸਦਕਾ ਭੰਗਾਣੀ ਦੀ ਲੜਾਈ ਜਿੱਤਣ ਵਿੱਚ ਸਫਲ ਰਹੇ ?
(i) ਪੀਰ ਬੁੱਧੂ ਸ਼ਾਹ
(ii) ਸੰਤ ਮੀਆਂ ਮੀਰ
(ii) ਪੀਰ ਰਹਿਮਤ ਸ਼ਾਹ
(iv) ਫ਼ਤਿਹ ਸ਼ਾਹ ।
ਉੱਤਰ-
(i) ਪੀਰ ਬੁੱਧੂ ਸ਼ਾਹ ।

ਪ੍ਰਸ਼ਨ 15.
ਨਾਦੌਣ ਦੀ ਲੜਾਈ ਕਦੋਂ ਹੋਈ ਸੀ ?
(i) 1688 ਈ. ਵਿੱਚ
(ii) 1690 ਈ. ਵਿੱਚ
(iii) 1694 ਈ. ਵਿੱਚ
(iv) 1695 ਈ. ਵਿੱਚ ।
ਉੱਤਰ-
(ii) 1690 ਈ. ਵਿੱਚ

ਪ੍ਰਸ਼ਨ 16.
ਕਿਸ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦਾ ਅੰਤ ਕੀਤਾ ?
(i) ਗੁਰੂ ਅਰਜਨ ਸਾਹਿਬ ਨੇ
(ii) ਗੁਰੂ ਹਰਿਗੋਬਿੰਦ ਸਾਹਿਬ ਨੇ
(iii) ਗੁਰੂ ਤੇਗ਼ ਬਹਾਦਰ ਜੀ ਨੇ
(iv) ਗੁਰੁ ਗੋਬਿੰਦ ਸਿੰਘ ਜੀ ਨੇ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ਨੇ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਖ਼ਾਲਸਾ ਪੰਥ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
(i) ਗੁਰੁ ਨਾਨਕ ਦੇਵ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਹਰਿਗੋਬਿੰਦ ਸਾਹਿਬ ਜੀ
(iv) ਗੁਰੁ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 18.
ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਸੀ ?
(i) 1688 ਈ. ਵਿੱਚ
(ii) 1690 ਈ. ਵਿੱਚ
(iii) 1695 ਈ. ਵਿੱਚ
(iv) 1699 ਈ. ਵਿੱਚ ।
ਉੱਤਰ-
(iv) 1699 ਈ. ਵਿੱਚ ।

ਪ੍ਰਸ਼ਨ 19.
ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕਿੱਥੇ ਕੀਤੀ ਸੀ ?
(i) ਅੰਮ੍ਰਿਤਸਰ
(ii) ਸ੍ਰੀ ਆਨੰਦਪੁਰ ਸਾਹਿਬ
(iii) ਕੀਰਤਪੁਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(ii) ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 20.
ਗੁਰੁ ਗੋਬਿੰਦ ਸਿੰਘ ਜੀ ਦੁਆਰਾ ਸਾਜਿਆ ਗਿਆ ਪਹਿਲਾ ਪਿਆਰਾ ਕੌਣ ਸੀ ?
(i) ਭਾਈ ਦਇਆ ਰਾਮ ਜੀ
(ii) ਭਾਈ ਸਾਹਿਬ ਚੰਦ ਜੀ
(iii) ਭਾਈ ਹਿੰਮਤ ਰਾਏ ਜੀ
(iv) ਭਾਈ ਧਰਮ ਦਾਸ ਜੀ ।
ਉੱਤਰ-
(i) ਭਾਈ ਦਇਆ ਰਾਮ ਜੀ ।

ਪ੍ਰਸ਼ਨ 21.
ਖ਼ਾਲਸਾ ਦੀ ਸਿਰਜਨਾ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਖ਼ਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨਾ ਜ਼ਰੂਰੀ
ਦੱਸਿਆ ?
(i) ਦੋ
(ii) ਤਿੰਨ
(iii) ਚਾਰ
(iv) ਪੰਜ ।
ਉੱਤਰ-
(iv) ਪੰਜ ।

ਪ੍ਰਸ਼ਨ 22.
ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ਸੀ ?
(i) 1699 ਈ. ਵਿੱਚ
(ii) 1701 ਈ. ਵਿੱਚ
(iii) 1703 ਈ. ਵਿੱਚ
(iv) 1704 ਈ. ਵਿੱਚ ।
ਉੱਤਰ-
(ii) 1701 ਈ. ਵਿੱਚ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 23.
ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ਸੀ ?
(i) 1701 ਈ. ਵਿੱਚ
(ii) 1702 ਈ. ਵਿੱਚ
(iii) 1704 ਈ. ਵਿੱਚ
(iv) 1705 ਈ. ਵਿੱਚ ।
ਉੱਤਰ-
(iii) 1704 ਈ. ਵਿੱਚ ।

ਪ੍ਰਸ਼ਨ 24.
ਕਿਸ ਲੜਾਈ ਦੇ ਦੌਰਾਨ 40 ਸਿੱਖ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ?
(i) ਭੰਗਾਣੀ ਦੀ ਲੜਾਈ
(ii) ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
(iv) ਚਮਕੌਰ ਸਾਹਿਬ ਦੀ ਲੜਾਈ ।
ਉੱਤਰ-
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ।

ਪ੍ਰਸ਼ਨ 25.
ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ ਸੀ ?
(i) 1702 ਈ. ਵਿੱਚ
(ii) 1703 ਈ. ਵਿੱਚ
(iii) 1704 ਈ. ਵਿੱਚ
(iv) 1706 ਈ. ਵਿੱਚ ।
ਉੱਤਰ-
(iii) 1704 ਈ. ਵਿੱਚ ।

ਪ੍ਰਸ਼ਨ 26.
ਗੁਰੁ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਕਿਸ ਲੜਾਈ ਵਿੱਚ ਸ਼ਹੀਦ ਹੋਏ ਸਨ ?
(i) ਖਿਦਰਾਣਾ ਦੀ ਲੜਾਈ
(ii) ਚਮਕੌਰ ਸਾਹਿਬ ਦੀ ਲੜਾਈ
(iii) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ
(iv) ਭੰਗਾਣੀ ਦੀ ਲੜਾਈ ।
ਉੱਤਰ-
(ii) ਚਮਕੌਰ ਸਾਹਿਬ ਦੀ ਲੜਾਈ

ਪ੍ਰਸ਼ਨ 27.
ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
(i) ਜ਼ਫ਼ਰਨਾਮਾ
(ii) ਸ਼ਸਤਰ ਨਾਮ ਮਾਲਾ
(iii) ਬਚਿੱਤਰ ਨਾਟਕ
(iv) ਖ਼ਤ-ਏ-ਔਰੰਗਜ਼ੇਬ ।
ਉੱਤਰ-
(i) ਜ਼ਫ਼ਰਨਾਮਾ

ਪ੍ਰਸ਼ਨ 28.
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਨੂੰ ਕਿਸ ਭਾਸ਼ਾ ਵਿੱਚ ਲਿਖਿਆ ਸੀ ?
(i) ਹਿੰਦੀ ਵਿੱਚ
(ii) ਸੰਸਕ੍ਰਿਤ ਵਿੱਚ
(iii) ਪੰਜਾਬੀ ਵਿੱਚ
(iv) ਫ਼ਾਰਸੀ ਵਿੱਚ ।
ਉੱਤਰ-
(iv) ਫ਼ਾਰਸੀ ਵਿੱਚ ।

ਪ੍ਰਸ਼ਨ 29.
ਖਿਦਰਾਣਾ ਦੀ ਲੜਾਈ ਕਦੋਂ ਲੜੀ ਗਈ ਸੀ ?
(i) 1703 ਈ. ਵਿੱਚ
(ii) 1704 ਈ. ਵਿੱਚ
(iii) 1705 ਈ. ਵਿੱਚ
(iv) 1706 ਈ. ਵਿੱਚ ।
ਉੱਤਰ-
(iii) 1705 ਈ. ਵਿੱਚ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 30.
‘ਚਾਲੀ ਮੁਕਤੇ’ ਕਿਹੜੀ ਲੜਾਈ ਨਾਲ ਸੰਬੰਧਿਤ ਸਨ ?
(i) ਚਮਕੌਰ ਸਾਹਿਬ ਦੀ ਲੜਾਈ ਨਾਲ
(ii) ਖਿਦਰਾਣਾ ਦੀ ਲੜਾਈ ਨਾਲ
(iii) ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਨਾਲ
(iv) ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਨਾਲ ।
ਉੱਤਰ-
(ii) ਖਿਦਰਾਣਾ ਦੀ ਲੜਾਈ ਨਾਲ ।

ਪ੍ਰਸ਼ਨ 31.
ਸ੍ਰੀ ਮੁਕਤਸਰ ਸਾਹਿਬ ਕਿਸ ਨਗਰ ਦਾ ਨਾਂ ਪਿਆ ?
(i) ਭੰਗਾਣੀ ਦਾ
(ii) ਮਾਖੋਵਾਲ ਦਾ
(iii) ਖਿਦਰਾਣਾ ਦਾ
(iv) ਨਿਰਮੋਹ ਦਾ ।
ਉੱਤਰ-
(iii) ਖਿਦਰਾਣਾ ਦਾ ।

ਪ੍ਰਸ਼ਨ 32.
ਬਚਿੱਤਰ ਨਾਟਕ ਕਿਸ ਗੁਰੂ ਸਾਹਿਬ ਦੀ ਰਚਨਾ ਹੈ ?
(i) ਗੁਰੂ ਤੇਗ਼ ਬਹਾਦਰ ਜੀ
(ii) ਗੁਰੂ ਗੋਬਿੰਦ ਸਿੰਘ ਜੀ
(iii) ਗੁਰੂ ਅਰਜਨ ਦੇਵ ਜੀ
(iv) ਗੁਰੂ ਹਰਿ ਰਾਏ ਜੀ ।
ਉੱਤਰ-
(ii) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 33.
ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਕਿੰਨੇ ਸਨ ?
(i) 32
(ii) 42
(iii) 52
(iv) 62.
ਉੱਤਰ-
(iii) 52

ਪ੍ਰਸ਼ਨ 34.
ਇਹਨਾਂ ਵਿੱਚੋਂ ਕਿਹੜਾ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਨੇ ਲਿਖਿਆ ਸੀ ?
(i) ਗੁਰਬਿਲਾਸ ਪਾਤਸ਼ਾਹੀ 10
(ii) ਪ੍ਰਾਚੀਨ ਪੰਥ ਪ੍ਰਕਾਸ਼
(iii) ਪੰਥ ਪ੍ਰਕਾਸ਼
(iv) ਗੁਰਸੋਭਾ ।
ਉੱਤਰ-
(iv) ਗੁਰਸੋਭਾ ।

ਪ੍ਰਸ਼ਨ 35.
‘ਗੁਰੂ ਕੀ ਕਾਸ਼ੀ’ ਕਿਸ ਨੂੰ ਕਿਹਾ ਜਾਂਦਾ ਹੈ ?
(i) ਸਰਹਿੰਦ ਨੂੰ
(ii) ਪਾਉਂਟਾ ਸਾਹਿਬ ਨੂੰ
(iii) ਖਿਦਰਾਣਾ ਨੂੰ
(iv) ਤਲਵੰਡੀ ਸਾਬੋ ਨੂੰ ।
ਉੱਤਰ-
(iv) ਤਲਵੰਡੀ ਸਾਬੋ ਨੂੰ ।

ਪ੍ਰਸ਼ਨ 36.
ਜਾਪੁ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ?
(i) ਗੁਰੂ ਨਾਨਕ ਦੇਵ ਜੀ
(ii) ਗੁਰੂ ਅਰਜਨ ਦੇਵ ਜੀ
(iii) ਗੁਰੂ ਤੇਗ ਬਹਾਦਰ ਜੀ
(iv) ਗੁਰੁ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੁ ਗੋਬਿੰਦ ਸਿੰਘ ਜੀ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

ਪ੍ਰਸ਼ਨ 37.
ਕਿਸ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਦਿੱਤਾ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੁ ਤੇਗ ਬਹਾਦਰ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(iv) ਗੁਰੂ ਗੋਬਿੰਦ ਸਿੰਘ ਜੀ ।

ਪ੍ਰਸ਼ਨ 38.
ਗੁਰੂ ਗੋਬਿੰਦ ਸਿੰਘ ਜੀ ਕਦੋਂ ਜੋਤੀ-ਜੋਤ ਸਮਾਏ ?
(i) 1705 ਈ. ਵਿੱਚ
(ii) 1706 ਈ. ਵਿੱਚ
(iii) 1707 ਈ. ਵਿੱਚ ।
(iv) 1708 ਈ. ਵਿੱਚ ।
ਉੱਤਰ-
(iv) 1708 ਈ. ਵਿੱਚ ।

ਪ੍ਰਸ਼ਨ 39.
ਗੁਰੁ ਗੋਬਿੰਦ ਸਿੰਘ ਜੀ ਕਿੱਥੇ ਜੋਤੀ-ਜੋਤ ਸਮਾਏ ਸਨ ?
(i) ਖਿਦਰਾਣਾ ਵਿਖੇ
(ii) ਤਲਵੰਡੀ ਸਾਬੋ ਵਿਖੇ
(iii) ਨੰਦੇੜ ਵਿਖੇ
(iv) ਸ੍ਰੀ ਆਨੰਦਪੁਰ ਸਾਹਿਬ ਵਿਖੇ ।
ਉੱਤਰ-
(iii) ਨੰਦੇੜ ਵਿਖੇ

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਭੰਗਾਣੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ । ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ । ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ । ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ । ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ । ਦੂਜਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ । ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ । ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ ।

ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਨਗਰ ਦੇ ਸ਼ਾਸਕ ਫ਼ਤਿਹ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਢੋਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ । ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ । ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ । ਇਸ ਜਿੱਤ ਕਾਰਨ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ ।

1. ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਕਿਹੜੀ ਸੀ ?
2. ਭੰਗਾਣੀ ਦੀ ਲੜਾਈ ਦਾ ਕੋਈ ਇੱਕ ਕਾਰਨ ਲਿਖੋ ।
3. ਭੰਗਾਣੀ ਦੀ ਲੜਾਈ ਕਦੋਂ ਹੋਈ ਸੀ ?
(i) 1686 ਈ.
(ii) 1687 ਈ.
(iii) 1688 ਈ.
(iv) 1699 ਈ. ।
4. ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਿਸਨੇ ਕੀਤੀ ਸੀ ?
5. ਭੰਗਾਣੀ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਦਾ ਕੀ ਸਿੱਟਾ ਨਿਕਲਿਆ ?
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਦਾ ਨਾਂ ਭੰਗਾਣੀ ਦੀ ਲੜਾਈ ਸੀ ।
2. ਸਿੱਖਾਂ ਦੀਆਂ ਤਿਆਰੀਆਂ ਨੂੰ ਵੇਖ ਕੇ ਪਹਾੜੀ ਸ਼ਾਸਕਾਂ ਵਿੱਚ ਘਬਰਾਹਟ ਫੈਲ ਗਈ ਸੀ ।
3. 1688 ਈ. ।
4. ਭੰਗਾਣੀ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਕੀਤੀ ਸੀ ।
5. ਭੰਗਾਣੀ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਧੀ ਦੂਰ-ਦੂਰ ਤਕ ਫੈਲ ਗਈ ਸੀ ।

2. ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਇਕੱਠ ਕੀਤਾ । ਇਸ ਦੀਵਾਨ ਵਿੱਚ ਵੱਖ-ਵੱਖ ਥਾਂਵਾਂ ਤੋਂ ਲਗਭਗ 80,000 ਵਿਅਕਤੀਆਂ ਨੇ ਭਾਗ ਲਿਆ । ਜਦੋਂ ਸਭ ਲੋਕ ਆਪਣੀਆਪਣੀ ਜਗ੍ਹਾ ‘ਤੇ ਬੈਠ ਗਏ ਤਾਂ ਗੁਰੂ ਜੀ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਕਿਹਾ, ਕੀ ਤੁਹਾਡੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਧਰਮ ਲਈ ਆਪਣਾ ਸੀਸ ਭੇਂਟ ਕਰ ਸਕੇ ?” ਇਹ ਸੁਣਦੇ ਹੀ ਦੀਵਾਨ ਵਿੱਚ ਸੰਨਾਟਾ ਛਾ ਗਿਆ | ਪਰ ਗੁਰੂ ਜੀ ਨੇ ਜਦੋਂ ਤੀਸਰੀ ਵਾਰ ਇਹ ਵਾਕ ਦੁਹਰਾਇਆ ਤਾਂ ਦਇਆ ਰਾਮ ਜੋ ਕਿ ਜਾਤ ਦਾ ਖੱਤਰੀ ਸੀ, ਉਹ ਆਪਣਾ ਬਲਿਦਾਨ ਦੇਣ ਲਈ ਅੱਗੇ ਆਇਆ । ਗੁਰੂ ਜੀ ਉਸ ਨੂੰ ਨੇੜੇ ਦੇ ਤੰਬੂ ਵਿੱਚ ਲੈ ਗਏ ਅਤੇ ਖੁਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆਏ । ਉਨ੍ਹਾਂ ਨੇ ਤੰਬੂ ਤੋਂ ਬਾਹਰ ਆ ਕੇ ਇੱਕ ਹੋਰ ਸਿਰ ਦੀ ਮੰਗ ਕੀਤੀ । ਹੁਣ ਦਿੱਲੀ ਦਾ ਇੱਕ ਜੱਟ ਧਰਮ ਦਾਸ ਗੁਰੁ ਸਾਹਿਬ ਕੋਲ ਆਇਆ, ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਖੂਨ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆ ਗਏ । ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਜੀ ਨੇ ਹੋਰ ਤਿੰਨ ਸੀਸ ਮੰਗੀ ।

ਤਿੰਨ ਸੀਸ ਦੇਣ ਲਈ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਵਾਰੀ-ਵਾਰੀ ਗੁਰੂ ਜੀ ਕੋਲ ਆਏ । ਹਰ ਇੱਕ ਨੂੰ ਗੁਰੂ ਜੀ ਤੰਬੂ ਦੇ ਅੰਦਰ ਲੈ ਗਏ ਤੇ ਨੰਗੀ ਤਲਵਾਰ ਲੈ ਕੇ ਬਾਹਰ ਆ ਜਾਂਦੇ ਸਨ । ਬਾਅਦ ਵਿੱਚ ਉਨ੍ਹਾਂ ਪੰਜਾਂ ਨੂੰ ਅੰਮ੍ਰਿਤ ਛਕਾਇਆ ਗਿਆ । ਉਨ੍ਹਾਂ ਨੂੰ ‘ਪੰਜ ਪਿਆਰੇ’ ਕਿਹਾ ਗਿਆ । ਉਨ੍ਹਾਂ ਨੂੰ ‘ਖੰਡੇ ਦੀ ਪਾਹੁਲ’ ਛਕਾ ਕੇ ਉਨ੍ਹਾਂ ਤੋਂ ਗੁਰੂ ਜੀ ਨੇ ਆਪ ਪਾਹੁਲ ਛਕਿਆ, ਇਸ ਕਰਕੇ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਕਹਾਉਣ ਲੱਗੇ । ਉਨ੍ਹਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਿਲਾਉਣ ਪਿੱਛੋਂ ‘ਖ਼ਾਲਸਾ’ ਦਾ ਨਾਂ ਦਿੱਤਾ, ਜਿਸ ਦਾ ਅਰਥ ਹੈ ‘ਸ਼ੁੱਧ’ ਭਾਵ ਉਹ ਸ਼ੁੱਧ ਹੋ ਚੁੱਕੇ ਸਨ । ਉਨ੍ਹਾਂ ਨੇ ਕਿਹਾ ਖ਼ਾਲਸਾ ਗੁਰੂ ਵਿੱਚ ਹੈ ਅਤੇ ਗੁਰੂ ਖ਼ਾਲਸੇ ਵਿੱਚ । ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ‘ਆਪੇ ਗੁਰੂ ਚੇਲਾ’ ਅਖਵਾਏ ।

1. ‘ਖ਼ਾਲਸਾ’ ਸ਼ਬਦ ਤੋਂ ਕੀ ਭਾਵ ਹੈ ?
2. ਗੁਰੂ ਜੀ ਨੂੰ ਸਭ ਤੋਂ ਪਹਿਲਾਂ ਸੀਸ ਕਿਸਨੇ ਭੇਂਟ ਕੀਤਾ ?
3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ਕੀ ਨਾਮ ਦਿੱਤਾ ਗਿਆ ?
4. ‘ਆਪੇ ਗੁਰੁ ਚੇਲਾ’ ਕਿਸਨੂੰ ਕਿਹਾ ਜਾਂਦਾ ਹੈ ?
5. ਹੇਠ ਲਿਖਿਆਂ ਵਿੱਚੋਂ ਕਿਸ ਨੇ ਧਰਮ ਲਈ ਸੀਸ ਭੇਂਟ ਕੀਤਾ ?
(i) ਧਰਮ ਸਿੰਘ
(ii) ਮੋਹਕਮ ਚੰਦ
(iii) ਸਾਹਿਬ ਚੰਦ
(iv) ਉਪਰੋਕਤ ਸਾਰੇ ।
ਉੱਤਰ-
1. ਖ਼ਾਲਸਾ ਸ਼ਬਦ ਤੋਂ ਭਾਵ ਹੈ ਸ਼ੁੱਧ ।
2. ਗੁਰੂ ਜੀ ਨੂੰ ਸਭ ਤੋਂ ਪਹਿਲਾ ਸੀਸ ਭਾਈ ਦਇਆ ਰਾਮ ਨੇ ਭੇਂਟ ਕੀਤਾ ।
3. ਸੀਸ ਭੇਟ ਕਰਨ ਵਾਲਿਆਂ ਨੂੰ ਸਮੂਹਿਕ ਰੂਪ ਵਿੱਚ ‘ਪੰਜ ਪਿਆਰੇ’ ਦਾ ਨਾਂ ਦਿੱਤਾ ਗਿਆ ।
4. ਆਪੇ ਗੁਰੂ ਚੇਲਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਜਾਂਦਾ ਹੈ ।
5. ਉਪਰੋਕਤ ਸਾਰੇ ।

3. 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸਿੱਖ ਪੰਥ ਵਿੱਚ ਸ਼ਾਮਲ ਹੋਣ ਲੱਗ ਪਏ ਸਨ । ਗੁਰੂ ਸਾਹਿਬ ਦੀ ਦਿਨ ਪ੍ਰਤੀਦਿਨ ਵੱਧ ਰਹੀ ਇਸ ਸ਼ਕਤੀ ਕਾਰਨ ਪਹਾੜੀ ਰਾਜਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ । ਕਹਿਲੂਰ ਦੇ ਰਾਜੇ ਭੀਮ ਚੰਦ ਜਿਸ ਦੀ ਰਿਆਸਤ ਵਿੱਚ ਸ੍ਰੀ ਆਨੰਦਪੁਰ ਸਾਹਿਬ ਸਥਿਤ ਸੀ ਨੇ ਗੁਰੂ ਸਾਹਿਬ ਨੂੰ ਸ੍ਰੀ ਆਨੰਦਪੁਰ ਸਾਹਿਬ ਛੱਡਣ ਲਈ ਕਿਹਾ । ਗੁਰੂ ਸਾਹਿਬ ਨੇ ਇਸ ਮੰਗ ਨੂੰ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਤੇਗ਼ ਬਹਾਦਰ ਜੀ ਨੇ ਇਹ ਜ਼ਮੀਨ ਉੱਚਿਤ ਮੱਲ ਦੇ ਕੇ ਖ਼ਰੀਦੀ ਸੀ । ਇਸ ਲਈ ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ 1701 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਇਹ ਘੇਰਾ ਕਈ ਦਿਨਾਂ ਤਕ ਜਾਰੀ ਰਿਹਾ । ਕਿਲ੍ਹੇ ਅੰਦਰ ਭਾਵੇਂ ਸਿੱਖਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਫਿਰ ਵੀ ਉਨ੍ਹਾਂ ਨੇ ਪਹਾੜੀ ਫ਼ੌਜਾਂ ਦਾ ਬੜਾ ਡਟ ਕੇ ਮੁਕਾਬਲਾ ਕੀਤਾ । ਜਦੋਂ ਪਹਾੜੀ ਰਾਜਿਆਂ ਨੂੰ ਸਫਲਤਾ ਮਿਲਣ ਦੀ ਕੋਈ ਆਸ ਨਾ ਰਹੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਨਾਲ ਸੰਧੀ ਕਰ ਲਈ ।ਇਹ ਸੰਧੀ ਕੇਵਲ ਪਹਾੜੀ ਰਾਜਿਆਂ ਦੀ ਇੱਕ ਚਾਲ ਸੀ ।

1. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ?
2. ਭੀਮ ਚੰਦ ਕੌਣ ਸੀ?
3. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਦਾ ਕੋਈ ਇੱਕ ਕਾਰਨ ਲਿਖੋ ।
4. ਭੀਮ ਚੰਦ ਨੇ ਕੁਝ ਹੋਰ ਪਹਾੜੀ ਰਾਜਿਆਂ ਨਾਲ ਮਿਲ ਕੇ ……………….. ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ ।
5. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਦਾ ਕੀ ਸਿੱਟਾ ਨਿਕਲਿਆਂ ?
ਉੱਤਰ-
1. ਸ੍ਰੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਈ. ਵਿੱਚ ਹੋਈ ।
2. ਭੀਮ ਚੰਦ ਕਹਿਲੂਰ ਦਾ ਸ਼ਾਸਕ ਸੀ ।
3. ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਪਹਾੜੀ ਸ਼ਾਸਕ ਸਹਿਣ ਕਰਨ ਨੂੰ ਤਿਆਰ ਨਹੀਂ ਸਨ ।
4. 1701 ਈ. ।
5. ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਧੀ ਕਰ ਲਈ ।

PSEB 12th Class History Solutions Chapter 10 ਗੁਰੂ ਗੋਬਿੰਦ ਸਿੰਘ ਜੀ : ਖ਼ਾਲਸਾ ਪੰਥ ਦੀ ਸਿਰਜਨਾ, ਉਨ੍ਹਾਂ ਦੀਆਂ ਲੜਾਈਆਂ ਅਤੇ ਸ਼ਖ਼ਸੀਅਤ

4. ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਨਿਰਣਾਇਕ ਲੜਾਈ ਸੀ । ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ । ਜਦੋਂ ਮੁਗਲ ਫੌਜਾਂ ਨੂੰ ਇਸ ਸੰਬੰਧੀ ਪਤਾ ਚਲਿਆ ਤਾਂ ਸਰਹਿੰਦ ਦੇ ਨਵਾਬ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ । ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ । ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ ।

ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ । ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿੱਚ ਉਹ 40 ਸਿੱਖ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ । ਉਨ੍ਹਾਂ ਦੀ ਦਿੱਤੀ। ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਸੀ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ । ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ ।

1. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲਾਂ ਵਿਚਾਲੇ ਹੋਣ ਵਾਲੀ ਅੰਤਿਮ ਲੜਾਈ ਕਿਹੜੀ ਸੀ ?
2. ਸਰਹਿੰਦ ਦਾ ਨਵਾਬ ਕੌਣ ਸੀ ?
3. ਖਿਦਰਾਣਾ ਦੀ ਲੜਾਈ ਵਿੱਚ ਕਿਹੜੇ ਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ?
4. ਖਿਦਰਾਣਾ ਦੀ ਲੜਾਈ ਕਦੋਂ ਹੋਈ ?
(i) 1699 ਈ.
(ii) 1701 ਈ.
(iii) 1703 ਈ.
(iv) 1705 ਈ. ।
5. ਖਿਦਰਾਣਾ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗਲਾਂ ਵਿਚਾਲੇ ਹੋਣ ਵਾਲੀ ਅੰਤਿਮ ਲੜਾਈ ਖਿਦਰਾਣਾ ਦੀ ਸੀ ।
2. ਸਰਹਿੰਦ ਦਾ ਨਵਾਬ ਵਜ਼ੀਰ ਖਾਂ ਸੀ ।
3. ਖਿਦਰਾਣਾ ਦੀ ਲੜਾਈ ਵਿੱਚ ਉਹ 40 ਸਿੱਖ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਜਿਹੜੇ ਸ੍ਰੀ ਆਨੰਦਪੁਰ ਸਾਹਿਬ ਦੀ ਦੁਸਰੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ।
4. 1705 ਈ. ।
5. ਖਿਦਰਾਣਾ ਦਾ ਆਧੁਨਿਕ ਨਾਂ ਸ੍ਰੀ ਮੁਕਤਸਰ ਸਾਹਿਬ ਹੈ ।

5. ਗੁਰੂ ਗੋਬਿੰਦ ਸਿੰਘ ਜੀ ਇੱਕ ਉੱਚ-ਕੋਟੀ ਦੇ ਕਵੀ ਅਤੇ ਸਾਹਿਤਕਾਰ ਸਨ । ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਅਰਬੀ, ਫ਼ਾਰਸੀ, ਪੰਜਾਬੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਦੀ ਵਰਤੋਂ ਕੀਤੀ ਹੈ । ‘ਜਾਪੁ ਸਾਹਿਬ’, ‘ਬਚਿੱਤਰ ਨਾਟਕ’, ‘ਜ਼ਫ਼ਰਨਾਮਾ’, ‘ਚੰਡੀ ਦੀ ਵਾਰ’ ਅਤੇ ‘ਅਕਾਲ ਉਸਤਤਿ’ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਹਨ । ਇਨ੍ਹਾਂ ਵਿੱਚ ਵਿਭਿੰਨ ਵਿਸ਼ਿਆਂ ਬਾਰੇ ਭਰਪੂਰ ਚਾਨਣਾ ਪਾਇਆ ਗਿਆ ਹੈ । ਆਪ ਦੀਆਂ ਰਚਨਾਵਾਂ ਇੰਨੀਆਂ ਜੋਸ਼ ਭਰਪੂਰ ਹਨ ਕਿ ਇਨ੍ਹਾਂ ਨੂੰ ਪੜ੍ਹ ਕੇ ਮੁਰਦਾ ਦਿਲ ਵਿੱਚ ਵੀ ਜਾਨ ਪੈ ਜਾਂਦੀ ਹੈ । ਆਪ ਦੀਆਂ ਰਚਨਾਵਾਂ ਹਨੇਰੇ ਵਿੱਚ ਭਟਕ ਰਹੇ ਮਨੁੱਖਾਂ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ । ਇਨ੍ਹਾਂ ਵਿੱਚ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ, ਆਪਸੀ ਭਾਈਚਾਰੇ, ਪ੍ਰੇਮ, ਸਮਾਜਿਕ ਅਸਮਾਨਤਾ ਨੂੰ ਖ਼ਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਨਾ ਦਿੱਤੀ ਗਈ ਹੈ । ਇਸ ਤੋਂ ਇਲਾਵਾ ਇਹ ਰਚਨਾਵਾਂ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਹਨ ।

1. ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ ।
2. ‘ਬਚਿੱਤਰ ਨਾਟਕ’ ਕੀ ਹੈ ?
3. ਗੁਰੂ ਗੋਬਿੰਦ ਸਿੰਘ ਜੀ ਨੇ ਔਰਗੰਜ਼ੇਬ ਨੂੰ ਕਿਹੜੀ ਚਿੱਠੀ ਲਿਖੀ ਸੀ ?
4. ਜ਼ਫਰਨਾਮਾ ਵਿੱਚ ਕੀ ਵਰਣਨ ਕੀਤਾ ਗਿਆ ਹੈ ?
(i) ਔਰੰਗਜ਼ੇਬ ਦੇ ਜੁਲਮਾਂ ਦਾ
(ii) ਔਰੰਗਜ਼ੇਬ ਦੀ ਦਾਰਾ ਨਾਲ ਲੜਾਈ
(iii) ਔਰੰਗਜ਼ੇਬ ਦੀ ਧਾਰਮਿਕ ਨੀਤੀ ਦਾ
(iv) ਉੱਪਰ ਲਿਖੇ ਸਾਰੇ ।
5. ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤ ਦੀ ਕੋਈ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
1. ਗੁਰੂ ਗੋਬਿੰਦ ਸਿੰਘ ਜੀ ਦੀਆਂ ਕਿਸੇ ਦੋ ਪ੍ਰਸਿੱਧ ਰਚਨਾਵਾਂ ਦੇ ਨਾਂ ਬਚਿੱਤਰ ਨਾਟਕ ਅਤੇ ਜਫ਼ਰਨਾਮਾ ਹਨ ।
2. ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਹੈ ।
3. ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਫ਼ਰਨਾਮਾ ਨਾਂ ਦੀ ਚਿੱਠੀ ਲਿਖੀ ।
4. ਔਰੰਗਜ਼ੇਬ ਦੇ ਜੁਲਮਾਂ ਦਾ ।
5. ਇਸ ਵਿੱਚ ਮਨੁੱਖਤਾ ਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ ਹੈ ।

PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

This PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ will help you in revision during exams.

PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

→ ਕੁਦਰਤ ਦਾ ਨਿਯਮ ਹੈ ਪਰਿਵਰਤਨ ।

→ ਪਰਿਵਰਤਨ ਹੋਣ ਦਾ ਹਮੇਸ਼ਾ ਕੋਈ ਨਾ ਕੋਈ ਕਾਰਨ ਹੁੰਦਾ ਹੈ ।

→ ਪਰਿਵਰਤਨ ਕੁਦਰਤੀ ਵੀ ਹੋ ਸਕਦੇ ਹਨ ਤੇ ਮਨੁੱਖੀ ਵੀ ।

→ ਕੁੱਝ ਪਰਿਵਰਤਨ ਧੀਮੇ (Slow) ਹੁੰਦੇ ਹਨ ਤੇ ਕੁੱਝ ਤੇਜ਼ (Fast) ॥

→ ਨਿਯਮਿਤ ਪਰਿਵਰਤਨ (Periodic Change) ਉਹ ਪਰਿਵਰਤਨ ਹੁੰਦੇ ਹਨ ਜੋ ਕੁੱਝ ਸਮੇਂ ਬਾਅਦ ਦੁਹਰਾਏ ਜਾਂਦੇ ਹਨ ।

→ ਉਹ ਪਰਿਵਰਤਨ ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ, ਉਨ੍ਹਾਂ ਨੂੰ ਉਲਟਾਉਣਯੋਗ ਪਰਿਵਰਤਨ (Reversible Change) ਹੁੰਦੇ ਹਨ ।

→ ਭੌਤਿਕ ਪਰਿਵਰਤਨ (Physical Change) ਉਲਟਾਉਣਯੋਗ ਪਰਿਵਰਤਨ ਹੁੰਦੇ ਹਨ |

→ ਰਸਾਇਣਿਕ ਪਰਿਵਰਤਨ ਨਾ ਉਲਟਾਉਣਯੋਗ ਹੁੰਦੇ ਹਨ ।

→ ਜਦੋਂ ਕਿਸੇ ਪਦਾਰਥ ਨੂੰ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਪਦਾਰਥ ਦੇ ਅਕਾਰ ਵਿੱਚ ਆਏ ਵਾਧੇ ਨੂੰ ਫੈਲਣਾ (ਪਸਾਰ/Expansion) ਕਿਹਾ ਜਾਂਦਾ ਹੈ ।

PSEB 6th Class Science Notes Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

→ ਫੈਲਣਾ (Expansion) ਦੇ ਉਲਟ ਹੈ ਸੁੰਗੜਨਾ (Contraction) ।

→ ਜਦੋਂ ਕਿਸੇ ਪਦਾਰਥ ਦਾ ਤਾਪਮਾਨ ਤੇ ਦਬਾਓ ਘਟਾਇਆ ਜਾਵੇ ਤੇ ਉਸ ਪਦਾਰਥ ਦੇ ਵਿੱਚ ਹੋਈ ਕਮੀ ਨੂੰ ਸੁੰਗੜਨਾ (Contraction) ਆਖਦੇ ਹਨ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪਰਿਵਰਤਨ-ਜਦੋਂ ਕੋਈ ਪਦਾਰਥ ਵਿੱਚ ਬਦਲਾਵ ਆਉਂਦਾ ਹੈ, ਉਸ ਨੂੰ ਪਰਿਵਰਤਨ ਆਖਦੇ ਹਨ ।
  2. ਕੁਦਰਤੀ ਪਰਿਵਰਤਨ-ਪਰਿਵਰਤਨ ਜੋ ਕੁਦਰਤੀ ਹੁੰਦੇ ਹਨ ਤੇ ਕਦੇ ਖ਼ਤਮ ਨਹੀਂ ਹੁੰਦੇ ।
  3. ਮਨੁੱਖੀ ਪਰਿਵਰਤਨ-ਪਰਿਵਰਤਨ ਜੋ ਕਿ ਮਨੁੱਖ ਕਰਦਾ ਹੈ ਉਨ੍ਹਾਂ ਨੂੰ ਮਨੁੱਖੀ ਪਰਿਵਰਤਨ ਆਖਦੇ ਹਨ ।
  4. ਧੀਮ ਪਰਿਵਰਤਨ-ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ।
  5. ਤੇਜ਼ ਪਰਿਵਰਤਨ-ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ।
  6. ਉਲਟਾਉਣਯੋਗ ਪਰਿਵਰਤਨ-ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ ।
  7. ਨਾ-ਉਲਟਾਉਣਯੋਗ ਪਰਿਵਰਤਨ-ਜੋ ਪਰਿਵਰਤਨ ਉਲਟਾਏ ਨਾ ਜਾ ਸਕਣ ।
  8. ਫੈਲਣਾ (ਪਸਾਰ)-ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਨੂੰ ਪਦਾਰਥ ਵਿੱਚ ਆਏ ਵਾਧੇ ਨੂੰ ਫੈਲਣਾ (Expansion) ਆਖਦੇ ਹਾਂ ।
  9. ਸੁੰਗੜਨਾ-ਕਿਸੇ ਪਦਾਰਥ ਦਾ ਤਾਪਮਾਨ ਤੇ ਦਬਾਓ ਘਟਾਉਣ ਤੇ ਜੋ ਉਸ ਵਿੱਚ ਕਮੀ ਆਵੇ ।

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

This PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ will help you in revision during exams.

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

→ ਸਾਡੇ ਆਸ-ਪਾਸ ਦੇ ਪਦਾਰਥ ਸ਼ੁੱਧ ਜਾਂ ਅਸ਼ੁੱਧ ਹੋ ਸਕਦੇ ਹਨ ।

→ ਸ਼ੁੱਧ ਪਦਾਰਥ ਸਿਰਫ ਇਕ ਕਿਸਮ ਦੇ ਪਰਮਾਣੁਆਂ ਜਾਂ ਅਣੂਆਂ ਦਾ ਬਣਿਆ ਹੁੰਦਾ ਹੈ । ਉਦਾਹਰਨ-ਪਾਣੀ ॥

→ ਸ਼ੁੱਧ ਪਦਾਰਥਾਂ ਦੀ ਰਚਨਾ ਅਤੇ ਗੁਣ ਨਿਸ਼ਚਤ ਹੁੰਦੇ ਹਨ ।

→ ਅਸ਼ੁੱਧ ਪਦਾਰਥਾਂ ਨੂੰ ਮਿਸ਼ਰਣ ਵੀ ਕਿਹਾ ਜਾਂਦਾ ਹੈ ।

→ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਨੂੰ ਕਿਸੇ ਵੀ ਅਨੁਪਾਤ ਵਿੱਚ ਮਿਲਾਉਣਾ, ਮਿਸ਼ਰਣ ਅਖਵਾਉਂਦਾ ਹੈ ।

→ ਉਹ ਵਿਧੀ ਜਿਸ ਨਾਲ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ, ਨਿਖੇੜਨ ਅਖਵਾਉਂਦੀ ਹੈ ।

→ ਨਿਖੇੜਨ ਦਾ ਮੁੱਖ ਕਾਰਨ ਕਿਸੇ ਮਿਸ਼ਰਣ ਵਿੱਚੋਂ ਲਾਹੇਵੰਦ ਪਦਾਰਥਾਂ ਨੂੰ ਵੱਖ ਕਰਨਾ ਹੁੰਦਾ ਹੈ ।

→ ਮਿਸ਼ਰਣ ਨੂੰ ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ ਕਰਨ ਲਈ ਅਤੇ ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਿਆ ਜਾਂਦਾ ਹੈ ।

→ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਨੂੰ ਉਹਨਾਂ ਦੇ ਭੌਤਿਕ ਗੁਣਾਂ ਜਿਵੇਂ ਕਣਾਂ ਦਾ ਅਕਾਰ, ਘੁਲਣਸ਼ੀਲਤਾ ਦੇ ਆਧਾਰ ਤੇ ਵੱਖ ਕੀਤਾ ਜਾ ਸਕਦਾ ਹੈ ।

→ ਤੁੜੀ ਨੂੰ ਅਨਾਜ ਦੇ ਭਾਰੀ ਦਾਣਿਆਂ ਤੋਂ ਉਡਾਉਣ ਦੀ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ।

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

→ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਦੇ ਭੌਤਿਕ ਗੁਣਾਂ ਵਿੱਚ ਅੰਤਰ ਜਿੰਨਾ ਵੱਧ ਹੋਵੇਗਾ, ਅੰਸ਼ਾਂ ਨੂੰ ਨਿਖੇੜਨਾ ਓਨਾ ਹੀ ਆਸਾਨ ਹੋਵੇਗਾ ।

→ ਪਦਾਰਥਾਂ ਨੂੰ ਨਿਖੇੜਨ ਦੀਆਂ ਕੁਝ ਸਧਾਰਨ ਵਿਧੀਆਂ ਹਨ-ਹੱਥ ਨਾਲ ਚੁਰਾਣ ਵਿਧੀ, ਗਹਾਈ, ਛੱਟਣਾ ਅਤੇ ਉਡਾਉਣਾ, ਛਾਣਨ, ਤਲਛੱਟਣ ਅਤੇ ਨਿਤਾਰਨਾ, ਵਾਸ਼ਪੀਕਰਨ, ਸੰਘਨਣ ਆਦਿ ।

→ ਠੋਸਾਂ ਨੂੰ ਠੋਸਾਂ ਤੋਂ ਨਿਖੇੜਨ ਲਈ ਹੱਥ ਨਾਲ ਚੁਗਣ, ਗਹਾਈ, ਛੱਟਣਾ ਅਤੇ ਉਡਾਉਣਾ ਆਦਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ ।

→ ਹੱਥ ਨਾਲ ਚੁਗਣ ਵਿਧੀ ਦੀ ਵਰਤੋਂ ਉਸ ਵੇਲੇ ਕੀਤੀ ਜਾਂਦੀ ਹੈ ਜਦੋਂ ਅਸੀਂ ਮਿਸ਼ਰਣ ਦੇ ਤੱਤਾਂ ਨੂੰ ਨੰਗੀ ਅੱਖ ਨਾਲ ਵੇਖ ਸਕਦੇ ਹਾਂ ਅਤੇ ਇਹ ਅਕਾਰ ਵਿੱਚ ਵੱਡੇ ਹੁੰਦੇ ਹਨ ।

→ ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਹਨ । ਹੁ ਗਹਾਈ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ-

  1. ਮਨੁੱਖਾਂ ਦੁਆਰਾ
  2. ਬਲਦਾਂ ਦੁਆਰਾ ਅਤੇ
  3. ਮਸ਼ੀਨਾਂ ਦੁਆਰਾ ।

→ ਕੰਬਾਈਨ ਦੀ ਵਰਤੋਂ ਕਟਾਈ ਅਤੇ ਗਹਾਈ ਦੋਹਾਂ ਲਈ ਕੀਤੀ ਜਾਂਦੀ ਹੈ ।

→ ਛਾਣਨ ਉਹ ਵਿਧੀ ਹੈ ਜਿਸ ਵਿੱਚ ਅੰਸ਼ਾਂ ਨੂੰ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ ।

→ ਤਲਛੱਟਣ ਉਹ ਵਿਧੀ ਹੈ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ । ਇਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।

→ ਨਿਤਾਰਨ ਮਿਸ਼ਰਣ ਦੀ ਉਪਰਲੀ ਤਹਿ ਵਿੱਚ ਪਾਣੀ ਜਾਂ ਤਰਲ ਨੂੰ ਬਿਨਾਂ ਹਿਲਾਏ ਵੱਖ ਕਰਨ ਦੀ ਪ੍ਰਕਿਰਿਆ ਹੁੰਦੀ ਹੈ ।

→ ਕਿਸੇ ਮਿਸ਼ਰਣ ਵਿੱਚ ਠੋਸ ਅੰਸ਼ਾਂ ਨੂੰ ਤਰਲ ਤੋਂ ਫਿਲਟਰ ਪੇਪਰ ਦੀ ਸਹਾਇਤਾ ਨਾਲ ਵੱਖ ਕਰਨ ਦੀ ਵਿਧੀ ਨੂੰ ਫਿਲਟਰ ਕਰਨਾ ਆਖਦੇ ਹਨ ।

→ ਪਾਣੀ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ।

→ ਜਲ ਵਾਸ਼ਪਾਂ ਤੋਂ ਉਸਦੀ ਤਰਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਨਣ ਕਹਿੰਦੇ ਹਨ ।

→ ਉਹ ਘੋਲ ਜਿਸ ਵਿੱਚ ਕੋਈ ਹੋਰ ਪਦਾਰਥ (ਨਮਕ, ਚੀਨੀ ਆਦਿ) ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।

→ ਉਹ ਘੋਲ, ਜਿਸ ਵਿੱਚ ਹੋਰ ਪਦਾਰਥ (ਨਮਕ, ਚੀਨੀ) ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।

→ ਵਾਸ਼ਪੀਕਰਨ ਅਤੇ ਸੰਘਣਨ ਇਕ-ਦੂਜੇ ਦੇ ਉਲਟ ਹਨ ।

PSEB 6th Class Science Notes Chapter 5 ਪਦਾਰਥਾਂ ਦਾ ਨਿਖੇੜਨ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ-

  1. ਮਿਸ਼ਰਣ-ਜਿਸ ਪਦਾਰਥ ਵਿੱਚ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਕਿਸੇ ਵੀ ਅਨੁਪਾਤ ਵਿੱਚ ਹੋਣ, ਉਸ ਨੂੰ ਮਿਸ਼ਰਣ ਕਿਹਾ ਜਾਂਦਾ ਹੈ ।
  2. ਨਿਖੇੜਨ-ਉਹ ਵਿਧੀ ਜਿਸ ਨਾਲ ਮਿਸ਼ਰਣ ਦੇ ਅੰਸ਼ਾਂ ਨੂੰ ਵੱਖ ਕੀਤਾ ਜਾਂਦਾ ਹੈ, ਨਿਖੇੜਨ ਅਖਵਾਉਂਦੀ ਹੈ ।
  3. ਹੱਥ ਨਾਲ ਚੁਗਣਾ ਜਾਂ ਹੈਂਡਪਿਕਿੰਗ ਵਿਧੀ-ਅਣਉਪਯੋਗੀ ਠੋਸ ਅੰਸ਼ ਜਾਂ ਅਸ਼ੁੱਧੀਆਂ ਨੂੰ ਉਪਯੋਗੀ ਠੋਸਾਂ ਤੋਂ ਹੱਥ ਨਾਲ ਚੁਗ ਕੇ ਵੱਖ ਕਰਨ ਦੀ ਵਿਧੀ ਨੂੰ ਹੱਥ ਨਾਲ ਚੁਗਣਾ ਜਾਂ ਹੈਂਡਪਿਕਿੰਗ ਕਿਹਾ ਜਾਂਦਾ ਹੈ ।
  4. ਦਾਣੇ ਕੱਢਣਾ (ਗਹਾਈ ਜਾਂ ਥਰੈਸ਼ਿੰਗ-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ | ਕਹਿੰਦੇ ਹਨ ।
  5. ਛੱਟਣਾ ਅਤੇ ਉਡਾਉਣਾ-ਛੱਟਣਾ ਅਤੇ ਉਡਾਉਣਾ ਫੱਕ ਤੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਹੈ !
  6. ਛਾਣਨ-ਉਹ ਵਿਧੀ, ਜਿਸ ਵਿੱਚ ਅੰਸ਼ਾਂ ਨੂੰ ਛੋਟੇ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ, ਨੂੰ ਛਾਣਨ ਕਿਹਾ ਜਾਂਦਾ ਹੈ ।
  7. ਤਲਛੱਟਣ-ਉਹ ਵਿਧੀ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਨੂੰ ਲਛੱਟਣ ਕਿਹਾ ਜਾਂਦਾ ਹੈ ।
  8. ਤਲਛੱਟ-ਤਲਛੱਟਣ ਕਿਰਿਆ ਵਿੱਚ ਜਿਹੜੇ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, | ਉਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।
  9. ਨਿਤਾਰਨ-ਅਘੁਲਣਸ਼ੀਲ ਠੋਸ ਭਾਰੇ ਕਣਾਂ ਦੇ ਤਰਲ ਮਿਸ਼ਰਣ ਵਿੱਚ ਤਲਛੱਟ ਦੇ ਉਪਰ ਪਾਣੀ ਜਾਂ ਤਰਲ ਨੂੰ ਬਿਨਾਂ | ਹਿਲਾਏ ਵੱਖ ਕਰਨ ਦੀ ਪ੍ਰਕਿਰਿਆ ਨੂੰ ਨਿਤਾਰਨ ਕਿਹਾ ਜਾਂਦਾ ਹੈ ।
  10. ਫਿਲਟਰੀਕਰਨ-ਕਿਸੇ ਮਿਸ਼ਰਣ ਵਿੱਚ ਠੋਸ ਅੰਸ਼ਾਂ ਨੂੰ ਤਰਲ ਤੋਂ ਫਿਲਟਰ ਪੇਪਰ ਦੀ ਸਹਾਇਤਾ ਨਾਲ ਵੱਖ ਕਰਨ ਦੀ ਵਿਧੀ ਨੂੰ ਫਿਲਟਰੀਕਰਨ ਆਖਦੇ ਹਨ ।
  11. ਵਾਸ਼ਪੀਕਰਨ ਜਾਂ ਵਾਸ਼ਪਨ-ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ।
  12. ਸੰਘਣਨ-ਵਾਸ਼ਪਾਂ ਤੋਂ ਉਸਦੀ ਤਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਨਣ ਕਹਿੰਦੇ ਹਨ ।
  13. ਸੰਤ੍ਰਿਪਤ ਘੋਲ-ਉਹ ਘੋਲ, ਜਿਸ ਵਿੱਚ ਕੋਈ ਹੋਰ ਪਦਾਰਥ ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।
  14. ਅਸੰਤ੍ਰਿਪਤ ਘੋਲ-ਉਹ ਘੋਲ, ਜਿਸ ਵਿੱਚ ਹੋਰ ਪਦਾਰਥ ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ ।

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

This PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ will help you in revision during exams.

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

→ ਪਦਾਰਥ ਨੂੰ ਕਿਸੇ ਚੀਜ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸਦਾ ਪੁੰਜ ਹੁੰਦਾ ਅਤੇ ਜਗਾ ਲੈਂਦੀ ਹੈ ।

→ ਸਾਡੇ ਆਲੇ-ਦੁਆਲੇ ਦੇ ਸਾਰੇ ਪਦਾਰਥ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਸਮੱਗਰੀਆ ਸਪੇਸ ਤੇ ਕਬਜ਼ਾ ਕਰਦੀਆਂ ਹਨ ਅਤੇ ਇਸਦਾ ਪੁੰਜ ਹੈ ।

→ ਪਿਆਰ ਦੀਆਂ ਭਾਵਨਾਵਾਂ ਅਤੇ ਉਦਾਸੀ, ਰੇਡੀਓ ਅਤੇ ਟੈਲੀਵਿਜ਼ਨ ਦੁਆਰਾ ਪ੍ਰਾਪਤ ਸਿਗਨਲ ਊਰਜਾ ਦੇ ਵੱਖ-ਵੱਖ ਰੂਪਾਂ ਦਾ ਕੋਈ ਮਹੱਤਵ ਨਹੀਂ ਹੁੰਦਾ ।

→ ਇਨ੍ਹਾਂ ਵਿਚੋਂ ਕੁੱਝ ਪਦਾਰਥ ਇੱਕ ਪਦਾਰਥ ਦੇ ਬਣੇ ਹੁੰਦੇ ਹਨ ਜਦਕਿ ਦੂਸਰੇ ਇੱਕ ਜਾਂ ਇੱਕ ਤੋਂ ਵੱਧ ਪਦਾਰਥਾਂ ਦੇ ਬਣੇ ਹੁੰਦੇ ਹਨ ।

→ ਪਰਮਾਣੁ ਸਭ ਤੋਂ ਛੋਟਾ ਜਿਹਾ ਹਿੱਸਾ ਹੈ ਜੋ ਹਰ ਕਿਸਮ ਦੇ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ ।

→ ਅਸੀਂ ਵੱਖਰੇ-ਵੱਖਰੇ ਤਰ੍ਹਾਂ ਦੇ ਪਦਾਰਥਾਂ ਦੁਆਰਾ ਘਿਰੇ ਹੋਏ ਹਾਂ ਜਿਨ੍ਹਾਂ ਦੇ ਆਪਣੇ ਵੱਖਰੇ-ਵੱਖਰੇ ਆਕਾਰ, ਸ਼ਕਲਾਂ, ਰੰਗ ਅਤੇ ਵਰਤੋਂ ਹੁੰਦੀ ਹੈ ।

→ ਕੁੱਝ ਆਰਟੀਕਲਜ਼ (ਲੇਖ) ਵੱਖੋ-ਵੱਖਰੀਆਂ ਸਮੱਗਰੀਆਂ ਤੋਂ ਬਣਾਏ ਜਾਂਦੇ ਹਨ, ਇੱਥੇ ਕੁੱਝ ਲੇਖ ਵੱਖ-ਵੱਖ ਹਨ | ਜੋ ਸਮਾਨ ਸਮੱਗਰੀ ਦੇ ਬਣੇ ਹੁੰਦੇ ਹਨ ।

→ ਵਸਤੂਆਂ ਦੀਆਂ ਬਹੁਤ ਜ਼ਿਆਦਾ ਕਿਸਮਾਂ ਹੋਣ ਕਾਰਨ, ਇਹ ਬਿਹਤਰ ਹੈ ਜੇ ਅਸੀਂ ਇਨ੍ਹਾਂ ਨੂੰ ਵਰਗੀਕਰਨ | ਕਰੀਏ ਅਸੀਂ ਇਨ੍ਹਾਂ ਨੂੰ ਤਿੰਨ ਵੱਖਰੇ ਭਾਗਾਂ ਵਿੱਚ ਦੱਸਦੇ ਹਾਂ-ਆਕਾਰ, ਸਮੱਗਰੀ ਦੀ ਵਰਤੋਂ ਅਤੇ ਵਰਤੋਂ ।

→ ਇੱਕ ਸਮੱਗਰੀ ਤੋਂ ਬਣੀਆਂ ਚੀਜ਼ਾਂ ਦੀ ਸਾਧਾਰਨ ਰਚਨਾ ਹੁੰਦੀ ਹੈ ਅਤੇ ਜਿਹੜੀਆਂ ਚੀਜ਼ਾਂ ਇੱਕ ਤੋਂ ਵੱਧ ਸਮੱਗਰੀ ਦੀਆਂ ਬਣਦੀਆਂ ਹਨ ਉਨ੍ਹਾਂ ਚੀਜ਼ਾਂ ਦੀ ਗੁੰਝਲਦਾਰ ਬਣਤਰ ਹੁੰਦੀ ਹੈ ।

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

→ ਮੱਗਰੀ ਦੀ ਵਰਤੋਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਉਦੇਸ਼ਾਂ ‘ਤੇ ਨਿਰਭਰ ਕਰਦੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ ਜਿਸ ਲਈ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ।

→ ਕੁੱਝ ਸਮੱਗਰੀ ਦੀਆਂ ਇੱਕੋ-ਜਿਹੀਆ ਅਤੇ ਕੁੱਝ ਦੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ !

→ ਪਾਣੀ ਵਿੱਚ ਘੁਲਣ ਵੇਲੇ ਕੁੱਝ ਪਦਾਰਥ ਪੂਰੀ ਤਰ੍ਹਾਂ ਅਲੋਪ ਹੋ ਜਾਂਦੇ ਹਨ । ਇਨ੍ਹਾਂ ਨੂੰ ਘੁਲਣਸ਼ੀਲ ਪਦਾਰਥ ਕਹਿੰਦੇ ਹਨ ।

→ ਕੁੱਝ ਪਦਾਰਥ ਪਾਣੀ ਵਿੱਚ ਘੁਲਣ ਵੇਲੇ ਅਲੋਪ ਨਹੀਂ ਹੁੰਦੇ । ਜਿਨ੍ਹਾਂ ਨੂੰ ਅਘੁਲਣਸ਼ੀਲ ਪਦਾਰਥ ਕਹਿੰਦੇ ਹਨ ।

→ ਕੁੱਝ ਪਦਾਰਥਾਂ ਦੀ ਦਿੱਖ ਚਮਕੀਲੀ ਹੁੰਦੀ ਹੈ । ਜਿਨ੍ਹਾਂ ਨੂੰ ਲਸਟਰਸ (ਕਮਜ਼ੋਰ) ਕਹਿੰਦੇ ਹਨ ।

→ ਕੁੱਝ ਵਸਤੂਆਂ ਵਿੱਚ ਚਮਕ ਨਹੀਂ ਹੁੰਦੀ ਜਿਨ੍ਹਾਂ ਨੂੰ ਨਾਨ-ਲਸਟਰਸ (ਗੈਰ-ਕਮਜ਼ੋਰ ਕਹਿੰਦੇ ਹਨ ।

→ ਕੁੱਝ ਪਦਾਰਥ ਸਖ਼ਤ ਹੁੰਦੇ ਹਨ ਜਿਨ੍ਹਾਂ ਨੂੰ ਕਠੋਰ ਪਦਾਰਥ ਕਹਿੰਦੇ ਹਨ ।

→ ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਦੇਖਿਆ ਜਾ ਸਕੇ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।

→ ਕੁੱਝ ਵਸਤੂਆਂ ਵਿਚੋਂ ਪ੍ਰਕਾਸ਼ ਆਰ-ਪਾਰ ਨਹੀਂ ਲੰਘ ਸਕਦਾ, ਉਨ੍ਹਾਂ ਵਸਤੂਆਂ ਨੂੰ ਅਪਾਰਦਰਸ਼ੀ ਕਹਿੰਦੇ ਹਨ ।

→ ਕੁੱਝ ਵਸਤੂਆਂ ਵਿੱਚ ਪ੍ਰਕਾਸ਼ ਬਹੁਤ ਘੱਟ ਮਾਤਰਾ ਵਿੱਚ ਲੰਘ ਸਕਦਾ ਹੈ ਜਿਨ੍ਹਾਂ ਨੂੰ ਅਲਪ-ਪਾਰਦਰਸ਼ੀ ਕਿਹਾ ਜਾਂਦਾ ਹੈ ।

→ ਕੁੱਝ ਤਰਲ ਆਪਸ ਵਿੱਚ ਪੂਰੀ ਤਰ੍ਹਾਂ ਘੁਲ ਜਾਂਦੇ ਹਨ ਉਨ੍ਹਾਂ ਨੂੰ ਪੂਰਣ ਘੁਲਣਸ਼ੀਲ ਤਰਲ ਕਹਿੰਦੇ ਹਨ ।

→ ਕੁੱਝ ਤਰਲ ਆਪਸ ਵਿੱਚ ਨਹੀਂ ਘੁਲਦੇ । ਉਨ੍ਹਾਂ ਨੂੰ ਅਘੁਲਣਸ਼ੀਲ ਤਰਲ ਕਹਿੰਦੇ ਹਨ ।
→ ਕੁੱਝ ਤਰਲ ਅੰਸ਼ਕ ਤੌਰ ਤੇ ਇੱਕ-ਦੂਜੇ ਨਾਲ ਰਲਦੇ ਹਨ ਉਨ੍ਹਾਂ ਨੂੰ ਅੰਸ਼ਕ ਤੌਰ ‘ਤੇ ਤਰਲ ਪਦਾਰਥ ਕਹਿੰਦੇ ਹਨ ।

→ ਪਦਾਰਥ ਦੀ ਪ੍ਰਤੀ ਯੂਨਿਟ ਵਾਲੀਅਮ ਪੁੰਜ ਨੂੰ ਘਣਤਾ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

→ ਜੇ ਕੋਈ ਘੁਲਣਸ਼ੀਲ ਪਦਾਰਥ ਪਾਣੀ ਨਾਲੋਂ ਘਣਤਾ ਵਾਲਾ ਹੁੰਦਾ ਹੈ ਤਾਂ ਇਹ ਡੁੱਬ ਜਾਵੇਗਾ ।

→ ਜੇ ਕੋਈ ਘੁਲਣਸ਼ੀਲ ਪਦਾਰਥ ਪਾਣੀ ਨਾਲੋਂ ਘੱਟ ਘਣਤਾ ਵਾਲਾ ਹੁੰਦਾ ਹੈ ਤਾਂ ਇਹ ਤੈਰ ਜਾਵੇਗਾ ।

→ ਅਨਿਸ਼ਚਿਤ ਤਰਲ ਪਦਾਰਥਾਂ ਦੀ ਜੋੜੀ ਵਿਚੋਂ, ਉੱਚ ਘਣਤਾ ਵਾਲਾ ਇੱਕ ਹੇਠਲੀ ਪਰਤ ਤੋਂ ਅਤੇ ਇੱਕ ਨੀਵੀ ਨੂੰ ਘਣਤਾ ਵਾਲਾ ਉੱਪਰਲੀ ਪਰਤ ਵਿੱਚ ਹੋਵੇਗਾ ।

PSEB 6th Class Science Notes Chapter 4 ਵਸਤੂਆਂ ਦੇ ਸਮੂਹ ਬਣਾਉਣਾ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਮੀਸੀਬਲ-ਜਿਹੜੇ ਤਰਲ ਪੂਰੀ ਤਰ੍ਹਾਂ ਨਾਲ ਘੁਲ ਜਾਂਦੇ ਹਨ ਉਨ੍ਹਾਂ ਨੂੰ ਮੀਸੀਬਲ ਤਰਲ ਕਹਿੰਦੇ ਹਨ !
  2. ਇਮੀਸੀਬਲ-ਜਿਹੜੇ ਤਰਲ ਘੁਲਦੇ ਨਹੀਂ ਹਨ ਉਨ੍ਹਾਂ ਨੂੰ ਇਮੀਸੀਬਲ ਤਰਲ ਕਹਿੰਦੇ ਹਨ ।
  3. ਘੁਲਣਸ਼ੀਲ-ਉਹ ਠੋਸ ਪਦਾਰਥ ਜੋ ਪੂਰੀ ਤਰ੍ਹਾਂ ਨਾਲ ਪਾਣੀ ਜਾਂ ਕਿਸੇ ਹੋਰ ਤਰਲ ਵਿੱਚ ਘੁੱਲ ਜਾਂਦੇ ਹਨ ਉਨ੍ਹਾਂ ਨੂੰ ਘੁਲਣਸ਼ੀਲ ਪਦਾਰਥ ਕਹਿੰਦੇ ਹਨ ।
  4. ਅਘੁਲਣਸ਼ੀਲ-ਉਹ ਠੋਸ ਪਦਾਰਥ ਜੋ ਕਿਸੇ ਤਰਲ ਵਿੱਚ ਘੁਲਦੇ ਨਹੀਂ ਉਨਾਂ ਨੂੰ ਅਘੁਲਣਸ਼ੀਲ ਪਦਾਰਥ ਕਹਿੰਦੇ ਹਨ ।
  5. ਪਾਰਦਰਸ਼ੀ-ਉਹ ਵਸਤੂਆਂ ਜਿਨ੍ਹਾਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ । ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।
  6. ਅਪਾਰਦਰਸ਼ੀ-ਉਹ ਵਸਤੂਆਂ ਜਿਨ੍ਹਾਂ ਦੇ ਆਰ-ਪਾਰ ਨਹੀਂ ਦੇਖਿਆ ਜਾ ਸਕਦਾ ਹੈ, ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।
  7. ਅਲਪ-ਪਾਰਦਰਸ਼ੀ-ਉਹ ਵਸਤੂਆਂ ਜਿਨ੍ਹਾਂ ਵਿੱਚ ਪ੍ਰਕਾਸ਼ ਘੱਟ ਮਾਤਰਾ ਵਿੱਚ ਲੰਘ ਸਕਦਾ ਹੈ ਉਨ੍ਹਾਂ ਨੂੰ ਅਲਪ ਪਾਰਦਰਸ਼ੀ ਕਿਹਾ ਜਾਂਦਾ ਹੈ ।
  8. ਚਮਕ-ਜਿਨ੍ਹਾਂ ਪਦਾਰਥਾਂ ਦੀ ਚਮਕ ਨੂੰ ਦੇਖਿਆ ਜਾ ਸਕਦਾ ਹੈ, ਉਨਾਂ ਨੂੰ ਚਮਕ ਕਹਿੰਦੇ ਹਨ ।
  9. ਪਰਮਾਣੂ-ਇਹ ਸਭ ਤੋਂ ਛੋਟਾ ਹਿੱਸਾ ਹੁੰਦਾ ਹੈ, ਪਦਾਰਥ ਦਾ, ਜਿਸਨੂੰ ਪਰਮਾਣੂ ਕਿਹਾ ਜਾਂਦਾ ਹੈ ।
  10. ਬਣਾਵਟ-ਇਸ ਦਾ ਮਤਲਬ ਹੈ ਕਿ ਪਦਾਰਥਾਂ ਨੂੰ ਛੂਹਣ ਤੇ ਉਸ ਦੀ ਬਣਾਵਟ ਨੂੰ ਮਹਿਸੂਸ ਕੀਤਾ ਜਾਂਦਾ ਹੈ।
  11. ਕਠੋਰ-ਇਸ ਦਾ ਅਰਥ ਹੈ ਕਿ ਕੋਈ ਪਦਾਰਥ ਸੰਕੁਚਿਤ ਕੀਤਾ ਜਾ ਸਕਦਾ ਹੈ ਜਾਂ ਨਹੀਂ ।
  12. ਘਣਤਾ-ਪਦਾਰਥ ਦੀ ਪ੍ਰਤੀ ਯੂਨਿਟ ਵਾਲੀਅਮ ਪੁੰਜ ਨੂੰ ਘਣਤਾ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

This PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ will help you in revision during exams.

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

→ ਕੱਪੜੇ ਬਹੁਤ ਜ਼ਰੂਰੀ ਹਨ ਜਿਵੇਂ ਇਹ ਧੁੱਪ ਦੀ ਰੋਸ਼ਨੀ, ਹਵਾ, ਠੰਡ, ਗਰਮੀ ਅਤੇ ਬਾਰਿਸ਼ ਤੋਂ ਬਚਾਉਂਦੇ ਹਨ । ਵੱਖਰੇ-ਵੱਖਰੇ ਮੌਸਮਾਂ ਵਿੱਚ ਅਰਾਮ ਮਹਿਸੂਸ ਕਰਨ ਅਤੇ ਸੋਹਣੇ ਦਿਖਣ ਵਿੱਚ ਸਾਡੀ ਮਦਦ ਕਰਦੇ ਹਨ ।

→ ਲੋਕ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਜਿਵੇਂ-ਸਾੜੀ, ਕੋਟ-ਪੈਂਟ, ਪਜਾਮਾ, ਜੀਨਸ, ਟੀ-ਸ਼ਰਟ, ਪੱਗੜੀ, ਕੁੜਤਾ-ਪਜਾਮਾ, ਸਲਵਾਰ-ਕਮੀਜ਼, ਕੁੰਗੀ ਅਤੇ ਧੋਤੀ ਆਦਿ । ਹੁ ਸੂਤੀ, ਊਨੀ, ਰੇਸ਼ਮੀ ਅਤੇ ਪੋਲੀਐਸਟਰ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਹੈ, ਜਿਨ੍ਹਾਂ ਨੂੰ ਕੱਪੜੇ ਜਾਂ ਫੈਬਰਿਕਸ ਕਹਿੰਦੇ ਹਨ ।

→ ਪਲੰਘ ਦੀਆਂ ਚਾਦਰਾਂ, ਕੰਬਲ, ਤੌਲੀਆ, ਪਰਦੇ, ਫਰਸ਼ ‘ਤੇ ਵਿਛਾਉਣ ਵਾਲੀਆਂ ਚਟਾਈਆਂ, ਸਕੂਲ ਦੇ ਬੈਗ ਜਾਂ ਬਸਤੇ, ਬੈਲਟ, ਜੁਰਾਬਾਂ ਵੱਖਰੇ-ਵੱਖਰੇ ਤਰ੍ਹਾਂ ਦੇ ਕੱਪੜੇ ਵਰਤ ਕੇ ਬਣਾਈਆਂ ਜਾਂਦੀਆਂ ਹਨ । ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਵਰਤੇ ਜਾਂਦੇ ਹਨ ਵੱਖਰੀ ਕਿਸਮ ਦੇ ਕੱਪੜੇ ਬਣਾਉਣ ਲਈ ।

→ ਸੁਤ ਇੱਕ ਪਤਲਾ ਧਾਗਾ ਹੈ ਵੱਖਰੇ-ਵੱਖਰੇ ਕੱਪੜੇ ਬਣਾਉਣ ਲਈ । ਇਹ ਰੇਸ਼ਿਆਂ ਤੋਂ ਬਣਾਇਆ ਜਾਂਦਾ ਹੈ ।

→ ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-

  • ਕੁਦਰਤੀ ਰੇਸ਼ੇ
  • ਸੰਸਲਿਸ਼ਟ ਰੇਸ਼ੇ ।

→ ਜੋ ਰੇਸ਼ੇ ਕੁਦਰਤੀ ਤੌਰ ਤੇ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਕੁਦਰਤੀ ਰੇਸ਼ੇ ਕਿਹਾ ਜਾਂਦਾ ਹੈ ।

→ ਕੁਦਰਤੀ ਰੇਸ਼ੇ ਪੌਦਿਆਂ ਅਤੇ ਜਾਨਵਰਾਂ ਦੋਨਾਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ।

→ ਜਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੌਦਾ ਰੇਸ਼ੇ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਜੋ ਰੇਸ਼ੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਜੰਤੂ ਰੇਸ਼ੇ ਕਿਹਾ ਜਾਂਦਾ ਹੈ ।

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

→ ਸੁਤੀ, ਪਟਸਨ ਅਤੇ ਨੂੰ ਆਦਿ ਪੌਦੇ ਰੇਸ਼ੇ ਦੀਆਂ ਉਦਾਹਰਨਾਂ ਹਨ ਜਦ ਕਿ ਉੱਨ, ਸਿਲਕ ਆਦਿ ਜੰਤੁ ਰੇਸ਼ੇ ਦੀਆਂ ਉਦਾਹਰਨਾਂ ਹਨ ।

→ ਕਪਾਹ ਵੇਲਣਾ, ਕਤਾਈ, ਬੁਣਾਈ ਅਤੇ ਉਣਨਾ ਆਦਿ ਉਹ ਪਾਕਿਰਿਆਵਾਂ ਹਨ, ਜੋ ਕਪਾਹ ਦੇ ਰੇਸ਼ੇ ਨੂੰ ਵਰਤ ਕੇ ਕੱਪੜਿਆਂ ਨੂੰ ਬਣਾਉਂਦੇ ਹਨ ।

→ ਮਨੁੱਖ ਦੁਆਰਾ ਰਸਾਇਣਿਕ ਕਿਰਿਆ ਕਰਕੇ ਬਣਾਏ ਗਏ ਰੇਸ਼ਿਆਂ ਨੂੰ ਸੰਸਲਿਸ਼ਟ ਰੇਸ਼ੇ ਕਿਹਾ ਜਾਂਦਾ ਹੈ । ਨਾਈਲੋਨ, ਪੋਲੀਐਸਟਰ ਅਤੇ ਐਕਰੈਲਿਕ ਆਦਿ ਇਸ ਦੀਆਂ ਉਦਾਹਰਨਾਂ ਹਨ ।

→ ਸੰਸ਼ਲਿਸ਼ਟ ਰੇਸ਼ਿਆਂ ਦੀ ਵਰਤੋਂ ਜੁਰਾਬਾਂ ਬਣਾਉਣ, ਕਾਰ ਦੀ ਸੀਟ ਬੈਲਟ ਬਣਾਉਣ, ਗਲੀਚੇ, ਰੱਸੀਆਂ, ਸਕੂਲ ਦੇ ਬਸਤੇ ਬਣਾਉਣ ਲਈ ਕੀਤੀ ਜਾਂਦੀ ਹੈ ।

→ ਜੂਟ ਦੇ ਰੇਸ਼ੇ ਨੂੰ ਰੈਟਿੰਗ ਦੀ ਪ੍ਰਕਿਰਿਆ ਦੁਆਰਾ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

→ ਸੰਸਲਿਸ਼ਟ ਰੇਸ਼ੇ ਜਲਦੀ ਸੁੱਕਦੇ ਹਨ ਅਤੇ ਵੱਟ ਰਹਿਤ ਹੁੰਦੇ ਹਨ । ਇਨ੍ਹਾਂ ਵਿੱਚ ਹਵਾ ਲੰਘਣ ਦੀ ਜਗਾ ਘੱਟ ਹੁੰਦੀ ਹੈ ਅਤੇ ਬਹੁਤ ਮਜ਼ਬੂਤ ਹੁੰਦੇ ਹਨ ।

→ ਸੰਸਲਿਸ਼ਟ ਰੇਸ਼ੇ ਪਾਣੀ ਨੂੰ ਨਹੀਂ ਸੋਖਦੇ । ਇਸ ਕਰਕੇ ਇਹ ਰੇਸ਼ੇ ਗਰਮ, ਨਮੀ ਵਾਲੇ ਮੌਸਮ ਵਿੱਚ ਪਹਿਣਨ ਯੋਗ ਨਹੀਂ ਹੁੰਦੇ ।

→ ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਲਈ ਵਧੀਆ ਹੁੰਦੇ ਹਨ ਅਤੇ ਇਹ ਪਾਣੀ ਜਲਦੀ ਸੋਖ ਲੈਂਦੇ ਹਨ ।

→ ਜਦੋਂ ਰੇਸ਼ਿਆਂ ਨੂੰ ਬੀਜ ਤੋਂ ਵੇਲਣੇ ਨਾਲ ਵੱਖ ਕੀਤਾ ਜਾਂਦਾ ਹੈ ਤਾਂ ਇਸਨੂੰ ਕਪਾਹ ਵੇਲਣਾ ਕਹਿੰਦੇ ਹਨ ।

→ ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ । ਇਸ ਨੂੰ ਵਾਲ ਉਤਾਰਨਾ ਜਾਂ Shearing ਕਿਹਾ ਜਾਂਦਾ ਹੈ ।

→ ਰੇਸ਼ਮ ਪੈਦਾ ਕਰਨ ਲਈ ਰੇਸ਼ਮੀ ਕੀੜਿਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ।

→ ਧਾਗੇ ਦੇ ਦੋ ਸੈਂਟਾਂ ਨੂੰ ਆਪਸ ਵਿੱਚ ਬੁਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬੁਣਾਈ ਕਹਿੰਦੇ ਹਨ ।

→ ਇਸ ਦੇ ਉਲਟ, ਉਣਾਈ ਵਿੱਚ ਇਕੋ ਧਾਗੇ ਨੂੰ ਵਰਤ ਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ ।

→ ਉਣਾਈ ਹੱਥ ਨਾਲ ਅਤੇ ਮਸ਼ੀਨ ਨਾਲ ਵੀ ਕੀਤੀ ਜਾਂਦੀ ਹੈ ।

PSEB 6th Class Science Notes Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਧਾਗਾ-ਇਹ ਇੱਕ ਪਤਲਾ ਧਾਗਾ ਹੈ ਜੋ ਕਿ ਵੱਖ-ਵੱਖ ਤਰ੍ਹਾਂ ਦੇ ਕੱਪੜੇ ਬਣਾਉਣ ਲਈ ਵਰਤਿਆ ਜਾਂਦਾ ਹੈ ।
  2. ਰੇਸ਼ੇ-ਸੁਤ ਬਹੁਤ ਛੋਟੇ-ਛੋਟੇ ਤੰਦਾਂ ਦਾ ਬਣਿਆ ਹੁੰਦਾ ਹੈ, ਜਿਸ ਨੂੰ ਰੇਸ਼ੋ ਕਹਿੰਦੇ ਹਨ ।
  3. ਜੁਟ-ਜੂਟ ਬਹੁਤ ਮਜ਼ਬੂਤ ਅਤੇ ਖੁਰਦਰਾ, ਚਮਕਦਾਰ ਪੌਦਾ ਰੇਸ਼ਾ ਹੁੰਦਾ ਹੈ ਅਤੇ ਇਹ ਸਿਲਕ ਤੋਂ ਬਣਾਇਆ ਜਾਂਦਾ ਹੈ ।
  4. ਕੁਦਰਤੀ ਰੇਸ਼ੇ-ਜਿਹੜੇ ਰੇਸ਼ੇ ਕੁਦਰਤ ਤੋਂ ਪ੍ਰਾਪਤ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਕੁਦਰਤੀ ਰੇਸ਼ੇ ਕਿਹਾ ਜਾਂਦਾ ਹੈ ।
  5. ਪੌਦਾ ਰੇਸ਼ੇ-ਜਿਹੜੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਪੌਦਾ ਰੇਸ਼ਾ ਕਿਹਾ ਜਾਂਦਾ ਹੈ । ਜਿਵੇਂ ਕਿ ਜੂਟ, ਸੂਤੀ ਅਤੇ ਨਾਰੀਅਲ ਰੇਸ਼ੇ ।
  6. ਜੰਤੂ ਰੇਸ਼ੇ-ਜਿਹੜੇ ਰੇਸ਼ੇ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਜੰਤੂ ਰੇਸ਼ੇ ਕਿਹਾ ਜਾਂਦਾ ਹੈ । ਉਦਾਹਰਨ ਉੱਨ ਅਤੇ ਸਿਲਕ ।
  7. ਸੰਸਲਿਸ਼ਟ ਰੇਸ਼ੇ-ਉਹ ਰੇਸ਼ੇ ਜਿਹੜੇ ਮਨੁੱਖ ਵਲੋਂ ਕਿਸੇ ਰਸਾਇਣਿਕ ਕਿਰਿਆ ਦੁਆਰਾ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਸੰਸਲਿਸ਼ਟ ਰੇਸ਼ੇ ਕਿਹਾ ਜਾਂਦਾ ਹੈ ।
  8. ਕਪਾਹ ਵੇਲਣਾ-ਸਟੀਲ ਕੰਘੀ ਦੁਆਰਾ ਕਪਾਹ ਨੂੰ ਬੀਜ ਤੋਂ ਵੱਖ ਕਰਨ ਦੀ ਵਿਧੀ ਨੂੰ ਕਪਾਹ ਵੇਲਣਾ ਕਿਹਾ ਜਾਂਦਾ ਹੈ ।
  9. ਸੈਰੀ ਕਲਚਰ-ਰੇਸ਼ਮ ਦੇ ਉਤਪਾਦਨ ਲਈ ਰੇਸ਼ਮੀ ਕੀੜੇ ਦੇ ਪਾਲਣ ਨੂੰ ਸੈਰੀ ਕਲਚਰ ਕਿਹਾ ਜਾਂਦਾ ਹੈ ।
  10. ਰੈਗ-ਜੂਟ ਦੇ ਰੇਸ਼ੇ ਨੂੰ ਰੈਟਿੰਗ ਦੀ ਪ੍ਰਕਿਰਿਆ ਦੁਆਰਾ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
  11. ਵਾਲ ਉਤਾਰਨਾ-ਇੱਕ ਖਾਸ ਤਰ੍ਹਾਂ ਦੀ ਕੈਂਚੀ ਦੀ ਵਰਤੋਂ ਨਾਲ ਭੇਡ ਤੋਂ ਉੱਨ ਨੂੰ ਵੱਖ ਕੀਤਾ ਜਾਂਦਾ ਹੈ ।
  12. ਕਤਾਈ-ਰੇਸ਼ੇ ਤੋਂ ਧਾਗਾ ਬਣਾਉਣ ਦੀ ਪ੍ਰਕਿਰਿਆ ਨੂੰ ਕਤਾਈ ਕਿਹਾ ਜਾਂਦਾ ਹੈ ।
  13. ਬਣਨਾ ਤੇ ਉਣਨਾ-ਧਾਗੇ ਦੇ ਦੋ ਸੈਂਟਾਂ ਨੂੰ ਆਪਸ ਵਿੱਚ ਬਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬਣਾਈ ਕਹਿੰਦੇ ਹਨ । ਇਸ ਦੇ ਉਲਟ ਉਣਾਈ ਵਿੱਚ ਇਕੋ ਧਾਗੇ ਨੂੰ ਵਰਤ ਕੇ ਕੱਪੜੇ ਨੂੰ ਤਿਆਰ ਕੀਤਾ ਜਾਂਦਾ ਹੈ ।

PSEB 6th Class Science Notes Chapter 2 ਭੋਜਨ ਦੇ ਤੱਤ

This PSEB 6th Class Science Notes Chapter 2 ਭੋਜਨ ਦੇ ਤੱਤ will help you in revision during exams.

PSEB 6th Class Science Notes Chapter 2 ਭੋਜਨ ਦੇ ਤੱਤ

ਯਾਦ ਰੱਖਣ ਯੋਗ ਗੱਲਾਂ

→ ਪੋਸ਼ਕ ਤੱਤ ਉਹ ਪਦਾਰਥ ਹੁੰਦੇ ਹਨ ਜੋ ਸਰੀਰ ਦੇ ਸਹੀ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੁੰਦੇ ਹਨ ।

→ ਕਾਰਬੋਹਾਈਡੇਟਸ, ਪ੍ਰੋਟੀਨ, ਚਰਬੀ ਅਤੇ ਖਣਿਜ ਪਦਾਰਥ, ਵਿਟਾਮਿਨ ਭੋਜਨ ਦੇ ਮੁੱਖ ਸਰੋਤ ਹਨ । ਇਸ ਤੋਂ ਇਲਾਵਾ ਸਾਡੇ ਸਰੀਰ ਨੂੰ ਪਾਣੀ ਅਤੇ ਮੋਟਾ ਆਹਾਰ ਦੀ ਲੋੜ ਹੁੰਦੀ ਹੈ ।

→ ਕਾਰਬੋਹਾਈਡੇਟਸ ਕਾਰਬਨ, ਹਾਈਡੋਜਨ ਅਤੇ ਆਕਸੀਜਨ ਦੇ ਬਣੇ ਹੁੰਦੇ ਹਨ । ਇਹ ਊਰਜਾ ਦਾ ਤਤਕਾਲ | ਸਰੋਤ ਹਨ ਅਤੇ ਇਸਨੂੰ ਭੋਜਨ ਦੇਣ ਵਾਲੀ ਉਰਜਾ ਕਹਿੰਦੇ ਹਨ ।

→ ਬਾਜਰਾ, ਜਵਾਰ, ਕਣਕ, ਚਾਵਲ, ਗੁੜ, ਅੰਬ, ਕੇਲਾ ਅਤੇ ਆਲੂ ਆਦਿ ਕਾਰਬੋਹਾਈਡੇਟਸ ਦੇ ਮੁੱਖ ਸਰੋਤ ਹਨ ।

→ ਸਾਡੇ ਕੋਲ ਦੋ ਤਰ੍ਹਾਂ ਦੇ ਕਾਰਬੋਹਾਈਡੇਟਸ ਹਨ । ਇਕ ਸਧਾਰਣ, ਕਾਰਬੋਹਾਈਡੇਟਸ ਅਤੇ ਗੁੰਝਲਦਾਰ ਕਾਰਬੋਹਾਈਡੇਟਸ ।

→ ਸਧਾਰਣ ਕਾਰਬੋਹਾਈਡੇਟਸ ਦੀਆਂ ਉਦਾਹਰਨਾਂ, ਗੁਲੂਕੋਜ਼, ਫਰੁਕਟੋਜੇ, ਸੁਰਕੌਜ਼ ਅਤੇ ਲੈਕਟੋਜ਼ ਹਨ । ਗੁੰਝਲਦਾਰ ਕਾਰਬੋਹਾਈਡੇਟਸ ਦੀਆਂ ਉਦਾਹਰਨਾਂ : ਸਟਾਰਚ, ਸੈਲੂਲੋਜ਼ ਅਤੇ ਗਲਾਈਕੋਜ਼ਨ ਆਦਿ ।

PSEB 6th Class Science Notes Chapter 2 ਭੋਜਨ ਦੇ ਤੱਤ

→ ਕਾਰਬੋਹਾਈਡੇਟਸ ਮਿੱਠੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਸ਼ੱਕਰ ਕਿਹਾ ਜਾਂਦਾ ਹੈ ।

→ ਸੁਕਰੋਜ਼ ਨੂੰ ਟੇਬਲ ਸ਼ੂਗਰ ਵਜੋਂ ਜਾਣਿਆ ਜਾਂਦਾ ਹੈ । ਫਰੁਕਟੋਜ਼ ਨੂੰ ਫਲਾਂ ਦੀ ਖੰਡ ਕਿਹਾ ਜਾਂਦਾ ਹੈ । ਲੈਕਟੋਜ਼ ਨੂੰ ਦੁੱਧ ਦੀ ਖੰਡ ਕਿਹਾ ਜਾਂਦਾ ਹੈ ।

→ ਸਟਾਰਚ ਪਾਣੀ ਵਿੱਚ ਸਵਾਦ ਰਹਿਤ ਅਤੇ ਗ਼ੈਰ-ਜ਼ਰੂਰੀ ਹਨ । ਇਹ ਗੁਲੂਕੋਜ਼ ਇਕਾਈਆਂ ਦਾ ਬਣਿਆ ਹੁੰਦਾ ਹੈ ।

→ ਸਟਾਰਚ ਦੇ ਮੁੱਖ ਸਰੋਤ ਕਣਕ, ਚਾਵਲ, ਆਲੂ ਅਤੇ ਮੱਕੀ ਹਨ ।

→ ਪਾਚਨ ਦੇ ਦੌਰਾਨ ਸਟਾਰਚ ਸਭ ਤੋਂ ਪਹਿਲਾਂ ਗੁਲੂਕੋਜ਼ ਵਿੱਚ ਬਦਲ ਜਾਂਦਾ ਹੈ ਅਤੇ ਅੰਤ ਵਿੱਚ ਕਾਰਬਨ| ਡਾਈਆਕਸਾਈਡ ਅਤੇ ਪਾਣੀ ਵਿੱਚ । ਇਸ ਲਈ ਸਟਾਰਚ ਊਰਜ ਦਾ ਤੁਰੰਤ ਸਰੋਤ ਨਹੀਂ ਹੁੰਦਾ । ਸਟਾਰਜ ਦੀ ਪਛਾਣ ਆਈਓਡੀਨ ਦੁਆਰਾ ਕੀਤੀ ਜਾਂਦੀ ਹੈ । ਇਹ ਆਈਓਡੀਨ ਦੇ ਨਾਲ ਨੀਲਾ-ਕਾਲਾ ਰੰਗ ਦਿੰਦਾ ਹੈ ।

→ ਪ੍ਰੋਟੀਨ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਨਾਈਟ੍ਰੋਜਨ ਦੇ ਬਣੇ ਹੁੰਦੇ ਹਨ । ਇਹਨਾਂ ਨੂੰ ਸਰੀਰ ਬਣਾਉਣ | ਵਾਲੇ ਭੋਜਨ ਕਹਿੰਦੇ ਹਨ | ਸਰੀਰ ਦੇ ਵਾਧੇ ਅਤੇ ਮੁਰੰਮਤ ਹੋਣ ਵਾਲੇ ਸੈੱਲ ਲਈ ਪ੍ਰੋਟੀਨ ਮੁੱਖ ਕੰਮ ਕਰਦਾ ਹੈ । ਇਹ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ।

→ ਪੌਦੇ ਅਤੇ ਜਾਨਵਰ ਦੋਨੋਂ ਪੋਟੀਨ ਦੇ ਮੁੱਖ ਸਰੋਤ ਹਨ । ਪੌਦਿਆਂ ਤੋਂ ਪ੍ਰਾਪਤ ਹੋਣ ਵਾਲੀ ਪ੍ਰੋਟੀਨ ਨੂੰ ਪੌਦਾ ਪ੍ਰੋਟੀਨ | ਕਹਿੰਦੇ ਹਨ ਅਤੇ ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੀ ਪ੍ਰੋਟੀਨ ਨੂੰ ਜਾਨਵਰ ਪ੍ਰੋਟੀਨ ਕਹਿੰਦੇ ਹਨ ।

→ ਫਲੀਆਂ ਜਿਵੇਂ ਸੋਇਆਬੀਨ, ਮਟਰ, ਦਾਲਾਂ ਉਦਾਹਰਨ ਗਾਮ ਅਤੇ ਚੰਦਰਮਾ ਪੌਦਾ ਪ੍ਰੋਟੀਨ ਦੇ ਸਰੋਤ ਹਨ ।

→ ਸਾਨੂੰ ਪਾਲਕ, ਮਸ਼ਰੂਮ ਅਤੇ ਬਰੋਕਲੀ ਤੋਂ ਵੀ ਪ੍ਰੋਟੀਨ ਪ੍ਰਾਪਤ ਹੁੰਦੀ ਹੈ ।

→ ਮੀਟ, ਮੱਛੀ, ਪੋਲਟਰੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵੀ ਪ੍ਰੋਟੀਨ ਦੇ ਮੁੱਖ ਸਰੋਤ ਹਨ ।

→ ਕੁੱਝ ਪ੍ਰੋਟੀਨ ਸਾਰੇ ਸਰੀਰ ਵਿੱਚ ਵਾਪਰਨ ਵਾਲੀਆਂ ਕਈ ਪ੍ਰਤੀਕ੍ਰਿਆਵਾਂ ਨੂੰ ਤੇਜ਼ ਕਰਦੇ ਹਨ । ਇਹ ਐਨਜਾਈਮ ਵਜੋਂ ਜਾਣੇ ਜਾਂਦੇ ਹਨ ।

→ ਐਨਜ਼ਾਈਮ ਪ੍ਰੋਟੀਨ ਹੁੰਦੇ ਹਨ ਜਿਹੜੇ ਜੀਵਿਤ ਜੀਵ ਦੇ ਸਰੀਰ ਅੰਦਰ ਵੱਖ-ਵੱਖ ਐਕਟੀਵੀਟੀਜ਼ ਨੂੰ ਤੇਜ਼ ਕਰਦੇ ਹਨ ।

→ ਪ੍ਰੋਟੀਨ ਨੂੰ ਜਦੋਂ ਕਾਪਰ ਸਲਫਾਈਡ ਅਤੇ ਕਾਸਟਿਕ ਸੋਡਾ ਦੀ ਇਕ ਸੁਲੌਊਸ਼ਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਨੀਲਾ ਰੰਗ ਮਿਲਦਾ ਹੈ ।

→ ਚਰਬੀ ਵੀ ਊਰਜਾ ਪ੍ਰਦਾਨ ਕਰਦੀ ਹੈ । ਇਹ ਊਰਜਾ ਨੂੰ ਜਿਆਦਾ ਮਾਤਰਾ ਵਿੱਚ ਪ੍ਰਦਾਨ ਕਰਦੇ ਹਨ ਜੋ ਕਿ | ਕਾਰਬੋਹਾਈਡੇਟਸ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ । ਇਹ ਤੁਰੰਤ ਉਰਜਾ ਨਹੀਂ ਛੱਡਦੇ । ਚਰਬੀ ਨੂੰ ਉਰਜਾ ਦੇ ਮੁੱਖ ਸਰੋਤ ਵਜੋਂ ਜਾਣਿਆ ਜਾਂਦਾ ਹੈ । ਕਾਰਬੋਹਾਈਡੇਟਸ ਨੂੰ ਤੁਰੰਤ ਊਰਜਾ ਦੇ ਸਰੋਤ ਵਜੋਂ ਜਾਣਿਆ ਜਾਂਦਾ ਹੈ ।

→ ਚਰਬੀ ਦਾ ਮਹੱਤਵਪੂਰਨ ਸਰੋਤ ਮੀਟ, ਆਂਡੇ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ ਤੇ ਘਿਓ ਹਨ । ਹੁ ਚਰਬੀ ਸਾਨੂੰ ਊਰਜਾ ਦਿੰਦੀ ਹੈ ਤੇ ਸਰੀਰ ਤੋਂ ਗਰਮੀ ਦੇ ਨੁਕਸਾਨ ਨੂੰ ਰੋਕਦੀ ਹੈ ।

→ ਕਾਗਜ਼ ਤੇ ਤੇਲ ਪੈਚ ਦੀ ਮੌਜੂਦਗੀ ਕਿਸੇ ਵੀ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪੁਸ਼ਟੀ ਕਰਦਾ ਹੈ ।

→ ਸਾਡੇ ਸਰੀਰ ਨੂੰ ਖਣਿਜ ਪਦਾਰਥ ਦੀ ਜ਼ਰੂਰਤ ਹੈ | ਕੈਲਸ਼ੀਅਮ, ਆਇਰਨ, ਆਈਓਡੀਨ ਅਤੇ ਫਾਸਫੋਰਸ | ਬਹੁਤ ਮਹੱਤਵਪੂਰਨ ਖਣਿਜ-ਪਦਾਰਥ ਹਨ । ਇਹ ਸਾਨੂੰ ਊਰਜਾ ਪ੍ਰਦਾਨ ਨਹੀਂ ਕਰਦੇ ।

→ ਲੋਹੇ ਦੀ ਜ਼ਰੂਰਤ ਸਾਨੂੰ ਹੀਮੋਗਲੋਬਲ ਦੇ ਗਠਨ ਲਈ ਹੁੰਦੀ ਹੈ ਅਤੇ ਕੈਲਸ਼ੀਅਮ ਦੀ ਜ਼ਰੂਰਤ ਹੱਡੀਆਂ ਦੇ ਬਣਨ ਵਾਸਤੇ ਹੁੰਦੀ ਹੈ । ਫਾਸਫੋਰਸ ਸਾਡੇ ਦੰਦਾਂ ਅਤੇ ਹੱਡੀਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ । ਆਇਓਡੀਨ ਦੀ ਜ਼ਰੂਰਤ ਥਾਇਡ ਗਲੈਂਡ ਦਾ ਸਾਧਾਰਨ ਕੰਮ ਕਰਨ ਲਈ ਹੁੰਦੀ ਹੈ ।

→ ਵਿਟਾਮਿਨ ਦੀ ਲੋੜ ਸਰੀਰ ਦੇ ਸਹੀ ਕੰਮ ਕਰਨ ਲਈ ਹੁੰਦੀ ਹੈ । ਸਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਵਿਟਾਮਿਨ ਹਨ ਜਿਵੇਂ ਏ, ਬੀ, ਸੀ, ਡੀ, ਈ, ਅਤੇ ਕੇ ।

PSEB 6th Class Science Notes Chapter 2 ਭੋਜਨ ਦੇ ਤੱਤ

→ ਵਿਟਾਮਿਨ ‘ਏ’ ਦੇ ਮੁੱਖ ਸਰੋਤ, ਆਂਡੇ, ਮੀਟ, ਦੁੱਧ, ਪਨੀਰ, ਹਰੀ ਸਬਜ਼ੀਆਂ, ਗਾਜਰ ਅਤੇ ਪਪੀਤਾ ਆਦਿ ਹਨ । ਇਨ੍ਹਾਂ ਦੀ ਲੋੜ ਸਿਹਤਮੰਦ ਅੱਖਾਂ ਤੇ ਚਮੜੀ ਲਈ ਹੈ । ਹੁ ਵਿਟਾਮਿਨ ‘ਬੀ’ ਦੇ ਮੁੱਖ ਸਰੋਤ, ਦੁੱਧ, ਹਰੀ-ਸਬਜ਼ੀਆਂ, ਮਟਰ, ਆਂਡੇ, ਅਨਾਜ, ਖੁੰਭਾਂ ਹਨ । ਇਨ੍ਹਾਂ ਦੀ ਲੋੜ ਸਰੀਰ ਦੇ ਸਾਧਾਰਨ ਵਾਧੇ ਦੇ ਵਿਕਾਸ ਅਤੇ ਕੇਂਦਰੀ ਦਿਮਾਗ ਪ੍ਰਣਾਲੀ ਅਤੇ ਪਾਚਨ ਪ੍ਰਣਾਲੀ ਦੇ ਸਹੀ ਕੰਮ ਕਰਨ ਲਈ ਹੈ ।

→ ਵਿਟਾਮਿਨ ‘ਈ’ ਦੇ ਮੁੱਖ ਸਰੋਤ ਬਾਦਾਮ, ਅਖਰੋਟ, ਸੁਰਜਮੁੱਖੀ ਦਾ ਤੇਲ, ਸੋਇਆਬੀਨ ਦਾ ਤੇਲ, ਹਰੀ ਸਬਜ਼ੀਆਂ ਹਨ । ਇਨ੍ਹਾਂ ਦੀ ਲੋੜ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਣ ਅਤੇ ਸਰੀਰ ਦੀ ਸਮੱਸਿਆ ਨੂੰ ਘਟਾਉਣ ਵਿੱਚ ਸਹਾਇਤਾ ਲਈ ਹੈ ।

→ ਵਿਟਾਮਿਨ ‘ਕੇ’ ਦੇ ਮੁੱਖ ਸਰੋਤ ਹਰੀ ਸਬਜ਼ੀਆਂ, ਮੱਛੀ, ਮੀਟ, ਆਂਡੇ ਅਤੇ ਅਨਾਜ ਹਨ । ਇਸ ਦੀ ਲੋੜ ਖੂਨ ਦੇ ਜੰਮਣ ਵਿੱਚ ਮਦਦ ਕਰਦੀ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਪੋਸ਼ਟਿਕ ਤੱਤ-ਇਹ ਉਹ ਪਦਾਰਥ ਹਨ ਜੋ ਸਰੀਰ ਦੇ ਵਾਧੇ ਤੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ ।
  2. ਸੰਤੁਲਨ ਖੁਰਾਕ-ਇਸ ਖੁਰਾਕ ਵਿੱਚ ਕਾਫੀ ਮਾਤਰਾ ਵਿੱਚ ਜ਼ਰੂਰੀ ਪੋਸ਼ਟਿਕ ਤੱਤ, ਮੋਟਾ ਆਹਾਰ ਅਤੇ ਪਾਣੀ ਹੁੰਦੇ । ਹਨ ਜੋ ਕਿ ਸਰੀਰ ਦੇ ਵਾਧੇ ਤੇ ਵਿਕਾਸ ਵਿੱਚ ਮਦਦ ਕਰਦਾ ਹੈ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
  3. ਘਾਟ ਰੋਗ-ਇਹ ਉਹ ਰੋਗ ਹੈ ਜੋ ਪੌਸ਼ਟਿਕ ਤੱਤਾਂ ਦੀ ਕਮੀ ਬਹੁਤ ਸਮੇਂ ਲਈ ਹੋਣ ਕਰਕੇ ਹੁੰਦੀ ਹੈ, ਨੂੰ ਘਾਟ ਰੋਗ ਕਹਿੰਦੇ ਹਨ ।
  4. ਗਾਇਟਰ-ਇਹ ਬਿਮਾਰੀ, ਆਇਓਡੀਨ ਦੀ ਕਮੀ ਹੋਣ ਕਰਕੇ ਹੁੰਦੀ ਹੈ ਜਿਸ ਕਾਰਨ ਗਰਦਨ ਵਿੱਚ ਗਲੈਂਡ ਦਾ ਵਾਧਾ ਹੋ ਜਾਂਦਾ ਹੈ ।
  5. ਸਕਰਵੀ-ਇਹ ਰੋਗ, ਵਿਟਾਮਿਨ ‘ਸੀ’ ਦੀ ਕਮੀ ਹੋਣ ਕਰਕੇ ਹੁੰਦਾ ਹੈ ਜਿਸ ਦਾ ਮੁੱਖ ਲੱਛਣ ਖੁਨ ਦਾ ਵਗਣਾ ਹੁੰਦਾ ਹੈ ।
  6. ਬੇਰੀ-ਬੇਰੀ-ਇਹ ਬਿਮਾਰੀ ਜਾਂ ਰੋਗ ਵਿਟਾਮਿਨ ‘ਬੀ’ ਦੀ ਕਮੀ ਕਰਕੇ ਹੁੰਦਾ ਹੈ ।
  7. ਰਿਕਿਟਸ-ਇਹ ਰੋਗ ਵਿਟਾਮਿਨ ‘ਡੀ’ ਦੀ ਕਮੀ ਕਰਕੇ ਹੁੰਦਾ ਹੈ । ਇਸ ਦਾ ਮੁੱਖ ਲੱਛਣ ਨਰਮ ਅਤੇ ਮੋੜ ਹੱਡੀ ਹੁੰਦਾ ਹੈ ।
  8. ਅਨੀਮੀਆ-ਇਹ ਬਿਮਾਰੀ ਲੋਹੇ ਦੀ ਕਮੀ ਕਾਰਨ ਹੁੰਦੀ ਹੈ । ਜਿਸਦਾ ਮੁੱਖ ਲੱਛਣ ਕਮਜ਼ੋਰੀ, ਥਕਾਵਟ ਅਤੇ ਚਮੜੀ ਦਾ ਪੀਲਾ ਪੈ ਜਾਣਾ ਹੈ ।
  9. ਫੋਕਟ ਪਦਾਰਟ (ਮੋਟਾ ਆਹਾਰ)-ਭੋਜਨ ਵਿੱਚ ਮੌਜੂਦ ਰੇਸ਼ੇਦਾਰ ਬਦਹਜ਼ਮੀ ਪਦਾਰਥ ਨੂੰ ਮੋਟਾ ਆਹਾਰ ਜਾਂ ਫੋਕਟ ਪਦਾਰਥ ਕਿਹਾ ਜਾਂਦਾ ਹੈ ।

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

This PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ will help you in revision during exams.

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

ਯਾਦ ਰੱਖਣ ਯੋਗ ਗੱਲਾਂ-

→ ਸਾਰੇ ਜੀਵਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਕਿਰਿਆਵਾਂ ਕਰਨ ਲਈ ਉਰਜਾ ਦੀ ਲੋੜ ਹੁੰਦੀ ਹੈ ।

→ ਭੋਜਨ ਸਜੀਵਾਂ ਦੇ ਵਾਧੇ ਤੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ, ਕੰਮ ਕਰਨ ਲਈ ਊਰਜਾ ਪ੍ਰਦਾਨ ਕਰਦਾ ਹੈ, ਸਰੀਰ ਦੇ ਜ਼ਖ਼ਮੀ ਭਾਗਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ।

→ ਵੱਖ-ਵੱਖ ਪ੍ਰਕਾਰ ਦੇ ਭੋਜਨ ਜਿਵੇਂ ਕਿ ਫਲ, ਸਬਜ਼ੀਆਂ, ਦੁੱਧ ਤੋਂ ਬਣੇ ਪਦਾਰਥ, ਆਂਡੇ, ਮੀਟ, ਰੋਟੀ ਅਤੇ ਬੇਕਰੀ ਉਤਪਾਦ ਕੁਦਰਤ ਵਿੱਚ ਪਾਏ ਜਾਂਦੇ ਹਨ । ਹ ਉਹ ਪਦਾਰਥ ਜਾਂ ਵਸਤੂਆਂ, ਜਿਨ੍ਹਾਂ ਨੂੰ ਬਣਾਉਣ ਲਈ ਜ਼ਰੂਰਤ ਹੁੰਦੀ ਹੈ, ਸਮੱਗਰੀ ਕਹਿੰਦੇ ਹਨ ।

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

→ ਤਰ ਪਦਾਰਥ ਦੋ ਜਾਂ ਦੋ ਤੋਂ ਜ਼ਿਆਦਾ ਵਸਤੂਆਂ ਨੂੰ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ । ਹ ਪੌਦੇ ਜੀਵਾਂ ਤੇ ਸਜੀਵਾਂ ਲਈ ਭੋਜਨ ਦਾ ਮੁੱਖ ਸਰੋਤ ਹਨ, ਭਾਵੇਂ ਕੁੱਝ ਭੋਜਨ ਪਦਾਰਥ ਜੰਤੂਆਂ ਤੋਂ ਵੀ ਪ੍ਰਾਪਤ ਕੀਤੇ ਜਾਂਦੇ ਹਨ ।

→ ਪੌਦੇ ਆਪਣਾ ਭੋਜਨ ਆਪ ਸੂਰਜ ਦੀ ਰੋਸ਼ਨੀ, ਕਾਰਬਨ-ਡਾਈਆਕਸਾਈਡ ਤੇ ਪਾਣੀ ਦੀ ਵਰਤੋਂ ਕਰਕੇ ਬਣਾਉਂਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਹਨ । ਹੁ ਪੌਦੇ ਦੇ ਉਹ ਸਾਰੇ ਭਾਗ, ਜਿੱਥੋਂ ਭੋਜਨ ਪਦਾਰਥ ਜਮਾਂ ਕੀਤੇ ਜਾਂਦੇ ਹਨ, ਉਨ੍ਹਾਂ ਨੂੰ ਖਾਣਯੋਗ ਭਾਗ ਕਹਿੰਦੇ ਹਨ, ਜਿਵੇਂ ਬੀਜ, ਫੁੱਲ, ਤਣਾਂ, ਜੜ੍ਹ ਅਤੇ ਪੱਤੇ ਆਦਿ ।

→ ਪੌਦੇ ਦੇ ਉਹ ਭਾਗ, ਜਿਹੜੇ ਸਾਡੇ ਦੁਆਰਾ ਭੋਜਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ, ਖਾਣਯੋਗ ਭਾਗ ਅਖਵਾਉਂਦੇ ਹਨ । ਹੁ ਗਾਜਰ, ਮੂਲੀ, ਸ਼ਲਗਮ, ਸ਼ਕਰਕੰਦੀ ਦੀਆਂ ਜੜ੍ਹਾਂ ਭੋਜਨ ਦੇ ਰੂਪ ਵਿੱਚ ਵਰਤੀਆਂ ਜਾਂਦੀਆਂ ਹਨ ।

→ ਕੁੱਝ ਪੌਦਿਆਂ ਦੇ ਤਣਿਆਂ ਨੂੰ ਵੀ ਇਸ ਰੂਪ ਵਿੱਚ ਵਰਤਿਆ ਜਾਂਦਾ ਹੈ । ਕਈ ਪੌਦਿਆਂ ਦਾ ਤਣਾ ਭੋਜਨ ਦੇ ਰੂਪ ਵਿੱਚ ਜਿਵੇਂ ਅਦਰਕ, ਆਲੂ, ਪਿਆਜ਼, ਹਲਦੀ ਵਿੱਚ ਵਰਤਿਆ ਜਾਂਦਾ ਹੈ । ਅਦਰਕ ਅਤੇ ਹਲਦੀ ਦੇ ਤਣੇ ਨੂੰ ਮਸਾਲਿਆਂ ਵਜੋਂ ਵਰਤਿਆ ਜਾਂਦਾ ਹੈ । ਗੰਨੇ ਦੇ ਤਣੇ ਨੂੰ ਜੂਸ, ਖੰਡ ਅਤੇ ਗੁੜ ਬਣਾਉਣ ਲਈ ਵਰਤਿਆ ਜਾਂਦਾ ਹੈ ।

PSEB 6th Class Science Notes Chapter 1 ਭੋਜਨ, ਇਹ ਕਿੱਥੋਂ ਆਉਂਦਾ ਹੈ

→ ਅਸੀਂ ਵੱਖਰੇ-ਵੱਖਰੇ ਤਰ੍ਹਾਂ ਦੇ ਫਲ ਖਾਂਦੇ ਹਾਂ ਜਿਵੇਂ ਸੇਬ, ਅੰਬ, ਅਮਰੂਦ, ਪਪੀਤਾ ਅਤੇ ਸੰਤਰਾ ਆਦਿ । ਇਹ ਸਾਰੇ ਫਲ ਕੱਚੇ ਹੀ ਖਾਧੇ ਜਾਂਦੇ ਹਨ | ਕੁੱਝ ਫਲਾਂ ਤੋਂ ਮੁਰੱਬਾ ਅਤੇ ਅਚਾਰ ਵੀ ਤਿਆਰ ਕੀਤਾ ਜਾਂਦਾ ਹੈ ।

→ ਫਲ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ ਅਤੇ ਇਹ ਵਿਟਾਮਿਨ ਤੇ ਖਣਿਜ ਪਦਾਰਥ ਦੇ ਮੁੱਖ ਸਰੋਤ ਹਨ |

→ ਅਸੀਂ ਕੁੱਝ ਪੌਦਿਆਂ ਦੇ ਪੱਤਿਆਂ ਜਿਵੇਂ ਸਰੋਂ, ਪਾਲਕ, ਬੰਦਗੋਭੀ, ਧਨੀਆ, ਪੁਦੀਨਾ ਆਦਿ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ।

→ ਕਈ ਪੌਦਿਆਂ ਦੇ ਬੀਜਾਂ ਨੂੰ ਵੀ ਭੋਜਨ ਵਜੋਂ ਵਰਤਿਆ ਜਾਂਦਾ ਹੈ ਜਿਵੇਂ ਕਿ ਕਣਕ, ਚੌਲ, ਮੱਕੀ, ਬੇਸਣ, ਮਟਰ, ਰਾਜਮਾਂਹ ਅਤੇ ਮੂੰਗ ਆਦਿ ।

→ ਅਸੀਂ ਕੁੱਝ ਭੋਜਨ ਪਦਾਰਥ ਜੰਤੂਆਂ ਤੋਂ ਵੀ ਪ੍ਰਾਪਤ ਕਰਦੇ ਹਾਂ ਜਿਵੇਂ ਦੁੱਧ, ਸ਼ਹਿਦ, ਮੀਟ, ਆਂਡੇ, ਤੇਲ ਆਦਿ ।

→ ਸ਼ਹਿਦ ਵਿੱਚ ਕਾਰਬੋਹਾਈਡੇਟਸ, ਪਾਣੀ, ਖਣਿਜ-ਪਦਾਰਥ, ਐਨਜਾਈਮ ਅਤੇ ਵਿਟਾਮਿਨ ਹੁੰਦੇ ਹਨ ।

→ ਜਾਨਵਰਾਂ ਦੁਆਰਾ ਲਏ ਗਏ ਭੋਜਨ ਦੇ ਆਧਾਰ ‘ਤੇ ਜਾਨਵਰ ਦੀਆਂ ਤਿੰਨ ਕਿਸਮਾਂ ਹਨ-

  1. ਸ਼ਾਕਾਹਾਰੀ
  2. ਮਾਸਾਹਾਰੀ
  3. ਸਰਵੋਤਮ (ਜਿਹੜੇ ਦੋਨੋਂ ਤਰ੍ਹਾਂ ਦੇ ਭੋਜਨ ਖਾਂਦੇ ਹਨ ਜਾਂ ਸਰਬ-ਅਹਾਰੀ ।

→ ਅਜਿਹੇ ਜਾਨਵਰ ਜਿਹੜੇ ਕੇਵਲ ਪੌਦਿਆਂ ਜਾਂ ਪੌਦਿਆਂ ਤੋਂ ਬਣੇ ਜਾਂ ਪ੍ਰਾਪਤ ਉਤਪਾਦਾਂ ਨੂੰ ਹੀ ਖਾਂਦੇ ਹਨ, ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ । ਉਦਾਹਰਣ ਵਜੋਂ ਗਾਂ, ਬੱਕਰੀ, ਖਰਗੋਸ਼, ਭੇਡ, ਹਿਰਨ ਅਤੇ ਹਾਥੀ ।

→ ਅਜਿਹੇ ਜਾਨਵਰ ਜਿਹੜੇ ਆਪਣੇ ਭੋਜਨ ਲਈ ਦੂਜੇ ਜਾਨਵਰਾਂ ਨੂੰ ਖਾਂਦੇ ਹਨ, ਨੂੰ ਮਾਸਾਹਾਰੀ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਸ਼ੇਰ, ਚੀਤਾ, ਸੱਪ ਆਦਿ ।

→ ਅਜਿਹੇ ਜਾਨਵਰ ਭੋਜਨ ਲਈ ਪੌਦਿਆਂ ਅਤੇ ਜੰਤੂਆਂ ਉੱਪਰ ਨਿਰਭਰ ਕਰਦੇ ਹਨ, ਨੂੰ ਸਰਬ-ਅਹਾਰੀ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਕਾਂ, ਰਿੱਛ, ਕੁੱਤਾ, ਚੂਹਾ ਆਦਿ ।

→ ਦੁੱਧ, ਪ੍ਰੋਟੀਨ, ਸ਼ੁਗਰ (ਖੰਡ), ਚਰਬੀ ਅਤੇ ਵਿਟਾਮਿਨ ਦਾ ਮਿਸ਼ਰਨ ਹੈ । ਦੁੱਧ ਨੂੰ ਸੰਸਾਰ ਭਰ ਵਿੱਚ ਭੋਜਨ ਵਜੋਂ ਵਰਤਿਆ ਜਾਂਦਾ ਹੈ ਜਿਸ ਤੋਂ ਕਈ ਪ੍ਰਕਾਰ ਦੇ ਉਤਪਾਦ ਜਿਵੇਂ ਪਨੀਰ, ਮੱਖਣ, ਦਹੀਂ ਅਤੇ ਕਰੀਮ ਆਦਿ ਬਣਾਏ ਜਾਂਦੇ ਹਨ ।

→ ਲੋਕ ਬੱਕਰੇ, ਭੇਡਾਂ, ਮੁਰਗੀ, ਮੱਛੀ ਅਤੇ ਸਮੁੰਦਰੀ ਜਾਨਵਰ ਜਿਵੇਂ ਝੱਗਾ, ਕੇਕੜਾ ਦਾ ਮਾਸ ਖਾਂਦੇ ਹਨ ।

→ ਮੀਟ ਨੂੰ ਭੋਜਨ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ ਜਿਸ ਵਿੱਚ ਬਹੁਤ ਮਾਤਰਾ ਵਿੱਚ ਪ੍ਰੋਟੀਨ ਤੇ ਚਰਬੀ ਪਾਈ ਜਾਂਦੀ ਹੈ ।

→ ਲੋਕ ਮੁਰਗੀਆਂ, ਬੱਤਖ ਅਤੇ ਹੋਰ ਜਾਨਵਰਾਂ ਦੇ ਆਂਡੇ ਖਾਂਦੇ ਹਨ । ਆਂਡੇ ਦੇ ਚਿੱਟੇ ਭਾਗ ਨੂੰ ਐਲਬਿਊਮਿਨ । ਅਤੇ ਪੀਲੇ ਭਾਗ ਨੂੰ ਸ਼ੌਕ ਕਹਿੰਦੇ ਹਨ | ਐਲਬਿਊਮਿਨ ਪ੍ਰੋਟੀਨ ਅਤੇ ਚਰਬੀ ਨਾਲ ਭਰਪੂਰ ਹੁੰਦਾ ਹੈ ।

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ

  1. ਭੋਜਨ-ਕੰਮ ਕਰਨ ਲਈ ਊਰਜਾ ਪ੍ਰਦਾਨ ਕਰਨ ਵਾਲੇ ਪਦਾਰਥ ਸਰੀਰ ਦੀ ਗਰਮੀ ਤੋਂ ਅਤੇ ਸਾਨੂੰ ਰੋਗਾਂ ਤੋਂ ਵੀ ਬਚਾਉਂਦੇ ਹਨ ।
  2. ਸੰਤੁਲਨ ਖੁਰਾਕ-ਇਕ ਖੁਰਾਕ ਜਿਸ ਵਿੱਚ ਸਰੀਰ ਨੂੰ ਚਾਹੀਦੇ ਲੋੜੀਂਦੇ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।
  3. ਖਾਣਯੋਗ-ਉਹ ਪਦਾਰਥ ਜਿਹੜੇ ਖਾਣ ਲਈ ਸੁਰੱਖਿਅਤ ਹਨ, ਉਨ੍ਹਾਂ ਨੂੰ ਖਾਣਯੋਗ ਪਦਾਰਥ ਕਹਿੰਦੇ ਹਨ ।
  4. ਸਮੱਗਰੀ-ਭੋਜਨ ਪਦਾਰਥ ਤਿਆਰ ਕਰਨ ਲਈ ਲੋੜੀਂਦੀ ਸਮੱਗਰੀ |
  5. ਦਾਲਾਂ-ਕੁੱਝ ਫ਼ਸਲਾਂ ਦੇ ਬੀਜ ਜਿਵੇਂ ਛੋਲੇ, ਮਟਰ ਅਤੇ ਮੁੰਗ ।
  6. ਅਨਾਜ-ਕੁੱਝ ਘਾਹ ਦੀਆਂ ਫ਼ਸਲਾਂ ਦੇ ਬੀਜ ਜਿਵੇਂ ਕਣਕ, ਚਾਵਲ ਅਤੇ ਮੱਕੀ ।
  7. ਐਲਬਿਊਮਿਨ-ਆਂਡੇ ਦਾ ਚਿੱਟਾ ਹਿੱਸਾ ।
  8. ਸ਼ੌਕ-ਆਂਡੇ ਦਾ ਪੀਲਾ ਹਿੱਸਾ ।
  9. ਅੰਮ੍ਰਿਤ-ਫੁੱਲ ਵਿੱਚ ਮੌਜੂਦ ਮਿੱਠੀ ਤਰਲ ।
  10. ਸ਼ਾਕਾਹਾਰੀ-ਪੌਦੇ ਖਾਣ ਵਾਲੇ ਜਾਨਵਰਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ ।
  11. ਉਤਪਾਦਕ ਜਾਂ ਔਟੋਟਰਾਫਸ-ਜੀਵ ਜੋ ਪ੍ਰਕਾਸ਼-ਸੰਸਲੇਸ਼ਣ ਦੀ ਸਹਾਇਤਾ ਨਾਲ ਭੋਜਨ ਤਿਆਰ ਕਰਦੇ ਹਨ ।
  12. ਖਪਤਕਾਰ ਜਾਂ ਪੈਟਰੋਟਰਾਫਸ-ਜੀਵ ਜੋ ਆਪਣੇ ਭੋਜਨ ਲਈ ਦੂਜਿਆਂ ‘ਤੇ ਨਿਰਭਰ ਕਰਦੇ ਹਨ ।
  13. ਸ਼ਾਕਾਹਾਰੀ-ਉਹ ਜੀਵ ਜੋ ਸਿਰਫ਼ ਪੌਦਿਆਂ ‘ਤੇ ਨਿਰਭਰ ਕਰਦੇ ਹਨ ।
  14. ਮਾਸਾਹਾਰੀ-ਉਹ ਜੀਵ ਜੋ ਸਿਰਫ਼ ਦੁਜੇ ਜਾਨਵਰਾਂ ‘ਤੇ ਭੋਜਨ ਲਈ ਨਿਰਭਰ ਕਰਦੇ ਹਨ ।
  15. ਸਰਬ-ਅਹਾਰੀ-ਉਹ ਜੀਵ ਜੋ ਭੋਜਨ ਲਈ ਜਾਨਵਰਾਂ ਅਤੇ ਮਨੁੱਖਾਂ ‘ਤੇ ਨਿਰਭਰ ਕਰਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

Punjab State Board PSEB 6th Class Science Book Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Textbook Exercise Questions, and Answers.

PSEB Solutions for Class 6 Science Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

Science Guide for Class 6 PSEB ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 164)

ਪ੍ਰਸ਼ਨ 1.
ਸਬਜ਼ੀਆਂ ਦੇ ਛਿਲਕੇ ……………………… ਕੂੜਾ ਹਨ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਵਿਘਟਨਸ਼ੀਲ |

ਪ੍ਰਸ਼ਨ 2.
ਕੱਚ ਇੱਕ ……….. ਕੂੜਾ ਹੈ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਅਵਿਘਟਨਸ਼ੀਲ ।

ਪ੍ਰਸ਼ਨ 3.
ਪੌਦਿਆਂ ਦੇ ਪੋਤੇ …………. ਕੂੜਾ ਹਨ । (ਜੈਵ-ਵਿਘਟਨਸ਼ੀਲ/ਜੈਵ-ਅਵਿਘਟਨਸ਼ੀਲ)
ਉੱਤਰ-
ਜੈਵ-ਵਿਘਟਨਸ਼ੀਲ ॥

ਸੋਚੋ ਅਤੇ ਉੱਤਰ ਦਿਓ (ਪੇਜ 165)

ਪ੍ਰਸ਼ਨ 1.
ਕੰਪੋਸਟ ਖਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ । (ਸਹੀ/ਗਲਤ)
ਉੱਤਰ-
ਸਹੀ ।

ਪ੍ਰਸ਼ਨ 2.
ਅਸੀਂ ਜੈਵ-ਅਵਿਘਟਨਸ਼ੀਲ ਪਦਾਰਥਾਂ ਦੀ ਵਰਤੋਂ ਕੰਪੋਸਟ ਖਾਦ ਬਣਾਉਣ ਵਿੱਚ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਗਲਤ ॥

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 3.
ਖਾਦ ਜੈਵ-ਵਿਘਟਨਸ਼ੀਲ ਹੁੰਦੀ ਹੈ । (ਸਹੀ/ਗਲਤ)
ਉੱਤਰ-
ਸਹੀ ।

ਸੋਚੋ ਅਤੇ ਉੱਤਰ ਦਿਓ (ਪੇਜ 165)

ਪ੍ਰਸ਼ਨ 1.
ਵਰਮੀਕੰਪੋਸਟਿੰਗ ……….. ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਵਰਮੀਕੰਪੋਸਟਿੰਗ ਗੰਡੋਏ ਦੁਆਰਾ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਰਸੋਈ ਦੇ ਕੂੜੇ ਜੈਵ-ਵਿਘਟਨਸ਼ੀਲ) ਦੀ ਵਰਤੋਂ ਵਰਮੀਕੰਪੋਸਟਿੰਗ ਲਈ ਕੀਤੀ ਜਾਂਦੀ ਹੈ । ਸਹੀ/ਗਲਤ)
ਉੱਤਰ-
ਸਹੀ ।

ਸੋਚੋ ਅਤੇ ਉੱਤਰ ਦਿਓ (ਪੇਜ 167)

ਪ੍ਰਸ਼ਨ 1.
ਅਸੀਂ ਸ਼ੀਸ਼ੇ ਅਤੇ ਧਾਤਾਂ ਦਾ ਵੀ ਪੁਨਰ-ਉਤਪਾਦਨ ਕਰ ਸਕਦੇ ਹਾਂ । (ਸਹੀ/ਗਲਤ)
ਉੱਤਰ-
ਸਹੀ ।

ਪ੍ਰਸ਼ਨ 2.
ਕੂੜੇ ਅਤੇ ਗ਼ੈਰ-ਉਪਯੋਗੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਪੁਨਰ-ਉਤਪਾਦਨ ਕਹਿੰਦੇ ਹਨ ।(ਸਹੀ/ਗਲਤ)
ਉੱਤਰ-
ਸਹੀ ।

PSEB 6th Class Science Guide ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Textbook Questions, and Answers

1. ਖ਼ਾਲੀ ਥਾਂਵਾਂ ਭਰੋ ਦਾ

(i) ਠੋਸ ਕੂੜੇ ਨੂੰ ਆਮ ਤੌਰ ‘ਤੇ ……………. ਕਹਿੰਦੇ ਹਨ ।
ਉੱਤਰ-
ਕਚਰਾ,

(ii) ਪਲਾਸਟਿਕ ਇੱਕ ……………. ਸਮੱਗਰੀ ਹੈ ।
ਉੱਤਰ-
ਜੈਵ-ਅਵਿਘਟਨਸ਼ੀਲ,

(iii) ਗੰਡੋਇਆਂ ਦੁਆਰਾ ਖਾਦ ਬਣਾਉਣ ਨੂੰ ……………. ਕਹਿੰਦੇ ਹਨ ।
ਉੱਤਰ-
ਵਰਮੀਕੰਪੋਸਟਿੰਗ,

(iv) ……………. ਕੂੜੇਦਾਨ ਦੀ ਵਰਤੋਂ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਨੀਲਾ ।

2. ਸਹੀ ਜਾਂ ਗ਼ਲਤ ਲਿਖੋ-

(i) ਹਰੇ ਕੂੜੇਦਾਨ ਦੀ ਵਰਤੋਂ ਜੈਵ-ਵਿਘਟਨਸ਼ੀਲ ਨਸ਼ਟ ਹੋਣ ਯੋਗ) ਕੂੜੇ ਨੂੰ ਇਕੱਠਾ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਸਹੀ,

(ii) ਜੈਵਿਕ ਕੂੜਾ ਖ਼ਤਰਨਾਕ ਅਤੇ ਛੂਤਕਾਰੀ ਹੈ ।
ਉੱਤਰ-
ਸਹੀ,

(iii) ਕੂੜਾ-ਕਰਕਟ ਸੁੱਟਣ ਲਈ ਵਰਤਿਆ ਜਾਣ ਵਾਲਾ ਇੱਕ ਵੱਡਾ, ਨੀਵਾਂ ਇਲਾਕਾ, ਟੋਏ ਵਜੋਂ ਜਾਣਿਆ ਜਾਂਦਾ ਹੈ ।
ਉੱਤਰ-
ਗ਼ਲਤ,

(iv) ਭਰਾਵ ਖੇਤਰ ਵਾਲੀ ਜਗਾ ਪਾਰਕ ਅਤੇ ਖੇਡ ਦੇ ਮੈਦਾਨ ਬਣਾਉਣ ਲਈ ਆਦਰਸ਼ ਹੈ ।
ਉੱਤਰ-
ਸਹੀ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

3. ਕਾਲਮ ‘ਉਂ ਅਤੇ ਕਾਲਮ ‘ਅ ਨੂੰ ਮਿਲਾਓ

ਕਾਲਮ ‘ਉ’ ਕਾਲਮ ‘ਅ’
(ਉ) ਜੈਵਿਕ ਕੂੜਾ (i) ਰਾਖ
(ਅ) ਉਦਯੋਗਿਕ ਕੂੜਾ (ii) ਦਵਾਈਆਂ ਅਤੇ ਸਰਿੰਜਾਂ
(ਈ) ਘਰੇਲੂ ਕੂੜਾ (iii) ਝੋਨੇ ਦੀ ਪਰਾਲੀ
(ਸ) ਖੇਤੀਬਾੜੀ ਰਹਿੰਦ-ਖੂੰਹਦ (iv) ਸਬਜ਼ੀਆਂ ਦੇ ਛਿਲਕੇ

ਉੱਤਰ –

ਕਾਲਮ ‘ਉ’ ਕਾਲਮ ‘ਅ’
(ਉ) ਜੈਵਿਕ ਕੂੜਾ (ii) ਦਵਾਈਆਂ ਅਤੇ ਸਰਿੰਜਾਂ
(ਅ) ਉਦਯੋਗਿਕ ਕੂੜਾ (i) ਰਾਖ
(ਈ) ਘਰੇਲੂ ਕੂੜਾ (iv) ਸਬਜ਼ੀਆਂ ਦੇ ਛਿਲਕੇ
(ਸ) ਖੇਤੀਬਾੜੀ ਰਹਿੰਦ-ਖੂੰਹਦ (iii) ਝੋਨੇ ਦੀ ਪਰਾਲੀ

4. ਸਹੀ ਉੱਤਰ ਦੀ ਚੋਣ ਕਰੋ-

(i) ਹਸਪਤਾਲ ਦਾ ਕੂੜਾ ਆਮ ਤੌਰ ‘ਤੇ
(ਉ) ਪੁਨਰ-ਉਤਪਾਦਨ ਲਈ ਵਰਤਿਆ ਜਾਂਦਾ ਹੈ
(ਅ) ਜਲਾ
(ਇ) ਆ ਜਾਂਦਾ ਹੈ
(ਸ) ਖਾਦ-ਬਣਾਉਣ ਲਈ ਵਰਤਿਆ ਜਾਂਦਾ ਹੈ ।
ਉੱਤਰ-
(ਅ) ਜਲਾਇਆ ਜਾਂਦਾ ਹੈ ।

(ii) ਖਾਦ ਬਣਾਉਣ ਵਾਲੇ ਗੰਡੋਇਆਂ ਨੂੰ ਕੀ ਕਹਿੰਦੇ ਹਨ ?
(ਉ) ਲਾਲ ਗੰਡੋਏ
(ਅ) ਨੀਲੇ ਗੰਡੋਏ
(ਈ) ਹਰੇ ਗੰਡੋਏ
(ਸ) ਚਿੱਟੇ ਗੰਡੋਏ ।
ਉੱਤਰ-
(ਉ) ਲਾਲ ਗੰਡੋਏ ।

(iii) ਕਿਹੜਾ ਜੈਵ-ਅਵਿਘਟਨਸ਼ੀਲ (ਨਾ-ਨਸ਼ਟ ਹੋਣ ਯੋਗ) ਕੂੜਾ ਹੈ ।
(ਉ) ਪਲਾਸਟਿਕ
(ਅ) ਕਾਗਜ਼
(ਈ) ਸਬਜ਼ੀਆਂ ਦੇ ਛਿੱਲੜ
(ਸ) ਪਸ਼ੂਆਂ ਦਾ ਗੋਬਰ ।
ਉੱਤਰ-
(ੳ) ਪਲਾਸਟਿਕ ।.

(iv) ਅਸੀਂ ਪੁਨਰ-ਉਤਪਾਦਨ ਕਰ ਸਕਦੇ ਹਾਂ
(ਉ) ਕੱਚ
(ਅ) ਧਾਤਾਂ
(ਈ) ਪਲਾਸਟਿਕ
(ਸ) ਸਾਰੇ ।
ਉੱਤਰ-
(ਸ) ਸਾਰੇ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਢੇਰ ਤੋਂ ਕੀ ਭਾਵ ਹੈ ?
ਉੱਤਰ-
ਨੀਵਾਂ ਇਲਾਕਾ ਜਿਸ ਵਿੱਚ ਕੂੜੇ ਦਾ ਢੇਰ ਸੁੱਟਦੇ ਹਨ ਉਸ ਨੂੰ ਢੇਰ ਆਖਦੇ ਹਨ ।

ਪ੍ਰਸ਼ਨ (ii)
ਨੀਲੇ ਕੂੜੇਦਾਨ ਅਤੇ ਹਰੇ ਕੂੜੇਦਾਨ ਵਿੱਚ ਕਿਸ ਕਿਸਮ ਦਾ ਕੂੜਾ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਨੀਲੇ ਕੂੜੇਦਾਨ ਵਿੱਚ ਜੈਵ-ਅਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ । ਉਦਾਹਰਨਾਂ-ਪੋਲੀਥੀਨ ਥੈਲੇ, ਪਲਾਸਟਿਕ, ਕੱਚ ਅਤੇ ਧਾਤੂ । ਹਰੇ ਕੂੜੇਦਾਨ ਵਿੱਚ ਜੈਵ-ਵਿਘਟਨਸ਼ੀਲ ਕੂੜਾ ਇਕੱਠਾ ਕੀਤਾ ਜਾਂਦਾ ਹੈ । ਉਦਾਹਰਨਾਂ-ਘਰੇਲੂ ਵਿਅਰਥ, ਅਖਬਾਰਾਂ, ਫਲ ।

ਪ੍ਰਸ਼ਨ (iii)
ਪੁਨਰ-ਉਤਪਾਦਨ ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਪਦਾਰਥ (ਜੋ ਕਿ ਕੂੜਾ ਹੈ) ਦੀ ਮੁੜ ਵਰਤੋਂ ਕਰਨ ਨੂੰ ਪੁਨਰ-ਉਤਪਾਦਨ ਆਖਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੈਵ-ਵਿਘਟਨਸ਼ੀਲ ਅਤੇ ਜੈਵ-ਅਵਿਘਟਨਸ਼ੀਲ ਕੂੜੇ ਵਿੱਚ ਅੰਤਰ ਦੱਸੋ ।
ਉੱਤਰ

ਕਾਲਮ ‘ਉ’ ਕਾਲਮ “ਅ”
(ਉ) ਵਿਅਰਥ ਸਮੱਗਰੀ ਜਿਸਨੂੰ ਸੂਖ਼ਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨਰਹਿਤ ਪਦਾਰਥਾਂ ਵਿੱਚ ਬਦਲਿਆ ਜਾ ਸਕੇ । (ਉ) ਵਿਅਰਥ ਸਮੱਗਰੀ ਜਿਸਨੂੰ ਸੁਖ਼ਮਜੀਵਾਂ ਦੀ ਕਿਰਿਆ ਦੁਆਰਾ ਨੁਕਸਾਨਰਹਿਤ ਪਦਾਰਥਾਂ ਵਿੱਚ ਨਹੀਂ ਬਦਲਿਆ ਜਾ ਸਕੇ ।
(ਅ) ਇਹ ਕੁਦਰਤ ਲਈ ਹਾਨੀਕਾਰਕ ਨਹੀਂ ਹੁੰਦੇ । (ਅ) ਇਹ ਕੁਦਰਤ ਲਈ ਹਾਨੀਕਾਰਕ ਹੁੰਦੇ ਹਨ ।

ਪ੍ਰਸ਼ਨ (ii)
ਵਰਮੀਕੰਪੋਸਟਿੰਗ ਕੀ ਹੈ ? ਇਹ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਗੰਡੋਇਆਂ ਦੀ ਮਦਦ ਨਾਲ ਖਾਦ ਤਿਆਰ ਕਰਨ ਨੂੰ ਵਰਮੀਕੰਪੋਸਟਿੰਗ ਆਖਦੇ ਹਨ । ਲਾਲ ਗੰਡੋਏ ਮਿੱਟੀ ਨਾਲ ਵਿਅਰਥ ਸਮੱਗਰੀ ਨੂੰ ਖਾ ਕੇ ਕੰਪੋਸਟ ਬਣਾ ਦਿੰਦੇ ਹਨ ।

ਪ੍ਰਸ਼ਨ (iii)
4Rs ਦੀ ਵਿਆਖਿਆ ਕਰੋ ।
ਉੱਤਰ-
(ੳ) ਮੁੜ ਵਰਤੋਂ (Reuse)-ਦੋਬਾਰਾ ਇਸਤੇਮਾਲ ਕਰਨਾ ।
(ਅ) ਘਟਾਉਣਾ (Reduce)-ਪੈਦਾ ਕੀਤੇ ਕੂੜੇ ਦੀ ਮਾਤਰਾ ਨੂੰ ਘਟਾਉਣਾ ।
(ਇ) ਪੁਨਰ-ਉਤਪਾਦਨ (Recycle-ਵਿਅਰਥ ਤੇ ਗੈਰ-ਉਪਯੋਗੀ ਚੀਜ਼ਾਂ ਨੂੰ ਉਪਯੋਗੀ ਵਿੱਚ ਬਦਲਣਾ ॥
(ਸ) ਇਨਕਾਰ (Refuse)-ਪਲਾਸਟਿਕ ਬੈਗਾਂ ਨੂੰ ਮਨ੍ਹਾਂ ਜਾਂ ਇਨਕਾਰ ਕਰਨਾ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਵਿਆਖਿਆ ਕਰੋ ਕਿ ਕਿਵੇਂ ਪਲਾਸਟਿਕ ਇੱਕ ਵਰਦਾਨ ਹੈ ?
ਉੱਤਰ-
ਪਲਾਸਟਿਕ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ | ਅੱਜ-ਕੱਲ੍ਹ ਹਰ ਚੀਜ਼ ਪਲਾਸਟਿਕ ਦੀ ਬਣੀ ਹੋਈ ਹੈ ਜਿਵੇਂ ਕਿ ਬੂਟ, ਖਿਲੌਣੇ, ਬਾਲਟੀ, ਪੇਨ ਤੇ ਹੋਰ ਵੀ । ਇਹ ਹਲਕਾ, ਲਚਕਦਾਰ ਤੇ ਜਲ-ਪ੍ਰਤੀਰੋਧਕ ਹੁੰਦਾ ਹੈ । ਅਸੀਂ ਆਪਣੀ ਜ਼ਿੰਦਗੀ ਪਲਾਸਟਿਕ ਤੋਂ ਬਿਨਾਂ ਸੋਚ ਵੀ ਨਹੀਂ ਸਕਦੇ ।

ਪਲਾਸਿਕ ਨੂੰ ਹੇਠ ਲਿਖੇ ਕਾਰਨਾਂ ਕਰਕੇ ਵਰਦਾਨ ਕਿਹਾ ਜਾਂਦਾ ਹੈ-

  • ਇਸ ਨਾਲ ਤਿਆਰ ਕੀਤੀਆਂ ਚੀਜ਼ਾਂ ਦੀ ਮਿਆਦ ਬਹੁਤ ਜ਼ਿਆਦਾ ਹੁੰਦੀ ਹੈ ।
  • ਪਲਾਸਟਿਕ ਦੀਆਂ ਚੀਜ਼ਾਂ ਜਲਦੀ ਖਰਾਬ ਨਹੀਂ ਹੁੰਦੀਆਂ ਹਨ ।
  • ਪਲਾਸਟਿਕ ਦੀਆਂ ਚੀਜ਼ਾਂ ਬਹੁਤ ਸਸਤੀਆਂ ਹੁੰਦੀਆਂ ਹਨ ।
  • ਪਲਾਸਟਿਕ ਦੀਆਂ ਚੀਜ਼ਾਂ ਭਾਰ ਵਿੱਚ ਬਹੁਤ ਹਲਕੀਆਂ ਹੁੰਦੀਆਂ ਹਨ ।

ਪ੍ਰਸ਼ਨ (ii)
ਕੂੜੇ-ਕਰਕਟ ਦੇ ਨਿਪਟਾਰੇ ਲਈ ਵਰਤੇ ਜਾਂਦੇ ਵੱਖੋ-ਵੱਖਰੇ ਤਰੀਕਿਆਂ ਦੀ ਸੂਚੀ ਬਣਾਓ । ਕਿਸੇ ਇੱਕ ਦੀ ਵਿਆਖਿਆ ਕਰੋ ।
ਉੱਤਰ-
ਕੂੜਾ ਕਰਕਟ ਸਾਡੇ ਅੱਜ-ਕਲ ਦੇ ਸੰਸਾਰ ਵਿੱਚ ਇੱਕ ਬਹੁਤ ਵੱਡੀ ਪਰੇਸ਼ਾਨੀ ਹੈ । ਇਹ ਸਾਡੇ ਹਰ ਕੰਮਕਾਜ ਤੋਂ ਪੈਦਾ ਹੋ ਰਿਹਾ ਹੈ । ਇਸ ਦਾ ਨਿਪਟਾਰਾ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇ ਇਸ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕੀਤਾ ਜਾਵੇ ਤਾਂ ਇਹ ਨਾ ਸਿਰਫ਼ ਸਾਡੇ ਆਲੇ-ਦੁਆਲੇ ਨੂੰ ਦੂਸ਼ਿਤ ਕਰਦਾ ਹੈ ਸਗੋਂ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਕਾਰਨ ਵੀ ਬਣਦਾ ਹੈ । ਕੁੜੇ-ਕਰਕਟ ਨੂੰ ਅਸੀਂ ਵੱਖ-ਵੱਖ ਵਰਗਾਂ ਵਿੱਚ ਵੰਡ ਸਕਦੇ ਹਾਂ । ਹਰ ਕਿਸਮ ਦੇ ਕੁੜੇ-ਕਰਕਟ ਨੂੰ ਨਿਪਟਾਉਣ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ ।

ਕੂੜੇ-ਕਰਕਟ ਨਾਲ ਨਜਿੱਠਣ ਲਈ ਤਿੰਨ ਮਹੱਤਵਪੂਰਨ ਢੰਗ ਹਨ-

  • ਕੰਪੋਸਟਿੰਗ,
  • ਭਰਾਵ ਖੇਤਰ,
  • ਜਲਾਉਣਾ ।

ਜਲਾਉਣਾ (Incineration)-ਕੁੜੇ ਨੂੰ ਵਿਸ਼ੇਸ਼ ਤੌਰ ‘ਤੇ ਬਣਾਈਆਂ ਭੱਠੀਆਂ ਵਿੱਚ ਜਲਾਇਆ ਜਾਂਦਾ ਹੈ । ਇਹ ਕੜੇ ਦੀ ਮਾਤਰਾ ਘੱਟ ਕਰ ਦਿੰਦਾ ਹੈ ਹਸਪਤਾਲਾਂ ਦਾ ਕੂੜਾ ਆਮ ਤੌਰ ‘ਤੇ ਇਸ ਤਰ੍ਹਾਂ ਨਜਿੱਠਿਆ ਜਾਂਦਾ ਹੈ ਪਰ ਇਸ ਨਾਲ ਕਈ ਨੁਕਸਾਨਦੇਹ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਪ੍ਰਦੂਸ਼ਣ ਫੈਲਾਉਂਦੀਆਂ ਹਨ ।

PSEB Solutions for Class 6 Science ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਹਸਪਤਾਲਾਂ ਦੇ ਕੂੜੇ ਨੂੰ ………….. ਕੂੜਾ ਕਹਿੰਦੇ ਹਨ ।
ਉੱਤਰ-
ਜੈਵਿਕ,

(ii) ………….. ਕੂੜਾ ਕੁਦਰਤ ਲਈ ਹਾਨੀਕਾਰਕ ਹੈ ।
ਉੱਤਰ-
ਜੈਵ-ਅਵਿਘਟਨਸ਼ੀਲ,

(iii) ………….. ਕੂੜੇਦਾਨ ਵਿੱਚ ਘਰ ਦਾ ਕੂੜਾ ਪੈਂਦਾ ਹੈ ।
ਉੱਤਰ-
ਹਰਾ,

(iv) ਖਾਦ ਬਣਾਉਣ ਨੂੰ ………….. ਆਖਦੇ ਹਨ ।
ਉੱਤਰ-
ਕੰਪੋਸਟਿੰਗ,

(v) …………………… ਖਾਦ ਬਣਾਉਣ ਦਾ ਅਸਾਨ ਤਰੀਕਾ ਹੈ ।
ਉੱਤਰ-
ਵਰਮੀਕੰਪੋਸਟਿੰਗ ।

2. ਸਹੀ ਜਾਂ ਗ਼ਲਤ ਲਿਖੋ –

(i) ਸਾਨੂੰ ਖਾਦ ਪਦਾਰਥ ਜ਼ਿਆਦਾ ਵਰਤਣੇ ਨਹੀਂ ਚਾਹੀਦੇ ।
ਉੱਤਰ-
ਸਹੀ,

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

(ii) ਜਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ ।
ਉੱਤਰ-
ਸਹੀ,

(iii) ਕੰਪੋਸਟਿੰਗ ਨਾਲ ਕੁੜੇਦਾਨ ਬਣਾਉਂਦੇ ਹਨ ।
ਉੱਤਰ-
ਗ਼ਲਤ,

(iv) ਘਰੇਲੂ ਕੂੜਾ ਨੁਕਸਾਨਦਾਇਕ ਹੁੰਦਾ ਹੈ ।
ਉੱਤਰ-
ਗ਼ਲਤ,

(v) ਸਾਨੂੰ ਪਲਾਸਟਿਕ ਦੀ ਵਰਤੋਂ ਘਟਾਉਣੀ ਚਾਹੀਦੀ ਹੈ ।
ਉੱਤਰ-
ਸਹੀ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਜੈਵਿਕ ਕੂੜਾ (ਉ) ਹਸਪਤਾਲਾਂ ਤੋਂ ਪੈਦਾ ਹੋਣ ਵਾਲਾ ਕੁੜਾ
(ii) ਜੈਵ-ਅਵਿਘਟਨਸ਼ੀਲ ਕੂੜਾ (ਅ) ਜੈਵਿਕ ਕੁੜੇ ਤੋਂ ਖਾਦ ਤਿਆਰ ਕਰਨਾ
(iii) ਕੰਪੋਸਟਿੰਗ (ਈ) ਮਕਾਨ, ਦੁਕਾਨ ਤੋੜਨ ਤੇ ਪੈਦਾ ਹੋਣ ਵਾਲਾ ਕੂੜਾ
(iv) ਵਰਮੀ ਕੰਪੋਸਟਿੰਗ (ਸ) ਫਲਾਂ ਅਤੇ ਸਬਜ਼ੀਆਂ ਦੇ ਛਿਲਕੇ
(v) ਡਾਕਟਰੀ ਕੁੜਾ (ਹ) ਲਾਲ ਗੰਡੋਏ

ਉੱਤਰ –

ਕਾਲਮ ‘ਉ’ ਕਾਲਮ “ਅ”
(i) ਜੈਵਿਕ ਕੂੜਾ (ਸ) ਫਲਾਂ ਅਤੇ ਸਬਜ਼ੀਆਂ ਦੇ ਛਿਲਕੇ
(ii) ਜੈਵ-ਅਵਿਘਟਨਸ਼ੀਲ ਕੂੜਾ (ਈ) ਮਕਾਨ, ਦੁਕਾਨ ਤੋੜਨ ਤੇ ਪੈਦਾ ਹੋਣ ਵਾਲਾ ਕੁੜਾ
(iii) ਕੰਪੋਸਟਿੰਗ (ਅ) ਜੈਵਿਕ ਕੁੜੇ ਤੋਂ ਖਾਦ ਤਿਆਰ ਕਰਨਾ
(iv) ਵਰਮੀ ਕੰਪੋਸਟਿੰਗ (ਹ) ਲਾਲ ਗੰਡੋਏ
(v) ਡਾਕਟਰੀ ਕੂੜਾ (ਉ) ਹਸਪਤਾਲਾਂ ਤੋਂ ਪੈਦਾ ਹੋਣ ਵਾਲਾ ਕੂੜਾ

4. ਸਹੀ ਉੱਤਰ ਚੁਣੋ-

(i) ਇਨ੍ਹਾਂ ਵਿਚੋਂ ਕੌਣ ਜੈਵ-ਅਵਿਘਟਨਸ਼ੀਲ ਹੈ ?
(ਉ) ਸਬਜ਼ੀਆਂ
(ਅ) ਲਾਸ਼ਾਂ
(ਇ) ਪਲਾਸਟਿਕ
(ਸ) ਕੋਈ ਨਹੀਂ ।
ਉੱਤਰ-
(ਇ) ਪਲਾਸਟਿਕ ।

(ii) ਜੈਵ-ਅਵਿਘਟਨਸ਼ੀਲ ਕੂੜਾ ਕਿਸ ਵਿੱਚ ਇਕੱਠਾ ਕਰਦੇ ਹਨ ?
(ਉ) ਹਰੇ ਕੂੜੇਦਾਨ
(ਅ) ਨੀਲੇ ਕੂੜੇਦਾਨ
(ਇ) ਲਾਲ ਕੂੜੇਦਾਨ ।
(ਸ) ਕੋਈ ਨਹੀਂ ।
ਉੱਤਰ-
(ਅ) ਨੀਲੇ ਕੁੜੇਦਾਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

(iii) ਕਿਹੜਾ ਗੰਡੋਇਆ ਵਰਮੀਕੰਪੋਸਟਿੰਗ ਵਿੱਚ ਵਰਤਿਆ ਜਾਂਦਾ ਹੈ ?
(ਉ) ਬੈਕਟੀਰੀਆ
(ਅ) ਫੰਗੀ
(ਇ) ਲਾਲ ਗੰਡੋਇਆ
(ਸ) ਕੋਈ ਨਹੀਂ ।
ਉੱਤਰ-
ਲਾਲ ਗੰਡੋਇਆ ।

(iv) ਹਸਪਤਾਲ ਦਾ ਕੂੜਾ ਕਿਵੇਂ ਨਿਪਟਾਇਆ ਜਾਂਦਾ ਹੈ ?
(ਉ) ਕੰਪੋਸਟਿੰਗ
(ਅ) ਜਲਾਉਣਾ
(ਇ) ਭਰਾਵ ਖੇਤਰ
(ਸ) ਕੋਈ ਨਹੀਂ ।
ਉੱਤਰ-
(ਅ) ਜਲਾਉਣਾ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਨਾਜ, ਦਾਲਾਂ, ਬਿਸਕੁਟ, ਦੁੱਧ ਜਾਂ ਤੇਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਤੋਂ ਖ਼ਰੀਦਦੇ ਹਾਂ ਉਹ ਆਮ ਕਰਕੇ ਕਿਹੜੇ ਪਦਾਰਥਾਂ ਵਿੱਚ ਪੈਕ ਹੁੰਦੇ ਹਨ ?
ਉੱਤਰ-
ਪਲਾਸਟਿਕ ਦੀਆਂ ਥੈਲੀਆਂ ਜਾਂ ਟੀਨਾਂ ਵਿੱਚ ਪੈਕ ਹੁੰਦੇ ਹਨ ।

ਪ੍ਰਸ਼ਨ 2.
ਪੈਕਿੰਗ ਦੀਆਂ ਵਸਤੂਆਂ ਨੂੰ ਅਸੀਂ ਕੀ ਕਰਦੇ ਹਾਂ ?
ਉੱਤਰ-
ਪੈਕਿੰਗ ਦੀਆਂ ਵਸਤੂਆਂ ਨੂੰ ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ ।

ਪ੍ਰਸ਼ਨ 3.
ਅਸੀਂ ਕਿਹੜੀਆਂ ਘਰੇਲੂ ਫਾਲਤੂ ਚੀਜ਼ਾਂ ਨੂੰ ਬਾਹਰ ਸੁੱਟਦੇ ਹਾਂ ?
ਉੱਤਰ-
ਟੁੱਟੇ ਖਿਡੌਣੇ, ਪੁਰਾਣੇ ਕੱਪੜੇ, ਜੁੱਤੇ, ਚੱਪਲ ।

ਪ੍ਰਸ਼ਨ 4.
ਪਹੇਲੀ ਅਤੇ ਬੁਝੋ ਨੇ ਸਕੂਲ ਵਿੱਚ ਕਿਹੜੀਆਂ ਯੋਜਨਾਵਾਂ ਸ਼ੁਰੂ ਕੀਤੀਆਂ ?
ਉੱਤਰ-
ਕੁੜੇ ਦਾ ਨਿਪਟਾਰਾ ਨਾਮਕ ਯੋਜਨਾ ।

ਪ੍ਰਸ਼ਨ 5.
ਭੂਮੀ ਭਰਾਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨੀਵੇਂ ਖੁੱਲ੍ਹੇ ਖੇਤਰਾਂ ਵਿੱਚ ਜਿੱਥੇ ਡੂੰਘੇ ਖੱਡੇ ਹੁੰਦੇ ਹਨ, ਉੱਥੇ ਕੂੜਾ ਸੁੱਟਣ ਨੂੰ ਭੂਮੀ ਭਰਾਵ ਕਹਿੰਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 6.
ਕੂੜੇ ਵਿੱਚ ਕਿੰਨੇ ਘਟਕ ਹੁੰਦੇ ਹਨ ?
ਉੱਤਰ-
ਕੂੜੇ ਵਿੱਚ ਉਪਯੋਗੀ ਤੇ ਨਾ-ਵਰਤੋਂ ਯੋਗ ਘਟਕ ਹੁੰਦੇ ਹਨ ।

ਪ੍ਰਸ਼ਨ 7.
ਕੁੜੇ ਦੇ ਕਿਹੜੇ ਘਟਕ ਨੂੰ ਭਰਾਵ ਖੇਤਰ ਵਿੱਚ ਫੈਲਾਅ ਕੇ ਮਿੱਟੀ ਨਾਲ ਢੱਕਿਆ ਜਾਂਦਾ ਹੈ ?
ਉੱਤਰ-
ਨਾ-ਵਰਤੋਂ ਯੋਗ ਘਟਕ ਨੂੰ ।

ਪ੍ਰਸ਼ਨ 8.
ਵਰਤੋਂ ਯੋਗ ਕੁੜੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕੰਪੋਸਟ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਦੋ ਪ੍ਰਕਾਰ ਦੇ ਕੂੜੇ ਨੂੰ ਇਕੱਠਾ ਕਰਨ ਵਾਲੇ ਕੁੜੇਦਾਨ ਦੇ ਰੰਗ ਦੱਸੋ ।
ਉੱਤਰ-
ਨੀਲਾ ਕੂੜਾਦਾਨ, ਹਰਾ ਕੂੜਾਦਾਨ ।

ਪ੍ਰਸ਼ਨ 10.
ਨੀਲੇ ਕੂੜੇਦਾਨ ਵਿੱਚ ਕਿਹੋ ਜਿਹਾ ਕੂੜਾ ਪਾਇਆ ਜਾਂਦਾ ਹੈ ?
ਉੱਤਰ-
ਨੀਲੇ ਕੁੜੇਦਾਨ ਵਿੱਚ ਮੁੜ ਵਰਤੋਂ ਕੀਤੇ ਜਾ ਸਕਣ ਵਾਲੇ ਪਦਾਰਥ, ਜਿਵੇਂ ਪਲਾਸਟਿਕ, ਧਾਤੁ ਅਤੇ ਕੱਚ ਆਦਿ ਸੁੱਟੇ ਜਾਂਦੇ ਹਨ ।

ਪ੍ਰਸ਼ਨ 11.
ਹਰੇ ਕੂੜੇਦਾਨ ਵਿੱਚ ਕਿਸ ਤਰ੍ਹਾਂ ਦਾ ਕੂੜਾ ਸੁੱਟਿਆ ਜਾਂਦਾ ਹੈ ?
ਉੱਤਰ-
ਹਰੇ ਕੂੜੇਦਾਨ ਵਿੱਚ ਗਲਣ-ਸੜਣ ਵਾਲਾ ਕੂੜਾ ਜਿਵੇਂ ਫਲ, ਸਬਜ਼ੀਆਂ ਦੇ ਛਿਲਕੇ ਆਦਿ ਸੁੱਟੇ ਜਾਂਦੇ ਹਨ ।

ਪ੍ਰਸ਼ਨ 12.
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਜਲਾਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਇਨ੍ਹਾਂ ਨੂੰ ਜਲਾਉਣ ਨਾਲ ਸਿਹਤ ਲਈ ਹਾਨੀਕਾਰਕ ਗੈਸਾਂ ਅਤੇ ਧੂੰਆਂ ਪੈਦਾ ਹੁੰਦਾ ਹੈ ।

ਪ੍ਰਸ਼ਨ 13.
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਸੁੱਕੇ ਪੱਤਿਆਂ, ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ ਤੋਂ ਕੰਪੋਸਟ ਖਾਦ ਤਿਆਰ ਕਰਨੀ ਚਾਹੀਦੀ ਹੈ ।

ਪ੍ਰਸ਼ਨ 14.
ਕਿਸਾਨ ਦੇ ਮਿੱਤਰ ਕਿਹੜੇ ਕੀੜੇ ਹਨ ?
ਉੱਤਰ-
ਗੰਡੋਏ ਕਿਸਾਨ ਦੇ ਮਿੱਤਰ ਕੀੜੇ ਹਨ ।

ਪ੍ਰਸ਼ਨ 15.
ਗੰਡੋਏ ਦੀ ਕਿਹੜੀ ਕਿਸਮ ਕੰਪੋਸਟ ਬਣਾਉਣ ਵਿੱਚ ਸਹਾਇਕ ਹੈ ?
ਉੱਤਰ-
ਲਾਲ ਗੰਡੋਏ ।

ਪ੍ਰਸ਼ਨ 16.
ਵਰਮੀ ਕੰਪੋਸਟਿੰਗ ਕਿਸ ਨੂੰ ਕਹਿੰਦੇ ਹਨ ?
ਉੱਤਰ-
ਲਾਲ ਗੰਡੋਇਆਂ ਦੀ ਸਹਾਇਤਾ ਨਾਲ ਕੰਪੋਸਟ ਬਣਾਉਣ ਦੀ ਵਿਧੀ ਨੂੰ ਕਿਸੀ ਕੰਪੋਸਟ ਜਾਂ ਵਰਮੀ-ਕੰਪੋਸਟਿੰਗ ਕਹਿੰਦੇ ਹਨ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 17.
ਲਾਲ ਗੰਡੋਏ ਦਾ ਭੋਜਨ ਕੀ ਹੈ ?
ਉੱਤਰ-
ਫਲ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਕਾਫ਼ੀ ਅਤੇ ਚਾਹ ਛਾਣਨ ਤੋਂ ਬਾਅਦ ਬਚੀਆਂ ਹੋਈਆਂ ਪੱਤੀਆਂ, ਖੇਤ ਅਤੇ ਬਗੀਚੇ ਦੀ ਖ਼ਰਪਤਵਾਰ ।

ਪ੍ਰਸ਼ਨ 18.
ਗਿਜ਼ਰਡ ਕੀ ਹੈ ?
ਉੱਤਰ-
ਗਿਜ਼ਰਡ-ਲਾਲ ਗੰਡੋਏ ਵਿੱਚ ਇੱਕ ਵਿਸ਼ੇਸ਼ ਰਚਨਾ ਜੋ ਭੋਜਨ ਨੂੰ ਪੀਸਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 19.
ਲਾਲ ਗੰਡੋਇਆ ਇੱਕ ਦਿਨ ਵਿੱਚ ਕਿੰਨਾ ਭੋਜਨ ਖਾਂਦਾ ਹੈ ?
ਉੱਤਰ-
ਆਪਣੇ ਸਰੀਰ ਦੇ ਭਾਰ ਦੇ ਬਰਾਬਰ ।

ਪ੍ਰਸ਼ਨ 20.
ਲਾਲ ਗੰਡੋਏ ਕਿਹੋ ਜਿਹੇ ਵਾਤਾਵਰਨ ਵਿੱਚ ਜੀਊਂਦੇ ਨਹੀਂ ਰਹਿ ਸਕਦੇ ?
ਉੱਤਰ-
ਬਹੁਤ ਗਰਮ ਅਤੇ ਬਹੁਤ ਠੰਢੇ ਵਾਤਾਵਰਨ ਵਿੱਚ ।

ਪ੍ਰਸ਼ਨ 21.
ਕਿਸ ਤਰ੍ਹਾਂ ਦੇ ਕਾਗਜ਼ ਦਾ ਮੁੜ ਉਤਪਾਦਨ ਨਹੀਂ ਹੋ ਸਕਦਾ ?
ਉੱਤਰ-
ਚਮਕਦਾਰ ਅਤੇ ਪਲਾਸਟਿਕ ਦੇ ਲੇਪ ਵਾਲੇ ਕਾਗ਼ਜ਼ ਦਾ ।

ਪ੍ਰਸ਼ਨ 22.
ਕੀ ਪਾਲੀਥੀਨ ਦੀਆਂ ਥੈਲੀਆਂ ਗਲ-ਸੜ ਜਾਂਦੀਆਂ ਹਨ ਜਾਂ ਨਹੀਂ ?
ਉੱਤਰ-
ਪਾਲੀਥੀਨ ਦੀਆਂ ਥੈਲੀਆਂ ਗਲਦੀਆਂ-ਸੜਦੀਆਂ ਨਹੀਂ ਹਨ ।

ਪ੍ਰਸ਼ਨ 23.
ਪਲਾਸਟਿਕ ਜਾਂ ਪਾਲੀਥੀਨ ਨੂੰ ਜਲਾਉਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਪਲਾਸਟਿਕ ਜਾਂ ਪਾਲੀਥੀਨ ਨੂੰ ਜਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 24.
ਖੇਤੀਬਾੜੀ ਕੂੜੇ ਦਾ ਸਭ ਤੋਂ ਨੁਕਸਾਨਦੇਈ ਪਦਾਰਥ ।
ਉੱਤਰ-
ਬਚੀ ਖਾਦ ।

ਪ੍ਰਸ਼ਨ 25.
ਕੂੜੇ ਨੂੰ ਜਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਪ੍ਰਦੂਸ਼ਣ ।

ਪ੍ਰਸ਼ਨ 26.
ਕਿਹੜੀ ਪਾਰਕ ਇੱਕ ਭਰਾਵ ਖੇਤਰ ਹੈ ?
ਉੱਤਰ-
ਮਿਲੇਨੀਅਮ ਇੰਦਰਪ੍ਰਸਥ ਪਾਰਕ, ਨਵੀਂ ਦਿੱਲੀ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੂੜਾ-ਕਰਕਟ ਕਿੱਥੋਂ ਪੈਦਾ ਹੁੰਦਾ ਹੈ ?
ਉੱਤਰ-
ਕੂੜੇ-ਕਰਕਟ ਦੀ ਉਤਪੱਤੀ-ਅਸੀਂ ਆਪਣੇ ਘਰਾਂ, ਸਕੂਲਾਂ, ਦੁਕਾਨਾਂ ਅਤੇ ਦਫ਼ਤਰਾਂ ਵਿੱਚੋਂ ਰੋਜ਼ ਬਹੁਤ ਸਾਰਾ ਕੂੜਾ-ਕਰਕਟ ਬਾਹਰ ਸੁੱਟਦੇ ਰਹਿੰਦੇ ਹਾਂ | ਅਨਾਜ, ਦਾਲਾਂ, ਬਿਸਕੁਟ, ਦੁੱਧ ਅਤੇ ਤੇਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਤੋਂ ਖ਼ਰੀਦਦੇ ਹਾਂ, ਆਮ ਕਰਕੇ ਪਲਾਸਟਿਕ ਦੀਆਂ ਥੈਲੀਆਂ ਜਾਂ ਟੀਨ ਵਿੱਚ ਪੈਕ ਹੁੰਦੀਆਂ ਹਨ । ਪੈਕਿੰਗ ਦੀਆਂ ਇਹ ਸਾਰੀਆਂ ਵਸਤਾਂ ਨੂੰ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ । ਕਈ ਵਾਰ ਅਸੀਂ ਅਜਿਹੀਆਂ ਵਸਤਾਂ ਵੀ ਖਰੀਦ ਲੈਂਦੇ ਹਾਂ ਜਿਨ੍ਹਾਂ ਦੀ ਅਸਲ ਵਿੱਚ ਅਸੀਂ ਬਹੁਤ ਹੀ ਘੱਟ ਵਰਤੋਂ ਕਰਨੀ ਹੁੰਦੀ ਹੈ ਜਾਂ ਨਹੀਂ ਕਰਨੀ ਹੁੰਦੀ ਤੇ ਇਨ੍ਹਾਂ ਨੂੰ ਅਸੀਂ ਕੂੜੇ ਵਿੱਚ ਸੁੱਟ ਦਿੰਦੇ ਹਾਂ ।

ਪ੍ਰਸ਼ਨ 2.
ਕਿਸੇ ਸ਼ਹਿਰ ਦੇ ਕੱਚਰੇ ਦਾ ਨਿਪਟਾਰਾ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਸਫ਼ਾਈ ਕਰਮਚਾਰੀ ਕੂੜਾ ਇਕੱਠਾ ਕਰਕੇ ਟਰੱਕ ਦੁਆਰਾ ਨੀਵੇਂ ਖੁੱਲ੍ਹੇ ਖੇਤਰਾਂ ਵਿੱਚ, ਜਿੱਥੇ ਡੂੰਘੇ ਖੱਡੇ ਹੁੰਦੇ ਹਨ, ਲੈ ਜਾਂਦੇ ਹਨ । ਇਨ੍ਹਾਂ ਖੁੱਲ੍ਹੇ ਖੇਤਰਾਂ ਨੂੰ ਭੂਮੀ ਭਰਾਵ ਕਹਿੰਦੇ ਹਨ । | ਇੱਥੇ ਇਸ ਕੂੜੇ ਵਿੱਚੋਂ ਉਸ ਭਾਗ ਨੂੰ ਵੱਖ ਕੀਤਾ ਜਾਂਦਾ ਹੈ ਜਿਸ ਦਾ ਮੁੜ ਉਤਪਾਦਨ ਕੀਤਾ ਜਾ ਸਕਦਾ ਹੈ ਅਤੇ ਨਾ ਵਰਤੋਂ ਯੋਗ ਕੁੜੇ ਨੂੰ ਵੱਖ ਕੀਤਾ ਜਾਂਦਾ ਹੈ । ਇਸ ਤਰ੍ਹਾਂ ਕੁੜੇ ਵਿੱਚੋਂ ਉਪਯੋਗੀ ਅਤੇ ਅਣ-ਉਪਯੋਗੀ ਦੋਵੇਂ ਘਟਕ ਹੁੰਦੇ ਹਨ । ਅਣਉਪਯੋਗੀ ਘਟਕ ਨੂੰ ਵੱਖ ਕਰਕੇ ਇਸ ਨੂੰ ਭਰਾਵ ਖੇਤਰ ਵਿੱਚ ਫੈਲਾ ਕੇ ਮਿੱਟੀ ਦੀ ਚਿੱਤਰ-ਸੁੱਕੇ ਪੱਤੀਆਂ ਅਤੇ ਫਾਲਤੂ ਪਦਾਰਥਾਂ ਪਰਤ ਨਾਲ ਢੱਕ ਦਿੰਦੇ ਹਨ । ਦੇ ਜਲਣ ਦਾ ਦ੍ਰਿਸ਼ ਜਦੋਂ ਇਹ ਭਰਾਵ ਖੇਤਰ ਪੂਰੀ ਤਰ੍ਹਾਂ ਭਰ ਜਾਂਦਾ ਹੈ, ਤਾਂ ਇੱਥੇ ਪਾਰਕ ਜਾਂ ਖੇਡ ਦਾ ਮੈਦਾਨ ਬਣਾ ਦਿੱਤਾ ਜਾਂਦਾ ਹੈ ।
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 1

ਪ੍ਰਸ਼ਨ 3.
ਘਰ ਦੇ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ ਤੋਂ ਪਹਿਲਾਂ ਉਨ੍ਹਾਂ ਨੂੰ ਕਿਹੜੇ ਦੋ ਸਮੂਹਾਂ ਵਿੱਚ ਵੱਖ ਕੀਤਾ ਜਾ ਸਕਦਾ ਹੈ ?
ਉੱਤਰ-
ਆਪਣੇ ਘਰ ਦੇ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣ ਤੋਂ ਪਹਿਲਾਂ ਕਿਸੇ ਸਥਾਨ ‘ਤੇ ਇਕੱਠਾ ਕਰ ਲਵੋ । ਫਿਰ ਇਸ ਨੂੰ ਦੋ ਸਮੂਹਾਂ ਵਿੱਚ ਵੱਖ ਕਰ ਦਿਓ, ਉਨ੍ਹਾਂ ਵਿੱਚ ਹੇਠ ਲਿਖੇ ਅਨੁਸਾਰ ਚੀਜ਼ਾਂ ਹੋਣਗੀਆਂ| ਸਮੂਹ 1-ਰਸੋਈ ਘਰ ਦਾ ਕੂੜਾ ; ਜਿਵੇਂ ਫਲ ਅਤੇ ਸਬਜ਼ੀ ਦੇ ਛਿਲਕੇ, ਅੰਡੇ ਦਾ ਖੋਲ, ਬਚਿਆ ਹੋਇਆ ਫਾਲਤੂ ਭੋਜਨ, ਚਾਹ ਦੀਆਂ ਪੱਤੀਆਂ, ਕਾਗ਼ਜ਼ ਦੀਆਂ ਥੈਲੀਆਂ, ਅਖਬਾਰਾਂ ਅਤੇ ਸੁੱਕੇ ਪੱਤੇ ਇਸ ਸਮੂਹ ਵਿੱਚ ਸ਼ਾਮਲ ਹਨ । ਸਮੁਹ ਕੱਪੜੇ ਦੇ ਟੁੱਕੜੇ, ਪਾਲੀਥੀਨ ਦੀਆਂ ਥੈਲੀਆਂ, ਟੁੱਟਿਆ ਕੱਚ, ਐਲੂਮੀਨੀਅਮ ਦੇ ਰੈਪਰ, ਕਿੱਲਾਂ, ਪੁਰਾਣੇ ਜੁੱਤੇ ਅਤੇ ਟੁੱਟੇ ਖਿਡੌਣੇ ਆਦਿ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਪ੍ਰਸ਼ਨ 4.
ਕੁੱਝ ਸ਼ਹਿਰਾਂ ਅਤੇ ਨਗਰਾਂ ਵਿੱਚ ਕੂੜੇ ਨੂੰ ਦੋ ਵੱਖ-ਵੱਖ ਕੂੜੇਦਾਨਾਂ ਵਿੱਚ ਕਿਉਂ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਕੁੱਝ ਸ਼ਹਿਰਾਂ ਜਾਂ ਨਗਰਾਂ ਵਿੱਚ ਦੋ ਪ੍ਰਕਾਰ ਦੇ ਕੂੜੇ ਨੂੰ ਇਕੱਠਾ ਕਰਨ ਵਾਲੇ ਦੋ ਵੱਖ-ਵੱਖ ਕੁੜੇਦਾਨ ਹੁੰਦੇ ਹਨ । ਆਮ ਤੌਰ ‘ਤੇ ਇੱਕ ਦਾ ਰੰਗ ਨੀਲਾ ਅਤੇ ਦੂਜੇ ਦਾ ਰੰਗ ਹਰਾ ਹੁੰਦਾ ਹੈ । ਨੀਲੇ ਕੂੜੇਦਾਨ ਵਿੱਚ ਮੁੜ ਵਰਤੋਂ ਯੋਗ ਪਦਾਰਥ ਪਾਏ ਜਾਂਦੇ ਹਨ ਜਿਵੇਂ ਪਲਾਸਟਿਕ, ਧਾਤੂ ਜਾਂ ਕੱਚ । ਇਹ ਪਦਾਰਥ ਮਿੱਟੀ ਵਿੱਚ ਗਲ-ਸੜ ਨਹੀਂ ਸਕਦੇ । ਹਰੇ ਕੂੜੇਦਾਨ ਰਸੋਈ ਅਤੇ ਹੋਰ ਪੌਦਿਆਂ ਜਾਂ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਲਈ ਹੁੰਦਾ ਹੈ । ਇਹ ਕੂੜਾ ਮਿੱਟੀ ਵਿੱਚ ਦਬਾਉਣ ‘ਤੇ ਪੂਰੀ ਤਰ੍ਹਾਂ ਗਲ-ਸੜ ਜਾਂਦਾ ਹੈ ।

ਪ੍ਰਸ਼ਨ 5.
ਕਿਸਾਨਾਂ ਨੂੰ ਸੁੱਕੀਆਂ ਪੱਤੀਆਂ ਅਤੇ ਖੇਤੀ ਦੇ ਫਾਲਤੂ ਪਦਾਰਥਾਂ ਨੂੰ ਜਲਾਉਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਅਸੀਂ ਅਕਸਰ ਦੇਖਦੇ ਹਾਂ ਕਿ ਕਿਸਾਨ ਪੌਦਿਆਂ ਦੀਆਂ ਡਿੱਗੀਆਂ ਸੁੱਕੀਆਂ ਪੱਤੀਆਂ ਅਤੇ ਕਟਾਈ ਦੇ ਬਾਅਦ ਖੇਤਾਂ ਵਿੱਚ ਸੁੱਕੀਆਂ ਪੱਤੀਆਂ ਫ਼ਸਲੀ ਪੌਦਿਆਂ ਦੀ ਰਹਿੰਦ-ਖੂੰਹਦ, ਸੱਕ ਵਰਗੇ ਫਾਲਤੂ ਪਦਾਰਥਾਂ ਨੂੰ ਜਲਾ ਦਿੰਦੇ ਹਨ । ਇਨ੍ਹਾਂ ਨੂੰ ਜਲਾਉਣ ਨਾਲ ਸਿਹਤ ਲਈ ਹਾਨੀਕਾਰਕ ਗੈਸਾਂ ਅਤੇ ਧੂੰਆਂ ਪੈਦਾ ਹੁੰਦਾ ਹੈ ਸਾਨੂੰ ਇਸ ਤਰ੍ਹਾਂ ਫਾਲਤੂ ਪਦਾਰਥਾਂ ਨੂੰ ਜਲਾਉਣ ਦੀ ਪ੍ਰਕਿਰਿਆ ਨੂੰ ਬੰਦ ਕਰਨਾ ਚਾਹੀਦਾ ਹੈ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਕੰਪੋਸਟ ਵਿੱਚ ਪਰਿਵਰਤਿਤ ਕਰਨਾ ਚਾਹੀਦਾ ਹੈ ।
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 2

ਪ੍ਰਸ਼ਨ 6.
ਵਰਮੀ ਕੰਪੋਸਟਿੰਗ ਜਾਂ ਕ੍ਰਿਮੀ ਕੰਪੋਸਟਿੰਗ ਤੋਂ ਕੀ ਭਾਵ ਹੈ ?
ਉੱਤਰ-
ਵਰਮੀ ਕੰਪੋਸਟਿੰਗ-ਗੰਡੋਇਆਂ ਦੁਆਰਾ ਕੰਪੋਸਟ ਤਿਆਰ ਕਰਨ ਦੀ ਵਿਧੀ ਨੂੰ ਵਰਮੀ ਕੰਪੋਸਟਿੰਗ ਕਹਿੰਦੇ ਹਨ । ਗੰਡੋਇਆਂ ਦੀ ਲਾਲ ਪਜਾਤੀ ਨੂੰ ਇਸ ਕੰਮ ਲਈ ਵਰਤਿਆ ਜਾਂਦਾ ਹੈ । ਵਰਮੀ ਕੰਪੋਸਟਿੰਗ ਇੱਕ ਵਧੀਆ ਖਾਦ ਹੈ ਜਿਸ ਨੂੰ ਅਸੀਂ ਗਮਲਿਆਂ, ਬਗੀਚਿਆਂ ਅਤੇ ਖੇਤਾਂ ਵਿੱਚ ਪਾ ਸਕਦੇ ਹਾਂ ।

ਪ੍ਰਸ਼ਨ 7.
ਪਲਾਸਟਿਕ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਪਲਾਸਟਿਕ ਦੀ ਵਰਤੋਂ ਖਿਡੌਣੇ, ਜੁੱਤੇ, ਥੈਲੇ, ਪੈਂਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲ ਅਤੇ ਪਾਣੀ ਦੀਆਂ ਪਾਈਪਾਂ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ । ਅਸੀਂ ਪਲਾਸਟਿਕ ਤੋਂ ਬਣੇ ਬਸ, ਕਾਰ, ਰੇਡੀਓ, ਟੈਲੀਵਿਜ਼ਨ, ਰੈਫ਼ਰੀਜਿਰੇਟਰ ਅਤੇ ਸਕੂਟਰ ਦੇ ਕੁੱਝ ਭਾਗਾਂ ਦਾ ਨਿਰਮਾਣ ਕਰਦੇ ਹਾਂ ।

ਪ੍ਰਸ਼ਨ 8.
ਪਲਾਸਟਿਕ ਦੀਆਂ ਕੀ ਹਾਨੀਆਂ ਹਨ ?
ਉੱਤਰ-
ਪਲਾਸਟਿਕ ਦੀਆਂ ਹਾਨੀਆਂ-ਲੋਕ ਅਕਸਰ ਆਪਣੇ ਘਰ ਦੇ ਕੱਚਰੇ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਭਰ ਕੇ ਬਾਹਰ ਸੁੱਟ ਦਿੰਦੇ ਹਨ । ਗਲੀ-ਮੁਹੱਲੇ ਵਿੱਚ ਆਵਾਰਾ ਪਸ਼ੂ ਭੋਜਨ ਦੀ ਖੋਜ ਵਿੱਚ ਇਨ੍ਹਾਂ ਥੈਲੀਆਂ ਨੂੰ ਦੇਖਦੇ ਹਨ ਤੇ ਅਕਸਰ ਇਨ੍ਹਾਂ ਪਲਾਸਟਿਕ ਦੀਆਂ ਥੈਲੀਆਂ ਨੂੰ ਵੀ ਨਿਗਲ ਜਾਂਦੇ ਹਨ । ਕਈ ਵਾਰ ਤਾਂ ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ । ਸੜਕਾਂ ਅਤੇ ਹੋਰ ਸਥਾਨਾਂ ਤੇ ਅਸਾਵਧਾਨੀ ਪੂਰਵਕ ਸੁੱਟੀਆਂ ਗਈਆਂ ਥੈਲੀਆਂ ਕਈ ਵਾਰ ਨਾਲੀਆਂ ਵਿੱਚ ਵੱਗ ਕੇ ਸੀਵਰ ਪ੍ਰਣਾਲੀ ਨੂੰ ਪੁੱਜ ਜਾਂਦੀਆਂ ਹਨ । ਨਤੀਜੇ ਵਜੋਂ ਨਾਲੇ ਰੁਕ ਜਾਂਦੇ ਹਨ ਅਤੇ ਗੰਦਾ ਪਾਣੀ ਸੜਕਾਂ ‘ਤੇ ਫੈਲ ਜਾਂਦਾ ਹੈ । ਭਾਰੀ ਵਰਖਾ ਦੇ ਸਮੇਂ ਤਾਂ ਹੜ੍ਹ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਪਲਾਸਟਿਕ ਦੀ ਅੰਧਾ-ਧੁੰਦ ਵਰਤੋਂ ਬਹੁਤ ਹਾਨੀਕਾਰਕ ਸਿੱਧ ਹੋ ਸਕਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਪਲਾਸਟਿਕ ਇੱਕ ਵਰਦਾਨ ਹੈ ਜਾਂ ਅਭਿਸ਼ਾਪ, ਟਿੱਪਣੀ ਕਰੋ ।
ਉੱਤਰ-
ਸਾਨੂੰ ਪਲਾਸਟਿਕ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰਨੀ ਮੁਸ਼ਕਿਲ ਲੱਗ ਸਕਦੀ ਹੈ । ਅਸੀਂ ਪਲਾਸਟਿਕ ਤੋਂ ਬਣੀਆਂ ਕੁੱਝ ਵਸਤਾਂ ਦੇ ਨਾਂਵਾਂ ਦੀ ਸੂਚੀ ਬਣਾ ਸਕਦੇ ਹਾਂ । ਜਿਨ੍ਹਾਂ ਦੀ ਅਸੀਂ ਵਰਤੋਂ ਕਰਦੇ ਹਾਂ, ਖਿਡੌਣੇ, ਜੁੱਤੇ, ਥੈਲੇ, ਪੈਂਨ, ਕੰਘੇ, ਦੰਦਾਂ ਦੇ ਬੁਰਸ਼, ਬਾਲਟੀ, ਬੋਤਲ ਅਤੇ ਜਲ ਪਾਈਪਾਂ ਆਦਿ । ਇਨ੍ਹਾਂ ਵਸਤੂਆਂ ਦੀ ਸੂਚੀ ਬਹੁਤ ਲੰਬੀ ਹੈ । ਅਸੀਂ ਪਲਾਸਟਿਕ ਤੋਂ ਬਸ, ਕਾਰ, ਰੇਡੀਓ, ਟੈਲੀਵਿਜ਼ਨ, ਰੈਫ਼ਰੀਜਿਰੇਟਰ ਅਤੇ ਸਕੂਟਰ ਦੇ ਕੁੱਝ ਭਾਗ ਬਣੇ ਦੇਖ ਸਕਦੇ ਹਾਂ |

ਪਲਾਸਟਿਕ ਦੀ ਵਰਤੋਂ ਨਾਲ ਕੋਈ ਬਹੁਤੀ ਸਮੱਸਿਆ ਨਹੀਂ ਪੈਦਾ ਹੁੰਦੀ, ਪਰ ਸਮੱਸਿਆ ਉਦੋਂ ਬਣਦੀ ਹੈ ਜਦੋਂ ਪਲਾਸਟਿਕ ਦੀ ਵਰਤੋਂ ਬੇਹਿਸਾਬ ਕੀਤੀ ਜਾਂਦੀ ਹੈ । ਅਸੀਂ ਪਲਾਸਟਿਕ ਦੇ ਨਿਪਟਾਰੇ ਵਲ ਧਿਆਨ ਨਹੀਂ ਦਿੰਦੇ ਅਤੇ ਇਸ ਪਤੀ ਅਣਗਹਿਲੀ ਵਰਤਦੇ ਹਾਂ | ਅੱਜ ਸਾਰੇ ਪਾਸੇ ਇਹੀ ਕੁੱਝ ਹੋ ਰਿਹਾ ਹੈ । ਬੇਸ਼ਕ ਅਸੀਂ ਇਸ ਦੇ ਬੁਰੇ ਅਸਰਾਂ ਤੋਂ ਜਾਣੂ ਹਾਂ, ਫਿਰ ਵੀ ਹੋ ਸਕਦਾ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਨਹੀਂ ਪਾ ਰਹੇ ਹਾਂ । ਅਸੀਂ ਅਕਸਰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਪੱਕੇ ਹੋਏ ਭੋਜਨ ਦੇ ਸੰਗ੍ਰਹਿਣ ਲਈ ਕਰਦੇ ਹਾਂ । ਆਮ ਤੌਰ ‘ਤੇ ਇਹ ਥੈਲੀਆਂ ਖਾਣ ਦੀਆਂ ਵਸਤੂਆਂ ਨੂੰ ਰੱਖਣ ਯੋਗ ਨਹੀਂ ਹੁੰਦੀਆਂ । ਇਨ੍ਹਾਂ ਥੈਲੀਆਂ ਵਿੱਚ ਪੈਕ ਕੀਤੇ ਭੋਜਨ ਨੂੰ ਖਾਣਾ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ।

ਅਕਸਰ ਦੁਕਾਨਦਾਰ ਅਜਿਹੀਆਂ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਕਰਦੇ ਹਨ ਜਿਨ੍ਹਾਂ ਦੀ ਪਹਿਲਾਂ ਕਿਸੇ ਹੋਰ ਕੰਮ ਲਈ ਵਰਤੋਂ ਹੋ ਚੁੱਕੀ ਹੁੰਦੀ ਹੈ । ਕਦੇ-ਕਦੇ ਕੂੜਾ ਚੁੱਕਣ ਵਾਲਿਆਂ ਦੁਆਰਾ ਇਕੱਠੇ ਕੀਤੇ ਪਲਾਸਟਿਕ ਦੇ ਥੈਲਿਆਂ ਨੂੰ ਧੋ ਕੇ ਵਰਤ ਲਿਆ ਜਾਂਦਾ ਹੈ । ਇਸ ਤਰ੍ਹਾਂ ਕਦੇ ਮੁੜ ਚਕਰਣ ਵਾਲੇ ਥੈਲਿਆਂ ਵਿੱਚ ਖਾਦ ਪਦਾਰਥਾਂ ਨੂੰ ਰੱਖਣਾ ਹਾਨੀਕਾਰਕ ਹੋ ਸਕਦਾ ਹੈ | ਖਾਦ ਪਦਾਰਥਾਂ ਦੇ ਸੰਗ੍ਰਹਿਣ ਦੇ ਲਈ ਸਾਨੂੰ ਇਸ ਕੰਮ ਲਈ ਅਨੁਮੋਹਿਤ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਲਈ ਕਹਿਣਾ ਚਾਹੀਦਾ ਹੈ । ਹਰ ਪ੍ਰਕਾਰ ਦੀ ਪਲਾਸਟਿਕ ਗਰਮ ਕਰਨ ਤੇ ਜਲਾਉਣ ਤੇ ਹਾਨੀਕਾਰਕ ਗੈਸ ਛੱਡਦੀ ਹੈ । ਇਹ ਗੈਸਾਂ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀਆਂ ਹਨ ਜਿਨ੍ਹਾਂ ਵਿੱਚ ਕੈਂਸਰ ਵੀ ਸ਼ਾਮਿਲ ਹੈ | ਸਰਕਾਰ ਨੇ ਵੀ ਪਲਾਸਟਿਕ ਦੇ ਮੁੜ ਉਤਪਾਦਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ।

ਪ੍ਰਸ਼ਨ 2.
ਪਲਾਸਟਿਕ ਦੇ ਵੱਧ ਰਹੇ ਪ੍ਰਯੋਗ ਨੂੰ ਘੱਟ ਤੋਂ ਘੱਟ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-

  • ਸਾਨੂੰ ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ । ਜਿੱਥੇ ਵੀ ਸੰਭਵ ਹੋਵੇ ਸਾਨੂੰ ਬਿਨਾਂ ਮਾੜੇ ਅਸਰਾਂ ਦੇ ਇਨ੍ਹਾਂ ਥੈਲੀਆਂ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ ।
  • ਦੁਕਾਨਦਾਰਾਂ ਨੂੰ ਕਾਗ਼ਜ਼ ਦੇ ਥੈਲੇ ਵਰਤੋਂ ਕਰਨ ਦੀ ਬੇਨਤੀ ਕਰੋ । ਖ਼ਰੀਦਦਾਰੀ ਲਈ ਬਾਜ਼ਾਰ ਜਾਂਦੇ ਸਮੇਂ, ਸਾਨੂੰ ਘਰੋਂ ਕੱਪੜੇ ਜਾਂ ਜੁਟ ਦੇ ਥੈਲੇ ਨਾਲ ਲੈ ਕੇ ਜਾਣੇ ਚਾਹੀਦੇ ਹਨ ।
  • ਚਾਹੀਦਾ ।
  • ਪਲਾਸਟਿਕ ਦੀਆਂ ਥੈਲੀਆਂ ਅਤੇ ਹੋਰ ਪਲਾਸਟਿਕ ਦੇ ਸਮਾਨ ਨੂੰ ਜਲਾਉਣਾ ਨਹੀਂ ਚਾਹੀਦਾ ।
  • ਕੁੜੇ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਨਹੀਂ ਭਰਨਾ ਚਾਹੀਦਾ ਤੇ ਬਾਹਰ ਨਹੀਂ ਸੁੱਟਣਾ ਚਾਹੀਦਾ |
  • ਸਾਨੂੰ ਵਰਮੀ ਕੰਪੋਸਟਿੰਗ ਦੀ ਵਰਤੋਂ ਕਰਕੇ ਰਸੋਈ ਦੀ ਰਹਿੰਦ-ਖੂੰਹਦ ਦਾ ਧਿਆਨ ਪੂਰਵਕ ਨਿਪਟਾਰਾ ਕਰਨਾ ਚਾਹੀਦਾ ਹੈ ।
  • ਸਾਨੂੰ ਕਾਗ਼ਜ਼ ਦਾ ਮੁੜ ਉਤਪਾਦਨ ਕਰਨਾ ਚਾਹੀਦਾ ਹੈ ।
  • ਸਾਨੂੰ ਕਾਗ਼ਜ਼ ਦੇ ਦੋਵੇਂ ਪਾਸੇ ਲਿਖਣਾ ਚਾਹੀਦਾ ਹੈ । ਰਫ਼ ਕੰਮ ਲਈ ਸਲੇਟ ਦੀ ਵਰਤੋਂ ਕਰੋ । ਅਭਿਆਸ ਕਾਪੀ ਦੇ ਖ਼ਾਲੀ ਪੰਨਿਆਂ ਨੂੰ ਰਫ਼ ਕੰਮ ਲਈ ਵਰਤੋ ।
  • ਸਾਨੂੰ ਆਪਣੇ ਪਰਿਵਾਰ, ਮਿੱਤਰਾਂ ਅਤੇ ਹੋਰ ਵਿਅਕਤੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਫਾਲਤੂ ਪਦਾਰਥਾਂ ਦੇ ਨਿਪਟਾਰੇ ਦੀ ਸਲਾਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 3.
ਤੁਸੀਂ ਆਪਣੇ ਸਕੂਲ ਵਿੱਚ ਵਰਮੀ-ਕੰਪੋਸਟਿੰਗ ਦੁਆਰਾ ਖਾਦ ਬਣਾਉਣ ਦੀ ਵਿਧੀ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-
ਵਿਧੀ-ਮੈਦਾਨ ਵਿੱਚ ਇੱਕ ਟੋਇਆ (ਲਗਪਗ 30 ਸ.ਮ. ਡੂੰਘਾ) ਪੁੱਟੋ ਜਾਂ ਕੋਈ ਲੱਕੜੀ ਦਾ ਬਕਸਾ ਕਿਸੇ ਅਜਿਹੀ ਥਾਂ ਰੱਖੋ ਜਿੱਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ, ਇਹ ਨਾ ਤਾਂ ਬਹੁਤ ਗਰਮ ਹੋਵੇ ਤੇ ਨਾ ਹੀ ਬਹੁਤ ਠੰਢਾ । ਹੁਣ ਟੋਇਆ
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 3
ਜਾਂ ਬਕਸੇ ਵਿੱਚ ਲਾਲ ਗੰਡੋਏ ਦੇ ਲਈ ਆਰਾਮਦਾਇਕ ਘਰ ਬਣਾਉਣ ਲਈ ਟੋਏ ਜਾਂ ਬਕਸੇ ਦੀ ਤਲੀ ‘ਤੇ ਇੱਕ ਜਾਲ ਜਾਂ ਮੁਰਗਾ ਜਾਲ ਵਿਛਾ ਦਿਓ । ਤੁਸੀਂ ਵਿਕਲਪ ਦੇ ਰੂਪ ਵਿੱਚ ਤਲੀ ਤੇ ਰੇਤ ਦੀ 1 ਜਾਂ 2 ਸ.ਮ. ਮੋਟੀ ਤਹਿ ਵੀ ਵਿਛਾ ਸਕਦੇ ਹੋ । ਹੁਣ ਰੇਤ ਦੇ ਉੱਪਰ ਸਬਜ਼ੀਆਂ ਜਾਂ ਫਲਾਂ ਦੀ ਰਹਿੰਦ-ਖੂੰਹਦ ਵਿਛਾ ਦਿਓ । ਤੁਸੀਂ ਹਰੇ ਪੱਤਿਆਂ, ਪੌਦਿਆਂ ਦੀਆਂ ਸੁੱਕੀਆਂ ਡੰਡੀਆਂ ਦੇ ਟੁਕੜੇ, ਸੱਕ ਜਾਂ ਅਖ਼ਬਾਰਾਂ ਦੀ 1 ਇੰਚ ਚੌੜੀਆਂ ਪੱਤੀਆਂ ਕੱਟ ਕੇ ਇਨ੍ਹਾਂ ਨੂੰ ਰੇਤ ਜਾਂ ਜਾਲੀ ਦੇ ਉੱਪਰ ਵਿਛਾ ਸਕਦੇ ਹੋ । ਤੁਸੀਂ ਨੋਟ ਬੁੱਕ ਦੇ ਬੇਕਾਰ ਗੱਤੇ ਨੂੰ ਕੱਟ ਕੇ ਵੀ ਪੱਤੀਆਂ ਬਣਾ ਸਕਦੇ ਹੋ ।

ਰੇਤ ਅਤੇ ਤਾਪ ਦੀ ਜਾਲੀ ਤੇ ਸੁੱਕੀ ਗੋਬਰ ਨੂੰ ਵਿਛਾਇਆ ਜਾ ਸਕਦਾ ਹੈ । ਕੁੱਝ ਪਾਣੀ ਛਿੜਕ ਕੇ ਇਸ ਪਰਤ ਨੂੰ ਨਮ ਬਣਾਓ। ਧਿਆਨ ਰਹੇ ਕਿ ਪਾਣੀ ਇੰਨਾ ਵਧੇਰੇ ਨਾ ਹੋਵੇ ਕਿ ਵੱਗਣ ਲੱਗੇ । ਫਾਲਤੂ ਰਹਿੰਦ-ਖੂੰਹਦ ਦੀ ਪਰਤ ਨੂੰ ਦਬਾਓ ਨਹੀਂ ਇਸ ਨੂੰ ਪੋਲਾ ਹੀ ਰਹਿਣ ਦਿਓ । ਤਾਂਕਿ ਇਸ ਪਰਤ ਵਿੱਚ ਕਾਫ਼ੀ ਮਾਤਰਾ ਵਿੱਚ ਹਵਾ ਅਤੇ ਨਮੀ ਬਣੀ ਰਹੇ ।

PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ

ਹੁਣ ਤੁਹਾਡਾ ਟੋਇਆ ਲਾਲ ਗੰਡੋਇਆਂ ਦੇ ਸਵਾਗਤ ਲਈ ਤਿਆਰ ਹੈ । ਕੁੱਝ ਗੰਡੋਏ ਖ਼ਰੀਦ ਕੇ ਇਨ੍ਹਾਂ ਨੂੰ ਆਪਣੇ ਗੱਡੇ ਵਿੱਚ ਰੱਖੋ । ਹੁਣ ਇਨ੍ਹਾਂ ਨੂੰ ਜੂਟ ਦੀ ਬੋਰੀ, ਪੁਰਾਣੀ ਚਾਦਰ ਜਾਂ ਘਾਹ ਨਾਲ ਢੱਕ ਦਿਓ । ਤੁਸੀਂ ਲਾਲ ਗੰਡੋਇਆਂ ਨੂੰ ਭੋਜਨ ਦੇ ਰੂਪ ਵਿੱਚ ਫਲ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ, ਕੌਫ਼ੀ ਅਤੇ ਚਾਹ ਛਾਣਨ ਤੋਂ ਬਾਅਦ ਬਚੀਆਂ ਹੋਈਆਂ ਪੱਤੀਆਂ ਅਤੇ ਖੇਤ ਜਾਂ ਬਗੀਚੇ ਦੇ ਖ਼ਰਪਤਵਾਰ ਦੇ ਸਕਦੇ ਹੋ ।ਇਸ ਟੋਏ ਵਿੱਚ ਭੋਜਨ ਨੂੰ ਲਗਪਗ 2-3 ਸੈਂਟੀਮੀਟਰ ਡੂੰਘਾਈ ‘ਤੇ ਦਬਾ ਕੇ ਰੱਖੋ, ਤਾਂ ਵਧੀਆ ਹੋਵੇਗਾ । ਨਮਕ, ਆਚਾਰ, ਤੇਲ, ਸਿਰਕਾ, ਮਾਸ ਅਤੇ ਦੁੱਧ ਨਾਲ ਬਣੇ ਫਾਲਤੂ ਪਦਾਰਥ ਭੋਜਨ ਦੇ ਰੂਪ ਵਿੱਚ ਭੋਜਨ ਲਾਲ ਗੰਡੋਇਆਂ ਨੂੰ ਨਾ ਦਿਓ । ਇਨ੍ਹਾਂ ਵਸਤੂਆਂ ਨੂੰ ਟੋਏ ਵਿੱਚ ਸੁੱਟਣ ਕਰਕੇ ਰੋਗਕਾਰਕ ਜੀਵ ਪੈਦਾ ਹੋਣ ਲਗਦੇ ਹਨ । ਕੁੱਝ ਦਿਨਾਂ ਦੇ ਅੰਤਰਾਲ ਤੇ ਟੋਏ ਦੇ ਪਦਾਰਥਾਂ ਨੂੰ ਹੌਲੀ-ਹੌਲੀ ਮਿਲਾਉਂਦੇ ਰਹੋ ਅਤੇ ਇਸਦੀ ਉੱਪਰਲੀ ਸਤ੍ਹਾ ਨੂੰ ਹਿਲਾਉਂਦੇ ਰਹੋ ।

ਤੁਸੀਂ ਅੰਡੇ ਦੇ ਛਿਲਕੇ ਜਾਂ ਸਮੁੰਦਰੀ ਸੰਖ ਜਾਂ ਸਿੱਪੀ ਦਾ ਚੁਰਾ ਆਹਾਰ ਦੇ ਨਾਲ ਮਿਲਾ ਸਕਦੇ ਹੋ । ਲਾਲ ਕਿਮੀ ਇੱਕ ਦਿਨ ਵਿੱਚ ਆਪਣੇ ਸਰੀਰ ਦੇ ਭਾਰ ਦੇ ਬਰਾਬਰ ਆਹਾਰ ਖਾ ਸਕਦਾ ਹੈ । | ਲਾਲ ਗੰਡੋਏ ਬਹੁਤ ਗਰਮ ਜਾਂ ਠੰਢੇ ਵਾਤਾਵਰਨ ਵਿੱਚ ਜੀਵਤ , ਨਹੀਂ ਰਹਿ ਸਕਦੇ । ਇਨ੍ਹਾਂ ਨੂੰ ਆਪਣੇ ਆਲੇ-ਦੁਆਲੇ ਨਮੀ ਦੀ ਲੋੜ ਹੁੰਦੀ ਹੈ । ਜੇ ਤੁਸੀਂ ਆਪਣੇ ਗੰਡੋਇਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਤਾਂ ਇੱਕ ਮਹੀਨੇ ਵਿੱਚ ਉਨ੍ਹਾਂ ਦੀ ਸੰਖਿਆ ਦੁੱਗਣੀ ਹੋ ਜਾਵੇਗੀ । 3-4 ਹਫ਼ਤਿਆਂ ਦੇ ਅੰਤਰ ਨਾਲ ਟੋਏ ਨੂੰ ਧਿਆਨ ਪੂਰਵਕ | ਦੇਖੋ । ਤੁਹਾਨੂੰ ਟੋਏ ਵਿੱਚ ਮਿੱਟੀ ਵਰਗਾ ਪੋਲਾ ਪਦਾਰਥ ਦਿਖਾਈ। ਦੇਵੇਗਾ । ਹੁਣ ਤੁਹਾਡਾ ਵਰਮੀ ਕੰਪੋਸਟ ਤਿਆਰ ਹੈ । ਇਸ ਟੋਏ ਦੇ ਇੱਕ ਕਿਨਾਰੇ ‘ਤੇ ਆਹਾਰ ਦੇ ਰੂਪ ਵਿੱਚ ਕੁੱਝ ਫਾਲਤੂ ਪਦਾਰਥ ਪਾ ਦਿਓ । ਵਧੇਰੇ ਗੰਡੋਏ ਹੋਰ ਭਾਗਾਂ ਤੋਂ ਇਸ ਭਾਗ ਵੱਲ ਆ ਜਾਣਗੇ । ਦੂਜੇ ਭਾਗ ਤੋਂ ਖਾਦ ਕੱਢ ਕੇ ਕੁੱਝ ਘੰਟੇ ਤੱਕ ਧੁੱਪ ਵਿੱਚ ਸੁਕਾਓ । ਤੁਹਾਡਾ ਵਰਮੀ ਕੰਪੋਸਟ ਵਰਤੋਂ ਲਈ ਤਿਆਰ ਹੈ ।
PSEB 6th Class Science Solutions Chapter 16 ਕੂੜੇ-ਕਰਕਟ ਦੀ ਸੰਭਾਲ ਅਤੇ ਨਿਪਟਾਰਾ 4
ਟੋਏ ਦੇ ਇਸ ਬਚੇ ਭਾਗ ਵਿੱਚ ਵਧੇਰੇ ਕ੍ਰਿਮੀ ਹਨ । ਤੁਸੀਂ ਇਨ੍ਹਾਂ ਦੀ ਵਰਤੋਂ ਹੋਰ ਕੰਪੋਸਟ ਬਣਾਉਣ ਲਈ ਕਰ ਸਕਦੇ ਹੋ ਜਾਂ ਇਨ੍ਹਾਂ ਨੂੰ ਕਿਸੇ ਕੰਪੋਸਟ ਬਣਾਉਣ ਵਾਲੇ ਨੂੰ ਵੰਡ ਸਕਦੇ ਹੋ । ਇਸ ਵਰਮੀ ਕੰਪੋਸਟ ਖਾਦ) ਨੂੰ ਤੁਸੀਂ ਆਪਣੇ ਗਮਲੇ, ਬਗੀਚੇ ਜਾਂ ਖੇਤਾਂ ਵਿੱਚ ਪਾ ਸਕਦੇ ਹੋ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

Punjab State Board PSEB 12th Class History Book Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ Textbook Exercise Questions and Answers.

PSEB Solutions for Class 12 History Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

Long Answer Type Questions

ਪ੍ਰਸ਼ਨ 1.
ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ ? (Name the sincere Sikh who searched for the Ninth Guru and why ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ ਅਤੇ ਕਿਉਂ ? (Who found Guru Tegh Bahadur Ji and why ?)

ਸਿੱਖ ਧਰਮ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸ ਨੇ ਅਤੇ ਕਿਵੇਂ ਕੀਤੀ ? (Who discovered the ninth Guru Tegh Bahadur Ji and how ?)
ਉੱਤਰ-
1664 ਈ. ਵਿੱਚ ਦਿੱਲੀ ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ ਤਾਂ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ । ਉਹ ਇੱਕ ਵਪਾਰੀ ਸੀ । ਇੱਕ ਵਾਰੀ ਜਦੋਂ ਉਸ ਦਾ ਜਹਾਜ਼ ਸਮੁੰਦਰੀ ਤੂਫ਼ਾਨ ਵਿੱਚ ਘਿਰ ਕੇ ਡੁੱਬਣ ਲੱਗਾ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਕਿਨਾਰੇ ਲੱਗ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ । ਗੁਰੂ ਸਾਹਿਬ ਦੀ ਕਿਰਪਾ ਨਾਲ ਉਸ ਦਾ ਜਹਾਜ਼ ਬਚ ਗਿਆ । ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਆਪਣੇ ਪਰਿਵਾਰ ਸਮੇਤ ਬਾਬਾ ਬਕਾਲਾ ਪਹੁੰਚਿਆ । ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ ।

ਉਸ ਨੇ ਅਸਲੀ ਗੁਰੂ ਨੂੰ ਲੱਭਣ ਦੀ ਇੱਕ ਵਿਉਂਤ ਬਣਾਈ । ਉਹ ਵਾਰੋ-ਵਾਰੀ ਹਰ ਗੁਰੂ ਕੋਲ ਗਿਆ ਤੇ ਉਨ੍ਹਾਂ ਨੂੰ ਦੋ-ਦੋ ਮੋਹਰਾਂ ਭੇਟ ਕਰਦਾ ਗਿਆ ਝੂਠੇ ਗੁਰੁ ਦੋ-ਦੋ ਮੋਹਰਾਂ ਲੈ ਕੇ ਖੁਸ਼ ਹੋ ਗਏ । ਜਦੋਂ ਮੱਖਣ ਸ਼ਾਹ ਨੇ ਅਖੀਰ ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, “ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ।” ਇਹ ਸੁਣ ਕੇ ਮੱਖਣ ਸ਼ਾਹ ਬਹੁਤ ਖੁਸ਼ ਹੋਇਆ ਅਤੇ ਉਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਭਾਵ ਗੁਰੂ ਮਿਲ ਗਿਆ ਹੈ । ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the travels of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about the travels of Guru Tegh Bahadur Ji ?).
ਉੱਤਰ-
ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਦੇ ਸਮੇਂ (1664-75 ਈ.) ਦੇ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਵਿੱਚ ਫੈਲੀ ਅਗਿਆਨਤਾ ਨੂੰ ਦੂਰ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ । ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ 1664 ਈ. ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਵੱਲਾ, ਘੁੱਕੇਵਾਲੀ, ਖਡੂਰ ਸਾਹਿਬ, ਗੋਇੰਦਵਾਲ, ਤਰਨ ਤਾਰਨ, ਖੇਮਕਰਨ, ਕੀਰਤਪੁਰ ਅਤੇ ਬਿਲਾਸਪੁਰ ਆਦਿ ਪੰਜਾਬ ਦੇ ਖੇਤਰਾਂ ਦੀਆਂ ਯਾਤਰਾਵਾਂ ਕੀਤੀਆਂ ।

ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਪੂਰਬੀ ਭਾਰਤ ਦੀਆਂ ਯਾਤਰਾਵਾਂ ‘ਤੇ ਨਿਕਲ ਪਏ । ਆਪਣੀ ਇਸ ਯਾਤਰਾ ਦੇ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਧਮਧਾਨ, ਦਿੱਲੀ, ਮਥੁਰਾ, ਬ੍ਰਿਦਾਬਨ, ਆਗਰਾ, ਕਾਨਪੁਰ, ਪ੍ਰਯਾਗ, ਬਨਾਰਸ, ਗਯਾ, ਪਟਨਾ, ਢਾਕਾਂ ਅਤੇ ਆਸਾਮ ਆਦਿ ਸਥਾਨਾਂ ‘ਤੇ ਗਏ । ਇਨ੍ਹਾਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਕਈ ਪ੍ਰਸਿੱਧ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਇਹ ਯਾਤਰਾਵਾਂ ਸਿੱਖ ਪੰਥ ਦੇ ਵਿਕਾਸ ਲਈ ਬੜੀਆਂ ਲਾਹੇਵੰਦ ਸਿੱਧ ਹੋਈਆਂ। ਸਿੱਟੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਮਤ ਵਿੱਚ ਸ਼ਾਮਲ ਹੋਏ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੀਆਂ ਕਿਸੇ ਛੇ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of any six travels of Guru Tegh Bahadur Ji.)
ਉੱਤਰ-
ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ ।

1. ਅੰਮ੍ਰਿਤਸਰ – ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ । ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ । ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ । ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ । ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇਕ ਰੁੱਖ ਥੱਲੇ ਜਾ ਬਿਰਾਜੇ । ਹੁਣ ਇੱਥੇ ਇਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ ਕਹਿੰਦੇ’ ਹਨ ।

2. ਵੱਲਾ ਤੇ ਘੁਕੇਵਾਲੀ – ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਜੀ ਵੱਲਾ ਨਾਮੀ ਪਿੰਡ ਵਿੱਚ ਗਏ । ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁਕੇਵਾਲੀ ਪਿੰਡ ਗਏ । ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ’ ਗੁਰੂ ਕਾ ਬਾਗ਼’ ਰੱਖ ਦਿੱਤਾ ।

3. ਬਨਾਰਸ – ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਤੇਗ਼ ਬਹਾਦਰ ਜੀ ਬਨਾਰਸ ਪਹੁੰਚੇ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ । ਗੁਰੂ ਸਾਹਿਬ ਨੇ ਆਪ ਇਸ ਨਦੀ ਵਿਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ।

4. ਪਟਨਾ – ਗੁਰੂ ਤੇਗ਼ ਬਹਾਦਰ ਜੀ 1666 ਈ. ਵਿੱਚ ਪਟਨਾ ਵਿਖੇ ਪਹੁੰਚੇ । ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ । ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ ‘ਗੁਰੁ ਦਾ ਘਰ’ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ ।

5. ਮਥੁਰਾ – ਗੁਰੂ ਤੇਗ਼ ਬਹਾਦਰ ਜੀ ਦਿੱਲੀ ਤੋਂ ਬਾਅਦ ਮਥੁਰਾ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ । ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਗੁਰੂ ਜੀ ਦੇ ਸ਼ਰਧਾਲੂ ਬਣ ਗਏ ।

6. ਢਾਕਾ – ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

ਪ੍ਰਸ਼ਨ 4.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਹਨਾਂ ਕਾਰਨਾਂ ਕਰਕੇ ਹੋਈ ? (What were the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨਾਂ ਦਾ ਅਧਿਐਨ ਕਰੋ । (Study the causes responsible for the martyrdom of Guru Tegh Bahadur Ji.)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ – 1605 ਈ. ਤਕ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ । ਪਰ ਜਦੋਂ 1606 ਈ. ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ । ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ । ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

2. ਔਰੰਗਜ਼ੇਬ ਦੀ ਕੱਟੜਤਾ – ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ । ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ । ਸਿੱਟੇ ਵਜੋਂ ਤਲਵਾਰ ਦੇ ਜ਼ੋਰ ‘ਤੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।

3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ ਤੇ ਪ੍ਰਭਾਵ – ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ । ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।

4. ਸਿੱਖ ਧਰਮ ਦਾ ਪ੍ਰਸਾਰ – ਗੁਰੁ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ । ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ ।

5. ਰਾਮ ਰਾਏ ਦੀ ਦੁਸ਼ਮਣੀ – ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਸੀ । ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ । ਪਰ ਜਦੋਂ ਗੁਰਗੱਦੀ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਅਤੇ ਬਾਅਦ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਮਿਲੀ ਤਾਂ ਉਹ ਇਹ ਸਹਾਰ ਨਾ ਸਕਿਆ । ਉਸ ਨੇ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਕਾਰਵਾਈ ਕਰਨ ਲਈ ਭੜਕਾਇਆ ।

6. ਕਸ਼ਮੀਰੀ ਪੰਡਤਾਂ ਦੀ ਪੁਕਾਰ – ਕਸ਼ਮੀਰ ਦੇ ਗਵਰਨਰ ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ‘ਤੇ ਘੋਰ ਅੱਤਿਆਚਾਰ ਕੀਤੇ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਗੁਰੂ ਜੀ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦੀ ਸਮੀਖਿਆ ਕਰੋ । (Discuss the role played by Naqshbandis in the martyrdom of Guru Tegh Bahadur Ji.)
ਉੱਤਰ-
ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਸੰਪਰਦਾ ਸੀ । ਇਸ ਸੰਪਰਦਾ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ, ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਤੇ ਮੁਸਲਮਾਨਾਂ ਦਾ ਗੁਰੂ ਘਰ ਪ੍ਰਤੀ ਵੱਧ ਰਿਹਾ ਰੁਝਾਨ ਅਸਹਿਣਸ਼ੀਲ ਸੀ । ਨਕਸ਼ਬੰਦੀਆਂ ਨੂੰ ਖ਼ਤਰਾ ਹੋ ਗਿਆ ਕਿ ਕਿਧਰੇ ਲੋਕਾਂ ਵਿੱਚ ਆ ਰਹੀ ਜਾਗ੍ਰਿਤੀ ਅਤੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਚੁਣੌਤੀ ਨਾ ਬਣ ਜਾਏ । ਅਜਿਹਾ ਹੋਣ ਨਾਲ ਭਾਰਤ ਵਿੱਚ ਮੁਸਲਿਮ ਸਮਾਜ ਦੀਆਂ ਜੜਾਂ ਹਿਲ ਸਕਦੀਆਂ ਸਨ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕੀਤਾ । ਉਨ੍ਹਾਂ ਦੀ ਇਸ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ ।

ਉਸ ਸਮੇਂ ਸ਼ੇਖ਼ ਮਾਸੂਮ ਨਕਸ਼ਬੰਦੀਆਂ ਦਾ ਨੇਤਾ ਸੀ । ਉਹ ਆਪਣੇ ਪਿਤਾ ਸ਼ੇਖ਼ ਅਹਿਮਦ ਸਰਹਿੰਦੀ ਤੋਂ ਵੀ ਵਧੇਰੇ ਕੱਟੜ ਸੀ । ਉਸ ਦਾ ਵਿਚਾਰ ਸੀ ਕਿ ਜੇਕਰ ਪੰਜਾਬ ਵਿੱਚ ਸਿੱਖਾਂ ਦਾ ਛੇਤੀ ਦਮਨ ਨਾ ਕੀਤਾ ਗਿਆ ਤਾਂ ਭਾਰਤ ਵਿੱਚ ਮੁਸਲਿਮ ਸਾਮਰਾਜ ਦੀ ਨੀਂਹ ਹਿੱਲ ਸਕਦੀ ਹੈ । ਸਿੱਟੇ ਵਜੋਂ ਔਰੰਗਜ਼ੇਬ ਨੇ ਗੁਰੂ ਜੀ ਵਿਰੁੱਧ ਕਦਮ ਚੁੱਕਣ ਦਾ ਨਿਰਣਾ ਕੀਤਾ । ਨਿਰਸੰਦੇਹ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ? (What was the immediate cause of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਸਹਾਇਤਾ ਕਿਉਂ ਕੀਤੀ ? (Why did Guru Tegh Bahadur Ji help the Kashmiri Brahmins ?)
ਉੱਤਰ-
ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਦਾ ਸਾਰੇ ਭਾਰਤ ਦੇ ਹਿੰਦੂ ਬਹੁਤ ਆਦਰ ਕਰਦੇ ਸਨ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ । ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ ।

ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁਖ ’ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਜੋ ਉਸ ਸਮੇਂ 9 ਵਰ੍ਹਿਆਂ ਦੇ ਸਨ, ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ । ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ । ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ।” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ । ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ । ਜਦੋਂ ਔਰੰਗਜ਼ੇਬ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਕੇ ਮੁਸਲਮਾਨ ਬਣਾਉਣ ਦਾ ਇਰਾਦਾ ਕਰ ਲਿਆ ।

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ ਮਹੱਤਵ ਦਾ ਮੁੱਲਾਂਕਣ ਕਰੋ । (Evaluate the historical importance of martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਮਹੱਤਵਪੂਰਨ ਨਤੀਜੇ ਦੱਸੋ । (Explain six significant results of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਸਿੱਟੇ ਕੀ ਸਨ ? (What were the six results of the martyrdom of Guru Tegh Bahadur Ji ?)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ । ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ‘ਤੇ ਦੂਰਗਾਮੀ ਪ੍ਰਭਾਵ ਪਏ ।

  • ਇਤਿਹਾਸ ਦੀ ਇੱਕ ਅਦੁੱਤੀ ਘਟਨਾ – ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ । ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ । ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ । ਇਸੇ ਕਾਰਨ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ ।
  • ਸਿੱਖਾਂ ਵਿੱਚ ਬਦਲੇ ਦੀ ਭਾਵਨਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ । ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ ।
  • ਹਿੰਦੂ ਧਰਮ ਦੀ ਰੱਖਿਆਔਰੰਗਜ਼ੇਬ ਦੇ ਦਿਨੋ – ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ । ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ । ਅਜਿਹੇ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ ।
  • ਖ਼ਾਲਸਾ ਦੀ ਸਿਰਜਨਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ । ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ।
  • ਸਿੱਖਾਂ ਅਤੇ ਮੁਗਲਾਂ ਵਿਚਾਲੇ ਲੜਾਈਆਂ – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਲੰਬਾ ਦੌਰ ਸ਼ੁਰੂ ਹੋਇਆ। ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਅਡੋਲ ਰਹੇ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ ।
  • ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਧਰਮ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਪਰੰਪਰਾ ਸ਼ੁਰੂ ਹੋ ਗਈ । ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ, ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਸਿੱਖ ਧਰਮ ਦੀ ਖ਼ਾਤਰ ਸ਼ਹੀਦੀਆਂ ਪਾ ਗਏ । ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਅਦੁੱਤੀ ਉਦਾਹਰਨ ਸਿੱਧ ਹੋਈ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 8.
ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਉੱਪਰ ਸੰਖੇਪ ਨੋਟ ਲਿਖੋ । (Write a comprehensive note on Bhai Mati Das and Bhai Sati Das.)
ਉੱਤਰ-
ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਪਰ ਜੋ ਲਾਸਾਨੀ ਸ਼ਹਾਦਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਦਿੱਤੀਆਂ ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬਹੁਤ ਔਖੀ ਹੈ । ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਭਰਾ ਸਨ । ਭਾਈ ਮਤੀ ਦਾਸ ਜੀ ਗੁਰੂ ਤੇਗ਼ ਬਹਾਦਰ ਜੀ ਦੇ ਦੀਵਾਨ ਸਨ ਜਦਕਿ ਭਾਈ ਸਤੀ ਦਾਸ ਜੀ ਫ਼ਾਰਸੀ ਦੇ ਲੇਖਕ ਸਨ । ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇਣ ਦਾ ਨਿਰਣਾ ਕੀਤਾ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਉਨ੍ਹਾਂ ਨਾਲ ਹੋ ਗਏ । ਜਦੋਂ ਹਾਕਮਾਂ ਨੇ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਨਾਲ ਬਦਸਲੂਕੀ ਕੀਤੀ ਤਾਂ ਭਾਈ ਮਤੀ ਦਾਸ ਜੀ ਇਹ ਬਰਦਾਸ਼ਤ ਨਾ ਕਰ ਸਕੇ ।

ਉਨ੍ਹਾਂ ਨੇ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਆਗਿਆ ਦੇਣ ਤਾਂ ਮੁਗ਼ਲ ਹਕੂਮਤ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ । ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਦਾ ਕਹਿਣਾ ਸੀ ਕਿ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ । ਤੁਸੀਂ ਫ਼ਿਕਰ ਨਾ ਕਰੋ । ਪਰਮਾਤਮਾ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ । ਜ਼ਾਲਮ ਕਾਜ਼ੀ ਨੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਇਸਲਾਮ ਕਬੂਲਣ ਲਈ ਬਥੇਰੇ ਲਾਲਚ ਦਿੱਤੇ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ । ਅਖੀਰ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਦੋਫਾੜ ਕਰ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ । ਇਨ੍ਹਾਂ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾਏ ।

ਪ੍ਰਸਤਾਵ ਰੂਪੀ ਪ੍ਰਸ਼ਨ (Essay Type Questions)
ਗੁਰੂ ਤੇਗ ਬਹਾਦਰ ਜੀ ਦਾ ਮੁੱਢਲਾ ਜੀਵਨ ( (Early Career of Guru Tegh Bahadur Ji)

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਕਰੋ । (Give a brief description of the early life of Guru Tegh Bahadur Ji.)
ਉੱਤਰ-
ਗੁਰੁ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਉਨ੍ਹਾਂ ਦਾ ਗੁਰੂ ਕਾਲ 1664 ਈ. ਤੋਂ 1675 ਈ. ਤਕ ਰਿਹਾ । ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ । ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਕੇ ਉਨ੍ਹਾਂ ਨੇ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਜੀ ਦੇ ਮੁੱਢਲੇ ਜੀਵਨ ਅਤੇ ਯਾਤਰਾਵਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

1. ਜਨਮ ਅਤੇ ਮਾਤਾ-ਪਿਤਾ (Birth and Parentage) – ਗੁਰੁ ਤੇਗ ਬਹਾਦਰ ਸਾਹਿਬ ਦਾ ਜਨਮ 1 ਅਪਰੈਲ, 1621 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ । ਆਪ ਗੁਰੂ ਹਰਿਗੋਬਿੰਦ ਜੀ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਪੁੱਤਰ ਸਨ । ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਸੀ । ਆਪ ਦੇ ਪਿਤਾ ਜੀ ਨੇ ਆਪ ਦੇ ਜਨਮ ‘ਤੇ ਇਹ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਸੱਚਾਈ ਤੇ ਧਰਮ ਦੇ ਰਾਹ ‘ਤੇ ਚੱਲੇਗਾ ਅਤੇ ਜ਼ੁਲਮ ਤੇ ਜਬਰ ਦਾ ਡਟ ਕੇ ਮੁਕਾਬਲਾ ਕਰੇਗਾ । ਗੁਰੂ ਜੀ ਦੇ ਇਹ ਬੋਚਨ ਸੱਚ ਨਿਕਲੇ ।

2. ਬਚਪਨ ਅਤੇ ਸਿੱਖਿਆ (Childhood and Education) – ਬਚਪਨ ਵਿੱਚ ਤੇਗ਼ ਬਹਾਦਰ ਜੀ ਦਾ ਨਾਂ ਤਿਆਗ ਮਲ ਸੀ । ਜਦੋਂ ਆਪ ਪੰਜ ਵਰਿਆਂ ਦੇ ਹੋਏ ਤਾਂ ਆਪ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ । ਆਪ ਨੇ ਪੰਜਾਬੀ, ਬਿਜ ਸੰਸਕ੍ਰਿਤ, ਇਤਿਹਾਸ, ਦਰਸ਼ਨ ਸ਼ਾਸਤਰ, ਗਣਿਤ ਅਤੇ ਸੰਗੀਤ ਆਦਿ ਦੀ ਸਿੱਖਿਆ ਪ੍ਰਾਪਤ ਕੀਤੀ । ਆਪ ਨੂੰ ਘੋੜਸਵਾਰੀ ਅਤੇ ਸ਼ਸਤਰ ਚਲਾਉਣ ਦੀ ਵੀ ਸਿੱਖਿਆ ਦਿੱਤੀ ਗਈ । ਕਰਤਾਰਪੁਰ ਦੀ ਲੜਾਈ ਵਿੱਚ ਆਪ ਦੀ ਬਹਾਦਰੀ ਨੂੰ ਵੇਖ ਕੇ ਆਪ ਦੇ ਪਿਤਾ, ਗੁਰੂ ਹਰਿਗੋਬਿੰਦ ਸਾਹਿਬ ਨੇ ਆਪ ਦਾ ਨਾਂ ਤਿਆਗ ਮਲ ਤੋਂ ਬਦਲ ਕੇ ਤੇਗ਼ ਬਹਾਦਰ ਰੱਖ ਦਿੱਤਾ ।

3. ਵਿਆਹ (Marriage) – ਤੇਗ਼ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਨਿਵਾਸੀ, ਲਾਲ ਚੰਦ ਦੀ ਧੀ ਗੁਜਰੀ ਨਾਲ ਹੋਇਆ । ਆਪ ਦੇ ਘਰ 1666 ਈ. ਵਿੱਚ ਇੱਕ ਪੁੱਤਰ ਨੇ ਜਨਮ ਲਿਆ । ਇਸ ਬਾਲਕ ਦਾ ਨਾਂ ਗੋਬਿੰਦ ਰਾਏ ਜਾਂ ਗੋਬਿੰਦ ਦਾਸ ਰੱਖਿਆ ਗਿਆ ।

4. ਬਾਬਾ ਬਕਾਲਾ ਵਿਖੇ ਨਿਵਾਸ (Settlement at Baba Bakala) – ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੋਤਰੇ ਹਰਿ ਰਾਇ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਉਨ੍ਹਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣੀ ਪਤਨੀ ਗੁਜਰੀ ਅਤੇ ਮਾਤਾ ਨਾਨਕੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਜਾਣ ਦਾ ਹੁਕਮ ਦਿੱਤਾ । ਇੱਥੇ ਤੇਗ਼ ਬਹਾਦਰ ਜੀ 20 ਵਰੇ ਰਹੇ ।

5. ਗੁਰਗੱਦੀ ਦੀ ਪ੍ਰਾਪਤੀ (Assumption of Guruship) – ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਸਿੱਖਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਜਦੋਂ ਇਹ ਖ਼ਬਰ ਬਾਬਾ ਬਕਾਲਾ ਪਹੁੰਚੀ, ਤਾਂ 22 ਸੋਢੀਆਂ ਨੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਨਾਮੀ ਇੱਕ ਸਿੱਖ ਨੇ ਇਸ ਦਾ ਹੱਲ ਲੱਭਿਆ । ਉਹ ਇੱਕ ਵਪਾਰੀ ਸੀ । ਇੱਕ ਵਾਰੀ ਜਦੋਂ ਉਸ ਦਾ ਸਮੁੰਦਰੀ ਜਹਾਜ਼ ਡੁੱਬ ਰਿਹਾ ਸੀ ਤਾਂ ਉਸ ਨੇ ਸੱਚੇ ਮਨ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਜੇ ਉਸ ਦਾ ਜਹਾਜ਼ ਡੁੱਬਣ ਤੋਂ ਬਚ ਜਾਏ ਤਾਂ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ 500 ਸੋਨੇ ਦੀਆਂ ਮੋਹਰਾਂ ਭੇਟ ਕਰੇਗਾ । ਉਸ ਦਾ ਜਹਾਜ਼ ਕਿਨਾਰੇ ਲੱਗ ਗਿਆ । ਮੰਨਤ ਅਨੁਸਾਰ ਉਹ ਗੁਰੂ ਸਾਹਿਬ ਨੂੰ 500 ਮੋਹਰਾਂ ਭੇਟ ਕਰਨ ਲਈ ਬਾਬਾ ਬਕਾਲਾ ਪਹੁੰਚਿਆ ।

ਇੱਥੇ ਉਹ 22 ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ । ਅਸਲੀ ਗੁਰੂ ਨੂੰ ਲੱਭਣ ਲਈ ਉਸ ਨੇ ਵਾਰੋ-ਵਾਰੀ ਹਰ ਗੁਰੂ ਨੂੰ ਦੋਦੋ ਮੋਹਰਾਂ ਭੇਟ ਕੀਤੀਆਂ । ਝੂਠੇ ਗੁਰੂ ਦੋ-ਦੋ ਮੋਹਰਾਂ ਲੈ ਕੇ ਖ਼ੁਸ਼ ਹੋ ਗਏ । ਜਦੋਂ ਮੱਖਣ ਸ਼ਾਹ ਨੇ ਅਖ਼ੀਰ ਵਿੱਚ ਗੁਰੂ ਤੇਗ਼ ਬਹਾਦਰ ਜੀ ਨੂੰ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, ‘ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ਅਤੇ ਹੁਣ ਤੂੰ ਸਿਰਫ਼ ਦੋ ਮੋਹਰਾਂ ਹੀ ਭੇਟ ਕਰ ਰਿਹਾ ਹੈਂ ?” ਇਹ ਸੁਣ ਕੇ ਮੱਖਣ ਸ਼ਾਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ । ਇਸ ਤਰ੍ਹਾਂ ਸਿੱਖ ਸੰਗਤਾਂ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ । ਗੁਰੂ ਤੇਗ ਬਹਾਦਰ ਜੀ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ ।

6. ਧੀਰ ਮਲ ਦਾ ਵਿਰੋਧ (Opposition of Dhir Mal) – ਧੀਰ ਮਲ, ਗੁਰੂ ਹਰਿ ਰਾਏ ਜੀ ਦਾ ਵੱਡਾ ਭਰਾ ਸੀ । ਬਾਬਾ ਬਕਾਲਾ ਵਿਖੇ ਸਥਾਪਿਤ 22 ਮੰਜੀਆਂ ਵਿੱਚੋਂ ਇੱਕ ਧੀਰ ਮਲ ਦੀ ਵੀ ਸੀ । ਜਦੋਂ ਧੀਰ ਮਲ ਨੂੰ ਇਹ ਖ਼ਬਰ ਮਿਲੀ ਕਿ ਸਿੱਖ ਸੰਗਤਾਂ ਨੇ ਤੇਗ਼ ਬਹਾਦਰ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਤਾਂ ਉਸ ਨੇ ਕੁਝ ਗੰਡਿਆਂ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਇਸ ਘਟਨਾ ਕਾਰਨ ਸਿੱਖ ਬੜੇ ਗੁੱਸੇ ਵਿੱਚ ਆਏ । ਉਨ੍ਹਾਂ ਨੇ ਧੀਰ ਮਲ ਨੂੰ ਗ੍ਰਿਫ਼ਤਾਰ ਕਰਕੇ ਗੁਰੂ ਸਾਹਿਬ ਪਾਸ ਲਿਆਂਦਾ । ਧੀਰ ਮਲ ਦੁਆਰਾ ਮਾਫ਼ੀ ਮੰਗਣ ‘ਤੇ ਗੁਰੂ ਸਾਹਿਬ ਨੇ ਉਸ ਨੂੰ ਮੁਆਫ਼ ਕਰ ਦਿੱਤਾ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ (Travels of Guru Tegh Bahadur Ji)

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦੀਆਂ ਧਰਮ ਯਾਤਰਾਵਾਂ ਦਾ ਸੰਖੇਪ ਵਰਣਨ ਕਰੋ । (Give a brief account of the religious tours of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀਆਂ ਧਰਮ ਯਾਤਰਾਵਾਂ ਦਾ ਸੰਖੇਪ ਵਰਣਨ ਕਰੋ । (Narrate the travels undertaken by Guru Tegh Bahadur Ji for preaching Sikhism.)
ਉੱਤਰ-
ਗੁਰੁ ਤੇਗ ਬਹਾਦਰ ਜੀ ਨੇ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਛੇਤੀ ਮਗਰੋਂ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀਆਂ ਯਾਤਰਾਵਾਂ ਸ਼ੁਰੂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਸੱਚ ਤੇ ਪ੍ਰੇਮ ਦਾ ਸੰਦੇਸ਼ ਦੇਣਾ ਸੀ । ਗੁਰੂ ਸਾਹਿਬ ਦੀਆਂ ਯਾਤਰਾਵਾਂ ਦੇ ਉਦੇਸ਼ ਸੰਬੰਧੀ ਲਿਖਦੇ ਹੋਏ ਪ੍ਰਸਿੱਧ ਇਤਿਹਾਸਕਾਰ ਐੱਸ. ਐੱਸ. ਜੌਹਰ ਦਾ ਕਹਿਣਾ ਹੈ,
“ਗੁਰੂ ਤੇਗ਼ ਬਹਾਦਰ ਸਾਹਿਬ ਨੇ ਲੋਕਾਂ ਨੂੰ ਨਵਾਂ ਜੀਵਨ ਦੇਣ ਤੇ ਉਨ੍ਹਾਂ ਅੰਦਰ ਨਵੀਂ ਰੂਹ ਫੂਕਣ ਨੂੰ ਜ਼ਰੂਰੀ ਸਮਝਿਆ ।” 1

I. ਪੰਜਾਬ ਦੀਆਂ ਯਾਤਰਾਵਾਂ (Travels of the Punjab)

1. ਅੰਮ੍ਰਿਤਸਰ (Amritsar) – ਗੁਰੁ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1664 ਈ. ਵਿੱਚ ਅੰਮ੍ਰਿਤਸਰ ਤੋਂ ਕੀਤਾ । ਉਸ ਸਮੇਂ ਹਰਿਮੰਦਰ ਸਾਹਿਬ ਵਿੱਚ ਪ੍ਰਿਥੀ ਚੰਦ ਦਾ ਪੋਤਰਾ, ਹਰਜੀ ਮੀਣਾ ਕੁਝ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਆਪ ਗੁਰੂ ਬਣੀ ਬੈਠਾ ਸੀ । ਜਦੋਂ ਉਸ ਨੂੰ ਗੁਰੂ ਸਾਹਿਬ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ਨੂੰ ਬੰਦ ਕਰਵਾ ਦਿੱਤਾ । ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਦਰਵਾਜ਼ਿਆਂ ਨੂੰ ਬੰਦ ਵੇਖ ਕੇ ਉਨ੍ਹਾਂ ਨੂੰ ਦੁੱਖ ਹੋਇਆ । ਇਸ ਲਈ ਉਹ ਅਕਾਲ ਤਖ਼ਤ ਸਾਹਿਬ ਦੇ ਨੇੜੇ ਸਥਿਤ ਇੱਕ ਰੁੱਖ ਥੱਲੇ ਜਾ ਬਿਰਾਜੇ । ਹੁਣ ਇੱਥੇ ਇੱਕ ਛੋਟਾ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ, ਜਿਸ ਨੂੰ ‘ਥੰਮ ਸਾਹਿਬ’ ਕਹਿੰਦੇ ਹਨ ।

2. ਵੱਲਾ ਤੇ ਘੁਕੇਵਾਲੀ (Walla and Chikewali) – ਅੰਮ੍ਰਿਤਸਰ ਤੋਂ ਗੁਰੂ ਤੇਗ਼ ਬਹਾਦਰ ਵੱਲਾ ਨਾਮੀ ਪਿੰਡ ਵਿੱਚ ਗਏ । ਇੱਥੇ ਲੰਗਰ ਵਿੱਚ ਇਸਤਰੀਆਂ ਦੀ ਅਣਥੱਕ ਸੇਵਾ ਤੋਂ ਖ਼ੁਸ਼ ਹੋ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ, “ਮਾਈਆਂ ਰੱਬ ਰਜਾਈਆਂ, ਭਗਤੀ ਲਾਈਆਂ ।” ਵੱਲਾ ਤੋਂ ਬਾਅਦ ਗੁਰੂ ਸਾਹਿਬ ਘੁਕੇਵਾਲੀ ਪਿੰਡ ਗਏ । ਗੁਰੂ ਸਾਹਿਬ ਨੇ ਇਸ ਪਿੰਡ ਵਿੱਚ ਲੱਗੇ ਬੇਸ਼ੁਮਾਰ ਰੁੱਖਾਂ ਕਾਰਨ ਇਸ ਦਾ ਨਾਂ ‘ਗੁਰੂ ਕਾ ਬਾਗ਼’ ਰੱਖ ਦਿੱਤਾ ।

3. ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਤਰਨ ਤਾਰਨ, ਖੇਮਕਰਨ ਆਦਿ (Khadur Sahib, Goindwal Sahib, Tarn Taran, Khemkaran etc.) – ਗੁਰੁ ਸਾਹਿਬ ਦੀ ਯਾਤਰਾ ਦੇ ਅਗਲੇ ਪੜਾਅ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਸਨ । ਇੱਥੇ ਗੁਰੂ ਜੀ ਨੇ ਲੋਕਾਂ ਨੂੰ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਖੇਮਕਰਨ ਗਏ । ਇੱਥੋਂ ਦੇ ਇੱਕ ਸ਼ਰਧਾਲੂ ਚੌਧਰੀ ਰਘੁਪਤ ਰਾਏ ਨੇ ਗੁਰੂ ਸਾਹਿਬ ਨੂੰ ਇੱਕ ਘੋੜੀ ਭੇਟ ਕੀਤੀ ।

4. ਕੀਰਤਪੁਰ ਸਾਹਿਬ ਅਤੇ ਬਿਲਾਸਪੁਰ (Kiratpur Sahib and Bilaspur) – ਮਾਝਾ ਪ੍ਰਦੇਸ਼ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚੇ । ਉਹ ਰਾਣੀ ਚੰਪਾ ਦੇ ਸੱਦੇ ‘ਤੇ ਬਿਲਾਸਪੁਰ ਪਹੁੰਚੇ । ਗੁਰੂ ਸਾਹਿਬ ਇੱਥੇ ਤਿੰਨ ਦਿਨ ਠਹਿਰੇ । ਗੁਰੂ ਸਾਹਿਬ ਨੇ ਰਾਣੀ ਨੂੰ 500 ਰੁਪਏ ਦੇ ਕੇ ਮਾਖੋਵਾਲ ਵਿਖੇ ਕੁਝ ਜ਼ਮੀਨ ਖ਼ਰੀਦੀ ਅਤੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ, ਜਿਸਦਾ ਨਾਂ ਉਨ੍ਹਾਂ ਦੀ ਮਾਤਾ ਜੀ ਦੇ ਨਾਂ ‘ਤੇ ‘ਚੱਕ ਨਾਨਕੀ ਰੱਖਿਆ ਗਿਆ | ਬਾਅਦ ਵਿੱਚ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸ੍ਰੀ ਆਨੰਦਪੁਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੋਇਆ ।

II. ਪੂਰਬੀ ਭਾਰਤ ਦੀਆਂ ਯਾਤਰਾਵਾਂ (Travels of Eastern India)

ਪੰਜਾਬ ਦੀਆਂ ਯਾਤਰਾਵਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਪੂਰਬੀ ਭਾਰਤ ਦੀਆਂ ਯਾਤਰਾਵਾਂ ਕੀਤੀਆਂ । ਇਨ੍ਹਾਂ ਯਾਤਰਾਵਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ-

5. ਸੈਫ਼ਾਬਾਦ ਅਤੇ ਧਮਧਾਨ (Saifabad and Dhamdhan) – ਆਪਣੀ ਪੂਰਬੀ ਭਾਰਤ ਦੀ ਯਾਤਰਾ ਦੌਰਾਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਸੈਫ਼ਾਬਾਦ ਅਤੇ ਧੂਮਧਾਨ ਦੀ ਯਾਤਰਾ ਕੀਤੀ । ਇੱਥੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ । ਸਿੱਖ ਧਰਮ ਦੇ ਇਸ ਵਧਦੇ ਹੋਏ ਪ੍ਰਚਾਰ ਨੂੰ ਦੇਖ ਕੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਕੈਦ ਕਰ ਲਿਆ ।

6. ਮਥੁਰਾ ਤੇ ਬ੍ਰਿਦਾਬਨ (Mathura and Brindaban) – ਅੰਬਰ ਦੇ ਰਾਜਾ ਰਾਮ ਸਿੰਘ ਦੇ ਕਹਿਣ ਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਰਿਹਾ ਕਰ ਦਿੱਤਾ । ਰਿਹਾਈ ਤੋਂ ਬਾਅਦ ਗੁਰੂ ਸਾਹਿਬ ਦਿੱਲੀ ਤੋਂ ਮਥੁਰਾ ਅਤੇ ਬ੍ਰਿਦਾਵਨ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਉਪਦੇਸ਼ ਦਿੱਤੇ ।

7. ਆਗਰਾ ਤੇ ਪ੍ਰਯਾਗ (Agra and Paryag) – ਗੁਰੂ ਸਾਹਿਬ ਦੀ ਯਾਤਰਾ ਦਾ ਅਗਲਾ ਪੜਾਅ ਆਗਰਾ ਸੀ । ਇੱਥੇ ਉਹ ਇੱਕ ਬਜ਼ੁਰਗ ਸ਼ਰਧਾਲੂ ਮਾਈ ਜੱਸੀ ਜੀ ਦੇ ਘਰ ਠਹਿਰੇ । ਇਸ ਤੋਂ ਬਾਅਦ ਗੁਰੂ ਸਾਹਿਬ ਪ੍ਰਯਾਗ ਪਹੁੰਚੇ । ਇੱਥੇ ਗੁਰੂ ਸਾਹਿਬ ਨੇ ਸੰਨਿਆਸੀਆਂ, ਸਾਧੂਆਂ ਤੇ ਜੋਗੀਆਂ ਨੂੰ ਉਪਦੇਸ਼ ਦਿੰਦੇ ਹੋਏ ਫਰਮਾਇਆ, ‘ਸਾਧੋ ਮਨ ਕਾ ਮਾਨ ਤਿਆਗੋ’

8. ਬਨਾਰਸ (Banaras) – ਪ੍ਰਯਾਗ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਬਨਾਰਸ ਪਹੁੰਚੇ । ਇੱਥੇ ਸਿੱਖ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਅਤੇ ਉਨ੍ਹਾਂ ਦੇ ਉਪਦੇਸ਼ ਸੁਣਨ ਲਈ ਹਾਜ਼ਰ ਹੁੰਦੀਆਂ ਸਨ । ਇੱਥੋਂ ਦੇ ਲੋਕਾਂ ਦਾ ਇਹ ਵਿਸ਼ਵਾਸ ਸੀ ਕਿ ਕਰਮਨਾਸ਼ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਸਭ ਚੰਗੇ ਕਰਮ ਨਾਸ਼ ਹੋ ਜਾਂਦੇ ਹਨ । ਗੁਰੂ ਸਾਹਿਬ ਨੇ ਆਪ ਇਸ ਨਦੀ ਵਿੱਚ ਇਸ਼ਨਾਨ ਕੀਤਾ ਤੇ ਕਿਹਾ ਕਿ ਨਦੀ ਵਿੱਚ ਇਸ਼ਨਾਨ ਕਰਨ ਨਾਲ ਕੁਝ ਨਹੀਂ ਹੁੰਦਾ । ਜਿਹੋ ਜਿਹੇ ਮਨੁੱਖ ਕਰਮ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ ।

9. ਸਸਰਾਮ ਅਤੇ ਗਯਾ (Sasram and Gaya) – ਬਨਾਰਸ ਤੋਂ ਬਾਅਦ ਗੁਰੂ ਸਾਹਿਬ ਸਸਰਾਮ ਪਹੁੰਚੇ । ਇੱਥੇ ਇੱਕ ਸ਼ਰਧਾਲੂ ਸਿੱਖ ‘ਮਸੰਦ ਫੰਗੂ ਸ਼ਾਹ’ ਨੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ । ਇਸ ਤੋਂ ਬਾਅਦ ਗੁਰੂ ਸਾਹਿਬ ਗਯਾ ਪਹੁੰਚੇ । ਇਹ ਬੁੱਧ ਧਰਮ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਸੀ । ਇੱਥੇ ਗੁਰੂ ਸਾਹਿਬ ਨੇ ਲੋਕਾਂ ਨੂੰ ਸੱਚ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ।

10. ਪਟਨਾ (Patna) – ਗੁਰੂ ਸਾਹਿਬ 1666 ਈ. ਵਿੱਚ ਪਟਨਾ ਵਿਖੇ ਪਹੁੰਚੇ । ਇੱਥੇ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ । ਗੁਰੂ ਸਾਹਿਬ ਨੇ ਸਿੱਖ ਸਿਧਾਂਤਾਂ ‘ਤੇ ਚਾਨਣਾ ਪਾਇਆ ਅਤੇ ਪਟਨਾ ਨੂੰ “ਗੁਰੂ ਦਾ ਘਰ’ ਕਹਿ ਕੇ ਨਿਵਾਜਿਆ । ਗੁਰੂ ਸਾਹਿਬ ਨੇ ਆਪਣੀ ਪਤਨੀ ਅਤੇ ਮਾਤਾ ਜੀ ਨੂੰ ਇੱਥੇ ਛੱਡਿਆ ਅਤੇ ਆਪ ਮੁੰਘੇਰ ਲਈ ਰਵਾਨਾ ਹੋ ਗਏ ।

11. ਢਾਕਾ (Dhaka) – ਢਾਕਾ ਪੂਰਬੀ ਭਾਰਤ ਵਿੱਚ ਸਿੱਖ ਧਰਮ ਦਾ ਇੱਕ ਪ੍ਰਮੁੱਖ ਪ੍ਰਚਾਰ ਕੇਂਦਰ ਸੀ । ਗੁਰੂ ਸਾਹਿਬ ਦੇ ਪ੍ਰਚਾਰ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋਏ । ਗੁਰੂ ਸਾਹਿਬ ਨੇ ਇੱਥੇ ਸੰਗਤਾਂ ਨੂੰ ਜਾਤਪਾਤ ਦੇ ਬੰਧਨਾਂ ਤੋਂ ਉੱਪਰ ਉੱਠਣ ਤੇ ਨਾਮ ਸਿਮਰਨ ਨਾਲ ਜੁੜਨ ਦਾ ਸੰਦੇਸ਼ ਦਿੱਤਾ ।

12. ਆਸਾਮ (Assam) – ਢਾਕਾ ਦੀ ਯਾਤਰਾ ਦੇ ਬਾਅਦ ਗੁਰੂ ਸਾਹਿਬ ਅੰਬਰ ਦੇ ਰਾਜਾ ਰਾਮ ਸਿੰਘ ਦੀ ਬੇਨਤੀ ‘ਤੇ ਆਸਾਮ ਗਏ । ਆਸਾਮੀ ਲੋਕ ਜਾਦੂ-ਟੂਣਿਆਂ ਵਿੱਚ ਬਹੁਤ ਮਾਹਿਰ ਸਨ । ਗੁਰੂ ਸਾਹਿਬ ਦੀ ਮੌਜੂਦਗੀ ਕਾਰਨ ਜਾਦੂ-ਟੂਣੇ ਪ੍ਰਭਾਵਹੀਨ ਹੋਣ ਲੱਗੇ ਅਤੇ ਉਨ੍ਹਾਂ ਨੂੰ ਗੁਰੂ ਜੀ ਦਾ ਲੋਹਾ ਮੰਨਣਾ ਪਿਆ । ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਦਰਸ਼ਨਾਂ ਲਈ ਆਉਣ ਲੱਗੇ ਅਤੇ ਉਨ੍ਹਾਂ ਨੇ ਆਪਣੀ ਭੁੱਲ ਲਈ ਮੁਆਫ਼ੀ ਮੰਗੀ ।

ਇਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਸ ਆ ਗਏ ਤੇ ਚੱਕ ਨਾਨਕੀ ਵਿਖੇ ਰਹਿਣ ਲੱਗ ਪਏ ।

III. ਮਾਲਵਾ ਅਤੇ ਬਾਂਗਰ ਦੇਸ਼ ਦੀਆਂ ਯਾਤਰਾਵਾਂ (Tours of Malwa and Bangar Region)

1673 ਈ. ਦੇ ਮੱਧ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜਾਬ ਦੇ ਮਾਲਵਾ ਅਤੇ ਬਾਂਗਰ ਦੇਸ਼ ਦੀ ਦੂਸਰੀ ਵਾਰ ਯਾਤਰਾ ਕੀਤੀ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਸੈਫ਼ਾਬਾਦ, ਮਲੋਵਾਲ, ਢਿਲਵਾਂ, ਭੂਪਾਲੀ, ਖੀਵਾ, ਖਿਆਲਾ, ਤਲਵੰਡੀ, ਬਠਿੰਡਾ ਅਤੇ ਧੂਮਧਾਨ ਆਦਿ ਦੇਸ਼ਾਂ ਵਿੱਚ ਗਏ । ਇਸ ਯਾਤਰਾ ਦੌਰਾਨ ਗੁਰੂ ਸਾਹਿਬ ਨੇ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਦੂਰ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ । ਉਨ੍ਹਾਂ ਨੇ ਥਾਂ-ਥਾਂ ਧਰਮ ਪ੍ਰਚਾਰ ਦੇ ਕੇਂਦਰ ਖੋਲ੍ਹੇ ਅਤੇ ਗੁਰੂ ਨਾਨਕ ਜੀ ਦਾ ਸੰਦੇਸ਼ ਘਰ-ਘਰ ਪਹੁੰਚਾਇਆ । ਗੁਰੂ ਸਾਹਿਬ ਦੀ ਸਰਬਪੱਖੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਗੁਰੂ ਸਾਹਿਬ ਦੇ ਅਤੇ ਸਿੱਖ ਮਤ ਦੇ ਸ਼ਰਧਾਲੂ ਬਣ ਗਏ ।

ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ ਹਰਬੰਸ ਸਿੰਘ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
“ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਨੇ ਦੇਸ਼ ਵਿੱਚ ਇੱਕ ਤੁਫ਼ਾਨ ਲੈ ਆਂਦਾ । ਇਹ ਨਾ ਤਾਂ ਪਹਿਲਾਂ ਜਿਹਾ ਦੇਸ਼ ਰਿਹਾ ਅਤੇ ਨਾ ਉਹ ਲੋਕ । ਉਨ੍ਹਾਂ ਵਿੱਚ ਨਵੀਂ ਜਾਗ੍ਰਿਤੀ ਆ ਚੁੱਕੀ ਸੀ” । 1

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੇ ਆਰੰਭਿਕ ਜੀਵਨ ਅਤੇ ਯਾਤਰਾਵਾਂ ਦਾ ਵੇਰਵਾ ਦਿਓ । (Give an account of the early career and travels of Guru Tegh Bahadur Ji.)
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 1 ਅਤੇ ਪ੍ਰਸ਼ਨ ਨੰ: 2 ਦਾ ਉੱਤਰ ਸਾਂਝੇ ਤੌਰ ‘ਤੇ ਲਿਖਣ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਗੁਰ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਮਹੱਤਵ (Martyrdom of Guru Tegh Bahadur Ji and its Importance)

ਪ੍ਰਸ਼ਨ 4.
ਨੌਵੇਂ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨਾਂ ਦਾ ਆਲੋਚਨਾਤਮਕ ਅਧਿਐਨ ਕਰੋ । ਇਸ ਦੇ ਨਤੀਜਿਆਂ ਦੀ ਵੀ ਚਰਚਾ ਕਰੋ । (Critically examine the circumstances leading to the martyrdom of the 9th Guru. Also discuss its results.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨ ਅਤੇ ਸਿੱਟਿਆਂ ਦਾ ਵਰਣਨ ਕਰੋ । (Discuss the causes and results of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਅਤੇ ਮਹੱਤਵ ਦਾ ਵਰਣਨ ਕਰੋ । (Describe the causes and significance of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਲਈ ਜ਼ਿੰਮੇਵਾਰ ਹਾਲਤਾਂ ਦਾ ਵਰਣਨ ਕਰੋ । (Explain the circumstances which led to the martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਉਨ੍ਹਾਂ ਦੀ ਸ਼ਹੀਦੀ ਦਾ ਕੀ ਪ੍ਰਭਾਵ ਪਿਆ ? (Describe the causes of the martyrdom of Guru Tegh Bahadur Ji. What were the effects of his martyrdom ?)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਇਸ ਸ਼ਹੀਦੀ ਦਾ ਕੀ ਮਹੱਤਵ ਹੈ ? (What were the causes of the martyrdom of Guru Tegh Bahadur Ji ? What is its importance ?)
ਉੱਤਰ-
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਹੈ । ਧਰਮ ਅਤੇ ਮਨੁੱਖਤਾ ਲਈ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਨੇ ਆਪਣਾ ਨਾਂ ਰਹਿੰਦੀ ਦੁਨੀਆ ਤਕ ਅਮਰ ਕਰ ਲਿਆ । ਗੁਰੂ ਜੀ ਦੀ ਸ਼ਹੀਦੀ ਨਾਲ ਜੁੜੇ ਤੱਤਾਂ ਦਾ ਸੰਖੇਪ ਵਰਣਨ ਅੱਗੇ ਦਿੱਤਾ ਹੈ-
PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ 1

I. ਸ਼ਹੀਦੀ ਦੇ ਕਾਰਨ (Causes of Martyrdom)

ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਅਨੇਕਾਂ ਕਾਰਨ ਜ਼ਿੰਮੇਵਾਰ ਸਨ । ਇਨ੍ਹਾਂ ਕਾਰਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ-

1. ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਦੁਸ਼ਮਣੀ (Enmity between the Mughals and the Sikhs) – 1605 ਈ. ਤਕ ਸਿੱਖਾਂ ਅਤੇ ਮੁਗਲਾਂ ਵਿਚਾਲੇ ਮਿੱਤਰਤਾਪੂਰਨ ਸੰਬੰਧ ਚਲੇ ਆ ਰਹੇ ਸਨ । ਪਰ ਜਦੋਂ 1606 ਈ. ਵਿੱਚ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਇਹ ਸੰਬੰਧ ਦੁਸ਼ਮਣੀ ਵਿੱਚ ਬਦਲ ਗਏ । ਗੁਰੂ ਹਰਿਗੋਬਿੰਦ ਜੀ ਦੁਆਰਾ ਅਪਣਾਈ ਗਈ ਨਵੀਂ ਨੀਤੀ ਕਾਰਨ ਉਨ੍ਹਾਂ ਨੂੰ ਜਹਾਂਗੀਰ ਦੁਆਰਾ ਦੋ ਵਰ੍ਹਿਆਂ ਤਕ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ । ਸ਼ਾਹਜਹਾਂ ਦੇ ਕਾਲ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨੂੰ ਮੁਗ਼ਲਾਂ ਨਾਲ ਚਾਰ ਲੜਾਈਆਂ ਲੜਨੀਆਂ ਪਈਆਂ । ਔਰੰਗਜ਼ੇਬ ਦੇ ਸ਼ਾਸਨ ਕਾਲ ਵਿੱਚ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਦੁਸ਼ਮਣੀ ਵਿੱਚ ਹੋਰ ਵਾਧਾ ਹੋ ਗਿਆ ਸੀ । ਇਹ ਦੁਸ਼ਮਣੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਪ੍ਰਮੁੱਖ ਕਾਰਨ ਬਣੀ ।

2. ਔਰੰਗਜ਼ੇਬ ਦੀ ਕੱਟੜਤਾ (Fanaticism of Aurangzeb) – ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਮੁੱਖ ਕਾਰਨ ਬਣੀ । ਔਰੰਗਜ਼ੇਬ 1658 ਈ. ਵਿੱਚ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ ਸੀ । ਉਹ ਭਾਰਤ ਵਿੱਚ ਹਰ ਪਾਸੇ ਇਸਲਾਮ ਧਰਮ ਦਾ ਬੋਲ ਬਾਲਾ ਵੇਖਣਾ ਚਾਹੁੰਦਾ ਸੀ । ਇਸ ਲਈ ਉਸ ਨੇ ਹਿੰਦੂਆਂ ਦੇ ਕਈ ਪ੍ਰਸਿੱਧ ਮੰਦਰਾਂ ਨੂੰ ਤਬਾਹ ਕਰਕੇ ਉਨ੍ਹਾਂ ਦੀ ਥਾਂ ਮਸਜਿਦਾਂ ਬਣਵਾ ਦਿੱਤੀਆਂ ਅਤੇ ਉਨ੍ਹਾਂ ਦੇ ਤਿਉਹਾਰਾਂ ਅਤੇ ਰਸਮਾਂ-ਰਿਵਾਜਾਂ ‘ਤੇ ਪਾਬੰਦੀਆਂ ਲਗਾ ਦਿੱਤੀਆਂ । ਉਸ ਦੇ ਸ਼ਾਸਨਕਾਲ ਵਿੱਚ ਤਲਵਾਰ ਦੇ ਜ਼ੋਰ ‘ਤੇ ਗੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗਾ ।

3. ਨਕਸ਼ਬੰਦੀਆਂ ਦਾ ਔਰੰਗਜ਼ੇਬ ‘ਤੇ ਪ੍ਰਭਾਵ (Impact of Naqshbandis on Aurangzeb) – ਕੱਟੜ ਸੁੰਨੀ ਮੁਸਲਮਾਨਾਂ ਦੇ ਨਕਸ਼ਬੰਦੀ ਸੰਪਰਦਾਇ ਦਾ ਔਰੰਗਜ਼ੇਬ ‘ਤੇ ਬਹੁਤ ਪ੍ਰਭਾਵ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਸਹਿ ਸੀ ਨਕਸ਼ਬੰਦੀਆਂ ਨੂੰ ਇਹ ਖ਼ਤਰਾ ਹੋ ਗਿਆ ਕਿ ਕਿਧਰੇ ਸਿੱਖ ਧਰਮ ਦਾ ਵਿਕਾਸ ਇਸਲਾਮ ਲਈ ਕੋਈ ਗੰਭੀਰ ਵੰਗਾਰ ਨਾ ਬਣ ਜਾਏ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਔਰੰਗਜ਼ੇਬ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ।

4. ਸਿੱਖ ਧਰਮ ਦਾ ਪ੍ਰਸਾਰ (Spread of Sikhism) – ਗੁਰੂ ਸਾਹਿਬ ਦੀਆਂ ਸਿੱਖ ਧਰਮ ਦੇ ਪ੍ਰਚਾਰ ਲਈ ਕੀਤੀਆਂ ਗਈਆਂ ਯਾਤਰਾਵਾਂ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਸਿੱਖ ਮਤ ਵਿੱਚ ਸ਼ਾਮਲ ਹੋ ਗਏ । ਗੁਰੂ ਸਾਹਿਬ ਨੇ ਸਿੱਖ ਮਤ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਪ੍ਰਚਾਰਕ ਨਿਯੁਕਤ ਕੀਤੇ ਅਤੇ ਉਨ੍ਹਾਂ ਨੂੰ ਸੰਗਠਿਤ ਕੀਤਾ । ਸਿੱਖ ਧਰਮ ਦਾ ਹੋ ਰਿਹਾ ਵਿਕਾਸ ਅਤੇ ਉਸ ਦਾ ਸੰਗਠਨ ਔਰੰਗਜ਼ੇਬ ਲਈ ਬਰਦਾਸ਼ਤ ਕਰਨ ਤੋਂ ਬਾਹਰ ਸੀ ।

5. ਰਾਮ ਰਾਏ ਦੀ ਦੁਸ਼ਮਣੀ (Enmity of Ram Rai) – ਰਾਮ ਰਾਏ ਗੁਰੂ ਹਰਿ ਕ੍ਰਿਸ਼ਨ ਜੀ ਦਾ ਵੱਡਾ ਭਰਾ ਸੀ । ਗੁਰੂ ਹਰਿ ਕ੍ਰਿਸ਼ਨ ਜੀ ਤੋਂ ਬਾਅਦ ਜਦੋਂ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਮਿਲ ਗਈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਕੋਝੇ ਹੱਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ । ਜਦੋਂ ਉਸ ਦੇ ਸਾਰੇ ਯਤਨ ਅਸਫਲ ਰਹੇ ਤਾਂ ਉਸ ਨੇ ਗੁਰੂ ਸਾਹਿਬ ਦੇ ਵਿਰੁੱਧ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ।

6. ਕਸ਼ਮੀਰੀ ਪੰਡਤਾਂ ਦੀ ਪੁਕਾਰ (Call of Kashmiri Pandits) – ਕਸ਼ਮੀਰੀ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ ਸਨ ਅਤੇ ਸਾਰੇ ਭਾਰਤ ਵਿੱਚ ਉਨ੍ਹਾਂ ਦਾ ਆਦਰ ਹੁੰਦਾ ਸੀ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ । ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਇਸਲਾਮ ਧਰਮ ਕਬੂਲ ਕਰਵਾਉਣ ਲਈ ਬ੍ਰਾਹਮਣਾਂ ’ਤੇ ਘੋਰ ਅੱਤਿਆਚਾਰ ਕੀਤੇ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ । ਗੁਰੂ ਸਾਹਿਬ ਦੇ ਮੁੱਖ ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ ।

ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ । ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, “ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ ?” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗਲ ਅਧਿਕਾਰੀਆਂ ਨੂੰ ਇਹ ਸਾਫ਼-ਸਾਫ਼ ਦੱਸ ਦੇਣ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਬਿਨਾਂ ਕਿਸੇ ਵਿਰੋਧ ਦੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ ।

II. ਸ਼ਹੀਦੀ ਕਿਸ ਤਰ੍ਹਾਂ ਹੋਈ ? (How was Guru Martyred ?)

ਔਰੰਗਜ਼ੇਬ ਨੇ ਗੁਰੂ ਜੀ ਨੂੰ ਦਿੱਲੀ ਬੁਲਾਉਣ ਦਾ ਫ਼ੈਸਲਾ ਕੀਤਾ । ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਤਿੰਨ ਸਾਥੀਆਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਲੈ ਕੇ 11 ਜੁਲਾਈ, 1675 ਈ. ਨੂੰ ਚੱਕ ਨਾਨਕੀ (ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਰਵਾਨਾ ਹੋਏ । ਮੁਗ਼ਲ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਪੜ ਨੇੜੇ ਗ੍ਰਿਫ਼ਤਾਰ ਕਰ ਲਿਆ । ਉਨ੍ਹਾਂ ਨੂੰ 4 ਮਹੀਨਿਆਂ ਤਕ ਸਰਹਿੰਦ ਦੇ ਜੇਲ੍ਹਖਾਨੇ ਵਿੱਚ ਰੱਖਿਆ ਗਿਆ । ਔਰੰਗਜ਼ੇਬ ਦੇ ਆਦੇਸ਼ ‘ਤੇ ਉਨ੍ਹਾਂ ਨੂੰ 6 ਨਵੰਬਰ, 1675 ਈ. ਨੂੰ ਦਿੱਲੀ ਦਰਬਾਰ ਵਿੱਚ ਪੇਸ਼ ਕੀਤਾ ਗਿਆ । ਔਰੰਗਜ਼ੇਬ ਨੇ ਉਨ੍ਹਾਂ ਨੂੰ ਇਸਲਾਮ ਧਰਮ ਜਾਂ ਮੌਤ ਵਿੱਚੋਂ ਇੱਕ ਨੂੰ ਕਬੂਲ ਕਰਨ ਦੀ ਪੇਸ਼ਕਸ਼ ਕੀਤੀ । ਪਰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਤਿੰਨਾਂ ਸਾਥੀਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨ ਤੋਂ ਸਪੱਸ਼ਟ ਨਾਂਹ ਕਰ ਦਿੱਤੀ । ਗੁਰੂ ਸਾਹਿਬ ਨੂੰ ਡਗਮਗਾਉਣ ਲਈ ਮੁਗ਼ਲਾਂ ਨੇ ਗੁਰੂ ਸਾਹਿਬ ਦੇ ਤਿੰਨਾਂ ਸਾਥੀਆਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਉਨ੍ਹਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ । ਇਸ ਤੋਂ ਬਾਅਦ ਗੁਰੂ ਸਾਹਿਬ ਨੂੰ ਕੋਈ ਚਮਤਕਾਰ ਵਿਖਾਉਣ ਲਈ ਕਿਹਾ ਗਿਆ, ਪਰ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ । ਸਿੱਟੇ ਵਜੋਂ, 11 ਨਵੰਬਰ, 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਗੁਰੂ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਗਿਆ । ਹਰਬੰਸ ਸਿੰਘ ਅਤੇ ਐੱਲ. ਐੱਮ. ਜੋਸ਼ੀ ਦਾ ਇਹ ਕਹਿਣਾ ਬਿਲਕੁਲ ਠੀਕ ਹੈ,

‘‘ਇਹ ਭਾਰਤੀ ਇਤਿਹਾਸ ਦੀ ਸਭ ਤੋਂ ਵੱਧ ਦਿਲ ਹਿਲਾ ਦੇਣ ਵਾਲੀ ਅਤੇ ਕੰਬਾਉਣ ਵਾਲੀ ਘਟਨਾ ਸੀ ।’’ 1
ਜਿਸ ਥਾਂ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਥਾਂ ‘ਤੇ ਗੁਰਦੁਆਰਾ ਸੀਸ ਗੰਜ ਦੀ ਉਸਾਰੀ ਕੀਤੀ ਗਈ ਹੈ । ਭਾਈ ਲੱਖੀ ਸ਼ਾਹ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸਰੀਰ ਨੂੰ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਆਪਣੇ ਗੱਡੇ ਵਿੱਚ ਛਿਪਾ ਕੇ ਆਪਣੇ ਘਰ ਲੈ ਆਂਦਾ | ਉਸ ਨੇ ਗੁਰੂ ਜੀ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨ ਲਈ ਆਪਣੇ ਘਰ ਨੂੰ ਅੱਗ ਲਾ ਦਿੱਤੀ । ਇਸ ਸਥਾਨ ‘ਤੇ ਅੱਜ-ਕਲ੍ਹ ਗੁਰਦੁਆਰਾ ਰਕਾਬ ਗੰਜ ਬਣਿਆ ਹੋਇਆ ਹੈ ।

III. ਸ਼ਹੀਦੀ ਦੀ ਮਹੱਤਤਾ ਹੈ (Significance of the Martyrdom)

ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ, ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ । ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ’ਤੇ ਦੂਰਗਾਮੀ ਪ੍ਰਭਾਵ ਪਏ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੀ ਮਹਾਨ ਮੁਗ਼ਲ ਸਾਮਰਾਜ ਦਾ ਪਤਨ ਆਰੰਭ ਹੋ ਗਿਆ । ਡਾਕਟਰ ਤਰਲੋਚਨ ਸਿੰਘ ਦੇ ਸ਼ਬਦਾਂ ਵਿੱਚ,
‘‘ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਦੇ ਸਿੱਖਾਂ ‘ਤੇ ਪ੍ਰਭਾਵਸ਼ਾਲੀ ਅਤੇ ਦੂਰਗਾਮੀ ਪ੍ਰਭਾਵ ਪਏ !’ ) 1

1. ਇਤਿਹਾਸ ਦੀ ਇੱਕ ਅਦੁੱਤੀ ਘਟਨਾ (A Unique Event of History) – ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ । ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ । ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ । ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ । ਇਸੇ ਕਾਰਨ ਗੁਰੂ ਤੇਗ਼ ਬਹਾਦਰ ਜੀ ਨੂੰ “ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ।

2. ਸਿੱਖਾਂ ਵਿੱਚ ਬਦਲੇ ਦੀ ਭਾਵਨਾ (Feeling of revenge among the Sikhs) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗ਼ਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ । ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦਾ ਨਿਰਣਾ ਕੀਤਾ ।

3. ਹਿੰਦੂ ਧਰਮ ਦੀ ਰੱਖਿਆ (Protection of Hinduism) – ਔਰੰਗਜ਼ੇਬ ਦੇ ਦਿਨੋ-ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ । ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ । ਅਜਿਹੇ ਸਮੇਂ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ । ਇਸ ਸ਼ਹੀਦੀ ਨੇ ਸਦੀਆਂ ਤੋਂ ਸੁੱਤੀ ਪਈ ਹਿੰਦੂ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ । ਉਹ ਹੁਣ ਔਰੰਗਜ਼ੇਬ ਦੇ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਗਏ ।

4. ਖ਼ਾਲਸਾ ਦੀ ਸਿਰਜਨਾ (Creation of the Khalsa) – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ, ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ । ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ।

5. ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ (Beginning of the tradition of Sacrifices) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਇੱਕ ਪਰੰਪਰਾ ਸ਼ੁਰੂ ਕਰ ਦਿੱਤੀ । ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਸਤੇ ‘ਤੇ ਚਲਦਿਆਂ ਹੋਇਆਂ ਆਪ ਅਨੇਕਾਂ ਕਸ਼ਟ ਸਹਿਣ ਕੀਤੇ । ਆਪ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ । ਵੱਡੇ ਸਾਹਿਬਜ਼ਾਦੇ ਯੁੱਧ ਵਿੱਚ ਸ਼ਹੀਦ ਹੋ ਗਏ । ਗੁਰੂ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਨਾਲ ਸੈਂਕੜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ । ਸਿੱਖਾਂ ਨੇ ਮੁਗ਼ਲ ਅੱਤਿਆਚਾਰਾਂ ਅੱਗੇ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ । ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਪ੍ਰੇਰਣਾ ਦਾ ਸੋਮਾ ਸਿੱਧ ਹੋਈ ।

6. ਸਿੱਖਾਂ ਅਤੇ ਮੁਗਲਾਂ ਵਿਚਾਲੇ ਲੜਾਈਆਂ (Battles between the Sikhs and the Mughals) – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਚੌਥਾ ਦੌਰ ਸ਼ੁਰੂ ਹੋਇਆ । ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਚੱਟਾਨ ਵਾਂਗ ਅਡੋਲ ਰਹੇ । ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਂਹਾਂ ਨੂੰ ਹਿਲਾ ਕੇ ਰੱਖ ਦਿੱਤਾ । ਅੰਤ ਵਿੱਚ ਅਸੀਂ ਪ੍ਰਸਿੱਧ ਇਤਿਹਾਸਕਾਰ
ਐੱਸ. ਐੱਸ. ਜੌਹਰ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ,
‘‘ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਭਾਰਤੀ ਇਤਿਹਾਸ ਦੀ ਇੱਕ ਬਹੁਤ ਹੀ ਮਹੱਤਵਪੂਰਨ ਘਟਨਾ ਹੈ । ਇਸ ਦੇ ਬਹੁਤ ਡੂੰਘੇ ਸਿੱਟੇ ਨਿਕਲੇ ।’ 1″

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਖ ਇਤਿਹਾਸ ‘ਤੇ ਬੜੇ ਦੂਰਗਾਮੀ ਪ੍ਰਭਾਵ ਪਏ । (The martyrdom of Guru Tegh Bahadur Ji had far-reaching consequences on Sikh history. Discuss.)
ਉੱਤਰ-
ਨੋਟ-ਇਸ ਪ੍ਰਸ਼ਨ ਦੇ ਉੱਤਰ ਲਈ ਵਿਦਿਆਰਥੀ ਕਿਰਪਾ ਕਰਕੇ ਪ੍ਰਸ਼ਨ ਨੰ: 4 ਦਾ ਭਾਗ III ਦੇਖਣ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਿਸ ਸ਼ਰਧਾਲੂ ਸਿੱਖ ਨੇ ਨੌਵੀਂ ਪਾਤਸ਼ਾਹੀ ਦੀ ਭਾਲ ਕੀਤੀ ਅਤੇ ਕਿਉਂ ? (Name the sincere Sikh who searched for the Ninth Guru and Why ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਭਾਲ ਕਿਸ ਨੇ ਕੀਤੀ ਤੇ ਕਿਉਂ ? (Who found Guru Tegh Bahadur Ji and why ?)
ਉੱਤਰ-
ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਆਪਣੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਇਹ ਇਸ਼ਾਰਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਗੁਰੂ ਬਾਬਾ ਬਕਾਲਾ ਵਿੱਚ ਹੈ । ਇਸ ਕਾਰਨ 22 ਸੋਢੀਆਂ ਨੇ ਉੱਥੇ ਆਪਣੀਆਂ 22 ਮੰਜੀਆਂ ਸਥਾਪਿਤ ਕਰ ਲਈਆਂ । ਹਰ ਕੋਈ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗਾ । ਅਜਿਹੇ ਸਮੇਂ ਮੱਖਣ ਸ਼ਾਹ ਲੁਬਾਣਾ ਆਪਣੀ ਮੰਨਤ ਅਨੁਸਾਰ ਬਾਬਾ ਬਕਾਲਾ ਪਹੁੰਚਿਆ । ਜਦੋਂ ਮੱਖਣ ਸ਼ਾਹ ਨੇ ਗੁਰੂ ਤੇਗ਼ ਬਹਾਦਰ ਜੀ ਕੋਲ ਜਾ ਕੇ ਦੋ ਮੋਹਰਾਂ ਭੇਟ ਕੀਤੀਆਂ ਤਾਂ ਗੁਰੂ ਸਾਹਿਬ ਨੇ ਕਿਹਾ, “ਜਹਾਜ਼ ਡੁੱਬਣ ਸਮੇਂ ਤਾਂ ਤੂੰ 500 ਮੋਹਰਾਂ ਭੇਟ ਕਰਨ ਦਾ ਬਚਨ ਦਿੱਤਾ ਸੀ ।” ਇਹ ਸੁਣ ਕੇ ਮੱਖਣ ਸ਼ਾਹ ਇੱਕ ਮਕਾਨ ਦੀ ਛੱਤ ਉੱਤੇ ਚੜ੍ਹ ਕੇ ਜ਼ੋਰ-ਜ਼ੋਰ ਦੀ ਕਹਿਣ ਲੱਗਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ” ਭਾਵ ਗੁਰੂ ਮਿਲ ਗਿਆ ਹੈ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀਆਂ ਯਾਤਰਾਵਾਂ ਦਾ ਸੰਖੇਪ ਵੇਰਵਾ ਦਿਓ । (Give a brief account of the travels of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀਆਂ ਯਾਤਰਾਵਾਂ ਦੇ ਵਿਸ਼ੇ ਵਿੱਚ ਤੁਸੀਂ ਕੀ ਜਾਣਦੇ ਹੋ ? (What do you know about the travels of Guru Tegh Bahadur Ji ?)
ਉੱਤਰ-
ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਗੁਰਗੱਦੀ ਦੇ ਸਮੇਂ (1664-75 ਈ.) ਪੰਜਾਬ ਅਤੇ ਬਾਹਰ ਦੇ ਦੇਸ਼ਾਂ ਦੀਆਂ ਅਨੇਕਾਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਉਦੇਸ਼ ਸਿੱਖ ਧਰਮ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਪ੍ਰਚਾਰ ਕਰਨਾ ਸੀ । ਗੁਰੂ ਸਾਹਿਬ ਨੇ ਆਪਣੀਆਂ ਯਾਤਰਾਵਾਂ 1664 ਈ. ਵਿੱਚ ਅੰਮ੍ਰਿਤਸਰ ਤੋਂ ਸ਼ੁਰੂ ਕੀਤੀਆਂ । ਇਸ ਤੋਂ ਬਾਅਦ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਗੁਰੂ ਸਾਹਿਬ ਦੀਆਂ ਇਨ੍ਹਾਂ ਯਾਤਰਾਵਾਂ ਕਾਰਨ ਸਿੱਖ ਧਰਮ ਬਹੁਤ ਹਰਮਨ-ਪਿਆਰਾ ਹੋ ਗਿਆ ।

ਪ੍ਰਸ਼ਨ 3.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨ ਕਿਹੜੇ ਸਨ ? (What were the causes of the martyrdom of Guru Tegh Bahadur Ji ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨਾਂ ਦੀ ਸੰਖੇਪ ਵਿਆਖਿਆ ਕਰੋ । (Highlight the causes of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਲਈ ਉੱਤਰਦਾਈ ਕਾਰਨਾਂ ਦਾ ਅਧਿਐਨ ਕਰੋ । (Study the causes responsible for the martyrodom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਤਿੰਨ ਕਾਰਨ ਦੱਸੋ । (List three causes of the martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? (What were the causes of the martyrdom of Guru Tegh Bahadur Ji ?)
ਉੱਤਰ-

  1. ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਿੱਚ ਸਭ ਤੋਂ ਮੁੱਖ ਯੋਗਦਾਨ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਸੀ ।
  2. ਔਰੰਗਜ਼ੇਬ ਸਿੱਖ ਧਰਮ ਦੇ ਵੱਧਦੇ ਹੋਏ ਪ੍ਰਸਾਰ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ ।
  3. ਰਾਮ ਰਾਏ ਨੇ ਗੁਰਗੱਦੀ ਪ੍ਰਾਪਤ ਕਰਨ ਲਈ ਔਰੰਗਜ਼ੇਬ ਨੂੰ ਗੁਰੂ ਤੇਗ਼ ਬਹਾਦਰ ਜੀ ਵਿਰੁੱਧ ਭੜਕਾਇਆ ।
  4. ਕਸ਼ਮੀਰੀ ਪੰਡਤਾਂ ਦੀ ਪੁਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਬਣਿਆ ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਭੂਮਿਕਾ ਦੀ ਸਮੀਖਿਆ ਕਰੋ । (Discuss the role played by Naqshbandis in the martyrdom of Guru Tegh Bahadur Ji.)
ਉੱਤਰ-
ਨਕਸ਼ਬੰਦੀ ਕੱਟੜ ਸੁੰਨੀ ਮੁਸਲਮਾਨਾਂ ਦਾ ਇੱਕ ਸੰਪਰਦਾਇ ਸੀ । ਇਸ ਸੰਪਰਦਾਇ ਦਾ ਮੁੱਖ ਕੇਂਦਰ ਸਰਹਿੰਦ ਸੀ । ਇਸ ਸੰਪਰਦਾਇ ਲਈ ਗੁਰੂ ਸਾਹਿਬ ਦੀ ਵੱਧ ਰਹੀ ਸ਼ੁਹਰਤ ਅਤੇ ਸਿੱਖ ਮਤ ਦਾ ਵੱਧ ਰਿਹਾ ਪ੍ਰਚਾਰ ਅਸਹਿ ਸੀ । ਇਸ ਲਈ ਉਨ੍ਹਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਲਈ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਉਨ੍ਹਾਂ ਦੀ ਕਾਰਵਾਈ ਨੇ ਬਲਦੀ ‘ਤੇ ਤੇਲ ਪਾਉਣ ਦਾ ਕੰਮ ਕੀਤਾ । ਸਿੱਟੇ ਵਜੋਂ ਔਰੰਗਜ਼ੇਬ ਨੇ ਗੁਰੂ ਜੀ ਵਿਰੁੱਧ ਕਦਮ ਚੁੱਕਣ ਦਾ ਨਿਰਣਾ ਕੀਤਾ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ? (What was the immediate cause of the martyrdom of Guru Tegh Bahadur Ji ?)
ਜਾਂ
ਗੁਰੂ ਤੇਗ਼ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਦੀ ਸਹਾਇਤਾ ਕਿਉਂ ਕੀਤੀ ? (Why did Guru Tegh Bahadur Ji help the Kashmiri Brahmans ?)
ਉੱਤਰ-
ਔਰੰਗਜ਼ੇਬ ਨੇ ਕਸ਼ਮੀਰ ਦੇ ਬਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚਿਆ । ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ । ਗੁਰੂ ਸਾਹਿਬ ਦੇ ਮੁੱਖ ‘ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ ਅਤੇ ਉਨ੍ਹਾਂ ਨੂੰ ਸ਼ਹੀਦੀ ਲਈ ਪ੍ਰੇਰਿਤ ਕੀਤਾ । ਸਿੱਟੇ ਵਜੋਂ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਇਤਿਹਾਸਿਕ ਮਹੱਤਵ ਦਾ ਮੁੱਲਾਂਕਣ ਕਰੋ । (Evaluate the historical importance of martyrdom of Guru Tegh Bahadur Ji.)
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਇਤਿਹਾਸਿਕ ਮਹੱਤਤਾ ਦਾ ਵਰਣਨ ਕਰੋ । (Explain the historical importance of the martyrdom of Guru Tegh Bahadur Ji.)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੀ ਮਹੱਤਵ ਹੈ ? (What is the significance of the martyrdom of Guru Tegh Bahadur Ji ?)
ਜਾਂ
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਹੱਤਤਾ ਦੱਸੋ । (Explain the importance of martyrdom of Guru Tegh Bahadur Ji.)
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਾਰਨ ਸਾਰਾ ਪੰਜਾਬ ਗੁੱਸੇ ਅਤੇ ਬਦਲੇ ਦੀ ਭਾਵਨਾ ਨਾਲ ਭੜਕ ਉੱਠਿਆ । ਇਸ ਸ਼ਹੀਦੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਦੋਂ ਤਕ ਭਾਰਤ ਵਿੱਚ ਮੁਗ਼ਲ ਸਾਮਰਾਜ ਕਾਇਮ ਰਹੇਗਾ ਤਦ ਤਕ ਉਨ੍ਹਾਂ ਦੇ ਅੱਤਿਆਚਾਰ ਵੀ ਕਾਇਮ ਰਹਿਣਗੇ ।ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਅੱਤਿਆਚਾਰਾਂ ਨੂੰ ਖ਼ਤਮ ਕਰਨ ਲਈ 1699 ਈ. ਵਿੱਚ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ । ਇਸ ਤੋਂ ਬਾਅਦ ਸਿੱਖਾਂ ਅਤੇ ਮੁਗਲਾਂ ਵਿਚਕਾਰ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੋਈ । ਇਸ ਸੰਘਰਸ਼ ਨੇ ਮੁਗ਼ਲ ਸਾਮਰਾਜ ਨੂੰ ਡਾਵਾਂਡੋਲ ਕਰਕੇ ਰੱਖ ਦਿੱਤਾ ਸੀ ।

ਵਸਤੁਨਿਸ਼ਠ ਪ੍ਰਸ਼ਨ (Objective Type Questions)
ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ (Answer in one Word to one Sentence)

ਪ੍ਰਸ਼ਨ 1.
ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 2.
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
1 ਅਪਰੈਲ, 1621 ਈ. ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ਦੱਸੋ ।
ਉੱਤਰ-
ਨਾਨਕੀ ।

ਪ੍ਰਸ਼ਨ 5.
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਦੱਸੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ ?
ਜਾਂ
ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਤਿਆਗ ਮਲ ।

ਪ੍ਰਸ਼ਨ 7.
‘ਤੇਗ਼ ਬਹਾਦਰ’ ਤੋਂ ਕੀ ਭਾਵ ਹੈ ?
ਉੱਤਰ-
ਤਲਵਾਰ ਦਾ ਧਨੀ ।

ਪ੍ਰਸ਼ਨ 8.
ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
ਉੱਤਰ-
ਗੁਜਰੀ ਜੀ ।

ਪ੍ਰਸ਼ਨ 9.
ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਗੋਬਿੰਦ ਰਾਏ ਜਾਂ ਗੋਬਿੰਦ ਦਾਸ ।

ਪ੍ਰਸ਼ਨ 10.
ਬਾਬਾ ਬਕਾਲਾ ਵਿੱਚ ਸੱਚੇ ਗੁਰੂ ਤੇਗ਼ ਬਹਾਦਰ ਜੀ ਨੂੰ ਕਿਸ ਨੇ ਲੱਭਿਆ ?
ਉੱਤਰ-
ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 11.
‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਇਹ ਸ਼ਬਦ ਕਿਸ ਨੇ ਕਹੇ ਸਨ ?
ਉੱਤਰ-
ਮੱਖਣ ਸ਼ਾਹ ਲੁਬਾਣਾ |

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 12.
ਗੁਰੂ ਤੇਗ਼ ਬਹਾਦਰ ਜੀ ਦਾ ਗੁਰਗੱਦੀ ਕਾਲ ਦੱਸੋ ।
ਉੱਤਰ-
1664 ਈ. ਤੋਂ 1675 ਈ. ਤਕ ।

ਪ੍ਰਸ਼ਨ 13.
ਪੰਜਾਬ ਤੋਂ ਬਾਹਰ ਕਿਸੇ ਇੱਕ ਥਾਂ ਦਾ ਨਾਂ ਦੱਸੋ ਜਿਸ ਦੀ ਗੁਰੂ ਤੇਗ ਬਹਾਦਰ ਜੀ ਨੇ ਯਾਤਰਾ ਕੀਤੀ ।
ਉੱਤਰ-
ਦਿੱਲੀ ।

ਪ੍ਰਸ਼ਨ 14.
ਪੰਜਾਬ ਦੇ ਕਿਸੇ ਇੱਕ ਪ੍ਰਸਿੱਧ ਸਥਾਨ ਦਾ ਨਾਂ ਦੱਸੋ ਜਿਸ ਦੀ ਯਾਤਰਾ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ਸੀ ।
ਉੱਤਰ-
ਅੰਮ੍ਰਿਤਸਰ ।

ਪ੍ਰਸ਼ਨ 15.
ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਮੁੱਢਲਾ ਨਾਂ ਕੀ ਸੀ ?
ਉੱਤਰ-
ਮਾਖੋਵਾਲ ਜਾਂ ਚੱਕ ਨਾਨਕੀ ।

ਪ੍ਰਸ਼ਨ 16.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਦੱਸੋ ।
ਉੱਤਰ-
ਔਰੰਗਜ਼ੇਬ ਸਿੱਖਾਂ ਦੀ ਵੱਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ ।

ਪ੍ਰਸ਼ਨ 17.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ ?
ਉੱਤਰ-
ਕਸ਼ਮੀਰੀ ਪੰਡਤਾਂ ਦੀ ਫਰਿਆਦ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 18.
ਉਸ ਮੁਗਲ ਸੂਬੇਦਾਰ ਦਾ ਨਾਂ ਦੱਸੋ ਜਿਸ ਨੇ ਕਸ਼ਮੀਰ ਦੇ ਪੰਡਤਾਂ ‘ਤੇ ਭਾਰੀ ਜੁਲਮ ਕੀਤੇ ਸਨ ?
ਉੱਤਰ-
ਸ਼ੇਰ ਅਫ਼ਗਾਨ ।

ਪ੍ਰਸ਼ਨ 19.
ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 1675 ਈ. ਵਿੱਚ ਮਿਲਿਆ ਸੀ ?
ਉੱਤਰ-
ਪੰਡਤ ਕਿਰਪਾ ਰਾਮ ।

ਪ੍ਰਸ਼ਨ 20.
ਕਿਸ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ਨੇ ।

ਪ੍ਰਸ਼ਨ 21.
ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
ਉੱਤਰ-
ਦਿੱਲੀ ।

ਪ੍ਰਸ਼ਨ 22.
ਗੁਰੂ ਤੇਗ਼ ਬਹਾਦਰ ਜੀ ਨੂੰ ਕਿਹੜੇ ਮੁਗਲ ਬਾਦਸ਼ਾਹ ਨੇ ਸ਼ਹੀਦ ਕਰਵਾਇਆ ਸੀ ?
ਜਾਂ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਿਸ ਮੁਗ਼ਲ ਬਾਦਸ਼ਾਹ ਦੇ ਸਮੇਂ ਹੋਈ ?
ਜਾਂ
ਨੌਵੇਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਮੇਂ ਕਿਸ ਬਾਦਸ਼ਾਹ ਦੀ ਹਕੂਮਤ ਸੀ ?
ਉੱਤਰ-
ਔਰੰਗਜ਼ੇਬ ।

ਪ੍ਰਸ਼ਨ 23.
ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
ਉੱਤਰ-
11 ਨਵੰਬਰ, 1675 ਈ. ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 24.
ਗੁਰੂ ਤੇਗ਼ ਬਹਾਦਰ ਜੀ ਨਾਲ ਕਿਹੜੇ ਤਿੰਨ ਸ਼ਰਧਾਲੂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ ?
ਉੱਤਰ-

  1. ਭਾਈ ਮਤੀ ਦਾਸ ਜੀ,
  2. ਭਾਈ ਸਤੀ ਦਾਸ ਜੀ,
  3. ਭਾਈ ਦਿਆਲਾ ਜੀ ।

ਪ੍ਰਸ਼ਨ 25.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਥਾਂ ਉੱਤੇ ਕਿਹੜਾ ਗੁਰਦੁਆਰਾ ਬਣਾਇਆ ਗਿਆ ਹੈ ?
ਉੱਤਰ-
ਗੁਰਦੁਆਰਾ ਸੀਸ ਗੰਜ ।

ਪ੍ਰਸ਼ਨ 26.
ਗੁਰਦੁਆਰਾ ਸੀਸ ਗੰਜ ਕਿੱਥੇ ਸਥਿਤ ਹੈ ?
ਉੱਤਰ-
ਦਿੱਲੀ ।

ਪ੍ਰਸ਼ਨ 27.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਕੋਈ ਇੱਕ ਮਹੱਤਵਪੂਰਨ ਬਿੱਟਾ ਦੱਸੋ ।
ਉੱਤਰ-
ਸਿੱਖਾਂ ਅਤੇ ਮੁਗਲਾਂ ਵਿਚਾਲੇ ਸੰਘਰਸ਼ ਦਾ ਇੱਕ ਲੰਬਾ ਅਧਿਆਇ ਸ਼ੁਰੂ ਹੋਇਆ ।

ਪ੍ਰਸ਼ਨ 28.
ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਗਰੇਟੇ ਗੁਰੂ ਕੇ ਬੇਟੇ ਸ਼ਬਦ ਕਿਸ ਲਈ ਵਰਤੇ ?
ਉੱਤਰ-ਭਾਈ ਜੈਤਾ ਜੀ ।

ਪ੍ਰਸ਼ਨ 29.
‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ ?
ਜਾਂ
‘ਹਿੰਦ ਦੀ ਚਾਦਰ’ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ ?
ਉੱਤਰ-
ਗੁਰੂ ਤੇਗ ਬਹਾਦਰ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਖ਼ਾਲੀ ਥਾਂਵਾਂ ਭਰੋ (Fill in the Blanks)

ਨੋਟ :-ਖ਼ਾਲੀ ਥਾਂਵਾਂ ਭਰੋ-

1. ……………… ਸਿੱਖਾਂ ਦੇ ਨੌਵੇਂ ਗੁਰੂ ਸਨ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ………………………………. ਵਿਖੇ ਹੋਇਆ ।
ਉੱਤਰ-
(ਅੰਮ੍ਰਿਤਸਰ)

3. ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ……………….. ਸੀ ।
ਉੱਤਰ-
(ਗੁਰੂ ਹਰਿਗੋਬਿੰਦ ਜੀ)

4. ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਂ ………………………….. ਸੀ ।
ਉੱਤਰ-
(ਨਾਨਕੀ)

5. ਗੁਰੂ ਤੇਗ ਬਹਾਦਰ ਜੀ ਦਾ ਬਚਪਨ ਦਾ ਨਾਂ ……………………… ਸੀ ।
ਉੱਤਰ-
(ਤਿਆਗ ਮੱਲ)

6. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਨਾਂ …………………….. ਸੀ ।
ਉੱਤਰ-
(ਗੋਬਿੰਦ ਰਾਏ)

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

7. ਗੁਰੂ ਤੇਗ਼ ਬਹਾਦਰ ਜੀ ਦੀ ਭਾਲ ………………….. ਨੇ ਕੀਤੀ ਸੀ ।
ਉੱਤਰ-
(ਮੱਖਣ ਸ਼ਾਹ ਲੁਬਾਣਾ)

8. ਗੁਰੂ ਤੇਗ਼ ਬਹਾਦਰ ਜੀ …………………… ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
(1664 ਈ.)

9. ਗੁਰੂ ਤੇਗ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦੀ ਸ਼ੁਰੂਆਤ ……………………. ਤੋਂ ਕੀਤੀ ।
ਉੱਤਰ-
(ਅੰਮ੍ਰਿਤਸਰ)

10. ਚੱਕ ਨਾਨਕੀ ਨਗਰ ਦੀ ਸਥਾਪਨਾ ………………. ਨੇ ਕੀਤੀ ਸੀ ।
ਉੱਤਰ-
(ਗੁਰੁ ਤੇਗ਼ ਬਹਾਦਰ ਜੀ)

11. ਸ੍ਰੀ ਆਨੰਦਪੁਰ ਸਾਹਿਬ ਦਾ ਪਹਿਲਾ ਨਾਂ …………………….. ਸੀ ?
ਉੱਤਰ-
(ਚੱਕ ਨਾਨਕੀ)

12. ਔਰੰਗਜ਼ੇਬ ਨੇ …………………….. ਹਿੰਦੂਆਂ ਤੇ ਮੁੜ ਜਜ਼ੀਆ ਕਰ ਲਗਾਇਆ ।
ਉੱਤਰ-
(1679 ਈ. )

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

13. ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ …………………… ਸੀ ।
ਉੱਤਰ-
(ਪੁੱਤਰ)

14. ਗੁਰੂ ਤੇਗ਼ ਬਹਾਦਰ ਜੀ ਨੂੰ …………………… ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ।
ਉੱਤਰ-
(ਔਰੰਗਜ਼ੇਬ)

15. ਗੁਰੂ ਤੇਗ਼ ਬਹਾਦਰ ਜੀ ਨੂੰ …………………… ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ।
ਉੱਤਰ-
(11 ਨਵੰਬਰ, 1675 ਈ.)

16. ਜਿਸ ਥਾਂ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉੱਥੇ …………………… ਦੀ ਉਸਾਰੀ ਕੀਤੀ ਗਈ ਹੈ ।
ਉੱਤਰ-
(ਗੁਰਦੁਆਰਾ ਸੀਸ ਗੰਜ)

17. ‘ਰੰਗਰੇਟੇ ਗੁਰੂ ਕੇ ਬੇਟੇ’ ਕਹਿ ਕੇ ………………………… ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗਲ ਨਾਲ ਲਗਾਇਆ ।
ਉੱਤਰ-
(ਭਾਈ ਜੈਤਾ ਜੀ)

18. ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਦਾ ਨਾਂ …………………. ਸੀ ।
ਉੱਤਰ-
(ਜਲਾਲੁਉੱਦੀਨ)

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

19. ……………….. ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।
ਉੱਤਰ-
(ਗੁਰੂ ਤੇਗ਼ ਬਹਾਦਰ ਜੀ)

ਠੀਕ ਜਾਂ ਗਲਤ (True or False)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੀ ਚੋਣ ਕਰੋ-

1. ਗੁਰੁ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ।
ਉੱਤਰ-
ਠੀਕ

2. ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਅੰਮ੍ਰਿਤਸਰ ਵਿਖੇ ਹੋਇਆ ।
ਉੱਤਰ-
ਠੀਕ

3. ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈ. ਵਿੱਚ ਹੋਇਆ ।
ਉੱਤਰ-
ਠੀਕ

4. ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਨਾਂ ਹਰਿ ਕ੍ਰਿਸ਼ਨ ਜੀ ਸੀ ।
ਉੱਤਰ-
ਗ਼ਲਤ

5. ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਨਾਂ ਗੁਜਰੀ ਜੀ ਸੀ ।
ਉੱਤਰ-
ਗ਼ਲਤ

6. ਗੁਰੂ ਤੇਗ਼ ਬਹਾਦਰ ਜੀ ਦਾ ਮੁੱਢਲਾ ਨਾਂ ਤਿਆਗ ਮੱਲ ਸੀ ।
ਉੱਤਰ-
ਠੀਕ

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

7. ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਨਾਂ ਗੋਬਿੰਦ ਰਾਏ ਸੀ ।
ਉੱਤਰ-
ਠੀਕ

8. ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦਰ ਜੀ ਦੀ ਭਾਲ ਕੀਤੀ ।
ਉੱਤਰ-
ਠੀਕ

9. ਗੁਰੂ ਤੇਗ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
ਉੱਤਰ-
ਠੀਕ

10. ਗੁਰੂ ਤੇਗ਼ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਅੰਮ੍ਰਿਤਸਰ ਪਹੁੰਚੇ ।
ਉੱਤਰ-
ਠੀਕ

11. ਗੁਰੂ ਤੇਗ਼ ਬਹਾਦਰ ਜੀ ਨੇ ਆਪਣੀਆਂ ਯਾਤਰਾਵਾਂ ਦਾ ਆਰੰਭ 1666 ਈ. ਵਿੱਚ ਕੀਤਾ ਸੀ ।
ਉੱਤਰ-
ਗ਼ਲਤ

12. ਗੁਰੂ ਤੇਗ਼ ਬਹਾਦਰ ਜੀ ਨੇ ਚੱਕ ਨਾਨਕੀ ਨਾਂ ਦੇ ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਠੀਕ

13. ਔਰੰਗਜ਼ੇਬ ਨੇ 1664 ਈ. ਵਿੱਚ ਹਿੰਦੂਆਂ ‘ਤੇ ਮੁੜ ਜਜ਼ੀਆ ਕਰ ਲਗਾਇਆ ।
ਉੱਤਰ-
ਗ਼ਲਤ

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

14. ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਸ਼ੇਰ ਅਫ਼ਗਾਨ ਕਸ਼ਮੀਰ ਦਾ ਗਵਰਨਰ ਸੀ ।
ਉੱਤਰ-
ਠੀਕ

15. ਔਰੰਗਜ਼ੇਬ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

16. ਗੁਰੂ ਤੇਗ਼ ਬਹਾਦਰ ਜੀ ਨੂੰ 11 ਨਵੰਬਰ, 1675 ਈ. ਨੂੰ ਸ਼ਹੀਦ ਕੀਤਾ ਗਿਆ ਸੀ ।
ਉੱਤਰ-
ਠੀਕ

17. ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਥਾਂ ‘ਤੇ ਸ਼ਹੀਦ ਕੀਤਾ ਗਿਆ ਸੀ ਉਸ ਥਾਂ ‘ਤੇ ਗੁਰਦੁਆਰਾ ਰਕਾਬ ਗੰਜ ਦੀ ਉਸਾਰੀ ਕੀਤੀ ਗਈ ਹੈ ।
ਉੱਤਰ-
ਗ਼ਲਤ

ਬਹੁਪੱਖੀ ਪ੍ਰਸ਼ਨ (Multiple Choice Questions)

ਨੋਟ :-ਹੇਠ ਲਿਖਿਆਂ ਵਿੱਚੋਂ ਠੀਕ ਉੱਤਰ ਦੀ ਚੋਣ ਕਰੋ-

ਪ੍ਰਸ਼ਨ 1.
ਸਿੱਖਾਂ ਦੇ ਨੌਵੇਂ ਗੁਰੂ ਕੌਣ ਸਨ ?
(i) ਗੁਰੂ ਅਮਰਦਾਸ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iv) ਗੁਰੂ ਤੇਗ਼ ਬਹਾਦਰ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
(i) 1601 ਈ. ਵਿੱਚ
(ii) 1621 ਈ. ਵਿੱਚ
(iii) 1631 ਈ. ਵਿੱਚ
(iv) 1656 ਈ. ਵਿੱਚ ।
ਉੱਤਰ-
(ii) 1621 ਈ. ਵਿੱਚ ।

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦਾ ਬਚਪਨ ਦਾ ਨਾਂ ਕੀ ਸੀ ?
(i) ਹਰੀ ਮਲ ਜੀ
(ii) ਤਿਆਗ ਮਲ ਜੀ
(iii) ਭਾਈ ਲਹਿਣਾ ਜੀ
(iv) ਭਾਈ ਜੇਠਾ ਜੀ ।
ਉੱਤਰ-
(ii) ਤਿਆਗ ਮਲ ਜੀ ।

ਪ੍ਰਸ਼ਨ 4.
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?
(i) ਗੁਰੂ ਹਰਿਗੋਬਿੰਦ ਜੀ
(ii) ਗੁਰੂ ਹਰਿ ਰਾਏ ਜੀ
(iii) ਗੁਰੂ ਹਰਿ ਕ੍ਰਿਸ਼ਨ ਜੀ
(iv) ਬਾਬਾ ਗੁਰਦਿੱਤਾ ਜੀ ।
ਉੱਤਰ-
(i) ਗੁਰੂ ਹਰਿਗੋਬਿੰਦ ਜੀ ।

ਪ੍ਰਸ਼ਨ 5.
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਸਿੱਖਾਂ ਦੇ ਕਿੰਨਵੇਂ ਗੁਰੂ ਸਨ ?
(i) ਪਹਿਲੇ
(ii) ਪੰਜਵੇਂ
(iii) ਤੀਸਰੇ
(iv) ਛੇਵੇਂ ।
ਉੱਤਰ-
(iv) ਛੇਵੇਂ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਜੀ ਦਾ ਕੀ ਨਾਂ ਸੀ ?
(i) ਗੁਜਰੀ ਜੀ
(ii) ਸੁਲੱਖਣੀ ਜੀ
(iii) ਨਾਨਕੀ ਜੀ
(iv) ਗੰਗਾ ਦੇਵੀ ਜੀ ।
ਉੱਤਰ-
(iii) ਨਾਨਕੀ ਜੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 7.
ਗੁਰੂ ਤੇਗ਼ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਸੀ ?
(i) ਨਿਹਾਲ ਕੌਰ ਜੀ ਨਾਲ
(ii) ਗੁਜਰੀ ਜੀ ਨਾਲ
(iii) ਸੁਲੱਖਣੀ ਜੀ ਨਾਲ
(iv) ਸਭਰਾਈ ਦੇਵੀ ਜੀ ਨਾਲ ।
ਉੱਤਰ-
(ii) ਗੁਜਰੀ ਜੀ ਨਾਲ ।

ਪ੍ਰਸ਼ਨ 8.
ਗੁਰੂ ਤੇਗ਼ ਬਹਾਦਰ ਜੀ ਦੇ ਪੁੱਤਰ ਦਾ ਕੀ ਨਾਂ ਸੀ ?
(i) ਮਹਾਂਦੇਵ
(ii) ਅਰਜਨ ਦੇਵ
(iii) ਰਾਮ ਰਾਏ
(iv) ਗੋਬਿੰਦ ਰਾਏ ।
ਉੱਤਰ-
(iv) ਗੋਬਿੰਦ ਰਾਏ ।

ਪ੍ਰਸ਼ਨ 9.
ਉਸ ਵਿਅਕਤੀ ਦਾ ਨਾਂਦੱਸੋ ਜਿਸ ਦੇ ਯਤਨਾਂ ਸਦਕਾ ਇਹ ਸਿੱਧ ਹੋ ਸਕਿਆ ਕਿ ਤੇਗ਼ ਬਹਾਦਰ ਜੀ ਸਿੱਖਾਂ ਦੇ ਅਸਲੀ ਗੁਰੂ ਸਨ ?
(i) ਮੱਖਣ ਸ਼ਾਹ ਮਸਤੂਆਣਾ
(ii) ਮੱਖਣ ਸ਼ਾਹ ਲੁਬਾਣਾ
(iii) ਬਾਬਾ ਬੁੱਢਾ ਜੀ
(iv) ਭਾਈ ਗੁਰਦਾਸ ਜੀ ।
ਉੱਤਰ-
(ii) ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 10.
ਗੁਰੂ ਲਾਧੋ ਰੇ ਨਾਂ ਦੇ ਸ਼ਬਦ ਕਿਸ ਨੇ ਕਹੇ ਸਨ ?
(i) ਲੱਖੀ ਸ਼ਾਹ ਵਣਜਾਰਾ
(ii) ਭਾਈ ਨੰਦ ਲਾਲ
(iii) ਮੱਖਣ ਸ਼ਾਹ ਲੁਬਾਣਾ
(iv) ਭਾਈ ਮਤੀ ਦਾਸ ।
ਉੱਤਰ-
(iii) ਮੱਖਣ ਸ਼ਾਹ ਲੁਬਾਣਾ ।

ਪ੍ਰਸ਼ਨ 11.
ਗੁਰੂ ਤੇਗ਼ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
(i) 1661 ਈ. ਵਿੱਚ
(ii) 1664 ਈ. ਵਿੱਚ
(iii) 1665 ਈ. ਵਿੱਚ
(iv) 1666 ਈ. ਵਿੱਚ ।
ਉੱਤਰ-
(ii) 1664 ਈ. ਵਿੱਚ ।

ਪ੍ਰਸ਼ਨ 12.
ਗੁਰਗੱਦੀ ਦੀ ਪ੍ਰਾਪਤੀ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕਿੱਥੇ ਨਿਵਾਸ ਕਰ ਰਹੇ ਸਨ ?
(i) ਦਿੱਲੀ
(ii) ਚੱਕ ਨਾਨਕੀ
(iii) ਮਾਖੋਵਾਲ
(iv) ਬਕਾਲਾ ।
ਉੱਤਰ-
(iv) ਬਕਾਲਾ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 13.
ਗੁਰੂ ਤੇਗ ਬਹਾਦਰ ਜੀ ਆਪਣੀਆਂ ਯਾਤਰਾਵਾਂ ਦੌਰਾਨ ਸਭ ਤੋਂ ਪਹਿਲਾਂ ਕਿੱਥੇ ਪਹੁੰਚੇ ?
(i) ਗੋਇੰਦਵਾਲ ਸਾਹਿਬ
(ii) ਖਡੂਰ ਸਾਹਿਬ
(iii) ਅੰਮ੍ਰਿਤਸਰ
(iv) ਕੀਰਤਪੁਰ ਸਾਹਿਬ
ਉੱਤਰ-
(iii) ਅੰਮ੍ਰਿਤਸਰ ।

ਪ੍ਰਸ਼ਨ 14.
1665 ਈ. ਵਿੱਚ ਗੁਰੂ ਤੇਗ਼ ਬਹਾਦਰ ਜੀ ਨੇ ਕਿਸ ਨਵੇਂ ਨਗਰ ਦੀ ਸਥਾਪਨਾ ਕੀਤੀ ਸੀ ?
(i) ਚੱਕ ਨਾਨਕੀ
(ii) ਬਿਲਾਸਪੁਰ
(iii) ਸਾਹਨੇਵਾਲ
(iv) ਕੀਰਤਪੁਰ ਸਾਹਿਬ ।
ਉੱਤਰ-
(i) ਚੱਕ ਨਾਨਕੀ ।

ਪ੍ਰਸ਼ਨ 15.
ਚੱਕ ਨਾਨਕੀ ਬਾਅਦ ਵਿੱਚ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
(i) ਸ੍ਰੀ ਆਨੰਦਪੁਰ ਸਾਹਿਬ
(ii) ਕੀਰਤਪੁਰ ਸਾਹਿਬ
(iii) ਚਮਕੌਰ ਸਾਹਿਬ
(iv) ਗੋਇੰਦਵਾਲ ਸਾਹਿਬ ।
ਉੱਤਰ-
(i) ਸ੍ਰੀ ਆਨੰਦਪੁਰ ਸਾਹਿਬ ।

ਪ੍ਰਸ਼ਨ 16.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ?
(i) ਔਰੰਗਜ਼ੇਬ ਦੀ ਕੱਟੜਤਾ
(ii) ਕਸ਼ਮੀਰੀ ਪੰਡਤਾਂ ਦੀ ਪੁਕਾਰ
(iii) ਨਕਸ਼ਬੰਦੀਆਂ ਦਾ ਵਿਰੋਧ
(iv) ਰਾਮ ਰਾਇ ਦੀ ਦੁਸ਼ਮਣੀ ।
ਉੱਤਰ-
(ii) ਕਸ਼ਮੀਰੀ ਪੰਡਤਾਂ ਦੀ ਪੁਕਾਰ ।

ਪ੍ਰਸ਼ਨ 17.
ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਫ਼ਰਿਆਦ ਲੈ ਕੇ ਕਿੱਥੇ ਆਏ ?
(i) ਪਟਨਾ ਸਾਹਿਬ
(ii) ਖਡੂਰ ਸਾਹਿਬ
(iii) ਚੱਕ ਨਾਨਕੀ
(iv) ਸ੍ਰੀ ਅੰਮ੍ਰਿਤਸਰ ਸਾਹਿਬ ।
ਉੱਤਰ-
(iii) ਚੱਕ ਨਾਨਕੀ ।

ਪ੍ਰਸ਼ਨ 18.
ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ?
(i) ਜਹਾਂਗੀਰ
(ii) ਸ਼ਾਹਜਹਾਂ
(iii) ਔਰੰਗਜ਼ੇਬ
(iv) ਬਹਾਦਰ ਸ਼ਾਹ ਪਹਿਲਾ ।
ਉੱਤਰ-
(iii) ਔਰੰਗਜ਼ੇਬ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

ਪ੍ਰਸ਼ਨ 19.
ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਲਾਹੌਰ ਵਿਖੇ
(ii) ਦਿੱਲੀ ਵਿਖੇ
(iii) ਅੰਮ੍ਰਿਤਸਰ ਵਿਖੇ
(iv) ਪਟਨਾ ਵਿਖੇ ।
ਉੱਤਰ-
(ii) ਦਿੱਲੀ ਵਿਖੇ ।

ਪ੍ਰਸ਼ਨ 20.
ਗੁਰੂ ਤੇਗ਼ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ ?
(i) 1661 ਈ. ਵਿੱਚ
(ii) 1664 ਈ. ਵਿੱਚ
(iii) 1665 ਈ. ਵਿੱਚ
(iv) 1675 ਈ. ਵਿੱਚ ।
ਉੱਤਰ-
(iv) 1675 ਈ. ਵਿੱਚ ।

ਪ੍ਰਸ਼ਨ 21.
ਗੁਰੂ ਤੇਗ਼ ਬਹਾਦਰ ਜੀ ਨੂੰ ਜਿਸ ਸਥਾਨ ‘ਤੇ ਸ਼ਹੀਦ ਕੀਤਾ ਗਿਆ ਸੀ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ ?
(i) ਸੀਸ ਗੰਜ
(ii) ਰਕਾਬ ਗੰਜ
(iii) ਬਾਲਾ ਸਾਹਿਬ
(iv) ਦਰਬਾਰ ਸਾਹਿਬ ।
ਉੱਤਰ-
(i) ਸੀਸ ਗੰਜ ।

ਪ੍ਰਸ਼ਨ 22.
‘ਹਿੰਦ ਦੀ ਚਾਦਰ’ ਨਾਂ ਦੇ ਸ਼ਬਦ ਕਿਸ ਗੁਰੂ ਲਈ ਵਰਤੇ ਜਾਂਦੇ ਹਨ ?
(i) ਗੁਰੂ ਅਰਜਨ ਦੇਵ ਜੀ
(ii) ਗੁਰੂ ਹਰਿਗੋਬਿੰਦ ਜੀ
(iii) ਗੁਰੂ ਤੇਗ਼ ਬਹਾਦਰ ਜੀ
(iv) ਗੁਰੂ ਗੋਬਿੰਦ ਸਿੰਘ ਜੀ ।
ਉੱਤਰ-
(iii) ਗੁਰੂ ਤੇਗ਼ ਬਹਾਦਰ ਜੀ ।

ਪ੍ਰਸ਼ਨ 23.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਰੰਘਰੇਟਾ ਗੁਰੂ ਕਾ ਬੇਟਾ ਕਿਸਨੂੰ ਕਿਹਾ ਸੀ ?
(i) ਭਾਈ ਸੰਗਤ ਸਿੰਘ
(ii) ਭਾਈ ਮਹਾਂ ਸਿੰਘ
(iii) ਭਾਈ ਜੀਵਨ ਸਿੰਘ
(iv) ਭਾਈ ਬਚਿੱਤਰ ਸਿੰਘ ।
ਉੱਤਰ-
(iii) ਭਾਈ ਜੀਵਨ ਸਿੰਘ ।

Source Based Questions
ਨੋਟ-ਹੇਠ ਲਿਖੇ ਪੈਰਿਆਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਨ੍ਹਾਂ ਦੇ ਅੰਤ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

1. ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਉਹ 1664 ਈ. ਤੋਂ ਲੈ ਕੇ 1675 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ । ਸਿੱਖ ਧਰਮ ਦੇ ਪ੍ਰਚਾਰ ਅਤੇ ਲੋਕਾਂ ਵਿੱਚ ਫੈਲੇ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਦੇਸ਼ਾਂ ਦੇ ਅਨੇਕ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ । ਉਸ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ । ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਹਿੰਦੂਆਂ ਨੂੰ ਇਸਲਾਮ ਧਰਮ ਵਿੱਚ ਸ਼ਾਮਲ ਕਰਨ ਦੇ ਉਦੇਸ਼ ਨਾਲ ਸਾਰੇ ਭਾਰਤ ਵਿੱਚ ਆਤੰਕ ਫੈਲਾ ਰੱਖਿਆ ਸੀ । ਕਸ਼ਮੀਰੀ ਪੰਡਤ ਉਸ ਦੇ ਜ਼ੁਲਮਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਏ । ਗੁਰੂ ਤੇਗ਼ ਬਹਾਦਰ ਜੀ ਨੇ ਹਿੰਦੂਆਂ ਦੇ ਧਰਮ ਦੀ ਰਾਖੀ ਲਈ 11 ਨਵੰਬਰ, 1675 ਈ. ਨੂੰ ਦਿੱਲੀ ਵਿਖੇ ਆਪਣੀ ਸ਼ਹਾਦਤ ਦਿੱਤੀ ।

ਗੁਰੂ ਸਾਹਿਬ ਦੀ ਇਸ ਲਾਸਾਨੀ ਸ਼ਹਾਦਤ ਦੇ ਬੜੇ ਡੂੰਘੇ ਸਿੱਟੇ ਨਿਕਲੇ । ਇਸ ਨੇ ਨਾ ਸਿਰਫ ਪੰਜਾਬ ਬਲਕਿ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ । ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਪੰਜਾਬ ਵਿੱਚ ਇੱਕ ਅਜਿਹੀ ਚਿੰਗਾਰੀ ਸੁਲਗਾਈ ਜਿਸ ਨੇ ਬਹੁਤ ਛੇਤੀ ਭਾਂਬੜ ਦਾ ਰੂਪ ਅਖਤਿਆਰ ਕਰ ਲਿਆ ਤੇ ਜਿਸ ਵਿੱਚ ਸ਼ਕਤੀਸ਼ਾਲੀ ਮੁਗ਼ਲ ਸਾਮਰਾਜ ਸੜ ਕੇ ਸੁਆਹ ਹੋ ਗਿਆ । ਹਿੰਦੂ ਧਰਮ ਦੀ ਰੱਖਿਆ ਲਈ ਗੁਰੂ ਤੇਗ਼ ਬਹਾਦਰ ਜੀ ਦੁਆਰਾ ਆਪਣੀ ਸ਼ਹੀਦੀ ਦਿੱਤੇ ਜਾਣ ਕਾਰਨ ਉਨ੍ਹਾਂ ਨੂੰ ਇਤਿਹਾਸ ਵਿੱਚ ‘ਹਿੰਦ ਦੀ ਚਾਦਰ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ ।

1. ਗੁਰੂ ਤੇਗ ਬਹਾਦਰ ਜੀ ਗੁਰਗੱਦੀ ‘ਤੇ ਕਦੋਂ ਬਿਰਾਜਮਾਨ ਹੋਏ ?
2. ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਦਾ ਉਦੇਸ਼ ਕੀ ਸੀ ?
3. ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗ਼ਲ ਬਾਦਸ਼ਾਹ ਨੇ ਸ਼ਹੀਦ ਕਰਨ ਦਾ ਆਦੇਸ਼ ਦਿੱਤਾ ?
4. ਗੁਰੂ ਤੇਗ਼ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ ?
(i) ਲਾਹੌਰ
(ii) ਦਿੱਲੀ
(iii) ਅੰਮ੍ਰਿਤਸਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ ।
5. ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
1. ਗੁਰੂ ਤੇਗ ਬਹਾਦਰ ਜੀ 1664 ਈ. ਵਿੱਚ ਗੁਰਗੱਦੀ ‘ਤੇ ਬਿਰਾਜਮਾਨ ਹੋਏ ।
2. ਸਿੱਖ ਧਰਮ ਦਾ ਪ੍ਰਚਾਰ ਕਰਨਾ ।
3. ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਆਦੇਸ਼ ‘ਤੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ।
4. ਦਿੱਲੀ ।
5. ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ।

PSEB 12th Class History Solutions Chapter 9 ਗੁਰੂ ਤੇਗ ਬਹਾਦਰ ਜੀ ਅਤੇ ਉਨਾਂ ਦੀ ਸ਼ਹੀਦੀ

2. ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣ ਆਪਣੇ ਧਰਮ ਅਤੇ ਪ੍ਰਾਚੀਨ ਸੰਸਕ੍ਰਿਤੀ ਬਾਰੇ ਬਹੁਤ ਦ੍ਰਿੜ੍ਹ ਸਨ । ਸਾਰੇ ਭਾਰਤ ਦੇ ਹਿੰਦੂ, ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ । ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਨੂੰ ਕਬੂਲ ਕਰ ਲੈਣਗੇ ।ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ । ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ । ਇਨਕਾਰ ਕਰਨ ਵਾਲੇ ਬਾਹਮਣਾਂ ਉੱਤੇ ਭਾਰੀ ਜ਼ੁਲਮ ਕੀਤੇ ਜਾਣ ਲੱਗੇ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਨੂੰ ਰੋਜ਼ਾਨਾ ਕਤਲ ਕੀਤਾ ਜਾਣ ਲੱਗਾ । ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ 16 ਮੈਂਬਰਾਂ ਦਾ ਇੱਕ ਦਲ 25 ਮਈ, 1675 ਈ. ਵਿੱਚ ਚੱਕ ਨਾਨਕੀ ਵਿਖੇ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ ।

1. ਸ਼ੇਰ ਅਫਗਾਨ ਕੌਣ ਸੀ ? .
1 2. ਸ਼ੇਰ ਅਫ਼ਗਾਨ ਕਿਉਂ ਬਦਨਾਮ ਸੀ ?
3. ਕਿਸ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਦਾ ਇੱਕ ਦਲ ਗੁਰੂ ਤੇਗ ਬਹਾਦਰ ਜੀ ਕੋਲ ਆਪਣੀ ਦੁੱਖ-ਭਰੀ ਫ਼ਰਿਆਦ ਲੈ ਕੇ ਪਹੁੰਚਿਆ ?
4. ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਮਿਲੇ ?
(i) ਲਾਹੌਰ
(ii) ਅੰਮ੍ਰਿਤਸਰ
(iii) ਚੱਕ ਨਾਨਕੀ
(iv) ਜਲੰਧਰ ।
5. ਚੱਕ ਨਾਨਕੀ ਦਾ ਆਧੁਨਿਕ ਨਾਂ ਕੀ ਹੈ ?
ਉੱਤਰ-
1. ਸ਼ੇਰ ਅਫ਼ਗਾਨ ਕਸ਼ਮੀਰ ਦਾ ਗਵਰਨਰ ਸੀ ।
2. ਉਸ ਨੇ ਕਸ਼ਮੀਰੀ ਪੰਡਤਾਂ ‘ਤੇ ਭਾਰੀ ਜ਼ੁਲਮ ਕੀਤੇ ।
3. ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਪੰਡਤਾਂ ਦਾ ਇੱਕ ਦਲ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫ਼ਰਿਆਦ ਲੈ ਕੇ ਪਹੁੰਚਿਆ ।
4. ਚੱਕ ਨਾਨਕੀ ।
5. ਚੱਕ ਨਾਨਕੀ ਦਾ ਆਧੁਨਿਕ ਨਾਂ ਸ੍ਰੀ ਆਨੰਦਪੁਰ ਸਾਹਿਬ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

Punjab State Board PSEB 6th Class Science Book Solutions Chapter 15 ਸਾਡੇ ਆਲੇ-ਦੁਆਲੇ ਹਵਾ Textbook Exercise Questions, and Answers.

PSEB Solutions for Class 6 Science Chapter 15 ਸਾਡੇ ਆਲੇ-ਦੁਆਲੇ ਹਵਾ

PSEB 6th Class Science Guide ਸਾਡੇ ਆਲੇ-ਦੁਆਲੇ ਹਵਾ Textbook Questions, and Answers

1. ਖ਼ਾਲੀ ਥਾਂਵਾਂ ਭਰੋ-

(i) ਹਰੇ ਪੌਦੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੌਰਾਨ ……………. ਬਾਹਰ ਕੱਢਦੇ ਹਨ ਤੇ ਅੰਦਰ ਲੈ ਕੇ ਜਾਂਦੇ ਹਨ ।
ਉੱਤਰ-
ਆਕਸੀਜਨ, ਕਾਰਬਨ-ਡਾਈਆਕਸਾਈਡ,

(ii) ……………. ਧਰਤੀ ਉੱਪਰ ਪਰਾਬੈਂਗਨੀ ਕਿਰਨਾਂ ਨੂੰ ਆਉਣ ਤੋਂ ਰੋਕਦੀ ਹੈ ।
ਉੱਤਰ-
ਓਜ਼ੋਨ ਗੈਸ,

(iii) ……………. ਸਿੱਧੇ ਤੌਰ ‘ਤੇ ਵਾਯੂਮੰਡਲ ਵਿਚੋਂ ਨਹੀਂ ਵਰਤੀ ਜਾਂਦੀ ।
ਉੱਤਰ-
ਨਾਈਟਰੋਜਨ,

(iv) ……………. ਜਲ ਚੱਕਰ ਲਈ ਬਹੁਤ ਜ਼ਰੂਰੀ ਹੈ ।
ਉੱਤਰ-
ਹਵਾ ।

2. ਸਹੀ ਜਾਂ ਗਲਤ –

(i) ਆਕਸੀਜਨ ਗੈਸ ਸਾਨੂੰ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ ।
ਉੱਤਰ-
ਗ਼ਲਤ,

(ii) ਕਾਰਬਨ-ਡਾਈਆਕਸਾਈਡ ਗੈਸ ਬਲਣ ਕਿਰਿਆ ਵਿੱਚ ਮਦਦ ਕਰਦੀ ਹੈ ।
ਉੱਤਰ-
ਗ਼ਲਤ,

(iii) ਹਵਾ ਦੀ ਸੰਰਚਨਾ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ ।
ਉੱਤਰ-
ਗ਼ਲਤ,

(iv) ਹਵਾ ਵਿੱਚ ਨਾਈਟਰੋਜਨ ਅਤੇ ਆਕਸੀਜਨ ਦੀ ਮਾਤਰਾ ਬਰਾਬਰ ਹੁੰਦੀ ਹੈ ।
ਉੱਤਰ-
ਗ਼ਲਤ,

(v) ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਸਾਹ ਕਿਰਿਆ ਲਈ ਵਰਤਦੇ ਹਨ ।
ਉੱਤਰ-
ਸਹੀ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

3. ਕਾਲਮ ‘ਉ’ ਅਤੇ ‘ਅ’ ਕਾਲਮ ਨੂੰ ਮਿਲਾਓ

ਕਾਲਮ ‘ਉ’ ਕਾਲਮ ‘ਅ
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ (i) ਓਜ਼ੋਨ ਪੱਟੀ ਗੈਸ
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (ii) ਆਕਸੀਜਨ ਗੈਸ
(ੲ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ (iii) ਨਾਈਟਰੋਜਨ ਗੈਸ ਗੈਸ
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ (iv) ਕਾਰਬਨ-ਡਾਈਆਕਸਾਈਡ ਗੈਸ ਹਨ।
(ਹ) ਗੈਸ ਦੀ ਪਰਤ ਜਿਹੜੀ ਪਰਾਬੈਂਗਨੀ ਕਿਰਨਾਂ ਤੋਂ ਬਚਾਉਂਦੀ ਹੈ (v) ਜਲ ਵਾਸ਼ਪ

ਉੱਤਰ-

ਕਾਲਮ ‘ਉ’ ਕਾਲਮ ‘ਅ’
(ਉ) ਹਵਾ ਵਿੱਚ ਸਭ ਤੋਂ ਵੱਧ ਮਾਤਰਾ ਵਾਲੀ ਗੈਸ (iii) ਨਾਈਟਰੋਜਨ ਗੈਸ
(ਅ) ਪ੍ਰਕਾਸ਼ ਸੰਸਲੇਸ਼ਣ ਲਈ ਜ਼ਰੂਰੀ ਗੈਸ (iv) ਕਾਰਬਨ-ਡਾਈਆਕਸਾਈਡ ਗੈਸ
(ਏ) ਜੀਵਾਂ ਦੀ ਸਾਹ ਕਿਰਿਆ ਲਈ ਜ਼ਰੂਰੀ (ii) ਆਕਸੀਜਨ ਗੈਸ
(ਸ) ਹਵਾ ਵਿੱਚ ਪਾਣੀ ਦੇ ਰੂਪ ਵਿੱਚ ਮੌਜੂਦ ਹਨ। (v) ਜਲ ਵਾਸ਼ਪ.
(ਹ) ਗੈਸ ਦੀ ਪਰਤ ਜਿਹੜੀ ਪਰਾਬੈਂ ਗਨੀ (i) ਓਜ਼ੋਨ ਪੱਟੀ

4. ਸਹੀ ਵਿਕਲਪ ਦੀ ਚੋਣ ਕਰੋ-

(i) ਹਵਾ ਵਿੱਚ ਕਿਸ ਗੈਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
(1) ਆਕਸੀਜਨ
(2) ਨਾਈਟਰੋਜਨ!
(3) ਕਾਰਬਨ
(4) ਓਜ਼ੋਨ |
ਉੱਤਰ-
(2) ਨਾਈਟਰੋਜਨ

(ii) ਬਲਣ ਕਿਰਿਆ ਲਈ ਕਿਹੜੀ ਗੈਸ ਮਦਦ ਕਰਦੀ ਹੈ ?
(1) ਨਾਈਟਰੋਜਨ
(2) ਕਾਰਬਨ
(3) ਆਕਸੀਜਨ
(4) ਸਲਫਰ ।
ਉੱਤਰ-
(3) ਆਕਸੀਜਨ ।

(iii) ਗਤੀਸ਼ੀਲ ਹਵਾ ਨੂੰ ਕੀ ਕਹਿੰਦੇ ਹਨ ?
(1) ਪੌਣ
(2) ਵਾਸ਼ਪ ਕਣ
(3) ਗੈਸ
(4) ਪੌਣ ਚੱਕੀ ।
ਉੱਤਰ-
(1) ਪੌਣ ॥

(iv) ਗੰਡੋਏ ਮਿੱਟੀ ਵਿਚੋਂ ਬਾਹਰ ਆਉਂਦੇ ਹਨ ।
(1) ਭਾਰੀ ਵਰਖਾ ਕਾਰਨ
(2) ਠੰਡੇ ਮੌਸਮ ਵਿੱਚ
(3) ਬਰਫ਼ ਕਾਰਨ
(4) ਗਰਮ ਮੌਸਮ ਕਾਰਨ ।
ਉੱਤਰ-
(1) ਭਾਰੀ ਵਰਖਾ ਕਾਰਨ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਜੰਤੂਆਂ ਦੇ ਸਾਹ ਲੈਣ ਲਈ ਕਿਹੜੀ ਗੈਸ ਜ਼ਰੂਰੀ ਹੁੰਦੀ ਹੈ ?
ਉੱਤਰ-
ਆਕਸੀਜਨ ਗੈਸ ।

ਪ੍ਰਸ਼ਨ (ii)
ਹਵਾ ਦੇ ਉਸ ਅੰਸ਼ ਦਾ ਨਾਂ ਦੱਸੋ ਜਿਹੜਾ ਬਲਣ ਵਿੱਚ ਮਦਦ ਨਹੀਂ ਕਰਦਾ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ (iii)
ਹਵਾ ਦੇ ਵੱਖ-ਵੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਹਵਾ ਦੇ ਅੰਸ਼-ਨਾਈਟਰੋਜਨ, ਆਕਸੀਜਨ, ਕਾਰਬਨ-ਡਾਈਆਕਸਾਈਡ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

6. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤੁਸੀਂ ਇਹ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਹਵਾ ਬਲਣ ਕਿਰਿਆ ਵਿੱਚ ਸਹਾਇਕ ਹੁੰਦੀ ਹੈ ।
ਉੱਤਰ-
ਦੋ ਮੋਮਬੱਤੀਆਂ ਲਓ ਤੇ ਦੋਵਾਂ ਨੂੰ ਜਲਾ ਦੇਵੋ । ਇੱਕ ਮੋਮਬੱਤੀ ਉੱਤੇ ਗਲਾਸ ਉਲਟਾ ਕਰਕੇ ਰੱਖ ਦਿਓ । ਤੁਸੀਂ ਦੇਖੋਗੇ ਕਿ ਕੁੱਝ ਸਮੇਂ ਬਾਅਦ ਮੋਮਬੱਤੀ ਬੁਝੀ ਹੋਵੇਗੀ ਤੇ ਪਹਿਲੀ ਜਲਦੀ ਹੋਵੇਗੀ । ਗਲਾਸ ਅੰਦਰ ਪੁਰੀ ਹਵਾ ਵਰਤ ਹੋਣ ਤੋਂ ਬਾਅਦ ਮੋਮਬੱਤੀ ਬੁੱਝ ਗਈ । ਇਸ ਤੋਂ ਸਿੱਧ ਹੁੰਦਾ ਹੈ ਕਿ ਹਵਾ ਜਲਣ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ (ii)
ਵਾਯੂਮੰਡਲ ਵਿੱਚ ਕਾਰਬਨ-ਡਾਈਆਕਸਾਈਡ ਅਤੇ ਆਕਸਜੀਨ ਦਾ ਸੰਤੁਲਨ ਕਿਸ ਤਰ੍ਹਾਂ ਬਣਿਆ ਰਹਿੰਦਾ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਗੈਸਾਂ ਦਾ ਸੰਤੁਲਨ ਹਰੇ ਪੌਦਿਆਂ ਦੀ ਪ੍ਰਕਾਸ਼ ਸੰਸਲੇਸ਼ਨ ਕਿਰਿਆ ਤੇ ਜੀਵਾਂ ਦੀ ਸਾਹ ਕਿਰਿਆ ਨਾਲ ਬਣਿਆ ਹੁੰਦਾ ਹੈ । ਜਿਵੇਂ ਕਿ ਪੌਦੇ ਪ੍ਰਕਾਸ਼ ਸੰਸਲੇਸ਼ਨ ਕਿਰਿਆ ਕਰਨ ਲਈ ਕਾਰਬਨ ਡਾਈਆਕਸਾਈਡ ਦੀ ਵਰਤੋਂ ਕਰਦੇ ਹਨ ਤੇ ਆਕਸੀਜਨ ਛੱਡਦੇ ਹਨ । ਉਸੇ ਤਰ੍ਹਾਂ ਜੀਵ ਸਾਹ ਕਿਰਿਆ ਨਾਲ ਆਕਸੀਜਨ ਲੈਂਦੇ ਹਨ ਜੋ ਕਿ ਪੌਦੇ ਛੱਡਦੇ ਹਨ ਤੇ ਕਾਰਬਨ-ਡਾਈਆਕਸਾਈਡ ਛੱਡਦੇ ਹਨ ਜੋ ਕਿ ਪੌਦੇ ਲੈਂਦੇ ਹਨ।

PSEB Solutions for Class 6 Science ਸਾਡੇ ਆਲੇ-ਦੁਆਲੇ ਹਵਾ Important Questions and Answers

1. ਖ਼ਾਲੀ ਥਾਂਵਾਂ ਭਰੋ ਭਰ

(i) ਪੌਦਿਆਂ ਦੁਆਰਾ ………….. ਸੋਕ ਲਈ ਜਾਂਦੀ ਹੈ ।
ਉੱਤਰ-
ਕਾਰਬਨ-ਡਾਈਆਕਸਾਈਡ,

(ii) ਧੂਆਂ ਹਵਾ ਵਿੱਚ ………….. ਫੈਲਾਉਂਦਾ ਹੈ ।
ਉੱਤਰ-
ਪ੍ਰਦੂਸ਼ਣ,

(iii) ਬਾਲਣ ਕਿਰਿਆ ਲਈ ………….. ਜ਼ਰੂਰੀ ਹੁੰਦੀ ਹੈ ।
ਉੱਤਰ-
ਆਕਸਜੀਨ,

(iv) ਹਵਾ ………….. ਚੱਕੀਆਂ ਚਲਾਉਣ ਲਈ ਵਰਤੀ ਜਾਂਦੀ ਹੈ ।
ਉੱਤਰ-
ਪੌਣ,

(v) ਗੰਡੋਏ ………….. ਵਿੱਚ ਬਾਹਰ ਨਿਕਲ ਆਉਂਦੇ ਹਨ ।
ਉੱਤਰ-
ਬਰਸਾਤਾਂ ।

2. ਸਹੀ ਜਾਂ ਗ਼ਲਤ ਲਿਖੋ-

(i) ਵਾਯੂਮੰਡਲ ਨੇ ਧਰਤੀ ਨੂੰ ਘੇਰਿਆ ਹੈ ।
ਉੱਤਰ-
ਸਹੀ,

(ii) ਨਾਈਟਰੋਜਨ ਸਭ ਤੋਂ ਘੱਟ ਗੈਸ ਹੈ ।
ਉੱਤਰ-
ਗ਼ਲਤ,

(iii) ਹਵਾ ਦਾ ਕੋਈ ਕੰਮ ਨਹੀਂ ।
ਉੱਤਰ-
ਗ਼ਲਤ,

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

(iv) ਜੀਵ ਆਕਸੀਜਨ ਤੋਂ ਬਿਨਾਂ ਰਹਿ ਸਕਦੇ ਹਨ ।
ਉੱਤਰ-
ਗ਼ਲਤ,

(v) ਹਵਾ ਵੀ ਜਗ੍ਹਾ ਘੇਰਦੀ ਹੈ ।
ਉੱਤਰ-
ਸਹੀ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਆਕਸਜੀਨ (ਉ) ਜਲਣ ਵਿੱਚ ਮਦਦ ਨਹੀਂ ਕਰਦੀ
(ii) ਕਾਰਬਨ-ਡਾਈਆਕਸਾਈਡ (ਅ) ਵਗਦੀ ਹਵਾ
(iii) ਨਾਈਟਰੋਜਨ (ੲ) ਪ੍ਰਦੂਸ਼ਣ
(iv) ਪੌਣ (ਸ) ਹਵਾ ਦਾ ਸਭ ਤੋਂ ਵੱਡਾ ਘੱਟਕ
(v) ਧੂੰਆਂ (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ।

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਆਕਸਜੀਨ (ਹ) ਸਾਹ ਲੈਣ ਲਈ ਜੀਵਾਂ ਵਲੋਂ ਵਰਤੀ ਜਾਂਦੀ ਹੈ।
(ii) ਕਾਰਬਨ-ਡਾਈਆਕਸਾਈਡ (ਉ) ਜਲਣ ਵਿੱਚ ਮਦਦ ਨਹੀਂ ਕਰਦੀ
(iii) ਨਾਈਟਰੋਜਨ (ਸ) ਹਵਾ ਦਾ ਸਭ ਤੋਂ ਵੱਡਾ ਘੱਟਕ
(iv) ਪੌਣ (ਅ) ਵਗਦੀ ਹਵਾ
(v) ਧੂੰਆਂ (ੲ) ਪ੍ਰਦੂਸ਼ਣ

4. ਸਹੀ ਉੱਤਰ ਚੁਣੋ-

(i) ਪ੍ਰਕਾਸ਼ ਸੰਸਲੇਸ਼ਨ ਕਿਰਿਆ ਲਈ ਕੀ ਜ਼ਰੂਰੀ ਹੈ ?
(ਉ) ਘੱਟਾ .
(ਅ) ਬਰਫ਼
(ਈ) ਕਾਰਬਨ ਡਾਈਆਕਸਾਈਡ
(ਸ) ਸੋਕਾ ॥
ਉੱਤਰ-
(ੲ) ਕਾਰਬਨ ਡਾਈਆਕਸਾਈਡ ।

(ii) ਕਿਹੜੀ ਗੈਸ ਪੌਦੇ ਤੇ ਜਾਨਵਰ ਸਿੱਧੀ ਵਰਤ ਨਹੀਂ ਸਕਦੇ ?
(ਉ) ਨਾਈਟਰੋਜਨ
(ਅ) ਕਾਰਬਨ ਡਾਈਆਕਸਾਈਡ
(ਈ) ਆਕਸੀਜਨ
(ਸ) ਕੋਈ ਨਹੀਂ ।
ਉੱਤਰ-
(ਉ) ਨਾਈਟਰੋਜਨ ॥

(iii) ਧੂੰਆਂ ਕੀ ਕਰਦਾ ਹੈ
(ਉ) ਸਫ਼ਾਈ
(ਅ) ਹਰਾ-ਭਰਾ
(ਈ) ਪ੍ਰਦੂਸ਼ਣ
(ਸ) ਹੜ੍ਹ ॥
ਉੱਤਰ-
(ੲ) ਪ੍ਰਦੂਸ਼ਣ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

(iv) ਕਿਸ ਨੇ ਆਕਸੀਜਨ ਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਵਿਗਾੜਿਆ ਹੈ ?
(ਉ) ਦਰੱਖਤਾਂ ਦਾ ਕੱਟਣਾ
(ਅ) ਨਾਈਟ੍ਰੋਜਨ ਨੇ
(ਇ) ਹੜ ਨੇ
(ਸ) ਕੋਈ ਨਹੀਂ ।
ਉੱਤਰ-
(ਉ) ਦਰੱਖਤਾਂ ਦਾ ਕੱਟਣਾ ।

(v) ਕਾਰਬਨ-ਡਾਈਆਕਸਾਈਡ ਦਾ ਰਸਾਇਣਿਕ ਫਾਰਮੂਲਾ ਕੀ ਹੈ ?
(ਉ) NO2
(ਅ) CO2
(ਇ) CO
(ਸ) O2
ਉੱਤਰ-
(ਅ) CO2

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਕੀ ਹੈ ?
ਉੱਤਰ-
ਹਵਾ-ਹਵਾ ਗੈਸਾਂ ਦਾ ਮਿਸ਼ਰਨ ਹੈ ਜੋ ਧਰਤੀ ‘ਤੇ ਸਭ ਜਗ੍ਹਾ ਮੌਜੂਦ ਹੈ ਅਤੇ ਸਾਰੇ ਜੀਵਾਂ ਦੇ ਜੀਵਨ ਲਈ ਅਤੀ ਜ਼ਰੂਰੀ ਹੈ ।

ਪ੍ਰਸ਼ਨ 2.
ਹਵਾ ਵਿੱਚ ਦੋ ਮੁੱਖ ਗੈਸਾਂ ਕਿਹੜੀਆਂ ਹਨ ?
ਉਤਰ-
ਨਾਈਟਰੋਜਨ ਅਤੇ ਆਕਸੀਜਨ ।

ਪ੍ਰਸ਼ਨ 3.
ਹਵਾ ਦੀ ਰਚਨਾ ਦੱਸੋ ।
ਉੱਤਰ-
ਨਾਈਟਰੋਜਨ = 787
ਆਕਸੀਜਨ = 21% ਹੋਰ ਗੈਸਾਂ,
ਧੂਲ ਕਣ ਅਤੇ ਜਲਵਾਸ਼ਪ = 1%.

ਪ੍ਰਸ਼ਨ 4.
ਵਾਯੂਮੰਡਲ ਵਿੱਚ ਮੌਜੂਦ ਕਿਹੜੀ ਗੈਸ ਜੀਵਨ ਲਈ ਜ਼ਰੂਰੀ ਹੈ ?
ਉੱਤਰ-
ਆਕਸੀਜਨ ।

ਪ੍ਰਸ਼ਨ 5.
ਹਵਾ ਵਿੱਚ ਸੂਖ਼ਮ ਗੈਸਾਂ ਕਿਹੜੀਆਂ ਹਨ ?
ਉੱਤਰ-
ਆਰਗਾਨ, ਜਲਵਾਸ਼ਪ ਅਤੇ ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 6.
ਹਵਾ ਵਿੱਚ ਕਿੰਨਾ ਭਾਗ ਆਕਸੀਜਨ ਹੈ ?
ਉੱਤਰ-
ਲਗਭਗ ਤੇ ਭਾਗ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 7.
ਹਵਾ ਵਿੱਚ ਕਿੰਨਾ ਭਾਗ ਨਾਈਟਰੋਜਨ ਹੈ ?
ਉੱਤਰ-
ਲਗਭਗ 1 ਭਾਗ ॥

ਪ੍ਰਸ਼ਨ 8.
ਹਵਾ ਵਿੱਚ ਕਾਰਬਨ-ਡਾਈਆਕਸਾਈਡ ਦੀ ਮਾਤਰਾ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
0.03%.

ਪ੍ਰਸ਼ਨ 9.
ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤ ਮਾਤਰਾ ਕਿੰਨੀ ਹੈ ?
ਉੱਤਰ-
78.084%.

ਪ੍ਰਸ਼ਨ 10.
ਹਵਾ ਵਿੱਚ ਆਕਸੀਜਨ ਦੀ ਪ੍ਰਤੀਸ਼ਤ ਮਾਤਰਾ ਲਿਖੋ ।
ਉੱਤਰ-
20.946%.

ਪ੍ਰਸ਼ਨ 11.
ਧਰਤੀ ਦੀ ਸਤ੍ਹਾ ਦੇ ਨੇੜੇ ਕਾਰਬਨ-ਡਾਈਆਕਸਾਈਡ ਦੀ ਮਾਤਰਾ ਵਧੇਰੇ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਕਾਰਬਨ-ਡਾਈਆਕਸਾਈਡ ਹਵਾ ਤੋਂ ਭਾਰੀ ਹੈ ।

ਪ੍ਰਸ਼ਨ 12.
ਪੌਦੇ ਆਪਣੀ ਸਤ੍ਹਾ ਤੋਂ ਕਿਸ ਪ੍ਰਕਿਰਿਆ ਦੁਆਰਾ ਜਲ ਵਾਸ਼ਪਿਤ ਕਰਦੇ ਹਨ ?
ਉੱਤਰ-
ਵਾਸ਼ਪ ਉਤਸਰਜਨ ਕਿਰਿਆ ਦੁਆਰਾ ।

ਪ੍ਰਸ਼ਨ 13. ਧੂੰਆਂ ਕੀ ਹੈ ?
ਉੱਤਰ-
ਧੂੰਆਂ-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਕਾਰਬਨ, ਰਾਖ ਅਤੇ ਤੇਲ ਦੇ ਕਣਾਂ ਤੋਂ ਬਣਿਆ ਹੁੰਦਾ ਹੈ ।

ਪ੍ਰਸ਼ਨ 14.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਯੂਮੰਡਲ-ਧਰਤੀ ਨੂੰ ਚਾਰੋਂ ਪਾਸੇ ਤੋਂ ਹਵਾ ਨੇ ਘੇਰਿਆ ਹੋਇਆ ਹੈ ਇਸ ਨੂੰ ਵਾਯੂਮੰਡਲ ਕਹਿੰਦੇ ਹਨ ।

ਪ੍ਰਸ਼ਨ 15.
ਵਾਸ਼ਪ-ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਦੇ ਵੱਖ-ਵੱਖ ਭਾਗਾਂ ਤੋਂ ਜਲ ਦੇ ਵਾਸ਼ਪਿਤ ਹੋਣ ਦੀ ਪ੍ਰਕਿਰਿਆ ਨੂੰ ਵਾਪ-ਉਤਸਰਜਨ ਕਿਹਾ ਜਾਂਦਾ ਹੈ ।

ਪ੍ਰਸ਼ਨ 16.
ਵਾਤ-ਸੂਚਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਰ-ਸੂਚਕ-ਹਵਾ ਦੀ ਦਿਸ਼ਾ ਗਿਆਤ ਕਰਨ ਵਾਲੀ ਜੁਗਤ ਨੂੰ ਵਾਤ-ਸੂਚਕ ਕਹਿੰਦੇ ਹਨ ।

ਪ੍ਰਸ਼ਨ 17.
ਹਵਾ ਮਿਸ਼ਰਣ ਹੈ ਕਿ ਯੌਗਿਕ ?
ਉੱਤਰ-
ਹਵਾ ਮਿਸ਼ਰਣ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 18.
ਜੰਤੂ ਸਾਹ ਕਿਰਿਆ ਵਿੱਚ ਕਿਹੜੀ ਗੈਸ ਦੀ ਵਰਤੋਂ ਕਰਦੇ ਹਨ ?
ਉੱਤਰ-
ਆਕਸੀਜਨ |

ਪ੍ਰਸ਼ਨ 19.
ਜਲਣ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਆਕਸੀਜਨ ॥

ਪ੍ਰਸ਼ਨ 20.
ਅਸੀਂ ਸਾਹ ਕਿਰਿਆ ਵਿੱਚ ਕਿਹੜੀ ਗੈਸ ਛੱਡਦੇ ਹਾਂ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ 21.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਵਰਤਦੇ ਹਨ ?
ਉੱਤਰ-
ਕਾਰਬਨ-ਡਾਈਆਕਸਾਈਡ ਗੈਸ ।

ਪ੍ਰਸ਼ਨ 22.
ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੇ ਸਮੇਂ ਕਿਹੜੀ ਗੈਸ ਪੈਦਾ ਕਰਦੇ ਹਨ ?
ਉੱਤਰ-
ਆਕਸੀਜਨ ਗੈਸ ।

ਪ੍ਰਸ਼ਨ 23.
ਕਾਰਖਾਨਿਆਂ ਵਿੱਚ ਚਿਮਨੀਆਂ ਕਿਉਂ ਲਗਾਈਆਂ ਜਾਂਦੀਆਂ ਹਨ ?
ਉੱਤਰ-
ਚਿਮਨੀਆਂ ਹਾਨੀਕਾਰਕ ਧੂੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ ।

ਪ੍ਰਸ਼ਨ 24.
ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਆਕਸੀਜਨ ਕਿਵੇਂ ਮਿਲਦੀ ਹੈ ?
ਉੱਤਰ-
ਪਾਣੀ ਵਿੱਚ ਰਹਿਣ ਵਾਲੇ ਜੀਵ ਪਾਣੀ ਵਿੱਚੋਂ ਘੁਲੀ ਹੋਈ ਆਕਸੀਜਨ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 25.
ਵਾਯੂਮੰਡਲ ਵਿੱਚ ਆਕਸੀਜਨ ਕਿੱਥੋਂ ਆਉਂਦੀ ਹੈ ?
ਉੱਤਰ-
ਵਾਯੂਮੰਡਲ ਵਿੱਚ ਆਕਸੀਜਨ ਪੌਦਿਆਂ ਵਿੱਚ ਹੋ ਰਹੀ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਰਾਹੀਂ ਪੈਦਾ ਹੁੰਦੀ ਹੈ ।

ਪ੍ਰਸ਼ਨ 26.
ਪਵਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਗਦੀ ਹਵਾ ਨੂੰ ਪਵਨ ਕਹਿੰਦੇ ਹਨ ।

ਪ੍ਰਸ਼ਨ 27.
ਪਵਨ ਚੱਕੀ ਕਿਸ ਨਾਲ ਚਲਦੀ ਹੈ ?
ਉੱਤਰ-
ਪਵਨ ਚੱਕੀ ਪਵਨ ਨਾਲ ਘੁੰਮਦੀ ਹੈ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 28.
ਪਵਨ ਚੱਕੀ ਦਾ ਇੱਕ ਉਪਯੋਗ ਲਿਖੋ ।
ਉੱਤਰ-
ਇਸਦਾ ਉਪਯੋਗ ਟਿਉਬਵੈੱਲ ਦਾ ਪਾਣੀ ਕੱਢਣ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 29.
ਪੰਛੀਆਂ ਨੂੰ ਉੱਡਣ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਹਵਾ, ਪੰਛੀਆਂ ਨੂੰ ਉੱਡਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 30.
ਜੰਤੂ ਨਾਈਟਰੋਜਨ ਕਿੱਥੋਂ ਲੈਂਦੇ ਹਨ ?
ਉੱਤਰ-
ਜੰਤੂ ਪੌਦਿਆਂ ਨੂੰ ਖਾ ਕੇ ਨਾਈਟਰੋਜਨ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 31.
ਕਿਸ ਗੈਸ ਨੂੰ ਹਰਾ ਹਿ ਪ੍ਰਭਾਵ ਕਿਹਾ ਜਾਂਦਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) |

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਹਵਾ ਦਾ ਅਨੁਭਵ ਕਿਵੇਂ ਕਰ ਸਕਦੇ ਹੋ ?
ਉੱਤਰ-
ਅਸੀਂ ਕਦੇ ਹਵਾ ਨੂੰ ਨਹੀਂ ਦੇਖ ਸਕਦੇ ਪਰ ਹਵਾ ਦੀ ਮੌਜੂਦਗੀ ਨੂੰ ਕਈ ਤਰੀਕਿਆਂ ਨਾਲ ਮਹਿਸੂਸ ਕਰ ਸਕਦੇ ਹਾਂ । ਇਸ ਨੂੰ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਦਰੱਖਤਾਂ ਦੀਆਂ ਪੱਤੀਆਂ ਖੜਖੜਾਉਂਦੀਆਂ ਹਨ ਜਾਂ ਕੱਪੜੇ ਸੁਕਾਉਣ ਵਾਲੀ ਤਾਰ ਦੇ ਲਟਕਦੇ ਕੱਪੜੇ ਹੌਲੀ-ਹੌਲੀ ਹਿੱਲਦੇ ਹਨ । ਪੱਖੇ ਦੇ ਚੱਲਣ ਨਾਲ ਖੁੱਲ੍ਹੀ ਕਿਤਾਬ ਦੇ ਪੰਨੇ ਆਵਾਜ਼ ਕਰਦੇ ਹਨ । ਹਵਾ ਦੇ ਵਗਣ ਕਾਰਨ ਹੀ ਤੁਹਾਡੀ ਪਤੰਗ ਉੱਡ ਸਕਦੀ ਹੈ ।

ਪ੍ਰਸ਼ਨ 2.
ਨਿਸ਼ਪਾਵਨ ਕਿਰਿਆ ਕੀ ਹੈ ? ਇਹ ਕਿੱਥੇ ਵਰਤੀ ਜਾਂਦੀ ਹੈ ? ਇਸਦਾ ਅਸਰ ਕਦੋਂ ਤੱਕ ਵਧੇਰੇ ਹੁੰਦਾ ਹੈ ?
ਉੱਤਰ-
ਕਣਕ ਵਿੱਚ ਤੁੜੀ ਅਤੇ ਦਾਣੇ ਵੱਖ ਕਰਨ ਨੂੰ ਨਿਸ਼ਪਾਵਨ ਕਿਰਿਆ ਕਹਿੰਦੇ ਹਨ । ਨਿਸ਼ਪਾਵਨ ਕਿਰਿਆ ਵਗਦੀ ਹਵਾ ਵਿੱਚ ਵਧੇਰੇ ਅਸਰ ਕਾਰਕ ਹੁੰਦੀ ਹੈ ।

ਪ੍ਰਸ਼ਨ 3.
ਇੱਕ ਕਿਰਿਆ ਦੁਆਰਾ ਫਿਰਕੀ ਬਣਾਓ ।
ਉੱਤਰ-
ਚਿੱਤਰ ਵਿੱਚ ਦਿੱਤੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇੱਕ ਫਿਰਕੀ ਬਣਾ ਸਕਦੇ ਹੋ । ਫਿਰਕੀ ਦੀ ਡੰਡੀ ਨੂੰ ਫੜੋ ਅਤੇ ਖੁੱਲ੍ਹੇ ਖੇਤਰ ਵਿੱਚ ਵੱਖ-ਵੱਖ ਦਿਸ਼ਾ ਵਿੱਚ ਰੱਖੋ । ਇੱਕ ਥੋੜ੍ਹਾ ਅੱਗੇ-ਪਿੱਛੇ ਕਰੋ, ਤੁਸੀਂ ਦੇਖੋਗੇ ਕਿ ਫਿਰਕੀ ਘੁੰਮਦੀ ਹੈ । ਫਿਰਕੀ ਨੂੰ ਹਵਾ ਘੁਮਾਉਂਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 1

ਪ੍ਰਸ਼ਨ 4.
ਸਿੱਧ ਕਰੋ ਕਿ ਖਾਲੀ ਬੋਤਲ (ਬਰਤਨ) ਵਿੱਚ ਹਵਾ ਹੁੰਦੀ ਹੈ ਜਾਂ ਸਿੱਧ ਕਰੋ ਕਿ ਹਵਾ ਸਥਾਨ ਘੇਰਦੀ ਹੈ ?
ਉੱਤਰ-
ਕੱਚ ਦੀ ਇੱਕ ਖਾਲੀ ਬੋਤਲ ਲਓ । ਹੁਣ ਇਸ ਨੂੰ ਉਲਟਾ ਕੇ ਇਸ ਦੇ ਖੁੱਲ੍ਹੇ ਮੂੰਹ ਨੂੰ ਪਾਣੀ ਦੀ ਭਰੀ ਹੋਈ ਬਾਲਟੀ ਵਿੱਚ ਚਿੱਤਰ ਅਨੁਸਾਰ ਡੁਬੋ ਦਿਓ । ਬੋਤਲ ਨੂੰ ਧਿਆਨ ਨਾਲ ਦੇਖੋ । ਤੁਸੀਂ ਵੇਖੋਗੇ ਕਿ ਪਾਣੀ ਬੋਤਲ ਅੰਦਰ ਨਹੀਂ ਜਾਂਦਾ ਹੈ । ਹੁਣ ਬੋਤਲ ਨੂੰ ਥੋੜਾ ਜਿਹਾ ਤਿਰਛਾ ਕਰੋ । ਹੁਣ ਪਾਣੀ ਬੋਤਲ ਵਿੱਚ ਪ੍ਰਵੇਸ਼ ਕਰ ਜਾਵੇਗਾ । ਤੁਸੀਂ ਦੇਖੋਗੇ ਕਿ ਬੋਤਲ ਵਿੱਚੋਂ ਕੁੱਝ ਬੁਲਬੁਲੇ ਬਾਹਰ ਆਉਂਦੇ ਹਨ ਜਾਂ ਬੁਦਬੁਦਾਹਟ ਸੁਣਾਈ ਦਿੰਦੀ ਹੈ । ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਬੋਤਲ ਅੰਦਰ ਕੀ ਸੀ । ਇਸ ਤੋਂ ਸਿੱਧ ਹੁੰਦਾ ਹੈ ਕਿ ਬੋਤਲ ਵਿੱਚ ਹਵਾ ਮੌਜੂਦ ਸੀ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਹਵਾ ਜਗ੍ਹਾ ਘੇਰਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 2

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 5.
ਵਾਯੂਮੰਡਲ ਕਿਸ ਨੂੰ ਕਹਿੰਦੇ ਹਨ ? ਵਾਯੂਮੰਡਲ ਵਿੱਚ ਕਿਹੜੀਆਂ-ਕਿਹੜੀਆਂ ਗੈਸਾਂ ਹਨ ?
ਉੱਤਰ-
ਵਾਯੂਮੰਡਲ-ਪ੍ਰਿਥਵੀ ਦੇ ਆਲੇ-ਦੁਆਲੇ ਹਵਾ ਦੀ ਪਤਲੀ ਪਰਤ ਨੂੰ ਵਾਯੂਮੰਡਲ ਕਹਿੰਦੇ ਹਨ । ਇਸ ਪਰਤ ਦਾ ਵਿਸਥਾਰ ਪ੍ਰਿਥਵੀ ਦੀ ਸਤ੍ਹਾ ਤੋਂ ਕਈ ਕਿਲੋਮੀਟਰ ਉੱਪਰ ਤੱਕ ਹੈ । ਵਾਯੂਮੰਡਲ ਵਿੱਚ ਮੁੱਖ ਤੌਰ ‘ਤੇ ਨਾਈਟਰੋਜਨ, ਆਕਸੀਜਨ, ਜਲਵਾਸ਼ਪ, ਕਾਰਬਨ ਡਾਈਆਕਸਾਈਡ ਧੁਲ ਕਣ ਅਤੇ ਹੋਰ ਗੈਸਾਂ ਵੀ ਹਨ । ਇਨ੍ਹਾਂ ਵਿੱਚ ਨਾਈਟਰੋਜਨ ਅਤੇ ਆਕਸੀਜਨ ਮੁੱਖ ਗੈਸਾਂ ਹਨ ਜੋ ਹਵਾ ਵਿੱਚ 99% ਹੁੰਦੀਆਂ ਹਨ । 1% ਬਾਕੀ ਗੈਸਾਂ ਅਤੇ ਜਲ ਕਣ ਹੁੰਦੇ ਹਨ ।

ਪ੍ਰਸ਼ਨ 6.
ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦਾ ਸਿਲੰਡਰ ਆਪਣੇ ਨਾਲ ਕਿਉਂ ਲੈ ਜਾਂਦੇ ਹਨ ?
ਉੱਤਰ-
ਉੱਚੇ ਪਰਬਤਾਂ ਤੇ ਹਵਾ ਵਿੱਚ ਆਕਸੀਜਨ ਦੀ ਕਮੀ ਹੁੰਦੀ ਹੈ ਅਤੇ ਪਰਬਤਾਰੋਹੀਆਂ ਨੂੰ ਉੱਚੇ ਪਰਬਤਾਂ ‘ਤੇ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ । ਇਸ ਲਈ ਪਰਬਤਾਰੋਹੀ ਉੱਚੇ ਪਰਬਤਾਂ ‘ਤੇ ਚੜ੍ਹਦੇ ਸਮੇਂ ਆਕਸੀਜਨ ਦੇ ਸਿਲੰਡਰ ਆਪਣੇ ਨਾਲ ਲੈ ਕੇ ਜਾਂਦੇ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 3

ਪ੍ਰਸ਼ਨ 7.
ਇਕ ਕਿਰਿਆ ਦੁਆਰਾ ਦਰਸਾਓ ਕਿ ਹਵਾ ਵਿੱਚ ਧੂੜ ਕਣ ਹੁੰਦੇ ਹਨ ?
ਉੱਤਰ-
ਆਪਣੇ ਸਕੂਲ/ਘਰ ਵਿੱਚ ਧੁੱਪ ਵਾਲਾ ਇੱਕ ਕਮਰਾ ਲੱਭੋ । ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿਓ ਅਤੇ ਪਰਦੇ ਵੀ ਕਰ ਦਿਓ ਤਾਂ ਕਿ ਕਮਰੇ ਵਿੱਚ ਪੂਰਾ ਹਨੇਰਾ ਹੋ ਜਾਵੇ । ਜਿਸ ਦਿਸ਼ਾ ਵਿੱਚ ਸੁਰਜੀ ਪ੍ਰਕਾਸ਼ ਆ ਰਿਹਾ ਹੈ, ਉਸ ਪਾਸੇ ਦੇ ਦਰਵਾਜ਼ੇ ਜਾਂ ਖਿੜਕੀ ਨੂੰ ਥੋੜ੍ਹਾ ਜਿਹਾ ਖੋਲ਼ੋ, ਜਿਸ ਨਾਲ ਸੂਰਜ ਦੀ ਰੋਸ਼ਨੀ ਇਸ ਪਤਲੀ ਝਿਰੀ ਵਿੱਚੋਂ ਅੰਦਰ ਦਾਖ਼ਲ ਹੋ ਸਕੇ । ਸੂਰਜ ਦੀਆਂ ਕਿਰਨਾਂ ਨੂੰ ਧਿਆਨ ਪੂਰਵਕ ਦੇਖੋ, ਤੁਸੀਂ ਦੇਖੋਗੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਕੁੱਝ ਛੋਟੇ-ਛੋਟੇ ਚਮਕੀਲੇ ਕਣ ਤੇਜ਼ੀ ਨਾਲ ਘੁੰਮਦੇ, ਇੱਧਰ ਉੱਧਰ ਹੁੰਦੇ ਨਜ਼ਰ ਆਉਣਗੇ । ਇਹ ਕਣ ਧੂੜ ਦੇ ਕਣ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 4

ਪ੍ਰਸ਼ਨ 8.
ਧੂੜ ਦੇ ਕਣਾਂ ਨੂੰ ਸਾਡੀ ਸਾਹ ਪ੍ਰਣਾਲੀ ਵਿੱਚ ਜਾਣ ਤੋਂ ਕੌਣ ਰੋਕਦਾ ਹੈ ?
ਉੱਤਰ-
ਜਦੋਂ ਅਸੀਂ ਨੱਕ ਨਾਲ ਸਾਹ ਲੈਂਦੇ ਹਾਂ ਤਾਂ ਅਸੀਂ ਹਵਾ ਅੰਦਰ ਲੈਂਦੇ ਹਾਂ | ਧੂੜ ਦੇ ਕਣਾਂ ਨੂੰ ਸਾਹ ਤੰਤਰ ਵਿੱਚ ਜਾਣ ਤੋਂ ਰੋਕਣ ਲਈ ਸਾਡੀ ਨੱਕ ਵਿੱਚ ਛੋਟੇ-ਛੋਟੇ ਵਾਲ ਅਤੇ ਸ਼ਲੇਸ਼ਮਾ ਲੀ ਹੁੰਦੀ ਹੈ, ਜੋ ਇਨ੍ਹਾਂ ਕਣਾਂ ਨੂੰ ਅੰਦਰ ਨਹੀਂ ਜਾਣ ਦਿੰਦੇ । ਇਸ ਲਈ ਸਾਨੂੰ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ | ਸਾਨੂੰ ਕਦੇ ਵੀ ਮੂੰਹ ਰਾਹੀਂ ਸਾਹ ਨਹੀਂ ਲੈਣਾ ਚਾਹੀਦਾ । ਜੇ ਅਸੀਂ ਮੁੰਹ ਰਾਹੀਂ ਸਾਹ ਲੈਂਦੇ ਹਾਂ ਤਾਂ ਧੂੜ ਦੇ ਕਣ ਸਾਡੇ ਸਰੀਰ ਅੰਦਰ ਚਲੇ ਜਾਂਦੇ ਹਨ ।

ਪ੍ਰਸ਼ਨ 9.
ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਇੱਕ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਨੂੰ ਕੰਟਰੋਲ ਕਿਉਂ ਕਰਦਾ ਹੈ ?
ਉੱਤਰ-
ਕਿਉਂਕਿ ਵਾਹਨਾਂ ਦੁਆਰਾ ਧੂੰਆਂ ਅਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ । ਇਸ ਧੁੰਏਂ ਅਤੇ ਜ਼ਹਿਰੀਲੀਆਂ ਗੈਸਾਂ ਤੋਂ ਬਚਾਅ ਲਈ ਭੀੜ ਭਰੇ ਚੌਰਾਹੇ ‘ਤੇ ਖੜ੍ਹਾ ਪੁਲਿਸ-ਕਰਮੀ ਆਪਣੇ ਮੂੰਹ ਉੱਤੇ ਮੁਖੌਟਾ ਪਾ ਕੇ ਆਵਾਜਾਈ ਕੰਟਰੋਲ ਕਰਦਾ ਹੈ ।

ਪ੍ਰਸ਼ਨ 10.
ਜੇ ਪਾਰਦਰਸ਼ੀ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਨਾ ਕੀਤਾ ਜਾਵੇ ਤਾਂ ਇਹ ਧੁੰਦਲੀਆਂ ਕਿਉਂ ਹੋ ਜਾਂਦੀਆਂ ਹਨ ?
ਉੱਤਰ-
ਕਿਉਂਕਿ ਧੂੜ ਦੇ ਕਣ ਸ਼ੀਸ਼ੇ ਦੀਆਂ ਖਿੜਕੀਆਂ ‘ਤੇ ਲੱਗ ਜਾਂਦੇ ਹਨ । ਦੂਜਾ ਕਈ ਵਾਰ ਜਲ ਵਾਸ਼ਪ ਵੀ ਖਿੜਕੀਆਂ ਦੇ ਸ਼ੀਸ਼ਿਆਂ ‘ਤੇ ਲੱਗ ਜਾਂਦੇ ਹਨ । ਇਸ ਲਈ ਇਹ ਪਾਰਦਰਸ਼ੀ ਸ਼ੀਸ਼ੇ ਧੁੰਦਲੇ ਅਤੇ ਮੈਲੇ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਨਿਯਮਿਤ ਰੂਪ ਵਿੱਚ ਸਾਫ਼ ਕਰਨਾ ਚਾਹੀਦਾ ਹੈ ਤਾਂਕਿ ਧੂਲ ਕਣ ਅਤੇ ਜਲਵਾਸ਼ਪ ਇਨ੍ਹਾਂ ਤੇ ਨਾ ਲੱਗੇ ਰਹਿਣ ।

ਪ੍ਰਸ਼ਨ 11.
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸਤੁ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਅੱਗ ਲੱਗਣ ਦੀ ਘਟਨਾ ਦੇ ਸਮੇਂ ਜਲਦੀ ਹੋਈ ਵਸ ਦੇ ਉੱਪਰ ਕੰਬਲ ਲਪੇਟਣ ਨਾਲ ਜਲਦੀ ਵਸਤੁ ਦਾ ਸੰਪਰਕ ਹਵਾ ਨਾਲੋਂ ਟੁੱਟ ਜਾਂਦਾ ਹੈ । ਇਸ ਤਰ੍ਹਾਂ ਅੱਗ ਬੁੱਝਣ ਵਿੱਚ ਸਹਾਇਤਾ ਮਿਲਦੀ ਹੈ ਕਿਉਂਕਿ ਹਵਾ ਵਸਤੂ ਨੂੰ ਜਲਾਉਣ ਵਿੱਚ ਸਹਾਈ ਹੁੰਦੀ ਹੈ । ਇਸ ਲਈ ਜਲਦੀ ਹੋਈ ਵਸਤੂ ਦੇ ਉੱਪਰ ਕੰਬਲ ਲਪੇਟਣ ਦੀ ਸਲਾਹ ਦਿੱਤੀ ਜਾਂਦੀ ਹੈ ।

ਪ੍ਰਸ਼ਨ 12.
ਹਵਾ ਦੀ ਰਚਨਾ ਕੀ ਹੈ ? ਇਸਦਾ ਆਰੇਖ ਚਿੱਤਰ ਬਣਾਓ ।
ਉੱਤਰ-
ਹਵਾ ਦੀ ਰਚਨਾ –
ਨਾਈਟਰੋਜਨ = 78%
ਆਕਸੀਜਨ = 21%
ਕਾਰਬਨ-ਡਾਈਆਕਸਾਈਡ ਜਲ ਵਾਸ਼ਪ, ਧੂੜ ਕਣ ਅਤੇ ਹੋਰ
ਗੈਸਾਂ = 1%
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 5

ਪ੍ਰਸ਼ਨ 13.
ਇੱਕ ਕਿਰਿਆ ਦੁਆਰਾ ਦਰਸਾਓ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ ?
ਉੱਤਰ-
ਇੱਕ ਬੀਕਰ ਜਾਂ ਕੱਚ ਦੇ ਗਿਲਾਸ ਵਿੱਚ ਸੁੱਕੀ ਮਿੱਟੀ ਦਾ ਇੱਕ ਢੋਲਾ ਲਓ । ਇਸ ਵਿੱਚ ਪਾਣੀ ਪਾਓ ਅਤੇ ਧਿਆਨ ਪੂਰਵਕ ਵੇਖੋ ਕਿ ਕੀ ਹੁੰਦਾ ਹੈ । ਤੁਸੀਂ ਮਿੱਟੀ ਵਿੱਚੋਂ ਬੁਲਬੁਲੇ ਨਿਕਲਦੇ ਦੇਖੋਗੇ । ਇਹ ਬੁਲਬੁਲੇ ਸੰਕੇਤ ਕਰਦੇ ਹਨ ਕਿ ਮਿੱਟੀ ਵਿੱਚ ਹਵਾ ਹੁੰਦੀ ਹੈ । ਜਦੋਂ ਮਿੱਟੀ ਦੇ ਢੇਲੇ ਉੱਤੇ ਪਾਣੀ ਪਾਇਆ ਜਾਂਦਾ ਹੈ ਤਾਂ ਉਸ ਵਿੱਚ ਮੌਜੂਦ ਹਵਾ ਵਿਸਥਾਪਿਤ ਹੁੰਦੀ ਹੈ ਜੋ ਬੁਲਬੁਲਿਆਂ ਦੇ ਰੂਪ ਵਿੱਚ ਦਿਖਾਈ ਪਾਣੀ ਸੁੱਕੀ ਮਿੱਟੀ ਦਿੰਦੀ ਹੈ । ਮਿੱਟੀ ਦੇ ਅੰਦਰ ਮਿਲਣ ਵਾਲੇ ਜੀਵ ਅਤੇ ਪੌਦਿਆਂ ਦੀਆਂ ਜੜਾਂ ਸਾਹ ਲਈ ਇਸ ਹਵਾ ਦੀ ਵਰਤੋਂ ਕਰਦੇ ਹਨ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 6

ਪ੍ਰਸ਼ਨ 14.
ਭਾਰੀ ਵਰਖਾ ਸਮੇਂ ਗੰਡੋਏ ਜ਼ਮੀਨ ਤੋਂ ਬਾਹਰ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਮਿੱਟੀ ਦੇ ਜੀਵ ਡੂੰਘੀ ਮਿੱਟੀ ਅੰਦਰ ਬਹੁਤ ਸਾਰੀਆਂ ਮਾਂਦ ਜਾਂ ਛੇਕ ਬਣਾ ਲੈਂਦੇ ਹਨ । ਇਨ੍ਹਾਂ ਛੇਕਾਂ ਦੁਆਰਾ ਹਵਾ ਨੂੰ ਅੰਦਰ ਜਾਂ ਬਾਹਰ ਜਾਣ ਲਈ ਸਥਾਨ ਮਿਲ ਜਾਂਦਾ ਹੈ । ਪਰ ਜਦੋਂ ਭਾਰੀ ਵਰਖਾ ਹੋ ਜਾਂਦੀ ਹੈ ਤਾਂ ਇਨ੍ਹਾਂ ਛੇਕਾਂ ਜਾਂ ਮਾਦਾਂ ਵਿੱਚ ਹਵਾ ਦੀ ਥਾਂ ਪਾਣੀ ਭਰ ਜਾਂਦਾ ਹੈ ਅਤੇ ਇਸ ਸਥਿਤੀ ਵਿੱਚ ਜ਼ਮੀਨ ਦੇ ਅੰਦਰ ਰਹਿਣ ਵਾਲੇ ਜੀਵਾਂ ਨੂੰ ਸਾਹ ਲੈਣ ਲਈ ਬਾਹਰ ਜ਼ਮੀਨ ‘ਤੇ ਆਉਣਾ ਪੈਂਦਾ ਹੈ । ਇਹੋ ਕਾਰਨ ਹੈ ਕਿ ਗੰਡੋਏ ਭਾਰੀ ਵਰਖਾ ਦੇ ਸਮੇਂ ਜ਼ਮੀਨ ਤੇ ਬਾਹਰ ਆ ਜਾਂਦੇ ਹਨ ।

PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ

ਪ੍ਰਸ਼ਨ 15.
ਪੌਣ ਚੱਕੀ ਕੀ ਹੈ ? ਇਸ ਦੇ ਲਾਭ ਲਿਖੋ ।
ਉੱਤਰ-
ਪੌਣ ਨਾਲ ਚੱਲਣ ਵਾਲੀ ਚੱਕੀ ਨੂੰ ਪਵਨ ਚੱਕੀ ਕਹਿੰਦੇ ਹਨ ।
ਲਾਭ-ਪੌਣ ਚੱਕੀ ਦੀ ਵਰਤੋਂ ਟਿਊਬਵੈੱਲ ਦੇ ਪਾਣੀ ਕੱਢਣ ਅਤੇ ਆਟਾ ਚੱਕੀ ਨੂੰ ਚਲਾਉਣ ਵਿੱਚ ਹੁੰਦੀ ਹੈ | ਪਵਨ ਚੱਕੀ ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾਂਦੀ ਹੈ ।
PSEB 6th Class Science Solutions Chapter 15 ਸਾਡੇ ਆਲੇ-ਦੁਆਲੇ ਹਵਾ 7

ਪ੍ਰਸ਼ਨ 16.
ਹਵਾ ਦੇ ਕੀ ਲਾਭ ਹਨ ?
ਉੱਤਰ-
ਹਵਾ ਦੇ ਲਾਭ-ਹਵਾ ਕਿਸ਼ਤੀਆਂ ਨੂੰ ਚਲਾਉਣ, ਗਲਾਈਡਰ, ਪੈਰਾਸ਼ੂਟ ਅਤੇ ਹਵਾਈ ਜਹਾਜ਼ਾਂ ਨੂੰ ਚਲਾਉਣ ਵਿੱਚ ਸਹਾਇਕ ਹੈ । ਪੰਛੀ, ਚਮਗਾਦੜ ਅਤੇ ਕੀੜੇ ਹਵਾ ਦੀ ਮੌਜੂਦਗੀ ਕਾਰਨ ਉੱਡਦੇ ਹਨ । ਹਵਾ ਬਹੁਤ ਸਾਰੇ ਪੌਦਿਆਂ ਦੇ ਬੀਜਾਂ ਅਤੇ ਫੁੱਲਾਂ ਦੇ ਪਰਾਗ ਕਣਾਂ ਨੂੰ ਇੱਧਰ-ਉੱਧਰ ਫੈਲਾਉਣ ਵਿੱਚ ਸਹਾਇਕ ਹੁੰਦੇ ਹਨ । ਜਲ ਚੱਕਰ ਵਿੱਚ ਹਵਾ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਪ੍ਰਸ਼ਨ 17.
ਵਾਯੂਮੰਡਲ ਵਿਚਲੀ ਕਿਹੜੀ ਗੈਸ ਸਾਹ ਲੈਣ ਲਈ ਜ਼ਰੂਰੀ ਹੈ ?
ਉੱਤਰ-
ਜਾਨਵਰ, ਮਨੁੱਖ ਅਤੇ ਪੌਦੇ ਸਾਰੇ ਹੀ ਸਜੀਵ ਹਨ ਅਤੇ ਸਾਹ ਲੈਂਦੇ ਹਨ । ਇਹ ਸਾਰੇ ਸਾਹ ਲੈਣ ਲਈ ਵਾਯੂਮੰਡਲ ਵਿੱਚ ਮੌਜੂਦ ਆਕਸੀਜਨ ਗੈਸ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 18.
ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ’ਤੇ ਸੁੰਗੜ ਕਿਉਂ ਜਾਂਦਾ ਹੈ ?
ਉੱਤਰ-
ਨੂੰ ਦੇ ਗੋਲੇ ਵਿੱਚ ਮੌਜੂਦ ਖ਼ਾਲੀ ਥਾਂਵਾਂ ਵਿੱਚ ਹਵਾ ਮੌਜੂਦ ਹੁੰਦੀ ਹੈ । ਇਸ ਕਾਰਨ ਇਹ ਗੋਲਾ ਬਹੁਤ ਅਧਿਕ ਥਾਂ ਘੇਰਦਾ ਹੈ । ਜਦੋਂ ਇਸ ਨੂੰ ਪਾਣੀ ਵਿਚ ਡੋਬਿਆ ਜਾਂਦਾ ਹੈ ਤਾਂ ਖ਼ਾਲੀ ਥਾਂਵਾਂ ਵਿਚਲੀ ਹਵਾ ਨਿਕਲ ਜਾਂਦੀ ਹੈ ਅਤੇ ਇਸਦੇ ਰੇਸ਼ੇ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ । ਇਸ ਕਰਕੇ ਰੂੰ ਦਾ ਗੋਲਾ ਪਾਣੀ ਵਿੱਚ ਡੁਬਾਉਣ ‘ਤੇ ਸੁੰਗੜ ਜਾਂਦਾ ਹੈ ।

ਪ੍ਰਸ਼ਨ 19.
ਹਵਾ ਦੇ ਅੰਸ਼ਾਂ ਦਾ ਨਾਂ ਦੱਸੋ ।
ਉੱਤਰ-
ਹਵਾ ਇੱਕ ਅਸ਼ੁੱਧ ਪਦਾਰਥ ਜਾਂ ਮਿਸ਼ਰਣ ਹੈ । ਇਹ ਕਈ ਪ੍ਰਕਾਰ ਦੀਆਂ ਗੈਸਾਂ ਜਿਵੇਂ ਆਕਸੀਜਨ, ਨਾਈਟਰੋਜਨ, ਕਾਰਬਨ-ਡਾਈਆਕਸਾਈਡ, ਹਾਈਡੋਜਨ ਆਦਿ ਦਾ ਮਿਸ਼ਰਣ ਹੈ । ਇਨ੍ਹਾਂ ਗੈਸਾਂ ਤੋਂ ਇਲਾਵਾ ਇਸ ਵਿੱਚ ਧੂੜ ਦੇ ਕਣ, ਧੂੰਆਂ ਆਦਿ ਵੀ ਹੁੰਦੇ ਹਨ । ਹਵਾ ਵਿੱਚ ਨਾਈਟਰੋਜਨ ਦੀ ਪ੍ਰਤੀਸ਼ਤਤਾ 78% ਅਤੇ ਆਕਸੀਜਨ ਦੀ ਪ੍ਰਤੀਸ਼ਤਤਾ 21% ਹੁੰਦੀ ਹੈ । ਬਾਕੀ ਦਾ 1% ਹੋਰ ਸਾਰੀਆਂ ਚੀਜ਼ਾਂ ਦਾ ਹੁੰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਮਿਸ਼ਰਨ ਹੈ ਜਾਂ ਯੌਗਿਕ ? ਹਵਾ ਦੇ ਮੁੱਖ ਘਟਕ ਕਿਹੜੇ ਹਨ ? ਇਨ੍ਹਾਂ ਦਾ ਵਿਸਤਾਰ ਨਾਲ ਵਰਣਨ ਕਰੋ !
ਉੱਤਰ-
ਹਵਾ ਇੱਕ ਮਿਸ਼ਰਨ ਹੈ ਯੌਗਿਕ ਨਹੀਂ । ਹਵਾ ਕਈ ਗੈਸਾਂ ਦਾ ਮਿਸ਼ਰਨ ਹੈ । ਇਸ ਦੇ ਮੁੱਖ ਘਟਕ ਹੇਠ ਲਿਖੇ ਹਨ –

  1. ਜਲਵਾਸ਼ਪ-ਹਵਾ ਵਿੱਚ ਜਲ ਵਾਸ਼ਪ ਮੌਜੂਦ ਹੁੰਦੇ ਹਨ । ਜਦੋਂ ਹਵਾ ਕਿਸੇ ਠੰਢੀ ਸੜਾ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਇਸ ਵਿੱਚ ਮੌਜੂਦ ਜਲਵਾਸ਼ਪ ਠੰਢੇ ਹੋ ਕੇ ਸੰਘਣਿਤ ਹੋ ਜਾਂਦੇ ਹਨ ਅਤੇ ਜਲ ਦੀਆਂ ਬੂੰਦਾਂ ਠੰਢੀ ਸਤਾ ‘ਤੇ ਦਿਖਾਈ ਦਿੰਦੀਆਂ ਹਨ । ਕੁਦਰਤ ਵਿੱਚ ਜਲ ਚੱਕਰ ਲਈ ਹਵਾ ਵਿੱਚ ਜਲ ਵਾਸ਼ਪ ਦਾ ਹੋਣਾ ਲਾਜ਼ਮੀ ਹੈ ।
  2. ਆਕਸੀਜਨ-ਆਕਸੀਜਨ ਪੌਦਿਆਂ ਅਤੇ ਜੰਤੂਆਂ ਲਈ ਜ਼ਰੂਰੀ ਹੈ । ਆਕਸੀਜਨ ਹਵਾ ਦਾ ਇੱਕ ਜ਼ਰੂਰੀ ਘਟਕ ਹੈ । ਆਕਸੀਜਨ ਜਲਣ ਵਿੱਚ ਸਹਾਇਤਾ ਕਰਦੀ ਹੈ । ਵਾਯੂਮੰਡਲ ਵਿੱਚ 21% ਦੇ ਲਗਪਗ ਆਕਸੀਜਨ ਹੁੰਦੀ ਹੈ । ਹਵਾ ਵਿੱਚ 1/5 ਭਾਗ ਆਕਸੀਜਨ ਹੁੰਦੀ ਹੈ ।
  3. ਨਾਈਟਰੋਜਨ-ਹਵਾ ਦਾ ਇਹ ਇੱਕ ਮੁੱਖ ਘਟਕ ਹੈ । ਹਵਾ ਵਿੱਚ 78% ਦੇ ਲਗਪਗ ਨਾਈਟਰੋਜਨ ਹੁੰਦੀ ਹੈ । ਇਹ ਇੱਕ ਅਕਿਰਿਆਸ਼ੀਲ ਗੈਸ ਹੈ । ਇਹ ਜਲਣ ਵਿੱਚ ਸਹਾਇਕ ਨਹੀਂ ਹੈ । ਇਹ ਹਵਾ ਦਾ ਲਗਪਗ 4/5 ਭਾਗ ਹੁੰਦੀ ਹੈ ।
  4. ਕਾਰਬਨ-ਡਾਈਆਕਸਾਈਡ-ਸਾਡੇ ਚਾਰੋਂ ਪਾਸੇ ਹਵਾ ਦਾ ਇੱਕ ਛੋਟਾ ਘਟਕ ਕਾਰਬਨ-ਡਾਈਆਕਸਾਈਡ ਹੁੰਦਾ ਹੈ । ਜੰਤੁ ਸਾਹ ਕਿਰਿਆ ਵਿੱਚ ਆਕਸੀਜਨ ਦੀ ਵਰਤੋਂ ਕਰਦੇ ਹਨ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦੇ ਹਨ । ਜਲਣ ਤੇ ਆਕਸੀਜਨ ਦੀ ਵਰਤੋਂ ਕਰਕੇ ਮੁੱਖ ਰੂਪ ਵਿੱਚ ਕਾਰਬਨ-ਡਾਈਆਕਸਾਈਡ ਅਤੇ ਕੁੱਝ ਹੋਰ ਗੈਸਾਂ ਪੈਦਾ ਹੁੰਦੀਆਂ ਹਨ ।
  5. ਧੂੜ ਕਣ ਅਤੇ ਧੂੰਆਂ-ਬਾਲਣ ਅਤੇ ਵਸਤੂਆਂ ਦੇ ਜਲਣ ਨਾਲ ਧੂੰਆਂ ਪੈਦਾ ਹੁੰਦਾ ਹੈ । ਧੁੰਏਂ ਵਿੱਚ ਕੁੱਝ ਗੈਸਾਂ ਅਤੇ ਸੂਖ਼ਮ ਧੂੜ ਕਣ ਹੁੰਦੇ ਹਨ, ਜੋ ਹਮੇਸ਼ਾ ਹਾਨੀਕਾਰਕ ਹੁੰਦੇ ਹਨ । ਇਸ ਕਾਰਨ ਅਸੀਂ ਕਾਰਖ਼ਾਨਿਆਂ ਵਿੱਚ ਲੰਬੀਆਂ ਚਿਮਨੀਆਂ ਦੇਖਦੇ ਹਾਂ । ਇਹ ਚਿਮਨੀਆਂ ਹਾਨੀਕਾਰਕ ਧੁੰਏਂ ਅਤੇ ਗੈਸਾਂ ਨੂੰ ਸਾਡੀ ਨੱਕ ਤੋਂ ਦੂਰ ਲੈ ਜਾਂਦੀਆਂ ਹਨ । ਹਵਾ ਵਿੱਚ ਧੂੜ ਕਣ ਸਦਾ ਮੌਜੂਦ ਰਹਿੰਦੇ ਹਨ ।

ਪ੍ਰਸ਼ਨ 2.
ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸੀਜਨ ਕਿਉਂ ਲੈ ਕੇ ਜਾਂਦੇ ਹਨ ?
ਉੱਤਰ-
ਸਾਨੂੰ ਸਾਰਿਆਂ ਨੂੰ ਜਿੰਦਾ ਰਹਿਣ ਲਈ ਸਾਹ ਲੈਣਾ ਬਹੁਤ ਜ਼ਰੂਰੀ ਹੈ । ਅਸੀਂ ਸਾਹ ਰਾਹੀਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ-ਡਾਈਆਕਸਾਈਡ ਛੱਡਦੇ ਹਾਂ । ਹਵਾ ਵਿੱਚ ਆਕਸੀਜਨ ਦੀ ਮਾਤਰਾ 21% ਹੈ । ਸਾਡਾ ਸਰੀਰ ਆਕਸੀਜਨ ਦੀ ਇਸ ਮਾਤਰਾ ਵਿੱਚ ਆਸਾਨੀ ਨਾਲ ਸਾਹ ਲੈ ਸਕਦਾ ਹੈ । ਜੇਕਰ ਆਕਸੀਜਨ ਦੀ ਮਾਤਰਾ ਇਸ ਤੋਂ ਘੱਟ ਜਾਵੇ ਤਾਂ ਸਾਨੂੰ ਸਾਹ ਲੈਣ ਵਿਚ ਔਖ ਹੁੰਦੀ ਹੈ । ਇਹੋ ਜਿਹੀ ਹਾਲਤ ਵਿੱਚ ਸਾਨੂੰ ਆਕਸੀਜਨ ਦੇ ਸਿਲੈਂਡਰ ਦੀ ਵਰਤੋਂ ਕਰਨੀ ਪੈਂਦੀ ਹੈ । ਪਰਬਤ ਆਰੋਹੀ ਪਰਬਤ ਚੜ੍ਹਨ ਲਈ ਆਕਸਜੀਨ ਲੈ ਕੇ ਜਾਂਦੇ ਹਨ । ਕਿਉਂਕਿ ਜਿਵੇਂ ਉਹ ਜ਼ਿਆਦਾ ਉੱਚਾਈ ‘ਤੇ ਜਾਂਦੇ ਹਨ ਵਾਯੂਮੰਡਲ ਵਿਰਲਾ ਹੁੰਦਾ ਹੈ ਜਿਸ ਕਰਕੇ ਹਵਾ ਦੀ ਮਾਤਰਾ ਘੱਟਦੀ ਹੈ ਤੇ ਆਕਸੀਜਨ ਘੱਟਦੀ ਹੈ । ਇਸ ਕਰਕੇ ਉਹ ਆਕਸੀਜਨ ਲੈ ਕੇ ਪਰਬਤ ਚੜ੍ਹਦੇ ਹਨ ।