PSEB 9th Class Agriculture Solutions Chapter 8 ਮੁਰਗੀ ਪਾਲਣ

Punjab State Board PSEB 9th Class Agriculture Book Solutions Chapter 8 ਮੁਰਗੀ ਪਾਲਣ Textbook Exercise Questions, and Answers.

PSEB Solutions for Class 9 Agriculture Chapter 8 ਮੁਰਗੀ ਪਾਲਣ

Agriculture Guide for Class 9 PSEB ਮੁਰਗੀ ਪਾਲਣ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਅਭਿਆਸ (ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-
ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ।

ਪ੍ਰਸ਼ਨ 2.
ਮੀਟ ਦੇਣ ਵਾਲੀਆਂ ਮੁਰਗੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਆਈ. ਬੀ. ਐੱਲ.-80 ਬਰਾਇਲਰ ਅਤੇ ਵਾਈਟ ਪਲਾਈਮੋਥ ਰਾਕ ।

ਪ੍ਰਸ਼ਨ 3.
ਮੁਰਗੀ ਦੇ ਇੱਕ ਅੰਡੇ ਦਾ ਔਸਤਨ ਭਾਰ ਕਿੰਨਾ ਹੁੰਦਾ ਹੈ ?
ਉੱਤਰ-
ਇਕ ਅੰਡੇ ਦਾ ਔਸਤਨ ਭਾਰ 55 ਗਰਾਮ ਹੁੰਦਾ ਹੈ ।

ਪ੍ਰਸ਼ਨ 4.
ਚਿੱਟੇ ਰੰਗ ਦੇ ਅੰਡੇ ਕਿਹੜੀ ਮੁਰਗੀ ਦਿੰਦੀ ਹੈ ?
ਉੱਤਰ-
ਵਾਈਟ ਲੈਗ ਹਾਰਨ ।

ਪ੍ਰਸ਼ਨ 5.
ਰੈਂਡ ਆਈਲੈਂਡ ਰੈੱਡ ਮੁਰਗੀ ਸਾਲ ਵਿੱਚ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ ।

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 6.
ਵਿੱਠਾਂ ਤੋਂ ਕਿਹੜੀ ਗੈਸ ਬਣਦੀ ਹੈ ?
ਉੱਤਰ-
ਅਮੋਨੀਆ ।

ਪ੍ਰਸ਼ਨ 7.
ਚੂਚਿਆਂ ਨੂੰ ਗਰਮੀ ਦੇਣ ਵਾਲੇ ਯੰਤਰ ਦਾ ਕੀ ਨਾਂ ਹੈ ?
ਉੱਤਰ-
ਬਰੂਡਰ ।

ਪ੍ਰਸ਼ਨ 8.
ਮੁਰਗੀਆਂ ਦੇ ਬੈਂਡ ਦੀ ਛੱਤ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
10 ਫੁੱਟ ।

ਪ੍ਰਸ਼ਨ 9.
ਦੋ ਮੁਰਗੀਆਂ ਲਈ ਪਿੰਜਰੇ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ-
15 ਇੰਚ ਲੰਬਾ ਅਤੇ 12 ਇੰਚ ਚੌੜਾ ।

ਪ੍ਰਸ਼ਨ 10.
ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ਜਾਂ ਘੱਟ ?
ਉੱਤਰ-
ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੋਲਟਰੀ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
‘ਪੋਲਟਰੀ’ ਸ਼ਬਦ ਦਾ ਅਰਥ ਹੈ ਹਰ ਤਰ੍ਹਾਂ ਦੇ ਪੰਛੀਆਂ ਨੂੰ ਪਾਲਣਾ ਜਿਨ੍ਹਾਂ ਤੋਂ ਮਨੁੱਖ ਦੀਆਂ ਆਰਥਿਕ ਲੋੜਾਂ ਪੂਰੀਆਂ ਹੋ ਸਕਣ । ਇਸ ਵਿੱਚ ਮੁਰਗੀਆਂ, ਬੱਤਖਾਂ, ਬਟੇਰ, ਟਰਕੀ, ਕਬੂਤਰ, ਸ਼ੁਤਰਮੁਰਗ, ਹੰਸ, ਗਿੰਨੀ ਫਾਊਲ ਆਦਿ ਸ਼ਾਮਿਲ ਹਨ ।

ਪ੍ਰਸ਼ਨ 2.
ਦੇਸੀ ਨਸਲ ਦੀਆਂ ਮੁਰਗੀਆਂ ਦਾ ਵੇਰਵਾ ਦਿਓ ।
ਉੱਤਰ-

  1. ਸਤਲੁਜ ਲੇਅਰ-ਇਸ ਦੀਆਂ ਕਿਸਮਾਂ ਹਨ-ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2 । ਇਹ ਸਾਲ ਵਿੱਚ 255-265 ਤੱਕ ਅੰਡੇ ਦਿੰਦੀ ਹੈ । ਇਸ ਦੇ ਆਂਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ ।
  2. ਆਈ. ਐੱਲ.-80 ਬਰਾਇਲਰ-ਇਸ ਤੋਂ ਮੀਟ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦਾ ਔਸਤ ਭਾਰ 1350-1450 ਗਾਮ ਲਗਪਗ 6 ਹਫਤਿਆਂ ਵਿੱਚ ਹੋ ਜਾਂਦਾ ਹੈ ।

ਪ੍ਰਸ਼ਨ 3.
ਵਾਈਟ ਲੈਗ ਹਾਰਨ ਅਤੇ ਰੈੱਡ ਆਈਲੈਂਡ ਰੈੱਡ ਮੁਰਗੀਆਂ ਦੀ ਤੁਲਨਾ ਕਰੋ ।
ਉੱਤਰ-

ਵਾਈਟ ਲੈਗ ਹਾਰਨ ਰੈਂਡ ਆਈਲੈਂਡ ਰੈੱਡ ਮੁਰਗੀਆਂ
1. ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ | 1. ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ ।
2. ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । 2. ਸਾਲ ਵਿਚ 180 ਅੰਡੇ ਦਿੰਦੀ ਹੈ ।
3. ਥੋੜੀ ਖ਼ੁਰਾਕ ਖਾਂਦੀ ਹੈ । 3. ਵੱਧ ਖ਼ੁਰਾਕ ਖਾਂਦੀ ਹੈ ।
4. ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ ਇਹ ਅੰਡੇ ਵਾਲੀ ਨਸਲ ਹੈ । 4. ਇਸ ਦੀ ਵਰਤੋਂ ਮੀਟ ਵਾਸਤੇ ਹੁੰਦੀ ਹੈ ।

ਪ੍ਰਸ਼ਨ 4.
ਮੁਰਗੀਆਂ ਦੇ ਵਾਧੇ ਲਈ ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ?
ਉੱਤਰ-
ਮੁਰਗੀਆਂ ਦੇ ਵਾਧੇ ਲਈ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਖ਼ੁਰਾਕ ਵਿਚ ਪਾਏ ਜਾਣ ਵਾਲੇ ਪਦਾਰਥਾਂ ਨੂੰ 6 ਭਾਗਾਂ ਵਿੱਚ ਵੰਡ ਸਕਦੇ ਹਾਂ  ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ।

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 5.
ਮੁਰਗੀਆਂ ਦੇ ਬੈਂਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੁਰਗੀਆਂ ਦੀ ਬੈੱਡ ਉੱਚੀ ਜਗਾ ਤੇ ਬਣਾਉਣੀ ਚਾਹੀਦੀ ਹੈ ਅਤੇ ਸੜਕ ਰਾਹੀਂ ਜੁੜੀ ਹੋਣੀ ਚਾਹੀਦੀ ਹੈ, ਤਾਂ ਕਿ ਖ਼ੁਰਾਕ, ਅੰਡੇ ਤੇ ਸੁੱਕ ਆਦਿ ਦੀ ਆਵਾਜਾਈ ਦੀ ਢੋਆ ਢੁਆਈ ਆਸਾਨੀ ਨਾਲ ਹੋ ਸਕੇ । ਬਾਰਸ਼ ਜਾਂ ਹੜ੍ਹ ਦਾ ਪਾਣੀ ਸੈਂਡ ਦੇ ਨੇੜੇ ਖੜ੍ਹਾ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 6.
ਗਰਮੀਆਂ ਵਿੱਚ ਮੁਰਗੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੰਛੀਆਂ ਵਿੱਚ ਪਸੀਨੇ ਲਈ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਨੂੰ ਸਹਿਣਾ ਔਖਾ ਹੁੰਦਾ ਹੈ । ਸ਼ੈੱਡ ਦੇ ਆਲੇ-ਦੁਆਲੇ ਘਾਹ ਵਗੈਰਾ, ਸ਼ਹਿਤੂਤ ਦੇ ਦਰੱਖ਼ਤ ਆਦਿ ਲਾਉਣੇ ਚਾਹੀਦੇ ਹਨ । ਛੱਤਾਂ ਉੱਪਰ ਫੁਹਾਰੇ ਲਾਉਣੇ ਚਾਹੀਦੇ ਹਨ, ਇਸ ਨਾਲ 5-6°C ਤਾਪਮਾਨ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਬਾਕੀ ਜਗਾ ਤੇ ਜਾਲੀਆਂ ਲਾਉਣੀਆਂ ਚਾਹੀਦੀਆਂ ਹਨ । ਛੱਤ ਉੱਤੇ ਸਰਕੰਡੇ ਦੀ ਤਹਿ ਵਿਛਾ ਦਿਓ ਅਤੇ ਵੱਧ ਗਰਮੀ ਵਿੱਚ ਮੁਰਗੀਆਂ ਉੱਪਰ ਫੁਹਾਰੇ ਨਾਲ ਪਾਣੀ ਛਿੜਕਾ ਦੇਣਾ ਚਾਹੀਦਾ ਹੈ । ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ | ਪਾਣੀ ਦੇ ਬਰਤਨ ਦੁੱਗਣੇ ਕਰ ਦੇਣੇ ਚਾਹੀਦੇ ਹਨ ਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 7.
ਮੁਰਗੀਆਂ ਦੇ ਲਿਟਰ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਲਿਟਰ ਹਮੇਸ਼ਾ ਸੁੱਕਾ ਹੋਣਾ ਚਾਹੀਦਾ ਹੈ । ਗਿੱਲੇ ਲਿਟਰ ਨਾਲ ਬਿਮਾਰੀਆਂ ਲੱਗ ਸਕਦੀਆਂ ਹਨ । ਇਸ ਨਾਲ ਬੈੱਡ ਵਿਚ ਅਮੋਨੀਆ ਗੈਸ ਬਣਦੀ ਹੈ ਜੋ ਪੰਛੀਆਂ ਤੇ ਕਾਮਿਆਂ ਦੋਵਾਂ ਲਈ ਮੁਸ਼ਕਿਲ ਪੈਦਾ ਕਰਦੀ ਹੈ ।

ਪ੍ਰਸ਼ਨ 8.
ਮੀਟ ਪ੍ਰਾਪਤ ਕਰਨ ਲਈ ਮੁਰਗੀ ਦੀਆਂ ਕਿਹੜੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ ?
ਉੱਤਰ-
ਮੀਟ ਪ੍ਰਾਪਤ ਕਰਨ ਲਈ ਆਈ. ਬੀ. ਐੱਲ.-80 ਬਰਾਇਲਰ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ਨਸਲਾਂ ਪਾਲੀਆਂ ਜਾਂਦੀਆਂ ਹਨ ।

ਪ੍ਰਸ਼ਨ 9.
ਆਈ. ਬੀ. ਐੱਲ. 80 ਨਸਲ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਇਹ ਮੀਟ ਲਈ ਵਰਤੀ ਜਾਣ ਵਾਲੀ ਨਸਲ ਹੈ । ਇਸ ਦਾ ਔਸਤ ਭਾਰ 13501450 ਗਾਮ ਲਗਪਗ 6 ਹਫ਼ਤਿਆਂ ਵਿੱਚ ਹੋ ਜਾਂਦਾ ਹੈ ।

ਪ੍ਰਸ਼ਨ 10.
ਮੁਰਗੀਆਂ ਦੀ ਖੁਰਾਕ ਬਣਾਉਣ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਮੁਰਗੀਆਂ ਦੀ ਖੁਰਾਕ ਵਿੱਚ ਮੱਕੀ, ਚੌਲਾਂ ਦਾ ਟੋਟਾ, ਮੂੰਗਫਲੀ ਦੀ ਖਲ, ਚੌਲਾਂ ਦੀ ਪਾਲਸ਼, ਕਣਕ, ਮੱਛੀ ਦਾ ਚੂਰਾ, ਸੋਇਆਬੀਨ ਦੀ ਖ਼ਲ, ਪੱਥਰ ਅਤੇ ਸਾਧਾਰਨ ਲੂਣ ਆਦਿ ਤੋਂ ਮੁਰਗੀ ਆਪਣੇ ਖ਼ੁਰਾਕੀ ਤੱਤ ਪੂਰੇ ਕਰਦੀ ਹੈ । ਮੁਰਗੀ ਦੀ ਖ਼ੁਰਾਕ ਵਿਚ ਐਂਟੀਬਾਇਟਿਕ ਦਵਾਈਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ ।

PSEB 9th Class Agriculture Solutions Chapter 8 ਮੁਰਗੀ ਪਾਲਣ

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮੁਰਗੀ ਦੀਆਂ ਵਿਦੇਸ਼ੀ ਨਸਲਾਂ ਦਾ ਵੇਰਵਾ ਦਿਓ ।
ਉੱਤਰ-

  1. ਵਾਈਟ ਲੈਗ ਹਾਰਨ-ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ । ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ । ਇਹ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਘੱਟ ਖ਼ੁਰਾਕ ਖਾਂਦੀ ਹੈ ।
  2. ਰੈਂਡ ਆਈਲੈਂਡ ਰੈੱਡ-ਇਸ ਦੇ ਅੰਡੇ ਲਾਲ ਰੰਗ ਦੇ ਹੁੰਦੇ ਹਨ । ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ । ਇਹ ਵੱਧ ਖ਼ੁਰਾਕ ਖਾਂਦੀ ਹੈ ਤੇ ਇਸ ਨੂੰ ਮੀਟ ਲਈ ਵਰਤਿਆ। ਜਾਂਦਾ ਹੈ ।
  3. ਵਾਈਟ ਪਲਾਈਮੋਥ ਰਾਕ-ਇਹ ਸਾਲ ਵਿਚ 140 ਦੇ ਕਰੀਬ ਅੰਡੇ ਦਿੰਦੀ ਹੈ । ਅੰਡੇ ਦਾ ਰੰਗ ਖਾਕੀ ਹੁੰਦਾ ਹੈ ਤੇ ਭਾਰ 60 ਗਰਾਮ ਤੋਂ ਵੱਧ ਹੁੰਦਾ ਹੈ । ਇਸ ਦੀ ਵਰਤੋਂ ਮੀਟ ਲਈ ਹੁੰਦੀ ਹੈ । ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਤੋਂ ਵਧ ਹੋ ਜਾਂਦੇ ਹਨ । ਇਸ ਦੇ ਮੁਰਗਿਆਂ ਦਾ ਭਾਰ 4 ਕਿਲੋ ਅਤੇ ਮੁਰਗੀਆਂ ਦਾ ਭਾਰ 3 ਕਿਲੋ ਤਕ ਹੁੰਦਾ ਹੈ ।

ਪ੍ਰਸ਼ਨ 2.
ਮੁਰਗੀਆਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਬਾਰੇ ਦੱਸੋ ।
ਉੱਤਰ-
ਮੁਰਗੀਆਂ ਲਈ ਲਗਪਗ 40 ਤੋਂ ਵੱਧ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਕਿਸੇ ਵੀ ਖ਼ੁਰਾਕੀ ਤੱਤ ਦੀ ਘਾਟ ਦਾ ਮੁਰਗੀਆਂ ਦੀ ਸਿਹਤ ਤੇ ਪੈਦਾਵਾਰ ਤੇ ਬੁਰਾ ਅਸਰ ਹੁੰਦਾ ਹੈ । ਇਨ੍ਹਾਂ ਖ਼ੁਰਾਕੀ ਤੱਤਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; ਜਿਵੇਂ ਕਿ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ।

ਪ੍ਰਸ਼ਨ 3.
ਗਰਮੀਆਂ ਅਤੇ ਸਰਦੀਆਂ ਵਿੱਚ ਮੁਰਗੀਆਂ ਦੀ ਸੰਭਾਲ ਵਿਚਲੇ ਅੰਤਰ ਨੂੰ ਸਪੱਸ਼ਟ ਕਰੋ ।
ਉੱਤਰ-
ਗਰਮੀਆਂ ਵਿੱਚ ਸਾਂਭ-ਸੰਭਾਲ-ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ । ਇਸ ਕਾਰਨ ਉਹ ਸਰਦੀ ਤਾਂ ਸਹਿ ਸਕਦੇ ਹਨ ਪਰ ਗਰਮੀ ਸਹਿਣ ਕਰਨਾ ਉਨ੍ਹਾਂ ਲਈ ਔਖਾ ਹੁੰਦਾ ਹੈ । ਸ਼ੈੱਡ ਦੇ ਪਾਸਿਆਂ ਤੋਂ ਗਰਮੀ ਘਟਾਉਣ ਲਈ ਆਲੇਦੁਆਲੇ ਘਾਹ ਅਤੇ ਸ਼ਹਿਤੂਤ ਵਗੈਰਾ ਦੇ ਦਰੱਖ਼ਤ ਵੀ ਲਗਾਉਣੇ ਚਾਹੀਦੇ ਹਨ । ਛੱਤਾਂ ਉੱਤੇ ਫੁਹਾਰੇ ਲਾ ਕੇ ਗਰਮ ਅਤੇ ਖ਼ੁਸ਼ਕ ਮੌਸਮ ਵਿਚ ਤਾਪਮਾਨ ਨੂੰ 5-6°C ਤਕ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇੱਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਬਾਕੀ ਜਗਾ ਤੇ ਜਾਲੀ ਲਗਾ ਦੇਣੀ ਚਾਹੀਦੀ ਹੈ । ਛੱਤ ਉੱਤੇ ਸਰਕੰਡੇ ਆਦਿ ਦੀ ਮੋਟੀ ਤਹਿ ਵਿਛਾ ਦੇਣੀ ਚਾਹੀਦੀ ਹੈ । ਵੱਧ ਗਰਮੀ ਵਿੱਚ ਮੁਰਗੀਆਂ ਉੱਤੇ ਸਪਰੇ ਪੰਪ ਨਾਲ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ ।

ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ ਅਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ । ਖ਼ੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ 20-30% ਵਧਾ ਦੇਣੀ ਚਾਹੀਦੀ ਹੈ । ਸਰਦੀਆਂ ਦੀ ਸੰਭਾਲ-ਸਰਦੀਆਂ ਵਿੱਚ ਕਈ ਵਾਰੀ ਤਾਪਮਾਨ °C ਤੋਂ ਵੀ ਘੱਟ ਜਾਂਦਾ ਹੈ । ਇਸ ਦਾ ਮੁਰਗੀਆਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ । ਮੁਰਗੀਖਾਨੇ ਦਾ ਤਾਪਮਾਨ ਠੀਕ ਨਾ ਹੋਣ ਦੀ ਸੂਰਤ ਵਿਚ ਸਰਦੀਆਂ ਦੇ ਮੌਸਮ ਵਿਚ ਮੁਰਗੀ 3 ਤੋਂ 5 ਕਿਲੋਗ੍ਰਾਮ ਦਾਣਾ ਵੱਧ ਖਾ ਜਾਂਦੀ ਹੈ । ਠੰਡ ਤੋਂ ਬਚਾਓ ਲਈ ਬਾਰੀਆਂ ਉੱਤੇ ਪਰਦੇ ਲਗਾਉਣੇ ਚਾਹੀਦੇ ਹਨ | ਸੁੱਕ ਨੂੰ ਹਫਤੇ ਵਿੱਚ ਘੱਟੋ-ਘੱਟ ਦੋ ਵਾਰੀ ਹਿਲਾਓ।

ਪ੍ਰਸ਼ਨ 4.
ਮੁਰਗੀ ਪਾਲਣ ਲਈ ਸਿਖਲਾਈ ਅਦਾਰਿਆਂ ਦਾ ਵੇਰਵਾ ਦਿਓ ।
ਉੱਤਰ-
ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ । ਇਸ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਂਕਟਰ ਪਸ਼ੂ-ਪਾਲਣ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਪ੍ਰਸ਼ਨ 5.
ਚੂਚਿਆਂ ਦੀ ਸੰਭਾਲ ਤੇ ਨੋਟ ਲਿਖੋ ।
ਉੱਤਰ-
ਚੂਚਿਆਂ ਨੂੰ ਕਿਸੇ ਭਰੋਸੇ ਵਾਲੀ ਮਾਨਤਾ ਪ੍ਰਾਪਤ ਹੈਚਰੀ ਤੋਂ ਖਰੀਦਣਾ ਚਾਹੀਦਾ ਹੈ ਅਤੇ ਬਰੂਡਰ ਵਿੱਚ ਰੱਖਣਾ ਚਾਹੀਦਾ ਹੈ । ਬਰੂਡਰ ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ । ਚੂਚਿਆਂ ਨੂੰ ਪਹਿਲੇ 6-8 ਹਫ਼ਤੇ ਦੀ ਉਮਰ ਤੱਕ 24 ਘੰਟੇ ਰੌਸ਼ਨੀ ਅਤੇ ਵਧੀਆ ਖ਼ੁਰਾਕ ਜੋ ਕਿ ਸੰਤੁਲਿਤ ਵੀ ਹੋਵੇ, ਦੇਣੀ ਪੈਂਦੀ ਹੈ !

PSEB 9th Class Agriculture Solutions Chapter 8 ਮੁਰਗੀ ਪਾਲਣ

PSEB 9th Class Agriculture Guide ਮੁਰਗੀ ਪਾਲਣ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
(ਉ) 50 ਦਿਨ
(ਅ) 160 ਦਿਨ
(ਇ) 500 ਦਿਨ
(ਸ) 250 ਦਿਨ ।
ਉੱਤਰ-
(ਅ) 160 ਦਿਨ

ਪ੍ਰਸ਼ਨ 2.
ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ :
(ਉ) ਮਾਈਕਰੋਵੇਵ ਓਵਨ
(ਅ) ਬਰੂਡਰ
(ਇ) ਅੰਗੀਠੀ
ਸਤਵਾ ।
ਉੱਤਰ-
(ਅ) ਬਰੂਡਰ

ਪ੍ਰਸ਼ਨ 3.
ਵਿੱਠਾਂ ਵਿਚ ਕਿਹੜੀ ਗੈਸ ਬਣਦੀ ਹੈ ?
(ਉ) ਆਕਸੀਜਨ
(ਅ) ਹਾਈਡਰੋਜਨ
(ਈ) ਅਮੋਨੀਆ
(ਸ) ਹੀਲੀਅਮ ॥
ਉੱਤਰ-
(ਈ) ਅਮੋਨੀਆ

ਪ੍ਰਸ਼ਨ 4.
ਰੈਂਡ ਆਈਲੈਂਡ ਰੈੱਡ ………… ….. ਰੰਗ ਦੇ ਅੰਡੇ ਦਿੰਦੀ ਹੈ :
(ੳ) ਖਾਕੀ
(ਇ) ਕਾਲੇ
(ਸ) ਸੰਤਰੀ ।
ਉੱਤਰ-
(ੳ) ਖਾਕੀ

ਪ੍ਰਸ਼ਨ 5.
ਸਤਲੁਜ ਲੇਅਰ ਦੇ ਅੰਡੇ ਦਾ ਔਸਤ ਭਾਰ ਹੈ :
(ਉ) 10 ਗ੍ਰਾਮ
(ਆ) 20 ਗ੍ਰਾਮ
(ਈ) 100 ਗ੍ਰਾਮ
(ਸ) 55 ਗ੍ਰਾਮ |
ਉੱਤਰ-
(ਸ) 55 ਗ੍ਰਾਮ |

PSEB 9th Class Agriculture Solutions Chapter 8 ਮੁਰਗੀ ਪਾਲਣ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਪੋਲਟਰੀ ਸ਼ਬਦ ਦਾ ਅਰਥ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਪੰਛੀ ਪਾਲਣੇ ਜੋ ਆਰਥਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋਣ ।
ਉੱਤਰ-
ਠੀਕ,

ਪ੍ਰਸ਼ਨ 2.
ਸਤਲੁਜ ਲੇਅਰ ਮੁਰਗੀਆਂ ਦੀ ਇੱਕ ਨਸਲ ਹੈ ਜੋ ਇੱਕ ਸਾਲ ਵਿਚ 255-265 ਅੰਡੇ ਦਿੰਦੀ ਹੈ ਤੇ ਅੰਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਵਾਈਟ ਲੈਗਹਾਰਨ ਵਿਦੇਸ਼ੀ ਨਸਲ ਹੈ, ਜੋ ਸਾਲ ਵਿੱਚ 100-200 ਅੰਡੇ ਦਿੰਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 4.
ਰੈਂਡ ਆਈਲੈਂਡ ਰੈੱਡ ਖਾਕੀ ਰੰਗ ਦੀ ਲਗਪਗ ਸਾਲਾਨਾ 180 ਅੰਡੇ ਦਿੰਦੀ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 5.
ਆਈ. ਬੀ. ਐੱਲ. 80 ਬਰਾਇਲਰ ਇੱਕ ਮੀਟ ਪੈਦਾ ਕਰਨ ਵਾਲੀ ਮੁਰਗੀਆਂ ਦੀ ਨਸਲ ਹੈ ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ …………… ਹੁੰਦਾ ਹੈ ।
ਉੱਤਰ-
ਬਰੂਡਰ,

ਪ੍ਰਸ਼ਨ 2.
ਇੱਕ ਮੁਰਗੀ ਨੂੰ …………….. ਵਰਗ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ ।
ਉੱਤਰ-
2,

ਪ੍ਰਸ਼ਨ 3.
ਪੰਛੀਆਂ ਦੇ ਸਰੀਰ ਵਿੱਚ ਪਸੀਨੇ ਦੇ …………….. ਨਹੀਂ ਹੁੰਦੇ ਹਨ ।
ਉੱਤਰ-
ਮੁਸਾਮ,

ਪ੍ਰਸ਼ਨ 4.
ਵਾਈਟ ਪਲਾਈਮੋਥ ਰਾਕ ਸਾਲਾਨਾ …………….. ਦੇ ਕਰੀਬ ਅੰਡੇ ਦਿੰਦੀ ਹੈ ਤੇ ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਭਾਰੇ ਹੋ ਜਾਂਦੇ ਹਨ ।
ਉੱਤਰ-
140,

ਪ੍ਰਸ਼ਨ 5.
ਮੁਰਗੀਆਂ ਨੂੰ ਆਪਣੀ ਖੁਰਾਕ ਵਿੱਚ …………….. ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਹੈ ।
ਉੱਤਰ-
40.

PSEB 9th Class Agriculture Solutions Chapter 8 ਮੁਰਗੀ ਪਾਲਣ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਤਲੁਜ ਲੇਅਰ ਤੋਂ ਇੱਕ ਸਾਲ ਵਿੱਚ ਕਿੰਨੇ ਅੰਡੇ ਪ੍ਰਾਪਤ ਹੁੰਦੇ ਹਨ ?
ਉੱਤਰ-
255-265 ਅੰਡੇ ।

ਪ੍ਰਸ਼ਨ 2.
ਆਈ. ਬੀ. ਐੱਲ. 80 ਬਰਾਇਨ, ਦਾ 6 ਹਫਤੇ ਦਾ ਔਸਤਨ ਭਾਰ ਕਿੰਨਾ ਹੈ ?
ਉੱਤਰ-
1350-1450 ਗ੍ਰਾਮ ।

ਪ੍ਰਸ਼ਨ 3.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-
160 ਦਿਨਾਂ ।

ਪ੍ਰਸ਼ਨ 4.
ਸਤਲੁਜ ਲੇਅਰ ਦੇ ਅੰਡੇ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
55 ਗ੍ਰਾਮ ਲਗਪਗ !

ਪ੍ਰਸ਼ਨ 5.
ਸਤਲੁਜ ਲੇਅਰ ਮੁਰਗੀਆਂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2.

ਪ੍ਰਸ਼ਨ 6.
ਦੁਨੀਆ ਭਰ ਵਿੱਚ ਪਾਈਆਂ ਜਾਣ ਵਾਲੀਆਂ ਮੁਰਗੀਆਂ ਦੀਆਂ ਤਿੰਨ ਨਸਲਾਂ ਦਾ ਨਾਂ ਦੱਸੋ ।
ਉੱਤਰ-
ਵਾਈਟ ਲੈਗ ਹਾਰਨ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ।

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 7.
ਵਾਈਟ ਲੈਗ ਹਾਰਨ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਕ ਸਾਲ ਵਿਚ 220-250 ਦੇ ਕਰੀਬ ਅੰਡੇ ਦਿੰਦੀ ਹੈ ।

ਪ੍ਰਸ਼ਨ 8.
ਰੈਂਡ ਆਈਲੈਂਡ ਰੈੱਡ ਦੇ ਅੰਡਿਆਂ ਦਾ ਰੰਗ ਕੀ ਹੁੰਦਾ ਹੈ ?
ਉੱਤਰ-
ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ ।

ਪ੍ਰਸ਼ਨ 9.
ਵਾਈਟ ਪਲਾਈਮੋਥ ਰਾਕ ਨਸਲ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਹ ਸਾਲ ਵਿਚ 140 ਦੇ ਲਗਪਗ ਅੰਡੇ ਦਿੰਦੀ ਹੈ ।

ਪ੍ਰਸ਼ਨ 10.
ਮੁਰਗੀਆਂ ਦੇ ਵੱਧਣ-ਫੁੱਲਣ ਲਈ ਲਗਪਗ ਕਿੰਨੇ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਮੁਰਗੀਆਂ ਨੂੰ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 11.
ਖ਼ੁਰਾਕ ਵਿੱਚ ਪਾਏ ਜਾਣ ਵਾਲੇ ਪਦਾਰਥਾਂ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।
ਉੱਤਰ-
ਇਨ੍ਹਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ !

ਪ੍ਰਸ਼ਨ 12.
ਮੁਰਗੀਆਂ ਦੀ ਗਰਮੀਆਂ ਦੀ ਖੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ ਕਿੰਨੀ ਵਧਾਉਣੀ ਚਾਹੀਦੀ ਹੈ ?
ਉੱਤਰ-
20-30% ਤਕ ।

ਪ੍ਰਸ਼ਨ 13.
ਗਿਲੇ ਲਿਟਰ ਨਾਲ ਕਿਹੜੀ ਗੈਸ ਬਣਦੀ ਹੈ ?
ਉੱਤਰ-
ਇਸਦੇ ਨਾਲ ਅਮੋਨੀਆ ਗੈਸ ਬਣਦੀ ਹੈ ।

PSEB 9th Class Agriculture Solutions Chapter 8 ਮੁਰਗੀ ਪਾਲਣ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕੇ ਇਸ ਲਈ ਕਿਹੜੇ-ਕਿਹੜੇ ਪੰਛੀ ਪਾਲਦਾ ਹੈ ?
ਉੱਤਰ-
ਮੁਰਗੀਆਂ, ਟਰਕੀ, ਬੱਤਖਾਂ, ਹੰਸ, ਬਟੇਰ, ਗਿੰਨੀ ਫਾਉਲ, ਕਬੂਤਰ ਆਦਿ ਅਜਿਹੇ ਪੰਛੀ ਹਨ ਜੋ ਮਨੁੱਖ ਦੀਆਂ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਪਾਲੇ ਜਾਂਦੇ ਹਨ ।

ਪ੍ਰਸ਼ਨ 2.
ਪੰਛੀਆਂ ਲਈ ਗਰਮੀ ਸਹਿਣਾ ਕਿਉਂ ਔਖਾ ਹੈ ?
ਉੱਤਰ-
ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਸਹਿਣਾ ਔਖਾ ਹੈ ।

ਮੁਰਗੀ ਪਾਲਣ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਪੋਲਟਰੀ ਸ਼ਬਦ ਦਾ ਅਰਥ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਪੰਛੀ ਪਾਲਣੇ ਜੋ : ਆਰਥਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋਣ !
  2. ਸਤਲੁਜ ਲੇਅਰ ਮੁਰਗੀਆਂ ਦੀ ਇੱਕ ਨਸਲ ਹੈ ਜੋ ਇੱਕ ਸਾਲ ਵਿਚ 255-265 ਅੰਡੇ ਦਿੰਦੀ ਹੈ ਤੇ ਅੰਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ । ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ |
  3. ਆਈ. ਬੀ. ਐੱਲ. 80 ਬਰਾਇਲਰ ਇੱਕ ਮੀਟ ਪੈਦਾ ਕਰਨ ਵਾਲੀ ਮੁਰਗੀਆਂ ਦੀ ਨਸਲ ਹੈ । ਇਸ ਦਾ 6 ਹਫ਼ਤੇ ਦਾ ਔਸਤਨ ਭਾਰ 1350-1450 ਗ੍ਰਾਮ ਹੁੰਦਾ ਹੈ ।
  4. ਵਾਈਟ ਲੈਗਹਾਰਨ ਵਿਦੇਸ਼ੀ ਨਸਲ ਹੈ, ਜੋ ਸਾਲ ਵਿੱਚ 220-250 ਅੰਡੇ ਦਿੰਦੀ ਹੈ ।
  5. ਰੈਂਡ ਆਈਲੈਂਡ ਰੈੱਡ ਖਾਕੀ ਰੰਗ ਦੀ ਲਗਪਗ ਸਾਲਾਨਾ 180 ਅੰਡੇ ਦਿੰਦੀ ਹੈ ।
  6. ਵਾਈਟ ਪਲਾਈਥ ਰਾਕ ਸਾਲਾਨਾ 140 ਦੇ ਕਰੀਬ ਅੰਡੇ ਦਿੰਦੀ ਹੈ ਤੇ ਇਸ ਦੇ ਚੁਚੇ ਦੋ ਮਹੀਨੇ ਵਿਚ ਇੱਕ ਕਿਲੋ ਭਾਰੇ ਹੋ ਜਾਂਦੇ ਹਨ ।
  7. ਮੁਰਗੀਆਂ ਨੂੰ ਆਪਣੀ ਖ਼ੁਰਾਕ ਵਿੱਚ 40 ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਹੈ । ਇਨ੍ਹਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ !
  8. ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਬਰੂਡਰ ਹੁੰਦਾ ਹੈ ।
  9. 9. ਇੱਕ ਮੁਰਗੀ ਨੂੰ 2 ਵਰਗ ਫੁੱਟ ਜਗਾ ਦੀ ਲੋੜ ਹੁੰਦੀ ਹੈ ।
  10. 10. ਪੰਛੀਆਂ ਦੇ ਸਰੀਰ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

Punjab State Board PSEB 8th Class Agriculture Book Solutions Chapter 5 ਖੁੰਬਾਂ ਦੀ ਕਾਸ਼ਤ Textbook Exercise Questions and Answers.

PSEB Solutions for Class 8 Agriculture Chapter 5 ਖੁੰਬਾਂ ਦੀ ਕਾਸ਼ਤ

Agriculture Guide for Class 8 PSEB ਖੁੰਬਾਂ ਦੀ ਕਾਸ਼ਤ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਬਟਨ ਖੁੰਬ, ਪਰਾਲੀ ਖੁੰਬ, ਸ਼ਿਟਾਕੀ ਖੁੰਬ ।

ਪ੍ਰਸ਼ਨ 2.
ਖੁੰਬਾਂ ਕਿਹੜੇ ਰੋਗਾਂ ਨਾਲ ਦੁਖੀ ਲੋਕਾਂ ਲਈ ਲਾਹੇਵੰਦ ਹਨ ?
ਉੱਤਰ-
ਸ਼ੁਗਰ ਅਤੇ ਬਲੱਡ ਪ੍ਰੈਸ਼ਰ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 3.
ਸਰਦੀ ਰੁੱਤ ਦੀਆਂ ਖੁੰਬਾਂ ਦੀਆਂ ਸਾਲ ਵਿੱਚ ਕਿੰਨੀਆਂ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ?
ਉੱਤਰ-
ਬਟਨ ਖੁੰਬਾਂ ਦੀਆਂ ਦੋ, ਢੀਂਗਰੀ ਦੀਆਂ ਤਿੰਨ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਲਈ ਜਾ ਸਕਦੀ ਹੈ ।

ਪ੍ਰਸ਼ਨ 4.
ਖੁੰਬਾਂ ਪਾਲਣ ਲਈ ਬਣਾਈਆਂ ਜਾਣ ਵਾਲੀਆਂ ਖਾਦ ਦੀਆਂ ਢੇਰੀਆਂ ਦੀ ਉਚਾਈ ਪ ਤੋਂ ਵੱਧ ਕਿੰਨੇ ਫੁੱਟ ਰੱਖਣੀ ਚਾਹੀਦੀ ਹੈ ?
ਉੱਤਰ-
5 ਫੁੱਟ ।

ਪ੍ਰਸ਼ਨ 5.
ਤਿਆਰ ਖਾਦ ਨਾਲ ਪੇਟੀਆਂ ਭਰਦੇ ਸਮੇਂ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਵਿਚ ਕੀ ਅਨੁਪਾਤ ਹੁੰਦੀ ਹੈ ?
ਉੱਤਰ-
ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਦਾ ਅਨੁਪਾਤ 4 : 1 ਹੋਣਾ ਚਾਹੀਦਾ ਹੈ !

ਪ੍ਰਸ਼ਨ 6.
ਖੁੰਬਾਂ ਦੀ ਮੱਖੀ ਤੋਂ ਬਚਾਅ ਲਈ ਕਿਹੜੀ ਦਵਾਈ ਵਰਤਣੀ ਚਾਹੀਦੀ ਹੈ ?
ਉੱਤਰ-
ਨੂਵਾਨ (ਡਾਈਕਲੋਰੋਵੇਸ) ।

ਪ੍ਰਸ਼ਨ 7.
ਮੱਖੀਆਂ ਤੋਂ ਬਚਾਅ ਲਈ ਦਵਾਈ ਛਿੜਕਣ ਤੋਂ ਕਿੰਨੇ ਘੰਟੇ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ ?
ਉੱਤਰ-
48 ਘੰਟੇ ਤਕ ।

ਪ੍ਰਸ਼ਨ 8.
ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ ਕਿੰਨੇ ਬੀਜ ਦੀ ਲੋੜ ਹੁੰਦੀ ਹੈ ?
ਉੱਤਰ-
300 ਗ੍ਰਾਮ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 9.
ਪੰਜਾਬ ਵਿੱਚ ਮੌਜੂਦਾ ਕਿੰਨੀਆਂ ਖੁੰਬਾਂ ਪੈਦਾ ਹੁੰਦੀਆਂ ਹਨ ?
ਉੱਤਰ-
ਸਾਲਾਨਾ ਲਗਪਗ 45000-48000 ਟਨ ।

ਪ੍ਰਸ਼ਨ 10.
ਖਾਦ ਤਿਆਰ ਕਰਨ ਦੇ ਦੌਰਾਨ ਕਿੰਨੀਆਂ ਪਲਟੀਆਂ ਦਿੱਤੀਆਂ ਜਾਂਦੀਆਂ ਹਨ ?
ਉੱਤਰ-
ਸੱਤ ।

ਪ੍ਰਸ਼ਨ 11.
ਵਧੀਆ ਖਾਦ ਤਿਆਰ ਕਰਨ ਦੀ pH ਕਿੰਨੀ ਹੁੰਦੀ ਹੈ ?
ਉੱਤਰ-
7.0 ਤੋਂ 8.0.

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਤੋਂ ਕਿਹੜੇ-ਕਿਹੜੇ ਭੋਜਨ ਤੱਤ ਪ੍ਰਾਪਤ ਹੁੰਦੇ ਹਨ ?
ਉੱਤਰ-
ਕੈਲਸ਼ੀਅਮ, ਫ਼ਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਆਦਿ ਕਾਫ਼ੀ ਮਾਤਰਾ ਵਿਚ ਹੁੰਦੇ ਹਨ ।

ਪ੍ਰਸ਼ਨ 2.
ਖੁੰਬਾਂ ਪਾਲਣ ਲਈ ਕਿਹੜੀਆਂ ਵਸਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਤੂੜੀ, ਕਣਕ ਦੀ ਛਾਣ (ਚੋਕਰ), ਕਿਸਾਨ ਖਾਦ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼, ਜਿਪਸਮ, ਗਾਮਾ ਬੀ.ਐਚ.ਸੀ. (20 ਈ.ਸੀ.) ਫੂਰਾਡਾਨ, ਸੀਰਾ ਆਦਿ ਅਤੇ ਖੁੰਬਾਂ ਦਾ ਬੀਜ ਸਪਾਨ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 3.
ਖੁੰਬਾਂ ਪਾਲਣ ਲਈ ਤਿਆਰ ਖਾਦ ਦੀ ਢੇਰੀ ਨੂੰ ਫਰੋਲਣਾ ਕਿਉਂ ਜ਼ਰੂਰੀ ਹੈ ?
ਉੱਤਰ-
ਅਜਿਹਾ ਕਰਨ ਨਾਲ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਂਦਾ ਹੈ । ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਤਾਜ਼ੀ ਹਵਾ ਮਿਲ ਜਾਂਦੀ ਹੈ ਤੇ ਵਧੀਆ ਖਾਦ ਬਣਦੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 4.
ਖੁੰਬਾਂ ਲਈ ਤਿਆਰ ਖਾਦ ਦੀ ਸੋਧ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50% ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇਣੀ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ ।

ਪ੍ਰਸ਼ਨ 5.
ਕੇਸਿੰਗ ਕਰਨ ਦਾ ਕੀ ਫ਼ਾਇਦਾ ਹੈ ? ਕੇਸਿੰਗ ਮਿੱਟੀ ਕਿਵੇਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਕੇਸਿੰਗ ਖੁੰਬਾਂ ਨੂੰ ਵਾਤਾਵਰਨ ਪ੍ਰਦਾਨ ਕਰਦੀ ਹੈ । ਕੇਸਿੰਗ ਮਿਸ਼ਰਣ ਬਣਾਉਣ ਲਈ ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਦੇ ਅਨੁਪਾਤ ਵਿਚ ਜਾਂ ਫਿਰ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੁੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਣ ਨਾਲ ਬਣਦਾ ਹੈ ।

ਪ੍ਰਸ਼ਨ 6.
ਪੰਜਾਬ ਵਿੱਚ ਕਿਹੜੇ-ਕਿਹੜੇ ਖੁੰਬਾਂ ਦੀ ਸਿਫ਼ਾਰਿਸ਼ ਕੀਤੀ ਹੈ ਤੇ ਉਨ੍ਹਾਂ ਦੇ ਤਕਨੀਕੀ ਨਾਂ ਲਿਖੋ ।
ਉੱਤਰ-
ਪੰਜਾਬ ਦੇ ਵਾਤਾਵਰਨ ਵਿਚ ਖੁੰਬਾਂ ਦੀਆਂ ਪੰਜ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ ।
ਇਹ ਕਿਸਮਾਂ ਹਨ-ਬਟਨ ਖੁੰਬ (Button mushroom), ਢੀਂਗਰੀ ਖੁੰਬ (Oyster mushroom), ਸ਼ਿਟਾਕੀ (Shiitake), ਪਰਾਲੀ ਖੁੰਬ (Chinese mushroom) ਅਤੇ ਮਿਲਕੀ ਖੁੰਬ (Milky mushroom)।

ਪ੍ਰਸ਼ਨ 7.
ਖਾਦ ਤਿਆਰ ਕਰਨ ਲਈ ਪਲਟੀਆਂ ਦਾ ਵੇਰਵਾ ਅਤੇ ਕੀ ਕੁੱਝ ਚਾਹੀਦਾ ਹੈ, ਲਿਖੋ ?
ਉੱਤਰ-
ਖਾਦ ਤਿਆਰ ਕਰਨ ਲਈ ਹੇਠ ਲਿਖੇ ਅਨੁਸਾਰ ਪਲਟੀਆਂ ਦਿੱਤੀਆਂ ਜਾਂਦੀਆਂ ਹਨ –

ਪਲਟੀ ਢੇਰ ਲਗਾਉਣ ਤੋਂ ਕਿੰਨੇ ਦਿਨ ਬਾਅਦ ਤੱਤ ਮਿਲਾਉਣਾ
ਪਹਿਲੀ 4 ਸੀਰਾ
ਦੂਸਰੀ 8
ਤੀਸਰੀ 12 ਜਿਪਸਮ
ਚੌਥੀ 15
ਪੰਜਵੀਂ 18 ਫੂਰਾਡਾਨ
ਛੇਵੀਂ 21
ਸੱਤਵੀਂ 24 ਗਾਮਾ ਬੀ. ਐੱਚ. ਸੀ

ਇਸ ਤਰ੍ਹਾਂ ਸੱਤ ਵਾਰੀ ਪਲਟਿਆ ਜਾਂਦਾ ਹੈ ਪਹਿਲਾਂ 4-4 ਦਿਨ ਬਾਅਦ ਤਿੰਨ ਵਾਰ ਤੇ ਫਿਰ 3-3 ਦਿਨਾਂ ਬਾਅਦ । ਇਸ ਲਈ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ ਐੱਚ. ਸੀ. ਦੀ ਲੋੜ ਹੈ ।

ਪ੍ਰਸ਼ਨ 8.
ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨ ਦਾ ਢੰਗ ਲਿਖੋ ।
ਉੱਤਰ-
ਰੇਤ ਅਤੇ ਗਲੀ-ਸੜੀ ਰੂੜੀ ਦੀ ਖਾਦ ਨੂੰ ਗਿੱਲਾ ਕਰ ਕੇ ਇਸ ਉੱਪਰ 4-5% ਫਾਰਮਾਲੀਨ ਦਾ ਛਿੜਕਾਅ ਕੀਤਾ ਜਾਂਦਾ ਹੈ । ਪ੍ਰਤੀ ਕੁਇੰਟਲ ਮਿੱਟੀ ਦੇ ਹਿਸਾਬ ਨਾਲ ਇਸ ਵਿਚ 20 ਗ੍ਰਾਮ ਫੂਰਾਡਾਨ ਪਾ ਦਿੱਤਾ ਜਾਂਦਾ ਹੈ ਤੇ 48 ਘੰਟਿਆਂ ਲਈ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ । ਵਰਤੋਂ ਤੋਂ ਪਹਿਲਾਂ ਫਰੋਲ ਕੇ ਫਾਰਮਾਲੀਨ ਨੂੰ ਉੱਡਾ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕੇਸਿੰਗ ਮਿਸ਼ਰਣ ਚਰਮ ਰਹਿਤ ਹੋ ਜਾਂਦਾ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 9.
ਖੁੰਬਾਂ ਦੀ ਕਾਸ਼ਤ ਲਈ ਵਧੀਆ ਖਾਦ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਖਾਦ ਦੀ ਪਛਾਣ ਉਸਦੇ ਰੰਗ, ਹਵਾੜ ਅਤੇ ਨਮੀ ਤੋਂ ਕੀਤੀ ਜਾਂਦੀ ਹੈ । ਇਸ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆਂ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਅਤੇ ਇਸ ਦੀ ਪੀ. ਐੱਚ. ਦਾ ਮੁੱਲ 7.0 ਤੋਂ 8.0 ਹੁੰਦਾ ਹੈ ਤਾਂ ਖਾਦ ਤਿਆਰ ਹੁੰਦੀ ਹੈ ।

ਪ੍ਰਸ਼ਨ 10.
ਇਕ ਵਰਗ ਮੀਟਰ ਵਿਚੋਂ ਖੁੰਬਾਂ ਦਾ ਕਿੰਨਾ ਝਾੜ ਨਿਕਲ ਆਉਂਦਾ ਹੈ ?
ਉੱਤਰ-
ਇੱਕ ਵਰਗ ਮੀਟਰ ਵਿੱਚੋਂ 8-12 ਕਿਲੋ ਖੁੰਬਾਂ ਦਾ ਝਾੜ ਮਿਲ ਜਾਂਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੁੰਬਾਂ ਦਾ ਸਾਡੇ ਭੋਜਨ ਵਿੱਚ ਕੀ ਮਹੱਤਵ ਹੈ ?
ਉੱਤਰ-
ਖੁੰਬਾਂ ਸਾਰੀ ਦੁਨੀਆਂ ਵਿਚ ਖ਼ੁਰਾਕ ਦੇ ਤੌਰ ਤੇ ਵਰਤੀਆਂ ਜਾਂਦੀਆਂ ਹਨ । ਇਸ ਵਿਚ ਖੁਰਾਕੀ ਤੱਤ ਵੱਧ ਮਾਤਰਾ ਵਿਚ ਹੋਣ ਕਾਰਨ ਇਹ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਵਿਚ ਸਹਾਈ ਹੁੰਦੀਆਂ ਹਨ । ਖੁੰਬਾਂ ਵਿਚ ਪ੍ਰੋਟੀਨ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ, ਜਿਹੜੀ ਕਿ ਬਹੁਤ ਆਸਾਨੀ ਨਾਲ ਹਜ਼ਮ ਹੋ ਜਾਂਦੀ ਹੈ । ਇਸ ਤੋਂ ਇਲਾਵਾ ਇਸ ਵਿਚ ਪੋਟਾਸ਼, ਕੈਲਸ਼ੀਅਮ, ਲੋਹਾ, ਫਾਸਫੋਰਸ, ਖਣਿਜ ਪਦਾਰਥ ਅਤੇ ਵਿਟਾਮਿਨ ਸੀ ਆਦਿ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ । ਇਨ੍ਹਾਂ ਵਿਚ ਕਾਰਬੋਹਾਈਡਰੇਟ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖੁੰਬਾਂ ਬਹੁਤ ਲਾਹੇਵੰਦ ਹਨ ।

ਪ੍ਰਸ਼ਨ 2.
ਸਰਦੀ ਰੁੱਤ ਦੀਆਂ ਖੁੰਬਾਂ ਉਗਾਉਣ ਲਈ ਖਾਦ ਦੀਆਂ ਢੇਰੀਆਂ ਬਣਾਉਣ ਦੀ ਵਿਧੀ ਦੱਸੋ ।
ਉੱਤਰ-
ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ ਇਸ ਉੱਪਰ ਪਾਣੀ ਛਿੜਕ ਦਿਉ ਅਤੇ 48 ਘੰਟੇ ਤੱਕ ਤੂੜੀ ਨੂੰ ਖੁੱਲ੍ਹੇ ਢੇਰ ਦੀ ਤਰ੍ਹਾਂ ਪਈ ਰਹਿਣ ਦਿਉ । ਖਾਦਾਂ ਦੇ ਛਾਣ ਨੂੰ ਮਿਲਾ ਕੇ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੁੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰ ਦਿਉ । ਇਸ ਸਾਰੇ ਮਿਸ਼ਰਨ ਨੂੰ ਇਕੱਠਾ ਕਰਕੇ ਲੱਕੜੀ ਦੇ ਫੱਟਿਆਂ ਦੀ ਸਹਾਇਤਾ ਨਾਲ 5-5 ਫੁੱਟ ਲੰਬੀਆਂ, ਚੌੜੀਆਂ ਤੇ ਉੱਚੀਆਂ ਢੇਰੀਆਂ ਬਣਾਉ । ਇਹ ਢੇਰੀਆਂ ਦੀ ਉਚਾਈ ਤੇ ਚੌੜਾਈ 5 ਫੁੱਟ ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 3.
ਖੁੰਬਾਂ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉਂਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ । ਅਜਿਹਾ ਕਰਦੇ ਸਮੇਂ ਛੋਟੀਆਂ-ਛੋਟੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਣਾ ਚਾਹੀਦਾ । ਖੁੰਬਾਂ ਨੂੰ ਤੋੜਨ ਮਗਰੋਂ ਖੁੰਬ ਦੀ ਝੰਡੀ ਦੇ ਮਿੱਟੀ ਵਾਲੇ ਹਿੱਸੇ ਨੂੰ ਕੱਟ ਕੇ ਸਾਫ਼ ਕਰ ਦਿਉ ।

ਇਹਨਾਂ ਤੋੜੀਆਂ ਖੁੰਬਾਂ ਨੂੰ ਬਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਪੈਕ ਕਰੋ । ਹਰ ਲਿਫ਼ਾਫੇ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰੋ । ਇਹਨਾਂ ਪੈਕ ਖੁੰਬਾਂ ਨੂੰ ਮੰਡੀ ਵਿਚ ਵੇਚਣ ਲਈ ਭੇਜਿਆ ਜਾਂਦਾ ਹੈ ।
ਖੁੰਬਾਂ ਨੂੰ ਧੁੱਪੇ ਅਤੇ ਛਾਂਵੇਂ ਕੁਦਰਤੀ ਢੰਗ ਨਾਲ ਸੁਕਾ ਕੇ ਗੈਰ ਮੌਸਮੀ ਸਮੇਂ ਵਿਕਰੀ ਲਈ ਸਟੋਰ ਕਰ ਕੇ ਰੱਖ ਲਉ ।

ਪ੍ਰਸ਼ਨ 4.
ਖੁੰਬਾਂ ਦਾ ਬੀਜ (Spawn) ਕੀ ਹੁੰਦਾ ਹੈ ? ਅਤੇ ਬੀਜਾਈ ਪੇਟੀਆਂ ਵਿੱਚ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਦੇਖੋ ਪ੍ਰਸ਼ਨ 5 ਦਾ ਉੱਤਰ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 5.
ਬਟਨ ਖੁੰਬ ਦੀ ਕਾਸ਼ਤ ਲਈ ਕਿਹੜੇ-ਕਿਹੜੇ ਪੜਾਅ ਹਨ ਅਤੇ ਉਨ੍ਹਾਂ ਬਾਰੇ ਲਿਖੋ ।
ਉੱਤਰ-
ਬਟਨ ਖੁੰਬਾਂ ਦੀ ਕਾਸ਼ਤ ਦੇ ਪੜਾਅ-

1.ਖਾਦ ਦੀ ਤਿਆਰੀ ਲਈ ਵਸਤਾਂ – ਤੁੜੀ 300 ਕਿਲੋ, ਕਣਕ ਦੀ ਛਾਣ (ਚੋਕਰ) 15 ਕਿਲੋਗ੍ਰਾਮ, ਕਿਸਾਨ ਖਾਦ 9 ਕਿਲੋਗ੍ਰਾਮ, ਯੂਰੀਆ, ਸੁਪਰਫਾਸਫੇਟ, ਮਿਊਰੇਟ ਆਫ਼ ਪੋਟਾਸ਼ ਤਿੰਨੇ ਖਾਦਾਂ 3-3 ਕਿਲੋਗ੍ਰਾਮ ਹਰ ਇੱਕ, ਜਿਪਸਮ 30 ਕਿਲੋਗ੍ਰਾਮ, ਗਾਮਾ ਬੀ.ਐਚ.ਸੀ. 20 ਈ.ਸੀ. 60 ਮਿਲੀਲੀਟਰ, ਸੀਰਾ 5 ਕਿਲੋਗ੍ਰਾਮ, ਫੂਰਾਡਾਨ 3 ਜੀ 150 ਗ੍ਰਾਮ ।

2. ਢੇਰੀ ਬਣਾਉਣਾ – ਤੂੜੀ ਨੂੰ ਪੱਕੇ ਫਰਸ਼ ਤੇ ਵਿਛਾ ਕੇ ਇਸ ਉਪਰ ਪਾਣੀ ਛਿੜਕ ਕੇ ਇਸ ਨੂੰ 48 ਘੰਟੇ ਲਈ ਖੁੱਲ੍ਹਾ ਛੱਡ ਦਿਓ । ਖਾਦਾਂ ਅਤੇ ਕਣਕ ਦਾ ਛਾਣ ਮਿਲਾ ਕੇ ਢੇਰ ਨੂੰ ਥੋੜ੍ਹਾ ਗਿੱਲਾ ਕਰੋ । 24 ਘੰਟੇ ਬਾਅਦ ਗਿੱਲੀ ਤੂੜੀ ਦੇ ਉੱਪਰ ਖਾਦ ਮਿਲਿਆ ਛਾਣ ਖਿਲਾਰਿਆ ਜਾਂਦਾ ਹੈ । ਇਸ ਸਾਰੇ ਮਿਸ਼ਰਣ ਨੂੰ ਇਕੱਠਾ ਕਰਕੇ ਲੱਕੜੀ ਦੇ ਇਕ ਸਾਂਚੇ ਵਿਚ ਜੋ ਕਿ 5 ਫੁੱਟ ਲੰਬਾ, 5 ਫੁੱਟ ਚੌੜਾ ਅਤੇ 5 ਫੁੱਟ ਉੱਚਾ ਹੁੰਦਾ ਹੈ, ਵਿਚ ਭਰਿਆ ਜਾਂਦਾ ਹੈ। ਫਿਰ ਇਸ ਸਾਂਚੇ ਦੇ ਫੱਟੇ ਹਟਾ ਦਿੱਤੇ ਜਾਂਦੇ ਹਨ ਤੇ ਢੇਰੀ ਤਿਆਰ ਹੋ ਜਾਂਦੀ ਹੈ ।

3. ਖਾਦਾਂ ਦੀ ਢੇਰੀ ਨੂੰ ਫਰੋਲਣਾ – ਢੇਰੀ ਨੂੰ ਰਲਾਉਣ ਲਈ ਹਰ ਵਾਰ ਉੱਪਰਲੇ ਸਿਰੇ ਤੋਂ ਚਾਰੇ ਪਾਸਿਆਂ ਤੋਂ ਕੁੱਝ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਰਲਾਓ ਅਤੇ ਕੁੱਝ ਹੋਰ ਪਾਣੀ ਛਿੜਕ ਦਿਓ । ਇਸ ਤਰ੍ਹਾਂ ਆਮ ਕਰਕੇ ਢੇਰੀ ਦਾ ਬਾਹਰਲਾ ਹਿੱਸਾ ਅੰਦਰ ਅਤੇ ਵਿਚਕਾਰਲਾ ਹਿੱਸਾ ਬਾਹਰ ਆ ਜਾਵੇਗਾ | ਕੰਪੋਸਟ ਬਣਾਉਣ ਵਾਲੇ ਜੀਵਾਣੂਆਂ ਨੂੰ ਵੀ ਤਾਜ਼ੀ ਹਵਾ ਮਿਲ ਜਾਂਦੀ ਹੈ । ਹਰ ਵਾਰ ਢੇਰੀ ਨੂੰ ਦੁਬਾਰਾ ਬਣਾਉਣ ਲੱਗਿਆਂ ਇਸੇ ਢੰਗ ਦੀ ਵਰਤੋਂ ਕਰੋ । ਢੇਰੀ ਨੂੰ ਤਿੰਨ ਵਾਰ ਹਰ ਚੌਥੇ ਦਿਨ ਅਤੇ ਫਿਰ ਹਰ ਤੀਜੇ ਦਿਨ ਹਿਲਾ ਕੇ ਇਸ ਵਿਚ ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ. ਐੱਚ. ਸੀ. ਨੂੰ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾ ਦਿਉ ।

24 ਦਿਨਾਂ ਬਾਅਦ 300 ਕਿਲੋਗ੍ਰਾਮ ਤੂੜੀ ਤੋਂ ਪੂਰੀ ਤਰ੍ਹਾਂ ਤਿਆਰ ਕੀਤੀ ਇਹ ਖਾਦ 100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਭਰਨ ਲਈ ਕਾਫ਼ੀ ਹੈ । ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਂਦਾ ਹੈ ਅਤੇ ਅਮੋਨੀਆ ਦੀ ਬੂ ਆਉਣੀ ਬੰਦ ਹੋ ਜਾਂਦੀ ਹੈ ਅਤੇ ਇਸ ਵਿਚ 65-72% ਨਮੀ ਹੁੰਦੀ ਹੈ ਤਾਂ ਖਾਦ ਤਿਆਰ ਹੋ ਜਾਂਦੀ ਹੈ | ਪੀ.ਐੱਚ 70 ਤੋਂ 8.0 ਹੁੰਦੀ ਹੈ ।

4. ਖਾਦ ਦੀ ਸੋਧ – ਖੁੰਬਾਂ ਦਾ ਬੀਜ ਬੀਜਣ ਤੋਂ ਪਹਿਲਾਂ ਤਿਆਰ ਕੀਤੀ ਖਾਦ ਵਿਚ ਬਾਵਿਸਟਨ 50 ਘੁਲਣਸ਼ੀਲ 20 ਮਿਲੀਗ੍ਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਮਿਲਾ ਦੇ ਚਾਹੀਦੀ ਹੈ । ਇਸ ਲਈ ਇਕ ਕੁਇੰਟਲ ਖਾਦ ਵਿਚ 20 ਗ੍ਰਾਮ ਬਾਵਿਸਟਨ ਦਾ ਧੂੜਾ ਕਾਫ਼ੀ ਹੈ, ਜੋ ਕਿ ਚਾਰ ਪੇਟੀਆਂ ਲਈ ਕਾਫ਼ੀ ਹੈ ।

5. ਪੇਟੀਆਂ ਭਰਨਾ ਅਤੇ ਖੁੰਬਾਂ ਬੀਜਣਾ – ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੁੰਬਾਂ ਦੇ ਬੀਜ (ਸਪਾਨ ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗ਼ਜ਼ ਰੱਖ ਦੇਣਾ ਚਾਹੀਦਾ ਹੈ । 2-3 ਹਫ਼ਤਿਆਂ ਦੇ ਅੰਦਰ ਖੁੰਬਾਂ ਦੇ ਬੀਜ ਤੋਂ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ ਨਾਲ 80-100% ਪੇਟੀਆਂ ਭਰ ਜਾਂਦੀਆਂ ਹਨ ।

6. ਪੇਟੀਆਂ ਮਿੱਟੀ ਨਾਲ ਢੱਕਣਾ – ਬਾਅਦ ਵਿਚ 80-100% ਰੇਸ਼ਿਆਂ (ਮਾਈਸੀਲੀਅਮ ਨਾਲ ਭਰੀਆਂ ਟਰੇਆਂ ਨੂੰ 4:1 ਦੇ ਅਨੁਪਾਤ ਵਾਲੇ ਖਾਦ ਅਤੇ ਰੇਤਲੀ ਮਿੱਟੀ ਜਾਂ 1:1 ਦੇ ਅਨੁਪਾਤ ਵਾਲੇ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਗੈਸ ਦੀ ਸੱਲਰੀ ਦੇ ਮਿਸ਼ਰਨ ਨਾਲ ਇਕਸਾਰ ਢੱਕ ਦੇਣਾ ਚਾਹੀਦਾ ਹੈ । ਇਸ ਮਿਸ਼ਰਣ ਨੂੰ ਕੇਸਿੰਗ ਮਿਸ਼ਰਣ ਕਿਹਾ ਜਾਂਦਾ ਹੈ । ਢੱਕਣ ਤੋਂ ਪਹਿਲਾਂ ਇਸ ਨੂੰ 4-5% ਫਾਰਮਲੀਨ ਦੇ ਘੋਲ ਨਾਲ ਰੋਗ ਰਹਿਤ ਕਰੋ ।

7. ਕੇਸਿੰਗ ਮਿਸ਼ਰਣ ਨੂੰ ਜਰਮ ਰਹਿਤ ਕਰਨਾ – ਰੇਤ ਮਿਲੀ, ਗਲੀ-ਸੜੀ ਰੂੜੀ ਜਾਂ ਖਾਦ ਨੂੰ ਗਿੱਲਾ ਕਰ ਦਿਓ । ਇਸ ਉੱਪਰ 4-5% ਫਾਰਮਲੀਨ ਦਾ ਛਿੜਕਾਅ ਕਰੋ । ਪ੍ਰਤੀ ਕੁਇੰਟਲ ਕੇਸਿੰਗ ਮਿੱਟੀ ਦੇ ਹਿਸਾਬ ਨਾਲ 20 ਗ੍ਰਾਮ ਫੂਰਾਡਾਨ ਪਾਓ । ਬਾਅਦ ਵਿਚ ਇਸ ਨੂੰ ਤਰਪਾਲ ਜਾਂ ਬੋਰੀਆਂ ਨਾਲ 48 ਘੰਟੇ ਲਈ ਢੱਕ ਦਿਓ 1 ਵਰਤਣ ਤੋਂ ਪਹਿਲਾਂ ਇਸ ਨੂੰ ਕੁੱਝ ਦੇਰ ਲਈ ਫਰੋਲੋ ਤਾਂ ਕਿ ਫਾਰਮਲੀਨ ਚੰਗੀ ਤਰ੍ਹਾਂ ਉੱਡ ਜਾਵੇ ।

8. ਟਰੇਆਂ ਨੂੰ ਚੁੱਕਣ ਦਾ ਤਰੀਕਾ – ਖੁੰਬਾਂ ਦੇ ਬੀਜ ਬੀਜਣ ਤੋਂ 2-3 ਹਫ਼ਤੇ ਬਾਅਦ ਪੇਟੀਆਂ ਤੋਂ ਅਖ਼ਬਾਰ ਦੇ ਕਾਗਜ਼ ਲਾਹ ਦੇਣਾ ਚਾਹੀਦਾ ਹੈ ਅਤੇ ਮਾਈਸੀਲੀਅਮ ਨਾਲ ਭਰੀ ਖਾਦ ਨੂੰ ਇਕ ਤੋਂ ਡੇਢ ਇੰਚ ਮੋਟੀ ਰੋਗ ਰਹਿਤ ਕੀਤੀ ਮਿੱਟੀ ਦੀ ਤਹਿ ਨਾਲ ਢੱਕ ਦੇਣਾ ਚਾਹੀਦਾ ਹੈ ।

9. ਪੇਟੀਆਂ ਨੂੰ ਤਰਤੀਬ ਦੇਣਾ – ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫਾਸਲਾ 2-2 ਫੁੱਟ ਅਤੇ ਪੇਟੀਆਂ ਵਿੱਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿੱਚ ਇੱਕ ਫੁੱਟ ਫ਼ਾਸਲਾ ਹੋਣਾ ਚਾਹੀਦਾ ਹੈ। ਅਜਿਹਾ ਕਰਦੇ ਸਮੇਂ ਨਿੱਕੀਆਂ-ਨਿੱਕੀਆਂ ਬਟਨ ਖੁੰਬਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ । ਪੁੱਟਣ ਤੋਂ ਬਾਅਦ ਖੁੰਬ ਦੀ ਡੰਡੀ ਦਾ ਮਿੱਟੀ ਵਾਲਾ ਹਿੱਸਾ ਕੱਟ ਦੇਣਾ ਚਾਹੀਦਾ ਹੈ ਅਤੇ ਸਾਫ਼ ਕਰ ਲੈਣਾ ਚਾਹੀਦਾ ਹੈ ।
PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ 1

10. ਖੁੰਬਾਂ ਦਾ ਉੱਗਣਾ – ਪੇਟੀਆਂ ਨੂੰ ਮਿੱਟੀ ਨਾਲ ਢੱਕਣ ਤੋਂ 2-3 ਹਫ਼ਤੇ ਬਾਅਦ ਖੁੰਬਾਂ ਨਿਕਲਣ ਲਗਦੀਆਂ ਹਨ ਅਤੇ 2-3 ਦਿਨਾਂ ਵਿੱਚ ਤੋੜਨ ਲਈ ਤਿਆਰ ਹੋ ਜਾਂਦੀਆਂ ਹਨ ।

11. ਖੁੰਬਾਂ ਦਾ ਝਾੜ – ਇੱਕ ਵਰਗ ਮੀਟਰ ਰਕਬੇ ਵਿਚੋਂ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ । ਖੁੰਬਾਂ ਦੀ ਬਟਨ ਖੁੰਬ ਕਿਸਮ ਦੇ ਇੱਕ ਕਿਲੋ ਨੂੰ ਉਗਾਉਣ ਲਈ 38.44 ਰੁਪਏ ਲਾਗਤ ਅਤੇ ਢੀਂਗਰੀ ਖੁੰਬ ਉਗਾਉਣ ਲਈ 31.84 ਰੁਪਏ ਲਾਗਤ ਆਉਂਦੀ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

PSEB 8th Class Agriculture Guide ਖੁੰਬਾਂ ਦੀ ਕਾਸ਼ਤ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
2-3 ਹਫ਼ਤਿਆਂ ਅੰਦਰ ਖੁੰਬਾਂ ਦੀ ਬੀਜ ਤੋਂ ਤਿਆਰ ਮਾਈਸੀਲੀਅਮ ਨਾਲ ਕਿੰਨੇ ਪ੍ਰਤੀਸ਼ਤ ਫੇਰੀਆਂ ਭਰ ਜਾਂਦੀਆਂ ਹਨ ?
ਉੱਤਰ-
80-100 ਪ੍ਰਤੀਸ਼ਤ ।

ਪ੍ਰਸ਼ਨ 2.
ਲਿਫ਼ਾਫਿਆਂ ਵਿਚ ਕਿੰਨੀਆਂ ਖੁੰਬਾਂ ਪਾ ਕੇ ਵੇਚਣ ਲਈ ਭਰੀਆਂ ਜਾਂਦੀਆਂ ਹਨ ?
ਉੱਤਰ-
250 ਗਰਾਮ ।

ਪ੍ਰਸ਼ਨ 3.
ਖੁੰਬਾਂ ਦੇ ਬੀਜ ਨੂੰ ਕੀ ਕਹਿੰਦੇ ਹਨ ?
ਉੱਤਰ-
ਖੁੰਬਾਂ ਦੇ ਬੀਜ ਨੂੰ ਸਪਾਨ ਕਹਿੰਦੇ ਹਨ ।

ਪ੍ਰਸ਼ਨ 4.
ਖੁੰਬਾਂ ਵਿਚ ਕਿਹੜੇ ਖ਼ੁਰਾਕੀ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ ?
ਉੱਤਰ-
ਖੁੰਬਾਂ ਵਿਚ ਕਾਰਬੋਹਾਈਡਰੇਟਸ ਅਤੇ ਚਿਕਨਾਹਟ ਘੱਟ ਮਾਤਰਾ ਵਿਚ ਹੁੰਦੀ ਹੈ ।

ਪ੍ਰਸ਼ਨ 5.
ਗਰਮੀ ਰੁੱਤ ਵਿਚ ਉਗਾਈ ਜਾਣ ਵਾਲੀ ਖੁੰਬਾਂ ਦੀ ਕਿਸਮ ਕਿਹੜੀ ਤੇ ਉਸਦੀਆਂ ਕਿੰਨੀਆਂ ਫ਼ਸਲਾਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਗਰਮੀ ਰੁੱਤ ਵਿਚ ਉਗਾਈ ਜਾਣ ਵਾਲੀ ਕਿਸਮ ਪਰਾਲੀ ਵਾਲੀ ਖੁੰਬ ਹੈ । ਇਸ ਤੋਂ 4 ਫ਼ਸਲਾਂ ਮਿਲ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 6.
300 ਕਿਲੋ ਤੂੜੀ ਤੋਂ ਤਿਆਰ ਕੀਤੀ ਖਾਦ ਕਿੰਨੀਆਂ ਪੇਟੀਆਂ ਲਈ ਕਾਫ਼ੀ ਹੈ ?
ਉੱਤਰ-
100 × 150 × 18 ਸੈਂ.ਮੀ. ਅਕਾਰ ਦੀਆਂ 20-25 ਪੇਟੀਆਂ ਲਈ ਇਹ ਖਾਦ ਕਾਫ਼ੀ ਹੈ ।

ਪ੍ਰਸ਼ਨ 7.
ਤਿਆਰ ਹੋ ਚੁੱਕੀ ਖਾਦ ਦੀ ਪਛਾਣ ਕੀ ਹੈ ?
ਉੱਤਰ-
ਜਦੋਂ ਖਾਦ ਦਾ ਰੰਗ ਕਾਲਾ ਭੂਰਾ ਹੋ ਜਾਵੇ ਅਮੋਨੀਆ ਦੀ ਬੂ ਖ਼ਤਮ ਹੋ ਜਾਵੇ, ਤਾਂ ਖਾਦ ਤਿਆਰ ਹੁੰਦੀ ਹੈ ।

ਪ੍ਰਸ਼ਨ 8.
ਕਿਸੇ ਇਕ ਰੋਗ ਦਾ ਨਾਂ ਦੱਸੋ, ਜਿਸ ਲਈ ਖੁੰਬਾਂ ਲਾਹੇਵੰਦ ਹਨ ?
ਉੱਤਰ-
ਬਲੱਡ ਪ੍ਰੈਸ਼ਰ ।

ਪ੍ਰਸ਼ਨ 9.
ਸਰਦੀਆਂ ਵਿਚ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਲੈ ਸਕਦੇ ਹੋ ?
ਉੱਤਰ-
ਸਰਦੀਆਂ ਵਿਚ ਚਿੱਟੀ ਬਟਨ ਖੁੰਬ ਦੀਆਂ ਦੋ ਫ਼ਸਲਾਂ ਲੈ ਸਕਦੇ ਹਾਂ ।

ਪ੍ਰਸ਼ਨ 10.
ਸਰਦੀਆਂ ਵਿਚ ਖੁੰਬਾਂ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਸਰਦੀਆਂ ਵਿਚ ਖੁੰਬਾਂ ਅਕਤੂਬਰ ਤੋਂ ਅਪਰੈਲ ਤਕ ਬੀਜੀਆਂ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 11.
ਖੁੰਬਾਂ ਵਾਸਤੇ ਖਾਦ ਰਲਾ ਕੇ ਤਿਆਰ ਕਰਨ ਲਈ ਕਿਹੜੇ ਪਦਾਰਥ ਚਾਹੀਦੇ ਹਨ ?
ਉੱਤਰ-
ਸੀਰਾ, ਜਿਪਸਮ, ਫੂਰਾਡਾਨ ਅਤੇ ਗਾਮਾ ਬੀ.ਐੱਚ.ਸੀ. ਆਦਿ ਪਦਾਰਥਾਂ ਦੀ ਲੋੜ ਹੈ ।

ਪ੍ਰਸ਼ਨ 12.
ਇਕ ਵਰਗ ਮੀਟਰ ਲਈ ਕਿੰਨੇ ਬੀਜਾਂ ਦੀ ਲੋੜ ਹੈ ?
ਉੱਤਰ-
ਇਕ ਵਰਗ ਮੀਟਰ ਲਈ 300 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 13.
ਇਕ ਵਰਗ ਮੀਟਰ ਵਿਚ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਹੋ ਸਕਦੀਆਂ ਹਨ ?
ਉੱਤਰ-
ਇਕ ਵਰਗ ਮੀਟਰ ਥਾਂ ਵਿਚੋਂ ਇਕ ਮੌਸਮ ਵਿਚ 8-12 ਕਿਲੋਗ੍ਰਾਮ ਤਾਜ਼ੀਆਂ ਖੁੰਬਾਂ ਦਾ ਝਾੜ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 14.
ਗਰਮੀਆਂ ਵਿਚ ਮਿਲਕੀ ਖੁੰਬਾਂ ਦੀਆਂ ਕਿੰਨੀਆਂ ਫ਼ਸਲਾਂ ਹੋ ਸਕਦੀਆਂ ਹਨ ?
ਉੱਤਰ-
ਗਰਮੀਆਂ ਵਿਚ ਮਿਲਕੀ ਖੁੰਬਾਂ ਦੀਆਂ ਤਿੰਨ ਫ਼ਸਲਾਂ ਹੋ ਸਕਦੀਆਂ ਹਨ ।

ਪ੍ਰਸ਼ਨ 15.
ਪੰਜਾਬ ਵਿੱਚ ਖੁੰਬਾਂ ਦੀ ਕਾਸ਼ਤ ਕਿੰਨੀਆਂ ਥਾਂਵਾਂ ‘ਤੇ ਕੀਤੀ ਜਾਂਦੀ ਹੈ ?
ਉੱਤਰ-
400 ਥਾਂਵਾਂ ਤੇ ।

ਪ੍ਰਸ਼ਨ 16.
ਬਟਣ ਖੁੰਬਾਂ ਦੀਆਂ ਫ਼ਸਲਾਂ ਲੈਣ ਦਾ ਸਮਾਂ ਦੱਸੋ ।
ਉੱਤਰ-
ਸਤੰਬਰ ਤੋਂ ਮਾਰਚ ਤੱਕ ਦੋ ਫ਼ਸਲਾਂ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 17.
ਢੀਂਗਰੀ ਦੀਆਂ ਫ਼ਸਲਾਂ ਲੈਣ ਦਾ ਸਮਾਂ ਦੱਸੋ ।
ਉੱਤਰ-
ਅਕਤੂਬਰ ਤੋਂ ਮਾਰਚ ਤੱਕ ਤਿੰਨ ਫ਼ਸਲਾਂ

ਪ੍ਰਸ਼ਨ 18.
ਸ਼ਿਟਾਕੀ ਖੁੰਬ ਲੈਣ ਦਾ ਸਮਾਂ ਦੱਸੋ ।
ਉੱਤਰ-
ਸ਼ਿਟਾਕੀ ਦੀ ਇੱਕ ਫ਼ਸਲ ਸਤੰਬਰ ਤੋਂ ਮਾਰਚ ਤੱਕ ।

ਪ੍ਰਸ਼ਨ 19.
ਪੰਜਾਬ ਵਿਚ ਕਿਹੜੀ ਖੁੰਬ ਦੀ ਕਾਸ਼ਤ ਸਭ ਤੋਂ ਵੱਧ ਕੀਤੀ ਜਾਂਦੀ ਹੈ ?
ਉੱਤਰ-
ਬਟਨ ਖੁੰਬ ਦੀ ।

ਪ੍ਰਸ਼ਨ 20.
ਤਿੰਨ ਕੁਇੰਟਲ ਤੂੜੀ ਖਾਦ ਲਈ ਖੁੰਬਾਂ ਦਾ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
3 ਕਿਲੋ ਸਪਾਨ ।

ਪ੍ਰਸ਼ਨ 21.
ਖੁੰਬਾਂ ਦੇ ਬੀਜ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕਰੋਬਾਇਲੋਜੀ ਵਿਭਾਗ ਤੋਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀ ਕਾਸ਼ਤ ਸਮੇਂ ਬੀਜ ਨੂੰ ਪੇਟੀਆਂ ਵਿਚ ਕਿਵੇਂ ਭਰਿਆ ਜਾਂਦਾ ਹੈ ?
ਉੱਤਰ-
ਖਾਦ ਦੀ ਢੇਰੀ ਨੂੰ ਖਿਲਾਰ ਕੇ ਕੁੱਝ ਸਮੇਂ ਲਈ ਠੰਡੀ ਹੋਣ ਦਿਓ । ਖੰਬਾਂ ਦੇ ਬੀਜ (ਸਪਾਨ) ਨੂੰ ਬੋਤਲਾਂ ਵਿਚੋਂ ਕੱਢੋ ਅਤੇ ਦੋ ਤਹਿਆਂ ਵਿਚ ਖੁੰਬਾਂ ਬੀਜਣ ਵਾਲੇ ਢੰਗ ਦੀ ਵਰਤੋਂ ਕਰਦੇ ਹੋਏ ਖਾਦ ਉੱਤੇ ਬੀਜ ਖਲਾਰ ਕੇ ਪੇਟੀਆਂ ਵਿਚ ਬੀਜ ਦਿਓ । ਫਿਰ ਇਸ ਉੱਪਰ ਖਾਦ ਦੀ ਮੋਟੀ ਤਹਿ ਪਾਓ ਅਤੇ ਬੀਜ ਦਾ ਬਾਕੀ ਬਕਾਇਆ ਹਿੱਸਾ ਇਸ ਤੇ ਖਲਾਰ ਕੇ ਖਾਦ ਵਿਚ ਰਲਾ ਦੇਣਾ ਚਾਹੀਦਾ ਹੈ । ਪੇਟੀਆਂ ਉੱਤੇ ਗਿੱਲਾ ਅਖ਼ਬਾਰ ਜਾਂ ਹੋਰ ਕਾਗਜ਼ ਰੱਖ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਪ੍ਰਸ਼ਨ 2.
ਢੀਂਗਰੀ ਦੀ ਕਾਸ਼ਤ ਲਈ ਲਿਫ਼ਾਫੇ ਭਰਨ ਦੀ ਕੀ ਵਿਧੀ ਹੈ ?
ਉੱਤਰ-
ਲਿਫ਼ਾਫਿਆਂ ਨੂੰ 3 ਇੰਚ ਤਕ ਤੁੜੀ ਨਾਲ ਭਰ ਲੈਣਾ ਚਾਹੀਦਾ ਹੈ ਅਤੇ ਇਸ ਉੱਤੇ ਚੁਟਕੀ ਕੁ ਖੁੰਬਾਂ ਦਾ ਬੀਜ ਖਿਲਾਰ ਦਿਓ। ਫਿਰ ਇਸ ਉੱਪਰ 2-2 ਇੰਚ ਤੂੜੀ ਹੋਰ ਪਾ ਦਿਓ ਅਤੇ ਫਿਰ ਖੁੰਬਾਂ ਦਾ ਬੀਜ ਖਿਲਾਰਦੇ ਜਾਓ ਅਤੇ ਲਿਫਾਫੇ ਪੂਰੀ ਤਰ੍ਹਾਂ ਭਰ ਲਵੋ । ਲਿਫਾਫੇ ਦੇ ਮੰਹ ਨੂੰ ਸੇਬੇ ਨਾਲ ਬੰਨ ਦੇਣਾ ਚਾਹੀਦਾ ਹੈ ਅਤੇ ਹੇਠਲੇ ਕੋਨਿਆਂ ਤੇ ਚੀਰਾ ਦੇ ਦਿਓ ਤਾਂ ਕਿ ਵਾਧੂ ਪਾਣੀ ਨਿਕਲ ਜਾਵੇ |ਹੁਣ ਇਹਨਾਂ ਲਿਫ਼ਾਫਿਆਂ ਨੂੰ ਇਕ ਚੰਗੀ ਰੌਸ਼ਨੀ ਵਾਲੇ ਕਮਰੇ ਵਿਚ ਰੱਖੋ । 3-4 ਹਫ਼ਤਿਆਂ ਬਾਅਦ ਜਦੋਂ ਛੋਟੀਆਂ ਖੁੰਬਾਂ ਦਾ ਪੁੰਗਰਨਾ ਦਿਸਣ ਲੱਗੇ ਤਾਂ ਪਲਾਸਟਿਕ ਦੇ ਲਿਫ਼ਾਫੇ ਕੱਟ ਦਿਓ ਅਤੇ ਪਾਣੀ ਪਾ ਦਿਓ, ਤਾਂ ਕਿ ਤੁੜੀ ਦੇ ਅੰਦਰ ਪੁੰਗਾਲ ਗਿੱਲਾ ਰਹੇ ।

ਪ੍ਰਸ਼ਨ 3.
ਖੁੰਬਾਂ ਤੋੜਦੇ ਸਮੇਂ ਕਿਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਖੁੰਬਾਂ ਨੂੰ ਕੱਟ ਕੇ ਜਾਂ ਖਿੱਚ ਕੇ ਨਾ ਤੋੜੋ ਪਰ ਟੋਪੀ ਨੂੰ ਉੱਗਲਾਂ ਵਿਚਕਾਰ ਲੈ ਕੇ ਹੌਲੀ ਜਿਹੀ ਮਰੋੜੋ ਅਤੇ ਦਿਨ ਵਿਚ ਇਕ ਵਾਰ ਖੁੱਲਣ ਤੋਂ ਪਹਿਲਾਂ ਜ਼ਰੂਰ ਤੋੜ ਲਵੋ ।

ਪ੍ਰਸ਼ਨ 4.
ਖੁੰਬਾਂ ਨੂੰ ਕਿਹੜਾ ਕੀੜਾ ਨੁਕਸਾਨ ਪਹੁੰਚਾਉਂਦਾ ਹੈ ? ਇਸ ਤੋਂ ਬਚਾਓ ਦਾ ਤਰੀਕਾ ਦੱਸੋ ।
ਉੱਤਰ-
ਖੁੰਬਾਂ ਦੀ ਮੱਖੀ ਇਸ ਨੂੰ ਨੁਕਸਾਨ ਪਹੁੰਚਾਉਂਦੀ ਹੈ । ਜਦੋਂ ਖੁੰਬਾਂ ਦੀਆਂ ਮੱਖੀਆਂ ਕਿਆਰੀਆਂ, ਖੁੰਬ ਘਰ ਦੀਆਂ ਬਾਰੀਆਂ ਦੇ ਸ਼ੀਸ਼ੇ, ਕੰਧਾਂ ਜਾਂ ਛੱਤ ਤੇ ਨਜ਼ਰ ਆਉਣ ਲਗ ਜਾਣ ਤਾਂ 30 ਮਿਲੀਲਿਟਰ ਨੁਵਾਨ (ਡਾਈਕਲੋਰੋਵੇ) 100 ਈ.ਸੀ. (ਡਬਲਯੂ. ਪੀ.) ਪ੍ਰਤੀ 100 ਘਣ ਮੀਟਰ ਥਾਂ ਦੇ ਹਿਸਾਬ ਨਾਲ ਛਿੜਕਾਅ ਕਰੋ । ਛਿੜਕਾਅ ਤੋਂ ਬਾਅਦ ਦਰਵਾਜ਼ੇ ਅਤੇ ਬਾਰੀਆਂ 2 ਘੰਟਿਆਂ ਲਈ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਛਿੜਕਾਅ ਤੋਂ 48 ਘੰਟੇ ਬਾਅਦ ਤਕ ਖੁੰਬਾਂ ਨਹੀਂ ਤੋੜਨੀਆਂ ਚਾਹੀਦੀਆਂ । ਕਿਆਰੀਆਂ ਤੇ ਸਿੱਧਾ ਛਿੜਕਾਅ ਨਾ ਕਰੋ ।

ਪ੍ਰਸ਼ਨ 5.
ਫ਼ਸਲ ਦੀ ਥਾਂ ਵਧਾਉਣ ਲਈ ਕੀ ਕੀਤਾ ਜਾਂਦਾ ਹੈ ?
ਉੱਤਰ-
ਪੇਟੀਆਂ ਨੂੰ ਇਕ-ਦੂਜੀ ਦੇ ਉੱਪਰ ਟਿਕਾ ਕੇ ਕਾਸ਼ਤ ਦਾ ਖੇਤਰ ਵਧਾਇਆ ਜਾ ਸਕਦਾ ਹੈ । ਲਾਈਨਾਂ ਵਿਚ ਰੱਖੀਆਂ ਪੇਟੀਆਂ ਦਾ ਫ਼ਾਸਲਾ 2-2 ਫੁੱਟ ਹੋਣਾ ਚਾਹੀਦਾ ਹੈ ਅਤੇ ਪੇਟੀਆਂ ਵਿਚ ਉੱਪਰ-ਹੇਠਾਂ ਰੱਖੀਆਂ ਟਰੇਆਂ ਵਿਚ ਫ਼ਾਸਲਾ ਇਕ ਫੁੱਟ ਹੋਣਾ ਚਾਹੀਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਪਰਾਲੀ ਵਾਲੀਆਂ ਖੁੰਬਾਂ ਕਿਵੇਂ ਉਗਾਈਆਂ ਜਾਂਦੀਆਂ ਹਨ ?
ਉੱਤਰ-
1. ਲੋੜੀਂਦੀਆਂ ਵਸਤਾਂ – ਤਾਜ਼ੀ ਪਰਾਲੀ (ਇਕ ਸਾਲ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ) ਬਾਂਸ ਦੀਆਂ ਸੋਟੀਆਂ ਅਤੇ ਖੁੰਬਾਂ ਦਾ ਬੀਜ ਸਪਾਨ ।

2. ਢੰਗ – ਸੁੱਕੀ ਪਰਾਲੀ ਦੀਆਂ 1-1.5 ਕਿਲੋਗ੍ਰਾਮ ਭਾਰ ਦੀਆਂ ਪੁਲੀਆਂ ਬਣਾ ਲੈਣੀਆਂ ਚਾਹੀਦੀਆਂ ਹਨ । ਇਸਦੇ ਦੋਹਾਂ ਸਿਰਿਆਂ ਨੂੰ ਬੰਨ੍ਹ ਦਿਓ ਅਤੇ ਵਧੇ ਹੋਏ ਹਿੱਸਿਆਂ ਨੂੰ ਕੱਟ ਕੇ ਬਰਾਬਰ ਕਰ ਦਿਉ । ਪਰਾਲੀ ਦੀਆਂ ਪੂਲੀਆਂ ਨੂੰ 16 ਤੋਂ 20 ਘੰਟੇ ਤਕ ਸਾਫ਼ ਪਾਣੀ ਵਿਚ ਭਿਉਂ ਕੇ ਰੱਖੋ । ਪੁਲੀਆਂ ਨੂੰ ਢਲਾਣ ਵਾਲੀ ਥਾਂ ਤੇ ਰੱਖ ਕੇ ਵਾਧੂ ਪਾਣੀ ਕੱਢ ਦਿਓ । ਖੁੰਬ ਘਰ ਵਿਚ ਇਕ ਫੁੱਟ ਦੂਰੀ ਤੇ ਰੱਖੀਆਂ ਬਾਂਸ ਦੀਆਂ ਸੋਟੀਆਂ ਉੱਤੇ ਪੰਜ ਪਲੀਆਂ ਦੀ ਪਹਿਲੀ ਤਹਿ ਤੇ ਖੁੰਬਾਂ ਦਾ ਬੀਜ ਚੁਟਕੀਆਂ ਨਾਲ ਖਿਲਾਰ ਦਿਓ । ਇਸ ਤਰ੍ਹਾਂ 22 ਪੂਲੀਆਂ ਨਾਲ ਇਕ ਵਰਗ ਮੀਟਰ ਦੀ ਇਕ ਕਿਆਰੀ ਬਣ ਜਾਂਦੀ ਹੈ । ਫ਼ਸਲ ਲਈ ਥਾਂ ਵਧਾਉਣ ਲਈ ਇਕ-ਦੂਜੀ ਦੇ ਉੱਤੇ ਵੀ ਕਿਆਰੀਆਂ ਬਣਾਈਆਂ ਜਾ ਸਕਦੀਆਂ ਹਨ । ਇਕ ਕਿਆਰੀ ਲਈ 300 ਗਰਾਮ ਬੀਜ ਕਾਫ਼ੀ ਹੈ ।

3. ਬੀਜ ਖਿਲਾਰਨਾ – ਇਕ ਕਿਆਰੀ ਲਈ 300 ਗ੍ਰਾਮ ਬੀਜ ਦੀ ਜ਼ਰੂਰਤ ਹੁੰਦੀ ਹੈ | ਹਰ ਤਹਿ ਵਿਚ ਇਕਸਾਰ ਬੀਜ ਪਾਉਣਾ ਚਾਹੀਦਾ ਹੈ ।

4. ਸਿੰਜਾਈ – ਬਿਜਾਈ ਤੋਂ 2-3 ਦਿਨਾਂ ਬਾਅਦ ਪਾਣੀ ਦਾ ਛਿੜਕਾਅ ਸ਼ੁਰੂ ਕਰ ਦੇਣਾ ਚਾਹੀਦਾ ਹੈ | ਕਮਰਿਆਂ ਵਿਚ ਹਵਾ ਦਾ ਆਉਣਾ ਜ਼ਰੂਰੀ ਨਹੀਂ, ਪਰ ਬਾਅਦ ਵਿਚ ਖੁੱਲੀ ਹਵਾ ਦੀ ਜ਼ਰੂਰਤ ਹੁੰਦੀ ਹੈ ।

5. ਖੁੰਬਾਂ ਦਾ ਉੱਗਣਾ – ਬੀਜ ਪਾਉਣ ਤੋਂ 7-9 ਦਿਨਾਂ ਬਾਅਦ ਖੁੰਬਾਂ ਦੇ ਨਿੱਕੇ-ਨਿੱਕੇ ਦਾਣੇ ਦਿਖਾਈ ਦੇਣ ਲੱਗ ਜਾਂਦੇ ਹਨ । ਦਸਵੇਂ ਦਿਨ ਇਹ ਤੁੜਾਈ ਦੇ ਯੋਗ ਹੋ ਜਾਂਦੇ ਹਨ । ਇਹ 4 ਗੇੜਾਂ ਵਿਚ 15-20 ਦਿਨਾਂ ਤਕ ਉੱਗਦੀਆਂ ਰਹਿੰਦੀਆਂ ਹਨ । ਇਸ ਰੁੱਤ ਦੀਆਂ ਖੁੰਬਾਂ ਦੀ ਇਕ ਮਹੀਨੇ ਵਿਚ ਇਕ ਫ਼ਸਲ ਲਈ ਜਾ ਸਕਦੀ ਹੈ । ਇਸ ਤਰ੍ਹਾਂ ਆਖ਼ਰੀ ਹਫ਼ਤੇ ਅਪਰੈਲ ਤੋਂ ਅਗਸਤ ਤਕ 4 ਫ਼ਸਲਾਂ ਪ੍ਰਾਪਤ ਹੋ ਜਾਂਦੀਆਂ ਹਨ ।

6. ਲਿਫ਼ਾਫਿਆਂ ਵਿਚ ਪਾਉਣਾ – ਮੰਡੀ ਭੇਜਣ ਤੋਂ ਪਹਿਲਾਂ ਸੁਰਾਖਾਂ ਵਾਲੇ ਹਰ ਲਿਫ਼ਾਫੇ ਵਿਚ 200 ਗ੍ਰਾਮ ਖੁੰਬਾਂ ਪਾ ਕੇ ਲਿਫ਼ਾਫੇ ਬੰਦ ਕਰੋ । ਇਸ ਰੁੱਤ ਦੀਆਂ ਖੁੰਬਾਂ ਨੂੰ ਧੁੱਪੇ ਜਾਂ ਛਾਵੇਂ ਰੱਖ ਕੇ ਕੁਦਰਤੀ ਤਰੀਕੇ ਨਾਲ ਵੀ ਸੁਕਾਇਆ ਜਾ ਸਕਦਾ ਹੈ ।

7. ਝਾੜ – 22 ਕਿਲੋਗ੍ਰਾਮ ਸੁੱਕੀ ਪਰਾਲੀ ਦੀ ਇਕ ਕਿਆਰੀ ਵਿਚੋਂ ਦੱਸੇ ਸਮੇਂ ਦੌਰਾਨ 2.5-3 ਕਿਲੋਗ੍ਰਾਮ ਤਾਜ਼ੀਆਂ ਖੁੰਬਾਂ ਮਿਲ ਜਾਂਦੀਆਂ ਹਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਖੁੰਬਾਂ ਉਗਾਉਣ ਲਈ ਪ੍ਰਤੀ ਕਿਆਰੀ 300 ਗ੍ਰਾਮ ਬੀਜ ਦੀ ਲੋੜ ਹੁੰਦੀ ਹੈ ।
2. ਵਧੀਆ ਖਾਦ ਤਿਆਰ ਕਰਨ ਲਈ pH ਦਾ ਮਾਨ 7.0 ਤੋਂ 8.0 ਹੋਣਾ ਚਾਹੀਦਾ ਹੈ ।
3. ਸਰਦ ਰੁੱਤ ਦੀਆਂ ਬਟਨ ਖੁੰਬਾਂ ਦੀਆਂ ਸਤੰਬਰ ਤੋਂ ਮਾਰਚ ਤੱਕ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੁੰਬਾਂ ਦੀਆਂ ਕਿਸਮਾਂ ਹਨ-
(ਉ) ਬਟਨ ਖੁੰਬ
(ਅ) ਪਰਾਲੀ ਖੁੰਬ
(ੲ) ਸ਼ਿਟਾਕੀ ਖੁੰਬ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਖਾਦ ਤਿਆਰ ਕਰਨ ਲਈ ਕਿਹੜੇ ਤੱਤ ਮਿਲਾਏ ਜਾਂਦੇ ਹਨ-
(ਉ) ਸੀਰਾ
(ਅ) ਜਿਪਸਮ
(ੲ) ਫੂਰਾਡਾਨ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 3.
ਪਲਾਸਟਿਕ ਦੇ ਲਿਫ਼ਾਫ਼ਿਆਂ ਵਿਚ ਕਿੰਨੀਆਂ ਖੁੰਬਾਂ ਭਰੀਆਂ ਜਾਂਦੀਆਂ ਹਨ-
(ਉ) 50 ਗ੍ਰਾਮ
(ਅ) 250 ਗ੍ਰਾਮ
(ੲ) 500 ਗ੍ਰਾਮ
(ਸ) 100 ਗ੍ਰਾਮ ।
ਉੱਤਰ-
(ਅ) 250 ਗ੍ਰਾਮ

ਖ਼ਾਲੀ ਥਾਂਵਾਂ ਭਰੋ

1. ਖੁੰਬਾਂ ਦੀਆਂ ਮੱਖੀਆਂ ਤੋਂ ਬਚਾਅ ਲਈ ……………………… ਦਾ ਛਿੜਕਾਅ ਕੀਤਾ ਜਾਂਦਾ ਹੈ ।
2. ਖੁੰਬਾਂ ਦੇ ਬੀਜ ਨੂੰ …………………….. ਕਹਿੰਦੇ ਹਨ ।
ਉੱਤਰ-
1. ਨੂਵਾਨ,
2. ਸਪਾਨ ।

PSEB 8th Class Agriculture Solutions Chapter 5 ਖੁੰਬਾਂ ਦੀ ਕਾਸ਼ਤ

ਖੁੰਬਾਂ ਦੀ ਕਾਸ਼ਤ PSEB 8th Class Agriculture Notes

  1. ਪੰਜਾਬ ਵਿਚ ਖੁੰਬਾਂ ਦੀ ਕਾਸ਼ਤ ਲਗਪਗ 400 ਥਾਂਵਾਂ ਤੇ ਕੀਤੀ ਜਾ ਰਹੀ ਹੈ ।
  2. ਪੰਜਾਬ ਵਿਚ ਸਾਲਾਨਾ ਕੁੱਲ 45000-48000 ਟਨ ਤਾਜ਼ੀਆਂ ਖੁੰਬਾਂ ਪੈਦਾ ਕੀਤੀਆਂ ” ਜਾਂਦੀਆਂ ਹਨ ।
  3. ਖੁੰਬਾਂ ਵਿਚ ਕਈ ਖ਼ੁਰਾਕੀ ਤੱਤ ਹੁੰਦੇ ਹਨ ; ਜਿਵੇਂ-ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ਸੀ ।
  4. ਇਸ ਵਿਚ ਕਾਰਬੋਹਾਈਡਰੇਟਸ ਅਤੇ ਚਿਕਨਾਹਟ ਦੀ ਮਾਤਰਾ ਘੱਟ ਹੁੰਦੀ ਹੈ । ਇਸ ਲਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਖੁੰਬਾਂ ਲਾਭਦਾਇਕ ਹਨ ।
  5. ਪੰਜਾਬ ਦੇ ਵਾਤਾਵਰਨ ਅਨੁਸਾਰ ਖੁੰਬਾਂ ਦੀਆਂ ਪੰਜ ਕਿਸਮਾਂ ਹਨ-ਬਟਨ ਖੁੰਬ, ਢੀਂਗਰੀ ਖੁੰਬ, ਸ਼ਿਟਾਕੀ ਖੁੰਬ, ਪਰਾਲੀ ਖੁੰਬ, ਮਿਲਕੀ ਖੁੰਬ ।
  6. ਸਰਦ ਰੁੱਤ ਦੀਆਂ ਬਟਨ ਖੁੰਬਾਂ ਦੀਆਂ ਸਤੰਬਰ ਤੋਂ ਮਾਰਚ ਤਕ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ।
  7. ਢੀਂਗਰੀ ਦੀਆਂ ਤਿੰਨ ਫ਼ਸਲਾਂ ਅਕਤੂਬਰ ਤੋਂ ਮਾਰਚ ਤੱਕ ਅਤੇ ਸ਼ਿਟਾਕੀ ਦੀ ਇੱਕ ਫ਼ਸਲ ਸਤੰਬਰ ਤੋਂ ਮਾਰਚ ਤੱਕ ਲਈ ਜਾ ਸਕਦੀ ਹੈ ।
  8. ਖਾਦ ਦੀ ਢੇਰੀ ਨੂੰ ਹਰ ਚੌਥੇ ਦਿਨ ਤੇ ਫਿਰ ਹਰ ਤੀਜੇ ਦਿਨ ਹਿਲਾਓ ਅਤੇ ਇਸ ਵਿਚ ਸੀਰਾ, ਜਿਪਸਮ, ਅਤੇ ਗਾਮਾ, ਫਿਊਰਾਡਾਨ ਬੀ.ਐੱਚ.ਸੀ. ਦਾ ਧੂੜਾ ਕ੍ਰਮਵਾਰ ਪਹਿਲੀ, ਤੀਜੀ, ਪੰਜਵੀਂ, ਛੇਵੀਂ ਅਤੇ ਸੱਤਵੀਂ ਵਾਰ ਹਿਲਾਉਣ ਤੇ ਮਿਲਾਓ ।
  9. ਇਕ ਵਰਗਮੀਟਰ ਥਾਂ ਲਈ 300 ਗਰਾਮ ਬੀਜ (Spawn) ਦੀ ਵਰਤੋਂ ਕਰਨੀ | ਚਾਹੀਦੀ ਹੈ।
  10. ਗਰਮ ਰੁੱਤ ਦੀਆਂ ਪਰਾਲੀ ਖੁੰਬ ਦੀਆਂ ਅਪਰੈਲ ਤੋਂ ਅਗਸਤ ਤਕ ਚਾਰ ਫਸਲਾਂ ਅਤੇ ਮਿਲਕੀ ਖੁੰਬ ਦੀਆਂ ਅਪਰੈਲ ਤੋਂ ਅਕਤੂਬਰ ਤੱਕ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ ।
  11. ਖੇਤ ਦੀ ਗਲੀ-ਸੜੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4 :1 ਦੇ ਅਨੁਪਾਤ ਵਿਚ ਮਿਲਾਉਣ ਨਾਲ ਜਾਂ ਚੌਲਾਂ ਦੀ ਸੜੀ ਹੋਈ ਫੱਕ ਅਤੇ ਗੋਬਰ ਦੀ ਸੱਲਰੀ ਨੂੰ 1 : 1 ਦੇ ਅਨੁਪਾਤ ਵਿਚ ਮਿਲਾਉਣ ਨਾਲ ਕੇਸਿੰਗ ਮਿਸ਼ਰਨ ਬਣਾਇਆ ਜਾਂਦਾ ਹੈ ।
  12. ਕੇਸਿੰਗ ਮਿਸ਼ਰਨ ਨੂੰ ਰੋਗ ਰਹਿਤ ਕਰਨ ਲਈ 4-5% ਫਾਰਮਲੀਨ ਘੋਲ ਦੀ ਵਰਤੋਂ ਕਰੋ ।
  13. ਖੁੰਬਾਂ ਦੀਆਂ ਮੱਖੀਆਂ ਤੋਂ ਬਚਾਅ ਲਈ ਨੂਵਾਨ (ਡਾਈਕਲੋਰੋਵੇਸ) ਦਾ ਛਿੜਕਾਅ | ਕਰੋ ਅਤੇ ਛਿੜਕਾਅ ਤੋਂ 48 ਘੰਟੇ ਬਾਅਦ ਤਕ ਖੁੰਬਾਂ ਨਾ ਤੋੜੋ ।
  14. ਖੁੰਬਾਂ ਦੇ ਬੀਜ ਨੂੰ ਸਪਾਨ ਕਹਿੰਦੇ ਹਨ ।
  15. 2-3 ਹਫ਼ਤਿਆਂ ਅੰਦਰ ਖੁੰਬਾਂ ਦੇ ਬੀਜ ਤੋਂ ਤਿਆਰ ਕਪਾਹ ਦੀਆਂ ਫੁੱਟੀਆਂ ਵਰਗੇ ਸਫ਼ੈਦ ਰੇਸ਼ਿਆਂ (ਮਾਈਸੀਲੀਅਮ) ਨਾਲ 80-100 ਪ੍ਰਤੀਸ਼ਤ ਤਕ ਟਰੇਆਂ ਭਰ ਜਾਂਦੀਆਂ ਹਨ ।
  16. ਇਕ ਵਰਗ ਮੀਟਰ ਰਕਬੇ ਵਿਚ 8-12 ਕਿਲੋ ਖੰਬਾਂ ਨਿਕਲ ਆਉਂਦੀਆਂ ਹਨ ।
  17. ਇੱਕ ਕਿਲੋ ਬਟਨ ਖੁੰਬ ਉਗਾਉਣ ਤੇ ਅੰਦਾਜ਼ਨ 38.44 ਰੁਪਏ ਅਤੇ ਇੱਕ ਕਿਲੋ ਢੀਂਗਰੀ ਖੁੰਬ ਉਪਰ 31.84 ਰੁਪਏ ਦਾ ਖਰਚਾ ਆਉਂਦਾ ਹੈ ।
  18. ਬਾਰੀਕ ਸੁਰਾਖ ਵਾਲੇ ਪਲਾਸਟਿਕ ਦੇ ਲਿਫ਼ਾਫਿਆਂ ਵਿਚ 250 ਗਰਾਮ ਤਾਜ਼ੀਆਂ ਖੁੰਬਾਂ ਭਰਨੀਆਂ ਚਾਹੀਦੀਆਂ ਹਨ ।

PSEB 12th Class Maths Solutions Chapter 12 Linear Programming Ex 12.1

Punjab State Board PSEB 12th Class Maths Book Solutions Chapter 12 Linear Programming Ex 12.1 Textbook Exercise Questions and Answers.

PSEB Solutions for Class 12 Maths Chapter 12 Linear Programming Ex 12.1

Direction (1 – 6): Solve the following linear programming problems graphically.

Question 1.
Maximise Z = 3x + 4y
subject to the constraints : x + y ≤ 4, x ≥ 0, y ≥ 0.
Solution.
The feasible region determined by the constraints, x + y ≤ 4, x ≥ 0, y ≥ 0, is as follows.

PSEB 12th Class Maths Solutions Chapter 12 Linear Programming Ex 12.1 1

The corner points of the feasible region are 0 (0, 0), A (4, 0) and B (0, 4).

PSEB 12th Class Maths Solutions Chapter 12 Linear Programming Ex 12.1 2

Therefore, the maximum value of Z is 16 at the point B(0, 4).

PSEB 12th Class Maths Solutions Chapter 12 Linear Programming Ex 12.1

Question 2.
Minimise Z = – 3x + 4y
Subject to x + 2y ≤ 8, 3x + 2y ≤ 12, x ≥ 0, y ≥ 0
Solution.
The feasible region determined by the system of constraints, x + 2y ≤ 8, 3x + 2y ≤ 12, x ≥ 0 and y ≥ 0 is as follows.

PSEB 12th Class Maths Solutions Chapter 12 Linear Programming Ex 12.1 3

The comer points of the feasible region are O (0, 0), A (4, 0), B (2, 3) and C (0, 4).
The values of Z at these comer points are as follows

PSEB 12th Class Maths Solutions Chapter 12 Linear Programming Ex 12.1 4

Therefore, the minimum value of Z is – 12 at the point (4, 0).

PSEB 12th Class Maths Solutions Chapter 12 Linear Programming Ex 12.1

Question 3.
Maximise Z = 5x + 3y
subject to 3x + 5y ≤ 15, 5x + 2y ≤ 10, x ≥ 0, y ≥ 0.
Solution.
The feasible region determined by the system of constraints, 3 + 5y ≤ 15, 5x + 2y ≤ 10, x ≥ 0 and y ≥ 0 are as follows.
The corner points of the feasible region are O (0, 0), A (2, 0), B (0, 3) and C (\(\frac{20}{19}\), \(\frac{45}{19}\))
The values of Z at these comer points are as follows.

PSEB 12th Class Maths Solutions Chapter 12 Linear Programming Ex 12.1 5

PSEB 12th Class Maths Solutions Chapter 12 Linear Programming Ex 12.1 6

Therefore, the maximum value of Z is \(\frac{235}{19}\) at the point (\(\frac{20}{19}\), \(\frac{45}{19}\)).

PSEB 12th Class Maths Solutions Chapter 12 Linear Programming Ex 12.1

Question 4.
Minimise Z = 3x + 5y
such that x + 3y ≥ 3, x + y ≥ 2, x, y ≥ 0.
Solution.
The feasible region determined by the system of constraints, x + 3y ≥ 3, x + y ≥ 2 and x, y ≥ 0 is as follows

PSEB 12th Class Maths Solutions Chapter 12 Linear Programming Ex 12.1 7

It can be seen that the feasible region is unbounded.
The corner points of the feasile region are A (3, 0), (\(\frac{3}{2}\), \(\frac{1}{2}\)) and C (0, 2)
The values of Z at these comer points are as follows

PSEB 12th Class Maths Solutions Chapter 12 Linear Programming Ex 12.1 8

As the feasible region is unbounded, therefore, 7 may or may not be the minimum value of Z.
For this, we draw the graph of the inequality, 3x + 5y < 7 and check whether the resulting half plane has points in common with the feasible region or not.
It can be seen that the feasible region has no common point with 3x + 5y < 7.
Therefore, the minimum value of Z is 7 at (\(\frac{3}{2}\), \(\frac{1}{2}\)).

PSEB 12th Class Maths Solutions Chapter 12 Linear Programming Ex 12.1

Question 5.
Maximise Z = 3x + 2y subject to x + 2y ≤ 10, 3x + y ≤ 15, x, y ≥ 0.
Solution. T
he feasible region determined by the constraints, x + 2y ≤ 10, 3x + y ≤ 15, x ≥ 0 and y ≥ 0 is as follows.
The corner points of the feasible region are A(5, 0) B(4, 3) and C(0, 5).

PSEB 12th Class Maths Solutions Chapter 12 Linear Programming Ex 12.1 9

The values of Z at these comer points are as follows.

PSEB 12th Class Maths Solutions Chapter 12 Linear Programming Ex 12.1 10

Therefore, the maximum value of Z is 18 at the point B(4, 3).

PSEB 12th Class Maths Solutions Chapter 12 Linear Programming Ex 12.1

Question 6.
Minimise Z = x + 2y subject to 2x + y ≥ 3, x + 2y ≥ 6, x, y ≥ 0.
Solution.
The feasible region determined by the constraints, 2x + y ≥ 3, x + 2y ≥ 6, x ≥ 0 and y ≥ 0 is as follows.

PSEB 12th Class Maths Solutions Chapter 12 Linear Programming Ex 12.1 11

The corner points of the feasible region are A(6, 0) and B(0, 3).
The values of Z at these comer points are as follows

PSEB 12th Class Maths Solutions Chapter 12 Linear Programming Ex 12.1 12

Comer point Z = x + 2y.
It can be seen that the value of Z at points A and B is same.
If we take any other point such as (2, 2) on line x + 2y = 6, then Z = 6.
Thus, the minimum value of Z occurs for more than 2 points.
Therefore, the value of Z is minimum at every point on the line, x + 2y = 6.

PSEB 12th Class Maths Solutions Chapter 12 Linear Programming Ex 12.1

Direction (7 – 10): Show that the minimum of Z occurs at more than two points.

Question 7.
Minimise and Maximise Z = 5x + 110y subject to x + 2y ≤ 120, x + y ≥ 60, x – 2y ≥ 0, x, y ≥ 0.
Solution.
The feasible region determined by the constraints, x + 2y ≤ 120, x + y ≥ 60, x – 2y ≥ 0, x ≥ 0, and y ≥ 0 is as follows

PSEB 12th Class Maths Solutions Chapter 12 Linear Programming Ex 12.1 13

The corner points of the feasible region are A (60, 0), B (120, 0), C (60, 30) and D (40, 20).
The values of Z at the corner points are as follows

PSEB 12th Class Maths Solutions Chapter 12 Linear Programming Ex 12.1 14

The minimum value of Z is 300 at (60, 0) and the maximum value of Z is 600 at all the points on the line segment joining (120, 0) and (60, 30).

PSEB 12th Class Maths Solutions Chapter 12 Linear Programming Ex 12.1

Question 8.
Minimise and maximise Z = x + 2y subject to x + 2y ≥ 100, 2x – y ≤ 0, 2x + y ≤ 200; x, y ≥ 0. Solution. The feasible region determined by the constraints, x + 2y ≥ 100, 2x – y ≤ 0,2x + y ≤ 200, x > 0 and y ≥ 0 is as follows

PSEB 12th Class Maths Solutions Chapter 12 Linear Programming Ex 12.1 15

The comer points of the feasible region are A (0, 50), B (20, 40), C (50, 100) and D (0, 200).
The values of Z at the corner points are as follows

PSEB 12th Class Maths Solutions Chapter 12 Linear Programming Ex 12.1 1

The minimum value of Z is 400 at (0, 200) and the maximum value of Z is 100 at all the points on the line segment joining (0, 50) and (20, 40).

PSEB 12th Class Maths Solutions Chapter 12 Linear Programming Ex 12.1

Question 9.
Maximise Z = – x + 2y,
subject to the constraints : x ≥ 3, x + y ≥ 5, x + 2y ≥ 6, y ≥ 0.
Solution.
The feasible region determined by the constraints, x ≥ 3, x + y ≥ 5, x + 2y ≥ 6 and y ≥ 0 is as given below

PSEB 12th Class Maths Solutions Chapter 12 Linear Programming Ex 12.1 17

It can be seen that the feasible region is unbounded
The values of Z at corner points A(6,0), B(4,1) and C(3,2) are as follows.

PSEB 12th Class Maths Solutions Chapter 12 Linear Programming Ex 12.1 18

As the feasible region is unbounded, therefore, Z = 1 may or may not be the maximum value.
For this, we graph the inequality, – x + 2y > 1 and check whether the resulting half plane has points in common with the feasible region or not. The resulting feasible reason has points in common with the feasible region.
Therefore, Z = 1 is not the maximum value. Hence, Z has no maximum value.

PSEB 12th Class Maths Solutions Chapter 12 Linear Programming Ex 12.1

Question 10.
Maximise Z = x + y,
subject to x – y ≤ – 1, – x + y ≤ 0, x, y ≥ 0.
Solution.
The region determined by the constraints, x – y ≤ – 1, – x + y ≤ 0, x, y ≥ 0 is as follows.

PSEB 12th Class Maths Solutions Chapter 12 Linear Programming Ex 12.1 19

There is no feasible region and thus, Z has no maximum value.

PSEB 8th Class Agriculture Solutions Chapter 4 ਸੂਰਜੀ ਊਰਜਾ

Punjab State Board PSEB 8th Class Agriculture Book Solutions Chapter 4 ਸੂਰਜੀ ਊਰਜਾ Textbook Exercise Questions and Answers.

PSEB Solutions for Class 8 Agriculture Chapter 4 ਸੂਰਜੀ ਊਰਜਾ

Agriculture Guide for Class 8 PSEB ਸੂਰਜੀ ਊਰਜਾ Textbook Questions and Answers

ਅਭਿਆਸ
(ੳ) ਇਕ-ਦੋ ਸ਼ਬਦਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਸੋਲਰ ਵਾਟਰ ਹੀਟਰ ਦਾ ਮੁੱਖ ਲਾਭ ਕੀ ਹੈ ?
ਉੱਤਰ-
ਇਹ 100 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਤੇ ਪਾਣੀ ਗਰਮ ਕਰਨ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 2.
ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਕੋਲਾ, ਪੈਟਰੋਲੀਅਮ ਪਦਾਰਥ ਆਦਿ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 3.
ਗੈਰ-ਰਵਾਇਤੀ ਊਰਜਾ ਦੇ ਸੋਮਿਆਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸੂਰਜੀ ਊਰਜਾ, ਬਾਇਓ ਗੈਸ ।

ਪ੍ਰਸ਼ਨ 4.
ਸੋਲਰ ਡਰਾਇਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਰਤੋਂ ਦੇ ਪੱਧਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਵਪਾਰਿਕ ਅਤੇ ਪਰਿਵਾਰਕ ।

ਪ੍ਰਸ਼ਨ 5.
ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਦੋ ਸਬਜ਼ੀਆਂ ਦੇ ਨਾਂ ਦੱਸੋ ।
ਉੱਤਰ-
ਪਾਲਕ, ਮੇਥੀ, ਮਿਰਚਾਂ, ਟਮਾਟਰ ।

ਪ੍ਰਸ਼ਨ 6.
ਵਪਾਰਿਕ ਪੱਧਰ ਤੇ ਸੋਲਰ ਡਰਾਇਰ ਵਿਚ ਖੇਤੀਬਾੜੀ ਪਦਾਰਥਾਂ ਦੀ ਕਿੰਨੀ ਮਾਤਰਾ ਇਕ ਵਾਰ ਵਿਚ ਸੁਕਾਈ ਜਾ ਸਕਦੀ ਹੈ ?
ਉੱਤਰ-
20 ਤੋਂ 30 ਕਿਲੋ ਖੇਤੀਬਾੜੀ ਪਦਾਰਥ ।

ਪ੍ਰਸ਼ਨ 7.
ਸੋਲਰ ਕੁੱਕਰ ਦਾ ਮੁੱਖ ਕੀ ਲਾਭ ਹੈ ?
ਉੱਤਰ-
ਇਹ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 8.
ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-
20% ਤੋਂ 50% ਤੱਕ ਰਵਾਇਤੀ ਬਾਲਣ ਬਚ ਜਾਂਦਾ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 9.
ਸੋਲਰ ਲਾਲਟੈਣ ਦੀ ਵਰਤੋਂ ਕਿੰਨੇ ਘੰਟੇ ਤੱਕ ਕੀਤੀ ਜਾ ਸਕਦੀ ਹੈ ?
ਉੱਤਰ-
3-4 ਘੰਟੇ ਤੱਕ ।

ਪ੍ਰਸ਼ਨ 10.
ਸੋਲਰ ਵਾਟਰ ਹੀਟਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਹ ਦੋ ਤਰ੍ਹਾਂ ਦੇ ਹੁੰਦੇ ਹਨ-ਸਟੋਰੇਜ਼-ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਅਤੇ ਥਰਮੋਸਾਈਟੀਨ ਸੋਲਰ ਵਾਟਰ ਹੀਟਰ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕੁਦਰਤੀ ਊਰਜਾ ਸੋਮੇ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਊਰਜਾ ਸੋਮੇ ਦੋ ਕਿਸਮ ਦੇ ਹੁੰਦੇ ਹਨ-

  1. ਰਵਾਇਤੀ ਊਰਜਾ ਦੇ ਸੋਮੇ – ਇਹ ਕੀਮਤੀ ਹੁੰਦੇ ਹਨ ਤੇ ਕੁਦਰਤ ਵਿਚ ਸੀਮਤ ਹਨ । ਉਦਾਹਰਨ-ਪੈਟਰੋਲੀਅਮ ਪਦਾਰਥ, ਕੋਲਾ ਆਦਿ ।
  2. ਗੈਰ-ਰਵਾਇਤੀ ਊਰਜਾ ਦੇ ਸੋਮੇ – ਇਹ ਕੁਦਰਤ ਵਿਚ ਬਹੁਤ ਮਾਤਰਾ ਵਿਚ ਉਪਲੱਬਧ ਹਨ ਅਤੇ ਸਸਤੇ ਹੁੰਦੇ ਹਨ ।
    ਉਦਾਹਰਨ – ਬਾਇਓਗੈਸ, ਸੂਰਜੀ ਉਰਜਾ, ਰਸਾਇਣਿਕ ਉਰਜਾ ਆਦਿ ।

ਪ੍ਰਸ਼ਨ 2.
ਸੋਲਰ ਡਰਾਇਰ ਨਾਲ ਸੁਕਾਈਆਂ ਜਾਣ ਵਾਲੀਆਂ ਵਸਤੂਆਂ ਦੇ ਨਾਂ ਦੱਸੋ ।
ਉੱਤਰ-
ਇਸ ਨਾਲ ਹੇਠ ਲਿਖੇ ਫ਼ਲ ਅਤੇ ਸਬਜ਼ੀਆਂ ਸੁਕਾਈਆਂ ਜਾਂਦੀਆਂ ਹਨਮੇਥੀ, ਪਾਲਕ, ਸਰੋਂ ਦਾ ਸਾਗ, ਆਲੂ, ਹਲਦੀ, ਮਿਰਚਾਂ, ਆੜੂ, ਅਲੂਚੇ, ਅੰਗੂਰ ਆਦਿ ।

ਪ੍ਰਸ਼ਨ 3.
ਸੋਲਰ ਕੁੱਕਰ ਤੋਂ ਕੀ ਭਾਵ ਹੈ ?
ਉੱਤਰ-
ਸੋਲਰ ਕੁੱਕਰ ਇਕ ਯੰਤਰ ਹੈ ਜਿਸ ਨੂੰ ਸੂਰਜੀ ਪ੍ਰਕਾਸ਼ ਵਿਚ ਰੱਖ ਕੇ ਭੋਜਨ ਪਕਾਉਣ ਲਈ ਵਰਤਿਆਂ ਜਾਂਦਾ ਹੈ ।

ਪ੍ਰਸ਼ਨ 4.
ਸੋਲਰ ਸਟਰੀਟ ਲਾਈਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਸ ਲਾਈਟ ਨੂੰ ਸੂਰਜੀ ਊਰਜਾ ਰਾਹੀਂ ਬੈਟਰੀ ਨੂੰ ਚਾਰਜ ਕਰਕੇ ਸੂਰਜ ਛਿਪਣ ਤੋਂ ਬਾਅਦ ਗਲੀਆਂ, ਸੜਕਾਂ ਤੇ ਰੋਸ਼ਨੀ ਕਰਨ ਲਈ ਵਰਤਿਆ ਜਾਂਦਾ ਹੈ । ਇਹ ਹਨੇਰਾ ਹੋਣ ਤੇ ਖ਼ੁਦ ਹੀ ਜਗ ਜਾਂਦੀਆਂ ਹਨ ।
PSEB 8th Class Agriculture Solutions Chapter 4 ਸੂਰਜੀ ਊਰਜਾ 1

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 5.
ਸੋਲਰ ਕੁੱਕਰ ਨਾਲ ਭੋਜਨ ਪਕਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ?
ਉੱਤਰ-

  1. ਸੋਲਰ ਕੁੱਕਰ ਦਾ ਮੂੰਹ ਹਮੇਸ਼ਾ ਸੁਰਜ ਵੱਲ ਰੱਖੋ ।
  2. ਪਕਾਉਣ ਵਾਲੇ ਭੋਜਨ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ ।
  3. ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ ।
  4. ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨੇ ਚਾਹੀਦੇ ।

ਪ੍ਰਸ਼ਨ 6.
ਸੋਲਰ ਹੋਮ ਲਾਈਟਿੰਗ ਸਿਸਟਮ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਇਸ ਸਿਸਟਮ ਵਿਚ ਸੂਰਜ ਦੀ ਰੋਸ਼ਨੀ ਨਾਲ ਇਨਵਰਟਰ ਨੂੰ ਚਾਰਜ ਕਰਕੇ ਅਸੀਂ ਘਰ ਵਿਚ ਬਿਜਲੀ ਨਾ ਹੋਣ ਦੀ ਸੂਰਤ ਵਿਚ 2 ਟਿਊਬਾਂ ਅਤੇ 2 ਪੱਖੇ 5 ਤੋਂ 6 ਘੰਟੇ ਤੱਕ ਚਲਾ ਸਕਦੇ ਹਾਂ ।
PSEB 8th Class Agriculture Solutions Chapter 4 ਸੂਰਜੀ ਊਰਜਾ 2

ਪ੍ਰਸ਼ਨ 7.
ਸੋਲਰ ਵਾਟਰ ਪੰਪ ਕੀ ਹੁੰਦਾ ਹੈ ?
ਉੱਤਰ-
ਅਜਿਹੇ ਟਿਉਬਵੈੱਲ ਜਿਹਨਾਂ ਵਿਚ ਪਾਣੀ ਦਾ ਪੱਧਰ 35-40 ਫੁੱਟ ਹੁੰਦਾ ਹੈ, ਨੂੰ ਸੋਲਰ ਵਾਟਰ ਪੰਪ ਦੀ ਸਹਾਇਤਾ ਨਾਲ ਚਲਾਇਆ ਜਾ ਸਕਦਾ ਹੈ ।
PSEB 8th Class Agriculture Solutions Chapter 4 ਸੂਰਜੀ ਊਰਜਾ 3

ਪ੍ਰਸ਼ਨ 8.
ਸੋਲਰ ਲਾਲਟੈਨ ਦੀ ਕਾਰਜ ਪ੍ਰਣਾਲੀ ਬਾਰੇ ਲਿਖੋ ।
ਉੱਤਰ-
ਇਹ ਐਂਮਰਜੈਂਸੀ ਲਾਈਟ ਹੈ ਜਿਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ! ਇਸ ਤੋਂ 3-4 ਘੰਟੇ ਤੱਕ ਰੋਸ਼ਨੀ ਲਈ ਜਾ ਸਕਦੀ ਹੈ ।
PSEB 8th Class Agriculture Solutions Chapter 4 ਸੂਰਜੀ ਊਰਜਾ 4

ਪ੍ਰਸ਼ਨ 9.
ਪਰਿਵਾਰਿਕ ਪੱਧਰ ਦੇ ਸੋਲਰ ਡਰਾਇਰ ਕਿਸ ਤਰ੍ਹਾਂ ਕੰਮ ਕਰਦੇ ਹਨ ?
ਉੱਤਰ-
ਇਹ ਛੋਟੇ ਆਕਾਰ ਦਾ ਡਰਾਇਰ ਹੁੰਦਾ ਹੈ ਇਸ ਵਿਚ ਦੋ ਤੋਂ ਤਿੰਨ ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ । ਇਸ ਵਿਚ ਉਹ ਪਦਾਰਥ ਸੁਕਾਏ ਜਾਂਦੇ ਹਨ ਜਿਹਨਾਂ ਨੂੰ ਅਸੀਂ ਖਾਣਾ ਤਿਆਰ ਕਰਨ ਲਈ ਪਾਊਡਰ ਬਣਾ ਕੇ ਵਰਤਦੇ ਹਾਂ, ਜਿਵੇਂ-ਲਾਲ ਮਿਰਚ, ਪਿਆਜ, ਲਸਣ, ਅੰਬ ਦਾ ਚੂਰਨ, ਅਦਰਕ, ਪਾਲਕ ਦੇ ਪੱਤੇ ਆਦਿ ।
PSEB 8th Class Agriculture Solutions Chapter 4 ਸੂਰਜੀ ਊਰਜਾ 5

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 10.
ਵਪਾਰਿਕ ਪੱਧਰ ਦੇ ਸੋਲਰ ਡਰਾਇਰ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਖੇਤੀਬਾੜੀ ਪਦਾਰਥਾਂ ਨੂੰ ਹਵਾ ਦੇ ਘੱਟ ਤਾਪਮਾਨ ਤੇ ਸੁਕਾਉਣਾ ਹੁੰਦਾ ਹੈ ਤਾਂ ਜੋ ਉਹਨਾਂ ਪਦਾਰਥਾਂ ਦੇ ਗੁਣ ਖ਼ਰਾਬ ਨਾ ਹੋ ਜਾਣ । ਇਸ ਡਰਾਇਰ ਵਿਚ ਹਵਾ ਦਾ ਵੱਧ ਤੋਂ ਵੱਧ ਤਾਪਮਾਨ ਜੋ ਕਿ ਕਿਸੇ ਪਦਾਰਥ ਦੇ ਸੁੱਕਣ ਲਈ । ਜ਼ਰੂਰੀ ਹੈ । ਇਸ ਤਾਪਮਾਨ ਤੋਂ ਘੱਟ ਰੱਖ ਕੇ ਹੀ ਪਦਾਰਥਾਂ ਨੂੰ ਇਸ ਵਿਚ ਸੁਕਾਇਆ ਜਾਂਦਾ ਹੈ । ਇਸ ਵਿਚ ਇਕੋ ਵਾਰ ਵਿਚ 20 ਤੋਂ 30 ਕਿਲੋ ਖੇਤੀਬਾੜੀ ਪਦਾਰਥ ਸੁਕਾਏ ਜਾ ਸਕਦੇ ਹਨ ।
PSEB 8th Class Agriculture Solutions Chapter 4 ਸੂਰਜੀ ਊਰਜਾ 6

(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਭੋਜਨ ਪਕਾਉਣ ਲਈ ਸੋਲਰ ਕੁੱਕਰ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਭੋਜਨ ਪਕਾਉਣ ਲਈ ਕੁੱਕਰ ਨੂੰ ਸੈੱਟ ਕਰਕੇ ਰੱਖਣ ਲਈ ਹੇਠ ਲਿਖੀ ਵਿਧੀ ਦੀ ਵਰਤੋਂ ਕਰੋ-

  1. ਪਹਿਲਾਂ ਸੋਲਰ ਕੁੱਕਰ ਨੂੰ ਸੂਰਜ ਦੀ ਧੁੱਪ ਵਿਚ ਰੱਖ ਕੇ ਗਰਮ ਕਰੋ ।
  2. ਜਿਸ ਭੋਜਨ ਨੂੰ ਪਕਾਉਣਾ ਹੋਵੇ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਕੁੱਕਰ ਵਿਚ ਰੱਖੋ ।
  3. ਸਬਜ਼ੀਆਂ, ਅੰਡੇ ਆਦਿ ਵਿਚ ਪਾਣੀ ਨਹੀਂ ਪਾਉਣਾ ਚਾਹੀਦਾ ਹੈ, ਸਗੋਂ ਸਬਜ਼ੀਆਂ ਦੇ ਛੋਟੇ-ਛੋਟੇ ਟੁੱਕੜੇ ਕੱਟ ਕੇ ਪਕਾਉਣ ਲਈ ਸੋਲਰ ਕੁੱਕਰ ਵਿਚ ਰੱਖਣੇ ਚਾਹੀਦੇ ਹਨ ।
  4. ਭੋਜਨ ਪਕਾਉਣ ਵਾਲੇ ਬਰਤਨ ਭੋਜਨ ਅਤੇ ਪਾਣੀ ਨਾਲ ਅੱਧ ਤੋਂ ਵੱਧ ਨਹੀਂ ਭਰਨਾ ਚਾਹੀਦਾ ।
  5. ਕੁੱਕਰ ਦਾ ਉੱਪਰਲਾ ਪਾਸਾ ਸੂਰਜ ਵੱਲ ਨੂੰ ਕਰਕੇ ਰੱਖੋ ।
  6. ਕੁੱਕਰ ਨੂੰ ਵਾਰ-ਵਾਰ ਨਾ ਖੋਲੋ ਅਜਿਹਾ ਕਰਨ ਨਾਲ ਭੋਜਨ ਪਕਾਉਣ ਵਿਚ ਦੇਰੀ ਹੋਵੇਗੀ ।
  7. ਭੋਜਨ ਪਕਾਉਣ ਤੋਂ ਬਾਅਦ ਬਰਤਨ ਦਾ ਢੱਕਣ ਅਰਾਮ ਨਾਲ ਖੋਲ੍ਹ ਤਾਂ ਕਿ ਭਾਫ਼ ਤੁਹਾਡੇ ਸਰੀਰ ਨੂੰ ਨਾ ਲੱਗੇ ।

PSEB 8th Class Agriculture Solutions Chapter 4 ਸੂਰਜੀ ਊਰਜਾ 7

ਪ੍ਰਸ਼ਨ 2.
ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਟੋਰੇਜ਼ ਕਮ-ਕੁਲੈਕਟਰ ਹੀਟਰ ਵਿਚ ਸੂਰਜੀ ਊਰਜਾ ਸੋਖਣ ਵਾਲੇ ਅਤੇ ਪਾਣੀ ਗਰਮ ਕਰਨ ਵਾਲੇ ਦੋਵੇਂ ਤਰ੍ਹਾਂ ਦੇ ਯੂਨਿਟ ਲੱਗੇ ਹੁੰਦੇ ਹਨ । ਇਨ੍ਹਾਂ ਲਈ ਪਾਣੀ ਸਟੋਰ ਕਰਨ ਲਈ ਕੋਈ ਵੱਖਰਾ ਟੈਂਕ ਜਾਂ ਪਾਈਪਾਂ ਨਹੀਂ ਹੁੰਦੀਆਂ । ਇਸ ਲਈ ਅਜਿਹੇ ਵਾਟਰ ਹੀਟਰਾਂ ਨੂੰ ਥਰਮੋਸਾਈਫੀਨ ਸੋਲਰ ਵਾਟਰ ਹੀਟਰ ਨਾਲੋਂ ਵਧੀਆ ਮੰਨਿਆ ਗਿਆ ਹੈ । ਸੋਲਰ ਵਾਟਰ ਹੀਟਰਾਂ ਨੂੰ ਪੱਕੀ ਤਰ੍ਹਾਂ ਦੱਖਣ ਵੱਲ ਨੂੰ ਮੂੰਹ ਕਰਕੇ ਇੱਕੋ ਹੀ ਹਾਲਤ ਵਿਚ ਰੱਖਿਆ ਜਾਂਦਾ ਹੈ । ਇਹਨਾਂ ਨੂੰ ਸੂਰਜ ਦੀ ਧੁੱਪ ਲੱਗਣ ਲਈ ਵਾਰ-ਵਾਰ ਹਿਲਾਇਆ-ਜੁਲਾਇਆ ਨਹੀਂ ਜਾਂਦਾ । ਇਨ੍ਹਾਂ ਨੂੰ ਜ਼ਮੀਨ ਅਤੇ ਖਿੜਕੀ ਦੇ ਨਾਲ ਕਿਤੇ ਵੀ ਰੱਖਿਆ ਜਾ ਸਕਦਾ ਹੈ । ਅਜਿਹੇ ਹੀਟਰ ਮਕਾਨ ਦੀ ਛੱਤ ਉੱਪਰ ਪੱਕੇ ਵੀ ਲਗਾਏ ਜਾ ਸਕਦੇ ਹਨ ।

ਸੋਲਰ ਵਾਟਰ ਹੀਟਰ ਆਮ ਕਰਕੇ ਜਲਦੀ ਖ਼ਰਾਬ ਨਹੀਂ ਹੁੰਦੇ । ਪਰ ਫਿਰ ਵੀ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਉੱਪਰ ਲੱਗੇ ਸ਼ੀਸ਼ੇ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸ਼ੀਸ਼ੇ ਉੱਪਰ ਧੂੜ ਦੇ ਕਣ ਆਦਿ ਜੰਮੇ ਹੋਣ ਤਾਂ ਇਸ ਤਰ੍ਹਾਂ ਸੂਰਜੀ ਕਿਰਨਾਂ ਪਾਣੀ ਨੂੰ ਗਰਮ ਨਹੀਂ ਕਰ ਸਕਦੀਆਂ ।
PSEB 8th Class Agriculture Solutions Chapter 4 ਸੂਰਜੀ ਊਰਜਾ 8

ਪ੍ਰਸ਼ਨ 3.
ਸੋਲਰ ਡਰਾਇਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ।
ਉੱਤਰ-
ਇਹਨਾਂ ਦੀ ਵਰਤੋਂ ਫ਼ਲਾਂ ਤੇ ਸਬਜ਼ੀਆਂ ਆਦਿ ਨੂੰ ਸੁਕਾਉਣ ਲਈ ਕੀਤੀ ਜਾਂਦੀ ਹੈ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-

1. ਕੈਬਨਿਟ ਡਾਇਅਰ – ਇਹ ਇਕ ਲੱਕੜ ਦਾ ਬਕਸਾ ਹੁੰਦਾ ਹੈ ਜੋ ਅੰਦਰਲੇ ਪਾਸਿਓਂ ਕਾਲਾ ਹੁੰਦਾ ਹੈ । ਇਸ ਦੇ ਉੱਪਰਲੇ ਹਿੱਸੇ ਤੇ ਸ਼ੀਸ਼ਾ ਲੱਗਾ ਹੁੰਦਾ ਹੈ । ਸੁਕਾਉਣ ਵਾਲੀ ਚੀਜ਼ ਨੂੰ ਮੋਰੀਆਂ ਵਾਲੀ ਟਰਾਲੀ ਉੱਪਰ ਇਕ ਪੱਧਰ ਤੇ ਰੱਖਿਆ ਜਾਂਦਾ ਹੈ । ਇਸ ਯੰਤਰ ਵਿਚ ਦੋ ਤਰ੍ਹਾਂ ਦੀਆਂ ਮੋਰੀਆਂ ਹੁੰਦੀਆਂ ਹਨ । ਉੱਪਰਲੀ ਸੜਾ ਵਿਚ ਜੋ ਮੋਰੀਆਂ ਹੁੰਦੀਆਂ ਹਨ ਉਹਨਾਂ ਵਿਚੋਂ ਹਵਾ ਨਿਕਲਦੀ ਰਹਿੰਦੀ ਹੈ ਤੇ ਹੇਠਲੀ ਤਹਿ ਵਿਚਲੀਆਂ ਮੋਰੀਆਂ ਵਿਚੋਂ ਤਾਜ਼ੀ ਹਵਾ ਅੰਦਰ ਆਉਂਦੀ ਰਹਿੰਦੀ ਹੈ । ਇਸ ਤਰ੍ਹਾਂ ਹਵਾ ਦੀ ਆਵਾਜਾਈ ਹੁੰਦੀ ਰਹਿੰਦੀ ਹੈ ।

2. ਤਹਿਦਾਰ ਡਾਇਅਰ – ਇਹ ਯੰਤਰ ਲੱਕੜ ਅਤੇ ਲੋਹੇ ਦੀਆਂ ਸ਼ੀਟਾਂ ਜਾਂ ਫਾਈਬਰ ਸ਼ੀਸ਼ੇ ਦਾ ਬਣਿਆ ਹੁੰਦਾ ਹੈ । ਬਕਸੇ ਵਿਚ ਹਵਾ ਦੀ ਆਵਾਜਾਈ ਲਈ ਉੱਪਰਲੇ ਅਤੇ ਥੱਲੇ ਵਾਲੇ ਹਿੱਸੇ ਵਿਚ ਕਈ ਮੋਰੀਆਂ ਕੀਤੀਆਂ ਹੁੰਦੀਆਂ ਹਨ । ਬਕਸੇ ਦੇ ਦੋਵੇਂ ਪਾਸੇ ਸੁਕਾਉਣ ਵਾਲੀ ਵਸਤੂ ਨੂੰ ਕੱਢਣ ਦਾ ਪ੍ਰਬੰਧ ਹੁੰਦਾ ਹੈ । ਟਰੇਆਂ ਉੱਪਰ ਸੂਰਜੀ ਕਿਰਨਾਂ ਨੂੰ ਸੋਖਣ ਵਾਲੇ ਚਮਕੀਲੇ ਡੰਡੇ ਲੱਗੇ ਹੁੰਦੇ ਹਨ | ਬਕਸੇ ਦੇ ਉੱਪਰ ਵਾਲੇ ਹਿੱਸੇ ਤੇ ਇਕਹਿਰਾ ਸ਼ੀਸ਼ਾ ਫਿੱਟ ਹੁੰਦਾ ਹੈ । ਜਿਹਨਾਂ ਥਾਲੀਆਂ ਵਿਚ ਸੁਕਾਉਣ ਲਈ ਚੀਜ਼ਾਂ ਰੱਖਣੀਆਂ ਹੁੰਦੀਆਂ ਹਨ ਇਨ੍ਹਾਂ ਵਿਚ ਵੀ ਬਹੁਤ ਸਾਰੀਆਂ ਮੋਰੀਆਂ ਹੁੰਦੀਆਂ ਹਨ ।

ਥਾਲੀਆਂ ਦੀ ਉਚਾਈ 3-4 ਸੈਂਟੀਮੀਟਰ ਹੁੰਦੀ ਹੈ । ਇਨ੍ਹਾਂ ਵਿਚ ਕੱਟੀਆਂ ਸਬਜ਼ੀਆਂ ਤੇ ਫ਼ਲ ਆਸਾਨੀ ਨਾਲ ਸੁਕਾਉਣ ਲਈ ਰੱਖੇ ਜਾ ਸਕਦੇ ਹਨ । ਸੁੱਕ ਰਹੀਆਂ ਵਸਤਾਂ ਨੂੰ ਛਾਂ ਕਰਨ ਲਈ ਕਾਲੀਆਂ ਚਮਕਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਹਨ । ਕਿਉਂਕਿ ਇਹ ਯੰਤਰ ਸੁਰਜੀ ਕਿਰਨਾਂ ਤੇ ਕੰਮ ਕਰਦੇ ਹਨ ਇਸ ਨੂੰ ਦਿਨ ਵੇਲੇ ਧੁੱਪ ਵਿਚ ਰੱਖਿਆ ਜਾਂਦਾ ਹੈ । ਇਨ੍ਹਾਂ ਯੰਤਰਾਂ ਦਾ ਸ਼ੀਸ਼ਾ ਹਮੇਸ਼ਾਂ ਦੱਖਣੀ ਦਿਸ਼ਾ ਵੱਲ ਰੱਖਿਆ ਜਾਂਦਾ ਹੈ ।

ਪ੍ਰਸ਼ਨ 4.
ਸੋਲਰ ਵਾਟਰ ਹੀਟਰ ਤੋਂ ਪਾਣੀ ਦੀ ਨਿਰੰਤਰ ਸਪਲਾਈ ਲਈ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-
ਸੂਰਜੀ ਊਰਜਾ ਨਾਲ ਪਾਣੀ ਗਰਮ ਕਰਨ ਵਾਲੇ ਹੀਟਰਾਂ ਨੂੰ ਪੱਕੀ ਤਰ੍ਹਾਂ ਇਕ ਥਾਂ ਤੇ ਹੀ ਰੱਖਿਆ ਜਾਂਦਾ ਹੈ । ਇਹਨਾਂ ਨੂੰ ਛੱਤ ਤੇ ਵੀ ਪੱਕੇ ਤੌਰ ਤੇ ਫਿਟ ਕੀਤਾ ਜਾ ਸਕਦਾ ਹੈ । ਇਸ ਲਈ ਠੰਡੇ ਪਾਣੀ ਦੀ ਪਾਈਪ ਲਾਉਣੀ ਪੈਂਦੀ ਹੈ । ਇਸ ਉਪਰ ਲੱਗੇ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ਤਾਂ ਕਿ ਸੂਰਜੀ ਰੋਸ਼ਨੀ ਪਹੁੰਚਣ ਤੇ ਕੋਈ ਰੁਕਾਵਟ ਨਾ ਆਵੇ । ਇਸ ਨੂੰ ਪਾਣੀ ਦੀ ਸਪਲਾਈ ਨਿਰੰਤਰ ਬਣਾਈ ਰੱਖਣੀ ਜ਼ਰੂਰੀ ਹੈ । ਹੀਟਰ ਦਾ ਮੂੰਹ ਦੱਖਣ ਵੱਲ ਨੂੰ ਰੱਖਿਆ ਜਾਂਦਾ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 5.
ਸੁਰਜੀ ਉਰਜਾ ਤੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਫ਼ਾਇਦਾ ਲੈ ਸਕਦੇ ਹਾਂ ?
ਉੱਤਰ-
ਸੂਰਜ ਸਾਰੀ ਦੁਨੀਆਂ ਨੂੰ ਚਲਾਉਣ ਵਾਲਾ ਇਕੋ-ਇਕ ਊਰਜਾ ਸੋਮਾ ਹੈ । ਇਸ ਦੀ ਉਰਜਾ ਤੋਂ ਪੌਦੇ ਭੋਜਨ ਬਣਾਉਂਦੇ ਹਨ ਜਿਹਨਾਂ ਤੋਂ ਅਸੀਂ ਆਪਣਾ ਭੋਜਨ ਪ੍ਰਾਪਤ ਕਰਦੇ ਹਾਂ | ਹਵਾ ਪਾਣੀ ਦਾ ਚੱਕਰ ਵੀ ਸੂਰਜ ਦੀ ਬਦੌਲਤ ਹੀ ਚਲਦਾ ਹੈ । ਪਰ ਇਹ ਸਾਰਾ ਕੁੱਝ ਕੁਦਰਤ ਵਿਚ ਆਪਣੇ ਆਪ ਹੋ ਰਿਹਾ ਹੈ । ਅਸੀਂ ਆਪਣੀ ਮਿਹਨਤ ਸਦਕਾ ਸੂਰਜੀ ਉਰਜਾ ਤੋਂ ਹੋਰ ਵੀ ਫ਼ਾਇਦਾ ਲੈ ਸਕਦੇ ਹਾਂ, ਜਿਵੇਂ-

  1. ਸੂਰਜੀ ਤਾਪ ਦੀ ਵਰਤੋਂ ਨਾਲ ਅਸੀਂ ਪਾਣੀ ਗਰਮ ਕਰ ਸਕਦੇ ਹਾਂ, ਖਾਣਾ ਪਕਾ ਸਕਦੇ ਹਾਂ, ਬਿਜਲੀ ਪੈਦਾ ਕਰ ਸਕਦੇ ਹਾਂ, ਸ਼ਬਜ਼ੀਆਂ ਫ਼ਲਾਂ ਨੂੰ ਸੁਕਾ ਸਕਦੇ ਹਾਂ ।
  2. ਸੋਲਰ ਸੈਲ ਦੀ ਵਰਤੋਂ ਕਰਕੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਹਾਂ ।
  3. ਸੂਰਜੀ ਊਰਜਾ ਦੀ ਵਰਤੋਂ ਕਰਕੇ ਅਸੀਂ ਰਵਾਇਤੀ ਊਰਜਾ ਸੋਮਿਆਂ ਨੂੰ ਬਚਾ ਸਕਦੇ ਹਾਂ ।

PSEB 8th Class Agriculture Guide ਸੂਰਜੀ ਊਰਜਾ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਊਰਜਾ ਸੋਮਿਆਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਦੋ ਭਾਗਾਂ ਵਿਚ ।

ਪ੍ਰਸ਼ਨ 2.
ਕੋਲੇ ਤੋਂ ਪੈਦਾ ਹੋਣ ਵਾਲੀ ਬਿਜਲੀ ਕਿਹੋ ਜਿਹਾ ਊਰਜਾ ਸੋਮਾ ਹੈ ?
ਉੱਤਰ-
ਰਵਾਇਤੀ ਊਰਜਾ ਸੋਮਾ ।

ਪ੍ਰਸ਼ਨ 3.
ਕਿਹੜੇ ਊਰਜਾ ਸੋਮੇ ਸੀਮਤ ਹਨ ?
ਉੱਤਰ-
ਰਵਾਇਤੀ ।

ਪ੍ਰਸ਼ਨ 4.
ਕਿਹੜੇ ਉਰਜਾ ਸੋਮੇ ਬੇਹੱਦ ਮਾਤਰਾ ਵਿਚ ਹਨ ?
ਉੱਤਰ-
ਗੈਰ-ਰਵਾਇਤੀ ।

ਪ੍ਰਸ਼ਨ 5.
ਪਰਿਵਾਰਿਕ ਪੱਧਰ ਵਾਲੇ ਸੋਲਰ ਡਰਾਇਰ ਨਾਲ ਕਿੰਨੇ ਤਾਜ਼ੇ ਪਦਾਰਥ ਨੂੰ ਕਿੰਨੇ ਦਿਨਾਂ ਵਿਚ ਸੁਕਾਇਆ ਜਾ ਸਕਦਾ ਹੈ ?
ਉੱਤਰ-
2-3 ਕਿਲੋ ਤਾਜ਼ੇ ਪਦਾਰਥ ਨੂੰ 2 ਤੋਂ 3 ਦਿਨਾਂ ਵਿਚ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 6.
ਕੀ ਸੂਰਜੀ ਕੁੱਕਰ ਵਿਚ ਰੋਟੀ ਬਣਾਈ ਜਾ ਸਕਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 7.
ਸੋਲਰ ਵਾਟਰ ਹੀਟਰ ਦਾ ਮੂੰਹ ਕਿਧਰ ਨੂੰ ਹੁੰਦਾ ਹੈ ?
ਉੱਤਰ-
ਦੱਖਣ ਵਲ ।

ਪ੍ਰਸ਼ਨ 8.
ਸੋਲਰ ਹੋਮ ਲਾਈਟਿੰਗ ਸਿਸਟਮ ਨਾਲ ਕਿੰਨੇ ਪੱਖੇ ਅਤੇ ਲਾਈਟਾਂ ਚਲਾ ਸਕਦੇ ਹਾਂ ?
ਉੱਤਰ-
2 ਟਿਊਬਾਂ ਤੇ 2 ਪੱਖੇ, 5 ਤੋਂ 6 ਘੰਟੇ ਲਈ ।

ਪ੍ਰਸ਼ਨ 9.
ਸੋਲਰ ਵਾਟਰ ਪੰਪ ਨਾਲ ਕਿੰਨੇ ਪੱਧਰ ਵਾਲੇ ਪਾਣੀ ਦੇ ਟਿਊਬਵੈੱਲ ਚਲਾਏ ਜਾ ਸਕਦੇ ਹਨ ?
ਉੱਤਰ-
35-40 ਫੁੱਟ ਵਾਲੇ ।

ਪ੍ਰਸ਼ਨ 10.
ਸੂਰਜੀ ਗਰਮੀ ਨਾਲ ਪਾਣੀ ਗਰਮ ਕਿਸ ਹੀਟਰ ਨਾਲ ਹੁੰਦਾ ਹੈ ?
ਉੱਤਰ-
ਥਰਮੋਸਾਈਵੀਨ ਸੋਲਰ ਵਾਟਰ ਹੀਟਰ ਅਤੇ ਸਟੋਰੇਜ਼ ਕਮ-ਕਲੈਕਟਰ ਸੋਲਰ ਵਾਟਰ ਹੀਟਰ ਦੋਵਾਂ ਨਾਲ ।

ਪ੍ਰਸ਼ਨ 11.
ਕਿਸੇ ਇਕ ਰਵਾਇਤੀ ਕੁਦਰਤੀ ਊਰਜਾ ਦੇ ਸੋਮੇ ਦਾ ਨਾਂ ਦੱਸੋ ।
ਉੱਤਰ-
ਕੋਲਾ ।

PSEB 8th Class Agriculture Solutions Chapter 4 ਸੂਰਜੀ ਊਰਜਾ

ਪ੍ਰਸ਼ਨ 12.
ਸੋਲਰ ਕੁੱਕਰ ਦੀ ਵਰਤੋਂ ਤੋਂ ਕਿੰਨੇ ਪ੍ਰਤੀਸ਼ਤ ਰਵਾਇਤੀ ਬਾਲਣ ਬਚ ਸਕਦਾ ਹੈ ?
ਉੱਤਰ-
20% ਤੋਂ 50% ਤਕ !

ਪ੍ਰਸ਼ਨ 13.
ਤਹਿਦਾਰ ਡਰਾਇਅਰ ਵਿਚ ਵਸਤੂ ਰੱਖਣ ਵਾਲੀਆਂ ਥਾਲੀਆਂ ਦਾ ਫਰੇਮ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ?
ਉੱਤਰ-
ਜੀ. ਆਈ. ਸ਼ੀਟਾਂ ਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜੀ ਉਰਜਾ ਨੂੰ ਕਿਹੜੇ-ਕਿਹੜੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਸੂਰਜੀ ਊਰਜਾ ਨੂੰ ਪਾਣੀ ਗਰਮ ਕਰਨ, ਫ਼ਲਾਂ ਸਬਜ਼ੀਆਂ ਨੂੰ ਸੁਕਾਉਣ, ਭੋਜਨ ਪਕਾਉਣ ਆਦਿ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 2.
ਸਿੱਧੀ ਧੁੱਪ ਵਿਚ ਫ਼ਲ ਅਤੇ ਸਬਜ਼ੀਆਂ ਨੂੰ ਸੁਕਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਇਸ ਤਰ੍ਹਾਂ ਕੀੜੇ, ਪੰਛੀ ਅਤੇ ਧੂੜ ਨਾਲ ਫ਼ਲ ਤੇ ਸਬਜ਼ੀਆਂ ਖ਼ਰਾਬ ਹੁੰਦੀਆਂ ਹਨ ਅਤੇ ਇਹਨਾਂ ਦੇ ਰੰਗ ਵਿਚ ਵੀ ਫ਼ਰਕ ਪੈ ਜਾਂਦਾ ਹੈ ।

ਪ੍ਰਸ਼ਨ 3.
ਸੂਰਜੀ ਹੀਟਰ ਕੀ ਹੁੰਦਾ ਹੈ ?
ਉੱਤਰ-
ਇਹ ਇਕ ਉਪਕਰਨ ਹੈ ਜੋ ਸੂਰਜੀ ਊਰਜਾ ਨੂੰ ਸੋਖ ਕੇ ਗਰਮੀ ਊਰਜਾ ਵਿਚ ਬਦਲ ਦਿੰਦਾ ਹੈ ।

ਪ੍ਰਸ਼ਨ 4.
ਸੋਲਰ ਵਾਟਰ ਹੀਟਰ ਦੇ ਸ਼ੀਸ਼ਿਆਂ ਦੀ ਸਫ਼ਾਈ ਕਰਨਾ ਕਿਉਂ ਜ਼ਰੂਰੀ ਹੁੰਦਾ ਹੈ ?
ਉੱਤਰ-
ਸ਼ੀਸ਼ਿਆਂ ਉੱਪਰ ਧੂੜ ਕਣ ਆਦਿ ਜੰਮ ਜਾਂਦੇ ਹਨ ਜਿਸ ਨਾਲ ਸੂਰਜ ਦੀਆਂ ਕਿਰਨਾਂ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਨਹੀਂ ਕਰ ਸਕਦੀਆਂ ।

ਪ੍ਰਸ਼ਨ 5.
ਸੂਰਜੀ ਉਰਜਾ ਕਿਸ ਤਰ੍ਹਾਂ ਇਕੱਠੀ ਕੀਤੀ ਜਾਂਦੀ ਹੈ ? ਉੱਤਰ-ਇਹ ਕਈ ਤਰ੍ਹਾਂ ਦੇ ਲੈਨਜ਼ਾਂ ਦੁਆਰਾ ਇਕੱਠੀ ਕੀਤੀ ਜਾਂਦੀ ਹੈ ।

PSEB 8th Class Agriculture Solutions Chapter 4 ਸੂਰਜੀ ਊਰਜਾ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਸੋਲਰ ਕੁੱਕਰ ਦੀ ਵਰਤੋਂ ਨਾਲ ਕਿੰਨੇ ਰਿਵਾਇਤੀ ਬਾਲਣ ਦੀ ਬੱਚਤ ਹੁੰਦੀ ਹੈ, ਸੋਲਰ ਕੁੱਕਰ ਕਿੰਨੀ ਕਿਸਮ ਦੇ ਹਨ ? ਇਹਨਾਂ ਵਿਚ ਕੀ ਕਮੀ ਹੈ ?
ਉੱਤਰ-
ਸੋਲਰ ਕੁੱਕਰ ਦੀ ਵਰਤੋਂ ਨਾਲ 20% ਤੋਂ 50% ਤਕ ਰਿਵਾਇਤੀ ਬਾਲਣ ਬਚ ਸਕਦਾ ਹੈ, ਜਿਹੜਾ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ । ਸੂਰਜੀ ਉਰਜਾ ਗਰਮੀ ਦੀ ਸ਼ਕਲ ਵਿਚ ਕਈ ਤਰ੍ਹਾਂ ਦੇ ਲੈਨਜ਼ਾਂ ਦੁਆਰਾ ਇਕੱਠੀ ਕੀਤੀ ਜਾਂਦੀ ਹੈ, ਜਿਹੜੀ ਕਿ ਭੋਜਨ ਪਕਾਉਣ ਲਈ ਵਰਤੀ ਜਾਂਦੀ ਹੈ ।
ਇਹ ਆਮ ਤੌਰ ‘ਤੇ ਦੋ ਤਰ੍ਹਾਂ ਦੇ ਹੁੰਦੇ ਹਨ-

  1. ਸਿੱਧੇ ਸੋਲਰ ਕੁੱਕਰ,
  2. ਬਕਸੇ ਵਾਲੇ ਸੋਲਰ ਕੁੱਕਰ 1

ਕਮੀਆਂ – ਸੋਲਰ ਕੁੱਕਰ ਨੂੰ ਹਮੇਸ਼ਾਂ ਸੂਰਜ ਵੱਲ ਨੂੰ ਮੂੰਹ ਕਰਕੇ ਰੱਖਣਾ ਪੈਂਦਾ ਹੈ ਤੇ ਵਾਰਵਾਰ ਸੈੱਟ ਕਰਨਾ ਪੈਂਦਾ ਹੈ । ਇਹਨਾਂ ਦੀ ਵਰਤੋਂ ਰੋਟੀ ਪਕਾਉਣ ਲਈ ਨਹੀਂ ਕੀਤੀ ਜਾ ਸਕਦੀ ।

ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਪਾਣੀ ਗਰਮ ਕਰਨ ਲਈ ਸੂਰਜੀ ਹੀਟਰ ਹੁੰਦਾ ਹੈ ।
2. ਸੋਲਰ ਕੂਕਰ ਭੋਜਨ ਪਕਾਉਣ ਦੇ ਕੰਮ ਆਉਂਦਾ ਹੈ ।
3. ਰਵਾਇਤੀ ਉਰਜਾ ਸੋਮੇ ਅਸੀਮਿਤ ਹਨ ।
ਉੱਤਰ-
1. √
2. √
3. ×

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਵਾਇਤੀ ਊਰਜਾ ਸੋਮਾ ਹੈ-
(ਉ) ਕੋਲਾ
(ਅ) ਹਵਾ
(ੲ) ਪਾਣੀ
(ਸ) ਸੂਰਜ ।
ਉੱਤਰ-
(ਉ) ਕੋਲਾ

ਪ੍ਰਸ਼ਨ 2.
ਗੈਰ ਰਵਾਇਤੀ ਊਰਜਾ ਸੋਮੇ ਹਨ-
(ਉ) ਬਾਇਓ ਗੈਸ
(ਅ) ਸੂਰਜੀ ਊਰਜਾ
(ੲ) ਰਸਾਇਣਿਕ ਊਰਜਾ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਸੋਲਰ ਡਰਾਇਰ ਵਿਚ ਸੁਕਾਈਆਂ ਜਾਣ ਵਾਲੀਆਂ ਸਬਜ਼ੀਆਂ ਹਨ-
(ਉ) ਪਾਲਕ,
(ਅ) ਮੇਥੀ
(ੲ) ਮਿਰਚਾਂ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਖ਼ਾਲੀ ਥਾਂਵਾਂ ਭਰੋ

1. ਬਾਇਓ ਗੈਸ ………………………… ਸੋਮਾ ਹੈ ।
2. ਸੋਲਰ ਲਾਲਟੈਨ ਇੱਕ ……………………… ਲਾਈਟ ਹੈ ।
3. ਸੋਲਰ ਵਾਟਰ ਹੀਟਰ …………………….. ਤਰ੍ਹਾਂ ਦੇ ਹੁੰਦੇ ਹਨ ।
ਉੱਤਰ-
1. ਗੈਰ-ਰਵਾਇਤੀ,
2. ਐਮਰਜੈਂਸੀ,
3. ਦੋ ।

PSEB 8th Class Agriculture Solutions Chapter 4 ਸੂਰਜੀ ਊਰਜਾ

ਸੂਰਜੀ ਊਰਜਾ PSEB 8th Class Agriculture Notes

  1. ਕੁਦਰਤੀ ਊਰਜਾ ਦੇ ਸੋਮਿਆਂ ਨੂੰ ਮੁੱਖ ਤੌਰ ਤੇ ਦੋ ਭਾਗਾਂ ਵਿਚ ਵੰਡਿਆ ਗਿਆ ਹੈ-ਰਵਾਇਤੀ ਅਤੇ ਗੈਰ ਰਵਾਇਤੀ ਊਰਜਾ ਸੋਮੇ ।
  2. ਰਵਾਇਤੀ ਸੋਮੇ ਕੁਦਰਤ ਵਿਚ ਸੀਮਿਤ ਹਨ । ਇਹ ਹਨ-ਕੋਲਾ, ਬਿਜਲੀ, ਪੈਟਰੋਲੀਅਮ ਵਸਤਾਂ ਆਦਿ ।
  3. ਗੈਰ ਰਵਾਇਤੀ ਊਰਜਾ ਸੋਮੇ ਹਨ-ਬਾਇਓ ਗੈਸ, ਸੂਰਜੀ ਊਰਜਾ, ਰਸਾਇਣਿਕ ਉਰਜਾ ਆਦਿ ।
  4. ਸੂਰਜ ਦੀਆਂ ਕਿਰਨਾਂ ਤੋਂ ਸੋਲਰ ਸੈਲ ਦੀ ਵਰਤੋਂ ਕਰਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ।
  5. ਸੋਲਰ ਡਰਾਇਰ ਦੀ ਸਹਾਇਤਾ ਨਾਲ ਸਬਜ਼ੀਆਂ, ਫ਼ਲਾਂ ਨੂੰ ਸੁਕਾਇਆ ਜਾਂਦਾ ਹੈ ।
  6. ਸੁਰਜੀ ਡਰਾਇਰ ਦੋ ਤਰ੍ਹਾਂ ਦੇ ਹੁੰਦੇ ਹਨ-ਪਰਿਵਾਰਿਕ ਪੱਧਰ ਤੇ ਵਰਤੋਂ ਲਈ, ਵਪਾਰਕ ਪੱਧਰ ਤੇ ਵਰਤੋਂ ਲਈ ।
  7. ਸੋਲਰ ਕੁੱਕਰ ਸੂਰਜੀ ਰੋਸ਼ਨੀ ਵਿਚ ਭੋਜਨ ਪਕਾਉਣ ਲਈ ਵਰਤਿਆ ਜਾਂਦਾ ਹੈ ।
  8. ਪਾਣੀ ਗਰਮ ਕਰਨ ਲਈ ਸੂਰਜੀ ਹੀਟਰ ਹੁੰਦੇ ਹਨ ।
  9. ਪਾਣੀ ਗਰਮ ਕਰਨ ਵਾਲੇ ਸੂਰਜੀ ਹੀਟਰ ਦੋ ਤਰ੍ਹਾਂ ਦੇ ਹਨ-ਥਰਮੋਸਾਈਫਨ ਸੋਲਰ ਵਾਟਰ ਹੀਟਰ, ਸਟੋਰੇਜ਼ ਕਮ-ਕੁਲੈਕਟਰ ਸੋਲਰ ਵਾਟਰ ਹੀਟਰ ।
  10. ਸੋਲਰ ਲਾਲਟੈਨ ਐਮਰਜੈਂਸੀ ਲਾਈਟ ਹੁੰਦੀ ਹੈ ਇਸ ਨੂੰ ਸੂਰਜੀ ਰੋਸ਼ਨੀ ਨਾਲ ਚਾਰਜ ਕੀਤਾ ਜਾਂਦਾ ਹੈ ਤੇ ਇਹ 3-4 ਘੰਟੇ ਤੱਕ ਵਰਤੀ ਜਾ ਸਕਦੀ ਹੈ ।
  11. ਸੂਰਜੀ ਰੋਸ਼ਨੀ ਨਾਲ ਸੋਲਰ ਹੋਮ ਲਾਈਟਿੰਗ ਸਿਸਟਮ ਅਤੇ ਸੋਲਰ ਸਟਰੀਟ ਲਾਈਟ ਆਦਿ ਵੀ ਚਲਦੇ ਹਨ ।
  12. ਸੋਲਰ ਵਾਟਰ ਪੰਪ 35-40 ਫੁੱਟ ਪਾਣੀ ਦੇ ਪੱਧਰ ਤੋਂ ਪਾਣੀ ਚੁੱਕਣ ਲਈ ਵਰਤੇ ਜਾ ਸਕਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

Punjab State Board PSEB 8th Class Agriculture Book Solutions Chapter 1 ਭੂਮੀ ਅਤੇ ਭੂਮੀ ਸੁਧਾਰ Textbook Exercise Questions and Answers.

PSEB Solutions for Class 8 Agriculture Chapter 1 ਭੂਮੀ ਅਤੇ ਭੂਮੀ ਸੁਧਾਰ

Agriculture Guide for Class 8 PSEB ਭੂਮੀ ਅਤੇ ਭੂਮੀ ਸੁਧਾਰ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀਬਾੜੀ ਪੱਖੋਂ ਜ਼ਮੀਨ ਦਾ pH ਮੁੱਲ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
6.5 ਤੋਂ 8.7 ਤੱਕ pH ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਭੂਮੀ ਦੇ ਦੋ ਮੁੱਖ ਭੌਤਿਕ ਗੁਣ ਦੱਸੋ ।
ਉੱਤਰ-
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮ੍ਹਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 3.
ਕਿਸ ਭੂਮੀ ਵਿੱਚ ਪਾਣੀ ਲਾਉਂਦੇ ਸਾਰ ਹੀ ਜਜ਼ਬ ਹੋ ਜਾਂਦਾ ਹੈ ?
ਉੱਤਰ-
ਰੇਤਲੀਆਂ ਭੂਮੀਆਂ (Sandy Soils) ।

ਪ੍ਰਸ਼ਨ 4.
ਚੀਕਣੀ ਮਿੱਟੀ ਵਿੱਚ ਚੀਕਣੇ ਕਣਾਂ ਦੀ ਮਾਤਰਾ ਦੱਸੋ ।
ਉੱਤਰ-
ਘੱਟੋ-ਘੱਟ 40 ਪ੍ਰਤੀਸ਼ਤ ਚੀਕਣ ਕਣ ਹੁੰਦੇ ਹਨ ।

ਪ੍ਰਸ਼ਨ 5.
ਖਾਰੀ ਅਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ ਦੱਸੋ ।
ਉੱਤਰ-
ਖਾਰੀ ਤੇ ਤੇਜ਼ਾਬੀ ਪਣ ਨੂੰ ਨਾਪਣ ਦਾ ਪੈਮਾਨਾ pH ਮੁੱਲ ਹੈ ।

ਪ੍ਰਸ਼ਨ 6.
ਲੂਣੀਆਂ ਭੂਮੀਆਂ ਵਿੱਚ ਕਿਹੜੇ ਲੁਣਾਂ ਦੀ ਬਹੁਤਾਤ ਹੁੰਦੀ ਹੈ ?
ਉੱਤਰ-
ਇਨ੍ਹਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੁਣਾਂ ਦੀ ਬਹੁਤਾਤ ਹੁੰਦੀ ਹੈ ।

ਪ੍ਰਸ਼ਨ 7.
ਜਿਸ ਜ਼ਮੀਨ ਵਿੱਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਧੇਰੇ ਮਾਤਰਾ ਵਿੱਚ ਹੋਣ, ਉਸ ਭੂਮੀ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
ਖਾਰੀਆਂ ਜ਼ਮੀਨਾਂ ।

ਪ੍ਰਸ਼ਨ 8.
ਹਰੀ ਖਾਦ ਲਈ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਸਣ, ਜੰਤਰ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 9.
ਚੀਕਣੀਆਂ ਜ਼ਮੀਨਾਂ ਕਿਸ ਫ਼ਸਲ ਲਈ ਚੰਗੀਆਂ ਹੁੰਦੀਆਂ ਹਨ ?
ਉੱਤਰ-
ਝੋਨੇ ਦੀ ਬੀਜਾਈ ਲਈ ।

ਪ੍ਰਸ਼ਨ 10.
ਖ਼ਾਰੀਆਂ ਜ਼ਮੀਨਾਂ ਦੇ ਸੁਧਾਰ ਲਈ ਕਿਹੜਾ ਪਦਾਰਥ ਵਰਤਿਆ ਜਾਂਦਾ ਹੈ ?
ਉੱਤਰ-
ਜਿਪਸਮ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਭੂਮੀ ਵਿਗਿਆਨ ਅਨੁਸਾਰ ਮਿੱਟੀ ਤੋਂ ਕੀ ਭਾਵ ਹੈ ?
ਉੱਤਰ-
ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੁਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੁ ਹੈ ।

ਪ੍ਰਸ਼ਨ 2.
ਭੂਮੀ ਦੇ ਕਿਹੜੇ-ਕਿਹੜੇ ਪ੍ਰਮੁੱਖ ਭੌਤਿਕ ਗੁਣ ਹਨ ?
ਉੱਤਰ-
ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।

ਪ੍ਰਸ਼ਨ 3.
ਚੀਕਣੀ ਅਤੇ ਰੇਤਲੀ ਮਿੱਟੀ ਦੀ ਤੁਲਨਾ ਕਰੋ ।
ਉੱਤਰ-

ਰੇਤਲੀ ਮਿੱਟੀ ਚੀਕਣੀ ਮਿੱਟੀ
1. ਉੱਗਲਾਂ ਵਿੱਚ ਕਣਾਂ ਦਾ ਆਕਾਰ ਰੜਕਦਾ ਹੈ । 1. ਕਣ ਬਹੁਤ ਬਰੀਕ ਹੁੰਦੇ ਹਨ ।
2. ਪਾਣੀ ਬਹੁਤ ਜਲਦੀ ਜਜ਼ਬ ਹੋ ਜਾਂਦਾ ਹੈ । 2. ਪਾਣੀ ਬਹੁਤ ਦੇਰ ਤੱਕ ਖੜ੍ਹਾ ਰਹਿੰਦਾ ਹੈ ।
3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । 3. ਦੋ ਕਣਾਂ ਦਰਮਿਆਨ ਖ਼ਾਲੀ ਥਾਂ ਘੱਟ ਹੁੰਦੀ ਹੈ ।

ਪ੍ਰਸ਼ਨ 4.
ਤੇਜ਼ਾਬੀ ਭੂਮੀ ਹੋਣ ਤੋਂ ਕੀ ਭਾਵ ਹੈ ?
ਉੱਤਰ-
ਜਿਹੜੀਆਂ ਜ਼ਮੀਨਾਂ ਵਿੱਚ ਤੇਜ਼ਾਬੀ ਮਾਦਾ ਵਧੇਰੇ ਹੁੰਦਾ ਹੈ ਉਨ੍ਹਾਂ ਨੂੰ ਤੇਜ਼ਾਬੀ ਭੂਮੀ ਕਿਹਾ ਜਾਂਦਾ ਹੈ । ਇਹਨਾਂ ਜ਼ਮੀਨਾਂ ਵਿੱਚ ਵਧੇਰੇ ਵਰਖਾ ਕਾਰਨ ਖਾਰੇ ਨਮਕ ਰੁੜ ਜਾਂਦੇ ਹਨ ਅਤੇ ਬੁਟਿਆਂ ਆਦਿ ਦੇ ਪੱਤਿਆਂ ਦੇ ਗਲ-ਸੜਨ ਨਾਲ ਵੀ ਤੇਜ਼ਾਬੀ ਮਾਦਾ ਪੈਦਾ ਹੁੰਦਾ ਹੈ ।

ਪ੍ਰਸ਼ਨ 5.
ਕੱਲਰ ਵਾਲੀ ਭੂਮੀ ਕਿਸ ਨੂੰ ਆਖਦੇ ਹਨ ?
ਉੱਤਰ-
ਜਿਹੜੀਆਂ ਜ਼ਮੀਨਾਂ ਵਿੱਚ ਲੁਣਾਂ ਦੀ ਮਾਤਰਾ ਵੱਧ ਜਾਂਦੀ ਹੈ ਉਹਨਾਂ ਨੂੰ ਕੱਲਰ ਵਾਲੀ ਭੂਮੀ ਕਿਹਾ ਜਾਂਦਾ ਹੈ । ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਲੂਣੀਆਂ, ਖਾਰੀਆਂ ਅਤੇ ਲੁਣੀਆਂ-ਖਾਰੀਆਂ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 6.
ਸੇਮ ਵਾਲੀ ਭੂਮੀ ਤੋਂ ਕੀ ਭਾਵ ਹੈ ?
ਉੱਤਰ-
ਉਹਨਾਂ ਜ਼ਮੀਨਾਂ ਨੂੰ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਲੈ ਕੇ 1.5 ਮੀਟਰ ਹੇਠਾਂ ਹੀ ਮਿਲ ਜਾਵੇ, ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਲੂਣੀਆਂ ਭੂਮੀਆਂ ਦਾ ਸੁਧਾਰ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-

  1. ਜਿੰਦਰੇ ਜਾਂ ਟਰੈਕਟਰ ਵਾਲੇ ਕਰਾਹੇ ਨਾਲ ਭੂਮੀ ਦੀ ਉੱਪਰਲੀ ਪਰਤ ਖੁਰਚ ਕੇ ਕਿਸੇ ਹੋਰ ਥਾਂ ਤੇ ਡੂੰਘਾਈ ਵਿੱਚ ਪਾ ਦੇਣੀ ਚਾਹੀਦੀ ਹੈ।
  2. ਜ਼ਮੀਨ ਨੂੰ ਪਾਣੀ ਨਾਲ ਭਰ ਕੇ ਇਸ ਵਿੱਚ ਹਲ ਚਲਾ ਦਿੱਤਾ ਜਾਂਦਾ ਹੈ ਤੇ ਫਿਰ ਪਾਣੀ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਨਾਲ ਲੂਣ ਪਾਣੀ ਵਿੱਚ ਘੁਲ ਕੇ ਬਾਹਰ ਨਿਕਲ ਜਾਂਦੇ ਹਨ ।

ਪ੍ਰਸ਼ਨ 8.
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਲੋੜੀਂਦੀ ਜਾਣਕਾਰੀ ਦੱਸੋ ।
ਉੱਤਰ-
ਕੱਲਰ ਜ਼ਮੀਨਾਂ ਨੂੰ ਸੁਧਾਰਨ ਲਈ ਕੁੱਝ ਜਾਣਕਾਰੀ ਪ੍ਰਾਪਤ ਕਰਨੀ ਜ਼ਰੂਰੀ ਹੈ ਜਿਵੇਂ :-

  1. ਜ਼ਮੀਨ ਹੇਠਲੇ ਪਾਣੀ ਦਾ ਪੱਧਰ ।
  2. ਪਾਣੀ ਦੀ ਸਿੰਚਾਈ ਲਈ ਯੋਗਤਾ ਕਿਸ ਤਰ੍ਹਾਂ ਦੀ ਹੈ ।
  3. ਨਹਿਰੀ ਪਾਣੀ ਉਪਲੱਬਧ ਹੈ ਜਾਂ ਨਹੀਂ ।
  4. ਧਰਤੀ ਵਿਚ ਰੋੜ ਜਾਂ ਹੋਰ ਸਖ਼ਤ ਤਹਿ ਹੈ ਜਾਂ ਨਹੀਂ ।
  5. ਵਾਧੂ ਪਾਣੀ ਕੱਢਣ ਲਈ ਖਾਲਾਂ ਦਾ ਯੋਗ ਪ੍ਰਬੰਧ ਹੈ ਕਿ ਨਹੀਂ ।
  6. ਕੱਲਰ ਦੀ ਕਿਸਮ ਕਿਹੜੀ ਹੈ ।

ਪ੍ਰਸ਼ਨ 9.
ਮੈਰਾ ਜ਼ਮੀਨਾਂ ਦੇ ਮੁੱਖ ਗੁਣ ਦੱਸੋ ।
ਉੱਤਰ-
ਮੈਰਾ ਜ਼ਮੀਨਾਂ ਦੇ ਗੁਣ ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ । ਹੱਥਾਂ ਵਿੱਚ ਸਿਰਕਾਉਣ ਤੇ ਇਸ ਦੇ ਕਣ ਪਾਉਡਰ ਵਾਂਗ ਸਿਰਕਦੇ ਹਨ । ਇਸ ਨੂੰ ਖੇਤੀਬਾੜੀ ਪੱਖੋਂ ਉੱਤਮ ਮੰਨਿਆ ਗਿਆ ਹੈ ।

ਪ੍ਰਸ਼ਨ 10.
ਲੂਣੀਆਂ ਖਾਰੀਆਂ ਭੂਮੀਆਂ ਕੀ ਹਨ ?
ਉੱਤਰ-
ਇਹਨਾਂ ਜ਼ਮੀਨਾਂ ਵਿੱਚ ਖਾਰਾਪਣ ਤੇ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ । ਇਹਨਾਂ ਵਿਚ ਚੀਕਣੇ ਕਣਾਂ ਨਾਲ ਜੁੜਿਆ ਸੋਡੀਅਮ ਤੱਤ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਤੇ ਭੂਮੀ ਵਿੱਚ ਚੰਦ ਲੂਣ ਵੀ ਵਧੇਰੇ ਮਾਤਰਾ ਵਿੱਚ ਹੁੰਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ

ਪ੍ਰਸ਼ਨ 1.
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧਾਂ ਬਾਰੇ ਦੱਸੋ ।
ਉੱਤਰ-
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

  1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ । ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ ।
  2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ ।
  3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ।
  4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ । ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ।
  5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।
  6. ਸਿੰਚਾਈ ਲਈ ਛੋਟੇ ਕਿਆਰੇ ਬਣਾਓ ।
  7. ਉਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ ।
  8. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 2.
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਮੁੱਖ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਕਣਾਂ ਦੇ ਆਕਾਰ ਦੇ ਅਨੁਪਾਤ ਅਨੁਸਾਰ ਭੂਮੀ ਦੀਆਂ ਤਿੰਨ ਕਿਸਮਾਂ ਹਨ-
1. ਰੇਤਲੀਆਂ ਭੂਮੀਆਂ
2. ਚੀਕਣੀਆਂ ਜ਼ਮੀਨਾਂ
3. ਮੈਰਾ ਜ਼ਮੀਨਾਂ ।

1. ਰੇਤਲੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਬਣਾਉਂਦੇ ਸਾਰ ਹੀ ਭਰ ਜਾਂਦਾ ਹੈ । ਇਸ ਦੇ ਕਣ ਉੱਗਲਾਂ ਵਿੱਚ ਰੜਕਦੇ ਹਨ । ਸਿੰਚਾਈ ਦਾ ਪਾਣੀ ਲਾਉਂਦੇ ਸਾਰ ਹੀ ਜ਼ਜਬ ਹੋ ਜਾਂਦਾ ਹੈ । ਇਹਨਾਂ ਦੇ ਕਣਾਂ ਦਰਮਿਆਨ ਖ਼ਾਲੀ ਥਾਂ ਵੱਧ ਹੁੰਦੀ ਹੈ । ਇਸ ਮਿੱਟੀ ਦੀ ਵਹਾਈ ਸੌਖੀ ਹੈ ਤੇ ਇਸਨੂੰ ਹਲਕੀ ਜ਼ਮੀਨ ਕਿਹਾ ਜਾਂਦਾ ਹੈ । ਇਸ ਵਿਚ ਹਵਾ ਤੇ ਪਾਣੀ ਦੀ ਆਵਾਜਾਈ ਸੌਖੀ ਹੈ ।

2. ਚੀਕਣੀਆਂ ਭੂਮੀਆਂ – ਗਿੱਲੀ ਮਿੱਟੀ ਦਾ ਲੱਡੂ ਸੌਖਿਆਂ ਬਣ ਜਾਂਦਾ ਹੈ ਤੇ ਟੁੱਟਦਾ ਜਾਂ ਭੁਰਦਾ ਨਹੀਂ ਹੈ । ਇਸ ਦੇ ਕਣਾਂ ਦਾ ਆਕਾਰ ਰੇਤਾ ਦੇ ਕਣਾਂ ਦੇ ਮੁਕਾਬਲੇ ਵਿੱਚ ਬਹੁਤ ਘੱਟ ਹੁੰਦਾ ਹੈ । ਇਸ ਵਿੱਚ ਘੱਟੋ-ਘੱਟ 40% ਚੀਕਣੇ ਕਣ ਹੁੰਦੇ ਹਨ । ਇਹਨਾਂ ਵਿੱਚ ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹਿੰਦਾ ਹੈ । ਵੱਤਰ ਘੱਟ ਜਾਣ ਤੇ ਵਹਾਈ ਵੇਲੇ ਢੀਮਾਂ ਉਠਦੀਆਂ ਹਨ । ਸੁੱਕ ਜਾਣ ਤੇ ਇਸ ਵਿਚ ਤਰੇੜਾਂ ਪੈ ਜਾਂਦੀਆਂ ਹਨ । ਜ਼ਮੀਨ ਜਿਵੇਂ ਫੱਟ ਜਾਂਦੀ ਹੈ । ਇਹਨਾਂ ਵਿੱਚ ਪਾਣੀ ਰੱਖਣ ਦੀ ਤਾਕਤ ਰੇਤਲੀ ਜ਼ਮੀਨ ਨਾਲੋਂ ਕਿਧਰੇ ਵੱਧ ਹੈ ।

3. ਮੈਰਾ ਜ਼ਮੀਨ – ਇਹ ਜ਼ਮੀਨਾਂ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੀਆਂ ਹਨ । ਇਹਨਾਂ ਦੇ ਕਣਾਂ ਦਾ ਆਕਾਰ ਵੀ ਚੀਕਣੀਆਂ ਤੇ ਰੇਤਲੀਆਂ ਜ਼ਮੀਨਾਂ ਦੇ ਕਣਾਂ ਦੇ ਵਿਚਕਾਰ ਹੈ । ਇਹਨਾਂ ਵਿਚ ਮੁਸਾਮਾਂ ਦੀ ਬਣਤਰ, ਹਵਾ ਤੇ ਪਾਣੀ ਦੀ ਆਵਾਜਾਈ, ਪਾਣੀ ਸੰਭਾਲਣ ਸਮਰੱਥਾ, ਖੁਰਾਕੀ ਤੱਤਾਂ ਦੀ ਮਾਤਰਾ ਆਦਿ ਗੁਣ ਵਧੀਆ ਫ਼ਸਲ ਦੀ ਪ੍ਰਾਪਤੀ ਲਈ ਢੁੱਕਵੇਂ ਅਤੇ ਉਪਜਾਊ ਹਨ ਇਸ ਜ਼ਮੀਨ ਨੂੰ ਖੇਤੀਬਾੜੀ ਲਈ ਉੱਤਮ ਮੰਨਿਆ ਜਾਂਦਾ ਹੈ । ਇਸ ਦੇ ਕਣ ਹੱਥਾਂ ਵਿਚ ਪਾਊਡਰ ਵਾਂਗ ਸਿਰਕਦੇ ਹਨ ।

ਪ੍ਰਸ਼ਨ 3.
ਇਕ ਖਾਕਾ ਚਿੱਤਰ ਰਾਹੀਂ ਭੂਮੀ ਦੇ ਮੁੱਖ ਭਾਗਾਂ ਨੂੰ ਦਰਸਾਓ ।
ਉੱਤਰ-
ਭੂਮੀ ਇੱਕ ਮਿਸ਼ਰਣ ਹੈ ਜਿਸ ਵਿੱਚ ਖਣਿਜ ਪਦਾਰਥ, ਜੀਵਕ ਮਾਦਾ, ਪਾਣੀ ਅਤੇ ਹਵਾ ਹੁੰਦੇ ਹਨ । ਇਹਨਾਂ ਦੀ ਮਾਤਰਾ ਨੂੰ ਹੇਠ ਦਿੱਤੇ ਚਿੱਤਰ ਵਿੱਚ ਦਰਸਾਇਆ ਗਿਆ ਹੈ | ਹਵਾ ਅਤੇ ਪਾਣੀ ਦੀ ਮਾਤਰਾ ਆਪਸ ਵਿਚ ਵੱਧ-ਘੱਟ ਸਕਦੀ ਹੈ ।
PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ 1

ਪ੍ਰਸ਼ਨ 4.
ਰੇਤਲੀਆਂ ਜ਼ਮੀਨਾਂ ਦੇ ਸੁਧਾਰ ਦੀ ਵਿਧੀ ਵਿਸਥਾਰ ਨਾਲ ਲਿਖੋ ।
ਉੱਤਰੇ-
ਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਯੋਗ ਪ੍ਰਬੰਧ ਹੇਠ ਲਿਖੇ ਅਨੁਸਾਰ ਹਨ-

  1. ਹਰੀ ਖਾਦ ਨੂੰ ਫੁੱਲ ਪੈਣ ਤੋਂ ਪਹਿਲਾਂ ਜਾਂ ਦੋ ਮਹੀਨੇ ਦੀ ਫ਼ਸਲ ਨੂੰ ਜ਼ਮੀਨ ਵਿੱਚ ਦਬਾ ਦਿਓ । ਹਰੀ ਖਾਦ ਲਈ ਸਣ ਜਾਂ ਜੰਤਰ ਦੀ ਬੀਜਾਈ ਕੀਤੀ ਜਾ ਸਕਦੀ ਹੈ ।
  2. ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਨੂੰ ਵੱਤਰ ਖੇਤ ਵਿੱਚ ਵਾਹੀ ਦੁਆਰਾ ਖੇਤ ਵਿਚ ਮਿਲਾ ਦੇਣਾ ਚਾਹੀਦਾ ਹੈ ।
  3. ਮੁਰਗੀਆਂ ਦੀ ਖਾਦ, ਸੂਰਾਂ ਦੀ ਖਾਦ, ਕੰਪੋਸਟ ਖਾਦ ਆਦਿ ਦੀ ਵਰਤੋਂ ਨਾਲ ਵੀ ਸੁਧਾਰਿਆ ਜਾ ਸਕਦਾ ਹੈ ।
  4. ਮਈ-ਜੂਨ ਦੇ ਮਹੀਨੇ ਵਿੱਚ ਖੇਤਾਂ ਨੂੰ ਖ਼ਾਲੀ ਨਾ ਛੱਡੋ | ਕੋਈ ਨਾ ਕੋਈ ਫ਼ਸਲ ਬੀਜ ਕੇ ਰੱਖੋ ਤਾਂ ਜੋ ਇਹਨਾਂ ਵਿਚਲੇ ਜੀਵ-ਅੰਸ਼ ਮਾਦੇ ਨੂੰ ਬਚਾਇਆ ਜਾ ਸਕੇ ।
  5. ਫਲੀਦਾਰ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ । 6. ਸਿੰਚਾਈ ਲਈ ਛੋਟੇ ਕਿਆਰੇ ਬਣਾਓ ।
  6. ਉੱਪਰਲੀ ਰੇਤਲੀ ਤਹਿ ਨੂੰ ਕਰਾਹੇ ਨਾਲ ਇੱਕ ਪਾਸੇ ਕਰ ਦਿਓ ਤੇ ਹੇਠੋਂ ਵਧੀਆ ਮੈਰਾ ਮਿੱਟੀ ਦੀ ਤਹਿ ਨੂੰ ਵਰਤੋ ।
  7. ਛੱਪੜਾਂ ਦੀ ਚੀਕਣੀ ਮਿੱਟੀ ਵੀ ਖੇਤਾਂ ਵਿੱਚ ਪਾ ਕੇ ਲਾਭ ਮਿਲਦਾ ਹੈ ।

ਪ੍ਰਸ਼ਨ 5.
ਸੇਮ ਵਾਲੀ ਜ਼ਮੀਨ ਵਿਚ ਫ਼ਸਲਾਂ ਨੂੰ ਆਉਣ ਵਾਲੀਆਂ ਮੁੱਖ ਸਮੱਸਿਆਵਾਂ ਅਤੇ ਸੇਮ ਜ਼ਮੀਨਾਂ ਨੂੰ ਸੁਧਾਰਨ ਦਾ ਢੰਗ ਦੱਸੋ ।
ਉੱਤਰ-
ਅਜਿਹੀਆਂ ਜ਼ਮੀਨਾਂ ਜਿਹਨਾਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਿਫ਼ਰ ਤੋਂ 1.5 ਮੀਟਰ ਤੱਕ ਦੀ ਡੂੰਘਾਈ ਤੇ ਹੋਵੇ ਉਹਨਾਂ ਨੂੰ ਸੇਮ ਵਾਲੀਆਂ ਜ਼ਮੀਨਾਂ ਕਿਹਾ ਜਾਂਦਾ ਹੈ । ਇਹ ਪਾਣੀ ਇੰਨੀ ਨੇੜੇ ਆ ਜਾਂਦਾ ਹੈ ਕਿ ਬੂਟੇ ਦੀਆਂ ਜੜਾਂ ਵਾਲੀ ਥਾਂ ਤੇ ਜ਼ਮੀਨ ਦੇ ਸੁਰਾਖ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਜ਼ਮੀਨ ਹਮੇਸ਼ਾ ਹੀ, ਗਿੱਲੀ ਰਹਿੰਦੀ ਹੈ । ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਅਤੇ ਹਵਾ ਦੀ ਆਵਾਜਾਈ ਵੀ ਘੱਟ ਜਾਂਦੀ ਹੈ । ਜ਼ਮੀਨ ਵਿਚ ਆਕਸੀਜਨ ਘੱਟ ਜਾਂਦੀ ਹੈ ਤੇ ਕਾਰਬਨ ਡਾਈਆਕਸਾਈਡ ਵੱਧ ਜਾਂਦੀ ਹੈ ।

ਸੇਮ ਦੀ ਸਮੱਸਿਆ ਹੱਲ ਕਰਨ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ, ਜਿਵੇਂ-ਖੜ੍ਹੇ ਪਾਣੀ ਦਾ ਸੇਮ ਨਾਲਿਆਂ ਦੁਆਰਾ ਨਿਕਾਸ, ਵਧੇਰੇ ਟਿਊਬਵੈੱਲ ਲਾ ਕੇ ਪਾਣੀ ਦੀ ਵੱਧ ਵਰਤੋਂ, ਝੋਨਾ ਅਤੇ ਗੰਨਾ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜੰਗਲਾਤ ਹੇਠ ਰਕਬਾ ਵਧਾਉਣਾ ਚਾਹੀਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

PSEB 8th Class Agriculture Guide ਭੂਮੀ ਅਤੇ ਭੂਮੀ ਸੁਧਾਰ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਮੀ-ਵਿਗਿਆਨ ਅਨੁਸਾਰ ਧਰਤੀ ਨੂੰ ਨਿਰਜੀਵ ਵਸਤੂ ਮੰਨਿਆ ਜਾਂ ਜਾਨਦਾਰ ਵਸਤੂ ?
ਉੱਤਰ-
ਜਾਨਦਾਰ ਵਸਤੂ ।

ਪ੍ਰਸ਼ਨ 2.
ਭੂਮੀ ਵਿੱਚ ਕਿੰਨੇ ਪ੍ਰਤੀਸ਼ਤ ਖਣਿਜ ਅਤੇ ਜੈਵਿਕ ਪਦਾਰਥ ਹੁੰਦਾ ਹੈ ?
ਉੱਤਰ-
ਖਣਿਜ 45% ਅਤੇ ਜੈਵਿਕ ਪਦਾਰਥ 0.5 % ਹਨ ।

ਪ੍ਰਸ਼ਨ 3.
ਹਲਕੀਆਂ ਭੂਮੀਆਂ ਕਿਨ੍ਹਾਂ ਨੂੰ ਕਿਹਾ ਜਾਂਦਾ ਹੈ ?
ਉੱਤਰ-
ਰੇਤਲੀਆਂ ਭੂਮੀਆਂ ।

ਪ੍ਰਸ਼ਨ 4.
ਪਾਣੀ ਸਾਂਭਣ ਦੀ ਸ਼ਕਤੀ ਵੱਧ ਕਿਹੜੀ ਭੂਮੀ ਵਿੱਚ ਹੈ ?
ਉੱਤਰ-
ਚੀਕਣੀ ਮਿੱਟੀ ਵਿੱਚ ।

ਪ੍ਰਸ਼ਨ 5.
ਖੇਤੀ ਲਈ ਕਿਹੜੀ ਭੂਮੀ ਉੱਤਮ ਮੰਨੀ ਗਈ ਹੈ ?
ਉੱਤਰ-
ਮੈਰਾ ਭੂਮੀ ।

ਪ੍ਰਸ਼ਨ 6.
ਤੇਜ਼ਾਬੀ ਭੂਮੀਆਂ ਦੀ ਸਮੱਸਿਆ ਕਿਹੜੇ ਇਲਾਕਿਆਂ ਵਿੱਚ ਵੱਧ ਹੈ ?
ਉੱਤਰ-
ਵਰਖਾ ਵਾਲੇ ਇਲਾਕਿਆਂ ਵਿੱਚ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਸ਼ਨ 7.
ਕਿੰਨੇ ਪੀ. ਐੱਚ. ਵਾਲੀ ਭੂਮੀ ਤੇਜਾਬੀ ਹੁੰਦੀ ਹੈ ?
ਉੱਤਰ-
ਪੀ. ਐੱਚ. 7 ਤੋਂ ਘੱਟ ਵਾਲੀ ।

ਪ੍ਰਸ਼ਨ 8.
ਕਿੰਨੇ ਪੀ. ਐੱਚ. ਵਾਲੀ ਭੂਮੀ ਖੇਤੀ ਲਈ ਠੀਕ ਮੰਨੀ ਜਾਂਦੀ ਹੈ ?
ਉੱਤਰ-
6.5 ਤੋਂ 8.7 ਪੀ. ਐੱਚ. ਵਾਲੀ ।

ਪ੍ਰਸ਼ਨ 9.
ਲੂਣੀਆਂ ਭੂਮੀਆਂ ਦੀ ਪੀ. ਐੱਚ. ਕਿੰਨੀ ਹੁੰਦੀ ਹੈ ?
ਉੱਤਰ-
8.7 ਤੋਂ ਘੱਟ ।’

ਪ੍ਰਸ਼ਨ 10.
ਰੇਹ, ਬੂਰ ਜਾਂ ਸ਼ੋਰੇ ਵਾਲੀਆਂ ਭੂਮੀਆਂ ਕਿਹੜੀਆਂ ਹਨ ?
ਉੱਤਰ-
ਲੂਣੀਆਂ ਭੂਮੀਆਂ ।

ਪ੍ਰਸ਼ਨ 11.
ਖਾਰੀਆਂ ਜ਼ਮੀਨਾਂ ਵਿਚ ਪਾਣੀ ਜ਼ੀਰਨ ਦੀ ਸਮਰੱਥਾ ਕਿੰਨੀ ਹੈ ?
ਉੱਤਰ-
ਬਹੁਤ ਘੱਟ ।

ਪ੍ਰਸ਼ਨ 12.
ਹਰੀ ਖਾਦ ਦੀ ਫ਼ਸਲ ਦੱਸੋ ।
ਉੱਤਰ-
ਸਣ, ਜੰਤਰ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 13.
ਰੇਤਲੀਆਂ ਜ਼ਮੀਨਾਂ ਵਿੱਚ ਸਿੰਚਾਈ ਲਈ ਕਿਹੋ ਜਿਹੇ ਕਿਆਰੇ ਬਣਾਏ ਜਾਂਦੇ ਹਨ ?
ਉੱਤਰ-
ਛੋਟੇ ਆਕਾਰ ਦੇ ।

ਪ੍ਰਸ਼ਨ 14.
ਤੇਜ਼ਾਬੀ ਜ਼ਮੀਨਾਂ ਵਿੱਚ ਚੁਨਾ ਪਾਉਣ ਦਾ ਸਹੀ ਸਮਾਂ ਦੱਸੋ ।
ਉੱਤਰ-
ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ।

ਪ੍ਰਸ਼ਨ 15.
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ ?
ਉੱਤਰ-
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ ।

ਪ੍ਰਸ਼ਨ 15. ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਕਿੰਨੀ ਗੰਭੀਰ ਹੈ ?
ਉੱਤਰ-
ਪੰਜਾਬ ਵਿਚ ਤੇਜ਼ਾਬੀ ਜ਼ਮੀਨ ਦੀ ਸਮੱਸਿਆ ਨਹੀਂ ਹੈ ।

ਪ੍ਰਸ਼ਨ 16.
ਲੂਣੀਆਂ ਭੂਮੀਆਂ ਵਿਚ ਕਿਹੜੇ ਲੂਣ ਵੱਧ ਹੁੰਦੇ ਹਨ ?
ਉੱਤਰ-
ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ।

ਪ੍ਰਸ਼ਨ 17.
ਸੇਮ ਵਾਲੀ ਭੂਮੀ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਕੀ ਹੁੰਦਾ ਹੈ ?
ਉੱਤਰ-
ਧਰਤੀ ਦੇ ਹੇਠਲੇ ਪਾਣੀ ਦੀ ਸੜਾ ਸਿਫ਼ਰ ਤੋਂ ਲੈ ਕੇ ਡੇਢ ਮੀਟਰ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਤਲੀ ਭੂਮੀ ਦੀ ਪਛਾਣ ਲਈ ਦੋ ਢੰਗ ਦੱਸੋ ।
ਉੱਤਰ-
ਰੇਤਲੀ ਭੂਮੀ ਵਿੱਚ ਪਾਣੀ ਸਿੰਚਾਈ ਕਰਦੇ ਸਾਰ ਹੀ ਜ਼ਜ਼ਬ ਹੋ ਜਾਂਦਾ ਹੈ । ਉਂਗਲਾਂ ਵਿੱਚ ਇਸਦੇ ਕਣ ਰੜਕਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 2.
ਚੀਕਣੀ ਮਿੱਟੀ ਵਿੱਚ ਪਾਣੀ ਚੂਸਣ ਅਤੇ ਸਾਂਭਣ ਦੀ ਸ਼ਕਤੀ ਕਿਵੇਂ ਵਧਾਈ ਜਾ ਸਕਦੀ ਹੈ ?
ਉੱਤਰ-
ਕੁਦਰਤੀ ਖਾਦਾਂ ਦੀ ਵਰਤੋਂ ਕਰਨ, ਵਹਾਈ ਕਰਨ ਅਤੇ ਗੋਡੀ ਕਰਨ ਨਾਲ ਚੀਕਣੀ ਮਿੱਟੀ ਦੀ ਪਾਣੀ ਚੁਸਣ ਅਤੇ ਸਾਂਭਣ ਦੀ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਭੂਮੀ ਵਿੱਚ ਤੇਜ਼ਾਬੀਪਣ ਵੱਧਣ ਦਾ ਕਾਰਨ ਦੱਸੋ ।
ਉੱਤਰ-
ਵਧੇਰੇ ਵਰਖਾ ਕਾਰਨ ਜ਼ਿਆਦਾ ਹਰਿਆਵਲ ਰਹਿੰਦੀ ਹੈ । ਬੁਟਿਆਂ ਆਦਿ ਦੇ ਪੱਤੇ ਜ਼ਮੀਨ ਵਿੱਚ ਡਿੱਗ ਕੇ ਗਲਦੇ-ਸੜਦੇ ਰਹਿੰਦੇ ਹਨ ਅਤੇ ਮੀਂਹ ਦੇ ਪਾਣੀ ਦੀ ਰੋੜ੍ਹ ਨਾਲ ਖਾਰੇ ਲੂਣ ਰੁੜ੍ਹ ਜਾਂਦੇ ਹਨ, ਜਿਸ ਨਾਲ ਜ਼ਮੀਨ ਵਿੱਚ ਤੇਜ਼ਾਬੀਪਣ ਵੱਧਦਾ ਹੈ ।

ਪ੍ਰਸ਼ਨ 4.
ਲੂਣੀਆਂ ਭੂਮੀਆਂ ਦੇ ਦੋ ਗੁਣ ਦੱਸੋ ।
ਉੱਤਰ-

  1. ਇਹਨਾਂ ਭੂਮੀਆਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੇ ਕਲੋਰਾਈਡ ਅਤੇ ਸਲਫੇਟ ਲੂਣਾਂ ਦੀ ਮਾਤਰਾ ਵੱਧ ਹੁੰਦੀ ਹੈ ।
  2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਕਾਫੀ ਹੁੰਦੀ ਹੈ ਅਤੇ ਵਹਾਈ ਲਈ ਪੋਲੀਆਂ ਹੁੰਦੀਆਂ ਹਨ ।

ਪ੍ਰਸ਼ਨ 5.
ਖਾਰੀਆਂ ਜ਼ਮੀਨਾਂ ਦੇ ਦੋ ਗੁਣ ਦੱਸੋ ।
ਉੱਤਰ-

  1. ਇਹਨਾਂ ਭੂਮੀਆਂ ਵਿਚ ਸੋਡੀਅਮ ਦੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਵਾਲੇ ਲੂਣ ਵਧੇਰੇ ਮਾਤਰਾ ਵਿਚ ਹੁੰਦੇ ਹਨ ।
  2. ਇਹਨਾਂ ਵਿੱਚ ਪਾਣੀ ਜ਼ੀਰਨ ਦੀ ਸਮਰੱਥਾ ਘੱਟ ਹੁੰਦੀ ਹੈ । ਵਹਾਈ ਬਹੁਤ ਕਠਿਨ ਹੁੰਦੀ ਹੈ ।

ਪ੍ਰਸ਼ਨ 6.
ਤੇਜ਼ਾਬੀ ਜ਼ਮੀਨਾਂ ਦੇ ਸੁਧਾਰ ਲਈ ਦੋ ਤਰੀਕੇ ਦੱਸੋ ।
ਉੱਤਰ-ਚੂਨੇ ਦੀ ਵਰਤੋਂ ਕਰਕੇ ਅਤੇ ਗੰਨਾ ਮਿੱਲ ਦੀ ਮੈਲ ਅਤੇ ਲੱਕੜ ਦੀ ਰਾਖ ਵਰਤੀ ਜਾ ਸਕਦੀ ਹੈ । ਚੂਨੇ ਲਈ ਕੈਲਸ਼ੀਅਮ ਕਾਰਬੋਨੇਟ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 7.
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਤਰੀਕੇ ਬਾਰੇ ਦੱਸੋ !
ਉੱਤਰ-
ਚੂਨਾ ਪਾਉਣ ਦਾ ਸਹੀ ਸਮਾਂ ਫ਼ਸਲ ਬੀਜਣ ਤੋਂ 3-6 ਮਹੀਨੇ ਪਹਿਲਾਂ ਹੈ । ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿਚ ਚੂਨਾ ਪਾ ਕੇ ਵਾਹ ਦੇਣਾ ਚਾਹੀਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੱਲੜ ਕਿਸ ਨੂੰ ਕਹਿੰਦੇ ਹਨ, ਇਹ ਕਿਵੇਂ ਬਣਦਾ ਹੈ ?
ਉੱਤਰ-
ਜੀਵ ਜੰਤੂਆਂ ਅਤੇ ਬਨਸਪਤੀ ਦੀ ਰਹਿੰਦ-ਖੂੰਹਦ, ਮਲ-ਮੂਤਰ ਅਤੇ ਉਹਨਾਂ ਦੇ ਗਲੇ-ਸੜੇ ਅੰਗ ਜੋ ਕਿ ਮਿੱਟੀ ਵਿਚ ਸਮੇਂ-ਸਮੇਂ ਰਲਦੇ ਰਹਿੰਦੇ ਹਨ, ਨੂੰ ਮੱਲੜ, ਜਾਂ ਹਿਊਮਸ ਕਿਹਾ ਜਾਂਦਾ ਹੈ । ਘਾਹ-ਫੂਸ, ਫ਼ਸਲਾਂ, ਦਰੱਖ਼ਤ, ਸੁੰਡੀਆਂ, ਗੰਡੋਏ, ਜੀਵਾਣੂ, ਕੀਟਾਣੂ, ਢੇਰਾਂ ਦੀ ਰੂੜੀ ਅਤੇ ਘਰ ਦਾ ਕੂੜੇ-ਕਰਕਟ ਆਦਿ ਵੀ ਮੱਲੜ੍ਹ ਦੇ ਹਿੱਸੇ ਹੋ ਸਕਦੇ ਹਨ । ਇਨ੍ਹਾਂ ਪਦਾਰਥਾਂ ਦੇ ਜ਼ਮੀਨ ਵਿਚ ਰਲਣ ਨਾਲ ਥੋਂ ਦੇ ਗੁਣਾਂ ਵਿਚ ਬਹੁਤ ਸੁਧਾਰ ਹੁੰਦਾ ਹੈ । ਇਸ ਨਾਲ ਪ੍ਰਾਪਤ ਹੋਣ ਵਾਲੀ ਉਪਜ ਉੱਤੇ ਵੀ ਚੰਗਾ ਅਸਰ ਪੈਂਦਾ ਹੈ ।

ਜਦੋਂ ਵੀ ਜੀਵਿਕ ਪਦਾਰਥ ਜਾਂ ਕਾਰਬਨਿਕ ਚੀਜ਼ਾਂ ਮਿੱਟੀ ਵਿਚ ਮਿਲਾਈਆਂ ਜਾਂਦੀਆਂ ਹਨ । ਸੂਖ਼ਮ ਜੀਵਾਣੂਆਂ ਅਤੇ ਬੈਕਟੀਰੀਆ ਦੀਆਂ ਕਿਰਿਆਵਾਂ ਨਾਲ ਇਹਨਾਂ ਪਦਾਰਥਾਂ ਦਾ ਵਿਘਟਨ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਪਦਾਰਥ ਗਲਣਾ-ਸੜਨਾ ਸ਼ੁਰੂ ਕਰ ਦਿੰਦੇ ਹਨ । ਇਨ੍ਹਾਂ ਵਿਚੋਂ ਕਈ ਕਿਸਮ ਦੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਹਵਾ ਵਿਚ ਰਲ ਜਾਂਦੀਆਂ ਹਨ । ਇਸ ਕਰਕੇ ਗਲ-ਸੜ ਰਹੀਆਂ ਚੀਜ਼ਾਂ ਤੋਂ ਸਾਨੂੰ ਕਈ ਵਾਰ ਦੁਰਗੰਧ ਵੀ ਆਉਣ ਲੱਗ ਜਾਂਦੀ ਹੈ । ਕਾਰਬਨਿਕ ਪਦਾਰਥ ਟੁੱਟ ਕੇ ਅਕਾਰਬਨਿਕ ਤੱਤਾਂ ਜਿਵੇਂ ਕਾਰਬਨ, ਹਾਈਡਰੋਜਨ, ਨਾਈਟਰੋਜਨ, ਆਕਸੀਜਨ, ਫ਼ਾਸਫੋਰਸ ਅਤੇ ਗੰਧਕ ਵਿਚ ਬਦਲ ਜਾਂਦੇ ਹਨ । ਪਾਣੀ ਭੂ-ਤਾਪ ਅਤੇ ਕੁ-ਜੀਵਾਂ ਦੀ ਕਿਰਿਆ ਨਾਲ ਇਹ ਤੱਤ ਬੁਟਿਆਂ ਲਈ ਪ੍ਰਾਪਤ ਯੋਗ ਰੂਪ ਵਿਚ ਤਬਦੀਲ ਹੋ ਜਾਂਦੇ ਹਨ ਅਤੇ ਇਹ ਮੁੜ ਤੋਂ ਬੂਟਿਆਂ ਦੇ ਸਰੀਰਾਂ ਦਾ ਅੰਗ ਬਣ ਕੇ ਕਾਰਬਨਿਕ ਪਦਾਰਥਾਂ ਵਿਚ ਬਦਲ ਜਾਂਦੇ ਹਨ ਅਤੇ ਇਸੇ ਤਰ੍ਹਾਂ ਇਹ ਬਣਨ ਤੇ ਟੁੱਟਣ ਦਾ ਚੱਕਰ ਚਲਦਾ ਰਹਿੰਦਾ ਹੈ । ਇਸ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਮੱਲੜ ਜੀਵਿਕ ਪਦਾਰਥਾਂ ਦੀ ਬੁਟਿਆਂ ਲਈ ਪ੍ਰਾਪਤੀ ਯੋਗ ਅਵਸਥਾ ਹੈ ।

ਪ੍ਰਸ਼ਨ 2.
ਭੋਂ-ਬਣਤਰ ਦੀ ਕਿਹੜੀ ਕਿਸਮ ਖੇਤੀਬਾੜੀ ਲਈ ਸਭ ਤੋਂ ਚੰਗੀ ਹੈ ਅਤੇ ਕਿਉਂ ? ਉਦਾਹਰਨ ਸਹਿਤ ਦੱਸੋ ।
ਉੱਤਰ-
ਫ਼ਸਲਾਂ ਜੜ੍ਹਾਂ ਰਾਹੀਂ ਭਾਂ ਵਿਚੋਂ ਆਪਣਾ ਭੋਜਨ ਪ੍ਰਾਪਤ ਕਰਦੀਆਂ ਹਨ । ਫ਼ਸਲਾਂ ਆਸਾਨੀ ਨਾਲ ਇਹ ਭੋਜਨ ਤਾਂ ਹੀ ਪ੍ਰਾਪਤ ਕਰ ਸਕਦੀਆਂ ਹਨ ਜੇ ਤੋਂ ਵਿਚਲੀਆਂ ਡਲੀਆਂ ਦੇ ਆਕਾਰ ਛੋਟੇ ਹੋਣ ਅਤੇ ਇਹ ਬਹੁਤ ਘੱਟ ਸ਼ਕਤੀ ਨਾਲ ਟੁੱਟ ਜਾਣ । ਅਜਿਹੀ ਬਣਤਰ ਉਸੇ ਹਾਲਤ ਵਿੱਚ ਹੀ ਸੰਭਵ ਹੈ ਜੇ ਭੋ ਵਿਚ ਮੱਲੜ੍ਹ ਜਾਂ ਜੀਵ ਪਦਾਰਥ ਦੀ ਮਾਤਰਾ ਕਾਫ਼ੀ ਜ਼ਿਆਦਾ ਹੋਵੇ । ਭੂਮੀ ਦੀ ਅਜਿਹੀ ਢੁੱਕਵੀਂ ਅਤੇ ਲੋੜੀਂਦੀ ਬਣਤਰ ਨੂੰ ਭੁਰਭੁਰੀ ਬਣਤਰ ਕਿਹਾ ਜਾਂਦਾ ਹੈ । ਭੁਰਭੁਰੀ ਬਣਤਰ ਵਾਲੀ ਤੋਂ ਵਿਚ ਡਲੀਆਂ ਨਰਮ ਅਤੇ ਬਹੁਤ ਛੋਟੇ ਆਕਾਰ ਦੀਆਂ ਹੁੰਦੀਆਂ ਹਨ । ਇਹਨਾਂ ਡਲੀਆਂ ਨੂੰ ਹੱਥਾਂ ਵਿਚ ਮਲ ਕੇ ਸੌਖ ਨਾਲ ਭਰਿਆ ਜਾ ਸਕਦਾ ਹੈ । ਡਲੀਆਂ ਦੇ ਕਣਾਂ ਵਿਚ ਆਪਸ ਵਿਚ ਜੁੜ ਕੇ ਰਹਿਣ ਦੀ ਸ਼ਕਤੀ ਬਹੁਤ ਘੱਟ ਹੁੰਦੀ ਹੈ ।

ਇਸ ਲਈ ਉਹ ਭੁਰ-ਭੁਰ ਕੇ ਨਿੱਕੇ-ਨਿੱਕੇ ਕਿਣਕਿਆਂ ਦੇ ਰੂਪ ਵਿਚ ਭੋ ਦਾ ਅੰਗ ਬਣ ਜਾਂਦੀਆਂ ਹਨ । ਕਿਣਕਿਆਂ ਦੇ ਵਿਚਕਾਰ ਜੁੜਨ ਸ਼ਕਤੀ ਦਾ ਘੱਟ ਹੋਣਾ ਪਾਣੀ ਅਤੇ ਹਵਾ ਲਈ ਕਾਫ਼ੀ ਥਾਂ ਉਪਲੱਬਧ ਹੋਣ ਦਾ ਕਾਰਨ ਬਣਦਾ ਹੈ । ਜੁੜਨ ਸ਼ਕਤੀ ਘੱਟ ਹੋਣ ਕਰਕੇ ਹੀ ਜੀਵਾਣੂਆਂ ਲਈ ਵਿਘਟਨ ਦਾ ਕੰਮ ਕਰਨਾ ਕਾਫ਼ੀ ਸੌਖਾ ਰਹਿੰਦਾ ਹੈ ਅਤੇ ਉਹਨਾਂ ਨੂੰ ਸਾਹ ਲੈਣ ਲਈ ਲੋੜੀਂਦੀ ਹਵਾ ਵੀ ਮਿਲ ਜਾਂਦੀ ਹੈ ।ਤੋਂ ਪੋਲੀ ਹੋਣ ਕਰਕੇ ਜੜ੍ਹਾਂ ਨੂੰ ਫੈਲਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਅਤੇ ਉਹ ਚੰਗੀ ਤਰ੍ਹਾਂ ਪਸਰਕੇ ਪੌਦਿਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰ ਸਕਦੀਆਂ ਹਨ ।

ਪ੍ਰਸ਼ਨ 3.
ਭੋਂ ਦੇ ਭੌਤਿਕ ਗੁਣਾਂ ਦੀ ਸੂਚੀ ਬਣਾਓ । ਇਹਨਾਂ ਵਿਚੋਂ ਕਿਸੇ ਇਕ ਗੁਣ ਬਾਰੇ ਤਿੰਨ ਚਾਰ ਸਤਰਾਂ ਲਿਖੋ ।
ਉੱਤਰ-
ਵੱਖ-ਵੱਖ ਤੋਂਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ । ਇਸ ਦਾ ਕਾਰਨ ਤੋਂਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ । ਭਾਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਤੋਂ ਦੇ ਭੌਤਿਕ ਗੁਣਾਂ ਤੇ ਨਿਰਭਰ ਕਰਦੀਆਂ ਹਨ ।

ਤੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-

  1. ਕਣ-ਆਕਾਰ
  2. ਵੇਸ਼ਤਾ
  3. ਡੂੰਘਾਈ
  4. ਰੰਗ
  5. ਘਣਤਾ
  6. ਸਿੱਲ੍ਹ ਸਾਂਭਣ ਦੀ ਯੋਗਤਾ
  7. ਤਾਪਮਾਨ ।

1. ਕਣ ਆਕਾਰ – ਚੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ । ਭਾਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ । ਭਾਂ ਦੀ ਉਪਜਾਊ ਸ਼ਕਤੀ ਕਣ ਆਕਾਰ ਤੇ ਨਿਰਭਰ ਕਰਦੀ ਹੈ | ਕਣ ਆਕਾਰ ਦਾ ਪ੍ਰਭਾਵ ਤੋਂ ਦੀ ਜਲ ਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ਤੇ ਵੀ ਪੈਂਦਾ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 4.
ਪੀ. ਐੱਚ. ਅੰਕ ਤੋਂ ਕੀ ਭਾਵ ਹੈ ? ਭੋਂ ਦੇ ਪੀ. ਐੱਚ. ਅੰਕ ਦੀ ਉਸ ਦੀ ਤਾਸੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪੀ. ਐੱਚ.-ਛੋਂ ਤੇਜ਼ਾਬੀ ਹੈ, ਖਾਰੀ ਜਾਂ ਫਿਰ ਉਦਾਸੀਨ ਹੈ, ਦੱਸਣ ਲਈ ਇਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ ਜਿਸ ਨੂੰ ਭਾਂ ਦੀ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ । ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿਚ ਹਾਈਡਰੋਜਨ (H+) ਅਤੇ ਹਾਈਡਰਾਕਸਲ (OH) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ ।
ਥੋਂ ਦੀ ਪੀ. ਐੱਚ. ਮਾਤਰਾ – ਗੁਣ
8.7 ਤੋਂ ਵੱਧ – ਖਾਰੀ ਤੋਂ
8.7-7 – ਹਲਕਾ ਖਾਰਾਪਨ
7 – ਉਦਾਸੀਨ
7-6.5 ਤਕ – ਹਲਕੀ ਤੇਜ਼ਾਬੀ
6.5 ਤੋਂ ਘੱਟ – ਤੇਜ਼ਾਬੀ ਤੋਂ

ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤਕ ਵਾਲੀਆਂ ਭੂਆਂ ਵਿਚ ਠੀਕ ਤਰ੍ਹਾਂ ਵੱਧਫੁੱਲ ਸਕਦੀਆਂ ਹਨ । ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣਾ ਤੋਂ ਦੀ ਪੀ. ਐੱਚ. ਤੇ ਨਿਰਭਰ ਕਰਦਾ ਹੈ । 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੂਆਂ ਵਿਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿਚ ਪ੍ਰਾਪਤ ਕਰ ਲੈਂਦੇ ਹਨ । ਕੁੱਝ ਸੂਖ਼ਮ ਤੱਤ ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ ਵਧੇਰੇ ਤੇਜ਼ਾਬੀ ਜ਼ਮੀਨਾਂ ਵਿਚੋਂ ਵੱਧ ਮਾਤਰਾ ਵਿਚ ਯੋਗ ਰੂਪ ਵਿਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਕਈ ਵਾਰੀ ਇਨ੍ਹਾਂ ਦੀ ਵੱਧ ਮਾਤਰਾ ਬੁਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ ।

ਪ੍ਰਸ਼ਨ 5.
ਜ਼ਮੀਨ ਵਿਚ ਸੇਮ ਕਿਵੇਂ ਆ ਜਾਂਦੀ ਹੈ ? ਸੇਮ ਦਾ ਫ਼ਸਲਾਂ ਉੱਤੇ ਕੀ ਪ੍ਰਭਾਵ ਪੈਂਦਾ ਹੈ ਅਤੇ ਕਿਉਂ ?
ਉੱਤਰ-
ਸੇਮ ਦਾ ਕਾਰਨ – ਸਥਾਈ ਤੌਰ ਤੇ ਵਗਣ ਵਾਲੀਆਂ ਨਹਿਰਾਂ ਦਾ ਪਾਣੀ ਧਰਤੀ ਛੇਕਾਂ ਰਾਹੀਂ ਆਲੇ-ਦੁਆਲੇ ਦੀ ਭੂਮੀ ਵਿਚ ਰਿਸ-ਰਿਸ ਕੇ ਪੁੱਜ ਜਾਂਦਾ ਹੈ । ਪੰਦਰਾਂ, ਵੀਹ ਸਾਲ ਵਿਚ ਧਰਤੀ ਅੰਦਰਲੇ ਖੁੱਲ੍ਹੇ ਪਾਣੀ ਦਾ ਤੱਟ ਧਰਤੀ ਦੀ ਸਤਹਿ ਦੇ ਬਹੁਤ ਨੇੜੇ ਆ ਜਾਂਦਾ ਹੈ । ਤੋਂ ਸੇਮ ਦੀ ਮਾਰ ਹੇਠ ਆ ਜਾਂਦੀ ਹੈ । ਇਸ ਤੋਂ ਇਲਾਵਾ ਹੜ੍ਹਾਂ ਦਾ ਪਾਣੀ, ਚੰਗੇ ਜਲ-ਨਿਕਾਸ ਪ੍ਰਬੰਧ ਦੀ ਅਣਹੋਂਦ ਆਦਿ ਵੀ ਸੇਮ ਦਾ ਕਾਰਨ ਬਣ ਸਕਦੇ ਹਨ ।

ਸੇਮ ਦਾ ਪ੍ਰਭਾਵ – ਪੌਦਿਆਂ ਦੇ ਵਧਣ ਤੇ ਸੇਮ ਦੇ ਕਈ ਪ੍ਰਭਾਵ ਪੈਂਦੇ ਹਨ । ਬਹੁਤ ਸਾਰੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਦੀਆਂ ਜੜਾਂ ਜਲ ਤੇਲ ਦੇ ਉੱਪਰ ਵਾਲੀ ਭੂਮੀ-ਤਹਿ ਵਿਚ ਹੀ ਰਹਿ ਜਾਂਦੀਆਂ ਹਨ | ਪੌਦੇ ਬਹੁਤਾ ਸਮਾਂ ਪਾਣੀ ਵਿਚ ਖੜੇ ਰਹਿ ਕੇ ਮਰ ਜਾਂਦੇ ਹਨ । ਭਾਂ ਵਾਯੂ ਦੀ ਥੁੜ੍ਹ ਹੋ ਜਾਂਦੀ ਹੈ । ਪਾਣੀ ਦੀ ਉੱਚ ਤਾਪ ਯੋਗਤਾ ਦੇ ਕਾਰਨ ਭੂਮੀ ਵਿਚ ਤਾਪਮਾਨ ਪਰਿਵਰਤਨ ਵੀ ਘੱਟ ਜਾਂਦਾ ਹੈ ।

ਪ੍ਰਸ਼ਨ 6.
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ ਦੱਸੋ ।
ਉੱਤਰ-
ਤੇਜ਼ਾਬੀ ਜ਼ਮੀਨਾਂ ਵਿਚ ਚੂਨਾ ਪਾਉਣ ਦੇ ਲਾਭ-

  1. ਇਸ ਨਾਲ ਭੋਂ ਦਾ ਤੇਜ਼ਾਬੀਪਨ ਖ਼ਤਮ ਹੋ ਜਾਂਦਾ ਹੈ ।
  2. ਫ਼ਾਸਫ਼ੋਰਸ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣ ਵਾਲੇ ਰੂਪ ਵਿਚ ਬਦਲ ਜਾਂਦੀ ਹੈ ।
  3. ਚੂਨੇ ਵਿਚ ਖ਼ੁਰਾਕੀ ਤੱਤ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੁੰਦੇ ਹਨ ।
  4. ਜੀਵਕ ਪਦਾਰਥਾਂ ਦੇ ਗਲਣ-ਸੜਨ ਦੀ ਕਿਰਿਆ ਤੇਜ਼ ਹੋ ਜਾਂਦੀ ਹੈ ਅਤੇ ਬੂਟਿਆਂ ਵਾਸਤੇ ਨਾਈਟਰੋਜਨ ਦੇ ਯੋਗ ਰੂਪ ਦੀ ਮਾਤਰਾ ਵਿਚ ਵੀ ਵਾਧਾ ਹੋ ਜਾਂਦਾ ਹੈ ।
  5. ਸੂਖ਼ਮ ਜੀਵ ਕਿਰਿਆਵਾਂ ਤੇਜ਼ੀ ਨਾਲ ਹੋਣ ਲੱਗ ਜਾਂਦੀਆਂ ਹਨ ।

ਪ੍ਰਸ਼ਨ 7.
ਭੋਂ-ਆਕਾਰ ਵੰਡ ਬਾਰੇ ਵਿਸਥਾਰ ਪੂਰਵਕ ਲਿਖੋ ।
ਉੱਤਰ-
ਮਿੱਟੀ ਦੇ ਕਣਾਂ ਦਾ ਆਕਾਰ ਇਕੋ ਜਿਹਾ ਨਹੀਂ ਹੁੰਦਾ । ਕੁੱਝ ਬਹੁਤ ਮੋਟੇ ਅਤੇ ਕਈ ਬਹੁਤ ਮਹੀਨ ਜਾਂ ਬਰੀਕ ਹੁੰਦੇ ਹਨ | ਆਕਾਰ ਦੇ ਆਧਾਰ ਤੇ ਮਿੱਟੀ ਦੇ ਕਣਾਂ ਦੀ ਵੰਡ ਨੂੰ ਆਕਾਰ ਕਿਹਾ ਜਾਂਦਾ ਹੈ ।

ਮਿੱਟੀ ਵਿਚ ਆਮ ਤੌਰ ‘ਤੇ ਤਿੰਨ ਤਰ੍ਹਾਂ ਦੇ ਕਣ ਹੁੰਦੇ ਹਨ-
ਰੇਤ ਦੇ ਕਣ, ਚੀਕਣੀ ਮਿੱਟੀ ਦੇ ਕਣ ਅਤੇ ਭੱਲ ਦੇ ਕਣ ।

ਇਹਨਾਂ ਕਣਾਂ ਦੀ ਮਾਤਰਾ ਅਨੁਸਾਰ ਚੋਂ ਦੀ ਆਕਾਰ ਵੰਡ ਕੀਤੀ ਜਾਂਦੀ ਹੈ ਜਿਸ ਨੂੰ ਭੋਂਆਕਾਰ ਵੰਡ ਕਿਹਾ ਜਾਂਦਾ ਹੈ । ਤੋਂ ਆਕਾਰ ਵੰਡ ਅੱਗੇ ਦੱਸੇ ਅਨੁਸਾਰ ਕੀਤੀ ਗਈ ਹੈ-

ਮਾਤਰਾ ਵੰਡ
40 ਤੋਂ ਵੱਧ ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਭਾਰੀ ਚੀਕਣੀ
40-31 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਚੀਕਣੀ
30-21 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਮੈਰਾ ਚੀਕਣੀ
20-11 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਮੈਰਾ
10-06 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਰੇਤਲੀ ਮੈਰਾ
05-00 ਪ੍ਰਤੀਸ਼ਤ ਚੀਕਣੀ ਮਿੱਟੀ ਵਾਲੀ ਤੋਂ ਰੇਤਲੀ

ਅੰਤਰ ਰਾਸ਼ਟਰੀ ਸੁਸਾਇਟੀ ਅਨੁਸਾਰ ਤੋਂ ਵਿਚਲੇ ਕਣਾਂ ਦੀ ਆਕਾਰ ਵੰਡ ਹੇਠ ਦੱਸੇ ਅਨੁਸਾਰ ਹੈ-

ਕਣ-ਪ੍ਰਕਾਰ ਕਣ-ਆਕਾਰ (ਮਿਲੀ ਮੀਟਰਾਂ ਵਿਚ) ਵੇਖਣਾ
ਚੀਕਣੀ ਮਿੱਟੀ 0.002 ਤੋਂ ਘੱਟ ਖੁਰਦਬੀਨ ਨਾਲ
ਭੁੱਲ 0.002 ਅਤੇ 0.02 ਵਿਚਕਾਰ ਖੁਰਦਬੀਨ ਨਾਲ
ਬਰੀਕ ਰੇਤ 0.02 ਅਤੇ 0.20 ਵਿਚਕਾਰ ਨੰਗੀ ਅੱਖ ਨਾਲ
ਮੋਟੀ ਰੇਤ 0.20 ਅਤੇ 20.00 ਵਿਚਕਾਰ ਨੰਗੀ ਅੱਖ ਨਾਲ
ਪੱਥਰ, ਰੋੜ ਜਾਂ ਕੰਕਰ 2.00 ਤੋਂ ਵੱਧ ਨੰਗੀ ਅੱਖ ਨਾਲ

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 8.
ਭੋਂ ਦੇ ਮੁੱਖ ਭੌਤਿਕ ਗੁਣਾਂ ਦੇ ਨਾਂ ਲਿਖੋ ਅਤੇ ਕਿਸੇ ਦੋ ਦੀ ਵਿਆਖਿਆ ਵੀ ਕਰੋ ।
ਉੱਤਰ-
ਵੱਖ-ਵੱਖ ਭੋਆਂ ਦੇ ਭੌਤਿਕ ਗੁਣ ਵੀ ਵੱਖ-ਵੱਖ ਹੁੰਦੇ ਹਨ । ਇਸ ਦਾ ਕਾਰਨ ਭੋਆਂ ਵਿਚ ਕਣਾਂ ਦੇ ਆਕਾਰ, ਤਰਤੀਬ, ਜੀਵਕ ਪਦਾਰਥਾਂ ਦੀ ਮਾਤਰਾ ਅਤੇ ਮੁਸਾਮਾਂ ਵਿਚ ਅੰਤਰ ਦਾ ਹੋਣਾ ਹੈ । ਭਾਂ ਵਿਚ ਪਾਣੀ ਦਾ ਸੰਚਾਰ ਅਤੇ ਵਹਾਓ ਕਿਵੇਂ ਹੁੰਦਾ ਹੈ, ਬੂਟਿਆਂ ਨੂੰ ਖ਼ੁਰਾਕ ਦੇਣ ਦੀ ਸ਼ਕਤੀ ਅਤੇ ਹਵਾ ਦੀ ਗਤੀ ਇਹ ਗੱਲਾਂ ਤੋਂ ਦੇ ਭੌਤਿਕ ਗੁਣਾਂ ’ਤੇ ਨਿਰਭਰ ਕਰਦੀਆਂ ਹਨ ।
ਥੋਂ ਦੇ ਭੌਤਿਕ ਗੁਣ ਹੇਠ ਲਿਖੇ ਹਨ-
1. ਕਣ ਆਕਾਰ
2. ਵੇਸ਼ਤਾ
3. ਡੂੰਘਾਈ
4. ਰੰਗ
5. ਘਣਤਾ
6. ਸਿੱਲ੍ਹ ਸਾਂਭਣ ਦੀ ਯੋਗਤਾ
7. ਤਾਪਮਾਨ ।

ਉਪਰੋਕਤ ਗੁਣਾਂ ਦੀ ਵਿਆਖਿਆ ਹੇਠ ਲਿਖੇ ਅਨੁਸਾਰ ਹੈ-

1. ਕਣ ਆਕਾਰ – ਚੋਂ ਵੱਖ-ਵੱਖ ਮੋਟਾਈ ਦੇ ਖਣਿਜ ਕਣਾਂ ਦੀ ਬਣੀ ਹੁੰਦੀ ਹੈ । ਭਾਂ ਦਾ ਕਣ ਆਕਾਰ ਇਸ ਵਿਚ ਮੌਜੂਦ ਵੱਖ-ਵੱਖ ਮੋਟਾਈ ਦੇ ਮੂਲ ਕਣਾਂ ਦੇ ਆਪਸੀ ਅਨੁਪਾਤ ਉੱਪਰ ਨਿਰਭਰ ਕਰਦਾ ਹੈ ।

ਮਹੱਤਤਾ – ਥੋਂ ਦੀ ਉਪਜਾਊ ਸ਼ਕਤੀ ਕਣ ਆਕਾਰ ‘ਤੇ ਨਿਰਭਰ ਕਰਦੀ ਹੈ । ਕਣ ਆਕਾਰ ਦਾ ਪ੍ਰਭਾਵ ਤੋਂ ਦੀ ਜਲ ਹਿਣ ਸ਼ਕਤੀ ਅਤੇ ਹਵਾ ਦੀ ਆਵਾਜਾਈ ਦੀ ਮਾਤਰਾ ਅਤੇ ਗਤੀ ‘ਤੇ ਵੀ ਪੈਂਦਾ ਹੈ । ਅੰਤਰਰਾਸ਼ਟਰੀ ਸੁਸਾਇਟੀ ਅਨੁਸਾਰ ਤੋਂ ਕਣਾਂ ਨੂੰ ਹੇਠ ਦੱਸੇ ਭਾਗਾਂ ਅਨੁਸਾਰ ਵੰਡਿਆ ਗਿਆ ਹੈ-

1. ਪੱਥਰ, ਰੋੜ ਜਾਂ ਕੰਕਰ,
2. ਮੋਟੀ ਰੇਤ,
3. ਬਰੀਕ ਰੇਤ,
4. ਭੁੱਲ,
5. ਚੀਕਣੀ ਮਿੱਟੀ ।

ਕਣਾਂ ਦੇ ਆਕਾਰ ਅਨੁਸਾਰ ਭਾਂ ਨੂੰ 12 ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ | ਪਰ ਤਿੰਨ ਪ੍ਰਮੁੱਖ ਸ਼੍ਰੇਣੀਆਂ ਹਨ-
ਰੇਤਲੀਆਂ ਭੂਆਂ, ਮੈਰਾ ਭੋਆਂ ਅਤੇ ਚੀਕਣੀਆਂ ਭੋਆਂ ।

2. ਪ੍ਰਵੇਸ਼ਤਾ – ਪ੍ਰਵੇਸ਼ਤਾ ਤੋਂ ਭਾਵ ਹੈ ਭੋ ਵਿਚ ਪਾਣੀ ਅਤੇ ਹਵਾ ਦਾ ਸੰਚਾਰ ਜਾਂ ਪ੍ਰਵੇਸ਼ ਕਰਨਾ ਕਿੰਨਾ ਸੌਖਾ ਹੈ । ਭਾਂ ਦੀ ਪਾਣੀ ਚੂਸਣ ਦੀ ਸ਼ਕਤੀ, ਪਾਣੀ ਸਾਂਭਣ ਦੀ ਸ਼ਕਤੀ ਅਤੇ ਜੜਾਂ ਦੀ ਡੂੰਘਾਈ ਤੋਂ ਦੇ ਇਸ ਗੁਣ ’ਤੇ ਨਿਰਭਰ ਹੈ । ਪ੍ਰਵੇਸ਼ਤਾ ਦਾ ਗੁਣ ਭੋਂ ਵਿਚ ਮੁਸਾਮਾਂ ਦੀ ਮਾਤਰਾ ਉੱਤੇ ਨਿਰਭਰ ਕਰਦਾ ਹੈ । ਬਹੁਤ ਹੀ ਮਹੀਨ ਛੇਕਾਂ ਨੂੰ ਮੁਸਾਮ ਕਿਹਾ ਜਾਂਦਾ ਹੈ । ਮੁਸਾਮ ਸਰੀਰ ਦੀ ਖਲੜੀ (ਚਮੜੀ) ਵਿਚ ਵੀ ਹੁੰਦੇ ਹਨ ਜਿਨ੍ਹਾਂ ਰਾਹੀਂ ਸਾਨੂੰ ਪਸੀਨਾ ਆਉਂਦਾ ਹੈ । ਜਿਸ ਭੂਮੀ ਵਿਚ ਪ੍ਰਵੇਸ਼ਤਾ ਗੁਣ ਵਧੇਰੇ ਹੋਵੇ ਉਹ ਤੋਂ ਫਸਲਾਂ ਦੇ ਵਧਣ-ਫੁੱਲਣ ਲਈ ਵਧੀਆ ਰਹਿੰਦੀ ਹੈ । ਕਿਉਂਕਿ ਇਸ ਤਰ੍ਹਾਂ ਦੀ ਭੋਂ ਵਿਚ ਪਾਣੀ ਨੂੰ ਚੂਸਣ ਅਤੇ ਸਾਂਭਣ ਦੀ ਸ਼ਕਤੀ ਵੱਧ ਹੁੰਦੀ ਹੈ ਅਤੇ ਫ਼ਸਲ ਦੀਆਂ ਜੜ੍ਹਾਂ ਤੋਂ ਵਿਚੋਂ ਵਧੇਰੇ ਡੂੰਘਾਈ ਤਕ ਜਾ ਕੇ ਜ਼ਿਆਦਾ ਮਾਤਰਾ ਵਿਚ ਪੌਸ਼ਟਿਕ ਤੱਤ ਅਤੇ ਭੋਜਨ ਪ੍ਰਾਪਤ ਕਰਨ ਦੇ ਸਮਰਥ ਹੋ ਜਾਂਦੀਆਂ ਹਨ । ਕਈ ਵਾਰ ਤੋਂ ਦੇ ਹੇਠਾਂ ਸਖ਼ਤ ਤਹਿ ਬਣ ਜਾਂਦੀ ਹੈ ਜਿਸ ਕਰਕੇ ਜੜਾਂ ਹੇਠਾਂ ਨਹੀਂ ਜਾ ਸਕਦੀਆਂ ।

ਪ੍ਰਸ਼ਨ 9.
ਤੋਂ ਦੇ ਕੋਈ ਦੋ ਰਸਾਇਣਿਕ ਗੁਣਾਂ ਬਾਰੇ ਦੱਸੋ ।
ਉੱਤਰ-
1, ਪੀ. ਐੱਚ. -ਤੇਜ਼ਾਬੀ ਹੈ, ਖਾਰੀ ਜਾਂ ਫਿਰ ਉਦਾਸੀਨ ਹੈ, ਦੱਸਣ ਲਈ ਇਕ ਅੰਕ ਪ੍ਰਣਾਲੀ ਵਰਤੀ ਜਾਂਦੀ ਹੈ ਜਿਸ ਨੂੰ ਭਾਂ ਦੀ ਪੀ. ਐੱਚ. ਮੁੱਲ ਜਾਂ ਮਾਤਰਾ ਕਿਹਾ ਜਾਂਦਾ ਹੈ । ਦਰਅਸਲ ਪੀ. ਐੱਚ. ਮਾਤਰਾ ਕਿਸੇ ਘੋਲ ਵਿਚ ਹਾਈਡਰੋਜਨ (H+) ਅਤੇ ਹਾਈਡਰਾਕਸਲ (OH) ਆਇਨਾਂ ਦੇ ਆਪਸੀ ਅਨੁਪਾਤ ਨੂੰ ਦੱਸਦੀ ਹੈ ।
ਤੋਂ ਦੀ ਪੀ. ਐੱਚ. ਮਾਤਰਾ – ਗੁਣ
8.7 ਤੋਂ ਵੱਧ – ਖਾਰੀ ਤੋਂ
8.7-7 – ਹਲਕਾ ਖਾਰਾਪਣ
7 – ਉਦਾਸੀਨ
7-6-5 ਤਕ – ਹਲਕੀ ਤੇਜ਼ਾਬੀ
6.5 ਤੋਂ ਘੱਟ – ਤੇਜ਼ਾਬੀ ਤੋਂ

ਬਹੁਤੀਆਂ ਫ਼ਸਲਾਂ 6.5 ਤੋਂ 7.5 ਪੀ. ਐੱਚ. ਤਕ ਵਾਲੀਆਂ ਭੋਆਂ ਵਿਚ ਠੀਕ ਤਰ੍ਹਾਂ ਵੱਧਫੁੱਲ ਸਕਦੀਆਂ ਹਨ । ਖ਼ੁਰਾਕੀ ਤੱਤਾਂ ਦਾ ਬੂਟਿਆਂ ਨੂੰ ਯੋਗ ਰੂਪ ਵਿਚ ਪ੍ਰਾਪਤ ਹੋਣਾ ਤੋਂ ਦੀ ਪੀ. ਐੱਚ. ‘ਤੇ ਨਿਰਭਰ ਕਰਦਾ ਹੈ । 6.5 ਤੋਂ 7.5 ਪੀ. ਐੱਚ. ਮਾਤਰਾ ਵਾਲੀਆਂ ਭੋਆਂ ਵਿਚੋਂ ਬੂਟੇ ਬਹੁਤ ਸਾਰੇ ਖ਼ੁਰਾਕੀ ਤੱਤਾਂ ਨੂੰ ਆਸਾਨੀ ਨਾਲ ਯੋਗ ਰੂਪ ਵਿਚ ਪ੍ਰਾਪਤ ਕਰ ਲੈਂਦੇ ਹਨ । ਕੁੱਝ ਸੂਖਮ ਤੱਤ ਜਿਵੇਂ ਮੈਂਗਨੀਜ਼, ਲੋਹਾ, ਤਾਂਬਾ, ਜਿਸਤ ਆਦਿ ਵਧੇਰੇ ਤੇਜ਼ਾਬੀ ਜ਼ਮੀਨਾਂ ਵਿਚੋਂ ਵੱਧ ਮਾਤਰਾ ਵਿਚ ਯੋਗ ਰੂਪ ਵਿਚ ਬੂਟਿਆਂ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਕਈ ਵਾਰੀ ਇਨ੍ਹਾਂ ਦੀ ਵੱਧ ਮਾਤਰਾ ਬੁਟਿਆਂ ਲਈ ਜ਼ਹਿਰ ਦਾ ਕੰਮ ਵੀ ਕਰਦੀ ਹੈ ।

2. ਜੀਵਕ ਪਦਾਰਥ – ਜ਼ਮੀਨ ਵਿਚ ਜੀਵਕ ਪਦਾਰਥ ਬੁਟਿਆਂ ਦੀਆਂ ਜੜਾਂ, ਪੱਤਿਆਂ ਅਤੇ ਘਾਹ-ਫੂਸ ਦੇ ਗਲਣ-ਸੜਨ ਤੋਂ ਬਣਦਾ ਹੈ । ਭਾਂ ਵਿਚ ਪਾਏ ਜਾਂਦੇ ਕਿਸੇ ਵੀ ਜੀਵਿਕ ਪਦਾਰਥ ਉੱਪਰ ਬਹੁਤ ਸਾਰੇ ਸੂਖ਼ਮ ਜੀਵ ਆਪਣਾ ਅਸਰ ਕਰਦੇ ਹਨ ਅਤੇ ਜੀਵਿਕ ਪਦਾਰਥ ਵਿਘਟਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਗਾਲ-ਸਾੜ ਦਿੰਦੇ ਹਨ | ਅਜਿਹੇ ਗਲੇ-ਸੜੇ ਪਦਾਰਥ ਨੂੰ ਮੱਲੜ੍ਹ (ਹਿਊਮਸ) ਦਾ ਨਾਂ ਦਿੱਤਾ ਗਿਆ ਹੈ । ਹਿਉਮਸ ਖ਼ੁਰਾਕੀ ਤੱਤਾਂ ਫ਼ਾਸਫ਼ੋਰਸ, ਗੰਧਕ ਅਤੇ ਨਾਈਟਰੋਜਨ ਦਾ ਖ਼ਾਸ ਸੋਮਾ ਹੈ । ਇਸ ਵਿਚ ਥੋੜ੍ਹੀ ਮਾਤਰਾ ਵਿਚ ਦੂਸਰੇ ਖ਼ੁਰਾਕੀ ਤੱਤ ਵੀ ਹੋ ਸਕਦੇ ਹਨ । ਭਾਂ ਦੀ ਜਲ ਗ੍ਰਹਿਣ ਯੋਗਤਾ, ਹਵਾ ਦੀ ਗਤੀ ਅਤੇ ਬਣਤਰ ਨੂੰ ਠੀਕ ਰੱਖਣ ਲਈ ਜੀਵਕ ਪਦਾਰਥ ਬਹੁਤ ਲਾਭਦਾਇਕ ਹਨ । ਇਸ ਨਾਲ ਭਾਂ ਦੀ ਖ਼ੁਰਾਕੀ ਤੱਤਾਂ ਨੂੰ ਸੰਭਾਲਣ ਦੀ ਸ਼ਕਤੀ ਵੀ ਵੱਧਦੀ ਹੈ । ਪੰਜਾਬ ਦੀਆਂ ਜ਼ਮੀਨਾਂ ਵਿਚ ਜੀਵਕ ਪਦਾਰਥ ਦੀ ਮਾਤਰਾ ਆਮ ਤੌਰ ‘ਤੇ 0.005 ਤੋਂ 0.90 ਪ੍ਰਤੀਸ਼ਤ ਹੈ । ਰੂੜੀ ਜਾਂ ਕੰਪੋਸਟ ਪਾਉਣ ਨਾਲ ਤੋਂ ਵਿਚ ਜੀਵਕ ਪਦਾਰਥਾਂ ਦੀ ਮਾਤਰਾ ਵਿਚ ਵਾਧਾ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 10.
ਮੱਲੜ੍ਹ ਦੀ ਖੇਤੀ ਵਿਚ ਮਹੱਤਤਾ ਤੇ ਚਾਨਣਾ ਪਾਓ ।
ਉੱਤਰ-
ਮੱਲੜ ਦੀ ਖੇਤੀ ਵਿਚ ਮਹੱਤਤਾ-
1. ਛੇਤੀ ਗਲਣ ਵਾਲਾ ਮੱਲ ਪਾਉਣ ਨਾਲ ਮਿੱਟੀ ਦੇ ਕਿਣਕੇ ਆਪਸ ਵਿਚ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਉਨ੍ਹਾਂ ਦੀਆਂ ਛੋਟੀਆਂ ਅਤੇ ਪੋਲੀਆਂ (ਨਰਮ, ਭੁਰਭੁਰੀਆਂ) ਡਲੀਆਂ ਬਣ ਜਾਂਦੀਆਂ ਹਨ । ਇਸ ਤਰ੍ਹਾਂ ਦਾ ਮੁੱਲੜ ਰੇਤਲੀ ਅਤੇ ਚੀਕਣੀ ਦੋਹਾਂ ਕਿਸਮਾਂ ਦੀ ਚੋਂ ਲਈ ਵਧੀਆ ਰਹਿੰਦਾ ਹੈ । ਮੱਲੜ ਰੇਤਲੀ ਮਿੱਟੀ ਤੋਂ ਖੁਰਦਰੇ ਕਣਾਂ ਨੂੰ ਆਪਸ ਵਿਚ ਜੋੜਨ ਵਿਚ ਮਦਦ ਕਰਦਾ ਹੈ ਅਤੇ ਚੀਕਣੀ ਮਿੱਟੀ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਇਸ ਦਾ ਆਇਤਨ ਵੱਧ ਜਾਂਦਾ ਹੈ । ਹਵਾ ਦੀ ਆਵਾਜਾਈ ਸੌਖੀ ਅਤੇ ਤੇਜ਼ ਹੋ ਜਾਂਦੀ ਹੈ । ਇਸ ਤਰ੍ਹਾਂ ਮੱਲੜ ਰੇਤਲੀ ਤੇ ਚੀਕਣੀ ਦੋਹਾਂ ਪ੍ਰਕਾਰ ਦੀਆਂ ਭੋਆਂ ਨੂੰ ਵਧੇਰੇ ਭੁਰਭੁਰੀ ਅਤੇ ਉਪਜਾਊ ਬਣਾ ਦਿੰਦਾ ਹੈ ।

2. ਮੱਲੜ ਤੋਂ ਨੂੰ ਪੋਲੀ ਕਰ ਦਿੰਦਾ ਹੈ ਜਿਸ ਨਾਲ ਭਾਂ ਦੀ ਪਾਣੀ ਸੋਖਣ ਦੀ ਸ਼ਕਤੀ ਵਿਚ ਕਾਫ਼ੀ ਵਾਧਾ ਹੁੰਦਾ ਹੈ ਅਤੇ ਤੋਂ ਪਾਣੀ ਨੂੰ ਵਧੇਰੇ ਲੰਬੇ ਸਮੇਂ ਤਕ ਆਪਣੇ ਅੰਦਰ ਸਾਂਭ ਕੇ ਰੱਖ ਸਕਦੀ ਹੈ ।

3. ਤੋਂ ਵਿਚ ਮੌਜੂਦ ਲਾਭਕਾਰੀ ਤੇ ਉਪਯੋਗੀ ਜੀਵਾਣੂ ਮੱਲੜ੍ਹ ਤੋਂ ਆਪਣਾ ਭੋਜਨ ਵੀ ਪ੍ਰਾਪਤ ਕਰਦੇ ਹਨ । ਮੱਲ ਦੇ ਵਿਘਟਨ ਨਾਲ ਜੋ ਕਾਰਬਨ ਪੈਦਾ ਹੁੰਦੀ ਹੈ, ਉਹ ਇਨ੍ਹਾਂ ਜੀਵਾਣੁਆਂ ਲਈ ਭੋਜਨ ਦਾ ਕੰਮ ਦਿੰਦੀ ਹੈ । ਉਸ ਨਾਲ ਉਹ ਵਧੇਰੇ ਸ਼ਕਤੀਸ਼ਾਲੀ ਰੂਪ ਵਿਚ ਕਿਰਿਆ ਕਰਨ ਦੇ ਯੋਗ ਹੋ ਜਾਂਦੇ ਹਨ ।

4. ਬੂਟਿਆਂ ਦੀਆਂ ਜੜ੍ਹਾਂ ਜ਼ਮੀਨ ਵਿਚ ਛੇਦ ਕਰਕੇ ਧਰਤੀ ਨੂੰ ਪੋਲੀ ਕਰ ਦਿੰਦੀਆਂ ਹਨ । ਜੜਾਂ ਦੇ ਗਲਣ-ਸੜਨ ਤੋਂ ਬਾਅਦ ਛੇਦਾਂ ਰਾਹੀਂ ਪਾਣੀ ਧਰਤੀ ਦੇ ਹੇਠਾਂ ਚਲਿਆ ਜਾਂਦਾ ਹੈ ਅਤੇ ਆਕਸੀਜਨ ਗੈਸ ਦੇ ਅੰਦਰ ਜਾਣ ਅਤੇ ਕਾਰਬਨ ਡਾਈਆਕਸਾਈਡ ਗੈਸ ਦੇ ਬਾਹਰ ਨਿਕਲਣ ਲਈ ਵੀ ਇਹ ਛੇਕ ਮਦਦ ਜਾਂ ਸਹਾਇਤਾ ਕਰਦੇ ਹਨ ।

5. ਮੱਲੜ੍ਹ ਤੋਂ ਕਈ ਪੌਸ਼ਟਿਕ ਤੱਤ ਜਿਵੇਂ ਨਾਈਟਰੋਜਨ, ਗੰਧਕ, ਫ਼ਾਸਫ਼ੋਰਸ ਆਦਿ ਪ੍ਰਾਪਤ ਹੁੰਦੇ ਹਨ । ਇਹ ਤੱਤ ਦੇ ਕਣਾਂ ਨਾਲ ਚਿਪਕੇ ਰਹਿੰਦੇ ਹਨ । ਜ਼ਰੂਰਤ ਪੈਣ ‘ਤੇ ਪੌਦਾ ਇਨ੍ਹਾਂ ਤੱਤਾਂ ਨੂੰ ਵਰਤ ਸਕਦਾ ਹੈ ।

6. ਕਈ ਭੋਆਂ ਦੀ ਤਾਸੀਰ ਅਜਿਹੀ ਹੁੰਦੀ ਹੈ ਕਿ ਪੌਦੇ ਤੋਂ ਵਿਚ ਮੌਜੂਦ ਲੋੜੀਂਦੇ ਤੱਤ ਪ੍ਰਾਪਤ ਨਹੀਂ ਕਰ ਸਕਦੇ । ਪਰ ਮੱਲੜ੍ਹ ਦੀ ਮੌਜੂਦਗੀ ਵਿਚ ਇਹ ਤੱਤ ਪੌਦੇ ਦੇ ਵਰਤਣ ਯੋਗ ਬਣ ਜਾਂਦੇ ਹਨ । ਉਦਾਹਰਨ ਵਜੋਂ ਤੇਜ਼ਾਬੀ ਜ਼ਮੀਨਾਂ ਵਿਚ ਫ਼ਾਸਫ਼ੋਰਸ ।

7. ਮੱਲੜ੍ਹ ਦੇ ਗਲਣ-ਸੜਨ ਨਾਲ ਕਈ ਤਰ੍ਹਾਂ ਦੇ ਤੇਜ਼ਾਬ ਪੈਦਾ ਹੁੰਦੇ ਹਨ ਜੋ ਕਿ ਖਾਰੀਆਂ ਆਂ ਦਾ ਖਾਰਾਪਣ ਘੱਟ ਕਰਦੇ ਹਨ । ਇਹ ਤੇਜ਼ਾਬ ਅਤੇ ਕਾਰਬਨੀ ਗੈਸਾਂ (ਜਿਹੜੀਆਂ ਆਪ, ਵੀ ਤੇਜ਼ਾਬੀ ਗੁਣ ਰੱਖਦੀਆਂ ਹਨ) ਪੋਟਾਸ਼ੀਅਮ ਆਦਿ ਨਾਲ ਮਿਲ ਕੇ ਥੋਂ ਦੇ ਖਾਰੇਪਨ ਨੂੰ ਘਟਾ ਕੇ ਉਸ ਨੂੰ ਪੌਦਿਆਂ ਦੇ ਉੱਗਣ ਅਤੇ ਵਧਣ-ਫੁੱਲਣ ਦੇ ਅਨੁਕੂਲ ਅਤੇ ਢੁੱਕਵਾਂ ਬਣਾਉਂਦੇ ਹਨ ।

8. ਮੱਲੜ੍ਹ ਭੋ-ਤਾਪ ਨੂੰ ਸਥਿਰ ਰੱਖਣ ਵਿਚ ਵੀ ਮਦਦ ਕਰਦਾ ਹੈ । ਬਾਹਰਲੇ ਤਾਪਮਾਨ ਵਿਚ ਵਾਧਾ ਘਾਟਾ ਮੱਲੜ੍ਹ ਵਾਲੀ ਤੋਂ ਦੇ ਤਾਪਮਾਨ ਉੱਤੇ ਬਹੁਤ ਅਸਰ ਨਹੀਂ ਪਾਉਂਦਾ ।

9. ਕਈ ਤੱਤ ਪੌਦੇ ਨੂੰ ਬਹੁਤ ਥੋੜ੍ਹੀ ਮਾਤਰਾ ਵਿਚ ਹੀ ਚਾਹੀਦੇ ਹੁੰਦੇ ਹਨ । ਇਹ ਤੱਤ ਰਸਾਇਣਿਕ ਖਾਦਾਂ ਤੋਂ ਪ੍ਰਾਪਤ ਨਹੀਂ ਹੁੰਦੇ । ਇਨ੍ਹਾਂ ਦੀ ਘਾਟ ਨਾਲ ਫ਼ਸਲਾਂ ਦੀ ਪੈਦਾਵਾਰ ਬਹੁਤ ਘੱਟ ਸਕਦੀ ਹੈ ਅਤੇ ਵਾਹੀਕਾਰ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ । ਇਨ੍ਹਾਂ ਵਿਚੋਂ ਕਾਫ਼ੀ ਸਾਰੇ ਤੱਤ ਮੱਲੜ੍ਹ ਵਿਚੋਂ ਮਿਲ ਜਾਂਦੇ ਹਨ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਪ੍ਰਸ਼ਨ 11.
ਮੱਲੜ੍ਹ ਕਿਵੇਂ ਖ਼ਤਮ ਹੋ ਜਾਂਦਾ ਹੈ ਤੇ ਤੋਂ ਵਿਚ ਇਸ ਦੀ ਮਾਤਰਾ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਹਰ ਫ਼ਸਲ ਨਾਲ ਜੜਾਂ, ਪੱਤਿਆਂ, ਜੀਵਾਣੂਆਂ, ਕੂੜਾ-ਕਰਕਟ, ਗੋਹੇ ਅਤੇ ਹਰੀ ਖਾਦ ਰਾਹੀਂ ਨਵਾਂ ਮੱਲੜ੍ਹ ਖੇਤਾਂ ਵਿਚ ਰਲਦਾ ਰਹਿੰਦਾ ਹੈ । ਪਰ ਨਾਲ ਦੀ ਨਾਲ ਇਹ ਖ਼ਤਮ ਵੀ ਹੁੰਦਾ ਰਹਿੰਦਾ ਹੈ । ਬੂਟੇ ਅਤੇ ਜੀਵਾਣੂ ਇਸ ਨੂੰ ਵਰਤ ਲੈਂਦੇ ਹਨ । ਇਸ ਦੇ ਕਈ ਤੱਤ ਗੈਸਾਂ ਦੇ ਰੂਪ ਵਿਚ ਬਦਲ ਜਾਂਦੇ ਹਨ ਅਤੇ ਵਾਯੂਮੰਡਲ ਵਿਚ ਰਲ ਜਾਂਦੇ ਹਨ । ਕਈ ਥਾਂਵਾਂ ਤੇ ਬਹੁਤ ਸਖ਼ਤ ਗਰਮੀ ਪੈਂਦੀ ਹੈ ਜਿਸ ਨਾਲ ਮੱਲੜ੍ਹ ਦੇ ਲਾਭਦਾਇਕ ਅੰਸ਼ਾਂ ਦਾ ਨਾਸ਼ ਹੋ ਜਾਂਦਾ ਹੈ । ਇਸ ਤਰ੍ਹਾਂ ਮੱਲੜ੍ਹ ਦਾ ਫ਼ਸਲ ਨੂੰ ਕੋਈ ਵੀ ਲਾਭ ਨਹੀਂ ਪਹੁੰਚਦਾ । ਜਿਵੇਂਕਿ ਪਤਾ ਹੀ ਹੈ ਕਿ ਮੱਲੜ੍ਹ ਫ਼ਸਲਾਂ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ, ਇਸ ਲਈ ਇਸ ਦੀ ਮਾਤਰਾ ਤੋਂ ਵਿਚ ਘੱਟ ਨਹੀਂ ਹੋਣ ਦੇਣੀ ਚਾਹੀਦੀ । ਇਸ ਲਈ ਖੇਤ ਵਿਚ ਅਜਿਹੀ ਫ਼ਸਲ ਬੀਜ ਦੇਣੀ ਚਾਹੀਦੀ ਹੈ ਜਿਸ ਨਾਲ ਮੱਲੜ ਦੀ ਮਾਤਰਾ ਵਿਚ ਵਾਧਾ ਹੋਵੇ । ਇਸ ਮੰਤਵ ਲਈ ਛੋਲੇ ਅਤੇ ਹੋਰ ਫ਼ਲੀਦਾਰ ਫ਼ਸਲਾਂ ਜਿਨ੍ਹਾਂ ਦੀਆਂ ਜੜ੍ਹਾਂ ਵਿਚ ਨਾਈਟਰੋਜਨ ਬੰਨ੍ਹਣ ਵਾਲੇ ਬੈਕਟੀਰੀਆ ਹੁੰਦੇ ਹਨ, ਬੀਜ ਲੈਣੀਆਂ ਚਾਹੀਦੀਆਂ ਹਨ । ਇਨ੍ਹਾਂ ਫ਼ਸਲਾਂ ਦੀ ਹਰੀ ਖਾਦ ਬਣਾ ਕੇ ਜੋ ਕਿ ਉੱਤਮ ਕਿਸਮ ਦੀ ਮੱਲੜ੍ਹ ਹੁੰਦੀ ਹੈ, ਭੂਮੀ ਨੂੰ ਵਧੇਰੇ ਉਪਜਾਊ ਬਣਾਇਆ ਜਾ ਸਕਦਾ । ਇਸ ਤੋਂ ਇਲਾਵਾ ਢੇਰ ਦੀ ਰੂੜੀ ਅਤੇ ਕੂੜਾ ਵੀ ਮੱਲੜ੍ਹ ਦੀ ਮਾਤਰਾ ਵਧਾਉਣ ਲਈ ਵਰਤੇ ਜਾ ਸਕਦੇ ਹਨ ।

ਪ੍ਰਸ਼ਨ 12.
ਜ਼ਮੀਨ ਦੀ ਉਪਜਾਊ ਸ਼ਕਤੀ ਦੀ ਸੰਭਾਲ ਅਤੇ ਪ੍ਰਤੀ ਪੂਰਤੀ ਲਈ ਕਿਹੜੀਆਂ ਮੁੱਖ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-
ਇਸ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ-

1. ਧਰਤੀ ਦੀ ਭੌਤਿਕ ਹਾਲਤ – ਧਰਤੀ ਦੀ ਢੁੱਕਵੀਂ ਭੌਤਿਕ ਹਾਲਤ ਚੰਗੀ ਵਾਹੀ ‘ਤੇ ਨਿਰਭਰ ਕਰਦੀ ਹੈ । ਚੰਗੀ ਵਾਹੀ ਤੋਂ ਭਾਵ ਹੈ ਇਸ ਤਰ੍ਹਾਂ ਦੀ ਵਾਹੀ ਜਿਸ ਨਾਲ ਧਰਤੀ ਦੇ ਕਿਣਕਿਆਂ ਦੀ ਬਣਤਰ ਠੀਕ ਤਰ੍ਹਾਂ ਕਾਇਮ ਰਹਿ ਸਕੇ ਭਾਵ ਜ਼ਮੀਨ ਵਿਚ ਮਿੱਟੀ ਦੀਆਂ ਡਲੀਆਂ ਭੁਰਭੁਰੀਆਂ ਛੋਟੀਆਂ ਅਤੇ ਪੋਲੀਆਂ ਹੋਣ । ਗਿੱਲੀ ਵਾਹੀ ਜ਼ਮੀਨ ਵਿਚ ਵੱਤਰ ਤੋਂ ਪਹਿਲਾਂ ਤੋਂ ਕਣ ਜ਼ਿਆਦਾ ਪੀਡੀ ਤਰ੍ਹਾਂ ਜੁੜ ਕੇ ਸਖ਼ਤ ਢੀਮਾਂ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਜੇ ਵੱਤਰ ਚੜ੍ਹ ਜਾਵੇ ਤਾਂ ਵੀ ਜ਼ਮੀਨ ਸੁੱਕ ਜਾਂਦੀ ਹੈ ਅਤੇ ਸਖ਼ਤ ਹੋ ਜਾਂਦੀ ਹੈ । ਜ਼ਮੀਨ ਦੇ ਵਿਚਲਾ ਪਾਣੀ ਬਹੁਤ ਸਾਰੀਆਂ ਕੋਸ਼ਕਾ ਨਲੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ ਅਤੇ ਚੋਂ ਵਿਚ ਨਮੀ ਦੀ ਕਮੀ ਹੋ ਜਾਂਦੀ ਹੈ । ਫ਼ਸਲ ਦੀ ਚੰਗੀ ਪੈਦਾਵਾਰ ਲਈ ਹਵਾ ਅਤੇ ਪਾਣੀ ਦਾ ਧਰਤੀ-ਛੇਦਾਂ ਵਿਚ ਫਿਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ । ਇਸ ਕਰਕੇ ਵਾਹੀ ਵੱਤਰ ਸਿਰ ਕਰਨੀ ਚਾਹੀਦੀ ਹੈ ।

ਕਿਉਂਕਿ ਨਾ ਤਾਂ ਇਸ ਨਾਲ ਢੀਮਾਂ ਬਣਦੀਆਂ ਹਨ ਅਤੇ ਨਾ ਹੀ ਧਰਤੀ ਵਿਚਲੀ ਨਮੀ ਬਾਹਰ ਨਿਕਲਦੀ ਹੈ । ਚੰਗੀ ਵਾਹੀ ਨਾਲ ਤੋਂ ਪਾਣੀ ਜਜ਼ਬ (ਸੋਖ ਕਰਨ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਅਤੇ ਭੂਮੀ ਖੁਰਨ ਤੋਂ ਵੀ ਬਚੀ ਰਹਿੰਦੀ ਹੈ । ਭਾਂ ਦੀ ਬਣਤਰ ਨੂੰ ਠੀਕ ਰੱਖਣ ਵਿਚ ਮੱਲੜ੍ਹ ਦੀ ਸੁਚੱਜੀ ਅਤੇ ਢੁੱਕਵੀਂ ਵਰਤੋਂ ਵੀ ਸਹਾਈ ਹੁੰਦੀ ਹੈ । ਇਸ ਤੋਂ ਇਲਾਵਾ ਚੰਗੇ ਤੇ ਢੁੱਕਵੇਂ ਫ਼ਸਲ-ਚੱਕਰ, ਜਿਸ ਵਿਚ ਸਮੇਂ-ਸਮੇਂ ਗੁੱਛੇਦਾਰ ਜੜਾਂ ਵਾਲੀਆਂ ਅਤੇ ਫ਼ਲੀਦਾਰ ਫ਼ਸਲਾਂ ਆਉਂਦੀਆਂ ਰਹਿਣ, ਨਾਲ ਵੀ ਧਰਤੀ ਦੀ ਭੌਤਿਕ ਹਾਲਤ ਨੂੰ ਠੀਕ ਰੱਖਣ ਵਿਚ ਮਦਦ ਮਿਲਦੀ ਹੈ ।

2. ਖੇਤਾਂ ਨੂੰ ਨਦੀਨਾਂ ਤੋਂ ਸਾਫ਼ ਰੱਖਣਾ – ਖੋਂ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਖੇਤ ਨਦੀਨਾਂ ਤੋਂ ਮੁਕਤ ਹੋਣ, ਇਹ ਵੀ ਬਹੁਤ ਜ਼ਰੂਰੀ ਹੈ । ਨਦੀਨ, ਖੇਤ ਵਿਚ ਬੀਜੀ ਫ਼ਸਲ ਲਈ ਲੋੜੀਂਦੇ ਪੌਸ਼ਟਿਕ ਤੱਤਾਂ ਨੂੰ ਆਪ ਹੀ ਖਾ ਜਾਂਦੇ ਹਨ । ਘੱਟ ਪੌਸ਼ਟਿਕਤਾ ਮਿਲਣ ਕਰਕੇ ਫ਼ਸਲ ਕਮਜ਼ੋਰ ਹੋ ਜਾਂਦੀ ਹੈ ਅਤੇ ਚੰਗੀ ਤਰ੍ਹਾਂ ਵੱਧ-ਫੁੱਲ ਨਹੀਂ ਸਕਦੀ । ਇਸ ਨਾਲ ਪੈਦਾਵਾਰ ਘੱਟ ਜਾਂਦੀ ਹੈ । ਕਈ ਵਾਰ ਜੇਕਰ ਨਦੀਨ ਜ਼ਿਆਦਾ ਮਾਤਰਾ ਵਿਚ ਹੋਣ ਤਾਂ ਉਹ ਛੋਟੀ ਫ਼ਸਲ ਨੂੰ ਪੂਰੀ ਤਰ੍ਹਾਂ ਦਬਾ ਲੈਂਦੇ ਹਨ ਅਤੇ ਸਮੁੱਚੀ ਫ਼ਸਲ ਨੂੰ ਨਸ਼ਟ ਕਰ ਦਿੰਦੇ ਹਨ । ਜੇਕਰ ਨਦੀਨ ਫ਼ਸਲ ਨੂੰ ਫੁੱਲ, ਫਲ ਪੈਣ ਤੋਂ ਪਹਿਲਾਂ, ਨਾ ਨਸ਼ਟ ਕੀਤੇ ਜਾਣ ਤਾਂ ਪੱਕ ਜਾਣ ਤੇ ਉਨ੍ਹਾਂ ਦੇ ਬੀਜ ਭੂਮੀ ਵਿਚ ਰਲ ਜਾਂਦੇ ਹਨ ਅਤੇ ਅਗਲੀ ਫ਼ਸਲ ਵੇਲੇ ਉਹ ਫ਼ਸਲ ਤੋਂ ਪਹਿਲਾਂ ਹੀ ਉਗ ਕੇ ਜਾਂ ਉਸ ਦੇ ਨਾਲ ਉੱਗ ਕੇ ਉਸ ਨੂੰ ਨਿੱਕੀ ਉਮਰੇ ਹੀ ਦਬਾ ਲੈਂਦੇ ਹਨ ਅਤੇ ਉਸ ਦਾ ਵਾਧਾ ਰੋਕ ਦਿੰਦੇ ਹਨ ।

ਇਸ ਕਰਕੇ ਖੇਤ ਨੂੰ ਨਦੀਨਾਂ ਤੋਂ ਸਾਫ਼ ਰੱਖਣ ਲਈ ਗੋਡੀ ਅਤੇ ਕਈ ਵਾਰ ਵਾਹੀ ਵੀ ਕਰਨੀ ਪੈਂਦੀ ਹੈ । ਪੰਜਾਬੀ ਦੀ ਪ੍ਰਸਿੱਧ ਅਖਾਣ ਹੈ- ‘ਉਠਦਾ ਵੈਰੀ’ ਰੋਗ ਦਬਾਈਏ, ਵਧ ਜਾਏ ਤਾਂ ਫੇਰ ਪਛਤਾਈਏ’ । ਨਦੀਨ ਵੀ ਕਿਸਾਨ, ਫ਼ਸਲ ਅਤੇ ਧਰਤੀ ਦੀ ਉਪਜਾਊ ਸ਼ਕਤੀ ਦੇ ਰੋਗ ਅਤੇ ਵੈਰੀ ਹਨ । ਇਸ ਲਈ ਇਨ੍ਹਾਂ ਨੂੰ ਵੀ ਪੈਦਾ ਹੁੰਦਿਆਂ ਹੀ ਨਸ਼ਟ ਕਰ ਦੇਣਾ ਚਾਹੀਦਾ ਹੈ । ਨਦੀਨਾਂ ਨੂੰ ਮਾਰਨ ਲਈ ਵਿਗਿਆਨੀਆਂ ਨੇ ਨਦੀਨ ਨਾਸ਼ਕ ਦਵਾਈਆਂ ਦੀ ਕਾਢ ਵੀ ਕੱਢੀ ਹੈ । ਪਰ ਇਨ੍ਹਾਂ ਰਸਾਇਣਿਕ ਦਵਾਈਆਂ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ । ਇਨ੍ਹਾਂ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਬਹੁਤ ਦੂਰ ਰੱਖਣਾ ਚਾਹੀਦਾ ਹੈ । ਕਿਉਂਕਿ ਇਹ ਜ਼ਹਿਰੀਲੀਆਂ ਹੁੰਦੀਆਂ ਹਨ । ਇਨ੍ਹਾਂ ਦਵਾਈਆਂ ਦੀ ਵੱਧ ਵਰਤੋਂ ਨਾਲ ਵਾਤਾਵਰਨ ‘ਚ ਪ੍ਰਦੂਸ਼ਣ ਵੱਧਦਾ ਹੈ । ਇਸ ਲਈ ਇਨ੍ਹਾਂ ਦੀ ਵਰਤੋਂ ਇਸ ਪੱਖ ਤੋਂ ਵੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ।

3. ਕੀੜਿਆਂ ਅਤੇ ਰੋਗਾਂ ਦੀ ਰੋਕਥਾਮ – ਉੱਲੀਆਂ, ਨਿਮਾਟੋਡ ਅਤੇ ਹੋਰ ਹਾਨੀਕਾਰਕ ਕੀੜੇਮਕੌੜੇ ਫ਼ਸਲਾਂ ਦੀ ਕਟਾਈ ਤੋਂ ਬਾਅਦ ਵੀ ਜ਼ਮੀਨ ਉੱਤੇ ਹੀ ਪਲਦੇ ਹਨ । ਇਸ ਸਮੇਂ ਉਨ੍ਹਾਂ ਨੂੰ ਖ਼ਤਮ ਕਰ ਦੇਣਾ ਸੌਖਾ ਰਹਿੰਦਾ ਹੈ । ਉਨ੍ਹਾਂ ਦੇ ਖ਼ਾਤਮੇ ਨਾਲ ਹੀ ਧਰਤੀ ਦੀ ਉਪਜਾਊ ਸ਼ਕਤੀ ਨੂੰ ਸਾਂਭ ਕੇ ਰੱਖਣਾ ਸੰਭਵ ਹੁੰਦਾ ਹੈ । ਸੋ ਫ਼ਸਲ ਦੀ ਕਟਾਈ ਤੋਂ ਬਾਅਦ ਸਮੇਂ ਸਿਰ ਜ਼ਮੀਨ ਦੀ ਵਹਾਈ, ਬਦਲ-ਬਦਲ ਕੇ ਫ਼ਸਲਾਂ ਦੀ ਬਿਜਾਈ, ਇਕ ਫ਼ਸਲ ਅਤੇ ਦੂਜੀ ਫ਼ਸਲ ਦੇ ਵਿਚਾਲੇ ਸਮੇਂ ਦਾ ਅੰਤਰ, ਪੱਲਰ ਦਾ ਸਾੜਨਾ ਅਤੇ ਜ਼ਮੀਨ ਵਿਚ ਕੀਟ ਤੇ ਉੱਲੀ ਨਾਸ਼ੌਕ ਦਵਾਈਆਂ ਦਾ ਉਪਯੋਗ ਕੁੱਝ ਕੁ ਅਜਿਹੇ ਸਾਧਨ ਹਨ, ਜਿਨ੍ਹਾਂ ਨਾਲ ਰੋਗਾਂ ਅਤੇ ਹਾਨੀਕਾਰਕ ਉੱਲੀਆਂ ਅਤੇ ਕੀਟਾਂ ਨੂੰ ਨਸ਼ਟ ਕਰਕੇ ਕਾਬੂ ਕੀਤਾ ਜਾ ਸਕਦਾ ਹੈ । ਇਨ੍ਹਾਂ ਨੂੰ ਕਾਬੂ ਕਰਕੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ ।

4. ਢੁੱਕਵਾਂ ਤੇ ਯੋਗ ਫ਼ਸਲ ਚੱਕਰ – ਵੱਖ-ਵੱਖ ਫ਼ਸਲਾਂ ਲਈ ਵੱਖ-ਵੱਖ ਕਿਸਮ ਦੇ ਭੋਜਨ ਤੱਤਾਂ ਦੀ ਲੋੜ ਹੁੰਦੀ ਹੈ । ਕੁੱਝ ਇਕ ਤੱਤ ਅਜਿਹੇ ਹੁੰਦੇ ਹਨ ਜਿਹੜੇ ਹਰ ਇਕ ਫ਼ਸਲ ਦੁਆਰਾ ਵਰਤੇ ਜਾਂਦੇ ਹਨ । ਪਰ ਇਨ੍ਹਾਂ ਦੀ ਖ਼ਪਤ ਕੀਤੀ ਗਈ ਮਾਤਰਾ ਅਤੇ ਦਰ ਦਾ ਅੰਤਰ ਤਾਂ ਫਿਰ ਵੀ ਹੁੰਦਾ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਕ ਖੇਤ ਵਿਚ ਇਕ ਫ਼ਸਲ ਤੋਂ ਪਿੱਛੋਂ ਦੂਜੀ ਫ਼ਸਲ ਉਹ ਬੀਜੀ ਜਾਵੇ ਜਿਸ ਨੂੰ ਪਹਿਲੀ ਫ਼ਸਲ ਨਾਲੋਂ ਵੱਖ ਕਿਸਮ ਦੇ ਤੱਤਾਂ ਦੀ ਲੋੜ ਹੋਵੇ ਜਾਂ ਫਿਰ ਇਹ ਪਹਿਲੀ ਫ਼ਸਲ ਦੁਆਰਾ ਹੋਏ ਉਪਜਾਊ ਸ਼ਕਤੀ ਦੇ ਘਾਟੇ ਨੂੰ ਕੁੱਝ ਹੱਦ ਤਕ ਪੂਰਾ ਕਰਦੀ ਹੋਵੇ । ਇਸ ਤਰ੍ਹਾਂ ਤੋਂ ਦੀ ਉਪਜਾਊ ਸ਼ਕਤੀ ਲੰਬੇ ਸਮੇਂ ਤਕ ਕਾਇਮ ਰੱਖੀ ਜਾ ਸਕਦੀ ਹੈ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਸ਼ਾ ਵਸਤੂਨਿਸ਼ਠ ਪ੍ਰਸ਼ਨ
ਠੀਕ / ਗ਼ਲਤ

1. ਭੂਮੀ ਵਿੱਚ 45% ਖਣਿਜ ਪਦਾਰਥ ਹਨ ।
2. ਲੂਣੀਆਂ ਭੂਮੀਆਂ ਦਾ ਪੀ.ਐੱਚ. ਮਾਨ 8.7 ਤੋਂ ਘੱਟ ਹੁੰਦਾ ਹੈ ।
3. ਤੇਜ਼ਾਬੀ ਜ਼ਮੀਨਾਂ ਵਿੱਚ ਚੁਨਾ ਪਾਇਆ ਜਾਂਦਾ ਹੈ ।
ਉੱਤਰ-
1. √
2. √
3. √

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੇਜ਼ਾਬੀ ਭੂਮੀ ਦਾ ਪੀ. ਐੱਚ. ਮਾਨ ਹੈ –
(ਉ) 7 ਦੇ ਬਰਾਬਰ
(ਅ) 7 ਤੋਂ ਘੱਟ
(ੲ) 7 ਤੋਂ ਵੱਧ
(ਸ) 12.
ਉੱਤਰ-
(ਅ) 7 ਤੋਂ ਘੱਟ

ਪ੍ਰਸ਼ਨ 2.
ਕਿਹੜੀ ਜ਼ਮੀਨ ਵਿੱਚ ਪਾਣੀ ਦੇਰ ਤੱਕ ਖੜ੍ਹਾ ਰਹਿੰਦਾ ਹੈ ?
(ਉ) ਚੀਕਣੀ
(ਅ) ਮੈਰਾ
(ੲ) ਰੇਤਲੀ
(ਸ) ਸਾਰੇ ਠੀਕ ।
ਉੱਤਰ-
(ਉ) ਚੀਕਣੀ

ਖਾਲੀ ਥਾਂਵਾਂ ਭਰੋ

1. …………………….. ਭੂਮੀਆਂ ਦੀ ਸਮੱਸਿਆ ਵਧੇਰੇ ਵਰਖਾ ਵਾਲੇ ਇਲਾਕੇ ਵਿਚ
ਹੁੰਦੀ ਹੈ ।
2. ਖੇਤੀਬਾੜੀ ਪੱਖੋਂ ………………………… ਪੀ.ਐੱਚ. ਵਾਲੀ ਜ਼ਮੀਨ ਠੀਕ ਮੰਨੀ ਜਾਂਦੀ ਹੈ ।
3. ………….. ਜ਼ਮੀਨ ਲਈ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
1. ਤੇਜ਼ਾਬੀ,
2. 6.5 ਤੋਂ 8.7,
3. ਖਾਰੀ ।

PSEB 8th Class Agriculture Solutions Chapter 1 ਭੂਮੀ ਅਤੇ ਭੂਮੀ ਸੁਧਾਰ

ਭੂਮੀ ਅਤੇ ਭੂਮੀ ਸੁਧਾਰ PSEB 8th Class Agriculture Notes

  1. ਭੂਮੀ ਧਰਤੀ ਦੀ ਉਪਰਲੀ ਮਿੱਟੀ ਦੀ ਪਰਤ ਹੈ, ਜਿਸ ਵਿਚ ਫ਼ਸਲ ਦੀਆਂ ਜੜ੍ਹਾਂ ਹੁੰਦੀਆਂ ਹਨ ਅਤੇ ਇਸ ਵਿਚੋਂ ਫ਼ਸਲ ਪਾਣੀ ਅਤੇ ਖ਼ੁਰਾਕੀ ਤੱਤ ਪ੍ਰਾਪਤ ਕਰਦੀ ਹੈ ।
  2. ਭੂਮੀ ਪੌਦੇ ਨੂੰ ਖੜੇ ਰੱਖਣ ਲਈ ਸਹਾਰਾ ਵੀ ਦਿੰਦੀ ਹੈ ।
  3. ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਭੂਮੀ ਕੁਦਰਤੀ ਸ਼ਕਤੀਆਂ ਦੇ ਪ੍ਰਭਾਵ ਹੇਠਾਂ ਕੁਦਰਤੀ ਮਾਦੇ ਤੋਂ ਪੈਦਾ ਹੋਈ ਇੱਕ ਕੁਦਰਤੀ ਵਸਤੂ ਹੈ ।
  4. ਭੂਮੀ ਇੱਕ ਜਾਨਦਾਰ ਵਸਤੂ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੇ ਅਣਗਿਣਤ ਸੂਖਮ ਜੀਵਾਂ, ਕੀਟਾਣੂਆਂ, ਜੀਵਾਣੂਆਂ ਅਤੇ ਛੋਟੇ-ਵੱਡੇ ਬੂਟਿਆਂ ਦੇ ਪਾਲਣ-ਪੋਸ਼ਣ ਦੀ ਸ਼ਕਤੀ ਹੈ ।
  5. ਭੂਮੀ ਵਿਚ 45% ਖਣਿਜ, 25% ਹਵਾ, 25% ਪਾਣੀ, 0 ਤੋਂ 5% ਜੈਵਿਕ ਪਦਾਰਥਾਂ | ਦਾ ਮਿਸ਼ਰਣ ਹੈ, ਜਿਸ ਵਿਚ ਹਵਾ-ਪਾਣੀ ਵੱਧ-ਘੱਟ ਸਕਦੇ ਹਨ ।
  6. ਭੂਮੀ ਦੇ ਮੁੱਖ ਤੌਰ ‘ਤੇ ਦੋ ਤਰ੍ਹਾਂ ਦੇ ਗੁਣ ਹਨ ਰਸਾਇਣਿਕ ਅਤੇ ਭੌਤਿਕ ਗੁਣ ।
  7. ਭੂਮੀ ਦੇ ਮੁੱਖ ਭੌਤਿਕ ਗੁਣ ਹਨ-ਕਣਾਂ ਦਾ ਆਕਾਰ, ਭੂਮੀ ਘਣਤਾ, ਕਣਾਂ ਦੇ ਦਰਮਿਆਨ ਖ਼ਾਲੀ ਥਾਂ, ਪਾਣੀ ਜਮਾਂ ਰੱਖਣ ਦੀ ਤਾਕਤ ਅਤੇ ਪਾਣੀ ਸਮਾਉਣ ਦੀ ਤਾਕਤ ਆਦਿ ।
  8. ਰੇਤਲੀ ਭੂਮੀ ਦੇ ਕਣ ਹੱਥਾਂ ਵਿੱਚ ਰੜਕਦੇ ਹਨ ।
  9. ਚੀਕਣੀ ਮਿੱਟੀ ਵਿੱਚ 40% ਚੀਕਣੇ ਕਣ ਹੁੰਦੇ ਹਨ ।
  10. ਮੈਰਾ ਜ਼ਮੀਨਾਂ ਦੇ ਲੱਛਣ ਰੇਤਲੀਆਂ ਤੇ ਚੀਕਣੀਆਂ ਜ਼ਮੀਨਾਂ ਦੇ ਵਿਚਕਾਰ ਹੁੰਦੇ ਹਨ।
  11. ਵਧੇਰੇ ਵਰਖਾ ਹੋਣ ਵਾਲੇ ਖੇਤਰਾਂ ਵਿੱਚ ਤੇਜ਼ਾਬੀ ਭੁਮੀ ਵੇਖਣ ਨੂੰ ਮਿਲਦੀ ਹੈ ।
  12. pH ਦਾ ਮੁੱਲ 7 ਤੋਂ ਘੱਟ ਹੋਵੇ ਤਾਂ ਜ਼ਮੀਨ ਤੇਜ਼ਾਬੀ ਹੁੰਦੀ ਹੈ ।
  13. ਲੂਣਾਂ ਦੀ ਕਿਸਮ ਦੇ ਆਧਾਰ ਤੇ ਕੱਲਰ ਵਾਲੀਆਂ ਜ਼ਮੀਨਾਂ ਤਿੰਨ ਤਰ੍ਹਾਂ ਦੀਆਂ ਹਨ ।
  14. ਕੱਲਰੀ ਜ਼ਮੀਨਾਂ ਹਨ, ਲੂਣੀਆਂ, ਖਾਰੀਆਂ ਅਤੇ ਲੂਣੀਆਂ-ਖਾਰੀਆਂ ਜ਼ਮੀਨਾਂ ।
  15. ਤੇਜ਼ਾਬੀ ਜ਼ਮੀਨਾਂ ਦਾ ਸੁਧਾਰ ਚੂਨਾ ਪਾ ਕੇ ਕੀਤਾ ਜਾ ਸਕਦਾ ਹੈ ।
  16. ਚੀਕਣੀਆਂ ਜ਼ਮੀਨਾਂ ਵਿੱਚ ਝੋਨੇ ਦੀ ਬੀਜਾਈ ਕਰਨੀ ਲਾਹੇਵੰਦ ਰਹਿੰਦੀ ਹੈ ।
  17. ਰੇਤਲੀਆਂ ਜ਼ਮੀਨਾਂ ਦੇ ਸੁਧਾਰ ਲਈ ਹਰੀ ਖਾਦ, ਗਲੀ-ਸੜੀ ਰੂੜੀ, ਫਲੀਦਾਰ ਫ਼ਸਲਾਂ ਆਦਿ ਦੀ ਸਹਾਇਤਾ ਲਈ ਜਾਂਦੀ ਹੈ ।
  18. ਲੂਣੀ ਜ਼ਮੀਨ ਨੂੰ ਪਾਣੀ ਨਾਲ ਧੋ ਕੇ ਜਾਂ ਫਿਰ ਮਿੱਟੀ ਦੀ ਉੱਪਰਲੀ ਤਹਿ ਨੂੰ ਕੁਰਾਹੇ ਆਦਿ ਨਾਲ ਖੁਰਚ ਕੇ ਸਾਫ਼ ਕੀਤਾ ਜਾਂਦਾ ਹੈ ।
  19. ਖਾਰੀਆਂ ਭੂਮੀਆਂ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  20. ਸੇਮ ਵਾਲੀਆਂ ਭੂਮੀਆਂ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਉੱਪਰ ਬੂਟੇ ਦੀਆਂ ਜੜਾਂ ਤੱਕ ਆ ਜਾਂਦਾ ਹੈ ।
  21. ਆਮ ਕਰਕੇ ਜਦੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ੀਰੋ ਤੋਂ ਡੇਢ ਮੀਟਰ ਹੁੰਦਾ ਹੈ। ਤਾਂ ਉਸ ਜ਼ਮੀਨ ਨੂੰ ਸੇਮ ਵਾਲੀ ਜ਼ਮੀਨ ਕਿਹਾ ਜਾਂਦਾ ਹੈ ।

PSEB 12th Class Maths Solutions Chapter 11 Three Dimensional Geometry Miscellaneous Exercise

Punjab State Board PSEB 12th Class Maths Book Solutions Chapter 11 Three Dimensional Geometry Miscellaneous Exercise Questions and Answers.

PSEB Solutions for Class 12 Maths Chapter 11 Three Dimensional Geometry Miscellaneous Exercise

Question 1.
Show that the line joining the origin to the point (2, 1, 1) is perpendicular to the line determined by the points (3, 5,-1), (4, 3,-1).
Solution.
Let OA be the line joining the origin, 0(0, 0, 0), and the point, A(2, 1, 1).
Also, let BC be the line joining the points, B (3, 5, – 1) and C(4, 3, – 1).
The direction ratios of OA are 2, 1 and 1 and of BC are (4 – 3) = 1, (3 – 5) = – 2 and (- 1 + 1) = 0
OA is perpendicular to BC, if a<sub1a2 + b1b2 + c1c2 = 0
∴ a1a2 + b1b2 + c1c2 = 2 × 1 + 1 (- 2) + 1 × 0
= 2 – 2 = 0
Thus, OA is perpendicular to BC.

PSEB 12th Class Maths Solutions Chapter 11 Three Dimensional Geometry Miscellaneous Exercise

Question 2.
If l1, m1 and n1 and l2, m2, n2 are the direction cosines of two mutually perpendicular lines, show that the direction cosines of the line perpendicular to both of these are m1n2 – m2n1, n1l2 – n2l1, l1m2 – l2m1.
Solution.
Given, lines are respectively parallel to unit vector

PSEB 12th Class Maths Solutions Chapter 11 Three Dimensional Geometry Miscellaneous Exercise 1

Question 3.
Find the angle between the lines whose direction ratios are a, b, c and b – c, c – a, a – b.
Solution.
The angle θ between the lines with direction cosines, a, b, c and b – c, c – a, a – b is given by
cos θ = \(\frac{a(b-c)+b(c-a)+c(a-b)}{\sqrt{a^{2}+b^{2}+c^{2}}+\sqrt{(b-c)^{2}+(c-a)^{2}+(a-b)^{2}}}\)
⇒ cos θ = 0
⇒ θ = cos-1 0
⇒ θ = 90°
Thus, the angle between the lines is 90°.

PSEB 12th Class Maths Solutions Chapter 11 Three Dimensional Geometry Miscellaneous Exercise

Question 4.
Find the equation of a line parallel to x-axis and passing through the origin.
Solution.
The line parallel to x-axis and passing through the origin is x-axis itself.
Let A be a point on x-axis.
Therefore, the coordinates of A are given by (a, 0,0), where a ∈ R.
Direction ratios of OA are (a – 0), 0, 0 = a, 0,0
The equation of OA is given by,
\(\frac{x-0}{a}=\frac{y-0}{0}=\frac{z-0}{0}\)

⇒ \(\frac{x}{1}=\frac{y}{0}=\frac{z}{0}\) = a
Thus, the equation of line parallel to x-axis and passing through origin is \(\frac{x}{1}=\frac{y}{0}=\frac{z}{0}\) = a

Question 5.
If the coordinates of the points A, B, C,D be (1, 2, 3), (4, 5, 7), (- 4, 3, – 6) and (2, 9, 2) respectively, then find the angle between the lines AB and CD.
Solution.
The coordinates of A, B, C and D are (1, 2, 3),(4, 5, 7), (- 4, 3, – 6)and (2, 9, 2) respectively.
The direction ratios of AB are (4 – 1) = 3, (5 – 2) = 3 and (7 – 3) = 4
The direction ratios of CD are (2 – (- 4)) = 6, (9 – 3) = 6 and (2 – (- 6)) = 8
It can be seen that,

\(\frac{a_{1}}{a_{2}}=\frac{b_{1}}{b_{2}}=\frac{c_{1}}{c_{2}}=\frac{1}{2}\)

Therefore, AB is parallel to CD.
Thus, the angle between AB and CD is either 0° or 180°.

PSEB 12th Class Maths Solutions Chapter 11 Three Dimensional Geometry Miscellaneous Exercise

Question 6.
If the lines \(\frac{x-1}{-3}=\frac{y-2}{2 k}=\frac{z-3}{2}\) and \(\frac{x-1}{3 k}=\frac{y-1}{1}=\frac{z-6}{-5}\) are perpendicular, find the value of k.
Solution.
The direction of ratios of the lines, \(\frac{x-1}{-3}=\frac{y-2}{2 k}=\frac{z-3}{2}\) and \(\frac{x-1}{3 k}=\frac{y-1}{1}=\frac{z-6}{-5}\) are – 3, 2k, 2 and 3k, 1, – 5 respectively.
Itis known that two lines with direction ratios, a1, b1, c1 and a2, b2, c2 are perpendicular, if
a1a2 + b1b2 + c1c2 = 0
∴ – 3 (3k) + 2k × 1 + 2 (- 5) = 0
⇒ – 9k + 2k – 10 = 0
⇒ 7k = – \(\frac{10}{7}\)
⇒ k = – \(\frac{10}{7}\)
Therefore, for k = – \(\frac{10}{7}\), the given lines are perpendicular to each other.

Question 7.
Find the vector equation of the line passing through (1, 2, 3) and perpendicular to the plane \(\vec{r}\) . (î + 2ĵ – 5k̂) + 9 = 0.
Solution.
Direction ratios of the normal of the plane \(\vec{r}\) . (î + 2ĵ – 5k̂) + 9 = 0 are 1, 2, – 5.
The equation of line passing through \(\overrightarrow{r_{1}}\) and with direction ratios b1, b2, b3 is
\(\vec{r}=\vec{r}_{1}+\lambda\left(b_{1} \hat{i}+b_{2} \hat{j}+b_{3} \hat{k}\right)\)
Hence, the line passing through (1, 2, 3) and having the direction ratios 1, 2, – 5 is \(\vec{r}\) = î + 2ĵ + 3k̂ + λ (î + 2ĵ – 5k̂)

Question 8.
Find the equation of the plane passing through (a, b, c) and parallel to the plane \(\vec{r}\) . (î + ĵ + k̂) = 2.
Solution.
Any plane parallel to the plane, \(\overrightarrow{r_{1}}\) . [(î + ĵ + k̂) = 2, is of the form
\(\vec{r}\) . (î + ĵ + k̂) = λ …………….(i)
The plane passes through the point (a, b, c).
Therefore, the position vector \(\vec{r}\) of this point is \(\vec{r}\) = aî + bĵ + ck̂
Therefore, equation (i) becomes
(aî + bĵ + ck̂) . (î + ĵ + k̂) = λ
⇒ a + b + c = λ
Substituting λ = a + b + c in equation (i), we get
\(\vec{r}\) . (î + ĵ + k̂) = a + b + c …(ii)
This is the vector equation of the required plane.
Substituting \(\vec{r}\) = xî + yĵ + zk̂ in equation (ii), we get
(xî + yĵ + zk̂) . (î + ĵ + k̂) = a + b + c
⇒ x + y + z = a + b + c.

PSEB 12th Class Maths Solutions Chapter 11 Three Dimensional Geometry Miscellaneous Exercise

Question 9.
Find the Shortest distance between lines \(\vec{r}\) = 6î + 2ĵ + 2k̂ + λ (î – 2ĵ + 2k̂) and r = – 4î – k̂ + μ (3î – 2ĵ – 2k̂).
Solution.

PSEB 12th Class Maths Solutions Chapter 11 Three Dimensional Geometry Miscellaneous Exercise 2

PSEB 12th Class Maths Solutions Chapter 11 Three Dimensional Geometry Miscellaneous Exercise 3

PSEB 12th Class Maths Solutions Chapter 11 Three Dimensional Geometry Miscellaneous Exercise

Question 10.
Find the coordinates of the point where the line through (5, 1, 6) and (3, 4, 1) crosses the YZ-plane.
Solution.
It is known that the equation of the line passing through the points, (x1, y1, z1) and (x2, y2, z2) is
The line passing through the points, (5, 1, 6) and (3, 4, 1), is given by \(\frac{x-5}{3-5}=\frac{y-1}{4-1}=\frac{z-6}{1-6}\)

⇒ \(\frac{x-5}{-2}=\frac{y-1}{3}=\frac{z-6}{-5}\)= k (say)

⇒ x = 5 – 2k, y = 3k + 1, z = 6 – 5k
Any point on the line is of the form (5 – 2k, 3k + 1, 6 – 5k).
The equation of YZ-plane is x = 0
Since the line passes through YZ-plane.
5 – 2k = 0
⇒ k = \(\frac{5}{2}\)
⇒ 3k + 1 = 3 × \(\frac{5}{2}\) + 1 = \(\frac{17}{2}\);

6 – 5k = 6 – 5 × \(\frac{5}{2}\) = – \(\frac{13}{2}\)

Therefore, the required point is (0, \(\frac{17}{2}\), \(-\frac{13}{2}\)).

Question 11.
Find the coordinates of the point where the line through (5, 1, 6) and (3, 4, 1) crosses the ZX-plane.
Solution.
It is known that the equation of the ime passing through the points, (x1, y1, z1) and (x2, y2, z2) is \(\frac{x-x_{1}}{x_{2}-x_{1}}=\frac{y-y_{1}}{y_{2}-y_{1}}=\frac{z-z_{1}}{z_{2}-z_{1}}\)

The line passing through the points, (5, 1, 6) and (3, 4, 1), is given by \(\frac{x-5}{3-5}=\frac{y-1}{4-1}=\frac{z-6}{1-6}\)

⇒ \(\frac{x-5}{-2}=\frac{y-1}{3}=\frac{z-6}{-5}\) = k(say)
⇒ x = 5 – 2k, y = 3k + 1, z = 6 – 5k
Any point on the line is of the form (5 – 2k, 3k + 1, 6 – 5k).
Since the line passes through ZX-plane.
3k + 1 = 0
⇒ k = – \(\frac{1}{3}\)
⇒ 5 – 2k = 5 – 2(- \(\frac{1}{3}\)) = \(\frac{17}{3}\);

6 – 5k = 6 – 5(- \(\frac{1}{3}\)) = \(\frac{23}{3}\)

Therefore, the required point is (\(\frac{17}{3}\), 0, \(\frac{23}{3}\)).

PSEB 12th Class Maths Solutions Chapter 11 Three Dimensional Geometry Miscellaneous Exercise

Question 12.
Find the coordinates of the point where the line through (3, – 4, – 5) and (2, – 3, 1) crosses the plane 2x + y + z = 7.
Solution.
It is known that the equation of the line through the points, (x1, y1, z1) and (x2, y2, z2)
Since the line passing through the points, (3, – 4,- 5) and (2, – 3, 1), its equation is given by \(\frac{x-3}{2-3}=\frac{y+4}{-3+4}=\frac{z+5}{1+5}\)

⇒ \(\frac{x-3}{-1}=\frac{y+4}{1}=\frac{z+5}{6}\) = k (say)
⇒ x = 3 – k, y = k – 4, z = 6k – 5
Therefore, any point on the line is of the form (3 – k, k – 4, 6 k – 5).
This point lies on the plane, 2x + y + z = 7
∴ 2 (3 – k) + (k – 4) + (6k – 5) = 7
⇒ 5k – 3 = 7
⇒ k = 2
Hence, the coordinates of the required point are (3 – 2, 2 – 4, 6 × 2 – 5), i.e., (1, – 2, 7).

Question 13.
Find the equation of the plane passing through the point (- 1, 3, 2) and perpendicular to each of the planes x + 2y + 3z = 5 and 3x + 3y + z = 0.
Solution.
The equation of the plane passing through the point (- 1, 3, 2) is
a (x + 1) + b (y – 3) + c (z- 2) = 0 ……………(i)
where, a, b, c are the direction ratios of normal to the plane.
It is known that two planes, a1x + b1y + c1z + d1 = 0 and a2x + b2y + c2z + d2 = 0, are perpendicular, if
a1a2 + b1b2 + c1c2 = 0
Plane (i) is perpendicular to the plane, x + 2y + 3z = 5
∴ a . 1 + b . 2 + c . 3 = 0
⇒ a + 2b + 3c = 0 …………..(ii)
Also, plane (i) is perpendicular to the plane, 3x + 3y +z = 0
∴ a . 3 + b . 3 + c . 1 = 0
⇒ 3a + 3b + c = 0 …………(iii)
From equations (ii) and (iii), we get
\(\frac{a}{2 \times 1-3 \times 3}=\frac{b}{3 \times 3-1 \times 1}=\frac{c}{1 \times 3-2 \times 3}\)
⇒ \(\frac{a}{-7}=\frac{b}{8}=\frac{c}{-3}\) = k (say)
⇒ a = – 7k, b = 8k, c = – 3k -7
Substituting the value of a, b and c in equation (i), we get
– 7k (x + 1) + 8k (y – 3) – 3k(z – 2) = 0
⇒ (- 7x – 7) + (8y – 24) – 3z + 6 = 0
⇒ – 7x + 8y – 3z – 25 = 0
⇒ 7x – 8y + 3z + 25 = 0
This is the required equation of the plane.

PSEB 12th Class Maths Solutions Chapter 11 Three Dimensional Geometry Miscellaneous Exercise

Question 14.
If the points (1, 1, p) and (- 3, 0, 1) be equidistant from the plane \(\vec{r}\) = (3î + 4ĵ – 12k̂) + 13 = 0, then find the value of p.
Solution.
The position vector through the point (1, 1, p) is \(\overrightarrow{a_{1}}\) = î + ĵ + pk̂
Similarly, the position vector through the point (- 3, 0, 1) is \(\overrightarrow{a_{2}}\) = – 4î + k̂
The equation of the given plane is \(\vec{r}\) . (3î + 4ĵ – 12k̂) + 13 = 0

PSEB 12th Class Maths Solutions Chapter 11 Three Dimensional Geometry Miscellaneous Exercise 4

PSEB 12th Class Maths Solutions Chapter 11 Three Dimensional Geometry Miscellaneous Exercise

Question 15.
Find the equation of the plane passing through the line of intersection of the planes \(\vec{r}\) . (î + ĵ + k̂) = 1 and \(\vec{r}\) . (2î + 3ĵ – k̂) + 4 = 0 and parallel to x-axis.
Solution.
The given planes are \(\vec{r}\) . (î + ĵ + k̂) = 1
⇒ \(\vec{r}\) . (î + ĵ + k̂) – 1 = 0
\(\vec{r}\) . (2î + 3ĵ – k̂) + 4 = 0
The equation of any plane passing through the line of intersection of these planes is
[\(\vec{r}\) . (î + ĵ + k̂) – 1] + λ [\(\vec{r}\) . (2î + 3ĵ – k̂) + 4] = 0
\(\vec{r}\) . [(2λ + 1)î + (3λ + 1)ĵ + (1 – λ) k̂] + (4λ +1) = 0 ………….(i)
Its direction ratios are (2λ + 1), (3λ + 1) and (1 – λ)
The required plane is parallel to x-axis.
Therefore, its normal is perpendicular to x-axis.
The direction ratios of x-axis are 1, 0 and 0.
∴ 1 (2λ + 1) + 0 (3λ + 1) + 0 (1 – λ) = 0
⇒ 2λ + 1 = 0
⇒ λ = – \(\frac{1}{2}\)
Substituting λ = – \(\frac{1}{2}\) in equation (i), we get
⇒ \(\vec{r} \cdot\left[-\frac{1}{2} \hat{j}+\frac{3}{2} \hat{k}\right]\) + (- 3) = 0
⇒ \(\vec{r}\) (ĵ – 3k̂) + 6 = 0
Therefore, its Cartesian equation is y – 3z + 6 = 0.
This is the equation of the required plane.

Question 16.
If O be the origin and the coordinates of P be (1, 2,- 3), then find the equation of the plane passing through P and perpendicular to OP.
Solution.
The coordinates of the points, O and P are (0, 0, 0) and (1, 2, – 3) respectively.
Therefore, the direction ratios of OP are (1 – 0) = 1, (2 – 0) = 2 and (- 3 – 0) = – 3
Here, the direction ratios of normal are 1, 2 and – 3 and the point P is (1, 2, – 3).
Thus, the equation of the required plane is 1 (x – 1) + 2 (y – 2) – 3 (z + 3) = 0
⇒ x – 1 + 2y – 4 – 3z – 9 = 0
⇒ x + 2y – 3z – 14 = 0.

PSEB 12th Class Maths Solutions Chapter 11 Three Dimensional Geometry Miscellaneous Exercise

Question 17.
Find the equation of the plane which contains the line of intersec¬tion of the planes \(\vec{r}\) . (î + 2ĵ + 3k̂) – 4 = 0, \(\vec{r}\) . (2î + ĵ – k̂) + 5 = 0 and which is perpendicular to the plane \(\vec{r}\) . (5î + 3ĵ – 6k̂) + 8 = 0.
Solution.
The equations of the given planes are
\(\vec{r}\) . (î + 2ĵ + 3k̂) – 4 = 0 …………..(i)
\(\vec{r}\) . (2î + ĵ – k̂) + 5 = 0 ………….(ii)
The equation of the plane passing through the line intersection of the plane given in equation (i) and equation (ii) is
[\(\vec{r}\) . (î + 2ĵ + 3k̂) – 4 ] + λ [\(\vec{r}\) . (2î + ĵ – k̂) + 5] = 0
\(\vec{r}\) . [(2λ + 1)î + (λ + 2)ĵ + (3 – λ)k̂] + (5λ – 4) = 0 ……………(iii)
The plane in equation (iii) is perpendicular to the plane,
\(\vec{r}\) . (5î + 3ĵ – 6k̂) + 8 = 0
∴ 5(2λ + 1) + 3 (λ + 2) – 6 (3 – λ) = 0
⇒ 19λ – 7 = 0
⇒ λ = \(\frac{7}{19}\)
Sustituting λ = \(\frac{7}{19}\) in equation (iii), we get
⇒ \(\vec{r} \cdot\left[\frac{13}{19} \hat{i}+\frac{45}{19} \hat{j}+\frac{50}{19} \hat{k}\right] \frac{-41}{19}\) = 0
⇒ \(\vec{r}\) . (33î + 45ĵ + 50k̂) – 41 = 0
This is the vector equation of the required plane.
The Cartesian equation of this plane can be geted by substituting \(\vec{r}\) = xî + yĵ + zk̂ in equation (iii).
(xî + yĵ + zk̂) . (33î + 45ĵ + 50k̂) – 41 = 0
⇒ 33x + 45y + 50z – 41 = 0.

PSEB 12th Class Maths Solutions Chapter 11 Three Dimensional Geometry Miscellaneous Exercise

Question 18.
Find the distance of the point (- 1, – 5, 10) from the point of intersection of the line \(\vec{r}\) = 2î – ĵ + 2k̂ + λ (3î + 4ĵ + 2k̂) and the plane \(\vec{r}\) . (î – ĵ + k̂) = 5.
Solution.
The equation of the given line is
\(\vec{r}\) = 2î – ĵ + 2k̂ + λ (3î + 4ĵ + 2k̂) ………….(i)
The equation of the given plane is
\(\vec{r}\) . (î – ĵ + k̂) = 5 ………….(ii)
Substituting the value of r from equation (i) in equation (ii), we get
[2î – ĵ + 2k̂ + λ (3î + 4ĵ + 2k̂)] . (î – ĵ + k̂) = 5
⇒ (3λ + 2)î + (4λ – 1)ĵ + (2λ + 2)k̂] . (î – ĵ + k̂) = 5
⇒ (3λ + 2) – (4λ – 1) + (2λ + 2) = 5
⇒ λ = 0
Substituting this value in equation (i), we get the equation of the line as
\(\vec{r}\) = 2î – ĵ + 2k̂
And r is position vector of the point (2, – 1, 2)
The distance d between the points (2, – 1, 2) and (- 1, – 5, – 10) is
d = \(\sqrt{(-1-2)^{2}+(-5+1)^{2}+(-10-2)^{2}}\)
= \(\sqrt{9+16+144}=\sqrt{169}\)
= 13 units.

Question 19.
Find the vector equation of the line passing through (1, 2, 3) and parallel to the planes \(\vec{r}\) . (î – ĵ + 2k̂) = 5 and \(\vec{r}\) . (3î + ĵ + k̂) = 6.
Solution.
Let the required line be parallel to vector \(\vec{b}\) given by
\(\vec{b}\) = b1 î + b2 ĵ + b3
The position vector of the point (1, 2, 3) is \(\vec{a}\) = î + 2 ĵ + 3 k̂
The equation of line passing through (1, 2, 3) and parallel to \(\vec{b}\) is given by
\(\vec{r}=\vec{a}+\lambda \vec{b}\)
⇒ \(\vec{r}\) (î + 2 ĵ + 3 k̂) + λ (b1 î + b2 ĵ + b3 k̂) ……………(i)
The equations of the given planes are
\(\vec{r}\) . (î – ĵ + 2k̂) = 5 …………….(ii)
\(\vec{r}\) . (3î + ĵ + k̂) = 6 …………..(iii)
The line in equation (i) and plane in equation (ii) are parallel. Therefore, the normal to the plane of equation (ii) and the given line are perpendicular.
⇒ (î – ĵ + 2k̂) . λ (b1 î + b2 ĵ + b3 k̂) = 0

PSEB 12th Class Maths Solutions Chapter 11 Three Dimensional Geometry Miscellaneous Exercise 5

PSEB 12th Class Maths Solutions Chapter 11 Three Dimensional Geometry Miscellaneous Exercise

Question 20.
Find the vector equation of the line passing through the point (1, 2, – 4) and perpendicular to the two lines \(\frac{x-8}{3}=\frac{y+19}{-16}=\frac{z-10}{7}\) and \(\frac{x-15}{3}=\frac{y-29}{8}=\frac{z-5}{-5}\).
Solution.
Let the required line be parallel to the vector \(\vec{b}\) given by,

PSEB 12th Class Maths Solutions Chapter 11 Three Dimensional Geometry Miscellaneous Exercise 6

PSEB 12th Class Maths Solutions Chapter 11 Three Dimensional Geometry Miscellaneous Exercise

Question 21.
Prove that if a plane has the intercepts a, b, c and is at a distance of p units from the origin, then \(\frac{1}{a^{2}}+\frac{1}{b^{2}}+\frac{1}{c^{2}}=\frac{1}{p^{2}}\).
Solution.
The equation of a plane having Intercepts a, b, c with x, y and z axes respetively is given by \(\frac{x}{a}+\frac{y}{b}+\frac{z}{c}\) = 1 …………….(i)

The distance (p) of the plane from the origin is given by

PSEB 12th Class Maths Solutions Chapter 11 Three Dimensional Geometry Miscellaneous Exercise 7

Direction (22 – 23): Choose the correct answer.
Question 22.
Distance between the two planes 2x + 3y + 4z = 4 and 4x + 6y + 8z = 12 is
(A) 2 units
(B) 4 units
(C) 8 units
(D) units
Solution.
The equations of the planes are
2x + 3y + 4z = 4 ……………(i)
4x + 6y + 8z = 112
⇒ 2x + 3y + 4z = 6 ……………(ii)
It can be seen that the given planes are parallel.
k is known that the distance between two parallel planes, ax + by + cz = d1 and ax + by + cz = d2 given by
D = \(\frac{d_{2}-d_{1}}{\sqrt{a^{2}+b^{2}+c^{2}}}\)

D = \(\left|\frac{6-4}{\sqrt{(2)^{2}+(3)^{2}+(4)^{2}}}\right|\)

D = \(\frac{2}{\sqrt{29}}\)
Thus, the distance between the lines is \(\frac{2}{\sqrt{29}}\) units.
Hence, the correct answer is (D).

Question 23.
The planes 2x – y + 4z = 5 and 5x – 25y + 10z = 6are
(A) perpendicular
(B) parallel
(C) intersect y-axis
(D) passes through (o, o, \(\frac{5}{4}\))
Solution.
The equations of the planes are
2x – y + 4z = 5 ………….(i)
5x – 25y + 10z = 6 …………(ii)
It can be seen that
\(\frac{a_{1}}{a_{2}}=\frac{2}{5}\);

\(\frac{b_{1}}{b_{2}}=\frac{-1}{-2.5}=\frac{2}{5}\);

\(\frac{c_{1}}{c_{2}}=\frac{4}{10}=\frac{2}{5}\)

⇒ \(\frac{a_{1}}{a_{2}}=\frac{b_{1}}{b_{2}}=\frac{c_{1}}{c_{2}}\).

Therefore, the given planes are parallel.
Hence, the correct answer is (B).

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

Punjab State Board PSEB 9th Class Agriculture Book Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Textbook Exercise Questions, and Answers.

PSEB Solutions for Class 9 Agriculture Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

Agriculture Guide for Class 9 PSEB ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ।
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਬੀਜਾਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਸੀਡ ਕੰਟਰੋਲ ਆਰਡਰ 1983.

ਪ੍ਰਸ਼ਨ 2.
ਖਾਦਾਂ ਦੇ ਕੁਆਲਟੀ ਕੰਟਰੋਲ ਲਈ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਖਾਦ ਕੰਟਰੋਲ ਆਰਡਰ 1985.

ਪ੍ਰਸ਼ਨ 3.
ਖਾਦਾਂ ਦੀ ਪਰਖ ਲਈ ਪ੍ਰਯੋਗਸ਼ਾਲਾਵਾਂ ਕਿੱਥੇ-ਕਿੱਥੇ ਹਨ ?
ਉੱਤਰ-
ਲੁਧਿਆਣਾ ਅਤੇ ਫ਼ਰੀਦਕੋਟ ।

ਪ੍ਰਸ਼ਨ 4.
ਕੀੜੇਮਾਰ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਇਨਸੈਕਟੀਸਾਈਡ ਐਕਟ-1968.

ਪ੍ਰਸ਼ਨ 5.
ਭਾਰਤ ਸਰਕਾਰ ਨੂੰ ਕੀਟਨਾਸ਼ਕ ਐਕਟ ਲਾਗੂ ਕਰਨ ਲਈ ਸਲਾਹ-ਮਸ਼ਵਰਾ ਕੌਣ ਦਿੰਦਾ ਹੈ ?
ਉੱਤਰ-
ਕੇਂਦਰੀ ਕੀਟਨਾਸ਼ਕ (ਸੈਂਟਰਲ ਇਨਸੈਕਟੀਸਾਈਡ ਬੋਰਡ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 6.
ਕੀੜੇਮਾਰ ਦਵਾਈਆਂ ਦੀ ਜਾਂਚ ਲਈ ਪ੍ਰਯੋਗਸ਼ਾਲਾਂ ਕਿੱਥੇ ਹਨ ?
ਉੱਤਰ-
ਲੁਧਿਆਣਾ, ਬਠਿੰਡਾ, ਅੰਮ੍ਰਿਤਸਰ ।

ਪ੍ਰਸ਼ਨ 7.
ਵਿਦੇਸ਼ਾਂ ਤੋਂ ਕੀੜੇਮਾਰ ਦਵਾਈਆਂ ਦੀ ਨਿਰਯਾਤ ਦੀ ਆਗਿਆ ਕੌਣ ਦਿੰਦਾ ਹੈ ?
ਉੱਤਰ-
ਸੈਂਟਰਲ ਰਜਿਸਟਰੇਸ਼ਨ ਕਮੇਟੀ ।

ਪ੍ਰਸ਼ਨ 8.
ਕੀਟਨਾਸ਼ਕ ਐਕਟ ਅਧੀਨ ਕੀਟਨਾਸ਼ਕ ਇੰਸਪੈਕਟਰ ਕਿਸ ਨੂੰ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਇਸ ਐਕਟ ਅਧੀਨ ਇਨਸੈਕਟੀਸਾਈਡ ਇੰਸਪੈਕਟਰ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 9.
ਘਟੀਆ ਖਾਦ ਵੇਚਣ ਵਾਲੇ ਵਿਰੁੱਧ ਸ਼ਿਕਾਇਤ ਕਿਸ ਨੂੰ ਕਰੋਗੇ ?
ਉੱਤਰ-
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 10.
ਟੀ. ਐੱਲ. ਕਿਸ ਵਸਤੂ ਦਾ ਲੇਬਲ ਹੈ ?
ਉੱਤਰ-
ਪ੍ਰਮਾਣਿਤ ਬੀਜ ਦਾ ਵਿਸ਼ਵਾਸਯੋਗ ਕੁਆਲਿਟੀ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖਾਦਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਖੇਤੀ ਵਿੱਚ ਖਾਦ ਦੀ ਬੜੀ ਮਹੱਤਤਾ ਹੈ ਇਹ ਪੌਦਿਆਂ ਨੂੰ ਵੱਧਣ-ਫੁਲਣ ਲਈ ਲੋੜੀਂਦੇ ਤੱਤ ਦੇਣ ਵਿੱਚ ਸਹਾਈ ਹੁੰਦੀਆਂ ਹਨ | ਜੇ ਖਾਦਾਂ ਦੀ ਕੁਆਲਟੀ ਘਟੀਆ ਹੋਵੇਗੀ ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ ਤਾਂ ਫ਼ਸਲਾਂ ਨੂੰ ਇਸ ਦਾ ਬਹੁਤ ਨੁਕਸਾਨ ਪਹੁੰਚੇਗਾ । ਸਾਰੀ ਕੀਤੀ ਮਿਹਨਤ ਤੇ ਪਾਣੀ ਫਿਰ ਜਾਵੇਗਾ । ਇਸ ਲਈ ਖਾਦਾਂ ਦਾ ਕੁਆਲਟੀ ਕੰਟਰੋਲ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 2.
ਬੀਜਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਜੇਕਰ ਬੀਜ ਉੱਚ ਕੁਆਲਟੀ ਦੇ ਨਹੀਂ ਹੋਣਗੇ ਤਾਂ ਫ਼ਸਲ ਮਾੜੀ ਕਿਸਮ ਦੀ ਪੈਦਾ ਹੋਵੇਗੀ, ਝਾੜ ਘੱਟ ਜਾਵੇਗਾ ਤੇ ਸਾਰੀ ਕੀਤੀ ਮਿਹਨਤ ਬੇਕਾਰ ਹੋ ਜਾਵੇਗੀ |ਇਸ ਲਈ ਬੀਜ ਮਿਆਰੀ ਹੋਣਾ ਚਾਹੀਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 3.
ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਕਿਹੜੀਆਂ ਖੇਤੀਬਾੜੀ ਸੰਬੰਧਿਤ ਵਸਤੂਆਂ ਸ਼ਾਮਲ ਹਨ ?
ਉੱਤਰ-
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿਚ ਕੰਮ ਆਉਣ ਵਾਲੀਆਂ ਤਿੰਨ ਵਸਤਾਂ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਨੂੰ ਸ਼ਾਮਲ ਕੀਤਾ ਹੈ ।

ਪ੍ਰਸ਼ਨ 4,
ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਕਿਹੜੇਕਿਹੜੇ ਕਾਨੂੰਨ ਲਾਗੂ ਕੀਤੇ ਗਏ ਹਨ ?
ਉੱਤਰ-
ਬੀਜਾਂ ਲਈ ਸੀਡ ਕੰਟਰੋਲ ਆਰਡਰ 1983, ਖਾਦਾਂ ਲਈ ਫਰਟੀਲਾਈਜ਼ਰ ਕੰਟਰੋਲ ਆਰਡਰ 1985, ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ 1968 ਕਾਨੂੰਨ ਲਾਗੂ ਕੀਤੇ ਗਏ ਹਨ ।

ਪ੍ਰਸ਼ਨ 5.
ਬੀਜਾਂ ਦੇ ਕੁਆਲਟੀ ਕੰਟਰੋਲ ਲਈ ਬੀਜ ਇੰਸਪੈਕਟਰ ਦੇ ਕੀ ਅਧਿਕਾਰ ਹਨ ?
ਉੱਤਰ-
ਬੀਜ ਇੰਸਪੈਕਟਰ ਕਿਸੇ ਵੀ ਡੀਲਰ ਪਾਸੋਂ ਬੀਜ ਦੇ ਸਟਾਕ ਬਾਰੇ, ਵਿਕਰੀ ਬਾਰੇ, ਖ਼ਰੀਦ ਬਾਰੇ ਅਤੇ ਸਟੋਰ ਵਿਚ ਪਏ ਬੀਜ ਬਾਰੇ ਕੋਈ ਵੀ ਸੂਚਨਾ ਮੰਗ ਸਕਦਾ ਹੈ । ਬੀਜ ਵਾਲੇ ਸਟੋਰ ਜਾਂ ਦੁਕਾਨ ਦੀ ਤਲਾਸ਼ੀ ਲੈ ਸਕਦਾ ਹੈ ਅਤੇ ਉਪਲੱਬਧ ਬੀਜਾਂ ਦੇ ਸੈਂਪਲ ਭਰ ਕੇ ਉਹਨਾਂ ਦੀ ਜਾਂਚ ਬੀਜ ਪਰਖ ਪ੍ਰਯੋਗਸ਼ਾਲਾ ਤੋਂ ਕਰਵਾ ਸਕਦਾ ਹੈ, ਕੋਈ ਨੁਕਸ ਹੋਣ ਤੇ ਵਿਕਰੀ ਤੇ ਪਾਬੰਦੀ ਲਗਾ ਸਕਦਾ ਹੈ । ਇੰਸਪੈਕਟਰ ਬੀਜਾਂ ਨਾਲ ਸੰਬੰਧਿਤ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ ।

ਪ੍ਰਸ਼ਨ 6.
ਬੀਜ ਕੰਟਰੋਲ ਆਰਡਰ ਅਧੀਨ ਕਿਸਾਨ ਨੂੰ ਕੀ ਹੱਕ ਪ੍ਰਾਪਤ ਹਨ ?
ਉੱਤਰ-
ਬੀਜ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸ ਨੂੰ ਮਿਲ ਸਕੇ । ਜੇਕਰ ਕਿਸਾਨ ਇਹ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਇਸ ਲਈ ਫੇਲ ਹੋਈ ਹੈ ਅਤੇ ਇਸਦਾ ਮੁੱਖ ਕਾਰਨ ਬੀਜ ਡੀਲਰ ਵਲੋਂ ਦਿੱਤਾ ਗਿਆ ਮਾੜਾ ਬੀਜ ਹੈ ਤਾਂ ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 7.
ਖ਼ਰਾਬ ਬੀਜ ਪ੍ਰਾਪਤ ਹੋਣ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਬੂਤ ਵਜੋਂ ਕਿਹੜੀਆਂ-ਕਿਹੜੀਆਂ ਵਸਤੂਆਂ ਦੀ ਲੋੜ ਪੈਂਦੀ ਹੈ ?
ਉੱਤਰ-
ਸ਼ਿਕਾਇਤ ਦਰਜ ਕਰਾਉਣ ਸਮੇਂ ਕਿਸਾਨ ਨੂੰ ਅੱਗੇ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ

  1. ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿੱਲ ਜਾਂ ਰਸੀਦ ।
  2. ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ ।
  3. ਬੀਜ ਵਾਲਾ ਖ਼ਾਲੀ ਪੈਕਟ ਜਾਂ ਥੈਲਾ ਜਾਂ ਡੱਬਾ ।
  4. ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ ।

ਪ੍ਰਸ਼ਨ 8.
ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਕੀ ਨਾਂ ਹੈ ? ਇਸ ਨੂੰ ਖੇਤੀਬਾੜੀ ਵਿਭਾਗ ਦੇ ਕਿਹੜੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ?
ਉੱਤਰ-
ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਨਾਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਹੈ । ਇਹ ਕਾਨੂੰਨ ਪੰਜਾਬ ਰਾਜ ਵਿਚ ਖੇਤੀਬਾੜੀ ਮਹਿਕਮੇ ਦੇ ਰਾਜ ਪੱਧਰੀ ਅਧਿਕਾਰੀ (ਡਾਇਰੈਕਟਰ ਖੇਤੀਬਾੜੀ ਪੰਜਾਬ ਚੰਡੀਗੜ੍ਹ) ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੇ ਚੀਫ਼ ਐਗਰੀਕਲਚਰ ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਕਾਰੀਆਂ, ਜਿਨ੍ਹਾਂ ਵਿਚ ਐਗਰੀਕਲਚਰ ਅਫ਼ਸਰ (A.O.) ਅਤੇ ਉਨ੍ਹਾਂ ਅਧੀਨ ਕੰਮ ਕਰ ਰਹੇ ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ (A.D.O.) ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਕੀਟਨਾਸ਼ਕ ਇੰਸਪੈਕਟਰ ਕੀੜੇਮਾਰ ਦਵਾਈਆਂ ਦੇ ਕੁਆਲਿਟੀ ਕੰਟਰੋਲ ਲਈ ਕੀ ਕਾਰਵਾਈ ਕਰਦਾ ਹੈ ?
ਉੱਤਰ-
ਕੀਟਨਾਸ਼ਕ ਇਨਸੈਕਟੀਸਾਈਡ ਇੰਸਪੈਕਟਰ ਆਪੋ-ਆਪਣੇ ਅਧਿਕਾਰ ਖੇਤਰ ਵਿਚ ਇਨਸੈਕਟੀਸਾਈਡ ਵੇਚਣ ਵਾਲੀਆਂ ਦੁਕਾਨਾਂ, ਗੁਦਾਮਾਂ, ਸੇਲ ਸੈਂਟਰਾਂ ਅਤੇ ਹੋਰ ਸੰਬੰਧਿਤ ਥਾਂਵਾਂ ਤੇ ਨਿਰੀਖਣ ਕਰਦੇ ਹਨ । ਉਹ ਇਨ੍ਹਾਂ ਦੁਕਾਨਾਂ ਤੋਂ ਸੈਂਪਲ ਲੈ ਕੇ ਉਸ ਦੀ ਪੜਤਾਲ ਕਰਨ ਲਈ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਪ੍ਰਯੋਗਸ਼ਾਲਾਵਾਂ ਵਿਚ ਭੇਜਦਾ ਹੈ । ਸਟਾਕ ਚੈੱਕ ਕਰਕੇ ਪਤਾ ਲਗਾਉਂਦਾ ਹੈ ਕਿ ਕੀੜੇਮਾਰ ਦਵਾਈਆਂ ਮਿੱਥੇ ਸਮੇਂ ਦੀ ਹੱਦ ਤਾਂ ਪਾਰ ਨਹੀਂ ਕਰ ਗਈਆਂ |

ਇਸ ਤੋਂ ਇਲਾਵਾ ਸਟਾਕ ਵਿਚ ਪਈਆਂ ਦਵਾਈਆਂ ਦਾ ਵਜ਼ਨ ਅਤੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਕੋਈ ਕਾਨੂੰਨੀ ਉਲੰਘਣਾ ਨਾ ਹੋ ਰਹੀ ਹੋਵੇ । ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਬੀਜ ਕਾਨੂੰਨ ਦੀ ਧਾਰਾ-7 ਕੀ ਹੈ ?
ਉੱਤਰ-
ਇਸ ਧਾਰਾ ਦੇ ਅੰਤਰਗਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਫ਼ਸਲਾਂ ਦੀ ਵਧੀਆ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੁਆਂ ਹਨ । ਖੇਤੀ ਵਿਚ ਇਹ ਤਿੰਨੇ ਵਸਤੁਆਂ ਬਹੁਤ ਹੀ ਮਹੱਤਵਪੂਰਨ ਹਨ । ਇਸ ਲਈ ਇਨ੍ਹਾਂ ਦੀ ਕੁਆਲਟੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਬੀਜ ਉੱਚ ਮਿਆਰੇ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ ।

ਕਿਸਾਨਾਂ ਦੇ ਹੱਕ-ਸੀਡ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸਨੂੰ ਮਿਲ ਸਕੇ । ਜੇਕਰ ਕਿਸਾਨ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਮਾੜਾ ਬੀਜ ਹੈ ਜੋ ਉਸ ਨੂੰ ਬੀਜ ਡੀਲਰ ਵਲੋਂ ਦਿੱਤਾ ਗਿਆ ਹੈ । ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਸ਼ਿਕਾਇਤ ਦਰਜ ਕਰਵਾਉਣ ਸਮੇਂ ਕਿਸਾਨਾਂ ਨੂੰ ਹੇਠ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ-

  1. ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿਲ ਜਾਂ ਰਸੀਦ ।
  2. ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ ।
  3. ਬੀਜ ਵਾਲਾ ਖਾਲੀ ਪੈਕਟ ਜਾਂ ਥੈਲਾ ਜਾਂ ਡੱਬਾ ।
  4. ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ |

ਬੀਜ ਇੰਸਪੈਕਟਰ ਇਹ ਸ਼ਿਕਾਇਤ ਪ੍ਰਾਪਤ ਹੋਣ ਤੇ ਇਸ ਦੀ ਪੂਰੀ ਜਾਂਚ-ਪੜਤਾਲ ਕਰੇਗਾ ਅਤੇ ਜੇਕਰ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਫ਼ਸਲ ਦਾ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਹੈ ਤਾਂ ਉਹ ਬੀਜ ਦੇ ਡੀਲਰ/ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ ਅਤੇ ਬੀਜ ਕਾਨੂੰਨ ਦੇ ਤਹਿਤ ਉਸ ਨੂੰ ਦੰਡ ਮਿਲ ਸਕਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 2.
ਬੀਜ ਕੰਟਰੋਲ ਆਰਡਰ ਅਧੀਨ ਕਿਸਾਨਾਂ ਨੂੰ ਕੀ-ਕੀ ਅਧਿਕਾਰ ਪ੍ਰਾਪਤ ਹਨ ?
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 3.
ਖੇਤੀਬਾੜੀ ਦੇ ਵਿਕਾਸ ਲਈ ਤਿੰਨ ਪ੍ਰਮੁੱਖ ਵਸਤੂਆਂ ਦਾ ਨਾਂ ਦੱਸੋ ਅਤੇ ਉਹਨਾਂ ਦੇ ਕੁਆਲਟੀ ਕੰਟਰੋਲ ਬਾਰੇ ਚਾਨਣਾ ਪਾਓ ?
ਉੱਤਰ-
ਆਪਣੇ ਆਪ ਉੱਤਰ ਦਿਓ ।

PSEB 9th Class Agriculture Guide ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੁਨਿਸ਼ਠ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਦਾਂ ਦੀ ਪ੍ਰਯੋਗਸ਼ਾਲਾ ਕਿੱਥੇ ਹੈ ?
(ਉ) ਲੁਧਿਆਣਾ
(ਅ) ਕਪੂਰਥਲਾ
(ਇ) ਜਲੰਧਰ
(ਸ) ਨਹੀਂ ਹੈ ।
ਉੱਤਰ-
(ਉ) ਲੁਧਿਆਣਾ,

ਪ੍ਰਸ਼ਨ 2.
ਕੀੜੇ-ਮਾਰ ਦਵਾਈਆਂ ਲਈ ਪ੍ਰਯੋਗਸ਼ਾਲਾ ਕਿੱਥੇ ਹੈ ?
(ੳ) ਲੁਧਿਆਣਾ
(ਅ) ਬਠਿੰਡਾ
(ਈ) ਅੰਮ੍ਰਿਤਸਰ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਬੀਜ ਕੰਟਰੋਲ ਹੁਕਮ ਕਦੋਂ ਬਣਿਆ ?
(ਉ) 1980
(ਅ) 1983
( 1950
(ਸ) 1995.
ਉੱਤਰ-
(ਅ) 1983,

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 4.
ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ ਕਦੋਂ ਲਾਗੂ ਕੀਤਾ ਗਿਆ ?
(ਉ) 1950
(ਅ) 1968
(ਇ) 1990 .
(ਸ) 2000.
ਉੱਤਰ-
(ਅ) 1968,

ਪ੍ਰਸ਼ਨ 5.
ਖਾਦ ਕੰਟਰੋਲ ਆਰਡਰ ਕਦੋਂ ਬਣਿਆ ?
(ਉ) 1985
(ਅ) 1968
(ਇ) 1995
(ਸ) 1989.
ਉੱਤਰ-
(ਉ) 1985 ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਫ਼ਸਲਾਂ ਦੀ ਲਾਹੇਵੰਦ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੂਆਂ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਇਨਸੈਕਟੀਸਾਈਡ ਐਕਟ, 1968 ਵਿਚ ਨਹੀਂ ਬਣਾਇਆ ਗਿਆ ।
ਉੱਤਰ-
ਗ਼ਲਤ,

ਪ੍ਰਸ਼ਨ 3.
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨਾਂ ਵਸਤੂਆਂ ਲਈ ਵੱਖ-ਵੱਖ ਕਾਨੂੰਨ ਬਣਾਏ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਇਹ ਕਾਨੂੰਨ ਹਨ ਬੀਜ ਕੰਟਰੋਲ ਆਰਡਰ, ਖਾਦ (ਫਰਟੀਲਾਈਜ਼ਰ) ਕੰਟਰੋਲ ਆਰਡਰ, ਇਨਸੈਕਟੀਸਾਈਡ ਐਕਟ ॥
ਉੱਤਰ-
ਠੀਕ,

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 5.
ਬੀਜ ਕਾਨੂੰਨ ਦੀ ਧਾਰਾ-7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਨਹੀਂ ਕੀਤੀ ਜਾ ਸਕਦੀ ਹੈ ।
ਉੱਤਰ-
ਗ਼ਲਤ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਖਾਦ ਪਰਖ ਲੈਬਾਰਟਰੀ, …………….. ਅਤੇ …………. ਵਿਖੇ ਹਨ ।
ਉੱਤਰ-
ਲੁਧਿਆਣਾ, ਫ਼ਰੀਦਕੋਟ,

ਪ੍ਰਸ਼ਨ 2.
ਖਾਦ ਕੰਟਰੋਲ ਆਰਡਰ ………….., ਬਣਾਇਆ ਗਿਆ ਹੈ ਜੋ ਕਿ ਖਾਦਾਂ ਦੀ ਕੁਆਲਿਟੀ ਅਤੇ ਵਜ਼ਨ ਨੂੰ ਠੀਕ ਰੱਖਣ ਅਤੇ ਮਿਲਾਵਟ, ਘਟੀਆ ਅਤੇ ਪ੍ਰਮਾਣਿਤ ਖਾਦਾਂ ਵੇਚਣ ਨੂੰ ਰੋਕਣ ਲਈ ਸਹਾਇਕ ਹੈ ।
ਉੱਤਰ-
1985,

ਪ੍ਰਸ਼ਨ 3.
ਦਵਾਈਆਂ ਚੈੱਕ ਕਰਨ ਲਈ ਪ੍ਰਯੋਗਸ਼ਾਲਾ ਲੁਧਿਆਣਾ, ਬਠਿੰਡਾ ਅਤੇ ……………………. ਵਿਖੇ ਹਨ ।
ਉੱਤਰ-
ਅੰਮ੍ਰਿਤਸਰ,

ਪ੍ਰਸ਼ਨ 4.
ਕੇਂਦਰੀ ਕੀਟਨਾਸ਼ਕ ਬੋਰਡ …………….. ਨੂੰ ਇਹ ਐਕਟ ਲਾਗੂ ਕਰਨ ਲਈ ਸਲਾਹ ਮਸ਼ਵਰਾ ਦਿੰਦਾ ਹੈ ।
ਉੱਤਰ-
ਸਰਕਾਰ,

ਪ੍ਰਸ਼ਨ 5.
ਸੈਂਟਰਲ ਰਜਿਸਟਰੇਸ਼ਨ ਕਮੇਟੀ ਖੇਤੀ ਰਸਾਇਣਾਂ ਦੀ ਰਜਿਸਟਰੇਸ਼ਨ ਕਰਕੇ ਇਹਨਾਂ ਨੂੰ …………….. ਅਤੇ ਆਯਾਤ-ਨਿਰਯਾਤ ਲਈ ਆਗਿਆ ਦਿੰਦਾ ਹੈ ।
ਉੱਤਰ-
ਬਣਾਉਣ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੀਜ ਕੰਟਰੋਲ ਹੁਕਮ ਕਦੋਂ ਬਣਿਆ ?
ਉੱਤਰ-
1983.

ਪ੍ਰਸ਼ਨ 2.
ਖਾਦ ਕੰਟਰੋਲ ਆਰਡਰ ਕਦੋਂ ਬਣਿਆ ?
ਉੱਤਰ-
1985.

ਪ੍ਰਸ਼ਨ 3.
ਪੰਜਾਬ ਵਿਚ ਬੀਜ, ਖਾਦ, ਕੀਟਨਾਸ਼ਕ ਨਾਲ ਸੰਬੰਧਿਤ ਕਾਨੂੰਨਾਂ ਨੂੰ ਕਿਸ ਦੁਆਰਾ ਲਾਗੂ ਕੀਤੇ ਜਾਂਦੇ ਹਨ ?
ਉੱਤਰ-
ਖੇਤੀਬਾੜੀ ਵਿਭਾਗ ਪੰਜਾਬ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 4.
ਬੀਜਾਂ ਦੇ ਬੰਦ ਪੈਕਟਾਂ, ਡੱਬਿਆਂ ਜਾਂ ਥੈਲਿਆਂ ਉੱਪਰ ਕਿਹੜਾ ਕੁਆਲਟੀ ਦਾ ਲੇਬਲ ਲੱਗਿਆ ਹੁੰਦਾ ਹੈ ?
ਉੱਤਰ-
ਟੀ. ਐੱਲ. ।

ਪ੍ਰਸ਼ਨ 5.
ਕਿਹੜੇ ਬੀਜਾਂ ਦਾ ਪ੍ਰਮਾਣੀਕਰਨ ਕੀਤਾ ਜਾ ਸਕਦਾ ਹੈ ?
ਉੱਤਰ-
ਉਨ੍ਹਾਂ ਕਿਸਮਾਂ ਦਾ ਹੀ ਪ੍ਰਮਾਣੀਕਰਨ ਕੀਤਾ ਜਾ ਸਕੇਗਾ ਜੋ ਕਿ ਘੋਸ਼ਣਾ-ਪੱਤਰ ਵਿਚ ਦਰਜ ਹਨ ।

ਪ੍ਰਸ਼ਨ 6.
ਪੰਜਾਬ ਸਰਕਾਰ ਨੇ ਇਨਸੈਕਟੀਸਾਈਡ ਦਵਾਈਆਂ ਵੇਚਣ ਸੰਬੰਧੀ ਲਾਈਸੈਂਸ ਦੇਣ ਦਾ ਅਧਿਕਾਰ ਕਿਸ ਨੂੰ ਦਿੱਤਾ ਹੈ ?
ਉੱਤਰ-
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਇਹ ਅਧਿਕਾਰ ਮਿਲਿਆ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਸੈਕਟੀਸਾਈਡ ਐਕਟ ਕਦੋਂ ਪਾਸ ਹੋਇਆ ?
ਉੱਤਰ-
ਇਹ ਐਕਟ ਭਾਰਤੀ ਪਾਰਲੀਮੈਂਟ ਦੁਆਰਾ 1968 ਵਿਚ ਪਾਸ ਕੀਤਾ ਗਿਆ ਸੀ ਤੇ ਸਾਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ।

ਪ੍ਰਸ਼ਨ 2.
ਕੀੜੇਮਾਰ ਦਵਾਈਆਂ ਖ਼ਰੀਦਣ ਸਮੇਂ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ?
ਉੱਤਰ-
ਕਿਸਾਨਾਂ ਨੂੰ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਪਾਸੋਂ ਖ਼ਰੀਦ ਦੀ ਰਸੀਦ ਜ਼ਰੂਰ ਲੈਣੀ ਚਾਹੀਦੀ ਹੈ । ਡੱਬਿਆਂ ਅਤੇ ਸ਼ੀਸ਼ੀਆਂ ਦਾ ਸੀਲਬੰਦ ਹੋਣਾ ਬੜਾ ਜ਼ਰੂਰੀ ਹੈ । ਖ਼ਰੀਦ ਕਰਦੇ ਸਮੇਂ ਇਹ ਵੀ ਦੇਖਣਾ ਬੜਾ ਜ਼ਰੂਰੀ ਹੈ ਕਿ ਦਵਾਈ ਆਊਟਡੇਟਿਡ ਨਾ ਹੋਈ ਹੋਵੇ । ਕਿਸੇ ਕਿਸਮ ਦਾ ਸ਼ੱਕ ਪੈਣ ਤੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਚੀਫ ਖੇਤੀਬਾੜੀ ਅਫ਼ਸਰ ਨੂੰ ਇਸ ਬਾਰੇ ਤੁਰੰਤ ਸੂਚਿਤ ਕਰੋ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਖਾਦ ਕੰਟਰੋਲ ਆਰਡਰ-1985 ਤੋਂ ਕੀ ਭਾਵ ਹੈ ? ਇਹ ਖਾਦਾਂ ਦੇ ਕੁਆਲਟੀ ਕੰਟਰੋਲ ਵਿਚ ਕਿਵੇਂ ਸਹਾਈ ਹੁੰਦਾ ਹੈ ?
ਉੱਤਰ-
ਖਾਦ ਕੰਟਰੋਲ ਆਰਡਰ- 1985 ਖਾਦਾਂ ਦੀ ਕੁਆਲਟੀ ਮਿਲਾਵਟ, ਪੂਰੇ ਵਜ਼ਨ, ਘਟੀਆ ਅਤੇ ਅਪ੍ਰਮਾਣਿਤ ਖਾਦਾਂ ਵੇਚਣ ਅਤੇ ਹੋਰ ਉਲੰਘਣਾ ਨੂੰ ਰੋਕਣ ਲਈ ਬਣਾਇਆ ਗਿਆ ਹੈ ! ਕਿਸੇ ਵੀ ਜਗਾ ਖਾਦਾਂ ਵੇਚਣ ਤੋਂ ਪਹਿਲਾਂ ਡੀਲਰਾਂ ਨੂੰ ਜ਼ਿਲ੍ਹੇ ਦੇ ਸੰਬੰਧਿਤ ਚੀਫ ਐਗਰੀਕਲਚਰਲ ਅਫ਼ਸਰ ਪਾਸੋਂ ਖਾਦਾਂ ਵੇਚਣ ਦਾ ਲਾਈਸੈਂਸ ਲੈਣਾ ਜ਼ਰੂਰੀ ਹੈ । ਲਾਈਸੈਂਸ ਤਾਂ ਹੀ ਮਿਲ ਸਕਦਾ ਹੈ, ਜੇ ਕਿਸੇ ਖਾਦ ਬਣਾਉਣ ਵਾਲੀ ਕੰਪਨੀ ਨੇ ਉਸ ਡੀਲਰ ਨੂੰ ਖਾਦ ਵੇਚਣ ਲਈ ਅਥਾਰਟੀ ਲੈਟਰ ਦਿੱਤਾ ਹੋਵੇ । ਖਾਦਾਂ ਦੀ ਕੁਆਲਟੀ ਚੈੱਕ ਕਰਨ ਲਈ ਖਾਦ ਕੰਟਰੋਲ ਆਰਡਰ ਦੇ ਨਿਯਮਾਂ ਅਨੁਸਾਰ ਵੱਖ-ਵੱਖ ਪੱਧਰ ਤੇ ਕਾਰਵਾਈ ਕੀਤੀ ਜਾਂਦੀ ਹੈ । ਕੋਈ ਵੀ ਵਿਅਕਤੀ ਮਿੱਥੇ ਮਿਆਰ ਤੋਂ ਘਟੀਆ ਖਾਦ ਨਹੀਂ ਵੇਚ ਸਕਦਾ । ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ/ਵੇਚਣ ਵਾਲੀਆਂ ਖਾਦਾਂ ਦੀ ਕੁਆਲਟੀ ਤੇ ਨਿਗਰਾਨੀ ਰੱਖਣ ਲਈ ਖਾਦ ਕੰਟਰੋਲ ਆਰਡਰ-1985 ਆਪਣੇ ਸੰਬੰਧਿਤ ਅਧਿਕਾਰੀਆਂ ਨੂੰ ਯੋਗ ਅਧਿਕਾਰ ਦਿੱਤੇ ਗਏ ਹਨ ।

ਉਨ੍ਹਾਂ ਵਲੋਂ ਆਪਣੇਆਪਣੇ ਅਧਿਕਾਰ ਖੇਤਰ ਵਿਚ ਖਾਦਾਂ ਦੇ ਕਾਰੋਬਾਰੀ ਅਦਾਰਿਆਂ ਦਾ ਨਿਰੀਖਣ ਕੀਤਾ ਜਾਂਦਾ ਹੈ । ਲੋੜ ਅਨੁਸਾਰ ਖਾਦਾਂ ਦੇ ਸੈਂਪਲ ਭਰੇ ਜਾਂਦੇ ਹਨ । ਇਹਨਾਂ ਸੈਂਪਲਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਖਾਦ ਪਰਖ ਲੈਬਾਰਟਰੀ, ਲੁਧਿਆਣਾ ਅਤੇ ਫਰੀਦਕੋਟ ਵਿਖੇ ਪਰਖ ਕਰਨ ਲਈ ਭੇਜਿਆ ਜਾਂਦਾ ਹੈ ।ਜਿਹੜੇ ਸੈਂਪਲ ਮਿਆਰ ਤੋਂ ਹੇਠਾਂ ਪਾਏ ਜਾਂਦੇ ਹਨ, ਉਨ੍ਹਾਂ ਦੇ ਕਾਰੋਬਾਰੀ ਅਦਾਰਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ । ਅਦਾਲਤ ਵਲੋਂ ਦੋਸ਼ੀਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ-

  1. ਫ਼ਸਲਾਂ ਦੀ ਲਾਹੇਵੰਦ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ! ਮੁੱਖ ਤਿੰਨ ਵਸਤੂਆਂ ਹਨ ।
  2. ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨਾਂ ਵਸਤੂਆਂ ਲਈ ਵੱਖ-ਵੱਖ ਕਾਨੂੰਨ ਬਣਾਏ ਹਨ ।
  3. ਇਹ ਕਾਨੂੰਨ ਹਨ ਬੀਜ ਕੰਟਰੋਲ ਆਰਡਰ, ਖਾਦ (ਫਰਟੀਲਾਈਜ਼ਰ) ਕੰਟਰੋਲ ਆਰਡਰ, ਇਨਸੈਕਟੀਸਾਈਡ ਐਕਟ ।
  4. ਸੀਡ ਕੰਟਰੋਲ ਆਰਡਰ ਅਨੁਸਾਰ ਪੰਜਾਬ ਵਿਚ ਲਾਇਸੈਂਸ ਅਧਿਕਾਰੀ ਨਿਯੁਕਤ । ਕੀਤੇ ਗਏ ਹਨ ਪੰਜਾਬ ਵਿਚ ਇਹ ਅਧਿਕਾਰ ਖੇਤੀਬਾੜੀ ਵਿਭਾਗ, ਪੰਜਾਬ ਨੂੰ ਦਿੱਤੇ ਗਏ ਹਨ ।
  5. ਜੇ ਬੀਜ ਡੀਲਰ ਵਲੋਂ ਕਿਸਾਨ ਨੂੰ ਮਾੜਾ ਬੀਜ ਦੇਣ ਨਾਲ ਫ਼ਸਲ ਖ਼ਰਾਬ ਹੋ ਗਈ। ਹੋਵੇ ਤਾਂ ਕਿਸਾਨ ਆਪਣੀ ਸ਼ਿਕਾਇਤ ਬੀਜ ਇੰਸਪੈਕਟਰ ਨੂੰ ਕਰ ਸਕਦਾ ਹੈ ।
  6. ਬੀਜ ਇੰਸਪੈਕਟਰ ਨੂੰ ਫ਼ਸਲ ਦੇ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਦਾ ਪਤਾ ਲਗਦਾ ਹੈ ਤਾਂ ਬੀਜ ਡੀਲਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਦਾ ਹੈ ।
  7. ਬੀਜ ਕਾਨੂੰਨ ਦੀ ਧਾਰਾ 7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ ।
  8. ਖਾਦ ਪਰਖ ਲੈਬਾਰਟਰੀ, ਲੁਧਿਆਣਾ ਅਤੇ ਫ਼ਰੀਦਕੋਟ ਵਿਖੇ ਹਨ ।
  9. ਖਾਦ ਕੰਟਰੋਲ ਆਰਡਰ 1985, ਬਣਾਇਆ ਗਿਆ ਹੈ ਜੋ ਕਿ ਖਾਦਾਂ ਦੀ ਕੁਆਲਿਟੀ ,ਅਤੇ ਵਜ਼ਨ ਨੂੰ ਠੀਕ ਰੱਖਣ ਅਤੇ ਮਿਲਾਵਟ, ਘਟੀਆ ਅਤੇ ਅਪ੍ਰਮਾਣਿਤ ਖਾਦਾਂ । ਵੇਚਣ ਨੂੰ ਰੋਕਣ ਲਈ ਸਹਾਇਕ ਹੈ ।
  10. ਇਨਸੈਕਟੀਸਾਈਡ ਐਕਟ 1968, ਵਿਚ ਬਣਾਇਆ ਗਿਆ ।
  11. ਕੇਂਦਰੀ ਕੀਟਨਾਸ਼ਕ ਬੋਰਡ ਸਰਕਾਰ ਨੂੰ ਇਹ ਐਕਟ ਲਾਗੂ ਕਰਨ ਲਈ ਸਲਾਹ ਮਸ਼ਵਰਾ ਦਿੰਦਾ ਹੈ ।
  12. ਸੈਂਟਰਲ ਰਜਿਸਟਰੇਸ਼ਨ ਕਮੇਟੀ ਖੇਤੀ ਰਸਾਇਣਾਂ ਦੀ ਰਜਿਸਟਰੇਸ਼ਨ ਕਰਕੇ ਇਹਨਾਂ । ਨੂੰ ਬਣਾਉਣ ਅਤੇ ਆਯਾਤ-ਨਿਰਯਾਤ ਲਈ ਆਗਿਆ ਦਿੰਦਾ ਹੈ।
  13. ਦਵਾਈਆਂ ਚੈੱਕ ਕਰਨ ਲਈ ਪ੍ਰੋਯਗਸ਼ਾਲਾ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਹਨ |

PSEB 10th Class Agriculture Notes Chapter 7 Contribution of Agriculture in Economic Development

This PSEB 10th Class Agriculture Notes Chapter 7 Contribution of Agriculture in Economic Development will help you in revision during exams.

Contribution of Agriculture in Economic Development PSEB 10th Class Agriculture Notes

→ In India two-third of its population lives in villages and depends on agriculture.

→ Agriculture is the backbone of the economy of our country.

→ Nearly 54% of labour force is engaged directly in the agricultural sector.

→ During the year 2012-13, the share for GDP from the Agriculture sector was 13.7%.

→ 70 million families are in the business of dairy farming in our country.

→ Raw-material used in many basic industries are obtained from the agriculture sector. e.g. cotton for the textile industry, sugarcane for the sugar industry, jute for the jute industry.

→ There is one more sector after agriculture and industry, which is the service or tertiary sector which adds to the economy of the country.

PSEB 10th Class Agriculture Notes Chapter 7 Contribution of Agriculture in Economic Development

→ Our country based on population is the second-largest in the world.

→ Nearly 60% of the household consumption comes from the agriculture sector.

→ Grain production in India in 1950-51 was 51 million tons which increased to 264 million tons in 2013-14.

→ In 2012, the buffer stock of food grain was 82 million tons.

→ Govt, of India, passed the food security act in the year 2013, which recommends 5 kg of grains per person per month for 75% rural population and 25% urban population.

→ In the year 2012 India was first in the export of rice by leaving behind Thailand.

→ India is in 10th place in the world in the export of grains and agricultural produce.

→ In the year 2013-14, the trade balance of India was surplus by 25 billion dollars.

आर्थिक विकास में कृषि का योगदान PSEB 10th Class Agriculture Notes

→ भारत में लगभग दो-तिहाई आबादी गांव में रहती है तथा कृषि पर निर्भर है।

→ कृषि हमारे देश की आर्थिकता की रीढ़ की हड्डी है।

→ भारत में 54% श्रमिक रोज़गार के लिए सीधे कृषि में हैं।

→ वर्ष 2012-13 के दौरान कृषि क्षेत्र ने देश की कुल घरेलू आमदन (GDP) में 13.7% योगदान डाला है।

→ देश में लगभग 70 मिलियन परिवार केवल डेयरी फार्म के व्यवसाय में लगे ।

→ कई प्रमुख उद्योगों का कच्चा माल कृषि से ही मिलता है; जैसे-कपड़ा उद्योग को कपास, चीनी उद्योग को गन्ना आदि।

→ कृषि तथा उद्योग क्षेत्र के बाद अर्थव्यवस्था का एक अन्य क्षेत्र है-सेवाएं क्षेत्र।

→ आबादी के अनुसार हमारा देश दुनिया में दूसरे नंबर पर है।

→ घरों में उपभोग का लगभग 60% भाग कृषि से संबंधित है।

→ भारत में 1950-51 में अनाज की पैदावार 51 मिलियन टन थी जो 2013-14 में 264 मिलियन टन हो गई।

→ वर्ष 2012 में अनाज का भंडार लगभग 82 मिलियन टन था।

→ भारत सरकार ने वर्ष 2013 में भोजन सुरक्षा अधिनियम पास किया है जिस के तहत देश की 75% ग्रामीण आबादी तथा 50% शहरी आबादी को 5 कि० ग्रा० प्रति व्यक्ति प्रति महीना के अनुसार अनाज देने की योजना बनाई है।

→ वर्ष 2012 में भारत ने चावल का निर्यात करके थाइलैंड को पीछे छोड़ दिया है तथा पहले स्थान पर रहा।

→ भारत का कृषि तथा अनाज के निर्यात में दुनिया में दसवां स्थान है।

→ वर्ष 2013-14 में भारत का व्यापार संतुलन 25 विलियन डालर से वृद्धि वाला था।

ਆਰਥਿਕ ਵਿਕਾਸ ਵਿਚ ਖੇਤੀ ਦਾ ਯੋਗਦਾਨ PSEB 10th Class Agriculture Notes

→ ਭਾਰਤ ਵਿਚ ਦੋ ਤਿਆਹੀ ਆਬਾਦੀ ਪਿੰਡਾਂ ਵਿੱਚ ਰਹਿੰਦੀ ਹੈ ਤੇ ਖੇਤੀ ‘ਤੇ ਨਿਰਭਰ ਹੈ ।

→ ਖੇਤੀਬਾੜੀ ਸਾਡੇ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ।

→ ਭਾਰਤ ਵਿਚ 54% ਕਿਰਤੀ ਰੋਜ਼ਗਾਰ ਲਈ ਸਿੱਧੇ ਖੇਤੀਬਾੜੀ ਵਿਚ ਹੀ ਹਨ ।

→ ਸਾਲ 2012-13 ਦੌਰਾਨ ਖੇਤੀਬਾੜੀ ਖੇਤਰ ਨੇ ਦੇਸ਼ ਦੀ ਕੁੱਲ ਘਰੇਲੂ ਆਮਦਨ (GDP) ਵਿੱਚ 13.7% ਯੋਗਦਾਨ ਪਾਇਆ ਹੈ ।

→ ਦੇਸ਼ ਵਿਚ ਲਗਪਗ 70 ਮਿਲੀਅਨ ਪਰਿਵਾਰ ਕੇਵਲ ਡੇਅਰੀ ਫਾਰਮ ਦੇ ਧੰਦੇ ਵਿਚ ਲੱਗੇ ਹੋਏ ਹਨ ।

→ ਕਈ ਪ੍ਰਮੁੱਖ ਉਦਯੋਗਾਂ ਨੂੰ ਕੱਚਾ ਮਾਲ ਖੇਤੀ ਤੋਂ ਹੀ ਮਿਲਦਾ ਹੈ , ਜਿਵੇਂ ਕੱਪੜਾ ‘ ਉਦਯੋਗ ਨੂੰ ਕਪਾਹ, ਚੀਨੀ ਉਦਯੋਗ ਨੂੰ ਗੰਨਾ ਆਦਿ ।

→ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਤੋਂ ਬਾਅਦ ਅਰਥ-ਵਿਵਸਥਾ ਦਾ ਇੱਕ ਹੋਰ ਖੇਤਰ ਹੈ-ਸੇਵਾਵਾਂ ਖੇਤਰ ।

→ ਆਬਾਦੀ ਦੇ ਹਿਸਾਬ ਨਾਲ ਸਾਡਾ ਦੇਸ਼ ਦੁਨੀਆ ਵਿੱਚੋਂ ਦੁਸਰੇ ਨੰਬਰ ਤੇ ਹੈ ।

→ ਘਰਾਂ ਵਿੱਚ ਉਪਭੋਗ ਦਾ ਲਗਪਗ 60% ਹਿੱਸਾ ਖੇਤੀਬਾੜੀ ਨਾਲ ਸੰਬੰਧਿਤ ਹੈ ।

→ ਭਾਰਤ ਵਿਚ 1950-51 ਵਿਚ ਅਨਾਜ ਦੀ ਪੈਦਾਵਾਰ 51 ਮਿਲੀਅਨ ਟਨ ਸੀ ਜੋ 2013-14 ਵਿਚ 264 ਮਿਲੀਅਨ ਟਨ ਹੋ ਗਈ ਹੈ ।

→ ਸਾਲ 2012 ਵਿਚ ਅਨਾਜ ਦਾ ਭੰਡਾਰ ਲਗਪਗ 82 ਮਿਲੀਅਨ ਟਨ ਸੀ ।

→ ਭਾਰਤ ਸਰਕਾਰ ਨੇ ਸਾਲ 2013 ਵਿਚ ਭੋਜਨ ਸੁਰੱਖਿਆ ਐਕਟ ਪਾਸ ਕੀਤਾ ਹੈ ਜਿਸ ਕਾਰਨ ਦੇਸ਼ ਦੀ 75% ਪੇਂਡੂ ਆਬਾਦੀ ਅਤੇ 50% ਸ਼ਹਿਰੀ ਆਬਾਦੀ ਨੂੰ 5 ਕਿਲੋ ਪ੍ਰਤੀ ਜੀਅ, ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਨਾਜ ਮਿਲਣ ਦੀ ਤਜਵੀਜ਼ ਹੈ ।

→ ਸਾਲ 2012 ਵਿੱਚ ਭਾਰਤ ਨੇ ਚਾਵਲ ਦਾ ਨਿਰਯਾਤ ਕਰਕੇ ਥਾਈਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਪਹਿਲੇ ਸਥਾਨ ਤੇ ਰਿਹਾ ।

→ ਭਾਰਤ ਦਾ ਖੇਤੀਬਾੜੀ ਅਤੇ ਅਨਾਜ ਦੇ ਨਿਰਯਾਤ ਵਿਚ ਦੁਨੀਆ ਵਿੱਚ ਦਸਵਾਂ ਸਥਾਨ ਹੈ ।

→ ਸਾਲ 2013-14 ਵਿੱਚ ਭਾਰਤ ਦਾ ਵਪਾਰ ਸੰਤੁਲਨ 25 ਬਿਲੀਅਨ ਡਾਲਰ ਦੇ ਨਾਲ ਵਾਧੇ ਵਾਲਾ ਸੀ ।

PSEB 10th Class Agriculture Notes Chapter 6 Agroforestry

This PSEB 10th Class Agriculture Notes Chapter 6 Agroforestry will help you in revision during exams.

Agroforestry PSEB 10th Class Agriculture Notes

→ According to National Forest Policy 1988, forests should occupy nearly 20% of the area in plain states.

→ In Punjab, more area is occupied by agricultural crops and therefore area left under forests and trees is only 6.49%.

→ In agroforestry, crops and trees are grown simultaneously in the same field.

→ The objective of Agroforestry is to cater to the needs of farmers and also to help in maintaining the natural sources.

→ Main models of Agroforestry are-Boundary plantation, intercropping in block plantation.

PSEB 10th Class Agriculture Notes Chapter 6 Agroforestry

→ On the basis of climate whole Punjab is divided into three agroclimatic zones.

→ In sub-mountainous zone agricultural practices depend on rainfall.

→ Trees that are grown in the sub-mountainous zone are Ber, Toot, Nim, Tahli, Amla, Phali, Dhak, Dek, Harar, Behra, Aijun, Mango, Kachnar, Bel, Khair, Kikar.

→ Hedges of Jatropha, Karonda, Ipomea is used around the orchards in the sub-mountainous zone.

→ In the central plain region Poplar, Eucalyptus, Dek, etc. trees are grown.

→ In the South-Western zone Kikar, Tahli, Nim, Jamun, Mango, Dhrek, Toot trees are grown.

→ Poplar is very successful in the Bet area. It is used in the manufacturing of plywood, Matchbox sticks, packing cases.

→ Poplar and Eucalyptus are cultivated in Punjab for commercial agroforestry.

PSEB 10th Class Agriculture Notes Chapter 6 Agroforestry

→ Clones of poplar are PL-1, PL-2, PL-3, PL-4, PL-5, PL-6, PL-7, L-47/88, L-48/89.

→ Poplar trees become ready in 5 to 7 years for harvesting.

→ Eucalyptus is used in the paper industry. Building material as long logs of wood.

वन्य खेती PSEB 10th Class Agriculture Notes

→ राष्ट्रीय वन्य नीति 1988 के अनुसार लगभग 20% क्षेत्रफल वनों के अतंर्गत होना चाहिए।

→ पंजाब में अधिक क्षेत्रफल कृषि के अधीन होने के कारण 6.49% क्षेत्रफल ही वनों तथा वृक्षों के अधीन रह गया है।

→ वन्य कृषि में एक ही खेत में वृक्ष तथा फसलों को इकट्ठे उगाया जाता है।

→ वन्य कृषि का उद्देश्य किसानों की आवश्यकताएं पूरी करना तथा प्राकृतिक स्रोतों की संभाल करना है।

→ वन्य कृषि के मुख्य मॉडल हैं-खेतों के किनारों पर वृक्ष लगाना, वृक्ष तथा फसल की मिली-जुली कृषि करना।

→ जलवायु के आधार पर संपूर्ण पंजाब को मुख्य रूप से तीन क्षेत्रों में बांटा गया है।

→ तटीय क्षेत्र में वर्षा आधारित कृषि की जाती है।

→ तटीय क्षेत्र में बेर, शहतूत, नीम, शीशम (टाहली), आंवला, फलाही, ढाक, डेक, हरड़, वहेड़ा, अर्जन, आम, कचनार, बिल्व, खैर कीकर आदि वृक्ष उगाए जाते हैं।

→ तटीय क्षेत्र में बागों के आस-पास जटरोफा, करौंदा आदि की वाड़ भी की जाती है।

→ केन्द्रीय मैदानी क्षेत्रों में पॉप्लर, सफेदा, डेक आदि वृक्ष लगाए जाते हैं।

→ दक्षिणी-पश्चिमी जोन में कीकर, शीशम (टाहली), नीम, जामुन, आम, डेक, शहतूत आदि लगाए जाते हैं।

→ पॉप्लर, बेट क्षेत्रों में बहुत सफल है। इससे प्लाई, दियासिलाइयां, पैकिंग के लिए डिब्बे आदि बनाए जाते हैं।

→ व्यापारिक वन्य कृषि के अन्तर्गत पंजाब में पॉप्लर तथा सफेदा की कृषि की जाती है।

→ पॉप्लर की किस्में हैं-PL-1, PL-2, PL-3,4,5,6,7, L-47/88, L-48/89.

→ पॉप्लर के वृक्ष 5 से 7 वर्षों में तैयार हो जाते हैं।

→ सफेदे से कागज़, ईमारती लकड़ी तथा बल्लियां बनाई जा सकती हैं।

ਖੇਤੀ ਜੰਗਲਾਤ PSEB 10th Class Agriculture Notes

→ ਰਾਸ਼ਟਰੀ ਵਣਨੀਤੀ 1988 ਅਨੁਸਾਰ ਲਗਪਗ 20% ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ।

→ ਪੰਜਾਬ ਵਿਚ ਵਧੇਰੇ ਰਕਬਾ ਖੇਤੀ ਹੇਠ ਆਉਣ ਕਾਰਨ 6.49% ਰਕਬਾ ਹੀ ਵਣਾਂ ਅਤੇ ਰੁੱਖਾਂ ਹੇਠ ਰਹਿ ਗਿਆ ਹੈ ।

→ ਵਣ ਖੇਤੀ ਵਿਚ ਇੱਕੋ ਖੇਤ ਵਿੱਚ ਰੁੱਖ ਅਤੇ ਫ਼ਸਲਾਂ ਇਕੱਠੇ ਉਗਾਏ ਜਾਂਦੇ ਹਨ ।

→ ਵਣ ਖੇਤੀ ਦਾ ਮਕਸਦ ਕਿਸਾਨਾਂ ਦੀਆਂ ਲੋੜਾਂ ਪੂਰੀਆਂ ਕਰਨਾ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਕਰਨਾ ਹੈ ।

→ ਵਣ ਖੇਤੀ ਦੇ ਮੁੱਖ ਮਾਡਲ ਹਨ-ਖੇਤਾਂ ਦੇ ਬੰਨਿਆਂ ‘ਤੇ ਦਰੱਖ਼ਤ ਲਾਉਣਾ, ਦਰੱਖ਼ਤ ਅਤੇ ਫ਼ਸਲਾਂ ਦੀ ਰਲਵੀਂ ਕਾਸ਼ਤ ।

→ ਜਲਵਾਯੂ ਦੇ ਆਧਾਰ ਤੇ ਸਮੁੱਚੇ ਪੰਜਾਬ ਨੂੰ ਮੁੱਖ ਤੌਰ ‘ਤੇ ਤਿੰਨ ਖੇਤਰਾਂ ਵਿੱਚ ਵੰਡਿਆ ਗਿਆ ਹੈ ।

→ ਕੰਢੀ ਇਲਾਕੇ ਵਿੱਚ ਵਰਖਾ ਆਧਾਰਿਤ ਖੇਤੀ ਕੀਤੀ ਜਾਂਦੀ ਹੈ ।

→ ਕੰਢੀ ਇਲਾਕੇ ਵਿੱਚ ਬੇਰ, ਤੂਤ, ਨਿੰਮ, ਟਾਹਲੀ, ਆਮਲਾ, ਫਲਾਹੀ ਅਤੇ ਢੱਕ, ਡੇਕ, ਹਰੜ, ਬਹੇੜਾ, ਅਰਜਨ, ਅੰਬ, ਕਚਨਾਰ, ਬਿਲ, ਖੈ ਕਿੱਕਰ ਆਦਿ ਰੁੱਖ ਉਗਾਏ ਜਾਂਦੇ ਹਨ ।

→ ਕੰਢੀ ਇਲਾਕੇ ਵਿੱਚ ਬਾਗਾਂ ਦੇ ਦੁਆਲੇ ਜੈਟਰੋਫਾ, ਕਰੌਦਾ, ਇਪੋਮੀਆ ਆਦਿ ਦੀ ਵਾੜ ਵੀ ਕੀਤੀ ਜਾਂਦੀ ਹੈ ।

→ ਕੇਂਦਰੀ ਮੈਦਾਨੀ ਇਲਾਕੇ ਵਿੱਚ ਪਾਪਲਰ, ਸਫ਼ੈਦਾ, ਡੇਕ ਆਦਿ ਦਰੱਖ਼ਤ ਲਗਾਏ ਜਾਂਦੇ ਹਨ ।

→ ਦੱਖਣੀ-ਪੱਛਮੀ ਜ਼ੋਨ ਵਿੱਚ ਕਿੱਕਰ, ਟਾਹਲੀ, ਨਿੰਮ, ਜਾਮਣ, ਅੰਬ, ਧਰੇਕ, ਤੂਤ ਆਦਿ ਲਗਾਏ ਜਾਂਦੇ ਹਨ ।

→ ਪਾਪਲਰ ਬੇਟ ਦੇ ਇਲਾਕਿਆਂ ਵਿਚ ਬਹੁਤ ਕਾਮਯਾਬ ਹੈ । ਇਸ ਤੋਂ ਪਲਾਈ, ਮਾਚਿਸ ਤੀਲਾਂ, ਪੈਕਿੰਗ ਲਈ ਡੱਬੇ ਆਦਿ ਬਣਾਏ ਜਾਂਦੇ ਹਨ ।

→ ਵਪਾਰਕ ਵਣ ਖੇਤੀ ਵਿੱਚ ਪਾਪਲਰ ਅਤੇ ਸਫ਼ੈਦੇ ਦੀ ਕਾਸ਼ਤ ਪੰਜਾਬ ਵਿਚ ਕੀਤੀ ਜਾਂਦੀ ਹੈ ।

→ ਪਾਪਲਰ ਦੀਆਂ ਕਿਸਮਾਂ ਹਨ PL-1, PL-2, PL-3, PL-4, PL-5, PL-6, PL-7, L-47/88, L-48/89.

→ ਪਾਪਲਰ ਦੇ ਦਰੱਖ਼ਤ 5 ਤੋਂ 7 ਸਾਲਾਂ ਵਿੱਚ ਤਿਆਰ ਹੋ ਜਾਂਦੇ ਹਨ ।

→ ਸਫ਼ੈਦੇ ਤੋਂ ਕਾਗ਼ਜ਼, ਇਮਾਰਤੀ ਲੱਕੜੀ ਅਤੇ ਬੱਲੀਆਂ ਬਣਾਈਆਂ ਜਾ ਸਕਦੀਆਂ ਹਨ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

Punjab State Board PSEB 9th Class Agriculture Book Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Textbook Exercise Questions, and Answers.

PSEB Solutions for Class 9 Agriculture Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

Agriculture Guide for Class 9 PSEB ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਅਭਿਆਸ (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਆਮ ਤੌਰ ‘ਤੇ ਗਾਂ ਦੇ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-
ਇਕ ਕਿਲੋ ਦੁੱਧ ਤੋਂ ਲਗਪਗ 200 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 2.
ਮੱਝ ਦੇ ਦੁੱਧ ਤੋਂ ਆਮ ਤੌਰ ‘ਤੇ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-
ਇਕ ਕਿਲੋ ਦੁੱਧ ਤੋਂ ਲਗਪਗ 250 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 3.
ਗਾਂ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-
180 ਗਰਾਮ ॥

ਪ੍ਰਸ਼ਨ 4.
ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-
250 ਗ੍ਰਾਮ ॥

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 5.
ਜਾਗ ਲਗਾ ਕੇ ਦੁੱਧ ਤੋਂ ਬਣਾਏ ਜਾਣ ਵਾਲੇ ਪਦਾਰਥ ਲਿਖੋ ।
ਉੱਤਰ-
ਦਹੀਂ, ਲੱਸੀ ।

ਪ੍ਰਸ਼ਨ 6.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-
ਘੱਟੋ-ਘੱਟ 4% ਫੈਟ ।

ਪ੍ਰਸ਼ਨ 7.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SNF) ਹੁੰਦੀ ਹੈ ?
ਉੱਤਰ-
8.5% ਐੱਸ. ਐੱਨ. ਐੱਫ. ਹੁੰਦੀ ਹੈ ।

ਪ੍ਰਸ਼ਨ 8.
ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-
6% ਫੈਟ ਹੁੰਦੀ ਹੈ ।

ਪ੍ਰਸ਼ਨ 9.
ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SN) ਹੁੰਦੀ ਹੈ ?
ਉੱਤਰ-
9% ਐੱਸ. ਐੱਨ. ਐੱਫ. ।

ਪ੍ਰਸ਼ਨ 10.
ਟੋਨਡ ਦੁੱਧ ਵਿੱਚ ਕਿੰਨੀ ਫੈਟ ਹੁੰਦੀ ਹੈ ?
ਉੱਤਰ-
ਟੋਨਡ ਦੁੱਧ ਵਿੱਚ 3% ਫੈਟ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮਨੁੱਖੀ ਖ਼ੁਰਾਕ ਵਿਚ ਦੁੱਧ ਦੀ ਕੀ ਮਹੱਤਤਾ ਹੈ ?
ਉੱਤਰ-
ਦੁੱਧ ਵਿਚ ਸੌਖ ਨਾਲ ਹਜ਼ਮ ਹੋਣ ਵਾਲੇ ਖ਼ੁਰਾਕੀ ਤੱਤ ਹੁੰਦੇ ਹਨ । ਦੁੱਧ ਇੱਕ ਸੰਤੁਲਿਤ ਖ਼ੁਰਾਕ ਹੈ ਅਤੇ ਸ਼ਾਕਾਹਾਰੀ ਪ੍ਰਾਣੀਆਂ ਦੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ|ਮਨੁੱਖ ਦੁੱਧ ਦੀ ਵਰਤੋਂ ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਦੁੱਧ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਰਹਿੰਦਾ ਹੈ । ਦੁੱਧ ਵਿਚ ਫੈਟ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 2.
ਦੁੱਧ ਵਿੱਚ ਕਿਹੜੇ-ਕਿਹੜੇ ਖ਼ੁਰਾਕੀ ਤੱਤ ਪਾਏ ਜਾਂਦੇ ਹਨ ?
ਉੱਤਰ-
ਦੁੱਧ ਵਿੱਚ ਹੱਡੀਆਂ ਦੀ ਬਣਤਰ ਅਤੇ ਮਜ਼ਬੂਤੀ ਲਈ ਧਾਤਾਂ; ਜਿਵੇਂ-ਕੈਲਸ਼ੀਅਮ ਆਦਿ ਹੁੰਦਾ ਹੈ, ਪ੍ਰੋਟੀਨ, ਫੈਟ, ਵਿਟਾਮਿਨ ਆਦਿ ਲਗਪਗ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 3.
ਵਪਾਰਕ ਪੱਧਰ ਤੇ ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਖੋਆ, ਪਨੀਰ, ਦਹੀਂ ਆਦਿ ਅਤੇ ਖੋਏ ਦੀ ਅਤੇ ਪਨੀਰ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ ।

ਪ੍ਰਸ਼ਨ 4.
ਖੋਏ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ-
ਖੋਏ ਨੂੰ ਆਮ ਤਾਪਮਾਨ ਤੇ 13 ਦਿਨਾਂ ਲਈ ਅਤੇ ਕੋਲਡ ਸਟੋਰ ਵਿੱਚ ਢਾਈ ਮਹੀਨੇ ਤੱਕ ਆਸਾਨੀ ਨਾਲ ਸੰਭਾਲ ਕੇ ਰੱਖ ਸਕਦੇ ਹਾਂ ।

ਪ੍ਰਸ਼ਨ 5.
ਘਿਓ ਨੂੰ ਜ਼ਿਆਦਾ ਸਮੇਂ ਲਈ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ-
ਓ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ ਅਤੇ ਟੀਨ ਦੇ ਸੀਲ ਬੰਦ ਡੱਬੇ ਅੰਦਰ ਘਿਓ ਨੂੰ 21°C ਤੇ ਛੇ ਮਹੀਨੇ ਲਈ ਸੰਭਾਲਿਆ ਜਾ ਸਕਦਾ ਹੈ ।

ਪ੍ਰਸ਼ਨ 6.
ਪਨੀਰ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ-
ਪਨੀਰ ਨੂੰ ਸਹੀ ਢੰਗ ਨਾਲ ਬਣਾਇਆ ਗਿਆ ਹੋਵੇ ਤਾਂ ਦੋ ਹਫ਼ਤੇ ਲਈ ਫਰਿਜ਼ ਵਿਚ ਸਟੋਰ ਕੀਤਾ ਜਾ ਸਕਦਾ ਹੈ । ਵੱਖ-ਵੱਖ ਪਨੀਰ ਦੇ ਬਣਾਉਣ ਦੇ ਤਰੀਕੇ ਅਨੁਸਾਰ ਪਨੀਰ ਨੂੰ 2-4 ਦਿਨਾਂ ਤੋਂ 5-6 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਦੁੱਧ ਦੇ ਪਦਾਰਥ ਬਣਾਉਣ ਲਈ ਟਰੇਨਿੰਗ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗਡਵਾਸੂ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਉਟ ਕਰਨਾਲ ਤੋਂ ਲਈ ਜਾ ਸਕਦੀ ਹੈ ।

ਪ੍ਰਸ਼ਨ 8.
ਡਬਲ ਟੋਨਡ ਅਤੇ ਸਟੈਂਡਰਡ ਦੁੱਧ ਦੇ ਮਿਆਰ ਲਿਖੋ ।
ਉੱਤਰ

ਦੁੱਧ ਦੀ ਕਿਸਮ ਐੱਸ. ਐੱਨ. ਐੱਫ. ਦੀ % ਮਾਤਰਾ ਫੈਟ ਦੀ % ਮਾਤਰਾ
1. ਡਬਲ ਟੋਨਡ ਦੁੱਧ 9% 1.5%
2. ਸਟੈਂਡਰਡ ਦੁੱਧ 8.5% 4.5%

ਪ੍ਰਸ਼ਨ 9.
ਖੋਏ ਨੂੰ ਸੰਭਾਲਣ ਦਾ ਤਰੀਕਾ ਲਿਖੋ ।
ਉੱਤਰ-
ਖੋਏ ਨੂੰ ਸੰਭਾਲਣ ਲਈ ਮੋਮੀ ਕਾਗਜ਼ ਵਿੱਚ ਲਪੇਟ ਕੇ ਠੰਡੀ ਥਾਂ ਤੇ ਰੱਖਿਆ ਜਾਂਦਾ ਹੈ । ਖੋਏ ਨੂੰ ਆਮ ਤਾਪਮਾਨ ਤੇ 13 ਦਿਨ ਅਤੇ ਕੋਲਡ ਸਟੋਰ ਵਿਚ ਢਾਈ ਮਹੀਨੇ ਲਈ ਰੱਖਿਆ ਜਾ ਸਕਦਾ ਹੈ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 10.
ਖੋਏ ਤੋਂ ਬਣਨ ਵਾਲੀਆਂ ਮਠਿਆਈਆਂ ਦੇ ਨਾਂ ਲਿਖੋ ।
ਉੱਤਰ-
ਖੋਏ ਤੋਂ ਬਣਨ ਵਾਲੀਆਂ ਮਠਾਈਆਂ ਹਨ-ਬਰ ਪੇੜੇ, ਗੁਲਾਬ ਜਾਮਣ, ਕਲਾਕੰਦ, ਬਰਫ਼ੀ ਆਦਿ ।

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦੇ ਕੀ ਫਾਇਦੇ ਹਨ ?
ਉੱਤਰ-
ਕੱਚਾ ਦੁੱਧ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਦੁੱਧ ਤੋਂ ਦੁੱਧ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ ਤਾਂ ਕਿ ਦੁੱਧ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾ ਸਕੇ । ਦੁੱਧ ਨਾਲੋਂ ਦੁੱਧ ਵਾਲੇ ਪਦਾਰਥ ਮਹਿੰਗੇ ਭਾਅ ਵਿਕਦੇ ਹਨ ਤੇ ਦੁੱਧ ਉਤਪਾਦਕ ਨੂੰ ਚੰਗਾ ਲਾਭ ਹੋ ਜਾਂਦਾ ਹੈ । ਦੁੱਧ ਦੇ ਪਦਾਰਥ ਦੁੱਧ ਨਾਲੋਂ ਵਜ਼ਨ ਤੇ ਆਕਾਰ ਵਿਚ ਘੱਟ ਹੋ ਜਾਂਦੇ ਹਨ ਤੇ ਇਹਨਾਂ ਦੀ ਢੋਆ-ਢੁਆਈ ਦਾ ਖ਼ਰਚਾ ਵੀ ਘੱਟਦਾ ਹੈ ਤੇ ਸੌਖਾ ਵੀ ਰਹਿੰਦਾ ਹੈ । ਇਹਨਾਂ ਦੇ ਮੰਡੀਕਰਨ ਵਿਚ ਵਿਚੋਲੀਏ ਨਹੀਂ ਹੁੰਦੇ ਇਸ ਲਈ ਆਮਦਨ ਵੀ ਵੱਧ ਹੁੰਦੀ ਹੈ । ਘਰ ਦੇ ਮੈਂਬਰਾਂ ਨੂੰ ਘਰ ਵਿਚ ਹੀ ਰੁਜ਼ਗਾਰ ਮਿਲ ਜਾਂਦਾ ਹੈ ।

ਪ੍ਰਸ਼ਨ 2.
ਪਨੀਰ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਉਬਲਦੇ ਦੁੱਧ ਵਿੱਚ ਤੇਜ਼ਾਬੀ ਘੋਲ, ਸਿਟਰਿਕ ਤੇਜ਼ਾਬ (ਨਿੰਬੂ ਦਾ ਸੱਤ) ਜਾਂ ਲੈਕਟਿਕ ਤੇਜ਼ਾਬ ਪਾ ਕੇ ਇਸ ਨੂੰ ਫਟਾਇਆ ਜਾਂਦਾ ਹੈ । ਫਟੇ ਦੁੱਧ ਪਦਾਰਥ ਨੂੰ ਮਲਮਲ ਦੇ ਕੱਪੜੇ ਵਿਚ ਪਾ ਕੇ ਇਸ ਵਿਚੋਂ ਪਿੱਛ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ । ਫਿਰ ਠੰਡਾ ਕਰ ਕੇ ਇਸ ਨੂੰ ਪੈਕ ਕਰ ਕੇ ਸੰਭਾਲ ਲਿਆ ਜਾਂਦਾ ਹੈ ਜਾਂ ਵਰਤ ਲਿਆ ਜਾਂਦਾ ਹੈ । ਇਸ ਨੂੰ ਦੋ ਹਫ਼ਤੇ ਤੱਕ ਫਰਿੱਜ਼ ਵਿਚ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 3.
ਖੋਆ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਦੁੱਧ ਨੂੰ ਕੜਾਹੀ ਵਿੱਚ ਪਾ ਕੇ ਗਰਮ ਕੀਤਾ ਜਾਂਦਾ ਹੈ ਅਤੇ ਕਾਫ਼ੀ ਸੰਘਣਾ ਹੋਣ ਤੱਕ ਇਸ ਨੂੰ ਖੁਰਚਣੇ ਦੀ ਸਹਾਇਤਾ ਨਾਲ ਹਿਲਾਉਂਦੇ ਰਹਿੰਦੇ ਹਨ ਤੇ ਕੜਾਹੀ ਨੂੰ ਖੁਰਚਦੇ ਰਹਿੰਦੇ ਹਨ । ਇਸ ਤੋਂ ਬਾਅਦ ਕੜਾਹੀ ਨੂੰ ਅੱਗ ਤੋਂ ਉਤਾਰ ਕੇ ਸੰਘਣੇ ਪਦਾਰਥ ਨੂੰ ਠੰਡਾ ਕਰਕੇ ਖੋਏ ਦਾ ਪੇੜਾ ਬਣਾ ਲਿਆ ਜਾਂਦਾ ਹੈ । ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿਚੋਂ 200 ਗ੍ਰਾਮ ਅਤੇ ਮੱਝ ਦੇ ਇੰਨੇ ਹੀ ਦੁੱਧ ਵਿਚੋਂ 250 ਗ੍ਰਾਮ ਖੋਇਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 4.
ਵੱਖ-ਵੱਖ ਸ਼੍ਰੇਣੀਆਂ ਦੇ ਦੁੱਧ ਦੇ ਕੀ ਕਾਨੂੰਨੀ ਮਿਆਰ ਹਨ ?
ਉੱਤਰ-
ਦੁੱਧ ਦੇ ਪਦਾਰਥਾਂ ਦਾ ਮੰਡੀਕਰਨ ਕਰਨ ਲਈ ਕੁਝ ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਹ ਮਿਆਰ ਇਸ ਤਰ੍ਹਾਂ ਹਨ –

  1. ਪਦਾਰਥ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ।
  2. ਪਦਾਰਥਾਂ ਨੂੰ ਵੇਚਣ ਲਈ ਪੈਕ ਕਰਕੇ ਇਸ ਉੱਪਰ ਲੇਬਲ ਲਗਾ ਕੇ ਪੂਰੀ ਜਾਣਕਾਰੀ ਲਿਖਣੀ ਚਾਹੀਦੀ ਹੈ ।
  3. ਪਦਾਰਥਾਂ ਸੰਬੰਧੀ ਮਸ਼ਹੂਰੀ ਜਾਂ ਇਸ਼ਤਿਹਾਰ ਵਿਚ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ।
  4. ਪਦਾਰਥਾਂ ਵਿੱਚ ਮਿਆਰੀ ਗੁਣਵੱਤਾ ਬਣਾਈ ਰੱਖਣੀ ਚਾਹੀਦੀ ਹੈ ।

ਪ੍ਰਸ਼ਨ 5.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਕਿਹੜੇ-ਕਿਹੜੇ ਨੁਕਤਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ?
ਉੱਤਰ-

  • ਸ਼ਹਿਰੀ ਮੰਡੀ ਅਤੇ ਪੇਂਡੂ ਉਤਪਾਦਕਾਂ ਵਿਚਲੀ ਦੂਰੀ ਨੂੰ ਖ਼ਤਮ ਕਰਨਾ ਚਾਹੀਦਾ ਹੈ ।
  • ਦੁੱਧ ਦੀ ਪ੍ਰੋਸੈਸਿੰਗ ਅਤੇ ਜੀਵਾਣੂ ਰਹਿਤ ਡੱਬਾਬੰਦੀ ਦੀਆਂ ਆਧੁਨਿਕ ਤਕਨੀਕਾਂ ਅਪਨਾਉਣ ਦੀ ਲੋੜ ਹੈ ।
  • ਉਤਪਾਦਕਾਂ ਨੂੰ ਆਪਣੇ ਇਲਾਕੇ ਵਿਚ ਆਮ ਵੇਚੇ ਜਾਣ ਵਾਲੇ ਪਦਾਰਥ ਬਣਾਉਣੇ ਹੈ|
  • ਦੁੱਧ ਉਤਪਾਦਕਾਂ ਨੂੰ ਇਕੱਠੇ ਹੋ ਕੇ ਸਹਿਕਾਰੀ ਸਭਾਵਾਂ ਬਣਾ ਕੇ ਉਤਪਾਦ ਵੇਚਣੇ ਚਾਹੀਦੇ ਹਨ ।
  • ਦੁੱਧ ਉਤਪਾਦਕਾਂ ਨੂੰ ਵਪਾਰਕ ਪੱਧਰ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਪਦਾਰਥ ਬਣਾਉਣੇ ਚਾਹੀਦੇ ਹਨ ।
  • ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

PSEB 9th Class Agriculture Guide ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ

ਪ੍ਰਸ਼ਨ 1.
ਗਾਂ ਦੇ ਇਕ ਕਿਲੋ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
(ਉ) 200 ਗ੍ਰਾਮ
(ਅ) 500 ਗ੍ਰਾਮ
(ਈ) 700 ਗ੍ਰਾਮ
(ਸ) 300 ਗ੍ਰਾਮ ॥
ਉੱਤਰ-
(ਉ) 200 ਗ੍ਰਾਮ,

ਪ੍ਰਸ਼ਨ 2.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਟ ਫੈਟ ਹੁੰਦੀ ਹੈ ?
(ਉ) 4%
(ਅ) 50%
(ਈ) 2%
(ਸ) 70%.
ਉੱਤਰ-
(ਉ) 4%,

ਪ੍ਰਸ਼ਨ 3.
ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
(ਉ) %
(ਅ) 3%
(ਇ) 10%
(ਸਿ) 25%
ਉੱਤਰ-
(ਅ) 3%

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 4.
ਮੱਝ ਦੇ ਇੱਕ ਕਿਲੋਗ੍ਰਾਮ ਦੁੱਧ ਵਿਚ ਕਿੰਨਾ ਪਨੀਰ ਤਿਆਰ ਹੋ ਜਾਂਦਾ ਹੈ :
(ਉ) 100 ਗ੍ਰਾਮ
(ਅ) 50 ਗ੍ਰਾਮ
(ਇ) 520 ਗ੍ਰਾਮ
(ਸ) 250 ਗ੍ਰਾਮ ।
ਉੱਤਰ-
(ਸ) 250 ਗ੍ਰਾਮ ।

ਪ੍ਰਸ਼ਨ 5.
ਡਬਲ ਟੋਨਡ ਦੁੱਧ ਵਿਚ SNF ਦੀ ਪ੍ਰਤੀਸ਼ਤ ਮਾਤਰਾ ਹੈ :
(ਉ) 3%
(ਅ) 1%
(ਇ) 9
(ਸ) 2%
ਉੱਤਰ-
(ਇ) 9

ਠੀਕ/ਗਲਤ ਦੱਸੋ :

ਪ੍ਰਸ਼ਨ 1.
ਦੁੱਧ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪਦਾਰਥ ਹਨ-ਖੋਆ, ਪਨੀਰ, ਘਿਓ, ਦਹੀਂ ਆਦਿ ।
ਉੱਤਰ-
ਠੀਕ,

ਪ੍ਰਸ਼ਨ 2.
ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਖੋਆ ਅਤੇ 80 ਗ੍ਰਾਮ ਪਨੀਰ ਮਿਲ ਜਾਂਦਾ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਦੁੱਧ ਵਿੱਚ ਕਈ ਖੁਰਾਕੀ ਤੱਤ; ਜਿਵੇਂ-ਪ੍ਰੋਟੀਨ, ਹੱਡੀਆਂ ਲਈ ਕੈਲਸ਼ੀਅਮ, ਹੋਰ ਧਾਤਾਂ ਆਦਿ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਦੁੱਧ ਇੱਕ ਵੱਡਮੁਲੀ ਅਤੇ ਬਹੁਤ ਵਧੀਆ ਖ਼ੁਰਾਕੀ ਵਸਤੁ ਨਹੀਂ ਹੈ ।
ਉੱਤਰ-
ਗ਼ਲਤ,

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 5.
ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 6% ਅਤੇ ਐੱਸ. ਐੱਨ. ਐੱਫ. ਦੀ ਮਾਤਰਾ 9% ਹੋਣੀ ਚਾਹੀਦੀ ਹੈ ।
ਉੱਤਰ-
ਠੀਕ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਦੁੱਧ ਦੇ …………….. ਵਿੱਚ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ।
ਉੱਤਰ-
ਮੰਡੀਕਰਨ,

ਪ੍ਰਸ਼ਨ 2.
ਦੁੱਧ ਦੀਆਂ ਸ਼੍ਰੇਣੀਆਂ ਹਨ-ਟੋਨਡ ਦੁੱਧ, ਡਬਲ ਟੋਨਡ ਦੁੱਧ, ……….. ਦੁੱਧ ।
ਉੱਤਰ-
ਸਟੈਂਡਰਡ,

ਪ੍ਰਸ਼ਨ 3.
ਦੁੱਧ ਦੇ …………….. ਤੋਂ ਦੁੱਧ ਦੀ ਤੁਲਨਾ ਵਿੱਚ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।
ਉੱਤਰ-
ਪਦਾਰਥਾਂ,

ਪ੍ਰਸ਼ਨ 4.
ਕੱਚਾ ਦੁੱਧ ਜਲਦੀ …………….. ਹੁੰਦਾ ਹੈ ।
ਉੱਤਰ-
ਖ਼ਰਾਬ,

ਪ੍ਰਸ਼ਨ 5.
ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ 250 ਗ੍ਰਾਮ ਖੋਆ ਅਤੇ ……………………………. ਗ੍ਰਾਮ ਪਨੀਰ ਮਿਲ ਜਾਂਦਾ ਹੈ ।
ਉੱਤਰ-
250.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਪਦਾਰਥਾਂ ਦੀ ਢੋਆ-ਢੁਆਈ ਸੌਖੀ ਕਿਉਂ ਹੋ ਜਾਂਦੀ ਹੈ ?
ਉੱਤਰ-
ਕਿਉਂਕਿ ਦੁੱਧ ਪਦਾਰਥਾਂ ਦਾ ਵਜ਼ਨ ਘੱਟ ਜਾਂਦਾ ਹੈ ।

ਪ੍ਰਸ਼ਨ 2.
ਖੋਏ ਨੂੰ ਆਮ ਤਾਪਮਾਨ ਤੇ ਕਿੰਨੇ ਦਿਨਾਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ-
13 ਦਿਨਾਂ ਤਕ ।

ਪ੍ਰਸ਼ਨ 3.
ਦੁੱਧ ਤੋਂ ਪਨੀਰ ਬਣਾਉਣ ਲਈ ਗਰਮ ਦੁੱਧ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
ਨਿੰਬੂ ਦਾ ਸਤ (ਸਿਟਰਿਕ ਐਸਿਡ) ।

ਪ੍ਰਸ਼ਨ 4.
ਘਿਓ ਜਲਦੀ ਖ਼ਰਾਬ ਹੋਣ ਦੇ ਕੀ ਕਾਰਨ ਹਨ ?
ਉੱਤਰ-
ਲੋੜੀਂਦੀ ਪੱਧਰ ਤੋਂ ਵੱਧ ਪਾਣੀ ਦੀ ਮਾਤਰਾ, ਹਵਾ ਅਤੇ ਰੋਸ਼ਨੀ ।

ਪ੍ਰਸ਼ਨ 5.
ਪਨੀਰ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਕਿਹੜੀਆਂ ਹਨ ?
ਉੱਤਰ-
ਰਸਗੁੱਲਾ, ਛੈਣਾ ਮੁਰਗੀ ।

ਪ੍ਰਸ਼ਨ 6.
ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ ਕਿੱਥੇ ਹੈ ?
ਉੱਤਰ-
ਕਰਨਾਲ ਵਿਖੇ ॥

ਪ੍ਰਸ਼ਨ 7.
ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
ਉੱਤਰ-
3.0%

ਪ੍ਰਸ਼ਨ 8.
ਟੋਨਡ ਦੁੱਧ ਵਿਚ ਐੱਸ. ਐੱਨ. ਐੱਫ. ਦੀ ਮਾਤਰਾ ਦੱਸੋ ।
ਉੱਤਰ-
8.5%.

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਕਿਨ੍ਹਾਂ ਦੀ ਖ਼ੁਰਾਕ ਦਾ ਮਹੱਤਵਪੂਰਨ ਅੰਗ ਹੈ ?
ਉੱਤਰ-
ਗਰਭਵਤੀ ਔਰਤਾਂ, ਬੱਚਿਆਂ, ਨੌਜਵਾਨਾਂ, ਵੱਡੀ ਉਮਰ ਦੇ ਇਨਸਾਨਾਂ ਅਤੇ ਰੋਗੀਆਂ ਦੀ ਖੁਰਾਕ ਦਾ ਮਹੱਤਵਪੂਰਨ ਅੰਗ ਹੈ ?

ਪ੍ਰਸ਼ਨ 2.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦਾ ਇੱਕ ਲਾਭ ਦੱਸੋ ।
ਉੱਤਰ-
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਨਾਲ ਦੁੱਧ ਨਾਲੋਂ ਵੱਧ ਮੁਨਾਫ਼ਾ ਹੋ ਜਾਂਦਾ ਹੈ ।

ਪ੍ਰਸ਼ਨ 3.
ਦੁੱਧ ਦਾ ਅੱਧਾ ਹਿੱਸਾ ਕਿਸ ਤਰ੍ਹਾਂ ਖਪਤ ਹੋ ਜਾਂਦਾ ਹੈ ?
ਉੱਤਰ-
ਦੁੱਧ ਦੀ ਕੁੱਲ ਪੈਦਾਵਾਰ ਦਾ ਲਗਪਗ ਅੱਧਾ ਹਿੱਸਾ ਆਮ ਪ੍ਰਚਲਤ ਦੁੱਧ ਪਦਾਰਥਾਂ ਨੂੰ ਬਣਾਉਣ ਵਿੱਚ ਖਪਤ ਹੋ ਜਾਂਦਾ ਹੈ ।

ਪ੍ਰਸ਼ਨ 4.
ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਖੋਏ ਦੀ ਮਠਿਆਈ, ਪਨੀਰ ਦੀ ਮਠਿਆਈ, ਖੀਰ, ਰਬੜੀ, ਆਈਸਕ੍ਰੀਮ, ਟੋਨਡ ਦੁੱਧ, ਸਪਰੇਟਾ ਦੁੱਧ, ਦਹੀਂ, ਸੰਘਣਾ ਦੁੱਧ, ਦੁੱਧ ਦਾ ਪਾਊਡਰ, ਮੱਖਣ, ਬੱਚਿਆਂ ਲਈ ਦੁੱਧ ਦਾ ਪਾਊਡਰ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਘਿਓ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਦੁੱਧ ਵਿਚੋਂ ਮੱਖਣ ਜਾਂ ਕਰੀਮ ਕੱਢ ਕੇ ਗਰਮ ਕਰਕੇ ਘਿਓ ਬਣਾਇਆ ਜਾਂਦਾ ਹੈ । ਘਿਓ ਨੂੰ ਸੰਭਾਲਣ ਲਈ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਿਆ ਜਾਂਦਾ ਹੈ ।
ਰੋਸ਼ਨੀ ਅਤੇ ਹਵਾ ਨਾਲ ਓ ਜਲਦੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਇਸ ਨੂੰ ਸੀਲ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਹੈ । ਘਿਓ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਤੇ ਵੀ ਇਹ ਜਲਦੀ ਖ਼ਰਾਬ ਹੋ ਜਾਂਦਾ ਹੈ ।

ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ-

  1. ਮਨੁੱਖਤਾ ਲਈ ਦੁੱਧ ਦਾ ਵਰਦਾਨ ਮਿਲਿਆ ਹੋਇਆ ਹੈ । ਦੁੱਧ ਇੱਕ ਵੱਡਮੁਲੀ ਅਤੇ ਬਹੁਤ ਵਧੀਆ ਖ਼ੁਰਾਕੀ ਵਸਤੂ ਹੈ ।
  2. ਦੁੱਧ ਵਿੱਚ ਕਈ ਖ਼ੁਰਾਕੀ ਤੱਤ; ਜਿਵੇਂ-ਪ੍ਰੋਟੀਨ, ਹੱਡੀਆਂ ਲਈ ਕੈਲਸ਼ੀਅਮ, ਹੋਰ ਧਾਤਾਂ ਆਦਿ ਹੁੰਦੇ ਹਨ ।
  3. ਦੁੱਧ ਦੇ ਮੰਡੀਕਰਨ ਵਿੱਚ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ।
  4. ਗਾਂ ਦੇ ਦੁੱਧ ਵਿਚ ਘੱਟ ਤੋਂ ਘੱਟ ਫੈਟ ਦੀ ਮਾਤਰਾ 4% ਹੋਣੀ ਚਾਹੀਦੀ ਹੈ ਅਤੇ ਐੱਸ. ਐੱਨ. ਐੱਫ. Solid not fat (SNF) ਦੀ ਮਾਤਰਾ 8.5% ਹੋਣੀ । ਚਾਹੀਦੀ ਹੈ ।
  5. ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 6% ਅਤੇ ਐੱਸ. ਐੱਨ. ਐੱਫ. ਦੀ ਮਾਤਰਾ 9% ਹੋਣੀ ਚਾਹੀਦੀ ਹੈ ।
  6. ਦੁੱਧ ਦੀਆਂ ਸ਼੍ਰੇਣੀਆਂ ਹਨ-ਟੋਨਡ ਦੁੱਧ, ਡਬਲ ਟੋਨਡ ਦੁੱਧ, ਸਟੈਂਡਰਡ ਦੁੱਧ ।
  7. ਕੱਚਾ ਦੁੱਧ ਜਲਦੀ ਖ਼ਰਾਬ ਹੁੰਦਾ ਹੈ । ਇਸ ਲਈ ਦੁੱਧ ਦੇ ਪਦਾਰਥ ਬਣਾ ਕੇ ਇਸ ਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾ ਸਕਦਾ ਹੈ ।
  8. ਦੁੱਧ ਦੇ ਪਦਾਰਥਾਂ ਤੋਂ ਦੁੱਧ ਦੀ ਤੁਲਨਾ ਵਿੱਚ ਵਧੇਰੇ ਕਮਾਈ ਕੀਤੀ ਜਾ । ਸਕਦੀ ਹੈ ।
  9. ਦੁੱਧ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪਦਾਰਥ ਹਨ-ਖੋਆ, ਪਨੀਰ, ਘਿਓ, ਦਹੀਂ ਆਦਿ ।
  10. ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਖੋਆ ਅਤੇ 180 ਗ੍ਰਾਮ ਪਨੀਰ ਮਿਲ ਜਾਂਦਾ ਹੈ ।
  11. ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ 250 ਗ੍ਰਾਮ ਖੋਆ ਅਤੇ 250 ਗ੍ਰਾਮ ਪਨੀਰ ਮਿਲ ਜਾਂਦਾ ਹੈ ।
  12. ਆਧੁਨਿਕ ਤਕਨੀਕਾਂ ਨਾਲ ਦੁੱਧ ਦੇ ਪਦਾਰਥ ਬਣਾਉਣ ਦੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ, ਕਰਨਾਲ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ।