PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

Punjab State Board PSEB 6th Class Social Science Book Solutions Geography Chapter 2 ਗਲੋਬ-ਧਰਤੀ ਦਾ ਮਾਡਲ Textbook Exercise Questions and Answers.

PSEB Solutions for Class 6 Social Science Geography Chapter 2 ਗਲੋਬ-ਧਰਤੀ ਦਾ ਮਾਡਲ

SST Guide for Class 6 PSEB ਗਲੋਬ-ਧਰਤੀ ਦਾ ਮਾਡਲ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਗਲੋਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗਲੋਬ ਧਰਤੀ ਦਾ ਬਿਲਕੁਲ ਸਹੀ ਪ੍ਰਤੀਰੂਪ ਹੈ । ਇਹ ਧਰਤੀ ਦੀ ਤਰ੍ਹਾਂ ਗੋਲ ਹੁੰਦਾ ਹੈ । ਇਸ ‘ਤੇ ਧਰਤੀ ਦੇ ਮਹਾਂਦੀਪਾਂ ਅਤੇ ਮਹਾਂਸਾਗਰਾਂ ਨੂੰ ਉਨ੍ਹਾਂ ਦਾ ਆਕਾਰ ਦਿਖਾਇਆ ਜਾਂਦਾ ਹੈ । ਇਸ ’ਤੇ ਦਰਿਆ ਅਤੇ ਦਿਸ਼ਾਵਾਂ ਵੀ ਸਹੀ-ਸਹੀ ਦਰਸਾਈਆਂ ਜਾਂਦੀਆਂ ਹਨ । ਇਸ ਲਈ ਗਲੋਬ ਨੂੰ ਧਰਤੀ ਦਾ ਮਾਡਲ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਗਲੋਬ ਦੇ ਉੱਪਰਲੇ ਤੇ ਹੇਠਲੇ ਚਪਟੇ ਜਿਹੇ ਸਿਰਿਆਂ ਨੂੰ ਕੀ ਨਾਂ ਦਿੱਤੇ ਜਾਂਦੇ ਹਨ ?
ਉੱਤਰ-
ਕ੍ਰਮਵਾਰ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਕਿਹਾ ਜਾਂਦਾ ਹੈ ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

ਪ੍ਰਸ਼ਨ 3.
ਦੋਨਾਂ ਧਰੁਵਾਂ ਨੂੰ ਮਿਲਾਉਣ ਵਾਲੀ ਅਰਧ ਗੋਲਾਕਾਰ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਦਿਸ਼ਾਂਤਰ ਰੇਖਾਵਾਂ ।

ਪ੍ਰਸ਼ਨ 4.
ਗੋਲਾ-ਅਰਧ ਦਾ ਕੀ ਅਰਥ ਹੈ ? ਉਸ ਰੇਖਾ ਦਾ ਨਾਂ ਦੱਸੋ, ਜਿਹੜੀ ਧਰਤੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ !
ਉੱਤਰ-
ਧਰਤੀ (ਗੋਲੇ) ਦੇ ਅੱਧੇ ਹਿੱਸੇ ਨੂੰ ਗੋਲਾ-ਅਰਧ ਆਖਦੇ ਹਨ । ਭੂ-ਮੱਧ ਰੇਖਾ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ।

ਪ੍ਰਸ਼ਨ 5. ਮੁੱਖ ਮਧਿਆਨ ਰੇਖਾ ਕਿਸਨੂੰ ਆਖਦੇ ਹਨ ਅਤੇ ਇਹ ਕਿੱਥੋਂ ਗੁਜ਼ਰਦੀ ਹੈ ?
ਉੱਤਰ-
0° ਦੇਸ਼ਾਂਤਰ ਨੂੰ ਮੁੱਖ ਮਧਿਆਨ ਰੇਖਾ ਆਖਦੇ ਹਨ । ਇਹ ਇੰਗਲੈਂਡ ਦੇ ਸ਼੍ਰੀਨਵਿੱਚ ਨਾਂ ਦੇ ਸਥਾਨ ਤੋਂ ਗੁਜ਼ਰਦੀ ਹੈ ।

ਪ੍ਰਸ਼ਨ 6.
ਅਕਸ਼ਾਂਸ਼ ਅਤੇ ਦਿਸ਼ਾਂਤਰ ਵਿੱਚ ਅੰਤਰ ਦੱਸੋ ।
ਉੱਤਰ-

  1. ਕਿਸੇ ਸਥਾਨ ਦੀ ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੀ ਕੋਣੀ ਦੂਰੀ ਨੂੰ ਅਕਸ਼ਾਂਸ਼ ਕਹਿੰਦੇ ਹਨ । ਇਸ ਤੋਂ ਉਲਟ ਦਿਸ਼ਾਂਤਰ ਕਿਸੇ ਸਥਾਨ ਦੀ ਮੁੱਖ ਮਧਿਆਨ ਰੇਖਾ ਤੋਂ ਦੂਰੀ ਨੂੰ ਦਰਸਾਉਂਦਾ ਹੈ ।
  2. ਅਕਸ਼ਾਂਸ਼ਾਂ ਦੀ ਗਿਣਤੀ 180 ਹੈ, ਜਦ ਕਿ ਦਿਸ਼ਾਂਤਰਾਂ ਦੀ ਗਿਣਤੀ 360 ਹੈ ।
  3. ਅਕਸ਼ਾਂਸ਼ਾਂ ਦੇ ਨਾਲ ਉ. ਜਾਂ ਦੱ. ਲਿਖਿਆ ਜਾਂਦਾ ਹੈ ਪਰ ਦਿਸ਼ਾਂਤਰਾਂ ਦੇ ਨਾਲ ਪੁ, ਜਾਂ ਪੱ. ਲਿਖਿਆ ਜਾਂਦਾ ਹੈ ।

ਪ੍ਰਸ਼ਨ 7.
ਧਰਤੀ ਜਾਂ ਗਲੋਬ ਨੂੰ ਕਿੰਨੇ ਦਿਸ਼ਾਂਤਰਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
360 ਦਿਸ਼ਾਂਤਰਾਂ ਵਿੱਚ ।

ਪ੍ਰਸ਼ਨ 8.
ਗਲੋਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ ? ਨਾਂ ਦੱਸੋ ।
ਉੱਤਰ-
0° ਅਕਸ਼ਾਂਸ਼ ਦਾ ਚੱਕਰ ਗਲੋਬ ਦਾ ਸਭ ਤੋਂ ਵੱਡਾ ਚੱਕਰ ਹੈ । ਇਸ ਨੂੰ ਭੂ-ਮੱਧ ਰੇਖਾ ਕਿਹਾ ਜਾਂਦਾ ਹੈ ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

ਪ੍ਰਸ਼ਨ 9.
ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ ।
ਉੱਤਰ-
ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਗਲੋਬ (ਧਰਤੀ) ‘ਤੇ ਖਿੱਚੀਆਂ ਗਈਆਂ ਕਾਲਪਨਿਕ ਰੇਖਾਵਾਂ ਹਨ । ਇਨ੍ਹਾਂ ਵਿਚ ਹੇਠਾਂ ਲਿਖਿਆ ਅੰਤਰ ਹੈ :

ਅਕਸ਼ਾਂਸ਼ ਰੇਖਾਵਾਂ ਦਿਸ਼ਾਂਤਰ ਰੇਖਾਵਾਂ
1. ਇਹ ਭੂ-ਮੱਧ ਰੇਖਾ ਦੇ ਸਮਾਨੰਤਰ ਹਨ । 1. ਇਹ ਸਮਾਨੰਤਰ ਨਹੀਂ ਹਨ । ਇਹ ਧਰੁਵਾਂ ‘ਤੇ ਆਪਸ ਵਿਚ ਮਿਲ ਜਾਂਦੀਆਂ ਹਨ ।
2. ਇਹ ਪੂਰਵ ਤੋਂ ਪੱਛਮ ਦੇ ਵੱਲ ਜਾਂਦੀ ਹੈ । 2. ਇਹ ਧਰੁਵਾਂ ਨੂੰ ਆਪਸ ਵਿਚ ਮਿਲਾਉਂਦੀਆਂ ਹਨ ।
3. ਪੂਰੇ ਗਲੋਬ ‘ਤੇ 180° ਅਕਸ਼ਾਂਸ਼ ਹਨ । 90° ਉੱਤਰੀ ਗੋਲਾਅਰਧ ਵਿਚ ਅਤੇ 90° ਦੱਖਣੀ ਗੋਲਾ-ਅਰਧ ਵਿਚ । 3. ਇਨ੍ਹਾਂ ਦੀ ਸੰਖਿਆ 360 ਹੈ ।
4. ਭ-ਮੱਧ ਰੇਖਾ ਨੂੰ 0° ਅਕਸ਼ਾਂਸ਼ ਮੰਨਿਆ ਗਿਆ ਹੈ । ਇਹ ਧਰਤੀ ਦੇ ਮੱਧ ਤੋਂ ਗੁਜ਼ਰਦੀ ਹੈ । 4. ਲੰਡਨ ਦੇ ਨੇੜੇ ਸ੍ਰੀਨਵਿਚ ਤੋਂ ਲੰਘਣ ਵਾਲੀ ਦਿਸ਼ਾਂਤਰ ਰੇਖਾ ਨੂੰ 0° ਦਿਸ਼ਾਂਤਰ ਮੰਨਿਆ ਗਿਆ ਹੈ ।
5. ਇਹ ਗੋਲਾਕਾਰ ਹਨ । 5. ਇਹ ਅਰਧ-ਗੋਲਾਕਾਰ ਹਨ ।

ਪ੍ਰਸ਼ਨ 10.
ਦਿਸ਼ਾਂਤਰ ਦਾ ਕੀ ਮਹੱਤਵ ਹੈ ?
ਉੱਤਰ-
ਦਿਸ਼ਾਂਤਰ ਦਾ ਹੇਠ ਲਿਖਿਆ ਮਹੱਤਵ ਹੈ-

  • ਸਥਿਤੀ ਦਾ ਗਿਆਨ – ਦਿਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ । ਉਦਾਹਰਨ ਲਈ ਲੁਧਿਆਣਾ 76° ਪੂ. ਦੇਸ਼ਾਂਤਰ ‘ਤੇ ਸਥਿਤ ਹੈ । ਇਸਦਾ ਅਰਥ ਇਹ ਹੈ ਕਿ ਲੁਧਿਆਣਾ ਮੁੱਖ ਮਧਿਆਨ ਰੇਖਾ ਤੋਂ 76° ਪੂ. ਵਿੱਚ ਹੈ ।
  • ਸਮੇਂ ਦਾ ਗਿਆਨ – ਦੇਸ਼ਾਂਤਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਹਰੇਕ ਦੋ ਦੇਸ਼ਾਂਤਰਾਂ ਵਿਚਾਲੇ 4 ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ । ਜੋ ਸਥਾਨ ਸ੍ਰੀਨਵਿੱਚ ਦੇ ਪੂਰਬ ਵਿੱਚ ਸਥਿਤ ਹਨ, ਉਨ੍ਹਾਂ ਦਾ ਸਮਾਂ 4 ਮਿੰਟ ਪ੍ਰਤੀ ਦੇਸ਼ਾਂਤਰ ਅੱਗੇ ਹੁੰਦਾ ਹੈ । ਪਰ ਜੋ ਸਥਾਨ ਵਿੱਚ ਦੇ ਪੱਛਮ ਦਿਸ਼ਾ ਵਿੱਚ ਸਥਿਤ ਹਨ, ਉਨ੍ਹਾਂ ਦਾ ਸਮਾਂ 4 ਮਿੰਟ ਪਤੀ ਦੇਸ਼ਾਂਤਰ ਪਿੱਛੇ ਹੁੰਦਾ ਹੈ ।

ਪ੍ਰਸ਼ਨ 11.
ਕਿਹੜੀਆਂ ਰੇਖਾਵਾਂ ਤਾਪ – ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ? ਕਾਰਨ ਦੱਸੋ ਕਿ ਤਾਪ-ਖੰਡ ਕਿਉਂ ਬਣਾਏ ਜਾਂਦੇ ਹਨ ? ਕਾਰਨ ਦੱਸੋ ।
ਉੱਤਰ-
ਤਾਪ-ਖੰਡ ਬਣਾਉਣ ਵਿੱਚ ਅਕਸ਼ਾਂਸ਼ ਰੇਖਾਵਾਂ ਸਹਾਇਤਾ ਕਰਦੀਆਂ ਹਨ । ਤਾਪਖੰਡ ਹੇਠ ਲਿਖੇ ਕਾਰਨਾਂ ਕਰਕੇ ਬਣਾਏ ਜਾਂਦੇ ਹਨ-

  • ਸੂਰਜ ਦੀਆਂ ਸਿੱਧੀਆਂ ਅਤੇ ਤਿਰਛੀਆਂ ਕਿਰਨਾਂ – ਸੂਰਜ ਦੀਆਂ ਸਿੱਧੀਆਂ ਕਿਰਨਾਂ ਧਰਤੀ ‘ਤੇ ਘੱਟ ਸਥਾਨ ਘੇਰਦੀਆਂ ਹਨ । ਇਸ ਲਈ ਉਨ੍ਹਾਂ ਦੀ ਗਰਮ ਕਰਨ ਦੀ ਸ਼ਕਤੀ ਜ਼ਿਆਦਾ ਹੁੰਦੀ ਹੈ । ਇਸ ਤੋਂ ਉਲਟ ਸੂਰਜ ਦੀਆਂ ਤਿਰਛੀਆਂ ਕਿਰਨਾਂ ਜ਼ਿਆਦਾ ਸਥਾਨ ਘੇਰਦੀਆਂ ਹਨ । ਇਸ ਲਈ ਉਨ੍ਹਾਂ ਵਿਚ ਗਰਮ ਕਰਨ ਦੀ ਸ਼ਕਤੀ ਘੱਟ ਹੁੰਦੀ ਹੈ ।
  • ਧਰਤੀ ਦਾ ਗੋਲ ਆਕਾਰ – ਤਾਪ-ਖੰਡ ਬਣਾਉਣ ਦਾ ਦੂਜਾ ਕਾਰਨ ਧਰਤੀ ਦਾ ਗੋਲ ਆਕਾਰ ਹੈ । ਧਰਤੀ ਦਾ ਮੱਧ ਭਾਗ ਉਭਰਿਆ ਹੋਇਆ ਹੈ । ਇਹ ਵੱਧ ਤੋਂ ਵੱਧ ਸੁਰਜੀ ਤਾਪ ਪ੍ਰਾਪਤ ਕਰਦਾ ਹੈ । ਧਰੁਵਾਂ ਵੱਲ ਜਾਣ ‘ਤੇ ਸੂਰਜੀ ਤਾਪ ਦੀ ਤੀਖਣਤਾ ਘੱਟ ਹੁੰਦੀ ਜਾਂਦੀ ਹੈ । ਇਸ ਲਈ ਘੱਟ ਤਾਪ-ਖੰਡ ਬਣ ਜਾਂਦਾ ਹੈ ।

ਪ੍ਰਸ਼ਨ 12.
ਸਥਾਨਿਕ ਅਤੇ ਭਾਰਤੀ ਪ੍ਰਮਾਣਿਕ (ਮਾਨਕ) ਸਮੇਂ ਵਿੱਚ ਅੰਤਰ ਦੱਸੋ ।
ਉੱਤਰ-
ਸਥਾਨਿਕ ਸਮਾਂ ਕਿਸੇ ਵਿਸ਼ੇਸ਼ ਸਥਾਨ ਮਧਿਆਨ (ਦੁਪਹਿਰ 12 ਵਜੇ) ਦੇ ਸੂਰਜ ਦੇ ਅਨੁਸਾਰ ਹੁੰਦਾ ਹੈ । ਪਰ ਪ੍ਰਮਾਣਿਕ ਸਮਾਂ ਵਿੱਚ ਤੋਂ ਲੰਘਣ ਵਾਲੀ ਮੁੱਖ ਮਧਿਆਨ (ਦੇਸ਼ਾਂਤਰ) ਰੇਖਾ ਦੇ ਅਨੁਸਾਰ ਨਿਸ਼ਚਿਤ ਕਿਸੇ ਦੇਸ਼ਾਂਤਰ ਰੇਖਾ ਦੇ ਸਮੇਂ ਦੇ ਅਨੁਸਾਰ ਹੁੰਦਾ ਹੈ ।

ਇੱਕ ਦੇਸ਼ਾਂਤਰ ਰੇਖਾ ‘ਤੇ ਸਥਿਤ ਸਾਰੇ ਸਥਾਨਾਂ ਦਾ ਸਥਾਨਿਕ ਸਮਾਂ ਇੱਕ ਸਮਾਨ ਹੁੰਦਾ ਹੈ । ਇਸ ਤੋਂ ਉਲਟ ਉਸ ਰੇਖਾ ਤੇ ਸਥਿਤ ਵੱਖ-ਵੱਖ ਸਥਾਨਾਂ ਦਾ ਪ੍ਰਮਾਣਿਕ ਸਮਾਂ ਵੱਖ-ਵੱਖ ਹੋ ਸਕਦਾ ਹੈ ।

II. ਖ਼ਾਲੀ ਥਾਂਵਾਂ ਭਰੋ :

(1) ਊਸ਼ਣ ਖੰਡ ਅਤੇ ਕਰਕ ਰੇਖਾ ……………………… ਰੇਖਾ ਨਾਲ ਦਰਸਾਇਆ ਜਾਂਦਾ ਹੈ ।
ਉੱਤਰ-
ਮਕਰ

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

(2) ਮਕਰ ਰੇਖਾ ……………………… ਅਕਸ਼ਾਂਸ਼ ਰੇਖਾ ਦੁਆਰਾ ਦਰਸਾਈ ਜਾਂਦੀ ਹੈ ।
ਉੱਤਰ-
231/2°

(3) ਅਕਸ਼ਾਂਸ਼ ਅਤੇ ਦਿਸ਼ਾਂਤਰ ਗਲੋਬ ਤੇ ………………………… ਬਣਾਉਂਦੀਆਂ ਹਨ ।
ਉੱਤਰ-
ਗਰਿਡ ਜਾਂ ਜਾਲ

(4) ਦੋ ਸਮਾਨੰਤਰ ਰੇਖਾਵਾਂ ਵਿੱਚ ਦੁਰੀ ਹਮੇਸ਼ਾਂ …………………….. ਹੁੰਦੀ ਹੈ ।
ਉੱਤਰ-
ਇੱਕ ਸਮਾਨ

(5) ………………………. ਨੂੰ ਸਿਫ਼ਰ ਦਿਸ਼ਾਂਤਰ ਆਖਦੇ ਹਨ ।
ਉੱਤਰ-
180° ਦਿਸ਼ਾਂਤਰ

(6) ਭਾਰਤ ਵਿੱਚ ……………………… ਦਿਸ਼ਾਂਤਰ ਨੂੰ ਪ੍ਰਮਾਣਿਕ ਦਿਸ਼ਾਂਤਰ ਮੰਨਿਆ ਗਿਆ ਹੈ ।
ਉੱਤਰ-
821/2° ਪੂ.

(7) ਸ੍ਰੀਨਵਿੱਚ ਦੇ ਔਸਤ ਸਮੇਂ ਅਤੇ ਭਾਰਤੀ ਪ੍ਰਮਾਣਿਕ ਸਮੇਂ ਵਿੱਚ ……………………….. ਅੰਤਰ ਹੈ ।
ਉੱਤਰ-
5 ਘੰਟੇ 30 ਮਿੰਟ ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

III. ਹੇਠ ਲਿਖੇ ਤੱਥ ਸਹੀ ਹਨ ਜਾਂ ਗਲਤ :

(1) ਹਰੇਕ ਦੇਸ਼ਾਂਤਰ ਅਰਧ ਗੋਲਾ ਹੁੰਦਾ ਹੈ ।
(2) ਜਿਉਂ-ਜਿਉਂ ਭੂ-ਮੱਧ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਜਾਂਦਾ ਹੈ ।
(3) ਉਸ਼ਣ-ਤਾਪ ਖੰਡ, ਕਰਕ ਰੇਖਾ ਅਤੇ ਮਕਰ ਰੇਖਾ ਦੇ ਵਿਚਕਾਰ ਹੁੰਦਾ ਹੈ ।
(4) ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ।
ਉੱਤਰ-
(1) ਸਹੀ
(2) ਗ਼ਲਤ
(3) ਸਹੀ
(4) ਸਹੀ ।

PSEB 6th Class Social Science Guide ਗਲੋਬ-ਧਰਤੀ ਦਾ ਮਾਡਲ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਲੋਬ ‘ਤੇ ਉੱਤਰ ਤੋਂ ਦੱਖਣ ਤਕ ਅਨੇਕ ਅਰਧ-ਗੋਲਾਕਾਰ ਰੇਖਾਵਾਂ ਖਿੱਚੀਆਂ ਦਿਖਾਈ ਦਿੰਦੀਆਂ ਹਨ ? ਕੀ ਤੁਸੀਂ ਦੱਸ ਸਕਦੇ ਹੋ ਕਿ ਇਨ੍ਹਾਂ ਨੂੰ ਕੀ ਨਾਂ ਦਿੱਤਾ ਜਾਂਦਾ ਹੈ ? ਉੱਤਰ-
ਦਿਸ਼ਾਂਤਰ ਰੇਖਾਵਾਂ ।

ਪ੍ਰਸ਼ਨ 2.
ਤੁਸੀਂ ਦੋ ਦਿਸ਼ਾਂਤਰਾਂ ਦੀ ਮੱਧ ਦੂਰੀ ਮਾਪਣ ਦੇ ਲਈ ਕਿਸ ਇਕਾਈ (Unit) ਦਾ ਪ੍ਰਯੋਗ ਕਰੋਗੇ ?
ਉੱਤਰ-
ਡਿਗਰੀ ।

ਪ੍ਰਸ਼ਨ 3.
ਭਾਰਤ ਅਤੇ ਇੰਗਲੈਂਡ ਦੇ ਵਿਚ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ ਦੇ 3.30 ਵਜੇ ਮੈਚ ਸ਼ੁਰੂ ਹੋਇਆ । ਉਸ ਸਮੇਂ ਇੰਗਲੈਂਡ ਵਿਚ ਕਿੰਨਾ ਸਮੇਂ ਹੋਵੇਗਾ ?
ਉੱਤਰ-
ਸਵੇਰੇ 10.00.
ਨੋਟ-ਭਾਰਤ ਦਾ ਮਾਨਕ ਸਮੇਂ ਇੰਗਲੈਂਡ ਦੇ ਸਮੇਂ ਤੋਂ ਸਾਢੇ ਪੰਜ ਘੰਟੇ ਅੱਗੇ ਹੈ ।

ਬਹੁ-ਵਿਕਲਪੀ ਪ੍ਰਸ਼ਨ :

ਪ੍ਰਸ਼ਨ 1.
ਭੂ-ਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਦੀ ਹੈ। ਇਨ੍ਹਾਂ ਵਿਚੋਂ ਉੱਪਰ ਵਾਲਾ ਭੂ-ਭਾਗ ਕੀ ਕਹਾਉਂਦਾ ਹੈ ?
(ਉ) ਦੱਖਣੀ ਗੋਲਾ-ਅਰਧ
(ਅ) ਉੱਤਰੀ ਗੋਲਾ-ਅਰਧ
(ੲ) ਊਸ਼ਣ ਤਾਪ-ਖੰਡ ।
ਉੱਤਰ-
(ਅ) ਉੱਤਰੀ ਗੋਲਾ-ਅਰਧ

ਪ੍ਰਸ਼ਨ 2.
ਧਰਤੀ ਨੂੰ ਕਿੰਨੇ ਤਾਪ-ਖੰਡਾਂ ਵਿਚ ਵੰਡਿਆ ਜਾਂਦਾ ਹੈ ?
(ਉ) ਪੰਜ
(ਅ) ਚਾਰ
(ੲ) ਤਿੰਨ ।
ਉੱਤਰ-
(ੲ) ਤਿੰਨ ।

ਪ੍ਰਸ਼ਨ 3.
ਕਿਹੜੇ ਦਿਸ਼ਾਂਤਰ ਨੂੰ ਅੰਤਰ-ਰਾਸ਼ਟਰੀ ਮਿਤੀ ਰੇਖਾ ਕਹਿੰਦੇ ਹਨ ?
(ੳ) 0°
(ਅ) 90°
(ੲ) 180° ਪੂ. ਜਾਂ ਪੱ. ।
ਉੱਤਰ-
(ੲ) 180° ਪੂ. ਜਾਂ ਪੱ. ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

ਠੀਕ (√) ਅਤੇ ਗਲਤ (×) ਕਥਨ :

1. ਭੂ-ਮੱਧ ਰੇਖਾ ਧਰਤੀ ਤੇ ਪੱਛਮ ਤੋਂ ਪੂਰਵ ਦੇ ਵੱਲ ਖਿੱਚੀ ਗਈ ਇਕ ਕਲਪਿਤ ਰੇਖਾ ਹੈ ।
2. ਊਸ਼ਣ ਤਾਪ-ਖੰਡ ਧਰੁੱਵਾਂ ਦੇ ਨੇੜੇ ਪਾਏ ਜਾਂਦੇ ਹਨ ।
3. ਧਰਤੀ ਨੂੰ ਦਿਸ਼ਾਂਤਰਾਂ ਦੀ ਸਹਾਇਤਾ ਨਾਲ ਤਾਪ-ਖੰਡਾਂ ਵਿਚ ਵੰਡਿਆ ਜਾਂਦਾ ਹੈ ।
ਉੱਤਰ-
1. (√)
2. (×)
3. (×)

ਸਹੀ ਜੋੜੇ :

1. ਗਲੋਬ (ਉ) ਲੁਧਿਆਣਾ
2. 0° ਦਿਸ਼ਾਂਤਰ (ਅ) ਧਰਤੀ ਦਾ ਮਾਡਲ
3. 821/2° ਪੂ. ਦਿਸ਼ਾਂਤਰ (ੲ) ਭਾਰਤੀ ਮਾਨਕ ਸਮਾਂ
4. 76° ਪੂ. ਦਿਸ਼ਾਂਤਰ (ਸ) ਪ੍ਰਮੁੱਖ ਕਲਪਿਤ ਰੇਖਾ

ਉੱਤਰ-

1. ਗਲੋਬ (ਅ) ਧਰਤੀ ਦਾ ਮਾਡਲ
2. 0° ਦਿਸ਼ਾਂਤਰ (ਸ) ਪ੍ਰਮੁੱਖ ਕਲਪਿਤ ਰੇਖਾ
3. 82° ਪੂ. ਦਿਸ਼ਾਂਤਰ (ੲ) ਭਾਰਤੀ ਮਾਨਕ ਸਮਾਂ
4. 76° ਪੂ. ਦਿਸ਼ਾਂਤਰ (ਉ)  ਲੁਧਿਆਣਾ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉੱਤਰੀ ਧਰੁਵ ਅਤੇ ਦੱਖਣੀ ਧਰੁਵ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਧਰਤੀ ਦੇ ਧੁਰੇ ਦੇ ਉੱਤਰੀ ਬਿੰਦੂ ਨੂੰ ਉੱਤਰੀ ਧਰੁਵ ਅਤੇ ਦੱਖਣੀ ਬਿੰਦੂ ਨੂੰ ਦੱਖਣੀ ਧਰੁਵ ਆਖਦੇ ਹਨ ।

ਪ੍ਰਸ਼ਨ 2.
ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਅਕਸ਼ਾਂਸ਼ ਦੱਸੋ ।
ਉੱਤਰ-
ਕ੍ਰਮਵਾਰ 90° ਉੱ. ਅਤੇ 90° ਦੱ. ।

ਪ੍ਰਸ਼ਨ 3.
ਕਰਕ ਰੇਖਾ ਕਿਸ ਗੋਲਾਰਧ ਵਿੱਚ ਸਥਿਤ ਹੈ ?
ਉੱਤਰ-
ਉੱਤਰੀ ਗੋਲਾਰਧ ਵਿੱਚ ।

ਪ੍ਰਸ਼ਨ 4.
ਹੇਠ ਲਿਖੇ ਹਰੇਕ ਵਾਕ ਲਈ ਕੋਈ ਇੱਕ ਪਰਿਭਾਸ਼ਕ ਸ਼ਬਦ ਲਿਖੋ
(ਉ) ਧਰਤੀ ਦੇ ਉਹ ਤਾਪ ਖੰਡ, ਜਿਨ੍ਹਾਂ ਦੇ ਇੱਕ ਪਾਸੇ ਕਰਕ ਜਾਂ ਮਕਰ ਰੇਖਾ ਹੋਵੇ ਅਤੇ ਦੂਜੇ ਪਾਸੇ ਆਰਕਟਿਕ ਜਾਂ ਅੰਟਾਰਕਟਿਕ ਰੇਖਾ ਹੋਵੇ ।
(ਅ) ਸ੍ਰੀਨਵਿੱਚ ਤੋਂ ਲੰਘਣ ਵਾਲੀ 0° ਦਿਸ਼ਾਂਤਰ ਰੇਖਾ ।
(ੲ) 66° 30′ ਦੱਖਣ ਅਕਸ਼ਾਂਸ਼ ।
ਉੱਤਰ-
(ਉ) ਸ਼ੀਤ-ਉਸ਼ਣ ਖੰਡ
(ਅ) ਮੁੱਖ ਮਧਿਆਨ ਰੇਖਾ
(ੲ) ਅੰਟਾਰਕਟਿਕ ਗੋਲਾਕਾਰ ।

ਪ੍ਰਸ਼ਨ 5.
ਕਿਸੇ ਦਿੱਤੇ ਗਏ ਬਿੰਦੂ ਦੀ ਭੂ-ਮੱਧ ਰੇਖਾ ਤੋਂ ਉੱਤਰ ਜਾਂ ਦੱਖਣ ਦੀ ਕੋਣੀ ਦੂਰੀ ਦੇ ਮਾਪ ਨੂੰ ਕੀ ਕਹਿੰਦੇ ਹਨ ?
ਉੱਤਰ-
ਅਕਸ਼ਾਂਸ਼ ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

ਪ੍ਰਸ਼ਨ 6.
ਕਰਕ ਅਤੇ ਮਕਰ ਰੇਖਾ ਦਾ ਜੋ ਖੇਤਰ ਸਭ ਤੋਂ ਵੱਧ ਗਰਮੀ ਪ੍ਰਾਪਤ ਕਰਦਾ ਹੈ, ਉਸਨੂੰ ਕੀ ਕਹਿੰਦੇ ਹਨ ?
ਉੱਤਰ-
ਉਸ਼ਣ-ਤਾਪ ਖੰਡ ।

ਪ੍ਰਸ਼ਨ 7.
ਅੰਟਾਰਕਟਿਕ ਚੱਕਰ ਕਿਹੜੇ ਗੋਲਾ-ਅਰਧ ਵਿੱਚ ਹੈ ?
ਉੱਤਰ-
ਦੱਖਣੀ ਗੋਲਾ-ਅਰਧ ਵਿੱਚ ।

ਪ੍ਰਸ਼ਨ 8.
0° ਦਿਸ਼ਾਂਤਰ ਰੇਖਾ ਕਿੱਥੋਂ ਗੁਜ਼ਰਦੀ ਹੈ ?
ਉੱਤਰ-
ਗੀਚ ਤੋਂ ।

ਪ੍ਰਸ਼ਨ 9.
ਧਰਤੀ 24 ਘੰਟੇ ਵਿੱਚ ਕਿੰਨੇ ਦਿਸ਼ਾਂਤਰ ਘੁੰਮ ਜਾਂਦੀ ਹੈ ?
ਉੱਤਰ-
360°

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ 90° ਤੋਂ ਹੀ ਕਿਉਂ ਪ੍ਰਗਟ ਕਰਦੇ ਹਾਂ ?
ਉੱਤਰ-
ਧਰਤੀ ਗੋਲ ਹੈ ।ਇਸਨੂੰ ਇੱਕ ਚੱਕਰ ਵੀ ਕਿਹਾ ਜਾ ਸਕਦਾ ਹੈ । ਇੱਕ ਚੱਕਰ ਵਿੱਚ 360° ਹੁੰਦੇ ਹਨ । ਜੇਕਰ ਭੂ-ਮੱਧ ਰੇਖਾ ਤੋਂ ਸਿੱਧੇ ਚੱਲ ਕੇ ਉੱਤਰੀ ਧਰੁਵ ਤੱਕ ਜਾਈਏ, ਤਾਂ ਧਰਤੀ ਦਾ | ਭਾਗ (909) ਤੈਅ ਹੋ ਜਾਏਗਾ । ਇਸੇ ਤਰ੍ਹਾਂ ਭੂ-ਮੱਧ ਰੇਖਾ ਤੋਂ ਦੱਖਣੀ ਧਰੁਵ ਤੱਕ ਮੀ. 90° ਦਾ ਸਫ਼ਰ ਤੈਅ ਕਰਨਾ ਪੈਂਦਾ ਹੈ । ਇਸੇ ਲਈ ਅਸੀਂ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ 90° ਤੋਂ ਪ੍ਰਗਟ ਕਰਦੇ ਹਾਂ ।

ਪ੍ਰਸ਼ਨ 2.
ਅਕਸ਼ਾਂਸ਼ ਰੇਖਾਵਾਂ ਨੂੰ ਸਮਾਨੰਤਰ ਰੇਖਾਵਾਂ ਕਿਉਂ ਕਹਿੰਦੇ ਹਨ ?
ਉੱਤਰ-
ਅਕਸ਼ਾਂਸ਼ ਰੇਖਾਵਾਂ, ਭੂ-ਮੱਧ ਰੇਖਾ ਦੇ ਸਮਾਨੰਤਰ ਖਿੱਚੀਆਂ ਹੋਈਆਂ ਮੰਨੀਆਂ ਗਈਆਂ ਹਨ । ਇਸ ਲਈ ਇਨ੍ਹਾਂ ਨੂੰ ਸਮਾਨੰਤਰ ਰੇਖਾਵਾਂ ਵੀ ਆਖਦੇ ਹਾਂ ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

ਪ੍ਰਸ਼ਨ 3.
ਮੁੱਖ ਦਿਸ਼ਾਂਤਰ (ਧਿਆਨ) ਰੇਖਾ ਕਿਸਨੂੰ ਆਖਦੇ ਹਨ ?
ਉੱਤਰ-
0° ਦਿਸ਼ਾਂਤਰ ਰੇਖਾ ਨੂੰ ਮੁੱਖ ਦਿਸ਼ਾਂਤਰ ਰੇਖਾ ਕਹਿੰਦੇ ਹਨ । ਇਹ ਰੇਖਾ ਲੰਡਨ ਦੇ ਨੇੜੇ ਗ੍ਰੀਨਵਿੱਚ ਨਾਂ ਦੇ ਸਥਾਨ ਤੋਂ ਗੁਜ਼ਰਦੀ ਹੈ ।

ਪ੍ਰਸ਼ਨ 4.
ਉੱਤਰੀ ਅਰਧ-ਗੋਲੇ ਅਤੇ ਦੱਖਣੀ ਅਰਧ-ਗੋਲੇ ਤੋਂ ਕੀ ਭਾਵ ਹੈ ?
ਉੱਤਰ-
ਭੂ-ਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈਂ । ਭੂ-ਮੱਧ ਰੇਖਾ ਦੇ ਉੱਤਰੀ ਭਾਗ ਨੂੰ ਉੱਤਰੀ ਅਰਧ-ਗੋਲਾ ਅਤੇ ਦੱਖਣੀ ਭਾਗ ਨੂੰ ਦੱਖਣੀ ਅਰਧ-ਗੋਲਾ ਆਖਦੇ ਹਨ ।

ਗਲੋਬ-ਧਰਤੀ ਦਾ ਮਾਡਲ ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਿਸ਼ਾਂਤਰ ਰੇਖਾਵਾਂ ਅਤੇ ਸਮੇਂ ਵਿੱਚ ਕੀ ਸੰਬੰਧ ਹੈ ? ਸਪੱਸ਼ਟ ਕਰੋ ।
ਉੱਤਰ-
ਦਿਸ਼ਾਂਤਰ ਰੇਖਾਵਾਂ ਅਤੇ ਸਮੇਂ ਵਿੱਚ ਬਹੁਤ ਡੂੰਘਾ ਸੰਬੰਧ ਹੈ । ਜੇਕਰ ਸਾਨੂੰ ਕਿਸੇ ਸਥਾਨ ਦੇ ਦਿਸ਼ਾਂਤਰ ਦਾ ਪਤਾ ਹੋਵੇ, ਤਾਂ ਅਸੀਂ ਉੱਥੋਂ ਦਾ ਸਮਾਂ ਪਤਾ ਕਰ ਸਕਦੇ ਹਾਂ | ਧਰਤੀ ਆਪਣੇ ਧੁਰੇ ‘ਤੇ ਸੂਰਜ ਦੇ ਸਾਹਮਣੇ ਘੁੰਮਦੀ ਹੈ, ਜਿਸਦੇ ਕਾਰਨ ਹਰੇਕ ਦਿਸ਼ਾਂਤਰ ਵਾਰੀ-ਵਾਰੀ ਨਾਲ ਦਿਨ ਵਿੱਚ ਇੱਕ ਵਾਰ ਸੂਰਜ ਦੇ ਸਾਹਮਣੇ ਆਉਂਦਾ ਹੈ । ਇਸ ਲਈ ਇੱਕ ਦਿਸ਼ਾਂਤਰ ‘ਤੇ ਸੂਰਜ ਇੱਕ ਹੀ ਸਮੇਂ ‘ਤੇ ਚੜੇਗਾ ਅਤੇ ਇੱਕ ਹੀ ਸਮੇਂ ‘ਤੇ ਡੁੱਬੇਗਾ । ਇਸੇ ਲਈ ਇੱਕ ਦਿਸ਼ਾਂਤਰ ‘ਤੇ ਸਥਿਤ ਸਾਰੇ ਸਥਾਨਾਂ ਦਾ ਸਮਾਂ ਇੱਕ ਹੀ ਹੁੰਦਾ ਹੈ । ਇਸ ਸਮੇਂ ਨੂੰ ਸਥਾਨਿਕ ਸਮਾਂ ਕਹਿੰਦੇ ਹਨ । ਜਦੋਂ ਕਿਸੇ ਸਮੇਂ ਕਿਸੇ ਦਿਸ਼ਾਂਤਰ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਤਾਂ ਉਸ ਸਮੇਂ ਉੱਥੇ ਦੁਪਹਿਰ ਹੁੰਦੀ ਹੈ ।
PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ 1
ਧਰਤੀ ਆਪਣੇ ਧੁਰੇ ‘ਤੇ 24 ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰ ਲੈਂਦੀ ਹੈ । ਦੂਜੇ ਸ਼ਬਦਾਂ ਵਿੱਚ, ਅਸੀਂ ਕਹਿ ਸਕਦੇ ਹਾਂ ਕਿ ਧੁਰੇ ‘ਤੇ ਘੁੰਮਦੀ ਹੋਈ ਧਰਤੀ ਦੀਆਂ 24 ਘੰਟਿਆਂ ਵਿੱਚ 360 ਦਿਸ਼ਾਂਤਰ ਰੇਖਾਵਾਂ ਸੂਰਜ ਦੇ ਸਾਹਮਣਿਓਂ ਗੁਜ਼ਰਦੀਆਂ ਹਨ ।
ਇਸ ਤਰ੍ਹਾਂ 1° ਦਿਸ਼ਾਂਤਰ ਘੁੰਮਣ ਵਿੱਚ ਸਮਾਂ ਲੱਗੇਗਾ ।
24 × 60 = 1440 ਮਿੰਟ ÷ 360 = 4 ਮਿੰਟ ।
ਇਸਦਾ ਅਰਥ ਇਹ ਹੈ ਕਿ ਕਿਸੇ ਦੋ ਦਿਸ਼ਾਂਤਰਾਂ ਵਿਚਾਲੇ 4 ਮਿੰਟ ਦਾ ਅੰਤਰ ਪੈ ਜਾਂਦਾ ਹੈ ਕਿਉਂਕਿ ਧਰਤੀ ਪੱਛਮ ਤੋਂ ਪੂਰਬ ਨੂੰ ਘੁੰਮਦੀ ਹੈ, ਇਸ ਲਈ ਪੂਰਬੀ ਦਿਸ਼ਾਂਤਰਾਂ ਤੇ ਸੂਰਜ ਪਹਿਲਾਂ ਚੜ੍ਹਦਾ ਹੈ ਅਤੇ ਪੱਛਮੀ ਦਿਸ਼ਾਂਤਰਾਂ ‘ਤੇ ਸੂਰਜ ਬਾਅਦ ਵਿੱਚ ਚੜ੍ਹਦਾ ਹੈ । ਦੋ ਦਿਸ਼ਾਂਤਰਾਂ ਵਿਚਾਲੇ 4 ਮਿੰਟ ਦਾ ਅੰਤਰ ਹੋਣ ਦੇ ਕਾਰਨ ਕਿਸੇ ਦਿਸ਼ਾਂਤਰ ‘ਤੇ ਇਸ ਤੋਂ ਪੱਛਮ ਵਾਲੇ ਦਿਸ਼ਾਂਤਰ ਦੀ ਬਜਾਏ ਸੂਰਜ 4 ਮਿੰਟ ਪਹਿਲਾਂ ਚੜੇਗਾ ਅਤੇ ਇਸ ਤੋਂ ਪਹਿਲਾਂ ਵਾਲੇ ਦਿਸ਼ਾਂਤਰ ਦੀ ਬਜਾਏ ਸੂਰਜ 4 ਮਿੰਟ ਬਾਅਦ ਚੜ੍ਹੇਗਾ । ਉਦਾਹਰਨ ਲਈ ਇੱਕ ਸਥਾਨ 84° ਪੂਰਬੀ ਦਿਸ਼ਾਂਤਰ ’ਤੇ ਸਥਿਤ ਹੈ ਅਤੇ ਉੱਥੇ ਸਵੇਰ ਦੇ 10 ਵੱਜ ਕੇ 20 ਮਿੰਟ ਹੋਏ ਹਨ, ਤਾਂ 85° ਪੂਰਬੀ ਦਿਸ਼ਾਂਤਰ ਤੇ ਉਸ ਸਮੇਂ 10 ਵੱਜ ਕੇ 24 ਮਿੰਟ ਹੋਣਗੇ ਅਤੇ 83° ਪੂਰਬੀ ਦਿਸ਼ਾਂਤਰ ਤੇ ਉਸ ਸਮੇਂ 10 ਵੱਜ ਕੇ 16 ਮਿੰਟ ਹੋਣਗੇ । | ਇਸ ਨਿਯਮ ਦੇ ਆਧਾਰ ‘ਤੇ ਜੇਕਰ ਸਾਨੂੰ ਕਿਸੇ ਦੋ ਸਥਾਨਾਂ ਦੇ ਦਿਸ਼ਾਂਤਰਾਂ ਦਾ ਪਤਾ ਹੋਵੇ ਅਤੇ ਉਨ੍ਹਾਂ ਵਿੱਚੋਂ ਕਿਸੇ ਇੱਕ ਸਥਾਨ ਦਾ ਸਮਾਂ ਪਤਾ ਹੋਵੇ, ਤਾਂ ਅਸੀਂ ਦੂਜੇ ਸਥਾਨ ਦਾ ਸਮਾਂ ਬਹੁਤ ਆਸਾਨੀ ਨਾਲ ਪਤਾ ਕਰ ਸਕਦੇ ਹਾਂ ।

ਪ੍ਰਸ਼ਨ 2.
ਅਕਸ਼ਾਂਸ਼ ਅਤੇ ਦਿਸ਼ਾਂਤਰ ਰੇਖਾਵਾਂ ਦੇ ਕੀ ਲਾਭ ਹਨ ?
ਜਾਂ
ਗਰਿਡ ਦਾ ਕੀ ਮਹੱਤਵ ਹੈ ?
ਉੱਤਰ-
ਗਲੋਬ ਤੇ ਅਕਸ਼ਾਂਸ਼ ਅਤੇ ਦਿਸ਼ਾਂਤਰ ਰੇਖਾਵਾਂ ਇੱਕ ਜਾਲ ਬਣਾਉਂਦੀਆਂ ਹਨ । ਇਸ ਜਾਲ ਨੂੰ ਗਰਿਡ ਕਿਹਾ ਜਾਂਦਾ ਹੈ । ਇਸਦਾ ਮਹੱਤਵ ਹੇਠ ਲਿਖਿਆ ਹੈ-

  • ਕਿਸੇ ਥਾਂ ਦੀ ਸਥਿਤੀ ਪਤਾ ਕਰਨਾ – ਇਨ੍ਹਾਂ ਰੇਖਾਵਾਂ ਦੀ ਸਹਾਇਤਾ ਨਾਲ ਅਸੀਂ ਗਲੋਬ ‘ਤੇ ਕਿਸੇ ਥਾਂ ਦੀ ਸਹੀ ਸਥਿਤੀ ਦਾ ਪਤਾ ਲਗਾ ਸਕਦੇ ਹਾਂ । ਇਸ ਤਰ੍ਹਾਂ ਅਸੀਂ ਕਿਸੇ ਨਦੀ, ਪਰਬਤ ਜਾਂ ਪਰਬਤ ਸਿਖਰ ਨੂੰ ਆਸਾਨੀ ਨਾਲ ਲੱਭ ਸਕਦੇ ਹਾਂ ।
  • ਤਾਪਮਾਨ ਦਾ ਗਿਆਨ – ਵਿਥਕਾਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਥਾਂ ਦਾ ਤਾਪਮਾਨ ਜਾਣ ਸਕਦੇ ਹਾਂ | ਨਿਯਮ ਇਹ ਹੈ ਕਿ ਭੂ-ਮੱਧ ਰੇਖਾ ਦੇ ਨੇੜੇ ਤਾਪਮਾਨ ਵਧੇਰੇ ਹੁੰਦਾ ਹੈ । ਇਸ ਲਈ ਜਿਹੜੀ ਥਾਂ ਭੂ-ਮੱਧ ਰੇਖਾ ਤੋਂ ਦੂਰ ਉੱਤਰ ਜਾਂ ਦੱਖਣ ਵਿਥਕਾਰ ‘ਤੇ ਸਥਿਤ ਹੁੰਦੀ ਹੈ, ਉੱਥੋਂ ਦਾ ਤਾਪਮਾਨ ਘੱਟ ਹੁੰਦਾ ਹੈ ।
  • ਥਾਂਵਾਂ ਦੀ ਦੂਰੀ ਪਤਾ ਕਰਨ ਵਿੱਚ ਸਹਾਇਤਾ – ਵਿਥਕਾਰਾਂ ਦੀ ਸਹਾਇਤਾ ਨਾਲ ਅਸੀਂ ਦੋ ਥਾਂਵਾਂ ਦੇ ਵਿਚਕਾਰ ਦੀ ਦੂਰੀ ਪਤਾ ਕਰ ਸਕਦੇ ਹਾਂ । ਦੋ ਅਕਸ਼ਾਂਸ਼ਾਂ ਵਿਚਾਲੇ 111 ਕਿਲੋਮੀਟਰ ਦੀ ਦੂਰੀ ਹੁੰਦੀ ਹੈ । ਜੇਕਰ ਕੋਈ ਥਾਂ ਭੂ-ਮੱਧ ਰੇਖਾ ਤੋਂ 5° ਉੱਤਰ ਵਿੱਚ ਹੈ ਤਾਂ ਉਸ ਦੀ ਭੂ-ਮੱਧ ਰੇਖਾ ਤੋਂ ਦੂਰੀ 555 ਕਿਲੋਮੀਟਰ ਹੋਵੇਗੀ ।
  • ਸਮੇਂ ਦਾ ਗਿਆਨ – ਲੰਬਕਾਰਾਂ ਦੀ ਸਹਾਇਤਾ ਨਾਲ ਅਸੀਂ ਕਿਸੇ ਥਾਂ ਦੇ ਸਮੇਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਹਰੇਕ ਦੋ ਲੰਬਕਾਰਾਂ ਦੇ ਵਿਚਕਾਰ 4 ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ । ਜਿਹੜੇ ਦੇਸ਼ ਵਿੱਚ ਦੇ ਪੂਰਬ ਵਿੱਚ ਸਥਿਤ ਹਨ ਉਨ੍ਹਾਂ ਦਾ ਸਮਾਂ 4 ਮਿੰਟ ਪ੍ਰਤੀ ਲੰਬਕਾਰ ਅੱਗੇ ਹੁੰਦਾ ਹੈ । ਪਰ ਜਿਹੜੇ ਦੇਸ਼ ਗ੍ਰੀਨਵਿੱਚ ਤੋਂ ਪੱਛਮ ਦਿਸ਼ਾ ਵਿੱਚ ਸਥਿਤ ਹਨ ਉਨ੍ਹਾਂ ਦਾ ਸਮਾਂ 4 ਮਿੰਟ ਪ੍ਰਤੀ ਲੰਬਕਾਰ ਪਿੱਛੇ ਹੁੰਦਾ ਹੈ ।
  • ਮਾਨਚਿੱਤਰ ਬਣਾਉਣ ਵਿੱਚ ਸਹਾਇਤਾ-ਇਨਾਂ ਰੇਖਾਵਾਂ ਦੀ ਸਹਾਇਤਾ ਨਾਲ ਅਸੀਂ ਵੱਖ-ਵੱਖ ਦੇਸ਼ਾਂ ਦੇ ਮਾਨਚਿੱਤਰ ਅਤੇ ਐਟਲਸ ਤਿਆਰ ਕਰ ਸਕਦੇ ਹਾਂ । ਇਹ ਮਾਨਚਿੱਤਰਾਂ ਨੂੰ ਪੜ੍ਹਨ ਵਿੱਚ ਵੀ ਸਾਡੀ ਸਹਾਇਤਾ ਕਰਦੀਆਂ ਹਨ ।
  • ਸੀਮਾ-ਗਿਆਨ – ਇਹ ਰੇਖਾਵਾਂ ਵੱਖ-ਵੱਖ ਦੇਸ਼ਾਂ ਦੀਆਂ ਸੀਮਾਵਾਂ ਨੂੰ ਵੀ ਨਿਸ਼ਚਿਤ ਕਰਦੀਆਂ ਹਨ | ਅਸੀਂ ਇਹ ਆਸਾਨੀ ਨਾਲ ਜਾਣ ਸਕਦੇ ਹਾਂ ਕਿ ਕਿਹੜਾ ਦੇਸ਼ ਕਿਸ ਰੇਖਾ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਉਸ ਦਾ ਵਿਸਤਾਰ ਕਿੱਥੋਂ ਤੱਕ ਹੈ ।

ਪ੍ਰਸ਼ਨ 3.
ਤਿੰਨਾਂ ਤਾਪ-ਖੰਡਾਂ ਦਾ ਉਨ੍ਹਾਂ ਦੀਆਂ ਨਿਸ਼ਚਿਤ ਸੀਮਾਵਾਂ ਦੇ ਨਾਲ ਨਾਂ ਲਿਖੋ ।
ਉੱਤਰ-
ਤਿੰਨ ਤਾਪ-ਖੰਡ ਹੇਠ ਲਿਖੇ ਹਨ-
1. ਊਸ਼ਣ ਤਾਪ-ਖੰਡ – ਇਹ ਤਾਪ-ਖੰਡ ਕਰਕ ਅਤੇ ਮਕਰ ਰੇਖਾ ਦੇ ਵਿਚਾਲੇ ਹੈ । ਇਹ ਖੇਤਰ ਸਭ ਤੋਂ ਜ਼ਿਆਦਾ ਗਰਮੀ ਪ੍ਰਾਪਤ ਕਰਦਾ ਹੈ ।
PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ 2
2. ਉਪ-ਉਸ਼ਣ ਸਮਸ਼ੀਤ ਖੰਡ – ਇਹ ਤਾਪ ਖੰਡ ਕਰਕ ਰੇਖਾ ਦੇ ਉੱਤਰ ਵਿੱਚ ਅਤੇ ਮਕਰ ਰੇਖਾ ਦੇ ਦੱਖਣ ਵਿੱਚ ਫੈਲਿਆ ਹੋਇਆ ਹੈ । ਉੱਤਰੀ ਅਰਧ-ਗੋਲੇ ਵਿੱਚ ਆਰਕਟਿਕ ਚੱਕਰ ਅਤੇ ਦੱਖਣੀ ਅਰਧ-ਗੋਲੇ ਵਿੱਚ ਅੰਟਾਰਕਟਿਕ ਚੱਕਰ ਇਸਦੀ ਸੀਮਾ ਬਣਾਉਂਦੇ ਹਨ । ਇੱਥੇ ਨਾ ਤਾਂ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਨਾ ਜ਼ਿਆਦਾ ਸਰਦੀ । ਇਸਨੂੰ ਉਪ-ਉਸ਼ਣ ਸਮਸ਼ੀਨ ਖੰਡ ਕਹਿੰਦੇ ਹਨ ।

3. ਸ਼ੀਤ ਖੰਡ – ਇਹ ਖੰਡ ਉੱਤਰੀ ਅਰਧ-ਗੋਲੇ ਵਿੱਚ ਆਰਕਟਿਕ ਚੱਕਰ ਅਤੇ ਉੱਤਰੀ ਧਰੁਵ ਅਤੇ ਦੱਖਣੀ ਅਰਧ-ਗੋਲੇ ਵਿੱਚ ਅੰਟਾਰਕਟਿਕ ਚੱਕਰ ਅਤੇ ਦੱਖਣੀ ਧਰੁਵ ਵਿਚਾਲੇ ਸਥਿਤ ਹੈ । ਇਹ ਖੰਡ ਵਿਸ਼ਵ ਦਾ ਸਭ ਤੋਂ ਜ਼ਿਆਦਾ ਠੰਢਾ ਭਾਗ ਹੈ ।

PSEB 6th Class Social Science Solutions Chapter 2 ਗਲੋਬ-ਧਰਤੀ ਦਾ ਮਾਡਲ

ਪ੍ਰਸ਼ਨ 4.
ਮੁੱਖ ਅਕਸ਼ਾਂਸ਼ ਰੇਖਾਵਾਂ ਦੀ ਜਾਣਕਾਰੀ ਦਿਓ ।
ਉੱਤਰ-
ਗਲੋਬ ਦੀਆਂ ਮੁੱਖ ਅਕਸ਼ਾਂਸ਼ ਰੇਖਾਵਾਂ ਹੇਠ ਲਿਖੀਆਂ ਹਨ –
(ਉ) ਭੂ-ਮੱਧ ਰੇਖਾ – ਇਸਦਾ ਅਕਸ਼ਾਂਸ਼ 0° ਹੈ । ਇਹ ਧਰਤੀ ਦੇ ਠੀਕ ਵਿਚਕਾਰ ਸਥਿਤ ਹੈ ਅਤੇ ਧਰਤੀ ਨੂੰ ਦੋ ਸਮਾਨ ਅਰਧ ਗੋਲਿਆਂ ਵਿੱਚ ਵੰਡਦੀ ਹੈ । ਇਸ ਰੇਖਾ ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ ।
(ਅ) ਕਰਕ ਰੇਖਾ – 231/2° ਉੱਤਰ ਦੀ ਅਕਸ਼ਾਂਸ਼ ਰੇਖਾ ਨੂੰ ਕਰਕ ਰੇਖਾ ਕਹਿੰਦੇ ਹਨ । 12 ਜੂਨ ਦੀ ਅਵਸਥਾ ਵਿੱਚ ਇਸ ਰੇਖਾ ਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ ।
(ੲ) ਮਕਰ ਰੇਖਾ-231/2° ਦੱਖਣ ਦੀ ਅਕਸ਼ਾਂਸ਼ ਰੇਖਾ ਮਕਰ ਰੇਖਾ ਅਖਵਾਉਂਦੀ ਹੈ । 22 ਦਸੰਬਰ ਦੀ ਅਵਸਥਾ ਵਿੱਚ ਸੂਰਜ ਦੀਆਂ ਕਿਰਨਾਂ ਇਸ ਰੇਖਾ ਤੇ ਲੰਬ ਰੂਪ ਵਿੱਚ ਪੈਂਦੀਆਂ ਹਨ ।
(ਸ) ਆਰਕਟਿਕ ਚੱਕਰ – 661/2° ਉੱਤਰੀ ਅਕਸ਼ਾਂਸ਼ ਰੇਖਾ ਨੂੰ ਆਰਕਟਿਕ ਚੱਕਰ ਕਹਿੰਦੇ ਹਨ । 21 ਜੂਨ ਨੂੰ ਇਸ ਰੇਖਾ ‘ਤੇ ਸੂਰਜ ਦੀਆਂ ਕਿਰਨਾਂ ਉੱਤਰੀ ਧਰੁਵ ਨੂੰ ਪਾਰ ਕਰਕੇ ਪੈਂਦੀਆਂ ਹਨ।
(ਹ) ਅੰਟਾਰਕਟਿਕ ਚੱਕਰ – 661/2° ਦੱਖਣੀ ਅਕਸ਼ਾਂਸ਼ ਨੂੰ ਅੰਟਾਰਕਟਿਕ ਚੱਕਰ ਆਖਦੇ ਹਨ । 22 ਦਸੰਬਰ ਨੂੰ ਇਸ ਰੇਖਾ ਤੇ ਸੂਰਜ ਦੀਆਂ ਕਿਰਨਾਂ ਦੱਖਣੀ ਧਰੁਵ ਨੂੰ ਪਾਰ ਕਰਕੇ ਪੈਂਦੀਆਂ ਹਨ।
(ਕ) ਉੱਤਰੀ ਧਰੁਵ – 90° ਉੱਤਰੀ ਅਕਸ਼ਾਂਸ਼ ਰੇਖਾ ਨੂੰ ਉੱਤਰੀ ਧਰੁਵ ਆਖਦੇ ਹਨ । ਇੱਥੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਤਿਰਛੀਆਂ ਪੈਂਦੀਆਂ ਹਨ।
(ਖ) ਦੱਖਣੀ ਧਰੁਵ – 90° ਦੱਖਣੀ ਅਕਸ਼ਾਂਸ਼ ਰੇਖਾ ਨੂੰ ਦੱਖਣੀ ਧਰੁਵ ਆਖਦੇ ਹਨ । ਇਸ ‘ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਤਿਰਛੀਆਂ ਪੈਂਦੀਆਂ ਹਨ।

PSEB 7th Class Social Science Solutions Chapter 11 ਮੁਗਲ ਸਾਮਰਾਜ

Punjab State Board PSEB 7th Class Social Science Book Solutions History Chapter 11 ਮੁਗਲ ਸਾਮਰਾਜ Textbook Exercise Questions and Answers.

PSEB Solutions for Class 7 Social Science History Chapter 11 ਮੁਗਲ ਸਾਮਰਾਜ

Social Science Guide for Class 7 PSEB ਮੁਗਲ ਸਾਮਰਾਜ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

ਪ੍ਰਸ਼ਨ 1.
ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਾ ਭੇਜਿਆ ਸੀ ?
ਉੱਤਰ-
ਦਿੱਲੀ ਦੇ ਆਖ਼ਰੀ ਸੁਲਤਾਨ ਇਬਰਾਹੀਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਦੇ ਨਾਲ ਬੁਰਾ ਵਿਵਹਾਰ ਕੀਤਾ ਸੀ ਅਤੇ ਉਸਦੇ ਪੁੱਤਰ ਦਾ ਅਪਮਾਨ ਕੀਤਾ । ਇਸ ਕਾਰਨ ਦੌਲਤ ਖਾਂ ਲੋਧੀ ਅਤੇ ਮੇਵਾੜ ਦਾ ਸ਼ਾਸਕ ਰਾਣਾ ਸਾਂਗਾ ਮਿਲ ਕੇ ਲੋਧੀ ਰਾਜ ਦਾ ਅੰਤ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਇਸ ਲਈ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ ।

ਪ੍ਰਸ਼ਨ 2.
ਬਾਬਰ ਦੀਆਂ ਜਿੱਤਾਂ ਦੇ ਵਿਸ਼ੇ ਵਿਚ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਬਰ ਮੁਗ਼ਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ । ਉਹ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ ‘ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ । ਬਾਬਰ ਦੀਆਂ ਜਿੱਤਾਂ-

  • ਬਾਬਰ ਨੇ 1526 ਈ: ਵਿਚ ਇਬਰਾਹੀਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕਰ ਲਿਆ ਸੀ ।
  • ਬਾਬਰ ਨੇ ਰਾਜਪੂਤ ਸਰਦਾਰ ਰਾਣਾ ਸਾਂਗਾ ਨੂੰ 1527 ਈ: ਵਿਚ ਕਾਨਵਾਹ ਦੀ ਲੜਾਈ ਵਿਚ ਹਰਾ ਕੇ ਉੱਤਰ ਭਾਰਤ ‘ਤੇ ਅਧਿਕਾਰ ਕਰ ਲਿਆ ਸੀ ।
  • 1529 ਈ: ਵਿਚ ਬਾਬਰ ਨੇ ਘਾਗਰਾ ਦੀ ਲੜਾਈ ਵਿੱਚ ਅਫ਼ਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ । ਸਿੱਟੇ ਵਜੋਂ ਬਾਬਰ ਦੀ ਭਾਰਤ ਵਿਚ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ । 1530 ਈ: ਵਿੱਚ ਬਾਬਰ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਹੁਮਾਯੂੰ ਉਸਦਾ ਉੱਤਰਾਧਿਕਾਰੀ ਨਿਯੁਕਤ ਹੋਇਆ ।

ਪ੍ਰਸ਼ਨ 3.
ਮਨਸਬਦਾਰੀ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
1. ਮਨਸਬ-ਮਨਸਬ’ ਦਾ ਅਰਥ-ਪਦ ਜਾਂ ਅਹੁਦਾ ਹੈ | ਮਨਸਬਦਾਰੀ ਪ੍ਰਣਾਲੀ ਦੇ ਅਨੁਸਾਰ ਮੁਗ਼ਲ ਕਰਮਚਾਰੀਆਂ ਦਾ ਅਹੁਦਾ ਜਾਂ ਪਦ ਆਮਦਨ ਅਤੇ ਦਰਬਾਰ ਵਿਚ ਸਥਾਨ ਨਿਸ਼ਚਿਤ ਕੀਤੇ ਜਾਂਦੇ ਸਨ | ਮਨਸਬਦਾਰ ਦੇਸ਼ ਦੇ ਸਿਵਲ ਅਤੇ ਸੈਨਿਕ ਵਿਭਾਗਾਂ ਨਾਲ ਸੰਬੰਧ ਰੱਖਦੇ ਸਨ ।

2. ਮਨਸਬਦਾਰ ਦੀ ਨਿਯੁਕਤੀ, ਉੱਨਤੀ ਅਤੇ ਸੇਵਾ ਸ਼ਕਤੀ-ਮੁਗ਼ਲ ਬਾਦਸ਼ਾਹ ਮੀਰ ਬਖ਼ਸ਼ੀ ਦੀ ਸਿਫ਼ਾਰਿਸ਼ ‘ਤੇ ਮਨਸਬਦਾਰਾਂ ਦੀ ਯੋਗਤਾ ਅਨੁਸਾਰ ਨਿਯੁਕਤੀ ਕਰਦਾ ਸੀ । ਮਨਸਬਦਾਰ ਹੇਠਲੇ ਅਹੁਦੇ ਤੋਂ ਉੱਚ ਅਹੁਦੇ ਤਰੱਕੀ ਪਾਉਂਦਾ ਸੀ । ਪਰੰਤੂ ਠੀਕ ਕੰਮ ਨਾ ਕਰਨ ਵਾਲੇ ਮਨਸਬਦਾਰ ਦਾ ਅਹੁਦਾ ਬਾਦਸ਼ਾਹ ਘੱਟ ਵੀ ਕਰ ਸਕਦਾ ਸੀ ਜਾਂ ਉਸ ਨੂੰ ਅਹੁਦੇ ਤੋਂ ਹਟਾ ਵੀ ਸਕਦਾ ਸੀ ।

3. ਮਨਸਬਦਾਰਾਂ ਦੀਆਂ ਸ਼੍ਰੇਣੀਆਂ-ਅਕਬਰ ਦੇ ਰਾਜਕਾਲ ਵਿਚ ਮਨਸਬਦਾਰਾਂ ਦੀਆਂ 33 ਸ਼੍ਰੇਣੀਆਂ ਸਨ । ਸਭ ਤੋਂ ਛੋਟੇ ਮਨਸਬਦਾਰ ਦੇ ਅਧੀਨ 10 ਸਿਪਾਹੀ ਅਤੇ ਸਭ ਤੋਂ ਵੱਡੇ ਮਨਸਬਦਾਰ ਦੇ ਅਧੀਨ 10,000 ਸਿਪਾਹੀ ਹੁੰਦੇ ਸਨ ।

4. ਮਨਸਬਦਾਰਾਂ ਦੇ ਕਰਤੱਵ-ਬਾਦਸ਼ਾਹ ਮਨਸਬਦਾਰਾਂ ਨੂੰ ਕਿਸੇ ਵੀ ਕੰਮ ‘ਤੇ ਲਗਾ ਸਕਦਾ ਸੀ । ਉਨ੍ਹਾਂ ਨੂੰ ਸ਼ਾਸਨ ਪ੍ਰਬੰਧ ਦੇ ਕਿਸੇ ਵੀ ਵਿਭਾਗ ਜਾਂ ਦਰਬਾਰ ਵਿਚ ਹਾਜ਼ਰ ਰਹਿਣ ਲਈ ਕਿਹਾ ਜਾ ਸਕਦਾ ਸੀ ।

5. ਵੇਤਨ-ਮਨਸਬਦਾਰਾਂ ਨੂੰ ਵੇਤਨ ਉਨ੍ਹਾਂ ਦੇ ਸ਼ੇਣੀ ਅਤੇ ਅਹੁਦੇ ਅਨੁਸਾਰ ਦਿੱਤਾ ਜਾਂਦਾ ਸੀ । ਵੇਤਨ ਵਿਚ ਵਾਧਾ ਜਾਂ ਕਟੌਤੀ ਵੀ ਕੀਤੀ ਜਾ ਸਕਦੀ ਸੀ ।

ਪ੍ਰਸ਼ਨ 4.
ਅਕਬਰ ਦੀਆਂ ਜਿੱਤਾਂ ਬਾਰੇ ਲਿਖੋ ।
ਉੱਤਰ-
ਅਕਬਰ ਨੇ ਰਾਜਗੱਦੀ ਉੱਤੇ ਬੈਠਣ ਦੇ ਛੇਤੀ ਬਾਅਦ ਹੀ ਦਿੱਲੀ ਅਤੇ ਆਗਰਾ ‘ਤੇ ਮੁੜ ਅਧਿਕਾਰ ਕਰਨ ਦਾ ਫ਼ੈਸਲਾ ਲਿਆ । ਬੈਰਮ ਖਾਂ ਦੀ ਅਗਵਾਈ ਵਿਚ ਮੁਗ਼ਲ ਸੈਨਾ ਨੇ ਦਿੱਲੀ ਵਲ ਕੂਚ ਕੀਤਾ । 1556 ਈ: ਵਿਚ ਉਨ੍ਹਾਂ ਦਾ ਅਫ਼ਗਾਨ ਸੈਨਾਪਤੀ ਹੇਮੁ ਦੇ ਨਾਲ ਪਾਨੀਪਤ ਦੇ ਮੈਦਾਨ ਵਿਚ ਮੁਕਾਬਲਾ ਹੋਇਆ | ਅਕਬਰ ਇਸ ਲੜਾਈ ਵਿੱਚ ਜਿੱਤ ਗਿਆ। ਅਤੇ ਹੇਮੀ ਦੀ ਮੌਤ ਹੋ ਗਈ । ਸਿੱਟੇ ਵਜੋਂ ਅਕਬਰ ਨੇ ਦਿੱਲੀ ਅਤੇ ਆਗਰਾ ‘ਤੇ ਮੁੜ ਅਧਿਕਾਰ ਕਰ ਲਿਆ ।
PSEB 7th Class Social Science Solutions Chapter 11 ਮੁਗਲ ਸਾਮਰਾਜ 1
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the record Master copy certified by the Survey of India.

1560 ਈ: ਵਿਚ ਅਕਬਰ ਨੇ ਬੈਰਮ ਖਾਂ ਨੂੰ ਹਟਾ ਕੇ ਸ਼ਾਸਨ ਦੀ ਵਾਗਡੋਰ ਆਪ ਸੰਭਾਲ ਲਈ । ਇਸਦੇ ਬਾਅਦ ਅਕਬਰ ਦੀਆਂ ਮੁੱਖ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ

(ਉ) ਉੱਤਰੀ ਭਾਰਤ ਵਿਚ ਜਿੱਤਾਂ-ਅਕਬਰ ਨੇ ਸ਼ੁਰੂ ਵਿਚ ਅਫ਼ਗਾਨਿਸਤਾਨ ਵਿਚ ਸਥਿਤ ਕਾਬਲ, ਕੰਧਾਰ ਦੇ ਖੇਤਰ ਅਤੇ ਪੰਜਾਬ ਤੋਂ ਲੈ ਕੇ ਦਿੱਲੀ ਤਕ ਮੈਦਾਨੀ ਖੇਤਰ ਜਿੱਤਿਆ । ਇਹ ਜਿੱਤਾਂ ਉਸ ਨੇ ਬੈਰਮ ਖਾਂ ਦੇ ਅਧੀਨ ਪ੍ਰਾਪਤ ਕੀਤੀਆਂ ਸਨ । 1560 ਈ: ਵਿਚ ਇਸ ਨੇ ਸਾਰਾ ਸ਼ਾਸਨ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਹੇਠ ਲਿਖੀਆਂ ਜਿੱਤਾਂ ਪ੍ਰਾਪਤ ਕੀਤੀਆਂ –
PSEB 7th Class Social Science Solutions Chapter 11 ਮੁਗਲ ਸਾਮਰਾਜ 2

  1. ਰਾਜਪੁਤਾਨਾ ਦੀ ਜਿੱਤ-1562 ਈ: ਵਿਚ ਅਕਬਰ ਨੇ ਰਾਜਪੂਤਾਨਾ ਉੱਤੇ ਹਮਲਾ ਕੀਤਾ | ਅੰਬਰ ਦੇ ਰਾਜਾ ਬਿਹਾਰੀ ਮੱਲ ਨੇ ਛੇਤੀ ਹੀ ਉਸ ਦੀ ਅਧੀਨਤਾ ਪ੍ਰਵਾਨ ਕਰ ਲਈ ਅਤੇ ਆਪਣੀ ਧੀ ਦਾ ਵਿਆਹ ਅਕਬਰ ਨਾਲ ਕਰ ਦਿੱਤਾ । ਅਕਬਰ ਇਸ ਦੇ ਇਲਾਵਾ ਕਈ ਹੋਰ ਰਾਜਪੂਤ ਸ਼ਾਸਕਾਂ ਨੇ ਵੀ ਅਕਬਰ ਦੀ ਅਧੀਨਤਾ ਮੰਨ ਲਈ, ਜਿਵੇਂ-ਕਾਲਿੰਜਰ, ਮਾਰਵਾੜ, ਜੈਸਲਮੇਰ, ਬੀਕਾਨੇਰ ਆਦਿ ।
  2. ਮੇਵਾੜ ਨਾਲ ਸੰਘਰਸ਼-ਮੇਵਾੜ ਦਾ ਸ਼ਾਸਕ ਮਹਾਰਾਣਾ ਪ੍ਰਤਾਪ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ । 1569 ਈ: ਵਿਚ ਅਕਬਰ ਨੇ ਮੇਵਾੜ ਦੀ ਰਾਜਧਾਨੀ ਚਿਤੌੜ ਉੱਤੇ ਵੀ ਅਧਿਕਾਰ ਕਰ ਲਿਆ | ਪਰ ਫਿਰ ਵੀ ਮਹਾਰਾਣਾ ਪ੍ਰਤਾਪ ਨੇ ਉਸ ਦੀ ਅਧੀਨਤਾ ਪ੍ਰਵਾਨ ਨਹੀਂ ਕੀਤੀ । ਉਹ ਅੰਤ ਤਕ ਮੁਗ਼ਲਾਂ ਨਾਲ ਸੰਘਰਸ਼ ਕਰਦਾ ਰਿਹਾ ।
  3. ਗੁਜਰਾਤ ਉੱਤੇ ਜਿੱਤ-1572-73 ਈ: ਵਿਚ ਅਕਬਰ ਨੇ ਗੁਜਰਾਤ ਉੱਤੇ ਜਿੱਤ ਪ੍ਰਾਪਤ ਕਰ ਲਈ ।
  4. ਬਿਹਾਰ-ਬੰਗਾਲ ਦੀ ਜਿੱਤ-1574-76 ਈ: ਵਿਚ ਅਕਬਰ ਨੇ ਅਫ਼ਗਾਨਾਂ ਨੂੰ ਹਰਾ ਕੇ ਬਿਹਾਰ ਅਤੇ ਬੰਗਾਲ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ।
  5. ਹੋਰ ਜਿੱਤਾਂ-ਅਕਬਰ ਨੇ ਹੌਲੀ-ਹੌਲੀ ਕਸ਼ਮੀਰ, ਸਿੰਧ, ਉੜੀਸਾ, ਬਲੋਚਿਸਤਾਨ ਅਤੇ ਕੰਧਾਰ ਨੂੰ ਵੀ ਜਿੱਤ ਲਿਆ ।

(ਅ) ਦੱਖਣੀ ਭਾਰਤ ਦੀਆਂ ਜਿੱਤਾਂ-ਉੱਤਰੀ ਭਾਰਤ ਵਿਚ ਆਪਣੀ ਸ਼ਕਤੀ ਸੰਗਠਿਤ ਕਰਕੇ ਅਕਬਰ ਨੇ ਦੱਖਣੀ ਭਾਰਤ ਵੱਲ ਧਿਆਨ ਦਿੱਤਾ । ਦੱਖਣ ਵਿਚ ਉਸ ਨੇ ਹੇਠ ਲਿਖੀਆਂ ਜਿੱਤਾਂ ਪ੍ਰਾਪਤ ਕੀਤੀਆਂ

  • ਬੀਜਾਪੁਰ ਅਤੇ ਗੋਲਕੁੰਡਾ ਦੀ ਜਿੱਤ-1591 ਈ: ਵਿਚ ਅਕਬਰ ਨੇ ਬੀਜਾਪੁਰ ਅਤੇ ਗੋਲਕੁੰਡਾ ਉੱਤੇ ਜਿੱਤ ਪ੍ਰਾਪਤ ਕੀਤੀ ।
  • ਖ਼ਾਨਦੇਸ਼ ਉੱਤੇ ਜਿੱਤ-1601 ਈ: ਵਿਚ ਖ਼ਾਨਦੇਸ਼ ਦੇ ਸੁਲਤਾਨ ਅਲੀ ਖ਼ਾਂ ਨੇ ਅਕਬਰ ਦੀ ਅਧੀਨਤਾ ਪ੍ਰਵਾਨ ਕਰ ਲਈ ।
  • ਅਹਿਮਦ ਨਗਰ ਉੱਤੇ ਜਿੱਤ-1601 ਈ: ਵਿਚ ਅਕਬਰ ਦੀਆਂ ਸੈਨਾਵਾਂ ਨੇ ਅਹਿਮਦ ਨਗਰ ਦੀ ਸਰਪ੍ਰਸਤ ਚਾਂਦ ਬੀਬੀ ਨੂੰ ਹਰਾਇਆ ਅਤੇ ਅਹਿਮਦ ਨਗਰ ਉੱਤੇ ਅਧਿਕਾਰ ਕਰ ਲਿਆ ।
  • ਬਰਾਰ ਉੱਤੇ ਅਧਿਕਾਰ-ਅਕਬਰ ਨੇ ਦੱਖਣੀ ਭਾਰਤ ਦੇ ਬਰਾਰ ਦੇਸ਼ ਉੱਤੇ ਵੀ ਅਧਿਕਾਰ ਕਰ ਲਿਆ । ਇਸ ਤਰ੍ਹਾਂ ਅਕਬਰ ਨੇ ਇਕ ਮਹਾਨ ਸਾਮਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਮੁਗ਼ਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਭੂਮੀ ਕਰ ਮੁਗ਼ਲ ਸਾਮਰਾਜ ਦੀ ਆਮਦਨ ਦਾ ਮੁੱਖ ਸ੍ਰੋਤ ਸੀ । ਅਕਬਰ ਨੇ ਲਗਾਨ ਮੰਤਰੀ ਰਾਜਾ ਟੋਡਰ ਮੱਲ ਦੀ ਸਹਾਇਤਾ ਨਾਲ ਲਗਾਨ ਵਿਭਾਗ ਵਿਚ ਸੁਧਾਰ ਕੀਤੇ । ਇਨ੍ਹਾਂ ਸੁਧਾਰਾਂ ਦੇ ਮੁੱਖ ਪੱਖ ਹੇਠ ਲਿਖੇ ਸਨ –
1. ਭੂਮੀ ਦਾ ਮਾਪ-ਭੂਮੀ ਦਾ ਬਿੱਘਿਆਂ ਵਿਚ ਮਾਪ ਕੀਤਾ ਗਿਆ ।

2. ਭੂਮੀ ਦੀ ਦਰਜਾਬੰਦੀ-ਅਕਬਰ ਨੇ ਸਾਰੀ ਭੂਮੀ ਨੂੰ ਹੇਠ ਲਿਖੇ ਚਾਰ ਭਾਗਾਂ ਵਿਚ ਵੰਡਿਆ
(ਉ) ਪੋਲਜ਼ ਭੂਮੀ-ਇਹ ਬਹੁਤ ਹੀ ਉਪਜਾਊ ਭੂਮੀ ਸੀ । ਇਸ ਵਿਚ ਕਿਸੇ ਵੀ ਸਮੇਂ ਕੋਈ ਵੀ ਫ਼ਸਲ ਬੀਜੀ ਜਾ ਸਕਦੀ ਸੀ ।
(ਆ) ਪਰੌਤੀ ਭੂਮੀ-ਇਸ ਭੂਮੀ ਵਿਚ ਇਕ ਜਾਂ ਦੋ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਸੀ ।
(ਈ) ਛੱਛਰ ਭੂਮੀ-ਇਸ ਭੂਮੀ ਵਿਚ ਤਿੰਨ ਜਾਂ ਚਾਰ ਸਾਲ ਬਾਅਦ ਫ਼ਸਲ ਬੀਜੀ ਜਾਂਦੀ ਸੀ ।
(ਸ) ਬੰਜਰ ਭੂਮੀ-ਇਸ ਭੂਮੀ ਵਿਚ ਪੰਜ ਜਾਂ ਛੇ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਸੀ ।

3. ਭੂਮੀ ਕਰ-ਪੋਲਜ਼ ਅਤੇ ਪਰੌਤੀ ਕਿਸਮ ਦੀ ਭੁਮੀ ਤੋਂ ਸਰਕਾਰ ਉਪਜ ਦਾ 1/3 ਭਾਗ ਲਗਾਨ ਦੇ ਰੂਪ ਵਿਚ ਲੈਂਦੀ ਸੀ । ਛੱਛਰ ਅਤੇ ਬੰਜਰ ਭੁਮੀ
ਤੋਂ ਉਪਜ ਦਾ ਬਹੁਤ ਘੱਟ ਭਾਗ ਲਗਾਨ ਦੇ ਰੂਪ ਵਿਚ ਲਿਆ ਜਾਂਦਾ ਸੀ । ਭੂਮੀ ਕਰ ਦੀਆਂ ਮੁੱਖ ਪ੍ਰਣਾਲੀਆਂ ਹੇਠ ਲਿਖੀਆਂ ਸਨ
(ੳ) ਕਨਕੂਤ ਪ੍ਰਣਾਲੀ-ਕਨਕੂਤ ਪ੍ਰਣਾਲੀ ਅਨੁਸਾਰ ਸਰਕਾਰ ਖੜ੍ਹੀ ਫ਼ਸਲ ਦਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕਰ ਦਿੰਦੀ ਸੀ ।
(ਅ) ਬਟਾਈ ਪ੍ਰਣਾਲੀ-ਇਸ ਪ੍ਰਣਾਲੀ ਅਨੁਸਾਰ ਜਦੋਂ ਫ਼ਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ ਤਿੰਨ ਭਾਗਾਂ ਵਿਚ ਵੰਡ ਦਿੱਤਾ ਜਾਂਦਾ ਸੀ । ਇਕ ਭਾਗ ਸਰਕਾਰ ਲਗਾਨ ਦੇ ਰੂਪ ਵਿਚ ਲੈ ਲੈਂਦੀ ਸੀ ਅਤੇ ਬਾਕੀ ਦੋ ਭਾਗ ਕਿਸਾਨਾਂ ਨੂੰ ਮਿਲ ਜਾਂਦੇ ਸਨ ।
(ਬ) ਨਸਕ ਪ੍ਰਣਾਲੀ-ਇਸ ਪ੍ਰਣਾਲੀ ਅਨੁਸਾਰ ਸਾਰੇ ਪਿੰਡ ਦੀ ਫ਼ਸਲ ਦਾ ਇਕੱਠਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ । ਮੁਗਲ ਸਰਕਾਰ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਭੂਮੀ ਨੂੰ ਖੇਤੀ ਯੋਗ ਬਣਾਉਣ ਲਈ ਕਰਜ਼ੇ ਦਿੱਤੇ । ਸੋਕਾ ਪੈਣ ਤੇ ਜਾਂ ਉਪਜ ਨਸ਼ਟ ਹੋ ਜਾਣ ਦੀ ਸਥਿਤੀ ਵਿਚ ਉਨ੍ਹਾਂ ਦਾ ਲਗਾਨ ਮਾਫ਼ ਕਰ ਦਿੱਤਾ ਜਾਂਦਾ ਸੀ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਤੁਜ਼ਕ-ਏ-ਬਾਬਰੀ ……….. ਦੀ ਆਤਮ ਜੀਵਨੀ ਹੈ ।
ਉੱਤਰ-
ਬਾਬਰ,

ਪ੍ਰਸ਼ਨ 2.
ਕਨਵਾਹ ਦੀ ਲੜਾਈ ਬਾਬਰ ਅਤੇ ……….. ਵਿਚਕਾਰ ਲੜੀ ਗਈ ਸੀ ।
ਉੱਤਰ-
ਰਾਣਾ ਸਾਂਗਾ,

ਪ੍ਰਸ਼ਨ 3.
ਅਕਬਰ ਨੇ ਹੇਮੂ ਨੂੰ ……….. ਵਿਚ ਹਰਾਇਆ ਸੀ ।
ਉੱਤਰ-
1556 ਈ: ਵਿਚ ਪਾਨੀਪਤ ਦੇ ਮੈਦਾਨ,

ਪ੍ਰਸ਼ਨ 4.
ਬਾਬਰ ਨੇ ……….. ਲਿਖਿਆ ।
ਉੱਤਰ-
ਬਾਬਰਨਾਮਾ (ਤੁਜ਼ਕ-ਏ-ਬਾਬਰੀ),

ਪ੍ਰਸ਼ਨ 5.
ਅਬੁਲ ਫ਼ਜ਼ਲ ਨੇ ……….. ਲਿਖਿਆ ।
ਉੱਤਰ-
ਅਕਬਰਨਾਮਾ |

(ਈ) ਹੇਠ ਲਿਖੇ ਵਾਕਾਂ ਸਾਹਮਣੇ ਸਹੀ (✓) ਜਾਂ ਗਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਮੁਗ਼ਲ ਭਾਰਤ ਵਿਚ 1525 ਈ: ਵਿਚ ਆਏ ।
ਉੱਤਰ-
(✓)

ਪ੍ਰਸ਼ਨ 2.
ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ ।
ਉੱਤਰ-
(✓)

ਪ੍ਰਸ਼ਨ 3.
ਸ਼ੇਰਸ਼ਾਹ ਸੂਰੀ ਮੁਗ਼ਲ ਸ਼ਾਸਕ ਸੀ ।
ਉੱਤਰ-
(✗)

ਪ੍ਰਸ਼ਨ 4.
ਔਰੰਗਜ਼ੇਬ ਦੇ ਰਾਜਕਾਲ ਸਮੇਂ ਰਾਜਪੂਤਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਗਿਆ ।
ਉੱਤਰ-
(✗)

ਪ੍ਰਸ਼ਨ 5.
ਔਰੰਗਜ਼ੇਬ ਦੀ ਦੱਖਣ ਨੀਤੀ ਨੇ ਮੁਗ਼ਲ ਸਾਮਰਾਜ ਨੂੰ ਮਜ਼ਬੂਤ ਬਣਾਇਆ ।
ਉੱਤਰ-
(✗)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਪਾਨੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਾਨੀਪਤ ਦੀ ਪਹਿਲੀ ਲੜਾਈ 1526 ਈ: ਵਿਚ ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਹੋਈ । ਇਸ ਵਿਚ ਇਬਰਾਹੀਮ ਲੋਧੀ ਦੀ ਹਾਰ ਹੋਈ ਸੀ ।
PSEB 7th Class Social Science Solutions Chapter 11 ਮੁਗਲ ਸਾਮਰਾਜ 3
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 2.
ਬਾਬਰ ਕੌਣ ਸੀ ? ਉਸ ਦੀਆਂ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਬਾਬਰ ਮੁਗ਼ਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ । ਉਹ ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਦੇ ਸੱਦੇ ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ । ਬਾਬਰ ਦੀਆਂ ਜਿੱਤਾਂ-

  • 1526 ਈ: ਵਿਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿਚ ਹਰਾ ਕੇ ਦਿੱਲੀ ਅਤੇ ਆਗਰਾ ‘ਤੇ ਅਧਿਕਾਰ ਕਰ ਲਿਆ ।
  • ਬਾਬਰ ਦੁਆਰਾ ਅਜਿਹਾ ਕਰਨ ‘ਤੇ ਰਾਣਾ ਸਾਂਗਾ ਬਾਬਰ ਤੋਂ ਨਾਰਾਜ਼ ਹੋ ਗਿਆ ਤੇ ਉਸ ਨੇ ਬਾਬਰ ਦੇ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ । ਬਾਬਰ ਨੇ ਰਾਣਾ ਸਾਂਗਾ ਨੂੰ 1527 ਈ: ਵਿਚ ਕਨਵਾਹ ਦੀ ਲੜਾਈ ਵਿਚ ਹਰਾ ਦਿੱਤਾ । ਇਸ ਤਰ੍ਹਾਂ ਬਾਬਰ ਨੇ ਉੱਤਰ ਭਾਰਤ ‘ਤੇ ਅਧਿਕਾਰ ਕਰ ਲਿਆ । ਉਸਨੇ ਘਾਗਰਾ ਦੀ ਲੜਾਈ ਵਿਚ ਅਫ਼ਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ ।
  • ਇਨ੍ਹਾਂ ਜਿੱਤਾਂ ਕਾਰਨ ਬਾਬਰ ਦੀ ਭਾਰਤ ਵਿਚ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।

ਪ੍ਰਸ਼ਨ 3.
ਹੁਮਾਯੂੰ ਨੂੰ ਕਦੋਂ ਅਤੇ ਕਿਸਨੇ ਭਾਰਤ ਤੋਂ ਬਾਹਰ ਕੱਢਿਆ ? ਉਸਨੇ ਮੁੜ ਆਪਣਾ ਰਾਜ ਕਦੋਂ ਪ੍ਰਾਪਤ ਕੀਤਾ ?
ਉੱਤਰ-
ਹੁਮਾਯੂੰ ਨੂੰ 1540 ਈ: ਵਿਚ ਸ਼ੇਰਸ਼ਾਹ ਸੂਰੀ ਨੇ ਭਾਰਤ ਤੋਂ ਕੱਢ ਦਿੱਤਾ | ਪਰ 1555 ਈ: ਵਿਚ ਹੁਮਾਯੂੰ ਨੇ ਸ਼ੇਰਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਮੁੜ ਦਿੱਲੀ ‘ ਤੇ ਅਧਿਕਾਰ ਕਰ ਲਿਆ । 1556 ਈ: ਵਿੱਚ ਹੁਮਾਯੂੰ ਦੀ ਮੌਤ ਹੋ ਗਈ ।

ਪ੍ਰਸ਼ਨ 4.
ਸ਼ੇਰਸ਼ਾਹ ਸੂਰੀ (1540-1545 ਈ:) ਕੌਣ ਸੀ ? ਉਸਨੇ ਭਾਰਤ ਦਾ ਸ਼ਾਸਨ ਕਿਸ ਤਰ੍ਹਾਂ ਪ੍ਰਾਪਤ ਕੀਤਾ ?
ਉੱਤਰ-
ਸ਼ੇਰਸ਼ਾਹ ਸੂਰੀ ਬਿਹਾਰ ਦੇ ਜਾਗੀਰਦਾਰ ਹੁਸੈਨ ਖਾਂ ਦਾ ਪੁੱਤਰ ਸੀ । ਉਸਦਾ ਅਸਲੀ ਨਾਂ ਫ਼ਰੀਦ ਖ਼ਾਂ ਸੀ । ਪਰ ਇਕ ਸ਼ੇਰ ਨੂੰ ਮਾਰ ਦੇਣ ‘ਤੇ ਉਸਨੂੰ ਸ਼ੇਰ ਖਾਂ ਦੀ ਉਪਾਧੀ ਦਿੱਤੀ ਗਈ । ਉਹ ਬਿਹਾਰ ਵਿਚ ਅਫ਼ਗਾਨ ਸਰਦਾਰਾਂ ਦਾ ਨੇਤਾ ਬਣਿਆ ਤੇ ਫਿਰ ਜਲਦ ਹੀ ਉਹ ਬਿਹਾਰ ਦਾ ਸ਼ਾਸਕ ਬਣ ਗਿਆ । ਉਸਨੇ ਮੁਗ਼ਲ ਬਾਦਸ਼ਾਹ ਹੁਮਾਯੂੰ ਨੂੰ ਚੌਸਾ ਅਤੇ ਕਨੌਜ ਵਿਚ ਹਰਾਇਆ। 1540 ਈ: ਵਿਚ ਉਸਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ । ਉਸਨੇ 1540 ਈ: ਤੋਂ 1545 ਈ: ਤਕ ਸ਼ਾਸਨ ਕੀਤਾ । 1545 ਈ: ਵਿਚ ਉਸਦੀ ਮੌਤ ਹੋ ਗਈ ।

ਪ੍ਰਸ਼ਨ 5.
ਸ਼ੇਰਸ਼ਾਹ ਸੂਰੀ ਦੇ ਸ਼ਾਸਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਸ਼ੇਰਸ਼ਾਹ ਸੂਰੀ ਨੇ ਆਪਣੇ ਸਾਰੇ ਰਾਜ ਨੂੰ 66 ਸਰਕਾਰਾਂ ਵਿਚ ਵੰਡਿਆ ਹੋਇਆ ਸੀ । ਸਰਕਾਰਾਂ ਨੂੰ ਅੱਗੇ ਪਰਗਨਿਆਂ ਵਿਚ ਵੰਡਿਆ ਗਿਆ ਸੀ । ਸਰਕਾਰਾਂ ਦੀ ਤਰ੍ਹਾਂ ਪਰਗਨਿਆਂ ਦੇ ਵੀ ਦੋ ਮੁੱਖ ਅਫ਼ਸਰ ਹੁੰਦੇ ਸਨ ।
  • ਸ਼ੇਰਸ਼ਾਹ ਸੂਰੀ ਨੇ ਵਣਿਜ ਤੇ ਵਪਾਰ ਦੇ ਵਿਕਾਸ ਲਈ ਹਰ ਢੰਗ ਅਪਣਾਇਆ । ਉਸ ਨੇ ਰੂਪਾ ਨਾਂ ਦੇ ਚਾਂਦੀ ਦੇ ਸਿੱਕੇ ਵੀ ਚਲਾਏ ।
  • ਸ਼ੇਰਸ਼ਾਹ ਸੂਰੀ ਨੇ ਦੇਸ਼ ਵਿਚ ਅਨੇਕ ਮਹੱਤਵਪੂਰਨ ਸੜਕਾਂ ਬਣਾਈਆਂ । ਉਨ੍ਹਾਂ ਵਿਚੋਂ ਸ਼ੇਰਸ਼ਾਹ ਸੂਰੀ ਮਾਰਗ (ਜੀ.ਟੀ.ਰੋਡ) ਬਹੁਤ ਮਹੱਤਵਪੂਰਨ ਸੀ । ਉਸਨੇ ਸੜਕਾਂ ਦੇ ਦੋਹੀਂ ਪਾਸੀਂ ਛਾਂਦਾਰ ਰੁੱਖ ਲਗਵਾਏ | ਯਾਤਰੀਆਂ ਲਈ ਆਰਾਮ ਘਰ ਬਣਾਏ ।
  • ਉਸ ਨੇ ਗਰੀਬਾਂ, ਵਿਧਵਾਵਾਂ, ਸਿੱਖਿਆ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਦਾਨ ਦਿੱਤਾ ਸੀ ।

ਪ੍ਰਸ਼ਨ 6.
ਅਕਬਰ ਨੂੰ ਰਾਜਗੱਦੀ ‘ਤੇ ਕਦੋਂ ਅਤੇ ਕਿਸਨੇ ਬਿਠਾਇਆ ?
ਉੱਤਰ-
ਅਕਬਰ ਨੂੰ 1556 ਈ: ਵਿਚ ਬੈਰਮ ਖਾਂ ਨੇ ਰਾਜਗੱਦੀ ‘ਤੇ ਬਿਠਾਇਆ ।

ਪ੍ਰਸ਼ਨ 7.
ਬੈਰਮ ਖਾਂ ਕੌਣ ਸੀ ? ਅਕਬਰ ਨੇ ਉਸਨੂੰ ਅਹੁਦੇ ਤੋਂ ਕਦੋਂ ਹਟਾਇਆ ?
ਉੱਤਰ-
ਬੈਰਮ ਖਾਂ ਅਕਬਰ ਦਾ ਸਰਪ੍ਰਸਤ ਸੀ । ਅਕਬਰ ਨੇ ਉਸਨੂੰ 1560 ਈ: ਵਿਚ ਅਹੁਦੇ ਤੋਂ ਹਟਾਇਆ ।

ਪ੍ਰਸ਼ਨ 8.
ਵਿਆਖਿਆ ਕਰੋ ਕਿ ਅਕਬਰਨਾਮਾ ਅਤੇ ਆਇਨ-ਏ-ਅਕਬਰੀ ਇਤਿਹਾਸ ਲਿਖਣ ਵਿਚ ਕਿਵੇਂ ਸਹਾਇਕ ਹੁੰਦੇ ਹਨ ?
ਉੱਤਰ-
ਅਕਬਰਨਾਮਾ ਅਤੇ ਆਇਨ-ਏ-ਅਕਬਰੀ ਅਬੁਲ ਫ਼ਜ਼ਲ ਦੁਆਰਾ ਲਿਖੀਆਂ ਗਈਆਂ ਦੋ ਪ੍ਰਸਿੱਧ ਰਚਨਾਵਾਂ ਹਨ । ਇਨ੍ਹਾਂ ਤੋਂ ਸਾਨੂੰ ਅਕਬਰ ਦੇ ਦਰਬਾਰ, ਜਿੱਤਾਂ, ਸ਼ਾਸਨ ਪ੍ਰਬੰਧ, ਸਮਾਜਿਕ, ਆਰਥਿਕ, ਧਾਰਮਿਕ ਨੀਤੀ, ਕਲਾ ਅਤੇ ਭਵਨ ਨਿਰਮਾਣ ਦੇ ਖੇਤਰਾਂ ਵਿਚ ਹੋਏ ਵਿਕਾਸ ਬਾਰੇ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 9.
ਅਕਬਰ ਦੀ ਰਾਜਪੂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਅਕਬਰ ਰਾਜਪੂਤਾਂ ਨਾਲ ਦੋਸਤਾਨਾਂ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਰਾਜਪੂਤ ਪਰਿਵਾਰਾਂ ਵਿਚ ਰਾਜਪੂਤ ਰਾਜ ਕੁਮਾਰੀਆਂ ਨਾਲ ਵਿਆਹ ਕਰਵਾਏ । ਉਸ ਨੇ ਵਿਆਹਕ ਸੰਧੀਆਂ ਰਾਹੀਂ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ ਉਸਨੇ ਆਪਣੇ ਸ਼ਾਸਨ ਪ੍ਰਬੰਧ ਵਿਚ ਰਾਜਪੂਤਾਂ ਨੂੰ ਉੱਚੇ ਅਹੁਦੇ ਦਿੱਤੇ । ਰਾਜਾ ਮਾਨ ਸਿੰਘ ਵਰਗੇ ਕਈ ਰਾਜਪੂਤ ਉਸ ਦੇ ਮਹੱਤਵਪੂਰਨ ਤੇ ਵਫ਼ਾਦਾਰ ਅਫ਼ਸਰ ਸਨ । ਰਾਜਾ ਮਾਨ ਸਿੰਘ ਉਹਨਾਂ ਰਾਜਪੂਤਾਂ ਦੇ ਵਿਰੁੱਧ ਲੜਿਆ ਵੀ ਸੀ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਸੀ ਜਿਸ ਤਰ੍ਹਾਂ ਕਿ ਮੇਵਾੜ ਦਾ ਰਾਣਾ ਪ੍ਰਤਾਪ ਸਿੰਘ ॥

ਪ੍ਰਸ਼ਨ 10.
ਹੇਠ ਲਿਖਿਆਂ ‘ਤੇ ਨੋਟ ਲਿਖੋ
(i) ਹੁਮਾਯੂੰ
(ii) ਜਹਾਂਗੀਰ
(iii) ਸ਼ਾਹਜਹਾਂ ।
ਉੱਤਰ-
(i) ਹੁਮਾਯੂੰ-ਹੁਮਾਯੂੰ ਬਾਬਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਹ ਆਪਣੇ ਪਿਤਾ ਦੀ ਮੌਤ ‘ਤੇ 1530 ਈ: ਵਿਚ ਰਾਜਗੱਦੀ ‘ਤੇ ਬੈਠਿਆ । ਉਸਨੂੰ ਆਪਣੇ ਜੀਵਨ ਕਾਲ ਵਿਚ ਅਨੇਕ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ । ਉਸਦਾ ਸਭ ਤੋਂ ਸਖ਼ਤ ਸੰਘਰਸ਼ ਅਫ਼ਗਾਨ ਨੇਤਾ ਸ਼ੇਰਸ਼ਾਹ ਸੂਰੀ ਨਾਲ ਹੋਇਆ ਉਹ 1540 ਈ: ਵਿਚ ਚੌਸਾ ਅਤੇ ਕਨੌਜ ਦੇ ਯੁੱਧਾਂ ਵਿਚ ਸ਼ੇਰਸ਼ਾਹ ਦੇ ਹੱਥੋਂ ਹਾਰਿਆ । ਸਿੱਟੇ ਵਜੋਂ ਉਸਨੂੰ ਭਾਰਤ ਛੱਡਣਾ ਪਿਆ । ਉਸਨੇ ਲਗਪਗ 15 ਸਾਲ ਫਾਰਸ ਵਿਚ ਬਤੀਤ ਕੀਤੇ । 1555 ਈ: ਵਿਚ ਉਹ ਆਪਣੀ ਰਾਜਗੱਦੀ ਮੁੜ ਪ੍ਰਾਪਤ ਕਰਨ ਵਿਚ ਸਫਲ ਰਿਹਾ | ਪਰ ਅਗਲੇ ਹੀ ਸਾਲ ਉਸਦੀ ਮੌਤ ਹੋ ਗਈ ।

(ii) ਜਹਾਂਗੀਰ-ਜਹਾਂਗੀਰ ਅਕਬਰ ਦਾ ਪੁੱਤਰ ਸੀ । ਅਕਬਰ ਦੀ ਮੌਤ ਦੇ ਬਾਅਦ ਉਹ 1605 ਈ: ਵਿਚ ਰਾਜਗੱਦੀ ਤੇ ਬੈਠਿਆ । ਉਸਨੇ ਮਹਾਰਾਣਾ ਪ੍ਰਤਾਪ ਦੇ ਪੁੱਤਰ ਰਾਣਾ ਅਮਰ ਸਿੰਘ ਦੇ ਵਿਰੁੱਧ ਇਕ ਸੈਨਿਕ ਮੁਹਿੰਮ ਭੇਜੀ । ਪਰ ਬਾਅਦ ਵਿਚ ਬਹੁਤ ਹੀ ਉਦਾਰ ਸ਼ਰਤਾਂ ‘ਤੇ ਉਸਨੇ ਉਸਦੇ ਨਾਲ ਸੰਧੀ ਕਰ ਲਈ । ਇਸ ਤਰ੍ਹਾਂ ਮੁਗ਼ਲਾਂ ਅਤੇ ਮੇਵਾੜ ਵਿਚਾਲੇ ਚਲੇ ਆ ਰਹੇ ਲੰਬੇ ਸੰਘਰਸ਼ ਦਾ ਅੰਤ ਹੋ ਗਿਆ ।

ਉਸਦੇ ਸ਼ਾਸਨ ਕਾਲ ਦੀਆਂ ਹੋਰ ਮੁੱਖ ਘਟਨਾਵਾਂ ਹੇਠ ਲਿਖੀਆਂ ਹਨ –

  1. ਰਾਜਗੱਦੀ ਉੱਤੇ ਬੈਠਦੇ ਹੀ ਜਹਾਂਗੀਰ ਨੂੰ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ, ਜਹਾਂਗੀਰ ਨੇ ਇਸ ਵਿਦਰੋਹ ਦਾ ਦਮਨ ਕਰ ਦਿੱਤਾ।
  2. ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਇਕ ਝੂਠੇ ਦੋਸ਼ ਵਿਚ ਪੰਜ ਦਿਨਾਂ ਤਕ ਤਸੀਹੇ ਦੇ ਕੇ 1606 ਈ: ਵਿਚ ਸ਼ਹੀਦ ਕਰਵਾ ਦਿੱਤਾ ।
  3. ਜਹਾਂਗੀਰ ਦੇ ਸ਼ਾਸਨ ਕਾਲ ਦੀ ਇਕ ਹੋਰ ਮਹੱਤਵਪੂਰਨ ਘਟਨਾ, ਨੂਰਜਹਾਂ ਨਾਲ ਉਸਦਾ ਵਿਆਹ ਸੀ । ਨੂਰਜਹਾਂ ਨੂੰ ਉਸਨੇ “ਨੁਰ ਮਹਿਲ’ (ਮਹੱਲ ਦਾ ਪ੍ਰਕਾਸ਼ ਦੀ ਉਪਾਧੀ ਦਿੱਤੀ ।
  4. ਜਹਾਂਗੀਰ ਦੇ ਦਰਬਾਰ ਵਿਚ ਇੰਗਲੈਂਡ ਦੇ ਦੋ ਰਾਜਦੂਤ ਕੈਪਟਨ ਹਾਕਿੰਸ ਅਤੇ ਸਰ ਟਾਮਸ ਰੋ ਆਏ । ਇਹ ਦੁਤ ਭਾਰਤ ਵਿਚ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਆਏ ਸਨ ।

(ii) ਸ਼ਾਹਜਹਾਂ-ਸ਼ਾਹਜਹਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ । ਉਸਦਾ ਅਸਲ ਨਾਂ ਖੁੱਰਮ ਸੀ । ਉਹ 1628 ਈ: ਜਹਾਂਗੀਰ ਦੀ ਮੌਤ ਦੇ ਬਾਅਦ ਰਾਜਗੱਦੀ ਉੱਤੇ ਬੈਠਿਆ | ਉਸਨੇ ਲਗਪਗ 31 ਸਾਲਾਂ ਤਕ ਸ਼ਾਸਨ ਕੀਤਾ | ਉਸਦੇ ਸ਼ਾਸਨ ਕਾਲ ਦੀਆਂ ਮੁੱਖ ਘਟਨਾਵਾਂ ਹੇਠ ਲਿਖੀਆਂ ਹਨ –

  • ਸ਼ਾਹਜਹਾਂ ਦੇ ਗੱਦੀ ਉੱਤੇ ਬੈਠਦੇ ਹੀ ਪਹਾੜੀ ਦੇਸ਼ ਦੇ ਬੁੰਦੇਲਾਂ ਨੇ ਵਿਦਰੋਹ ਕਰ ਦਿੱਤਾ । ਇਸ ਵਿਦਰੋਹ ਨੂੰ ਕੁਚਲਣ ਲਈ ਸ਼ਾਹਜਹਾਂ ਨੇ ਇਕ ਵਿਸ਼ਾਲ ਸੈਨਾ ਭੇਜੀ ਅਤੇ ਜੁਝਾਰ ਸਿੰਘ ਨੂੰ ਮੁਗ਼ਲਾਂ ਦੇ ਨਾਲ ਸੰਧੀ ਕਰਨ ‘ਤੇ ਮਜਬੂਰ ਕਰ ਦਿੱਤਾ ।
  • 1628 ਈ: ਵਿਚ ਸ਼ਾਹਜਹਾਂ ਨੇ ਨੌਰੋਜ ਦਾ ਮੇਲਾ ਮਨਾਇਆ। ਇਸ ਮੌਕੇ ‘ਤੇ ਮੁਗ਼ਲ ਬਾਦਸ਼ਾਹ ਨੇ ਇਕ ਵਿਸ਼ਾਲ ਭੋਜ ਦਾ ਆਯੋਜਨ ਕੀਤਾ |
  • ਆਪਣੀ ਪਤਨੀ ਮੁਮਤਾਜ ਮਹੱਲ ਨਾਲ ਸ਼ਾਹਜਹਾਂ ਦਾ ਬਹੁਤ ਪ੍ਰੇਮ ਸੀ । 7 ਜੂਨ, 1631 ਈ: ਨੂੰ ਉਸਦੀ ਪਤਨੀ ਦੀ ਮੌਤ ਹੋ ਗਈ । ਸ਼ਾਹਜਹਾਂ ਨੂੰ ਉਸਦੀ ਮੌਤ ਨਾਲ ਭਾਰੀ ਦੁੱਖ ਪਹੁੰਚਿਆ । ਸ਼ਾਹਜਹਾਂ ਦਾ ਸ਼ਾਸਨ ਕਾਲ ਤਾਜਮਹੱਲ, ਮਯੂਰ ਸਿੰਘਾਸਨ ਅਤੇ ਕੋਹੇਨੂਰ ਹੀਰੇ ਲਈ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਅਕਬਰ ਜਾਂ ਮੁਗਲਾਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਬਾਰੇ ਲਿਖੋ ।
ਉੱਤਰ-
ਅਕਬਰ ਜਾਂ ਮੁਗਲਾਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਦਾ ਵਰਣਨ ਇਸ ਤਰ੍ਹਾਂ ਹੈ

  1. ਰਾਜਾ-ਰਾਜਾ ਸ਼ਾਸਨ ਪ੍ਰਬੰਧ ਦਾ ਮੁਖੀ ਸੀ । ਉਸ ਦੀ ਸਹਾਇਤਾ ਲਈ ਬਹੁਤ ਸਾਰੇ ਮੰਤਰੀ ਹੁੰਦੇ ਸਨ । ਉਹਨਾਂ ਵਿਚੋਂ ਪ੍ਰਮੁੱਖ ਮੰਤਰੀ ਸਨ-ਵਕੀਲ, ਦੀਵਾਨ-ਏ-ਆਲਾ, ਮੀਰ ਬਖ਼ਸ਼ੀ, ਸਦਰ-ਏ-ਸਦੂਰ, ਕਾਜ਼ੀ-ਉਲ-ਜ਼ਾਤ ਅਤੇ ਮੀਰ ਸਨ ।
  2. ਵਕੀਲ-ਉਹ ਰਾਜ ਦਾ ਪ੍ਰਧਾਨ ਮੰਤਰੀ ਸੀ । ਉਹ ਬਾਦਸ਼ਾਹ ਨੂੰ ਦੇਸ਼ ਵਿਚ ਸਾਰੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ ਸੀ ਅਤੇ ਬਾਦਸ਼ਾਹ ਦੇ ਹੁਕਮਾਂ ਦਾ ਪਾਲਣ ਕਰਵਾਉਂਦਾ ਸੀ ।
  3. ਦੀਵਾਨ-ਏ-ਆਲਾ-ਦੀਵਾਨ-ਏ-ਆਲਾ ਵਿੱਤ ਮੰਤਰੀ ਹੁੰਦਾ ਸੀ । ਉਹ ਰਾਜ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਦਾ ਸੀ । ਉਹ ਲਗਾਨ ਉਗਰਾਹੁਣ ਸੰਬੰਧੀ ਨਿਯਮ ਵੀ ਬਣਾਉਂਦਾ ਸੀ ।
  4. ਮੀਰ ਬਖਸ਼ੀ-ਮੀਰ ਬਖਸ਼ੀ ਮਨਸਬਦਾਰਾਂ ਦਾ ਰਿਕਾਰਡ ਰੱਖਦਾ ਸੀ । ਉਹ ਉਹਨਾਂ ਨੂੰ ਤਨਖ਼ਾਹ ਵੰਡਦਾ ਸੀ ਅਤੇ ਸੈਨਿਕ ਸੰਸਥਾਵਾਂ ਦੀ ਦੇਖ-ਭਾਲ ਵੀ ਕਰਦਾ ਸੀ ।
  5. ਸਦਰ-ਉਸ-ਦੂਰ-ਉਹ ਧਾਰਮਿਕ ਵਿਭਾਗ ਦਾ ਮੁਖੀ ਸੀ । ਉਹ ਪੀਰਾਂ-ਫ਼ਕੀਰਾਂ, ਸੰਤਾਂ-ਮਹਾਤਮਾਂ ਅਤੇ ਵਿੱਦਿਅਕ ਸੰਸਥਾਵਾਂ ਦਾ ਵੇਰਵਾ ਰੱਖਦਾ ਸੀ ।
  6. ਕਾਜ਼ੀ-ਉਲ-ਕਜ਼ਾਤ-ਉਹ ਇਸਲਾਮੀ ਕਾਨੂੰਨਾਂ ਅਨੁਸਾਰ ਨਿਆਂ ਬਾਰੇ ਬਾਦਸ਼ਾਹ ਨੂੰ ਸਲਾਹ ਦਿੰਦਾ ਸੀ ।
  7. ਖਾਨ-ਏ-ਸਾਮਾ-ਉਹ ਸ਼ਾਹੀ ਪਰਿਵਾਰਾਂ ਅਤੇ ਕਾਰਖ਼ਾਨਿਆਂ ਦੀ ਦੇਖ-ਭਾਲ ਕਰਦਾ ਸੀ ।

ਪ੍ਰਸ਼ਨ 12.
ਅਕਬਰ ਜਾਂ ਮੁਗਲਾਂ ਦੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅਕਬਰ ਨੇ ਆਪਣੇ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਸਾਮਰਾਜ ਨੂੰ 15 ਪ੍ਰਾਂਤਾਂ ਜਾਂ ਸੂਬਿਆਂ ਵਿਚ ਵੰਡਿਆ ਹੋਇਆ ਸੀ । ਪ੍ਰਾਂਤਾਂ ਦੇ ਮੁੱਖ ਅਧਿਕਾਰੀ ਹੇਠ ਲਿਖੇ ਸਨ –

  • ਸੂਬੇਦਾਰ-ਸੂਬੇਦਾਰ ਪ੍ਰਾਂਤ ਦਾ ਸਭ ਤੋਂ ਵੱਡਾ ਅਧਿਕਾਰੀ ਸੀ । ਉਸ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿਚ ਸ਼ਾਂਤੀ ਸਥਾਪਿਤ ਕਰਨਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੀ ।
  • ਦੀਵਾਨ-ਉਹ ਪ੍ਰਾਂਤ ਦੇ ਵਿੱਤ ਵਿਭਾਗ ਦਾ ਮੁਖੀ ਸੀ । ਉਹ ਪ੍ਰਾਂਤ ਦੀ ਆਮਦਨ ਅਤੇ ਵਿੱਤ ਦਾ ਹਿਸਾਬ ਰੱਖਦਾ ਸੀ ।
  • ਬਖ਼ਸ਼ੀ-ਉਹ ਪ੍ਰਾਂਤ ਦੇ ਸੈਨਿਕ ਪ੍ਰਬੰਧ ਦੀ ਦੇਖ-ਭਾਲ ਕਰਦਾ ਸੀ । ਉਹ ਘੋੜਿਆਂ ਨੂੰ ਦਾਗਣ ਦਾ ਵੀ ਪ੍ਰਬੰਧ ਕਰਦਾ ਸੀ ।
  • ਸਦਰ-ਉਹ ਪ੍ਰਾਂਤ ਦੇ ਸੰਤਾਂ-ਮਹਾਤਮਾਵਾਂ ਅਤੇ ਪੀਰਾਂ-ਫ਼ਕੀਰਾਂ ਦਾ ਵੇਰਵਾ ਤਿਆਰ ਕਰਦਾ ਸੀ ।
  • ਵਾਕਿਆ ਨਵੀਸ-ਉਹ ਜਾਸੂਸੀ ਵਿਭਾਗ ਦਾ ਮੁਖੀ ਸੀ । ਉਹ ਪ੍ਰਾਂਤ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਰੱਖਦਾ ਸੀ ।
  • ਕੋਤਵਾਲ-ਉਹ ਪੁਲਿਸ ਅਧਿਕਾਰੀ ਸੀ। ਉਸ ਦਾ ਮੁੱਖ ਕੰਮ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣਾ ਅਤੇ ਸ਼ਹਿਰ ਦੀ ਪਹਿਰੇਦਾਰੀ ਕਰਨਾ ਸੀ ।

ਪ੍ਰਸ਼ਨ 13.
ਅਕਬਰ ਜਾਂ ਮੁਗ਼ਲਾਂ ਦੇ ਸਥਾਨਿਕ ਪ੍ਰਬੰਧ ’ਤੇ ਇਕ ਟਿੱਪਣੀ ਲਿਖੋ ।
ਉੱਤਰ-
ਅਕਬਰ ਨੇ ਮੁਗ਼ਲ ਸਾਮਰਾਜ ਦੇ ਸਥਾਨਿਕ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪ੍ਰਾਂਤਾਂ ਨੂੰ ਸਰਕਾਰਾਂ ਜਾਂ ਜ਼ਿਲ੍ਹਿਆਂ, ਪਰਗਨਿਆਂ ਅਤੇ ਪਿੰਡਾਂ ਵਿਚ ਵੰਡਿਆ ਹੋਇਆ ਸੀ ।

I. ਸਰਕਾਰ ਦਾ ਪ੍ਰਬੰਧ

  • ਫ਼ੌਜਦਾਰ-ਫ਼ੌਜਦਾਰ ਸਰਕਾਰ ਜਾਂ ਜ਼ਿਲ੍ਹੇ ਦਾ ਮੁੱਖ ਪ੍ਰਬੰਧਕ ਹੁੰਦਾ ਸੀ । ਉਸ ਦਾ ਮੁੱਖ ਕੰਮ ਸਰਕਾਰ ਜਾਂ ਜ਼ਿਲ੍ਹੇ ਵਿਚ ਸ਼ਾਂਤੀ ਕਾਇਮ ਕਰਨਾ ਸੀ । ਉਹ ਬਾਦਸ਼ਾਹ ਦੇ ਹੁਕਮਾਂ ਦੀ ਪਾਲਣਾ ਵੀ ਕਰਵਾਉਂਦਾ ਸੀ ।
  • ਆਮਿਲ ਗੁਜ਼ਾਰ-ਉਸ ਦਾ ਮੁੱਖ ਕੰਮ ਲਗਾਨ ਇਕੱਠਾ ਕਰਨਾ ਸੀ ।
  • ਬਿਤੀਕਚੀ ਅਤੇ ਖ਼ਜ਼ਾਨਚੀ-ਇਹ ਦੋਵੇਂ ਅਧਿਕਾਰੀ ਆਮਿਲ ਗੁਜ਼ਾਰ ਦੀ ਸਹਾਇਤਾ ਕਰਦੇ ਸਨ ।

II. ਪਰਗਨੇ ਦਾ ਪ੍ਰਬੰਧ

  1. ਸ਼ਿਕਦਾਰ-ਉਸ ਦਾ ਮੁੱਖ ਕੰਮ ਪਰਗਨੇ ਵਿਚ ਸ਼ਾਂਤੀ ਕਾਇਮ ਕਰਨਾ ਸੀ ।
  2. ਆਮਿਲ-ਉਸਦਾ ਕੰਮ ਭੁਮੀ ਲਗਾਨ ਇਕੱਠਾ ਕਰਨਾ ਸੀ ।
  3. ਪੋਤਦਾਰ ਅਤੇ ਕਾਨੂੰਨਗੋ-ਇਹ ਦੋਵੇਂ ਅਧਿਕਾਰੀ ਆਮਿਲ ਦੀ ਸਹਾਇਤਾ ਕਰਦੇ ਸਨ ।

III. ਪਿੰਡਾਂ ਦਾ ਪ੍ਰਬੰਧ-ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਸੀ । ਉਹ ਪਿੰਡਾਂ ਦਾ ਵਿਕਾਸ ਕਰਦੀਆਂ ਸਨ ਅਤੇ ਪਿੰਡਾਂ ਦੇ ਆਮ ਝਗੜਿਆਂ ਦਾ ਨਿਪਟਾਰਾ ਵੀ ਕਰਾਉਂਦੀਆਂ ਸਨ । ਉਨ੍ਹਾਂ ਦੀ ਸਹਾਇਤਾ ਲਈ ਚੌਧਰੀ, ਮੁਕੱਦਮ ਅਤੇ ਪਟਵਾਰੀ ਆਦਿ ਹੁੰਦੇ ਸਨ ।

ਪ੍ਰਸ਼ਨ 14.
ਸ਼ਾਹਜਹਾਂ ਅਤੇ ਜਹਾਂਗੀਰ ਦੇ ਰਾਜ ਪ੍ਰਬੰਧ ਸੰਬੰਧੀ ਸੰਖੇਪ ਵਰਣਨ ਕਰੋ ।
ਉੱਤਰ-
I. ਸ਼ਾਹਜਹਾਂ (1628-1657 ਈ:–ਸ਼ਾਹਜਹਾਂ 1628 ਈ: ਵਿਚ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜ ਸਿੰਘਾਸਨ ‘ਤੇ ਬੈਠਿਆ ।

  • ਉਸ ਨੂੰ ਬੁੰਦੇਲਖੰਡ ਵਿਚ ਅਤੇ ਦੱਖਣ ਵਿਚ ਬਹੁਤ ਸਾਰੇ ਵਿਦਰੋਹਾਂ ਦਾ ਸਾਹਮਣਾ ਕਰਨਾ ਪਿਆ । 1628 ਈ: ਵਿਚ ਬੁੰਦੇਲਖੰਡ ਦੇ ਸ਼ਾਸਕ ਰਾਜਾ ਜੁਝਾਰ ਸਿੰਘ ਨੇ ਸ਼ਾਹਜਹਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ | ਪਰ ਉਹ ਹਾਰ ਗਿਆ । ਉਸਨੇ 1635 ਈ: ਵਿਚ ਮੁੜ ਵਿਦਰੋਹ ਕਰ ਦਿੱਤਾ ਅਤੇ ਮੁਗ਼ਲਾਂ ਦੇ ਹੱਥੋਂ ਮਾਰਿਆ ਗਿਆ ।
  • 1633 ਈ: ਵਿਚ ਸ਼ਾਹਜਹਾਂ ਨੇ ਦੱਖਣ ‘ਤੇ ਹਮਲਾ ਕਰ ਦਿੱਤਾ ਅਤੇ ਅਹਿਮਦਨਗਰ ਨੂੰ ਮੁਗ਼ਲ ਸਾਮਰਾਜ ਵਿਚ ਮਿਲਾ ਲਿਆ | ਬੀਜਾਪੁਰ ਅਤੇ ਗੋਲਕੁੰਡਾ ਦੇ ਸੁਤੰਤਰ ਰਾਜਾਂ ਨੇ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ ।
  • ਸ਼ਾਹਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਦੱਖਣੀ ਭਾਰਤ ਦਾ ਵਾਇਸਰਾਇ ਨਿਯੁਕਤ ਕੀਤਾ | ਪਰ ਔਰੰਗਜ਼ੇਬ ਬੀਜਾਪੁਰ ਅਤੇ ਗੋਲਕੁੰਡਾ ਰਾਜਾਂ ਨੂੰ ਆਪਣੇ ਸਾਮਰਾਜ ਵਿਚ ਸ਼ਾਮਲ ਕਰਨ ਵਿਚ ਅਸਫਲ ਰਿਹਾ ।
  • ਸ਼ਾਹਜਹਾਂ ਨੇ ਦੱਖਣ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਬਾਅਦ ਮੱਧ ਏਸ਼ੀਆ ਵਿਚ ਬਲਖ਼ ਅਤੇ ਬਦਖਸ਼ਾਂ ‘ਤੇ ਅਧਿਕਾਰ ਕਰਨ ਲਈ ਆਪਣੀ ਸੈਨਾ ਭੇਜੀ, ਪਰ ਉਹ ਸਫਲ ਨਾ ਹੋ ਸਕਿਆ ।
  • ਉਹ ਈਰਾਨੀਆਂ ਤੋਂ ਕੰਧਾਰ ਖੋਹਣ ਵਿਚ ਵੀ ਸਫਲ ਨਾ ਹੋ ਸਕਿਆ ।
  • ਸ਼ਾਹਜਹਾਂ ਪੁਰਤਗਾਲੀਆਂ ਤੋਂ ਵੀ ਬਹੁਤ ਦੁਖੀ ਸੀ, ਕਿਉਂਕਿ ਉਨ੍ਹਾਂ ਨੇ ਹੁਗਲੀ ਵਿਚ ਆਪਣੀ ਬਸਤੀ ਕਾਇਮ ਕਰ ਲਈ ਸੀ । ਉਹ ਇਸਦੀ ਵਰਤੋਂ ਬੰਗਾਲ ਦੀ ਖਾੜੀ ਵਿਚ ਸਮੁੰਦਰੀ ਡਕੈਤ ਕਰਨ ਲਈ ਕਰਦੇ ਸਨ । ਇਸ ਲਈ ਮੁਗ਼ਲ ਸੈਨਾ ਨੇ ਉਨ੍ਹਾਂ ਨੂੰ ਹੁਗਲੀ ਤੋਂ ਬਾਹਰ ਕੱਢ ਦਿੱਤਾ ਸੀ । ਇਸਦੇ ਬਾਅਦ ਸੈਨਾ ਉੱਤਰ-ਪੂਰਬ ਦਿਸ਼ਾ ਵਿਚ ਵਧੀ ਅਤੇ ਉਸਨੇ ਕਾਮਰੂਪ ਦੇ ਖੇਤਰਾਂ ‘ਤੇ ਆਪਣਾ ਅਧਿਕਾਰ ਕਰ ਲਿਆ ।
  • ਸ਼ਾਹਜਹਾਂ ਨੇ ਆਗਰਾ ਵਿਚ ਤਾਜਮਹੱਲ ਬਣਵਾਇਆ । ਉਸਨੇ ਸ਼ਾਹਜਹਾਨਾਬਾਦ ਨਾਂ ਦਾ ਇਕ ਨਵਾਂ ਸ਼ਹਿਰ ਵੀ ਕਾਇਮ ਕੀਤਾ ਅਤੇ ਉਸਨੂੰ ਆਪਣੀ ਰਾਜਧਾਨੀ ਬਣਾਇਆ । 1657 ਈ: ਵਿਚ ਸ਼ਾਹਜਹਾਂ ਬਿਮਾਰ ਪੈ ਗਿਆ ਅਤੇ ਉਸਦੇ ਪੁੱਤਰਾਂ ਵਿਚ ਰਾਜਗੱਦੀ ਲਈ ਸੰਘਰਸ਼ ਆਰੰਭ ਹੋ ਗਿਆ । ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਅਤੇ ਆਪ ਬਾਦਸ਼ਾਹ ਬਣ ਬੈਠਾ ! .

II. ਜਹਾਂਗੀਰ (1605-1627-ਜਹਾਂਗੀਰ ਅਕਬਰ ਦਾ ਪੁੱਤਰ ਸੀ । ਉਹ 1605 ਈ: ਵਿਚ ਅਕਬਰ ਦੀ ਮੌਤ ਦੇ ਬਾਅਦ ਮੁਗਲ ਸਿੰਘਾਸਨ ਤੇ ਬੈਠਿਆ ॥

  1. ਜਹਾਂਗੀਰ ਨੇ ਮੁਗ਼ਲ ਸਾਮਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਦਮਨ ਕੀਤਾ । ਇਸਦੇ ਬਾਅਦ ਉਸਨੇ ਬੰਗਾਲ ਅਤੇ ਅਵਧ ਨੂੰ ਆਪਣੇ ਅਧਿਕਾਰ ਵਿਚ ਲਿਆ ।
  2. 1614 ਈ: ਵਿਚ ਉਸਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਹਰਾਇਆ | ਪਰ ਉਸਨੇ ਰਾਣਾ ਅਮਰ ਸਿੰਘ ਨੂੰ ਇਸ ਸ਼ਰਤ ‘ਤੇ ਆਪਣੇ ਖੇਤਰਾਂ ‘ਤੇ ਰਾਜ ਕਰਨ ਦਾ ਅਧਿਕਾਰ ਦਿੱਤਾ ਕਿ ਉਹ ਮੁਗ਼ਲ ਬਾਦਸ਼ਾਹ ਦੇ ਪ੍ਰਤੀ ਵਫ਼ਾਦਾਰ ਰਹੇਗਾ ।
  3. 1620 ਈ: ਵਿਚ ਜਹਾਂਗੀਰ ਨੇ ਕਾਂਗੜਾ ‘ਤੇ ਅਧਿਕਾਰ ਕਰ ਲਿਆ ।
  4. ਜਹਾਂਗੀਰ ਨੇ ਦੱਖਣ ਭਾਰਤ ਵਿਚ ਮੁਗ਼ਲਾਂ ਦੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਅਹਿਮਦਨਗਰ ਦੇ ਕਿਲ੍ਹੇ ਨੂੰ ਜਿੱਤ ਲਿਆ | ਪਰ ਅਹਿਮਦਨਗਰ ਦੇ ਸੈਨਾਪਤੀ ਮਲਿਕ ਅੰਬਰ ਨੇ ਮੁਗਲਾਂ ਦਾ ਜ਼ਬਰਦਸਤ ਵਿਰੋਧ ਕੀਤਾ |
  5. ਅਫ਼ਗਾਨਿਸਤਾਨ ਵਿਚ ਈਰਾਨੀਆਂ ਨੇ ਕੰਧਾਰ ਦਾ ਪ੍ਰਦੇਸ਼ ਜਹਾਂਗੀਰ ਤੋਂ ਖੋਹ ਲਿਆ । ਇਸ ਨਾਲ ਮੁਗ਼ਲ ਸਾਮਰਾਜ ਨੂੰ ਬਹੁਤ ਹਾਨੀ ਪੁੱਜੀ, ਕਿਉਂਕਿ ਪੱਛਮੀ ਏਸ਼ੀਆ ਤੋਂ ਭਾਰਤ ਦੇ ਵਪਾਰ ਲਈ ਕੰਧਾਰ ਸ਼ਹਿਰ ਬਹੁਤ ਮਹੱਤਵਪੂਰਨ ਸੀ ।
  6. ਜਹਾਂਗੀਰ ਦੇ ਸ਼ਾਸਨ ਕਾਲ ਵਿਚ ਕਈ ਯੂਰਪੀਨ ਵੀ ਭਾਰਤ ਆਏ ।

ਪ੍ਰਸ਼ਨ 15.
ਨੂਰਜਹਾਂ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਜਹਾਂਗੀਰ ਨੇ ਨੂਰਜਹਾਂ ਨਾਲ 1611 ਈ: ਵਿਚ ਵਿਆਹ ਕੀਤਾ । ਉਹ ਬਹੁਤ ਹੀ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ । ਉਹ ਬਹੁਤ ਅਭਿਲਾਸ਼ੀ ਸੀ ਅਤੇ ਰਾਜ ਦੇ ਸ਼ਾਸਨ ਪ੍ਰਬੰਧ ਵਿਚ ਬਹੁਤ ਦਿਲਚਸਪੀ ਲੈਂਦੀ ਸੀ । ਜਹਾਂਗੀਰ ਮਹੱਤਵਪੂਰਨ ਰਾਜਸੀ ਮਾਮਲਿਆਂ ਵਿਚ ਉਸ ਦੀ ਸਲਾਹ ਲੈਂਦਾ ਸੀ । ਇਕ ਵਾਰ ਜਹਾਂਗੀਰ ਲੰਬਾ ਸਮਾਂ ਬਿਮਾਰ ਹੋ ਗਿਆ ਤਾਂ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਨੂਰਜਹਾਂ ਨੇ ਹੀ ਚਲਾਇਆ ਸੀ । ਉਸ ਦੇ ਨਾਂ ‘ਤੇ ਸ਼ਾਹੀ ਫਰਮਾਨ ਜਾਰੀ ਕੀਤੇ ਗਏ ਸਨ ।ਇੱਥੋਂ ਤਕ ਕਿ ਜਹਾਂਗੀਰ ਅਤੇ ਨੂਰਜਹਾਂ ਦੇ ਨਾਂ ਦੇ ਸਾਂਝੇ ਸਿੱਕੇ ਵੀ ਚਲਾਏ ਗਏ ਸਨ ।

ਪ੍ਰਸ਼ਨ 16.
ਔਰੰਗਜ਼ੇਬ (1658-1707 ਈ:) ਦਾ ਰਾਜਕਾਲ ਸੰਕਟਾਂ ਨਾਲ ਭਰਿਆ ਸੀ । ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਔਰੰਗਜ਼ੇਬ ਮੁਗ਼ਲ ਸਾਮਰਾਜ ਦਾ ਆਖਰੀ ਪ੍ਰਸਿੱਧ ਬਾਦਸ਼ਾਹ ਸੀ । ਉਸ ਨੇ 1658 ਤੋਂ 1707 ਈ: ਤਕ ਸ਼ਾਸਨ ਕੀਤਾ । ਉਸ ਦੇ ਸਾਮਰਾਜ ਵਿਚ ਲਗਪਗ ਸਾਰਾ ਭਾਰਤ ਸ਼ਾਮਲ ਸੀ | ਪਰ ਉਸ ਦਾ ਰਾਜਕਾਲ ਸੰਕਟਾਂ ਨਾਲ ਭਰਿਆ । ਹੋਇਆ ਸੀ ।

  1. 1669 ਈ: ਵਿਚ ਮਥੁਰਾ ਦੇ ਜਾਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਸ ਨੇ ਵਿਦਰੋਹ ਨੂੰ ਤਾਂ ਕੁਚਲ ਦਿੱਤਾ ਪਰੰਤੁ ਜਾਟਾਂ ਨੇ ਮੁਗਲਾਂ ਵਿਰੁੱਧ ਲੜਾਈ ਨੂੰ ਜਾਰੀ ਰੱਖਿਆ ।
  2. ਨਰਨੋਲ ਅਤੇ ਮੇਵਾੜ ਵਿਚ ਸੰਤਨਾਮੀਏ ਹਿੰਦੂ ਸਾਧੂਆਂ ਦੀ ਇਕ ਸੰਪ੍ਰਦਾਇ ਰਹਿੰਦੀ ਸੀ | ਮੁਗ਼ਲ ਅਤਿਆਚਾਰਾਂ ਨੇ ਸਤਨਾਮੀਆਂ ਨੂੰ ਮੁਗ਼ਲਾਂ ਵਿਰੁੱਧ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ | ਪਰੰਤੂ ਮੁਗਲਾਂ ਨੇ ਵਿਦਰੋਹ ਨੂੰ ਕੁਚਲ ਦਿੱਤਾ ।
  3. ਔਰੰਗਜ਼ੇਬ ਦੀ ਕਠੋਰ ਭੂਮੀ ਸੁਧਾਰ ਨੀਤੀ ਕਾਰਨ ਬੁੰਦੇਲਾਂ ਨੇ ਬੰਦੇਲਖੰਡ ਵਿਚ ਵਿਦਰੋਹ ਕਰ ਦਿੱਤਾ | ਔਰੰਗਜ਼ੇਬ ਨੇ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ।
  4. ਔਰੰਗਜ਼ੇਬ ਦੇ ਵਿਰੁੱਧ ਰਾਜਪੂਤ, ਮਰਾਠਿਆਂ ਅਤੇ ਸਿੱਖਾਂ ਨੇ ਸ਼ਕਤੀਸ਼ਾਲੀ ਵਿਦਰੋਹ ਕਰ ਦਿੱਤੇ, ਜਿਨ੍ਹਾਂ ਨੂੰ ਕੁਚਲਣ ਵਿਚ ਬਹੁਤ ਸਮਾਂ ਲੱਗਾ ।

PSEB 7th Class Social Science Solutions Chapter 11 ਮੁਗਲ ਸਾਮਰਾਜ 4
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 17.
ਔਰੰਗਜ਼ੇਬ ਦੇ ਸ਼ਾਸਨ ਕਾਲ ਅਤੇ ਬਾਅਦ ਵਿਚ ਮੁਗ਼ਲਾਂ ਦੇ ਵਿਰੁੱਧ ਸਿੱਖਾਂ ਦੇ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਗੁਰੁ ਤੇਗ ਬਹਾਦਰ ਜੀ ਦਾ ਸੰਘਰਸ਼-ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ । ਉਨ੍ਹਾਂ ਨੇ ਔਰੰਗਜ਼ੇਬ ਦੀ ਹਿੰਦੂਆਂ ਵਿਰੁੱਧ ਨੀਤੀ ਦਾ ਵਿਰੋਧ ਕੀਤਾ । ਇਸ ਕਾਰਨ ਔਰੰਗਜ਼ੇਬ ਗੁਰੂ ਜੀ ਨਾਲ ਨਰਾਜ਼ ਹੋ ਗਿਆ | ਗੁਰੂ ਜੀ ਨੇ ਔਰੰਗਜ਼ੇਬ ਦੁਆਰਾ ਗੁਰਦੁਆਰਿਆਂ ਦਾ ਵਿਨਾਸ਼ ਕਰਨ ਅਤੇ ਉਹਨਾਂ ਦੇ ਲਈ ਦਸਵੰਧ ਅਤੇ ਭੇਟਾਂ ਇਕੱਠੀਆਂ ਕਰਨ ਵਾਲੇ ਸ਼ਰਧਾਲੂਆਂ ਨੂੰ ਸ਼ਹਿਰਾਂ ਤੋਂ ਬਾਹਰ ਕੱਢਣ ਦਾ ਵਿਰੋਧ ਕੀਤਾ । ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ | ਪਰ ਗੁਰੂ ਜੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ । ਇਸ ਕਰਕੇ ਉਹਨਾਂ ਨੂੰ ਬਹੁਤ ਤਸੀਹੇ ਦੇ ਕੇ 1675 ਈ: ਵਿਚ ਦਿੱਲੀ ਵਿਚ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਬਾਅਦ ਉਨ੍ਹਾਂ ਦੇ ਪੁੱਤਰ, ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਬਣੇ ।

ਉਹਨਾਂ ਨੇ ਵੀ ਮੁਗ਼ਲ ਅਤਿਆਚਾਰਾਂ ਵਿਰੁੱਧ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ । 1699 ਈ: ਵਿਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕੀਤੀ । ਇਸ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ । ਇਸ ਭਿਆਨਕ ਯੁੱਧ ਵਿਚ ਗੁਰੂ ਜੀ ਦੇ ਦੋ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ । ਗੁਰੂ ਸਾਹਿਬ ਦੇ ਹੋਰ ਦੋ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਜੀ ਨੂੰ ਅੱਤਿਆਚਾਰੀਆਂ ਨੇ ਜੀਉਂਦੇ ਹੀ ਸਰਹਿੰਦ ਵਿਖੇ ਕੰਧ ਵਿਚ ਚਿਣ ਦਿੱਤਾ । ਔਰੰਗਜ਼ੇਬ ਦੀ ਮੌਤ ਦੇ ਬਾਅਦ ਸਿੱਖਾਂ ਦਾ ਸੰਘਰਸ਼-1707 ਈ: ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਬਹਾਦਰ ਸ਼ਾਹ ਨੇ ਸਿੱਖਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਦੇ ਕਹਿਣ ਤੇ ਇਕ ਪਠਾਣ ਨੇ ਗੁਰੂ ਜੀ ਦੇ ਪੇਟ ਵਿਚ ਛੁਰਾ ਖੋਭ ਦਿੱਤਾ ਜਿਸ ਕਰਕੇ 1708 ਈ: ਵਿਚ ਗੁਰੂ ਜੀ ਜੋਤੀ-ਜੋਤ ਸਮਾ ਗਏ । ਗੁਰੂ ਸਾਹਿਬ ਦੇ ਬਾਅਦ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਿਆ ।

ਪ੍ਰਸ਼ਨ 18.
ਔਰੰਗਜ਼ੇਬ ਦੀ ਦੱਖਣ ਨੀਤੀ ‘ਤੇ ਇਕ ਟਿੱਪਣੀ ਲਿਖੋ ।
ਉੱਤਰ-
ਔਰੰਗਜ਼ੇਬ ਨੇ ਆਪਣੇ ਜੀਵਨ ਦੇ ਲਗਪਗ 25 ਸਾਲ ਦੱਖਣ ਵਿਚ ਬਤੀਤ ਕੀਤੇ ।ਉਹ ਸੁੰਨੀ ਮੁਸਲਮਾਨ ਸੀ । ਇਸ ਕਰਕੇ ਉਹ ਦੱਖਣ ਦੇ ਬੀਜਾਪੁਰ ਅਤੇ ਗੋਲਕੁੰਡਾ ਦੇ ਸੁਤੰਤਰ ਸ਼ੀਆ ਰਾਜਾਂ ਨੂੰ ਕੁਚਲਣਾ ਚਾਹੁੰਦਾ ਸੀ । ਇਹ ਰਾਜ ਮੁਗ਼ਲਾਂ ਦੇ ਵਿਰੁੱਧ ਮਰਾਠਿਆਂ ਨੂੰ ਸਹਿਯੋਗ ਦਿੰਦੇ ਸਨ । ਉਹ ਦੱਖਣ ਵਿਚ ਮਰਾਠਿਆਂ ਦੀ ਸ਼ਕਤੀ ਦਾ ਦਮਨ ਕਰਨਾ ਚਾਹੁੰਦਾ ਸੀ । 1686 ਈ: ਵਿਚ ਔਰੰਗਜ਼ੇਬ ਨੇ ਬੀਜਾਪੁਰ ਅਤੇ 1687 ਈ: ਵਿਚ ਗੋਲਕੁੰਡਾ ’ਤੇ ਅਧਿਕਾਰ ਕਰ ਲਿਆ । ਇਸ ਸਮੇਂ ਤਕ ਭਾਵੇਂ ਸ਼ਿਵਾਜੀ ਦੀ ਮੌਤ ਹੋ ਗਈ ਸੀ ਤਾਂ ਵੀ ਮਰਾਠਿਆਂ ਨੇ ਮੁਗ਼ਲਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ 1 ਔਰੰਗਜ਼ੇਬ ਮਰਾਠਿਆਂ ਦਾ ਦਮਨ ਕਰਨ ਵਿਚ ਅਸਫਲ ਰਿਹਾ । 1707 ਈ: ਵਿੱਚ ਉਸ ਦੀ ਮੌਤ ਹੋ ਗਈ ।

ਪ੍ਰਸ਼ਨ 19.
ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੀ ਸੰਖੇਪ ਜਾਣਕਾਰੀ ਦਿਓ ।
ਦੀ
ਮੁਗ਼ਲ ਸਾਮਰਾਜ ਦਾ ਪਤਨ ਕਿਸ ਤਰ੍ਹਾਂ ਹੋਇਆ ?
ਉੱਤਰ-
ਔਰੰਗਜ਼ੇਬ ਦੇ ਉੱਤਰਾਧਿਕਾਰੀ ਸ਼ਾਸਨ ਪ੍ਰਬੰਧ ਚਲਾਉਣ ਲਈ ਅਯੋਗ ਅਤੇ ਕਮਜ਼ੋਰ ਸਨ । ਸਿੱਟੇ ਵਜੋਂ 1739 ਈ: ਵਿਚ ਈਰਾਨ ਦੇ ਸ਼ਾਸਕ ਨਾਦਰਸ਼ਾਹ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ । ਇਹ ਹਮਲਾ ਮੁਗ਼ਲਾਂ ਲਈ ਬਹੁਤ ਖ਼ਤਰਨਾਕ ਸਿੱਧ ਹੋਇਆ । ਇਸਦੇ ਬਾਅਦ ਅਫ਼ਗਾਨਿਸਤਾਨ ਦੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਭਾਰਤ ‘ਤੇ ਹਮਲਾ ਕੀਤਾ । ਇਸ ਹਮਲੇ ਨਾਲ ਮੁਗ਼ਲ ਸਾਮਰਾਜ ਦਾ ਪਤਨ ਹੋ ਗਿਆ ।

ਪ੍ਰਸ਼ਨ 20.
ਭਾਰਤ ਵਿਚ ਯੂਰਪੀਅਨਾਂ ਦੇ ਆਗਮਨ ਬਾਰੇ ਲਿਖੋ ।
ਉੱਤਰ-
ਜਹਾਂਗੀਰ ਦੇ ਰਾਜਕਾਲ ਸਮੇਂ ਬਹੁਤ ਸਾਰੇ ਯੂਰਪੀਅਨ ਵਪਾਰੀ ਭਾਰਤ ਆਏ । ਉਹਨਾਂ ਵਿਚੋਂ ਵਿਲੀਅਮ ਹਾਕਨਜ਼ ਅਤੇ ਸਰ ਥੋਮਸ ਰਾਓ ਪ੍ਰਮੁੱਖ ਸਨ ।
ਵਿਲੀਅਮ ਹਾਕਨਜ਼ ਭਾਰਤ ਵਿਚ ਤਿੰਨ ਸਾਲ (1608-1611) ਤਕ ਰਿਹਾ । 1612 ਈ: ਵਿਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਸੂਰਤ ਵਿਖੇ ਇਕ ਫੈਕਟਰੀ ਸਥਾਪਿਤ ਕੀਤੀ । ਸਰ ਥਾਮਸ ਰਾਓ ਇੰਗਲੈਂਡ ਦੇ ਰਾਜੇ ਦਾ ਰਾਜਦੂਤ ਸੀ । ਉਹ 1615 ਈ: ਵਿਚ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਹ ਭਾਰਤ ਤੋਂ ਬ੍ਰਿਟਿਸ਼ ਵਪਾਰੀਆਂ ਲਈ ਵਪਾਰ ਕਰਨ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਵਿਚ ਸਫਲ ਰਿਹਾ ।

ਵਸਤੂਨਿਸ਼ਠ ਪ੍ਰਸ਼ਨ
(ੳ) ਸਹੀ ਜੋੜੇ ਬਣਾਓ

1. ਸਿੱਖਾਂ ਦੇ ਨੌਵੇਂ ਗੁਰੂ (i) ਸ੍ਰੀ ਗੁਰੂ ਗੋਬਿੰਦ ਸਿੰਘ ਜੀ
2. ਖ਼ਾਲਸਾ ਪੰਥ ਦੀ ਸਥਾਪਨਾ (ii) ਬੰਦਾ ਬਹਾਦਰ
3. ਮੁਗਲਾਂ ਵਿਰੁੱਧ ਸੰਘਰਸ਼ (iii) ਸ੍ਰੀ ਗੁਰੂ ਤੇਗ ਬਹਾਦਰ ਜੀ
4. ਆਗਰੇ ਦੇ ਕਿਲ੍ਹੇ ਵਿੱਚ ਕੈਦ (iv) ਸ਼ਾਹਜਹਾਂ ।

ਉੱਤਰ-
1. ਸਿੱਖਾਂ ਦੇ ਨੌਵੇਂ ਗੁਰੂ (iii) ਸ੍ਰੀ ਗੁਰੂ ਤੇਗ ਬਹਾਦਰ ਜੀ
2. ਖ਼ਾਲਸਾ ਪੰਥ ਦੀ ਸਥਾਪਨਾ (i) ਸ੍ਰੀ ਗੁਰੂ ਗੋਬਿੰਦ ਸਿੰਘ ਜੀ
3. ਮੁਗਲਾਂ ਵਿਰੁੱਧ ਸੰਘਰਸ਼ (ii) ਬੰਦਾ ਬਹਾਦਰ
4. ਆਗਰੇ ਦੇ ਕਿਲ੍ਹੇ ਵਿੱਚ ਕੈਦ (iv) ਸ਼ਾਹਜਹਾਂ ॥

(ਅ) ਸਹੀ ਉੱਤਰ ਚੁਣੋ –

ਪ੍ਰਸ਼ਨ 1.
ਮੁਗਲ ਸਾਮਰਾਜ ਦੇ ਪਹਿਲੇ ਸ਼ਾਸਕ ਨੇ ਕਨਵਾਹ ਦੀ ਲੜਾਈ ਵਿਚ ਰਾਣਾ ਸਾਂਗਾ ਨੂੰ ਹਰਾਇਆ ਸੀ ? ਇਹ ਲੜਾਈ ਕਦੋਂ ਹੋਈ ਸੀ ?
(i) 1527 ਈ:
(ii) 1529 ਈ:
(iii) 1556 ਈ: ।
ਉੱਤਰ-
(i) 1527 ਈ: ॥

ਪ੍ਰਸ਼ਨ 2.
ਰਾਜਾ ਮਾਨ ਸਿੰਘ ਕਿਸ ਮੁਗ਼ਲ ਸ਼ਾਸਕ ਦਾ ਵਫ਼ਾਦਾਰ ਅਧਿਕਾਰੀ ਸੀ ?
(i) ਬਾਬਰ
(ii) ਹੁਮਾਯੂੰ
(iii) ਅਕਬਰ ।
ਉੱਤਰ-
(iii) ਅਕਬਰ ।

ਪ੍ਰਸ਼ਨ 3.
ਚਿੱਤਰ ਵਿਚ ਦਿਖਾਏ ਗਏ ਮੁਗ਼ਲ ਸ਼ਾਸਕ ਨੂੰ ਉਸਦੇ ਪੁੱਤਰ ਨੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ। ਉਸਦੇ ਪੁੱਤਰ ਦਾ ਕੀ ਨਾਂ ਸੀ ?
PSEB 7th Class Social Science Solutions Chapter 11 ਮੁਗਲ ਸਾਮਰਾਜ 5
(i) ਸ਼ਾਹਜਹਾਂ
(ii) ਔਰੰਗਜ਼ੇਬ
(iii) ਜਹਾਂਗੀਰ ।
ਉੱਤਰ-
(ii) ਔਰੰਗਜ਼ੇਬ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

Punjab State Board PSEB 6th Class Social Science Book Solutions Geography Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ Textbook Exercise Questions and Answers.

PSEB Solutions for Class 6 Social Science Geography Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

SST Guide for Class 6 PSEB ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

ਪ੍ਰਸ਼ਨ 1.
ਬ੍ਰਹਿਮੰਡ ਤੋਂ ਕੀ ਭਾਵ ਹੈ ? ਹਿਮੰਡ ਵਿਚਲੇ ਪ੍ਰਤੀਰੂਪਾਂ ਦੀ ਸੂਚੀ ਤਿਆਰ ਕਰੋ ।
ਉੱਤਰ-
ਸਾਰੇ ਤਾਰਿਆਂ, ਨ੍ਹਿਆਂ, ਉਪਗ੍ਰਹਿਆਂ, ਧੂੜ ਕਣਾਂ ਅਤੇ ਗੈਸਾਂ ਦੇ ਸਮੂਹ ਨੂੰ ਹਿਮੰਡ ਆਖਦੇ ਹਨ । ਹਿਮੰਡ ਇੰਨਾ ਵੱਡਾ ਹੈ ਕਿ ਇਸਦੇ ਆਕਾਰ ਦਾ ਅਨੁਮਾਨ ਹੀ ਨਹੀਂ ਲਾਇਆ ਜਾ ਸਕਦਾ ।
ਬ੍ਰਹਿਮੰਡ ਦੇ ਪ੍ਰਤੀਰੂਪ-

  1. ਗਲੈਕਸੀ ਜਾਂ ਆਕਾਸ਼ ਗੰਗਾ
  2. ਸੂਰਜ
  3. ਗ੍ਰਹਿ ਅਤੇ ਉਪਗ੍ਰਹਿ
  4. ਛੋਟੇ ਗ੍ਰਹਿ
  5. ਪੂਛਲ ਤਾਰੇ ਜਾਂ ਧੂਮਕੇਤੂ
  6. ਉਲਕਾ ਅਤੇ ਉਲਕਾ ਪਿੰਡ ।

ਪ੍ਰਸ਼ਨ 2.
ਗ੍ਰਹਿ ਅਤੇ ਉਪਗ੍ਰਹਿ ਵਿੱਚ ਕੀ ਅੰਤਰ ਹੈ ?
ਉੱਤਰ-
ਗ੍ਰਹਿ ਅਤੇ ਉਪਹਿ ਸੂਰਜੀ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਵਿਚ ਹੇਠ ਲਿਖੇ ਅੰਤਰ ਹਨ-

ਗ੍ਰਹਿ ਉਪਗ੍ਰਹਿ
1. ਇਹ ਖਗੋਲੀ ਪਿੰਡ ਸੂਰਜ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । 1. ਇਹ ਖਗੋਲੀ ਪਿੰਡ ਆਪਣੇ-ਆਪਣੇ ਗ੍ਰਹਿ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ ।
2. ਸੂਰਜ ਪਰਿਵਾਰ ਦੇ ਹਿਆਂ ਦੀ ਗਿਣਤੀ ਅੱਠ ਹੈ । 2. ਸੂਰਜ ਪਰਿਵਾਰ ਦੇ ਉਪਗ੍ਰਹਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ।

ਪ੍ਰਸ਼ਨ 3.
‘ਸੂਰਜੀ ਪਰਿਵਾਰ’ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸੂਰਜ, ਉਸਦੇ ਹਿ, ਗ੍ਰਹਿਆਂ ਦੇ ਉਪਹਿ, ਛੋਟੇ ਹਿ ਆਦਿ ਮਿਲ ਕੇ ਇੱਕ ਪਰਿਵਾਰ ਬਣਾਉਂਦੇ ਹਨ । ਇਸੇ ਪਰਿਵਾਰ ਨੂੰ ਸੂਰਜੀ ਪਰਿਵਾਰ ਕਹਿੰਦੇ ਹਨ । ਸੂਰਜ ਇਸ ਪਰਿਵਾਰ ਦੇ ਕੇਂਦਰ ਵਿੱਚ ਸਥਿਤ ਹੈ । ਹਿ ਆਪਣੇ-ਆਪਣੇ ਉਪਰ੍ਹਿਆਂ ਸਹਿਤ ਸੂਰਜ ਦੇ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 4.
ਸੂਰਜ ਤੋਂ ਵੱਖ-ਵੱਖ ਹਿਆਂ ਦੀ ਦੂਰੀ ਦੀ ਸੂਚੀ ਤਿਆਰ ਕਰੋ । ਦੱਸੋ ਕਿ ਕਿਹੜਾ ਗ੍ਰਹਿ ਸਭ ਤੋਂ ਦੂਰ ਹੈ ਅਤੇ ਕਿਹੜਾ ਸਭ ਤੋਂ ਨੇੜੇ ਹੈ ?
ਉੱਤਰ-

  1. ਬੁੱਧ-580 ਲੱਖ ਕਿ. ਮੀ.
  2. ਸ਼ੁੱਕਰ-1080 ਲੱਖ ਕਿ. ਮੀ.
  3. ਧਰਤੀ-1490 ਲੱਖ ਕਿ. ਮੀ.
  4. ਮੰਗਲ-2270 ਲੱਖ ਕਿ. ਮੀ.
  5. ਬ੍ਰਹਿਸਪਤੀ-7780 ਲੱਖ ਕਿ. ਮੀ.
  6. ਸ਼ਨੀ-14260 ਲੱਖ ਕਿ. ਮੀ.
  7. ਯੂਰੇਨਸ-28700 ਲੱਖ ਕਿ. ਮੀ.
  8. ਨੇਪਚੂਨ-44970 ਲੱਖ ਕਿ. ਮੀ. ।
    ਨੇਪਚੂਨ ਹਿ ਸੂਰਜ ਤੋਂ ਸਭ ਤੋਂ ਦੂਰ ਹੈ ਅਤੇ ਬੁੱਧ ਸਭ ਤੋਂ ਨੇੜੇ ਹੈ ।

ਪ੍ਰਸ਼ਨ 5.
ਹਿਆਂ ਦੇ ਆਕਾਰ ਅਨੁਸਾਰ ਸੂਚੀ ਤਿਆਰ ਕਰੋ ਅਤੇ ਦੱਸੋ ਕਿ ਕਿਹੜਾ ਹਿ ਸਭ ਤੋਂ ਵੱਡਾ ਹੈ ?
ਉੱਤਰ-
ਘੱਟਦੇ ਆਕਾਰ ਦੇ ਅਨੁਸਾਰ ਹਿਆਂ ਦਾ ਕੂਮ ਇਸ ਤਰ੍ਹਾਂ ਹੈ-ਹਿਸਪਤੀ, ਸ਼ਨੀ, ਯੁਰੇਨਸ, ਨੇਪਚੂਨ, ਧਰਤੀ, ਸ਼ੱਕਰ, ਮੰਗਲ ਅਤੇ ਬੁੱਧ ।
ਹਿਸਪਤੀ ਹਿ ਸਭ ਤੋਂ ਵੱਡਾ ਹੈ ।

ਪ੍ਰਸ਼ਨ 6.
ਤੁਸੀਂ ਅਜਿਹੇ ਕਿਹੜੇ ਤੱਥ ਜਾਣਦੇ ਹੋ, ਜਿਨ੍ਹਾਂ ਕਰਕੇ ਤੁਸੀਂ ਧਰਤੀ ਦੀ ਨੁਹਾਰ ਅਤੇ ਆਕਾਰ ਬਾਰੇ ਦੱਸ ਸਕਦੇ ਹੋ ?
ਉੱਤਰ-

  1. ਪੁਲਾੜ ਤੋਂ ਧਰਤੀ ਦੇ ਜਿਹੜੇ ਚਿੱਤਰ ਲਏ ਗਏ ਹਨ, ਉਨ੍ਹਾਂ ਵਿੱਚ ਇਹ ਗੋਲ ਵਿਖਾਈ ਦਿੰਦੀ ਹੈ ।
  2. ਧਰਤੀ ਦਾ ਚੱਕਰ ਲਗਾਉਣ ਵਾਲੇ ਪੁਲਾੜ ਯਾਤਰੀਆਂ ਨੇ ਵੀ ਇਹ ਸਿੱਧ ਕੀਤਾ ਸੀ ਕਿ ਇਹ ਗੋਲ ਹੈ । ਪਰ ਧਰਤੀ ਪੂਰੀ ਤਰ੍ਹਾਂ ਗੋਲ ਨਹੀਂ ਹੈ । ਧਰੁਵਾਂ ‘ਤੇ ਇਹ ਕੁੱਝ ਚਪਟੀ ਹੈ ।
  3. ਆਕਾਰ ਦੇ ਅਨੁਸਾਰ ਪ੍ਰਿਥਵੀ ਦਾ ਹਿਆਂ ਵਿਚ ਪੰਜਵਾਂ ਸਥਾਨ ਹੈ ।

ਪਸ਼ਨ 7.
ਹੇਠ ਲਿਖਿਆਂ ‘ਤੇ ਨੋਟ ਲਿਖੋ : ਉਪਹਿ, ਉਲਕਾ, ਅਰਧ ਗੋਲਾ, ਭੂਮੱਧ ਰੇਖਾ, ਪੂਛਲ-ਤਾਰਾਂ, ਧੁਰਾ, ਛੋਟੇ ਹਿ, ਚੰਨਹਿਣ ।
ਉੱਤਰ-

  • ਉਪਹਿ – ਉਪਗ੍ਰਹਿ ਉਹ ਆਕਾਸ਼ੀ ਗੋਲੇ ਹਨ, ਜੋ ਆਪਣੇ-ਆਪਣੇ ਗ੍ਰਹਿ ਦੀ ਪਰਿਕਰਮਾ ਕਰਦੇ ਹਨ । ਉਦਾਹਰਨ ਲਈ ਚੰਦਰਮਾ ਧਰਤੀ ਦਾ ਉਪਗ੍ਰਹਿ ਹੈ । ਇਹ ਧਰਤੀ ਦੀ ਪਰਿਕਰਮਾ ਕਰਦਾ ਹੈ ।
  • ਉਲਕਾ – ਉਲਕਾਵਾਂ ਸੌਰ ਮੰਡਲ ਦੇ ਛੋਟੇ-ਛੋਟੇ ਪਦਾਰਥ ਹਨ ਜਿਨ੍ਹਾਂ ਦੇ ਪਿੱਛੇ ਪ੍ਰਕਾਸ਼ ਦੀ ਇਕ ਲਕੀਰ ਜਿਹੀ ਦਿਖਾਈ ਦਿੰਦੀ ਹੈ । ਇਹ ਲਕੀਰ ਤਦ ਬਣਦੀ ਹੈ ਜਦੋਂ ਇਨ੍ਹਾਂ ਵਿਚੋਂ ਕੋਈ ਪਦਾਰਥ ਧਰਤੀ ਦੇ ਵਾਯੂਮੰਡਲ ਵਿਚ ਪ੍ਰਵੇਸ਼ ਕਰਦਾ ਹੈ ਅਤੇ ਰਗੜ ਖਾ ਕੇ ਜਲਨ ਲਗਦਾ ਹੈ । ਇਸਨੂੰ ਟੁੱਟਿਆ ਹੋਇਆ ਤਾਰਾ ਵੀ ਕਹਿੰਦੇ ਹਨ ।
  • ਅਰਧ ਗੋਲਾ – ਭੂ-ਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਦੀ ਹੈ । ਇਹ ਭਾਗ ਅਰਧ-ਗੋਲਾ ਕਹਾਉਂਦੇ ਹਨ । ਉੱਤਰੀ ਭਾਗ ਨੂੰ ਉੱਤਰੀ ਅਰਧ-ਗੋਲਾ ਅਤੇ ਦੱਖਣੀ ਭਾਗ ਨੂੰ ਦੱਖਣੀ ਅਰਧ ਗੋਲਾ ਕਿਹਾ ਜਾਂਦਾ ਹੈ ।
  • ਭੂ-ਮੱਧ ਰੇਖਾ – 0° ਅਕਸ਼ਾਂਸ਼ ਰੇਖਾ ਨੂੰ ਭੂ-ਮੱਧ ਰੇਖਾ ਕਹਿੰਦੇ ਹਨ । ਇਹ ਧਰਤੀ ਦੇ ਵਿੱਚੋਂ-ਵਿੱਚ ਗੁਜ਼ਰਦੀ ਹੈ ਅਤੇ ਪੂਰਵੀ ਅਤੇ ਪੱਛਮੀ ਕਿਨਾਰਿਆਂ ਨੂੰ ਮਿਲਾਉਂਦੀ ਹੈ । ਇਹ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ।
  • ਪੂਛਲ ਤਾਰਾ – ਪੂਛਲ ਤਾਰਾ ਗੈਸੀ ਪਦਾਰਥਾਂ ਦਾ ਬਣਿਆ ਹੁੰਦਾ ਹੈ । ਸੂਰਜ ਦੇ ਨੇੜੇ ਆਉਣ ‘ਤੇ ਇਹ ਚਮਕਣ ਲੱਗਦਾ ਹੈ ਅਤੇ ਇਸਦੀ ਪੂਛ ਵਿਕਸਿਤ ਹੋ ਜਾਂਦੀ ਹੈ ।
  • ਧੁਰਾ – ਧੁਰਾ ਧਰਤੀ ਦੇ ਮੱਧ ਤੋਂ ਗੁਜ਼ਰਨ ਵਾਲੀ ਇਕ ਕਲਪਿਤ ਰੇਖਾ ਹੈ । ਇਹ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਨੂੰ ਆਪਸ ਵਿੱਚ ਮਿਲਾਉਂਦੀ ਹੈ । ਧਰਤੀ ਆਪਣੇ ਧੁਰੇ ‘ਤੇ ਹੀ ਸੂਰਜ ਦੇ ਸਾਹਮਣੇ ਘੁੰਮਦੀ ਹੈ | ਧੁਰੇ ਨੂੰ ਪ੍ਰਿਥਵੀ ਦਾ ਧੁਰਾਵੀ ਕਹਿੰਦੇ ਹਨ ।
  • ਛੋਟੇ ਹਿ – ਮੰਗਲ ਅਤੇ ਹਿਸਪਤੀ ਲ੍ਹਿਆਂ ਵਿੱਚ ਅਨੇਕ ਛੋਟੇ-ਛੋਟੇ ਪਿੰਡ ਪਾਏ ਜਾਂਦੇ ਹਨ । ਇਨ੍ਹਾਂ ਨੂੰ ਛੋਟੇ ਹਿ ਕਿਹਾ ਜਾਂਦਾ ਹੈ ।
  • ਚੰਨ-ਗ੍ਰਹਿਣ – ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਚੰਨ ਧਰਤੀ ਦੁਆਲੇ ਘੁੰਮਦਾ ਹੈ । ਘੁੰਮਦੇ ਹੋਏ ਜਦੋਂ ਕਦੀ ਧਰਤੀ ਸੂਰਜ ਅਤੇ ਚੰਨ ਦੇ ਵਿਚਾਲੇ ਆ ਜਾਂਦੀ ਹੈ । ਅਜਿਹੀ ਅਵਸਥਾ ਵਿੱਚ ਧਰਤੀ ਦਾ ਪਰਛਾਵਾਂ ਚੰਨ ‘ਤੇ ਪੈਂਦਾ ਹੈ , ਇਸਨੂੰ ਚੰਨ-ਗ੍ਰਿਣ ਕਹਿੰਦੇ ਹਨ ।

II. ਹੇਠ ਲਿਖੇ ਵਾਕਾਂ ਵਿੱਚ ਖ਼ਾਲੀ ਥਾਂਵਾਂ ਭਰੋ :

(1) ਸਾਡੀ ਧਰਤੀ ਚਪਟਾ ਗੋਲਾ ਹੈ, ਇਸਨੂੰ ………………………… ਆਖਦੇ ਹਨ ।
(2) ਧਰਤੀ ਦਾ ਘੇਰਾ ਲਗਪਗ …………………………. ਕਿਲੋਮੀਟਰ ਹੈ ।
(3) ਧਰਤੀ ਦਾ ਭੂ-ਮੱਧ ਰੇਖਾ ਤੇ ਵਿਆਸ ………………………….. ਕਿਲੋਮੀਟਰ ਹੈ ਅਤੇ ਧਰੁਵਾਂ ‘ਤੇ ਧਰਤੀ ਦਾ ਵਿਆਸ …………………………. ਕਿਲੋਮੀਟਰ ਘੱਟ ਹੈ ।
ਉੱਤਰ-
(1) ਧਰਤ-ਗੋਲਾ,
(2) 40,000,
(3) 12,756, 44.

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

PSEB 6th Class Social Science Guide ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ Important Questions and Answers

ਵਸਤੂਨਿਸ਼ਠ ਪ੍ਰਸ਼ਨ
ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜ ਦੇ ਅੱਠ ਉਪਹਿ ਹਨ । ਘੱਟਦੇ ਆਕਾਰ ਦੇ ਅਨੁਸਾਰ ਧਰਤੀ ਕਿਹੜੇ ਦੋ ਉਪਗ੍ਰਹਿਆਂ ਦੇ ਵਿਚ ਆਉਂਦੀ ਹੈ ?
ਉੱਤਰ-
ਨੈਪਚੂਨ ਅਤੇ ਸ਼ੱਕਰ ।

ਪ੍ਰਸ਼ਨ 2.
ਧਰਤੀ ਪੂਰੀ ਤਰ੍ਹਾਂ ਗੋਲ ਨਹੀਂ ਹੈ । ਇਹ ਆਪਣੇ ਕਿਸ ਭਾਗ ਵਿਚ ਕੁੱਝ ਚਪਟੀ ਹੈ ?
ਉੱਤਰ-
ਧਰੁਵਾਂ ‘ਤੇ ।

ਪ੍ਰਸ਼ਨ 3.
ਸਾਰੇ ਖਗੋਲੀ ਪਿੰਡਾਂ ਨੂੰ ਮਿਲਾ ਕੇ ਤੁਸੀਂ ਇਕ ਸਮੂਹਿਕ ਨਾਂ ਦੇਣਾ ਚਾਹੁੰਦੇ ਹੋ । ਉਹ ਕੀ ਹੋਵੇਗਾ ?
ਉੱਤਰ-
ਹਿਮੰਡ ।

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਉਪਹਿ ਕਿਸ ਆਕਾਸ਼ੀ ਪਿੰਡ ਦੇ ਦੁਆਲੇ ਘੁੰਮਦੇ ਹਨ ?
(ਉ) ਸੂਰਜ
(ਅ) ਆਪਣੇ ਗ੍ਰਹਿ
(ੲ) ਪੂਛਲ ਤਾਰਾ ।
ਉੱਤਰ-
(ਅ) ਆਪਣੇ ਗ੍ਰਹਿ

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 2.
ਦਰਸਾਏ ਗਏ ਚਿੱਤਰ ਵਿਚ ਧਰਤੀ ਦੇ ਨਾਲ ਇੱਕ ਛੋਟਾ ਖਗੋਲੀ ਪਿੰਡ ਦਰਸਾਇਆ ਗਿਆ ਹੈ ਜਿਹੜਾ ਧਰਤੀ ਦੀ ਪਰਿਕਰਮਾ ਕਰਦਾ ਹੈ । ਦੱਸੋ ਕਿ ਇਹ ਕੀ ਹੈ ?
PSEB 6th Class Social Science Solutions Chapter 1 ਪ੍ਰਿਥਵੀ ਸੂਰਜ-ਪਰਿਵਾਰ ਦਾ ਅੰਗ 1
(ੳ) ਇਹ ਧਰਤੀ ਦਾ ਪਰਛਾਵਾਂ ਹੈ ।
(ਅ) ਇਹ ਪ੍ਰਿਥਵੀ ਦਾ ਉਪਹਿ ਚੰਦਰਮਾ ਹੈ
(ੲ) ਇਹ ਧਰਤੀ ‘ਤੇ ਡਿੱਗਿਆ ਇੱਕ ਉਲਕਾ ਪਿੰਡ ਹੈ ।
ਉੱਤਰ-
(ਅ) ਇਹ ਪ੍ਰਿਥਵੀ ਦਾ ਉਪਹਿ ਚੰਦਰਮਾ ਹੈ

ਪ੍ਰਸ਼ਨ 3.
ਧਰਤ ਦੀ ਅਧਿਕਤਾ ਦੇ ਕਾਰਨ ਕਿਸ ਆਕਾਸ਼ੀ ਪਿੰਡ ਨੂੰ ਧਰਤ ਗੋਲਾ ਕਿਹਾ ਜਾਂਦਾ ਹੈ ?
(ਉ) ਧਰਤੀ
(ਅ) ਚੰਨ
(ੲ) ਉਲਕਾ ਪਿੰਡ ।
ਉੱਤਰ-
(ਉ) ਧਰਤੀ

ਪ੍ਰਸ਼ਨ 4.
ਕਿਹੜੇ ਆਕਾਸ਼ੀ ਪਿੰਡ ਦੇ ਪਿੱਛੇ ਪ੍ਰਕਾਸ਼ ਦੀ ਇਕ ਲਕੀਰ ਹੁੰਦੀ ਹੈ ?
(ਉ) ਗ੍ਰਹਿ
(ਅ) ਉਲਕਾ
(ੲ) ਧਰਤੀ ਦਾ ਧੁਰਾ ।
ਉੱਤਰ-
(ਅ) ਉਲਕਾ

ਠੀਕ (√) ਅਤੇ ਗਲਤ ਕਥਨ (×) :

1. ਉਲਕਾ ਪਿੰਡ ਦੇ ਡਿੱਗਣ ਨਾਲ ਧਰਤੀ ‘ਤੇ ਬਹੁਤ ਵੱਡੇ ਖੱਡੇ ਬਣ ਜਾਂਦੇ ਹਨ ।
2. ਧਰਤੀ ਦੇ ਆਪਣੇ ਧੁਰੇ ਦੁਆਲੇ ਘੁੰਮਣ ਨਾਲ ਦਿਨ-ਰਾਤ ਬਣਦੇ ਹਨ ।
3. ਧਰਤੀ ਦਾ ਧੁਰਾ ਬਿਲਕੁਲ ਸਿੱਧਾ ਹੈ ।
ਉੱਤਰ-
1. (√)
2. (√)
3. (×)

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਸਹੀ ਜੋੜੇ :

1. ਸ਼ਨੀ (ਉ) 88 ਦਿਨ ਵਿਚ ਪਰਿਕਰਮਾ
2. ਹੈਲੇ ਦਾ ਪੂਛਲ ਤਾਰਾ (ਅ) ਦੂਜਾ ਸਭ ਤੋਂ ਵੱਡਾ ਹਿ
3. ਬੁੱਧ (ੲ) ਉਪਗ੍ਰਹਿ
4. ਚੰਨ (ਸ) 76 ਸਾਲ ।

ਉੱਤਰ-

1. ਸ਼ਨੀ ਦੂਜਾ ਸਭ ਤੋਂ ਵੱਡਾ ਹਿ
2. ਹੈਲੇ ਦਾ ਪੂਛਲ ਤਾਰਾ 76 ਸਾਲ
3. ਬੁੱਧ 88 ਦਿਨ ਵਿਚ ਪਰਿਕਰਮਾ
4. ਚੰਨ ਉਪਹਿ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਾਰਾ ਮੰਡਲ (ਗ੍ਰਹਿ ਮੰਡਲ) ਕਿਸਨੂੰ ਕਹਿੰਦੇ ਹਨ ?
ਉੱਤਰ-
ਇੱਕ ਵਿਸ਼ੇਸ਼ ਆਕ੍ਰਿਤੀ ਵਾਲੇ ਤਾਰਾ ਸਮੂਹ ਨੂੰ ਤਾਰਾ-ਮੰਡਲ ਕਹਿੰਦੇ ਹਨ ।

ਪ੍ਰਸ਼ਨ 2.
ਸਪਤਰਿਸ਼ੀ ਕੀ ਹੈ ?
ਉੱਤਰ-
ਸਪਤਰਿਸ਼ੀ ਇੱਕ ਤਾਰਾ ਮੰਡਲ ਹੈ, ਜੋ ਸੱਤ ਤਾਰਿਆਂ ਦਾ ਸਮੂਹ ਹੈ ।

ਪ੍ਰਸ਼ਨ 3.
ਸਪਤਰਿਸ਼ੀ ਤਾਰਾ-ਮੰਡਲ ਦੀ ਆਕ੍ਰਿਤੀ ਕਿਹੋ ਜਿਹੀ ਹੈ ?
ਉੱਤਰ-
ਸਪਤਰਿਸ਼ੀ ਦੀ ਆਕ੍ਰਿਤੀ ਇੱਕ ਵੱਡੇ ਰਿੱਛ ਵਰਗੀ ਹੈ ।

ਪ੍ਰਸ਼ਨ 4.
ਖਗੋਲ ਵਿਗਿਆਨ ਕੀ ਹੈ ?
ਉੱਤਰ-
ਤਾਰਿਆਂ, ਹਿਆਂ ਅਤੇ ਹੋਰਨਾਂ ਆਕਾਸ਼ੀ ਪਿੰਡਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਖਗੋਲ ਵਿਗਿਆਨ ਕਹਿੰਦੇ ਹਨ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 5.
ਪ੍ਰਾਚੀਨ ਲੋਕ ਦਿਸ਼ਾਵਾਂ ਦੀ ਜਾਣਕਾਰੀ ਕਿਵੇਂ ਪ੍ਰਾਪਤ ਕਰਦੇ ਸਨ ?
ਉੱਤਰ-
ਪ੍ਰਾਚੀਨ ਲੋਕ ਦਿਸ਼ਾਵਾਂ ਦੀ ਜਾਣਕਾਰੀ ਧਰੁਵ ਤਾਰੇ (ਪੋਲੀਸ) ਨੂੰ ਦੇਖ ਕੇ ਪ੍ਰਾਪਤ ਕਰਦੇ ਸਨ । ਇਹ ਤਾਰਾ ਉੱਤਰ ਦਿਸ਼ਾ ਨੂੰ ਦੱਸਦਾ ਹੈ ।

ਪ੍ਰਸ਼ਨ 6.
ਸਾਡਾ ਸੂਰਜ ਮੰਡਲ ਕਿਸ ਗਲੈਕਸੀ ਦਾ ਮੈਂਬਰ ਹੈ ?
ਉੱਤਰ-
ਆਕਾਸ਼ ਗੰਗਾ ।

ਪ੍ਰਸ਼ਨ 7.
ਨੇਬੁਲਾ (Nebula) ਦਾ ਅਰਥ ਸਪੱਸ਼ਟ ਕਰੋ ।
ਉੱਤਰ-
ਵਿਗਿਆਨੀਆਂ ਦਾ ਮਤ ਹੈ ਕਿ ਸੂਰਜ ਅਤੇ ਹਿਆਂ ਦੀ ਉਤਪੱਤੀ ਗੈਸਾਂ ਦੇ ਬੱਦਲਾਂ ਤੋਂ ਹੋਈ ਹੈ । ਇਨ੍ਹਾਂ ਬੱਦਲਾਂ ਨੂੰ ਨੇਬਲਾ ਕਹਿੰਦੇ ਹਨ ।

ਪ੍ਰਸ਼ਨ 8.
ਛੋਟੇ ਗ੍ਰਹਿ ਕਿਨ੍ਹਾਂ ਨੂੰ ਕਹਿੰਦੇ ਹਨ ?
ਉੱਤਰ-
ਮੁੱਖ ਲ੍ਹਿਆਂ ਦੇ ਇਲਾਵਾ ਅਨੇਕਾਂ ਛੋਟੇ-ਛੋਟੇ ਪਿੰਡ ਸੂਰਜ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । ਇਨ੍ਹਾਂ ਨੂੰ ਛੋਟੇ ਹਿ ਕਹਿੰਦੇ ਹਨ ।

ਪ੍ਰਸ਼ਨ 9.
ਉਲਕਾ ਪਿੰਡ ਕੀ ਹੈ ?
ਉੱਤਰ-
ਛੋਟੇ ਗ੍ਰਹਿ ਕਦੇ-ਕਦੇ ਆਪਸ ਵਿੱਚ ਟਕਰਾ ਕੇ ਟੁੱਟ ਜਾਂਦੇ ਹਨ ਅਤੇ ਇਨ੍ਹਾਂ ਦੇ ਟੁਕੜੇ ਧਰਤੀ ‘ਤੇ ਆ ਡਿਗਦੇ ਹਨ । ਇਨ੍ਹਾਂ ਨੂੰ ਉਲਕਾ ਪਿੰਡ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਸੂਰਜ ਦਾ ਪ੍ਰਕਾਸ਼ ਧਰਤੀ ‘ਤੇ ਲਗਪਗ ਕਿੰਨੇ ਸਮੇਂ ਵਿੱਚ ਪਹੁੰਚਦਾ ਹੈ ?
ਉੱਤਰ-
ਲਗਪਗ 8 ਮਿੰਟ ਵਿੱਚ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 11.
‘ਗ੍ਰਹਿ’ ਸ਼ਬਦ ਦਾ ਕੀ ਅਰਥ ਹੈ ?
ਉੱਤਰ-‘ਗ੍ਰਹਿ’ ਸ਼ਬਦ ਯੂਨਾਨੀ ਸ਼ਬਦ ਪਲੇਨਟਾਈ (Planetai) ਤੋਂ ਨਿਕਲਿਆ ਹੈ । ਇਸਦਾ ਅਰਥ ਹੈ-ਘੁੰਮਣ ਵਾਲਾ ।

ਪ੍ਰਸ਼ਨ 12.
ਸਾਡੀ ਧਰਤੀ ਸੂਰਜ ਤੋਂ ਕਿੰਨੀ ਦੂਰ ਹੈ ?
ਉੱਤਰ-
ਸਾਡੀ ਧਰਤੀ ਸੂਰਜ ਤੋਂ ਲਗਪਗ 15 ਕਰੋੜ ਕਿ. ਮੀ. ਦੂਰ ਹੈ ।

ਪ੍ਰਸ਼ਨ 13.
ਸੂਰਜ ਦੀ ਕਿਹੜੀ ਸ਼ਕਤੀ ਨੇ ਗ੍ਰਹਿਆਂ ਨੂੰ ਨਿਯੰਤਰਿਤ ਕੀਤਾ ਹੋਇਆ ਹੈ ?
ਉੱਤਰ-
ਸੂਰਜ ਦੀ ਗੁਰੂਤਾ ਸ਼ਕਤੀ ਨੇ ਗ੍ਰਹਿਆਂ ਨੂੰ ਨਿਯੰਤਰਿਤ ਕੀਤਾ ਹੋਇਆ ਹੈ ।

ਪ੍ਰਸ਼ਨ 14.
ਗ੍ਰਹਿ ਦੇ ‘ਹਿ ਪੱਥ’ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਗ੍ਰਹਿ ਇੱਕ ਨਿਸ਼ਚਿਤ ਮਾਰਗ ‘ਤੇ ਸੂਰਜ ਦੀ ਪਰਿਕਰਮਾ ਕਰਦੇ ਹਨ । ਹਿ ਦਾ ਇਹ ਮਾਰਗ ਉਸਦਾ ਹਿ ਪੱਥ ਅਖਵਾਉਂਦਾ ਹੈ ।

ਪ੍ਰਸ਼ਨ 15.
ਕਿਹੜੇ ਹਿ ਦੇ ਉਪਹਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ?
ਉੱਤਰ-
ਸ਼ਨੀ ।

ਪ੍ਰਸ਼ਨ 16.
ਆਕਾਰ ਦੀ ਦ੍ਰਿਸ਼ਟੀ ਤੋਂ ਧਰਤੀ ਗ੍ਰਹਿਆਂ ਵਿੱਚ ਕਿੰਨਵਾਂ ਸਥਾਨ ਰੱਖਦੀ ਹੈ ?
ਉੱਤਰ-
ਪੰਜਵਾਂ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 17.
ਧਰਤੀ ਨੂੰ ਅਦੁੱਤਾ ਹਿ ਕਿਉਂ ਕਹਿੰਦੇ ਹਨ ?
ਉੱਤਰ-
ਅੱਠ ਗਹਿਆਂ ਵਿੱਚੋਂ ਸਿਰਫ਼ ਧਰਤੀ ‘ਤੇ ਹੀ ਜੀਵਨ ਪਾਇਆ ਜਾਂਦਾ ਹੈ । ਇਸ ਲਈ ਧਰਤੀ ਨੂੰ ਅਦੁੱਤਾ ਗ੍ਰਹਿ ਕਿਹਾ ਜਾਂਦਾ ਹੈ ।

ਪ੍ਰਸ਼ਨ 18.
ਚੰਨ ਨੂੰ ਧਰਤੀ ਦੀ ਇਕ ਪਰਿਕਰਮਾ ਪੂਰੀ ਕਰਨ ਵਿਚ ਕਿੰਨਾ ਸਮਾਂ ਲਗਦਾ ਹੈ ?
ਉੱਤਰ-
27 ਦਿਨ, 7 ਘੰਟੇ ।

ਪ੍ਰਸ਼ਨ 19.
ਸਾਨੂੰ ਚੰਨ ਦਾ ਸਦਾ ਇੱਕ ਹੀ ਭਾਗ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਚੰਨ ਆਪਣੇ ਧੁਰੇ ‘ਤੇ ਇੱਕ ਚੱਕਰ ਲਾਉਣ ਅਤੇ ਧਰਤੀ ਦੀ ਇੱਕ ਪਰਿਕਰਮਾ ਪੂਰੀ ਕਰਨ ਵਿੱਚ ਇੱਕ ਸਮਾਨ ਸਮਾਂ ਲੈਂਦਾ ਹੈ । ਇਸ ਲਈ ਸਾਨੂੰ ਚੰਨ ਦਾ ਸਦਾ ਇੱਕ ਹੀ ਭਾਗ ਵਿਖਾਈ ਦਿੰਦਾ ਹੈ ।

ਪ੍ਰਸ਼ਨ 20.
ਚੰਨ ਅਤੇ ਧਰਤੀ ਵਿਚਾਲੇ ਦੂਰੀ ਕਿੰਨੀ ਹੈ ?
ਉੱਤਰ-
ਲਗਪਗ 3,84,400 ਕਿ. ਮੀ. ।

ਪ੍ਰਸ਼ਨ 21.
ਚੰਨ ਦਾ ਆਪਣਾ ਪ੍ਰਕਾਸ਼ ਨਹੀਂ ਹੈ, ਫਿਰ ਵੀ ਇਹ ਸਾਨੂੰ ਚਮਕਦਾ ਹੋਇਆ ਕਿਉਂ ਵਿਖਾਈ ਦਿੰਦਾ ਹੈ ?
ਉੱਤਰ-
ਚੰਨ ਸੂਰਜ ਦੇ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 22.
ਪ੍ਰਕਾਸ਼ ਸਾਲ ਕੀ ਹੁੰਦਾ ਹੈ ?
ਉੱਤਰ-
ਪ੍ਰਕਾਸ਼ ਇੱਕ ਸਾਲ ਵਿੱਚ ਜਿੰਨੀ ਦੂਰੀ ਤੈਅ ਕਰਦਾ ਹੈ, ਉਸਨੂੰ ਪ੍ਰਕਾਸ਼ ਸਾਲ ਕਹਿੰਦੇ ਹਨ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 23.
ਸੂਰਜ ਮੰਡਲ ਦੇ ਹਿਆਂ ਦੇ ਨਾਂ, ਸੂਰਜ ਤੋਂ ਉਨ੍ਹਾਂ ਦੀ ਦੂਰੀ-ਕ੍ਰਮ ਵਿੱਚ ਲਿਖੋ ।
ਉੱਤਰ-
ਬੁੱਧ, ਸ਼ੱਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੁਰੇਨਸ ਅਤੇ ਨੇਪਚੂਨ । ਬੁੱਧ ਸੂਰਜ ਦੇ ਸਭ ਤੋਂ ਨੇੜੇ ਅਤੇ ਨੇਪਚੂਨ ਸਭ ਤੋਂ ਦੂਰ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜ ਅਤੇ ਲ੍ਹਿਆਂ ਦਾ ਨਿਰਮਾਣ ਕਿਵੇਂ ਹੋਇਆ ?
ਉੱਤਰ-
ਵਿਗਿਆਨੀਆਂ ਦਾ ਮਤ ਹੈ ਕਿ ਸੂਰਜ ਅਤੇ ਹਿਆਂ ਦਾ ਨਿਰਮਾਣ ਘੁੰਮਦੇ ਹੋਏ ਇਕ ਗੈਸਾਂ ਦੇ ਬੱਦਲ ਤੋਂ ਹੋਇਆ । ਇਸ ਖੱਦਲ ਨੂੰ ਨੇਬੁਲਾ (Nebula) ਕਿਹਾ ਜਾਂਦਾ ਹੈ । ਇਹ ਕਿਰਿਆ ਸੂਰਜ ਦੀ ਗੁਰੂਤਾ ਸ਼ਕਤੀ ਕਾਰਨ ਹੋਈ ।

ਪ੍ਰਸ਼ਨ 2.
ਕੀ ਕਾਰਨ ਹੈ ਕਿ ਵੱਖ-ਵੱਖ ਗ੍ਰਹਿ ਸੂਰਜ ਦੇ ਦੁਆਲੇ ਇੱਕ ਚੱਕਰ ਪੂਰਾ ਕਰਨ ਵਿੱਚ ਵੱਖ-ਵੱਖ ਸਮਾਂ ਲੈਂਦੇ ਹਨ ?
ਉੱਤਰ-
ਸਾਰੇ ਗ੍ਰਹਿ ਆਪਣੇ-ਆਪਣੇ ਨਿਸ਼ਚਿਤ ਮਾਰਗ ‘ਤੇ ਸੂਰਜ ਦੀ ਪਰਿਕਰਮਾ ਕਰਦੇ ਹਨ । ਉਨ੍ਹਾਂ ਦੀ ‘ਗ੍ਰਹਿ ਪੱਥ’ ਦੀ ਲੰਬਾਈ ਅਤੇ ਉਨ੍ਹਾਂ ਦੀ ਗਤੀ ਅਲੱਗ-ਅਲੱਗ ਹੈ । ਇਸੇ ਕਾਰਨ ਉਹ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਵਿੱਚ ਅਲੱਗ-ਅਲੱਗ ਸਮਾਂ ਲੈਂਦੇ ਹਨ ।

ਪ੍ਰਸ਼ਨ 3.
ਗ੍ਰਹਿ ਕੀ ਹਨ ?
ਉੱਤਰ-
‘ਗ੍ਰਹਿ’ ਸੂਰਜ ਦੁਆਲੇ ਚੱਕਰ ਲਗਾਉਣ ਵਾਲੇ ਆਕਾਸ਼ੀ ਪਿੰਡ ਹਨ । ਇਹ ਇੱਕ ਨਿਸ਼ਚਿਤ ਮਾਰਗ ‘ਤੇ ਸੂਰਜ ਦੀ ਪਰਿਕਰਮਾ ਕਰਦੇ ਹਨ । ਇਨ੍ਹਾਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਨਹੀਂ ਹੁੰਦਾ । ਇਹ ਸੂਰਜ ਤੋਂ ਤਾਪ ਅਤੇ ਪ੍ਰਕਾਸ਼ ਪ੍ਰਾਪਤ ਕਰਦੇ ਹਨ ।

ਪ੍ਰਸ਼ਨ 4.
ਧਰਤੀ ਨੂੰ ‘ਨੀਲਾ ਗ੍ਰਹਿ’ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਧਰਤੀ ਦਾ ਸਿਰਫ਼ ਇੱਕ ਤਿਹਾਈ ਭਾਗ ਮੈਦਾਨੀ ਹੈ । ਇਸਦਾ ਬਾਕੀ ਦੋ-ਤਿਹਾਈ ਭਾਗ ਪਾਣੀ ਨਾਲ ਢੱਕਿਆ ਹੋਇਆ ਹੈ । ਪਾਣੀ ਦੀ ਅਧਿਕਤਾ ਦੇ ਕਾਰਨ ਪੁਲਾੜ ਤੋਂ ਦੇਖਣ ‘ਤੇ ਧਰਤੀ ਨੀਲੀ ਦਿਖਾਈ ਦਿੰਦੀ ਹੈ । ਇਸ ਲਈ ਧਰਤੀ ਨੂੰ “ਨੀਲਾ ਹਿ’ ਕਿਹਾ ਜਾਂਦਾ ਹੈ ।

PSEB 6th Class Social Science Solutions Chapter 1 ਪ੍ਰਿਥਵੀ : ਸੂਰਜ-ਪਰਿਵਾਰ ਦਾ ਅੰਗ

ਪ੍ਰਸ਼ਨ 5.
ਉਪਹਿ ਕਿਸ ਤਰ੍ਹਾਂ ਤਾਰੇ ਤੋਂ ਵੱਖਰਾ ਹੁੰਦਾ ਹੈ ?
ਉੱਤਰ-

ਉਪਗ੍ਰਹਿ ਤਾਰੇ
1. ਉਪਹਿ ਆਪਣੇ ਗ੍ਰਹਿ ਦੇ ਚਾਰੇ ਪਾਸੇ ਚੱਕਰ ਲਾਉਂਦੇ ਹਨ । 1. ਤਾਰੇ ਸਿਰਫ਼ ਆਪਣੇ ਧੁਰੇ ‘ਤੇ ਘੁੰਮਦੇ ਹਨ ।
2. ਉਪਗ੍ਰਹਿਆਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਨਹੀਂ ਹੁੰਦਾ । 2. ਤਾਰਿਆਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਹੁੰਦਾ ਹੈ ।
3. ਉਪਗ੍ਰਹਿਆਂ ਦੀ ਗਿਣਤੀ ਸੀਮਤ ਹੈ । 3. ਤਾਰਿਆਂ ਦੀ ਗਿਣਤੀ ਅਸੀਮਿਤ ਹੈ ।
4. ਉਪਗ੍ਰਹਿ ਟਿਮਟਿਮਾਉਂਦੇ ਨਹੀਂ ਹਨ । 4. ਤਾਰੇ ਟਿਮਟਿਮਾਉਂਦੇ ਹਨ ।

ਪ੍ਰਸ਼ਨ 6.
ਗਲੈਕਸੀ ਕਿਸਨੂੰ ਆਖਦੇ ਹਨ ?
ਉੱਤਰ-
ਆਕਾਸ਼ ਵਿੱਚ ਕੁੱਝ ਅਜਿਹੇ ਤਾਰਾ ਮੰਡਲ ਹਨ, ਜਿਹੜੇ ਸਾਡੇ ਤੋਂ 200 ਕਰੋੜ ਪ੍ਰਕਾਸ਼ ਸਾਲ ਦੁਰ ਹਨ । ਇਨ੍ਹਾਂ ਤਾਰਾ ਮੰਡਲਾਂ ਨੂੰ ਗਲੈਕਸੀ ਆਖਦੇ ਹਨ । ਇੱਕ ਗਲੈਕਸੀ ਵਿੱਚ ਲਗਪਗ ਇੱਕ ਲੱਖ ਮਿਲੀਅਨ ਤਾਰੇ ਅਤੇ ਹਿ ਹੁੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੌਰ ਮੰਡਲ ਦਾ ਵਰਣਨ ਕਰੋ । ਚਿੱਤਰ ਵੀ ਬਣਾਓ ।
ਉੱਤਰ-
ਸੌਰ ਮੰਡਲ ਦੀ ਰਚਨਾ-ਸੂਰਜ (ਤਾਰਾ) ਦੇ ਪਰਿਵਾਰ ਨੂੰ ਸੌਰ ਮੰਡਲ (ਸੌਰ ਪਰਿਵਾਰ) ਆਖਦੇ ਹਨ । ਸੌਰ ਮੰਡਲ ਵਿੱਚ ਸੂਰਜ, ਉਸਦੇ 8 ਹਿ, ਉਨ੍ਹਾਂ ਦੇ ਉਪਹਿ, ਅਨੇਕਾਂ ਛੋਟੇ ਹਿ, ਧੁਮਕੇਤੁ ਅਤੇ ਉਲਕਾਵਾਂ ਸ਼ਾਮਿਲ ਹਨ । ਸੌਰ ਮੰਡਲ ਦੇ ਵੱਖ-ਵੱਖ ਮੈਂਬਰਾਂ ਦਾ ਵਰਣਨ ਇਸ ਤਰ੍ਹਾਂ ਹੈ-

ਸੂਰਜ – ਸੁਰਜ ਸੌਰ-ਮੰਡਲ ਦਾ ਸਭ ਤੋਂ ਵੱਡਾ ਮੈਂਬਰ ਹੈ । ਇਹ ਸਾਡੀ ਧਰਤੀ ਤੋਂ ਲਗਪਗ 13 ਲੱਖ ਗੁਣਾ ਵੱਡਾ ਹੈ । ਇਸਦੀ ਧਰਤੀ ਤੋਂ ਦੂਰੀ ਲਗਪਗ 15 ਕਰੋੜ ਕਿਲੋਮੀਟਰ ਹੈ । ਇਹ ਬਲਦੀਆਂ ਹੋਈਆਂ ਗੈਸਾਂ ਦਾ ਇੱਕ ਵਿਸ਼ਾਲ ਗੋਲਾ ਹੈ । ਇਹ ਸੌਰ ਮੰਡਲ ਲਈ ਪ੍ਰਕਾਸ਼ ਅਤੇ ਤਾਪ ਦਾ ਸੋਮਾ ਹੈ । ਇਸਦਾ ਪ੍ਰਕਾਸ਼ ਧਰਤੀ ‘ਤੇ ਲਗਪਗ 8 ਮਿੰਟ ਵਿੱਚ ਪਹੁੰਚਦਾ ਹੈ ।
PSEB 6th Class Social Science Solutions Chapter 1 ਪ੍ਰਿਥਵੀ ਸੂਰਜ-ਪਰਿਵਾਰ ਦਾ ਅੰਗ 2
ਗ੍ਰਹਿ – ਸੌਰ ਮੰਡਲ ਵਿੱਚ ਅੱਠ ਗ੍ਰਹਿ ਹਨ । ਇਨ੍ਹਾਂ ਦੇ ਨਾਂ ਹਨ-ਬੁੱਧ, ਸ਼ੁਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੁਰੇਨਸ ਅਤੇ ਨੈਪਚੁਨ । ਬੁੱਧ ਸਭ ਤੋਂ ਛੋਟਾ ਅਤੇ ਬ੍ਰਹਿਸਪਤੀ ਸਭ ਤੋਂ ਵੱਡਾ ਗ੍ਰਹਿ ਹੈ । ਸ਼ਨੀ ਗ੍ਰਹਿ ਸਭ ਤੋਂ ਸੁੰਦਰ ਹੈ । ਇਸਦੇ ਚਾਰੇ ਪਾਸੇ ਕਈ ਛੱਲੇ ਹਨ । ਗ੍ਰਹਿ ਆਪਣਾ ਤਾਪ ਅਤੇ ਪ੍ਰਕਾਸ਼ ਸੂਰਜ ਤੋਂ ਪ੍ਰਾਪਤ ਕਰਦੇ ਹਨ ਅਤੇ ਉਸਦੇ ਚਾਰੇ ਪਾਸੇ ਚੱਕਰ ਲਾਉਂਦੇ ਰਹਿੰਦੇ ਹਨ ।

ਉਪਹਿ – ਉਪਗ੍ਰਹਿ ਆਪਣੇ-ਆਪਣੇ ਗ੍ਰਹਿ ਦੀ ਪਰਿਕਰਮਾ ਕਰਦੇ ਹਨ । ਲ੍ਹਿਆਂ ਵਾਂਗ ਉਪਗ੍ਰਹਿ ਵੀ ਆਪਣਾ ਤਾਪ ਅਤੇ ਪ੍ਰਕਾਸ਼ ਸੂਰਜ ਤੋਂ ਪ੍ਰਾਪਤ ਕਰਦੇ ਹਨ । ਸ਼ਨੀ ਦੇ ਸਭ ਤੋਂ ਵੱਧ ਉਪਗ੍ਰਹਿ ਹਨ । ਚੰਨ ਧਰਤੀ ਦਾ ਉਪਗ੍ਰਹਿ ਹੈ ।

ਛੋਟੇ ਗ੍ਰਹਿ – ਇਹ ਕਿਸੇ ਟੁੱਟੇ ਹੋਏ ਗ੍ਰਹਿ ਦੇ ਟੁਕੜੇ ਹਨ, ਜੋ ਮੰਗਲ ਅਤੇ ਹਿਸਪਤੀ ਲ੍ਹਿਆਂ ਵਿਚਾਲੇ ਘੁੰਮਦੇ ਰਹਿੰਦੇ ਹਨ ।

ਹੋਰ ਮੈਂਬਰ – ਸੁਰਜ, ਗ੍ਰਹਿਆਂ ਅਤੇ ਉਪਗ੍ਰਹਿਆਂ ਤੋਂ ਇਲਾਵਾ ਸੌਰ ਮੰਡਲ ਦੇ ਹੋਰ ਮੈਂਬਰ ਹਨ-ਧੂਮਕੇਤੂ, ਉਲਕਾਵਾਂ ਅਤੇ ਛੋਟੇ ਗ੍ਰਹਿ । ਧੁਮਕੇਤੂ ਨੂੰ ਪੁਛਲ ਤਾਰਾ ਵੀ ਕਿਹਾ ਜਾਂਦਾ ਹੈ । ਧੁਮਕੇਤੂ ਕਈ ਸਾਲਾਂ ਵਿੱਚ ਇੱਕ ਵਾਰ ਹੀ ਦਿਖਾਈ ਦਿੰਦਾ ਹੈ । ਟੁੱਟਦੇ ਤਾਰਿਆਂ ਨੂੰ ਉਲਕਾਵਾਂ ਕਹਿੰਦੇ ਹਨ ।

ਪ੍ਰਸ਼ਨ 2.
ਚੰਨ ਦੀ ਸੰਖੇਪ ਜਾਣਕਾਰੀ ਦਿਓ ਅਤੇ ਇਸ ਦੀਆਂ ਅਵਸਥਾਵਾਂ (ਬਦਲਦੇ ਚਿਹਰਿਆਂ) ਦੀ ਵਿਆਖਿਆ ਕਰੋ ।
ਉੱਤਰ-
ਚੰਨ ਸਾਡੀ ਧਰਤੀ ਦਾ ਇੱਕ ਮਾਤਰ ਉਪਹਿ ਹੈ । ਇਹ ਸਾਡੀ ਧਰਤੀ ਤੋਂ ਲਗਪਗ 3 ਲੱਖ, 84 ਹਜ਼ਾਰ, 400 ਕਿ. ਮੀ. ਦੂਰ ਹੈ । ਇਸ ‘ਤੇ ਜੀਵਨ ਨਹੀਂ ਪਾਇਆ ਜਾਂਦਾ ।

ਚੰਨ ਦੀਆਂ ਅਵਸਥਾਵਾਂ – ਚੰਨ ਧਰਤੀ ਦੀ ਪਰਿਕਰਮਾ ਕਰਦਾ ਹੈ । ਅਜਿਹਾ ਕਰਦੇ ਹੋਏ ਸੂਰਜ ਦੇ ਸੰਦਰਭ ਵਿੱਚ ਇਸਦੀ ਅਵਸਥਾ ਹਰ ਰਾਤ ਬਦਲਦੀ ਰਹਿੰਦੀ ਹੈ । ਸਿੱਟੇ ਵਜੋਂ ਸਾਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਚੰਨ ਦੀ ਆਕ੍ਰਿਤੀ ਬਦਲ ਰਹੀ ਹੈ । ਚੰਨ ਦੀਆਂ ਬਦਲਦੀਆਂ ਹੋਈਆਂ ਆਕ੍ਰਿਤੀਆਂ ਨੂੰ ਹੀ ਚੰਨ ਦੀਆਂ ਅਵਸਥਾਵਾਂ ਕਿਹਾ ਜਾਂਦਾ ਹੈ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਨਵਾਂ ਚੰਨ ਜਾਂ ਅਮਾਵਸ (ਮੱਸਿਆ) – ਜਦੋਂ ਚੰਨ ਦਾ ਦੁਰ ਵਾਲਾ ਭਾਗ ਵੀ ਸੂਰਜ ਦੇ ਸਾਹਮਣੇ ਹੁੰਦਾ ਹੈ, ਤਦ ਚੰਦਰਮਾ ਚਮਕਦਾ ਤਾਂ ਹੈ ਪਰ ਇਹ ਸਾਨੂੰ ਚਮਕਦਾ ਹੋਇਆ ਦਿਖਾਈ ਨਹੀਂ ਦਿੰਦਾ। ਇਸ ਲਈ ਸਾਨੂੰ ਚੰਨ ਦਿਖਾਈ ਨਹੀਂ ਦਿੰਦਾ । ਇਸ ਅਵਸਥਾ ਨੂੰ ‘ਨਵਾਂ ਚੰਨ’ ਜਾਂ ‘ਅਮਾਵਸ’ ਕਹਿੰਦੇ ਹਨ ।
PSEB 6th Class Social Science Solutions Chapter 1 ਪ੍ਰਿਥਵੀ ਸੂਰਜ-ਪਰਿਵਾਰ ਦਾ ਅੰਗ 3
2. ਪੂਰਾ ਚੰਨ ਜਾਂ ਪੂਰਨਮਾਸ਼ੀ – ਹੌਲੀ-ਹੌਲੀ ਚੰਨ ਇੱਕ ਪਤਲੀ ਜਿਹੀ ਚਾਪ ਵਾਂਗ ਦਿਖਾਈ ਦੇਣ ਲੱਗਦਾ ਹੈ । 15 ਦਿਨ ਤੱਕ ਵੱਧਦੇ-ਵੱਧਦੇ ਇਹ ਗੋਲ ਆਕਾਰ ਰੂਪ ਧਾਰਨ ਕਰ ਲੈਂਦਾ ਹੈ । ਇਸ ਅਵਸਥਾ ਨੂੰ ਪੂਰਾ ਚੰਨ ਜਾਂ ਪੂਰਨਮਾਸ਼ੀ ਕਹਿੰਦੇ ਹਨ । ਇਸ ਦੇ ਬਾਅਦ ਚੰਨ ਘੱਟਣ ਲੱਗਦਾ ਹੈ ਅਤੇ ਮੁੜ ਅਮਾਵਸ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ । ਇਹ ਦੋਵੇਂ ਪੜਾਅ ਪੂਰੇ ਕਰਨ ਵਿੱਚ ਚੰਨ 29 ਦਿਨ 12 ਘੰਟੇ ਦਾ ਸਮਾਂ ਲੈਂਦਾ ਹੈ ।

PSEB 7th Class Social Science Solutions Chapter 10 ਦਿੱਲੀ ਸਲਤਨਤ

Punjab State Board PSEB 7th Class Social Science Book Solutions History Chapter 10 ਦਿੱਲੀ ਸਲਤਨਤ Textbook Exercise Questions and Answers.

PSEB Solutions for Class 7 Social Science History Chapter 10 ਦਿੱਲੀ ਸਲਤਨਤ

Social Science Guide for Class 7 PSEB ਦਿੱਲੀ ਸਲਤਨਤ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ –

ਪ੍ਰਸ਼ਨ 1.
ਦਿੱਲੀ ਸਲਤਨਤ ਦੇ ਪ੍ਰਮੁੱਖ ਇਤਿਹਾਸਿਕ ਸ੍ਰੋਤਾਂ ਦੇ ਨਾਂ ਲਿਖੋ –
ਉੱਤਰ-
ਦਿੱਲੀ ਸਲਤਨਤ ਦੀ ਜਾਣਕਾਰੀ ਦੇ ਪ੍ਰਮੁੱਖ ਲੋੜ ਹੇਠ ਲਿਖੇ ਹਨ –

  1. ਵਿਦੇਸ਼ੀ ਯਾਤਰੀਆਂ ਦੇ ਲੇਖ-ਇੰਬਨਬਾਤੁਤਾ ਅਤੇ ਮਾਰਕੋ ਪੋਲੋ ਆਦਿ ਯਾਤਰੀਆਂ ਨੇ ਸਲਤਨਤ ਕਾਲ ਵਿਚ ਭਾਰਤ ਦੀ ਯਾਤਰਾ ਕੀਤੀ । ਉਨ੍ਹਾਂ ਨੇ ਦਿੱਲੀ ਦੇ ਸੁਲਤਾਨਾਂ ਦੀ ਸ਼ਖ਼ਸੀਅਤ ਅਤੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਸੰਬੰਧੀ ਲੇਖ ਲਿਖੇ ॥
  2. ਸ਼ਾਹੀ ਬਿਰਤਾਂਤ-ਤੁਗ਼ਲਕਨਾਮਾ, ਤਾਰੀਖ-ਏ-ਇਲਾਹੀ, ਤਾਰੀਖ-ਏ-ਫ਼ਿਰੋਜ਼ਸ਼ਾਹੀ, ਫਤੂਹਾਤ-ਏ-ਫ਼ਿਰੋਜ਼ਸ਼ਾਹੀ, ਤਾਰੀਖਏ-ਮੁਬਾਰਕਸ਼ਾਹੀ ਅਤੇ ਮਖਜ਼ਾਰੀ-ਏ-ਅਫ਼ਗਾਨ ਆਦਿ ਸ਼ਾਹੀ ਬਿਰਤਾਂਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਅਤੇ ਪ੍ਰਮੁੱਖ ਘਟਨਾਵਾਂ ਦੇ ਸੰਬੰਧ ਵਿਚ ਜਾਣਕਾਰੀ ਮਿਲਦੀ ਹੈ ।
  3. ਇਤਿਹਾਸਿਕ ਭਵਨ-ਦਿੱਲੀ ਸਲਤਨਤ ਦੇ ਕਾਲ ਦੇ ਇਤਿਹਾਸਿਕ ਭਵਨਾਂ, ਜਿਵੇਂ ਕਿ ਕੁਵੈਤ-ਉਲ-ਇਸਲਾਮ ਮਸਜਿਦ, ਇਲਾਹੀ ਦਰਵਾਜ਼ਾ, ਤੁਗਲਕਾਬਾਦ, ਹਉਜ ਖ਼ਾਸ, ਲੋਧੀ ਗੁੰਬਦ, ਫ਼ਿਰੋਜ਼ਸ਼ਾਹ ਕੋਟਲਾ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਬਾਰੇ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 2.
ਦਿੱਲੀ ਸਲਤਨਤ ਦੇ ਇਤਿਹਾਸ ਦਾ ਨਿਰਮਾਣ ਕਰਨ ਲਈ ਇਤਿਹਾਸਿਕ ਇਮਾਰਤਾਂ ਨੇ ਕੀ ਯੋਗਦਾਨ ਪਾਇਆ ?
ਉੱਤਰ-
ਦਿੱਲੀ ਸਲਤਨਤ ਦੀਆਂ ਮੁੱਖ ਇਤਿਹਾਸਿਕ ਇਮਾਰਤਾਂ ਹਨ-ਕੁਵੈਤ-ਉਲ-ਇਸਲਾਮ ਮਸਜਿਦ, ਅਲਾਈ ਦਰਵਾਜ਼ਾ, ਤੁਗ਼ਲਕਾਬਾਦ, ਹਉਜ ਖ਼ਾਸ, ਲੋਧੀ ਗੁੰਬਦ, ਫ਼ਿਰੋਜ਼ਸ਼ਾਹ ਕੋਟਲਾ ਆਦਿ । ਇਨ੍ਹਾਂ ਇਮਾਰਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 3.
ਬਲਬਨ ਨੇ ਸਲਤਨਤ ਦਾ ਸੰਗਠਨ ਕਿਵੇਂ ਕੀਤਾ ?
ਉੱਤਰ-
ਬਲਬਨ 1266 ਈ: ਵਿਚ ਦਿੱਲੀ ਦਾ ਸੁਲਤਾਨ ਬਣਿਆ । ਉਹ ਦਿੱਲੀ ਸਲਤਨਤ ਦਾ ਮਹਾਨ ਸ਼ਾਸਕ ਸੀ । ਉਸਨੇ ਸੁਲਤਾਨ ਦੀ ਸਰਵਉੱਚਤਾ ਨੂੰ ਕਾਇਮ ਕੀਤਾ ।

  1. ਉਸਨੇ ਦਿੱਲੀ ਦੇ ਕੋਲ ਮੇਵਾਤੀਆਂ ਦੁਆਰਾ ਫੈਲਾਈ ਗਈ ਅਸ਼ਾਂਤੀ ਅਤੇ ਦੁਆਬਾ ਦੇ ਲੁਟੇਰਿਆਂ ਤੇ ਕਾਬੂ ਪਾਇਆ ।
  2. ਉਸਨੇ ਬੰਗਾਲ ਵਿਚ ਤੁਰਿਲ ਮਾਂ ਦੇ ਵਿਦਰੋਹ ਨੂੰ ਕੁਚਲਿਆ । ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ।
  3. ਸੈਨਾ ਦਾ ਪੁਨਰਗਠਨ ਕੀਤਾ ਗਿਆ । ਮੰਗੋਲ ਹਮਲਿਆਂ ਤੋਂ ਰਾਜ ਦੀ ਰੱਖਿਆ ਲਈ ਉੱਤਰ-ਪੱਛਮੀ ਸੀਮਾਵਤੀ ਪ੍ਰਾਂਤਾਂ ਵਿਚ ਵਿਸ਼ੇਸ਼ ਸੈਨਾ ਰੱਖੀ ਗਈ ।
  4. ਬਲਬਨ ਨੇ ਮੰਗੋਲਾਂ ਦੇ ਵਿਰੁੱਧ ਸਖ਼ਤ ਨੀਤੀ ਅਪਣਾਈ, ਜਿਸਨੂੰ “ਖੂਨ ਅਤੇ ਲੋਹੇ ਦੀ ਨੀਤੀ’ ਕਿਹਾ ਜਾਂਦਾ ਹੈ ।
  5. ਉਸਨੇ ਸ਼ਾਸਨ ਪ੍ਰਬੰਧ ਵਿਚ ਵੀ ਸੁਧਾਰ ਕੀਤੇ ਅਤੇ ਪਰਜਾ ਨੂੰ ਨਿਆਂ ਦਿੱਤਾ । 1286 ਈ: ਵਿਚ ਬਲਬਨ ਦੀ ਮੌਤ ਹੋ ਗਈ ।

ਪ੍ਰਸ਼ਨ 4.
ਮੁਹੰਮਦ-ਬਿਨ-ਤੁਗ਼ਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ ?
ਉੱਤਰ-
ਮੁਹੰਮਦ-ਬਿਨ-ਤੁਗ਼ਲਕ ਦੇ ਕੋਲ ਇਕ ਵਿਸ਼ਾਲ ਸਾਮਰਾਜ ਸੀ । ਉਹ ਆਪਣੀ ਰਾਜਧਾਨੀ ਉਸ ਸਥਾਨ ਤੇ ਬਣਾਉਣਾ ਚਾਹੁੰਦਾ ਸੀ, ਜੋ ਰਾਜ ਦੇ ਕੇਂਦਰ ਵਿਚ ਸਥਿਤ ਹੋਵੇ । ਇਸ ਲਈ 1327 ਈ: ਵਿਚ ਉਸਨੇ ਸਾਮਰਾਜ ਦੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਦੌਲਤਾਬਾਦ) ਬਦਲਣ ਦਾ ਫੈਸਲਾ ਕੀਤਾ ।
ਇਸਦੇ ਦੋ ਕਾਰਨ ਸਨ –

  • ਸੁਲਤਾਨ ਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਸਾਮਰਾਜ ਦੀ ਮੰਗੋਲਾਂ ਦੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕਦੀ ਹੈ ।
  • ਉਸਨੇ ਅਨੁਭਵ ਕੀਤਾ ਕਿ ਉਹ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਦਿੱਲੀ ਦੀ ਬਜਾਏ ਦੇਵਗਿਰੀ ਤੋਂ ਚੰਗੀ ਤਰ੍ਹਾਂ ਚਲਾ ਸਕੇਗਾ ।

ਪ੍ਰਸ਼ਨ 5.
ਮੁਹੰਮਦ-ਬਿਨ-ਤੁਗ਼ਲਕ ਦੀਆਂ ਯੋਜਨਾਵਾਂ ਦੇ ਕੀ ਸਿੱਟੇ ਨਿਕਲੇ ?
ਉੱਤਰ-
ਮੁਹੰਮਦ-ਬਿਨ-ਤੁਗ਼ਲਕ (1325-1351 ਈ:) ਦੇ ਰਾਜਨੀਤਿਕ ਉਦੇਸ਼ ਬਹੁਤ ਉੱਚੇ ਸਨ । ਉਸ ਨੇ ਕਈ ਰਾਜਨੀਤਿਕ ਯੋਜਨਾਵਾਂ ਬਣਾਈਆਂ, ਪਰ ਇਹ ਸਾਰੀਆਂ ਯੋਜਨਾਵਾਂ ਅਸਫਲ ਰਹੀਆਂ । ਉਸ ਦੀਆਂ ਇਨ੍ਹਾਂ ਯੋਜਨਾਵਾਂ ਅਤੇ ਉਨ੍ਹਾਂ ਦੇ ਨਤੀਜਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਰਾਜਧਾਨੀ ਬਦਲਣਾ-1327 ਈ: ਵਿਚ ਮੁਹੰਮਦ ਤੁਗ਼ਲਕ ਨੇ ਦਿੱਲੀ ਦੀ ਥਾਂ ‘ਤੇ ਦੱਖਣ ਵਿਚ ਦੇਵਗਿਰੀ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਉਸ ਨਵੀਂ ਰਾਜਧਾਨੀ ਦਾ ਨਾਂ ਦੌਲਤਾਬਾਦ ਰੱਖਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਉੱਥੇ ਜਾਣ ਦੀ ਆਗਿਆ ਦਿੱਤੀ । ਉਸ ਨੇ ਦਿੱਲੀ ਦੇ ਲੋਕਾਂ ਨੂੰ ਵੀ ਦੇਵਗਿਰੀ ਜਾਣ ਲਈ ਕਿਹਾ | ਅਨੇਕਾਂ ਲੋਕ ਲੰਬੀ ਯਾਤਰਾ ਕਰਕੇ ਮਰ ਗਏ । ਉੱਤਰੀ ਭਾਰਤ ਵਿਚ ਸ਼ਾਸਨ ਦੀ ਵਿਵਸਥਾ ਵੀ ਵਿਗੜ ਗਈ | ਮਜਬੂਰ ਹੋ ਕੇ ਮੁਹੰਮਦ ਤੁਗ਼ਲਕ ਨੇ ਫਿਰ ਦਿੱਲੀ ਨੂੰ ਹੀ ਰਾਜਧਾਨੀ ਬਣਾ ਲਿਆ । ਲੋਕਾਂ ਨੂੰ ਫਿਰ ਤੋਂ ਦਿੱਲੀ ਜਾਣ ਦੀ ਆਗਿਆ ਦੇ ਦਿੱਤੀ ਗਈ । ਇਸ ਤਰ੍ਹਾਂ ਜਾਨ ਮਾਲ ਦੀ ਬਹੁਤ ਹਾਨੀ ਹੋਈ ।

2. ਦੁਆਬ ਵਿਚ ਕਰ ਵਧਾਉਣਾ-ਮੁਹੰਮਦ ਤੁਗ਼ਲਕ ਨੂੰ ਆਪਣੀ ਸੈਨਾ ਲਈ ਧਨ ਦੀ ਲੋੜ ਸੀ । ਇਸ ਲਈ ਉਸ ਨੇ 1330 ਈ: ਵਿਚ ਦੁਆਬ ਵਿਚ ਕਰ ਵਧਾ ਦਿੱਤਾ, ਪਰੰਤੂ ਉਸ ਸਾਲ ਵਰਖਾ ਨਾ ਹੋਈ ਅਤੇ ਦੁਆਬ ਵਿਚ ਕਾਲ ਪੈ ਗਿਆ । ਕਿਸਾਨਾਂ ਦੀ ਦਸ਼ਾ ਬਹੁਤ ਵਿਗੜ ਗਈ । ਉਹਨਾਂ ਕੋਲ ਲਗਾਨ ਦੇਣ ਲਈ ਧਨ ਨਾ ਰਿਹਾ, ਪਰੰਤੂ ਲਗਾਨ ਇਕੱਠਾ ਕਰਨ ਵਾਲੇ ਕਰਮਚਾਰੀ ਉਹਨਾਂ ਨਾਲ ਕਠੋਰ ਵਿਹਾਰ ਕਰਨ ਲੱਗ ਪਏ । ਤੰਗ ਆ ਕੇ ਕਈ ਕਿਸਾਨ ਜੰਗਲਾਂ ਵਲ ਭੱਜ ਗਏ । ਮਗਰੋਂ ਸੁਲਤਾਨ ਨੂੰ ਆਪਣੀ ਗ਼ਲਤੀ ਦਾ ਪਤਾ ਲੱਗਾ | ਉਸ ਨੇ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕੀਤੀ ।

3. ਕਾਂਸੇ ਦੇ ਸਿੱਕੇ ਚਲਾਉਣਾ-1330 ਈ: ਵਿਚ ਮੁਹੰਮਦ ਤੁਗ਼ਲਕ ਨੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੀ ਥਾਂ ‘ਤੇ ਕਾਂਸੇ ਦੇ ਸਿੱਕੇ ਚਲਾਏ । ਇਸ ਲਈ ਕਈ ਲੋਕਾਂ ਨੇ ਘਰਾਂ ਵਿਚ ਨਕਲੀ ਸਿੱਕੇ ਬਣਾਉਣੇ ਆਰੰਭ ਕਰ ਦਿੱਤੇ ਅਤੇ ਉਹ ਭੂਮੀ ਦਾ ਲਗਾਨ ਅਤੇ ਦੂਜੇ ਕਰ ਇਹਨਾਂ ਸਿੱਕਿਆਂ ਨਾਲ ਚੁਕਾਉਣ ਲੱਗੇ, ਜਿਸ ਨਾਲ ਸਰਕਾਰ ਨੂੰ ਬਹੁਤ ਹਾਨੀ ਹੋਈ । ਇਸ ਲਈ ਸੁਲਤਾਨ ਨੇ ਕਾਂਸੇ ਦੇ ਸਿੱਕੇ ਬੰਦ ਕਰ ਦਿੱਤੇ । ਲੋਕਾਂ ਨੂੰ ਇਹਨਾਂ ਬਦਲੇ ਚਾਂਦੀ ਦੇ ਸਿੱਕੇ ਦਿੱਤੇ ਗਏ । ਕਈ ਲੋਕਾਂ ਨੇ ਕਾਂਸੇ ਦੇ ਨਕਲੀ ਸਿੱਕੇ ਬਣਾ ਕੇ ਸਰਕਾਰ ਤੋਂ ਚਾਂਦੀ ਦੇ ਅਸਲੀ ਸਿੱਕੇ ਪ੍ਰਾਪਤ ਕੀਤੇ । ਇਸ ਤਰ੍ਹਾਂ ਰਾਜ ਦੇ ਖ਼ਜ਼ਾਨੇ ਨੂੰ ਬਹੁਤ ਹਾਨੀ ਹੋਈ ।
PSEB 7th Class Social Science Solutions Chapter 10 ਦਿੱਲੀ ਸਲਤਨਤ 1
Based upon Survey of Irma map with permission of the Surveyor General of India. The responsibility for the correctness of Witemal details rests with the pisher. The territorial waters of India extend W.to the sea to a distance of twelve nautical mEbe€ measured from the appropriate base me. The external boundaries and coastlines of India awe with the Record Masler copy certified by the Survey of ln.

4. ਖੁਰਾਸੇਨ ਨੂੰ ਜਿੱਤਣ ਦੀ ਯੋਜਨਾ-ਮੁਹੰਮਦ ਤੁਗ਼ਲਕ ਇਕ ਮਹਾਨ ਸ਼ਾਸਕ ਬਣਨਾ ਚਾਹੁੰਦਾ ਸੀ । ਇਸ ਲਈ ਉਸਨੇ ਖੁਰਾਸੇਨ (ਇਰਾਨ) ਨੂੰ ਜਿੱਤਣ ਦਾ ਫੈਸਲਾ ਕੀਤਾ । ਉਸਨੇ ਇਕ ਵੱਡੀ ਸੈਨਾ ਇਕੱਠੀ ਕੀਤੀ । ਇਨ੍ਹਾਂ ਸੈਨਿਕਾਂ ਨੂੰ ਇਕ ਸਾਲ ਤਕੁ ਤਨਖ਼ਾਹ ਦਿੱਤੀ ਗਈ । ਉਨ੍ਹਾਂ ਦੀ ਸਿਖਲਾਈ ਅਤੇ ਹਥਿਆਰਾਂ ‘ਤੇ ਵੀ ਬਹੁਤ ਧਨ ਖ਼ਰਚ ਕੀਤਾ ਗਿਆ । ਪਰ ਇਕ ਸਾਲ ਬਾਅਦ ਸੁਲਤਾਨ ਨੇ ਖੁਰਾਸੇਨ ਨੂੰ ਜਿੱਤਣ ਦਾ ਵਿਚਾਰ ਤਿਆਗ ਦਿੱਤਾ ਅਤੇ ਸੈਨਿਕਾਂ ਨੂੰ ਹਟਾ ਦਿੱਤਾ |

ਬੇਰੁਜ਼ਗਾਰ ਸੈਨਿਕਾਂ ਨੇ ਰਾਜ ਵਿਚ ਅਸ਼ਾਂਤੀ ਫੈਲਾ ਦਿੱਤੀ । ਕਿਉਂਕਿ ਸੁਲਤਾਨ ਨੇ ਆਮ ਜਨਤਾ ਦਾ ਵਿਸ਼ਵਾਸ ਗੁਆ ਦਿੱਤਾ ਸੀ, ਇਸ ਲਈ ਰਾਜ ਵਿਚ ਵਿਦਰੋਹ ਹੋ ਗਏ ਅਤੇ ਬਹੁਤ ਸਾਰੇ ਪ੍ਰਾਂਤਾਂ ਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕਰ ਦਿੱਤੀ । ਸੁਲਤਾਨ ਦਾ ਆਪਣੇ ਸਾਮਰਾਜ ‘ਤੇ ਨਿਯੰਤਰਨ ਨਾ ਰਿਹਾ । 1351 ਈ: ਵਿਚ ਉਸਦੀ ਮੌਤ ਹੋ ਗਈ ।

PSEB 7th Class Social Science Solutions Chapter 10 ਦਿੱਲੀ ਸਲਤਨਤ

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਕੁਤਬਉਦੀਨ ਐਬਕ ……………….. ਦਾ ਸੰਸਥਾਪਕ ਸੀ ।
ਉੱਤਰ-
ਦਾਸ ਵੰਸ਼,

ਪ੍ਰਸ਼ਨ 2.
ਰਜ਼ੀਆ ਸੁਲਤਾਨ ……………….. ਦੀ ਪੁੱਤਰੀ ਸੀ ।
ਉੱਤਰ-
ਇਲਤੁਤਮਿਸ਼,

ਪ੍ਰਸ਼ਨ 3.
ਇਲਤੁਤਮਿਸ਼ ……………… ਈ: ਵਿਚ ਸ਼ਾਸਕ ਬਣਿਆ ।
ਉੱਤਰ-
1211,

ਪ੍ਰਸ਼ਨ 4.
ਇਲਤੁਤਮਿਸ਼ ਨੇ ……………….. ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ।
ਉੱਤਰ-
ਰਜ਼ੀਆ ਸੁਲਤਾਨਾ,

ਪ੍ਰਸ਼ਨ 5.
ਮਲਿਕ ਕਾਵੂਰ ……………….. ਦਾ ਸੈਨਾਪਤੀ ਸੀ ।
ਉੱਤਰ-
ਅਲਾਉਦੀਨ ਖਿਲਜੀ,

ਪ੍ਰਸ਼ਨ 6.
ਮੁਹੰਮਦ-ਬਿਨ-ਤੁਗ਼ਲਕ ਨੇ ਆਪਣੀ ਰਾਜਧਾਨੀ …………….. ਤੋਂ ਦੇਵਗਿਰੀ ਬਦਲਣ ਦਾ ਫ਼ੈਸਲਾ ਕੀਤਾ ।
ਉੱਤਰ-
ਦਿੱਲੀ,
PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 7.
ਤੈਮੂਰ ਨੇ ……………….. ਵੰਸ਼ ਦੇ ਸ਼ਾਸਕਾਂ ਦੇ ਰਾਜਕਾਲ ਸਮੇਂ ਭਾਰਤ ‘ਤੇ ਹਮਲਾ ਕੀਤਾ ।
ਉੱਤਰ-
ਤੁਗਲਕ ॥

(ਈ) ਹੇਠ ਲਿਖੇ ਵਾਕਾਂ ਸਾਹਮਣੇ ਸਹੀ ਆ (✓) ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਇਲਤੁਤਮਿਸ਼ ਕੁਤਬਉਦੀਨ ਦਾ ਦਾਸ ਸੀ ।
ਉੱਤਰ-
(✓)

ਪ੍ਰਸ਼ਨ 2.
ਬਲਬਨ ਦਾਸ ਵੰਸ਼ ਦਾ ਸੰਸਥਾਪਕ ਸੀ ।
ਉੱਤਰ-
(✗)

ਪ੍ਰਸ਼ਨ 3.
ਅਲਾਉਦੀਨ ਖਿਲਜੀ ਨੇ ਬਾਜ਼ਾਰ ਕੰਟਰੋਲ ਨੀਤੀ ਸ਼ੁਰੂ ਕੀਤੀ ।
ਉੱਤਰ-
(✓)

ਪ੍ਰਸ਼ਨ 4.
ਲੋਧੀਆਂ ਨੂੰ ਸੱਯਦਾਂ ਨੇ ਹਰਾਇਆ ਸੀ ।
ਉੱਤਰ-
(✗)

ਪ੍ਰਸ਼ਨ 5.
ਸਿਕੰਦਰ ਲੋਧੀ ਅਤੇ ਬਾਬਰ ਵਿਚਕਾਰ ਪਾਣੀਪਤ ਦੀ ਪਹਿਲੀ ਲੜਾਈ ਵਿਚ ਟਾਕਰਾ ਹੋਇਆ ਸੀ ।
ਉੱਤਰ-
(✗)

ਹੋਰ ਮਹੱਤਵਪੂਰਨ ਪ੍ਰਸ਼ਨ ਦੇ

ਪ੍ਰਸ਼ਨ 1.
ਭਾਰਤ ਵਿਚ ਸਲਤਨਤ ਕਾਲ ਕਦੋਂ ਤੋਂ ਕਦੋਂ ਤਕ ਰਿਹਾ ?
ਉੱਤਰ-
ਭਾਰਤ ਵਿਚ ਸਲਤਨਤ ਕਾਲ 1206 ਈ: ਤੋਂ 1526 ਈ: ਤਕ ਰਿਹਾ ।

ਪ੍ਰਸ਼ਨ 2.
ਸਲਤਨਤ ਕਾਲ ਵਿਚ ਦਿੱਲੀ ’ਤੇ ਕਿਹੜੇ-ਕਿਹੜੇ ਰਾਜ ਵੰਸ਼ਾਂ ਨੇ ਸ਼ਾਸਨ ਕੀਤਾ ?
ਉੱਤਰ-
ਦਾਸ ਵੰਸ਼, ਖਿਲਜੀ ਵੰਸ਼, ਤੁਗ਼ਲਕ ਵੰਸ਼, ਸਈਅਦ ਵੰਸ਼ ਅਤੇ ਲੋਧੀ ਵੰਸ਼ ਨੇ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 3.
ਸਲਤਨਤ ਵੰਸ਼ ਦੇ ਕੁੱਝ ਮਹਾਨ ਸੁਲਤਾਨਾਂ ਦੇ ਨਾਂ ਦੱਸੋ ।
ਉੱਤਰ-
ਇਲਤੁਤਮਿਸ਼, ਬਲਬਨ, ਅਲਾਉੱਦੀਨ ਖਿਲਜੀ, ਮੁਹੰਮਦ-ਬਿਨ-ਤੁਗ਼ਲਕ ਅਤੇ ਫ਼ਿਰੋਜ਼ਸ਼ਾਹ ਤੁਗਲਕ ॥

ਪ੍ਰਸ਼ਨ 4.
ਕੁਤਬਉਦੀਨ ਐਬਕ ਦੀ ਮੌਤ ਕਦੋਂ ਅਤੇ ਕਿਵੇਂ ਹੋਈ ?
ਉੱਤਰ-
ਕੁਤਬਉਦੀਨ ਐਬਕ ਦੀ ਮੌਤ 1210 ਈ: ਵਿਚ ਘੋੜੇ ਤੋਂ ਡਿੱਗਣ ਨਾਲ ਹੋਈ ।

ਪ੍ਰਸ਼ਨ 5.
ਆਰਾਮ ਸ਼ਾਹ ਕੌਣ ਸੀ ?
ਉੱਤਰ-
ਆਰਾਮ ਸ਼ਾਹ ਕੁਤਬਉਦੀਨ ਐਬਕ ਦਾ ਪੁੱਤਰ ਸੀ, ਜੋ ਉਸਦੇ ਬਾਅਦ ਦਿੱਲੀ ਦਾ ਸੁਲਤਾਨ ਬਣਿਆ । ਉਹ ਇਕ ਅਯੋਗ ਸ਼ਾਸਕ ਸੀ । ਇਸ ਲਈ ਉਸਨੂੰ ਇਲਤੁਤਮਿਸ਼ ਨੇ ਬੰਦੀ ਬਣਾ ਲਿਆ ਅਤੇ ਬਾਅਦ ਵਿਚ ਉਸਨੂੰ ਮਾਰ ਦਿੱਤਾ |
PSEB 7th Class Social Science Solutions Chapter 10 ਦਿੱਲੀ ਸਲਤਨਤ 2

Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 6.
ਚਾਲੀਸਾ ਕੀ ਸੀ ?
ਉੱਤਰ-
ਇਲਤੁਤਮਿਸ਼ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ ।

ਪ੍ਰਸ਼ਨ 7.
ਰਜ਼ੀਆ ਸੁਲਤਾਨਾ ਕੌਣ ਸੀ ?
ਉੱਤਰ-
ਰਜ਼ੀਆ ਸੁਲਤਾਨਾ ਇਲਤੁਤਮਿਸ਼ ਦੀ ਪੁੱਤਰੀ ਸੀ । ਇਲਤੁਤਮਿਸ਼ ਦੇ ਬਾਅਦ ਉਹ ਦਿੱਲੀ ਦੀ ਸ਼ਾਸਕਾ ਬਣੀ । ਉਸਨੇ 1236 ਈ: ਤੋਂ 1240 ਈ: ਤਕ ਸ਼ਾਸਨ ਕੀਤਾ । ਉਸਨੇ ਪ੍ਰਾਦੇਸ਼ਿਕ ਰਾਜਪਾਲਾਂ ਦੇ ਵਿਦਰੋਹ ਨੂੰ ਕੁਚਲਿਆ ਪਰ ਅਮੀਰ ਅਤੇ ਸੈਨਾਪਤੀ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ ਸਨ । ਉਸਨੂੰ 1240 ਈ: ਵਿਚ ਮਾਰ ਦਿੱਤਾ ਗਿਆ ।

ਪ੍ਰਸ਼ਨ 8.
ਕੁਤਬਉਦੀਨ ਐਬਕ ਦੇ ਸ਼ਾਸਨ ਕਾਲ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕੁਤਬਉਦੀਨ ਐਬਕ ਭਾਰਤ ਵਿਚ ਤੁਰਕ ਰਾਜ ਦਾ ਅਸਲ ਸੰਸਥਾਪਕ ਸੀ ।ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ । ਰਾਜਗੱਦੀ ‘ਤੇ ਬੈਠਣ ਦੇ ਸਮੇਂ ਉਸਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ । ਉਸਨੇ ਗਜ਼ਨੀ ਦੇ ਸ਼ਾਸਕ ਯਲਹੌਜ਼ ਦੇ ਪੰਜਾਬ ‘ਤੇ ਹਮਲੇ ਨੂੰ ਰੋਕਣ ਲਈ ਪੰਜਾਬ
‘ਤੇ ਅਧਿਕਾਰ ਕਰ ਲਿਆ । ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ | ਐਬਕ ਇਕ ਮਹਾਨ ਕਲਾ-ਪ੍ਰੇਮੀ ਸੀ । ਉਸਨੇ ਦਿੱਲੀ ਅਤੇ ਅਜਮੇਰ ਵਿਚ ਮਸਜਿਦਾਂ ਬਣਾਈਆਂ । ਉਸਨੇ ਕੁਤਬਮੀਨਾਰ ਦਾ ਨਿਰਮਾਣ ਕੰਮ ਵੀ ਆਰੰਭ ਕਰਵਾਇਆ | 1210 ਈ: ਵਿਚ ਅਚਾਨਕ ਘੋੜੇ ਤੋਂ ਡਿੱਗ ਜਾਣ ਦੇ ਕਾਰਨ ਉਸਦੀ ਮੌਤ ਹੋ ਗਈ ।

ਪ੍ਰਸ਼ਨ 9.
ਅਲਾਉਦੀਨ ਖਿਲਜੀ ਦੀਆਂ ਦੱਖਣੀ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅਲਾਉਦੀਨ ਖਿਲਜੀ ਨੇ ਦੱਖਣ ਭਾਰਤ ਦੀ ਜਿੱਤ ਲਈ ਆਪਣੇ ਸੈਨਾਪਤੀ ਮਲਿਕ ਕਾਵੂਰ ਦੇ ਅਧੀਨ ਇਕ ਬਹੁਤ ਵੱਡੀ ਸੈਨਾ ਭੇਜੀ | ਮਲਿਕ ਕਾਵੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁਦਰ ਅਤੇ ਮਦੁਰਾਇ ਦੇ ਪ੍ਰਦੇਸ਼ ਜਿੱਤ ਲਏ । ਪਰ ਅਲਾਉੱਦੀਨ ਖਿਲਜੀ ਨੇ ਇਨ੍ਹਾਂ ਦੇਸ਼ਾਂ ਨੂੰ ਆਪਣੇ ਰਾਜ ਵਿਚ ਨਹੀਂ ਮਿਲਾਇਆ ।

ਪ੍ਰਸ਼ਨ 10.
ਇਲਤੁਤਮਿਸ਼ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਦਾਸ ਸੀ ਅਤੇ ਬਾਅਦ ਵਿਚ ਉਸਦਾ ਦਾਮਾਦ ਬਣ ਗਿਆ | ਐਬਕ ਦੀ ਮੌਤ ਦੇ ਬਾਅਦ ਉਸਦਾ ਪੁੱਤਰ ਆਰਾਮ ਸ਼ਾਹ ਸ਼ਾਸਕ ਬਣਿਆ ਸੀ ਜੋ ਇਕ ਅਯੋਗ ਸੁਲਤਾਨ ਸੀ । ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਹਰਾਇਆ ਅਤੇ ਉਸਨੂੰ ਬੰਦੀ ਬਣਾ ਲਿਆ | ਬਾਅਦ ਵਿਚ ਉਸਨੂੰ ਮਾਰ ਦਿੱਤਾ ਗਿਆ । ਇਸ ਤਰ੍ਹਾਂ 1211 ਈ: ਵਿਚ ਇਲਤੁਤਮਿਸ਼ ਆਪਣੀ ਮਿਹਨਤ ਅਤੇ ਯੋਗਤਾ ਦੇ ਕਾਰਨ ਸ਼ਾਸਕ ਬਣ ਗਿਆ ।
ਸਫਲਤਾਵਾਂ-ਇਲਤੁਤਮਿਸ਼ ਨੇ ਦਿੱਲੀ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ –

  1. ਉਸਨੇ ਅਮੀਰਾਂ ‘ਤੇ ਕਾਬੂ ਪਾਇਆ, ਜੋ ਦਿੱਲੀ ਸਲਤਨਤ ਦੇ ਵਿਰੋਧੀ ਸਨ ।
  2. ਉਸਨੇ ਗਜ਼ਨੀ ਦੇ ਤਾਜਉੱਦੀਨ ਯਲਹੌਜ਼ ਅਤੇ ਮੁਲਤਾਨ ਦੇ ਨਸੀਰਉੱਦੀਨ ਕੁਬਾਚਾ ਨੂੰ ਹਰਾਇਆ ।
  3. ਉਸਨੇ ਰਣਥੰਭੋਰ, ਗਵਾਲੀਅਰ ਅਤੇ ਉਜੈਨ ਆਦਿ ਰਾਜਪੂਤ ਕਿਲ੍ਹਿਆਂ ਤੇ ਅਧਿਕਾਰ ਕਰ ਲਿਆ ।
  4. ਉਸਨੇ ਬੰਗਾਲ ਦੇ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਉਸ ‘ਤੇ ਦੁਬਾਰਾ ਅਧਿਕਾਰ ਕਰ ਲਿਆ ।
  5. 1221 ਈ: ਵਿਚ ਉਸਨੇ ਚੰਗੇਜ਼ ਖਾਨ ਦੀ ਅਗਵਾਈ ਵਿਚ ਮੰਗੋਲ ਹਮਲੇ ਤੋਂ ਭਾਰਤ ਦੀ ਰੱਖਿਆ ਕੀਤੀ ।
  6. ਉਸਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਜਿਨ੍ਹਾਂ ਨੂੰ ਚਾਲੀਸਾ ਕਿਹਾ ਜਾਂਦਾ ਸੀ ।

ਪ੍ਰਸ਼ਨ 11.
ਜਲਾਲਉਦੀਨ ਖਿਲਜੀ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਜਲਾਲਉਦੀਨ ਖਿਲਜੀ, ਖਿਲਜੀ ਵੰਸ਼ ਦਾ ਸੰਸਥਾਪਕ ਸੀ । ਉਸਨੇ 1290 ਈ: ਤੋਂ 1296 ਈ: ਤਕ ਸ਼ਾਸਨ ਕੀਤਾ । ਉਸਦੇ ਸਮੇਂ ਦਰਬਾਰ ਸਾਜ਼ਿਸ਼ਾਂ ਦਾ ਅੱਡਾ ਬਣ ਗਿਆ ਸੀ । 1296 ਈ: ਵਿਚ ਜਲਾਲਉਦੀਨ ਖਿਲਜੀ ਦਾ ਕਤਲ ਕਰਕੇ ਉਸਦਾ ਭਤੀਜਾ ਅਤੇ ਦਾਮਾਦ ਅਲਾਉਦੀਨ ਖਿਲਜੀ ਰਾਜਗੱਦੀ ‘ਤੇ ਬੈਠਿਆ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 12.
ਅਲਾਉਦੀਨ ਖਿਲਜੀ ਦੀਆਂ ਜਿੱਤਾਂ ਅਤੇ ਸੁਧਾਰਾਂ ਦੀ ਜਾਣਕਾਰੀ ਦਿਓ ।
ਉੱਤਰ-
ਅਲਾਉੱਦੀਨ ਖਿਲਜੀ, ਖ਼ਲਜੀ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ।ਉਸਨੇ 1296 ਈ: ਤੋਂ 1316 ਈ: ਤਕ ਸ਼ਾਸਨ ਕੀਤਾ । ਉਹ ਇਕ ਆਸ਼ਾਵਾਦੀ ਸ਼ਾਸਕ ਸੀ ।
ਉਹ ਭਾਰਤ ਵਿਚ ਇਕ ਸਾਮਰਾਜ ਕਾਇਮ ਕਰਨਾਂ ਚਾਹੁੰਦਾ ਸੀ । ਜਿੱਤਾਂ –

  • 1299 ਈ: ਵਿਚ ਅਲਾਉਦੀਨ ਨੇ ਗੁਜਰਾਤ ‘ਤੇ ਜਿੱਤ ਪ੍ਰਾਪਤ ਕੀਤੀ ।
  • 1301 ਈ: ਵਿਚ ਉਸਨੇ ਰਣਥੰਭੋਰ ‘ਤੇ ਅਧਿਕਾਰ ਕਰ ਲਿਆ ।
  • 1303 ਈ: ਵਿਚ ਉਸਨੇ ਚਿਤੌੜ ‘ਤੇ ਅਧਿਕਾਰ ਕਰ ਲਿਆ ।
  • ਇਸਦੇ ਬਾਅਦ ਉਸਨੇ ਆਪਣੇ ਸੈਨਾਪਤੀ ਮਲਿਕ ਕਾਫੁਰ ਦੀ ਅਗਵਾਈ ਵਿਚ ਇਕ ਵੱਡੀ ਸੈਨਾ ਦੱਖਣ ਭਾਰਤ ਵਿਚ ਭੇਜੀ ।

ਮਲਿਕ ਕਾਫੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁਦਰ ਅਤੇ ਮਦੁਰਾਇ ਦੇ ਖੇਤਰ ਜਿੱਤ ਲਏ । ਪਰ ਅਲਾਉੱਦੀਨ ਖਿਲਜੀ ਨੇ ਇਨ੍ਹਾਂ ਖੇਤਰਾਂ ਨੂੰ ਦਿੱਲੀ ਸਲਤਨਤ ਵਿਚ ਸ਼ਾਮਲ ਨਹੀਂ ਕੀਤਾ ।

ਅਲਾਉਦੀਨ ਖਿਲਜੀ ਦੇ ਸੁਧਾਰ –

  1. ਆਰਥਿਕ ਸੁਧਾਰ-ਅਲਾਉਦੀਨ ਖਿਲਜੀ ਨੇ ਸਾਰੇ ਜ਼ਰੂਰੀ ਵਸਤਾਂ ਦੇ ਮੁੱਲ ਬਹੁਤ ਘੱਟ ਕਰ ਦਿੱਤੇ । ਮੁੱਲਾਂ ਤੇ ਨਿਯੰਤਰਨ ਰੱਖਣ ਲਈ ਉਸਨੇ ਮੰਡੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ । ਜੋ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਸੀ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ।
  2. ਸੈਨਿਕ ਸੁਧਾਰ-ਅਲਾਉਦੀਨ ਖਿਲਜੀ ਨੇ ਸੈਨਿਕਾਂ ਦਾ ਹੁਲੀਆ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਆਰੰਭ ਕੀਤੀ ।ਉਸਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣਾ ਆਰੰਭ ਕੀਤਾ । ਉਸਨੇ ਸਾਮਰਾਜ ਦੇ ਵੱਖ-ਵੱਖ ਖੇਤਰਾਂ ਵਿਚ ਗੁਪਤਚਰਾਂ ਨੂੰ ਨਿਯੁਕਤ ਕੀਤਾ ।

ਪ੍ਰਸ਼ਨ 13.
ਫ਼ਿਰੋਜ਼ਸ਼ਾਹ ਤੁਗ਼ਲਕ ਦੇ ਸ਼ਾਸਨ ਕਾਲ ਬਾਰੇ ਲਿਖੋ ।
ਉੱਤਰ-
ਫ਼ਿਰੋਜ਼ ਤੁਗ਼ਲਕ ਮੁਹੰਮਦ ਤੁਗ਼ਲਕ ਦੀ ਮੌਤ ਦੇ ਬਾਅਦ ਦਿੱਲੀ ਦਾ ਸੁਲਤਾਨ ਬਣਿਆ । ਉਸ ਨੇ ਅਨੇਕ ਮਹੱਤਵਪੂਰਨ ਸੁਧਾਰ ਕੀਤੇ

  1. ਉਸ ਨੇ ਖੇਤੀਬਾੜੀ ਦੀ ਉੱਨਤੀ ਲਈ ਨਹਿਰਾਂ ਬਣਵਾਈਆਂ ਅਤੇ ਸਿੰਜਾਈ ਦਾ ਪ੍ਰਬੰਧ ਕੀਤਾ ।
  2. ਉਸ ਨੇ ਹਿਸਾਰ ਫ਼ਿਰੋਜ਼, ਜੌਨਪੁਰ, ਫ਼ਿਰੋਜ਼ਾਬਾਦ ਆਦਿ ਨਵੇਂ ਨਗਰ ਵਸਾਏ । ਉਸ ਨੇ ਕਈ ਬੰਨ੍ਹਾਂ, ਮਹੱਲਾਂ, ਸਕੂਲਾਂ, ਮਸਜਿਦਾਂ ਆਦਿ ਦਾ ਨਿਰਮਾਣ ਵੀ ਕਰਵਾਇਆ ।
  3. ਉਸ ਨੇ ਗ਼ਰੀਬਾਂ ਦੀ ਸਹਾਇਤਾ ਲਈ ਦੀਵਾਨ-ਏ-ਖੈਰਾਤ ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ ।
  4. ਫ਼ਿਰੋਜ਼ ਤੁਗਲਕ ਨੇ ਆਪਣੇ ਦਾਸਾਂ ‘ਤੇ ਬਹੁਤ ਹੀ ਜ਼ਿਆਦਾ ਧਨ ਖ਼ਰਚ ਕੀਤਾ । ਇਸ ਨਾਲ ਰਾਜਕੋਸ਼ ਖ਼ਾਲੀ ਹੋ ਗਿਆ ।

ਪ੍ਰਸ਼ਨ 14.
ਇਬਰਾਹੀਮ ਲੋਧੀ ਦੇ ਰਾਜਕਾਲ ਬਾਰੇ ਲਿਖੋ ।
ਉੱਤਰ-
ਇਬਰਾਹੀਮ ਲੋਧੀ ਆਪਣੇ ਵੰਸ਼ ਦਾ ਆਖ਼ਰੀ ਸ਼ਾਸਕ ਸੀ । ਉਸ ਨੇ 1517 ਈ: ਤੋਂ 1526 ਈ: ਤਕ ਸ਼ਾਸਨ ਕੀਤਾ । ਉਹ ਆਪਣੇ ਕੇਂਦਰੀ ਸ਼ਾਸਨ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦਾ ਸੀ | ਪਰ ਉਸ ਦੇ ਅਫ਼ਗਾਨ ਸਰਦਾਰ ਉਸ ਨੂੰ ਪਸੰਦ ਨਹੀਂ ਕਰਦੇ ਸਨ | ਉਨ੍ਹਾਂ ਨੇ ਉਸ ਦੇ ਲਈ ਅਨੇਕ ਮੁਸ਼ਕਿਲਾਂ ਪੈਦਾ ਕੀਤੀਆਂ | ਅਸਲ ਵਿਚ ਇਬਰਾਹੀਮ ਲੋਧੀ ਬਹੁਤ ਦੂਰਦਰਸ਼ੀ ਸ਼ਾਸਕ ਨਹੀਂ ਸੀ ।

ਉਹ ਆਪਣੇ ਅਮੀਰਾਂ ਦੇ ਨਾਲ ਮਿੱਤਰਤਾ-ਪੂਰਵਕ ਵਿਵਹਾਰ ਕਰਕੇ ਉਨ੍ਹਾਂ ਦਾ ਮਨ ਜਿੱਤ ਸਕਦਾ ਸੀ | ਪਰ ਆਪਣੇ ਜ਼ਿੱਦੀ ਸੁਭਾਅ ਕਾਰਨ ਇਬਰਾਹੀਮ ਲੋਧੀ ਨੇ ਉਨ੍ਹਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ । ਸਿੱਟੇ ਵਜੋਂ ਉਨ੍ਹਾਂ ਨੇ ਦਿੱਲੀ ਸਲਤਨਤ ਵਿਰੁੱਧ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ (1526 ਈ: ਵਿਚ ਇਬਰਾਹੀਮ ਲੋਧੀ ਪਾਨੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।

ਪ੍ਰਸ਼ਨ 15.
ਭਾਰਤ ‘ਤੇ ਤੈਮੂਰ ਦੇ ਹਮਲੇ ਦਾ ਸੰਖੇਪ ਵਰਣਨ ਕਰੋ ।
ਉੱਤਰ-
ਤੈਮੁਰ ਮੱਧ ਏਸ਼ੀਆ ਵਿਚ ਬਲਖ ਦਾ ਸ਼ਾਸਕ ਸੀ 1398 ਈ: ਵਿਚ ਉਸਨੇ ਭਾਰਤ ‘ਤੇ ਹਮਲਾ ਕਰ ਦਿੱਤਾ । ਅਤੇ ਦਿੱਲੀ ਵਿਚ ਭਾਰੀ ਲੁੱਟ-ਮਾਰ ਕੀਤੀ । ਅਨੇਕ ਲੋਕ ਮਾਰੇ ਗਏ । ਉਹ ਲੁੱਟਮਾਰ ਕਰਕੇ ਮੱਧ ਏਸ਼ੀਆ ਪਰਤ ਗਿਆ । ਤੈਮੁਰ ਦੇ ਵਾਪਸ ਜਾਣ ਦੇ ਬਾਅਦ ਪੰਜਾਬ, ਮਾਲਵਾ, ਮੇਵਾੜ, ਜੌਨਪੁਰ, ਖਾਨਦੇਸ਼,
ਗੁਜਰਾਤ ਆਦਿ ਪੁੱਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ । |

ਪ੍ਰਸ਼ਨ 16.
ਸੱਯਦ ਵੰਸ਼ (1414 ਈ: -1451 ਈ:) ’ਤੋ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਤੈਮੂਰ ਨੇ ਦਿੱਲੀ ਛੱਡਣ ਤੋਂ ਪਹਿਲਾਂ ਖਿਜਰ ਖਾਨ ਨੂੰ ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਦਾ ਰਾਜਪਾਲ ਨਿਯੁਕਤ ਕੀਤਾ ਸੀ । 1414 ਈ: ਵਿਚ ਖਿਜਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਸੱਯਦ ਵੰਸ਼ ਦੀ ਸਥਾਪਨਾ ਕੀਤੀ । | ਇਸ ਵੰਸ਼ ਨੇ 1414 ਈ: ਤੋਂ 1451 ਈ: ਤਕ ਰਾਜ ਕੀਤਾ । ਇਸ ਵੰਸ਼ ਦਾ ਆਖਰੀ ਸ਼ਾਸਕ ਅਲਾਉਦੀਨ ਆਲਮ ਸ਼ਾਹ, ਲਾਹੌਰ ਦੇ ਰਾਜਪਾਲ ਬਹਿਲੋਲ ਲੋਧੀ ਤੋਂ ਹਾਰ ਗਿਆ ਸੀ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 17.
ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਬਹਿਲੋਲ ਲੋਧੀ-ਬਹਿਲੋਲ ਲੋਧੀ, ਲੋਧੀ ਵੰਸ਼ ਦਾ ਸੰਸਥਾਪਕ ਅਤੇ ਪਹਿਲਾ ਸ਼ਾਸਕ ਸੀ । ਉਸਨੇ ਦਿੱਲੀ ‘ ਸਲਤਨਤ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਦਾ ਯਤਨ ਕੀਤਾ । ਉਸਨੇ ਦੇਸ਼ ਵਿਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਥਾਪਿਤ ਕੀਤੀ । 1488 ਈ: ਵਿਚ ਉਸਦੀ ਮੌਤ ਹੋ ਗਈ । ਉਸ ਦਾ ਪੁੱਤਰ ਸਿਕੰਦਰ ਲੋਧੀ ਉਸਦਾ ਉੱਤਰਾਧਿਕਾਰੀ ਬਣਿਆ | ਸਿਕੰਦਰ ਲੋਧੀ-ਸਿਕੰਦਰ ਲੋਧੀ (1488-1517 ਈ:) ਲੋਧੀ ਵੰਸ਼ ਦਾ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ । ਉਹ ਚੰਗਾ ਸ਼ਾਸਨ ਪ੍ਰਬੰਧਕ ਸੀ ।ਉਸਨੇ ਲੋਕਾਂ ਦੇ ਕਲਿਆਣ ਲਈ ਕਈ ਕੰਮ ਕੀਤੇ ।

ਉਦਾਹਰਨ ਲਈ ਉਸਨੇ ਖੇਤੀਬਾੜੀ ਵਿਚ ਸੁਧਾਰ ਕੀਤਾ ਅਤੇ ਲੋੜੀਂਦੀਆਂ ਵਸਤਾਂ ਦੇ ਮੁੱਲ ਘੱਟ ਕਰ ਦਿੱਤੇ । 1503 ਈ: ਵਿਚ ਉਸਨੇ ਆਗਰਾ ਨਗਰ ਦੀ ਸਥਾਪਨਾ ਕੀਤੀ ਅਤੇ ਇਸਨੂੰ ਆਪਣੀ ਰਾਜਧਾਨੀ ਬਣਾਇਆ 1517 ਈ: ਵਿਚ ਉਸਦੀ ਮੌਤ ਹੋ ਗਈ ।

ਪ੍ਰਸ਼ਨ 18.
ਦਿੱਲੀ ਸਲਤਨਤ ਸਮੇਂ ਰਾਜਨੀਤਿਕ ਸੰਸਥਾਵਾਂ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਦਿੱਲੀ ਸਲਤਨਤ ਸਮੇਂ ਰਾਜਨੀਤਿਕ ਸੰਸਥਾਵਾਂ ਦੇ ਵਿਕਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
I. ਕੇਂਦਰੀ ਸਰਕਾਰ-ਸੁਲਤਾਨ ਨਿਰੰਕੁਸ਼ ਸ਼ਾਸਕ ਸੀ । ਉਸਦੇ ਕੋਲ ਬਹੁਤ ਸ਼ਕਤੀਆਂ ਸਨ । ਉਹ ਮੰਤਰੀਆਂ ਦੀ ਸਹਾਇਤਾ ਨਾਲ ਸ਼ਾਸਨ ਕਰਦਾ ਸੀ । ਸਾਰੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਸੁਲਤਾਨ ਹੀ ਨਿਯੁਕਤ ਕਰਦਾ ਸੀ । ਉਹ ਸੁਲਤਾਨ ਦੇ ਆਦੇਸ਼ ਅਨੁਸਾਰ ਹੀ ਆਪਣੇ ਵਿਭਾਗਾਂ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਸਨ । ਦਿੱਲੀ ਸਲਤਨਤ ਦਾ ਸ਼ਾਸਨ ਪ੍ਰਬੰਧ ਮੁੱਖ ਤੌਰ ‘ਤੇ ਇਸਲਾਮੀ ਕਾਨੂੰਨਾਂ ਤੇ ਆਧਾਰਿਤ ਸੀ । ਸਰਕਾਰ ਦੇ ਅਨੇਕ ਵਿਭਾਗ ਸਨ | ਹਰ ਵਿਭਾਗ ਦੀ ਦੇਖਭਾਲ ਕਿਸੇ ਮੰਤਰੀ ਜਾਂ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ ।

  • ਵਜ਼ੀਰ-ਵਜ਼ੀਰ ਰਾਜ ਦਾ ਸਭ ਤੋਂ ਵੱਧ ਮਹੱਤਵਪੂਰਨ ਮੰਤਰੀ ਸੀ ।ਉਹ ਵਿੱਤ ਅਤੇ ਲਗਾਨ ਕਰ ਵਿਭਾਗ ਦਾ ਮੁਖੀ ਸੀ । ਉਸਦੀ ਸਹਾਇਤਾ ਲਈ ਬਹੁਤ ਸਾਰੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ । ਇਨ੍ਹਾਂ ਵਿਚੋਂ ਮੁਸ਼ਰਿਫ-ਏ-ਮਮਾਲਿਕ ਮਹਾਂਲੇਖਾਕਾਰ ਅਤੇ ਮੁਸਤੋਫੀ-ਏ-ਮਮਾਲਿਕ (ਮਹਾਂ ਲੇਖਾ ਨਿਰੀਖਕ) ਮਹੱਤਵਪੂਰਨ ਸਨ ।
  • ਆਰਿਜ-ਏ-ਮਮਾਲਿਕ-ਇਹ ਸੈਨਾ ਦਾ ਮੰਤਰੀ ਸੀ ।
  • ਦੀਵਾਨ-ਏ-ਇੰਸ਼ਾਹ-ਇਹ ਗੁਪਤਚਰ ਵਿਭਾਗ ਦਾ ਮੰਤਰੀ ਸੀ ।
  • ਦੀਵਾਨ-ਏ-ਰਿਸਾਲਤ-ਇਹ ਵਿਦੇਸ਼ੀ ਵਿਭਾਗ ਦਾ ਮੰਤਰੀ ਸੀ ।
  • ਸਦਰ-ਏ-ਸਾਦੂਰ-ਇਹ ਧਾਰਮਿਕ ਸਿੱਖਿਆ ਮਾਮਲਿਆਂ ਦਾ ਮੰਤਰੀ ਸੀ ।

II. ਪ੍ਰਾਂਤਕ ਪ੍ਰਬੰਧ-ਸ਼ਾਸਨ ਪ੍ਰਬੰਧ ਦੀ ਸਹੂਲਤ ਲਈ ਸਾਮਰਾਜ ਨੂੰ ਕਈ ਪ੍ਰਾਂਤਾਂ ਵਿਚ ਵੰਡਿਆ ਗਿਆ ਸੀ । ਪ੍ਰਾਂਤਕ ਸ਼ਾਸਨ ਨੂੰ ਚਲਾਉਣ ਲਈ ਕਈ ਰਾਜਪਾਲ (ਗਵਰਨਰ ਨਿਯੁਕਤ ਕੀਤੇ ਗਏ ਸਨ । ਉਨ੍ਹਾਂ ਨੂੰ ਸੂਬੇਦਾਰ, ਮੁਫਤੀ ਜਾਂ ਵਲੀ ਕਿਹਾ ਜਾਂਦਾ ਸੀ । ਪਾਂਤਾਂ ਨੂੰ ਅੱਗੇ ਪਰਗਨਿਆਂ ਵਿਚ ਵੰਡਿਆ ਗਿਆ ਸੀ ।
ਪਿੰਡਾਂ ਦੇ ਇਕ ਸਮੂਹ ਨੂੰ ਮਿਲਾ ਕੇ ਇਕ ਪਰਗਨਾ ਬਣਦਾ ਸੀ । ਪਰਗਨੇ ਦਾ ਮੁੱਖ ਅਧਿਕਾਰੀ . ਆਮਿਲ ਹੁੰਦਾ ਸੀ । ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਸੀ।

III. ਸੈਨਿਕ ਨਿਯੰਤਰਨ ਦੇ ਢੰਗ-ਸੁਲਤਾਨ ਦੀ ਸ਼ਕਤੀ ਉਸਦੀ ਸੈਨਾ ‘ਤੇ ਨਿਰਭਰ ਕਰਦੀ ਸੀ । ਦਿੱਲੀ ਸਲਤਨਤ ਦੇ ਸੁਲਤਾਨਾਂ ਨੇ ਆਪਣੀ ਸੈਨਾ ਦੀ ਸਹਾਇਤਾ ਨਾਲ ਭਾਰਤ ਦੇ ਬਹੁਤ ਸਾਰੇ ਹਿੱਸਿਆਂ ‘ਤੇ ਅਧਿਕਾਰ ਕਰ ਲਿਆ ਸੀ । ਉਨ੍ਹਾਂ ਨੇ ਸੈਨਾ ਦੀ ਸਹਾਇਤਾ ਨਾਲ ਵਿਦੇਸ਼ੀ ਹਮਲਿਆਂ ਨੂੰ ਰੋਕਿਆ | ਸੈਨਾ ਦੀ ਸਹਾਇਤਾ ਨਾਲ ਹੀ ਉਨ੍ਹਾਂ ਨੇ ਆਪਣੇ ਰਾਜਾਂ ਵਿਚ ਕਾਨੂੰਨੀ ਵਿਵਸਥਾ ਕਾਇਮ ਕੀਤੀ । ਵਿਦਰੋਹਾਂ ਨੂੰ ਦਬਾਉਣ ਲਈ ਵੀ ਸੈਨਿਕ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਸੀ । ਸ਼ਕਤੀਸ਼ਾਲੀ ਸੈਨਾ ਦੇ ਬਿਨਾਂ ਉਹ ਆਪਣੀ ਹੋਂਦ ਬਾਰੇ ਸੋਚ ਵੀ ਨਹੀਂ ਸਕਦੇ ਸਨ । ਇਸ ਲਈ ਦਿੱਲੀ ਦੇ ਸੁਲਤਾਨਾਂ ਨੇ ਸੈਨਿਕ ਕੰਟਰੋਲ ਦੇ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ।

ਪ੍ਰਸ਼ਨ 19.
ਦਿੱਲੀ ਸਲਤਨਤ ਦੇ ਸੰਦਰਭ ਵਿਚ ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ
1. ਸ਼ਾਹੀ ਦਰਬਾਰ
2. ਕੁਲੀਨ ਵਰਗ
3. ਭੂਮੀ ਸੁਧਾਰ
4. ਲਗਾਨ ਦੇ ਤ ।
ਉੱਤਰ-
1. ਸ਼ਾਹੀ ਦਰਬਾਰ-ਦਿੱਲੀ ਸਲਤਨਤ ਦੇ ਸੁਲਤਾਨਾਂ ਨੇ ਆਪਣੇ-ਆਪਣੇ ਸ਼ਾਹੀ ਦਰਬਾਰ ਦੀ ਸਥਾਪਨਾ ਕੀਤੀ । ਰਾਜਕੁਮਾਰਾਂ ਨੂੰ ਅੱਗੇ ਵਾਲੀਆਂ ਸੀਟਾਂ (ਸਥਾਨ) ਦਿੱਤੀਆਂ ਗਈਆਂ | ਮੰਤਰੀ, ਵਿਭਾਗ-ਮੁਖੀ, ਹੋਰ ਅਧਿਕਾਰੀਆਂ ਅਤੇ ਵਿਦੇਸ਼ੀ ਰਾਜਦੂਤਾਂ ਨੂੰ ਸਥਾਈ ਸੀਟਾਂ ਪ੍ਰਦਾਨ ਕੀਤੀਆਂ ਗਈਆਂ । ਸੁਲਤਾਨ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਵਿਭਾਗ-ਮੁਖੀ ਹਮੇਸ਼ਾਂ ਹਾਜ਼ਰ ਰਹਿੰਦੇ ਸਨ ।

2. ਕੁਲੀਨ ਵਰਗ-ਦਿੱਲੀ ਸਲਤਨਤ ਦੇ ਸੁਲਤਾਨ ਪੂਰਨ ਤੌਰ ‘ਤੇ ਨਿਰੰਕੁਸ਼ ਸਨ ।ਉਹ ਕੁਲੀਨ ਵਰਗ ਦੀ ਸਹਾਇਤਾ ਨਾਲ ਸ਼ਾਸਨ ਕਰਦੇ ਸਨ ।
ਉਨ੍ਹਾਂ ਵਿਚੋਂ ਬਹੁਤ ਸਾਰੇ ਕੁਲੀਨ ਤੁਰਕ ਜਾਂ ਅਫ਼ਗਾਨ ਪਰਿਵਾਰਾਂ ਵਿਚੋਂ ਸਨ ਪਰ ਅਲਾਉੱਦੀਨ ਖਲਜੀ ਦੇ ਰਾਜਕਾਲ ਦੇ ਬਾਅਦ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਅਧਿਕਾਰੀ ਨਿਯੁਕਤ ਕੀਤਾ ਜਾਣ ਲੱਗਾ ਸੀ । ਇਸ ਤਰ੍ਹਾਂ ਉਨ੍ਹਾਂ ਨੇ ਵੀ ਕੁਲੀਨ ਵਰਗ ਦੀ ਰਚਨਾ ਕੀਤੀ । ਕੇਂਦਰੀ ਮੰਤਰੀ, ਪ੍ਰਾਂਤਾਂ ਦੇ ਗਵਰਨਰ ਅਤੇ ਸੈਨਾ ਦੇ ਮੁਖੀ ਕੁਲੀਨ ਵਰਗ ਵਿਚ ਸ਼ਾਮਿਲ ਸਨ ।

3. ਭੂਮੀ ਸੁਧਾਰ-ਭੂਮੀ ਕਰ ਦਿੱਲੀ ਸਲਤਨਤ ਦੀ ਆਮਦਨ ਦਾ ਮੁੱਖ ਸਾਧਨ ਸੀ । ਉਸ ਸਮੇਂ ਭੂਮੀ ਕਰ ਨਿਸ਼ਚਿਤ ਕਰਨ ਲਈ ਤਿੰਨ ਵਿਧੀਆਂ ਪ੍ਰਚੱਲਿਤ ਸਨ ।
ਇਹ ਬਟਾਈ, ਕਨਕੂਤ ਅਤੇ ਭੂਮੀ ਦੇ ਮਾਪ ‘ਤੇ ਆਧਾਰਿਤ ਸੀ । ਭੂਮੀ ਕਰ ਨਕਦ ਜਾਂ ਕਿਸੇ ਹੋਰ ਰੂਪ ਵਿਚ ਇਕੱਠਾ ਕੀਤਾ ਜਾਂਦਾ ਸੀ | ਅਲਾਉੱਦੀਨ ਖਿਲਜੀ ਨੇ ਭੂਮੀ ਸੁਧਾਰ ਵਲ ਵਿਸ਼ੇਸ਼ ਧਿਆਨ ਦਿੱਤਾ । ਉਸਨੇ ਖੇਤੀਯੋਗ ਭੂਮੀ ਦਾ ਮਾਪ ਕਰਵਾਇਆ ਅਤੇ ਖੇਤੀਬਾੜੀ ਦੀ ਦੇਖਭਾਲ ਕਰਨ ਲਈ ‘ਦੀਵਾਨ-ਏ-ਮਸਤਖਰਾਜ’
ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ । ਉਸ ਸਮੇਂ ਭੁਮੀ ਕਰੋ ਦੀ ਦਰ ਬਹੁਤ ਉੱਚੀ ਸੀ । ਫ਼ਿਰੋਜ਼ਸ਼ਾਹ ਤੁਗ਼ਲਕ ਨੇ ਵੀ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ । ਉਸਨੇ ਸਿੰਜਾਈ ਲਈ ਬਹੁਤ ਸਾਰੀਆਂ ਨਹਿਰਾਂ ਪੁਟਵਾਈਆਂ, ਭੂਮੀ ਕਰ ਦੀ ਦਰ ਘੱਟ ਕੀਤੀ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ।

4. ਲਗਾਨ ਦੇ ਸੋਤ-ਦਿੱਲੀ ਸਲਤਨਤ ਦੇ ਲਗਾਨ ਦਾ ਸਥਿਰ ਸੋਤ ਭੁਮੀ ਕਰ ਸੀ । ਪਰ ਲਗਾਨ ਦੇ ਕਈ ਅਸਥਿਰ ਸੋਤ ਵੀ ਸਨ, ਜਿਵੇਂ-ਖਰਾਜ, ਖਮਸ, ਜਕਾਤ ਅਤੇ ਜਜ਼ੀਆ | ਖਰਾਜ ਗੈਰ-ਮੁਸਲਿਮਾਂ ਤੋਂ ਵਸੂਲ ਕੀਤਾ ਜਾਂਦਾ ਸੀ । ਇਹ ਕਰ ਕੁੱਲ ਉਪਜ ਦਾ 10% ਤੋਂ 50% ਤਕ ਹੁੰਦਾ ਸੀ । ਖਮਸ ਯੁੱਧ ਵਿਚ ਲੁੱਟੇ ਗਏ ਮਾਲ ਦਾ 1/5 ਹਿੱਸਾ ਹੁੰਦਾ ਸੀ । ਇਸ ਤੇ ਸੁਲਤਾਨ ਦਾ ਅਧਿਕਾਰ ਹੁੰਦਾ ਸੀ । ਲੁੱਟ ਦੇ ਮਾਲ ਦਾ ਬਾਕੀ 4/5 ਹਿੱਸਾ ਸੈਨਾ ਵਿਚ ਵੰਡ ਦਿੱਤਾ ਜਾਂਦਾ ਸੀ । ਜਕਾਤ ਇਕ ਧਾਰਮਿਕ ਕਰ ਸੀ, ਜੋ ਮੁਸਲਮਾਨਾਂ ‘ਤੇ ਲਗਾਇਆ ਜਾਂਦਾ ਸੀ । ਇਹ ਕਰ ਉਨ੍ਹਾਂ ਦੀ ਸੰਪੱਤੀ ਦਾ 2.5% ਹੁੰਦਾ ਸੀ । ਜਜ਼ੀਆ ਕਰ ਗੈਰ-ਮੁਸਲਮਾਨਾਂ ‘ਤੇ ਲਗਾਇਆ ਜਾਂਦਾ ਸੀ । ਕਿਹਾ ਜਾਂਦਾ ਹੈ ਕਿ ਔਰਤਾਂ, ਬੱਚਿਆਂ ਅਤੇ ਗਰੀਬ ਲੋਕਾਂ ‘ ਤੇ ਇਹ ਕਰ ਨਹੀਂ ਲਾਇਆ ਜਾਂਦਾ ਸੀ । ਇਸ ਕਰ ਦੀ ਵਸੂਲੀ ਆਮਦਨ ਦੇ ਆਧਾਰ ‘ਤੇ 10 ਤੋਂ 40 ਟਕੇ ਤਕ ਕੀਤੀ ਜਾਂਦੀ ਸੀ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਜੋੜੇ ਬਣਾਓ

1. ਇਲਤੁਤਮਿਸ਼ (i) ਸੈਨਿਕਾਂ ਦਾ ਹੁਲੀਆ
2. ਅਲਾਉੱਦੀਨ ਖ਼ਿਲਜੀ (ii) ਪਾਣੀਪਤ ਦੀ ਪਹਿਲੀ ਲੜਾਈ
3. ਮੁਹੰਮਦ-ਬਿਨ-ਤੁਗ਼ਲਕ (iii) ਚਾਲੀ ਅਮੀਰਾਂ ਦੀ ਨਿਯੁਕਤੀ
4. ਇਬਰਾਹਿਮ ਲੋਧੀ (iv) ਵਿਦਵਾਨ ਮੂਰਖ

ਉੱਤਰ-

1. ਇਲਤੁਤਮਿਸ਼ (iii) ਚਾਲੀ ਅਮੀਰਾਂ ਦੀ ਨਿਯੁਕਤੀ
2. ਅਲਾਉੱਦੀਨ ਖ਼ਿਲਜੀ (i) ਸੈਨਿਕਾਂ ਦਾ ਹੁਲੀਆ ।
3. ਮੁਹੰਮਦ-ਬਿਨ-ਤੁਗ਼ਲਕ (ii) ਵਿਦਵਾਨ ਮੂਰਖ
4. ਇਬਰਾਹਿਮ ਲੋਧੀ (iv) ਪਾਣੀਪਤ ਦੀ ਪਹਿਲੀ ਲੜਾਈ ।

(ਅ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਦਾਸ ਵੰਸ਼ ਦੇ ਕਿਹੜੇ ਸ਼ਾਸਕ ਦੀ ਮੌਤ ਘੋੜੇ ਤੋਂ ਡਿੱਗ ਜਾਣ ਦੇ ਕਾਰਨ ਹੋਈ ਸੀ ?
(i) ਕੁਤਬਉੱਦੀਨ ਐਬਕ
(ii) ਇਲਤੁਤਮਿਸ਼
(iii) ਬਲਬਨ ।
ਉੱਤਰ-
(i) ਕੁਤਬਉੱਦੀਨ ਐਬਕ ।

ਪ੍ਰਸ਼ਨ 2.
ਕੀ ਤੁਸੀਂ ਖਿਲਜੀ ਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ ਦੀ ਪ੍ਰਧਾਨਗੀ ਕਰਨ ਵਾਲੇ ਜਨਰਲ ਦਾ ਨਾਂ ਦੱਸ ਸਕਦੇ ਹੋ ?
(i) ਮੁਬਾਰਕ ਸ਼ਾਹ
(ii) ਮਲਿਕ ਕਾਵੂਰ
(iii) ਜਲਾਲੁਦੀਨ ਖਿਲਜੀ ।
ਉੱਤਰ-
(ii) ਮਲਿਕ ਕਾਵੂਰ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ 1526 ਈ: ਵਿਚ ਬਾਬਰ ਦੇ ਹੱਥੋਂ ਇਕ ਲੜਾਈ ਵਿਚ ਹਾਰਿਆ ਹੋਇਆ ਸੀ। ਉਹ ਲੜਾਈ ਕਿਹੜੀ ਸੀ ?
PSEB 7th Class Social Science Solutions Chapter 10 ਦਿੱਲੀ ਸਲਤਨਤ 3
(i) ਪਾਣੀਪਤ ਦੀ ਪਹਿਲੀ ਲੜਾਈ
(ii) ਪਾਣੀਪਤ ਦੀ ਦੂਸਰੀ ਲੜਾਈ
(iii) ਪਾਣੀਪਤ ਦੀ ਤੀਸਰੀ ਲੜਾਈ।
ਉੱਤਰ-
(i) ਪਾਣੀਪਤ ਦੀ ਪਹਿਲੀ ਲੜਾਈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

Punjab State Board PSEB 8th Class Social Science Book Solutions Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Exercise Questions and Answers.

PSEB Solutions for Class 8 Social Science Civics Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

SST Guide for Class 8 PSEB ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਾਡੇ ਸਮਾਜ ਵਿਚ ਜਾਤੀ, ਸੰਪਦਾਇ, ਭਾਸ਼ਾ ਆਦਿ ਦੇ ਨਾਂ ‘ਤੇ ਕਈ ਅਸਮਾਨਤਾਵਾਂ ਪਾਈਆਂ ਜਾਂਦੀਆਂ ਹਨ । ਇਨ੍ਹਾਂ ਨੂੰ ਸਮਾਜਿਕ ਅਸਮਾਨਤਾ ਦਾ ਨਾਂ ਦਿੱਤਾ ਜਾਂਦਾ ਹੈ । ਸਮਾਜ ਵਿਚ ਕਿਸੇ ਵੀ ਪ੍ਰਕਾਰ ਦੀ ਊਚ-ਨੀਚ ਅਤੇ ਭੇਦ-ਭਾਵ ਸਮਾਜਿਕ ਅਸਮਾਨਤਾ ਨੂੰ ਦਰਸਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਸਮਾਜ ਵਿਚ ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਨਹੀਂ ਸੀ । ਇਸ ਲਈ ਸੁਤੰਤਰਤਾ ਤੋਂ ਬਾਅਦ ਸਰਕਾਰ ਨੇ ਸਮਾਜਿਕ ਸਮਾਨਤਾ ਲਿਆਉਣ ਲਈ ਵਿਸ਼ੇਸ਼ ਕਦਮ ਚੁੱਕੇ । ਇਸੇ ਉਦੇਸ਼ ਨਾਲ ਸੰਵਿਧਾਨ ਵਿੱਚ ਸਮਾਨਤਾ ਦੇ ਅਧਿਕਾਰ ਨੂੰ ਸ਼ਾਮਲ ਕੀਤਾ ਗਿਆ । ਇਸਦੇ ਅਨੁਸਾਰ ਕਿਸੇ ਨਾਲ ਉਚ-ਨੀਚ, ਅਮੀਰ, ਗ਼ਰੀਬ, ਰੰਗ, ਨਸਲ, ਜਾਤ, ਜਨਮ, ਧਰਮ ਦੇ ਆਧਾਰ ‘ਤੇ ਕੋਈ ਭੇਦ-ਭਾਵ ਨਹੀਂ ਹੋ ਸਕਦਾ । ਛੂਤ-ਛਾਤ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਹੈ । ਛੂਤ-ਛਾਤ ਨੂੰ ਮੰਨਣ ਵਾਲਿਆਂ ਨੂੰ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 2.
ਜਾਤੀਵਾਦ ਅਤੇ ਛੂਤ-ਛਾਤ ਤੋਂ ਕੀ ਭਾਵ ਹੈ ?
ਉੱਤਰ-
ਜਾਤੀਵਾਦ – ਭਾਰਤੀ ਸਮਾਜ ਜਾਤੀ ਦੇ ਨਾਂ ‘ਤੇ ਵੱਖ-ਵੱਖ ਵਰਗਾਂ ਵਿਚ ਵੰਡਿਆ ਹੈ । ਇਨ੍ਹਾਂ ਵਰਗਾਂ ਵਿਚ ਊਚਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਕਹਿੰਦੇ ਹਨ ।
ਛੂਤ-ਛਾਤ – ਭਾਰਤ ਵਿਚ ਕੁੱਝ ਪੱਛੜੀਆਂ ਜਾਤੀਆਂ ਦੇ ਲੋਕਾਂ ਨੂੰ ਣਾ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ । ਕੁੱਝ ਲੋਕ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਦੇ ਹਨ । ਇਸ ਪ੍ਰਥਾ ਨੂੰ ਛੂਤ-ਛਾਤ ਕਿਹਾ ਜਾਂਦਾ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 3.
ਅਨਪੜ੍ਹਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨਪੜ੍ਹਤਾ ਦਾ ਅਰਥ ਹੈ-ਲੋਕਾਂ ਦਾ ਪੜ੍ਹਿਆ-ਲਿਖਿਆ ਨਾ ਹੋਣਾ । ਅਜਿਹੇ ਲੋਕਾਂ ਦਾ ਸਵਾਰਥੀ ਰਾਜਨੇਤਾ ਆਸਾਨੀ ਨਾਲ ਮਾਰਗ-ਤ੍ਰਿਸ਼ਟ ਕਰ ਦਿੰਦੇ ਹਨ । ਇਕ ਸਰਵੇਖਣ ਦੇ ਅਨੁਸਾਰ ਭਾਰਤ ਦੇ ਇਕ ਤਿਹਾਈ ਲੋਕ ਅਨਪੜ੍ਹ ਹਨ ।

ਪ੍ਰਸ਼ਨ 4.
ਭਾਸ਼ਾਵਾਦ ਤੋਂ ਤੁਹਾਡਾ ਕੀ ਮਤਲਬ ਹੈ ?
ਜਾਂ
ਭਾਸ਼ਾਵਾਦ ਤੋਂ ਕੀ ਭਾਵ ਹੈ ?
ਉੱਤਰ-
ਭਾਸ਼ਾਵਾਦ ਦਾ ਅਰਥ ਹੈ-ਭਾਸ਼ਾ ਦੇ ਨਾਮ ‘ਤੇ ਸਮਾਜ ਨੂੰ ਵੰਡਣਾ । ਭਾਰਤ ਵਿਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਭਾਸ਼ਾ ਦੇ ਆਧਾਰ ‘ਤੇ ਲੋਕ ਵੰਡੇ ਹੋਏ ਹਨ | ਕਈ ਲੋਕ, ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਨੂੰ ਚੰਗਾ ਨਹੀਂ ਸਮਝਦੇ । ਭਾਸ਼ਾ ਦੇ ਆਧਾਰ ‘ਤੇ ਹੀ ਰਾਜਾਂ (ਤਾਂ) ਦਾ ਗਠਨ ਕੀਤਾ ਜਾਂਦਾ ਹੈ । ਹੁਣ ਵੀ ਭਾਸ਼ਾਵਾਂ ਦੇ ਆਧਾਰ ‘ਤੇ ਕਈ ਹਿੱਸਿਆਂ ਵਿਚ ਨਵੇਂ ਪ੍ਰਾਂਤਾਂ ਦੇ ਗਠਨ ਦੀ ਮੰਗ ਕੀਤੀ ਜਾ ਰਹੀ ਹੈ । ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਵਰਗ ਬਣੇ ਹੋਏ ਹਨ । ਲੋਕ ਰਾਸ਼ਟਰੀ ਹਿੱਤਾਂ ਦੀ ਬਜਾਏ ਆਪਣੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਪਹਿਲ ਦਿੰਦੇ ਹਨ ।

ਪ੍ਰਸ਼ਨ 5.
ਰਾਖਵੇਂਕਰਨ ਦਾ ਕੀ ਅਰਥ ਹੈ ?
ਉੱਤਰ-
ਭਾਰਤ ਵਿਚ ਕੁੱਝ ਜਾਤੀਆਂ ਬਹੁਤ ਹੀ ਪਿੱਛੜੀਆਂ ਹੋਈਆਂ ਹਨ ਕਿਉਂਕਿ ਇਨ੍ਹਾਂ ਦਾ ਹੋਰ ਜਾਤੀਆਂ ਦੁਆਰਾ ਸ਼ੋਸ਼ਣ ਹੁੰਦਾ ਰਿਹਾ ਹੈ । ਇਨ੍ਹਾਂ ਨੂੰ ਅਨੁਸੂਚਿਤ ਜਾਤੀਆਂ ਦਾ ਨਾਮ ਦਿੱਤਾ ਗਿਆ ਹੈ । ਇਨ੍ਹਾਂ ਦੇ ਉੱਥਾਨ ਲਈ ਲੋਕ ਸਭਾ, ਵਿਧਾਨ ਸਭਾ ਅਤੇ ਨੌਕਰੀਆਂ ਵਿਚ ਇਨ੍ਹਾਂ ਲਈ ਸਥਾਨ ਰਾਖਵੇਂ ਰੱਖੇ ਗਏ ਹਨ । ਇਸ ਨੂੰ ਰਾਖਵਾਂਕਰਨ ਕਿਹਾ ਜਾਂਦਾ ਹੈ । 1978 ਵਿੱਚ ਸੰਗਠਿਤ ਕੀਤੇ ਗਏ, ਮੰਡਲ-ਕਮਿਸ਼ਨ ਦੁਆਰਾ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨ-ਜਾਤੀਆਂ ਤੋਂ ਇਲਾਵਾ ਹੋਰ ਪਿੱਛੜੇ ਵਰਗਾਂ ਲਈ ਜਨਸੰਖਿਆ ਦੇ ਅਨੁਸਾਰ ਸੀਟਾਂ ਰਾਖਵੀਆਂ ਕੀਤੇ ਜਾਣ ਦਾ ਸੁਝਾਅ ਦਿੱਤਾ ਗਿਆ ਸੀ । ਪਰੰਤੂ ਇਸ ਰਿਪੋਰਟ ਨੂੰ ਅੱਜ ਤਕ ਵੀ ਲਾਗੂ ਨਹੀਂ ਕੀਤਾ ਜਾ ਸਕਿਆ । ਸਮੇਂ-ਸਮੇਂ ‘ਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿਚ ਇਸਤਰੀਆਂ ਲਈ ਵੀ ਇਕ ਤਿਹਾਈ ਸੀਟਾਂ ਰਾਖਵੀਆਂ ਕੀਤੇ ਜਾਣ ਦੀ ਮੰਗ ਹੁੰਦੀ ਰਹੀ ਹੈ । ਅਸਲ ਵਿਚ ਭਾਰਤ ਵਿੱਚ ਅੱਜ ਭਾਰਤੀ ਰਾਜਨੀਤਿਕ ਪ੍ਰਣਾਲੀ ਨੂੰ ਜਾਤੀ ਦੀ ਰਾਜਨੀਤੀ ਪ੍ਰਭਾਵਿਤ ਕਰ ਰਹੀ ਹੈ । ਸ੍ਰੀ ਜੈ ਪ੍ਰਕਾਸ਼ ਨਾਰਾਇਣ ਨੇ ਠੀਕ ਹੀ ਕਿਹਾ ਸੀ ਕਿ ਭਾਰਤ ਵਿਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ।

ਪ੍ਰਸ਼ਨ 6.
ਕੀ ਮੈਲਾ ਢੋਣ ਦੀ ਪ੍ਰਥਾ ਬੰਦ ਹੋ ਗਈ ਹੈ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੂਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ। ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।

ਪ੍ਰਸ਼ਨ 7.
ਅਨਪੜ੍ਹਤਾ ਦਾ ਲੋਕਤੰਤਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਨਪੜ੍ਹਤਾ ਇਕ ਬਹੁਤ ਵੱਡਾ ਸਰਾਪ ਹੈ । ਇਸਦੇ ਲੋਕਤੰਤਰ ਤੇ ਹੇਠ ਲਿਖੇ ਪ੍ਰਭਾਵ ਪੈਂਦੇ ਹਨ-
(1) ਅਨਪੜ੍ਹਤਾ ਬਹੁਤ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ । ਇਸੇ ਬੁਰਾਈ ਦੇ ਕਾਰਨ ਹੀ ਬੇਕਾਰੀ, ਧਾਰਮਿਕ ਸੰਕੀਰਣਤਾ, ਰੂੜੀਵਾਦ, ਅੰਧ-ਵਿਸ਼ਵਾਸ, ਹੀਨਤਾ, ਖੇਤਰੀਅਤਾ, ਜਾਤੀਵਾਦ ਆਦਿ ਭਾਵਨਾਵਾਂ ਪੈਦਾ ਹੁੰਦੀਆਂ ਹਨ ।
(2) ਅਨਪੜ੍ਹ ਵਿਅਕਤੀ ਇਕ ਚੰਗਾ ਨਾਗਰਿਕ ਵੀ ਨਹੀਂ ਬਣ ਸਕਦਾ । ਸੁਆਰਥੀ ਰਾਜਨੀਤੀਵਾਨ ਅਨਪੜ੍ਹ ਵਿਅਕਤੀਆਂ ਨੂੰ ਆਸਾਨੀ ਨਾਲ ਪੱਥ ਭ੍ਰਸ਼ਟ ਕਰ ਦਿੰਦੇ ਹਨ । ਇਸ ਤਰ੍ਹਾਂ ਅਨਪੜ੍ਹਤਾ ਲੋਕਤੰਤਰ ਦੀ ਰਾਹ ਵਿਚ ਰੁਕਾਵਟ ਪਾਉਂਦੀ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

PSEB 8th Class Social Science Guide ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ Important Questions and Answers

ਵਸਤੂਨਿਸ਼ਠ ਪ੍ਰਸ਼ਨ
(ਉ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿਚ ਸ਼ਾਮਲ ਤਿੰਨ ਸਭ ਤੋਂ ਮਹੱਤਵਪੂਰਨ ਸਿਧਾਂਤ ਕਿਹੜੇ ਹਨ ਜੋ ਸਮਾਜਿਕ ਸਮਾਨਤਾ ਨੂੰ ਸੁਨਿਸ਼ਚਿਤ ਕਰਦੇ ਹਨ ?
ਉੱਤਰ-
ਸਮਾਨਤਾ, ਸੁਤੰਤਰਤਾ ਅਤੇ ਧਰਮ-ਨਿਰਪੱਖਤਾ ।

ਪ੍ਰਸ਼ਨ 2.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਸਾਰੇ ਨਾਗਰਿਕਾਂ ਨੂੰ ਕਿਹੜੇ-ਕਿਹੜੇ ਤਿੰਨ ਪ੍ਰਕਾਰ ਦਾ ਨਿਆਂ ਪ੍ਰਦਾਨ ਕਰਨ ਦੀ ਗੱਲ ਕਹੀ ਗਈ ਹੈ ?
ਉੱਤਰ-
ਸਮਾਜਿਕ, ਆਰਥਿਕ ਅਤੇ ਰਾਜਨੀਤਿਕ ।

ਪ੍ਰਸ਼ਨ 3.
ਸਮਾਜਿਕ ਅਸਮਾਨਤਾ ਦੀਆਂ ਕੋਈ ਚਾਰ ਕਿਸਮਾਂ ਲਿਖੋ ।
ਉੱਤਰ-

  1. ਸੰਪ੍ਰਦਾਇਕਤਾ
  2. ਜਾਤੀਵਾਦ ਅਤੇ ਛੂਤ-ਛਾਤ
  3. ਭਾਸ਼ਾਵਾਦ
  4. ਅਨਪੜ੍ਹਤਾ ।

ਪਸ਼ਨ 4.
ਭਾਰਤੀ ਲੋਕਤੰਤਰ ਦੀਆਂ ਕੋਈ ਤਿੰਨ ਸਮੱਸਿਆਵਾਂ ਲਿਖੋ !
ਉੱਤਰ-
ਅਨਪੜ੍ਹਤਾ, ਸੰਪ੍ਰਦਾਇਕਤਾ ਅਤੇ ਭਾਸ਼ਾਵਾਦੀ ।

ਪ੍ਰਸ਼ਨ 5.
ਛੂਤ-ਛਾਤ ਨੂੰ ਕਾਨੂੰਨੀ ਅਪਰਾਧ ਕਿਉਂ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਕਿਉਂਕਿ ਇਹ ਸਮਾਨਤਾ ਦੀ ਭਾਵਨਾ ਦੇ ਵਿਰੁੱਧ ਹੈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 6.
ਸੰਵਿਧਾਨ ਵਿਚ ਕਿੰਨੀਆਂ ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।
ਉੱਤਰ-
ਸੰਵਿਧਾਨ ਵਿਚ 22 ਭਾਸ਼ਾਵਾਂ ਨੂੰ ਕਾਨੂੰਨੀ ਮਾਨਤਾ ਪ੍ਰਦਾਨ ਕੀਤੀ ਗਈ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸਾਡੇ ਸਮਾਜ ਦੇ ਕਈ ਸਮੁਦਾਇ (ਸਮੂਹ) ਜੋ ਲੰਬੇ ਸਮੇਂ ਤੋਂ ਆਰਥਿਕ ਅਤੇ ਸਮਾਜਿਕ ਰੂਪ ਨਾਲ ਪਿੱਛੜ ਰਹੇ ਹਨ । ਉਨ੍ਹਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ।
(i) ਸਰਵਨ ਸਮੁਦਾਇ
(ii) ਅਨਪੜ੍ਹ ਸਮੁਦਾਇ
(iii) ਸੀਮਾਂਤ ਗਰੁੱਪ
(iv) ਉਪਰੋਕਤ ਸਾਰੇ ।
ਉੱਤਰ-
(iii) ਸੀਮਾਂਤ ਗਰੁੱਪ

ਪ੍ਰਸ਼ਨ 2.
ਸਾਡੇ ਸਮਾਜ ਵਿਚ ਕਈ ਪ੍ਰਕਾਰ ਦੀਆਂ ਅਸਮਾਨਤਾਵਾਂ ਪ੍ਰਚਲਿਤ ਹਨ । ਉਨ੍ਹਾਂ ਦੇ ਹਿੱਤ ਵਿਚ ਹੇਠਾਂ ਲਿਖਿਆਂ ਵਿੱਚੋਂ ਸੰਵਿਧਾਨ ਵਿਚ ਕਿਹੜੀ ਵਿਵਸਥਾ ਕੀਤੀ ਗਈ ਹੈ ?
(i) ਇਕ ਭਾਸ਼ਾ
(ii) ਰਾਖਵਾਂਕਰਨ
(iii) ਕਰਜ਼ ਮਾਫ਼ੀ
(iv) ਦਬਾਅ ਸਮੂਹ ।
ਉੱਤਰ-
(ii) ਰਾਖਵਾਂਕਰਨ

ਪ੍ਰਸ਼ਨ 3.
“ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ । ” ਇਹ ਸ਼ਬਦ ਕਿਸ ਨੇ ਕਹੇ ?
(i) ਮਹਾਤਮਾ ਗਾਂਧੀ
(ii) ਪੰਡਿਤ ਜਵਾਹਰ ਲਾਲ ਨਹਿਰੂ
(iii) ਸ੍ਰੀ ਜੈ ਪ੍ਰਕਾਸ਼ ਨਰਾਇਣ
(iv) ਡਾ: ਬੀ.ਆਰ. ਅੰਬੇਦਕਰ ।
ਉੱਤਰ-
(iii) ਸ੍ਰੀ ਜੈ ਪ੍ਰਕਾਸ਼ ਨਰਾਇਣ

ਪ੍ਰਸ਼ਨ 4.
ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ ‘ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ?
(i) ਸੁਤੰਤਰਤਾ ਦਾ ਅਧਿਕਾਰ
(ii) ਸ਼ੋਸ਼ਣ ਵਿਰੁੱਧ ਅਧਿਕਾਰ
(iii) ਸਮਾਨਤਾ ਦਾ ਅਧਿਕਾਰ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਸਮਾਨਤਾ ਦਾ ਅਧਿਕਾਰ

ਪ੍ਰਸ਼ਨ 5.
‘ਪੜ੍ਹੋ ਸਾਰੇ ਵਧੋ ਸਾਰੇ ਇਹ ਕਿਸ ਦਾ ਮਾਟੋ (ਲੋਗੋ) ਹੈ ?
(i) ਰਾਸ਼ਟਰੀ ਮਾਧਿਮਕ ਸਿੱਖਿਆ ਅਭਿਆਨ
(ii) ਸਰਵ ਸਿੱਖਿਆ ਅਭਿਆਨ
(iii) ਰਾਜਸੀ ਸਾਖਰਤਾ ਮਿਸ਼ਨ
(iv) ਪੰਜਾਬ ਸਕੂਲ ਸਿੱਖਿਆ ਬੋਰਡ ।
ਉੱਤਰ-
(ii) ਸਰਵ ਸਿੱਖਿਆ ਅਭਿਆਨ

ਪ੍ਰਸ਼ਨ 6.
ਸਰਕਾਰੀ ਨੌਕਰੀਆਂ ”ਚ ਰਾਖਵਾਂਕਰਨ ਕਿਨ੍ਹਾਂ ਲਈ ਲਾਗੂ ਹੈ ?
(i) ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ
(ii) ਕੇਵਲ ਪੱਛੜੀਆਂ ਸ਼੍ਰੇਣੀਆਂ ਲਈ
(iii) ਕੇਵਲ ਗ਼ਰੀਬ ਲੋਕਾਂ ਲਈ
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।
ਉੱਤਰ-
(iv) ਅਨੁਸੂਚਿਤ ਜਾਤੀਆਂ-ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ………………….. ਵਿੱਚ ਕੀਤਾ ਗਿਆ ਹੈ ।
ਉੱਤਰ-
ਪ੍ਰਸਤਾਵਨਾ

2. ਪ੍ਰਸਤਾਵਨਾ ਭਾਰਤੀ ਨਾਗਰਿਕਾਂ ਨੂੰ …………………………. ਨਿਆਂ ਦੇਣ ਦਾ ਵਾਅਦਾ ਕਰਦੀ ਹੈ ।
ਉੱਤਰ-
ਸਮਾਜਿਕ, ਰਾਜਨੀਤਿਕ ਅਤੇ ਆਰਥਿਕ

3. ਭਾਰਤੀ ਸੰਵਿਧਾਨ ਦੇ ਅਨੁਛੇਦ ……………………….. ਤਕ ……………………….. ਸੁਤੰਤਰਤਾ ਦਿੱਤੀ ਗਈ ਹੈ ।
ਉੱਤਰ-
25,28

4. ਭਾਰਤ ਵਿੱਚ ਲਗਪਗ …………………………… ਤੋਂ ਵੱਧ ਜਾਤੀਆਂ ਹਨ ।
ਉੱਤਰ-
3000

5. ਭਾਰਤੀ ਸੰਵਿਧਾਨ ਵਿਚ ………………………… ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ ।
ਉੱਤਰ-
22

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

6. ਮੰਡਲ ਕਮਿਸ਼ਨ ਦੀ ਸਥਾਪਨਾ ………………………….. ਵਿੱਚ ਕੀਤੀ ਗਈ ਸੀ ।
ਉੱਤਰ-
1978

7. ਮੰਡਲ ਕਮਿਸ਼ਨ ਨੇ ਭਾਰਤ ‘ਚ ……………………….. ਅਨੁਸੂਚਿਤ ਜਾਤੀਆਂ-ਜਨਜਾਤੀਆਂ ਦੀ ਪਹਿਚਾਣ ਕੀਤੀ ਹੈ ।
ਉੱਤਰ-
3743

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਸਮਾਜਿਕ ਅਸਮਾਨਤਾਵਾਂ ਲੋਕਤੰਤਰੀ ਸਰਕਾਰ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ ।
ਉੱਤਰ-
(×)

2. ਭਾਰਤ ਵਿੱਚ ਅੱਜ 54% ਲੋਕ ਅਨਪੜ੍ਹ ਹਨ ।
ਉੱਤਰ-
(×)

3. ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ।
ਉੱਤਰ-
(√)

4. ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਰਾਖਵਾਂਕਰਨ ਅੱਜ ਵੀਂ ਲਾਗੂ ਹੈ ।
ਉੱਤਰ-
(√)

5. 73ਵੀਂ ਤੇ 74ਵੀਂ ਸੋਧ ਪੇਂਡੂ ਤੇ ਸ਼ਹਿਰੀ ਸਥਾਨਕ ਸਵੈ-ਸ਼ਾਸਨ ਦਾ ਪ੍ਰਬੰਧ ਕਰਦੀ ਹੈ ।
ਉੱਤਰ-
(√)

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

6. ਅੱਜ ਭਾਰਤੀ ਸਮਾਜ ‘ਚੋਂ ਸਮਾਜਿਕ ਅਸਮਾਨਤਾਵਾਂ ਖ਼ਤਮ ਹੋ ਗਈਆਂ ਹਨ ।
ਉੱਤਰ-
(√)

(ਹ) ਸਹੀ ਜੋੜੇ ਬਣਾਓ :

1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ 1979
2. ਮੰਡਲ ਆਯੋਗ ਦਾ ਗਠਨ 1955
3. ਸਮਾਨਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 25 ਤੋਂ 28
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 14 ਤੋਂ 18.

ਉੱਤਰ-

1. ਛੂਤ-ਛਾਤ ਕਾਨੂੰਨੀ ਅਪਰਾਧ ਘੋਸ਼ਿਤ 1955
2. ਮੰਡਲ ਆਯੋਗ ਦਾ ਗਠਨ 1979
3. ਸਮਾਨਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ, 14 ਤੋਂ 18
4. ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ 25 ਤੋਂ 28.

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਸੰਪ੍ਰਦਾਇਕ ਅਸਮਾਨਤਾ ਉੱਤੇ ਇਕ ਨੋਟ ਲਿਖੋ ।
ਉੱਤਰ-
ਸੰਪ੍ਰਦਾਇਕਤਾ, ਸਮਾਜਿਕ ਅਸਮਾਨਤਾ ਦਾ ਪਹਿਲਾ ਰੂਪ ਹੈ । ਭਾਰਤ ਵਿਚ ਅਨੇਕਾਂ ਧਰਮ ਹਨ । ਇਨ੍ਹਾਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਧਾਰਮਿਕ ਕੱਟੜਤਾ ਪਾਈ ਜਾਂਦੀ ਹੈ, ਜੋ ਸੰਪ੍ਰਦਾਇਕਤਾ ਨੂੰ ਜਨਮ ਦਿੰਦੀ ਹੈ । ਫਲਸਰੂਪ ਸੰਪ੍ਰਦਾਇਕਤਾ ਸਮਾਜਿਕ ਅਤੇ ਰਾਜਨੀਤਿਕ ਜੀਵਨ ਦਾ ਇਕ ਅੰਗ ਬਣ ਚੁੱਕੀ ਹੈ । ਇਸ ਧਾਰਮਿਕ ਕੱਟੜਤਾ ਦੇ ਕਾਰਨ ਹੀ 1947 ਈ: ਵਿਚ ਭਾਰਤ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਸੀ । ਧਾਰਮਿਕ ਕੱਟੜਤਾ ਦਾ ਹੀ ਨਤੀਜਾ ਹੈ ਕਿ ਦੇਸ਼ ਵਿਚ ਸੰਪ੍ਰਦਾਇਕ ਦੰਗੇ ਹੁੰਦੇ ਰਹਿੰਦੇ ਹਨ । ਇਹੀ ਕੜਵਾਹਟ ਭਾਰਤੀ ਰਾਜਨੀਤੀ ਵਿਚ ਵੀ ਹੈ । ਲੋਕਾਂ ਕੋਲੋਂ ਧਰਮ ਦੇ ਨਾਂ ‘ਤੇ ਵੋਟਾਂ ਮੰਗੀਆਂ ਜਾਂਦੀਆਂ ਹਨ । ਨਤੀਜੇ ਵਜੋਂ ਦੇਸ਼ ਵਿਚ ਸਮੇਂ-ਸਮੇਂ ਉੱਤੇ ਧਾਰਮਿਕ ਤਨਾਓ ਦਾ ਵਾਤਾਵਰਨ ਪੈਦਾ ਹੋ ਜਾਂਦਾ ਹੈ ।

ਭਾਰਤੀ ਸੰਵਿਧਾਨ ਦੇ ਅਨੁਛੇਦ 25 ਤੋਂ 28 ਅਧੀਨ ਲੋਕਾਂ ਨੂੰ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਗਈ ਹੈ । ਇਸਦੇ ਅਨੁਸਾਰ ਸਾਰੇ ਧਰਮਾਂ ਨੂੰ ਬਰਾਬਰ ਮੰਨਿਆ ਗਿਆ ਹੈ । ਲੋਕਾਂ ਨੂੰ ਕਿਸੇ ਵੀ ਧਰਮ ਨੂੰ ਅਪਨਾਉਣ, ਮੰਨਣ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ।

ਪ੍ਰਸ਼ਨ 2.
ਮੈਲਾ ਢੋਣ ਦੀ ਪ੍ਰਥਾ ਕੀ ਸੀ ? ਇਸਨੂੰ ਕਿਉਂ ਖ਼ਤਮ ਕਰ ਦਿੱਤਾ ਗਿਆ ?
ਉੱਤਰ-
ਮੈਲਾ ਢੋਣ ਦੀ ਪ੍ਰਥਾ ਇਕ ਘਿਣਾਪੂਰਨ ਪ੍ਰਥਾ ਸੀ । ਇਹ ਸਮਾਜ ਵਿਚ ਸਦੀਆਂ ਤੋਂ ਚਲੀ ਆ ਰਹੀ ਸੀ । ਇਸਦੇ ਅਨੁਸਾਰ ਇਕ ਜਾਤੀ ਦੇ ਲੋਕਾਂ ਨੂੰ ਦੁਸਰਿਆਂ ਦਾ ਮਲ-ਮੂਤਰ ਸਿਰ ‘ਤੇ ਚੁੱਕ ਕੇ ਬਾਹਰ ਸੁੱਟਣਾ ਪੈਂਦਾ ਸੀ । ਮੈਲਾ ਢੋਣ ਵਾਲੀ ਜਾਤੀ ਦੇ ਲੋਕਾਂ ਨੂੰ ਅਛੂਤ ਮੰਨਿਆ ਜਾਂਦਾ ਸੀ । ਹਰੇਕ ਵਿਅਕਤੀ ਉਨ੍ਹਾਂ ਨੂੰ ਘਿਣਾ ਕਰਦਾ ਸੀ । ਸਮੇਂ ਦੇ ਪਰਿਵਰਤਨ ਦੇ ਨਾਲ ਇਸ ਬੁਰਾਈ ਨੂੰ ਸਮਾਪਤ ਕਰਨਾ ਜ਼ਰੂਰੀ ਸੀ । ਸਮੇਂ-ਸਮੇਂ ਉੱਤੇ ਸਰਕਾਰਾਂ ਇਸ ਨੂੰ ਬੰਦ ਕਰਨ ਉੱਤੇ ਵਿਚਾਰ ਕਰਦੀਆਂ ਰਹੀਆਂ । ਹੁਣ ਕਾਨੂੰਨ ਦੇ ਅਨੁਸਾਰ ਸਿਰ ‘ਤੇ ਮੈਲਾ ਢੋਣ ਦੀ ਇਹ ਪ੍ਰਥਾ ਬੰਦ ਕਰ ਦਿੱਤੀ ਗਈ ਹੈ । ਇਸਦੇ ਵਿਰੁੱਧ ਦੰਡ ਦੇਣ ਦੇ ਕਾਨੂੰਨ ਦੀ ਵਿਵਸਥਾ ਕਰ ਦਿੱਤੀ ਗਈ ਹੈ ।

ਪ੍ਰਸ਼ਨ 3.
ਭਾਰਤ ਦੇ ਸੀਮਾਂਤ ਗਰੁੱਪਾਂ (ਸਮੂਹਾਂ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸੀਮਾਂਤ ਗਰੁੱਪ ਸਾਡੇ ਸਮਾਜ ਦੇ ਉਹ ਸਮੂਹ ਹਨ ਜੋ ਸਮਾਜਿਕ ਅਤੇ ਆਰਥਿਕ ਕਾਰਨਾਂ ਤੋਂ ਇਕ ਲੰਮੇ ਸਮੇਂ ਤਕ ਪਿੱਛੜੇ ਰਹੇ ਹਨ । ਇਨ੍ਹਾਂ ਸਮੂਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ-

  1. ਅਨੁਸੂਚਿਤ ਜਾਤੀਆਂ – ਅਨੁਸੂਚਿਤ ਜਾਤੀਆਂ ਦੀ ਕੋਈ ਸਪੱਸ਼ਟ ਸੰਵਿਧਾਨਿਕ ਪਰਿਭਾਸ਼ਾ ਨਹੀਂ ਹੈ । ਅਸੀਂ ਇੰਨਾ ਕਹਿ ਸਕਦੇ ਹਾਂ ਕਿ ਇਨ੍ਹਾਂ ਜਾਤੀਆਂ ਦਾ ਸੰਬੰਧ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਦੇ ਨਾਲ ਅਛੂਤਾਂ ਵਰਗਾ ਵਿਵਹਾਰ ਕੀਤਾ ਜਾਂਦਾ ਰਿਹਾ ਹੈ ।
  2. ਅਨੁਸੂਚਿਤ ਕਬੀਲੇ – ਅਨੁਸੂਚਿਤ ਕਬੀਲਿਆਂ ਦੀ ਵੀ ਕੋਈ ਸਪੱਸ਼ਟ ਪਰਿਭਾਸ਼ਾ ਨਹੀਂ । ਇਹ ਵੀ ਸਮਾਜ ਦੇ ਸ਼ੋਸ਼ਿਤ ਕਬੀਲੇ ਹਨ । ਪਿਛੜੇ ਹੋਣ ਦੇ ਕਾਰਨ ਇਹ ਸਮਾਜ ਤੋਂ ਵੱਖ-ਵੱਖ ਹੋ ਕੇ ਰਹਿ ਗਏ ।
  3. ਪੱਛੜੀਆਂ ਸ਼੍ਰੇਣੀਆਂ – ਇਨ੍ਹਾਂ ਨੂੰ ਸੰਵਿਧਾਨ ਵਿਚ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ । ਅਸਲ ਵਿਚ ਇਹ ਸਮਾਜ ਦੇ ਕਮਜ਼ੋਰ ਵਰਗ ਹਨ । ਮੰਡਲ-ਕਮਿਸ਼ਨ ਦੇ ਅਨੁਸਾਰ ਦੇਸ਼ ਦੀ ਕੁੱਲ ਜਨਸੰਖਿਆ ਦਾ 5.2% ਭਾਗ ਪਿੱਛੜੀਆਂ ਸ਼੍ਰੇਣੀਆਂ ਹਨ ।
  4. ਘੱਟ-ਗਿਣਤੀ ਵਰਗ-ਘੱਟ – ਗਿਣਤੀ ਵਰਗ ਦੇ ਲੋਕ ਧਾਰਮਿਕ ਜਾਂ ਭਾਸ਼ਾ ਦੇ ਨਜ਼ਰੀਏ ਤੋਂ ਉਹ ਲੋਕ ਹਨ, ਜਿਨ੍ਹਾਂ ।

PSEB 8th Class Social Science Solutions Chapter 29 ਸਮਾਜਿਕ ਅਸਮਾਨਤਾਵਾਂ ਅਤੇ ਸਮਾਜਿਕ ਨਿਆਂ ਦੇ ਪ੍ਰਭਾਵ

ਪ੍ਰਸ਼ਨ 4.
ਸੰਪ੍ਰਦਾਇਕ ਅਸਮਾਨਤਾ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਸੰਪ੍ਰਦਾਇਕ ਅਸਮਾਨਤਾ ਦੇ ਮੁੱਖ ਪ੍ਰਭਾਵ ਹੇਠ ਲਿਖੇ ਹਨ-

  1. ਰਾਜਨੀਤਿਕ ਦਲ ਧਰਮ ਦੇ ਆਧਾਰ ‘ਤੇ ਸੰਗਠਿਤ ਹੁੰਦੇ ਹਨ ।
  2. ਧਰਮ ਉੱਤੇ ਅਧਾਰਿਤ ਦਬਾਅ ਸਮੂਹ ਭਾਰਤੀ ਲੋਕਤੰਤਰ ਨੂੰ ਪ੍ਰਭਾਵਿਤ ਕਰਦੇ ਹਨ ।
  3. ਸੰਪ੍ਰਦਾਇਕਤਾ ਭਾਰਤੀ ਜਨਜੀਵਨ ਵਿਚ ਹਿੰਸਾ ਨੂੰ ਬੜ੍ਹਾਵਾ ਦੇ ਰਹੀ ਹੈ ।
  4. ਮੰਤਰੀ ਪਰਿਸ਼ਦ ਦੇ ਨਿਰਮਾਣ ਵਿਚ ਧਰਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ ।
  5. ਸੰਪ੍ਰਦਾਇਕਤਾ ਲੋਕਾਂ ਨੂੰ ਨਿਰਪੱਖ ਮਤਦਾਨ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 5.
ਜਾਤੀਵਾਦ ਅਸਮਾਨਤਾ ਦਾ ਅਰਥ ਦੱਸਦੇ ਹੋਏ ਇਸਦੇ ਪ੍ਰਭਾਵ ਲਿਖੋ ।
ਉੱਤਰ-
ਜਾਤੀਵਾਦ ਅਸਮਾਨਤਾ-ਭਾਰਤ ਵਿਚ ਤਿੰਨ ਹਜ਼ਾਰ ਤੋਂ ਵੀ ਜ਼ਿਆਦਾ ਜਾਤੀਆਂ ਦੇ ਲੋਕ ਰਹਿੰਦੇ ਹਨ । ਇਨ੍ਹਾਂ ਵਿਚ ਜਾਤੀ ਦੇ ਨਾਂ ਤੇ ਉਚ-ਨੀਚ ਪਾਈ ਜਾਂਦੀ ਹੈ । ਇਸ ਨੂੰ ਜਾਤੀਵਾਦ ਅਸਮਾਨਤਾ ਕਹਿੰਦੇ ਹਨ । ਇਸ ਅਸਮਾਨਤਾ ਦੇ ਕਾਰਨ ਕੁੱਝ ਜਾਤੀਆਂ ਦੇ ਲੋਕਾਂ ਨੂੰ ਸਰਵਜਨਕ ਖੂਹਾਂ ਦੀ ਵਰਤੋਂ ਨਹੀਂ ਕਰਨ ਦਿੱਤੀ ਜਾਂਦੀ । ਉਨ੍ਹਾਂ ਨੂੰ ਮੰਦਰਾਂ ਅਤੇ ਹੋਰ ਸਰਵਜਨਕ ਸਥਾਨਾਂ ‘ਤੇ ਵੀ ਜਾਣ ਤੋਂ ਰੋਕਿਆ ਜਾਂਦਾ ਹੈ । ਜਾਤੀ ਦੇ ਨਾਮ ਉੱਤੇ ਰਾਜਨੀਤੀ ਹੁੰਦੀ ਹੈ ਅਤੇ ਵੱਖ-ਵੱਖ ਰਾਜਨੀਤਿਕ ਦਲ ਜਾਤੀ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ।

ਪ੍ਰਭਾਵ-

  1. ਰਾਜਨੀਤਿਕ ਦਲਾਂ ਦਾ ਨਿਰਮਾਣ ਜਾਤੀ ਦੇ ਆਧਾਰ ‘ਤੇ ਹੋ ਰਿਹਾ ਹੈ ।
  2. ਚੋਣਾਂ ਦੇ ਸਮੇਂ ਜਾਤ ਦੇ ਨਾਮ ਉੱਤੇ ਵੋਟ ਮੰਗੇ ਜਾਂਦੇ ਹਨ ।
  3. ਅਨੁਸੂਚਿਤ ਜਾਤੀਆਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਦੀ ਵਿਵਸਥਾ ਨੇ ਸਮਾਜ ਦਾ ਜਾਤੀਕਰਨ ਕਰ ਦਿੱਤਾ ਹੈ ।
  4. ਜਾਤੀ ਦੇ ਕਾਰਨ ਛੂਤ-ਛਾਤ ਵਰਗੀ ਅਮਾਨਵੀ ਪ੍ਰਥਾ ਨੂੰ ਉਤਸ਼ਾਹ ਮਿਲਦਾ ਹੈ ।
  5. ਕਈ ਵਾਰ ਜਾਤੀ ਸੰਘਰਸ਼ ਅਤੇ ਹਿੰਸਾ ਦਾ ਕਾਰਨ ਬਣਦੀ ਹੈ ।
  6. ਜਾਤੀ ‘ਤੇ ਆਧਾਰਿਤ ਦਬਾਅ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਜੋ ਲੋਕਤੰਤਰ ਉੱਤੇ ਬੁਰਾ ਪ੍ਰਭਾਵ ਪਾਉਂਦੇ ਹਨ ।

ਪ੍ਰਸ਼ਨ 6.
ਕੀ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ ? ਸਪੱਸ਼ਟ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਛੂਤ-ਛਾਤ ਇਕ ਅਮਾਨਵੀ ਪ੍ਰਥਾ ਹੈ । ਇਸ ਪ੍ਰਥਾ ਦੇ ਕਾਰਨ ਭਾਰਤੀ ਸਮਾਜ ਦੇ ਇਕ ਵੱਡੇ ਵਰਗ ਦਾ ਸਦੀਆਂ ਤੋਂ ਸ਼ੋਸ਼ਣ ਹੁੰਦਾ ਰਿਹਾ ਹੈ । ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਰਹੀ ਹੈ । ਇੱਥੋਂ ਤਕ ਕਿ ਉਨ੍ਹਾਂ ਨੂੰ ਛੂਹਣਾ ਵੀ ਪਾਪ ਸਮਝਿਆ ਜਾਂਦਾ ਰਿਹਾ ਹੈ । ਛੂਤ-ਛਾਤ ਦੇ ਪ੍ਰਭਾਵਾਂ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਅਸਲ ਵਿਚ ਹੀ ਇਕ ਅਮਾਨਵੀ ਪ੍ਰਥਾ ਹੈ ।

ਪ੍ਰਭਾਵ-

  1. ਛੂਤ-ਛਾਤ ਦੀ ਪ੍ਰਥਾ ਸਮਾਜਿਕ ਅਸਮਾਨਤਾ ਨੂੰ ਜਨਮ ਦਿੰਦੀ ਹੈ ।
  2. ਛੂਤ-ਛਾਤ ਨਾਲ ਲੋਕਾਂ ਵਿਚ ਹੀਣਭਾਵਨਾ ਪੈਦਾ ਹੁੰਦੀ ਹੈ ।
  3. ਇਹ ਪ੍ਰਥਾ ਹਿੰਸਾ ਨੂੰ ਜਨਮ ਦਿੰਦੀ ਹੈ ।
  4. ਬਹੁਤ ਸਾਰੇ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਨਹੀਂ ਮਿਲਦੀ ।
  5. ਛੂਤ-ਛਾਤ ਦੇ ਕਾਰਨ ਲੋਕਾਂ ਨੂੰ ਰਾਜਨੀਤੀ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਂਦਾ ।

ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਭਾਰਤੀ ਸੰਵਿਧਾਨ ਦੁਆਰਾ ਛਾਤ-ਛਾਤ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ ਹੈ ।

ਪ੍ਰਸ਼ਨ 7.
ਭਾਸ਼ਾਵਾਦ ਦੇ ਕੀ ਪ੍ਰਭਾਵ ਹੁੰਦੇ ਹਨ ?
ਜੋ
ਭਾਸ਼ਾਵਾਦ ਦੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-

  1. ਭਾਸ਼ਾ ਦੇ ਆਧਾਰ ਉੱਤੇ ਨਵੇਂ ਰਾਜਾਂ ਦੀ ਮੰਗ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ ।
  2. ਭਾਸ਼ਾ ਦੇ ਆਧਾਰ ‘ਤੇ ਹੀ ਰਾਜਨੀਤਿਕ ਦਲਾਂ ਦਾ ਗਠਨ ਹੋ ਰਿਹਾ ਹੈ ।
  3. ਭਾਸ਼ਾ ਦੇ ਆਧਾਰ ‘ਤੇ ਹੀ ਅੰਦੋਲਨ ਚਲ ਰਹੇ ਹਨ ।
  4. ਭਾਸ਼ਾ ਖੇਤਰਵਾਦ ਅਤੇ ਸੰਪ੍ਰਦਾਇਕਤਾ ਨੂੰ ਉਤਸ਼ਾਹਿਤ ਕਰਦੀ ਹੈ ।
  5. ਭਾਸ਼ਾ ਦੇ ਆਧਾਰ ‘ਤੇ ਲੋਕਾਂ ਵਿਚ ਭੇਦਭਾਵ ਅਤੇ ਹਿੰਸਾ ਪੈਦਾ ਹੁੰਦੀ ਹੈ ।
  6. ਭਾਸ਼ਾਵਾਦ ਮਤਦਾਨ ਨੂੰ ਪ੍ਰਭਾਵਿਤ ਕਰਦਾ ਹੈ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

Punjab State Board PSEB 8th Class Social Science Book Solutions Civics Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Textbook Exercise Questions and Answers.

PSEB Solutions for Class 8 Social Science Civics Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

SST Guide for Class 8 PSEB ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂਪਾਲਿਕਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਆਂਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਨਿਆਂ ਕਰਦੀ ਹੈ । ਇਹ ਸੰਵਿਧਾਨ ਅਤੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਸਜ਼ਾ ਦਿੰਦੀ ਹੈ ।

ਪ੍ਰਸ਼ਨ 2.
ਭਾਰਤ ਵਿਚ ਸਭ ਤੋਂ ਵੱਡੀ ਅਦਾਲਤ ਕਿਹੜੀ ਹੈ ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ-
ਭਾਰਤ ਵਿਚ ਸਭ ਤੋਂ ਵੱਡੀ ਅਦਾਲਤ ਨੂੰ ਸਰਵਉੱਚ ਅਦਾਲਤ ਕਹਿੰਦੇ ਹਨ । ਭਾਰਤ ਦੀ ਸਭ ਤੋਂ ਵੱਡੀ ਅਦਾਲਤ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 3.
ਮੁੱਖ ਮੁਕੱਦਮੇ ਕਿਹੜੇ ਹੁੰਦੇ ਹਨ ?
ਉੱਤਰ-
ਮੁੱਖ ਮੁਕੱਦਮੇ ਦੋ ਪ੍ਰਕਾਰ ਦੇ ਹੁੰਦੇ ਹਨ-ਸਿਵਿਲ ਮੁਕੱਦਮੇ ਅਤੇ ਫ਼ੌਜਦਾਰੀ ਮੁਕੱਦਮੇ । ਸਿਵਿਲ ਮੁਕੱਦਮਿਆਂ ਵਿਚ ਮੌਲਿਕ ਅਧਿਕਾਰ, ਵਿਆਹ, ਤਲਾਕ, ਸੰਪੱਤੀ, ਜ਼ਮੀਨੀ ਝਗੜੇ ਆਦਿ ਸ਼ਾਮਲ ਹਨ । ਫ਼ੌਜਦਾਰੀ ਮੁਕੱਦਮਿਆਂ ਦਾ ਸੰਬੰਧ ਮਾਰ-ਕੁੱਟ, ਲੜਾਈ-ਝਗੜਿਆਂ ਅਤੇ ਗਾਲੀ-ਗਲੋਚ ਆਦਿ ਨਾਲ ਹੈ ।

ਪ੍ਰਸ਼ਨ 4.
ਸਿਵਿਲ (ਦੀਵਾਨੀ) ਮੁਕੱਦਮਾ ਕੀ ਹੈ ?
ਉੱਤਰ-
ਸਿਵਿਲ ਮੁਕੱਦਮੇ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਹਨ । ਇਨ੍ਹਾਂ ਝਗੜਿਆਂ ਵਿਚ ਨਾਗਰਿਕਾਂ ਦੇ ਮੌਲਿਕ ਅਧਿਕਾਰ, ਵਿਆਹ, ਤਲਾਕ, ਬਲਾਤਕਾਰ, ਸੰਪੱਤੀ ਅਤੇ ਭੂਮੀ ਸੰਬੰਧੀ ਝਗੜੇ ਆਦਿ ਆਉਂਦੇ ਹਨ । ਇਨ੍ਹਾਂ ਦਾ ਸੰਬੰਧ ਨਿੱਜੀ ਜੀਵਨ ਨਾਲ ਹੁੰਦਾ ਹੈ । ਇਨ੍ਹਾਂ ਵਿਚ ਦੀਵਾਨੀ ਮੁਕੱਦਮੇ ਵੀ ਸ਼ਾਮਲ ਹਨ ।

ਪ੍ਰਸ਼ਨ 5.
ਸਰਕਾਰੀ ਵਕੀਲ ਕੌਣ ਹੁੰਦੇ ਹਨ ?
ਉੱਤਰ-
ਜਿਹੜੇ ਵਕੀਲ ਸਰਕਾਰ ਵੱਲੋਂ ਮੁਕੱਦਮਾ ਲੜਦੇ ਹਨ, ਉਨ੍ਹਾਂ ਨੂੰ ਸਰਕਾਰੀ ਵਕੀਲ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਜਨਹਿਤ ਮੁਕੱਦਮਾ (P.I.L.) ਕੀ ਹੈ ?
ਉੱਤਰ-
ਜਨਹਿਤ ਮੁਕੱਦਮੇ ਸਰਕਾਰ ਦੇ ਕਿਸੇ ਵਿਭਾਗ ਜਾਂ ਅਧਿਕਾਰੀ ਜਾਂ ਸੰਸਥਾ ਦੇ ਵਿਰੁੱਧ ਦਾਇਰ ਕੀਤੇ ਜਾਂਦੇ ਹਨ । ਅਜਿਹੇ ਮੁਕੱਦਮੇ ਦਾ ਸੰਬੰਧ ਸਰਵਜਨਕ ਹਿੱਤ ਨਾਲ ਹੋਣਾ ਜ਼ਰੂਰੀ ਹੈ । ਕਿਸੇ ਦੇ ਨਿੱਜੀ ਹਿੱਤਾਂ ਦੀ ਰੱਖਿਆ ਲਈ ਜਨਹਿਤ ਮੁਕੱਦਮੇਬਾਜ਼ੀ ਦੀ ਸ਼ਰਣ ਨਹੀਂ ਲਈ ਜਾ ਸਕਦੀ । ਅਜਿਹੇ ਕੇਸਾਂ ਦੀ ਪੈਰਵੀ ਸਰਕਾਰੀ ਵਕੀਲਾਂ ਦੇ ਦੁਆਰਾ ਹੀ ਕੀਤੀ ਜਾਂਦੀ ਹੈ ।

ਪ੍ਰਸ਼ਨ 7.
ਐੱਫ. ਆਈ. ਆਰ. (ਮੁੱਢਲੀ ਸੂਚਨਾ ਸ਼ਿਕਾਇਤ) ਕੀ ਹੈ ?
ਉੱਤਰ-
ਐੱਫ.ਆਈ.ਆਰ. ਦਾ ਅਰਥ ਹੈ-ਕਿਸੇ ਤਰ੍ਹਾਂ ਦੀ ਦੁਰਘਟਨਾ ਹੋਣ ‘ਤੇ ਸਭ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ । ਇਹ ਸੂਚਨਾ ਨੇੜੇ ਦੇ ਪੁਲਿਸ ਕੇਂਦਰ ਨੂੰ ਦੇਣੀ ਹੁੰਦੀ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਨਿਆਂਪਾਲਿਕਾ ਦਾ ਮਹੱਤਵ ਵਰਣਨ ਕਰੋ ।
ਉੱਤਰ-
ਨਿਆਂਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਨਿਆਂ ਕਰਦਾ ਹੈ । ਲੋਕਤੰਤਰੀ ਸਰਕਾਰ ਵਿਚ ਨਿਆਂਪਾਲਿਕਾ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਨੂੰ ਸੰਵਿਧਾਨ ਦੀ ਰੱਖਿਅਕ’, ਲੋਕਤੰਤਰ ਦੀ ਪਹਿਰੇਦਾਰ ਅਤੇ ਅਧਿਕਾਰਾਂ ‘ਤੇ ਸੁਤੰਤਰਤਾਵਾਂ ਦੀ ਸਮਰਥਕ ਮੰਨਿਆ ਗਿਆ ਹੈ । ਸੰਘੀ ਪ੍ਰਣਾਲੀ ਵਿਚ ਨਿਆਂਪਾਲਿਕਾ ਦੀ ਮਹੱਤਤਾ ਹੋਰ ਵੀ ਵੱਧ ਹੈ ਕਿਉਂਕਿ ਸੰਘੀ ਪ੍ਰਣਾਲੀ ਵਿਚ ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਹੋਣ ਵਾਲੇ ਝਗੜਿਆਂ ਦਾ ਨਿਪਟਾਰਾ ਕਰਨ, ਸੰਵਿਧਾਨ ਦੀ ਰੱਖਿਆ ਕਰਨ ਅਤੇ ਇਸ ਦੀ ਨਿਰਪੱਖ ਵਿਆਖਿਆ ਕਰਨ ਲਈ ਨਿਆਂਪਾਲਿਕਾ ਨੂੰ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਂਦੀ ਹੈ । ਕਿਸੇ ਸਰਕਾਰ ਦੀ ਸ਼੍ਰੇਸ਼ਟਤਾ ਨੂੰ ਪਰਖਣ ਲਈ ਉਸਦੀ ਨਿਆਂਪਾਲਿਕਾ ਦੀ ਭੂਮਿਕਾ ਦੀ ਨਿਪੁੰਨਤਾ ਸਭ ਤੋਂ ਵੱਡੀ ਕਸੌਟੀ ਹੈ ।

ਪ੍ਰਸ਼ਨ 2.
ਭਾਰਤ ਵਿਚ ਨਿਆਂਪਾਲਿਕਾ ਦੇ ਵਿਸ਼ੇਸ਼ ਅਧਿਕਾਰ ਲਿਖੋ ।
ਉੱਤਰ-
ਨਿਆਂਇਕ ਪੁਨਰ ਨਿਰੀਖਣ ਨਿਆਂਪਾਲਿਕਾ ਦਾ ਵਿਸ਼ੇਸ਼ ਅਧਿਕਾਰ ਹੈ । ਇਸਦੇ ਅਨੁਸਾਰ ਨਿਆਂਪਾਲਿਕਾ ਇਹ ਦੇਖਦੀ ਹੈ ਕਿ ਵਿਧਾਨਪਾਲਿਕਾ ਦੁਆਰਾ ਪਾਸ ਕੀਤਾ ਗਿਆ ਕੋਈ ਕਾਨੂੰਨ ਜਾਂ ਕਾਰਜਪਾਲਿਕਾ ਦੁਆਰਾ ਜਾਰੀ ਕੋਈ ਅਧਿਆਦੇਸ਼ (ਆਰਡੀਨੈਂਸ) ਸੰਵਿਧਾਨ ਦੇ ਵਿਰੁੱਧ ਤਾਂ ਨਹੀਂ ਹੈ । ਜੇਕਰ ਨਿਆਂਪਾਲਿਕਾ ਨੂੰ ਮਹਿਸੂਸ ਹੋ ਜਾਏ ਕਿ ਇਹ ਸੰਵਿਧਾਨ ਦੇ ਵਿਰੁੱਧ ਹੈ ਤਾਂ ਉਹ ਉਸਨੂੰ ਕਾਨੂੰਨ ਜਾਂ ਅਧਿਆਦੇਸ਼) ਨੂੰ ਰੱਦ ਕਰ ਸਕਦੀ ਹੈ । ਆਪਣੇ ਇਸੇ ਅਧਿਕਾਰ ਦੇ ਕਾਰਨ ਹੀ ਨਿਆਂਪਾਲਿਕਾ ਸੰਵਿਧਾਨ ਦੀ ਰੱਖਿਅਕ ਅਖਵਾਉਂਦੀ ਹੈ ।

ਪ੍ਰਸ਼ਨ 3.
ਭਾਰਤ ਦੀ ਨਿਆਂਇਕ ਪ੍ਰਣਾਲੀ ਬਾਰੇ ਲਿਖੋ ।
ਉੱਤਰ-
ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਸਰਵਉੱਚ ਅਦਾਲਤ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ ਜਿਹੜੀ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਥਿਤ ਹੈ । ਪ੍ਰਾਂਤਾਂ ਦੀਆਂ ਆਪਣੀਆਂ-ਆਪਣੀਆਂ ਅਦਾਲਤਾਂ ਹਨ, ਜਿਨ੍ਹਾਂ ਨੂੰ ਹਾਈ ਕੋਰਟ ਕਿਹਾ ਜਾਂਦਾ ਹੈ । ਜ਼ਿਲਾ ਪੱਧਰ ‘ਤੇ ਸੈਸ਼ਨ ਅਦਾਲਤਾਂ ਕੰਮ ਕਰਦੀਆਂ ਹਨ । ਇਸਦੇ ਇਲਾਵਾ ਤਹਿਸੀਲ ਪੱਧਰ ਤੇ ਉਪ-ਮੰਡਲ ਮੈਜਿਸਟ੍ਰੇਟ ਹਨ । ਸਥਾਨਿਕ ਪੱਧਰ ‘ਤੇ ਨਿਆਂ ਦਾ ਕੰਮ ਪੰਚਾਇਤਾਂ ਅਤੇ ਨਿਆਂਪਾਲਿਕਾ-ਨਿਗਮਾਂ ਕਰਦੀਆਂ ਹਨ । ਸਾਰੀਆਂ ਅਦਾਲਤਾਂ ਕ੍ਰਮਵਾਰ ਸਰਵਉੱਚ ਅਦਾਲਤਾਂ ਦੇ ਅਧੀਨ ਹਨ । ਜੇਕਰ ਕੋਈ ਹੇਠਲੀ ਅਦਾਲਤ ਦੇ ਨਿਆਂ ਤੋਂ ਖੁਸ਼ ਨਹੀਂ ਹੈ ਤਾਂ ਉਹ ਉੱਚ ਅਦਾਲਤ ਵਿਚ ਅਪੀਲ ਕਰ ਸਕਦਾ ਹੈ ।

ਪ੍ਰਸ਼ਨ 4.
ਫ਼ੌਜਦਾਰੀ ਮੁਕੱਦਮੇ ਕਿਹੜੇ ਹੁੰਦੇ ਹਨ ? ਸਿਵਿਲ (ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਵਿਚ ਅੰਤਰ ਲਿਖੋ ।
ਉੱਤਰ-
ਫ਼ੌਜਦਾਰੀ ਮੁਕੱਦਮਿਆਂ ਵਿਚ ਮਾਰ-ਕੁੱਟ, ਲੜਾਈ-ਝਗੜਿਆਂ, ਗਾਲੀ-ਗਲੋਚ ਆਦਿ ਦੇ ਮੁਕੱਦਮੇ ਸ਼ਾਮਲ ਹਨ । ਕਿਸੇ ਵਿਅਕਤੀ ਨੂੰ ਕੋਈ ਸਰੀਰਿਕ ਨੁਕਸਾਨ ਪੁਚਾਉਣ ਦੇ ਮਾਮਲੇ ਫ਼ੌਜਦਾਰੀ ਮੁਕੱਦਮਿਆਂ ਵਿਚ ਆਉਂਦੇ ਹਨ ਉਦਾਹਰਨ ਵਜੋਂ ਜਦੋਂ ਕੋਈ ਵਿਅਕਤੀ ਕਿਸੇ ਦੀ ਜ਼ਮੀਨ ‘ਤੇ ਅਣਉੱਚਿਤ ਅਧਿਕਾਰ ਕਰ ਲੈਂਦਾ ਹੈ ਤਾਂ ਇਹ ਦੀਵਾਨੀ ਮੁਕੱਦਮੇ ਦਾ ਵਿਸ਼ਾ ਹੈ । ਪਰੰਤੂ ਜਦੋਂ ਦੋਹਾਂ ਪੱਖਾਂ ਵਿਚ ਲੜਾਈ-ਝਗੜਾ ਜਾਂ ਮਾਰ-ਕੁੱਟ ਹੁੰਦੀ ਹੈ ਅਤੇ ਇਕ-ਦੂਜੇ ਦਾ ਸਰੀਰਿਕ ਨੁਕਸਾਨ ਹੁੰਦਾ ਹੈ, ਤਾਂ ਇਹ ਮੁਕੱਦਮਾ ਦੀਵਾਨੀ ਦੇ ਨਾਲ-ਨਾਲ ਫ਼ੌਜਦਾਰੀ ਵੀ ਬਣ ਜਾਂਦਾ ਹੈ । ਇਰਾਦਾ-ਏ-ਕਤਲ (Intention to Murder) ਜਾਂ ਹੱਤਿਆ ਕਰਨ ਦੀ ਭਾਵਨਾ ਵੀ ਫ਼ੌਜਦਾਰੀ ਮੁਕੱਦਮਿਆਂ ਵਿਚ ਸ਼ਾਮਲ ਹੈ । ਜਦੋਂ ਕਿਸੇ ‘ਤੇ ਧਾਰਾ 134 ਦੇ ਤਹਿਤ ਫ਼ੌਜਦਾਰੀ ਮੁਕੱਦਮਾ ਚਲਾਇਆ ਜਾਂਦਾ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ।

ਇਸਦੇ ਉਲਟ ਸਿਵਿਲ ਮੁਕੱਦਮੇ ਆਮ ਤੌਰ ‘ਤੇ ਮੌਲਿਕ ਅਧਿਕਾਰਾਂ, ਵਿਆਹ, ਤਲਾਕ, ਬਲਾਤਕਾਰ, ਜ਼ਮੀਨੀ ਝਗੜਿਆਂ ਆਦਿ ਨਾਲ ਸੰਬੰਧ ਰੱਖਦੇ ਹਨ । ਇਸ ਪ੍ਰਕਾਰ ਇਨ੍ਹਾਂ ਦਾ ਸੰਬੰਧ ਵਿਅਕਤੀ ਦੇ ਨਿੱਜੀ ਜੀਵਨ ਨਾਲ ਹੁੰਦਾ ਹੈ ।

ਪ੍ਰਸ਼ਨ 5.
ਐੱਫ. ਆਈ. ਆਰ. (ਮੁੱਢਲੀ ਜਾਂ ਪ੍ਰਥਮ ਸੂਚਨਾ ਸ਼ਿਕਾਇਤ) ਕਿੱਥੇ ਦਰਜ ਕੀਤੀ ਜਾ ਸਕਦੀ ਹੈ ? ਐਫ. ਆਈ. ਆਰ. ਨਾ ਦਰਜ ਹੋਣ ‘ਤੇ ਅਦਾਲਤ ਦੀ ਭੂਮਿਕਾ ਲਿਖੋ ।
ਉੱਤਰ-
ਐੱਫ.ਆਈ.ਆਰ. ਦਾ ਅਰਥ ਹੈ ਪੁਲਿਸ ਨੂੰ ਕਿਸੇ ਦੁਰਘਟਨਾ ਦੀ ਮੁੱਢਲੀ ਸੂਚਨਾ ਦੇਣਾ । ਇਹ ਸ਼ਿਕਾਇਤ ਨੇੜੇ ਦੇ ਪੁਲਿਸ ਕੇਂਦਰ ਵਿਚ ਦਰਜ ਕਰਾਈ ਜਾ ਸਕਦੀ ਹੈ । ਕਿਸੇ ਵੀ ਪੁਲਿਸ ਕੇਂਦਰ ਦੀ ਪੁਲਿਸ ਇਹ ਸੂਚਨਾ ਦਰਜ ਕਰਨ ਤੋਂ ਨਾਂਹ ਨਹੀਂ ਕਰ ਸਕਦੀ । ਫਿਰ ਵੀ ਜੇਕਰ ਕਿਸੇ ਨਾਗਰਿਕ ਦੀ ਐੱਫ.ਆਈ.ਆਰ. ਕਿਸੇ ਪੁਲਿਸ ਕੇਂਦਰ ਵਿਚ ਦਰਜ ਨਹੀਂ ਹੁੰਦੀ ਤਾਂ, ਉਹ ਕਿਸੇ ਉੱਚ-ਅਦਾਲਤ ਜਾਂ ਸਰਵਉੱਚ ਅਦਾਲਤ ਦਾ ਸਹਾਰਾ ਲੈ ਸਕਦਾ ਹੈ ।

ਸੰਵਿਧਾਨ ਦੇ ਅਨੁਸਾਰ ਕੋਈ ਵੀ ਅਦਾਲਤ ਪੁਲਿਸ ਨੂੰ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦੇ ਸਕਦੀ ਹੈ । ਸਰਵਉੱਚ ਅਦਾਲਤ (ਸੁਪਰੀਮ ਕੋਰਟ) ਦੇ ਕੋਲ ਅਜਿਹੇ ਵਿਸ਼ੇਸ਼ ਅਧਿਕਾਰ ਹਨ । ਪਰੰਤੂ ਅੱਜ ਤਕ ਅਜਿਹੀ ਕੋਈ ਉਦਾਹਰਨ ਨਹੀਂ ਹੈ ਜਦੋਂ ਕਿਸੇ ਪੁਲਿਸ ਅਧਿਕਾਰੀ ਨੇ ਕਿਸੇ ਘਟਨਾ ਜਾਂ ਦੁਰਘਟਨਾ ਦੀ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਕੀਤੀ ਹੋਵੇ । ਜੇਕਰ ਅਜਿਹਾ ਹੋਵੇ, ਤਾਂ ਦੇਸ਼ ਦੀਆਂ ਅਦਾਲਤਾਂ ਨੂੰ ਇਸ ਸੰਬੰਧ ਵਿਚ ਵੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹਨ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

PSEB 8th Class Social Science Guide ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਸਰਵਉੱਚ ਅਦਾਲਤ ਅਤੇ ਉੱਚ ਅਦਾਲਤ ਦੇ ਜੱਜਾਂ ਦਾ ਕਾਰਜਕਾਲ ਦੱਸੋ ।
ਉੱਤਰ-
ਸਰਵਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਅਤੇ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ‘ਤੇ ਰਹਿ ਸਕਦੇ ਹਨ ।

ਪ੍ਰਸ਼ਨ 2.
ਸੰਵਿਧਾਨ ਦੀ ਧਾਰਾ 136 ਦੇ ਅਨੁਸਾਰ ਸਰਵਉੱਚ ਅਦਾਲਤ ਨੂੰ ਕੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ?
ਉੱਤਰ-
ਉਹ ਕਿਸੇ ਵੀ ਮੁਕੱਦਮੇ ਵਿਚ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਨਿਰਣਿਆਂ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

ਪ੍ਰਸ਼ਨ 3.
‘ਵਿਸ਼ੇਸ਼ ਅਦਾਲਤ ਕਾਨੂੰਨ’ (Special Courts Act) ਕੀ ਹੈ ?
ਉੱਤਰ-
ਵਿਸ਼ੇਸ਼ ਅਦਾਲਤ ਕਾਨੂੰਨ ਦੇ ਅਨੁਸਾਰ ਵਿਸ਼ੇਸ਼ ਅਦਾਲਤਾਂ ਦੇ ਨਿਰਣਿਆਂ ਦੇ ਵਿਰੁੱਧ ਅਪੀਲ 30 ਦਿਨ ਦੇ ਅੰਦਰ ਸਰਵਉੱਚ ਅਦਾਲਤ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਵਿਆਹ ਅਤੇ ਤਲਾਕ ਸੰਬੰਧੀ ਝਗੜੇ ਕਿਸ ਸ਼੍ਰੇਣੀ ਦੇ ਮੁਕੱਦਮਿਆਂ ਵਿਚ ਆਉਂਦੇ ਹਨ ?
ਉੱਤਰ-
ਵਿਆਹ ਅਤੇ ਤਲਾਕ ਸੰਬੰਧੀ ਝਗੜੇ ਸਿਵਿਲ ਮੁਕੱਦਮਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਹਰਿੰਦਰ ਸਿੰਘ ਜੋ ਕਿ ਗਊਸ਼ਾਲਾ ਰੋਡ ਦਾ ਨਿਵਾਸੀ ਹੈ, ਦੇ ਘਰ ਦੇ ਨੇੜੇ ਬਹੁਤ ਸਾਰੇ ਮੈਰਿਜ ਪੈਲੇਸ ਹਨ । ਇਹਨਾਂ ਵਿੱਚ ਦੇਰ ਰਾਤ ਤਕ ਵੱਜਦੇ ਸੰਗੀਤ ਤੋਂ ਉਹ ਬਹੁਤ ਪਰੇਸ਼ਾਨ ਹੈ । ਉਹ ਇਹ ਵੀ ਸਮਝਦਾ ਹੈ ਕਿ ਇਸ ਸੰਗੀਤ ਤੋਂ ਉਤਪੰਨ ਆਵਾਜ਼ ਪ੍ਰਦੂਸ਼ਣ ਨਾਲ ਵਿਦਿਆਰਥੀਆਂ, ਬਜ਼ੁਰਗਾਂ, ਮਰੀਜ਼ਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੋਵੇਗੀ । ਇਸ ਲਈ ਉਹ ਹਾਈ ਕੋਰਟ ਵਿੱਚ ਸ਼ਹਿਰੀ ਪ੍ਰਸ਼ਾਸਨ ਵਿਰੁੱਧ ਇਕ ਮੁਕੱਦਮਾ ਦਾਇਰ ਕਰਦਾ ਹੈ । ਹਾਈ ਕੋਰਟ ਇਸ ਮੁਕੱਦਮੇ ਨੂੰ ਕਿਸ ਕਿਸਮ ਦੇ ਅਧੀਨ ਰਜਿਸਟਰ ਕਰੇਗੀ ?
(i) ਸਿਵਲ ਮੁਕੱਦਮਾ
(ii) ਫੌਜਦਾਰੀ ਮੁਕੱਦਮਾ
(iii) ਜਨਹਿੱਤ ਮੁਕੱਦਮਾ
(iv) ਅਪੀਲ ।
ਉੱਤਰ-
(iii) ਜਨਹਿੱਤ ਮੁਕੱਦਮਾ

ਪ੍ਰਸ਼ਨ 2.
ਜਨਹਿਤ ਮੁਕੱਦਮੇ ਦੀ ਪੈਰਵੀ ਕੌਣ ਕਰਦਾ ਹੈ ?
(i) ਜ਼ਿਲ੍ਹਾਧੀਸ਼
(ii) ਮੁੱਖ ਜੱਜ
(iii) ਸਰਕਾਰੀ ਵਕੀਲ
(iv) ਰਾਜਪਾਲ ।
ਉੱਤਰ-
(iii) ਸਰਕਾਰੀ ਵਕੀਲ

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 3.
ਮੋਹਿੰਦਰ ਸਿੰਘ ਨੂੰ ਕਿਸੇ ਨੇ ਕੁੱਟਿਆ ਹੈ ਅਤੇ ਉਸਨੂੰ ਸੱਟਾਂ ਲੱਗੀਆਂ ਹਨ । ਉਸਨੇ ਆਪਣੀ ਐਫ. ਆਈ. ਆਰ. (FI.R.) ਕਿੱਥੇ ਦਰਜ ਕਰਵਾਈ ਹੋਵੇਗੀ ?
(i) ਹਾਈਕੋਰਟ ਵਿਚ
(ii) ਨਜ਼ਦੀਕ ਦੇ ਪੁਲਿਸ ਸਟੇਸ਼ਨ ਵਿਚ
(iii) ਰਾਜਸਭਾ ਵਿਚ
(iv) ਸਰਕਾਰੀ ਵਕੀਲ ਦੇ ਕੋਲ ।
ਉੱਤਰ-
(ii) ਨਜ਼ਦੀਕ ਦੇ ਪੁਲਿਸ ਸਟੇਸ਼ਨ ਵਿਚ

ਪ੍ਰਸ਼ਨ 4.
ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ ?
(i) ਧਾਰਾ-134
(ii) ਧਾਰਾ-135
(iii) ਧਾਰਾ-136
(iv) ਧਾਰਾ-137.
ਉੱਤਰ-
(iii) ਧਾਰਾ-136

ਪ੍ਰਸ਼ਨ 5.
ਉੱਚ-ਅਦਾਲਤਾਂ ਦਾ ਗਠਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?
(i) ਜ਼ਿਲ੍ਹਾ ਪੱਧਰ
(ii) ਤਹਿਸੀਲ ਪੱਧਰ
(iii) ਰਾਜ ਪੱਧਰ
(iv) ਪਿੰਡ ਪੱਧਰ ।
ਉੱਤਰ-
(iii) ਰਾਜ ਪੱਧਰ

ਪ੍ਰਸ਼ਨ 6.
ਜਨ-ਹਿੱਤ ਮੁਕੱਦਮਾ ਕਿਸ ਪ੍ਰਕਾਰ ਦਰਜ ਹੋ ਸਕਦਾ ਹੈ ?
(i) ਨਿੱਜੀ ਹਿੱਤਾਂ ਦੀ ਰਾਖੀ ਲਈ ।
(ii) ਸਰਕਾਰੀ ਹਿੱਤਾਂ ਦੀ ਰਾਖੀ ਲਈ
(iii) ਜਨਤਕ ਹਿੱਤਾਂ ਦੀ ਰਾਖੀ ਲਈ
(iv) ਇਨ੍ਹਾਂ ‘ਚੋਂ ਕੋਈ ਨਹੀਂ ।
ਉੱਤਰ-
(iii) ਜਨਤਕ ਹਿੱਤਾਂ ਦੀ ਰਾਖੀ ਲਈ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ……………………….. ਪਹਿਲੀ ਸੂਚਨਾ ਰਿਪੋਰਟ ਨੂੰ ਕਹਿੰਦੇ ਹਨ ।
ਉੱਤਰ-
FIR

2. ਭਾਰਤ ਦੀ ਸਭ ਤੋਂ ਵੱਡੀ ਅਦਾਲਤ ……………………. ਹੈ ।
ਉੱਤਰ-
ਸਰਵਉੱਚ ਅਦਾਲਤ/ਸੁਪਰੀਮ ਕੋਰਟ

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

3. ਸਰਕਾਰ ਦੇ ਮੁੱਖ ਅੰਗ ………………………… ਹਨ ।
ਉੱਤਰ-
ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ

4. ਸੁਪਰੀਮ ਕੋਰਟ ਦਾ ਜੱਜ ………………………… ਸਾਲ ਅਤੇ ਹਾਈਕੋਰਟ ਦਾ ਜੱਜ …………………….. ਸਾਲ ਤੱਕ ਪਦਵੀ ਤੇ ਰਹਿੰਦੇ ਹਨ ।
ਉੱਤਰ-
65, 62

5. ਪੀ. ਆਈ. ਐੱਲ. ਤੋਂ ਭਾਵ ……………………….. ਹੈ ।
ਉੱਤਰ-
ਜਨਹਿੱਤ ਮੁਕੱਦਮੇ

6. ਫ਼ੌਜਦਾਰੀ ਮੁਕੱਦਮਾ ਧਾਰਾ ………… ਅਧੀਨ ਦਰਜ਼ ਹੁੰਦਾ ਹੈ ।
ਉੱਤਰ-
134.

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗਲਤ (×) ਦਾ ਚਿੰਨ੍ਹ ਲਾਓ :

1. ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਅਕ ਕਿਹਾ ਜਾਂਦਾ ਹੈ ।
2. ਭਾਰਤ ਵਿੱਚ ਦੋਹਰੀ ਨਿਆਂਇਕ ਪ੍ਰਣਾਲੀ ਲਾਗੂ ਹੈ ।
3. ਜ਼ਿਲ੍ਹਾ ਅਦਾਲਤਾਂ ਦੇ ਫ਼ੈਸਲਿਆਂ ਵਿਰੁੱਧ ਉੱਚ-ਅਦਾਲਤਾਂ ‘ਚ ਅਪੀਲ ਨਹੀਂ ਹੋ ਸਕਦੀ ।
4. ਜੱਜ ਦਾ ਨਿਯੁਕਤੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈ ।
5. ਜ਼ਮੀਨ-ਜਾਇਦਾਦ ਨਾਲ ਸੰਬੰਧਿਤ ਝਗੜਾ ਫ਼ੌਜਦਾਰੀ ਝਗੜਾ ਹੈ ।
ਉੱਤਰ-
1. (√)
2. (×)
3. (×)
4. (×)
5. (×)

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

(ਹ) ਸਹੀ ਜੋੜੇ ਬਣਾਓ :

1. ਭਾਰਤ ਦੀ ਸਰਵ-ਉੱਚ ਅਦਾਲਤ ਰਾਜ ਦੀ ਨਿਆਂਪਾਲਿਕਾ
2. ਉੱਚ ਅਦਾਲਤ ਸੰਪੱਤੀ ਅਤੇ ਜ਼ਮੀਨੀ ਝਗੜੇ
3. ਫ਼ੌਜਦਾਰੀ ਮੁਕੱਦਮੇ ਦਿੱਲੀ
4. ਦੀਵਾਨੀ ਮੁਕੱਦਮੇ ਮਾਰ-ਕੁੱਟ, ਲੜਾਈ-ਝਗੜੇ ।

ਉੱਤਰ-

1. ਭਾਰਤ ਦੀ ਸਰਵ-ਉੱਚ ਅਦਾਲਤ ਦਿੱਲੀ
2. ਉੱਚ ਅਦਾਲਤ ਰਾਜ ਦੀ ਨਿਆਂਪਾਲਿਕਾ
3. ਫ਼ੌਜਦਾਰੀ ਮੁਕੱਦਮੇ ਸੰਪੱਤੀ ਅਤੇ ਜ਼ਮੀਨੀ ਝਗੜੇ
4. ਦੀਵਾਨੀ ਮੁਕੱਦਮੇ ਮਾਰ-ਕੁੱਟ, ਲੜਾਈ-ਝਗੜੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ । ਸਪੱਸ਼ਟ ਕਰੋ ।
ਉੱਤਰ-
ਭਾਰਤ ਦੀਆਂ ਸਾਰੀਆਂ ਅਦਾਲਤਾਂ ਇਕ-ਦੂਜੀ ਨਾਲ ਜੁੜੀਆਂ ਹੋਈਆਂ ਹਨ । ਦੇਸ਼ ਦੀ ਸਭ ਤੋਂ ਵੱਡੀ ਅਦਾਲਤ ‘ਸਰਵਉੱਚ ਅਦਾਲਤ’ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਸਥਿਤ ਹੈ । ਤਾਂ ਰਾਜਾਂ ਦੀਆਂ ਆਪਣੀਆਂ-ਆਪਣੀਆਂ ਉੱਚ ਅਦਾਲਤਾਂ ਹਨ । ਜ਼ਿਲ੍ਹਾ ਪੱਧਰ ‘ਤੇ ਸ਼ੈਸ਼ਨ ਅਦਾਲਤਾਂ ਹਨ । ਇਸ ਤੋਂ ਇਲਾਵਾ ਤਹਿਸੀਲ ਪੱਧਰ ‘ਤੇ ਉਪ-ਮੰਡਲ ਅਧਿਕਾਰੀ ਹਨ । ਸਥਾਨਿਕ ਪੱਧਰ ‘ਤੇ ਲੋਕਾਂ ਨੂੰ ਨਿਆਂ ਉਪਲੱਬਧ ਕਰਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਨਗਰ-ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਆਦਿ ਦਾ ਗਠਨ ਕੀਤਾ ਗਿਆ ਹੈ । ਸਭ ਤੋਂ ਵੱਡੀ ਅਦਾਲਤ ਸਰਵਉੱਚ ਅਦਾਲਤ ਦੇ ਅਧੀਨ ਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਅਧੀਨ ਜ਼ਿਲ੍ਹਾ ਅਦਾਲਤਾਂ ਹਨ । ਇਸੇ ਪ੍ਰਕਾਰ ਤਹਿਸੀਲ ਪੱਧਰ ‘ਤੇ ਅਦਾਲਤਾਂ ਜ਼ਿਲਾ ਅਦਾਲਤਾਂ ਦੇ ਅਧੀਨ ਹਨ । ਇਸ ਤੋਂ ਸਪੱਸ਼ਟ ਹੈ ਕਿ ਭਾਰਤ ਵਿਚ ਇਕਹਿਰੀ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ।

ਪ੍ਰਸ਼ਨ 2.
ਭਾਰਤ ਵਿਚ ਨਿਆਂਪਾਲਿਕਾ ਨੂੰ ਕਿਸ ਪ੍ਰਕਾਰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ ?
ਉੱਤਰ-
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਲਈ ਹੇਠ ਲਿਖੀ ਵਿਵਸਥਾ ਕੀਤੀ ਗਈ ਹੈ –

  1. ਨਿਆਂਪਾਲਿਕਾ ਨੂੰ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਤੋਂ ਅਲੱਗ ਰੱਖਿਆ ਗਿਆ ਹੈ ਤਾਂ ਕਿ ਕਿਸੇ ਮੁਕੱਦਮੇ ਦਾ ਨਿਰਣਾ ਕਰਦੇ ਸਮੇਂ ਉਸ ‘ਤੇ ਕਿਸੇ ਦਲ ਜਾਂ ਸਰਕਾਰ ਦਾ ਨਿਯੰਤਰਨ ਨਾ ਹੋਵੇ ।
  2. ਜੱਜਾਂ ਦੀ ਨਿਯੁਕਤੀ ਉਨ੍ਹਾਂ ਦੀ ਯੋਗਤਾ ਦੇ ਆਧਾਰ ‘ਤੇ ਰਾਸ਼ਟਰਪਤੀ ਦੁਆਰਾ ਵੀ ਕੀਤੀ ਜਾਂਦੀ ਹੈ ।
  3. ਸਰਵਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਅਤੇ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤਕ ਆਪਣੇ ਅਹੁਦੇ ਤੇ ਬਿਰਾਜਮਾਨ ਰਹਿ ਸਕਦੇ ਹਨ । ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦਾ ਕੰਮ ਆਸਾਨ ਨਹੀਂ ਹੈ ।
  4. ਜੱਜਾਂ ਦਾ ਵੇਤਨ ਵੀ ਜ਼ਿਆਦਾ ਹੈ । ਇਸ ਨੂੰ ਉਨ੍ਹਾਂ ਦੇ ਕਾਰਜਕਾਲ ਵਿਚ ਘਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 3.
ਐੱਫ. ਆਈ. ਆਰ. ਜਾਂ ਮੁੱਢਲੀ (ਪਾਥਮਿਕ ਸੂਚਨਾ ਸ਼ਿਕਾਇਤ ਦਰਜ ਕਰਵਾਉਣ ਲਈ ਕੋਈ ਵਿਅਕਤੀ ਕੀਕੀ ਯਤਨ ਕਰ ਸਕਦਾ ਹੈ ?
ਉੱਤਰ-
ਐੱਫ.ਆਈ.ਆਰ. ਦਾ ਅਰਥ ਕਿਸੇ ਵੀ ਦੁਰਘਟਨਾ ਦੀ ਰਿਪੋਰਟ ਪੁਲਿਸ ਵਿਚ ਦਰਜ ਕਰਾਉਣ ਤੋਂ ਹੈ । ਇਹ ਰਿਪੋਰਟ ਨੇੜੇ ਦੇ ਪੁਲਿਸ ਸਟੇਸ਼ਨ ਵਿਚ ਦਰਜ ਕਰਾਈ ਜਾ ਸਕਦੀ ਹੈ । ਨਿਯਮ ਦੇ ਅਨੁਸਾਰ ਕਿਸੇ ਵੀ ਪੁਲਿਸ ਸਟੇਸ਼ਨ ਦੀ ਪੁਲਿਸ ਐੱਫ. ਆਈ. ਆਰ. ਦਰਜ ਕਰਨ ਤੋਂ ਨਾਂਹ ਨਹੀਂ ਕਰ ਸਕਦੀ । ਜੇਕਰ ਕਿਸੇ ਪੁਲਿਸ ਕੇਂਦਰ ਦੀ ਪੁਲਿਸ ਇਹ ਸੂਚਨਾ ਦਰਜ ਨਹੀਂ ਕਰਦੀ, ਤਾਂ ਉਸ ਪੁਲਿਸ ਕੇਂਦਰ ਦੇ ਐੱਸ. ਐੱਚ. ਓ. (ਥਾਣੇਦਾਰ) ਤਕ ਪੁਹੰਚ ਕੀਤੀ ਜਾ ਸਕਦੀ ਹੈ । ਜੇਕਰ ਥਾਣੇਦਾਰ ਵੀ ਉਸ ਮੁੱਢਲੀ ਸੂਚਨਾ ਸ਼ਿਕਾਇਤ ਨੂੰ ਦਰਜ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਪ-ਪੁਲਿਸ ਅਧਿਕਾਰੀ ਨੂੰ ਮਿਲਿਆ ਜਾ ਸਕਦਾ ਹੈ । ਜੇਕਰ ਉਹ ਵੀ ਮੁੱਢਲੀ ਸ਼ਿਕਾਇਤ ਸੂਚਨਾ ਦਰਜ ਨਹੀਂ ਕਰਵਾਉਂਦਾ ਤਾਂ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਕੋਲ ਜਾਇਆ ਜਾ ਸਕਦਾ ਹੈ । ਜੇਕਰ ਪੁਲਿਸ ਅਧਿਕਾਰੀ ਵੀ ਮੁੱਢਲੀ ਸ਼ਿਕਾਇਤ ਦਰਜ ਕਰਨ ਵਿਚ ਆਨਾਕਾਨੀ ਕਰਦਾ ਹੈ ਤਾਂ ਐੱਫ. ਆਈ. ਆਰ. ਦੇਸ਼ ਦੇ ਕਿਸੇ ਵੀ ਪੁਲਿਸ ਕੇਂਦਰ ਵਿਚ ਦਰਜ ਕਰਵਾਈ ਜਾ ਸਕਦੀ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 4.
ਭਾਰਤ ਵਿਚ ਨਿਆਂਪਾਲਿਕਾ ਨੂੰ ਕਿਸੇ ਪ੍ਰਕਾਰ ਸੁਤੰਤਰ ਅਤੇ ਨਿਰਪੱਖ ਬਣਾਇਆ ਗਿਆ ਹੈ ?
ਉੱਤਰ-
ਭਾਰਤ ਵਿਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਬਣਾਉਣ ਦੇ ਹੇਠ ਲਿਖੇ ਪ੍ਰਾਵਧਾਨ ਕੀਤੇ ਗਏ ਹਨ-

  1. ਨਿਆਂਪਾਲਿਕਾ ਨੂੰ ਵਿਧਾਨਪਾਲਿਕਾ ਅਤੇ ਕਾਰਜਪਾਲਿਕਾਂ ਤੋਂ ਅਲੱਗ ਰੱਖਿਆ ਗਿਆ ਹੈ ਤਾਂ ਕਿ ਕਿਸੇ ਮੁਕੱਦਮੇ ਦਾ ਨਿਰਣਾ ਕਰਦੇ ਸਮੇਂ ਕਿਸੇ ਦਲ ਜਾਂ ਸਰਕਾਰ ਦਾ ਨਿਯੰਤਰਨ ਨਾ ਹੋਵੇ ।
  2. ਜੱਜਾਂ ਦੀ ਨਿਯੁਕਤੀ ਉਸ ਦੀ ਯੋਗਤਾ ਦੇ ਅਧਾਰ ਤੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ।
  3. ਸਰਵ-ਉੱਚ ਅਦਾਲਤ ਦੇ ਜੱਜ 65 ਸਾਲ ਦੀ ਉਮਰ ਤਕ ਉੱਚ ਅਦਾਲਤ ਦੇ ਜੱਜ 62 ਸਾਲ ਦੀ ਉਮਰ ਤੱਕ ਆਪਣੇ ਪਦ ਤੱਕ ਰਹਿ ਸਕਦੇ ਹਨ । ਉਨ੍ਹਾਂ ਨੂੰ ਉਸ ਦੇ ਪਦ ਤੋਂ ਹਟਾਉਣ ਦਾ ਕੰਮ ਆਸਾਨ ਨਹੀਂ ਹੈ ।
  4. ਜੱਜਾਂ ਦੀ ਤਨਖ਼ਾਹ ਵੀ ਅਧਿਕ ਹੈ । ਇਸਨੂੰ ਉਸਦੇ ਕਾਰਜਕਾਲ ਵਿਚ ਘੱਟ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 5.
ਸਰਕਾਰੀ ਵਕੀਲ ਦੀ ਭੂਮਿਕਾ ਸਪੱਸ਼ਟ ਕਰੋ ।
ਉੱਤਰ-
ਸਰਕਾਰੀ ਵਕੀਲ ਉਹ ਵਕੀਲ ਹੁੰਦੇ ਹਨ ਜਿਹੜੇ ਸਰਕਾਰ ਦੇ ਪੱਖ ਵਿਚ ਮੁਕੱਦਮਾ ਲੜਦੇ ਹਨ । ਭਿੰਨ-ਭਿੰਨ ਪ੍ਰਕਾਰ ਦੇ ਮੁਕੱਦਮੇ ਲੜਨ ਲਈ ਭਿੰਨ-ਭਿੰਨ ਸਰਕਾਰੀ ਵਕੀਲ ਹੁੰਦੇ ਹਨ । ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਅਤੇ ਸਰਕਾਰੀ ਕਰਮਚਾਰੀਆਂ ਦੇ ਵਿਚਾਲੇ ਹੋਣ ਵਾਲੇ ਮੁਕੱਦਮੇ, ਸਰਕਾਰੀ ਸੰਪੱਤੀ ਦੇ ਕੇਸ, ਫ਼ੌਜਦਾਰੀ ਮੁਕੱਦਮੇ ਅਤੇ ਸਿਵਿਲ ਮੁਕੱਦਮੇ ਲੜਨ ਲਈ ਸਰਕਾਰੀ ਵਕੀਲ ਅਲੱਗ-ਅਲੱਗ ਹੁੰਦੇ ਹਨ । ਇਨ੍ਹਾਂ ਸਭ ਮੁਕੱਦਮਿਆਂ ਵਿਚ ਸਰਕਾਰੀ ਵਕੀਲਾਂ ਨੂੰ ਸਰਕਾਰ ਦੇ ਪੱਖ ਵਿਚ ਲੜਨਾ ਹੁੰਦਾ ਹੈ ਅਤੇ ਹਰ ਮੁਕੱਦਮੇ ਵਿਚ ਸਰਕਾਰ ਦਾ ਬਚਾਓ ਕਰਨਾ ਹੁੰਦਾ ਹੈ ।

ਪ੍ਰਸ਼ਨ 6.
ਸਰਵਉੱਚ ਅਦਾਲਤ, ਉੱਚ ਅਦਾਲਤ, ਜ਼ਿਲ੍ਹਾ ਅਦਾਲਤ ਅਤੇ ਤਹਿਸੀਲ ਪੱਧਰ ਦੀਆਂ ਅਦਾਲਤਾਂ ਕਿੱਥੇ-ਕਿੱਥੇ ਸਥਿਤ ਹੁੰਦੀਆਂ ਹਨ ? ਪਿੰਡ ਪੱਧਰ ਦੀ ਅਦਾਲਤ ਬਾਰੇ ਲਿਖੋ ।
ਉੱਤਰ-
ਸਰਵਉੱਚ ਅਦਾਲਤ ਦੇਸ਼ ਦੀ ਰਾਜਧਾਨੀ ਵਿਚ, ਉੱਚ ਅਦਾਲਤਾਂ ਪ੍ਰਾਂਤਾਂ ਵਿਚ ਅਤੇ ਜ਼ਿਲ੍ਹਾ ਅਦਾਲਤਾਂ ਜ਼ਿਲ੍ਹਿਆਂ ਵਿਚ ਸਥਿਤ ਹੁੰਦੀਆਂ ਹਨ । ਤਹਿਸੀਲ ਪੱਧਰ ਦੇ ਅਦਾਲਤ ਜ਼ਿਲ੍ਹਾ ਅਦਾਲਤ ਦੇ ਅਧੀਨ ਹੁੰਦੇ ਹਨ । ਪਿੰਡ ਪੱਧਰ ‘ਤੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਪਿੰਡਾਂ ਵਿਚ ਪੰਚਾਇਤਾਂ ਦਾ ਗਠਨ ਕੀਤਾ ਗਿਆ ਹੈ । ਪਰੰਤੂ ਇਨ੍ਹਾਂ ਦੇ ਅਧਿਕਾਰ ਜ਼ਿਆਦਾ ਵਿਸਤ੍ਰਿਤ ਨਹੀਂ ਹਨ । ਇਹ ਛੋਟੇ-ਮੋਟੇ ਝਗੜਿਆਂ ਦਾ ਹੀ ਨਿਪਟਾਰਾ ਕਰਦੀਆਂ ਹਨ । ਇਨ੍ਹਾਂ ਨੂੰ ਕਿਸੇ ਅਪਰਾਧੀ ਨੂੰ ਜੇਲ੍ਹ ਭੇਜਣ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ । ਇਹ ਅਪਰਾਧੀ ਨੂੰ ਆਮ ਤੌਰ ‘ਤੇ ਜੁਰਮਾਨਾ ਹੀ ਕਰਦੀਆਂ ਹਨ ।

ਪ੍ਰਸ਼ਨ 7.
ਹੇਠਲੀ ਪੱਧਰ ਤੋਂ ਮੁਕੱਦਮਾ ਉੱਪਰਲੀ ਪੱਧਰ ਦੀ ਅਦਾਲਤ ਵਿਚ ਲਿਆਉਣ ਸੰਬੰਧੀ ਆਪਣੇ ਵਿਚਾਰ ਲਿਖੋ ।
ਉੱਤਰ-
ਭਾਰਤੀ ਸੰਵਿਧਾਨ ਵਿਚ ਨਾਗਰਿਕਾਂ ਨੂੰ ਨਿਆਂ ਦਿਵਾਉਣ ਦੀ ਵਿਵਸਥਾ ਕੀਤੀ ਗਈ ਹੈ । ਜੇਕਰ ਕਿਸੇ ਕੇਸ ਵਿਵਾਦ) ਵਿਚ ਅਜਿਹਾ ਪ੍ਰਤੀਤ ਹੋਵੇ ਕਿ ਨਿਆਂ ਠੀਕ ਨਹੀਂ ਹੋਇਆ, ਤਾਂ ਕੋਈ ਵੀ ਨਾਗਰਿਕ ਉੱਚ ਪੱਧਰ ਦੀ ਅਦਾਲਤ ਦੀ ਸ਼ਰਣ ਲੈ ਸਕਦਾ ਹੈ । ਜ਼ਿਲ੍ਹਾ ਅਦਾਲਤਾਂ ਦੇ ਵਿਰੁੱਧ ‘ਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ਅਤੇ ਉੱਚ ਅਦਾਲਤਾਂ ਦੇ ਨਿਰਣਿਆਂ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ । ਸਰਵਉੱਚ ਅਦਾਲਤ ਦੇ ਨਿਰਣਿਆਂ ਨੂੰ ਮੰਨਣ ਲਈ ਜ਼ਿਲ੍ਹਾ ਅਦਾਲਤ ਪ੍ਰਤੀਬੱਧ ਹੈ । ਇਸ ਪ੍ਰਕਾਰ ਉੱਚ-ਅਦਾਲਤ ਦੇ ਫੈਸਲੇ ਨੂੰ ਮੰਨਣ ਦੇ ਲਈ ਜ਼ਿਲ੍ਹਾ ਅਦਾਲਤ ਪ੍ਰਤੀਬੱਧ ਹੈ ।

ਪ੍ਰਸ਼ਨ 8.
ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਜੱਜਾਂ ਦੀ ਨਿਯੁਕਤੀ ਮੁੱਖ ਤੌਰ ‘ਤੇ ਰਾਸ਼ਟਰਪਤੀ ਕਰਦਾ ਹੈ । ਉਹ ਪਹਿਲਾਂ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਨਿਯੁਕਤੀ ਕਰਦਾ ਹੈ । ਫਿਰ ਉਹ ਉਸਦੀ ਸਲਾਹ ਨਾਲ ਸਰਵਉੱਚ ਅਦਾਲਤ ਦੇ ਹੋਰ ਜੱਜਾਂ ਦੀ ਨਿਯੁਕਤੀ ਕਰਦਾ ਹੈ ।

ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕਰਦੇ ਸਮੇਂ ਉਹ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੇ ਨਾਲ-ਨਾਲ ਸੰਬੰਧਿਤ ਰਾਜ ਦੀ ਉੱਚ ਅਦਾਲਤ ਦੇ ਮੁੱਖ ਜੱਜ ਅਤੇ ਰਾਜਪਾਲ ਦੀ ਸਲਾਹ ਲੈਂਦਾ ਹੈ ।

ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਸੰਬੰਧਿਤ ਰਾਜ ਦੇ ਰਾਜਪਾਲ ਦੁਆਰਾ ਕੀਤੀ ਜਾਂਦੀ ਹੈ । ਇਸ ਸੰਬੰਧੀ ਉਹ ਉੱਚ ਅਦਾਲਤ ਦੀ ਸਲਾਹ ਲੈਂਦਾ ਹੈ ।

PSEB 8th Class Social Science Solutions Chapter 28 ਨਿਆਂਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ

ਪ੍ਰਸ਼ਨ 9.
ਸਰਵਉੱਚ ਅਦਾਲਤ ਦਾ ਅਪੀਲੀ ਅਧਿਕਾਰ ਲਿਖੋ ।
ਉੱਤਰ-
ਸਰਵਉੱਚ ਅਦਾਲਤ ਦਾ ਅਪੀਲੀ ਅਧਿਕਾਰ ਅਪੀਲਾਂ ਸੁਣਨ ਨਾਲ ਸੰਬੰਧ ਰੱਖਦਾ ਹੈ । ਇਹ ਉੱਚ ਅਦਾਲਤਾਂ ਦੁਆਰਾ ਕੀਤੇ ਗਏ ਨਿਰਣੇ ਦੇ ਵਿਰੁੱਧ ਅਪੀਲਾਂ ਸੁਣਦਾ ਹੈ । ਇਹ ਅਪੀਲਾਂ ਤਿੰਨ ਪ੍ਰਕਾਰ ਦੀਆਂ ਹੋ ਸਕਦੀਆਂ ਹਨ-ਸੰਵਿਧਾਨ ਸੰਬੰਧੀ, ਦੀਵਾਨੀ ਅਤੇ ਫ਼ੌਜਦਾਰੀ ।

1. ਸੰਵਿਧਾਨ ਸੰਬੰਧੀ ਅਪੀਲਾਂ-

  • ਜੇਕਰ ਕਿਸੇ ਰਾਜ ਦੀ ਉੱਚ ਅਦਾਲਤ ਦੁਆਰਾ ਦੀਵਾਨੀ, ਫ਼ੌਜਦਾਰੀ ਜਾਂ ਕਿਸੇ ਹੋਰ ਮੁਕੱਦਮੇ ਦੇ ਬਾਰੇ ਵਿਚ ਇਹ ਪ੍ਰਮਾਣ-ਪੱਤਰ ਜਾਰੀ ਕਰ ਦਿੱਤੇ ਜਾਣ ਕਿ ਮੁਕੱਦਮੇ ਵਿਚ ਹੋਰ ਵਧੇਰੇ ਸੰਵਿਧਾਨਿਕ ਵਿਆਖਿਆ ਦੀ ਲੋੜ ਹੈ, ਤਾਂ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ।
  • ਜੇਕਰ ਉਹ ਅਦਾਲਤ ਪ੍ਰਮਾਣ-ਪੱਤਰ ਨਾ ਵੀ ਜਾਰੀ ਕਰ ਸਕੇ ਤਾਂ ਸਰਵਉੱਚ ਅਦਾਲਤ ਖ਼ੁਦ ਅਜਿਹੀ ਮਨਜ਼ੂਰੀ ਦੇ ਕੇ ਮੁਕੱਦਮੇ ਦੀ ਸੁਣਵਾਈ ਕਰ ਸਕਦੀ ਹੈ ।

2. ਦੀਵਾਨੀ ਅਪੀਲਾਂ-

  • ਜੇਕਰ ਉੱਚ ਅਦਾਲਤ ਦੁਆਰਾ ਇਹ ਪ੍ਰਮਾਣਿਤ ਕੀਤਾ ਜਾਂਦਾ ਹੈ ਕਿ ਮੁਕੱਦਮੇ ਵਿਚ ਸਧਾਰਨ ਮਹੱਤਵ ਦਾ ਕੋਈ ਕਾਨੂੰਨੀ ਪ੍ਰਸ਼ਨ ਹੈ, ਤਾਂ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਸਰਵਉੱਚ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ ।
  • ਕੁੱਝ ਵਿਸ਼ੇਸ਼ ਮੁਕੱਦਮਿਆਂ ਵਿਚ ਸਰਵਉੱਚ ਅਦਾਲਤ ਉੱਚ ਅਦਾਲਤ ਦੀ ਮਨਜ਼ੂਰੀ ਤੋਂ ਬਿਨਾਂ ਵੀ ਉਸਦੇ ਨਿਰਣੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

3. ਫ਼ੌਜਦਾਰੀ ਅਪੀਲਾਂ – ਸਰਵਉੱਚ ਅਦਾਲਤ ਹੇਠ ਲਿਖੀਆਂ ਸਥਿਤੀਆਂ ਵਿਚ ਉੱਚ ਅਦਾਲਤ ਦੇ ਨਿਰਣੇ ਦੇ ਵਿਰੁੱਧ ਫ਼ੌਜਦਾਰੀ ਅਪੀਲਾਂ ਸੁਣ ਸਕਦੀ ਹੈ-

  • ਕੋਈ ਵੀ ਅਜਿਹਾ ਮੁਕੱਦਮਾ ਜਿਸ ਵਿਚ ਹੇਠਲੀਆਂ ਅਦਾਲਤਾਂ ਨੇ ਕਿਸੇ ਵਿਅਕਤੀ ਨੂੰ ਦੋਸ਼-ਮੁਕਤ ਕਰ ਦਿੱਤਾ ਹੋਵੇ, ਪਰ ਉੱਚ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ ।
  • ਜੇਕਰ ਉੱਚ ਅਦਾਲਤ ਨੇ ਹੇਠਲੀ ਅਦਾਲਤ ਵਿਚ ਚਲ ਰਹੇ ਮੁਕੱਦਮੇ ਨੂੰ ਸਿੱਧਾ ਆਪਣੇ ਕੋਲ ਮੰਗਵਾ ਲਿਆ ਹੋਵੇ ਅਤੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੋਵੇ ।
  • ਜੇਕਰ ਉੱਚ ਅਦਾਲਤ ਇਹ ਪ੍ਰਮਾਣਿਤ ਕਰੇ ਕਿ ਮੁਕੱਦਮਾ ਅਪੀਲ ਦੇ ਯੋਗ ਹੈ ।

ਇਸ ਤੋਂ ਇਲਾਵਾ ਧਾਰਾ 136 ਦੇ ਅੰਤਰਗਤ ਸਰਵਉੱਚ ਅਦਾਲਤ ਨੂੰ ਇਹ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ ਕਿ ਉਹ ਕਿਸੇ ਵੀ ਮੁਕੱਦਮੇ ਵਿਚ ਹੇਠਲੀਆਂ ਅਦਾਲਤਾਂ ਦੁਆਰਾ ਦਿੱਤੇ ਗਏ ਨਿਰਣੇ ਦੇ ਵਿਰੁੱਧ ਅਪੀਲ ਸੁਣ ਸਕਦੀ ਹੈ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

Punjab State Board PSEB 7th Class Social Science Book Solutions History Chapter 8 ਨਵੇਂ ਰਾਜ ਅਤੇ ਰਾਜੇ Textbook Exercise Questions and Answers.

PSEB Solutions for Class 7 Social Science History Chapter 8 ਨਵੇਂ ਰਾਜ ਅਤੇ ਰਾਜੇ

Social Science Guide for Class 7 PSEB ਨਵੇਂ ਰਾਜ ਅਤੇ ਰਾਜੇ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ

ਪ੍ਰਸ਼ਨ 1.
ਮੱਧਕਾਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰ੍ਹਾਂ ਦੀ ਸੀ ।
ਉੱਤਰ-
ਮੱਧਕਾਲੀਨ ਯੁੱਗ ਦੌਰਾਨ ਸਮਾਜ ਚਾਰ ਪ੍ਰਮੁੱਖ ਜਾਤਾਂ ਵਿਚ ਵੰਡਿਆ ਹੋਇਆ ਸੀ-ਬਾਹਮਣ, ਖੱਤਰੀ, ਵੈਸ਼ ਅਤੇ ਨੀਵੀਂ ਸ਼੍ਰੇਣੀ । ਇਹ ਚਾਰੇ ਜਾਤਾਂ ਅੱਗੋਂ ਉਪ-ਜਾਤਾਂ ਵਿੱਚ ਵੰਡੀਆਂ ਹੋਈਆਂ ਸਨ । ਸਮਾਜ ਵਿਚ ਜਾਤੀ ਨਿਯਮ ਬੜੇ ਕਠੋਰ ਸਨ । ਸਮਾਜ ਵਿਚ ਬਾਹਮਣ ਨੂੰ ਬਹੁਤ ਸਨਮਾਨ ਪ੍ਰਾਪਤ ਸੀ ਅਤੇ ਸਭ ਧਾਰਮਿਕ ਰਸਮਾਂ ਉਨ੍ਹਾਂ ਦੁਆਰਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਸਨ । ਖੱਤਰੀ ਦੇਸ਼ ਸੁਰੱਖਿਆ ਦਾ ਕੰਮ ਕਰਦੇ ਸਨ ਜਦਕਿ ਵੈਸ਼ ਵਪਾਰ ਕਰਦੇ ਸਨ । ਨੀਵੀਂ ਜਾਤ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ ।

ਪ੍ਰਸ਼ਨ 2.
ਤ੍ਰਿਗੁੱਟ ਸੰਘਰਸ਼ ਕਿਹੜੇ ਰਾਜਵੰਸ਼ਾਂ ਵਿਚਕਾਰ ਹੋਇਆ ?
ਉੱਤਰ-
ਗੁੱਟ ਸੰਘਰਸ਼ ਤੋਂ ਭਾਵ ਉਸ ਸੰਘਰਸ਼ ਤੋਂ ਹੈ ਜਿਹੜਾ ਰਾਸ਼ਟਰਕੂਟਾਂ, ਪ੍ਰਤੀਹਾਰਾਂ ਅਤੇ ਪਾਲਾਂ ਵਿਚਾਲੇ ਕਨੌਜ ‘ਤੇ ਅਧਿਕਾਰ ਕਰਨ ਲਈ ਹੋਇਆ | ਕਨੌਜ ਉੱਤਰੀ ਭਾਰਤ ਦਾ ਪ੍ਰਸਿੱਧ ਨਗਰ ਸੀ । ਉੱਤਰੀ ਭਾਰਤ ਵਿਚ ਇਸ ਨਗਰ ਦੀ ਸਥਿਤੀ ਬਹੁਤ ਚੰਗੀ ਸੀ ਕਿਉਂਕਿ ਇਸ ਨਗਰ ’ਤੇ ਅਧਿਕਾਰ ਕਰਨ ਵਾਲਾ ਸ਼ਾਸਕ ਗੰਗਾ ਦੇ ਮੈਦਾਨ ‘ਤੇ ਅਧਿਕਾਰ ਕਰ ਸਕਦਾ ਸੀ । ਇਸ ਲਈ ਇਸ ’ਤੇ ਅਧਿਕਾਰ ਕਰਨ ਲਈ ਕਈ ਲੜਾਈਆਂ ਲੜੀਆਂ ਗਈਆਂ। ਇਸ ਸੰਘਰਸ਼ ਵਿਚ ਰਾਸ਼ਟਰਕੂਟ, ਪ੍ਰਤਿਹਾਰ ਅਤੇ ਪਾਲ ਨਾਂ ਦੇ ਮੁੱਖ ਰਾਜਵੰਸ਼ ਹਿੱਸਾ ਲੈ ਰਹੇ ਸਨ । ਇਨ੍ਹਾਂ ਰਾਜਵੰਸ਼ਾਂ ਨੇ ਵਾਰੀ-ਵਾਰੀ ਨਾਲ ਕਨੌਜ ‘ਤੇ ਅਧਿਕਾਰ ਕੀਤਾ | ਆਧੁਨਿਕ ਇਤਿਹਾਸਕਾਰ ਇਸੇ ਸੰਘਰਸ਼ ਨੂੰ ਤਿਟ ਸੰਘਰਸ਼ ਦਾ ਨਾਂ ਦਿੰਦੇ ਹਨ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 3.
ਕਿਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ ?
ਉੱਤਰ-
ਹਰਸ਼ਵਰਧਨ ਦੀ ਮੌਤ ਤੋਂ ਬਾਅਦ, ਭਾਰਤ ਅਨੇਕ ਛੋਟੇ-ਵੱਡੇ ਰਾਜਾਂ ਵਿਚ ਵੰਡਿਆ ਗਿਆ । ਇਨ੍ਹਾਂ ਵਿਚੋਂ ਜ਼ਿਆਦਾਤਰ ਰਾਜਾਂ ‘ਤੇ ਰਾਜਪੂਤਾਂ ਦਾ ਸ਼ਾਸਨ ਸੀ ।
ਰਾਜਪੂਤ ਸ਼ਾਸਕ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ । ਇਸ ਲਈ ਰਾਜਪੂਤ ਰਾਜ ਖ਼ਤਮ ਹੁੰਦੇ ਰਹਿੰਦੇ ਸਨ ਅਤੇ ਫਿਰ ਤੋਂ ਹੋਂਦ ਵਿਚ ਆਉਂਦੇ ਰਹਿੰਦੇ ਸਨ ।ਇਸ ਤਰ੍ਹਾਂ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤਕ ਦੇਸ਼ ‘ਤੇ ਮੁੱਖ ਤੌਰ ‘ਤੇ ਰਾਜਪੂਤਾਂ ਦਾ ਹੀ ਸ਼ਾਸਨ ਰਿਹਾ । ਇਸ ਲਈ ਇਸ ਕਾਲ ਨੂੰ “ਰਾਜਪੂਤ ਕਾਲ’ ਦਾ ਨਾਂ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਮਹਿਮੂਦ ਗਜ਼ਨਵੀ ਨੇ ਭਾਰਤ ‘ਤੇ ਹਮਲੇ ਕਿਉਂ ਕੀਤੇ ?
ਉੱਤਰ-
ਮਹਿਮੂਦ ਗਜ਼ਨਵੀ (999-1030 ਈ:) ਗਜ਼ਨੀ ਰਾਜ ਦੇ ਸ਼ਾਸਕ ਸਬਕਤਗੀਨ ਦਾ ਪੁੱਤਰ ਸੀ ।ਉਸਨੇ ਭਾਰਤ ‘ਤੇ 17 ਹਮਲੇ ਕੀਤੇ । ਇਨ੍ਹਾਂ ਹਮਲਿਆਂ ਦਾ ਮੁੱਖ ਉਦੇਸ਼ ਭਾਰਤ ਦੇ ਧਨ ਨੂੰ ਲੁੱਟਣਾ ਸੀ ।

ਪ੍ਰਸ਼ਨ 5.
ਮੁਹੰਮਦ ਗੌਰੀ ਨੇ ਭਾਰਤ ਤੇ ਹਮਲਾ ਕਿਉਂ ਕੀਤਾ ?
ਉੱਤਰ-
ਮੁਹੰਮਦ ਗੌਰੀ ਅਫ਼ਗਾਨਿਸਤਾਨ ਵਿਚ ਗੌਰ (Ghor) ਵੰਸ਼ ਨਾਲ ਸੰਬੰਧ ਰੱਖਦਾ ਸੀ ।ਉਸਦੇ ਰਾਜ ਵਿਚ ਆਧੁਨਿਕ ਅਫ਼ਗਾਨਿਸਤਾਨ ਦੇ ਗਜ਼ਨੀ ਅਤੇ ਹਰਾਤ ਵਿਚਾਲੇ ਦੇ ਖੇਤਰ ਸ਼ਾਮਲ ਸਨ । ਉਸਦੇ ਭਾਰਤ ‘ਤੇ ਹਮਲਿਆਂ ਦੇ ਉਦੇਸ਼ ਸਿਰਫ਼ ਭਾਰਤ ਦੇ ਧਨ ਨੂੰ ਲੁੱਟਣਾ ਹੀ ਨਹੀਂ ਸੀ, ਉਹ ਭਾਰਤ ਵਿਚ ਮੁਸਲਿਮ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ ।

(ਅ) ਹੇਠ ਲਿਖੇ ਖਾਲੀ ਸਥਾਨ ਭਰੋ

ਪ੍ਰਸ਼ਨ 1.
ਮਿਹਰਭੋਜ………… ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ।
ਉੱਤਰ-
ਪ੍ਰਤੀਹਾਰ,

ਪ੍ਰਸ਼ਨ 2.
ਦੇਵਪਾਲ ਸ਼ਾਸਕ ਨੇ ਬੋਸ ਗਯਾ ਵਿਖੇ…….. ਮੰਦਰ ਬਣਾਇਆ ।
ਉੱਤਰ-
ਮਹਾਂਬੋਧੀ ਮੰਦਰ,

ਪ੍ਰਸ਼ਨ 3.
ਰਾਸ਼ਟਰਕੂਟ ਸ਼ਾਸਨ……………. ਦੇ ਸਪ੍ਰਸਤ ਸਨ ।
ਉੱਤਰ-
ਕਲਾ ਅਤੇ ਸਿੱਖਿਆ ।

(ੲ) ਜੋੜੇ ਬਣਾਓ
1. ਗੁਰਜਰ-ਤਿਹਾਰ ਸ਼ਾਸਨ ਬੰਗਾਲ, ਬਿਹਾਰ ਅਤੇ ਝਾਰਖੰਡ
2. ਪਾਲ ਸ਼ਾਸਕ ਰਾਜਸਥਾਨ ਅਤੇ ਗੁਜਰਾਤ
3. ਰਾਸ਼ਟਰਕੂਟ ਸ਼ਾਸਕ
ਉੱਤਰ-
1. ਰਾਜਸਥਾਨ ਅਤੇ ਗੁਜਰਾਤ,
2. ਬੰਗਾਲ, ਬਿਹਾਰ ਅਤੇ ਝਾਰਖੰਡ,
3. ਦੱਕਨ ।

ਹੋਰ ਮਹੱਤਵਪੂਰਨ ਪ੍ਰਸ਼ਨ ।

ਪ੍ਰਸ਼ਨ 1.
ਮੁੱਢਲੇ (ਪੂਰਵ ਮੱਧਕਾਲੀਨ ਯੁਗ ਦੇ ਉੱਤਰੀ ਅਤੇ ਦੱਖਣੀ ਭਾਰਤ ਦੇ ਤਿੰਨ-ਤਿੰਨ ਰਾਜਾਂ ਦੇ ਨਾਂ ਦੱਸੋ ।
ਉੱਤਰ-
ਉੱਤਰੀ ਭਾਰਤ ਦੇ ਰਾਜ-ਪ੍ਰਤਿਹਾਰ ਜਾਂ ਗੁਰਜਰ-ਤਿਹਾਰ, ਪਾਲ ਅਤੇ ਰਾਜਪੂਤ ਰਾਜ । ਦੱਖਣੀ ਭਾਰਤ ਦੇ ਰਾਜ-ਪੱਲਵ, ਪਾਂਡਯ ਅਤੇ ਚੋਲ ।

ਪ੍ਰਸ਼ਨ 2.
ਗੁਰਜਰ-ਤਿਹਾਰ ਸ਼ਾਸਕ ਕਿੱਥੇ ਸ਼ਾਸਨ ਕਰਦੇ ਸਨ ?
ਉੱਤਰ-
ਗੁਰਜਰ-ਤਿਹਾਰ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਦੇ ਕੁੱਝ ਭਾਗਾਂ ‘ਤੇ ਸ਼ਾਸਨ ਕਰਦੇ ਸਨ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 3.
ਗੁਰਜਰ-ਪ੍ਰਤਿਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਕਿਹੜਾ ਸੀ ? ਉਸਨੇ ਕਦੋਂ ਤੋਂ ਕਦੋਂ ਤਕ ਸ਼ਾਸਨ ਕੀਤਾ ?
ਉੱਤਰ-
ਗੁਰਜਰ-ਤਿਹਾਰ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਮਿਹਿਰਭੋਜ ਸੀ । ਉਸਨੇ 836 ਈ: ਤੋਂ 885 ਈ: ਤਕ ਸ਼ਾਸਨ ਕੀਤਾ ।

ਪ੍ਰਸ਼ਨ 4.
ਗੁਰਜਰ-ਪ੍ਰਤਿਹਾਰ ਵੰਸ਼ ਦਾ ਅੰਤ ਕਿਸ ਤਰ੍ਹਾਂ ਹੋਇਆ ?
ਉੱਤਰ-
ਗੁਰਜਰ-ਤਿਹਾਰ ਵੰਸ਼ ਦੇ ਅੰਤਿਮ ਸ਼ਾਸਕ ਰਾਜਪਾਲ ਨੇ 1018-19 ਈ: ਵਿਚ ਮਹਿਮੂਦ ਗਜ਼ਨਵੀ ਦੀ ਅਧੀਨਤਾ ਸਵੀਕਾਰ ਕਰ ਲਈ ਸੀ । ਇਸ ਤੋਂ ਗੁੱਸੇ ਹੋ ਕੇ ਰਾਜਪੂਤਾਂ ਨੇ ਉਸਦੀ ਹੱਤਿਆ ਕਰ ਦਿੱਤੀ । ਉਸਦੀ ਮੌਤ ਦੇ ਨਾਲ ਗੁਰਜਰ-ਤਿਹਾਰ ਵੰਸ਼ ਦਾ ਅੰਤ ਹੋ ਗਿਆ ।

ਪ੍ਰਸ਼ਨ 5.
ਗੁਰਜਰ-ਤਿਹਾਰ ਬਾਸਕ ਮਹਿੰਦਰਪਾਲ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਹਿੰਦਰਪਾਲ ਮਿਹਰਭੇਜ ਦਾ ਪੁੱਤਰ ਅਤੇ ਉੱਤਰਾਧਿਕਾਰੀ ਸੀ । ਉਸਨੇ 885-910 ਈ: ਤਕ ਸ਼ਾਸਨ ਕੀਤਾ । ਉਹ ਕਲਾ ਅਤੇ ਸਾਹਿਤ ਪ੍ਰੇਮੀ ਸੀ ।

ਪ੍ਰਸ਼ਨ 6.
ਪਾਲ ਸ਼ਾਸਕਾਂ ਨੇ ਜਿੱਥੇ ਸ਼ਾਸਨ ਕੀਤਾ ? ਇਸ ਵੰਸ਼ ਦਾ ਸੰਸਥਾਪਕ ਕੌਣ ਸੀ ?
ਉੱਤਰ-
ਪਾਲ ਸ਼ਾਸਕਾਂ ਨੇ ਆਧੁਨਿਕ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਦੇਸ਼ਾਂ ‘ਤੇ ਸ਼ਾਸਨ ਕੀਤਾ । ਇਸ ਵੰਸ਼ ਦਾ ਸੰਸਥਾਪਕ ਗੋਪਾਲ ਸੀ । ਉਸਨੇ 750 ਈ: ਵਿਚ ਪਾਲ ਵੰਸ਼ ਦੀ ਸਥਾਪਨਾ ਕੀਤੀ ਸੀ ।

ਪ੍ਰਸ਼ਨ 7.
ਪਾਲ ਸ਼ਾਸਕਾਂ ਦੀਆਂ ਦੋ ਸਫਲਤਾਵਾਂ ਦੱਸੋ ।
ਉੱਤਰ-

  • ਪਾਲ ਸ਼ਾਸਕਾਂ ਦੇ ਅਧੀਨ ਭਵਨ ਨਿਰਮਾਣ, ਕਲਾ, ਚਿਤਰਕਲਾ, ਸਿੱਖਿਆ ਅਤੇ ਸਾਹਿਤ ਵਿਚ ਬਹੁਤ ਉੱਨਤੀ ਹੋਈ ।
  • ਪਾਲ ਸ਼ਾਸਕ ਬੁੱਧ ਧਰਮ ਦੇ ਅਨੁਯਾਈ ਸਨ ਪਰ ਉਹ ਹੋਰਨਾਂ ਧਰਮਾਂ ਪ੍ਰਤੀ ਵੀ ਉਦਾਰ ਸਨ ।

ਪ੍ਰਸ਼ਨ 8.
ਪਾਲ ਸ਼ਾਸਕ ਧਰਮਪਾਲ ਦੀ ਇਕ ਸਿੱਖਿਆ ਸੰਬੰਧੀ ਸਫਲਤਾ ਦੱਸੋ ।
ਉੱਤਰ-
ਧਰਮਪਾਲ ਸਿੱਖਿਆ ਪ੍ਰੇਮੀ ਸ਼ਾਸਕ ਸੀ ।ਉਸਨੇ ਵਿਸ਼ਿਲਾ ਵਿਹਾਰ ਦੀ ਸਥਾਪਨਾ ਕੀਤੀ ਜੋ ਬਾਅਦ ਵਿਚ ਇਕ ਮਹਾਨ ਯੂਨੀਵਰਸਿਟੀ ਬਣੀ ।

ਪ੍ਰਸ਼ਨ 9.
ਰਾਸ਼ਟਰਕੂਟ ਸ਼ਾਸਕ ਕਿੱਥੇ ਸ਼ਾਸਨ ਕਰਦੇ ਸਨ ?
ਉੱਤਰ-
ਰਾਸ਼ਟਰਕੂਟ ਦੱਕਣ ‘ਤੇ ਸ਼ਾਸਨ ਕਰਦੇ ਸਨ । ਦੱਕਣ ਵਿਚ ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀਆਂ ਦੇ ਉੱਤਰੀ ਦੇਸ਼ ਸ਼ਾਮਿਲ ਹਨ ।

ਪ੍ਰਸ਼ਨ 10.
ਰਾਸ਼ਟਰਕੂਟ ਵੰਸ਼ ਦੇ ਪ੍ਰਸਿੱਧ ਸ਼ਾਸਕਾਂ ਦੇ ਨਾਂ ਦੱਸੋ ।
ਉੱਤਰ-ਦੰਤੀਦੁਰਗ, ਕ੍ਰਿਸ਼ਨ ਪਹਿਲਾ, ਗੋਵਿੰਦ ਦੂਜਾ, ਧਰੁਵ, ਗੋਵਿੰਦ ਤੀਜਾ, ਅਮੋਘਵਰਸ਼ ਅਤੇ ਕ੍ਰਿਸ਼ਨ ਤੀਜਾ ।

ਪ੍ਰਸ਼ਨ 11.
ਰਾਸ਼ਟਰਕੂਟ ਸ਼ਾਸਕਾਂ ਦੀਆਂ ਮੁੱਖ ਸਫਲਤਾਵਾਂ ਦੱਸੋ ।
ਉੱਤਰ-
ਰਾਸ਼ਟਰਕੂਟ ਸ਼ਾਸਕਾਂ ਦੀਆਂ ਮੁੱਖ ਸਫਲਤਾਵਾਂ ਹੇਠ ਲਿਖੀਆਂ ਸਨ –

  1. ਰਾਸ਼ਟਰਕੂਟ ਸ਼ਾਸਕਾਂ ਨੇ ਦੱਖਣ ਭਾਰਤ ਵਿਚ ਚਾਲੂਕਿਆਂ ਅਤੇ ਪੱਲਵਾਂ ਨਾਲ ਯੁੱਧ ਕੀਤੇ ।
  2. ਰਾਸ਼ਟਰਕੂਟ ਸ਼ਾਸਕ ਧਰੁਵ ਨੇ ਤਿਹਾਰ ਸ਼ਾਸਕ ਵਤਸਰਾਜ ਨੂੰ ਹਰਾ ਕੇ ਕਨੌਜ ’ਤੇ ਅਧਿਕਾਰ ਕਰ ਲਿਆ ।
  3. ਰਾਸ਼ਟਰਕੂਟ ਸ਼ਾਸਕ ਕਲਾ ਅਤੇ ਸਿੱਖਿਆ ਦੇ ਸੰਰੱਖਿਅਕ ਸਨ । ਅਮੋਘਵਰਸ਼ ਇਕ ਚੰਗਾ ਕਵੀ ਸੀ । ਕ੍ਰਿਸ਼ਨ ਪਹਿਲੇ ਨੇ ਅਲੋਰਾ ਵਿਚ ਕੈ ਲਾਸ਼ ਮੰਦਰ ਬਣਵਾਇਆ ।
  4. ਰਾਸ਼ਟਰਕੂਟਾਂ ਨੇ ਦੂਜੇ ਦੇਸ਼ਾਂ ਨਾਲ ਵਪਾਰਕ ਸੰਬੰਧ ਕਾਇਮ ਕੀਤੇ ।
  5. ਉਨ੍ਹਾਂ ਨੇ ਹਿੰਦੂ ਧਰਮ ਦੇ ਨਾਲ-ਨਾਲ ਹੋਰਨਾਂ ਸਾਰਿਆਂ ਧਰਮਾਂ ਨੂੰ ਵੀ ਸੁਰੱਖਿਅਤ ਕੀਤਾ ।

ਪ੍ਰਸ਼ਨ 12.
ਹੇਠ ਲਿਖਿਆਂ ‘ਤੇ ਸੰਖੇਪ ਟਿੱਪਣੀ ਲਿਖੋ –
1. ਮਿਹਰਭੋਜ
2. ਧਰਮਪਾਲ
3. ਦੇਵਪਾਲ
4. ਅਮੋਘਰਸ਼
5. ਪ੍ਰਿਥਵੀਰਾਜ ਚੌਹਾਨ ।
ਉੱਤਰ-
1. ਮਿਹਰਭਜ-ਮਿਹਰਭੋਜ (836-885ਈ:) ਗੁਰਜਰ-ਤਿਹਾਰ ਵੰਸ਼ ਦਾ ਇਕ ਪ੍ਰਸਿੱਧ ਸ਼ਾਸਕ ਸੀ । ਅਰਬ ਯਾਤਰੀ ਸੁਲੇਮਾਨ ਨੇ ਉਸਨੂੰ ਇਕ ਵੀਰ-ਯੋਧਾ ਅਤੇ ਕੁਸ਼ਲ ਪ੍ਰਸ਼ਾਸਕ ਕਿਹਾ ਹੈ । ਉਸਨੇ ਪਾਲ ਵੰਸ਼ ਤੋਂ ਆਪਣੇ ਖੋਹੇ ਹੋਏ ਦੇਸ਼ ਮੁੜ ਪ੍ਰਾਪਤ ਕੀਤੇ । ਉਹ ਵਿਸ਼ਨੂੰ ਦਾ ਉਪਾਸ਼ਕ ਸੀ । ਉਸਨੇ “ਆਦਿਵਰਾਹ’ ਦੀ ਉਪਾਧੀ ਧਾਰਨ ਕੀਤੀ ।

2. ਧਰਮਪਾਲ-ਧਰਮਪਾਲ (70-810 ਈ 🙂 ਪਾਲ ਵੰਸ਼ ਦਾ ਪ੍ਰਸਿੱਧ ਸ਼ਾਸਕ ਸੀ | ਅਰਬ ਯਾਤਰੀ ਸੁਲੇਮਾਨ ਲਿਖਦਾ ਹੈ ਕਿ ਉਸਦੀ ਸੈਨਿਕ ਸ਼ਕਤੀ ਉਸਦੇ ਵਿਰੋਧੀਆਂ ਨਾਲੋਂ ਕਿਤੇ ਵੱਧ ਸੀ । ਉਸਨੇ ਪ੍ਰਤਿਹਾਰ ਅਤੇ ਰਾਸ਼ਟਰਕੂਟ ਸ਼ਾਸਕਾਂ ਨਾਲ ਯੁੱਧ ਕੀਤੇ । ਧਰਮਪਾਲ ਸਿੱਖਿਆ-ਪ੍ਰੇਮੀ ਵੀ ਸੀ । ਉਸਨੇ ਵਿਕ੍ਰਮਸ਼ਿਲਾ ਦੇ ਪ੍ਰਸਿੱਧ ਬੁੱਧ ਮੱਠ ਦੀ ਸਥਾਪਨਾ ਕੀਤੀ, ਜੋ ਉੱਚ ਸਿੱਖਿਆ ਦਾ ਕੇਂਦਰ ਬਣਿਆ ।

3. ਦੇਵਪਾਲ-ਦੇਵਪਾਲ ਪਾਲ ਸ਼ਾਸਕ ਧਰਮਪਾਲ ਦਾ ਪੁੱਤਰ ਸੀ ।ਉਸਨੇ 810 ਈ: ਤੋਂ 850 ਈ: ਤਕ ਸ਼ਾਸਨ ਕੀਤਾ । ਉਸਨੂੰ ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਜਾਂਦਾ ਹੈ । ਉਸਨੇ ਅਸਾਮ ਅਤੇ ਉੜੀਸਾ ਨੂੰ ਜਿੱਤ ਲਿਆ । ਉਸਨੇ ਪ੍ਰਤਿਹਾਰਾਂ ਦੇ ਵਿਰੁੱਧ ਵੀ ਯੁੱਧ ਕੀਤੇ ਅਤੇ ਉਨ੍ਹਾਂ ਨੂੰ ਹਰਾ ਕੇ ਪਾਲ ਰਾਜ ਦੇ ਮਾਣ ਵਿਚ ਵਾਧਾ ਕੀਤਾ |

4. ਅਮੋਘਵਰਸ਼-ਅਮੋਘਵਰਸ਼ (814878 ਈ:) ਰਾਸ਼ਟਰਕੂਟ ਵੰਸ਼ ਦਾ ਇਕ ਸ਼ਾਸਕ ਸੀ । ਉਸਨੇ 64 ਸਾਲ ਤਕ ਸ਼ਾਸਨ ਕੀਤਾ । ਉਹ ਆਪਣੀ ਸਿਆਣਪ ਲਈ ਪ੍ਰਸਿੱਧ ਹੈ । ਉਸਨੇ ‘ਕਵੀਰਾਜ ਮਾਰਗ’ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ । ਇਹ ਕੰਨੜ ਸਾਹਿਤ ਦੀ ਸਭ ਤੋਂ ਪਹਿਲੀ ਕਾਵਿ ਰਚਨਾ ਹੈ ।

5. ਪ੍ਰਿਥਵੀਰਾਜ ਚੌਹਾਨ-ਪ੍ਰਥਵੀਰਾਜ ਚੌਹਾਨ, ਚੌਹਾਨ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ । ਉਸਨੇ 1179 ਈ: ਤੋਂ 1192 ਈ: ਤਕ ਸ਼ਾਸਨ ਕੀਤਾ । ਦਿੱਲੀ ਅਤੇ ਅਜਮੇਰ ਦੇ ਦੇਸ਼ ਉਸਦੇ ਅਧੀਨ ਸਨ । ਉਸਨੇ ਚੰਦੇਲ ਰਾਜਾ ਨੂੰ ਹਰਾ ਕੇ ਮਹੋਬਾ ਅਤੇ ਕੁੱਝ ਹੋਰ ਕਿਲ੍ਹੇ ਆਪਣੇ ਅਧਿਕਾਰ ਵਿਚ ਕਰ ਲੈ ਲਏ । ਉਸਨੇ ਗੁਜਰਾਤ ਦੇ ਚਾਲੂਕਿਆ ਸ਼ਾਸਕ ਭੀਮ ਦੂਜੇ ਨਾਲ ਵੀ ਟੱਕਰ ਲਈ । ਉਹ 1192 ਈ: ਵਿਚ ਮੁਹੰਮਦ ਗੌਰੀ ਦੇ ਹੱਥੋਂ ਹਾਰ ਗਿਆ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 13.
ਕਿਸੇ ਦੋ ਪ੍ਰਸਿੱਧ ਰਾਜਪੂਤ ਵੰਸ਼ਾਂ ਬਾਰੇ ਲਿਖੋ ।
ਉੱਤਰ-
ਦੋ ਪ੍ਰਸਿੱਧ ਰਾਜਪੂਤ ਵੰਸ਼ ਹੇਠ ਲਿਖੇ ਸਨ-

  1. ਤਿਹਾਰ ਵੰਸ਼-ਇਸ ਵੰਸ਼ ਦੇ ਰਾਜਾ ਕਨੌਜ ਅਤੇ ਉਸਦੇ ਨੇੜੇ-ਤੇੜੇ ਦੇ ਦੇਸ਼ ‘ਤੇ ਸ਼ਾਸਨ ਕਰਦੇ ਸਨ । ਇਸ ਵੰਸ਼ ਦਾ ਪਹਿਲਾ ਮਹਾਨ ਸ਼ਾਸਕ ਨਾਗਭੱਟ-I ਸੀ । ਭੋਜ ਪਹਿਲਾ ਇਸ ਵੰਸ਼ ਦਾ ਇਕ ਹੋਰ ਪ੍ਰਸਿੱਧ ਸ਼ਾਸਕ ਸੀ ।
  2. ਚੌਹਾਨ ਵੰਸ਼-ਇਸ ਵੰਸ਼ ਦਾ ਸ਼ਾਸਨ ਰਾਜਸਥਾਨ ਵਿਚ ਅਜਮੇਰ ਦੇ ਦੇਸ਼ ‘ਤੇ ਸੀ । ਪਿਥਵੀ ਰਾਜ ਚੌਹਾਨ ਇਸ ਵੰਸ਼ ਦਾ ਪ੍ਰਸਿੱਧ ਰਾਜਾ ਸੀ । ਉਸਨੇ ਮੁਹੰਮਦ ਗੌਰੀ ਨਾਲ ਵੀ ਦੋ ਵਾਰ ਟੱਕਰ ਲਈ ।

ਪ੍ਰਸ਼ਨ 14.
ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਵਿਚ ਕੀ ਅੰਤਰ ਸੀ ?
ਉੱਤਰ-
ਮਹਿਮੂਦ ਗਜ਼ਨਵੀ ਅਤੇ ਮੁਹੰਮਦ ਗੌਰੀ ਦੇ ਹਮਲਿਆਂ ਵਿਚ ਹੇਠ ਲਿਖੇ ਅੰਤਰ ਸੀ –

ਮਹਿਮੂਦ ਗਜ਼ਨਵੀ ਮੁਹੰਮਦ ਗੌਰੀ
1. ਮਹਿਮੂਦ ਗਜ਼ਨਵੀ ਦੇ ਹਮਲਿਆਂ ਦਾ ਉਦੇਸ਼ ਸਿਰਫ਼ ਧਨ ਲੁੱਟਣਾ ਸੀ । 1. ਮੁਹੰਮਦ ਗੌਰੀ ਦੇ ਹਮਲਿਆਂ ਦਾ ਉਦੇਸ਼ ਉੱਤਰੀ ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਕਰਨਾ ਸੀ ।
2. ਮਹਿਮੂਦ ਗਜ਼ਨਵੀ ਆਪਣੇ ਸਾਰੇ ਹਮਲਿਆਂ ਵਿਚ ਜੇਤੂ ਰਿਹਾ | 2. ਮੁਹੰਮਦ ਗੌਰੀ ਆਪਣੇ ਹਮਲਿਆਂ ਵਿਚ ਇਕ ਵਾਰ ਹਾਰਿਆ ।
3. ਮਹਿਮੂਦ ਗਜ਼ਨਵੀ ਦੇ ਹਮਲਿਆਂ ਨਾਲ ਭਾਰਤ ਨੂੰ ਧਨ ਦੀ ਬਹੁਤ ਹਾਨੀ ਹੋਈ । 3. ਮੁਹੰਮਦ ਗੌਰੀ ਦੇ ਹਮਲਿਆਂ ਨਾਲ ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਹੋਈ ॥

ਪ੍ਰਸ਼ਨ 15.
ਕਨੌਜ ਦੀ ਮਹੱਤਤਾ ਬਾਰੇ ਲਿਖੋ । ਜਿਹੜੇ ਰਾਜ ਕਨੌਜ ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਕਨੌਜ ਹਰਸ਼ਵਰਧਨ ਦੀ ਰਾਜਧਾਨੀ ਸੀ। ਇਸ ‘ਤੇ ਜਿੱਤ ਪ੍ਰਾਪਤ ਕਰਨਾ ਪ੍ਰਭੂਸੱਤਾ ਦਾ ਚਿੰਨ੍ਹ ਮੰਨਿਆ ਜਾਂਦਾ ਸੀ । ਕਨੌਜ ਦੀ ਸਥਿਤੀ ਅਜਿਹੀ ਸੀ ਕਿ ਇਸ ‘ਤੇ ਕਬਜ਼ਾ ਕਰਨ ਵਾਲਾ ਸ਼ਾਸਕ ਪੂਰੀ ਗੰਗਾ ਘਾਟੀ ‘ਤੇ ਅਧਿਕਾਰ ਕਰ ਸਕਦਾ ਸੀ । ਇਸ ਲਈ ਕਨੌਜ ਤੇ ਅਧਿਕਾਰ ਕਰਨ ਲਈ ਬੰਗਾਲ-ਬਿਹਾਰ ਦੇ ਪਾਲ, ਮੱਧ ਭਾਰਤ ਅਤੇ ਪੂਰਬੀ ਰਾਜਸਥਾਨ ਦੇ ਪ੍ਰਤੀਹਾਰ ਅਤੇ ਦੱਖਣ ਦੇ ਰਾਸ਼ਟਰਕੂਟ ਰਾਜਿਆਂ ਵਿਚਾਲੇ ਸੰਘਰਸ਼ ਹੋਇਆ । ਇਸ ਸੰਘਰਸ਼ ਨੂੰ ਤਿੰਨ ਤਰਫ਼ੀ ਸੰਘਰਸ਼ ਦਾ ਨਾਂ ਦਿੱਤਾ ਜਾਂਦਾ ਹੈ । ਇਹ ਸੰਘਰਸ਼ ਲਗਪਗ 200 ਸਾਲ ਤਕ ਚੱਲਿਆ । ਇਸ ਸੰਘਰਸ਼ ਨੇ ਤਿੰਨਾਂ ਰਾਜਵੰਸ਼ਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਬਣਾ ਦਿੱਤਾ ।

ਪ੍ਰਸ਼ਨ 16.
ਰਾਜਪੂਤਾਂ ਦੀ ਉਤਪੱਤੀ ਬਾਰੇ ਲਿਖੋ ।
ਉੱਤਰ-
ਰਾਜਪੂਤਾਂ ਦੀ ਉਤਪੱਤੀ ਬਾਰੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਹਨ । ਇਨ੍ਹਾਂ ਵਿਚੋਂ ਮੁੱਖ ਵਿਚਾਰ ਹੇਠ ਲਿਖੇ ਹਨ

  1. ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕਾਰ ਕੋਲਨ ਟਾਡ ਦੇ ਅਨੁਸਾਰ, ਰਾਜਪੁਤ ਮੱਧ ਏਸ਼ੀਆ ਦੇ ਕਬੀਲਿਆਂ ਦੀ ਸੰਤਾਨ ਸਨ । ਉਹ ਹੂਣਾਂ ਦੇ ਹਮਲਿਆਂ ਦੇ ਬਾਅਦ ਭਾਰਤ ਵਿਚ ਆ ਵਸੇ ।
  2. ਵੇਦ ਵਿਆਸ ਅਤੇ ਗੌਰੀ ਸ਼ੰਕਰ ਔਝਾ ਦਾ ਵਿਚਾਰ ਹੈ ਕਿ ਰਾਜਪੁਤ ਪ੍ਰਾਚੀਨ ਕਸ਼ੱਤਰੀਆਂ ਦੀਆਂ ਸੰਤਾਨਾਂ ਹਨ ।
  3. ਇਕ ਹੋਰ ਵਿਚਾਰ ਚੰਦ ਬਰਦਾਈ ਦਾ ਹੈ । ਉਹ ਆਪਣੀ ਪੁਸਤਕ ਪ੍ਰਿਥਵੀ ਰਾਜ ਰਾਸੋ ਵਿਚ ਲਿਖਦਾ ਹੈ ਕਿ ਰਾਜਪੂਤਾਂ ਦੀ ਉਤਪੱਤੀ ਅਗਨੀਕੁਲ ਤੋਂ ਹੋਈ । ਚੌਹਾਨ, ਪਰਮਾਰ, ਗੁਰਜਰ-ਪ੍ਰਤਿਹਾਰ, ਚਾਲੁਕਿਆ ਅਤੇ ਚੰਦੇਲ ਇਸ ਕਾਲ ਦੇ ਮੁੱਖ ਰਾਜਪੂਤ ਵੰਸ਼ ਜਾਂ ਕੁਲ ਸਨ ।

ਪ੍ਰਸ਼ਨ 17.
ਚੌਹਾਨਾਂ ਬਾਰੇ ਲਿਖੋ ।
ਉੱਤਰ-
ਚੌਹਾਨਾਂ ਨੂੰ ਚਾਹਮਾਨ ਵੀ ਕਿਹਾ ਜਾਂਦਾ ਹੈ । ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਪ੍ਰਿਥਵੀਰਾਜ ਚੌਹਾਨ ਸੀ । ਉਸਨੇ 1179 ਤੋਂ 1192 ਈ: ਤਕ ਸ਼ਾਸਨ ਕੀਤਾ । ਉਹ ਇਕ ਵੀਰ ਯੋਧਾ ਸੀ । ਉਸਨੇ ਚੰਦੇਲ ਰਾਜਾ ਨੂੰ ਹਰਾ ਕੇ ਉਸਦੇ ਕਈ ਦੇਸ਼ ਖੋਹ ਲਏ 1191 ਈ: ਵਿਚ ਉਸਨੇ ਤਰਾਇਨ ਦੀ ਪਹਿਲੀ ਲੜਾਈ ਵਿਚ ਮੁਹੰਮਦ ਗੌਰੀ ਨੂੰ ਹਰਾਇਆ |

ਪਰ ਅਗਲੇ ਹੀ ਸਾਲ 1192 ਈ: ਵਿਚ ਤਰਾਇਨ ਦੀ ਦੂਜੀ ਲੜਾਈ ਵਿਚ ਉਹ ਮੁਹੰਮਦ ਗੌਰੀ ਤੋਂ ਹਾਰ ਗਿਆ ਅਤੇ ਉਸਦਾ ਕਤਲ ਕਰ ਦਿੱਤਾ ਗਿਆ । ਇਸ ਤਰ੍ਹਾਂ ਦਿੱਲੀ ਤੋਂ ਚੌਹਾਨ ਵੰਸ਼ ਦਾ ਰਾਜ ਖ਼ਤਮ ਹੋ ਗਿਆ । ਚੰਦ ਬਰਦਾਈ ਨੇ ਆਪਣੀ ਪੁਸਤਕ ਪ੍ਰਿਥਵੀਰਾਜ ਰਾਸੋ ਵਿਚ ਪਿਥਵੀਰਾਜ ਚੌਹਾਨ ਦੀਆਂ ਸਫਲਤਾਵਾਂ ਦਾ ਵਿਸਤਾਰ ਸਹਿਤ ਵਰਣਨ ਕੀਤਾ ਹੈ ।

ਪ੍ਰਸ਼ਨ 18
ਮਹਿਮੂਦ ਗਜ਼ਨਵੀ ਦੇ ਹਮਲਿਆਂ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਮਹਿਮੂਦ ਗਜ਼ਨਵੀ, ਗਜ਼ਨੀ ਦਾ ਸ਼ਾਸਕ ਸੀ । ਉਹ ਗਜ਼ਨੀ ਨੂੰ ਇਕ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦਾ ਸੀ । ਇਸ ਲਈ ਉਹ ਇਕ ਵੱਡੀ ਸੈਨਾ ਤਿਆਰ ਕਰਨਾ ਚਾਹੁੰਦਾ ਸੀ, ਜਿਸਦੇ ਲਈ ਬਹੁਤ ਜ਼ਿਆਦਾ ਧਨ ਦੀ ਲੋੜ ਸੀ ! ਧਨ ਪ੍ਰਾਪਤ ਕਰਨ ਲਈ ਉਸਨੇ ਭਾਰਤ ‘ਤੇ 17 ਹਮਲੇ ਕੀਤੇ । ਉਸਦੇ ਮੁੱਖ ਹਮਲਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਜੈਪਾਲ ‘ਤੇ ਹਮਲਾ, 1001 ਈ: -1001 ਈ: ਵਿਚ ਮਹਿਮੂਦ ਗਜ਼ਨਵੀ ਨੇ ਪੰਜਾਬ ਦੇ ਹਿੰਦੂਸ਼ਾਹੀ ਸ਼ਾਸਕ ਜੈਪਾਲ ‘ਤੇ ਹਮਲਾ ਕੀਤਾ । ਇਸ ਵਿਚ ਜੈਪਾਲ ਹਾਰ ਗਿਆ ਅਤੇ ਉਸਨੂੰ ਬੰਦੀ ਬਣਾ ਲਿਆ ਗਿਆ । ਕਿਹਾ ਜਾਂਦਾ ਹੈ ਕਿ ਮਹਿਮੂਦ ਨੇ ਜੈਪਾਲ ਤੋਂ 2,50,000 ਸੋਨੇ ਦੇ ਸਿੱਕੇ ਲੈ ਕੇ ਉਸਨੂੰ ਮੁਕਤ ਕਰ ਦਿੱਤਾ | ਪਰ ਜੈਪਾਲ ਇਸ ਬੇਇੱਜ਼ਤੀ ਨੂੰ ਸਹਿਣ ਨਾ ਕਰ ਸਕਿਆ । ਉਸਨੇ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜਾਨ ਦੇ ਦਿੱਤੀ ।

2. ਆਨੰਦਪਾਲ ਨਾਲ ਯੁੱਧ, 1008 ਈ: ਆਨੰਦਪਾਲ ਜੈਪਾਲ ਦਾ ਪੁੱਤਰ ਸੀ । ਮਹਿਮੂਦ ਗਜ਼ਨਵੀ ਨੇ 1008 ਈ: ਵਿਚ ਉਸਦੇ ਨਾਲ ਯੁੱਧ ਕੀਤਾ | ਆਨੰਦਪਾਲ ਨੇ ਉੱਜੈਨ, ਗਵਾਲੀਅਰ, ਕਾਲਿੰਜਰ, ਦਿੱਲੀ ਅਤੇ ਅਜਮੇਰ ਦੇ ਹਿੰਦੂ ਸ਼ਾਸਕਾਂ ਦੀ ਸੈਨਾ ਨੂੰ ਇਕੱਠਾ ਕਰਕੇ ਮਹਿਮੂਦ ਦਾ ਸਾਹਮਣਾ ਕੀਤਾ । ਇਕ ਭਿਆਨਕ ਲੜਾਈ ਦੇ ਬਾਅਦ ਮਹਿਮੂਦ ਜੇਤੂ ਰਿਹਾ ।ਉਸਨੇ ਪੰਜਾਬ ਵਿਚ ਭਿਆਨਕ ਲੁੱਟਮਾਰ ਕੀਤੀ ।

3. ਨਗਰਕੋਟ ’ਤੇ ਹਮਲਾ, 1009 ਈ:-ਮਹਿਮੂਦ ਗਜ਼ਨਵੀ ਨੇ 1009 ਈ: ਵਿਚ ਨਗਰਕੋਟ (ਕਾਂਗੜਾ), ’ਤੇ ਹਮਲਾ ਕੀਤਾ । ਉਸਨੇ ਨਗਰਟ ‘ਤੇ ਅਧਿਕਾਰ ਕਰ ਲਿਆ ਅਤੇ ਇੱਥੋਂ ਦੇ ਮੰਦਰਾਂ ਤੋਂ ਉਸ ਨੇ ਅਪਾਰ ਸੋਨਾ-ਚਾਂਦੀ ਲੱਟਿਆ ।

4. ਥਾਨੇਸਰ ‘ਤੇ ਹਮਲਾ, 1014 ਈ:-ਮਹਿਮੂਦ ਨੇ 1014 ਈ: ਵਿਚ ਥਾਨੇਸਰ ‘ਤੇ ਹਮਲੇ ਕੀਤੇ । ਇੱਥੋਂ ਦੇ ਵਿਸ਼ਾਲ ਮੰਦਰਾਂ ਵਿਚ ਅਪਾਰ ਧਨ-ਸੰਪੱਤੀ ਸੀ । ਮਹਿਮੂਦ ਗਜ਼ਨਵੀ ਇਸ ਨੂੰ ਲੁੱਟ ਕੇ ਆਪਣੇ ਦੇਸ਼ ਲੈ ਗਿਆ ।

5. ਮਥੁਰਾ ਅਤੇ ਕਨੌਜ ‘ਤੇ ਹਮਲਾ, 1018-19 ਈ:-ਮਹਿਮੂਦ ਗਜ਼ਨਵੀ ਨੇ 1018-19 ਈ: ਵਿਚ ਮਥੁਰਾ ‘ਤੇ ਹਮਲਾ ਕੀਤਾ । ਉਸਨੇ ਰਾਹ ਵਿਚ ਆਉਣ ਵਾਲੇ ਨਗਰਾਂ ਵਿਚ ਲੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਅੱਗ ਦੀ ਭੇਂਟ ਚੜ੍ਹਾ ਦਿੱਤਾ । 1018 ਈ: ਵਿਚ ਉਹ ਮਥੁਰਾ ਪਹੁੰਚਿਆ ਅਤੇ ਉੱਥੋਂ ਦੇ ਮੰਦਰਾਂ ਨੂੰ ਨਸ਼ਟ ਕਰ ਦਿੱਤਾ |
ਮਥੁਰਾ ਤੋਂ ਉਹ ਕਨੌਜ ਪਹੁੰਚਿਆ | ਕਨੌਜ ਦੇ ਸ਼ਾਸਕ ਰਾਜਪਾਲ ਨੇ ਉਸਦੇ ਅੱਗੇ ਆਤਮ-ਸਮਰਪਣ ਕਰ ਦਿੱਤਾ | ਮਹਿਮੂਦ ਨੇ ਉੱਥੋਂ ਦੇ ਮੰਦਰਾਂ ਵਿਚ ਖੂਬ ਲੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਤੋੜ-ਫੋੜ ਦਿੱਤਾ ।

6. ਕਾਲਿੰਜ਼ਰ ‘ਤੇ ਹਮਲਾ, 1021 ਈ: -1021 ਈ: ਵਿਚ ਮਹਿਮੂਦ ਨੇ ਕਾਲਿੰਜ਼ਰ ‘ਤੇ ਹਮਲਾ ਕਰ ਦਿੱਤਾ ।ਉੱਥੋਂ ਦੇ ਸ਼ਾਸਕ ਵਿਦਿਆਧਰ ਕੋਲ ਇਕ ਵਿਸ਼ਾਲ ਸੈਨਾ ਸੀ । ਫਿਰ ਵੀ ਉਹ ਮਹਿਮੂਦ ਦਾ ਸਾਹਮਣਾ ਨਾ ਕਰ ਸਕਿਆ ਅਤੇ ਮੈਦਾਨ ਛੱਡ ਕੇ ਦੌੜ ਗਿਆ ।

7. ਸੋਮਨਾਥ ਦੇ ਮੰਦਰ ‘ਤੇ ਹਮਲਾ, 1025 ਈ: -1025 ਈ: ਵਿਚ ਮਹਿਮੂਦ ਗਜ਼ਨਵੀ ਨੇ ਕਾਠੀਆਵਾੜ (ਗੁਜਰਾਤ) ਵਿਚ ਸਥਿਤ ਸੋਮਨਾਥ ਦੇ ਮੰਦਰ ‘ਤੇ ਹਮਲਾ ਕੀਤਾ । ਇਹ ਮੰਦਰ ਆਪਣੀ ਧਨ-ਸੰਪੱਤੀ ਲਈ ਸੰਸਾਰ ਭਰ ਵਿਚ ਪ੍ਰਸਿੱਧ ਸੀ । ਇਸਦੇ ਇਲਾਵਾ ਇਹ ਹਿੰਦੂਆਂ ਦਾ ਸਭ ਤੋਂ ਪਵਿੱਤਰ ਮੰਦਰ ਮੰਨਿਆ ਜਾਂਦਾ ਸੀ । ਹਿਮਦ ਨੇ ਇਸ ਮੰਦਰ ਵਿਚ ਭਿਆਨਕ ਲੁੱਟਮਾਰ ਕੀਤੀ ਅਤੇ ਮੰਦਰ ਨੂੰ ਨਸ਼ਟ ਕਰ ਦਿੱਤਾ | ਇੱਥੋਂ ਉਹ ਸੈਂਕੜੇ ਮਣ ਸੋਨਾ-ਚਾਂਦੀ ਅਤੇ ਹੀਰੇ-ਜਵਾਹਰਾਤ ਆਪਣੇ ਦੇਸ਼ ਲੈ ਗਿਆ । ਇਹ ਮਹਿਮੂਦ ਗਜ਼ਨਵੀ ਦੀ ਸਭ ਤੋਂ ਵੱਡੀ ਜਿੱਤ ਸੀ । ਇਸਦੇ ਲਈ ਖਲੀਫ਼ਾ ਨੇ ਉਸਨੂੰ ਸਨਮਾਨਿਤ ਕੀਤਾ । 1030 ਈ: ਵਿਚ ਮਹਿਮੂਦ ਗਜ਼ਨਵੀ ਦੀ ਮੌਤ ਹੋ ਗਈ ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 19.
ਮੁਹੰਮਦ ਗੌਰੀ ਦੇ ਪ੍ਰਮੁੱਖ ਹਮਲਿਆਂ ਦਾ ਵਰਣਨ ਕਰੋ ।
ਉੱਤਰ-
ਮੁਹੰਮਦ ਗੌਰੀ ਅਫ਼ਗਾਨਿਸਤਾਨ ਦੇ ਗੌਰ ਰਾਜ ਦਾ ਸ਼ਾਸਕ ਸੀ ।ਉਹ 1173 ਈ: ਵਿਚ ਸਿੰਘਾਸਨ ‘ਤੇ ਬੈਠਾ ॥ ਸ਼ਾਸਕ ਬਣਨ ਦੇ ਬਾਅਦ ਉਸਨੇ ਭਾਰਤ-ਜਿੱਤ ਦਾ ਨਿਸ਼ਚਾ ਕੀਤਾ | 1175 ਈ: ਵਿਚ ਉਸਨੇ ਮੁਲਤਾਨ ’ਤੇ ਹਮਲਾ ਕੀਤਾ ਅਤੇ ਉਸ ‘ਤੇ ਅਧਿਕਾਰ ਕਰ ਲਿਆ । ਉਸਦੇ ਹੋਰਨਾਂ ਮੁੱਖ ਹਮਲਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਗੁਜਰਾਤ ’ਤੇ ਹਮਲਾ-1178 ਈ: ਵਿਚ ਗੌਰੀ ਨੇ ਗੁਜਰਾਤ ‘ਤੇ ਹਮਲਾ ਕੀਤਾ | ਗੁਜਰਾਤ ਦੇ ਸ਼ਾਸਕ ਨੇ ਬਹੁਤ ਵੀਰਤਾ ਨਾਲ ਮੁਹੰਮਦ ਗੌਰੀ ਦਾ ਸਾਹਮਣਾ ਕੀਤਾ ਅਤੇ ਇਸ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ।
PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ 1

2. ਤਰਾਇਨ ਦਾ ਪਹਿਲਾ ਯੁੱਧ-ਮੁਹੰਮਦ ਗੌਰੀ ਭਾਰਤ ਵਿਚ ਮੁਸਲਿਮ ਰਾਜ ਦੀ ਸਥਾਪਨਾ ਕਰਨਾ ਚਾਹੁੰਦਾ ਸੀ । ਇਸ ਲਈ 1191 ਈ: ਵਿਚ ਉਸ ਨੇ ਦਿੱਲੀ ‘ਤੇ ਹਮਲਾ ਕਰ ਦਿੱਤਾ । ਦਿੱਲੀ ‘ਤੇ ਉਨੀਂ ਦਿਨੀਂ ਪਿਥਵੀ ਰਾਜ ਚੌਹਾਨ ਦਾ ਸ਼ਾਸਨ ਸੀ, ਜੋ ਬਹੁਤ ਹੀ ਵੀਰ ਅਤੇ ਸਾਹਸੀ ਸ਼ਾਸਕ ਸੀ ।ਤਰਾਇਨ ਦੀ ਥਾਂ ‘ਤੇ ਪ੍ਰਿਥਵੀ ਰਾਜ ਚੌਹਾਨ ਅਤੇ ਗੌਰੀ ਦੀਆਂ ਸੈਨਾਵਾਂ ਵਿਚ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿਚ ਮੁਹੰਮਦ ਗੌਰੀ ਦੀ ਬੁਰੀ ਤਰ੍ਹਾਂ ਹਾਰ ਹੋਈ । ਮੁਹੰਮਦ ਗੌਰੀ

3. ਤਰਾਇਨ ਦਾ ਦੂਸਰਾ ਯੁੱਧ-ਆਪਣੀ ਹਾਰ ਦਾ ਬਦਲਾ ਲੈਣ ਲਈ ਗੌਰੀ ਨੇ 1192 ਈ: ਵਿਚ ਦੁਬਾਰਾ ਭਾਰਤ ‘ਤੇ ਹਮਲਾ ਕੀਤਾ । ਇਸ ਵਾਰ ਕਨੌਜ ਦੇ ਰਾਜਾ ਜੈਚੰਦ ਨੇ ਵੀ ਉਸ ਦਾ ਸਾਥ ਦਿੱਤਾ । ਤਰਾਇਨ ਦੀ ਥਾਂ ‘ਤੇ ਗੌਰੀ ਅਤੇ ਪ੍ਰਿਥਵੀ ਰਾਜ ਦੀਆਂ ਸੈਨਾਵਾਂ ਵਿਚ ਡਟ ਕੇ ਯੁੱਧ ਹੋਇਆ । ਪ੍ਰਿਥਵੀ ਰਾਜ ਚੌਹਾਨ ਦੀ ਅਗਵਾਈ ਵਿਚ ਰਾਜਪੂਤ ਬਹੁਤ ਕੀਰਤਾ ਨਾਲ ਲੜੇ, ਪਰ ਅੰਤ ਵਿਚ ਗੌਰੀ ਦੀ ਜਿੱਤ ਹੋਈ ਇਸ ਜਿੱਤ ਨਾਲ ਦਿੱਲੀ ਅਤੇ ਅਜਮੇਰ ’ਤੇ ਮੁਹੰਮਦ ਗੌਰੀ ਦਾ ਅਧਿਕਾਰ ਹੋ ਗਿਆ ।

4. ਜੈਚੰਦ ਨਾਲ ਯੁੱਧ-1194 ਈ: ਵਿਚ ਮੁਹੰਮਦ ਗੌਰੀ ਨੇ ਕਨੌਜ ਦੇ ਸ਼ਾਸਕ ਜੈਚੰਦ ਨੂੰ ਹਰਾ ਦਿੱਤਾ ਅਤੇ ਕਨੌਜ ਦਾ ਦੇਸ਼ ਜਿੱਤ ਲਿਆ |

5. ਹੋਰ ਜਿੱਤਾਂ-ਇਸੇ ਵਿਚਕਾਰ ਮੁਹੰਮਦ ਗੌਰੀ ਦੇ ਇਕ ਸੈਨਾਪਤੀ ਮੁਹੰਮਦ ਬਿਨ-ਬਖਤਿਆਰ ਖਿਲਜੀ ਨੇ ਬੰਗਾਲ ਅਤੇ ਬਿਹਾਰ ‘ਤੇ ਅਧਿਕਾਰ ਕਰ ਲਿਆ ।ਉਸ ਦੇ ਹੋਰ ਸੈਨਾਪਤੀ ਕੁਤੁਬੁੱਦੀਨ ਐਬਕ ਨੇ ਗੁਜਰਾਤ ਨੂੰ ਵੀ ਜਿੱਤ ਲਿਆ । | ਇਸ ਤਰ੍ਹਾਂ ਮੁਹੰਮਦ ਗੌਰੀ ਨੇ ਕੁੱਝ ਹੀ ਸਮੇਂ ਵਿਚ ਲਗਪਗ ਪੂਰੇ ਉੱਤਰੀ ਭਾਰਤ ‘ਤੇ ਆਪਣਾ ਅਧਿਕਾਰ ਜਮਾ ਲਿਆ । 1206 ਈ: ਵਿਚ ਉਸਦੀ ਮੌਤ ਹੋ ਗਈ । ਉਸਨੂੰ ਭਾਰਤ ਵਿਚ ਤੁਰਕ ਰਾਜ ਦਾ ਅਸਲ ਸੰਸਥਾਪਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 20.
ਉੱਤਰੀ ਭਾਰਤ ਵਿਚ ਸਮਾਜ, ਆਰਥਿਕ ਸਥਿਤੀ, ਧਰਮ ਦੀ ਹਾਲਤ ਉੱਤੇ ਨੋਟ ਲਿਖੋ ।
ਉੱਤਰ-
(ੳ) ਸਮਾਜ-ਆਰੰਭਿਕ ਮੱਧਕਾਲ ਵਿਚ ਜਾਤੀ ਪ੍ਰਥਾ ਬਹੁਤ ਕਠੋਰ ਸੀ । ਸਮਾਜ ਚਾਰ ਜਾਤੀਆਂ ਵਿਚ ਵੰਡਿਆ ਹੋਇਆ ਸੀ । ਇਹ ਜਾਤੀਆਂ ਸਨ-ਬਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ । ਬਾਹਮਣ ਧਾਰਮਿਕ ਰਸਮਾਂ ਪੂਰੀਆਂ ਕਰਦੇ ਸਨ । ਇਸ ਲਈ ਸਮਾਜ ਵਿਚ ਉਨ੍ਹਾਂ ਦਾ ਬਹੁਤ ਆਦਰ ਸੀ | ਕਸ਼ੱਤਰੀ ਸੈਨਿਕ ਅਤੇ ਸ਼ਾਸਕ ਬਣਦੇ ਸਨ ਅਤੇ ਯੁੱਧ ਵਿਚ ਹਿੱਸਾ ਲੈਂਦੇ ਸਨ । ਵੈਸ਼ ਵਪਾਰ ਕਰਦੇ ਸਨ । ਪਰ ਸਮਾਜ ਵਿਚ ਸ਼ੂਦਰਾਂ ਦੀ ਦਸ਼ਾ ਚੰਗੀ ਨਹੀਂ ਸੀ । | ਰਾਜਪੂਤਾਂ ਨੂੰ ਆਪਣੀ ਉੱਚੀ ਜਾਤੀ ‘ਤੇ ਬਹੁਤ ਮਾਣ ਸੀ । ਉਹ ਆਪਣੀਆਂ ਪੁੱਤਰੀਆਂ ਦਾ ਵਿਆਹ ਨੀਵੀਆਂ ਆਖੀਆਂ ਜਾਣ ਵਾਲੀਆਂ ਜਾਤੀਆਂ ਵਿਚ ਨਹੀਂ ਕਰਦੇ ਸਨ । ਸਮਾਜ ਵਿਚ ਔਰਤਾਂ ਦਾ ਆਦਰ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਉੱਚ ਸਿੱਖਿਆ ਦਿਵਾਈ ਜਾਂਦੀ ਸੀ । ਉਹ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਹਿੱਸਾ ਲੈਂਦੀਆਂ ਸਨ । ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਆਪਣਾ ਪਤੀ ਚੁਣਨ ਦਾ ਅਧਿਕਾਰ ਸੀ । ਉਹ ਜੌਹਰ ਦੀ ਰਸਮ ਕਰਦੀਆਂ ਸਨ, ਜੋ ਉਨ੍ਹਾਂ ਦੀ ਪਵਿੱਤਰਤਾ ਦਾ ਪ੍ਰਤੀਕ ਸੀ ।

(ਅ) ਆਰਥਿਕ ਸਥਿਤੀ-ਪੂਰਵ ਮੱਧਕਾਲ ਵਿਚ ਖੇਤੀਬਾੜੀ ਲੋਕਾਂ ਦਾ ਮੁੱਖ ਕਿੱਤਾ ਸੀ। ਭਾਰਤ ਤੋਂ ਕੀਮਤੀ ਪੱਥਰ, ਮਸਾਲੇ, ਰੇਸ਼ਮ, ਉੱਨੀ ਅਤੇ ਸੂਤੀ ਕੱਪੜੇ, ਚੰਦਨ ਦੀ ਲੱਕੜੀ, ਨਾਰੀਅਲ ਆਦਿ ਵਿਦੇਸ਼ਾਂ ਨੂੰ ਭੇਜੇ ਜਾਂਦੇ ਸਨ । ਮੱਧ ਏਸ਼ੀਆ ਤੋਂ ਖਜੂਰ, ਸ਼ਰਾਬ ਅਤੇ ਘੋੜੇ ਭਾਰਤ ਵਿਚ ਆਉਂਦੇ ਸਨ ।

(ਇ) ਧਰਮ-ਪੂਰਵ (ਆਰੰਭਿਕ) ਮੱਧਕਾਲ ਵਿਚ ਭਾਰਤ ਵਿਚ ਮੁੱਖ ਤੌਰ ‘ਤੇ ਜੈਨ ਧਰਮ, ਬੁੱਧ ਧਰਮ ਅਤੇ ਹਿੰਦੂ ਧਰਮ ਪ੍ਰਚੱਲਿਤ ਸਨ | ਪਰ ਰਾਜਪੂਤ ਹਿੰਦੂ ਧਰਮ ਦੇ ਅਨੁਯਾਈ ਸਨ ਇਸ ਲਈ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਹਿੰਦੂ ਧਰਮ ਨੇ ਬਹੁਤ ਉੱਨਤੀ ਕੀਤੀ । ਉੱਤਰੀ ਭਾਰਤ ਵਿਚ ਹਿੰਦੂ ਧਰਮ ਦੇ ਦੋ ਸੰਪ੍ਰਦਾਇ ਬਹੁਤ ਜ਼ਿਆਦਾ ਲੋਕਪ੍ਰਿਆ ਸਨ-ਸ਼ੈਵ ਮੱਤ ਅਤੇ ਵੈਸ਼ਨਵ ਮੱਤ । ਲੋਕ ਵਿਸ਼ਨੂੰ, ਸ਼ਿਵ ਅਤੇ ਸ਼ਕਤੀ ਦੀ ਪੂਜਾ ਕਰਦੇ ਸਨ । ਉਹ ਵਿਸ਼ਨੂੰ ਦੇ ਦਸ ਅਵਤਾਰਾਂ ਦੀ ਪੂਜਾ ਵੀ ਕਰਦੇ ਸਨ । ਇਸ ਕਾਲ ਵਿਚ ਉੱਤਰੀ ਅਤੇ ਦੱਖਣੀ ਭਾਰਤ ਵਿਚ ਭਗਤੀ ਲਹਿਰ ਬਹੁਤ ਜ਼ਿਆਦਾ ਲੋਕਪ੍ਰਿਆ ਹੋਈ | ਸ੍ਰੀ ਗੁਰੁ ਨਾਨਕ ਦੇਵ ਜੀ, ਰਾਮਾਨੁਜ ਅਤੇ ਮਾਧਵ ਜੀ ਨੇ ਪਰਮਾਤਮਾ ਦੀ ਭਗਤੀ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਸੱਚੇ ਮਨ ਨਾਲ ਪ੍ਰਭੂ-ਭਗਤੀ ਕਰਨਾ ਹੀ ਮੁਕਤੀ ਦਾ ਸਾਧਨ ਹੈ ।
ਉਹ ਜਾਤੀ ਅਤੇ ਵਰਣ ਦੇ ਭੇਦਭਾਵ ਦੇ ਵਿਰੁੱਧ ਸਨ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਮੁੱਢਲੇ ਮੱਧਕਾਲੀਨ ਯੁਗ ਵਿੱਚ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਖੇਤੀ ਸੀ ।
ਉੱਤਰ-
(✓)

ਪ੍ਰਸ਼ਨ 2.
ਮਹਿਮੂਦ ਗਜ਼ਨਵੀ ਨੇ ਭਾਰਤ ਉੱਤੇ 17 ਹਮਲੇ ਕੀਤੇ ।
ਉੱਤਰ-
(✓)

ਪ੍ਰਸ਼ਨ 3.
ਜੈਚੰਦ ਅਜਮੇਰ ਦਾ ਸ਼ਾਸਕ ਸੀ ਜਿਸਨੇ ਮੁਹੰਮਦ ਗੌਰੀ ਨੂੰ ਹਰਾਇਆ ।
ਉੱਤਰ-
(✗)

ਪ੍ਰਸ਼ਨ 4.
ਰਾਜਾ ਹਰਸ਼ਵਰਧਨ ਦੀ ਰਾਜਧਾਨੀ ਦਿੱਲੀ ਸੀ ।
ਉੱਤਰ-
(✗)

(ਅ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ ਚਾਹਮਾਨ ਵੰਸ਼ ਦਾ ਇਕ ਸ਼ਕਤੀਸ਼ਾਲੀ ਸ਼ਾਸਕ ਸੀ। ਇਸਦਾ ਕੀ ਨਾਮ ਸੀ ?
PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ 2
(i) ਜੈਚੰਦ ,
(ii) ਵਿਦਿਆਧਰ
(iii) ਪ੍ਰਿਥਵੀਰਾਜ ਚੌਹਾਨ।
ਉੱਤਰ-
(iii) ਪ੍ਰਿਥਵੀਰਾਜ ਚੌਹਾਨ।

PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ

ਪ੍ਰਸ਼ਨ 2.
ਰਾਜਾ ਹਰਸ਼ਵਰਧਨ ਦੀ ਰਾਜਧਾਨੀ ਕਿਹੜੀ ਸੀ ?
(i) ਕਨੌਜ ।
(iii) ਸਿਆਲਕੋਟ।
ਉੱਤਰ-
(i) ਕਨੌਜ।

ਪ੍ਰਸ਼ਨ 3.
ਚਿੱਤਰ ਵਿਚ ਇਲੋਰਾ ਦਾ ਕੈਲਾਸ਼ ਮੰਦਿਰ ਦਿਖਾਇਆ ਗਿਆ ਹੈ । ਦੱਸੋ ਕਿ ਇਹ ਕਿਸਦੇ ਦੁਆਰਾ ਬਣਵਾਇਆ ਗਿਆ ਸੀ ?
PSEB 7th Class Social Science Solutions Chapter 8 ਨਵੇਂ ਰਾਜ ਅਤੇ ਰਾਜੇ 3
(i) ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਸਰੇ ਦੁਆਰਾ
(ii) ਰਾਸ਼ਟਰਕੂਟ ਸ਼ਾਸਕ ਦੰਤੀਦੁਗ ਦੁਆਰਾ ,
(iii) ਪ੍ਰਤਿਹਾਰ ਸ਼ਾਸਕ ਵੱਤਸਰਾਜ ਦੁਆਰਾ।
ਉੱਤਰ-
(i) ਰਾਸ਼ਟਰਕੂਟ ਸ਼ਾਸਕ ਕ੍ਰਿਸ਼ਨ ਤੀਸਰੇ ਦੁਆਰਾ ।
(i) ਚੰਦਵਾੜਾ

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

Punjab State Board PSEB 7th Class Social Science Book Solutions History Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) Textbook Exercise Questions and Answers.

PSEB Solutions for Class 7 Social Science History Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

Social Science Guide for Class 7 PSEB ਭਾਰਤ ਅਤੇ ਸੰਸਾਰ ਕਦੋਂ, ਕਿੱਥੇ ਅਤੇ ਕਿਵੇਂ) Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲਿਖੋ

ਪ੍ਰਸ਼ਨ 1.
ਇਤਿਹਾਸ ਵਿਚ ਭਾਰਤੀ ਉਪ-ਮਹਾਂਦੀਪ ਦੇ ਕਿਹੜੇ-ਕਿਹੜੇ ਨਾਂ ਰੱਖੇ ਗਏ ?
ਉੱਤਰ-
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਦੇ ਦੋ ਨਾਂ ਰੱਖੇ ਗਏ-ਹਿੰਦੁਸਤਾਨ ਅਤੇ ਭਾਰਤਵਰਸ਼ ।

ਪ੍ਰਸ਼ਨ 2.
ਇਤਿਹਾਸਕਾਰਾਂ ਨੇ ਭਾਰਤੀ ਉਪ-ਮਹਾਂਦੀਪ ਨੂੰ ਕਿੰਨੇ ਯੁਗਾਂ ਵਿਚ ਵੰਡਿਆ ਹੈ ?
ਉੱਤਰ-
ਪ੍ਰਾਚੀਨ ਯੁਗ, ਮੱਧਕਾਲੀਨ ਯੁਗ ਅਤੇ ਆਧੁਨਿਕ ਯੁਗ ॥

ਪ੍ਰਸ਼ਨ 3.
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਦੀ ਹਾਲਤ ਕਿਹੋ ਜਿਹੀ ਸੀ ?
ਉੱਤਰ-
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਏਸ਼ੀਆ ਦਾ ਦੱਖਣੀ ਭਾਗ ਸੀ । ਪੂਰਵ ਕਾਲ ਵਿਚ ਇਸਨੂੰ ਹਿੰਦੁਸਤਾਨ ਅਤੇ ਭਾਰਤਵਰਸ਼ ਦੇ ਨਾਂ ਨਾਲ ਸੱਦਿਆ ਜਾਂਦਾ ਸੀ ।

ਪ੍ਰਸ਼ਨ 4.
ਭਾਰਤੀ ਇਤਿਹਾਸ ਦੇ ਸ੍ਰੋਤ ਕਿੰਨੀ ਪ੍ਰਕਾਰ ਦੇ ਹਨ ?
ਉੱਤਰ-
ਮੱਧਕਾਲੀਨ ਭਾਰਤੀ ਇਤਿਹਾਸ ਦੀ ਜਾਣਕਾਰੀ ਲਈ ਦੋ ਤਰ੍ਹਾਂ ਦੇ ਇਤਿਹਾਸਿਕ ਤ ਮਿਲਦੇ ਹਨ-ਪੁਰਾਤੱਤਵ ਸ੍ਰੋਤ ਅਤੇ ਸਾਹਿਤਕ ਸ੍ਰੋਤ ॥
I. ਪੁਰਾਤੱਤਵ ਸ੍ਰੋਤ-ਪੁਰਾਤੱਤਵ ਸ੍ਰੋਤਾਂ ਵਿਚ ਪ੍ਰਾਚੀਨ ਸਮਾਰਕ, ਮੰਦਰ, ਸ਼ਿਲਾਲੇਖ, ਸਿੱਕੇ, ਬਰਤਨ, ਹਥਿਆਰ, ਗਹਿਣੇ ਅਤੇ ਚਿਤਰ ਸ਼ਾਮਲ ਹਨ ।
1. ਪ੍ਰਾਚੀਨ ਸਮਾਰਕ ਜਾਂ ਇਮਾਰਤਾਂ-ਇਨ੍ਹਾਂ ਇਮਾਰਤਾਂ ਵਿਚ ਮੰਦਰ, ਮਸਜਿਦ ਅਤੇ ਕਿਲ੍ਹੇ ਸ਼ਾਮਲ ਹਨ । ਮੰਦਰਾਂ ਵਿਚ ਖੁਜਰਾਹੋ, ਭੁਵਨੇਸ਼ਵਰ, ਕੁਨਾਰਕ ਆਦਿ ਦਾ ਨਾਂ ਲਿਆ ਜਾ ਸਕਦਾ ਹੈ । ਮਸਜਿਦਾਂ ਵਿਚ, ਜਾਮਾ ਮਸਜਿਦ ਅਤੇ ਮੋਤੀ ਮਸਜਿਦ ਅਤੇ ਕਿਲ੍ਹਿਆਂ ਵਿਚ ਜੈਸਲਮੇਰ, ਜੈਪੁਰ ਆਦਿ ਮੁੱਖ ਹਨ ।
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 1
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 2

2. ਸ਼ਿਲਾਲੇਖ-ਸ਼ਿਲਾਲੇਖ ਸਾਨੂੰ ਮੁੱਢਲੇ (ਪੂਰਵ ਮੱਧਕਾਲ ਦੇ ਵੱਖ-ਵੱਖ ਪਹਿਲੂਆਂ ਦੀ ਜਾਣਕਾਰੀ ਦਿੰਦੇ ਹਨ । ਇਨ੍ਹਾਂ ਤੋਂ ਸਾਨੂੰ ਮੱਧ ਯੁਗ ਦੀਆਂ ਮਹੱਤਵਪੂਰਨ ਘਟਨਾਵਾਂ, ਸ਼ਾਸਕਾਂ ਅਤੇ ਉਨ੍ਹਾਂ ਦੇ ਸ਼ਾਸਨ ਕਾਲ ਅਤੇ ਗੁਣਾਂ, ਕਲਾ ਦੇ ਨਮੂਨਿਆਂ, ਪ੍ਰਸ਼ਾਸਨਿਕ ਸਰਗਰਮੀਆਂ ਆਦਿ ਦਾ ਪਤਾ ਚੱਲਦਾ ਹੈ ।

3. ਸਿੱਕੇ-ਸਾਨੂੰ ਮੱਧਕਾਲ ਦੇ ਬਹੁਤ ਸਾਰੇ ਸਿੱਕੇ ਪ੍ਰਾਪਤ ਹੋਏ ਹਨ । ਇਹ ਇਸ ਯੁਗ ਦੀਆਂ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਅਤੇ ਪ੍ਰਸਿੱਧ ਵਿਅਕਤੀਆਂ ਦੀ ਜਾਣਕਾਰੀ ਦਿੰਦੇ ਹਨ | ਕੁੱਝ ਸਿੱਕੇ ਉਸ ਸਮੇਂ ਦੀ ਆਰਥਿਕ ਦਸ਼ਾ ‘ਤੇ ਵੀ ਰੌਸ਼ਨੀ ਪਾਉਂਦੇ ਹਨ ।

4. ਚਿਤਰਕਾਰੀ-ਚਿਤਰਕਾਰੀ ਤੋਂ ਸਾਨੂੰ ਮੱਧ ਯੁਗ ਦੀ ਸਾਧਾਰਨ ਜਾਣਕਾਰੀ ਦੇ ਨਾਲ-ਨਾਲ ਉਸ ਸਮੇਂ ਦੀ ਕਲਾ ਦੇ ਵਿਕਾਸ ਦਾ ਵੀ ਪਤਾ ਚੱਲਦਾ ਹੈ ।

II. ਸਾਹਿਤਕ ਸ੍ਰੋਤ-ਸਾਹਿਤਕ ਸ੍ਰੋਤਾਂ ਵਿਚ ਸਵੈ-ਜੀਵਨੀਆਂ, ਜੀਵਨੀਆਂ, ਰਾਜਿਆਂ ਅਤੇ ਰਾਜਵੰਸ਼ਾਂ ਦੇ ਬਿਰਤਾਂਤ, ਦਸਤਾਵੇਜ਼ ਆਦਿ ਸ਼ਾਮਲ ਹਨ । ਬਾਬਰ, ਜਹਾਂਗੀਰ ਦੀਆਂ ਸਵੈ-ਜੀਵਨੀਆਂ ਸਾਨੂੰ ਵੱਖ-ਵੱਖ ਸ਼ਾਸਕਾਂ ਦੀਆਂ ਮਹੱਤਵਪੂਰਨ ਜਾਣਕਾਰੀਆਂ ਦਿੰਦੀਆਂ ਹਨ | ਦਸਤਾਵੇਜ਼ ਵੱਖ-ਵੱਖ ਸ਼ਾਸਕਾਂ ਵਿਚਾਲੇ ਹੋਈਆਂ ਸੰਧੀਆਂ ‘ਤੇ ਰੌਸ਼ਨੀ ਪਾਉਂਦੇ ਹਨ । ਵਿਦੇਸ਼ੀ ਯਾਤਰੀਆਂ ਦੇ ਲੇਖ ਵੀ ਮੱਧਕਾਲੀਨ ਇਤਿਹਾਸ ਦੇ ਮਹੱਤਵਪੂਰਨ ਇਤਿਹਾਸਿਕ ਸੋਤ ਹਨ ।

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 5.
ਵਿਦੇਸ਼ੀ ਯਾਤਰੀਆਂ ਦੇ ਲੇਖ ਕਿਵੇਂ ਮਹੱਤਵਪੂਰਨ ਇਤਿਹਾਸਿਕ ਸੋਤ ਹਨ ?
ਉੱਤਰ-
ਵਿਦੇਸ਼ੀ ਯਾਤਰੀਆਂ ਦੇ ਲੇਖ ਮੱਧਕਾਲੀਨ ਇਤਿਹਾਸ ਦੇ ਮਹੱਤਵਪੂਰਨ ਇਤਿਹਾਸਿਕ ਸੋਤ ਹਨ । ਮੱਧ ਯੁਗ ਵਿਚ ਕਈ ਮੁਸਲਿਮ ਅਤੇ ਯੂਰਪੀ ਯਾਤਰੀਆਂ ਨੇ ਭਾਰਤ ਦੀ ਯਾਤਰਾ ਕੀਤੀ । ਉਨ੍ਹਾਂ ਨੇ ਭਾਰਤ ਬਾਰੇ ਆਪਣੇ-ਆਪਣੇ ਲੇਖ ਲਿਖੇ । ਇਹ ਲੇਖ ਮੱਧ ਯੁਗ ਨਾਲ ਸੰਬੰਧਿਤ ਕਈ ਗੱਲਾਂ ਦੀ ਜਾਣਕਾਰੀ ਦਿੰਦੇ ਹਨ ।

  • ਇਬਨਬਾਤੂਤਾ ਦੇ “ਕਿਤਾਬ-ਉਲ-ਰੀਹੇਲਾ’ ਲੇਖ ਨਾਲ ਮੁਹੰਮਦ-ਬਿਨ-ਤੁਗ਼ਲਕ ਦੇ ਸ਼ਾਸਨ ਦੀ ਜਾਣਕਾਰੀ ਮਿਲਦੀ ਹੈ ।
  • ਅਲਬਰੂਨੀ ਦਾ ਭਾਰਤ ਸੰਬੰਧੀ ਲੇਖ ਵੀ ਕਾਫ਼ੀ ਮਹੱਤਵਪੂਰਨ ਹੈ ।
  • ਅਬਦੁਲ ਰਜ਼ਾਕ ਨੇ ਵਿਜੈ ਨਗਰ ਰਾਜ ਦੀ ਯਾਤਰਾ ਕੀਤੀ । ਉਸਨੇ ਉਸ ਸਮੇਂ ਦੇ ਵਿਜੈ ਨਗਰ ਰਾਜ ਦੀ ਸਥਿਤੀ ਬਾਰੇ ਲਿਖਿਆ ।
  • ਯੂਰਪੀਅਨ ਯਾਤਰੀਆਂ ਨੇ ਆਪਣੀ ਭਾਰਤ ਯਾਤਰਾ ਬਾਰੇ ਲੇਖ ਲਿਖੇ, ਜੋ ਉਸ ਸਮੇਂ ਦੇ ਭਾਰਤ ਦੀ ਦਸ਼ਾ ‘ਤੇ ਰੌਸ਼ਨੀ ਪਾਉਂਦੇ ਹਨ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਭਾਰਤੀ ਉਪਮਹਾਂਦੀਪ ਨੂੰ ਪੂਰਵ ਕਾਲ ਵਿਚ …………. ਕਿਹਾ ਜਾਂਦਾ ਸੀ ।
ਉੱਤਰ-
ਹਿੰਦੁਸਤਾਨ ਜਾਂ ਭਾਰਤਵਰਸ਼,

ਪ੍ਰਸ਼ਨ 2.
ਭਾਰਤ ਵਿਚ ………….. ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ ।
ਉੱਤਰ-
8ਵੀਂ ਸਦੀ,

ਪ੍ਰਸ਼ਨ 3.
ਚੀਨੀਆਂ ਨੇ ਭਾਰਤ ਨੂੰ………… ਦਾ ਨਾਂ ਦਿੱਤਾ ।
ਉੱਤਰ-
ਇੰਦੂ,

ਪ੍ਰਸ਼ਨ 4.
ਸਮਾਰਕ, ਸ਼ਿਲਾਲੇਖ ਅਤੇ ਸਿੱਕੇ ਆਦਿ ਭਾਰਤੀ ਇਤਿਹਾਸ ਦੇ ………….. ਸੋਤ ਹਨ, ਜਦ ਕਿ ਸਵੈ-ਜੀਵਨੀਆਂ ਅਤੇ ਜੀਵਨੀਆਂ …………………. ਸੋਤ ਹਨ ।
ਉੱਤਰ-
ਪੁਰਾਤੱਤਵ, ਸਾਹਿਤਕ

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 5.
ਤਾਨਸੇਨ ਇਕ ਪ੍ਰਸਿੱਧ …………ਸੀ ।
ਉੱਤਰ-
ਗਵੱਈਆ ।

(ਇ) ਹੇਠ ਲਿਖਿਆਂ ਸਾਹਮਣੇ ਸਹੀ (✓) ਜੀ ਜਾਂ ਗਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਮੱਧਕਾਲੀਨ ਯੁਗ-ਮੁੱਢਲਾ ਮੱਧਕਾਲੀਨ ਯੁਗ ਅਤੇ ਉੱਤਰ-ਮੱਧਕਾਲੀਨ ਯੁਗ ਵਿੱਚ ਵੰਡਿਆ ਹੋਇਆ ਸੀ ।
ਉੱਤਰ-
(✓)

ਪ੍ਰਸ਼ਨ 2.
ਮੱਧਕਾਲੀਨ ਯੁਗ ਦੌਰਾਨ, ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜ ਅਤੇ ਧਾਰਮਿਕ ਵਿਸ਼ਵਾਸ ਹੋਂਦ ਵਿਚ ਨਹੀਂ ਆਏ ਸਨ ।
ਉੱਤਰ-
(✗)

ਪ੍ਰਸ਼ਨ 3.
ਮੱਧਕਾਲੀਨ ਯੁਗ ਵਿਚ ਵਪਾਰ ਅਤੇ ਵਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ ।
ਉੱਤਰ-
(✓)

ਪ੍ਰਸ਼ਨ 4.
ਮੱਧਕਾਲੀਨ ਯੁਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਆਪਸੀ ਸੰਬੰਧ ਸਥਾਪਿਤ ਨਹੀਂ ਸਨ ।
ਉੱਤਰ-
(✗)

ਤੋਂ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਇਤਿਹਾਸ ਨੂੰ ਕਿਹੜੇ-ਕਿਹੜੇ ਯੁਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਪ੍ਰਾਚੀਨ ਯੁਗ-ਮੱਧਕਾਲੀਨ ਯੁਗ ਅਤੇ ਆਧੁਨਿਕ ਯੁਗ ।

ਪ੍ਰਸ਼ਨ 2.
ਮੱਧਕਾਲੀਨ ਯੁਗ ਤੋਂ ਕੀ ਭਾਵ ਹੈ ?
ਉੱਤਰ-
ਇਤਿਹਾਸ ਦੇ ਪ੍ਰਾਚੀਨ ਯੁਗ ਅਤੇ ਆਧੁਨਿਕ ਯੁਗ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁਗ ਆਖਦੇ ਹਨ ।

ਪ੍ਰਸ਼ਨ 3.
ਭਾਰਤ ਵਿਚ ਕਿਹੜੇ ਕਾਲ ਨੂੰ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ ?
ਉੱਤਰ-
ਭਾਰਤ ਵਿਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਦੇ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਭਾਰਤ ਵਿਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਦੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤ ਵਿਚ 8ਵੀਂ ਸਦੀ ਵਿਚ ਸਮਾਜ, ਰਾਜਨੀਤੀ, ਅਰਥ-ਵਿਵਸਥਾ, ਸੱਭਿਆਚਾਰ ਅਤੇ ਧਰਮ ਵਿਚ ਬਹੁਤ ਸਾਰੇ ਪਰਿਵਰਤਨ ਆਏ । ਇਸੇ ਕਾਰਨ ਭਾਰਤ ਵਿਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ ।

 

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 5.
ਭਾਰਤ ਨੂੰ ਕਿਹੜੇ ਕਾਲ ਵਿਚ ‘ਆਰੀਆ ਵਰਤ ਦਾ ਨਾਂ ਦਿੱਤਾ ਗਿਆ ? ਇਸਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਭਾਰਤ ਨੂੰ ਵੈਦਿਕ ਕਾਲ ਵਿਚ ਆਰੀਆ ਵਰਤ ਦਾ ਨਾਂ ਦਿੱਤਾ ਗਿਆ । ਇਸਦਾ ਸ਼ਾਬਦਿਕ ਅਰਥ ਹੈ-ਆਰੀਆਂ ਦਾ ਦੇਸ਼ ।

ਪ੍ਰਸ਼ਨ 6.
ਭਾਰਤ ਵਿਚ ਮੱਧਕਾਲੀਨ ਯੁਗ ਨੂੰ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭਾਰਤ ਵਿਚ ਮੱਧਕਾਲੀਨ ਯੁਗ ਨੂੰ ਹੇਠ ਲਿਖੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ –

  1. 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਦੇ ਆਰੰਭ ਤਕ ਦੇ ਸਮੇਂ ਨੂੰ ਮੁੱਢਲਾ ਜਾਂ ਪੂਰਵ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ |
  2. 13ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਦਾ ਸਮਾਂ ਉੱਤਰ ਮੱਧਕਾਲੀਨ ਯੁਗ ਅਖਵਾਉਂਦਾ ਹੈ ।

ਪ੍ਰਸ਼ਨ 7.
ਅਕਬਰ ਦੇ ਪ੍ਰਸਿੱਧ ਸੰਗੀਤਕਾਰ ਦਾ ਨਾਂ ਦੱਸੋ ।
ਉੱਤਰ-
ਅਕਬਰ ਦੇ ਦਰਬਾਰ ਦਾ ਪ੍ਰਸਿੱਧ ਸੰਗੀਤਕਾਰ ਤਾਨਸੇਨ ਸੀ ।

ਪ੍ਰਸ਼ਨ 8.
ਇਤਿਹਾਸ ਨੇ ਵੱਖ-ਵੱਖ ਯੁਗਾਂ ਵਿਚ ਭਾਰਤ ਨੂੰ ਵੱਖ-ਵੱਖ ਨਾਂ ਦਿੱਤੇ । ਵਿਆਖਿਆ ਕਰੋ ।
ਉੱਤਰ-
ਹੇਠ ਲਿਖੇ ਤੱਥਾਂ ਤੋਂ ਪਤਾ ਚਲਦਾ ਹੈ ਕਿ ਇਤਿਹਾਸ ਨੇ ਵੱਖ-ਵੱਖ ਯੁਗਾਂ ਵਿਚ ਭਾਰਤ ਨੂੰ ਵੱਖ-ਵੱਖ ਨਾਂ ਦਿੱਤੇ

  1. ਵੈਦਿਕ ਕਾਲ ਵਿਚ ਭਾਰਤ ਨੂੰ ਆਰੀਆ ਵਰਤ ਕਿਹਾ ਜਾਂਦਾ ਹੈ ।
  2. ਮਹਾਂਭਾਰਤ ਅਤੇ ਪੁਰਾਣਾਂ ਦੇ ਸਮੇਂ ਵਿਚ ਰਾਜਾ ਭਰਤ ਦੇ ਨਾਂ ‘ਤੇ ਸਾਡੇ ਦੇਸ਼ ਨੂੰ ਭਾਰਤਵਰਸ਼ ਕਿਹਾ ਜਾਣ ਲੱਗਾ ।
  3. ਈਰਾਨੀਆਂ ਨੇ ਇਸਨੂੰ “ਹਿੰਦੂ ਅਤੇ ਯੂਨਾਨੀਆਂ ਨੇ ਇਸ ਨੂੰ ਇੰਡਸ ਦਾ ਨਾਂ ਦਿੱਤਾ ।
  4. ਬਾਈਬਲ ਵਿਚ ਭਾਰਤ ਨੂੰ ‘ਹੋੜੁ’ ਕਿਹਾ ਗਿਆ ਹੈ ।
  5. ਜਦੋਂ ਚੀਨ ਵਿਚ ਬੁੱਧ ਧਰਮ ਦਾ ਪ੍ਰਸਾਰ ਹੋਇਆ ਤਾਂ ਚੀਨੀਆਂ ਨੇ ਭਾਰਤ ਨੂੰ ਤਾਇਨ-ਚੂ ਦਾ ਨਾਂ ਦਿੱਤਾ ।
  6. ਹਿਊਨਸਾਂਗ ਦੀ ਭਾਰਤ ਯਾਤਰਾ ਦੇ ਬਾਅਦ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ ।

ਪ੍ਰਸ਼ਨ 9.
ਭਾਰਤ ਵਿਚ ਮੱਧਕਾਲੀਨ ਯੁਗ ਦਾ ਅੰਤ ਕਦੋਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤ ਵਿਚ ਮੱਧਕਾਲੀਨ ਯੁਗ ਦਾ ਅੰਤ ਮੁਗ਼ਲ ਸਾਮਰਾਜ ਦੇ ਪਤਨ ਅਤੇ ਅੰਗਰੇਜ਼ਾਂ ਦੁਆਰਾ ਸ਼ਕਤੀ ਫੜਨ ਦੇ ਨਾਲ-ਨਾਲ ਮੰਨਿਆ ਜਾਂਦਾ ਹੈ । ਅਜਿਹਾ 18ਵੀਂ ਸਦੀ ਦੇ ਮੱਧ ਵਿਚ ਹੋਇਆ ।

ਪ੍ਰਸ਼ਨ 10.
ਸੰਗੀਤ ਇਤਿਹਾਸਿਕ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਸ੍ਰੋਤ ਹੈ | ਵਰਣਨ ਕਰੋ ।
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਗੀਤ ਵੀ ਇਤਿਹਾਸਿਕ ਜਾਣਕਾਰੀ ਪ੍ਰਾਪਤ ਕਰਨ ਦਾ ਇਕ ਮਹੱਤਵਪੂਰਨ ਯੋਤ ਹੈ । ਉਦਾਹਰਨ ਲਈ, ਅਸੀਂ ਮੁਗਲ ਕਾਲ ਨੂੰ ਲੈਂਦੇ ਹਾਂ । ਮੁਗ਼ਲ ਸ਼ਾਸਕ ਸੰਗੀਤ ਪ੍ਰੇਮੀ ਸਨ । ਇਸ ਲਈ ਉਨ੍ਹਾਂ ਦੇ ਸ਼ਾਸਨ ਕਾਲ ਵਿਚ ਸੰਗੀਤ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । ਅਕਬਰ ਨੇ ਤਾਂ ਆਪਣੇ ਦਰਬਾਰ ਵਿਚ ਅਨੇਕ ਸੰਗੀਤਕਾਰਾਂ ਨੂੰ ਸੰਰੱਖਿਅਣ ਦਿੱਤਾ ਹੋਇਆ ਸੀ । ਤਾਨਸੇਨ ਉਸਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਸੀ । ਮੁਗ਼ਲਕਾਲ ਵਿਚ ਸੰਗੀਤ ਦੁਆਰਾ ਹੀ ਹਿੰਦੂ ਅਤੇ ਮੁਸਲਿਮ ਸੱਭਿਆਚਾਰ ਦਾ ਮੇਲ ਹੋਇਆ ।

 

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 11.
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਵਿਚ ਕਿਹੜੇ-ਕਿਹੜੇ ਦੇਸ਼ ਸ਼ਾਮਲ ਹਨ ?
ਉੱਤਰ-
ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਵਿਚ ਅੱਜ ਦੇ ਛੇ ਦੇਸ਼ ਸ਼ਾਮਲ ਸਨ । ਇਹ ਦੇਸ਼ ਸਨਪਾਕਿਸਤਾਨ, ਅਫ਼ਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾ ਦੇਸ਼ ਅਤੇ ਭਾਰਤ ।.

ਪ੍ਰਸ਼ਨ 12.
ਮੱਧਕਾਲੀਨ ਯੁਗ ਦੌਰਾਨ ਮੁੱਖ ਇਤਿਹਾਸਿਕ ਪ੍ਰਵਿਰਤੀਆਂ ਦਾ ਵਰਣਨ ਕਰੋ ।
ਉੱਤਰ-
ਮੱਧਕਾਲੀਨ ਯੁਗ ਦੌਰਾਨ ਇਤਿਹਾਸਿਕ ਪ੍ਰਵਿਰਤੀਆਂ ਇਸ ਯੁਗ ਨੂੰ ਪ੍ਰਾਚੀਨ ਯੁਗ ਤੋਂ ਅਲੱਗ ਕਰਦੀਆਂ ਹਨ । ਇਨ੍ਹਾਂ ਵਿਚੋਂ ਮੁੱਖ ਪ੍ਰਵਿਰਤੀਆਂ ਹੇਠ ਲਿਖੀਆਂ ਹਨ –

  • ਮੱਧਕਾਲ ਵਿਚ ਭਾਰਤ ਵਿਚ ਮੁਸਲਮਾਨ ਆਏ ਅਤੇ ਉਨ੍ਹਾਂ ਦਾ ਹਿੰਦੂਆਂ ਨਾਲ ਮੇਲ-ਜੋਲ ਵਧਿਆ । ਸਿੱਟੇ ਵਜੋਂ ਮਿਸ਼ਰਿਤ ਸੱਭਿਅਤਾ ਦਾ ਜਨਮ ਹੋਇਆ।
  • ਮੱਧਕਾਲ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ, ਜੋ ਅਸੀਂ ਅੱਜ ਵੀ ਬੋਲਦੇ ਹਾਂ । ਇਨ੍ਹਾਂ ਵਿਚੋਂ ਹਿੰਦੀ ਅਤੇ ਉਰਦੂ ਮੁੱਖ ਸਨ ।
  • ਇਸ ਯੁਗ ਵਿਚ ਸਾਡੇ ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜਾਂ, ਰਸਮਾਂ ਤੇ ਧਾਰਮਿਕ ਵਿਸ਼ਵਾਸਾਂ ਦੀ ਉਤਪੱਤੀ ਹੋਈ ।
  • ਇਸ ਕਾਲ ਵਿਚ ਭਾਰਤ ਦੇ ਬਾਹਰੀ ਸੰਸਾਰ ਦੇ ਨਾਲ ਡੂੰਘੇ ਆਪਸੀ ਸੰਬੰਧ ਕਾਇਮ ਹੋਏ ਵਪਾਰ ਦੇ ਕਾਰਨ ਸੰਸਾਰ ਦੇ ਵੱਖ-ਵੱਖ ਭਾਗਾਂ ਵਿਚ ਰਹਿਣ ਵਾਲੇ ਲੋਕ ਇਕ-ਦੂਜੇ ਦੇ ਨੇੜੇ ਆਏ । ਉਨ੍ਹਾਂ ਨੇ ਇਕ-ਦੂਜੇ ਦੇ ਰੀਤੀ-ਰਿਵਾਜ ਅਪਣਾਏ । ਭਾਰਤ ਨੇ ਵੀ ਹੋਰਨਾਂ ਦੇਸ਼ਾਂ ਤੋਂ ਅਨੇਕਾਂ ਰੀਤੀ-ਰਿਵਾਜ ਹਿਣ ਕੀਤੇ ।
  • ਭਾਰਤ ਵਿੱਚ ਭਗਤੀ ਮੱਤ ਅਤੇ ਸੂਫ਼ੀ ਮੱਤ ਦਾ ਪ੍ਰਚਾਰ ਹੋਇਆ । ਇਸ ਨਾਲ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕ-ਦੂਜੇ ਦੇ ਧਰਮਾਂ ਦੇ ਸਿਧਾਂਤਾਂ ਨੂੰ ਸਮਝਣ ਵਿਚ ਸਹਾਇਤਾ ਮਿਲੀ ।
  • ਮੱਧ ਯੁਗ ਵਿਚ ਵਪਾਰ ਅਤੇ ਵਣਿਜ ਦੇ ਵਿਕਾਸ ਲਈ ਮਹੱਤਵਪੂਰਨ ਸੁਧਾਰ ਕੀਤੇ ਗਏ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਸ਼ਿਲਾਲੇਖ ਸਾਹਿਤਕ ਸਰੋਤ ਹਨ ।
ਉੱਤਰ-
(✗)

ਪ੍ਰਸ਼ਨ 2.
ਮੁਗਲ ਸ਼ਾਸਕ ਸੰਗੀਤ ਪ੍ਰੇਮੀ ਸਨ ।
ਉੱਤਰ-
(✓)

ਪ੍ਰਸ਼ਨ 3.
ਇਬਨਬਤੂਤਾ ਦੇ ਲੇਖਾਂ ਤੋਂ ਸਾਨੂੰ ਅਕਬਰ ਦੇ ਸ਼ਾਸਨਕਾਲ ਦੀ ਜਾਣਕਾਰੀ ਮਿਲਦੀ ਹੈ ।
ਉੱਤਰ-
(✗)

(ਅ) ਸਹੀ ਜੋੜੇ ਬਣਾਓ

1. ਅਬਦੁਲ ਰਜ਼ਾਕ (i) ਅਕਬਰ
2. ਤਾਨਸੇਨ (ii) ਵਿਜੈਨਗਰ ਰਾਜ
3. ਇੰਡਸ (iii) ਹਿਊਨਸਾਂਗ
4. ਇੰਟੂ (iv) ਬ੍ਰਿਕ

ਉੱਤਰ-

1. ਅਬਦੁਲ ਰਜ਼ਾਕ (ii) ਵਿਜੈਨਗਰ ਰਾਜ
2. ਤਾਨਸੇਨ (i) ਅਕਬਰ
3. ਇੰਡਸ (iv) ਕ
4. ਇੰਟੂ (iii) ਹਿਊਨਸਾਂਗ

(ਇ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਕਿਤਾਬ-ਉਲ-ਹਲਾ ਭਾਰਤ ਵਿਚ ਆਉਣ ਵਾਲੇ ਇਕ ਵਿਦੇਸ਼ੀ ਦਾ ਲੇਖ ਹੈ। ਦੱਸੋ ਉਹ ਕੌਣ ਸੀ ? ਕਿਸਦਾ ਲੇਖ ਹੈ ?
(i) ਅਲਬਰੂਨੀ
(ii) ਇਬਨਬਤੂਤਾ
(iii) ਅਬਦੁਲ ਰਾਜ਼ਾਕ ।
ਉੱਤਰ-
(ii) ਇਬਨਬਤੂਤਾ ।

ਪ੍ਰਸ਼ਨ 2.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ ਅਕਬਰ ਦੇ ਸਮੇਂ ਦਾ ਪ੍ਰਸਿੱਧ ਸੰਗੀਤਕਾਰ ਸੀ। ਕੀ ਤੁਸੀਂ ਉਸਦਾ ਨਾਮ ਦੱਸ ਸਕਦੇ ਹੋ ?
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 3
(i) ਤਾਨਸੇਨ
(ii) ਅਬਦੁਲ ਰਾਜ਼ਾਕ
(iii) ਅਲਬੇਰੂਨੀ ।
ਉੱਤਰ-
(i) ਤਾਨਸੇਨ ।

 

PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ)

ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਸ੍ਰੋਤ ਸਾਹਿਤਿਕ ਸ੍ਰੋਤਾਂ ਵਿਚ ਸ਼ਾਮਲ ਹੈ। ਇਹ ਕੀ ਹੈ ?
PSEB 7th Class Social Science Solutions Chapter 7 ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) 4
(ii) ਅਕਬਰ ਦਾ ਸਿੱਕਾ
(ii) ਚਿੱਤਰਕਾਰੀ ।
(i) ਆਤਮਕਥਾ
ਉੱਤਰ-
(ii) ਅਕਬਰ ਦਾ ਸਿੱਕਾ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

Punjab State Board PSEB 8th Class Social Science Book Solutions Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Exercise Questions and Answers.

PSEB Solutions for Class 8 Social Science Civics Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

SST Guide for Class 8 PSEB ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1 ਤੋਂ 15 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਸੰਸਦ ਦੇ ਸ਼ਬਦੀ ਅਰਥ ਲਿਖੋ ।
ਉੱਤਰ-
ਸੰਸਦ ਅੰਗਰੇਜ਼ੀ ਸ਼ਬਦ ਪਾਰਲੀਮੈਂਟ (Parliament) ਦਾ ਅਨੁਵਾਦ ਹੈ । ਇਹ ਅੰਗਰੇਜ਼ੀ ਸ਼ਬਦ ਫ਼ਰਾਂਸੀਸੀ ਭਾਸ਼ਾ ਦੇ ਸ਼ਬਦ ਪਾਰਲਰ (Parler) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਗੱਲਬਾਤ ਕਰਨਾ । ਇਸ ਪ੍ਰਕਾਰ ਸੰਸਦ ਇਕ ਅਜਿਹੀ ਸੰਸਥਾ ਹੈ ਜਿੱਥੇ ਬੈਠ ਕੇ ਲੋਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਸ਼ਿਆਂ ‘ਤੇ ਗੱਲਬਾਤ ਕਰਦੇ ਹਨ ।

ਪ੍ਰਸ਼ਨ 2.
ਸਰਕਾਰ ਸੰਸਦ ਪ੍ਰਤੀ ਕਿਵੇਂ ਜਵਾਬਦੇਹ ਹੈ ?
ਉੱਤਰ-
ਸਰਕਾਰ ਆਪਣੇ ਸਾਰਿਆਂ ਕੰਮਾਂ ਅਤੇ ਨੀਤੀਆਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸਰਕਾਰ ਉਸ ਸਮੇਂ ਤਕ ਆਪਣੇ ਅਹੁਦੇ ‘ਤੇ ਰਹਿ ਸਕਦੀ ਹੈ ਜਦੋਂ ਤਕ ਉਸਨੂੰ ਸੰਸਦ (ਵਿਧਾਨਮੰਡਲ) ਦਾ ਬਹੁਮਤ ਪ੍ਰਾਪਤ ਰਹਿੰਦਾ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 3.
ਸੰਸਦ ਵਿਚ ਕਾਨੂੰਨ ਕਿਵੇਂ ਬਣਦਾ ਹੈ ?
ਉੱਤਰ-
ਸਧਾਰਨ ਬਿੱਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪੇਸ਼ ਕੀਤਾ ਜਾ ਸਕਦਾ ਹੈ । ਦੋਨਾਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਦਿੱਤਾ ਜਾਂਦਾ ਹੈ । ਰਾਸ਼ਟਰਪਤੀ ਦੇ ਦਸਤਖ਼ਤ ਹੋ ਜਾਣ ‘ਤੇ ਬਿੱਲ ਕਾਨੂੰਨ ਬਣ ਜਾਂਦਾ ਹੈ ।

ਪ੍ਰਸ਼ਨ 4.
ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਕਿਵੇਂ ਬਣਦੀ ਹੈ ?
ਉੱਤਰ-
ਲੋਕ ਸਭਾ ਚੋਣਾਂ ਦੇ ਬਾਅਦ ਰਾਸ਼ਟਰਪਤੀ ਦੇ ਸੱਦੇ ‘ਤੇ ਬਹੁਮਤ ਪ੍ਰਾਪਤ ਰਾਜਨੀਤਿਕ ਦਲ ਸਰਕਾਰ ਬਣਾਉਂਦਾ ਹੈ । ਜੇਕਰ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਗਠਬੰਧਨ ਸਰਕਾਰ ਹੋਂਦ ਵਿਚ ਆਉਂਦੀ ਹੈ ।

ਪ੍ਰਸ਼ਨ 5.
ਸੰਸਦੀ ਸਰਕਾਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-

  1. ਨਾਂ-ਮਾਤਰ ਅਤੇ ਵਾਸਤਵਿਕ ਕਾਰਜਪਾਲਿਕਾ ਵਿਚ ਅੰਤਰ ।
  2. ਕਾਰਜਪਾਲਿਕਾ ਅਤੇ ਵਿਧਾਨ-ਮੰਡਲ ਵਿਚ ਡੂੰਘਾ ਸੰਬੰਧ ।
  3. ਉੱਤਰਦਾਈ ਸਰਕਾਰ ।
  4. ਪ੍ਰਧਾਨ ਮੰਤਰੀ ਦੀ ਪ੍ਰਧਾਨਤਾ ।
  5. ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ।
  6. ਕਾਰਜਪਾਲਿਕਾ ਦੀ ਅਨਿਸਚਿਤ ਅਵਧੀ ।

ਪ੍ਰਸ਼ਨ 6.
ਲਟਕਦੀ ਸੰਸਦ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਸੰਸਦ ਵਿਚ ਦੋ ਜਾਂ ਦੋ ਤੋਂ ਵਧੇਰੇ ਰਾਜਨੀਤਿਕ ਦਲਾਂ ਦੀ ਆਪਸ ਵਿਚ ਮਿਲ ਕੇ ਸਰਕਾਰ ਬਣਦੀ ਹੈ ਤਾਂ ਉਸਨੂੰ ਲਟਕਦੀ ਸੰਸਦ ਆਖਦੇ ਹਨ । ਇਸ ਤਰ੍ਹਾਂ ਦੀ ਸਰਕਾਰ ਘੱਟ-ਗਿਣਤੀ ਸਰਕਾਰ ਅਖਵਾਉਂਦੀ ਹੈ ।

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 50-60 ਸ਼ਬਦਾਂ ਵਿਚ ਦਿਓ :

ਪ੍ਰਸ਼ਨ 1.
ਭਾਰਤ ਵਿਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ ?
ਉੱਤਰ-
ਭਾਰਤ ਵਿਚ ਹੇਠ ਲਿਖੇ ਕਾਰਨਾਂ ਕਰਕੇ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ਹੈ-

  • ਲੋਕਾਂ ਨੂੰ ਸੰਸਦੀ ਪ੍ਰਣਾਲੀ ਦਾ ਗਿਆਨ – ਭਾਰਤੀ ਲੋਕ ਸੰਸਦੀ ਪ੍ਰਣਾਲੀ ਤੋਂ ਜਾਣੂ ਹਨ । ਇਸ ਨੂੰ ਸਰਵੋਤਮ ਸਰਕਾਰ ਮੰਨਿਆ ਗਿਆ ਹੈ। ਦੇਸ਼ ਵਿਚ 1861, 1892, 1919 ਅਤੇ 1935 ਦੇ ਕਾਨੂੰਨਾਂ ਦੁਆਰਾ ਸੰਸਦੀ ਸਰਕਾਰ ਹੀ ਸਥਾਪਿਤ ਕੀਤੀ ਗਈ ਸੀ ।
  • ਸੰਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਸਮਰਥਨ – ਭਾਰਤੀ ਸੰਵਿਧਾਨ ਨਿਰਮਾਤਾਵਾਂ ਨੇ ਵੀ ਸੰਸਦੀ ਸ਼ਾਸਨ ਦਾ ਸਮਰਥਨ ਕੀਤਾ ਸੀ । ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਡਾ: ਬੀ.ਆਰ. ਅੰਬੇਦਕਰ ਨੇ ਕਿਹਾ ਸੀ ਕਿ ਇਸ ਪ੍ਰਣਾਲੀ ਵਿਚ ਜਵਾਬਦੇਹੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ । ਇਸ ਲਈ ਸੰਸਦੀ ਸਰਕਾਰ ਹੀ ਸਭ ਤੋਂ ਵਧੀਆ ਸਰਕਾਰ ਹੈ ।
  • ਜਵਾਬਦੇਹੀ ‘ਤੇ ਆਧਾਰਿਤ – ਭਾਰਤ ਸਦੀਆਂ ਤਕ ਗੁਲਾਮ ਰਿਹਾ ਹੈ । ਇਸ ਲਈ ਦੇਸ਼ ਨੂੰ ਅਜਿਹੀ ਸਰਕਾਰ ਦੀ ਲੋੜ ਸੀ ਜੋ ਜਵਾਬਦੇਹੀ ਦੀ ਭਾਵਨਾ ‘ਤੇ ਆਧਾਰਿਤ ਹੋਵੇ । ਇਸੇ ਕਾਰਨ ਸੰਸਦੀ ਪ੍ਰਣਾਲੀ ਲਾਗੂ ਕੀਤੀ ਗਈ ।
  • ਪਰਿਵਰਤਨਸ਼ੀਲ ਸਰਕਾਰ – ਭਾਰਤ ਨੇ ਲੰਬੇ ਸਮੇਂ ਤੋਂ ਬਾਅਦ ਸੁਤੰਤਰਤਾ ਪ੍ਰਾਪਤ ਕੀਤੀ ਸੀ । ਇਸ ਲਈ ਲੋਕ ਅਜਿਹੀ ਸਰਕਾਰ ਚਾਹੁੰਦੇ ਸਨ ਜਿਹੜੀ ਨਿਰੰਕੁਸ਼ ਨਾ ਬਣ ਸਕੇ । ਇਸ ਲਈ ਸੰਸਦੀ ਸਰਕਾਰ ਨੂੰ ਚੁਣਿਆ ਗਿਆ ਜਿਸ ਨੂੰ ਕਿਸੇ ਵੀ ਸਮੇਂ ਬਦਲਿਆ ਜਾ ਸਕਦਾ ਹੈ ।
  • ਲੋਕਤੰਤਰ ਦੀ ਸਥਾਪਨਾ – ਲੋਕਤੰਤਰ ਦੀ ਸਹੀ ਅਰਥਾਂ ਵਿਚ ਸਥਾਪਨਾ ਅਸਲ ਵਿਚ ਸੰਸਦੀ ਸਰਕਾਰ ਹੀ ਕਰਦੀ ਹੈ । ਇਸ ਵਿਚ ਸੰਸਦ ਸਰਵਉੱਚ ਹੁੰਦੀ ਹੈ । ਉਹ ਪ੍ਰਸ਼ਨ ਪੁੱਛ ਕੇ, ਆਲੋਚਨਾ ਕਰਕੇ ਅਤੇ ਕਈ ਹੋਰ ਤਰੀਕਿਆਂ ਨਾਲ ਸਰਕਾਰ (ਕਾਰਜਪਾਲਿਕਾ ‘ਤੇ ਨਿਯੰਤਰਨ ਕਾਇਮ ਰੱਖਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 2.
ਸੰਸਦੀ ਸ਼ਾਸਨ ਪ੍ਰਣਾਲੀ ਵਿਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਭੂਮਿਕਾ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਦੋ ਪ੍ਰਕਾਰ ਦੀ ਕਾਰਜਪਾਲਿਕਾ ਹੁੰਦੀ ਹੈ-ਨਾਂ-ਮਾਤਰ ਦੀ ਕਾਰਜਪਾਲਿਕਾ ਅਤੇ ਵਾਸਤਵਿਕ ਕਾਰਜਪਾਲਿਕਾ । ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ । ਉਸ ਨੂੰ ਵਿਧਾਨਿਕ, ਕਾਰਜਪਾਲਿਕਾ ਅਤੇ ਨਿਆਂਇਕ ਸ਼ਕਤੀਆਂ ਪ੍ਰਾਪਤ ਹਨ । ਪਰੰਤੂ ਨਾਂ-ਮਾਤਰ ਦੀ ਕਾਰਜਪਾਲਿਕਾ ਹੋਣ ਕਰਕੇ ਰਾਸ਼ਟਰਪਤੀ ਇਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਨਾਲ ਨਹੀਂ ਕਰ ਸਕਦਾ । ਇਨ੍ਹਾਂ ਸਭ ਸ਼ਕਤੀਆਂ ਦਾ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ, ਕਿਉਂਕਿ ਉਹ ਵਾਸਤਵਿਕ ਕਾਰਜਪਾਲਿਕਾ ਹੈ । ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਉਂਝ ਤਾਂ ਉਹ ਲੋਕ ਸਭਾ ਵਿਚ ਬਹੁਮਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ, ਪਰੰਤੂ ਅੱਜ ਗਠਬੰਧਨ ਸਰਕਾਰਾਂ ਬਣਨ ਦੇ ਕਾਰਨ ਇਸ ਕੰਮ ਵਿਚ ਉਸ ਨੂੰ ਕਾਫ਼ੀ ਸੂਝ-ਬੂਝ ਤੋਂ ਕੰਮ ਲੈਣਾ ਪੈਂਦਾ ਹੈ ।

ਪ੍ਰਸ਼ਨ 3.
ਸੰਸਦ ਦੀ ਸਥਿਤੀ ਦੀ ਗਿਰਾਵਟ ਲਈ ਜ਼ਿੰਮੇਵਾਰ ਕਾਰਨ ਲਿਖੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਰਵਉੱਚ ਸੰਸਥਾ ਹੈ । ਇਕ ਲੰਬੇ ਸਮੇਂ ਤਕ ਇਹ ਇਕ ਮਜ਼ਬੂਤ ਸੰਸਥਾ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਇਸਦੀ ਸਥਿਤੀ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ । ਇਸਦੇ ਹੇਠ ਲਿਖੇ ਮੁੱਖ ਕਾਰਨ ਹਨ-

  1. ਮਿਲੀ-ਜੁਲੀ ਸਰਕਾਰ ਜਾਂ ਲਟਕਦੀ ਸੰਸਦ,
  2. ਸਦਨ ਵਿਚ ਮੈਂਬਰਾਂ ਦੀ ਗੈਰ-ਹਾਜ਼ਰੀ,
  3. ਸਦਨ ਦੀਆਂ ਬੈਠਕਾਂ ਦੀ ਕਮੀ,
  4. ਕਮੇਟੀ ਪ੍ਰਣਾਲੀ ਦਾ ਪਤਨ,
  5. ਸਪੀਕਰ ਦੀ ਨਿਰਪੱਖਤਾ ਤੇ ਸ਼ੱਕ,
  6. ਕਾਨੂੰਨ ਨੂੰ ਲਾਗੂ ਕਰਨ ਦੇ ਤਰੀਕਿਆਂ ਵਿਚ ਪਰਿਵਰਤਨ ਅਤੇ
  7. ਸੰਸਦ ਦੀ ਕਾਰਵਾਈ ਵਿਚ ਮੈਂਬਰਾਂ ਦੁਆਰਾ ਵਾਰ-ਵਾਰ ਰੁਕਾਵਟ ।

ਪ੍ਰਸ਼ਨ 4.
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਸੁਝਾਅ ਦਿਓ ।
ਉੱਤਰ-
ਸੰਸਦ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਸਕਦੇ ਹਨ-

  1. ਖੇਤਰੀ ਦਲਾਂ ਦੀ ਵਧਦੀ ਹੋਈ ਗਿਣਤੀ ‘ਤੇ ਰੋਕ ਲਗਾਈ ਜਾਏ ।
  2. ਸੰਸਦ ਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਬਣਾਏ ਜਾਣ ।
  3. ਪ੍ਰਧਾਨ ਮੰਤਰੀ ਦੀ ਕਮਜ਼ੋਰ ਹੁੰਦੀ ਸਥਿਤੀ ਦੀ ਮਜਬੂਤੀ ਲਈ ਕਦਮ ਉਠਾਏ ਜਾਣ ।

ਪ੍ਰਸ਼ਨ 5.
ਭਾਰਤੀ ਸੰਸਦ ਦੀ ਬਣਤਰ ਲਿਖੋ ।
ਉੱਤਰ-
ਸੰਸਦ ਦੇ ਹੇਠ ਲਿਖੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ-
1. ਲੋਕ ਸਭਾ – ਲੋਕ ਸਭਾ ਲੋਕਾਂ ਦਾ ਸਦਨ ਹੈ । ਇਸ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ । ਇਸ ਸਮੇਂ ਲੋਕ ਸਭਾ . ਦੇ ਮੈਂਬਰਾਂ ਦੀ ਸੰਖਿਆ 545 ਹੈ । ਇਨ੍ਹਾਂ ਵਿਚੋਂ 543 ਮੈਂਬਰ ਬਾਲਗ਼ ਨਾਗਰਿਕਾਂ ਦੁਆਰਾ ਪ੍ਰਤੱਖ ਰੂਪ ਵਿਚ ਚੁਣੇ ਜਾਂਦੇ ਹਨ । ਬਾਕੀ 2 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਲੋਕ ਸਭਾ ਵਿਚ ਅਨੁਸੂਚਿਤ ਜਾਤੀਆਂ ਅਤੇ ਜਨ-ਜਾਤੀਆਂ ਲਈ ਸਥਾਨ ਰਾਖਵੇਂ ਹਨ ।

2. ਰਾਜ ਸਭਾ – ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੇ ਵਿਧਾਨ ਮੰਡਲਾਂ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ । ਇਸਦੇ ਕੁੱਲ 250 ਮੈਂਬਰਾਂ ਵਿਚੋਂ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਦੇਸ਼ਾਂ ਦੁਆਰਾ ਚੁਣੇ ਜਾਂਦੇ ਹਨ । ਬਾਕੀ 12 ਮੈਂਬਰਾਂ ਨੂੰ ਰਾਸ਼ਟਰਪਤੀ ਨਾਮਜ਼ਦ ਕਰਦਾ ਹੈ । ਰਾਜ ਸਭਾ ਇਕ ਸਥਾਈ ਸਦਨ ਹੈ । ਪਰੰਤੂ ਹਰ 2 ਸਾਲ ਬਾਅਦ ਇਸਦੇ ਇਕ-ਤਿਹਾਈ ਮੈਂਬਰ ਸੇਵਾ-ਮੁਕਤ (ਰਿਟਾਇਰ) ਹੋ ਜਾਂਦੇ ਹਨ । ਉਨ੍ਹਾਂ ਦੀ ਥਾਂ ‘ਤੇ ਨਵੇਂ ਮੈਂਬਰਾਂ ਦੀ ਚੋਣ ਕਰ ਲਈ ਜਾਂਦੀ ਹੈ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

PSEB 8th Class Social Science Guide ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
(ੳ) ਘੱਟ ਤੋਂ ਘੱਟ ਸ਼ਬਦਾਂ ਵਿਚ ਉੱਤਰ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਭਾਰਤ ਦੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਕਿਸ ਪ੍ਰਕਾਰ ਦੀ ਹੈ ?
ਉੱਤਰ-
ਭਾਰਤ ਵਿਚ ਅਪ੍ਰਤੱਖ ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਕੁਲਦੀਪ ਕੌਰ ਦਾ ਵਿਆਹ ਲੁਧਿਆਣਾ ਤੋਂ ਪਟਿਆਲਾ ਹੋ ਗਿਆ ਹੈ । ਉਹ ਆਪਣੀ ਵੋਟ ਪਟਿਆਲਾ ਵਿਚ ਬਣਾਉਣਾ ਚਾਹੁੰਦੀ ਹੈ । ਇਸ ਦੇ ਲਈ ਉਸਨੂੰ ਕਿਸ ਅਧਿਕਾਰੀ ਨੂੰ ਮਿਲਣਾ ਚਾਹੀਦਾ ਹੈ ।
ਉੱਤਰ-
ਬੀ. ਐੱਲ. ਓ. ।

ਪ੍ਰਸ਼ਨ 3.
ਪੰਜਾਬ ਵਿਚੋਂ ਲੋਕ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
ਉੱਤਰ-
13 ਮੈਂਬਰ ।

ਪ੍ਰਸ਼ਨ 4.
ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਜ ਸਭਾ ਇਕ ਸਥਾਈ ਸਦਨ ਹੈ ?
ਉੱਤਰ-
ਰਾਜ ਸਭਾ ਕਦੇ ਵੀ ਪੂਰੀ ਤਰ੍ਹਾਂ ਭੰਗ ਨਹੀਂ ਹੁੰਦੀ ।

ਪ੍ਰਸ਼ਨ 5.
ਮੰਨ ਲਉ ਭਾਰਤ ਸਰਕਾਰ ਨੇ ਰੇਲਵੇ ਦੇ ਸੰਬੰਧ ਵਿਚ ਇਕ ਬਿੱਲ ਪਾਸ ਕੀਤਾ ਹੈ । ਬਿੱਲ ਨੂੰ ਕਾਨੂੰਨ ਦਾ ਰੂਪ ਦੇਣ ਲਈ ਸਭ ਤੋਂ ਅਖੀਰ ਵਿਚ ਕਿਸ ਦੇ ਕੋਲ ਭੇਜਣਾ ਪੈਂਦਾ ਹੈ ?
ਉੱਤਰ-
ਰਾਸ਼ਟਰਪਤੀ ਦੇ ਕੋਲ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 6.
ਸਰਕਾਰ ਦੇ ਕਿਹੜੇ-ਕਿਹੜੇ ਤਿੰਨ ਰੂਪ ਹੁੰਦੇ ਹਨ ?
ਉੱਤਰ-

  1. ਵਿਧਾਨ ਮੰਡਲ,
  2. ਕਾਰਜਪਾਲਿਕਾ ਅਤੇ
  3. ਨਿਆਂਪਾਲਿਕਾ ।

ਪ੍ਰਸ਼ਨ 7.
ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਸਮਾਗਮ ਕਦੋਂ ਬੁਲਾਉਂਦਾ ਹੈ ?
ਉੱਤਰ-
ਜਦੋਂ ਕਦੇ ਕਿਸੇ ਬਿੱਲ ‘ਤੇ ਦੋਹਾਂ ਸਦਨਾਂ ਵਿਚ ਮਤਭੇਦ ਪੈਦਾ ਹੋ ਜਾਂਦਾ ਹੈ ।

(ਅ) ਸਹੀ ਵਿਕਲਪ ਚੁਣੋ :

ਪ੍ਰਸ਼ਨ 1.
ਸੰਸਦ ਕਈ ਤਰੀਕਿਆਂ ਨਾਲ ਸਰਕਾਰ ਤੇ ਆਪਣਾ ਨਿਯੰਤਰਨ ਬਣਾਏ ਰੱਖਦੀ ਹੈ । ਇਹਨਾਂ ਵਿਚੋਂ ਕਿਹੜਾ ਤਰੀਕਾ ਸ਼ਾਮਲ ਨਹੀਂ ਹੈ ?
(i) ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ
(ii) ਸਥਗਨ ਪ੍ਰਸਤਾਵ
(iii) ਅਵਿਸ਼ਵਾਸ ਪ੍ਰਸਾਵ
(iv) ਅਸਹਿਯੋਗ ਪ੍ਰਸਤਾਵ ।
ਉੱਤਰ-
(iv) ਅਸਹਿਯੋਗ ਪ੍ਰਸਤਾਵ ।

ਪ੍ਰਸ਼ਨ 2.
ਭਾਰਤ ਵਿੱਚ ਕਾਨੂੰਨ ਬਣਾਉਣੇ, ਕਾਨੂੰਨ ਲਾਗੂ ਕਰਨੇ ਅਤੇ ਨਿਆਂ ਕਰਨ ਵਾਲੀ ਸੰਸਥਾਵਾਂ ਨੂੰ ਪ੍ਰਸ਼ਨ ਵਿੱਚ ਦਿੱਤੇ ਗਏ ਭ੍ਰਮ ਅਨੁਸਾਰ ਚੁਣੋ ।
(i) ਕਾਰਜਪਾਲਿਕਾ, ਨਿਆਂਪਾਲਿਕਾ, ਵਿਧਾਨਪਾਲਿਕਾ
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ
(iii) ਨਿਆਂਪਾਲਿਕਾ, ਵਿਧਾਨਪਾਲਿਕਾ, ਕਾਰਜਪਾਲਿਕਾ
(iv) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ii) ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ

ਪ੍ਰਸ਼ਨ 3.
ਕਾਨੂੰਨ ਬਣਾਉਣ ਦਾ ਕੰਮ ਸਰਕਾਰ ਦੇ ਕਿਸ ਅੰਗ ਦੁਆਰਾ ਕੀਤਾ ਜਾਂਦਾ ਹੈ ?
(i) ਵਿਧਾਨਪਾਲਿਕਾ
(ii) ਕਾਰਜਪਾਲਿਕਾ
(iii) ਨਿਆਂਪਾਲਿਕਾ
(iv) ਨਗਰਪਾਲਿਕਾ ।
ਉੱਤਰ-
(i) ਵਿਧਾਨਪਾਲਿਕਾ

ਪ੍ਰਸ਼ਨ 4.
ਮੰਨ ਲਓ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖ਼ਾਹ ਦੇ ਸੰਬੰਧ ਵਿਚ ਇਕ ਬਿੱਲ ਪਾਸ ਕਰਨ ਜਾ ਰਹੀ ਹੈ । ਬਿਲ ਨੂੰ ਕਾਨੂੰਨ ਦੇ ਰੂਪ ਵਿਚ ਤਬਦੀਲ ਕਰਨ ਲਈ ਆਖਿਰ ਵਿਚ ਉਸ ਫਾਈਲ ‘ਤੇ ਹਸਤਾਖਰ ਕਰਨ ਲਈ ਕਿਸ ਦੇ ਕੋਲ ਭੇਜਿਆ ਜਾਵੇਗਾ ?
(i) ਰਾਸ਼ਟਰਪਤੀ
(ii) ਮੁੱਖ ਮੰਤਰੀ
(iii) ਰਾਜਪਾਲ
(iv) ਸੁਪਰੀਮ ਕੋਰਟ ਦਾ ਮੁੱਖ ਜੱਜ ।
ਉੱਤਰ-
(iii) ਰਾਜਪਾਲ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 5.
ਸੁਖਦੇਵ ਸਿੰਘ, ਸੁਖਜਿੰਦਰ ਸਿੰਘ ਅਤੇ ਬਲਦੇਵ ਭਾਟੀਆ ਆਪਣੇ ਲੋਕ ਖੇਤਰ ਵਿਚ ਚੋਣ ਲੜ ਰਹੇ ਹਨ । ਮੰਨ ਲਓ ਬਲਦੇਵ ਭਾਟੀਆ 1,00,000 ਵੋਟਾਂ ਨਾਲ ਜਿੱਤ ਗਏ ਹਨ । ਹੁਣ ਉਹ ਕਿੱਥੇ ਬੈਠ ਕੇ ਆਪਣੀਆਂ ਸੇਵਾਵਾਂ ਨਿਭਾਉਣਗੇ ?
(i) ਸੰਸਦ ਭਵਨ
(ii) ਪੰਚਾਇਤ ਭਵਨ
(iii) ਵਿਧਾਨ ਸਭਾ
(iv) ਨਗਰਪਾਲਿਕਾ।
ਉੱਤਰ-
(i) ਸੰਸਦ ਭਵਨ

ਪ੍ਰਸ਼ਨ 6.
ਗੁਰਿੰਦਰ ਸਿੰਘ ਲੋਕ ਸਭਾ ਚੋਣ ਵਿਚ ਬਤੌਰ ਉਮੀਦਵਾਰ ਨਾਮਜ਼ਦਗੀ ਫਾਰਮ ਭਰਨ ਗਿਆ | ਫ਼ਾਰਮ ਵਿਚ ਵਿਵਰਣ ਹੇਠ ਲਿਖੇ ਅਨੁਸਾਰ ਹੈ-

ਉਮੀਦਵਾਰ ਦਾ ਨਾਂ ਗੁਰਿੰਦਰ ਸਿੰਘ
ਪਿਤਾ ਦਾ ਦਾ ਨਾਂ ਰਾਮ ਸਿੰਘ
ਪਤਾ 786, ਗੋਆ
ਉਮਰ 22 ਸਾਲ

ਗੁਰਿੰਦਰ ਸਿੰਘ ਦਾ ਨਾਮਜ਼ਦਗੀ ਫ਼ਾਰਮ ਰੱਦ ਕਰ ਦਿੱਤਾ ਗਿਆ । ਇਸ ਫ਼ਾਰਮ ਦੇ ਰੱਦ ਹੋਣ ਦਾ ਕੀ ਕਾਰਨ ਹੈ ?
(i) ਉਮੀਦਵਾਰ ਦਾ ਨਾਂ
(ii) ਪਿਤਾ ਦਾ ਨਾਂ
(iii) ਪਤਾ
(iv) ਉਮਰ ।
ਉੱਤਰ-
(iii) ਪਤਾ

ਪ੍ਰਸ਼ਨ 7.
ਰਾਸ਼ਟਰਪਤੀ ਰਾਜ ਸਭਾ ਵਿਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ?
(i) 08
(ii) 12
(iii) 02
(iv) 10.
ਉੱਤਰ-
(ii) 12

ਪ੍ਰਸ਼ਨ 8.
ਪੰਜਾਬ ਰਾਜ ਵਿਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ?
(i) 11
(ii) 13
(iii) 07
(iv) 02.
ਉੱਤਰ-
(iii) 07

ਪ੍ਰਸ਼ਨ 9.
ਸੰਸਦ ਦੇ ਦੋਨਾਂ ਸਦਨਾਂ ‘ਚ ਹੋਏ ਮਤਭੇਦਾਂ ਨੂੰ ਕੌਣ ਦੂਰ ਕਰਦਾ ਹੈ ?
(i) ਸਪੀਕਰ
(ii) ਪ੍ਰਧਾਨ ਮੰਤਰੀ
(iii) ਰਾਸ਼ਟਰਪਤੀ
(iv) ਉਪ-ਰਾਸ਼ਟਰਪਤੀ ।
ਉੱਤਰ-
(iii) ਰਾਸ਼ਟਰਪਤੀ

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ੲ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

1. ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
542

2. ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ……………………… ਹੈ ।
ਉੱਤਰ-
250

3. ਪੰਜਾਬ ਵਿਚ ਲੋਕ ਸਭਾ ਲਈ ………………………. ਮੈਂਬਰ ਚੁਣੇ ਜਾਂਦੇ ਹਨ ।
ਉੱਤਰ-
13

4. ਭਾਰਤ ਦਾ ਰਾਸ਼ਟਰਪਤੀ ਬਣਨ ਲਈ ……………………… ਉਮਰ ਜ਼ਰੂਰੀ ਹੈ ।
ਉੱਤਰ-
ਘੱਟ-ਤੋਂ-ਘੱਟ 35 ਸਾਲ

5. ਸੰਸਦੀ ਸਰਕਾਰ ਨੂੰ ……………………….. ਸਰਕਾਰ ਵੀ ਕਿਹਾ ਜਾਂਦਾ ਹੈ ।
ਉੱਤਰ-
ਉੱਤਰਦਾਈ

6. ਕੇਵਲ ਧਨ ਬਿੱਲ ਹੀ …………………………. ਵਿਚ ਪੇਸ਼ ਕੀਤਾ ਜਾਂਦਾ ਹੈ ।
ਉੱਤਰ-
ਲੋਕ ਸਭਾ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

(ਸ) ਠੀਕ ਕਥਨਾਂ ‘ਤੇ ਸਹੀ (√) ਅਤੇ ਗ਼ਲਤ ਕਥਨਾਂ ‘ਤੇ ਗ਼ਲਤ (×) ਦਾ ਚਿੰਨ੍ਹ ਲਾਓ :

1. ਰਾਜ ਸਭਾ ਦੇ 1/3 ਮੈਂਬਰ ਹਰ ਦੋ ਸਾਲ ਬਾਅਦ ਰਿਟਾਇਰ ਹੁੰਦੇ ਹਨ ।
2. ਸੰਸਦੀ ਸਰਕਾਰ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਕਾਰ ਗੜੀ ਸੰਬੰਧ ਹੁੰਦਾ ਹੈ ।
3. ਸੰਸਦੀ ਸਰਕਾਰ ‘ਚ ਪ੍ਰਧਾਨ ਮੰਤਰੀ ਨਾਂ-ਮਾਤਰ ਦਾ ਮੁਖੀ ਹੁੰਦਾ ਹੈ ।
4. ਸੰਸਦ ਦੁਆਰਾ ਬਣਾਏ ਕਾਨੂੰਨ ਸਰਵਉੱਚ ਹੁੰਦੇ ਹਨ ।
ਉੱਤਰ-
1. (√)
2. (×)
3. (×)
4. (√)

(ਹ) ਸਹੀ ਜੋੜੇ ਬਣਾਓ :

1. ਲੋਕ ਸਭਾ ਵਿਧਾਨਪਾਲਿਕਾ
2. ਰਾਜ ਸਭਾ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
3. ਸੰਸਦ ਲੋਕਾਂ ਦਾ ਸਦਨ
4. ਸਰਕਾਰ ਦਾ ਇਕ ਮੁੱਖ ਅੰਗ ਸਬਾਈ ਸਦਨ ।

ਉੱਤਰ-

1. ਲੋਕ ਸਭਾ ਲੋਕਾਂ ਦਾ ਸਦਨ
2. ਰਾਜ ਸਭਾ ਸਥਾਈ ਸਦਨ
3. ਸੰਸਦ ਭਾਰਤ ਦੀ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ
4. ਸਰਕਾਰ ਦਾ ਇਕ ਮੁੱਖ ਅੰਗ ਵਿਧਾਨਪਾਲਿਕਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਵਰਤਮਾਨ ਸਮੇਂ ਵਿਚ ਉਸਦੀ ਸਥਿਤੀ ਕਿਉਂ ਡਾਵਾਂਡੋਲ ਹੋ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ।ਉਹ ਮੰਤਰੀਮੰਡਲ, ਮੰਤਰੀ ਪਰਿਸ਼ਦ ਅਤੇ ਲੋਕ ਸਭਾ ਦੇ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸ ਦੀ ਸਲਾਹ ਅਨੁਸਾਰ ਬਣਦੇ ਹਨ । ਆਪਣੇ ਮੰਤਰੀ-ਮੰਡਲ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸਦੀ ਇੱਛਾ ਤੋਂ ਬਿਨਾਂ ਆਪਣੇ ਅਹੁਦੇ ‘ਤੇ ਨਹੀਂ ਰਹਿ ਸਕਦਾ ।

ਪਰੰਤੂ ਵਰਤਮਾਨ ਸਮੇਂ ਵਿਚ ਲੋਕ ਸਭਾ ਚੋਣਾਂ ਵਿਚ ਕਿਸੇ ਇਕ ਦਲ ਨੂੰ ਪੂਰਨ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਵਰਤਮਾਨ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਾਵਾਂਡੋਲ ਹੋ ਗਈ ਹੈ ।

ਪ੍ਰਸ਼ਨ 2.
ਡਾ: ਰਾਜਿੰਦਰ ਪ੍ਰਸਾਦ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਕੌਣ ਸਨ ? ਮਜ਼ਬੂਤ ਕੇਂਦਰ ਦੇ ਬਾਰੇ ਵਿਚ ਉਨ੍ਹਾਂ ਦੇ ਕੀ ਵਿਚਾਰ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਅਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਸਨ । ਇਹ ਦੋਨੋਂ ਹੀ ਬਹੁਤ ਪ੍ਰਭਾਵਸ਼ਾਲੀ ਨੇਤਾ ਸਨ ।

ਡਾ: ਰਾਜਿੰਦਰ ਪ੍ਰਸਾਦ ਦੇ ਵਿਚਾਰ – ਡਾ: ਰਾਜਿੰਦਰ ਪ੍ਰਸਾਦ ਰਾਸ਼ਟਰਪਤੀ ਅਹੁਦੇ ਲਈ ਵਧੇਰੇ ਸ਼ਕਤੀਆਂ ਦੇਣ ਦੇ ਪੱਖ ਵਿਚ ਸਨ । ਉਹ ਕੇਂਦਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਸਨ, ਕਿਉਂਕਿ ਭਾਰਤ ਨੂੰ ਕਈ ਸਦੀਆਂ ਤੋਂ ਬਾਅਦ ਅਜ਼ਾਦੀ ਮਿਲੀ ਸੀ ।

ਪੰਡਿਤ ਜਵਾਹਰ ਲਾਲ ਨਹਿਰੂ ਦੇ ਵਿਚਾਰ – ਪੰਡਿਤ ਨਹਿਰੂ ਵੀ ਕੇਂਦਰ ਨੂੰ ਮਜ਼ਬੂਤ ਬਣਾਉਣ ਦੇ ਸਮਰਥਕ ਸਨ । ਉਹ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ-ਮੰਡਲ ਨੂੰ ਜ਼ਿਆਦਾ ਸ਼ਕਤੀਆਂ ਦਿੱਤੀਆਂ ਜਾਣ ।

ਪ੍ਰਸ਼ਨ 3.
“ਕਿਸੇ ਸਮੇਂ ਭਾਰਤੀ ਸੰਸਦ ਇਕ ਬਹੁਤ ਹੀ ਮਜ਼ਬੂਤ ਸੰਸਥਾ ਸੀ । ਪਰੰਤੂ ਹੁਣ ਇਸਦਾ ਪਤਨ ਹੋ ਰਿਹਾ ਹੈ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਸੰਸਦ ਭਾਰਤ ਵਿਚ ਕਾਨੂੰਨ ਬਣਾਉਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ । ਪੰਡਿਤ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ ਅਤੇ ਸ੍ਰੀਮਤੀ ਇੰਦਰਾ ਗਾਂਧੀ ਦੇ ਸਮੇਂ ਇਹ ਇਕ ਬਹੁਤ ਹੀ ਮਜ਼ਬੂਤ ਸੰਸਥਾ ਰਹੀ ਹੈ । ਪਰ ਹੁਣ ਦਿਨਪ੍ਰਤੀਦਿਨ ਇਸਦਾ ਪਤਨ ਹੋ ਰਿਹਾ ਹੈ। ਇਕ ਹੀ ਦਿਨ ਵਿਚ ਦਸ-ਦਸ ਕਾਨੂੰਨ ਪਾਸ ਹੋ ਜਾਂਦੇ ਹਨ । ਉਨ੍ਹਾਂ ‘ਤੇ ਠੀਕ ਤਰ੍ਹਾਂ ਬਹਿਸ ਵੀ ਨਹੀਂ ਹੁੰਦੀ । ਕਾਨੂੰਨ ਨੂੰ ਵਾਸਤਵਿਕ ਰੂਪ ਪ੍ਰਦਾਨ ਕਰਨ ਦਾ ਢੰਗ ਵੀ ਬਦਲ ਗਿਆ ਹੈ । ਸੰਸਦ ਦੇ ਪਤਨ ਲਈ ਮੁੱਖ ਰੂਪ ਵਿਚ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ-

  1. ਤ੍ਰਿਸ਼ੰਕੂ ਸੰਸਦ ਦਾ ਬਣਨਾ
  2. ਜਿੱਦ ਦੀ ਰਾਜਨੀਤੀ
  3. ਸਦਨ ਦੇ ਮੈਂਬਰਾਂ ਦੀ ਗੈਰ-ਹਾਜ਼ਰੀ
  4. ਸਦਨ ਦੀਆਂ ਬੈਠਕਾਂ ਦੀ ਸੰਖਿਆ ਵਿਚ ਕਮੀ
  5. ਕਮੇਟੀ ਪ੍ਰਣਾਲੀ ਦਾ ਕਮਜ਼ੋਰ ਹੋਣਾ
  6. ਸਪੀਕਰ ਦੀ ਨਿਰਪੱਖਤਾ ਦੇ ਸੰਬੰਧ ਵਿਚ ਸੰਦੇਹ ।

PSEB 8th Class Social Science Solutions Chapter 27 ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ

ਪ੍ਰਸ਼ਨ 4.
ਸੰਵਿਧਾਨ ਦੇ ਅਨੁਸਾਰ ਪ੍ਰਧਾਨ ਮੰਤਰੀ ਦੀ ਕੀ ਸਥਿਤੀ ਹੈ ? ਅੱਜਕਲ੍ਹ ਦੇ ਸਮੇਂ ਵਿਚ ਉਸ ਦੀ ਸਥਿਤੀ ਕਿਉਂ ਡਗਮਗਾ ਗਈ ਹੈ ?
ਉੱਤਰ-
ਸੰਵਿਧਾਨ ਦੇ ਅਨੁਸਾਰ ਦੇਸ਼ ਵਿਚ ਪ੍ਰਧਾਨਮੰਤਰੀ ਦੀ ਸਥਿਤੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ । ਉਹ ਮੰਤਰੀਮੰਡਲ, ਮੰਤਰੀਪਰਿਸ਼ਦ ਅਤੇ ਲੋਕਸਭਾ ਦਾ ਨੇਤਾ ਹੁੰਦਾ ਹੈ । ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਕਾਨੂੰਨ ਉਸੇ ਦੀ ਸਲਾਹ ਦੇ ਅਨੁਸਾਰ ਬਣਦੇ ਹਨ । ਆਪਣੇ ਮੰਤਰੀਮੰਡਲ ਦੇ ਲਈ ਮੰਤਰੀਆਂ ਦੀ ਚੋਣ ਉਹ ਹੀ ਕਰਦਾ ਹੈ । ਕੋਈ ਵੀ ਮੰਤਰੀ ਉਸ ਦੀ ਇੱਛਾ ਦੇ ਬਿਨਾਂ ਆਪਣੇ ਪਦ ਤੇ ਨਹੀਂ ਰਹਿ ਸਕਦਾ ।

ਪਰੰਤੂ ਅੱਜਕਲ੍ਹ ਦੇ ਸਮੇਂ ਵਿਚ ਲੋਕਸਭਾ ਚੋਣਾਂ ਵਿਚ ਕਿਸੇ ਇੱਕ ਦਲ ਨੂੰ ਪੂਰਾ ਬਹੁਮਤ ਨਹੀਂ ਮਿਲਦਾ । ਇਸ ਨਾਲ ਤ੍ਰਿਸ਼ੰਕੂ ਸੰਸਦ ਹੋਂਦ ਵਿਚ ਆਉਂਦੀ ਹੈ । ਇਸੇ ਕਾਰਨ ਅੱਜਕਲ੍ਹ ਦੇ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਡਗਮਗਾ ਗਈ ਹੈ ।

ਪ੍ਰਸ਼ਨ 5.
ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਦੇ ਅਰਥ ਅਤੇ ਸੰਗਠਨ ਬਾਰੇ ਲਿਖੋ ।
ਉੱਤਰ-
ਅਰਥ – ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਸੰਸਦੀ ਸਰਕਾਰ ਦੇ ਦੋ ਭਾਗ ਹਨ । ਵਿਧਾਨਪਾਲਿਕਾ ਸਰਕਾਰ ਦਾ ਉਹ ਅੰਗ ਹੈ ਜੋ ਕਾਨੂੰਨ ਬਣਾਉਂਦਾ ਹੈ । ਕਾਰਜਪਾਲਿਕਾ ਦਾ ਕੰਮ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਹੈ ।

ਸੰਗਠਨ – ਵਿਧਾਨਪਾਲਿਕਾ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਲੋਕ ਸਭਾ ਨੂੰ ਹੇਠਲਾ ਸਦਨ ਕਿਹਾ ਜਾਂਦਾ ਹੈ । ਇਹ ਇਕ ਅਸਥਾਈ ਸਦਨ ਹੈ । ਇਸਦੇ ਉਲਟ ਰਾਜ ਸਭਾ ਇਕ ਸਥਾਈ ਸਦਨ ਹੈ । ਇਸ ਨੂੰ ਉੱਚ ਸਦਨ
ਕਿਹਾ ਜਾਂਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ 545 ਅਤੇ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ 250 ਨਿਸਚਿਤ ਕੀਤੀ ਗਈ ਹੈ ।

ਕਾਰਜਪਾਲਿਕਾ ਵਿਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਸ਼ਾਮਲ ਹੈ । ਰਾਸ਼ਟਰਪਤੀ ਨਾਂ-ਮਾਤਰ ਦੀ ਅਤੇ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਵਾਸਤਵਿਕ ਕਾਰਜਪਾਲਿਕਾ ਹੈ ।

ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਦਾ ਵਰਤੋਂ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਕਰਦਾ ਹੈ । ਇਨ੍ਹਾਂ ਦੀ ਚੋਣ ਵਿਧਾਨਪਾਲਿਕਾ ਵਿਚੋਂ ਕੀਤੀ ਜਾਂਦੀ ਹੈ । ਰਾਸ਼ਟਰਪਤੀ ਦੀ ਅਪ੍ਰਤੱਖ ਰੂਪ ਨਾਲ ਚੋਣ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਸੰਸਦੀ ਪ੍ਰਣਾਲੀ ਵਿਚ ਸੰਸਦ ਦੀ ਸਥਿਤੀ ਬਾਰੇ ਲਿਖੋ ।
ਉੱਤਰ-
ਸੰਸਦੀ ਪ੍ਰਣਾਲੀ ਵਿਚ ਸੰਸਦ ਸਰਵਉੱਚ ਹੁੰਦੀ ਹੈ । ਕਾਰਜਪਾਲਿਕਾ (ਸਰਕਾਰ) ਆਪਣੇ ਕੰਮਾਂ ਲਈ ਸੰਸਦ ਦੇ ਪ੍ਰਤੀ ਜਵਾਬਦੇਹ ਹੁੰਦੀ ਹੈ । ਸੰਸਦ ਕਈ ਤਰੀਕਿਆਂ ਨਾਲ ਸਰਕਾਰ ‘ਤੇ ਆਪਣਾ ਨਿਯੰਤਰਨ ਰੱਖਦੀ ਹੈ, ਜਿਵੇਂ-ਮੰਤਰੀਆਂ ਤੋਂ ਪ੍ਰਸ਼ਨ ਪੁੱਛਣਾ, ਬਹਿਸ, ਜ਼ੀਰੋ ਆਵਰ (Zero Hour), ਸਥਗਨ ਪ੍ਰਸਤਾਵ, ਅਵਿਸ਼ਵਾਸ ਪ੍ਰਸਤਾਵ, ਨਿੰਦਾ ਪ੍ਰਸਤਾਵ, ਧਿਆਨ-ਦਿਵਾਉ ਪ੍ਰਸਤਾਵ ਆਦਿ ।

ਪ੍ਰਸ਼ਨ 7.
ਭਾਰਤ ਵਿਚ ਸੰਸਦੀ ਸਰਕਾਰ ਦੇ ਅਪਨਾਉਣ ਦੇ ਕਾਰਨ ਲਿਖੋ ।
ਉੱਤਰ-

  1. ਸੰਸਦੀ ਸਰਕਾਰ ਨੂੰ ਸਰਵੋਤਮ ਮੰਨਿਆ ਗਿਆ ਹੈ ।
  2. ਸੰਸਦੀ ਪ੍ਰਣਾਲੀ ਵਿਚ ਜ਼ਿੰਮੇਵਾਰੀ ਅਤੇ ਸਥਿਰਤਾ ਦੋਨੋਂ ਗੁਣ ਪਾਏ ਜਾਂਦੇ ਹਨ ।
  3. ਸੰਸਦੀ ਸਰਕਾਰ ਕਦੇ ਵੀ ਬਦਲੀ ਜਾ ਸਕਦੀ ਹੈ । ਇਸ ਲਈ ਇਹ ਨਿਰੰਕੁਸ਼ ਨਹੀਂ ਬਣ ਪਾਉਂਦੀ ।
  4. ਲੋਕਤੰਤਰ ਨੂੰ ਸਹੀ ਅਰਥਾਂ ਵਿਚ ਸੰਸਦੀ ਸਰਕਾਰ ਹੀ ਸਥਾਪਿਤ ਕਰਦੀ ਹੈ ।

PSEB 12th Class Maths Solutions Chapter 8 Application of Integrals Ex 8.2

Punjab State Board PSEB 12th Class Maths Book Solutions Chapter 8 Application of Integrals Ex 8.2 Textbook Exercise Questions and Answers.

PSEB Solutions for Class 12 Maths Chapter 8 Application of Integrals Ex 8.2

Question 1.
Find the area of the circle 4x2 + 4y2 = 9 which is interior to the parabola x2 = 4y.
Solution.
The required area is represented by the shaded area OBCDO.

PSEB 12th Class Maths Solutions Chapter 8 Application of Integrals Ex 8.2 1

Solving the given equation of circle, 4x2 + 4 y2 = 9 and parabola x2 = 4y, we get the point of intersection as B \(\left(\sqrt{2}, \frac{1}{2}\right)\) and D \(-\left(\sqrt{2}, \frac{1}{2}\right)\).

It can be observed that the required area is symmetrical about y-axis.
∴ Area of OBCDO = 2 × Area of OBCO
We draw BM perpendicular to OA.
Therefore, the coordiantes of M are (√2, 0).
Therefore, Area of OBCO = Area of OMBCO – Area of OMBO

PSEB 12th Class Maths Solutions Chapter 8 Application of Integrals Ex 8.2 2

PSEB 12th Class Maths Solutions Chapter 8 Application of Integrals Ex 8.2 3

PSEB 12th Class Maths Solutions Chapter 8 Application of Integrals Ex 8.2

Question 2.
Find the area bounded by curves (x – 1)2 + y2 = 1 and x2 + y2 = 1.
Solution.

PSEB 12th Class Maths Solutions Chapter 8 Application of Integrals Ex 8.2 4

The area bounded by the curves, (x – 1)2 + y2 = 1 and x2 + y2 = 1 represented by the shaded area as given in the figure.

On solving these equations, (x – 1)2 + y2 = 1 and x2 + y2 = 1, we get the point of intersection as A \(\left(\frac{1}{2}, \frac{\sqrt{3}}{2}\right)\) and B \(\left(\frac{1}{2},-\frac{\sqrt{3}}{2}\right)\)

It can be observed that the required area is symmetrical about x-axis.

∴ Area of OBCAO = 2 × Area of OCAO
We join AB, which intersects OC at M, such that AM is perpendicular to OC.
The coordinates of M are (\(\frac{1}{2}\), o)
⇒ Area of OCAO = Area of OMAO + Area of MCAM

PSEB 12th Class Maths Solutions Chapter 8 Application of Integrals Ex 8.2 5

PSEB 12th Class Maths Solutions Chapter 8 Application of Integrals Ex 8.2

Question 3.
Find the area of the region bounded by the curves y = x2 + 2, y = x, x = 0 and x = 3.
Solution.
The area bounded by the curves, y = x2, y – x, x – 0 and x = 3, is represented by the shaded area OCBAO as
Area of OCBAO = Area of ODBAO – Area of ODCO

PSEB 12th Class Maths Solutions Chapter 8 Application of Integrals Ex 8.2 6

Area of OCBAO = Area of ODBAO – Area of ODCO
= \(\int_{0}^{3}\) (x2 + 2) dx – \(\int_{0}^{3}\) x dx

= \(\left[\frac{x^{3}}{3}+2 x\right]_{0}^{3}-\left[\frac{x^{2}}{2}\right]_{0}^{3}=[9+6]-\left[\frac{9}{2}\right]\)

= \(15-\frac{9}{2}=\frac{21}{2}\) sq. unit.

PSEB 12th Class Maths Solutions Chapter 8 Application of Integrals Ex 8.2

Question 4.
Using integration, find the area of region bounded by the triangle whose vertices are (- 1, 0), (1, 3) and (3, 2).
Solution.

PSEB 12th Class Maths Solutions Chapter 8 Application of Integrals Ex 8.2 7

BL and CM are drawn perpendicular to x-axis.
It can be observed in the given figure that,
Area of ∆ACB = Area of ALBA +Area of BLMCB – Area of AMCA …………(i)
Equation of the line joining points (x1, y1) and (x2, y2) is
y – y1 = \(\frac{y_{2}-y_{1}}{x_{2}-x_{1}}\) (x – x1)
Equation of line segment AB is
y – 0 = \(\frac{3-0}{1+1}\) (x + 1)

⇒ y = \(\frac{3}{2}\) (x + 1)

∴ Area of ALBA = \(\int_{-1}^{1} \frac{3}{2}(x+1)\) dx

= \(\frac{3}{2}\left[\frac{x^{2}}{2}+x\right]_{-1}^{1}=\frac{3}{2}\left[\frac{1}{2}+1-\frac{1}{2}+1\right]\)
= 3 unit

PSEB 12th Class Maths Solutions Chapter 8 Application of Integrals Ex 8.2 8

Therefore, from equation (i), we get
Area of ∆MBC = (3 + 5 – 4) = 4 sq. unit.

PSEB 12th Class Maths Solutions Chapter 8 Application of Integrals Ex 8.2

Question 5.
Using integration, find the area of the triangular region whose sides have the equations y = 2x + 1, y = 3x + 1 and x = 4.
Solution.

PSEB 12th Class Maths Solutions Chapter 8 Application of Integrals Ex 8.2 9

The equations of sides of the triangle y are y = 2x + 1, y = 3x + 1 and x = 4.
On solving these equations, we get the vertices of triangle as A(0, 1), B(4, 13) and C(4, 9).
It can be observed that,
Area of ∆ACB = Area of OLBAO – Area of OLCAO
= \(\) (3x + 1) dx – \(\) (2x + 1) dx

= \(\left[\frac{3 x^{2}}{2}+x\right]_{0}^{4}\) – \(\left[\frac{2 x^{2}}{2}+x\right]_{0}^{4}\)
=(24 + 4) – (16 + 4)
= 28 – 20 = 8 sq. unit.

PSEB 12th Class Maths Solutions Chapter 8 Application of Integrals Ex 8.2

Direction (6 – 7): Choose the correct answer:

Question 6.
Smaller area enclosed by the circle x2 + y2 = 4 and the line x + y = 2 is
(A) 2 (π – 2)
(B) π – 2
(C) 2π – 1
(D) 2 (π + 2)
Solution.
The smaller area enclosed by the circle, x2 + y2 – 4 and the line, x + y = 2, is represented by the shaded area ACBA as given in the figure.
It can be observed that,

PSEB 12th Class Maths Solutions Chapter 8 Application of Integrals Ex 8.2 10

PSEB 12th Class Maths Solutions Chapter 8 Application of Integrals Ex 8.2

Question 7.
Area lying between the curves y2 = 4x and y = 2x is
(A) \(\frac{2}{3}\)

(B) \(\frac{1}{3}\)

(C) \(\frac{1}{4}\)

(D)\(\frac{3}{4}\)
Solution.
The area lying between the curve, y2 = 4x and y = 2x, is represented by the shaded area OBAO as given in the figure.
The points of intersection of these, curves are O (0, 0) and A(1, 2).
We draw AC perpendicular to x-axis such that the coordinates of C are (1, 0).
∴ Area of OBAO = Area of ∆OCA – Area of OCABO
= \(\int_{0}^{1}\) 2x dx – \(\int_{0}^{1}\) 2 √x dx

= \(2\left[\frac{x^{2}}{2}\right]_{0}^{1}-2\left[\frac{x^{\frac{3}{2}}}{\frac{3}{2}}\right]_{0}^{1}\)

= |1 – \(\frac{4}{3}\)|

= |- \(\frac{1}{3}\)| = \(\frac{1}{3}\)