PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ Important Questions, and Answers.

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
WHO ਦਾ ਪੂਰਾ ਨਾਂ ਕੀ ਹੈ ?
ਉੱਤਰ-
WHO ਦਾ ਪੂਰਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation) ਹੈ ।

ਪ੍ਰਸ਼ਨ 2.
ਦੱਸੋ ਸਹੀ ਹੈ ਜਾਂ ਗਲਤ – ਇੱਕ ਸਿਹਤਮੰਦ ਵਿਅਕਤੀ ਸਮਾਜ ਦੀ ਲਾਭਦਾਇਕ ਸੰਪੱਤੀ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 3.
ਦੱਸੋ ਸਹੀ ਹੈ ਜਾਂ ਗਲਤ – ਇੱਕ ਬਿਮਾਰ ਵਿਅਕਤੀ ਸਮਾਜ ਵਾਸਤੇ ਬੋਝ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 4.
ਸਿਹਤਮੰਦ ਵਿਅਕਤੀ ਅਤੇ ਬਿਮਾਰ ਵਿਅਕਤੀ ਵਿੱਚੋਂ ਕੌਣ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਬਿਮਾਰ ਵਿਅਕਤੀ ਦੇ ਮੁਕਾਬਲੇ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਸਿਹਤਮੰਦ ਅਤੇ ਬਿਮਾਰ ਵਿਅਕਤੀਆਂ ਵਿਚੋਂ ਕੌਣ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ।

ਪ੍ਰਸ਼ਨ.6.
ਮਾੜੀ ਸਰੀਰਕ ਸਿਹਤ ਨਾਲ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਮਾੜੀ ਸਰੀਰਕ ਸਿਹਤ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ ।

ਪ੍ਰਸ਼ਨ 7.
ਕੀ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦਾ ਮਾਨਸਿਕ ਸਿਹਤ ‘ਤੇ ਅਸਰ ਪੈ ਸਕਦਾ ਹੈ ?
ਉੱਤਰ-
ਜੀ ਹਾਂ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦੀ ਵਰਤੋਂ ਮਾਨਸਿਕ ਸਿਹਤ ’ਤੇ ‘. ਅਸਰ ਪਾ ਸਕਦੀ ਹੈ ।

ਪ੍ਰਸ਼ਨ 8.
ਕੌਣ ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਕੇ ਜਾ ਸਕਦਾ ਹੈ ?
ਉੱਤਰ-
ਨਸ਼ਾ ਜਾਂ ਅਲਕੋਹਲ ਦੀ ਆਦਤ, ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਜਾ ਸਕਦੀ ਹੈ ।

ਪ੍ਰਸ਼ਨ 9.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਹੇਠਲੇ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਹੇਠਲੇ ਪੱਧਰ ‘ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਇੱਕ ਵਿਅਕਤੀ ਲਈ ਵਿਅਕਤੀਗਤ, ਉਸ ਦੇ ਪਰਿਵਾਰ ਅਤੇ ਲਾਗਲੇ ਸਮਾਜਿਕ ਦਾਇਰੇ ਲਈ ਮੁਸ਼ਕਿਲਾਂ ਪੈਦਾ ਕਰਦੀ ਹੈ ।

ਪ੍ਰਸ਼ਨ 10.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਉੱਚ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਉੱਚ ਪੱਧਰ `ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਮਨੁੱਖੀ-ਸ਼ਕਤੀ ਅਤੇ ਉਤਪਾਦਕਤਾ ਵਿੱਚ ਕਮੀ ਆਉਂਦੀ ਹੈ ।

ਪ੍ਰਸ਼ਨ 11.
ਨਸ਼ੇ ਦੀ ਬੀਮਾਰੀ ਕਿਸ ਤਰ੍ਹਾਂ ਦੀ ਬੀਮਾਰੀ ਹੈ ?
ਉੱਤਰ-
ਨਸ਼ੇ ਦੀ ਬੀਮਾਰੀ ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੈ ।

ਪ੍ਰਸ਼ਨ 12.
ਕੀ ਨਸ਼ੇ ਦੀ ਆਦਤ ਖਾਸ ਕਿਸਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਨਹੀਂ, ਨਸ਼ੇ ਦੀ ਆਦਤ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ।

ਪ੍ਰਸ਼ਨ 13.
17 ਤੋਂ 19 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਕਿਹੜਾ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ ?
ਉੱਤਰ-
ਉਹਨਾਂ ਨੂੰ ਨੌਜਵਾਨ ਬਾਲਗ ਜਾਂ ਕਿਸ਼ੋਰ ਕਿਹਾ ਜਾਣਾ ਚਾਹੀਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 14.
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਕੀ ਹੈ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਪਦਾਰਥ ਦੁਰਵਰਤੋਂ ਹੈ ।

ਪ੍ਰਸ਼ਨ 15.
ਡਰੱਗਜ਼ ਦੀ ਦੁਰਵਰਤੋਂ ਕਰਕੇ ਹੋਣ ਵਾਲੀਆਂ ਵਿਵਹਾਰਕ ਤਬਦੀਲੀਆਂ ਕੀ ਹਨ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ ।

ਪ੍ਰਸ਼ਨ 16.
ਕੀ ਡਰੱਗਜ਼ ਅਤੇ ਦਵਾਈਆਂ ਦਾ ਇੱਕੋ ਮਤਲਬ ਹੈ ?
ਉੱਤਰ-
ਨਹੀਂ, ਉਨ੍ਹਾਂ ਦੇ ਵੱਖ-ਵੱਖ ਮਤਲਬ ਹੁੰਦੇ ਹਨ ।

ਪ੍ਰਸ਼ਨ 17.
ਡਰੱਗ ਦਾ ਮੁੱਖ ਗੁਣ ਕੀ ਹੁੰਦਾ ਹੈ ?
ਉੱਤਰ-
ਡਰੱਗ ਦਾ ਮੁੱਖ ਗੁਣ ਵਰਤੋਂ ਦੀ ਲੱਤ ਪੈਦਾ ਕਰਨਾ ਹੈ ।

ਪ੍ਰਸ਼ਨ 18.
ਡਰੱਗਜ਼ ਅਤੇ ਦਵਾਈਆਂ ਦੇ ਵਿਚਕਾਰ ਬੁਨਿਆਦੀ ਫਰਕ ਕੀ ਹੈ ?
ਉੱਤਰ-
ਡਰੱਗਜ਼ ਵਿੱਚ ਵਰਤੋਂ ਕਰਨ ਵਾਲੇ ਨੂੰ ਆਦੀ ਬਣਾਉਣ ਦਾ ਗੁਣ ਹੁੰਦਾ ਹੈ ਜਦੋਂ ਕਿ ਦਵਾਈ ਵਿੱਚ ਇਹ ਗੁਣ ਨਹੀਂ ਹੁੰਦਾ ਹੈ ।

ਪ੍ਰਸ਼ਨ 19.
ਇਕ ਆਮ ਆਦਮੀ ਲਈ ਡਰੱਗ ਸ਼ਬਦ ਵਿਚ ਸ਼ਾਮਲ ਪਦਾਰਥਾਂ ਦੇ ਨਾਂ ਦੱਸੋ !
ਉੱਤਰ-
ਸ਼ਬਦੇ ‘ਡਰੱਗ’ ਵਿਚ ਆਦੀ ਬਣਾਉਣ ਵਾਲੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥ ਜਿਵੇਂ ਕੋਕੀਨ, ਹੈਰੋਇਨ, ਬਾਉਨ ਸ਼ੁਗਰ ਆਦਿ ਸ਼ਾਮਲ ਹਨ ।

ਪ੍ਰਸ਼ਨ 20.
ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਕੌਣ ਹੁੰਦਾ ਹੈ ?
ਉੱਤਰ-
ਡਰੱਗਜ਼ ਦੀ ਲਗਾਤਾਰ ਦੁਰਵਰਤੋਂ ਕਰਨ ਵਾਲਾ ਵਿਅਕਤੀ ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਵਜੋਂ ਜਾਣਿਆ ਜਾਂਦਾ ਹੈ ।

ਪ੍ਰਸ਼ਨ 21.
ਨਸ਼ੇੜੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ?
ਉੱਤਰ-
ਨਸ਼ੇ ਦੀ ਆਦਤ ਦੇ ਨਾਲ ਸੰਬੰਧਿਤ ਮਾੜੇ ਪ੍ਰਭਾਵਾਂ ਦੇ ਮੁਕੰਮਲ ਗਿਆਨ ਦੇ ਬਾਅਦ ਵੀ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ।

ਪ੍ਰਸ਼ਨ 22.
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਵੱਡਾ ਕਾਰਨ ਕੀ ਹੈ ?
ਉੱਤਰ-
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਮਜ਼ਬੂਤ ਕਾਰਨ, ਦੋਸਤਾਂ ਵਲੋਂ ਪਾਇਆ ਜਾਣ ਵਾਲਾ ਦਬਾਅ ਪੀਅਰ ਪ੍ਰੈਸ਼ਰ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 23.
ਅਸਫਲਤਾ, ਨਸ਼ੇ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ । ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ?
ਉੱਤਰ-
ਹਾਂ, ਅਸਫਲਤਾ ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 24.
ਕਿਸ ਤਰ੍ਹਾਂ ਦੀ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ?
ਉੱਤਰ-
ਖ਼ਰਾਬ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 25.
ਕੀ ਡਿਪੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ?
ਉੱਤਰ-
ਹਾਂ, ਡਿਪ੍ਰੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 26.
ਕੀ ਬੇਲੋੜੀ ਚਿੰਤਾ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ?
ਉੱਤਰ-
ਹਾਂ, ਬੇਲੋੜੀ ਚਿੰਤਾ ਡਰੱਗ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ।

ਪ੍ਰਸ਼ਨ 27.
ਕੀ ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ?
ਉੱਤਰ-
ਹਾਂ, ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 28.
ਕੀ ਤੁਸੀਂ ਸਹਿਮਤ ਹੋ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ?
ਉੱਤਰ-
ਹਾਂ, ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ।

ਪ੍ਰਸ਼ਨ 29.
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਨਸ਼ੇ ਦੀ ਆਦਤ ਹੈ।

ਪ੍ਰਸ਼ਨ 30.
ਕੀ ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ?
ਉੱਤਰ-
ਹਾਂ, ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ, ਘਰ ਅਤੇ ਕੰਮ ਵਾਲੀ ਥਾਂ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ।

ਪ੍ਰਸ਼ਨ 31.
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਬਾਰੇ ਦੱਸੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਭੁੱਖ ਵਿੱਚ ਬਦਲਾਅ, ਸਰੀਰ ਦੇ ਭਾਰ ਵਿੱਚ ਬਦਲਾਅ ਅਤੇ ਨੀਂਦ ਦੇ ਤਰੀਕਿਆਂ ਵਿੱਚ ਬਦਲਾਅ ਆਮ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 32.
ਅਸੀਂ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਉਂਦੇ ਹਾਂ ?
ਉੱਤਰ-
ਅਸੀਂ 26 ਜੂਨ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਉਂਦੇ ਹਾਂ ।

ਪ੍ਰਸ਼ਨ 33.
ਵਾਸ਼ਪਸ਼ੀਲ ਤਰਲ ਜਾਂ ਸੌਲਵੈਂਟਾਂ ਦਾ ਦੂਜਾ ਨਾਮ ਕੀ ਹੈ ?
ਉੱਤਰ-
ਇੰਹਾਲੈਂਟਸ (Inhalants) ।

ਪ੍ਰਸ਼ਨ 34.
ਉਪਯੋਗਕਰਤਾ ਦੀ ਧਾਰਨਾ ਬਦਲਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਪੈਸਿਨੋਜੈਨਸ (ਭਰਮ ਪੈਦਾ ਕਰਨ ਵਾਲੇ ਪਦਾਰਥ) (Hallucinogens) ।

ਪ੍ਰਸ਼ਨ 35.
ਉਪਯੋਗਕਰਤਾ ਦੇ ਬਲੱਡ ਪ੍ਰੈਸ਼ਰ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਉਤੇਜਕ ਜਾਂ ਸਟੀਮੂਲੈਂਟਸ (Stimulants) ।

ਪ੍ਰਸ਼ਨ 36.
ਅਲਕੋਹਲ ਕਿਸ ਕਿਸਮ ਦੀ ਡਰੱਗ ਹੈ ?
ਉੱਤਰ-
ਇਹ ਇੱਕ ਅਵਸਾਦਕ ਡਿਪ੍ਰੈਸੇਂਟ) ਹੈ ।

ਪ੍ਰਸ਼ਨ 37.
ਸਟੀਮੂਲੈਂਟਸ ਲਈ ਹੋਰ ਨਾਮ ਕੀ ਹੈ ?
ਉੱਤਰ-
ਇਹ ਅਪਰਜ਼ (Uppers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 38.
ਡਿਪੈਸੇਂਟ ਲਈ ਦੂਜਾ ਨਾਮ ਕੀ ਹੈ ?
ਉੱਤਰ-
ਇਹ ਡਾਊਨਰਜ਼ (Downers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 39.
ਉਤਸ਼ਾਹ ਜਾਂ ਉਤੇਜਨਾ ਦੇਣ ਵਾਲੀ ਦਵਾਈ ਦੀ ਇਕ ਉਦਾਹਰਣ ਦਿਓ ।
ਉੱਤਰ-
ਕੋਕੇਨ (Cocaine)

ਪ੍ਰਸ਼ਨ 40.
ਨਿਕੋਟੀਨ ਦਾ ਮੁੱਖ ਸਰੋਤ ਕੀ ਹੈ ?
ਉੱਤਰ-
ਤੰਬਾਕੂ ਦਾ ਪੌਦਾ ।

ਪ੍ਰਸ਼ਨ 41.
ਕਿਸ ਨਸ਼ੇ ਦੀ ਸਭ ਤੋਂ ਵੱਧ ਦੁਰਵਰਤੋਂ ਹੁੰਦੀ ਹੈ ?
ਉੱਤਰ-
ਅਲਕੋਹਲ (ਸ਼ਰਾਬ) ਦੀ ।

ਪ੍ਰਸ਼ਨ 42.
ਦੂਸਰੇ ਨੰਬਰ ਤੇ ਸਭ ਤੋਂ ਵੱਧ ਦੁਰਵਰਤੋਂ ਕੀਤਾ ਜਾਣ ਵਾਲਾ ਵਾਲਾ ਪਦਾਰਥ ਕਿਹੜਾ ਹੈ ?
ਉੱਤਰ-
ਨਿਕੋਟੀਨ।

ਪ੍ਰਸ਼ਨ 43.
ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵਧੀਆ ਹਥਿਆਰ ਕੀ ਹੈ ?
ਉੱਤਰ-
ਮਜ਼ਬੂਤ ਸ਼ਕਤੀ ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵੱਧ ਮਜ਼ਬੂਤ ਹਥਿਆਰ ਹੈ ।

ਪ੍ਰਸ਼ਨ 44.
ਸੈਡੇਟਿਵ ਅਤੇ ਟਾਂਕਿਊਲਾਈਜ਼ਰ ਦੇ ਆਮ ਪ੍ਰਭਾਵ ਕੀ ਹਨ ?
ਉੱਤਰ-
ਉਹ ਬੇਲੋੜੀ ਚਿੰਤਾ ਅਤੇ ਮਨ ਦੀ ਬਹੁਤੀ ਸਰਗਰਮੀ ਨੂੰ ਘਟਾਉਂਦੇ ਹਨ ।

ਪ੍ਰਸ਼ਨ 45.
ਵਿਅਕਤੀ ਦੇ ਮਨ ਨੂੰ ਬਦਲਣ ਵਾਲੀ ਡਰੱਗ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਾਈਕੋ-ਐਕਟਿਵ ਪਦਾਰਥ (Psycho-active substances) ।

ਪ੍ਰਸ਼ਨ 46.
ਐਂਟੀ-ਡਿਪੈਲੇਂਟਜ਼ ਕੀ ਹਨ ?
ਉੱਤਰ-
ਬੇਲੋੜੀ ਚਿੰਤਾ, ਖਾਣ-ਪੀਣ ਸੰਬੰਧੀ ਵਿਕਾਰਾਂ, ਜੋੜਾਂ ਦੀਆਂ ਪੁਰਾਣੀਆਂ ਦਰਦਾਂ, ਦਿਮਾਗੀ ਵਿਗਾੜਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਐਂਟੀ-ਡੀਪ੍ਰੈਜ਼ੈਂਟਸ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 47.
ਡਰੱਗਜ਼ ਦੀ ਦੁਰਵਰਤੋਂ ਦੀ ਚੇਤਾਵਨੀ ਦੇ ਸੰਕੇਤ ਲਿਖੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦੇ ਕੁਝ ਚੇਤਾਵਨੀ ਸੰਕੇਤ ਹਨ :

  • ਲਾਲ ਸੁਰਖ ਅੱਖਾਂ, ਫੈਲੀਆਂ ਹੋਈਆਂ ਪੁਤਲੀਆਂ,
  • ਭੁੱਖ ਜਾਂ ਨੀਂਦ ਦੇ ਪੈਟਰਨਾਂ ਵਿਚ ਤਬਦੀਲੀਆਂ,
  • ਅਚਾਨਕ ਭਾਰ ਘਟਣਾ ॥

ਪ੍ਰਸ਼ਨ 48.
ਕੀ ਨਸ਼ਾਖੋਰੀ ਇੱਕ ਰੋਗ ਹੈ ਜਾਂ ਆਦਤ ?
ਉੱਤਰ-
ਨਸ਼ਾਖੋਰੀ ਇਕ ਰੋਗ ਹੈ ।

ਪ੍ਰਸ਼ਨ 49.
ਕੀ ਸਾਲ 18 ਦੀ ਉਮਰ ਤੋਂ ਘੱਟ ਕਿਸੇ ਵਿਅਕਤੀ ਨੂੰ ਡਰੱਗ ਵੇਚਣਾ ਕਾਨੂੰਨੀ ਹੈ ?
ਉੱਤਰ-
ਨਹੀਂ, ਇਹ ਗੈਰ-ਕਾਨੂੰਨੀ ਹੈ ।

ਪ੍ਰਸ਼ਨ 50.
ਕੀ ਅਸੀਂ ਖੁੱਲ੍ਹੇ ਵਿੱਚ ਸ਼ਰਾਬ ਪੀ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਖੁੱਲ੍ਹੇ ਵਿੱਚ ਸ਼ਰਾਬ ਨਹੀਂ ਪੀ ਸਕਦੇ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਬਿਮਾਰੀ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

ਪ੍ਰਸ਼ਨ 2.
ਇਲਾਜ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 3.
ਡਰੱਗ (Drug) ਕੀ ਹੈ ?
ਉੱਤਰ-
ਆਮ ਆਦਮੀ ਦੇ ਅਨੁਸਾਰ, ਡਰੱਗ ਨੂੰ ਮਨੁੱਖੀ ਸਰੀਰ ਵਿੱਚ ਸਰੀਰਕ, ਜੈਵਿਕ ਅਤੇ/ਜਾਂ ਮਨੋਵਿਗਿਆਨਿਕ ਪ੍ਰਭਾਵ ਪੈਦਾ ਕਰਨ ਦੇ ਸਮਰੱਥ ਕਿਸੇ ਵੀ ਪਦਾਰਥ ਜਾਂ ਉਤਪਾਦ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਅਤੇ ਮਨੁੱਖੀ ਸਰੀਰ ਦੀਆਂ ਆਮ ਪ੍ਰਕਿਰਿਆਵਾਂ ਜਾਂ ਕਾਰਜਾਂ ਨੂੰ ਬਦਲਣ ਦੇ ਸਮਰੱਥ ਹੈ ।ਉਦਾਹਰਣਾਂ ਵਿੱਚ ਚਾਹ, ਕੌਫੀ, ਅਲਕੋਹਲ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ । ਡਰੱਗਜ਼ ਆਦਤ ਬਣਾਉਣ ਦੇ ਇੱਕ ਅਸਾਧਾਰਨ ਗੁਣ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।

ਪ੍ਰਸ਼ਨ 4.
ਦਵਾਈਆਂ (medicines) ਕੀ ਹਨ ?
ਉੱਤਰ-
ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ’ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

ਪ੍ਰਸ਼ਨ 5.
ਡਰੱਗਜ਼ ਦੀ ਦੁਰਵਰਤੋਂ (Drugs Abuse) ਕੀ ਹੈ ?
ਉੱਤਰ-
ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

ਪ੍ਰਸ਼ਨ 6.
ਪਦਾਰਥ ਦੁਰਵਰਤੋਂ ਵਿਕਾਰ (Substance use disorder) ਕੀ ਹੈ ?
ਉੱਤਰ-
ਪਦਾਰਥ ਦੁਰਵਰਤੋਂ ਵਿਕਾਰ (Substance use disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਕੰਮਾਂ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

ਪ੍ਰਸ਼ਨ 7.
ਕੀ ਸਿਡੇਟਿਵਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਹੈ ? ਸਪੱਸ਼ਟ ਕਰੋ ।
ਉੱਤਰ-
ਸਿਡੇਟਿਵ/ਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਨਹੀਂ ਹੈ । ਦੋਵੇਂ ਸ਼ਬਦ ਸਮਾਨਾਰਥਕ ਅਤੇ ਸ਼ਾਂਤ ਕਰਨ ਵਾਲੇ ਪਦਾਰਥ ਹਨ ।
ਸਿਡੇਟਿਵਟਰੈਂਕੁਲਾਈਜ਼ਰ (Sedative/tranquillizers)-ਇਹ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸ਼ਾਂਤ ਕਰਨ ਅਤੇ ਨੀਂਦ ਲਿਆਉਣ ਦੇ ਲਈ, ਚਿੜਚਿੜਾਪਣ ਜਾਂ ਉਤੇਜਨਾ ਨੂੰ ਘੱਟ ਕਰਨ ਲਈ ਵਰਤੇ ਜਾਂਦੇ ਹਨ । ਇਹਨਾਂ ਦੀ ਵੱਡੀ ਮਾਤਰਾ ਵਿਚ ਵਰਤੋਂ ਕਰਨ ਨਾਲ ਥੋਥਲਾਪਣ, ਟੇਢੀ-ਮੇਢੀ ਚਾਲ, ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਕਮੀ ਅਤੇ ਹੱਥਾਂ-ਪੈਰਾਂ ਨੂੰ ਜਲਦੀ ਹਿਲਾਉਣ ਵਿਚ ਮੁਸ਼ਕਿਲ ਆਉਂਦੀ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 8.
ਅਵਸਾਦ ਰੋਧੀ (Anti-depressants) ਕੀ ਹਨ ?
ਉੱਤਰ-
ਅਵਸਾਦ ਰੋਧੀ ਜਾਂ ਐਂਟੀ-ਡਿਪੈਸੇਂਟਸ (Anti-depressants)-ਇਹਨਾਂ ਡਰੱਗਜ਼ ਦੀ ਮੁੱਖ ਵਰਤੋਂ ਅਵਸਾਦ ਦੇ ਸ਼ਿਕਾਰ ਵਿਅਕਤੀ ਅਤੇ ਹੋਰ ਹਾਲਤਾਂ ; ਜਿਵੇਂ, ਬੇਚੈਨੀ, ਲੰਬੇ ਸਮੇਂ ਤੋਂ ਚਲ ਰਹੀ ਦਰਦ, ਓਬਸੈਸੀਵ ਕਮਪਲਸਰੀ ਡਿਸਆਰਡਰ ਅਤੇ ਕੁਝ ਸਥਿਤੀਆਂ ਵਿੱਚ ਮਾਈਗ੍ਰੇਨ ਤੋਂ ਰਾਹਤ ਲਈ ਵੀ ਇਹਨਾਂ ਡਰੱਗਜ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਵਿਚ ਨੀਂਦ ਲਿਆਉਣ ਦਾ ਗੁਣ ਹੁੰਦਾ ਹੈ ।

ਪ੍ਰਸ਼ਨ 9.
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction) ਨੂੰ ਪਰਿਭਾਸ਼ਤ ਕਰੋ ।
ਉੱਤਰ-
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇਂ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 10.
ਨਸ਼ਾ ਜਾਂ ਸ਼ਰਾਬ ਦੀ ਲਤ ਕਿੰਨੀ ਆਮ ਗੱਲ ਹੈ ?
ਉੱਤਰ-
ਲਗਪਗ 10% ਜਨਸੰਖਿਆ ਨੂੰ ਨਸ਼ਿਆਂ ਜਾਂ ਸ਼ਰਾਬ ਦੀ ਲਤ ਲੱਗੀ ਹੋਈ ਹੈ । ਇਹ ਲਤ, ਸ਼ੂਗਰ ਦੀ ਬਿਮਾਰੀ ਤੋਂ ਵੀ ਵਧ ਹੈ, ਸ਼ੂਗਰ ਦੀ ਬਿਮਾਰੀ ਲਗਪਗ 7% ਜਨਸੰਖਿਆ ਨੂੰ ਹੈ |

ਪ੍ਰਸ਼ਨ 11.
ਨਸ਼ੇ ਨੂੰ ਛੱਡਣਾ ਬਹੁਤ ਔਖਾ ਜਾਂ ਮੁਸ਼ਕਿਲ ਕਿਉਂ ਹੈ ?
ਉੱਤਰ-
ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਜਾਂ ਇਸ ਦੇ ਇਲਾਜ ਵਿਚ ਸਮਾਂ ਲਗਦਾ ਹੈ । ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ਼ ਵਿਚ ਇਹ ਗੱਲ ਆਉਣੀ ਚਾਹੀਦੀ ਹੈ ਕਿ ‘ਮੈਂ ਅੱਗੇ ਤੋਂ ਨਸ਼ਾ ਨਹੀਂ ਕਰਨਾਂ’ । ਇਹ ਇਕ ਬਹੁਤ ਵੱਡੀ ਗੱਲ ਹੈ ਤੇ ਨਸ਼ਾ ਛੱਡਣ ਲਈ ਪਹਿਲਾ ਕਦਮ ਹੈ । ਨਸ਼ੇ ਦੀ ਲਤ ਲੱਗੀ ਹੋਵੇ ਤਾਂ ਡਰ ਲੱਗਾ ਰਹਿੰਦਾ ਹੈ ਕਿ ਜੇ ਮੈਂ ਨਸ਼ਾ ਨਾ ਕੀਤਾ ਤਾਂ ਪਤਾ ਨਹੀਂ ਕੀ ਹੋਵੇਗਾ । ਲੋਕ ਆਮ ਕਰਕੇ ਉਦੋਂ ਤੱਕ ਨਸ਼ਾ ਨਹੀਂ ਛੱਡਦੇ ਜਦੋਂ ਤੱਕ ਉਹਨਾਂ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਕਿਉਂਕਿ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੈ ।

ਜਦੋਂ ਤੁਸੀਂ ਨਸ਼ਾ ਛੱਡਦੇ ਹੋ ਤਾਂ ਤੁਹਾਡਾ ਦਿਮਾਗ ਅਤੇ ਸਰੀਰ ਅਸਤ-ਵਿਅਸਤ ਹੋ ਜਾਂਦੇ ਹਨ । ਤੁਸੀਂ ਖੁਦ ਨੂੰ ਬਹੁਤ ਕਮਜ਼ੋਰ ਤੇ ਬਿਮਾਰ ਮਹਿਸੂਸ ਕਰਦੇ ਹੋ ਤੇ ਮਹਿਸੂਸ ਕਰਦੇ ਹੋ ਕਿ ਨਸ਼ਾ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ । ਜਦੋਂ ਇੰਨੀ ਜ਼ਬਰਦਸਤ ਤਲਬ ਲਗਦੀ ਹੈ ਤਾਂ ਨਸ਼ੇ ਨੂੰ ਮਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 12.
ਵਿਸ਼ਵ ਸਿਹਤ ਸੰਗਠਨ (World Health Organisation, WHO) ਨੇ ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ ਦੀ ਕੀ ਪਰਿਭਾਸ਼ਾ ਦਿੱਤੀ ਹੈ ?
ਉੱਤਰ-
ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ (Drug addiction)-ਇਸ ਸੰਗਠਨ ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ, ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 13.
ਕੁਝ ਅਫੀਮ ਡੈਰੀਵੇਟਿਵਜ਼ ਦੀ ਇੱਕ ਸੂਚੀ ਬਣਾਓ ।
ਉੱਤਰ-
ਅਫ਼ੀਮ ਤੋਂ ਬਣੇ ਪਦਾਰਥ ਪੋਸਤ ਦੇ ਪੌਦੇ ਤੋਂ ਆਉਂਦੇ ਹਨ । ਇਹ ਦਰਦ ਨਿਵਾਰਕ ਦਵਾਈਆਂ ਦੇ ਆਧਾਰ ਹਨ, ਇਹਨਾਂ ਵਿਚ ਸ਼ਾਮਿਲ ਹੈ ਆਕਸੀਕਾਨਟੀਨ (Oxycontin), ਹੈਰੋਇਨ (Heroin), ਆਕਸੀਕੋਡੋਨ (Oxycodone) ਅਤੇ ਮਾਰਫ਼ੀਨ (Morphine) ।

ਪ੍ਰਸ਼ਨ 14.
ਭਰਮ ਪੈਦਾ ਕਰਨ ਵਾਲੇ ਨਸ਼ੇ ਅਤੇ ਭਰਮ ਤੋਂ ਕੀ ਭਾਵ ਹੈ ?
ਉੱਤਰ-
ਭਰਮ ਪੈਦਾ ਕਰਨ ਵਾਲੇ ਨਸ਼ੇ (Hallucinogens-ਇਹ ਨਸ਼ੇ, ਨਸ਼ਾਖੋਰ ਲਈ ਸਪੱਸ਼ਟ ਭਰਮ-ਭਾਂਤੀਆਂ ਪੈਦਾ ਕਰਦੇ ਹਨ । ਇਹਨਾਂ ਵਿਚੋਂ ਕਈ ਪ੍ਰਚੱਲਿਤ ਨਸ਼ੇ ਹਨ । ਮਤੀਭਰਮ/ਭਰਾਂਤੀ (Hallucination) ਤੋਂ ਭਾਵ ਹੈ ਕਿ ਅਜਿਹੀਆਂ ਵਸਤਾਂ ਵੇਖਣੀਆਂ, ਸੁਣਨੀਆਂ ਅਤੇ ਮਹਿਸੂਸ ਕਰਨੀਆਂ ਜੋ ਅਸਲ ਵਿਚ ਹੁੰਦੀਆਂ ਹੀ ਨਹੀਂ । ਮਤੀਭਰਮ ਦੌਰਾਨ ਵਿਅਕਤੀ ਅਜਿਹੀਆਂ ਆਵਾਜ਼ਾਂ ਸੁਣਦਾ ਹੈ ਜਾਂ ਅਜਿਹੀਆਂ ਵਸਤਾਂ ਦੇਖਦਾ ਹੈ ਜੋ ਜਾਂ ਤਾਂ ਹੁੰਦੀਆਂ ਹੀ ਨਹੀਂ ਜਾਂ ਅਸਲ ਨਾਲੋਂ ਭਿੰਨ ਹੁੰਦੀਆਂ ਹਨ ।

ਪ੍ਰਸ਼ਨ 15.
ਨਾਰਕੋਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਨਾਰਕੋਟਿਕਸ (Narcotics)- ਇਹਨਾਂ ਦਾ ਸੇਵਨ ਕਰਨ ਤੇ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਇਹ ਮਨੋਦਸ਼ਾ ਅਤੇ ਵਿਵਹਾਰ ਵਿਚ ਬਦਲਾਅ ਪੈਦਾ ਕਰਦੇ ਹਨ । (Narcon- ਨੀਂਦ) ਇਹ ਇੱਕ ਵਰਗੀਕਰਨ ਹੈ ਜਿਸ ਵਿਚ ਅਫ਼ੀਮ ਤੋਂ ਬਣੀਆਂ ਸਾਰੀਆਂ ਦਵਾਈਆਂ ਸ਼ਾਮਿਲ ਹਨ ।

ਪ੍ਰਸ਼ਨ 16.
ਮਾਰਫੀਨ ਕੀ ਹੈ ?
ਉੱਤਰ-
ਮਾਰਫੀਨ (Morphine)-ਇਹ ਇੱਕ ਅਫ਼ੀਮ ਯੁਕਤ ਪਦਾਰਥ ਹੈ ਜਿਸ ਦੀ ਵਰਤੋਂ ਤੁਰੰਤ ਦਰਦ-ਨਿਵਾਰਕ ਵਜੋਂ ਕੀਤੀ ਜਾਂਦੀ ਹੈ । ਇਹ ਕੇਂਦਰੀ ਨਾੜੀ ਪ੍ਰਣਾਲੀ ਤੇ ਪ੍ਰਭਾਵ
ਦਰਦ ਦੇ ਸੰਦੇਸ਼ ਨੂੰ ਨਾੜੀਆਂ (Nerves) ਰਸਤੇ ਦਿਮਾਗ਼ ਤੱਕ ਪੁੱਜਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 17.
ਹੈਰੋਇਨ ਕੀ ਹੈ ?
ਉੱਤਰ-
ਹੈਰੋਇਨ (Heroin)-ਹੈਰੋਇਨ ਇੱਕ ਅਫ਼ੀਮ ਯੁਕਤ ਨਸ਼ਾ ਹੈ ਜੋ ਕੇਂਦਰੀ ਨਾੜੀ ਪ੍ਰਣਾਲੀ (Central Nervous System) ਨੂੰ ਪ੍ਰਭਾਵਿਤ ਕਰਦਾ ਹੈ । ਇਸਨੂੰ ਮਾਰਫੀਨ ਦੇ ਰਸਾਇਣਿਕ ਸੰਸ਼ੋਧਨ (Processing) ਰਾਹੀਂ ਤਿਆਰ ਕੀਤਾ ਜਾਂਦਾ ਹੈ । ਸ਼ੁੱਧ ਹੈਰੋਇਨ, ਸਫੈਦ ਰੰਗ ਦਾ ਪਾਊਡਰ ਹੁੰਦਾ ਹੈ ਪਰ ਅਸ਼ੁੱਧ ਮਾਤਰਾ ਵਿੱਚ ਇਹ ਗੁਲਾਬੀ-ਹਰੀ, ਭੂਰੀ ਜਾਂ ਕਾਲੀ ਹੋ ਸਕਦੀ ਹੈ । ਇਹ ਹੈਰੋਇਨ) ਇੱਕ ਗ਼ੈਰਕਾਨੂੰਨੀ ਨਸ਼ਾ/ਨਸ਼ੀਲੀ ਦਵਾਈ ਹੈ ਜੋ ਕਿ ਕਿਸ਼ੋਰਾਂ (Adolescents) ਵਿਚ ਬਹੁਤ ਹੀ ਪ੍ਰਚਲਿਤ (Popular) ਨਸ਼ਾ ਹੈ, ਇਸ ਦੀ ਲਤ ਲੱਗ ਜਾਂਦੀ (Addictive) ਹੈ ਅਤੇ ਇਹ ਗ਼ੈਰ-ਕਾਨੂੰਨੀ ਹੈ ।ਰਸਾਇਣਿਕ ਤੌਰ ‘ਤੇ ਹੈਰੋਇਨ, ਡਾਈਐਸੀਟਾਈਲ ਮਾਰਫੀਨ ਹੈ । ਇਸ ਦੇ ਬਜ਼ਾਰੁ ਨਾਮ ਹਨ – ਸਮੈਕ, ਬਾਉਨ ਸ਼ੁਗਰ, ਨਰਕ ਦੀ ਧੂੜ, ਆਦਿ । ਇਸ ਨੂੰ ਸੁਧਰੀ ਹੋਈ ਮਾਰਫੀਨ ਜਾਂ ਮਾਰਫੀਨ ਉਤਪਾਦ ਵੀ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 18.
ਕ੍ਰਿਤਿਕ ਅਤੇ ਸੰਸ਼ਲਿਸਟ ਭਰਾਂਤੀਜਨਕਾਂ ਦੇ ਉਦਾਹਰਣ ਦਿਉ ।
ਉੱਤਰ-
ਪ੍ਰਕ੍ਰਿਤਿਕ ਭਰਾਂਤੀਜਨਕ (Natural Hallucinogens)-ਪ੍ਰਕ੍ਰਿਤਿਕ ਭਰਾਂਤੀਜਨਕਾਂ ਨੂੰ ਪੌਦਿਆਂ ਅਤੇ ਖੁੰਬਾਂ (Mushrooms) ਤੋਂ ਜਾਂ ਉਨ੍ਹਾਂ ਦੇ ਰਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਆਯਾਹੂਆਸਕਾ (Ayahuasca, ਸਾਈਨੋਸਾਈਬਿਨ (Psiloybin), ਖੁੰਬਾਂ, ਧਤੂਰਾ (Datura), ਪਿਉਟੀ (Peyote), ਸਾਲਵੀਆ (Salvia) ਆਦਿ ਆਮ ਉਦਾਹਰਣਾਂ ਹਨ ।

ਸੰਸ਼ਲਿਸਟ ਭਰਾਂਤੀਜਨਕ (Synthetic Hallucinogens-ਸੰਸ਼ਲਿਸ਼ਟ ਭਰਾਂਤੀਜਨਕ ਰਸਾਇਣਿਕ ਕਿਰਿਆਵਾਂ ਰਾਹੀਂ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਜਾਂਦੇ ਹਨ | ਐੱਲ.ਐੱਸ. ਡੀ. (LSD), ਪੀ.ਸੀ.ਪੀ. (PCP), ਡੀ. ਐਕਸ. ਐੱਮ. (DXM), ਕੈਟਾਮੀਨ, ਆਦਿ ਆਮ ਉਦਾਹਰਣਾਂ ਹਨ ।

ਪ੍ਰਸ਼ਨ 19.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕੀ ਕਾਰਨ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕਾਰਨ (Causes of Drug Abuse)-ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ | ਸਭ ਤੋਂ ਆਮ ਕਾਰਨ ਹਨ-ਸੁਭਾਅ, ਉਤਸੁਕਤਾ, ਸ਼ਖ਼ਸੀਅਤ, ਮਾਨਸਿਕਤਾ, ਟੁੱਟੇ ਦਿਲ ਜਾਂ ਕੈਰੀਅਰ ਜਾਂ ਅਧਿਐਨ ਵਿੱਚ ਅਸਫਲ ਹੋਣਾ, ਪਰਿਵਾਰਿਕ ਸਮੱਸਿਆਵਾਂ ਜਾਂ ਬਚਪਨ ਵਿੱਚ ਸਰੀਰਕ, ਭਾਵਨਾਤਮਕ ਅਤੇ ਜਿਨਸੀ ਸ਼ੋਸ਼ਣ, ਸਮਾਜਿਕ ਨਿਯਮਾਂ ਦੇ ਵਿਰੁੱਧ ਬਗਾਵਤ ਕਰਨ ਲਈ, ਨਸ਼ਿਆਂ ਦੀ ਖਪਤ ਨਾਲ ਸੰਬੰਧਿਤ ਭਾਵਨਾਵਾਂ ਦਾ ਤਜਰਬਾ ਪ੍ਰਾਪਤ ਕਰਨ ਲਈ, ਸਥਾਪਿਤ ਹੋਣ ਵਿੱਚ ਅਸਫਲ ਹੋਣਾ, ਸਿਹਤ ਦੇ ਮਸਲਿਆਂ, ਵਿੱਤੀ ਸਮੱਸਿਆਵਾਂ ਆਦਿ ਤੋਂ ਬਚਣ ਲਈ, ਆਦਿ ।

ਪ੍ਰਸ਼ਨ 20.
ਨਸ਼ਾ ਰੋਕਣ ਦੇ ਸੰਦਰਭ ਵਿੱਚ ਰੋਕਥਾਮ ਪ੍ਰੋਗਰਾਮਾਂ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਰੋਕਥਾਮ ਪ੍ਰੋਗਰਾਮ (PreventionProgram-ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ । ਇਹਨਾਂ ਦਾ ਡਿਜ਼ਾਇਨ ਇਸ ਆਧਾਰ ਤੇ ਹੈ ਕਿ, “ਰੋਕਥਾਮ ਲਈ ਜ਼ਿੰਮੇਵਾਰ ਕਾਰਕਾਂ” ਵਿਚ ਵਾਧਾ ਕੀਤਾ ਜਾਵੇ ਅਤੇ ‘‘ਜ਼ੋਖ਼ਮ ਲਈ ਜ਼ਿੰਮੇਵਾਰ ਕਾਰਕਾਂ’’ ਵਿਚ ਕਮੀ ਲਿਆਂਦੀ ਜਾਵੇ, ਜਿਸ ਨਾਲ ਰੋਕਥਾਮ ਵਿਚ ਸਹਾਇਤਾ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਹਨ ਜੇ ਇਹਨਾਂ ਨੂੰ ਪਰਿਵਾਰ, ਸਕੂਲ, ਭਾਈਚਾਰੇ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਦੇ ਰਾਹੀਂ ਲਾਗੂ ਕਰਵਾਇਆ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਨਸ਼ਾ (Drugs) ਕੀ ਹੈ ?
ਉੱਤਰ-
ਨਸ਼ਾ ਕੋਈ ਅਜਿਹਾ ਪਦਾਰਥ ਹੈ (ਭੋਜਨ ਅਤੇ ਪਾਣੀ ਨੂੰ ਛੱਡ ਕੇ) ਜਿਸ ਦਾ ਜੇ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੇ ਕਾਰਜ ਜਾਂ ਮਾਨਸਿਕ ਕਾਰਜਾਂ ਨੂੰ ਬਦਲ ਦੇਣ ਦਾ ਅਸਰ ਰੱਖਦਾ ਹੈ । ਨਸ਼ੇ ਕਾਨੂੰਨੀ (ਜਿਵੇਂ-ਅਲਕੋਹਲ, ਕੈਫੀਨ ਅਤੇ ਤੰਬਾਕੂ) ਜਾਂ ਗ਼ੈਰ-ਕਾਨੂੰਨੀ (ਜਿਵੇਂ-ਭੰਗ ਤੋਂ ਬਣੇ ਪਦਾਰਥ, ਅਫ਼ੀਮ, ਕੋਕੀਨ,ਹੈਰੋਇਨ, ਐਕਸਟੇਸੀ ਆਦਿ) ਹੋ ਸਕਦੇ ਹਨ । | ਫਾਰਮਾਕੋਲੋਜੀ ਵਿਚ, ਫਾਰਮਾਸਿਊਟੀਕਲ ਡਰੱਗ ਨੂੰ ਦਵਾਈ ਕਹਿੰਦੇ ਹਨ ਜੋ ਕਿ ਇਕ ਰਸਾਇਣਿਕ ਪਦਾਰਥ ਹੈ ਜਿਸਦੀ ਵਰਤੋਂ ਕਿਸੇ ਵਿਅਕਤੀ ਲਈ ਕਿਸੇ ਰੋਗ ਨੂੰ ਪਛਾਣ ਲੈਣ ਤੇ ਉਸ ਦੇ ਇਲਾਜ, ਰੋਗ-ਮੁਕਤੀ ਜਾਂ ਬਚਾਅ ਲਈ ਕੀਤੀ ਜਾਂਦੀ ਹੈ ।

ਆਮ ਸ਼ਬਦਾਂ ਵਿਚ, ਡਰੱਗਜ਼, ਰਸਾਇਣਿਕ ਪਦਾਰਥ ਹਨ ਜੋ ਕਿ ਵਿਅਕਤੀ ਦੇ ਸਰੀਰ ਦੇ ਕਾਰਜ ਕਰਨ ਦੇ ਢੰਗ ਨੂੰ ਬਦਲ ਦਿੰਦੇ ਹਨ । ਕੁਝ ਡਰੱਗਜ਼ ਦੀ ਵਰਤੋਂ ਨਾਲ ਸਾਨੂੰ ਵਧੀਆ ਮਹਿਸੂਸ ਹੁੰਦੀ ਹੈ, ਪਰ ਡਰੱਗਜ਼ ਦਾ ਅਸਰ ਮਾਰੂ ਵੀ ਹੋ ਸਕਦਾ ਹੈ ।

ਪ੍ਰਸ਼ਨ 2.
ਲੋਕ ਨਸ਼ੇ ਦੀ ਵਰਤੋਂ ਕਿਉਂ ਕਰਦੇ ਹਨ ?
ਉੱਤਰ-
ਲੋਕ ਨਸ਼ੇ ਦੀ ਵਰਤੋਂ ਕਈ ਕਾਰਨਾਂ ਕਰਕੇ ਕਰਦੇ ਹਨ :
1. ਉਹ ਵਧੀਆ ਮਹਿਸੂਸ ਕਰਨਾ ਚਾਹੁੰਦੇ ਹਨ-ਨਸ਼ਾ ਕਰਨ ਤੋਂ ਬਾਅਦ ਕੁਝ ਸਮੇਂ ਲਈ ਤਾਂ ਵਧੀਆ ਮਹਿਸੂਸ ਹੋ ਸਕਦਾ ਹੈ । ਇਸ ਲਈ ਲੋਕ ਅਜਿਹਾ ਮਹਿਸੂਸ ਕਰਨ ਲਈ ਵਾਰਵਾਰ ਨਸ਼ਾ ਕਰਦੇ ਹਨ | ਪਰ ਬੇਸ਼ਕ ਕੋਈ ਵੱਧ ਤੋਂ ਵੱਧ ਨਸ਼ਾ ਵੀ ਕਰ ਲਵੇ, ਚੰਗਾ ਮਹਿਸੂਸ ਕਰਨ ਦਾ ਸਮਾਂ ਲੰਬੇ ਸਮੇਂ ਤੱਕ ਨਹੀਂ ਰਹਿੰਦਾ 1 ਜਲਦੀ ਹੀ ਵਿਅਕਤੀ ਨਸ਼ਾ ਸਿਰਫ਼ ਇਸ ਲਈ ਕਰਨ ਲੱਗ ਜਾਂਦਾ ਹੈ ਕਿ ਉਸਨੂੰ ਬੁਰਾ ਅਨੁਭਵ ਨਾ ਹੋਵੇ ।

2. ਉਹ ਮਾੜਾ ਮਹਿਸੂਸ ਕਰਨ ਤੋਂ ਬਚਣਾ ਚਾਹੁੰਦੇ ਹਨ-ਕੁਝ ਲੋਕ ਜੋ ਚਿੰਤਿਤ, ਡਰੇ ਹੋਏ ਜਾਂ ਉਦਾਸ ਹੁੰਦੇ ਹਨ, ਉਹ ਨਸ਼ੇ ਦੀ ਵਰਤੋਂ ਕਰਕੇ ਇਸ ਡਰਾਵਨੀ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ । ਇਸ ਤਰ੍ਹਾਂ ਸਮੱਸਿਆ ਦਾ ਹੱਲ ਤਾਂ ਨਹੀਂ ਹੁੰਦਾ ਪਰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਲੋਕਾਂ ਦਾ ਹੋਰ ਵੀ ਮਾੜਾ ਹਾਲ ਹੋ ਜਾਂਦਾ ਹੈ ।

3. ਉਹ ਸਕੂਲ ਅਤੇ ਕਾਰਜ ਖੇਤਰ ਵਿਚ ਸਭ ਤੋਂ ਵਧੀਆ ਕਰਨਾ ਚਾਹੁੰਦੇ ਹਨ-ਕੁਝ ਲੋਕ ਜੋ ਚੰਗੇ ਅੰਕ ਜਾਂ ਗ੍ਰੇਡ, ਵਧੀਆ ਨੌਕਰੀ ਜਾਂ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹਨ, ਉਹਨਾਂ ਦੀ ਸੋਚ ਅਜਿਹੀ ਹੁੰਦੀ ਹੈ ਕਿ ਨਸ਼ਾ ਕਰਨ ਨਾਲ ਉਹਨਾਂ ਵਿਚ ਵਧੇਰੇ ਊਰਜਾ ਆ ਜਾਵੇਗੀ, ਉਹ ਦੇਰ ਤੱਕ ਜਾ ਸਕਦੇ ਹਨ, ਤੇਜ਼ ਸੋਚ ਸਕਦੇ ਹਨ | ਪਰ ਅਜਿਹਾ ਕੁਝ ਨਹੀਂ ਹੁੰਦਾ, ਉਹਨਾਂ ਦੀ ਸਿਹਤ ਨੂੰ ਵੀ ਖ਼ਤਰਾ ਹੋ ਜਾਂਦਾ ਹੈ ਅਤੇ ਉਹ ਨਸ਼ੇ ਦੇ ਆਦੀ ਹੋ ਸਕਦੇ ਹਨ ।

ਪ੍ਰਸ਼ਨ 3.
ਨਸ਼ਾਖੋਰੀ ਲਈ ਲੋਕ ਕਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਹਨ ?
ਉੱਤਰ-
ਨਸ਼ਾ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸਰੀਰ ਅਤੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਨ । ਨਸ਼ਾਖੋਰੀ ਲਈ ਵਰਤੇ ਜਾਂਦੇ ਪਦਾਰਥਾਂ ਦੀ ਵਰਤੋਂ ਕਰਕੇ ਲੋਕ ਆਪਣੇ ਆਪ ਨੂੰ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਨਾ ਚਾਹੁੰਦੇ ਹਨ । ਇਹ ਨਸ਼ੀਲੇ ਪਦਾਰਥ ਮੁਸ਼ਕਿਲ ਹੋ ਜਾਂਦਾ ਹੈ । ਅਫੀਮ ਦੀ ਵਰਤੋਂ ਦੇ ਬਹੁਤ ਮਾੜੇ ਨਤੀਜੇ ਹੋ ਸਕਦੇ ਹਨ, ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ, ਆਰਥਿਕ ਸੰਕਟ, ਸਿਹਤ ਸਮੱਸਿਆਵਾਂ, ਸੰਬੰਧ ਵਿਚ ਵਿਗਾੜ ਅਤੇ ਸੰਭਵ ਹੈ ਮੌਤ ਵੀ ਹੋ ਜਾਵੇ |

ਅਫ਼ੀਮ ਦੀ ਲਤ ਲੱਗ ਜਾਣ ਤੇ ਪੈਦਾ ਹੋਏ ਨਤੀਜਿਆਂ ਵਿਚੋਂ ਕੁੱਝ ਇੱਕ ਨੂੰ ਇਲਾਜ ਕਰਕੇ ਪਲਟਿਆ ਜਾ ਸਕਦਾ ਹੈ ਪਰ ਕੁੱਝ ਇੱਕ ਨੂੰ ਪਲਟਿਆ ਨਹੀਂ ਜਾ ਸਕਦਾ । ਅਫ਼ੀਮ ਤੋਂ ਬਣੇ ਪਦਾਰਥ, ਅਫ਼ੀਮ ਨਾਲੋਂ ਵਧੇਰੇ ਹਾਨੀਕਾਰਕ ਹੁੰਦੇ ਹਨ । ਇਹਨਾਂ ਦੀ ਲਤ ਬਹੁਤ ਜਲਦੀ ਲੱਗਦੀ ਹੈ ਤੇ ਕਈ ਵਾਰ ਕੁੱਝ ਹਫ਼ਤੇ ਹੀ ਲੱਗਦੇ ਹਨ । ਅਫ਼ੀਮੀ ਪਦਾਰਥਾਂ ਪ੍ਰਤੀ ਲਤ ਲੱਗ ਜਾਣ ਦੇ ਲੱਛਣ-ਕੁੱਝ ਆਮ ਲੱਛਣਾਂ ਵਿਚ ਸ਼ਾਮਿਲ ਹਨ –

  • ਮਨੋਦਸ਼ਾ ਵਿਚ ਉਤਾਰ-ਚੜ੍ਹਾਅ (Mood swings)
  • ਚਿੜਚਿੜਾਪਨ (Irritability)
  • ਘਬਰਾਹਟ (Agitation)
  • ਉਦਾਸੀ (Depression)
  • ਪੈਸੇ ਜਾਂ ਨਸ਼ੇ ਦੀ ਵਰਤੋਂ ਬਾਰੇ ਝੂਠ ਬੋਲਣਾ (Lying about money or drug use)
  • ਆਰਥਿਕ ਸੰਕਟ ਹੋਣਾ (Suffering financial problems)
  • ਸਮਾਜਿਕ ਵਖਰੇਵਾਂ (Social isolation) ।

ਗੈਰ-ਕਾਨੂੰਨੀ ; ਜਿਵੇਂ-ਮੈਰੀਜੁਆਨਾ, ਕੋਕੀਨ ਜਾਂ ਹੈਰੋਇਨ ਜਾਂ ਬਾਲਗਾਂ ਲਈ ਕਾਨੂੰਨੀ ਵੀ ਹੋ ਸਕਦੇ ਹਨ , ਜਿਵੇਂ-ਸ਼ਰਾਬ ਅਤੇ ਤੰਬਾਕੂ | ਅਜਿਹੀਆਂ ਦਵਾਈਆਂ ਜਿਨ੍ਹਾਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਦੀ ਵਰਤੋਂ ਵੀ ਨਸ਼ੀਲੇ ਪਦਾਰਥਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ । ਜਦੋਂ ਲੋਕ ਇਹਨਾਂ ਦੀ ਵਰਤੋਂ ਖੁਦ ਨੂੰ ਵਧੇਰੇ ਊਰਜਾ ਵਾਲੇ ਮਹਿਸੂਸ ਕਰਨ ਲਈ ਕਰਦੇ ਹਨ ਨਾ ਕਿ ਡਾਕਟਰ ਦੀ ਸਲਾਹ ਤੇ ਬਿਮਾਰੀ ਦੇ ਇਲਾਜ ਲਈ ।ਲੋਕ ਨਸ਼ਾਖੋਰੀ ਲਈ ਖਾਂਸੀ, ਜੁਕਾਮ ਦੀ ਦਵਾਈ ਦੀ ਵਰਤੋਂ ਵੀ ਕਰ ਸਕਦੇ ਹਨ, ਜੇ ਉਹ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਵਧੇਰੇ ਮਾਤਰਾ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਕਰ ਲੈਣ ।

ਪ੍ਰਸ਼ਨ 4.
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਦੱਸੋ ।
ਉੱਤਰ-
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਹੇਠ ਲਿਖੇ ਹਨ –

  1. ਸਕੂਲ, ਕਾਰਜ ਖੇਤਰ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਦੀ ਉਪੇਖਿਆ ਕਰਨਾ (ਕਲਾਸਾਂ ਬੰਦ ਕਰਨਾ, ਕੰਮ ਤੋਂ ਭੱਜਣਾ, ਘਰਦਿਆਂ ਦੀ ਉਪੇਖਿਆ) ।
  2. ਖ਼ਤਰਨਾਕ ਹਾਲਤਾਂ ਵਿੱਚ ਗੱਡੀ ਚਲਾਉਣਾ, ਗੰਦੀਆਂ ਸੂਈਆਂ ਦੀ ਵਰਤੋਂ ਕਰਨਾ, ਅਸੁਰੱਖਿਆ ਸਰੀਰਕ ਸੰਬੰਧ ਸਥਾਪਿਤ ਕਰਨਾ |
  3. ਨਸ਼ਿਆਂ ਦੀ ਵਰਤੋਂ ਵਿਚ ਕਾਨੂੰਨੀ ਪੱਖ ਨੂੰ ਅਣਗੌਲਿਆਂ ਕਰਨਾ ।
  4. ਨਸ਼ਿਆਂ ਦੀ ਵਰਤੋਂ ਕਰਦੇ ਰਹਿਣਾ ਬੇਸ਼ਕ ਰਿਸ਼ਤੇ ਖ਼ਰਾਬ ਹੋ ਜਾਣ ।
  5. ਸਾਰਾ ਜੀਵਨ ਨਸ਼ਿਆਂ ਦੁਆਲੇ ਹੀ ਘੁੰਮਦੇ ਰਹਿਣਾ ।
  6. ਨਸ਼ਿਆਂ ਦੀ ਵਰਤੋਂ ‘ਤੇ ਕਾਬੂ ਨਾ ਰਹਿਣਾ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਨਸ਼ਿਆਂ ਦੇ ਸੇਵਨ ਦੇ ਅਸਰਾਂ ਨੂੰ ਸੰਖੇਪ ਵਿਚ ਸਪੱਸ਼ਟ ਕਰੋ ।
ਉੱਤਰ-
ਨਸ਼ਿਆਂ ਦੇ ਸੇਵਨ ਦੇ ਆਮ ਅਸਰ ਹੇਠ ਲਿਖੇ ਹਨ :

  • ਨਸ਼ਿਆਂ ਦੀ ਵਰਤੋਂ ਦੀ ਆਦਤ ਸਰੀਰ ਅਤੇ ਦਿਮਾਗ਼ ’ਤੇ ਚੋਟ ਕਰਦੀ ਹੈ ।
  • ਨਸ਼ੇ ਸਰੀਰ ਨੂੰ ਖ਼ਰਾਬ ਕਰਦੇ ਹਨ ਕਈ ਵਾਰ ਸਦਾ ਲਈ । ਹੈ, ਜਿਵੇਂ-ਪਤੀ, ਪਤਨੀ, ਲੜਕਾ ਦੋਸਤ, ਲੜਕੀ ਦੋਸਤ, ਬੱਚੇ ਅਤੇ ਨਵ-ਜਨਮੇ ਬੱਚੇ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ‘ਤੇ ਵੀ ਅਸਰ ਪਾਉਂਦੀ ਹੈ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਸਿਹਤ ਖ਼ਰਾਬ ਕਰਦੀ ਹੈ ਖ਼ਾਸ ਕਰਕੇ ਦਿਮਾਗ਼ ਨੂੰ
  • ਨਸ਼ਿਆਂ ਦੀ ਵਰਤੋਂ ਦੀ ਆਦਤ ਵਿਅਕਤੀ ਨੂੰ HIV/AIDS ਦੇ ਖ਼ਤਰੇ ਵਿਚ ਪਾ ਸਕਦੀ ਹੈ ।

ਪ੍ਰਸ਼ਨ 6.
ਡਰੱਗ ਦੀ ਵਰਤੋਂ ਨਸ਼ੇ ਦੀ ਲਤ ਵਿਚ ਕਿਵੇਂ ਬਦਲ ਜਾਂਦੀ ਹੈ ?
ਉੱਤਰ-
ਸਾਡਾ ਦਿਮਾਗ਼ ਚਾਹੁੰਦਾ ਹੈ ਕਿ ਅਸੀਂ ਉਹ ਕੰਮ ਵਾਰ-ਵਾਰ ਕਰੀਏ ਜਿਨ੍ਹਾਂ ਦੀ ਸਾਨੂੰ ਲੋੜ ਹੈ ਜਾਂ ਜਿਨ੍ਹਾਂ ਕਾਰਨ ਸਾਨੂੰ ਆਨੰਦ ਮਿਲਦਾ ਹੈ, ਜਿਵੇਂ-ਵਧੀਆ ਭੋਜਨ ਕਰਨਾ । ਇਸੇ ਕਾਰਨ ਅਸੀਂ ਭੋਜਨ ਤੋਂ ਬਾਅਦ ਮਿਠਾਈ ਜਾਂ ਮਿੱਠਾ ਪਦਾਰਥ ਖਾਣਾ ਚਾਹੁੰਦੇ ਹਾਂ ਤੇ ਜਿੰਨੀ ਮਾਤਰਾ ਵਿਚ ਸਾਨੂੰ ਪਤਾ ਹੈ ਕਿ ਖਾਣਾ ਚਾਹੀਦਾ ਹੈ, ਉਸ ਤੋਂ ਵੱਧ ਖਾ ਜਾਂਦੇ ਹਾਂ ।

ਇਸੇ ਲਈ ਇੱਕ ਛੋਟਾ ਬੱਚਾ ਉਸ ਕੰਮ ਨੂੰ ਮੁੜ-ਮੁੜ ਕਰਨ ਲਈ ਸ਼ੋਰ ਕਰਦਾ ਹੈ ਜਿਸ ਨਾਲ ਉਸ ਨੂੰ ਹਾਸਾ ਆਉਂਦਾ ਹੈ । ਸਾਰੇ ਨਸ਼ੇ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਉਕਸਾਉਂਦੇ ਹਨ ਜਿਨ੍ਹਾਂ ਕਾਰਨ ਸਾਨੂੰ ਵਧੀਆ ਮਹਿਸੂਸ ਹੁੰਦਾ ਹੈ । ਪਰ ਇੱਕ ਵਾਰ ਜਦੋਂ ਨਸ਼ਾ ਕਰ ਲਿਆ ਜਾਂਦਾ ਹੈ ਤਾਂ ਵਧੀਆ ਮਹਿਸੂਸ ਕਰਾਉਣ ਵਾਲੇ ਦਿਮਾਗ਼ ਦੇ ਹਿੱਸਿਆਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ । ਫਿਰ ਤੁਹਾਨੂੰ ਹੋਰ ਨਸ਼ਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਵਧੀਆ ਮਹਿਸੂਸ ਕੀਤਾ ਜਾ ਸਕੇ । ਜਲਦੀ ਹੀ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਮ ਹਾਲਤ ਵਿਚ ਮਹਿਸੂਸ ਕਰਨ ਲਈ ਵੀ ਨਸ਼ੇ ਦੀ ਲੋੜ ਪੈਂਦੀ ਹੈ । ਤੁਸੀਂ ਨਸ਼ੇ ਤੋਂ ਬਗੈਰ ਬਿਮਾਰ ਅਤੇ ਥੱਕੇ ਹੋਏ ਮਹਿਸੂਸ ਕਰਦੇ ਹੋ । ਹੁਣ ਤੁਸੀਂ ਉਸ ਤਰ੍ਹਾਂ ਵਧੀਆ ਮਹਿਸੂਸ ਨਹੀਂ ਕਰਦੇ, ਜਿਵੇਂ ਤੁਸੀਂ ਪਹਿਲੀ ਵਾਰ ਨਸ਼ਾ ਕਰਕੇ ਕੀਤਾ ਸੀ ।

ਪ੍ਰਸ਼ਨ 7.
ਕੋਈ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ ਕਿਵੇਂ ਬਣਦਾ ਹੈ ?
ਉੱਤਰ-
ਨਸ਼ੇ ਦੇ ਤੌਰ ‘ਤੇ ਵਰਤੀ ਗਈ ਡਰੱਗ (Drug of Abuse) ਕੁਦਰਤੀ ਜਾਂ ਸੰਸ਼ਲਿਸ਼ਟ ਆਮ ਤੌਰ ‘ਤੇ ਦਿਮਾਗ ਦੀ ਕਾਰਜ-ਪ੍ਰਣਾਲੀ ਨੂੰ ਬਦਲ ਦਿੰਦੀ ਹੈ । ਇਸ ਅਵਸਥਾ ਵਿਚ ਦਿਮਾਗ ਤਾਂ ਹੀ ਕੰਮ ਕਰਦਾ ਜਦ ਇਸ ਨੂੰ ਆਉਣ ਵਾਲੇ ਲਹੂ ਵਿਚ ਢੁੱਕਵੀਂ ਮਾਤਰਾ ਵਿਚ ਡਰੱਗ ਜਾਂ ਨਸ਼ਾ/ਨਸ਼ੀਲਾ ਪਦਾਰਥ ਹੋਵੇ । ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥ ਦੀ ਘਾਟ ਵਿਚ ਕੰਮ ਕਰਨਾ ਬੰਦ ਕਰ ਦਿੰਦਾ ਹੈ । ਇਸ ਦੇ ਠੀਕ-ਠਾਕ ਕੰਮ ਕਰਨ ਲਈ ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ, ਇਸ ਤਰ੍ਹਾਂ ਕੋਈ ਵਿਅਕਤੀ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ (Drug-Abuser) ਬਣ ਜਾਂਦਾ ਹੈ ।

ਪ੍ਰਸ਼ਨ 8.
ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨ ਵਾਲਾ, ਨਸ਼ੇੜੀ ਕਿਵੇਂ ਬਣਦਾ ਹੈ ?
ਉੱਤਰ-
ਪਹਿਲੀ ਅਵਸਥਾ ਨਸ਼ਾ ਕਰਨਾ ਅਤੇ ਦੂਜੀ ਅਵਸਥਾ ਨਸ਼ੇ ਤੇ ਨਿਰਭਰ ਹੋਣਾ ਹੈ । ਅਜਿਹੇ ਨਸ਼ਾ-ਆਸ਼ਰਿਤ ਜਿਹੜੇ ਨਸ਼ੇ ਤੋਂ ਬਿਨਾਂ ਥੋੜ੍ਹੀ ਦੇਰ ਲਈ ਵੀ ਨਹੀਂ ਰਹਿ ਸਕਦੇ ਅਤੇ ਨਸ਼ੇ ਦੀ ਇੱਕ ਖੁਰਾਕ (Dose) ਵੀ ਨਹੀਂ ਛੱਡ ਸਕਦੇ ਉਹਨਾਂ ਨੂੰ ਨਸ਼ੇੜੀ (Drug Addict) ਕਹਿੰਦੇ ਹਨ । ਇਸ ਅਵਸਥਾ ਨੂੰ ਲਤ ਲਗਣਾ ਜਾਂ ਭੂਸ (Addiction) ਵੀ ਕਹਿੰਦੇ ਹਨ । ਇਸ ਲਈ ਲਤ ਲਗਣਾ ਨਸ਼ਾ ਕਰਨ ਦੀ ਆਖਰੀ ਅਵਸਥਾ ਹੈ । ਇਹ ਲੰਬਾ ਸਮਾਂ ਚੱਲਦੀ ਹੈ ਅਤੇ ਅਕਸਰ ਜਾਨਲੇਵਾ (Fatal) ਸਿੱਧ ਹੁੰਦੀ ਹੈ ।

ਪ੍ਰਸ਼ਨ 9.
ਕੋਕੀਨ ’ਤੇ ਨੋਟ ਲਿਖੋ ।
ਉੱਤਰ-
ਕੋਕੀਨ ਨੂੰ ਕੋਕ ਵੀ ਕਹਿੰਦੇ ਹਨ । ਇਹ ਇਕ ਬਹੁਤ ਹੀ ਤੇਜ਼ ਉਤੇਜਕ ਪਦਾਰਥ ਹੈ ਅਤੇ ਇਹ ਇੱਕ ਮਨੋਰੰਜਕ ਨਸ਼ਾ ਹੈ । ਇਸ ਨੂੰ ਆਮ ਕਰਕੇ ਨਾਸਾਂ ਰਾਹੀਂ ਖਿੱਚਿਆ ਜਾਂਦਾ ਹੈ ਜਾਂ ਨਾੜੀ ਵਿਚ ਟੀਕਾ ਲਗਾਇਆ ਜਾਂਦਾ ਹੈ ।ਮਾਨਸਿਕ ਅਸਰਾਂ ਵਿਚ ਵਾਸਤਵਿਕਤਾ ਨਾਲ ਸੰਪਰਕ ਨਹੀਂ ਰਹਿੰਦਾ ਅਤੇ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ | ਖੂਨ ਦੀਆਂ ਨਾੜੀਆਂ ਦਾ ਸੁੰਗੜਨਾ, ਖੁੱਲ੍ਹੀਆਂ ਪੁਤਲੀਆਂ, ਤਾਪਮਾਨ ਵਿਚ ਵਾਧਾ, ਦਿਲ ਦੀ ਧੜਕਨ, ਖੂਨ ਦਾ ਦਬਾਅ, ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ, ਬੇਅਰਾਮੀ, ਚਿੜਚਿੜਾਪਨ ਅਤੇ ਬੇਚੈਨੀ ।

ਪ੍ਰਸ਼ਨ 10.
ਅਫੀਮ ਦੀ ਆਦਤ ਦੇ ਨਤੀਜੇ ਕੀ ਹਨ ? ਅਫੀਮ ਦੀ ਆਦਤ ਦੇ ਲੱਛਣ ਵੀ ਦਿਓ ।
ਉੱਤਰ-
ਅਫ਼ੀਮ ਦੀ ਪ੍ਰਾਪਤੀ ਪੋਸਤ ਦੇ ਪੌਦੇ ਤੋਂ ਹੁੰਦੀ ਹੈ । ਅਫ਼ੀਮ ਦੀ ਵਰਤੋਂ ਜੇ ਰੋਜ਼ ਕੀਤੀ ਜਾਵੇ ਤਾਂ ਇਸ ਪ੍ਰਤੀ ਸਹਿਣਸ਼ੀਲਤਾ ਅਤੇ ਨਿਰਭਰਤਾ ਪੈਦਾ ਹੋ ਜਾਂਦੀ ਹੈ ਅਤੇ ਇਸ ਨੂੰ ਛੱਡਣਾ |

ਪ੍ਰਸ਼ਨ 11.
ਹੈਰੋਇਨ ਦੇ ਅਲਪ-ਕਾਲੀਨ ਪ੍ਰਭਾਵ, ਜਦੋਂ ਇਸ ਦੀ ਵਰਤੋਂ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਕੀਤੀ ਜਾਂਦੀ ਹੈ, ਦੱਸੋ ।
ਉੱਤਰ-
ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਵਰਤੋਂ ਦੇ ਅਲਪ-ਕਾਲੀਨ (Short-Term effects of Heroine when Abused in Small Amounts) ਮਾਰਫੀਨ ਦੀ ਤਰ੍ਹਾਂ ਇਹ ਵੀ ਕੇਂਦਰੀ ਨਾੜੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਅਵਸਾਧਕ (Depressant) ਨਸ਼ੀਲੀ ਦਵਾਈ ਹੈ ਜਿਸ ਵਿੱਚ ਦਰਦ ਨਿਵਾਰਕ ਦੇ ਗੁਣ ਵੀ ਹੁੰਦੇ ਹਨ । ਅਸਲ ਪ੍ਰਭਾਵ ਇਸ ਦਾ ਨਸ਼ਾ ਕਰਨ ਨਾਲ ਬਦਲਦਾ ਹੈ । ਇਹ ਪ੍ਰਭਾਵ ਨਸ਼ੇ ਦੀ ਥੋੜ੍ਹੀ ਮਾਤਰਾ । ਅਤੇ ਨਸ਼ੇ ਦੀ ਵੱਧ ਮਾਤਰਾ ਨਾਲ ਭਿੰਨ-ਭਿੰਨ ਹੁੰਦੇ ਹਨ । ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜੇ ਸਮੇਂ ਲਈ ਵਰਤੋਂ ਕਰਨ ਨਾਲ ਆਮ ਪ੍ਰਭਾਵ ਹੇਠ ਲਿਖੇ ਹਨ –

  • ਦਰਦ ਦਾ ਘੱਟ ਅਹਿਸਾਸ ਹੋਣਾ ਜਾਂ ਦਰਦ ਬਿਲਕੁਲ ਨਹੀਂ ਹੋਣਾ |
  • ਉਨੀਂਦਰਾ, ਦਵਾਈ ਦੀ ਵਰਤੋਂ ਨਾਲ ਸ਼ਾਂਤੀ ਅਤੇ ਆਲਸ/ਸੁਸਤੀ ।
  • ਜੋਸ਼ੀਲੇ ਹੋਣ ਦਾ ਅਹਿਸਾਸ ਅਤੇ ਅੱਖਾਂ ਲਾਲ ਹੋਣਾ ।
  • ਨਜ਼ਲਾ ਅਤੇ ਉਲਟੀਆਂ ।
  • ਸਾਹ ਦਰ ਦਾ ਘਟਣਾ ।
  • ਅਤੀ ਸੰਵੇਦਨਾ (Heavy Sensation) ਖ਼ਾਸ ਕਰਕੇ ਨੋਕੀਲੇ ਅੰਗਾਂ ਵਿੱਚ; ਜਿਵੇਂ ਉਂਗਲਾਂ ਦੇ ਪੋਟੇ (Fingertips) ਆਦਿ ।

ਪ੍ਰਸ਼ਨ 12.
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਰੋਕਥਾਮ ਪ੍ਰੋਗਰਾਮਾਂ ਬਾਰੇ ਦੱਸੋ ।
ਉੱਤਰ-
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਇੱਕ ਰੋਕਥਾਮ ਪ੍ਰੋਗਰਾਮ ਹੇਠਾਂ ਦੱਸੇ ਗਏ ਹਨ –

  • ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸੈਸ਼ਨ ਕੀਤੇ ਜਾਂਦੇ ਹਨ ।
  • ਆਮ ਜਨਤਾ ਵਿਚ ਅਜਿਹੀ ਸਮੱਗਰੀ ਵੰਡੀ ਜਾਂਦੀ ਹੈ ਜੋ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਕੇ ।
  • ਨਸ਼ੇ ਦੀ ਸਮੱਸਿਆ ਦਾ ਵਿਰੋਧ ਕਰਨ ਲਈ ਹੁਨਰ ਪੈਦਾ ਕਰਨ ਲਈ ਵਿਸ਼ੇਸ਼ ਨਿਗ ਕੈਂਪਾਂ ਦਾ ਆਯੋਜਨ ਕਰਨਾ ।
  • ਮਾਸ ਮੀਡੀਆ ਦੀ ਵਰਤੋਂ ਕਰਕੇ ਇਹ ਜਾਗਰੂਕਤਾ ਫੈਲਾਉਣੀ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਭੈੜੇ ਅਸਰ ਹੁੰਦੇ ਹਨ । ਇਹ ਅਸਰ ਸਿਰਫ ਵਰਤੋਂ ਕਰਨ ਵਾਲੇ ਤੇ ਹੀ ਨਹੀਂ ਸਗੋਂ ਉਸ ਨਾਲ ਸੰਬੰਧਿਤ ਵਿਅਕਤੀਆਂ ਤੇ ਵੀ ਹੁੰਦੇ ਹਨ ।
  • ਇਲੈੱਕਟ੍ਰਾਨਿਕ ਮੀਡੀਆ ਜਿਵੇਂ-ਸਿਨੇਮਾ ਅਤੇ ਟੈਲੀਵਿਜ਼ਨ ਵਿਚ ਅਜਿਹੇ ਪ੍ਰੋਗਰਾਮ ਦੌਰਾਨ ਜਦੋਂ ਕੋਈ ਨਸ਼ਾ ਕਰਦਾ ਦਿਖਾਇਆ ਗਿਆ ਹੋਵੇ, ਵਿਧਾਨਿਕ ਚੇਤਾਵਨੀ ਪ੍ਰਦਰਸ਼ਿਤ ਕਰਨਾ ।
  • ਲੋਕਾਂ ਨਾਲ ਮਿਲਵਰਤਣ ਕਰਕੇ ਉਹਨਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਵਿਰੁੱਧ ਅਤਿ ਸੰਵੇਦਨਸ਼ੀਲ ਬਣਾਉਣਾ, ਜਿਵੇਂ ਨਸ਼ੇ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 13.
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਕੀ ਹਨ ?
ਉੱਤਰ-
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਹਨ :
1. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ (Increased Chances of Communicable Infection)-ਨਸ਼ਾ ਕਰਨ ਵਾਲਿਆਂ ਵਿਚ ਸੰਚਾਰੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਹ ਉਹਨਾਂ ਨਸ਼ੇੜੀਆਂ ਵਿਚ ਵੱਧ ਹੁੰਦੀ ਹੈ ਜੋ ਸੂਈ ਲਾ ਕੇ ਨਸ਼ਾ ਕਰਦੇ ਹਨ । ਇਹ ਦਾ ਕਾਰਨ, ਇੱਕੋ ਸੂਈ ਅਤੇ ਸਰਿੰਜ਼ ਦਾ ਕਈ ਨਸ਼ੇੜੀਆਂ ਵਲੋਂ ਪ੍ਰਯੋਗ ਕਰਨਾ ਹੁੰਦਾ ਹੈ । ਕੁੱਝ ਆਮ ਸੰਚਾਰੀ ਰੋਗ ਹਨ ਏਡਜ਼, ਹੈਪੇਟਾਈਟੀਇਸ B ਅਤੇ C ਆਦਿ ।

2. ਕੌਮਾ ਅਤੇ ਮੌਤ (Coma and Deathਜੇ ਨਸ਼ੇੜੀ ਲੋੜ ਤੋਂ ਵੱਧ ਮਾਤਰਾ ਵਿਚ ਨਸ਼ਾ ਕਰ ਲੈਣ ਅਤੇ ਲੰਬੇ ਸਮੇਂ ਤੱਕ ਨਸ਼ੇ ਵਿਚ ਰਹਿਣ ਤਾਂ ਉਹ ਕੌਮਾ ਵਿਚ ਜਾ ਸਕਦੇ ਹਨ ਜਾਂ ਉਹਨਾਂ ਦੀ ਮੌਤ ਹੋ ਸਕਦੀ ਹੈ 1 ਡਰੱਗ ਦੀ ਦੁਰਵਰਤੋਂ ਦੇ ਕਾਰਨ ਨੌਜਵਾਨ ਮੁੰਡੇ-ਕੁੜੀਆਂ ਦਾ ਛੋਟੀ ਉਮਰੇ ਮਰਨਾ, ਪੂਰੇ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਚਿੰਤਾ ਦਾ ਵਿਸ਼ਾ ਹੈ ।

ਪ੍ਰਸ਼ਨ 14.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵਾਂ ਬਾਰੇ ਚਰਚਾ ਕਰੋ ।
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵ ਹਨ –
1. ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in Illegal and Anti-social Activities)- ਅਜਿਹੇ ਸਮਾਜ ਜਿਨ੍ਹਾਂ ਵਿਚ ਨਸ਼ੇੜੀ ਵੱਧ ਹੁੰਦੇ ਹਨ ਉੱਥੇ ਜੂਆ ਖੇਡਣਾ, ਗੁੰਡਾਗਰਦੀ, ਲੜਕੀਆਂ ਨਾਲ ਛੇੜ-ਛਾੜ, ਬੱਚਿਆਂ ਨਾਲ ਛੇੜ-ਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਹੁੰਦੀਆਂ ਹਨ | ਅਪਹਰਨ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਜਿਨ੍ਹਾਂ ਕਾਰਨ ਘੱਟ ਸਮੇਂ ਵਿਚ ਵੱਧ ਪੈਸੇ ਕਮਾਏ ਜਾ ਸਕਦੇ ਹਨ ਇਸ ਲਈ ਸਮਾਜ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵੱਧ ਹੁੰਦੀਆਂ ਹਨ । ਕਈ ਖਬਰਾਂ, ਰਿਪੋਰਟਾਂ ਅਤੇ ਸਧਾਰਨ ਅਵਲੋਕਨ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਇਹਨਾਂ ਗਤੀਵਿਧੀਆਂ ਵਿੱਚ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਾਲੇ ਲੋਕ ਸ਼ਾਮਲ ਹੁੰਦੇ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

2. ਖੁਦਕੁਸ਼ੀਆਂ ਵਿਚ ਵਾਧਾ (Increase in Suicides) -ਨਸ਼ੇੜੀ ਜੋ ਨਸ਼ੇ ਪ੍ਰਤੀ ਸਹਿਣਸ਼ੀਲ ਹੋ ਜਾਂਦੇ ਹਨ ਅਤੇ ਨਸ਼ੇ ‘ਤੇ ਨਿਰਭਰ ਹੋ ਜਾਂਦੇ ਹਨ । ਉਹਨਾਂ ਵਿੱਚ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਵੱਧ ਹੁੰਦੀ ਹੈ । ‘ ਇਸ ਲਈ ਅਜਿਹੇ ਸਮਾਜ ਜਿਨ੍ਹਾਂ ਵਿੱਚ ਨਸ਼ੇ ‘ਤੇ ਨਿਰਭਰ ਨਸ਼ੇੜੀਆਂ ਦੀ ਗਿਣਤੀ ਵੱਧ ਹੁੰਦੀ ਹੈ ਉਹਨਾਂ ਸਮਾਜਾਂ ਵਿਚ ਖੁਦਕੁਸ਼ੀਆਂ ਕਰਨ ਦੀ ਪ੍ਰਵਿਰਤੀ ਵੀ ਵੱਧ ਹੁੰਦੀ ਹੈ । ਇਸ ਲਈ ਵਧੇਰੇ ਨਸ਼ੇੜੀਆਂ ਅਤੇ ਨਸ਼ੇ ‘ਤੇ ਨਿਰਭਰ ਲੋਕਾਂ ਵਾਲੇ ਸਮਾਜ ਵਿਚ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਵੱਧ ਹੁੰਦੀ ਹੈ । ਇਨ੍ਹਾਂ ਲੋਕਾਂ ਦੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ | ਕਈ ਵਾਰ ਉਹ ਆਪਣੇ ਆਪ ਨੂੰ ਅਜਿਹੇ ਹਾਲਾਤਾਂ ਵਿਚ ਪਾਂਦੇ ਹਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਉਹ ਉਲਟਾਏ ਨਹੀਂ ਜਾ ਸਕਦੇ । ਉਹਨਾਂ ਲਈ ਅਜਿਹੀ ਤਰਸਯੋਗ ਜ਼ਿੰਦਗੀ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਇਕ ਆਸਾਨ ਤਰੀਕਾ ਹੁੰਦਾ ਹੈ ਕਿ ਉਹ ਆਤਮ ਹੱਤਿਆ ਕਰ ਲੈਣ ।

3. ਔਰਤਾਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫਰੋਸ਼ੀ ਆਦਿ (Higher rates of crimes against Women like Molestation, Rape, Prostitution etc.)-ਕਿਉਂਕਿ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਚ ਕੋਈ ਨੈਤਿਕਤਾ ਨਹੀਂ ਹੁੰਦੀ ਉਹਨਾਂ ਨੂੰ ਔਰਤਾਂ ਨਾਲ ਮਾੜਾ ਵਿਵਹਾਰ ਕਰਕੇ ਵਧੀਆ ਲੱਗਦਾ ਹੈ । ਉਹ ਔਰਤਾਂ ਨਾਲ ਛੇੜ-ਛਾੜ, ਜਬਰ-ਜਨਾਹ ਕਰਦੇ ਹਨ । ਇਸ ਲਈ ਅਜਿਹੇ ਸਮਾਜਾਂ ਵਿਚ ਔਰਤਾਂ ਪ੍ਰਤੀ ਅਪਰਾਧ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਆਮ ਕਾਰਨ ਕੀ ਹਨ ?
ਉੱਤਰ-
ਭੌਤਿਕ ਜਾਂ ਸਰੀਰਕ ਕਾਰਨ (Physical Causes)-ਨਸ਼ੇ ਦੀ ਦੁਰਵਰਤੋਂ ਦੇ ਕੁਝ ਆਮ ਭੌਤਿਕ ਜਾਂ ਸਰੀਰਕ ਸੰਬੰਧੀ ਕਾਰਨ ਹਨ

  • ਸਰੀਰਕ ਜਾਂ ਸਰੀਰ ਵਿਚ ਕਿਰਿਆਤਮਕ ਅਯੋਗਤਾ ।
  • ਹਲਕੀਆਂ ਤੇ ਤੇਜ਼ ਦਰਦਾਂ ।
  • ਘੱਟ ਨੀਂਦ ਜਾਂ ਨੀਂਦ ਪੈਟਰਨ ਵਿਚ ਗੜਬੜੀ ।
  • ਕਮਜ਼ੋਰ ਮੈਟਾਬੋਲੀਜ਼ਮ ਅਤੇ ਮਾੜਾ ਜੁੱਸਾ ।
  • ਰਕਤ ਦਬਾਓ ਵਿਚ ਬਦਲਾਓ ।

ਮਨੋਵਿਗਿਆਨਿਕ ਕਾਰਨ (Psychological Causes)-ਨਸ਼ੇ ਦੀ ਦੁਰਵਰਤੋਂ ਦੇ ਪੰਜ ਮਹੱਤਵਪੂਰਨ ਮਨੋਵਿਗਿਆਨਿਕ ਕਾਰਨ ਹਨ –

  1. ਤਣਾਓ ਤੋਂ ਛੁਟਕਾਰਾ ਜਾਂ ਉਦਾਸੀ ਨੂੰ ਖ਼ਤਮ ਕਰਨਾ ਜਾਂ ਬੋਰੀਅਤ ਖ਼ਤਮ ਕਰਨ ਲਈ ਜਾਂ ਬੇਚੈਨੀ ।..
  2. ਕਿੱਕ ਪ੍ਰਾਪਤ ਕਰਨ ਲਈ ਜਾਂ ਜਿਗਿਆਸਾ ਦੀ ਸੰਤੁਸ਼ਟੀ ਜਾਂ ਹਾਈ ਦਾ ਅਨੁਭਵ ਕਰਨਾ ।
  3. ਬੰਦਿਸ਼ਾਂ ਦੇ ਵਿਰੋਧ ਵਿਚ ਜਾਂ ਮਾਣ ਨਾ ਰਹਿਣਾ ।
  4. ਭਾਵਨਾਤਮਕ, ਯੌਨ ਜਾਂ ਸਰੀਰਕ ਸ਼ੋਸ਼ਣ ਦੇ ਵਿਰੋਧ ਵਿਚ ।
  5. ਉਪੇਖਿਅਤ ਹੋਣਾ ਜਾਂ ਘਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਜਾਂ ਪਰੇਸ਼ਾਨੀ ਦਾ ਮੁਕਾਬਲਾ ਕਰਨ ਦਾ ਹੁਨਰ ਨਾ ਹੋਣਾ ਜਾਂ ਹੋਰਨਾਂ ਨਾਲ ਵਧੀਆ ਮਿਲਵਰਤਣ ਦੀ ਅਯੋਗਤਾ ।
  6. ਵਧੀਆ ਸਾਥੀਆਂ ਤੇ ਦੋਸਤਾਂ ਦੀ ਘਾਟ ਹੋਣਾ ਜਾਂ ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ ਜਾਂ ਕੰਮ-ਕਾਜ ਤੋਂ ਅਸੰਤੁਸ਼ਟੀ ਜਾਂ ਪੇਸ਼ੇ ਦਾ ਖੁੰਝਣਾ ।

ਸਮਾਜਿਕ ਕਾਰਕ – ਕੁੱਝ ਆਮ ਸਮਾਜਿਕ ਕਾਰਨ ਜੋ ਨਸ਼ੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ

  • ਸਮਾਜਿਕ ਅਵਿਵਸਥਾ ਜਾਂ ਸਮਾਜਿਕ ਤਜਰਬੇ ਦੀ ਘਾਟ ॥
  • ਸਮਾਜ ਵਿਚ ਪਛਾਣ ਨਾ ਹੋਣਾ ਜਾਂ ਸਮਾਜਿਕ ਮੁੱਲਾਂ ਨੂੰ ਚੁਣੌਤੀ ਦੇਣ ਲਈ ।
  • ਹਾਣੀਆਂ ਦਾ ਦਬਾਓ ਜਾਂ ਦੋਸਤਾਂ ਨਾਲ ਕਮਜ਼ੋਰ ਸੰਬੰਧ ।
  • ਕਮਜ਼ੋਰ ਪਰਿਵਾਰਿਕ ਸੰਬੰਧ ਜਾਂ ਗੁਆਂਢੀਆਂ ਨਾਲ ਮਾੜੇ ਸੰਬੰਧ ।
  • ਸਿੱਧੇ-ਸਰਲ ਦੋਸਤਾਂ ਦੀ ਅਣਹੋਂਦ ਜਾਂ ਭਟਕੇ ਹੋਏ ਦੋਸਤਾਂ ਦਾ ਸਾਥ ।
  • ਅਜਿਹੇ ਲੋਕਾਂ ਦੀ ਸੰਗਤ ਜੋ ਅਪਰਾਧਿਕ, ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ : ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ ।
  • ਖ਼ੁਸ਼ਹਾਲੀ ।
  • ਭੀੜ ਦਾ ਡਰ ।
  • ਸਮਾਜਿਕ-ਭਾਵਨਾਤਮਕ ਸਮੱਸਿਆਵਾਂ ਜਾਂ ਸਮਾਜਿਕ-ਆਰਥਿਕ ਸਮੱਸਿਆਵਾਂ ਜਾਂ ਸਮਾਜਿਕ-ਸੰਸਕ੍ਰਿਤਕ ਪਰੰਪਰਾਵਾਂ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਪ੍ਰਭਾਵਾਂ ਦੀ ਸੂਚੀ ਬਣਾਓ । . .
ਉੱਤਰ-
ਸਰੀਰਕ ਪ੍ਰਭਾਵ (Physiological Effects)-ਕੁੱਝ ਆਮ ਸਰੀਰਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  1. ਦਿਮਾਗ਼ ਨੂੰ ਨੁਕਸਾਨ ਜਾਂ ਸੰਵੇਦਨਾਤਮਕ ਗੜਬੜ ।
  2. ਦਿਲ ਜਾਂ ਲਹੂ ਗੇੜ ਪ੍ਰਣਾਲੀ ਜਾਂ ਨਾਲ ਸੰਬੰਧਿਤ ਸਮੱਸਿਆਵਾਂ ।
  3. ਮੂਤਰ ਤਿਆਗ ਵਿਚ ਬਦਲਾਓ ਜਾਂ ਉਲਟੀ ਜਾਂ ਘਬਰਾਹਟ ਜਾਂ ਸਿਰ ਦਰਦ ।
  4. ਪੱਠਿਆਂ ਵਿਚ ਕਮਜ਼ੋਰੀ ਅਤੇ ਪੱਠਿਆਂ ਦੇ ਤਾਲਮੇਲ ਵਿਚ ਕਮੀ ।
  5. ਸਰੀਰ ਦੇ ਤਾਪਮਾਨ ਵਿਚ ਬਦਲਾਓ, ਭੁੱਖ ਨਾ ਲੱਗਣਾ ਅਤੇ ਭਾਰ ਘਟਣਾ, ਛਾਤੀ ਵਿਚ ਦਰਦ ।
  6. ਰੋਗਾਂ ਲਈ ਤਿਰੱਖਿਆ ਦਾ ਘੱਟ ਹੋਣਾ ।
  7. ਸਰੀਰਕ ਨਿਰਭਰਤਾ ।
  8. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ ।
  9. ਕੌਮਾ ਅਤੇ ਮੌਤ ।

ਮਨੋਵਿਗਿਆਨਿਕ ਪ੍ਰਭਾਵ (Psychological Effects)-ਕੁੱਝ ਆਮ ਮਨੋਵਿਗਿਆਨਿਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  • ਬੇਚੈਨੀ, ਉਤੇਜਨਾ ।
  • ਦਿਮਾਗ਼ ਨੂੰ ਨੁਕਸਾਨ, ਸੰਵੇਦਨਾਤਮਕ ਗੜਬੜ, ਸੰਵੇਦਨਾਵਾਂ ਵਿਚ ਕਮੀ
  • ਹਮਲਾਵਰ ਤੇ ਹਿੰਸਕ ਵਿਵਹਾਰ
  • ਮਨੋਵਿਗਿਆਨਿਕ ਨਿਰਭਰਤਾ
  • ਭਾਵਨਾਤਮਕ ਤਕਲੀਫ਼
  • ਵਿਵਹਾਰਿਕ ਵਿਕਾਰ ਜਿਸ ਵਿਚ ਰੂੜੀਵਾਦੀ ਵਿਵਹਾਰ ਵੀ ਸ਼ਾਮਿਲ ਹੈ।
  • ਮਨੋਵੇਗੀ ਵਿਵਹਾਰ
  • ਤਣਾਅ ਦਾ ਮੁਕਾਬਲਾ ਕਰਨ ਦੀ ਅਯੋਗਤਾ
  • ਮਾਨਸਿਕ ਕਮਜ਼ੋਰੀ
  • ਰੋਣ ਦੀ ਆਦਤ
  • ਭਰਪੂਰ ਪਸੀਨਾ
  • ਨਸ਼ੇ ਦੀ ਸਹਿਣਸ਼ੀਲਤਾ
  • ਨਿਰਲਿਪਤਤਾ ਲੱਛਣ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਸਮਾਜਿਕ ਪ੍ਰਭਾਵ (Social Effects)-ਕੁੱਝ ਸਮਾਜਿਕ ਪ੍ਰਭਾਵ ਹੇਠ ਲਿਖੇ ਹਨ –

  1. ਅਨੈਤਿਕ ਫੈਸਲੇ (Immoral Judgement)
  2. ਅਪਰਾਧਿਕ ਗਤੀਵਿਧੀਆਂ (Criminal Activities)
  3. ਮਿਲਨਸਾਰਤਾ ਵਿਚ ਕਮੀ Reduced Sociability)
  4. ਵਖਰੇਵਾਂ (Isolation)
  5. ਹਿੰਸਾ ਵਿਚ ਵਾਧਾ (Increase in Violence)
  6. ਖੁਦਕੁਸ਼ੀਆਂ ਵਿਚ ਵਾਧਾ (Increase in Suicide)
  7. ਪਰਿਵਾਰ ਅਤੇ ਸਮਾਜ ਵਿਚ ਅਸ਼ਾਂਤੀ (Disturbance to Family and Society)
  8. ਗ਼ੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in illegal and anti-social activities)
  9. ਇਸਤਰੀਆਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫ਼ਰੋਸ਼ੀ ਆਦਿ (Higher rate of crimes against women like molestation, rape, prostitution etc.)
  10. ਜਿਸਮਫਰੋਸ਼ੀ ਵਿਚ ਵਾਧਾ (Increased Prostitution) ।

ਆਰਥਿਕ ਪ੍ਰਭਾਵ (Economic Effects) -ਕੁੱਝ ਆਮ ਆਰਥਿਕ ਪ੍ਰਭਾਵ ਹੇਠ ਲਿਖੇ ਹਨ

  • ਕਮਾਈ ਵਿਚ ਕਮੀ, ਕੰਮ-ਕਾਜ ਘੱਟਣਾ ਜਾਂ ਕੋਈ ਕੰਮ ਨਾ ਰਹਿਣਾ (Loss in income, lesser work or no work)
  • ਘੱਟ ਆਮਦਨੀ ਤੇ ਵਧ ਖ਼ਰਚਾ (Smaller eamings and Higher. Expenditure)
  • ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ (Poor work Performance)
  • ਸਿਹਤ ਸਮੱਸਿਆਵਾਂ ‘ਤੇ ਬਹੁਤਾ ਖ਼ਰਚਾ (Too much spending on health related Issues)
  • ਸਕਲ ਘਰੇਲੂ ਉਤਪਾਦ ਦਾ ਘਟਣਾ (Lesser GDP) ।

PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

This PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) will help you in revision during exams.

PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

→ ਵਾਤਾਵਰਣੀ ਪ੍ਰਬੰਧਣ ਦਾ ਮੁੱਖ ਮੰਤਵ, ਮਨੁੱਖੀ ਗਤੀਵਿਧੀਆਂ ਕਾਰਨ ਵਾਤਾਵਰਣ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਜਾਂ ਅਲਪਤਮ ਸੀਮਾ ਤਕ ਕਰਨ ਦਾ ਹੈ ।

→ ਵਾਤਾਵਰਣ ਦੀ ਉਤਮਤਾ ਨੂੰ ਕਾਇਮ ਰੱਖਣਾ ਅਤੇ ਦੂਜੇ ਪਾਸੇ ਪ੍ਰਭਾਵਸ਼ੀਲ ਆਰਥਿਕ ਪਾਲਿਸੀਆਂ ਦੁਆਰਾ ਵਾਤਾਵਰਣ ਦੀ ਉਤਮਤਾ ਨੂੰ ਕਾਇਮ ਰੱਖਣਾ ਵਾਤਾਵਰਣ ਪ੍ਰਬੰਧਣ ਵਿਚ ਸ਼ਾਮਿਲ ਹਨ ।

→ ਸਮਾਜਿਕ-ਆਰਥਿਕ ਵਿਕਾਸ ਅਤੇ ਵਾਤਾਵਰਣ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ ਲਈ ਪ੍ਰਭਾਵਸ਼ਾਲੀ ਆਰਥਿਕ ਪਾਲਿਸੀਆਂ, ਵਾਤਾਵਰਣ ਦੇ ਸੁਚਕਾਂ ਦੁਆਰਾ ਅਨੁਵਣ (Monitoring) ਨਾਲ, ਵਾਤਾਵਰਣੀ ਮਾਪਦੰਡਾਂ ਨੂੰ ਕਾਇਮ ਕਰਨ ਦੇ ਨਾਲ, ਸੂਚਨਾਵਾਂ ਦੇ ਵਟਾਂਦਰੇ ਅਤੇ ਨਿਗਰਾਨੀ ਕਰਨ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ । ਵਾਤਾਵਰਣ ਸੰਬੰਧੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਬੰਧਕੀ ਦਿਲਚਸਪੀ (Executive Interest) ਦੁਆਰਾ ਪ੍ਰਬਲ ਕਰਨ ਦੀ ਜ਼ਰੂਰਤ ਹੈ ।

→ ਵਾਤਾਵਰਣ ਸੰਬੰਧੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਬੰਧਕੀ ਦਿਲਚਸਪੀ, ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕਰਕੇ ਅਤੇ ਜਾਗਰੂਕਤਾ ਵਿਚ ਵਾਧਾ ਕਰਕੇ ਪ੍ਰਬਲ ਬਣਾਇਆ ਜਾ ਸਕਦਾ ਹੈ । ਅਜਿਹਾ ਕਰਨ ਦੇ ਲਈ ਪਲੈਨਿੰਗ ਕਰਨ ਦੀ ਹਰ ਪੱਧਰ ‘ਤੇ ਜ਼ਰੂਰਤ ਹੈ । ਹਰੇਕ ਵਿਕਾਸ ਪ੍ਰਾਜੈਕਟ ਦੇ ਮੁੱਲ-ਲਾਭ (Cost-benefit) ਦਾ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ।

→ ਉੱਚਿਤ ਕੀਮਤ (ਮੁੱਲ), ਪ੍ਰਦੂਸ਼ਣ ਤੇ ਆਧਾਰਿਤ ਕਰ (Tax) ਲਗਾਉਣਾ, ਤਾਜ਼ਾ ਉਦਯੋਗਾਂ (Green Industries) ਦੇ ਲਈ ਰਿਣ (ਕਰਜ਼ੇ) ਦੀ ਉੱਚੀ ਦਰ ਅਤੇ ਰਸਾਇਣਿਕ ਖਾਦਾਂ, ਫਟੇਲਾਈਜ਼ਰਜ਼ ਤੇ ਕੀਟਨਾਸ਼ਕ ਦਵਾਈਆਂ ਤੇ ਦਿੱਤੀ ਜਾਂਦੀ ਛੋਟ (Subsidy) ਘੱਟ ਕਰਨ ਨੂੰ ਆਰਥਿਕ ਪਾਲਿਸੀਆਂ ਵਿਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ।

→ ਵਾਤਾਵਰਣੀ ਸੂਚਕ (Indicators) ਵਾਤਾਵਰਣ ਦੀ ਹਾਲਤ ਨੂੰ ਦਰਸਾਉਂਦੇ ਹਨ । ਇਹ ਸੂਚਕ ਵਾਤਾਵਰਣ ਦੇ ਵਿਸ਼ੇਸ਼ ਪੱਖਾਂ ਬਾਰੇ ਸੂਚਨਾ ਦਿੰਦੇ ਹਨ । ਵਾਤਾਵਰਣ ਵਿਚ ਕੀ ਵਾਪਰ ਰਿਹਾ ਹੈ, ਇਸ ਬਾਰੇ ਸੂਚਕ ਸਾਨੂੰ ਸੂਚਨਾ ਦਿੰਦੇ ਹਨ ।

→ ਕਿਸੇ ਪਰਿਸਥਿਤਿਕ ਪ੍ਰਬੰਧ ਵਿਚ ਖ਼ਾਸ ਕਿਸਮ ਦੇ ਪੌਦਿਆਂ ਜਾਂ ਬਨਸਪਤੀ ਜੀਵਨ ਦੀ ਮੌਜੂਦਗੀ ਜਾਂ ਗੈਰ-ਮੌਜੂਦਗੀ ਪੌਦਾ ਸੂਚਕਾਂ (Plant indicators) ਵਜੋਂ ਕਾਰਜ ਕਰਦਿਆਂ ਹੋਇਆਂ ਉਸ ਪਰਿਸਥਿਤਿਕ ਪ੍ਰਬੰਧ ਦੀ ਸਿਹਤ ਬਾਰੇ ਸੂਚਨਾ ਦੇ ਸਕਦੇ ਹਨ ।

PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

→ ਲਾਈਕੇਨ (Lichens) ਹਵਾ ਦੀ ਉੱਤਮਤਾ ਦੇ ਸੂਚਕ ਹਨ । ਕਾਰਖ਼ਾਨਿਆਂ ਅਤੇ ਉਦਯੋਗਾਂ ਤੋਂ ਬਾਹਰ ਨਿਕਲਣ ਵਾਲੇ ਧੂੰਏਂ ਵਿਚ ਮੌਜੂਦ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਅਤੇ ਸਲਫਰ ਯੁਕਤ ਪ੍ਰਦੂਸ਼ਕਾਂ ਦੇ ਬੜੇ ਸੰਵੇਦਨਸ਼ੀਲ (Sensitive) ਹੋਣ ਦੇ ਕਾਰਨ ਲਾਈਕੇਨ ਮੈਦਾਨਾਂ ਵਿਚ ਬਹੁਤ ਘੱਟ ਪਾਏ ਜਾਂਦੇ ਹਨ ।

→ ਯੂਟੀਕੁਲੇਰੀਆ (Utricularia), ਚਾਰਾ (Chara) ਅਤੇ ਵੋਲਫੀਆ (Wollfia) ਪੌਦੇ ਜ਼ਿਆਦਾਤਰ ਪ੍ਰਦੂਸ਼ਿਤ ਪਾਣੀਆਂ ਅੰਦਰ ਹੀ ਉੱਗਦੇ ਹਨ ।

→ ਚਲਾਈ (Amaranthus), ਬਾਬੂ (Chenopodium) ਅਤੇ ਪਾਲੀਗੋਨਮ (Polygonum) ਵਰਗੇ ਪੌਦੇ, ਅਜਿਹੀਆਂ ਥਾਂਵਾਂ ਜਿੱਥੇ ਪਸ਼ੁ ਚਰ ਚੁੱਕੇ ਹੋਣ, ਉੱਗਦੇ ਹਨ ।

→ ਕਿਸੇ ਪਰਿਸਥਿਤਿਕ ਪ੍ਰਣਾਲੀ ਵਿਚ ਵੱਧ ਜਾਂ ਘੱਟ ਸੰਖਿਆ ਵਿਚ ਮਿਲਣ ਵਾਲੇ ਜੰਤੁ ਪ੍ਰਦੂਸ਼ਣ ਦੁਆਰਾ ਹੋਣ ਵਾਲੇ ਨੁਕਸਾਨ ਦੇ ਸੂਚਕ ਜੰਤੂ ਹੀ ਹਨ । ਇਨ੍ਹਾਂ ਨੂੰ ਜੰਤੂ ਸੂਚਕ ਕਹਿੰਦੇ ਹਨ ।

→ ਸਮੁੰਦਰਾਂ ਵਿਚ ਮੱਛੀਆਂ, ਅਰੀਧਾਰੀ ਜੰਤੂ, ਕਾਈ (Algae) ਅਤੇ ਸਮੁੰਦਰੀ ਪੰਛੀਆਂ ਦੀ ਐਟਲਾਂਟਕ ਪੱਫਨ (Atlantic Puffin) ਵਰਗੀਆਂ ਜਾਤੀਆਂ ਸਾਗਰ ਪ੍ਰਣਾਲੀ ਵਿਚ ਆਈਆਂ ਤਬਦੀਲੀਆਂ ਦੀਆਂ ਸੂਚਕ ਹਨ ।

→ ਸੂਖਮ ਜੀਵਾਂ ਦੀ ਵਰਤੋਂ ਜਲੀ ਅਤੇ ਸਥੱਲੀ ਪਰਿਸਥਿਤਿਕ ਪ੍ਰਬੰਧ ਦੀ ਸਿਹਤ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੇ ਵਾਸਤੇ ਕੀਤੀ ਜਾਂਦੀ ਹੈ । ਈਸ਼ਸ਼ੀਆ ਕੋਲਾਈ (Eichhrichia Coli) ਅਤੇ ਡਾਇਟਮਜ਼ (Diatoms) ਸੀਵੇਜ (Sewage) ਦੁਆਰਾ ਫੈਲਾਏ ਗਏ ਪ੍ਰਦੂਸ਼ਣ ਦੇ ਸੂਚਕ ਵਜੋਂ ਕਾਰਜ ਕਰਦੇ ਹਨ ।

→ ਪ੍ਰਮਾਣਿਤ ਕਰਨ ਦੇ ਲਈ ਅੰਤਰਰਾਸ਼ਟਰੀ ਸੰਗਠਨ (International Organisation for Standardization, ISO) ਅਤੇ ਅੰਤਰਰਾਸ਼ਟਰੀ ਸਵੀਕ੍ਰਿਤੀ ਸਭਾ ਸੰਸਥਾਨ (International Accreditation Forum) ਵਰਗੇ ਕੁੱਝ ਸੁਤੰਤਰ ਸੰਗਠਨ, ਵੱਖਵੱਖ ਉਦਯੋਗਾਂ ਦੀ ਵਾਤਾਵਰਣੀ ਪ੍ਰਬੰਧਣ ਪ੍ਰਣਾਲੀ (Environmental Management System, EMS) ਦੀ ਪੜਤਾਲ ਕਰਦੇ ਹਨ । ਆਈ. ਐੱਸ. ਓ. 14000 (ISO 14000) ਵਰਗਾ ਈ. ਐੱਮ. ਐੱਸ. (Environmental Management Systems 14000) ਅੰਤਰਰਾਸ਼ਟਰੀ ਸਟੈਂਡਰਡਜ਼ ਹਨ ।

→ ਲੋਕਾਂ ਅੰਦਰ ਵਾਤਾਵਰਣ ਸਨੇਹੀ ਪਦਾਰਥਾਂ (Environment Friendly Products) ਸੰਬੰਧੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਭਾਰਤ ਸਰਕਾਰ ਨੇ ਈਕੋ-ਅੰਕਣ (Eco-labelling) ਸਕੀਮ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ । ਇਹ ਸਕੀਮ ਰਾਸ਼ਟਰੀ ਪੱਧਰ ‘ਤੇ ਕੰਮ ਕਰੇਗੀ ਅਤੇ ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਅਤੇ ਦੂਸਰੇ ਹੋਰ ਪਦਾਰਥਾਂ ‘ਤੇ ਜਿਹੜੇ ਕਿ ਵਿਸ਼ੇਸ਼ ਪ੍ਰਕਾਰ ਦੇ ਉਨ੍ਹਾਂ ਵਾਤਾਵਰਣੀ ਮਾਪ-ਦੰਡਾਂ ਤੇ ਪੂਰੇ ਉਤਰਦੇ ਹੋਣਗੇ, ਉਨ੍ਹਾਂ ਦੀ ਪ੍ਰਵਾਨਗੀ ਦੇਣ ਦੇ ਨਾਲ-ਨਾਲ ਅੰਕਣ (Labelling) ਵੀ ਕਰੇਗੀ । ਵਰਤੇ ਜਾਣ ਵਾਲੇ ਲੇਬਲ ਨੂੰ ਈਕੋ ਮਾਰਕ (ECO MARK) ਆਖਿਆ ਜਾਵੇਗਾ ਅਤੇ ਇਸਦੇ ਡਿਜ਼ਾਇਨ ਨੂੰ ਬਾਅਦ ਵਿਚ ਅਧਿਸੂਚਿਤ ਕੀਤਾ ਜਾਵੇਗਾ ।

→ ਭਾਰਤ ਵਿਚ ਈਕੋ ਮਾਰਕ ਵਜੋਂ ਵਰਤਿਆ ਜਾਣ ਵਾਲਾ ਚਿੰਨ੍ਹ (Logo) ਮਿੱਟੀ ਦਾ ਘੜਾ (Earthen pot) ਹੈ ।

→ ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment and Forests, MOEF) ਨੇ ਰਾਸ਼ਟਰੀ ਵਾਤਾਵਰਣੀ ਸੂਚਨਾ ਪ੍ਰਣਾਲੀ (National Environmental Information System, ENVIS) ਸਥਾਪਿਤ ਕੀਤਾ ਹੈ । ਇਸ ਵਿਕੇਂਦਰੀਕ੍ਰਿਤ ਜਾਲ (De-centralized network) ਦਾ ਕਾਰਜ ਵਾਤਾਵਰਣ ਅਤੇ ਇਸ ਦੇ ਨਾਲ ਸੰਬੰਧਿਤ ਖੇਤਰਾਂ ਸੰਬੰਧੀ ਸੂਚਨਾਵਾਂ ਦਾ ਇਕੱਤਰਣ, ਮਿਲਾਨ ਕਰਨਾ (Collating), ਸਟੋਰ ਕਰਨਾ, ਪੁਨਰ ਪ੍ਰਾਪਤ (Retrieving) ਕਰਨਾ/ਫੈਲਾਉਣਾ ਹੈ ।

PSEB 12th Class Environmental Education Notes Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

→ ਪੰਜਾਬ ਵਿਚ ਵਾਤਾਵਰਣ ਸੰਬੰਧੀ ਸੂਚਨਾਵਾਂ, ਪੰਜਾਬ ਰਾਜ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ, ਚੰਡੀਗੜ੍ਹ, ਵਾਤਾਵਰਣ ਸੰਬੰਧੀ ਸੂਚਨਾਵਾਂ ਇਕੱਤਰਣ ਕਰਦਾ ਹੈ । ਪੰਜਾਬ ਵਿਚ ਵਾਤਾਵਰਣ ਦੀ ਸਥਿਤੀ ਬਾਰੇ http://www.pun envis.nic.in ਤੋਂ ਮੁੱਲਾਂਕਣ ਕੀਤਾ ਜਾ ਸਕਦਾ ਹੈ ।

ਟਿਕਾਊ/ਕਾਇਮ ਰਹਿਣਯੋਗ ਵਿਕਾਸ ਜਾਲੀ ਸਿਲਸਿਲਾ ਪ੍ਰੋਗਰਾਮ (Sustainable Development Networking Programme (SDNP) ਸੂਚਨਾ ਵਿਕੇਂਦਰਿਤ ਕਰਨ ਦੀ ਧਾਰਨਾ ਦਾ ਪ੍ਰੋਗਰਾਮ ਹੈ । ਜਿਹੜਾ ਵੱਖ-ਵੱਖ ਤਰ੍ਹਾਂ ਦੇ ਵਿਸ਼ੇ ਸੰਬੰਧੀ (Thematic) ਖੇਤਰਾਂ ਵਿਚ ਪ੍ਰਦੂਸ਼ਣ, ਜੈਵਿਕ ਵਿਭਿੰਨਤਾ, ਜੰਗਲੀ ਜੀਵਨ ਦੇ ਸੁਰੱਖਿਅਣ ਤੋਂ ਲੈ ਕੇ ਖੇਤੀਬਾੜੀ, ਬਾਇਓ ਤਕਨਾਲੋਜੀ, ਗ਼ਰੀਬੀ (Poverty) ਅਤੇ ਵਾਯੂ ਮੰਡਲ ਵਿਚ ਆਈਆਂ ਤਬਦੀਲੀਆਂ ਸਮੇਤ ਤੋਂ ਅਤੇ ਭੂ-ਦ੍ਰਿਸ਼ (Topography) ਸੰਬੰਧੀ ਸੂਚਨਾਵਾਂ ਦਿੰਦਾ ਹੈ ।

PSEB 12th Class Environmental Education Notes Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

This PSEB 12th Class Environmental Education Notes Chapter 5 ਵਾਤਾਵਰਣੀ ਪ੍ਰਬੰਧਣ (ਭਾਗ-2) will help you in revision during exams.

PSEB 12th Class Environmental Education Notes Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

→ ਵਾਤਾਵਰਣ ਦੀ ਸੁਰੱਖਿਆ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਨਵੀਆਂ ਨੀਤੀਆਂ ਅਤੇ ਕਾਨੂੰਨ ਬਣਾਏ ਗਏ ਹਨ ।

→ ਇਨ੍ਹਾਂ ਨੀਤੀਆਂ ਅਤੇ ਇਕਰਾਰਨਾਮਿਆਂ ਵਿਚ ਕੁਦਰਤੀ ਅਤੇ ਸਭਿਆਚਾਰਕ ਮਹੱਤਤਾ ਵਾਲੇ ਖੇਤਰਾਂ ਦੀ ਸੁਰੱਖਿਆ ਦਾ ਪ੍ਰਾਵਧਾਨ ਕੀਤਾ ਗਿਆ ਹੈ ।

→ ਸੰਯੁਕਤ ਰਾਸ਼ਟਰ ਨੇ ਸਟਾਕਹੋਮ (Stockholm) ਵਿਚ ਸੰਨ 1972 ਨੂੰ ਹਿਊਮਨ ਐਨਵਾਇਰਨਮੈਂਟ (Human Environment) ਸੰਬੰਧੀ ਕਾਨਫਰੰਸ ਦਾ ਆਯੋਜਨ ਕੀਤਾ ਪਰ ਭਾਰਤ ਦੀ ਚੌਥੀ ਯੋਜਨਾ (Indians Fourth Plan 1969-74) ਦੇ ਦਸਤਾਵੇਜ਼ ਵਿਚ ਸਪੱਸ਼ਟ ਤੌਰ ਤੇ ਇਹ ਦਰਜ ਕੀਤਾ ਹੋਇਆ ਹੈ ਕਿ ਮਨੁੱਖ ਜਾਤੀ ਅਤੇ ਕੁਦਰਤ ਵਿਚਾਲੇ ਇਕਸੁਰਤਾ (Harmonius) ਵਿਕਾਸ ਵਾਲੀ ਯੋਜਨਾ ਨੂੰ ਮਾਨਤਾ ਦਿੱਤੀ ਗਈ ਹੈ । ਅਜਿਹਾ ਵਾਤਾਵਰਣੀ ਸਮੱਸਿਆਵਾਂ ਦੇ ਸਰਬਪੱਖੀ ਮੁੱਲਾਂਕਣ ਦੇ ਆਧਾਰ ਕਾਰਨ ਹੀ ਸੰਭਵ ਹੋ ਸਕਦਾ ਹੈ । ਇਸ ਲਈ ਸਾਡੀ ਇਸ ਯੋਜਨਾ ਅਤੇ ਵਿਕਾਸ ਵਿਚ ਵਾਤਾਵਰਣੀ ਪਹਿਲੂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ । “Planning for harmonious development recognizes the unity of nature and man. Such planning is possible only on the basis of comprehensive appraisal of environmental aspect into our planning and development.”

→ ਵਾਤਾਵਰਣ ਅਤੇ ਜੰਗਲੀ ਜੀਵਨ ਦੀ ਦੇਖ-ਭਾਲ ਅਤੇ ਸੁਰੱਖਿਅਣ ਬਾਰੇ ਅਨੁਛੇਦ 48-A ਵਿਖੇ ਦਰਜ ਹੈ ਕਿ ਰਾਜ ਵਾਤਾਵਰਣ ਦੀ ਉੱਨਤੀ/ਸੁਧਾਰ ਅਤੇ ਜੰਗਲੀ ਜੀਵਨ ਤੇ ਵਣਾਂ ਦੀ ਸੁਰੱਖਿਆ ਵਾਸਤੇ ਉਪਰਾਲੇ ਕਰਨਗੇ | ਰਾਜ ਦੀ ਪਾਲਿਸੀ ਦੇ fodersfira fruis è gio IV MOH’S (Part-IV. Directive Principles of State Policy)

→ ਰਾਜ ਦੀ ਪਾਲਿਸੀ ਦੇ ਨਿਰਦੇਸ਼ਾਤਮਿਕ ਸਿਧਾਂਤ ਦੇ ਸੈਕਸ਼ਨ 38 (Directive Principles of State Policy, Section 38) ਵਿਚ ਦਰਜ ਹੈ ਕਿ ਰਾਜ (State) ਆਪਣੇ ਲੋਕਾਂ ਦੀ ਭਲਾਈ ਦੇ ਵਾਸਤੇ ਸਮਾਜਿਕ ਵਿਵਸਥਾ (Social order) ਨੂੰ । ਯਕੀਨੀ ਬਣਾਉਣਗੇ ।

→ ਰਾਜ ਨੂੰ ਆਪਣੇ ਲੋਕਾਂ ਦੀ ਭਲਾਈ ਦੇ ਵਾਸਤੇ ਯਤਨ ਕਰਨੇ ਹੋਣਗੇ । ਅਜਿਹਾ ਕਰਨ ਦੇ ਲਈ ਰਾਜ ਨੂੰ ਸਮਾਜਿਕ ਅਵਸਥਾ (Social Order) ਇਨਸਾਫ਼, ਸਮਾਜੀ, ਆਰਥਿਕ ਅਤੇ ਰਾਜਨੀਤੀ ਸ਼ਾਮਿਲ ਹਨ, ਨੂੰ ਸੁਰੱਖਿਅਤ ਰੱਖਣ ਦੀ ਸਾਰੇ ਸੰਭਵ ਯਤਨ ਕਰਨਗੇ ਅਤੇ ਇਸ ਸੰਬੰਧੀ ਰਾਸ਼ਟਰੀ ਜੀਵਨ ਦੀਆਂ ਸੰਸਥਾਵਾਂ (Institutions of national life) ਨੂੰ ਜਾਣੂ ਕਰਵਾਉਣਗੇ । ਰਾਜ ਦੀ ਪਾਲਿਸੀ ਦੇ ਨਿਰਦੇਸ਼ਾਤਮਿਕ ਸਿਧਾਂਤ ਦਾ ਭਾਗ IV, ਸੈਕਸ਼ਨ 38 (Part IV. Directive Principles of State Policy, Section 38) ।

PSEB 12th Class Environmental Education Notes Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

→ ਅਨੁਛੇਦ 51-A (Article 51-A) ਦਰਸਾਉਂਦਾ ਹੈ ਕਿ ਭਾਰਤ ਦੇ ਹਰੇਕ ਵਾਸੀ ਦਾ ਇਹ ਫਰਜ਼ ਹੈ ਕਿ ਉਹ ਪ੍ਰਕਿਰਤਿਕ ਵਾਤਾਵਰਣ (Natural Environment), ਜਿਸ ਵਿਚ ਜੰਗਲ, ਝੀਲਾਂ, ਦਰਿਆ ਅਤੇ ਜੰਗਲੀ ਜੀਵਨ ਸ਼ਾਮਿਲ ਹਨ, ਦੀ ਸੁਰੱਖਿਆ ਅਤੇ ਸੁਧਾਰ ਲਈ ਆਪਣੇ ਫਰਜ਼ ਨਿਭਾਵੇ ਅਤੇ ਜਿਉਂਦੇ ਜੀਵ-ਜੰਤੂਆਂ ਦੇ ਲਈ ਰਹਿਮ ਦਿਲ ਹੋਵੇ । ਭਾਗ IV A (9) ਬੁਨਿਆਦੀ ਫਰਜ਼ ਸੈਕਸ਼ਨ 51-A (Part IV- A (8) Fundamental Duties, Section 51-A) ।

→ ਵਾਤਾਵਰਣ ਸੁਰੱਖਿਅਣ ਐਕਟ (Environment Protection Act, EPA), ਭੋਪਾਲ ਗੈਸ ਦੁਖਾਂਤ ਦੇ ਬਾਅਦ 1986 ਵਿਚ ਲਾਗੂ ਹੋਇਆ । ਇਸ ਐਕਟ ਦਾ ਉਦੇਸ਼ ਵਾਤਾਵਰਣ ਦੀ ਸਾਂਭ-ਸੰਭਾਲ, ਸੁਰੱਖਿਆ ਅਤੇ ਸੁਧਾਰ ਕਰਨ ਲਈ ਅਤੇ ਇਸ ਦਾ ਸੰਬੰਧ ਵਾਤਾਵਰਣ ਨਾਲ ਸੰਬੰਧਿਤ ਮਾਮਲਿਆਂ ਨਾਲ ਹੈ ।

→ ਭਾਰਤ ਵਿਚ ਵਾਤਾਵਰਣ ਐਨਵਾਇਰਨਮੈਂਟ ਦੇ ਮਹਿਕਮੇ ਦੀ ਸਥਾਪਨਾ (Department of Environment) 1980 ਵਿਚ ਕੀਤੀ ਗਈ ਤਾਂ ਜੋ ਦੇਸ਼ ਦੇ ਲਈ ਨਰੋਆ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ । 1985 ਈ: ਵਿਚ ਇਸ ਮਹਿਕਮੇ ਨੂੰ ਵਾਤਾਵਰਣ ਅਤੇ ਵਣ ਮੰਤਰਾਲਿਆ (Ministry of Environment and Forests) ਵਿਚ ਬਦਲ ਦਿੱਤਾ ਗਿਆ ।

→ 1986 ਵਾਤਾਵਰਣ (ਸੁਰੱਖਿਆ) ਐਕਟ (1986 The Environment (Protection Act) ਇਸ ਐਕਟ ਦੇ ਅਨੁਸਾਰ ਕੇਂਦਰ ਸਰਕਾਰ ਨੂੰ ਇਹ ਇਖਤਿਆਰ ਹਾਸਿਲ ਹੈ ਕਿ ਉਹ ਸਾਰੇ ਸਾਧਨਾਂ ਤੋਂ ਵਾਤਾਵਰਣ ਦੇ ਪ੍ਰਦੂਸ਼ਣ ਨੂੰ ਨਿਯੰਤਰਿਤ ਕਰਦਿਆਂ ਹੋਇਆਂ, ਵਾਤਾਵਰਣ ਦੀ ਉਤਮਤਾ ਵਿਚ ਸੁਧਾਰ ਲਿਆਵੇ ਅਤੇ ਇਸ ਦੀ ਦੇਖ ਭਾਲ ਵੀ ਕਰੇ ।

→ 1986-ਵਾਤਾਵਰਣ (ਸੁਰੱਖਿਆ) ਨਿਯਮ (1986-The Environment (Protection) Rules 1986) ਇਸ ਨਿਯਮ ਦੇ ਅਨੁਸਾਰ ਵਾਤਾਵਰਣੀ ਪ੍ਰਦੂਸ਼ਕਾਂ ਦੇ ਨਿਕਾਸ ਜਾਂ ਵਿਸਰਜਨ ਦੇ ਤਰੀਕਿਆਂ ਸੰਬੰਧੀ ਮਾਣਕਾਂ ਦਾ ਨਿਰਧਾਰਨ ਕਰਨਾ ਹੈ ।

→ 1989 ਖ਼ਤਰਨਾਕ ਵਿਅਰਥ ਪਦਾਰਥਾਂ (ਪ੍ਰਬੰਧਣ ਅਤੇ ਵਰਤਾਰਾ) ਨਿਯਮ ਦਾ ਉਦੇਸ਼ (1989-The objectives of Hazardous Waste (Management and Handling) Rules) ਇਸ ਨਿਯਮ ਦਾ ਮੁੱਖ ਮੰਤਵ ਖ਼ਤਰਨਾਕ ਪਦਾਰਥਾਂ ਦਾ ਉਤਪਾਦਨ, ਇਕੱਠੇ ਕਰਨ, ਉਪਚਾਰ (Treatment) ਢੋਆ-ਢੁਆਈ, ਭੰਡਾਰਨ ਅਤੇ ਖ਼ਤਰਨਾਕ ਫੋਕਟ ਪਦਾਰਥਾਂ ਦੇ ਵਰਤਾਰੇ ਨਾਲ ਹੈ ।

→ 1998 ਬਾਇਓਮੈਡੀਕਲ ਫੋਕਟ ਪਦਾਰਥ ਪ੍ਰਬੰਧ ਅਤੇ ਵਰਤਾਰਾ) ਨਿਯਮ (1998-The Bio-medical waste (Management and Handling) Rules 1998) ਇਸ ਨਿਯਮ ਅਨੁਸਾਰ ਸਿਹਤ ਸਥਾਨਾਂ, ਜਿਵੇਂ ਕਿ ਹਸਪਤਾਲ ਆਦਿ ਤੇ ਇਹ ਕਾਨੂੰਨੀ ਬੰਦਸ਼ ਲਗਾਈ ਗਈ ਹੈ । ਇਸ ਨਿਯਮ ਦੇ ਅਨੁਸਾਰ ਅਜਿਹੀਆਂ ਸੰਸਥਾਵਾਂ ਲਈ ਇਹ ਜ਼ਰੂਰੀ ਹੈ ਕਿ ਉਹ ਹਸਪਤਾਲਾਂ ਅਤੇ ਸਿਹਤ ਸਥਾਨਾਂ ਤੋਂ ਨਿਕਲਣ ਵਾਲੇ ਕਚਰੇ ਦੇ ਠੀਕ ਵਰਤਾਰੇ ਨੂੰ ਯਕੀਨੀ ਬਣਾਉਣ । ਇਸ ਵਰਤਾਰੇ ਵਿਚ ਕਚਰੇ ਦੀ ਹੈਂਡਲਿੰਗ, ਇਕੱਠਾ ਕਰਨਾ ਅਤੇ ਨਿਰੁਪਣ ਸ਼ਾਮਿਲ ਹਨ ।

→ 2000-ਮਿਉਂਸਪਲ ਠੋਸ ਵੇਸਟ (ਬੰਧਣ ਅਤੇ ਵਰਤਾਰਾ) ਨਿਯਮ (2000-The Municipal Solid Waste (Management and Handling) Rules) feu ਨਿਯਮ ਹਰੇਕ ਮਿਉਂਸਪਲ ਕਮੇਟੀ ਉੱਤੇ ਲਾਗੂ ਹੁੰਦੇ ਹਨ । ਠੋਸ ਕਚਰੇ ਨੂੰ ਇਕੱਠਾ ਕਰਨਾ, ਅਲੱਗ-ਅਲੱਗ ਕਰਨਾ, ਭੰਡਾਰਨ, ਢੋਆ-ਢੁਆਈ, ਪ੍ਰੋਸੈਸਿੰਗ (Processing) ਅਤੇ ਨਿਪਟਾਰਾ ਕਰਨ ਦੀ ਜ਼ਿੰਮੇਂਵਾਰੀ ਮਿਊਂਸਪਲ ਕਮੇਟੀ ਦੀ ਹੈ ।

→ 2000-ਓਜ਼ੋਨ ਸੁਣਿਆਉਣ ਸਬਸਟਾਂਸਿਜ਼ (ਰੈਗੁਲੇਸ਼ਨ ਐਂਡ ਕੰਟਰੋਲ) ਨਿਯਮ (2000–The Ozone Depleting (Regulation and Control) Rules) ਨਿਯਮ ਨਿਯਮ ਓਜ਼ੋਨ ਨੂੰ ਸਖਣਿਆਉਣ (Depleting) ਵਾਲੇ ਪਦਾਰਥਾਂ ਦੇ ਉਤਪਾਦਨ ਤੇ ਕੰਟਰੋਲ ਕਰਨ ਸੰਬੰਧੀ ਬਣਾਏ ਗਏ ਹਨ ।

PSEB 12th Class Environmental Education Notes Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

→ 2002-ਸ਼ੋਰ ਪ੍ਰਦੂਸ਼ਣ (ਨਿਯਮਬੱਧ ਅਤੇ ਨਿਯੰਤਰਨ) ਸੋਧ ਨਿਯਮ (2002-The Noise Pollution (Regulation and Control (Amendment) Rules) ਇਸ ਨਿਯਮ ਦੇ ਅਨੁਸਾਰ ਅਜਿਹੇ ਨਿਯਮਾਂ ਦਾ ਮੁੱਖ ਉਦੇਸ਼ ਸ਼ੋਰ-ਸ਼ਰਾਬੇ ਨੂੰ ਘੱਟ ( ਕਰਨ ਤੋਂ ਹੈ ਤਾਂ ਜੋ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕੇ ।

→ 2002-ਜੈਵਿਕ ਅਨੇਕਰੂਪਤਾ ਐਕਟ (2002-The Biological Diversity Act 2002) ਇਸ ਐਕਟ ਦਾ ਸੰਬੰਧ ਜੈਵਿਕ ਅਨੇਕਰੂਪਤਾ ਦੇ ਸੁਰੱਖਿਅਣ ਨਾਲ ਹੈ । # 1972 -ਜੰਗਲੀ ਜੀਵਨ ਸੁਰੱਖਿਆ ਐਕਟ, ਨਿਯਮ 1973, ਅਤੇ 1991 ਦੀ ਸੋਧ (1972-The Wildlife Protection Act, Rules 1973 and Amendment 1991) ਇਸ ਨਿਯਮ ਅਤੇ ਸੋਧ ਦਾ ਮੁੱਖ ਮੰਤਵ ਪੰਛੀਆਂ ਅਤੇ ਜਾਨਵਰਾਂ ਦੀ ਸੁਰੱਖਿਆ ਤੋਂ ਹੈ ।

→ 1980 ਵਣ (ਸੁਰੱਖਿਅਣ) ਐਕਟ ਅਤੇ ਨਿਯਮ, 1981 [1980 The Forest (Conservation) Act and Rules 1981] ਇਸ ਐਕਟ ਅਤੇ ਨਿਯਮ ਦਾ ਸੰਬੰਧ ਵਣਾਂ ਦੇ ਸੁਰੱਖਿਅਣ ਨਾਲ ਹੈ ।

→ 1974-ਜਲ (ਪਾਣੀ) ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਐਕਟ) (1974-The Water Prevention and Control of Pollution, Act 1974)-ਇਹ ਐਕਟ ਜਲ ਪ੍ਰਦੂਸ਼ਣ ਨੂੰ ਰੋਕਣ ਅਤੇ ਘਟਾਉਣ ਵਾਸਤੇ ਸੰਸਥਾ ਦੀ ਰਚਨਾ ਨਾਲ ਸੰਬੰਧਿਤ ਹੈ । ਇਹ ਸੰਸਥਾ ਪਾਣੀ ਦੀ ਉੱਤਮਤਾ ਅਤੇ ਹਾਨੀਕਾਰਕ ਨਿਕਾਸੀ ਪਦਾਰਥਾਂ (Effluents) ਦੇ ਵਾਸਤੇ ਸਟੈਂਡਰਡਜ਼ ਤੈਅ ਕਰਦਾ ਹੈ । ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਖਾਨਿਆਂ ਵਾਲਿਆਂ ਨੂੰ ਨਿਕਾਸੀ ਪਦਾਰਥਾਂ ਨੂੰ ਹਿਣ ਕਰਨ ਵਾਲੇ ਸੋਤਾਂ ਵਿਚ ਇਹ ਫੋਕਟ ਨਿਕਾਸੀ ਪਦਾਰਥ ਸੁੱਟਣ ਲਈ ਮਨਜ਼ੂਰੀ ਲੈਣੀ ਜ਼ਰੂਰੀ ਹੈ । ਇਸ ਐਕਟ ਦੇ ਅਧੀਨ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਦੀ ਸਥਾਪਨਾ ਕੀਤੀ ਗਈ ਸੀ ।

→ 1977-ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਸੈਂਸ ਐਕਟ (1977-The water (Prevention and Control of Pollution Cess Act 1977) ਇਸ ਐਕਟ ਦੇ ਅਨੁਸਾਰ ਪਾਣੀ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਅਤੇ ਸਥਾਨਕ ਸੱਤਾ (Authority) ਨੂੰ ਉਪਰ ਲਗਾਉਣ ਅਤੇ ਇਕੱਠਾ ਕਰਨ ਦੀ ਖੁੱਲ੍ਹ ਹੈ ।

→ 1981-ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ (1981-The Air (Prevention and Control) Act-ਇਸ ਐਕਟ ਦਾ ਸੰਬੰਧ ਹਵਾ ਦੇ ਪ੍ਰਦੂਸ਼ਣ ਦੇ ਕੰਟਰੋਲ ਅਤੇ ਘਟਾਉ (Abatement) ਦੇ ਨਾਲ ਹੈ ।

→ 1987-ਹਵਾ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਸੋਧ ਐਕਟ (1987-The Air (Prevention and Control of Pollution) Amendment Act 1987) ਇਹ ਐਕਟ ਕੇਂਦਰੀ ਅਤੇ ਪ੍ਰਾਂਤਿਕ ਪ੍ਰਦੂਸ਼ਣ ਕੰਟਰੋਲ ਬੋਰਡਜ਼ ਨੂੰ ਹਵਾ ਪ੍ਰਦੂਸ਼ਣ ਦੁਆਰਾ ਉਤਪੰਨ ਹੋਏ ਸੰਗੀਨ ਸੰਕਟਾਂ ਨਾਲ ਨਜਿੱਠਣ ਦੀ ਸ਼ਕਤੀ ਦਿੰਦਾ ਹੈ ।

→ 1988-ਮੋਟਰ ਵਹੀਕਲ ਐਕਟ (198The Motor Vehicle Act 1988)-ਇਸ ਐਕਟ ਦੇ ਅਨੁਸਾਰ ਖ਼ਤਰਨਾਕ ਪਦਾਰਥਾਂ ਦੀ ਢੋਆ-ਢੁਆਈ ਕਰਦੇ ਸਮੇਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੈਕ ਕਰਨ ਦੇ ਇਲਾਵਾ, ਇਨ੍ਹਾਂ ‘ਤੇ ਲੇਬਲ ਵੀ ਲਗਾਏ ਹੋਣੇ ਚਾਹੀਦੇ ਹਨ ।

→ ਰਾਸ਼ਟਰੀ ਵਾਤਾਵਰਣ ਪਾਲਿਸੀ (NEP) 1986-ਇਹ ਪਾਲਿਸੀ ਸਾਫ਼-ਸੁਥਰੇ ਵਾਤਾਵਰਣ ਦੇ ਵਾਸਤੇ ਸਾਡੀ ਰਾਸ਼ਟਰੀ ਪ੍ਰਤੀਬੱਧਤਾ ਦਾ ਪ੍ਰਤੀਰੂਪ ਹੈ । ਇਹ ਮੰਨਿਆ ਗਿਆ ਹੈ ਕਿ ਨਰੋਏ ਵਾਤਾਵਰਨ ਨੂੰ ਕਾਇਮ ਰੱਖਣ ਦੀ ਜ਼ਿੰਮੇਂਵਾਰੀ ਇਕੱਲੀ ਸਰਕਾਰ ਦੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਵੀ ਹੈ ।

PSEB 12th Class Environmental Education Notes Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

→ ਰਾਸ਼ਟਰੀ ਵਾਤਾਵਰਣ ਪਾਲਿਸੀ ਦਾ ਮੰਸ਼ਾ (Intention)-ਨਿਯਮਾਂ ਵਿਚ ਸੁਧਾਰ, ਵਾਤਾਵਰਣੀ ਪ੍ਰਬੰਧਣ ਸੰਬੰਧੀ ਪ੍ਰੋਗਰਾਮ, ਵਿਉਂਤਬੰਦੀ, ਪੁਨਰ ਵਿਚਾਰ, ਕੇਂਦਰੀ, ਪ੍ਰਾਂਤਕ ਅਤੇ ਸਥਾਨਕ ਸਰਕਾਰਾਂ ਦੇ ਲਈ ਕਿਰਿਆ ਗਾਈਡ (ਮਾਰਗ ਦਰਸ਼ਨ) (Guide to action) ਵਜੋਂ ਹੈ ।

→ ਵਾਤਾਵਰਣ ਦੇ ਪ੍ਰਭਾਵ ਦਾ ਮੁੱਲਾਂਕਣ (Environment Impact Assessment, EIA)-ਇਸ ਮੁਲਾਂਕਣ ਦਾ ਮੰਤਵ ਵਿਕਾਸ ਕਾਰਜ ਨੂੰ ਆਰੰਭ ਕਰਨ ਤੋਂ ਪਹਿਲਾਂ, ਇਸ ਵਿਕਾਸ ਦੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਪ੍ਰਣਾਲੀਬੱਧ ਨਿਰੀਖਣ (Systematic examination) ਤੋਂ ਹੈ ।

→ ਵਾਤਾਵਰਣ ਸਮੱਸਿਆਵਾਂ ਨਾਲ ਸੰਬੰਧਿਤ ਮਹੱਤਵਪੂਰਨ ਸੰਸਥਾਵਾਂ ਹੇਠ ਲਿਖੀਆਂ
ਹਨ-

→ ਵਾਤਾਵਰਣ ਅਤੇ ਵਣ ਮੰਤਰਾਲਿਆ (Ministry of Environment and Forests)

→ ਵਿਗਿਆਨ ਅਤੇ ਟੈਕਨਾਲੋਜੀ ਮਹਿਕਮਾ (Department of Science and Technology)

→ ਸਾਗਰ ਵਿਕਾਸ ਮਹਿਕਮਾ (Department of Ocean Development) ।

→ ਨਵੀਨ ਅਤੇ ਨਵਿਆਉਣਯੋਗ ਮੰਤਰਾਲਿਆ (Ministry of New and Renewable energy) ਇਹ ਅਪ੍ਰੰਪਰਾਗਤ ਊਰਜਾ ਸਰੋਤਾਂ ਦਾ ਬਦਲਿਆ ਹੋਇਆ ਨਾਮ ਹੈ (Changed name of Department of Non-Conventional Energy Sources) ।

PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

This PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1) will help you in revision during exams.

PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

→ ਵਾਤਾਵਰਣੀ ਪ੍ਰਬੰਧਣ ਵਿਚ ਵਾਤਾਵਰਣ ਦੇ ਲਗਪਗ ਸਾਰੇ ਹੀ ਪਹਿਲੂ ਸ਼ਾਮਿਲ ਹਨ । ਵਾਤਾਵਰਣੀ ਪ੍ਰਬੰਧਣ ਦਾ ਆਰੰਭ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਕਰਨ ਨਾਲ ਹੈ ।

→ ਆਕਸਫੋਰਡ ਡਿਕਸ਼ਨਰੀ ਅਨੁਸਾਰ ਵਿਕਾਸ (Development) ਦਾ ਅਰਥ ਹੈ | ਵਾਧਾ/ਧੀ ਅਤੇ ਅੱਗੇ ਵਧਣਾ ।

→ ਜਿਸ ਦੇਸ਼ ਨੇ ਤਕਨੀਕੀ ਤੌਰ ਤੇ ਤਰੱਕੀ ਕੀਤੀ ਹੋਈ ਹੁੰਦੀ ਹੈ ਅਤੇ ਜਿਸ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ, ਉਸ ਦੇਸ਼ ਨੂੰ ਪਰੰਪਰਾਗਤ ਤੌਰ ‘ਤੇ ਵਿਕਸਿਤ ਦੇਸ਼ ਮੰਨਿਆ ਜਾਂਦਾ ਹੈ ।

→ ਜਿਨ੍ਹਾਂ ਦੇਸ਼ਾਂ ਦਾ ਗਰੈਂਡ ਘਰੇਲੂ ਉਤਪਾਦ (Grand Domestic Product-GDP) ਜਾਂ ਰਾਸ਼ਟਰੀ ਕੁਲ ਉਤਪਾਦ (Gross Nation Product-GNP) ਉੱਚਾ ਹੋਵੇਗਾ, ਉਹ ਦੇਸ਼ ਵਿਕਸਿਤ ਦੇਸ਼ ਮੰਨੇ ਜਾਂਦੇ ਹਨ । ਜਿਹੜੇ ਦੇਸ਼ ਆਪਣੇ ਵਸਨੀਕਾਂ ਦੇ ਜੀਵਨ ਪੱਧਰ ਨੂੰ ਉੱਚਾ ਉਠਾਉਣ ਦੇ ਲਈ ਕੋਸ਼ਿਸ਼ਾਂ ਕਰਦੇ ਹਨ, ਉਨ੍ਹਾਂ ਦੇਸ਼ਾਂ ਨੂੰ ਵਿਕਾਸਸ਼ੀਲ ਆਖਦੇ ਹਨ ।

→ ਸਾਡੇ ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ ਸਾਧਨ ਚਿੰਤਾਜਨਕ ਪੱਧਰ ਤਕ ਖਾਲੀ ਹੋ ਚੁੱਕੇ ਹਨ । ਵੱਧ ਰਹੀ ਜਨਸੰਖਿਆ ਅਤੇ ਤੇਜ਼ੀ ਨਾਲ ਹੋ ਰਹੀਆਂ ਉਦਯੋਗਿਕ ਗਤੀਵਿਧੀਆਂ ਦੇ ਕਾਰਨ ਸਾਡਾ ਜਲਵਾਯੂ, ਪਾਣੀ, ਜ਼ਮੀਨ ਅਤੇ ਭੋਜਨ ਪ੍ਰਦੂਸ਼ਿਤ ਹੋ ਰਹੇ ਹਨ ।

→ ਡੈਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੀਆਂ ਸੰਭਾਵਨਾਵਾਂ (Potentials) ਨੂੰ ਸਿੰਚਾਈ, ਪਣ ਬਿਜਲੀ ਪੈਦਾ ਕਰਨ ਲਈ, ਸਪੋਰਟ, ਜਲ ਪਾਰਕਾਂ (Waterparks) ਪੀਣ ਵਾਲੇ ਪਾਣੀ ਦੀ ਪੂਰਤੀ ਆਦਿ ਲਈ ਵਰਤਿਆਂ ਜਾਂਦਾ ਹੈ । ਡੈਮਾਂ ਦੀ ਉਸਾਰੀ ਦੇ ਨਤੀਜੇ ਵਜੋਂ ਜੰਗਲ ਤੋਂ, ਜੈਵਿਕ-ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਹਾਨੀ ਹੁੰਦੀ ਹੈ ਅਤੇ ਉਨ੍ਹਾਂ ਦੇ ਨਿਵਾਸ ਸਥਾਨਾਂ ਤੋਂ ਜਾਨਵਰਾਂ ਦਾ ਵੱਡੀ ਪੱਧਰ ਤੇ ਵਿਸਥਾਪਨ ਹੋ ਜਾਂਦਾ ਹੈ । ਡੈਮਾਂ ਦੀ ਉਸਾਰੀ ਦੇ ਕਾਰਨ ਉਨ੍ਹਾਂ ਖੰਡਾਂ ਵਿਚ ਭੁਚਾਲ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ।

→ ਵਾਤਾਵਰਣੀ ਪ੍ਰਬੰਧਣ (Environmental Management) – ਵਾਤਾਵਰਣੀ ਪ੍ਰਬੰਧਣ ਤੋਂ ਕੇਵਲ ਇਹ ਭਾਵ ਹੀ ਨਹੀਂ ਲਿਆ ਜਾਣਾ ਚਾਹੀਦਾ ਕਿ ਇਸਦਾ ਸੰਬੰਧ ਕੇਵਲ ਵਾਤਾਵਰਣ ਨਾਲ ਹੀ ਹੈ । ਪਰ ਵਾਤਾਵਰਣੀ ਬੰਧਣ ਵਿਚ ਮਨੁੱਖ ਜਾਤੀ ਅਤੇ ਵਾਤਾਵਰਣ ਵਿਚਲੀਆਂ ਅੰਤਰਕਿਰਿਆਵਾਂ ਅਤੇ ਮਨੁੱਖੀ ਗਤੀਵਿਧੀਆਂ ਦੇ ਅਸਰ ਵੀ ਸ਼ਾਮਿਲ ਹਨ ।

PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

→ ਕਿਸੇ ਪਰਿਸਥਿਤਿਕ ਪ੍ਰਣਾਲੀ ਦੀ ਸਹਿਣ ਯੋਗ ਸਮਰਥਾ ਜਾਂ ਉਠਾਉਣ ਸ਼ਕਤੀ (Carrying Capacity), ਉਸ ਪ੍ਰਣਾਲੀ ਵਿਚਲੀ ਵਸੋਂ ਦੇ ਆਕਾਰ ‘ਤੇ ਅਤੇ ਇਸ ਆਬਾਦੀ ਵਾਸਤੇ ਸਾਧਨਾਂ ਦੀ ਉਪਲੱਬਧੀ ‘ਤੇ ਨਿਰਭਰ ਕਰਦੀ ਹੈ ।

→ ਜੀਵ ਭੌਤਿਕ/ਜੈਵ-ਭੌਤਿਕ (Bio-physical) ਵਾਤਾਵਰਣ ਸਾਰੇ ਸੰਘਟਕਾਂ ਨੂੰ, ਜਿਨ੍ਹਾਂ ਵਿਚ ਜੀਵਤ (Biotic) ਅਤੇ ਨਿਰਜੀਵ (Non-living) ਸ਼ਾਮਿਲ ਹਨ, ਦਾ ਪ੍ਰਬੰਧਣ ਵਾਤਾਵਰਣ ਪ੍ਰਬੰਧਣ ਵਿਚ ਆਉਂਦਾ ਹੈ । ਇਸ ਦਾ ਮੁੱਖ ਕਾਰਨ ਸਾਰੀਆਂ ਜੀਵਿਤ ਜਾਤੀਆਂ ਦੇ ਆਪਸੀ ਸੰਬੰਧ ਅਤੇ ਨਿਵਾਸ ਸਥਾਨਾਂ ਦਾ ਬਣਦਾ ਜਾਲ ਹੈ । ਮਨੁੱਖੀ ਵਾਤਾਵਰਣ ਵੀ ਜਿਸ ਵਿਚ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਵਾਤਾਵਰਣ ਜਿਨ੍ਹਾਂ ਦਾ ਜੀਵ ਭੌਤਿਕ ਵਾਤਾਵਰਣ ਨਾਲ ਸੰਬੰਧ ਹੈ, ਵੀ ਸ਼ਾਮਿਲ ਹਨ ।

→ ਵਾਤਾਵਰਣ ਪ੍ਰਬੰਧਨ ਵਿਚ ਨੈਤਿਕ ਪਹਿਲੂ, ਆਰਥਿਕ ਪਹਿਲੂ ਅਤੇ ਸਮਾਜਿਕ ਪਹਿਲੂ ਸ਼ਾਮਿਲ ਹਨ ।

→ ਮਨੁੱਖ ਜਾਤੀਆਂ ਨੂੰ ਅਣਮਨੁੱਖੀ ਦੁਨੀਆਂ (Non human world) ਨਾਲ ਕਿਸ ਤਰ੍ਹਾਂ ਵਿਹਾਰ ਕਰਨਾ ਚਾਹੀਦਾ ਹੈ, ਇਹ ਵੀ ਵਾਤਾਵਰਣੀ ਨੈਤਿਕਤਾ ਦੇ ਕਾਰਜ ਖੇਤਰ ਵਿਚ ਆਉਂਦਾ ਹੈ ।

→ ਨੈਤਿਕਤਾ ਸ਼ਬਦ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਰਹਿਣਾ । ਚਾਹੀਦਾ ਹੈ, ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜਾ ਵਿਹਾਰ ਚੰਗਾ ਹੈ ਜਾਂ ਭੈੜਾ ਹੈ ਅਤੇ ਸਾਡੇ ਇਖਲਾਕੀ ਫਰਜ਼ ਕੀ ਹਨ ।

→ ਵਾਤਾਵਰਣੀ ਪ੍ਰਬੰਧਣ ਦੇ ਆਰਥਿਕ ਪੱਖ ਤੋਂ ਇਹ ਸੁਝਾਅ ਮਿਲਦਾ ਹੈ ਕਿ ਸਿਰਜਨਾਤਮਕ ਕਾਰਜਾਂ ਦੇ ਨਾਲ-ਨਾਲ ਵਾਤਾਵਰਣ ਦੀਆਂ ਪਾਥਮਿਕਤਾਵਾਂ (Priorities) ਕੀ ਹਨ, ਇਸ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਟ੍ਰੇਨਿੰਗ ਦਿੱਤੀ ਜਾਂਣੀ ਚਾਹੀਦੀ ਹੈ ।

→ ਵਾਤਾਵਰਣ ਪਬੰਧਣ ਦੇ ਪੱਖ ਤੋਂ ਆਰਥਿਕ ਫੈਸਲੇ ਲੈਣ ਦੇ ਸਮੇਂ ਸਮਾਜਿਕ ਅਤੇ ਵਾਤਾਵਰਣੀ ਕਾਰਕਾਂ ਦਾ ਏਕੀਕਰਨ ਕੀਤਾ ਜਾਣਾ ਚਾਹੀਦਾ ਹੈ । ਕੰਪਨੀਆਂ ਆਦਿ ਨੂੰ ਇਸ ਸੂਚਨਾ ਦੀ ਲੋੜ ਹੋਵੇਗੀ ਕਿ ਉਨ੍ਹਾਂ ਦੇ ਇਸ ਕਾਰੋਬਾਰ ਦੇ ਵਾਤਾਵਰਣ ਦੇ ਨਿਭਾਉ ‘ਤੇ ਕੀ ਅਸਰ ਪੈਣਗੇ ।

→ ਤਕਨੀਕੀ ਪੱਖ ਦੇ ਅਨੁਸਾਰ ਨਵੀਆਂ ਕਾਢਾਂ ਕੱਢਣ ਅਤੇ ਆਵਾਸ-ਸਨੇਹੀ (Ecofriendly) ਤਕਨੀਕਾਂ ਅਪਨਾਉਣ ਦੀ ਇਸ ਸਮੇਂ ਦੀ ਜ਼ਰੂਰਤ ਹੈ ਤਾਂ ਜੋ ਕਾਇਮ ਰਹਿਣ ਯੋਗ ਸਮੱਰਥਾ ਦਾ ਵਿਕਾਸ ਹੋ ਸਕੇ ।

→ ਤਕਨਾਲੋਜੀ ਵਿਚ ਹੋਈਆਂ ਪੰਗਤੀਆਂ ਜਿਹੜੀਆਂ ਵਾਤਾਵਰਣ ਦੇ ਪ੍ਰਬੰਧਣ ਵਿਚ ਸਹਾਈ ਹੋਣ, ਤਕਨਾਲੋਜੀਕਲ ਪੱਖ ਵਿਚ ਸ਼ਾਮਿਲ ਹਨ ।

→ ਵਾਤਾਵਰਣੀ ਪ੍ਰਬੰਧਣ ਵਿਚ ਤਕਨਾਲੋਜੀ ਵਰਤਣ ਦੇ ਉਦੇਸ਼-
ਮਨੁੱਖ ਦੁਆਰਾ ਪੈਦਾ ਕੀਤੇ ਗਏ ਪ੍ਰਦੂਸ਼ਣ ਨੂੰ ਘਟਾਉਣਾ ਅਤੇ ਸਾਫ਼ ਕਰਨਾ ।

→ ਬਦਲਵੇਂ ਸਰੋਤਾਂ ਜਿਵੇਂ ਕਿ ਕਾਰਬਨ ਦੀ ਘੱਟ ਮਾਤਰਾ ਜਾਂ ਨਵਿਆਉਣਯੋਗ ਊਰਜਾ ਬੋਤਾਂ ਦਾ ਵਿਕਾਸ ਕਰਨਾ ਤਾਂ ਜੋ ਸਾਵਾ ਘਰ (Green house) ਪ੍ਰਭਾਵ ਅਤੇ ਵਿਸ਼ਵ ਤਾਪਨ (Global warming) ਦੇ ਨਾਲ ਸਿੱਝਿਆ ਜਾ ਸਕੇ ।

→ ਪਾਣੀ, ਤੋਂ ਅਤੇ ਹਵਾ ਵਰਗੇ ਕਾਇਮ ਰਹਿਣਯੋਗ (ਟਿਕਾਊ) ਸਾਧਨਾਂ ਦਾ ਸੁਰੱਖਿਅਣ ਅਤੇ ਸੰਭਲ ਕੇ ਵਰਤੋਂ ਕਰਨਾ ।

→ ਖ਼ਤਰੇ ਵਿਚਲੀਆਂ ਜਾਂ ਸੰਕਟ ਵਿਚਲੀਆਂ ਜਾਤੀਆਂ ਜਾਂ ਆਵਾਸ ਪ੍ਰਣਾਲੀਆਂ ਨੂੰ ਅਲੋਪ ਹੋਣ ਤੋਂ ਬਚਾਉਣਾ । ਨਾਨ-ਕਲੋਰੋ ਫਲੋਰੋ ਕਾਰਬਨ (Non-CFC) ਤਕਨਾਲੋਜੀ ਵੱਲ ਪਰਿਵਰਤਿਤ ਹੋਣਾ, ਤਾਂ ਜੋ ਓਜ਼ੋਨ ਦੇ ਸਖਣਿਆਉਣ ਸੰਬੰਧੀ ਸਮੱਸਿਆਵਾਂ ਦਾ ਟਾਕਰਾ ਕੀਤਾ ਜਾ ਸਕੇ ।

→ ਸਮਾਜਿਕ ਤੌਰ ‘ਤੇ ਵਾਤਾਵਰਣ ਪ੍ਰਬੰਧਣ ਨਾ ਸਿਰਫ ਵਾਤਾਵਰਣੀ ਸੰਪਦਾ (Environmental assets) ਦੇ ਸੁਰੱਖਿਅਣ ਦਾ ਹੀ ਪੱਖ ਪੂਰਦਾ ਹੈ ਸਗੋਂ ਇਹ ਸਮਾਜੀ ਤੇ ਸਭਿਆਚਾਰਕ ਸੰਪਦਾ ਦੀ ਸੁਰੱਖਿਆ ਸੰਬੰਧੀ ਸਲਾਹ ਦਿੰਦਾ ਹੈ ।

PSEB 12th Class Environmental Education Notes Chapter 4 ਵਾਤਾਵਰਣੀ ਪ੍ਰਬੰਧਣ (ਭਾਗ-1)

→ ਝੱਲਣ ਯੋਗਤਾ ਜਾਂ ਕਾਇਮ ਰਹਿਣ ਯੋਗਤਾ (Sustainability) ਤੋਂ ਭਾਵ ਹੈ ਰਾਸ਼ਟਰਾਂ ਦੇ ਦਰਮਿਆਨ ਅਤੇ ਰਾਸ਼ਟਰਾਂ ਦੇ ਅਮੀਰ-ਗਰੀਬਾਂ ਵਿਚ ਪਾਏ ਜਾਂਦੇ ਪਾੜੇ ਨੂੰ ਸਮਾਨਤਾ ਪ੍ਰਦਾਨ ਕਰਨ ਤੋਂ ਹੈ ।

→ ਭੋਜਨ, ਹਾਊਸਿੰਗ (ਆਵਾਸ), ਸਪੋਰਟ, ਸਿੱਖਿਆ, ਮਨਪਰਚਾਵੇ ਅਤੇ ਤ੍ਰਿਪਤੀ (Fulfillment) ਦੀਆਂ ਅਸਲੀ ਜ਼ਰੂਰਤਾਂ ਦੀ ਪੂਰਤੀ ਲਈ ।

→ ਟਿਕਾਉ ਕਾਇਮ ਰਹਿਣ ਯੋਗ ਖਪਤ (Sustainable Consumption) ਨੂੰ ਵਾਤਾਵਰਣੀ, ਸਮਾਜੀ ਅਤੇ ਨੈਤਿਕ ਮਾਪਦੰਡਾਂ ਨੂੰ ਧਿਆਨ ਦੇਣ ਦੀ ਲੋੜ ਹੋਵੇਗੀ ।

→ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਵਧਾਉਣ ਅਤੇ ਵਿਕਾਸ ਕਰਨ ਦੇ ਵਾਸਤੇ ਪਰਿਸਥਿਤਿਕ-ਸਨੇਹੀ ਦਾ ਵਿਕਾਸ ਇਕ ਚੰਗਾ ਤਰੀਕਾ ਹੈ ।

PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

This PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3) will help you in revision during exams.

PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦਾ ਨੁਕਸਾਨ ਇਕ ਕੁਦਰਤੀ ਪ੍ਰਕਿਰਿਆ ਹੈ । ਇਸ ਦਾ ਮੁੱਖ ਕਾਰਨ ਵਾਯੂਮੰਡਲੀ ਪਰਿਸਥਿਤੀਆਂ ਵਿਚ ਆਈ ਤਬਦੀਲੀ ਹੈ । ਪ੍ਰਿਥਵੀ ਦੇ ਬਹੁਤ ਲੰਮੇ ਭੂ-ਵਿਗਿਆਨਕ ਇਤਿਹਾਸ ਵਿਚ ਕਈ ਜਾਤੀਆਂ ਅਲੋਪ ਹੋ ਗਈਆਂ ਅਤੇ ਉਨ੍ਹਾਂ ਦੀ ਥਾਂ ਤੇ ਵਾਤਾਵਰਣ ਅਨੁਕੂਲਿਤ ਜਾਤੀਆਂ ਦਾ ਵਿਕਾਸ ਹੋਇਆ ਮੰਨਿਆ ਜਾਂਦਾ ਹੈ ।

→ ਅਜੋਕੇ ਜ਼ਮਾਨੇ ਵਿਚ ਮਨੁੱਖੀ ਗਤੀਵਿਧੀਆਂ ਦੇ ਕਾਰਨ ਕਈ ਜਾਤੀਆਂ ਧਰਤੀ ਤੋਂ ਲੁਪਤ ਹੋ ਰਹੀਆਂ ਹਨ । ਇਸ ਨੂੰ ਮਨੁੱਖ ਦੁਆਰਾ ਰਚਿਤ ਅਲੋਪਨ (Anthro pogenic Extinction) ਆਖਦੇ ਹਨ ।

→ ਖੇਤੀਬਾੜੀ ਕਿਰਿਆਵਾਂ, ਮਨੁੱਖਾਂ ਲਈ ਉਪਨਗਰਾਂ ਦਾ ਵਿਕਾਸ, ਉਦਯੋਗ ਅਤੇ ਦੂਸਰੀਆਂ ਕਈ ਹੋਰ ਇੰਫਾ ਬਣਤਰਾਂ (Infrastructures), ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਦੀ ਹੋ ਰਹੀ ਹਾਨੀ ਲਈ ਜ਼ਿੰਮੇਵਾਰ ਹਨ ।

→ ਨਿਵਾਸ ਸਥਾਨਾਂ ਦਾ ਹੋ ਰਿਹਾ ਵਿਖੰਡਨ (Fragmentation) ਅਤੇ ਪਤਨ (Degradation) ਅਜਿਹੀਆਂ ਗਤੀਵਿਧੀਆਂ ਹਨ ਜਿਨ੍ਹਾਂ ਦੇ ਫਲਸਰੂਪ ਵਿਸ਼ਾਲ ਨਿਵਾਸ ਸਥਾਨਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਖੰਡਿਤ ਕੀਤਾ ਜਾ ਰਿਹਾ ਹੈ । ਇਹ ਨਹਿਰਾਂ, ਸੜਕਾਂ, ਰੇਲਵੇ ਪਟੜੀਆਂ (Railway lines) ਅਤੇ ਡੈਮਾਂ ਆਦਿ ਦੀ ਉਸਾਰੀ ਕਾਰਨ ਹੋ ਰਿਹਾ ਹੈ । ਵੱਡੇ ਆਕਾਰ ਵਾਲੇ ਨਿਵਾਸ ਖੇਤਰਾਂ ਦੇ ਖੰਡਿਤ ਕੀਤੇ ਜਾਣ ਦੇ ਫਲਸਰੂਪ ਉਹ ਇਲਾਕੇ, ਜਿਹੜੇ ਕਿ ਵੱਡੇ ਆਕਾਰ ਦੇ ਪੰਛੀਆਂ ਅਤੇ ਥਣਧਾਰੀਆਂ ਲਈ ਲੋੜੀਂਦੇ ਹਨ, ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਅਜਿਹਾ ਹੋਣ ਨਾਲ ਅਜਿਹੀਆਂ ਜਾਤੀਆਂ ਦੀ ਸੰਖਿਆ ਬਹੁਤ ਜ਼ਿਆਦਾ ਘੱਟ ਗਈ
ਹੈ ।

→ ਭੋਜਨ ਅਤੇ ਆਵਾਸ ਸੰਬੰਧੀ ਮਨੁੱਖ ਹਮੇਸ਼ਾ ਹੀ ਕੁਦਰਤ ਉੱਤੇ ਨਿਰਭਰ ਰਿਹਾ ਹੈ । ਪਰ ਵੱਧਦੀ ਹੋਈ ਜਨਸੰਖਿਆ ਦੇ ਕਾਰਨ ਮਨੁੱਖ ਲਾਲਚੀ ਹੋ ਗਿਆ ਹੈ । ਅਜਿਹਾ ਹੋਣ ਦੇ ਕਾਰਨ ਮਨੁੱਖ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਕਰ ਰਿਹਾ ਹੈ । ਬਹੁਤ ਜ਼ਿਆਦਾ ਸ਼ਿਕਾਰ ਕਰਨ ਦੇ ਫਲਸਰੂਪ ਡੋਡੋ ਪੰਛੀ ਮਾਰੀਸ਼ੀਅਸ), ਅਫ਼ਰੀਕਾ ਦਾ ਜ਼ੈਬਰਾ (Zebra) ਅਤੇ ਤਸਮਾਨੀ ਭੇੜੀਆ (Tasmanian wolf) ਅਲੋਪ ਹੋ ਚੁੱਕੇ ਹਨ ।

PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

→ ਕਈ ਜਾਤੀਆਂ ਦੀ ਸੰਖਿਆ ਵਿਚ ਪ੍ਰਦੂਸ਼ਣ ਅਤੇ ਬਦਲ ਰਹੀਆਂ ਵਾਤਾਵਰਣੀ ਹਾਲਤਾਂ ਦੇ ਕਾਰਨ ਘਾਟ ਆਈ ਹੈ ਅਤੇ ਆ ਵੀ ਰਹੀ ਹੈ । ਜੀਵਨਾਸ਼ਕਾਂ ਦੀ ਵਰਤੋਂ, ਉਦਯੋਗਾਂ ਦੇ ਵਿਸ਼ੈਲੇ ਨਿਕਾਸੀ ਪਦਾਰਥ ਅਤੇ ਵਿਕੀਰਣਾਂ (Radiations) ਦਾ ਵੱਡੀ ਸੰਖਿਆ ਵਿਚ ਨਿਕਾਸ ਜਾਂ ਸਾਗਰਾਂ ਵਿਚ ਤੇਲ ਦਾ ਫੈਲਣਾ, ਪ੍ਰਦੂਸ਼ਣ ਦੇ ਆਮ ਕਾਰਨ ਹਨ ।

→ ਕਿਸੇ ਨਿਵਾਸ ਸਥਾਨ ਨਾਲ ਸੰਬੰਧਿਤ ਨਵੀਆਂ ਜਾਤੀਆਂ ਦਾ ਦਾਖਲਾ ਕਿਸੇ ਨਿਵਾਸ ਸਥਾਨ ਨਾਲ ਅਸੰਬੰਧਿਤ ਜਾਤੀਆਂ, ਜਿਨ੍ਹਾਂ ਦਾ ਵਾਤਾਵਰਣ ਨਾਲ ਕਿਸੇ ਵੀ ਪ੍ਰਕਾਰ ਦਾ ਸੰਬੰਧ ਨਾ ਹੋਵੇ, ਉਨ੍ਹਾਂ ਜਾਤੀਆਂ ਨੂੰ ਵਿਦੇਸ਼ੀ ਜਾਂ ਬਾਹਰਲੀਆਂ (Exotic) ਜਾਤੀਆਂ ਆਖਿਆ ਜਾਂਦਾ ਹੈ । ਇਨ੍ਹਾਂ ਵਿਦੇਸ਼ੀ ਜਾਤੀਆਂ ਦੁਆਰਾ ਸਥਾਨਿਕ ਜਾਤੀਆਂ ਦੀ ਭੋਜਨ ਲੜੀ ਵਿਚ ਪਏ ਵਿਘਨ ਦੇ ਕਾਰਨ ਸਥਾਨਕ ਜਾਤੀਆਂ ਅਲੋਪ ਹੋ ਰਹੀਆਂ ਹਨ । ਇਨ੍ਹਾਂ ਵਿਦੇਸ਼ੀ ਜਾਤੀਆਂ ਦੇ ਦਾਖ਼ਲੇ ਨੇ ਟਾਪੂਆਂ ਦੀ ਜੀਵ ਅਨੇਕਰੂਪਤਾ ਦੇ ਪਰਿਸਥਿਤਿਕ ਪ੍ਰਬੰਧ ਦਾ ਬੜਾ ਨੁਕਸਾਨ ਕੀਤਾ ਹੈ ।

→ ਕਾਂਗਰਸੀ ਘਾਹ (Parthenium) ਜਿਹੜੀ ਕਿ ਇਕ ਵਿਦੇਸ਼ੀ ਜਾਤੀ ਹੈ, ਨੇ ਸਾਡੀਆਂ ਸਥਾਨਿਕ ਜਾਤੀਆਂ ਨੂੰ ਬੜੀ ਹਾਨੀ ਪਹੁੰਚਾਈ ਹੈ । ਇਸੇ ਹੀ ਤਰ੍ਹਾਂ ਬਹੁਤ ਤੇਜ਼ੀ ਨਾਲ ਵਧਣ ਵਾਲੇ ਯੂਕਲਿਪਟਸ (ਸਫੈਦਾ) (Eucalyptus) ਦਾ ਰੁੱਖ, ਜਿਸਦੀ ਬੜੀ ਆਰਥਿਕ ਮਹੱਤਤਾ ਹੈ, ਨੇ ਸਥਾਨਿਕ ਜਾਤੀਆਂ ਦੇ ਅਲੋਪ ਹੋਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।

→ ਜੰਗਲੀ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਲਾਹੇਵੰਦ ਪਦਾਰਥ ਜਿਵੇਂ ਕਿ ਸੁਗੰਧੀ ਵਾਲੇ ਪਦਾਰਥ (ਇਤਰ), ਸ਼ਿੰਗਾਰ ਲਈ ਸਾਮਾਨ, ਅਜਾਇਬ ਘਰਾਂ ਵਿਚ ਰੱਖੀਆਂ ਜਾਣ ਵਾਲੀਆਂ ਵਸਤਾਂ, ਸਮੁਰ (Fur), ਹੱਡੀਆਂ (Bones), ਹਾਥੀ ਦੰਦ (Tusk) ਅਤੇ ਸਿੰਗਾਂ (Hons) ਆਦਿ ਦਾ ਵੱਡੀ ਪੱਧਰ ‘ਤੇ ਨਜ਼ਾਇਜ਼) ਵਪਾਰ ਵੀ ਕਸਤੂਰੀ ਹਿਰਨ (Musk deer), ਇਕ ਸਿੰਗ ਵਾਲਾ ਗੈਂਡਾ, ਚੀਤਾ, ਹਾਥੀ ਅਤੇ ਹਿਰਨ ਆਦਿ ਵਰਗੇ ਜੰਗਲੀ ਜੰਤੂਆਂ ਦੇ ਵਿਨਾਸ਼ ਦਾ ਵੱਡਾ ਕਾਰਨ ਹੈ ।

→ International Union for Conservation of Nature and Natural Resources (IUCN) ਨੇ ਰੈੱਡ ਡਾਟਾ ਬੁੱਕ (Red Data Book) ਰੱਖੀ ਹੋਈ ਹੈ। ਇਹ ਪੁਸਤਕ ਇਕ ਪ੍ਰਕਾਰ ਦੀ ਨਾਮ ਸੂਚੀ (Catalogue) ਹੈ, ਜਿਸ ਵਿਚ ਉਹਨਾਂ ਪੌਦਿਆਂ ਅਤੇ ਪਾਣੀਆਂ ਬਾਰੇ ਵੇਰਵਾ ਦਰਜ ਕੀਤਾ ਹੋਇਆ ਹੈ, ਜਿਹਨਾਂ ਦੇ ਅਲੋਪ ਹੋ ਜਾਣ ਦਾ ਖ਼ਤਰਾ ਹੈ । ਇਹ ਤਿੰਨ ਵਰਗ ਹੇਠਾਂ ਲਿਖੇ ਹਨ-

  1. ਖ਼ਤਰੇ ਦੀ ਕਗਾਰ ਤੇ ਜਾਤੀਆਂ (Endangered Species),
  2. ਅਸੁਰੱਖਿਅਤ ਜਾਤੀਆਂ (Vulnerable Species), ਅਤੇ
  3. ਦੁਰਲੱਭ ਜਾਤੀਆਂ (Rare Species) ।

→ ਰੈੱਡ ਡਾਟਾ ਬੁੱਕ ਵਿਚ ਖ਼ਤਰੇ ਵਿਚਲੀਆਂ ਜਾਤੀਆਂ ਦਾ ਰਿਕਾਰਡ ਰੱਖਿਆ ਹੋਇਆ ਹੈ ।

→ ਸੰਕਟ ਵਿਚਲੀਆਂ ਜਾਤੀਆਂ (Endangered Species) – ਜਿਨ੍ਹਾਂ ਜਾਤੀਆਂ ਦੀ ਸੰਖਿਆ ਚਿੰਤਾਜਨਕ ਪੱਧਰ ਤਕ ਘੱਟ ਗਈ ਹੋਵੇ ਜਾਂ ਉਨ੍ਹਾਂ ਦੇ ਨਿਵਾਸ ਸਥਾਨ ਇੰਨੇ ਜ਼ਿਆਦਾ ਘੱਟ ਗਏ ਹੋਣ ਅਤੇ ਉਨ੍ਹਾਂ ਦੇ ਤੁਰੰਤ ਲੁਪਤ ਹੋ ਜਾਣ ਦਾ ਡਰ ਹੋਵੇ, ਤਾਂ ਅਜਿਹੀਆਂ ਜਾਤੀਆਂ ਖ਼ਤਰੇ ਦੀ ਦਲ਼ੀਜ ਤੇ ਜਾਤੀਆਂ ਅਖਵਾਉਂਦੀਆਂ ਹਨ । ਬਾਘ (Tiger), ਕਛੂਆ (Tortoise), ਬੱਬਰ ਸ਼ੇਰ, ਸੁਨਹਿਰੀ ਬਾਂਦਰ (Golden monkey), ਸੰਕਟ ਵਿਚਲੀਆਂ ਕੁੱਝ ਜਾਤੀਆਂ ਦੇ ਉਦਾਹਰਨ ਹਨ ।

→ ਅਸੁਰੱਖਿਅਤ ਜਾਤੀਆਂ (Vulnerable Species) – ਜਿਨ੍ਹਾਂ ਜਾਤੀਆਂ ਦੀ ਜਨਸੰਖਿਆ ਸੱਖਣੀ ਹੋ ਗਈ ਹੋਵੇ ਅਤੇ ਜਿਹਨਾਂ ਜਾਤੀਆਂ ਦੀ ਸੁਰੱਖਿਆ ਯਕੀਨੀ ਨਾ ਹੋਵੇ, ਤਾਂ ਅਜਿਹੀਆਂ ਜਾਤੀਆਂ ਅਸੁਰੱਖਿਅਤ ਜਾਤੀਆਂ ਅਖਵਾਉਂਦੀਆਂ ਹਨ । ਜਿਵੇਂਕਿ ਜੰਗਲੀ ਖੋਤਾ ਅਤੇ ਗੇਟ ਭਾਰਤੀ ਬਸਟਰਡ (Great Indian Basterd) (ਪੰਛੀ) ।

PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

→ ਦੁਰਲੱਭ ਜਾਤੀਆਂ (Rare Species) – ਬਹੁ-ਗਿਣਤੀ ਵਿਚਲੀਆਂ ਉਹ ਜਾਤੀਆਂ, ਜਿਨ੍ਹਾਂ ਦੇ ਭੂਗੋਲਿਕ ਨਿਵਾਸ ਸਥਾਨ ਸੀਮਾਬੱਧ ਹੋਣ, ਦੁਰਲੱਭ ਜਾਤੀਆਂ ਅਖਵਾਉਂਦੀਆਂ ਹਨ |ਹੁਪਿੰਗ ਸਾਰਸ (Whooping Crane) ਇਸ ਦਾ ਉਦਾਹਰਨ ਹੈ । ਉਪਰੋਕਤ ਤਿੰਨਾਂ ਵਰਗਾਂ ਦੇ ਲਈ ਖ਼ਤਰੇ ਜਾਂ ਡਰ (Threatened) ਪਦ ਦੀ ਵਰਤੋਂ ਕੀਤੀ ਜਾਂਦੀ ਹੈ ।

→ ਕਿਸੇ ਜ਼ਮਾਨੇ ਵਿਚ ਇਕ ਸਿੰਗ ਵਾਲਾ ਗੈਂਡਾ, ਗੰਗਾ ਦੇ ਸਾਰੇ ਮੈਦਾਨ (Gangetic plains) ਵਿਚ ਪਾਇਆ ਜਾਂਦਾ ਸੀ । ਪਰ ਹੁਣ ਇਹ ਪਾਣੀ ਕੇਵਲ ਅਸਾਮ ਵਿਚ ਹੀ ਸੀਮਿਤ ਹੈ । ਸੰਨ 1904 ਵਿਚ ਇਹ ਪਾਣੀ ਅਲੋਪ ਹੋਣ ਦੇ ਕੰਢੇ ਤੇ ਸੀ । ਇਸ ਦੀ ਸਾਂਭ-ਸੰਭਾਲ ਅਤੇ ਸੁਰੱਖਿਅਣ ਸੰਬੰਧੀ ਉਠਾਏ ਗਏ ਕਦਮਾਂ ਦੇ ਸਿੱਟੇ ਵਜੋਂ ਹੁਣ ਭਾਰਤੀ ਖੇਤਰ ਵਿਚ ਇਸ ਜੰਤੁ ਦੀ ਸੰਖਿਆ 1000 ਦੇ ਲਗਪਗ ਹੈ ।

→ ਭਾਰਤੀ ਜੰਗਲੀ ਖੋਤਾ (Indian Wild ass) ਵੀ ਇਕ ਦੁਰਲੱਭ ਜਾਤੀ ਹੈ ਅਤੇ | ਇਹ ਪਾਣੀ ਰਣਕੱਛ (ਗੁਜਰਾਤ ਵਿਚ ਹੀ ਪਾਇਆ ਜਾਂਦਾ ਹੈ । ਇਸ ਪਾਣੀ ਦੀ ਜਨਸੰਖਿਆ 720 ਦੇ ਲਗਪਗ ਹੈ ।

→ ਪ੍ਰਾਜੈਕਟ ਟਾਈਗਰ (Project Tiger) – ਇਸ ਪ੍ਰਾਜੈਕਟ ਦਾ ਆਰੰਭ ਸੰਨ 1973 ਨੂੰ ਸ਼ੁਰੂ ਕੀਤਾ ਗਿਆ । ਇਸ ਪ੍ਰਾਜੈਕਟ ਨੇ ਨਾ ਸਿਰਫ਼ ਬਾਘ (Tiger) ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ, ਸਗੋਂ ਇਸ ਪ੍ਰਾਜੈਕਟ ਨੇ ਭਾਰਤ ਦੀਆਂ ਬਾਘ ਰੱਖਾਂ ਵਿਚ ਮੌਜੂਦ ਹੋਰ ਵੀ ਅਨੇਕਾਂ ਪ੍ਰਕਾਰ ਦੇ ਜੀਵ-ਜੰਤੂਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ । ਹਿਮਾਲਿਆਈ ਭੇੜੀਆ (Himalayan Wolf) ਵੀ ਖ਼ਤਰੇ ਵਿਚ ਹੈ ਕਿਉਂਕਿ ਚਰਵਾਹੇ ਆਪਣੀਆਂ ਪਾਲਤੂ ਭੇਡਾਂ-ਬੱਕਰੀਆਂ ਨੂੰ ਬਚਾਉਣ ਦੇ ਲਈ ਇਸ ਜਾਨਵਰ ਨੂੰ ਮਾਰਦੇ ਰਹਿੰਦੇ ਹਨ ।

→ ਪੰਛੀਆਂ ਵਿਚੋਂ ਗੇਟ ਭਾਰਤੀ ਬਸਟਰਡ (Great Indian Bastard) ਸਭ ਤੋਂ ਜ਼ਿਆਦਾ ਖ਼ਤਰੇ ਵਿਚ ਹੈ । ਪੈਲੀਕੈਨ (Pelican) ਵੀ ਖ਼ਤਰੇ ਵਿਚਲੀ ਜਾਤੀ ਹੈ । ਪਾਣੀ ਦੇ ਪ੍ਰਦੂਸ਼ਿਤ ਹੋਣ ਦੇ ਕਾਰਨ ਇਹ ਜਲ ਪੰਛੀ ਵੀ ਖ਼ਤਰੇ ਵਾਲੀ ਸ਼੍ਰੇਣੀ ਵਿਚ ਆਉਂਦੇ ਹਨ ।

→ ਪ੍ਰਾਣੀ ਸਮੂਹ, ਜਿਸ ਵਿਚ ਛਿਪਕਲੀਆਂ, ਸੱਪ, ਮਗਰਮੱਛ, ਕੱਛੂ, ਸਮੁੰਦਰੀ ਕੱਛੂ (Turtles) ਆਦਿ ਸ਼ਾਮਿਲ ਹਨ, ਦੇ ਪੱਖ ਤੋਂ ਭਾਰਤ ਇਕ ਅਮੀਰ ਦੇਸ਼ ਹੈ । ਘੜਿਆਲ (Gharial) ਕੇਵਲ ਭਾਰਤ ਵਿਚ ਹੀ ਪਾਇਆ ਜਾਂਦਾ ਹੈ ਅਤੇ ਇਹ ਬਹੁਤ ਸੰਕਟ ਵਿਚ ਹੈ ।

ਹੁਣ ਇਹ ਖਿਆਲ ਕੀਤਾ ਜਾਂਦਾ ਹੈ ਕਿ ਕੁੱਝ ਇਲਾਕਿਆਂ ਵਿਚ ਵਿਸ਼ਵ ਤਾਪਨ ਅਤੇ ਉੱਚੀ ਊਰਜਾ ਵਾਲੀਆਂ ਵਿਕਿਰਣਾਂ ਦੇ ਮਾੜੇ ਪ੍ਰਭਾਵ ਜਲ-ਥਲੀ ਜੀਵਾਂ ਦੀਆਂ ਅਨੇਕਾਂ ਜਾਤੀਆਂ ਉੱਪਰ ਪੈ ਰਹੇ ਹਨ । ਸੁਨਹਿਰੀ ਰੋਡ (Golden Toad) ਦੀ ਅੱਜ-ਕਲ ਸੰਕਟਮਈ ਹਾਲਤ ਚਿੰਤਾਜਨਕ ਹੈ ।

→ ਜਲ ਸ੍ਰੋਤਾਂ ਦੇ ਪ੍ਰਦੂਸ਼ਿਤ ਹੋ ਜਾਣ ਨਾਲ ਮੱਛੀਆਂ ਦੀਆਂ ਕਈ ਜਾਤੀਆਂ ਦੁਰਲੱਭ ਹੋ ਰਹੀਆਂ ਹਨ । ਸਮੁੰਦਰੀ ਮੱਛੀਆਂ ਦੇ ਬਹੁਤ ਜ਼ਿਆਦਾ ਫੜਨ ਨਾਲ ਇਨ੍ਹਾਂ ਮੱਛੀਆਂ
ਦੀ ਹੋਂਦ ਖ਼ਤਰੇ ਵਿਚ ਪੈ ਗਈ ਹੈ ।

→ ਮਨੁੱਖ ਦੁਆਰਾ ਕੁਦਰਤੀ ਸਾਧਨਾਂ ਦੇ ਲੋੜ ਤੋਂ ਬਹੁਤ ਜ਼ਿਆਦਾ ਸ਼ੋਸ਼ਣ ਅਤੇ ਪ੍ਰਦੂਸ਼ਣ ਦੇ ਕਾਰਨ ਜੀਵ ਅਨੇਕਰੂਪਤਾ ਦਿਨੋ-ਦਿਨ ਘੱਟਦੀ ਜਾ ਰਹੀ ਹੈ । ਜੈਵਿਕ ਵਿਭਿੰਨਤਾ/ ਜੀਵ ਅਨੇਕਰੂਪਤਾ ਦੀ ਹਾਨੀ ਲਈ ਵਿਦੇਸ਼ੀ ਜਾਤੀਆਂ ਦਾ ਦਾਖ਼ਲਾ ਅਤੇ ਜਲਵਾਯੂ ਵਿਚ ਹੋ ਰਹੀਆਂ ਤਬਦੀਲੀਆਂ ਵੀ ਜ਼ਿੰਮੇਵਾਰ ਹਨ ।ਇਸ ਕਾਰਨ ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਅਤੇ ਸਾਂਭ-ਸੰਭਾਲ ਲਈ ਮਨੁੱਖ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ।

→ ਕਈ ਸੰਗਠਨ ਜਿਵੇਂ ਕਿ ਆਈ. ਯੂ. ਸੀ. ਐੱਨ. (IUCN), ਯੂ. ਐੱਨ. ਈ. ਪੀ. (UNEP) ਅਤੇ ਡਬਲਯੂ. ਡਬਲਯੂ. ਆਈ. (w.w.1.) ਅਤੇ ਡਬਲਯੂ. ਡਬਲਯੂ. ਐੱਫ. (W.W.F.) ਵਰਗੇ ਸੰਗਠਨ ਵੀ ਜੈਵਿਕ ਵਿਭਿੰਨਤਾ ਦੇ ਸੁਰੱਖਿਅਣ ਵਿਚ ਆਪਣੀ-ਆਪਣੀ ਭੂਮਿਕਾ ਨਿਭਾ ਰਹੇ ਹਨ ।

PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

→ ਵਿਸ਼ੇਸ਼ ਵਰਗ ਦੇ ਅਜਿਹੇ ਸਥਾਨ ਜਿਹਨਾਂ ਦਾ ਸਥਾਨਕ ਲੋਕ ਇਕ ਅੰਗ ਹੁੰਦੇ ਹਨ, ਨੂੰ ਜੀਵ ਮੰਡਲ ਰੱਖਾਂ ਜਾਂ ਜੀਵ ਮੰਡਲ ਸੁਰੱਖਿਅਤ ਸਥਾਨ (Biosphere Reserves) ਆਖਿਆ ਜਾਂਦਾ ਹੈ । ਜੀਵ ਮੰਡਲੀ ਰੱਖਾਂ ਦੀ ਧਾਰਨਾ ਯੂਨੈਸਕੋ (UNESCO) ਨੇ ਮਨੁੱਖ ਅਤੇ ਜੀਵ ਮੰਡਲ (Man and Biosphere) ਪ੍ਰੋਗਰਾਮ ਦੇ ਅਧੀਨ ਸੰਨ 1975 ਨੂੰ ਸ਼ੁਰੂ ਕੀਤੀ । ਭਾਰਤ ਵਿਚ ਮਈ, 2002 ਤਕ ਜੀਵ ਮੰਡਲ ਰੱਖਾਂ ਦੀ ਸੰਖਿਆ 13 ਸੀ ।

→ ਜੀਵ ਮੰਡਲ ਸੁਰੱਖਿਅਤ ਸਥਾਨ (Biosphere Reserves) – ਇਹ ਵਿਸ਼ੇਸ਼ ਕਿਸਮ ਦੇ ਸੁਰੱਖਿਅਤ ਸਥਾਨ ਹਨ, ਜਿਨ੍ਹਾਂ ਵਿਚ ਸਥਾਨਿਕ ਲੋਕਾਂ ਦੀ ਭਾਗੀਦਾਰੀ ਵੀ ਸ਼ਾਮਲ ਹੁੰਦੀ ਹੈ ਅਤੇ ਉਹ ਇਸ ਪ੍ਰੋਗਰਾਮ ਦਾ ਇਕ ਅਨਿੱਖੜਵਾਂ ਅੰਗ ਵੀ ਹੁੰਦੇ ਹਨ । ਯੂਨੈਸਕੋ (UNESCO) ਵਲੋਂ ਮਨੁੱਖ ਅਤੇ ਜੀਵ ਮੰਡਲ ਪ੍ਰੋਗਰਾਮ (Man and Biosphere Programme) ਦੀ ਸਕੀਮ ਦੇ ਅਧੀਨ ਇਹ ਪ੍ਰੋਗਰਾਮ ਸੰਨ 1975 ਨੂੰ ਸ਼ੁਰੂ ਕੀਤਾ ਗਿਆ । ਸੰਨ 2002 ਤਕ ਭਾਰਤ ਵਿਚ ਇਨ੍ਹਾਂ ਜੀਵ ਮੰਡਲੀ ਰੁੱਖਾਂ ਦੀ ਸੰਖਿਆ 13 ਹੈ ।

→ ਰਾਸ਼ਟਰੀ/ਨੈਸ਼ਨਲ ਪਾਰਕਾਂ (National Parks) – ਇਹ ਅਜਿਹੇ ਸੁਰੱਖਿਅਤ ਸਥਾਨ ਹਨ ਜਿਹੜੇ ਸੰਕਟ ਵਿਚਲੇ ਜੰਗਲੀ ਜੰਤੂਆਂ ਅਤੇ ਜੰਗਲੀ ਪੌਦਿਆਂ ਅਤੇ ਉਹਨਾਂ ਦੇ ਕੁਦਰਤੀ ਆਵਾਸ ਸਥਾਨਾਂ ਵਜੋਂ ਰਿਜ਼ਰਵ ਰੱਖੇ ਗਏ ਹਨ । ਇਸ ਸਮੇਂ ਭਾਰਤ ਵਿਚ 97 ਨੈਸ਼ਨਲ ਪਾਰਕਾਂ ਹਨ । ਭਾਰਤ ਵਿਚ ਮਸ਼ਹੂਰ ਨੈਸ਼ਨਲ ਪਾਰਕਾਂ ਵਿਚ ਹੇਠ ਲਿਖੇ ਸ਼ਾਮਿਲ ਹਨ-
ਗੇਟ ਹਿਮਾਲੀਅਨ ਨੈਸ਼ਨਲ ਪਾਰਕ, ਆਸਾਮ ਦੀ ਕਾਜੀਰੰਗਾ ਪਾਰਕ (ਜਿਹੜੀ ਇਕ ਸਿੰਗ ਵਾਲੇ ਗੈਂਡੇ ਲਈ ਪ੍ਰਸਿੱਧ ਹੈ), ਮੱਧ ਪ੍ਰਦੇਸ਼ ਦੀ ਕਾਨ੍ਹ ਨੈਸ਼ਨਲ ਪਾਰਕ ਜਿੱਥੇ ਗੇਟ ਭਾਰਤੀ ਬਾਸਟਰਡ (ਪੰਛੀ), ਕਾਲੇ ਹਿਰਨ, ਨੀਲਗਾਏ (Nilgai) ਅਤੇ ਚਿੰਕਾਰਾ (Chinkara) ਸੁਰੱਖਿਅਤ ਹਨ । ਗੁਜਰਾਤ ਪ੍ਰਾਂਤ ਵਿਖੇ ਸਥਿਤ ਮੈਰੀਨ ਨੈਸ਼ਨਲ ਪਾਰਕ ਜਿੱਥੇ ਮੋਗਿਆਂ (Corals) ਦਾ ਸੁਰੱਖਿਅਣ ਹੁੰਦਾ ਹੈ ।

→ ਰੱਖ (Sanctuary) – ਜੰਗਲੀ ਜੰਤੂਆਂ ਦੇ ਲਈ ਨਿਸ਼ਚਿਤ ਕੀਤਾ ਗਿਆ ਇਹ ਇਕ ਅਜਿਹਾ ਸਥਾਨ ਹੈ ਜਿੱਥੇ ਇਨ੍ਹਾਂ ਜੀਵਾਂ ਦੇ ਸ਼ਿਕਾਰ ਕਰਨ ਦੀ ਪੂਰਨ ਤੌਰ ‘ਤੇ ਮਨਾਹੀ ਕੀਤੀ ਗਈ ਹੈ । ਪਰ ਇਨ੍ਹਾਂ ਰੁੱਖਾਂ ਵਿਚ ਸੀਮਿਤ ਤੌਰ ਤੇ ਮਨੁੱਖੀ ਸਰਗਰਮੀਆਂ, ਜਿਵੇਂ ਕਿ ਇਮਾਰਤੀ ਲੱਕੜੀ ਦੀ ਪ੍ਰਾਪਤੀ, ਜੰਗਲ ਵਿਚ ਪੈਦਾ ਹੋਣ ਵਾਲੇ ਪਦਾਰਥਾਂ ਨੂੰ ਚੁੱਗਣ ਅਤੇ ਖੇਤੀ ਕਰਨ ਦੀ ਆਗਿਆ ਹੁੰਦੀ ਹੈ | ਭਾਰਤ ਵਿਚ ਅਜਿਹੀਆਂ ਰੱਖਾਂ 500 ਹਨ । ਡਾਚੀਗਾਮ ਰੱਖ (Dachigram Sanctuary), ਮੈਰੀਨ ਰੱਖ (Marine Sanctuary) ਭਰਤਪੁਰ, ਰਣਥੰਭੋਰ ਅਤੇ ਗੀਰ ਰੱਖਾਂ ਕਾਫ਼ੀ ਪ੍ਰਸਿੱਧ ਹਨ ।

→ ਭਾਰਤ ਵਿਚ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਨੂੰ ਸੁਰੱਖਿਅਤ ਕਰਨ ਦਾ ਪਰੰਪਰਾਗਤ ਤਰੀਕਾ ਪਵਿੱਤਰ ਵਣਾਂ ਅਤੇ ਝੀਲਾਂ ਦਾ ਸੁਰੱਖਿਅਣ ਹੈ । ਧਾਰਮਿਕ ਭਾਵਨਾਵਾਂ ਦੇ ਕਾਰਨ ਸਥਾਨਿਕ ਕਬਾਇਲੀ ਲੋਕ ਇਨ੍ਹਾਂ ਦੀ ਪੂਜਾ ਕਰਦੇ ਹਨ ! ਅਜਿਹੇ ਵਣ ਮੇਘਾਲਿਆ ਦੀਆਂ ਖਾਸੀ (Khasi) ਅਤੇ ਐੱਤੀਆ (Jaintia) ਨਾਮਕ ਪਹਾੜੀਆਂ ਵਿਖੇ ਹਨ । ਰਾਜਸਥਾਨ ਦੀਆਂ ਅਰਾਵਲੀ ਪਹਾੜੀਆਂ (Aravalli hills), ਮੱਧ ਪ੍ਰਦੇਸ਼ ਦੇ ਸਕਗੁਜਾ, ਚੰਦਾ ਅਤੇ ਬਸਤਰ ਖੇਤਰ ਅਤੇ ਸਿੱਕਮ ਦੀ ਖੇਚਿਓਪਾਲਰੀ ਝੀਲ ਨੂੰ ਸਥਾਨਕ ਲੋਕਾਂ ਵੱਲੋਂ ਪਵਿੱਤਰ ਘੋਸ਼ਿਤ ਕੀਤਾ ਹੋਇਆ ਹੈ । ਇਸ ਤਰ੍ਹਾਂ ਉੱਥੇ ਮਿਲਣ ਵਾਲੇ ਬਨਸਪਤੀ ਸਮੂਹ ਅਤੇ ਪਾਣੀ ਸਮੂਹ ਨੂੰ ਸੁਰੱਖਿਅਣ ਉਪਲੱਬਧ ਹੋ ਜਾਂਦਾ ਹੈ ।

→ ਭਾਰਤ ਦੀ ਜੰਗਲੀ ਜੀਵਨ ਸੰਸਥਾ (Wildlife Institute of India) ਵਲੋਂ ਸੰਨ 2008 ਨੂੰ ਛਾਪੀ ਗਈ ਰਿਪੋਰਟ ਦੇ ਅਨੁਸਾਰ ਭਾਰਤ ਵਿਚ 14 ਜੀਵ ਮੰਡਲ ਰਿਜ਼ਰਵਜ਼, 97 ਨੈਸ਼ਨਲ ਪਾਰਕ ਅਤੇ 508 ਰੱਖਾਂ (Sanctuaries) ਹਨ ।

→ ਬੋਟੈਨੀਕਲ ਬਾਗਾਂ (Botanical Gardens) ਦੀ ਤਰ੍ਹਾਂ ਵਿਸ਼ਵ ਭਰ ਵਿਚ 800 ਦੇ ਲਗਪਗ ਚਿੜੀਆ ਘਰ (Zoos) ਹਨ ਜਿਨ੍ਹਾਂ ਦੀ ਦੇਖਭਾਲ ਮਾਹਿਰ ਕਰਦੇ ਹਨ । ਇਹਨਾਂ ਚਿੜੀਆ ਘਰਾਂ ਵਿਚ ਮਿਲਣ ਵਾਲੀਆਂ ਜਾਤੀਆਂ, ਜਿਨ੍ਹਾਂ ਵਿਚ ਜਲ-ਥਲੀ ਜੰਤੂ, ਰੀਂਗਣ ਵਾਲੇ ਜੰਤੂ, ਪੰਛੀ ਅਤੇ ਥਣਧਾਰੀ ਜੰਤੂਆਂ ਦੀਆਂ 3000 ਦੇ ਲਗਪਗ ਜਾਤੀਆਂ ਮੌਜੂਦ ਹਨ | ਆਧੁਨਿਕ ਚਿੜੀਆ ਘਰਾਂ ਤੋਂ ਸੈਲਾਨੀਆਂ ਨੂੰ ਜੰਤੂਆਂ ਬਾਰੇ ਕਾਫ਼ੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਹ ਸੈਲਾਨੀ ਜੰਤੂਆਂ ਨੂੰ ਬਹੁਤ ਨੇੜਿਓਂ ਵੇਖ ਸਕਦੇ ਹਨ । ਇਹਨਾਂ ਚਿੜੀਆ ਘਰਾਂ ਵਿਚ ਆਪਣੀ ਪੱਧਰ ਤੇ ਹੀ ਬੰਦੀ ਨਸਲਕਸ਼ੀ (Captive Breeding) ਦੇ ਪ੍ਰੋਗਰਾਮ ਕੀਤੇ ਜਾਂਦੇ ਹਨ ।

PSEB 12th Class Environmental Education Notes Chapter 3 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-3)

→ ਜਨ ਸਧਾਰਨ ਅਤੇ ਜੰਗਲੀ ਜੀਵਨ ਵਿਚਾਲੇ ਸੰਘਰਸ਼ ਪ੍ਰਾਚੀਨ ਸਮਿਆਂ ਤੋਂ ਹੀ ਚਲਦਾ ਆ ਰਿਹਾ ਹੈ ਅਤੇ ਇਸ ਸੰਘਰਸ਼ ਨੂੰ ਘਟਾਉਣ ਦਾ ਮੁੱਖ ਮੰਤਵ ਕੁਦਰਤੀ ਖ਼ਤਰਿਆਂ ਦੇ ਅਭਾਵੀ ਜਾਂ ਨਾ-ਪੱਖੀ (Negative) ਪ੍ਰਭਾਵਾਂ ਨੂੰ ਘਟਾਉਣ ਤੋਂ ਹੈ । ਸ਼ਾਂਤ ਕਰਨਾ (Mitigation) – ਜੰਗਲੀ ਜੀਵਨ ਅਤੇ ਮਨੁੱਖ ਜਾਤੀ ਦੇ ਵਿਚਾਲੇ ਹੋਣ ਵਾਲੇ ਸੰਘਰਸ਼ ਨੂੰ ਘੱਟ ਕਰਨ ਨੂੰ ਸ਼ਾਂਤ ਕਰਨਾ ਆਖਦੇ ਹਨ । ਇਸ ਸੰਘਰਸ਼ ਨੂੰ ਘੱਟ ਕਰਨ ਦੇ ਲਈ ਹੇਠ ਲਿਖੇ ਸੁਝਾਅ ਦਿੱਤੇ ਜਾਂਦੇ ਹਨ-

  • ਫ਼ਸਲਾਂ ਦੇ ਘੱਟ ਝਾੜ ਨੂੰ ਵਧਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ । ਅਜਿਹਾ ਕਰਨ ਦੇ ਵਾਸਤੇ ਕੇਵਲ ਉਨ੍ਹਾਂ ਫ਼ਸਲਾਂ ਜਿਨ੍ਹਾਂ ਨੂੰ ਜਾਨਵਰ ਪਸੰਦ ਨਹੀਂ ਕਰਦੇ ਹੋਣ ਅਤੇ ਮਿਰਚਾਂ (Chillies) ਤੇ ਤੰਮਾਕੂ ਆਦਿ ਵਰਗੀਆਂ ਫ਼ਸਲਾਂ, ਜਿਹੜੀਆਂ ਕਿ ਜਾਨਵਰਾਂ ਨੂੰ ਖੇਤਾਂ ਤੋਂ ਬਾਹਰ ਰੱਖਦੀਆਂ ਹਨ, ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।
  • ਜੇਕਰ ਕਿਸੇ ਖੇਤਰ ਵਿਚ ਕਿਸੇ ਜਾਤੀ ਦੀ ਸੰਖਿਆ ਬਹੁਤ ਜ਼ਿਆਦਾ ਹੋ ਗਈ ਹੈ, ਤਾਂ ਇਹਨਾਂ ਦੇ ਮੈਂਬਰਾਂ ਨੂੰ ਦੂਰ-ਦੁਰਾਡੇ ਲਿਜਾ ਕੇ ਛੱਡਿਆ ਜਾ ਸਕਦਾ ਹੈ ਜਾਂ ਭੇਜਿਆ ਜਾ ਸਕਦਾ ਹੈ ।
  • ਜੰਗਲੀ ਮਾਸਾਹਾਰੀਆਂ ਤੋਂ ਭੇਡਾਂ ਅਤੇ ਬੱਕਰੀਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ।
  • ਜਿਨ੍ਹਾਂ ਪਿੰਡ ਵਾਸੀਆਂ ਦੇ ਜਾਨਵਰਾਂ ਦਾ ਜੰਗਲੀ ਜੀਵ ਨੁਕਸਾਨ ਕਰਦੇ ਹਨ, ਉਨ੍ਹਾਂ ਪਿੰਡ ਵਾਸੀਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ।
  • ਜਿਹੜੇ ਸਮੁਦਾਇ ਜੰਗਲਾਂ ਦੇ ਨੇੜੇ ਜਾਂ ਜੰਗਲਾਂ ਦੇ ਵਿਚ ਨਿਵਾਸ ਕਰਦੇ ਹਨ, ਉਹਨਾਂ ਨੂੰ ਜੀਵਨ ਦੇ ਨਿਰਬਾਹ ਲਈ ਬਦਲਵੇਂ ਸਾਧਨ ਦਿੱਤੇ ਜਾਣੇ ਚਾਹੀਦੇ ਹਨ, ਤਾਂ ਜੋ ਉਹਨਾਂ ਦੀ ਵਣਾਂ ਤੋਂ ਪ੍ਰਾਪਤ ਹੋਣ ਵਾਲੀਆਂ ਵਸਤਾਂ ਉੱਤੇ ਨਿਰਭਰਤਾ ਘੱਟ ਹੋ ਸਕੇ ।
  • ਜੰਗਲੀ ਜੀਵਨ ਦੀ ਮਹੱਤਤਾ ਬਾਰੇ ਸਥਾਨਕ ਲੋਕਾਂ ਨੂੰ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Important Questions, and Answers.

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਦਯੋਗਿਕ ਇਕਾਈਆਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਫੈਕਟਰੀ ਐਕਟ, 1948 ॥

ਪ੍ਰਸ਼ਨ 2.
‘‘ਦ ਵਰਕਰ ਐਕਟ’’ (The Worker Act) ਕਦੋਂ ਲਾਗੂ ਹੋਇਆ ?
ਉੱਤਰ-
15 ਅਪਰੈਲ, 1987 ।

ਪਸ਼ਨ 3.
‘‘ਦ ਮਾਈਨ ਐਕਟ’’ (The Mine Act) 1952 ਦਾ ਕੀ ਉਦੇਸ਼ ਹੈ ?
ਉੱਤਰ-
ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੀ ਦੇਖਭਾਲ।

ਪ੍ਰਸ਼ਨ 4.
ਦੋ ਜਲਨਸ਼ੀਲ ਵਾਂ ਦੇ ਨਾਂ ਦੱਸੋ ।
ਉੱਤਰ-
ਡਾਈਇਥਾਈਲ ਈਥਰ, ਪੈਟਰੋਲ, ਐਸੀਟੋਨ, ਪੈਟਰੋਲੀਅਮ ਗੈਸ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਦੋ ਜਲਨਸ਼ੀਲ ਠੋਸ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਾਈਟਰੋ-ਸੈਲੂਲੋਸ, ਕੈਲਸ਼ੀਅਮ ਕਾਰਬਾਈਡ।

ਪ੍ਰਸ਼ਨ 6.
ਵਿਸ਼ਾਕਤ ਜਾਂ ਜ਼ਹਿਰੀਲੇ ਪਦਾਰਥਾਂ ਦਾ ਸਰੀਰ ਦੀ ਚਮੜੀ ਨਾਲ ਮਿਲਣ ‘ਤੇ ਕੀ ਅਸਰ ਹੋਵੇਗਾ ?
ਉੱਤਰ-
ਸਰੀਰ ਦੀ ਚਮੜੀ ਵਿਚ ਖਿੱਚ, ਜਖ਼ਮ ਜਾਂ ਫੋੜੇ।

ਪ੍ਰਸ਼ਨ 7.
ILO ਦਾ ਪੂਰਾ ਨਾਂ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (Intemational Labour Organisation) ।

ਪ੍ਰਸ਼ਨ 8.
ਮੁੱਢਲਾ ਇਲਾਜ (First Aid) ਕੌਣ ਕਰਦਾ ਹੈ ?
ਉੱਤਰ-
ਪੜਿਆ-ਲਿਖਿਆ ਸਹਾਇਕ ਹੀ ਮੁੱਢਲੀ ਸਹਾਇਤਾ ਜਾਂ ਇਲਾਜ ਕਰਦਾ ਹੈ।

ਪ੍ਰਸ਼ਨ 9.
ਆਪਾਤਕਾਲੀਨ ਹਾਲਤ ਦੀ ਸੂਚਨਾ ਕਿਹੜੇ ਢੰਗਾਂ ਰਾਹੀਂ ਦਿੱਤੀ ਜਾ ਸਕਦੀ ਹੈ ?
ਉੱਤਰ-
ਜਾਗਰੁਕ ਸਤਰ, ਅਖਬਾਰ, ਵਿਭਾਗਾਂ ਵਿਚ ਇਕੱਠੇ ਹੋ ਕੇ, ਨੋਟਿਸ ਬੋਰਡ ਅਤੇ ਘੋਸ਼ਣਾਵਾਂ ਦੁਆਰਾ।

ਪ੍ਰਸ਼ਨ 10.
ਮੁੱਢਲੀ ਸਹਾਇਤਾ ਵਾਲੇ ਬਕਸੇ ਵਿਚ ਕੀ ਹੋਣਾ ਚਾਹੀਦਾ ਹੈ ?
ਉੱਤਰ-
ਜ਼ਰੂਰੀ ਮਾਤਰਾ ਵਿਚ ਹੀ ਇਲਾਜ ਕਰਨ ਵਾਲਾ ਸਾਮਾਨ ਹੋਣਾ ਚਾਹੀਦਾ ਹੈ।

ਪ੍ਰਸ਼ਨ 11.
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਦਸਤਾਨੇ ਪਾਉਣੇ ਚਾਹੀਦੇ ਹਨ।

ਪ੍ਰਸ਼ਨ 12.
1948 ਦੇ ਫੈਕਟਰੀ ਐਕਟ ਵਿਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਖ਼ਤਰਨਾਕ ਉਦਯੋਗਾਂ ਦੀ ਸੂਚੀ ਦਿੱਤੀ ਹੈ ?
ਉੱਤਰ-
29 ਉਦਯੋਗਾਂ ਦੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 13.
1948 ਦੇ ਫੈਕਟਰੀ ਐਕਟ ਵਿਚ ਆਖਿਰੀ ਸੰਸ਼ੋਧਨ ਕਦੋਂ ਕੀਤਾ ਗਿਆ ?
ਉੱਤਰ-
1987 ਵਿਚ।

ਪ੍ਰਸ਼ਨ 14.
1986 ਦੇ ਵਾਤਾਵਰਣ ਸੁਰੱਖਿਆ ਸੰਬੰਧੀ ਕਾਨੂੰਨ ਦੀ ਕਿਹੜੀ ਧਾਰਾ ਵਿਚ ਘਾਤਕ ਪਦਾਰਥਾਂ ਦੇ ਸਹੀ ਰੱਖ-ਰਖਾਵ ‘ਤੇ ਜ਼ੋਰ ਦਿੱਤਾ ਗਿਆ ?
ਉੱਤਰ-
ਧਾਰਾ 8 ਵਿਚ।

ਪ੍ਰਸ਼ਨ 15.
ਰਾਸ਼ਟਰੀ ਵਾਤਾਵਰਣ ਟ੍ਰਿਬਿਊਨਲ ਐਕਟ ਕਦੋਂ ਪਾਸ ਕੀਤਾ ਗਿਆ ?
ਉੱਤਰ-
1995 ਵਿਚ।

ਪ੍ਰਸ਼ਨ 16.
ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਬਿਜਲੀ ਦੀ ਸਪਲਾਈ ਵਿਚ ਕਰੰਟ, ਉਬਲਦੇ ਦ੍ਰਵ ਦੇ ਫੈਲਣ ਨਾਲ ਜਾਂ ਜਲਨ ਵਾਲੇ ਪਦਾਰਥਾਂ ਦੇ ਕਾਰਨ।

ਪ੍ਰਸ਼ਨ 17.
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਵਰਤੋਂ ਐਮਰਜੈਂਸੀ ਦੀ ਹਾਲਤ ਦੇ ਦੌਰਾਨ ਮੁੱਢਲੀ ਸਹਾਇਤਾ ਲਈ ਉਸ ਵਿਭਾਗ ਨਾਲ ਸੰਬੰਧ ਬਣਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਕੀ ਹੈ ?
ਉੱਤਰ-
ਮੁੱਢਲੀ ਸਹਾਇਤਾ ਦਾ ਪ੍ਰਬੰਧ ਕਰਨਾ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।

ਪ੍ਰਸ਼ਨ 19.
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਿਉਂ ਕੀਤਾ ਗਿਆ ?
ਉੱਤਰ-
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਰਮਚਾਰੀਆਂ ਦੀ ਪੂਰੀ ਸੁਰੱਖਿਆ ਦੇ ਲਈ, ਮਨੁੱਖੀ ਪੀੜਾ ਨੂੰ ਘੱਟ ਕਰਨ ਲਈ, ਕੰਮ ਦੇ ਦੌਰਾਨ ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਖ਼ਤਰੇ ਨੂੰ ਘੱਟ ਕਰਨ ਲਈ ਕੀਤਾ ਗਿਆ।

ਪ੍ਰਸ਼ਨ 20.
ਵਾਤਾਵਰਣ ਕਾਨੂੰਨ ਨੂੰ ਕਿਸ ਦੀ ਮਦਦ ਨਾਲ ਲਾਗੂ ਕੀਤਾ ਗਿਆ ਹੈ ?
ਉੱਤਰ-
ਕੇਂਦਰੀ ਅਤੇ ਰਾਜ ਪ੍ਰਦੂਸ਼ਣ ਨਿਯੰਤਰਨ ਬੋਰਡ।

ਪ੍ਰਸ਼ਨ 21.
ਵਾਤਾਵਰਣ ਸੁਰੱਖਿਆ ਐਕਟ (Environment Protection Act) ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ 1986 ਨੂੰ ਲਾਗੂ ਹੋਇਆ ।

ਪ੍ਰਸ਼ਨ 22.
ਫੈਕਟਰੀ ਐਕਟ 1948 Factory Act, 1948) ਦੇ ਘੇਰੇ ਹੇਠ ਉਦਯੋਗਾਂ ਦੀ ਸੰਖਿਆ ਕਿੰਨੀ ਹੈ ?
ਉੱਤਰ-
ਇਹ ਸੰਖਿਆ 29 ਹੈ ।

ਪ੍ਰਸ਼ਨ 23.
ਰਾਸ਼ਟਰੀ ਸੁਰੱਖਿਆ ਦਿਵਸ (National Safety Day) ਕਦੋਂ ਮਨਾਉਂਦੇ ਹਨ ?
ਉੱਤਰ-
ਇਹ ਦਿਵਸ 4 ਮਾਰਚ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 24.
ਰਾਸ਼ਟਰ ਸੁਰੱਖਿਆ ਦਿਵਸ ਕੀ ਦਰਸਾਉਂਦਾ ਹੈ ?
ਉੱਤਰ-
ਇਹ ਦਿਵਸ ਰਾਸ਼ਟਰੀ ਸੁਰੱਖਿਆ ਕੌਂਸਲ (National Security Day) ਦੇ ਸਥਾਪਨਾ ਦਿਵਸ ਨੂੰ ਦਰਸਾਉਂਦਾ ਹੈ ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 25.
ਅੱਗ ਫੜਣ ਵਾਲੀਆਂ ਗੈਸਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਿਹੜੀਆਂ ਗੈਸਾਂ ਨੂੰ ਨਿਪੀੜਿਆ ਜਾ ਸਕਦਾ ਹੋਵੇ, ਤਰਲ ਵਿਚ ਬਦਲਿਆ ਜਾ ਸਕਦਾ ਹੋਵੇ ਜਾਂ ਦਬਾਉ ਹੇਠ ਪਾਣੀ ਵਿਚ ਘੋਲਿਆ ਜਾ ਸਕੇ, ਉਹਨਾਂ ਗੈਸਾਂ ਨੂੰ ਜਲਣਸ਼ੀਲ ਗੈਸਾਂ ਆਖਦੇ ਹਨ ।

ਪ੍ਰਸ਼ਨ 26.
ਕੁੱਝ ਠੋਸ ਜਲਣਸ਼ੀਲ (Flammable) ਤਰਲ ਪਦਾਰਥਾਂ ਦੇ ਨਾਮ ਦੱਸੋ !
ਉੱਤਰ-
ਇਥਾਈਲ ਈਥਰ, ਐਲਕੋਹਲ, ਪੈਟਰੋਲ , ਮਿੱਟੀ ਦਾ ਤੇਲ ਅਤੇ ਡੀਜ਼ਲ ਆਦਿ ।

ਪ੍ਰਸ਼ਨ 27.
ਕੁਝ ਠੋਸ ਜਲਣਸ਼ੀਲ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਫਾਸਫੋਰਸ, ਐਲੂਮੀਨੀਅਮ, ਮਾਚਸ ਅਤੇ ਨਾਈਟ੍ਰੋਸੈਲੂਲੋਜ਼ ।

ਪ੍ਰਸ਼ਨ 28.
TNT ਦਾ ਪੂਰਾ ਨਾਮ ਲਿਖੋ ।
ਉੱਤਰ-
Trinitrotoluene.

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
‘ਦ ਫੈਕਟਰੀ ਐਕਟ’ (The Factory Act) ਦਾ ਉਦੇਸ਼ ਕੀ ਹੈ ?
ਉੱਤਰ-
ਦ ਫੈਕਟਰੀ ਐਕਟ ਨਾਲ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਕਈ ਪੜਾਵਾਂ ਨੂੰ ਨਿਯਮਿਤ ਅਤੇ ਨਿਸ਼ਚਿਤ ਬਣਾਇਆ ਗਿਆ ਹੈ। ਇਹ ਕਾਨੂੰਨ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਉਦਯੋਗਿਕ ਅਤੇ ਕਿੱਤੇ ਦੇ ਖ਼ਤਰੇ ਤੋਂ ਸੁਰੱਖਿਅਤ ਰਹਿਣ ਲਈ ਪ੍ਰਬੰਧਕ ਦੀ ਜ਼ਿੰਮੇਵਾਰੀ ਤੈਅ ਕਰਨ ਵਾਲਾ ਕਾਨੂੰਨ ਹੈ।

ਪ੍ਰਸ਼ਨ 2.
“ਦ ਮਾਈਨ ਐਕਟ (The Mine Act) 1952 ਵਿਚ ਕਿਹੜੇ ਕਾਨੂੰਨ ਦਿੱਤੇ ਗਏ ਹਨ ?
ਉੱਤਰ-
‘ਦ ਮਾਈਨ ਐਕਟ” ਦੇ ਅਧੀਨ ਅੱਗੇ ਲਿਖੇ ਕਾਨੂੰਨ ਦਿੱਤੇ ਹਨ –

  • ਘਾਤਕ ਦੁਰਘਟਨਾਵਾਂ ਦੀ ਜਾਂਚ ।
  • ਅਨੁਦਾਨ ਨੂੰ ਕਾਨੂੰਨੀ ਇਜ਼ਾਜਤ !
  • ਖਦਾਨ ਸੁਰੱਖਿਆ ਯੰਤਰਾਂ, ਉਪਕਰਨਾਂ ਅਤੇ ਸਮਾਨ ਦੀ ਮਨਜ਼ੂਰੀ।

ਪ੍ਰਸ਼ਨ 3.
ਜਨ ਉੱਤਰਦਾਇਤਵ ਬੀਮਾ ਐਕਟ (Public Liability Insurance Act) ਦੀ ਕੀ ਮਹੱਤਤਾ ਹੈ ?
ਉੱਤਰ-
ਇਹ ਐਕਟ ਕਰਮਚਾਰੀਆਂ ਨੂੰ ਬੀਮੇ ਦੀ ਸੁਵਿਧਾ ਦੇਣ ਲਈ ਬਣਾਇਆ ਹੈ। ਜ਼ਹਿਰੀਲੇ ਅਤੇ ਘਾਤਕ ਪਦਾਰਥਾਂ ਨਾਲ ਕੰਮ ਕਰਦੇ ਸਮੇਂ ਹੋਏ ਦੁਰਘਟਨਾ ਗ੍ਰਸਤ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਦੇ ਅਨੁਸਾਰ ਇਹ ਹਿਦਾਇਤ ਦਿੱਤੀ ਗਈ ਹੈ ਕਿ ਸਾਰੇ ਕਰਮਚਾਰੀਆਂ ਨੂੰ ਬੀਮਾ ਕਰਵਾਉਣਾ ਚਾਹੀਦਾ ਹੈ ਅਤੇ ਰਸਾਇਣ ਦੁਰਘਟਨਾ ਨਾਲ ਪੀੜਤ ਨੂੰ ਤੁਰੰਤ ਭੁਗਤਾਨ ਸੁਨਿਸ਼ਚਿਤ ਕਰਨ ਵਾਸਤੇ ਵਾਤਾਵਰਣ ਰਾਹਤ ਕੋਸ਼ ਵਿਚ ਧਨ ਰਾਸ਼ੀ ਜਮਾਂ ਕਰਾਉਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 4.
ਉਦਯੋਗਿਕ ਦੁਰਘਟਨਾ ਸੰਬੰਧੀ ਕਾਨੂੰਨ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਕਿਉਂ ?
ਉੱਤਰ-
ਇਹਨਾਂ ਦੁਰਘਟਨਾਵਾਂ ਦੇ ਕਾਰਨ ਹੇਠ ਲਿਖੇ ਹਨ

  1. ਇਨ੍ਹਾਂ ਕਾਨੂੰਨਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ।
  2. ਨਿਯਮਾਂ ਨੂੰ ਤੋੜਨ ਤੇ ਜੁਰਮਾਨਾ ਬਹੁਤ ਘੱਟ ਹੈ।
  3. ਜਾਂਚ ਕਰਨ ਵਾਸਤੇ ਫੈਕਟਰੀ ਵਿਚ ਜਾਂਚ-ਪੜਤਾਲ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।
  4. ਭਿਸ਼ਟਾਚਾਰ ਵੀ ਇਸਦਾ ਮੁੱਖ ਕਾਰਨ ਹੈ।

ਪ੍ਰਸ਼ਨ 5.
‘‘ਆਪਾਤ ਪ੍ਰਬੰਧਨ ਯੋਜਨਾ’ (Emergency Management Plan) ਦੇ ਤਹਿਤ ਕਿਹੜੇ ਖੇਤਰ ਆਉਂਦੇ ਹਨ ?
ਉੱਤਰ-

  • ਬਚਾਅ ਲਈ ਕੰਮ।
  • ਨਜ਼ਦੀਕੀ ਹਸਪਤਾਲ ਵਿਚ ਜਾਣ ਦਾ ਪ੍ਰਬੰਧ।
  • ਅੱਗ, ਗੈਸ ਅਤੇ ਪਾਣੀ ਉੱਪਰ ਕਾਬੂ
  • ਰਿਸ਼ਤੇਦਾਰਾਂ ਨਾਲ ਮੇਲ।
  • ਪ੍ਰਬੰਧਨ ਪ੍ਰਣਾਲੀ।
  • ਸੁਰੱਖਿਆ।

ਪ੍ਰਸ਼ਨ 6.
ਮਾਲਕ (Employer) ਦੇ ਕੰਮਾਂ ਦੀ ਸੂਚੀ ਬਣਾਉ !
ਉੱਤਰ-

  1. ਮੁੱਢਲੀ ਸਹਾਇਤਾ ਦੇਣੀ।
  2. ਮੁੱਢਲੇ ਸਹਾਇਕ ਦੀ ਚੋਣ ਕਰਨੀ।
  3. ਕਰਮਚਾਰੀਆਂ ਨੂੰ ਅਲੱਗ-ਅਲੱਗ ਕੰਮ ਦੇਣਾ।

ਪ੍ਰਸ਼ਨ 7.
ਸਾਧਾਰਨ ਸਥਿਤੀ ਵਿਚ ਮੁੱਢਲੇ ਸਹਾਇਕ ਦੇ ਕੀ ਕੰਮ ਹਨ ?
ਉੱਤਰ-
ਇਸਦੇ ਦੌਰਾਨ ਮੁੱਢਲੇ ਸਹਾਇਕ ਦੇ ਅੱਗੇ ਲਿਖੇ ਕੰਮ ਹਨ

  • ਦੁਰਘਟਨਾ ਜਾਂ ਬਿਮਾਰੀ ਨਾਲ ਸੰਬੰਧਿਤ ਖੇਤਰਾਂ ਦੀ ਪਹਿਚਾਣ ਕਰਨੀ।
  • ਸੁਰੱਖਿਆ ਉਪਾਅ ਕਰਨੇ।
  • ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨੀ ਜਿੱਥੇ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੋਵੇ।
  • ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਕੈਂਪ ਲਾਉਣੇ।

ਪ੍ਰਸ਼ਨ 8.
ਮੁੱਢਲੀ ਸਹਾਇਤਾ ਬਕਸੇ (First aid box) ’ਤੇ ਨੋਟ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਬਕਸਾ ਦੁਰਘਟਨਾ ਦੇ ਸਮੇਂ ਮੁੱਢਲੀ ਸਹਾਇਤਾ ਦੇਣ ਲਈ ਜ਼ਰੂਰੀ ਸਮਾਨ ਵਿਚੋਂ ਇਕ ਹੈ। ਇਹ ਕਿਸੇ ਕੰਮ ਕਰਨ ਵਾਲੀ ਥਾਂ ਅਤੇ ਉਦਯੋਗ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਬਕਸੇ ਵਿਚ ਜ਼ਰੂਰੀ ਮਾਤਰਾ ਵਿਚ ਇਲਾਜ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਪੁਰਾਣੀਆਂ ਅਤੇ ਖਰਾਬ ਹੋਈਆਂ ਚੀਜ਼ਾਂ ਇਸ ਵਿਚੋਂ ਕੱਢ ਲੈਣੀਆਂ ਚਾਹੀਦੀਆਂ ਹਨ। ਇਸਨੂੰ ਛੇਤੀ ਲੱਭ ਜਾਣ ਵਾਲੀ ਥਾਂ ‘ਤੇ ਰੱਖਣਾ ਚਾਹੀਦਾ ਹੈ।

(ਇ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਅਤੇ ਇਸਦੇ ਕੰਮ ਲਿਖੋ ।
ਉੱਤਰ-
ਕਰਮਚਾਰੀ ਮੰਤਰਾਲੇ ਦੁਆਰਾ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ 1966 ਵਿਚ ਕੀਤੀ ਗਈ। ਇਸਦਾ ਮੁੱਖ ਉਦੇਸ਼ ਕਰਮਚਾਰੀਆਂ ਦੀ ਪੂਰੀ ਸੁਰੱਖਿਆ, ਮਨੁੱਖੀ ਪੀੜਾਂ ਨੂੰ ਘਟਾਉਣਾ, ਕੰਮ ਕਰਨ ਵਾਲੀ ਥਾਂ ‘ਤੇ ਹੋਈ ਦੁਰਘਟਨਾ ਅਤੇ ਖ਼ਤਰੇ ਨੂੰ ਘੱਟ ਕਰਨਾ ਹੈ। ਇਸ ਪਰਿਸ਼ਦ ਦੁਆਰਾ ਪ੍ਰਬੰਧਕ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਨ ਦਿੱਤੇ ਜਾਂਦੇ ਹਨ ਅਤੇ ਕੈਂਪ ਲਾਏ ਜਾਂਦੇ ਹਨ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਸੇਵਾਵਾਂ ਦੇ ਨਿਯੋਜਨ ਜਾਂ ਪ੍ਰਬੰਧਨ ਤੇ ਟਿੱਪਣੀ ਕਰੋ ।
ਉੱਤਰ-
ਦੁਰਘਟਨਾ ਰੋਕਣ ਲਈ ਨਿਯੋਜਨ ਸੁਰੱਖਿਆ ਪ੍ਰਬੰਧਨ ਇਕ ਮਹੱਤਵਪੂਰਨ ਪ੍ਰਣਾਲੀ ਹੈ। ਆਪਾਤ ਪ੍ਰਬੰਧਨ ਯੋਜਨਾ ਦੇ ਹੇਠਾਂ ਇਹ ਖੇਤਰ ਆਉਂਦੇ ਹਨ- ਬਚਾਉ ਦਾ ਕੰਮ, ਖ਼ਾਲੀ ਕਰਾਉਣ ਦਾ ਕੰਮ, ਨਜ਼ਦੀਕੀ ਹਸਪਤਾਲ ਵਿਚ ਲੈ ਜਾਣਾ, ਅੱਗ, ਗੈਸ ਅਤੇ ਜਲ ਪਾਣੀ) ਤੇ ਕਾਬੂ, ਰਿਸ਼ਤੇਦਾਰਾਂ ਨਾਲ ਮੇਲ, ਪ੍ਰਬੰਧਨ ਪ੍ਰਣਾਲੀ ਸੁਰੱਖਿਆ। ਨਿਯੋਜਨ ਦਾ ਮਹੱਤਵਪੂਰਨ ਕੰਮ ਪ੍ਰਬੰਧਕ ਅਤੇ ਕਰਮਚਾਰੀਆਂ ਦੇ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੀ ਸਹਾਇਤਾ ਦੀਆਂ ਸੁਵਿਧਾਵਾਂ ਬਾਰੇ ਸਲਾਹ ਕਰਨੀ । ਪ੍ਰਬੰਧਕ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਇਹਨਾਂ ਸੇਵਾਵਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਪ੍ਰਬੰਧਕ ਨੂੰ ਖ਼ਤਰੇ ਦੀ ਪਹਿਚਾਣ ਹੋਣਾ ਵੀ ਜ਼ਰੂਰੀ ਹੈ, ਇਸ ਨਾਲ ਆਉਣ ਵਾਲੀਆਂ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ। ਇਸ ਪ੍ਰਣਾਲੀ ਵਿਚ ਕੰਮ ਕਰਨ ਵਾਲਿਆਂ ਸ਼ਾਰਿਆਂ ਕਰਮਚਾਰੀਆਂ ਨੂੰ ਸੂਚਨਾ ਅਤੇ ਨਿਰਦੇਸ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 3.
ਮੁੱਢਲੀ ਸਹਾਇਤਾ ਕਮਰੇ (First Aid Room) ‘ਤੇ ਟਿੱਪਣੀ ਕਰੋ ।
ਉੱਤਰ-
ਇਸਨੂੰ ਹੇਠ ਲਿਖੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ

  • ਇਹ ਕਮਰਾ ਇਕ ਯੋਗ ਮੁੱਢਲੇ ਸਹਾਇਕ ਦੇ ਕਾਬੂ ਵਿਚ ਹੋਣਾ ਚਾਹੀਦਾ ਹੈ।
  • ਮੁੱਢਲੀ ਸਹਾਇਤਾ ਵਾਲਾ ਕਮਰਾ ਹਵਾਦਾਰ ਅਤੇ ਪੁਰੀ ਰੋਸ਼ਨੀ ਵਾਲਾ ਹੋਣਾ ਚਾਹੀਦਾ ਹੈ।
  • ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।
  • ਇਸ ਵਿਚ ਲੋੜੀਂਦਾ ਸਾਮਾਨ, ਸਟਰੇਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣਾ ਚਾਹੀਦਾ ਹੈ।
  • ਇਹ ਕਮਰਾ ਅਜਿਹੀ ਜਗ੍ਹਾ ਤੇ ਹੋਵੇ ਕਿ ਜਿੱਥੋਂ ਜ਼ਖ਼ਮੀ ਕਰਮਚਾਰੀਆਂ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ।

ਇਹ ਕਮਰਾ ਕਾਫ਼ੀ ਵਿਸ਼ਾਲ ਹੋਣਾ ਚਾਹੀਦਾ ਹੈ, ਅਤੇ ਇਸ ਵਿਚ ਜ਼ਖਮੀ ਹੋਏ ਕਰਮਚਾਰੀ ਦਾ ਨਿਰੀਖਣ ਕਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਪੈਦਾ ਹੋ ਸਕੇ ਅਤੇ ਦੇਖ-ਭਾਲ ਕਰਨ ਵਾਲਿਆਂ ਦੇ ਤੁਰਨ-ਫਿਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ ।

ਪ੍ਰਸ਼ਨ 4.
ਜਨ ਉਤਰਦਾਇਵਤ ਬੀਮਾ ਐਕਟ 1991 (Public Liability Insurance Act 1991) ਕਦੋਂ ਲਾਗੂ ਕੀਤਾ ਗਿਆ ?
ਉੱਤਰ-
ਇਹ ਐਕਟ ਜਿਹੜਾ 1991 ਨੂੰ ਲਾਗੂ ਕੀਤਾ ਗਿਆ ਇਸ ਐਕਟ ਦਾ ਮੁੱਖ ਉਦੇਸ਼ ਖ਼ਤਰਾ ਭਰਪੂਰ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਬੀਮੇ ਦੀ ਸਹੂਲਤ ਪ੍ਰਦਾਨ ਕਰਨਾ ਹੈ । ਇਸ ਐਕਟ ਵਿੱਚ ਰਸਾਇਣਿਕ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਲਈ ਵਧੇਰੇ ਵਿਸ਼ੇਸ਼ਤਾ ਰੱਖਦਾ ਹੈ । ਇਸ ਐਕਟ ਦੇ ਅਧੀਨ ਕਾਮਿਆਂ ਦੇ ਲਈ ਬੀਮਾ ਕਰਾਉਣਾ ਜ਼ਰੂਰੀ ਹੈ ਅਤੇ ਬੀਮੇ ਦੀ ਰਕਮ ਦੇ ਬਰਾਬਰ ਦੀ ਰਕਮ ਉਦਯੋਗਾਂ ਦੇ ਮਾਲਕਾਂ ਨੂੰ ਵਾਤਾਵਰਣ ਰਲੀਫ਼ ਸਹਾਇਤਾ ਫੰਡ (Environment Relief Fund) ਵਿੱਚ ਜਮਾ ਕਰਾਉਣੀ ਹੋਵੇਗੀ, ਤਾਂ ਜੋ ਹਾਦਸਾ ਗ੍ਰਸਤ ਹੋਏ ਕਾਮੇ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਾਈ ਜਾ ਸਕੇ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ‘ਤੇ ਟਿੱਪਣੀ ਕਰੋ ।
ਉੱਤਰ-
ਮੁੱਢਲਾ ਸਹਾਇਕ ਤੁਰੰਤ ਇਲਾਜ ਕਰਨ ਵਿਚ ਸਹਾਇਕ ਹੁੰਦਾ ਹੈ। ਇਲਾਜ ਕਰਨ ਸਮੇਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ਬਹੁਤ ਜ਼ਰੂਰੀ ਹੈ।

ਮੁੱਢਲੇ ਸਹਾਇਕ ਦੀ ਸੁਰੱਖਿਆ (Protection of first-aider)-ਮੁੱਢਲੇ ਸਹਾਇਕ ਨੂੰ ਇਲਾਜ ਕਰਦੇ ਸਮੇਂ ਕਈ ਦੁਰਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਹੈਪਾਟਾਈਟਸ, ਹਰਪੀਸ, ਐੱਚ. ਆਈ. ਵੀ. ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਆਪਣੀ ਸੁਰੱਖਿਆ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵੇਲੇ ਦਸਤਾਨੇ ਪਾਉਣੇ ਚਾਹੀਦੇ ਹਨ। ਖ਼ੂਨ ਅਤੇ ਸਰੀਰ ਦੇ ਹੋਰ ਪਦਾਰਥਾਂ ਨੂੰ ਜਾਂਚ ਕਰਨ ਲਈ ਸਾਵਧਾਨੀ ਵਰਤਨੀ ਚਾਹੀਦੀ ਹੈ।

ਮੁੱਢਲੇ ਸਹਾਇਕ ਦੀ ਸਿਖਲਾਈ (Training of first-aider)-ਮੁੱਢਲੇ ਸਹਾਇਕ ਨੂੰ ਮੁੱਢਲੇ ਇਲਾਜ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵਾਲੀ ਜਗਾ ਜਾਂ ਕਾਰਖ਼ਾਨੇ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੀ ਸਿਖਲਾਈ ਹੋਣੀ ਚਾਹੀਦੀ ਹੈ। ਮੁੱਢਲੇ ਸਹਾਇਕ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਖਲਾਈ ਲਈ ਹੋਣੀ ਚਾਹੀਦੀ ਹੈ।

ਸਿਖਲਾਈ ਦੇ ਦੌਰਾਨ ਸਹਾਇਕ ਨੂੰ ਹੇਠਾਂ ਦਿੱਤੀਆਂ ਜਾਣਕਾਰੀਆਂ ਲੈਣੀਆਂ ਚਾਹੀਦੀਆਂ ਹਨ-

  • ਹੱਡੀ ਟੁੱਟਣ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਅੰਗ ਵਿਸ਼ੇਦਨ ਪ੍ਰਹਾਰ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਸਦਮਾ, ਦਮ ਘੁਟਣ ਦਾ ਇਲਾਜ।
  • ਸੱਟ ਲੱਗਣਾ, ਖਿੱਚ ਅਤੇ ਮੋਚ ਦਾ ਇਲਾਜ
  • ਬਿਜਲੀ ਦੇ ਕਰੰਟ ਦੇ ਸਦਮੇ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਜ਼ਹਿਰੀਲੇ ਜਾਨਵਰ ਦੇ ਕੱਟਣ ਜਾਂ ਡੰਗ ਮਾਰਨ ਦੀ ਸਥਿਤੀ ਦੀ ਸੰਭਾਲ।
  • ਡਾਕਟਰੀ ਐਮਰਜੈਂਸੀ ; ਜਿਵੇਂ-ਅਸਥਮਾ, ਸ਼ੂਗਰ, ਅਲਰਜੀ ਆਦਿ ਦਾ ਇਲਾਜ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਉਦੇਸ਼ਾਂ ਦਾ ਪਾਲਣ ਕਰੋ ਅਤੇ ਇਨ੍ਹਾਂ ਸੇਵਾਵਾਂ ਦੇ ਪਲੇਨਿੰਗਾਂ ਤੇ ਨੋਟ ਲਿਖੋ ।
ਉੱਤਰ-
ਕਿਸੇ ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨੇ ਵਿਚ ਦੁਰਘਟਨਾ ਜਾਂ ਐਮਰਜੈਂਸੀ ਵਿਚ ਮੁੱਢਲੀ ਸਹਾਇਤਾ ਦਾ ਮਿਲਣਾ ਬਹੁਤ ਜ਼ਰੂਰੀ ਹੈ। ਇਹ ਸਹਾਇਤਾ ਕਿਸੇ ਖ਼ਤਰੇ ਜਾਂ ਦੁਰਘਟਨਾ ਦੀ ਸਥਿਤੀ ਵਿਚ ਜ਼ਖ਼ਮੀ ਆਦਮੀਆਂ ਨੂੰ ਦਿੱਤੀ ਜਾਂਦੀ ਹੈ। ਇਹ ਸੇਵਾ ਇਕ ਸਿਖਲਾਈ ਪ੍ਰਾਪਤ ਸਹਾਇਕ ਦੁਆਰਾ ਦਿੱਤੀ ਜਾਂਦੀ ਹੈ।
ਮੁੱਢਲੀ ਸਹਾਇਤਾ ਦੇ ਉਦੇਸ਼ (Objectives of First-aid) –

  1. ਕੰਮ ਕਰਨ ਵਾਲੀ ਜਗ੍ਹਾ ਜਾਂ ਕਾਰਖ਼ਾਨੇ ਵਿਚ ਕਰਮਚਾਰੀਆਂ ਨੂੰ ਜੀਵਨ ਦੀ ਸੁਰੱਖਿਆ ਪ੍ਰਦਾਨ ਕਰਨੀ।
  2. ਬੇਹੋਸ਼ ਲੋਕਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਹਾਲਤ ਨੂੰ ਠੀਕ ਰੱਖਣ ਵਾਸਤੇ ਸਹਾਇਤਾ ਦੇਣੀ
  3. ਜ਼ਖ਼ਮੀ ਲੋਕਾਂ ਦੀਆਂ ਪੀੜਾਂ ਅਤੇ ਦਰਦ ਨੂੰ ਘੱਟ ਕਰਨਾ ਅਤੇ ਉਨ੍ਹਾਂ ਤੋਂ ਬਚਾਉਣਾ।
  4. ਜ਼ਿਆਦਾ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਣ ਤੋਂ ਪਹਿਲਾਂ ਜ਼ਰੂਰੀ ਮੁੱਢਲੀ ਸਹਾਇਤਾ ਦੇਣੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਮੁੱਢਲੀ ਸਹਾਇਤਾ ਸੇਵਾਵਾਂ ਦਾ ਪਲੈਨਿੰਗ ਯੋਜਨਾਬੰਦੀ) (Planning of first-aid Services)-ਇਨ੍ਹਾਂ ਸੇਵਾਵਾਂ ਦਾ ਪ੍ਰਬੰਧਨ ਕੰਮ ਨੂੰ ਆਸਾਨ ਬਣਾਉਂਦਾ ਹੈ। ਇਸਦਾ ਮੁੱਖ ਉਦੇਸ਼ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿਚ ਐਮਰਜੈਂਸੀ ਦੀ ਸਥਿਤੀ ਲਈ ਇਲਾਜ ਦੀਆਂ ਸੇਵਾਵਾਂ ਲਈ ਸਲਾਹ ਕਰਨੀ, ਖ਼ਤਰੇ ਦੀ ਪਛਾਣ ਕਰਨੀ ਪ੍ਰਬੰਧਕ ਦਾ ਸਭ ਤੋਂ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ ਜਾਂ ਇਸ ਨੂੰ ਟਾਲਿਆ ਜਾ ਸਕਦਾ ਹੈ। ਇਸ ਤਰ੍ਹਾਂ ਮੁੱਢਲੀ ਸਹਾਇਤਾ ਦੇ ਉਦੇਸ਼ ਨੂੰ ਪੂਰਾ ਕਰਨ ਲਈ ਚੰਗੇ ਪ੍ਰਬੰਧਨ ਦਾ ਹੋਣਾ ਬਹੁਤ ਜ਼ਰੂਰੀ ਹੈ।

PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

This PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2) will help you in revision during exams.

PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

→ ਪ੍ਰਿਥਵੀ ਹੀ ਇਕ ਅਜਿਹਾ ਗ੍ਰਹਿ (Planet) ਹੈ ਜਿਸ ਉੱਤੇ ਜੀਵਨ ਮੌਜੂਦ ਹੈ । ਧਰਤੀ ਉੱਤੇ ਪਾਏ ਜਾਂਦੇ ਜੀਵਨ ਲਈ ਸੂਰਜ ਉਰਜਾ ਦਾ ਅੰਤਿਮ ਸਰੋਤ ਹੈ । ਸੂਰਜੀ ਪ੍ਰਕਾਸ਼ ਦੇ ਹਰੇ ਹਿੱਸੇ ਨੂੰ ਪੌਦੇ, ਐਲਗੀ ਅਤੇ ਬੈਕਟੀਰੀਆ ਪਕੜਦੇ ਹਨ । ਇਨ੍ਹਾਂ ਜੀਵਾਂ ਨੂੰ ਉਤਪਾਦਕ (Producers) ਆਖਦੇ ਹਨ ।

→ ਸ਼ਾਕਾਹਾਰੀ (Herbivores) – ਜਿਹੜੇ ਜੰਤੂ ਪੌਦਿਆਂ ਦੇ ਵੱਖ-ਵੱਖ ਹਿੱਸਿਆਂ ਨੂੰ ਜਾਂ ਪੌਦਿਆਂ ਨੂੰ ਖਾਂਦੇ ਹਨ ਉਨ੍ਹਾਂ ਜੰਤੂਆਂ ਨੂੰ ਸ਼ਾਕਾਹਾਰੀ (Herbivores) ਕਹਿੰਦੇ ਹਨ । ਹਿਰਨ, ਭੇਡ, ਬੱਕਰੀ ਆਦਿ ਸ਼ਾਕਾਹਾਰੀ ਜੀਵਾਂ ਦੇ ਉਦਾਹਰਨ ਹਨ ।

→ ਮਾਸਾਹਾਰੀ (Carnivores) – ਆਪਣੇ ਭੋਜਨ ਦੇ ਲਈ ਇਹ ਜੀਵ ਸ਼ਾਕਾਹਾਰੀ ਜੀਵਾਂ ਦੀ ਵਰਤੋਂ ਕਰਦੇ ਹਨ । ਭੇੜੀਆ, ਸ਼ੇਰ, ਬਿੱਲੀ, ਡੈਗਨ ਫਲਾਈ (Dragon fly) ਮਾਸਾਹਾਰੀ ਜੀਵਾਂ ਦੇ ਕੁੱਝ ਉਦਾਹਰਨ ਹਨ ।

→ ਸਰਬ-ਆਹਾਰੀ (Omnivores) – ਆਪਣੇ ਭੋਜਨ ਲਈ ਜਿਹੜੇ ਜੀਵ-ਜੰਤੂ ਪੌਦਿਆਂ ਅਤੇ ਜਾਨਵਰਾਂ, ਦੋਵਾਂ ਦੇ ਉੱਪਰ ਨਿਰਭਰ ਕਰਨ, ਉਹ ਸਰਬ-ਆਹਾਰੀ ਜੀਵ ਅਖਵਾਉਂਦੇ ਹਨ, ਜਿਵੇਂ ਕਿ-ਕਾਂ ਅਤੇ ਮਨੁੱਖ ।

→ ਪੌਦਿਆਂ ਤੋਂ ਕਈ ਪ੍ਰਕਾਰ ਦੇ ਕੀਟਾਂ, ਰੀਂਗਣ ਵਾਲੇ ਜੰਤੂਆਂ, ਪੰਛੀਆਂ ਅਤੇ ਥਣਧਾਰੀਆਂ ਨੂੰ ਨਿਵਾਸ ਮਿਲਦਾ ਹੈ । ਸਾਡੇ ਸੁਖੀ ਜੀਵਨ ਦੇ ਵਾਸਤੇ ਇਹ ਪੌਦੇ ਭੌਤਿਕ
ਵਾਤਾਵਰਣ ਨੂੰ ਪਰਿਵਰਤਿਤ ਕਰਦੇ ਹਨ ।

→ ਮਧੂ ਮੱਖੀਆਂ, ਤਿਤਲੀਆਂ ਅਤੇ ਮਿੰਗ ਪੰਛੀ (Humming bird) ਫੁੱਲਾਂ ਦੇ ਪਰਾਗਣ ਵਿਚ ਭੂਮਿਕਾ ਨਿਭਾਉਂਦੇ ਹਨ ।

→ ਬੀਜਾਂ ਅਤੇ ਫਲਾਂ ਦੇ ਵਿਸਰਜਨ ਵਿੱਚ ਕਈ ਪੰਛੀ ਅਤੇ ਥਣਧਾਰੀ ਜੀਵ ਸਹਾਇਤਾ ਕਰਦੇ ਹਨ ।

PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

→ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਆਦਿ ਤੋਂ ਬਚਾਉਣ ਦੇ ਮੰਤਵ ਨਾਲ ਕੁੱਝ ਜੀਵਾਂ ਨੇ ਸੁਰੱਖਿਅਕ ਢੰਗ ਤਰੀਕੇ ਅਪਣਾਅ ਲਏ ਹਨ । ਕੁੱਝ ਇਕ ਨੇ ਆਪਣੇ ਸਰੂਪ (Form) ਦਿੱਖ (Appearance), ਬਣਤਰ ਅਤੇ ਵਤੀਰੇ ਨੂੰ ਇਸ ਤਰ੍ਹਾਂ ਤਬਦੀਲ ਕਰ ਲਿਆ ਹੈ ਕਿ ਉਹ ਨਿਰਜੀਵਾਂ ਦੀ ਤਰ੍ਹਾਂ ਦਿਸਦੇ ਹਨ ਅਤੇ ਇਸ ਤਰ੍ਹਾਂ ਇਹ ਜੀਵ ਆਪਣੇ ਆਪ ਨੂੰ ਬਚਾਉਣ ਵਿਚ ਸਫਲ ਹੋ ਜਾਂਦੇ ਹਨ । ਇਸ ਵਿਧੀ ਨੂੰ ਨਕਲ ਜਾਂ ਅਨੁਕਰਣ (Mimicry) ਆਖਿਆ ਜਾਂਦਾ ਹੈ ।

→ ਖ਼ੁਰਾਕ, ਰਹਿਣ ਲਈ ਜਗ੍ਹਾ, ਸੁਰੱਖਿਆ ਅਤੇ ਪ੍ਰਜਣਨ ਦੇ ਲਈ ਪੌਦੇ ਅਤੇ ਪਾਣੀ ਇਕ-ਦੂਜੇ ‘ਤੇ ਨਿਰਭਰ ਕਰਦੇ ਹਨ । ਇਹ ਆਪਸੀ ਨਿਰਭਰਤਾ ਵੱਖ-ਵੱਖ ਤਰ੍ਹਾਂ ਦੀਆਂ ਜਾਤੀਆਂ ਦੀ ਉਤਰਜੀਵਤਾ (Survival) ਲਈ ਜ਼ਰੂਰੀ ਹੈ ।

→ ਕਿਸੇ ਸਮੁਦਾਇ ਵਿਚਲੀਆਂ ਜਾਤੀਆਂ ਦੀ ਜਨਸੰਖਿਆ, ਸੁਰੱਖਿਆ, ਭੋਜਨ ਪ੍ਰਾਪਤੀ ਦੇ ਲਈ ਜਾਂ ਜੀਵਨ ਚੱਕਰ ਦੇ ਕੁੱਝ ਭਾਗ ਨੂੰ ਪੂਰਾ ਕਰਨ ਦੇ ਵਾਸਤੇ ਆਪਸੀ ਅੰਤਰਕਿਰਿਆਵਾਂ ਕਰਦੀਆਂ ਹਨ ।

→ ਇਨ੍ਹਾਂ ਅੰਤਰ-ਕਿਰਿਆਵਾਂ ਨੂੰ ਦੋ ਵਰਗਾਂ ਵਿਚ ਵੰਡਿਆ ਗਿਆ ਹੈ ।

  1. ਲਾਹੇਵੰਦ ਜਾਂ ਸਕਾਰਾਤਮਕ (Positive) ਅੰਤਰਕਿਰਿਆ
  2. ਨੁਕਸਾਨਦਾਇਕ ਜਾਂ ਨਕਾਰਾਤਮਕ ਜਾਂ ਅਭਾਵ (Negative) ਅੰਤਰਕਿਰਿਆ ।

→ ਲਾਹੇਵੰਦ ਜਾਂ ਸਕਾਰਾਤਮਕ ਅੰਤਰਕਿਰਿਆ ਵਿਚ ਭਾਗ ਲੈਣ ਵਾਲੀਆਂ ਜਾਤੀਆਂ ਦੇ ਮੈਂਬਰਾਂ ਨੂੰ ਲਾਭ ਪਹੁੰਚਦਾ ਹੈ ।

→ ਪਰਸਪਰ-ਹਿੱਤਵਾਦ (Mutualism), ਸਹਿ-ਆਹਾਰਤਾ (Commensalism) ਅਤੇ ਪ੍ਰੋਟੋ-ਸਹਿਯੋਗ (Proto-co-operation), ਸਕਾਰਾਤਮਕ ਅੰਤਰਕਿਰਿਆ ਦੇ ਤਿੰਨ ਵਰਗ ਹਨ ।

→ ਆਪਦਾਰੀ (Mutalism) ਵਿਚ ਅੰਤਰਕਿਰਿਆ ਕਰਨ ਵਾਲੀਆਂ ਜਾਤੀਆਂ ਦੇ ਮੈਂਬਰਾਂ ਨੂੰ ਬਹੁਤ ਜ਼ਿਆਦਾ ਫਾਇਦਾ ਪਹੁੰਚਦਾ ਹੈ । ਆਪਦਾਰੀ ਵਿਚ ਭਾਗ ਲੈਣ ਵਾਲੀਆਂ ਜਾਤੀਆਂ ਦੇ ਸਰੀਰਾਂ ਦੀ ਬਹੁਤ ਨਿਕਟਵਰਤੀ ਸਾਂਝ ਨੂੰ ਸਹਿਜੀਵਨ (Symbiosis) ਕਹਿੰਦੇ ਹਨ ।

→ ਲਾਈਕੇਨਜ਼ (Lichens) ਹਿੱਸੇਦਾਰੀ ਦਾ ਚੰਗਾ ਉਦਾਹਰਨ ਹਨ । ਲਾਈਕੇਨ ਦਾ ਸਰੀਰ (Body) ਉੱਲੀ (Fungus) ਅਤੇ ਐਲਗਾ (Alga) ਦੇ ਸੁਮੇਲ ਤੋਂ ਬਣਿਆ ਹੋਇਆ ਹੁੰਦਾ ਹੈ । ਐਲਗੀ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਦੁਆਰਾ ਭੋਜਨ ਤਿਆਰ ਕਰਦਾ ਹੈ ਜਦਕਿ ਉੱਲੀ ਤੋਂ ਐਲਗੀ ਨੂੰ ਖਣਿਜ ਪਦਾਰਥ ਅਤੇ ਪਾਣੀ ਉਪਲੱਬਧ ਹੁੰਦੇ ਹਨ ।

→ ਸਹਿਭੋਜ (Commencelism) ਦੋ ਜਾਤੀਆਂ ਦੇ ਦਰਮਿਆਨ ਸਹਿ-ਭੋਜ ਇਕ ਅਜਿਹਾ ਸੰਬੰਧ ਹੈ, ਜਿਸ ਵਿੱਚ ਹਿੱਸੇਦਾਰ ਇਕ ਜਾਤੀ ਨੂੰ ਤਾਂ ਫਾਇਦਾ ਪਹੁੰਚਦਾ ਹੈ ਜਦ ਕਿ ਦੂਸਰੇ ਹਿੱਸੇਦਾਰ ਨੂੰ ਨਾ ਤਾਂ ਕੋਈ ਫਾਇਦਾ ਹੀ ਪੁੱਜਦਾ ਹੈ ਅਤੇ ਨਾ ਹੀ ਕੋਈ ਨੁਕਸਾਨ ਹੀ ਹੁੰਦਾ ਹੈ । ਲਾਭ ਉਠਾਉਣ ਵਾਲੇ ਹਿੱਸੇਦਾਰ ਨੂੰ ਸਹਿ-ਭੋਜੀ (Commensal) ਕਹਿੰਦੇ ਹਨ । ਜਿਵੇਂ ਕਿ ਸੰਘਣੇ ਜੰਗਲ ਵਿਚ ਸੂਰਜ ਦੀ ਰੌਸ਼ਨੀ ਕਾਫ਼ੀ ਜ਼ਿਆਦਾ ਮਾਤਰਾ ਵਿਚ ਨਹੀਂ ਪਹੁੰਚਦੀ, ਅਜਿਹੀ ਹਾਲਤ ਵਿਚ ਉੱਥੇ ਉੱਗ ਰਹੇ ਰੁੱਖਾਂ ਉੱਤੇ ਆਰਕਿਡਜ਼ (Orchids) ਉੱਗ ਆਉਂਦੇ ਹਨ । ਇਸ ਹਾਲਤ ਵਿਚ ਆਰਕਿਡਜ਼ ਨੂੰ ਲੋੜੀਂਦੀ ਮਾਤਰਾ ਵਿੱਚ ਸੂਰਜ ਦੀ ਰੌਸ਼ਨੀ ਤਾਂ ਉਪਲੱਬਧ ਹੋ ਜਾਂਦੀ ਹੈ, ਪਰ ਉਸ ਰੁੱਖ (ਜਿਸ ਉੱਤੇ ਆਰਕਿਡਜ਼ ਉੱਗਦੇ ਹਨ) ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਅਤੇ ਨਾ ਹੀ ਇਸ ਰੁੱਖ ਨੂੰ ਕੋਈ ਲਾਭ ਹੀ ਹੁੰਦਾ ਹੈ ।

→ ਪ੍ਰੋਟੋ-ਸਹਿਯੋਗ (Proto-cooperation) ਦੋ ਜਾਤੀਆਂ ਦੇ ਮੈਂਬਰਾਂ ਦੇ ਦਰਮਿਆਨ ਵਿਚਲਾ ਇਹ ਇਕ ਅਜਿਹਾ ਰਿਸ਼ਤਾ ਹੈ, ਜਿਸ ਵਿਚ ਦੋਵਾਂ ਹਿੱਸੇਦਾਰਾਂ ਨੂੰ ਲਾਭ ਤਾਂ ਪੁੱਜਦਾ ਹੈ ਪਰ ਇਨ੍ਹਾਂ ਦਾ ਆਪਸੀ ਸੰਜੋਗ ਸਥਾਈ ਨਹੀਂ ਹੁੰਦਾ । ਇਹ ਸੰਬੰਧ ਕਦੀਕਦਾਈਂ ਹੀ ਕਾਇਮ ਹੁੰਦਾ ਹੈ । ਜਿਵੇਂ ਕਿ ਲਾਲ ਚੁੰਝ ਵਾਲਾ ਬੈਲ-ਟੁੰਗਣਾ (Redbilled ox-pecker), ਪੰਛੀ ਕਾਲੇ ਡੇ (Black Rhinoceros) ਦੀ ਪਿੱਠ ਉੱਤੇ ਬੈਠਦਾ ਹੈ ਅਤੇ ਗੈਂਡੇ ਦੀ ਚਮੜੀ ਨਾਲ ਚਿੰਬੜੇ ਹੋਏ ਪਰਜੀਵੀਆਂ ਨੂੰ ਖਾਂਦਾ ਹੈ । ਇਸ ਤਰ੍ਹਾਂ ਇਹ ਆਪਸੀ ਸੰਬੰਧ ਦੋਵਾਂ ਲਈ ਲਾਹੇਵੰਦ ਹੈ ।

PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

→ ਹਾਨੀਕਾਰਕ ਜਾਂ ਨਾਂਹ ਪੱਖੀ ਅੰਤਰਕਿਰਿਆ (Harmful or Negative Interaction) ਇਸ ਅੰਤਰਕਿਰਿਆ ਦੇ ਚਾਰ ਵਰਗ ਹਨ-

  1. ਸ਼ਿਕਾਰ ਕਰਨਾ (Predation),
  2. ਪਰਜੀਵੀਪੁਣਾ (Parasitism)
  3. ਪ੍ਰਤਿਯੋਗਤਾ ਜਾਂ ਮੁਕਾਬਲਾ (Competition) ਅਤੇ
  4. ਏਮੈਂਨਸਿਲਿਜ਼ਮ
    ਅਤੇ ਐਂਟੀਬਾਇਓਸਿਸ (Amensalism & Antibiosis) ।

→ ਸ਼ਿਕਾਰ (Predation) – ਸ਼ਿਕਾਰ ਜਾਂ ਪ੍ਰੀਡੇਸ਼ਨ ਜੰਤੂਆਂ ਦੀਆਂ ਦੋ ਜਾਤੀਆਂ ਦੇ ਵਿਚਾਲੇ ਇਕ ਤਰ੍ਹਾਂ ਨਾਲ ਭੋਜਨ ਦਾ ਸਿੱਧਾ ਸੰਬੰਧ ਰੱਖਦਾ ਹੈ । ਜਿਸ ਵਿਚ ਵੱਡੇ ਆਕਾਰ ਵਾਲੀ ਜਾਤੀ, ਜਿਸ ਨੂੰ ਸ਼ਿਕਾਰੀ (Predator) ਆਖਦੇ ਹਨ, ਆਪਣੇ ਤੋਂ ਛੋਟੀ ਜਾਤੀ ਦਾ ਸ਼ਿਕਾਰ ਕਰਕੇ ਅਤੇ ਮਾਰ ਕੇ ਉਸ ਦੇ ਮਾਸ ਨੂੰ ਖਾਂਦਾ ਹੈ । ਉਦਾਹਰਨ ਲਈ-ਚੀਤਾ (ਸ਼ਿਕਾਰੀ), ਹਿਰਨ (ਸ਼ਿਕਾਰ ਨੂੰ ਮਾਰ ਕੇ ਆਪਣੇ ਭੋਜਨ ਵਜੋਂ ਖਾਂਦਾ ਹੈ ।

→ ਪਰਜੀਵਤਾ (Parasitism) ਦੋ ਜਾਤੀਆਂ ਦੇ ਦਰਮਿਆਨ ਵਿਚਲਾ ਇਹ ਇੱਕ ਸੰਬੰਧ ਹੈ ਜਿਸ ਵਿਚ ਛੋਟੇ ਆਕਾਰ ਵਾਲਾ ਜੀਵ, ਜਿਸ ਨੂੰ ਪਰਜੀਵੀ (Parasite) ਆਖਦੇ ਹਨ, ਵੱਡੇ ਆਕਾਰ ਵਾਲੇ ਜੀਵ ਦੇ ਸਰੀਰ ਦੇ ਬਾਹਰੋਂ ਜਾਂ ਅੰਦਰੋਂ ਆਪਣਾ ਭੋਜਨ ਪ੍ਰਾਪਤ ਕਰਦਾ ਹੈ । ਵੱਡੇ ਆਕਾਰ ਵਾਲੇ ਜੀਵ ਨੂੰ ਪੋਸ਼ੀ (Host) ਆਖਦੇ ਹਨ । ਪਰਜੀਵੀਆਂ ਦੀਆਂ ਦੋ ਕਿਸਮਾਂ ਹਨ-

  1. ਬਾਹਰੀ ਪਰਜੀਵੀ (Ecto-parasite) ਅਤੇ
  2. ਅੰਦਰੂਨੀ ਪਰਜੀਵੀ (Endo-parasite) ।

→ (i) ਬਾਹਰੀ ਪਰਜੀਵੀ (Ecto-parasite) – ਇਹ ਪਰਜੀਵੀ ਆਪਣੇ ਪੋਸ਼ੀ ਦੇ ਸਰੀਰ ਦੇ ਬਾਹਰ ਨਿਵਾਸ ਕਰਦੇ ਹਨ । ਆਰਵੇਲ (Cuscuta), ਜਿਸ ਨੂੰ ਡੋਡਰ ਪੌਦਾ (Dodder plant) ਵੀ ਆਖਦੇ ਹਨ, ਲੋਰੈਂਥਸ (Loranthus), ਵਿਸਮ (Viscum ਅਤੇ ਰੈਫਲੀਸੀਆ (Rafflesia) ਆਦਿ ਫੁੱਲਦਾਰ ਪੌਦਿਆਂ ਦੇ ਉੱਤੇ ਪਰਜੀਵੀਆਂ ਵਜੋਂ ਨਿਵਾਸ ਕਰਦੇ ਹਨ | ਖਟਮਲ, ਚਿੱਚੜ (Tick), ਮਾਈਟ (Mite) ਅਤੇ ਜੌਆਂ (Lice) ਮਨੁੱਖੀ ਅਤੇ ਜੰਤੂਆਂ ਦੇ ਸਰੀਰ ਦੀ ਚਮੜੀ ਉੱਤੇ ਮਿਲਣ ਵਾਲੇ ਪਰਜੀਵੀ ਹਨ । ਇਹ ਆਪਣੇ ਪੋਸ਼ੀਆਂ ਦੇ ਸਰੀਰ ਵਿੱਚ ਮੌਜੂਦ ਤਰਲ ਪਦਾਰਥ ਜਾਂ ਤੰਤੂਆਂ (Tissues) ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ ।

(ii) ਅੰਦਰੂਨੀ ਪਰਜੀਵੀ (Endoparasite) – ਇਹ ਪਰਜੀਵੀ ਆਪਣੇ ਪੋਸ਼ੀ ਦੇ ਸਰੀਰ ਦੇ ਅੰਦਰ ਮੌਜੂਦ ਹੁੰਦੇ ਹਨ, ਜਿਵੇਂ ਕਿ-ਮਲੇਰੀਆ ਪਰਜੀਵੀ (Malarial parasite), ਤ੍ਰਿਪਨੋਸੋਮਾ (Trypnosoma) ਅਤੇ ਲੀਸ਼ਮੇਨੀਆ (Leishmania) ਮਨੁੱਖੀ ਸਰੀਰ ਦੇ ਲਹੂ ਵਿਚਲੇ ਅੰਤਰ ਪਰਜੀਵੀ ਹਨ । ਗਿਆਰਡੀਆ (Giardia), ਐਸਕੈਰਿਸ (Ascaris), ਮਨੁੱਪ ਜਾਂ ਫੀਤਾਕਿਰਮ (Tapewom), ਲਿਵਰਫਲੂਕ
(Liver-fluke) ਸਾਡੀ ਪਾਚਨ ਪ੍ਰਣਾਲੀ ਵਿਚ ਪਾਏ ਜਾਂਦੇ ਅੰਦਰੂਨੀ ਪਰਜੀਵੀ ਹਨ ।

→ ਮੁਕਾਬਲਾ ਜਾਂ ਪ੍ਰਤਿਯੋਗਤਾ (Competition) ਇਕ ਪ੍ਰਕਾਰ ਦੀਆਂ ਜਾਂ ਵੱਖ-ਵੱਖ ਜਾਤੀਆਂ ਦੀਆਂ ਆਪਸੀ ਅੰਤਰ-ਕਿਰਿਆਵਾਂ ਦੇ ਕਾਰਨ ਇਨ੍ਹਾਂ ਜਾਤੀਆਂ ‘ਤੇ ਮਾੜੇ ਪ੍ਰਭਾਵ ਪੈਂਦੇ ਹਨ । ਜਾਤੀਆਂ ਦੇ ਵਿਚਾਲੇ ਮੁਕਾਬਲੇ ਜਾਂ ਪ੍ਰਤਿਯੋਗਤਾ ਦੀ ਮੁੱਖ ਵਜ਼ਾ ਭੋਜਨ ਦੀ, ਰਿਹਾਇਸ਼ ਲਈ ਥਾਂ ਦੀ ਜਾਂ ਪ੍ਰਕਾਸ਼ ਦੀ ਘਾਟ ਹਨ ।

→ ਅਨੁਕੂਲ ਭੋਜ ਅਤੇ ਪ੍ਰਤਿ ਜੈਵਿਕ (Amensalism & Antibiosis) ਜਾਤੀਆਂ ਦੇ ਦਰਮਿਆਨ ਇਹ ਇਕ ਅਜਿਹਾ ਰਿਸ਼ਤਾ ਹੈ, ਜਿਸ ਵਿਚ ਇੱਕ ਜਾਤੀ ਦੀ ਵਸੋਂ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ ਜਦ ਕਿ ਦੂਸਰੀ ਵਸੋਂ ਦੇ ਮੈਂਬਰ ਪ੍ਰਭਾਵ ਰਹਿਤ ਹੀ ਰਹਿੰਦੇ ਹਨ । ਉਦਾਹਰਨ ਵਜੋਂ ਵੱਡੇ ਆਕਾਰ ਵਾਲੇ ਰੁੱਖਾਂ ਦੀ ਮੌਜੂਦਗੀ, ਉਨ੍ਹਾਂ ਦੇ ਹੇਠਾਂ ਉੱਗਣ ਵਾਲੇ ਛੋਟੇ ਬੂਟਿਆਂ ਦੇ ਵਾਧੇ ਵਿੱਚ ਰੁਕਾਵਟ ਪੈਦਾ ਕਰਦੀ ਹੈ, ਕਿਉਂਕਿ ਛੋਟੇ ਪੌਦਿਆਂ ਨੂੰ ਲੋੜੀਂਦੀ ਮਾਤਰਾ ਵਿਚ ਪ੍ਰਕਾਸ਼ ਉਪਲੱਬਧ ਨਹੀਂ ਹੁੰਦਾ ।

→ ਐਂਟੀਬਾਇਓਸਿਸ (Antibiosis) – ਐਂਟੀਬਾਇਓਸਿਸ, ਏਮੈਂਨਸਿਲਿਜ਼ਮ ਦੀ ਇਕ ਅਜਿਹੀ ਕਿਸਮ ਹੈ, ਜਿਸ ਵਿੱਚ ਦੋਵੇਂ ਜਾਤੀਆਂ ਦੁਆਰਾ ਪੈਦਾ ਕੀਤੇ ਗਏ ਜ਼ਹਿਰੀਲੇ ਰਿਸਾਉ (Toxic secretions) ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਨ੍ਹਾਂ ਜੰਤੂਆਂ ਦੁਆਰਾ ਪੈਦਾ ਹੋਣ ਵਾਲੇ ਵਿਸ਼ੈਲੇ ਪਦਾਰਥਾਂ-ਟਾਕਸਿਨਜ਼ (Toxinis) ਨੂੰ ਐਲੋਕੈਮੀਕਲਜ਼ (Allochemicals) ਜਾਂ ਐਲੋਮੋਨਜ਼ (Allomones) ਕਹਿੰਦੇ ਹਨ । ਉਦਾਹਰਨ ਵਜੋਂ-ਪੈਨੀਸਿਲੀਅਮ ਨੋਟੇਟਮ (Penicillium notatum) ਨਾਂਅ ਦੀ ਉੱਲੀ ਤੋਂ ਪ੍ਰਾਪਤ ਪੈਨਸੀਲੀਨ (Penicillin) ਕੀਟਾਣੂਆਂ ਦੇ ਵਾਧੇ ਨੂੰ ਰੋਕਦੀ ਹੈ । ਕੁੱਝ ਇਕ ਨੀਲੀ-ਹਰੀ ਐਲਗੀ (Blue-green algae) ਅਤੇ ਲਾਲ ਐਲਗੀ (Red-algae) ਦੇ ਬਹੁਤ ਜ਼ਿਆਦਾ ਮਾਤਰਾ ਵਿਚ ਪੈਦਾ ਹੋਣ, ਜਿਸਨੂੰ ਐਲਗਲ ਫੁੱਲ ਜਾਂ ਐਲਰਾਲ ਖਿੜਨਾ (Algel bloom) ਆਖਦੇ ਹਨ, ਦੇ ਕਾਰਨ ਪੈਦਾ ਹੋਣ ਵਾਲੇ ਵਿਸ਼ੈਲੇ ਪਦਾਰਥ ਮੱਛੀਆਂ ਦੇ ਲਈ ਜ਼ਹਿਰੀਲੇ ਹੁੰਦੇ ਹਨ ।

→ ਭਾਰਤ ਦੀ ਆਬਾਦੀ ਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਪੇਂਡੂ ਜਾਂ ਅਰਧ-ਪੇਂਡੂ ਖੇਤਰਾਂ ਵਿਚ ਰਹਿੰਦਾ ਹੈ, ਆਪਣੀ ਜੀਵਕਾ ਦੇ ਲਈ ਖੇਤੀਬਾੜੀ, ਫੌਰੈਸਟਰੀ (ਵਣ ਵਿਗਿਆਨ) (Forestry), ਮੱਛੀ ਪਾਲਣ (Fisheries) ਅਤੇ ਕਈ ਪ੍ਰਕਾਰ ਦੇ ਪਾਲਤੂ (ਘਰੇਲੂ ਜੰਤੂਆਂ ਉੱਤੇ ਨਿਰਭਰ ਕਰਦਾ ਹੈ । ਵਧਦੀ ਹੋਈ ਵਸੋਂ ਦੇ ਕਾਰਨ ਜੀਵ ਅਨੇਕਰੂਪਤਾ ਦੀ ਆਰਥਿਕ ਮਹੱਤਤਾ ਬਾਰੇ ਜਾਣੂ ਹੋਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ ।

PSEB 12th Class Environmental Education Notes Chapter 2 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-2)

→ ਜੰਗਲ, ਜੀਵ ਵਿਭਿੰਨਤਾ ਦੇ ਬੜੇ ਅਮੀਰ ਸਰੋਤ ਹਨ, ਜਿਨ੍ਹਾਂ ਤੋਂ ਅਸੀਂ ਭਵਨ ਨਿਰਮਾਣ ਲਈ ਇਮਾਰਤੀ ਲੱਕੜੀ, ਫਲ, ਚਾਰਾ, ਈਂਧਨ ਅਤੇ ਔਸ਼ਧੀਆਂ ਪ੍ਰਾਪਤ ਕਰਦੇ ਹਾਂ । ਪੌਦਿਆਂ ਤੋਂ ਜਿਹੜੇ ਹੋਰ ਪਦਾਰਥ ਸਾਨੂੰ ਪ੍ਰਾਪਤ ਹੁੰਦੇ ਹਨ, ਉਨ੍ਹਾਂ ਵਿੱਚ ਦਵਾਈਆਂ, ਗੂੰਦਾਂ, ਟੈਨਿਨ (Tannin), ਰੈਜ਼ਿਨਜ਼ (Resins), ਕਾਰਬਨੀ ਤੇਜ਼ਾਬ ਅਤੇ ਲੱਕੜੀ ਦਾ ਕੋਲਾ ਸ਼ਾਮਿਲ ਹਨ ।

→ ਵਿਸ਼ਵ ਭਰ ਵਿੱਚ ਜੰਤੂਆਂ ਦੀਆਂ ਕਈ ਜਾਤੀਆਂ ਦੀ ਆਰਥਿਕ ਪੱਖੋਂ ਬੜੀ ਮਹੱਤਤਾ ਹੈ । ਮੱਛੀਆਂ ਅਤੇ ਮੱਛੀਆਂ ਤੋਂ ਤਿਆਰ ਕੀਤੇ ਗਏ ਪਦਾਰਥਾਂ ਦੀ ਬਹੁਤ ਜ਼ਿਆਦਾ ਆਰਥਿਕ ਮਹੱਤਤਾ ਹੈ, ਕਿਉਂਕਿ ਇਨ੍ਹਾਂ ਤੋਂ ਸਾਨੂੰ ਬਹੁਤ ਚੰਗੀ ਪ੍ਰਕਾਰ ਦੇ ਪ੍ਰੋਟੀਨ ਪ੍ਰਾਪਤ ਹੁੰਦੇ ਹਨ । ਮੁਰਗੀ ਪਾਲਣ ਦੇ ਉਦਯੋਗ ਤੋਂ ਸਾਨੂੰ ਮਾਸ (Meat) ਅਤੇ ਅੰਡੇ ਮਿਲਦੇ ਹਨ । ਭੇਡਾਂ ਅਤੇ ਬੱਕਰੀਆਂ ਤੋਂ ਅਸੀਂ ਮਾਸ ਦੇ ਇਲਾਵਾ ਦੁੱਧ ਅਤੇ ਉੱਨ ਪ੍ਰਾਪਤ ਕਰਦੇ ਹਾਂ । ਖੋਤੇ, ਊਠ, ਬੈਲ ਅਤੇ ਘੋੜੇ ਆਦਿ ਜੰਤੂਆਂ ਨੂੰ ਖੇਤੀਬਾੜੀ ਕਾਰਜਾਂ ਅਤੇ ਢੋਆ-ਢੁਆਈ ਲਈ ਵਰਤਦੇ ਹਨ ।

→ ਸੰਨ 1988 ਵਿਚ ਨਾਰਮਨ ਮੇਜਰ (Noman Major) ਨੇ ਅਤਿ-ਉੱਤਮ ਸਥਾਨ (Hot spot) ਦੀ ਧਾਰਨਾ ਨੂੰ ਵਿਕਸਿਤ ਕੀਤਾ । ਧਰਤੀ ਉੱਪਰ ਮੌਜੂਦ ਜੈਵਿਕ ਵਿਭਿੰਨਤਾ ਦੇ ਪੱਖੋਂ ਇਹ ਅਤਿ-ਉੱਤਮ ਸਥਾਨ ਬਹੁਤ ਜ਼ਿਆਦਾ ਸਾਧਨਾਂ ਨਾਲ ਭਰਪੁਰ ਹਨ । ਵਿਸ਼ਵ ਭਰ ਵਿਚ ਮੌਜੂਦ 25 ਅਤਿ-ਉੱਤਮ ਸਥਾਨਾਂ ਵਿਚੋਂ ਭਾਰਤ ਵਿਚ ਅਜਿਹੇ ਦੋ ਸਥਾਨ ਮੌਜੂਦ ਹਨ । ਇਹ ਸਥਾਨ ਹਨ ਪੱਛਮੀ ਘਾਟ (Western ghats) ਅਤੇ ਪੂਰਬੀ ਹਿਮਲਿਆ (Eastern Himalya) : ਪੱਛਮੀ ਘਾਟ ਦਾ ਘੇਰਾ ਸ੍ਰੀਲੰਕਾ ਤਕ ਅਤੇ ਪੂਰਬੀ ਹਿਮਾਲਿਆ ਦਾ ਘੇਰਾ ਮਯਨਮਾਰ ਅਤੇ ਭੂਟਾਨ ਤੱਕ ਫੈਲਿਆ ਹੋਇਆ ਹੈ । ਇਹ ਅਤਿ-ਉੱਤਮ ਸਥਾਨ ਫ਼ਲਦਾਰ ਪੌਦਿਆਂ, ਸੈਲੋ ਪਤਲੀ) ਪੂੰਛ ਵਾਲੀਆਂ ਤਿੱਤਲੀਆਂ (Sallow tailed butter flies) ਜਲ-ਥਲੀ ਪ੍ਰਾਣੀ, ਰੀਂਗਣ ਵਾਲੇ ਪਾਣੀ ਅਤੇ ਕੁੱਝ ਇਕ ਥਣਧਾਰੀਆਂ ਨਾਲ ਭਰਪੂਰ ਹਨ ।

→ ਭਾਰਤ ਦੀ ਜੰਗਲੀ ਜੀਵਨ ਸੰਸਥਾ (Wildlife Institute of India) ਵਿੱਚ ਕੰਮ ਕਰਦਿਆਂ ਹੋਇਆਂ ਰੋਜਰਜ਼ ਅਤੇ ਪਨਵਰ (Rodgers and Panwar) ਨੇ ਸੰਨ 1988 ਵਿੱਚ ਭਾਰਤ ਦੀ 9 ਜੀਵ-ਭੂਗੋਲਿਕ ਖੇਡਾਂ (Bio-geographical regions) ਵਿੱਚ ਵੰਡ ਕੀਤੀ ਹੈ ।

PSEB 11th Class Maths Solutions Chapter 5 Complex Numbers and Quadratic Equations Ex 5.2

Punjab State Board PSEB 11th Class Maths Book Solutions Chapter 5 Complex Numbers and Quadratic Equations Ex 5.2 Textbook Exercise Questions and Answers.

PSEB Solutions for Class 11 Maths Chapter 5 Complex Numbers and Quadratic Equations Ex 5.2

Question 1.
Find the modulus and the argument of the complex number z = – 1 – i√3
Answer.

PSEB 11th Class Maths Solutions Chapter 5 Complex Numbers and Quadratic Equations Ex 5.2 1

We have, z = – 1 – i√3
Let – 1 – i√3 = r (cos θ + i sin θ)
On equating real and imaginary parts both sides, we get
r cos θ = – 1 …………….(i)
and r sin θ = – √3 ……………(ii)
On squaring and adding eqs. (i) and (ii) we get
r2 (cos2 θ + sin2 θ) = 1 + 3
⇒ r2 = 4
∴ r = 2 [taking positive square root]
Modulus of z, |z| = r = 2
On putting the value of r in eqs. (i) and (ii), we get
cos θ = – \(\frac{1}{2}\) and
sin θ = \(\frac{-\sqrt{3}}{2}\)
Since, both cos θ and sin θ are negative.
So, θ lies in III quadrant.
θ = – (π – \(\frac{\pi}{3}\))
= \(-\frac{2 \pi}{3}\)
Hence, the modulus and argument of the complex number – 1 – i√3 are 2 and \(-\frac{2 \pi}{3}\) respectively.

PSEB 11th Class Maths Solutions Chapter 5 Complex Numbers and Quadratic Equations Ex 5.2

Question 2.
Find the modulus and the argument of the complex number
z = – √3 + i.
Answer.

PSEB 11th Class Maths Solutions Chapter 5 Complex Numbers and Quadratic Equations Ex 5.2 2

z = – √3 + i
Let r cos θ = – √3 and r sin θ = 1
On squaring and adding, we obtain
⇒ r2 cos2 θ + r2 sin2 θ = (- √3)2 + 12
⇒ r2 = 3 + 1 = 4 [∵ cos2 θ + sin2 θ = 1]
⇒ r = √4 = 2 [Conventionally, r > 0]
∴ Modulus = 2
∴ 2 cos θ = – √3 and 2 sin θ = 1
cos θ = \(\frac{-\sqrt{3}}{2}\) and sin θ = \(\frac{1}{2}\)
∴ θ = π – \(\frac{\pi}{6}\)
= \(\frac{5 \pi}{6}\) [As θ lies in the II quadrant]
Thus, the modulus and argument of the complex number – √3 + i are 2 and \(\frac{5 \pi}{6}\) respectively.

PSEB 11th Class Maths Solutions Chapter 5 Complex Numbers and Quadratic Equations Ex 5.2

Question 3.
Convert the given complex number in polar form : 1 – i.
Answer.
1 – i
Let r cos θ = 1 and r sin θ = – 1
On squaring and adding, we obtain r2 cos2 θ + r2 sin2 θ = 12 + (- 1)2
⇒ r2 (cos2 θ + sin2 θ) = 1 + 1
⇒ r2 = 2
⇒ r =√2 [Conventionally, r > 0]
∴ √2 cos θ = 1 and √2 sin θ = – 1
⇒ cos θ = \(\frac{1}{\sqrt{2}}\) and sin θ = – \(\frac{1}{\sqrt{2}}\)
∴ θ = \(-\frac{\pi}{4}\) [As θ lies in the IV quadrant]
∴ 1 – i = r cos θ + ir sin θ = √2 \(\cos \left(-\frac{\pi}{4}\right)+i \sqrt{2} \sin \left(-\frac{\pi}{4}\right)\)

= √2 \(\left[\cos \left(-\frac{\pi}{4}\right)+i \sin \left(-\frac{\pi}{4}\right)\right]\)
This is the required polar form.

PSEB 11th Class Maths Solutions Chapter 5 Complex Numbers and Quadratic Equations Ex 5.2

Question 4.
Convert the given complex number in polar form : – 1 + i
Answer.
– 1 + i
Let r cos θ = – 1 and r sin θ = 1
On squaring and adding, we obtain
r2 cos2 θ + r2 sin2 θ = (- 1)2 + 12
⇒ r2 (cos2 θ + sin2 θ) = 1 + 1
⇒ r2 = 2
⇒ r = √2 [Conventionally, r > 0]
∴ √2 cos θ = – 1 and √2 sin θ = 1
⇒ cos θ = – \(\frac{1}{\sqrt{2}}\) = and sin θ = – \(\frac{1}{\sqrt{2}}\)

∴ θ = – (π – \(\frac{\pi}{4}\)) = \(-\frac{3 \pi}{4}\) [As θ lies in the III quadrant]
∴ – 1 – i = r cos θ + ir sin θ
= √2 cos \(-\frac{3 \pi}{4}\) + i √2 sin \(-\frac{3 \pi}{4}\)

= √2 (cos \(-\frac{3 \pi}{4}\) + isin \(-\frac{3 \pi}{4}\))

This is the required polar form.

PSEB 11th Class Maths Solutions Chapter 5 Complex Numbers and Quadratic Equations Ex 5.2

Question 6.
Convert the given complex number in polar form : – 3
Answer.
– 3
Let r cos θ = – 3 and r sin θ = 0
On squaring and adding, we obtain
r2 cos2 θ + r2 sin2 θ = (- 3)2
r2 (cos2 θ + sin2 θ) = 9
r = √9 = 3 [Conventionally, r > 0]
∴ 3 cos θ = – 3 and 3 sin θ = 0
cos θ = – 1 and sin θ = 0
∴ θ = π
∴ – 3 = r cos θ + ir sin θ = 3 cos π + i3 sin π
= 3 (cos π + i sin π)
This is the required polar form.

PSEB 11th Class Maths Solutions Chapter 5 Complex Numbers and Quadratic Equations Ex 5.2

Question 7.
Convert the given complex number in polar form : √3 + i.
Answer.
√3 + i
Let r cos θ = √3 and r sin θ =1
On squaring and adding, we obtain
r2 cos2 θ + r2 sin2 θ
= (√3)2 + 12
r2 (cos2 θ + sin2 θ) = 3 + 1
r2 = 4
r = √4 = 2 [Conventionally, r > 0]
∴ 2 cos θ = √3 and 2 sin θ = 1

⇒ cos θ = \(\frac{\sqrt{3}}{2}\) and sin θ = \(\frac{1}{2}\)

∴ θ = \(\frac{\pi}{6}\) [As θ lies in yhe I quadrant]

∴ √3 + i = r cos θ + i r sin θ
= 2 cos \(\frac{\pi}{6}\) + i sin \(\frac{\pi}{6}\)
= 2 (cos \(\frac{\pi}{6}\) + i sin \(\frac{\pi}{6}\))
This is the required polar form.

PSEB 11th Class Maths Solutions Chapter 5 Complex Numbers and Quadratic Equations Ex 5.2

Question 8.
Convert the given complex number in polar form: i.
Answer.
Let r cos θ = 0 and r sin θ = 1
On squaring and adding, we obtain
r2 cos2 θ + r2 sin2 θ = 02 + 12
r2 (cos2 θ + sin2 θ) = 1
r2 = 1
r = √i = 1 [Conventionally, r> 0]
∴ cos θ = 0 and sin θ = 1
∴ θ = \(\frac{\pi}{2}\)
∴ i = r cos θ +1 r sin θ
= cos \(\frac{\pi}{2}\) + sin \(\frac{\pi}{2}\)
This is the required polar form.

PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

This PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1) will help you in revision during exams.

PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਪਦ ਦੀ ਵਰਤੋਂ ਵਾਲਟਰ ਜੀ, ਰੋਜ਼ਨ (Walter G. Rosen) ਨੇ ਸੰਨ 1986 ਵਿਚ ਕੀਤੀ ਅਤੇ ਇਸ ਪਦ ਦੀ ਮੁੜ ਜਾਣਪਛਾਣ ਈ. ਓ. ਵਿਲਸਨ (E.0. Wilson) ਨੇ ਸੰਨ 1994 ਵਿਚ ਕਰਾਈ । ਜੈਵਿਕ/ਜੀਵ ਵਿਭਿੰਨਤਾ ਧਰਤੀ ਉੱਤੇ ਮੌਜੂਦ ਵੱਖ-ਵੱਖ ਤਰ੍ਹਾਂ ਦੇ ਪੌਦਿਆਂ, ਪ੍ਰਾਣੀਆਂ ਅਤੇ ਸੂਖਮ ਜੀਵਾਂ ਦਾ ਉਲੇਖ ਕਰਦਾ ਹੈ ।

→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਮਨੁੱਖ ਜਾਤੀ ਦੇ ਲਈ ਬੜੀ ਕੀਮਤੀ ਸੰਪਦਾ (Asset) ਹੈ । ਜੈਵਿਕ-ਵਿਭਿੰਨਤਾ ਦੀਆਂ ਆਰਥਿਕ ਪਰਿਸਥਿਤਿਕ, ਜਣਨਿਕ (Genetic) ਵਿਗਿਆਨਿਕ, ਸਮਾਜਿਕ (Social), ਸੱਭਿਆਚਾਰਕ (Cultural), ਮਨੋਰੰਜਕ (Recreational), ਅਤੇ ਸੁਹਜਾਤਮਕ (Aesthetic) ਪੱਖੋਂ ਬਹੁਤ ਅਧਿਕ ਕਦਰਾਂ-ਕੀਮਤਾਂ (Values) ਹਨ ।

→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਨੇ ਮਨੁੱਖ ਜਾਤੀ ਦੇ ਵਾਸਤੇ ਆਕਸੀਜਨ ਦੀ ਉਤਪੱਤੀ, ਕਾਰਬਨ ਡਾਈਆਕਸਾਈਡ ਦੀ ਮਾਤਰਾ ਘੱਟ ਕਰਨ, ਜਲ-ਚੱਕਰ ਨੂੰ ਕਾਇਮ ਰਹਿਣ ਅਤੇ ਮਿੱਟੀ ਨੂੰ ਸੁਰੱਖਿਅਤ ਰੱਖਣ ਆਦਿ ਵਿਚ ਕਈ ਤਰ੍ਹਾਂ ਦੀਆਂ ਵਾਤਾਵਰਣੀ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਜੈਵਿਕ/ਜੀਵ ਵਿਭਿੰਨਤਾ ਦੀ ਪਰਿਸਥਿਤਿਕ ਪੱਖੋਂ ਬੜੀ ਮਹੱਤਤਾ ਹੈ ।

→ ਬਨਾਉਟੀ ਚੋਣ (Artificial selection) ਦੀ ਵਿਧੀ ਅਪਣਾਅ ਕੇ ਕਿਸਾਨ ਫ਼ਸਲਾਂ ਅਤੇ ਪਾਲਤੂ ਜੰਤੂਆਂ ਦੀਆਂ ਸੁਧਰੀਆਂ ਹੋਈਆਂ ਕਿਸਮਾਂ ਦਾ ਵਿਕਾਸ ਕਰ ਰਹੇ ਹਨ । ਅਜਿਹਾ ਕਰਨ ਦੇ ਵਾਸਤੇ ਅੱਜ-ਕਲ੍ਹ ਜੰਗਲੀ ਵੰਨਗੀਆਂ ਤੋਂ ਚੰਗੇ, ਲਾਭਦਾਇਕ ਜੀਨਜ਼ (Genes) ਪ੍ਰਾਪਤ ਕਰਕੇ ਇਹਨਾਂ ਨੂੰ ਪਾਲਤੂ ਜਾਤੀਆਂ ਅੰਦਰ ਦਾਖ਼ਿਲ ਕੀਤਾ ਜਾ ਰਿਹਾ ਹੈ ।

→ ਮਨੁੱਖ ਜਾਤੀ ਦੀ ਆਰਥਿਕਤਾ ਨਾਲ ਜੀਵ ਮੰਡਲ (Biosphere) ਦੀ ਜੈਵਿਕ ਵਿਭਿੰਨਤਾ/ਜੀਵ ਅਨੋਕਰੂਪਤਾ ਦਾ ਸੰਬੰਧ ਅਸਿੱਧਾ ਜਾਂ ਸਿੱਧਾ ਹੈ । ਜੰਗਲਾਂ ਵਿਚ ਰਹਿਣ ਵਾਲੇ ਲੋਕ ਆਪਣੀਆਂ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ, ਜਿਵੇਂ ਕਿ-ਭੋਜਨ, ਸਰੀਰ ਢੱਕਣ ਲਈ ਲੋੜੀਂਦੀਆਂ ਵਸਤਾਂ, ਭਵਨ-ਨਿਰਮਾਣ ਲਈ ਪਦਾਰਥ, ਪਰੰਪਰਾਗਤ ਦਵਾਈਆਂ (Traditional medicines) ਅਤੇ ਫਲ ਆਦਿ ਜੰਗਲਾਂ ਤੋਂ ਹੀ ਪ੍ਰਾਪਤ ਕਰਦੇ ਹਨ । ਮਛੇਰੇ ਪੂਰਨ ਤੌਰ ‘ਤੇ ਮੱਛੀਆਂ ਅਤੇ ਦੂਸਰੇ ਖਾਏ ਜਾਣ ਵਾਲੇ ਜੀਵਾਂ ਉੱਪਰ ਨਿਰਭਰ ਹਨ ।

PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

→ ਵਿਗਿਆਨ ਦੇ ਪੱਖੋਂ ਵੀ ਜੈਵਿਕ ਵਿਭਿੰਨਤਾ ਦੀ ਬੜੀ ਮਹੱਤਤਾ ਹੈ । ਜਿਵੇਂ ਕਿਬਾਇਓ ਤਕਨੋਲੋਜਿਸਟ (Biotechnologist) ਉਚੇਰੀ ਉਪਜ ਦੇਣ ਵਾਲੀਆਂ ਅਤੇ ਹਾਨੀਕਾਰਕ ਕੀਟਾਂ ਦਾ ਵਿਰੋਧ ਕਰਨ ਵਾਲੀਆਂ ਕਿਸਮਾਂ ਵਿਕਸਿਤ ਕਰਨ ਦੇ ਵਾਸਤੇ ਪੌਦਿਆਂ ਅਤੇ ਜਾਨਵਰਾਂ ਦੇ ਜੀਨਜ਼ ਦੀ ਵਰਤੋਂ ਕਰ ਰਹੇ ਹਨ । ਕਪਾਹ (Cotton) ਦੀ Bt ਕਿਸਮ (Bt Cotton) ਇਕ ਅਜਿਹਾ ਉਦਾਹਰਣ ਹੈ, ਜਿਸ ਦਾ ਵਿਗਿਆਨੀਆਂ ਨੇ ਵਿਕਾਸ ਕੀਤਾ ਹੈ । ਕਪਾਹ ਦੀ ਇਹ ਕਿਸਮ ਨਾ ਕੇਵਲ ਕੀਟਾਂ ਦੇ ਹਮਲਿਆਂ ਤੋਂ ਹੀ ਮੁਕਤ ਹੈ, ਸਗੋਂ ਇਹ ਝਾੜ ਵੀ ਕਾਫ਼ੀ ਜ਼ਿਆਦਾ ਦਿੰਦੀ ਹੈ ।

→ ਪੌਦਿਆਂ ਤੋਂ ਕਈ ਪ੍ਰਕਾਰ ਦੀਆਂ ਵੱਡਮੁੱਲੀਆਂ ਦਵਾਈਆਂ ਵੀ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਅਜਿਹੇ ਕੁੱਝ ਉਦਾਹਰਣ ਹੇਠ ਦਿੱਤੇ ਜਾਂਦੇ ਹਨ :

  • ਪੀਲੇ ਸਿਨਕੋਨਾ (Yellow Cinchona) ਰੁੱਖ ਤੋਂ ਪ੍ਰਾਪਤ ਕੀਤੀ ਜਾਂਦੀ ਕੁਨੀਨ
    ਦੀ ਵਰਤੋਂ ਮਲੇਰੀਆ ਬੁਖ਼ਾਰ ਦੇ ਇਲਾਜ ਲਈ ਕੀਤੀ ਜਾਂਦੀ ਹੈ ।
  • ਪੈਨਸੀਲੀਨ (Penicillin) ਜਿਹੜਾ ਕਿ ਸਭ ਤੋਂ ਪੁਰਾਣਾ ਐਂਟੀਬਾਇਓਟਿਕ (Antibiotic) ਹੈ ਪੈਨੀਸੀਲੀਅਮ (Penicillium) ਨਾਂ ਦੀ ਉੱਲੀ (Fungus) ਤੋਂ ਪ੍ਰਾਪਤ ਕੀਤਾ ਜਾਂਦਾ ਹੈ ।
  • ਡਿੱਜੀਟੌਕਸਿਨ (Digitoxin), ਜਿਸ ਦੀ ਵਰਤੋਂ ਹਿਰਦੇ ਰੋਗਾਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਫੌਕਸ ਗਲੋਵ (Foxglove) ਨਾਂ ਦੇ ਪੌਦੇ ਤੋਂ ਪ੍ਰਾਪਤ ਹੁੰਦਾ ਹੈ ।
  • ਅਤੀਤ ਸਮੇਂ (Times immemorial) ਤੋਂ ਬੁਖ਼ਾਰ ਅਤੇ ਗਲੇ ਦੀਆਂ ਬੀਮਾਰੀਆਂ ਦੇ ਇਲਾਜ ਲਈ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ।

→ ਜੈਵਿ ਵਿਭਿੰਨਤਾ/ਜੀਵ ਅਨੇਕਰੂਪਤਾ ਨੂੰ ਪਦਮੀ ਪੱਧਰ (Hierarchial level) ‘ਤੇ ਤਿੰਨ ਕਿਸਮਾਂ ਵਿਚ ਵੰਡਿਆ ਗਿਆ ਹੈ ਅਤੇ ਇਹ ਤਿੰਨ ਕਿਸਮਾਂ ਹਨ : (i) ਜਣਨਿਕ ਵਿਭਿੰਨਤਾ (Genetic diversity), (ii) ਜਾਤੀ ਵਿਭਿੰਨਤਾ (Species diversity) ਅਤੇ ਆਵਾਸ ਪ੍ਰਣਾਲੀ ਅਨੇਕਰੂਪਤਾ ਜਾਂ ਈਕੋਸਿਸਟਮ ਡਾਈਵਰਸਿਟੀ (Ecosystem diversity) ।

→ ਵੱਖ-ਵੱਖ ਤਰ੍ਹਾਂ ਦੀਆਂ ਵਸਤਾਂ ਦੇ ਇਕ ਸਮਾਨ ਮਾਤਰਾ ਵਿਚ ਪਾਏ ਜਾਣ ਨੂੰ ਸੰਤੁਲਨ ਆਖਦੇ ਹਨ । ਪਰਿਸਥਿਤੀ ਦੇ ਆਧਾਰ ‘ਤੇ ਅਧਿਕਤਰ ਪਰਿਸਥਿਤਿਕ ਪ੍ਰਣਾਲੀਆਂ ਵੀ ਅਸੰਤੁਲਿਤ ਹਨ ਅਤੇ ਇਸੇ ਅਸੰਤੁਲਨ ਦੇ ਕਈ ਕਾਰਨ ਹਨ । ਪ੍ਰਕਿਰਤੀ ਵਿਚ ਦੋ ਤਾਕਤਾਂ ਜਿਹੜੀਆਂ ਪਰਿਸਥਿਤਿਕ ਪ੍ਰਣਾਲੀ ਵਿਚ ਅਸੰਤੁਲਨ ਪੈਦਾ ਕਰਦੀਆਂ ਹਨ, ਉਹ ਹਨ-(i) ਬਾਹਰੀ ਤਾਕਤਾਂ (External forces) ਅਤੇ (ii) ਅੰਦਰੂਨੀ ਤਾਕਤਾਂ (Internal forces) ।

→ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਮਨੁੱਖ ਜਾਤੀ ਦੇ ਪਾਲਣ-ਪੋਸ਼ਣ (Sustenance) ਲਈ ਜ਼ਰੂਰੀ ਹੈ । ਪਾਲਣ-ਪੋਸ਼ਣ ਤੋਂ ਭਾਵ ਉਨ੍ਹਾਂ ਭੋਜਨ ਪਦਾਰਥਾਂ ਅਤੇ ਪੀਣ ਵਾਲੀਆਂ ਵਸਤਾਂ ਤੋਂ ਹੈ, ਜਿਨ੍ਹਾਂ ਦੇ ਸਹਾਰੇ ਲੋਕ, ਜਾਨਵਰ ਅਤੇ ਪੌਦੇ ਨਾ ਕੇਵਲ ਜਿਊਂਦੇ ਹੀ ਹਨ, ਸਗੋਂ ਉਹ ਸਿਹਤਮੰਦ ਅਤੇ ਨਰੋਏ ਵੀ ਰਹਿੰਦੇ ਹਨ । ਇਸ ਦੇ ਸੰਦਰਭ ਵਿਚ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਜੀਵਨ ਸਹਾਇਕ ਪ੍ਰਣਾਲੀ (Life supporting system) ਵਜੋਂ ਕਾਰਜ ਕਰਦੀ ਹੈ ਕਿਉਂਕਿ ਇਹ (ਜੈਵਿਕ ਵਿਭਿੰਨਤਾ) ਭੋਜਨ, ਰੇਸ਼ਿਆਂ (Fibers), ਇਮਾਰਤੀ ਲੱਕੜੀ, ਕੁਦਰਤੀ ਔਸ਼ਧੀਆਂ ਅਤੇ ਕਈ ਹੋਰ ਪਦਾਰਥਾਂ ਦਾ ਸਰੋਤ ਹੈ । ਆਪਣੀ ਖੂਬਸੂਰਤੀ ਦੇ ਕਾਰਨ ਕਈ ਪੰਛੀ, ਤਿਤਲੀਆਂ ਅਤੇ ਬਣਧਾਰੀ ਜੰਤੂਆਂ ਅਤੇ ਹਰੇ-ਭਰੇ ਵਣਾਂ ਦੀ ਸੁਹਜਾਤਮਕ ਪੱਖੋਂ ਬੜੀ ਮਹੱਤਤਾ ਹੈ ।

→ ਮਨੁੱਖ ਜਾਤੀ ਉੱਤੇ ਕੁਦਰਤ ਬੜੀ ਦਿਆਲੂ ਰਹੀ ਹੈ । ਜਿਸ ਸਮੇਂ ਤੋਂ ਧਰਤੀ ਉੱਤੇ ਮਨੁੱਖ ਦੀ ਉਪਸਥਿਤੀ ਹੋਈ ਹੈ, ਉਸ ਸਮੇਂ ਤੋਂ ਹੀ ਪ੍ਰਕਿਰਤਿਕ ਜੈਵਿਕ ਵਿਭਿੰਨਤਾ ਨੇ ਮਨੁੱਖ ਜਾਤੀ ਦੀ ਜੀਵਕਾ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਵਸਤਾਂ ਦੀ ਉਪਲੱਬਧੀ ਕੀਤੀ ਹੈ । ਪਰ ਅਜੋਕੇ ਸਮੇਂ ਵਿਚ ਮਨੁੱਖ ਇਕ ਚੌਰਾਹੇ (Cross road) ਉੱਤੇ ਖੜ੍ਹਾ ਹੈ ਜਿੱਥੋਂ ਉਸਨੂੰ ਦੋਵਾਂ ਪੱਖਾਂ ਵਿਚੋਂ ਕਿਸੇ ਇਕ ਪੱਥ ਦੀ ਚੋਣ ਕਰਨੀ ਹੈ । ਇਕ ਪਾਜ਼ਿਟਿਵ ਪਹੁੰਚ ਹੈ ਜਿਸ ਨੂੰ ਅਪਣਾਅ ਕੇ ਜੇਕਰ ਵਾਤਾਵਰਣ ਜਾਂ ਪ੍ਰਕਿਰਤੀ ਨਾਲ ਮਧੁਰਤਾ ਨਾਲ ਰਹੇਗਾ, ਤਾਂ ਉਹ ਜੈਵਿਕ ਵਿਭਿੰਨਤਾ/ਜੀਵ ਅਨੇਕਰੂਪਤਾ ਨੂੰ ਸੁਰੱਖਿਅਤ ਰੱਖ ਸਕੇਗਾ | ਦੂਸਰਾ ਰਸਤਾ ਜੈਵਿਕ ਵਿਭਿੰਨਤਾ ਵਲ ਉਦਾਸੀਨਤਾ (Apathy) ਵਾਲਾ ਹੈ | ਅਜਿਹਾ ਰਾਹ ਅਪਨਾਉਣ ਨਾਲ ਨਾ ਸਿਰਫ ਪ੍ਰਦੂਸ਼ਣ ਹੀ, ਫੈਲੇਗਾ, ਸਗੋਂ ਕੁਦਰਤੀ ਸਾਧਨ ਵੀ ਘਟਣਗੇ । ਭਾਂ, ਜੰਗਲਾਂ ਅਤੇ ਮੱਛੀ ਪਾਲਣ ਦਾ ਨਾ ਕੇਵਲ ਅਪਰਨ ਹੀ ਹੋਵੇਗਾ, ਸਗੋਂ ਇਹ ਸਾਰੇ ਨਸ਼ਟ ਵੀ ਹੋ ਜਾਣਗੇ ।ਅਜਿਹੀ ਅਵਸਥਾ ਦੇ ਉਤਪੰਨ ਹੋਣ ਦੇ ਸਿੱਟੇ ਵਜੋਂ ਪੌਦਿਆਂ ਅਤੇ ਪ੍ਰਾਣੀਆਂ ਦੀਆਂ ਅਨੇਕਾਂ, ਵੱਡਮੁੱਲੀਆਂ ਜਾਤੀਆਂ ਅਲੋਪ ਹੋ ਜਾਣਗੀਆਂ ।

PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

→ ਮਨੁੱਖ ਨੇ ਆਪਣੀ ਸੁਰੱਖਿਆ, ਸ਼ਿਕਾਰ, ਢੋਆ-ਢੁਆਈ, ਭੋਜਨ ਦੇ ਸਰੋਤ ਵਜੋਂ, ਦੁੱਧ ਅਤੇ ਹੋਰਨਾਂ ਪਦਾਰਥਾਂ ਦੀ ਉਪਲੱਬਧੀ ਲਈ ਜੰਤੂਆਂ ਦਾ ਘਰੇਲੂਕਰਨ ਸ਼ੁਰੂ ਕੀਤਾ । ਸਭ ਤੋਂ ਪਹਿਲਾਂ ਜਿਹੜੇ ਜਾਨਵਰਾਂ ਦਾ ਘਰੇਲੂਕਰਨ ਕੀਤਾ ਗਿਆ ਉਨ੍ਹਾਂ ਵਿਚ ਕੁੱਤਾ ਅਤੇ ਘੋੜਾ ਸ਼ਾਮਿਲ ਹਨ । ਅਜੋਕੇ ਕਾਲ ਵਿਚ ਮਨੁੱਖ ਆਪਣੇ ਲਾਭ ਅਤੇ ਵਰਤੋਂ ਦੇ ਵਾਸਤੇ ਜੰਤੂਆਂ ਦੀਆਂ ਕਈ ਜਾਤੀਆਂ ਦੀ ਵਰਤੋਂ ਕਰ ਰਿਹਾ ਹੈ । ਜਿਵੇਂ ਕਿ ਘੋੜੇ, ਊਠ, ਯਾਕ (Yak) ਅਤੇ ਬੈਲਾਂ ਦੀ ਵਰਤੋਂ ਢੋਆ-ਢੁਆਈ ਅਤੇ ਖੇਤੀ ਕਾਰਜਾਂ ਲਈ ਕੀਤੀ ਜਾ ਰਹੀ ਹੈ । ਹਾਥੀਆਂ ਨੂੰ ਵੀ ਢੋਆ-ਢੁਆਈ ਲਈ ਵਰਤਿਆ ਜਾਂਦਾ ਹੈ ਅਤੇ ਇਹ ਜਾਨਵਰ ਫ਼ੌਜ ਦਾ ਵੀ ਇਕ ਅੰਗ ਸਨ | ਪਸ਼ੂਆਂ (Cattle) ਅਤੇ ਮੱਝਾਂ ਤੋਂ ਅਸੀਂ ਮਾਸ (Meat) ਅਤੇ ਦੁੱਧ ਪ੍ਰਾਪਤ ਕਰਦੇ ਹਾਂ । ਮਾਸ ਪ੍ਰਾਪਤੀ ਦੇ ਪੱਖ ਤੋਂ ਸੁਰ (Pig) ਨੂੰ ਇਕ ਚੰਗਾ ਨਸਲ ਕਸ਼ (Breeder) ਵਜੋਂ ਮੰਨਿਆ ਗਿਆ ਹੈ । ਮੱਛੀ ਵੀ ਮਾਸ ਪ੍ਰਾਪਤੀ ਦਾ ਇਕ ਅਮੀਰ ਸਰੋਤ ਹੈ ।ਮਧੂ ਮੱਖੀਆਂ ਕੁਦਰਤੀ ਖੰਡ (ਸ਼ਹਿਦ) ਦਾ ਸਰੋਤ ਹਨ ।

→ ਫਲ ਅਤੇ ਸਬਜ਼ੀਆਂ ਸਾਡੀ ਖੁਰਾਕ ਦੇ ਪ੍ਰਮੁੱਖ ਅੰਸ਼ ਹਨ । ਇਹ ਖਣਿਜਾਂ ਅਤੇ ਵਿਟਾਮਿਨਜ਼ ਦੇ ਸਰੋਤ ਹਨ । ਅਨਾਜਾਂ (Cereals) ਦੇ ਮੁਕਾਬਲੇ ਦਾਲਾਂ (Pulses) ਵਧੇਰੇ ਗੁਣਕਾਰੀ ਹਨ, ਕਿਉਂਕਿ ਇਹਨਾਂ ਦਾਲਾਂ ਤੋਂ ਸਾਨੂੰ ਪ੍ਰੋਟੀਨਜ਼ ਪ੍ਰਾਪਤ ਹੁੰਦੀਆਂ ਹਨ । ਨਾਈਟ੍ਰੋਜਨ ਦੇ ਯੋਗਿਕੀਕਰਨ (Nitrogen fixation) ਦੇ ਕਾਰਨ ਪੈਦਾ ਹੋਣ ਵਾਲੇ ਯੋਗਿਕ ਮਿੱਟੀ (Soil) ਦੀ ਉਪਜਾਊ ਸ਼ਕਤੀ ਵਧਾਉਂਦੇ ਹਨ | ਸੰਤਰਾ, ਅੰਬ, ਸੇਬ, ਅਨਾਨਾਸ (Pine apple) ਅਤੇ ਕੇਲਾ ਆਮ ਉਗਾਏ ਜਾਣ ਵਾਲੇ ਫਲ ਹਨ । ਗੰਨਿਆਂ, ਚੁਕੰਦਰ ਅਤੇ ਖਜੂਰ (Date palm) ਨੂੰ ਖੰਡ ਪ੍ਰਾਪਤ ਕਰਨ ਲਈ ਬੀਜਿਆ ਅਤੇ ਉਗਾਇਆ ਜਾਂਦਾ ਹੈ ।

→ ਮਾਲਥਸ (Malthus) ਦੇ ਸਿਧਾਂਤ ਅਨੁਸਾਰ, ਜੇਕਰ ਜਨਸੰਖਿਆ ਉੱਤੇ ਰੋਕ ਨਾ ਲਗਾਈ ਗਈ ਤਾਂ ਜਨਸੰਖਿਆ ਰੇਖਾ ਗਣਿਤ (Geometrically) ਦੇ ਅਨੁਪਾਤ ਨਾਲ ਵਧਦੀ ਹੈ ਜਦਕਿ ਭੋਜਨ ਅਤੇ ਦੂਸਰੇ ਹੋਰ ਸਾਧਨਾਂ ਦੀ ਉਤਪੱਤੀ ਵਿਚ ਵਾਧਾ ਗਣਿਤ ਅਨੁਪਾਤ (Arithmatically) ਅਨੁਸਾਰ ਹੁੰਦਾ ਹੈ । ਕੋਈ ਵੀ ਵਸਤੂ, ਜਿਹੜੀ ਸਾਨੂੰ ਜੀਵਾਂ ਜਾਂ ਨਿਰਜੀਵਾਂ ਤੋਂ ਪ੍ਰਾਪਤ ਹੁੰਦੀ ਹੈ, ਉਸ ਵਸਤੂ ਨੂੰ ਸਾਧਨ (Resources) ਆਖਦੇ ਹਨ ।

→ ਜਿਹੜੇ ਸਾਧਨ ਅਸੀਂ ਜੰਗਲਾਂ ਜਾਂ ਜੰਗਲੀ ਜਾਨਵਰਾਂ ਤੋਂ ਪ੍ਰਾਪਤ ਕਰਦੇ ਹਾਂ, ਉਹਨਾਂ ਸਾਧਨਾਂ ਨੂੰ ਜੀਵ ਸਾਧਨ ਆਖਦੇ ਹਨ । ਜੰਗਲ ਸਾਡੇ ਸਾਧਨ ਹਨ । ਇਹਨਾਂ ਤੋਂ ਸਾਨੂੰ ਚਾਰਾ (Fodder), ਰੇਸ਼ੇ (Fibers), ਫਲ, ਈਂਧਨ (Fuel) ਅਥਵਾ ਬਾਲਣ ਲਈ ਲੱਕੜੀ, ਇਮਾਰਤੀ ਲੱਕੜੀ, ਹਰਬਲ/ਜੜੀ ਬੂਟੀ ਔਸ਼ਧੀਆਂ (Herbal drugs), ਸ਼ਿੰਗਾਰ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਅਤੇ ਹੋਰ ਕਈ ਤਰ੍ਹਾਂ ਦੇ ਕੱਚਾ ਮਾਲ ਆਦਿ ਪ੍ਰਾਪਤ ਹੁੰਦੇ ਹਨ ।

→ ਹਜ਼ਾਰਾਂ ਟਨਾਂ ਦੀ ਮਾਤਰਾ ਵਿਚ ਵਣ, ਹਰ ਰੋਜ਼ ਕਾਰਬਨ ਡਾਈਆਕਸਾਈਡ ਅਤੇ ਆਕਸੀਜਨ ਦਾ ਪੁਨਰ-ਚੱਕਰਣ (Recycling) ਕਰਦੇ ਹਨ | ਜੰਗਲ ਪਾਣੀ ਦੇ ਪੁਨਰ-ਚੱਕਰ ਵਿਚ ਵੀ ਸਹਾਇਤਾ ਕਰਦੇ ਹਨ । ਉਦਾਹਰਣ ਵਜੋਂ, ਜਿਹੜਾ ਪਾਣੀ ਮੀਂਹ ਕਾਰਨ ਧਰਤੀ ਉੱਤੇ ਡਿੱਗਦਾ ਹੈ, ਉਸਦਾ 75 ਪ੍ਰਤੀਸ਼ਤ ਭਾਗ ਜੰਗਲਾਂ ਦੁਆਰਾ, ਵਾਸ਼ਪੀਕਰਨ ਅਤੇ ਪੌਦਿਆਂ ਦੀ ਉਤਸਰਜਨ ਪ੍ਰਕਿਰਿਆ ਦੁਆਰਾ ਵਾਯੂਮੰਡਲ ਨੂੰ ਮੋੜ ਦਿੱਤਾ ਜਾਂਦਾ ਹੈ ।

→ ਜੰਗਲਾਂ ਵਿਚ ਅਨੇਕਾਂ ਪ੍ਰਕਾਰ ਦੇ ਪਾਏ ਜਾਣ ਵਾਲੇ ਕੀਟ, ਰੀਂਗਣ ਵਾਲੇ ਜੰਤੂ (Reptiles), ਪੰਛੀ ਅਤੇ ਥਣਧਾਰੀ ਜੰਤੂ, ਜੈਵਿਕ/ਜੀਵ ਸਾਧਨਾਂ ਦੇ ਲਾਭਦਾਇਕ ਸਰੋਤ ਹਨ ।

PSEB 12th Class Environmental Education Notes Chapter 1 ਜੈਵਿਕ ਵਿਭਿੰਨਤਾ / ਜੀਵ ਅਨੇਕਰੂਪਤਾ (ਭਾਗ-1)

→ ਮਨੁੱਖ ਇਹਨਾਂ ਜੰਤੂਆਂ ਦੇ ਨਿਵਾਸ ਸਥਾਨਾਂ (Habitats) ਨੂੰ ਪ੍ਰਦੂਸ਼ਣ, ਵਪਾਰਕ ਕਾਰਜਾਂ ਲਈ ਕਟਣ ਤੇ ਵਰਤਣ (Commercial logging) ਅਤੇ ਸੇਜਲ ਜ਼ਮੀਨਾਂ ਨੂੰ ਸੁਧਾਰਨ ਆਦਿ ਵਿਧੀਆਂ ਅਪਣਾਅ ਕੇ ਨਸ਼ਟ ਕਰ ਰਿਹਾ ਹੈ । ਜੇਕਰ ਸੇਜਲ ਜ਼ਮੀਨਾਂ ਅਲੋਪ ਹੋ ਜਾਂਦੀਆਂ ਹਨ ਤਾਂ ਉਪ-ਧਰੁਵੀ (Sub polar) ਖਿੱਤਿਆਂ ਤੋਂ ਆਉਣ ਵਾਲੇ ਪਰਵਾਸੀ ਪੰਛੀ, ਸਾਡੇ ਦੇਸ਼ ਵਿਚ ਨਸਲਕਸ਼ੀ (Breeding) ਲਈ ਨਹੀਂ ਆਉਣਗੇ । ਦਰਿਆਵਾਂ ਦੇ ਨਾਲ-ਨਾਲ ਡੈਮਾਂ ਦੀ ਉਸਾਰੀ ਨੇ ਵਣਾਂ ਨੂੰ ਨਸ਼ਟ ਕਰਨ ਦੇ ਨਾਲ-ਨਾਲ ਉੱਥੋਂ ਦੀ ਜੈਵਿਕ ਵਿਭਿੰਨਤਾ ਨੂੰ ਵੀ ਤਬਾਹ ਕਰ ਦਿੱਤਾ ਹੈ ।

→ ਕਿਸੇ ਪਰਿਸਥਿਤਿਕ ਪ੍ਰਣਾਲੀ ਦੀ ਜੀਵਕਾ ਉਸ ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਜਾਤੀ ਵਿਭਿੰਨਤਾ ਉੱਪਰ ਨਿਰਭਰ ਕਰਦੀ ਹੈ । ਪਰਿਸਥਿਤਿਕ ਪ੍ਰਣਾਲੀ ਵਿਚ ਮੌਜੂਦ ਹਰੇਕ ਜਾਤੀ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ । ਇਸ ਭੂਮਿਕਾ ਨੂੰ ਪਰਿਸਥਿਤਿਕ ਛੋਟਾ ਟਿਕਾਣਾ ਜਾਂ ਪਰਿਸਥਿਤਿਕ ਨਿਚ (Ecological niche) ਆਖਦੇ ਹਨ ।

→ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਸਤੇ ਹਰੇਕ ਜਾਤੀ ਢੁੱਕਵੇਂ ਨਿਵਾਸ ਸਥਾਨ, ਜਿਸ ਵਿਚ ਦੂਸਰੀਆਂ ਹੋਰ ਜਾਤੀਆਂ ਵੀ ਰਹਿੰਦੀਆਂ ਹੋਣ, ਦੇ ਨਾਲ-ਨਾਲ ਢੁੱਕਵੇਂ ਭੌਤਿਕ ਵਾਤਾਵਰਣ ਦਾ ਹੋਣਾ ਵੀ ਜ਼ਰੂਰੀ ਹੁੰਦਾ ਹੈ ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Important Questions and Answers.

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਵਿਵਸਥਿਤ ਪ੍ਰਵਰਤਕ (Misadjusted Reflectors) ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ-
ਅਵਿਵਸਥਿਤ ਪ੍ਰਵਰਤਕ ਦੇ ਕਾਰਨ ਚਮਕ ਪੈਦਾ ਹੁੰਦੀ ਹੈ ਜਿਹੜੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਪ੍ਰਸ਼ਨ 2.
ਤੀਜੀਪਤ ਰੋਸ਼ਨੀ (Fluorescent Light) ਦੇ ਕਾਰਨ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਜਲਣ, ਥਕਾਵਟ, ਤਣਾਅ ਆਦਿ।

ਪ੍ਰਸ਼ਨ 3.
ਅਨੁਚਿਤ ਹਵਾਦਾਰੀ (Improper Ventilation) ਦੇ ਪਰਿਣਾਮ ਵਜੋਂ ਕਿਹੜੇਕਿਹੜੇ ਰੋਗ ਜ਼ਿਆਦਾ ਹੁੰਦੇ ਹਨ ?
ਉੱਤਰ-
ਸਾਹ ਨਾਲ ਨੇੜਤਾ ਰੱਖਣ ਵਾਲੇ ਰੋਗ।

ਪ੍ਰਸ਼ਨ 4.
ਹਵਾਦਾਰੀ (Ventilation) ਦੀਆਂ ਦੋ ਵਿਧੀਆਂ ਕਿਹੜੀਆਂ ਹਨ ?
ਉੱਤਰ-
ਕੁਦਰਤੀ ਹਵਾਦਾਰੀ ਅਤੇ ਬਨਾਵਟੀ ਹਵਾਦਾਰੀ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁੱਝ ਮੁੱਖ ਕੀਟਨਾਸ਼ਕਾਂ (Insecticides) ਦੇ ਨਾਂ ਦੱਸੋ।
ਉੱਤਰ-
ਫਿਨਾਈਲ, ਅਮਲ, ਤੇਜ਼ਾਬ, ਫਾਰਮਲਡੀਹਾਈਡ॥

ਪ੍ਰਸ਼ਨ 6.
ਕਿਹੜੀਆਂ ਫਾਲਤੂ ਚੀਜ਼ਾਂ ਸੱਟਾਂ ਦਾ ਕਾਰਨ ਬਣਦੀਆਂ ਹਨ ?
ਉੱਤਰ-
ਜੰਗ ਲੱਗੇ ਕਿੱਲ, ਧਾਤਾਂ ਦੇ ਟੁਕੜੇ, ਕੱਚ ਦੇ ਟੁਕੜੇ, ਤਾਰ ਆਦਿ।

ਪ੍ਰਸ਼ਨ 7.
ਉਦਯੋਗਿਕ ਤਬਾਹੀਆਂ (Industrial Disaster) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਬੇਢੰਗਾ ਘਰੇਲੂ-ਪ੍ਰਬੰਧ ॥

ਪ੍ਰਸ਼ਨ 8.
ਆਮ ਕਾਰਜ ਥਾਂਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਘਰ, ਪ੍ਰਯੋਗਸ਼ਾਲਾ, ਕਾਰਖ਼ਾਨਾ, ਕਾਰਜ ਖੇਤਰ |

ਪ੍ਰਸ਼ਨ 9.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਹੋਈ ?
ਉੱਤਰ-
4 ਮਾਰਚ, 1966 ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਹੋਈ ਸੀ।

ਪ੍ਰਸ਼ਨ 10.
ਘਰ ਦੇ ਅੰਦਰ ਪ੍ਰਦੂਸ਼ਣ ਹੋਣ ਨਾਲ ਕਿਹੜੀ ਸਰੀਰਕ ਸਮੱਸਿਆ ਪੈਦਾ ਹੋ ਸਕਦੀ ਹੈ ?
ਉੱਤਰ-
ਐਲਰਜੀ, ਸਾਹ ਸੰਬੰਧੀ ਰੋਗ, ਸਿਰਦਰਦ ਆਦਿ ।

ਪ੍ਰਸ਼ਨ 11.
ਪ੍ਰਯੋਗਸ਼ਾਲਾ (Laboratory) ਵਿਚ ਕੰਮ ਕਰਦੇ ਹੋਏ ਕਿਹੜੇ ਸੁਰੱਖਿਆ ਕਵਚ ਪਾਉਣੇ ਚਾਹੀਦੇ ਹਨ ?
ਉੱਤਰ-
ਦਸਤਾਨੇ, ਮਾਸਕ ਅਤੇ ਐਪਨ ।

ਪ੍ਰਸ਼ਨ 12.
ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਕਾਰਕ ਕਿਹੜੇ ਹੁੰਦੇ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਕਾਰਕ ਅਤੇ ਅਸੁਰੱਖਿਅਤ ਵਾਤਾਵਰਣੀ ਹਾਲਤ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 13.
ਬਿਜਲੀ ਨਾਲ ਚਲਣ ਵਾਲੀ ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਬਿਜਲੀ ਦੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ।

ਪ੍ਰਸ਼ਨ 14.
ਕਾਰਜ ਖੇਤਰ (Work Place) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਥਾਂ ਜਿੱਥੇ ਬੰਨੂ, ਇਮਾਰਤਾਂ, ਪੁਲਾਂ, ਸੜਕਾਂ ਆਦਿ ਦਾ ਨਿਰਮਾਣ ਕਾਰਜ ਹੋ ਰਿਹਾ ਹੋਵੇ ਜਾਂ ਖਣਨ ਪ੍ਰਕਿਰਿਆ ਆਦਿ ਚਲ ਰਹੀ ਹੋਵੇ, ਉਸ ਨੂੰ ਕਾਰਜ ਖੇਤਰ ਕਹਿੰਦੇ ਹਾਂ।

ਪ੍ਰਸ਼ਨ 15.
ਚਾਲੂ ਬੱਤੀ ਦੀਆਂ ਤਾਰਾਂ ‘ਤੇ ਕੰਮ ਕਰਦੇ ਹੋਏ ਕਿਹੜੀ ਚੀਜ਼ ਦਾ ਉਪਯੋਗ ਕਰਨਾ ਚਾਹੀਦਾ ਹੈ ?
ਉੱਤਰ-
ਰਬੜ ਦੇ ਦੋਸਤਾਨੇ ਜਾਂ ਰਬੜ ਦੇ ਮੈਟ।

ਪ੍ਰਸ਼ਨ 16.
ਭੌਤਿਕ ਖ਼ਤਰੇ (Physical Hazards) ਕੀ ਹਨ ?
ਉੱਤਰ-
ਵਾਤਾਵਰਣੀ ਸਥਿਤੀਆਂ, ਜਿਵੇਂ ਪ੍ਰਕਾਸ਼, ਨਮੀ, ਖੁੱਲ੍ਹਾ ਵਾਤਾਵਰਣ (ਹਵਾਦਾਰੀ) ਬੇਕਾਰ ਖ਼ਰਾਬ ਪਦਾਰਥ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 17.
ਲਟਕਦੇ ਹੋਏ ਕਣਾਂ (Suspended Particulate Matter) ਨਾਲ ਕਿਹੜੀਆਂ ਬੀਮਾਰੀਆਂ ਸੰਬੰਧਿਤ ਹਨ ?
ਉੱਤਰ-
ਇਨ੍ਹਾਂ ਪਦਾਰਥਾਂ ਦੇ ਫੇਫੜਿਆਂ ਵਿਚ ਪ੍ਰਵੇਸ਼ ਕਰਨ ਨਾਲ ਸਾਹ ਨਲੀ ਦਾ ਸੁੱਜਣਾ, ਦਮਾ, ਦਿਲ ਦੀਆਂ ਨਾੜੀਆਂ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਨ।

ਪ੍ਰਸ਼ਨ 18.
ਧੁਨੀ ਦੇ ਉੱਚੇ ਸਤਰ ਦੇ ਕਾਰਨ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ?
ਉੱਤਰ-
ਢਿੱਡ ਦੀਆਂ ਬਿਮਾਰੀਆਂ, ਉੱਚ ਬਲੱਡ ਪ੍ਰੈਸ਼ਰ, ਸੁਣਨ ਦੀ ਸਮਰੱਥਾ ਦਾ ਘੱਟ ਹੋਣਾ ਅਤੇ ਮਾਨਸਿਕ ਨੁਕਸਾਨ।

ਪ੍ਰਸ਼ਨ 19.
ਰਸਾਇਣਿਕ ਉਦਯੋਗਾਂ ਦੇ ਕਰਮਚਾਰੀਆਂ ਵਿਚ ਪਾਏ ਜਾਣ ਵਾਲੇ ਰੋਗ ਕਿਹੜੇ ਹਨ ?
ਉੱਤਰ-
ਸਿਰ ਵਿਚ ਦਰਦ, ਐਲਰਜੀ, ਛਾਤੀ ਵਿਚ ਪੀੜ, ਬਲਗਮ, ਅੱਖਾਂ ਵਿਚ ਸਾੜ ਆਦਿ।

ਪ੍ਰਸ਼ਨ 20.
ਬਿਜਲੀ ਦੇ ਖ਼ਤਰਿਆਂ (Electrical Hazards) ਦੇ ਕਾਰਨ ਦੱਸੋ ।
ਉੱਤਰ-
ਟਰਾਂਸਫਾਰਮਰ ਅਤੇ ਖੰਭਿਆਂ ਦਾ ਉੱਚਿਤ ਥਾਂ ‘ਤੇ ਨਾ ਹੋਣਾ। ਭੂਮੀ ਨਾਲ ਜੁੜੀਆਂ ਤਾਰਾਂ ਦਾ ਸਹੀ ਨਾ ਹੋਣਾ, ਢਿੱਲੇ ਜੋੜ ਆਦਿ।

ਪ੍ਰਸ਼ਨ 21.
ਕਿਹੜੇ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ (Biological Hazards) ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਹਸਪਤਾਲ, ਨਰਸਿੰਗ ਹੋਮ, ਚਿਕਿਤਸਾ ਨਿਦਾਨ ਸੂਚਕ ਪ੍ਰਯੋਗਸ਼ਾਲਾ, ਕੁ ਸੁੱਟਣ ਦੀਆਂ ਸੇਵਾਵਾਂ ਵਿਚ ਕਾਰਜਸ਼ੀਲ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 22.
ਕਾਰਜ ਨਾਲ ਸੰਬੰਧਿਤ ਮੁੱਖ ਮਨੋਵਿਗਿਆਨਿਕ (Psychological Hazard) ਖ਼ਤਰਾ ਕਿਹੜਾ ਹੈ ?
ਉੱਤਰ-
ਤਣਾਅ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਖ਼ਰਾਬ ਜਾਂ ਅਨੁਚਿਤ ਹਵਾਦਾਰੀ (Improper Ventilation) ਕਿਵੇਂ ਕਾਰਜ ਖੇਤਰ ਨੂੰ ਅਸੁਵਿਧਾਜਨਕ ਬਣਾਉਂਦੀ ਹੈ ?
ਉੱਤਰ-
ਪੂਰੀ ਹਵਾਦਾਰੀ ਦੇ ਨਾ ਹੋਣ ਦੀ ਹਾਲਤ ਵਿਚ ਕਾਰਜ ਖੇਤਰ ਦੇ ਬੰਦ ਸਥਾਨ ਤੇ ਸਾਹ ਨਾਲ ਸੰਬੰਧਿਤ ਅਤੇ ਦੂਜੀਆਂ ਪ੍ਰਕਿਰਿਆਵਾਂ ਦੇ ਕਾਰਨ ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ੀਨਾਂ ਵਲੋਂ ਪੈਦਾ ਕੀਤੀ ਗਰਮੀ ਕਾਰਜ ਖੇਤਰ ਦਾ ਤਾਪਮਾਨ ਵਧਾ ਦਿੰਦੀ ਹੈ। ਬਾਹਰ ਜਾਣ ਦਾ ਰਾਹ ਨਾ ਮਿਲਣ ਕਰਕੇ ਨਮੀ (ਸਿੱਲ੍ਹਣਾ ਧੂੰਆਂ, ਅਸ਼ੁੱਧੀਆਂ, ਧੂੜ ਅਤੇ ਜ਼ਹਿਰੀਲਾ ਧੂੰਆਂ ਵੀ ਉੱਥੇ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਥਿਤੀਆਂ ਵਿਚ ਕਾਰਜ ਸਥਾਨ ਚੰਗਾ ਨਹੀਂ ਰਹਿ ਜਾਂਦਾ।

ਪ੍ਰਸ਼ਨ 2.
ਕਾਰਜ ਖੇਤਰ ਵਿਚ ਸਫ਼ਾਈ ਦੇ ਕੀ ਲਾਭ ਹਨ ?
ਉੱਤਰ-
ਸਾਫ਼ ਵਾਤਾਵਰਣ, ਕਾਰਜ ਖੇਤਰ ਵਿਚ ਜੀਵਨ ਰੱਖਿਅਕ ਦਾ ਕੰਮ ਕਰਦਾ ਹੈ। ਸਾਫ਼ ਅਤੇ ਚੰਗੇ ਵਾਤਾਵਰਣ ਵਿੱਚ ਕਾਰਜ ਕਰਨ ਨਾਲ ਕੰਮ ਕਰਨ ਵਾਲਿਆਂ ਦਾ ਕੰਮ ਵਿਚ ਮਨ ਜ਼ਿਆਦਾ ਲੱਗਦਾ ਹੈ ਤੇ ਉਨ੍ਹਾਂ ਦੀ ਕਾਰਜ ਸਮਰੱਥਾ ਵੱਧਦੀ ਹੈ। ਇਸ ਵਿਚ ਤੰਦਰੁਸਤ ਕਰਮਚਾਰੀ ਕੰਮ ਤੋਂ ਛੁੱਟੀ ਨਹੀਂ ਕਰਦੇ ਅਤੇ ਉਤਪਾਦਨ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 3.
ਕਿਹੜੀਆਂ ਸਥਿਤੀਆਂ ਵਿਚ ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ ?
ਉੱਤਰ-
ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੇਠ ਲਿਖੀਆਂ ਸਥਿਤੀਆਂ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ

  • ਪੂਰੀ ਰੋਸ਼ਨੀ ਦੇ ਨਾ ਹੋਣ ‘ਤੇ
  • ਖਿੱਲਰੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਕਰਕੇ ,
  • ਗੰਦੇ ਇਸ਼ਨਾਨ ਘਰ ਹੋਣ ‘ਤੇ
  • ਗੰਦੇ ਕਾਰਜ ਸਥਾਨ ਹੋਣ ‘ਤੇ
  • ਗੰਦੇ ਹੱਥਾਂ ਨਾਲ ਗੰਦੇ ਭਾਂਡਿਆਂ ਵਿਚ ਖਾਣਾ ਖਾਣ ਨਾਲ।

ਪ੍ਰਸ਼ਨ 4.
ਗੈਸ ਲੀਕੇਜ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਗੈਸ ਲੀਕੇਜ ਨੂੰ ਰੋਕਣ ਲਈ ਗੈਸ ਪਾਈਪ ਲਾਈਨ ਦੀ ਵੇਲੇ ਸਿਰ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਸ ਦੇ ਬਾਹਰ ਨਿਕਲਣ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਯੋਗਸ਼ਾਲਾ ਵਿਚ ਦੁਰਘਟਨਾਵਾਂ ਦੀ ਸੰਭਾਵਨਾ ਜ਼ਿਆਦਾ ਕਿਉਂ ਹੁੰਦੀ ਹੈ ?
ਉੱਤਰ-
ਪ੍ਰਯੋਗਸ਼ਾਲਾ ਵਿਚ ਵੱਖ-ਵੱਖ ਜ਼ਹਿਰੀਲੇ ਲੂਣਾਂ, ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ, ਕੱਚ ਦੇ ਸਾਮਾਨ ਅਤੇ ਸੂਖ਼ਮ ਜੀਵਾਂ ਦੇ ਨਾਲ ਕੰਮ ਕੀਤਾ ਜਾਂਦਾ ਹੈ।ਇਹ ਸਾਰੀਆਂ ‘ ਚੀਜ਼ਾਂ ਖ਼ਤਰਨਾਕ ਅਤੇ ਦੁਰਘਟਨਾਵਾਂ ਦੇ ਕਾਰਕ ਵਜੋਂ ਸਿੱਧ ਹੁੰਦੀਆਂ ਹਨ। ਜ਼ਰਾ ਜਿੰਨੀ ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ | ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 6.
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਨਿਰਧਾਰਿਤ ਕੀਤੇ ਮਾਪਦੰਡ ਕਿਹੜੇ ਹਨ ?
ਉੱਤਰ-
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਮਾਪਦੰਡਾਂ ਦੇ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖ਼ਾਨਿਆਂ ਨੂੰ ਬਸਤੀਆਂ ਤੋਂ ਦੂਰ ਲਾਉਣਾ ਚਾਹੀਦਾ ਹੈ। ਇਹ ਕਾਰਖ਼ਾਨੇ ਨਦੀ ਅਤੇ ਸਮੁੰਦਰੀ ਖੇਤਰ, ਆਵਾਜਾਈ ਅਤੇ ਸੰਚਾਰ ਇੰਤਜਾਮ ਤੋਂ ਠੀਕ-ਠਾਕ ਦੂਰੀ ‘ਤੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜਗਾ ਦੀ ਚੋਣ ਕਰਦੇ ਸਮੇਂ ਕੰਮਕਾਜ ਨਾਲ ਜੁੜੇ ਖ਼ਤਰਿਆਂ ਅਤੇ ਹਵਾ ਦੇ ਰੁੱਖ ਆਦਿ ਦਾ ਵੀ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ।

ਪ੍ਰਸ਼ਨ 7.
ਮਸ਼ੀਨੀ ਖ਼ਤਰਿਆਂ (Mechanical Hazards) ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਅਸੁਰੱਖਿਅਤ ਮਸ਼ੀਨੀ ਸਥਿਤੀਆਂ ਅਤੇ ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਖ਼ਤਰਿਆਂ ਦੇ ਪ੍ਰਮੁੱਖ ਕਾਰਨ ਹਨ। ਪੁਰਾਣੀਆਂ ਅਤੇ ਖ਼ਰਾਬ ਮਸ਼ੀਨਾਂ ਦਾ ਉਪਯੋਗ ਵੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ‘ਤੇ ਜ਼ਿਆਦਾ ਵਜ਼ਨ ਲੱਦ ਕੇ ਜ਼ਿਆਦਾ ਊਰਜਾ ਅਤੇ ਅਸੁਰੱਖਿਅਤ ਤਰੀਕਿਆਂ ਨਾਲ ਚਲਾਉਣਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।

ਪ੍ਰਸ਼ਨ 8.
ਹਸਪਤਾਲਾਂ (Hospitals) ਅਤੇ ਚਿਕਿਤਸਾ ਪ੍ਰਯੋਗਸ਼ਾਲਾ (Medical Laboratory) ਵਿਚ ਜੈਵਿਕ ਲਾਗ ਕਿਹੜੀਆਂ ਚੀਜ਼ਾਂ ਤੋਂ ਹੋ ਸਕਦਾ ਹੈ ?
ਉੱਤਰ-
ਹਸਪਤਾਲਾਂ ਅਤੇ ਚਿਕਿਤਸਾ ਪ੍ਰਯੋਗਸ਼ਾਲਾ ਵਿਚ ਬੇਕਾਰ ਸਰਿੰਜਾਂ, ਵਰਤੀ ਗਈ ਰੂੰ, ਪਲਾਸਟਿਕ, ਚੀਰ-ਫਾੜ ਕਿਰਿਆ ਦੇ ਸੰਕਰਮਣ ਯੰਤਰ, ਪੱਟੀਆਂ, ਸਰੀਰ ਦੇ ਤਰਲਾਂ ਦੇ ਲਏ ਹੋਏ ਨਮੂਨੇ ਆਦਿ ਨਾਲ ਜੈਵਿਕ ਸੰਕਰਮਣ ਹੋ ਸਕਦਾ ਹੈ।

ਪ੍ਰਸ਼ਨ 9.
ਜੈਵਿਕ ਖ਼ਤਰਿਆਂ (Biological Hazards) ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਜੈਵਿਕ ਖ਼ਤਰਿਆਂ ਨੂੰ ਰੋਕਣ ਵਿਚ ਚੀਜ਼ਾਂ ਦੀ ਸੁਰੱਖਿਅਤ ਸੰਭਾਲ, ਸੁਰੱਖਿਅਤ ਕੱਪੜਿਆਂ ਦਾ ਉਪਯੋਗ, ਵਾਧੂ ਬਚੀ ਹੋਈ ਗੰਦਗੀ ਦਾ ਪ੍ਰਬੰਧ ਕਰਨਾ, ਟੀਕਾਕਰਨ ਅਤੇ ਖ਼ਤਰਨਾਕ ਜੈਵ ਵਾਧੂ ਪਦਾਰਥਾਂ ਦਾ ਉੱਚਿਤ ਨਿਪਟਾਰਾ ਆਦਿ ਸਹਾਇਕ ਸਿੱਧ ਹੋ ਸਕਦੇ ਹਨ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 10.
ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰਿਆਂ (Potential Radiation Hazards) ਦਾ ਡਰ ਕਿਹੜੇ ਸਥਾਨਾਂ ‘ਤੇ ਜ਼ਿਆਦਾ ਹੁੰਦਾ ਹੈ ?
ਉੱਤਰ-
ਵਿਕਿਰਣਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਜ਼ਿਆਦਾਤਰ ਪਰਮਾਣੂ ਊਰਜਾ ਯੰਤਰਾਂ, ਸ਼ੋਧ ਪ੍ਰਯੋਗਸ਼ਾਲਾਵਾਂ ਵਿਚ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਧਰਮਿਤਾ ਪ੍ਰਯੋਗਸ਼ਾਲਾਵਾਂ ਅਤੇ ਹਸਪਤਾਲਾਂ ਵਿਚ ਜ਼ਿਆਦਾ ਦਿੱਸਦੇ ਹਨ।

(ੲ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਯੰਤਰਾਂ ਅਤੇ ਪਦਾਰਥਾਂ ਦੀ ਸੁਰੱਖਿਆ ਸੰਭਾਲ ਤੇ ਟਿੱਪਣੀ ਕਰੋ ।
ਉੱਤਰ-
ਕਾਰਜ ਸਥਲ ਤੇ ਉਪਕਰਣਾਂ, ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਪਦਾਰਥਾਂ ਦੀ ਸਹੀ ਸੰਭਾਲ ਵਿਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਕੰਮ ਦੇ ਦੌਰਾਨ ਅੱਗੇ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ –

  • ਬਿਜਲੀ, ਉਰਜਾ, ਹਵਾ ਦੇ ਦਬਾਅ, ਸ਼ੀਤਲ ਯੰਤਰ ਆਦਿ ਦੇ ਸਮੇਂ-ਸਮੇਂ ‘ਤੇ ਨਿਰੀਖਣ ਨਾਲ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ।
  • ਗਿੱਲੇ ਸਰੀਰ ਦੀ ਸਥਿਤੀ ਵਿਚ ਕਿਸੇ ਬਿਜਲਈ ਯੰਤਰ ਨੂੰ ਛੂਹਣਾ ਨਹੀਂ ਚਾਹੀਦਾ।
  • ਬਿਜਲੀ ਦੇ ਸਾਮਾਨ ਨੂੰ ਸੰਭਾਲਦੇ ਸਮੇਂ ਰਬੜ ਦੇ ਦਸਤਾਨੇ ਅਤੇ ਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਅਮਲ (ਤੇਜ਼ਾਬ), ਖਾਰ, ਜ਼ਹਿਰੀਲੇ ਰਸਾਇਣਾਂ ਨੂੰ ਰੱਖਦੇ ਸਮੇਂ ਐਪਰਨ, ਚਸ਼ਮਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਭਾਰੀ ਵਜ਼ਨ ਚੁੱਕਣ ਵਾਲੀਆਂ ਟ੍ਰੇਨਾਂ ਦੀਆਂ ਤਾਰਾਂ, ਚਰਖੀ, ਘਿਰਨੀ ਅਤੇ ਰੱਸੀ ਦੀ ਨਿਯਮਿਤ ਜਾਂਚ ਕਰਨੀ ਚਾਹੀਦੀ ਹੈ।
  • ਵੱਖ-ਵੱਖ ਉਪਕਰਨਾਂ ਅਤੇ ਪਦਾਰਥਾਂ ਦੀ ਸੰਭਾਲ ਕਰਦੇ ਸਮੇਂ ਚੰਗੀ ਸਥਿਤੀ ਅਤੇ ਸਰੀਰਕ ਮੁਦਰਾ ਸਹੀ ਹੋਣੀ ਚਾਹੀਦੀ ਹੈ।

ਪ੍ਰਸ਼ਨ 2.
ਕੰਮ-ਕਾਜ ਵਾਲੀ ਥਾਂ ਉੱਤੇ ਮਨੁੱਖੀ ਕਾਰਨਾਂ ਵਲੋਂ ਪੈਦਾ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਓ ਦੇ ਤਰੀਕੇ ਦੱਸੋ ।
ਉੱਤਰ-
ਮਨੁੱਖੀ ਲਾਪਰਵਾਹੀ, ਜਾਣਕਾਰੀ ਘੱਟ ਹੋਣ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਆਪਦਾਵਾਂ ਘਟਿਤ ਹੁੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਟਾਲਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਰਹੇ ਹਨ –

  1. ਇਨ੍ਹਾਂ ਦੁਰਘਟਨਾਵਾਂ ਤੋਂ ਬਚਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ।
  2. ਕਾਰਖ਼ਾਨੇ ਨਿਯਮਾਂ ਅਨੁਸਾਰ ਲਾਉਣੇ ਚਾਹੀਦੇ ਹਨ।
  3. ਕਿਸੇ ਖ਼ਾਸ ਕੰਮ ਨੂੰ ਕਰਨ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ।
  4. ਸੁਰੱਖਿਆ ਲਈ ਤੈਅ ਕੀਤੇ ਨਿਯਮਾਂ ਦਾ ਪੂਰਾ ਪਾਲਨ ਕਰਨਾ ਚਾਹੀਦਾ ਹੈ।
  5. ਕਰਮਚਾਰੀਆਂ ਨੂੰ ਪ੍ਰਬੰਧ ਦੇ ਕੰਮਾਂ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈ ।
  6. ਕਰਮਚਾਰੀਆਂ ਨੂੰ ਮਨੋਵਿਗਿਆਨਿਕ ਰੂਪ ਵਿਚ ਉਤਸ਼ਾਹਿਤ ਕਰਨ ਲਈ ਯੋਗ ਵੇਤਨ, ਛੁੱਟੀਆਂ, ਬੀਮਾ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਹਨ।
  7. ਕਾਰਜ ਕਰਨ ਲਈ ਸੁਰੱਖਿਅਤ ਕਾਰਜ ਵਾਤਾਵਰਣ ਦੇਣਾ ਚਾਹੀਦਾ ਹੈ।

ਪ੍ਰਸ਼ਨ 3.
ਜੈਵਿਕ ਖ਼ਤਰਿਆਂ (Biological Hazards) ‘ਤੇ ਟਿੱਪਣੀ ਕਰੋ ।
ਉੱਤਰ-
ਹਸਪਤਾਲ, ਨਰਸਿੰਗ ਹੋਮ, ਡਾਕਟਰੀ ਨਿਦਾਨ-ਸੂਚਕ ਪ੍ਰਯੋਗਸ਼ਾਲਾ, ਹੋਟਲ ਦੀ ਲਾਉਂਡਰੀ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਖੇਤਰ ਤੇ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕੰਮਾਂ ਨਾਲ ਜੁੜੇ ਕਰਮਚਾਰੀ ਅਤੇ ਮਜ਼ਦੂਰ ਕੰਮ ਦੇ ਦੌਰਾਨ ਸੰਕਰਮਣ ਅਤੇ ਵਿਸ਼ਾਣੂਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਦੇ ਕਾਰਕ ਜੈਵ-ਬੇਕਾਰ ਚੀਜ਼ਾਂ, ਜਿਵੇਂ ਫਾਲਤੂ ਸਰਿੰਜਾਂ, ਵਰਤੀ ਗਈ ਨੂੰ, ਪਲਾਸਟਰ, ਚੀਰ-ਫਾੜ ਕਿਰਿਆ ਦੇ ਯੰਤਰ, ਪੱਟੀਆਂ ਆਦਿ ਹੁੰਦੀਆਂ ਹਨ।

ਇਨ੍ਹਾਂ ਸੰਕਰਮਿਤ ਚੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਕਰਮਚਾਰੀ ਰੋਗ ਵਾਹਕ ਬੈਕਟੀਰਿਆ, ਵਾਇਰਸ, ਵਫੁੱਦੀ, ਭੀਮਿਆ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਪ੍ਰਭਾਵਿਤ ਆਦਮੀਆਂ ਨੂੰ ਦਿਮਾਗੀ ਬੁਖ਼ਾਰ, ਟਿਟਨੇਸ, ਫੜੂੰਦੀ, ਖੈ-ਰੋਗ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਨੂੰ ਘੱਟ ਕਰਨ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

ਪ੍ਰਸ਼ਨ 4.
ਮਨੋਵਿਗਿਆਨਿਕ ਖ਼ਤਰਿਆਂ (Psychological Hazards) ਦੇ ਕਾਰਨਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਮਨੋਵਿਗਿਆਨਿਕ ਖ਼ਤਰਿਆਂ ਦੇ ਕਾਰਨ (Causes of Psychological Hazards) -ਮਨੋਵਿਗਿਆਨਿਕ ਮੁਸ਼ਕਲਾਂ ਦਾ ਮੁੱਖ ਕਾਰਨ ਦਿਮਾਗੀ ਤਨਾਅ ਅਤੇ ਭਾਰ ਹੈ । ਜਿਸ ਦੇ ਫਲਸਰੂਪ ਸਰੀਰ ਅਤੇ ਸਿਹਤ ਵਿਚ ਕਈ ਪ੍ਰਕਾਰ ਦੇ ਦੋਸ਼ ਅਤੇ ਵਿਗਾੜ ਪੈਦਾ ਹੋ ਜਾਂਦੇ ਹਨ । ਇਸ ਦੇ ਕਾਰਨ ਫਿਕਰ ਥਕਾਵਟ, ਚਿੜ-ਚਿੜਾਪਨ ਅਤੇ ਅਸੰਤੁਲਨ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ | ਮਨੋਵਿਗਿਆਨਿਕ ਖ਼ਤਰਿਆਂ ਦੇ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਕ ਹਨ। ਇਸਦਾ ਮੁੱਖ ਕਾਰਨ, ਕਾਰਜ ਦੀ ਅਸਮਾਨ ਵੰਡ, ਘੱਟ ਬੀਮਾ ਸੁਵਿਧਾਵਾਂ, ਅਸੁਰੱਖਿਅਤ ਕਾਰਜ ਵਾਤਾਵਰਣ, ਆਰਥਿਕ ਸੰਕਟ, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰਿਕ ਸਮੱਸਿਆਵਾਂ ਅਤੇ ਅੰਦਰੂਨੀ ਮਨੁੱਖੀ ਝਗੜੇ ਹਨ।

ਮਨੋਵਿਗਿਆਨਿਕ ਖ਼ਤਰਿਆਂ ਦੇ ਪ੍ਰਭਾਵ (Effects of Psychological Hazards)ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਰਮਚਾਰੀਆਂ ਵਿਚ ਕੰਮ ਦੇ ਪ੍ਰਤੀ ਅਸੰਤੋਖ਼ ਪੈਦਾ ਹੋ ਜਾਂਦਾ ਹੈ ਜਿਹੜਾ ਤਣਾਅ ਦਾ ਕਾਰਨ ਬਣਦਾ ਹੈ। ਤਣਾਅ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜਚਿੜਾਪਣ ਅਤੇ ਅਸੰਤੁਲਿਤ ਵਿਵਹਾਰ ਵੱਧਦਾ ਹੈ। ਤਣਾਅ ਦੇ ਕਾਰਨ ਕਾਰਜ ਕਰਨ ਦੀ ਤਾਕਤ ਘੱਟਦੀ ਹੈ ਅਤੇ ਉਤਪਾਦਕਤਾ ਵਿਚ ਕਮੀ ਆਉਂਦੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-
ਅਸੁਰੱਖਿਅਤੇ ਕਾਰਜ ਵਾਤਾਵਰਣ ਕਾਰਜ ਸਮਰੱਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਕਾਰਜ ਖੇਤਰ ਦਾ ਵਾਤਾਵਰਣ ਕਰਮਚਾਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਰਮਚਾਰੀ ਆਪਣਾ ਦਿਨ ਭਰ ਦਾ ਸਭ ਤੋਂ ਜ਼ਿਆਦਾ ਸਮਾਂ ਕਾਰਜ ਸਥਲ ਤੇ ਲੰਘਾਉਂਦਾ ਹੈ। ਚੰਗਾ ਵਾਤਾਵਰਣ ਕਾਮਿਆਂ ਨੂੰ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਪਰ ਅਸੁਰੱਖਿਅਤ ਅਤੇ ਅਸੁਵਿਧਾਪੂਰਣ ਵਾਤਾਵਰਣ ਦੁਰਘਟਨਾਵਾਂ ਅਤੇ ਵਿਵਸਾਇਕ ਖਤਰਿਆਂ ਦਾ ਕਾਰਨ ਬਣਦਾ ਹੈ। ਕਾਰਜ ਵਾਤਾਵਰਣ ਵਿਚ ਪ੍ਰਕਾਸ਼, ਹਵਾਦਾਰੀ, ਸਫ਼ਾਈ ਅਤੇ ਘਰੇਲੂ-ਪ੍ਰਬੰਧ ਸ਼ਾਮਲ ਹੈ : ਪ੍ਰਕਾਸ਼ ਵਿਵਸਥਾ (Light arrangement)-ਪ੍ਰਕਾਸ਼ ਪ੍ਰਣਾਲੀ ਦਾ ਖਰਾਬ ਇੰਤਜਾਮ ਅੱਖਾਂ ਦੇ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਰੋਸ਼ਨੀ ਦੀ ਘੱਟ ਅਤੇ ਵੱਧ ਮਾਤਰਾ ਦੋਨੋਂ ਹੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਰੋਸ਼ਨੀ ਦੀ ਘਾਟ ਦੇ ਕਾਰਨ, ਸਿਰ-ਦਰਦ, ਅੱਖਾਂ ਤੇ ਦਬਾਅ, ਤਣਾਅ, ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਗਮਗਾਉਂਦੀ ਬਿਜਲੀ ਦੇ ਕਾਰਨ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਹਵਾਦਾਰੀ (Ventilation)-ਸ਼ੁੱਧ ਹਵਾ ਦੀ ਘਾਟ ਵਿਚ ਕੰਮ ਕਰਨਾ ਸਿਹਤ ਲਈ ਹਾਨੀਕਾਰਕ ਹੈ । ਪੂਰੀ ਹਵਾਦਾਰੀ ਨਾ ਹੋਣ ਤੇ ਕਾਰਜ ਸਥਲ ਵਿਚ ਕਾਰਬਨ-ਡਾਈਆਕਸਾਈਡ, ਜਾਣ ਵਾਲੇ ਕਲਾ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।