PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

Punjab State Board PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2) Important Questions and Answers.

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
1987 ਨੂੰ ਪ੍ਰਕਾਸ਼ਿਤ ਕੀਤੀ ਗਈ ਬਰੈਂਡਟਲੈਂਡ ਰਿਪੋਰਟ ਦਾ ਸਿਰਲੇਖ ਕੀ ਹੈ ?
ਉੱਤਰ-
ਇਸ ਰਿਪੋਰਟ ਦਾ ਸਿਰਲੇਖ ਸਾਡਾ ਸਾਂਝਾ ਭਵਿੱਖ (Our Common Future) ਹੈ ।

ਪ੍ਰਸ਼ਨ 2.
ਪ੍ਰਿਥਵੀ ਉੱਚਕੋਟੀ ਸੰਮੇਲਨ ਦਾ ਦੂਸਰਾ ਨਾਂ ਕੀ ਹੈ ?
ਉੱਤਰ-
ਪ੍ਰਿਥਵੀ ਉੱਚਕੋਟੀ ਦਾ ਨਾਂ ਰਾਇਓ ਘੋਸ਼ਣਾ (Rio Declaration) ਹੈ ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 3.
ਪ੍ਰਿਥਵੀ ਉੱਚਕੋਟੀ ਸੰਮੇਲਨ (Earth Summit) ਕਿੱਥੇ ਆਯੋਜਿਤ ਕੀਤਾ ਗਿਆ ?
ਜਾਂ
1992 ਨੂੰ ਪਿਥਵੀ ਸੰਮੇਲਨ ਕਿੱਥੇ ਹੋਇਆ ?
ਉੱਤਰ-
ਇਸ ਉੱਚ ਸੰਮੇਲਨ ਦਾ ਆਯੋਜਨ ਰਾਇਓ ਡੇ ਜੈਨੀਰੀਓ (ਬਾਜ਼ੀਲ) ਵਿਖੇ 1992 ਨੂੰ ਕੀਤਾ ਗਿਆ ।

ਪ੍ਰਸ਼ਨ 4.
ਵਿਸ਼ੇਸ਼ ਅਧਿਕਾਰਾਂ ਵਾਲੇ ਦੇਸ਼ਾਂ ਵੱਲੋਂ ਕੁਦਰਤੀ ਸਾਧਨਾਂ ਦੇ ਵਧੇਰੇ ਸ਼ੋਸ਼ਣ ਕਾਰਨ ਹੋਣ ਵਾਲੇ ਵਿਕਾਸ ਲਈ ਕਿਹੜੇ ਪਦ (Term) ਦੀ ਵਰਤੋਂ ਕੀਤੀ ਗਈ ਹੈ ?
ਉੱਤਰ-
ਨਾ-ਕਾਇਮ ਰਹਿਣਯੋਗ ਵਿਕਾਸ ਦੇ ਪਦ ਦੀ (Unsustainable development) ।

ਪ੍ਰਸ਼ਨ 5.
ਸੀ. ਐੱਸ. ਡੀ. ਦਾ ਵੱਡਾ ਰੂਪ ਦਿਉ ।
ਉੱਤਰ-
ਸੀ. ਐੱਸ. ਡੀ. = ਕਾਇਮ ਰਹਿਣਯੋਗ ਵਿਕਾਸ ਵਾਸਤੇ ਕਮਿਸ਼ਨ (CSD = Commission on Sustainable Development)

ਪ੍ਰਸ਼ਨ 6.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਸੀਮਾ ਤਕ ਹੋ ਰਿਹਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ਗੈਸ ਦਾ ।

ਪ੍ਰਸ਼ਨ 7.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੇ ਲਈ ਪ੍ਰਿਥਵੀ ਉੱਚਕੋਟੀ ਸੰਮੇਲਨ ਦੀ ਕਾਰਜ ਸੂਚੀ (Agenda) ਵਿਚ ਕਿਹੜਾ ਸਿਧਾਂਤ ਦਰਜ ਹੈ ?
ਉੱਤਰ-
ਇਸ ਕਾਰਜ ਸੂਚੀ ਵਿਚ ਏਜੈਂਡਾ-21, ਜਿਸ ਨੂੰ ਰਾਇਓ ਘੋਸ਼ਣਾ (Rio declaration) ਵੀ ਕਹਿੰਦੇ ਹਨ, ਦਰਜ ਹੈ ।

ਪ੍ਰਸ਼ਨ 8.
ਕਾਇਮ ਰਹਿਣਯੋਗ/ਝੱਲਣਯੋਗ ਜਾਂ ਐੱਸ. ਡੀ. (SD) ਦੀਆਂ ਵੱਖ-ਵੱਖ ਪਹੁੰਚਾਂ ਦੀ ਸੂਚੀ ਦਿਓ ।
ਉੱਤਰ-
ਸਮਾਜਿਕ ਪਹੁੰਚਾਂ, ਆਰਥਿਕ ਹੱਦਾਂ, ਸਿਆਸੀ ਪਹੁੰਚਾਂ ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 9.
ਝੱਲਣਯੋਗ ਵਿਕਾਸ ਦੀ ਪ੍ਰਾਪਤੀ ਵਿਚ ਆਉਣ ਵਾਲੀਆਂ ਕੋਈ ਦੋ ਵੰਗਾਰਾਂ ਦੇ ਨਾਂ ਲਵੋ ।
ਉੱਤਰ-

  1. ਵੱਧਦੀ ਹੋਈ ਜਨਸੰਖਿਆ ।
  2. ਗ਼ਰੀਬੀ ।

ਪ੍ਰਸ਼ਨ 10.
ਭਾਰਤ ਵਿਚ ਜਨ ਸੰਘਣਤਾ (Population density) ਕਿੰਨੀ ਹੈ ?
ਉੱਤਰ-
324 ਵਿਅਕਤੀ (Person) ਪ੍ਰਤੀ ਵਰਗ ਕਿਲੋਮੀਟਰ ।

ਪ੍ਰਸ਼ਨ 11.
ਆਰਥਿਕ ਚਿੰਤਨ/ਵਿਚਾਰ ਕੀ ਹਨ ?
ਉੱਤਰ-
ਜੀ. ਡੀ. ਪੀ. (GDP) ਕੁੱਲ ਵਿਕਾਸ ਪ੍ਰੋਡਕਸ਼ਨ (Gross Development Production) ਅਤੇ ਖ਼ਪਤ ਦਾ ਪੈਟਰਨ (Consumption pattern) ।

ਪ੍ਰਸ਼ਨ 12.
ਝੱਲਣਯੋਗ ਵਿਕਾਸ ਦੀਆਂ ਸਮਾਜਿਕ ਪਹੁੰਚਾਂ (Social approaches) ਦੇ ਹੇਠਾਂ ਤਿੰਨ ਸਿਧਾਂਤ (Three principles) ਕਿਹੜੇ ਹਨ ?
ਉੱਤਰ-
ਸਿਧਾਂਤ 20; ਸਿਧਾਂਤ 21 ਅਤੇ ਸਿਧਾਂਤ 22 ।

ਪ੍ਰਸ਼ਨ 13.
ਕਾਰਜ ਸੂਚੀ 21 (Agenda 21) ਦਾ ਸਿਧਾਂਤ 20 ਕੀ ਕਹਿੰਦਾ ਹੈ ?
ਉੱਤਰ-
ਔਰਤਾਂ ਵਿਚੋਂ ਅਸਮਾਨਤਾ (Inequality) ਅਤੇ ਗ਼ਰੀਬੀ ਨੂੰ ਦੂਰ ਕਰਕੇ ਉਨ੍ਹਾਂ ਦੇ ਸਿੱਖਿਆ ਅਤੇ ਆਰਥਿਕ ਰੁਤਬੇ (Status) ਵਿਚ ਵਾਧਾ ਕਰਨਾ ਕਿਉਂਕਿ ਇਨ੍ਹਾਂ ਨੇ ਔਰਤਾਂ) . ਵਾਤਾਵਰਨ ਪ੍ਰਬੰਧਣ ਅਤੇ ਝੱਲਣਯੋਗ ਵਿਕਾਸ ਵਿਚ ਬੜੀ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ ।

ਪ੍ਰਸ਼ਨ 14.
ਕਾਰਜ ਸੂਚੀ 21 (Agenda 21) ਦਾ ਸਿਧਾਂਤ 22 ਕੀ ਆਖਦਾ ਹੈ ?
ਉੱਤਰ-
ਝੱਲਣਯੋਗ ਵਿਕਾਸ ਦੀ ਪ੍ਰਾਪਤੀ ਕਰਨ ਦੇ ਵਾਸਤੇ ਸਥਾਨਕ ਅਤੇ ਸ਼ੁਰੂ ਤੋਂ ਰਹਿਣ ਵਾਲੀਆਂ ਸਮੁਦਾਇ ਦੀ ਪ੍ਰਭਾਵਸ਼ਾਲੀ ਭਾਗੀਦਾਰੀ (Participation) ਕਿਉਂਕਿ ਇਨ੍ਹਾਂ ਲੋਕਾਂ ਨੂੰ ਉਸ ਇਲਾਕੇ ਦੇ ਬਾਰੇ ਚੰਗੀ ਅਤੇ ਪਰੰਪਰਾਗਤ ਰਿਵਾਜਾਂ ਬਾਰੇ ਪਤਾ ਹੁੰਦਾ ਹੈ ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 15.
ਵਿਸ਼ਵਵਿਆਪੀ ਸਾਂਝਾਂ (Global Commons) ਨੂੰ ਪਰਿਭਾਸ਼ਿਤ ਕਰੋ । ਦੋ ਉਦਾਹਰਨਾਂ ਵੀ ਦਿਓ ।
ਉੱਤਰ-
ਸਰਹੱਦਾਂ ਤੋਂ ਪਾਰ (Trans boundary) ਵਾਤਾਵਰਣੀ ਸਾਧਨਾਂ ਨੂੰ ਵਿਸ਼ਵਵਿਆਪੀ ਸਾਂਝਾਂ ਆਖਦੇ ਹਨ । ਇਨ੍ਹਾਂ ਸਾਂਝਾਂ ਦੇ ਵਾਤਾਵਰਣ ਉੱਤੇ ਮਾੜੇ ਅਸਰ ਹੋ ਸਕਦੇ ਹਨ । ਜਿਵੇਂ ਕਿ ਸਾਵਾ ਘਰ ਗੈਸਾਂ (Green House Gases) ਵਿਚ ਕਾਰਬਨ ਡਾਈਆਕਸਾਈਡ ਦਾ ਜਮਾਉ ਅਤੇ ਮੀਥੇਨ (Methane) । ਇਹ ਵਿਸ਼ਵ ਵਿਆਪੀ ਪਨ (Global Warming). ਦੇ ਲਈ ਜ਼ਿੰਮੇਵਾਰ ਹਨ ਅਤੇ ਓਜ਼ੋਨ ਦੀ ਪਰਤ ਨੂੰ ਪਤਲਾ ਕਰਨ ਵਾਲੇ ਕਲੋਰੋਫਲੋਰੋਕਾਰਬਨਜ਼ (Chlorofluorocarbons) ।

ਪ੍ਰਸ਼ਨ 16.
ਗ਼ਰੀਬੀ ਨੂੰ ਖ਼ਤਮ ਕਰਨ ਅਤੇ ਲੋਕਾਂ ਦੀ ਜੀਵਨ ਪੱਧਰ ਵਿਚ ਅੰਤਰਾਂ ਨੂੰ ਘਟਾਉਣ ਦੇ ਵਾਸਤੇ ਆਰਥਿਕ ਪਹੁੰਚ ਦਾ ਕਿਹੜਾ ਸਿਧਾਂਤ ਸੰਬੰਧਿਤ ਹੈ ?
ਉੱਤਰ-
ਕਾਰਜ ਸੂਚੀ (Agenda) 21 ਦਾ ਸਿਧਾਂਤ 5 ।

ਪ੍ਰਸ਼ਨ 17.
ਐੱਨ. ਸੀ. ਈ. ਪੀ. (NCEP) ਦਾ ਪੂਰਨ ਰੂਪ ਲਿਖੋ ।
ਉੱਤਰ-
ਐੱਨ. ਸੀ. ਈ. ਪੀ.-ਵਾਤਾਵਰਣ ਯੋਜਨਾ ਸੰਬੰਧੀ ਰਾਸ਼ਟਰੀ ਕਮਿਸ਼ਨ (NCEP National Commission on Environment Planning) ।

ਪ੍ਰਸ਼ਨ 18.
ਭਾਗੀਦਾਰੀ ਪਹੁੰਚ (Participatory approach) ਦੇ ਦੋ ਉਦਾਹਰਣ ਦਿਓ ।
ਉੱਤਰ-

  1. ਸੰਯੁਕਤ ਵਣ ਪ੍ਰਬੰਧਣ (Joint Forest Management).
  2. ਸਾਂਝਾ (ਤਰਲ) ਨਿਕਾਸੀ ਪਦਾਰਥ ਨਿਰੂਪਣ ਪਲਾਂਟ (Common Efficient Treatment Plant) ।

ਪ੍ਰਸ਼ਨ 19.
ਵਿਸ਼ਵ ਸਿਹਤ ਵਿਕਾਸ (World Health Day) ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਇਹ ਦਿਵਸ ਹਰ ਸਾਲ 7 ਅਪਰੈਲ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 20.
ਖੇਤੀ-ਬਾੜੀ ਝਾੜ ਨੂੰ ਵਧਾਉਣ ਦੀਆਂ ਦੋ ਢੁੱਕਵੀਆਂ ਤਕਨਾਲੋਜੀਜ਼ (Appropriate Technologies) ਦੀ ਸੂਚੀ ਦਿਓ । ‘
ਉੱਤਰ-

  1. ਜੀਵ ਨਾਸ਼ਕਾਂ (Bio pesticides) ਅਤੇ ਜੀਵ ਖਾਦਾਂ (Bio fertilizers) ਦਾ ਵਿਕਾਸ ।
  2. ਕਾਰਬਨੀ ਖੇਤੀ (Organic farming) ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 21.
ਸੰਵਿਧਾਨ ਦੀ ਕਿਸ ਸੋਧ ਨੇ ਵਾਤਾਵਰਣ ਪ੍ਰਬੰਧਣ ਦੇ ਲਈ ਨਵੇਂ ਮਾਪ ਜੋੜੇ ?
ਉੱਤਰ-
ਸੰਵਿਧਾਨ ਵਿਚ 1976 ਨੂੰ ਕੀਤੀ ਗਈ 42ਵੀਂ ਸੋਧ ਨੇ ।

ਪ੍ਰਸ਼ਨ 22.
ਜਾਰੀ ਰਹਿਣ ਯੋਗ ਵਿਕਾਸ ਦੀਆਂ ਆਰਥਿਕ ਪਹੁੰਚਾਂ ਦੇ ਸਿਧਾਂਤਾਂ ਦੇ ਨਾਂ ਦੱਸੋ ।
ਉੱਤਰ-
ਸਿਧਾਂਤ 3; ਸਿਧਾਂਤ 5; ਸਿਧਾਂਤ 7; ਅਤੇ ਸਿਧਾਂਤ 8 ।

ਪ੍ਰਸ਼ਨ 23.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ (Sustainable Development) ਦੇ ਤਿੰਨ ਮਾਪਾਂ (Dimensions) ਦੀ ਸੂਚੀ ਦਿਓ ।
ਉੱਤਰ-

  1. ਗਰੀਬੀ ਦਾ ਖ਼ਾਤਮਾ ।
  2. ਸਾਧਨਾਂ ਦਾ ਸੁਰੱਖਿਅਣ ਅਤੇ ਵਧਾਉਣਾ ।
  3. ਵਿਕਾਸ ਦੀ ਧਾਰਨਾ ਨੂੰ ਵਿਸ਼ਾਲ ਕਰਨਾ ।

ਪ੍ਰਸ਼ਨ 24.
ਸੀ. ਐੱਫ. ਐੱਲ. (CFL), ਐੱਲ. ਈ. ਡੀ. (LED) ਦਾ ਵਿਸਤਾਰ ਕਰੋ ।
ਉੱਤਰ-
ਸੀ. ਐੱਫ. ਐੱਲ.-ਨਿਪੀੜਤ ਦੀਪਤ ਲੈਂਪ । CFL – Compact Fluorescent Lamp)
ਐੱਲ. ਈ. ਡੀ. (LED) – Light-emitting Diode.

ਪ੍ਰਸ਼ਨ 25.
ਕੁੱਝ ਜੀਵ ਈਂਧਨਾਂ ਦੇ ਨਾਮ ਲਿਖੋ ।
ਉੱਤਰ-
ਬਾਇਓਐਥੇਨਾਲ ਬਾਇਓ ਡੀਜ਼ਲ, ਪੈਟਰੋਲ ਅਤੇ ਨਿਪੀੜਤ ਕੁਦਰਤੀ ਗੈਸ ।

ਪ੍ਰਸ਼ਨ 26.
ਕਿਸ ਗੈਸ ਦਾ ਨਿਕਾਸ ਚਿੰਤਾਜਨਕ ਹੱਦ ਤਕ ਹੋ ਰਿਹਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 27.
ਧਰਤੀ ਉੱਚ-ਕੋਟੀ ਸੰਮੇਲਨ ਦੀ ਕਾਰਜ ਸੂਚੀ-21 (Agenda-21) ਵਿੱਚ ਕਿੰਨੇ ਸਿਧਾਂਤ ਦਰਜ ਹਨ ?
ਉੱਤਰ-
27 ਸਿਧਾਂਤ ।

ਪ੍ਰਸ਼ਨ 28.
ਬਿਜਲੀ ਨਾਲ ਚੱਲਣ ਵਾਲੇ ਦੋ ਅਜਿਹੇ ਆਧੁਨਿਕ ਘਰੇਲੂ ਯੰਤਰਾਂ ਦੇ ਨਾਂ ਲਿਖੋ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਖ਼ਰਚ ਵਿਚ ਵਾਧਾ ਹੋਇਆ ਹੈ ?
ਉੱਤਰ-
ਵਾਯੂ ਅਨੁਕੂਲਿਨ (Air Conditioners), ਮਾਈਕ੍ਰੋਵੇਵ (Microwaves), ਪਾਣੀ ਗਰਮ ਕਰਨ ਵਾਲੇ ਹੀਟਰ (Water Heaters) ਅਤੇ ਪ੍ਰੈਸ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਵਿਸ਼ਵ ਸਾਂਝਾਂ (Global Commons) ਕੀ ਹਨ ? ਦੋ ਉਦਾਹਰਣ ਦਿਓ । ਰਾਇਓ ਘੋਸ਼ਣਾ ਦਾ ਕਿਹੜਾ ਸਿਧਾਂਤ ਇਨ੍ਹਾਂ ਦੇ ਪ੍ਰਬੰਧਣ ਦੀ ਮੰਗ ਕਰਦਾ ਹੈ ?
ਉੱਤਰ-
ਜਿਹੜੇ ਫੋਕਟ ਪਦਾਰਥ ਸਰਹੱਦਾਂ ਦੇ ਪਾਰਲੇ ਦੇਸ਼ਾਂ ਦੇ ਵਾਤਾਵਰਣ ਉੱਤੇ ਮਾੜੇ ਅਸਰ ਪਾਉਂਦੇ ਹਨ, ਉਨ੍ਹਾਂ ਪਦਾਰਥਾਂ ਨੂੰ ਵਿਸ਼ਵ ਸਾਂਝਾਂ ਆਖਦੇ ਹਨ । ਜਿਵੇਂ ਕਿ ਸ੍ਰੀਨ ਹਾਉਸ ਗੈਸਾਂ (Green House Gases) ਅਤੇ ਕਲੋਰੋਫਲੋਰੋਕਾਰਬਨਜ਼ (Chlorofluorocarbons) ਜਿਨ੍ਹਾਂ ਨੇ ਕ੍ਰਮਵਾਰ ਵਿਸ਼ਵ ਤਾਪਨ ਅਤੇ ਓਜ਼ੋਨ ਪਰਤ ਦਾ ਸਖਣਿਆਉਣ (Depletion) ਕੀਤਾ ਹੈ । ਰਾਇਓ ਘੋਸ਼ਣਾ ਦਾ ਸਿਧਾਂਤ 7 ਇਹ ਮੰਗ ਕਰਦਾ ਹੈ ਕਿ ‘‘ਧਰਤੀ ਦੀ ਆਵਾਸ ਪ੍ਰਣਾਲੀ ਦੀ ਸੁਰੱਖਿਆ, ਬਚਾਉ ਅਤੇ ਅਨਿੱਖੜਤਾ (Intergrity) ਨੂੰ ਕਾਇਮ ਰੱਖਣਾ ਰਾਜਾਂ ਦੀ ਜ਼ਿੰਮੇਵਾਰੀ ਹੈ ।

ਪ੍ਰਸ਼ਨ 2.
ਕਾਇਮ ਰਹਿਣ ਯੋਗ/ਟਿਕਾਊ ਵਿਕਾਸ ਦੇ ਲਈ ਵਿਸ਼ਵ ਨੂੰ ਕਿਹੜੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ-
ਕਾਇਮ ਰੱਖਣ ਯੋਗ/ਟਿਕਾਊ ਵਿਕਾਸ ਲਈ ਵੰਗਾਰਾਂ-

  1. ਮਨੁੱਖੀ ਜਨਸੰਖਿਆ ਵਿਚ ਵਾਧੇ ਦੇ ਨਾਲ-ਨਾਲ ਲੋਕਾਂ ਦੀ ਜੀਵਨ ਸ਼ੈਲੀ ।
  2. ਲੋਕਾਂ ਦੀ ਵਿਸ਼ੇਸ਼ ਕਰਕੇ ਦਿਹਾਤੀ ਸਮੁਦਾਇ ਵਿਚ ਗ਼ਰੀਬੀ ।
  3. ਵਿਸ਼ਵੀਕਰਨ ਦੀਆਂ ਵੰਗਾਰਾਂ (Challenges of Globalization) ।
  4. ਊਰਜਾ ਸਰੋਤਾਂ ਤਕ ਰਸਾਈ (Access) ।
  5. ਵਾਤਾਵਰਣ ਨਾਲ ਸੰਬੰਧਿਤ ਸਿਹਤ ਸੰਬੰਧੀ ਸਮੱਸਿਆਵਾਂ ।
  6. ਪੀਣ ਲਈ ਸ਼ੁੱਧ ਪਾਣੀ ਦੀ ਵਿਵਸਥਾ ।
  7. ਵਿਸ਼ਵ ਤਾਪਨ ਦੇ ਪ੍ਰਭਾਵ ।

ਪ੍ਰਸ਼ਨ 3.
ਭਾਰਤ ਵਿਚ ਕਾਇਮ ਰਹਿਣ ਯੋਗ ਵਿਕਾਸ ਲਈ ਵੰਗਾਰਾਂ ਦੀ ਸੂਚੀ ਬਣਾਉ ।
ਉੱਤਰ-ਭਾਰਤ ਵਿਚ ਝੱਲਣਯੋਗ ਵਿਕਾਸ ਲਈ ਵੰਗਾਰਾਂ-

  1. ਵੱਧਦੀ ਹੋਈ ਆਬਾਦੀ
  2. ਸਾਖ਼ਰਤਾ ।
  3. ਗ਼ਰੀਬੀ ।
  4. ਬੇਰੋਜ਼ਗਾਰੀ ।

ਪ੍ਰਸ਼ਨ 4.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੇ ਲਈ ਸਾਖ਼ਰਤਾ ਜ਼ਰੂਰੀ ਹੈ । ਵਿਆਖਿਆ ਕਰੋ ।
ਉੱਤਰ-
ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੇ ਹਰੇਕ ਪੱਖ ਦੇ ਲਈ ਸਾਖ਼ਰਤਾ ਜ਼ਰੂਰੀ ਹੈ । ਇਸ ਨੂੰ ਹੇਠ ਲਿਖੇ ਉਦਾਹਰਣਾਂ ਦੁਆਰਾ ਦਰਸਾਇਆ ਗਿਆ ਹੈ-

  1. ਔਰਤਾਂ ਦੀ ਸਿੱਖਿਆ ਨਾਲ ਇਨ੍ਹਾਂ ਦੀ ਜਣਨ ਸਮਰੱਥਾ (Fertility) ਘਟਦੀ ਹੈ ਅਤੇ ਇਸ ਤਰ੍ਹਾਂ ਜਨਸੰਖਿਆ ਦੇ ਪੈਂਦੇ ਭਾਰ ਵਿਚ ਕਮੀ ਆਉਂਦੀ ਹੈ ।
  2. ਗ਼ਰੀਬੀ ਨੂੰ ਘੱਟ ਕਰਨ ਦੇ ਵਾਸਤੇ ਸਾਖ਼ਰਤਾ ਜ਼ਰੂਰੀ ਹੈ ।
  3. ਸਾਖ਼ਰਤਾ ਮਨੁੱਖਾਂ ਨੂੰ ਬਦਲਵੀਆਂ ਤਕਨਾਲੋਜੀਜ਼ ਅਤੇ ਵਾਤਾਵਰਣ ਪ੍ਰਬੰਧਣ ਸੰਬੰਧੀ ਜਾਗਰੂਕ ਕਰਾਉਂਦੀ ਹੈ ।
  4. ਪਾਣੀ, ਹਵਾ, ਵਣ ਅਤੇ ਮਿੱਟੀ ਵਰਗੇ ਵਾਤਾਵਰਣੀ ਸਾਧਨਾਂ ਦਾ ਪ੍ਰਬੰਧਣ ।
  5. ਸਾਖ਼ਰਤਾ ਪ੍ਰਦੂਸ਼ਣ ਨੂੰ ਘੱਟ ਕਰਨ ਵਿਚ ਸਹਾਈ ਹੁੰਦੀ ਹੈ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਬੁੱਲਣਯੋਗ/ਟਿਕਾਊ ਵਿਕਾਸ ਲਈ ਆਰਥਿਕ ਪਹੁੰਚਾਂ ਨਾਲ ਸੰਬੰਧਿਤ ਸਿਧਾਂਤਾਂ ਨੂੰ ਸੂਚੀਬੱਧ ਕਰੋ ।
ਉੱਤਰ-
ਸਿਧਾਂਤ ਤੀਜਾ (Principle 3) – ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਦੇ ਵਿਕਾਸ ਅਤੇ ਵਾਤਾਵਰਣੀ ਜ਼ਰੂਰਤਾਂ ਦੀ ਇਕ ਸਮਾਨ ਪੂਰਤੀ ।
ਸਿਧਾਂਤ ਪੰਜਵਾਂ (Principle 5) – ਰਾਜ ਗ਼ਰੀਬੀ ਨੂੰ ਘਟਾਉਣ ਦੇ ਲਈ ਪ੍ਰਾਂਤ ਰਾਜ ਸਹਿਯੋਗ ਦੇਣਗੇ ।
ਸਿਧਾਂਤ ਸੱਤਵਾਂ (Principle 7) – ਇਹ ਸਿਧਾਂਤ ਮੰਗ ਕਰਦਾ ਹੈ ਕਿ ਪ੍ਰਿਥਵੀ ਦੀ ਪਰਿਸਬਿਤਿਕ ਪ੍ਰਣਾਲੀ ਦਾ ਨਰੋਆਪਨ (Health) ਅਤੇ ਪੂਰਨਤਾ ਦੀ ਮੁੜ ਪ੍ਰਾਪਤੀ ਅਤੇ ਇਸ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਦੇ ਲਈ ਹਰੇਕ ਰਾਜ ਵਿਸ਼ੇਸ਼ ਭਾਗੀਦਾਰੀ ਦੀ ਭਾਵਨਾ ਨਾਲ ਕੰਮ ਕਰੇ ।
ਸਿਧਾਂਤ ਅੱਠਵਾਂ (Principle 8) – ਇਸ ਸਿਧਾਂਤ ਵਿਚ ਇਹ ਦਰਜ ਕੀਤਾ ਗਿਆ ਹੈ ਕਿ ਉਤਪਾਦਨ ਅਤੇ ਖ਼ਪਤ ਦੀਆਂ ਨਾ ਕਾਇਮ ਰਹਿਣਯੋਗ ਬੁਣਤਾਂ (Unsustainable patterns). ਨੂੰ ਘੱਟ ਕੀਤਾ ਜਾਵੇ ਜਾਂ ਖ਼ਤਮ ਕੀਤੇ ਜਾਣ ਦੇ ਨਾਲ-ਨਾਲ ਢੁੱਕਵੀਂ ਜੀਵ ਅੰਕੜਾ ਸੰਬੰਧੀ ਪਾਲਿਸੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 6.
ਸਮੂਹਿਕ ਕਿਰਿਆ ਪਹੁੰਚ (Collective Action approach) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮੂਹਿਕ ਪਹੁੰਚ ਇਹ ਮੰਗ ਕਰਦਾ ਹੈ ਕਿ ਰਾਜ ਸਰਕਾਰ, ਸਥਾਨਕ ਲੋਕ ਅਤੇ ਗੈਰ ਸਰਕਾਰੀ ਸੰਸਥਾਵਾਂ (NGO’s) ਨੂੰ ਭਾਗੀਦਾਰੀ (Participatory) ਪਹੁੰਚ ਅਪਣਾਉਣ ਦੇ ਨਾਲ-ਨਾਲ ਇਹ ਫ਼ੈਸਲਾ ਲੈਣ ਦੇ ਵਕਤ, ਫ਼ੈਸਲਿਆਂ ਦੇ ਲਾਗੂ ਕਰਦੇ ਸਮੇਂ ਅਤੇ ਪ੍ਰਾਪਤ ਹੋਏ ਫ਼ਾਇਦਿਆਂ ਦੇ ਹਿੱਸੇ ਕਰਨ ਸਮੇਂ ਇਕ ਸਮਾਨ ਹਿੱਸੇਦਾਰਾਂ (Partners) ਵਜੋਂ ਹਿੱਸਾ ਲੈਣ । ਇਸ ਪਹੁੰਚ ਨੂੰ ਕਈ ਪ੍ਰੋਜੈਕਟਾਂ ਜਿਵੇਂ ਕਿ ਸੰਯੁਕਤ ਵਣ ਪ੍ਰਬੰਧਣ (Joint Forest Management) (1990) ਤੋਂ ਸ਼ੁਰੂ ਹੋਇਆ ਅਤੇ ਸਾਂਝਾ ਨਿਕਾਸੀਤਰਲ ਨਿਰੂਪਣ ਪਲਾਂਟ (Common Efficient Treatment Plant CETP), ਜਿਸ ਦੀ ਵਰਤੋਂ ਉਦਯੋਗਾਂ ਤੋਂ ਨਿਕਲਣ ਵਾਲੇ ਅਜਿਹੇ ਪਦਾਰਥ ਜਿਹੜੇ ਪਾਣੀ ਨੂੰ ਦੂਸ਼ਿਤ ਕਰਦੇ ਹਨ, ਨੂੰ ਸ਼ੁੱਧ ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦੇ ਲਈ 3R ਪਹੁੰਚ (3R-Approach ਤੇ ਚਰਚਾ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਲਈ 3R ਪਹੁੰਚ-ਉਸਲੋ ਵਿਖੇ ਜਨਵਰੀ, 1904 ਨੂੰ ਝੱਲਣਯੋਗ ਵਿਕਾਸ ਕਮਿਸ਼ਨ (Commission of Sustainable Development) ਸੰਬੰਧੀ ਹੋਈ ਬੈਠਕ ਵਿਚ ਝੱਲਣਯੋਗ ਵਿਕਾਸ ਲਈ 4 ਟੀਚਿਆਂ ਵਿਚੋਂ 3 R ਪਹੁੰਚ ਇਕ ਟੀਚਾ ਹੈ ਅਤੇ ਇਹ ਪਹੁੰਚਾਂ ਹੇਠ ਲਿਖੀਆਂ ਹਨ-

  1. ਘਟਾਉਣਾ ਜਾਂ ਘੱਟ ਕਰਨਾ (To Reduce) – ਨਾ-ਨਵਿਆਉਣਯੋਗ ਪਦਾਰਥਾਂ ਜਿਵੇਂ ਕਿ-ਪਥਰਾਟ ਈਂਧਨ (Fossil Fuels) ਦੀ ਵਰਤੋਂ ਨੂੰ ਘਟਾਉਣਾ ।
  2. ਨਵਿਆਉਣਯੋਗ (Renewable) ਪਦਾਰਥਾਂ ਜਿਵੇਂ-ਕੱਪੜਾ, ਕੱਪੜੇ ਦੇ ਰੁਮਾਲ, ਹੰਢਣਸਾਰ ਬਰਤਨ, ਮੁਰੰਮਤ ਯੋਗ ਫ਼ਰਨੀਚਰ ਅਤੇ ਪਟਵੇਅਰ ਡੱਬੇ ਦੀ ਵਰਤੋਂ ।
  3. ਪੁਨਰ ਚੱਕਰਣ (Recycling) – ਪੁਰਾਣੇ ਪਦਾਰਥਾਂ ਤੋਂ ਨਵੇਂ ਲਾਹੇਵੰਦ ਪਦਾਰਥ ਤਿਆਰ ਕਰਨਾ ਜਿਵੇਂ ਕਿ ਗੰਨੇ ਦੀਆਂ ਪੱਛੀਆਂ (Beggase) ਤੋਂ ਕਾਗਜ਼ ਅਤੇ ਗੱਤਾ ਤਿਆਰ ਕਰਨਾ ਆਦਿ ।

ਪ੍ਰਸ਼ਨ 8.
ਕਾਇਮ ਰਹਿਣਯੋਗ/ਬੁੱਲਣਯੋਗ ਵਿਕਾਸ ਦੇ ਲਈ ਬੁਨਿਆਦੀ ਸਮਰਥਨ (Basic Support) ਤੇ ਸੰਖੇਪ ਰੂਪ ਵਿਚ ਚਰਚਾ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਲਈ ਸਮਰਥਨ-ਟਿਕਾਓ (Sustainability) ਦੇ ਕਈ ਮਾਪ ਹਨ । ਜਿਵੇਂ ਕਿ-

  1. ਗਰੀਬੀ ਅਤੇ ਘਾਟਾਂ (Deprivation) ਨੂੰ ਖ਼ਤਮ ਕਰਨਾ ।
  2. ਪੱਕੇ ਤੌਰ ‘ਤੇ ਗਰੀਬੀ ਨੂੰ ਦੂਰ ਕਰਨ ਦੇ ਵਾਸਤੇ ਸਾਧਨਾਂ ਦੇ ਪ੍ਰਬੰਧਣ ਅਤੇ ਵਾਧੇ ਦੀ ਲੋੜ ਹੈ ।
  3. ਝੱਲਣਯੋਗ ਵਿਕਾਸ ਦੀ ਧਾਰਨਾ ਨੂੰ ਵਿਸਤਾਰ ਕਰਨ ਦੀ ਲੋੜ ਹੈ ਤਾਂ ਜੋ ਇਹ ਨਾ ਕੇਵਲ ਆਰਥਿਕ ਵਿਧੀ ਹੀ ਨਹੀਂ, ਸਗੋਂ ਸਮਾਜਿਕ ਅਤੇ ਸਭਿਆਚਾਰਕ ਵਿਕਾਸ ਨੂੰ ਵੀ ਵਿਕਸਿਤ ਕਰੇ ।

ਪ੍ਰਸ਼ਨ 9.
ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਪਾਣੀ ਦੀ ਸਪਲਾਈ ਵਿਚ ਕਿਸ ਤਰ੍ਹਾਂ ਸਹਾਇਤਾ ਕਰਦੀ ਹੈ ?
ਉੱਤਰ-
ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ (Rain water havesting) – ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਦੇ ਲਈ ਪਾਣੀ ਨੂੰ ਖ਼ੁਸ਼ਕ ਇਲਾਕਿਆਂ ਵਿਚ ਸਟੋਰ ਕਰਨ ਦਾ ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ, ਜ਼ਿਆਦਾ ਧੁੰਦ ਪੈਣ ਵਾਲੇ ਇਲਾਕਿਆਂ, ਜਿੱਥੇ ਕਿ ਥੋੜੀ ਜਿਹੀ ਬਾਰਸ਼ ਹੋਣ ਤੇ ਧੁੰਦ ਪੈਦਾ ਹੋ ਜਾਂਦੀ ਹੈ, ਵਿਚ ਪਾਣੀ ਦਾ ਇਕੱਤਰਨ ਕੀਤਾ ਜਾ ਸਕਦਾ ਹੈ । ਵਿਕਾਸ ਕਰ ਰਹੇ ਦੇਸ਼ਾਂ ਲਈ ਮੋਟਰਾਂ ਨਾਲ ਚੱਲਣ ਵਾਲੇ ਪੰਪਾਂ ਦੀ ਬਜਾਏ ਹੈਂਡ ਪੰਪ ਅਤੇ ਪੈਡਲ ਪੰਪਾਂ (Paddle pumps) ਦੀ ਵਰਤੋਂ ਵਧੇਰੇ ਢੁੱਕਵੀਂ ਹੈ । ਅਜਿਹੇ (ਹੱਥ ਪੰਪ ਅਤੇ ਪੈਡਲ ਪੰਪ) ਪੰਪਾਂ ਦੁਆਰਾ ਪ੍ਰਾਪਤ ਕੀਤਾ ਗਿਆ ਪਾਣੀ ਚੰਗੀ ਕਿਸਮ ਦਾ ਹੁੰਦਾ ਹੈ ਕਿਉਂਕਿ ਇਸ ਪਾਣੀ ਨੂੰ ਧਰਤੀ ਹੇਠਲੇ ਡੂੰਘੇ ਪਾਣੀ ਦੇ ਮੁਕਾਬਲੇ ਪ੍ਰਾਪਤ ਕਰਨ ਵਿਚ ਥੋੜ੍ਹਾ ਵਕਤ ਲਗਦਾ ਹੈ ।

ਪ੍ਰਸ਼ਨ 10.
ਖਪਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਵਰਣਨ ਕਰੋ ।
ਉੱਤਰ-
ਖਪਤ ਨਾਲ ਸੰਬੰਧਿਤ ਸਮੱਸਿਆਵਾਂ-

  1. ਉਰਜਾ ਦੀ ਵਰਤੋਂ ਜ਼ਿਆਦਾ ਕਰਨ ਨਾਲ ਉਰਜਾ ਦਾ ਸੰਕਟ ਪੈਦਾ ਹੋ ਰਿਹਾ ਹੈ ।
  2. ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਵਿਚ ਕਮੀ ਨਹੀਂ ਕੀਤੀ ਜਾਂ ਰਹੀ, ਜਿਸ ਦੇ ਕਾਰਨ ਵਾਤਾਵਰਣ ਨੂੰ ਨੁਕਸਾਨ ਪੁੱਜ ਰਿਹਾ ਹੈ ।
  3. ਸਾਧਨਾਂ ਦੀ ਅਧਿਕ ਵਰਤੋਂ ਕਰਨ ਨਾਲ ਕੁਦਰਤੀ ਸਾਧਨ ਘਟਦੇ ਜਾ ਰਹੇ ਹਨ ।
  4. ਸੋਸਾਇਟੀ ਵੱਲੋਂ ਸਹਿਯੋਗ ਦੀ ਕਮੀ !
  5. ਸਾਧਨਾਂ ਦੀ ਖਪਤ ਸੰਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਸੰਬੰਧੀ ਖਪਤ ਸੰਬੰਧੀ ਸਮੱਸਿਆਵਾਂ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 11.
ਕਾਰਜ ਸੂਚੀ-21 (Agenda-21) ਕੀ ਹੈ ?
ਉੱਤਰ-
ਕਾਰਜ ਸੂਚੀ-21-ਸੰਯੁਕਤ ਰਾਸ਼ਟਰ ਨੇ ਸੰਨ 1992 ਨੂੰ ਬਾਜ਼ੀਲ ਦੀ ਰਾਜਧਾਨੀ ਰਾਇਓ ਡੀ ਜੈਨੇਰੀਓ ਵਿਚ [United Nations Conference Environment & Development (UNCED)] ਪ੍ਰਿਥਵੀ ਉੱਚ-ਕੋਟੀ ਸੰਮੇਲਨ (Earth Summit) ਦਾ ਆਯੋਜਨ ਕੀਤਾ । ਇਸ ਸੰਮੇਲਨ ਨੂੰ ਰੀਓ ਘੋਸ਼ਣਾ (Rio Declaration) ਵੀ ਆਖਦੇ ਹਨ । ਇਸ ਸੰਮੇਲਨ ਦੇ ਖ਼ਾਤਮੇ ਤੇ 800 ਪੰਨਿਆਂ ਦਾ ਜਿਹੜਾ ਖਰੜਾ ਵੰਡਿਆ ਗਿਆ ਉਸ ਨੂੰ ਕਾਰਜ ਸੂਚੀ-21 (Agenda-21) ਕਹਿੰਦੇ ਹਨ । ਇਹ ਯੋਜਨਾ 21ਵੀਂ ਸ਼ਤਾਬਦੀ ਲਈ ਹੈ । ਇਸ ਕਾਰਜ ਸੂਚੀ ਵਿੱਚ ਸਰਕਾਰਾਂ ਲਈ ਕਾਇਮ ਰਹਿਣ ਯੋਗ ਵਿਕਾਸ ਨਾਲ ਸੰਬੰਧਿਤ ਵਿਸਥਾਰ ਸਹਿਤ ਖਾਕੇ (Blue prints) ਦਰਜ ਹਨ । ਇਸ ਕਾਰਜ ਸੂਚੀ ਵਿੱਚ 27 ਸਿਧਾਂਤ (27Principles) ਹਨ ਜਿਹੜੇ ਕਿ ਵਾਤਾਵਰਣ ਦੇ ਹਰੇਕ ਪੱਖ ਲਈ ਅਤੇ ਕਾਇਮ ਰਹਿਣ ਯੋਗ ਵਿਕਾਸ ਦੇ ਹਰੇਕ ਪੱਖ ਲਈ ਕਾਫ਼ੀ ਹਨ ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 12.
ਰੀਓ ਘੋਸ਼ਣਾ ਦੇ ਅਸੂਲ 20’ ਤੇ ਸੰਖੇਪ ਨੋਟ ਲਿਖੋ | (P.S.E.B. 2009)
ਉੱਤਰ-
ਕਾਇਮ ਰਹਿਣ ਯੋਗ ਵਿਕਾਸ ਬਾਰੇ ਸਿਧਾਂਤ-20 ਜੋ ਦਰਜ ਕੀਤਾ ਹੋਇਆ ਹੈ ਉਹ ਇਸ ਪ੍ਰਕਾਰ ਹੈ ।

  1. ਵਾਤਾਵਰਣ ਵਿਕਾਸ ਅਤੇ ਇਸਦੇ ਪ੍ਰਬੰਧਕ ਵਿੱਚ ਔਰਤਾਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ । ਇਸ ਲਈ ਟਿਕਾਊ ਵਿਕਾਸ ਦੇ ਲਈ ਇਨ੍ਹਾਂ ਔਰਤਾਂ ਦਾ ਸਹਿਯੋਗ ਜ਼ਰੂਰੀ ਹੋ ਜਾਂਦਾ ਹੈ ।
  2. ਔਰਤਾਂ ਦੀ ਲਿੰਗ ਅਸਮਾਨਤਾ ਦੂਰ ਕੀਤੀ ਜਾਣੀ ਚਾਹੀਦੀ ਹੈ ਅਤੇ ਔਰਤਾਂ ਦੀ ਉਜਰਤ ਆਦਮੀਆਂ ਦੇ ਬਰਾਬਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 13.
ਰੀਓ ਘੋਸ਼ਣਾ (Rio-Declaration) ਦੇ 22ਵੇਂ ਸਿਧਾਂਤ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਰੀਓ ਘੋਸ਼ਣਾ ਦੇ 22ਵੇਂ ਸਿਧਾਂਤ ਵਿਚਲੀਆਂ ਸਿਫ਼ਾਰਸ਼ਾਂ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਵਾਤਾਵਰਣ ਦੇ ਪ੍ਰਬੰਧਣ ਵਿੱਚ ਮੁਲ/ਸਥਾਨਿਕ ਲੋਕਾਂ ਦੀ ਸ਼ਮੂਲੀਅਤ ਦੀ ਬੜੀ ਅਹਿਮੀਅਤ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਪ੍ਰੰਪਰਾਗਤ ਰੀਤੀ-ਰਿਵਾਜਾਂ ਬਾਰੇ ਗਿਆਨ ਹੁੰਦਾ ਹੈ । ਰਾਜਾਂ (States) ਲਈ ਇਹ ਜ਼ਰੂਰੀ ਹੈ ਕਿ ਉਹ ਇਨ੍ਹਾਂ ਸਥਾਨਿਕ ਲੋਕਾਂ ਦੀ ਸਭਿਅਤਾ ਪਛਾਣਨ ਅਤੇ ਰੁਚੀਆਂ ਵਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਇਹ ਲੋਕ ਵਾਤਾਵਰਣ ਦੇ ਪ੍ਰਬੰਧਣ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਉਣ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਵਿਚ ਵਿਅਕਤੀਆਂ ਅਤੇ ਸਮੁਦਾਇ ਦੀ ਭੂਮਿਕਾ ‘ਤੇ ਚਰਚਾ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਵਿਚ ਵਿਅਕਤੀਆਂ ਅਤੇ ਸਮੁਦਾਇ ਦੀ ਭੂਮਿਕਾ – ਧਰਤੀ ਦੀਆਂ ਜੀਵਨ ਸਹਾਇਕ ਪ੍ਰਣਾਲੀਆਂ ਦੇ ਕਾਇਮ ਰਹਿਣ ਦੇ ਲਈ ਮਹੱਤਵਪੂਰਨ ਜੈਵਿਕ ਕਿਰਿਆਵਾਂ ਦੀ ਠੀਕ ਤਰ੍ਹਾਂ ਨਾਲ ਸਾਂਭ-ਸੰਭਾਲ ਕਰਦਿਆਂ ਹੋਇਆਂ ਕੁਦਰਤੀ ਸਾਧਨਾਂ ਦਾ ਸੁਰੱਖਿਅਣ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਨਾ ਕੇਵਲ ਸਾਧਨਾਂ ਦੀ ਉਪਲੱਬਧੀ ਅਤੇ ਕਾਇਮ-ਰਹਿਣਯੋਗਤਾ (Sustainability) ਹੀ ਬਣੀ ਰਹਿੰਦੀ ਹੈ ।

ਸਗੋਂ ਜੈਵਿਕ ਵਿਭਿੰਨਤਾ ਵੀ ਸੁਰੱਖਿਅਤ ਰਹਿੰਦੀ ਹੈ । ਝੱਲਣਯੋਗ ਵਿਕਾਸ ਵਿਚ ਵਿਅਕਤੀ ਅਤੇ ਸਮੁਦਾਇ ਦੋਵੇਂ ਰਲ-ਮਿਲ ਕੇ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ । ਅਜਿਹਾ ਕਰਨ ਲਈ ਇਹ ਹੇਠ ਲਿਖੇ ਤਰੀਕੇ ਅਪਣਾਏ ਜਾ ਸਕਦੇ ਹਨ-

  1. ਪਾਣੀ, ਹਵਾ, ਮਿੱਟੀ, ਉਰਜਾ ਆਦਿ ਵਰਗੇ ਕੁਦਰਤੀ ਸਾਧਨਾਂ ਦੇ ਸੁਰੱਖਿਅਣ ਲਈ ਤਰੀਕੇ ਅਪਣਾਏ ਜਾ ਸਕਦੇ ਹਨ ।
  2. ਵਾਤਾਵਰਣ ਦੀ ਮਹੱਤਤਾ ਬਾਰੇ ਲੋਕਾਂ ਨੂੰ ਸਿੱਖਿਅਤ ਕਰਕੇ ਅਤੇ ਉਨ੍ਹਾਂ ਅੰਦਰ ਜਾਗਰੂਕਤਾ ਪੈਦਾ ਕਰਕੇ ਛੋਟੀ ਉਮਰ ਤੋਂ ਹੀ ਬੱਚਿਆਂ ਵਿਚ ਧਰਤੀ ਬਾਰੇ ਸੋਚ (Earth thinking) ਰੁਚੀ ਪੈਦਾ ਕੀਤੀ ਜਾ ਸਕਦੀ ਹੈ ।
  3. ਕੁਦਰਤੀ ਸਾਧਨਾਂ ਸੰਬੰਧੀ 3-R ਪਹੁੰਚ ਅਪਣਾ ਕੇ ।
    ਵਾਤਾਵਰਣ ਦੇ ਸੁਰੱਖਿਅਣ ਦੇ ਸੰਬੰਧ ਵਿਚ ਮੇਧਾ ਪਾਟੇਕਰ ਅਤੇ ਸੀ ਸੁੰਦਰ ਲਾਲ ਬਹੁਗੁਣਾ ਅਤੇ ਸ੍ਰੀ ਚੰਡੀ ਪ੍ਰਸ਼ਾਦ ਭੱਟ ਦੀ ਦੇਣ ਵਿਸ਼ਵ ਪ੍ਰਸਿੱਧ ਹੈ ।

ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ ਵਿਕਾਸ ਦੇ ਲਈ ਤਕਨੀਕੀ ਪ੍ਰਤੀ ਦੀ ਭੂਮਿਕਾ ਦਾ ਵਰਣਨ ਕਰੋ |
ਉੱਤਰ-

  1. ਜੀਵ ਨਾਸ਼ਕਾਂ (Bio-pesticides) ਦੀ ਖੋਜ ਅਤੇ ਰਸਾਇਣਿਕ ਜੀਵ ਨਾਸ਼ਕਾਂ ਦੀ ਥਾਂ ਤੇ ਇਨ੍ਹਾਂ ਜੀਵ ਨਾਸ਼ਕਾਂ ਦੀ ਵਰਤੋਂ, ਜਨ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਉਂਦੀ ਹੈ ਅਤੇ ਜਿਸਨੇ ਜ਼ਮੀਨ ਹੇਠਲੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਹੈ ।
  2. ਨਾਸਟੋਕ (Nostoc), ਐਨਾਬੀਨਾ (Anabaena) ਅਤੇ ਨਾਈਟ੍ਰੋਜਨ ਸਥਿਰੀਕਰਨ (No fixing) ਬੈਕਟੀਰੀਆ ਵਰਗੇ ਜੀਵ ਫਰਟੇਲਾਈਜਰਜ਼ ਦੀ ਵਰਤੋਂ ਕਰਨ ਦੇ ਨਾਲ ਨਾ ਕੇਵਲ ਝਾੜ ਵਿਚ ਹੀ ਵਾਧਾ ਹੋਇਆ ਹੈ, ਸਗੋਂ ਭਾਂ ਦੀ ਉਪਜਾਊ ਸ਼ਕਤੀ ਵੀ ਵਧੀ ਹੈ ।
  3. ਸੌਰ (Solar), ਪਣ (Hydro) ਵਾਯੂ ਅਤੇ ਨਿਊਕਲੀ ਊਰਜਾ ਵਰਗੇ ਪ੍ਰਦੂਸ਼ਣ ਨਾ ਫੈਲਾਉਣ ਵਾਲੇ ਸਰੋਤਾਂ ਦੇ ਵਿਕਾਸ ਹੋਣ ਨਾਲ ਵਾਤਾਵਰਣ ਤਕਰੀਬਨ ਪ੍ਰਦੂਸ਼ਣ ਰਹਿਤ ਹੋ ਗਿਆ ਹੈ ।
  4. ਬਾਇਓਗੈਸ ਪ੍ਰੋਗਰਾਮ (Biogas programme) ਇਸ ਪ੍ਰੋਗਰਾਮ ਤੋਂ ਊਰਜਾ ਪ੍ਰਾਪਤੀ ਦੇ ਇਲਾਵਾ ਬਹੁਮੁੱਲੀ ਕਾਰਬਨੀ ਖਾਦ ਵੀ ਪ੍ਰਾਪਤ ਕੀਤੀ ਜਾਂਦੀ ਹੈ ।
  5. ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ, ਜਲ-ਵਿਭਾਜਕਾਂ ਅਤੇ ਧਰਤੀ ਹੇਠਲੇ ਪਾਣੀ ਦਾ ਪ੍ਰਬੰਧਣ ਆਦਿ ਕਾਇਮ ਰਹਿਣਯੋਗ ਵਿਕਾਸ ਦੀ ਪ੍ਰਾਪਤੀ ਵਿਚ ਸਹਾਈ ਸਿੱਧ ਹੋ ਸਕਦੇ ਹਨ ।

PSEB 12th Class Environmental Education Important Questions Chapter 9 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-2)

ਪ੍ਰਸ਼ਨ 3.
ਉਨ੍ਹਾਂ ਤਿੰਨ ਪ੍ਰਣਾਲੀਆਂ ਦਾ, ਜਿਨ੍ਹਾਂ ‘ਤੇ ਟਿਕਾਊ ਵਿਕਾਸ ਨਿਰਭਰ ਕਰਦਾ ਹੈ, ਸੰਖੇਪ ਵਿਚ ਵਰਣਨ ਕਰੋ । ਟਿਕਾਊ ਸਮਾਧਾਨ (Solutions) ਦੀ ਸੂਚੀ ਦਿਉ ।
ਉੱਤਰ-
ਟਿਕਾਊ ਵਿਕਾਸ, ਜੈਵਿਕ ਪ੍ਰਣਾਲੀ (Biological System), ਆਰਥਿਕ ਪ੍ਰਣਾਲੀ (Economic System) ਅਤੇ ਸਮਾਜਿਕ ਪ੍ਰਣਾਲੀ (Political System) ਦੀਆਂ ਆਪਸੀ ਅੰਤਰ ਕਿਰਿਆਵਾਂ ਉੱਤੇ ਨਿਰਭਰ ਕਰਦਾ ਹੈ । ਇਨ੍ਹਾਂ ਤਿੰਨਾਂ ਪ੍ਰਣਾਲੀਆਂ ਲਈ ਝੱਲਣਯੋਗ ਵਿਕਾਸ ਦੇ ਨਿਸ਼ਾਨੇ ਇਹ ਹਨ

  1. ਜਣਨਿਕ ਵਿਭਿੰਨਤਾ, ਜੀਵਕ ਉਤਪਾਦਕਤਾ ਅਤੇ ਪਹਿਲੀ ਅਵਸਥਾ ਪ੍ਰਾਪਤ ਕਰਨ ਦੀ ਸ਼ਕਤੀ ਨੂੰ ਕਾਇਮ ਰੱਖਦੀ ਹੈ ।
  2. ਮੁੱਢਲੀਆਂ ਲੋੜਾਂ ਦੀ ਤਸੱਲੀਬਖਸ਼ ਪੂਰਤੀ ਗਰੀਬੀ ਨੂੰ ਘਟਾਉਣਾ ਬਰਾਬਰੀ ਨੂੰ ਵਧਾਉਣਾ, ਲਾਹੇਵੰਦ ਵਸਤਾਂ ਅਤੇ ਸੇਵਾਵਾਂ ਵਿਚ ਵਾਧਾ ਕਰਨਾ ਅਤੇ ਆਰਥਿਕ ਪ੍ਰਣਾਲੀ ਦੇ ਟੀਚੇ ਹਨ ।
  3. ਸਭਿਆਚਾਰਕ ਵਿਭਿੰਨਤਾ, ਸੰਸਥਾਵਾਂ ਦੀ ਝੱਲਣਯੋਗ ਵਿਕਾਸ, ਸਮਾਜਿਕ ਨਿਆਂ ਅਤੇ ਭਾਗੀਦਾਰੀ, ਸਮਾਜਿਕ ਪ੍ਰਣਾਲੀ ਦੇ ਘੇਰੇ ਹੇਠ ਆਉਂਦੇ ਹਨ ।

ਕਾਇਮ ਰਹਿਣਯੋਗਟਿਕਾਊ ਸਮਾਧਾਨ (Sustainable Solutions)-

  1. ਝਗੜਿਆਂ ਦੇ ਸਰੋਤਾਂ ਦੀ ਪਛਾਣ ਵਿਚ ਰਾਸ਼ਟਰੀ, ਅੰਤਰ-ਰਾਸ਼ਟਰੀ, ਤਕਨੀਕੀ, ਸਮਾਜਿਕ ਅਤੇ ਸਭਿਆਚਾਰਕ ਪੱਖ ਸ਼ਾਮਿਲ ਹਨ ।
  2. ਜਿਹਨਾਂ ਦਾ ਕੁਝ ਦਾਅ ‘ਤੇ ਲੱਗਿਆ ਹੋਇਆ ਹੋਵੇ, ਉਨ੍ਹਾਂ ਦੇ ਲਈ ਸਮੱਸਿਆ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਹੈ ਅਤੇ ਉਹ ਅਜਿਹਾ ਮਿਲ-ਬੈਠ ਕੇ ਕਰ ਸਕਦੇ ਹਨ ਅਤੇ ਜਿੱਥੋਂ ਤਕ ਸੰਭਵ ਹੋ ਸਕੇ ਅਜਿਹੇ ਲੋਕਾਂ ਨੂੰ ਭਵਿੱਖ ਦੇ ਲਈ ਟਿਕਾਊ ਵਿਕਾਸ ਬਾਰੇ ਫ਼ੈਸਲੇ ਕਰਨੇ ਚਾਹੀਦੇ ਹਨ ।
  3. ਝਗੜੇ ਦੇ ਸਮਾਜਿਕ, ਵਾਤਾਵਰਣੀ ਤੇ ਆਰਥਿਕ ਕਾਰਨਾਂ ਨੂੰ ਸਮਝ ਕੇ ਅਜਿਹੇ ਫ਼ੈਸਲੇ ਲੈਣੇ ਚਾਹੀਦੇ ਹਨ ਜਿਹੜੇ ਕਿ ਕੁਦਰਤੀ ਸਾਧਨਾਂ ਦੀ ਸੁਰੱਖਿਆ ਦੇ ਲਈ ਢੁੱਕਵੇਂ ਹੋਣ ।

ਕਾਨੂੰਨਸਾਜ਼ੀ, ਵਿੱਤੀ ਮਨਜ਼ੂਰੀ ਅਤੇ ਆਰਥਿਕ ਉਤਸ਼ਾਹ ਦੇ ਇਲਾਵਾ ਲੋਕਾਂ ਵਿਚ ਜਾਗਰੂਕਤਾ ਭਾਗੀਦਾਰੀ, ਸੂਚਨਾਵਾਂ ਅਤੇ ਇਨ੍ਹਾਂ ਦਾ ਫੈਲਾਉਣਾ ਕਾਇਮ ਰਹਿਣਯੋਗ ਵਿਕਾਸ ਵਿਚ ਸ਼ਾਮਿਲ ਹਨ । ਉਪਰੋਕਤ ਕਾਰਨ ਇਹ ਸੰਭਵ ਹੋ ਸਕਦਾ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਕੋਈ ਤਬਦੀਲੀ ਆ ਜਾਵੇ ਅਤੇ ਇਸ ਦੇ ਅੰਤਰ ਸਿੱਟੇ ਵਜੋਂ ਆਪਸੀ ਸਹਿਯੋਗ ਲਈ ਕੋਈ ਸੰਗਠਨ ਕਾਇਮ ਹੋ ਜਾਵੇ ਜਿਹੜਾ ਕਿ ਪ੍ਰਾਪਤੀਆਂ ਦਾ ਅਨੁਵਣ (Monitoring) ਕਰਕੇ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਸਕੇ ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

Punjab State Board PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1) Important Questions and Answers.

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ (Sustainable Development) ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ ਪਹੁੰਚਾਏ, ਮੌਜੂਦਾ ਪੀੜ੍ਹੀ ਦੀਆਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਨੂੰ ਝੱਲਣਯੋਗ ਵਿਕਾਸ ਆਖਦੇ ਹਨ ।

ਪ੍ਰਸ਼ਨ 2.
ਤਿੰਨ ਪ੍ਰਕਾਰ ਦੀ ਪੂੰਜੀ (Capital) ਕਿਹੜੀ ਹੈ ਜਿਹੜੀ ਕਾਇਮ ਰਹਿਣਯੋਗ ਵਿਕਾਸ ਹੇਠ ਸੁਰੱਖਿਅਤ ਹੈ ?
ਉੱਤਰ-
ਕੁਦਰਤੀ ਪੂੰਜੀ (Natural Capital), ਭੌਤਿਕ ਪੂੰਜੀ (Physical Capital) ਅਤੇ ਮਾਨਵ/ਮਨੁੱਖੀ ਪੂੰਜੀ (Human Capital) ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 3.
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ ਵਿਕਾਸ ਦੀ ਧਾਰਨਾ ਕਿਸ ਨੇ ਦਿੱਤੀ ?
ਉੱਤਰ-
ਇਹ ਧਾਰਨਾ ਜੀ. ਐੱਚ. ਬਰੈੱਡਟਲੈਂਡ (G.H. Brundtland) ਨੇ ਜਿਹੜਾ ਕਿ ਨਾਰਵੇ ਦਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਸਿਹਤ ਸੰਗਠਨ ਦਾ ਨਿਰਦੇਸ਼ਕ ਸੀ, ਨੇ ਦਿੱਤੀ ।

ਪ੍ਰਸ਼ਨ 4.
‘ਸਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਕੁਦਰਤ ਕੋਲ ਹਰੇਕ ਚੀਜ਼ ਹੈ, ਪਰ ਸਾਡਾ ਲਾਲਚ ਪੂਰਾ ਕਰਨ ਦੇ ਲਈ ਨਹੀਂ । ਇਹ ਸ਼ਬਦ ਕਿਸ ਦੇ ਹਨ ?
ਉੱਤਰ-
ਇਹ ਸ਼ਬਦ ਮਹਾਤਮਾ ਗਾਂਧੀ ਜੀ ਦੇ ਹਨ ।

ਪ੍ਰਸ਼ਨ 5.
“ਭਾਖੜਾ-ਨੰਗਲ ਡੈਮ” ‘‘ਭਾਰਤ ਦੇ ਮੰਦਰ ਹਨ’’ ਇਹ ਕਿਸ ਦੇ ਵਿਚਾਰ ਹਨ ?
ਉੱਤਰ-
ਸ੍ਰੀ ਜਵਾਹਰ ਲਾਲ ਨਹਿਰੂ ਜੀ ਦੇ ।

ਪ੍ਰਸ਼ਨ 6.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਨਾਲ ਸੰਬੰਧਿਤ ਕਾਇਮ ਰਹਿਣ (Sustain) ਅਤੇ ਵਿਕਾਸ ਕਰਨ (Develop) ਦਾ ਕੀ ਮਤਲਬ ਹੈ ?
ਉੱਤਰ-
ਸ਼ਬਦ (Sustain) ਕਾਇਮ ਰਹਿਣਾ – ਕਿਸੇ ਕਿਸਮ ਦੀ ਰੁਕਾਵਟ ਪਾਇਆਂ ਬਗੈਰ, ਪਦਾਰਥਾਂ ਦੇ ਘਟਾਉਣ, ਪਰਵਰਿਸ਼ ਕਰਨ, ਵੱਧਣ-ਫੁਲਣ ਦੇਣ ਅਤੇ ਨਰੋਏ ਰਹਿਣ ਨੂੰ ਕਾਇਮ ਰਹਿਣਾ (Sustain) ਆਖਦੇ ਹਨ ।

ਵਿਕਾਸ ਕਰਨਾ (Develop) – ਕਿਸੇ ਨੂੰ ਪ੍ਰਗਤ ਅਵਸਥਾ (Advance State) ਵਿਚ ਲਿਆਉਣ ਜਾਂ ਸੁਧਾਰ ਕਰਨ ਨੂੰ ਵਿਕਾਸ ਕਰਨਾ ਆਖਦੇ ਹਨ ।

ਪ੍ਰਸ਼ਨ 7.
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਉ) ਵਿਕਾਸ (Sustainable Development) ਨੂੰ ਵਿਸ਼ਵ ਜੰਗਲੀ ਜੀਵਨ ਢੰਡ (World Wildlife Fund) ਦੇ ਅਨੁਸਾਰ ਪਰਿਭਾਸ਼ਿਤ ਕਰੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ (Sustainable Development-ਸਹਾਇਕ ਆਵਾਸ ਪ੍ਰਣਾਲੀ (Eco-System) ਦੀ ਭਾਰ ਝੱਲਣ ਸਮਰੱਥਾ ਦੇ ਦਾਇਰੇ ਵਿਚ ਰਹਿੰਦਿਆਂ ਮਨੁੱਖੀ ਜੀਵਨ ਦੀ ਉੱਤਮਤਾ ਵਿਚ ਆਏ ਸੁਧਾਰ ਨੂੰ ਵਿਸ਼ਵ ਜੰਗਲੀ ਜੀਵਨ ਦੇ ਅਨੁਸਾਰ ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਆਖਿਆ ਜਾਂਦਾ ਹੈ ।

ਪ੍ਰਸ਼ਨ 8.
ਤਿੰਨ ਈਂ ਜ਼ (3 E’s) ਦਾ ਵਿਸਥਾਰ ਕਰੋ ।
ਉੱਤਰ-
3 ਈ’ਜ਼ = E = ਆਰਥਿਕਤਾ (Economy), E = ਪਰਿਸਥਿਤੀ ਵਿਗਿਆਨ (Ecology), E = ਨਿਆਇ ਸੰਗਤੀ (Equity) ਜਾਂ ਸੁਨੀਤੀ ।
(E = Economy, E = Ecology, E = Equity) ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 9.
ਮਨੁੱਖ ਦੁਆਰਾ ਕੀਤੀ ਗਈ ਖ਼ਪਤ ਸੰਬੰਧੀ ਗਤੀਵਿਧੀਆਂ ਤਕਰੀਬਨ ਵਾਤਾਵਰਣ ਤੇ ਅਸਰ ਪਾਉਂਦੀਆਂ ਹਨ ਇਸ ਬਾਰੇ ਕੇਵਲ ਇਕ ਹੀ ਉਦਾਹਰਨ ਦਿਉ ।
ਉੱਤਰ-
ਖ਼ਪਤ ਨਾ-ਨਵਿਆਉਣਯੋਗ ਸਾਧਨਾਂ (Non-Renewable Resources) ਜਿਵੇਂ ਕਿ ਧਾਤਾਂ ਅਤੇ ਖਣਿਜ ਆਦਿ, ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 10.
ਕੀ ਜਨਸੰਖਿਆ ਵਾਤਾਵਰਣ ਦੀ ਭਲਾਈ ਉੱਤੇ ਪ੍ਰਭਾਵ ਪਾਉਂਦੀ ਹੈ ?
ਉੱਤਰ-
ਹਾਂ, ਵਧਦੀ ਹੋਈ ਆਬਾਦੀ ਵਾਤਾਵਰਣ ਦੇ ਅਪਰਦਨ ਦੇ ਲਈ ਜ਼ਿੰਮੇਵਾਰ ਹੈ ।

ਪ੍ਰਸ਼ਨ 11.
ਐੱਚ. ਡੀ. ਆਈ. (HDI) ਅਤੇ ਪੀ.ਪੀ.ਪੀ. (P.P.P.) ਦਾ ਵਿਸਥਾਰ ਕਰੋ ।
ਉੱਤਰ-
ਐੱਚ. ਡੀ. ਆਈ. = ਮਨੁੱਖੀ ਵਿਕਾਸ ਸੂਚਕ-ਅੰਕ (HDI = Human Development Index)
ਪੀ. ਪੀ. ਪੀ. = ਖ਼ਰੀਦ ਸ਼ਕਤੀ ਦੀ ਇਕ ਸਮਾਨਤਾ (PPP = Purchasing Power Parity)।

ਪ੍ਰਸ਼ਨ 12.
ਯੂ. ਐੱਨ. ਡੀ. ਪੀ. (UNDP) ਅਤੇ ਸੀ. ਐੱਸ. ਡੀ. (CSD) ਦਾ ਵਿਸਤਾਰ ਕਰੋ ।
ਉੱਤਰ-
ਯੂ. ਐੱਨ. ਡੀ. ਪੀ. = ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ
(UNDP = United Nations Development Programme)
ਸੀ. ਐੱਸ. ਡੀ. = ਕਾਇਮ ਰਹਿਣਯੋਗ (ਟਿਕਾਊ) ਵਿਕਾਸ ਦਾ ਕਮਿਸ਼ਨ
(CSD = Commission of Sustainable Development) ।

ਪ੍ਰਸ਼ਨ 13.
ਚਿਰ ਸਥਾਈ ਵਿਕਾਸ ਲਈ ਕਿਹੜੇ ਪਦ ਦੀ ਵਰਤੋਂ ਕਰਦੇ ਹਨ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ।

ਪ੍ਰਸ਼ਨ 14.
ਸਾਡੀਆਂ ਬੁਨਿਆਦੀ ਲੋੜਾਂ ਕੀ ਹਨ ?
ਉੱਤਰ-
ਭੋਜਨ, ਪਾਣੀ, ਹਵਾ, ਨਿਵਾਸ, ਕੱਪੜਾ ਅਤੇ ਸਮਾਜਿਕ ਅੰਤਰ ਕਿਰਿਆਵਾਂ ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 15.
ਉਨ੍ਹਾਂ ਵਸਤਾਂ ਦੀ ਵਰਤੋਂ ਜਿਹੜੀਆਂ ਵਾਤਾਵਰਣ ਉੱਪਰ ਨਿਊਨਤਮ ਪੱਧਰ ਦਾ ਪ੍ਰਭਾਵ ਪਾਉਂਦੀਆਂ ਹਨ, ਲਈ ਕਿਹੜੇ ਪਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਝੱਲਣਯੋਗ ਖਪਤ (Sustainable Consumption) ।

ਪ੍ਰਸ਼ਨ 16.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਸੀਮਾ ਤਕ ਹੋ ਰਿਹਾ ਹੈ ?
ਉੱਤਰ-
ਕਾਰਬਨ ਡਾਈਆਕਸਾਈਡ (CO2) ਦਾ ਵਿਕਾਸ ਚਿੰਤਾਜਨਕ ਸੀਮਾ ਤਕ ਹੋ ਰਿਹਾ ਹੈ ।

ਪ੍ਰਸ਼ਨ 17.
GNP ਦਾ ਵਿਸਤਾਰ ਲਿਖੋ ।
ਉੱਤਰ-
GNP = Gross National Product.

ਪ੍ਰਸ਼ਨ 18.
ਟਿਕਾਊ ਵਿਕਾਸ ਕਮਿਸ਼ਨ ਕਦੋਂ ਕਾਇਮ ਕੀਤਾ ਗਿਆ ? .
ਉੱਤਰ-
ਇਸ ਕਮਿਸ਼ਨ ਦੀ ਸਥਾਪਨਾ ਜਨਵਰੀ, 1994 ਨੂੰ ਓਸਲੋ (Oslo) ਵਿਖੇ ਹੋਈ ।

ਪ੍ਰਸ਼ਨ 19.
ਪ੍ਰਿਥਵੀ ਉੱਚ ਕੋਟੀ ਸੰਮੇਲਨ ਦਾ ਆਯੋਜਨ ਕਦੋਂ ਅਤੇ ਕਿੱਥੇ ਕੀਤਾ ਗਿਆ ?
ਉੱਤਰ-
ਇਹ ਉੱਚ ਕੋਟੀ ਸੰਮੇਲਨ 1992 ਨੂੰ ਰਾਇਓ ਜੇਨਾਰੀਓ (Rio-de Janario) ਬ੍ਰਾਜ਼ੀਲ ਵਿਖੇ ਹੋਇਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਕੀ ਹੈ ? ਇਸ ਧਾਰਨਾ ਦਾ ਸੁਝਾਅ ਕਿਸ ਨੇ ਅਤੇ ਕਦੋਂ ਦਿੱਤਾ ?
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ (Sustainable Developmentਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਦਾ ਨੁਕਸਾਨ ਕੀਤਿਆਂ ਬਗ਼ੈਰ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਕਾਇਮ ਰਹਿਣਯੋਗ ਵਿਕਾਸ ਅਖਵਾਉਂਦਾ ਹੈ । ਇਹ ਵਿਕਾਸ ਅੰਤਰਾ ਪੀੜ੍ਹੀ (Intra Generational) ਅਤੇ ਅੰਤਰ ਪੀੜ੍ਹੀ (Inter Generational) ਵਿਚ ਬਰਾਬਰੀ ਨੂੰ ਦਰਸਾਉਂਦਾ ਹੈ ।
ਇਸ ਵਿਕਾਸ ਦਾ ਸੁਝਾਅ ਜੀ. ਐੱਚ. ਬਰੈੱਡਟਲੈਂਡ ਨੇ 1987 ਨੂੰ ਦਿੱਤਾ ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 2.
ਕਾਇਮ ਰਹਿਣਯੋਗ/ਬੁੱਲਣਯੋਗ ਟਿਕਾਊ ਅਤੇ ਨਾ-ਭੁੱਲਣਯੋਗ ਵਿਕਾਸ ਵਿਚ ਅੰਤਰ ਦੱਸੋ ।
ਉੱਤਰ-
ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ ਅਤੇ ਨਾ-ਕਾਇਮ ਰਹਿਣਯੋਗ/ਨਾਝੱਲਣਯੋਗ ਵਿਕਾਸ ਵਿਚ ਅੰਤਰ :

ਲੱਛਣ ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ ਨਾ-ਕਾਇਮ ਰਹਿਣਯੋਗ/ਨਾ-ਭੁੱਲਣਯੋਗ ਵਿਕਾਸ
1. ਵਿਕਾਸ ਦੀ ਕਿਸਮ (Nature of Development) ਵਿਸ਼ਵ ਭਰ ਦੇ ਸਾਰੇ ਦੇਸ਼ਾਂ ਵਿਚ ਸਾਇੰਸ ਅਤੇ ਤਕਨਾਲੋਜੀ ਦਾ ਇਕ ਸਮਾਨ ਵਿਕਾਸ ਵਿਸ਼ੇਸ਼ ਅਧਿਕਾਰਾਂ ਵਾਲੇ ਕੁੱਝ ਕੁ ਦੇਸ਼ਾਂ ਵਿਚ ਸਾਇੰਸ ਅਤੇ ਤਕਨਾਲੋਜੀ ਦਾ ਵਿਕਾਸ, ਤਾਂ ਜੋ ਇਹ ਦੇਸ਼ ਤੇਜ਼ੀ ਨਾਲ ਵਿਕਾਸ ਕਰ ਸਕਣ ।
2. ਕੁਦਰਤੀ ਸਾਧਨਾਂ ਦੀ ਅੰਤਮ ਅਵਸਥਾ (Fate of Natural Resources) ਪ੍ਰਿਥਵੀ ਦੀ ਜੀਵਨ ਸਹਾਇਕ ਪ੍ਰਣਾਲੀ ਦੀ ਉੱਚਿਤ ਵਰਤੋਂ, ਤਾਂ ਜੋ ਇਨ੍ਹਾਂ ਪ੍ਰਣਾਲੀਆਂ ਵਿਚ ਕਿਸੇ ਕਿਸਮ ਦਾ ਵਿਗਾੜ  ਪੈਦਾ ਨਾ ਹੋਵੇ । ਪ੍ਰਿਥਵੀ ਦੀ ਜੀਵਨ ਸਹਾਇਕ ਪ੍ਰਣਾਲੀ, ਜਿਸ ਵਿਚ ਹਵਾ, ਪਾਣੀ ਅਤੇ ਮਿੱਟੀ ਸ਼ਾਮਿਲ ਹਨ, ਦਾ ਵਧੇਰੇ ਸ਼ੋਸ਼ਣ ।

ਪ੍ਰਸ਼ਨ 3.
ਆਰਥਿਕ ਵਿਕਾਸ (Economic Development) ਅਤੇ ਕਾਇਮ ਰਹਿਣਯੋਗ/ ਝੱਲਣਯੋਗ (ਟਿਕਾਊ ਵਿਕਾਸ (Sustainable Development) ਵਿਚ ਅੰਤਰ ਦੱਸੋ ।
ਉੱਤਰ-
ਆਰਥਿਕ ਵਿਕਾਸ ਅਤੇ ਝੱਲਣਯੋਗ ਵਿਕਾਸ ਵਿਚ ਅੰਤਰ :

ਲੱਛਣ ਆਰਥਿਕ ਵਿਕਾਸ ਕਾਇਮ ਰਹਿਣਯੋਗ/ਝੱਲਣਯੋਗ (ਟਿਕਾਊ) ਵਿਕਾਸ
1. ਪਰਿਭਾਸ਼ਾ (Definition) ਲੰਮੀ ਮਿਆਦ (Long Term) ਲਈ ਪ੍ਰਤੀ ਜੀਅ (Per Capita) ਆਮਦਨੀ ਵਿਚ ਅਸਲੀ ਵਾਧਾ ਅਤੇ ਮੌਜੂਦਾ ਪੀੜ੍ਹੀ ਦੀ ਭਲਾਈ । ਲੰਮੀ ਮਿਆਦ ਲਈ ਪ੍ਰਤੀ ਜੀਅ ਦੀ ਆਮਦਨੀ ਵਿਚ ਵਾਧਾ ਅਤੇ ਮੌਜੂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੋਹਾਂ ਦੀ ਆਰਥਿਕ ਭਲਾਈ ।
2. ਆਰਥਿਕਤਾ ਦਾ ਸੁਭਾਅ (Nature of Economics) ਘੱਟ ਵਿਕਸਿਤ ਆਰਥਿਕਤਾ ਦੇ ਹਵਾਲੇ ਵਿਚ । ਵਿਕਸਿਤ ਹੋਏ ਅਤੇ ਘੱਟ ਵਿਕਸਿਤ ਹੋਏ ਦੋਵਾਂ ਆਰਥਿਕਤਾ ਦੇ ਹਵਾਲੇ ਵਿਚ ।
3. ਵਾਤਾਵਰਣ ਦੀ ਸੁਰੱਖਿਆ ਵੱਲ ਧਿਆਨ (Attention to Environ mental Protection) ਕੋਈ ਵਿਸ਼ੇਸ਼ ਧਿਆਨ ਨਹੀਂ । ਵਿਸ਼ੇਸ਼ ਧਿਆਨ ‘ਤੇ ਜ਼ੋਰ
4. ਕੁਦਰਤੀ ਸਾਧਨਾਂ ਦਾ ਸ਼ੋਸ਼ਣ (Exploitation of Natural Resources) ਕੋਈ ਹਿਸਾਬ ਨਹੀਂ । (Not Accounted) ਤਰਕਯੁਕਤ ਵਰਤੋਂ (Rational Utilization)

ਪ੍ਰਸ਼ਨ 4.
ਕਾਇਮ ਰਹਿਣਯੋਗ/ਟਿਕਾਊ ਖ਼ਪਤ (Sustainable Consumption) ਨੂੰ ਪਰਿਭਾਸ਼ਿਤ ਕਰੋ । ਇਸ ਨੂੰ ਪ੍ਰਾਪਤ ਕਰਨ ਦੇ ਦੋ ਉਪਾਅ ਦੱਸੋ ।
ਉੱਤਰ-
ਕੁਦਰਤੀ ਸਾਧਨਾਂ ਦੀ ਅਕਲਮੰਦੀ ਨਾਲ ਵਰਤੋਂ ਕਰਨਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕੁਦਰਤੀ ਸਾਧਨ ਉਸੇ ਹੀ ਪੱਧਰ ਤੇ ਉਪਲੱਬਧ ਹੋ ਸਕਣ, ਜਿਸ ਪੱਧਰ ਤੇ ਸਾਨੂੰ ਪ੍ਰਾਪਤ ਹੁੰਦੇ ਹਨ, ਇਸ ਕਥਨ ਨੂੰ ਜਾਰੀ ਰਹਿਣਯੋਗ ਖ਼ਪਤੇ ਆਖਦੇ ਹਨ ।

ਦੋ ਉਪਾਅ (Two Steps)-

  1. 3-R-ਪਹੁੰਚ (3-R Approach) ਭਾਵ ਘਟਾਉਣਾ (Reduce), ਪੁਨਰਚੱਕਰਣ (Recycling) ਅਤੇ ਪੁਨਰ ਵਰਤੋਂ (Reuse) ।
    (R = Reduce ; R = Recyling; R = Reuse)
  2. ਨਜ਼ਦੀਕੀ ਅਸੂਲ (Proximity Principle) ਤਾਂ ਜੋ ਢੋਆ-ਢੁਆਈ ਤੇ ਆਉਣ ਵਾਲੇ ਖ਼ਰਚੇ ਨੂੰ ਘਟਾਇਆ ਜਾ ਸਕੇ ।

ਪ੍ਰਸ਼ਨ 5.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਲਈ ਤਿੰਨ ਕਿਸਮਾਂ ਦੀਆਂ ਸਮਾਜਿਕ ਤਬਦੀਲੀਆਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਅਸਮਾਨਤਾ (Inequality) ਨੂੰ ਦੂਰ ਕਰਨਾ ਅਤੇ ਔਰਤਾਂ ਦੇ ਆਰਥਿਕ ਰੁਤਬੇ ਨੂੰ ਸੁਧਾਰਨਾ (ਸਿਧਾਂਤ 20) (Principle-20)
  2. ਸਿਧਾਂਤ-21 (Principle-21) ਦੇ ਅਨੁਸਾਰ ਯੁਵਕਾਂ ਨੂੰ ਉਨ੍ਹਾਂ ਦੀ ਰਚਨਾਤਮਿਕਤਾ (Creativity), ਆਦਰਸ਼ (Ideals) ਅਤੇ ਹਿੰਮਤ ਦੇ ਕਾਰਨ ਕਾਇਮ ਰਹਿਣਯੋਗ ਵਿਕਾਸ ਲਈ ਸ਼ਾਮਿਲ ਕਰਨਾ ਚਾਹੀਦਾ ਹੈ ।
  3. ਸਿਧਾਂਤ-22 (Principle-22) ਸਥਾਨਕ ਲੋਕਾਂ ਦੀ ਅਤੇ ਸਥਾਨਕ ਸਮੁਦਾਇ ਦੀ ਪ੍ਰਭਾਵਸ਼ਾਲੀ ਭਾਗੀਦਾਰੀ ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 6.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦਾ ਖਿਆਲ ਕਿਵੇਂ ਹੋਂਦ ਵਿਚ ਆਇਆ ?
ਉੱਤਰ-
ਮੌਜੂਦਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਝੱਲਣਯੋਗ ਵਿਕਾਸ ਦਾ ਖਿਆਲ ਹੋਂਦ ਵਿਚ ਆਇਆ ।
ਪਹਿਲੇ ਦਹਾਕਿਆਂ ਵਿਚ ਕਾਇਮ ਰਹਿਣਯੋਗ ਵਿਕਾਸ ਦਾ ਖਿਆਲ ਵਾਤਾਵਰਣ ਨਾਲ ਸੰਬੰਧਿਤ ਕੀਤੇ ਗਏ ਅੰਦੋਲਨਾਂ ਤੋਂ ਪੈਦਾ ਹੋਇਆ ਅਤੇ ਇਸ ਨੂੰ 1987 ਵਿਖੇ ਵਿਸ਼ਵ ਵਾਤਾਵਰਣ ਅਤੇ ਵਿਕਾਸ ਕਮਿਸ਼ਨ (World Commission on Environment and Development) ਨੇ ਹੇਠ ਲਿਖੇ ਅਨੁਸਾਰ ਪਰਿਭਾਸ਼ਿਤ ਕੀਤਾ-

ਜਿਹੜਾ ਵਿਕਾਸ ਮੌਜੂਦਾ ਪੀੜ੍ਹੀ ਦੀਆਂ ਜ਼ਰੂਰਤਾਂ ਪੂਰੀਆਂ ਕਰਦਿਆਂ ਹੋਇਆਂ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਕਿਸੇ ਵੀ ਪ੍ਰਕਾਰ ਨੁਕਸਾਨ ਨਾ ਪਹੁੰਚਾਵੇ, ਉਸ ਵਿਕਾਸ ਨੂੰ ਝੱਲਣਯੋਗ ਵਿਕਾਸ ਆਖਦੇ ਹਨ । ਇਸ ਕਮਿਸ਼ਨ ਨੂੰ ਬਰੈਂਡਟਲੈਂਡ ਕਮਿਸ਼ਨ 1987 (Brundtland Commission, 1987) ਵੀ ਆਖਦੇ ਹਨ ।
PSEB 12th Class Environmental Education Important Questions Chapter 8 ਕਾਇਮ ਰਹਿਣਯੋਗ ਝੱਲਣਯੋਗ ਟਿਕਾਊ ਵਿਕਾਸ (ਭਾਗ-1) 1
ਕਾਇਮ ਰਹਿਣਯੋਗ/ਝੱਲਣਯੋਗ ਵਿਕਾਸ ਦਾ ਅਰਥ ਵਾਧੇ ਵਿਚ ਆਇਆ ਘਾਟਾ ਨਹੀਂ ਹੈ ।
ਕਿਸੇ ਵਿਸ਼ੇਸ਼ ਬਿੰਦੂ ਉੱਤੇ ਪਹੁੰਚ ਕੇ ਕਾਇਮ ਰਹਿਣਯੋਗ ਸਮੁਦਾਇ ਵਧਣ ਤੋਂ ਰੁਕ ਜਾਂਦੀ ਹੈ, ਪਰ ਇਸ ਦਾ ਸੁਧਾਰ ਅਤੇ ਪਰਿਵਰਤਨ ਜਾਰੀ ਰਹਿੰਦਾ ਹੈ । ਇਹ ਸਮੁਦਾਇ ਇਸ ਤਰ੍ਹਾਂ ਵਿਕਾਸ ਕਰਦੀ ਹੈ ਜਿਸ ਦੇ ਨਾਲ ਇਸ ਦੇ ਮੈਂਬਰਾਂ ਦੇ ਜੀਵਨ ਦੀ ਉੱਤਮਤਾਂ (Quality of life) ਵਿਕਸਿਤ ਹੁੰਦੀ ਰਹੇ ।

ਪ੍ਰਸ਼ਨ 7.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਨਾਲ ਤਿੰਨ ਈਂ ਜ਼ (3-E’s) ਦਾ ਕੀ ਸੰਬੰਧ ਹੈ ?
ਉੱਤਰ-
ਕਾਇਮ ਰਹਿਣਯੋਗ ਵਿਕਾਸ ਦਾ ਅਤੇ 3 ਈਜ਼ (3-E’s) ਦਾ ਸੰਬੰਧ, ਆਰਥਿਕਤਾ (Economy), ufarfest feformito (Ecology) mp3 forme Aalst (Equity) ਨਾਲ ਹੈ ।

  1. ਆਰਥਿਕਤਾ (Economy) – ਆਰਥਿਕ ਗਤੀਵਿਧੀਆਂ ਸਭ ਦੀ ਭਲਾਈ ਦਾ ਕੰਮ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ । ਇਹ ਸਵੈ-ਪੁਨਰ ਨਵਿਆਉਣਯੋਗ ਦੇ ਇਲਾਵਾ ਇਨ੍ਹਾਂ ਗਤੀਵਿਧੀਆਂ ਦੇ ਕਾਰਨ ਸਥਾਨਕ ਸੰਪੱਤੀ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੋਣਾ ਚਾਹੀਦਾ ਹੈ ।
  2. ਪਰਿਸਥਿਤੀ ਵਿਗਿਆਨ (Ecology) – ਮਨੁੱਖ ਪ੍ਰਕਿਰਤੀ ਦਾ ਇਕ ਹਿੱਸਾ ਹੈ ਅਤੇ ਕੁਦਰਤ ਉਸ ਦੀ ਸੀਮਾ ਹੈ ਅਤੇ ਕੁਦਰਤੀ ਸੰਪੱਤੀ ਦੇ ਨਿਰਮਾਣ ਅਤੇ ਸਾਂਭ-ਸੰਭਾਲ ਦੀ ਜੁੰਮੇਵਾਰੀ ਸਮੁਦਾਇ ਦੀ ਹੈ । ‘
  3. ਨਿਆਇ ਸੰਗਤੀ (Equity) – ਸੋਸਾਇਟੀ ਦੁਆਰਾ ਫੈਸਲਾ-ਲੈਣ ਅਤੇ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਸਮੂਲੀਅਤ ਦੇ ਮੌਕੇ ਮਿਲਦੇ ਹਨ । .

ਪ੍ਰਸ਼ਨ 8.
ਵਾਤਾਵਰਣ ਨੂੰ ਖ਼ਪਤ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ? ਵਿਆਖਿਆ ਕਰੋ ।
ਉੱਤਰ-
ਖ਼ਪਤ (Consumption) – ਜਿਊਂਦੇ ਰਹਿਣ ਦੇ ਲਈ ਮਨੁੱਖੀ ਵਸਤੂਆਂ ਦਾ ਸੇਵਨ ਕਰਦੇ ਹਨ । ਚੀਜ਼ਾਂ ਦਾ ਸੇਵਨ ਸਾਡੇ ਸਭਿਅਤਾ ਦਾ ਇਕ ਅੰਸ਼ ਹੈ । ਚੀਜ਼ਾਂ ਪੈਦਾ ਕਰਨੀਆਂ ਅਤੇ ਉਨ੍ਹਾਂ ਦੇ ਵੇਚਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਤਰੱਕੀ ਕਰ ਰਹੇ ਹਾਂ ਅਤੇ ਖ਼ੁਸ਼ਹਾਲੀ ਪ੍ਰਾਪਤ ਕਰ ਰਹੇ ਹਾਂ । ਆਰਥਿਕ ਉੱਨਤੀ ਦਾ ਕੇਵਲ ਇਕ ਜ਼ਰੂਰੀ ਮਾਪ ਜੀ. ਐੱਨ. ਪੀ. (GNP) ਕੁੱਲ ਕੌਮੀ ਉਤਪਾਦ ਹੀ ਹੈ ਜਿਹੜਾ ਕਿ ਕਿਸੇ ਦਿੱਤੇ ਹੋਏ ਇਕ ਸਾਲ ਵਿਚ ਵਸਤਾਂ ਅਤੇ ਉਪਯੋਗਾਂ (Services) ਦੇ ਉਤਪਾਦਨ ਦਾ ਕੁੱਲ ਜੋੜ ਹੈ । ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਖਪਤ ਦੀਆਂ ਸਾਰੀਆਂ ਗਤੀਵਿਧੀਆਂ ਦਾ ਅਸਰ ਵਾਤਾਵਰਣ ਉੱਤੇ ਪੈਂਦਾ ਹੈ ।

ਪ੍ਰਸ਼ਨ 9.
ਖ਼ਪਤ ਦੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ ।
ਉੱਤਰ-
ਖ਼ਪਤ ਦੇ ਪ੍ਰਭਾਵ (Effects of Consumption)-

  • ਖ਼ਪਤ ਧਾਤਾਂ ਅਤੇ ਖਣਿਜਾਂ ਵਰਗੇ ਨਾ-ਨਵਿਆਉਣਯੋਗ ਸਾਧਨਾਂ ਦੀ ਸਖਣਿਆਉਣ (Depletion) ਕਰਦਾ ਹੈ । ਇਸੇ ਹੀ ਤਰ੍ਹਾਂ ਕੁਦਰਤੀ ਸਾਧਨਾਂ ਦੀ ਉਤਪੱਤੀ, ਸੈਸਿੰਗ ਅਤੇ ਖਪਤ ਦੇ ਲਈ ਇਨ੍ਹਾਂ ਸਾਧਨਾਂ ਦੀ ਪ੍ਰਾਪਤੀ ਅਤੇ ਕਢਾਈ (Extraction) ਜ਼ਰੂਰੀ ਹੈ । ਅਜਿਹੇ ਸਾਧਨ ਹਨ ਲੱਕੜੀ, ਕੱਚਾ ਮਾਲ (Ore), ਪਥਰਾਟ ਈਂਧਨ ਆਦਿ ।
  • ਬਹੁਤ ਜ਼ਿਆਦਾ ਮੱਛੀਆਂ ਫੜਣੀਆਂ, ਜ਼ਮੀਨ ਹੇਠਲੇ ਪਾਣੀ ਅਤੇ ਵਣ ਦਾ ਹੱਦ ਤੋਂ ਜ਼ਿਆਦਾ ਸ਼ੋਸ਼ਣ, ਨਵਿਆਉਣਯੋਗ ਸਾਧਨਾਂ ਦੇ ਸਖਣਿਆਉਣ ਅਤੇ ਅਪਰਦਨ ਦਾ ਕਾਰਨ ਖ਼ਪਤ ਹੈ ।
  • ਇਸ ਦੇ ਕਾਰਨ ਪ੍ਰਦੂਸ਼ਣ ਅਤੇ ਫੋਕਟ ਪਦਾਰਥ ਏਨੀ ਜ਼ਿਆਦਾ ਮਾਤਰਾ ਵਿਚ ਪੈਦਾ ਹੋ ਜਾਂਦੇ ਹਨ, ਜਿਹੜੇ ਕਿ ਵਾਤਾਵਰਣ ਦੀ ਹਿਣ ਕਰਨ ਦੀ ਸਮਰੱਥਾ ਤੋਂ ਬਹੁਤ ਜ਼ਿਆਦਾ ਹੁੰਦੇ ਹਨ ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 10.
ਕਾਇਮ ਰਹਿਣਯੋਗ/ਟਿਕਾਊ ਖ਼ਪਤ ਕੀ ਹੈ ? ਇਸ ਨਾਲ ਸੰਬੰਧਿਤ ਮੁੱਖ ਸਮੱਸਿਆਵਾਂ ਬਾਰੇ ਲਿਖੋ !
ਉੱਤਰ-
ਵਸਤਾਂ ਅਤੇ ਉਪਯੋਗਾਂ ਦੀ ਅਜਿਹੀ ਵਰਤੋਂ, ਜਿਸ ਦਾ ਵਾਤਾਵਰਣ ਉੱਤੇ ਘੱਟ ਤੋਂ ਘੱਟ ਅਸਰ ਪਵੇ, ਅਜਿਹੀ ਖ਼ਪਤ ਟਿਕਾਉ ਖ਼ਪਤ ਅਖਵਾਉਂਦੀ ਹੈ । ਮਨੁੱਖ ਜਾਤੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਦੀ ਹੋਈ, ਖ਼ਪਤ ਸਮਾਜਿਕ ਤੌਰ ਤੇ ਇਕ ਸਮਾਨ ਅਤੇ ਆਰਥਿਕ ਪੱਖੋਂ ਠੀਕ ਹੋਣੀ ਜ਼ਰੂਰੀ ਹੈ ।

ਔਸਲੋ ਸਿੰਪੋਜ਼ੀਅਮ (Oslo Symposium) ਜਿਸ ਦਾ 1994 ਨੂੰ ਆਯੋਜਨ ਕੀਤਾ ਗਿਆ, ਨੇ ਕਾਇਮ ਰਹਿਣਯੋਗ ਵਿਕਾਸ ਦੀ ਜਿਹੜੀ ਚਾਲੂ ਪਰਿਭਾਸ਼ਾ (Working Definition) ਦਿੱਤੀ ਹੈ, ਉਹ ਹੇਠ ਹੈ-
(“The use of goods and services that respond to the needs and bring a better quality of life, while minimizing the use of natural resources, toxic materials and emission of wastes and pollutants over the life cycle, so as not to jeopardize the needs of future generations.”) ।
ਜੀਵਨ ਚੱਕਰ (Life Cycle) ਦੇ ਦੌਰਾਨ, ਆਉਣ ਵਾਲੀ ਪੀੜੀ ਦੀਆਂ ਜ਼ਰੂਰਤਾਂ ਨੂੰ ਬਗੈਰ ਕਿਸੇ ਪ੍ਰਕਾਰ ਦੀ ਹਾਨੀ. ਦੇ, ਜੀਵਨ ਸ਼ੈਲੀ (Life Style) ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੇ, ਫੋਕਟ ਪਦਾਰਥਾਂ ਅਤੇ ਵਿਸ਼ੈਲੇ ਪਦਾਰਥਾਂ ਦੀ ਉਤਪੱਤੀ ਨੂੰ ਘੱਟ ਕਰਨ ਵਿੱਚ ਜਵਾਬਦੇਹ ਹੋਵੇ, ਉਸ ਵਿਕਾਸ ਨੂੰ ਕਾਇਮ ਰਹਿਣਯੋਗ/ਟਿਕਾਊ ਵਿਕਾਸ ਆਖਦੇ ਹਨ ।

ਕਾਇਮ ਰਹਿਣ ਯੋਗ (ਟਿਕਾਊ) ਵਿਕਾਸ ਇਕ ਵਿਸ਼ਾਲ ਪਦ ਹੈ ਜਿਸ ਦੇ ਘੇਰੇ ਹੇਠ ਕਈ ਬੁਨਿਆਦੀ ਸਮੱਸਿਆਵਾਂ ਆਉਂਦੀਆਂ ਹਨ, ਜਿਵੇਂ ਕਿ-

  1. ਜ਼ਰੂਰਤਾਂ ਨੂੰ ਪੂਰਿਆਂ ਕਰਨਾ,
  2. ਜੀਵਨ ਦੀ ਉੱਤਮਤਾ ਵਿਚ ਵਾਧਾ ਕਰਨਾ,
  3. ਸਾਧਨਾਂ ਦੀ ਨਿਪੁੰਨਤਾ ਵਧਾਉਣਾ,
  4. ਉਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਵਿਚ ਵਾਧਾ ਕਰਨਾ,
  5. ਰਹਿੰਦ-ਖੂੰਹਦ ਦੀ ਮਾਤਰਾ ਨੂੰ ਨਿਊਨਤਮ ਪੱਧਰ ਤੇ ਰੱਖਣਾ,
  6. ਜੀਵਨ ਨੂੰ ਦ੍ਰਿਸ਼ (Perspective) ਵਜੋਂ ਲੈਣਾ ।
  7. ਨਿਆਇ ਸੰਗਤੀ (Equity) ਦੇ ਮਾਪ ਨੂੰ ਹਿਸਾਬ ਵਿਚ ਲੈਣਾ ।

ਪ੍ਰਸ਼ਨ 11.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੀਆਂ ਦੋ ਰੁਕਾਵਟਾਂ/ਰੋਕਾਂ ਨੂੰ ਸੂਚੀਬੱਧ ਕਰੋ । :::
ਉੱਤਰ-
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੀਆਂ ਦੋ ਰੁਕਾਵਟਾਂ

  1. ਸਿਖਲਾਈ ਲਈ ਜਾਗਰੂਕਤਾ ਦੀ ਕਮੀ
  2. ਸਮੁਦਾਇ ਵਲੋਂ ਮਦਦ ਦੀ ਘਾਟ ।

ਪ੍ਰਸ਼ਨ 12.
ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਕਮਿਸ਼ਨ (Commission on Sustainable Development CSD) ਦੀਆਂ ਖ਼ਪਤ ਅਤੇ ਸੁਰੱਖਿਆ ਸੰਬੰਧੀ ਕੋਈ ਤਿੰਨ ਬੁਣਤਰਾਂ (Pattern) ਨੂੰ ਸੂਚੀਬੱਧ ਕਰੋ ।
ਜਾਂ
ਟਿਕਾਊ ਖ਼ਪਤ ਇੱਕ ਛਤਰੀ ਵਾਂਗ ਹੈ । ਕਿਵੇਂ ?
ਉੱਤਰ-
ਕਾਇਮ ਰਹਿਣਯੋਗ/ਵਿਕਾਸ ਦੇ ਕਮਿਸ਼ਨ ਨੇ ਜਨਵਰੀ 1993 ਔਸਲੋ (Oslo) ਵਿਖੇ ਹੇਠ ਲਿਖੀਆਂ ਉਪਾਵਾਂ ਦੀ ਸਿਫਾਰਿਸ਼ ਕੀਤੀ ਹੈ ।

  1. ਊਰਜਾ ਦੇ ਸੁਰੱਖਿਅਣ ਲਈ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ।
  2. ਟ੍ਰਾਂਸਪੋਰਟ ਦੇ ਸਰਕਾਰੀ ਸਾਧਨਾਂ ਦੀ ਵਧੇਰੇ ਵਰਤੋਂ ।
  3. ਪੈਕਿੰਗ ਕਰਨ ਵਾਲੇ ਪਦਾਰਥਾਂ ਦੀ ਗੁਣਵੱਤਾ ਨੂੰ ਘਟਾਉਣਾ ।

ਪ੍ਰਸ਼ਨ 13.
ਯੂ. ਐੱਨ. ਡੀ. ਪੀ. (UNDP) ਵਲੋਂ ਸਥਾਪਿਤ ਕੀਤੇ ਗਏ ਐੱਚ. ਡੀ. ਆਈ. (HDI) ਤਿੰਨ ਬੁਨਿਆਦੀ ਘਟਕਾਂ ਬਾਰੇ ਲਿਖੋ ।
ਉੱਤਰ-
ਯੂ. ਐੱਨ. ਡੀ. ਪੀ. ਨੇ ਇਕ ਹੋਰ ਮਾਪ, ਜਿਸ ਨੂੰ ਮਨੁੱਖੀ ਵਿਕਾਸ ਸੂਚਕ-ਅੰਕ (Human Development Index) ਸਥਾਪਿਤ ਕੀਤਾ ਹੈ । ਕਿਸੇ ਦੇਸ਼ ਦੇ ਵਿਕਾਸ ਦੇ ਬੁਨਿਆਦੀ ਤਿੰਨ ਘਟਕਾਂ ਦੇ ਸਮੁੱਚੇ ਮਾਪ ਨੂੰ ਇਹ ਇੰਡੈਕਸ ਦਰਸਾਉਂਦਾ ਹੈ ।

  1. ਜ਼ਿੰਦਗੀ ਦੀ ਲੋਚਾ/ਤਾਂਘ (Life Expectancy) ਦੁਆਰਾ ਮਾਪਿਆ ਗਿਆ ਸਰੀਰਕ ਨਰੋਆਪਨ ।
    HDI = Human Development Index
  2. ਪ੍ਰੋੜ ਸ਼ਾਖਰਤਾ (Adult literacy) ਦੀ ਦਰ ਅਤੇ ਸਕੂਲ ਵਿਚ ਗੁਜ਼ਾਰੇ ਗਏ ਸਾਲ ਤੋਂ ਸ਼ਾਖਰਤਾ ਦੀ ਦਰ ਨੂੰ ਨਾਪਣਾ ।
  3. ਜੀ ਡੀ ਪੀ (GDP) ਨੂੰ ਪ੍ਰਤੀ ਜੀਆਂ ਦੇ ਅਧਾਰ ਤੇ ਖਰੀਦ ਕਰਨ ਸ਼ਕਤੀ ਦੇ ਅਨੁਸਾਰ ਜੀਵਨ ਦੇ ਮਿਆਰ ਦਾ ਮਾਪਣ ਕਰਨਾ ।

ਪ੍ਰਸ਼ਨ 14.
ਰੀਓ ਘੋਸ਼ਣਾ-ਪੱਤਰ ਵਿਚ ਕਾਇਮ ਰਹਿਣਯੋਗ/ਟਿਕਾਊ ਵਿਕਾਸ ਦੇ ਸੰਬੰਧ ਵਿਚ ਸਿਧਾਂਤ 20 ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਟਿਕਾਊ ਵਿਕਾਸ ਬਾਰੇ ਸਿਧਾਂਤ 20 ਵਿਚ ਹੇਠ ਲਿਖਿਆ ਦਰਜ ਕੀਤਾ ਗਿਆ ਹੈ-

  1. ਵਾਤਾਵਰਣ ਪ੍ਰਬੰਧਣ ਅਤੇ ਇਸ ਦੇ ਵਿਕਾਸ ਵਿਚ ਔਰਤਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ । ਇਸ ਲਈ ਟਿਕਾਊ ਵਿਕਾਸ ਲਈ ਇਨ੍ਹਾਂ ਦਾ ਸਹਿਯੋਗ ਲੈਣਾ ਜ਼ਰੂਰੀ ਹੋ ਜਾਂਦਾ ਹੈ ।
  2. ਔਰਤਾਂ ਦੀ ਲਿੰਗ ਅਸਮਾਨਤਾਂ ਦੂਰ ਕੀਤੀ ਜਾਣੀ ਚਾਹੀਦੀ ਹੈ ਅਤੇ ਔਰਤਾਂ ਦੀ ਉਜਰਤ ਮਨੁੱਖਾਂ ਦੀ ਉਜਰਤ ਦੇ ਬਰਾਬਰ ਹੋਣੀ ਚਾਹੀਦੀ ਹੈ ।
  3. U.N.D.P. ਵਲੋਂ ਸੰਨ 1992 ਦਿੱਤੀ ਗਈ ਰਿਪੋਰਟ ਵਿਚ ਇਹ ਆਖਿਆ ਗਿਆ ਹੈ ਕਿ ਜੇਕਰ ਔਰਤਾਂ ਦੇ ਉਦਾਰੀਕਰਨ (Upliftment) ਦੇ ਬਗ਼ੈਰ ਜੇਕਰ ਮਨੁੱਖ ਜਾਤੀ ਦਾ ਵਿਕਾਸ ਕੀਤਾ ਗਿਆ ਤਾਂ ਅਜਿਹਾ ਵਿਕਾਸ ਖ਼ਤਰੇ ਵਿਚ ਪੈ ਸਕਦਾ ਹੈ ।

PSEB 12th Class Environmental Education Important Questions Chapter 8 ਕਾਇਮ ਰਹਿਣਯੋਗ / ਝੱਲਣਯੋਗ / ਟਿਕਾਊ ਵਿਕਾਸ (ਭਾਗ-1)

ਪ੍ਰਸ਼ਨ 15.
ਅਸੀਂ ਸਾਧਨਾਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ ?
ਉੱਤਰ-
ਸਾਧਨਾਂ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ-

  1. 3-R ਨੂੰ ਅਪਨਾਉਣ ਨਾਲ ।
  2. ਪਥਰਾਟ ਈਂਧਨਾਂ ਦੀ ਵਰਤੋਂ ਘਟਾਉਣ ਨਾਲ ।
  3. ਟਾਂਸਪੋਰਟ ਦਾ ਖ਼ਰਚਾ ਘਟਾਉਣ ਲਈ ਨੇੜੇ ਸਟੋਰ ਕਰਨ ਨਾਲੇ ।
  4. ਸਾਧਨਾਂ ਦੀ ਸੁਚੱਜੀ ਵਰਤੋਂ ਕਰਨ ਨਾਲ ।
  5. ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਨਾਲ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਇਮ ਰਹਿਣਯੋਗ (ਟਿਕਾਊ) ਖਪਤ ਦੇ ਰਾਹ ਵਿਚ ਮੁੱਖ ਰੁਕਾਵਟਾਂ ਕਿਹੜੀਆਂ ਹਨ ? ਸੀ. ਐੱਸ. ਡੀ. (CSD) ਨੇ ਖ਼ਪਤ ਅਤੇ ਉਤਪਾਦਨ ਦੇ ਪੈਟਰਨਜ਼ ਨੂੰ ਬਦਲਣ ਦੇ ਸੰਬੰਧ ਵਿਚ ਕੀ-ਕੀ ਸਿਫ਼ਾਰਸ਼ਾਂ ਕੀਤੀਆਂ ਹਨ ?
ਉੱਤਰ-
ਕਾਇਮ ਰਹਿਣਯੋਗ ਟਿਕਾਊ) ਖਪਤ ਵਿਚ ਆਉਂਦੀਆਂ ਰੁਕਾਵਟਾਂ-

  1. ਨਿੰਗ ਅਤੇ ਜਾਗਰੂਕਤਾ ਦੀ ਘਾਟ ।
  2. ਸਮੁਦਾਇ ਵਲੋਂ ਸਹਾਇਤਾ ਦੀ ਕਮੀ ।…
  3. ਸਰਕਾਰ ਅਤੇ ਉਦਯੋਗ ।
  4. ਨਾ ਜਾਰੀ ਰਹਿਣਯੋਗ (Unsustainable) ਸੋਚ ਅਤੇ ਵਰਤਾਰੇ ਦੇ ਪੈਟਰਨ ।
  5. ਜਾਰੀ ਰਹਿਣਯੋਗ ਉਤਪਾਦਾਂ ਦੇ ਬਦਲ ਅਤੇ ਉਪਯੋਗਾਂ (Services) ਦੀ ਘਾਟ ।

ਸਿਫ਼ਾਰਿਸ਼ (Recommendation)
ਜਨਵਰੀ, 1994 ਵਿਚ ਔਸਲੋ ਵਿਖੇ ਸੀ.ਐੱਸ.ਡੀ. (CSD) ਵਲੋਂ ਇਹ ਸਿਫ਼ਾਰਿਸ਼ ਕੀਤੀ ਗਈ ਕਿ ਖ਼ਪਤ ਅਤੇ ਉਤਪਾਦਨ ਦੇ ਪੈਟਰਨਜ਼ ਵਿਚ ਪਰਿਵਰਤਨ ਕਰਦਿਆਂ ਹੋਇਆਂ ਹੇਠ ਲਿਖੇ ਕਦਮ ਚੁੱਕੇ ਜਾਣ-

  1. ਊਰਜਾ ਦਾ ਸੁਰੱਖਿਅਣ ਅਤੇ ਊਰਜਾ ਦੇ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਕਰਨਾ
  2. ਸਰਕਾਰੀ ਟਾਂਸਪੋਰਟ ਦੀ ਜ਼ਿਆਦਾ ਵਰਤੋਂ ਕਰਨਾ ।
  3. ਫੋਕਟ ਪਦਾਰਥਾਂ ਦੀ ਉਤਪੱਤੀ ਬਹੁਤ ਘੱਟ ਕਰਨੀ, ਪੁਨਰ ਚੱਕਰਣ ਅਤੇ ਪੁਨਰ ਵਰਤੋਂ ਕਰਨਾ ।
  4. ਪੈਕਿੰਗ ਕਰਨ ਵਾਲੇ ਪਦਾਰਥਾਂ ਦੀ ਮਾਤਰਾ ਨੂੰ ਘਟਾਉਣਾ ।
  5. ਵਾਤਾਵਰਣ ਦੇ ਪੱਖ ਤੋਂ ਸਿਹਤਮੰਦ ਪ੍ਰਕਿਰਿਆਵਾਂ ਅਤੇ ਵਾਤਾਵਰਣ ਲਈ ਨਰੋਏ ਵਿਕਾਸ ਦੇ ਉਤਪਾਦਾਂ ਦੀ ਖ਼ਪਤ ਨੂੰ ਬੜ੍ਹਾਵਾ ਦੇਣਾ ।
  6. ਪਾਣੀ ਦੇ ਜ਼ਾਇਆ ਜਾਣ ਨੂੰ ਘੱਟ ਕਰਨਾ ।
  7. ਉਤਪਾਦਾਂ ਵਿਚ ਪਾਏ ਜਾਂਦੇ ਵਾਤਾਵਰਣ ਲਈ ਹਾਨੀਕਾਰਕ ਪਦਾਰਥਾਂ ਨੂੰ ਘੱਟ ਕਰਨਾ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

Punjab State Board PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ Important Questions and Answers.

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਰਸਾਇਣਿਕ ਖਾਦਾਂ ਦਾ ਖੇਤਾਂ ਵਿੱਚ ਝਾੜ ਜ਼ਿਆਦਾ ਲੈਣ ਤੋਂ ਅਲੱਗ ਹੋਰ ਕੀ ਫ਼ਾਇਦਾ ਹੈ ?
ਉੱਤਰ-
ਇਨ੍ਹਾਂ ਨਾਲ ਨਾੜ ਨੂੰ ਮਜ਼ਬੂਤੀ ਮਿਲਦੀ ਹੈ, ਨਤੀਜੇ ਵਜੋਂ ਫ਼ਸਲ ਦੇ ਸਿੱਟਿਆਂ ਨੂੰ ਖੜ੍ਹਾ ਰੱਖਣ ਅਤੇ ਪੱਕਣ ਵਿਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 2.
ਕਣਕ ਦੀ ਪਰਾਲੀ ਦਾ ਕਿੰਨਾ ਹਿੱਸਾ ਤੂੜੀ ਸੁਕਾ ਕੇ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ ?
ਉੱਤਰ-
80%.

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 3.
ਸਟੱਬਲ ਬਰਨਿੰਗ ਦਾ ਦਰੱਖ਼ਤਾਂ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-
ਸੜਕ ਦੇ ਨਾਲ ਲੱਗੇ ਹੋਏ ਬਹੁਤ ਸਾਰੇ ਰੁੱਖ ਅਤੇ ਪੌਦੇ ਸੜ ਜਾਂਦੇ ਹਨ । ਸੜਕੀ ਆਵਾਜਾਈ ਵਿੱਚ ਵੀ ਵਿਘਨ ਪੈਦਾ ਹੁੰਦਾ ਹੈ ਅਤੇ ਦੁਰਘਟਨਾਵਾਂ ਵਾਪਰਨ ਦੇ ਆਸਾਰ ਵਧ ਜਾਂਦੇ ਹਨ ।

ਪ੍ਰਸ਼ਨ 4.
ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਲਈ ਜ਼ਮੀਨ ਦੀ ਤਿਆਰੀ ਲਈ ਕਿੰਨਾ ਸਮਾਂ ਲੱਗਦਾ ਹੈ ?
ਉੱਤਰ-
20-25 ਦਿਨ ।

ਪ੍ਰਸ਼ਨ 5.
ਖਰ ਠੋਸ ਰਹਿੰਦ-ਖੂੰਹਦ ਦੀ ਖੇਤਾਂ ਵਿਚ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੇ ਨਾਂ ਲਿਖੋ !
ਉੱਤਰ-
ਹੈਪੀ ਸੀਡਰ, ਰੋਟਾਵੇਟਰ, ਰੀਪਰ, ਜ਼ੀਰੋ-ਟਿਲ ਡਰਿੱਲ ਮਸ਼ੀਨ ਅਤੇ ਚੋਪਰ ।

ਪ੍ਰਸ਼ਨ 6.
ਝੋਨੇ ਦੀ ਪਰਾਲੀ ਵਿਚ ਸਿਲੀਕਾ ਦੀ ਕਿੰਨੀ ਮਿਕਦਾਰ ਹੁੰਦੀ ਹੈ ?
ਉੱਤਰ-
8-14%.

ਪ੍ਰਸ਼ਨ 7.
2006 ਵਿਚ ਝੋਨੇ ਦੀ ਪਰਾਲੀ ਦੇ ਬਾਲਣ ਵਜੋਂ ਵਰਤੇ ਜਾ ਰਹੇ ਬਿਜਲੀ ਉਤਪਾਦਨ ਲਈ ਬਣਾਏ ਗਏ ਬਿਜਲੀ ਪਾਵਰ ਪਲਾਂਟ ਦਾ ਨਾਮ ਲਿਖੋ ।
ਉੱਤਰ-
ਸੰਪੂਰਨ ਐਗਰੀਵੇਟਰ ਪ੍ਰਾਈਵੇਟ ਲਿਮਿਟਿਡ (SAVPL).

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 8.
ਚੰਨੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ UBEPL ਪਾਵਰ ਪਲਾਂਟ ਵਲੋਂ ਕਿੰਨੀ ਬਿਜਲੀ ਪੈਦਾ ਕੀਤੀ ਜਾਂਦੀ ਹੈ ?
ਉੱਤਰ-
14.5 ਮੈਗਾਵਾਟ ਪ੍ਰਤੀਦਿਨ (3.5 ਲੱਖ ਯੂਨਿਟ ਪ੍ਰਤੀਦਿਨ) ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਟੱਬਲ ਕਿਸਨੂੰ ਕਹਿੰਦੇ ਹਨ ? ਸਟੱਬਲ ਬਰਨਿੰਗ ਤੇ ਸੰਖੇਪ ਨੋਟ ਲਿਖੋ ।
ਉੱਤਰ-
ਸਟੱਬਲ ਅਨਾਜ (ਕਣਕ, ਬਾਜਰਾ, ਝੋਨਾ) ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਜਿਹੜਾ ਤਿਨਕਾ ਆਦਿ ਪਰਾਲੀ ਬਚ ਜਾਂਦੀ ਹੈ, ਉਸਨੂੰ ਸਟੱਬਲ ਕਹਿੰਦੇ ਹਾਂ । ਇਹ ਪਰਾਲੀ ਖੇਤਾਂ ਵਿਚੋਂ ਸਾਫ਼ ਕਰ ਕੇ ਕਿਸਾਨ ਨਵੀਂ ਫ਼ਸਲ ਬੀਜਣ ਲਈ ਜ਼ਮੀਨ ਨੂੰ ਤਿਆਰ ਕਰਦਾ ਹੈ । ਸਟੱਬਲ ਬਰਨਿੰਗ (Stubble Burning) ਅਨਾਜ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਜਿਹੜੀ ਤੁੜੀ ਜਾਂ ਪਰਾਲੀ ਆਦਿ ਖੇਤਾਂ ਵਿੱਚ ਬਚ ਜਾਂਦੀ ਹੈ ਉਸ ਨੂੰ ਕਿਸਾਨ ਜਾਣ-ਬੁਝ ਕੇ ਅੱਗ ਲਗਾ ਦਿੰਦੇ ਹਨ । ਸੰਨ 1990 ਤੱਕ ਤਾਂ ਬਿਨਾਂ ਰੋਕ-ਟੋਕ ਦੇ ਇਹ ਸਟੱਬਲ ਬਰਨਿੰਗ ਜਾਰੀ ਰਹੀ ਪਰ ਉਸ ਤੋਂ ਬਾਅਦ ਸਰਕਾਰ ਨੇ ਇਸ ਦੀ ਰੋਕਥਾਮ ਲਈ ਕਦਮ ਚੁੱਕੇ ।

ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਕਿਸਾਨ ਅਗਲੀ ਕਣਕ ਦੀ ਫ਼ਸਲ ਬੀਜਣ ਲਈ, ਜ਼ਮੀਨ ਨੂੰ ਜਲਦੀ ਤਿਆਰ ਕਰ ਸਕੇ ਇਸ ਲਈ ਉਹ ਪਰਾਲੀ ਨੂੰ ਸੰਭਾਲਣ ਦੀ ਜਗਾ ਉਸਨੂੰ ਅੱਗ ਲਾ ਦਿੰਦਾ ਹੈ । ਅੱਗ ਲਾਉਣ ਨਾਲ ਇੱਕ ਤਾਂ ਜ਼ਮੀਨ ਵੀ ਜਲਦੀ ਤਿਆਰ ਹੁੰਦੀ ਹੈ ਅਤੇ ਦੂਸਰਾ ਜੰਗਲੀ ਬੂਟੀ ਆਦਿ ਵੀ ਖ਼ਤਮ ਹੋ ਜਾਂਦੀ ਹੈ । ਉਹ ਜੰਗਲੀ ਬੂਟੀਆਂ ਵੀ ਖ਼ਤਮ ਹੋ ਜਾਂਦੀਆਂ ਹਨ ਜਿਨ੍ਹਾਂ ਉੱਤੇ ਹਰਬੀਸਾਇਡਜ਼ ਵੀ ਅਸਰ ਨਹੀਂ ਕਰਦੇ । ਪਰ ਸਟੱਬਲ ਬਰਗ ਨਾਲ ਵਾਤਾਵਰਨ ਉੱਤੇ ਬਹੁਤ ਬੁਰਾ ਅਸਰ ਪੈਂਦਾ ਹੈ । ਇਸ ਦੇ ਧੂੰਏਂ ਨਾਲ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ । ਇਸ ਦੇ ਨਾਲ ਹੀ ਸਮੋਗ ਬਣ ਜਾਂਦਾ ਹੈ ਜਿਹੜਾ ਸਿਹਤ ਲਈ ਹਾਨੀਕਾਰਕ ਹੈ । ਕਈ ਵਾਰ ਤਾਂ ਅੱਗ ਇੰਨੀ ਫੈਲ ਜਾਂਦੀ ਹੈ ਕਿ ਉਸ ਉੱਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 2.
ਸਟੱਬਲ ਬਰਨਿੰਗ ਦੇ ਕੀ ਪ੍ਰਭਾਵ ਹਨ ? ਸੰਖੇਪ ਵਿਚ ਲਿਖੋ ।’
ਉੱਤਰ-
ਸਟੱਬਲ ਬਰਨਿੰਗ ਦੇ ਪ੍ਰਭਾਵ-

  1. ਪਰਾਲੀ ਦਾ ਜਲਾਉਣਾ ਇੱਕ ਸਸਤਾ ਕੰਮ ਹੈ ਅਤੇ ਤੇਜ਼ੀ ਨਾਲ ਜ਼ਮੀਨ ਸਾਫ਼ ਹੋ ਜਾਂਦੀ ਹੈ ।
  2. ਸਟੱਬਲ ਬਰਨਿੰਗ ਨਾਲ ਜੜੀਆਂ-ਬੂਟੀਆਂ ਮਰ ਜਾਂਦੀਆਂ ਹਨ । ਜਿਹੜੀਆਂ ਜੜੀਆਂਬੁਟੀਆਂ ਉੱਤੇ ਹਰਬੀਸਾਇਡਜ਼ ਦਾ ਅਸਰ ਨਹੀਂ ਹੁੰਦਾ ਹੈ ਉਹ ਵੀ ਮਰ ਜਾਂਦੀਆਂ ਹਨ ।
  3. ਅੱਗ ਲਾਉਣ ਨਾਲ ਸਲੱਗਜ਼ (Slugs) ਕੀੜੇ ਆਦਿ ਵੀ ਮਰ ਜਾਂਦੇ ਹਨ ।
  4. ਇਸ ਦੇ ਨਾਲ ਨਾਈਟ੍ਰੋਜਨ ਜੋ ਕਿ ਪੌਦਿਆਂ ਦੀ ਖ਼ੁਰਾਕ ਦਾ ਜ਼ਰੂਰੀ ਹਿੱਸਾ ਹੈ, ਵੀ ਫਰੀ ਹੋ ਜਾਂਦਾ ਹੈ ਕਿਉਂਕਿ ਜਿਹੜੇ ਮਿਸ਼ਰਣ ਹੁੰਦੇ ਹਨ ਉਹਨਾਂ ਤੋਂ ਅਲੱਗ ਹੋ ਜਾਂਦਾ ਹੈ ।

ਪ੍ਰਸ਼ਨ 3.
ਸਟੱਬਲ ਬਰਨਿੰਗ ਦੇ ਹਾਨੀਕਾਰਕ ਪ੍ਰਭਾਵ ਲਿਖੋ ।
ਉੱਤਰ-
ਸਟੱਬਲ ਬਰਨਿੰਗ ਦੇ ਹਾਨੀਕਾਰਕ ਪ੍ਰਭਾਵ-

  • ਇਸ ਦੇ ਕਾਰਨ ਬਣਿਆ ਧੂੰਆਂ ਵਾਤਾਵਰਨ ਵਿੱਚ ਬਹੁਤ ਜ਼ਿਆਦਾ ਪਦੂਸ਼ਣ ਫੈਲਾਉਂਦਾ ਹੈ । ਕਣਕ ਦੀ ਪਰਾਲੀ ਜਲਾਉਣ ਨਾਲ ਉੱਤਰੀ ਸੂਬਿਆਂ (ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਭਾਰਤ) ਵਿਚ ਸਮੋਗ ਇਕੱਠਾ ਹੋਣ ਨਾਲ ਆਮ ਜਨ-ਜੀਵਨ ਵਿੱਚ ਬਹੁਤ ਅਸਰ ਪਿਆ । ਇਸ ਨਾਲ ਸਿਹਤ ਉੱਤੇ ਵੀ ਬਹੁਤ ਬੁਰਾ ਅਸਰ ਹੁੰਦਾ ਹੈ ।
  • ਪਰਾਲੀ ਨੂੰ ਅੱਗ ਲਾਉਣ ਨਾਲ ਤੋਂ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਘੱਟ ਜਾਂਦੇ ਹਨ ।
  • ਅੱਗ ਲਾਉਣ ਦੇ ਕਾਰਨ ਜਿਹੜਾ ਪਤਲੇ-ਪਤਲੇ ਬੈਡ (Threads) ਹਵਾ ਵਿਚ ਆ ਜਾਂਦੇ ਹਨ ਉਹਨਾਂ ਕਾਰਨ ਬਿਜਲੀ ਅਤੇ ਇਲੈੱਕਟਰੋਨਿਕਸ ਉਪਕਰਨ ਖ਼ਰਾਬ ਹੋ ਜਾਂਦੇ ਹਨ ।
  • ਵਾਤਾਵਰਨ ਵਿਚ ਕਾਰਬਨ ਦਾ ਵੀ ਨੁਕਸਾਨ ਹੁੰਦਾ ਹੈ ।
  • ਪਰਾਲੀ ਨੂੰ ਅੱਗ ਲਾਉਣ ਨਾਲ ਜ਼ਮੀਨ ਵਿਚ ਸੁਖਮ ਜੀਵ ਅਤੇ ਫੋਨਾ (Fauna) ਵੀ ਮਰ ਜਾਂਦੇ ਹਨ । ਇਹਨਾਂ ਵਿਚ ਕਈ ਲਾਭਦਾਇਕ ਜੰਤੂਆਂ ਨੂੰ ਨੁਕਸਾਨ ਹੁੰਦਾ ਹੈ ।
  • ਮਿੱਟੀ ਬਣਤਰ (Soil Structure) ਵੀ ਖ਼ਰਾਬ ਹੋ ਜਾਂਦੀ ਹੈ ।
  • ਮਿੱਟੀ ਖੋਰਣ ਵਿਚ ਵਾਧਾ ਹੁੰਦਾ ਹੈ ।
  • ਸਟੱਬਲ ਬਰਨਿੰਗ ਨਾਲ ਜ਼ਮੀਨ ਵਿਚ ਤੇਜ਼ਾਬੀ ਮਿਕਦਾਰ ਵਿਚ ਵਾਧਾ ਹੁੰਦਾ ਹੈ ।

ਪ੍ਰਸ਼ਨ 4.
ਭਾਰਤ ਵਿਚ ਸਟੱਬਲ ਬਰਨਿੰਗ ’ਤੇ ਨੋਟ ਲਿਖੋ ।
ਉੱਤਰ-
ਭਾਰਤ ਦੇ ਉੱਤਰੀ ਅਤੇ ਪੱਛਮੀ-ਉੱਤਰੀ ਸੂਬਿਆਂ ਵਿਚ ਸਟੱਬਲ ਬਰਨਿੰਗ ਦੇ ਕਾਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਜਾਂਦਾ ਹੈ । ਹਰ ਸਾਲ ਸਰਦੀਆਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਥੋੜ੍ਹੀ-ਥੋੜ੍ਹੀ ਠੰਡ ਪੈਂਦੀ ਹੈ ਉਦੋਂ ਤਾਪਮਾਨ ਵਿਚ ਗਿਰਾਵਟ ਕਾਰਨ ਧੂੰਆਂ ਇਕੱਠਾ ਹੋ ਜਾਂਦਾ ਹੈ । ਇਹ ਧੂੰਆਂ ਸਮੋਗ (Smog) ਬਣ ਕੇ ਮਨੁੱਖ ਦੇ ਆਮ ਜਨ-ਜੀਵਨ ਅਤੇ ਸਿਹਤ ਉੱਤੇ ਬਹੁਤ ਬੁਰਾ ਅਸਰ ਪਾਉਂਦਾ ਹੈ । ਹਰ ਸਾਲ ਪ੍ਰਦੂਸ਼ਣ ਖ਼ਤਰੇ ਦੀ ਹੱਦ ਤੋਂ ਵੀ ਕਈ ਗੁਣਾਂ ਜ਼ਿਆਦਾ ਹੋ ਜਾਂਦੀ ਹੈ । ਸਾਰੇ ਪ੍ਰਦੁਸ਼ਣ ਦਾ ਕਾਰਨ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ (UP) ਵਿਚ ਪਰਾਲੀ ਨੂੰ ਅੱਗ ਲਾਉਣ ਨਾਲ ਪੈਦਾ ਹੋਏ ਧੰਏਂ ਅਤੇ ਕਈ ਤਰ੍ਹਾਂ ਦੇ ਕਣ ਜੋ ਹਵਾ ਵਿਚ ਇਕੱਠੇ ਹੋ ਕੇ ਖ਼ਤਰਨਾਕ ਰੂਪ ਧਾਰਨ ਕਰ ਲੈਂਦੇ ਹਨ । ਹਰ ਸਾਲ ਕੋਈ 35 ਮਿਲੀਅਨ ਟਨ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ।

ਇਹ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਇਹ ਸਸਤਾ ਤਰੀਕਾ ਹੈ ।ਇਸ ਢੰਗ ਨਾਲ ਜ਼ਮੀਨ ਨੂੰ ਨਵੀਂ ਫ਼ਸਲ ਬੀਜਣ ਲਈ ਸਮਾਂ ਵੀ ਘੱਟ ਲਗਦਾ ਹੈ । ਇਸ ਦੇ ਕਾਰਨ ਦਿੱਲੀ ਅਤੇ ਇਸਦੇ ਨਾਲ ਲਗਦੇ ਸ਼ਹਿਰਾਂ ਗਾਜ਼ੀਆਬਾਦ, ਗੁਰੂਗ੍ਰਾਮ(ਗੁੜਗਾਂਵ), ਨੋਇਡਾ, ਸੋਨੀਪਤ ਵਰਗੇ ਸ਼ਹਿਰਾਂ ਵਿਚ ‘ਪਦੂਸ਼ਣ ਐਮਰਜੈਂਸੀ (Pollution Emergency) ਦੇ ਹਾਲਾਤ ਬਣ ਜਾਂਦੇ ਹਨ । ਇਹਨਾਂ ਸ਼ਹਿਰਾਂ ਵਿੱਚ ਮੋਟਰਾਂ, ਕਾਰਾਂ, ਬੱਸਾਂ ਦੇ ਕਾਰਨ ਪਹਿਲਾਂ ਹੀ ਪ੍ਰਦੂਸ਼ਣ ਖ਼ਤਰਨਾਕ ਹਾਲਾਤ ਤੇ ਹੁੰਦਾ ਹੈ । ਇਸ ਜ਼ਹਿਰੀਲੇ ਬੱਦਲਾਂ (Toxic Clouds) ਦੇ ਕਾਰਨ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਵਿਚ ਵਾਧਾ ਹੁੰਦਾ ਹੈ । ਇਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ।

ਸਰਕਾਰ ਵੱਲੋਂ ਕਈ ਕਦਮ ਚੁੱਕੇ ਗਏ ਹਨ, ਪਰ ਆਮ ਤੌਰ ‘ਤੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ । ਐੱਨ.ਜੀ.ਟੀ. (N.G.T.) ਵੱਲੋਂ ਕਈ ਚਿਤਾਵਨੀਆਂ ਦੇ ਬਾਅਦ ਵੀ ਕਿਸਾਨ ਅਣਦੇਖੀ ਕਰਦੇ ਹਨ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਨਹੀਂ ਰੁੱਕਦੇ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 5.
ਕਿਸਾਨ ਕਣਕ ਦੀ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਪਰ ਝੋਨੇ ਦੀ ਪਰਾਲੀ ਨੂੰ ਅੱਗ ਕਿਉਂ ਲਾ ਦਿੰਦਾ ਹੈ ?
ਉੱਤਰ-
ਕਣਕ ਦੀ ਪਰਾਲੀ ਵੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਹੈ । ਇਸ ਲਈ ਕਿਸਾਨ ਇਸ ਨੂੰ ਅੱਗ ਨਹੀਂ ਲਾਉਂਦੇ, ਪਰ ਇਸ ਨੂੰ ਸੰਭਾਲ ਕੇ ਰੱਖਦੇ ਹਨ । ਝੋਨੇ ਦੀ ਫ਼ਸਲ ਤੋਂ ਬਣੀ ਪਰਾਲੀ ਚਾਰੇ ਦੇ ਕੰਮ ਨਹੀਂ ਆਉਂਦੀ ਕਿਉਂਕਿ ਇਸ ਦੀ ਤੂੜੀ ਵਿਚ ਸਿਲੀਕਾ (Silica) ਪਦਾਰਥ ਹੁੰਦਾ ਹੈ । ਪਸ਼ੁ ਸਿਲੀਕਾ ਨੂੰ ਪਚਾ (Digest) ਨਹੀਂ ਸਕਦੇ । ਕਿਸਾਨ ਅਗਲੀ ਫ਼ਸਲ ਦੀ ਬਿਜਾਈ ਕਰਨ ਲਈ ਜ਼ਮੀਨ ਨੂੰ ਤਿਆਰ ਕਰਨ ਦੀ ਜਲਦੀ ਵਿੱਚ ਪਰਾਲੀ ਨੂੰ ਅੱਗ ਲਾ ਦਿੰਦਾ ਹੈ । ਕਿਸਾਨ ਇਹ ਜਾਣਦਾ ਹੈ ਕਿ ਇਹ ਕਾਨੂੰਨੀ ਤੌਰ ‘ਤੇ ਮਨਾ ਹੈ, ਪਰ ਇਸ ਦੀ ਪਰਵਾਹ ਕੀਤੇ ਬਿਨਾਂ ਉਹ ਪਰਾਲੀ ਨੂੰ ਅੱਗ ਲਾ ਦਿੰਦਾ ਹੈ ।

ਪ੍ਰਸ਼ਨ 6.
ਸਟੱਬਲ ਬਰਨਿੰਗ ਤੇ ਐੱਨ.ਜੀ.ਟੀ. (N.G.T.) ਦੇ ਕੰਟਰੋਲ ਬਾਰੇ ਲਿਖੋ ।
ਉੱਤਰ-
ਪਿਛਲੇ ਪੰਜ ਸਾਲਾਂ ਵਿਚ ਦਿੱਲੀ, ਐੱਨ. ਸੀ. ਆਰ. ਪੰਜਾਬ, ਹਰਿਆਣਾ ਦੀ ਹਵਾ ਦੀ ਕੁਆਲਟੀ ਵਿਚ ਆਈ ਗਿਰਾਵਟ ਨੂੰ ਮੁੱਖ ਰੱਖਦੇ ਹੋਏ ਐੱਨ.ਜੀ.ਟੀ. ਨੇ ਕੇਂਦਰ ਸਰਕਾਰ ਅਤੇ ਸੂਬੇ ਦੀਆਂ ਸਰਕਾਰਾਂ ਨੂੰ ਫਟਕਾਰ ਵੀ ਲਗਾਈ । ਉਸਨੇ ਇਸ ਪ੍ਰਕਿਰਿਆ ਉੱਤੇ ਰੋਕ ਲਾਉਣ ਲਈ ਸਖ਼ਤ ਨਿਯਮ ਵੀ ਬਣਾਏ । ਐੱਨ.ਜੀ.ਟੀ. ਨੇ ਚਿਤਾਵਨੀ ਵੀ ਦਿੱਤੀ ਕਿ ਇਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ । ਇਸ ਪ੍ਰਦੂਸ਼ਿਤ ਹਵਾ ਵਿਚ ਬੱਚੇ ਸਾਹ ਵੀ ਨਹੀਂ ਲੈ ਸਕਦੇ ਅਸੀਂ ਸਾਰੇ ਕਿੰਨਾ ਪਾਪ ਕਰ ਰਹੇ ਹਾਂ ।

ਐੱਨ.ਜੀ.ਟੀ. ਨੇ ਸੁਝਾਅ ਵੀ ਦਿੱਤਾ ਕਿ ਕਿਸਾਨਾਂ ਨੂੰ ਰੋਕਣ ਲਈ ਉਤਸ਼ਾਹਿਤ ਕੀਤਾ ਜਾਵੇ । ਉਹਨਾਂ ਨੂੰ ਦੂਜੇ ਤਰੀਕੇ ਅਪਣਾਉਣ ਲਈ ਆਰਥਿਕ ਮੱਦਦ ਵੀ ਕੀਤੀ ਜਾਵੇ । ਐੱਨ. ਜੀ.ਟੀ. ਨੇ ਚਿਤਾਵਨੀ ਵੀ ਦਿੱਤੀ ਕਿ ਜੋ ਅਧਿਕਾਰੀ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਕਰਦੇ, ਉਹਨਾਂ ਦੀ ਤਨਖ਼ਾਹ ਵਿਚ ਕਟੌਤੀ ਕੀਤੀ ਜਾਵੇ ਤੋਂ ਉਹਨਾਂ ਇਹ ਸੁਝਾਅ ਵੀ ਦਿੱਤਾ ਕਿ ਕਈ ਬਿਜਲੀ ਪੈਦਾ ਕਰਨ ਵਾਲੇ ਪਲਾਂਟ ਉਨ੍ਹਾਂ ਦੀ ਪਰਾਲੀ ਖ਼ਰੀਦਣ ਲਈ ਤਿਆਰ ਹਨ । ਕਿਸਾਨਾਂ ਨੂੰ ਚੰਗੀ ਆਰਥਿਕ ਲਾਭ ਦਾ ਭਰੋਸਾ ਦੇ ਕੇ ਉਹਨਾਂ ਦੀ ਪਰਾਲੀ ਨੂੰ ਖ਼ਰੀਦਿਆ ਜਾਵੇ ਤਾਂਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ।

ਪ੍ਰਸ਼ਨ 7.
ਸਟੱਬਲ ਬਰਨਿੰਗ ਦਾ ਧਰਤੀ ਦੇ ਪਾਣੀ ਅਤੇ ਉਸ ਦੀ ਬਣਤਰ ਤੇ ਕੀ ਅਸਰ ਹੁੰਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਸਟੱਬਲ ਬਰਨਿੰਗ ਦਾ ਧਰਤੀ ਦੇ ਪਾਣੀ ਅਤੇ ਉਸ ਦੀ ਬਣਤਰ ਤੇ ਅਸਰ-

  1. ਧਰਤੀ ਦੀ ਉੱਪਰਲੀ ਤਹਿ ਵਿਚ ਕੋਈ 50% ਪਾਣੀ ਦੀ ਫਿਲਟਰੇਸ਼ਨ ਦੀ ਘਾਟ ਹੁੰਦੀ ਹੈ । ਇਸ ਦਾ ਸਿੰਚਾਈ ਉੱਤੇ ਵੀ ਬੁਰਾ ਅਸਰ ਪੈਂਦਾ ਹੈ ।
  2. ਪਾਣੀ ਦੀ ਨਮੀ ਵਿਚ ਵੀ ਅਸਰ ਹੁੰਦਾ ਹੈ ।
  3. ਮਿਨਰਲ ਪਦਾਰਥਾਂ ਦੀ ਬਣਤਰ ਅਤੇ ਪੌਦਿਆਂ ਲਈ ਉਪਲੱਬਧਤਾ ਤੇ ਵੀ ਬੁਰਾ ਅਸਰ ਪੈਂਦਾ ਹੈ ।

ਪ੍ਰਸ਼ਨ 8.
ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦੀ ਸੰਭਾਲ ਦੇ ਕਦਮ ਲਿਖੋ ।
ਉੱਤਰ-
1. ਪਰਾਲੀ ਦੀ ਸੰਭਾਲ-

  • ਸਭ ਤੋਂ ਵਧੀਆ ਤਰੀਕਾ ਹੈ ਕਿ ਪਰਾਲੀ ਨੂੰ ਜ਼ਮੀਨ ਵਿਚ ਮੁੜ ਵਾਹ ਦਿੱਤਾ ਜਾਵੇ ।
  • 1%ਤੋਂ ਵੀ ਘੱਟ ਕਿਸਾਨ ਝੋਨੇ ਦੀ ਪਰਾਲੀ ਨੂੰ ਇਸ ਤਰ੍ਹਾਂ ਸੰਭਾਲਦੇ ਹਨ ।

ਜ਼ਿਆਦਾਤਰ ਕਿਸਾਨ ਇਸ ਨੂੰ ਜਲਾਉਣਾ ਹੀ ਪਸੰਦ ਕਰਦੇ ਹਨ । ਜੇਕਰ ਕਿਸਾਨ ਇਸ ਤਰ੍ਹਾਂ ਕਰਦੇ ਹਨ ਤਾਂ ਕਣਕ ਦੀ ਫ਼ਸਲ ਤੇ ਵੀ ਮਾੜਾ ਅਸਰ ਪੈਂਦਾ ਹੈ ਕਿਉਂਕਿ ਮਿਨਰਲ ਦੀ ਘਾਟ ਹੋ ਜਾਂਦੀ ਹੈ ਤੇ ਨਾਈਟ੍ਰੋਜਨ ਦੀ ਕਮੀ ਕਾਰਨ ਵੀ ਕਣਕ ਦੀ ਫ਼ਸਲ ਚੰਗੀ ਤਰ੍ਹਾਂ ਨਹੀਂ ਗਰੋਅ (Grow) ਕਰਦੀ ।

2. ਪਰਾਲੀ ਦੀ ਵਰਤੋਂ-

  • ਕਣਕ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾ ਸਕਦੀ ਹੈ ।
  • ਪਰਾਲੀ ਨੂੰ ਬਿਜਲੀ ਉਤਪਾਦਨ ਵਿਚ ਲੱਗੇ ਪਾਵਰ ਪਲਾਂਟਾਂ (Thermal Power Plants) ਵਿਚ ਵੀ ਵਰਤਿਆ ਜਾਂਦਾ ਹੈ ।
  • ਪਰਾਲੀ ਨੂੰ ਕਾਗ਼ਜ਼ ਅਤੇ ਗੱਤਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।
  • ਹੈਪੀ ਸੀਡਰ ਮਸ਼ੀਨ ਦੀ ਕੀਮਤ ਜ਼ਿਆਦਾ ਹੋਣ ਕਾਰਨ ਕਿਸਾਨ ਇਸ ਨੂੰ ਨਹੀਂ ਵਰਤਦੇ । ਇਸ ਮਸ਼ੀਨ ਦੀ ਵਰਤੋਂ ਸਭ ਤੋਂ ਵਧੀਆ ਢੰਗ ਹੈ ।
  • ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਉੱਤੇ ਸਭ ਤੋਂ ਜ਼ਿਆਦਾ ਬੁਰਾ ਅਸਰ ਪੈਂਦਾ ਹੈ ।

ਪ੍ਰਸ਼ਨ 9.
ਸਟੱਬਲ ਬਰਨਿੰਗ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੀ ਪਾਲਿਸੀ ‘ਤੇ ਨੋਟ ਲਿਖੋ ।
ਉੱਤਰ-
ਪੰਜਾਬ ਸਰਕਾਰ ਦੀ ਸਟੱਬਲ ਬਰਨਿੰਗ ਨੂੰ ਕੰਟਰੋਲ ਕਰਨ ਲਈ ਪਾਲਿਸੀ – ਪੰਜਾਬ ਸਰਕਾਰ ਅਤੇ ਉਸ ਦੇ ਕਈ ਸਰਕਾਰੀ ਵਿਭਾਗ ਅਤੇ ਸੰਸਥਾਵਾਂ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪੰਜਾਬ ਫਾਰਮਰ ਕਮਿਸ਼ਨ ਅਤੇ ਹੋਰ ਕਈ ਅਦਾਰੇ ਪੂਰੀ ਮਿਹਨਤ ਨਾਲ, ਸਟੱਬਲ ਬਰਨਿੰਗ ਦਾ ਹੱਲ ਲੱਭਣ ਵਿਚ ਲੱਗੇ ਹੋਏ ਹਨ । ਇਸ ਸਾਰੀ ਪਾਲਿਸੀ ਦਾ ਮੁੱਖ ਟੀਚਾ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਮਿਲੇ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਾ ਹੋਵੇ ।

  1. ਸਟੱਬਲ ਨੂੰ ਯੂਰੀਆ ਨਾਲ ਮਿਲਾ ਕੇ ਚਾਰੇ ਵਜੋਂ ਵਰਤਿਆ ਜਾਵੇ ।
  2. ਸਟੱਬਲ ਨੂੰ ਬਾਇਓਮਾਸ (Biomass) ਬਣਾ ਕੇ ਊਰਜਾ ਪੈਦਾ ਕੀਤੀ ਜਾਵੇ ਜਿਵੇਂ ਕਿ ਬਾਇਓਗੈਸ (Biogas) ਪਲਾਂਟ ਵਿਚ ਕੀਤੀ ਜਾਂਦੀ ਹੈ ।
  3. ਸਟੱਬਲ ਦਾ ਪਲਪ/ਪਿੱੜ (Pulp) ਤਿਆਰ ਕਰ ਕੇ ਉਸ ਤੋਂ ਕਾਗ਼ਜ਼ ਬਣਾਇਆ ਜਾਵੇ ।
  4. ਪੰਜਾਬ ਸਰਕਾਰ ਉਹਨਾਂ ਕਿਸਾਨਾਂ ਨੂੰ ਆਰਥਿਕ ਮੱਦਦ ਵੀ ਕਰ ਰਹੀ ਹੈ ਜਿਹੜੇ ਮਹਿੰਗੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰਜ਼, ਰੋਟਾਵੇਟਰ (Rotavator), ਜ਼ੀਰੋ ਟਿਲ ਡਰਿਲਜ਼ (Zero Till Drills) ਅਤੇ ਸਟਰਾਅ ਰੀਪਰਜ਼ (Straw Reapers) ਦੀ ਵਰਤੋਂ ਕਰਦੇ ਹਨ ।
  5. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਲੋਕਾਂ ਨੂੰ ਪ੍ਰਦੂਸ਼ਣ ਘੱਟ ਕਰਨ ਲਈ ਸਿਖਲਾਈ ਵੀ ਦੇ ਰਿਹਾ ਹੈ ।
  6. ਰੀਮੋਟ ਸੈਂਸਿੰਗ (Remote Sensing) ਰਾਹੀਂ ਪੀ. ਪੀ. ਸੀ.ਬੀ. (P.P.C.B.) ਨੂੰ ਪਤਾ ਲਗ ਜਾਂਦਾ ਹੈ ਕਿ ਅੱਗ ਕਿੱਥੇ ਲੱਗੀ ਹੈ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪਰਾਲੀ ਨੂੰ ਸਾੜਨ ਦੇ ਵਾਤਾਵਰਨ, ਮਨੁੱਖੀ ਸਿਹਤ, ਪੌਦਿਆਂ ਅਤੇ ਵਾਤਾਵਰਨ ‘ਤੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
1. ਵਾਤਾਵਰਨ ਉੱਪਰ ਪ੍ਰਭਾਵ-

  • ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਨਾਲ ਸਮੁੱਚਾ ਵਾਤਾਵਰਨ ਪਲੀਤ ਹੋ ਜਾਂਦਾ ਹੈ ।
  • ਪਰਾਲੀ ਨੂੰ ਸਾੜਨ ਕਾਰਨ ਪੈਦਾ ਹੋਈਆਂ ਗੈਸਾਂ; ਜਿਵੇਂ ਕਿ ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰੋਜਨ ਦੇ ਆਕਸਾਈਡ, ਗਰੀਨ ਹਾਊਸ ਅਸਰ (Green House Effect) ਪੈਦਾ ਕਰਦੀਆਂ ਹਨ । ਇਸ ਦੇ ਅਸਰ ਨਾਲ ਆਲਮੀ ਤਪਸ਼ (Global warming) ਦੇ ਖ਼ਤਰੇ ਨੂੰ ਹੋਰ ਵਧਾਉਂਦੀਆਂ ਹਨ ।

2. ਮਨੁੱਖੀ ਸਿਹਤ ਉੱਪਰ ਪ੍ਰਭਾਵ-

  • ਪਰਾਲੀ ਦੀ ਲੱਗੀ ਅੱਗ ਨਾਲ ਚਾਰ-ਚੁਫੇਰੇ ਧੂੰਆਂ ਅਤੇ ਧੂੜ-ਕਣ ਫੈਲਦੇ ਹਨ ਜਿਸ ਨਾਲ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿਚ ਜਲਣ, ਸੋਜ਼ਸ਼ ਅਤੇ ਚਮੜੇ ਦੇ ਰੋਗਾਂ ਵਿੱਚ ਵਾਧਾ ਹੁੰਦਾ ਹੈ ।
  • ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਭ ਤੋਂ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ।

3. ਪੌਦਿਆਂ ਉੱਪਰ ਪ੍ਰਭਾਵ-
ਨਾਈਟਰੋਜਨ ਅਤੇ ਸਲਫਰ ਦੇ ਆਕਸਾਈਡ ਹਵਾ ਵਿੱਚ ਜਲ-ਵਾਸ਼ਪਾਂ ਨਾਲ ਕਿਰਿਆ ਕਰ ਕੇ ਤੇਜ਼ਾਬੀ ਵਰਖਾ (Acid Rains) ਬਣਾਉਂਦੇ ਹਨ । ਜਿਸਦਾ ਪੌਦਿਆਂ ਉੱਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ।

4. ਵਾਤਾਵਰਨ ਉੱਪਰ ਪ੍ਰਭਾਵ-

  • ਸੜਕਾਂ ਅਤੇ ਰਾਹਾਂ ਕਿਨਾਰੇ ਖੜੇ ਹਜ਼ਾਰ ਰੁੱਖ, ਪਰਾਲੀ ਨੂੰ ਲਗਾਈ ਅੱਗ ਵਿਚ ਝੁਲਸ ਜਾਂਦੇ ਹਨ ।
  • ਸਮੋਗ (Smog) ਨਾਲ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਦੁਰਘਟਨਾਵਾਂ ਹੁੰਦੀਆਂ ਹਨ ।
  • ਪਰਾਲੀ ਨਾਲ ਲੱਗੀ ਅੱਗ ਨਾਲ ਵਾਤਾਵਰਨ ਸੰਤੁਲਨ ਲੜਖੜਾ ਜਾਂਦਾ ਹੈ ।

5. ਜ਼ਮੀਨ ਦੀ ਉੱਪਰਲੀ ਸੜਾ ਦਾ ਤਾਪਮਾਨ ਵਧਣ ਕਾਰਨ ਇਸ ਵਿੱਚ ਮਿਲਣ ਵਾਲੇ ਅਨੇਕਾਂ ਕਿਸਮ ਦੇ ਸੂਖ਼ਮ ਜੀਵ, ਬੈਕਟੀਰੀਆ, ਉੱਲੀ, ਮਿੱਤਰ ਕੀੜੇ ਆਦਿ ਮਰ ਜਾਂਦੇ ਹਨ ।

ਪ੍ਰਸ਼ਨ 2.
ਸਟੱਬਲ ਬਰਨਿੰਗ ‘ਤੇ ਇਕ ਲੇਖ ਲਿਖੋ ।
ਉੱਤਰ-
ਅਨਾਜ ਜਿਵੇਂ ਕਿ ਕਣਕ, ਝੋਨਾ, ਬਾਜਰੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਬਚੀ ਹੋਈ ਤੀਲਿਆਂ ਆਦਿ ਪਰਾਲੀ ਨੂੰ ਸਟੱਬਲ ਕਹਿੰਦੇ ਹਨ । ਇਸ ਵਿਚ ਬਚੀ ਹੋਈ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਲਗਾ ਕੇ ਸਾੜ ਦੇਣ ਨੂੰ ਸਟੱਬਲ ਬਰਨਿੰਗ ਕਹਿੰਦੇ ਹਨ । ਇਸ ਨਾਲ ਵਾਤਾਵਰਨ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦਾ ਹੈ । ਸਟੱਬਲ ਬਰਨਿੰਗ ਕਈ ਸਮੱਸਿਆ ਪੈਦਾ ਕਰਦਾ ਹੈ । ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਾਅਦ ਬਣੇ ਧੂੰਏਂ ਅਤੇ ਠੰਡ ਨਾਲ ਇਕੱਠੇ ਹੋਏ ਕਣ ਆਦਿ ਮਨੁੱਖੀ ਜੀਵਨ ਤੇ ਬਹੁਤ ਮਾੜਾ ਅਸਰ ਪਾਉਂਦੇ ਹਨ । ਇਸ ਧੁੰਦ ਅਤੇ ਧੂੰਏਂ ਨਾਲ ਬਣੇ ਸਮੋਗ (Smog) ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਵੇਂ ਅਸਥਮਾ ਆਦਿ ਦਾ ਅਸਰ ਵੱਧ ਜਾਂਦਾ ਹੈ । ਬੱਚੇ ਅਤੇ ਬਜ਼ੁਰਗਾਂ ਦੀ ਸਿਹਤ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ।

ਕਣਕ ਬੀਜਣ ਦੇ ਖੇਤਰ ਵਿਚੋਂ ਝੋਨੇ ਦੀ ਫ਼ਸਲ ਨੂੰ ਕੱਟਣ ਦਾ ਕੰਮ ਬਹੁਤ ਘੱਟ ਹੈ । ਇਹ ਆਮ ਤੌਰ ‘ਤੇ ਅਜਿਹੇ ਅੜਚਣਾਂ ਲਈ ਜ਼ਰੂਰੀ ਹੁੰਦਾ ਹੈ । ਕੰਬਾਈਨ ਜੋਤੁ ਫ਼ਸਲ ਕੱਟਣ ਦੀ ਪ੍ਰਣਾਲੀ ਦੀ ਵਰਤੋਂ ਕਰਦਾ ਸੀ ਜੋ ਕਿ ਫ਼ਸਲ ਦੀ ਰਹਿੰਦ-ਖੂੰਹਦ ਨੂੰ ਪਿੱਛੇ ਛੱਡਦੀ ਹੈ, ਜੋ ਮਿੱਟੀ ਵਿਚ ਮਿਲ ਜਾਂਦਾ ਸੀ ਪਰ ਹੁਣ ਇਕ ਸਮੱਸਿਆ ਬਣ ਗਈ ਹੈ । ਇਹ ਮਿਸ਼ਰਤ ਮਸ਼ੀਨਾਂ ਹਨ ਜੋ ਕਟਾਈ ਵਾਲੇ ਅਨਾਜ ਨੂੰ ਵੱਖ ਕਰੇ ਅਤੇ ਵੱਖਰੇ ਅਨਾਜ ਵੀ ਸਫ਼ਾ ਹੁੰਦੇ ਹਨ । ਇੱਥੇ ਵੱਡੀ ਸਮੱਸਿਆ ਇਹ ਹੈ ਕਿ ਮਸ਼ੀਨ ਕਾਫ਼ੀ ਹੱਦ ਤੱਕ ਜ਼ਮੀਨ ਤੋਂ ਨਹੀਂ ਕੱਟਦੀ ਜਿਸ ਦੇ ਪਿੱਛੇ ਪਰਾਲੀ ਹੋਣ ਦੇ ਕਾਰਨ ਕਿਸਾਨ ਦੀ ਕੋਈ ਮੱਦਦ ਨਹੀਂ ਕਰਦਾ । ਕਿਸਾਨ ਲਈ ਇਹ ਵਧੀਆ ਹੈ ਕਿ ਅਗਲੀ ਫ਼ਸਲ ਬੀਜਣ ਲਈ ਕਿਸਾਨ ਪੂਰੀ ਤਿਆਰੀ ਕਰ ਸਕੇ । ਇਸ ਲਈ ਸਭ ਤੋਂ ਤੇਜ਼ ਅਤੇ ਸਸਤਾਂ ਹੱਲ ਹੈ ਕਿ ਖੇਤ ਨੂੰ ਸਾਫ਼ ਕਰਨ ਲਈ ਪਰਾਲੀ ਨੂੰ ਸਾੜ ਦੇਣਾ ਹੈ ।

ਪਰਾਲੀ ਨੂੰ ਅੱਗ ਲਗਾਉਣਾ ਹੀ ਇਸ ਸਮੱਸਿਆ ਦਾ ਇੱਕ-ਇੱਕ ਹੱਲ ਨਹੀਂ ਹੈ ।

ਅਸਲ ਵਿਚ ਹੁਣ ਤਕ ਕਿਸਾਨ ਝੋਨੇ ਦੀ ਫ਼ਸਲ ਤੋਂ ਤਿਆਰ ਹੋਈ ਪਰਾਲੀ ਨੂੰ ਅੱਗ ਲਗਾ ਕੇ ਸਾੜ ਦੇਣਾ ਹੀ ਠੀਕ ਮੰਨਦੇ ਸਨ ਪਰ ਹੁਣ ਹਾਲਾਤ ਬਦਲ ਗਏ ਹਨ | ਵਾਤਾਵਰਨ ਵਿਚ ਪ੍ਰਦੁਸ਼ਣ ਦਾ ਵਧਣਾ ਇਕ ਬਹੁਤ ਵੱਡੇ ਖ਼ਤਰੇ ਦੀ ਨਿਸ਼ਾਨੀ ਹੈ । ਇਸ ਲਈ ਇਸ ਦਾ ਹੱਲ ਲੱਭਣਾ ਜ਼ਰੂਰੀ ਹੈ ।

ਇਸ ਸਮੇਂ ਸਟੱਬਲ ਬਰਨਿੰਗ ਨੂੰ ਰੋਕਣ ਲਈ ਸਭ ਤੋਂ ਪ੍ਰਭਾਵੀ ਤਕਨੀਕ, ਟਰਬੋ ਹੈਪਰ ਸੀਡਰ (THS) ਲਗਦਾ ਹੈ, THS ਅਸਲ ਵਿਚ ਇਕ ਮਸ਼ੀਨ ਹੈ ਜੋ ਇਕ ਟਰੈਕਟਰ ਤੇ ਮਾਉਟ ਕੀਤੀ ਜਾਂਦੀ ਹੈ ਜੋ ਨਾ ਸਿਰਫ਼ ਚਪੇਟ ਨੂੰ ਉਤਾਰਦੀ ਹੈ, ਸਗੋਂ ਕਣਕ ਦੇ ਬੀਜਾਂ ਨੂੰ ਮਿੱਟੀ ਵਿਚ ਵੀ ਮਿਲਾ ਸਕਦੀ ਹੈ, ਜੋ ਹੁਣੇ-ਹੁਣੇ ਕੰਬਾਈਨ ਹਾਰਵੈਸਟਰ ਨਾਲ ਸਾਫ਼ ਹੋ ਚੁੱਕੀ ਹੈ । ਇਸ ਨਾਲ ਬੀਜਾਂ ਨੂੰ ਇਕ ਵਾਰੀ ਸੁੱਟ ਦਿੱਤਾ ਜਾਂਦਾ ਹੈ ਤਾਂ ਜੋ ਇੱਕ ਗਿੱਲੀ ਕਵਰ (Mulch cover) ਬਣਾਇਆ ਜਾ ਸਕੇ ।

THS ਦੀ ਲਾਗਤ ਲਗਪਗ 1.3 ਲੱਖ ਹੈ ਅਤੇ ਐੱਸ.ਐੱਸ.ਐੱਮ.ਐੱਸ. ਦੀ ਲਗਪਗ 1.2 ਲੱਖ ਹੈ, ਫਿਰ ਕੰਬਾਈਨ ਦੀ ਲਾਗਤ ਹੁੰਦੀ ਹੈ, ਜੋ 18 ਲੱਖ ਤੋਂ ਉੱਪਰ ਹੈ, ਪਰ ਕਿਸਾਨ ਕੋਲ ਉਨ੍ਹਾਂ ਨੂੰ ਖਰੀਦਣ ਲਈ ਇੰਨੇ ਪੈਸੇ ਨਹੀਂ ਹੁੰਦੇ ।

ਦੂਜੀਆਂ ਹਾਲਾਤਾਂ ਵਿਚ, ਜਿਵੇਂ ਕਿ ਰਹਿੰਦ-ਖੂੰਹਦ ਦੀ ਬਿਜਾਈ, ਬਸਤਰ ਨੂੰ ਸਾੜਨ ਤੋਂ 20 ਪ੍ਰਤੀਸ਼ਤ ਜ਼ਿਆਦਾ ਹੈ, ਜਦਕਿ ਬਾਕੀ ਰਹਿੰਦ-ਖੂੰਹਦ ਨੂੰ ਪੂਰੀ ਤਰ੍ਹਾਂ ਸੁੱਟੇ ਜਾਣ ਨਾਲ 34 ਪ੍ਰਤੀਸ਼ਤ ਜ਼ਿਆਦਾ ਬਲਦੇ ਹਨ । ਇਕ ਸਰਵੇ ਅਨੁਸਾਰ, ਇਸ ਲਈ ਕਿਸਾਨ ਲਈ ਸਭ ਤੋਂ ਸੌਖਾ ਵਿਕਲਪ ਦਾ ਸਹਾਰਾ ਨਾ ਲੈਣ ਦੀ ਪ੍ਰੇਰਣਾ ਦੀ ਲੌੜ ਹੈ ।

PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ

ਪ੍ਰਸ਼ਨ 3.
ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਨੂੰ ਤਸਵੀਰਾਂ ਰਾਹੀਂ ਦਿਖਾਓ ।
ਉੱਤਰ-
ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ-
PSEB 12th Class Environmental Education Important Questions Chapter 7 ਸਟੱਬਲ ਬਰਨਿੰਗ ਦੀਆਂ ਸਮੱਸਿਆਵਾਂ 1

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Book Solutions Chapter 17 ਨਸ਼ਾ-ਮਾੜੇ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 17 ਨਸ਼ਾ-ਮਾੜੇ ਪ੍ਰਭਾਵ

Environmental Education Guide for Class 11 PSEB ਨਸ਼ਾ-ਮਾੜੇ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੇ ਵਿਵਹਾਰ ਵਿੱਚ ਕੀ-ਕੀ ਪਰਿਵਰਤਨ ਦਿਖਾਈ ਦਿੰਦੇ ਹਨ ?
ਉੱਤਰ-
ਡਰੱਗ ਦੁਰਵਿਵਹਾਰ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ । ਇਹਨਾਂ ਨੂੰ ਵਤੀਰੇ ਦੀਆਂ ਤਬਦੀਲੀਆਂ ਵਜੋਂ ਜਾਣਿਆ ਜਾਂਦਾ ਹੈ । ਇਹਨਾਂ ਵਿੱਚੋਂ ਕੁਝ ਹੇਠ ਲਿਖੇ ਹਨ :

  • ਉਹ ਬੇਚੈਨ ਅਤੇ ਅੰਤਰਮੁਖੀ ਹੋ ਜਾਂਦੇ ਹਨ ।
  • ਉਹ ਵੱਧ ਗੁਸਾ ਅਤੇ ਚਿੜਚਿੜਾਪਨ ਦਿਖਾਉਂਦੇ ਹਨ ।
  • ਉਹਨਾਂ ਦੇ ਰਵੱਈਏ ਅਤੇ ਸ਼ਖ਼ਸੀਅਤ ਵਿਚ ਤਬਦੀਲੀਆਂ ਆ ਜਾਂਦੀਆਂ ਹਨ ।
  • ਉਹ ਉਦਾਸ ਰਹਿਣ ਲੱਗ ਜਾਂਦੇ ਹਨ ਜਾਂ ਅਵਸਾਦ ਦਾ ਸ਼ਿਕਾਰ ਹੋ ਜਾਂਦੇ ਹਨ।
  • ਉਹ ਸੁਸਤ ਹੋ ਜਾਂਦੇ ਹਨ ।
  • ਉਹ ਆਪਣੇ ਸਮਾਜਿਕ ਦਾਇਰੇ ਵਿੱਚ ਅਚਾਨਕ ਤਬਦੀਲੀ ਦਿਖਾਉਂਦੇ ਹਨ ।
  • ਉਹ ਆਦਤਾਂ ਅਤੇ ਸੁਭਾਅ ਵਿਚ ਨਾਟਕੀ ਤਬਦੀਲੀ ਦਿਖਾਉਂਦੇ ਹਨ ।
  • ਉਹ ਪੈਸੇ ਦੀ ਮੰਗ ਕਰਨਾ ਸ਼ੁਰੂ ਕਰਦੇ ਹਨ ਅਤੇ ਆਪਣੀਆਂ ਉੱਚ ਵਿੱਤੀ ਜ਼ਰੂਰਤਾਂ ਦੀ ਵਿਆਖਿਆ ਕਰਨ ਵਿੱਚ ਅਸਫਲ ਰਹਿੰਦੇ ਹਨ |
  • ਉਹ ਅਪਰਾਧਿਕ ਅਤੇ ਸਮਾਜ-ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ ।

ਪ੍ਰਸ਼ਨ 2.
ਤੰਬਾਕੂ ਵਿਰੋਧੀ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
31 ਮਈ ਨੂੰ ਤੰਬਾਕੂ ਵਿਰੋਧੀ ਦਿਵਸ (Anti-tobacco Day) ਵਜੋਂ ਮਨਾਇਆ ਜਾਂਦਾ ਹੈ ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 3.
ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ੀਲੇ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਸੰਸਾਰ ਸਿਹਤ ਸੰਸਥਾ ਦੁਆਰਾ ਨਸ਼ੀਲੇ ਪਦਾਰਥ ਵਿਚ ਹੇਠ ਲਿਖੇ ਵਰਗ ਨਾਲ ਸੰਬੰਧਿਤ ਪਦਾਰਥਾਂ ਨੂੰ ਸੂਚੀਬੱਧ ਕੀਤਾ ਗਿਆ ਹੈ :

  1. ਅਲਕੋਹਲ
  2. ਅਫੀਮ ਤੋਂ ਬਣਨ ਵਾਲੇ ਪਦਾਰਥ
  3. ਭੰਗ ਦੇ ਪੌਦੇ ਤੋਂ ਬਣਨ ਵਾਲੇ ਪਦਾਰਥ
  4. ਸ਼ਾਂਤ ਕਰਨ ਵਾਲੀਆਂ ਦਵਾਈਆਂ
  5. ਕੋਕੇਨ
  6. ਕੈਫੀਨ ਸਮੇਤ ਉਤੇਜਨਾ ਦੇਣ ਵਾਲੇ ਹੋਰ ਪਦਾਰਥ
  7. ਭਰਮ ਪੈਦਾ ਕਰਨ ਵਾਲੇ ਪਦਾਰਥ
  8. ਤੰਬਾਕੂ
  9. ਵਾਸ਼ਪਸ਼ੀਲ ਪਦਾਰਥ |

ਪ੍ਰਸ਼ਨ 4.
ਸਿਹਤ ਦੀ ਕੀ ਪਰਿਭਾਸ਼ਾ ਹੈ ?
ਉੱਤਰ-
ਸੰਸਾਰ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਉੱਤੇ ਪੂਰਨ ਰੂਪ ਵਿੱਚ ਤੰਦਰੁਸਤ ਹੋਣਾ ਹੈ ਨਾ ਕਿ ਸਿਰਫ ਬਿਮਾਰੀ ਜਾਂ ਸਰੀਰਕ ਨੁਕਸ ਦੀ ਅਣਹੋਂਦ ।

ਪ੍ਰਸ਼ਨ 5.
ਨਸ਼ਾਖੋਰੀ, ਵਿਅਕਤੀਗਤ ਹਾਨੀ ਦੇ ਨਾਲ ਨਾਲ ਇਕ ਸਮਾਜਿਕ ਹਾਨੀ ਵੀ ਹੈ ।ਦੱਸੋ ਕਿਵੇਂ ?
ਉੱਤਰ-
ਨਸ਼ਾਖੋਰੀ, ਵਿਅਕਤੀਗਤ ਹਾਨੀ ਦੇ ਨਾਲ ਨਾਲ ਸਮਾਜਿਕ ਹਾਨੀ ਵੀ ਹੈ ਕਿਉਂਕਿ ਇਹ ਨਸ਼ੇੜੀ ਨੂੰ ਸਿੱਧੇ ਤੌਰ ਤੇ ਅਤੇ ਸਮਾਜ ਨੂੰ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ । ਵਿਅਕਤੀਗਤ ਨੁਕਸਾਨਾਂ ਵਿੱਚ ਸਿਹਤ ਦੀ ਘਾਟ, ਵਿਵਹਾਰ ਵਿੱਚ ਤਬਦੀਲੀਆਂ, ਬਹੁਤ ਸਾਰੀਆਂ ਬਿਮਾਰੀਆਂ ਅਤੇ ਵਿੱਤੀ ਸਮੱਸਿਆਵਾਂ ਸ਼ਾਮਲ ਹਨ| ਸਮਾਜਿਕ ਹਾਨੀਆਂ ਵਿੱਚ ਨਸ਼ੇ ਦੀ ਦੁਰਵਰਤੋਂ (ਮੈਡੀਕਲ ਅਤੇ ਆਰਥਿਕ), ਅਪਰਾਧ ਦੀ ਵੱਧ ਦਰ, ਘੱਟ ਉਤਪਾਦਕਤਾ ਆਦਿ ਦਾ ਪ੍ਰਬੰਧਨ ਸ਼ਾਮਲ ਹੈ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 6.
ਇਕ ਸਾਧਾਰਨ ਵਿਅਕਤੀ ਨੂੰ ਨਸ਼ੇ ਦਾ ਆਦੀ ਬਨਾਉਣ ਲਈ ਕਿਹੜੇ-ਕਿਹੜੇ ਤੱਤ ਜ਼ਿੰਮੇਵਾਰ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦਾ ਆਦੀ ਹੋਣਾ ਇੱਕ ਅਜਿਹੀ ਸਮੱਸਿਆ ਹੈ ਜੋ ਕਿਸ਼ੋਰਾਂ ਅਤੇ ਵੱਡੀ ਉਮਰ ਵਾਲਿਆਂ, ਦੋਹਾਂ ਵਿੱਚ ਹੀ ਬਹੁਤ ਫੈਲ ਚੁੱਕਾ ਹੈ ਇਸ ਲਈ ਕੁਝ ਜ਼ਿੰਮੇਵਾਰ ਕਾਰਕ ਇਹ ਹੋ ਸਕਦੇ ਹਨ –

  • ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੁਆਰਾ ਇਨ੍ਹਾਂ ਪਦਾਰਥਾਂ ਦੀ ਵਰਤੋਂ ਕੀਤੇ ਜਾਣ ਨਾਲ ਨਸ਼ੇੜੀ ਬਣਨ ਦਾ ਖਤਰਾ ਵਧਦਾ ਹੈ ।
  • ਕਈ ਵਾਰ ਆਪਣੇ ਕਿੱਤੇ ਵਿੱਚ ਅਸਫਲ ਹੋਣਾ ਵੀ ਇਸਦਾ ਕਾਰਣ ਬਣ ਸਕਦਾ ਹੈ ।
  • ਘਰੇਲੂ ਜੀਵਨ ਵਿੱਚ ਗੜਬੜੀ ਵਿਅਕਤੀ ਨੂੰ ਇਸ ਪਾਸੇ ਧੱਕ ਸਕਦੀ ਹੈ ।
  • ਜਿਨ੍ਹਾਂ ਵਿਅਕਤੀਆਂ ਨੂੰ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਬੇਧਿਆਨੀ, ਉਦਾਸੀ ਜਾਂ ਚਿੰਤਾ ਰੋਗ ਹੋਵੇ, ਉਹ ਠੀਕ ਮਹਿਸੂਸ ਕਰਨ ਲਈ ਨਸ਼ੀਲੇ ਪਦਾਰਥ ਲੈਣ ਲੱਗ ਪੈਂਦੇ ਹਨ ।
  • ਨੌਜਵਾਨਾਂ ਵੱਲੋਂ ਮੌਜ-ਮਸਤੀ ਲਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਉਨ੍ਹਾਂ ਨੂੰ ਇਨ੍ਹਾਂ ਦੇ ਆਦੀ ਹੋਣ ਦੇ ਮੌਕੇ ਵਧਾ ਦਿੰਦਾ ਹੈ ।
  • ਕਈ ਵਾਰ ਮਾਪਿਆਂ ਵੱਲੋਂ ਬੱਚਿਆਂ ਉੱਪਰ ਇਮਿਤਹਾਨਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਪਾਏ ਜਾਂਦੇ ਦਬਾਅ ਨੂੰ ਨਾ ਝੱਲ ਸਕਣਾ
    ਵੀ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੱਲ ਲੈ ਜਾਂਦਾ ਹੈ ।

ਪ੍ਰਸ਼ਨ 7.
ਨਸ਼ੇ ਕਰਨ ਵਾਲੇ ਵਿਅਕਤੀ ਦੇ ਆਮ ਲੱਛਣ ਕਿਹੜੇ-ਕਿਹੜੇ ਹਨ ?
ਉੱਤਰ-
ਨਸ਼ੇ ਦੇ ਆਦੀਆਂ ਦੇ ਸਾਂਝੇ ਲਛਣ :

  1. ਜਲਦੀ ਗੁੱਸੇ ਵਿਚ ਆ ਜਾਣਾ ।
  2. ਲੜਾਈ-ਝਗੜਿਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਅਕਸਰ ਹੀ ਸ਼ਾਮਲ ਹੁੰਦੇ ਰਹਿਣਾ ।
  3. ਘਰੇਲੂ ਅਤੇ ਕੰਮਕਾਜੀ ਜ਼ਿੰਮੇਵਾਰੀਆਂ ਨੂੰ ਅਣਗੌਲਿਆਂ ਕਰਨਾ ।
  4. ਭਾਰ ਘਟਣਾ, ਨੀਂਦ ਅਤੇ ਭੁੱਖ ਦਾ ਘਟ ਜਾਣਾ ।
  5. ਖਰਾਬ ਹੋ ਰਹੀ ਸਰੀਰਕ ਦਿੱਖ ।

ਪ੍ਰਸ਼ਨ 8.
ਸਰਕਾਰ ਨੇ ਨਸ਼ਾਖੋਰੀ ਦੇ ਸੰਬੰਧ ਵਿੱਚ ਕੀ-ਕੀ ਕਦਮ ਚੁੱਕੇ ਹਨ ?
ਉੱਤਰ-
ਸਰਕਾਰ ਨੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾੜੇ ਅਸਰਾਂ ਬਾਰੇ ਸਿੱਖਿਅਤ ਅਤੇ ਸੁਚੇਤ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਹੀਂ ਕਾਫੀ ਕਦਮ ਚੁੱਕੇ ਹਨ । ਨਸ਼ੇੜੀਆਂ ਨਾਲ ਵਰਤਾਅ ਕਰਨ ਲਈ ਇੱਕ ਸਰਵਪੱਖੀ ਪਹੁੰਚ ਅਪਣਾਈ ਜਾਂਦੀ ਹੈ ਜਿਸ ਵਿਚ ਸਲਾਹ-ਮਸ਼ਵਰਾ, ਇਲਾਜ ਅਤੇ ਨਸ਼ਾ ਛੱਡ ਚੁੱਕਿਆਂ ਨੂੰ ਸਮਾਜ ਵਿਚ ਬਹਾਲ ਕਰਨਾ ਸ਼ਾਮਲ ਹੁੰਦੇ ਹਨ । ਮਹੱਤਵਪੂਰਨ ਸਥਾਨ ਤੇ ‘ਤੰਬਾਕੂ ਰਹਿਤ ਸਕੂਲ’ ਅਤੇ ‘ਤੰਬਾਕੂ ਰਹਿਤ ਸੰਸਥਾ ਵਰਗੇ ਬੋਰਡ ਲਗਾਏ ਜਾਂਦੇ ਹਨ । ਸਕੂਲ ਇਮਾਰਤ ਤੋਂ 100 ਗਜ਼ ਦੇ ਘੇਰੇ ਅੰਦਰ ਕਿਸੇ ਵੀ ਨਸ਼ੀਲੇ ਪਦਾਰਥ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ । 18 ਸਾਲ ਤੋਂ ਘਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਜਾਂ ਅਜਿਹੇ ਹੋਰ ਪਦਾਰਥ ਵੇਚਣ ’ਤੇ ਪਾਬੰਦੀ ਲਗਾਈ ਗਈ ਹੈ ।

ਪ੍ਰਸ਼ਨ 9.
ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦਾ ਜ਼ਿੰਮਾ ਕਿਸ ਸਰਕਾਰੀ ਵਿਭਾਗ ਦਾ ਹੈ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦਾ ਜ਼ਿੰਮਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਹੈ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

Punjab State Board PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) Important Questions and Answers.

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਕੀ ਹੈ ?
ਉੱਤਰ-
ਵਾਤਾਵਰਣ ਪ੍ਰਬੰਧਣ ਦਾ ਮੁੱਖ ਮੰਤਵ ਮਨੁੱਖ ਦੁਆਰਾ ਕੀਤੀਆਂ ਜਾਂਦੀਆਂ ਸਰਗਰਮੀਆਂ ਦੇ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨਾ ਜਾਂ ਨਿਊਨਤਮ ਪੱਧਰ ਤੇ ਰੱਖਣਾ ਹੈ ।

ਪ੍ਰਸ਼ਨ 2.
ਵਾਤਾਵਰਣ ਪ੍ਰਬੰਧਣ ਨੂੰ ਪ੍ਰਾਪਤ ਕਰਨ ਦੀਆਂ ਕੋਈ ਦੋ ਵਿਧੀਆਂ ਨੂੰ ਸੂਚੀਬੱਧ ਕਰੋ ।
ਉੱਤਰ-

  1. ਪ੍ਰਭਾਵਸ਼ਾਲੀ ਆਰਥਿਕ ਨੀਤੀਆਂ ।
  2. ਸੂਚਕਾਂ ਦੁਆਰਾ ਵਾਤਾਵਰਣ ਦਾ ਅਨੁਵਣ ।

ਪ੍ਰਸ਼ਨ 3.
ਵਾਤਾਵਰਣੀ ਸੂਚਕਾਂ (Environment Indicators) ਦਾ ਤੁਸੀਂ ਕੀ ਅਰਥ ਲੈਂਦੇ ਹੋ ?
ਉੱਤਰ-
ਵਾਤਾਵਰਣੀ ਸੂਚਕ ਵਾਤਾਵਰਣ ਦੀ ਹਾਲਤ ਬਾਰੇ ਪਤਾ ਦੇਣ ਦੇ ਨਾਲ-ਨਾਲ ਵਾਤਾਵਰਣ ਦੇ ਵਿਸ਼ੇਸ਼ ਪਹਿਲੂਆਂ ਬਾਰੇ ਸੂਚਨਾ ਦਿੰਦੇ ਹਨ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 4.
ਵਾਤਾਵਰਣੀ ਸੂਚਕਾਂ ਦਾ ਇਕ ਉਦਾਹਰਨ ਦਿਉ ।
ਉੱਤਰ-
ਸਵੈਟੋਸਫ਼ੀਅਰ (Stratosphere) ਵਿਚ ਓਜ਼ੋਨ ਦੀ ਸੰਘਣਤਾ ।

ਪ੍ਰਸ਼ਨ 5.
ਵਾਤਾਵਰਣ ਪ੍ਰਬੰਧਣ ਦੀਆਂ ਵੱਖ-ਵੱਖ ਪਹੁੰਚਾਂ (Approaches) ਨੂੰ ਸੂਚੀਬੱਧ ਕਰੋ ।
ਉੱਤਰ-
ਆਰਥਿਕ ਪਹੁੰਚ, ਵਾਤਾਵਰਣੀ ਸੂਚਕ, ਮਿਆਰਾਂ ਨੂੰ ਕਾਇਮ ਕਰਨਾ, ਸੂਚਨਾਵਾਂ ਦਾ ਵਟਾਂਦਰਾ ਅਤੇ ਨਿਗਰਾਨੀ ।

ਪ੍ਰਸ਼ਨ 6.
ਵਾਤਾਵਰਣੀ ਪ੍ਰਬੰਧਣ ਦਾ ਇਕ ਸਮਾਜੀ ਪੱਖ ਦੱਸੋ ।
ਉੱਤਰ-
ਔਰਤਾਂ ਦੀ ਸਿੱਖਿਆ ਦੁਆਰਾ ਸੁਧਾਰ ਅਤੇ ਆਰਥਿਕ ਰੁਤਬੇ (Status) ਨੂੰ ਉੱਚਿਆ ਕਰਨਾ, ਕਿਉਂਕਿ ਵਾਤਾਵਰਣ ਦੇ ਪ੍ਰਬੰਧਣ ਵਿਚ ਇਨ੍ਹਾਂ ਦੀ ਭੂਮਿਕਾ ਬੜੀ ਮਹੱਤਤਾ ਰੱਖਦੀ ਹੈ । (ਸਿਧਾਂਤ-20) (Principle-20)

ਪ੍ਰਸ਼ਨ 7.
ਪੌਦਾ ਸੂਚਕਾਂ ਦਾ ਇਕ ਉਦਾਹਰਨ ਦਿਓ ।
ਉੱਤਰ-
ਲਾਈਨਜ਼ (Lickens) ਹਵਾ ਦੀ ਗੁਣਵੱਤਾ ਦੇ ਸੂਚਕ ਹਨ ।

ਪ੍ਰਸ਼ਨ 8.
ਯੂਟੀਕੁਲੇਰੀਆ (Utricularia), ਕਾਰਾ (Chara) ਅਤੇ ਵਲਫ਼ੀਆ (Wolffia) ਵਰਗੇ ਪੌਦਿਆਂ ਦੀ ਵਿਧੀ ਕੀ ਦਰਸਾਉਂਦੀ ਹੈ ?
ਉੱਤਰ-
ਪ੍ਰਦੂਸ਼ਿਤ ਪਾਣੀ ਵਿਚ ਉੱਗਣ ਵਾਲੇ ਇਹ ਪੌਦੇ ਪਾਣੀ ਦੇ ਪ੍ਰਦੂਸ਼ਣ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 9.
ਗਿੱਧਾਂ (Vultures) ਦੇ ਲੁਪਤ ਹੋਣ ਦਾ ਇਕ ਕਾਰਨ ਦੱਸੋ ।
ਉੱਤਰ-
ਮੱਝਾਂ ਤੋਂ ਵਧੇਰੇ ਮਾਤਰਾ ਵਿਚ ਦੁੱਧ ਪ੍ਰਾਪਤ ਕਰਨ ਦੀ ਇੱਛਾ ਨਾਲ ਡਾਈਕਲੋਰੋਫੈਨਿਕ ਦਵਾਈ (Dichlorophenic medicine) ਦੀ ਵਰਤੋਂ ।

ਪ੍ਰਸ਼ਨ 10.
ਕਿਸੇ ਸੂਖਮ ਜੀਵ ਦਾ ਸੂਚਕ ਵਜੋਂ ਉਦਾਹਰਨ ਦਿਉ ।
ਉੱਤਰ-
ਜਲ-ਮਲ (Sewage) ਵਿਚ ਇਸ਼ਰੀਸ਼ੀਆ ਕੋਲਾਈ (Eschrichia coli) ਨਾਂ ਦੇ ਬੈਕਟੀਰੀਅਮ ਦੀ ਮੌਜੂਦਗੀ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 11.
ਸਟਰੈਸ ਪੋਟੀਨਜ਼ (Stress proteins) ਕੀ ਹਨ ?
ਉੱਤਰ-
ਕੈਡਮੀਅਮ ਅਤੇ ਬੈਨਜ਼ੀਨ ਵਰਗੇ ਲਾਗ ਲਗਾਉਣ ਵਾਲੇ ਪਦਾਰਥਾਂ ਦੇ ਪ੍ਰਭਾਵਾਂ ਕਾਰਨ ਸੂਖਮ ਜੀਵਾਂ ਵਲੋਂ ਪੈਦਾ ਕੀਤੇ ਗਏ ਪ੍ਰੋਟੀਨਜ਼ ਨੂੰ ਸਟਰੈਸ ਪ੍ਰੋਟੀਨਜ਼ ਆਖਦੇ ਹਨ ।

ਪ੍ਰਸ਼ਨ 12.
ਐੱਮ. ਓ. ਈ. ਐੱਫ. (MOEF) ਦਾ ਵਿਸਥਾਰ ਕਰੋ ।
ਉੱਤਰ-
ਐੱਮ. ਓ. ਈ. ਐੱਫ. = ਵਾਤਾਵਰਣ ਅਤੇ ਵਣ ਮੰਤਰਾਲਾ ।
(MOEF) = Ministry of Environment and Forests) ।

ਪ੍ਰਸ਼ਨ 13.
ਵਾਤਾਵਰਣ ਮਿਆਰਾਂ ਦੀ ਪਰਿਭਾਸ਼ਾ ਦੱਸੋ ।
ਉੱਤਰ-
ਵੱਖ-ਵੱਖ ਤਰ੍ਹਾਂ ਦੀਆਂ ਥਾਂਵਾਂ ਦੇ ਵਾਤਾਵਰਣ ਦੀ ਗੁਣਵੱਤਾ ਦੇ ਬਿੰਦੂ ਪ੍ਰਮਾਣਾਂ (Parameters) ਦੀਆਂ ਮੰਨਣਯੋਗ ਪੱਧਰਾਂ ਨੂੰ ਵਾਤਾਵਰਣ ਮਿਆਰ (Ambient standards) ਆਖਦੇ ਹਨ ।

ਪ੍ਰਸ਼ਨ 14.
ਨਿਕਾਸ ਦੇ ਮਿਆਰ (Emission Standards) ਕੀ ਹਨ ?
ਉੱਤਰ-
ਵੱਖ-ਵੱਖ ਵਰਗਾਂ ਦੀਆਂ ਗਤੀਵਿਧੀਆਂ ਦੇ ਕਾਰਨ ਵਿਸ਼ੇਸ਼ ਕਿਸਮ ਦੇ ਫੋਕਟ ਪਦਾਰਥਾਂ ਦੇ ਡਿਸਚਾਰਜ ਦੀ ਅਨੁਮਤੀਯੋਗ (Permissible) ਪੱਧਰ ਨੂੰ ਨਿਕਾਸ ਦੇ ਮਿਆਰ ਆਖਦੇ ਹਨ ।

ਪ੍ਰਸ਼ਨ 15.
ਐੱਸ. ਪੀ. ਐੱਮ. (SPM) ਅਤੇ ਆਰ. ਪੀ. ਐੱਮ. (RPM) ਦਾ ਵਿਸਤਾਰ ਕਰੋ ।
ਉੱਤਰ-
ਐੱਸ. ਪੀ. ਐੱਮ. (SPM) = ਨਿਲੰਬਿਤ ਕਣਦਾਰ ਮਾਦਾ/ਪਦਾਰਥ ।
(SPM = Suspended Particulate Matter) ।
ਆਰ. ਪੀ. ਐੱਮ. (RPM) = ਸਾਹ ਲੈਣ ਯੋਗ ਕਣਦਾਰ ਮਾਦਾ |
(RPM = Respirable Particulate Matter)

ਪ੍ਰਸ਼ਨ 16.
ਵਾਤਾਵਰਣ ਸੰਬੰਧੀ ਸੂਚਨਾ ਪ੍ਰਾਪਤ ਕਰਨ ਵਾਲੀ ਥਾਂ ਦਾ ਨਾਮ ਦੱਸੋ ।
ਉੱਤਰ-
1. hitp://www.inc.in/eniro/envis.

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 17.
ਈ. ਐੱਨ. ਵੀ. ਆਈ. ਐੱਸ. (ENVIS) ਦਾ ਵਿਸਤਾਰ ਕਰੋ ।
ਉੱਤਰ-
ਈ. ਐੱਨ. ਵੀ. ਆਈ. ਐੱਸ. = ਵਾਤਾਵਰਣ ਸੰਬੰਧੀ ਰਾਸ਼ਟਰੀ ਸੂਚਨਾ ਪ੍ਰਣਾਲੀ ।
(ENVIS = Environment National Information System)

ਪ੍ਰਸ਼ਨ 18.
eNREE ਕੀ ਹੈ ?
ਉੱਤਰ-
eNVIS ਵਲੋਂ ਤਿਮਾਹੀ (Quarterly) ਛਪਣ ਵਾਲੀ ਮੁੱਲ ਰਹਿਤ ਇਲੈੱਕਟਰੋਨਿਕ ਸਮਾਚਾਰ ਪੱਤਰਿਕਾ (Electronic newletter) ਹੈ ।

ਪ੍ਰਸ਼ਨ 19.
ਐੱਨ. ਜੀ. ਓ. ਡੀ. (NGOD) ਨੂੰ ਹੌਸਲਾ ਵਧਾਊ (Backup) ਸਮਰਥਨ ਦੇਣ ਵਾਲੇ ਦੋ ਕੇਂਦਰਾਂ ਦੇ ਨਾਮ ਦੱਸੋ ।
ਉੱਤਰ-

  1. ਵਾਤਾਵਰਣ ਸੰਬੰਧੀ) ਸਿੱਖਿਆ ਕੇਂਦਰ-ਅਹਿਮਦਾਬਾਦ ।
  2. ਸੀ.ਪੀ.ਆਰ. (CPR) ਵਾਤਾਵਰਣ ਸਿੱਖਿਆ ਕੇਂਦਰ-ਚਿਨੱਈ ।

ਪ੍ਰਸ਼ਨ 20.
ਵਾਤਾਵਰਣ ਸਿੱਖਿਆ ਨਾਲ ਸੰਬੰਧਿਤ ਦੋ ਪ੍ਰੋਗਰਾਮਾਂ ਦੇ ਨਾਮ ਲਵੋ ।
ਉੱਤਰ-

  1. ਈਕੋ ਕਲੱਬਾਂ ਜਾਂ ਆਵਾਸ ਕਲੱਬਾਂ (Eco-clubs)
  2. ਪਰਿਆਵਰਣ ਵਹਿਨੀਆਂ (Paryavarn Vahinis) ।

ਪ੍ਰਸ਼ਨ 21.
ਵਾਤਾਵਰਣ ਸੰਬੰਧੀ ਸੂਚਨਾ ਪ੍ਰਾਪਤ ਕਰਨ ਵਾਲੀਆਂ ਜੈਵਿਕ ਵਸਤੂਆਂ ਦੇ ਨਾਮ ਦੱਸੋ ।
ਉੱਤਰ-
ਜੀਵ ਸੂਚਕ (Bio-indicators), ਲਾਈਨਜ਼, ਕਾਰਾ, ਯੂਟਰੀਕੁਲੇਰੀਆ ਆਦਿ ਪੌਦੇ ।

ਪ੍ਰਸ਼ਨ 22.
ਵਾਤਾਵਰਣ ਸਨੇਹੀ ਉਤਪਾਦਕਾਂ ਦੇ ਲਈ ਵਰਤੇ ਜਾਂਦੇ ਅੰਕ (Mark) ਨੂੰ ਕੀ ਆਖਦੇ ਹਨ ?
ਉੱਤਰ-
ਇਸ ਅੰਕ ਨੂੰ ਈਕੋਮਾਰਕ (Ecomark) ਆਖਦੇ ਹਨ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 23.
ਪੰਜਾਬ ਦੇ ਵਾਤਾਵਰਣ ਸੰਬੰਧੀ ਸੂਚਨਾ ਕਿਸ ਥਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
http:/www.punenvis.nic.in.

ਪ੍ਰਸ਼ਨ 24.
ਸਿਹਤਮੰਦ ਵਾਤਾਵਰਣ ਤੋਂ ਕੀ ਭਾਵ ਹੈ ?
ਉੱਤਰ-
ਜਿਹੜਾ ਵਾਤਾਵਰਣ ਹਰ ਪ੍ਰਕਾਰ ਦੇ ਪ੍ਰਦੂਸ਼ਣ, ਜਿਵੇਂ ਕਿ ਜਲ ਪ੍ਰਦੂਸ਼ਣ, ਮਿੱਟੀ ਪ੍ਰਦੂਸ਼ਣ ਅਤੇ ਵਾਯੂ ਪ੍ਰਦੂਸ਼ਣ ਤੋਂ ਮੁਕਤ ਹੋਵੇ, ਉਸ ਵਾਤਾਵਰਣ ਨੂੰ ਸਿਹਤਮੰਦ ਵਾਤਾਵਰਣ ਆਖਦੇ ਹਨ ।

ਪ੍ਰਸ਼ਨ 25.
I.S.O. ਅਤੇ E.N.V.I.S. ਦਾ ਵਿਸਤਾਰ ਦੱਸੋ ।
ਉੱਤਰ-
I.S.O. = International Organisation for Standardization.
E.N.V.I.S. = National Environmental Information System.

ਪ੍ਰਸ਼ਨ 26.
S.N.D.P. ਦਾ ਵਿਸਤਾਰ ਲਿਖੋ ।
ਉੱਤਰ-
S.N.D.P. = Sustainable Development Networking Programme.

ਪ੍ਰਸ਼ਨ 27.
ਆਈ. ਐੱਸ.ਓ. 14,000 (I.S.O. 1400) ਦਾ ਮੁੱਖ ਕੰਮ ਕੀ ਹੈ ?
ਉੱਤਰ-
ਆਈ.ਐੱਸ.ਓ. 14000 ਦਾ ਮੁੱਖ ਕੰਮ ਉਤਪਾਦਨ ਦੀ ਤਿਆਰੀ ਵੱਲ ਧਿਆਨ ਦੇਣਾ ।

ਪ੍ਰਸ਼ਨ 28.
ਭਾਰਤ ਦਾ ਈਕੋ-ਮਾਰਕ (Eco-Mark) ਕਿਹੜਾ ਹੈ ?
ਉੱਤਰ-
ਮਿੱਟੀ ਦਾ ਘੜਾ ਭਾਰਤ ਦਾ ਈਕੋ-ਮਾਰਕ ਹੈ ।

ਪ੍ਰਸ਼ਨ 29.
ਭਾਰਤ ਦਾ ਈਕੋ-ਮਾਰਕ ਕਿਸ ਚੀਜ਼ ਦੀ ਤਰਜਮਾਨੀ ਕਰਦਾ ਹੈ ?
ਉੱਤਰ-
ਇਹ ਮਾਰਕ ਭਾਰਤੀ ਵਾਤਾਵਰਣ ਦੀ ਠੀਕ ਤਰਜਮਾਨੀ ਕਰਦਾ ਹੈ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 30.
ਖ਼ਪਤ ਕਿਹੜੇ-ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਖ਼ਪਤ ਆਮਦਨੀ ਦੀ ਪੱਧਰ, ਵਸੋਂ ਦੀ ਕਿਸਮ, ਸੁਭਾ ਅਤੇ ਆਕਾਰ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 31.
ਕਾਇਮ ਰਹਿਣ ਯੋਗ ਖ਼ਪਤ ਨੂੰ ਪਰਿਭਾਸ਼ਤ ਕਰੋ ।
ਉੱਤਰ-
ਚੀਜ਼ਾਂ ਅਤੇ ਸਾਧਨਾਂ ਦੀ ਵਰਤੋਂ ਕਰਨ ਦਾ ਉਹ ਤਰੀਕਾ ਜਿਸ ਵਿਚ ਵਾਤਾਵਰਣ ਉੱਪਰ ਘੱਟ ਤੋਂ ਘੱਟ ਪਵੇ, ਉਸ ਖ਼ਪਤ ਨੂੰ ਕਾਇਮ ਰਹਿਣ ਯੋਗ ਖ਼ਪਤ ਆਖਦੇ ਹਨ ।

ਪ੍ਰਸ਼ਨ 32.
ਕਿਸ ਗੈਸ ਦਾ ਵਿਕਾਸ ਚਿੰਤਾਜਨਕ ਸੀਮਾ ਤੱਕ ਹੋ ਰਿਹਾ ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਉਨ੍ਹਾਂ ਆਰਥਿਕ ਪਾਲਿਸੀਆਂ ਨੂੰ ਸੂਚੀਬੱਧ ਕਰੋ, ਜਿਹੜੀਆਂ ਵਾਤਾਵਰਣ ਪ੍ਰਬੰਧਣ ਵਿਚ ਸ਼ਾਮਿਲ ਕੀਤੀਆਂ ਜਾਣੀਆਂ ਜ਼ਰੂਰੀ ਹਨ ।
ਉੱਤਰ-

  1. ਢੁੱਕਵਾਂ ਮੁੱਲ ਨਿਰਧਾਰਣ ।
  2. ਪ੍ਰਦੂਸ਼ਣ ਦੀ ਮਾਤਰਾ ਅਨੁਸਾਰ ਟੈਕਸ ਲਗਾਉਣਾ ।
  3. ਨਵੀਆਂ ਲੱਗ ਰਹੀਆਂ ਫੈਕਟਰੀਆਂ ਲਈ ਉਚੇਰੀ ਉਦਾਰ ਦਰ ।
  4. ਫਰਟੇਲਾਈਜ਼ਰਜ਼ ਅਤੇ ਜੀਵਨਾਸ਼ਕਾਂ ‘ਤੇ ਦਿੱਤਾ ਜਾਂਦਾ ਉਪਦਾਨ (Subsidy) ।

ਪ੍ਰਸ਼ਨ 2.
ਵਾਤਾਵਰਣੀ ਸੂਚਕ (Environmental Indicators) ਕੀ ਹਨ ? ਕੋਈ ਦੋ ਉਦਾਹਰਣ ਦਿਉ ।
ਉੱਤਰ-
ਵਾਤਾਵਰਣੀ ਸੂਚਕ (Environmental Indicators) ਇਹ ਸੂਚਕ ਭੌਤਿਕ (Physical), ਜੈਵਿਕ (Biological) ਅਤੇ ਰਸਾਇਣਿਕ (Chemical) ਹੋ ਸਕਦੇ ਹਨ । ਇਹ ਸੂਚਕ ਮਾਨਵ ਗਤੀਵਿਧੀਆਂ ਜਾਂ ਮਨੁੱਖ ਦੁਆਰਾ ਰਚਿਤ ਪ੍ਰਭਾਵਾਂ ਜਿਵੇਂ ਕਿ ਸਾਵਾਂਘਰ ਗੈਸਾਂ (Green House Gases) ਜਾਂ ਵਾਤਾਵਰਣ ਸੰਬੰਧਿਤ ਸਮੱਸਿਆਵਾਂ ਦੇ ਸਮਾਜਿਕ ਅਨੁਭਵਾਂ, ਜਿਵੇਂਕਿ ਸੀਵੇਜ਼ ਤੋਂ ਕਿੰਨੇ ਲੋਕ ਲਾਭ ਉਠਾਉਂਦੇ ਹਨ, ਦੇ ਬਾਰੇ ਜਾਣਕਾਰੀ ਦਿੰਦੇ ਹਨ ।

ਸੂਚਕਾਂ ਦੇ ਦੋ ਉਦਾਹਰਣ-

  1. ਸਮਤਾਪ ਮੰਡਲ (Stratosphere) ਵਿਚ ਓਜ਼ੋਨ ਦੀ ਸੰਘਣਤਾ ।
  2. ਕਿਸੇ ਖੇਤਰ ਵਿਚ ਪ੍ਰਜਣਨ ਕਰਨ ਵਾਲੇ ਪੰਛੀਆਂ ਦੇ ਜੋੜੇ ।

ਵਾਤਾਵਰਣੀ ਸੂਚਕ (Environmental Indicators) ਅਜਿਹੇ ਕੇਂਦਰ ਬਿੰਦੂ (Parameters) ਹਨ, ਜਿਨ੍ਹਾਂ ਤੋਂ ਸਾਨੂੰ ਵਾਤਾਵਰਣ ਦੇ ਖ਼ਾਸ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਹ ਸੂਚਕ ਵਾਤਾਵਰਣ ਦੇ ਲੇਖਾਕਰਨ (Accounting) ਦੇ ਦੁਆਲੇ ਕੇਂਦਰਿਤ ਹੁੰਦੇ ਹਨ ।

ਪ੍ਰਸ਼ਨ 3.
ਵਾਤਾਵਰਣੀ ਸੂਚਕਾਂ (Environmental Indicators) ਦੇ ਫਾਇਦਿਆਂ ਨੂੰ ਸੂਚੀਬੱਧ ਕਰੋ ।
ਉੱਤਰ-
ਵਾਤਾਵਰਣੀ ਸੂਚਕਾਂ ਦੇ ਫਾਈਦੇ-

  1. ਸੂਚਕਾਂ ਦੀ ਵਰਤੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਕੀਤੀ ਜਾ ਸਕਦੀ ਹੈ ।
  2. ਵੱਖ-ਵੱਖ ਮੰਤਵਾਂ ਲਈ ਸੂਚਕਾਂ ਨੂੰ ਸੰਦਾਂ ਵਜੋਂ ਵਰਤਿਆ ਜਾ ਸਕਦਾ ਹੈ ।
  3. ਕੀ ਵਾਤਾਵਰਣੀ ਮੰਤਵਾਂ ਦੀ ਪੂਰਤੀ ਹੋ ਰਹੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਸੂਚਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਪੂਰੇ ਹੋ ਰਹੇ ਹਨ ਜਾਂ ਨਹੀਂ, ਸੂਚਕਾਂ ਦੀ ਸਹਾਇਤਾ ਲਈ ਜਾਂਦੀ ਹੈ ।
  5. ਵਾਤਾਵਰਣ ਸੰਬੰਧੀ ਸਥਿਤੀ ਬਾਰੇ ਆਮ ਲੋਕਾਂ ਅਤੇ ਪਾਲਿਸੀ ਤਿਆਰ ਕਰਨ ਵਾਲਿਆਂ ਨੂੰ ਸੂਚਨਾਵਾਂ ਦੇਣ ਦੇ ਵਾਸਤੇ ਸੂਚਕਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  6. ਵਾਤਾਵਰਣ ਨਾਲ ਸੰਬੰਧਿਤ ਹਾਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿਚ ਸੂਚਕ ਅੰਕ ਸਹਾਈ ਸਿੱਧ ਹੁੰਦੇ ਹਨ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 4.
ਕੋਈ ਅਜਿਹੇ ਪੰਜ (5) ਸੂਚਕਾਂ ਨੂੰ ਸੂਚੀਬੱਧ ਕਰੋ, ਜਿਹੜੇ ਵਾਤਾਵਰਣ ਵਿਚ ਆਏ ਪਰਿਵਰਤਨਾਂ ਬਾਰੇ ਸੰਕੇਤ ਕਰਦੇ ਹਨ ।
ਉੱਤਰ-

1. ਕਾਰਬਨ ਡਾਈਆਕਸਾਈਡ ਦੇ ਨਿਕਾਸ ਦੀ ਤੀਬਰਤਾ ਵਾਤਾਵਰਣ ਵਿਚ ਪਰਿਵਰਤਨ
2. ਓਜ਼ੋਨ ਸਖਣਿਆਉਣ ਪਦਾਰਥਾਂ ਦੇ ਪ੍ਰਤੱਖ ਖਪਤ ਦੇ ਅਪਵਰਤਕ ਅੰਕ (Indices) ਓਜ਼ੋਨ ਪਰਤੇ
3. SO2ਅਤੇ NO2 ਦੇ ਨਿਕਾਸ ਦੀ ਤੀਬਰਤਾ ਹਵਾ ਦੀ ਉੱਤਮਤਾ ਵਿਚ ਖਰਾਬੀ
4. ਮਿਊਂਸੀਪਲ ਫੋਕਟ ਪਦਾਰਥਾਂ ਦੀ ਉਤਪੱਤੀ ਦੀ ਤੀਬਰਤਾ ਫੋਕਟ ਪਦਾਰਥਾਂ/ਕਚਰੇ ਦੀ ਉਤਪੱਤੀ
5. ਨਿਕਾਸੀ ਪਾਣੀ ਦੇ ਨਿਰੂਪਣ (Treatment) ਦੇ ਕੁਨੈਕਸ਼ਨ ਦੀ ਦਰ ਤਾਜ਼ੇ ਪਾਣੀ ਦੀ ਉੱਤਮਤਾ ਜਾਂ ਗੁਣਵੱਤਾ ।

ਪ੍ਰਸ਼ਨ 5.
ਜੀਵ-ਸੂਚਕਾਂ (Bio-Indicators) ਵਜੋਂ ਲਾਈਕੇਨ (Lickens) ਕਿਸ ਤਰ੍ਹਾਂ ਕਾਰਜ ਕਰਦੇ ਹਨ ?
ਉੱਤਰ-
ਲਾਈਕੇਨ, ਐਲਗੀ (Algae) ਅਤੇ ਉੱਲੀਆਂ (Fungis) ਦੇ ਆਪਸ ਵਿਚ ਸਹਿਜੀਵਨ ਕਾਰਨ ਪੈਦਾ ਹੋਣ ਵਾਲੇ ਪੌਦੇ ਹਨ ।

ਲਾਈਕੇਨ ਹਵਾ ਦੀ ਸ਼ੁੱਧਤਾ ਬਾਰੇ ਜਾਣਕਾਰੀ ਪਦੁਸ਼ਕਾਂ ਸੰਬੰਧੀ ਵਿਸ਼ੇਸ਼ ਤੌਰ ‘ਤੇ ਸੰਵੇਦਨਸ਼ੀਲ ਹਨ । ਉਦਯੋਗਾਂ ਆਦਿ ਤੋਂ ਨਿਕਲਣ ਵਾਲੀਆਂ ਨਾਈਟਰੋਜਨੀ ਗੈਸਾਂ, ਜਿਨ੍ਹਾਂ ਦੀ ਵੱਡੇ ਸ਼ਹਿਰਾਂ, ਕਸਬਿਆਂ ਅਤੇ ਸੜਕਾਂ , ਨੇੜੇ ਭਰਮਾਰ ਹੈ, ਦੇ ਬਾਰੇ ਵੀ ਲਾਈਨਜ਼ ਸੰਵੇਦਨਸ਼ੀਲ ਹਨ ।

ਪ੍ਰਸ਼ਨ 6.
ਘਾਹ ਦੇ ਮੈਦਾਨ (Grasslands) ਅਤੇ ਸਦਾਬਹਾਰ ਵਣ (Evergreen forests) ਕੀ ਸੰਕੇਤ ਦਿੰਦੇ ਹਨ ?
ਉੱਤਰ-
ਘਾਹ ਦੇ ਮੈਦਾਨ ਗਰਮੀ ਦੇ ਮੌਸਮ ਵਿਚ ਅਧਿਕ ਮੀਂਹ ਦੇ ਅਤੇ ਸਰਦੀਆਂ ਦੇ ਮੌਸਮ ਵਿਚ ਘੱਟ ਬਾਰਸ਼ ਦੇ ਸੰਕੇਤਕ ਹਨ ।
ਸਦਾ ਬਹਾਰ ਵਣ ਸਰਦੀ ਅਤੇ ਗਰਮੀ ਦੋਵਾਂ ਰੁੱਤਾਂ ਵਿਚ ਬਹੁਤ ਜ਼ਿਆਦਾ ਮੀਂਹ ਪੈਣ ਦੇ ਸੂਚਕ ਹਨ ।

ਪ੍ਰਸ਼ਨ 7.
ਜੈਵ-ਸੂਚਕਾਂ (Bio-inidicators) ਦੇ ਕੀ ਸੰਭਾਵੀ ਲਾਭ ਹਨ ?
ਉੱਤਰ-
ਜੈਵ-ਸੂਚਕਾਂ ਦੇ ਸੰਭਾਵੀ ਲਾਭ (Potential uses of Bio-indicators)

  1. ਲਾਗ ਲਗਾਉਣ ਵਾਲਿਆਂ (Contaminant) ਨੂੰ ਦਰਸਾਉਣਾ ।
  2. ਵਿਸ਼ੈਲੇਪਨ (Toxicity) ਦੇ ਉਤਪੰਨ ਹੋਣ ਸੰਬੰਧੀ ਪਛਾਣ ਕਰਨ ਵਿਚ ਸਹਾਇਤਾ ।
  3. ਵਾਤਾਵਰਣ ਨੂੰ ਪੁੱਜਣ ਵਾਲੇ ਨੁਕਸਾਨਾਂ ਬਾਰੇ ਅਗੇਤੀ ਸੂਚਨਾ ਦੇਣੀਆਂ ।
  4. ਜੈਵ-ਸੂਚਕ ਵਾਤਾਵਰਣ ਦੀ ਪੁਨਰ-ਪ੍ਰਾਪਤੀ ਬਾਰੇ ਸੂਚਨਾ ਦਿੰਦੇ ਹਨ ।

ਪ੍ਰਸ਼ਨ 8.
ਆਈ. ਐੱਸ. ਓ. (ISO) ਅਤੇ ਆਈ. ਏ. ਐੱਫ. (IAF) ਦਾ ਵੱਡਾ ਰੂਪ ਕਰੋ । ਇਨ੍ਹਾਂ ਸੰਗਠਨਾਂ ਦਾ ਕੀ ਮੰਤਵ ਹੈ ?
ਉੱਤਰ-
ਆਈ. ਐੱਸ. ਓ. (ISO) = ਅੰਤਰਰਾਸ਼ਟਰੀ ਮਾਪ-ਦੰਡ ਮਿਆਰ ਸੰਗਠਨ (International Standards Organisation)

ਆਈ. ਏ. ਐੱਫ. (IAF) – ਅੰਦਰੂਨੀ ਅਧਿਕਾਰ ਪ੍ਰਾਪਤੀ ਸਭਾ-ਸਥਾਨ (International Accerdition Forum) ਇਨ੍ਹਾਂ ਦੋਵਾਂ ਸੰਗਠਨਾਂ ਦਾ ਕਾਰਜ ਵੱਖ-ਵੱਖ ਪ੍ਰਕਾਰ ਦੀਆਂ ਫੈਕਟਰੀਆਂ ਅਤੇ ਉਦਯੋਗਾਂ ਦੁਆਰਾ ਵਰਤੀਆਂ ਜਾਂਦੀਆਂ ਵਾਤਾਵਰਣੀ ਪ੍ਰਬੰਧਣ ਪ੍ਰਣਾਲੀਆਂ ਬਾਰੇ ਤਸਦੀਕ ਕਰਨਾ ਹੈ । ਇਨ੍ਹਾਂ ਸੰਗਠਨਾਂ ਦੇ ਕਾਰਜ ਖੇਤਰ ਵਿਚ ਵਾਤਾਵਰਣ ਪ੍ਰਬੰਧਣ ਦੇ ਕੰਮਾਂ ਨੂੰ ਪ੍ਰਮਾਣਿਕ ਬਣਾਉਣਾ ਅਤੇ ਉਨ੍ਹਾਂ ਦੀ ਅਸਲੀ ਵਰਤੋਂ ਦਾ ਹਿਸਾਬ-ਕਿਤਾਬ ਰੱਖਣਾ ਆਉਂਦਾ ਹੈ ।
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 1

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 9.
ਆਈ. ਐੱਸ. ਓ. (ISO 19011) ਅਤੇ ਆਈ. ਐੱਸ. ਓ. 14000 ISO 14000) ’ਤੇ ਸੰਖੇਪ ਨੋਟ ਲਿਖੋ ।
ਉੱਤਰ-
1. ਆਈ. ਐੱਸ. ਓ. 19011 (ISO-19011) – ਅੰਤਰਰਾਸ਼ਟਰੀ ਮਿਆਰ ਕਾਇਮ ਕਰਨ ਵਾਸਤੇ ਕਾਇਮ ਕੀਤੇ ਸੰਗਠਨ (International Organisation for Standardisation) ਦੁਆਰਾ ਵਿਕਸਿਤ ਕੀਤਾ ਗਿਆ ਦਸਤਾਵੇਜ਼ ਹੈ । ਇਸ ਸੰਗਠਨ ਦੁਆਰਾ ਵਕਤ ਨੂੰ ਬਚਾਉਣ ਦੇ ਲਈ (To save time), ਯਤਨ (Effort) ਅਤੇ ਰਾਸ਼ੀ (Money) ਨੂੰ ਬਚਾਉਣ ਦੇ ਹੋਰਨਾਂ ਸੰਗਠਨਾਂ ਦੇ ਵਾਸਤੇ ਚਾਰ ਸਾਧਨ ਸੁਝਾਏ ਹਨ ।

  • ਪ੍ਰਬੰਧਣ ਪ੍ਰਣਾਲੀ ਦੇ ਲੇਖਾ ਪੜਤਾਲ (Auditing) ਦੇ ਸਿਧਾਂਤਾਂ ਦੀ ਸਪੱਸ਼ਟ ਵਿਆਖਿਆ ।
  • ਪ੍ਰਬੰਧਣ ਦੇ ਲੇਖਾ ਪੜਤਾਲ ਪ੍ਰੋਗਰਾਮਾਂ ਦੀ ਅਗਵਾਈ ।
  • ਅੰਦਰੂਨੀ ਅੰਦਰਲੇ) ਅਤੇ ਬਾਰੂਨੀ (ਬਾਹਰੀ) ਲੇਖਾ ਪੜਤਾਲ ਕਰਨ ਸੰਬੰਧੀ ਅਗਵਾਈ ।
  • ਲੇਖਾਕਾਰਾਂ (Auditors) ਦੀ ਸਮਰੱਥਾ ਅਤੇ ਮੁੱਲਾਂਕਣ ਬਾਰੇ ਸਲਾਹ ਦੇਣਾ ।

2. ਆਈ. ਐੱਸ. ਓ. 14000 (ਲੜੀ) ISO 14000) (Series) – ਆਈ. ਐੱਸ. ਓ. 14001 ਦੀ ਪ੍ਰਵਾਨਗੀ ਸੀ. ਈ. ਐੱਨ. (CEN) (Committee de Normalization), ਜਿਹੜੀ ਕਿ ਯੂਰਪੀ ਯੂਨੀਅਨ ਦੀ ਮਾਪਦੰਡ ਕਾਇਮ ਕਰਨ ਵਾਲੀ ਸੰਸਥਾ (European Unions Standardisation Body) ਹੈ, ਦੀ ਸਿਫ਼ਾਰਸ਼ ਤੇ ਇਸ ਲੜੀ ਨੂੰ ਪ੍ਰਵਾਨਗੀ ਦਿੱਤੀ ਗਈ । ਇਸ ਲੜੀ ਦਾ ਆਈ. ਐੱਸ. ਓ. 9000 ਤੋਂ ਵਿਉਂਤਪਨ ਕੀਤਾ ਗਿਆ ਹੈ | ਪਰ ਇਹ ਲੜੀ ਉੱਤਮਤਾ ਦੇ ਮਿਆਰਾਂ ਮੁਤਾਬਕ ਆਈ. ਐੱਸ. ਓ. 9000 ਨਾਲੋਂ ਬਿਹਤਰ ਹੈ । ਇਸ ਲੜੀ ਦਾ ਕੱਚੇ ਮਾਲ ਤੋਂ ਲੈ ਕੇ ਅੰਤ ਵਿਚ ਬਣਨ ਵਾਲੇ ਪਦਾਰਥਾਂ ਜਿਹੜੇ ਕਿ ਉਦਯੋਗਾਂ ਵਿਚ ਤਿਆਰ ਕੀਤੇ ਜਾਂਦੇ ਹਨ, ਨਾਲ ਸੰਬੰਧ ਹੈ ਕਿਉਂਕਿ ਇਹ ਪਦਾਰਥ ਖ਼ਪਤਕਾਰਾਂ ਤਕ ਪਹੁੰਚਦੇ ਹਨ ਅਤੇ ਇਨ੍ਹਾਂ ਪਦਾਰਥਾਂ ਦਾ ਅੰਤਮ ਨਿਪਟਾਰਾ ਕਾਫ਼ੀ ਖ਼ਤਰਨਾਕ ਹੋ ਸਕਦਾ ਹੈ ।

ਪ੍ਰਸ਼ਨ 10.
ਬੀ. ਐੱਸ. 7750 ਕੀ ਹੈ ? ਇਸ ਨੂੰ ਕਿਉਂ ਪੇਸ਼ ਕੀਤਾ ਗਿਆ ?
ਉੱਤਰ-
BS 7750-ਇਹ ਬ੍ਰਿਟਿਸ਼ ਸਟੈਂਡਰਜ਼ 7750 ਨੂੰ ਵਿਕਾਸ ਕਰ ਰਹੀ ਪ੍ਰਬੰਧਣ ਪ੍ਰਣਾਲੀ ਦੇ ਵੱਖ-ਵੱਖ ਪੜਾਵਾਂ ਦੇ ਵਿਸ਼ੇਸ਼ ਵਿਵਰਣ ਵਜੋਂ ਪੇਸ਼ ਕੀਤਾ ਗਿਆ | ਵਾਤਾਵਰਣ ਦਾ ਇਹ ਪਹਿਲਾ ਮਾਪਦੰਡ ਹੈ, ਜਿਸ ਨੇ ਆਈ. ਐੱਸ. ਓ. 14001 ਤੇ ਪ੍ਰਭਾਵ ਪਾਇਆ ਅਤੇ ਇਸ ਦਾ ਵਿਉਂਤਪਨ (Derived) ਆਈ. ਐੱਸ. ਓ. 9000 ਤੋਂ ਕੀਤਾ ਗਿਆ ।

ਪ੍ਰਸ਼ਨ 1.
ਈਕੋ ਮਾਰਕ (Ecomark), ਈ. ਐੱਨ. ਵੀ. ਆਈ. ਐੱਸ. (ENVIS) ਅਤੇ ਪੀ. ਐੱਸ. ਸੀ. ਐੱਸ. ਟੀ. (PSCST) ਦੇ ਲੋਗੋ ਪਰਿਸਥਿਤੀ ਚਿੰਨ੍ਹ (Logo) ਦੇ ਚਿੱਤਰ ਉਲੀਕੋ ।
ਉੱਤਰ-
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 2

ਪ੍ਰਸ਼ਨ 12.
ਈ. ਐੱਨ. ਆਰ. ਈ. ਈ. (ENREE) ਕੀ ਹੈ ? ਵਿਆਖਿਆ ਕਰੋ ।
ਉੱਤਰ-
ਈ-ਨਵਿਆਉਣ ਯੋਗ ਉਰਜਾ , ਅਤੇ ਵਾਤਾਵਰਣ ਸੰਬੰਧੀ ਸਮਾਚਾਰ ਪੱਤ੍ਰਿਕਾ
(E-Newletter on Renewable Energy and Environment)

ਨਵਿਆਉਣਯੋਗ ਊਰਜਾ ਅਤੇ ਵਾਤਾਵਰਣ (Renewable Energy and Environment) ਦੇ ਨਾਮ ਹੇਠ ਛਪਣ ਵਾਲੀ ਤਿਮਾਹੀ (Quarterly) ਸਮਾਚਾਰ ਪੱਤ੍ਰਿਕਾ (New Letter) ਨੂੰ ਉਰਜਾ ਅਤੇ ਸਾਧਨਾਂ ਖੋਜ ਸੰਸਥਾ (The Energy and Research Institute, TERI) ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਪ੍ਰਤਿਭਾ ਨੂੰ ਵਾਤਾਵਰਣ ਅਤੇ ਵਣ ਮੰਤਰਾਲਾ ਨੇ ਚਾਲੂ ਕੀਤਾ । ਇਸ ਪੱਤ੍ਰਿਕਾ ਦੀ ਕੋਈ ਕੀਮਤ ਨਹੀਂ ਹੈ । ਇਸ ਸਮਾਚਾਰ ਪੱਤ੍ਰਿਕਾ ਦਾ ਮੁੱਖ ਮੰਤਵ ਲੋਕਾਂ ਵਿਚਲੇ ਗਿਆਨ ਦੇ ਪਾੜੇ ਨੂੰ ਭਰਨਾ ਅਤੇ ਜਾਣਕਾਰੀ ਨੂੰ ਲਿਜੀਟੀ ਸ਼ਕਲ (Ligitized form) ਵਿਚ ਫੈਲਾਉਣਾ ਹੈ ।ਈ. ਐੱਨ. ਵੀ. ਆਈ. ਐੱਸ. (ENVIS) ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਜਨਰਲ/ਪੱਤਿਕਾ ਜਿਸ ਦਾ ਸਿਰਲੇਖ ਟਾਇਡੀ (TYDEE) (ਟੀ. ਈ. ਆਰ. ਆਈ. ਡਾਈਜੈਂਸਟ TERI Digest, ਊਰਜਾ ਅਤੇ ਵਾਤਾਵਰਣ ਦੇ ਇਲਾਵਾ ਈ. ਐੱਨ. ਆਰ. ਈ. ਈ. (eNREE) ਵੀ ਪ੍ਰਕਾਸ਼ਿਤ ਕੀਤਾ ਜਾਂਦਾ ਹੈ । ਵਿਸ਼ਾਲ ਪੱਧਰ ਤੇ ਜਾਣਕਾਰੀ ਫੈਲਾਉਣ ਦੇ ਮੰਤਵ ਨਾਲ ਹੁਣ ਈ. ਐੱਨ. ਆਰ. ਈ. ਈ. ਇਲੈੱਕਟਾਨਿਕ ਪੀ. ਡੀ. ਐੱਫ. ਫਾਰਮੇਟ (PDF Format) ਦੀ ਸ਼ਕਲ ਵਿਚ ਉਪਲੱਬਧ ਹਨ ।

ਮੰਤਵ – ਇਹ ਪੱਤ੍ਰਿਕਾ ਪਾਲਿਸੀ ਬਣਾਉਣ ਵਾਲਿਆਂ, ਖੋਜ ਕਰਨ ਵਾਲਿਆਂ, ਸਲਾਹਕਾਰਾਂ (Consultants) ਅਤੇ ਵਿਦਿਆਰਥੀਆਂ ਆਦਿ, ਜਿਹੜੇ ਕਿ ਨਵਿਆਉਣਯੋਗ ਊਰਜਾ ਦੇ ਅਤੇ ਵਾਤਾਵਰਣ ਦੇ ਖੇਤਰ ਵਿਚ ਕੰਮ ਕਰ ਰਹੇ ਹਨ, ਦੇ ਲਈ ਲਾਹੇਵੰਦ ਸਿੱਧ ਹੋਵੇਗਾ ।

ਪ੍ਰਸ਼ਨ 13.
ਵਾਤਾਵਰਣੀ ਮਿਆਰਾਂ ਤੋਂ ਕੀ ਭਾਵ ਹੈ ?
ਉੱਤਰ-
ਵਾਤਾਵਰਣੀ ਮਿਆਰ (Environmental Standards) ਵਾਤਾਵਰਣ ਅਤੇ ਵਣ ਮੰਤਰਾਲਾ ਨੇ ਕੁਦਰਤੀ ਸਾਧਨਾਂ ਵਿਚ ਤੇਜ਼ੀ ਨਾਲ ਆ ਰਹੇ ਜ਼ਵਾਲ (Decline) ਨੂੰ ਰੋਕਣ ਦੇ ਵਾਸਤੇ, ਵਾਤਾਵਰਣੀ ਪਦੁਸ਼ਣ ਦੇ ਅਨੁਵਣ (Monitoring) ਦੇ ਲਈ ਖਾਸ ਤਰ੍ਹਾਂ ਦੇ ਜਿਹੜੇ ਮਾਪ-ਦੰਡ ਆਦਿ ਤਿਆਰ ਕੀਤੇ ਹਨ, ਉਨ੍ਹਾਂ ਨੂੰ ਵਾਤਾਵਰਣੀ ਮਿਆਰ ਆਖਦੇ ਹਨ | ਅਜਿਹਾ ਕਰਨ ਦਾ ਮੁੱਖ ਮੰਤਵ ਵਾਤਾਵਰਣ ਨੂੰ ਸਾਫ਼-ਸੁਥਰਾ ਯਕੀਨੀ ਬਣਾਉਣਾ ਹੈ । ਕੁੱਝ ਪ੍ਰਕਾਰ ਦੇ ਨਿਯਮ ਹੇਠ ਲਿਖੇ ਹਨ-

  1. ਉਦਯੋਗਾਂ ਤੋਂ ਨਿਕਲਣ ਵਾਲੇ ਫੋਕਟ ਪਦਾਰਥਾਂ ਦਾ ਮਿਆਰ ਕਾਇਮ ਰੱਖਣਾ ।
  2. ਵਾਹਨਾਂ ਦੇ ਵਿਚ ਵਰਤੇ ਜਾਂਦੇ ਈਂਧਨਾਂ ਦੇ ਮਿਆਰ ਨੂੰ ਕਾਇਮ ਰੱਖਣਾ ।
  3. ਬਾਇਓਮੈਡੀਕਲ ਅਤੇ ਖ਼ਤਰਨਾਕ ਪਦਾਰਥਾਂ ਦੇ ਵਰਤਾਰੇ ਅਤੇ ਨਿਪਟਾਰੇ ਦੇ ਲਈ ਮਿਆਰਾਂ ਨੂੰ ਕਾਇਮ ਰੱਖਣਾ ।

ਭਾਰਤ ਸਰਕਾਰ ਨੇ ਮਿੱਟੀ ਦੇ ਘੜੇ (Earthen pot) ਦੇ ਚਿੰਨ੍ਹ (Logo) ਨੂੰ ਵਾਤਾਵਰਣੀ ਮਿਆਰ ਵਜੋਂ ਮਾਨਤਾ ਦਿੱਤੀ ਹੋਈ ਹੈ ।

ਪ੍ਰਸ਼ਨ 14.
ਈਕੋ-ਮਾਰਕ ਸਕੀਮ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿੱਚ ਅਤੇ ਕਦੋਂ ਸ਼ੁਰੂ ਕੀਤੀ ਗਈ ?
ਉੱਤਰ-
ਈਕੋ-ਮਾਰਕ ਸਕੀਮ ਸਭ ਤੋਂ ਪਹਿਲਾਂ ਜਰਮਨੀ ਵਿਚ ਸ਼ੁਰੂ ਕੀਤੀ ਗਈ ਅਤੇ ਇਸੇ ਸਕੀਮ ਦੀ ਸ਼ੁਰੂਆਤ ਸੰਨ 1978 ਨੂੰ ਕੀਤੀ ਗਈ ।ਇਸ ਸਕੀਮ ਨੂੰ (Uni weltzeichen OR Blue Angel System) ਦਾ ਨਾਂ ਦਿੱਤਾ ਗਿਆ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਚਾਰ-ਚੁਫੇਰੇ ਦੀ ਹਵਾ ਵਿਚ ਸ਼ੋਰ ਸੰਬੰਧੀ ਮਿਆਰਾਂ ਦੀ ਸੂਚੀ ਬਣਾਓ ।
ਉੱਤਰ-
ਚਾਰ-ਚੁਫੇਰੇ ਦੀ ਹਵਾ ਨਾਲ ਸੰਬੰਧਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਿਆਰਾਂ ਅਨੁਸਾਰ ਸਾਰਨੀ-
(Central Pollution Centrol Board STANDARDS WITH RESPECT TO NOISE IN AMBIENT AIR)

Limits in dB (A) Leq*

Area Code Category of Area/Zone Day Time Night Time
(ੳ) ਉਦਯੋਗਿਕ ਖੇਤਰ (Industrial area) 75
(ਅ) ਵਪਾਰਕ ਖੇਤਰ (Commercial area) 65 55
(ੲ) ਆਵਾਸ ਖੇਤਰ (Residential area) 55 45
(ਸ) ਚੁੱਪ ਦਾ ਖੇਤਰ (Silence Zone) 50 40

ਸਰੋਤ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ

ਪਸ਼ਨ 2.
ਵਾਤਾਵਰਣ ਨਾਲ ਸੰਬੰਧਿਤ ਸਿੱਖਿਆ (Environmental Education) ਅਤੇ ਜਾਗਰੂਕਤਾ ਪੈਦਾ ਕਰਨ (Awareness Generation) ‘ਤੇ ਨੋਟ ਲਿਖੋ ।
ਉੱਤਰ-
ਸਮਰੱਥਾ ਨਿਰਮਾਣ ਦੇ ਲਈ ਕੀਤੀ ਜਾਂਦੀ ਪਹਿਲ ਦੇ ਆਧਾਰ ਤੇ ਭਾਰਤ ਸਰਕਾਰ ਨੇ ਵਾਤਾਵਰਣ ਨਾਲ ਸੰਬੰਧਿਤ ਕਈ ਪ੍ਰਾਜੈਕਟ ਅਤੇ ਪ੍ਰੋਗਰਾਮ ਚਾਲੂ ਕੀਤੇ ਹੋਏ ਹਨ ਅਤੇ ਇਹ ਪਾਜੈਕਟ ਤੇ ਪ੍ਰੋਗਰਾਮ ਕਾਇਮ ਰਹਿਣਯੋਗ ਵਿਕਾਸ ਦਾ ਅਨਿੱਖੜਵਾਂ ਅੰਗ ਹਨ । ਅਧਿਆਪਕਾਂ । ਨੂੰ ਇਸ ਸੰਬੰਧੀ ਸਿਖਲਾਈ ਦੇਣ ਦੇ ਲਈ ਗੈਰ ਸਰਕਾਰੀ ਸੰਸਥਾਵਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਿਲ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਸਿਖਲਾਈ ਕੋਰਸਾਂ ਨੂੰ ਲਾਹੇਵੰਦ ਬਣਾਇਆ ਜਾ ਸਕੇ ।ਵਾਤਾਵਰਣ ਸਿੱਖਿਆ ਕੇਂਦਰ ਅਹਿਮਦਾਬਾਦ ਅਤੇ ਸੀ.ਪੀ.ਆਰ. ਵਾਤਾਵਰਣ ਸਿੱਖਿਆ ਕੇਂਦਰ (Environment Education Centre) ਚੇਨੱਈ ਤੋਂ ਗ਼ੈਰ ਸਰਕਾਰੀ ਸੰਗਠਨਾਂ ਨੂੰ ਉਤਸ਼ਾਹਿਤ ਕਰਨ ਦੇ ਵਾਸਤੇ ਸਹਾਇਤਾ ਦੇਣ ਦੇ ਲਈ ਇਹ ਉੱਤਮਤਾ ਵਾਲੇ ਦੋ ਕੇਂਦਰ ਹਨ ।

ਗੈਰ ਰਸਮੀ (Non-formal) ਵਾਤਾਵਰਣੀ ਸਿੱਖਿਆ ਅਤੇ ਜਾਗਰੂਕਤਾ ਦੇ ਸੰਬੰਧ ਵਿਚ ਭਾਰਤ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਇਹ ਸ਼ਾਮਿਲ ਹਨ-

  1. ਕੌਮੀ ਵਾਤਾਵਰਣ ਜਾਗਰੂਕਤਾ ਅੰਦੋਲਨ ।
  2. ਈਕੋ ਕਲੱਬ ਜਾਂ ਆਵਾਸ ਕਲੱਬ (Eco-clubs) ।
  3. ਪਰਿਆਵਰਣ ਵਾਹਿਨੀ (Paryavaran Vahinis) ।
  4. ਸੈਮੀਨਾਰ/ਸਿੰਪੋਜ਼ੀਆ/ਸੰਮੇਲਨ/ਕਾਰਜਸ਼ਾਲਾ (Workshops) ।
  5. ਰਾਜ ਸਪੋਰਟ ਬੱਸ ਪੈਨਲਜ਼ ਦੁਆਰਾ ਪਬਲੀਸਿਟੀ ।
  6. ਵਾਤਾਵਰਣ ਨਾਲ ਸੰਬੰਧਿਤ ਖੇਤਰਾਂ ਬਾਰੇ ਫਿਲਮਾਂ ।
  7. ਸੰਚਾਰ ਅਤੇ ਜਾਗਰੂਕਤਾ ਪ੍ਰੋਗਰਾਮ ।
  8. ਪੜ੍ਹਾਈ ਵਿੱਚੇ ਛੱਡਣ ਨੂੰ ਘਟਾਉਣ ਦੇ ਲਈ ਛੋਟੀ ਉਮਰ ਤੋਂ ਹੀ ਬੱਚਿਆਂ ਨੂੰ ਪੜ੍ਹਾਉਣਾ ਅਤੇ ਬੱਚਿਆਂ ਨੂੰ ਪ੍ਰਾਇਮਰੀ ਸਕੂਲ ਤੇ ਕਾਇਮ ਰੱਖਣਾ । ਵਿਸ਼ੇਸ਼ ਕਰਕੇ ਵਿੱਦਿਆ ਪੱਖੋਂ ਪਿੱਛੜੇ ਹੋਏ ਵਰਗਾਂ ਦੇ ਬੱਚਿਆਂ ਨੂੰ ਸਕੂਲ ਵਿਖੇ ਕਾਇਮ ਰੱਖਣ ਲਈ ਯਤਨਸ਼ੀਲ ਹੋਣਾ ।

ਪ੍ਰਸ਼ਨ 3.
ਈਕੋ ਕਲੱਬ ਕੀ ਹੈ ?
ਉੱਤਰ-
ਈਕੋ = ਕਲੱਬ (ECO-CLUB)
ਕਿਸੇ ਖੇਤਰ ਦੇ ਸਵੈ-ਇੱਛਿਤ ਲੋਕਾਂ ਦਾ ਅਜਿਹਾ ਗਰੁੱਪ, ਜਿਸ ਦਾ ਮੁੱਖ ਉਦੇਸ਼ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਸੋਚਣਾ ਅਤੇ ਇਨ੍ਹਾਂ ਦਾ ਹੱਲ ਲੱਭਣਾ ਹੈ, ਈਕੋ-ਕਲੱਬ ਅਖਵਾਉਂਦਾ ਹੈ । ਈਕੋ-ਕਲੱਬ ਨੂੰ ਗ੍ਰੀਨ-ਕਲੱਬ (Green Club) ਵੀ ਆਖਦੇ ਹਨ ।

ਈਕੋ ਕਲੱਬ ਦੀ ਲੋੜ (Need for Eco-Club)
ਅੱਜ-ਕਲ੍ਹ – ਅਜੋਕੇ ਸਮੇਂ ਦੇ ਲੋਕ ਵਿਸ਼ੇਸ਼ ਕਰਕੇ ਵਿਦਿਆਰਥੀ ਅਤੇ ਯੁਵਕ ਵਿਗੜ ਰਹੇ ਵਾਤਾਵਰਣ ਚੌਗਿਰਦੇ ਬਾਰੇ ਬੜੇ ਫ਼ਿਕਰਮੰਦ ਹਨ । ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਵਿਦਿਆਰਥੀ ਅਤੇ ਯੁਵਕ ਈਕੋ-ਕਲੱਬਾਂ ਦੁਆਰਾ ਬੜੀ ਰਚਨਾਤਮਕ ਭੂਮਿਕਾ ਨਿਭਾਅ ਸਕਦੇ ਹਨ, ਕਿਉਂਕਿ ਇਨ੍ਹਾਂ ਅੰਦਰ ਜੋਸ਼ ਅਤੇ ਕੰਮ ਕਰਨ ਦੀ ਸਮਰੱਥਾ ਕਾਫ਼ੀ ਹੁੰਦੀ ਹੈ । ਇਹ ਵਾਤਾਵਰਣ ਦੀ ਸੁਰੱਖਿਆ ਅਤੇ ਸੋਧ ਕਰਨ ਦੇ ਲਈ ਇਨ੍ਹਾਂ ਦੇ ਸ਼ੌਕ ਅਤੇ ਰੁਚੀ ਦਾ ਲਾਭ ਉਠਾਉਣ ਨਾਲ ਵਿਗਾੜ ਅਤੇ ਪਤਨ ਹੋ ਰਿਹਾ ਵਾਤਾਵਰਣ ਸੁਧਾਰਿਆ ਅਤੇ ਸੁਰੱਖਿਅਤ ਕੀਤਾ ਜਾ ਸਕਦਾ ਹੈ । ਇਸ ਸੰਬੰਧ ਵਿੱਚ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਅਤੇ ਹੱਲਾ ਸ਼ੇਰੀ ਦੇਣਾ ਸੰਗਠਨ (Organiser) ਦੀ ਡਿਊਟੀ ਬਣਦੀ ਹੈ ।

ਅਧਿਆਪਕ ਲਈ (For Teacher) – ਸਕੂਲ ਅਤੇ ਹੋਰਨਾਂ ਵਿੱਦਿਅਕ ਸੰਸਥਾਵਾਂ ਵਿਚ ਈਕੋ-ਕਲੱਬ ਦੀ ਸਥਾਪਨਾ ਕਰਨ ਵਿੱਚ ਵਿਦਿਅਕ ਸੰਸਥਾਵਾਂ ਦੀ ਮੁਖੀ ਅਤੇ ਅਧਿਆਪਕਾਂ ਦੀ ਜੁੰਮੇਵਾਰੀ ਵਾਤਾਵਰਣ ਵਿੱਚ ਰੁਚੀ ਪੈਦਾ ਕਰਨ ਵਿੱਚ ਅਧਿਆਪਕ ਭੂਮਿਕਾ ਨਿਭਾ ਸਕਦੇ ਹਨ । ਵਾਤਾਵਰਣ ਸੰਬੰਧੀ ਸਮੱਸਿਆਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਅਤੇ ਇਨ੍ਹਾਂ ਦੇ ਹੱਲ ਵਿੱਚ ਅਧਿਆਪਕ ਮੁੱਖ ਭੂਮਿਕਾ ਨਿਭਾ ਸਕਦੇ ਹਨ । ਇਸ ਸੰਬੰਧ ਵਿੱਚ ਅਧਿਆਪਕਾਂ ਦੀ ਭੂਮਿਕਾ ਬੜੀ ਮਹੱਤਤਾ ਵਾਲੀ ਹੈ । ਆਮ-ਸਿੱਖਿਆ ਪ੍ਰਣਾਲੀ (Formal education) ਦੀਆਂ ਹੱਦਾਂ ਵਿੱਚ ਵਿਸ਼ਾਲਤਾ ਲਿਆਉਣ, ਨਿਰਣਾਤਮਕ ਰੁਚੀ ਨੂੰ ਵਧਾਉਣ ਅਤੇ ਵਿਦਿਆਰਥੀਆਂ ਤੇ ਯੁਵਕਾਂ ਦੀ ਕਿਰਿਆਸ਼ੀਲਤਾ ਵਿੱਚ ਵਾਧਾ ਕਰਨਾ ਹੈ ।

PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3)

ਪ੍ਰਸ਼ਨ 4.
ਚੁਗਿਰਦੇ ਦੀ ਹਵਾ (Ambient air) ਦੇ ਵਾਸਤੇ ਵਾਤਾਵਰਣੀ ਮਿਆਰਾਂ ental Standard) ਦੀ ਸਾਰਨੀ ਬਣਾਓ ।
ਉੱਤਰ-
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 3
PSEB 12th Class Environmental Education Important Questions Chapter 6 ਵਾਤਾਵਰਣੀ ਪ੍ਰਬੰਧਣ (ਭਾਗ-3) 4
* AnnuaI Arithmatic mean of minimum 104 measurements in a year taken twice a week 24 hourly at uniform interval.
** 24 hourly /8 hourly values should be met 98% of the time in a year. However, 2% of the time, it may exceed but not on two.

ਪ੍ਰਸ਼ਨ 5.
ਵਾਤਾਵਰਣੀ ਮਿਆਰਾਂ ਅਨੁਸਾਰ ਪਾਣੀ ਦੀ ਗੁਣਵੱਤਾ ਦਰਸਾਉਂਦੀਆਂ ਕਸਵੱਟੀਆਂ (Criteria) ਦੀ ਮਾਰਨੀ ਬਣਾਉ ।
ਉੱਤਰ-
ਵਾਤਾਵਰਣੀ ਮਿਆਰਾਂ ਦੇ ਅਨੁਸਾਰ ਪਾਣੀ ਦੀ ਗੁਣਵੱਤਾ ਦਰਸਾਉਂਦੀਆਂ ਕਸਵੱਟੀਆਂ-

Designated-Best-Use Class of Water Criteria
Drinking Water Source without conventional treatment but after disinfection. A 1. Total Coliforms Organisms MPN/100 ml shall be 50 or less.

2. pH between 6.5 and 8.5.

3. Dissolved Oxygen 6mg/1 or more.

4. Biochemical Oxygen Demand 5 days 20°C 2 mg/1 or less.

Outdoor bathing (Organised) B 1. Total Coliforms Organisms MPN/100 ml shall be 500 or less.

2. pH between 6.5 and 8.5.

3. Dissolved Oxygen 5 mg/1 or more.

4. Biochemical Oxygen Demand 5 days 20°C 3 mg/1 or less.

Drinking water source after conventional treatment and disinfection. C 1. Total Coliforms Organisms MPN/100 ml shall be 5000 or less.

2. pH between 6 to 9

3. Dissolved Oxygen 4 mg/1 or more.

4. Biochemical Oxygen Demand 5 days 20°C 3 mg/1 or less.

Propagation of Wild life ID and Fisheries. D 1. pH between 6.5 and 8.5

2. Dissolved Oxygen 4 mg/1 or more.

3. Free ammonia (as N) 1.2 mg/1 or less

Irrigation, industrial Cooling, Controlled Waste disposal. E 1. pH between 6.0 to 8.5

2. Electrical Conductivity at 25°C micro mhos/cm. Max 2250.

3. Sodium absorption ratio Max. 26

4. Boron Max. 2 mg/1 Below-E Not Mecting A,B, C, D & E Criteria.

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Book Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 11 Environmental Education Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Environmental Education Guide for Class 11 PSEB ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਵਿਸਫੋਟਕ (Explosives) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਨਾਲ ਮਿਲਣ ਤੇ ਨਾਲ ਫਟਣ ‘ਤੇ ਗੈਸ ਅਤੇ ਗਰਮੀ ਛੱਡਦੇ ਹਨ, ਉਹਨਾਂ ਨੂੰ ਵਿਸਫੋਟਕ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਨਾਲ ਸੰਬੰਧਿਤ ਐਕਟ ਦਾ ਨਾਮ ਲਿਖੋ ।
ਉੱਤਰ-
ਵਾਤਾਵਰਣ ਸੁਰੱਖਿਅਣ ਕਾਨੂੰਨ, 1986. .

ਪ੍ਰਸ਼ਨ 3.
ਫੈਕਟਰੀ ਐਕਟ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ-
ਫੈਕਟਰੀ ਐਕਟ’’ 1948 ਵਿਚ ਲਾਗੂ ਹੋਇਆ ਅਤੇ 1976 ਤੇ 1987 ਨੂੰ ਇਸ ਵਿਚ ਸੁਧਾਰ ਕੀਤਾ ਗਿਆ।

ਪ੍ਰਸ਼ਨ 4.
ਦੋ ਜ਼ਹਿਰੀਲੇ ਠੋਸ ਪਦਾਰਥਾਂ (Toxic Solids) ਦੇ ਨਾਮ ਲਿਖੋ।
ਉੱਤਰ-
ਸੀਸਾ ਅਤੇ ਸਾਇਆਨਾਇਡ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਕਿਹੜਾ ਦਿਨ ਰਾਸ਼ਟਰੀ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ?
ਉੱਤਰ-
ਹਰ ਸਾਲ 4 ਮਾਰਚ।

ਪ੍ਰਸ਼ਨ 6.
ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਦੱਸੋ ।
ਉੱਤਰ-
ਅਮੋਨੀਆ ਅਤੇ ਕਲੋਰੀਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪਸ਼ਨ 1.
ਜ਼ਹਿਰੀਲੇ ਪਦਾਰਥ (Toxic or Poisnous Substances) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜੋ ਸਜੀਵਾਂ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਾਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ, ਉਹਨਾਂ ਨੂੰ ਜ਼ਹਿਰੀਲੇ ਜਾਂ ਵਿਸ਼ੈਲੇ ਪਦਾਰਥ ਕਹਿੰਦੇ ਹਨ, ਜਿਵੇਂਸੀਸਾ, ਸਾਇਆਨਾਇਡ ਆਦਿ।

ਪ੍ਰਸ਼ਨ 2.
ਖ਼ਤਰਨਾਕ ਪਦਾਰਥ (Hazardous Substances) ਵਾਤਾਵਰਣ ਵਿੱਚ ਕਿਵੇਂ ਦਾਖ਼ਲ ਹੋ ਜਾਂਦੇ ਹਨ ?
ਉੱਤਰ-
ਖ਼ਤਰਨਾਕ ਪਦਾਰਥ ਵਾਤਾਵਰਣ ਵਿਚ ਛਿੜਕਾਅ, ਰਿਸਾਅ, ਜ਼ਹਿਰੀਲੀ ਭਾਫ਼, ਅਤੇ ਇਨ੍ਹਾਂ ਪਦਾਰਥਾਂ ਦੇ ਸਟੋਰ ਕਰਨ ਵਾਲੇ ਬਰਤਨ ਵਿਚੋਂ ਜਿਹੜਾ ਰਿਸਾਅ ਹੁੰਦਾ ਹੈ ਕਰਕੇ ਵਾਤਾਵਰਣ ਵਿਚ ਦਾਖ਼ਲ ਹੋ ਜਾਂਦੇ ਹਨ।

ਪ੍ਰਸ਼ਨ 3.
ਮੁੱਢਲੀ ਸਹਾਇਤਾ (First Aid) ਕੀ ਹੁੰਦੀ ਹੈ ?
ਉੱਤਰ-
ਕਿਸੇ ਦੇ ਜੀਵਨ ਉੱਪਰ ਆਏ ਖ਼ਤਰੇ ਨੂੰ ਘੱਟ ਕਰਨਾ ਜਾਂ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਵਿਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਦਿੱਤੀ ਗਈ ਸਹਾਇਤਾ ਜਾਂ ਸੇਵਾ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ।

ਪ੍ਰਸ਼ਨ 4.
ਜ਼ਹਿਰੀਲੇ ਪਦਾਰਥਾਂ ਦਾ ਰੱਖ-ਰਖਾਵ ਕਰਨ ਵਾਲੇ ਉਦਯੋਗਿਕ ਕਾਮਿਆਂ ਲਈ ਦੋ ਸੁਰੱਖਿਆ ਸਾਵਧਾਨੀਆਂ ਦੇ ਸੁਝਾ ਦਿਓ।
ਉੱਤਰ-

  1. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਦਸਤਾਨੇ ਅਤੇ ਨਕਾਬ ਪਹਿਨਣੇ ਚਾਹੀਦੇ ਹਨ ।
  2. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਧੋਣ ਤੋਂ ਬਿਨਾਂ ਹੱਥ ਅੱਖਾਂ ਤੇ ਨਹੀਂ ਲਾਉਣੇ ਚਾਹੀਦੇ।

ਪ੍ਰਸ਼ਨ 5.
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਫ਼ਰਜ਼ਾਂ ਬਾਰੇ ਲਿਖੋ ।
ਉੱਤਰ-
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਕੁੱਝ ਫ਼ਰਜ਼ ਹੇਠ ਲਿਖੇ ਹਨ –

  • ਮੁੱਢਲੀ ਸਹਾਇਤਾ ਦੇ ਸਹਾਇਕਾਂ ਦੇ ਪਤੇ ਦਾ ਜਾਣਕਾਰ ਹੋਣਾ ਚਾਹੀਦਾ ਹੈ ।
  • ਇਸ ਸਹਾਇਕ ਲਈ ਇਸ ਵਲ ਵੀ ਧਿਆਨ ਦੇਣ ਦੀ ਜ਼ਿੰਮੇਦਾਰੀ ਹੈ ਕਿ ਮੁੱਢਲੀ ਸਹਾਇਤਾ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੁਵਰਤੋਂ ਤਾਂ ਨਹੀਂ ਹੋ ਰਹੀ ।
  • ਮੁੱਢਲੀ ਸਹਾਇਤਾ ਸੰਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਹੈ । ਦੁਰਘਟਨਾ ਹੋਣ ਦੀ ਸੂਰਤ ਵਿੱਚ ਇਸ ਸੰਬੰਧੀ ਸੂਚਨਾ ਤੁਰੰਤ ਮੁੱਢਲੀ ਸਹਾਇਤਾ ਦੇ ਸਹਾਇਕ ਨੂੰ ਦਿੱਤੀ ਜਾਵੇ ਭਾਵੇਂ ਕਿ ਇਲਾਜ ਦੀ ਲੋੜ ਹੈ ਜਾਂ ਨਹੀਂ ਵੀ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਖਤਰਨਾਕ ਪਦਾਰਥ (Hazardous Chemicals) ਸਰੀਰ ਅੰਦਰ ਕਿਵੇਂ ਦਾਖਲ ਹੁੰਦੇ ਹਨ ?
ਉੱਤਰ-
ਇਹ ਪਦਾਰਥ ਹੇਠ ਲਿਖੇ ਰਸਤਿਆਂ ਰਾਹੀਂ ਸਰੀਰ ਅੰਦਰ ਦਾਖਲ ਹੁੰਦੇ ਹਨ

  1. ਚਮੜੀ ਅਤੇ ਅੱਖਾਂ ਦੁਆਰਾ (Through Skin and Eyes)-ਨੰਗੇ ਪੈਰੀਂ ਫ਼ਰਸ਼ ਉੱਪਰ ਚੱਲਣ ਨਾਲ ਕਰਮਚਾਰੀ ਫ਼ਰਸ਼ ਉੱਪਰ ਖਿੱਲਰੇ ਦੂਸ਼ਿਤ ਰਿਸਾਅ ਦੀ ਲਪੇਟ ਵਿਚ ਆਉਂਦੇ ਹਨ। ਇਸ ਕਾਰਨ ਚਮੜੀ ਵਿਚ ਖਿੱਚ, ਜਲਣ ਅਤੇ ਜ਼ਖ਼ਮ ਜਾਂ ਅਲਸਰ ਹੁੰਦੇ ਹਨ। ਦਸਤਾਨਿਆਂ ਦਾ ਪ੍ਰਯੋਗ ਨਾ ਕਰਨ ਨਾਲ ਵੀ ਜ਼ਹਿਰੀਲੇ ਰਸਾਇਣ ਸਰੀਰ ਵਿਚ ਦਾਖਲ ਹੁੰਦੇ ਹਨ।
  2. ਸਰੀਰ ‘ਤੇ ਕੱਟ ਹੋਣ ਕਰਕੇ (Cuts on the Body)-ਸਰੀਰ ‘ਤੇ ਲੱਗੇ ਕੱਟ ਦੁਆਰਾ ਵੀ ਜ਼ਹਿਰੀਲੇ ਪਦਾਰਥ ਸਿੱਧੇ ਸਰੀਰ ਅਤੇ ਖੂਨ ਵਿਚ ਦਾਖਲ ਹੁੰਦੇ ਹਨ।
  3. ਸਾਹ ਰਸਤੇ (Inhalation)-ਕੁੱਝ ਖ਼ਤਰਨਾਕ ਪਦਾਰਥ, ਜਿਵੇਂ-ਹਾਈਡੋਜਨ ਸਲਫਾਈਡ, ਸਲਫਰ, ਕਾਰਬਨ ਮੋਨੋਆਕਸਾਈਡ ਆਦਿ ਸਾਹ ਲੈਣ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ।

ਪ੍ਰਸ਼ਨ 2.
ਇੱਕ ਫੈਕਟਰੀ ਮਾਲਕ ਮੁੱਢਲੀ ਸਹਾਇਤਾ ਸੰਬੰਧੀ ਸੁਚੇਤ ਕਿਵੇਂ ਫੈਲਾ ਸਕਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਦੇਣੀ ਫੈਕਟਰੀ ਮਾਲਕ ਦੀ ਪਹਿਲੀ ਜ਼ਿੰਮੇਵਾਰੀ ਹੈ। ਫੈਕਟਰੀ ਮਾਲਕ ਸਾਰੇ ਕਰਮਚਾਰੀਆ ਨੂੰ ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇਵੇ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ ਡੱਬੇ ਵਿਚ ਰੱਖੇ ਜਾਣ ਵਾਲੇ ਸਾਮਾਨ ਅਤੇ ਸਥਾਨ ਬਾਰੇ ਸਾਰੇ ਕਰਮਚਾਰੀਆਂ ਨੂੰ ਦੱਸੇ।

ਪ੍ਰਸ਼ਨ 3.
ਤੇਜ਼-ਜਲਨਸ਼ੀਲ (Inflammable) ਤੇ ਜਲਨਸ਼ੀਲ (Combustible) ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਆਸਾਨੀ ਨਾਲ ਜਲ ਜਾਂਦੇ ਹਨ ਉਨ੍ਹਾਂ ਨੂੰ ਜਲਨਸ਼ੀਲ ਜਾਂ ਦਹਿਨਸ਼ੀਲ ਪਦਾਰਥ ਕਹਿੰਦੇ ਹਨ। ਇਹ ਪਦਾਰਥ ਗੈਸ, ਅਤੇ ਠੋਸ ਅਵਸਥਾ ਵਿਚ ਹੁੰਦੇ ਹਨ। ਜਲਨਸ਼ੀਲ ਗੈਸ ਨਪੀੜਤ, ਦ੍ਰ ਅਤੇ ਦਬਾਓ ਦੇ ਹੇਠਾਂ ਘੁਲਣਸ਼ੀਲ ਹੁੰਦੀ ਹੈ। ਜਲਨ ਵਾਲੀਆਂ ਚੀਜ਼ਾਂ ਨਾਲ ਮਿਲ ਕੇ ਇਹ ਗੈਸਾਂ ਅੱਗ ਪੈਦਾ ਕਰਦੀਆਂ ਹਨ। ਉਦਾਹਰਨਾਂ-ਗੈਸ ਅਵਸਥਾ ਵਿਚ-ਹਾਈਡੋਜਨ, ਪੈਟ੍ਰੋਲੀਅਮ ਗੈਸ। ਦ੍ਰਵ ਅਵਸਥਾ ਵਿਚ-ਕਾਰਬਨਡਾਈਆਕਸਾਇਡ, ਪੈਟ੍ਰੋਲ, ਐਸੀਟੋਨ, ਮਿੱਟੀ ਦਾ ਤੇਲ, ਤਾਰਪੀਨ ਆਦਿ। ਠੋਸ ਅਵਸਥਾ ਵਿਚ-ਨਾਇਟਰੋ ਸੈਲੂਲੋਸ, ਫਾਸਫੋਰਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ।

ਪ੍ਰਸ਼ਨ 4.
ਮੁੱਢਲੀ ਸਹਾਇਤਾ (First Aid) ਦੇ ਮੁੱਖ ਉਦੇਸ਼ ਦੱਸੋ ।
ਉੱਤਰ-

  • ਕੰਮ ਕਰਨ ਵਾਲੀ ਥਾਂ ਤੇ ਕਿਸੇ ਕਾਰਨ ਕਰਕੇ ਬੇਹੋਸ਼ ਹੋਏ ਆਦਮੀ ਦੀ ਸੁਰੱਖਿਆ ਕਰਨਾ ਅਤੇ ਇਸ ਗੱਲ ਦਾ ਧਿਆਨ ਰਹੇ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਏ।
  • ਲੋੜੀਂਦੇ ਆਦਮੀ ਨੂੰ ਪੀੜ ਅਤੇ ਦਰਦ ਤੋਂ ਰਹਿਤ ਕਰਨਾ।
  • ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨਿਆਂ ਦੇ ਕਰਮਚਾਰੀਆਂ ਨੂੰ ਸੁਰੱਖਿਆ ਦੇਣਾ।
  • ਦੁਰਘਟਨਾ ਦੇ ਸਮੇਂ ਤੁਰੰਤ ਸਹਾਇਤਾ ਦੇਣੀ ਤਾਂ ਜੋ ਹਸਪਤਾਲ ਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਮਿਲੇ।

ਪ੍ਰਸ਼ਨ 5.
ਇੱਕ ਮੁੱਢਲਾ ਸਹਾਇਕ (First Aider) ਆਪਣੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾ ਸਕਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਦੁਰਘਟਨਾ ਵਾਲੇ ਆਦਮੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਸਨੂੰ ਆਪਣੇ ਬਚਾਉ ਵਾਸਤੇ ਤਰੀਕੇ ਪਤਾ ਹੋਣੇ ਚਾਹੀਦੇ ਹਨ। ਉਸਨੂੰ ਸਹਾਇਤਾ ਦਿੰਦੇ ਸਮੇਂ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਗੰਦੇ ਖੂਨ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 6.
ਇੱਕ ਚੰਗੇ ਮੁੱਢਲੇ ਸਹਾਇਕ ਦੇ ਗੁਣਾਂ ਉੱਪਰ ਸੰਖੇਪ ਨੋਟ ਲਿਖੋ।
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ –

  1. ਸਹਾਇਕ ਨੂੰ ਆਪਾਤਕਾਲੀਨ ਅਤੇ ਦੁਰਘਟਨਾ ਦੀ ਸਥਿਤੀ ਵਿਚ ਸ਼ਾਂਤ ਰਹਿਣਾ ਚਾਹੀਦਾ ਹੈ।
  2. ਸਹਾਇਕ ਨੂੰ ਦੁਰਘਟਨਾ ਵੇਲੇ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ।
  3. ਸਰੀਰਕ ਪੱਖੋਂ ਚੰਗੀ ਸਿਹਤ ਵਾਲਾ ਸਹਾਇਕ ਹੀ ਦੁਰਘਟਨਾ ਵੇਲੇ ਬਚਾ ਕਰ ਸਕਦਾ ਹੈ।
  4. ਸਹਾਇਕ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਆਉਣਾ ਚਾਹੀਦਾ ਹੈ।
  5. ਸਹਾਇਕ ਕੋਲ ਜ਼ਖ਼ਮੀਆਂ ਦੀ ਦੇਖਭਾਲ ਅਤੇ ਸਥਿਤੀ ਤੇ ਕਾਬੂ ਪਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਦੁਰਘਟਨਾ ਲਈ ਜ਼ਿੰਮੇਵਾਰ ਕੁੱਝ ਖਤਰਨਾਕ ਪਦਾਰਥਾਂ ਦੀ ਚਰਚਾ ਕਰੋ ।
ਉੱਤਰ-
ਕਾਰਖ਼ਾਨਿਆਂ ਅਤੇ ਕਈ ਹੋਰ ਕਾਰੋਬਾਰਾਂ ਵਿਚ ਕੁੱਝ ਅਜਿਹੇ ਪਦਾਰਥਾਂ ਦਾ ਨਿਰਮਾਣ ਅਤੇ ਵਰਤੋਂ ਹੁੰਦੀ ਹੈ ਜੋ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਹੁੰਦੇ ਹਨ।
ਇਨ੍ਹਾਂ ਪਦਾਰਥਾਂ ਦੀ ਵਰਤੋਂ ਸਮੇਂ ਦੁਰਘਟਨਾ ਦੀ ਅਸ਼ੰਕਾ ਹੁੰਦੀ ਹੈ। ਮਨੁੱਖੀ ਅਗਿਆਨਤਾ, ਪੂਰੀ ਜਾਣਕਾਰੀ ਨਾ ਹੋਣਾ ਅਤੇ ਲਾਪਰਵਾਹੀ ਦੇ ਕਾਰਨ ਇਹ ਪਦਾਰਥ ਦੁਰਘਟਨਾ ਦਾ ਕਾਰਨ ਬਣਦੇ ਹਨ।

ਹੋਣ ਵਾਲੀਆਂ ਦੁਰਘਟਨਾਵਾਂ ਹੇਠਾਂ ਲਿਖੀਆਂ ਹਨ –
1. ਵਿਸਫੋਟਕ (Explosives)-ਵਿਸਫੋਟ ਵਿਚ ਵੱਡਾ ਧਮਾਕਾ ਹੁੰਦਾ ਹੈ, ਜਿਸ ਨਾਲ ਇਮਾਰਤਾਂ ਨਸ਼ਟ ਹੋ ਜਾਂਦੀਆਂ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਵਿਸਫੋਟਕ ਪਦਾਰਥ ਜਦੋਂ ਗਰਮੀ, ਕਰੰਟ ਜਾਂ ਉੱਚ ਦਬਾਓ ਦੇ ਨਾਲ ਮਿਲਦਾ ਹੈ ਤਾਂ ਭਾਰੀ ਮਾਤਰਾ ਵਿਚ ਗੈਸ ਅਤੇ ਗਰਮੀ ਛੱਡਦਾ ਹੈ। ਰਸਾਇਣਿਕ ਕਾਰਖ਼ਾਨੇ, ਦਵਾਈ ਬਨਾਉਣ ਦੇ ਕਾਰਖ਼ਾਨੇ, ਤੇਲ ਸ਼ੋਧਕ ਕਾਰਖ਼ਾਨੇ, ਪਰਮਾਣੂ ਉਰਜਾ ਕੇਂਦਰਾਂ, ਪਣ ਬਿਜਲੀ ਘਰਾਂ, ਗੋਲਾ ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨੇ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੁੰਦਾ ਹੈ। ਟੀ ਐਨ ਟੀ (TNT) ਟਾਈਨਾਈਟਰੋ ਟੂਲੀਨ ਅਤੇ ਨਾਈਟਰੋ ਗਲਿਸਰੀਨ (Nitroglycarine) ਖ਼ਤਰਨਾਕ ਕਿਸਮ ਦੇ ਵਿਸਫੋਟਿਕ ਹਨ । ਵਿਸਫੋਟ ਤੋਂ ਬਚਾਓ ਕਰਨ ਵਾਸਤੇ, ਵਿਸਫੋਟ ਹੋਣ ਤੇ ਕਾਬੂ ਅਤੇ ਰੋਕਥਾਮ ਲਈ ਖ਼ਤਰਨਾਕ ਪਦਾਰਥਾਂ ਉੱਪਰ ਲੇਬਲ ਲਾਉਣਾ ਚਾਹੀਦਾ ਹੈ ਤੇ ਕਾਬੂ ਕਰਨ ਵਾਸਤੇ ਯੰਤਰ ਲਾਉਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਖ਼ਤਰੇ ਤੋਂ ਬਚਣ ਵਾਸਤੇ ਤਰੀਕੇ ਦੱਸਣੇ ਚਾਹੀਦੇ ਹਨ।

2. ਜਲਣਸ਼ੀਲ ਜਾਂ ਅੱਗ ਭੜਕਾਊ ਰਸਾਇਣ (Flammable or Combustibles)ਕਾਰਖ਼ਾਨੇ ਵਿਚ ਕਈ ਇਸ ਤਰ੍ਹਾਂ ਦੇ ਰਸਾਇਣ ਵਰਤੇ ਜਾਂਦੇ ਹਨ ਜਿਹੜੇ ਜਲਨਸ਼ੀਲ ਹੁੰਦੇ ਹਨ। ਦਾ ਸਰਕਟ ਸ਼ਾਟ ਹੋਣਾ, ਉਬਲਦੇ ਦ੍ਰਵ ਦੇ ਫੈਲਣ ਨਾਲ ਵੀ ਅੱਗ ਲੱਗਦੀ ਹੈ। ਅੱਗ ਦੇ ਫੈਲਣ ਨਾਲ ਧੂੰਆਂ ਨਿਕਲਦਾ ਹੈ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਵੇਂ-ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਅਮੋਨੀਆ ਆਦਿ ਜਿਸ ਨਾਲ ਦਮ ਘੁੱਟਦਾ ਹੈ। ਅੱਗ ਦੇ ਕਾਰਨ ਕਈ ਲੋਕੀ ਸੜ ਜਾਂਦੇ ਹਨ ਤੇ ਕਈ ਝੁਲਸ ਜਾਂਦੇ ਹਨ। ਵਿਤ ਪੈਟਰੋਲੀਅਮ ਗੈਸ, ਐਸੀਟੀਲੀਨ ਅਤੇ ਹਾਈਡੋਜਨ ਬਹੁਤ ਛੇਤੀ ਅੱਗ ਫੜਣ ਵਾਲੀਆਂ ਗੈਸਾਂ ਹਨ । ਜਿਹੜੇ ਤਰਲ ਪਦਾਰਥ ਛੇਤੀ ਅੱਗ ਪਕੜਦੇ ਹਨ, ਭਾਵ ਜਿਨ੍ਹਾਂ ਨੂੰ ਬਹੁਤ ਛੇਤੀ ਅੱਗ ਲਗਦੀ ਹੈ ਉਨ੍ਹਾਂ ਵਿੱਚ ਈਥਾਈਲ, ਈਥਰ ਕਾਰਬਨ ਸਲਫਾਈਡ, ਪੈਟਰੋਲ, ਮਿੱਟੀ ਦਾ ਤੇਲ ਆਦਿ ਸ਼ਾਮਿਲ ਹਨ ।

ਜਿਨ੍ਹਾਂ ਠੋਸ ਪਦਾਰਥਾਂ ਨੂੰ ਬਹੁਤ ਛੇਤੀ ਅੱਗ ਲੱਗਦੀ ਹੈ, ਉਹ ਹਨ ਫਾਸਫੋਰਸ, ਨਾਈਟੋਸੈਲੂਲੋਜ਼ ਦੀਆਂ ਸਲਾਈਆਂ (Matchsticks) ਅਤੇ ਐਲੂਮੀਨੀਅਮ ਆਦਿ । ਇਸ ਕਰਕੇ ਅੱਗ ਸੰਬੰਧੀ ਦੁਰਘਟਨਾਵਾਂ ਨੂੰ ਰੋਕਣ ਜਾਂ ਬਚਾਓ ਵਾਸਤੇ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਕਰਮਚਾਰੀਆਂ ਨੂੰ ਅੱਗ ਤੋਂ ਬਚਣ ਦੇ ਤਰੀਕੇ ਦੱਸਣੇ ਚਾਹੀਦੇ ਹਨ ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋਕਾਂ ਦੇ ਸੁਰੱਖਿਅਤ ਬਚਾਓ ਵਾਸਤੇ ਐਮਰਜੈਂਸੀ ਰਸਤੇ ਬਣਾਉਣੇ ਚਾਹੀਦੇ ਹਨ।

3. ਵਿਸ਼ੈਲੇ ਜਾਂ ਜ਼ਹਿਰੀਲੇ ਪਦਾਰਥ (Toxic materials or Poisons)-ਜ਼ਹਿਰੀਲੇ ਪਦਾਰਥ ਜਦੋਂ ਵੀ ਕਿਸੇ ਜੀਵਧਾਰੀ ਦੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਇਹ ਉਸਦੀ ਮੌਤ ਦਾ ਕਾਰਨ ਵੀ ਬਣਦੇ ਹਨ । ਕੁੱਝ ਜ਼ਹਿਰੀਲੇ ਪਦਾਰਥ ਮੌਤ ਦਾ ਕਾਰਨ ਨਹੀਂ ਬਣਦੇ ਪਰ ਉਹ ਕੀਟਨਾਸ਼ਕ ਅਤੇ ਜੈਵ ਚਕਿਤਸਾ ਵਿਅਰਥ ਜਿਵੇਂ-ਵੈਕਸੀਨ ਅਤੇ ਰੋਗਜਨਕ ਜੀਵ ਦੁਸਰੇ ਤਰੀਕੇ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਪਦਾਰਥਾਂ ਦਾ ਰਿਸਾਅ ਹਵਾ ਦੇ ਜ਼ਰੀਏ ਦੂਰ-ਦੂਰ ਤਕ ਫੈਲ ਜਾਂਦਾ ਹੈ। ਜ਼ਹਿਰੀਲੇ ਰਸਾਇਣ ਦਾ ਰਿਸਾਅ ਲੋਕਾਂ ਦੀ ਸਿਹਤ ਨੂੰ ਕਾਫ਼ੀ ਸਮੇਂ ਤਕ ਪ੍ਰਭਾਵਿਤ ਕਰਦਾ ਹੈ। ਇਸ ਰਿਸਾਅ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ। ਮਨੁੱਖੀ ਲਾਪਰਵਾਹੀ ਦੇ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਮਨੁੱਖ ਨੂੰ ਕਰਨਾ ਪਿਆ ਹੈ। ਭਾਰਤ ਵਿਚ ਹੀ 3 ਦਸੰਬਰ, 1984 ਵਿਚ ਭੋਪਾਲ ਵਿਚ ਯੂਨੀਅਨ ਕਾਰਬਾਈਡ ਨਾਲ ਮਿਥਾਈਲ ਆਇਸੋਸਾਇਆਨੇਟ ਦੇ ਰਿਸਣ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਸ ਵਿਚ 2300 ਲੋਕਾਂ ਦੀ ਮੌਤ, ਲੱਖਾਂ ਲੋਕੀ ਜ਼ਖ਼ਮੀ, ਅਪਾਹਿਜ ਅਤੇ ਕਈ ਭਿਆਨਕ ਰੋਗਾਂ ਨਾਲ ਰੋਗੀ ਹੋ ਗਏ। ਜਿਸਦਾ ਕਾਰਨ ਵੀ ਲਾਪਰਵਾਹੀ ਅਤੇ ਸਿਖਲਾਈ ਵਿਚ ਕਮੀ ਸੀ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 2.
ਇੱਕ ਮੁੱਢਲੇ ਸਹਾਇਕ (First Aider or First Aid Provider) ਦੀਆਂ ਕੀ-ਕੀ ਡਿਊਟੀਆਂ ਹਨ ?
ਉੱਤਰ-
ਇਕ ਮੁੱਢਲਾ ਸਹਾਇਕ (First Aider or First Aid Provider) ਉਹ ਆਦਮੀ ਹੁੰਦਾ ਹੈ ਜਿਸ ਉੱਪਰ ਦੁਰਘਟਨਾ ਸਥਾਨ ‘ਤੇ ਦਿੱਤੀ ਜਾਣ ਵਾਲੀ ਮੁੱਢਲੀ ਸੇਵਾ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸਦੇ ਫ਼ਰਜ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –
I. ਸਾਧਾਰਨ ਸਮੇਂ ਦੇ ਦੌਰਾਨ ਸਹਾਇਕ ਦੀਆਂ ਡਿਊਟੀਆਂ (The duties during normal times) –

  • ਕੰਮ ਕਰਨ ਵਾਲੀ ਥਾਂ ‘ਤੇ ਬਿਮਾਰੀ ਜਾਂ ਹਤਾਤ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੀ ਜਾਣ-ਪਛਾਣ ਕਰਨਾ।
  • ਦੁਰਘਟਨਾ ਨੂੰ ਰੋਕਣ ਜਾਂ ਘੱਟ ਕਰਨ ਵਾਲੇ ਸੁਰੱਖਿਆ ਤਰੀਕਿਆਂ ‘ਤੇ ਵਿਚਾਰ ਕਰਨਾ।
  • ਸਹੂਲਤਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਖੇਤਰਾਂ ਦੀ ਪਛਾਣ ਕਰਨਾ।
  • ਕਰਮਚਾਰੀਆਂ ਲਈ ਸੁਰੱਖਿਆ ਅਤੇ ਸਿਹਤ ਸੰਬੰਧੀ ਸਿਖਲਾਈ ਕੈਂਪ ਲਾਉਣੇ।
  • ਹਰੇਕ ਕਰਮਚਾਰੀ ਦਾ ਸਿਹਤ ਰਿਕਾਰਡ ਰੱਖਣਾ, ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਦੇ ਸਮੇਂ ਛੇਤੀ ਸਹਾਇਤਾ ਦਿੱਤੀ ਜਾਵੇ।

II. ਦੁਰਘਟਨਾ ਜਾਂ ਐਮਰਜੈਂਸੀ ਸਮੇਂ ਸਹਾਇਕ ਦੀਆਂ ਡਿਊਟੀਆਂ (The duties at the time of an accident or emergency) –

  1. ਦੁਰਘਟਨਾ ਸਥਾਨ ‘ਤੇ ਦੁਰਘਟਨਾ ਜਾਂ ਬਿਮਾਰੀ ਦੀ ਹਾਲਤ ਵਿਚ ਤੁਰੰਤ ਸਹਾਇਤਾ ਦੇਣੀ।
  2. ਆਪਾਤਕਾਲੀਨ ਸੇਵਾਵਾਂ ਜਿਵੇਂ-ਅੱਗ ਬੁਝਾਉਣ ਵਾਲੇ ਵਿਭਾਗ, ਐਂਬੂਲੈਂਸ, ਪੁਲਿਸ, ਹਸਪਤਾਲ ਆਦਿ ਨਾਲ ਸੰਪਰਕ ਬਨਾਉਣਾ।
  3. ਦੁਰਘਟਨਾ ਸਮੇਂ ਬਚ ਗਏ ਲੋਕਾਂ ਤੋਂ ਸਹਾਇਤਾ ਲੈਣੀ।
  4. ਦੁਰਘਟਨਾ ਤੋਂ ਪ੍ਰਭਾਵਿਤ ਲੋਕਾਂ ਦਾ ਰਿਕਾਰਡ ਰੱਖਣਾ।
  5. ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਲੋਕਾਂ ਦਾ ਰਿਕਾਰਡ ਰੱਖਣਾ।
  6. ਪੀੜਿਤ ਲੋਕਾਂ ਦੇ ਚੰਗੇ ਹਿਤ ਲਈ ਕੋਈ ਕੰਮ ਕਰਨਾ।

ਪ੍ਰਸ਼ਨ 3.
ਕੁੱਝ ਮਹੱਤਵਪੂਰਨ ਮੁੱਢਲੀ ਸਹਾਇਤਾ ਉਪਕਰਣਾਂ ਅਤੇ ਸਹੂਲਤਾਂ ਲਿਖੋ ।
ਉੱਤਰ-
ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਜਾਂ ਕਿਸੇ ਬਿਮਾਰੀ ਦੇ ਕਾਰਨ ਪੀੜਿਤ ਹੋਏ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣੀ। ਇਸ ਲਈ ਠੀਕ ਉਪਕਰਨ ਅਤੇ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅਲੱਗ-ਅਲੱਗ ਕੰਮ ਵਾਲੀਆਂ ਥਾਂਵਾਂ ‘ਤੇ ਉਪਕਰਨ ਅਤੇ ਸੁਵਿਧਾਵਾਂ ਅਲੱਗ-ਅਲੱਗ ਹੁੰਦੀਆਂ ਹਨ।

ਇਨ੍ਹਾਂ ਉਪਕਰਨਾਂ ਅਤੇ ਸੁਵਿਧਾਵਾਂ ਵਿਚ ਮੁੱਢਲੀ ਸਹਾਇਤਾ ਵਾਲਾ ਡੱਬਾ, ਕਮਰਾ ਅਤੇ ਟੈਲੀਫ਼ੋਨ ਆਦਿ ਹੁੰਦੇ ਹਨ-
I. ਮੁੱਢਲੀ ਸਹਾਇਤਾ ਵਾਲਾ ਡੱਬਾ (First-aid Box)-ਇਹ ਡੱਬਾ ਮੱਢਲੀ ਸਹਾਇਤਾ ਦੀ ਮਹੱਤਵਪੂਰਨ ਜ਼ਰੂਰਤ ਹੈ। ਉਸ ਡੱਬੇ ਵਿਚ ਸਹਾਇਤਾ ਲਈ ਜ਼ਰੂਰੀ ਸਾਮਾਨ ਹੁੰਦਾ ਹੈ। ਇਸ ਡੱਬੇ ਦੀਆਂ ਚੀਜ਼ਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਦਵਾਈਆਂ ਦੀ ਤਾਰੀਖ਼ ਦੇਖ ਕੇ ਇਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ ਅਤੇ ਖ਼ਰਾਬ ਸਾਮਾਨ ਨੂੰ ਹਟਾ ਦੇਣਾ ਚਾਹੀਦਾ ਹੈ।

II. ਮੁੱਢਲੀ ਸਹਾਇਤਾ ਵਾਲਾ ਕਮਰਾ (First-aid Room) –

  • ਇਹ ਕਮਰਾ ਯੋਗ ਸਹਾਇਕ ਦੇ ਕਾਬੂ ਹੇਠ ਹੋਣਾ ਚਾਹੀਦਾ ਹੈ।
  • ਇਸ ਕਮਰੇ ਵਿਚ ਹਵਾ ਤੇ ਧੁੱਪ ਦਾ ਹੋਣਾ ਜ਼ਰੂਰੀ ਹੈ।
  • ਇਸ ਵਿਚ ਉੱਚਿਤ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ।
  • ਇਸ ਵਿਚ ਜ਼ਰੂਰੀ ਚੀਜ਼ਾਂ, ਜਿਵੇਂ-ਟਰੈਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣੇ ਚਾਹੀਦੇ ਹਨ।
  • ਇਹ ਕਮਰਾ ਅਜਿਹੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ, ਜਿੱਥੋਂ ਜ਼ਖ਼ਮੀ ਕਰਮਚਾਰੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾਏ।
  • ਇਹ ਕਮਰਾ ਕਾਫੀ ਵੱਡੇ ਆਕਾਰ ਦਾ ਹੋਣਾ ਚਾਹੀਦਾ ਹੈ।

III. ਸੰਚਾਰ ਦੇ ਸਾਧਨ (Communication Means)-ਕੰਮ ਕਰਨ ਵਾਲੀਆਂ ਜਗਾ ਅਤੇ ਕਾਰਖ਼ਾਨਿਆਂ ਵਿਚ ਟੈਲੀਫ਼ੋਨ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ| ਤਾਂਕਿ ਟੈਲੀਫ਼ੋਨ ਸਾਧਨਾਂ ਰਾਹੀਂ ਮੁੱਢਲੇ ਸਹਾਇਕ ਅਤੇ ਸਹਾਇਤਾ ਕੇਂਦਰ ਵਿਚ ਦੁਰਘਟਨਾ ਸਮੇਂ ਛੇਤੀ ਸੰਪਰਕ ਹੋ ਸਕੇ। ਇਹ ਸਾਧਨ ਹੀ ਛੇਤੀ ਸਹਾਇਤਾ ਪਹੁੰਚਾਉਣ ਵਿਚ ਸਹਾਇਕ ਹੁੰਦੇ ਹਨ|

PSEB 9th Class Environmental Education Book Solutions Guide in Punjabi English Medium

Punjab State Board Syllabus PSEB 9th Class Environmental Education Book Solutions Guide Pdf in English Medium & Punjabi Medium & Hindi Medium are part of PSEB Solutions for Class 9.

PSEB 9th Class Environmental Education Guide | Environmental Education Guide for Class 9 PSEB in English Medium

PSEB 9th Class Environmental Education Book Solutions in Punjabi Medium

  • Chapter 1 ਵਾਤਾਵਰਣ (Environment)
  • Chapter 2 ਵਸੋਂ ਅਤੇ ਵਾਤਾਵਰਣ (Population and Environment)
  • Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ (Impact of Human Activities on Environment)
  • Chapter 4 ਆਰਥਿਕ ਅਤੇ ਸਮਾਜਿਕ ਵਿਕਾਸ (Economic and Social Development)
  • Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ (Impact of Liberalization and Globalization)
  • Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ (Role of Society in Development and Environment)
  • Chapter 7 ਵਾਤਾਵਰਣਿਕ ਪ੍ਰਦੂਸ਼ਣ (Environmental Pollution)
  • Chapter 8 ਪ੍ਰਦੂਸ਼ਣ ਅਤੇ ਰੋਗ (Pollution and Diseases)
  • Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ (Global Issues and Improvement of Environment)
  • Chapter 10 ਆਫ਼ਤਾਂ (Disaster)
  • Chapter 11 ਊਰਜਾ ਦੀ ਖ਼ਪਤ (Energy Consumption)
  • Chapter 12 ਉਰਜਾ ਦੇ ਰਵਾਇਤੀ ਸ੍ਰੋਤ (Conventional Sources of Energy)
  • Chapter 13 ਊਰਜਾ ਦੇ ਗੈਰ ਰਵਾਇਤੀ ਸੋਤ (Non-Conventional Sources of Energy)
  • Chapter 14 ਊਰਜਾ ਦਾ ਸੁਰੱਖਿਅਣ (Conservation of Energy)
  • Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ (Safe Work Environment)
  • Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ (Safety Laws, Accidents and First Aid)
  • Chapter 17 ਨਸ਼ਾ-ਮਾੜੇ ਪ੍ਰਭਾਵ (Drugs-Ill Effects-I)

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Book Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Environmental Education Guide for Class 11 PSEB ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦਾ ਕੀ ਮਹੱਤਵ ਹੈ ?
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰਿਆਂ ਨੂੰ ਘੱਟ ਕਰਦਾ ਹੈ। ਇਸਦੇ ਨਾਲ-ਨਾਲ ਚੰਗੇ ਵਾਤਾਵਰਣ ਵਿਚ ਕਰਮਚਾਰੀਆਂ ਨੂੰ ਵੱਧ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜਿਸਦੇ ਨਾਲ ਉਤਪਾਦਕਤਾ ਵਿਚ ਵਾਧਾ ਹੁੰਦਾ |

ਪ੍ਰਸ਼ਨ 2.
ਉਦਯੋਗਿਕ ਦੁਰਘਟਨਾਵਾਂ ਦੇ ਦੋ ਮੁੱਖ ਕਾਰਨ ਲਿਖੋ ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਅਸੁਰੱਖਿਅਕ ਕੰਮ ਵਾਤਾਵਰਣ, ਮਨੁੱਖੀ ਲਾਪਰਵਾਹੀ ਅਤੇ ਵੱਖ-ਵੱਖ ਤਰੀਕਿਆਂ ਦੇ ਵਿਵਸਾਇਕ ਖ਼ਤਰਿਆਂ ਦੇ ਸਿੱਟੇ ਵਜੋਂ ਹੁੰਦੀਆਂ ਹਨ।

ਪ੍ਰਸ਼ਨ 3.
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗਾਂ ਦੇ ਨਾਮ ਦੱਸੋ ।
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗ ਹਨ

  • ਪੂਰੀ ਰੋਸ਼ਨੀ
  • ਹਵਾਦਾਰੀ
  • ਸਫ਼ਾਈ ਅਤੇ ਘਰੇਲੂ ਪ੍ਰਬੰਧ |

ਪ੍ਰਸ਼ਨ 4.
ਕਾਰਜ ਸਥਾਨ `ਤੇ ਟਿਮਟਿਮਾਉਂਦੀਆਂ ਲਾਈਟਾਂ (Flickering lights) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਾਰਜ ਸਥਾਨ ‘ਤੇ ਟਿਮਟਿਮਾਉਂਦੀਆਂ ਲਾਈਟਾਂ ਦੇ ਕਾਰਨ ਅੱਖਾਂ ‘ਤੇ ਦਬਾਅ ਪੈਂਦਾ ਹੈ ਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁਦਰਤੀ ਹਵਾਦਾਰੀ ਕਿਵੇਂ ਬਣਦੀ ਹੈ ?
ਉੱਤਰ-
ਕੁਦਰਤੀ ਹਵਾਦਾਰੀ ਬਾਰੀਆਂ ਅਤੇ ਖੁੱਲ੍ਹੇ ਥਾਂ ਤੋਂ ਆਉਣ ਵਾਲੀ ਹਵਾ ਦੇ ਨਤੀਜੇ ਵਜੋਂ ਬਣਦੀ ਹੈ ।

ਪ੍ਰਸ਼ਨ 6.
ਚੰਗੇ ਘਰੇਲੂ-ਪ੍ਰਬੰਧ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਅਤੇ ਚੀਜ਼ਾਂ ਨੂੰ ਸਹੀ ਸਥਾਨ ‘ਤੇ ਅਤੇ ਵਿਵਸਥਿਤ ਢੰਗ ਨਾਲ ਰੱਖਣਾ ਸ਼ਾਮਲ ਹੈ।

ਪ੍ਰਸ਼ਨ 7.
ਵਰਕਸ਼ਾਪ (Workshop) ਕਿਸ ਨੂੰ ਆਖਦੇ ਹਨ ?
ਉੱਤਰ-
ਵਰਕਸ਼ਾਪ (Workshop) ਉਹ ਇਕਾਈ ਹੈ ਜਿੱਥੇ ਔਜ਼ਾਰਾਂ ਤੇ ਮਸ਼ੀਨਾਂ ਦੀ ਵਰਤੋਂ ਨਾਲ ਵਸਤੂਆਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਖ਼ਤਰੇ (Hazard) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਉਹ ਖ਼ਤਰਨਾਕ ਕਾਰਕ ਜਿਸਦੇ ਕਾਰਨ ਸੱਟ ਲੱਗੇ ਜਾਂ ਨੁਕਸਾਨ ਹੋਵੇ, ਉਸਨੂੰ ਖ਼ਤਰਾ ਕਹਿੰਦੇ ਹਾਂ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਤੇਜ਼ ਚਮਕਦਾਰ ਲਾਈਟਾਂ (Fluorescent Lights) ਦਾ ਕਾਰਜ-ਸਥਾਨ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਤੇਜ਼ ਚਮਕਦਾਰ ਲਾਈਟਾਂ (Fluorescent Lights) ਦੇ ਕਾਰਨ ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਸਾੜ, ਤਣਾਅ, ਥਕਾਵਟ ਆਦਿ ਬੁਰੇ ਪ੍ਰਭਾਵ ਹੁੰਦੇ ਹਨ। ਇਸ ਤੋਂ ਇਲਾਵਾ ਚਮੜੀ ਦਾ ਕੈਂਸਰ ਅਤੇ ਅਲਰਜੀ ਹੋ ਜਾਂਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਹਵਾਦਾਰੀ (Ventilation) ਕਿਸ ਨੂੰ ਆਖਦੇ ਹਨ ?
ਉੱਤਰ-
ਇਕ ਬੰਦ ਕਮਰੇ ਅਤੇ ਜਗਾ ਦੇ ਅੰਦਰ ਤਾਜ਼ਾ ਅਤੇ ਸਾਫ਼ ਹਵਾ ਦੇ ਪ੍ਰਬੰਧ ਨੂੰ ਹਵਾਦਾਰੀ ਕਹਿੰਦੇ ਹਨ।

ਪ੍ਰਸ਼ਨ 3.
ਤੇਜ਼ ਜਲਨਸ਼ੀਲ ਪਦਾਰਥਾਂ ਨੂੰ ਬਿਜਲਈ ਪਲੱਗਾਂ ਦੇ ਨੇੜੇ ਸਟੋਰ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਜਲਨਸ਼ੀਲ ਪਦਾਰਥ ਬੜੀ ਛੇਤੀ ਅੱਗ ਫੜ ਲੈਂਦੇ ਹਨ ਅਤੇ ਬਿਜਲਈ ਸਾਮਾਨ ਦੇ ਕੋਲ ਰੱਖਣ ‘ਤੇ ਇਨ੍ਹਾਂ ਵਿਚ ਭਿਆਨਕ ਅੱਗ ਲੱਗ ਸਕਦੀ ਹੈ। ਇਸ ਲਈ ਜਲਨਸ਼ੀਲ ਚੀਜ਼ਾਂ ਨੂੰ ਬਿਜਲਈ ਸਾਮਾਨ ਤੋਂ ਦੂਰ ਰੱਖਣਾ ਚਾਹੀਦਾ ਹੈ। .

ਪ੍ਰਸ਼ਨ 4.
ਇੱਕ ਚਾਲਕ ਨੂੰ ਏਨ (ਸੁਰੱਖਿਆ-ਕੋਟ) ਕਿਉਂ ਪਹਿਨਣਾ ਚਾਹੀਦਾ ਹੈ ?
ਉੱਤਰ-
ਕਰਮਚਾਰੀ ਨੂੰ ਕਾਰਜ ਖੇਤਰ ਵਿਚ ਕਿਸੇ ਵੀ ਪ੍ਰਕਾਰ ਦੀਆਂ ਵਿਕਿਰਣਾਂ, ਅਮਲ ਅਤੇ ਊਰਜਾ ਫੁੱਟਣ ਦੇ ਨਤੀਜੇ ਵਜੋਂ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਕਵਚ ਦੇ ਰੂਪ ਵਿਚ ਏਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਮੁੱਖ ਕੰਮ-ਕਾਜੀ ਖ਼ਤਰਿਆਂ ਦੀ ਸੂਚੀ ਬਣਾਓ ।
ਉੱਤਰ-
ਕੰਮ-ਕਾਜੀ ਖ਼ਤਰਿਆਂ ਦੇ ਹੇਠ ਲਿਖੇ ਪ੍ਰਕਾਰ ਹਨ

  • ਭੌਤਿਕ ਖ਼ਤਰੇ (Physical Hazards)-ਇਹ ਵਾਤਾਵਰਣ ਦੀਆਂ ਸਥਿਤੀਆਂ ਜਿਵੇਂਪ੍ਰਕਾਸ਼, ਊਸ਼ਮਾ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਹਨ ।
  • ਮਨੋਵਿਗਿਆਨਿਕ ਖ਼ਤਰੇ (Psychological Hazards)-ਸਭ ਤੋਂ ਵੱਡਾ ਮਨੋਵਿਗਿਆਨਿਕ ਖ਼ਤਰਾ ਤਣਾਅ ਹੈ।
  • ਰਸਾਇਣਕ ਖ਼ਤਰੇ (Chemical Hazards)-ਇਹ ਰਸਾਇਣਾਂ ਦੀ ਵਰਤੋਂ ਅਤੇ ਸੰਭਾਲ ਦੇ ਦੌਰਾਨ ਪੈਦਾ ਹੋਣ ਵਾਲੇ ਖ਼ਤਰੇ ਹਨ।
  • ਮਸ਼ੀਨੀ ਖ਼ਤਰੇ (Mechanical Hazards)-ਅਸੁਰੱਖਿਅਕ ਮਸ਼ੀਨੀ ਸਥਿਤੀਆਂ ਦੇ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਮਸ਼ੀਨੀ ਖ਼ਤਰੇ ਕਹਾਉਂਦੇ ਹਨ।
  • ਬਿਜਲਈ ਖ਼ਤਰੇ (Electrical Hazards)-ਬਿਜਲੀ ਨਾਲ ਸੰਬੰਧਿਤ ਖ਼ਤਰੇ, ਜਿਵੇਂਸ਼ਾਰਟ-ਸਰਕਟ, ਚਿੰਗਾਰੀ ਅਤੇ ਬਿਜਲੀ ਰੋਧਕਤਾ ਵਿਚ ਗੜਬੜੀ ਸ਼ਾਮਲ ਹੈ।
  • ਜੈਵਿਕ ਖ਼ਤਰੇ (Biological Hazards)-ਰੋਗ ਦੇ ਵਾਹਨ ਵਜੋਂ ਕੰਮ ਕਰਨ ਵਾਲੇ ਕਾਰਕ, ਜਿਵੇਂ-ਬੈਕਟੀਰਿਆ, ਫਫੰਦੀ, ਕੀੜਿਆਂ ਨਾਲ ਸੰਬੰਧਿਤ ਖ਼ਤਰੇ ਜੈਵਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 6.
ਰੇਡੀਏਸ਼ਨ ਦੇ ਪ੍ਰਭਾਵ ਕਾਰਨ ਭਵਿੱਖ ਦੀਆਂ ਪੀੜੀਆਂ (Future Generation) ਕਿਵੇਂ ਪ੍ਰਭਾਵਿਤ ਹੋ ਸਕਦੀਆਂ ਹਨ ?
ਉੱਤਰ-
ਉੱਚ ਊਰਜਾ ਵਾਲੀਆਂ ਆਇਨੀਕਰਨ ਵਿਕਿਰਣਾਂ (lonising radiation) ਦੇ ਕਾਰਨ ਕੰਮ ਕਰਨ ਵਾਲੇ ਅਤੇ ਹੋਰਨਾਂ ਲੋਕਾਂ ਵਿੱਚ ਕੈਂਸਰ ਹੱਡੀਆਂ, ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦੇ ਇਲਾਵਾ ਦਿਲ ਅਤੇ ਦਿਮਾਗੀ ਵਿਕਾਰ ਅਤੇ ਦੋਸ਼ ਪੈਦਾ ਹੋ ਜਾਂਦੇ ਹਨ । ਇਨ੍ਹਾਂ ਵਿਕੀਰਣਾਂ ਦੇ ਪ੍ਰਭਾਵ ਦੇ ਫਲਸਰੂਪ ਡੀ.ਐਨ.ਏ ਵਿੱਚ ਮਿਉਟੇਸ਼ਨ ਪੈਦਾ ਹੋ ਜਾਂਦੇ ਹਨ ਅਤੇ ਇਹ ਅਨੁਵੰਸ਼ਿਕ ਪਰਿਵਰਤਨ ਇਕ ਪੀੜੀ ਤੋਂ ਅਗਲੀ ਪੀੜ੍ਹੀ ਵਿੱਚ ਚਲੇ ਜਾਂਦੇ ਹਨ ਜਿਸ ਦੇ ਫਲਸਰੂਪ ਪੈਦਾ ਹੋਣ ਵਾਲੇ ਸ਼ਿਸ਼ੂਆਂ ਵਿਚ ਕਈ ਪ੍ਰਕਾਰ ਦੀਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਉੱਚਿਤ ਰੋਸ਼ਨੀ ਦੀ ਭੂਮਿਕਾ ਉੱਪਰ ਛੋਟਾ ਜਿਹਾ ਨੋਟ ਲਿਖੋ ।
ਉੱਤਰ-
ਕਿਸੇ ਵੀ ਪ੍ਰਕਿਰਿਆ ਨੂੰ ਕਿਰਿਆਤਮਕ ਕਰਨ ਲਈ ਰੋਸ਼ਨੀ ਦਾ ਬੜਾ ਮਹੱਤਵ ਹੈ। ਕਿਸੇ ਵੀ ਕਿਰਿਆ ਦਾ ਹੋਣਾ ਅੱਖਾਂ ‘ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦਾ ਹੈ।
ਰੋਸ਼ਨੀ ਸਾਡੀਆਂ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜ ਸਥਾਨ ‘ਤੇ ਜ਼ਿਆਦਾ ਮਾਤਰਾ ਵਿਚ ਰੋਸ਼ਨੀ ਆਦਮੀ ਨੂੰ ਕੁੱਝ ਸਮੇਂ ਲਈ ਅੰਨ੍ਹਾਂ ਕਰ ਸਕਦੀ ਹੈ। ਰੋਸ਼ਨੀ ਦੀ ਮਾਤਰਾ ਇੰਨੀ ਬਹੁਤ ਹੁੰਦੀ ਹੈ ਕਿ ਕਰਮਚਾਰੀ ਆਪਣੀਆਂ ਅੱਖਾਂ ‘ਤੇ ਦਬਾਅ ਨਾ ਮਹਿਸੂਸ ਕਰੇ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਸਕੇ। ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪ੍ਰਵਰਤਕ ਚਕਾਚੌਂਧ ਪੈਦਾ ਕਰਦੇ ਹਨ। ਜਿਸ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ। ਚਕਾਚੌਂਧ ਵਾਲੀ ਰੋਸ਼ਨੀ ਅਤੇ ਜਗਮਗ ਕਰਦੀ ਬਿਜਲੀ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੂਰੀ ਰੋਸ਼ਨੀ ਦੀ ਥੁੜ੍ਹ ਵਿਚ ਸਿਰ-ਪੀੜ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਯਾਦਦਾਸ਼ਤ ਵਿਚ ਕਮੀ, ਚਮੜੀ ਦੇ ਰੋਗ ਆਦਿ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਉੱਚਿਤ ਹਵਾਦਾਰੀ (Proper Ventilation) ਦੀ ਜ਼ਰੂਰਤ ਦੀ ਸੰਖੇਪ ਰੂਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਚਿਤ ਹਵਾਦਾਰੀ ਦਾ ਮੁੱਖ ਉਦੇਸ਼ ਕਾਰਜ ਸਥਲ ‘ਤੇ ਤਾਜ਼ੀ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਕਰਨਾ ਹੈ। ਜਿਹੜੇ ਉਦਯੋਗਾਂ ਦੇ ਨਿਰਮਾਣ ਸਮੇਂ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੈ, ਉੱਥੇ ਉੱਚਿਤ ਹਵਾਦਾਰੀ ਜ਼ਿਆਦਾ ਜ਼ਰੂਰੀ ਹੈ। ਉੱਚਿਤ ਹਵਾਦਾਰੀ ਦੀ ਥੁੜ੍ਹ ਕੰਮ ਵਾਲੀ ਜਗ੍ਹਾ ਨੂੰ ਅਸੁਵਿਧਾਜਨਕ ਅਤੇ ਅਸੁਰੱਖਿਅਕ ਬਣਾਉਂਦੀ ਹੈ। ਪੂਰੀ ਹਵਾਦਾਰੀ ਦੀ ਥੁੜ ਵਿਚ ਸਾਹ ਕਿਰਿਆ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਦੁਆਰਾ ਪੈਦਾ ਕੀਤੀ ਗਈ ਉਰਜਾ ਦੇ ਚੰਗੇ ਵਿਕਾਸ ਦੀ ਕਮੀ ਨਾਲ ਕੰਮ ਵਾਲੀ ਜਗ੍ਹਾ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕਰਮਚਾਰੀਆਂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਚਿਤ ਹਵਾਦਾਰੀ ਦੇ ਪਰਿਣਾਮ ਵਜੋਂ ਸੁਵਿਧਾਜਨਕ ਵਾਤਾਵਰਣ ਅਤੇ ਸੁਰੱਖਿਅਕ ਵਾਤਾਵਰਣ ਮਿਲਦਾ ਹੈ ਜਿਸ ਨਾਲ ਕਰਮਚਾਰੀਆਂ ਦੀ ਥਕਾਵਟ ਦੂਰ ਹੁੰਦੀ ਹੈ|ਉੱਚਿਤ ਹਵਾਦਾਰੀ ਸਾਹ ਲਈ ਪੂਰੀ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਊਰਜਾ, ਧੂੜ, ਧੂੰਆਂ, ਨਮੀ ਆਦਿ ਨੂੰ ਇਕੱਠਿਆਂ ਹੋਣ ਤੋਂ ਰੋਕਦੀ ਹੈ।

ਪ੍ਰਸ਼ਨ 3.
ਚੰਗਾ ਘਰੇਲੂ-ਪ੍ਰਬੰਧ (Good House Keeping) ਉਦਯੋਗਿਕ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਕਿਵੇਂ ਘਟਾਉਂਦਾ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਚੀਜ਼ਾਂ ਨੂੰ ਉਨ੍ਹਾਂ ਦੇ ਸਹੀ ਟਿਕਾਣਿਆਂ ‘ਤੇ ਟਿਕਾ ਕੇ ਰੱਖਿਆ ਜਾਂਦਾ ਹੈ। ਉਦਯੋਗਾਂ ਵਿਚ ਉਪਯੋਗ ਹੋਣ ਵਾਲੀਆਂ ਜ਼ਹਿਰੀਲੀਆਂ ਅਭਿਕਿਰਿਆਵਾਂ, ਜਲਨਸ਼ੀਲ ਚੀਜ਼ਾਂ, ਜਿਵੇਂ-LPG ਸਿਲੰਡਰ, ਡੀਜ਼ਲ, ਪੈਟਰੋਲ ਨੂੰ ਸਹੀ ਥਾਂ ‘ਤੇ ਰੱਖਣ ਨਾਲ ਉਦਯੋਗਿਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਚੰਗੇ ਘਰੇਲੂ ਪ੍ਰਬੰਧ ਦੇ ਕਾਰਨ ਕਾਰਜ ਕੁਸ਼ੀਲਤਾ ਵਧਦੀ ਹੈ, ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਕਿੱਤਾਮਈ ਹਾਦਸਿਆਂ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ ।

ਪ੍ਰਸ਼ਨ 4.
ਘਰ ਵਿੱਚ ਅਪਨਾਉਣ ਯੋਗ ਸੁਰੱਖਿਆ ਸਾਵਧਾਨੀਆਂ (Safety Precautions) ਦੀ ਸੂਚੀ ਬਣਾਓ।
ਉੱਤਰ-
ਘਰ ਵਿਚ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ –

  • ਗੈਸ ਪਾਈਪਾਂ ਦੀ ਲਗਾਤਾਰ ਦੇਖ-ਰੇਖ, ਗੈਸ ਕੱਢਣ ਲਈ ਵਧੀਆ ਪ੍ਰਬੰਧ, ਲੀਕੇਜ ਅਤੇ ਅੱਗ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਜ਼ਹਿਰੀਲੇ ਪਦਾਰਥ, ਦਵਾਈਆਂ, ਤੇਜ਼ਾਬ, ਬਿਜਲੀ ਦੇ ਯੰਤਰ, ਤੇਜ਼ ਧਾਰ ਵਾਲੇ ਯੰਤਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੇ ਚਾਹੀਦੇ ਹਨ।
  • ਬਿਜਲੀ ਦੇ ਸਰਕਟਾਂ ਦੇ ਬਾਰੇ ਵਿਚ ਸੁਰੱਖਿਆ ਸਾਵਧਾਨੀ ਨੂੰ ਪੂਰੀ ਤਰ੍ਹਾਂ ਲਾਜ਼ਮੀ ਕਰਨਾ ਚਾਹੀਦਾ ਹੈ, ਜਿਵੇਂ- ਬਿਜਲੀ ਦੀ ਵਧੀਆ ਅਰਬਿੰਗ (Earthing), ਸ਼ਾਰਟ-ਸਰਕਟਾਂ ਦਾ ਪਤਾ ਹੋਣਾ, ਦੁਰਘਟਨਾ ਵੇਲੇ ਦੀ ਰੋਕਥਾਮ ਲਈ ਤਰੀਕਿਆਂ ਦਾ ਪਤਾ ਹੋਣਾ ਆਦਿ।
  • ਘਰ ਵਿਚ ਰਹਿਣ ਵਾਲਿਆਂ ਨੂੰ ਵਧੀਆ ਸਥਿਤੀ ਵਿਚ ਰੱਖਣ ਲਈ ਘਰ ਦੀ ਪੂਰੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।

ਪ੍ਰਸ਼ਨ 5.
ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੱਟਾਂ-ਚੋਟਾਂ ਤੋਂ ਕਿਵੇਂ ਬਚ ਸਕਦੇ ਹਨ ?
ਉੱਤਰ-
ਵਰਕਸ਼ਾਪ ਵਿੱਚ ਕਰਮਚਾਰੀ ਤੈਅ ਕੀਤੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕਰਕੇ ਦੁਰਘਟਨਾਵਾਂ ਨੂੰ ਟਾਲ ਸਕਦੇ ਹਨ। ਕਰਮਚਾਰੀਆਂ ਨੂੰ ਮਸ਼ੀਨੀ ਸੁਰੱਖਿਆ ਕਵਚ ਜਿਵੇਂ-ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਪਾਉਣੇ ਚਾਹੀਦੇ ਹਨ। ਮਾਨਕ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਪਯੋਗ ਤੋਂ ਬਾਅਦ ਯੰਤਰਾਂ ਨੂੰ ਉਨ੍ਹਾਂ ਦੀ ਸਹੀ ਜਗਾ ‘ਤੇ ਰੱਖ ਦੇਣਾ ਚਾਹੀਦਾ ਹੈ। ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।

ਪ੍ਰਸ਼ਨ 6.
ਇੱਕ ਕਾਰਜ-ਥਾਂ (Worksite) ‘ਤੇ ਕਿਹੜੀਆਂ-ਕਿਹੜੀਆਂ ਸੁਰੱਖਿਆ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਕੰਮ ਦੀ ਜਗਾ ਉਹ ਜਗਾ ਹੈ ਜਿੱਥੇ ਬੰਨ, ਇਮਾਰਤਾਂ, ਪੁਲ, ਸੜਕਾਂ ਦਾ ਨਿਰਮਾਣ ਅਤੇ ਖਾਨਾਂ ਦਾ ਕਾਰਜ ਚਲ ਰਿਹਾ ਹੋਵੇ। ਇੱਥੇ ਵੱਡੀ ਸੰਖਿਆ ਵਿਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਇਸ ਲਈ ਇਨ੍ਹਾਂ ਕਾਰਜ ਖੇਤਰਾਂ ‘ਤੇ ਸੁਰੱਖਿਆ ਦੇ ਵਧੀਆ ਨਿਯਮ ਵਰਤੇ ਜਾਣੇ ਚਾਹੀਦੇ ਹਨ। ਕਾਰਜ ਖੇਤਰ ‘ਤੇ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  1. ਬੰਨ੍ਹਾਂ ਅਤੇ ਸੁਰੱਖਿਆ ਖੇਤਰਾਂ ਵਿਚ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  2. ਨਿਰਮਾਣ ਖੇਤਰ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਖ਼ਤਰੇ ਦਾ ਪਤਾ ਚਲ ਸਕੇ।
  3. ਮਜ਼ਦੂਰਾਂ ਨੂੰ ਸਰੀਰਕ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
  4. ਭਾਰੀ ਵਜ਼ਨ ਉੱਪਰ ਚੁੱਕਣ ਵਾਲੀਆਂ ਕੁੰਨਾਂ ਦੀਆਂ ਤਾਰਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
  5. ਬਿਜਲੀ ਵੰਡਣ ਤੋਂ ਪਹਿਲਾਂ ਲਾਇਨਾਂ ਦੀ ਜਾਂਚ ਨਾਲ ਬਿਜਲੀ ਕਰੰਟ ਤਾਂ ਜੋ ਅੱਗ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  6. ਦੂਰ-ਦਰਾਜ ਦੇ ਕਾਰਜ ਖੇਤਰਾਂ ਵਿਚ ਸ਼ੁਰੂਆਤੀ ਇਲਾਜ ਅਤੇ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
  7. ਕਾਰਜ ਖੇਤਰ ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 7.
ਬਿਜਲਈ ਖ਼ਤਰਿਆਂ ਦਾ ਸੰਖੇਪ ਵੇਰਵਾ ਦਿਓ।
ਉੱਤਰ-
ਬਿਜਲਈ ਖ਼ਤਰਿਆਂ ਵਿਚ ਬਿਜਲੀ ਦੇ ਝਟਕਿਆਂ ਨਾਲ ਤੱਤਕਾਲ ਮੌਤ ਹੋ ਜਾਂਦੀ ਹੈ। ਸੜਨ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਇਸ ਤਰ੍ਹਾਂ ਦੇ ਖ਼ਤਰਿਆਂ ਵਿਚ ਸ਼ਾਰਟ ਸਰਕਟ, ਬਿਜਲੀ ਦੀਆਂ ਚਿੰਗਾਰੀਆਂ, ਢਿੱਲੇ ਸੰਯੋਜਨ, ਮਸ਼ੀਨਾਂ ਦੇ ਅਣਉੱਚਿਤ ਭੂ-ਸੰਪਰਕ ਤਾਰ, ਹਾਈ ਵੋਲਟੇਜ ਵਾਲੇ ਯੰਤਰਾਂ ਦਾ ਅਵਿਵਸਥਿਤ ਨਿਰਮਾਣ ਅਤੇ ਵਾਂਸਫਾਰਮਰ ਅਤੇ ਖੰਭਿਆਂ ਦਾ ਅਸੁਰੱਖਿਅਤ ਲਗਾਉਣਾ ਆਦਿ ਸ਼ਾਮਿਲ ਹਨ। ਬਿਜਲਈ ਖ਼ਤਰਿਆਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  • ਕਿਸੇ ਬਿਜਲਈ ਯੰਤਰ ‘ਤੇ ਕੰਮ ਕਰਦੇ ਸਮੇਂ ਜਾਂ ਉਸਦੀ ਮੁਰੰਮਤ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਜਾਂ ਬਿਜਲੀ ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।
  • ਕਰਮਚਾਰੀਆਂ ਨੂੰ ਬਿਜਲਈ ਖ਼ਤਰਿਆਂ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
  • ਬਿਜਲੀ ਸੰਬੰਧੀ ਗੜਬੜੀਆਂ ਨੂੰ ਠੀਕ ਕਰਨ ਲਈ ਸਿਰਫ਼ ਸਿਖਲਾਈ ਪ੍ਰਾਪਤ ਕਰਮਚਾਰੀ ਨੂੰ ਹੀ ਕਾਰਜ ਕਰਨ ‘ਤੇ ਰੱਖਣਾ ਚਾਹੀਦਾ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦੇ ਅੰਗਾਂ ਵਜੋਂ ਉੱਚਿਤ ਰੋਸ਼ਨ (Proper Light) ਅਤੇ ਢੁੱਕਵੀਂ ਹਵਾਦਾਰੀ (Proper Ventilation) ਦੀ ਚਰਚਾ ਕਰੋ।
ਉੱਤਰ-
ਕੰਮ ਦਾ ਇਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤ ਹੋਵੇ ਅਤੇ ਦੁਰਘਟਨਾਵਾਂ ਤੋਂ ਸੁਰੱਖਿਅਤ ਹੋਵੇ, ਉਸ ਨੂੰ ਸੁਰੱਖਿਅਤ ਕਾਰਜ ਵਾਤਾਵਰਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਕਾਰਜ ਕਰਨ ਦੀ ਸਮਰੱਥਾ ਵਧਦੀ ਹੈ। ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਉਦਯੋਗਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ। ਸੁਰੱਖਿਅਤ ਕੰਮ-ਵਾਤਾਵਰਣ ਵਿਚ ਪੂਰੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਪ੍ਰਮੁੱਖ ਹਿੱਸੇ ਹਨ ।

ਜਿਨ੍ਹਾਂ ਦੇ ਪ੍ਰਭਾਵ ਹੇਠ ਲਿਖੇ ਹਨ –
1. ਉੱਚਿਤ ਰੋਸ਼ਨੀ (Proper Light) -ਕਿਸੇ ਵੀ ਕਾਰਜ ਨੂੰ ਕਰਦੇ ਸਮੇਂ ਅੱਖਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਰੋਸ਼ਨੀ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ। ਇਸ ਤਰ੍ਹਾਂ ਪੂਰੀ ਰੋਸ਼ਨੀ ਅੱਖਾਂ ਵਲੋਂ ਕਾਰਜ ਕਰਨ ਲਈ ਬਹੁਤ ਜ਼ਰੂਰੀ ਹੈ। ਕਾਰਜ ਸਥਾਨ ਤੇ ਤੇਜ਼ ਰੋਸ਼ਨੀ ਦਾ ਹੋਣਾ ਵਿਅਕਤੀ ਨੂੰ ਥੋੜ੍ਹੀ ਦੇਰ ਲਈ ਅੰਨਾ ਬਣਾ ਸਕਦਾ ਹੈ। ਇਸ ਲਈ ਸੁਰੱਖਿਅਤ ਕਾਰਜ ਵਾਤਾਵਰਣ ਨੂੰ ਯਕੀਨੀ ਬਨਾਉਣ ਲਈ ਪੂਰੀ ਰੋਸ਼ਨੀ ਦਾ ਇੰਤਜਾਮ ਬਹੁਤ ਜ਼ਰੂਰੀ ਹੈ।

ਕਾਰਜ ਖੇਤਰ ਵਿਚ ਉੱਚਿਤ ਰੂਪ ਨਾਲ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਮਸ਼ੀਨਾਂ ਦੇ ਉਪਯੋਗ ਵਿਚ, ਵੱਖ-ਵੱਖ ਉਪਕਰਨਾਂ ਨੂੰ ਸੰਭਾਲਣ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਾ ਕਰਨ ਅਤੇ ਕਾਰਜ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ‘ਤੇ ਕੋਈ ਦਬਾਅ ਨਾ ਹੋਵੇ। ਜਿੱਥੋਂ ਤਕ ਸੰਭਵ ਹੋਵੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪਰਵਰਤਕ ਅਤੇ ਤੀਜੀਪਤ ਰੋਸ਼ਨੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਸਥਿਤੀ ਵਿਚ ਸਿਰ ਦਰਦ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਮਾਨਸਿਕ ਪਰੇਸ਼ਾਨੀ, ਯਾਦਦਾਸ਼ਤ ਵਿਚ ਕਮੀ, ਚਮੜੀ ਆਦਿ ਦੇ ਰੋਗ ਦੇਖਣ ਨੂੰ ਮਿਲਦੇ ਹਨ।
ਇਸ ਤਰ੍ਹਾਂ ਕਰਮਚਾਰੀਆਂ ਦੀ ਸੁਵਿਧਾ ਅਨੁਸਾਰ ਰੋਸ਼ਨੀ ਦੀ ਮਾਤਰਾ ਅਤੇ ਕਿਸਮ ਦੀ ਉੱਚਿਤ ਇੰਤਜਾਮ ਨਾਲ ਉਨ੍ਹਾਂ ਤੋਂ ਉੱਚ ਸਤਰ ਦੀ ਕਾਰਜ ਸਮਰੱਥਾ ਦੀ ਉਮੀਦ ਕਰ ਸਕਦੇ ਹਾਂ ।

2. ਢੁੱਕਵੀਂ ਹਵਾਦਾਰੀ (Proper Ventilation)-ਹਵਾਦਾਰੀ ਦਾ ਮੁੱਖ ਉਦੇਸ਼ ਕਿਸੇ ਬੰਦ ਕਮਰੇ ਜਾਂ ਜਗਾ ਦੇ ਅੰਦਰ ਤਾਜ਼ੀ ਅਤੇ ਸ਼ੁੱਧ ਹਵਾ ਲਈ ਜਗਾ ਰੱਖਣੀ ਹੈ। ਜਿਹੜੇ ਉਦਯੋਗਾਂ ਵਿਚ ਨਿਰਮਾਣ ਪ੍ਰਕਿਰਿਆਵਾਂ ਦੇ ਦੌਰਾਨ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੋਵੇ, ਉਸ ਥਾਂ ਉੱਚਿਤ ਹਵਾਦਾਰੀ ਦੀ ਜ਼ਿਆਦਾ ਜ਼ਰੂਰਤ ਹੈ। ਉੱਚਿਤ ਹਵਾਦਾਰੀ ਦੀ ਅਣਹੋਂਦ ਵਿਚ ਕੰਮ ਵਾਲੀ ਜਗਾ ‘ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣ ਦੇ ਨਾਲ-ਨਾਲ ਪੈਦਾ ਹੋਏ ਤਾਪ ਦੀ
ਨਿਕਾਸੀ ਨਾ ਹੋਣ ਦੇ ਕਾਰਨ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਹਨਾਂ ਔਖੀਆਂ ਘੜੀਆਂ ਵਿਚ ਕਾਰਜ-ਖੇਤਰ ਅਸੁਵਿਧਾਜਨਕ ਅਤੇ ਅਸੁਰੱਖਿਅਕ ਜਗ੍ਹਾ
ਵਿਚ ਬਦਲ ਜਾਂਦਾ ਹੈ ਜਿੱਥੇ ਕਰਮਚਾਰੀਆਂ ਲਈ ਕਾਰਜ ਕਰਨਾ ਔਖਾ ਹੋ ਜਾਂਦਾ ਹੈ।

ਉੱਚਿਤ ਹਵਾਦਾਰੀ ਨਾ ਹੋਣ ਦੇ ਕਾਰਨ ਕਰਮਚਾਰੀ ਸਾਹ ਕਿਰਿਆ ਸੰਬੰਧੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਧੀਆ ਹਵਾਦਾਰੀ ਦੇਣ ਲਈ ਕਾਰਜ ਖੇਤਰ ਖੁੱਲਾ ਅਤੇ ਹਵਾਦਾਰ ਬਣਾਉਣਾ ਚਾਹੀਦਾ ਹੈ। ਇਸਦੇ ਲਈ ਚੰਗੀ ਮਾਤਰਾ ਵਿਚ ਬੂਹੇ ਅਤੇ ਬਾਰੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੰਦਰ ਦੀ ਗੰਦੀ ਹਵਾ ਨੂੰ ਬਾਹਰ ਕੱਢਣ ਲਈ ਨਿਕਾਸੀ ਪੱਖੇ ਲਾਉਣੇ ਚਾਹੀਦੇ ਹਨ। ਵਾਤਾਵਰਣ ਦੇ ਅਨੁਕੂਲ ਪ੍ਰਣਾਲੀ ਵਿਚ ਦੁਬਾਰਾ ਪਰਿਸੰਚਰਣ ਤੋਂ ਪਹਿਲਾਂ ਹਵਾ-ਫਿਲਟਰ ਹੋਣੀ ਚਾਹੀਦੀ ਹੈ। ਉੱਚਿਤ ਹਵਾਦਾਰੀ ਕਰਮਚਾਰੀਆਂ ਨੂੰ ਕੰਮ ਕਰਨ ਲਈ ਵਧੀਆ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਂਦਾ ਹੈ। ਜਿਸ ਨਾਲ ਕਰਮਚਾਰੀਆਂ ਦੀ ਬਕਾਵਟ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਦੀ ਪੂਰਤੀ ਕਰਦਾ ਹੈ । ਇਸ ਤਰ੍ਹਾਂ ਲੋੜੀਂਦੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਕਾਰਜ ਸਮਰੱਥਾ ਅਤੇ ਉਤਪਾਦਨ ਵਿਚ ਵਾਧੇ ਲਈ ਬਹੁਤ ਜਰੂਰੀ ਹਨ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਸਫ਼ਾਈ ਤੇ ਚੰਗਾ ਘਰੇਲੂ-ਪ੍ਰਬੰਧ ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਸਫ਼ਾਈ ਤੇ ਚੰਗੇ ਘਰੇਲੂ-ਪ੍ਰਬੰਧ ਨਾਲ ਕਾਰਜ ਖੇਤਰ ਨੂੰ ਸੁਰੱਖਿਅਤ ਅਤੇ ਸੁਖਾਵਾਂ ਬਣਾਇਆ ਜਾ ਸਕਦਾ ਹੈ। ਸਾਫ਼-ਸਫ਼ਾਈ (Cleanliness)-ਸਾਫ਼ ਕਾਰਜ ਵਾਤਾਵਰਣ ਕਰਮਚਾਰੀਆਂ ਦੀ ਸਮਰੱਥਾ ਅਤੇ ਇਕਾਗਰਤਾ ਵਿਚ ਵਾਧਾ ਕਰਦਾ ਹੈ। ਇਸਦੇ ਨਾਲ-ਨਾਲ ਸਫ਼ਾਈ, ਸਿਹਤ ਲਈ ਵੀ ਮਹੱਤਵਪੂਰਨ ਹੈ। ਕਾਰਜ ਖੇਤਰ ’ਤੇ ਸਾਫ਼-ਸਫ਼ਾਈ ਬਿਮਾਰੀਆਂ, ਦੁਰਘਟਨਾਵਾਂ ਤੋਂ ਬਚਾਓ ਅਤੇ ਯੰਤਰਾਂ ਦੇ ਸੁਰੱਖਿਅਤ ਰੱਖ-ਰਖਾਉ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਕਾਰਜ ਖੇਤਰ ਦਾ ਵਾਤਾਵਰਣ ਸੁਰੱਖਿਅਤ ਅਤੇ ਸੁਖਾਵਾਂ ਬਣ ਜਾਂਦਾ ਹੈ।

ਕਾਰਜ ਖੇਤਰ ਦੀ ਸਾਫ਼-ਸਫ਼ਾਈ ਬਣਾਈ ਰੱਖਣ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ –

  1. ਕਾਰਜ ਖੇਤਰ, ਅਰਾਮ ਖੇਤਰ, ਫਰਨੀਚਰ, ਮਸ਼ੀਨਾਂ ਅਤੇ ਯੰਤਰਾਂ ਦੀ ਸਾਫ਼-ਸਫ਼ਾਈ ਲਈ ਕਾਰਜ ਖੇਤਰ ’ਤੇ ਕਰਮਚਾਰੀਆਂ ਨੂੰ ਆਪਣੀ ਮਰਜ਼ੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ।
  2. ਕਾਰਜ ਖੇਤਰ ਤੇ ਫਾਲਤੂ ਚੀਜ਼ਾਂ, ਜਿਵੇਂ ਕਾਗਜ਼, ਰਬੜ ਦੇ ਟੁਕੜੇ, ਪਲਾਸਟਿਕ ਦੇ ਟੁਕੜਿਆਂ, ਫਾਇਲਾਂ ਆਦਿ ਨੂੰ ਕੁੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ।
  3. ਕੰਟੀਨ, ਕਰਮਚਾਰੀ ਕਮਰਾ, ਆਰਾਮ ਕਮਰਾ ਅਤੇ ਹੋਰ ਥਾਂਵਾਂ ‘ਤੇ ਲੋੜੀਂਦੀ ਸੰਖਿਆ ਵਿਚ ਕੂੜੇਦਾਨ ਰੱਖਣੇ ਚਾਹੀਦੇ ਹਨ।
  4. ਕਾਰਜ ਖੇਤਰ ਨੂੰ ਸਾਫ਼ ਰੱਖਣ ਲਈ ਖਾਣ ਦੀਆਂ ਵਸਤਾਂ ਇੱਧਰ-ਉੱਧਰ ਨਹੀਂ ਸੁੱਟਣੀਆਂ ਚਾਹੀਦੀਆਂ ਅਤੇ ਗੁਸਲਖਾਨੇ ਅਤੇ ਸ਼ੌਚਾਲਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ।
  5. ਸੁਖਮ ਜੀਵਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਫ ਵਾਤਾਵਰਣ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਂਦਾ ਹੈ। ਸਾਫ ਵਾਤਾਵਰਣ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ ਉਤਪਾਦਨ ਵਧਾਉਣ ਵਿਚ ਵੀ ਸਹਾਇਕ ਹੁੰਦਾ ਹੈ।

ਚੰਗਾ ਘਰੇਲੂ-ਪ੍ਰਬੰਧ (Good House Keeping)-ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਦੇ ਨਾਲ-ਨਾਲ ਚੀਜ਼ਾਂ ਨੂੰ ਸਹੀ ਜਗ੍ਹਾ ‘ਤੇ ਟਿਕਾਉਣਾ ਵੀ ਸ਼ਾਮਿਲ ਹੈ|ਚੰਗਾ ਘਰੇਲੂ-ਪ੍ਰਬੰਧ ਸੱਟਾਂ ਅਤੇ ਦੁਰਘਟਨਾਵਾਂ ਰੋਕਣ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਵਿਵਸਥਿਤ ਕਾਰਜ ਖੇਤਰ ਨਾ ਹੋਣ ਤੇ ਉਤਸ਼ਾਹਹੀਨ ਵਾਤਾਵਰਣ ਪੈਦਾ ਹੁੰਦਾ ਹੈ। ਖਿੱਲਰੇ ਹੋਏ ਕਾਗਜ਼, ਉਤਪਾਦ ਅਤੇ ਯੰਤਰ ਕਾਰਜ ਸਮਰੱਥਾ ਨੂੰ ਘੱਟ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਕਰਦੇ ਹਨ। ਅਵਿਵਸਥਾ ਦੀ ਸਥਿਤੀ ਵਿਚ ਚੀਜ਼ਾਂ ਅਤੇ ਸਥਾਨਾਂ ਦੀ ਉੱਚਿਤ ਵਰਤੋਂ ਸੰਭਵ ਨਹੀਂ ਹੋ ਸਕਦੀ। ਇਸਦੇ ਨਾਲ-ਨਾਲ ਕੁੱਝ ਹਾਨੀਕਾਰਕ ਵਸਤੂਆਂ, ਜਿਵੇਂ ਪੁਰਾਣੀਆਂ ਕਿੱਲਾਂ, ਕੱਚ ਦੇ ਟੁੱਕੜੇ, ਤਾਰਾਂ, ਬਿਜਲੀ ਯੰਤਰ ਆਦਿ ਸੱਟਾਂ ਅਤੇ ਦੁਰਘਟਨਾਵਾਂ ਦੇ ਕਾਰਨ ਬਣ ਸਕਦੇ ਹਨ। ਜਲਣਸ਼ੀਲ ਅਤੇ ਜ਼ਹਿਰੀਲੀਆਂ ਵਸਤੂਆਂ ਨੂੰ ਗਲਤ ਜਗ੍ਹਾ ‘ਤੇ ਰੱਖਿਆ ਜਾਣਾ ਗੰਭੀਰ ਉਦਯੋਗਿਕ ਵਿਨਾਸ਼ਕਾਰੀ ਮੁਸੀਬਤਾਂ ਦਾ ਕਾਰਨ ਬਣਦਾ ਹੈ। ਇਹਨਾਂ ਸਭ ਮੁਸੀਬਤਾਂ ਦਾ ਹੱਲ ਸਿਰਫ ਚੰਗਾ ਘਰੇਲ-ਪਬੰਧ ਹੀ ਹੈ।

ਚੰਗੇ ਘਰੇਲ-ਪਬੰਧ ਦੇ ਨਤੀਜੇ ਵਜੋਂ ਸਮੇਂ ਦੇ ਨਾਲ-ਨਾਲ ਵਸਤੂਆਂ ਦਾ ਸਦਉਪਯੋਗ ਹੁੰਦਾ ਹੈ। ਤਰੀਕੇ ਨਾਲ ਕੀਤਾ ਚੰਗਾ ਘਰੇਲ-ਪਬੰਧ ਅਤੇ ਸਫ਼ਾਈ ਇਕ ਸੁਰੱਖਿਅਤ, ਸੁਖਾਲਾ ਅਤੇ ਨਿਪੁੰਨ ਕਾਰਜ ਵਾਤਾਵਰਣ ਦੇਣ ਵਿਚ ਸਹਾਈ ਸਿੱਧ ਹੁੰਦਾ ਹੈ। ਇਹ ਕਾਰਜ ਸਥਲ ‘ਤੇ ਹੋਣ ਵਾਲੇ ਕਿੱਤਿਆਂ ਵਿੱਚ ਖ਼ਤਰਿਆਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਪ੍ਰਸ਼ਨ 3.
ਕਾਰਜ-ਥਾਵਾਂ ‘ਤੇ ਅਪਨਾਉਣ ਯੋਗ ਕੁੱਝ ਆਮ ਸੁਰੱਖਿਆ ਸਾਵਧਾਨੀਆਂ ਦੀ ਚਰਚਾ ਕਰੋ।
ਉੱਤਰ-
ਵੱਖ-ਵੱਖ ਕਾਰਜ ਖੇਤਰਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਅਤੇ ਆਪਾਤਕਾਲੀਨ ਸਥਿਤੀ ਵਿਚ ਸੁਰੱਖਿਆ ਕਦਮ ਚੁੱਕਣ ਦੇ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕਾਰਜ ਖੇਤਰਾਂ ਵਿਚ ਘਰ,’ ਪ੍ਰਯੋਗਸ਼ਾਲਾਵਾਂ, ਕਾਰਖਾਨੇ ਅਤੇ ਕਾਰਜ ਖੇਤਰ ਮਹੱਤਵਪੂਰਨ ਹਨ।

ਘਰ ਵਿਚ ਸੁਰੱਖਿਆ ਨਾਲ ਸੰਬੰਧਿਤ ਸਾਵਧਾਨੀਆਂ (Safety Precautions at Home) -ਘਰ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਘਰ ਵਿਚ ਕੁਦਰਤੀ ਹਵਾਦਾਰੀ ਇੰਤਜਾਮ ਦੇ ਨਾਲ-ਨਾਲ ਕੁੱਝ ਸੁਰੱਖਿਆ ਸੰਬੰਧੀ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸੇ ਲਈ ਕੁੱਝ ਮਹੱਤਵਪੂਰਨ ਨਿਰਦੇਸ਼ ਹੇਠ ਲਿਖੇ ਹਨ –

  • ਗੈਸ ਪਾਈਪਾਂ ਦਾ ਲਗਾਤਾਰ ਨਿਰੀਖਣ ਅਤੇ ਗੈਸ ਨਿਕਾਸ ਦਾ ਵਧੀਆ ਪ੍ਰਬੰਧ ਗੈਸ ਲੀਕੇਜ ਅਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਪੌੜੀਆਂ ਅਤੇ ਗਿੱਲੇ ਫ਼ਰਸ਼ ਤੇ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਸ ਗੱਲ ਦਾ ਧਿਆਨ ਬਹੁਤ ਜ਼ਰੂਰੀ ਹੈ।
  • ਘਰ ਵਿਚ ਵਰਤੇ ਜਾਣ ਵਾਲੇ ਰਸਾਇਣਾਂ, ਦਵਾਈਆਂ, ਬਿਜਲੀ ਯੰਤਰਾਂ ਅਤੇ ਤੇਜ਼ ਧਾਰ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
  • ਬਿਜਲੀ ਸੰਬੰਧੀ ਯੰਤਰਾਂ ਦੇ ਬਾਰੇ ਵਿਚ ਪੂਰੇ ਤੌਰ ‘ਤੇ ਸੁਰੱਖਿਆ ਸਾਵਧਾਨੀਆਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਘਰ ਦੇ ਮੈਂਬਰਾਂ ਨੂੰ ਬਿਜਲੀ ਦੀ ਸਹੀ ਵਾਇਰਿੰਗ, ਸ਼ਾਰਟ-ਸਰਕਟਾਂ ਦਾ ਗਿਆਨ ਅਤੇ ਹਾਦਸਾ ਵਾਪਰਨ ਦੀ ਹਾਲਤ ਵਿਚ ਵਰਤੇ ਗਏ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਪ੍ਰਯੋਗਸ਼ਾਲਾਵਾਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Laboratories)-ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਕਰਮਚਾਰੀਆਂ ਦੇ ਲਈ ਸੁਰੱਖਿਆ ਅਤੇ ਸਿਹਤ ਬਾਰੇ ਜਾਗਰੁਕਤਾ ਜ਼ਰੂਰੀ ਹੈ ਅਤੇ ਲੋੜੀਂਦਾ ਗਿਆਨ ਵੀ ਹੋਣਾ ਚਾਹੀਦਾ ਹੈ। ਪ੍ਰਯੋਗਸ਼ਾਲਾਵਾਂ ਵਿਚ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ ਆਦਿ ਦਾ ਉਪਯੋਗ ਕੀਤਾ ਜਾਂਦਾ ਹੈ ਜੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪ੍ਰਯੋਗਸ਼ਾਲਾਵਾਂ ਵਿਚ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ –

  1. ਹਰੇਕ ਕਰਮਚਾਰੀ ਨੂੰ ਐਪਰਨ ਅਤੇ ਮਾਸਕ ਦਾ ਉਪਯੋਗ ਕਰਨਾ ਚਾਹੀਦਾ ਹੈ।
  2. ਵੱਖ-ਵੱਖ ਰਸਾਇਣਿਕ ਪਦਾਰਥਾਂ ਦੀਆਂ ਬੋਤਲਾਂ ’ਤੇ ਲੇਬਲ ਲਾਉਣੇ ਚਾਹੀਦੇ ਹਨ।
  3. ਜਲਣਸ਼ੀਲ ਪਦਾਰਥ ਬਿਜਲਈ ਯੰਤਰਾਂ ਤੋਂ ਦੁਰ ਸਟੋਰ ਕਰਨੇ ਚਾਹੀਦੇ ਹਨ।
  4. ਅੱਗ ਬੁਝਾਉਣ ਵਾਲੇ ਯੰਤਰਾਂ ਦਾ ਇੰਤਜਾਮ ਹੋਣਾ ਚਾਹੀਦਾ ਹੈ।
  5. ਵਧੀਆ ਹਵਾਦਾਰੀ ਅਤੇ ਦੂਸ਼ਿਤ ਹਵਾ ਦੇ ਲਈ ਨਿਕਾਸ-ਪੱਖਿਆਂ ਦਾ ਹੋਣਾ ਚਾਹੀਦਾ ਜਰੂਰੀ ਹੈ।
  6. ਕਾਰਜ ਖੇਤਰ ਸਾਫ਼ ਹੋਣਾ ਚਾਹੀਦਾ ਹੈ।
  7. ਪ੍ਰਯੋਗਸ਼ਾਲਾ ਦੇ ਬਿਜਲੀ ਯੰਤਰਾਂ ਨੂੰ ਲੋੜ ਹੋਣ ਤੇ ਹੀ ਚਲਾਉ।
  8. ਪ੍ਰਯੋਗਸ਼ਾਲਾ ਵਿਚ ਨਿਕਾਸ-ਪ੍ਰਣਾਲੀ ਸੁਚਾਰੁ ਹੋਵੇ ਤਾਂ ਜੋ ਉਸ ਵਿਚ ਕੋਈ ਰੁਕਾਵਟ ਨਾ ਆਵੇ ।
  9. ਮੁੱਢਲੀ ਡਾਕਟਰੀ ਸਹਾਇਤਾ ਬਕਸਾ ਮੌਜੂਦ ਹੋਣਾ ਚਾਹੀਦਾ ਹੈ।

ਕਾਰਖਾਨਿਆਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Factories) -ਕਾਰਖਾਨਿਆਂ ਵਿਚ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ ਅਤੇ ਅਸੁਰੱਖਿਅਤ ਵਾਤਾਵਰਣਿਤ ਪਰਿਸਥਿਤੀਆਂ ਦੇ ਕਾਰਨ ਪੈਦਾ ਹੋਈਆਂ ਦੁਰਘਟਨਾਵਾਂ ਆਮ ਗੱਲ ਹੈ। ਹੇਠ ਲਿਖੀਆਂ ਸਾਵਧਾਨੀਆਂ ਨਾਲ ਇਹਨਾਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ –

  1. ਮਸ਼ੀਨਾਂ ਅਤੇ ਯੰਤਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ।
  2. ਕਾਰਖ਼ਾਨਿਆਂ ਵਿਚ ਚੰਗੀ ਰੋਸ਼ਨੀ ਵਿਵਸਥਾ, ਹਵਾਦਾਰੀ, ਤਾਪਮਾਨ ਆਦਿ ਕਾਰਜ ਦੇ ਅਨੁਰੂਪ ਹੋਣਾ ਚਾਹੀਦਾ ਹੈ।
  3. ਸਰੀਰ ਦੇ ਵੱਖ-ਵੱਖ ਅੰਗਾਂ ਲਈ ਕਰਮਚਾਰੀ ਨੂੰ ਸੁਰੱਖਿਆ ਕਵਚ, ਜਿਵੇਂ ਸੁਰੱਖਿਅਤ ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਦਾ ਉਪਯੋਗ ਕਰਨਾ ਚਾਹੀਦਾ ਹੈ।
  4. ਯੰਤਰਾਂ ਨੂੰ ਵਰਤੋਂ ਦੇ ਬਾਅਦ ਸਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ।
  5. ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
  6. ਨਿਯਮਿਤ ਵਕਫੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਅਤੇ ਯੰਤਰਾਂ ਦੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ।

ਕਾਰਜ ਖੇਤਰ ਵਿਚ ਸੁਰੱਖਿਆ ਸਾਵਧਾਨੀਆਂ (Safety Precautions at Work Place)-ਕਾਰਜ ਖੇਤਰ ਉੱਤੇ ਸੁਰੱਖਿਆ ਦੇ ਵਧੀਆ ਮਾਪਦੰਡ ਵਰਤਣੇ ਚਾਹੀਦੇ ਹਨ-

  • ਬੰਨ ਅਤੇ ਸੜਕ ਦੇ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  • ਕਾਮਿਆਂ ਨੂੰ ਸਰੀਰਕ ਸੁਰੱਖਿਆ ਢੰਗਾਂ ਦਾ ਗਿਆਨ ਦੇਣਾ ਚਾਹੀਦਾ ਹੈ।
  • ਕਾਰਜ ਖੇਤਰਾਂ ‘ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਬਿਜਲੀ ਵੰਡ ਲਾਇਨਾਂ ਚਾਲੂ ਕਰਨ ਤੋਂ ਪਹਿਲਾਂ ਨਿਰੀਖਣ ਨਾਲ ਬਿਜਲੀ ਦੇ ਕਰੰਟ ਅਤੇ ਅੱਗ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  • ਸੰਭਾਵਿਤ ਖਤਰਿਆਂ ਦਾ ਪਤਾ ਲਾਉਣ ਲਈ ਨਿਰਮਾਣ ਖੇਤਰ, ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਾਰਜ ਸਥਲ ਦੇ ਅਨੁਰੂਪ ਸੁਰੱਖਿਆ ਸਾਵਧਾਨੀਆਂ ਅਪਣਾ ਕੇ ਕੰਮ-ਕਾਜੀ ਖਤਰਿਆਂ ਨੂੰ ਇਕ ਨਿਸ਼ਚਿਤ ਸੀਮਾ ਤੱਕ ਘੱਟ ਕੀਤਾ ਜਾ ਸਕਦਾ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 4.
ਵੱਖ-ਵੱਖ ਪ੍ਰਕਾਰ ਦੇ ਕੰਮ-ਕਾਜੀ ਖਤਰਿਆਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਕਾਰਜ ਸਥਾਨਾਂ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਦੇ ਅਨੁਰੂਪ ਜਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਨੂੰ ਕੰਮ-ਕਾਜੀ ਖਤਰੇ ਕਿਹਾ ਜਾਂਦਾ ਹੈ ।

ਕੰਮ-ਕਾਜੀ ਖਤਰੇ ਇਸ ਤਰ੍ਹਾਂ ਹਨ –
1. ਭੌਤਿਕ ਖ਼ਤਰੇ (Physical Hazards)-ਵਾਤਾਵਰਣਿਕ ਸਥਿਤੀਆਂ ਜਿਵੇਂ ਪ੍ਰਕਾਸ਼, ਹੁੱਸੜ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕਾਰਜ ਖੇਤਰ ਦੇ ਤਾਪਮਾਨ, ਰੋਸ਼ਨੀ ਦੀ ਮਾਤਰਾ, ਹਵਾਦਾਰੀ ਆਦਿ ਦਾ ਸੁਰੱਖਿਆ ਅਤੇ ਸਿਹਤ ਨਾਲ ਗਹਿਰਾ ਸੰਬੰਧ ਹੁੰਦਾ ਹੈ। ਜ਼ਿਆਦਾ ਤਾਪਮਾਨ ਤੋਂ ਚਮੜੀ ਝੁਲਸ ਜਾਣ ਦੀ ਸਮੱਸਿਆ ਆਉਂਦੀ ਹੈ। ਜ਼ਿਆਦਾ ਗਰਮੀ ਅਤੇ ਨਮੀ ਥਕਾਵਟ ਵਧਾਉਂਦੀ ਹੈ। ਵੱਖਵੱਖ ਪ੍ਰਦੂਸ਼ਕਾਂ ਦੇ ਕਾਰਨ ਸਿਹਤ ਲਾਪਰਵਾਹੀਆਂ ਅਤੇ ਸਾਹ ਕਿਰਿਆ ਪ੍ਰਭਾਵਿਤ ਹੁੰਦੀ ਹੈ। ਉੱਚੀ ਧੁਨੀ ਦੇ ਕਾਰਨ ਵੱਧ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਉਦਾਸੀ ਵਰਗੇ ਰੋਗ ਹੋ ਜਾਂਦੇ ਹਨ।

2. ਰਸਾਇਣਿਕ ਖ਼ਤਰੇ (Chemical Hazards-ਰਸਾਇਣਿਕ ਪਦਾਰਥਾਂ ਦੇ ਉਦਯੋਗ ਨਾਲ ਜੁੜੇ ਕਾਰਖਾਨਿਆਂ ਵਿਚ ਇਹਨਾਂ ਦੇ ਉਤਪਾਦਨ, ਵਿਤਰਣ ਅਤੇ ਪ੍ਰਯੋਗ ਵਿਚ ਅਨੇਕਾਂ ਖਤਰੇ ਆਉਂਦੇ ਹਨ। ਉਦਯੋਗਾਂ ਵਿਚ ਜ਼ਹਿਰੀਲੇ ਪਦਾਰਥਾਂ, ਵਿਸਫੋਟਕਾਂ, ਵੱਧ ਅਭਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੀ ਸੰਭਾਲ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਇਹਨਾਂ ਰਸਾਇਣਾਂ ਦੇ ਸੰਪਰਕ ਨਾਲ ਅੱਖਾਂ ਵਿਚ ਜਲਨ, ਸਾਹ ਸੰਬੰਧੀ ਰੋਗ, ਚਮੜੀ ਦੇ ਰੋਗ ਆਦਿ ਹੋ ਜਾਂਦੇ ਹਨ। ਰਸਾਇਣਿਕ ਕਾਰਖਾਨਿਆਂ ਵਿਚ ਸਾਹ ਲੈਣ ‘ਤੇ ਪ੍ਰਦੂਸ਼ਿਤ ਹਵਾ, ਬਦਬੂ, ਧੂੰਆਂ ਆਦਿ ਮਾਨਵ ਸਰੀਰ ਵਿਚ ਪਹੁੰਚ ਜਾਂਦੇ ਹਨ। ਇਸ ਨਾਲ ਫੇਫੜਿਆਂ ਦੇ ਰੋਗ, ਐਸਬੈਸਟੋਸਿਸ, ਸਿਲੀਕੋਸਿਸ ਵਰਗੇ ਰੋਗ ਹੋ ਜਾਂਦੇ ਹਨ। ਜ਼ਹਿਰੀਲੇ ਰਸਾਇਣਾਂ ਦੇ ਲੀਕ ਹੋਣ ਨਾਲ ਮੌਤ ਵੀ ਹੋ ਸਕਦੀ ਹੈ। ਜਲਣਸ਼ੀਲ ਪਦਾਰਥਾਂ ਦੇ ਰੱਖ-ਰਖਾਓ ਵਿਚ ਲਾਪਰਵਾਹੀ ਖਤਰਨਾਕ ਅੱਗ ਦਾ ਕਾਰਨ ਬਣ ਸਕਦੀ ਹੈ।

3. ਮਸ਼ੀਨੀ ਖਤਰੇ (Mechanical Hazards)-ਪੁਰਾਣੀਆਂ ਅਤੇ ਦੋਸ਼ਪੂਰਨ ਮਸ਼ੀਨਾਂ ਅਤੇ ਔਜ਼ਾਰਾਂ ਆਦਿ ਦੇ ਕਾਰਨ ਵੀ ਦੁਰਘਟਨਾਵਾਂ ਹੁੰਦੀਆਂ ਹਨ।ਅਸੁਰੱਖਿਅਤ ਮਸ਼ੀਨਾਂ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਮਸ਼ੀਨ ਤੇ ਕਾਰਜ ਕਰਦੇ ਸਮੇਂ, ਸਰੀਰਕ ਸੁਰੱਖਿਆ ਯੰਤਰ ਜਿਵੇਂ-ਐਪਰਨ, ਹੈਲਮੈਟ, ਚਸ਼ਮੇ ਆਦਿ ਦੀ ਵਰਤੋਂ ਨਾ ਕਰਨਾ ਮੌਤ ਜਾਂ ਅਪੰਗਤਾ ਦਾ ਕਾਰਨ ਬਣ ਸਕਦੀ ਹੈ।

4. ਬਿਜਲਈ ਖਤਰੇ (Electrical Hazards)-ਬਿਜਲਈ ਖਤਰਿਆਂ ਵਿਚ ਸ਼ਾਰਟਸਰਕਟ, ਬਿਜਲਈ ਚਿੰਗਾਰੀ, ਢਿੱਲੇ ਸੰਯੋਜਨ, ਅਨੁਚਿਤ ਭੂ-ਸੰਪਰਕ ਤਾਰ, ਟਾਂਸਫਾਰਮਰ ਅਤੇ ਖੰਭਿਆਂ ਦੀ ਅਸੁਰੱਖਿਅਤ ਸਥਾਪਨਾ ਆਦਿ ਸ਼ਾਮਿਲ ਹੈ। ਬਿਜਲੀ ਨਾਲ ਜੁੜੇ ਖਤਰਿਆਂ ਨਾਲ ਤਤਕਾਲ ਮੌਤ, ਜਲਣ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਕਰਮਚਾਰੀਆਂ ਵਲੋਂ ਬਿਜਲੀ ਯੰਤਰਾਂ ਨੂੰ ਠੀਕ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਅਤੇ ਬਿਜਲੀ-ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

5. ਜੈਵਿਕ ਖਤਰੇ (Biological Hazards)-ਹਸਪਤਾਲਾਂ, ਡਾਕਟਰੀ ਨਿਦਾਨ ਸੂਚਕ ਪ੍ਰਯੋਗਸ਼ਾਲਾਵਾਂ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਨੂੰ ਜੈਵਿਕ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੂਤ ਵਾਲੇ ਰੋਗ ਅਤੇ ਵਿਸ਼ਾਣੁ ਗੰਭੀਰ ਰੂਪ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸਦੇ ਨਾਲ ਦਿਮਾਗੀ ਬੁਖਾਰ, ਟਿਟਨੇਸ਼, ਛੂਤ ਰੋਗ ਆਦਿ ਦਾ ਖਤਰਾ ਬਣਿਆ ਰਹਿੰਦਾ ਹੈ।

6. ਵਿਕਿਰਣਾਂ ਦੇ ਖਤਰੇ (Radiational Hazards)-ਪਰਮਾਣੂ ਯੰਤਰ ਵਿਚ ਰੇਡਿਓ ਐਕਟਿਵ ਪਦਾਰਥਾਂ ਨਾਲ ਸੰਬੰਧਿਤ ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਲੋਕ ਵਿਕਿਰਣਾਂ ਤੋਂ ਪ੍ਰਭਾਵਿਤ ਹੁੰਦੇ ਹਨ। ਵਿਕਿਰਣਾਂ ਦੇ ਖਤਰਿਆਂ ਨਾਲ ਕੈਂਸਰ, ਚਮੜੀ ਰੋਗ, ਹਾਰਮੋਨਸ ਵਿਚ ਬਦਲਾਵ, ਅਨੁਵੰਸ਼ਿਕ ਪਰਿਵਰਤਨ, ਮਾਨਸਿਕ ਪੱਛੜਿਆਪਨ ਆਦਿ ਰੋਗ ਹੋ ਸਕਦੇ ਹਨ।

7. ਮਨੋਵਿਗਿਆਨਿਕ ਖਤਰੇ (Psychological Hazards)-ਬਹੁਤ ਸਾਰੇ ਬਾਹਰੀ ਅਤੇ ਅੰਦਰੁਨੀ ਕਾਰਨ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਕਰਮਚਾਰੀਆਂ ਨੂੰ ਘੱਟ ਵੇਤਨ ਦੇਣ ਅਤੇ ਜ਼ਿਆਦਾ ਕੰਮ ਲੈਣ ਨਾਲ, ਅਸੁਰੱਖਿਅਤ ਕਾਰਜ ਵਾਤਾਵਰਣ ਵਿਚ ਸੰਗਠਨ ਦੇ ਖਰਾਬ ਪ੍ਰਬੰਧਨ, ਦੁਰਘਟਨਾ ਅਤੇ ਸਿਹਤ ਸੁਵਿਧਾਵਾਂ ਨਾ ਦੇਣ ਤੇ ਉਹਨਾਂ ਵਿਚ ਕੰਮ ਦੇ ਪ੍ਰਤੀ ਅਸੰਤੋਸ਼ ਦੀ ਭਾਵਨਾ ਜਾਗ੍ਰਤ ਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿਚ ਉਹਨਾਂ ਅੰਦਰ ਥਕਾਵਟ, ਉਦਾਸੀ, ਤਣਾਅ ਆਦਿ ਪੈਦਾ ਹੋ ਜਾਂਦੇ ਹਨ। ਤਣਾਅ ਸਭ ਤੋਂ ਮੁੱਖ ਮਨੋਵਿਗਿਆਨਿਕ ਵਿਕਾਰ ਹੈ ਜੋ ਗੰਭੀਰ ਸਿਹਤ ਅਨਿਯਮਿਤਤਾ, ਘਬਰਾਹਟ, ਚਿੜਚਿੜਾਪਨ ਅਤੇ ਅਸੰਤੁਲਿਤ ਵਿਵਹਾਰ ਪੈਦਾ ਕਰਦਾ ਹੈ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

Punjab State Board PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2) Important Questions and Answers.

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਾਰਾ 48-A ਕੀ ਆਖਦਾ ਹੈ ?
ਜਾਂ
ਸੰਵਿਧਾਨ ਦੀ ਧਾਰਾ 48-A ਕੀ ਹੈ ?
ਉੱਤਰ-
ਧਾਰਾ 48-A ਦੇ ਭਾਗ IV ਵਿਚ ਦਰਜ ਰਾਜ ਪਾਲਿਸੀ ਲਈ ਨਿਰਦੇਸ਼ਕ ਸਿਧਾਂਤ (Directive Principles of State Policy) ਵਿਚ ਇਹ ਦਰਜ ਹੈ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਦੇ ਲਈ ਅਤੇ ਜੰਗਲੀ ਜੀਵਨ ਤੇ ਵਣਾਂ ਦੀ ਦੇਖਭਾਲ ਅਤੇ ਸੁਧਾਰ ਦੇ ਵਾਸਤੇ, ਦੇਸ਼ ਦੇ ਵਣਾਂ, ਜੰਗਲੀ ਜੀਵਨ ਅਤੇ ਵਾਤਾਵਰਣ ਸੁਰੱਖਿਅਣ, ਸਾਂਭ-ਸੰਭਾਲ ਅਤੇ ਉੱਨਤੀ ਦੀ ਜ਼ਿੰਮੇਵਾਰੀ ਰਾਜਾਂ ਦੀ ਹੈ ।

ਪ੍ਰਸ਼ਨ 2.
ਬੁਨਿਆਦੀ ਡਿਊਟੀਆਂ (Fundamental Duties) ਬਾਰੇ ਧਾਰਾ 51-A ਭਾਗ IV (g) ਕੀ ਆਖਦਾ ਹੈ ?
ਜਾਂ
ਸੰਵਿਧਾਨ ਦੀ ਧਾਰਾ 51-A ਕੀ ਹੈ ?
ਉੱਤਰ-
ਧਾਰਾ 51-A ਦੇ ਭਾਗ IV (g) ਦੇ ਅਨੁਸਾਰ ਹਰੇਕ ਦੇਸ਼ਵਾਸੀ ਦਾ ਇਹ ਫਰਜ਼ ਹੈ ਕਿ ਉਹ ਵਣਾਂ, ਝੀਲਾਂ ਅਤੇ ਜੰਗਲੀ ਜੀਵਨ ਜਿਹੜੇ ਕਿ ਵਾਤਾਵਰਣ ਦੇ ਅੰਸ਼ ਹਨ, ਦੇ ਸੁਰੱਖਿਅਣ ਅਤੇ ਸਾਂਭ-ਸੰਭਾਲ ਕਰੇ ਅਤੇ ਸਜੀਵਾਂ ਦੇ ਲਈ ਆਪਣੇ ਅੰਦਰ ਹਮਦਰਦੀ ਰੱਖੇ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 3.
ਐੱਨ. ਸੀ. ਈ. ਪੀ. ਸੀ. (NCEPC) ਦਾ ਵਿਸਥਾਰ ਕਰੋ ।
ਉੱਤਰ-
NCEPC = (National Committee on Environment Planning and Co-ordination) ਵਾਤਾਵਰਣ ਯੋਜਨਾਬੰਦੀ ਅਤੇ ਤਾਲਮੇਲ ਲਈ ਰਾਸ਼ਟਰੀ (ਕੌਮੀ ਕਮੇਟੀ ।

ਪ੍ਰਸ਼ਨ 4.
ਵਾਤਾਵਰਣ ਸੁਰੱਖਿਆ ਐਕਟ (Environment Protection Act, EPA) ਕਦੋਂ ਲਾਗੂ ਹੋਇਆ ?
ਉੱਤਰ-
ਵਾਤਾਵਰਣ ਸੁਰੱਖਿਆ ਐਕਟ ਸੰਨ 1986 ਨੂੰ ਲਾਗੂ ਹੋਇਆ ।

ਪ੍ਰਸ਼ਨ 5.
ਈ. ਪੀ. ਐਕਟ ਨੂੰ ਲਾਗੂ ਕਰਨ ਲਈ ਕਿਸਨੇ ਪ੍ਰੇਰਿਆ ?
ਉੱਤਰ-
ਭੋਪਾਲ ਗੈਸ ਦੁਰਘਟਨਾ (Bhopal Gas Tragedy) ਨੇ ਈ. ਪੀ. ਐਕਟ ਨੂੰ ਲਾਗੂ ਕਰਨ ਲਈ ਪ੍ਰੇਰਿਆ ।

ਪ੍ਰਸ਼ਨ 6.
ਖ਼ਤਰਨਾਕ ਫੋਕਟ ਪਦਾਰਥਾਂ (Hazardous Wastes) (ਪ੍ਰਬੰਧਣ ਅਤੇ ਵਰਤਾਰਾ) ਕਾਨੂੰਨਾਂ ਦਾ ਕੀ ਮੰਤਵ ਹੈ ?
ਉੱਤਰ-
ਇਨ੍ਹਾਂ ਕਾਨੂੰਨਾਂ ਦਾ ਮੰਤਵ ਖ਼ਤਰਨਾਕ ਫੋਕਟ ਪਦਾਰਥਾਂ ਦੀ ਉਤਪੱਤੀ, ਇਕੱਤਰਣ (Collection), ਢੋਆ-ਢੁਆਈ, ਦਰਾਮਦ (Import), ਭੰਡਾਰ ਕਰਨ ਅਤੇ ਵਰਤਾਰਾ ਕਰਨ ਤੇ ਨਿਯੰਤਰਨ ਕਰਨਾ ਹੈ ।

ਪ੍ਰਸ਼ਨ 7.
ਬਾਇਓ ਮੈਡੀਕਲ ਰਹਿੰਦ-ਖੂੰਹਦ (Bio Medical Waste) (ਪ੍ਰਬੰਧ ਅਤੇ ਵਰਤਾਰਾ) ਕਾਨੂੰਨ 2000 ਦੇ ਕੀ ਮੰਤਵ ਹਨ ?
ਉੱਤਰ-
ਇਹਨਾਂ ਕਾਨੂੰਨਾਂ ਦਾ ਮੁੱਖ ਮੰਤਵ ਹਸਪਤਾਲਾਂ ਅਤੇ ਦੁਸਰੀਆਂ ਹੋਰ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਵਿਚ ਪੈਦਾ ਹੋਣ ਵਾਲੇ ਫੋਕਟ ਪਦਾਰਥ ਜਿਵੇਂ ਕਿ ਲਹੂ ਨਾਲ ਲਿਬੜੀਆਂ ਪੱਟੀਆਂ ਅਤੇ ਮੂੰ, ਸਰਿੰਜਾਂ ਅਤੇ ਸੂਈਆਂ ਆਦਿ ਨੂੰ ਵੱਖਰਿਆਂ ਕਰਨਾ, ਇਕੱਠਿਆਂ ਕਰਨਾ ਅਤੇ ਇਹਨਾਂ ਦਾ ਸੁਰੱਖਿਅਤ ਨਿਪਟਾਰਾ ਕਰਨਾ ਹੈ ।

ਪ੍ਰਸ਼ਨ 8.
ਐਟਮੀ ਉਰਜਾ ਐਕਟ (1982) (The Atomic Energy Act, 1982) ਕਿਸ ਪ੍ਰਕਾਰ ਦੀ ਰਹਿੰਦ-ਖੂੰਹਦ ਨਾਲ ਸੰਬੰਧਿਤ ਹੈ ?
ਉੱਤਰ-
ਇਸ ਕਾਨੂੰਨ ਦਾ ਸੰਬੰਧ ਰੇਡੀਓ ਐਕਟਿਵ ਰਹਿੰਦ-ਖੂੰਹਦ ਦਾ ਨਿਪਟਾਰਾ ਕਰਨ ਨਾਲ ਹੈ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 9.
ਐੱਨ. ਈ.ਪੀ. (NEP) ਦਾ ਵਿਸਥਾਰ ਕਰੋ ।
ਉੱਤਰ-
ਐੱਨ.ਈ.ਪੀ. = ਕੌਮੀ ਵਾਤਾਵਰਣ ਨੀਤੀ ।
(NEP = National Environment Policy).

ਪ੍ਰਸ਼ਨ 10.
ਈ. ਆਈ. ਏ. (EIA) ਦੇ ਤਿੰਨ ਪੱਖ ਕਿਹੜੇ ਹਨ ?
ਉੱਤਰ-
ਈ. ਆਈ. ਏ. ਦੇ ਤਿੰਨ ਪੱਖਈ-
(E) = ਵਾਤਾਵਰਣ (Environment)
ਆਈ (I) = ਪ੍ਰਭਾਵ ਜਾਂ ਇਮਪੈਕਟ (Impact)
ਏ (A) = ਵਿਸ਼ਲੇਸ਼ਣ (Analysis)
(EIA = Environment Impact Analysis) ।

ਪ੍ਰਸ਼ਨ 11.
ਹਵਾ ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ ਦੀ ਸੋਧ ਕਦੋਂ ਕੀਤੀ ਗਈ ?
ਉੱਤਰ-
ਇਸ ਐਕਟ ਦੀ ਸੋਧ s1987 ਨੂੰ ਕੀਤੀ ਗਈ ।

ਪ੍ਰਸ਼ਨ 12.
ਰਾਸ਼ਟਰੀ ਵਾਤਾਵਰਣ ਨੀਤੀ (National Environment Policy) ਦਾ ਕੀ ਪ੍ਰਸਤਾਵ ਹੈ ?
ਉੱਤਰ-
ਸਾਰਿਆਂ ਦੀ ਭਲਾਈ ਅਤੇ ਜੀਵਿਕਾ (Livelihood) ਦੇ ਵਾਸਤੇ ਵਾਤਾਵਰਣ ਤੋਂ ਪ੍ਰਾਪਤ ਹੋਣ ਵਾਲੇ ਸਾਧਨਾਂ ਦੀ ਸੁਰੱਖਿਆ ਜ਼ਰੂਰੀ ਹੈ ।

ਪ੍ਰਸ਼ਨ 13.
ਵਾਤਾਵਰਣ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਦੋ ਸੰਸਥਾਵਾਂ ਦੇ ਨਾਂ ਦੱਸੋ । ਉੱਤਰ-

  1. ਵਾਤਾਵਰਣ ਦਾ ਮਹਿਕਮਾ (Department of Environment)
  2. ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment and Forests) ।

ਪ੍ਰਸ਼ਨ 14.
ਐੱਮ.ਓ.ਈ. ਐੱਫ਼. (MOEF) ਅਤੇ ਸੀ. ਪੀ. ਸੀ. ਬੀ. (CPCB) ਦਾ ਵਿਸਥਾਰ ਕਰੋ ।
ਉੱਤਰ-
ਐੱਮ.ਓ.ਈ.ਐੱਫ. (MOEF) = ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment and Forests) |
ਸੀ.ਪੀ.ਸੀ.ਬੀ. = ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB = Central Pollution Control Board)

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 15.
ਐੱਡ. ਐੱਸ. ਆਈ. (ZSI) ਅਤੇ ਬੀ. ਐੱਸ. ਆਈ. (BSI) ਨੂੰ ਪੂਰਿਆਂ ਕਰੋ ।
ਉੱਤਰ-
ਐੱਡ.ਐੱਸ.ਆਈ. = ਜ਼ੂਆਲੋਜੀਕਲ ਸਰਵੇ ਆਫ਼ ਇੰਡੀਆ (ZSI =Zoological Survey of India)
ਬੀ.ਐੱਸ.ਆਈ. = ਬੋਟੈਨੀਕਲ ਸਰਵੇ ਆਫ਼ ਇੰਡੀਆ (BSI = Botanical Survey of India)

ਪ੍ਰਸ਼ਨ 16.
ਵਾਤਾਵਰਣੀ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਭਾਰਤ ਸਰਕਾਰ ਵਲੋਂ ਕਾਇਮ ਕੀਤੀਆਂ ਗਈਆਂ ਦੋ ਏਜੰਸੀਆਂ ਦੀ ਸੂਚੀ ਬਣਾਓ ।
ਉੱਤਰ-

  1. ਵਣ ਵਿਗਿਆਨ ਖੋਜ ਅਤੇ ਸਿੱਖਿਆ ਸੰਸਥਾਨ ਦੀ ਭਾਰਤੀ ਕੌਂਸਿਲ (Indian Council of Forestry Research and Education)
  2. ਵਣ ਖੋਜ ਸੰਸਥਾ (Forest Research Institute, (FRI).

ਪ੍ਰਸ਼ਨ 17.
ਭਾਰਤ ਵਿਚ ਵਾਤਾਵਰਣ ਨਾਲ ਸੰਬੰਧਿਤ ਤਿੰਨ ਕਾਨੂੰਨਾਂ ਦੀ ਸੂਚੀ ਦਿਓ ।
ਉੱਤਰ-
ਤਿੰਨ ਕਾਨੂੰਨਾਂ ਦੀ ਸੂਚੀ-

  1. ਜੰਗਲੀ ਜੀਵਨ (ਸੁਰੱਖਿਆ) ਐਕਟ, 1972 (Wildlife (Protection) Act 1972)
  2. ਜਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ, 1974 (Water (Prevention & Control of Pollution) Act. 1974.
  3. ਵਾਤਾਵਰਣ ਸੁਰੱਖਿਅਣ ਐਕਟ (ਈ. ਪੀ. ਏ.) 1986 (Environmental Protection Act (EPA) 1986.

ਪ੍ਰਸ਼ਨ 18.
ਐਟਮੀ ਊਰਜਾ ਐਕਟ (The Atomic Energy Act) ਇਕ ਨਾਲ ਵਿਹਾਰ (Deal) ਕਰਦਾ ਹੈ ?
ਉੱਤਰ-
ਇਸ ਐਕਟ ਦਾ ਸੰਬੰਧ ਰੇਡੀਓ ਐਕਟਿਵ ਰਹਿੰਦ-ਖੂੰਹਦ ਨਾਲ ਹੈ ।

ਪ੍ਰਸ਼ਨ 19.
ਵਣ ਸੁਰੱਖਿਆ ਐਕਟ ਕਦੋਂ ਹੋਂਦ ਵਿਚ ਆਇਆ ?
ਉੱਤਰ-
ਇਹ ਐਕਟ 1951 ਨੂੰ ਹੋਂਦ ਵਿੱਚ ਆਇਆ ਸੀ ।

ਪ੍ਰਸ਼ਨ 20.
ਪਾਣੀ/ਜਲ ਦੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਸੰਬੰਧੀ ਐਕਟ ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ ਸਾਲ 1974 ਨੂੰ ਲਾਗੂ ਕੀਤਾ ਗਿਆ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 21.
ਵਾਤਾਵਰਣ ਸੁਰੱਖਿਅਣ ਐਕਟ ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ 1986 ਤੋਂ ਲਾਗੂ ਹੋਇਆ ਸੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ 1976 ਨੂੰ ਕੀਤੀ ਗਈ 42ਵੀਂ ਸੋਧ (42nd Amendment) ਦੀਆਂ ਦੋ ਪ੍ਰਮੁੱਖ ਧਾਰਾਵਾਂ ਦਾ ਸੰਖੇਪ ਵਿਚ ਵਰਣਨ ਕਰੋ ।
ਜਾਂ
ਸੰਵਿਧਾਨ ਦੀ ਧਾਰਾ 48-A ਕੀ ਹੈ ?
ਜਾਂ
ਸੰਵਿਧਾਨ ਦੀ ਧਾਰਾ 51-A ਕੀ ਹੈ ?
ਉੱਤਰ-
ਭਾਰਤੀ ਸੰਵਿਧਾਨ ਵਿਚ 1976 ਨੂੰ ਕੀਤੀ ਗਈ ਸੋਧ ਮੁਤਾਬਿਕ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਨੂੰ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ ।

42ਵੀਂ ਸੋਧ ਅਨੁਸਾਰ ਨਿਰਦੇਸ਼ਾਤਮਿਕ ਸਿਧਾਂਤ (Directive Principle) ਦੇ ਅਨੁਛੇਦ 48-A (Article 48-A) ਨੂੰ ਸੰਵਿਧਾਨ ਵਿਚ ਸ਼ਾਮਿਲ ਕੀਤਾ ਗਿਆ । ਇਸ ਅਨੁਛੇਦ ਦੇ ਅਨੁਸਾਰ ਰਾਜਾਂ ਨੂੰ ਦਿੱਤੇ ਗਏ ਨਿਰਦੇਸ਼ਕ ਸਿਧਾਂਤਾਂ ਅਨੁਸਾਰ ਦੇਸ਼ ਦੇ ਵਾਤਾਵਰਣ ਦੇ ਵਿਕਾਸ ਅਤੇ ਸਾਂਭ-ਸੰਭਾਲ, ਸੁਧਾਰ ਅਤੇ ਜੰਗਲੀ ਜੀਵਨ ਤੇ ਵਣਾਂ ਦੇ ਬਚਾਅ ਲਈ ਰਾਜ ਸਰਕਾਰ ਯਤਨਸ਼ੀਲ ਰਹਿਣਗੀਆਂ । ਇਸਨੂੰ ਨਿਰਦੇਸ਼ਕ ਸਿਧਾਂਤਾਂ ਦੇ ਅਧਿਆਇ ਵਿਚ ਸ਼ਾਮਿਲ ਕੀਤਾ ਗਿਆ ਹੈ ।

ਧਾਰਾ 51 A (g) ਵਿਚ ਇਹ ਦਰਜ ਹੈ ਕਿ ਕੁਦਰਤੀ ਵਾਤਾਵਰਣ ਦੀ ਸੁਰੱਖਿਆ ਅਤੇ ਸੁਧਾਰ ਕਰਨਾ ਹਰੇਕ ਦੇਸ਼ਵਾਸੀ ਦੀ ਜ਼ਿੰਮੇਵਾਰੀ ਹੈ ਅਤੇ ਸਜੀਵਾਂ ਲਈ ਦਿਲ ਵਿਚ ਰਹਿਮ ਦੀ ਲੋੜ ਹੈ । ਇਸਨੂੰ ਨਾਗਰਿਕਾਂ ਦੀਆਂ ਮੌਲਿਕ ਡਿਊਟੀਆਂ (Fundamental Duties) ਵਾਲੇ ਅਧਿਆਇ ਵਿਚ ਸ਼ਾਮਿਲ ਕੀਤਾ ਗਿਆ ਹੈ ।

ਪ੍ਰਸ਼ਨ 2.
ਜੰਗਲੀ ਜੀਵ ਸੁਰੱਖਿਆ ਐਕਟ (wildlife Protection Act) ਦੇ ਮੰਤਵਾਂ ਬਾਰੇ ਦੱਸੋ ।
ਉੱਤਰ-
ਜੰਗਲੀ ਜੀਵ ਸੁਰੱਖਿਆ ਐਕਟ ਦੇ ਮੰਤਵ – ਭਾਰਤ ਦੀ ਪਾਰਲੀਮੈਂਟ ਨੇ ਵਾਤਾਵਰਣ ਦੇ ਪ੍ਰਬੰਧਣ ਨਾਲ ਸੰਬੰਧਿਤ ਕਈ ਕਾਨੂੰਨ ਬਣਾਏ ਹਨ , ਜਿਵੇਂ ਕਿ-
ਜੰਗਲੀ ਜੀਵਨ (ਸੁਰੱਖਿਆ) ਐਕਟ – ਇਹ ਐਕਟ 9 ਸਤੰਬਰ, 1972 ਵਿਚ ਪਾਸ ਕੀਤਾ ਗਿਆ ਅਤੇ ਇਸ ਵਿਚ ਸ਼ਾਮਿਲ ਹਨ-

  1. ਜੰਗਲੀ ਜਾਨਵਰਾਂ ਅਤੇ ਉਹਨਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਦੇ ਵਪਾਰ ਨੂੰ ਨਿਯੰਤਰਿਤ ਕਰਨਾ ।
  2. ਰਾਸ਼ਟਰੀ ਪਾਰਕਾਂ ਅਤੇ ਰੁੱਖਾਂ (Sanctuaries) ਦੀ ਸਥਾਪਨਾ ਕਰਨਾ ।
  3. ਟਾਇਗਰ ਪਾਜੈਕਟ ਵਰਗੇ ਕਈ ਸੁਰੱਖਿਅਣ ਸੰਬੰਧੀ ਬੰਦੀਨਸਲਕਸ਼ੀ (Breeding)
  4. ਇਸ ਐਕਟ ਨੂੰ 1992 ਵਿਖੇ ਸੋਧਿਆ ਗਿਆ ।

ਪ੍ਰਸ਼ਨ 3.
ਵਣ (ਸੁਰੱਖਿਆ) ਐਕਟ 1980 ਦੇ ਕੀ ਮੰਤਵ ਹਨ ?
ਉੱਤਰ-
ਵਣ (ਸੁਰੱਖਿਆ) ਐਕਟ 25 ਅਕਤੂਬਰ, 1980 ਨੂੰ ਲਾਗੂ ਹੋਇਆ ਅਤੇ ਇਸ ਦੇ ਮੰਤਵ ਹਨ-

  1. ਹਰ ਕਿਸਮ ਦੇ ਵਣਾਂ ਜਿਵੇਂ ਕਿ ਰਿਜ਼ਰਵ ਵਣ, ਸੁਰੱਖਿਅਤ ਵਣ (Protected Forests) ਅਤੇ ਹੋਰ ਕਿਸਮ ਦੀ ਵਣਮਈ (Forested) ਜ਼ਮੀਨ ਦਾ ਸੁਰੱਖਿਅਣ ।
  2. ਵਣਾਂ ਵਾਲੇ ਖੇਤਰ ਵਿਚ ਵਣਾਂ ਨਾਲ ਅਸੰਬੰਧਿਤ (Unforested) ਗਤੀਵਿਧੀਆਂ ‘ਤੇ ਪਾਬੰਦੀ ।
  3. ਜੰਗਲ ਵਿਹੂਣੇ ਖੇਤਰਾਂ ਵਿਚ ਵਣਰੋਪਣ ।
  4. ਇਸ ਐਕਟ ਨੂੰ 1992 ਵਿਖੇ ਸੋਧਿਆ ਗਿਆ ।

ਪ੍ਰਸ਼ਨ 4.
ਜਲ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਐਕਟ ਦੇ ਕੀ ਮਨੋਰਥ ਹਨ ?
ਉੱਤਰ-
ਜਲ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ (Water (Pollution, Prevention & Control) Act) 23 ਮਾਰਚ, 1974 ਨੂੰ ਲਾਗੂ ਕੀਤਾ ਗਿਆ । ਇਸ ਐਕਟ ਦੇ ਮਨੋਰਥ ਹਨ-

  1. ਪ੍ਰਦੂਸ਼ਣ ਤੇ ਕੰਟਰੋਲ ਕਰਨ ਅਤੇ ਰੋਕਥਾਮ ਲਈ ਸਤੱਈ ਅਤੇ ਭੂਮੀਗਤ ਪਾਣੀ ਦੀ ਗੁਣਵੱਤਾ ਨੂੰ ਮੁੜ ਸੁਰਜੀਤ ਕਰਨਾ ।
  2. ਇਸ ਐਕਟ ਦੀ 1988 ਵਿਖੇ ਕੀਤੀ ਗਈ ਸੋਧ ਦੇ ਫਲਸਰੂਪ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (State Pollution Control Board) ਸਥਾਪਤ ਕੀਤੇ ਗਏ ।
  3. ਉਦਯੋਗਾਂ ਅਤੇ ਘਰਾਂ ਵਿਚੋਂ ਨਿਕਾਸੀ ਪਾਣੀਆਂ ਦੇ ਨਿਰੂਪਣ ਲਈ ਨਵੀਆਂ ਤਕਨੀਕਾਂ ਦਾ ਵਿਕਾਸ ।

ਪ੍ਰਸ਼ਨ 5.
ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ ਦੇ ਮੰਤਵਾਂ ਦਾ ਵੇਰਵਾ ਦਿਓ ।
ਉੱਤਰ-
ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 29 ਮਾਰਚ, 1981 ਨੂੰ ਲਾਗੂ ਹੋਇਆ ਅਤੇ ਇਸ ਐਕਟ ਦਾ ਮੰਤਵ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਾਂਤਿਕ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੇ ਰਾਹੀਂ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ ਕਰਨ ਦਾ ਮੰਤਵ ਹੈ । ਇਸ ਐਕਟ ਦੀ ਸੋਧ 1987 ਵਿਚ ਕੀਤੀ ਗਈ ਅਤੇ ਇਸ ਸੋਧ ਅਨੁਸਾਰ ਸ਼ੋਰ ਪ੍ਰਦੂਸ਼ਣ (Noise Pollution) ਨੂੰ ਵੀ ਇਸ ਵਿਚ ਸ਼ਾਮਿਲ ਕਰ ਦਿੱਤਾ ਗਿਆ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 6.
ਈ. ਪੀ. ਏ. (EPA) ਕੀ ਹੈ ? ਇਸਦੇ ਕੀ ਉਦੇਸ਼ ਹਨ ? ਇਸ ਐਕਟ ਦੇ ਅਧੀਨ ਕਿਹੜਾ ਨਵਾਂ ਐਕਟ ਬਣਾਇਆ ਗਿਆ ?
ਉੱਤਰ-
ਵਾਤਾਵਰਣ ਸੁਰੱਖਿਆ ਐਕਟ (Environment Protection Act, EPA) 19 ਨਵੰਬਰ, 1986 ਨੂੰ ਲਾਗੂ ਕੀਤਾ ਗਿਆ । ਇਸ ਐਕਟ ਦਾ ਮੰਤਵ ਕੇਂਦਰ ਸਰਕਾਰ ਦਾ ਪਾਂਤਕ ਸਰਕਾਰਾਂ ਨਾਲ ਤਾਲਮੇਲ ਕਰਕੇ ਵਾਤਾਵਰਣ ਦੀ ਗੁਣਵੱਤਾ ਵਿਚ ਸੁਧਾਰ ਲਿਆਉਣਾ ਅਤੇ ਇਸਦੀ ਹਿਫਾਜ਼ਤ ਕਰਨਾ ਹੈ । ਸੰਨ 1989 ਨੂੰ ਖ਼ਤਰਨਾਕ ਰਹਿੰਦ-ਖੂੰਹਦ ਪ੍ਰਬੰਧਣ ਅਤੇ ਨਿਪਟਾਰਾ) ਨਿਯਮ ਇਸ ਐਕਟ ਦੇ ਅਧੀਨ ਬਣਾਏ ਗਏ । ਈ. ਪੀ. ਏ. ਨੂੰ 1994 ਵਿਚ ਸੋਧਿਆ ਗਿਆ ਅਤੇ ਵਾਤਾਵਰਣੀ ਪ੍ਰਭਾਵ ਦਾ ਮੁਲਾਂਕਣ (Environmental Impact Assessment) ਦੇ 29 ਪ੍ਰਾਜੈਕਟ ਇਸ ਵਿਚ ਸ਼ਾਮਿਲ ਕੀਤੇ ਗਏ ।

ਪ੍ਰਸ਼ਨ 7.
ਉਹ ਕਿਹੜੇ ਤਿੰਨ ਤਰੀਕੇ ਹਨ, ਜਿਹੜੇ ਸਾਧਨਾਂ ਦਾ ਅਪਰਦਨ ਕਰ ਸਕਦੇ ਹਨ ?
ਉੱਤਰ-
ਸਾਧਨਾਂ ਦੇ ਅਪਰਦਨ ਹੋਣ ਦੇ ਤਿੰਨ ਤਰੀਕੇ-

  1. ਸਖਣਿਆਉਣ (ਤੇਲ ਅਤੇ ਕੋਲਾ)
  2. ਅਰਦਨ (ਹਵਾ, ਪਾਣੀ, ਮਿੱਟੀ, ਤਾਰੀਖੀ ਇਮਾਰਤਾਂ)
  3. ਸਥਾਨਾਂਤਰਨ (ਮਿੱਟੀ ਅਤੇ ਪੌਸ਼ਟਿਕ ਪਦਾਰਥ) ।

ਪ੍ਰਸ਼ਨ 8.
ਈ. ਆਈ. ਏ. (EIA) ਦੇ ਚਾਰ ਪ੍ਰਭਾਵ ਕੀ ਹਨ ?
ਉੱਤਰ-
ਵਾਤਾਵਰਣੀ ਪ੍ਰਭਾਵ ਦਾ ਵਿਸ਼ਲੇਸ਼ਣ (EIA = Environmental Impact Analysis)
ਭਾਰਤ ਵਿਚ ਈ.ਆਈ.ਏ. ਨੂੰ 1974 ਵਿਚ ਵਾਤਾਵਰਣੀ ਸੁਰੱਖਿਆ ਐਕਟ ਦੇ ਅਧੀਨ ਲਾਜ਼ਮੀ ਬਣਾ ਦਿੱਤਾ ਗਿਆ ਸੀ । ਇਸ ਦੇ ਚਾਰ ਮੰਤਵ ਹੇਠ ਲਿਖੇ ਹਨ-

  1. ਵਾਤਾਵਰਣ ਪ੍ਰਾਜੈਕਟਾਂ ‘ਤੇ ਪੈਣ ਵਾਲੇ ਅਸਰਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ;
  2. ਭੈੜੇ ਪ੍ਰਭਾਵਾਂ ਨੂੰ ਦੂਰ ਕਰਨ ਦੇ ਵਾਸਤੇ ਤਰੀਕਿਆਂ ਅਤੇ ਵਿਧੀਆਂ ਦੀ ਭਾਲ ਕਰਨਾ ;
  3. ਸਥਾਨਿਕ ਵਾਤਾਵਰਣ ਦੇ ਅਨੁਸਾਰ ਪ੍ਰਾਜੈਕਟਾਂ ਦਾ ਰੂਪ ਨਿਰਧਾਰਤ ਕਰਨਾ ;
  4. ਫ਼ੈਸਲੇ ਕਰਨ ਵਾਲਿਆਂ ਦੇ ਅੱਗੇ ਪੂਰਵ ਵਿਚਾਰਾਂ ਅਤੇ ਰਾਇ ਨੂੰ ਪ੍ਰਗਟ ਕਰਨਾ ।

ਪ੍ਰਸ਼ਨ 9.
ਵਾਤਾਵਰਣ ਨਾਲ ਸੰਬੰਧਿਤ ਜ਼ਰੂਰੀ ਸੰਸਥਾਵਾਂ ਦੀ ਸੂਚੀ ਦਿਓ ।
ਉੱਤਰ-
ਵਾਤਾਵਰਣ ਨਾਲ ਸੰਬੰਧਿਤ ਜ਼ਰੂਰੀ ਸੰਸਥਾਵਾਂ-

  1. ਵਾਤਾਵਰਣ ਵਿਭਾਗ (Department of Environment) .
  2. ਵਾਤਾਵਰਣ ਅਤੇ ਵਣ ਮੰਤਰਾਲਾ (Ministry of Environment & Forest)
  3. ਸਾਇੰਸ ਅਤੇ ਤਕਨਾਲੋਜੀ ਵਿਭਾਗ (Department of Science and Technology)
  4. ਜ਼ਰਾਇਤ (ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ (Department of Agriculture and Co-operation)
  5. ਬਾਇਓ ਟੈਕਨਾਲੋਜੀ ਵਿਭਾਗ (Department of Biotechnology)
  6. ਸਮੁੰਦਰ (ਸਾਗਰ) ਵਿਕਾਸ ਵਿਭਾਗ (Department of Ocean Development)
  7. ਪੁਲਾੜ ਦਾ ਵਿਭਾਗ (Department of Space)
  8. ਨਵੇਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ (ਇਸ ਮੰਤਰਾਲਾ ਦਾ ਨਾਂ ਬਦਲ ਕੇ ਹੁਣ ਇਸਦਾ ਨਾਂ ਹੈ-ਅਪਰੰਪਰਾਗਤ ਊਰਜਾ ਸਾਧਨ ਵਿਭਾਗ (Department of NonConventional Energy Resources).
  9. ਊਰਜਾ ਪ੍ਰਬੰਧਣ ਕੇਂਦਰ (Energy Management Centre) ।

ਪ੍ਰਸ਼ਨ 10.
ਵਾਤਾਵਰਣ ਅਤੇ ਵਣ ਮੰਤਰਾਲਾ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚਿੰਨ੍ਹ (Logo) ਉਲੀਕੋ ।
ਉੱਤਰ-
PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2) 1

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 11.
ਪ੍ਰਦੂਸ਼ਣ ਨਾਲ ਸੰਬੰਧਿਤ ਐਕਟ ਦੀਆਂ ਦੋ ਖਾਮੀਆਂ ਲਿਖੋ ।
ਉੱਤਰ-
ਖਾਮੀਆਂ-

  1. ਸ਼ਕਤੀਆਂ ਅਤੇ ਅਧਿਕਾਰਾਂ ਦਾ ਬਹੁਤ ਜ਼ਿਆਦਾ ਕੇਂਦਰੀਕਰਨ, ਜਿਸ ਦੇ ਕਾਰਨ ਤਾਂ ਵਿਚ ਐਕਟ ਲਾਗੂ ਕਰਨ ਵਿਚ ਰੁਕਾਵਟਾਂ ਪੈਂਦੀਆਂ ਹਨ ।
  2. ਪ੍ਰਦੂਸ਼ਣ ਪੈਦਾ ਕਰਨ ਵਾਲੇ ਕਾਰਖ਼ਾਨਿਆਂ ਨੂੰ ਕੀਤਾ ਜਾਂਦਾ ਨਿਗੁਣਾ ਜਿਹਾ ਜੁਰਮਾਨਾ ।
  3. ਲੋਕਾਂ ਲਈ ਸੂਚਨਾ ਦਾ ਹੱਕ (Right to information) ਨੂੰ ਸ਼ਾਮਿਲ ਨਹੀਂ ਕੀਤਾ ਗਿਆ ।
  4. ਪਰਸਪਰ ਵਿਆਪੀ ਅਧਿਕਾਰ ਖੇਤਰ, ਜਿਸ ਦੇ ਕਾਰਨ ਮੁਜ਼ਰਮ ਥੋੜ੍ਹਾ ਜਿਹਾ ਜ਼ੁਰਮਾਨਾ ਦੇ ਕੇ ਆਸਾਨੀ ਨਾਲ ਛੁੱਟ ਜਾਂਦਾ ਹੈ ।

ਪ੍ਰਸ਼ਨ 12.
1972 ਵਾਲੇ ਜੰਗਲੀ ਜੀਵ ਸੁਰੱਖਿਅਣ ਐਕਟ ਦੀਆਂ ਦੋ ਖਾਮੀਆਂ ਦੱਸੋ ।
ਉੱਤਰ-
ਖਾਮੀਆਂ-

  1. ਭਾਵੇਂ ਇਹ ਐਕਟ ਭਾਰਤ ਦੇ ਸਾਰੇ ਪ੍ਰਾਂਤਾਂ ਵਿਚ ਲਾਗੂ ਹਨ, ਪਰ ਜੰਮੂ-ਕਸ਼ਮੀਰ ਪ੍ਰਾਂਤ ਦੇ ਆਪਣੇ ਹੀ ਕਾਨੂੰਨ ਹਨ ।
  2. ਖ਼ਤਰੇ ਵਿਚਲੀਆਂ ਜਾਤੀਆਂ ਦੀ ਨਜ਼ਾਇਜ਼ ਤਿਜਾਰਤ ਨੂੰ ਪੂਰਨ ਤੌਰ ‘ਤੇ ਰੋਕਿਆ ਨਹੀਂ ਜਾ ਸਕਿਆ ।
  3. ਸਥਾਨ ਬਾਹਰੀ ਬੰਦੀ ਪ੍ਰਜਣਨ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ ।

ਪ੍ਰਸ਼ਨ 13.
ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਾਂ ਦੀ ਸੂਚੀ ਬਣਾਓ ।
ਉੱਤਰ-
ਹਵਾ ਪ੍ਰਦੂਸ਼ਣ ਦੀ ਰੋਕਥਾਮ ਲਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜ ਨਿਮਨਲਿਖਿਤ ਹਨ

  1. ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਲਈ ਇਸ ਬੋਰਡ ਨੂੰ ਦਿੱਤੇ ਗਏ ਇਖਤਿਆਰ ਬੜੇ ਵਿਸ਼ਾਲ ਹਨ ।
  2. ਹਵਾ ਪ੍ਰਦੂਸ਼ਣ ਕੰਟਰੋਲ ਐਕਟ ਦੇ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਕਿਸੇ ਵੀ ਖੇਤਰ (ਖੰਡ) ਨੂੰ ਹਵਾ ਪ੍ਰਦੂਸ਼ਣ ਵਾਲਾ ਖੰਡ ਘੋਸ਼ਿਤ ਕੀਤਾ ਜਾ ਸਕਦਾ ਹੈ ।
  3. ਉਦਯੋਗਾਂ ਅਤੇ ਵਾਹਨਾਂ ਦੁਆਰਾ ਵਾਯੂ ਪ੍ਰਦੂਸ਼ਕਾਂ ਤੇ ਨਿਯੰਤਰਣ ਰੱਖਣਾ ਵੀ ਇਸ ਬੋਰਡ ਦਾ ਕੰਮ ਹੈ ।
  4. ਵਾਯੂ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਆਦਿ ਤੇ ਜੇਕਰ ਹਵਾ ਪ੍ਰਦੂਸ਼ਣ ਤੇ ਕੰਟਰੋਲ) ਐਕਟ 1981 ਦੀ ਉਲੰਘਣਾ ਕਰਦੇ ਹਨ, ਤੇ ਜੁਰਮਾਨਾ ਵੀ ਲਗਾ ਸਕਦਾ ਹੈ ।
  5. ਹਵਾ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਜਨ ਸਾਧਨਾਂ (Mass-Media) ਦੁਆਰਾ ਸਿਖਿਅਤ ਕਰਨਾ ।
  6. ਹਵਾ ਪ੍ਰਦੂਸ਼ਕਾਂ ਦੀਆਂ ਕਿਸਮਾਂ ਨੂੰ ਚੈੱਕ ਕਰਨ ਦੇ ਮੰਤਵ ਲਈ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਕਰਨਾ ।

ਪ੍ਰਸ਼ਨ 14.
ਜੰਗਲੀ ਜੀਵਨ (ਸੁਰੱਖਿਆ) ਐਕਟ 1972 ਦੇ ਵਿਸ਼ੇਸ਼ ਲੱਛਣਾਂ ਬਾਰੇ ਲਿਖੋ ।
ਉੱਤਰ-
ਜੰਗਲੀ ਜੀਵ ਸੁਰੱਖਿਆ ਐਕਟ ਦੇ ਵਿਸ਼ੇਸ਼ ਲੱਛਣ (1972).
ਇਹ ਐਕਟ 1972 ਨੂੰ ਪਾਸ ਕੀਤਾ ਗਿਆ ਅਤੇ ਸੰਨ 1976 ਵਿਚ ਜੰਗਲੀ ਜੀਵਨ ਨੂੰ ਪ੍ਰਾਂਤਿਕ ਸੂਚੀ ਵਿਚੋਂ ਕੱਢ ਕੇ ਰਾਸ਼ਟਰੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ।
ਐਕਟ ਦੀਆਂ ਸਿਫ਼ਾਰਸ਼ਾਂ-

  1. ਜੰਗਲੀ ਜੀਵਨ ਦੇ ਸ਼ਿਕਾਰ ਨੂੰ ਨਿਯੰਤ੍ਰਿਤ ਕਰਨਾ ।
  2. ਜੰਗਲੀ ਜਾਨਵਰਾਂ ਅਤੇ ਪੌਦਿਆਂ ਦੇ ਵਿਉਪਾਰ ਨੂੰ ਨਿਯਮਤ ਕਰਨਾ ।
  3. ਸੰਕਟ ਵਿਚਲੀਆਂ ਜਾਤੀਆਂ ਅਤੇ ਇਹਨਾਂ ਤੋਂ ਪ੍ਰਾਪਤ ਹੋਣ ਵਾਲੇ ਪਦਾਰਥਾਂ ਤੇ ਮੁਕੰਮਲ ਤੌਰ ‘ਤੇ ਰੋਕ ਲਗਾਉਣਾ ।
  4. ਨੈਸ਼ਨਲ ਪਾਰਕਾਂ ਆਦਿ ਦੀ ਕਾਇਮੀ ਤੇ ਜ਼ੋਰ ਦਿੱਤਾ ਗਿਆ ਹੈ ।
  5. ਬੰਦੀ ਪ੍ਰਜਣਨ ਦੀ ਵਿਵਸਥਾ ਕਰਨਾ ।
    ਇਸ ਐਕਟ ਨੂੰ 1992 ਵਿਚ ਸੋਧਿਆ ਗਿਆ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਾਤਾਵਰਣ ਪ੍ਰਬੰਧਣ ਨਾਲ ਸੰਬੰਧਿਤ ਹੇਠ ਲਿਖੀਆਂ ਕਾਨੂੰਨੀ ਧਾਰਾਵਾਂ (Legal Provisions) ਤੇ ਸੰਖੇਪ ਨੋਟ ਲਿਖੋ ।
(i) ਵਣ ਐਕਟ 1980 (Forest Act 1980)
(ii) ਸੋਧਾਂ (Amendments) ਅਤੇ
(iii) ਖਾਮੀਆਂ (Drawbacks) ।
ਉੱਤਰ-
ਵਣ ਸੁਰੱਖਿਅਣ ਐਕਟ 25 ਅਕਤੂਬਰ, 1980 ਨੂੰ ਲਾਗੂ ਕੀਤਾ ਗਿਆ । ਇਸ ਐਕਟ ਦਾ ਮੁੱਖ ਉਦੇਸ਼ ਹਰ ਪ੍ਰਕਾਰ ਦੇ ਵਣਾਂ, ਜਿਵੇਂ ਕਿ ਰਾਖਵੇਂ ਵਣ (Reserved Forests) ਸੁਰੱਖਿਅਤ ਵਣ (Protected Forests) ਜਾਂ ਕਿਸੇ ਹੋਰ ਹੀ ਤਰ੍ਹਾਂ ਦੀ ਵਣ ਵਾਲੀ ਜ਼ਮੀਨ ਹੈ, ਦਾ ਸੁਰੱਖਿਅਣ ਹੈ । ਇਸ ਐਕਟ ਦੇ ਅਨੁਸਾਰ-

  1. ਵਣਾਂ ਜੰਗਲਾਂ ਦੀ ਵਰਤੋਂ ਕੇਵਲ ਵਣ-ਵਿਗਿਆਨ (Forestry) ਵਜੋਂ ਕਰਨਾ ।
  2. ਹਰ ਪ੍ਰਕਾਰ ਦੇ ਵਣ, ਜਿਸ ਵਿਚ ਸੁਰੱਖਿਅਤ ਵਣ, ਰਾਖਵੇਂ ਵਣ ਅਤੇ ਵਣ ਵਾਲੀ ਜ਼ਮੀਨ ਸ਼ਾਮਿਲ ਹਨ, ਦੀ ਸੁਰੱਖਿਆ ਕਰਨਾ ।
  3. ਵਣ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀਆਂ ਗ਼ੈਰ ਕਾਨੂੰਨੀ ਅਤੇ ਕਿਸੇ ਵੀ ਪ੍ਰਕਾਰ ਦੀਆਂ ਗ਼ੈਰ-ਵਣੀ (Un-Forest) ਗਤੀਵਿਧੀਆਂ ਕਰਨ ਤੇ ਪੂਰਨ ਰੋਕ ।
  4. ਚੁੱਕਵੀਂ ਖੇਤੀ/ਸਥਾਨੰਤਰੀ ਖੇਤੀ (Shifting Cultivation) ਅਤੇ ਵਣ ਤੋਂ (Forest Land) ਤੇ ਨਾਜਾਇਜ਼ ਕਬਜ਼ਿਆਂ ਤੇ ਰੋਕ । ਸਥਾਨ-ਅੰਤਰੀ ਖੇਤੀ ਨੂੰ ਝੂਮਿੰਗ (Jhuming) ਵੀ ਕਹਿੰਦੇ ਹਨ ।
  5. ਪਸ਼ੂਆਂ ਨੂੰ ਚਾਰਨ ਦੀਆਂ ਸਮੱਸਿਆਵਾਂ ਤੇ ਨਿਯੰਤਰਨ ।
  6. ਗੈਰ ਵਣਿਤ ਤੋਂ (Unforested Land) ਤੇ ਮਜਰਾਈ ਵਣ ਰੋਪਣ (Compensatory Afforestation) ।
  7. ਪਾਣੀ ਬੋਚ ਖੇਤਰਾਂ (Water Catchment Areas), ਤਿੱਖੀਆਂ ਢਲਾਣਾਂ (Steep Slopes) ਆਦਿ ਤੋਂ ਮਿੱਟੀ ਨੂੰ ਖੁਰਨ ਤੋਂ ਬਚਾਉਣ ਲਈ ਵਣਾਂ ਦੀ ਕਟਾਈ ਨੂੰ ਰੋਕਣਾ ।

ਸੋਧਾਂ (Amendments) – ਵਣ ਸੁਰੱਖਿਅਣ ਐਕਟ ਨੂੰ 1992 ਵਿਚ ਸੋਧਿਆ ਗਿਆ ਅਤੇ ਇਸ ਸੋਧੇ ਹੋਏ ਐਕਟ ਦੇ ਅਨੁਸਾਰ-

  1. ਕੇਂਦਰ ਸਰਕਾਰ ਤੋਂ ਪੂਰਵ ਮਨਜ਼ੂਰੀ ਲੈ ਕੇ ਸੰਚਾਰ ਲਾਈਨਾਂ ਵਿਛਾਉਣੀਆਂ, ਪਣ ਊਰਜਾ ਘਰਾਂ (ਬਿਜਲੀ ਘਰਾਂ) ਦੀ ਸਥਾਪਨਾ ਕਰਨਾ ਜਾਂ ਵਣ ਖੇਤਰਾਂ ਵਿਚ ਗੈਰ ਵਣੀ (NonForest) ਸਰਗਰਮੀਆਂ ਤੇ ਰੋਕਾਂ ਲਾਉਣੀਆਂ ।
  2. ਵਣਾਂ ਉੱਤੇ ਨਿਰਭਰਤਾ ਘਟਾਉਣ ਦੇ ਮਕਸਦ ਨਾਲ ਰੇਸ਼ਮ ਦੇ ਕੀੜੇ ਪਾਲਣਾ (Sericulture) ਨੂੰ ਉਤਸ਼ਾਹਿਤ ਕਰਨਾ ।
  3. ਖਾਣਾਂ ਦੀ ਪੁਟਾਈ, ਵੱਡੇ-ਵੱਡੇ ਗੋਲ ਪੱਥਰਾਂ ਨੂੰ ਹਟਾਉਣਾ ਅਤੇ ਪੱਥਰਾਂ ਦੀ ਚੁਕਾਈ ਗ਼ੈਰ ਵਣੀ ਸਰਗਰਮੀਆਂ ਹਨ ।
  4. ਰਾਖਵੇਂ ਵਣਾਂ ਵਿਚ ਚਾਹ, ਕੌਫੀ ਅਤੇ ਰਬੜ ਵਰਗੀਆਂ ਰੋਕੜ ਨਕਦੀ ਫ਼ਸਲਾਂ (Cash Crops) ਉਗਾਈਆਂ ਜਾ ਸਕਦੀਆਂ ਹਨ ।
  5. ਫਲਦਾਰ ਪੌਦਿਆਂ, ਔਸ਼ਧੀ ਵਾਲੇ ਪੌਦਿਆਂ ਅਤੇ ਕੁਲੇ ਤੇ ਨਰਮ ਤਣਿਆਂ ਵਾਲੇ ਪੌਦਿਆਂ (Herbs) ਨੂੰ ਉਗਾਉਣ ਦੀ ਆਗਿਆ ਹੋਣੀ ਚਾਹੀਦੀ ਹੈ ।

ਖਾਮੀਆਂ (Drawbacks)-

  1. ਕਾਨੂੰਨ ਬਣਾਉਣ ਦੇ ਸਮੇਂ ਸਥਾਨਕ ਲੋਕਾਂ ਨੂੰ ਭਰੋਸੇ ਵਿਚ ਨਹੀਂ ਸੀ ਲਿਆ ਗਿਆ ।
  2. ਕੇਂਦਰੀ ਸਰਕਾਰ ਤੋਂ ਆਗਿਆ ਲੈ ਕੇ ਵਣਾਂ ਨੂੰ ਗ਼ੈਰ-ਵਣੀ (Non Forest) ਕੰਮਾਂ ਲਈ ਵਰਤਿਆ ਜਾ ਰਿਹਾ ਹੈ ।

PSEB 12th Class Environmental Education Important Questions Chapter 5 ਵਾਤਾਵਰਣੀ ਪ੍ਰਬੰਧਣ (ਭਾਗ-2)

ਪ੍ਰਸ਼ਨ 2.
(i) ਜਲ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1974 ਅਤੇ
(ii) ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1981 ਦੇ ਉਦੇਸ਼ਾਂ ਬਾਰੇ ਦੱਸੋ ।
ਉੱਤਰ-
(i) ਜਲ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1974 (Water (Prevention & Control of Pollution Act 1974) – ਇਹ ਐਕਟ 23 ਮਾਰਚ, 1974 ਨੂੰ ਪਾਸ ਹੋਇਆ ਅਤੇ ਇਸ ਐਕਟ ਦਾ ਮੁੱਖ ਮੰਤਵ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣਾ ਅਤੇ ਉਸ ਤੇ ਨਿਯੰਤਰਣ ਕਰਨਾ ਹੈ । ਇਸ ਐਕਟ ਦੇ ਅਨੁਸਾਰ-

  1. ਸਤੱਈ ਅਤੇ ਭੂਮੀਗਤ ਪਾਣੀ ਦੀ ਗੁਣਵੱਤਾ ਨੂੰ ਬਣਾਈ ਰੱਖਣਾ ਅਤੇ ਇਹਨਾਂ ਪਾਣੀਆਂ ਦੀ ਪੱਧਰ ਨੂੰ ਕਾਇਮ ਰੱਖਣਾ ।
  2. ਕੇਂਦਰੀ ਅਤੇ ਰਾਜ ਪ੍ਰਦੂਸ਼ਣ ਬੋਰਡਾਂ ਦੀ ਸਥਾਪਨਾ ਕਰਨਾ ।
  3. ਜਲ-ਮਲ (Sewage) ਦਾ ਨਿਪਟਾਰਾ ਕਰਨ ਦੇ ਵਾਸਤੇ ਆਧੁਨਿਕ ਜੁਗਤਾਂ ਉਪਲੱਬਧ ਕਰਨਾ ।
  4. ਪਾਣੀ ਨੂੰ ਕਾਇਮ ਰੱਖਣ ਦੇ ਮੰਤਵ ਨਾਲ ਪ੍ਰਚਾਰ ਮੀਡੀਆ ਦੀ ਸਹਾਇਤਾ ਪ੍ਰਾਪਤ ਕਰਨਾ ।

ਇਸ ਐਕਟ ਦੀ ਸੋਧ 1988 ਨੂੰ ਕੀਤੀ ਗਈ ਅਤੇ ਸੋਧ ਦੇ ਫਲਸਰੂਪ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਸਥਾਪਿਤ ਕੀਤੇ ਗਏ ।

(ii) ਹਵਾ (ਪ੍ਰਦੂਸ਼ਣ, ਰੋਕਥਾਮ ਅਤੇ ਕੰਟਰੋਲ) ਐਕਟ 1981-

  1. ਇਹ ਐਕਟ 29 ਮਾਰਚ, 1981 ਨੂੰ ਹੋਂਦ ਵਿਚ ਆਇਆ । ਇਸ ਐਕਟ ਦਾ ਮੁੱਖ ਮੰਤਵ ਕੇਂਦਰੀ ਅਤੇ ਪ੍ਰਾਂਤਿਕ ਪ੍ਰਦੂਸ਼ਣ ਕੰਟਰੋਲ ਬੋਰਡ ਸਥਾਪਿਤ ਕਰਕੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣਾ ਅਤੇ ਕਾਬੂ ਪਾਉਣਾ ਹੈ ।
  2. ਇਸ ਐਕਟ ਦੇ ਅਨੁਸਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਐਕਟ ਦੇ ਲਾਗੂ ਕਰਵਾਉਣ ਦੀ ਸ਼ਕਤੀ (Power) ਪ੍ਰਦਾਨ ਕੀਤੀ ਗਈ ਹੈ ।
  3. ਕਿਸੇ ਵੀ ਖੰਡ ਨੂੰ ਹਵਾ ਪ੍ਰਦੂਸ਼ਣ ਵਾਲਾ ਖੰਡ ਘੋਸ਼ਿਤ ਕੀਤਾ ਜਾ ਸਕਦਾ ਹੈ ।
  4. ਵਾਹਨਾਂ ਅਤੇ ਉਦਯੋਗਿਕ ਇਕਾਈਆਂ ਵਲੋਂ ਪੈਦਾ ਕੀਤੇ ਜਾਂਦੇ ਪ੍ਰਦੂਸ਼ਣ ਤੇ ਕੰਟਰੋਲ ਕਰਨਾ ।
  5. ਇਸ ਐਕਟ ਵਿਚ ਸਜ਼ਾ ਦੇਣ ਦੀ ਧਾਰਾ ਮੌਜੂਦ ਹੈ · ।

ਪ੍ਰਸ਼ਨ 3.
ਵਾਤਾਵਰਣ ਨਾਲ ਸੰਬੰਧ ਰੱਖਣ ਵਾਸਤੇ ਸਥਾਪਿਤ ਕੀਤੀਆਂ ਗਈਆਂ ਏਜੰਸੀਆਂ ਦੀ ਸੁਚੀ ਦਿਓ ।
ਉੱਤਰ-

  1. ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ । (Central Pollution Control Board and State Pollution Control Board)
  2. ਭਾਰਤੀ ਕੌਂਸਲ ਬਰਾਏ ਵਣ ਵਿਗਿਆਨ ਅਤੇ ਸਿੱਖਿਆ । (Indian Council of Forestry Research & Education.)
  3. ਵਣ ਖੋਜ ਸੰਸਥਾ (Forest Research Institute)
  4. ਭਾਰਤੀ ਵਣ ਨਿਰੀਖਣ ਅਤੇ ਜੰਗਲੀ ਜੀਵਨ ਸੰਸਥਾ । (Forest Survey of India and Wildlife Institute.)
  5. ਕੌਮੀ ਵਾਤਾਵਰਣੀ ਇੰਜੀਨੀਅਰਿੰਗ ਖੋਜ ਸੰਸਥਾ | (National Environmental Engineering Research Institute.)
  6. ਬੋਟੈਨੀਕਲ ਸਰਵੇ ਆਫ਼ ਇੰਡੀਆ (Botanical Survey of India.)
  7. ਜੂਆਲੋਜੀਕਲ ਸਰਵੇ ਆਫ਼ ਇੰਡੀਆ (Zoological Survey of India)
  8. ਰਾਸ਼ਟਰੀ (ਕੌਮੀ) ਬੰਜਰ ਤੋਂ ਵਿਕਾਸ ਬੋਰਡ । (National Wastelands Development Board)
  9. ਰਾਸ਼ਟਰੀ (ਕੌਮੀ) ਅਜਾਇਬ ਘਰ ਜਾਂ ਕੁਦਰਤੀ ਇਤਿਹਾਸ (National Museum or Natural History)
  10. ਵਾਤਾਵਰਣੀ ਸਿੱਖਿਆ ਕੇਂਦਰ । (Centre for Environmental Education)
  11. ਹਿਮਾਲਿਆਈ ਭੂ ਵਿਗਿਆਨ ਵਾਡੀਆ ਸੰਸਥਾ (Wadia Institute of Himalayan Geology) ।

ਇਹ ਹੁਣ ਸਾਡਾ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਕਸੁਰਤਾ ਕਾਇਮ ਰੱਖਦੇ ਹੋਏ ਆਪਣੇ ਵਿਰਸੇ ਅਤੇ ਇਸ ਧਰਤੀ ਦੇ ਪਰੰਪਰਾਗਤ ਸੁਰੱਖਿਅਣ ਨੂੰ ਕਾਇਮ ਰੱਖਦਿਆਂ ਹੋਇਆਂ ਵਿਕਾਸ ਕਿਰਿਆਵਾਂ ਨੂੰ ਚਾਲੂ ਰੱਖੀਏ ।

PSEB 11th Class Maths Solutions Chapter 3 Trigonometric Functions Miscellaneous Exercise

Punjab State Board PSEB 11th Class Maths Book Solutions Chapter 3 Trigonometric Functions Miscellaneous Exercise Questions and Answers.

PSEB Solutions for Class 11 Maths Chapter 3 Trigonometric Functions Miscellaneous Exercise

Question 1.
Prove that:
\(2 \cos \frac{\pi}{13} \cos \frac{9 \pi}{13}+\cos \frac{3 \pi}{13}+\cos \frac{5 \pi}{13}\) = 0
Answer.

PSEB 11th Class Maths Solutions Chapter 3 Trigonometric Functions Miscellaneous Exercise 1

Hence proved.

PSEB 11th Class Maths Solutions Chapter 3 Trigonometric Functions Miscellaneous Exercise

Question 2.
Prove that: (sin 3x + sin x) sin x + (cos 3x – cos x) cos x = 0.
Answer.
L.H.S. = (sin 3x + sin x) sin x + (cos 3x – cos x) cos x
= sin 3x sin x + sin2 x + cos 3x cos x – cos2 x
= cos 3x cos x + sin 3x sin x – (cos2 x – sin2 x)
= cos (3x – x) – cos 2x
[∵ cos(A – B) = cos A cos B + sin A sin B]
= cos 2x – cos 2x = 0
=R.H.S.
Hence proved.

Question 3.
Prove that:
Answer.
L.H.S.= (cos x + cos y)2 + (sin x – sin y)2
= cos2 x + cos2 y + 2 cos x cos y + sin2 x + sin2 y – 2 sin x sin y
= (cos2 x + sin2 x) + (cos2 y + sin2 y) + 2 (cos x cos y – sin x sin y)
= 1 + 1 + 2 cos (x + y)
[∵ cos (A + B) = (cos A cos B – sin A sin B)]
= 2 + 2 cos (x + y)
= 2 [1 + cos (x + y)]
= 2[1 + \(2 \cos ^{2}\left(\frac{x+y}{2}\right)\) – 1]
[∵ cos 2A = 2 cos2 A – 1]
= 4 c0s2 \(\left(\frac{x+y}{2}\right)\)
= R.H.S.
Hence proved.

PSEB 11th Class Maths Solutions Chapter 3 Trigonometric Functions Miscellaneous Exercise

Question 4.
Prove that:
(cos x – cos y)2 + (sin x – sin y)2 = 4 sin2 \(\frac{x-y}{2}\)
Answer.
L.H.S.= (cos x – cos y)2 + (sin x – sin y)2
= cos2 x + cos2 y – 2 cos x cos y + sin2 x + sin2 y – 2 sin x sin y
= (cos2 x + sin2 x) + (cos2 y + sin2 y) – 2 [cos x cos y + sin x sin y]
= 1 + 1 – 2 [cos (x – y)]
= 2 [1 – {1 – 2 sin2 \(\left(\frac{x-y}{2}\right)\)}]
[∵ cos 2A = 1 – 2 sin2 A]
= 4 sin2 \(\left(\frac{x-y}{2}\right)\)
= R.H.S.
Hence proved.

Question 5.
Prove that: sin x + sin 3x + sin 5x + sin 7x = 4 cos x cos 2x sin 4x
Answer.
It is known that sin A + sin B = 2 \(\sin \left(\frac{A+B}{2}\right) \cdot \cos \left(\frac{A-B}{2}\right)\)
∴ L.H.S. = (sin x + sin 3x) + (sin 5x + sin 7x)
= (sin x + sin 5x) + (sin 3x + sin 7x)
= \(2 \sin \left(\frac{x+5 x}{2}\right)\) . \(\cos \left(\frac{x-5 x}{2}\right)+2 \sin \left(\frac{3 x+7 x}{2}\right) \cos \left(\frac{3 x-7 x}{2}\right)\)
= 2 sin 3x cos (- 2x) + 2 sin 5x cos (- 2x)
= 2 sin 3x cos 2x + 2 sin 5x cos 2x
= 2 cos 2x [sin 3x + sin 5x]
= 2 cos 2x [latex]2 \sin \left(\frac{3 x+5 x}{2}\right) \cdot \cos \left(\frac{3 x-5 x}{2}\right)[/latex]
= 2 cos 2x [2 sin 4x . cos (- x)]
= 4 cos 2x sin 4x cos x
= R.H.S.
Hence proved.

PSEB 11th Class Maths Solutions Chapter 3 Trigonometric Functions Miscellaneous Exercise

Question 6.
Prove that: \(\frac{(\sin 7 x+\sin 5 x)+(\sin 9 x+\sin 3 x)}{(\cos 7 x+\cos 5 x)+(\cos 9 x+\cos 3 x)}\) = tan 6x
Answer.
It is known that

PSEB 11th Class Maths Solutions Chapter 3 Trigonometric Functions Miscellaneous Exercise 2

Hence proved.

Question 7.
Prove that: sin 3x + sin 2x – sin x = 4 sin x cos \(\frac{x}{2}\) cos \(\frac{3 x}{2}\).
Answer.
L.H.S. = sin 3x + sin 2x – sin x
= sin 3x + (sin 2x – sin x)

PSEB 11th Class Maths Solutions Chapter 3 Trigonometric Functions Miscellaneous Exercise 3

PSEB 11th Class Maths Solutions Chapter 3 Trigonometric Functions Miscellaneous Exercise 4

PSEB 11th Class Maths Solutions Chapter 3 Trigonometric Functions Miscellaneous Exercise

Question 8.
Find sin \(\frac{x}{2}\), cos \(\frac{x}{2}\) and tan \(\frac{x}{2}\) for tan x = – \(\frac{4}{3}\), x in quadrant II.
Answer.

PSEB 11th Class Maths Solutions Chapter 3 Trigonometric Functions Miscellaneous Exercise 5

PSEB 11th Class Maths Solutions Chapter 3 Trigonometric Functions Miscellaneous Exercise 6

PSEB 11th Class Maths Solutions Chapter 3 Trigonometric Functions Miscellaneous Exercise

Question 9.
Find sin \(\frac{x}{2}\), cos \(\frac{x}{2}\) and tan \(\frac{x}{2}\) for cos x = – \(\frac{1}{3}\), x in quadrant III.
Answer.

PSEB 11th Class Maths Solutions Chapter 3 Trigonometric Functions Miscellaneous Exercise 7

Thus, the respective values of sin \(\frac{x}{2}\), cos \(\frac{x}{2}\) and tan \(\frac{x}{2}\) are \(\frac{\sqrt{6}}{5}\), \(\frac{\sqrt{3}}{3}\) and – √2.

PSEB 11th Class Maths Solutions Chapter 3 Trigonometric Functions Miscellaneous Exercise

Question 10.
Find sin \(\frac{x}{2}\), cos \(\frac{x}{2}\) and tan \(\frac{x}{2}\) for sin x = \(\frac{1}{4}\), x in quadrant II.
Answer.

PSEB 11th Class Maths Solutions Chapter 3 Trigonometric Functions Miscellaneous Exercise 8

Thus, the respective values of sin \(\frac{x}{2}\), cos \(\frac{x}{2}\) and tan \(\frac{x}{2}\) are \(\sqrt{\frac{8+2 \sqrt{15}}{4}}\), \(\sqrt{\frac{8-2 \sqrt{15}}{4}}\) and 4 + √15.