PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

Punjab State Board PSEB 11th Class Sociology Book Solutions Chapter 3 ਸਮਾਜ, ਸਮੂਦਾਇ ਅਤੇ ਸਭਾ Textbook Exercise Questions and Answers.

PSEB Solutions for Class 11 Sociology Chapter 3 ਸਮਾਜ, ਸਮੂਦਾਇ ਅਤੇ ਸਭਾ

Sociology Guide for Class 11 PSEB ਸਮਾਜ, ਸਮੂਦਾਇ ਅਤੇ ਸਭਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦਾ ਅਰਥ ਦੱਸੋ ।
ਉੱਤਰ-
ਮੈਕਾਈਵਰ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।”

ਪ੍ਰਸ਼ਨ 2.
‘ਸੋਸਾਇਟੀ ਅਤੇ “ਕਮਿਊਨਿਟੀ ਸ਼ਬਦ ਕਿਨ੍ਹਾਂ ਸ਼ਬਦਾਂ ਤੋਂ ਮਿਲ ਕੇ ਬਣੇ ਹਨ ?
ਉੱਤਰ-
ਸਮਾਜ (Society) ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘Socius’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਥ ਜਾਂ ਦੋਸਤੀ । ਸਮੁਦਾਇ (Community) ਵੀ ਲਾਤੀਨੀ ਭਾਸ਼ਾ ਦੇ ਸ਼ਬਦ ‘Communitas’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਰਿਆਂ ਦਾ ਸਾਂਝਾ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
“ਮਨੁੱਖ ਇਕ ਸਮਾਜਿਕ ਪ੍ਰਾਣੀ ਹੈ” ਕਿਸ ਨੇ ਕਿਹਾ ?
ਉੱਤਰ-
ਇਹ ਸ਼ਬਦ ਅਰਸਤੂ (Aristotle) ਦੇ ਹਨ ।

ਪ੍ਰਸ਼ਨ 4.
ਸਾਧਾਰਨ ਸੰਯੁਕਤ ਸਮਾਜ, ਸੰਯੁਕਤ ਸਮਾਜ, ਦੋਹਰਾ ਸੰਯੁਕਤ ਸਮਾਜ ਅਤੇ ਤੀਹਰਾ ਸੰਯੁਕਤ ਸਮਾਜ ਦਾ ਵਰਗੀਕਰਨ ਕਿਸਨੇ ਦਿੱਤਾ .?
ਉੱਤਰ-
ਇਹ ਵਰਗੀਕਰਨ ਹਰਬਰਟ ਸਪੈਂਸਰ (Herbert Spencer) ਨੇ ਦਿੱਤਾ ਸੀ ।

ਪ੍ਰਸ਼ਨ 5.
ਸਭਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 6.
ਖੁੱਲ੍ਹਾ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਸਮਾਜ ਵਿਚ ਵਿਅਕਤੀਆਂ ਨੂੰ ਅਲੱਗ-ਅਲੱਗ ਵਰਗਾਂ ਵਿਚ ਆਣ-ਜਾਣ ਦੀ ਖੁੱਲ੍ਹ ਹੁੰਦੀ ਹੈ ਉਸਨੂੰ ਖੁੱਲ੍ਹਾ ਸਮਾਜ ਕਹਿੰਦੇ ਹਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜ ਲੋਕਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਆਪਸੀ ਸੰਬੰਧ ਹੁੰਦੇ ਹਨ ।
  2. ਸਮਾਜ ਹਮੇਸ਼ਾ ਸਮਾਨਤਾਵਾਂ ਅਤੇ ਅੰਤਰਾਂ ਉੱਤੇ ਨਿਰਭਰ ਕਰਦਾ ਹੈ ।
  3. ਸਮਾਜ ਸਹਿਯੋਗ ਅਤੇ ਸੰਘਰਸ਼ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 2.
ਸਮਾਜ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਸਾਰੇ ਸੰਸਾਰ ਵਿਚ ਬਹੁਤ ਸਾਰੇ ਸਮਾਜ ਮਿਲ ਜਾਂਦੇ ਹਨ ਜਿਵੇਂ ਕਿ ਕਬਾਇਲੀ ਸਮਾਜ, ਪੇਂਡੂ ਸਮਾਜ, ਉਦਯੋਗਿਕ ਸਮਾਜ, ਉੱਤਰ ਉਦਯੋਗਿਕ ਸਮਾਜ ਆਦਿ | ਪਰ ਅਲੱਗ-ਅਲੱਗ ਵਿਦਵਾਨਾਂ ਨੇ ਸਮਾਜਾਂ ਦੇ ਪ੍ਰਕਾਰ ਅਲੱਗਅਲੱਗ ਆਧਾਰਾਂ ਉੱਤੇ ਵੰਡੇ ਹਨ ਜਿਵੇਂ ਕਿ ਕਾਮਤੇ (ਬੌਧਿਕ ਵਿਕਾਸ), ਸਪੈਂਸਰ ਸੰਰਚਨਾਤਮਕ ਜਟਿਲਤਾ), ਮਾਰਗਨ (ਸਮਾਜਿਕ ਵਿਕਾਸ), ਟੋਨੀਜ਼ (ਸਮਾਜਿਕ ਸੰਬੰਧਾਂ ਦੇ ਪ੍ਰਕਾਰ), ਦੁਰਖੀਮ (ਏਕਤਾ ਦੇ ਪ੍ਰਕਾਰ) ਆਦਿ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੂਰਤ ਸੰਕਲਪ ਹੈ ਜਿਸਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਜ ਕਿਸ ਤਰ੍ਹਾਂ ਸਮੁਦਾਇ ਤੋਂ ਭਿੰਨ ਹੈ ? ਦੋ ਅੰਤਰ ਦੱਸੋ ।
ਉੱਤਰ-

  1. ਸਮਾਜ ਦਾ ਕੋਈ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਨਿਸ਼ਚਿਤ ਭੂਗੋਲਿਕ ਖੇਤਰ ਹੁੰਦਾ ਹੈ ।
  2. ਸਮਾਜ ਵਿਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ ਪਰ ਸਮੁਦਾਇ ਵਿਚ ਸਹਿਯੋਗ ਹੀ ਹੁੰਦਾ ਹੈ ।

ਪ੍ਰਸ਼ਨ 5.
ਸਭਾ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਬੋਗਾਰਡਸ ਦੇ ਅਨੁਸਾਰ, “ਸਭਾ ਆਮ ਤੌਰ ਉੱਤੇ ਕੁਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।” ਇਸ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਸਦੀ ਵਿਚਾਰ ਪੂਰਵਕ ਸਥਾਪਨਾ ਹੁੰਦੀ ਹੈ, ਇਸ ਦਾ ਨਿਸ਼ਚਿਤ ਉਦੇਸ਼ ਹੁੰਦਾ ਹੈ, ਇਹਨਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ, ਇਸਦੀ ਮੈਂਬਰਸ਼ਿਪ ਇੱਛਾ ਉੱਤੇ ਆਧਾਰਿਤ ਹੁੰਦੀ ਹੈ ਆਦਿ ।

ਪ੍ਰਸ਼ਨ 6.
ਸਮੁਦਾਇ ਅਤੇ ਸਭਾ ਵਿਚਕਾਰ ਦੋ ਅੰਤਰ ਦੱਸੋ ।
ਉੱਤਰ-

  1. ਸਮੁਦਾਇ ਕਿਸੇ ਨਿਸ਼ਚਿਤ ਉਦੇਸ਼ ਲਈ ਨਹੀਂ ਬਣਾਇਆ ਜਾਂਦਾ ਪਰ ਸਭਾ ਇਕ ਨਿਸਚਿਤ ਉਦੇਸ਼ ਲਈ ਨਿਰਮਿਤ ਹੁੰਦੀ ਹੈ ।
  2. ਸਮੁਦਾਇ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੁੰਦੀ ਪਰ ਸਭਾ ਦੀ ਮੈਂਬਰਸ਼ਿਪ ਇੱਛਕ ਹੁੰਦੀ ਹੈ ।
  3. ਸਮੁਦਾਇ ਦਾ ਕੋਈ ਨਿਸਚਿਤ ਸੰਗਠਨ ਨਹੀਂ ਹੁੰਦਾ ਪਰ ਸਭਾ ਦਾ ਇਕ ਨਿਸਚਿਤ ਸੰਗਠਨ ਹੁੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਨੁੱਖੀ ਸਮਾਜ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਇਸ ਧਰਤੀ ਉੱਤੇ ਮਨੁੱਖ ਅਤੇ ਮਨੁੱਖੀ ਸਮਾਜ ਕੁਦਰਤ ਵਲੋਂ ਬਣਾਈ ਗਈ ਅਨੁਪਮ ਰਚਨਾ ਹੈ । ਮਨੁੱਖੀ ਸਮਾਜ ਦੀਆਂ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਨੂੰ ਧਰਤੀ ਦੇ ਹੋਰ ਜੀਵਾਂ ਤੋਂ ਵੱਖ ਕਰਦੀਆਂ . ਹਨ । ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਮਨੁੱਖੀ ਸਮਾਜ ਨੇ ਪ੍ਰਗਤੀ ਕੀਤੀ ਹੈ ਅਤੇ ਇਸ ਦੀ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਵਿਕਸਿਤ ਹੋ ਸਕੀ ਹੈ । ਮਨੁੱਖੀ ਸਮਾਜ ਨੇ ਆਪਣੀ ਸੰਸਕ੍ਰਿਤੀ ਵਿਕਸਿਤ ਕਰ ਲਈ ਹੈ ਜੋ ਕਾਫ਼ੀ ਆਧੁਨਿਕ ਪੱਧਰ ਉੱਤੇ ਪਹੁੰਚ ਚੁੱਕੀ ਹੈ ਚਾਹੇ ਇਹ ਹਰੇਕ ਸਮਾਜ ਲਈ ਅਲੱਗ-ਅਲੱਗ ਹੁੰਦੀ ਹੈ । ਮਨੁੱਖੀ ਸਮਾਜ ਦੀਆਂ ਇਕਾਈਆਂ ਅਰਥਾਤ ਮਨੁੱਖ ਅਲੱਗ-ਅਲੱਗ ਹਾਲਾਤਾਂ, ਜ਼ਿੰਮੇਦਾਰੀਆਂ, ਅਧਿਕਾਰਾਂ, ਵੱਖ-ਵੱਖ ਸੰਬੰਧਾਂ ਪ੍ਰਤੀ ਜਾਗਰੂਕ ਵੀ ਹੁੰਦੇ ਹਨ । ਮਨੁੱਖੀ ਸਮਾਜ ਹਮੇਸ਼ਾ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

ਪ੍ਰਸ਼ਨ 2.
ਅਗਸਤੇ ਕਾਮਤੇ ਦੁਆਰਾ ਪ੍ਰਸਤੁਤ ਮਾਨਵ ਸਮਾਜ ਦੇ ਤਿੰਨ ਪੜਾਵਾਂ ਬਾਰੇ ਦੱਸੋ ।
ਉੱਤਰ-
ਅਗਸਤੇ ਕਾਮਤੇ ਨੇ ਮਨੁੱਖੀ ਸਮਾਜ ਦੇ ਉਦਵਿਕਾਸ ਦੇ ਤਿੰਨ ਪੜਾਵ ਦਿੱਤੇ ਹਨ ਅਤੇ ਉਹ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਕ ਪੜਾਅ (Positive Stage) ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਦੇ ਪ੍ਰਮੁੱਖ ਆਧਾਰ ਕਿਹੜੇ ਹਨ ?
ਉੱਤਰ-

  1. ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।
  2. ਹਰੇਕ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  3. ਹਰੇਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਵਿਅਕਤੀ ਰਹਿੰਦਾ ਹੈ ।
  4. ਅੱਜ-ਕੱਲ੍ਹ ਦੇ ਸਮੁਦਾਇ ਦਾ ਇਕ ਵਿਸ਼ੇਸ਼ ਆਧਾਰ ਹੈ ਕਿ ਇਹ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ ।
  5. ਹਰੇਕ ਸਮੁਦਾਇ ਵਿਚ ਅਸੀਂ ਭਾਵਨਾ ਮਿਲ ਜਾਂਦੀ ਹੈ ।
  6. ਸਮੁਦਾਇ ਵਿਚ ਹਮੇਸ਼ਾ ਸਥਿਰਤਾ ਰਹਿੰਦੀ ਹੈ ਅਰਥਾਤ ਇਹ ਟੁੱਟਦੇ ਨਹੀਂ ਹਨ ।

ਪ੍ਰਸ਼ਨ 4.
ਸਭਾ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਰਾਜਨੀਤਿਕ ਦਲ (Political Parties)
  2. ਲੇਬਰ ਯੂਨੀਅਨ (Labour Union)
  3. ਧਾਰਮਿਕ ਸੰਗਠਨ (Religious Organisations)
  4. ਅੰਤਰ-ਰਾਸ਼ਟਰੀ ਸੰਗਠਨ (International Associations) ।

ਪ੍ਰਸ਼ਨ 5.
ਟੌਨਿਜ਼ ਦੁਆਰਾ ਪ੍ਰਸਤੁਤ ਸਮਾਜ ਦੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-

  • ਜੈਮਿਨ ਸ਼ਾਫਟ (Gemein Schaft) – ਟੌਨਿਜ਼ ਦੇ ਅਨੁਸਾਰ, “ਜੈਮਿਨ ਸ਼ਾਫਟ ਇਕ ਸਮੁਦਾਇ ਹੈ ਜਿਸਦੇ ਮੈਂਬਰ ਇਕ ਦੂਜੇ ਦੇ ਨਾਲ ਸਹਿਯੋਗ ਕਰਦੇ ਹੋਏ ਰਹਿੰਦੇ ਹਨ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ । ਇਸ ਸਮੁਦਾਇ ਦੇ ਜੀਵਨ ਵਿਚ ਸਥਾਈ ਰੂਪ ਅਤੇ ਪ੍ਰਾਥਮਿਕ ਸੰਬੰਧ ਪਾਏ ਜਾਂਦੇ ਹਨ ।” ਉਦਾਹਰਨ ਦੇ ਲਈ ਪੇਂਡੂ ਸਮੁਦਾਇ ।
  • ਗੈਸਿਲ ਸ਼ਾਫਟ (Gesell Schaft) – ਟੌਨਿਜ਼ ਦੇ ਅਨੁਸਾਰ, “ਗੈਸਿਲ ਸ਼ਾਫਟ ਇਕ ਨਵਾਂ ਸਮਾਜਿਕ ਪ੍ਰਕਰਣ ਹੈ। ਜੋ ਰਸਮੀ ਅਤੇ ਘੱਟ ਸਮੇਂ ਵਾਲਾ ਹੁੰਦਾ ਹੈ । ਇਹ ਹੋਰ ਕੁੱਝ ਨਹੀਂ ਬਲਕਿ ਸਮਾਜ ਵਿਚ ਲੋਕਾਂ ਦਾ ਜੀਵਨ ਹੈ । ਇਸਦੇ ਮੈਂਬਰਾਂ ਵਿਚਕਾਰ ਦੂਤੀਆ ਸੰਬੰਧ ਪਾਏ ਜਾਂਦੇ ਹਨ ।”

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 25-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਵਿਸਤਰਿਤ ਟਿੱਪਣੀ ਲਿਖੋ ।
ਉੱਤਰ-
ਆਮ ਬੋਲਚਾਲ ਵਿੱਚ ਸਮਾਜ ਦਾ ਅਰਥ ‘ਵਿਅਕਤੀਆਂ ਦੇ ਸਮੂਹ’ ਤੋਂ ਲਿਆ ਜਾਂਦਾ ਹੈ । ਬਹੁਤ ਸਾਰੇ ਫਿਲਾਸਫ਼ਰ ਇਸ ਸ਼ਬਦ ਦੀ ਵਰਤੋਂ ਇਸੇ ਅਰਥ ਵਿੱਚ ਕਰਦੇ ਹਨ । ਇਸ ਤਰ੍ਹਾਂ ਸਮਾਜ ਦਾ ਮਤਲਬ ਕਿਸੇ ਸਮੂਹ ਦੇ ਵਿਅਕਤੀਆਂ ਤੋਂ ਲਿਆ ਜਾ ਸਕਦਾ ਹੈ ਉਹਨਾਂ ਦੇ ਵਿਚਕਾਰ ਦੇ ਰਿਸ਼ਤਿਆਂ ਤੋਂ ਨਹੀਂ । ਕਦੀ-ਕਦੀ ਸਮਾਜ ਮਤਲਬ ਨੂੰ ਕਿਸੇ ਸੰਸਥਾ ਦੇ ਨਾਮ ਤੋਂ ਵੀ ਲਿਆ ਜਾਂਦਾ ਹੈ; ਜਿਵੇਂ ਆਰੀਆ ਸਮਾਜ, ਬ੍ਰਹਮ ਸਮਾਜ ਆਦਿ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿੱਚ ਸਮਾਜ ਦਾ ਮਤਲਬ ਇਹਨਾਂ ਅਰਥਾਂ ਵਿਚ ਲਿਆ ਜਾਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਸ਼ਬਦ ਦਾ ਅਰਥ ਕੁੱਝ ਹੋਰ ਅਰਥਾਂ ਵਿੱਚ ਲਿਆ ਜਾਂਦਾ ਹੈ ।

ਸਮਾਜ ਵਿਗਿਆਨ ਵਿੱਚ ‘ਸਮਾਜ’ ਸ਼ਬਦ ਦਾ ਮਤਲਬ ਲੋਕਾਂ ਦੇ ਸਮੂਹ ਤੋਂ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਦੇ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਦੇ ਫਲਸਰੂਪ ਜੋ ਨਿਯਮ ਪੈਦਾ ਹੋਏ ਹਨ ਉਹਨਾਂ ਤੋਂ ਲਿਆ ਜਾਂਦਾ ਹੈ । ਸਮਾਜਿਕ ਰਿਸ਼ਤਿਆਂ ਵਿੱਚ ਲੋਕਾਂ ਦਾ ਬਹੁਤ ਮਹੱਤਵ ਹੁੰਦਾ ਹੈ । ਉਹ ਸਮਾਜ ਦਾ ਇੱਕ ਜ਼ਰੂਰੀ ਅੰਗ ਹਨ । ਇਹ ਇੱਕ ਪ੍ਰਕ੍ਰਿਆ ਹੈ ਨਾ ਕਿ ਚੀਜ਼ ਸਮਾਜ ਵਿਚ ਇਕ ਜ਼ਰੂਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿਚਕਾਰਲੇ ਰਿਸ਼ਤੇ ਅਤੇ ਅੰਤਰ ਸੰਬੰਧਾਂ ਵਿਚਲੇ ਨਿਯਮ ਜਿਨ੍ਹਾਂ ਨਾਲ ਸਮਾਜ ਦੇ ਮੈਂਬਰ ਇੱਕ-ਦੂਜੇ ਨਾਲ ਰਹਿੰਦੇ ਹਨ । ਜਦੋਂ ਸਮਾਜ ਸ਼ਾਸਤਰੀ ਸਮਾਜ ਸ਼ਬਦ ਦਾ ਅਰਥ ਆਮ ਰੂਪ ਵਿੱਚ ਦਿੰਦੇ ਹਨ ਤਾਂ ਉਹਨਾਂ ਦਾ ਅਰਥ ਸਮਾਜ ਵਿੱਚ ਹੋਣ ਵਾਲੇ ਸਮਾਜਿਕ ਸੰਬੰਧਾਂ ਦੇ ਜਾਲ ਤੋਂ ਅਤੇ ਜਦੋਂ ਉਹ ਸਮਾਜ ਸ਼ਬਦ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦਾ ਅਰਥ ਹੁੰਦਾ ਹੈ ਕਿ ਸਮਾਜ ਉਹਨਾਂ ਮਨੁੱਖਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ।

ਸਮਾਜ (Society) – ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਨੂੰ ਵਰਤਦੇ ਹਨ ਤਾਂ ਉਨ੍ਹਾਂ ਦਾ ਅਰਥ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ । ਉਹਨਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੋਏ ਹਨ । ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਹਨਾਂ ਲੋਕਾਂ ਵਿੱਚ ਅਰਥਪੂਰਨ ਸੰਬੰਧ ਸਥਾਪਿਤ ਹੋਣ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਤੇ ਨਾ ਹੀ ਇਹਨਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਹਨਾਂ ਸੰਬੰਧਾਂ ਨੂੰ ਇੱਕ-ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿੱਚ ਇੰਨੇ ਅੰਤਰ ਸੰਬੰਧਿਤ ਹੁੰਦੇ ਹਨ ਕਿ ਇਹਨਾਂ ਦਾ ਅੰਤਰ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਹਨਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਇਸ ਲਈ ਇਹ ਅਮੂਰਤ ਹੁੰਦੇ ਹਨ ।

ਕੁੱਝ ਲੇਖਕ ਇਹ ਵਿਚਾਰ ਕਰਦੇ ਹਨ ਕਿ ਸਮਾਜ ਤਾਂ ਹੀ ਬਣਦਾ ਹੈ ਜਦੋਂ ਇਸ ਦੇ ਮੈਂਬਰ ਇੱਕ-ਦੂਜੇ ਨੂੰ ਜਾਣਦੇ ਹੋਣ ਅਤੇ ਉਹਨਾਂ ਦੇ ਕੁੱਝ ਆਪਸੀ ਹਿੱਤ ਹੋਣ । ਉਦਾਹਰਨ ਦੇ ਤੌਰ ਉੱਤੇ ਜੇਕਰ ਦੋ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੇ ਹਨ ਅਤੇ ਇੱਕਦੂਜੇ ਨੂੰ ਜਾਣਦੇ ਨਹੀਂ ਤਾਂ ਉਹ ਸਮਾਜ ਨਹੀਂ ਬਣਾ ਸਕਦੇ । ਪਰ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਨ, ਇੱਕ-ਦੂਜੇ ਬਾਰੇ ਜਾਣਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਮਾਜ ਦੀ ਹੋਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਉਹਨਾਂ ਦੋਹਾਂ ਦੇ ਵਿਚਕਾਰ ਇੱਕ-ਦੂਜੇ ਵੱਲ ਵਿਵਹਾਰ ਜ਼ਰੂਰੀ ਹੈ ।

ਅਸਲ ਵਿੱਚ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਵਿਅਕਤੀ ਜੋ ਇੱਕ ਜਗ੍ਹਾ ਉੱਤੇ ਰਹਿੰਦੇ ਹਨ ਉਹਨਾਂ ਵਿੱਚ ਆਪਸੀ ਸੰਬੰਧ ਹੁੰਦੇ ਹਨ ਅਤੇ ਇੱਕ-ਦੂਜੇ ਨਾਲ ਹਿੱਤ ਜੁੜੇ ਹੁੰਦੇ ਹਨ । ਉਹ ਇੱਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਸ ਤਰ੍ਹਾਂ ਸਮਾਜ ਦਾ ਨਿਰਮਾਣ ਕਰਦੇ ਹਨ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 2.
ਵਿਅਕਤੀ ਅਤੇ ਸਮਾਜ ਪਰਸਪਰ ਸੰਬੰਧਿਤ ਹਨ । ਟਿੱਪਣੀ ਲਿਖੋ ।
ਉੱਤਰ-
ਗਰੀਕ (ਯੁਨਾਨੀ) ਫਿਲਾਸਫਰ ਅਰਸਤੂ (Aristotle) ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ । ਸਮਾਜ ਦੇ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜੋ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝੇ ਜੀਵਨ ਨੂੰ ਨਹੀਂ ਨਿਭਾਉਂਦਾ ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਬਹੁਤ ਸਾਰੀਆਂ ਲੋੜਾਂ ਵਾਸਤੇ ਹੋਰ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼ ਸਮਾਨ, ਕਈ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਮਨੁੱਖ ਨੂੰ ਅਸੀਂ ਸਮਾਜਿਕ ਪ੍ਰਾਣੀ ਤਿੰਨ ਵੱਖ-ਵੱਖ ਆਧਾਰਾਂ ਉੱਤੇ ਕਹਿ ਸਕਦੇ ਹਾਂ-

1. ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ (Man is Social by Nature) – ਸਭ ਤੋਂ ਪਹਿਲਾਂ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਇਕੱਲਾ ਨਹੀਂ ਰਹਿ ਸਕਦਾ । ਕੋਈ ਵੀ ਸਮਾਜ ਤੋਂ ਵੱਖ ਰਹਿ ਕੇ ਆਮ ਤਰੀਕੇ ਨਾਲ ਵਿਕਾਸ ਨਹੀਂ ਕਰ ਸਕਦਾ । ਬਹੁਤ ਸਾਰੇ ਸਮਾਜ ਵਿਗਿਆਨੀਆਂ ਨੇ ਤਜਰਬੇ ਕੀਤੇ ਹਨ ਕਿ ਜਿਹੜੇ ਬੱਚੇ ਸਮਾਜ ਤੋਂ ਵੱਖ ਰਹਿ ਕੇ ਵੱਡੇ ਹੋਏ ਹਨ ਉਹ ਸਹੀ ਤਰ੍ਹਾਂ ਵਿਕਾਸ ਨਹੀਂ ਕਰ ਸਕੇ ਹਨ । ਇੱਥੋਂ ਤਕ ਕਿ ਇੱਕ ਬੱਚਾ 17 ਸਾਲ ਦੀ ਉਮਰ ਦਾ ਹੋ ਕੇ ਵੀ ਸਹੀ ਤਰ੍ਹਾਂ ਚਲ ਨਹੀਂ ਸਕਦਾ ਹੈ । ਉਸਨੂੰ ਸਿੱਖਿਆ ਦੇਣ ਤੋਂ ਬਾਅਦ ਵੀ ਉਹ ਆਮ ਮਨੁੱਖਾਂ ਵਾਂਗ ਨਹੀਂ ਰਹਿ ਸਕਿਆ ।

ਇਸੇ ਦੇ ਨਾਲ ਇੱਕ ਦੂਜਾ ਕੇਸ ਸਾਡੇ ਸਾਹਮਣੇ ਆਇਆ 1920 ਵਿੱਚ ਜਦੋਂ ਦੋ ਹਿੰਦੂ ਬੱਚੇ ਇੱਕ ਬਘਿਆੜ ਦੀ ਗੁਫ਼ਾ ਵਿੱਚ ਮਿਲੇ ਸਨ ਉਹਨਾਂ ਵਿਚੋਂ ਇੱਕ ਬੱਚਾ ਤਾਂ ਲੱਭਣ ਦੇ ਕੁਝ ਸਮੇਂ ਬਾਅਦ ਹੀ ਮਰ ਗਿਆ ਪਰ ਦੂਜੇ ਬੱਚੇ ਨੇ ਅਜੀਬ ਤਰ੍ਹਾਂ ਵਿਵਹਾਰ ਕੀਤਾ । ਉਹ ਮਨੁੱਖਾਂ ਵਾਂਗ ਚਲ ਨਹੀਂ ਸਕਦਾ ਸੀ । ਉਹਨਾਂ ਵਾਂਗ ਖਾ ਨਹੀਂ ਸਕਦਾ ਸੀ ਤੇ ਬੋਲ ਵੀ ਨਹੀਂ ਸਕਦਾ ਸੀ । ਉਹ ਜਾਨਵਰਾਂ ਵਾਂਗ ਚਾਰੇ ਹੱਥਾਂ-ਪੈਰਾਂ ਦੇ ਭਾਰ ਚਲਦਾ ਸੀ, ਉਸ ਕੋਲ ਕੋਈ ਭਾਸ਼ਾ ਨਹੀਂ ਸੀ ਅਤੇ ਬਘਆੜ ਵਾਂਗ ਚੀਕਾਂ ਮਾਰਦਾ ਸੀ । ਉਹ ਬੱਚਾ ਮਨੁੱਖਾਂ ਤੋਂ ਡਰਦਾ ਸੀ । ਉਸ ਤੋਂ ਬਾਅਦ ਉਸ ਬੱਚੇ ਨਾਲ ਹਮਦਰਦੀ ਅਤੇ ਪਿਆਰ ਵਾਲਾ ਵਤੀਰਾ ਅਪਣਾਇਆ ਗਿਆ ਜਿਸ ਕਰਕੇ ਉਹ ਕੁਝ ਸਮਾਜਿਕ ਆਦਤਾਂ ਤੇ ਵਿਵਹਾਰ ਸਿੱਖ ਸਕਿਆ ।

ਇੱਕ ਹੋਰ ਤੀਜਾ ਕੇਸ ਅਮਰੀਕਾ ਵਿੱਚ ਇੱਕ ਬੱਚੇ ਨਾਲ ਪ੍ਰਯੋਗ ਕੀਤਾ ਗਿਆ । ਉਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਸੀ । ਉਸ ਨੂੰ 6 ਮਹੀਨੇ ਦੀ ਉਮਰ ਤੋਂ ਇੱਕ ਕਮਰੇ ਵਿੱਚ ਇਕਾਂਤ ਵਿੱਚ ਰੱਖਿਆ ਗਿਆ । 5 ਸਾਲ ਬਾਅਦ ਵਿਚ ਵੇਖਿਆ ਗਿਆ ਕਿ ਉਹ ਬੱਚਾ ਨਾ ਤਾਂ ਚਲ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ ਅਤੇ ਉਹ ਹੋਰ ਮਨੁੱਖਾਂ ਤੋਂ ਵੀ ਡਰਦਾ ਸੀ ।

ਇਹ ਸਾਰੀਆਂ ਉਦਾਹਰਨਾਂ ਇਹ ਸਾਬਤ ਕਰਦੀਆਂ ਹਨ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਉਸ ਹਾਲਾਤ ਵਿੱਚ ਹੀ ਸਹੀ ਤਰ੍ਹਾਂ ਵਿਕਾਸ ਕਰ ਸਕਦੇ ਹਨ ਜਦੋਂ ਉਹ ਸਮਾਜ ਵਿੱਚ ਰਹਿੰਦੇ ਹੋਣ ਅਤੇ ਆਪਣੇ ਜੀਵਨ ਨੂੰ ਹੋਰ ਮਨੁੱਖਾਂ ਨਾਲ ਵੰਡਦੇ ਹੋਣ ਉੱਪਰ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਬੱਚਿਆਂ ਵਿੱਚ ਮਨੁੱਖਾਂ ਵਰਗੀ ਸਮਰੱਥਾ ਤਾਂ ਸੀ ਪਰ ਸਮਾਜਿਕ ਸਮਝੌਤਿਆਂ ਦੀ ਕਮੀ ਵਿੱਚ ਉਹ ਸਮਾਜਿਕ ਤੌਰ ਉੱਤੇ ਵਿਕਾਸ ਕਰਨ ਵਿੱਚ ਅਸਮਰੱਥ ਰਹੇ । ਸਮਾਜ ਵਿੱਚ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਪ੍ਰਕ੍ਰਿਤੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਹ ਕੋਈ ਰੱਬ ਵਲੋਂ ਥੋਪੀ ਗਈ ਚੀਜ਼ ਨਹੀਂ ਹੈ ਬਲਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ ।

2. ਜ਼ਰੂਰਤ ਇਨਸਾਨ ਨੂੰ ਸਮਾਜਿਕ ਬਣਾਉਂਦੀ ਹੈ (Necessity makes a man Social) – ਮਨੁੱਖ ਸਮਾਜ ਵਿੱਚ ਇਸ ਲਈ ਰਹਿੰਦਾ ਹੈ ਕਿਉਂਕਿ ਉਸ ਨੂੰ ਸਮਾਜ ਤੋਂ ਬਹੁਤ ਕੁੱਝ ਚਾਹੀਦਾ ਹੁੰਦਾ ਹੈ । ਜੇਕਰ ਉਹ ਸਮਾਜ ਦੇ ਹੋਰ ਮੈਂਬਰਾਂ ਨਾਲ ਸਹਿਯੋਗ ਨਹੀਂ ਕਰੇਗਾ ਤਾਂ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ । ਹਰ ਮਨੁੱਖ ਆਦਮੀ ਅਤੇ ਔਰਤ ਦੇ ਆਪਸੀ ਸੰਬੰਧਾਂ ਦਾ ਨਤੀਜਾ ਹੁੰਦਾ ਹੈ, ਬੱਚਾ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਵੱਡਾ ਹੁੰਦਾ ਹੈ ਅਤੇ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਹੋਏ ਉਹ ਬਹੁਤ ਕੁੱਝ ਸਿੱਖਦਾ ਹੈ । ਬੱਚਾ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਸਮਾਜ ਉੱਪਰ ਨਿਰਭਰ ਕਰਦਾ ਹੈ । ਜੇਕਰ ਇੱਕ ਨਵੇਂ ਜੰਮੇ ਬੱਚੇ ਨੂੰ ਸਮਾਜ ਦੀ ਸੁਰੱਖਿਆ ਨਾ ਮਿਲੇ ਤਾਂ ਸ਼ਾਇਦ ਉਹ ਨਵਾਂ ਜੰਮਿਆ ਬੱਚਾ ਇਕ ਦਿਨ ਵੀ ਜਿਊਂਦਾ ਨਾ ਰਹਿ ਸਕੇ । ਮਨੁੱਖ ਦਾ ਬੱਚਾ ਐਨਾਂ ਅਸਹਾਇ ਹੁੰਦਾ ਹੈ ਕਿ ਉਸ ਨੂੰ ਸਮਾਜ ਦੀ ਮਦਦ ਦੀ ਲੋੜ ਪੈਂਦੀ ਹੀ ਹੈ । ਅਸੀਂ ਉਸ ਦੇ ਖਾਣੇ, ਕੱਪੜੇ ਅਤੇ ਰਹਿਣ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਿਰਫ਼ ਸਮਾਜ ਵਿੱਚ ਰਹਿ ਕੇ ਹੀ ਇਹ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ।

ਉੱਪਰ ਦਿੱਤੀਆਂ ਉਦਾਹਰਨਾਂ ਨੇ ਇਹ ਸਾਬਤ ਕੀਤਾ ਹੈ ਕਿ ਜੋ ਬੱਚੇ ਜਾਨਵਰਾਂ ਦੁਆਰਾ ਵੱਡੇ ਕੀਤੇ ਜਾਂਦੇ ਹਨ ਉਹ ਆਦਤਾਂ ਤੋਂ ਵੀ ਜਾਨਵਰ ਹੀ ਰਹਿੰਦੇ ਹਨ । ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਮਾਜ ਦਾ ਹੋਣਾ ਜ਼ਰੂਰੀ ਹੈ । ਕੋਈ ਵੀ ਉਸ ਸਮੇਂ ਤੱਕ ਮਨੁੱਖ ਨਹੀਂ ਕਹਾ ਸਕਦਾ ਜਦ ਤੱਕ ਉਹ ਮਨੁੱਖੀ ਸਮਾਜ ਵਿੱਚ ਹੋਰਾਂ ਮਨੁੱਖ ਦੇ ਨਾਲ ਨਾ ਰਹੇ । ਰੋਟੀ ਦੀ ਭੁੱਖ ਹੋਰਾਂ ਨਾਲ ਸੰਬੰਧ ਬਣਾਉਣ ਨੂੰ ਮਜਬੂਰ ਕਰਦੀ ਹੈ ਇਸ ਲਈ ਸਾਨੂੰ ਕੁਝ ਕੰਮ ਕਰਨੇ ਪੈਂਦੇ ਹਨ ਅਤੇ ਇਹ ਕੰਮ ਹਨ ਹੋਰਾਂ ਨਾਲ ਸੰਬੰਧ ਬਣਾਉਣ ਦੇ ।ਇਸ ਤਰ੍ਹਾਂ ਸਿਰਫ਼ ਮਨੁੱਖ ਦੀ ਪ੍ਰਕਿਰਤੀ ਵਜੋਂ ਹੀ ਨਹੀਂ ਬਲਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਨੁੱਖ ਸਮਾਜ ਵਿੱਚ ਰਹਿੰਦਾ ਹੈ ।

3. ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ (Society makes personality) – ਮਨੁੱਖ ਸਮਾਜ ਵਿੱਚ ਆਪਣੇ ਸਰੀਰਕ ਅਤੇ ਮਾਨਸਿਕ ਪੱਖ ਨੂੰ ਵਧਾਉਣ ਲਈ ਰਹਿੰਦਾ ਹੈ । ਸਮਾਜ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਸਾਂਭ ਕੇ ਰੱਖਦਾ ਹੈ ਤਾਂ ਕਿ ਇਸ ਨੂੰ ਅਗਲੀ ਪੀੜ੍ਹੀ ਨੂੰ ਸੌਂਪਿਆ ਜਾ ਸਕੇ । ਇਹ ਸਾਨੂੰ ਅਜ਼ਾਦੀ ਵੀ ਦਿੰਦਾ ਹੈ ਤਾਂਕਿ ਅਸੀਂ ਆਪਣੇ ਗੁਣਾਂ ਨੂੰ ਨਿਖਾਰ ਸਕੀਏ ਅਤੇ ਆਪਣੇ ਵਿਵਹਾਰ, ਇੱਛਾਵਾਂ, ਵਿਸ਼ਵਾਸ, ਰੀਤਾਂ ਆਦਿ ਨੂੰ ਬਦਲ ਸਕੀਏ । ਸਮਾਜ ਤੋਂ ਬਿਨਾਂ ਵਿਅਕਤੀ ਦਾ ਮਨ ਇੱਕ ਬੱਚੇ ਦੇ ਮਨ ਵਰਗਾ ਹੁੰਦਾ ਹੈ । ਸਾਡੀ ਸੰਸਕ੍ਰਿਤੀ ਅਤੇ ਸਾਡਾ ਵਿਰਸਾ ਸਾਡੇ ਵਿਅਕਤਿੱਤਵ ਨੂੰ ਬਣਾਉਂਦੇ ਹਨ ਕਿਉਂਕਿ ਸਾਡੇ ਵਿਅਕਤਿੱਤਵ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੀ ਸੰਸਕ੍ਰਿਤੀ ਦਾ ਹੁੰਦਾ ਹੈ । ਸਮਾਜ ਸਿਰਫ਼ ਸਾਡੀਆਂ ਸਰੀਰਕ ਜ਼ਰੂਰਤਾਂ ਹੀ ਨਹੀਂ ਬਲਕਿ ਮਾਨਸਿਕ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਮਨੁੱਖਾਂ ਦੀ ਤਰ੍ਹਾਂ ਜੇਕਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਾਜ ਦੀ ਜ਼ਰੂਰਤ ਹੈ । ਉਸਨੂੰ ਸਿਰਫ਼ ਇੱਕ ਜਾਂ ਕੁੱਝ ਜ਼ਰੂਰਤਾਂ ਲਈ ਹੀ ਨਹੀਂ ਬਲਕਿ ਆਪਣੇ ਵਿਅਕਤਿੱਤਵ ਨੂੰ ਬਣਾਉਣ ਲਈ ਸਮਾਜ ਦੀ ਲੋੜ ਪੈਂਦੀ ਹੈ ।

ਵਿਅਕਤੀਆਂ ਬਗੈਰ ਸਮਾਜ ਵੀ ਨਹੀਂ ਹੋਂਦ ਵਿੱਚ ਆ ਸਕਦਾ । ਸਮਾਜ ਕੁੱਝ ਨਹੀਂ ਹੈ ਬਲਕਿ ਸੰਬੰਧਾਂ ਦਾ ਇੱਕ ਜਾਲ ਹੈ ਅਤੇ ਸੰਬੰਧ ਸਿਰਫ਼ ਵਿਅਕਤੀਆਂ ਵਿੱਚ ਹੋ ਸਕਦੇ ਹਨ । ਇਸ ਲਈ ਇਹ ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿਚਕਾਰ ਸੰਬੰਧ ਇਕਤਰਫ਼ਾ ਨਹੀਂ ਹੈ । ਇਹ ਦੋਵੇਂ ਇੱਕ-ਦੂਜੇ ਦੀ ਹੋਂਦ ਲਈ ਜ਼ਰੂਰੀ ਹੈ । ਵਿਅਕਤੀਆਂ ਨੂੰ ਸਿਰਫ਼ ਜੀਵ ਨਹੀਂ ਕਿਹਾ ਜਾ ਸਕਦਾ ਅਤੇ ਸਮਾਜ ਸਿਰਫ਼ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਨਹੀਂ ਹੈ । ਸਮਾਜ ਉਹ ਹੈ ਜਿਸ ਬਗ਼ੈਰ ਵਿਅਕਤੀ ਨਹੀਂ ਰਹਿ ਸਕਦੇ ਅਤੇ ਵਿਅਕਤੀ ਉਹ ਹਨ ਜਿਨ੍ਹਾਂ ਬਗੈਰ ਸਮਾਜ ਹੋਂਦ ਵਿਚ ਨਹੀਂ ਆ ਸਕਦਾ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸਮਾਜ ਤੋਂ ਜ਼ਿਆਦਾ ਮਨੁੱਖ ਜ਼ਰੂਰੀ ਹਨ ਜਾਂ ਮਨੁੱਖਾਂ ਤੋਂ ਜ਼ਿਆਦਾ ਸਮਾਜ ਜ਼ਰੂਰੀ ਹੈ । ਇਹ ਪ੍ਰਸ਼ਨ ਉਸ ਪ੍ਰਸ਼ਨ ਦੇ ਬਰਾਬਰ ਹੈ ਕਿ ਦੁਨੀਆਂ ਵਿੱਚ ਪਹਿਲਾਂ ਮੁਰਗੀ ਆਈ ਕਿ ਅੰਡਾ ( ਅਸਲੀਅਤ ਇਹ ਹੈ ਕਿ ਸਾਰੇ ਮਨੁੱਖ ਸਮਾਜ ਵਿੱਚ ਪੈਦਾ ਹੋਏ ਹਨ ਅਤੇ ਜੰਮਦੇ ਸਾਰ ਹੀ ਸਮਾਜ ਵਿੱਚ ਪਾ ਦਿੱਤੇ ਜਾਂਦੇ ਹਨ ।

ਕੋਈ ਵੀ ਪੂਰਨ ਰੂਪ ਵਿਚ ਵਿਅਕਤੀਗਤ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਪੂਰਨ ਰੂਪ ਵਿਚ ਸਮਾਜਿਕ ਹੋ ਸਕਦਾ । ਅਸਲ ਵਿੱਚ ਇਹ ਦੋਵੇਂ ਇੱਕ-ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿੱਚੋਂ ਅਗਰ ਇੱਕ ਵੀ ਨਾ ਹੋਵੇ ਤਾਂ ਦੂਜੇ ਦਾ ਹੋਣਾ ਮੁਸ਼ਕਿਲ ਹੈ । ਦੋਵੇਂ ਇੱਕ-ਦੂਜੇ ਦੇ ਪੂਰਕ ਹਨ । ਸਮਾਜ ਹੀ ਵਿਅਕਤੀ ਵਿੱਚ ਆਪੇ ਦਾ ਵਿਕਾਸ ਕਰਦਾ ਹੈ । ਸਮਾਜ ਵਿੱਚ ਰਹਿ ਕੇ ਹੀ ਵਿਅਕਤੀ ਸਮਾਜਿਕ ਆਦਤਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਸਮਾਜਿਕ ਬਣਦਾ ਹੈ । ਇਸਦੇ ਨਾਲ ਸਮਾਜ ਵਿਅਕਤੀਆਂ ਤੋਂ ਬਗੈਰ ਨਹੀਂ ਬਣ ਸਕਦਾ । ਸਮਾਜ ਬਣਾਉਣ ਲਈ ਘੱਟੋ-ਘੱਟ ਦੋ ਵਿਅਕਤੀਆਂ ਦੀ ਲੋੜ ਪੈਂਦੀ ਹੈ ।ਉਨ੍ਹਾਂ ਦੇ ਵਿੱਚ ਸੰਬੰਧ ਵੀ ਜ਼ਰੂਰੀ ਹੈ । ਇਸ ਤਰ੍ਹਾਂ ਸਮਾਜ ਵਿਅਕਤੀਆਂ ਦੇ ਵਿਚਕਾਰ ਪੈਦਾ ਹੋਏ ਸੰਬੰਧਾਂ ਦਾ ਜਾਲ ਹੈ । ਇਸ ਤਰ੍ਹਾਂ ਇੱਕ ਦੀ ਹੋਂਦ ਦੂਜੇ ਉੱਪਰ ਨਿਰਭਰ ਕਰਦੀ ਹੈ । ਇੱਕ ਦੀ ਅਣਹੋਂਦ ਵਿੱਚ ਦੂਜੇ ਦੀ ਹੋਂਦ ਮੁਮਕਿਨ ਨਹੀਂ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਤੋਂ ਤੁਸੀਂ ਕੀ ਸਮਝਦੇ ਹੋ ? ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਦੀ ਵਿਸਤਾਰ ਰੂਪ ਨਾਲ ਚਰਚਾ ਕਰੋ ।
ਉੱਤਰ-
ਹਰ ਸਮਾਜ ਵਿਚ ਵੱਖ-ਵੱਖ ਪ੍ਰਕਾਰ ਦੇ ਸਮੂਹ ਪਾਏ ਜਾਂਦੇ ਹਨ । ਇਨ੍ਹਾਂ ਵੱਖ-ਵੱਖ ਪ੍ਰਕਾਰ ਦੇ ਸਮੂਹਾਂ ਨੂੰ ਅਲੱਗਅਲੱਗ ਪ੍ਰਕਾਰ ਦੇ ਨਾਂ ਦਿੱਤੇ ਗਏ ਹਨ ਅਤੇ ਸਮੁਦਾਇ ਇਨ੍ਹਾਂ ਨਾਂਵਾਂ ਵਿਚੋਂ ਇਕ ਹੈ । ਸਮੁਦਾਇ ਆਪਣੇ ਆਪ ਵਿਚ ਇਕ ਸਮਾਜ ਹੈ ਅਤੇ ਇਹ ਇਕ ਨਿਸ਼ਚਿਤ ਖੇਤਰ ਵਿਚ ਹੁੰਦਾ ਹੈ, ਜਿਵੇਂ ਕੋਈ ਪਿੰਡ ਜਾਂ ਸ਼ਹਿਰ । ਜਦੋਂ ਦਾ ਮਨੁੱਖ ਨੇ ਇਕ ਥਾਂ ਉੱਤੇ ਰਹਿਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਉਹ ਸਮੁਦਾਇ ਵਿਚ ਰਹਿੰਦਾ ਆਇਆ ਹੈ । ਸਭ ਤੋਂ ਪਹਿਲਾਂ ਜਦੋਂ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਉਸ ਸਮੇਂ ਤੋਂ ਹੀ ਵਿਅਕਤੀ ਨੇ ਸਮੁਦਾਇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਿਅਕਤੀ ਇਕੋ ਥਾਂ ਉੱਤੇ ਰਹਿਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਲੈਣਾ-ਦੇਣਾ ਸ਼ੁਰੂ ਹੋ ਗਿਆ ਹੈ ।

ਸਮਾਜ ਸ਼ਾਸਤਰ ਵਿਚ ਸਮੁਦਾਇ ਦਾ ਅਰਥ – ਸਮਾਜ ਸ਼ਾਸਤਰ ਵਿਚ ਇਸ ਸ਼ਬਦ ਸਮੁਦਾਇ ਦੇ ਵਿਆਪਕ ਅਰਥ ਹਨ । ਆਮ ਸ਼ਬਦਾਂ ਵਿਚ ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ, ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸ ਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੁਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਜਨਮ ਵੀ ਨਹੀਂ ਹੁੰਦਾ ਇਸ ਦਾ ਤਾਂ ਵਿਕਾਸ ਹੁੰਦਾ ਹੈ ਅਤੇ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਾਸ ਕਰ ਜਾਂਦਾ ਹੈ । ਸਮੁਦਾਇ ਦਾ ਆਪਣਾ ਇਕ ਭੁਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪਣੀਆਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦੇ ਹਨ । ਸਮੁਦਾਇ ਦੇ ਮੈਂਬਰ ਆਪਣੀਆਂ ਹਰ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਲੈਂਦੇ ਹਨ ਕਿਉਂਕਿ ਮੈਂਬਰਾਂ ਵਿਚ ਆਪਸੀ ਲੈਣ-ਦੇਣ ਹੁੰਦਾ ਹੈ । ਜਦੋਂ ਵਿਅਕਤੀ ਲੋੜਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਉਨ੍ਹਾਂ ਵਿਚ ਸਾਂਝ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਭਾਵਨਾ ਉਤਪੰਨ ਹੋ ਜਾਂਦੀ ਹੈ । ਜਦੋਂ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ ਤਾਂ ਉਨ੍ਹਾਂ ਵਿਚ ਕੁਝ ਨਿਯਮ ਵੀ ਪੈਦਾ ਹੋ ਜਾਂਦੇ ਹਨ ।

ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ (Characteristics or elements of Community)

1. ਅਸੀਂ ਭਾਵਨਾ (We Feeling) – ਸਮੁਦਾਇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਅਸੀਂ ਭਾਵਨਾ ਹੁੰਦੀ ਹੈ । ਇਸ ਅਸੀਂ ਭਾਵਨਾ ਦੇ ਕਰਕੇ ਹੀ ਸਮੁਦਾਇ ਦਾ ਹਰ ਮੈਂਬਰ ਆਪਣੇ ਆਪ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਸਮਝਦਾ ਬਲਕਿ ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਭ ਇਕ ਹਨ ।ਉਹ ਹੋਰਾਂ ਵਰਗਾਂ ਅਤੇ ਹੋਰਾਂ ਵਿਚੋਂ ਇਕ ਹੈ ।

2. ਰੋਲ ਭਾਵਨਾ (Role Feeling) – ਸਮੁਦਾਇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਮੈਂਬਰਾਂ ਵਿਚ ਰੋਲ ਭਾਵਨਾ ਹੁੰਦੀ ਹੈ । ਸਮੁਦਾਇ ਵਿਚ ਹਰ ਕਿਸੇ ਨੂੰ ਕੋਈ ਨਾ ਕੋਈ ਪਦ ਅਤੇ ਭੂਮਿਕਾ ਪ੍ਰਾਪਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੇ ਕੰਮ ਕਰਨੇ ਹਨ ਅਤੇ ਕਿਹੜੇ ਕਰਤੱਵਾਂ ਦਾ ਪਾਲਣ ਕਰਨਾ ਹੈ ।

3. ਨਿਰਭਰਤਾ (Dependence) – ਸਮੁਦਾਇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਲਈ ਇਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਕੱਲੇ ਇਕ ਵਿਅਕਤੀ ਲਈ ਸਮੁਦਾਇ ਤੋਂ ਅਲੱਗ ਰਹਿਣਾ ਸੰਭਵ ਨਹੀਂ ਹੈ । ਵਿਅਕਤੀ ਸਾਰੇ ਕੰਮ ਇਕੱਲੇ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਆਪਣੇ ਬਹੁਤ ਸਾਰੇ ਕੰਮਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।

4. ਸਥਿਰਤਾ (Permanence – ਸਮੁਦਾਇ ਵਿਚ ਸਥਿਰਤਾ ਹੁੰਦੀ ਹੈ । ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ । ਜੇਕਰ ਕੋਈ ਵਿਅਕਤੀ ਕੁਝ ਸਮੇਂ ਲਈ ਸਮੁਦਾਇ ਛੱਡ ਕੇ ਚਲਾ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਫਿਰ ਵੀ ਉਹ ਆਪਣੇ ਸਮੁਦਾਇ ਨਾਲ ਜੁੜਿਆ ਰਹਿੰਦਾ ਹੈ । ਜੇਕਰ ਕੋਈ ਆਪਣਾ ਸਮੁਦਾਇ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤਾਂ ਸਮੁਦਾਇ ਦਾ ਦਾਇਰਾ ਵਧਣ ਲੱਗ ਜਾਂਦਾ ਹੈ ਕਿਉਂਕਿ ਬਾਹਰਲੇ ਦੇਸ਼ ਜਾਣ ਤੋਂ ਬਾਅਦ ਵੀ ਵਿਅਕਤੀ ਆਪਣੇ ਸਮੁਦਾਇ ਨੂੰ ਭੁੱਲਦਾ ਨਹੀਂ ਹੈ । ਅੱਜ-ਕਲ੍ਹ ਕੋਈ ਵਿਅਕਤੀ ਸਿਰਫ਼ ਇਕ ਸਮੁਦਾਇ ਦਾ ਮੈਂਬਰ ਨਹੀਂ ਹੈ । ਅਲੱਗ-ਅਲੱਗ ਸਮੇਂ ਵਿਚ ਵਿਅਕਤੀ ਅਲੱਗ-ਅਲੱਗ ਸਮੁਦਾਇ ਦਾ ਮੈਂਬਰ ਹੁੰਦਾ ਹੈ । ਇਸ ਲਈ ਵਿਅਕਤੀ ਚਾਹੇ ਜਿਸ ਸਮੁਦਾਇ ਦਾ ਮੈਂਬਰ ਹੋਵੇ ਉਸ ਵਿਚ ਵੀ ਸਥਿਰਤਾ ਰਹਿੰਦੀ ਹੈ ।

5. ਆਮ ਜੀਵਨ (Common Life) – ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ ਉਸਦਾ ਸਿਰਫ਼ ਇਕ ਹੀ ਉਦੇਸ਼ ਹੁੰਦਾ ਹੈ ਕਿ ਸਾਰੇ ਆਪਣਾ ਜੀਵਨ ਆਰਾਮ ਨਾਲ ਬਿਤਾ ਸਕਣ ਅਤੇ ਮਨੁੱਖ ਆਪਣਾ ਜੀਵਨ ਸਮੁਦਾਇ ਵਿਚ ਰਹਿੰਦੇ ਹੋਏ ਵੀ ਬਿਤਾ ਦਿੰਦਾ ਹੈ ।

6. ਭੂਗੋਲਿਕ ਖੇਤਰ (Geographical Area) – ਹਰ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਉਹ ਰਹਿੰਦਾ ਹੈ । ਬਿਨਾਂ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਦੇ ਸਮੁਦਾਇ ਨਹੀਂ ਬਣ ਸਕਦਾ ।

7. ਆਪ ਮੁਹਾਰਾ ਜਨਮ (Spontaneous Birth) – ਸਮੁਦਾਇ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ । ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ ।ਇਸ ਦੀ ਸਥਾਪਨਾ ਜਾਣ-ਬੁੱਝ ਕੇ ਨਹੀਂ ਕੀਤੀ ਜਾਂਦੀ । ਜਿਸ ਥਾਂ ਤੇ ਵਿਅਕਤੀ ਕੁਝ ਦੇਰ ਲਈ ਰਹਿਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਸਮੁਦਾਇ ਆਪਣੇ ਆਪ ਪੈਦਾ ਹੋ ਜਾਂਦਾ ਹੈ । ਸਮੁਦਾਇ ਉਸਨੂੰ ਉਹ ਸਾਰੀਆਂ ਸਹੂਲਤਾਂ ਦਿੰਦਾ ਹੈ ਜਿਸ ਨਾਲ ਮਨੁੱਖ ਆਪਣੀਆਂ ਜ਼ਰੂਰਤਾਂ ਆਰਾਮ ਨਾਲ ਪੂਰੀਆਂ ਕਰ ਸਕਦਾ ਹੈ ।

8. ਵਿਸ਼ੇਸ਼ ਨਾਮ (Particular Name) – ਹਰੇਕ ਸਮੁਦਾਇ ਨੂੰ ਇਕ ਵਿਸ਼ੇਸ਼ ਨਾਮ ਦਿੱਤਾ ਜਾਂਦਾ ਹੈ ਜੋ ਕਿ ਸਮੁਦਾਇ ਦੇ ਬਣਨ ਲਈ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁਦਾਇ ਨੂੰ ਪਰਿਭਾਸ਼ਿਤ ਕਰੋ । ਸਮੁਦਾਇ ਕਿਹੜੇ ਅਰਥ ਵਿੱਚ ਸਮਾਜ ਨਾਲੋਂ ਵੱਖ ਹੈ । ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮੁਦਾਇ ਸ਼ਬਦ ਦੇ ਮਤਲਬ ਸਪੱਸ਼ਟ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਦੀਆਂ ਉੱਘੇ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਵੇਖ ਲਈਆਂ ਜਾਣ ਤਾਂਕਿ ਅਸੀਂ ਸਮੁਦਾਇ ਦਾ ਮਤਲਬ ਚੰਗੀ ਤਰ੍ਹਾਂ ਸਮਝ ਸਕੀਏ ।

ਪਰਿਭਾਸ਼ਾਵਾਂ (Definitions)

1. ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮੁਦਾਇ ਉਨ੍ਹਾਂ ਲੋਕਾਂ ਦਾ ਸਮੂਹ ਹੈ ਜੋ ਕਿ ਨਿਸ਼ਚਿਤ ਥਾਂ ਜਾਂ ਸਥਾਨ ਤੇ ਰਹਿੰਦੇ ਹਨ, ਇਕ-ਦੂਜੇ ਨਾਲ ਸੰਬੰਧਿਤ ਹਨ , ਕਿਸੇ ਇਕਾ-ਦੁੱਕਾ ਵਿਸ਼ੇਸ਼ ਹਿੱਤਾਂ ਵਿਚ ਹੀ ਕੇਵਲ ਦਿਲਚਸਪੀ ਨਹੀਂ ਲੈਂਦੇ, ਸਗੋਂ ਉਨ੍ਹਾਂ ਸਮੁੱਚੇ ਹਿੱਤਾਂ ਵਿਚ ਲੈਂਦੇ ਹਨ ਜੋ ਇੰਨੇ ਚੌੜੇ ਤੇ ਵਿਸ਼ਾਲ ਹਨ ਕਿ ਉਨ੍ਹਾਂ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੇ ਹਨ ਤਾਂ ਸਮੁਦਾਇ ਦੀ ਬੁਨਿਆਦੀ ਕਸਵੱਟੀ ਇਹ ਹੈ ਕਿ ਉਸ ਵਿਚ ਸਭ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।”

2. ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮੁਦਾਇ ਇਕ ਸਮਾਜਿਕ ਸਮੂਹ ਹੈ ਜਿਸ ਵਿਚ ਕੁਝ ਅੰਸ਼ ਵਿਚ ਅਸੀਂ ਭਾਵਨਾ ਹੈ ਅਤੇ ਜੋ ਇਕ ਇਕ ਵਿਸ਼ੇਸ਼ ਖੇਤਰ ਵਿਚ ਰਹਿੰਦਾ ਹੈ ।”

3. ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮੁਦਾਇ ਉਹ ਸਭ ਤੋਂ ਛੋਟਾ ਇਲਾਕਾਈ ਸਮੂਹ ਹੈ ਜੋ ਸਮਾਜਿਕ ਜੀਵਨ ਦੇ ਹਰ ਪੱਖ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ । ਘਰ ਸਭ ਤੋਂ ਛੋਟਾ ਇਲਾਕਾਈ ਸਮੂਹ ਹੁੰਦਾ ਹੈ, ਪਰੰਤੂ ਇਸ ਦਾ ਘੇਰਾ ਵੀ ਸੀਮਿਤ ਹੁੰਦਾ ਹੈ । ਦੂਜੇ ਪਾਸੇ ਸਮੁਦਾਇ ਅਜਿਹਾ ਸਥਾਨਕ ਸਮੂਹ ਹੈ ਜੋ ਸਾਰੀਆਂ ਮੁੱਖ ਸੰਸਥਾਵਾਂ, ਸਾਰੀਆਂ ਪਦਵੀਆਂ ਅਤੇ ਹਿੱਤਾਂ ਨੂੰ ਆਪਣੇ ਘੇਰੇ ਵਿਚ ਲੈ ਲੈਂਦਾ ਹੈ, ਜਿਨ੍ਹਾਂ ਤੋਂ ਸਮਾਜ ਬਣਦਾ ਹੈ, ਇਹ ਸਭ ਤੋਂ ਛੋਟਾ ਹੋ ਸਕਣ ਤੇ ਹੋਣ ਵਾਲਾ ਸਮਾਜਿਕ ਸਮੂਹ ਹੈ ਜੋ ਪੂਰਣ ਸਮਾਜ ਹੁੰਦਾ ਹੈ ।”

ਇਸ ਤਰ੍ਹਾਂ ਸਮੁਦਾਇ ਦੀਆਂ ਪਰਿਭਾਸ਼ਾਵਾਂ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦਾ ਭੂਗੋਲਿਕ ਸਮੂਹ ਜਿੱਥੇ ਉਹ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ, ਉਹ ਸਮੁਦਾਇ ਹੈ । ਸਮੁਦਾਇ ਦੀ ਇਕ ਖਾਸ ਪਛਾਣ ਹੁੰਦੀ ਹੈ ਕਿ ਇੱਥੇ ਮਨੁੱਖ ਆਪਣਾ, ਪੂਰਾ ਜੀਵਨ ਬਿਤਾ ਸਕਦਾ ਹੈ । ਮਨੁੱਖ ਆਪਣੇ ਦਫ਼ਤਰ, ਮੰਦਰ ਜਾਂ ਗੁਰਦੁਆਰੇ ਵਿਚ ਆਪਣਾ ਜੀਵਨ ਨਹੀਂ ਬਿਤਾ ਸਕਦਾ ਪਰ ਆਪਣੇ ਪਿੰਡ ਜਾਂ ਸ਼ਹਿਰ ਵਿਚ ਬਿਤਾ ਸਕਦਾ ਹੈ । ਸਮੁਦਾਇ ਵਿਚ ਹਰ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।

ਸਮੁਦਾਇ ਅਤੇ ਸਮਾਜ ਵਿਚ ਅੰਤਰ (Difference between Community and Society)-

  1. ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ਪਰ ਸਮੁਦਾਇ ਚਾਹੇ ਆਪਣੇ ਆਪ ਪੈਦਾ ਹੁੰਦਾ ਹੈ ਪਰ ਇਹ ਹੁੰਦਾ ਕਿਸੇ ਵਿਸ਼ੇਸ਼ ਖੇਤਰ ਵਿਚ ਹੈ ।
  2. ਸਮਾਜ ਦਾ ਕੋਈ ਵਿਸ਼ੇਸ਼ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਭੂਗੋਲਿਕ ਖੇਤਰ ਹੁੰਦਾ ਹੈ ।
  3. ਸਮਾਜ ਦਾ ਕੋਈ ਵਿਸ਼ੇਸ਼ ਨਾਮ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  4. ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਜਿਸ ਕਰਕੇ ਇਹ ਅਮੂਰਤ ਹੁੰਦਾ ਹੈ ਪਰ ਸਮੁਦਾਇ ਇਕ ਮੂਰਤ ਸੰਕਲਪ ਹੈ ।
  5. ਹਰੇਕ ਸਮਾਜ ਆਪਣੇ ਆਪ ਵਿਚ ਆਤਮ-ਨਿਰਭਰ ਨਹੀਂ ਹੁੰਦਾ ਪਰ ਹਰੇਕ ਸਮਦਾਇ ਆਪਣੇ ਆਪ ਵਿਚ ਆਤਮਨਿਰਭਰ ਹੁੰਦਾ ਹੈ ਜਿਸ ਕਰਕੇ ਇਹ ਆਪਣੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।
  6. ਸਮਾਜ ਦੇ ਮੈਂਬਰਾਂ ਵਿਚਕਾਰ ਕੋਈ ਅਸੀਂ ਭਾਵਨਾ ਨਹੀਂ ਹੁੰਦੀ ਪਰ ਸਮੁਦਾਇ ਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 5.
ਸਮੁਦਾਇ ਅਤੇ ਸਭਾ ਵਿਚਕਾਰ ਅੰਤਰ ਦੱਸੋ ।
ਉੱਤਰ-
ਸਭਾ ਅਤੇ ਸਮੁਦਾਇ ਵਿਚ ਅੰਤਰ-

  1. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਜਦੋਂ ਕਿ ਸਭਾ ਦਾ ਨਿਰਮਾਣ ਜਾਣ-ਬੁਝ ਕੇ ਕੀਤਾ ਜਾਂਦਾ ਹੈ ।
  2. ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ । ਇਹ ਸਾਰਿਆਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਜਦੋਂ ਕਿ ਸਭਾਵਾਂ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ।
  3. ਇਕ ਵਿਅਕਤੀ ਇਕ ਸਮੇਂ ਵਿਚ ਸਿਰਫ਼ ਇਕ ਸਮੁਦਾਇ ਦਾ ਮੈਂਬਰ ਹੁੰਦਾ ਹੈ ਜਦੋਂ ਕਿ ਵਿਅਕਤੀ ਇਕ ਹੀ ਸਮੇਂ ਵਿਚ ਕਈ ਸਭਾਵਾਂ ਦਾ ਮੈਂਬਰ ਹੋ ਸਕਦਾ ਹੈ ।
  4. ਸਮੁਦਾਇ ਦੀ ਮੈਂਬਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਜਦਕਿ ਸਭਾ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ।
  5. ਸਮੁਦਾਇ ਦੇ ਲਈ ਇਕ ਨਿਸ਼ਚਿਤ ਭੁਗੋਲਿਕ ਖੇਤਰ ਦਾ ਹੋਣਾ ਜ਼ਰੂਰੀ ਹੈ ਜਦੋਂ ਕਿ ਸਭਾ ਦੇ ਲਈ ਇਹ ਜ਼ਰੂਰੀ ਨਹੀਂ ਹੈ ।
  6. ਸਮੁਦਾਇ ਆਪਣੇ ਆਪ ਵਿਚ ਇਕ ਉਦੇਸ਼ ਹੁੰਦਾ ਹੈ ਜਦਕਿ ਸਭਾ ਕਿਸੇ ਉਦੇਸ਼ ਨੂੰ ਪੂਰਾ ਕਰਨ ਦਾ ਸਾਧਨ ਹੁੰਦੀ ਹੈ ।
  7. ਸਮੁਦਾਇ ਸਥਾਈ ਹੁੰਦਾ ਹੈ ਪਰ ਸਭਾ ਅਸਥਾਈ ਹੁੰਦੀ ਹੈ ।
  8. ਵਿਅਕਤੀ ਸਮੁਦਾਇ ਵਿਚ ਪੈਦਾ ਹੁੰਦਾ ਹੈ ਅਤੇ ਇਸੇ ਵਿਚ ਮਰ ਜਾਂਦਾ ਹੈ ਪਰ ਵਿਅਕਤੀ ਸਭਾ ਵਿਚ ਇਸ ਲਈ ਹਿੱਸਾ ਲੈਂਦਾ ਹੈ ਕਿਉਂਕਿ ਉਸਨੂੰ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਨੀ ਹੁੰਦੀ ਹੈ ।
  9. ਸਮੁਦਾਇ ਦਾ ਕੋਈ ਵਿਧਾਨਿਕ ਦਰਜਾ ਨਹੀਂ ਹੁੰਦਾ ਪਰ ਸਭਾ ਦਾ ਵਿਧਾਨਿਕ ਦਰਜਾ ਹੁੰਦਾ ਹੈ ।

ਪ੍ਰਸ਼ਨ 6.
ਸਮਾਜ ਅਤੇ ਸਭਾ ਦੇ ਵਿਚਕਾਰ ਅੰਤਰ ਬਾਰੇ ਚਰਚਾ ਕਰੋ ।
ਉੱਤਰ-

  • ਸਭਾ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ਾਂ ਲਈ ਨਿਰਮਿਤ ਕੀਤੀ ਜਾਂਦੀ ਹੈ ਪਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਨਹੀਂ ਬਲਕਿ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
  • ਸਭਾ ਦੀ ਮੈਂਬਰਸ਼ਿਪ ਵਿਅਕਤੀ ਲਈ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਹੋਣ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਪਰ ਸਮਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਬਲਕਿ ਜ਼ਰੂਰੀ ਹੁੰਦੀ ਹੈ ਅਤੇ ਵਿਅਕਤੀ ਨੂੰ ਸਾਰੀ ਉਮਰ ਸਮਾਜ ਦਾ ਮੈਂਬਰ ਬਣ ਕੇ ਰਹਿਣਾ ਪੈਂਦਾ ਹੈ ।
  • ਸਭਾ ਇਕ ਮੂਰਤ ਵਿਵਸਥਾ ਹੈ ਕਿਉਂਕਿ ਇਹ ਲੋਕਾਂ ਦੀਆਂ ਜ਼ਰੂਰਤਾਂ ਉੱਤੇ ਆਧਾਰਿਤ ਹੁੰਦੀ ਹੈ । ਪਰ ਅਮੂਰਤ ਵਿਵਸਥਾ ਹੈ ਕਿਉਂਕਿ ਇਹ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ ।
  • ਸਭਾ ਚੇਤਨ ਰੂਪ ਨਾਲ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਹੁੰਦੀ ਹੈ । ਪਰ ਸਮਾਜ ਆਪ ਮੁਹਾਰੇ ਹੀ ਵਿਕਸਿਤ ਹੋ ਜਾਂਦੇ ਹਨ ਅਤੇ ਇਸ ਵਿਚ ਚੇਤੰਨ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੁੰਦੀ ।
  • ਸਭਾ ਦਾ ਇਕ ਰਸਮੀ ਢਾਂਚਾ ਹੁੰਦਾ ਹੈ ਜਿਸ ਵਿਚ ਪ੍ਰਧਾਨ ਸੈਕਟਰੀ, ਖਜ਼ਾਨਚੀ, ਮੈਂਬਰ ਆਦਿ ਹੁੰਦੇ ਹਨ ਅਤੇ ਇਹਨਾਂ ਦੀ ਚੋਣ ਨਿਸਚਿਤ ਸਮੇਂ ਲਈ ਹੁੰਦੀ ਹੈ । ਪਰ ਸਮਾਜ ਦਾ ਕੋਈ ਰਸਮੀ ਢਾਂਚਾ ਨਹੀਂ ਹੁੰਦਾ ਅਤੇ ਸਾਰੇ ਵਿਅਕਤੀ ਹੀ ਸਮਾਜ ਦੇ ਮੈਂਬਰ ਹੁੰਦੇ ਹਨ । ਉਹ ਸਾਰੀ ਉਮਰ ਇਸ ਦੀ ਮੈਂਬਰਸ਼ਿਪ ਨਹੀਂ ਛੱਡ ਸਕਦੇ ।
  • ਸਭਾ ਦੀ ਉਤਪੱਤੀ ਸਿਰਫ਼ ਉਹਨਾਂ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ ਜਿਨ੍ਹਾਂ ਦੇ ਇਸ ਨਾਲ ਵਿਸ਼ੇਸ਼ ਉਦੇਸ਼ ਜੁੜੇ ਹੁੰਦੇ ਹਨ । ਪਰ ਸਮਾਜ ਦੀ ਉਤਪੱਤੀ ਸਾਰੇ ਲੋਕਾਂ ਦੀ ਸਹਿਮਤੀ ਨਾਲ ਹੁੰਦੀ ਹੈ ਅਤੇ ਇਸ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸਵਾਰਥ ਨਹੀਂ ਜੁੜਿਆ ਹੁੰਦਾ ।
  • ਵਿਅਕਤੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਸਭਾ ਨੂੰ ਇਕ-ਦਮ ਹੀ ਤੋੜ ਦਿੰਦੇ ਹਨ ਅਤੇ ਇਸ ਦੀ ਹੋਂਦ ਅਚਾਨਕ ਹੀ ਖ਼ਤਮ ਹੋ ਜਾਂਦੀ ਹੈ । ਪਰ ਕੋਈ ਵੀ ਵਿਅਕਤੀ ਸਮਾਜ ਨੂੰ ਤੋੜ ਨਹੀਂ ਸਕਦਾ ਅਤੇ ਇਸ ਦੀ ਹੋਂਦ ਖ਼ਤਮ ਨਹੀਂ ਹੋ ਸਕਦੀ ।
  • ਸਭਾ ਦੀ ਉਤਪੱਤੀ ਵਿਚਾਰ ਨਾਲ ਨਹੀਂ ਬਲਕਿ ਮੰਤਵ ਨਾਲ ਸੰਬੰਧਿਤ ਹੁੰਦੀ ਹੈ ਪਰ ਸਮਾਜ ਦੀ ਉਤਪੱਤੀ ਸਮਾਜਿਕ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

This PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ will help you in revision during exams.

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਊਰਜਾ ਭਿੰਨ-ਭਿੰਨ ਪ੍ਰਕਾਰ ਦੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦੇ ਮੁੱਖ ਸੋਮੇ ਪਥਰਾਟ ਬਾਲਣ (Fossil Fuel) ਅਤੇ ਬਾਲਣਯੋਗ ਲੱਕੜੀ (Fire Wood) ਹੈ ।

→ ਪਥਰਾਟ ਬਾਲਣ ਦੇ ਭੰਡਾਰ ਕੁਦਰਤ ਵਿਚ ਸੀਮਤ ਹਨ ਅਤੇ ਇਨ੍ਹਾਂ ਨੂੰ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾਂਦਾ, ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ।

→ ਕੋਲਾ (Coal)-ਕੋਲਾ ਹਰੇ ਪੌਦਿਆਂ ਦੇ ਲੱਖਾਂ ਸਾਲਾਂ ਤਕ ਧਰਤੀ ਦੇ ਅੰਦਰ ਰਹਿਣ ਕਾਰਨ, ਅੰਦਰੂਨੀ ਤਾਪਮਾਨ ਅਤੇ ਦਬਾਅ ਦੇ ਕਾਰਨ ਬਣਦਾ ਹੈ।

→ ਆਮ ਤੌਰ ‘ਤੇ ਕੋਲਾ ਭੂਰੇ ਜਾਂ ਕਾਲੇ ਰੰਗ ਦਾ ਹੁੰਦਾ ਹੈ, ਇਹ ਬਾਕੀ ਕਿਸਮਾਂ ਦੇ ਮੁਕਾਬਲੇ ਘੱਟ ਊਰਜਾ ਪ੍ਰਦਾਨ ਕਰਦਾ ਹੈ।

→ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਬਿਟੁਮਿਨਸ (Bituminus) ਕੋਲਾ ਹੁੰਦਾ ਹੈ, ਜੋ ਕਾਲੇ ਰੰਗ ਦਾ ਹੁੰਦਾ ਹੈ, ਇਸ ਵਿਚ ਸਲਫਰ ਹੁੰਦੀ ਹੈ। ਇਸ ਲਈ ਜਲਦੇ ਸਮੇਂ ਜ਼ਿਆਦਾ ਉਰਜਾ ਦਿੰਦਾ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਕੋਲਾ ਉਦਯੋਗੀਕਰਨ ਦੀ ਰੀੜ੍ਹ ਦੀ ਹੱਡੀ ਸਾਬਿਤ ਹੋਇਆ ਹੈ ਕਿਉਂਕਿ ਕੋਲੇ ਦੀ ਵਰਤੋਂ ਕਰਨ ‘ਤੇ ਹੋਰ ਲਾਭਦਾਇਕ ਪਦਾਰਥ ਵੀ ਮਿਲਦੇ ਹਨ ਜਿਸ ਦਾ ਉਪਯੋਗ ਮਨੁੱਖ ਦੇ ਫਾਇਦੇ ਲਈ ਕੀਤਾ ਜਾਂਦਾ ਹੈ।

→ ਭਾਰਤ ਵਿਚ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਮਿਲਦੇ ਹਨ। ਭਾਰਤ ਵਿਚ ਕੋਲੇ ਦਾ ਲਗਭਗ 60% ਹਿੱਸਾ ਬਿਜਲੀ ਪੈਦਾ ਕਰਨ ਦੇ ਕੰਮ ਆਉਂਦਾ ਹੈ।

→ ਕੋਲਾ ਜਲਦੇ ਸਮੇਂ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2) ਅਤੇ ਨਾਈਟ੍ਰੋਜਨ ਆਕਸਾਈਡ ਵਾਯੂਮੰਡਲ ਵਿਚ ਫੈਲਦੀ ਹੈ ਜਿਸ ਕਾਰਨ ਗਲੋਬਲ ਵਾਰਮਿੰਗ ਦੀ ਸਮੱਸਿਆ ਜਨਮ ਲੈਂਦੀ ਹੈ ਅਤੇ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ।

→ ਜਿਹੜੇ ਕਾਮੇ, ਧਰਤੀ ਅੰਦਰ ਕੋਲੇ ਦੀਆਂ ਖਾਣਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਸਰੀਰ ਨੂੰ ਹੋਰ ਕਈ ਤਰ੍ਹਾਂ ਦੇ ਰੋਗ ਵੀ ਹੋ ਜਾਂਦੇ ਹਨ ।

→ ਕੱਚਾ ਤੇਲ (Crude oil)-ਕੱਚਾ ਤੇਲ ਜਾਂ ਪੈਟਰੋਲੀਅਮ ਗਹਿਰਾ ਤਰਲ ਪਦਾਰਥ ਹੈ ਜੋ ਹਾਈਕਾਰਬਨ ਤੱਤਾਂ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਤੋਂ ਬਣਦਾ ਹੈ।

→ ਪੈਟਰੋਲੀਅਮ (Petroleum-ਪੈਟਰੋਲੀਅਮ ਸ਼ਬਦ ਗਰੀਕ ਸ਼ਬਦ ਪੈਟਰਾ ਅਤੇ ਓਲੀਅਮ ਤੋਂ ਬਣਿਆ ਹੈ ਜਿਸ ਵਿਚ ਪੈਟਰਾ ਦਾ ਮਤਲਬ ਚੱਟਾਨਾਂ ਅਤੇ ਓਲੀਅਮ ‘ ਦਾ ਮਤਲਬ ਹੈ ਤੇਲ। ਇਸ ਲਈ ਇਹ ਚੱਟਾਨਾਂ ਤੋਂ ਪ੍ਰਾਪਤ ਹੋਣ ਵਾਲਾ ਤੇਲ ਹੈ।

→ ਇਹ ਕੁਦਰਤ ਵਿਚ ਵੱਡੀ ਸੰਖਿਆ ਵਿਚ ਸੂਖਮ ਜੀਵਾਂ ਦੇ ਮਰਨ ਕਾਰਨ, ਧਰਤੀ ਦੀ ਉਥਲ-ਪੁਥਲ ਕਾਰਨ, ਲੱਖਾਂ ਸਾਲ ਬਾਅਦ ਬਣਦਾ ਹੈ, ਇਸ ਦੇ ਭੰਡਾਰ ਸੀਮਿਤ ਹੁੰਦੇ ਹਨ। ਇਸਦੇ ਖੂਹ ਪੁੱਟ ਕੇ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ।

→ ਕੱਚੇ ਤੇਲ ਤੋਂ ਹੋਰ ਉਪਯੋਗੀ ਚੀਜ਼ਾਂ ਨੂੰ ਵੱਖਰਾ ਕੀਤਾ ਜਾਂਦਾ ਹੈ ਜਿਸ ਕਿਰਿਆ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ।

→ ਪੈਟਰੋਲੀਅਮ ਤੋਂ ਪ੍ਰਾਪਤ : ਡੀਜ਼ਲ ਅਤੇ ਗੈਸੋਲੀਨ ਆਵਾਜਾਈ ਦੇ ਖੇਤਰਾਂ ਵਿਚ ਵਰਤੇ ਜਾਂਦੇ ਹਨ। ਤਰਲ ਪੈਟਰੋਲੀਅਮ ਦੀ ਸੁਧਾਈ ਦੇ ਦੌਰਾਨ ਇਨ੍ਹਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਅਤੇ ਖਾਣਾ ਬਣਾਉਣ ਅਤੇ ਉਰਜਾ ਪੈਦਾ ਕਰਨ ਦੇ ਲਈ ਉਪਯੋਗ ਕੀਤਾ ਜਾਂਦਾ ਹੈ।

→ ਕੋਲੇ ਦੀ ਤਰ੍ਹਾਂ ਪੈਟਰੋਲ ਦੇ ਜਲਣ ਨਾਲ ਵੀ ਪ੍ਰਦੂਸ਼ਣ ਹੁੰਦਾ ਹੈ।

→ ਕੁਦਰਤੀ ਗੈਸ (Natural Gas) -ਇਸ ਗੈਸ ਵਿਚ ਮੁੱਖ ਰੂਪ ਵਿਚ ਮੀਥੇਨ ਅਤੇ ਕੁੱਝ ਮਾਤਾ ਵਿਚ ਪੋਪੇਨ ਅਤੇ ਬੁਟੇਨ ਦਾ ਮਿਸ਼ਰਨ ਹੁੰਦਾ ਹੈ। ਇਹ ਆਮ ਕਰਕੇ ਪੈਟਰੋਲੀਅਮ ਦੇ ਭੰਡਾਰਾਂ ਦੇ ਉੱਪਰ ਜੰਮੀ ਰਹਿੰਦੀ ਹੈ। ਇਹ ਬਿਨਾਂ ਪੈਟਰੋਲੀਅਮ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕੁਦਰਤੀ ਗੈਸੇ ਨੂੰ ਕਾਫ਼ੀ ਘੱਟ ਤਾਪਮਾਨ ‘ਤੇ ਤਰਲ ਕੁਦਰਤੀ ਗੈਸ ਵਿਚ ਬਦਲਿਆ ਜਾਂਦਾ ਹੈ। ਕੁਦਰਤੀ ਗੈਸ ਦੀ ਵਰਤੋਂ ਬਿਜਲੀ, ਸੀਮੇਂਟ, ਕੱਚ, ਇੱਟਾਂ, ਦਵਾਈਆਂ, ਪਲਾਸਟਿਕ, ਡਿਟਰਜੈਂਟ ਬਣਾਉਣ ਲਈ ਕੀਤੀ ਜਾਂਦੀ ਹੈ।

PSEB 11th Class Environmental Education Notes Chapter 12 ਉਰਜਾ ਦੇ ਰਵਾਇਤੀ ਸ੍ਰੋਤ

→ ਨਪੀੜਤ ਕੁਦਰਤੀ ਗੈਸ (CNG) ਦਾ ਪ੍ਰਯੋਗ ਮੋਟਰ-ਗੱਡੀਆਂ ਵਿਚ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਵਿਕਸਿਤ ਦੇਸ਼ਾਂ ਵਿਚ ਨਪੀੜਤ ਕੁਦਰਤੀ ਗੈਸ (CNG) ਦਾ ਉਪਯੋਗ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

→ ਕੁਦਰਤੀ ਗੈਸ (Natural Gas) ਸਭ ਤੋਂ ਵਧੀਆ ਪਥਰਾਟ ਬਾਲਣ ਹੈ। ਇਸ ਨੂੰ ਪਾਈਪਾਂ ਦੁਆਰਾ ਇਕ ਥਾਂ ਤੋਂ ਦੂਸਰੀ ਥਾਂ ਬੜੀ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ।

→ ਬਾਲਣ/ਲੱਕੜੀ (Fire Wood)-ਬਾਲਣ/ਲੱਕੜੀ ਪੁਰਾਣੇ ਸਮੇਂ ਵਿਚ ਉਰਜਾ ਦਾ ਮੁੱਖ ਸੋਤ ਰਹੀ ਹੈ ਅਤੇ ਇਸ ਦੀ ਜ਼ਿਆਦਾਤਰ ਵਰਤੋਂ 19ਵੀਂ ਸਦੀ ਤਕ ਹੁੰਦੀ ਰਹੀ ਹੈ। ਸੰਸਾਰ ਦੀ ਲਗਪਗ ਅੱਧੀ ਜਨ-ਸੰਖਿਆ ਅੱਜ ਵੀ ਇਸਦੀ ਵਰਤੋਂ ਕਰਦੀ ਹੈ।

→ ਬਾਲਣ/ਲੱਕੜੀ ਦੀਆਂ ਕਈ ਕਮੀਆਂ ਹਨ, ਇਸ ਵਿਚ ਉਰਜਾ ਦੇ ਤੱਤ ਘੱਟ ਹੁੰਦੇ ਹਨ, ਨਮੀ ਦੇ ਕਾਰਨ ਭਾਰ ਜ਼ਿਆਦਾ ਹੁੰਦਾ ਹੈ। ਇਹ ਜਲਣ ‘ਤੇ ਧੂੰਆਂ ਪੈਦਾ ਕਰਦੀ ਹੈ, ਜਿਸ ਨਾਲ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ।

→ ਜੀਵਨ ਦੀਆਂ ਜ਼ਰੂਰਤਾਂ ਦੀ ਪੂਰਤੀ ਦੇ ਆਧਾਰ ‘ਤੇ ਸਾਡੇ ਜੰਗਲ ਹਰ ਸਾਲ ਕੇਵਲ 28 ਮਿਲੀਅਨ ਟਨ ਬਾਲਣ/ਲੱਕੜੀ ਦੇ ਸਕਦੇ ਹਨ ਜਦੋਂ ਕਿ ਸਮੇਂ ਦੀ ਮੰਗ ਇਸ ਤੋਂ ਬਹੁਤ ਜ਼ਿਆਦਾ ਹੈ।

→ ਬਾਲਣ/ਲੱਕੜੀ ਇਕ ਨਵਿਆਉਣ ਯੋਗ ਸੋਮਾ ਹੋ ਸਕਦਾ ਹੈ ਕਿਉਂਕਿ ਜੇਕਰ ਇਸ ਨੂੰ ਤੇਜ਼ੀ ਨਾਲ ਨਾ ਕੱਟਿਆ ਜਾਵੇ ਤਾਂ ਇਹ ਦੁਬਾਰਾ ਪੈਦਾ ਕੀਤੀ ਜਾ ਸਕਦੀ ਹੈ।

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

This PSEB 11th Class Environmental Education Notes Chapter 11 ਊਰਜਾ ਦੀ ਖ਼ਪਤ will help you in revision during exams.

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

→ ਕੰਮ ਕਰਨ ਦੀ ਸਮਰਥਾ ਨੂੰ ਉਰਜਾ ਕਹਿੰਦੇ ਹਨ।

→ ਆਦਿ ਮਾਨਵ ਪੂਰੀ ਤਰ੍ਹਾਂ ਊਰਜਾ, ਭੋਜਨ ਤੋਂ ਪ੍ਰਾਪਤ ਕਰਦਾ ਸੀ।

→ ਭਾਰਤ ਦੇ ਪੇਂਡੂ ਖੇਤਰਾਂ ਵਿਚ ਲੱਕੜੀਆਂ ਅਤੇ ਖੇਤੀਬਾੜੀ ਦੇ ਫਾਲਤੂ ਸਮਾਨ ਦੀ ਵਰਤੋਂ ਊਰਜਾ ਲਈ ਹੀ ਕੀਤੀ ਜਾਂਦੀ ਹੈ। ਉਦਯੋਗਿਕ ਕ੍ਰਾਂਤੀ (Industrial Revolution) ਤੋਂ ਪਹਿਲਾਂ ਉਰਜਾ ਦੇ ਮੁੱਖ ਸੋਮੇ, ਹਵਾ ਉਰਜਾ, ਬਨਸਪਤੀ ਤੇਲ, ਮਨੁੱਖ ਅਤੇ ਪਸ਼ੂ ਮਾਂਸਲ ਸ਼ਕਤੀ, ਬਾਲਣ ਵਾਲੀ ਲੱਕੜੀ ਆਦਿ ਸਨ।

→ ਉਦਯੋਗਾਂ ਦੇ ਵਿਕਾਸ ਦੇ ਨਾਲ ਬਾਲਣ ਲਈ ਕੋਲਾ, ਤੇਲ, ਕੁਦਰਤੀ ਗੈਸ ਆਦਿ ਦੀ ਵਰਤੋਂ ਵੱਧ ਗਈ। ਕਾਰੋਬਾਰੀ ਉਰਜਾ ਦਾ 95% ਭਾਗ ਇਨ੍ਹਾਂ ਤੋਂ ਮਿਲਦਾ ਹੈ।

→ ਪਥਰਾਟ ਬਾਲਣ (Fossil Fuels) ਦੀ ਜ਼ਿਆਦਾ ਵਰਤੋਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਨਾ-ਨਵਿਆਉਣਯੋਗ ਸਰੋਤ ਹੋਣ ਦੇ ਕਾਰਨ ਇਨ੍ਹਾਂ ਦੇ ਭੰਡਾਰ ਖ਼ਤਮ ਹੋਣ ਦਾ ਡਰ ਹੈ। ਊਰਜਾ ਦਾ ਮੁੱਖ ਭਾਗ ਉਦਯੋਗਾਂ, ਜਿਵੇਂ-ਰਸਾਇਣ, ਖਣਿਜ, ਖਾਣ ਵਾਲੀਆਂ ਚੀਜ਼ਾਂ ਆਦਿ ਤੇ ਆਵਾਜਾਈ ਤੇ ਖੇਤੀਬਾੜੀ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ। ਘਰੇਲੂ ਜ਼ਰੂਰਤਾਂ ਲਈ ਉਰਜਾ ਦਾ ਉਪਯੋਗ, ਭੋਜਨ ਬਣਾਉਣ, ਬਿਜਲੀ ਚਲਾਉਣ, ਘਰ ਨੂੰ ਗਰਮ ਰੱਖਣ ਜਾਂ ਠੰਡਾ ਰੱਖਣ ਅਤੇ ਹੋਰ ਘਰੇਲੂ ਚੀਜ਼ਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

→ ਸੰਸਾਰ ਦੇ ਸਾਰੇ ਭਾਗਾਂ ਵਿਚ ਉਰਜਾ ਦਾ ਉਪਯੋਗ ਸਤਰ ਇੱਕੋ ਜਿਹਾ ਨਹੀਂ ਹੈ। ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਉਪਯੋਗ ਦਰ ਜ਼ਿਆਦਾ ਹੈ।

→ ਨਾ-ਨਵਿਆਉਣਯੋਗ ਸੰਸਾਧਨ, ਜਿਵੇਂ- ਕੋਲਾ, ਤੇਲ, ਕੁਦਰਤੀ ਗੈਸਾਂ, ਨਾਭਿਕੀ ਉਰਜਾ, ਆਦਿ ਵਿਕਸਿਤ ਦੇਸ਼ਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਕੁੱਲ ਊਰਜਾ ਦਾ 90% ਭਾਗ ਦਿੰਦੇ ਹਨ ਅਤੇ ਨਵਿਆਉਣਯੋਗ ਸੰਸਾਧਨ, ਜਿਵੇਂ- ਜਲ ਊਰਜਾ, ਭੂ-ਤਾਪ ਊਰਜਾ, ਸੂਰਜ ਊਰਜਾ ਆਦਿ ਹੋਰ ਬਚੀ ਹੋਈ 10% ਭਾਗ ਊਰਜਾ ਪ੍ਰਦਾਨ ਕਰਦੇ ਹਨ।

→ ਵਿਕਾਸਸ਼ੀਲ ਦੇਸ਼ਾਂ, ਜਿਵੇਂ ਭਾਰਤ ਅਤੇ ਚੀਨ ਆਦਿ ਵਿਚ ਨਵਿਆਉਣ ਯੋਗ ਸੰਸਾਧਨ ਅਤੇ ਨਾ-ਨਵਿਆਉਣਯੋਗ ਸੰਸਾਧਨ ਲਗਪਗ ਕੁੱਲ ਊਰਜਾ ਉਪਭੋਗ ਦਾ 41% ਅਤੇ 59% ਭਾਗ ਪ੍ਰਦਾਨ ਕਰਦੇ ਹਨ।

→ ਪਥਰਾਟ ਬਾਲਣ ਦੇ ਨਾਸ਼ਵਾਨ ਹੋਣ ਅਤੇ ਵਾਤਾਵਰਣ ਦੀ ਚਿੰਤਾ ਦੇ ਕਾਰਨ ਹੋਰ ਵੈਕਲਪਿਕ ਬਾਲਣ, ਜਿਵੇਂ- ਮੀਥੇਨਾਲ, ਇਥੇਨਾਲ, ਬਾਲਣ ਸੈੱਲ ਆਦਿ ਬਣਾਉਣ ਦੀ ਦਿਸ਼ਾ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ।

→ ਪਤੀਵਿਅਕਤੀ ਆਮਦਨੀ ਅਤੇ ਪ੍ਰਤੀ ਵਿਅਕਤੀ ਦੀ ਉਰਜਾ ਮੰਗ ਉਸਦੀ ਜੀਵਨ ਸ਼ੈਲੀ ਨੂੰ ਦਰਸਾਉਂਦੀ ਹੈ ।

→ ਵਿਕਸਿਤ ਦੇਸ਼ਾਂ ਵਿਚ ਪ੍ਰਤੀ ਆਦਮੀ ਊਰਜਾ ਦਾ ਉਪਭੋਗ ਵਿਕਾਸਸ਼ੀਲ ਦੇਸ਼ਾਂ ਦੇ ਆਦਮੀ ਦੀ ਤੁਲਨਾ ਵਿਚ ਨੌਂ ਗੁਣਾ ਜ਼ਿਆਦਾ ਹੈ।

→ ਪ੍ਰਤੀ ਆਦਮੀ ਉਰਜਾ ਦਾ ਉਪਭੋਗ ਕਰਨ ਵਾਲੇ ਵਿਕਸਿਤ ਦੇਸ਼ਾਂ ਜੋ ਕੁੱਲ ਵਿਸ਼ਵ ਵਿਆਪੀ ਜਨਸੰਖਿਆ ਦਾ 22.6% ਭਾਗ ਹੈ, ਸੰਸਾਰ ਵਿਚ ਉਪਯੋਗ ਹੋਣ ਵਾਲੀ ਕੁੱਲ ਊਰਜਾ ਦਾ 74% ਹੈ।

→ ਭਾਰਤ ਸੰਸਾਰ ਦੀ ਕੁੱਲ ਕਾਰੋਬਾਰੀ ਉਰਜਾ ਦਾ 1.5% ਭਾਗ ਉਪਭੋਗ ਕਰਦਾ ਹੈ।

→ ਇਕ ਦੇਸ਼ ਦੁਆਰਾ ਕੀਤਾ ਗਿਆ ਊਰਜਾ ਦਾ ਉਪਭੋਗ, ਪ੍ਰਬੰਧਨ ਦਾ ਤਰੀਕਾ ਵਾਤਾਵਰਣ, ਲਾਗਤ, ਉਰਜਾ ਦੀ ਪ੍ਰਾਪਤੀ, ਆਰਥਿਕ ਵਿਕਾਸ ਦੀ ਸਥਿਤੀ ‘ਤੇ ਆਧਾਰਿਤ ਹੈ।

→ ਉਦਯੋਗ ਪ੍ਰਧਾਨ ਦੇਸ਼ਾਂ ਵਿਚ ਊਰਜਾ ਦੀ ਖ਼ਪਤ ਖੇਤੀਬਾੜੀ ਵਾਲੇ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ।

→ ਭਾਰਤ ਦੀ ਜਨਸੰਖਿਆ ਦਾ 40% ਭਾਗ ਊਰਜਾ ਦੇ ਨਾ ਕਾਰੋਬਾਰੀ ਸਰੋਤ, ਜਿਵੇਂਬਾਲਣ, ਫ਼ਸਲਾਂ ਦਾ ਫਾਲਤੂ, ਡੰਗਰਾਂ ਦੇ ਗੋਹੇ ਆਦਿ ‘ਤੇ ਨਿਰਭਰ ਕਰਦੀ ਹੈ। ਕਿਉਂਕਿ ਉਨ੍ਹਾਂ ਦੀ ਊਰਜਾ ਦੇ ਕਾਰੋਬਾਰੀ ਸਰੋਤ, ਜਿਵੇਂ- ਕੋਲਾ, ਤੇਲ, ਕੁਦਰਤੀ ਗੈਸ ਆਦਿ ਖ਼ਰੀਦਣ ਦੀ ਹੈਸੀਅਤ ਨਹੀਂ ਹੈ।

→ ਭਾਰਤ ਇਕ ਵਿਕਾਸਸ਼ੀਲ (Developing) ਦੇਸ਼ ਹੈ ਅਤੇ ਇਸ ਵਿਚ ਖੇਤੀਬਾੜੀ, ਸ਼ਹਿਰੀਕਰਨ, ਘਰੇਲੂ ਅਤੇ ਹੋਰ ਵਿਕਾਸਸ਼ੀਲ ਗਤੀਵਿਧੀਆਂ, ਉਦਯੋਗੀਕਰਨ, ਆਵਾਜਾਈ ਦੇ ਸਾਧਨ, ਮਸ਼ੀਨੀਕਰਨ ਲਈ ਉਰਜਾ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ।

→ ਉਦਯੋਗਾਂ ਵਿਚ ਕੋਈ ਪੈਟਰੋਲੀਅਮ ਉਤਪਾਦਾਂ ਦੀ ਉਪਭੋਗਤਾ ਅਤੇ ਆਵਾਜਾਈ ਤੇਜ਼ੀ ਨਾਲ ਵੱਧ ਰਹੀ ਹੈ। ਕੁੱਲ ਜ਼ਰੂਰੀ ਮੰਗਾਂ ਦੇ ਅੱਧ ਨਾਲੋਂ ਜ਼ਿਆਦਾ ਪੈਟਰੋਲੀਅਮ ਉਤਪਾਦ ਪੈਟੋਲ, ਮਿੱਟੀ ਦਾ ਤੇਲ, ਡੀਜ਼ਲ ਆਦਿ ਸਾਨੂੰ ਦੂਜੇ ਦੇਸ਼ਾਂ ਵਿਚੋਂ ਮੰਗਵਾਉਣੇ ਪੈਂਦੇ ਹਨ।

PSEB 11th Class Environmental Education Notes Chapter 11 ਊਰਜਾ ਦੀ ਖ਼ਪਤ

→ ਜਨਸੰਖਿਆ ਵਧਣ ਅਤੇ ਆਰਥਿਕ ਵਿਕਾਸ ਦੇ ਕਾਰਨ ਊਰਜਾ ਸਰੋਤ ਦੇਸ਼ ਦੀ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਵਿਚ ਯੋਗ ਨਹੀਂ ਹਨ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Punjab State Board PSEB 11th Class Sociology Book Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Exercise Questions and Answers.

PSEB Solutions for Class 11 Sociology Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Sociology Guide for Class 11 PSEB ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ, ਕਿਸ ਵਿਚਾਰਕ ਨੇ ਕਿਹਾ ਹੈ ?
ਉੱਤਰ-
ਐੱਲ. ਕਰੋਬਰ (L. Kroeber) ਨੇ ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ ਕਿਹਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅਧਿਐਨ ਕੀਤੇ ਜਾਣ ਵਾਲੇ ਵਿਸ਼ੇ ਦੇ ਨਾਮ ਦੱਸੋ ।
ਉੱਤਰ-
ਪੂੰਜੀਵਾਦ, ਉਦਯੋਗੀਕਰਨ, ਮਜ਼ਦੂਰੀ ਦੇ ਸੰਬੰਧ, ਵਿਸ਼ਵ ਵਿਆਪੀਕਰਨ ਆਦਿ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਦੋਵੇਂ ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਅਧਿਐਨ ਕਰਦੇ ਹਨ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 3.
ਮਾਨਵ ਵਿਗਿਆਨ ਦੇ ਅਧਿਐਨ ਦੇ ਦੋ ਖੇਤਰ ਕਿਹੜੇ ਹਨ ?
ਉੱਤਰ-
ਭੌਤਿਕ ਮਾਨਵ ਵਿਗਿਆਨ ਅਤੇ ਸੰਸਕ੍ਰਿਤਕ ਮਾਨਵ ਵਿਗਿਆਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਕੀ ਹੈ ?
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ । ਸਾਧਾਰਨ ਸ਼ਬਦਾਂ ਵਿੱਚ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਅਧਿਐਨ ਹੈ ।

ਪ੍ਰਸ਼ਨ 2.
ਰਾਜਨੀਤੀ ਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਵਿਗਿਆਨ ਰਾਜ ਅਤੇ ਸਰਕਾਰ ਦਾ ਵਿਗਿਆਨ ਹੈ । ਇਹ ਮੁੱਖ ਤੌਰ ਉੱਤੇ ਉਹਨਾਂ ਸਮਾਜਿਕ ਸਮੂਹਾਂ ਦਾ ਅਧਿਐਨ ਕਰਦਾ ਹੈ ਜਿਹੜੇ ਰਾਜ ਦੀ ਆਪਣੀ ਸੱਤਾ ਵਿੱਚ ਆਉਂਦੇ ਹਨ । ਇਸ ਦੇ ਅਧਿਐਨ ਦਾ ਮੁੱਖ ਮੁੱਦਾ ਸ਼ਕਤੀ, ਰਾਜਨੀਤਿਕ ਵਿਵਸਥਾਵਾਂ, ਰਾਜਨੀਤਿਕ ਕ੍ਰਿਆਵਾਂ, ਸਰਕਾਰ ਦੇ ਪ੍ਰਕਾਰ ਅਤੇ ਕੰਮ, ਅੰਤਰ-ਰਾਸ਼ਟਰੀ ਸੰਬੰਧ, ਸੰਵਿਧਾਨ ਆਦਿ ਹੁੰਦੇ ਹਨ ।

ਪ੍ਰਸ਼ਨ 3.
ਭੌਤਿਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਭੌਤਿਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਹੀ ਇੱਕ ਸ਼ਾਖਾ ਹੈ ਜਿਹੜੀ ਮੁੱਖ ਤੌਰ ਉੱਤੇ ਮਨੁੱਖ ਦੇ ਉਦਭਵ ਅਤੇ ਉਦਵਿਕਾਸ, ਉਹਨਾਂ ਦੇ ਵਿਵਰਣ ਅਤੇ ਉਹਨਾਂ ਦੇ ਪ੍ਰਜਾਤੀ ਲੱਛਣਾਂ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਇਹ ਆਦਿ ਮਨੁੱਖ ਦੇ ਸਰੀਰਿਕ ਲੱਛਣਾਂ ਦਾ ਅਧਿਐਨ ਕਰਕੇ ਪ੍ਰਾਚੀਨ ਅਤੇ ਆਧੁਨਿਕ ਸੰਸਕ੍ਰਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ।

ਪ੍ਰਸ਼ਨ 4.
ਸੱਭਿਆਚਾਰਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਸੱਭਿਆਚਾਰਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਸੰਸਕ੍ਰਿਤੀ ਦੇ ਉਦਭਵ, ਵਿਕਾਸ ਅਤੇ ਸਮੇਂ ਦੇ ਨਾਲ-ਨਾਲ ਉਸ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਮਨੁੱਖੀ ਸਮਾਜ ਦੀਆਂ ਅੱਡ-ਅੱਡ ਸੰਸਥਾਵਾਂ ਕਿਸ ਪ੍ਰਕਾਰ ਨਾਲ ਸਾਹਮਣੇ ਆਈਆਂ, ਉਹਨਾਂ ਦਾ ਅਧਿਐਨ ਵੀ ਮਾਨਵ ਵਿਗਿਆਨ ਦੀ ਇਹ ਸ਼ਾਖਾ ਕਰਦੀ ਹੈ ।

ਪ੍ਰਸ਼ਨ 5.
ਅਰਥ ਸ਼ਾਸਤਰ ਕੀ ਹੈ ?
ਉੱਤਰ-
ਅਰਥ ਸ਼ਾਸਤਰ ਮਨੁੱਖ ਦੀਆਂ ਆਰਥਿਕ ਗਤੀਵਿਧੀਆਂ ਨਾਲ ਸੰਬੰਧਿਤ ਹੈ । ਇਹ ਸਾਡੇ ਕੋਲ ਮੌਜੂਦ ਸੰਸਾਧਨਾਂ ਅਤੇ ਘੱਟ ਹੋ ਰਹੇ ਸੰਸਾਧਨਾਂ ਨੂੰ ਸਾਂਭ ਕੇ ਰੱਖਣ ਦੇ ਤਰੀਕਿਆਂ ਬਾਰੇ ਦੱਸਦਾ ਹੈ । ਇਹ ਕਈ ਕ੍ਰਿਆਵਾਂ ਜਿਵੇਂ ਕਿ ਉਤਪਾਦਨ, ਉਪਭੋਗ, ਵਿਤਰਣ ਅਤੇ ਲੈਣ-ਦੇਣ ਨਾਲ ਵੀ ਸੰਬੰਧਿਤ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਇਤਿਹਾਸ ਕੀ ਹੈ ?
ਉੱਤਰ-
ਇਤਿਹਾਸ ਬੀਤ ਗਈਆਂ ਘਟਨਾਵਾਂ ਦਾ ਅਧਿਐਨ ਕਰਨ ਵਾਲਾ ਅਧਿਐਨ ਹੈ ! ਇਹ ਤਰੀਕਾਂ, ਸਥਾਨਾਂ, ਘਟਨਾਵਾਂ ਅਤੇ ਸੰਘਰਸ਼ਾਂ ਦਾ ਅਧਿਐਨ ਹੈ । ਇਹ ਮੁੱਖ ਤੌਰ ਉੱਤੇ ਪਿਛਲੀਆਂ ਘਟਨਾਵਾਂ ਅਤੇ ਸਮਾਜ ਉੱਤੇ ਉਹਨਾਂ ਘਟਨਾਵਾਂ ਦੇ ਪਏ ਪ੍ਰਭਾਵਾਂ ਨਾਲ ਸੰਬੰਧਿਤ ਹੈ । ਇਤਿਹਾਸ ਨੂੰ ਪਿਛਲੇ ਸਮੇਂ ਦਾ ਮਾਈਕਰੋਸਕੋਪ, ਵਰਤਮਾਨ ਦਾ ਰਾਸ਼ੀਫਲ ਅਤੇ ਭਵਿੱਖ ਦਾ ਟੈਲੀਸਕੋਪ ਵੀ ਕਹਿੰਦੇ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਦੋ ਭਿੰਨਤਾਵਾਂ ਦੱਸੋ ।
ਉੱਤਰ-

  1. ਸਮਾਜ ਵਿਗਿਆਨ ਸਮਾਜ ਅਤੇ ਸਮਾਜਿਕ ਸੰਬੰਧਾਂ ਦਾ ਵਿਗਿਆਨ ਹੈ ਜਦਕਿ ਰਾਜਨੀਤਿਕ ਵਿਗਿਆਨ, ਰਾਜ ਅਤੇ ਸਰਕਾਰ ਦਾ ਵਿਗਿਆਨ ਹੈ ।
  2. ਸਮਾਜ ਵਿਗਿਆਨ ਸੰਗਠਿਤ, ਅਸੰਗਠਿਤ ਅਤੇ ਅਵਿਵਸਥਿਤ ਸਮਾਜਾਂ ਦਾ ਅਧਿਐਨ ਕਰਦਾ ਹੈ ਜਦਕਿ ਰਾਜਨੀਤਿਕ ਵਿਗਿਆਨ ਸਿਰਫ਼ ਰਾਜਨੀਤਿਕ ਤੌਰ ਉੱਤੇ ਸੰਗਠਿਤ ਸਮਾਜਾਂ ਦਾ ਅਧਿਐਨ ਕਰਦਾ ਹੈ ।
  3. ਸਮਾਜ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਵੱਡਾ ਅਰਥਾਤ ਅਸੀਮਿਤ ਹੈ ਜਦਕਿ ਰਾਜਨੀਤਿਕ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਹੀ ਸੀਮਿਤ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਕੀ ਸੰਬੰਧ ਹੈ ? ਦੋ ਵਿਚਾਰ ਦਿਓ ।
ਉੱਤਰ-
ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕੂਮ ਵਿੱਚ ਵਰਣਨ ਕਰਦਾ ਹੈ । ਸਿਰਫ਼ ਇਤਿਹਾਸ ਪੜ ਕੇ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਦੀਆਂ ਸੰਸਥਾਵਾਂ, ਸੰਬੰਧ, ਰੀਤੀ-ਰਿਵਾਜ ਆਦਿ ਕਿਵੇਂ ਪੈਦਾ ਹੋਏ । ਇਸ ਦੇ ਉਲਟ ਸਮਾਜ ਵਿਗਿਆਨ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿੱਚ ਸਮਾਜਿਕ ਸੰਬੰਧਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ-ਰਿਵਾਜਾਂ, ਸੰਸਕ੍ਰਿਤੀ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ । ਜੇਕਰ ਅਸੀ ਦੋਹਾਂ ਵਿਗਿਆਨਾਂ ਦਾ ਸੰਬੰਧ ਦੇਖੀਏ ਤਾਂ ਇਤਿਹਾਸ ਪ੍ਰਾਚੀਨ ਸਮਾਜ ਦੇ ਹਰੇਕ ਪੱਖ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪੱਖ ਦਾ ਅਧਿਐਨ ਕਰਦਾ ਹੈ । ਦੋਹਾਂ ਵਿਗਿਆਨਾਂ ਨੂੰ ਆਪਣੇ ਅਧਿਐਨ ਲਈ ਇੱਕ ਦੂਜੇ ਦੀ ਮੱਦਦ ਲੈਣੀ ਪੈਂਦੀ ਹੈ ਕਿਉਂਕਿ ਬਿਨਾਂ ਇੱਕ ਦੂਜੇ ਦੀ ਮੱਦਦ ਦੇ ਇਹ ਆਪਣਾ ਕੰਮ ਨਹੀਂ ਕਰ ਸਕਦੇ ।

ਪ੍ਰਸ਼ਨ 3.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਬੰਧਾਂ ਦੀ ਸੰਖੇਪ ਵਿਆਖਿਆ ਕਰੋ । ਉੱਤਰ-ਮਾਨਵ ਵਿਗਿਆਨ ਨੂੰ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਸਮਾਜ ਸ਼ਾਸਤਰ ਦੀ ਮੱਦਦ ਲੈਣੀ ਪੈਂਦੀ ਹੈ, ਮਾਨਵ-ਵਿਗਿਆਨੀਆਂ ਨੇ ਆਧੁਨਿਕ ਸਮਾਜ ਦੇ ਗਿਆਨ ਦੇ ਆਧਾਰ ਉੱਤੇ ਕਈ ਪਰਿਕਲਪਨਾਵਾਂ ਦਾ ਨਿਰਮਾਣ ਕੀਤਾ ਹੈ ਇਸ ਦੇ ਆਧਾਰ ਤੇ ਪ੍ਰਾਚੀਨ ਸਮਾਜਾਂ ਦਾ ਅਧਿਐਨ ਵਧੇਰੇ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ । ਸੰਸਕ੍ਰਿਤੀ ਹਰ ਸਮਾਜ ਦਾ ਇਕ ਹਿੱਸਾ ਹੁੰਦੀ ਹੈ ਬਿਨਾਂ ਸੰਸਕ੍ਰਿਤੀ ਦੇ ਅਸੀਂ ਕਿਸੇ ਸਮਾਜ ਬਾਰੇ ਸੋਚ ਵੀ ਨਹੀਂ ਸਕਦੇ । ਇਹ ਸਾਰਾ ਗਿਆਨ ਪ੍ਰਾਪਤ ਕਰਨ ਲਈ ਮਾਨਵ-ਵਿਗਿਆਨ ਨੂੰ ਸਮਾਜ ਵਿਗਿਆਨ ਉੱਪਰ ਆਧਾਰਿਤ ਹੋਣਾ ਪੈਂਦਾ ਹੈ । ਇਸ ਤੋਂ ਇਲਾਵਾ ਮਾਨਵ ਵਿਗਿਆਨੀ ਸਮੂਹਿਕ ਸਥਿਰਤਾ ਨੂੰ ਪੈਦਾ ਕਰਨ ਵਾਲੇ ਸੰਸਕ੍ਰਿਤਕ ਅਤੇ ਸਮਾਜਿਕ ਤੱਤਾਂ ਦੇ ਨਾਲ-ਨਾਲ ਉਨ੍ਹਾਂ ਤੱਤਾਂ ਦਾ ਅਧਿਐਨ ਵੀ ਕਰਦਾ ਹੈ ਜੋ ਸਮਾਜ ਵਿੱਚ ਸੰਘਰਸ਼ ਅਤੇ ਵੰਡ ਪੈਦਾ ਕਰਦੇ ਹਨ ।

ਪ੍ਰਸ਼ਨ 4.
ਸਮਾਜ ਸ਼ਾਸਤਰ ਅਰਥ ਸ਼ਾਸਤਰ ਨਾਲ ਕਿਵੇਂ ਸੰਬੰਧਿਤ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਕਿਸੇ ਵੀ ਆਰਥਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਸਾਨੂੰ ਸਮਾਜਿਕ ਤੱਥ ਦਾ ਵੀ ਸਹਾਰਾ ਲੈਣਾ ਪੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਅਰਥ ਵਿਗਿਆਨ ਕੇਵਲ ਆਰਥਿਕ ਕਾਰਨਾਂ ਦਾ ਪਤਾ ਲਗਾ ਸਕਦਾ ਹੈ, ਪਰੰਤੂ ਸਮਾਜਿਕ ਪੱਖ ਇਸਨੂੰ ਸੁਲਝਾਉਣ ਬਾਰੇ ਵਿਚਾਰ ਦਿੰਦਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਦਾ ਮੁੱਖ ਕਾਰਨ ਸਮਾਜਿਕ ਕੀਮਤਾਂ ਦੀ ਗਿਰਾਵਟ ਹੈ । ਇਸੇ ਕਰਕੇ ਆਰਥਿਕ ਕਿਰਿਆਵਾਂ ਸਮਾਜਿਕ ਅੰਤਰ-ਕ੍ਰਿਆਵਾਂ ਦਾ ਹੀ ਸਿੱਟਾ ਹੁੰਦੀਆਂ ਹਨ । ਇਨ੍ਹਾਂ ਨੂੰ ਸਮਝਣ ਦੇ ਲਈ ਅਰਥਸ਼ਾਸਤਰੀ ਨੂੰ ਸਮਾਜ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਕਈ ਪ੍ਰਸਿੱਧ ਅਰਥਸ਼ਾਸਤਰੀਆਂ ਨੇ ਆਰਥਿਕ ਖੇਤਰ ਦੇ ਅਧਿਐਨ ਤੋਂ ਬਾਅਦ ਸਮਾਜਿਕ ਖੇਤਰ ਦਾ ਅਧਿਐਨ ਕੀਤਾ । ਸਮਾਜ ਸ਼ਾਸਤਰ ਨੇ ਜਦੋਂ ਸਮਾਜਿਕ ਸੰਬੰਧਾਂ ਦੇ ਟੁੱਟਣ ਜਾਂ ਸਮਾਜ ਦੀ ਵਿਅਕਤੀਵਾਦੀ ਦ੍ਰਿਸ਼ਟੀ ਕਿਉਂ ਹੈ ਆਦਿ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਅਰਥ ਵਿਗਿਆਨ ਦੀ ਮੱਦਦ ਲੈਣੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਸਮਾਜ ਵਿਚ ਪੈਸੇ ਦੀ ਵੱਧਦੀ ਜ਼ਰੁਰਤ ਆਦਿ ਵਰਗੇ ਕਈ ਕਾਰਨਾਂ ਨੂੰ ਦੱਸਦਾ ਹੈ । ਇਸ ਤੋਂ ਇਲਾਵਾ ਕਈ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ ਕਰਨਾ ਆਦਿ ਪਿੱਛੇ ਵੀ ਮੁੱਖ ਕਾਰਨ ਆਰਥਿਕ ਖੇਤਰ ਨਾਲ ਹੀ ਜੁੜਿਆ ਹੋਇਆ ਹੈ । ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਸਮਾਜ ਸ਼ਾਸਤਰ ਨੂੰ ਅਰਥ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਮਨੋਵਿਗਿਆਨ, ਸਮਾਜਸ਼ਾਸਤਰੀਆਂ ਨੂੰ ਆਧੁਨਿਕ ਗੁੰਝਲਦਾਰ ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮੱਦਦ ਦਿੰਦਾ ਹੈ | ਮਨੋਵਿਗਿਆਨ ਮਨੁੱਖ ਦੇ ਮਨ ਅਤੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ ! ਇਸ ਪ੍ਰਕਾਰ ਸਮਾਜ ਵਿਗਿਆਨੀ ਨੂੰ ਮਨੋਵਿਗਿਆਨੀ ਦੁਆਰਾ ਇਕੱਤਰਤ ਕੀਤੀ ਸਮੱਗਰੀ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਹੈ । ਇਸ ਤਰ੍ਹਾਂ ਮਨੋ-ਵਿਗਿਆਨ ਦੀ ਸਮਾਜ ਵਿਗਿਆਨ ਨੂੰ ਬਹੁਤ ਦੇਣ ਹੈ ।

ਮਨੋਵਿਗਿਆਨ ਨੂੰ ਵਿਅਕਤੀਗਤ ਵਿਵਹਾਰ ਦੇ ਅਧਿਐਨ ਕਰਨ ਦੇ ਲਈ ਸਮਾਜ ਸ਼ਾਸਤਰ ਦੇ ਵਿਸ਼ੇ-ਵਸਤੂ ਦੀ ਲੋੜ ਪੈਂਦੀ ਹੈ । ਕੋਈ ਵੀ ਵਿਅਕਤੀ ਸਮਾਜ ਤੋਂ ਬਾਹਰ ਨਹੀਂ ਰਹਿ ਸਕਦਾ । ਇਸੇ ਕਰਕੇ ਅਰਸਤੂ (Aristotle) ਨੇ ਵੀ ਮਨੁੱਖ ਨੂੰ ਇਕ ਸਮਾਜਿਕ ਪਸ਼ੂ ਕਿਹਾ ਹੈ । ਮਨੋਵਿਗਿਆਨੀ ਨੂੰ ਮਾਨਸਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਉਸ ਦੀਆਂ ਸਮਾਜਿਕ ਹਾਲਤਾਂ ਬਾਰੇ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ । ਇਸ ਪ੍ਰਕਾਰ ਵਿਅਕਤੀਗਤ ਵਿਵਹਾਰ ਨੂੰ ਜਾਣਨ ਦੇ ਲਈ ਸਮਾਜ ਸ਼ਾਸਤਰ ਦੀ ਜ਼ਰੂਰਤ ਪੈਂਦੀ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨਾਲ ਕਿਵੇਂ ਅੰਤਰਸੰਬੰਧਿਤ ਹੈ ? ਵਿਆਖਿਆ ਕਰੋ ।
ਉੱਤਰ-
ਰਾਜਨੀਤਿਕ ਸ਼ਾਸਤਰ ਦੇ ਵਿਚ ਜਦੋਂ ਵੀ ਕਾਨੂੰਨ ਬਣਾਉਂਦੇ ਹਾਂ ਤਾਂ ਸਮਾਜਿਕ ਪਰਿਸਥਿਤੀਆਂ ਨੂੰ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ ਕਿਉਂਕਿ ਜੇਕਰ ਸਰਕਾਰ ਕੋਈ ਵੀ ਕਾਨੂੰਨ ਬਿਨਾਂ ਸਮਾਜਿਕ ਸਵੀਕ੍ਰਿਤੀ ਦੇ ਬਣਾ ਦਿੰਦੀ ਹੈ ਤਾਂ ਲੋਕ ਅੰਦੋਲਨ ਦਾ ਰਾਹ ਫੜ ਲੈਂਦੇ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ । ਇਸ ਕਰਕੇ ਰਾਜਨੀਤੀ ਸ਼ਾਸਤਰ ਨੂੰ ਸਮਾਜ ਸ਼ਾਸਤਰ ਉੱਪਰ ਨਿਰਭਰ ਰਹਿਣਾ ਪੈਂਦਾ ਹੈ ।

ਕਿਸੇ ਵੀ ਸਮਾਜ ਦੇ ਵਿਚ ਬਿਨਾਂ ਨਿਯੰਤਰਨ ਦੇ ਵਿਕਾਸ ਨਹੀਂ ਪਾਇਆ ਜਾਂਦਾ । ਰਾਜਨੀਤੀ ਸ਼ਾਸਤਰ ਦੇ ਦੁਆਰਾ ਸਮਾਜ ਉੱਪਰ ਨਿਯੰਤਰਨ ਬਣਿਆ ਰਹਿੰਦਾ ਹੈ । ਬਹੁ-ਵਿਆਹ ਦੀ ਪ੍ਰਥਾ, ਸਤੀ ਪ੍ਰਥਾ, ਵਿਧਵਾ ਵਿਆਹ, ਆਦਿ ਵਰਗੀਆਂ ਪਾਈਆਂ ਗਈਆਂ ਸਮਾਜਿਕ ਬੁਰਾਈਆਂ ਜਿਹੜੀਆਂ ਸਮਾਜ ਦੀ ਪ੍ਰਤੀ ਲਈ ਰੁਕਾਵਟ ਬਣ ਗਈਆਂ ਸਨ, ਨੂੰ ਖ਼ਤਮ ਕਰਨ ਦੇ ਲਈ ਰਾਜਨੀਤੀ ਸ਼ਾਸਤਰ ਦਾ ਹੀ ਸਹਾਰਾ ਲੈਣਾ ਪਿਆ ਹੈ । ਇਸ ਪ੍ਰਕਾਰ ਸਮਾਜ ਦੇ ਵਿਚ ਪਰਿਵਰਤਨ ਲਿਆਉਣ ਦੇ ਲਈ ਸਾਨੂੰ ਰਾਜਨੀਤੀ ਸ਼ਾਸਤਰ ਤੋਂ ਮੱਦਦ ਲੈਣੀ ਪੈਂਦੀ ਹੈ ।

ਪ੍ਰਸ਼ਨ 7.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਖੇਪ ਭਿੰਨਤਾ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਆਧੁਨਿਕ ਸਮਾਜ ਦੀ ਆਰਥਿਕ-ਵਿਵਸਥਾ, ਰਾਜਨੀਤਿਕ ਵਿਵਸਥਾ, ਕਲਾ ਆਦਿ ਦਾ ਅਧਿਐਨ ਆਪਣੇ ਹੀ ਢੰਗ ਨਾਲ ਕਰਦਾ ਹੈ । ਇਹ ਸਿਰਫ ਸਮਾਜਿਕ ਸੰਰਚਨਾ, ਸਮਾਜਿਕ ਸੰਗਠਨ ਅਤੇ ਵਿਘਟਨ ਦਾ ਅਧਿਐਨ ਕਰਦਾ ਹੈ । ਪਰੰਤੂ ਸਮਾਜਿਕ ਮਾਨਵ ਵਿਗਿਆਨ ਦਾ ਵਿਸ਼ਾ-ਵਸਤੂ ਕਿਸੇ ਇਕ ਸਮਾਜ ਦੀ ਰਾਜਨੀਤਿਕ, ਆਰਥਿਕਵਿਵਸਥਾ, ਸਮਾਜਿਕ ਸੰਗਠਨ, ਧਰਮ, ਕਲਾ ਆਦਿ ਹਰੇਕ ਵਸਤੂ ਦਾ ਅਧਿਐਨ ਕਰਦਾ ਹੈ ਅਤੇ ਇਹ ਸੰਪੂਰਨ ਸਮਾਜ ਦੀ ਪੂਰਨਤਾ ਦਾ ਅਧਿਐਨ ਕਰਦਾ ਹੈ ।
  • ਮਾਨਵ ਵਿਗਿਆਨ ਆਪਣੇ ਆਪ ਨੂੰ ਸਮੱਸਿਆਵਾਂ ਦੇ ਅਧਿਐਨ ਤਕ ਸੀਮਿਤ ਰੱਖਦਾ ਹੈ ਪਰ ਸਮਾਜ ਸ਼ਾਸਤਰ ਭਵਿੱਖ ਤਕ ਵੀ ਪਹੁੰਚਦਾ ਹੈ ।
  • ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਨਾਲ ਸੰਬੰਧਿਤ ਹੈ ਅਤੇ ਮਾਨਵ ਵਿਗਿਆਨ ਸਮਾਜ ਦੀ ਸੰਪੂਰਨਤਾ ਨਾਲ ਸੰਬੰਧਿਤ ਹੁੰਦਾ ਹੈ । ਇਸ ਤਰ੍ਹਾਂ ਦੋਨੋਂ ਸਮਾਜ ਸ਼ਾਸਤਰਾਂ ਦੇ ਅਧਿਐਨ ਖੇਤਰ ਵਿਚ ਅੰਤਰ ਹੈ ।
  • ਸਮਾਜ ਸ਼ਾਸਤਰ ਦਾ ਵਿਸ਼ਾ-ਖੇਤਰ ਬਹੁਤ ਵੱਡਾ ਹੈ ਜਦਕਿ ਮਾਨਵ ਵਿਗਿਆਨ ਦਾ ਵਿਸ਼ਾ-ਖੇਤਰ ਬਹੁਤ ਸੀਮਿਤ ਹੈ ਕਿਉਂਕਿ ਇਹ ਸਮਾਜ ਸ਼ਾਸਤਰ ਦਾ ਹੀ ਇੱਕ ਹਿੱਸਾ ਹੈ ।

ਪ੍ਰਸ਼ਨ 8.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅੰਤਰਾਂ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਦਾ ਹੈ ਅਤੇ ਅਰਥ ਵਿਗਿਆਨ ਸਮਾਜ ਦੇ ਕੇਵਲ ਆਰਥਿਕ ਹਿੱਸੇ ਦਾ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਦੀ ਇਕਾਈ ਦੋ ਜਾਂ ਦੋ ਤੋਂ ਵੱਧ ਵਿਅਕਤੀ ਹੁੰਦੇ ਹਨ । ਪਰੰਤੁ ਅਰਥ ਸ਼ਾਸਤਰ ਦੀ ਇਕਾਈ ਮਨੁੱਖ ਅਤੇ ਉਸਦੇ ਆਰਥਿਕ ਹਿੱਸੇ ਦੇ ਅਧਿਐਨ ਤੋਂ ਹੈ ।
  • ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ ਅਤੇ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।
  • ਸਮਾਜ ਸ਼ਾਸਤਰ ਵਿਚ ਇਤਿਹਾਸਿਕ, ਤੁਲਨਾਤਮਕ ਆਦਿ ਵਿਧੀ ਦਾ ਪ੍ਰਯੋਗ ਕੀਤਾ ਹੁੰਦਾ ਹੈ ਜਦੋਂ ਕਿ ਅਰਥ ਸ਼ਾਸਤਰ ਵਿਚ ਨਿਗਮਨ ਅਤੇ ਆਗਮਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  • ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੁੰਦਾ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਚਿਤਰ ਪੇਸ਼ ਕਰਦਾ ਹੈ । ਇਸ ਕਰਕੇ ਇਸ ਦਾ ਖੇਤਰ ਵਿਸ਼ਾਲ ਹੁੰਦਾ ਹੈ । ਪਰ ਅਰਥ ਸ਼ਾਸਤਰ ਸਿਰਫ ਸਮਾਜ ਦੇ ਆਰਥਿਕ ਹਿੱਸੇ ਦਾ ਅਧਿਐਨ ਕਰਨ ਤਕ ਸੀਮਿਤ ਹੁੰਦਾ ਹੈ, ਇਸ ਕਰਕੇ ਇਸ ਦਾ ਵਿਸ਼ਾ ਖੇਤਰ ਸੀਮਿਤ ਹੁੰਦਾ ਹੈ ।

ਪ੍ਰਸ਼ਨ 9.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਭਿੰਨਤਾ ਕਰੋ ।
ਉੱਤਰ-

  1. ਮਨੋਵਿਗਿਆਨ ਮਨੁੱਖ ਦੇ ਮਨ ਦਾ ਅਧਿਐਨ ਕਰਦਾ ਹੈ ਤੇ ਸਮਾਜ ਸ਼ਾਸਤਰ ਸਮੁਹ ਨਾਲ ਸੰਬੰਧਿਤ ਹੈ ।
  2. ਮਨੋਵਿਗਿਆਨ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਹੈ ਸਮਾਜ ਵਿਗਿਆਨ ਦਾ ਦ੍ਰਿਸ਼ਟੀਕੋਣ ਸਮਾਜਿਕ ਹੈ ।
  3. ਮਨੋਵਿਗਿਆਨ ਵਿਚ ਪ੍ਰਯੋਗਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ਜਦਕਿ ਸਮਾਜ ਸ਼ਾਸਤਰ ਵਿਚ ਇਤਿਹਾਸਿਕ ਅਤੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ।
  4. ਸਮਾਜ ਸ਼ਾਸਤਰ ਮਨੁੱਖੀ ਵਿਵਹਾਰ ਦਾ ਸਮਾਜਿਕ ਪੱਖ ਤੋਂ ਅਧਿਐਨ ਕਰਦਾ ਹੈ ਜਦਕਿ ਮਨੋਵਿਗਿਆਨ ਮਨੁੱਖੀ ਵਿਵਹਾਰ ਦਾ ਮਨੋਵਿਗਿਆਨਿਕ ਪੱਖ ਤੋਂ ਅਧਿਐਨ ਕਰਦਾ ਹੈ ।

ਪ੍ਰਸ਼ਨ 10.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਸੰਖੇਪ ਭਿੰਨਤਾ ਕਰੋ ।
ਉੱਤਰ-

  • ਸਮਾਜ ਸ਼ਾਸਤਰ ਅਮੂਰਤ (Abstract) ਵਿਗਿਆਨ ਹੈ ਕਿਉਂਕਿ ਇਹ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ਅਤੇ ਇਤਿਹਾਸ ਮੁਰਤ ਵਿਗਿਆਨ (Concrete) ਹੈ । ਇਹ ਘਟਨਾਵਾਂ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦੇ ਕਾਰਨ ਹੀ ਵਾਪਰਦੀਆਂ ਹਨ ।
  • ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚ ਵੱਖੋ-ਵੱਖਰੀਆਂ ਵਿਧੀਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ । ਸਮਾਜ ਵਿਗਿਆਨ ਵਿਚ ਜਿੱਥੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉੱਥੇ ਇਤਿਹਾਸ ਦੇ ਵਿਚ ਵਿਵਰਣਾਤਮਕ ਵਿਧੀ ਦਾ ।
  • ਦੋਨੋਂ ਵਿਗਿਆਨਾਂ ਦੀਆਂ ਵਿਸ਼ਲੇਸ਼ਣ ਦੀਆਂ ਇਕਾਈਆਂ ਵੀ ਵੱਖੋ-ਵੱਖਰੀਆਂ ਹਨ । ਸਮਾਜ ਵਿਗਿਆਨ ਦੀ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮੂਹ ਹੈ, ਪਰੰਤੂ ਇਤਿਹਾਸ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਉੱਪਰ ਜ਼ੋਰ ਦਿੰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦੁਜੇ ਸਮਾਜਿਕ ਵਿਗਿਆਨਾਂ ਤੋਂ ਕਿਵੇਂ ਭਿੰਨ ਹੈ, ’ਤੇ ਵਿਸਤਾਰ ਸਹਿਤ ਵਰਨਣ ਕਰੋ ।
ਉੱਤਰ-
ਵਿਅਕਤੀ ਦਾ ਜੀਵਨ ਬਹੁਤ ਜਟਿਲ ਹੈ । ਜੇਕਰ ਸਮਾਜ ਵਿਗਿਆਨ ਨੇ ਕਿਸੇ ਸਮਾਜ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਜਿਵੇਂ ਕਿ ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਮਨੋਵਿਗਿਆਨ ਆਦਿ ਦੀ ਮਦਦ ਲੈਣੀ ਹੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਚੀਜ਼ਾਂ ਅਤੇ ਪੈਸੇ ਦੇ ਉਤਪਾਦਨ, ਵੰਡ ਤੇ ਉਪਭੋਗ ਬਾਰੇ ਦੱਸਦਾ ਹੈ । ਇਤਿਹਾਸ ਤੋਂ ਸਾਨੂੰ ਪੁਰਾਣੀਆਂ ਘਟਨਾਵਾਂ ਦਾ ਪਤਾ ਚਲਦਾ ਹੈ । ਇਹਨਾਂ ਸਾਰੇ ਸਮਾਜਿਕ ਵਿਗਿਆਨਾਂ ਦੀ ਮਦਦ ਨਾਲ ਸਮਾਜ ਸ਼ਾਸਤਰ ਆਪਣਾ ਅਧਿਐਨ ਪੂਰਾ ਕਰ ਲੈਂਦਾ ਹੈ । ਇਸ ਕਰਕੇ ਹੀ ਇਸਨੂੰ ਸਾਰੇ ਸਮਾਜਿਕ ਵਿਗਿਆਨਾਂ ਦੀ ਮਾਂ ਕਿਹਾ ਗਿਆ ਹੈ ।

ਇਸ ਦੇ ਨਾਲ ਹੀ ਬਹੁਤ ਸਾਰੇ ਸਮਾਜ ਵਿਗਿਆਨੀਆਂ ਦੇ ਇਸ ਵਿਸ਼ੇ ਪਤੀ ਵੱਖ-ਵੱਖ ਵਿਚਾਰ ਹਨ । ਕੁੱਝ ਸਮਾਜ ਵਿਗਿਆਨੀਆਂ ਅਨੁਸਾਰ ਸਮਾਜ ਵਿਗਿਆਨ ਇਕ ਸੁਤੰਤਰ ਵਿਗਿਆਨ ਹੈ ਅਤੇ ਕਈ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਇਹ ਸਾਧਾਰਨ ਵਿਗਿਆਨ ਹੈ ਅਤੇ ਹੋਰ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ । ਸਪੈਂਸਰ ਨੇ ਤਾਂ ਇਹ ਵੀ ਕਿਹਾ ਸੀ ਕਿ ਸਮਾਜ ਸ਼ਾਸਤਰ ਨੂੰ ਪੂਰੀ ਤਰ੍ਹਾਂ ਹੋਰ ਸਮਾਜਿਕ ਵਿਗਿਆਨਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮਾਜ ਸ਼ਾਸਤਰ ਵਿਚ ਸਾਰੇ ਸਮਾਜਿਕ ਵਿਗਿਆਨਾਂ ਦੇ ਵਿਸ਼ੇ-ਵਸਤੂ ਨੂੰ ਅਧਿਐਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਮੈਕਾਈਵਰ ਨੇ ਵੀ ਕਿਹਾ ਹੈ ਕਿ ਅਸੀਂ ਸਾਰੇ ਸਮਾਜਿਕ ਵਿਗਿਆਨਾਂ ਨੂੰ ਇਕ-ਦੂਜੇ ਤੋਂ ਵੱਖ-ਵੱਖ ਕਰ ਕੇ ਅਧਿਐਨ ਨਹੀਂ ਕਰ ਸਕਦੇ । ਇਹਨਾਂ ਸਾਰਿਆਂ ਅਨੁਸਾਰ ਸਮਾਜ ਵਿਗਿਆਨ ਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ ਹੈ ਬਲਕਿ ਇਹ ਹੋਰ ਸਾਰੇ ਸਮਾਜ ਵਿਗਿਆਨਾਂ ਦਾ ਮਿਸ਼ਰਣ ਹੈ ।

ਪਰੰਤ ਕਈ ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇਕ ਸੁਤੰਤਰ ਵਿਗਿਆਨ ਹੈ । ਉਹ ਕਹਿੰਦੇ ਹਨ ਕਿ ਸਮਾਜ ਵਿਗਿਆਨ ਨੂੰ ਸਮਝਣ ਦੇ ਲਈ ਸਿਧਾਂਤਾਂ ਉੱਤੇ ਆਧਾਰਿਤ ਹੋਣਾ ਪੈਂਦਾ ਹੈ । ਪਰ ਜਦੋਂ ਇਹ ਪੂਰੇ ਸਮਾਜ ਦਾ ਅਧਿਐਨ ਕਰਦਾ ਹੈ ਤਾਂ ਇਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੇ ਵਿਸ਼ੇ ਖੇਤਰ ਦਾ ਅਧਿਐਨ ਕਰਨ ਦੀ ਜ਼ਰੂਰਤ ਪੈਂਦੀ ਹੈ ।

ਬਾਰੰਜ਼ ਦਾ ਕਹਿਣਾ ਹੈ ਕਿ “ਸਮਾਜ ਵਿਗਿਆਨ ਨਾ ਤਾਂ ਹੋਰਨਾਂ ਸਮਾਜਿਕ ਵਿਗਿਆਨਾਂ ਦੀ ਰਖੈਲ ਹੈ ਤੇ ਨਾ ਹੀ ਦਾਸੀ ਬਲਕਿ ਉਹਨਾਂ ਦੀ ਭੈਣ ਹੈ ।”

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਕ੍ਰਿਆਵਾਂ, ਸੰਬੰਧਾਂ, ਸੰਸਥਾਵਾਂ, ਸਮੂਹਾਂ ਆਦਿ ਦਾ ਅਧਿਐਨ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ ਹੈ । ਇਸ ਦਾ ਵਿਸ਼ਾ-ਵਸਤੂ ਆਪਣਾ ਹੀ ਹੈ । ਹੋਰ ਕੋਈ ਸਮਾਜਿਕ ਵਿਗਿਆਨ ਸਮਾਜ ਦੇ ਉਹਨਾਂ ਹਿੱਸਿਆਂ ਦਾ ਅਧਿਐਨ ਨਹੀਂ ਕਰਦੇ ਜਿਨ੍ਹਾਂ ਦਾ ਸਮਾਜ ਵਿਗਿਆਨ ਕਰਦੇ ਹਨ । ਜੇਕਰ ਅਸੀਂ ਨੀਲੇ ਤੇ ਪੀਲੇ ਰੰਗ ਨੂੰ ਮਿਲਾ ਦੇਈਏ ਤਾਂ ਹਰਾ ਰੰਗ ਬਣ ਜਾਂਦਾ ਹੈ ਪਰ ਹਰੇ ਰੰਗ ਦੀ ਆਪਣੀ ਸੁਤੰਤਰ ਹੋਂਦ ਹੁੰਦੀ ਹੈ ਤੇ ਇਸ ਨੂੰ ਸੁਤੰਤਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ । ਇਸੇ ਤਰ੍ਹਾਂ ਦੇ ਸੰਬੰਧ ਸਮਾਜ ਸ਼ਾਸਤਰ ਅਤੇ ਹੋਰ ਸਮਾਜਿਕ ਵਿਗਿਆਨਾਂ ਵਿਚ ਪਾਏ ਜਾਂਦੇ ਹਨ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਹੀ ਹੈ ਕਿ ਸਮਾਜ ਸ਼ਾਸਤਰ ਆਪਣੇ ਅਧਿਐਨ ਲਈ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਂਦਾ ਹੈ । ਪਰ ਉਹ ਹੋਰ ਸਮਾਜਿਕ ਵਿਗਿਆਨਾਂ ਨੂੰ ਮਦਦ ਦਿੰਦਾ ਵੀ ਹੈ । ਜੇਕਰ ਕਿਸੇ ਵੀ ਸਮਾਜਿਕ ਸਮੱਸਿਆ ਦਾ ਹੱਲ ਲੱਭਣਾ ਹੋਵੇ ਤਾਂ ਕਿਸੇ ਵੀ ਸਮਾਜਿਕ ਵਿਗਿਆਨ ਲਈ ਇਕੱਲੇ ਹੱਲ ਲੱਭਣਾ ਮੁਮਕਿਨ ਨਹੀਂ ਹੈ । ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਣੀ ਹੀ ਪੈਂਦੀ ਹੈ । ਇਸ ਤਰ੍ਹਾਂ ਸਮਾਜਿਕ ਵਿਗਿਆਨ ਤੇ ਸਮਾਜ ਸ਼ਾਸਤਰ ਇਕਦੂਜੇ ਨਾਲ ਸੰਬੰਧਿਤ ਵੀ ਹਨ ਅਤੇ ਇਕ-ਦੂਜੇ ਤੋਂ ਵੱਖ ਵੀ ਹਨ ।

ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿਚ ਅੰਤਰ (Difference between Sociology and Economics) –

  • ਸਾਧਾਰਨ ਤੇ ਵਿਸ਼ੇਸ਼ (General and Special) – ਸਮਾਜ ਸ਼ਾਸਤਰ ਨੂੰ ਇਕ ਸਾਧਾਰਨ ਵਿਗਿਆਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਰੇਕ ਪ੍ਰਕਾਰ ਦੇ ਸਮਾਜਿਕ ਪ੍ਰਕਟਨਾਂ ਦਾ ਅਧਿਐਨ ਕਰਦਾ ਹੈ ਜਿਹੜੇ ਸਮਾਜ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਬਲਕਿ ਪੂਰਨ ਸਮਾਜ ਨਾਲ ਸੰਬੰਧਿਤ ਹੁੰਦੇ ਹਨ | ਪਰੰਤੁ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਿਰਫ਼ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ।
  • ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਕੇ ਸਮਾਜ ਦੀ ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ । ਇਸੇ ਕਾਰਨ ਕਰਕੇ ਸਮਾਜ ਸ਼ਾਸਤਰ ਦਾ ਘੇਰਾ ਕਾਫ਼ੀ ਵਿਸ਼ਾਲ ਹੈ । ਪਰ ਅਰਥ ਸ਼ਾਸਤਰ ਸਮਾਜ ਦੇ ਸਿਰਫ਼ ਆਰਥਿਕ ਹਿੱਸੇ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਵਿਸ਼ਾ ਖੇਤਰ ਕਾਫ਼ੀ ਸੀਮਿਤ ਹੈ ।
  • ਇਕਾਈ ਵਿਚ ਅੰਤਰ (Difference in Units) – ਸਮਾਜ ਸ਼ਾਸਤਰ ਦੇ ਅਧਿਐਨ ਦੀ ਇਕਾਈ ਸਮੂਹ ਹੈ । ਉਹ ਸਮੁਹ ਵਿਚ ਰਹਿੰਦੇ ਵਿਅਕਤੀਆਂ ਦਾ ਅਧਿਐਨ ਕਰਦਾ ਹੈ | ਪਰ ਅਰਥ ਸ਼ਾਸਤਰੀ ਵਿਅਕਤੀ ਦੇ ਸਿਰਫ਼ ਆਰਥਿਕ ਪੱਖ ਨਾਲ ਹੀ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦੀ ਇਕਾਈ ਵਿਅਕਤੀ ਹੁੰਦਾ ਹੈ ।
  • ਦ੍ਰਿਸ਼ਟੀਕੋਣ ਵਿਚ ਅੰਤਰ (Difference in Point of view) – ਸਮਾਜ ਸ਼ਾਸਤਰ ਸਮਾਜ ਵਿਚ ਮਿਲਣ ਵਾਲੀਆਂ ਸਮਾਜਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਅਤੇ ਇਹ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਸ ਦਾ ਦਿਸ਼ਟੀਕੋਣ ਸਮਾਜ ਸ਼ਾਸਤਰ ਹੈ । ਅਰਥ ਸ਼ਾਸਤਰ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਜਿਵੇਂ ਪੈਸਾ ਕਿਵੇਂ ਕਮਾਉਣਾ ਹੈ, ਕਿਵੇਂ ਵੰਡ ਕਰਨੀ ਹੈ ਅਤੇ ਕਿਵੇਂ ਪ੍ਰਯੋਗ ਕਰਨਾ ਹੈ । ਇਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਆਰਥਿਕ ਹੈ ।

ਸਮਾਜ ਵਿਗਿਆਨ ਅਤੇ ਰਾਜਨੀਤਿਕ ਵਿਗਿਆਨ ਵਿੱਚ ਅੰਤਰ (Difference between Sociology and Political Science)-

(i) ਸਕਾਰਾਤਮਕ ਤੇ ਆਦਰਸ਼ਵਾਦੀ (Positive and Idealistic) – ਸਮਾਜ ਸ਼ਾਸਤਰ ਇਕ ਸਕਾਰਾਤਮਕ ਵਿਗਿਆਨ ਹੈ ਕਿਉਂਕਿ ਇਹ ਸੁਤੰਤਰ ਰੂਪ ਨਾਲ ਅਧਿਐਨ ਕਰਦਾ ਅਰਥਾਤ ਇਸ ਦੀ ਦ੍ਰਿਸ਼ਟੀ ਨਿਰਪੱਖਤਾ ਵਾਲੀ ਹੁੰਦੀ ਹੈ । ਪਰ ਰਾਜਨੀਤੀ ਵਿਗਿਆਨ ਇਕ ਆਦਰਸ਼ਵਾਦੀ ਵਿਗਿਆਨ ਹੈ ਕਿਉਂਕਿ ਰਾਜਨੀਤੀ ਵਿਗਿਆਨ ਰਾਜ ਦੇ ਸਰੂਪ ਨਾਲ ਵੀ ਸੰਬੰਧਿਤ ਹੁੰਦਾ ਹੈ ਤੇ ਇਸ ਵਿਚ ਸਮਾਜ ਵੱਲੋਂ ਪ੍ਰਵਾਨਿਤ ਨਿਯਮਾਂ ਨੂੰ ਸਵੀਕਾਰਿਆ ਜਾਂਦਾ ਹੈ ।

(ii) ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿਸ਼ੇ ਖੇਤਰ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਸਮਾਜ ਸ਼ਾਸਤਰ ਧਾਰਮਿਕ, ਸਮਾਜਿਕ, ਆਰਥਿਕ, ਮਨੋਵਿਗਿਆਨਿਕ, ਇਤਿਹਾਸਿਕ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਦੇ ਸੰਬੰਧਾਂ ਦਾ ਅਧਿਐਨ ਕਰਕੇ ਵਿਅਕਤੀਗਤ ਜੀਵਨ ਬਾਰੇ ਦੱਸਦਾ ਹੈ । ਪਰ ਰਾਜਨੀਤੀ ਵਿਗਿਆਨ ਸਿਰਫ਼ ਰਾਜ ਅਤੇ ਉਸ ਦੇ ਅੰਗਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਿਰਫ਼ ਰਾਜ ਅਤੇ ਰਾਜ ਸਰਕਾਰ ਨਾਲ ਸੰਬੰਧਿਤ ਹੁੰਦਾ ਹੈ । ਸਮਾਜ ਸ਼ਾਸਤਰ ਹਰੇਕ ਪ੍ਰਕਾਰ ਦੀ ਸਮਾਜਿਕ ਸੰਸਥਾ ਵਿਚ ਪਾਏ ਗਏ ਸੰਬੰਧਾਂ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਖੇਤਰ ਕਾਫ਼ੀ ਵਿਸ਼ਾਲ ਹੈ ।

(iii) ਚੇਤਨ ਅਤੇ ਅਚੇਤਨ (Conscious and Unconscious) – ਸਮਾਜ ਸ਼ਾਸਤਰ ਅਚੇਤਨ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਵਿਗਿਆਨ ਦਾ ਸੰਬੰਧ ਮਨੁੱਖ ਦੀਆਂ ਸਿਰਫ਼ ਚੇਤਨ ਕ੍ਰਿਆਵਾਂ ਨਾਲ ਹੁੰਦਾ ਹੈ । ਇਸ ਕਰਕੇ ਹੀ ਇਹ ਸਿਰਫ਼ ਸੰਗਠਿਤ ਸਮੁਦਾਵਾਂ ਨਾਲ ਹੀ ਸੰਬੰਧ ਰੱਖਦਾ ਹੈ ।

(iv) ਕਾਲ ਦਾ ਅੰਤਰ (Difference of Time) – ਸਮਾਜ ਸ਼ਾਸਤਰ ਸਿਰਫ਼ ਵਰਤਮਾਨ ਸਮਾਜ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦੇ ਭੂਤਕਾਲ, ਵਰਤਮਾਨ ਤੇ ਭਵਿੱਖ ਵਿਚ ਆਉਣ ਵਾਲੇ ਸਮੇਂ ਦਾ ਅਧਿਐਨ ਕਰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚਲੇ ਸੰਬੰਧਾਂ ਤੇ ਵਿਸਥਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜ ਸ਼ਾਸਤਰ ਅਤੇ ਇਤਿਹਾਸ ਦੋਵੇਂ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਇਤਿਹਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਮਨੁੱਖੀ ਸਮਾਜ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਤਿਆਰ ਕਰਕੇ ਉਹਨਾਂ ਨੂੰ ਕਾਲ ਅਤੇ ਭੂਮ ਦੇ ਆਧਾਰ ਉੱਤੇ ਸੰਸ਼ੋਧਿਤ ਕਰਦਾ ਹੈ ਅਤੇ ਮਨੁੱਖੀ ਜੀਵਨ ਦੀ ਇਕ ਕਹਾਣੀ ਦੀ ਤਰ੍ਹਾਂ ਪੇਸ਼ ਕਰਦਾ ਹੈ । ਇਤਿਹਾਸ ਅਤੇ ਸਮਾਜ ਸ਼ਾਸਤਰ ਦੋਵੇਂ ਹੀ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਜੇਕਰ ਅਸੀਂ ਗੌਰ ਨਾਲ ਦੇਖੀਏ ਤਾਂ ਸਮਾਜ ਵਿਗਿਆਨ ਇਤਿਹਾਸ ਤੋਂ ਹੀ ਉਤਪੰਨ ਹੋਇਆ ਹੈ । ਇਤਿਹਾਸਿਕ ਵਿਧੀ ਜਿਹੜੀ ਸਮਾਜ ਸ਼ਾਸਤਰ ਵਿਚ ਪ੍ਰਯੋਗ ਹੁੰਦੀ ਹੈ, ਉਹ ਇਤਿਹਾਸ ਤੋਂ ਹੀ ਲਈ ਗਈ ਹੈ ।

ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕ੍ਰਮ ਵਿਚ ਵਰਣਨ ਕਰਦਾ ਹੈ । ਇਹ ਸਿਰਫ਼ “ਕੀ ਸੀ ਦਾ ਹੀ ਵਰਣਨ ਨਹੀਂ ਕਰਦਾ ਹੈ ਬਲਕਿ ‘ਕਿਵੇਂ ਹੋਇਆ’ ਬਾਰੇ ਵੀ ਦੱਸਦਾ ਹੈ । ਸਿਰਫ਼ ਇਤਿਹਾਸ ਪੜ੍ਹਨ ਤੋਂ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਵਿਚ ਸੰਸਥਾਵਾਂ, ਸੰਬੰਧ, ਰੀਤੀ ਰਿਵਾਜ ਕਿਵੇਂ ਉਤਪੰਨ ਹੋਏ । ਇਤਿਹਾਸ ਸਾਡੇ ਭੂਤਕਾਲ ਨਾਲ ਸੰਬੰਧਿਤ ਹੈ ਕਿ ਭੂਤਕਾਲ ਵਿਚ ਕੀ, ਕਿਉਂ ਤੇ ਕਿਵੇਂ ਹੋਇਆ ।

ਇਤਿਹਾਸ ਦੇ ਉਲਟ ਸਮਾਜ ਸ਼ਾਸਤਰ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿਚ ਸਮਾਜਿਕ ਸੰਬੰਧਾਂ ਤੇ ਉਹਨਾਂ ਦੇ ਸਰੂਪਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ ਰਿਵਾਜਾਂ, ਮਨੁੱਖੀ ਸੰਸਕ੍ਰਿਤੀ, ਸੰਸਕ੍ਰਿਤੀ ਦੇ ਵੱਖ-ਵੱਖ ਸਰੂਪਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ।

ਜੇਕਰ ਅਸੀਂ ਦੋਹਾਂ ਵਿਗਿਆਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਤਿਹਾਸ ਪ੍ਰਾਚੀਨ ਜਾਂ ਭੂਤਕਾਲ ਦੇ ਸਮਾਜ ਦੇ ਹਰ ਇਕ ਪਹਿਲੂ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪਹਿਲੂ ਦਾ ਅਧਿਐਨ ਕਰਦਾ ਹੈ ।

ਇਤਿਹਾਸ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of History to Sociology) – ਇਤਿਹਾਸ ਵਲੋਂ ਦਿੱਤੀ ਸਮੱਗਰੀ ਨੂੰ ਸਮਾਜ ਸ਼ਾਸਤਰ ਪ੍ਰਯੋਗ ਕਰਦਾ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ਜੋ ਕਿ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ । ਸਮਾਜ ਨੂੰ ਸਮਝਣ ਲਈ ਸਾਨੂੰ ਪੁਰਾਤਨ ਸਮੇਂ ਵਿਚ ਉਸ ਦੀ ਉੱਤਪਤੀ ਬਾਰੇ ਜਾਣਨਾ ਪੈਂਦਾ ਹੈ । ਮਨੁੱਖੀ ਜੀਵਨ ਦੀ ਉੱਤਪਤੀ, ਵਿਕਾਸ, ਢੰਗ ਸਭ ਕੁੱਝ ਅਤੀਤ ਦਾ ਹਿੱਸਾ ਹੈ । ਇਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਨੂੰ ਇਹਨਾਂ ਦਾ ਅਧਿਐਨ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਪੈਂਦੀ ਹੈ । ਇਤਿਹਾਸ ਸਾਨੂੰ ਪ੍ਰਾਚੀਨ ਸਮੇਂ ਦੇ ਸਮਾਜਿਕ ਤੱਥਾਂ ਦਾ ਗਿਆਨ ਦਿੰਦਾ ਹੈ । ਇਸੇ ਲਈ ਅੱਜ ਦੇ ਵਰਤਮਾਨ ਸਮਾਜ ਨੂੰ ਸਮਝਣ ਲਈ ਇਤਿਹਾਸ ਦੀ ਲੋੜ ਪੈਂਦੀ ਹੈ ।

ਸਮਾਜ ਸ਼ਾਸਤਰ ਵਿਚ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦੀ ਮਦਦ ਨਾਲ ਵੱਖ-ਵੱਖ ਸੰਸਥਾਵਾਂ ਦੀ ਤੁਲਨਾ ਕੀਤੀ ਜਾਂਦੀ ਹੈ । ਇਸ ਤਰ੍ਹਾਂ ਤੁਲਨਾ ਕਰਨ ਲਈ ਇਤਿਹਾਸ ਦੀ ਸਮੱਗਰੀ ਦੀ ਲੋੜ ਪੈਂਦੀ ਹੈ । ਦੁਰਖੀਮ ਨੇ ‘ਸਮਾਜਿਕ ਤੱਥ’ ਸੰਕਲਪ ਬਾਰੇ ਦੱਸਣ ਲਈ ਇਤਿਹਾਸਿਕ ਸੂਚਨਾਵਾਂ ਦਾ ਪ੍ਰਯੋਗ ਕੀਤਾ ਸੀ । ਸੱਚ ਤਾਂ ਇਹ ਹੈ ਕਿ ਸਮਾਜ ਸ਼ਾਸਤਰੀ ਨੂੰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਹੀ ਪੈਂਦੀ ਹੈ ।

ਇਸੇ ਤਰ੍ਹਾਂ ਹੀ ਵੱਖ-ਵੱਖ ਸਮਾਜਿਕ ਸੰਸਥਾਵਾਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ । ਇਹਨਾਂ ਪ੍ਰਭਾਵਾਂ ਦੇ ਕਾਰਨ ਹੀ ਇਹਨਾਂ ਸੰਸਥਾਵਾਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਹਨਾਂ ਪਰਿਵਰਤਨਾਂ ਨੂੰ ਦੇਖਣ ਲਈ ਹੋਰ ਸੰਸਥਾਵਾਂ ਦੇ ਪ੍ਰਭਾਵਾਂ ਨਾਲ ਤੁਲਨਾ ਕਰਨਾ ਜ਼ਰੂਰੀ ਹੈ । ਇਹ ਸਭ ਕਰਨ ਲਈ ਇਤਿਹਾਸਕ ਸਮੱਗਰੀ ਤੇ ਇਤਿਹਾਸ ਦੀ ਬਹੁਤ ਜ਼ਰੂਰਤ ਪੈਂਦੀ ਹੈ ।

ਸਮਾਜ ਸ਼ਾਸਤਰ ਦਾ ਇਤਿਹਾਸ ਨੂੰ ਯੋਗਦਾਨ (Contribution of Sociology to History) – ਸਮਾਜ ਸ਼ਾਸਤਰ ਵੀ ਆਪਣੀ ਸਮੱਗਰੀ ਇਤਿਹਾਸ ਨੂੰ ਉਧਾਰ ਦਿੰਦਾ ਹੈ । ਆਧੁਨਿਕ ਇਤਿਹਾਸ ਵਿਚ ਸਮਾਜ ਸ਼ਾਸਤਰ ਦੇ ਕਈ ਸੰਕਲਪ ਸ਼ਾਮਲ ਕੀਤੇ ਗਏ ਹਨ ਜਿਸ ਕਰਕੇ ਹੀ ਸਮਾਜਿਕ ਇਤਿਹਾਸ (Social History) ਨਾਮਕ ਨਵੀਂ ਸ਼ਾਖਾ ਦਾ ਨਿਰਮਾਣ ਹੋਇਆ ਹੈ । ਸਮਾਜਿਕ ਇਤਿਹਾਸ ਕਿਸੇ ਰਾਜੇ ਦਾ ਅਧਿਐਨ ਨਹੀਂ ਕਰਦਾ ਹੈ ਬਲਕਿ ਕਿਸੇ ਸੰਸਥਾ ਦੀ ਉੱਤਪਤੀ, ਵਿਕਾਸ ਜਾਂ ਕਿਸੇ ਕਾਰਨ ਵਜੋਂ ਹੋਏ ਪਰਿਵਰਤਨਾਂ ਦਾ ਅਧਿਐਨ ਕਰਦਾ ਹੈ । ਇਸ ਤਰੀਕੇ ਨਾਲ ਜੋ ਸਮੱਗਰੀ ਪਹਿਲਾਂ ਇਤਿਹਾਸ ਫਿਲਾਸਫ਼ੀ ਤੋਂ ਉਧਾਰ ਲੈਂਦਾ ਸੀ ਹੁਣ ਸਮਾਜ ਸ਼ਾਸਤਰ ਉਸ ਨੂੰ ਉਧਾਰ ਦਿੰਦਾ ਹੈ ।

ਸਮਾਜ ਸ਼ਾਸਤਰ ਤੇ ਇਤਿਹਾਸ ਵਿਚ ਅੰਤਰ (Difference between Sociology and History)-

1. ਦ੍ਰਿਸ਼ਟੀਕੋਣ ਵਿਚ ਅੰਤਰ (Difference in Outlook) – ਸਮਾਜ ਸ਼ਾਸਤਰ ਅਤੇ ਇਤਿਹਾਸ ਇੱਕੋ ਜਿਹੀ ਵਿਸ਼ੇ ਸਮੱਗਰੀ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਦੇ ਹਨ । ਇਤਿਹਾਸ ਲੜਾਈ ਜਾਂ ਯੁੱਧ ਦਾ ਵਰਣਨ ਕਰਦਾ ਹੈ । ਪਰੰਤੂ ਸਮਾਜ ਸ਼ਾਸਤਰ ਉਹਨਾਂ ਕ੍ਰਿਆਵਾਂ ਤੇ ਕਾਰਨਾਂ ਦਾ ਅਧਿਐਨ ਕਰਦਾ ਹੈ ਜੋ ਯੁੱਧ ਦਾ ਕਾਰਨ ਬਣੇ । ਸਮਾਜ ਵਿਗਿਆਨੀ ਉਹਨਾਂ ਘਟਨਾਵਾਂ ਦਾ ਸਮਾਜਿਕ ਤਰੀਕੇ ਨਾਲ ਅਧਿਐਨ ਕਰਦਾ ਹੈ । ਇਤਿਹਾਸ ਪੁਰਾਣੇ ਸਮਿਆਂ ਉੱਤੇ ਜ਼ੋਰ ਦਿੰਦਾ ਹੈ ਅਤੇ ਸਮਾਜ ਸ਼ਾਸਤਰ ਵਰਤਮਾਨ ਉੱਤੇ ਜ਼ੋਰ ਦਿੰਦਾ ਹੈ ।

2. ਵਿਸ਼ੇ ਖੇਤਰ ਵਿਚ ਅੰਤਰ (Difference in Subject matter) – ਸਮਾਜ ਸ਼ਾਸਤਰ ਦਾ ਵਿਸ਼ਾ ਖੇਤਰ ਇਤਿਹਾਸ ਦੇ ਵਿਸ਼ੇ ਖੇਤਰ ਨਾਲੋਂ ਜ਼ਿਆਦਾ ਵੱਡਾ ਅਤੇ ਵਿਆਪਕ ਹੈ । ਇਸ ਦਾ ਕਾਰਨ ਇਹ ਹੈ ਕਿ ਇਤਿਹਾਸ ਸਿਰਫ਼ ਕੁਝ ਵਿਸ਼ੇਸ਼ ਘਟਨਾਵਾਂ ਦਾ ਹੀ ਅਧਿਐਨ ਕਰਦਾ ਪਰ ਸਮਾਜ ਸ਼ਾਸਤਰ ਸਾਧਾਰਨ ਘਟਨਾਵਾਂ ਦਾ ਵੀ ਅਧਿਐਨ ਕਰਦਾ ਹੈ । ਇਤਿਹਾਸ ਇਹ ਦੱਸਦਾ ਹੈ ਕਿ ਕੋਈ ਘਟਨਾ ਵਿਸ਼ੇਸ਼ ਕਿਉਂ ਹੋਈ ਪਰ ਸਮਾਜ ਸ਼ਾਸਤਰ ਵੱਖ-ਵੱਖ ਘਟਨਾਵਾਂ ਦੇ ਆਪਸੀ ਸੰਬੰਧਾਂ ਵਿਚ ਰੁਚੀ ਰੱਖਦਾ ਹੈ ਅਤੇ ਫਿਰ ਘਟਨਾਵਾਂ ਦੇ ਕਾਰਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ।

3. ਵਿਧੀਆਂ ਵਿਚ ਅੰਤਰ (Difference in Methods) – ਸਮਾਜ ਸ਼ਾਸਤਰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ। ਜਦਕਿ ਇਤਿਹਾਸ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ । ਇਤਿਹਾਸ ਕਿਸੇ ਘਟਨਾ ਦਾ ਵਰਣਨ ਕਰਦੇ ਹੋਏ ਉਸਦੇ ਵਿਕਾਸ ਦੇ ਵੱਖ-ਵੱਖ ਪੱਧਰਾਂ ਦਾ ਅਧਿਐਨ ਕਰਦਾ ਜਿਸ ਲਈ ਵਰਣਨਾਤਮਕ ਵਿਧੀ ਹੀ ਠੀਕ ਹੈ । ਪਰੰਤੂ ਸਮਾਜ ਸ਼ਾਸਤਰ ਕਿਸੇ ਘਟਨਾ ਦੇ ਵੱਖ-ਵੱਖ ਦੇਸ਼ਾਂ ਤੇ ਸਮਿਆਂ ਵਿਚ ਮਿਲਣ ਵਾਲੇ ਸਰੂਪਾਂ ਦਾ ਅਧਿਐਨ ਕਰਦਾ ਹੈ ਅਤੇ ਉਸ ਘਟਨਾ ਵਿਚ ਹੋਣ ਵਾਲੇ ਬਦਲਾਵਾਂ ਦੇ ਨਿਯਮਾਂ ਨੂੰ ਸਥਾਪਿਤ ਕਰਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅਤੇ ਇਤਿਹਾਸ ਦੀਆਂ ਵਿਧੀਆਂ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

4. ਇਕਾਈ ਦਾ ਅੰਤਰ (Differences in Units) – ਇਤਿਹਾਸ ਵਿਅਕਤੀ ਦੇ ਕੰਮਾਂ ਜਾਂ ਕਾਰਨਾਮਿਆਂ ਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ਜਦਕਿ ਸਮਾਜ ਸ਼ਾਸਤਰ ਦੇ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮਾਜ ਤੇ ਸਮੂਹ ਹੁੰਦੇ ਹਨ ।

ਪ੍ਰਸ਼ਨ 3.
ਰਾਜਨੀਤਿਕ ਸ਼ਾਸਤਰ ਦੇ ਅਧਿਐਨ ਲਈ ਸਮਾਜ ਸ਼ਾਸਤਰ ਦੀ ਸਮਝ ਦੀ ਲੋੜ ਕਿਉਂ ਹੈ ? ਵਿਆਖਿਆ ਕਰੋ ।
ਉੱਤਰ-
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਬਹੁਤ ਗੂੜ੍ਹਾ ਸੰਬੰਧ ਹੈ । ਦੋਵੇਂ ਹੀ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ | ਪਲੈਟੋ ਅਤੇ ਅਰਸਤੂ ਨੇ ਤਾਂ ਇਹ ਕਿਹਾ ਸੀ ਕਿ ਰਾਜ ਅਤੇ ਸਮਾਜ ਦਾ ਅਰਥ ਇਕੋ ਹੀ ਹੈ । ਚਾਹੇ ਬਾਅਦ ਵਿਚ ਇਹਨਾਂ ਦੇ ਅਰਥ ਵੱਖ ਕਰ ਦਿੱਤੇ ਗਏ ਅਤੇ ਰਾਜਨੀਤੀ ਵਿਗਿਆਨ ਨੂੰ ਸਿਰਫ਼ ਰਾਜ ਦੇ ਕੰਮਾਂ ਨਾਲ ਹੀ ਸੰਬੰਧਿਤ ਅਤੇ ਸੀਮਿਤ ਕਰ ਦਿੱਤਾ ਗਿਆ । 1850 ਈ: ਤੋਂ ਬਾਅਦ ਸਮਾਜ ਸ਼ਾਸਤਰ ਨੇ ਵੀ ਆਪਣਾ ਖੇਤਰ ਵੱਖ ਕਰਕੇ ਵੱਖਰਾ ਵਿਸ਼ਾ ਬਣਾ ਲਿਆ ਤੇ ਰਾਜਨੀਤੀ ਵਿਗਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ।

ਰਾਜਨੀਤੀ ਵਿਗਿਆਨ ਵਿਚ ਰਾਜ ਦੀ ਉਤਪੱਤੀ, ਵਿਕਾਸ, ਸੰਗਠਨ, ਸਰਕਾਰ ਦੀ ਸ਼ਾਸਕੀ, ਪ੍ਰਬੰਧਕੀ ਪ੍ਰਣਾਲੀ, ਇਸ ਨਾਲ ਸੰਬੰਧਿਤ ਸੰਸਥਾਵਾਂ ਅਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਹੁੰਦਾ ਹੈ । ਇਹ ਸਿਰਫ਼ ਸੰਗਠਿਤ ਸੰਬੰਧਾਂ ਦਾ ਅਧਿਐਨ ਕਰਦਾ ਹੈ ਜਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨ ਸਿਰਫ਼ ਰਾਜਨੀਤਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ ।

ਸਮਾਜ ਸ਼ਾਸਤਰ ਵਿਚ ਸਮੂਹਾਂ, ਪ੍ਰਤੀਮਾਨਾਂ, ਪ੍ਰਥਾਵਾਂ, ਸੰਰਚਨਾਵਾਂ, ਸਮਾਜਿਕ ਸੰਬੰਧਾਂ, ਸੰਬੰਧਾਂ ਦੇ ਵੱਖ-ਵੱਖ ਸਰੂਪਾਂ, ਸੰਸਥਾਵਾਂ ਤੇ ਉਹਨਾਂ ਦੇ ਅੰਤਰ ਸੰਬੰਧਾਂ, ਪਰੰਪਰਾਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਕ ਪਾਸੇ ਰਾਜਨੀਤੀ ਵਿਗਿਆਨ ਹੈ ਜੋ ਰਾਜਨੀਤੀ ਅਰਥਾਤ ਰਾਜ ਜਾਂ ਸਰਕਾਰ ਦਾ ਅਧਿਐਨ ਕਰਦਾ ਹੈ ਪਰ ਸਮਾਜ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦਾ ਵੀ ਅਧਿਐਨ ਕਰਦਾ ਹੈ ਜੋ ਕਿ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਸਾਧਨ ਹੈ । ਸਮਾਜ ਸ਼ਾਸਤਰ ਵਿਚ ਰਾਜ ਨੂੰ ਇਕ ਰਾਜਨੀਤਿਕ ਸੰਸਥਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਰਾਜਨੀਤੀ ਵਿਗਿਆਨ ਉਸੇ ਰਾਜ ਦੇ ਸੰਗਠਨ ਤੇ ਕਾਨੂੰਨ ਦੇ ਰੂਪ ਵਿਚ ਵੇਖਦਾ ਹੈ ।

ਸਮਾਜ ਸ਼ਾਸਤਰ ਦੀ ਰਾਜਨੀਤੀ ਵਿਗਿਆਨ ਨੂੰ ਦੇਣ (Contribution of Sociology to Political Science) – ਰਾਜਨੀਤੀ ਵਿਗਿਆਨ ਵਿਚ ਵਿਅਕਤੀ ਨੂੰ ਰਾਜਨੀਤਿਕ ਪਾਣੀ ਕਿਹਾ ਜਾਂਦਾ ਹੈ ਪਰ ਇਸ ਬਾਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਅਤੇ ਕਦੋਂ ਰਾਜਨੀਤਿਕ ਵਿਅਕਤੀ ਬਣਿਆ । ਇਸ ਲਈ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਤੋਂ ਮਦਦ ਲੈਂਦਾ ਹੈ । ਜੇਕਰ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਲਵੇ ਤਾਂ ਵਿਅਕਤੀ ਨਾਲ ਸੰਬੰਧਿਤ ਉਸਦੇ ਅਧਿਐਨਾਂ ਨੂੰ ਬਹੁਤ ਆਸਾਨ ਬਣਾਇਆ ਜਾ ਸਕਦਾ ਹੈ । ਰਾਜਨੀਤੀ ਵਿਗਿਆਨ ਨੂੰ ਆਪਣੀਆਂ ਨੀਤੀਆਂ ਬਣਾਉਂਦੇ ਸਮੇਂ ਸਮਾਜਿਕ ਕੀਮਤਾਂ ਤੇ ਆਦਰਸ਼ਾਂ ਨੂੰ ਅੱਗੇ ਰੱਖਣਾ ਹੀ ਪੈਂਦਾ ਹੈ ।

ਜਦੋਂ ਵੀ ਰਾਜਨੀਤੀ ਵਿਗਿਆਨ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ । ਸਾਡੇ ਸਮਾਜ ਦੀਆਂ ਪਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀ ਆਦਿ ਨੂੰ ਸਮਾਜ ਨੂੰ ਸੰਗਠਿਤ ਤਰੀਕੇ ਨਾਲ ਚਲਾਉਣ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣ ਲਈ ਬਣਾਇਆ ਜਾਂਦਾ ਹੈ; ਪਰ ਜਦੋਂ ਇਹ ਪਰੰਪਰਾਵਾਂ, ਪ੍ਰਥਾਵਾਂ ਨੂੰ ਸਰਕਾਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਕਾਨੂੰਨ ਬਣ ਜਾਂਦੇ ਹਨ । ਜਿਵੇਂ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਦੇਸ਼ਾਂ ਵਿਚ ਵੱਖਵੱਖ ਪ੍ਰਕਾਰ ਦੇ ਕਾਨੂੰਨ ਹਨ । ਸਾਡੇ ਦੇਸ਼ ਵਿਚ ਔਰਤਾਂ ਦੀ ਸਥਿਤੀ ਕਾਫ਼ੀ ਨੀਵੀਂ ਸੀ । ਲੋਕਾਂ ਨੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੇ ਨੇਤਾਵਾਂ ਨੇ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ । ਇਸ ਕਰਕੇ ਕਈ ਪ੍ਰਕਾਰ ਦੇ ਕਾਨੂੰਨ ਬਣ ਗਏ ਅਤੇ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦਰਜਾ ਮਿਲ ਗਿਆ । ਸੱਚ ਤਾਂ ਇਹ ਹੈ ਕਿ ਕਾਨੂੰਨ ਬਣਾਉਂਦੇ ਸਮੇਂ ਅਸੀਂ ਆਪਣੀਆਂ ਪਰੰਪਰਾਵਾਂ, ਕੀਮਤਾਂ, ਪ੍ਰਥਾਵਾਂ, ਆਦਰਸ਼ਾਂ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੇ । ਕਈ ਵਾਰ ਤਾਂ ਲੋਕ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਵੀ ਚਲਾਉਂਦੇ ਹਨ ।

ਜੇਕਰ ਸਰਕਾਰ ਸਮਾਜ ਦੁਆਰਾ ਬਣਾਈਆਂ ਪਰੰਪਰਾਵਾਂ, ਪ੍ਰਥਾਵਾਂ ਨੂੰ ਅੱਖੋਂ ਉਹਲੇ ਕਰ ਲੈਂਦੀ ਹੈ ਤਾਂ ਇਸ ਸਥਿਤੀ ਵਿਚ ਸਮਾਜਿਕ ਵਿਘਟਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਸਮਾਜਿਕ ਵਿਕਾਸ ਵੀ ਰੁਕ ਜਾਂਦਾ ਹੈ । ਸਮਾਜਿਕ ਪ੍ਰਥਾਵਾਂ, ਪਰੰਪਰਾਵਾਂ, ਆਦਰਸ਼ਾਂ, ਕੀਮਤਾਂ ਆਦਿ ਦੀ ਜਾਣਕਾਰੀ ਲਈ ਰਾਜਨੀਤੀ ਵਿਗਿਆਨ ਨੂੰ ਸਮਾਜ ਵਿਗਿਆਨ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਾਨੂੰਨ ਦੀ ਮਦਦ ਨਾਲ ਲੱਭਿਆ ਜਾ ਸਕਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 4.
ਮਨੋਵਿਗਿਆਨ ਸਮਾਜ ਸ਼ਾਸਤਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮਾਜਿਕ ਮਨੋਵਿਗਿਆਨ ਦਾ ਅਰਥ (Meaning of social psychology) – ਸਭ ਤੋਂ ਪਹਿਲੀ ਗੱਲ ਤਾਂ ਇਸ ਸੰਬੰਧ ਵਿੱਚ ਇਹ ਕਹੀ ਜਾਂਦੀ ਹੈ ਕਿ ਇਹ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ । ਸਮਾਜ ਦਾ ਜੋ ਪ੍ਰਭਾਵ ਉਸ ਦੇ ਮਾਨਸਿਕ ਹਿੱਸੇ ਤੇ ਪੈਂਦਾ ਹੈ ਉਸ ਦਾ ਅਧਿਐਨ ਕੀਤਾ ਜਾਂਦਾ ਹੈ । ਵਿਅਕਤੀਗਤ ਵਿਵਹਾਰ ਦੇ ਅਧਿਐਨ ਨੂੰ ਸਮਝਣ ਦੇ ਲਈ ਉਹ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਨੂੰ ਨਹੀਂ ਵੇਖਦਾ ਬਲਕਿ ਤੰਤੂ ਗੰਥੀ ਪ੍ਰਣਾਲੀ ਦੇ ਆਧਾਰ ਤੇ ਕਰਦਾ ਹੈ | ਮਾਨਸਿਕ ਪ੍ਰਕ੍ਰਿਆਵਾਂ ਜਿਨ੍ਹਾਂ ਦਾ ਅਧਿਐਨ ਸਮਾਜਿਕ ਮਨੋਵਿਗਿਆਨ ਕਰਦਾ ਹੈ ਇਹ ਹਨ ਮਨ, ਪ੍ਰਤੀਕਿਰਿਆ, ਸਿੱਖਿਆ, ਪਿਆਰ, ਨਫ਼ਰਤ, ਭਾਵਨਾਵਾਂ ਆਦਿ ਹਨ । ਮਨੋਵਿਗਿਆਨ ਇਨ੍ਹਾਂ ਸਮਾਜਿਕ ਕ੍ਰਿਆਵਾਂ ਦਾ ਵਿਗਿਆਨਕ ਅਧਿਐਨ ਕਰਦਾ ਹੈ ।

ਇਹ ਦੋਨੋਂ ਵਿਗਿਆਨ ਆਪਸ ਵਿਚ ਕਾਫ਼ੀ ਸੰਬੰਧਿਤ ਹਨ । ਮੈਕਾਈਵਰ ਨੇ ਇਨ੍ਹਾਂ ਦੋਨੋਂ ਵਿਗਿਆਨਾਂ ਦੇ ਸੰਬੰਧਾਂ ਬਾਰੇ ਆਪਣੀ ਕਿਤਾਬ ‘ਕਮਿਊਨਿਟੀ’ ਵਿੱਚ ਲਿਖਿਆ ਹੈ, “ਸਮਾਜ ਵਿਗਿਆਨ ਵਿਸ਼ੇਸ਼ ਰੂਪ ਵਿੱਚ ਮਨੋਵਿਗਿਆਨ ਨੂੰ ਸਹਾਇਤਾ ਦਿੰਦਾ ਹੈ, ਜਿਵੇਂ ਮਨੋਵਿਗਿਆਨ ਸਮਾਜ ਵਿਗਿਆਨ ਨੂੰ ਵਿਸ਼ੇਸ਼ ਸਹਾਇਤਾ ਦਿੰਦਾ ਹੈ ।”

ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਕਟਨ ਦੇ ਵਿਗਿਆਨਕ ਅਧਿਐਨ ਦਾ ਆਧਾਰ ਮਨੋਵਿਗਿਆਨ ਹੈ ਅਤੇ ਇਨ੍ਹਾਂ ਦਾ ਅਸੀਂ ਸਿੱਧੇ ਤੌਰ ਤੇ ਹੀ ਨਿਰੀਖਣ ਕਰ ਸਕਦੇ ਹਾਂ । ਸੋ ਇਸ ਤਰ੍ਹਾਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਹਾਂ ਕਿ ਇਹ ਦੋਨੋਂ ਵਿਗਿਆਨ ਇੱਕ-ਦੂਜੇ ਨਾਲ ਸੰਬੰਧਿਤ ਹਨ ।

ਮਨੋਵਿਗਿਆਨ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of Psychology to Sociology) – ਸਮਾਜ ਸ਼ਾਸਤਰ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ । ਸਮਾਜਿਕ ਸੰਬੰਧਾਂ ਨੂੰ ਸਮਝਣ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਦੂਜੇ ਵਿਅਕਤੀ ਦੇ ਨਾਲ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ ।

ਮਨੋਵਿਗਿਆਨ ਮਨੁੱਖ ਦੀਆਂ ਇਨ੍ਹਾਂ ਮਾਨਸਿਕ ਕ੍ਰਿਆਵਾਂ, ਵਿਚਾਰਾਂ, ਮਨੋਭਾਵਾਂ ਆਦਿ ਦਾ ਸੁਖਮ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਨੂੰ ਵਿਅਕਤੀ ਨੂੰ ਜਾਂ ਸਮਾਜ ਦੇ ਵਿਵਹਾਰਾਂ ਨੂੰ ਸਮਝਣ ਦੇ ਲਈ ਮਨੋਵਿਗਿਆਨ ਦੀ ਮਦਦ ਦੀ ਲੋੜ ਜ਼ਰੂਰੀ ਪੈਂਦੀ ਹੈ । ਅਜਿਹਾ ਕਰਨ ਦੇ ਲਈ ਮਨੋਵਿਗਿਆਨ ਦੀ ਸ਼ਾਖਾ ਸਮਾਜਿਕ ਮਨੋਵਿਗਿਆਨ ਸਹਾਇਕ ਹੁੰਦੀ ਹੈ ਜੋ ਮਨੁੱਖ ਨੂੰ ਸਮਾਜਿਕ ਹਾਲਾਤਾਂ ਵਿੱਚ ਰੱਖ ਕੇ ਉਨ੍ਹਾਂ ਦੇ ਅਨੁਭਵਾਂ, ਵਿਵਹਾਰਾਂ ਅਤੇ ਉਨ੍ਹਾਂ ਦੇ ਵਿਅਕਤਿੱਤਵ ਦਾ ਅਧਿਐਨ ਕਰਦੀ ਹੈ ।

ਸਮਾਜ ਸ਼ਾਸਤਰੀ ਇਹ ਵੀ ਕਹਿੰਦੇ ਹਨ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਕ ਆਧਾਰ ਬਹੁਤ ਮਹੱਤਵਪੂਰਨ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਨੂੰ ਸਮਝਣ ਦੇ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਕੰਮ ਮਨੋਵਿਗਿਆਨ ਦਾ ਹੈ ।

PSEB 11th Class Maths Solutions Chapter 6 Linear Inequalities Ex 6.1

Punjab State Board PSEB 11th Class Maths Book Solutions Chapter 6 Linear Inequalities Ex 6.1 Textbook  Exercise Questions and Answers.

PSEB Solutions for Class 11 Maths Chapter 6 Linear Inequalities Ex 6.1

Question 1.
Solve 24 x < 100, when
(i) x is a natural number
(ii) x is an integer.
Answer.
We have, 24 x < 100
⇒ \(\frac{24 x}{24}<\frac{100}{24}\) [dividing bothsides by 24]

⇒ x < \(\frac{25}{6}\)

(i) When x is a natural number, then solutions of the inequality are given by x < \(\frac{25}{6}\) i.e., all natural numbers x which are less than \(\frac{25}{6}\).

In this case, the following values of x make the statement true. x = 1, 2, 3, 4
Hence, the solution set of inequality is {1, 2, 3, 4}.

(ii) When x is an integer. In this case, solutions of given inequality are …, – 4, – 3, – 2, – 1, 0, 1, 2, 3, 4. Hence, the solution set of inequality is {…, – 4, – 3, – 2, – 1, 0, 1, 2, 3, 4}.

PSEB 11th Class Maths Solutions Chapter 6 Linear Inequalities Ex 6.1

Question 2.
Solve 12x > 30, when
(i) x is a natural number
(ii) x is an integer.
Answer.
The given inequality is – 12x > 30.
\(\frac{-12 x}{-12}<\frac{30}{-12}\) [dividing bothsides by 24]
⇒ x < – \(\frac{5}{2}\)

(i) There is no natural number less than (- \(\frac{5}{2}\)) are …………. – 5, – 4, – 3.
Thus, when x is a natural number, there is no solution of the given inequality.

(ii) The integers less than (- \(\frac{5}{2}\)) are ………. – 5, – 4, – 3.
Thus, when x is an integer, the solutions of the given inequality are ………….., – 5, – 4, – 3.
Hence, in this case, the solution set is {………, – 5, – 4, – 3}.

PSEB 11th Class Maths Solutions Chapter 6 Linear Inequalities Ex 6.1

Question 3.
Solve 5x – 3 < 7, when
(i) x is an integer
(ii) x is a real number.
Answer.
We have,
5x – 3 < 7
⇒ 5x – 3 + 3 < 7 + 3 [adding 3 on bothsides]
⇒ 5x < 10
∴ x < 2 [dividing both sides by 5]
Thus, ‘any number less than 2 satisfies given inequality.

(i) When x is an integer, then the solution of the given inequality is (…., – 4, – 3, – 2, – 1, 0, 1}.

(ii) When x is a real number then the solution of the inequality is given by
x < 2 i.e.,aIl real numbers x,which are less than 2. Hence, solution set is (- ∞, 2). Question 4. Solve 3x + 8 > 2, when
(i) x is an integer
(ii) x is a real number.
Answer.
The given inequality is 3x + 8 > 2.
3x + 8 > 2
⇒ 3x + 8 – 8 > 2 – 8 = 3x > – 6
⇒ 3x > – 6
⇒ \(\frac{3 x}{3}>\frac{-6}{3}\)
⇒ x > – 2

(i) The integers greater than – 2 are – 1, 0, 1, 2, …………
Thus, when x is an integer, the solutions of the given inequality are – 1, 0, 1, 2 …
Hence, in this case, the solution set is {- 1, 0, 1, 2, ……..}.

(ii) When x is a real number, the solutions of the given inequality are all the real numbers, which are greater than – 2.
Thus, in this case, the solutioñ set is (- 2, ∞).

PSEB 11th Class Maths Solutions Chapter 6 Linear Inequalities Ex 6.1

Question 5.
Solve the given inequality for real x : 4x + 3 < 5x + 7.
Answer.
4x + 3 < 5x + 7
⇒ 4x + 3 – 7 < 5x + 7 – 7 z
⇒ 4x – 4 < 5x
⇒ 4x – 4 – 4x < 5x – 4x
⇒ – 4 < x Thus, all real numbers x, which are greater than – 4, are the solutions of the given inequality. Hence, the solution set of the given inequality is (- 4, ∞).

Question 6.
Solve the given inequality for real x : 3x – 7 > 5x – 1.
Answer.
3x – 7 > 5x – 1
⇒ 3x – 7 + 7 > 5x – 1 + 7
⇒ 3x > 5x + 6
⇒ x – 5x > 5x + 6 – 5x
⇒ – 2x > 6
⇒ \(\frac{-2 x}{-2}<\frac{6}{-2}\)
⇒ 3x < 2x – 3
⇒ 3x – 2x < 2x – 3 – 2x
⇒ x < – 3. Thus, all real numbers x, which are less than or equal to – 3, are the solutions of the given inequality. Hence, the solution set of the given inequality is (- ∞, – 3].

Question 7.
Solve the given inequality for real x : 3(x – 1) ≤ 2 (x – 3).
Answer.
3(x – 1) ≤ 2 (x – 3)
⇒ 3x – 3 ≤ 2x – 6
⇒ 3x – 3 + 3 ≤ 2x – 6 + 3
⇒ 3x ≤ 2x – 3
⇒ 3x – 2x ≤ 2x – 3 – 2x
⇒ x ≤ – 3.
Thus, all real numbers x, which are less than or equal to – 3, are the solutions of the given inequality.
Hence, the solution set of the given inequality is (- ∞, – 3].

Question 8.
Solve the given inequality for real x : 3(2 – x) > 2 (1 – x).
Answer.
3 (2 – x) > 2 (1 – x)
⇒ 6 – 3x > 2 – 2x
⇒ 6 – 3x + 2x > 2 – 2x + 2x
⇒ 6 – x >2
⇒ 6 – x – 6 > 2 – 6
⇒ – x > – 4
⇒ x < 4.
Thus, all real numbers x,which are less than or equal to 4, are the solutions of the given inequality.
Hence, the solution set of the given inequality is (- ∞, 4].

PSEB 11th Class Maths Solutions Chapter 6 Linear Inequalities Ex 6.1

Question 9.
Solve the given inequality for real x : x + \(\frac{x}{2}+\frac{x}{3}\) < 11.
Answer.

PSEB 11th Class Maths Solutions Chapter 6 Linear Inequalities Ex 6.1 1

Thus, all real numbers x, which are less than 6, are the solutions of the given inequality.
Hence, the solution set of the given inequality is (- ∞, 6).

Question 10. Solve the given inequality for real x : \(\frac{x}{3}>\frac{x}{2}\)+ 1.
Answer.
\(\frac{x}{3}>\frac{x}{2}\) + 1

⇒ \(\frac{x}{3}\) – \(\frac{x}{2}\) > 1

⇒ \(\frac{2 x-3 x}{6}\) > 1

⇒ \(-\frac{x}{6}\) > 1

⇒ – x > 6
⇒ x < – 6.
Thus, all real numbers x, which are less than – 6, are the solutions of the given inequality.
Hence, the solution set of the given inequality is (- ∞, – 6).

Question 11.
Solve the given inequality for real x :
\(\frac{3(x-2)}{5} \leq \frac{5(2-x)}{3}\)
Answer.
\(\frac{3(x-2)}{5} \leq \frac{5(2-x)}{3}\)
⇒ 9(x – 2) ≤ 25 (2 – x)
⇒ 9x – 18 ≤ 50 – 25x
⇒ 9x – 18 + 25x ≤ 50
⇒ 34x – 18 ≤ 50
⇒ 34x ≤ 50 + 18
⇒ 34x ≤ 68
⇒ \(\frac{34 x}{34} \leq \frac{68}{34}\)
⇒ x ≤ 2
Thus, all real numbers x, which are less than or equal to 2, are the solutions of the given inequality.
Hence, the solution set of the given inequality is (- ∞, 2].

PSEB 11th Class Maths Solutions Chapter 6 Linear Inequalities Ex 6.1

Question 12.
Solve the given inequality for real x: x : \(\frac{1}{2}\left(\frac{3 x}{5}+4\right) \geq \frac{1}{3}(x-6)\).
Answer.
We have, \(\frac{1}{2}\left(\frac{3 x}{5}+4\right) \geq \frac{1}{3}(x-6)\)

⇒ \(\frac{1}{2}\left(\frac{3 x+20}{5}\right) \geq \frac{1}{3}(x-6)\)

⇒ \(\frac{1}{10}\) (3x + 20) ≥ \(\frac{1}{3}\) (x – 6)

⇒ \(\frac{30}{10}\) (3x + 20) ≥ \(\frac{30}{3}\) (x – 6) [multiplying both sides by 30]
⇒ 3 (3x + 20) ≥ 10 (x – 6)
⇒ 9x + 60 ≥ 10x – 60
⇒ 9x + 60 – 60 ≥ 10x – 60 – 60 [subtracting 60 from both sides]
⇒ 9x ≥ 10x – 120
⇒ 9x – 10x ≥ 10x -120 – 10x [subtracting 10x from both sides]
⇒ – x ≥ -120
⇒ x ≤ 120 [multiplying both sides by -1]
∴ x ∈ (- ∞, 120]
On number line, it can be represented as

PSEB 11th Class Maths Solutions Chapter 6 Linear Inequalities Ex 6.1 2

Hence, the dark portion on the number line represents the solution.

Question 13.
Solve the given inequality for real x :
2(2x + 3) – 10 < 6 (x – 2)
Answer.
2 (2x + 3) – 10 < 6 (x – 2)
⇒ 4x + 6 – 10 < 6x – 12
⇒ 4x – 4 < 6x – 12
⇒ – 4 + 12 < 6x – 4x
⇒ 8 < 2x
⇒ 4 < x. Thus, all real numbers x, which are greater than 4, are the solutions of the given inequality. Hence, the solution set of the given inequality is (4, ∞).

PSEB 11th Class Maths Solutions Chapter 6 Linear Inequalities Ex 6.1

Question 14.
Solve the given inequality for real x : 37 – (3x + 5) ≥ 9x – 8 (x – 3).
Answer.
37 – (3x + 5) ≥ 9x – 8 (x – 3)
⇒ 37 – 3x – 5 ≥ 9x – 8x + 24
⇒ 32 – 3x ≥ x + 24
⇒ 32 – 24 ≥ x + 3x
⇒ 8 > 4x
⇒ 2 ≥ x.
Thus, all real numbers x, which are less than or equal to 2, are the solutions of the given inequality.
Hence, the solution set of the given inequality is (- ∞, 2].

Question 15.
Solve the given inequality for real x : \(\frac{x}{4}<\frac{(5 x-2)}{3}-\frac{(7 x-3)}{5}\).
Answer.

\(\frac{x}{4}<\frac{(5 x-2)}{3}-\frac{(7 x-3)}{5}\)

⇒ \(\frac{x}{4}<\frac{5(5 x-2)-3(7 x-3)}{15}\)

⇒ \(\frac{x}{4}<\frac{25 x-10-21 x+9}{15}\)

⇒ \(\frac{x}{4}<\frac{4 x-1}{15}\)

⇒ 15x < 4 (4x – 1)
⇒ 15x < 16x – 4
⇒ 4 < 16x – 15x
⇒ 4 < x
Thus, all real numbers x, which are greater than 4, are the solutions of the given inequality.
Hence, the solution set of the given inequality is (4, x).

PSEB 11th Class Maths Solutions Chapter 6 Linear Inequalities Ex 6.1

Question 16.
Solve the given inequality for real x: \(\frac{(2 x-1)}{3} \geq \frac{(3 x-2)}{4}-\frac{(2-x)}{5}\)
Answer.
\(\frac{(2 x-1)}{3} \geq \frac{(3 x-2)}{4}-\frac{(2-x)}{5}\)

⇒ \(\frac{(2 x-1)}{3} \geq \frac{5(3 x-2)-4(2-x)}{20}\)

⇒ \(\frac{(2 x-1)}{3} \geq \frac{15 x-10-8+4 x}{20}\)

⇒ \(\frac{(2 x-1)}{3} \geq \frac{19 x-18}{20}\)

⇒ 20 (2x – 1) ≥ 3 (19x – 18)
⇒ 40x – 20 ≥ 57x – 54
⇒ – 20 + 54 ≥ 57x – 40x
⇒ 34 ≥ 17x
⇒ 2 ≥ x.
Thus, all real numbers x, which are less than or equal to 2, are the solutions of the given inequality.
Hence, the solution set of the given inequality is (- ∞, 2].

Question 17.
Solve the given inequality and show the graph of the solution on number line: 3x – 2 < 2x + 1.
Answer.
3x – 2 < 2x + 1
⇒ 3x – 2x < 1 + 2
⇒ x < 3
The graphical representation of the solutions of the given inequality is as follows.

PSEB 11th Class Maths Solutions Chapter 6 Linear Inequalities Ex 6.1 3

All the numbers on the left side of 3 will be greather than it.
Hence, solution set of the given inequality is (- ∞, 3).

PSEB 11th Class Maths Solutions Chapter 6 Linear Inequalities Ex 6.1

Question 18.
Solve the given inequality and show the graph of the solution on number line: 5x – 3 ≥ 3x – 5.
Answer.
5x – 3 ≥ 3x – 5
⇒ 5x – 3x ≥ – 5 + 3
⇒ 2x ≥ – 2
⇒ \(\frac{2 x}{2} \geq \frac{-2}{2}\)
⇒ – x ≥ – 1.
The graphical representation of the solutions of the given inequality is as follows.

PSEB 11th Class Maths Solutions Chapter 6 Linear Inequalities Ex 6.1 4

All the numbers on the right side of – 1 will be greather than it.
Hence, solution set of the given inequality is [- 1, ∞].

Question 19.
Solve the given inequality and show the graph of the solution on number line : 3 (1 – x) < 2 (x + 4).
Answer.
3 (1 – x) < 2 (x + 4)
⇒ 3 – 3x < 2x + 8
⇒ 3 – 8 < 2x + 3x
⇒ – 5 < 5x
⇒ \(\frac{-5}{5}<\frac{5 x}{5}\)
⇒ – 1 < x.
The graphical representation of the solutions of the given inequality is as follows.

PSEB 11th Class Maths Solutions Chapter 6 Linear Inequalities Ex 6.1 5

Hence, solution set of the given inequality is (- 1, ∞).

PSEB 11th Class Maths Solutions Chapter 6 Linear Inequalities Ex 6.1

Question 20.
Solve the given inequality and show the graph of the solution on number line : \(\frac{x}{2} \geq \frac{(5 x-2)}{3}-\frac{(7 x-3)}{5}\)
Answer.

\(\frac{x}{2} \geq \frac{(5 x-2)}{3}-\frac{(7 x-3)}{5}\) \(\frac{x}{2} \geq \frac{5(5 x-2)-3(7 x-3)}{15} \Rightarrow\) \(\frac{x}{2} \geq \frac{25 x-10-21 x+9}{15}\)

\(\frac{x}{2} \geq \frac{4 x-1}{15}\)
⇒ 15x ≥ 2 (4x – 1)
⇒ 15x ≥ 8x – 2
⇒ 7x ≥ – 2
⇒ x ≥ \(-\frac{2}{7}\)

The graphical representation of the solutions of the given inequality is as follows.

PSEB 11th Class Maths Solutions Chapter 6 Linear Inequalities Ex 6.1 6

Hence, solution set of the given inequality is [\(-\frac{2}{7}\), ∞).

Question 21.
Ravi obtained 70 and 75 marks in first two unit test. Find the minimum marks he should get in the third test to have an average of at least 60 marks.
Answer.
Let x be the marks obtained by Ravi in the third unit test.
Since the student should have an average of at least 60 marks,
\(\frac{70+75+x}{3}\) ≥ 60
⇒ 145 + x ≥ 180
⇒ x ≥ 180 – 145
⇒ x ≥ 35.
Thus, the student must obtain a minimum of 35 marks to have an average of at least 60 marks.

PSEB 11th Class Maths Solutions Chapter 6 Linear Inequalities Ex 6.1

Question 22.
To receive Grade ‘A’ in a course, one must obtain an average of 90 marks or more in five examinations (each of 100 marks). If Sunita’s marks in first four examinations are 87, 92, 94 and 95, find minimum marks that Sunita must obtain in fifth examination to get grade ‘A’ in the course.
Answer.
Let Sunita obtains x marks in her fifth examination.
Thus, \(\) ≥ 90
⇒ 368 + x ≥ 450
⇒ 368 + x – 368 ≥ 450 – 368 [subtracting 368 from both sides]
∴ x ≥ 82
Thus, Sunita must obtain a minium of 82 marks to get grade A in the course.

Question 23.
Find all pairs of consecutive odd positive integers both of which are smaller than 10 such that their sum is more than 11.
Answer.
Let x be the smaller of the two consecutive odd positive integers.
Then, the other integer is x + 2.
Since both the integers are smaller than 10,
x + 2 < 10
⇒ x < 10 – 2
⇒ x < 8 Also, the sum of the two integers is more than 11. x + (x + 2) > 11
⇒ 2x + 2 > 11
⇒ 2x > 11 – 2
⇒ 2x > 9
⇒ x > \(\frac{9}{2}\)
⇒ x > 45 ……………(ii)
From eqs. (i) and (ii), we obtain
Since x is an odd number, x can take the values, 5 and 7.
Thus, the required possible pairs are (5, 7) and (7, 9).

PSEB 11th Class Maths Solutions Chapter 6 Linear Inequalities Ex 6.1

Question 24.
Find all pairs of consecutive even positive integers, both of which are larger than 5, such that their sum is less than 23.
Answer.
Let x be the smaller of the two positive even integers then the other one is x + 2, then we should have
x > 5 ……………(i)
and x + x + 2 < 23
or 2x + 2 < 23.
Since if the sum is less than 23, then it is also less than 24
2x + 2 < 24 .
or 2x < 22
or x < 11. Thus, the value of x may be 6, 8, 10 (even integer).
Hence, the pairs maybe (6, 8), (8, 10), (10, 12).

Question 25.
The longest side of a triangle is 3 times the shortest side and the third side is 2 cm shorter than the longest side. If the perimeter of the triangle is at least 61 cm, find the minimum length of the shortest side.
Answer.
Let the length of the shortest side of the triangle be x cm.
Then, length of the longest side = 3x cm
Length of the third side = (3x – 2) cm
Since the perimeter of the triangle is at least 61 cm, x cm + 3x cm + (3x – 2) cm > 61 cm
⇒ 7x – 2 > 61
⇒ 7x ≥ 61 + 2
⇒ 7x ≥ 63
⇒ \(\frac{7 x}{7} \geq \frac{63}{7}\)
⇒ x ≥ 9.
Thus, the minimum length of the shortest side is 9 cm.

PSEB 11th Class Maths Solutions Chapter 6 Linear Inequalities Ex 6.1

Question 26.
A man wants to cut three lengths from a single piece of board of length 91 cm. The second length is to be 3 cm longer than the shortest and the third length is to be twice as long as the shortest. What are the possible lengths of the shortest board if the third piece is to be at least 5 cm longer than the second?
[Hint: If x is the length of the shortest board, then x, (x + 3) and 2x are the lengths of the second and third piece, respectively. Thus, x + (x + 3) + 2x < 91 and 2x > (x + 3) + 5]
Answer.
Let the length of the shortest piece be x cm.
Then, length of the second piece and the third piece are (x+3) cm and 2x cm respectively.
Since the three lengths are to be cut from a single piece of board of length 91 cm.
x cm + (x + 3) cm + 2x cm < 91 cm
⇒ 4x + 3 ≤ 91
⇒ 4x ≤ 91 – 3
⇒ 4x ≤ 88
⇒ \(\frac{4 x}{4} \leq \frac{88}{4}\)
⇒ x ≤ 22 ………….(i)
Also, the third piece is at least 5 cm longer than the second piece.
∴ 2x ≥ (x + 3) + 5
⇒ 2x ≥ x + 8
⇒ x ≥ 8 ……………(ii)
From eqs. (i) and (ii), we obtain
8 ≤ x ≤ 22.
Thus, the possible length of the shortest board is greater than or equal to 8 cm but less than or equal to 22 cm.

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

Punjab State Board PSEB 11th Class Sociology Book Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ Textbook Exercise Questions and Answers.

PSEB Solutions for Class 11 Sociology Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

Sociology Guide for Class 11 PSEB ਵਿਆਹ, ਪਰਿਵਾਰ ਅਤੇ ਨਾਤੇਦਾਰੀ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਅੰਤਰ-ਵਿਆਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਵਿਆਹ ਜਿਹੜਾ ਕਿ ਵਿਅਕਤੀ ਇੱਕ ਨਿਸ਼ਚਿਤ ਸਮੂਹ, ਜਾਤੀ ਜਾਂ ਉਪਜਾਤੀ ਦੇ ਅੰਦਰ ਹੀ ਕਰਵਾਉਂਦਾ ਹੈ, ਅੰਤਰ-ਵਿਆਹ ਹੁੰਦਾ ਹੈ ।

ਪ੍ਰਸ਼ਨ 2.
ਵਿਆਹ ਸੰਸਥਾ ਦੀ ਉੱਤਪੱਤੀ ਦੇ ਕੋਈ ਦੋ ਮਹੱਤਵਪੂਰਣ ਅਧਾਰ ਦੱਸੋ ।
ਉੱਤਰ-
ਸਰੀਰਕ ਜ਼ਰੂਰਤ, ਭਾਵਨਾਤਮਕ ਜ਼ਰੂਰਤ, ਸਮਾਜ ਨੂੰ ਅੱਗੇ ਵਧਾਉਣਾ ਅਤੇ ਬੱਚਿਆਂ ਦੇ ਪਾਲਣ-ਪੋਸ਼ਣ ਕਰਕੇ ਵਿਆਹ ਦੀ ਸੰਸਥਾ ਸਾਹਮਣੇ ਆਈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 3.
ਇੱਕ ਵਿਆਹ ਕਿਸਨੂੰ ਕਹਿੰਦੇ ਹਨ ?
ਉੱਤਰ-
ਜਦੋਂ ਇੱਕ ਆਦਮੀ ਦਾ ਇੱਕ ਸਮੇਂ ਇੱਕ ਔਰਤ ਨਾਲ ਵਿਆਹ ਹੁੰਦਾ ਹੈ ਤਾਂ ਇਸ ਨੂੰ ਇੱਕ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਸਾਲੀ ਵਿਆਹ ਕਿਸਨੂੰ ਕਹਿੰਦੇ ਹਨ ?
ਉੱਤਰ-
ਜਦੋਂ ਇੱਕ ਵਿਅਕਤੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸਦੀ ਭੈਣ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਸਨੂੰ ਸਾਲੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 5.
ਬਹੁ-ਪਤੀ ਵਿਆਹ ਦੀਆਂ ਕਿਸਮਾਂ ਦੱਸੋ ।
ਉੱਤਰ-
ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਇੱਕ ਔਰਤ ਦੇ ਸਾਰੇ ਪਤੀ ਭਰਾ ਹੁੰਦੇ ਹਨ ਅਤੇ ਗੈਰ ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਔਰਤ ਦੇ ਸਾਰੇ ਪਤੀ ਭਰਾ ਨਹੀਂ ਹੁੰਦੇ ।

ਪ੍ਰਸ਼ਨ 6.
ਬਹੁ-ਪਤਨੀ ਵਿਆਹ ਦੀਆਂ ਕਿਸਮਾਂ ਦੱਸੋ ।
ਉੱਤਰ-
ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਦੋ ਪਤਨੀ ਵਿਆਹ ਜਿਸ ਵਿੱਚ ਵਿਅਕਤੀ ਦੀਆਂ ਦੋ ਪਤਨੀਆਂ ਹੁੰਦੀਆਂ ਹਨ ਅਤੇ ਬਹੁ-ਪਤਨੀ ਵਿਆਹ ਜਿਸ ਵਿੱਚ ਵਿਅਕਤੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ ।

ਪ੍ਰਸ਼ਨ 7.
ਅੰਤਰਵਿਆਹ ਦੀਆਂ ਕੁੱਝ ਉਦਾਹਰਨਾਂ ਦੱਸੋ ।
ਉੱਤਰ-
ਮੁਸਲਮਾਨਾਂ ਵਿੱਚ ਸ਼ਿਆ ਅਤੇ ਸੁੰਨੀ ਅੰਤਰ-ਵਿਆਹੀ ਸਮੂਹ ਹਨ । ਇਸਾਈਆਂ ਵਿੱਚ ਵੀ ਰੋਮਨ-ਕੈਥੋਲਿਕ ਅਤੇ ਪ੍ਰੋਟੈਸਟੈਂਟ ਅੰਤਰ-ਵਿਆਹੀ ਸਮੂਹ ਹਨ ।

ਪ੍ਰਸ਼ਨ 8.
ਵਿਆਹ ਦੀ ਪਰਿਭਾਸ਼ਾ ਦਿਉ ।
ਉੱਤਰ-
ਲੰਡਬਰਗ ਦੇ ਅਨੁਸਾਰ, “ਵਿਆਹ ਦੇ ਨਿਯਮ ਅਤੇ ਤੌਰ-ਤਰੀਕੇ ਹੁੰਦੇ ਹਨ ਜੋ ਪਤੀ-ਪਤਨੀ ਦੇ ਇੱਕ-ਦੂਜੇ ਪ੍ਰਤੀ ਅਧਿਕਾਰਾਂ, ਕਰਤੱਵਾਂ ਅਤੇ ਵਿਸ਼ੇਸ਼ ਅਧਿਕਾਰਾਂ ਦਾ ਵਰਣਨ ਕਰਦੇ ਹਨ ।”

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 9.
ਪਰਿਵਾਰ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  1. ਪਰਿਵਾਰ ਬੱਚੇ ਦਾ ਸਮਾਜੀਕਰਣ ਕਰਦਾ ਹੈ ।
  2. ਪਰਿਵਾਰ ਬੱਚੇ ਨੂੰ ਸੰਪੱਤੀ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 10.
ਅਕਾਰ ਦੇ ਆਧਾਰ ਉੱਤੇ ਪਰਿਵਾਰ ਦੇ ਸਰੂਪਾਂ ਦੇ ਨਾਂ ਲਿਖੋ ।
ਉੱਤਰ-
ਆਕਾਰ ਦੇ ਆਧਾਰ ਉੱਤੇ ਪਰਿਵਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ-ਕੇਂਦਰੀ ਪਰਿਵਾਰ, ਸੰਯੁਕਤ ਪਰਿਵਾਰ ਅਤੇ ਵਿਸਤ੍ਰਿਤ ਪਰਿਵਾਰ ।

ਪ੍ਰਸ਼ਨ 11.
ਸੱਤਾ ਦੇ ਆਧਾਰ ਉੱਤੇ ਪਰਿਵਾਰ ਦੇ ਸਰੂਪਾਂ ਦੇ ਨਾਂ ਲਿਖੋ ।
ਉੱਤਰ-
ਸੱਤਾ ਦੇ ਆਧਾਰ ਉੱਤੇ ਪਰਿਵਾਰ ਦੇ ਦੋ ਪ੍ਰਕਾਰ ਹੁੰਦੇ ਹਨ-ਪਿੱਤਰ ਸੱਤਾਤਮਕ ਅਤੇ ਮਾਤਰ ਸੱਤਾਤਮਕ ।

ਪ੍ਰਸ਼ਨ 12.
ਵਿਆਹ ਸੰਬੰਧ ਕਿਸਨੂੰ ਕਹਿੰਦੇ ਹਨ ?
ਉੱਤਰ-
ਉਹ ਰਿਸ਼ਤੇਦਾਰੀ ਜੋ ਵਿਆਹ ਤੋਂ ਬਾਅਦ ਬਣਦੀ ਹੈ, ਉਸ ਨੂੰ ਵਿਆਹਕ ਸੰਬੰਧ ਕਹਿੰਦੇ ਹਨ । ਉਦਾਹਰਨ ਦੇ ਲਈ ਸੱਸ, ਸਹੁਰਾ, ਸਾਲਾ, ਸਾਲੀ, ਜਵਾਈ ਅਤੇ ਨੂੰਹ ਆਦਿ ।

ਪ੍ਰਸ਼ਨ 13.
ਸੰਯੁਕਤ ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਪਰਿਵਾਰ ਜਿਸ ਵਿੱਚ ਦੋ ਤੋਂ ਵੱਧ ਪੀੜ੍ਹੀਆਂ ਦੇ ਲੋਕ ਰਹਿੰਦੇ ਹਨ ਅਤੇ ਇੱਕ ਰਸੋਈ ਵਿੱਚ ਹੀ ਰੋਟੀ ਖਾਂਦੇ ਹਨ, ਸੰਯੁਕਤ ਪਰਿਵਾਰ ਹੁੰਦਾ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 14.
ਨਾਤੇਦਾਰੀ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਨਾਤੇਦਾਰੀ ਵਿੱਚ ਉਹ ਸੰਬੰਧ ਸ਼ਾਮਿਲ ਹੁੰਦੇ ਹਨ ਜੋ ਕਲਪਿਤ ਜਾਂ ਅਸਲੀ ਵੰਸ਼ ਪਰੰਪਰਾਗਤ ਬੰਧਨਾਂ ਉੱਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦੇ ਹਨ ।

ਪ੍ਰਸ਼ਨ 15.
ਨਾਤੇਦਾਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਨਾਤੇਦਾਰੀ ਦੀਆਂ ਤਿੰਨ ਸ਼੍ਰੇਣੀਆਂ ਹੁੰਦੀਆਂ ਹਨ-ਪ੍ਰਾਥਮਿਕ ਰਿਸ਼ਤੇਦਾਰੀ, ਗੌਣ ਸੰਬੰਧੀ ਅਤੇ ਤੀਜੇ ਦਰਜੇ ਦੇ ਸੰਬੰਧੀ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੰਸਥਾ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਥਾ ਨਾ ਤਾਂ ਲੋਕਾਂ ਦਾ ਸਮੂਹ ਹੈ ਅਤੇ ਨਾ ਹੀ ਸੰਗਠਨ ਹੈ । ਸੰਸਥਾ ਤਾਂ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ । ਸੰਸਥਾ ਤਾਂ ਕਿਸੇ ਵਿਸ਼ੇਸ਼ ਮਹੱਤਵਪੂਰਨ ਮਨੁੱਖੀ ਕਿਰਿਆ ਦੁਆਲੇ ਕੇਂਦਰਿਤ ਰੂੜੀਆਂ ਅਤੇ ਲੋਕ-ਰੀਤਾਂ ਦਾ ਗੁੱਛਾ ਹੈ । ਸੰਸਥਾਵਾਂ ਤਾਂ ਸੰਚਾਰਿਤ ਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਕਾਰਜ ਕਰਦਾ ਹੈ ।

ਪ੍ਰਸ਼ਨ 2.
ਨਿਰਧਾਰਨਾਤਮਕ ਨਿਯਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਰੇਕ ਸੰਸਥਾ ਦੇ ਕੁੱਝ ਨਿਰਧਾਰਨਾਤਮਕ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਸਭ ਨੂੰ ਮੰਨਣਾ ਪੈਂਦਾ ਹੈ । ਉਦਾਹਰਣ ਦੇ ਲਈ ਵਿਆਹ ਇੱਕ ਅਜਿਹੀ ਸੰਸਥਾ ਹੈ ਜਿਹੜੀ ਪਤੀ-ਪਤਨੀ ਵਿਚਕਾਰ ਸੰਬੰਧਾਂ ਨੂੰ ਨਿਯਮਿਤ ਕਰਦਾ ਹੈ । ਇਸੇ ਤਰ੍ਹਾਂ ਸਿੱਖਿਅਕ ਸੰਸਥਾਵਾਂ ਦੇ ਰੂਪ ਵਿੱਚ ਸਕੂਲ ਅਤੇ ਕਾਲਜ ਦੇ ਆਪਣੇ-ਆਪਣੇ ਨਿਯਮਾ ਅਤੇ ਕੰਮ ਕਰਨ ਦੇ ਤੌਰ-ਤਰੀਕੇ ਹੁੰਦੇ ਹਨ ।

ਪ੍ਰਸ਼ਨ 3.
ਅਨੁਲੋਮ ਅਤੇ ਪਤੀਲੋਮ ਕੀ ਹੈ ?
ਉੱਤਰ-

  1. ਅਨੁਲੋਮ-ਇਹ ਇੱਕ ਪ੍ਰਕਾਰ ਦਾ ਸਮਾਜਿਕ ਨਿਯਮ ਹੈ ਜਿਸ ਅਨੁਸਾਰ ਉੱਚੀ ਜਾਤੀ ਦਾ ਮੁੰਡਾ ਹੇਠਲੀ ਜਾਤੀ ਦੀ ਲੜਕੀ ਨਾਲ ਵਿਆਹ ਕਰਦਾ ਹੈ ।
  2. ਪਤੀਲੋਮ-ਇਹ ਇੱਕ ਪ੍ਰਕਾਰ ਦਾ ਵਿਆਹ ਹੈ ਜਿਸ ਵਿੱਚ ਹੇਠਲੀ ਜਾਤੀ ਦਾ ਮੁੰਡਾ ਉੱਚੀ ਜਾਤੀ ਦੀ ਲੜਕੀ ਨਾਲ ਵਿਆਹ ਕਰਦਾ ਹੈ । ਇਸ ਪ੍ਰਕਾਰ ਦੇ ਵਿਆਹ ਨੂੰ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਮਾਨਤਾ ਨਹੀਂ ਦਿੱਤੀ ਗਈ ਸੀ ।

ਪ੍ਰਸ਼ਨ 4.
ਬਹੁ-ਵਿਆਹ ਦੇ ਦੋ ਪ੍ਰਕਾਰਾਂ ਉੱਤੇ ਸੰਖੇਪ ਟਿੱਪਣੀ ਕਰੋ !
ਉੱਤਰ-

  1. ਬਹੁ-ਪਤੀ ਵਿਆਹ-ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਔਰਤ ਦੇ ਕਈ ਪਤੀ ਹੁੰਦੇ ਹਨ ਅਤੇ ਅੱਗੇ ਇਸ ਦੇ ਦੋ ਪ੍ਰਕਾਰ ਹਨ । ਭਰਾਤਰੀ ਬਹੁ-ਪਤੀ ਵਿਆਹ ਵਿੱਚ ਸਾਰੇ ਪਤੀ ਭਰਾ ਹੁੰਦੇ ਹਨ ਅਤੇ ਗੈਰ-ਭਰਾਤਰੀ ਬਹੁ-ਪਤੀ ਵਿਆਹ ਵਿੱਚ ਸਾਰੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ।
  2. ਬਹੁ-ਪਤਨੀ ਵਿਆਹ-ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪਤੀ ਦੀਆਂ ਇੱਕੋ ਸਮੇਂ ਵਿੱਚ ਕਈ ਪਤਨੀਆਂ ਹੁੰਦੀਆਂ ਸਨ ।

ਪ੍ਰਸ਼ਨ 5.
ਭਰਾਤਰੀ ਬਹੁਪਤੀ ਵਿਆਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪਤਨੀ ਦੇ ਕਈ ਪਤੀ ਹੁੰਦੇ ਹਨ ਅਤੇ ਉਹ ਸਾਰੇ ਆਪਸ ਵਿੱਚ ਭਰਾ ਹੁੰਦੇ ਹਨ | ਬੱਚਿਆਂ ਦਾ ਪਿਤਾ ਵੱਡੇ ਭਰਾ ਨੂੰ ਮੰਨਿਆ ਜਾਂਦਾ ਹੈ ਅਤੇ ਪਤਨੀ ਨਾਲ ਸੰਬੰਧ ਬਣਾਉਣ ਤੋਂ ਪਹਿਲਾਂ ਵੱਡੇ ਭਰਾ ਦੀ ਇਜ਼ਾਜ਼ਤ ਲੈਣੀ ਪੈਂਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਵਰਜਿਤ ਮਨਾਹੀ (Incest Taboo) ਦੀ ਚਰਚਾ ਕਰੋ ।
ਉੱਤਰ-
ਵਰਜਿਤ ਮਨਾਹੀ ਦਾ ਅਰਥ ਹੈ ਸਰੀਰਕ ਜਾਂ ਵਿਆਹਕ ਸੰਬੰਧ ਉਹਨਾਂ ਦੋ ਵਿਅਕਤੀਆਂ ਵਿਚਕਾਰ ਜਿਹੜੇ ਇੱਕਦੂਜੇ ਨਾਲ ਖੂਨ ਸੰਬੰਧਾਂ ਨਾਲ ਸੰਬੰਧਿਤ ਹਨ ਜਾਂ ਇੱਕ ਪਰਿਵਾਰ ਨਾਲ ਸੰਬੰਧ ਰੱਖਦੇ ਹਨ । ਇਸ ਪ੍ਰਕਾਰ ਦੇ ਸੰਬੰਧ ਸਾਰੇ ਮਨੁੱਖੀ ਸਮਾਜਾਂ ਵਿੱਚ ਵਰਜਿਤ ਹਨ । ਕਿਸੇ ਵੀ ਸੰਸਕ੍ਰਿਤੀ ਵਿੱਚ ਖੂਨ ਸੰਬੰਧੀਆਂ ਵਿਚਕਾਰ ਕਿਸੇ ਪ੍ਰਕਾਰ ਦੇ ਲੈਂਗਿਕ ਸੰਬੰਧਾਂ ਦੀ ਮਨਾਹੀ ਹੈ ।

ਪ੍ਰਸ਼ਨ 7.
ਗੋਤਰ ਕਿਸਨੂੰ ਕਹਿੰਦੇ ਹਨ ?
ਉੱਤਰ-
ਗੋਤਰ ਰਿਸ਼ਤੇਦਾਰਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿਸੇ ਸਾਂਝੇ ਪੂਰਵਜਾਂ ਦੀ ਇੱਕ-ਰੇਖਕੀ ਸੰਤਾਨ ਹੁੰਦੇ ਹਨ । ਪੂਰਵਜ ਆਮ ਤੌਰ ਉੱਤੇ ਕਲਪਿਤ ਹੀ ਹੁੰਦੇ ਹਨ ਕਿਉਂਕਿ ਉਹਨਾਂ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ । ਇਹ ਬਾਹਰ ਵਿਆਹੀ ਸਮੂਹ ਹੁੰਦੇ ਹਨ । ਇਹ ਵੰਸ਼ ਸਮੂਹ ਦਾ ਹੀ ਵਿਸਤ੍ਰਿਤ ਰੂਪ ਹੈ ਜੋ ਕਿ ਮਾਤਾ ਜਾਂ ਪਿਤਾ ਦੇ ਕਿਸੇ ਵਿੱਚੋਂ ਇੱਕ ਤੋਂ ਅਨੁਰੇਖਿਤ ਖੂਨ ਸੰਬੰਧੀਆਂ ਤੋਂ ਮਿਲ ਕੇ ਬਣਦਾ ਹੈ ।

ਪ੍ਰਸ਼ਨ 8.
ਸਮਾਂਨਾਤਰ ਅਤੇ ਵਿਪਰੀਤ ਚਚੇਰੇ/ਮਮੇਰੇ ਵਿਆਹ ਦੇ ਵਿਚਕਾਰ ਅੰਤਰ ਦੱਸੋ ।
ਉੱਤਰ-

  1. ਸਮਾਨਾਂਤਰ ਚਚੇਰੇ/ਮਮੇਰੇ ਵਿਆਹ ਇੱਕ ਪ੍ਰਕਾਰ ਦਾ ਵਿਆਹ ਹੈ ਜਿਸ ਵਿੱਚ ਦੋ ਭਰਾਵਾਂ ਜਾਂ ਦੋ ਭੈਣਾਂ ਦੇ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ । ਮੁਸਲਮਾਨਾਂ ਵਿੱਚ ਇਹ ਪ੍ਰਚਲਿਤ ਹੈ ।
  2. ਵਿਪਰੀਤ ਚਚੇਰੇ/ਮਮੇਰੇ ਵਿਆਹ ਵਿੱਚ ਵਿਅਕਤੀ ਦਾ ਮਾਮੇ ਦੀ ਕੁੜੀ ਨਾਲ ਜਾਂ ਭੂਆ ਦੀ ਕੁੜੀ ਨਾਲ ਵਿਆਹ ਹੋ ਜਾਂਦਾ ਹੈ । ਇਸ ਪ੍ਰਕਾਰ ਦੇ ਵਿਆਹ ਗੋਂਡ, ਉਰਾਉਂ ਅਤੇ ਖਰੀਆਂ ਕਬੀਲਿਆਂ ਵਿੱਚ ਪ੍ਰਚਲਿਤ ਹੈ ।

ਪ੍ਰਸ਼ਨ 9.
ਨੇੜੇ ਅਤੇ ਦੂਰੀ ਦੇ ਆਧਾਰ ਉੱਤੇ ਰਿਸ਼ਤੇਦਾਰੀ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਨੇੜੇ ਅਤੇ ਦੁਰੀ ਦੇ ਆਧਾਰ ਉੱਤੇ ਤਿੰਨ ਪ੍ਰਕਾਰ ਦੀ ਰਿਸ਼ਤੇਦਾਰੀ ਹੁੰਦੀ ਹੈ-

  1. ਪ੍ਰਾਥਮਿਕ ਰਿਸ਼ਤੇਦਾਰੀ – ਉਹ ਰਿਸ਼ਤੇਦਾਰ ਜਿਨ੍ਹਾਂ ਨਾਲ ਸਾਡਾ ਸਿੱਧਾ ਅਤੇ ਨੇੜੇ ਦਾ ਖੂਨ ਦਾ ਸੰਬੰਧ ਹੁੰਦਾ ਹੈ ਜਿਵੇਂ ਕਿ ਮਾਤਾ-ਪਿਤਾ, ਭੈਣ-ਭਰਾ ਆਦਿ ।
  2. ਦੂਜੇ ਦਰਜੇ ਦੇ ਰਿਸ਼ਤੇਦਾਰ – ਇਹ ਸਾਡੇ ਪ੍ਰਾਥਮਿਕ ਰਿਸ਼ਤੇਦਾਰਾਂ ਦੇ ਪ੍ਰਾਥਮਿਕ ਰਿਸ਼ਤੇਦਾਰ ਹੁੰਦੇ ਹਨ ਜਿਵੇਂ ਕਿ ਪਿਤਾ , ਦੇ ਪਿਤਾ-ਦਾਦਾ ਜਾਂ ਮਾਤਾ ਦੇ ਪਿਤਾ-ਨਾਨਾ ਆਦਿ ।
  3. ਤੀਜੇ ਦਰਜੇ ਦੇ ਰਿਸ਼ਤੇਦਾਰ-ਉਹ ਰਿਸ਼ਤੇਦਾਰ ਜਿਹੜੇ ਸਾਡੇ ਦੁਤੀਆਂ ਸੰਬੰਧੀਆਂ ਦੇ ਪ੍ਰਾਥਮਿਕ ਰਿਸ਼ਤੇਦਾਰ ਹੁੰਦੇ ਹਨ ਜਿਵੇਂ ਕਿ ਚਾਚੇ ਦੀ ਪਤਨੀ ਚਾਚੀ ਜਾਂ ਭੂਆ ਦਾ ਪਤੀ ਫੁਫੜ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਹੱਤਵਪੂਰਨ ਸਮਾਜਿਕ ਸੰਸਥਾਵਾਂ ‘ਤੇ ਸੰਖੇਪ ਵਿੱਚ ਚਰਚਾ ਕਰੋ ।
ਉੱਤਰ-

  • ਵਿਆਹ – ਵਿਆਹ ਸਭ ਤੋਂ ਮਹੱਤਵਪੂਰਨ ਸਮਾਜਿਕ ਸੰਸਥਾ ਹੈ ਜਿਸਦੀ ਮੱਦਦ ਨਾਲ ਵਿਅਕਤੀ ਨੂੰ ਆਪਣੀ ਪਤਨੀ ਨਾਲ ਲੈਂਗਿਕ ਸੰਬੰਧ ਬਣਾਉਣ, ਬੱਚੇ ਪੈਦਾ ਕਰਨ ਦੀ ਆਗਿਆ ਹੁੰਦੀ ਹੈ । ਵਿਆਹ ਤੋਂ ਬਾਅਦ ਹੀ ਪਰਿਵਾਰ ਦਾ ਨਿਰਮਾਣ ਹੁੰਦਾ ਹੈ ।
  • ਪਰਿਵਾਰ – ਜਦੋਂ ਵਿਅਕਤੀ ਵਿਆਹ ਕਰਦਾ ਹੈ ਅਤੇ ਬੱਚੇ ਪੈਦਾ ਕਰਦਾ ਹੈ ਤਾਂ ਪਰਿਵਾਰ ਦਾ ਨਿਰਮਾਣ ਹੁੰਦਾ ਹੈ । ਪਰਿਵਾਰ ਹੀ ਵਿਅਕਤੀ ਨੂੰ ਜੀਵਨ ਜੀਊਣ ਦੇ ਤਰੀਕੇ ਸਿਖਾਉਂਦਾ ਹੈ ਅਤੇ ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ।
  • ਨਾਤੇਦਾਰੀ – ਨਾਤੇਦਾਰੀ ਰਿਸ਼ਤੇਦਾਰਾਂ ਦੀ ਵਿਵਸਥਾ ਹੈ ਜਿਸ ਵਿੱਚ ਖੂਨ ਸੰਬੰਧੀ ਅਤੇ ਵਿਆਹ ਸੰਬੰਧੀ ਰਿਸ਼ਤੇਦਾਰ ਸ਼ਾਮਿਲ ਹੁੰਦੇ ਹਨ । ਰਿਸ਼ਤੇਦਾਰੀ ਤੋਂ ਬਿਨਾਂ ਵਿਅਕਤੀ ਜੀਵਨ ਨਹੀਂ ਜਾ ਸਕਦਾ ਹੈ ।

ਪ੍ਰਸ਼ਨ 2.
ਵਿਆਹ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-

  1. ਵਿਆਹ ਇੱਕ ਸਰਵਵਿਆਪਕ ਸੰਸਥਾ ਹੈ ਜਿਹੜੀ ਹਰੇਕ ਸਮਾਜ ਵਿੱਚ ਪਾਈ ਜਾਂਦੀ ਹੈ ।
  2. ਵਿਆਹ ਲੈਂਗਿਕ ਸੰਬੰਧਾਂ ਨੂੰ ਸੀਮਿਤ ਅਤੇ ਨਿਯੰਤਰਿਤ ਕਰਦਾ ਹੈ ।
  3. ਵਿਆਹ ਨਾਲ ਵਿਅਕਤੀ ਦੇ ਲੈਂਗਿਕ ਸੰਬੰਧਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ ।
  4. ਵਿਆਹ ਨਾਲ ਆਦਮੀ ਅਤੇ ਔਰਤ ਨੂੰ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ ।
  5. ਵੱਖ-ਵੱਖ ਸਮਾਜਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਵਿਆਹ ਹੁੰਦੇ ਹਨ।
  6. ਵਿਆਹ ਦੀ ਸੰਸਥਾ ਦੀ ਮੱਦਦ ਨਾਲ ਧਾਰਮਿਕ ਰੀਤੀ-ਰਿਵਾਜਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 3.
ਵਿਆਹ ਦੀਆਂ ਕਿਸਮਾਂ ਦੇ ਰੂਪ ਵਿੱਚ ਇੱਕ-ਵਿਆਹ ਅਤੇ ਬਹੁ-ਵਿਆਹ ਦੇ ਵਿੱਚਕਾਰ ਅੰਤਰ ਦੱਸੋ ।
ਉੱਤਰ-

  • ਇੱਕ ਵਿਆਹ – ਅੱਜ-ਕਲ ਦੇ ਸਮੇਂ ਵਿੱਚ ਇੱਕ ਵਿਆਹ ਦਾ ਪ੍ਰਚਲਨ ਸਭ ਤੋਂ ਵੱਧ ਹੈ । ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਹੀ ਸਮੇਂ ਵਿੱਚ ਇੱਕ ਹੀ ਔਰਤ ਨਾਲ ਵਿਆਹ ਕਰਵਾ ਸਕਦਾ ਹੈ । ਇਸ ਵਿੱਚ ਇੱਕ ਪਤੀ ਜਾਂ ਪਤਨੀ ਦੇ ਰਹਿੰਦੇ ਹੋਏ ਦੂਜਾ ਵਿਆਹ ਕਰਨਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ । ਪਤੀ-ਪਤਨੀ ਦੇ ਸੰਬੰਧ ਡੂੰਘੇ, ਸਥਾਈ ਅਤੇ ਪਿਆਰ ਨਾਲ ਭਰਪੂਰ ਹੁੰਦੇ ਹਨ ।
  • ਬਹੁ-ਵਿਆਹ – ਬਹੁ-ਵਿਆਹ ਦਾ ਅਰਥ ਇੱਕ ਤੋਂ ਵੱਧ ਵਿਆਹ ਕਰਵਾਉਣਾ ਹੈ । ਜੇਕਰ ਇੱਕ ਔਰਤ ਜਾਂ ਆਦਮੀ ਇੱਕ ਤੋਂ ਵੱਧ ਵਿਆਹ ਕਰਵਾਏ ਤਾਂ ਇਸਨੂੰ ਬਹੁ-ਵਿਆਹ ਕਹਿੰਦੇ ਹਨ । ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਬਹੁ-ਪਤਨੀ ਵਿਆਹ ਅਤੇ ਬਹੁ-ਪਤੀ ਵਿਆਹ । ਬਹੁ-ਪਤੀ ਵਿਆਹ ਵੀ ਦੋ ਪ੍ਰਕਾਰ ਦਾ ਹੁੰਦਾ ਹੈ-ਭਰਾਤਰੀ ਬਹੁਪਤੀ ਵਿਆਹ ਅਤੇ ਗੈਰ ਭਰਾਤਰੀ ਬਹੁਪਤੀ ਵਿਆਹ ।

ਪ੍ਰਸ਼ਨ 4.
ਪਰਿਵਾਰ ਦੇ ਕੰਮਾਂ ਬਾਰੇ ਸਮਝਾਉ ।
ਉੱਤਰ-

  1. ਪਰਿਵਾਰ ਵਿੱਚ ਬੱਚੇ ਦਾ ਸਮਾਜੀਕਰਨ ਹੁੰਦਾ ਹੈ । ਪਰਿਵਾਰ ਵਿੱਚ ਵਿਅਕਤੀ ਸਮਾਜ ਵਿੱਚ ਰਹਿਣ ਦੇ ਤੌਰਤਰੀਕੇ ਸਿੱਖਦਾ ਹੈ ਅਤੇ ਚੰਗਾ ਨਾਗਰਿਕ ਬਣਦਾ ਹੈ ।
  2. ਪਰਿਵਾਰ ਸਾਡੀ ਸੰਸਕ੍ਰਿਤੀ ਸਾਂਭਦਾ ਹੈ । ਹਰੇਕ ਪਰਿਵਾਰ ਆਪਣੇ ਬੱਚਿਆਂ ਨੂੰ ਸੰਸਕ੍ਰਿਤੀ ਦਿੰਦਾ ਹੈ ਜਿਸ ਨਾਲ ਸੰਸਕ੍ਰਿਤੀ ਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਹੁੰਦਾ ਰਹਿੰਦਾ ਹੈ ।
  3. ਪਰਿਵਾਰ ਵਿੱਚ ਵਿਅਕਤੀ ਦੀ ਸੰਪੱਤੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਨਾਲ ਵਿਅਕਤੀ ਦੀ ਸਾਰੇ ਜੀਵਨ ਦੀ ਕਮਾਈ ਸੁਰੱਖਿਅਤ ਰਹਿ ਜਾਂਦੀ ਹੈ ।
  4. ਪੈਸੇ ਦੀ ਜ਼ਰੂਰਤ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਹੁੰਦੀ ਹੈ ਅਤੇ ਇਸ ਕਾਰਨ ਹੀ ਪਰਿਵਾਰ ਪੈਸੇ ਦਾ ਪ੍ਰਬੰਧ ਕਰਦਾ ਹੈ ।
  5. ਪਰਿਵਾਰ ਵਿਅਕਤੀ ਉੱਤੇ ਨਿਯੰਤਰਣ ਰੱਖਦਾ ਹੈ ਤਾਂਕਿ ਉਹ ਗ਼ਲਤ ਰਸਤੇ ਉੱਤੇ ਨਾ ਜਾਵੇ ।

ਪ੍ਰਸ਼ਨ 5.
(ਉ) ਅਨੁਲੋਮ
(ਅ) ਲੋਮ
(ੲ) ਦੇਵਰ ਵਿਆਹ
(ਸ) ਸਾਲੀ ਵਿਆਹ, ਅਜਿਹੀਆਂ ਧਾਰਨਾਵਾਂ ਦੀ ਵਿਆਖਿਆ ਕਰੋ ।
ਉੱਤਰ-
(ਉ) ਅਨੁਲੋਮ ਵਿਆਹ – ਦੇਖੋ ਅਭਿਆਸ ਦੇ ਪ੍ਰਸ਼ਨ II (3).
(ਅ ਪ੍ਰਤੀਲੋਮ ਵਿਆਹ – ਦੇਖੋ ਅਭਿਆਸ ਦੇ ਪ੍ਰਸ਼ਨ II (3).
(ੲ) ਦੇਵਰ ਵਿਆਹ – ਵਿਆਹ ਦੀ ਇਸ ਪ੍ਰਥਾ ਵਿੱਚ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਤਨੀ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲੈਂਦੀ ਹੈ । ਇਸ ਨਾਲ ਪਰਿਵਾਰ ਦੀ ਜਾਇਦਾਦ ਸੁਰੱਖਿਅਤ ਰਹਿ ਜਾਂਦੀ ਹੈ । ਪਰਿਵਾਰ ਟੁੱਟਣ ਤੋਂ ਬੱਚ ਜਾਂਦਾ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਤਰੀਕੇ ਨਾਲੇ ਹੋ ਜਾਂਦਾ ਹੈ ।
(ਸ ਸਾਲੀ ਵਿਆਹ – ਇਸ ਵਿਆਹ ਵਿੱਚ ਆਦਮੀ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਸਾਲੀ ਨਾਲ ਵਿਆਹ ਕਰਵਾ ਲੈਂਦਾ ਹੈ । ਇਹ ਦੋ ਪ੍ਰਕਾਰ ਦਾ ਹੁੰਦਾ ਹੈ-ਸੀਮਿਤ ਸਾਲੀ ਵਿਆਹ ਅਤੇ ਸਮਕਾਲੀ ਸਾਲੀ ਵਿਆਹ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੰਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਸਥਾ ਦਾ ਅਰਥ (Meaning of Institution) – ਅਸੀਂ ਆਪਣੇ ਜੀਵਨ ਵਿੱਚ ਸੈਂਕੜੇ ਵਾਰ ਇਸ ਸੰਸਥਾ ਸ਼ਬਦ ਦਾ ਪ੍ਰਯੋਗ ਕਰਦੇ ਹਾਂ । ਆਮ ਆਦਮੀ ਇਸ ਸ਼ਬਦ ਦੇ ਅਰਥ ਕਿਸੇ ਇਮਾਰਤ (Building) ਤੋਂ ਲੈਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਦੇ ਮਤਲਬ ਕਿਸੇ ਇਮਾਰਤ ਜਾਂ ਲੋਕਾਂ ਦੇ ਸਮੂਹ ਤੋਂ ਨਹੀਂ ਲਏ ਜਾਂਦੇ | ਸਮਾਜ ਵਿਗਿਆਨੀ ਤਾਂ ਸੰਸਥਾ ਸ਼ਬਦ ਦੇ ਅਰਥ ਵਿਸਤ੍ਰਿਤ ਸ਼ਬਦਾਂ ਅਤੇ ਸਮਾਜ ਦੇ ਅਨੁਸਾਰ ਕਰਦੇ ਹਨ । ਇਹਨਾਂ ਦੇ ਅਨੁਸਾਰ ਸੰਸਥਾ ਤਾਂ ਇੱਕ ਅਜਿਹੀ ਨਿਯਮਾਂ ਜਾਂ ਪਰਿਮਾਪਾਂ ਦੀ ਵਿਵਸਥਾ ਜਿਹੜੀ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਮੱਦਦ ਕਰਦੀ ਹੈ । ਇਸ ਤਰ੍ਹਾਂ ਸੰਸਥਾ ਤਾਂ ਵਿਅਕਤੀਆਂ ਦੀਆਂ ਕਿਰਿਆਵਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰੂੜੀਆਂ ਅਤੇ ਲੋਕ ਗੀਤਾਂ ਦਾ ਇਕੱਠ ਹੈ । ਇਹ ਤਾਂ ਉਹ ਪ੍ਰਕ੍ਰਿਆਵਾਂ ਹਨ ਜਿਨ੍ਹਾਂ ਦੀ ਮਦਦ ਨਾਲ ਵਿਅਕਤੀ ਆਪਣੇ ਕਾਰਜ ਕਰਦਾ ਹੈ । ਸੰਸਥਾ ਤਾਂ ਸੰਬੰਧਾਂ ਦੀ ਉਹ ਸੰਗਠਿਤ ਵਿਵਸਥਾ ਹੈ ਜਿਸ ਵਿੱਚ ਸਮਾਜ ਦੀਆਂ ਕੀਮਤਾਂ ਸ਼ਾਮਲ ਹੁੰਦੀਆਂ ਹਨ ਅਤੇ ਜੋ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ । ਇਹਨਾਂ ਦਾ ਕੰਮ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੁੰਦਾ ਹੈ ਅਤੇ ਵਿਅਕਤੀ ਦੇ ਕਾਰਜਾਂ ਅਤੇ ਵਿਵਹਾਰਾਂ ਨੂੰ ਪੂਰਾ ਕਰਨਾ ਹੁੰਦਾ ਹੈ । ਇਸ ਵਿੱਚ ਪਦਾਂ ਅਤੇ ਭੂਮਿਕਾਵਾਂ ਦਾ ਵੀ ਜਾਲ ਹੁੰਦਾ ਹੈ ਅਤੇ ਇਹਨਾਂ ਦੀ ਵੀ ਵੰਡ ਹੋਈ ਹੁੰਦੀ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਸਥਾ ਮਨੁੱਖਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਰਜਵਿਧੀਆਂ, ਪ੍ਰਣਾਲੀਆਂ ਅਤੇ ਨਿਯਮਾਂ ਦੇ ਸੰਗਠਨ ਹੈ । ਮਨੁੱਖ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਅਨੇਕਾਂ ਸਮੂਹਾਂ ਦਾ ਮੈਂਬਰ ਬਣਨਾ ਪੈਂਦਾ ਹੈ । ਹਰੇਕ ਸਮੂਹ ਵਿੱਚ ਆਪਣੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ

ਹਨ । ਬਹੁਤ ਸਾਰੀਆਂ ਸਫ਼ਲ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਸਮੂਹ ਆਪਣੇ ਮੈਂਬਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਤਰੀਕੇ ਲੱਭ ਲੈਂਦਾ ਹੈ ਅਤੇ ਸਮੂਹ ਦੇ ਸਾਰੇ ਮੈਂਬਰ ਇਹਨਾਂ ਤਰੀਕਿਆਂ ਨੂੰ ਪ੍ਰਵਾਨ ਕਰ ਲੈਂਦੇ ਹਨ । ਇਸ ਤਰ੍ਹਾਂ ਸਮੂਹ ਦੇ ਸਾਰੇ ਨਹੀਂ ਤਾਂ ਬਹੁਤ ਸਾਰੇ ਮੈਂਬਰ ਇਹਨਾਂ ਦਾ ਪਾਲਣ ਕਰਨ ਲੱਗ ਜਾਂਦੇ ਹਨ । ਇਸ ਤਰ੍ਹਾਂ ਸਮਾਜ ਵਿੱਚ ਖਾਸ ਹਾਲਾਤਾਂ ਲਈ ਖਾਸ ਪ੍ਰਕਾਰ ਦੇ ਤਰੀਕੇ ਨਿਰਧਾਰਿਤ ਹੋ ਜਾਂਦੇ ਹਨ ਅਤੇ ਇਹਨਾਂ ਤਰੀਕਿਆਂ ਦੇ ਵਿਰੁੱਧ ਕੰਮ ਕਰਨਾ ਗ਼ਲਤ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਵਿਅਕਤੀਆਂ ਦੀ ਵਿਸ਼ੇਸ਼ ਜ਼ਰੂਰਤ ਨੂੰ ਪੂਰਾ ਕਰਨ ਅਤੇ ਸਾਰਿਆਂ ਦੁਆਰਾ ਮਾਨਤਾ ਪ੍ਰਾਪਤ ਕਾਰਜ ਵਿਧੀਆਂ ਨੂੰ ਸੰਸਥਾ ਕਿਹਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)-

  1. ਮੈਰਿਲ ਅਤੇ ਏਲਡਰਿਜ (Meril and Eldridge) ਦੇ ਅਨੁਸਾਰ, “ਸਮਾਜਿਕ ਸੰਸਥਾਵਾਂ ਸਮਾਜਿਕ ਪ੍ਰਤੀਮਾਨ ਹਨ ਜੋ ਮਾਨਵ ਪਾਣੀਆਂ ਦੇ ਆਪਣੇ ਮੌਲਿਕ ਕਾਰਜਾਂ ਦੇ ਕਰਨ ਵਿਚ ਵਿਵਸਥਿਤ ਵਿਵਹਾਰ ਨੂੰ ਸਥਾਪਿਤ ਕਰਦੇ ਹਨ ।”
  2. ਏਲਡ (Elwood) ਦੇ ਅਨੁਸਾਰ, “ਸੰਸਥਾਵਾਂ ਇਕੱਠੇ ਮਿਲ ਕੇ ਰਹਿਣ ਦੇ ਰਿਵਾਜੀ ਢੰਗ ਹਨ ਜੋ ਸਮੁਦਾਵਾਂ ਦੀ ਸੱਤਾ ਦੁਆਰਾ ਸਵੀਕ੍ਰਿਤ, ਵਿਵਸਥਿਤ ਅਤੇ ਸਥਾਪਤ ਕੀਤੇ ਗਏ ਹੋਣ ।”
  3. ਸੁਦਰਲੈਂਡ (Sutherland) ਦੇ ਅਨੁਸਾਰ, “ਸਮਾਜ-ਸ਼ਾਸਤਰੀ ਭਾਸ਼ਾ ਵਿੱਚ ਸੰਸਥਾ ਉਹਨਾਂ ਲੋਕ ਗੀਤਾਂ ਅਤੇ ਰੁੜੀਆਂ ਦਾ ਸਮੂਹ ਹੈ ਜੋ ਮਨੁੱਖੀ ਉਦੇਸ਼ਾਂ ਜਾਂ ਲਕਸ਼ਾਂ ਦੀ ਪ੍ਰਾਪਤੀ ਵਿੱਚ ਕੇਂਦਰਤ ਹੋ ਜਾਂਦਾ ਹੈ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੰਸਥਾ ਦਾ ਵਿਕਾਸ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਹੀ ਹੋਇਆ ਹੈ । ਇਸ ਕਰਕੇ ਇਹ ਰੀਤੀ-ਰਿਵਾਜਾਂ, ਪਰਿਮਾਪਾਂ, ਨਿਯਮਾਂ, ਕੀਮਤਾਂ ਆਦਿ ਦਾ ਵੀ ਸਮੂਹ ਹੈ । ਸੰਸਥਾ ਵਿਅਕਤੀ ਨੂੰ ਵਿਅਕਤੀਗਤ ਵਿਵਹਾਰ ਦੇ ਢੰਗ ਜਾਂ ਤਰੀਕੇ ਪੇਸ਼ ਕਰਦੀ ਹੈ । ਸੰਖੇਪ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸੰਸਥਾ ਕਿਰਿਆਵਾਂ ਦਾ ਉਹ ਸੰਗਠਨ ਹੁੰਦਾ ਹੈ, ਜਿਸ ਨੂੰ ਸਮਾਜ ਮਨੋਰਥਾਂ ਜਾਂ ਉਦੇਸ਼ਾਂ ਦੀ ਪੂਰਤੀ ਲਈ ਸਵੀਕਾਰ ਕਰ ਲੈਂਦਾ ਹੈ ।

ਸੰਸਥਾ ਦੀਆਂ ਵਿਸ਼ੇਸ਼ਤਾਵਾਂ (Characteristics of Institution)

1. ਇਹ ਸੰਸਕ੍ਰਿਤਕ ਤੱਤਾਂ ਤੋਂ ਬਣਦੀ ਹੈ (It is made up of cultural things) – ਸਮਾਜ ਵਿੱਚ ਸੰਸਕ੍ਰਿਤੀ ਦੇ ਕਈ ਤੱਤ ਮੌਜੂਦ ਹੁੰਦੇ ਹਨ, ਜਿਵੇਂ ਰੂੜੀਆਂ, ਲੋਕ ਰੀਤਾਂ, ਪਰਿਮਾਪ, ਤੀਮਾਨ ਅਤੇ ਇਹਨਾਂ ਦੇ ਸੰਗਠਨ ਨੂੰ ਸੰਸਥਾ ਕਹਿੰਦੇ ਹਨ। ਇਕ ਸਮਾਜ ਵਿਗਿਆਨੀ ਨੇ ਤਾਂ ਇਸ ਨੂੰ ਪ੍ਰਥਾਵਾਂ ਦਾ ਗੁੱਛਾ ਕਿਹਾ ਹੈ । ਜਦੋਂ ਸਮਾਜ ਵਿੱਚ ਮਿਲਣ ਵਾਲੀਆਂ ਥਾਵਾਂ, ਰੀਤੀਰਿਵਾਜ, ਲੋਕ-ਰੀਤਾਂ, ਰੂੜੀਆਂ ਸੰਗਠਿਤ ਹੋ ਜਾਂਦੀਆਂ ਹਨ ਅਤੇ ਇੱਕ ਵਿਵਸਥਾ ਦਾ ਰੂਪ ਧਾਰਨ ਕਰ ਲੈਂਦੀਆਂ ਹਨ ਤਾਂ ਇਹ ਸੰਸਥਾ ਹੁੰਦੀ ਹੈ । ਇਸ ਤਰ੍ਹਾਂ ਇਹ ਵਿਵਸਥਾ ਸੰਸਕ੍ਰਿਤੀ ਵਿੱਚ ਮਿਲਦੇ ਤੱਤਾਂ ਤੋਂ ਬਣਦੀ ਹੈ ਅਤੇ ਇਹ ਫਿਰ ਮਨੁੱਖਾਂ ਦੀਆਂ ਵੱਖਵੱਖ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ ।

2. ਇਹ ਸਥਾਈ ਹੁੰਦੀਆਂ ਹਨ (These are Permanent) – ਇੱਕ ਸੰਸਥਾ ਉਸ ਸਮੇਂ ਤਕ ਉਪਯੋਗੀ ਨਹੀਂ ਹੋ ਸਕਦੀ ਜਦੋਂ ਤਕ ਉਹ ਲੰਮੇ ਸਮੇਂ ਤਕ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰੇ । ਜੇਕਰ ਉਹ ਥੋੜ੍ਹੇ ਸਮੇਂ ਲਈ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਤਾਂ ਉਹ ਸੰਸਥਾ ਨਹੀਂ ਬਲਕਿ ਸਭਾ ਕਹਾਵੇਗੀ । ਇਸ ਤਰ੍ਹਾਂ ਸੰਸਥਾ ਲੰਮੇ ਸਮੇਂ ਲਈ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਸ ਤੋਂ ਇਹ ਅਰਥ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਸੰਸਥਾ ਕਦੇ ਵੀ ਖਤਮ ਨਹੀਂ ਹੁੰਦੀ। ਕਿਸੇ ਵੀ ਸੰਸਥਾ ਦੀ ਮੰਗ ਸਮੇਂ ਦੇ ਅਨੁਸਾਰ ਹੁੰਦੀ ਹੈ । ਕਿਸੇ ਖਾਸ ਸਮੇਂ ਤੇ ਕਿਸੇ ਸੰਸਥਾ ਦੀ ਮੰਗ ਘੱਟ ਵੀ ਹੋ ਸਕਦੀ ਹੈ ਅਤੇ ਵੱਧ ਵੀ। ਜੇਕਰ ਕਿਸੇ ਸਮੇਂ ਵਿੱਚ ਕਿਸੇ ਸੰਸਥਾ ਦੀ ਲੋੜ ਨਹੀਂ ਹੁੰਦੀ ਜਾਂ ਕੋਈ ਸੰਸਥਾ ਜੇਕਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ ਤਾਂ ਉਹ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ।

3. ਇਸਦੇ ਕੁੱਝ ਖਾਸ ਮੰਤਵ ਹੁੰਦੇ ਹਨ (It has some special motives or objectives) – ਜੇਕਰ ਕਿਸੇ ਵੀ ਸੰਸਥਾ ਦਾ ਨਿਰਮਾਣ ਹੁੰਦਾ ਹੈ ਤਾਂ ਉਸ ਦਾ ਕੋਈ ਖਾਸ ਉਦੇਸ਼ ਹੁੰਦਾ ਹੈ । ਇਹ ਉਸ ਸੰਸਥਾ ਨੂੰ ਪਤਾ ਹੁੰਦਾ ਹੈ ਕਿ ਜੇਕਰ ਉਹ ਬਣ ਰਹੀ ਹੈ ਤਾਂ ਉਸਦਾ ਕੀ ਕੰਮ ਹੈ । ਇਸਦਾ ਕੀ ਕੰਮ ਹੁੰਦਾ ਹੈ ਵਿਅਕਤੀਆਂ ਦੀਆਂ ਕਿਸੇ ਖਾਸ ਪ੍ਰਕਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ । ਇਸ ਤਰ੍ਹਾਂ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਹੀ ਇਹਨਾਂ ਦਾ ਖਾਸ ਮੰਤਵ ਹੁੰਦਾ ਹੈ ਪਰ ਇਹ ਵੀ ਹੋ ਸਕਦਾ ਹੈ ਕਿ ਸਮਾਂ ਬਦਲਣ ਦੇ ਨਾਲ-ਨਾਲ ਉਹ ਸੰਸਥਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰ ਸਕੇ ਤਾਂ ਫਿਰ ਉਸ ਹਾਲਾਤ ਵਿੱਚ ਉਸ ਦੀ ਥਾਂ ਕੋਈ ਹੋਰ ਸੰਸਥਾ ਹੋਂਦ ਵਿੱਚ ਆ ਜਾਂਦੀ ਹੈ ।

4. ਸੰਸਕ੍ਰਿਤਕ ਸਾਜ਼ੋ-ਸਾਮਾਨ (Cultural Equipments) – ਸੰਸਥਾ ਦੇ ਉਦੇਸ਼ਾਂ ਦੀ ਪੂਰਤੀ ਲਈ ਸੰਸਕ੍ਰਿਤੀ ਦੇ ਭੌਤਿਕ ਪੱਖ ਦਾ ਸਹਾਰਾ ਲਿਆ ਜਾਂਦਾ ਹੈ , ਜਿਵੇਂ ਫਰਨੀਚਰ, ਇਮਾਰਤ ਆਦਿ । ਇਹਨਾਂ ਦਾ ਰੂਪ ਅਤੇ ਵਿਵਹਾਰ ਦੋਵੇਂ ਹੀ ਨਿਸਚਿਤ ਕੀਤੇ ਜਾਂਦੇ ਹਨ । ਇਸ ਤਰ੍ਹਾਂ ਜੇਕਰ ਸੰਸਥਾ ਨੂੰ ਆਪਣੇ ਮੰਤਵ ਪੂਰੇ ਕਰਨੇ ਹਨ ਤਾਂ ਉਸਨੂੰ ਭੌਤਿਕ ਸੰਸਕ੍ਰਿਤੀ ਤੋਂ ਕਾਫੀ ਕੁੱਝ ਲੈਣਾ ਪੈਂਦਾ ਹੈ । ਅਭੌਤਿਕ ਸੰਸਕ੍ਰਿਤੀ ; ਜਿਵੇਂ ਵਿਚਾਰ, ਲੋਕ-ਰੀਤਾਂ, ਰੂੜੀਆਂ ਆਦਿ ਤਾਂ ਪਹਿਲਾਂ ਹੀ ਸੰਸਥਾ ਵਿੱਚ ਵਾਸ ਕਰਦੇ ਹਨ ।

5. ਅਮੂਰਤਤਾ (Abstractness) – ਸੰਸਥਾ ਦਾ ਵਿਕਾਸ ਲੋਕ-ਰੀਤਾਂ, ਰੂੜੀਆਂ, ਰਿਵਾਜਾਂ ਦੇ ਨਾਲ ਹੁੰਦਾ ਹੈ । ਇਹ ਸਾਰੇ ਅਭੌਤਿਕ ਸੰਸਕ੍ਰਿਤੀ ਦਾ ਹਿੱਸਾ ਹਨ ਅਤੇ ਅਭੌਤਿਕ ਸੰਸਕ੍ਰਿਤੀ ਦੇ ਇਹਨਾਂ ਪੱਖਾਂ ਨੂੰ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਇਸ ਤਰ੍ਹਾਂ ਸੰਸਥਾ ਵਿੱਚ ਅਮੂਰਤਤਾ ਦਾ ਪੱਖ ਸ਼ਾਮਲ ਹੁੰਦਾ ਹੈ । ਇਸ ਨੂੰ ਛੂਹਿਆ ਨਹੀਂ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ । ਸੰਸਥਾ ਕਿਸੇ ਛੂਹਣ ਵਾਲੀਆਂ ਚੀਜ਼ਾਂ ਦਾ ਸੰਗਠਨ ਨਹੀਂ ਬਲਕਿ ਨਿਯਮਾਂ, ਕਾਰਜ ਪ੍ਰਣਾਲੀਆਂ ਲੋਕ-ਰੀਤਾਂ ਦਾ ਸੰਗਠਨ ਹੈ ਜੋ ਕਿਸੇ ਮਨੁੱਖੀ ਜ਼ਰੂਰਤ ਨੂੰ ਪੂਰਾ ਕਰਨ ਲਈ ਵਿਕਸਿਤ ਹੁੰਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 2.
ਇੱਕ ਸਮਾਜਿਕ ਸੰਸਥਾ ਦੇ ਰੂਪ ਵਿੱਚ ਵਿਆਹ ਉੱਤੇ ਚਰਚਾ ਕਰੋ ।
ਉੱਤਰ-
ਵਿਆਹ ਦਾ ਅਰਥ (Meaning of Marriage) – ਹਰ ਸਮਾਜ ਵਿੱਚ ਪਰਿਵਾਰ ਦੀ ਸਥਾਪਨਾ ਦੇ ਲਈ ਔਰਤ ਅਤੇ ਮਰਦ ਦੇ ਲੈਂਗਿਕ ਸੰਬੰਧਾਂ ਨੂੰ ਸਥਾਪਿਤ ਕਰਨ ਦੀ ਮਾਨਤਾ ਵਿਆਹ ਦੁਆਰਾ ਦਿੱਤੀ ਜਾਂਦੀ ਹੈ । ਇਸ ਤਰ੍ਹਾਂ ਲਿੰਗ ਸੰਬੰਧਾਂ ਨੂੰ ਨਿਸ਼ਚਿਤ ਕਰਨ ਅਤੇ ਸੰਚਾਲਿਤ ਕਰਨ ਲਈ, ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨੂੰ ਨਿਰਧਾਰਿਤ ਕਰਨ ਅਤੇ ਪਰਿਵਾਰ ਨੂੰ ਸਥਾਈ ਰੂਪ ਦੇਣ ਲਈ ਬਣਾਏ ਗਏ ਨਿਯਮਾਂ ਨੂੰ ਵਿਆਹ ਕਹਿੰਦੇ ਹਨ । ਪਰਿਵਾਰ ਵਸਾਉਣ ਦੇ ਲਈ ਦੋ ਜਾਂ ਦੋ ਤੋਂ ਜ਼ਿਆਦਾ ਔਰਤਾਂ ਅਤੇ ਆਦਮੀਆਂ ਵਿਚਕਾਰ ਜ਼ਰੂਰੀ ਸੰਬੰਧ ਸਥਾਪਿਤ ਕਰਨ ਅਤੇ ਉਨ੍ਹਾਂ ਨੂੰ ਸਥਿਰ ਰੱਖਣ ਦੇ ਲਈ ਕੋਈ ਨਾ ਕੋਈ ਸੰਸਥਾਤਮਕ ਵਿਵਸਥਾ ਸਮਾਜ ਵਿੱਚ ਪਾਈ ਜਾਂਦੀ ਹੈ ਜਿਸ ਨੂੰ ਵਿਆਹ ਕਹਿੰਦੇ ਹਨ । ਸਪੱਸ਼ਟ ਹੈ ਕਿ ਵਿਆਹ ਦਾ ਅਰਥ ਸਿਰਫ਼ ਲਿੰਗ ਸੰਬੰਧੀ ਇੱਛਾਵਾਂ ਦੀ ਪੂਰਤੀ ਨਹੀਂ ਹੈ । ਇਹ ਪੂਰਤੀ ਤਾਂ ਜੈਵਿਕ ਜ਼ਰੂਰਤ ਹੈ । ਵਿਆਹ ਲਿੰਗ ਸੰਬੰਧੀ ਜ਼ਰੂਰਤ ਦੀ ਪੂਰਤੀ ਦਾ ਸਾਧਨ ਹੈ, ਟੀਚਾ ਨਹੀਂ । ਵਿਆਹ ਦੇ ਮਾਧਿਅਮ ਨਾਲ ਵਿਅਕਤੀ ਲਿੰਗਕ ਸੰਬੰਧਾਂ ਵਿੱਚ ਪ੍ਰਵੇਸ਼ ਕਰਕੇ ਘਰ ਵਸਾਉਂਦਾ ਹੈ, ਸੰਤਾਨ ਪੈਦਾ ਕਰਦਾ ਹੈ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੇ ਲਈ ਸਥਾਈ ਆਧਾਰ ਪ੍ਰਦਾਨ ਕਰਦਾ ਹੈ ।

  • ਵੈਸਟਰ ਮਾਰਕ (Wester Marck) ਦੇ ਅਨੁਸਾਰ, “ਵਿਆਹ ਇੱਕ ਜਾਂ ਅਧਿਕ ਇਸਤਰੀ ਪੁਰਸ਼ ਵਿੱਚ ਹੋਣ ਵਾਲਾ ਕਾਨੂੰਨ ਜਾਂ ਪ੍ਰਥਾ ਦੁਆਰਾ ਸਵੀਕ੍ਰਿਤੀ ਪ੍ਰਾਪਤ ਸੰਬੰਧ ਹੈ ਜੋ ਇਨ੍ਹਾਂ ਨੂੰ ਸਥਾਪਤ ਕਰਨ ਵਾਲਿਆਂ ਅਤੇ ਇਨ੍ਹਾਂ ਤੋਂ ਉਤਪੰਨ ਸੰਤਾਨਾਂ ਦੇ ਲਈ ਕਰਤੱਵਾਂ ਅਤੇ ਅਧਿਕਾਰਾਂ ਨੂੰ ਨਿਰਧਾਰਿਤ ਕਰਦਾ ਹੈ ।’’
  • ਲੰਡਬਰਗ (Lundberg) ਦੇ ਅਨੁਸਾਰ, “ਵਿਆਹ ਦੇ ਨਿਯਮ ਅਤੇ ਤੌਰ ਤਰੀਕੇ ਹੁੰਦੇ ਹਨ ਜੋ ਪਤੀ-ਪਤਨੀ ਦੇ ਇੱਕ ਦੂਜੇ ਪ੍ਰਤੀ ਅਧਿਕਾਰਾਂ, ਕਰਤੱਵਾਂ ਅਤੇ ਵਿਸ਼ੇਸ਼ ਅਧਿਕਾਰਾਂ ਦਾ ਵਰਣਨ ਕਰਦੇ ਹਨ ।”
  • ਹਰਟਨ ਅਤੇ ਹੰਟ (Harton and Hunt) ਦੇ ਅਨੁਸਾਰ, “ਵਿਆਹ ਸਮਾਜ ਦੇ ਦੁਆਰਾ ਸਵੀਕਾਰੀ ਹੋਈ ਉਹ ਸੰਸਥਾ ਹੈ ਜਿਸ ਵਿੱਚ ਦੋ ਜਾਂ ਵੱਧ ਵਿਅਕਤੀਆਂ ਨੂੰ ਪਰਿਵਾਰ ਦਾ ਨਿਰਮਾਣ ਕਰਨ ਲਈ ਸਵੀਕਾਰਿਆ ਜਾਂਦਾ ਹੈ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਵਿਆਹ ਦੀ ਸੰਸਥਾ ਉੱਤੇ ਸਾਡੇ ਸਮਾਜ ਅਤੇ ਸਮਾਜ ਦੀ ਸੰਰਚਨਾ ਨਿਰਭਰ ਕਰਦੀ ਹੈ । ਵਿਆਹ ਦੀ ਸੰਸਥਾ ਆਦਮੀ ਅਤੇ ਔਰਤ ਦੇ ਲੈਂਗਿਕ ਸੰਬੰਧਾਂ ਨੂੰ ਨਿਯਮਿਤ ਕਰਦੀ ਹੈ ਅਤੇ ਇਸ ਨਾਲ ਬੱਚਿਆਂ ਦਾ ਪਾਲਨ ਪੋਸ਼ਣ ਵੀ ਸਹੀ ਢੰਗ ਨਾਲ ਹੋ ਜਾਂਦਾ ਹੈ । ਵਿਆਹ ਦੀ ਸੰਸਥਾ ਨੂੰ ਸਮਾਜਿਕ ਮਾਨਤਾ ਵੀ ਪ੍ਰਾਪਤ ਹੁੰਦੀ ਹੈ । ਜੇਕਰ ਕੋਈ ਆਦਮੀ ਜਾਂ ਔਰਤ ਬਿਨਾਂ ਵਿਆਹ ਕੀਤੇ ਲੈਂਗਿਕ ਸੰਬੰਧ ਸਥਾਪਿਤ ਕਰ ਲੈਣ ਤਾਂ ਉਨ੍ਹਾਂ ਦੇ ਸੰਬੰਧਾਂ ਨੂੰ ਸਮਾਜ ਵਿਚ ਗੈਰ-ਕਾਨੂੰਨੀ ਕਰਾਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਦੇ ਗੈਰ ਕਾਨੂੰਨੀ ਸੰਬੰਧਾਂ ਤੋਂ ਪੈਦਾ ਹੋਏ ਬੱਚੇ ਨੂੰ ਵੀ ਗੈਰ-ਕਾਨੂੰਨੀ ਜਾਂ ਨਜਾਇਜ ਦਾ ਨਾਮ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਦੀ ਸੰਸਥਾ ਦੀ ਮੱਦਦ ਨਾਲ ਆਦਮੀ ਅਤੇ ਔਰਤ ਨਾ ਸਿਰਫ ਆਪਣੀਆਂ ਲੈਂਗਿਕ ਇੱਛਾਵਾਂ ਦੀ ਪੂਰਤੀ ਕਰਦੇ ਹਨ ਬਲਕਿ ਇਸ ਨਾਲ ਕਈ ਪ੍ਰਕਾਰ ਦੀਆਂ ਸੰਸਥਾਵਾਂ ਦੇ ਮੈਂਬਰ ਵੀ ਬਣਦੇ ਹਨ । ਇਸ ਨਾਲ ਵਿਅਕਤੀ ਸਮਾਜ ਦਾ ਵਿਕਾਸ ਕਰਨ ਦੇ ਵੀ ਸਮਰਥ ਹੋ ਜਾਂਦਾ ਹੈ ।

ਪ੍ਰਸ਼ਨ 3.
ਵਿਆਹ ਦੇ ਭਿੰਨ-ਭਿੰਨ ਪ੍ਰਕਾਰਾਂ ਅਤੇ ਸਰੂਪਾਂ ਨੂੰ ਵਿਸਤਾਰ ਨਾਲ ਸਮਝਾਉ ।
ਉੱਤਰ-
ਹਰ ਸਮਾਜ ਆਪਣੇ ਆਪ ਵਿੱਚ ਦੂਜੇ ਸਮਾਜ ਤੋਂ ਵੱਖਰਾ ਹੈ । ਹਰੇਕ ਸਮਾਜ ਦੇ ਆਪਣੇ-ਆਪਣੇ ਨਿਯਮ, ਪਰੰਪਰਾਵਾਂ ਅਤੇ ਸੰਸਥਾਵਾਂ ਹੁੰਦੀਆਂ ਹਨ ਅਤੇ ਹਰੇਕ ਸਮਾਜ ਵਿੱਚ ਵੱਖ-ਵੱਖ ਸੰਸਥਾਵਾਂ ਦੇ ਭਿੰਨ-ਭਿੰਨ ਪ੍ਰਕਾਰ ਹੁੰਦੇ ਹਨ । ਇਹ ਭਿੰਨ-ਭਿੰਨ ਇਸ ਕਰਕੇ ਹੁੰਦੇ ਹਨ ਕਿਉਂਕਿ ਹਰੇਕ ਸਮਾਜ ਨੇ ਇਹਨਾਂ ਪ੍ਰਕਾਰਾਂ ਨੂੰ ਆਪਣੀਆਂ ਸਹੂਲਤਾਂ ਅਤੇ ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਢਾਲਿਆ ਹੁੰਦਾ ਹੈ । ਇਸ ਤਰ੍ਹਾਂ ਵਿਆਹ ਨਾਮਕ ਸੰਸਥਾ ਦੀਆਂ ਵੱਖ-ਵੱਖ ਸਮਾਜਾਂ ਵਿੱਚ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਵੱਖ-ਵੱਖ ਕਿਸਮਾਂ ਜਾਂ ਰੂਪ ਹਨ । ਇਹਨਾਂ ਸਾਰੇ ਰੂਪਾਂ ਦਾ ਵਰਣਨ ਅੱਗੇ ਲਿਖਿਆ ਹੈ-

1. ਇੱਕ ਵਿਆਹ (Monogamy) – ਅੱਜ-ਕਲ ਦੇ ਆਧੁਨਿਕ ਯੁੱਗ ਵਿੱਚ ਇੱਕ ਵਿਆਹ ਦਾ ਪ੍ਰਚਲਨ ਕਾਫੀ ਜ਼ਿਆਦਾ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਇੱਕ ਆਦਮੀ ਜਾਂ ਔਰਤ ਇੱਕ ਸਮੇਂ ਵਿੱਚ ਇੱਕ ਹੀ ਔਰਤ ਜਾਂ ਆਦਮੀ ਨਾਲ ਵਿਆਹ ਕਰਵਾ ਸਕਦਾ ਹੈ । ਇੱਕ ਪਤਨੀ ਜਾਂ ਪਤੀ ਰਹਿੰਦੇ ਹੋਏ ਦੂਜਾ ਵਿਆਹ ਗੈਰ-ਕਾਨੂੰਨੀ ਹੈ । ਇਸ ਵਿੱਚ ਪਤੀ-ਪਤਨੀ ਦੇ ਸੰਬੰਧ ਜ਼ਿਆਦਾ ਸਥਾਈ, ਡੂੰਘੇ, ਪਿਆਰ ਅਤੇ ਹਮਦਰਦੀ ਵਾਲੇ ਹੁੰਦੇ ਹਨ । ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕਦਾ ਹੈ ਅਤੇ ਉਹਨਾਂ ਨੂੰ ਮਾਤਾ-ਪਿਤਾ ਦਾ ਪੂਰਾ ਪਿਆਰ ਮਿਲਦਾ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਪਤੀ-ਪਤਨੀ ਵਿੱਚ ਪੂਰਾ ਤਾਲਮੇਲ ਹੁੰਦਾ ਹੈ ਜਿਸ ਕਰਕੇ ਪਰਿਵਾਰ ਵਿੱਚ ਝਗੜੇ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ । ਪਰ ਇਸ ਤਰ੍ਹਾਂ ਦੇ ਵਿਆਹ ਵਿੱਚ ਕਈ ਸਮੱਸਿਆਵਾਂ ਵੀ ਹਨ । ਪਤਨੀ ਦੇ ਬਿਮਾਰ ਪੈਣ ‘ਤੇ ਸਾਰੇ ਕੰਮ ਰੁਕ ਜਾਂਦੇ ਹਨ ਅਤੇ ਬੱਚਿਆਂ ਵੱਲ ਪੂਰਾ ਧਿਆਨ ਨਹੀਂ ਦਿੱਤਾ ਜਾ ਸਕਦਾ ।

2. ਭਰਾਤਰੀ ਬਹੁਪਤੀ ਵਿਆਹ (Fraternal Polyandry) – ਇਸ ਵਿਆਹ ਦੀ ਕਿਸਮ ਅਨੁਸਾਰ ਇਸਤਰੀ ਦੇ ਸਾਰੇ ਪਤੀ ਭਰਾ ਹੁੰਦੇ ਹਨ ਪਰ ਕਦੀ-ਕਦੀ ਇਹ ਸਕੇ ਭਰਾ ਨਾ ਹੋ ਕੇ ਇੱਕ ਹੀ ਗੋਤ ਦੇ ਵਿਅਕਤੀ ਵੀ ਹੁੰਦੇ ਹਨ । ਇਸ ਵਿਆਹ ਦੀ ਪ੍ਰਥਾ ਵਿੱਚ ਸਭ ਤੋਂ ਵੱਡਾ ਭਰਾ ਇੱਕ ਇਸਤਰੀ ਨਾਲ ਵਿਆਹ ਕਰਦਾ ਹੈ ਅਤੇ ਉਸ ਦੇ ਸਭ ਭਰਾਵਾਂ ਦਾ ਉਸ ਉੱਤੇ ਪਤਨੀ ਦੇ ਰੂਪ ਵਿੱਚ ਅਧਿਕਾਰ ਹੁੰਦਾ ਹੈ ਅਤੇ ਸਾਰੇ ਉਸ ਨਾਲ ਲਿੰਗ ਸੰਬੰਧ ਰੱਖਦੇ ਹਨ | ਜੇਕਰ ਕੋਈ ਛੋਟਾ ਭਰਾ ਵਿਆਹ ਕਰਦਾ ਹੈ ਤਾਂ ਉਸਦੀ ਪਤਨੀ ਵੀ ਸਭ ਭਰਾਵਾਂ ਦੀ ਪਤਨੀ ਹੁੰਦੀ ਹੈ । ਜਿੰਨੇ ਬੱਚੇ ਹੁੰਦੇ ਹਨ ਉਹ ਸਭ ਵੱਡੇ ਭਰਾ ਦੇ ਮੰਨੇ ਜਾਂਦੇ ਹਨ ਅਤੇ ਸੰਪੱਤੀ ਉੱਤੇ ਅਧਿਕਾਰ ਵੀ ਸਭ ਤੋਂ ਜ਼ਿਆਦਾ ਵੱਡੇ ਭਰਾ ਜਾਂ ਸਭ ਤੋਂ ਪਹਿਲੇ ਪਤੀ ਦਾ ਹੁੰਦਾ ਹੈ । ਭਾਰਤ ਵਿੱਚ ਇਹ ਪ੍ਰਥਾ ਮਾਲਾਬਾਰ, ਪੰਜਾਬ, ਨੀਲਗੀਰੀ, ਲੱਦਾਖ, ਸਿੱਕਮ ਅਤੇ ਆਸਾਮ ਵਿੱਚ ਪਾਈ ਜਾਂਦੀ ਹੈ ।

3. ਗੈਰ-ਭਰਾਤਰੀ ਬਹੁਪਤੀ ਵਿਆਹ (Non-Fraternal Polyandry) – ਬਹੁ-ਪਤੀ ਵਿਆਹ ਦੀ ਇਸ ਕਿਸਮ ਵਿੱਚ ਇੱਕ ਔਰਤ ਦੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ਹਨ । ਇਹ ਸਭ ਪਤੀ ਅਲੱਗ-ਅਲੱਗ ਜਗਾ ‘ਤੇ ਰਹਿੰਦੇ ਹਨ । ਅਜਿਹੀ ਹਾਲਾਤ ਵਿੱਚ ਔਰਤ ਨਿਸ਼ਚਿਤ ਸਮੇਂ ਲਈ ਇੱਕ ਪਤੀ ਕੋਲ ਰਹਿੰਦੀ ਹੈ ਅਤੇ ਫਿਰ ਦੂਸਰੇ ਕੋਲ ਫਿਰ ਤੀਸਰੇ ਕੋਲ । ਇਸ ਤਰ੍ਹਾਂ ਸਾਰਾ ਸਾਲ ਉਹ ਅੱਡ-ਅੱਡ ਪਤੀਆਂ ਕੋਲ ਆਪਣਾ ਜੀਵਨ ਬਤੀਤ ਕਰਦੀ ਹੈ । ਜਿਸ ਸਮੇਂ ਵਿੱਚ ਇੱਕ ਇਸਤਰੀ ਇੱਕ ਪਤੀ ਕੋਲ ਰਹਿੰਦੀ ਹੈ ਉਸ ਸਮੇਂ ਦੌਰਾਨ ਹੋਰ ਪਤੀਆਂ ਨੂੰ ਉਸ ਨਾਲ ਸੰਬੰਧ ਬਣਾਉਣ ਦਾ ਅਧਿਕਾਰ ਨਹੀਂ ਹੁੰਦਾ । ਬੱਚਾ ਹੋਣ ਸਮੇਂ ਕੋਈ ਇੱਕ ਪਤੀ ਇੱਕ ਵਿਸ਼ੇਸ਼ ਸੰਸਕਾਰ ਨਾਲ ਉਸ ਦਾ ਪਿਤਾ ਬਣ ਜਾਂਦਾ ਹੈ । ਉਹ ਗਰਭ ਅਵਸਥਾ ਵਿੱਚ ਔਰਤ ਨੂੰ ਤੀਰ ਕਮਾਨ ਭੇਂਟ ਕਰਦਾ ਹੈ ਅਤੇ ਉਸ ਨੂੰ ਬੱਚੇ ਦਾ ਬਾਪ ਮੰਨ ਲਿਆ ਜਾਂਦਾ ਹੈ । ਵਾਰੀ-ਵਾਰੀ ਸਾਰੇ ਪਤੀਆਂ ਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ।

4. ਬਹੁ-ਪਤਨੀ ਵਿਆਹ (Polygyny) – ਬਹੁ-ਪਤਨੀ ਵਿਆਹ ਦੀ ਪ੍ਰਥਾ ਭਾਰਤ ਵਿੱਚ ਪੁਰਾਣੇ ਸਮਿਆਂ ਵਿੱਚ ਪ੍ਰਚੱਲਿਤ ਸੀ । ਰਾਜੇ ਅਤੇ ਰਾਜ ਦੇ ਵੱਡੇ-ਵੱਡੇ ਸਰਦਾਰ ਬਹੁਤ ਸਾਰੀਆਂ ਪਤਨੀਆਂ ਰੱਖਦੇ ਸਨ । ਰਾਜੇ ਦੇ ਰੁਤਬੇ ਦਾ ਅੰਦਾਜ਼ਾ ਉਸ ਦੁਆਰਾ ਰੱਖੀਆਂ ਗਈਆਂ ਪਤਨੀਆਂ ਤੋਂ ਲਗਾਇਆ ਜਾਂਦਾ ਸੀ । ਮੱਧਕਾਲ ਵਿੱਚ ਮੁਸਲਮਾਨਾਂ ਵਿੱਚ ਵੀ ਇਹ ਪ੍ਰਥਾ ਪ੍ਰਚੱਲਿਤ ਸੀ ਅਤੇ ਹੁਣ ਵੀ ਮੁਸਲਮਾਨਾਂ ਨੂੰ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਹੈ ਪੁਰਸ਼ਾਂ ਦੀ ਲਿੰਗਕ ਇੱਛਾ ਨੂੰ ਪੂਰਾ ਕਰਨ ਅਤੇ ਵੱਡੇ ਪਰਿਵਾਰ ਦੀ ਇੱਛਾ ਕਾਰਨ ਵਿਆਹ ਦੀ ਇਸ ਪ੍ਰਥਾ ਨੂੰ ਅਪਣਾਇਆ ਗਿਆ । ਇਸ ਪ੍ਰਥਾ ਕਾਰਨ ਕਈ ਮਨੋਵਿਗਿਆਨਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਸ ਕਾਰਨ ਸਮਾਜ ਵਿੱਚ ਇਸਤਰੀਆਂ ਨੂੰ ਨੀਵਾਂ ਦਰਜਾ ਪ੍ਰਾਪਤ ਹੁੰਦਾ ਹੈ ।

5. ਸਾਲੀ ਵਿਆਹ (Sorogate Marriage) – ਇਸ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਦਾ ਹੈ । ਸਾਲੀ ਵਿਆਹ ਦੀਆਂ ਦੋ ਕਿਸਮਾਂ ਹਨ । ਸੀਮਿਤ ਸਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਨਾਲ ਵਿਆਹ ਕਰਵਾਉਂਦਾ ਹੈ । ਸਮਕਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀਆਂ ਸਾਰੀਆਂ ਛੋਟੀਆਂ ਭੈਣਾਂ ਨੂੰ ਆਪਣੀਆਂ ਪਤਨੀਆਂ ਸਮਝ ਲੈਂਦਾ ਹੈ । ਵਿਆਹ ਦੀ ਪਹਿਲੀ ਕਿਸਮ ਦਾ ਪ੍ਰਚਲਨ ਦੂਜੀ ਕਿਸਮ ਦੀ ਤੁਲਨਾ ਵਿੱਚ ਜ਼ਿਆਦਾ ਹੈ । ਇਸ ਕਾਰਨ ਪਰਿਵਾਰ ਟੁੱਟਣ ਦੀ ਸਮੱਸਿਆ ਨਹੀਂ ਆਉਂਦੀ ਸੀ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਹੋ ਜਾਂਦਾ ਹੈ ।

6. ਦਿਉਰ ਵਿਆਹ (Levirate) – ਵਿਆਹ ਦੀ ਇਸ ਪ੍ਰਥਾ ਦੇ ਅਨੁਸਾਰ ਪਤੀ ਦੀ ਮੌਤ ਹੋ ਜਾਣ ਮਗਰੋਂ ਪਤਨੀ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲੈਂਦੀ ਹੈ । ਇਸ ਪ੍ਰਥਾ ਕਾਰਨ ਇੱਕ ਤਾਂ ਪਰਿਵਾਰ ਦੀ ਜਾਇਦਾਦ ਸੁਰੱਖਿਅਤ ਰਹਿੰਦੀ ਸੀ । ਦੂਜਾ ਪਰਿਵਾਰ ਟੁੱਟਣ ਤੋਂ ਬਚ ਜਾਂਦਾ ਸੀ, ਤੀਜਾ ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਜਾਂਦਾ ਸੀ ਅਤੇ ਇਸ ਕਾਰਨ ਲੜਕੇ ਦੇ ਮਾਤਾ-ਪਿਤਾ ਨੂੰ ਲੜਕੀ ਵਾਲਿਆਂ ਨੂੰ ਲੜਕੀ ਦਾ ਮੁੱਲ ਵਾਪਸ ਨਹੀਂ ਕਰਨਾ ਪੈਂਦਾ ਸੀ ।

7. ਪ੍ਰੇਮ ਵਿਆਹ (Love Marriage) – ਆਧੁਨਿਕ ਸਮਾਜ ਵਿੱਚ ਪ੍ਰੇਮ ਵਿਆਹ ਦਾ ਪ੍ਰਚਲਨ ਵੀ ਵੱਧਦਾ ਜਾ ਰਿਹਾ ਹੈ । ਲੜਕਾ ਅਤੇ ਲੜਕੀ ਵਿੱਚ ਕਾਲਜ ਵਿੱਚ ਪੜ੍ਹਦੇ ਸਮੇਂ ਜਾਂ ਨੌਕਰੀ ਕਰਦੇ ਸਮੇਂ ਇੱਕ ਦੂਜੇ ਨਾਲ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਜਾਂਦਾ ਹੈ । ਉਹਨਾਂ ਵਿੱਚ ਆਪਸੀ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ । ਉਹ ਹੋਟਲ, ਸਿਨੇਮਾ, ਪਾਰਕ ਆਦਿ ਵਿੱਚ ਮਿਲਦੇ ਰਹਿੰਦੇ ਹਨ । ਉਹ ਸੱਚੇ ਪਿਆਰ ਅਤੇ ਇਕੱਠੇ ਜੀਉਣ ਮਰਨ ਦੀਆਂ ਕਸਮਾਂ ਖਾ ਲੈਂਦੇ ਹਨ । ਸਮਾਜ ਉਹਨਾਂ ਨੂੰ ਵਿਆਹ ਕਰਨ ਤੋਂ ਰੋਕਦਾ ਹੈ ਅਤੇ ਉਹਨਾਂ ਦੇ ਰਸਤੇ ਵਿੱਚ ਕਈ ਮੁਸ਼ਕਿਲਾਂ ਖੜੀਆਂ ਕਰਦਾ ਹੈ ਪਰ ਉਹ ਆਪਣੇ ਫੈਸਲੇ ਉੱਤੇ ਅਟੱਲ ਰਹਿੰਦੇ ਹਨ । ਜੇ ਮਾਂ ਬਾਪ ਅਜਿਹੇ ਵਿਆਹ ਦੀ ਸਹਿਮਤੀ ਨਹੀਂ ਦਿੰਦੇ ਹਨ ਤਾਂ ਉਹ ਅਦਾਲਤ ਵਿੱਚ ਜਾ ਕੇ ਵਿਆਹ ਕਰਵਾ ਲੈਂਦੇ ਹਨ । ਇਸ ਤਰ੍ਹਾਂ ਉਹਨਾਂ ਦਾ ਪ੍ਰੇਮ ਵਿਆਹ ਹੋ ਜਾਂਦਾ ਹੈ ।

8. ਅੰਤਰ ਵਿਆਹ (Endogamy) – ਅੰਤਰ ਵਿਆਹ ਵਿੱਚ ਵਿਅਕਤੀ ਨੂੰ ਆਪਣੀ ਹੀ ਜਾਤ ਵਿੱਚ ਵਿਆਹ ਕਰਵਾਉਣਾ ਪੈਂਦਾ ਸੀ । ਅੰਤਰ ਵਿਆਹ ਦੇ ਗੁਣਾਂ ਦਾ ਵਰਣਨ ਇਸ ਤਰ੍ਹਾਂ ਹੈ । ਇਸ ਨਾਲ ਖੂਨ ਦੀ ਸ਼ੁੱਧਤਾ ਨੂੰ ਬਣਾਈ ਰੱਖਿਆ ਜਾਂਦਾ ਹੈ । ਇਸ ਨਾਲ ਸਮੁਹ ਵਿੱਚ ਏਕਤਾ ਕਾਇਮ ਰੱਖੀ ਜਾ ਸਕਦੀ ਹੈ । ਇਸ ਕਾਰਨ ਸਮੂਹ ਦੀ ਸੰਪੱਤੀ ਸੁਰੱਖਿਅਤ ਰਹਿੰਦੀ ਹੈ । ਇਸ ਕਾਰਨ ਇਸਤਰੀਆਂ ਵਧੇਰੇ ਖੁਸ਼ ਰਹਿੰਦੀਆਂ ਹਨ ਕਿਉਂਕਿ ਆਪਣੀ ਹੀ ਸੰਸਕ੍ਰਿਤੀ ਵਿੱਚ ਉਹਨਾਂ ਦਾ ਤਾਲਮੇਲ ਆਸਾਨੀ ਨਾਲ ਹੋ ਜਾਂਦਾ ਹੈ । ਪਰ ਦੂਜੇ ਪਾਸੇ ਇਸ ਕਾਰਨ ਰਾਸ਼ਟਰੀ ਏਕਤਾ ਦੇ ਮਾਰਗ ਵਿੱਚ ਰੁਕਾਵਟ ਪੈਦਾ ਹੁੰਦੀ ਹੈ । ਇਸ ਨਾਲ ਜਾਤੀਵਾਦ ਦੀ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ । ਇਹ ਸਮਾਜਿਕ ਪ੍ਰਤੀ ਦੀ ਰਾਹ ਵਿੱਚ ਇੱਕ ਰੁਕਾਵਟ ਹੈ ।

9. ਬਾਹਰ ਵਿਆਹ (Exogamy) – ਬਾਹਰ ਵਿਆਹ ਦਾ ਅਰਥ ਆਪਣੀ ਗੋਤ, ਪਿੰਡ ਅਤੇ ਟੋਟਮ ਤੋਂ ਬਾਹਰ ਵਿਆਹ ਸੰਬੰਧ ਕਾਇਮ ਕਰਨਾ ਹੈ । ਇੱਕ ਹੀ ਗੋਤ, ਪਿੰਡ ਅਤੇ ਟੋਟਮ ਦੇ ਆਦਮੀ, ਔਰਤ ਆਪਸ ਵਿੱਚ ਭੈਣ ਭਰਾ ਮੰਨੇ ਜਾਂਦੇ ਹਨ । ਵੈਸਟਮਾਰਕ ਅਨੁਸਾਰ ਇਸ ਵਿਆਹ ਦਾ ਉਦੇਸ਼ ਨੇੜੇ ਦੇ ਸੰਬੰਧੀਆਂ ਵਿੱਚ ਯੌਨ ਸੰਬੰਧ ਨਾ ਹੋਣ ਦੇਣਾ ਹੈ । ਇਹ ਵਿਆਹ ਪ੍ਰਗਤੀਵਾਦ ਦਾ ਸੂਚਕ ਹੈ । ਇਸ ਵਿੱਚ ਵੱਖ-ਵੱਖ ਸਮੂਹਾਂ ਵਿਚਕਾਰ ਸੰਪਰਕ ਵੱਧਦਾ ਹੈ । ਜੈਵਿਕ ਨਜ਼ਰੀਏ ਤੋਂ ਇਹ ਵਿਆਹ ਠੀਕ ਮੰਨਿਆ ਜਾਂਦਾ ਹੈ । ਇਸ ਵਿਆਹ ਦਾ ਸਭ ਤੋਂ ਵੱਡਾ ਔਗੁਣ ਇਹ ਹੈ ਕਿ ਵਰ ਕੰਨਿਆ ਨੂੰ ਇੱਕ ਦੂਜੇ ਦੇ ਵਿਚਾਰਾਂ ਨੂੰ ਜਾਨਣ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬਾਹਰ ਵਿਆਹ ਕਾਰਨ ਵਿਭਿੰਨ ਸਮੂਹਾਂ ਵਿੱਚ ਆਪਸੀ ਪਿਆਰ ਵੱਧਦਾ ਹੈ । ਇਸ ਕਾਰਨ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਬਲ ਮਿਲਦਾ ਹੈ ।

10. ਅਨੁਲੋਮ ਵਿਆਹ (Anulom Marriage) – ਅਨੁਲੋਮ ਹਿੰਦੂ ਵਿਆਹ ਦਾ ਇੱਕ ਨਿਯਮ ਹੈ ਜਿਸ ਅਨੁਸਾਰ ਉੱਚੀ ਜਾਤ ਦਾ ਪੁਰਸ਼ ਆਪਣੇ ਤੋਂ ਹੇਠਲੀ ਜਾਤ ਦੀਆਂ ਲੜਕੀਆਂ ਨਾਲ ਵਿਆਹ ਕਰ ਸਕਦੇ ਹਨ ।ਉਦਾਹਰਨ ਦੇ ਤੌਰ ‘ਤੇ ਇੱਕ ਬਾਹਮਣ ਕਸ਼ੱਤਰੀ, ਵੈਸ਼ ਅਤੇ ਨਿਮਨ ਜਾਤੀ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਸੀ । ਇਸ ਦਾ ਮੁੱਖ ਕਾਰਨ ਹੇਠਲੀਆਂ ਜਾਤਾਂ ਦੇ ਲੋਕਾਂ ਵਲੋਂ ਉੱਚੀਆਂ ਜਾਤਾਂ ਵਿੱਚ ਵਿਆਹ ਕਰਨਾ ਇੱਜ਼ਤ ਦਾ ਕੰਮ ਸਮਝਦੇ ਸਨ ਕਿਉਂਕਿ ਇਸ ਨਾਲ ਉਹਨਾਂ ਨੂੰ ਸਮਾਜ ਵਿੱਚ ਉੱਚ ਸਥਾਨ ਹਾਸਿਲ ਹੋ ਜਾਂਦਾ ਸੀ ।

11. ਪ੍ਰਤੀਲੋਮ ਵਿਆਹ (Pratilom Marriage) – ਇਸ ਵਿੱਚ ਹੇਠਲੀਆਂ ਜਾਤਾਂ ਦੇ ਮਰਦ ਉੱਚੀਆਂ ਜਾਤਾਂ ਦੀਆਂ ਔਰਤਾਂ ਨਾਲ ਵਿਆਹ ਕਰਦੇ ਸਨ | ਮਨੂੰ ਨੇ ਇਸ ਕਿਸਮ ਦੇ ਵਿਆਹ ਦਾ ਸਖ਼ਤ ਵਿਰੋਧ ਕੀਤਾ ਸੀ । ਉਸਨੇ ਇਸ ਕਿਸਮ ਦੇ ਵਿਆਹ ਤੋਂ ਪੈਦਾ ਹੋਈ ਸੰਤਾਨ ਨੂੰ ਚੰਡਾਲ ਮੰਨਿਆ ਸੀ । ਉਸਨੇ ਉੱਪਰਲੀ ਜਾਤੀ ਦੀ ਔਰਤ ਅਤੇ ਹੇਠਲੀ ਜਾਤੀ ਦੇ ਮਰਦ ਤੋਂ ਪੈਦਾ ਹੋਈ ਸੰਤਾਨ ਨੂੰ ਚੰਡਾਲ ਕਿਹਾ ਸੀ । ਇਸ ਲਈ ਇਸ ਕਿਸਮ ਦੇ ਵਿਆਹ ਨੂੰ ਹਮੇਸ਼ਾ ਨੀਵੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ । ਅਜਿਹੇ ਵਿਆਹ ਤੋਂ ਪੈਦਾ ਹੋਈ ਸੰਤਾਨ ਮਾਤਾ ਜਾਂ ਪਿਤਾ ਕਿਸੇ ਦੇ ਵੰਸ਼ ਦਾ ਨਾਂ ਧਾਰਨ ਨਹੀਂ ਕਰ ਸਕਦੀ ਸੀ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 4.
ਵਿਆਹ ਨੂੰ ਪਰਿਭਾਸ਼ਿਤ ਕਰੋ । ਜੀਵਨ ਸਾਥੀ ਚੁਣਨ ਦੇ ਨਿਯਮਾਂ ਨੂੰ ਵਿਸਤਾਰ ਨਾਲ ਲਿਖੋ ।
ਉੱਤਰ-
ਵਿਆਹ ਦੀ ਪਰਿਭਾਸ਼ਾ-ਦੇਖੋ ਅਭਿਆਸ ਦੇ ਪ੍ਰਸ਼ਨ IV (2).

ਸਾਥੀ ਚੁਣਨ ਦੇ ਨਿਯਮ (Rules of Mate Selection) :

ਵੈਸੇ ਤਾਂ ਹਰੇਕ ਸਮਾਜ ਨੇ ਜੀਵਨ ਸਾਥੀ ਦੀ ਚੋਣ ਕਰਨ ਦੇ ਲਈ ਵੱਖ-ਵੱਖ ਨਿਯਮਾਂ ਦਾ ਨਿਰਮਾਣ ਕੀਤਾ ਹੋਇਆ ਹੈ ਪਰ ਆਮ ਤੌਰ ਉੱਤੇ ਸਾਡੇ ਸਮਾਜ ਵਿਚ ਹੇਠ ਲਿਖੇ ਨਿਯਮ ਮੰਨੇ ਜਾਂਦੇ ਹਨ । ਇਹ ਨਿਯਮ ਹਨ-
I. ਅੰਤਰ ਵਿਆਹ (Endogamy)
II. ਬਾਹਰ ਵਿਆਹ (Exogamy)
III. ਅਨੁਲੋਮ ਵਿਆਹ (Hypergamy)
IV. ਪਤੀਲੋਮ ਵਿਆਹ (Hypogamy) ।

ਹੁਣ ਅਸੀਂ ਇਨ੍ਹਾਂ ਦਾ ਵਰਣਨ ਵਿਸਤਾਰ ਨਾਲ ਕਰਾਂਗੇ ।

I. ਅੰਤਰ ਵਿਆਹ (Endogamy) – ਹਿੰਦੂ ਸਮਾਜ ਵਿਚ ਅੰਤਰ ਵਿਆਹ ਦਾ ਨਿਯਮ ਪਾਇਆ ਜਾਂਦਾ ਹੈ । ਇਸ ਨਿਯਮ ਦੇ ਅਨੁਸਾਰ ਵਿਅਕਤੀ ਨੂੰ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ । ਸਾਡੇ ਦੇਸ਼ ਵਿਚ ਕਈ ਜਾਤਾਂ ਪਾਈਆਂ ਜਾਂਦੀਆਂ ਸਨ ਅਤੇ ਹਰੇਕ ਜਾਤ ਕਈ ਉਪਜਾਤਾਂ ਵਿਚ ਵੰਡੀ ਹੁੰਦੀ ਸੀ । ਇਸ ਤਰ੍ਹਾਂ ਵਿਅਕਤੀ ਨੂੰ ਨਾ ਸਿਰਫ ਆਪਣੀ ਹੀ ਜਾਤ ਬਲਕਿ ਉਪਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ । ਜੇਕਰ ਕੋਈ ਵੀ ਜਾਤ ਦੇ ਇਸ ਨਿਯਮ ਦੇ ਵਿਰੁੱਧ ਜਾਂਦਾ ਸੀ ਜਾਂ ਇਸ ਨਿਯਮ ਨੂੰ ਤੋੜਦਾ ਸੀ ਤਾਂ ਉਸਨੂੰ ਆਮ ਤੌਰ ਉੱਤੇ ਜਾਤ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਤੇ ਉਸਦੇ ਨਾਲ ਸਮਾਜਿਕ ਸੰਬੰਧ ਤੋੜ ਲਏ ਜਾਂਦੇ ਸਨ ।

ਭਾਰਤੀ ਸਮਾਜ ਚਾਰ ਜਾਤਾਂ ਵਿਚ ਵੰਡਿਆ ਹੋਇਆ ਸੀ । ਇਹ ਚਾਰ ਜਾਤਾਂ ਅੱਗੇ ਕਈ ਹਜ਼ਾਰਾਂ ਉਪਜਾਤਾਂ ਵਿਚ ਵੰਡੀਆਂ ਹੋਈਆਂ ਸਨ । ਵਿਅਕਤੀ ਨੂੰ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ । ਇਸਨੂੰ ਹੀ ਅੰਤਰ ਵਿਆਹ ਦਾ ਨਾਮ ਦਿੱਤਾ ਜਾਂਦਾ ਸੀ ।

ਸਾਡੇ ਦੇਸ਼ ਵਿਚ ਅੰਤਰ ਵਿਆਹ ਦੇ ਕਈ ਰੂਪ ਪਾਏ ਜਾਂਦੇ ਹਨ, ਜਿਵੇਂ ਕਿ-

  • ਕਬਾਇਲੀ ਅੰਤਰ ਵਿਆਹ (Tribal Endogamy) – ਕਬਾਇਲੀ ਅੰਤਰ ਵਿਆਹ ਦੇ ਵਿਚ ਵਿਅਕਤੀ ਨੂੰ ਆਪਣੇ ਕਬੀਲੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਹੈ । ਭਾਰਤ ਵਿਚ ਬਹੁਤ ਸਾਰੇ ਕਬੀਲੇ ਪਾਏ ਜਾਂਦੇ ਹਨ ਅਤੇ ਆਮ ਤੌਰ ਉੱਤੇ ਸਾਰੇ ਕਬੀਲਿਆਂ ਵਿਚ ਇਹ ਨਿਯਮ ਪ੍ਰਚਲਿਤ ਹੈ । ਇਸ ਨਿਯਮ ਨੂੰ ਨਾ ਮੰਨਣ ਵਾਲਿਆਂ ਨੂੰ ਕਬੀਲੇ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
  • ਜਾਤ ਅੰਤਰ ਵਿਆਹ (Caste Endogamy) – ਅੰਤਰ ਵਿਆਹ ਦਾ ਇਹ ਰੂਪ ਪੂਰੇ ਭਾਰਤ ਵਿਚ ਪ੍ਰਚਲਿਤ ਸੀ । ਜਾਤ ਅੰਤਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਨੂੰ ਆਪਣੀ ਹੀ ਜਾਤ ਅਤੇ ਉਪਜਾਤ ਦੇ ਅੰਦਰ ਵਿਆਹ ਕਰਵਾਉਣਾ ਪੈਂਦਾ ਸੀ ਨਹੀਂ ਤਾਂ ਉਸ ਨੂੰ ਜਾਤ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।
  • ਉਪਜਾਤ ਅੰਤਰਵਿਆਹ (Sub Caste Endogamy) – ਸਾਡੇ ਦੇਸ਼ ਵਿਚ ਚਾਰ ਮੁੱਖ ਜਾਤਾਂ ਪਾਈਆਂ ਜਾਂਦੀਆਂ ਸਨ ਅਤੇ ਇਹ ਚਾਰ ਜਾਤਾਂ ਅੱਗੇ ਕਈ ਉਪਜਾਤਾਂ ਵਿਚ ਵੰਡੀਆਂ ਹੋਈਆਂ ਸਨ । ਵਿਅਕਤੀ ਨੂੰ ਆਪਣੀ ਹੀ ਉਪਜਾਤ ਵਿਚ ਵਿਆਹ ਕਰਵਾਉਣਾ ਪੈਂਦਾ ਸੀ ਨਹੀਂ ਤਾਂ ਉਸ ਨਾਲ ਸੰਬੰਧ ਹੀ ਤੋੜ ਲਏ ਜਾਂਦੇ ਸਨ ।
  • ਵਰਗੀ ਅੰਤਰਵਿਆਹ (Class Endogamy) – ਅੱਜ-ਕਲ੍ਹ ਦੇ ਸਮਾਜ ਵਿਚ ਜਾਤ ਦੀ ਥਾਂ ਬਹੁਤ ਸਾਰੇ ਵਰਗ ਪਾਏ ਜਾਂਦੇ ਹਨ । ਆਮ ਤੌਰ ਉੱਤੇ ਵਿਅਕਤੀ ਆਪਣੇ ਵਰਗ ਨੂੰ ਛੱਡ ਕੇ ਕਿਸੇ ਹੋਰ ਵਰਗ ਵਿਚ ਵਿਆਹ ਕਰਵਾਉਣਾ ਪਸੰਦ ਨਹੀਂ ਕਰਦਾ ।
    5. ਨਸਲੀ ਅੰਤਰਵਿਆਹ (Racial Endogamy) – ਦੁਨੀਆਂ ਵਿਚ ਤਿੰਨ ਨਸਲਾਂ ਪਾਈਆਂ ਜਾਂਦੀਆਂ ਹਨ ਗੋਰੀ, ਪੀਲੀ ਅਤੇ ਕਾਲੀ । ਆਮ ਤੌਰ ਉੱਤੇ ਲੋਕ ਆਪਣੀ ਹੀ ਨਸਲ ਵਿਚ ਵਿਆਹ ਕਰਵਾਉਣਾ ਪਸੰਦ ਕਰਦੇ ਹਨ । ਇਸ ਨੂੰ ਨਸਲੀ ਅੰਤਰਵਿਆਹ ਕਹਿੰਦੇ ਹਨ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਚਾਹੇ ਅੰਤਰ ਵਿਆਹ ਦੇ ਇਸ ਨਿਯਮ ਦੇ ਕਈ ਗੁਣ ਹਨ ਪਰ ਬਹੁਤ ਸਾਰੀਆਂ ਹਾਨੀਆਂ ਵੀ ਹਨ। ਇਸ ਨਿਯਮ ਨਾਲ ਵਿਅਕਤੀ ਦੇ ਲਈ ਜੀਵਨ ਸਾਥੀ ਦੀ ਚੋਣ ਕਰਨਾ ਦਾ ਘੇਰਾ ਸੀਮਿਤ ਹੋ ਜਾਂਦਾ ਹੈ । ਅੱਜ-ਕੱਲ੍ਹ ਦੇ ਆਧੁਨਿਕ ਸਮੇਂ ਵਿਚ ਲੋਕ ਪੜ-ਲਿਖ ਰਹੇ ਹਨ ਅਤੇ ਇਸ ਨਿਯਮ ਨੂੰ ਭੁੱਲਦੇ ਜਾ ਰਹੇ ਹਨ । ਅੰਤਰਜਾਤੀ ਵਿਆਹ ਵੱਧ ਰਹੇ ਹਨ । ਅਖਬਾਰਾਂ ਦੇ Matrimonials ਵਿਚ Caste No Bar ਅਸੀਂ ਆਮ ਲਿਖਿਆ ਹੋਇਆ ਦੇਖ ਸਕਦੇ ਹਾਂ ।

II. ਬਾਹਰ ਵਿਆਹ ਜਾਂ ਵਿਜਾਤੀ ਵਿਆਹ (Exogamy) – ਸਾਡੇ ਸਮਾਜ ਵਿਚ ਵਿਆਹ ਕਰਵਾਉਣ ਦੇ ਬਹੁਤ ਸਾਰੇ ਨਿਯਮ ਪਾਏ ਜਾਂਦੇ ਹਨ । ਕਿਸੇ ਵੀ ਸਮਾਜ ਵਿਚ ਬਿਨਾਂ ਵਿਆਹ ਕੀਤੇ ਆਦਮੀ ਅਤੇ ਔਰਤ ਦੇ ਸੰਬੰਧਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਬਲਕਿ ਉਨ੍ਹਾਂ ਨੂੰ ਨਜਾਇਜ਼ ਸਮਝਿਆ ਜਾਂਦਾ ਹੈ । ਇਸ ਲਈ ਵਿਅਕਤੀ ਨੂੰ ਜੀਵਨ ਜੀਣ ਦੇ ਲਈ ਵਿਆਹ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਵਿਆਹ ਦੇ ਲਈ ਜੀਵਨ ਸਾਥੀ ਦੀ ਜ਼ਰੂਰਤ ਹੁੰਦੀ ਹੈ । ਇਸ ਤਰ੍ਹਾਂ ਜੀਵਨ ਸਾਥੀ ਦੀ ਚੋਣ ਕਰਨ ਦੇ ਲਈ ਬਾਹਰ ਵਿਆਹ ਵੀ ਇਕ ਨਿਯਮ ਹੈ ।

ਸਾਡੇ ਸਮਾਜ ਵਿਚ ਸਾਡੇ ਕੁਝ ਸੰਬੰਧ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਨਾਲ ਵਿਆਹਕ ਸੰਬੰਧ ਜਾਂ ਲੈਂਗਿਕ ਸੰਬੰਧ ਸਥਾਪਿਤ ਕਰਨ ਦੀ ਆਗਿਆ ਸਮਾਜ ਨਹੀਂ ਦਿੰਦਾ | ਖੂਨ ਦੇ ਸੰਬੰਧੀ ਅਜਿਹੇ ਹੀ ਸੰਬੰਧਾਂ ਵਿਚ ਆਉਂਦੇ ਹਨ । ਇਸ ਦਾ ਅਰਥ ਇਹ ਹੈ ਕਿ ਵਿਅਕਤੀ ਆਪਣੇ ਰਕਤ ਸੰਬੰਧੀਆਂ ਨਾਲ ਵਿਆਹ ਨਹੀਂ ਕਰਵਾ ਸਕਦਾ ਹੈ । ਬਾਹਰ ਵਿਆਹ ਦਾ ਨਿਯਮ ਵੀ ਇਸੇ ਉੱਤੇ ਹੀ ਆਧਾਰਿਤ ਹੈ । ਇਸ ਤਰ੍ਹਾਂ ਬਾਹਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਆਪਣੇ ਰਕਤ ਸੰਬੰਧੀਆਂ ਜਾਂ ਕਿਸੇ ਹੋਰ ਅਜਿਹੇ ਹੀ ਸੰਬੰਧੀਆਂ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ ਅਰਥਾਤ ਵਿਅਕਤੀ ਆਪਣੇ ਹੀ ਸਮੂਹ ਵਿਚ ਵਿਆਹ ਨਹੀਂ ਕਰਵਾ ਸਕਦਾ । ਇਹ ਉਸਦੇ ਲਈ ਪ੍ਰਤੀਬੰਧਿਤ ਹੈ । ਇਸ ਕਾਰਨ ਹੀ ਕਦੇ ਵੀ ਇਕ ਹੀ ਮਾਤਾ ਪਿਤਾ ਦੇ ਬੱਚੇ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ ।

ਚਾਹੇ ਕਈ ਸਮੁਦਾਵਾਂ ਵਿਚ ਥੋੜੀ ਦੂਰ ਦੇ ਰਿਸ਼ਤੇਦਾਰਾਂ ਵਿਚ ਵਿਆਹ ਕਰਵਾਉਣ ਦੀ ਆਗਿਆ ਹੁੰਦੀ ਹੈ । ਉਦਾਹਰਨ ਦੇ ਤੌਰ ਉੱਤੇ ਮਾਤਾ-ਪਿਤਾ ਦੇ ਰਿਸ਼ਤੇਦਾਰਾਂ ਨਾਲ ਵਿਆਹ ਕਰਵਾਉਣ ਦੀ ਆਗਿਆ ਹੁੰਦੀ ਹੈ । ਇੱਥੋਂ ਤਕ ਕਿ ਆਸਟਰੇਲੀਆ ਦੇ ਕਬੀਲਿਆਂ ਵਿਚ ਵਿਅਕਤੀ ਆਪਣੀ ਸੌਤੇਲੀ ਮਾਂ ਨਾਲ ਵਿਆਹ ਕਰਵਾ ਸਕਦਾ ਹੈ | ਪਰ ਆਮ ਤੌਰ ਉੱਤੇ ਅਜਿਹਾ ਨਹੀਂ ਹੁੰਦਾ ਹੈ । ਇਸ ਤਰ੍ਹਾਂ ਬਾਹਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਆਪਣੇ ਸਵਰ, ਪਿੰਡ, ਪਿੰਡ ਰਕਤ ਸੰਬੰਧੀਆਂ ਵਿਚ ਵਿਆਹ ਨਹੀਂ ਕਰਵਾ ਸਕਦਾ | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸਨੂੰ ਸਮਾਜ ਵੱਲੋਂ ਮਾਨਤਾ ਨਹੀਂ ਦਿੱਤੀ ਜਾਂਦੀ ਹੈ ।

ਬਾਹਰ ਵਿਆਹ ਦੇ ਸਾਡੇ ਸਮਾਜ ਵਿਚ ਕਈ ਪ੍ਰਕਾਰ ਪਾਏ ਜਾਂਦੇ ਹਨ ਜੋ ਕਿ ਹੇਠਾਂ ਲਿਖੇ ਹਨ-
(i) ਗੋਤਰ ਬਾਹਰ ਵਿਆਹ (Gotra exogamy) – ਗੋਤਰ ਬਾਹਰ ਵਿਆਹ ਦੇ ਨਿਯਮ ਦੇ ਅਨੁਸਾਰ ਵਿਅਕਤੀ ਨੂੰ ਆਪਣੇ ਗੋਤਰ ਵਿਚ ਵਿਆਹ ਕਰਵਾਉਣ ਦੀ ਆਗਿਆ ਨਹੀਂ ਹੁੰਦੀ । ਕਪਾੜੀਆ (Kapadia) ਦੇ ਅਨੁਸਾਰ, “ਗੋਤਰ ਬਾਹਰ ਵਿਆਹ ਦੇ ਨਿਯਮ ਨੂੰ ਮੰਨਿਆ ਜਾ ਸਕਦਾ ਹੈ ਕਿ ਗੋਤਰ ਬਾਹਰ ਵਿਆਹ ਦਾ ਪਹਿਲਾ ਪ੍ਰਗਟਾਵਾ ਬਾਹਮਣਾਂ ਦੇ ਸਮੇਂ ਵਿਚ ਹੋਇਆ ਸੀ । ਗਾਵਾਂ ਨੂੰ ਪਾਲਣ ਵਾਲੇ ਸਮੂਹ ਨੂੰ ਗੋਤਰ ਕਹਿੰਦੇ ਹਨ | ਮੈਕਸ ਮੂਲਰ ਦਾ ਕਹਿਣਾ ਹੈ ਜਿਹੜੇ ਲੋਕ ਇਕ ਹੀ ਥਾਂ ਉੱਤੇ ਆਪਣੀਆਂ ਗਾਵਾਂ ਨੂੰ ਬੰਨਦੇ ਸਨ ਉਹ ਇਕ ਦੂਜੇ ਦੇ ਨਾਲ ਨੈਤਿਕ ਰੂਪ ਵਿਚ ਸੰਬੰਧਿਤ ਹੋ ਜਾਂਦੇ ਹਨ । ਇਸ ਕਾਰਨ ਉਹ ਇਕ-ਦੂਜੇ ਨਾਲ ਵਿਆਹ ਨਹੀਂ ਕਰਵਾ ਸਕਦੇ । ਇਸ ਲਈ ਗੋਤਰ ਵਿਚ ਉਹ ਵਿਅਕਤੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿਚ ਰਕਤ ਸੰਬੰਧ ਹੋਣ ਜਾਂ ਨੈਤਿਕ ਸੰਬੰਧ ਹੋਣ । ਇਸ ਲਈ ਇਕ ਹੀ ਗੋਤਰ ਦੇ ਵਿਅਕਤੀ ਨੂੰ ਆਪਣੇ ਹੀ ਗੋਤਰ ਵਿਚ ਵਿਆਹ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ ।

(ii) ਸਵਰ ਬਾਹਰੀ ਵਿਆਹ (Sparvar Exogamy) – ਇਹ ਵੀ ਬਾਹਰ ਵਿਆਹ ਦਾ ਹੀ ਇਕ ਨਿਯਮ ਹੈ ਜਿਸਦੇ ਅਨੁਸਾਰ ਹੀ ਇੱਕੋ ਪ੍ਰਵਰ ਦੇ ਮੁੰਡੇ ਤੇ ਕੁੜੀਆਂ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ । ਪ੍ਰਭੂ (Prabu) ਦੇ ਅਨੁਸਾਰ, ‘‘ਪ੍ਰਵਰ ਦਾ ਅਰਥ ਹੈ ਕਿ ਵੈਦਿਕ ਸਮੇਂ ਵਿਚ ਹਵਨ ਕਰਦੇ ਸਮੇਂ ਪੂਰੋਹਿਤ ਆਪਣੇ ਪੂਰਵਜ ਦਾ ਨਾਮ ਲੈਂਦੇ ਸਨ । ਇਸ ਤਰ੍ਹਾਂ ਪ੍ਰਵਰ ਵਿਅਕਤੀਆਂ ਦੇ ਅਜਿਹੇ ਪੁਰਵਜਾਂ ਦਾ ਚਿੰਨ੍ਹ ਹੁੰਦਾ ਹੈ ਜਿਨ੍ਹਾਂ ਨੇ ਪਹਿਲਾਂ ਵੀ ਹਵਨ ਕੀਤਾ ਸੀ ।” ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਵਰ ਵਿਚ ਉਹ ਵਿਅਕਤੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਰਿਸ਼ੀ ਪੁਰਵਜ ਆਦਿ ਸਾਂਝੇ ਹੋਣ । ਜਿਨ੍ਹਾਂ ਲੋਕਾਂ ਵਿਚ ਰਿਸ਼ੀ ਜਾਂ ਪੁਰਵਜ ਸਾਂਝੇ ਹਨ ਜਾਂ ਇਕ ਹੀ ਹਨ ਉਹ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ । ਇਕ ਹੀ ਪ੍ਰਵਰ ਦੇ ਆਦਮੀ ਨੂੰ ਉਸੀ ਦੇ ਪ੍ਰਵਾਰ ਦੀ ਔਰਤ ਨਾਲ ਵਿਆਹ ਕਰਨ ਦੀ ਆਗਿਆ ਨਹੀਂ ਹੈ ।

(iii) ਸਪਿੰਡਾ ਬਾਹਰ ਵਿਆਹ (Spinda Exogamy) – ਇਹ ਵੀ ਬਾਹਰ ਵਿਆਹ ਦਾ ਹੀ ਇਕ ਰੂਪ ਹੈ ਕਿ ਇਕ ਹੀ ਪਿੰਡ ਦੇ ਮਰਦ ਅਤੇ ਔਰਤ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ : ਸਪਿੰਡ ਵਿਚ ਉਹ ਸਾਰੇ ਵਿਅਕਤੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੇ ਦਾਦਾ-ਦਾਦੀ, ਮਾਤਾ-ਪਿਤਾ ਜਾਂ ਨਾਨਾ-ਨਾਨੀ ਇਕ ਹੀ ਹੋਣ । ਇਸ ਦਾ ਅਰਥ ਇਹ ਹੈ ਕਿ ਪੁੱਤਰ ਦੇ ਸਰੀਰ ਵਿਚ ਮਾਤਾ-ਪਿਤਾ ਦੋਹਾਂ ਦੇ ਖੂਨ ਦੇ ਕਣ ਸ਼ਾਮਲ ਹੁੰਦੇ ਹਨ । ਵਿਗਿਆਨਿਕਾਂ ਦੇ ਅਨੁਸਾਰ ਪਿੰਡ ਵਿਚ ਪਿਤਾ ਦੇ ਵੱਲੋਂ ਸੱਤ ਪੀੜੀਆਂ ਦੇ ਵਿਅਕਤੀ ਅਤੇ ਮਾਤਾ ਦੇ ਵੱਲੋਂ ਪੰਜ ਪੀੜੀਆਂ ਦੇ ਵਿਅਕਤੀ ਸ਼ਾਮਿਲ ਕੀਤੇ ਜਾਂਦੇ ਹਨ । ਇਸ ਲਈ ਵਿਅਕਤੀ ਆਪਣੇ ਪਿਤਾ ਦੀਆਂ ਸੱਤ ਪੀੜੀਆਂ ਅਤੇ ਮਾਤਾ ਦੇ ਪਾਸੇ ਪੰਜ ਪੀੜ੍ਹੀਆਂ ਦੇ ਵਿਅਕਤੀਆਂ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ ।

(iv) ਪਿੰਡ ਬਾਹਰ ਵਿਆਹ (Village Exogamy) – ਸਾਡੇ ਪਿੰਡਾਂ ਵਿਚ ਇਕ ਗੱਲ ਪ੍ਰਚਲਿਤ ਹੈ ਕਿ ਪਿੰਡ ਵਿਚ ਰਹਿਣ ਵਾਲੇ ਕਿਸੇ ਵੀ ਵਿਅਕਤੀ ਦੀ ਧੀ-ਭੈਣ ਸਾਰਿਆਂ ਦੀ ਸਾਂਝੀ ਧੀ-ਬੈਣ ਹੁੰਦੀ ਹੈ । ਇਸ ਲਈ ਕੋਈ ਇਕ ਹੀ ਪਿੰਡ ਵਿਚ ਕਿਸੇ ਵੀ ਲੜਕੀ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ । ਇਸ ਤਰ੍ਹਾਂ ਪਿੰਡ ਬਾਹਰੀ ਵਿਆਹ ਦੇ ਅਨੁਸਾਰ ਪਿੰਡ ਵਿਚ ਰਹਿਣ ਵਾਲੇ ਸਾਰੇ ਵਿਅਕਤੀਆਂ ਨੂੰ ਕਿਸੇ ਦੂਜੇ ਪਿੰਡ ਵਿਚ ਵਿਆਹ ਕਰਵਾਉਣਾ ਪੈਂਦਾ ਹੈ । ਉਹ ਆਪਣੇ ਹੀ ਪਿੰਡ ਵਿਚ ਵਿਆਹ ਨਹੀਂ ਕਰਵਾ ਸਕਦਾ । ਪਿੰਡ ਦੇ ਲੋਕਾਂ ਨੂੰ ਤਾਂ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ ਤੋਂ ਵੱਧ ਸਮਝਿਆ ਜਾਂਦਾ ਹੈ । ਇਸ ਲਈ ਇਕ ਹੀ ਪਿੰਡ ਵਿਚ ਵਿਆਹ ਕਰਨਾ ਪ੍ਰਤੀਬੰਧਿਤ ਹੈ ।

(v) ਟੋਟਮ ਬਾਹਰ ਵਿਆਹ (Totem Exogamy) – ਇਸ ਤਰ੍ਹਾਂ ਦਾ ਵਿਆਹ ਸਾਡੇ ਸਮਾਜਾਂ ਵਿਚ ਨਹੀਂ ਬਲਕਿ ਕਬਾਇਲੀ ਸਮਾਜਾਂ ਵਿਚ ਪ੍ਰਚਲਿਤ ਹੈ । ਟੋਟਮ ਇਕ ਚਿੰਨ, ਪੱਥਰ, ਪੇੜ, ਜਾਨਵਰ ਆਦਿ ਹੁੰਦਾ ਹੈ ਜਿਸਨੂੰ ਲੋਕ ਆਪਣਾ ਦੇਵਤਾ ਮੰਨਦੇ ਹਨ ਤੇ ਉਸਦੀ ਪੂਜਾ ਕਰਦੇ ਹਨ । ਇਸ ਲਈ ਜੋ ਲੋਕ ਇੱਕ ਟੋਟਮ ਦੀ ਪੂਜਾ ਕਰਦੇ ਹਨ ਉਹ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ । ਇਸ ਤਰ੍ਹਾਂ ਟੋਟਮ ਬਾਹਰ ਵਿਆਹ ਦੇ ਅਨੁਸਾਰ ਵਿਅਕਤੀ ਨੂੰ ਆਪਣੇ ਟੋਟਮ ਤੋਂ ਬਾਹਰ ਵਿਆਹ ਕਰਵਾਉਣਾ ਪੈਂਦਾ ਹੈ ।

III. ਅਨੁਲੋਮ ਵਿਆਹ (Hypergamy) – ਇਸ ਤਰ੍ਹਾਂ ਦਾ ਵਿਆਹ ਪ੍ਰਾਚੀਨ ਸਮੇਂ ਵਿਚ ਪ੍ਰਚਲਿਤ ਸੀ । ਹਰੇਕ ਵਿਅਕਤੀ ਚਾਹੁੰਦਾ ਹੈ ਕਿ ਉਸਦੀ ਕੁੜੀ ਦਾ ਵਿਆਹ ਬਰਾਬਰ ਜਾਂ ਉੱਚੀ ਜਾਤ ਵਿਚ ਹੋਵੇ । ਇਹ ਵੀ ਅਨੁਲੋਮ ਵਿਆਹ ਦਾ ਨਿਯਮ ਹੈ । ਇਸ ਪ੍ਰਕਾਰ ਦੇ ਵਿਆਹ ਵਿਚ ਕੁੜੀ ਦਾ ਵਿਆਹ ਬਰਾਬਰ ਜਾਤ ਜਾਂ ਆਪਣੇ ਤੋਂ ਉੱਚੀ ਜਾਤ ਵਿਚ ਕਰ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਜਦੋਂ ਹੇਠਲੀ ਜਾਤ ਦੀ ਕੁੜੀ ਦਾ ਵਿਆਹ ਉੱਚੀ ਜਾਤ ਦੇ ਮੁੰਡੇ ਨਾਲ ਕੀਤਾ ਜਾਂਦਾ ਹੈ ਤਾਂ ਇਸ ਨੂੰ ਅਨੁਲੋਮ ਵਿਆਹ ਕਹਿੰਦੇ ਹਨ । ਇਸ ਤਰ੍ਹਾਂ ਅਨੁਲੋਮ ਵਿਆਹ ਵਿਚ ਬਾਹਮਣ ਮੁੰਡੇ ਦਾ ਵਿਆਹ ਸਿਰਫ ਬ੍ਰਾਹਮਣ ਲੜਕੀ ਨਾਲ ਹੁੰਦਾ ਹੈ । ਕਸ਼ੱਤਰੀ ਲੜਕੀ ਦਾ ਵਿਆਹ ਸਿਰਫ਼ ਕਸ਼ੱਤਰੀ ਲੜਕੇ ਜਾਂ ਬ੍ਰਾਹਮਣ ਮੁੰਡੇ ਨਾਲ ਹੋ ਸਕਦਾ ਹੈ । ਇਸੇ ਤਰ੍ਹਾਂ ਵੈਸ਼ ਲੜਕੀ ਦਾ ਵਿਆਹ ਵੈਸ਼, ਕਸ਼ੱਤਰੀ ਅਤੇ ਬ੍ਰਾਹਮਣ ਲੜਕੇ ਦੇ ਨਾਲ ਵੀ ਹੋ ਸਕਦਾ ਹੈ ।

ਇਸ ਤਰ੍ਹਾਂ ਬ੍ਰਾਹਮਣ ਲੜਕਾ ਕਿਸੇ ਵੀ ਜਾਤ ਦੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ । ਕਸ਼ੱਤਰੀ ਲੜਕਾ ਬ੍ਰਾਹਮਣ ਲੜਕੀ ਤੋਂ ਇਲਾਵਾ ਕਿਸੇ ਵੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ । ਵੈਸ਼ ਲੜਕਾ ਬਾਹਮਣ ਅਤੇ ਕਸ਼ੱਤਰੀ ਲੜਕੀ ਨੂੰ ਛੱਡ ਕੇ ਕਿਸੇ ਵੀ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ । ਇਸ ਤਰ੍ਹਾਂ ਦਾ ਵਿਆਹ ਪ੍ਰਾਚੀਨ ਸਮੇਂ ਵਿਚ ਸਾਹਮਣੇ ਆਇਆ ਸੀ ਕਿਉਂਕਿ ਆਰੀਆ ਲੋਕ ਜਦੋਂ ਭਾਰਤ ਵਿਚ ਆਏ ਸਨ ਤਾਂ ਉਹ ਆਪਣੇ ਪਰਿਵਾਰ ਆਪਣੇ ਨਾਲ ਨਹੀਂ ਲਿਆਏ ਸਨ । ਉਨ੍ਹਾਂ ਵਿਚ ਔਰਤਾਂ ਦੀ ਕਮੀ ਸੀ ਜਿਸ ਕਾਰਨ ਉਨ੍ਹਾਂ ਨੇ ਭਾਰਤ ਦੇ ਮੂਲ ਨਿਵਾਸੀਆਂ ਦੀਆਂ ਕੁੜੀਆਂ ਨਾਲ ਵਿਆਹ ਕਰਨਾ ਸ਼ੁਰੂ ਕਰ ਦਿੱਤਾ । ਜਦੋਂ ਉਨ੍ਹਾਂ ਵਿਚ ਔਰਤਾਂ ਦੀ ਕਮੀ ਪੂਰੀ ਹੋ ਗਈ ਤਾਂ ਇਸ ਪ੍ਰਕਾਰ ਦੇ ਵਿਆਹ ਵੀ ਖ਼ਤਮ ਹੋ ਗਏ 1 ਕੁਲੀਨ ਵਿਆਹ ਵੀ ਅਨੁਲੋਮ ਵਿਆਹ ਦੀ ਹੀ ਤਰ੍ਹਾਂ ਹੈ ਜਿਸ ਵਿਚ ਕਿਸੇ ਵੀ ਜਾਤ ਦਾ ਵਿਅਕਤੀ ਉਸੇ ਜਾਂ ਨੀਵੀਂ ਜਾਤ ਦੀ ਕੁੜੀ ਨਾਲ ਵਿਆਹ ਕਰਵਾ ਸਕਦਾ ਹੈ । ਇਸ ਤਰ੍ਹਾਂ ਦੇ ਵਿਆਹ ਨਾਲ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਸਾਹਮਣੇ ਆ ਗਈਆਂ ਜਿਸ ਕਾਰਨ ਸਰਕਾਰ ਨੇ ਕਾਨੂੰਨ ਬਣਾਕੇ ਇਸ ਨੂੰ ਖ਼ਤਮ ਕਰ ਦਿੱਤਾ ।

IV. ਲੋਮ ਵਿਆਹ (Hypogamy) – ਪ੍ਰਤੀਲੋਮ ਵਿਆਹ ਅੰਤਰਜਾਤੀ ਵਿਆਹ ਦਾ ਦੂਜਾ ਰੂਪ ਹੈ ਜਦਕਿ ਅਨੁਲੋਮ ਵਿਆਹ ਅੰਤਰਜਾਤੀ ਵਿਆਹ ਦਾ ਪਹਿਲਾ ਰੂਪ ਸੀ । ਵਿਆਹ ਦਾ ਇਹ ਨਿਯਮ ਅਨੁਲੋਮ ਵਿਆਹ ਦੇ ਬਿਲਕੁਲ ਉਲਟ ਹੈ । ਅਨੁਲੋਮ ਵਿਆਹ ਵਿਚ ਨੀਵੀਂ ਜਾਤ ਦੀ ਲੜਕੀ ਉੱਚੀ ਜਾਤ ਦੇ ਲੜਕੇ ਨਾਲ ਵਿਆਹ ਕਰਵਾ ਸਕਦੀ ਹੈ ਪਰ ਪ੍ਰਤੀਲੋਮ ਵਿਆਹ ਵਿਚ ਨਿਮਨਜਾਤੀ ਦਾ ਮੁੰਡਾ ਉੱਚੀ ਜਾਤ ਦੀ ਕੁੜੀ ਨਾਲ ਵਿਆਹ ਕਰਦਾ ਹੈ । ਉਦਾਹਰਣ ਦੇ ਤੌਰ ਉੱਤੇ ਨਿਮਨਜਾਤੀ ਦਾ ਮੁੰਡਾ ਵੈਸ਼, ਕਸ਼ੱਤਰੀ ਜਾਂ ਬ੍ਰਾਹਮਣ ਜਾਤ ਦੀ ਕੁੜੀ ਨਾਲ ਵਿਆਹ ਕਰਵਾਏ ਤਾਂ ਉਸਨੂੰ ਪ੍ਰਤੀਲੋਮ ਵਿਆਹ ਕਹਿੰਦੇ ਹਨ । ਇਸ ਤਰ੍ਹਾਂ ਦੇ ਵਿਆਹ ਨੂੰ ਧਾਰਮਿਕ ਵੇਦਾਂ ਅਤੇ ਗ੍ਰੰਥਾਂ ਵਿਚ ਮਾਨਤਾ ਪ੍ਰਾਪਤ ਨਹੀਂ ਹੈ ਤੇ ਮਨੂੰ ਨੇ ਇਸ ਪ੍ਰਕਾਰ ਦੇ ਵਿਆਹ ਤੋਂ ਪੈਦਾ ਹੋਈ ਸੰਤਾਨ ਨੂੰ ਚੰਡਾਲ ਕਿਹਾ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 5.
ਪਰਿਵਾਰ ਕਿਸਨੂੰ ਕਹਿੰਦੇ ਹਨ ? ਪਰਿਵਾਰ ਦੀਆਂ ਮੁੱਢਲੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਪਰਿਵਾਰ ਦਾ ਅਰਥ (Meaning of Family) – ਸ਼ਬਦ ਪਰਿਵਾਰ ਅੰਗਰੇਜ਼ੀ ਦੇ ਸ਼ਬਦ Family ਦਾ ਪੰਜਾਬੀ ਰੂਪਾਂਤਰ ਹੈ | Family ਸ਼ਬਦ ਰੋਮਨ ਸ਼ਬਦ Famulous ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਨੌਕਰ ਜਾਂ ਦਾਸ । ਰੋਮਨ ਕਾਨੂੰਨ ਵਿੱਚ ਪਰਿਵਾਰ ਤੋਂ ਮਤਲਬ ਅਜਿਹੇ ਸਮੂਹ ਤੋਂ ਹੈ ਜਿਸ ਵਿੱਚ ਨੌਕਰ ਜਾਂ ਦਾਸ, ਮਾਲਿਕ ਜਾਂ ਮੈਂਬਰ ਸ਼ਾਮਲ ਹਨ ਜੋ ਕਿ ਰਕਤ ਸੰਬੰਧਾਂ ਜਾਂ ਵਿਆਹ ਸੰਬੰਧਾਂ ਨਾਲ ਪਰਸਪਰ ਸੰਬੰਧਤ ਹੋਏ । ਇਸ ਸ਼ਬਦਿਕ ਅਰਥ ਤੋਂ ਸਪੱਸ਼ਟ ਹੈ ਕਿ ਪਰਿਵਾਰ ਕੁੱਝ ਲੋਕਾਂ ਦਾ ਸਿਰਫ ਇਕੱਠ ਨਹੀਂ ਹੈ ਬਲਕਿ ਉਨ੍ਹਾਂ ਵਿੱਚ ਸੰਬੰਧਾਂ ਦੀ ਵਿਵਸਥਾ ਹੈ । ਇਹ ਇੱਕ ਅਜਿਹੀ ਸੰਸਥਾ ਹੈ ਜਿਸਦੇ ਅੰਤਰਗਤ ਔਰਤ ਅਤੇ ਆਦਮੀ ਦਾ ਸਮਾਜ ਤੋਂ ਮਾਨਤਾ ਪ੍ਰਾਪਤ ਲਿੰਗ ਸੰਬੰਧ (Sex relation) ਸਥਾਪਿਤ ਰਹਿੰਦਾ ਹੈ । ਸੰਖੇਪ ਵਿੱਚ ਪਰਿਵਾਰ ਵਿਅਕਤੀਆਂ ਦਾ ਉਹ ਸਮੁਹ ਹੈ ਜੋ ਇੱਕ ਵਿਸ਼ੇਸ਼ ਨਾਮ ਨਾਲ ਪਛਾਣਿਆ ਜਾਂਦਾ ਹੈ । ਜਿਸ ਵਿੱਚ ਔਰਤ ਅਤੇ ਆਦਮੀ ਵਿੱਚ, ਪਤੀ ਪਤਨੀ ਵਿੱਚ ਸਥਾਈ ਲਿੰਗ ਸੰਬੰਧ ਹੋਣ, ਜਿਸ ਵਿੱਚ ਮੈਂਬਰਾਂ ਦੇ ਪਾਲਣ-ਪੋਸ਼ਣ ਦੀ ਪੂਰੀ ਵਿਵਸਥਾ ਹੋਵੇ, ਜਿਸਦੇ ਮੈਂਬਰਾਂ ਵਿੱਚ ਖ਼ੂਨ ਦੇ ਸੰਬੰਧ ਹੋਣ ਅਤੇ ਜੋ ਇੱਕ ਖ਼ਾਸ ਨਿਵਾਸ ਅਸਥਾਨ ਉੱਪਰ ਰਹਿੰਦੇ ਹੋਣ ।

ਜੇਕਰ ਸਮਾਜਿਕ ਦਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸਮਾਜ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਸਮੂਹ ਹੀ ਪਰਿਵਾਰ ਹੈ ਜਿਸ ਵਿਚ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬੱਚੇ ਸ਼ਾਮਿਲ ਹੁੰਦੇ ਹਨ । ਹਰੇਕ ਸਮਾਜ ਅਤੇ ਹਰੇਕ ਕਾਲ ਵਿਚ ਇਹ ਸਮੂਹ ਪਾਇਆ ਜਾਂਦਾ ਰਿਹਾ ਹੈ ਜਿਸ ਕਾਰਨ ਇਸ ਨੂੰ ਇਕ ਸਰਵਵਿਆਪਕ ਸਮੂਹ ਹੀ ਕਿਹਾ ਜਾ ਸਕਦਾ ਹੈ । ਇਸ ਲਈ ਹੀ ਪ੍ਰਸਿੱਧ ਸਮਾਜਸ਼ਾਸਤਰੀ ਮੈਕਾਈਵਰ (MacIver) ਦਾ ਕਹਿਣਾ ਹੈ ਕਿ, “ਪਰਿਵਾਰ ਬੱਚਿਆਂ ਦੀ ਉੱਤਪਤੀ ਅਤੇ ਪਾਲਣ ਪੋਸ਼ਣ ਦੀ
ਵਿਵਸਥਾ ਕਰਨ ਦੇ ਲਈ ਕਾਫੀ ਰੂਪ ਵਿਚ ਨਿਸ਼ਚਿਤ ਅਤੇ ਸਥਾਈ ਯੌਨ ਸੰਬੰਧਾਂ ਨਾਲ ਪਰਿਭਾਸ਼ਿਤ ਇਕ ਸਮੂਹ ਹੈ ।” ਪਰਿਵਾਰ ਵਿਚ ਹੀ ਬੱਚਾ ਵੱਡਾ ਹੁੰਦਾ ਹੈ, ਉਸਦਾ ਸਮਾਜੀਕਰਣ ਹੁੰਦਾ ਹੈ ਅਤੇ ਉਹ ਸਮਾਜ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ । ਜਿਸ ਤਰ੍ਹਾਂ ਦਾ ਚਰਿੱਤਰ ਪਰਿਵਾਰ ਦਾ ਹੁੰਦਾ ਹੈ, ਉਸੇ ਪ੍ਰਕਾਰ ਦਾ ਚਰਿੱਤਰ ਬੱਚੇ ਦਾ ਵੀ ਬਣਦਾ ਹੈ । ਇਸ ਕਾਰਨ ਹੀ ਪਰਿਵਾਰ ਨੂੰ ਬਹੁਤ ਮਹੱਤਵਪੂਰਨ ਸਮੂਹ ਕਿਹਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)

  • ਆਗਬਰਨ ਅਤੇ ਨਿਮਕਾਫ (Ogburn and Nimkoff) ਦੇ ਅਨੁਸਾਰ, “ਪਰਿਵਾਰ ਬੱਚਿਆਂ ਸਹਿਤ ਜਾਂ ਬੱਚਿਆਂ ਰਹਿਤ ਪਤੀ ਪਤਨੀ ਜਾਂ ਇਕੱਲਾ ਇੱਕ ਆਦਮੀ ਜਾਂ ਔਰਤ ਅਤੇ ਬੱਚਿਆਂ ਦੀ ਲਗਪਗ ਇੱਕ ਸਥਾਈ ਸਭਾ ਹੈ ।” .
  • ਮੈਕਾਈਵਰ ਅਤੇ ਪੇਜ (MacIver and Page) ਦੇ ਅਨੁਸਾਰ, “ਪਰਿਵਾਰ ਇੱਕ ਅਜਿਹਾ ਸਮੂਹ ਹੈ ਜੋ ਨਿਸ਼ਚਿਤ ਅਤੇ ਸਥਾਈ ਲਿੰਗ ਸੰਬੰਧਾਂ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਬੱਚਿਆਂ ਨੂੰ ਪੈਦਾ ਕਰਨ ਅਤੇ ਪਾਲਣ-ਪੋਸ਼ਣ ਦੇ ਅਵਸਰ ਪ੍ਰਦਾਨ ਕਰਦਾ ਹੈ ”
  • ਮਰਡੋਕ (Murdock) ਦੇ ਅਨੁਸਾਰ, ”ਪਰਿਵਾਰ ਇੱਕ ਅਜਿਹਾ ਸਮੂਹ ਹੈ ਜਿਸ ਦੀਆਂ ਵਿਸ਼ੇਸ਼ਤਾਈਆਂ ਸਾਡੀ ਰਿਹਾਇਸ਼, ਆਰਥਿਕ ਸਹਿਯੋਗ ਅਤੇ ਸੰਤਾਨ ਦੀ ਉਤਪੱਤੀ ਜਾਂ ਪ੍ਰਜਣਨ ਹਨ । ਇਸ ਵਿੱਚ ਦੋਵਾਂ ਲਿੰਗਾਂ ਦੇ ਬਾਲਗ ਸ਼ਾਮਲ ਹੁੰਦੇ ਹਨ, ਜਿਨ੍ਹਾਂ ਵਿੱਚ ਘੱਟ ਤੋਂ ਘੱਟ ਦੋ ਵਿੱਚ ਸਮਾਜਿਕ ਵਿਸ਼ਟੀ ਤੋਂ ਸਵੀਕ੍ਰਿਤ ਲਿੰਗ ਸੰਬੰਧ ਹੁੰਦਾ ਹੈ ਅਤੇ ਲਿੰਗ ਸੰਬੰਧਾਂ ਵਿੱਚ ਬਣੇ ਇਨ੍ਹਾਂ ਬਾਲਗਾਂ ਦੇ ਆਪਣੇ ਜਾਂ ਗੋਦ ਲਏ ਹੋਏ ਇੱਕ ਜਾਂ ਜ਼ਿਆਦਾ ਬੱਚੇ ਹੁੰਦੇ ਹਨ ।”

ਇਸ ਤਰ੍ਹਾਂ ਉੱਪਰ ਅਸੀਂ ਵੱਖ-ਵੱਖ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਵਾਰ ਦੀਆਂ ਪਰਿਭਾਸ਼ਾਵਾਂ ਵੇਖੀਆਂ ਹਨ ਅਤੇ ਇਨ੍ਹਾਂ ਨੂੰ ਵੇਖ ਕੇ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਪਰਿਵਾਰ ਉਹ ਸਮੂਹ ਹੈ ਜਿਸ ਵਿੱਚ ਆਦਮੀ ਅਤੇ ਔਰਤ ਦੇ ਲਿੰਗਕ ਸੰਬੰਧਾਂ ਨੂੰ ਸਮਾਜ ਵਲੋਂ ਮਾਨਤਾ ਪ੍ਰਾਪਤ ਹੁੰਦੀ ਹੈ । ਇਹ ਇੱਕ ਜੈਵਿਕ ਇਕਾਈ ਹੈ ਜਿਸ ਵਿੱਚ ਲਿੰਗਕ ਸੰਬੰਧਾਂ ਦੀ ਪੂਰਤੀ ਅਤੇ ਸੰਤੁਸ਼ਟੀ ਹੁੰਦੀ ਹੈ, ਬੱਚੇ ਪੈਦਾ ਕੀਤੇ ਜਾਂਦੇ ਹਨ, ਬੱਚਿਆਂ ਦਾ ਪਾਲਣ-ਪੋਸ਼ਣ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਜਾਂਦਾ ਹੈ । ਇੱਥੇ ਲਿੰਗ ਸੰਬੰਧਾਂ ਨੂੰ ਵਿਧੀਪੂਰਵਕ ਸਵੀਕਾਰ ਕੀਤਾ ਜਾਂਦਾ ਹੈ ਅਤੇ ਇਹ ਆਰਥਿਕ ਸਹਿਯੋਗ ਉੱਤੇ ਵੀ ਟਿਕਿਆ ਹੁੰਦਾ ਹੈ, ਇਸ ਵਿੱਚ ਬੱਚਿਆਂ ਦੀ ਜ਼ਿੰਮੇਵਾਰੀ ਵੀ ਸ਼ਾਮਲ ਹੁੰਦੀ ਹੈ ।

ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਜਾਂ ਲੱਛਣ (Characteristics of Features or Family)

1. ਪਰਿਵਾਰ ਇਕ ਸਰਵਵਿਆਪਕ ਸਮੂਹ ਹੈ (Family is a universal group) – ਪਰਿਵਾਰ ਨੂੰ ਇਕ ਸਰਵਵਿਆਪਕ ਸਮੂਹ ਮੰਨਿਆ ਜਾਂਦਾ ਹੈ ਕਿਉਂਕਿ ਇਹ ਹਰੇਕ ਸਮਾਜ ਤੇ ਹਰੇਕ ਕਾਲ ਵਿਚ ਪਾਇਆ ਜਾਂਦਾ ਰਿਹਾ ਹੈ । ਜੇਕਰ ਅਸੀਂ ਮਨੁੱਖਾਂ ਦੇ ਇਤਿਹਾਸ ਦੇ ਪਹਿਲੇ ਸਮੂਹ ਦੇ ਰੂਪ ਵਿਚ ਇਸ ਨੂੰ ਮੰਨੀਏ ਤਾਂ ਗ਼ਲਤ ਨਹੀਂ ਹੋਵੇਗਾ । ਵਿਅਕਤੀ ਕਿਸੇ ਨਾ ਕਿਸੇ ਪਰਿਵਾਰ ਵਿਚ ਹੀ ਜਨਮ ਲੈਂਦਾ ਹੈ ਅਤੇ ਉਹ ਸਾਡਾ ਉਮਰ ਉਸ ਪਰਿਵਾਰ ਦਾ ਮੈਂਬਰ ਬਣ ਕੇ ਹੀ ਰਹਿੰਦਾ ਹੈ ।

2. ਪਰਿਵਾਰ ਛੋਟੇ ਆਕਾਰ ਦਾ ਹੁੰਦਾ ਹੈ (Family is of small size) – ਹਰੇਕ ਪਰਿਵਾਰ ਛੋਟੇ ਅਤੇ ਸੀਮਿਤ ਆਕਾਰ ਦਾ ਹੁੰਦਾ ਹੈ । ਇਸਦਾ ਕਾਰਨ ਇਹ ਹੈ ਕਿ ਵਿਅਕਤੀ ਦਾ ਜਿਸ ਸਮੂਹ ਜਾਂ ਪਰਿਵਾਰ ਵਿਚ ਜਨਮ ਹੁੰਦਾ ਹੈ ਉਸ ਵਿਚ ਜਾਂ ਤਾਂ ਰਕਤ ਸੰਬੰਧੀ ਜਾਂ ਵਿਆਹਕ ਸੰਬੰਧੀ ਹੀ ਸ਼ਾਮਿਲ ਕੀਤੇ ਜਾਂਦੇ ਹਨ । ਪ੍ਰਾਚੀਨ ਸਮੇਂ ਵਿਚ ਤਾਂ ਸੰਯੁਕਤ ਪਰਿਵਾਰ ਹੁੰਦੇ ਸਨ ਜਿਨ੍ਹਾਂ ਵਿਚ ਬਹੁਤ ਸਾਰੇ ਰਿਸ਼ਤੇਦਾਰ ਜਿਵੇਂ ਕਿ ਦਾਦਾ-ਦਾਦੀ, ਤਾਇਆ-ਤਾਈ, ਚਾਚਾ-ਚਾਈ, ਉਨ੍ਹਾਂ ਦੇ ਬੱਚੇ ਆਦਿ ਸ਼ਾਮਲ ਹੁੰਦੇ ਸਨ । ਪਰ ਸਮੇਂ ਦੇ ਨਾਲ-ਨਾਲ ਬਹੁਤ ਸਾਰੇ ਕਾਰਨਾਂ ਦੇ ਕਾਰਨ ਸਮਾਜ ਵਿਚ ਪਰਿਵਰਤਨ ਆਏ ਅਤੇ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਸਾਹਮਣੇ ਆਏ ਜਿਨ੍ਹਾਂ ਵਿਚ ਸਿਰਫ ਮਾਤਾ-ਪਿਤਾ ਅਤੇ ਉਨ੍ਹਾਂ ਦੇ ਬਿਨਾਂ ਵਿਆਹੇ ਬੱਚੇ ਰਹਿੰਦੇ ਹਨ ।

3. ਪਰਿਵਾਰ ਦਾ ਭਾਵਾਤਮਕ ਆਧਾਰ ਹੁੰਦਾ ਹੈ (Family has emotional base) – ਹਰੇਕ ਪਰਿਵਾਰ ਦਾ ਭਾਵਾਤਮਕ ਆਧਾਰ ਹੁੰਦਾ ਹੈ ਕਿਉਂਕਿ ਪਰਿਵਾਰ ਵਿਚ ਰਹਿ ਕੇ ਹੀ ਵਿਅਕਤੀ ਵਿਚ ਬਹੁਤ ਸਾਰੀਆਂ ਭਾਵਨਾਵਾਂ ਦਾ ਵਿਕਾਸ ਹੁੰਦਾ ਹੈ । ਪਰਿਵਾਰ ਨੂੰ ਸਮਾਜ ਦਾ ਆਧਾਰ ਮੰਨਿਆ ਜਾਂਦਾ ਹੈ ਅਤੇ ਵਿਅਕਤੀ ਦੀ ਮੂਲ ਪ੍ਰਵਿਰਤੀਆਂ ਪਰਿਵਾਰ ਉੱਤੇ ਹੀ ਨਿਰਭਰ ਹੁੰਦੀਆਂ ਹਨ ।

4. ਪਰਿਵਾਰ ਦਾ ਸਮਾਜਿਕ ਸੰਰਚਨਾ ਵਿਚ ਕੇਂਦਰੀ ਸਥਾਨ ਹੁੰਦਾ ਹੈ (Family has a central position in Social Structure) – ਪਰਿਵਾਰ ਇਕ ਸਰਵਵਿਆਪਕ ਸਮੂਹ ਹੈ ਅਤੇ ਇਹ ਹਰੇਕ ਸਮਾਜ ਵਿਚ ਪਾਇਆ ਜਾਂਦਾ ਹੈ । ਇਸ ਨੂੰ ਸਮਾਜ ਦਾ ਪਹਿਲਾ ਸਮੂਹ ਵੀ ਕਿਹਾ ਜਾਂਦਾ ਹੈ ਜਿਸ ਕਾਰਨ ਸਮਾਜ ਦਾ ਪੂਰਾ ਢਾਂਚਾ ਹੀ ਪਰਿਵਾਰ ਉੱਤੇ ਨਿਰਭਰ ਕਰਦਾ ਹੈ । ਸਮਾਜ ਵਿਚ ਵੱਖ-ਵੱਖ ਸਭਾਵਾਂ ਵੀ ਪਰਿਵਾਰ ਦੇ ਕਾਰਨ ਹੀ ਬਣਦੀਆਂ ਹਨ ਅਤੇ ਇਸ ਕਾਰਨ ਹੀ ਪਰਿਵਾਰ ਨੂੰ ਸਮਾਜਿਕ ਸੰਰਚਨਾ ਵਿਚ ਕੇਂਦਰੀ ਸਥਾਨ ਪ੍ਰਾਪਤ ਹੈ । ਪ੍ਰਾਚੀਨ ਸਮੇਂ ਵਿਚ ਤਾਂ ਪਰਿਵਾਰ ਦੇ ਉੱਤੇ ਹੀ ਸਮਾਜਿਕ ਸੰਗਠਨ ਨਿਰਭਰ ਕਰਦਾ ਸੀ । ਵਿਅਕਤੀ ਦੇ ਲਗਭਗ ਸਾਰੇ ਹੀ ਕੰਮ ਪਰਿਵਾਰ ਵਿਚ ਹੀ ਪੂਰੇ ਹੋ ਜਾਂਦੇ ਸਨ । ਚਾਹੇ ਆਧੁਨਿਕ ਸਮਾਜ ਵਿਚ ਬਹੁਤ ਸਾਰੀਆਂ ਹੋਰ ਸੰਸਥਾਵਾਂ ਸਾਹਮਣੇ ਆ ਗਈਆਂ ਹਨ ਅਤੇ ਪਰਿਵਾਰ ਦੇ ਕੰਮ ਹੋਰ ਸੰਸਥਾਵਾਂ ਵੱਲੋਂ ਲੈ ਲਏ ਗਏ ਹਨ ਪਰ ਫਿਰ ਵੀ ਵਿਅਕਤੀ ਨਾਲ ਸੰਬੰਧਿਤ ਬਹੁਤ ਸਾਰੇ ਅਜਿਹੇ ਕੰਮ ਹਨ ਜੋ ਸਿਰਫ ਪਰਿਵਾਰ ਹੀ ਕਰ ਸਕਦਾ ਹੈ ਅਤੇ ਹੋਰ ਕੋਈ ਸੰਸਥਾ ਨਹੀਂ ਕਰ ਸਕਦੀ ਹੈ ।

5. ਪਰਿਵਾਰ ਦਾ ਰਚਨਾਤਮਕ ਪ੍ਰਭਾਵ ਹੁੰਦਾ ਹੈ (Family has a formative influence) – ਪਰਿਵਾਰ ਨਾਮ ਦੀ ਸੰਸਥਾ ਅਜਿਹੀ ਸੰਸਥਾ ਹੈ ਜਿਸ ਨਾਲ ਵਿਅਕਤੀ ਦੇ ਵਿਅਕਤਿੱਤਵ ਦੇ ਵਿਕਾਸ ਉੱਤੇ ਇਕ ਰਚਨਾਤਮਕ ਪ੍ਰਭਾਵ ਪੈਂਦਾ ਹੈ ਅਤੇ ਇਸ ਕਾਰਨ ਹੀ ਸਮਾਜਿਕ ਸੰਰਚਨਾ ਵਿਚ ਪਰਿਵਾਰ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਜੇਕਰ ਬੱਚੇ ਦਾ ਸਰਵਪੱਖੀ ਵਿਕਾਸ ਕਰਨਾ ਹੈ ਤਾਂ ਉਹ ਸਿਰਫ ਪਰਿਵਾਰ ਵਿਚ ਰਹਿ ਕੇ ਹੀ ਹੋ ਸਕਦਾ ਹੈ | ਪਰਿਵਾਰ ਵਿਚ ਹੀ ਬੱਚੇ ਨੂੰ ਸਮਾਜ ਵਿਚ ਰਹਿਣ-ਸਹਿਣ, ਵਿਵਹਾਰ ਕਰਨ ਦੇ ਢੰਗਾਂ ਦਾ ਪਤਾ ਚਲ ਜਾਂਦਾ ਹੈ ।

6. ਲੈਗਿਕ ਸੰਬੰਧਾਂ ਨੂੰ ਮਾਨਤਾ (Sanction to sexual relations) – ਵਿਅਕਤੀ ਜਦੋਂ ਵਿਆਹ ਕਰਦਾ ਹੈ ਤੇ ਪਰਿਵਾਰ ਦਾ ਨਿਰਮਾਣ ਕਰਦਾ ਹੈ ਤਾਂ ਹੀ ਉਸਦੇ ਅਤੇ ਉਸਦੀ ਪਤਨੀ ਦੇ ਲੈਂਗਿਕ ਜਾਂ ਯੌਨ ਸੰਬੰਧਾਂ ਨੂੰ ਸਮਾਜ ਵਲੋਂ ਮਾਨਤਾ ਪ੍ਰਾਪਤ ਹੁੰਦੀ ਹੈ । ਪਰਿਵਾਰ ਦੇ ਨਾਲ ਹੀ ਆਦਮੀ ਅਤੇ ਔਰਤ ਇਕ ਦੂਜੇ ਨਾਲ ਯੌਨ ਸੰਬੰਧ ਸਥਾਪਿਤ ਕਰਦੇ ਹਨ । ਪ੍ਰਾਚੀਨ ਸਮਾਜਾਂ ਵਿਚ ਯੌਨ ਸੰਬੰਧ ਸਥਾਪਿਤ ਕਰਨ ਦੇ ਕੋਈ ਨਿਯਮ ਨਹੀਂ ਸਨ ਅਤੇ ਕੋਈ ਵੀ ਆਦਮੀ ਕਿਸੇ ਵੀ ਔਰਤ ਨਾਲ ਯੌਨ ਸੰਬੰਧ ਸਥਾਪਿਤ ਕਰ ਸਕਦਾ ਸੀ । ਇਸ ਕਾਰਨ ਹੀ ਪਰਿਵਾਰ ਦਾ ਕੋਈ ਰੂਪ ਸਾਡੇ ਸਾਹਮਣੇ ਨਹੀਂ ਆਇਆ ਸੀ ਅਤੇ ਸਮਾਜ ਆਮ ਤੌਰ ਉੱਤੇ ਵਿਘਟਿਤ ਰਹਿੰਦੇ ਸਨ । ਇਸ ਤਰ੍ਹਾਂ ਪਰਿਵਾਰ ਦੇ ਕਾਰਨ ਹੀ ਆਦਮੀ ਅਤੇ ਔਰਤ ਦੇ ਸੰਬੰਧਾਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਪਰਿਵਾਰ ਦੇ ਭਿੰਨ-ਭਿੰਨ ਪ੍ਰਕਾਰਾਂ ਨੂੰ ਵਿਸਥਾਰ ਨਾਲ ਸਮਝਾਉ ।
ਉੱਤਰ-
ਇਹ ਸੰਸਾਰ ਬਹੁਤ ਵੱਡਾ ਹੈ । ਇਸ ਵਿੱਚ ਕਈ ਪ੍ਰਕਾਰ ਦੇ ਸਮਾਜ ਪਾਏ ਜਾਂਦੇ ਹਨ । ਹਰ ਸਮਾਜ ਦੀਆਂ ਵੱਖਵੱਖ ਭੂਗੋਲਿਕ, ਸਮਾਜਿਕ ਅਤੇ ਸੰਸਕ੍ਰਿਤਕ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਇਹ ਹਰ ਸਮਾਜ ਦੀਆਂ ਵੱਖ-ਵੱਖ ਹੁੰਦੀਆਂ ਹਨ ਅਤੇ ਇਸੇ ਕਰਕੇ ਹੀ ਹਰ ਸਮਾਜ ਵਿੱਚ ਵੱਖ-ਵੱਖ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ । ਇਹ ਇਸ ਕਰਕੇ ਹੁੰਦਾ ਹੈ। ਕਿਉਂਕਿ ਹਰ ਸਮਾਜ ਦੇ ਵੱਖ-ਵੱਖ ਆਦਰਸ਼, ਵਿਸ਼ਵਾਸ, ਸੰਸਕ੍ਰਿਤੀ ਆਦਿ ਹੁੰਦੇ ਹਨ । ਇੱਕ ਹੀ ਦੇਸ਼ ਵਿੱਚ ਜਿਵੇਂ ਭਾਰਤ ਵਿੱਚ ਹੀ ਕਈ ਪ੍ਰਕਾਰ ਦੇ ਸਮਾਜ ਪਾਏ ਜਾਂਦੇ ਹਨ । ਉਦਾਹਰਨ ਦੇ ਤੌਰ ਉੱਤੇ ਪਿੱਤਰ ਸੱਤਾਤਮਕ, ਮਾਤਰ ਸੱਤਾਤਮਕ ਸਮਾਜ । ਇਸੇ ਤਰ੍ਹਾਂ ਪਰਿਵਾਰ ਦੇ ਵੀ ਅਨੇਕ ਰੂਪ ਹੁੰਦੇ ਹਨ । ਇਨ੍ਹਾਂ ਰੂਪਾਂ ਨੂੰ ਗਿਣਤੀ ਦੇ ਆਧਾਰ ਤੇ, ਵਿਆਹ ਦੇ ਆਧਾਰ ਤੇ, ਸੱਤਾ ਦੇ ਆਧਾਰ ਤੇ, ਵੰਸ਼ ਦੇ ਆਧਾਰ ਤੇ, ਰਹਿਣ ਦੀ ਥਾਂ ਦੇ ਆਧਾਰ ਉੱਤੇ ਆਦਿ ਕਈ ਪ੍ਰਕਾਰ ਦੇ ਵਿੱਚ ਵੰਡਿਆ ਜਾ ਸਕਦਾ ਹੈ । ਹੁਣ ਅਸੀਂ ਇਨ੍ਹਾਂ ਨੂੰ ਵੱਖ-ਵੱਖ ਕਰਕੇ ਵੇਖਾਂਗੇ ।

1. ਵਿਆਹ ਦੇ ਆਧਾਰ ‘ਤੇ ਪਰਿਵਾਰ ਦੀਆਂ ਕਿਸਮਾਂ (On the basis of Marriage) – ਇਹ ਦੋ ਪ੍ਰਕਾਰ ਦੇ ਹੁੰਦੇ ਹਨ ।
(i) ਇੱਕ ਵਿਆਹੀ ਪਰਿਵਾਰ (Monogamous family) – ਇਸ ਤਰ੍ਹਾਂ ਦੇ ਪਰਿਵਾਰ ਵਿੱਚ ਇੱਕ ਆਦਮੀ ਇੱਕ ਹੀ ਔਰਤ ਨਾਲ ਵਿਆਹ ਕਰਵਾਉਂਦਾ ਹੈ ਤਾਂ ਅਜਿਹੇ ਵਿਆਹ ਦੇ ਆਧਾਰ ਵਾਲੇ ਪਰਿਵਾਰ ਨੂੰ ਇੱਕ ਵਿਆਹ ਪਰਿਵਾਰ ਕਹਿੰਦੇ ਹਨ । ਅੱਜ-ਕਲ੍ਹ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਨੂੰ ਇੱਕ ਸਹੀ ਪਰਿਵਾਰ ਮੰਨਿਆ ਜਾਂਦਾ ਹੈ ।

(ii) ਬਹੁ-ਵਿਆਹੀ ਪਰਿਵਾਰ (Polygamous family) – ਇਸ ਤਰ੍ਹਾਂ ਦੇ ਪਰਿਵਾਰ ਵਿੱਚ ਜਦੋਂ ਇੱਕ ਆਦਮੀ ਇੱਕ ਤੋਂ ਜ਼ਿਆਦਾ ਇਸਤਰੀਆਂ ਨਾਲ ਜਾਂ ਇੱਕ ਇਸਤਰੀ ਦਾ ਇੱਕ ਤੋਂ ਜ਼ਿਆਦਾ ਆਦਮੀਆਂ ਨਾਲ ਵਿਆਹ ਹੁੰਦਾ ਹੈ ਤਾਂ ਇਸ ਪ੍ਰਕਾਰ ਦੇ ਪਰਿਵਾਰ ਨੂੰ ਬਹੁ-ਵਿਆਹੀ (ਪਰਿਵਾਰ) ਕਹਿੰਦੇ ਹਨ । ਇਹ ਵੀ ਅੱਗੇ ਦੋ ਕਿਸਮ ਦਾ ਹੁੰਦਾ ਹੈ।
(a) ਬਹੁ-ਪਤੀ ਵਿਆਹ (Polyandrous family) – ਜਦੋਂ ਇੱਕ ਔਰਤ ਇੱਕ ਤੋਂ ਜ਼ਿਆਦਾ ਆਦਮੀਆਂ ਨਾਲ ਵਿਆਹ ਕਰਵਾਉਂਦੀ ਹੈ ਤਾਂ ਉਹ ਬਹੁ-ਪਤੀ ਵਿਆਹ ਹੁੰਦਾ ਹੈ । ਇਸ ਪ੍ਰਕਾਰ ਦੇ ਪਰਿਵਾਰ ਦੀ ਮੁੱਖ ਵਿਸ਼ੇਸ਼ਤਾ ਇੱਕ ਔਰਤ ਦੇ ਕਈ ਪਤੀ ਹੋਣਾ ਹੈ । ਇੱਥੇ ਇਹ ਵੀ ਦੋ ਪ੍ਰਕਾਰ ਦੇ ਹੁੰਦੇ ਹਨ । ਪਹਿਲੀ ਪ੍ਰਕਾਰ ਵਿੱਚ ਉਸ ਔਰਤ ਦੇ ਸਾਰੇ ਪਤੀ ਸਕੇ ਭਰਾ ਹੁੰਦੇ ਹਨ ਅਤੇ ਦੂਜੀ ਪ੍ਰਕਾਰ ਦੇ ਬਹੁ-ਪਤੀ ਵਿਆਹ ਵਿੱਚ ਉਸ ਔਰਤ ਦੇ ਪਤੀ ਸਕੇ ਭਰਾ ਜ਼ਰੂਰੀ ਨਹੀਂ ਹੁੰਦੇ ।

(b) ਬਹੁ-ਪਤਨੀ ਵਿਆਹ (Polygamous Family) – ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ । ਇਸ ਕਿਸਮ ਦੇ ਪਰਿਵਾਰ ਵਿੱਚ ਇੱਕ ਆਦਮੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੇ ਪਰਿਵਾਰ ਮੁਸਲਮਾਨਾਂ ਵਿੱਚ ਆਮ ਪਾਏ ਜਾਂਦੇ ਹਨ । ਮੁਸਲਮਾਨਾਂ ਵਿੱਚ ਇੱਕ ਆਦਮੀ ਨੂੰ ਚਾਰ ਪਤਨੀਆਂ ਰੱਖਣ ਦੀ ਇਜਾਜ਼ਤ ਹੁੰਦੀ ਹੈ । ਪੁਰਾਣੇ ਸਮਿਆਂ ਵਿੱਚ ਚਾਹੇ ਹਿੰਦੂ ਰਾਜੇ ਕਈ ਪਤਨੀਆਂ ਰੱਖਦੇ ਸਨ ਪਰ 1955 ਦੇ ਹਿੰਦੂ ਵਿਆਹ ਕਾਨੂੰਨ ਅਨੁਸਾਰ ਹਿੰਦੂਆਂ ਨੂੰ ਇੱਕ ਪਤਨੀ ਤੋਂ ਜ਼ਿਆਦਾ ਰੱਖਣ ਦੀ ਮਨਾਹੀ ਹੈ । ਭਾਰਤ ਵਿੱਚ ਕੁੱਝ ਅਜਿਹੇ ਕਬੀਲੇ ਹਨ ਜਿਵੇਂ ਨਾਗਾ, ਗੌਡ ਆਦਿ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਪਾਏ ਜਾਂਦੇ ਹਨ ।

2. ਮੈਂਬਰਾਂ ਦੀ ਗਿਣਤੀ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (Family on the basis of Numbers) – ਮੈਂਬਰਾਂ ਦੀ ਗਿਣਤੀ ਦੇ ਆਧਾਰ ਉੱਤੇ ਪਰਿਵਾਰ ਦੀਆਂ ਤਿੰਨ ਕਿਸਮਾਂ ਹਨ-

  • ਕੇਂਦਰੀ ਪਰਿਵਾਰ (Nuclear Family) – ਇਹ ਪਰਿਵਾਰ ਛੋਟਾ ਪਰਿਵਾਰ ਹੁੰਦਾ ਹੈ ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਬਗੈਰ ਵਿਆਹੇ ਬੱਚੇ ਹੁੰਦੇ ਹਨ । ਇਸ ਵਿੱਚ ਹੋਰ ਰਿਸ਼ਤੇਦਾਰ ਸ਼ਾਮਲ ਨਹੀਂ ਹੁੰਦੇ । ਅੱਜ-ਕਲ੍ਹ ਆਮ ਤੌਰ ਤੇ ਅਜਿਹੇ ਪਰਿਵਾਰ ਪਾਏ ਜਾਂਦੇ ਹਨ ਕਿਉਂਕਿ ਲੋਕ ਸ਼ਹਿਰਾਂ ਵਿੱਚ ਨੌਕਰੀਆਂ ਕਰਦੇ ਹਨ । ਬੱਚੇ ਵਿਆਹ ਤੋਂ ਬਾਅਦ ਆਪਣਾ ਹੋਰ ਕੇਂਦਰੀ ਪਰਿਵਾਰ ਬਣਾ ਲੈਂਦੇ ਹਨ ।
  • ਸੰਯੁਕਤ ਪਰਿਵਾਰ (Joint Family) – ਇਸ ਤਰ੍ਹਾਂ ਦੇ ਪਰਿਵਾਰ ਵਿੱਚ ਬਹੁਤ ਸਾਰੇ ਮੈਂਬਰ ਹੁੰਦੇ ਹਨ । ਦਾਦਾਦਾਦੀ, ਚਾਚਾ-ਚਾਚੀ, ਤਾਇਆ-ਤਾਈ, ਉਨ੍ਹਾਂ ਦੇ ਬੱਚੇ, ਮਾਤਾ-ਪਿਤਾ, ਭੈਣ-ਭਾਈ ਆਦਿ ਸਾਰੇ ਇਸ ਪ੍ਰਕਾਰ ਦੇ ਪਰਿਵਾਰ ਵਿੱਚ ਸ਼ਾਮਲ ਹੁੰਦੇ ਹਨ । ਇਸ ਪ੍ਰਕਾਰ ਦੇ ਪਰਿਵਾਰ ਆਮ ਤੌਰ ਉੱਤੇ ਪਿੰਡਾਂ ਵਿੱਚ ਪਾਏ ਜਾਂਦੇ ਹਨ ।
  • ਵਿਸਤ੍ਰਿਤ ਪਰਿਵਾਰ (Extended Family) – ਇਸ ਪ੍ਰਕਾਰ ਦੇ ਪਰਿਵਾਰ ਸੰਯੁਕਤ ਪਰਿਵਾਰ ਤੋਂ ਹੀ ਬਣਦੇ ਹਨ । ਜਦੋਂ ਸੰਯੁਕਤ ਪਰਿਵਾਰ ਅੱਗੇ ਵੱਧ ਜਾਂਦੇ ਹਨ ਤਾਂ ਉਹ ਵਿਸਤ੍ਰਿਤ ਪਰਿਵਾਰ ਕਹਾਉਂਦੇ ਹਨ । ਇਸ ਵਿੱਚ ਸਾਰੇ ਭਰਾ, ਉਨ੍ਹਾਂ ਦੇ ਬੱਚੇ ਵਿਆਹ ਕਰ ਕੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਵੀ ਅੱਗੇ ਬੱਚੇ ਹੋ ਜਾਂਦੇ ਹਨ | ਅੱਜ-ਕਲ੍ਹ ਦੇ ਸਮਾਜਾਂ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਮੁਮਕਿਨ ਨਹੀਂ ਹਨ । ਪੁਰਾਣੇ ਸਮਿਆਂ ਵਿੱਚ ਜਦੋਂ ਸਾਰਿਆਂ ਦਾ ਇਕੱਠਾ ਕੰਮ ਹੁੰਦਾ ਸੀ ਤਾਂ ਉਹ ਇਕੱਠੇ ਰਹਿੰਦੇ ਸਨ ਪਰ ਅੱਜ-ਕਲ੍ਹ ਇਹ ਮੁਮਕਿਨ ਨਹੀਂ ਹੈ ।

3. ਵੰਸ਼ ਨਾਮ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (On the basis of Nomenclature) – ਇਸ ਆਧਾਰ ਤੇ ਚਾਰ ਪ੍ਰਕਾਰ ਦੀਆਂ ਕਿਸਮਾਂ ਮਿਲਦੀਆਂ ਹਨ-

  • ਪਿਤਰ ਵੰਸ਼ੀ ਪਰਿਵਾਰ (Patrilineal Family) – ਇਸ ਤਰ੍ਹਾਂ ਦਾ ਪਰਿਵਾਰ ਪਿਤਾ ਦੇ ਨਾਮ ਤੇ ਚਲਦਾ ਹੈ ਜਿਸ ਦਾ ਮਤਲਬ ਹੈ ਕਿ ਪਿਤਾ ਦੇ ਵੰਸ਼ ਦਾ ਨਾਮ ਪੁੱਤਰ ਨੂੰ ਮਿਲਦਾ ਹੈ ਅਤੇ ਪਿਤਾ ਦੇ ਵੰਸ਼ ਦਾ ਮਹੱਤਵ ਹੁੰਦਾ ਹੈ । ਅੱਜ-ਕਲ੍ਹ ਇਸ ਪ੍ਰਕਾਰ ਦੇ ਪਰਿਵਾਰ ਮਿਲਦੇ ਹਨ ।
  • ਮਾਤਰ ਵੰਸ਼ੀ ਪਰਿਵਾਰ (Matrilineal Family) – ਇਸ ਤਰ੍ਹਾਂ ਦਾ ਪਰਿਵਾਰ ਮਾਂ ਦੇ ਨਾਮ ਤੇ ਚਲਦਾ ਹੈ ਜਿਸਦਾ ਮਤਲਬ ਹੈ ਕਿ ਬੱਚੇ ਦੇ ਨਾਮ ਦੇ ਨਾਲ ਮਾਤਾ ਦੇ ਵੰਸ਼ ਦਾ ਨਾਮ ਲਗਦਾ ਹੈ | ਮਾਤਾ ਦੇ ਵੰਸ਼ ਦਾ ਨਾਮ ਬੱਚਿਆਂ ਨੂੰ ਪ੍ਰਾਪਤ ਹੁੰਦਾ ਹੈ । ਇਸ ਪ੍ਰਕਾਰ ਦੇ ਪਰਿਵਾਰ ਭਾਰਤ ਦੇ ਕੁੱਝ ਕਬੀਲਿਆਂ ਵਿੱਚ ਮਿਲ ਜਾਂਦੇ ਹਨ ।
  • ਦੋ ਵੰਸ਼ ਨਾਮੀ ਪਰਿਵਾਰ (Bilinear Family) – ਇਸ ਪ੍ਰਕਾਰ ਦੇ ਪਰਿਵਾਰਾਂ ਵਿੱਚ ਮਾਂ ਅਤੇ ਬਾਪ ਦੋਵਾਂ ਦੇ ਵੰਸ਼ ਦਾ ਨਾਮ ਬੱਚੇ ਨੂੰ ਪ੍ਰਾਪਤ ਹੁੰਦਾ ਹੈ ਅਤੇ ਦੋਵੇਂ ਵੰਸ਼ਾਂ ਦੇ ਨਾਮ ਨਾਲ-ਨਾਲ ਚਲਦੇ ਹਨ ।
  • ਅਰੇਖਕੀ ਪਰਿਵਾਰ (Non-Unilinear Family) – ਇਸ ਪ੍ਰਕਾਰ ਦੇ ਪਰਿਵਾਰਾਂ ਵਿੱਚ ਵੰਸ਼ ਦੇ ਨਾਂ ਦਾ ਨਿਰਧਾਰਨ ਸਭ ਨੇੜੇ ਦੇ ਰਿਸ਼ਤੇਦਾਰਾਂ ਦੇ ਆਧਾਰ ਤੇ ਹੁੰਦਾ ਹੈ । ਇਸ ਤਰ੍ਹਾਂ ਇਨ੍ਹਾਂ ਨੂੰ ਅਰੇਖਕੀ ਪਰਿਵਾਰ ਕਹਿੰਦੇ ਹਨ ।

4. ਰਿਸ਼ਤੇਦਾਰਾਂ ਦੀ ਕਿਸਮ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (On the basis of types of Relatives) ਇਸ ਪ੍ਰਕਾਰ ਦੇ ਪਰਿਵਾਰ ਵੀ ਦੋ ਪ੍ਰਕਾਰ ਦੇ ਹੁੰਦੇ ਹਨ-

  • ਰਕਤ ਸੰਬੰਧੀ ਪਰਿਵਾਰ (Consanguine Family) – ਇਸ ਪ੍ਰਕਾਰ ਦੇ ਪਰਿਵਾਰਾਂ ਵਿੱਚ ਰਕਤ ਸੰਬੰਧ ਦਾ ਸਥਾਨ ਸਰਵਉੱਚ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦੇ ਲਿੰਗ ਸੰਬੰਧ ਨਹੀਂ ਹੁੰਦੇ । ਇਸ ਪਰਿਵਾਰ ਵਿੱਚ ਪਤੀ-ਪਤਨੀ ਵੀ ਹੁੰਦੇ ਹਨ ਪਰ ਉਹ ਇਸ ਪਰਿਵਾਰ ਦੇ ਆਧਾਰ ਨਹੀਂ ਹੁੰਦੇ । ਇਸ ਪਰਿਵਾਰ ਵਿੱਚ ਮੈਂਬਰਸ਼ਿਪ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦੀ ਹੈ । ਤਲਾਕ ਵੀ ਇਨ੍ਹਾਂ ਪਰਿਵਾਰਾਂ ਨੂੰ ਖ਼ਤਮ ਨਹੀਂ ਕਰ ਸਕਦਾ ਅਤੇ ਇਹ ਸਥਾਈ ਹੁੰਦੇ ਹਨ ।
  • ਵਿਆਹ ਸੰਬੰਧੀਆਂ ਦਾ ਪਰਿਵਾਰ (Conjugal Family) – ਇਸ ਪ੍ਰਕਾਰ ਦੇ ਪਰਿਵਾਰ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਅਣਵਿਆਹੇ ਬੱਚੇ ਹੁੰਦੇ ਹਨ । ਇਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ । ਇਹ ਪਤੀ ਜਾਂ ਪਤਨੀ ਦੀ ਮੌਤ ਤੋਂ ਬਾਅਦ ਜਾਂ ਤਲਾਕ ਤੋਂ ਬਾਅਦ ਭੰਗ ਵੀ ਹੋ ਸਕਦਾ ਹੈ ।

5. ਰਹਿਣ ਦੀ ਥਾਂ ਦੇ ਆਧਾਰ ਉੱਤੇ ਪਰਿਵਾਰ (Family on the basis of Residence) – ਇਸ ਪ੍ਰਕਾਰ ਦੇ ਪਰਿਵਾਰ ਤਿੰਨ ਤਰ੍ਹਾਂ ਦੇ ਹੁੰਦੇ ਹਨ

  • ਪਿਤਰ ਸਥਾਨੀ ਪਰਿਵਾਰ (Patrilocal Family) – ਇਸ ਪ੍ਰਕਾਰ ਦੇ ਪਰਿਵਾਰ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਅਤੇ ਪਰਿਵਾਰ ਵਸਾਉਂਦੀ ਹੈ । ਇਸ ਪ੍ਰਕਾਰ ਦੇ ਪਰਿਵਾਰ ਆਮ ਤੌਰ ਤੇ ਮਿਲ ਜਾਂਦੇ ਹਨ ।
  • ਮਾਤਰ ਸਥਾਨੀ ਪਰਿਵਾਰ (Matrilocal Family) – ਇਸ ਪ੍ਰਕਾਰ ਦੇ ਪਰਿਵਾਰ ਪਿੱਤਰ ਸਥਾਨੀ ਪਰਿਵਾਰ ਤੋਂ ਉਲਟ ਹਨ । ਇਸ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਨਹੀਂ ਜਾਂਦੀ ਬਲਕਿ ਉੱਥੇ ਹੀ ਰਹਿੰਦੀ ਹੈ । ਇਸ ਵਿੱਚ ਪਤੀ ਆਪਣੇ ਪਿਤਾ ਦਾ ਘਰ ਛੱਡ ਕੇ ਪਤਨੀ ਦੇ ਘਰ ਆ ਕੇ ਰਹਿਣ ਲੱਗ ਜਾਂਦਾ ਹੈ । ਇਸ ਨੂੰ ਮਾਤਰ ਸਥਾਨੀ ਪਰਿਵਾਰ ਕਹਿੰਦੇ ਹਨ । ਗਾਰੋ, ਖਾਸੀ ਕਬੀਲਿਆਂ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ ।
  • ਨਵ-ਸਥਾਨੀ ਪਰਿਵਾਰ (Neo-Local Family) – ਇਸ ਪ੍ਰਕਾਰ ਦੇ ਪਰਿਵਾਰ ਪਹਿਲੀਆਂ ਦੋਹਾਂ ਕਿਸਮਾਂ ਤੋਂ ਵੱਖ ਹਨ । ਇਸ ਵਿੱਚ ਪਤੀ-ਪਤਨੀ ਕੋਈ ਵੀ ਇੱਕ ਦੂਜੇ ਦੇ ਪਿਤਾ ਦੇ ਘਰ ਜਾ ਕੇ ਨਹੀਂ ਰਹਿੰਦਾ ਬਲਕਿ ਉਹ ਕਿਸੇ ਹੋਰ ਥਾਂ ਉੱਤੇ ਜਾ ਕੇ ਨਵਾਂ ਘਰ ਵਸਾਉਂਦੇ ਹਨ ਤਾਂ ਇਸ ਲਈ ਇਸ ਨੂੰ ਨਵ-ਸਥਾਨੀ ਪਰਿਵਾਰ ਕਹਿੰਦੇ ਹਨ । ਅੱਜ-ਕਲ੍ਹ ਦੇ ਉਦਯੋਗਿਕ ਸਮਾਜਾਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਆਮ ਪਾਏ ਜਾਂਦੇ ਹਨ ।

6. ਸੱਤਾ ਦੇ ਆਧਾਰ ਤੇ ਪਰਿਵਾਰ ਦੀਆਂ ਕਿਸਮਾਂ (On the basis of Authority) – ਇਸ ਤਰ੍ਹਾਂ ਦੇ ਪਰਿਵਾਰ ਦੋ ਕਿਸਮ ਦੇ ਹੁੰਦੇ ਹਨ

  • ਪਿੱਤਰ ਸੱਤਾਤਮਕ ਪਰਿਵਾਰ (Patriarchal Family) – ਜਿਵੇਂ ਨਾਮ ਤੋਂ ਹੀ ਪਤਾ ਚਲਦਾ ਹੈ ਇਸ ਪ੍ਰਕਾਰ ਦੇ ਪਰਿਵਾਰ ਵਿੱਚ ਪਰਿਵਾਰ ਦੀ ਸੱਤਾ ਜਾਂ ਸ਼ਕਤੀ ਪੂਰੀ ਤਰ੍ਹਾਂ ਪਿਤਾ ਦੇ ਹੱਥ ਵਿੱਚ ਹੁੰਦੀ ਹੈ । ਪਰਿਵਾਰ ਦੇ ਸਾਰੇ ਕੰਮ ਪਿਤਾ ਦੇ ਹੱਥ ਵਿੱਚ ਹੁੰਦੇ ਹਨ । ਉਹ ਹੀ ਕਰਤਾ ਹੁੰਦਾ ਹੈ । ਪਰਿਵਾਰ ਦੇ ਸਾਰੇ ਛੋਟੇ-ਵੱਡੇ ਫੈਸਲਿਆਂ ਵਿੱਚ ਵੀ ਪਿਤਾ ਦਾ ਕਿਹਾ ਮੰਨਿਆ ਜਾਂਦਾ ਹੈ । ਪਰਿਵਾਰ ਦੇ ਸਾਰੇ ਮੈਂਬਰਾਂ ਉੱਤੇ ਨਿਯੰਤਰਣ ਵੀ ਪਿਤਾ ਦਾ ਹੀ ਹੁੰਦਾ ਹੈ । ਅੱਜ-ਕਲ੍ਹ ਭਾਰਤ ਵਿੱਚ ਇਸੇ ਪ੍ਰਕਾਰ ਦੇ ਪਰਿਵਾਰ ਹੀ ਪਾਏ ਜਾਂਦੇ ਹਨ ।
  • ਮਾਤਰ ਸੱਤਾਤਮਕ ਪਰਿਵਾਰ (Matriarchal Family) – ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਪਰਿਵਾਰ ਵਿੱਚ ਸੱਤਾ ਜਾਂ ਸ਼ਕਤੀ ਮਾਤਾ ਦੇ ਹੱਥ ਵਿੱਚ ਹੁੰਦੀ ਹੈ । ਬੱਚਿਆਂ ਉੱਤੇ ਮਾਤਾ ਦੇ ਰਿਸ਼ਤੇਦਾਰਾਂ ਦਾ ਅਧਿਕਾਰ ਜ਼ਿਆਦਾ ਹੁੰਦਾ ਹੈ ਨਾ ਕਿ ਪਿਤਾ ਦੇ ਰਿਸ਼ਤੇਦਾਰਾਂ ਦਾ । ਇਸਤਰੀ ਹੀ ਮੁਲ ਪੁਰਵ ਮੰਨੀ ਜਾਂਦੀ ਹੈ । ਸੰਪੱਤੀ ਦਾ ਵਾਰਸ ਪੁੱਤਰ ਨਹੀਂ ਬਲਕਿ ਮਾਂ ਦਾ ਭਰਾ ਜਾਂ ਭਾਣਜਾ ਹੁੰਦਾ ਹੈ । ਕਈ ਪ੍ਰਕਾਰ ਦੇ ਕਬੀਲਿਆਂ ਜਿਵੇਂ ਗਾਰੋ, ਖਾਸੀ ਆਦਿ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 7.
ਸਮਕਾਲੀਨ ਸਮੇਂ ਵਿੱਚ ਪਰਿਵਾਰ ਸੰਸਥਾ ਵਿੱਚ ਹੋਣ ਵਾਲੇ ਪਰਿਵਰਤਨਾਂ ਉੱਤੇ ਚਾਨਣਾ ਪਾਓ ।
ਉੱਤਰ-
1. ਕੇਂਦਰੀ ਪਰਿਵਾਰਾਂ ਦਾ ਵੱਧਣਾ (Increasing Nuclear families) – ਭਾਰਤੀ ਸਮਾਜ ਵਿਚ ਪਰੰਪਰਾਗਤ ਪੇਂਡੂ ਸਮਾਜ ਹੈ ਜਿੱਥੇ ਪ੍ਰਾਚੀਨ ਸਮੇਂ ਵਿਚ ਸੰਯੁਕਤ ਪਰਿਵਾਰ ਮਿਲਦੇ ਸਨ | ਮੁੱਖ ਪੇਸ਼ਾ ਖੇਤੀ ਹੋਣ ਦੇ ਕਾਰਨ ਪਰਿਵਾਰ ਵਿਚ ਵੱਧ ਮੈਂਬਰਾਂ ਦੀ ਜ਼ਰੂਰਤ ਪੈਂਦੀ ਸੀ । ਇਸ ਲਈ ਸੰਯੁਕਤ ਪਰਿਵਾਰ ਸਾਡੇ ਸਮਾਜ ਵਿਚ ਪਾਏ ਜਾਂਦੇ ਸਨ । ਪਰ ਸਮੇਂ ਦੇ ਨਾਲ-ਨਾਲ ਸਿੱਖਿਆ ਦੇ ਵੱਧਣ ਨਾਲ ਅਤੇ ਸਮਾਜਿਕ ਗਤੀਸ਼ੀਲਤਾ ਦੇ ਵੱਧਣ ਦੇ ਨਾਲ ਲੋਕ ਸ਼ਹਿਰਾਂ ਦੇ ਵੱਲ ਜਾਣ ਲੱਗੇ । ਲੋਕ ਸੰਯੁਕਤ ਪਰਿਵਾਰਾਂ ਨੂੰ ਛੱਡ ਕੇ ਸ਼ਹਿਰਾਂ ਵਿਚ ਜਾ ਕੇ ਕੇਂਦਰੀ ਪਰਿਵਾਰ ਵਸਾਉਣ ਲੱਗ ਪਏ । ਇਸ ਤਰ੍ਹਾਂ ਪਰਿਵਾਰ ਦੇ ਢਾਂਚੇ ਪੱਖ ਵਿਚ ਪਰਿਵਰਤਨ ਆਉਣ ਲੱਗ ਗਏ ਅਤੇ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਸਾਹਮਣੇ ਆਉਣ ਲੱਗ ਗਏ ।

2. ਆਰਥਿਕ ਕੰਮਾਂ ਵਿਚ ਪਰਿਵਰਤਨ (Changes in economic functions) – ਪਰਿਵਾਰ ਦੇ ਆਰਥਿਕ ਕੰਮਾਂ ਵਿਚ ਵੀ ਬਹੁਤ ਸਾਰੇ ਪਰਿਵਰਤਨ ਆਏ ਹਨ । ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਪਰਿਵਾਰ ਦੇ ਆਲੇ ਦੁਆਲੇ ਹੀ ਸਿਮਟਦੇ ਰਹਿੰਦੀਆਂ ਸਨ । ਪੈਸਾ ਕਮਾਉਣ ਦਾ ਪੂਰਾ ਕੰਮ ਪਰਿਵਾਰ ਵਿਚ ਹੀ ਹੁੰਦਾ ਸੀ ਜਿਵੇਂ ਕਿ ਕਣਕ ਉਗਾਉਣ ਦਾ ਕੰਮ ਜਾਂ ਅੱਟਾ ਪੀਸਣ ਦਾ ਕੰਮ । ਪਰਿਵਾਰ ਵਿਚ ਹੀ ਜੀਵਨ ਜੀਣ ਦੇ ਸਾਰੇ ਸਾਧਨ ਮੌਜੂਦ ਸਨ । ਪਰ ਸਮੇਂ ਦੇ ਨਾਲ-ਨਾਲ ਸਮਾਜ ਵਿਚ ਪਰਿਵਰਤਨ ਆਏ ਅਤੇ ਸਾਡੇ ਸਮਾਜਾਂ ਵਿਚ ਉਦਯੋਗਿਕੀਕਰਣ ਸ਼ੁਰੂ ਹੋਇਆ । ਪਰਿਵਾਰ ਦੇ ਆਰਥਿਕ ਕੰਮਾਂ ਉਦਯੋਗਾਂ ਦੇ ਕੋਲ ਚਲੇ ਗਏ ਜਿਵੇਂ ਕਿ ਅੱਟਾ ਹੁਣ ਚੱਕੀਆਂ ਉੱਤੇ ਪਿਸਦਾ ਹੈ ਜਾਂ ਕਪੜਾ ਵੱਡੀਆਂ-ਵੱਡੀਆਂ ਮਿੱਲਾਂ ਵਿਚ ਬਣਦਾ ਹੈ । ਇਸ ਤਰ੍ਹਾਂ ਪਰਿਵਾਰ ਦੇ ਆਰਥਿਕ ਉਤਪਾਦਨ ਦੇ ਕੰਮ ਹੌਲੀ-ਹੌਲੀ ਖ਼ਤਮ ਹੋ ਗਏ ਅਤੇ ਪਰਿਵਾਰ ਦੇ ਆਰਥਿਕ ਕੰਮ ਹੋਰ ਸੰਸਥਾਵਾਂ ਦੇ ਕੋਲ ਚਲੇ ਗਏ ।

3. ਸਿੱਖਿਅਕ ਕੰਮਾਂ ਦਾ ਪਰਿਵਰਤਿਤ ਹੋਣਾ (Changed in Educational functions) – ਪ੍ਰਾਚੀਨ ਸਮੇਂ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੰਮ ਜਾਂ ਤਾਂ ਗੁਰੂਕੁੱਲ ਵਿਚ ਹੁੰਦਾ ਸੀ ਜਾਂ ਫਿਰ ਘਰ ਵਿਚ । ਬੱਚਾ ਜੇਕਰ ਗੁਰੂ ਦੇ ਕੋਲ ਸਿੱਖਿਆ ਲੈਣ ਜਾਂਦਾ ਵੀ ਸੀ ਤਾਂ ਉਸਨੂੰ ਸਿਰਫ਼ ਵੇਦਾਂ, ਪੁਰਾਣਾਂ ਆਦਿ ਦੀ ਸਿੱਖਿਆ ਹੀ ਦਿੱਤੀ ਜਾਂਦੀ ਸੀ । ਉਸ ਨੂੰ ਪੇਸ਼ੇ ਜਾਂ ਕੰਮ ਨਾਲ ਸੰਬੰਧਿਤ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ ਸੀ ਅਤੇ ਇਹ ਕੰਮ ਪਰਿਵਾਰ ਵਲੋਂ ਹੀ ਕੀਤਾ ਜਾਂਦਾ ਸੀ । ਹਰੇਕ ਜਾਤ ਜਾਂ ਪਰਿਵਾਰ ਦਾ ਇਕ ਪਰੰਪਰਾਗਤ ਪੇਸ਼ਾ ਹੁੰਦਾ ਸੀ ਅਤੇ ਉਸ ਪੇਸ਼ੇ ਨਾਲ ਸੰਬੰਧਿਤ ਗੁਣ ਵੀ ਉਸ ਪਰਿਵਾਰ ਨੂੰ ਪਤਾ ਹੁੰਦੇ ਸਨ । ਉਹ ਪਰਿਵਾਰ ਆਪਣੇ ਬੱਚਿਆਂ ਨੂੰ ਹੌਲੀ-ਹੌਲੀ ਪੇਸ਼ੇ ਨਾਲ ਸੰਬੰਧਿਤ ਸਿੱਖਿਆ ਦਿੰਦਾ ਜਾਂਦਾ ਸੀ ਅਤੇ ਬੱਚਿਆਂ ਦੀ ਸਿੱਖਿਆ ਪੂਰੀ ਹੋ ਜਾਂਦੀ ਸੀ । ਪਰ ਸਮੇਂ ਦੇ ਨਾਲ-ਨਾਲ ਪਰਿਵਾਰ ਦੇ ਇਸ ਕੰਮ ਵਿਚ ਪਰਿਵਰਤਨ ਆਇਆ ਹੈ । ਹੁਣ ਪੇਸ਼ਿਆਂ ਨਾਲ ਸੰਬੰਧਿਤ ਸਿੱਖਿਆ ਦੇਣ ਦਾ ਕੰਮ ਪਰਿਵਾਰ ਦੁਆਰਾ ਨਹੀਂ ਬਲਕਿ ਸਰਕਾਰ ਵਲੋਂ ਖੋਲੇ ਗਏ Professional Colleges, Medical Colleges, Engineering Colleges, I.I.M’s, I.I.T’s, I.T.I.’s wife ਕਰਦੇ ਹਨ । ਬੱਚਾਂ ਇਨ੍ਹਾਂ ਵਿਚ ਪੇਸ਼ੇ ਨਾਲ ਸੰਬੰਧਿਤ ਸਿੱਖਿਆ ਗ੍ਰਹਿਣ ਕਰਕੇ ਆਪਣਾ ਪੇਸ਼ਾ ਹੀ ਅਪਨਾਉਂਦਾ ਹੈ ਅਤੇ ਪਰਿਵਾਰ ਦਾ ਪਰੰਪਰਾਗਤ ਪੇਸ਼ਾ ਛੱਡ ਦਿੰਦਾ ਹੈ । ਇਸ ਤਰ੍ਹਾਂ ਪਰਿਵਾਰ ਦਾ ਸਿੱਖਿਆ ਦੇਣ ਦੀ ਪਰੰਪਰਾਗਤ ਕੰਮ ਹੋਰ ਸੰਸਥਾਵਾਂ ਦੇ ਕੋਲ ਚਲਾ ਗਿਆ ਹੈ ।

4. ਪਰਿਵਾਰਿਕ ਏਕਤਾ ਦਾ ਘੱਟ ਹੋਣਾ (Decreasing unity of family) – ਪ੍ਰਾਚੀਨ ਸਮੇਂ ਵਿਚ ਸੰਯੁਕਤ ਪਰਿਵਾਰ ਹੁੰਦੇ ਸਨ ਅਤੇ ਪਰਿਵਾਰ ਦੇ ਸਾਰੇ ਮੈਂਬਰ ਪਰਿਵਾਰ ਦੇ ਹਿੱਤਾਂ ਦੇ ਲਈ ਕੰਮ ਕਰਦੇ ਸਨ । ਉਹ ਆਪਣੇ ਹਿੱਤਾਂ ਨੂੰ ਪਰਿਵਾਰ ਦੇ ਹਿੱਤਾਂ ਦੇ ਲਈ ਕੁਰਬਾਨ ਕਰ ਦਿੰਦੇ ਸਨ । ਪਰਿਵਾਰ ਦੇ ਮੈਂਬਰਾਂ ਵਿਚ ਪੂਰੀ ਏਕਤਾ ਹੁੰਦੀ ਸੀ । ਸਾਰੇ ਮੈਂਬਰ ਪਰਿਵਾਰ ਦੇ ਬਜ਼ੁਰਗ ਦੀ ਗੱਲ ਮੰਨਿਆ ਕਰਦੇ ਸਨ ਅਤੇ ਆਪਣੇ ਫ਼ਰਜ਼ ਚੰਗੇ ਤਰੀਕੇ ਨਾਲ ਪੂਰਾ ਕਰਿਆ ਕਰਦੇ ਸਨ । ਪਰ ਸਮੇਂ ਦੇ ਨਾਲ-ਨਾਲ ਪਰਿਵਾਰਿਕ ਏਕਤਾ ਵਿਚ ਕਮੀ ਆਈ । ਸੰਯੁਕਤ ਪਰਿਵਾਰ ਖ਼ਤਮ ਹੋਣੇ ਸ਼ੁਰੂ ਹੋ ਗਏ ਅਤੇ ਕੇਂਦਰੀ ਪਰਿਵਾਰ ਸਾਹਮਣੇ ਆਉਣ ਲੱਗ ਪਏ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਪਣੇ-ਆਪਣੇ ਹਿੱਤ ਹੁੰਦੇ ਹਨ ਅਤੇ ਕੋਈ ਵੀ ਪਰਿਵਾਰ ਦੇ ਹਿੱਤਾਂ ਦੇ ਲਈ ਆਪਣੇ ਹਿੱਤਾਂ ਦਾ ਤਿਆਗ ਨਹੀਂ ਕਰਦਾ ਹੈ । ਸਾਰਿਆਂ ਦੇ ਆਪਣੇ-ਆਪਣੇ ਆਦਰਸ਼ ਹੁੰਦੇ ਹਨ ਜਿਸ ਕਾਰਨ ਕਈ ਵਾਰ ਤਾਂ ਉਹ ਘਰ ਵੀ ਛੱਡ ਦਿੰਦੇ ਹਨ । ਇਸ ਤਰ੍ਹਾਂ ਸਮੇਂ ਦੇ ਨਾਲ-ਨਾਲ ਪਰਿਵਾਰਿਕ ਏਕਤਾ ਵਿਚ ਕਮੀ ਆਈ ਹੈ ।

5. ਸਮਾਜਿਕ ਕੰਮਾਂ ਵਿਚ ਪਰਿਵਰਤਨ (Change in Social functions) – ਪਰਿਵਾਰ ਦੇ ਸਮਾਜਿਕ ਕੰਮ ਵੀ ਕਾਫੀ ਬਦਲ ਗਏ ਹਨ | ਪ੍ਰਾਚੀਨ ਸਮੇਂ ਵਿਚ ਪਰਿਵਾਰ ਸਮਾਜਿਕ ਨਿਯੰਤਰਣ ਦੇ ਸਾਧਨ ਦੇ ਰੂਪ ਵਿਚ ਕਾਫ਼ੀ ਮਹੱਤਵਪੂਰਨ ਕੰਮ ਕਰਦਾ ਸੀ । ਪਰਿਵਾਰ ਆਪਣੇ ਮੈਂਬਰਾਂ ਉੱਤੇ ਪੂਰਾ ਨਿਯੰਤਰਣ ਰੱਖਦਾ ਸੀ । ਉਸਦੀਆਂ ਚੰਗੀਆਂ ਮਾੜੀਆਂ ਆਦਤਾਂ ਉੱਤੇ ਨਜ਼ਰ ਰੱਖਦਾ ਸੀ ਅਤੇ ਉਸ ਨੂੰ ਸਮੇਂ-ਸਮੇਂ ਉੱਤੇ ਗ਼ਲਤ ਕੰਮ ਨਾ ਕਰਨ ਦੀ ਚੇਤਾਵਨੀ ਦਿੰਦਾ ਸੀ । ਮੈਂਬਰ ਵੀ ਪਰਿਵਾਰ ਦੇ ਬਜ਼ੁਰਗਾਂ ਤੋਂ ਡਰਦੇ ਸਨ ਜਿਸ ਕਾਰਨ ਉਹ ਨਿਯੰਤਰਣ ਵਿਚ ਰਹਿੰਦੇ ਸਨ | ਪਰ ਸਮੇਂ ਦੇ ਨਾਲ-ਨਾਲ ਵਿਅਕਤੀ ਉੱਤੇ ਪਰਿਵਾਰ ਦਾ ਨਿਯੰਤਰਣ ਘੱਟ ਹੋਣ ਲੱਗ ਗਿਆ ਅਤੇ ਨਿਯੰਤਰਣ ਦੇ ਰਸਮੀ ਸਾਧਨ ਸਾਹਮਣੇ ਆਏ ਜਿਵੇਂ ਕਿ ਪੁਲਿਸ, ਫੌਜ, ਅਦਾਲਤ, ਜੇਲ ਆਦਿ ।

ਇਸਦੇ ਨਾਲ ਪਾਚੀਨ ਸਮੇਂ ਵਿਚ ਔਰਤ ਆਪਣੇ ਪਤੀ ਨੂੰ ਪਰਮੇਸ਼ਵਰ ਹੀ ਸਮਝਦੀ ਸੀ ਅਤੇ ਉਸਨੂੰ ਭਗਵਾਨ ਦਾ ਦਰਜਾ ਦਿੰਦੀ ਸੀ । ਪਤੀ ਦੀ ਇੱਛਾ ਦੇ ਸਾਹਮਣੇ ਉਹ ਆਪਣੀ ਇੱਛਾ ਦਾ ਤਿਆਗ ਕਰ ਦਿੰਦੀ ਸੀ ਪਰ ਹੁਣ ਇਹ ਧਾਰਣਾ ਬਦਲ ਗਈ ਹੈ । ਹੁਣ ਪਤਨੀ ਪਤੀ ਨੂੰ ਪਰਮੇਸ਼ਵਰ ਨਹੀਂ ਬਲਕਿ ਆਪਣੇ ਸਾਥੀ ਜਾਂ ਦੋਸਤ ਸਮਝਦੀ ਹੈ ਜਿਸ ਨਾਲ ਕਿ ਉਹ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕੇ ।

6. ਧਾਰਮਿਕ ਕੰਮਾਂ ਵਿਚ ਪਰਿਵਰਤਨ (Change in religious functions) – ਪ੍ਰਾਚੀਨ ਸਮੇਂ ਵਿਚ ਚਾਹੇ ਬੱਚਿਆਂ ਨੂੰ ਗੁਰੂ ਦੇ ਆਸ਼ਰਮ ਵਿਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਉਸ ਨੂੰ ਉੱਥੇ ਹੀ ਵੇਦਾਂ, ਧਾਰਮਿਕ ਗ੍ਰੰਥਾਂ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਸੀ ਪਰ ਫਿਰ ਵੀ ਪਰਿਵਾਰ ਉਸ ਨੂੰ ਧਾਰਮਿਕ ਸਿੱਖਿਆ ਵੀ ਦਿੰਦਾ ਸੀ । ਉਸਨੂੰ ਧਰਮ ਅਤੇ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਸੀ । ਸਮੇਂ-ਸਮੇਂ ਉੱਤੇ ਪਰਿਵਾਰ ਵਿਚ ਧਾਰਮਿਕ ਸੰਸਕਾਰ, ਯੱਗ ਆਦਿ ਹੁੰਦੇ ਰਹਿੰਦੇ ਸਨ ਜਿਸ ਨਾਲ ਬੱਚਿਆਂ ਨੂੰ ਧਰਮ ਦੇ ਬਾਰੇ ਵਿਚ ਕੁੱਝ ਪਤਾ ਚਲਦਾ ਰਹਿੰਦਾ ਸੀ । ਇਸ ਤਰ੍ਹਾਂ ਪਰਿਵਾਰ ਵਿਚ ਹੀ ਬੱਚਿਆਂ ਨੂੰ ਧਾਰਮਿਕ ਸਿੱਖਿਆ ਮਿਲ ਜਾਂਦੀ ਸੀ । ਪਰ ਸਮੇਂ ਦੇ ਨਾਲ ਬਹੁਤ ਸਾਰੀਆਂ ਖੋਜਾਂ ਹੋਈਆਂ, ਵਿਗਿਆਨ ਨੇ ਪ੍ਰਗਤੀ ਕੀਤੀ ਅਤੇ ਵਿਗਿਆਨ ਹਰੇਕ ਗੱਲ ਵਿਚ ਤਰਕ ਵੇਖਦਾ ਹੈ ।

ਲੋਕ ਵਿਗਿਆਨ ਦੀ ਸਿੱਖਿਆ ਲੈ ਕੇ ਧਰਮ ਨੂੰ ਭੁੱਲਣ ਲੱਗ ਗਏ ! ਹੁਣ ਲੋਕ ਹਰੇਕ ਧਾਰਮਿਕ ਸੰਸਕਾਰ ਨੂੰ ਤਰਕ ਦੀ ਕਸੌਟੀ ਉੱਤੇ ਤੋਲਣ ਲੱਗ ਗਏ ਹਨ ਕਿ ਇਹ ਕਿਉਂ ਅਤੇ ਕਿਵੇਂ ਹੈ । ਹੁਣ ਲੋਕਾਂ ਦੇ ਕੋਲ ਧਾਰਮਿਕ ਯੱਗਾਂ ਦੇ ਲਈ ਸਮਾਂ ਨਹੀਂ ਹੈ । ਹੁਣ ਲੋਕ ਧਾਰਮਿਕ ਕੰਮਾਂ ਦੇ ਲਈ ਥੋੜ੍ਹਾ ਜਿਹਾ ਸਮਾਂ ਹੀ ਕੱਢ ਸਕਦੇ ਹਨ ਅਤੇ ਉਹ ਵੀ ਆਪਣੇ ਸਮੇਂ ਦੇ ਅਨੁਸਾਰ । ਹੁਣ ਲੋਕ ਵਿਆਹ ਵਰਗੇ ਧਾਰਮਿਕ ਸੰਸਕਾਰ ਨੂੰ ਸਮਾਜਿਕ ਉਤਸਵ ਦੇ ਰੂਪ ਵਿਚ ਮਨਾਉਂਦੇ ਹਨ ਤਾਕਿ ਵੱਧ ਤੋਂ ਵੱਧ ਲੋਕਾਂ ਨੂੰ ਸੱਦਿਆ ਜਾ ਸਕੇ । ਲੋਕ ਇਨ੍ਹਾਂ ਵਿਚ ਵੱਧ ਤੋਂ ਵੱਧ ਪੈਸਾ ਖ਼ਰਚ ਕਰਦੇ ਹਨ ਜਿਸ ਕਾਰਨ ਧਾਰਮਿਕ ਕ੍ਰਿਆਵਾਂ ਦਾ ਮਹੱਤਵ ਘੱਟ ਹੋ ਗਿਆ ਹੈ । ਇਸ ਤਰ੍ਹਾਂ ਪਰਿਵਾਰ ਦੇ ਧਾਰਮਿਕ ਕੰਮ ਘੱਟ ਹੋ ਗਏ ਹਨ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 8.
ਰਿਸ਼ਤੇਦਾਰੀ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੇ ਪ੍ਰਕਾਰਾਂ ਨੂੰ ਵਿਸਤਾਰ ਨਾਲ ਲਿਖੋ ।
ਉੱਤਰ-
ਸਾਕਾਦਾਰੀ ਜਾਂ ਰਿਸ਼ਤੇਦਾਰੀ ਦਾ ਅਰਥ (Meaning of Kinship) – Kin ਸ਼ਬਦ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਜੋ ਕਿ ਸ਼ਬਦ Cynn ਤੋਂ ਨਿਕਲਿਆ ਹੈ ਜਿਸ ਦਾ ਮਤਲਬ ਸਿਰਫ਼ ‘ਰਿਸ਼ਤੇਦਾਰ’ ਹੁੰਦਾ ਹੈ ਅਤੇ ਸਮਾਜ ਵਿਗਿਆਨਿਆਂ ਅਤੇ ਮਾਨਵ ਵਿਗਿਆਨੀਆਂ ਨੇ ਆਪਣੇ ਅਧਿਐਨ ਵੇਲੇ ਇਸ ‘ਰਿਸ਼ਤੇਦਾਰ’ ਸ਼ਬਦ ਨੂੰ ਮੁੱਖ ਰੱਖਿਆ ਹੈ । ਸਾਕਾਦਾਰੀ ਸ਼ਬਦ ਵਿੱਚ ਰਿਸ਼ਤੇਦਾਰ ਹੁੰਦੇ ਹਨ , ਜਿਵੇਂ ਰਕਤ ਸੰਬੰਧੀ, ਸਕੇ ਅਤੇ ਰਿਸ਼ਤੇਦਾਰ ਆਦਿ ।

ਆਮ ਸ਼ਬਦਾਂ ਵਿੱਚ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਵਿੱਚ ਸਾਕਾਦਾਰੀ ਵਿਵਸਥਾ ਤੋਂ ਮਤਲਬ ਉਹਨਾਂ ਨਿਯਮਾਂ ਦੇ ਸੰਕੁਲ ਤੋਂ ਹੈ ਜੋ ਵੰਸ਼ ਰੂਮ, ਉੱਤਰਾਧਿਕਾਰ, ਵਿਰਾਸਤ, ਵਿਆਹ, ਵਿਆਹ ਤੋਂ ਬਾਹਰ ਲਿੰਗੀ ਸੰਬੰਧਾਂ, ਨਿਵਾਸ ਆਦਿ ਦਾ ਨਿਯਮਨ ਕਰਦੇ ਹੋਏ ਸਮਾਜ ਵਿਸ਼ੇਸ਼ ਵਿੱਚ ਮਨੁੱਖ ਜਾਂ ਉਸਦੇ ਸਮੂਹ ਦੀ ਸਥਿਤੀ ਉਸ ਦੇ ਖੂਨ ਦੇ ਸੰਬੰਧਾਂ ਜਾਂ ਵਿਆਹਕ ਸੰਬੰਧਾਂ ਦੇ ਪੱਖ ਤੋਂ ਨਿਰਧਾਰਿਤ ਕਰਦੇ ਹੋਈਏ । ਇਸ ਦਾ ਅਰਥ ਹੈ ਕਿ ਅਸਲੀ ਜਾਂ ਖੂਨ ਅਤੇ ਵਿਆਹ ਦੁਆਰਾ ਬਣਾਏ ਅਤੇ ਵਿਕਸਿਤ ਸਮਾਜਿਕ ਸੰਬੰਧਾਂ ਦੀ ਵਿਵਸਥਾ ਸਾਕਾਦਾਰੀ ਵਿਵਸਥਾ ਕਹਾਉਂਦੀ ਹੈ । ਇਸ ਦਾ ਸਾਫ਼ ਅਤੇ ਸਪੱਸ਼ਟ ਮਤਲਬ ਇਹ ਹੋਇਆ ਕਿ ਉਹ ਸੰਬੰਧ ਜਿਹੜੇ ਖ਼ੂਨ ਦੁਆਰਾ ਬਣੇ ਹੁੰਦੇ ਹਨ ਅਤੇ ਵਿਆਹ ਦੁਆਰਾ ਬਣ ਜਾਂਦੇ ਹਨ ਉਹ ਸਾਰੇ ਸਾਕਾਦਾਰੀ ਵਿਵਸਥਾ ਦਾ ਹਿੱਸਾ ਹੁੰਦੇ ਹਨ । ਇਸ ਵਿੱਚ ਉਹ ਸਾਰੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਜੋ ਕਿ ਖੂਨ ਅਤੇ ਵਿਆਹ , ਦੁਆਰਾ ਬਣਦੇ ਹਨ । ਉਦਾਹਰਨ ਦੇ ਤੌਰ ਉੱਤੇ ਮਾਤਾ-ਪਿਤਾ, ਦਾਦਾ-ਦਾਦੀ, ਚਾਚਾ-ਚਾਚੀ, ਮਾਮਾ-ਮਾਮੀ, ਤਾਇਆ-ਤਾਈ, ਭੈਣ-ਭਾਈ, ਸੱਸ-ਸਹੁਰਾ, ਸਾਲਾ-ਸਾਲੀ ਆਦਿ । ਇਸ ਸਭ ਸਾਡੇ ਰਿਸ਼ਤੇਦਾਰ ਹੁੰਦੇ ਹਨ ਅਤੇ ਸਾਕਾਦਾਰੀ ਵਿਵਸਥਾ ਦਾ ਹਿੱਸਾ ਹੁੰਦੇ ਹਨ ।

ਪਰਿਭਾਸ਼ਾਵਾਂ (Definitions)

  1. ਲੈਵੀ ਸਟਰਾਸ (Levi Strauss) ਦੇ ਅਨੁਸਾਰ, “ਸਾਕਾਦਾਰੀ ਵਿਵਸਥਾ ਇੱਕ ਨਿਰੰਕੁਸ਼ ਵਿਵਸਥਾ ਹੈ ।”
  2. ਚਾਰਲਸ ਵਿਕ (Charles Winick) ਦੇ ਅਨੁਸਾਰ, “ਸਾਕਾਦਾਰੀ ਵਿਵਸਥਾ ਵਿੱਚ ਉਹ ਸੰਬੰਧ ਸ਼ਾਮਲ ਕੀਤੇ ਜਾਂਦੇ ਹਨ ਜੋ ਕਲਪਿਤ ਜਾਂ ਵਾਸਤਵਿਕ ਵੰਸ਼ ਪਰੰਪਰਾਗਤ ਬੰਧਨਾਂ ਉੱਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦੇ ਹਨ ।”
  3. ਰੈਡਕਲਿਫ ਬਰਾਉਨ (Redcliff Brown) ਦੇ ਅਨੁਸਾਰ, “ਪਰਿਵਾਰ ਅਤੇ ਵਿਆਹ ਦੀ ਹੋਂਦ ਤੋਂ ਪੈਦਾ ਹੋਏ ਜਾਂ ਇਸ ਦੇ ਸਿੱਟੇ ਵਜੋਂ ਪੈਦਾ ਹੋਏ ਸਾਰੇ ਸੰਬੰਧ ਸਾਕਾਦਾਰੀ ਵਿਵਸਥਾ ਵਿੱਚ ਹੁੰਦੇ ਹਨ ।”
  4. ਲੂਸੀ ਮੇਯਰ (Lucy Mayor) ਦੇ ਅਨੁਸਾਰ, “ਬੰਧੂਤਵ ਜਾਂ ਸਾਕਾਦਾਰੀ ਵਿੱਚ ਸਮਾਜਿਕ ਸੰਬੰਧਾਂ ਨੂੰ ਜੈਵਿਕ ਸ਼ਬਦਾਂ ਵਿੱਚ ਵਿਅਕਤ ਕੀਤਾ ਜਾਂਦਾ ਹੈ ।”

ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਦੋ ਵਿਅਕਤੀ ਰਿਸ਼ਤੇਦਾਰ ਹੁੰਦੇ ਹਨ । ਜੇਕਰ ਉਹਨਾਂ ਦੇ ਪੁਰਵਜ ਇੱਕ ਹੀ ਹੋਣ ਤਾਂ ਉਹ ਇੱਕ ਵਿਅਕਤੀ ਦੀ ਔਲਾਦ ਹੁੰਦੇ ਹਨ | ਸਾਕਾਦਾਰੀ ਵਿਵਸਥਾ ਰਿਸ਼ਤੇਦਾਰਾਂ ਦੀ ਵਿਵਸਥਾ ਹੈ ਜੋ ਕਿ ਰਕਤ ਸੰਬੰਧਾਂ ਜਾਂ ਵਿਆਹ ਸੰਬੰਧਾਂ ਉੱਤੇ ਆਧਾਰਿਤ ਹੁੰਦੀ ਹੈ । ਸਾਕਾਦਾਰੀ ਵਿਵਸਥਾ ਸੰਸਕ੍ਰਿਤਕ ਹੈ ਅਤੇ ਇਸ ਦੀ ਬਣਤਰ ਸਾਰੇ ਸੰਸਾਰ ਵਿੱਚ ਵੱਖ-ਵੱਖ ਹੈ । ਸਾਕਾਦਾਰੀ ਵਿਵਸਥਾ ਵਿੱਚ ਉਨ੍ਹਾਂ ਸਾਰੇ ਅਸਲੀ ਜਾਂ ਨਕਲੀ ਰਕਤ ਸੰਬੰਧਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹੜੇ ਸਮਾਜ ਦੁਆਰਾ ਮਾਨਤਾ ਪ੍ਰਾਪਤ ਹੁੰਦੇ ਹਨ । ਇੱਕ ਨਜਾਇਜ਼ ਬੱਚੇ ਨੂੰ ਸਾਕਾਦਾਰੀ ਵਿੱਚ ਉੱਚਾ ਸਥਾਨ ਪ੍ਰਾਪਤ ਨਹੀਂ ਹੋ ਸਕਦਾ ਪਰ ਇੱਕ ਗੋਦ ਲਏ ਬੱਚੇ ਨੂੰ ਸਾਕਾਦਾਰੀ ਵਿਵਸਥਾ ਵਿੱਚ ਉੱਚਾ ਸਥਾਨ ਪ੍ਰਾਪਤ ਹੋ । ਜਾਂਦਾ ਹੈ । ਇਹ ਇੱਕ ਵਿਸ਼ੇਸ਼ ਸਾਕਾਦਾਰੀ ਸਮੂਹ ਦੀ ਵਿਵਸਥਾ ਹੈ ਜਿਸ ਵਿੱਚ ਸਾਰੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਅਤੇ ਜਿਹੜੇ ਇੱਕ ਦੂਜੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹਨ । ਇਸ ਤਰ੍ਹਾਂ ਸਮਾਜ ਦੁਆਰਾ ਮਾਨਤਾ ਪ੍ਰਾਪਤ ਅਸਲੀ ਜਾਂ ਨਕਲੀ ਰਕਤ ਅਤੇ ਵਿਆਹ ਦੁਆਰਾ ਸਥਾਪਿਤ ਅਤੇ ਗੂੜ੍ਹੇ ਸਮਾਜਿਕ ਸੰਬੰਧਾਂ ਦੀ ਵਿਵਸਥਾ ਨੂੰ ਸਾਕਾਦਾਰੀ ਵਿਵਸਥਾ ਕਿਹਾ ਜਾਂਦਾ ਹੈ ।

ਨਾਤੇਦਾਰੀ ਦੀਆਂ ਸ਼੍ਰੇਣੀਆਂ Categories of Kinship

ਵਿਅਕਤੀ ਦੀ ਨੇੜਤਾ ਤੇ ਦੂਰੀ ਦੇ ਆਧਾਰ ਉੱਤੇ ਨਾਤੇਦਾਰੀ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ | ਸਾਕੇਦਾਰੀ ਵਿੱਚ ਸਾਰੇ ਰਿਸ਼ਤੇਦਾਰਾਂ ਵਿੱਚ ਇੱਕੋ ਜਿਹੇ ਸੰਬੰਧ ਨਹੀਂ ਪਾਏ ਜਾਂਦੇ ਹਨ । ਜਿਹੜੇ ਸੰਬੰਧ ਸਾਡੇ ਆਪਣੇ ਮਾਤਾ-ਪਿਤਾ, ਪਤੀਪਤਨੀ, ਬੱਚਿਆਂ ਨਾਲ ਹੋਣਗੇ ਉਹ ਸਾਡੇ ਆਪਣੇ ਚਾਚੇ, ਭਤੀਜੇ ਮਾਮੇ, ਮਾਸੀ ਨਾਲ ਨਹੀਂ ਹੋ ਸਕਦੇ ਕਿਉਂਕਿ ਸਾਡਾ ਆਪਣੇ ਮਾਤਾ-ਪਿਤਾ, ਪਤੀ-ਪਤਨੀ ਨਾਲ ਜੋ ਸੰਬੰਧ ਹੈ ਉਹ ਚਾਚੇ, ਭਤੀਜੇ, ਮਾਮੇ ਆਦਿ ਨਾਲ ਨਹੀਂ ਹੋ ਸਕਦਾ । ਉਹਨਾਂ ਵਿਚ ਬਹੁਤ ਜ਼ਿਆਦਾ ਗੁੜੇ ਸੰਬੰਧ ਨਹੀਂ ਪਾਏ ਜਾਂਦੇ । ਇਸ ਨੇੜਤਾ ਅਤੇ ਦੁਰੀ ਦੇ ਆਧਾਰ ਉੱਤੇ ਨਾਤੇਦਾਰੀ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ ।

(1) ਪ੍ਰਾਥਮਿਕ ਰਿਸ਼ਤੇਦਾਰ (Primary Relations) – ਪਹਿਲੀ ਸ਼੍ਰੇਣੀ ਦੀ ਸਾਕੇਦਾਰੀ ਵਿੱਚ ਪ੍ਰਾਥਮਿਕ ਰਿਸ਼ਤੇਦਾਰ ਜਿਵੇਂ ਪਤੀ-ਪਤਨੀ, ਪਿਤਾ-ਪੁੱਤਰ, ਮਾਤਾ-ਪੁੱਤਰ, ਮਾਤਾ-ਪੁੱਤਰੀ, ਪਿਤਾ-ਪੁੱਤਰੀ, ਭੈਣ ਭੈਣ, ਭਰਾ-ਭੈਣ, ਭੈਣ-ਭਰਾ, ਭਰਾ ਭਰਾ ਆਦਿ ਆਉਂਦੇ ਹਨ | ਮਰਡੋਕ ਦੇ ਅਨੁਸਾਰ ਇਹ ਅੱਠ ਪ੍ਰਕਾਰ ਦੇ ਹੁੰਦੇ ਹਨ । ਇਹ ਪਾਥਮਿਕ ਇਸ ਲਈ ਹੁੰਦੇ ਹਨ ਕਿਉਂਕਿ ਇਹਨਾਂ ਵਿੱਚ ਸੰਬੰਧ ਪ੍ਰਤੱਖ ਅਤੇ ਗੁੜੇ ਹੁੰਦੇ ਹਨ ।

(2) ਗੌਣ ਸੰਬੰਧੀ (Secondary Relations) – ਸਾਡੇ ਕੁੱਝ ਰਿਸ਼ਤੇਦਾਰ ਪ੍ਰਾਥਮਿਕ ਹੁੰਦੇ ਹਨ ਜਿਵੇਂ ਮਾਤਾ-ਪਿਤਾ, ਭੈਣ ਭਰਾ ਆਦਿ । ਇਹਨਾਂ ਨਾਲ ਸਾਡਾ ਪ੍ਰਤੱਖ ਰਿਸ਼ਤਾ ਹੁੰਦਾ ਹੈ । ਪਰ ਕੁੱਝ ਰਿਸ਼ਤੇਦਾਰ ਅਜਿਹੇ ਹੁੰਦੇ ਹਨ । ਜਿਨ੍ਹਾਂ ਨਾਲ ਸਾਡਾ ਪ੍ਰਤੱਖ ਰਿਸ਼ਤਾ ਨਹੀਂ ਹੁੰਦਾ ਬਲਕਿ ਅਸੀਂ ਉਹਨਾਂ ਨਾਲ ਪ੍ਰਾਥਮਿਕ ਰਿਸ਼ਤੇਦਾਰਾਂ ਦੇ ਮਾਧਿਅਮ ਨਾਲ ਜੁੜੇ ਹੁੰਦੇ ਹਾਂ ਜਿਵੇਂ ਮਾਤਾ ਦਾ ਭਰਾ, ਪਿਤਾ ਦਾ ਭਰਾ, ਮਾਤਾ ਦੀ ਭੈਣ, ਪਿਤਾ ਦੀ ਭੈਣ, ਭੈਣ ਦਾ ਪਤੀ, ਭਰਾ ਦੀ ਪਤਨੀ ਆਦਿ । ਇਹਨਾਂ ਸਾਰਿਆਂ ਨਾਲ ਸਾਡਾ ਨਿੱਘਾ ਰਿਸ਼ਤਾ ਨਹੀਂ ਹੁੰਦਾ ਬਲਕਿ ਇਹ ਗੌਣ ਸੰਬੰਧੀ ਹੁੰਦੇ ਹਨ । ਮਰਡੋਕ ਦੇ ਅਨੁਸਾਰ ਇਹ ਸੰਬੰਧ 33 ਪ੍ਰਕਾਰ ਦੇ ਹੁੰਦੇ ਹਨ ।

(3) ਤੀਜੇ ਦਰਜੇ ਦੇ ਸੰਬੰਧੀ (Tertiary Kins) – ਸਭ ਤੋਂ ਪਹਿਲੇ ਰਿਸ਼ਤੇਦਾਰ ਪ੍ਰਾਥਮਿਕ ਹੁੰਦੇ ਹਨ ਤੇ ਫਿਰ ਕੌਣ ਸੰਬੰਧੀ ਯਾਨਿ ਕਿ ਪਾਥਮਿਕ ਸੰਬੰਧੀਆਂ ਦੀ ਮਦਦ ਨਾਲ ਰਿਸ਼ਤੇ ਬਣਦੇ ਹਨ | ਤੀਜੀ ਪ੍ਰਕਾਰ ਦੇ ਸੰਬੰਧੀ ਉਹ ਹੁੰਦੇ ਹਨ ਜਿਹੜੇ ਗੌਣ ਸੰਬੰਧੀਆਂ ਦੇ ਪਾਥਮਿਕ ਰਿਸ਼ਤੇਦਾਰ ਹਨ । ਜਿਵੇਂ ਪਿਤਾ ਦੇ ਭਰਾ ਦਾ ਪੱਤਰ, ਮਾਤਾ ਦੇ ਭਰਾ ਦੀ ਪਤਨੀ-ਮਾਮੀ, ਪਤਨੀ ਦੇ ਭਰਾ ਦੀ ਪਤਨੀ ਅਰਥਾਤ ਸਾਲੇ ਦੀ ਪਤਨੀ, ਮਾਤਾ ਦੀ ਭੈਣ ਦਾ ਪਤੀ-ਮਾਸੜ ਆਦਿ | ਮਰਡੈਕ ਨੇ ਇਹਨਾਂ ਦੀ 151 ਦੀ ਗਿਣਤੀ ਦਿੱਤੀ ਹੈ ।
ਇਸ ਤਰ੍ਹਾਂ ਇਹ ਤਿੰਨ ਸ਼੍ਰੇਣੀਆਂ ਦੀ ਸਾਕੇਦਾਰੀ ਹੁੰਦੀ ਹੈ ਪਰ ਜੇਕਰ ਅਸੀਂ ਚਾਹੀਏ ਤਾਂ ਅਸੀਂ ਚੌਥੀ ਅਤੇ ਪੰਜਵੀਂ ਸ਼੍ਰੇਣੀ ਬਾਰੇ ਵੀ ਜਾਣ ਸਕਦੇ ਹਾਂ ।

ਪ੍ਰਸ਼ਨ 9.
ਸਮਾਜਿਕ ਜੀਵਨ ਵਿੱਚ ਨਾਤੇਦਾਰੀ ਦੇ ਮਹੱਤਵ ਨੂੰ ਸਮਝਾਉ ।
ਉੱਤਰ-
ਸਾਕਾਦਾਰੀ ਵਿਵਸਥਾ ਦਾ ਸਮਾਜਿਕ ਸੰਰਚਨਾ ਵਿੱਚ ਇੱਕ ਵਿਸ਼ੇਸ਼ ਸਥਾਨ ਹੈ । ਇਸ ਦੇ ਨਾਲ ਹੀ ਸਮਾਜ ਦੀ ਬਣਤਰ ਬਣਦੀ ਹੈ । ਜੇਕਰ ਨਾਤੇਦਾਰੀ ਜਾਂ ਸਾਕਾਦਾਰੀ ਵਿਵਸਥਾ ਹੀ ਨਾ ਹੋਵੇ ਤਾਂ ਸਮਾਜ ਇੱਕ ਸੰਗਠਨ ਦੀ ਤਰ੍ਹਾਂ ਨਹੀਂ ਬਣ ਸਕੇਗਾ ਅਤੇ ਸਹੀ ਤਰੀਕੇ ਕੰਮ ਨਹੀਂ ਕਰ ਸਕੇਗਾ । ਇਸ ਲਈ ਇਸ ਦਾ ਮਹੱਤਵ ਕਾਫ਼ੀ ਵੱਧ ਗਿਆ ਹੈ ਜਿਸ ਦਾ ਵਰਣਨ ਹੇਠਾਂ ਲਿਖਿਆ ਹੈ-

(1) ਨਾਤੇਦਾਰੀ ਸੰਬੰਧਾਂ ਦੇ ਮਾਧਿਅਮ ਤੋਂ ਹੀ ਕਬਾਇਲੀ ਅਤੇ ਖੇਤੀ ਵਾਲੇ ਸਮਾਜਾਂ ਦੇ ਵਿੱਚ ਅਧਿਕਾਰ ਅਤੇ ਪਰਿਵਾਰ ਤੇ ਵਿਆਹ, ਉਤਪਾਦਨ ਅਤੇ ਉਪਭੋਗ ਦੀ ਪੱਧਤੀ ਅਤੇ ਰਾਜਨੀਤਿਕ ਸੱਤਾ ਦੇ ਅਧਿਕਾਰਾਂ ਦਾ ਨਿਰਧਾਰਨ ਹੁੰਦਾ ਹੈ । ਸ਼ਹਿਰੀ ਸਮਾਜਾਂ ਵਿੱਚ ਵੀ ਵਿਆਹ ਅਤੇ ਪਰਿਵਾਰਿਕ ਉਤਸਵਾਂ ਦੇ ਸਮੇਂ ਨਾਤੇਦਾਰੀ ਸੰਬੰਧਾਂ ਦਾ ਮਹੱਤਵ ਵੇਖਣ ਨੂੰ ਮਿਲਦਾ ਹੈ ।

(2) ਨਾਤੇਦਾਰੀ, ਪਰਿਵਾਰ ਅਤੇ ਵਿਆਹ ਵਿੱਚ ਡੂੰਘਾ ਸੰਬੰਧ ਹੈ । ਨਾਤੇਦਾਰੀ ਦੇ ਮਾਧਿਅਮ ਤੋਂ ਹੀ ਇਸ ਗੱਲ ਦਾ ਨਿਰਧਾਰਨ ਹੁੰਦਾ ਹੈ ਕਿ ਕੌਣ ਕਿਸ ਦੇ ਨਾਲ ਵਿਆਹ ਕਰ ਸਕਦਾ ਹੈ ਅਤੇ ਕਿਹੜੇ-ਕਿਹੜੇ ਸੰਬੰਧਾਂ ਦੀ ਕੀ ਸ਼ਬਦਾਵਲੀ ਹੈ । ਨਾਤੇਦਾਰੀ ਤੋਂ ਹੀ ਵੰਸ਼ ਸੰਬੰਧ, ਗੋਤਰ ਅਤੇ ਖ਼ਾਨਦਾਨ ਦਾ ਨਿਰਧਾਰਨ ਹੁੰਦਾ ਹੈ ਅਤੇ ਵੰਸ਼, ਗੋਤਰ ਅਤੇ ਖ਼ਾਨਦਾਨ ਵਿੱਚ ਬਾਹਰ ਵਿਆਹ ਦਾ ਸਿਧਾਂਤ ਪਾਇਆ ਜਾਂਦਾ ਹੈ ।

(3) ਪਰਿਵਾਰਿਕ ਜੀਵਨ, ਵੰਸ਼ ਸੰਬੰਧ, ਗੋਤਰ ਅਤੇ ਖ਼ਾਨਦਾਨ ਦੇ ਮੈਂਬਰਾਂ ਦੇ ਵਿੱਚ ਨਾਤੇਦਾਰੀ ਦੇ ਆਧਾਰ ਉੱਤੇ ਹੀ ਜਨਮ ਤੋਂ ਲੈ ਕੇ ਮੌਤ ਤਕ ਦੇ ਸੰਸਕਾਰਾਂ ਅਤੇ ਕਰਮ-ਕਾਂਡਾਂ ਵਿੱਚ ਕਿਸਦਾ ਕੀ ਅਧਿਕਾਰ ਅਤੇ ਜ਼ਿੰਮੇਵਾਰੀ ਹੈ, ਇਸ ਦਾ ਨਿਰਧਾਰਨ ਹੁੰਦਾ ਹੈ, ਜਿਵੇਂ ਵਿਆਹ ਦੇ ਸੰਸਕਾਰ ਅਤੇ ਇਸ ਨਾਲ ਜੁੜੇ ਕਰਮ ਕਾਂਡਾਂ ਵਿੱਚ ਵੱਡੇ ਭਾਈ, ਮਾਂ ਅਤੇ ਭੂਆ ਦਾ ਵਿਸ਼ੇਸ਼ ਮਹੱਤਵ ਹੈ । ਮੌਤ ਤੋਂ ਬਾਅਦ ਅੱਗ ਕੌਣ ਦੇਵੇਗਾ, ਇਸ ਦਾ ਸੰਬੰਧ ਵੀ ਸਾਕੇਦਾਰੀ ਉੱਤੇ ਨਿਰਭਰ ਕਰਦਾ ਹੈ । ਜਿਹੜੇ ਲੋਕਾਂ ਨੂੰ ਅੱਗ ਦੇਣ ਦਾ ਅਧਿਕਾਰ ਹੁੰਦਾ ਹੈ, ਸਾਕੇਦਾਰੀ ਉਹਨਾਂ ਦੇ ਉੱਤਰਾਧਿਕਾਰ ਨੂੰ ਨਿਸ਼ਚਿਤ ਕਰਦੀ ਹੈ । ਸਮਾਜਿਕ ਸੰਗਠਨ (ਜਨਮ, ਵਿਆਹ, ਮੌਤ) ਅਤੇ ਸਮੂਹਿਕ ਉਤਸਵਾਂ ਦੇ ਮੌਕਿਆਂ ਉੱਤੇ ਸਾਕੇਦਾਰੀ ਜਾਂ ਰਿਸ਼ਤੇਦਾਰਾਂ ਨੂੰ ਸੱਦਿਆ ਜਾਣਾ ਜ਼ਰੂਰੀ ਹੁੰਦਾ ਹੈ, ਅਜਿਹਾ ਕਰਨ ਨਾਲ ਸੰਬੰਧਾਂ ਵਿੱਚ ਹੋਰ ਮਜ਼ਬੂਤੀ ਵੱਧਦੀ ਹੈ ।

(4) ਨਾਤੇਦਾਰੀ ਵਿਵਸਥਾ ਨਾਲ ਸਮਾਜ ਨੂੰ ਮਜ਼ਬੂਤੀ ਮਿਲਦੀ ਹੈ | ਸਾਕਾਦਾਰੀ ਵਿਵਸਥਾ ਸਮਾਜਿਕ ਸੰਗਠਨ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਜੇਕਰ ਸਾਕਾਦਾਰੀ ਵਿਵਸਥਾ ਹੀ ਨਾ ਹੋਵੇ ਤਾਂ ਸਮਾਜਿਕ ਸੰਗਠਨ ਟੁੱਟ ਜਾਵੇਗਾ ਅਤੇ ਸਮਾਜ ਵਿੱਚ ਅਵਿਵਸਥਾ ਫੈਲ ਜਾਵੇਗੀ ।

(5) ਨਾਤੇਦਾਰੀ ਵਿਵਸਥਾ ਲਿੰਗ ਸੰਬੰਧਾਂ ਨੂੰ ਨਿਸ਼ਚਿਤ ਕਰਦੀ ਹੈ । ਸਾਕਾਦਾਰੀ ਵਿਵਸਥਾ ਵਿੱਚ ਲਿੰਗ ਸੰਬੰਧ ਬਣਾਉਣੇ, ਸਾਡੇ ਸਮਾਜਾਂ ਵਿੱਚ ਵਰਜਿਤ ਹੈ । ਜੇਕਰ ਸਾਕਾਦਾਰੀ ਵਿਵਸਥਾ ਨਾ ਹੋਵੇ ਤਾਂ ਸਮਾਜ ਵਿੱਚ ਅਵਿਵਸਥਾ ਫੈਲ ਜਾਵੇਗੀ ਅਤੇ ਨਜਾਇਜ਼ ਲਿੰਗ ਸੰਬੰਧ ਅਤੇ ਅਵੈਧ ਬੱਚਿਆਂ ਦੀ ਭਰਮਾਰ ਹੋਵੇਗੀ ਜਿਸ ਨਾਲ ਸਮਾਜ ਭਿੰਨ-ਭਿੰਨ ਹੋ ਜਾਵੇਗਾ ।

(6) ਨਾਤੇਦਾਰੀ ਵਿਵਸਥਾ ਵਿਆਹ ਨਿਰਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਆਪਣੇ ਗੋਤਰ ਵਿੱਚ ਵਿਆਹ ਨਹੀਂ ਕਰਵਾਉਣਾ, ਮਾਤਾ ਦੇ ਪਾਸਿਉਂ ਕਿੰਨੇ ਰਿਸ਼ਤੇਦਾਰ ਛੱਡਣੇ ਹਨ, ਪਿਤਾ ਦੇ ਪਾਸਿਉਂ ਕਿੰਨੇ ਰਿਸ਼ਤੇਦਾਰ ਛੱਡਣੇ ਹਨ, ਇਹ ਸਭ ਕੁੱਝ ਸਾਕਾਦਾਰੀ ਵਿਵਸਥਾ ਉੱਤੇ ਹੀ ਨਿਰਭਰ ਕਰਦਾ ਹੈ । ਜੇਕਰ ਇਹ ਵਿਵਸਥਾ ਨਾ ਹੋਵੇ ਤਾਂ ਵਿਆਹ ਕਰਾਉਣ ਵਿੱਚ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਹੋਵੇਗੀ ਜਿਸ ਕਾਰਨ ਸਮਾਜ ਵਿੱਚ ਅਵਿਵਸਥਾ ਫੈਲ ਜਾਵੇਗੀ ।

(7) ਨਾਤੇਦਾਰੀ ਵਿਵਸਥਾ ਮਨੁੱਖ ਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਦੀ ਹੈ । ਅੱਜ-ਕਲ੍ਹ ਦੇ ਉਦਯੋਗਿਕ ਸਮਾਜ ਵਿੱਚ ਚਾਹੇ ਸਾਡੇ ਵਿਚਾਰ Practical ਹੋ ਚੁੱਕੇ ਹਨ ਪਰ ਫਿਰ ਵੀ ਮਨੁੱਖ ਸਾਕੇਦਾਰੀ ਦੇ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਿਆ ਹੈ । ਉਹ ਆਪਣੇ ਬਜ਼ੁਰਗਾਂ ਦੀਆਂ ਤਸਵੀਰਾਂ ਘਰ ਵਿੱਚ ਟੰਗ ਕੇ ਰੱਖਦਾ ਹੈ, ਉਹਨਾਂ ਦੀਆਂ ਤਸਵੀਰਾਂ ਦਾ ਸੰਗ੍ਰਹਿ ਕਰਦਾ ਹੈ, ਮਰਨ ਤੋਂ ਬਾਅਦ ਉਹਨਾਂ ਦਾ ਸ਼ਰਾਧ ਕਰਦਾ ਹੈ । ਮਨੁੱਖੀ ਜਾਤੀ ਸਾਕੇਦਾਰੀ ਤੇ ਆਧਾਰਿਤ ਸਮੂਹਾਂ ਵਿੱਚ ਰਹੀ ਹੈ । ਸਾਕੇਦਾਰੀ ਤੋਂ ਬਿਨਾਂ ਵਿਅਕਤੀ ਇੱਕ ਮਰੇ ਹੋਏ ਵਿਅਕਤੀ ਦੇ ਸਮਾਨ ਹੈ । ਸਾਡੇ ਰਿਸ਼ਤੇਦਾਰ ਸਾਨੂੰ ਸਭ ਤੋਂ ਜ਼ਿਆਦਾ ਜਾਣਦੇ ਹਨ, ਪਛਾਣਦੇ ਹਨ । ਉਹ ਆਪਣੇ ਆਪ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ । ਜੇਕਰ ਅਸੀਂ ਕਿਸੇ ਪਰੇਸ਼ਾਨੀ ਵਿੱਚ ਹੁੰਦੇ ਹਾਂ ਤਾਂ ਸਾਡੇ ਰਿਸ਼ਤੇਦਾਰ ਹੀ ਸਾਨੂੰ ਮਾਨਸਿਕ ਤੌਰ ਤੇ ਸ਼ਾਂਤ ਕਰਦੇ ਹਨ | ਅਸੀਂ ਆਪਣੇ ਰਿਸ਼ਤੇਦਾਰਾਂ ਵਿੱਚ ਹੀ ਰਹਿ ਕੇ ਸਭ ਤੋਂ ਜ਼ਿਆਦਾ ਪ੍ਰਸੰਨਤਾ ਤੇ ਆਨੰਦ ਮਹਿਸੂਸ ਕਰਦੇ ਹਾਂ ।

(8) ਸਾਡੀ ਨਾਤੇਦਾਰੀ ਹੀ ਸਾਡੇ ਵਿਆਹ ਅਤੇ ਪਰਿਵਾਰ ਦਾ ਨਿਰਧਾਰਨ ਕਰਦੀ ਹੈ । ਕਿਸ ਨਾਲ ਵਿਆਹ ਕਰਨਾ ਹੈ, ਕਿਸ ਨਾਲ ਨਹੀਂ ਕਰਨਾ ਹੈ, ਸਗੋਡਰ, ਅੰਤਰਜਾਤੀ ਵਿਆਹ ਸਭ ਕੁੱਝ ਹੀ ਸਾਕੇਦਾਰੀ ਉੱਤੇ ਹੀ ਨਿਰਭਰ ਕਰਦਾ ਹੈ । ਪਰਿਵਾਰ ਵਿੱਚ ਹੀ ਖੂਨ ਤੇ ਵਿਆਹ ਦੇ ਸੰਬੰਧ ਪਾਏ ਜਾਂਦੇ ਹਨ | ਸਾਕੇਦਾਰੀ ਕਰਕੇ ਹੀ ਵਿਆਹ ਤੇ ਸਾਕੇਦਾਰੀ ਵਿਚਕਾਰ ਵਿਵਸਥਾ ਪੈਦਾ ਹੁੰਦੀ ਹੈ ।

PSEB 11th Class Sociology Solutions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 10.
ਵਿਆਹ ਅਤੇ ਖੂਨ ਸੰਬੰਧਾਂ ਵਿੱਚ ਅੰਤਰ ਦੱਸੋ ।
ਉੱਤਰ-
ਸਗੋਤਰ ਸਾਕਾਦਾਰੀ ਜਾਂ ਖੂਨ ਸੰਬੰਧੀ-ਮੁੱਢਲੇ ਪਰਿਵਾਰ ਦੇ ਆਧਾਰ ਉੱਤੇ ਅਤੇ ਇਸ ਵਿੱਚ ਪੈਦਾ ਹੋਏ ਅਸਲੀ ਜਾਂ ਨਕਲੀ ਖ਼ੂਨ ਦੇ ਵੰਸ਼ ਪਰੰਪਰਾਗਤ ਸੰਬੰਧਾਂ ਨੂੰ ਗੋਤਰ ਸਾਕਾਦਾਰੀ ਕਹਿੰਦੇ ਹਨ । ਆਮ ਸ਼ਬਦਾਂ ਵਿੱਚ ਉਹ ਸਭ ਰਿਸ਼ਦੇਤਾਰ ਜਾਂ ਵਿਅਕਤੀ ਜਿਹੜੇ ਖ਼ੂਨ ਦੇ ਬੰਧਨਾਂ ਵਿਚ ਬੰਨ੍ਹੇ ਹੁੰਦੇ ਹਨ ਉਹਨਾਂ ਨੂੰ ਸਗੋਤਰ ਸਾਕਾਦਾਰੀ ਕਹਿੰਦੇ ਹਨ । ਖੂਨ ਦਾ ਸੰਬੰਧ ਚਾਹੇ ਅਸਲੀ ਹੋਵੇ ਜਾਂ ਨਕਲੀ ਇਸ ਨੂੰ ਸਾਕਾਦਾਰੀ ਵਿਵਸਥਾ ਵਿਚ ਤਾਂ ਹੀ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ । ਜੇਕਰ ਇਸ ਸੰਬੰਧ ਨੂੰ ਸਮਾਜ ਦੀ ਮਾਨਤਾ ਪ੍ਰਾਪਤ ਹੈ । ਉਦਾਹਰਨ ਤੇ ਤੌਰ ਤੇ ਨਜਾਇਜ਼ ਬੱਚੇ ਨੂੰ, ਚਾਹੇ ਉਸ ਨਾਲ ਵੀ ਰਕਤ ਸੰਬੰਧ ਹੁੰਦਾ ਹੈ, ਸਮਾਜ ਵਿੱਚ ਮਾਨਤਾ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਉਸ ਨੂੰ ਸਮਾਜ ਦੀ ਮਾਨਤਾ ਪ੍ਰਾਪਤ ਨਹੀਂ ਹੁੰਦੀ ਅਤੇ ਗੋਦ ਲਏ ਬੱਚੇ ਨੂੰ, ਚਾਹੇ ਉਸ ਨਾਲ ਰਕਤ ਸੰਬੰਧ ਨਹੀਂ ਹੁੰਦਾ, ਸਮਾਜ ਵਿੱਚ ਮਾਨਤਾ ਪ੍ਰਾਪਤ ਹੁੰਦੀ ਹੈ ਅਤੇ ਉਹ ਸਗੋਤਰ ਪ੍ਰਣਾਲੀ ਦਾ ਹਿੱਸਾ ਹੁੰਦੇ ਹਨ । ਰਕਤ ਸੰਬੰਧਾਂ ਨੂੰ ਹਰ ਪ੍ਰਕਾਰ ਦੇ ਸਮਾਜਾਂ ਵਿੱਚ ਮਾਨਤਾ ਪ੍ਰਾਪਤ ਹੈ ।

ਇਸ ਤਰ੍ਹਾਂ ਇਸ ਚਰਚਾ ਤੋਂ ਸਪੱਸ਼ਟ ਹੈ ਕਿ ਸ਼ੁਰੂਆਤੀ ਪਰਿਵਾਰ ਦੇ ਆਧਾਰ ਤੇ ਰਕਤ-ਵੰਸ਼ ਪਰੰਪਰਾਗਤ ਸੰਬੰਧਾਂ ਤੋਂ ਪੈਦਾ ਹੋਏ ਸਾਰੇ ਰਿਸ਼ਤੇਦਾਰ ਇਸ ਗੋਤਰ ਸਾਕਾਦਾਰੀ ਪ੍ਰਣਾਲੀ ਵਿੱਚ ਸ਼ਾਮਲ ਹਨ । ਅਸੀਂ ਉਦਾਹਰਨ ਲੈ ਸਕਦੇ ਹਾਂ ਭੈਣ-ਭਰਾ, ਮਾਮਾ, ਚਾਚਾ, ਤਾਇਆ, ਨਾਨਾ, ਨਾਨੀ, ਦਾਦਾ-ਦਾਦੀ, ਆਦਿ । ਇੱਥੇ ਇਹ ਦੱਸਣ ਯੋਗ ਹੈ ਕਿ ਰਕਤ ਸੰਬੰਧ ਸਿਰਫ਼ ਪਿਤਾ ਵਾਲੇ ਪਾਸੇ ਹੀ ਨਹੀਂ ਹੁੰਦਾ ਬਲਕਿ ਮਾਤਾ ਵਾਲੇ ਪਾਸੇ ਵੀ ਹੁੰਦਾ ਹੈ । ਇਸ ਤਰ੍ਹਾਂ ਪਿਤਾ ਵਾਲੇ ਪਾਸੇ ਦੇ ਰਕਤ ਸੰਬੰਧੀਆਂ ਨੂੰ ਪਿਤਰ ਪੱਖੀ ਰਿਸ਼ਤੇਦਾਰ ਕਹਿੰਦੇ ਹਨ ਅਤੇ ਮਾਤਾ ਵਾਲੇ ਪਾਸੇ ਦੇ ਰਕਤ ਸੰਬੰਧੀਆਂ ਨੂੰ ਮਾਤਰ ਪੱਖੀ ਰਿਸ਼ਤੇਦਾਰ ।

ਵਰਗੀਕਰਨ – ਖੂਨ ਦੇ ਆਧਾਰ ਉੱਤੇ ਆਧਾਰਿਤ ਰਿਸ਼ਤੇਦਾਰਾਂ ਨੂੰ ਵੱਖ-ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਹੈ । ਇੱਕੋ ਹੀ ਮਾਂ-ਬਾਪ ਦੇ ਬੱਚਿਆਂ, ਜੋ ਆਪਸ ਵਿੱਚ ਸਕੇ ਭੈਣ ਭਰਾ ਹੁੰਦੇ ਹਨ, ਨੂੰ ਸਿਬਲਿੰਗ (Sibling) ਕਹਿੰਦੇ ਹਨ ਅਤੇ ਮਤਰੇਏ ਭੈਣਭਰਾ ਨੂੰ ਹਾਫ਼ ਸਿਬਲਿੰਗ (Half Sibling) ਕਹਿੰਦੇ ਹਨ । ਪਿਤਾ ਵਾਲੇ ਪਾਸੇ ਸਿਰਫ਼ ਆਦਮੀਆਂ ਦੇ ਖੂਨ ਸੰਬੰਧੀਆਂ ਜੋ ਸਿਰਫ਼ ਆਦਮੀ ਹੁੰਦੇ ਹਨ ਉਹਨਾਂ ਨੂੰ ਸਕਾ-ਸੰਬੰਧੀ (agnates) ਕਹਿੰਦੇ ਹਨ ਅਤੇ ਇਸੇ ਤਰ੍ਹਾਂ ਮਾਤਾ ਵਾਲੇ ਪਾਸੇ ਸਿਰਫ਼ ਔਰਤਾਂ ਦੇ ਖੂਨ ਸੰਬੰਧੀਆਂ ਜੋ ਸਿਰਫ਼ ਔਰਤਾਂ ਹੁੰਦੀਆਂ ਹਨ, ਉਹਨਾਂ ਨੂੰ (Utrine) ਕਹਿੰਦੇ ਹਨ । ਇਸੇ ਤਰ੍ਹਾਂ ਉਹ ਲੋਕ ਜੋ ਖੂਨ ਦੇ ਸੰਬੰਧਾਂ ਕਾਰਨ ਸੰਬੰਧਿਤ ਹੋਣ, ਉਹਨਾਂ ਨੂੰ ਰਕਤ ਸੰਬੰਧੀ ਰਿਸ਼ਤੇਦਾਰ (consanguined kin) ਕਿਹਾ ਜਾਂਦਾ ਹੈ । ਇਹਨਾਂ ਰਕਤ ਸੰਬੰਧੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ।

  1. ਇਕ ਰੇਖਕੀ ਰਿਸ਼ਤੇਦਾਰ (Unilineal Kin) – ਇਸ ਪ੍ਰਕਾਰ ਦੀ ਰਿਸ਼ਤੇਦਾਰੀ ਵਿੱਚ ਉਹ ਵਿਅਕਤੀ ਆਉਂਦੇ ਹਨ ਜੋ ਵੰਸ਼ ਭੂਮ ਦੀ ਸਿੱਧੀ ਰੇਖਾ ਦੁਆਰਾ ਸੰਬੰਧਿਤ ਹੋਣ ਜਿਵੇਂ ਪਿਤਾ, ਪਿਤਾ ਦਾ ਪਿਤਾ, ਪੁੱਤਰ ਅਤੇ ਪੁੱਤਰ ਦਾ ਪੁੱਤਰ ।
  2. ਕੁਲੇਟਰਲ ਜਾਂ ਸਮਾਨਾਂਤਰ ਰਿਸ਼ਤੇਦਾਰ (Collateral Kin) – ਇਸ ਪ੍ਰਕਾਰ ਦੇ ਰਿਸ਼ਤੇਦਾਰ ਉਹ ਵਿਅਕਤੀ ਹੁੰਦੇ ਹਨ, ਜੋ ਹੋਰ ਰਿਸ਼ਤੇਦਾਰਾਂ ਦੇ ਦੁਆਰਾ ਅਸਿੱਧੇ ਤੌਰ ਉੱਤੇ ਸੰਬੰਧਿਤ ਹੋਣ ਜਿਵੇਂ ਪਿਤਾ ਦਾ ਭਰਾ ਚਾਚਾ, ਮਾਂ ਦੀ ਭੈਣ ਮਾਸੀ, ਮਾਂ ਦਾ ਭਰਾ ਮਾਮਾ ਆਦਿ ।

ਵਿਆਹ ਸੰਬੰਧ – ਇਸ ਨੂੰ ਸਮਾਜਿਕ ਸਾਕੇਦਾਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ । ਇਸ ਪ੍ਰਕਾਰ ਦੀ ਸਾਕੇਦਰੀ ਵਿੱਚ ਉਸ ਤਰ੍ਹਾਂ ਦੇ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ ਜਿਹੜੇ ਕਿਸੇ ਆਦਮੀ ਜਾਂ ਔਰਤ ਦੇ ਵਿਆਹ ਕਰਨ ਦੇ ਨਾਲ ਪੈਦਾ ਹੁੰਦੇ ਹਨ । ਜਦੋਂ ਕਿਸੇ ਮੁੰਡੇ ਦਾ ਕੁੜੀ ਨਾਲ ਵਿਆਹ ਹੁੰਦਾ ਹੈ ਤਾਂ ਉਸ ਦਾ ਸਿਰਫ਼ ਕੁੜੀ ਨਾਲ ਹੀ ਸੰਬੰਧ ਸਥਾਪਿਤ ਨਹੀਂ ਹੁੰਦਾ ਬਲਕਿ ਕੁੜੀ ਦੇ ਮਾਧਿਅਮ ਨਾਲ ਉਸ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰਾਂ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ । ਇਸੇ ਤਰ੍ਹਾਂ ਜਦੋਂ ਕੁੜੀ ਦਾ ਮੁੰਡੇ ਨਾਲ ਵਿਆਹ ਹੁੰਦਾ ਹੈ ਤਾਂ ਕੁੜੀ ਦਾ ਵੀ ਮੁੰਡੇ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨਾਲ ਸੰਬੰਧ ਸਥਾਪਿਤ ਹੋ ਜਾਂਦਾ ਹੈ । ਇਸ ਤਰ੍ਹਾਂ ਸਿਰਫ ਵਿਆਹ ਕਰਵਾਉਣ ਨਾਲ ਹੀ ਮੁੰਡੇ ਕੁੜੀ ਦੇ ਕਈ ਪ੍ਰਕਾਰ ਦੇ ਨਵੇਂ ਰਿਸ਼ਤੇ ਹੋਂਦ ਵਿਚ ਆ ਜਾਂਦੇ ਹਨ । ਇਸ ਤਰ੍ਹਾਂ ਵਿਆਹ ਉੱਤੇ ਆਧਾਰਿਤ ਸਾਕੇਦਾਰੀ ਨੂੰ ਵਿਆਹਕ ਸਾਕੇਦਾਰੀ ਦਾ ਨਾਮ ਦਿੱਤਾ ਜਾਂਦਾ ਹੈ ।

ਉਦਾਹਰਨ ਦੇ ਤੌਰ ਤੇ ਜੀਜਾ ਸਾਲਾ, ਸਾਂਢੂ, ਜਵਾਈ, ਸਹੁਰਾ, ਨਨਾਣ, ਭਰਜਾਈ, ਨੂੰਹ, ਸੱਸ ਭਾਈ ਆਦਿ । ਇਸ ਸਾਕੇਦਾਰੀ ਦੀ ਸਾਕੇਦਾਰੀ ਦੀ ਪਾਣੀਸ਼ਾਸਤਰੀ ਮਹੱਤਤਾਂ ਦੇ ਨਾਲ-ਨਾਲ ਸਮਾਜਿਕ ਮਹੱਤਤਾ ਵੀ ਹੁੰਦੀ ਹੈ । ਪਾਣੀਸ਼ਾਸਤਰੀ ਮਹੱਤਤਾ ਤਾਂ ਪਤੀ-ਪਤਨੀ ਲਈ ਹੈ ਪਰ ਸੱਸ, ਸਹੁਰਾ, ਦਿਉਰ, ਨਨਾਣ, ਭਰਜਾਈ, ਸਾਂਢ, ਸਾਲੀ, ਸਾਲਾ, ਜਵਾਈ ਆਦਿ ਰਿਸ਼ਤੇ ਸਮਾਜਿਕ ਹੁੰਦੇ ਹਨ । ਮਾਰਗਨ ਨੇ ਦੁਨੀਆ ਦੇ ਕਈ ਭਾਗਾਂ ਵਿੱਚ ਪ੍ਰਚਲਿਤ ਸਾਕੇਦਾਰੀਆਂ ਦਾ ਅਧਿਐਨ ਕੀਤਾ ਤੇ ਇਹਨਾਂ ਨੂੰ ਵਰਣਨਾਤਮਕ ਤੇ ਵਿਅਕਤੀਨਿਸ਼ਠ ਨਾਮਕਰਨ ਦੇ ਨਾਲ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ । ਵਰਣਨਾਤਮਕ ਪ੍ਰਣਾਲੀ ਵਿੱਚ ਆਮ ਤੌਰ ਤੇ ਵਿਆਹਕ ਸੰਬੰਧੀਆਂ ਲਈ ਇੱਕੋ ਹੀ ਨਾਮ ਦਿੱਤਾ ਜਾਂਦਾ ਹੈ । ਅਜਿਹੇ ਨਾਮ ਸਾਕੇਦਾਰੀ ਦੀ ਤੁਲਨਾ ਵਿੱਚ ਸੰਬੰਧ ਬਾਰੇ ਜ਼ਿਆਦਾ ਦੱਸਦੇ ਹਨ । ਵਿਅਕਤੀਨਿਸ਼ਠ ਸ਼ਬਦ ਅਸਲੀ ਸੰਬੰਧਾਂ ਬਾਰੇ ਦੱਸਦੇ ਹਨ । ਜਿਵੇਂ ਅੰਕਲ ਨੂੰ ਅਸੀਂ ਮਾਮੇ, ਚਾਚੇ, ਫੁੱਫੜ ਤੇ ਮਾਸੜ ਲਈ ਪ੍ਰਯੋਗ ਕਰਦੇ ਹਾਂ ।

ਇਹ ਪਹਿਲੇ ਪ੍ਰਕਾਰ ਦੀ ਉਦਾਹਰਣ ਹੈ । ਪ੍ਰੰਤੂ ਫਾਦਰ ਜਾਂ ਪਿਤਾ ਲਈ ਕੋਈ ਸ਼ਬਦ ਪ੍ਰਯੋਗ ਨਹੀਂ ਹੋ ਸਕਦੇ । ਇਸੇ ਤਰ੍ਹਾਂ Nephew ਨੂੰ ਭਤੀਜੇ ਅਤੇ ਭਾਣਜੇ ਲਈ Cousin ਨੂੰ ਮਾਮੇ, ਚਾਚੇ, ਤਾਏ, ਮਾਸੀ, ਭੂਆ ਦੇ ਬੱਚਿਆਂ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸੇ ਤਰ੍ਹਾਂ Sister in Law ਨੂੰ ਸਾਲੀ ਤੇ ਨਨਾਣ ਅਤੇ Brother in Law ਨੂੰ ਦਿਓਰ ਤੇ ਸਾਲੇ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਤਰ੍ਹਾਂ ਆਧੁਨਿਕ ਸਮਾਜ ਵਿੱਚ ਨਵੇਂ-ਨਵੇਂ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਅਸਲ ਵਿਚ ਇਹ ਸਾਰੇ ਸ਼ਬਦ ਸਾਕੇਦਾਰੀ ਦੇ ਸੂਚਕ ਹਨ ਤੇ ਵਿਆਹਕ ਸਾਕੇਦਾਰੀ ਉੱਤੇ ਆਧਾਰਿਤ ਹੁੰਦੇ ਹਨ । ਜਿਵੇਂ ਵਿਅਕਤੀ ਨੂੰ ਜਵਾਈ ਦਾ ਦਰਜਾ, ਪਤੀ ਦਾ ਦਰਜਾ, ਔਰਤ ਨੂੰ ਨੂੰਹ ਤੇ ਪਤਨੀ ਦਾ ਦਰਜਾ ਵਿਆਹ ਕਰਕੇ ਹੀ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਵਿਆਹਕ ਰਿਸ਼ਤੇਦਾਰੀਆਂ ਨੂੰ ਗਿਣ ਸਕਦੇ ਹਾਂ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

This PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ will help you in revision during exams.

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਬਿਮਾਰੀ (Disease)-ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

→ ਸਿਹਤ (Health)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, ਸਿਹਤ ਨੂੰ ਸੰਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਅਵਸਥਾ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ ਨਾ ਕਿ ਸਿਰਫ਼ ਬਿਮਾਰੀ ਦੀ ਘਾਟ ਜਾਂ ਕਮਜ਼ੋਰੀ ।

→ ਇਲਾਜ (Treatment)-ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿੱਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿੱਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

→ ਡਰੱਗਜ਼ (Drugs)-ਅਜਿਹੇ ਉਤਪਾਦ ਜਾਂ ਪਦਾਰਥ ਜਿਨ੍ਹਾਂ ਵਿੱਚ ਸਰੀਰਕ, ਜੈਵਿਕ ਜਾਂ ਸਰੀਰ ਵਿਗਿਆਨ ਸੰਬੰਧੀ ਵਿਕਾਰ ਪੈਦਾ ਕਰਨ ਜਾਂ ਮਨੁੱਖੀ ਸਰੀਰ ਦੀਆਂ ਆਮ ਕਿਰਿਆਵਾਂ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ, ਨੂੰ ਡਰੱਗਜ਼ ਕਹਿੰਦੇ ਹਨ ।
ਜਾਂ
ਡਰੱਗਜ਼ (Drugs) ਅਜਿਹੇ ਯੌਗਿਕ ਹੁੰਦੇ ਹਨ ਜੋ ਸਰੀਰ ਅੰਦਰ ਕੰਮ ਤਾਂ ਦਵਾਈ ਦੀ ਤਰ੍ਹਾਂ ਕਰਦੇ ਹਨ, ਪਰ ਇਨ੍ਹਾਂ ਨੂੰ ਲੈਣ ਦੀ ਅਜਿਹੀ ਆਦਤ ਪੈ ਜਾਂਦੀ ਹੈ ਕਿ ਇਨ੍ਹਾਂ ਨੂੰ ਬਿਨਾਂ ਲੋੜ ਤੋਂ ਵੀ ਲੈਣਾ ਪੈਂਦਾ ਹੈ ।
ਜਾਂ
ਡਰੱਗਜ਼ (Drugs) ਅਜਿਹੇ ਯੌਗਿਕ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸ਼ੁਰੂ ਵਿਚ ਕਿਸੇ ਬਿਮਾਰੀ ਕਾਰਨ ਹੋ ਰਹੀ ਦਰਦ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ, ਪਰ ਬਾਅਦ ਵਿਚ ਉੱਤਮ ਜਾਂ ਜੋਸ਼ੀਲੇ ਰਹਿਣ ਲਈ ਵਰਤੋਂ ਕੀਤੀ ਜਾਂਦੀ ਹੈ ।

→ ਦਵਾਈਆਂ (Medicines-ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ‘ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

→ ਡਰੱਗਜ਼ ਦੀ ਦੁਰਵਰਤੋਂ (Drugs Abuse)-ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਦੁਰਵਰਤੋਂ ਵਾਲੀਆਂ ਡਰੱਗਜ਼ (Drugs of Abuse)-ਇਹ ਉਹ ਪਦਾਰਥ ਹੁੰਦੇ ਹਨ ਜਿਹਨਾਂ ਦੀ ਵਰਤੋਂ ਲੋਕ ਪਰਮ-ਸੁਖ ਅਤੇ ਆਪਣੇ ਮਹਿਸੂਸ ਕਰਨ ਦੇ ਢੰਗ ਨੂੰ ਬਦਲਣ ਲਈ ਕਰਦੇ ਹਨ ਉਦਾਹਰਨਾਂ ਵਿੱਚ ਚਾਹ, ਕੌਫੀ, ਸ਼ਰਾਬ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ ।

→ ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug Addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, ‘‘ਡਰੱਗ/ਪਦਾਰਥ ਕੁਦਰਤੀ ਜਾਂ ਸੰਸ਼ਲਿਸ਼ਟ ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲੜ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

→ ਆਦੀ ਹੋਣਾ (Addictive Behaviour)-ਇੱਕ ਅਜਿਹਾ ਵਿਵਹਾਰ ਜੋ ਵਾਰ| ਵਾਰ ਕਰਨਾ ਪੈਂਦਾ ਹੈ ਅਤੇ ਇਸ ਨਾਲ ਮਰਜ਼ੀ ਮੁਤਾਬਿਕ ਲਾਭ ਹੁੰਦਾ ਹੈ ।

→ ਨਸ਼ਾਖੋਰੀ ਵਾਲੀ ਡਰੱਗ (Addictive Drug)-ਅਜਿਹੀ ਡਰੱਗ ਜਿਸ ਦੀ ਵਰਤੋਂ ਵਾਰ-ਵਾਰ ਕਰਨੀ ਪੈਂਦੀ ਹੈ ਅਤੇ ਇਸ ਨਾਲ ਮਰਜ਼ੀ ਮੁਤਾਬਿਕ ਲਾਭ ਹੁੰਦਾ ਹੈ ।

→ ਪਦਾਰਥ ਦੁਰਵਰਤੋਂ ਵਿਕਾਰ (Substance use Disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

→ ਉਤਕਟ ਇੱਛਾ (Craving)-ਕਿਸੇ ਵੀ ਨਸ਼ੇ ਜਾਂ ਨਸ਼ੀਲੇ ਪਦਾਰਥ ਪ੍ਰਤੀ ਬਹੁਤ ਜ਼ਿਆਦਾ ਚਾਹਤ ਨੂੰ ਉਤਕਟ ਇੱਛਾ (Craving) ਕਹਿੰਦੇ ਹਨ ।

→ ਸਪੋਰਟ ਜਾਂ ਸਹਾਇਤਾ ਸਿਸਟਮ (Support System)-ਸਪੋਰਟ ਸਿਸਟਮ ਦਾ ਅਰਥ ਹੈ ਕਿ ਕਿਸੇ ਵੀ ਵਿਅਕਤੀ ਨੂੰ ਡਰੱਗਜ਼ ਦੀ ਦੁਰਵਰਤੋਂ ਜਾਂ ਇਸਦੀ ਮੁੜ ਤੋਂ ਵਰਤੋਂ ਕਰਨ ਤੋਂ ਬਚਾਉਣ ਲਈ ਜ਼ਿੰਮੇਵਾਰ ਸਾਰੇ ਕਾਰਕ ।

→ ਉਤੇਜਕ ਪਦਾਰਥ (Stimulants)-ਇਹ ਨਸ਼ਾ ਕੁਝ ਸਮੇਂ ਲਈ ਊਰਜਾ ਵਿਚ ਵਾਧਾ ਕਰਦਾ ਹੈ ਅਤੇ ਸੰਵੇਦਨਸ਼ੀਲਤਾ ਵਧਾਉਂਦਾ ਹੈ ।

→ ਕੋਕੀਨ (Cocaine)-ਇਹ ਲੜ ਲੱਗਣ ਵਾਲੀ ਸਭ ਤੋਂ ਵੱਧ ਪ੍ਰਚਲਿਤ ਅਜਿਹੀ ਨਸ਼ੀਲੀ ਦਵਾਈ ਹੈ ਜੋ ਕਿ ਐਰੀਥਰੋਜਾਈਲੋਨ ਕੋਕਾ (Erythroxylon coca) ਵਰਗੇ ਪੌਦਿਆਂ ਤੋਂ ਤਿਆਰ ਕੀਤੇ ਜਾਣ ਵਾਲੀ ਸਾਰੋਂਦ/ਖ਼ਾਰੀ (Alkaloid) ਦਵਾਈ ਹੈ ।

→ ਨਿਕੋਟੀਨ (Nicotine)-ਅਸੀਂ ਤੰਬਾਕੂ ਦੀ ਜਿਸ ਅੰਸ਼ ਲਈ ਵਰਤੋਂ ਕਰਦੇ ਹਾਂ ਉਹ ਹੈ ਨਿਕੋਟੀਨ ।

→ ਭੰਗ ਦੇ ਪਦਾਰਥ (Cannabinoids)-ਭੰਗ ਤੋਂ ਬਣੇ ਪਦਾਰਥ, ਜਿਵੇਂ ਮਾਰੀਜੁਆਨਾ |

→ ਨਾਰਕੋਟਿਕਸ (Narcotics) -ਸ਼ੁਰੂ ਵਿਚ ਇਹਨਾਂ ਦੀ ਵਰਤੋਂ ਦਰਦ ਨਿਵਾਰਕ ਦੇ ਰੂਪ ਵਿਚ ਕੀਤੀ ਜਾਂਦੀ ਸੀ ਪਰ ਇਹਨਾਂ ਦੀ ਆਦਤ ਲੱਗ ਜਾਂਦੀ ਹੈ ।ਉਦਾਹਰਨ ਵਜੋਂ ਅਫ਼ੀਮ ਅਤੇ ਇਸ ਤੋਂ ਬਣੇ ਪਦਾਰਥ ।

→ ਭਰਮ ਪੈਦਾ ਕਰਨ ਵਾਲੇ ਪਦਾਰਥ (Hallucinogens)-ਇਹ ਪਦਾਰਥ ਭਰਮ ਪੈਦਾ ਕਰਦੇ ਹਨ; ਜਿਵੇਂ-ਐੱਲ.ਐੱਸ.ਡੀ. ॥

→ ਅਵਸਾਦਕ ਨਸ਼ੇ (Depressants) -ਇਹ ਨਸ਼ੇ ਤੰਤੂ ਪ੍ਰਣਾਲੀ (Nervous system) ਨੂੰ ਧੀਮਾ ਕਰ ਦਿੰਦੇ ਹਨ ।

→ ਅਫ਼ੀ ਪਦਾਰਥ (Opioids) -ਅਫ਼ੀਮ ਤੋਂ ਬਣੇ ਪਦਾਰਥਾਂ ਨੂੰ ਅਫ਼ੀਮੀ ਪਦਾਰਥ ਕਿਹਾ ਜਾਂਦਾ ਹੈ ।

→ ਵਾਸ਼ਪਸ਼ੀਲ ਪਦਾਰਥ (Inhalants) – ਇਹਨਾਂ ਦੀ ਵਰਤੋਂ ਮਾਨਸਿਕ ਤਬਦੀਲੀ ਲਈ ਕੀਤੀ ਜਾਂਦੀ ਹੈ ਅਤੇ ਇਹ ਵਿਅਕਤੀ ਨੂੰ ਮਾਨਸਿਕ ਉੱਚ ਅਵਸਥਾ ਦਾ ਅਹਿਸਾਸ ਕਰਵਾਉਣ ਲਈ ਵਰਤੇ ਜਾਂਦੇ ਹਨ ।

→ ਵਰਤੋਂ ਦੇ ਢੰਗ (Modes of Administration)-ਇਨ੍ਹਾਂ ਨੂੰ ਅਕਸਰ ਗੋਲੀਆਂ ਜਾਂ ਕੈਪਸੁਲ ਦੇ ਰੂਪ ਵਿੱਚ ਮੁੰਹ ਰਸਤੇ ਲਿਆ ਜਾਂ ਨਿਗਲਿਆ ਜਾਂਦਾ ਹੈ ਜਾਂ ਅੰਤਰਸ਼ਿਰਾਵਾਂ ਵਿੱਚ ਲਾਉਣ (Intra venous ) ਵਾਲੇ ਟੀਕਿਆਂ ਰਾਹੀਂ ਲਿਆ ਜਾਂਦਾ ਹੈ ; ਉਦਾਹਰਣ ਵਜੋਂ ਮੈਥੋਡਰੀਨ ਨੂੰ ਸਪੀਡ ਵੀ ਕਹਿੰਦੇ ਹਨ । ਇਸ ਨੂੰ ਸੁੰਘ ਕੇ ਜਾਂ ਪੀਸ ਕੇ ਸਿਗਰਟ ਦੀ ਤਰ੍ਹਾਂ ਧੂੰਏਂ ਦੇ ਰੂਪ ਵਿੱਚ ਲਿਆ ਜਾਂਦਾ ਹੈ ।

→ ਤਿਆਗਣ ਦੇ ਜਾਂ ਪ੍ਰਕਾਰ ਦੇ ਲੱਛਣ (Withdrawal Symptoms or Withdrawal Syndrome)-ਲੰਬੇ ਸਮੇਂ ਲਈ, ਵਾਰ-ਵਾਰ ਤੇ ਲਗਾਤਾਰ ਵਰਤੋਂ ਕਰਨ ਤੋਂ ਬਾਅਦ ਜੇ ਡਰੱਗ ਦੀ ਵਰਤੋਂ ਘਟਾਈ ਜਾਂ ਬੰਦ ਕਰ ਦਿੱਤੀ ਜਾਵੇ ਤਾਂ ਕੁੱਝ ਲੱਛਣ ਦਿਖਾਈ ਦਿੰਦੇ ਹਨ । ਇਨ੍ਹਾਂ ਨੂੰ ਡਰੱਗ ਤਿਆਗਣ ਦੇ ਜਾਂ ਤੀਕਾਰ ਦੇ ਲੱਛਣ ਕਹਿੰਦੇ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ 26 ਜੂਨ, ਸੰਯੁਕਤ ਰਾਸ਼ਟਰ ਦੁਆਰਾ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਨਾਜਾਇਜ਼ ਵਪਾਰ ਦੇ ਖਿਲਾਫ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ।

→ 31 ਮਈ, ਤੰਬਾਕੂ ਵਿਰੋਧੀ ਦਿਨ (Anti-tobacco Day) ਵਜੋਂ ਮਨਾਇਆ ਜਾਂਦਾ ਹੈ ।

→ ਡਰੱਗ ਵਿਕਰੇਤਾ ਜਾਂ ਨਸ਼ੇ ਦੇ ਵਪਾਰੀ (Drug Peddlers)-ਗ਼ੈਰ-ਕਾਨੂੰਨੀ ਨਸ਼ੀਲੇ | ਪਦਾਰਥ ਵੇਚਣ ਵਾਲੇ ਵਿਅਕਤੀ ਡਰੱਗ ਵਿਕਰੇਤਾ ਜਾਂ ਨਸ਼ੇ ਦੇ ਵਪਾਰੀ ਹੁੰਦੇ ਹਨ ।

→ ਡਰੱਗ ਟਰੈਫਿਕਿੰਗ (Drug Trafficking)-ਇਸ ਵਪਾਰ ਵਿੱਚ ਗੈਰ ਕਾਨੂੰਨੀ ਦਵਾਈਆਂ ਉਗਾਈਆਂ ਜਾਂਦੀਆਂ ਹਨ, ਪ੍ਰੋਸੈਸ ਕੀਤੀਆਂ ਗਈਆਂ ਅਤੇ ਅੰਤਰਰਾਸ਼ਟਰੀ ਸਰਹੱਦ ‘ਤੇ ਤਸਕਰੀ ਕੀਤੀਆਂ ਜਾਦੀਆਂ ਹਨ ।

→ ਧਾਰਨਾ (Perception)-ਧਾਰਨਾ ਵਾਤਾਵਰਨ ਵਿਚ ਵਾਪਰਨ ਵਾਲੀਆਂ ਕ੍ਰਿਆਵਾਂ ਅਤੇ ਘਟਨਾਵਾਂ ਬਾਰੇ ਸਮਝਣ ਦੀ ਸਮਰੱਥਾ ਹੈ ।

→ ਟਰੌਮਾ (Trauma)-ਬੇਹੱਦ ਪਰੇਸ਼ਾਨ ਕਰਨ ਵਾਲੇ ਤਜਰਬੇ ਕਾਰਨ ਗੰਭੀਰ ਭਾਵਨਾਤਮਕ ਸਦਮੇ ਅਤੇ ਦਰਦ ਨੂੰ ਟਰੌਮਾ ਕਿਹਾ ਜਾਂਦਾ ਹੈ ।

→ ਬੇਲੋੜੀ ਚਿੰਤਾ ਜਾਂ ਬੇਚੈਨੀ (Anxiety) -ਚਿੰਤਾ ਦੀ ਭਾਵਨਾ, ਘਬਰਾਹਟ ਜਾਂ ਅਨਿਸ਼ਚਿਤ ਨਤੀਜੇ ਵਾਲੀ ਕਿਸੇ ਚੀਜ਼ ਬਾਰੇ ਬੇਚੈਨ ਰਹਿਣ ਨੂੰ ਬੇਲੋੜੀ ਚਿੰਤਾ ਜਾਂ ਬੇਚੈਨੀ ਕਿਹਾ ਜਾਂਦਾ ਹੈ ।

→ ਮਨੋਵਿਗਿਆਨ (Psychology)-ਮਨੁੱਖੀ ਦਿਮਾਗ਼ ਅਤੇ ਇਸਦੇ ਕਾਰਜਾਂ ਦੇ, ਵਿਸ਼ੇਸ਼ ਤੌਰ ‘ਤੇ ਜਿਹੜੇ ਕਿਸੇ ਸੰਦਰਭ ਵਿੱਚ ਵਰਤਾਓ ਨੂੰ ਪ੍ਰਭਾਵਿਤ ਕਰਦੇ ਹਨ, ਵਿਗਿਆਨਕ ਅਧਿਐਨ ਨੂੰ ਮਨੋਵਿਗਿਆਨ ਕਿਹਾ ਜਾਂਦਾ ਹੈ ।

→ ਡਿਪਰੈਸ਼ਨ ਜਾਂ ਅਵਸਾਦ (Depression)-ਇਹ ਇਕ ਆਮ ਅਤੇ ਗੰਭੀਰ ਡਾਕਟਰੀ ਬਿਮਾਰੀ ਹੈ ਜਿਸ ਨਾਲ ਤੁਸੀਂ ਮਹਿਸੂਸ ਕਰਦੇ ਹੋ, ਸੋਚਦੇ ਅਤੇ ਕੰਮ ਕਰਦੇ ਹੋ, ਆਦਿ ਤੇ ਮਾੜਾ ਅਸਰ ਪੈਂਦਾ ਹੈ ।

→ ਮਤਲੀ ਜਾਂ ਕਚਿਆਣ (Nausea) -ਉਲਟੀ ਆਉਣ ਦੀ ਇੱਛਾ ਨਾਲ ਪੇਟ ਵਿਚ ਬੇਚੈਨੀ ਅਤੇ ਬੇਆਰਾਮੀ ਦੇ ਅਹਿਸਾਸ ਮਤਲੀ ਜਾਂ ਕਚਿਆਣ ਜਾਂ ਜੀ ਮਚਲਣਾ ਕਹਿੰਦੇ ਹਨ ।

→ ਯੂਨੈਸਕੋ (UNESCO)-ਸੰਯੁਕਤ ਰਾਸ਼ਟਰ ਦਾ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ ।

→ ਯੂ. ਐੱਨ. ਓ. ਡੀ. ਸੀ. (UNODC) -ਨਸ਼ੀਲੇ ਪਦਾਰਥਾਂ ਅਤੇ ਅਪਰਾਧ ‘ਤੇ ਸੰਯੁਕਤ ਰਾਸ਼ਟਰ ਦਾ ਦਫਤਰ ।

→ ਦਖ਼ਲ ਦੇਣਾ (Interventions)- ਦਖ਼ਲ ਤੋਂ ਭਾਵ ਸਰਕਾਰ ਅਤੇ ਕਾਨੂੰਨ ਵਲੋਂ ਚੁੱਕੇ ਗਏ ਕਦਮ ਹਨ ਜੋ ਕਿ ਕਿਸੇ ਕਿਸਮ ਦੀ ਬੁਰਾਈ ਨੂੰ ਫੈਲਣ ਤੋਂ ਰੋਕਣ ।

→ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ (Drug Abuse Prevention)- ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ, ਜਿਸਨੂੰ ਪਦਾਰਥਾਂ ਦੀ ਦੁਰਵਰਤੋਂ ਦੀ ਰੋਕਥਾਮ ਵੀ ਕਿਹਾ ਜਾਂਦਾ ਹੈ, ਇਕ ਪ੍ਰਕਿਰਿਆ ਹੈ ਜੋ ਪਦਾਰਥਾਂ ਦੀ ਵਰਤੋਂ ਸ਼ੁਰੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਾਂ ਮਨੋਵਿਗਿਆਨ ਬਦਲਣ ਵਾਲੇ ਪਦਾਰਥਾਂ ਨਾਲ ਸੰਬੰਧਤ ਸਮੱਸਿਆਵਾਂ ਦੇ ਵਾਧੇ ਨੂੰ ਸੀਮਿਤ ਕਰਦੀ ਹੈ ।

→ ਰੋਕਥਾਮ ਪ੍ਰੋਗਰਾਮ (Prevention Program) -ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ ।

→ ਮਾਪਿਆਂ ਦੀ ਨਿਗਰਾਨੀ (Parental Supervision)-ਬੱਚੇ ਦੀਆਂ ਗਤੀਵਿਧੀਆਂ, ਸਮੱਸਿਆਵਾਂ, ਵਿਵਹਾਰ ਅਤੇ ਵਾਤਾਵਰਨ ਤੇ ਨਜ਼ਰ ਰੱਖਣ ਨੂੰ ਮਾਤਾ-ਪਿਤਾ ਜਾਂ ਮਾਪਿਆਂ ਦੀ ਨਿਗਰਾਨੀ ਕਿਹਾ ਜਾਂਦਾ ਹੈ ।

→ ਕਦਰਾਂ-ਕੀਮਤਾਂ (Values) -ਕਦਰਾਂ-ਕੀਮਤਾਂ ਦਾ ਮਤਲਬ ਹੈ ਉਹ ਕੰਮ ਅਤੇ ਗਤੀਵਿਧੀਆਂ, ਜੋ ਸਾਨੂੰ ਇਕ ਦੂਜੇ ਦਾ ਸਹਿਯੋਗ ਅਤੇ ਸਮਰਥਨ ਕਰਨ ਵਿਚ
ਸਾਡੀ ਸਹਾਇਤਾ ਕਰਦੀਆਂ ਹਨ ।

PSEB 11th Class Environmental Education Notes Chapter 17 ਨਸ਼ਾ-ਮਾੜੇ ਪ੍ਰਭਾਵ

→ ਪੜਤਾਲ (Scrutiny) -ਇਸਦਾ ਮਤਲਬ ਹੈ ਕਿ ਕਿਸੇ ਕਾਰਜ ਜਾਂ ਗਤਿਵਿਧੀ ਜਾਂ ਵਿਵਹਾਰ ਦਾ ਬਹੁਤ ਧਿਆਨ ਅਤੇ ਬਰੀਕੀ ਨਾਲ ਅਧਿਐਨ ਕਰਨਾ ।

→ ਮਾਪਿਆਂ ਦੁਆਰਾ ਜਾਂਚ-ਪੜਤਾਲ (Parental Scrutiny) -ਮਾਪਿਆਂ ਦੀ ਜਾਂਚਪੜਤਾਲ ਦਾ ਮਤਲਬ ਹੈ ਮਾਪਿਆਂ ਦੁਆਰਾ ਬੱਚੇ ਦੇ ਕੰਮਾਂ ਅਤੇ ਗਤੀਵਿਧੀਆਂ ਜਾਂ ਵਿਵਹਾਰਾਂ ਦਾ ਬਹੁਤ ਧਿਆਨ ਅਤੇ ਬਰੀਕੀ ਨਾਲ ਅਧਿਐਨ ਕਰਨਾ ਜਾਂ ਨਿਗਰਾਨੀ ਕਰਨਾ ।

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

This PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ will help you in revision during exams.

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

→‘‘ਦ ਫੈਕਟਰੀ ਐਕਟ (The Factory Act)” 1948 ਵਿਚ ਲਾਗੂ ਕੀਤਾ ਗਿਆ। ਇਸਦਾ ਉਦੇਸ਼ ਕਾਰਖ਼ਾਨੇ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਅਲੱਗ ਪਹਿਲੂਆਂ ਨੂੰ ਨਿਯਮਿਤ ਅਤੇ ਨਿਸ਼ਚਿਤ ਕਰਨਾ ਹੈ।

→ ‘‘ਦ ਫੈਕਟਰੀ ਐਕਟ (The Factory Act)’’ ਨੂੰ 1987 ਵਿਚ ਸੰਸ਼ੋਧਿਤ ਕੀਤਾ ਗਿਆ।

→ ‘ਦ ਵਰਕਰ ਐਕਟ (The Worker Act)” 15 ਅਪਰੈਲ, 1987 ਨੂੰ ਲਾਗੂ ਹੋਇਆ ।

→ ‘‘ਦ ਵਰਕਰ ਐਕਟ (The Worker Act)’’ ਵਿਚ ਬੰਦਰਗਾਹ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਵਿਵਸਥਾ ਹੈ।

→ ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੇ ਲਈ ‘ਦ ਮਾਨਵ ਐਕਟ’ 1952 ਵਿਚ ਬਣਾਇਆ ਗਿਆ।

→ ਜਨ ਉੱਤਰਦਾਇਤਵ ਬੀਮਾ ਐਕਟ, 1991 (Public Liability Insurance Act, 1991) ਕਰਮਚਾਰੀਆਂ ਨੂੰ ਬੀਮੇ ਦੀ ਸਹੁਲਤ ਦੇਣ ਲਈ ਬਣਾਇਆ ਗਿਆ।

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

→ ਵਾਤਾਵਰਣ ਸੰਭਾਲ ਕਾਨੂੰਨ 1986 ( The Environment Protection Act, 1986) ਵਿਚ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਫੈਕਟਰੀ ਮਾਲਿਕਾਂ ਦੇ ਫ਼ਰਜ਼ ਨਿਰਧਾਰਿਤ ਕੀਤੇ ਹਨ।

→ ਫੈਕਟਰੀ ਐਕਟ, 1948 ਵਿਚ ਸਭ ਤੋਂ ਖ਼ਤਰਨਾਕ 29 ਉਦਯੋਗਾਂ ਦੀ ਸੂਚੀ ਦਿੱਤੀ ਹੈ।

→ ਕਰਮਚਾਰੀ ਮੰਤਰਾਲੇ ਨੇ 1966 ਵਿਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕੀਤਾ। ਇਸ ਪ੍ਰੋਗਰਾਮ ਦੇ ਹੇਠ ਨਿਯੋਕਤਾ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸੁਰੱਖਿਆ ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ।

→ ਹਰ ਸਾਲ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

→ ਵਿਸਫੋਟਕ, ਜਲਨਸ਼ੀਲ ਪਦਾਰਥ ਅਤੇ ਜ਼ਹਿਰੀਲੇ ਪਦਾਰਥ, ਖ਼ਤਰਨਾਕ ਪਦਾਰਥਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।

→ ਉਹ ਪਦਾਰਥ, ਜੋ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਸੰਪਰਕ ਵਿਚ ਆਉਂਦੇ ਹੀ , ਗੈਸ ਅਤੇ ਗਰਮੀ ਛੱਡਦੇ ਹਨ, ਉਨ੍ਹਾਂ ਨੂੰ ਵਿਸਫੋਟਕ ਪਦਾਰਥ ਕਿਹਾ ਜਾਂਦਾ ਹੈ । ਜਿਵੇਂ, ਟੂਇ-ਨਾਈਟ੍ਰੋ-ਟਾਲੂਈਨ (TNT), ਨਾਈਟ੍ਰਗਲਿਸਰੀਨ ਆਦਿ ਵਿਸਫੋਟਕ ਹਨ।

→ ਰਸਾਇਣਿਕ ਉਦਯੋਗ, ਦਵਾਈਆਂ ਬਣਾਉਣ ਦੇ ਕਾਰਖ਼ਾਨੇ, ਤੇਲ ਸਾਫ਼ ਕਰਨ ਦੇ ਕਾਰਖ਼ਾਨੇ, ਨਿਊਕਲੀਅਰ ਪਲਾਂਟ, ਪਾਣੀ ਨਾਲ ਬਿਜਲੀ ਪੈਦਾ ਕਰਨ ਵਾਲੇ ਪਲਾਂਟ, ਗੋਲਾ-ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨਿਆਂ ਵਿਚ ਵਿਸਫ਼ੋਟ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।

→ ਉਹ ਪਦਾਰਥ ਜੋ ਆਸਾਨੀ ਨਾਲ ਜਲ ਜਾਂਦੇ ਹਨ, ਉਨ੍ਹਾਂ ਨੂੰ ਜਲਨਸ਼ੀਲ ਪਦਾਰਥ ਕਿਹਾ ਜਾਂਦਾ ਹੈ। ਜਲਨਸ਼ੀਲ ਗੈਸਾਂ ਵਿਚ ਐਸੀਟਿਲੀਨ, ਹਾਈਡਰੋਜਨ, ਵਿਤ ਪੈਟਰੋਲੀਅਮ ਗੈਸ ਮੁੱਖ ਹਨ। ਜਲਨਸ਼ੀਲ ਵ ਵਿਚ ਡਾਈਇਥਾਇਲ ਈਥਰ, ਕਾਰਬਨ ਡਾਈਸਲਫਾਈਡ, ਪੈਟਰੋਲ, ਐਸੀਟੋਨ, ਮਿਥਾਈਲੇਟਿਡ ਸਪਿਰਟ, ਮਿੱਟੀ ਦਾ ਤੇਲ, ਤਾਰਪੀਨ ਆਦਿ ਸ਼ਾਮਲ ਹੈ। ਜਲਨਸ਼ੀਲ ਠੋਸ ਪਦਾਰਥਾਂ ਵਿਚ ਨਾਈਟ੍ਰੋਸੈਲੂਲੋਸ, ਫ਼ਾਸਫੋਰਸ, ਮਾਚਿਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ ਹਨ।

→ ਸਾਇਨਾਈਡ, ਸੀਸਾ, ਅਮੋਨੀਆ, ਕਲੋਰੀਨ ਆਦਿ ਜ਼ਹਿਰੀਲੇ ਪਦਾਰਥ ਹਨ।

→ ਜ਼ਹਿਰੀਲੇ ਪਦਾਰਥਾਂ ਦੀ ਵਰਤੋਂ ਕਰਦੇ ਸਮੇਂ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖਣੇ ਚਾਹੀਦੇ ਹਨ ਅਤੇ ਉਨ੍ਹਾਂ ਦਾ ਨਿਪਟਾਰਾ ਕਰਨ ਲਈ ਲੋੜੀਂਦੀ ਪ੍ਰਕਿਰਿਆ ਦਾ ਪਾਲਣ ਕਰਨਾ ਚਾਹੀਦਾ ਹੈ।

→ ਜ਼ਹਿਰੀਲੇ ਪਦਾਰਥ ਚਮੜੀ ਅਤੇ ਅੱਖਾਂ ਦੇ ਰਸਤੇ, ਸੱਟ ਦੇ ਰਸਤੇ ਅਤੇ ਸਾਹ ਲੈਣ ਨਾਲ ਸਰੀਰ ਵਿਚ ਪ੍ਰਵੇਸ਼ ਕਰ ਜਾਂਦੇ ਹਨ।

→ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ILO) ਦੇ ਅਨੁਸਾਰ, ਕਿਸੇ ਦੇ ਜੀਵਨ ਉੱਪਰ ਪਏ ਖ਼ਤਰੇ ਨੂੰ ਘੱਟ ਕਰਨ ਅਤੇ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਦੇ ਸ਼ਿਕਾਰ ਆਦਮੀ ਨੂੰ ਛੇਤੀ ਇਲਾਜ ਦੇਣਾ, ਮੁੱਢਲੀ ਸਹਾਇਤਾ ਹੈ।

→ ਮੁੱਢਲਾ ਇਲਾਜ ਕਰਨ ਵਾਸਤੇ ਇਕ ਤਜਰਬੇਕਾਰ ਮੁੱਢਲਾ ਸਹਾਇਕ ਹੁੰਦਾ ਹੈ। ਕੰਮ ‘ ਕਰਨ ਵਾਲੀ ਜਗਾ ਤੇ ਕਰਮਚਾਰੀਆਂ ਦੇ ਜੀਵਨ ਦੀ ਸੁਰੱਖਿਆ, ਪ੍ਰਭਾਵਿਤ ਲੋਕਾਂ ਨੂੰ ਪੀੜ ਅਤੇ ਦੁੱਖ ਤੋਂ ਰਹਿਤ ਕਰਨਾ ਅਤੇ ਬੇਹੋਸ਼ ਲੋਕਾਂ ਦੀ ਸਥਿਤੀ ਨੂੰ ਵਿਗੜਨ ਤੋਂ ਬਚਾਉਣਾ, ਮੁੱਢਲੇ ਇਲਾਜ ਦੇ ਉਦੇਸ਼ ਹਨ।

→ ਮੁੱਢਲਾ ਇਲਾਜ ਸੇਵਾਵਾਂ ਦੇ ਪ੍ਰਬੰਧਨ ਵਿਚ ਆਪਾਤ ਪ੍ਰਬੰਧਨ ਯੋਜਨਾ ਬਣਾਈ ਜਾਂਦੀ ਹੈ ਅਤੇ ਪ੍ਰਬੰਧਕਾਂ ਤੇ ਕਰਮਚਾਰੀਆਂ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੇ ਇਲਾਜ ਸੁਵਿਧਾਵਾਂ ਬਾਰੇ ਸਲਾਹ ਕੀਤੀ ਜਾਂਦੀ ਹੈ। ਖ਼ਤਰੇ ਦੀ ਪਹਿਚਾਣ ਕਰਨਾ ਪ੍ਰਬੰਧਨ ਦਾ ਜ਼ਰੂਰੀ ਘਟਕ ਹੈ।

→ ਇਸ ਪ੍ਰਬੰਧਨ ਯੋਜਨਾ ਦੇ ਅਨੁਸਾਰ ਬਚਾਅ ਦੇ ਕੰਮ, ਥਾਂ ਖ਼ਾਲੀ ਕਰਨ ਦੀ ਕਿਰਿਆ, ਨਜ਼ਦੀਕੀ ਇਲਾਜ ਖੇਤਰ ਤੇ ਲੈ ਕੇ ਜਾਣਾ, ਅੱਗ, ਗੈਸ ਤੇ ਕਾਬੂ, ਰਿਸ਼ਤੇਦਾਰਾਂ ਨਾਲ | ਮੇਲ-ਜੋਲ, ਸੁਰੱਖਿਆ ਆਉਂਦੀ ਹੈ।

→ ਮੁੱਢਲੀ ਇਲਾਜ (First Aid) ਸੇਵਾ ਦੇਣੀ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।

→ ਪ੍ਰਬੰਧਕ ਦੁਆਰਾ, ਮੁੱਢਲੇ ਇਲਾਜ ਸਹਾਇਕ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਕਰਮਚਾਰੀਆਂ ਨੂੰ ਕੁੱਝ ਖ਼ਾਸ ਕੰਮ ਦਿੱਤੇ ਜਾਂਦੇ ਹਨ। ਇਸ ਨਾਲ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਬਾਰੇ ਦੱਸਿਆ ਜਾਂਦਾ ਹੈ।

→ ਆਪਾਤ ਸਥਿਤੀ ਵਿਚ ਸੂਚਨਾ, ਪ੍ਰੋਗਰਾਮ, ਜਾਗਰੁਕਤਾ ਸਤਰ, ਸਮਾਚਾਰ ਪੱਤਰ, ਮੀਟਿੰਗ, ਕੰਮ ਵਾਲੇ ਥਾਂ ਤੇ ਨੋਟਿਸ ਬੋਰਡ ਲਾ ਕੇ ਦਿੱਤੀ ਜਾਂਦੀ ਹੈ।

→ ਕੰਮ ਵਾਲੀ ਥਾਂ ‘ਤੇ ਕਰਮਚਾਰੀਆਂ ਨੂੰ ਮੁੱਢਲੀ ਸਹਾਇਤਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

→ ਉਹ ਆਦਮੀ ਜਿਸ ਉੱਪਰ ਦੁਰਘਟਨਾ ਵੇਲੇ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ, ਉਸ ਨੂੰ ਮੁੱਢਲਾ ਉਪਚਾਰਕ (First Aider) ਕਹਿੰਦੇ ਹਨ।

PSEB 11th Class Environmental Education Notes Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

→ ਮੁੱਢਲੇ ਸਹਾਇਕ ਨੂੰ ਦੁਰਘਟਨਾ ਵੇਲੇ ਸ਼ਾਂਤ ਤੇ ਕੰਟਰੋਲ ਵਿਚ ਰਹਿਣਾ ਚਾਹੀਦਾ ਹੈ ਤੇ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਮਰੀਜ਼ ਦੀ ਦੇਖਭਾਲ ਕਰਨੀ ਚਾਹੀਦੀ ਹੈ।

→ ਮੁੱਢਲੇ ਸਹਾਇਕ ਨੂੰ ਆਮ ਸਮੇਂ ਅਤੇ ਕੰਮ ਦੇ ਸਮੇਂ ਵਿਚ ਹਰ ਵੇਲੇ ਚੁਸਤ ਰਹਿਣਾ ਚਾਹੀਦਾ ਹੈ।

→ ਕੰਮ ਕਰਨ ਵਾਲੀ ਜਗਾ ਤੇ ਮੁੱਢਲਾ ਇਲਾਜ ਬਕਸਾ ਹੋਣਾ ਚਾਹੀਦਾ ਹੈ ਜਿਸ ਵਿਚ ਮੁੱਢਲੇ ਇਲਾਜ ਲਈ ਲੋੜੀਂਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ।

→ ਮੁੱਢਲਾ ਇਲਾਜ ਕੇਂਦਰ ਸਾਫ਼-ਸੁਥਰਾ, ਹਵਾਦਾਰ ਅਤੇ ਪ੍ਰਕਾਸ਼ ਵਾਲਾ ਹੋਣਾ ਚਾਹੀਦਾ ਹੈ, ਜਿਸਦਾ ਕੰਟਰੋਲ ਮੁੱਢਲੇ ਸਹਾਇਕ ਕੋਲ ਹੋਣਾ ਚਾਹੀਦਾ ਹੈ।

→ ਸਹਾਇਕ ਨੂੰ ਕਈ ਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਚਣ ਲਈ ਉਸਨੂੰ ਦਸਤਾਨੇ ਪਾਉਣੇ ਚਾਹੀਦੇ ਹਨ।

→ ਮੁੱਢਲੇ ਸਹਾਇਕ ਨੂੰ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤਜਰਬਾ ਹਾਸਿਲ ਹੋਣਾ ਚਾਹੀਦਾ ਹੈ। ਜਿਸ ਵਿਚ ਉਸਨੂੰ ਹੱਡੀ ਟੁੱਟਣ ਤੇ ਪ੍ਰਬੰਧ, ਸਦਮਾ, ਖਿਚਾਵ, ਮੋਚ, ਜ਼ਹਿਰੀਲਾਪਨ, ਅੱਖ ਜਾਂ ਕੰਨ ਵਿਚ ਸੱਟ, ਦਮਾ ਆਦਿ ਦੇ ਇਲਾਜ ਦਾ ਤਜਰਬਾ ਹੁੰਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

Punjab State Board PSEB 11th Class Sociology Book Solutions Chapter 6 ਸਮਾਜੀਕਰਨ Textbook Exercise Questions and Answers.

PSEB Solutions for Class 11 Sociology Chapter 6 ਸਮਾਜੀਕਰਨ

Sociology Guide for Class 11 PSEB ਸਮਾਜੀਕਰਨ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਉਹ ਪ੍ਰਕਿਰਿਆ, ਜਿਸ ਦੇ ਦੁਆਰਾ ਵਿਅਕਤੀ ਸਮਾਜ ਵਿੱਚ ਰਹਿਣ ਦੇ ਅਤੇ ਜੀਵਨ ਜੀਣ ਦੇ ਤਰੀਕੇ ਸਿੱਖਦਾ ਹੈ ।

ਪ੍ਰਸ਼ਨ 2.
ਸਮਾਜੀਕਰਨ ਦੇ ਪੜਾਵਾਂ ਦੇ ਨਾਮ ਲਿਖੋ ।
ਉੱਤਰ-
ਬਾਲ ਅਵਸਥਾ, ਬਚਪਨ ਅਵਸਥਾ, ਕਿਸ਼ੋਰ ਅਵਸਥਾ, ਜਵਾਨੀ ਦੀ ਅਵਸਥਾ ਅਤੇ ਬੁਢਾਪੇ ਦੀ ਅਵਸਥਾ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 3.
ਕਿਸ਼ੋਰ ਅਵਸਥਾ ਕੀ ਹੈ ?
ਉੱਤਰ-
ਉਹ ਅਵਸਥਾ ਜਿਹੜੀ 12-13 ਸਾਲ ਤੋਂ ਸ਼ੁਰੂ ਹੋ ਕੇ 18-19 ਸਾਲ ਤੱਕ ਚਲਦੀ ਹੈ ਅਤੇ ਵਿਅਕਤੀ ਦੇ ਵਿੱਚ ਸਰੀਰਿਕ ਪਰਿਵਰਤਨ ਆਉਂਦੇ ਹਨ ।

ਪ੍ਰਸ਼ਨ 4.
ਬਾਲਪਨ ਕੀ ਹੈ ?
ਉੱਤਰ-
ਉਹ ਅਵਸਥਾ ਜਿਹੜੀ ਪੈਦਾ ਹੋਣ ਤੋਂ ਸ਼ੁਰੂ ਹੋ ਕੇ ਇੱਕ-ਡੇਢ ਸਾਲ ਤੱਕ ਚਲਦੀ ਹੈ ਅਤੇ ਬੱਚਾ ਆਪਣੀਆਂ ਜ਼ਰੂਰਤਾਂ ਲਈ ਹੋਰਾਂ ਉੱਤੇ ਨਿਰਭਰ ਹੁੰਦਾ ਹੈ ।

ਪ੍ਰਸ਼ਨ 5.
ਸਮਾਜੀਕਰਨ ਦੀਆਂ ਮੁੱਢਲੀਆਂ ਏਜੰਸੀਆਂ ਕਿਹੜੀਆਂ ਹਨ ?
ਉੱਤਰ-
ਪਰਿਵਾਰ, ਸਕੂਲ ਅਤੇ ਖੇਡ ਸਮੂਹ ਸਮਾਜੀਕਰਨ ਦੀਆਂ ਮੁੱਢਲੀਆਂ ਏਜੰਸੀਆਂ ਹਨ ।

ਪ੍ਰਸ਼ਨ 6.
ਰਸਮੀ ਏਜੰਸੀਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਰਕਾਰ, ਕਾਨੂੰਨ, ਅਦਾਲਤਾਂ, ਰਾਜਨੀਤਿਕ ਵਿਵਸਥਾ ਆਦਿ ।

ਪ੍ਰਸ਼ਨ 7.
ਗੈਰ ਰਸਮੀ ਏਜੰਸੀ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ, ਸੰਸਥਾਵਾਂ, , ਧਰਮ, ਖੇਡ ਸਮੂਹ ਆਦਿ ।

PSEB 11th Class Sociology Solutions Chapter 6 ਸਮਾਜੀਕਰਨ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਬੋਗਾਰਡਸ (Bogardus) ਦੇ ਅਨੁਸਾਰ, “ਸਮਾਜੀਕਰਨ ਉਹ ਕਿਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਮਨੁੱਖੀ ਕਲਿਆਣ ਦੇ ਲਈ ਨਿਸ਼ਚਿਤ ਰੂਪ ਨਾਲ ਮਿਲ ਕੇ ਵਿਵਹਾਰ ਕਰਨਾ ਸਿੱਖਦੇ ਹਨ ਅਤੇ ਅਜਿਹਾ ਕਰਨ ਵਿੱਚ ਉਹ ਆਤਮ ਨਿਯੰਤਰਣ, ਸਮਾਜਿਕ ਜ਼ਿੰਮੇਵਾਰੀ ਅਤੇ ਸੰਤੁਲਿਤ, ਵਿਅਕਤਿੱਤਵ ਦਾ ਅਨੁਭਵ ਕਰਦੇ ਹਨ ।”

ਪ੍ਰਸ਼ਨ 2.
ਸਮਾਜੀਕਰਨ ਦੇ ਪੜਾਵਾਂ ‘ਤੇ ਨੋਟ ਲਿਖੋ ।
ਉੱਤਰ-

  1. ਬਾਲ ਅਵਸਥਾ (infant Stage)
  2. ਬਚਪਨ ਅਵਸਥਾ (Childhood Stage)
  3. ਕਿਸ਼ੋਰ ਅਵਸਥਾ (Adolescent Stage)
  4. ਜਵਾਨੀ ਦੀ ਅਵਸਥਾ (Adulthood Stage)
  5. ਬੁਢਾਪਾ ਅਵਸਥਾ (Old Age) ।

ਪ੍ਰਸ਼ਨ 3.
ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਪਰਿਵਾਰ ਦੀ ਭੂਮਿਕਾ ਬਾਰੇ ਚਰਚਾ ਕਰੋ ।
ਉੱਤਰ-
ਵਿਅਕਤੀ ਦੇ ਸਮਾਜੀਕਰਨ ਵਿੱਚ ਪਰਿਵਾਰ ਦਾ ਵਿਸ਼ੇਸ਼ ਸਥਾਨ ਹੈ । ਬੱਚੇ ਦੇ ਅਚੇਤਨ ਮਨ ਉੱਤੇ ਜੋ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ ਉਹ ਕਿਸੇ ਹੋਰ ਦਾ ਨਹੀਂ ਪੈਂਦਾ ਹੈ । ਪਰਿਵਾਰ ਵਿੱਚ ਬੱਚਾ ਕਈ ਪ੍ਰਕਾਰ ਦੀਆਂ ਭਾਵਨਾਵਾਂ ਜਿਵੇਂ ਕਿ ਪਿਆਰ, ਹਮਦਰਦੀ ਆਦਿ ਸਿੱਖਦਾ ਹੈ । ਪਰਿਵਾਰ ਹੀ ਬੱਚੇ ਨੂੰ ਪਰੰਪਰਾਵਾਂ, ਰੀਤੀ-ਰਿਵਾਜਾਂ, ਕੀਮਤਾਂ, ਰਹਿਣ-ਸਹਿਣ ਦੇ ਤਰੀਕੇ ਦੱਸਦਾ ਹੈ ਜਿਸ ਨਾਲ ਉਸ ਦਾ ਸਮਾਜੀਕਰਨ ਹੁੰਦਾ ਹੈ ।

ਪ੍ਰਸ਼ਨ 4.
ਸਮਾਜੀਕਰਨ ਦੀਆਂ ਤਿੰਨ ਰਸਮੀ ਏਜੰਸੀਆਂ ਦੱਸੋ। ਉੱਤਰ-ਪੁਲਿਸ, ਕਾਨੂੰਨ ਅਤੇ ਰਾਜਨੀਤਿਕ ਵਿਵਸਥਾ ਸਮਾਜੀਕਰਨ ਦੇ ਤਿੰਨ ਰਸਮੀ ਸਾਧਨ ਹਨ । ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਪੁਲਿਸ ਉਸ ਨੂੰ ਪਕੜ ਲੈਂਦੀ ਹੈ । ਫਿਰ ਕਾਨੂੰਨਾਂ ਦੀ ਮੱਦਦ ਨਾਲ ਉਸ ਵਿਅਕਤੀ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ । ਸਾਡੀ ਰਾਜਨੀਤਿਕ ਵਿਵਸਥਾ ਸਖ਼ਤ ਕਾਨੂੰਨਾਂ ਦਾ ਨਿਰਮਾਣ ਕਰਦੀ ਹੈ ਤਾਂਕਿ ਵਿਅਕਤੀ ਅਪਰਾਧ ਨਾ ਕਰੇ । ਇਸ ਤਰ੍ਹਾਂ ਇਹਨਾਂ ਤੋਂ ਡਰ ਕੇ ਵਿਅਕਤੀ ਅਪਰਾਧ ਨਹੀਂ ਕਰਦਾ ਅਤੇ ਉਸਦਾ ਸਮਾਜੀਕਰਨ ਹੋ ਜਾਂਦਾ ਹੈ ।

ਪ੍ਰਸ਼ਨ 5.
ਪ੍ਰਾਥਮਿਕ ਸਮਾਜੀਕਰਨ ਉੱਪਰ ਨੋਟ ਲਿਖੋ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਵਿਅਕਤੀ ਦਾ ਪ੍ਰਾਥਮਿਕ ਸਮਾਜੀਕਰਨ ਕਰਦੇ ਹਨ । ਪਰਿਵਾਰ ਵਿੱਚ ਰਹਿ ਕੇ ਬੱਚਾ ਸਮਾਜ ਵਿੱਚ ਰਹਿਣ ਦੇ, ਜੀਵਨ ਜੀਣ ਦੇ ਤੌਰ-ਤਰੀਕੇ ਸਿੱਖਦਾ ਹੈ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਦੇ ਵਾਂਗ ਹੋਰ ਬੱਚੇ ਵੀ ਹਨ ਅਤੇ ਉਹਨਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ । ਇਸ ਤਰ੍ਹਾਂ ਉਸ ਦਾ ਸਮਾਜੀਕਰਨ ਹੁੰਦਾ ਜਾਂਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 6.
ਜਨਸੰਪਰਕ ਸਾਧਨਾਂ ਉੱਪਰ ਨੋਟ ਲਿਖੋ ।
ਉੱਤਰ-
ਅੱਜ-ਕੱਲ ਵਿਅਕਤੀ ਦੇ ਜੀਵਨ ਵਿੱਚ ਸੰਚਾਰ ਸਾਧਨਾਂ ਦਾ ਮਹੱਤਵ ਬਹੁਤ ਵੱਧ ਗਿਆ ਹੈ । ਅੱਡ-ਅੱਡ ਸਮਾਚਾਰ ਪੱਤਰ, ਖਬਰਾਂ ਦੇ ਚੈਨਲ ਲਗਾਤਾਰ 24 ਘੰਟੇ ਚਲਦੇ ਰਹਿੰਦੇ ਹਨ ਅਤੇ ਸਾਨੂੰ ਭਾਂਤ-ਭਾਂਤ ਦੀ ਜਾਣਕਾਰੀ ਦਿੰਦੇ ਰਹਿੰਦੇ ਹਨ । ਇਹਨਾਂ ਤੋਂ ਸਾਨੂੰ ਸਾਰੇ ਸੰਸਾਰ ਵਿੱਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਤਾ ਚਲਦਾ ਰਹਿੰਦਾ ਹੈ ਜਿਸ ਨਾਲ ਵੀ ਉਸ ਦਾ ਸਮਾਜੀਕਰਨ ਹੁੰਦਾ ਰਹਿੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਰਵਵਿਆਪਕ ਪ੍ਰਕਿਰਿਆ ਹੈ ਜਿਹੜੀ ਹਰੇਕ ਸਮਾਜ ਵਿੱਚ ਇੱਕੋ ਜਿਹੇ ਰੂਪ ਵਿੱਚ ਮੌਜੂਦ ਹੁੰਦੀ ਹੈ ।
  2. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਿੱਖਣ ਵਾਲੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ।
  3. ਸਮਾਜੀਕਰਨ ਦੀ ਪ੍ਰਕਿਰਿਆ ਦੇ ਅਲੱਗ-ਅਲੱਗ ਪੱਧਰ ਹੁੰਦੇ ਹਨ ਅਤੇ ਇਹਨਾਂ ਅਲੱਗ-ਅਲੱਗ ਪੱਧਰਾਂ ਵਿੱਚ ਸਿੱਖਣ ਦੀ ਪ੍ਰਕਿਰਿਆ ਵੀ ਅਲੱਗ-ਅਲੱਗ ਹੁੰਦੀ ਹੈ ।
  4. ਜਵਾਨ ਹੋਣ ਤੋਂ ਬਾਅਦ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਸਿੱਖਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਪਰ ਇਹ ਚਲਦੀ ਮਰਨ ਤਕ ਹੈ ।
  5. ਸਮਾਜੀਕਰਨ ਦੇ ਬਹੁਤ ਸਾਧਨ ਹੁੰਦੇ ਹਨ ਪਰ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੁੰਦਾ ਹੈ ਜੋ ਉਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪ੍ਰਸ਼ਨ 2.
ਸਾਥੀ ਸਮੂਹ ਦੀ ਸਮਾਜੀਕਰਨ ਵਿੱਚ ਭੂਮਿਕਾ ਦੱਸੋ ।
ਉੱਤਰ-
ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

ਪ੍ਰਸ਼ਨ 3.
ਸੰਖੇਪ ਵਿੱਚ ਜਵਾਨੀ ਅਤੇ ਬੁਢਾਪੇ ਦੀ ਸਮਾਜੀਕਰਨ ਦੀ ਪ੍ਰਕਿਰਿਆ ਉੱਪਰ ਚਰਚਾ ਕਰੋ ।
ਉੱਤਰ-
ਜਵਾਨੀ ਦੀ ਅਵਸਥਾ – ਸਮਾਜੀਕਰਨ ਦੀ ਪ੍ਰਕਿਰਿਆਂ ਵਿੱਚ ਇਸ ਪੱਧਰ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਇਸ ਅਵਸਥਾ ਵਿੱਚ ਉਹ ਦੂਜਿਆਂ ਨਾਲ ਅਨੁਕੂਲਨ ਕਰਨਾ ਸਿੱਖਦਾ ਹੈ । ਇੱਥੇ ਉਸ ਦੇ ਅੱਗੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਕੰਮ ਲੱਭਣ ਦਾ ਹੁੰਦਾ ਹੈ । ਕੰਮ ਲੱਭਦੇ ਹੋਏ ਉਸ ਨੂੰ ਕਈ ਥਾਂਵਾਂ ਉੱਤੇ ਨਕਾਰ ਵੀ ਦਿੱਤਾ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ । ਇਸ ਨਾਲ ਉਹ ਬਹੁਤ ਕੁੱਝ ਸਿੱਖਦਾ ਹੈ । ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੀਆਂ ਭੂਮਿਕਾਵਾਂ ਬਦਲ ਜਾਂਦੀਆਂ ਹਨ ਜੋ ਉਸ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ।

ਬੁਢਾਪੇ ਦੀ ਅਵਸਥਾ – ਇਸ ਅਵਸਥਾ ਵਿੱਚ ਆ ਕੇ ਉਸ ਨੂੰ ਜੀਵਨ ਦੇ ਨਵੇਂ ਪਾਠ ਸਿੱਖਣੇ ਪੈਂਦੇ ਹਨ । ਉਸ ਨੂੰ ਪਤਾ ਚਲ ਜਾਂਦਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਉੱਤੇ ਨਿਰਭਰ ਹੈ, ਉਸਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਨੂੰ ਜੀਵਨ ਨਵੇਂ ਤਰੀਕੇ ਨਾਲ ਅਨੁਕੂਲਨ ਸਿੱਖਣਾ ਪੈਂਦਾ ਹੈ । ਆਪਣੇ ਬੱਚਿਆਂ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜੀਕਰਨ ਦੀ ਪ੍ਰਕਿਰਿਆ ਦੁਆਰਾ ਵਿਅਕਤੀਗਤ ਵਿਕਾਸ ਉੱਪਰ ਚਰਚਾ ਕਰੋ ।
ਉੱਤਰ-
ਵਿਅਕਤੀ ਸਮਾਜ ਵਿਚ ਰਹਿਣ ਦੇ ਯੋਗ ਕਿਵੇਂ ਬਣਦਾ ਹੈ ? ਇਹ ਲੋਕਾਂ ਅਤੇ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਬਣਦਾ ਹੈ । ਜਦੋਂ ਇਕ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿਚ ਕੋਈ ਵੀ ਸਮਾਜਿਕ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਤੋਂ ਅਣਜਾਣ ਹੁੰਦਾ ਹੈ । ਪਰ ਹੌਲੀ-ਹੌਲੀ ਉਹ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਵਿਚ ਧਿਆਨ ਦੇਣ ਲੱਗ ਜਾਂਦਾ ਹੈ । ਬੱਚਾ ਸ਼ੁਰੂ ਵਿਚ ਜਿਨ੍ਹਾਂ ਵਿਅਕਤੀਆਂ ਵਿਚ ਘਿਰਿਆ ਰਹਿੰਦਾ ਹੈ ਉਹਨਾਂ ਕਰਕੇ ਉਹ ਸਮਾਜਿਕ ਵਿਅਕਤੀ ਬਣਦਾ ਹੈ ਕਿਉਂਕਿ ਇਹੀ ਉਸਦੇ ਆਲੇ-ਦੁਆਲੇ ਦੇ ਵਿਅਕਤੀ ਉਸ ਨੂੰ ਸਮਾਜ ਵਿਚ ਰਹਿਣਾ ਤੇ ਰਹਿਣ ਦੇ ਨਿਯਮ ਸਿਖਾਉਂਦੇ ਹਨ । ਉਹ ਦੂਜਿਆਂ ਦਾ ਅਨੁਕੂਲਣ ਕਰਦਾ ਹੈ ਅਤੇ ਆਪਣੇ ਤੇ ਦੂਜਿਆਂ ਦੇ ਕੰਮਾਂ ਦੀ ਤੁਲਨਾ ਕਰਦਾ ਹੈ ।

ਹੌਲੀ-ਹੌਲੀ ਉਹ ਆਪਣੇ ਅਨੁਭਵ ਤੋਂ ਸਿੱਖਦਾ ਹੈ ਕਿ ਹੋਰ ਲੋਕ ਵੀ ਉਸੇ ਤਰ੍ਹਾਂ ਹਨ ਅਤੇ ਉਹ ਆਪਣੀਆਂ ਭਾਵਨਾਵਾਂ ਤੇ ਆਨੰਦ ਦੂਜਿਆਂ ਨੂੰ ਵਿਖਾਉਂਦਾ ਹੈ । ਇਹ ਉਹ ਉਸ ਸਮੇਂ ਕਰਦਾ ਹੈ ਜਦੋਂ ਉਸਨੂੰ ਲੱਗਦਾ ਹੈ ਕਿ ਹੋਰਾਂ ਦੀਆਂ ਵੀ ਉਸੇ ਤਰ੍ਹਾਂ ਹੀ ਭਾਵਨਾਵਾਂ ਹਨ । ਇਸ ਤਰ੍ਹਾਂ ਜਦੋਂ ਉਹ ਇਧਰ-ਉਧਰ ਘੁੰਮਣ ਲੱਗਦਾ ਹੈ ਤਾਂ ਹਰ ਚੀਜ਼ ਜੋ ਉਸਦੇ ਸਾਹਮਣੇ ਆਉਂਦੀ ਹੈ, ਉਹ ਉਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਕੀ ਹੈ ਅਤੇ ਕਿਉਂ ਹੈ ? ਇਸ ਤਰ੍ਹਾਂ ਮਾਤਾ-ਪਿਤਾ ਬੱਚੇ ਨੂੰ ਚਿੰਨ੍ਹਾਂ ਨਾਲ ਹਾਲਾਤਾਂ ਦੀ ਪਰਿਭਾਸ਼ਾ ਕਰਨੀ ਸਿਖਾਉਂਦੇ ਹਨ ਕਿ ਇਹ ਚੀਜ਼ ਗ਼ਲਤ ਹੈ ਜਾਂ ਇਹ ਚੀਜ਼ ਠੀਕ ਹੈ । ਹੌਲੀ-ਹੌਲੀ ਬੱਚੇ ਨੂੰ ਮੰਦਰ ਜਾਣ, ਸਕੂਲ ਜਾਣ, ਸਿੱਖਿਆ ਲੈਣ ਆਦਿ ਦੇ ਨਿਯਮਾਂ ਬਾਰੇ ਦੱਸਿਆ ਜਾਂਦਾ ਹੈ । ਉਸਨੂੰ ਸਕੂਲ ਭੇਜਿਆ ਜਾਂਦਾ ਹੈ ਜਿੱਥੇ ਉਹ ਹੋਰਾਂ ਨਾਲ ਹਾਲਾਤਾਂ ਦੇ ਨਾਲ ਅਨੁਕੂਲਣ ਕਰਨਾ ਸਿੱਖਦਾ ਹੈ ਅਤੇ ਜ਼ਿੰਦਗੀ ਦੇ ਹਰ ਉਸ ਤਰੀਕੇ ਨੂੰ ਸਿੱਖਦਾ ਹੈ ਜਿਹੜੇ ਉਸ ਲਈ ਜੀਵਨ ਜੀਊਣ ਲਈ ਜ਼ਰੂਰੀ ਹਨ । ਇਸ ਤਰ੍ਹਾਂ ਸਮਾਜ ਵਿਚ ਇਕ ਮੈਂਬਰ ਹੌਲੀ-ਹੌਲੀ ਵੱਡਾ ਹੋ ਕੇ ਸਮਾਜ ਦੇ ਨਿਯਮਾਂ ਨੂੰ ਸਿੱਖਦਾ ਹੈ ।

ਬੱਚੇ ਦਾ ਸਭ ਤੋਂ ਪਹਿਲਾ ਸੰਬੰਧ ਪਰਿਵਾਰ ਨਾਲ ਹੁੰਦਾ ਹੈ । ਪੈਦਾ ਹੋਣ ਤੋਂ ਬਾਅਦ ਉਸਦੀ ਸਭ ਤੋਂ ਪਹਿਲੀ ਜ਼ਰੂਰਤ ਹੁੰਦੀ ਹੈ ਉਸ ਦੀਆਂ ਭੌਤਿਕ ਜ਼ਰੂਰਤਾਂ ਦੀ ਪੂਰਤੀ, ਜਿਵੇਂ ਭੁੱਖ, ਪਿਆਸ ਆਦਿ । ਉਸਦੀ ਰੁਚੀ ਆਪਣੀ ਮਾਂ ਵਿਚ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਉਸਦੀਆਂ ਭੌਤਿਕ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ । ਮਾਂ ਤੋਂ ਬਾਅਦ ਹੀ ਪਰਿਵਾਰ ਦੇ ਹੋਰ ਮੈਂਬਰ ਪਿਤਾ, ਚਾਚਾ-ਚਾਚੀ, ਦਾਦਾ-ਦਾਦੀ, ਭਾਈ-ਭੈਣ ਆਦਿ ਆਉਂਦੇ ਹਨ । ਇਹ ਸਾਰੇ ਮੈਂਬਰ ਬੱਚੇ ਨੂੰ ਸੰਸਾਰ ਦੇ ਬਾਰੇ ਦੱਸਦੇ ਹਨ ਜਿਸ ਵਿਚ ਉਸਨੇ ਸਾਰਾ ਜੀਵਨ ਬਤੀਤ ਕਰਨਾ ਹੈ ਅਤੇ ਪਰਿਵਾਰ ਵਿਚ ਰਹਿ ਕੇ ਹੀ ਉਹ ਪਿਆਰ, ਅਧਿਕਾਰ, ਸ਼ਕਤੀ ਆਦਿ ਚੀਜ਼ਾਂ ਦਾ ਅਨੁਭਵ ਕਰਦਾ ਹੈ ਕਿਉਂਕਿ ਇਹ ਸਭ ਕੁੱਝ ਉਸ ਨੂੰ ਪਰਿਵਾਰ ਵਿਚ ਮਿਲਦੀਆਂ ਹਨ ।

ਸ਼ੁਰੂ ਵਿਚ ਬੱਚੇ ਨੂੰ ਜੋ ਚੀਜ਼ ਚੰਗੀ ਲਗਦੀ ਹੈ ਉਹ ਉਸਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਉਸ ਉੱਤੇ ਆਪਣਾ ਅਧਿਕਾਰ ਸਮਝਦਾ ਹੈ । ਚੀਜ਼ ਨਾ ਮਿਲਣ ਉੱਤੇ ਉਹ ਰੋਂਦਾ ਹੈ ਅਤੇ ਜਿੱਦ ਕਰਦਾ ਹੈ । ਦੋ-ਤਿੰਨ ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਉਸਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਉਸ ਚੀਜ਼ ਉੱਤੇ ਕਿਸੇ ਹੋਰ ਦਾ ਅਧਿਕਾਰ ਵੀ ਹੈ ਤੇ ਉਹ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ । ਉਹ ਮਨਮਾਨੀ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਪਰ ਸ਼ੁਰੂ ਵਿਚ ਮਾਂ ਉਸਨੂੰ ਮਨਮਾਨੀ ਕਰਨ ਤੋਂ ਰੋਕਦੀ ਹੈ । ਉਹ ਚੀਜ਼ ਨਾ ਮਿਲਣ ਉੱਤੇ ਨਿਰਾਸ਼ ਤਾਂ ਹੁੰਦਾ ਹੈ ਪਰ ਹੌਲੀ-ਹੌਲੀ ਜਦੋਂ ਇਹ ਨਿਰਾਸ਼ਾ ਵਾਰ-ਵਾਰ ਹੁੰਦੀ ਹੈ ਤਾਂ ਉਹ ਆਪਣੇ ਉੱਪਰ ਨਿਯੰਤਰਣ ਕਰਨਾ ਸਿੱਖ ਲੈਂਦਾ ਹੈ । ਬੱਚਾ ਆਪਣੀਆਂ ਜ਼ਰੂਰਤਾਂ ਦੇ ਲਈ ਪਰਿਵਾਰ ਦੇ ਉੱਪਰ ਨਿਰਭਰ ਹੁੰਦਾ ਹੈ ਜਿਨ੍ਹਾਂ ਲਈ ਉਸਨੂੰ ਪਰਿਵਾਰ ਦਾ ਸਹਿਯੋਗ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ । ਉਨ੍ਹਾਂ ਦਾ ਸਹਿਯੋਗ ਉਸਨੂੰ ਸਵੈ-ਨਿਯੰਤਰਣ ਦੇ ਨਾਲ ਹੀ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸਮਾਜ ਦੇ ਪ੍ਰਤਿਮਾਨਾਂ, ਪਰਿਮਾਪਾਂ ਦਾ ਆਦਰ ਕਰਨਾ ਸਿੱਖਦਾ ਹੈ ਜੋ ਕਿ ਉਸ ਲਈ ਸਮਾਜ ਵਿਚ ਰਹਿਣ ਅਤੇ ਵਿਵਹਾਰ ਕਰਨ ਲਈ ਬਹੁਤ ਜ਼ਰੂਰੀ ਹਨ ।

ਜਦੋਂ ਵਿਅਕਤੀ ਦਾ ਵਿਕਾਸ ਹੁੰਦਾ ਹੈ ਤਾਂ ਉਹ ਸਮਾਜ ਦੇ ਤੌਰ-ਤਰੀਕੇ, ਸ਼ਿਸ਼ਟਾਚਾਰ, ਬੋਲ-ਚਾਲ, ਉੱਠਣ-ਬੈਠਣ, ਵਿਵਹਾਰ ਕਰਨ ਦੇ ਤੌਰ-ਤਰੀਕੇ ਸਿੱਖਦਾ ਹੈ । ਇਸਦੇ ਨਾਲ ਹੀ ਉਸਦੇ ਸਵੈ (self) ਦਾ ਵਿਕਾਸ ਵੀ ਹੁੰਦਾ ਹੈ । ਜਦੋਂ ਵਿਅਕਤੀ ਆਪਣੇ ਕੰਮਾਂ ਪ੍ਰਤੀ ਚੇਤੰਨ ਹੋ ਜਾਂਦਾ ਹੈ ਤਾਂ ਇਸ ਚੇਤਨਾ ਨੂੰ ਸਵੈ (self) ਕਹਿੰਦੇ ਹਨ । ਸ਼ੁਰੂ ਵਿਚ ਉਹ ਆਪਣੇ ਅਤੇ ਬੇਗਾਨਿਆਂ ਵਿਚ ਭੇਦ ਨਹੀਂ ਕਰ ਸਕਦਾ ਕਿਉਂਕਿ ਉਸ ਨੂੰ ਦੁਨੀਆਂਦਾਰੀ ਦੇ ਰਿਸ਼ਤਿਆਂ ਦਾ ਪਤਾ ਨਹੀਂ ਹੁੰਦਾ ਪਰ ਹੌਲੀਹੌਲੀ ਉਹ ਜਦੋਂ ਹੋਰਨਾਂ ਅਤੇ ਪਰਿਵਾਰ ਦੇ ਵਿਅਕਤੀਆਂ ਦੇ ਨਾਲ ਅੰਤਰਕਿਰਿਆਵਾਂ ਕਰਦਾ ਹੈ ਤਾਂ ਉਹ ਇਸ ਬਾਰੇ ਵੀ ਸਿੱਖ ਜਾਂਦਾ ਹੈ ।

ਪਰਿਵਾਰ ਦੇ ਮੈਂਬਰਾਂ ਤੋਂ ਬਾਅਦ ਉਸਨੂੰ ਉਸਦੇ ਸਾਥੀ ਮਿਲਦੇ ਹਨ । ਉਸਦੇ ਇਹ ਸਾਰੇ ਸਾਥੀ, ਯਾਰ ਦੋਸਤ ਵੱਖ-ਵੱਖ ਹਾਲਾਤਾਂ ਵਿਚ ਪਲੇ ਹੋਏ ਹੁੰਦੇ ਹਨ । ਇਹਨਾਂ ਸਾਰੇ ਸਾਥੀਆਂ ਦੇ ਵੱਖ-ਵੱਖ ਆਦਰਸ਼ ਹੁੰਦੇ ਹਨ, ਜਿਨ੍ਹਾਂ ਨੂੰ ਬੱਚਾ ਹੌਲੀ-ਹੌਲੀ ਸਿੱਖਦਾ ਹੈ ਅਤੇ ਮੁਸ਼ਕਿਲ ਹਾਲਾਤਾਂ ਨਾਲ ਤਾਲਮੇਲ ਕਰਨਾ ਸਿੱਖਦਾ ਹੈ । ਖੇਡ ਦੇ ਮੈਦਾਨ ਵਿਚ ਉਹ ਸ਼ਾਸਨ ਕਰਨ, ਸ਼ਾਸਿਤ ਹੋਣ, ਦੂਜਿਆਂ ਤੋਂ ਅਤੇ ਦੂਜਿਆਂ ਨਾਲ ਤਾਲਮੇਲ ਕਰਨਾ ਸਿੱਖਦਾ ਹੈ ਜੋ ਕਿ ਸਮਾਜੀਕਰਨ ਦੀ ਪ੍ਰਕਿਰਿਆ ਦਾ ਹੀ ਇਕ ਭਾਗ
ਹੈ |

ਇੱਥੇ ਬੱਚੇ ਦੇ ਜੀਵਨ ਵਿਚ ਇਕ ਬਹੁਤ ਵੱਡਾ ਪਰਿਵਰਤਨ ਆਉਂਦਾ ਹੈ । ਬੱਚਾ ਸਕੂਲ ਪੜ੍ਹਨ ਜਾਂਦਾ ਹੈ । ਸਕੂਲ ਵਿਚ ਉਸ ਉੱਤੇ ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਆਚਰਣ ਦਾ ਪ੍ਰਭਾਵ ਪੈਂਦਾ ਹੈ । ਇਸੇ ਤਰ੍ਹਾਂ ਉਹ ਕਾਲਜ ਦੇ ਪ੍ਰੋਫ਼ੈਸਰਾਂ ਤੋਂ, ਨੌਜਵਾਨ ਮੁੰਡਿਆਂ, ਕੁੜੀਆਂ ਤੋਂ ਉਠਣ-ਬੈਠਣ, ਵਿਚਾਰ ਕਰਨ, ਵਿਵਹਾਰ ਕਰਨ ਦੇ ਤੌਰ-ਤਰੀਕੇ ਸਿੱਖਦਾ ਹੈ ਜਿਹੜੇ ਕਿ ਉਸਦੇ ਅੱਗੇ ਦੇ ਜੀਵਨ ਲਈ ਬਹੁਤ ਜ਼ਰੂਰੀ ਹਨ ।

ਕਾਲਜ ਤੋਂ ਬਾਅਦ ਕੰਮ-ਧੰਦਾ, ਵਿਆਹ ਆਦਿ ਨਾਲ ਵੀ ਵਿਅਕਤੀ ਦਾ ਸਮਾਜੀਕਰਨ ਹੁੰਦਾ ਹੈ ਜੋ ਕਿ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਪਤੀ ਜਾਂ ਪਤਨੀ ਦੇ ਵਿਅਕਤਿੱਤਵ ਦਾ ਵੀ ਇਕ-ਦੂਜੇ ਉੱਚੇ ਕਾਫ਼ੀ ਪ੍ਰਭਾਵ ਪੈਂਦਾ ਹੈ ਅਤੇ ਉਹਨਾਂ ਦੇ ਭਵਿੱਖ ਉੱਤੇ ਵੀ ਪ੍ਰਭਾਵ ਪੈਂਦਾ ਹੈ । ਇਸ ਤਰ੍ਹਾਂ ਵਿਆਹ ਤੋਂ ਬਾਅਦ ਵਿਅਕਤੀ ਨੂੰ ਕਈ ਨਵੀਆਂ ਜ਼ਿੰਮੇਵਾਰੀਆਂ, ਜਿਵੇਂ ਪਤੀ ਜਾਂ ਪਿਤਾ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ । ਇਹ ਨਵੀਆਂ ਜ਼ਿੰਮੇਵਾਰੀਆਂ ਉਸਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ । ਇਸ ਤਰ੍ਹਾਂ ਸਮਾਜੀਕਰਨ ਦੀ ਇਹ ਪ੍ਰਕਿਰਿਆ ਬੱਚੇ ਦੇ ਜਨਮ ਤੋਂ ਲੈ ਕੇ ਉਸਦੇ ਮਰਨ ਤਕ ਚਲਦੀ ਰਹਿੰਦੀ ਹੈ । ਵਿਅਕਤੀ ਖ਼ਤਮ ਹੋ ਜਾਂਦਾ ਹੈ ਪਰ ਸਮਾਜੀਕਰਨ ਦੀ ਪ੍ਰਕਿਰਿਆ ਖ਼ਤਮ ਨਹੀਂ ਹੁੰਦੀ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 2.
ਸਮਾਜੀਕਰਨ ਦੇ ਵੱਖ-ਵੱਖ ਪੜਾਵਾਂ ਦਾ ਵਰਣਨ ਕਰੋ ।
ਉੱਤਰ-
ਸਮਾਜੀਕਰਨ ਦੀ ਪ੍ਰਕਿਰਿਆ ਬਹੁਤ ਵਿਆਪਕ ਹੈ ਜਿਹੜੀ ਬੱਚੇ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ । ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਹ ਪਸ਼ ਤੋਂ ਵੱਧ ਕੇ ਕੁੱਝ ਨਹੀਂ ਹੁੰਦਾ ਕਿਉਂਕਿ ਉਸਨੂੰ ਸਮਾਜ ਵਿਚ ਰਹਿਣ ਦੇ ਤਰੀਕਿਆਂ ਦਾ ਪਤਾ ਨਹੀਂ ਹੁੰਦਾ ਅਤੇ ਉਸ ਵਿੱਚ ਸਮਾਜਿਕ ਜੀਵਨ ਦੀ ਘਾਟ ਹੁੰਦੀ ਹੈ । ਪਰ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਉਸ ਦੀ ਸਮਾਜੀਕਰਨ ਦੀ ਪ੍ਰਕਿਰਿਆ ਨਾਲ-ਨਾਲ ਚਲਦੀ ਰਹਿੰਦੀ ਹੈ ਅਤੇ ਉਹ ਸਮਾਜਿਕ ਜੀਵਨ ਦੇ ਅਨੁਸਾਰ ਢਲਦਾ ਰਹਿੰਦਾ ਹੈ। ਉਹ ਸਮਾਜ ਦੇ ਆਦਰਸ਼ਾਂ, ਕੀਮਤਾਂ, ਪਰਿਮਾਪਾਂ, ਨਿਯਮਾਂ, ਵਿਸ਼ਵਾਸਾਂ, ਪ੍ਰੇਰਨਾਵਾਂ ਆਦਿ ਨੂੰ ਗ੍ਰਹਿਣ ਕਰਦਾ ਹੈ । ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਵਿਚ ਸਹਿਜ ਪ੍ਰਵਿਰਤੀ ਹੁੰਦੀ ਹੈ ਪਰ ਸਮਾਜ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਹ ਪ੍ਰਵਿਰਤੀਆਂ ਸਮਾਜਿਕ ਆਦਤਾਂ ਵਿਚ ਬਦਲ ਜਾਂਦੀਆਂ ਹਨ । ਇਹ ਸਭ ਕੁੱਝ ਅਲੱਗ-ਅਲੱਗ ਸਮੇਂ ਉੱਤੇ ਹੁੰਦਾ ਹੈ ।

ਸਮਾਜੀਕਰਨ ਦੇ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਪੱਧਰ ਮੰਨੇ ਗਏ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ:

  1. ਬਾਲ ਅਵਸਥਾ (Infant Stage)
  2. ਬਚਪਨ ਅਵਸਥਾ (Childhood Stage)
  3. ਕਿਸ਼ੋਰ ਅਵਸਥਾ (Adolescent Stage)
  4. ਜਵਾਨੀ ਦੀ ਅਵਸਥਾ (Adulthood Stage)
  5. ਬੁਢਾਪਾ ਅਵਸਥਾ (Old Age) ।

1. ਬਾਲ ਅਵਸਥਾ (Infant Stage) – ਹੈਰੀ ਐੱਮ. ਜਾਨਸਨ (Harry M. Johnson) ਨੇ ਇਹਨਾਂ ਚਾਰਾਂ ਪੱਧਰਾਂ ਬਾਰੇ ਵਿਸਤਾਰ ਨਾਲ ਦੱਸਿਆ ਹੈ । ਉਸਦੇ ਅਨੁਸਾਰ ਬਾਲ ਅਵਸਥਾ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਉਸਦੇ ਡੇਢ ਸਾਲ (11/2) ਦੇ ਹੋਣ ਤਕ ਦੀ ਉਮਰ ਤਕ ਚਲਦੀ ਰਹਿੰਦੀ ਹੈ । ਇਸ ਪੱਧਰ ਉੱਤੇ ਬੱਚਾ ਬੋਲ ਨਹੀਂ ਸਕਦਾ ਅਤੇ ਨਾ ਹੀ ਬੱਚਾ ਚੱਲ ਜਾਂ ਤੁਰ ਫਿਰ ਸਕਦਾ ਹੈ । ਇਸ ਦੇ ਨਾਲ ਹੀ ਉਹ ਆਪਣੀਆਂ ਭੌਤਿਕ ਜ਼ਰੂਰਤਾਂ ਨੂੰ ਵੀ ਪੂਰਾ ਕਰਨ ਵਿਚ ਅਸਮਰਥ ਹੁੰਦਾ ਹੈ । ਉਸ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ । ਇਸ ਪੱਧਰ ਉੱਤੇ ਉਹ ਵਸਤੁਆਂ ਵਿਚ ਅੰਤਰ ਵੀ ਨਹੀਂ ਕਰ ਸਕਦਾ ਹੈ । ਆਪਣੀ ਭੁੱਖ, ਪਿਆਸ ਵਰਗੀ ਜ਼ਰੂਰਤ ਨੂੰ ਪੂਰਾ ਕਰਨ ਲਈ ਉਹ ਪਰਿਵਾਰ ਦੇ ਮੈਂਬਰਾਂ ਉੱਤੇ ਨਿਰਭਰ ਕਰਦਾ ਹੈ । ਉਹ ਹਰ ਉਸ ਚੀਜ਼ ਉੱਪਰ ਅਧਿਕਾਰ ਜਤਾਉਂਦਾ ਹੈ ਜਿਹੜੀ ਉਸ ਨੂੰ ਚੰਗੀ ਲਗਦੀ ਹੈ | ਫਰਾਈਡ (Freud) ਨੇ ਇਸ ਅਵਸਥਾ ਨੂੰ ਮੁੱਢਲੀ ਪਹਿਚਾਣ ਅਵਸਥਾ ਕਿਹਾ ਹੈ । ਪਾਰਸੰਜ਼ ਅਨੁਸਾਰ ਬੱਚਾ ਇਸ ਅਵਸਥਾ ਵਿਚ ਹੋਰਾਂ ਦੇ ਮਨੋਰੰਜਨ ਕਰਨ ਦਾ ਸਾਧਨ ਹੁੰਦਾ ਹੈ । ਉਹ ਆਪਣੀ ਮਾਂ ਨੂੰ ਪੂਰੀ ਤਰ੍ਹਾਂ ਪਹਿਚਾਣ ਲੈਂਦਾ ਹੈ । ਉਹ ਮਾਂ ਦੇ ਸੰਪਰਕ ਵਿਚ ਆ ਕੇ ਖੁਸ਼ੀ ਪ੍ਰਾਪਤ ਕਰਦਾ ਹੈ । ਉਸਨੂੰ ਅਸਲੀ ਜਾਂ ਨਕਲੀ ਕਿਸੇ ਚੀਜ਼ ਵਿਚ ਫ਼ਰਕ ਨਜ਼ਰ ਨਹੀਂ ਆਉਂਦਾ ਹੈ ।

2. ਬਚਪਨ ਅਵਸਥਾ (Childhood Stage) – ਇਹ ਅਵਸਥਾ ਡੇਢ ਸਾਲ ਤੋਂ 4 ਸਾਲ (12-4) ਤਕ ਚਲਦੀ ਰਹਿੰਦੀ ਹੈ ਅਤੇ ਬੱਚਾ ਇਸ ਅਵਸਥਾ ਵਿਚ ਚੰਗੀ ਤਰ੍ਹਾਂ ਚਲਣਾ ਤੇ ਬੋਲਣਾ ਸਿੱਖ ਜਾਂਦਾ ਹੈ । ਕੁੱਝ ਹੱਦ ਤਕ ਉਹ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਆਪਣੇ ਆਪ ਕਰਨ ਲੱਗ ਜਾਂਦਾ ਹੈ । ਦੋ ਸਾਲ ਦੀ ਉਮਰ ਤਕ ਪਹੁੰਚਦੇ-ਪਹੁੰਚਦੇ ਉਹ ਇਹ ਸਮਝਣ ਲੱਗ ਜਾਂਦਾ ਹੈ ਕਿ ਉਸ ਤੋਂ ਇਲਾਵਾ ਹੋਰ ਬੱਚਿਆਂ ਦੇ ਅਧਿਕਾਰ ਵੀ ਹਨ ਅਤੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਸਾਰੀਆਂ ਚੀਜ਼ਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਹੈ । ਆਪਣੀਆਂ ਇੱਛਾਵਾਂ ਦੀ ਪੂਰਤੀ ਨਾ ਹੋਣ ਤੇ ਉਸਨੂੰ ਨਿਰਾਸ਼ਾ ਹੁੰਦੀ ਹੈ ਤੇ ਇਹ ਨਿਰਾਸ਼ਾ ਉਸਨੂੰ ਵਾਰ-ਵਾਰ ਹੁੰਦੀ ਹੈ । ਇਸ ਨਿਰਾਸ਼ਾ ਕਾਰਨ ਹੌਲੀ-ਹੌਲੀ ਉਹ ਆਪਣੇ ਉੱਤੇ ਨਿਯੰਤਰਣ ਕਰਨਾ ਸਿੱਖ ਜਾਂਦਾ ਹੈ । ਇਸ ਸਮੇਂ ਉਸਨੂੰ ਦੰਡ ਅਤੇ ਇਨਾਮ ਦੇ ਲਾਲਚ ਦੇ ਕੇ ਉਸ ਵਿਚ ਚੰਗੀਆਂ ਆਦਤਾਂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਇਸ ਸਮੇਂ ਉਹ ਪਿਆਰ ਪਾਉਣ ਤੋਂ ਇਲਾਵਾ ਪਿਆਰ ਕਰਨ ਵੀ ਲੱਗ ਜਾਂਦਾ ਹੈ । ਇਸ ਸਮੇਂ ਉਹ ਪਰਿਵਾਰ ਦੀਆਂ ਕੀਮਤਾਂ ਸਿੱਖਣ ਲੱਗ ਜਾਂਦਾ ਹੈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਅਨੁਕਰਣ ਕਰਨ ਲੱਗ ਜਾਂਦਾ ਹੈ ।

ਇਸ ਪੱਧਰ ਉੱਤੇ ਆ ਕੇ ਬੱਚਾ ਕੁੱਝ ਕੰਮ ਆਪਣੇ ਆਪ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਵੇਂ ਜੇਕਰ ਬੱਚਾ ਪਿਸ਼ਾਬ ਕਰਦਾ ਹੈ ਤਾਂ ਉਹ ਇਸ ਬਾਰੇ ਪਹਿਲਾਂ ਹੀ ਦੱਸ ਦਿੰਦਾ ਹੈ ਜਾਂ ਕਰਨ ਤੋਂ ਬਾਅਦ ਸਾਫ਼ ਕਰਨ ਦਾ ਇਸ਼ਾਰਾ ਕਰਦਾ ਹੈ । ਇਸ ਸਮੇਂ ਉਸਨੂੰ ਠੀਕ ਤਰੀਕੇ ਨਾਲ ਬੋਲਣਾ ਆ ਜਾਂਦਾ ਹੈ ਤੇ ਉਹ ਚੰਗੀ ਤਰ੍ਹਾਂ ਤੁਰਨ ਵੀ ਲੱਗ ਪੈਂਦਾ ਹੈ । ਉਹ ਆਪਣੀਆਂ ਇੱਛਾਵਾਂ ਨੂੰ ਨਿਯੰਤਰਣ ਵਿਚ ਰੱਖਣ ਦੀ ਕੋਸ਼ਿਸ਼ ਕਰਨਾ ਸ਼ੁਰੂ ਕਰ ਦਿੰਦਾ ਹੈ । ਇਸ ਸਮੇਂ ਬੱਚੇ ਨੂੰ ਇਨਾਮ ਦਾ ਲਾਲਚ ਜਾਂ ਸਜ਼ਾ ਦਾ ਡਰ ਦਿਖਾਇਆ ਜਾਂਦਾ ਹੈ ਤਾਂਕਿ ਉਹ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕੇ । ਉਦਾਹਰਨ ਦੇ ਤੌਰ ਉੱਤੇ ਜੇਕਰ ਬੱਚਾ ਮਾਤਾ-ਪਿਤਾ ਦਾ ਕਿਹਾ ਮੰਨਦਾ ਹੈ ਤਾਂ ਮਾਤਾ-ਪਿਤਾ ਉਸ ਤੋਂ ਖੁਸ਼ ਹੋ ਜਾਂਦੇ ਹਨ, ਉਸਨੂੰ ਸ਼ਾਬਾਸ਼ੀ ਦਿੰਦੇ ਹਨ, ਉਹ ਜੋ ਕੁਝ ਵੀ ਮੰਗਦਾ ਹੈ ਉਸਨੂੰ ਦੇ ਦਿੰਦੇ ਹਨ ਤੇ ਉਸਦੀ ਤਾਰੀਫ਼ ਵੀ ਕਰਦੇ ਹਨ । ਪਰ ਜੇਕਰ ਬੱਚਾ ਕੋਈ ਗ਼ਲਤ ਕੰਮ ਕਰਦਾ ਹੈ ਤਾਂ ਉਸਨੂੰ ਡਾਂਟਦੇ ਹਨ, ਥੱਪੜ ਮਾਰਿਆ ਜਾਂਦਾ ਹੈ ਜਾਂ ਸਮਝਾਇਆ ਜਾਂਦਾ ਹੈ ।

3. ਕਿਸ਼ੋਰ ਅਵਸਥਾ (Adolescence Stage) – ਇਹ ਅਵਸਥਾ 14-15 ਸਾਲ ਤੋਂ ਲੈ ਕੇ 20-21 ਸਾਲ ਦੀ ਉਮਰ ਤਕ . ਚਲਦੀ ਰਹਿੰਦੀ ਹੈ, ਇਸ ਉਮਰ ਵਿਚ ਮਾਂ-ਬਾਪ ਦੇ ਲਈ ਬੱਚਿਆਂ ਉੱਤੇ ਨਿਯੰਤਰਣ ਰੱਖਣਾ ਮੁਮਕਿਨ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਹੁਣ ਕਾਫ਼ੀ ਵੱਡੇ ਹੋ ਗਏ ਹਨ ਅਤੇ ਉਹਨਾਂ ਨੂੰ ਜ਼ਿਆਦਾ ਸੁਤੰਤਰਤਾ ਦੀ ਲੋੜ ਹੈ ਅਤੇ ਉਹ ਇਸ ਜ਼ਿਆਦਾ ਸੁਤੰਤਰਤਾ ਦੀ ਮੰਗ ਕਰਦੇ ਹਨ । ਹੁਣ ਉਹਨਾਂ ਦੇ ਅੰਗ ਵਿਕਸਿਤ ਹੋਣ ਲੱਗ ਜਾਂਦੇ ਹਨ ਤੇ ਇਹਨਾਂ ਦੇ . ਵਿਕਸਿਤ ਹੋਣ ਨਾਲ ਉਹਨਾਂ ਵਿਚ ਨਵੀਆਂ ਭਾਵਨਾਵਾਂ ਆਉਂਦੀਆਂ ਹਨ ਤੇ ਵਿਵਹਾਰ ਦੇ ਨਵੇਂ ਢੰਗ ਸਿੱਖਣੇ ਪੈਂਦੇ ਹਨ । ਕੁੜੀਆਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਮੁੰਡਿਆਂ ਤੋਂ ਕੁਝ ਦੂਰੀ ਉੱਤੇ ਰਹਿਣ । ਦੂਜੇ ਲਿੰਗ ਦੇ ਪ੍ਰਤੀ ਵੀ ਉਹਨਾਂ ਨੂੰ ਦੁਬਾਰਾ ਤਾਲਮੇਲ ਦੀ ਲੋੜ ਹੁੰਦੀ ਹੈ । ਇਸਦੇ ਨਾਲ-ਨਾਲ ਉਹਨਾਂ ਨੂੰ ਯੌਨ, ਵਪਾਰ, ਕੀਮਤਾਂ, ਵਿਸ਼ਵਾਸ ਆਦਿ ਦੇ ਨਿਯਮ ਸਿਖਾਏ ਜਾਂਦੇ ਹਨ ਅਤੇ ਉਸਦੇ ਅੱਗੇ ਰੱਖੇ ਜਾਂਦੇ ਹਨ । ਉਹ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਉੱਤੇ ਜ਼ਿਆਦਾ ਬੰਧਨ ਲਗਾ ਰਹੇ ਹਨ ਜਾਂ ਲਗਾਉਣਾ ਚਾਹੁੰਦੇ ਹਨ ਜਿਸ ਕਾਰਨ ਵਿਦਰੋਹ ਦੀ ਭਾਵਨਾ ਪੈਦਾ ਹੋ ਜਾਂਦੀ ਹੈ । ਉਨ੍ਹਾਂ ਦੇ ਅੰਦਰ ਤੇਜ਼ ਮਾਨਸਿਕ ਸੰਘਰਸ਼ ਚਲਦਾ ਰਹਿੰਦਾ ਹੈ । ਇਸ ਸੰਘਰਸ਼ ਨਾਲ ਜੁੜਦੇ ਹੋਏ ਉਹ ਆਤਮ ਨਿਯੰਤਰਣ ਕਰਨਾ ਸਿੱਖਦਾ ਹੈ ।

4. ਜਵਾਨੀ ਅਵਸਥਾ (Adulthood Stage) – ਇਸ ਅਵਸਥਾ ਵਿੱਚ ਵਿਅਕਤੀ ਦਾ ਸਮਾਜਿਕ ਦਾਇਰਾ ਕਿਸ਼ੋਰ ਅਵਸਥਾ ਤੋਂ ਕਾਫੀ ਵੱਡਾ ਹੋ ਜਾਂਦਾ ਹੈ । ਵਿਅਕਤੀ ਕਿਸੇ ਨਾ ਕਿਸੇ ਕੰਮ ਨੂੰ ਕਰਨ ਲੱਗ ਜਾਂਦਾ ਹੈ । ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਸਮਾਜਿਕ ਸਮੂਹ, ਰਾਜਨੀਤਿਕ ਦਲ, ਕਲੱਬ, ਟਰੇਡ ਯੂਨੀਅਨ ਦਾ ਮੈਂਬਰ ਬਣ ਜਾਵੇ । ਇਸ ਅਵਸਥਾ ਵਿੱਚ ਉਸਦਾ ਵਿਆਹ ਹੋ ਜਾਂਦਾ ਹੈ ਅਤੇ ਉਸਦੇ ਮਾਤਾ-ਪਿਤਾ, ਦੋਸਤਾਂ, ਗੁਆਂਢੀਆਂ ਤੋਂ ਇਲਾਵਾ ਉਹ ਆਪਣੀ ਪਤਨੀ ਦੇ ਨਾਲ ਵੀ ਰਿਸ਼ਤੇ ਬਣਾਉਂਦਾ ਹੈ । ਪਤਨੀ ਦੇ ਪਰਿਵਾਰ ਨਾਲ ਵੀ ਤਾਲਮੇਲ ਬਿਠਾਉਣਾ ਪੈਂਦਾ ਹੈ । ਹੁਣ ਉਹ ਕਿਸੇ ਉੱਤੇ ਨਿਰਭਰ ਨਹੀਂ ਹੈ ਬਲਕਿ ਆਪ ਹੀ ਇੱਕ ਜ਼ਿੰਮੇਵਾਰ ਵਿਅਕਤੀ ਬਣ ਗਿਆ ਹੈ । ਉਸ ਨੂੰ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ, ਜਿਵੇਂ ਕਿ-ਪਤੀ-ਪਤਨੀ, ਪਿਤਾ-ਮਾਤਾ, ਘਰ ਦਾ ਮੁਖੀ ਅਤੇ ਦੇਸ਼ ਦਾ ਨਾਗਰਿਕ । ਉਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਭੂਮਿਕਾ ਨਿਭਾਉਣ ਦੀ ਉਮੀਦ ਵੀ ਕੀਤੀ ਜਾਂਦੀ ਹੈ ਅਤੇ ਉਹ ਨਿਭਾਉਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਈ ਜਾਂਦਾ ਹੈ ।

5. ਬੁਢਾਪਾ ਅਵਸਥਾ (Old Age) – ਇੱਕ ਉਮਰਦਰਾਜ ਵਿਅਕਤੀ ਦਾ ਜੀਵਨ ਕਾਫੀ ਹੱਦ ਤੱਕ ਵਾਤਾਵਰਣ, ਕੰਮ-ਧੰਦੇ, ਦੋਸਤਾਂ ਅਤੇ ਕਈ ਸਮੂਹਾਂ ਦੀ ਮੈਂਬਰਸ਼ਿਪ ਤੋਂ ਪ੍ਰਭਾਵਿਤ ਹੁੰਦਾ ਹੈ । ਉਸ ਦੇ ਵਿੱਚ ਬਹੁਤ ਸਾਰੀਆਂ ਕੀਮਤਾਂ ਦਾ ਆਤਮਸਾਤ (Internalised) ਹੁੰਦਾ ਹੈ ਅਤੇ ਉਸ ਨੂੰ ਤਾਲਮੇਲ ਬਿਠਾਉਣ ਦਾ ਤਰੀਕਾ ਸਿੱਖਣਾ ਪੈਂਦਾ ਹੈ । ਇਸ ਅਵਸਥਾ ਵਿੱਚ ਤਾਲਮੇਲ ਬਿਠਾਉਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ । ਇਸ ਅਵਸਥਾ ਵਿੱਚ ਉਸ ਨੂੰ ਵਿਪਰੀਤ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਸਿੱਖਣਾ ਪੈਂਦਾ ਹੈ ਕਿਉਂਕਿ ਹੁਣ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਰਿਹਾ ਹੈ । ਉਸ ਨੂੰ ਕਈ ਨਵੀਆਂ ਭੂਮਿਕਾਵਾਂ ਵੀ ਮਿਲ ਜਾਂਦੀਆਂ ਹਨ ਜਿਵੇਂ ਕਿ-ਸਹੁਰਾ-ਸੱਥ, ਦਾਦਾ-ਦਾਦੀ, ਰਿਟਾਇਰ ਵਿਅਕਤੀ ਆਦਿ । ਉਸ ਨੂੰ ਨਵੇਂ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਸਿੱਖਣਾ ਪੈਂਦਾ ਹੈ ਅਤੇ ਸਮਾਜੀਕਰਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 3.
ਸਮਾਜੀਕਰਨ ਦੀਆਂ ਏਜੰਸੀਆਂ ਦਾ ਵਰਣਨ ਕਰੋ ।
ਉੱਤਰ-
1. ਪਰਿਵਾਰ (Family) – ਵਿਅਕਤੀ ਦੇ ਸਮਾਜੀਕਰਨ ਵਿਚ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ । ਕੁਝ ਉੱਘੇ ਸਮਾਜ ਵਿਗਿਆਨੀਆਂ ਅਨੁਸਾਰ ਇਕ ਬੱਚੇ ਦਾ ਮਨ ਅਚੇਤ ਅਵਸਥਾ ਵਿਚ ਹੁੰਦਾ ਹੈ ਅਤੇ ਉਸ ਅਚੇਤ ਮਨ ਉੱਤੇ ਜੋ ਪ੍ਰਭਾਵ ਪਰਿਵਾਰ ਦਾ ਪੈਂਦਾ ਹੈ ਉਹ ਕਿਸੇ ਹੋਰ ਦਾ ਨਹੀਂ ਪੈ ਸਕਦਾ ਅਤੇ ਇਸੇ ਪ੍ਰਭਾਵ ਦੇ ਸਿੱਟੇ ਵਜੋਂ ਬੱਚੇ ਦੇ ਭਵਿੱਖ ਅਤੇ ਵਿਅਕਤਿਤਵ ਦਾ ਨਿਰਮਾਣ ਹੁੰਦਾ ਹੈ । ਬਚਪਨ ਵਿਚ ਬੱਚੇ ਦਾ ਮਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਸਨੂੰ ਜਿੱਧਰ ਨੂੰ ਚਾਹੇ ਮੋੜਿਆ ਜਾ ਸਕਦਾ ਹੈ । ਉਸ ਦੇ ਕੱਚੇ ਮਨ ਉੱਤੇ ਹਰੇਕ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ । ਬੱਚੇ ਦੇ ਵਿਅਕਤਿਤੱਵ ਉੱਪਰ ਮਾਤਾ-ਪਿਤਾ ਦੇ ਵਿਵਹਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ । ਜੇਕਰ ਮਾਤਾ ਪਿਤਾ ਦਾ ਵਿਵਹਾਰ ਬੱਚੇ ਪ੍ਰਤੀ ਕਾਫ਼ੀ ਸਖਤ ਹੋਵੇਗਾ ਤਾਂ ਬੱਚਾ ਵੱਡਾ ਹੋ ਕੇ ਨਿਯੰਤਰਣ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇਗਾ ਅਤੇ ਜੇਕਰ ਬੱਚੇ ਨੂੰ ਜ਼ਿਆਦਾ ਲਾਡ ਪਿਆਰ ਦਿੱਤਾ ਜਾਵੇਗਾ ਤਾਂ ਬੱਚੇ ਦੇ ਵਿਗੜ ਜਾਣ ਦੇ ਮੌਕੇ ਜ਼ਿਆਦਾ ਹੋਣਗੇ । ਜੇਕਰ ਬੱਚੇ ਨੂੰ ਮਾਂ-ਬਾਪ ਤੋਂ ਪਿਆਰ ਨਾ ਮਿਲੇ ਤਾਂ ਉਸ ਦੇ ਵਿਅਕਤਿਤੱਵ ਦੇ ਅਸੰਤੁਲਿਤ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ।

ਬੱਚੇ ਦੀ ਮੁੱਢਲੀ ਸਿੱਖਿਆ ਦਾ ਆਧਾਰ ਪਰਿਵਾਰ ਹੁੰਦਾ ਹੈ । ਪਰਿਵਾਰ ਵਿਚ ਹੀ ਬੱਚੇ ਦੇ ਮਨ ਉੱਤੇ ਕਈ ਪ੍ਰਕਾਰ ਦੀਆਂ ਭਾਵਨਾਵਾਂ, ਜਿਵੇਂ ਪਿਆਰ, ਹਮਦਰਦੀ ਦਾ ਅਸਰ ਪੈਂਦਾ ਹੈ ਅਤੇ ਉਹ ਇਸ ਪ੍ਰਕਾਰ ਦੇ ਕਈ ਗੁਣਾਂ ਨੂੰ ਸਿੱਖਦਾ ਹੈ । ਪਰਿਵਾਰ ਹੀ ਬੱਚੇ ਨੂੰ ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ, ਪ੍ਰਤੀਮਾਨਾਂ, ਵਿਵਹਾਰ ਦੇ ਤਰੀਕਿਆਂ ਬਾਰੇ ਦੱਸਦਾ ਹੈ । ਬੱਚੇ ਨੂੰ ਪਰਿਵਾਰ ਵਿਚ ਹੀ ਵਿਵਹਾਰ ਦੇ ਤਰੀਕਿਆਂ, ਨਿਯਮਾਂ ਆਦਿ ਦੀ ਸਿੱਖਿਆ ਦਿੱਤੀ ਜਾਂਦੀ ਹੈ ਪਰਿਵਾਰ ਵਿਚ ਰਹਿ ਕੇ ਹੀ ਬੱਚਾ ਵੱਡਿਆਂ ਦਾ ਆਦਰ ਕਰਨਾ ਅਤੇ ਕਹਿਣਾ ਮੰਨਣਾ ਸਿੱਖਦਾ ਹੈ । ਜੇਕਰ ਬੱਚੇ ਉੱਤੇ ਮਾਂ-ਬਾਪ ਦਾ ਨਿਯੰਤਰਣ ਹੈ ਤਾਂ ਇਸਦਾ ਮਤਲਬ ਹੈ ਕਿ ਵਿਅਕਤੀ ਉੱਤੇ ਸਮਾਜ ਦਾ ਨਿਯੰਤਰਣ ਹੈ ਕਿਉਂਕਿ ਬੱਚੇ ਦੇ ਸਮਾਜੀਕਰਨ ਦੇ ਸਮੇਂ ਮਾਂ-ਬਾਪ ਸਮਾਜ ਦੇ ਪ੍ਰਤੀਨਿਧੀ ਹੁੰਦੇ ਹਨ । ਪਰਿਵਾਰ ਵਿਚ ਹੀ ਬੱਚਾ ਕਈ ਪ੍ਰਕਾਰ ਦੇ ਗੁਣ ਸਿੱਖਦਾ ਹੈ ਅਤੇ ਜਿਸ ਨਾਲ ਉਹ ਸਮਾਜ ਜਾਂ ਦੇਸ਼ ਦਾ ਇਕ ਜ਼ਿੰਮੇਵਾਰ ਨਾਗਰਿਕ ਬਣਦਾ ਹੈ | ਪਰਿਵਾਰ ਵਿਚ ਹੀ ਬੱਚੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਵਿਅਕਤਿਤੱਵ ਦੇ ਵਿਕਾਸ ਕਰਨ ਦਾ ਮੌਕਾ ਮਿਲਦਾ ਹੈ ।

ਬੱਚਾ ਆਪਣੀ ਸ਼ੁਰੁਆਤੀ ਅਵਸਥਾ ਵਿਚ ਉਸ ਸਭ ਦੀ ਨਕਲ ਕਰਦਾ ਹੈ ਜੋ ਕੁੱਝ ਵੀ ਉਹ ਵੇਖਦਾ ਹੈ । ਬੱਚੇ ਨੂੰ ਸਹੀ ਦਿਸ਼ਾ ਵੱਲ ਵਿਕਸਿਤ ਕਰਨਾ ਪਰਿਵਾਰ ਦਾ ਹੀ ਕੰਮ ਹੁੰਦਾ ਹੈ । ਬੱਚੇ ਦੇ ਅਚੇਤਨ ਮਨ ਉੱਤੇ ਪਰਿਵਾਰ ਦਾ ਪ੍ਰਭਾਵ ਪੈਂਦਾ ਹੈ ਅਤੇ ਇਹ ਬੱਚੇ ਦੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ । ਜੇਕਰ ਪਰਿਵਾਰ ਵਿਚ ਮਾਤਾ-ਪਿਤਾਂ ਵਿਚ ਕਾਫ਼ੀ ਲੜਾਈ ਝਗੜਾ ਹੁੰਦਾ ਹੈ ਤਾਂ ਬੱਚੇ ਨੂੰ ਉਨ੍ਹਾਂ ਦਾ ਪਿਆਰ ਨਹੀਂ ਮਿਲਦਾ ਹੈ । ਪਿਆਰ ਨਾ ਮਿਲਣ ਕਰਕੇ ਵਿਅਕਤੀ ਦਾ ਵਿਅਕਤਿਤਵ ਪ੍ਰਭਾਵਿਤ ਹੁੰਦਾ ਹੈ ।

ਵਿਅਕਤੀ ਪਰਿਵਾਰ ਵਿਚ ਹੀ ਅਨੁਸ਼ਾਸਨ ਵਿਚ ਰਹਿਣਾ ਸਿੱਖਦਾ ਹੈ । ਪਰਿਵਾਰ ਦਾ ਮੈਂਬਰ ਬਣਕੇ ਉਸਨੂੰ ਸੰਬੰਧਾਂ ਦੀ ਪਛਾਣ ਹੋ ਜਾਂਦੀ ਹੈ । ਪਰਿਵਾਰ ਨੂੰ ਸਭ ਤੋਂ ਮਹੱਤਵਪੂਰਨ ਇਕਾਈ ਮੰਨਿਆ ਜਾਂਦਾ ਹੈ । ਮਾਤਾ-ਪਿਤਾ ਬੱਚੇ ਨੂੰ ਘਰ ਵਿਚ ਅਜਿਹਾ ਵਾਤਾਵਰਣ ਦਿੰਦੇ ਹਨ ਜਿਸ ਨਾਲ ਬੱਚਾ ਚੰਗੀਆਂ ਆਦਤਾਂ ਨੂੰ ਗ੍ਰਹਿਣ ਕਰ ਸਕੇ । ਜੇਕਰ ਬੱਚਾ ਸੱਚ ਬੋਲਦਾ ਹੈ। ਤਾਂ ਉਸਨੂੰ ਪਿਆਰ ਕੀਤਾ ਜਾਂਦਾ ਹੈ ਤੇ ਚੰਗੇ ਕੰਮਾਂ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ । ਪਰਿਵਾਰ ਦੇ ਮੈਂਬਰ ਬੱਚੇ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਲਈ ਦਿੰਦੇ ਹਨ, ਵੱਡੇ-ਵੱਡੇ ਮਹਾਂਪੁਰਖਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ । ਇਸ ਤਰ੍ਹਾਂ ਬੱਚਾ ਬੁਰੇ ਕੰਮ ਕਰਨ ਬਾਰੇ ਸੋਚਦਾ ਵੀ ਨਹੀਂ ਹੈ ।

2. ਖੇਡ ਸਮੂਹ (Play Group) – ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿਚ ਵਾਰੀ ਆਉਂਦੀ ਹੈ ਖੇਡ ਸਮੂਹ ਦੀ । ਬੱਚਾ ਪਰਿਵਾਰ ਦੇ ਘੇਰੇ ਵਿਚੋਂ ਨਿਕਲ ਕੇ ਆਪਣੇ ਸਾਥੀਆਂ ਨਾਲ ਖੇਡਣ ਜਾਂਦਾ ਹੈ ਅਤੇ ਖੇਡ ਸਮੂਹ ਬਣਾਉਂਦਾ ਹੈ । ਖੇਡ ਸਮੂਹ ਵਿਚ ਹੀ ਬੱਚੇ ਦੀ ਸਮਾਜਿਕ ਸਿਖਲਾਈ ਸ਼ੁਰੂ ਹੋ ਜਾਂਦੀ ਹੈ । ਖੇਡ ਸਮੂਹ ਵਿਚ ਰਹਿ ਕੇ ਬੱਚਾ ਉਹ ਸਭ ਕੁੱਝ ਸਿਖਦਾ ਹੈ ਜੋ ਪਰਿਵਾਰ ਵਿਚ ਉਹ ਨਹੀਂ ਸਿੱਖ ਸਕਦਾ । ਖੇਡ ਸਮੂਹ ਵਿਚ ਰਹਿ ਕੇ ਹੀ ਉਸ ਨੂੰ ਆਪਣੀਆਂ ਕੁਝ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਤੋਂ ਇਲਾਵਾ ਹੋਰ ਬੱਚਿਆਂ ਦੀਆਂ ਵੀ ਇੱਛਾਵਾਂ ਹਨ ! ਇਸ ਤੋਂ ਇਲਾਵਾ ਖੇਡ ਸਮੂਹ ਵਿਚ ਸੰਬੰਧ ਸਮਾਨਤਾ ਉੱਤੇ ਆਧਾਰਿਤ ਹੁੰਦੇ ਹਨ । ਇਸ ਲਈ ਜਦੋਂ ਬੱਚਾ ਖੇਡ ਸਮੂਹ ਵਿਚ ਖੇਡਦਾ ਹੈ ਤਾਂ ਉਹ ਅਨੁਸ਼ਾਸਨ, ਸਹਿਯੋਗ ਆਦਿ ਸਿੱਖਦਾ ਹੈ ਜਿਹੜੇ ਉਸ ਦੇ ਆਉਣ ਵਾਲੇ ਜੀਵਨ ਉੱਤੇ ਪ੍ਰਭਾਵ ਪਾਉਂਦੇ ਹਨ ।

ਇਸਦੇ ਨਾਲ ਨਾਲ ਖੇਡ ਸਮੂਹ ਵਿਚ ਹੀ ਵਿਅਕਤੀ ਵਿਚ ਨੇਤਾ ਬਣਨ ਦੇ ਗੁਣ ਆਉਂਦੇ ਹਨ । ਖੇਡਦੇ ਸਮੇਂ ਬੱਚੇ ਇਕ ਦੂਜੇ ਨਾਲ ਲੜਦੇ ਝਗੜਦੇ ਹਨ ਤੇ ਨਾਲ ਹੀ ਨਾਲ ਆਪਣੇ ਅਤੇ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇੱਥੇ ਆ ਕੇ ਹੀ ਬੱਚੇ ਨੂੰ ਆਪਣੀ ਭੂਮਿਕਾ, ਯੋਗਤਾ, ਅਯੋਗਤਾ ਦਾ ਵੀ ਪਤਾ ਚਲਦਾ ਹੈ । ਖੇਡ ਸਮੂਹ ਵਿਚ ਹੀ ਬੱਚਾ ਕਈ ਪ੍ਰਕਾਰ ਦੀਆਂ ਭਾਵਨਾਵਾਂ, ਯੋਗਤਾਵਾਂ ਨੂੰ ਗ੍ਰਹਿਣ ਕਰਦਾ ਹੈ । ਸੰਖੇਪ ਵਿਚ ਬੱਚੇ ਦੇ ਵਿਗੜਨ ਅਤੇ ਬਣਨ ਵਿਚ ਖੇਡ ਸਮੂਹ ਦਾ ਕਾਫ਼ੀ ਵੱਡਾ ਹੱਥ ਹੁੰਦਾ ਹੈ । ਜੇਕਰ ਖੇਡ ਸਮੂਹ ਵਧੀਆ ਹੈ ਤਾਂ ਬੱਚਾ ਚੰਗਾ ਇਨਸਾਨ ਬਣ ਜਾਂਦਾ ਹੈ ਅਤੇ ਜੇਕਰ ਖੇਡ ਸਮੂਹ ਚੰਗਾ ਨਹੀਂ ਹੈ ਤਾਂ ਬੱਚੇ ਵਿਚ ਮਾੜੇ ਗੁਣਾਂ ਦਾ ਵਾਸਾ ਹੋ ਜਾਂਦਾ ਹੈ ।

ਖੇਡ ਸਮੁਹ ਬੱਚੇ ਦੇ ਚਰਿੱਤਰ ਦੇ ਨਿਰਮਾਣ ਵਿਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਜੇਕਰ ਖੇਡ ਸਮੂਹ ਚੰਗਾ ਹੈ ਅਤੇ ਸਾਥੀ ਚੰਗੇ ਹਨ ਤਾਂ ਬੱਚਾ ਚੰਗੀਆਂ ਆਦਤਾਂ ਗਹਿਣ ਕਰਦਾ ਹੈ ਅਤੇ ਜੇਕਰ ਖੇਡ ਸਮੂਹ ਮਾੜਾ ਅਤੇ ਮਾੜੇ ਸਾਥੀ ਹਨ ਤਾਂ ਬੱਚਾ ਮਾੜੀਆਂ ਆਦਤਾਂ ਹਿਣ ਕਰਦਾ ਹੈ । ਖੇਡ ਸਮੂਹ ਵਿਚ ਬੱਚੇ ਦਾ ਦ੍ਰਿਸ਼ਟੀਕੋਣ ਵੀ ਸੰਤੁਲਿਤ ਹੋ ਜਾਂਦਾ ਹੈ । ਇੱਥੇ ਹੀ ਉਸ ਨੂੰ ਆਪਣੇ ਗੁਣਾਂ-ਔਗੁਣਾਂ ਬਾਰੇ ਵੀ ਪਤਾ ਚਲਦਾ ਹੈ ।

3. ਗੁਆਂਢ (Neighbourhood) – ਵਿਅਕਤੀ ਦਾ ਗੁਆਂਢ ਵੀ ਸਮਾਜੀਕਰਨ ਦਾ ਇਕ ਮਹੱਤਵਪੂਰਨ ਸਾਧਨ ਹੈ । ਜਦੋਂ ਬੱਚਾ ਪਰਿਵਾਰ ਦੇ ਹੱਥੋਂ ਨਿਕਲ ਕੇ ਗੁਆਂਢੀਆਂ ਦੇ ਹੱਥਾਂ ਵਿਚ ਆ ਜਾਂਦਾ ਹੈ ਤਾਂ ਸਾਨੂੰ ਇਹ ਪਤਾ ਚਲਦਾ ਹੈ ਕਿ ਉਸਨੇ ਹੋਰਾਂ ਨਾਲ ਕਿਵੇਂ ਵਿਵਹਾਰ ਕਰਨਾ ਹੈ ਕਿਉਂਕਿ ਜੇਕਰ ਪਰਿਵਾਰ ਵਿਚ ਬੱਚਾ ਗ਼ਲਤ ਵਿਵਹਾਰ ਕਰੇ ਤਾਂ ਪਰਿਵਾਰ ਉਸ ਨੂੰ ਹੱਸ ਕੇ ਟਾਲ ਦੇਵੇਗਾ ਪਰ ਜੇਕਰ ਬੱਚਾ ਪਰਿਵਾਰ ਤੋਂ ਬਾਹਰ ਗ਼ਲਤ ਵਿਵਹਾਰ ਕਰੇਗਾ ਤਾਂ ਉਸਦੇ ਵਿਵਹਾਰ ਦਾ ਬੁਰਾ ਮਨਾਇਆ ਜਾਵੇਗਾ | ਗੁਆਂਢ ਦੇ ਲੋਕਾਂ ਨਾਲ ਉਸਨੂੰ ਲਗਾਤਾਰ ਅਨੁਕੂਲਣ ਕਰਕੇ ਰਹਿਣਾ ਪੈਂਦਾ ਹੈ ਕਿਉਂਕਿ ਗੁਆਂਢ ਵਿਚ ਉਸਦੇ ਗਲਤ ਵਿਵਹਾਰ ਨੂੰ ਸਹਿਣ ਨਹੀਂ ਕੀਤਾ ਜਾਂਦਾ ਅਤੇ ਇਹੋ ਅਨੁਕੂਲਣ ਉਸ ਨੂੰ ਸਾਰੀ ਜ਼ਿੰਦਗੀ ਕੰਮ ਆਉਂਦਾ ਹੈ ਕਿ ਉਸਨੇ ਵੱਖ-ਵੱਖ ਹਾਲਾਤਾਂ ਨਾਲ ਕਿਸ ਤਰ੍ਹਾਂ ਅਨੁਕੂਲਣ ਕਰਨਾ ਹੈ । ਗੁਆਂਢ ਦੇ ਲੋਕਾਂ ਨਾਲ ਜਦੋਂ ਉਹ ਅੰਤਰਕ੍ਰਿਆ ਕਰਦਾ ਹੈ ਤਾਂ ਉਹ ਸਮਾਜ ਦੇ ਨਿਯਮਾਂ ਅਨੁਸਾਰ ਕਿਵੇਂ ਵਿਵਹਾਰ ਕਰਨਾ ਹੈ, ਇਸ ਗੱਲ ਨੂੰ ਸਿੱਖਦਾ ਹੈ ।

4. ਸਕੂਲ (School) – ਇਨ੍ਹਾਂ ਤੋਂ ਬਾਅਦ ਵਾਰੀ ਆਉਂਦੀ ਹੈ ਸਕੂਲ ਦੀ, ਜਿਸ ਨੇ ਇਕ ਅਸੱਭਿਅ ਬੱਚੇ ਨੂੰ ਸੱਭਿਅ ਬੱਚੇ ਦਾ ਰੂਪ ਦੇਣਾ ਹੈ ਜਾਂ ਤੁਸੀਂ ਕਹਿ ਸਕਦੇ ਹੋ ਕਿ ਕੱਚੇ ਮਾਲ ਨੂੰ ਇਕ ਤਿਆਰ ਮਾਲ ਦਾ ਰੂਪ ਦੇਣਾ ਹੈ । ਸਕੂਲ ਵਿਚ ਹੀ ਬੱਚੇ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਉਹ ਹੋਰ ਵਿਦਿਆਰਥੀਆਂ ਨਾਲ ਰਹਿੰਦਾ ਹੈ ਅਤੇ ਕਈ ਅਧਿਆਪਕ ਹੁੰਦੇ ਹਨ ਜਿਸ ਦਾ ਬੱਚੇ ਦੇ ਮਨ ਉੱਪਰ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ । ਅਧਿਆਪਕ ਦੇ ਬੋਲਣ, ਉੱਠਣ, ਬੈਠਣ, ਵਿਵਹਾਰ ਕਰਨ, ਪੜ੍ਹਾਉਣ ਆਦਿ ਦੇ ਤਰੀਕਿਆਂ ਦਾ ਬੱਚੇ ਉੱਪਰ ਕਾਫ਼ੀ ਅਸਰ ਹੁੰਦਾ ਹੈ । ਪਰ ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ ਪ੍ਰਭਾਵ ਪੈਂਦਾ ਹੈ ਅਤੇ ਕਿਸੇ ਬੱਚੇ ਉੱਪਰ ਕਿਸੇ ਅਧਿਆਪਕ ਦਾ । ਕਈ ਬੱਚੇ ਤਾਂ ਆਪਣੇ ਅਧਿਆਪਕ ਨੂੰ ਹੀ ਆਪਣਾ ਆਦਰਸ਼ ਬਣਾ ਲੈਂਦੇ ਹਨ ਅਤੇ ਉਸਦੇ ਵਿਅਕਤਿੱਤਵ ਦੀ ਨਕਲ ਕਰਨ ਲੱਗ ਜਾਂਦੇ ਹਨ ਜਿਸਦਾ ਉਨ੍ਹਾਂ ਦੇ ਆਪਣੇ ਵਿਅਕਤਿੱਤਵ ਉੱਤੇ ਕਾਫ਼ੀ ਅਸਰ ਪੈਂਦਾ ਹੈ ।

ਅਧਿਆਪਕ ਤੋਂ ਇਲਾਵਾ ਹੋਰ ਬੱਚੇ ਵੀ ਉਸ ਬੱਚੇ ਦਾ ਸਮਾਜੀਕਰਨ ਕਰਦੇ ਹਨ । ਉਨ੍ਹਾਂ ਦੇ ਨਾਲ ਰਹਿੰਦੇ ਹੋਏ ਉਸ ਨੂੰ ਕਈ ਪਦ ਅਤੇ ਰੋਲ ਮਿਲਦੇ ਹਨ ਜਿਹੜੇ ਉਸ ਦੀ ਅਗਲੇ ਜੀਵਨ ਵਿਚ ਕਾਫ਼ੀ ਮਦਦ ਕਰਦੇ ਹਨ । ਹੋਰ ਬੱਚਿਆਂ ਨਾਲ ਉੱਠਣ-ਬੈਠਣ ਦੇ ਤਰੀਕੇ ਵੀ ਉਸ ਦੇ ਵਿਅਕਤਿੱਤਵ ਦਾ ਵਿਕਾਸ ਕਰਦੇ ਹਨ । ਸਕੂਲ ਵਿਚ ਜਾਣ ਨਾਲ ਬੱਚੇ ਦੇ ਖੇਡ ਸਮੂਹ ਅਤੇ ਅੰਤਰਕ੍ਰਿਆਵਾਂ ਦਾ ਦਾਇਰਾ ਕਾਫ਼ੀ ਵੱਡਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਕਈ ਤਰ੍ਹਾਂ ਦੇ ਬੱਚੇ ਮਿਲਦੇ ਹਨ । ਸਕੂਲ ਵਿਚ ਬੱਚਾ ਬਹੁਤ ਪ੍ਰਕਾਰ ਦੇ ਨਿਯਮ, ਅਨੁਸ਼ਾਸਨ, ਪਰੰਪਰਾਵਾਂ, ਵਿਸ਼ੇ ਆਦਿ ਸਿੱਖਦਾ ਹੈ ਜਿਹੜੇ ਉਸਨੂੰ ਉਸਦੇ ਭਵਿੱਖ ਦੇ ਜੀਵਨ ਨੂੰ ਜਿਉਣ ਵਿਚ ਬਹੁਤ ਕੰਮ ਆਉਂਦੇ ਹਨ ।

ਵਿਅਕਤੀ ਦਾ ਵਿਅਕਤਿੱਤਵ ਨਾ ਸਿਰਫ਼ ਉਸਦੇ ਅਧਿਆਪਕ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੁੰਦਾ ਹੈ ਬਲਕਿ ਉਸ ਉੱਤੇ ਉਸ ਦੇ ਨਾਲ ਦੇ ਬੱਚਿਆਂ ਦੇ ਵਿਚਾਰਾਂ ਦਾ ਪ੍ਰਭਾਵ ਵੀ ਪੈਂਦਾ ਹੈ । ਸਕੂਲ ਵਿਚ ਹੀ ਬੱਚੇ ਵਿਚ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਬੱਚੇ ਇਕ ਦੂਜੇ ਨਾਲ ਮਿਲ ਕੇ ਰਹਿੰਦੇ ਹਨ । ਮੁੰਡੇ ਕੁੜੀਆਂ ਇਕੱਠੇ ਮਿਲ ਕੇ ਪੜ੍ਹਦੇ ਹਨ ਜਿਸ ਨਾਲ ਉਸਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਸਕੂਲ ਵਿਚ ਸਿੱਖਿਆ ਪ੍ਰਾਪਤ ਕਰਦੇ ਹੋਏ ਬੱਚਾ ਵੱਖ-ਵੱਖ ਧਰਮਾਂ, ਜਾਤਾਂ, ਵਰਗਾਂ ਆਦਿ ਦੇ ਬੱਚਿਆਂ ਦੇ ਸੰਪਰਕ ਵਿਚ ਆਉਂਦਾ ਹੈ ਜਿਸ ਨਾਲ ਉਸ ਦੇ ਮਨ ਵਿਚ ਹੋਰ ਧਰਮਾਂ, ਜਾਤਾਂ ਪ੍ਰਤੀ ਸਤਿਕਾਰ ਤੇ ਪਿਆਰ ਦੀ ਭਾਵਨਾ ਆ ਜਾਂਦੀ ਹੈ । ਬੱਚੇ ਨੂੰ ਪਤਾ ਚਲਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਹਾਲਤਾਂ ਵਿਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਹੈ ।

5. ਸਮਾਜਿਕ ਸੰਸਥਾਵਾਂ (Social Institutions) – ਸਮਾਜੀਕਰਨ ਵਿਚ ਪਰਿਵਾਰ ਜਾਂ ਸਕੁਲ ਹੀ ਨਹੀਂ ਬਲਕਿ ਸਮਾਜ ਦੀਆਂ ਕਈ ਪ੍ਰਕਾਰ ਦੀਆਂ ਸੰਸਥਾਵਾਂ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ । ਸਮਾਜ ਵਿਚ ਕਈ ਪ੍ਰਕਾਰ ਦੀਆਂ ਸੰਸਥਾਵਾਂ ਹਨ , ਜਿਵੇਂ ਧਾਰਮਿਕ, ਰਾਜਨੀਤਿਕ, ਆਰਥਿਕ, ਵਿਆਹ ਆਦਿ ਅਤੇ ਇਹ ਸਮਾਜੀਕਰਨ ਵਿਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ । ਰਾਜਨੀਤਿਕ ਸੰਸਥਾਵਾਂ ਉਸ ਨੂੰ ਰਾਜ ਜਾਂ ਦੇਸ਼ ਪ੍ਰਤੀ ਵਿਵਹਾਰ ਕਰਨ ਦੇ ਤਰੀਕੇ ਸਿਖਾਉਦੀਆਂ ਹਨ । ਆਰਥਿਕ ਸੰਸਥਾਵਾਂ ਉਸ ਨੂੰ ਵਪਾਰ ਕਰਨ ਦੇ ਤਰੀਕੇ ਦੱਸਦੀਆਂ ਹਨ । ਧਾਰਮਿਕ ਸੰਸਥਾਵਾਂ ਉਸ ਵਿਚ ਕਈ ਪ੍ਰਕਾਰ ਦੇ ਗੁਣ ਜਿਵੇਂ ਦਇਆ, ਪਿਆਰ, ਹਮਦਰਦੀ ਆਦਿ ਭਰਦੀਆਂ ਹਨ । ਹਰੇਕ ਵਿਅਕਤੀ ਧਰਮ ਵਿਚ ਦੱਸੇ ਗਏ ਵਿਵਹਾਰ ਕਰਨ ਦੇ ਤਰੀਕੇ, ਰਹਿਣ-ਸਹਿਣ ਦੇ ਨਿਯਮ, ਵਿਸ਼ਵਾਸਾਂ ਆਦਿ ਨੂੰ ਅਚੇਤ ਮਨ ਨਾਲ ਗ੍ਰਹਿਣ ਕਰਦਾ ਹੈ । ਇਸੇ ਤਰ੍ਹਾਂ ਹਰੇਕ ਸਮਾਜ ਜਾਂ ਜਾਤ ਵੀ ਵਿਅਕਤੀ ਨੂੰ ਸਮਾਜ ਵਿਚ ਰਹਿਣ ਦੇ ਨਿਯਮਾਂ ਦੀ ਜਾਣਕਾਰੀ ਦਿੰਦੀ ਹੈ । ਇਸ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਮਨੋਰੰਜਨ ਸੰਸਥਾਵਾਂ ਤੇ ਵਿਹਾਰ ਵੀ ਵਿਅਕਤੀ ਨੂੰ ਸਮਾਜ ਵਿਚ ਕ੍ਰਿਆਸ਼ੀਲ ਮੈਂਬਰ ਬਣੇ ਰਹਿਣ ਲਈ ਮ੍ਰਿਤ ਕਰਦੀਆਂ ਹਨ ।

ਸਮਾਜਿਕ ਸੰਸਥਾਵਾਂ ਆਧੁਨਿਕ ਸਮਾਜ ਵਿਚ ਵਿਅਕਤੀ ਦੇ ਵਿਅਕਤਿੱਤਵ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ, ਜਿਵੇਂ ਆਰਥਿਕ ਸੰਸਥਾਵਾਂ ਦੇ ਪ੍ਰਭਾਵ ਅਧੀਨ ਵਿਅਕਤੀ ਜ਼ਿਆਦਾ ਸਮਾਂ ਬਿਤਾਉਂਦਾ ਹੈ ਕਿਉਂਕਿ ਵਿਅਕਤੀ ਨੂੰ ਜੀਵਨ ਲਈ ਪੈਸੇ ਕਮਾਉਣੇ ਪੈਂਦੇ ਹਨ ਜੋ ਕਿ ਕਿਸੇ ਕਿੱਤੇ ਨੂੰ ਅਪਨਾਉਣ ‘ਤੇ ਹੀ ਹੋ ਸਕਦਾ ਹੈ । ਵਿਅਕਤੀ ਆਪਣੀ ਯੋਗਤਾ ਦੇ ਅਨੁਸਾਰ ਹੀ ਕਿੱਤਾ ਹਿਣ ਕਰਦਾ ਹੈ । ਕਿੱਤਾ ਅਪਣਾਉਂਦੇ ਸਮੇਂ ਵਿਅਕਤੀ ਨੂੰ ਕੁੱਝ ਨਿਯਮ ਮੰਨਣੇ ਪੈਂਦੇ ਹਨ ਤੇ ਸਥਿਤੀ ਨਾਲ ਅਨੁਕੂਲਣ ਕਰਨਾ ਪੈਂਦਾ ਹੈ । ਉਸ ਨੂੰ ਆਪਣੇ ਕਿੱਤੇ ਨਾਲ ਸੰਬੰਧਿਤ ਵੱਖ-ਵੱਖ ਵਿਅਕਤੀਆਂ ਨਾਲ ਸੰਬੰਧ ਰੱਖਣੇ ਪੈਂਦੇ ਹਨ ਜਿਹੜੇ ਉਸ ਦੇ ਚਰਿੱਤਰ ਅਤੇ ਵਿਅਕਤਿੱਤਵ ਉੱਪਰ ਪ੍ਰਭਾਵ ਪਾਉਂਦੇ ਹਨ । ਇਸ ਦੇ ਨਾਲ ਹੀ ਰਾਜਨੀਤਿਕ ਸੰਸਥਾਵਾਂ ਨੇ ਅੱਜਕਲ੍ਹ ਜੀਵਨ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ । ਕਾਨੂੰਨ ਵਪਾਰ, ਸਿੱਖਿਆ, ਧਰਮ, ਪਰਿਵਾਰ, ਕਲਾ, ਸੰਗੀਤ ਹਰ ਖੇਤਰ ਉੱਪਰ ਨਿਯੰਤਰਣ ਰੱਖਦਾ ਹੈ । ਵਿਅਕਤੀ ਨੂੰ ਹਰੇਕ ਕੰਮ ਕਾਨੂੰਨ ਦੇ ਅਨੁਸਾਰ ਹੀ ਕਰਨਾ ਪੈਂਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੇ ਵਿਵਹਾਰ ਨੂੰ ਸਮਾਜਿਕ ਸੰਸਥਾਵਾਂ ਦੇ ਅਨੁਸਾਰ ਢਾਲ ਲੈਂਦਾ ਹੈ ।

PSEB 11th Class Sociology Solutions Chapter 6 ਸਮਾਜੀਕਰਨ

ਪ੍ਰਸ਼ਨ 4.
ਸਮਾਜੀਕਰਨ ਦੇ ਏਜੰਟ ਅਤੇ ਵਿਅਕਤੀਆਂ ਦੇ ਤਿੰਨ ਪੜਾਵਾਂ ਦੇ ਰਿਸ਼ਤੇ ਬਾਰੇ ਚਰਚਾ ਕਰੋ ।
ਉੱਤਰ-
ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

ਜਵਾਨੀ ਦੀ ਅਵਸਥਾ – ਸਮਾਜੀਕਰਨ ਦੀ ਪ੍ਰਕਿਰਿਆਂ ਵਿੱਚ ਇਸ ਪੱਧਰ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ । ਇਸ ਅਵਸਥਾ ਵਿੱਚ ਉਹ ਦੂਜਿਆਂ ਨਾਲ ਅਨੁਕੂਲਨ ਕਰਨਾ ਸਿੱਖਦਾ ਹੈ । ਇੱਥੇ ਉਸ ਦੇ ਅੱਗੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਕੰਮ ਲੱਭਣ ਦਾ ਹੁੰਦਾ ਹੈ । ਕੰਮ ਲੱਭਦੇ ਹੋਏ ਉਸ ਨੂੰ ਕਈ ਥਾਂਵਾਂ ਉੱਤੇ ਨਕਾਰ ਵੀ ਦਿੱਤਾ ਜਾਂਦਾ ਹੈ। ਪਰ ਉਹ ਹਾਰ ਨਹੀਂ ਮੰਨਦਾ ਅਤੇ ਲਗਾਤਾਰ ਕੋਸ਼ਿਸ਼ਾਂ ਕਰਦਾ ਹੈ । ਇਸ ਨਾਲ ਉਹ ਬਹੁਤ ਕੁੱਝ ਸਿੱਖਦਾ ਹੈ । ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਉਸ ਦੀਆਂ ਭੂਮਿਕਾਵਾਂ ਬਦਲ ਜਾਂਦੀਆਂ ਹਨ ਜੋ ਉਸ ਨੂੰ ਬਹੁਤ ਕੁੱਝ ਸਿਖਾਉਂਦੀਆਂ ਹਨ ।

ਬੁਢਾਪੇ ਦੀ ਅਵਸਥਾ – ਇਸ ਅਵਸਥਾ ਵਿੱਚ ਆ ਕੇ ਉਸ ਨੂੰ ਜੀਵਨ ਦੇ ਨਵੇਂ ਪਾਠ ਸਿੱਖਣੇ ਪੈਂਦੇ ਹਨ । ਉਸ ਨੂੰ ਪਤਾ ਚਲ ਜਾਂਦਾ ਹੈ ਕਿ ਹੁਣ ਉਹ ਆਪਣੇ ਪਰਿਵਾਰ ਉੱਤੇ ਨਿਰਭਰ ਹੈ, ਉਸਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਉਸ ਨੂੰ ਜੀਵਨ ਨਵੇਂ ਤਰੀਕੇ ਨਾਲ ਅਨੁਕੂਲਨ ਸਿੱਖਣਾ ਪੈਂਦਾ ਹੈ । ਆਪਣੇ ਬੱਚਿਆਂ ਦੇ ਕਹੇ ਅਨੁਸਾਰ ਚੱਲਣਾ ਪੈਂਦਾ ਹੈ ਜਿਸ ਨਾਲ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ਅਤੇ ਉਹ ਇਹਨਾਂ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ।

ਪ੍ਰਸ਼ਨ 5.
ਸਮਾਜੀਕਰਨ ਦੀਆਂ ਏਜੰਸੀਆਂ ਅਤੇ ਵਿਅਕਤੀਗਤ ਵਿਕਾਸ ਦੇ ਭਿੰਨ ਪੜਾਵਾਂ ਦੇ ਸੰਬੰਧ ਤੇ ਵਿਚਾਰ ਕਰੋ ।
ਉੱਤਰ-

  1. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਰਵਵਿਆਪਕ ਪ੍ਰਕਿਰਿਆ ਹੈ ਜਿਹੜੀ ਹਰੇਕ ਸਮਾਜ ਵਿੱਚ ਇੱਕੋ ਜਿਹੇ ਰੂਪ ਵਿੱਚ ਮੌਜੂਦ ਹੁੰਦੀ ਹੈ ।
  2. ਸਮਾਜੀਕਰਨ ਦੀ ਪ੍ਰਕਿਰਿਆ ਇੱਕ ਸਿੱਖਣ ਵਾਲੀ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ ।
  3. ਸਮਾਜੀਕਰਨ ਦੀ ਪ੍ਰਕਿਰਿਆ ਦੇ ਅਲੱਗ-ਅਲੱਗ ਪੱਧਰ ਹੁੰਦੇ ਹਨ ਅਤੇ ਇਹਨਾਂ ਅਲੱਗ-ਅਲੱਗ ਪੱਧਰਾਂ ਵਿੱਚ ਸਿੱਖਣ ਦੀ ਪ੍ਰਕਿਰਿਆ ਵੀ ਅਲੱਗ-ਅਲੱਗ ਹੁੰਦੀ ਹੈ ।
  4. ਜਵਾਨ ਹੋਣ ਤੋਂ ਬਾਅਦ ਸਮਾਜੀਕਰਨ ਦੀ ਪ੍ਰਕਿਰਿਆ ਵਿੱਚ ਸਿੱਖਣ ਦੀ ਪ੍ਰਕਿਰਿਆ ਘੱਟ ਹੋ ਜਾਂਦੀ ਹੈ ਪਰ ਇਹ ਚਲਦੀ ਮਰਨ ਤਕ ਹੈ ।
  5. ਸਮਾਜੀਕਰਨ ਦੇ ਬਹੁਤ ਸਾਧਨ ਹੁੰਦੇ ਹਨ ਪਰ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੁੰਦਾ ਹੈ ਜੋ ਉਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪਰਿਵਾਰ ਤੋਂ ਬਾਅਦ ਸਮਾਜੀਕਰਨ ਦੇ ਸਾਧਨ ਦੇ ਰੂਪ ਵਿੱਚ ਸਾਥੀ ਸਮੂਹ ਦੀ ਵਾਰੀ ਆਉਂਦੀ ਹੈ । ਬੱਚਾ ਘਰੋਂ ਬਾਹਰ ਨਿਕਲ ਕੇ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਹੈ ਅਤੇ ਸਾਥੀ ਸਮੂਹ ਬਣਾਉਂਦਾ ਹੈ । ਸਾਥੀ ਸਮੂਹ ਵਿੱਚ ਹੀ ਬੱਚੇ ਦੀ ਸਮਾਜਿਕ ਸਿੱਖਿਆ ਸ਼ੁਰੂ ਹੋ ਜਾਂਦੀ ਹੈ । ਇੱਥੇ ਉਹ ਸਭ ਕੁੱਝ ਸਿੱਖਦਾ ਹੈ ਜੋ ਉਹ ਪਰਿਵਾਰ ਵਿੱਚ ਨਹੀਂ ਸਿੱਖ ਸਕਦਾ । ਇੱਥੇ ਉਸ ਨੂੰ ਆਪਣੀਆਂ ਇੱਛਾਵਾਂ ਦਾ ਤਿਆਗ ਕਰਨਾ ਪੈਂਦਾ ਹੈ ਅਤੇ ਉਸ ਨੂੰ ਪਤਾ ਚਲਦਾ ਹੈ ਕਿ ਉਸ ਵਾਂਗ ਹੋਰਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਹਨ । ਸਾਥੀ ਸਮੂਹ ਵਿੱਚ ਸਮਾਨਤਾ ਵਾਲੇ ਸੰਬੰਧ ਹੁੰਦੇ ਹਨ । ਇਸ ਲਈ ਜਦੋਂ ਉਹ ਸਾਥੀ ਸਮੂਹ ਵਿੱਚ ਭਾਗ ਲੈਂਦਾ ਹੈ ਤਾਂ ਉਹ ਉੱਥੇ ਅਨੁਸਾਸ਼ਨ ਅਤੇ ਸਹਿਯੋਗ ਸਿੱਖਦਾ ਹੈ । ਇਹ ਉਸਦੇ ਭਵਿੱਖ ਉੱਤੇ ਪ੍ਰਭਾਵ ਪਾਉਂਦੇ ਹਨ । ਇੱਥੇ ਹੀ ਉਸ ਵਿੱਚ ਨੇਤਾ ਵਰਗੇ ਗੁਣ ਪੈਦਾ ਹੁੰਦੇ ਹਨ । ਖੇਡਦੇ ਸਮੇਂ ਬੱਚੇ ਲੜਦੇ ਵੀ ਹਨ । ਨਾਲ ਹੀ ਉਹ ਦੂਜਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਵੀ ਸਿੱਖਦੇ ਹਨ । ਇਸ ਤਰ੍ਹਾਂ ਸਮਾਜੀਕਰਨ ਵਿੱਚ ਸਾਥੀ ਸਮੂਹ ਦੀ ਬਹੁਤ ਮਹੱਤਤਾ ਹੈ ।

PSEB 11th Class Sociology Solutions Chapter 5 ਸਭਿਆਚਾਰ

Punjab State Board PSEB 11th Class Sociology Book Solutions Chapter 5 ਸਭਿਆਚਾਰ Textbook Exercise Questions and Answers.

PSEB Solutions for Class 11 Sociology Chapter 5 ਸਭਿਆਚਾਰ

Sociology Guide for Class 11 PSEB ਸਭਿਆਚਾਰ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਮੁੱਢਲੇ ਤੱਤਾਂ ਦਾ ਵਰਣਨ ਕਰੋ ।
ਉੱਤਰ-
ਪਰੰਪਰਾਵਾਂ, ਸਮਾਜਿਕ ਪਰਿਮਾਪ ਅਤੇ ਸਮਾਜਿਕ ਕੀਮਤਾਂ ਸੱਭਿਆਚਾਰ ਦੇ ਮੁਲ ਤੱਤ ਹਨ ।

ਪ੍ਰਸ਼ਨ 2.
ਕਿਸ ਵਿਚਾਰਕ ਨੇ ਸੱਭਿਆਚਾਰ ਨੂੰ ‘ਜਿਊਣ ਦਾ ਸੰਪੂਰਨ ਢੰਗ ਕਿਹਾ ਹੈ’?
ਉੱਤਰ-
ਇਹ ਸ਼ਬਦ ਕਲਾਈਡ ਕਲਕੋਹਨ (Clyde Kluckhohn) ਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 3.
ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਕਿਵੇਂ ਪ੍ਰਸਾਰਿਤ ਕੀਤਾ ਜਾਂਦਾ ਹੈ ?
ਉੱਤਰ-
ਕਿਉਂਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ, ਇਸ ਲਈ ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਨੂੰ ਸਿਖਾ ਕੇ ਪ੍ਰਸਾਰਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਸੱਭਿਆਚਾਰ ਦਾ ਵਿਸਤ੍ਰਿਤ ਰੂਪ ਨਾਲ ਵਰਗੀਕਰਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ ।

ਪ੍ਰਸ਼ਨ 5.
ਅਭੌਤਿਕ ਸੱਭਿਆਚਾਰ ਦੀਆਂ ਕੁਝ ਉਦਾਹਰਨਾਂ ਦੇ ਨਾਮ ਲਿਖੋ ।
ਉੱਤਰ-
ਵਿਚਾਰ, ਪਰਿਮਾਪ, ਕੀਮਤਾਂ, ਆਦਤਾਂ, ਆਦਰਸ਼, ਪਰੰਪਰਾਵਾਂ ਆਦਿ ।

ਪ੍ਰਸ਼ਨ 6.
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਕਿਸਨੇ ਦਿੱਤਾ ਹੈ ?
ਉੱਤਰ-
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਵਿਲਿਅਮ ਐੱਫ. ਆਗਬਰਨ (William F. Ogburn) ਨੇ ਦਿੱਤਾ ਸੀ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕੀ ਹੈ ?
ਉੱਤਰ-
ਸਾਡੇ ਰਹਿਣ-ਸਹਿਣ ਦੇ ਤਰੀਕੇ, ਫਿਲਾਸਫ਼ੀ, ਭਾਵਨਾਵਾਂ, ਵਿਚਾਰ, ਮਸ਼ੀਨਾਂ, ਸੰਦ ਆਦਿ ਸਭ ਭੌਤਿਕ ਅਤੇ ਭੌਤਿਕ ਵਸਤੂਆਂ ਹਨ ਅਤੇ ਇਹ ਹੀ ਸੱਭਿਆਚਾਰ ਹੈ । ਇਹ ਸਾਰੀਆਂ ਚੀਜ਼ਾਂ ਸਮੂਹਾਂ ਦੁਆਰਾ ਹੀ ਪੈਦਾ ਕੀਤੀਆਂ ਜਾਂਦੀਆਂ ਅਤੇ ਵਰਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸੱਭਿਆਚਾਰ ਅਜਿਹੀ ਚੀਜ਼ ਹੈ ਜਿਸ ਉੱਪਰ ਅਸੀਂ ਕੰਮ ਕਰਦੇ ਹਾਂ, ਵਿਚਾਰ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰਕ ਪਛੜੇਵਾਂ ਕੀ ਹੈ ?
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਅਤੇ ਅਭੌਤਿਕ । ਨਵੀਆਂ ਕਾਢਾਂ, ਖੋਜਾਂ ਆਦਿ ਦੇ ਕਾਰਨ ਭੌਤਿਕ ਸੱਭਿਆਚਾਰ ਵਿੱਚ ਤੇਜ਼ੀ ਨਾਲ ਪਰਿਵਰਤਨ ਆਉਂਦੇ ਹਨ ਪਰ ਸਾਡੇ ਵਿਚਾਰ, ਪਰੰਪਰਾਵਾਂ ਅਰਥਾਤ ਅਭੌਤਿਕ ਸੱਭਿਆਚਾਰ ਵਿੱਚ ਉੱਨੀ ਤੇਜ਼ੀ ਨਾਲ ਪਰਿਵਰਤਨ ਨਹੀਂ ਆਉਂਦਾ ਹੈ । ਦੋਹਾਂ ਭਾਗਾਂ ਵਿਚਕਾਰ ਇਸ ਕਰਕੇ ਅੰਤਰ ਪੈਦਾ ਹੋ ਜਾਂਦਾ ਹੈ ਜਿਸ ਨੂੰ ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਮਾਪ ਕੀ ਹਨ ?
ਉੱਤਰ-
ਹਰੇਕ ਸਮਾਜ ਨੇ ਆਪਣੇ ਮੈਂਬਰਾਂ ਦੇ ਵਿਵਹਾਰ ਕਰਨ ਦੇ ਲਈ ਕੁੱਝ ਨਿਯਮ ਬਣਾਏ ਹੁੰਦੇ ਹਨ ਜਿਨ੍ਹਾਂ ਨੂੰ ਪਰਿਮਾਪ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪਰਿਮਾਪ ਵਿਵਹਾਰ ਦੇ ਲਈ ਕੁੱਝ ਦਿਸ਼ਾ ਨਿਰਦੇਸ਼ ਹਨ । ਪਰਿਮਾਪ ਸਮਾਜ ਦੇ ਮੈਂਬਰਾਂ ਦੇ ਵਿਵਹਾਰ ਨੂੰ ਨਿਰਦੇਸ਼ਿਤ ਅਤੇ ਨਿਯਮਿਤ ਕਰਦੇ ਹਨ । ਇਹ ਸੱਭਿਆਚਾਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੇ ਹਨ ।

ਪ੍ਰਸ਼ਨ 4.
ਆਧੁਨਿਕ ਭਾਰਤ ਦੀਆਂ ਕੇਂਦਰੀ ਕਦਰਾਂ-ਕੀਮਤਾਂ ਕੀ ਹਨ ?
ਉੱਤਰ-
ਆਧੁਨਿਕ ਭਾਰਤ ਦੀਆਂ ਪ੍ਰਮੁੱਖ ਕੀਮਤਾਂ ਹਨ-ਲੋਕਤੰਤਰਿਕ ਵਿਵਸਥਾ, ਸਮਾਨਤਾ, ਨਿਆਂ, ਸੁਤੰਤਰਤਾ, ਧਰਮ ਨਿਰਪੱਖਤਾ ਆਦਿ । ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਛੋਟੇ ਸਮੁਦਾਇ ਕਿਸੇ ਵਿਸ਼ੇਸ਼ ਕੀਮਤ . ਉੱਤੇ ਬਲ ਦਿੰਦੇ ਹਨ ਪਰ ਵੱਡੇ ਸਮਾਜ ਸਰਵਵਿਆਪਕ ਕੀਮਤਾਂ ਉੱਤੇ ਜ਼ੋਰ ਦਿੰਦੇ ਹਨ ।

ਪ੍ਰਸ਼ਨ 5.
ਪਰੰਪਰਾਗਤ ਭਾਰਤੀ ਸਮਾਜ ਦੀਆਂ ਕੁਝ ਕਦਰਾਂ-ਕੀਮਤਾਂ ਦਾ ਵਰਣਨ ਕਰੋ ।
ਉੱਤਰ-
ਹਰੇਕ ਸਮਾਜ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਕੋਈ ਸਮਾਜ ਕਿਸੇ ਕੀਮਤ ਉੱਤੇ ਜ਼ੋਰ ਦਿੰਦਾ ਹੈ ਅਤੇ ਕੋਈ ਕਿਸੇ ਉੱਤੇ । ਪਰੰਪਰਾਗਤ ਭਾਰਤੀ ਸਮਾਜ ਦੀਆਂ ਪ੍ਰਮੁੱਖ ਕੀਮਤਾਂ ਹਨ-ਨਿਰਲੇਪਤਾ (Detachment), ਦੁਨਿਆਦਾਰੀ ਅਤੇ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਚਾਰ ਪੁਰੂਸ਼ਾਰਥਾਂ ਦੀ ਪ੍ਰਾਪਤੀ ।

ਪ੍ਰਸ਼ਨ 6.
ਸੱਭਿਆਚਾਰ ਦੇ ਗਿਆਨਾਤਮਕ ਤੱਤਾਂ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸੱਭਿਆਚਾਰ ਦੇ ਬੌਧਿਕ ਭਾਗ ਨੂੰ ਕਲਪਨਾਵਾਂ, ਸਾਹਿਤ, ਕਲਾਵਾਂ, ਧਰਮ ਅਤੇ ਵਿਗਿਆਨਿਕ ਸਿਧਾਂਤਾਂ ਦੀ ਮਦਦ ਨਾਲ ਦਰਸਾਇਆ ਜਾਂਦਾ ਹੈ । ਵਿਚਾਰਾਂ ਨੂੰ ਸਾਹਿਤ ਵਿੱਚ ਦਰਸਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਸੱਭਿਆਚਾਰ ਦੀ ਬੌਧਿਕ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ ।

PSEB 11th Class Sociology Solutions Chapter 5 ਸਭਿਆਚਾਰ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕਿਸ ਪ੍ਰਕਾਰ ਲੋਕਾਂ ਦਾ ਸੰਪੂਰਨ ਜੀਵਨ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ । ਸੱਭਿਆਚਾਰ ਹੋਰ ਕੁੱਝ ਨਹੀਂ ਬਲਕਿ ਜੋ ਕੁੱਝ ਵੀ ਸਾਡੇ ਕੋਲ ਹੈ, ਉਹ ਹੀ ਸੱਭਿਆਚਾਰ ਹੈ । ਸਾਡੇ ਵਿਚਾਰ, ਆਦਰਸ਼, ਆਦਤਾਂ, ਕੱਪੜੇ, ਪੈਸੇ, ਜਾਇਦਾਦ ਆਦਿ ਸਭ ਕੁੱਝ ਜੋ ਕੁੱਝ ਵੀ ਮਨੁੱਖ ਨੇ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਪ੍ਰਾਪਤ ਕੀਤਾ ਹੈ, ਉਹ ਉਸ ਦਾ ਸੱਭਿਆਚਾਰ ਹੈ । ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨੁੱਖ ਦੇ ਜੀਵਨ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਮਨੁੱਖ ਦੇ ਜੀਵਨ ਵਿੱਚ ਕੁਝ ਵੀ ਨਹੀਂ ਬਚੇਗਾ ਅਤੇ ਉਹ ਫੇਰ ਦੁਬਾਰਾ ਆਦਿ ਮਾਨਵ ਦੇ ਪੱਧਰ ਉੱਤੇ ਪਹੁੰਚ ਜਾਵੇਗਾ । ਚਾਹੇ ਹਰੇਕ ਸਮਾਜ ਦਾ ਸੱਭਿਆਚਾਰ ਵੱਖ-ਵੱਖ ਹੁੰਦਾ ਹੈ ਪਰ ਸਾਰੇ ਸੱਭਿਆਚਾਰਾਂ ਵਿੱਚ ਕੁੱਝ ਅਜਿਹੇ ਤੱਤ ਵੀ ਹੁੰਦੇ ਹਨ ਜਿਹੜੇ ਸਰਵਵਿਆਪਕ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ ।

ਪ੍ਰਸ਼ਨ 2.
ਭੌਤਿਕ ਅਤੇ ਅਭੌਤਿਕ ਸੱਭਿਆਚਾਰ ਬਾਰੇ ਵਿਸਤਾਰ ਰੂਪ ਵਿੱਚ ਲਿਖੋ ।
ਉੱਤਰ-
ਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇਹ ਸੱਭਿਆਚਾਰ ਮੂਰਤ ਹੁੰਦਾ ਹੈ ਕਿਉਂਕਿ ਅਸੀਂ ਇਸ ਨੂੰ ਵੇਖ ਸਕਦੇ ਹਾਂ, ਛੂਹ ਸਕਦੇ ਹਾਂ ; ਜਿਵੇਂ-ਸਕੂਟਰ, ਟੀ. ਵੀ., ਮੇਜ਼, ਕੁਰਸੀ, ਬਰਤਨ, ਬੱਸ, ਕਾਰ, ਜਹਾਜ਼ ਆਦਿ । ਉਪਰੋਕਤ ਸਭ ਵਸਤਾਂ ਮੂਰਤ ਹਨ ਅਤੇ ਭੌਤਿਕ ਸੱਭਿਆਚਾਰ ਹਨ ।

ਅਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਉਹ ਸਭ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹੜੀਆਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਸਭ ਨੂੰ ਨਾ ਤਾਂ ਅਸੀਂ ਫੜ ਸਕਦੇ ਹਾਂ ਤੇ ਨਾ ਹੀ ਵੇਖ ਸਕਦੇ ਹਾਂ ਬਲਕਿ ਇਨ੍ਹਾਂ ਨੂੰ ਕੇਵਲ ਮਹਿਸੂਸ ਹੀ ਕੀਤਾ ਜਾਂਦਾ ਹੈ; ਜਿਵੇਂ ਪਰੰਪਰਾਵਾਂ (Traditions), ਰੀਤੀ-ਰਿਵਾਜ (Customs), ਕੀਮਤਾਂ (Values), ਕਲਾਵਾਂ (Skills), ਪ੍ਰਮਾਪ (Norms) ਆਦਿ । ਇਹ ਸਭ ਵਸਤਾਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਨੂੰ ਅਭੌਤਿਕ ਸੱਭਿਆਚਾਰ ਵਿਚ ਸ਼ਾਮਲ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸੱਭਿਆਚਾਰ ਦੇ ਮੂਲ ਤੱਤਾਂ ਉੱਤੇ ਕਿਸ ਤਰ੍ਹਾਂ ਵਿਚਾਰ-ਵਟਾਂਦਰਾ ਕਰੋਗੇ ?
ਉੱਤਰ-

  • ਰਿਵਾਜ ਅਤੇ ਪਰੰਪਰਾਵਾਂ (Customs and Traditions) ਸਮਾਜਿਕ ਵਿਵਹਾਰ ਦੇ ਪ੍ਰਕਾਰ ਹਨ ਜਿਹੜੇ ਸੰਗਠਿਤ ਹੁੰਦੇ ਹਨ ਅਤੇ ਦੁਬਾਰਾ ਪ੍ਰਯੋਗ ਕੀਤੇ ਜਾਂਦੇ ਹਨ । ਇਹ ਵਿਵਹਾਰ ਕਰਨ ਦੇ ਸਥਾਈ ਤਰੀਕੇ ਹਨ । ਹਰੇਕ ਸਮਾਜ ਅਤੇ ਸੱਭਿਆਚਾਰ ਦੇ ਰਿਵਾਜ ਅਤੇ ਪਰੰਪਰਾਵਾਂ ਵੱਖ-ਵੱਖ ਹੁੰਦੀਆਂ ਹਨ ।
  • ਪਰਿਮਾਪ (Norms) ਵੀ ਸੱਭਿਆਚਾਰ ਦਾ ਜ਼ਰੂਰੀ ਹਿੱਸਾ ਹੁੰਦੇ ਹਨ । ਸਮਾਜ ਦੇ ਹਰੇਕ ਵਿਅਕਤੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਸ ਤਰੀਕੇ ਨਾਲ ਵਿਵਹਾਰ ਕਰੇ । ਪਰਿਪ ਵਿਵਹਾਰ ਕਰਨ ਦੇ ਉਹ ਤਰੀਕੇ ਹਨ ਜਿਨ੍ਹਾਂ ਨੂੰ ਮੰਨਣ ਦੀ ਸਾਰਿਆਂ ਤੋਂ ਉਮੀਦ ਕੀਤੀ ਜਾਂਦੀ ਹੈ ।
  • ਕੀਮਤਾਂ (Values) ਵੀ ਇਸ ਦਾ ਅਭਿੰਨ ਅੰਗ ਹੁੰਦੇ ਹਨ । ਹਰੇਕ ਸਮਾਜ ਦੀਆਂ ਕੀਮਤਾਂ ਹੁੰਦੀਆਂ ਹਨ ਜਿਹੜੀਆਂ ਮੁੱਖ ਹੁੰਦੀਆਂ ਹਨ ਅਤੇ ਹਰੇਕ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕੀਮਤਾਂ ਨੂੰ ਮੰਨੇ । ਕੀਮਤਾਂ ਨਾਲ ਹੀ ਉਸਨੂੰ ਪਤਾ ਚਲਦਾ ਹੈ ਕਿ ਕੀ ਗ਼ਲਤ ਹੈ ਜਾਂ ਕੀ ਠੀਕ ਹੈ ।

ਪ੍ਰਸ਼ਨ 4.
“ਸੱਭਿਆਚਾਰ ਸਿੱਖਿਅਤ ਵਿਵਹਾਰ ਹੈ ।” ਇਸ ਟਿੱਪਣੀ ਨੂੰ ਢੁੱਕਵੀਂ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਿਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਨਾਲ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਸ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰੇਕ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਸਮਾਜਿਕ ਨਿਰੀਖਣ ਨੂੰ ਆਪਣੀ ਰੋਜ਼ਮੱਰਾ ਦੇ ਸ਼ਬਦਾਂ ਵਿੱਚ ਕਿਸ ਤਰ੍ਹਾਂ ਸਮਝਾਉਗੇ ?
ਉੱਤਰ-
ਦੈਨਿਕ ਪ੍ਰਯੋਗ ਦੇ ਸ਼ਬਦ ‘ਸੱਭਿਆਚਾਰ’ ਦੇ ਅਰਥ ਸਮਾਜ ਵਿਗਿਆਨ ਦੇ ਸ਼ਬਦ ਸੱਭਿਆਚਾਰ ਤੋਂ ਵੱਖ ਹੈ । ਦੈਨਿਕ ਪ੍ਰਯੋਗ ਵਿੱਚ ਸੱਭਿਆਚਾਰ ਕਲਾ ਤੱਕ ਹੀ ਸੀਮਿਤ ਹੈ ਜਾਂ ਕੁੱਝ ਵਰਗਾਂ ਅਤੇ ਦੇਸ਼ਾਂ ਦੀ ਜੀਵਨ ਸ਼ੈਲੀ ਦੇ ਬਾਰੇ ਵਿੱਚ ਦੱਸਦੀ ਹੈ । ਪਰ ਸਮਾਜ ਵਿਗਿਆਨ ਵਿੱਚ ਇਸਦੇ ਅਰਥ ਵੱਖ ਹਨ । ਸਮਾਜ ਵਿਗਿਆਨ ਵਿੱਚ ਇਸਦੇ ਅਰਥ ਹਨਵਿਅਕਤੀ ਨੇ ਪਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਜਾਂ ਪਤਾ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਸੰਸਕਾਰ, ਵਿਚਾਰ, ਆਦਰਸ਼ ਪ੍ਰਤੀਮਾਨ, ਰੂੜੀਆਂ, ਕੁਰਸੀ, ਮੇਜ਼, ਕਾਰ, ਪੈਨ, ਕਿਤਾਬਾਂ, ਲਿਖਤੀ ਗਿਆਨ ਆਦਿ ਜੋ ਕੁਝ ਵੀ ਵਿਅਕਤੀ ਨੇ ਸਮਾਜ ਵਿਚ ਰਹਿ ਕੇ ਪ੍ਰਾਪਤ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਇਸ ਤਰ੍ਹਾਂ ਸੱਭਿਆਚਾਰ ਸ਼ਬਦ ਦੇ ਅਰਥ ਸਮਾਜ ਵਿਗਿਆਨ ਦੀ ਨਜ਼ਰ ਵਿੱਚ ਅਤੇ ਦੈਨਿਕ ਪ੍ਰਯੋਗ ਵਿੱਚ ਵੱਖ-ਵੱਖ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ? ਸੱਭਿਆਚਾਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਿਓ ।
ਉੱਤਰ-
ਪਸ਼ੂਆਂ ਤੇ ਮਨੁੱਖਾਂ ਵਿੱਚ ਸਭ ਤੋਂ ਮਹੱਤਵਪੂਰਨ ਵੱਖਰੇਵੇਂਪਨ ਵਾਲੀ ਚੀਜ਼ ਹੈ ਸੱਭਿਆਚਾਰ ਜੋ ਮਨੁੱਖਾਂ ਕੋਲ ਹੈ। ਜਾਨਵਰਾਂ ਕੋਲ ਨਹੀਂ । ਮਨੁੱਖ ਕੋਲ ਸਭ ਤੋਂ ਮਹੱਤਵਪੂਰਨ ਚੀਜ਼ ਉਸਦਾ ਸੱਭਿਆਚਾਰ ਹੈ । ਜੇਕਰ ਮਨੁੱਖ ਦੇ ਕੋਲੋਂ ਉਸ ਦਾ ਸੱਭਿਆਚਾਰ ਲੈ ਲਿਆ ਜਾਵੇ ਤਾਂ ਉਸ ਕੋਲ ਕੁੱਝ ਨਹੀਂ ਬਚੇਗਾ । ਦੁਨੀਆਂ ਦੇ ਸਾਰੇ ਪਾਣੀਆਂ ਵਿੱਚ ਸਿਰਫ਼ ਮਨੁੱਖ ਕੋਲ ਹੀ ਯੋਗਤਾ ਹੈ ਕਿ ਸੱਭਿਆਚਾਰ ਨੂੰ ਬਣਾ ਕੇ ਉਹ ਉਸਨੂੰ ਬਚਾ ਕੇ ਰੱਖ ਸਕੇ । ਸੱਭਿਆਚਾਰ ਪੈਦਾ ਹੁੰਦਾ ਹੈ ਮਨੁੱਖਾਂ ਦੀਆਂ ਆਪਸੀ ਅੰਤਰ ਕ੍ਰਿਆਵਾਂ ਤੋਂ । ਸੱਭਿਆਚਾਰ ਸਿਰਫ਼ ਮਨੁੱਖਾਂ ਦੀਆਂ ਅੰਤਰ ਕ੍ਰਿਆਵਾਂ ਤੋਂ ਹੀ ਪੈਦਾ ਨਹੀਂ ਹੁੰਦਾ ਬਲਕਿ ਇਹ ਮਨੁੱਖਾਂ ਦੀਆਂ ਅਗਲੀਆਂ ਅੰਤਰ ਕ੍ਰਿਆਵਾਂ ਨੂੰ ਵੀ ਰਸਤਾ ਦਿਖਾਉਂਦਾ ਹੈ । ਸੱਭਿਆਚਾਰ ਵਿਅਕਤੀ ਦੇ ਵਿਅਕਤਿੱਤਵ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ ਅਤੇ ਵਿਅਕਤੀ ਨੂੰ ਸਮਾਜ ਦੇ ਅੰਦਰ ਰਹਿਣ ਦੇ ਯੋਗ ਬਣਾਉਂਦਾ ਹੈ । ਸੱਭਿਆਚਾਰ ਅਜਿਹੇ ਵਾਤਾਵਰਨ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਰਹਿ ਕੇ ਮਨੁੱਖ ਸਮਾਜ ਵਿਚ ਕੰਮ ਕਰਨ ਯੋਗ ਬਣਦਾ ਹੈ । ਇਸ ਤਰ੍ਹਾਂ ਸੱਭਿਆਚਾਰ ਅਤੇ ਵਿਅਕਤੀ ਇੱਕ ਦੂਜੇ ਨਾਲ ਕਾਫ਼ੀ ਗੁੜੇ ਰੂਪ ਨਾਲ ਜੁੜੇ ਹੋਏ ਹਨ ਕਿਉਂਕਿ ਸੱਭਿਆਚਾਰ ਹੀ ਵਿਅਕਤੀ ਨੂੰ ਪਸ਼ੂਆਂ ਤੋਂ ਅਤੇ ਸਮੂਹਾਂ ਨੂੰ ਇੱਕ ਦੂਜੇ ਤੋਂ ਵੱਖ ਕਰਦਾ ਹੈ ।

ਆਮ ਬੋਲ-ਚਾਲ ਵਿੱਚ ਸੱਭਿਆਚਾਰ ਨੂੰ ਪੜ੍ਹਾਈ ਦੇ ਸਮਾਨਾਰਥਕ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਪੜ੍ਹਿਆ-ਲਿਖਿਆ ਵਿਅਕਤੀ ਸੱਭਿਆਚਾਰਕ ਅਤੇ ਅਨਪੜ੍ਹ ਵਿਅਕਤੀ ਅਸੱਭਿਆਚਾਰਕ ਹੈ ਪਰ ਸੱਭਿਆਚਾਰ ਦਾ ਇਹ ਅਰਥ ਠੀਕ ਨਹੀਂ ਹੈ । ਸਮਾਜ ਵਿਗਿਆਨੀ ਸੱਭਿਆਚਾਰ ਦਾ ਅਰਥ ਕਾਫ਼ੀ ਵਿਆਪਕ ਸ਼ਬਦਾਂ ਵਿੱਚ ਲੈਂਦੇ ਹਨ । ਸਮਾਜ ਵਿਗਿਆਨੀਆਂ ਅਨੁਸਾਰ ਜਿਸ ਕਿਸੇ ਚੀਜ਼ ਦਾ ਨਿਰਮਾਣ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤਾ ਹੈ ਉਹ ਸੱਭਿਆਚਾਰ ਹੈ । | ਸੱਭਿਆਚਾਰ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਭੌਤਿਕ ਅਤੇ ਅਭੌਤਿਕ । ਭੌਤਿਕ ਚੀਜ਼ਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਉਹ ਚੀਜ਼ਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਛੂਹ ਜਾਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਭੌਤਿਕ ਚੀਜ਼ਾਂ ਵਿੱਚ ਅਸੀਂ ਮੇਜ਼, ਕੁਰਸੀ, ਕਿਤਾਬ, ਸਕੂਟਰ, ਕਾਰ ਆਦਿ ਸਭ ਕੁਝ ਲੈ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਅਸੀਂ ਆਪਣੇ ਵਿਚਾਰ, ਸੰਸਕਾਰ, ਤੌਰ ਤਰੀਕੇ, ਭਾਵਨਾਵਾਂ, ਭਾਸ਼ਾ ਆਦਿ ਲੈ ਸਕਦੇ ਹਾਂ । ਸੰਖੇਪ ਵਿੱਚ ਸੱਭਿਆਚਾਰ ਦਾ ਅਰਥ ਰਹਿਣ ਦੇ ਢੰਗ, ਵਿਚਾਰ, ਭਾਵਨਾਵਾਂ, ਚੀਜ਼ਾਂ, ਮਸ਼ੀਨਾਂ, ਕੁਰਸੀਆਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਪਦਾਰਥਾਂ ਤੋਂ ਹੈ ਅਰਥਾਤ ਵਿਅਕਤੀ ਦੁਆਰਾ ਪ੍ਰਯੋਗ ਕੀਤੀ ਜਾਣ ਵਾਲੀ ਹਰ ਚੀਜ਼ ਤੋਂ ਹੈ ਚਾਹੇ ਉਸਨੇ ਉਸ ਚੀਜ਼ ਨੂੰ ਬਣਾਇਆ ਹੈ ਜਾਂ ਨਹੀਂ । ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਉੱਤੇ ਸਮਾਜ ਦੇ ਮੈਂਬਰ ਅਸੀਂ ਵਿਚਾਰ ਸਕਦੇ ਹਾਂ, ਕੰਮ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

ਪਰਿਭਾਸ਼ਾਵਾਂ (Definitions)

  • ਮੈਕਾਈਵਰ ਅਤੇ ਪੇਜ਼ (Maclver and Page) ਦੇ ਅਨੁਸਾਰ, “ਸਾਡੇ ਰਹਿਣ-ਸਹਿਣ ਦੇ ਢੰਗਾਂ ਵਿਚ, ਸਾਡੇ ਦੈਨਿਕ ਵਿਵਹਾਰ ਅਤੇ ਸੰਬੰਧਾਂ ਵਿਚ, ਵਿਚਾਰ ਦੇ ਤਰੀਕਿਆਂ ਵਿਚ, ਸਾਡੀ ਕਲਾ, ਸਾਹਿਤ, ਧਰਮ ਅਤੇ ਮਨੋਰੰਜਨ ਦੇ ਆਨੰਦ ਵਿੱਚ ਸਾਡੀ ਪ੍ਰਕ੍ਰਿਤੀ ਦਾ ਜੋ ਪ੍ਰਗਟਾਵਾ ਹੁੰਦਾ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ ।”
  • ਬੀਅਰਸਟੇਡ (Bierstedt) ਦੇ ਅਨੁਸਾਰ, “ਸੱਭਿਆਚਾਰ ਉਨ੍ਹਾਂ ਵਸਤਾਂ ਦੀ ਜਟਿਲ ਸਮਗਰਤਾ ਹੈ ਜੋ ਸਮਾਜ ਦੇ ਮੈਂਬਰ ਦੇ ਰੂਪ ਵਿੱਚ ਅਸੀਂ ਸੋਚਦੇ, ਕਰਦੇ ਅਤੇ ਰੱਖਦੇ ਹਾਂ ।”
  • ਆਗਬਰਨ ਅਤੇ ਮਕਾਫ (Ogburn and Nimkoff) ਦੇ ਅਨੁਸਾਰ, “ਸੱਭਿਆਚਾਰ ਮਨੁੱਖੀ ਵਾਤਾਵਰਨ ਦਾ ਉਹ ਹਿੱਸਾ ਹੈ ਜਿਸ ਵਿੱਚ ਉਹ ਸਿਰਫ਼ ਪੈਦਾ ਹੋਇਆ ਹੈ । ਇਸ ਵਿੱਚ ਇਮਾਰਤਾਂ, ਸੰਦ, ਪਾਉਣ ਦੀਆਂ ਚੀਜ਼ਾਂ, ਵਿਗਿਆਨ, ਧਰਮ ਅਤੇ ਉਹ ਸਾਰੇ ਕੰਮ ਕਰਨ ਦੇ ਤਰੀਕੇ ਆਉਂਦੇ ਹਨ ਜਿਹੜੇ ਵਿਅਕਤੀ ਸਿੱਖਦਾ ਹੈ।” ।
  • ਮਜੂਮਦਾਰ (Majumdar) ਦੇ ਅਨੁਸਾਰ, “ਸੱਭਿਆਚਾਰ ਮਨੁੱਖ ਦੀਆਂ ਪ੍ਰਾਪਤੀਆਂ, ਭੌਤਿਕ ਅਤੇ ਗੈਰ ਭੌਤਿਕ ਦਾ ਸੰਪੁਰਨ ਮੇਲ ਹੁੰਦਾ ਹੈ ਜੋ ਸਮਾਜ ਵਿਗਿਆਨਿਕ ਰੂਪ ਤੋਂ ਭਾਵ ਪਰੰਪਰਾ ਅਤੇ ਢਾਂਚੇ ਦੁਆਰਾ ਖਿਤਜੀ ਅਤੇ ਲੰਬ ਰੂਪ ਵਿਚ ਸੰਚਾਰਿਤ ਹੋਣ ਦੇ ਯੋਗ ਹੁੰਦਾ ਹੈ ।”

ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਇਹ ਸਪੱਸ਼ਟ ਹੈ ਕਿ ਸੱਭਿਆਚਾਰ ਵਿੱਚ ਉਹ ਸਭ ਸ਼ਾਮਲ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਸਿੱਖਦਾ ਹੈ; ਜਿਵੇਂ, ਕਲਾ, ਕਾਨੂੰਨ, ਭਾਵਨਾਵਾਂ, ਰੀਤੀ-ਰਿਵਾਜ, ਪਹਿਰਾਵਾ, ਖਾਣ-ਪੀਣ, ਸਾਹਿਤ, ਗਿਆਨ, ਵਿਸ਼ਵਾਸ ਆਦਿ ਇਹ ਸਾਰੀਆਂ ਚੀਜ਼ਾਂ ਸੱਭਿਆਚਾਰ ਦਾ ਹਿੱਸਾ ਹਨ ਅਤੇ ਸੱਭਿਆਚਾਰ ਦੇ ਇਹ ਸਾਰੇ ਹਿੱਸੇ ਵੱਖ-ਵੱਖ ਹੋ ਕੇ ਕੰਮ ਨਹੀਂ ਕਰਦੇ ਬਲਕਿ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ । ਇਸ ਸੰਗਠਨ ਨੂੰ ਹੀ ਸੱਭਿਆਚਾਰ ਕਹਿੰਦੇ ਹਨ । ਸੰਖੇਪ ਵਿੱਚ ਜੋ ਚੀਜ਼ਾਂ ਵਿਅਕਤੀ ਨੇ ਸਿੱਖੀਆਂ ਹਨ ਜਾਂ ਜੋ ਕੁਝ ਵਿਅਕਤੀ ਨੂੰ ਆਪਣੇ ਪੂਰਵਜਾਂ ਤੋਂ ਵਿਰਾਸਤ ਵਿਚ ਮਿਲਿਆ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ । ਵਿਰਾਸਤ ਵਿੱਚ ਸੰਦ, ਵਿਵਹਾਰ ਦੇ ਤਰੀਕੇ, ਵਿਗਿਆਨ ਦੇ ਤਰੀਕੇ, ਕੰਮ ਕਰਨ ਦੇ ਤਰੀਕੇ ਆਦਿ ਸਭ ਕੁਝ ਸ਼ਾਮਲ ਹੈ ।

ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ (Characteristics of Culture)

1. ਸੱਭਿਆਚਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਹੈ (Culture moves from generation to generation) – ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਬੱਚਾ ਆਪਣੇ ਮਾਤਾ-ਪਿਤਾ ਤੋਂ ਹੀ ਵਿਵਹਾਰ ਦੇ ਤਰੀਕੇ ਸਿੱਖਦਾ ਹੈ । ਮਨੁੱਖ ਆਪਣੇ ਪੂਰਵਜਾਂ ਦੀਆਂ ਪ੍ਰਾਪਤੀਆਂ ਤੋਂ ਹੀ ਬਹੁਤ ਕੁਝ ਸਿੱਖਦਾ ਹੈ । ਕੋਈ ਵੀ ਕਿਸੇ ਕੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਸ ਲਈ ਉਹ ਆਪਣੇ ਪੂਰਵਜਾਂ ਦੁਆਰਾ ਕੀਤੇ ਕੰਮ ਨੂੰ ਅੱਗੇ ਵਧਾਉਂਦਾ ਹੈ । ਇਹ ਪੀੜ੍ਹੀ-ਦਰ-ਪੀੜ੍ਹੀ ਦਾ ਸੰਚਾਰ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਇਸੇ ਕਾਰਨ ਹੀ ਹਰ ਵਿਅਕਤੀ ਨੂੰ ਅਲੱਗ ਵਿਅਕਤਿੱਤਵ ਪ੍ਰਾਪਤ ਹੁੰਦਾ ਹੈ । ਕੋਈ ਵੀ ਵਿਅਕਤੀ ਪੈਦਾ ਹੁੰਦੇ ਸਮੇਂ ਕੁਝ ਲੈ ਕੇ ਨਹੀਂ ਆਉਂਦਾ ਉਸ ਨੂੰ ਹੌਲੀ-ਹੌਲੀ ਸਮਾਜ ਵਿੱਚ ਰਹਿ ਕੇ ਆਪਣੇ ਮਾਤਾਪਿਤਾ, ਦਾਦੇ, ਨਾਨੇ ਤੋਂ ਬਹੁਤ ਕੁਝ ਸਿੱਖਣਾ ਪੈਂਦਾ ਹੈ । ਇਸ ਤਰ੍ਹਾਂ ਸੱਭਿਆਚਾਰ ਪੀੜ੍ਹੀ ਦਰ ਪੀੜੀ ਸੰਚਾਰਿਤ ਹੁੰਦਾ ਹੈ ।

2. ਸੱਭਿਆਚਾਰ ਸਮਾਜਿਕ ਹੈ (Culture is Social) – ਸੱਭਿਆਚਾਰ ਕਦੇ ਵੀ ਕਿਸੇ ਵਿਅਕਤੀਗਤ ਮਨੁੱਖ ਦੀ ਮਲਕੀਅਤ ਨਹੀਂ ਹੋ ਸਕਦਾ । ਇਹ ਤਾਂ ਸਮਾਜਿਕ ਹੁੰਦਾ ਹੈ ਕਿਉਂਕਿ ਨਾ ਤਾਂ ਕੋਈ ਇੱਕ ਵਿਅਕਤੀ ਸੱਭਿਆਚਾਰ ਨੂੰ ਬਣਾਉਂਦਾ ਹੈ ਅਤੇ ਨਾ ਹੀ ਇਹ ਉਸ ਦੀ ਜਾਇਦਾਦ ਹੁੰਦਾ ਹੈ । ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਦੀ ਕਾਢ ਕੱਢਦਾ ਹੈ ਤਾਂ ਉਹ ਚੀਜ਼ ਉਸ ਵਿਅਕਤੀ ਦੀ ਨਾ ਹੋ ਕੇ ਸਮਾਜ ਦੀ ਹੋ ਜਾਂਦੀ ਹੈ ਕਿਉਂਕਿ ਉਸ ਚੀਜ਼ ਨੂੰ ਇਕੱਲਾ ਉਹ ਨਹੀਂ ਬਲਕਿ ਸਾਰਾ ਸਮਾਜ ਵਰਤੇਗਾ । ਇਸੇ ਤਰ੍ਹਾਂ ਹੀ ਸਾਡੇ ਸੱਭਿਆਚਾਰ ਦੀਆਂ ਅਲੱਗ-ਅਲੱਗ ਚੀਜ਼ਾਂ ਸਮਾਜ ਦੁਆਰਾ ਵਰਤੀਆਂ ਜਾਂਦੀਆਂ ਹਨ । ਕੋਈ ਵੀ ਚੀਜ਼ ਸੱਭਿਆਚਾਰ ਦਾ ਹਿੱਸਾ ਤਾਂ ਹੀ ਕਹਿਲਾਉਂਦੀ ਹੈ ਜਦੋਂ ਉਸ ਚੀਜ਼ ਨੂੰ ਸਮਾਜ ਦੀ ਬਹੁਗਿਣਤੀ ਸਵੀਕਾਰ ਕਰ ਲੈਂਦੀ ਹੈ । ਇਸ ਤਰ੍ਹਾਂ ਉਸ ਚੀਜ਼ ਦੀ ਸਰਵ ਵਿਆਪਕਤਾ ਸੱਭਿਆਚਾਰ ਦਾ ਜ਼ਰੂਰੀ ਤੱਤ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਵਿਅਕਤੀਗਤ ਨਹੀਂ ਬਲਕਿ ਸਮਾਜਿਕ ਹੈ ।

3. ਸੱਭਿਆਚਾਰ ਸਿੱਖਿਆ ਜਾਂਦਾ ਹੈ (Culture is learned) – ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਦੁਆਰਾ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਹ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

4. ਸੱਭਿਆਚਾਰ ਜ਼ਰੂਰਤਾਂ ਪੂਰੀਆਂ ਕਰਦਾ ਹੈ (Culture fulfils needs) – ਜੇਕਰ ਕਿਸੇ ਚੀਜ਼ ਦੀ ਕਾਢ ਹੁੰਦੀ ਹੈ ਤਾਂ ਉਸ ਦੀ ਕਾਢ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਵਿਅਕਤੀ ਨੂੰ ਉਸਦੀ ਲੋੜ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਹਰ ਪੱਖ ਨੂੰ ਕਿਸੇ ਨਾ ਕਿਸੇ ਸਮੇਂ ਮਨੁੱਖਾਂ ਦੇ ਸਾਹਮਣੇ ਕਿਸੇ ਨਾ ਕਿਸੇ ਵੱਲੋਂ ਲਿਆਂਦਾ ਗਿਆ ਹੋਵੇ ਤਾਂਕਿ ਹੋਰ ਮਨੁੱਖਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ । ਵਿਅਕਤੀ ਕਣਕ ਉਗਾਉਣਾ ਕਿਉਂ ਸਿੱਖਿਆ ? ਕਿਉਂਕਿ ਮਨੁੱਖ ਨੂੰ ਆਪਣੀ ਭੁੱਖ ਦੂਰ ਕਰਨ ਲਈ ਕਣਕ ਦੀ ਲੋੜ ਸੀ । ਇਸ ਤਰ੍ਹਾਂ ਵਿਅਕਤੀ ਭੋਜਨ ਪੈਦਾ ਕਰਨਾ ਸਿੱਖ ਗਿਆ ਅਤੇ ਇਹ ਸਿੱਖਿਆ ਹੋਇਆ ਵਿਵਹਾਰ ਸੱਭਿਆਚਾਰ ਦਾ ਹਿੱਸਾ ਬਣ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਗਿਆ । ਲੋੜਾਂ ਸਿਰਫ਼ ਜੈਵਿਕ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਵੀ ਹੋ ਸਕਦੀਆਂ ਹਨ । ਭੁੱਖ ਦੇ ਨਾਲ-ਨਾਲ ਮਨੁੱਖ ਨੂੰ ਪਿਆਰ ਅਤੇ ਹਮਦਰਦੀ ਦੀ ਲੋੜ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਵੀ ਸਿੱਖਦਾ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਵੱਖ-ਵੱਖ ਹਿੱਸੇ ਸਮਾਜ ਦੀਆਂ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕਰਦੇ ਹਨ । ਸੱਭਿਆਚਾਰ ਦਾ ਜੋ ਹਿੱਸਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਉਹ ਹੌਲੀ-ਹੌਲੀ ਅਲੋਪ ਜਾਂ ਖ਼ਤਮ ਹੋ ਜਾਂਦਾ ਹੈ ।

5. ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ (Changes often come in culture) – ਸੱਭਿਆਚਾਰ ਕਦੇ ਵੀ ਇੱਕੋ ਥਾਂ ਉੱਤੇ ਖੜ੍ਹਾ ਨਹੀਂ ਰਹਿੰਦਾ ਬਲਕਿ ਉਸ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਕਿਉਂਕਿ ਹਰ ਚੀਜ਼ ਵਿੱਚ ਠਹਿਰਾਓ ਨਹੀਂ ਰਹਿੰਦਾ ।ਇਹ ਹਰ ਚੀਜ਼ ਦੀ ਪ੍ਰਕ੍ਰਿਤੀ ਹੁੰਦੀ ਹੈ ਕਿ ਉਸ ਵਿੱਚ ਪਰਿਵਰਤਨ ਆਵੇ ਅਤੇ ਜਦੋਂ ਹਰ ਚੀਜ਼ ਵਿੱਚ ਪਰਿਵਰਤਨ ਆਉਣਾ ਹੀ ਹੈ ਤਾਂ ਨਿਸ਼ਚੇ ਹੀ ਉਹ ਚੀਜ਼ ਪਰਿਵਰਤਨਸ਼ੀਲ ਹੈ । ਸੱਭਿਆਚਾਰ ਸਮਾਜ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਸਮਾਜ ਦੀਆਂ ਜ਼ਰੂਰਤਾਂ ਵਿੱਚ ਬਦਲਾਓ ਆਉਂਦੇ ਰਹਿੰਦੇ ਹਨ ਕਿਉਂਕਿ ਹਾਲਾਤ ਹਮੇਸ਼ਾਂ ਇੱਕੋ ਜਿਹੇ ਨਹੀ ਰਹਿੰਦੇ । ਹਾਲਾਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਜਾਂਦੀਆਂ ਹਨ ਅਤੇ ਜ਼ਰੂਰਤਾਂ ਦੇ ਬਦਲਣ ਦੇ ਨਾਲ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਸਾਧਨਾਂ ਵਿੱਚ ਪਰਿਵਰਤਨ ਆਉਣਾ ਹੀ ਲਾਜ਼ਮੀ ਹੈ । ਉਦਾਹਰਨ ਦੇ ਤੌਰ ਉੱਤੇ ਪਹਿਲਾਂ ਘੱਟ ਜਨਸੰਖਿਆ ਲਈ ਹਲ ਨਾਲ ਖੇਤੀ ਕੀਤੀ ਜਾਂਦੀ ਸੀ ਪਰ ਜਨਸੰਖਿਆ ਦੇ ਵਧਣ ਨਾਲ ਜ਼ਰੂਰਤਾਂ ਵੱਧ ਗਈਆਂ ਅਤੇ ਨਵੀਆਂ ਕਾਢਾਂ ਕਾਰਨ ਹੁਣ ਟਰੈਕਟਰਾਂ, ਕੰਬਾਈਨਾਂ ਆਦਿ ਨਾਲ ਖੇਤੀ ਕਰਕੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਹਾਲਾਤਾਂ ਦੇ ਬਦਲਣ ਨਾਲ ਸੱਭਿਆਚਾਰ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

6. ਇੱਕੋ ਸੱਭਿਆਚਾਰ ਵਿੱਚ ਕਈ ਸੱਭਿਆਚਾਰ ਹੁੰਦੇ ਹਨ (One Culture Consists of many Cultures) – ਹਰ ਸੱਭਿਆਚਾਰ ਦੇ ਵਿੱਚ ਅਸੀਂ ਕੁਝ ਸਾਂਝੇ ਪਰਿਮਾਪ, ਪਰੰਪਰਾਵਾਂ, ਭਾਵਨਾਵਾਂ, ਰੀਤੀ-ਰਿਵਾਜ, ਵਿਵਹਾਰ ਆਦਿ ਵੇਖ ਸਕਦੇ ਹਾਂ। ਪਰ ਉਸ ਦੇ ਨਾਲ-ਨਾਲ ਹੀ ਅਸੀਂ ਕਈ ਅਲੱਗ ਤਰ੍ਹਾਂ ਦੇ ਤੌਰ-ਤਰੀਕੇ, ਖਾਣ-ਪੀਣ, ਰਹਿਣ-ਸਹਿਣ ਦੇ ਤਰੀਕੇ, ਵਿਵਹਾਰ ਕਰਨ ਦੇ ਤਰੀਕੇ ਵੇਖ ਸਕਦੇ ਹਾਂ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਸੱਭਿਆਚਾਰ ਦੇ ਵਿੱਚ ਹੀ ਕਈ ਸੱਭਿਆਚਾਰ ਮੌਜੂਦ ਹਨ । ਉਦਾਹਰਨ ਦੇ ਤੌਰ ਉੱਤੇ ਭਾਰਤੀ ਸੱਭਿਆਚਾਰ ਵਿੱਚ ਹੀ ਕਈ ਤਰ੍ਹਾਂ ਦੇ ਸੱਭਿਆਚਾਰ ਮਿਲ ਜਾਣਗੇ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਕਿਸੇ ਦੇ ਆਪਣੇ-ਆਪਣੇ ਰਹਿਣ-ਸਹਿਣ, ਖਾਣ-ਪੀਣ, ਵਿਵਹਾਰ ਕਰਨ ਦੇ ਤਰੀਕੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਇਕ ਸੱਭਿਆਚਾਰ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰ ਹੁੰਦੇ ਹਨ ।

ਪ੍ਰਸ਼ਨ 3.
ਸੱਭਿਆਚਾਰ ਦੀਆਂ ਦੋ ਕਿਸਮਾਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਪ੍ਰਕਾਰ ਹਨ ਅਤੇ ਉਹ ਹਨ ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ । ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਭੌਤਿਕ ਸੱਭਿਆਚਾਰ (Material Culture) – ਭੌਤਿਕ ਸੱਭਿਆਚਾਰ ਅਪਾਕ੍ਰਿਤਕ ਸੱਭਿਆਚਾਰ ਹੁੰਦੀ ਹੈ । ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਭੌਤਿਕ ਸੱਭਿਆਚਾਰ ਇਸੇ ਕਰਕੇ ਮੁਰਤ (Concrete) ਵਸਤਾਂ ਨਾਲ ਸੰਬੰਧ ਰੱਖਦੀ ਹੈ । ਇਸ ਸੱਭਿਆਚਾਰ ਵਿੱਚ ਪਾਈਆਂ ਗਈਆਂ ਸਾਰੀਆਂ ਵਸਤਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ । ਉਦਾਹਰਣ ਦੇ ਤੌਰ ਉੱਤੇ ਮਸ਼ੀਨਾਂ, ਔਜ਼ਾਰ, ਆਵਾਜਾਈ ਦੇ ਸਾਧਨ, ਬਰਤਨ, ਕਿਤਾਬ, ਪੈਨ, ਟੇਬਲ ਆਦਿ । ਭੌਤਿਕ ਸੱਭਿਆਚਾਰ ਮਨੁੱਖੀ ਕਾਢਾਂ ਅਤੇ ਖੋਜਾਂ ਨਾਲ ਸੰਬੰਧਿਤ ਹੁੰਦੀ ਹੈ ।

ਭੌਤਿਕ ਸੱਭਿਆਚਾਰ ਵਿੱਚ ਆਇਆ ਨਵਾਂ ਤਕਨੀਕੀ ਗਿਆਨ ਵੀ ਸ਼ਾਮਿਲ ਹੈ । ਭੌਤਿਕ ਸੱਭਿਆਚਾਰ ਵਿੱਚ ਉਹ ਸਭ ਕੁਝ ਸ਼ਾਮਿਲ ਹੈ ਜੋ ਕੁਝ ਅੱਜ ਤਕ ਬਣਿਆ ਹੈ, ਸੁਧਰਿਆ ਹੈ ਜਾਂ ਹਸਤਾਂਤਰਿਤ ਕੀਤਾ ਹੈ । ਸੱਭਿਆਚਾਰ ਦੇ ਇਹ ਭੌਤਿਕ ਪੱਖ ਆਪਣੇ ਮੈਂਬਰਾਂ ਨੂੰ ਆਪਣੇ ਵਿਵਹਾਰ ਨੂੰ ਪਰਿਭਾਸ਼ਿਤ ਕਰਨ ਵਿੱਚ ਮੱਦਦ ਕਰਦੇ ਹਨ । ਉਦਾਹਰਨ ਦੇ ਲਈ ਚਾਹੇ ਵੱਖਵੱਖ ਖੇਤਰਾਂ ਵਿੱਚ ਖੇਤੀ ਕਰਨ ਵਾਲੇ ਲੋਕਾਂ ਦਾ ਕੰਮ ਚਾਹੇ ਇੱਕੋ ਜਿਹਾ ਹੁੰਦਾ ਹੈ ਪਰ ਉਹ ਵੱਖ-ਵੱਖ ਪ੍ਰਕਾਰ ਦੇ ਸੰਦ ਪ੍ਰਯੋਗ ਕਰਦੇ ਹਨ । ਇਹ ਸਭ ਕੁਝ ਭੌਤਿਕ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ ।

2. ਅਭੌਤਿਕ ਸੱਭਿਆਚਾਰ (Non-material Culture) – ਅਭੌਤਿਕ ਸੱਭਿਆਚਾਰ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ। ਕਿ ਇਹ ਅਮੂਰਤ (abstract) ਹੁੰਦੀ ਹੈ । ਅਮੂਰਤ ਦਾ ਅਰਥ ਉਹਨਾਂ ਵਸਤਾਂ ਤੋਂ ਹੈ ਜਿਨ੍ਹਾਂ ਨੂੰ ਨਾ ਤਾਂ ਅਸੀਂ ਪਕੜ ਜਾਂ ਛੂਹ ਸਕਦੇ ਹਾਂ ਅਤੇ ਨਾ ਹੀ ਵੇਖ ਸਕਦੇ ਹਾਂ । ਇਹਨਾਂ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ਉੱਤੇ ਧਰਮ, ਪਰੰਪਰਾਵਾਂ, ਸੰਸਕਾਰ, ਰੀਤੀ-ਰਿਵਾਜ਼, ਕਲਾ, ਸਾਹਿਤ, ਪਰਿਮਾਪ, ਆਦਰਸ਼, ਕੀਮਤਾਂ ਆਦਿ ਨੂੰ ਅਭੌਤਿਕ ਸੱਭਿਆਚਾਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਇਹਨਾਂ ਸਭ ਦੇ ਕਾਰਨ ਹੀ ਸਮਾਜ ਦੀ ਨਿਰੰਤਰਤਾ ਬਣੀ ਰਹਿੰਦੀ ਹੈ । ਪਰਿਮਾਪ ਅਤੇ ਕੀਤਾ ਵਿਵਹਾਰ ਦੇ ਤਰੀਕਿਆਂ ਦੇ ਆਦਰਸ਼ ਹਨ ਜਿਹੜੇ ਸਮਾਜ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 4.
ਸੱਭਿਆਚਾਰਕ ਪਛੜੇਵੇਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਦੇ ਸੰਕਲਪ ਨੂੰ ਆਗਬਰਨ (Ogburna) ਨੇ ਪ੍ਰਯੋਗ ਕੀਤਾ ਤਾਂ ਕਿ ਸਮਾਜ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਅਤੇ ਤਣਾਉ ਦੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ | ਆਗਬਰਨ ਪਹਿਲਾ ਸਮਾਜ ਵਿਗਿਆਨੀ ਸੀ ਜਿਸਨੇ ਸੱਭਿਆਚਾਰਕ ਪਛੜੇਵਾਂ ਦੇ ਸੰਕਲਪ ਦੇ ਵਿਸਤ੍ਰਿਤ ਅਰਥ ਦਿੱਤੇ ।

ਭਾਵੇਂ ਕਈ ਸਮਾਜਸ਼ਾਸਤਰੀਆਂ, ਜਿਵੇਂ ਸਪੈਂਸਰ, ਸਮਨਰ, ਮੂਲਰ ਆਦਿ ਨੇ ਆਪਣੀਆਂ ਰਚਨਾਵਾਂ ਵਿੱਚ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਵਰਤਿਆ, ਪਰੰਤੁ ਔਗਬਰਨ ਨੇ ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਸ਼ਬਦ ਦਾ ਪ੍ਰਯੋਗ ਆਪਣੀ ਕਿਤਾਬ ‘ਸੋਸ਼ਲ ਚੇਂਜ’ (Social Change) ਵਿੱਚ 1921 ਵਿੱਚ ਕੀਤਾ, ਜਿਸ ਦੇ ਦੁਆਰਾ ਸਮਾਜਿਕ ਅਸੰਗਠਨ, ਸਮੱਸਿਆਵਾਂ, ਤਨਾਅ ਆਦਿ ਨੂੰ ਸਮਝਿਆ ਗਿਆ | ਆਗਬਰਨ ਪਹਿਲਾ ਸਮਾਜਸ਼ਾਸਤਰੀ ਸੀ ਜਿਸ ਨੇ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਇੱਕ ਸਿਧਾਂਤ ਪੱਖੋਂ ਪੇਸ਼ ਕਰਕੇ ਸਾਡੇ ਸਾਹਮਣੇ ਲਿਆਂਦਾ | ਸਮਾਜਸ਼ਾਸਤਰੀ ਵਿਸ਼ੇ ਵਿੱਚ ਇਸ ਸਿਧਾਂਤ ਨੂੰ ਵਧੇਰੇ ਸਵੀਕਾਰ ਕੀਤਾ ਗਿਆ ਹੈ ।

ਸੱਭਿਆਚਾਰਕ ਪਛੜੇਵੇਂ ਦਾ ਅਰਥ (Meaning of cultural lag) – ਆਧੁਨਿਕ ਸੱਭਿਆਚਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਪਰਿਵਰਤਨ ਸਮਾਨ-ਗਤੀ ਨਾਲ ਨਹੀਂ ਹੁੰਦਾ । ਇੱਕ ਭਾਗ ਵਿੱਚ ਪਰਿਵਰਤਨ ਦੁਸਰੇ ਭਾਗ ਨਾਲੋਂ ਵਧੇਰੇ ਤੇਜ਼ ਗਤੀ ਨਾਲ ਹੁੰਦਾ ਹੈ ਪਰੰਤੂ ਸੱਭਿਆਚਾਰ ਇੱਕ ਵਿਵਸਥਾ ਹੈ । ਇਹ ਵਿਭਿੰਨ ਅੰਗਾਂ ਤੋਂ ਮਿਲ ਕੇ ਬਣਦੀ ਹੈ । ਇਸ ਦੇ ਵਿਭਿੰਨ ਅੰਗਾਂ ਵਿੱਚ ਪਰਸਪਰ ਸੰਬੰਧ ਅਤੇ ਅੰਤਰ-ਨਿਰਭਰਤਾ ਹੁੰਦੀ ਹੈ । ਸੱਭਿਆਚਾਰ ਦੀ ਇਹ ਵਿਵਸਥਾ ਤਦ ਹੀ ਬਣੀ ਰਹਿ ਸਕਦੀ ਹੈ, ਜੇਕਰ ਇਸ ਦੇ ਇੱਕ ਭਾਗ ਵਿੱਚ ਤੇਜ਼ ਰਫ਼ਤਾਰ ਨਾਲ ਪਰਿਵਰਤਨ ਹੁੰਦਾ ਹੋਵੇ ਤੇ ਦੂਸਰੇ ਭਾਗ ਵਿੱਚ ਵੀ ਬਰਾਬਰ ਗਤੀ ਨਾਲ ਪਰਿਵਰਤਨ ਹੋਵੇ । ਅਸਲ ਦੇ ਵਿੱਚ ਹੁੰਦਾ ਇਹ ਹੈ ਕਿ ਕਿ ਜਦੋਂ ਸੱਭਿਆਚਾਰ ਦਾ ਇੱਕ ਹਿੱਸਾ ਕਿਸੀ ਕਾਢ ਜਾਂ ਖੋਜ ਦੇ ਅਸਰ ਨਾਲ ਬਦਲਦਾ ਹੈ ਤਾਂ ਉਸ ਨਾਲ ਸੰਬੰਧਿਤ ਜਾਂ ਉਸ ਉੱਤੇ ਨਿਰਭਰ ਭਾਗ ਵਿੱਚ ਪਰਿਵਰਤਨ ਹੁੰਦਾ ਹੈ । ਪਰੰਤੂ ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ । ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਨੂੰ ਕਿੰਨਾ ਸਮਾਂ ਲੱਗੇਗਾ, ਇਹ ਦੂਸਰੇ ਭਾਗ ਦੀ ਪ੍ਰਕਿਰਤੀ ਉੱਪਰ ਨਿਰਭਰ ਹੁੰਦਾ ਹੈ । ਇਹ ਪਛੜੇਵਾਂ ਕਈ ਸਾਲਾਂ ਤੱਕ ਚਲਦਾ ਰਹਿੰਦਾ ਹੈ, ਜਿਸ ਕਰਕੇ ਸੱਭਿਆਚਾਰ ਵਿੱਚ ਅਵਿਵਸਥਾ ਪੈਦਾ ਹੋ ਜਾਂਦੀ ਹੈ । ਸੱਭਿਆਚਾਰ ਦੇ ਦੋ ਪਰਸਪਰ ਸੰਬੰਧਿਤ ਜਾਂ ਅੰਤਰ-ਨਿਰਭਰ ਹਿੱਸਿਆਂ ਦੇ ਪਰਿਵਰਤਨਾਂ ਵਿੱਚ ਇਹ ਪਛੜੇਵਾਂ ਸੱਭਿਆਚਾਰਕ ਪਛੜੇਵਾਂ ਹੁੰਦਾ ਹੈ ।

ਪਛੜੇਵੇਂ ਸ਼ਬਦ ਅੰਗਰੇਜ਼ੀ ਦੇ ਸ਼ਬਦ Lag ਦਾ ਪੰਜਾਬੀ ਰੁਪਾਂਤਰ ਹੈ । ਪਛੜੇਵੇਂ ਦਾ ਅਰਥ ਹੈ ਪਿੱਛੇ ਰਹਿ ਜਾਣਾ । ਇਸ ਪਛੜੇਵਾਂ ਦੇ ਅਰਥ ਨੂੰ ਆਰਾਬਰਨ ਨੇ ਉਦਾਹਰਨ ਦੇ ਕੇ ਸਮਝਾਇਆ ਹੈ । ਉਸ ਦੇ ਅਨੁਸਾਰ ਕੋਈ ਵੀ ਚੀਜ਼ ਕਈ ਹਿੱਸਿਆਂ ਤੋਂ ਮਿਲ ਕੇ ਬਣਦੀ ਹੈ । ਜੇਕਰ ਉਸ ਚੀਜ਼ ਦੇ ਕਿਸੇ ਹਿੱਸੇ ਵਿੱਚ ਪਰਿਵਰਤਨ ਆਵੇਗਾ ਤਾਂ ਉਹ ਪਰਿਵਰਤਨ ਉਸ ਚੀਜ਼ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰੇਗਾ । ਇਹ ਭਾਗ ਜਿਨ੍ਹਾਂ ਉੱਤੇ ਉਸ ਪਰਿਵਰਤਨ ਦਾ ਪ੍ਰਭਾਵ ਪੈਂਦਾ ਹੈ ਹੌਲੀ-ਹੌਲੀ ਸਮੇਂ ਦੇ ਨਾਲ ਆਪ ਵੀ ਪਰਿਵਰਤਿਤ ਹੋ ਜਾਂਦੇ ਹਨ । ਇਹ ਦੋ ਪਰਿਵਰਤਨ ਹੌਲੀ-ਹੌਲੀ ਆਉਂਦੇ ਹਨ ਇਸ ਨੂੰ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਫ਼ਰਕ ਨੂੰ ਪਛੜ ਜਾਣਾ ਜਾਂ ਪਿੱਛੇ ਰਹਿ ਜਾਣਾ ਜਾਂ ਪਛੜੇਵਾਂ ਕਹਿੰਦੇ ਹਨ ।

ਆਗਬਰਨ ਨੇ ਆਪਣੇ ਸੱਭਿਆਚਾਰਕ ਪਛੜੇਵੇਂ ਦੇ ਸਿਧਾਂਤ ਦੀ ਵਿਆਖਿਆ ਵੀ ਇਸੇ ਤਰੀਕੇ ਨਾਲ ਕੀਤੀ ਹੈ । ਉਨ੍ਹਾਂ ਦੇ ਅਨੁਸਾਰ ਸੱਭਿਆਚਾਰ ਦੇ ਦੋ ਪੱਖ ਹੁੰਦੇ ਹਨ ਜਿਹੜੇ ਆਪਸ ਵਿੱਚ ਸੰਬੰਧਿਤ ਹੁੰਦੇ ਹਨ । ਇੱਕ ਪੱਖ ਵਿੱਚ ਜੇਕਰ ਕੋਈ ਬਦਲਾਓ ਆਉਂਦਾ ਹੈ ਤਾਂ ਉਹ ਦੂਜੇ ਪੱਖ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ । ਇਹ ਦੂਜੇ ਪੱਖ ਹੌਲੀ-ਹੌਲੀ ਆਪਣੇ ਆਪ ਨੂੰ ਇਨ੍ਹਾਂ ਪਰਿਵਰਤਨਾਂ ਅਨੁਸਾਰ ਢਾਲ ਲੈਂਦੇ ਹਨ ਅਤੇ ਉਸ ਦੇ ਅਨੁਕੂਲ ਬਣ ਜਾਂਦੇ ਹਨ ਪਰ ਇਸ ਢਾਲਣ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਅੰਤਰ ਨੂੰ, ਜੋ ਪਰਿਵਰਤਨ ਦੇ ਆਉਣ ਅਤੇ ਅਨੁਕੂਲਣ ਦੇ ਸਮੇਂ ਵਿੱਚ ਹੁੰਦਾ ਹੈ, ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ । ਜਦੋਂ ਸੱਭਿਆਚਾਰ ਦਾ ਕੋਈ ਭਾਗ ਤਰੱਕੀ ਕਰਕੇ ਅੱਗੇ ਲੰਘ ਜਾਂਦਾ ਹੈ ਅਤੇ ਦੂਜਾ ਭਾਗ ਹੌਲੀ ਗਤੀ ਕਰਕੇ ਪਿੱਛੇ ਰਹਿ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵਾਂ ਮੌਜੂਦ ਹੈ ।

ਆਗਬਰਨ ਦੇ ਅਨੁਸਾਰ ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ (1) ਭੌਤਿਕ ਸੱਭਿਆਚਾਰ (2) ਅਭੌਤਿਕ ਸੱਭਿਆਚਾਰ । ਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਸਕਦੇ ਹਾਂ ਜਾਂ ਛੂਹ ਸਕਦੇ ਹਾਂ, ਜਿਵੇਂ, ਮਸ਼ੀਨਾਂ, ਮੇਜ਼, ਕੁਰਸੀ, ਕਿਤਾਬ, ਟੀ. ਵੀ., ਸਕੂਟਰ ਆਦਿ ਅਤੇ ਅਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ; ਜਿਵੇਂ, ਆਦਤਾਂ, ਵਿਚਾਰ, ਵਿਵਹਾਰ, ਭਾਵਨਾਵਾਂ, ਤੌਰ-ਤਰੀਕੇ, ਰੀਤੀ-ਰਿਵਾਜ ਆਦਿ । ਇਹ ਦੋਵੇਂ ਸੱਭਿਆਚਾਰ ਦੇ ਭਾਗ ਵਿੱਚ ਨਾਲ ਗੂੜ੍ਹੇ ਰੂਪ ਵਿੱਚ ਸੰਬੰਧਿਤ ਹਨ । ਪਰਿਵਰਤਨ ਪ੍ਰਕ੍ਰਿਤੀ ਦਾ ਨਿਯਮ ਹੈ । ਜੇਕਰ ਇੱਕ ਭਾਗ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਦੂਜੇ ਭਾਗ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

ਇਹ ਨਿਯਮ ਭੌਤਿਕ ਅਤੇ ਅਭੌਤਿਕ ਸੱਭਿਆਚਾਰ ਉੱਤੇ ਵੀ ਲਾਗੂ ਹੁੰਦਾ ਹੈ । ਭੌਤਿਕ ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਅਤੇ ਇਹ ਪਰਿਵਰਤਨ ਕਾਫ਼ੀ ਜਲਦੀ ਆਉਂਦੇ ਰਹਿੰਦੇ ਹਨ ਕਿਉਂਕਿ ਨਵੀਆਂ ਕਾਢਾਂ ਹੁੰਦੀਆਂ। ਰਹਿੰਦੀਆਂ ਹਨ । ਭੌਤਿਕ ਸੱਭਿਆਚਾਰ ਤਾਂ ਕਾਫ਼ੀ ਤੇਜ਼ੀ ਨਾਲ ਬਦਲ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ ਜਿਸ ਵਿੱਚ ਭਾਵਨਾਵਾਂ, ਵਿਚਾਰ, ਰੀਤੀ-ਰਿਵਾਜ ਆਦਿ ਸ਼ਾਮਲ ਹਨ ਉਨ੍ਹਾਂ ਵਿੱਚ ਪਰਿਵਰਤਨ ਨਹੀਂ ਆਉਂਦੇ ਜਾਂ ਪਰਿਵਰਤਨ ਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸ ਕਾਰਨ ਭੌਤਿਕ, ਸੱਭਿਆਚਾਰ ਪਰਿਵਰਤਨਾਂ ਦੇ ਫਲਸਰੂਪ ਅੱਗੇ ਲੰਘ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ, ਜਿਸ ਵਿੱਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ, ਪਿੱਛੇ ਰਹਿ ਜਾਂਦੀ ਹੈ । ਇਸ ਤਰ੍ਹਾਂ ਭੌਤਿਕ ਸੱਭਿਆਚਾਰ ਤੋਂ ਅਭੌਤਿਕ ਸੱਭਿਆਚਾਰ ਦੇ ਪਿੱਛੇ ਰਹਿ ਜਾਣ ਨੂੰ ਹੀ ਸੱਭਿਆਚਾਰਕ ਪਛੜੇਵਾਂ ਆਖਦੇ ਹਨ ।

ਉਪਰੋਕਤ ਵਿਵਰਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵੇਂ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਵੱਖ-ਵੱਖ ਸੱਭਿਆਚਾਰ ਦੇ ਤੱਤਾਂ ਦੇ ਵਿੱਚ ਪਰਿਵਰਤਨ ਦੀ ਸਮਰੱਥਾ ਵੀ ਵੱਖਵੱਖ ਹੈ । ਭੌਤਿਕ ਸੱਭਿਆਚਾਰ, ਅਭੌਤਿਕ ਸੱਭਿਆਚਾਰ ਨਾਲੋਂ ਤੇਜ਼ੀ ਨਾਲ ਪਰਿਵਰਤਨ ਨੂੰ ਅਪਨਾਉਣ ਵਿੱਚ ਅਸਫ਼ਲ ਰਹਿ ਜਾਂਦਾ ਹੈ ਜਿਸ ਦੇ ਨਤੀਜੇ ਵੱਜੋਂ ਸੱਭਿਆਚਾਰਕ ਪਛੜੇਵਾਂ ਪੈਦਾ ਹੋ ਜਾਂਦਾ ਹੈ । ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਵਿੱਚ ਉਦਯੋਗਿਕ ਪਰਿਵਰਤਨ ਪਹਿਲਾਂ ਹੋਏ ਤੇ ਪਰਿਵਾਰ ਇਸ ਪਰਿਵਰਤਨ ਵਿੱਚ ਪਛੜੇਵੇਂ ਵੱਜੋਂ ਰਹਿ ਗਿਆ । ਮਨੁੱਖ ਦੇ ਵਿਚਾਰ ਅਜੇ ਵੀ ਹਰ ਤਰ੍ਹਾਂ ਦੇ ਪਰਿਵਰਤਨ ਦੇ ਲਈ ਤਿਆਰ ਨਹੀਂ ਹੁੰਦੇ ਅਰਥਾਤ ਲੋਕ ਵਿਗਿਆਨਕ ਕਾਢਾਂ ਨੂੰ ਦੇਖਦੇ ਹਨ, ਪੜ੍ਹਦੇ ਹਨ, ਪਰੰਤੂ ਫਿਰ ਵੀ ਉਹ ਆਪਣੀਆਂ ਪੁਰਾਣੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਨੂੰ ਛੱਡਣ ਲਈ ਤਿਆਰ ਨਹੀਂ ।