PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

Punjab State Board PSEB 10th Class Social Science Book Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Textbook Exercise Questions and Answers.

PSEB Solutions for Class 10 Social Science History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

SST Guide for Class 10 PSEB ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ? ਉਸ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ, 1780 ਨੂੰ ਹੋਇਆ । ਉਸ ਦੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ ।

ਪ੍ਰਸ਼ਨ 2.
ਮਹਿਤਾਬ ਕੌਰ ਕੌਣ ਸੀ ?
ਉੱਤਰ-
ਮਹਿਤਾਬ ਕੌਰ ਰਣਜੀਤ ਸਿੰਘ ਦੀ ਪਤਨੀ ਸੀ । ਉਹ ਜੈ ਸਿੰਘ ਕਨ੍ਹਈਆ ਦੀ ਪੋਤੀ ਅਤੇ ਗੁਰਬਖ਼ਸ਼ ਸਿੰਘ ਦੀ ਪੁੱਤਰੀ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 3.
‘ਤਿੱਕੜੀ ਦੀ ਸਰਪ੍ਰਸਤੀ ਦਾ ਕਾਲ’ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਇਹ ਉਹ ਕਾਲ ਸੀ (1792 ਈ: ਤੋਂ 1797 ਈ:) ਤਕ ਜਦੋਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਰਣਜੀਤ ਸਿੰਘ ਦੀ ਸੱਸ ਸਦਾ ਕੌਰ, ਮਾਤਾ ਰਾਜ ਕੌਰ ਅਤੇ ਦੀਵਾਨ ਲੱਖਪਤ ਰਾਏ ਦੇ ਹੱਥਾਂ ਵਿੱਚ ਰਹੀ ।

ਪ੍ਰਸ਼ਨ 4.
ਲਾਹੌਰ ਦੇ ਸ਼ਹਿਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਕਿਉਂ ਸੱਦਾ ਦਿੱਤਾ ?
ਉੱਤਰ-
ਕਿਉਂਕਿ ਲਾਹੌਰ ਦੇ ਨਿਵਾਸੀ ਉੱਥੋਂ ਦੇ ਸਰਦਾਰਾਂ ਦੇ ਰਾਜ ਤੋਂ ਤੰਗ ਆ ਚੁੱਕੇ ਸਨ ।

ਪ੍ਰਸ਼ਨ 5.
ਭਸੀਨ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਕਿਹੜੇ-ਕਿਹੜੇ ਸਰਦਾਰ ਸਨ ?
ਉੱਤਰ-
ਭਸੀਨ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਜੱਸਾ ਸਿੰਘ ਰਾਮਗੜੀਆ, ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਭੰਗੀ ਅਤੇ ਜੋਧ ਸਿੰਘ ਨਾਂ ਦੇ ਸਰਦਾਰ ਸਨ ।

ਪ੍ਰਸ਼ਨ 6.
ਅੰਮ੍ਰਿਤਸਰ ਅਤੇ ਲੋਹਗੜ੍ਹ ਉੱਤੇ ਰਣਜੀਤ ਸਿੰਘ ਨੇ ਕਿਉਂ ਹਮਲਾ ਕੀਤਾ ?
ਉੱਤਰ-
ਕਿਉਂਕਿ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਚੁੱਕਾ ਸੀ ਅਤੇ ਲੋਹਗੜ੍ਹ ਦਾ ਆਪਣਾ ਵਿਸ਼ੇਸ਼ ਸੈਨਿਕ ਮਹੱਤਵ ਸੀ ।

ਪ੍ਰਸ਼ਨ 7.
ਤਾਰਾ ਸਿੰਘ ਘੇਬਾ ਕਿਸ ਮਿਸਲ ਦਾ ਨੇਤਾ ਸੀ ?
ਉੱਤਰ-
ਤਾਰਾ ਸਿੰਘ ਘੇਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ । ਉਹ ਬਹੁਤ ਬਹਾਦਰ ਅਤੇ ਤਾਕਤਵਰ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਅਤੇ ਸਿੱਖਿਆ ਬਾਰੇ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ । ਉਸ ਨੂੰ ਬਚਪਨ ਵਿਚ ਲਾਡਪਿਆਰ ਨਾਲ ਪਾਲਿਆ ਗਿਆ । ਪੰਜ ਸਾਲ ਦੀ ਉਮਰ ਵਿਚ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁਜਰਾਂਵਾਲਾ ਵਿਚ ਭਾਈ ਭਾਗੁ ਸਿੰਘ ਦੀ ਧਰਮਸ਼ਾਲਾ ਵਿਚ ਭੇਜਿਆ ਗਿਆ । ਪਰੰਤੂ ਉਸ ਨੇ ਪੜ੍ਹਾਈ-ਲਿਖਾਈ ਵਿਚ ਕੋਈ ਵਿਸ਼ੇਸ਼ ਰੁਚੀ ਨਾ ਲਈ । ਇਸ ਲਈ ਉਹ ਅਨਪੜ੍ਹ ਹੀ ਰਿਹਾ । ਉਹ ਆਪਣਾ ਜ਼ਿਆਦਾਤਰ ਸਮਾਂ ਸ਼ਿਕਾਰ ਖੇਡਣ, ਘੋੜਸਵਾਰੀ ਕਰਨ ਅਤੇ ਤਲਵਾਰਬਾਜ਼ੀ ਸਿੱਖਣ ਵਿਚ ਹੀ ਬਤੀਤ ਕਰਦਾ ਸੀ । ਇਸ ਲਈ ਉਹ ਬਚਪਨ ਵਿਚ ਹੀ ਇਕ ਚੰਗਾ ਘੋੜਸਵਾਰ, ਤਲਵਾਰਬਾਜ਼ ਅਤੇ ਨਿਪੁੰਨ ਤੀਰ-ਅੰਦਾਜ਼ ਬਣ ਗਿਆ ਸੀ । ਬਚਪਨ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਚੇਚਕ ਦੇ ਭਿਆਨਕ ਰੋਗ ਨੇ ਆ ਘੇਰਿਆ । ਇਸ ਰੋਗ ਦੇ ਕਾਰਨ ਉਸ ਦੇ ਚਿਹਰੇ ਉੱਤੇ ਡੂੰਘੇ ਦਾਗ਼ ਪੈ ਗਏ ਅਤੇ ਉਸ ਦੀ ਖੱਬੀ ਅੱਖ ਵੀ ਜਾਂਦੀ ਰਹੀ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦੀਆਂ ਬਹਾਦਰੀ ਦੀਆਂ ਘਟਨਾਵਾਂ ਦਾ ਹਾਲ ਲਿਖੋ ।
ਉੱਤਰ-
ਬਚਪਨ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਬੜਾ ਬਹਾਦਰ ਸੀ । ਉਹ ਅਜੇ ਦਸ ਸਾਲ ਦਾ ਹੀ ਸੀ ਜਦੋਂ ਉਹ ਸੋਹਦਰਾ ਉੱਤੇ ਹਮਲਾ ਕਰਨ ਲਈ ਆਪਣੇ ਪਿਤਾ ਜੀ ਨਾਲ ਗਿਆ । ਉਸ ਨੇ ਨਾ ਸਿਰਫ਼ ਦੁਸ਼ਮਣ ਨੂੰ ਬੁਰੀ ਤਰ੍ਹਾਂ ਹਰਾਇਆ, ਸਗੋਂ ਉਸ ਦਾ ਗੋਲਾ ਬਾਰੂਦ ਵੀ ਆਪਣੇ ਕਬਜ਼ੇ ਵਿਚ ਕਰ ਲਿਆ । ਇਕ ਵਾਰੀ ਰਣਜੀਤ ਸਿੰਘ ਇਕੱਲਾ ਘੋੜੇ ਉੱਪਰ ਸਵਾਰ ਹੋ ਕੇ ਸ਼ਿਕਾਰ ਤੋਂ ਵਾਪਸ ਆ ਰਿਹਾ ਸੀ । ਉਸ ਦੇ ਪਿਤਾ ਦੇ ਦੁਸ਼ਮਣ ਹਸ਼ਮਤ ਖਾਂ ਨੇ ਉਸ ਨੂੰ ਦੇਖ ਲਿਆ ।ਉਹ ਰਣਜੀਤ ਸਿੰਘ ਨੂੰ ਮਾਰਨ ਲਈ ਝਾੜੀ ਵਿਚ ਛੁਪ ਗਿਆ । ਜਿਉਂ ਹੀ ਰਣਜੀਤ ਸਿੰਘ ਉਸ ਝਾੜੀ ਦੇ ਕੋਲ ਦੀ ਲੰਘਿਆ, ਹਸ਼ਮਤ ਮਾਂ ਨੇ ਉਸ ਉੱਤੇ ਤਲਵਾਰ ਨਾਲ ਵਾਰ ਕੀਤਾ । ਵਾਰ ਰਣਜੀਤ ਸਿੰਘ ‘ਤੇ ਨਾ ਲੱਗ ਕੇ ਰਕਾਬ ਉੱਤੇ ਲੱਗਾ ਜਿਸ ਦੇ ਉਸੇ ਸਮੇਂ ਦੋ ਟੁਕੜੇ ਹੋ ਗਏ । ਬਸ ਫਿਰ ਕੀ ਸੀ, ਬਾਲਕ ਰਣਜੀਤ ਸਿੰਘ ਨੇ ਅਜਿਹੀ ਤੇਜ਼ੀ ਨਾਲ ਹਜ਼ਮਤ ਖ਼ਾਂ ਉੱਪਰ ਵਾਰ ਕੀਤਾ ਕਿ ਉਸ ਦਾ ਸਿਰ ਧੜ ਤੋਂ ਅਲੱਗ ਹੋ ਗਿਆ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਦਾ ਹਾਲ ਲਿਖੋ ।
ਉੱਤਰ-
ਲਾਹੌਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਸੀ । ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਹਨਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਜਲਦੀ ਹੀ ਵਿਸ਼ਾਲ ਸੈਨਾ ਲੈ ਕੇ ਲਾਹੌਰ ਤੇ ਹੱਲਾ ਬੋਲ ਦਿੱਤਾ | ਹਮਲੇ ਦਾ ਸਮਾਚਾਰ ਸੁਣ ਕੇ ਮੋਹਨ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ। ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਨੂੰ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।

ਪ੍ਰਸ਼ਨ 4.
ਅੰਮ੍ਰਿਤਸਰ ਦੀ ਜਿੱਤ ਦੀ ਮਹੱਤਤਾ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਲਈ ਅੰਮ੍ਰਿਤਸਰ ਦੀ ਜਿੱਤ ਦਾ ਹੇਠ ਲਿਖਿਆ ਮਹੱਤਵ ਸੀ-

  • ਉਹ ਸਿੱਖਾਂ ਦੀ ਧਾਰਮਿਕ, ਰਾਜਧਾਨੀ ਭਾਵ ਸਭ ਤੋਂ ਵੱਡੇ ਤੀਰਥ ਸਥਾਨ ਦਾ ਰੱਖਿਅਕ ਬਣ ਗਿਆ ।
  • ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ, ਉਸ ਲਈ ਲੋਹਗੜ੍ਹ ਦਾ ਕਿ ਵੱਡਮੁੱਲਾ ਸਾਬਤ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਜਮਜਮਾ ਤੋਪ ਵੀ ਪ੍ਰਾਪਤ ਹੋਈ ।
  • ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਦੀ ਪ੍ਰਾਪਤੀ ਹੋਈ । ਨਿਹੰਗਾਂ ਦੀ ਅਸਾਧਾਰਨ ਦਲੇਰੀ ਅਤੇ ਬਹਾਦਰੀ ਦੇ ਜ਼ੋਰ ਕਾਰਨ ਰਣਜੀਤ ਸਿੰਘ ਨੇ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ ।
  • ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀਅਨ ਸੈਨਿਕ ਵੀ ਮਹਾਰਾਜੇ ਦੀ ਸੈਨਾ ਵਿੱਚ ਭਰਤੀ ਹੋ ਗਏ ।

ਪ੍ਰਸ਼ਨ 5.
ਮਹਾਰਾਜਾ ਰਣਜੀਤ ਸਿੰਘ ਨੇ ਮਿੱਤਰ-ਮਿਸਲਾਂ ‘ਤੇ ਕਦੋਂ ਅਤੇ ਕਿਵੇਂ ਅਧਿਕਾਰ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਇੱਕ ਚਤੁਰ ਕੂਟਨੀਤੀਵਾਨ ਸੀ । ਸ਼ੁਰੂ ਵਿਚ ਉਸ ਨੇ ਸ਼ਕਤੀਸ਼ਾਲੀ ਮਿਸਲਾਂ ਦੇ ਮਿਸਲਦਾਰਾਂ ਨਾਲ ਦੋਸਤੀ ਪਾ ਕੇ ਕਮਜ਼ੋਰ ਮਿਸਲਾਂ ਉੱਤੇ ਅਧਿਕਾਰ ਕਰ ਲਿਆ | ਪਰੰਤੁ ਢੁੱਕਵਾਂ ਮੌਕਾ ਦੇਖ ਕੇ ਉਸ ਨੇ ਮਿੱਤਰ ਮਿਸਲਾਂ ਨੂੰ ਵੀ ਜਿੱਤ ਲਿਆ ।

ਇਨ੍ਹਾਂ ਮਿਸਲਾਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਦਾ ਵਰਣਨ ਇਸ ਤਰ੍ਹਾਂ ਹੈ-

  • ਕਨ੍ਹਈਆ ਮਿਸਲ – ਕਨ੍ਹਈਆ ਮਿਸਲ ਦੀ ਵਾਗਡੋਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦੇ ਹੱਥਾਂ ਵਿਚ ਸੀ । 1821 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵਧਣੀ ਨੂੰ ਛੱਡ ਕੇ ਇਸ ਮਿਸਲ ਦੇ ਸਾਰੇ ਦੇਸ਼ਾਂ ਉੱਤੇ ਆਪਣਾ ਅਧਿਕਾਰ ਕਰ ਲਿਆ ।
  • ਰਾਮਗੜ੍ਹੀਆ ਮਿਸਲ – 1815 ਈ: ਵਿੱਚ ਰਾਮਗੜ੍ਹੀਆ ਮਿਸਲ ਦੇ ਨੇਤਾ ਜੋਧ ਸਿੰਘ ਰਾਮਗੜ੍ਹੀਆ ਦੀ ਮੌਤ ਹੋ ਗਈ ਤਾਂ ਮਹਾਰਾਜਾ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  • ਆਹਲੂਵਾਲੀਆ ਮਿਸਲ – 1825-26 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਸਿੰਘ ਦੇ ਸੰਬੰਧ ਵਿਗੜ ਗਏ । ਸਿੱਟੇ ਵਜੋਂ ਮਹਾਰਾਜਾ ਨੇ ਆਹਲੂਵਾਲੀਆ ਮਿਸਲ ਦੇ ਸਤਲੁਜ ਦੇ ਉੱਤਰ-ਪੱਛਮ ਵਿੱਚ ਸਥਿਤ ਦੇਸ਼ਾਂ ਉੱਤੇ ਅਧਿਕਾਰ ਕਰ ਲਿਆ । ਪਰੰਤੁ 1827 ਈ: ਵਿਚ ਰਣਜੀਤ ਸਿੰਘ ਦੀ ਫ਼ਤਿਹ ਸਿੰਘ ਨਾਲ ਮੁੜ ਮਿੱਤਰਤਾ ਹੋ ਗਈ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 6.
ਮੁਲਤਾਨ ਦੀ ਜਿੱਤ ਦੇ ਸਿੱਟੇ ਲਿਖੋ ।
ਉੱਤਰ-
ਮੁਲਤਾਨ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦੀ ਇੱਕ ਮਹੱਤਵਪੂਰਨ ਜਿੱਤ ਸੀ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-

  • ਅਫ਼ਗਾਨ ਸ਼ਕਤੀ ਦੀ ਸਮਾਪਤੀ – ਮੁਲਤਾਨ ਦੀ ਜਿੱਤ ਦੇ ਨਾਲ ਹੀ ਪੰਜਾਬ ਵਿਚ ਅਫ਼ਗਾਨ ਸ਼ਕਤੀ ਦਾ ਪ੍ਰਭਾਵ ਸਦਾ ਲਈ ਖ਼ਤਮ ਹੋ ਗਿਆ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਾਂ ਦੀ ਸ਼ਕਤੀ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਸੀ ।
  • ਵਪਾਰਕ ਅਤੇ ਸੈਨਿਕ ਲਾਭ – ਮੁਲਤਾਨ ਜਿੱਤ ਤੋਂ ਹੀ ਭਾਰਤ ਦਾ ਅਫ਼ਗਾਨਿਸਤਾਨ ਅਤੇ ਸਿੰਧ ਨਾਲ ਵਪਾਰ ਇਸੇ ਰਸਤੇ ਹੋਣ ਲੱਗਾ ।ਉਸ ਤੋਂ ਇਲਾਵਾ ਮੁਲਤਾਨ ਦਾ ਦੇਸ਼ ਹੱਥਾਂ ਵਿਚ ਆ ਜਾਣ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਿਚ ਕਾਫੀ ਵਾਧਾ ਹੋਇਆ ।
  • ਆਮਦਨੀ ਵਿਚ ਵਾਧਾ – ਮੁਲਤਾਨ ਦੀ ਜਿੱਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਧਨ ਦੌਲਤ ਵਿਚ ਵੀ ਵਾਧਾ ਹੋਇਆ । ਇਕ ਅੰਦਾਜ਼ੇ ਮੁਤਾਬਿਕ ਮੁਲਤਾਨ ਦੇਸ਼ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ 7 ਲੱਖ ਰੁਪਏ ਸਾਲਾਨਾ ਆਮਦਨੀ ਹੋਣ ਲੱਗੀ ।
  • ਮਹਾਰਾਜਾ ਰਣਜੀਤ ਸਿੰਘ ਦੇ ਜਸ ਵਿਚ ਵਾਧਾ – ਮੁਲਤਾਨ ਦੀ ਜਿੱਤ ਦੇ ਕਾਰਨ ਮਹਾਰਾਜਾ ਰਣਜੀਤ ਸਿੰਘ ਦਾ ਜਸ ਸਾਰੇ ਪੰਜਾਬ ਵਿਚ ਫੈਲ ਗਿਆ ਅਤੇ ਸਾਰੇ ਉਸ ਦੀ ਸ਼ਕਤੀ ਦਾ ਲੋਹਾ ਮੰਨਣ ਲੱਗੇ ।

ਪ੍ਰਸ਼ਨ 7.
ਅਟਕ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
1813 ਈ: ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਦੇ ਵਿਚਕਾਰ ਇਕ ਸਮਝੌਤਾ ਹੋਇਆ । ਇਸ ਦੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਜਿੱਤ ਲਈ 12 ਹਜ਼ਾਰ ਸੈਨਿਕ ਫ਼ਤਿਹ ਖਾਂ ਦੀ ਸਹਾਇਤਾ ਲਈ ਭੇਜੇ । ਇਸ ਦੇ ਬਦਲੇ ਫ਼ਤਿਹ ਖਾਂ ਨੇ ਜਿੱਤੇ ਹੋਏ ਦੇਸ਼ਾਂ ਅਤੇ ਉੱਥੋਂ ਪ੍ਰਾਪਤ ਕੀਤੇ ਧਨ ਦਾ ਤੀਸਰਾ ਹਿੱਸਾ ਦੇਣ ਦਾ ਵਚਨ ਦਿੱਤਾ । ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਅਟਕ ਜਿੱਤ ਵਿਚ ਅਤੇ ਫ਼ਤਿਹ ਮਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੁਲਤਾਨ ਜਿੱਤ ਵਿੱਚ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ ।

ਦੋਹਾਂ ਦੀਆਂ ਇਕੱਠੀਆਂ ਸੈਨਾਵਾਂ ਨੇ ਕਸ਼ਮੀਰ ‘ਤੇ ਆਸਾਨੀ ਨਾਲ ਜਿੱਤ ਪ੍ਰਾਪਤ ਕਰ ਲਈ ਪਰ ਫ਼ਤਿਹ ਖਾਂ ਨੇ ਆਪਣੇ ਵਚਨ ਦਾ ਪਾਲਣ ਨਾ ਕੀਤਾ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਸ਼ਾਸੰਕ ਨੂੰ ਇਕ ਲੱਖ ਰੁਪਇਆ ਸਾਲਾਨਾ ਆਮਦਨ ਦੀ ਜਾਗੀਰ ਦੇ ਕੇ ਅਟਕ ਦਾ ਪਦੇਸ਼ ਲੈ ਲਿਆ । ਫ਼ਤਿਹ ਖਾਂ ਇਸ ਨੂੰ ਸਹਿਣ ਨਾ ਕਰ ਸਕਿਆ ।ਉਸ ਨੇ ਜਲਦੀ ਹੀ ਅਟਕ ’ਤੇ ਚੜ੍ਹਾਈ ਕਰ ਦਿੱਤੀ । ਅਟਕ ਦੇ ਨੇੜੇ ਹਜ਼ਰੋ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਦੇ ਵਿਚਕਾਰ ਇਕ ਘਮਸਾਣ ਯੁੱਧ ਹੋਇਆ । ਇਸ ਯੁੱਧ ਵਿਚ ਸਿੱਖ ਜੇਤੂ ਰਹੇ ।

ਪ੍ਰਸ਼ਨ 8.
ਸਿੰਧ ਦੇ ਪ੍ਰਸ਼ਨ ਬਾਰੇ ਦੱਸੋ ।
ਉੱਤਰ-
ਸਿੰਧ ਪੰਜਾਬ ਦੇ ਦੱਖਣ-ਪੱਛਮ ਵਿੱਚ ਸਥਿਤ ਬਹੁਤ ਮਹੱਤਵਪੂਰਨ ਦੇਸ਼ ਹੈ । ਸਿੰਧ ਦੇ ਆਲੇ-ਦੁਆਲੇ ਦੇ ਪਦੇਸ਼ਾਂ ਨੂੰ ਜਿੱਤਣ ਪਿੱਛੋਂ 1830-31 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਪਰ ਭਾਰਤ ਦੇ ਗਵਰਨਰ-ਜਨਰਲ ਨੇ ਮਹਾਰਾਜੇ ਦੀ ਇਸ ਜਿੱਤ ਉੱਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਉਸ ਨੇ ਰੋਪੜ ਵਿਖੇ ਉਸ ਨਾਲ ਮੁਲਾਕਾਤ ਕੀਤੀ, ਜੋ 26 ਅਕਤੂਬਰ, 1831 ਈ: ਵਿੱਚ ਹੋਈ । ਦੂਸਰੇ ਪਾਸੇ ਉਸ ਨੇ ਕਰਨਲ ਪੋਟਿੰਗਰ (Col. Pottinger) ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ ਦਿੱਤਾ । ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੂੰ ਬੜਾ ਦੁੱਖ ਹੋਇਆ । ਸਿੱਟੇ ਵਜੋਂ ਅੰਗਰੇਜ਼-ਸਿੱਖ ਸੰਬੰਧਾਂ ਵਿਚ ਤਣਾਓ ਪੈਦਾ ਹੋਣ ਲੱਗਾ ।

ਪ੍ਰਸ਼ਨ 9.
ਸ਼ਿਕਾਰਪੁਰ ਦਾ ਪ੍ਰਸ਼ਨ ਕੀ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ 1832 ਈ: ਤੋਂ ਸਿੰਧ ਦੇ ਇਲਾਕੇ ਸ਼ਿਕਾਰਪੁਰ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਢੁੱਕਵੇਂ ਮੌਕੇ ਦੀ ਉਡੀਕ ਵਿਚ ਸੀ । ਇਹ ਮੌਕਾ ਉਸ ਨੂੰ ਮਜ਼ਾਰੀ ਕਬੀਲੇ ਦੇ ਲੋਕਾਂ ਦੁਆਰਾ ਲਾਹੌਰ ਰਾਜ ਦੇ ਸਰਹੱਦੀ ਇਲਾਕਿਆਂ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਮਿਲਿਆ । ਰਣਜੀਤ ਸਿੰਘ ਨੇ ਇਨ੍ਹਾਂ ਹਮਲਿਆਂ ਲਈ ਸਿੰਧ ਦੇ ਅਮੀਰਾਂ ਨੂੰ ਦੋਸ਼ੀ ਠਹਿਰਾ ਕੇ ਸ਼ਿਕਾਰਪੁਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ । ਜਲਦੀ ਹੀ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਮਜ਼ਾਰੀਆਂ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ । ਪਰੰਤੂ ਜਦੋਂ ਮਹਾਰਾਜਾ ਨੇ ਸਿੰਧ ਦੇ ਅਮੀਰਾਂ ਨਾਲ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਅੰਗਰੇਜ਼ ਗਵਰਨਰ ਆਕਲੈਂਡ ਨੇ ਉਸ ਨੂੰ ਰੋਕ ਦਿੱਤਾ । ਸਿੱਟੇ ਵਜੋਂ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ ।

ਪ੍ਰਸ਼ਨ 10.
ਫ਼ਿਰੋਜ਼ਪੁਰ ਦਾ ਮਸਲਾ ਕੀ ਸੀ ?
ਉੱਤਰ-
ਫ਼ਿਰੋਜ਼ਪੁਰ ਸ਼ਹਿਰ ਸਤਲੁਜ ਅਤੇ ਬਿਆਸ ਦੇ ਸੰਗਮ ਉੱਤੇ ਸਥਿਤ ਹੈ ਅਤੇ ਬਹੁਤ ਹੀ ਮਹੱਤਵਪੂਰਨ ਸ਼ਹਿਰ ਹੈ । ਬ੍ਰਿਟਿਸ਼ ਸਰਕਾਰ ਫ਼ਿਰੋਜ਼ਪੁਰ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਇਹ ਸ਼ਹਿਰ ਲਾਹੌਰ ਦੇ ਨੇੜੇ ਸਥਿਤ ਹੋਣ ਕਰ ਕੇ ਅੰਗਰੇਜ਼ ਇੱਥੋਂ ਨਾ ਸਿਰਫ ਮਹਾਰਾਜਾ ਰਣਜੀਤ ਸਿੰਘ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਸਕਦੇ ਸਨ, ਸਗੋਂ ਵਿਦੇਸ਼ੀ ਹਮਲਿਆਂ ਦੀ ਰੋਕਥਾਮ ਵੀ ਕਰ ਸਕਦੇ ਸਨ । ਇਸ ਲਈ ਅੰਗਰੇਜ਼ ਸਰਕਾਰ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਰ ਲਿਆ ਅਤੇ ਤਿੰਨ ਸਾਲ ਬਾਅਦ ਇਸ ਨੂੰ ਆਪਣੀ ਸਥਾਈ ਫ਼ੌਜੀ ਛਾਉਣੀ ਬਣਾ ਲਿਆ । ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਮਹਾਰਾਜਾ ਗੁੱਸੇ ਨਾਲ ਭਰ ਗਿਆ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਨੇ ਕਮਜ਼ੋਰ ਰਿਆਸਤਾਂ ਨੂੰ ਕਿਵੇਂ ਜਿੱਤਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਚਲਾਕ ਰਾਜਨੀਤੀਵਾਨ ਸੀ । ਉਸ ਨੇ ਤਾਕਤਵਰ ਮਿਸਲਾਂ ਨਾਲ ਦੋਸਤੀ ਕਰ ਲਈ । ਉਨ੍ਹਾਂ ਦੀ ਸਹਾਇਤਾ ਨਾਲ ਉਸ ਨੇ ਕਮਜ਼ੋਰ ਰਿਆਸਤਾਂ ਨੂੰ ਆਪਣੇ ਅਧੀਨ ਕਰ ਲਿਆ । 1800 ਈ: ਤੋਂ 1811 ਈ: ਤਕ ਉਸ ਨੇ ਹੇਠ ਲਿਖੀਆਂ ਰਿਆਸਤਾਂ ਉੱਤੇ ਜਿੱਤ ਪ੍ਰਾਪਤ ਕੀਤੀ-

1. ਅਕਾਲਗੜ੍ਹ ਦੀ ਜਿੱਤ 1801 ਈ: – ਅਕਾਲਗੜ੍ਹ ਦੇ ਦਲ ਸਿੰਘ (ਰਣਜੀਤ ਸਿੰਘ ਦੇ ਪਿਤਾ ਦਾ ਮਾਮਾ) ਅਤੇ ਗੁਜਰਾਤ ਦੇ ਸਾਹਿਬ ਸਿੰਘ ਨੇ ਲਾਹੌਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੈ । ਜਦੋਂ ਇਸ ਗੱਲ ਦਾ ਪਤਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਅਕਾਲਗੜ੍ਹ ‘ਤੇ ਹਮਲਾ ਕਰ ਦਿੱਤਾ ਅਤੇ ਦਲ ਸਿੰਘ ਨੂੰ ਕੈਦ ਕਰ ਲਿਆ 1 ਭਾਵੇਂ ਬਾਅਦ ਵਿੱਚ ਉਸ ਨੂੰ ਛੱਡ ਦਿੱਤਾ ਗਿਆ ਪਰ ਉਹ ਛੇਤੀ ਹੀ ਚਲਾਣਾ ਕਰ ਗਿਆ । ਇਸ ਤੋਂ ਰਣਜੀਤ ਸਿੰਘ ਨੇ ਅਕਾਲਗੜ੍ਹ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।

2. ਡੱਲੇਵਾਲੀਆ ਮਿਸਲ ਉੱਤੇ ਅਧਿਕਾਰ, 1807 ਈ: – ਡੱਲੇਵਾਲੀਆ ਮਿਸਲ ਦਾ ਨੇਤਾ ਤਾਰਾ ਸਿੰਘ ਘੇਬਾ ਸੀ । ਜਦ ਤਕ ਉਹ ਜਿਊਂਦਾ ਰਿਹਾ ਖ਼ਰਾਜਾ ਰਣਜੀਤ ਸਿੰਘ ਨੇ ਉਸ ਮਿਸਲ ਉੱਤੇ ਅਧਿਕਾਰ ਕਰਨ ਦਾ ਕੋਈ ਯਤਨ ਨਾ ਕੀਤਾ | ਪਰੰਤੁ 1807 ਈ: ਵਿੱਚਭਾਰਾ ਸਿੰਘ ਘੇਬਾ ਦੀ ਮੌਤ ਹੋ, ਗਈ । ਉਸ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਮਹਾਰਾਜਾ ਨੇ ਰਾਹੋਂ ਉੱਤੇ ਹਮਲਾ:ਕਰ ਦਿੱਤਾ । ਤਾਰਾ ਸਿੰਘ ਘੇਬਾ ਦੀ ਵਿਧਵਾ ਨੇ ਰਣਜੀਤ ਸਿੰਘ ਦਾ ਮੁਕਾਬਲਾ ਕੀਤਾ ਪਰ ਹਾਰ ਗਈ । ਮਹਾਰਾਜਾ ਨੇ ਛੱਲੇਵਾਲੀਆ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ ।

3. ਕਰੋੜਸਿੰਘੀਆ ਮਿਸਲ ਉੱਤੇ ਅਧਿਕਾਰ, 1809 ਈ: – 1809 ਈ: ਵਿਚ ਕਰੋੜਸਿੰਘੀਆ ਮਿਸਲ ਦਾ ਸਰਦਾਰ ਬਘੇਲ ਸਿੰਘ ਚਲਾਣਾ ਕਰ ਗਿਆ । ਉਸ ਦੀ ਮੌਤ ਦਾ ਪਤਾ ਲੱਗਣ ‘ਤੇ ਹੀ ਮਹਾਰਾਜਾ ਨੇ ਕਰੋੜਸਿੰਘੀਆ ਮਿਸਲ ਦੇ ਇਲਾਕੇ ਵਲ ਆਪਣੀ ਸੈਨਾ ਭੇਜ ਦਿੱਤੀ । ਬਘੇਲ ਸਿੰਘ ਦੀਆਂ ਵਿਧਵਾ ਪਤਨੀਆਂ (ਰਾਮ ਕੌਰ ਅਤੇ ਰਾਜ ਕੌਰ ਮਹਾਰਾਜਾ ਦੀ ਸੈਨਾ ਦਾ ਬਹੁਤ ਚਿਰ ਟਾਕਰਾ ਨਾ ਕਰ ਸਕੀਆਂ । ਸਿੱਟੇ ਵਜੋਂ ਮਹਾਰਾਜਾ ਨੇ ਇਸ ਮਿਸਲ ਦੇ ਇਲਾਕਿਆਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।

4. ਨੱਕਈ ਮਿਸਲ ਦੇ ਇਲਾਕਿਆਂ ਦੀ ਜਿੱਤ, 1810 ਈ: – 1807 ਈ: ਵਿੱਚ ਮਹਾਰਾਜਾ ਦੀ ਰਾਣੀ ਰਾਜ ਕੌਰ ਦਾ ਭਤੀਜਾ ਕਾਹਨ ਸਿੰਘ ਨੱਕਈ ਮਿਸਲ ਦਾ ਸਰਦਾਰ ਬਣਿਆ । ਮਹਾਰਾਜਾ ਨੇ ਉਸ ਨੂੰ ਕਈ ਵਾਰ ਆਪਣੇ ਦਰਬਾਰ ਵਿੱਚ ਹਾਜ਼ਰ ਹੋਣ ਲਈ ਸੱਦਾ ਭੇਜਿਆ । ਪਰ ਉਹ ਸਦਾ ਹੀ ਮਹਾਰਾਜਾ ਦੀ ਹੁਕਮ-ਅਦੂਲੀ ਕਰਦਾ ਰਿਹਾ । ਅੰਤ ਨੂੰ 1810 ਈ: ਵਿੱਚ ਮਹਾਰਾਜਾ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ ਉਸ ਦੇ ਵਿਰੁੱਧ ਸੈਨਾ ਭੇਜੀ । ਮੋਹਕਮ ਚੰਦ ਨੇ ਜਾਂਦੇ ਹੀ ਉਸ ਮਿਸਲ ਦੇ ਚੁਨੀਆਂ, ਸ਼ੱਕਰਪੁਰ, ਕੋਟ ਕਮਾਲੀਆ ਆਦਿ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਕਾਹਨ ਸਿੰਘ ਨੂੰ ਗੁਜ਼ਾਰੇ ਲਈ 20,000 ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਦਿੱਤੀ ਗਈ ।

5. ਫ਼ੈਜ਼ਲਪੁਰੀਆ ਮਿਸਲ ਦੇ ਇਲਾਕਿਆਂ ਉੱਤੇ ਅਧਿਕਾਰ 1811 ਈ: – 1811 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ੈਜ਼ਲਪੁਰੀਆ ਮਿਸਲ ਦੇ ਸਰਦਾਰ ਬੁੱਧ ਸਿੰਘ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ । ਉਸ ਦੇ ਇਨਕਾਰ ਕਰ ਦੇਣ ’ਤੇ ਮਹਾਰਾਜਾ ਨੇ ਆਪਣੀ ਸੈਨਾ ਭੇਜੀ । ਇਸ ਸੈਨਾ ਦੀ ਅਗਵਾਈ ਵੀ ਮੋਹਕਮ ਚੰਦ ਨੇ ਕੀਤੀ । ਇਸ ਮੁਹਿੰਮ ਵਿਚ ਫਤਿਹ ਸਿੰਘ ਆਹਲੂਵਾਲੀਆ ਅਤੇ ਜੋਧ ਸਿੰਘ ਰਾਮਗੜੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਬੁੱਧ ਸਿੰਘ ਦੁਸ਼ਮਣ ਦਾ ਟਾਕਰਾ ਨਾ ਕਰ ਸਕਿਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ । ਸਿੱਟੇ ਵਜੋਂ ਫ਼ੈਜ਼ਲਪੁਰੀਆ ਮਿਸਲ ਦੇ ਜਲੰਧਰ, ਬਹਿਰਾਮਪੁਰ, ਪੱਟੀ ਆਦਿ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਹੋ ਗਿਆ ।

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੀ ਮੁਲਤਾਨ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਦਾ ਇਲਾਕਾ ਆਰਥਿਕ ਅਤੇ ਸੈਨਿਕ ਦ੍ਰਿਸ਼ਟੀ ਦੇ ਪੱਖੋਂ ਬੜਾ ਹੀ ਮਹੱਤਵਪੂਰਨ ਸੀ । ਇਸ ਨੂੰ ਪ੍ਰਾਪਤ ਕਰਨ ਲਈ ਮਹਾਰਾਜਾ ਨੇ ਕਈ ਹਮਲੇ ਕੀਤੇ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਪਹਿਲਾ ਹਮਲਾ – 1802 ਈ: ਵਿਚ ਮਹਾਰਾਜਾ ਨੇ ਮੁਲਤਾਨ ਉੱਤੇ ਪਹਿਲਾਂ ਹਮਲਾ ਕੀਤਾ । ਪਰੰਤੂ ਉੱਥੋਂ ਦੇ ਹਾਕਮ ਨਵਾਬ ਮੁਜੱਫਰ ਖਾਂ ਨੇ ਮਹਾਰਾਜਾ ਨੂੰ ਨਜ਼ਰਾਨੇ ਦੇ ਰੂਪ ਵਿਚ ਵੱਡੀ ਰਕਮ ਦੇ ਕੇ ਵਾਪਸ ਭੇਜ ਦਿੱਤਾ ।

2. ਦੂਜਾ ਹਮਲਾ – ਮੁਲਤਾਨ ਦੇ ਨਵਾਬ ਨੇ ਆਪਣੇ ਵਾਅਦੇ ਅਨੁਸਾਰ ਮਹਾਰਾਜਾ ਨੂੰ ਸਾਲਾਨਾ ਕਰ ਨਾ ਭੇਜਿਆ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ 1805 ਈ: ਵਿਚ ਮੁੜ ਮੁਲਤਾਨ ਉੱਤੇ ਹਮਲਾ ਕਰ ਦਿੱਤਾ | ਪਰੰਤੂ ਮਰਾਠਾ ਸਰਦਾਰ ਜਸਵੰਤ ਰਾਏ ਹੋਲਕਰ ਦੇ ਆਪਣੀ ਫ਼ੌਜ ਨਾਲ ਪੰਜਾਬ ਵਿਚ ਆਉਣ ਨਾਲ ਮਹਾਰਾਜਾ ਨੂੰ ਵਾਪਸ ਜਾਣਾ ਪਿਆ ।

3. ਤੀਜਾ ਹਮਲਾ – 1807 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਤੀਸਰਾ ਹਮਲਾ ਕੀਤਾ । ਸਿੱਖ ਸੈਨਾ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਅਧਿਕਾਰ ਕਰ ਲਿਆ । ਪਰ ਬਹਾਵਲਪੁਰ ਦੇ ਨਵਾਬ ਬਹਾਵਲ ਸ਼ਾਂ ਨੇ ਵਿੱਚ ਪੈ ਕੇ ਮਹਾਰਾਜਾ ਅਤੇ ਨਵਾਬ ਮੁਜੱਫਰ ਖਾਂ ਦੇ ਵਿਚਕਾਰ ਸਮਝੌਤਾ ਕਰਵਾ ਦਿੱਤਾ ।

4. ਚੌਥਾ ਹਮਲਾ – 24 ਫਰਵਰੀ, 1810 ਈ: ਨੂੰ ਮਹਾਰਾਜਾ ਦੀ ਫ਼ੌਜ ਨੇ ਮੁਲਤਾਨ ਦੇ ਕੁਝ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ । 25 ਫਰਵਰੀ ਨੂੰ ਸਿੱਖਾਂ ਨੇ ਮੁਲਤਾਨ ਦੇ ਕਿਲ੍ਹੇ ਨੂੰ ਵੀ ਘੇਰੇ ਵਿੱਚ ਲੈ ਲਿਆ । ਪਰ ਮਹਾਰਾਜਾ ਦੇ ਸਿੱਖ ਸੈਨਿਕਾਂ ਨੂੰ ਕੁਝ ਨੁਕਸਾਨ ਉਠਾਉਣਾ ਪਿਆ । ਇਸ ਤੋਂ ਇਲਾਵਾ ਮੋਹਕਮ ਚੰਦ ਵੀ ਬਿਮਾਰ ਹੋ ਗਿਆ । ਇਸ ਲਈ ਮਹਾਰਾਜੇ ਨੂੰ ਕਿਲ੍ਹੇ ਦਾ ਘੇਰਾ ਚੁੱਕਣਾ ਪਿਆ ।

5. ਪੰਜਵੀਂ ਕੋਸ਼ਿਸ਼-1816 ਈ: ਵਿੱਚ ਮਹਾਰਾਜਾ ਨੇ ਅਕਾਲੀ ਫੂਲਾ ਸਿੰਘ ਨੂੰ ਆਪਣੀ ਸੈਨਾ ਸਹਿਤ ਮੁਲਤਾਨ ਅਤੇ ਬਹਾਵਲਪੁਰ ਦੇ ਹਾਕਮਾਂ ਤੋਂ ਕਰ ਵਸੂਲ ਕਰਨ ਲਈ ਭੇਜਿਆ । ਉਸ ਨੇ ਮੁਲਤਾਨ ਦੇ ਬਾਹਰਲੇ ਕੁਝ ਹਿੱਸਿਆਂ ਉੱਤੇ ਕਬਜ਼ਾ ਕਰ ਲਿਆ । ਇਸ ਲਈ ਮੁਲਤਾਨ ਦੇ ਨਵਾਬ ਨੇ ਤੁਰੰਤ ਫੂਲਾ ਸਿੰਘ ਨਾਲ ਸਮਝੌਤਾ ਕਰ ਲਿਆ ।

6. ਹੋਰ ਕੋਸ਼ਿਸ਼-

  • 1817 ਈ: ਵਿੱਚ ਭਵਾਨੀ ਦਾਸ ਦੀ ਅਗਵਾਈ ਵਿੱਚ ਸਿੱਖ ਸੈਨਾ ਨੇ ਮੁਲਤਾਨ ਉੱਤੇ ਹਮਲਾ ਕੀਤਾ ਪਰ ਉਸ ਨੂੰ ਕੋਈ ਸਫਲਤਾ ਨਾ ਮਿਲੀ ।
  • ਜਨਵਰੀ 1818 ਈ: ਨੂੰ 20,000 ਸੈਨਿਕਾਂ ਨਾਲ ਮਿਸਰ ਦੀਵਾਨ ਚੰਦ ਨੇ ਮੁਲਤਾਨ ਉੱਤੇ ਹਮਲਾ ਕੀਤਾ । ਨਵਾਬ ਮੁਜੱਫਰ ਖ਼ਾਂ 2,000 ਸੈਨਿਕਾਂ ਸਹਿਤ ਕਿਲ੍ਹੇ ਦੇ ਅੰਦਰ ਚਲਾ ਗਿਆ । ਸਿੱਖ ਸੈਨਿਕਾਂ ਨੇ ਸ਼ਹਿਰ ਨੂੰ ਜਿੱਤਣ ਉਪਰੰਤ ਕਿਲ੍ਹੇ ਨੂੰ ਘੇਰੇ ਵਿੱਚ ਲੈ ਲਿਆ । ਅਖੀਰ ਸਿੱਖਾਂ ਦਾ ਮੁਲਤਾਨ ਉੱਤੇ ਅਧਿਕਾਰ ਹੋ ਗਿਆ ।

ਮਹੱਤਵ-

  • ਮੁਲਤਾਨ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਮਾਣ ਵਧਿਆ।
  • ਦੱਖਣੀ ਪੰਜਾਬ ਵਿੱਚ ਅਫ਼ਗਾਨਾਂ ਦੀ ਸ਼ਕਤੀ ਨੂੰ ਵੱਡੀ ਸੱਟ ਲੱਗੀ ।
  • ਡੇਰਾਜਾਤ ਅਤੇ ਬਹਾਵਲਪੁਰ ਦੇ ਦਾਊਦ ਪੁੱਤਰ ਵੀ ਮਹਾਰਾਜੇ ਦੇ ਅਧੀਨ ਹੋ ਗਏ ।
  • ਆਰਥਿਕ ਤੌਰ ‘ਤੇ ਵੀ ਇਹ ਜਿੱਤ ਮਹਾਰਾਜਾ ਲਈ ਲਾਭਦਾਇਕ ਸਿੱਧ ਹੋਈ, ਇਸ ਨਾਲ ਰਾਜ ਦੇ ਵਪਾਰ ਵਿੱਚ ਵਾਧਾ ਹੋਇਆ ।
    ਸੱਚ ਤਾਂ ਇਹ ਹੈ ਕਿ ਮੁਲਤਾਨ ਜਿੱਤ ਨੇ ਮਹਾਰਾਜਾ ਨੂੰ ਹੋਰ ਇਲਾਕੇ ਜਿੱਤਣ ਲਈ ਉਤਸ਼ਾਹਿਤ ਕੀਤਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਕਾਰਨ ‘ਪੂਰਬ ਦਾ ਸਵਰਗ’ ਅਖਵਾਉਂਦੀ ਸੀ । ਮਹਾਰਾਜਾ ਰਣਜੀਤ ਸਿੰਘ ਇਸ ਨੂੰ ਜਿੱਤ ਕੇ ਆਪਣੇ ਰਾਜ ਨੂੰ ਸਵਰਗ ਬਣਾਉਣਾ ਚਾਹੁੰਦਾ ਸੀ । ਆਪਣੇ ਮਕਸਦ ਦੀ ਪੂਰਤੀ ਲਈ ਉਸ ਨੇ ਹੇਠ ਲਿਖੀਆਂ ਕੋਸ਼ਿਸ਼ਾਂ ਕੀਤੀਆਂ-

1. ਕਾਬਲ ਅਤੇ ਵਜ਼ੀਰ ਫ਼ਤਿਹ ਖਾਂ ਨਾਲ ਸਮਝੌਤਾ – 1811-12 ਈ: ਵਿੱਚ ਸਿੱਖਾਂ ਨੇ ਕਸ਼ਮੀਰ ਨੇੜੇ ਸਥਿਤ ਭਿੰਬਰ ਅਤੇ ਰਾਜੌਰੀ ਦੀਆਂ ਰਿਆਸਤਾਂ ਉੱਤੇ ਅਧਿਕਾਰ ਕਰ ਲਿਆ । ਹੁਣ ਉਹ ਕਸ਼ਮੀਰ ਘਾਟੀ ‘ਤੇ ਅਧਿਕਾਰ ਕਰਨਾ ਚਾਹੁੰਦੇ ਸਨ । ਪਰ ਉਸੇ ਹੀ ਸਮੇਂ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਬਕਰਜ਼ਾਈ ਨੇ ਵੀ ਕਸ਼ਮੀਰ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਤੇ 1813 ਈ: ਵਿੱਚ ਰੋਹਤਾਸ ਨਾਂ ਦੇ ਸਥਾਨ ਤੇ ਫ਼ਤਹਿ ਖਾਂ ਅਤੇ ਰਣਜੀਤ ਸਿੰਘ ਵਿਚਕਾਰ ਇਹ ਸਮਝੌਤਾ ਹੋਇਆ ਕਿ ਦੋਹਾਂ ਧਿਰਾਂ ਦੀਆਂ ਫ਼ੌਜਾਂ ਇਕੱਠੀਆਂ ਹੀ ਕਸ਼ਮੀਰ ‘ਤੇ ਹਮਲਾ ਕਰਨਗੀਆਂ । ਇਹ ਵੀ ਨਿਸਚਿਤ ਹੋਇਆ ਕਿ ਕਸ਼ਮੀਰ ਦੀ ਜਿੱਤ ਪਿੱਛੋਂ ਫ਼ਤਹਿ ਖਾਂ ਮੁਲਤਾਨ ਦੀ ਜਿੱਤ ਵਿੱਚ ਮਹਾਰਾਜਾ ਦੀ ਸਹਾਇਤਾ ਕਰੇਗਾ ਅਤੇ ਮਹਾਰਾਜਾ ਅਟਕ ਜਿੱਤਣ ਵਿਚ ਫ਼ਤਹਿ ਖਾਂ ਦੀ ਸਹਾਇਤਾ ਕਰੇਗਾ | ਸਮਝੌਤੇ ਮਗਰੋਂ ਮਹਾਰਾਜਾ ਨੇ ਮੋਹਕਮ ਚੰਦ ਦੀ ਅਗਵਾਈ ਵਿੱਚ 12,000 ਸੈਨਿਕ ਕਸ਼ਮੀਰ ਦੀ ਮੁਹਿੰਮ ਵਿੱਚ ਫ਼ਤਹਿ ਖਾਂ ਦਾ ਸਾਥ ਦੇਣ ਲਈ ਭੇਜ ਦਿੱਤੇ | ਪਰ ਫ਼ਤਹਿ ਖਾਂ ਚੁਸਤੀ ਨਾਲ ਸਿੱਖ ਸੈਨਾ ਨੂੰ ਪਿੱਛੇ ਹੀ ਛੱਡ ਗਿਆ ਅਤੇ ਆਪ ਅੱਗੇ ਵਧ ਕੇ ਕਸ਼ਮੀਰ ਘਾਟੀ ਵਿੱਚ ਜਾ ਦਾਖ਼ਲ ਹੋਇਆ । ਉਸਨੇ ਕਸ਼ਮੀਰ ਦੇ ਹਾਕਮ ਅੱਤਾ ਮੁਹੰਮਦ ਨੂੰ ਸਿੱਖਾਂ ਦੀ ਸਹਾਇਤਾ ਤੋਂ ਬਿਨਾਂ ਹੀ ਹਰਾ ਦਿੱਤਾ | ਇਸ ਤਰ੍ਹਾਂ ਫ਼ਤਹਿ ਖਾਂ ਨੇ ਮਹਾਰਾਜਾ ਨਾਲ ਹੋਏ ਸਮਝੌਤੇ ਨੂੰ ਤੋੜ ਦਿੱਤਾ ।

2. ਕਸ਼ਮੀਰ ਉੱਤੇ ਹਮਲਾ – ਜੂਨ, 1814 ਈ: ਨੂੰ ਰਾਮ ਦਿਆਲ ਨੇ ਸਿੱਖ ਸੈਨਾ ਦੀ ਕਮਾਨ ਸੰਭਾਲ ਕੇ ਕਸ਼ਮੀਰ ਉੱਤੇ ਚੜ੍ਹਾਈ ਕਰ ਦਿੱਤੀ । ਉਸ ਸਮੇਂ ਕਮਸ਼ੀਰ ਦਾ ਸੂਬੇਦਾਰ ਆਜ਼ਿਮ ਮਾਂ ਸੀ, ਜੋ ਫ਼ਤਹਿ ਸ਼ਾਂ ਦਾ ਭਰਾ ਸੀ । ਉਹ ਇੱਕ ਯੋਗ ਸੈਨਾਨਾਇਕ ਸੀ । ਰਾਮ ਦਿਆਲ ਦੀ ਸੈਨਾ ਨੇ ਪੀਰ ਪੰਜਾਲ ਦੇ ਦੱਰੇ ਨੂੰ ਪਾਰ ਕਰ ਕੇ ਕਸ਼ਮੀਰ ਘਾਟੀ ਵਿਚ ਪ੍ਰਵੇਸ਼ ਕੀਤਾ ਤਾਂ ਆਜ਼ਿਮ ਮਾਂ ਨੇ ਥੱਕੀ ਹੋਈ ਸਿੱਖ ਸੈਨਾ ਉੱਤੇ ਧਾਵਾ ਬੋਲ ਦਿੱਤਾ । ਫਿਰ ਵੀ ਰਾਮ ਦਿਆਲ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ । ਅੰਤ ਨੂੰ ਆਜ਼ਿਮ ਸ਼ਾਂ ਅਤੇ ਰਾਮ ਦਿਆਲ ਵਿਚਕਾਰ ਸਮਝੌਤਾ ਹੋ ਗਿਆ ।

3. ਕਸ਼ਮੀਰ ਉੱਤੇ ਅਧਿਕਾਰ – 1819 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੌਕਾ ਪਾ ਕੇ ਮਿਸਰ ਦੀਵਾਨ ਚੰਦ ਨੂੰ 12,000 ਸੈਨਿਕਾਂ ਨਾਲ ਕਸ਼ਮੀਰ ਭੇਜਿਆ । ਉਸ ਦੀ ਸਹਾਇਤਾ ਲਈ ਖੜਕ ਸਿੰਘ ਦੀ ਅਗਵਾਈ ਵਿਚ ਸੈਨਿਕ ਦਸਤਾ ਭੇਜਿਆ ਗਿਆ । ਮਹਾਰਾਜਾ ਆਪ ਵੀ ਤੀਜਾ ਦਸਤਾ ਲੈ ਕੇ ਵਜ਼ੀਰਾਬਾਦ ਚਲਿਆ ਗਿਆ । ਮਿਸਰ ਦੀਵਾਨ ਚੰਦ ਨੇ ਭਿੰਬਰ ਪਹੁੰਚ ਕੇ ਰਾਜੌਰੀ, ਪੁਣਛ ਅਤੇ ਪੀਰ ਪੰਜਾਲ ਉੱਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਸਿੱਖ ਸੈਨਾ ਕਸ਼ਮੀਰ ਵਿੱਚ ਦਾਖ਼ਲ ਹੋਈ । ਉੱਥੋਂ ਦੇ ਕਾਰਜਕਾਰੀ ਸੁਬੇਦਾਰ, ਜਬਰ ਖਾਂ ਨੇ ਸੁਪੀਨ (ਸਪਾਧਨ ਨਾਂ ਦੇ ਸਥਾਨ ਉੱਤੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ । ਫਿਰ ਵੀ ਸਿੱਖ ਸੈਨਾ ਨੇ 5 ਜੁਲਾਈ, 1819 ਈ: ਨੂੰ ਕਸ਼ਮੀਰ ਨੂੰ ਸਿੱਖ ਰਾਜ ਵਿਚ ਮਿਲਾ ਲਿਆ । ਦੀਵਾਨ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ ।

ਮਹੱਤਵ-ਮਹਾਰਾਜਾ ਲਈ ਕਸ਼ਮੀਰ ਜਿੱਤ ਬਹੁਤ ਹੀ ਮਹੱਤਵਪੂਰਨ ਸਿੱਧ ਹੋਈ-

  1. ਇਸ ਜਿੱਤ ਨਾਲ ਮਹਾਰਾਜਾ ਦੀ ਪ੍ਰਸਿੱਧੀ ਵਿੱਚ ਵਾਧਾ ਹੋਇਆ ।
  2. ਇਸ ਜਿੱਤ ਨਾਲ ਮਹਾਰਾਜਾ ਨੂੰ 36 ਲੱਖ ਰੁਪਏ ਦੀ ਸਾਲਾਨਾ ਆਮਦਨੀ ਹੋਣ ਲੱਗੀ
  3. ਇਸ ਜਿੱਤ ਨਾਲ ਅਫ਼ਗਾਨਾਂ ਦੀ ਸ਼ਕਤੀ ਨੂੰ ਵੀ ਕਰਾਰੀ ਸੱਟ ਲੱਗੀ ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਪੇਸ਼ਾਵਰ ਦੀ ਜਿੱਤ ਦਾ ਹਾਲ ਲਿਖੋ ।
ਉੱਤਰ-
ਪਿਸ਼ਾਵਰ ਪੰਜਾਬ ਦੇ ਉੱਤਰ-ਪੱਛਮ ਵਿੱਚ ਸਿੰਧ ਦਰਿਆ ਦੇ ਪਾਰ ਸਥਿਤ ਸੀ । ਇਹ ਸ਼ਹਿਰ ਆਪਣੀ ਭੂਗੋਲਿਕ ਸਥਿਤੀ ਕਾਰਨ ਸੈਨਿਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਸੀ । ਮਹਾਰਾਜਾ ਰਣਜੀਤ ਸਿੰਘ ਪਿਸ਼ਾਵਰ ਦੇ ਮਹੱਤਵ ਨੂੰ ਸਮਝਦਾ ਸੀ । ਇਸ ਲਈ ਉਹ ਇਸ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦਾ ਸੀ ।

1. ਪੇਸ਼ਾਵਰ ਉੱਤੇ ਪਹਿਲਾ ਹਮਲਾ – 15 ਅਕਤੂਬਰ, 1818 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵਾ ਨੂੰ ਨਾਲ ਲੈ ਕੇ ਲਾਹੌਰ ਤੋਂ ਪਿਸ਼ਾਵਰ ਵਿਚ ਕੂਚ ਕੀਤਾ । ਖਟਕ ਕਬੀਲੇ ਦੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ । ਪਰ ਸਿੱਖਾਂ ਨੇ ਉਨ੍ਹਾਂ ਨੂੰ ਹਰਾ ਕੇ ਖੈਰਾਬਾਦ ਅਤੇ ਜਹਾਂਗੀਰ ਨਾਂ ਦੇ ਕਿਲ੍ਹਿਆਂ ਉੱਤੇ ਅਧਿਕਾਰ ਕਰ ਲਿਆ । ਫਿਰ ਸਿੱਖ ਸੈਨਾ ਪਿਸ਼ਾਵਰ ਵਲ ਵਧੀ । ਉਸ ਵੇਲੇ ਪਿਸ਼ਾਵਰ ਦਾ ਹਾਕਮ ਯਾਰ ਮੁਹੰਮਦ ਖ਼ਾਂ ਸੀ । ਉਹ ਪਿਸ਼ਾਵਰ ਛੱਡ ਕੇ ਭੱਜ ਗਿਆ । ਇਸ ਤਰ੍ਹਾਂ ਬਿਨਾਂ ਕਿਸੇ ਵਿਰੋਧ ਦੇ 20 ਨਵੰਬਰ, 1818 ਈ: ਨੂੰ ਮਹਾਰਾਜਾ ਨੇ ਪਿਸ਼ਾਵਰ ‘ਤੇ ਅਧਿਕਾਰ ਕਰ ਲਿਆ ।

2. ਪਿਸ਼ਾਵਰ ਦਾ ਦੂਜਾ ਹਮਲਾ – ਸਿੱਖ ਸੈਨਾ ਦੇ ਪਿਸ਼ਾਵਰ ਤੋਂ ਲਾਹੌਰ ਜਾਂਦੇ ਹੀ ਯਾਰ ਮੁਹੰਮਦ ਫਿਰ ਪਿਸ਼ਾਵਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ । ਇਸ ਗੱਲ ਦਾ ਪਤਾ ਲੱਗਣ ‘ਤੇ ਮਹਾਰਾਜਾ ਨੇ ਰਾਜਕੁਮਾਰ ਖੜਕ ਸਿੰਘ ਅਤੇ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ 12,000 ਸੈਨਿਕਾਂ ਦੀ ਵਿਸ਼ਾਲ ਸੈਨਾ ਪਿਸ਼ਾਵਰ ਵਲ ਭੇਜੀ । ਪਰ ਯਾਰ ਮੁਹੰਮਦ ਨੇ ਮਹਾਰਾਜਾ ਦੀ ਅਧੀਨਤਾ ਸਵੀਕਾਰ ਕਰ ਲਈ ।

3. ਪਿਸ਼ਾਵਰ ਉੱਤੇ ਤੀਜਾ ਹਮਲਾ – ਇਸੇ ਦੌਰਾਨ ਕਾਬਲ ਦੇ ਨਵੇਂ ਵਜ਼ੀਰ ਆਜ਼ਮ ਖ਼ਾਂ ਨੇ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ । ਜਨਵਰੀ 1823 ਈ: ਵਿੱਚ ਉਸ ਨੇ ਯਾਰ ਮੁਹੰਮਦ ਖਾਂ ਨੂੰ ਹਰਾ ਕੇ ਪਿਸ਼ਾਵਰ ਉੱਤੇ ਅਧਿਕਾਰ ਕਰ ਲਿਆ । ਜਦੋਂ ਇਸ ਗੱਲ ਦਾ ਪਤਾ ਮਹਾਰਾਜਾ ਰਣਜੀਤ ਸਿੰਘ ਨੂੰ ਲੱਗਾ ਤਾਂ ਉਸ ਨੇ ਸ਼ੇਰ ਸਿੰਘ, ਦੀਵਾਨ ਕਿਰਪਾ ਰਾਮ, ਹਰੀ ਸਿੰਘ ਨਲਵਾ ਅਤੇ ਅਤਰ ਦੀਵਾਨ ਸਿੰਘ ਅਧੀਨ ਵਿਸ਼ਾਲ ਸੈਨਾ ਪਿਸ਼ਾਵਰ ਵਲ ਭੇਜੀ । ਆਜ਼ਿਮ ਖ਼ਾਂ ਨੇ ਸਿੱਖਾਂ ਦੇ ਖਿਲਾਫ ‘ਜ਼ੇਹਾਦ’ ਦਾ ਨਾਅਰਾ ਲਾ ਦਿੱਤਾ । 14 ਮਾਰਚ, 1823 ਈ: ਨੂੰ ਨੌਸ਼ਹਿਰਾ ਨਾਂ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ । ਇਸ ਨੂੰ ‘ਟਿੱਬਾ-ਦੇਹਰੀ’ ਦਾ ਯੁੱਧ ਵੀ ਕਹਿੰਦੇ ਹਨ । ਇਸ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਮਾਰਿਆ ਗਿਆ । ਇਸ ਲਈ ਸਿੱਖਾਂ ਦਾ ਹੌਸਲਾ ਵਧਾਉਣ ਲਈ ਮਹਾਰਾਜਾ ਆਪ ਅੱਗੇ ਵਧਿਆ । ਛੇਤੀ ਹੀ ਸਿੱਖਾਂ ਨੇ ਆਜ਼ਿਮ ਸ਼ਾਂ ਨੂੰ ਹਰਾ ਦਿੱਤਾ ।

4. ਸੱਯਦ ਅਹਿਮਦ ਖਾਂ ਨੂੰ ਕੁਚਲਣਾ – 1827 ਈ: ਤੋਂ 1831 ਈ: ਤਕ ਸੱਯਦ ਅਹਿਮਦ ਖਾਂ ਨੇ ਪਿਸ਼ਾਵਰ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿੱਚ ਵਿਦਰੋਹ ਕਰ ਦਿੱਤਾ । 1829 ਈ: ਵਿੱਚ ਉਸ ਨੇ ਪਿਸ਼ਾਵਰ ਉੱਤੇ ਹਮਲਾ ਕਰ ਦਿੱਤਾ | ਯਾਰ ਮੁਹੰਮਦ, ਜੋ ਮਹਾਰਾਜਾ ਦੇ ਅਧੀਨ ਸੀ, ਉਸ ਦਾ ਮੁਕਾਬਲਾ ਨਾ ਕਰ ਸਕਿਆ । ਇਸ ਤੇ ਜੂਨ, 1830 ਈ: ਨੂੰ ਹਰੀ ਸਿੰਘ ਨਲਵਾ ਨੇ ਉਸ ਨੂੰ ਸਿੰਧ ਦਰਿਆ ਦੇ ਕੰਢੇ ‘ਤੇ ਹਾਰ ਦਿੱਤੀ । ਇਸੇ ਦੌਰਾਨ ਸੱਯਦ ਅਹਿਮਦ ਨੇ ਫਿਰ ਤਾਕਤ ਫੜ ਲਈ । ਇਸ ਵਾਰੀ ਉਸ ਨੂੰ ਮਈ 1831 ਈ: ਵਿੱਚ ਰਾਜਕੁਮਾਰ ਸ਼ੇਰ ਸਿੰਘ ਨੇ ਬਾਲਾਕੋਟ ਦੀ ਲੜਾਈ ਵਿੱਚ ਹਰਾ ਦਿੱਤਾ ।

5. ਪਿਸ਼ਾਵਰ ਨੂੰ ਲਾਹੌਰ ਰਾਜ ਵਿਚ ਮਿਲਾਉਣਾ – 1831 ਈ: ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ । ਇਸ ਮਕਸਦ ਲਈ ਉਸ ਨੇ ਹਰੀ ਸਿੰਘ ਨਲਵਾ ਅਤੇ ਰਾਜਕੁਮਾਰ ਨੌਨਿਹਾਲ ਸਿੰਘ ਦੀ ਅਗਵਾਈ ਵਿੱਚ 9,000 ਸੈਨਿਕਾਂ ਦੀ ਫ਼ੌਜ ਪਿਸ਼ਾਵਰ ਵਲ ਭੇਜੀ । 6 ਮਈ, 1834 ਈ: ਨੂੰ ਸਿੱਖਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਅਤੇ ਮਹਾਰਾਜਾ ਨੇ ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ । ਹਰੀ ਸਿੰਘ ਨਲਵਾ ਨੂੰ ਪਿਸ਼ਾਵਰ ਦੇ ਸੂਬੇਦਾਰ ਨਿਯੁਕਤ ਕੀਤਾ ਗਿਆ ।

6. ਦੋਸਤ ਮੁਹੰਮਦ ਖ਼ਾਂ ਦੀ ਪਿਸ਼ਾਵਰ ਨੂੰ ਵਾਪਸ ਲੈਣ ਦੀ ਅਸਫ਼ਲ ਕੋਸ਼ਿਸ਼ – ਕਾਬਲ ਦੇ ਦੋਸਤ ਮੁਹੰਮਦ ਖ਼ਾਂ ਨੇ 1834 ਈ: ਨੂੰ ਸ਼ਾਹ ਸ਼ੁਜਾ ਨੂੰ ਹਰਾ ਕੇ ਸਿੱਖਾਂ ਕੋਲੋਂ ਪਿਸ਼ਾਵਰ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਕਿਉਂਕਿ ਹਰੀ ਸਿੰਘ ਨਲੂਆ ਜਮਰੌਦ ਦੇ ਕਿਲ੍ਹੇ ਦੀ ਉਸਾਰੀ ਕਰਵਾ ਰਿਹਾ ਸੀ । ਇਹ ਕਿਲ੍ਹਾ ਦੋਸਤ ਮੁਹੰਮਦ ਖ਼ਾਂ ਦੇ ਕਾਬਲ ਰਾਜ ਲਈ ਖ਼ਤਰਾ ਬਣ ਸਕਦਾ ਸੀ । ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਦੀ ਅਗਵਾਈ ਵਿੱਚ 18,000 ਦੀ ਫ਼ੌਜ ਸਿੱਖਾਂ ਦੇ ਖਿਲਾਫ ਭੇਜ ਦਿੱਤੀ । ਦੋਹਾਂ ਧਿਰਾਂ ਵਿਚਕਾਰ ਘਮਸਾਣ ਦੀ ਲੜਾਈ ਹੋਈ । ਅੰਤ ਨੂੰ ਜਿੱਤ ਫਿਰ ਸਿੱਖਾਂ ਦੀ ਹੀ ਹੋਈ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 5.
ਕਿਨ੍ਹਾਂ-ਕਿਨ੍ਹਾਂ ਮਸਲਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੀ ਨਾ ਬਣੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸੰਬੰਧਾਂ ਵਿਚ ਵਿਸ਼ੇਸ਼ ਰੂਪ ਵਿਚ ਤਿੰਨ ਮਸਲਿਆਂ ਨੇ ਤਣਾਓ ਪੈਦਾ ਕੀਤਾ । ਇਹ ਮਸਲੇ ਸਨ-ਸਿੰਧ ਦਾ ਪ੍ਰਸ਼ਨ, ਸ਼ਿਕਾਰਪੁਰ ਦਾ ਪ੍ਰਸ਼ਨ ਅਤੇ ਫਿਰੋਜ਼ਪੁਰ ਦਾ ਪ੍ਰਸ਼ਨ । ਇਨ੍ਹਾਂ ਦਾ ਵੱਖ-ਵੱਖ ਵਰਣਨ ਇਸ ਤਰ੍ਹਾਂ ਹੈ-

1. ਸਿੰਧ ਦਾ ਪ੍ਰਸ਼ਨ – ਸਿੰਧ ਪੰਜਾਬ ਦੇ ਦੱਖਣ – ਪੱਛਮ ਵਿਚ ਸਥਿਤ ਬਹੁਤ ਮਹੱਤਵਪੂਰਨ ਪ੍ਰਦੇਸ਼ ਹੈ। ਇੱਥੋਂ ਦੇ ਨੇੜਲੇ ਦੇਸ਼ਾਂ ਨੂੰ ਜਿੱਤਣ ਤੋਂ ਬਾਅਦ 1830-31 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸਿੰਧ-ਉੱਤੇ ਕਬਜ਼ਾ ਕਰਨ ਦਾ ਫ਼ੈਸਲਾ ਕੀਤਾ । ਪਰ ਭਾਰਤ ਦੇ ਗਵਰਨਰ-ਜਨਰਲ ਵਿਲੀਅਮ ਬੈਂਟਿੰਕ ਨੇ ਮਹਾਰਾਜਾ ਦੀ ਇਸ ਜਿੱਤ ਉੱਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ । ਇਸ ਸੰਬੰਧ ਵਿਚ ਉਸ ਨੇ ਅਕਤੂਬਰ, 1831 ਈ: ਨੂੰ ਮਹਾਰਾਜਾ ਨਾਲ ਰੋਪੜ ਵਿੱਚ ਮੁਲਾਕਾਤ ਕੀਤੀ । ਪਰ ਦੂਜੇ ਪਾਸੇ ਉਸ ਨੇ , ਕਰਨਲ ਪੋਟਿੰਗਰ (Col. :Pottinger) ਨੂੰ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਕਰਨ ਲਈ ਭੇਜ
ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ ਦਿੱਤਾ । ਜਦੋਂ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਚਲਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ । ਸਿੱਟੇ ਵਜੋਂ ਅੰਗਰੇਜ਼ਸਿੱਖ ਸੰਬੰਧਾਂ ਵਿਚ ਤਣਾਓ ਪੈਦਾ ਹੋਣ ਲੱਗਾ ।

2. ਸ਼ਿਕਾਰਪੁਰ ਦਾ ਪ੍ਰਸ਼ਨ – ਮਹਾਰਾਜਾ ਰਣਜੀਤ ਸਿੰਘ 1832 ਈ:ਤੋਂ ਸਿੰਧ ਦੇ ਪਦੇਸ਼ ਸ਼ਿਕਾਰਪੁਰ ਨੂੰ ਆਪਣੇ ਅਧਿਕਾਰ ਵਿਚ ਲੈਣ ਲਈ ਢੁੱਕਵੇਂ ਮੌਕੇ ਦੀ ਉਡੀਕ ਵਿਚ ਸੀ । ਇਹ ਮੌਕਾ ਉਸ ਨੂੰ ਜਾਰੀ ਕਬੀਲੇ ਦੇ ਲੋਕਾਂ ਦੁਆਰਾ ਲਾਹੌਰ ਰਾਜ ਦੇ ਸਰਹੱਦੀ ਇਲਾਕਿਆਂ ਉੱਤੇ ਕੀਤੇ ਜਾਣ ਵਾਲੇ ਹਮਲਿਆਂ ਤੋਂ ਮਿਲਿਆ । ਰਣਜੀਤ ਸਿੰਘ ਨੇ ਇਨ੍ਹਾਂ ਹਮਲਿਆਂ ਲਈ ਸਿੰਧ ਦੇ ਅਮੀਰਾਂ ਨੂੰ ਕਸੂਰਵਾਰ ਠਹਿਰਾ ਕੇ ਸ਼ਿਕਾਰਪੁਰ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ । ਜਲਦੀ ਹੀ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਮਜਾਰਿਆਂ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ | ਪਰ ਜਦੋਂ ਮਹਾਰਾਜਾ ਨੇ ਸਿੰਧ ਦੇ ਅਮੀਰਾਂ ਨਾਲ ਸੰਧੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਗਰੇਜ਼ ਗਵਰਨਰ-ਜਨਰਲ ਆਕਲੈਂਡ ਨੇ ਉਸ ਨੂੰ ਰੋਕ ਦਿੱਤਾ । ਫਲਸਰੂਪ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਸੰਬੰਧ ਵਿਗੜ ਗਏ ।

3. ਫ਼ਿਰੋਜ਼ਪੁਰ ਦਾ ਪ੍ਰਸ਼ਨ – ਫ਼ਿਰੋਜ਼ਪੁਰ ਸ਼ਹਿਰ ਸਤਲੁਜ ਅਤੇ ਬਿਆਸ ਦੇ ਸੰਗਮ ਉੱਤੇ ਸਥਿਤ ਸੀ ਅਤੇ ਇਹ ਬਹੁਤ ਹੀ ਮਹੱਤਵਪੂਰਨ ਸ਼ਹਿਰ ਸੀ । ਬ੍ਰਿਟਿਸ਼ ਸਰਕਾਰ ਫ਼ਿਰੋਜ਼ਪੁਰ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਸੀ । ਇਹ ਸ਼ਹਿਰ ਲਾਹੌਰ ਦੇ ਨੇੜੇ ਸਥਿਤ ਹੋਣ ਨਾਲ ਨਾ ਸਿਰਫ਼ ਮਹਾਰਾਜਾ ਰਣਜੀਤ ਸਿੰਘ ਦੀਆਂ ਸਰਗਰਮੀਆਂ ਦੀ ਦੇਖ-ਰੇਖ ਕਰ ਸਕਦੇ ਸਨ, ਸਗੋਂ ਵਿਦੇਸ਼ੀ ਹਮਲਿਆਂ ਦੀ ਰੋਕਥਾਮ ਵੀ ਕਰ ਸਕਦੇ ਸਨ । ਇਸ ਲਈ ਅੰਗਰੇਜ਼ ਸਰਕਾਰ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਆਪਣਾ ਅਧਿਕਾਰ ਕਾਇਮ ਕਰ ਲਿਆ ਅਤੇ ਤਿੰਨ ਸਾਲ ਬਾਅਦ ਇਸ ਨੂੰ ਪੱਕੀ ਫ਼ੌਜੀ ਛਾਉਣੀ ਬਣਾ ਦਿੱਤਾ । ਅੰਗਰੇਜ਼ਾਂ ਦੀ ਇਸ ਕਾਰਵਾਈ ਨਾਲ ਮਹਾਰਾਜਾ ਗੁੱਸੇ ਨਾਲ ਭਰ ਗਿਆ ।

PSEB 10th Class Social Science Guide ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
(ii) ਉਸ ਸਮੇਂ ਲਾਹੌਰ ‘ਤੇ ਕਿਸ ਦਾ ਕਬਜ਼ਾ ਸੀ ?
ਉੱਤਰ-
(i) ਰਣਜੀਤ ਸਿੰਘ ਨੇ ਜੁਲਾਈ, 1799 ਵਿਚ ਲਾਹੌਰ ‘ਤੇ ਜਿੱਤ ਹਾਸਲ ਕੀਤੀ ।
(ii) ਉਸ ਸਮੇਂ ਲਾਹੌਰ ‘ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਕਬਜ਼ਾ ਸੀ ।

ਪ੍ਰਸ਼ਨ 2.
1812 ਈ: ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੇ ਗਏ ਕੋਈ ਚਾਰ ਦੇਸ਼ਾਂ ਦੇ ਨਾਂ ਲਿਖੋ ।
ਉੱਤਰ-
ਲਾਹੌਰ, ਸਿਆਲਕੋਟ, ਅੰਮ੍ਰਿਤਸਰ ਅਤੇ ਜਲੰਧਰ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਨੇ
(i) ਮੁਲਤਾਨ,
(ii) ਕਸ਼ਮੀਰ ਤੇ
(iii) ਪੇਸ਼ਾਵਰ ’ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ ਅਤੇ ਪਿਸ਼ਾਵਰ ‘ਤੇ ਕ੍ਰਮਵਾਰ
(i) 1818 ਈ:,
(ii) 1819 ਈ: ਅਤੇ
(iii) 1834 ਈ: ਵਿਚ ਕਬਜ਼ਾ ਕੀਤਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਦੀ ਜਿੱਤ ਦਾ ਕੀ ਮਹੱਤਵ ਸੀ ?
ਉੱਤਰ-
ਲਾਹੌਰ ਦੀ ਜਿੱਤ ਨੇ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਪੂਰੇ ਪੰਜਾਬ ਦਾ ਸ਼ਾਸਕ ਬਣਾਉਣ ਵਿਚ ਮਦਦ ਕੀਤੀ ।

ਪ੍ਰਸ਼ਨ 5.
ਰਣਜੀਤ ਸਿੰਘ ਦੀ ਮਾਤਾਂ ਦਾ ਕੀ ਨਾਂ ਸੀ ?
ਉੱਤਰ-
ਰਾਜ ਕੌਰ ।

ਪ੍ਰਸ਼ਨ 6.
ਚੇਚਕ ਦਾ ਰਣਜੀਤ ਸਿੰਘ ਦੇ ਸਰੀਰ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਉਸਦੇ ਚਿਹਰੇ ‘ਤੇ ਚੇਚਕ ਦੇ ਦਾਗ਼ ਪੈ ਗਏ ਅਤੇ ਉਸਦੀ ਖੱਬੀ ਅੱਖ ਜਾਂਦੀ ਰਹੀ ।

ਪ੍ਰਸ਼ਨ 7.
ਬਾਲ ਰਣਜੀਤ ਸਿੰਘ ਨੇ ਕਿਹੜੇ ਚੱਠਾ ਸਰਦਾਰ ਨੂੰ ਮਾਰ ਸੁੱਟਿਆ ਸੀ ?
ਉੱਤਰ-
ਹਸ਼ਮਤ ਖਾਂ ਨੂੰ ।

ਪ੍ਰਸ਼ਨ 8.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਰਣਜੀਤ ਸਿੰਘ ਦੀ ਸੱਸ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 9.
ਰਣਜੀਤ ਸਿੰਘ ਦੇ ਵੱਡੇ ਪੁੱਤਰ ਦਾ ਕੀ ਨਾਂ ਸੀ ?
ਉੱਤਰ-
ਖੜਕ ਸਿੰਘ ।

ਪ੍ਰਸ਼ਨ 10.
ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
1792 ਈ: ਵਿਚ ।

ਪ੍ਰਸ਼ਨ 11.
ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਕਦੋਂ ਸੰਭਲੀ ?
ਉੱਤਰ-
1797 ਈ: ਵਿਚ ।

ਪ੍ਰਸ਼ਨ 12.
ਰਣਜੀਤ ਸਿੰਘ ਮਹਾਰਾਜਾ ਕਦੋਂ ਬਣੇ ?
ਉੱਤਰ-
1801 ਈ: ਵਿਚ ।

ਪ੍ਰਸ਼ਨ 13.
ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਰਕਾਰ ਨੂੰ ਕੀ ਨਾਂ ਦਿੱਤਾ ?
ਉੱਤਰ-
ਸਰਕਾਰ-ਏ-ਖ਼ਾਲਸਾ ।

ਪ੍ਰਸ਼ਨ 14.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਲਾਹੌਰ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 15.
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਕਿਸਦੇ ਨਾਂ ਤੇ ਜਾਰੀ ਕੀਤੇ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿੱਕੇ ਸ੍ਰੀ ਗੁਰੁ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦੇ ਜਾਰੀ ਕੀਤੇ ।

ਪ੍ਰਸ਼ਨ 16.
ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਬਹੁਮੁੱਲੀ ਤੋਪ ਪ੍ਰਾਪਤ ਹੋਈ ?
ਉੱਤਰ-
ਜਮ-ਜਮਾ ਤੋਪ ।

ਪ੍ਰਸ਼ਨ 17.
ਮਹਾਰਾਜਾ ਰਣਜੀਤ ਸਿੰਘ ਨੂੰ ਕਿਹੜੀ ਜਿੱਤ ਦੇ ਸਿੱਟੇ ਵਜੋਂ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ ?
ਉੱਤਰ-
ਅੰਮ੍ਰਿਤਸਰ ਦੀ ਜਿੱਤ ।

ਪ੍ਰਸ਼ਨ 18.
ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ਕਿਸਦੀ ਅਗਵਾਈ ਹੇਠ ਪ੍ਰਾਪਤ ਕੀਤੀ ?
ਉੱਤਰ-
ਫ਼ਕੀਰ ਅਜੀਜ਼ਦੀਨ ਦੇ ।

ਪ੍ਰਸ਼ਨ 19.
ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਉੱਥੋਂ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਜਮਾਂਦਾਰ ਖ਼ੁਸ਼ਹਾਲ ਸਿੰਘ ਨੂੰ ।

ਪ੍ਰਸ਼ਨ 20.
ਸੰਸਾਰ ਚੰਦ ਕਟੋਚ ਕਿੱਥੋਂ ਦਾ ਰਾਜਾ ਸੀ ?
ਉੱਤਰ-
ਕਾਂਗੜਾ ਦਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 21.
ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਦਾ ਗਵਰਨਰ ਕਿਸਨੂੰ ਬਣਾਇਆ ?
ਉੱਤਰ-
ਦੇਸਾ ਸਿੰਘ ਮਜੀਠੀਆ ਨੂੰ ।

ਪ੍ਰਸ਼ਨ 22.
ਮਹਾਰਾਜਾ ਰਣਜੀਤ ਸਿੰਘ ਦੀ ਅੰਤਿਮ ਜਿੱਤ ਕਿਹੜੀ ਸੀ ?
ਉੱਤਰ-
ਪੇਸ਼ਾਵਰ ਦੀ ਜਿੱਤ ।

ਪ੍ਰਸ਼ਨ 23.
ਕਿਹੜੇ ਸਥਾਨ ਦੇ ਯੁੱਧ ਨੂੰ , ‘ਟਿੱਬਾ ਟੇਹਰੀ’ ਦਾ ਯੁੱਧ ਕਿਹਾ ਜਾਂਦਾ ਹੈ ?
ਉੱਤਰ-
ਨੌਸ਼ਹਿਰਾ ਦੇ ਯੁੱਧ ਨੂੰ ।

ਪ੍ਰਸ਼ਨ 24.
ਮਹਾਰਾਜਾ ਰਣਜੀਤ ਸਿੰਘ ਦਾ ਸੈਨਾਨਾਇਕ ਅਕਾਲੀ ਫੂਲਾ ਸਿੰਘ ਕਿਹੜੇ ਯੁੱਧ ਵਿਚ ਮਾਰਿਆ ਗਿਆ ?
ਉੱਤਰ-
ਨੌਸ਼ਹਿਰਾ ਦੇ ਯੁੱਧ ਵਿਚ ।

ਪ੍ਰਸ਼ਨ 25.
ਹਰੀ ਸਿੰਘ ਨਲਵਾ ਕੌਣ ਸੀ ?
ਉੱਤਰ-
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਨਾਇਕ ਸੀ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 26.
ਮਹਾਰਾਜਾ ਰਣਜੀਤ ਸਿੰਘ ਨੇ ਪੇਸ਼ਾਵਰ ਦਾ ਸੂਬੇਦਾਰ ਕਿਸਨੂੰ ਬਣਾਇਆ ?
ਉੱਤਰ-
ਹਰੀ ਸਿੰਘ ਨਲਵਾ ਨੂੰ ।

ਪ੍ਰਸ਼ਨ 27.
ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ?
ਉੱਤਰ-
1809 ਈ: ਵਿਚ ।

ਪ੍ਰਸ਼ਨ 28.
ਅੰਗਰੇਜ਼ਾਂ, ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾ ਵਿਚਾਲੇ ਤੂੰ-ਪੱਖੀ ਸੰਧੀ ਕਦੋਂ ਹੋਈ ?
ਉੱਤਰ-
1838 ਈ: ਵਿਚ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਕਦੋਂ ਹੋਇਆ ?
ਉੱਤਰ-
ਜੂਨ, 1839 ਈ: ਵਿਚ ।

II. ਖ਼ਾਲੀ ਥਾਂਵਾਂ ਭਰੋ-

1. ਰਣਜੀਤ ਸਿੰਘ ਦੇ ਪਿਤਾ, ਦਾ ਨਾਂ ………………………… ਸੀ ।
ਉੱਤਰ-
ਸਰਦਾਰ ਮਹਾਂ ਸਿੰਘ

2. ਮਹਾਰਾਜਾ ਰਣਜੀਤ ਸਿੰਘ ਨੇ ਗੁਜਰਾਤ ਜਿੱਤ ……………………….. ਦੀ ਅਗਵਾਈ ਹੇਠ ਪ੍ਰਾਪਤ ਕੀਤੀ ।
ਉੱਤਰ-
ਫ਼ਕੀਰ ਅਜੀਜੂਦੀਨ

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

3. ਜੰਮੂ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ………………………… ਨੂੰ ਉੱਥੋਂ ਦਾ ਗਵਰਨਰ ਬਣਾਇਆ ।
ਉੱਤਰ-
ਜਮਾਦਾਰ ਖੁਸ਼ਹਾਲ ਸਿੰਘ

4. ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਜਿੱਤ ……………………. ’ਤੇ ਸੀ ।
ਉੱਤਰ-
ਪੇਸ਼ਾਵਰ

5. …………………… ਦੇ ਯੁੱਧ ਨੂੰ ਟਿੱਬਾ-ਟਿਹਰੀ ਦਾ ਯੁੱਧ ਵੀ ਕਿਹਾ ਜਾਂਦਾ ਹੈ ।
ਉੱਤਰ-
ਨੌਸ਼ਹਿਰਾ

6. ………………………… ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਸੈਨਾਪਤੀ ਸੀ ।
ਉੱਤਰ-
ਹਰੀ ਸਿੰਘ ਨਲਵਾ

7. …………………………. ਈ: ਵਿਚ ਅੰਮ੍ਰਿਤਸਰ ਦੀ ਸੰਧੀ ਹੋਈ ।
ਉੱਤਰ-
1809

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਰਣਜੀਤ ਸਿੰਘ ਦਾ ਜਨਮ ਹੋਇਆ
(A) 13 ਨਵੰਬਰ, 1780 ਈ: ਨੂੰ
(B) 23 ਨਵੰਬਰ, 1780 ਈ: ਨੂੰ
(C) 13 ਨਵੰਬਰ, 1870 ਈ: ਨੂੰ
(D) 23 ਨਵੰਬਰ, 1870 ਈ: ਨੂੰ ।
ਉੱਤਰ-
(A) 13 ਨਵੰਬਰ, 1780 ਈ: ਨੂੰ

ਪ੍ਰਸ਼ਨ 2.
ਰਣਜੀਤ ਸਿੰਘ ਦੀ ਪਤਨੀ ਸੀ-
(A) ਪ੍ਰਕਾਸ਼ ਕੌਰ
(B) ਸਦਾ ਕੌਰ
(C) ਦਇਆ ਕੌਰ
(D) ਮਹਿਤਾਬ ਕੌਰ ।
ਉੱਤਰ-
(D) ਮਹਿਤਾਬ ਕੌਰ ।

ਪ੍ਰਸ਼ਨ 3.
ਡੱਲੇਂਵਾਲੀਆ ਮਿਸਲ ਦਾ ਨੇਤਾ ਸੀ-
(A) ਬਿਨੋਦ ਸਿੰਘ,
(B) ਤਾਰਾ ਸਿੰਘ ਘੇਬਾ
(C) ਅਬਦੁਸ ਸਮਦ
(D) ਨਵਾਬ ਕਪੂਰ ਸਿੰਘ ਨੂੰ
ਉੱਤਰ-
(B) ਤਾਰਾ ਸਿੰਘ ਘੇਬਾ

ਪ੍ਰਸ਼ਨ 4.
ਰਣਜੀਤ ਸਿੰਘ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ-
(A) 1801 ਈ: ਵਿਚ
(B) 1812 ਈ: ਵਿਚ
(C) 1799 ਈ: ਵਿਚ
(D) 1780 ਈ: ਵਿਚ ।
ਉੱਤਰ-
(C) 1799 ਈ: ਵਿਚ

ਪ੍ਰਸ਼ਨ 5.
ਬਾਲ ਰਣਜੀਤ ਸਿੰਘ ਨੇ ਕਿਸ ਚੱਠਾ ਸਰਦਾਰ ਨੂੰ ਮਾਰ ਸੁੱਟਿਆ ?
(A) ਚੇਤ ਸਿੰਘ ਨੂੰ
(B) ਹਸ਼ਮਤ ਖ਼ਾਂ ਨੂੰ
(C) ਮੋਹਰ ਸਿੰਘ ਨੂੰ
(D) ਮੁਹੰਮਦ ਖ਼ਾਂ ਨੂੰ ।
ਉੱਤਰ-
(B) ਹਸ਼ਮਤ ਖ਼ਾਂ ਨੂੰ

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 6.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਸੀ-
(A) ਇਸਲਾਮਾਬਾਦ
(B) ਅੰਮ੍ਰਿਤਸਰ
(C) ਸਿਆਲਕੋਟ
(D) ਲਾਹੌਰ ।
ਉੱਤਰ-
(D) ਲਾਹੌਰ ।

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਮਹਾਂ ਸਿੰਘ ਕਨ੍ਹਈਆ ਮਿਸਲ ਦਾ ਸਰਦਾਰ ਸੀ ।
2. ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ 1792 ਈ: ਵਿਚ ਸੰਭਾਲੀ ।
3. ਤਾਰਾ ਸਿੰਘ ਘੇਬਾ ਡੱਲੇਵਾਲੀਆ ਮਿਸਲ ਦਾ ਨੇਤਾ ਸੀ ।
4. ਹਰੀ ਸਿੰਘ ਨਲਵਾ ਪੇਸ਼ਾਵਰ ਦਾ ਸੂਬੇਦਾਰ ਸੀ ।
5. ਮਹਾਰਾਜਾ ਰਣਜੀਤ ਸਿੰਘ ਅਤੇ ਵਿਲੀਅਮ ਬੈਂਟਿੰਕ ਦੀ ਭੇਂਟ ਕਪੂਰਥਲਾ ਵਿਚ ਹੋਈ ।
ਉੱਤਰ-
1. ×
2. √
3. √
4. √
5. ×

V. ਸਹੀ-ਮਿਲਾਨ ਕਰੋ-

1. ਸਰਕਾਰ-ਏ-ਖ਼ਾਲਸਾ ਕਾਂਗੜਾ ਦਾ ਰਾਜਾ
2. ਗੁਜਰਾਤ (ਪੰਜਾਬ) ਜਿੱਤ ਪ੍ਰਾਪਤ ਕੀਤੀ ਕਾਂਗੜਾ ਦਾ ਗਵਰਨਰ
3. ਸੰਸਾਰ ਚੰਦ ਕਟੋਚ ਮਹਾਰਾਜਾ ਰਣਜੀਤ ਸਿੰਘ
4. ਦੇਸਾ ਸਿੰਘ ਮਜੀਠਿਆ ਫ਼ਕੀਰ ਅਜੀਜੂਦੀਨ ।

ਉੱਤਰ-

1. ਸਰਕਾਰ-ਏ-ਖ਼ਾਲਸਾ ਮਹਾਰਾਜਾ ਰਣਜੀਤ ਸਿੰਘ
2. ਗੁਜਰਾਤ (ਪੰਜਾਬ) ਜਿੱਤ ਪ੍ਰਾਪਤ ਕੀਤੀ ਫ਼ਕੀਰ ਅਜੀਜੂਦੀਨ
3. ਸੰਸਾਰ ਚੰਦ ਕਟੋਚ ਕਾਂਗੜਾ ਦਾ ਰਾਜਾ
4. ਦੇਸਾ ਸਿੰਘ ਮਜੀਠਿਆ ਕਾਂਗੜਾ ਦਾ ਗਵਰਨਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
‘ਰਣਜੀਤ ਸਿੰਘ ਦਾ ਮਹਾਰਾਜਾ ਬਣਨਾ’ ਇਸ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
12 ਅਪਰੈਲ, 1801 ਈ: ਨੂੰ ਵਿਸਾਖੀ ਦੇ ਸ਼ੁਭ ਮੌਕੇ ‘ਤੇ ਲਾਹੌਰ ਵਿਚ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਦੀ ਰਸਮ ਬੜੀ ਧੂਮਧਾਮ ਨਾਲ ਮਨਾਈ ਗਈ । ਉਸ ਨੇ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਦਾ ਨਾਂ ਦਿੱਤਾ । ਮਹਾਰਾਜਾ ਬਣਨ ‘ਤੇ ਵੀ ਰਣਜੀਤ ਸਿੰਘ ਨੇ ਤਾਜ ਨਾ ਪਹਿਨਿਆ । ਉਸ ਨੇ ਆਪਣੇ ਸਿੱਕੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਜਾਰੀ ਕੀਤੇ । ਇਸ ਤਰ੍ਹਾਂ ਰਣਜੀਤ ਸਿੰਘ ਨੇ ਖ਼ਾਲਸਾ ਨੂੰ ਹੀ ਸਰਵਉੱਚ ਸ਼ਕਤੀ. ਮੰਨਿਆ । ਇਮਾਮ ਬਖ਼ਸ਼ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੁਆਰਾ ਡੇਰਾਜਾਤ ਦੀ ਜਿੱਤ ਦਾ ਵਰਣਨ ਕਰੋ ।
ਉੱਤਰ-
ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਗਾਜ਼ੀ ਖ਼ਾਂ ਨੂੰ ਜਿੱਤਣ ਦਾ ਫ਼ੈਸਲਾ ਕੀਤਾ । ਉਸ ਵੇਲੇ ਉੱਥੋਂ ਦਾ ਹਾਕਮ ਜ਼ਮਾਨ ਖ਼ਾ ਸੀ । ਮਹਾਰਾਜਾ ਨੇ ਜਮਾਂਦਾਰ ਖੁਸ਼ਹਾਲ ਸਿੰਘ ਦੀ ਅਗਵਾਈ ਵਿੱਚ ਜ਼ਮਾਨ ਖ਼ਾਂ ਵਿਰੁੱਧ ਸੈਨਾ ਭੇਜੀ । ਇਸ ਸੈਨਾ ਨੇ ਡੇਰਾ ਗਾਜ਼ੀ ਖ਼ਾਂ ਦੇ ਹਾਕਮ ਨੂੰ ਭਾਂਜ ਦੇ ਕੇ ਉੱਥੇ ਅਧਿਕਾਰ ਕਰ ਲਿਆ ।

ਡੇਰਾ ਗਾਜ਼ੀ ਖ਼ਾਂ ਦੀ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਡੇਰਾ ਇਸਮਾਈਲ ਖਾਂ ਅਤੇ ਮਾਨਕੇਰਾ ਵਲ ਵਾਗਾਂ ਮੋੜੀਆਂ । ਉਸ ਨੇ ਇਨ੍ਹਾਂ ਇਲਾਕਿਆਂ ‘ਤੇ ਅਧਿਕਾਰ ਕਰਨ ਲਈ 1821 ਈ: ਵਿੱਚ ਮਿਸਰ ਦੀਵਾਨ ਚੰਦ ਨੂੰ ਭੇਜਿਆ । ਉੱਥੋਂ ਦੇ ਹਾਕਮ ਅਹਿਮਦ ਖ਼ਾਂ ਨੇ ਮਹਾਰਾਜਾ ਨੂੰ ਨਜ਼ਰਾਨਾ ਦੇ ਕੇ ਟਾਲਣਾ ਚਾਹਿਆ, ਪਰ ਮਿਸਰ ਦੀਵਾਨ ਚੰਦ ਨੇ ਨਜ਼ਰਾਨਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗੇ ਵੱਧ ਕੇ ਮਾਨਕੇਰਾ ਉੱਤੇ ਅਧਿਕਾਰ ਕਰ ਲਿਆ ।

ਪ੍ਰਸ਼ਨ 3.
ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ । ਉੱਤਰ-ਮਹਾਰਾਜਾ ਰਣਜੀਤ ਸਿੰਘ ਦੀਆਂ ਚਾਰ ਮੁੱਢਲੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਲਾਹੌਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਲਾਹੌਰ ‘ਤੇ ਜਿੱਤ ਪ੍ਰਾਪਤ ਕੀਤੀ । ਉੱਥੋਂ ਦੇ ਸ਼ਾਸਕ ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ ਮਹਾਰਾਜਾ ਰਣਜੀਤ ਸਿੰਘ ਨੇ ਚੇਤ ਸਿੰਘ ਨੂੰ ਹਰਾ ਕੇ ਜੁਲਾਈ, 1799 ਈ: ਵਿਚ ਲਾਹੌਰ ਤੇ ਅਧਿਕਾਰ ਕਰ ਲਿਆ ।
  • ਸਿੱਖ – ਮੁਸਲਿਮ ਸੰਘ ਦੀ ਹਾਰ-ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ਨੂੰ ਦੇਖ ਕੇ ਆਲੇ-ਦੁਆਲੇ ਦੇ ਸਿੱਖ ਅਤੇ ਮੁਸਲਮਾਨ ਸ਼ਾਸਕਾਂ ਨੇ ਇਕੱਠੇ ਹੋ ਕੇ ਉਨ੍ਹਾਂ ਨਾਲ ਲੜਨ ਦਾ ਫ਼ੈਸਲਾ ਕੀਤਾ । 1800 ਈ: ਵਿਚ ਭਸੀਨ ਨਾਂ ਦੀ ਥਾਂ ‘ਤੇ ਯੁੱਧ ਹੋਇਆ । ਇਸ ਯੁੱਧ ਵਿਚ ਬਿਨਾਂ ਕਿਸੇ ਖ਼ੂਨ-ਖ਼ਰਾਬੇ ਦੇ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ ।
  • ਅੰਮ੍ਰਿਤਸਰ ਦੀ ਜਿੱਤ – ਮਹਾਰਾਜਾ ਰਣਜੀਤ ਸਿੰਘ ਦੇ ਹਮਲੇ ਦੇ ਸਮੇਂ ਉੱਥੋਂ ਦੇ ਸ਼ਾਸਨ ਦੀ ਵਾਗਡੋਰ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਾਈ ਸੁੱਖਾਂ ਨੇ ਕੁਝ ਸਮੇਂ ਤਕ ਵਿਰੋਧ ਕਰਨ ਦੇ ਬਾਅਦ ਹਥਿਆਰ ਸੁੱਟ ਦਿੱਤੇ ਅਤੇ ਅੰਮ੍ਰਿਤਸਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਅਧਿਕਾਰ ਹੋ ਗਿਆ ।
  • ਸਿੱਖ ਮਿਸਲਾਂ ਉੱਤੇ ਜਿੱਤ – ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਸਥਾਪਿਤ ਕਰ ਲਈ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਦੁਸਰੀਆਂ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਕਬਜ਼ਾ ਕਰ ਲਿਆ ।

ਪ੍ਰਸ਼ਨ 4.
ਸਿੱਖ ਮਿਸਲਾਂ ‘ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੋਈ ਚਾਰ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਿੱਖ ਮਿਸਲਾਂ ‘ਤੇ ਜਿੱਤ-ਮਹਾਰਾਜਾ ਰਣਜੀਤ ਸਿੰਘ ਨੇ ਹੁਣ ਸੁਤੰਤਰ ਸਿੱਖ ਮਿਸਲਾਂ ਉੱਤੇ ਅਧਿਕਾਰ ਕਰਨ ਦਾ ਵਿਚਾਰ ਕੀਤਾ । ਉਸ ਨੇ ਆਹਲੂਵਾਲੀਆ, ਕਨ੍ਹਈਆ ਅਤੇ ਰਾਮਗੜੀਆ ਜਿਹੀਆਂ ਮਿਸਲਾਂ ਦੇ ਨੇਤਾਵਾਂ ਨਾਲ ਦੋਸਤੀ ਕਾਇਮ ਕੀਤੀ । ਉਨ੍ਹਾਂ ਦੇ ਸਹਿਯੋਗ ਨਾਲ ਉਸ ਨੇ ਹੋਰ ਛੋਟੀਆਂ-ਛੋਟੀਆਂ ਮਿਸਲਾਂ ‘ਤੇ ਅਧਿਕਾਰ ਕਰ ਲਿਆ ।

  • 1802 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅਕਾਲਗੜ੍ਹ ਦੇ ਦਲ ਸਿੰਘ ਨੂੰ ਹਰਾ ਕੇ ਉਸ ਦੇ ਦੇਸ਼ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  • 1807 ਈ: ਵਿਚ ਡੱਲੇਵਾਲੀਆ ਮਿਸਲ ਦੇ ਨੇਤਾ ਸਰਦਾਰ ਤਾਰਾ ਸਿੰਘ ਘੇਬਾ ਦੀ ਮੌਤ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਕਈ ਦੇਸ਼ਾਂ ਨੂੰ ਜਿੱਤ ਲਿਆ |
  • ਅਗਲੇ ਹੀ ਸਾਲ ਉਸ ਨੇ ਸਿਆਲਕੋਟ ਦੇ ਜੀਵਨ ਸਿੰਘ ਨੂੰ ਹਰਾ ਕੇ ਉਸ ਦੇ ਅਧੀਨ ਦੇਸ਼ਾਂ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।
  • 1810 ਈ: ਵਿਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਕਾਹਨ ਸਿੰਘ ਅਤੇ ਗੁਜਰਾਤ ਦੇ ਸਰਦਾਰ ਸਾਹਿਬ ਸਿੰਘ ਦੇ ਦੇਸ਼ਾਂ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ ।

ਪ੍ਰਸ਼ਨ 5.
ਅੰਮ੍ਰਿਤਸਰ ਦੀ ਸੰਧੀ ਦੀਆਂ ਕੀ ਸ਼ਰਤਾਂ ਸਨ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ‘ਤੇ 25 ਅਪਰੈਲ, 1809 ਈ: ਨੂੰ ਦਸਤਖ਼ਤ ਹੋਏ । ਇਸ ਸੰਧੀ ਦੀਆਂ ਮੁੱਖ ਸ਼ਰਤਾਂ ਇਸ ਪ੍ਰਕਾਰ ਸਨ-

  • ਦੋਵੇਂ ਸਰਕਾਰਾਂ ਇਕ ਦੂਸਰੇ ਦੇ ਪ੍ਰਤੀ ਮਿੱਤਰਤਾਪੂਰਨ ਸੰਬੰਧ ਬਣਾਈ ਰੱਖਣਗੀਆਂ ।
  • ਅੰਗਰੇਜ਼ ਸਤਲੁਜ ਨਦੀ ਦੇ ਉੱਤਰੀ ਇਲਾਕੇ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਦੇਣਗੇ, ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਇਸ ਦੇ ਦੱਖਣੀ ਇਲਾਕਿਆਂ ਦੇ ਮਾਮਲੇ ਵਿਚ ਦਖ਼ਲ ਨਹੀਂ ਦੇਵੇਗਾ ।
  • ਬ੍ਰਿਟਿਸ਼ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸਭ ਤੋਂ ਵੱਧ ਪਿਆਰਾ ਰਾਜ ਮੰਨ ਲਿਆ । ਉਸ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਉਹ ਉਸ ਦੇ ਰਾਜ ਅਤੇ ਪਰਜਾ ਨਾਲ ਕੋਈ ਸੰਬੰਧ ਨਹੀਂ ਰੱਖਣਗੇ । ਦੋਹਾਂ ਵਿਚੋਂ ਕੋਈ ਵੀ ਜ਼ਰੂਰਤ ਤੋਂ ਜ਼ਿਆਦਾ ਸੈਨਾ ਨਹੀਂ ਰੱਖੇਗਾ ।
  • ਸਤਲੁਜ ਦੇ ਦੱਖਣ ਵਿਚ ਮਹਾਰਾਜਾ ਰਣਜੀਤ ਸਿੰਘ ਓਨੀ ਹੀ ਸੈਨਾ ਰੱਖ ਸਕੇਗਾ ਜਿੰਨੀ ਉਸ ਦੇਸ਼ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਰੂਰੀ ਹੋਵੇਗੀ ।
  • ਜਦੋਂ ਕੋਈ ਵੀ ਪੱਖ ਇਸ ਦੇ ਵਿਰੁੱਧ ਕੰਮ ਕਰੇਗਾ ਤਾਂ ਸੰਧੀ ਨੂੰ ਭੰਗ ਸਮਝਿਆ ਜਾਵੇਗਾ ।

ਪ੍ਰਸ਼ਨ 6.
ਅੰਮ੍ਰਿਤਸਰ ਦੀ ਸੰਧੀ (1809) ਦਾ ਕੀ ਮਹੱਤਵ ਸੀ ?
ਉੱਤਰ-
ਅੰਮ੍ਰਿਤਸਰ ਦੀ ਸੰਧੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪੰਜਾਬ ਉੱਤੇ ਅਧਿਕਾਰ ਕਰਨ ਦੇ ਸੁਪਨੇ ਨੂੰ ਭੰਗ ਕਰ ਦਿੱਤਾ । ਸਤਲੁਜ ਨਦੀ ਉਸ ਦੇ ਰਾਜ ਦੀ ਸੀਮਾ ਬਣ ਕੇ ਰਹਿ ਗਈ । ਇੱਥੇ ਹੀ ਬਸ ਨਹੀਂ, ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਪ੍ਰਤਿਸ਼ਠਾ ਨੂੰ ਵੀ ਬਹੁਤ ਵੱਡਾ ਧੱਕਾ ਲੱਗਾ । ਆਪਣੇ ਰਾਜ ਵਿਚ ਉਸ ਦਾ ਦਬਦਬਾ ਘੱਟ ਹੋਣ ਲੱਗਾ । ਫਿਰ ਵੀ ਇਸ ਸੰਧੀ ਨਾਲ ਉਸ ਨੂੰ ਕੁਝ ਲਾਭ ਵੀ ਹੋਏ । ਇਸ ਸੰਧੀ ਦੁਆਰਾ ਉਸੇ ਨੇ ਪੰਜਾਬ ਨੂੰ ਅੰਗਰੇਜ਼ਾਂ ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਉਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪੁਸ਼ਨ 7.
ਕੋਈ ਚਾਰ ਨੁਕਤਿਆਂ ਦੇ ਆਧਾਰ ‘ਤੇ ਨੌਸ਼ਹਿਰੇ ਦੀ ਲੜਾਈ ਦੇ ਮਹੱਤਵ ਬਾਰੇ ਦੱਸੋ ।
ਉੱਤਰ-

  • ਨੌਸ਼ਹਿਰਾ ਦੀ ਲੜਾਈ ਵਿਚ ਆਜ਼ਮ ਖਾਂ ਹਾਰ ਗਿਆ ਸੀ ਅਤੇ ਮਰਨ ਤੋਂ ਪਹਿਲਾਂ ਉਹ ਆਪਣੇ ਪੁੱਤਰਾਂ ਨੂੰ ਇਸ ਅਪਮਾਨ ਦਾ ਬਦਲਾ ਲੈਣ ਦੀ ਸਹੁੰ ਚੁਕਾ ਗਿਆ ਸੀ । ਇਸ ਤਰ੍ਹਾਂ ਸਿੱਖਾਂ ਅਤੇ ਅਫ਼ਗਾਨਾਂ ਵਿਚ ਲੰਬੀ ਦੁਸ਼ਮਣੀ ਸ਼ੁਰੂ ਹੋ ਗਈ ।
  • ਇਸ ਜਿੱਤ ਨਾਲ ਸਿੱਖਾਂ ਦੀ ਵੀਰਤਾ ਦੀ ਧਾਕ ਜੰਮ ਗਈ । ਸਿੱਟੇ ਵਜੋਂ ਸਿੱਖਾਂ ਵਿਚ ਆਤਮ-ਵਿਸ਼ਵਾਸ ਦਾ ਸੰਚਾਰ ਹੋਇਆ ਅਤੇ ਉਨ੍ਹਾਂ ਨੇ ਅਫ਼ਗਾਨਾਂ ਨਾਲ ਹੋਰ ਵੀ ਕਠੋਰ ਨੀਤੀ ਨੂੰ ਅਪਣਾ ਲਿਆ
  • ਇਸ ਲੜਾਈ ਦੇ ਨਤੀਜੇ ਵਜੋਂ ਸਾਰੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦਾ ਲੋਹਾ ਮੰਨਿਆ ਜਾਣ ਲੱਗਾ । ਇਸ ਤੋਂ ਉਪਰੰਤ ਨੌਸ਼ਹਿਰਾ ਦੀ ਲੜਾਈ ਦੇ ਕਾਰਨ ਸਿੰਧ ਅਤੇ ਪਿਸ਼ਾਵਰ ਵਿਚਕਾਰ ਸਥਿਤੇ ਅਫ਼ਗਾਨ ਇਲਾਕਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਸੱਤਾ ਮਜ਼ਬੂਤ ਹੋ ਗਈ ।
  • ਇਸ ਲੜਾਈ ਪਿੱਛੋਂ ਉੱਤਰ-ਪੱਛਮੀ ਭਾਰਤ ਵਿਚ ਅਫ਼ਗਾਨਾਂ ਦੀ ਤਾਕਤ ਪੂਰੀ ਤਰ੍ਹਾਂ ਖ਼ਤਮ ਹੋ ਗਈ ।

ਪ੍ਰਸ਼ਨ 8.
ਅੰਗਰੇਜ਼ਾਂ, ਸ਼ਾਹ ਸ਼ੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਹੋਣ ਵਾਲੀ ਤਿੰਨ-ਪੱਖੀ ਸੰਧੀ ‘ਤੇ ਇਕ ਨੋਟ ਲਿਖੋ ।
ਉੱਤਰ-
1837 ਈ: ਵਿਚ ਰੁਸ ਏਸ਼ੀਆ ਵਲ ਵਧਣ ਲੱਗਾ ਸੀ । ਅੰਗਰੇਜ਼ਾਂ ਨੂੰ ਇਹ ਡਰ ਸੀ ਕਿ ਕਿਤੇ ਰੂਸ ਅਫ਼ਗਾਨਿਸਤਾਨ ਦੇ ਰਸਤੇ ਭਾਰਤ ‘ਤੇ ਹਮਲਾ ਨਾ ਕਰ ਦੇਵੇ । ਇਸ ਲਈ ਉਨ੍ਹਾਂ ਨੇ ਅਫ਼ਗਾਨਿਸਤਾਨ ਨਾਲ ਮਿੱਤਰਤਾ ਸਥਾਪਿਤ ਕਰਨੀ ਚਾਹੀ । ਇਸ ਉਦੇਸ਼ ਨਾਲ ਕੈਪਟਨ ਬਰਨਜ਼ ਨੂੰ ਕਾਬੁਲ ਭੇਜਿਆ ਗਿਆ ਪਰੰਤੁ ਉੱਥੋਂ ਦਾ ਸ਼ਾਸਕ ਦੋਸਤ ਮੁਹੰਮਦ ਇਸ ਸ਼ਰਤ ‘ਤੇ ਸਮਝੌਤਾ ਕਰਨ ਲਈ ਤਿਆਰ ਹੋਇਆ ਕਿ ਅੰਗਰੇਜ਼ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਪਿਸ਼ਾਵਰ ਦਾ ਦੇਸ਼ ਲੈ ਕੇ ਦੇਣ । ਅੰਗਰੇਜ਼ਾਂ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਿੱਤਰਤਾ ਵੀ ਮਹੱਤਵਪੂਰਨ ਸੀ । ਇਸ ਲਈ ਉਨ੍ਹਾਂ ਨੇ ਇਸ ਸ਼ਰਤ ਨੂੰ ਨਾ ਮੰਨਿਆ ਅਤੇ ਅਫ਼ਗਾਨਿਸਤਾਨ ਦੇ ਪਹਿਲੇ ਸ਼ਾਸਕ ਸ਼ਾਹ ਸ਼ੂਜਾ ਨਾਲ ਇਕ ਸਮਝੌਤਾ ਕਰ ਲਿਆ । ਇਸ ਸਮਝੌਤੇ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ । ਇਹ ਸਮਝੌਤਾ ਤਿੰਨ ਪੱਖੀ ਸੰਧੀ ਦੇ ਨਾਂ ਨਾਲ ਮਸ਼ਹੂਰ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ . ਕਰੋ ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀਆਂ ਪ੍ਰਮੁੱਖ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀਆਂ ਲਾਹੌਰ, ਅੰਮ੍ਰਿਤਸਰ, ਅਟਕ, ਮੁਲਤਾਨ ਤੇ ਕਸ਼ਮੀਰ ਦੀਆਂ ਜਿੱਤਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਲਾਹੌਰ ਦੀ ਜਿੱਤ – ਲਾਹੌਰ ਤੇ ਭੰਗੀ ਮਿਸਲ ਦੇ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਦਾ ਅਧਿਕਾਰ ਸੀ । ਲਾਹੌਰ ਦੇ ਨਿਵਾਸੀ ਇਨ੍ਹਾਂ ਸਰਦਾਰਾਂ ਦੇ ਸ਼ਾਸਨ ਤੋਂ ਤੰਗ ਆ ਚੁੱਕੇ ਸਨ । ਇਸ ਲਈ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ‘ਤੇ ਹਮਲਾ ਕਰਨ ਦਾ ਸੱਦਾ ਦਿੱਤਾ । ਮਹਾਰਾਜਾ ਰਣਜੀਤ ਸਿੰਘ ਨੇ ਇਕ ਵਿਸ਼ਾਲ ਸੈਨਾ ਲੈ ਕੇ ਲਾਹੌਰ ‘ਤੇ ਹੱਲਾ ਬੋਲ ਦਿੱਤਾ । ਮੋਹਰ ਸਿੰਘ ਅਤੇ ਸਾਹਿਬ ਸਿੰਘ ਲਾਹੌਰ ਛੱਡ ਕੇ ਦੌੜ ਗਏ । ਇਕੱਲਾ ਚੇਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਾਹਮਣਾ ਕਰਦਾ ਰਿਹਾ, ਪਰ ਉਹ ਵੀ ਹਾਰ ਗਿਆ । ਇਸ ਤਰ੍ਹਾਂ 7 ਜੁਲਾਈ, 1799 ਈ: ਵਿਚ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੇ ਅਧਿਕਾਰ ਵਿਚ ਆ ਗਿਆ ।

ਦੇ ਹਮਲੇ ਤੋਂ ਬਚਾ ਲਿਆ । ਜਦੋਂ ਤਕ ਉਹ ਜਿਊਂਦਾ ਰਿਹਾ, ਅੰਗਰੇਜ਼ਾਂ ਨੇ ਪੰਜਾਬ ਵਲ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਿਆ । ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਤਰ-ਪੱਛਮ ਵਲ ਨੂੰ ਆਪਣੇ ਰਾਜ ਨੂੰ ਵਿਸਤ੍ਰਿਤ ਕਰਨ ਦਾ ਸਮਾਂ ਮਿਲਿਆ । ਉਸ ਨੇ ਮੁਲਤਾਨ, ਅਟਕ, ਕਸ਼ਮੀਰ, ਪਿਸ਼ਾਵਰ ਤੇ ਡੇਰਾਜਾਤ ਦੇ ਦੇਸ਼ਾਂ ਨੂੰ ਜਿੱਤ ਕੇ ਆਪਣੀ ਸ਼ਕਤੀ ਵਿਚ ਖੂਬ ਵਾਧਾ ਕੀਤਾ ।

2. ਅੰਮ੍ਰਿਤਸਰ ਦੀ ਜਿੱਤ – ਅੰਮ੍ਰਿਤਸਰ ਦੇ ਸ਼ਾਸਨ ਦੀ ਵਾਗਡੋਰ ਗੁਲਾਬ ਸਿੰਘ ਦੀ ਵਿਧਵਾ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਨੇ ਮਾਈ ਸੁੱਖਾਂ ਨੂੰ ਸੰਦੇਸ਼ ਭੇਜਿਆ ਕਿ ਉਹ ਅੰਮ੍ਰਿਤਸਰ ਸਥਿਤ ਲੋਹਗੜ੍ਹ ਦਾ ਕਿਲ੍ਹਾ ਅਤੇ ਪ੍ਰਸਿੱਧ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ, ਪਰ ਮਾਈ ਸੁੱਖਾਂ ਨੇ ਉਸ ਦੀ ਇਹ ਮੰਗ ਠੁਕਰਾ ਦਿੱਤੀ । ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ ਤੇ ਮਾਈ ਸੁੱਖਾਂ ਨੂੰ ਹਰਾ ਕੇ ਅੰਮ੍ਰਿਤਸਰ ਨੂੰ ਵੀ ਆਪਣੇ ਰਾਜ ਵਿਚ ਮਿਲਾ ਲਿਆ ।

3. ਮੁਲਤਾਨ ਦੀ ਜਿੱਤ – ਮੁਲਤਾਨ ਉਸ ਸਮੇਂ ਵਪਾਰਕ ਅਤੇ ਸੈਨਿਕ ਪੱਖ ਤੋਂ ਇਕ ਮਹੱਤਵਪੂਰਨ ਕੇਂਦਰ ਸੀ । 1818 ਈ: ਤਕ ਰਣਜੀਤ ਸਿੰਘ ਨੇ ਮੁਲਤਾਨ ਉੱਤੇ ਛੇ ਹਮਲੇ ਕੀਤੇ ਪਰ ਹਰ ਵਾਰੀ ਉੱਥੋਂ ਦਾ ਪਠਾਨ ਹਾਕਮ ਮੁਜੱਫਰ ਖਾਂ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਪਿੱਛਾ ਛੁਡਾ ਲੈਂਦਾ ਸੀ 1818 ਈ: ਵਿਚ ਰਣਜੀਤ ਸਿੰਘ ਨੇ ਮੁਲਤਾਨ ਨੂੰ ਸਿੱਖ ਰਾਜ ਵਿਚ ਮਿਲਾਉਣ ਦਾ ਦ੍ਰਿੜ੍ਹ ਨਿਸਚਾ ਕਰ ਲਿਆ । ਉਸ ਨੇ ਮਿਸਰ ਦੀਵਾਨ ਚੰਦ ਅਤੇ ਆਪਣੇ ਵੱਡੇ ਪੁੱਤਰ ਖੜਕ ਸਿੰਘ ਦੇ ਅਧੀਨ 25 ਹਜ਼ਾਰ ਸੈਨਿਕ ਭੇਜੇ । ਸਿੱਖ ਸੈਨਾ ਨੇ ਮੁਲਤਾਨ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ । ਮੁਜੱਫਰ ਖਾਂ ਨੇ ਕਿਲ੍ਹੇ ਵਿਚੋਂ ਸਿੱਖ ਸੈਨਾ ਦਾ ਸਾਹਮਣਾ ਕੀਤਾ | ਪਰ ਅੰਤ ਵਿਚ ਉਹ ਮਾਰਿਆ ਗਿਆ ਅਤੇ ਮੁਲਤਾਨ ਸਿੱਖਾਂ ਦੇ ਅਧਿਕਾਰ ਵਿਚ ਆ ਗਿਆ ।

4. ਕਸ਼ਮੀਰ ਦੀ ਜਿੱਤ-ਅਫ਼ਗਾਨਿਸਤਾਨ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤ ਦੇ ਬਾਅਦ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦਾ ਹਿੱਸਾ ਨਾ ਦਿੱਤਾ । ਇਸ ਲਈ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਜਿੱਤਣ ਦੇ ਲਈ ਰਾਮ ਦਿਆਲ ਦੇ ਅਧੀਨ ਇਕ ਸੈਨਾ ਭੇਜੀ । ਇਸ ਯੁੱਧ ਵਿਚ ਮਹਾਰਾਜਾ ਰਣਜੀਤ ਸਿੰਘ ਆਪ ਰਾਮ ਦਿਆਲ ਦੇ ਨਾਲ ਗਿਆ । ਪਰ ਸਿੱਖਾਂ ਨੂੰ ਸਫਲਤਾ ਨਾ ਮਿਲ ਸਕੀ । 1819 ਈ: ਵਿਚ ਉਸ ਨੇ ਦੀਵਾਨ ਚੰਦ ਅਤੇ ਰਾਜਕੁਮਾਰ ਖੜਕ ਸਿੰਘ ਦੀ ਅਗਵਾਈ ਵਿਚ ਇਕ ਵਾਰ ਫਿਰ ਸੈਨਾ ਭੇਜੀ । ਕਸ਼ਮੀਰ ਦਾ ਗਵਰਨਰ ਜਬਰ ਖ਼ਾਂ ਸਿੱਖਾਂ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ ਪਰ ਸੁਪਾਨ ਨਾਂ ਦੇ ਸਥਾਨ ‘ਤੇ ਆ ਕੇ ਉਸ ਦੀ ਕਰਾਰੀ ਹਾਰ ਹੋਈ ।

PSEB 10th Class SST Solutions History Chapter 7 ਰਣਜੀਤ ਸਿੰਘ : ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ

ਪ੍ਰਸ਼ਨ 2.
ਰਣਜੀਤ ਸਿੰਘ ਦੀ ਅੰਮ੍ਰਿਤਸਰ ਜਿੱਤ ਦਾ ਵਰਣਨ ਕਰਦੇ ਹੋਏ ਇਸ ਦਾ ਮਹੱਤਵ ਦੱਸੋ ।
ਉੱਤਰ-
ਗੁਲਾਬ ਸਿੰਘ ਭੰਗੀ ਦੀ ਮੌਤ ਪਿੱਛੋਂ ਉਸ ਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਿਆ । ਉਹ ਉਸ ਸਮੇਂ ਨਾਬਾਲਗ ਸੀ । ਇਸ ਲਈ ਉਸ ਦੇ ਰਾਜ ਦੀ ਸਾਰੀ ਸ਼ਕਤੀ ਉਸ ਦੀ ਮਾਂ ਮਾਈ ਸੁੱਖਾਂ ਦੇ ਹੱਥਾਂ ਵਿਚ ਸੀ । ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਉੱਤੇ ਆਪਣਾ ਅਧਿਕਾਰ ਕਰਨ ਦਾ ਮੌਕਾ ਲੱਭ ਰਿਹਾ ਸੀ ।

1805 ਈ: ਵਿਚ ਉਸ ਨੂੰ ਇਹ ਬਹਾਨਾ ਮਿਲ ਗਿਆ । ਉਸ ਨੇ ਮਾਈ ਸੁੱਖਾਂ ਨੂੰ ਸੁਨੇਹਾ ਭੇਜਿਆ ਕਿ ਉਹ ਜਮਜਮਾ ਤੋਪ ਉਸ ਦੇ ਹਵਾਲੇ ਕਰ ਦੇਵੇ । ਉਸ ਨੇ ਉਸ ਕੋਲੋਂ ਲੋਹਗੜ੍ਹ ਦੇ ਕਿਲ੍ਹੇ ਦੀ ਵੀ ਮੰਗ ਕੀਤੀ । ਪਰ ਮਾਈ ਸੁੱਖਾਂ ਨੇ ਮਹਾਰਾਜਾ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਮਹਾਰਾਜਾ ਪਹਿਲਾਂ ਹੀ ਯੁੱਧ ਲਈ ਤਿਆਰ ਬੈਠਾ ਸੀ । ਉਸ ਨੇ ਤੁਰੰਤ ਅੰਮ੍ਰਿਤਸਰ ਉੱਤੇ ਹਮਲਾ ਕਰ ਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰ ਲਿਆ । ਇਸ ਮੁਹਿੰਮ ਵਿੱਚ ਸਦਾ ਕੌਰ ਅਤੇ ਫ਼ਤਿਹ ਸਿੰਘ ਆਹਲੂਵਾਲੀਆ ਨੇ ਮਹਾਰਾਜਾ ਦਾ ਸਾਥ ਦਿੱਤਾ । ਮਹਾਰਾਜਾ ਜੇਤੂ ਰਿਹਾ ਅਤੇ ਉਸ ਨੇ ਅੰਮ੍ਰਿਤਸਰ ਅਤੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ | ਮਾਈ ਸੁੱਖਾਂ ਅਤੇ ਗੁਰਦਿੱਤ ਸਿੰਘ ਨੂੰ ਜੀਵਨ ਨਿਰਬਾਹ ਲਈ ਜਾਗੀਰ ਦੇ ਦਿੱਤੀ ਗਈ । ਅੰਮ੍ਰਿਤਸਰ ਦਾ ਅਕਾਲੀ ਫੂਲਾ ਸਿੰਘ ਆਪਣੇ 2,000 ਨਿਹੰਗ ਸਾਥੀਆਂ ਨਾਲ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਲ ਹੋ ਗਿਆ ।

ਅੰਮ੍ਰਿਤਸਰ ਦੀ ਜਿੱਤ ਦਾ ਮਹੱਤਵ-

  • ਲਾਹੌਰ ਦੀ ਜਿੱਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ । ਇਸ ਦਾ ਕਾਰਨ ਇਹ ਸੀ ਕਿ ਜਿੱਥੇ ਲਾਹੌਰ ਪੰਜਾਬ ਦੀ ਰਾਜਧਾਨੀ ਸੀ ਉੱਥੇ ਹੁਣ ਅੰਮ੍ਰਿਤਸਰ ਸਭ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਗਈ ਸੀ ।
  • ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਧ ਗਈ ਸੀ । ਉਸ ਲਈ ਲੋਹਗੜ੍ਹ ਦਾ ਕਿਲ੍ਹਾ ਬਹੁਤ ਕੀਮਤੀ ਸਿੱਧ ਹੋਇਆ । ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਜਮਜਮਾ ਤੋਪ ਵੀ ਪ੍ਰਾਪਤ ਹੋਈ ।
  • ਮਹਾਰਾਜਾ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਅਤੇ ਉਸ ਦੇ 2000 ਨਿਹੰਗ ਸਾਥੀਆਂ ਦੀਆਂ ਸੇਵਾਵਾਂ ਪ੍ਰਾਪਤ ਹੋਈਆਂ । ਨਿਹੰਗਾਂ ਦੇ ਅਸਾਧਾਰਨ ਹੌਸਲੇ ਅਤੇ ਬਹਾਦਰੀ ਦੇ ਜ਼ੋਰ ‘ਤੇ ਰਣਜੀਤ ਸਿੰਘ ਨੂੰ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਹੋਈਆਂ ।
  • ਅੰਮ੍ਰਿਤਸਰ ਜਿੱਤ ਦੇ ਸਿੱਟੇ ਵਜੋਂ ਰਣਜੀਤ ਸਿੰਘ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ । ਫਲਸਰੂਪ ਬਹੁਤ ਸਾਰੇ ਭਾਰਤੀ ਉਸ ਦੇ ਰਾਜ ਵਿਚ ਨੌਕਰੀ ਕਰਨ ਲਈ ਆਉਣ ਲੱਗੇ । ਈਸਟ ਇੰਡੀਆ ਕੰਪਨੀ ਦੀ ਨੌਕਰੀ ਕਰਨ ਵਾਲੇ ਕਈ ਭਾਰਤੀ ਉੱਥੋਂ ਦੀ ਨੌਕਰੀ ਛੱਡ ਕੇ ਮਹਾਰਾਜਾ ਕੋਲ ਕੰਮ ਕਰਨ ਲੱਗੇ । ਕਈ ਯੂਰਪੀ ਸੈਨਿਕ ਵੀ ਮਹਾਰਾਜਾ ਦੀ ਫ਼ੌਜ ਵਿਚ ਭਰਤੀ ਹੋ ਗਏ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

Punjab State Board PSEB 9th Class Social Science Book Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ Textbook Exercise Questions and Answers.

PSEB Solutions for Class 9 Social Science Geography Chapter 1(b) ਪੰਜਾਬ : ਅਕਾਰ ਅਤੇ ਸਥਿਤੀ

Social Science Guide for Class 9 PSEB ਪੰਜਾਬ : ਅਕਾਰ ਅਤੇ ਸਥਿਤੀ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਨਕਸ਼ਾ ਕਾਰਜ (Map Work)

1. ਪੰਜਾਬ ਦੇ ਰੇਖਾ ਮਾਨਚਿੱਤਰ ਵਿੱਚ ਅੰਕਿਤ ਕਰੋ –

  • ਕੌਮਾਂਤਰੀ ਸਰਹੱਦ ਸੀਮਾ) ਨਾਲ ਪੈਂਦੇ ਪੰਜਾਬ ਦੇ 6 ਜ਼ਿਲ੍ਹੇ
  • ਰਾਜ ਦੇ 22 ਜ਼ਿਲ੍ਹਾ ਹੈੱਡ ਕੁਆਰਟਰ ਅਤੇ ਰਾਜਧਾਨੀ ॥

ਨੋਟ-ਵਿਦਿਆਰਥੀ ਇਹ ਪ੍ਰਸ਼ਨ MBD Map Master ਦੀ ਸਹਾਇਤਾ ਨਾਲ ਆਪਣੇ ਆਪ ਕਰਨ ।

(ਅ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –

ਪ੍ਰਸ਼ਨ 1.
ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਪੰਜਾਬ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ਪੰਜ + ਆਬ ਤੋਂ ਮਿਲ ਕੇ ਬਣਿਆ ਹੈ ਜਿਸਦਾ ਅਰਥ ਹੈ-ਪੰਜ ਦਰਿਆਵਾਂ ਨਦੀਆਂ ਦੀ ਧਰਤੀ ।

ਪ੍ਰਸ਼ਨ 2.
ਪੈਪਸੂ ਦਾ ਪੂਰਾ ਨਾਮ ਕੀ ਹੈ ?
ਉੱਤਰ-
ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (Patiala and East Punjab States Union) ।

ਪ੍ਰਸ਼ਨ 3.
ਪੰਜਾਬ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਕੀ ਹੈ ?
ਉੱਤਰ-
ਪੰਜਾਬ ਦਾ ਅਕਸ਼ਾਂਸ਼ੀ ਵਿਸਥਾਰ 29°30′ ਤੋਂ ਲੈ ਕੇ 32°33′ ਉੱਤਰ ਤਕ ਅਤੇ ਦੇਸ਼ਾਂਤਰੀ ਵਿਸਥਾਰ 739, 55′ ਪੂਰਬ ਤੋਂ 76°50′ ਪੂਰਬ ਤਕ ਹੈ ।

ਪ੍ਰਸ਼ਨ 4.
ਰਾਵੀ, ਬਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੀ ਹਨ ?
ਉੱਤਰ-
ਰਾਵੀ, ਬਿਆਸ ਅਤੇ ਸਤਲੁਜ ਦੇ ਪੁਰਾਣੇ ਨਾਮ ਕੁਮਵਾਰ : ਪੁਰੁਸ਼ਨੀ, ਵਿਪਾਸਾ ਅਤੇ ਸਤੂਦਰੀ ਸਨ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 5.
ਹੇਠ ਲਿਖਿਆਂ ਵਿਚੋਂ ਕਿਹੜਾ ਜ਼ਿਲ੍ਹਾ ਕੌਮਾਂਤਰੀ ਸਰਹੱਦ ਨਾਲ ਨਹੀਂ ਲਗਦਾ ?
(i) ਪਠਾਨਕੋਟ
(ii) ਫ਼ਰੀਦਕੋਟ
(iii) ਫਾਜ਼ਿਲਕਾ
(iv) ਤਰਨਤਾਰਨ ।
ਉੱਤਰ-
ਫ਼ਰੀਦਕੋਟ ।

ਪ੍ਰਸ਼ਨ 6.
ਕਿਹੜਾ ਜੋੜਾ ਸਹੀ ਨਹੀਂ ਹੈ ?
(i) ਬਟਾਲਾ : ਖੇਤੀ ਦੇ ਸੰਦਾਂ ਦੀਆਂ ਸਨਅਤਾਂ
(ii) ਜਲੰਧਰ : ਖੇਡਾਂ ਦੇ ਸਮਾਨ ਦੀਆਂ ਸਨਅਤਾਂ
(iii) ਅਬੋਹਰ : ਸੰਗੀਤ ਸਾਜ਼ਾਂ ਦੀਆਂ ਸਨਅਤਾਂ
(iv) ਗੋਬਿੰਦਗੜ੍ਹ : ਲੋਹਾ ਢਲਾਈ ਦੀਆਂ ਸਨਅਤਾਂ ।
ਉੱਤਰ-
ਅਬੋਹਰ : ਸੰਗੀਤ ਸਾਜ਼ਾਂ ਦੀਆਂ ਸਨਅਤਾਂ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਪੰਜਾਬ ਦੀਆਂ ਕੋਈ 6 ਗੈਰ-ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਮ ਅਤੇ ਸਥਾਪਨਾ ਸਥਾਨ ਲਿਖੋ ।
ਉੱਤਰ –

  • ਗੁਰੂ ਨਾਨਕ ਦੇਵ ਯੂਨੀਵਰਸਿਟੀ-ਅੰਮ੍ਰਿਤਸਰ
  • ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ-ਕਪੂਰਥਲਾ
  • ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ
  • ਪੰਜਾਬੀ ਯੂਨੀਵਰਸਿਟੀ-ਪਟਿਆਲਾ ,
  • ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਖੇਤੀ-ਬਾੜੀ ਵਿਸ਼ਵਵਿਦਿਆਲਾ)-ਲੁਧਿਆਣਾ
  • ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ-ਬਠਿੰਡਾ ।

ਪ੍ਰਸ਼ਨ 2.
ਵਰਤਮਾਨ ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਆਂਢ-ਗੁਆਂਢ ਬਾਰੇ ਦੱਸੋ ।
ਉੱਤਰ-
ਵਰਤਮਾਨ ਪੰਜਾਬ 29°,30′ ਉੱਤਰ ਅਕਸ਼ਾਂਸ਼ ਤੋਂ 32°33′ ਉੱਤਰ ਅਕਸ਼ਾਂਸ਼ ਅਤੇ 73° 55′ ਪੂਰਬ ਤੋਂ 76°50′ ਪੁਰਬ ਦੇਸ਼ਾਂਤਰ ਵਿਚ ਫੈਲਿਆ ਹੋਇਆ ਹੈ । ਪੰਜਾਬ ਦਾ ਕੁੱਲ ਖੇਤਰਫਲ 50, 362 ਵਰਗ ਕਿਲੋਮੀਟਰ ਹੈ । ਇਹ ਖੇਤਰਫਲ ਭਾਰਤ ਦੇ ਕੁੱਲ ਖੇਤਰਫਲ ਦਾ 1.6 ਪ੍ਰਤੀਸ਼ਤ ਹੈ । ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤੀ ਰਾਜਾਂ ਤਾਂ) ਵਿਚ ਇਸਨੂੰ 10ਵਾਂ ਸਥਾਨ ਪ੍ਰਾਪਤ ਹੈ । ਵਰਤਮਾਨ ਪੰਜਾਬ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਹੈ । ਇਸਦੇ ਪੱਛਮ ਪਾਕਿਸਤਾਨ ਅਤੇ ਉੱਤਰ-ਪੂਰਬ ਵਿਚ ਹਿਮਾਚਲ ਪ੍ਰਦੇਸ਼ ਸਥਿਤ ਹੈ । ਇਸ ਦੇ ਦੱਖਣ ਅਤੇ ਦੱਖਣ-ਪੱਛਮ ਵਿਚ ਸਥਿਤ ਰਾਜਾਂ ਵਿਚ ਕ੍ਰਮਵਾਰ-ਹਰਿਆਣਾ ਅਤੇ ਰਾਜਸਥਾਨ ਸ਼ਾਮਿਲ ਹਨ ।

ਪ੍ਰਸ਼ਨ 3.
ਪੰਜਾਬ ਵਿਚ ਕੁੱਲ ਕਿੰਨੇ ਮੰਡਲ, ਜ਼ਿਲ੍ਹੇ, ਤਹਿਸੀਲਾਂ ਅਤੇ ਬਲਾਕ ਹਨ ?
ਉੱਤਰ-
ਪੰਜਾਬ ਵਿਚ ਕੁੱਲ 5 ਮੰਡਲ, 22 ਜ਼ਿਲ੍ਹੇ, 86 ਤਹਿਸੀਲਾਂ ਅਤੇ 145 ਬਲਾਕ ਹਨ ।
PSEB 9th Class SST Solutions Geography Chapter 1(b) ਪੰਜਾਬ ਅਕਾਰ ਅਤੇ ਸਥਿਤੀ 1

ਪ੍ਰਸ਼ਨ 4.
ਪੈਪਸੂ ਬਾਰੇ ਵਿਸਤ੍ਰਿਤ ਜਾਣਕਾਰੀ ਦਿਓ ।
ਉੱਤਰ-
ਪੈਪਸੂ ਰਾਜ ਦਾ ਪੂਰਾ ਨਾਮ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ (Patiala and East Punjab States Union) ਸੀ । ਇਸਦਾ ਗਠਨ 15 ਜੁਲਾਈ, 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਕੀਤਾ ਗਿਆ ।
1956 ਵਿਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ । ਇਸ ਵਿਚ ਪੈਪਸੂ ਪ੍ਰਾਂਤ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ ।

ਪ੍ਰਸ਼ਨ 5.
ਜੇ ਪਠਾਨਕੋਟ ਤੋਂ ਫਾਜ਼ਿਲਕਾ ਜਾਣ ਲਈ ਸਰਹੱਦੀ ਜ਼ਿਲ੍ਹਿਆਂ ਵਿਚੋਂ ਨਾ ਲੰਘਣਾ ਹੋਵੇ, ਤਾਂ ਕਿਹੜਾ ਛੋਟੇ ਤੋਂ ਛੋਟਾ ਰਾਹ ਅਖ਼ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
ਇਸ ਦੇ ਲਈ ਹੇਠ ਲਿਖੇ ਜ਼ਿਲ੍ਹਿਆਂ ਵਿਚੋਂ ਹੋ ਕੇ ਜਾਣਾ ਹੋਵੇਗਾ
ਪਠਾਨਕੋਟ → ਹੁਸ਼ਿਆਰਪੁਰ → ਕਪੂਰਥਲਾ → ਮੋਗਾ → ਫ਼ਰੀਦਕੋਟ → ਸ੍ਰੀ ਮੁਕਤਸਰ ਸਾਹਿਬ → ਫਾਜ਼ਿਲਕਾ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

(ਸ) ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦਿਓ

ਪ੍ਰਸ਼ਨ 1.
ਪੰਜਾਬ ਦੇ ਭੂਗੋਲਿਕ ਇਤਿਹਾਸ ਦੀ ਜਾਣਕਾਰੀ ਦਿਓ ।
ਉੱਤਰ-
“ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ-‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ । ਇਸਦਾ ਅਰਥ ਹੈ-ਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ ਦੀ ਧਰਤੀ । ਇਹ ਪੰਜ ਦਰਿਆ ਹਨ-ਸਤਲੁਜ, ਬਿਆਸ, ਰਾਵੀ, ਚਿਨਾਬ ਅਤੇ ਜੇਹਲਮ ।

ਪੰਜਾਬ ਦੇ ਵੱਖ-ਵੱਖ ਕਾਲਾਂ ਵਿਚ ਅਲੱਗ-ਅਲੱਗ ਨਾਮ ਰਹੇ ਹਨ-

  1. ਵੈਦਿਕ ਕਾਲ ਵਿਚ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਨਹੀਂ ਬਲਕਿ ਸੱਤ ਦਰਿਆਵਾਂ ਦੀ ਧਰਤੀ ਜਾਂ ਸਪਤਸਿੰਧੂ ਕਿਹਾ ਜਾਂਦਾ ਸੀ । ਉਸ ਸਮੇਂ ਪੰਜ ਦਰਿਆਵਾਂ ਦੇ ਨਾਲ-ਨਾਲ ਸੀਮਾਵਰਤੀ ਪੱਛਮ ਵਿਚ ਸਿੰਧ ਦਰਿਆ ਅਤੇ ਪੂਰਬ ਵਿਚ ਦਰਿਆ ਸਰਸਵਤੀ ਜੋ ਕਿ ਅੱਜ-ਕਲ੍ਹ ਗਾਇਬ ਹੋ ਚੁੱਕਾ ਹੈ) ਦਾ ਵਰਣਨ ਵੀ ਵੈਦਿਕ ਸਾਹਿਤ ਵਿਚ ਮਿਲਦਾ ਹੈ । ਇਸ ਲਈ ਇਨ੍ਹਾਂ ਸੱਤ ਦਰਿਆਵਾਂ ਦੁਆਰਾ ਘਿਰਿਆ ਸਾਰਾ ਮੈਦਾਨ ‘ਸਪਤ ਸਿੰਧੂ’ ਕਹਿਲਾਉਂਦਾ ਸੀ ।
  2. ਪੁਰਾਣਾਂ ਵਿਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਸੀ ।
  3. ਯੂਨਾਨੀ ਇਤਿਹਾਸਕਾਰਾਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ (Pentapotamia) ਦਾ ਨਾਮ ਦਿੱਤਾ ਜਿਸਦਾ ਅਰਥ ਹੈ| ਪੰਜ ਦਰਿਆਵਾਂ ਦੀ ਧਰਤੀ ।
  4. ਕੁੱਝ ਸਮੇਂ ਲਈ ਇੱਥੇ ਰਹਿਣ ਵਾਲੇ ਇਕ ਬਹਾਦਰ ਕਬੀਲੇ ‘ਟੱਕੀ’ ਦੇ ਨਾਂ ਉੱਤੇ ਪੰਜਾਬ ਦਾ ਨਾਮ ਟੱਕ ਦੇਸ਼ ਵੀ ਪ੍ਰਚਲਿਤ ਰਿਹਾ ਹੈ ।
  5. ਸਿੰਧ ਅਤੇ ਬਿਆਸ ਦਾ ਵਿਚਕਾਰਲਾ ਹਿੱਸਾ ਅਤੇ ਪਹਾੜਾਂ ਦੀ ਤਲਹਟੀ ਤੋਂ ਪੰਜ ਨਦ ਤਕ ਦੇ ਇਲਾਕੇ ਨੂੰ ਚੀਨੀ | ਯਾਤਰੀ ਹਿਉਨ-ਹਨ-ਸਾਂਗ ਨੇ ‘ਸੇਕੀਆ’ ਦਾ ਨਾਮ ਦਿੱਤਾ ।
  6. ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿਚ ਪੰਜਾਬ ਦੀ ਹੱਦ ਉੱਤਰ-ਪੱਛਮ ਵਿਚ ਅਫ਼ਗਾਨਿਸਤਾਨ ਦੇ ਕਾਬੁਲ ਤੋਂ ਲੈ ਕੇ ਗੰਗਾ ਨਦੀ ਤਕ ਫੈਲੀ ਹੋਈ ਸੀ । ਉਸ ਸਮੇਂ ਇਹ ਸਾਰਾ ਪ੍ਰਦੇਸ਼ “ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ।

ਪ੍ਰਸ਼ਨ 2.
ਮਾਲਵਾ ਖੇਤਰ ਵਿਚ ਪੈਂਦੇ ਕੋਈ ਜ਼ਿਲ੍ਹਿਆਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਾਲਵਾ ਖੇਤਰ ਦੇ ਮੁੱਖ ਜ਼ਿਲ੍ਹਿਆਂ ਦਾ ਵਰਣਨ ਇਸ ਪ੍ਰਕਾਰ ਹੈ –

  • ਬਰਨਾਲਾ-ਇਹ ਸ਼ਹਿਰ ਕਦੇ ਪਟਿਆਲਾ ਰਿਆਸਤ ਦਾ ਇਕ ਹਿੱਸਾ ਸੀ । ਇਸਨੂੰ 2006 ਵਿਚ ਇਕ ਅਲੱਗ ਜ਼ਿਲ੍ਹਾ ਬਣਾਇਆ ਗਿਆ । 2011 ਦੀ ਜਨਗਣਨਾ ਦੇ ਅਨੁਸਾਰ ਇਹ ਪੰਜਾਬ ਦਾ ਸਭ ਤੋਂ ਘੱਟ ਜਨਸੰਖਿਆ ਵਾਲਾ ਜ਼ਿਲ੍ਹਾ ਸੀ ।
  • ਬਠਿੰਡਾ-ਬਠਿੰਡਾ ‘ਮਾਲਵਾ ਖੇਤਰ ਦਾ ਦਿਲ` ਕਹਿਲਾਉਂਦਾ ਹੈ । ਇਸ ਸ਼ਹਿਰ ਦਾ ਉਲੇਖ ਪ੍ਰਸਿੱਧ ਯਾਤਰੀ ਇਬਨ ਬਤੂਤਾ ਦੇ ਲੇਖਾਂ ਵਿਚ ਵੀ ਮਿਲਦਾ ਹੈ । ਸਭ ਤੋਂ ਪਹਿਲੀ ਮੁਸਲਿਮ ਸ਼ਾਸਿਕਾ ਰਜ਼ੀਆ ਬੇਗਮ ਵੀ ਕੁੱਝ ਸਮੇਂ ਲਈ ਬਠਿੰਡਾ ਵਿਚ ਠਹਿਰੀ ਸੀ । ਅੱਜ ਬਠਿੰਡਾ ਇੱਥੇ ਇਕ ਬਹੁਤ ਵੱਡਾ ਰੇਲਵੇ ਜੰਕਸ਼ਨ ਹੈ ।
  • ਫਰੀਦਕੋਟ-ਫ਼ਰੀਦਕੋਟ 1972 ਵਿਚ ਪ੍ਰਸਿੱਧ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦੇ ਨਾਂ ਉੱਪਰ ਜ਼ਿਲ੍ਹਾ ਬਣਿਆ । 1995 ਵਿਚ ਇਸ ਵਿਚੋਂ ਦੋ ਹੋਰ ਜ਼ਿਲ੍ਹੇ ਬਣਾਏ ਗਏ।’
  • ਫਾਜ਼ਿਲਕਾ-ਇਹ ਪੰਜਾਬ ਦਾ 21ਵਾਂ ਜ਼ਿਲ੍ਹਾ ਹੈ ਜੋ ਕਪਾਹ ਪੱਟੀ ਵਿਚ ਸਥਿਤ ਹੈ | ਆਪਣੀ ਭੂ-ਮੱਧ ਸਾਗਰੀ ਜਲਵਾਯੂ ਦੇ ਕਾਰਨ ਇਹ ਜ਼ਿਲਾ ਕਿਨੂੰ ਅਤੇ ਹੋਰ ਰਸਦਾਰ ਫਲ ਪੈਦਾ ਕਰਨ ਦੇ ਲਈ ਸੰਸਾਰ ਭਰ ਵਿਚ ਪ੍ਰਸਿੱਧ ਹੈ ।
  • ਫ਼ਿਰੋਜ਼ਪੁਰ-ਫਿਰੋਜ਼ਪੁਰ ਇਕ ਇਤਿਹਾਸਿਕ ਸ਼ਹਿਰ ਹੈ ਅਤੇ ਬਹੁਤ ਪੁਰਾਣਾ ਜ਼ਿਲ੍ਹਾ ਹੈ । ਆਜ਼ਾਦੀ ਤੋਂ ਪਹਿਲਾਂ ਵੀ ਇਹ ਇਕ ਜ਼ਿਲ੍ਹਾ ਸੀ ।
  • ਲੁਧਿਆਣਾ-ਇਸ ਸ਼ਹਿਰ ਨੂੰ 1480 ਈ: ਵਿਚ ਲੋਧੀ ਸ਼ਾਸ਼ਕਾਂ ਨੇ ਵਸਾਇਆ ਸੀ । ਹੁਣ ਇਹ ਹੌਜ਼ਰੀ ਦਾ ਸਮਾਨ ਬਣਾਉਣ ਅਤੇ ਪੰਜਾਬ ਦੇ ਖੇਤੀ ਵਿਸ਼ਵ-ਵਿਦਿਆਲੇ ਦੇ ਲਈ ਪ੍ਰਸਿੱਧ ਹੈ ।
  • ਮਾਨਸਾ-ਮਾਨਸਾ 1992 ਈ: ਵਿਚ ਜ਼ਿਲ੍ਹਾ ਬਣਿਆ । ਕਪਾਹ ਦੀ ਅਧਿਕ ਪੈਦਾਵਾਰ ਦੇ ਕਾਰਨ ਇਸ ਜ਼ਿਲ੍ਹੇ ਨੂੰ ‘ਸਫ਼ੇਦ ਸੋਨੇ ਦੀ ਧਰਤੀ ਕਿਹਾ ਜਾਂਦਾ ਹੈ ।
  • ਮੋਗਾ-ਇਹ 1995 ਵਿਚ ਪੰਜਾਬ ਦਾ 17ਵਾਂ ਜ਼ਿਲ੍ਹਾ ਬਣਿਆ ਅੰਗਰੇਜ਼ੀ ਸ਼ਾਸਨ ਦੇ ਸਮੇਂ ਲੁਧਿਆਣਾ ਤੋਂ ਬਾਅਦ ਮੋਗਾ ਈਸਾਈਆਂ ਦਾ ਦੂਜਾ ਵੱਡਾ ਕੇਂਦਰ ਸੀ ।
  • ਸ੍ਰੀ ਮੁਕਤਸਰ ਸਾਹਿਬ-ਇਹ ਜ਼ਿਲ੍ਹਾ ਇਕ ਇਤਿਹਾਸਿਕ ਨਗਰ ਹੈ । ਇਸ ਦਾ ਨਾਮ ਦਸਮ ਪਾਤਸ਼ਾਹੀ ਦੇ ਇਤਿਹਾਸ ਨਾਲ ਜੁੜਿਆ ਹੈ । ਇਹ 1993 ਵਿਚ ਹੋਂਦ ਵਿਚ ਆਇਆ ।
  • ਸੰਗਰੂਰ-ਵਿਭਿੰਨਤਾਵਾਂ ਨਾਲ ਭਰਿਆ ਇਹ ਸ਼ਹਿਰ ਜੀਂਦ ਰਿਆਸਤ ਦੀ ਰਾਜਧਾਨੀ ਰਿਹਾ ਹੈ । ਇਸ ਦਾ ਦੱਖਣੀ | ਪ੍ਰਦੇਸ਼ ਪੁਆਧੀ ਦੇਸ਼ ਨਾਲ ਮੇਲ ਖਾਂਦਾ ਹੈ ।

ਪ੍ਰਸ਼ਨ 3.
ਪੰਜਾਬ ਵਿੱਚ ਕਿਹੜੇ-ਕਿਹੜੇ ਸਥਾਨ ਛੋਟੀਆਂ ਸਨਅਤਾਂ ਵਜੋਂ ਵਿਕਸਿਤ ਹੋਏ ? ਜਾਣਕਾਰੀ ਦਿਓ ।
ਉੱਤਰ-
ਪੰਜਾਬ ਉਦਯੋਗਾਂ ਦੀ ਦ੍ਰਿਸ਼ਟੀ ਤੋਂ ਇਕ ਵਿਕਾਸਸ਼ੀਲ ਰਾਜ ਹੈ । ਇੱਥੇ ਉਦਯੋਗਾਂ ਦਾ ਨਿਰੰਤਰ ਵਿਸਤਾਰ ਹੋ ਰਿਹਾ ਹੈ । ਇੱਥੋਂ ਦੇ ਕਈ ਸ਼ਹਿਰਾਂ/ਸਥਾਨਾਂ ਦਾ ਮਹੱਤਵ ਇੱਥੇ ਸਥਾਪਿਤ ਛੋਟੇ ਉਦਯੋਗਾਂ ਦੇ ਕਾਰਨ ਹੋਇਆ। ਇਨ੍ਹਾਂ ਸਥਾਨਾਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ –

  1. ਬਟਾਲਾ-ਬਟਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ । ਇਸਦਾ ਵਿਕਾਸ ਇੱਥੇ ਸਥਾਪਿਤ ਖੇਤੀ ਦੇ ਔਜਾਰ ਬਣਾਉਣ ਦੇ ਉਦਯੋਗਾਂ ਕਾਰਨ ਹੋਇਆ।
  2. ਮਾਹਿਲਪੁਰ-ਇਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਕ ਸ਼ਹਿਰ ਹੈ । ਇਹ ਫੁਟਬਾਲ ਦੀ ਨਰਸਰੀ ਦੇ ਰੂਪ ਨਾਲ ਜਾਣਿਆ ਜਾਂਦਾ ਹੈ ।
  3. ਟਾਂਡਾ-ਇਹ ਵੀ ਹੁਸ਼ਿਆਰਪੁਰ ਜਿਲ੍ਹੇ ਦਾ ਇਕ ਸ਼ਹਿਰ ਹੈ । ਇਹ ਫਰਨੀਚਰ ਅਤੇ ਸੰਗੀਤ ਸਾਜੇ ਬਣਾਉਣ ਦੇ ਲਈ ਪ੍ਰਸਿੱਧ ਹੈ ।
  4. ਸੰਸਾਰਪੁਰ-ਇਹ ਜਲੰਧਰ ਜਿਲ੍ਹੇ ਦਾ ਇਕ ਪਿੰਡ ਹੈ । ਇਹ ਹਾਕੀ ਦੀ ਨਰਸਰੀ ਦੇ ਰੂਪ ਵਿਚ ਪ੍ਰਸਿੱਧ ਹੈ ।
  5. ਸਾਹਿਬਜਾਦਾ ਅਜੀਤ ਸਿੰਘ ਨਗਰ-ਇਹ ਨਗਰ ਮੋਹਾਲੀ ਦੇ ਨਾਮ ਨਾਲ ਅਧਿਕ ਪ੍ਰਸਿੱਧ ਹੈ । ਇਹ ਛੋਟੇ-ਛੋਟੇ ਉਦਯੋਗਾਂ ਦਾ ਬਹੁਤ ਵੱਡਾ ਕੇਂਦਰ ਹੈ ।
  6. ਲੁਧਿਆਣਾ-ਇਹ ਪੰਜਾਬ ਦਾ ਬਹੁਤ ਵੱਡਾ ਜ਼ਿਲ੍ਹਾ ਹੈ । ਇਸਦਾ ਵਿਕਾਸ ਹੌਜ਼ਰੀ ਅਤੇ ਸਾਈਕਲ ਨਿਰਮਾਣ ਉਦਯੋਗਾਂ ਦੇ ਕਾਰਨ ਹੋਇਆ ਸੀ ।
  7. ਜਲੰਧਰ-ਇਹ ਵੀ ਪੰਜਾਬ ਦਾ ਪ੍ਰਮੁੱਖ ਜ਼ਿਲ੍ਹਾ ਹੈ । ਇਸ ਸ਼ਹਿਰ ਦਾ ਵਿਕਾਸ ਫਰਨੀਚਰ ਅਤੇ ਖੇਡਾਂ ਦਾ ਸਮਾਨ ਬਣਾਉਣ ਦੇ ਉਦਯੋਗਾਂ ਨਾਲ ਹੋਇਆ ਅੱਜ ਵੀ ਇਹ ਉਦਯੋਗ ਜਲੰਧਰ ਵਿਚ ਵਧ-ਫੁਲ ਰਿਹਾ ਹੈ । ਨੋ-ਵਿਦਿਆਰਥੀ ਕੋਈ ਪੰਜ ਲਿਖਣ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

PSEB 9th Class Social Science Guide ਪੰਜਾਬ: ਅਕਾਰ ਅਤੇ ਸਥਿਤੀ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਕਿਸ ਨਾਂ ਨਾਲ ਜਾਣਿਆ ਜਾਂਦਾ ਸੀ ?
(ਉ) ਪੈਪਸੂ ਸੂਬਾ
(ਅ) ਟਕ ਪ੍ਰਦੇਸ਼
(ਈ) ਲਾਹੌਰ ਸੂਬਾ
(ਸ) ਪੰਜਨਦੇ ।
ਉੱਤਰ
(ਈ) ਲਾਹੌਰ ਸੂਬਾ

ਪ੍ਰਸ਼ਨ 2.
ਪੰਜਾਬ ਦੇ ਪੱਛਮ ਵਿਚ ਕਿਹੜਾ ਦੇਸ਼ ਸਥਿਤ ਹੈ ?
(ੳ) ਪਾਕਿਸਤਾਨ
(ਅ) ਚੀਨ
(ਇ) ਮਯਾਨਮਾਰ
(ਸ) ਭੂਟਾਨ ॥
ਉੱਤਰ-
(ੳ) ਪਾਕਿਸਤਾਨ

ਪ੍ਰਸ਼ਨ 3.
ਪੰਜਾਬ ਦੇ ਦੋਆਬਾ ਖੇਤਰ ਵਿਚ ਕਿਹੜਾ ਜ਼ਿਲ੍ਹਾ ਸ਼ਾਮਿਲ ਨਹੀਂ ਹੈ ?
(ਉ) ਜਲੰਧਰ
(ਅ) ਸ੍ਰੀ ਅੰਮ੍ਰਿਤਸਰ
(ਇ) ਹੁਸ਼ਿਆਰਪੁਰ
(ਸ) ਕਪੂਰਥਲਾ ।
ਉੱਤਰ-
(ਅ) ਸ੍ਰੀ ਅੰਮ੍ਰਿਤਸਰ

ਪ੍ਰਸ਼ਨ 4.
ਪੰਜਾਬ ਦਾ ਕਿਹੜਾ ਜ਼ਿਲ੍ਹਾ 1947 ਤੋਂ ਪਹਿਲਾਂ ਵੀ ਇਕ ਜ਼ਿਲ੍ਹਾ ਸੀ ?
(ਉ) ਫ਼ਰੀਦਕੋਟ
(ਅ) ਲੁਧਿਆਣਾ
(ਇ) ਪਟਿਆਲਾ
(ਸ) ਫਿਰੋਜ਼ਪੁਰ ।
ਉੱਤਰ-
(ਸ) ਫਿਰੋਜ਼ਪੁਰ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 5.
ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ?
(ੳ) ਸੰਗਰੂਰ
(ਅ) ਪਟਿਆਲਾ
(ਈ) ਪਠਾਨਕੋਟ
(ਸ) ਫਾਜ਼ਿਲਕਾ ।
ਉੱਤਰ-
(ਈ) ਪਠਾਨਕੋਟ

II. ਖ਼ਾਲੀ ਥਾਂਵਾਂ ਭਰੋ –

1. ਪੰਜਾਬ ਵਿਚ …………………………………… ਪ੍ਰਸ਼ਾਸਨਿਕ ਮੰਡਲ ਹਨ ।
ਉੱਤਰ-
5,

2. ਪੰਜਾਬ ਵਿਚ …………. ਜ਼ਿਲ੍ਹੇ ਹਨ ।
ਉੱਤਰ-
22,

3. ਰੂਪਨਗਰ ਦਾ ਪੁਰਾਣਾ ਨਾਮ ………….. ਸੀ |
ਉੱਤਰ-
ਰੋਪੜ,

4. ਸਾਹਿਬਜ਼ਾਦਾ ਅਜੀਤ ਸਿੰਘ ਨਗਰ ………….. ਦੇ ਨਾਮ ਨਾਲ ਅਧਿਕ ਜਾਣਿਆ ਜਾਂਦਾ ਹੈ ।
ਉੱਤਰ-
ਮੋਹਾਲੀ,

5. ਪੰਜਾਬ ਦਾ ਕੁੱਲ ਖੇਤਰਫਲ ………….. ਵਰਗ ਕਿਲੋਮੀਟਰ ਹੈ ।
ਉੱਤਰ-
50.362.

III. ਸਹੀ ਮਿਲਾਨ ਕਰੋ

(ਉ) (ਅ)
1. ਕਪੂਰਥਲਾ (i) ਸਫ਼ੇਦ ਸੋਨੇ (ਕਪਾਹ ਦੀ ਭੂਮੀ
2. ਸ੍ਰੀ ਮੁਕਤਸਰ ਸਾਹਿਬ (ii) ਰਜ਼ੀਆ ਬੇਗ਼ਮ
3. ਫਾਜ਼ਿਲਕਾ (iii) ਰਿਆਸਤੀ ਸ਼ਹਿਰ
4. ਮਾਨਸਾ (iv) ਦਸਮ ਪਾਤਸ਼ਾਹ
5. ਬਠਿੰਡਾ (v) ਰਸਦਾਰ ਫਲ ।

ਉੱਤਰ –

1. ਕਪੂਰਥਲਾ (iii) ਰਿਆਸਤੀ ਸ਼ਹਿਰ
2. ਸ੍ਰੀ ਮੁਕਤਸਰ ਸਾਹਿਬ (iv) ਦਸਮ ਪਾਤਸ਼ਾਹ
3. ਫਾਜ਼ਿਲਕਾ (v) ਰਸਦਾਰ ਫਲ
4. ਮਾਨਸਾ (i) ਸਫ਼ੇਦ ਸੋਨੇ (ਕਪਾਹ ਦੀ ਭੂਮੀ)
5. ਬਠਿੰਡਾ (ii) ਰਜ਼ੀਆ ਬੇਗਮ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਨੂੰ ਕਿਹੜੀ ਪ੍ਰਾਚੀਨ ਸਭਿਅਤਾ ਦਾ ਨਿਵਾਸ ਸਥਾਨ ਕਿਹਾ ਜਾਂਦਾ ਹੈ ?
ਉੱਤਰ-
ਹੜੱਪਾ ਜਾਂ ਸਿੰਧੂ ਘਾਟੀ ਦੀ ਸੱਭਿਅਤਾ ।

ਪ੍ਰਸ਼ਨ 2.
ਆਰੀਆਂ ਦੇ ਗ੍ਰੰਥ ਰਿਗਵੇਦ ਵਿਚ ਪੰਜਾਬ ਨੂੰ ਕਿਹੜੇ ਨਾਂ ਨਾਲ ਸੱਦਿਆ ਗਿਆ ਹੈ ?
ਉੱਤਰ-
ਸਪਤ ਸਿੰਧੂ ਜਾਂ ਸੱਤ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 3.
ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਕਿਸਨੇ ਦਿੱਤਾ ?
ਉੱਤਰ-
ਯੂਨਾਨੀਆਂ ਨੇ ।

ਪ੍ਰਸ਼ਨ 4.
ਪੈਂਟਾਪੋਟਾਮੀਆ ਦਾ ਕੀ ਅਰਥ ਹੈ ?
ਉੱਤਰ-
ਪੰਜ ਦਰਿਆਵਾਂ ਦੀ ਧਰਤੀ ।

ਪ੍ਰਸ਼ਨ 5.
ਅੱਜ ਪੰਜਾਬ ਕਿੰਨੇ ਅਤੇ ਕਿਹੜੇ-ਕਿਹੜੇ ਦਰਿਆਵਾਂ ਦੀ ਧਰਤੀ ਹੈ ?
ਉੱਤਰ-
ਅੱਜ ਪੰਜਾਬ ਤਿੰਨ ਦਰਿਆਵਾਂ-ਸਤਲੁਜ, ਬਿਆਸ ਅਤੇ ਰਾਵੀ ਦੀ ਧਰਤੀ ਹੈ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 6.
ਪੈਪਸੂ ਪ੍ਰਾਂਤ ਦਾ ਗਠਨ ਕਦੋਂ ਹੋਇਆ ?
ਉੱਤਰ-
15 ਜੁਲਾਈ, 1948 ਨੂੰ ।

ਪ੍ਰਸ਼ਨ 7.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਰਾਜ ਦਾ ਵਿਸਥਾਰ ਦੱਸੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਉੱਤਰ-ਪੱਛਮ ਵਿਚ ਕਾਬੁਲ (ਅਫਗਾਨਿਸਤਾਨ) ਤੋਂ ਲੈ ਕੇ ਗੰਗਾ ਨਦੀ ਤਕ ਫੈਲਿਆ ਹੋਇਆ ਸੀ ।

ਪ੍ਰਸ਼ਨ 8.
ਕਨਿਘਮ ਅਨੁਸਾਰ ਪੰਜਾਬ ਨੂੰ “ਟਕ ਦੇਸ਼ ਕਿਉਂ ਕਿਹਾ ਜਾਂਦਾ ਸੀ ?
ਉੱਤਰ-
ਪੰਜਾਬ ਵਿਚ “ਟਕ ਕਬੀਲੇ ਦਾ ਨਿਵਾਸ ਹੋਣ ਕਾਰਨ ।

ਪ੍ਰਸ਼ਨ 9.
ਅੱਜ ਦੇ ਪੰਜਾਬ ਦਾ ਉਦੈ ਕਦੋਂ ਹੋਇਆ ?
ਉੱਤਰ-
1 ਨਵੰਬਰ, 1966 ਨੂੰ |

ਪ੍ਰਸ਼ਨ 10.
ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੀ ਵੰਡ ਨਾਲ ਕਿਹੜੇ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ?
ਉੱਤਰ-
ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 11.
ਪੂਰੇ ਭਾਰਤ ਵਿਚ ਰਾਜਾਂ ਦਾ ਪੁਨਰਗਠਨ ਕਦੋਂ ਹੋਇਆ ?
ਉੱਤਰ-
1956 ਵਿਚ ।

ਪ੍ਰਸ਼ਨ 12.
1956 ਵਿਚ ਰਾਜਾਂ ਦੇ ਪੁਨਰਗਠਨ ਦਾ ਪੈਪਸੂ ਪ੍ਰਾਂਤ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
1956 ਵਿਚ ਪੈਪਸੁ ਪ੍ਰਾਂਤ ਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੀ ਭੂਗੋਲਿਕ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਲਈ ਕੀ ਮਹੱਤਵ ਹੈ ? ਸਪੱਸ਼ਟ ਕਰੋ ।
ਉੱਤਰ-
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਦਾ ਇਕ ਹਿੱਸਾ ਹੈ । ਇਸਦੀ ਭੂਗੋਲਿਕ ਸਥਿਤੀ ਦਾ ਭਾਰਤੀ ਉਪ-ਮਹਾਂਦੀਪ ਲਈ ਵਿਸ਼ੇਸ਼ ਮਹੱਤਵ ਹੈ । ਪੰਜਾਬ ਨੂੰ ਭਾਰਤੀ ਇਤਿਹਾਸ ਅਤੇ ਸੱਭਿਅਤਾ ਦਾ ਨਿਰਮਾਤਾ ਕਿਹਾ ਜਾਂਦਾ ਹੈ । ਇਹ ਹੜੱਪਾ ਜਾਂ ਸਿੰਧੂ ਘਾਟੀ ਦੀ ਸੱਭਿਅਤਾ ਦਾ ਨਿਵਾਸ ਸਥਾਨ ਰਿਹਾ ਹੈ ਜੋ ਸੰਸਾਰ ਦੀਆਂ ਸਭ ਤੋਂ ਪ੍ਰਾਚੀਨ ਸੱਭਿਅਤਾ ਵਿੱਚੋਂ ਇਕ ਸੀ, ਆਰੀਆਂ, ਯੂਨਾਨੀਆਂ, ਕੁਸ਼ਾਨਾਂ, ਤੁਰਕਾਂ, ਮੁਗਲਾਂ ਅਤੇ ਅਫ਼ਗਾਨਾਂ ਨੇ ਪੰਜਾਬ ਦੇ ਰਸਤੇ ਤੋਂ ਹੀ ਭਾਰਤ ਵਿਚ ਪ੍ਰਵੇਸ਼ ਕੀਤਾ । ਇਨ੍ਹਾਂ ਲੋਕਾਂ ਨੇ ਭਾਰਤੀ ਇਤਿਹਾਸ ਅਤੇ ਸੱਭਿਅਤਾ ਅਤੇ ਸੱਭਿਆਚਾਰ ਦਾ ਰੂਪ ਹੀ ਬਦਲ ਦਿੱਤਾ ।

ਪ੍ਰਸ਼ਨ 2.
ਪੰਜਾਬ ਦੇ ਮਾਝਾ ਖੇਤਰ ਅਤੇ ਦੋਆਬ ਖੇਤਰ ਵਿਚ ਸ਼ਾਮਲ ਜ਼ਿਲ੍ਹਿਆਂ ਦੇ ਨਾਂ ਲਿਖੋ ।
ਉੱਤਰ-
ਮਾਝਾ ਖੇਤਰ ਦੇ ਜ਼ਿਲ੍ਹੇ-

  • ਸ੍ਰੀ ਅੰਮ੍ਰਿਤਸਰ,
  • ਗੁਰਦਾਸਪੁਰ,
  • ਪਠਾਨਕੋਟ ਅਤੇ
  • ਤਰਨਤਾਰਨ ਸਾਹਿਬ ।

ਦੋਆਬਾ ਖੇਤਰ ਦੇ ਜ਼ਿਲ੍ਹੇ-

  1. ਹੁਸ਼ਿਆਰਪੁਰ,
  2. ਜਲੰਧਰ,
  3. ਕਪੂਰਥਲਾ ਅਤੇ
  4. ਸ਼ਹੀਦ ਭਗਤ ਸਿੰਘ ਨਗਰ ।

ਪ੍ਰਸ਼ਨ 3.
ਪੁਆਧ ਖੇਤਰ ਵਿਚ ਸ਼ਾਮਿਲ ਜ਼ਿਲ੍ਹਿਆਂ ਦੇ ਨਾਂ ਲਿਖੋ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਜ਼ਿਲ੍ਹੇ-

  • ਫਤਿਹਗੜ੍ਹ ਸਾਹਿਬ,
  • ਪਟਿਆਲਾ,
  • ਰੂਪਨਗਰ ਅਤੇ
  • ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ॥

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ)-ਇਹ ਨਗਰ 2006 ਵਿਚ ਜ਼ਿਲਾ ਬਣਿਆ ਜੋ ਪੰਜਾਬ ਦਾ 18ਵਾਂ ਜ਼ਿਲਾ ਸੀ ਪਹਿਲਾਂ ਇਸਦਾ ਨਾਂ ਮੋਹਾਲੀ ਸੀ  ਅੱਜ ਵੀ ਇਹ ਨਗਰ ਮੋਹਾਲੀ ਦੇ ਨਾਂ ਨਾਲੋਂ ਵਧੇਰੇ ਪ੍ਰਸਿੱਧ ਹੈ ।

ਪ੍ਰਸ਼ਨ 4.
ਪੁਆਧ ਖੇਤਰ ਦੇ ਕਿਸੇ ਦੋ ਜ਼ਿਲਿਆਂ ਬਾਰੇ ਸੰਖੇਪ ਵਰਣਨ ਕਰੋ ।
ਉੱਤਰ-
ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਪੁਆਧ ਖੇਤਰ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਹਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ ਫਤਿਹਗੜ੍ਹ ਸਾਹਿਬ-ਇਹ ਨਗਰ 1992 ਵਿਚ ਜ਼ਿਲ੍ਹਾ ਬਣਿਆ । ਇਸਦਾ ਨਾਂ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ । ਪਟਿਆਲਾ-ਇਹ ਇਕ ਰਿਆਸਤੀ ਸ਼ਹਿਰ ਹੈ । 1955 ਈ: ਤਕ ਇਹ ਪੈਪਸੁ ਪ੍ਰਾਂਤ ਦੀ ਰਾਜਧਾਨੀ ਰਿਹਾ ਹੈ । ਇਹ ਸਿੱਖਿਆ ਕੇਂਦਰਾਂ ਲਈ ਪ੍ਰਸਿੱਧ ਹੈ । ਇਸ ਵਿਚੋਂ ਦੋ ਨਵੇਂ ਜ਼ਿਲ੍ਹੇ ਵੀ ਬਣਾਏ ਗਏ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 5.
ਰੂਪਨਗਰ ਦਾ ਪੁਰਾਣਾ ਨਾਂ ਕੀ ਸੀ ? ਇਸ ਜ਼ਿਲ੍ਹੇ ਦਾ ਸੰਖੇਪ ਵਰਣਨ ਕਰੋ ।
ਉੱਤਰ-
ਰੂਪਨਗਰ ਦਾ ਪੁਰਾਣਾ ਨਾਂ ਰੋਪੜ ਸੀ । ਇਹ ਇਕ ਪ੍ਰਾਚੀਨ ਸ਼ਹਿਰ ਹੈ । ਇਸਦੀ ਹੋਂਦ 11ਵੀਂ ਸਦੀ ਵਿਚ ਵੀ ਸੀ । ਸਤਲੁਜ ਦੇ ਕੰਢੇ ਵਸਿਆ ਇਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਇਕ ਸੀਮਾਵਰਤੀ ਸ਼ਹਿਰ ਸੀ ।

ਪ੍ਰਸ਼ਨ 6.
ਮਾਝਾ ਖੇਤਰ ਵਿਚ ਕਿਸੇ ਦੋ ਮਹੱਤਵਪੂਰਨ ਜ਼ਿਲ੍ਹਿਆਂ ਬਾਰੇ ਲਿਖੋ ।
ਜਾਂ
ਪੰਜਾਬ ਦੇ ਕਿਸੇ ਦੋ ਉੱਤਰ-ਪੱਛਮੀ ਸੀਮਾਵਰਤੀ ਜ਼ਿਲ੍ਹਿਆਂ ਦਾ ਵਰਣਨ ਕਰੋ ।
ਉੱਤਰ-
ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਸਾਹਿਬ ਮਾਝਾ ਖੇਤਰ ਦੇ ਦੋ ਮਹੱਤਵਪੂਰਨ ਜ਼ਿਲ੍ਹੇ ਹਨ ।ਇਹ ਪੰਜਾਬ ਦੀ ਉੱਤਰ-ਪੱਛਮੀ ਸੀਮਾ ‘ਤੇ ਸਥਿਤ ਹੈ ।

  • ਸ੍ਰੀ ਅੰਮ੍ਰਿਤਸਰ ਸਾਹਿਬ-ਅੰਮ੍ਰਿਤਸਰ ਤੋਂ ਭਾਵ ਹੈ-ਅੰਮ੍ਰਿਤ ਦਾ ਸਰੋਵਰ । ਇਸ ਸ਼ਹਿਰ ਦਾ ਪੁਰਾਣਾ ਨਾਂ ਚੱਕ ਰਾਮਦਾਸ ਸੀ | ਸਾਲਾਂ ਤਕ ਇਹ ਸ਼ਹਿਰ ਇਕ ਵਪਾਰਕ ਕੇਂਦਰ ਦੇ ਤੌਰ ‘ਤੇ ਪ੍ਰਸਿੱਧ ਰਿਹਾ ।
  • ਤਰਨਤਾਰਨ ਸਾਹਿਬ-ਤਰਨਤਾਰਨ ਸਾਹਿਬ 2006 ਈ: ਵਿਚ ਜ਼ਿਲ੍ਹਾ ਬਣਿਆ । ਇਸ ਸ਼ਹਿਰ ਨੂੰ ਪੰਜਵੀਂ ਪਾਤਸ਼ਾਹੀ ਸ੍ਰੀ ਅਰਜਨ ਦੇਵ ਜੀ ਨੇ ਵਸਾਇਆ ਸੀ ।

ਪ੍ਰਸ਼ਨ 7.
ਗੁਰਦਾਸਪੁਰ ਅਤੇ ਪਠਾਨਕੋਟ ਪੰਜਾਬ ਦੇ ਕਿਹੜੇ ਖੇਤਰੀ ਖੰਡ ਵਿਚ ਸਥਿਤ ਹਨ ? ਇਨ੍ਹਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਪੰਜਾਬ ਦੇ ਮਾਝਾ ਖੇਤਰ ਵਿਚ ਸਥਿਤ ਹਨ । ਗੁਰਦਾਸਪੁਰ-ਇਸ ਸ਼ਹਿਰ ਨੂੰ 16ਵੀਂ ਸਦੀ ਵਿਚ ਵਸਾਇਆ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸ਼ਹਿਰ ਕਲਾਨੌਰ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ । ਇਸ ਜ਼ਿਲ੍ਹੇ ਦਾ ਇਕ ਹੋਰ ਸ਼ਹਿਰ ਬਟਾਲਾ ਵੀ ਕਾਫੀ ਪ੍ਰਸਿੱਧ ਰਿਹਾ ਹੈ । ਪਠਾਨਕੋਟ-ਜ਼ਿਲਾ ਪਠਾਨਕੋਟ ਜੁਲਾਈ, 2011 ਈ: ਵਿਚ ਹੋਂਦ ਵਿਚ ਆਇਆ । ਇਹ ਇਕ ਤਰਾਈ ਦੇਸ਼ ਹੈ ਅਤੇ ਪੰਜਾਬ ਰਾਜ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ।

ਪ੍ਰਸ਼ਨ 8.
ਪੰਜਾਬ ਦੇ ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲ੍ਹਿਆਂ ‘ ਤੇ ਸੰਖੇਪ ਨੋਟ ਲਿਖੋ ।
ਉੱਤਰ –

  1. ਹੁਸ਼ਿਆਰਪੁਰ-ਦੋਆਬ ਖੇਤਰ ਵਿਚ ਸਥਿਤ ਇਹ ਜ਼ਿਲ੍ਹਾ ਅਰਧ ਪਹਾੜੀ ਅਤੇ ਮੈਦਾਨੀ ਦੇਸ਼ ਦਾ ਮਿਸ਼ਰਣ ਹੈ । ਇਸ ਜ਼ਿਲ੍ਹੇ ਦਾ ਸ਼ਹਿਰ ਮਾਹਿਲਪੁਰ ਫੁੱਟਬਾਲ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਕ ਹੋਰ ਸ਼ਹਿਰ ਟਾਂਡਾ ਫਰਨੀਚਰ ਅਤੇ ਸੰਗੀਤ ਦੇ ਸਮਾਨ ਲਈ ਪ੍ਰਸਿੱਧ ਹੈ ।
  2. ਜਲੰਧਰ-ਜ਼ਿਲ੍ਹਾ ਜਲੰਧਰ ਪੰਜਾਬ ਰਾਜ ਦਾ ਇਕ ਇਤਿਹਾਸਿਕ ਸ਼ਹਿਰ ਹੈ । ਇਹ ਇਕ ਮੀਡੀਆ ਕੇਂਦਰ ਹੈ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਰਿਹਾ ਹੈ । ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।

ਪ੍ਰਸ਼ਨ 9.
ਦੋਆਬ ਖੇਤਰ ਦੇ ਕਿਸੇ ਦੋ ਜ਼ਿਲਿਆਂ ਬਾਰੇ ਲਿਖੋ ।
ਉੱਤਰ-
ਹੇਠ ਲਿਖੇ ਦੋ ਜ਼ਿਲ੍ਹੇ ਪੰਜਾਬ ਦੇ ਦੋਆਬਾ ਖੇਤਰ ਵਿਚ ਸ਼ਾਮਿਲ ਹਨ ਕਪੂਰਥਲਾ-ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ । 1947 ਦੇ ਬਾਅਦ ਜੇ. ਸੀ. ਟੀ. ਮਿਲਜ਼ ਅਤੇ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਕਪੂਰਥਲਾ ਦੀ ਪਛਾਣ ਬਣ ਗਈ । ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)-1995 ਵਿਚ ਨਵਾਂ ਸ਼ਹਿਰ ਨੂੰ ਜ਼ਿਲ੍ਹਾ ਬਣਾਇਆ ਗਿਆ | ਬਾਅਦ ਵਿਚ ਇਸ ਜ਼ਿਲ੍ਹੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1947 ਤੋਂ 1966 ਤਕ ਪੰਜਾਬ ਦੇ ਰਾਜਨੀਤਿਕ ਇਤਿਹਾਸ ਦਾ ਵਰਣਨ ਕਰੋ ।
ਉੱਤਰ-
ਸੁਤੰਤਰਤਾ ਤੋਂ ਪਹਿਲਾਂ ਪੰਜਾਬ ਇਕ ਵਿਸ਼ਾਲ ਪ੍ਰਾਂਤ ਸੀ । 1947 ਵਿਚ ਭਾਰਤ ਵੰਡ ਦੇ ਨਾਲ ਹੀ ਪੰਜਾਬ ਦੀ ਵੰਡ ਵੀ ਦੋ ਭਾਗਾਂ ਵਿਚ ਹੋ ਗਈ । ਭਾਰਤੀ ਪੰਜਾਬ ਪੂਰਬੀ ਪੰਜਾਬ ਅਖਵਾਇਆ । ਵੰਡ ਦੇ ਕਾਰਨ ਪੰਜਾਬ ਦਾ ਜ਼ਿਆਦਾਤਰ ਉਪਜਾਉ ਭਾਗ ਪਾਕਿਸਤਾਨ ਵਿਚ ਚਲਿਆ ਗਿਆ । ਇਸਦਾ ਸਿਰਫ 34% ਭਾਗ ਹੀ ਭਾਰਤ ਵਿਚ ਰਿਹਾ । ਨਹਿਰਾਂ ਦਾ ਵੀ ਜ਼ਿਆਦਾਤਰ ਭਾਗ ਪਾਕਿਸਤਾਨ ਦੇ ਹਿੱਸੇ ਵਿਚ ਆਇਆ । ਪੈਪਸੂ ਪ੍ਰਾਂਤ ਦੀ ਸਥਾਪਨਾ ਅਤੇ ਖ਼ਾਤਮਾ-15 ਜੁਲਾਈ, 1948 ਨੂੰ ਪੰਜਾਬ ਦੀਆਂ ਰਿਆਸਤਾਂ ਪਟਿਆਲਾ, ਨਾਭਾ, ਮਲੇਰਕੋਟਲਾ, ਜੀਂਦ, ਕਪੂਰਥਲਾ, ਫਰੀਦਕੋਟ, ਨਾਲਾਗੜ੍ਹ ਅਤੇ ਕਲਸੀਆ ਨੂੰ ਮਿਲਾ ਕੇ ਪੈਪਸੂ ਪ੍ਰਾਂਤ (Patiala and East Punjab States Union) ਦਾ ਗਠਨ ਕੀਤਾ ਗਿਆ ।

1956 ਵਿਚ ਪੂਰੇ ਭਾਰਤ ਦੇ ਰਾਜਾਂ ਦਾ ਪੁਨਰਗਠਨ ਕੀਤਾ ਗਿਆ | ਇਸ ਵਿਚ ਪੈਪਸੂ ਪੁੱਤ ਨੂੰ ਖ਼ਤਮ ਕਰਕੇ ਇਸਨੂੰ ਪੰਜਾਬ ਵਿਚ ਮਿਲਾ ਦਿੱਤਾ ਗਿਆ । ਪੰਜਾਬ ਦੀ ਪੁਨਰ ਵੰਡ- 1 ਨਵੰਬਰ, 1966 ਨੂੰ ਸ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਪੰਜਾਬ ਦੇ ਫਿਰ ਤੋਂ ਟੁਕੜੇ ਕਰ ਦਿੱਤੇ ਗਏ । ਇਸ ਵੰਡ ਨਾਲ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਨਾਮਕ ਦੋ ਨਵੇਂ ਰਾਜਾਂ ਦਾ ਨਿਰਮਾਣ ਹੋਇਆ ।

PSEB 9th Class SST Solutions Geography Chapter 1(b) ਪੰਜਾਬ: ਅਕਾਰ ਅਤੇ ਸਥਿਤੀ

ਪ੍ਰਸ਼ਨ 2.
ਮਾਝਾ ਖੇਤਰ ਦੇ ਜ਼ਿਲ੍ਹਿਆਂ ਅਤੇ ਸ਼ਹਿਰਾਂ ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਮਾਝਾ ਖੇਤਰ ਦੇ ਮੁੱਖ ਜ਼ਿਲ੍ਹੇ ਸ੍ਰੀ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਸਾਹਿਬ ਹਨ ।

  1. ਸ੍ਰੀ ਅੰਮ੍ਰਿਤਸਰ ਸਾਹਿਬ-ਅੰਮ੍ਰਿਤਸਰ ਤੋਂ ਭਾਵ ਹੈ-ਅੰਮ੍ਰਿਤ ਦਾ ਸਰੋਵਰ । ਇਸ ਸ਼ਹਿਰ ਦਾ ਪੁਰਾਣਾ ਨਾਂ ਚੱਕ ਰਾਮਦਾਸ ਸੀ । ਸਾਲਾਂ ਤਕ ਇਹ ਸ਼ਹਿਰ ਇਕ ਵਪਾਰਕ ਕੇਂਦਰ ਦੇ ਤੌਰ ‘ਤੇ ਪ੍ਰਸਿੱਧ ਰਿਹਾ ਹੈ ।
  2. ਗੁਰਦਾਸਪੁਰ-ਇਸ ਸ਼ਹਿਰ ਨੂੰ 16ਵੀਂ ਸਦੀ ਵਿਚ ਵਸਾਇਆ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਇਕ ਸ਼ਹਿਰ ਕਲਾਨੌਰ ਵਿਚ ਮੁਗ਼ਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਹੋਈ ਸੀ । ਇਸ ਜ਼ਿਲ੍ਹੇ ਦਾ ਇਕ ਹੋਰ ਸ਼ਹਿਰ ਬਟਾਲਾ ਵੀ ਕਾਫੀ ਪ੍ਰਸਿੱਧ ਰਿਹਾ ਹੈ । ਇੱਥੇ ਖੇਤੀਬਾੜੀ ਦੇ ਯੰਤਰ ਬਣਾਏ ਜਾਂਦੇ ਹਨ ।
  3. ਪਠਾਨਕੋਟ-ਜ਼ਿਲ੍ਹਾ ਪਠਾਨਕੋਟ ਜੁਲਾਈ, 2011 ਈ: ਵਿਚ ਹੋਂਦ ਵਿਚ ਆਇਆ । ਇਹ ਇਕ ਤਰਾਈ ਦੇਸ਼ ਹੈ। ਅਤੇ ਪੰਜਾਬ ਰਾਜ ਦਾ ਸਭ ਤੋਂ ਛੋਟਾ ਜ਼ਿਲ੍ਹਾ ਹੈ ।
  4. ਤਰਨਤਾਰਨ ਸਾਹਿਬ-ਤਰਨਤਾਰਨ ਸਾਹਿਬ 2006 ਈ: ਵਿਚ ਜ਼ਿਲ੍ਹਾ ਬਣਿਆ । ਇਸ ਸ਼ਹਿਰ ਨੂੰ ਪੰਜਵੀਂ ਪਾਤਸ਼ਾਹੀ | ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ।

ਪ੍ਰਸ਼ਨ 3.
ਪੰਜਾਬ ਦੇ ਦੋਆਬਾ ਖੇਤਰ ਵਿਚ ਸ਼ਾਮਲ ਜ਼ਿਲ੍ਹਿਆਂ ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਦੋਆਬ ਖੇਤਰ ਵਿਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਨਾਮਕ ਜ਼ਿਲ੍ਹੇ ਸ਼ਾਮਿਲ ਹਨ ।
ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਹੁਸ਼ਿਆਰਪੁਰ-ਇਹ ਜ਼ਿਲ੍ਹਾ ਅਰਧ ਪਹਾੜੀ ਅਤੇ ਮੈਦਾਨੀ ਪ੍ਰਦੇਸ਼ ਦਾ ਮਿਸ਼ਰਣ ਹੈ । ਇਸ ਜ਼ਿਲ੍ਹੇ ਦਾ ਸ਼ਹਿਰ ਮਾਹਿਲਪੁਰ, ਫੁੱਟਬਾਲ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ । ਇਕ ਹੋਰ ਸ਼ਹਿਰ ਟਾਂਡਾ, ਫਰਨੀਚਰ ਅਤੇ ਸੰਗੀਤ ਦੇ ਸਮਾਨ ਲਈ ਪ੍ਰਸਿੱਧ ਹੈ ।
  2. ਜਲੰਧਰ-ਜ਼ਿਲ੍ਹਾ ਜਲੰਧਰ ਪੰਜਾਬ ਰਾਜ ਦਾ ਇਕ ਇਤਿਹਾਸਿਕ ਸ਼ਹਿਰ ਹੈ । ਇਹ ਇਕ ਮੀਡੀਆ ਕੇਂਦਰ ਅਤੇ ਖੇਡਾਂ ਦਾ ਸਮਾਨ ਬਣਾਉਣ ਲਈ ਪ੍ਰਸਿੱਧ ਰਿਹਾ ਹੈ । ਜਲੰਧਰ ਜ਼ਿਲ੍ਹੇ ਦਾ ਪਿੰਡ ਸੰਸਾਰਪੁਰ ਹਾਕੀ ਦੀ ਨਰਸਰੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ।
  3. ਕਪੂਰਥਲਾ-ਕਪੂਰਥਲਾ ਇਕ ਰਿਆਸਤੀ ਸ਼ਹਿਰ ਹੈ । 1947 ਦੇ ਬਾਅਦ ਜੇ. ਸੀ. ਟੀ. ਮਿਲਜ਼ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਪਛਾਣ ਬਣ ਗਈ ।
  4. ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ-1955 ਵਿਚ ਨਵਾਂ ਸ਼ਹਿਰ ਨੂੰ ਜ਼ਿਲਾ ਬਣਾਇਆ ਗਿਆ । ਬਾਅਦ ਵਿਚ ਇਸ ਜ਼ਿਲ੍ਹੇ ਨੂੰ ਸ਼ਹੀਦ ਭਗਤ ਸਿੰਘ ਨਗਰ ਦਾ ਨਾਂ ਦਿੱਤਾ ਗਿਆ ।

ਸਾਰਣੀ-ਪ੍ਰਸ਼ਾਸਨਿਕ ਢਾਂਚਾ (2012)
ਨੋਟ-ਵਿਦਿਆਰਥੀ ਹੇਠਾਂ ਦਿੱਤੀ ਗਈ ਸਾਰਨੀ ਦੇ ਤੱਥਾਂ ਨੂੰ ਯਾਦ ਕਰਨ । ਇਨ੍ਹਾਂ ਵਿਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ।
PSEB 9th Class SST Solutions Geography Chapter 1(b) ਪੰਜਾਬ ਅਕਾਰ ਅਤੇ ਸਥਿਤੀ 2
ਪੰਜਾਬ : ਪ੍ਰਸ਼ਾਸਕੀ ਮੰਡਲ 5 ਜਲੰਧਰ, ਪਟਿਆਲਾ, ਫਿਰੋਜ਼ਪੁਰ, ਫ਼ਰੀਦਕੋਟ ਅਤੇ ਰੂਪਨਗਰ) ਜ਼ਿਲ਼ੇ-22 ਤਹਿਸੀਲ/ਉਪ ਮੰਡਲ-86 ਬਲਾਕ-145 ਸਰੋਤ : ਪੰਜਾਬ ਅੰਕੜਾ ਸਾਰ 2012.

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

Punjab State Board PSEB 10th Class Social Science Book Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Exercise Questions and Answers.

PSEB Solutions for Class 10 Social Science History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

SST Guide for Class 10 PSEB ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠਾਂ ਲਿਖੇ ਪ੍ਰਸ਼ਨਾਂ ਦਾ ਉੱਤਰ ਇਕ ਸ਼ਬਦ / ਇਕ ਵਾਕ (1-15 ਸ਼ਬਦਾਂ) ਵਿਚ ਲਿਖੋ-

ਪ੍ਰਸ਼ਨ 1.
ਹੁਕਮਨਾਮੇ ਵਿਚ ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤੇ ?
ਉੱਤਰ-
ਬੰਦਾ ਸਿੰਘ ਬਹਾਦਰ ਉਨ੍ਹਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਉਹ ਮੁਗ਼ਲਾਂ ਦੇ ਵਿਰੁੱਧ ਧਰਮ ਯੁੱਧ ਵਿਚ ਬੰਦੇ ਦਾ ਸਾਥ ਦੇਣ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ ?
ਉੱਤਰ-
ਮੁਗ਼ਲਾਂ ਦੇ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 3.
ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਨੇ ਕਿਉਂ ਹਮਲਾ ਕੀਤਾ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ਸਿੱਖ ਗੁਰੂ ਸਾਹਿਬਾਨਾਂ ‘ਤੇ ਅੱਤਿਆਚਾਰ ਕਰਨ ਵਾਲੇ ਜੱਲਾਦਾਂ ਨੂੰ ਸਜ਼ਾ ਦੇਣ ਲਈ ਸਮਾਨਾ ‘ਤੇ ਹਮਲਾ ਕੀਤਾ ।

ਪ੍ਰਸ਼ਨ 4.
ਬੰਦਾ ਸਿੰਘ ਬਹਾਦਰ ਵੱਲੋਂ ਭੂਣਾ ਪਿੰਡ ਉੱਤੇ ਹਮਲਾ ਕਰਨ ਦਾ ਕੀ ਕਾਰਨ ਸੀ ?
ਉੱਤਰ-
ਆਪਣੀਆਂ ਸੈਨਿਕ ਲੋੜਾਂ ਦੀ ਪੂਰਤੀ ਲਈ ਧਨ ਪ੍ਰਾਪਤ ਕਰਨ ਲਈ ।

ਪ੍ਰਸ਼ਨ 5.
ਬੰਦਾ ਸਿੰਘ ਬਹਾਦਰ ਨੇ ਸਢੋਰਾ ਉੱਤੇ ਕਿਉਂ ਹਮਲਾ ਕੀਤਾ ?
ਉੱਤਰ-
ਸਰਾ ਦੇ ਅੱਤਿਆਚਾਰੀ ਸ਼ਾਸਕ ਉਸਮਾਨ ਖ਼ਾਂ ਨੂੰ ਸਜ਼ਾ ਦੇਣ ਲਈ ।

ਪ੍ਰਸ਼ਨ 6.
ਬੰਦਾ ਸਿੰਘ ਬਹਾਦਰ ਦੇ ਚੱਪੜ-ਚਿੜੀ ਅਤੇ ਸਰਹਿੰਦ ਉੱਤੇ ਹਮਲੇ ਦੇ ਕੀ ਕਾਰਨ ਸਨ ?
ਉੱਤਰ-
ਸਰਹਿੰਦ ਦੇ ਅੱਤਿਆਚਾਰੀ ਸੂਬੇਦਾਰ ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ।

ਪ੍ਰਸ਼ਨ 7.
ਰਾਹੋਂ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਵਿਰੁੱਧ ਹਥਿਆਰ ਚੁੱਕ ਲਏ ਸਨ ।

ਪ੍ਰਸ਼ਨ 8.
ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ ? ਇਸ ਦੀ ਬੰਦਾ ਸਿੰਘ ਬਹਾਦਰ ਨਾਲ ਕਿਸ ਸਥਾਨ ‘ਤੇ ਲੜਾਈ ਹੋਈ ?
ਉੱਤਰ-
ਵਜ਼ੀਰ ਖਾਂ ਸਰਹਿੰਦ ਦਾ ਸੂਬੇਦਾਰ ਸੀ । ਉਸ ਦੀ ਬੰਦਾ ਸਿੰਘ ਬਹਾਦਰ ਨਾਲ ਚੱਪੜ-ਚਿੜੀ ਦੇ ਸਥਾਨ ‘ਤੇ ਲੜਾਈ ਹੋਈ । ਪ੍ਰਸ਼ਨ 9. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਬਾਰੇ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੂੰ 1716 ਈ: ਨੂੰ ਉਸ ਦੇ ਸਾਥੀਆਂ ਸਮੇਤ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ |

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 10.
ਕਰੋੜਸਿੰਘੀਆ ਮਿਸਲ ਦਾ ਨਾਂ ਕਿਵੇਂ ਪਿਆ ?
ਉੱਤਰ-
ਕਰੋੜਸਿੰਘੀਆ ਮਿਸਲ ਦਾ ਨਾਂ ਇਸਦੇ ਸੰਸਥਾਪਕ ਕਰੋੜ ਸਿੰਘ ਦੇ ਨਾਂ ‘ਤੇ ।

ਪ੍ਰਸ਼ਨ 11.
ਸਦਾ ਕੌਰ ਕੌਣ ਸੀ ?
ਉੱਤਰ-
ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸੀ ।

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਮਾਧੋਦਾਸ ਸੀ । ਉਹ ਇਕ ਬੈਰਾਗੀ ਸੀ । 1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਮੁਗ਼ਲ ਬਾਦਸ਼ਾਹ ਬਹਾਦਰਸ਼ਾਹ ਨਾਲ ਦੱਖਣ ਵੱਲ ਗਏ । ਉੱਥੇ ਮਾਧੋਦਾਸ ਉਨ੍ਹਾਂ ਦੇ ਸੰਪਰਕ ਵਿਚ ਆਇਆ । ਗੁਰੂ ਜੀ ਦੀ ਆਕਰਸ਼ਕ ਸ਼ਖ਼ਸੀਅਤ ਨੇ ਉਸ ਨੂੰ ਇੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਉਹ ਜਲਦੀ ਹੀ ਉਨ੍ਹਾਂ ਦਾ ਚੇਲਾ ਬੰਦਾ ਸਿੰਘ) ਬਣ ਗਿਆ । ਗੁਰੂ ਜੀ ਨੇ ਉਸ ਨੂੰ ਬਹਾਦਰ ਦੀ ਪਦਵੀ ਦਿੱਤੀ ਅਤੇ ਉਸ ਨੂੰ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਦਾ ਆਦੇਸ਼ ਦਿੱਤਾ । ਪੰਜਾਬ ਵਿਚ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋਇਆ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੀ ਸਮਾਣੇ ਦੀ ਜਿੱਤ ‘ਤੇ ਨੋਟ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ 26 ਨਵੰਬਰ, 1709 ਈ: ਨੂੰ ਸਮਾਣਾ ਉੱਤੇ ਹਮਲਾ ਕੀਤਾ । ਇਸ ਹਮਲੇ ਦਾ ਕਾਰਨ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦ ਸਮਾਣਾ ਦੇ ਸਨ । ਸਮਾਣਾ ਦੀਆਂ ਗਲੀਆਂ ਵਿਚ ਕਈ ਘੰਟਿਆਂ ਤਕ ਲੜਾਈ ਹੁੰਦੀ ਰਹੀ । ਸਿੱਖਾਂ ਨੇ ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸ਼ਹਿਰ ਦੇ ਕਈ ਸੁੰਦਰ ਭਵਨਾਂ ਨੂੰ ਬਰਬਾਦ ਕਰ ਦਿੱਤਾ | ਕਾਤਲ ਜੱਲਾਦ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ । ਇਸ ਜਿੱਤ ਨਾਲ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਵੀ ਪ੍ਰਾਪਤ ਹੋਇਆ ।

ਪ੍ਰਸ਼ਨ 3.
ਚੱਪੜ-ਚਿੜੀ ਅਤੇ ਸਰਹਿੰਦ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਵਾ ਦਿੱਤਾ ਸੀ । ਇਸ ਲਈ ਬੰਦਾ ਸਿੰਘ ਬਹਾਦਰ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ । ਜਿਉਂ ਹੀ ਉਹ ਸਰਹਿੰਦ ਵਲ ਵਧਿਆ, ਹਜ਼ਾਰਾਂ ਲੋਕ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ । ਸਰਹਿੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਦੀ ਸੈਨਾ ਨਾਲ ਜਾ ਮਿਲਿਆ । ਪਰੰਤੁ ਬਾਅਦ ਵਿਚ ਉਸ ਨੇ ਧੋਖਾ ਦਿੱਤਾ । ਦੂਜੇ ਪਾਸੋਂ ਵਜ਼ੀਰ ਖਾਂ ਕੋਲ ਲਗਪਗ 20,000 ਸੈਨਿਕ ਸਨ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਿਚ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਘਮਸਾਣ ਦਾ ਯੁੱਧ ਹੋਇਆ । ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਦੁਸ਼ਮਣ ਦੇ ਸੈਨਿਕ ਵੱਡੀ ਗਿਣਤੀ ਵਿਚ ਸਿੱਖਾਂ ਦੀਆਂ ਤਲਵਾਰਾਂ ਦੇ ਸ਼ਿਕਾਰ ਹੋਏ । ਵਜ਼ੀਰ ਖਾਂ ਦੀ ਲਾਸ਼ ਨੂੰ ਇਕ ਦਰੱਖ਼ਤ ਉੱਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ ।

ਪ੍ਰਸ਼ਨ 4.
ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਲਗਾਤਾਰ ਜਿੱਤਾਂ ਤੋਂ ਮੁਗ਼ਲ ਅੱਗ ਭਬੁਕਾ ਹੋ ਗਏ ਸਨ । ਇਸ ਲਈ 1715 ਈ: . ਵਿਚ ਇਕ ਵੱਡੀ ਮੁਗ਼ਲ ਫ਼ੌਜ ਨੇ ਬੰਦਾ ਸਿੰਘ ਬਹਾਦਰ ਉੱਤੇ ਹਮਲਾ ਕਰ ਦਿੱਤਾ । ਇਸ ਫ਼ੌਜ ਦੀ ਅਗਵਾਈ ਅਬਦੁਸ ਸਮਦ ਕਰ ਰਿਹਾ ਸੀ । ਸਿੱਖਾਂ ਨੇ ਇਸ ਫ਼ੌਜ ਦਾ ਬਹਾਦਰੀ ਨਾਲ ਟਾਕਰਾ ਕੀਤਾ । ਪਰੰਤੂ ਉਨ੍ਹਾਂ ਨੂੰ ਗੁਰਦਾਸ ਨੰਗਲ (ਗੁਰਦਾਸਪੁਰ ਤੋਂ 6 ਕਿ: ਮੀ: ਦੂਰ ਪੱਛਮ ਵਿਚ) ਵਲ ਹਟਣਾ ਪਿਆ । ਉੱਥੇ ਉਨ੍ਹਾਂ ਨੇ ਬੰਦਾ ਸਿੰਘ ਬਹਾਦਰ ਸਮੇਤ ਦੁਨੀ ਚੰਦ ਦੀ ਹਵੇਲੀ ਵਿਚ ਪਨਾਹ ਲਈ । ਦੁਸ਼ਮਣ ਨੂੰ ਦੂਰ ਰੱਖਣ ਲਈ ਉਨ੍ਹਾਂ ਨੇ ਹਵੇਲੀ ਦੇ ਚਾਰੇ ਪਾਸੇ ਖਾਈ ਪੁੱਟ ਕੇ ਉਸ ਵਿਚ ਪਾਣੀ ਭਰ ਦਿੱਤਾ । ਅਪਰੈਲ, 1715 ਈ: ਵਿਚ ਮੁਗ਼ਲਾਂ ਨੇ ਭਾਈ ਦੁਨੀ ਚੰਦ ਦੀ ਹਵੇਲੀ ਨੂੰ ਘੇਰ ਲਿਆ । ਸਿੱਖ ਬੜੀ ਦਲੇਰੀ ਅਤੇ ਬਹਾਦਰੀ ਨਾਲ ਮੁਗ਼ਲਾਂ ਦਾ ਸਾਹਮਣਾ ਕਰਦੇ ਰਹੇ । ਅੱਠ ਮਹੀਨੇ ਦੀ ਲੰਬੀ ਲੜਾਈ ਦੇ ਕਾਰਨ ਖ਼ੁਰਾਕ ਸਮੱਗਰੀ ਖ਼ਤਮ ਹੋ ਗਈ । ਮਜਬੂਰ ਹੋ ਕੇ ਉਨ੍ਹਾਂ ਨੂੰ ਹਾਰ ਮੰਨਣੀ ਪਈ । ਬੰਦਾ ਸਿੰਘ ਬਹਾਦਰ ਅਤੇ ਉਸ ਦੇ 200 ਸਾਥੀ ਕੈਦੀ ਬਣਾ ਲਏ ਗਏ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 5.
ਸਭ ਤੋਂ ਪਹਿਲੀ ਮਿਸਲ ਕਿਹੜੀ ਸੀ ? ਉਸ ਦਾ ਹਾਲ ਲਿਖੋ ।
ਉੱਤਰ-
ਸਭ ਤੋਂ ਪਹਿਲੀ ਮਿਸਲ ਫੈਜ਼ਲਪੁਰੀਆ ਮਿਸਲ ਸੀ । ਇਸ ਦਾ ਬਾਨੀ ਨਵਾਬ ਕਪੂਰ ਸਿੰਘ ਸੀ । ਉਸ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਨਾਂ ਦੇ ਪਿੰਡ ਉੱਤੇ ਕਬਜ਼ਾ ਕੀਤਾ ਅਤੇ ਇਸ ਦਾ ਨਾਂ ਸਿੰਘਪੁਰ ਰੱਖਿਆ | ਇਸ ਲਈ ਇਸ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਹਿੰਦੇ ਹਨ | 1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਨੇਤਾ ਬਣਿਆ । ਉਸ ਦੇ ਸਮੇਂ ਵਿਚ ਸਿੱਖਾਂ ਦਾ ਦਬਦਬਾ ਕਾਫ਼ੀ ਵਧ ਗਿਆ ਅਤੇ ਸਿੰਘਪੁਰੀਆ ਮਿਸਲ ਦਾ ਅਧਿਕਾਰ ਖੇਤਰ ਦੂਰ-ਦੂਰ ਤਕ ਫੈਲ ਗਿਆ । 1795 ਈ: ਵਿਚ ਉਸ ਦੇ ਪੁੱਤਰ ਬੁੱਧ ਸਿੰਘ ਨੇ ਇਸ ਮਿਸਲ ਦੀ ਵਾਗਡੋਰ ਸੰਭਾਲੀ । ਉਹ ਆਪਣੇ ਪਿਤਾ ਦੀ ਤਰ੍ਹਾਂ ਬਹਾਦਰ ਅਤੇ ਯੋਗ ਨਹੀਂ ਸੀ । 1819 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 10-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੀਆਂ ਮੁੱਢਲੀਆਂ ਜਿੱਤਾਂ ਦਾ ਵਰਣਨ ਕਰੋ ।
ਉੱਤਰ-
ਬੰਦਾ ਸਿੰਘ ਬਹਾਦਰ ਆਪਣੇ ਯੁਗ ਦਾ ਮਹਾਨ ਸੈਨਾਨਾਇਕ ਸੀ । ਗੁਰੂ ਸਾਹਿਬ ਪਾਸੋਂ ਆਦੇਸ਼ ਲੈ ਕੇ ਉਹ ਦਿੱਲੀ ਪਹੁੰਚਾ ਉਸ ਨੇ ਮਾਲਵਾ, ਦੁਆਬਾ ਅਤੇ ਮਾਝਾ ਦੇ ਸਿੱਖਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ । ਜਲਦੀ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਉਸ ਦੀ ਅਗਵਾਈ ਵਿਚ ਇਕੱਠੇ ਹੋ ਗਏ । ਫ਼ੌਜ ਦਾ ਸੰਗਠਨ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਬੜੇ ਉਤਸ਼ਾਹ ਨਾਲ ਜ਼ਾਲਮ ਮੁਗ਼ਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਪੰਜਾਬ ਵਲ ਚਲ ਪਿਆ । ਇੱਥੋਂ ਉਸ ਦੀ ਜਿੱਤ ਮੁਹਿੰਮ ਸ਼ੁਰੂ ਹੋਈ ।

1. ਸੋਨੀਪਤ ਉੱਤੇ ਹਮਲਾ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸੋਨੀਪਤ ਉੱਤੇ ਹਮਲਾ ਕੀਤਾ । ਉਸ ਸਮੇਂ ਉਸ ਦੇ ਨਾਲ ਸਿਰਫ਼ 500 ਸਿੱਖ ਹੀ ਸਨ । ਪਰੰਤੂ ਉੱਥੋਂ ਦਾ ਫ਼ੌਜਦਾਰ ਸਿੱਖਾਂ ਦੀ ਬਹਾਦਰੀ ਦੇ ਬਾਰੇ ਵਿਚ ਸੁਣ ਕੇ ਆਪਣੇ ਸੈਨਿਕਾਂ ਸਮੇਤ ਸ਼ਹਿਰ ਛੱਡ ਕੇ ਦੌੜ ਗਿਆ ।

2. ਭੂਣਾ (ਕੈਥਲ) ਦੇ ਸ਼ਾਹੀ ਖਜ਼ਾਨੇ ਦੀ ਲੁੱਟ – ਸੋਨੀਪਤ ਤੋਂ ਬੰਦਾ ਸਿੰਘ ਬਹਾਦਰ ਕੈਥਲ ਦੇ ਨੇੜੇ ਪੁੱਜਾ । ਉਸ ਨੂੰ ਪਤਾ ਲੱਗਾ ਕਿ ਕੁਝ ਮੁਗਲ ਸੈਨਿਕ ਭੂਮੀ ਕਰ ਇਕੱਠਾ ਕਰਕੇ ਭੂਣਾ ਪਿੰਡ ਠਹਿਰੇ ਹੋਏ ਸਨ । ਇਸ ਲਈ ਬੰਦਾ ਸਿੰਘ ਬਹਾਦਰ ਨੇ ਭੁਣਾ ’ਤੇ ਹੱਲਾ ਬੋਲ ਦਿੱਤਾ | ਕੈਥਲ ਦੇ ਫ਼ੌਜਦਾਰ ਨੇ ਉਸ ਦਾ ਟਾਕਰਾ ਕੀਤਾ ਪਰ ਉਹ ਹਾਰ ਗਿਆ । ਬੰਦਾ ਸਿੰਘ ਬਹਾਦਰ ਨੇ ਮੁਗ਼ਲਾਂ ਤੋਂ ਸਾਰਾ ਧਨ ਖੋਹ ਲਿਆ ।

3. ਸਮਾਣੇ ਦੀ ਜਿੱਤ – ਭੁਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣਾ ਵਲ ਵਧਿਆ | ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸੱਯਦ ਜਲਾਲਉੱਦੀਨ ਉੱਥੋਂ ਦਾ ਰਹਿਣ ਵਾਲਾ ਸੀ । ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਵੀ ਸਮਾਣੇ ਦੇ ਹੀ ਸਨ । ਉਨ੍ਹਾਂ ਨੂੰ ਸਜ਼ਾ ਦੇਣ ਲਈ 26 ਨਵੰਬਰ, 1709 ਈ: ਨੂੰ ਬੰਦਾ ਸਿੰਘ ਬਹਾਦਰ ਨੇ ਸਮਾਣਾ ਉੱਤੇ ਹੱਲਾ ਬੋਲ ਦਿੱਤਾ । ਲਗਪਗ 10,000 ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਸੱਯਦ ਜਲਾਲਉੱਦੀਨ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਦੇ ਪਰਿਵਾਰਾਂ ਦਾ ਸਫ਼ਾਇਆ ਕਰ ਦਿੱਤਾ ਗਿਆ ।

4. ਘੁੜਾਮ ਦੀ ਜਿੱਤ – ਲਗਪਗ ਇਕ ਹਫ਼ਤਾ ਬਾਅਦ ਬੰਦਾ ਸਿੰਘ ਬਹਾਦਰ ਨੇ ਘੁੜਾਮ ਉੱਤੇ ਹੱਲਾ ਬੋਲ ਦਿੱਤਾ । ਉੱਥੋਂ ਦੇ ਪਠਾਣਾਂ ਨੇ ਸਿੱਖਾਂ ਦਾ ਵਿਰੋਧ ਕੀਤਾ | ਪਰ ਅੰਤ ਵਿਚ ਉਨ੍ਹਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ । ਘੁੜਾਮ ਵਿਚੋਂ ਵੀ ਸਿੱਖਾਂ ਨੂੰ ਬਹੁਤ ਸਾਰਾ ਧਨ ਮਿਲਿਆ ।

5. ਕਪੂਰੀ ਉੱਤੇ ਹਮਲਾ – ਘੁੜਾਮ ਤੋਂ ਬੰਦਾ ਸਿੰਘ ਬਹਾਦਰ ਕਪੂਰੀ ਪੁੱਜਾ । ਉੱਥੋਂ ਦਾ ਹਾਕਮ ਕਦਮਉੱਦੀਨ ਹਿੰਦੂਆਂ ਉੱਤੇ ਬਹੁਤ ਅੱਤਿਆਚਾਰ ਕਰਦਾ ਸੀ । ਬੰਦਾ ਸਿੰਘ ਬਹਾਦਰ ਨੇ ਉਸ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਉਸ ਦੀ ਹਵੇਲੀ ਨੂੰ ਵੀ ਜਲਾ ਕੇ ਸੁਆਹ ਕਰ ਦਿੱਤਾ ਗਿਆ ।

6. ਸਢੌਰਾ ਦੀ ਜਿੱਤ – ਸਢੌਰੇ ਦਾ ਹਾਕਮ ਉਸਮਾਨ ਖਾਂ ਵੀ ਹਿੰਦੂ ਲੋਕਾਂ ਉੱਤੇ ਅੱਤਿਆਚਾਰ ਕਰਦਾ ਸੀ । ਭੰਗਾਣੀ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕਰਨ ਦੇ ਕਾਰਨ ਉਸਨੇ ਪੀਰ ਬੁੱਧੂ ਸ਼ਾਹ ਨੂੰ ਕਤਲ ਕਰਵਾ ਦਿੱਤਾ ਸੀ । ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕੀਤਾ ਅਤੇ ਉਸਮਾਨ ਖ਼ਾਂ ਨੂੰ ਹਰਾ ਕੇ ਸ਼ਹਿਰ ਨੂੰ ਖੂਬ ਲੁੱਟਿਆ ।

7. ਮੁਖਲਿਸਪੁਰ ਦੀ ਜਿੱਤ – ਹੁਣ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ‘ਤੇ ਹੱਲਾ ਕੀਤਾ ਅਤੇ ਬਹੁਤ ਹੀ ਆਸਾਨੀ ਨਾਲ ਉਸ ਉੱਤੇ ਆਪਣਾ ਕਬਜ਼ਾ ਕਰ ਲਿਆ । ਉੱਥੋਂ ਦੇ ਕਿਲ੍ਹੇ ਦਾ ਨਾਂ ਬਦਲ ਕੇ “ਲੋਹਗੜ੍ਹ’ ਰੱਖ ਦਿੱਤਾ | ਬਾਅਦ ਵਿਚ ਇਹ ਨਗਰ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਬਣਿਆ ।

8. ਚੱਪੜਚਿੜੀ ਦੀ ਲੜਾਈ ਅਤੇ ਸਰਹਿੰਦ ਦੀ ਜਿੱਤ – ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸਰਹਿੰਦ ਸੀ । ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੀਵਨ ਭਰ ਬਹੁਤ ਤੰਗ ਕੀਤਾ ਸੀ । ਇਸ ਤੋਂ ਇਲਾਵਾ ਉਸ ਨੇ ਗੁਰੂ ਸਾਹਿਬ ਦੇ ਖਿਲਾਫ਼ ਦੋ ਯੁੱਧਾਂ ਵਿਚ ਫ਼ੌਜ ਭੇਜੀ ਸੀ । ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਵਿਚ ਹੀ ਕੰਧ ਵਿਚ ਚਿਣਿਆ ਗਿਆ ਸੀ । ਇਸ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਤੇ ਹਮਲਾ ਕਰ ਦਿੱਤਾ । ਸਰਹਿੰਦ ਤੋਂ ਲਗਪਗ 16 ਕਿਲੋਮੀਟਰ ਪੂਰਬ ਵਲ ਚੱਪੜ-ਚਿੜੀ ਦੇ ਸਥਾਨ ‘ਤੇ 22 ਮਈ, 1710 ਈ: ਨੂੰ ਦੋਹਾਂ ਫ਼ੌਜਾਂ ਵਿਚ ਛੇਤੀ ਹੀ ਘਸਮਾਣ ਦਾ ਯੁੱਧ ਹੋਇਆ ।

ਉਸ ਦੀ ਲਾਸ਼ ਨੂੰ ਇਕ ਰੁੱਖ ‘ਤੇ ਟੰਗ ਦਿੱਤਾ ਗਿਆ । ਸੁੱਚਾ ਨੰਦ ਜਿਸਨੇ ਸਿੱਖਾਂ ‘ਤੇ ਅੱਤਿਆਚਾਰ ਕਰਵਾਏ ਸਨ, ਦੇ। ਨੱਕ ਵਿਚ ਨਕੇਲ ਪਾ ਕੇ ਸ਼ਹਿਰ ਵਿਚ ਉਸ ਦਾ ਜਲੂਸ ਕੱਢਿਆ ਗਿਆ । ਸਿੱਖ ਸੈਨਿਕਾਂ ਨੇ ਸ਼ਹਿਰ ਵਿਚ ਭਾਰੀ ਲੁੱਟ-ਮਾਰ ਕੀਤੀ ।

9. ਸਹਾਰਨਪੁਰ ਅਤੇ ਜਲਾਲਾਬਾਦ ਉੱਤੇ ਹਮਲਾ – ਜਿਸ ਸਮੇਂ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਕਿ ਜਲਾਲਾਬਾਦ ਦਾ ਗਵਰਨਰ ਦਲਾਲ ਮਾਂ ਆਪਣੀ ਹਿੰਦੂ ਪਰਜਾ ‘ਤੇ ਘੋਰ ਅੱਤਿਆਚਾਰ ਕਰ ਰਿਹਾ ਹੈ ਉਸ ਸਮੇਂ ਉਹ ਜਲਾਲਾਬਾਦ ਵੱਲ ਵਧਿਆ । ਰਸਤੇ ਵਿਚ ਉਸ ਨੇ ਸਹਾਰਨਪੁਰ ਉੱਤੇ ਜਿੱਤ ਪ੍ਰਾਪਤ ਕੀਤੀ ਪਰ ਉਸ ਨੂੰ ਜਲਾਲਾਬਾਦ ਨੂੰ ਜਿੱਤੇ ਬਿਨਾਂ ਹੀ ਵਾਪਸ ਪਰਤਣਾ ਪਿਆ ।

10. ਜਲੰਧਰ ਦੁਆਬ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਜਲੰਧਰ ਦੋਆਬ ਦੇ ਸਿੱਖਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਅਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਲਈ ਬੁਲਵਾਇਆ । ਸ਼ਮਸ ਖ਼ਾਂ ਨੇ ਇਕ ਵਿਸ਼ਾਲ ਸੈਨਾ ਨੂੰ ਸਿੱਖਾਂ ਦੇ ਵਿਰੁੱਧ ਭੇਜਿਆ । ਰਾਹੋਂ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿਚ ਇਕ ਭਿਆਨਕ ਯੁੱਧ ਹੋਇਆ ਜਿਸ ਵਿਚ ਸਿੱਖ ਜੇਤੂ ਰਹੇ ।

11. ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ‘ਤੇ ਅਧਿਕਾਰ – ਬੰਦਾ ਸਿੰਘ ਬਹਾਦਰ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਲਗਪਗ ਸੱਠ ਹਜ਼ਾਰ ਸਿੱਖਾਂ ਨੇ ਮੁਸਲਮਾਨ ਸ਼ਾਸਕਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਲਦੀ ਹੀ ਉਹਨਾਂ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਨੂੰ ਆਪਣੇ ਅਧਿਕਾਰ ਵਿਚ ਲੈ ਲਿਆ । ਕੁਝ ਸਮੇਂ ਬਾਅਦ ਲਾਹੌਰ ਵੀ ਉਨ੍ਹਾਂ ਦੇ ਅਧਿਕਾਰ ਵਿਚ ਆ ਗਿਆ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 2.
ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਜੋ ਲੜਾਈਆਂ ਲੜੀਆਂ, ਉਹਨਾਂ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਮੁਗ਼ਲ ਹਾਕਮਾਂ ਨੂੰ ਵਖ਼ਤ ਪਾ ਰੱਖਿਆ ਸੀ । ਜਦੋਂ ਇਹ ਖ਼ਬਰ ਮੁਗ਼ਲ ਬਾਦਸ਼ਾਹ ਤਕ ਪਹੁੰਚੀ ਤਾਂ ਉਹ ਗੁੱਸੇ ਵਿਚ ਆ ਗਿਆ । ਉਸ ਨੇ ਆਪਣਾ ਸਾਰਾ ਧਿਆਨ ਪੰਜਾਬ ਵਲ ਲਾ ਦਿੱਤਾ । 27 ਜੂਨ, 1710 ਈ: ਨੂੰ ਉਹ ਅਜਮੇਰ ਤੋਂ ਪੰਜਾਬ ਵੱਲ ਚੱਲ ਪਿਆ । ਉਸ ਨੇ ਦਿੱਲੀ ਅਤੇ ਅਵਧ ਦੇ ਸੂਬੇਦਾਰਾਂ ਅਤੇ ਮੁਰਾਦਾਬਾਦ ਅਤੇ ਅਲਾਹਾਬਾਦ ਦੇ ਨਿਜ਼ਾਮਾਂ ਅਤੇ ਫ਼ੌਜਦਾਰਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀਆਂ ਸੈਨਾਵਾਂ ਸਹਿਤ ਪੰਜਾਬ ਵਿਚ ਪਹੁੰਚੇ।

1. ਅਮੀਨਾਬਾਦ ਦੀ ਲੜਾਈ – ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਕੁਚਲਣ ਲਈ ਬਹਾਦਰ ਸ਼ਾਹ ਨੇ ਫੀਰੋਜ਼ ਖ਼ਾਂ ਮੇਵਾਤੀ ਅਤੇ ਮਹਾਬਤ ਖ਼ਾਂ ਦੇ ਅਧੀਨ ਸਿੱਖਾਂ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ । ਇਸ ਸੈਨਾ ਦਾ ਸਾਹਮਣਾ ਬਿਨੋਦ ਸਿੰਘ ਅਤੇ ਰਾਮ ਸਿੰਘ ਨੇ 26 ਅਕਤੂਬਰ, 1710 ਈ: ਨੂੰ ਅਮੀਨਾਬਾਦ ਥਾਨੇਸਰ ਅਤੇ ਤਰਾਵੜੀ ਵਿਚਕਾਰ) ਵਿਖੇ ਕੀਤਾ ।ਉਨ੍ਹਾਂ ਨੇ ਮਹਾਬਤ ਖਾਂ ਨੂੰ ਇਕ ਵਾਰੀ ਤਾਂ ਪਿੱਛੇ ਧੱਕ ਦਿੱਤਾ | ਪਰ ਵੈਰੀ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਸਿੱਖਾਂ ਨੂੰ ਅੰਤ ਵਿਚ ਹਾਰ ਦਾ ਮੂੰਹ ਦੇਖਣਾ ਪਿਆ ।

2. ਸਢੋਰਾ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਸੈਨਿਕਾਂ ਸਮੇਤ ਦੁਸ਼ਮਣ ‘ਤੇ ਚੜਾਈ ਕਰ ਦਿੱਤੀ । ਉਸ ਵੇਲੇ ਮੁਗ਼ਲਾਂ ਦੀ ਵਿਸ਼ਾਲ ਸੈਨਾ ਸਢੌਰਾ ਵਿਖੇ ਡੇਰੇ ਲਾਈ ਬੈਠੀ ਸੀ । 4 ਦਸੰਬਰ, 1710 ਈ: ਨੂੰ ਵੈਰੀ ਦੀ ਸੈਨਾ ਕਿਸੇ ਢੁੱਕਵੇਂ ਡੇਰੇ ਦੀ ਭਾਲ ਵਿਚ ਨਿਕਲੀ ਤਾਂ ਸਿੱਖਾਂ ਨੇ ਮੌਕੇ ਦਾ ਲਾਭ ਉਠਾ ਕੇ ਉਸ ਉੱਤੇ ਧਾਵਾ ਬੋਲ ਦਿੱਤਾ । ਉਨ੍ਹਾਂ ਨੇ ਦੁਸ਼ਮਣ ਦਾ ਬਹੁਤ ਸਾਰਾ ਨੁਕਸਾਨ ਵੀ ਕੀਤਾ ਪਰ ਸ਼ਾਮ ਨੂੰ ਬਹੁਤ ਵੱਡੀ ਗਿਣਤੀ ਵਿਚ ਸ਼ਾਹੀ ਫ਼ੌਜ ਵੈਰੀ ਦੀ ਸੈਨਾ ਨਾਲ ਜਾ ਮਿਲੀ । ਇਸ ’ਤੇ ਸਿੱਖਾਂ ਨੇ ਲੜਾਈ ਵਿਚੇ ਛੱਡ ਕੇ ਲੋਹਗੜ੍ਹ ਦੇ ਕਿਲ੍ਹੇ ਵਿਚ ਜਾ ਸ਼ਰਨ ਲਈ ।

3. ਲੋਹਗੜ੍ਹ ਦਾ ਯੁੱਧ – ਹੁਣ ਬਹਾਦਰ ਸ਼ਾਹ ਨੇ ਆਪ ਬੰਦਾ ਸਿੰਘ ਬਹਾਦਰ ਦੇ ਖਿਲਾਫ਼ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ । ਉਸ ਨੇ ਸਿੱਖਾਂ ਦੀ ਤਾਕਤ ਦਾ ਅੰਦਾਜ਼ਾ ਲਾਉਣ ਲਈ ਵਜ਼ੀਰ ਮੁਨੀਮ ਖ਼ਾਂ ਨੂੰ ਕਿਲ੍ਹੇ ਵਲ ਵਧਣ ਦਾ ਹੁਕਮ ਦਿੱਤਾ । ਪਰ ਉਸ ਨੇ 10 ਦਸੰਬਰ, 1710 ਈ: ਨੂੰ ਲੋਹਗੜ੍ਹ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ । ਉਸ ਨੂੰ ਦੇਖ ਕੇ ਦੂਸਰੇ ਮੁਗ਼ਲ ਸਰਦਾਰਾਂ ਨੇ ਵੀ ਕਿਲ੍ਹੇ ਉੱਤੇ ਧਾਵਾ ਬੋਲ ਦਿੱਤਾ । ਸਿੱਖਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ । ਦੋਨੋਂ ਪਾਸਿਆਂ ਤੋਂ ਵੱਡੀ ਸੰਖਿਆ ਵਿਚ ਸੈਨਿਕ ਮਾਰੇ ਗਏ । ਪਰ ਸਿੱਖ ਸੈਨਿਕਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਅਣਹੋਂਦ ਕਾਰਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਅੰਤ ਵਿਚ ਬੰਦਾ ਸਿੰਘ ਬਹਾਦਰ ਆਪਣੇ ਸਿੱਖਾਂ ਸਮੇਤ ਨਾਹਨ ਦੀਆਂ ਪਹਾੜੀਆਂ ਵੱਲ ਚਲਿਆ ਗਿਆ ।

11 ਦਸੰਬਰ, 1710 ਈ: ਨੂੰ ਸਵੇਰੇ ਮੁਨੀਮ ਖ਼ਾਂ ਨੇ ਫਿਰ ਤੋਂ ਕਿਲ੍ਹੇ ਉੱਤੇ ਧਾਵਾ ਬੋਲਿਆ ਅਤੇ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ । ਇਸ ਲਈ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦਾ ਪਿੱਛਾ ਕਰਨ ਲਈ ਹਮੀਦ ਖਾਂ ਨੂੰ ਨਾਹਨ ਵੱਲ ਭੇਜਿਆ । ਉਹ ਆਪ ਸਢੋਰਾਂ, ਬਡੌਲੀ, ਰੋਪੜ, ਹੁਸ਼ਿਆਰਪੁਰ, ਕਲਾਨੌਰ ਆਦਿ ਥਾਂਵਾਂ ਤੋਂ ਹੁੰਦਾ ਹੋਇਆ ਲਾਹੌਰ ਜਾ ਪੁੱਜਾ ।

4. ਪਹਾੜੀ ਇਲਾਕਿਆਂ ਵਿਚ ਬੰਦਾ ਸਿੰਘ ਬਹਾਦਰ ਦੀਆਂ ਸਰਗਰਮੀਆਂ – ਪਹਾੜਾਂ ਵਿਚ ਜਾ ਕੇ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਦੇ ਨਾਂ ਹੁਕਮਨਾਮੇ ਭੇਜੇ । ਥੋੜੇ ਸਮੇਂ ਵਿਚ ਹੀ ਇਕ ਵੱਡੀ ਗਿਣਤੀ ਵਿਚ ਸਿੱਖ ਕੀਰਤਪੁਰ ਵਿਖੇ ਇਕੱਠੇ ਹੋ ਗਏ ।

  • ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁਰਾਣੇ ਵੈਰੀ ਬਿਲਾਸਪੁਰ ਦੇ ਹਾਕਮ ਭੀਮ ਚੰਦ ਨੂੰ ਇਕ ਪਰਵਾਨਾ ਭੇਜਿਆ ਅਤੇ ਉਸ ਨੂੰ ਈਨ ਮੰਨਣ ਲਈ ਕਿਹਾ । ਉਸ ਦੇ ਨਾਂਹ ਕਰਨ ਤੇ ਬੰਦੇ ਨੇ ਬਿਲਾਸਪੁਰ ‘ਤੇ ਹਮਲਾ ਕਰ ਦਿੱਤਾ । ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਭੀਮ ਚੰਦ ਦੇ 1300 ਸੈਨਿਕ ਮਾਰੇ ਗਏ । ਸਿੱਖਾਂ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ।
  • ਬੰਦਾ ਸਿੰਘ ਬਹਾਦਰ ਦੀ ਇਸ ਜਿੱਤ ਨਾਲ ਬਾਕੀ ਦੇ ਪਹਾੜੀ ਰਾਜੇ ਡਰ ਗਏ । ਕਈਆਂ ਨੇ ਬੰਦੇ ਨੂੰ ਨਜ਼ਰਾਨਾ ਦੇਣਾ ਮੰਨ ਲਿਆ । ਮੰਡੀ ਦੇ ਰਾਜਾ ਸਿੱਧ ਸੈਨ ਨੇ ਇਹ ਐਲਾਨ ਕੀਤਾ ਕਿ ਉਹ ਸਿੱਖ ਗੁਰੂ ਸਾਹਿਬਾਨ ਦਾ ਅਨੁਯਾਈ ਹੈ ।
  • ਮੰਡੀ ਤੋਂ ਬੰਦਾ ਸਿੰਘ ਬਹਾਦਰ ਕੁੱਲੂ ਵਲ ਵਧਿਆ । ਉੱਥੋਂ ਦੇ ਹਾਕਮ ਮਾਨ ਸਿੰਘ ਨੇ ਕਿਸੇ ਚਾਲ ਨਾਲ ਉਸ ਨੂੰ ਕੈਦ ਕਰ ਲਿਆ । ਪਰ ਛੇਤੀ ਹੀ ਬੰਦਾ ਸਿੰਘ ਬਹਾਦਰ ਉੱਥੋਂ ਨਿਕਲਣ ਵਿਚ ਸਫਲ ਹੋ ਗਿਆ ।
  • ਕੁੱਲੂ ਤੋਂ ਬੰਦਾ ਸਿੰਘ ਬਹਾਦਰ ਚੰਬਾ ਰਿਆਸਤ ਵਲ ਵਧਿਆ । ਉੱਥੋਂ ਦੇ ਰਾਜਾ ਉਧੈ ਸਿੰਘ ਨੇ ਉਸ ਦਾ ਦਿਲੋਂ ਸਤਿਕਾਰ ਕੀਤਾ । ਉਸ ਨੇ ਆਪਣੇ ਪਰਿਵਾਰ ਵਿਚੋਂ ਇਕ ਲੜਕੀ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ । 1711 ਈ: ਦੇ ਅੰਤ ਵਿਚ ਬੰਦੇ ਦੇ ਘਰ ਇਕ ਪੁੱਤਰ ਨੇ ਜਨਮ ਲਿਆ । ਉਸ ਦਾ ਨਾਂ ਅਜੈ ਸਿੰਘ ਰੱਖਿਆ ਗਿਆ ।

5. ਬਹਿਰਾਮਪੁਰ ਦੀ ਲੜਾਈ – ਜਦੋਂ ਬੰਦਾ ਸਿੰਘ ਬਹਾਦਰ ਰਾਏਪੁਰ ਅਤੇ ਬਹਿਰਾਮਪੁਰ ਦੇ ਪਹਾੜਾਂ ਵਿਚੋਂ ਮੈਦਾਨੀ ਇਲਾਕੇ ਵਿਚ ਆ ਗਿਆ ਤਾਂ ਜੰਮੂ ਦੇ ਫ਼ੌਜਦਾਰ ਬਾਯਜੀਦ ਖ਼ਾ ਖੇਸ਼ਗੀ ਨੇ ਉਸ ਉੱਤੇ ਹਮਲਾ ਕਰ ਦਿੱਤਾ । 4 ਜੂਨ, 1711 ਈ: ਨੂੰ ਬਹਿਰਾਮਪੁਰ ਦੇ ਨੇੜੇ ਲੜਾਈ ਹੋਈ । ਇਸ ਲੜਾਈ ਵਿਚ ਬਾਜ ਸਿੰਘ ਅਤੇ ਫਤਿਹ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਅਤੇ ਸਿੱਖਾਂ ਨੂੰ ਜਿੱਤ ਦਿਵਾਈ ।

ਬਹਿਰਾਮਪੁਰ ਦੀ ਜਿੱਤ ਮਗਰੋਂ ਬੰਦਾ ਸਿੰਘ ਬਹਾਦਰ ਨੇ ਰਾਏਪੁਰ, ਕਲਾਨੌਰ ਅਤੇ ਬਟਾਲਾ ਉੱਤੇ ਹਮਲੇ ਕੀਤੇ ਅਤੇ ਉਹਨਾਂ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ । ਪਰ ਇਹ ਜਿੱਤਾਂ ਚਿਰ-ਸਥਾਈ ਸਿੱਧ ਨਾ ਹੋਈਆਂ ।

ਉਸ ਨੇ ਮੁੜ ਪਹਾੜਾਂ ਵਿਚ ਸ਼ਰਨ ਲਈ ਪਰ ਮੁਗ਼ਲ ਸਰਕਾਰ ਉਸ ਦੀ ਸ਼ਕਤੀ ਨੂੰ ਕੁਚਲਣ ਵਿਚ ਅਸਫਲ ਰਹੀ ।

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਵਲੋਂ ਗੰਗਾ-ਜਮਨਾ ਇਲਾਕੇ ਵਿਚ ਲੜੀਆਂ ਗਈਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨਾਲ ਆਮ ਲੋਕਾਂ ਵਿਚ ਉਤਸ਼ਾਹ ਦੀ ਲਹਿਰ ਦੌੜ ਗਈ । ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਬੰਦਾ ਸਿੰਘ ਹੀ ਉਨ੍ਹਾਂ ਨੂੰ ਮੁਗ਼ਲਾਂ ਦੇ ਜ਼ੁਲਮਾਂ ਤੋਂ ਮੁਕਤੀ ਦਿਵਾ ਸਕਦਾ ਹੈ । ਬੱਸ ਫਿਰ ਕੀ ਸੀ ਦੇਖਦੇ ਹੀ ਦੇਖਦੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਬਣਨ ਲੱਗੇ । ਉਨਾਰਸਾ ਪਿੰਡ ਦੇ ਵਾਸੀ ਵੀ ਸਿੱਖ ਸੱਜ ਗਏ ਸਨ : ਜਲਾਲਾਬਾਦ ਦਾ ਫ਼ੌਜਦਾਰ ਜਲਾਲ ਮਾਂ ਇਹ ਬਰਦਾਸ਼ਤ ਨਾ ਕਰ ਸਕਿਆ । ਉਸ ਨੇ ਉੱਥੋਂ ਦੇ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲਿਆ । ਉਨ੍ਹਾਂ ਸਿੱਖਾਂ ਨੂੰ ਛੁਡਾਉਣ ਲਈ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਨੂੰ ਨਾਲ ਲੈ ਕੇ ਉਨਾਰਸਾ ਵਲ ਚੱਲ ਪਿਆ ।

1. ਸਹਾਰਨਪੁਰ ਉੱਤੇ ਹਮਲਾ – ਜਮਨਾ ਨਦੀ ਨੂੰ ਪਾਰ ਕਰ ਕੇ ਸਿੰਘਾਂ ਨੇ ਪਹਿਲਾਂ ਸਹਾਰਨਪੁਰ ਉੱਤੇ ਹਮਲਾ ਕੀਤਾ । ਉੱਥੋਂ ਦਾ ਫ਼ੌਜਦਾਰ ਅਲੀ ਹਾਮਿਦ ਖ਼ਾਂ ਦਿੱਲੀ ਵਲ ਭੱਜ ਗਿਆ । ਉਸ ਦੇ ਕਰਮਚਾਰੀਆਂ ਨੇ ਸਿੰਘਾਂ ਦਾ ਟਾਕਰਾ ਕੀਤਾ ਪਰ ਉਹ ਹਾਰ ਗਏ । ਸ਼ਹਿਰ ਦੇ ਵਧੇਰੇ ਭਾਗ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ । ਉਨ੍ਹਾਂ ਨੇ ਸਹਾਰਨਪੁਰ ਦਾ ਨਾਂ ਬਦਲ ਕੇ ‘ਭਾਗ ਨਗਰ’ ਰੱਖ ਦਿੱਤਾ ।

2. ਬੇਹਾਤ ਦੀ ਲੜਾਈ – ਸਹਾਰਨਪੁਰ ਤੋਂ ਬੰਦਾ ਸਿੰਘ ਬਹਾਦਰ ਨੇ ਬੇਹਾਤ ਵਲ ਕੂਚ ਕੀਤਾ । ਉੱਥੋਂ ਦੇ ਪੀਰਜ਼ਾਦੇ ਹਿੰਦੂਆਂ ਉੱਤੇ ਅੱਤਿਆਚਾਰ ਕਰ ਰਹੇ ਸਨ । ਉਹ ਖੁੱਲ੍ਹੇ ਤੌਰ ‘ਤੇ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਗਊਆਂ ਕਤਲ ਕਰ ਰਹੇ ਸਨ । ਬੰਦੇ ਨੇ ਬਹੁਤ ਸਾਰੇ ਪੀਰਜ਼ਾਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਕਹਿੰਦੇ ਹਨ ਕਿ ਉਨ੍ਹਾਂ ਵਿਚੋਂ ਸਿਰਫ ਇਕ ਪੀਰਜ਼ਾਦਾ ਹੀ ਜਿਊਂਦਾ ਬਚ ਸਕਿਆ ਜੋ ਕਿ ਬੁਲੰਦ ਸ਼ਹਿਰ ਦਾ ਸੀ ।

3. ਅੰਬੇਤਾ ਉੱਤੇ ਹਮਲਾ – ਬੇਹਾਤ ਤੋਂ ਬਾਅਦ ਬੰਦੇ ਨੇ ਅੰਬੇਤਾ ਉੱਤੇ ਹਮਲਾ ਕੀਤਾ । ਉੱਥੋਂ ਦੇ ਪਠਾਣ ਬੜੇ ਅਮੀਰ ਸਨ । ਉਹਨਾਂ ਨੇ ਸਿੱਖਾਂ ਦਾ ਕੋਈ ਵਿਰੋਧ ਨਾ ਕੀਤਾ । ਸਿੱਟੇ ਵਜੋਂ ਸਿੱਖਾਂ ਨੂੰ ਬੜਾ ਧਨ ਮਿਲਿਆ ।

4. ਨਾਨੋਤਾ ਉੱਤੇ ਹਮਲਾ – 21 ਜੁਲਾਈ, 1710 ਈ: ਨੂੰ ਸਿੱਖਾਂ ਨੇ ਨਾਨੋਤਾ ਉੱਤੇ ਚੜ੍ਹਾਈ ਕੀਤੀ । ਉੱਥੋਂ ਦੇ ਸ਼ੇਖਜ਼ਾਦੇ ਜੋ ਤੀਰ ਚਲਾਉਣ ਵਿਚ ਮਾਹਿਰ ਸਨ, ਸਿੱਖਾਂ ਅੱਗੇ ਡਟ ਗਏ । ਨਾਨੋਤਾ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਘਮਸਾਣ ਦਾ ਯੁੱਧ ਹੋਇਆ। ਲਗਪਗ 300 ਸ਼ੇਖਜ਼ਾਦੇ ਮਾਰੇ ਗਏ ਅਤੇ ਸਿੱਖਾਂ ਦੀ ਜਿੱਤ ਹੋਈ ।

5. ਉਨਾਰਸਾ ਉੱਤੇ ਹਮਲਾ – ਇੱਥੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਖ ਵੈਰੀ ਉਨਾਰਸਾ ਦੇ ਜਲਾਲ ਮਾਂ ਨੂੰ ਆਪਣੇ ਦੁਤ ਰਾਹੀਂ ਇਕ ਪੱਤਰ ਭੇਜਿਆ । ਉਸ ਨੇ ਲਿਖਿਆ ਕਿ ਉਹ ਕੈਦੀ ਸਿੱਖਾਂ ਨੂੰ ਛੱਡ ਦੇਵੇ ਅਤੇ ਨਾਲੇ ਉਸ ਦੀ ਈਨ ਮੰਨ ਲਵੇ । ਪਰ ਜਲਾਲ ਮਾਂ ਨੇ ਬੰਦੇ ਦੀ ਮੰਗ ਨੂੰ ਠੁਕਰਾ ਦਿੱਤਾ । ਉਸ ਨੇ ਦੁਤ ਦਾ ਨਿਰਾਦਰ ਵੀ ਕੀਤਾ । ਸਿੱਟੇ ਵਜੋਂ ਬੰਦੇ ਨੇ ਉਨਾਰਸਾ ਉੱਤੇ ਭਿਆਨਕ ਹਮਲਾ ਕਰ ਦਿੱਤਾ । ਇਕ ਘਮਸਾਣ ਦਾ ਯੁੱਧ ਹੋਇਆ ਜਿਸ ਵਿਚ ਜਿੱਤ ਸਿੱਖਾਂ ਦੀ ਹੀ ਹੋਈ । ਇਸ ਯੁੱਧ ਵਿਚ ਜਲਾਲ ਮਾਂ ਦੇ ਦੋ ਭਤੀਜੇ ਜਮਾਲ ਖ਼ਾਂ ਅਤੇ , ਪੀਰ ਖਾਂ ਵੀ ਮਾਰੇ ਗਏ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 4.
ਪੰਜਾਬ ਦੀਆਂ ਤਿੰਨ ਪ੍ਰਸਿੱਧ ਮਿਸਲਾਂ ਦਾ ਹਾਲ ਲਿਖੋ ।
ਉੱਤਰ-
ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ । ਇਸ ਦਾ ਅਰਥ ਹੈ-ਇਕ ਸਮਾਨ 1767 ਤੋਂ 1799 ਈ : ਤਕ ਪੰਜਾਬ ਵਿਚ ਜਿੰਨੇ ਵੀ ਸਿੱਖ ਜਥੇ ਬਣੇ, ਉਹਨਾਂ ਵਿਚ ਮੌਲਿਕ ਸਮਾਨਤਾ ਪਾਈ ਜਾਂਦੀ ਸੀ । ਇਸ ਲਈ ਉਹਨਾਂ ਨੂੰ ਮਿਸਲਾਂ ਕਿਹਾ ਜਾਣ ਲੱਗਾ । ਹਰੇਕ ਮਿਸਲ ਦਾ ਸਰਦਾਰ ਜਥੇ ਦੇ ਹੋਰ ਮੈਂਬਰਾਂ ਨਾਲ ਸਮਾਨਤਾ ਦਾ ਵਿਹਾਰ ਕਰਦਾ ਸੀ । ਇਸ ਦੇ ਇਲਾਵਾ ਇਕ ਮਿਸਲ ਦਾ ਜਥੇਦਾਰ ਅਤੇ ਉਸ ਦੇ ਸੈਨਿਕ ਦੁਸਰੀ ਮਿਸਲ ਦੇ ਜਥੇਦਾਰ ਅਤੇ ਸੈਨਿਕਾਂ ਨਾਲ ਵੀ ਭਾਈਚਾਰੇ ਦਾ ਨਾਤਾ ਰੱਖਦੇ ਸਨ । ਸਿੱਖ ਮਿਸਲਾਂ ਦੀ ਕੁੱਲ ਸੰਖਿਆ 12 ਸੀ । ਉਹਨਾਂ ਵਿਚੋਂ ਤਿੰਨ ਪ੍ਰਸਿੱਧ ਮਿਸਲਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਫੈਜ਼ਲਪੁਰੀਆ ਮਿਸਲ – ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲੀ ਮਿਸਲ ਸੀ । ਇਸ ਮਿਸਲ ਦਾ ਸੰਸਥਾਪਕ ਨਵਾਬ ਕਪੂਰ ਸਿੰਘ ਸੀ । ਉਸਨੇ ਅੰਮ੍ਰਿਤਸਰ ਦੇ ਕੋਲ ਫੈਜ਼ਲਪੁਰ ਨਾਂ ਦੇ ਪਿੰਡ ‘ਤੇ ਕਬਜ਼ਾ ਕਰਕੇ ਉਸਦਾ ਨਾਂ ‘ਸਿੰਘਪੁਰ’ ਰੱਖਿਆ । ਇਸੇ ਲਈ ਇਸ ਮਿਸਲ ਨੂੰ “ਸਿੰਘਪੁਰੀਆ’ ਮਿਸਲ ਵੀ ਕਿਹਾ ਜਾਦਾ ਹੈ ।
1753 ਈ: ਵਿਚ ਨਵਾਬ ਕਪੂਰ ਸਿੰਘ ਦੀ ਮੌਤ ਹੋ ਗਈ ਅਤੇ ਉਸਦਾ ਭਤੀਜਾ ਖ਼ੁਸ਼ਹਾਲ ਸਿੰਘ ਫੈਜ਼ਲਪੁਰੀਆ ਮਿਸਲ ਦਾ ਨੇਤਾ ਬਣਿਆ । ਉਸਨੇ ਆਪਣੀ ਮਿਸਲ ਦਾ ਵਿਸਤਾਰ ਕੀਤਾ । ਉਸਦੇ ਅਧੀਨ ਫੈਜ਼ਲਪੁਰੀਆ ਮਿਸਲ ਵਿਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਪ੍ਰਦੇਸ਼ ਸ਼ਾਮਿਲ ਸਨ । ਖ਼ੁਸ਼ਹਾਲ ਸਿੰਘ ਦੀ ਮੌਤ ਦੇ ਬਾਅਦ ਉਸਦਾ ਪੁੱਤਰ ਬੁੱਧ ਸਿੰਘ ਫੈਜ਼ਲਪੁਰੀਆ ਮਿਸਲ ਦਾ ਸਰਦਾਰ ਬਣਿਆ । ਉਹ ਆਪਣੇ ਪਿਤਾ ਵਾਂਗ ਵੀਰ ਅਤੇ ਸਾਹਸੀ ਨਹੀਂ ਸੀ ਰਣਜੀਤ ਸਿੰਘ ਨੇ ਉਸਨੂੰ ਹਰਾ ਕੇ ਉਸਦੀ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ।

2. ਭੰਗੀ ਮਿਸਲ-ਭੰਗੀ ਮਿਸਲ ਸਤਲੁਜ ਦਰਿਆ ਦੇ ਉੱਤਰ – ਪੱਛਮ ਵਿਚ ਸਥਿਤ ਸੀ । ਇਸ ਮਿਸਲ ਦੇ ਖੇਤਰ ਵਿਚ ਲਾਹੌਰ, ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਵਰਗੇ ਮਹੱਤਵਪੂਰਨ ਸ਼ਹਿਰ ਸ਼ਾਮਲ ਸਨ । | ਰਣਜੀਤ ਸਿੰਘ ਦੇ ਮਿਸਲਦਾਰ ਬਣਨ ਦੇ ਸਮੇਂ ਭੰਗੀ ਮਿਸਲ ਪਹਿਲਾਂ ਵਰਗੀ ਸ਼ਕਤੀਸ਼ਾਲੀ ਨਹੀਂ ਸੀ । ਇਸ ਮਿਸਲ ਦੇ ਸਰਦਾਰ ਗੁਲਾਬ ਸਿੰਘ ਅਤੇ ਸਾਹਿਬ ਸਿੰਘ ਅਯੋਗ ਅਤੇ ਵਿਭਚਾਰੀ ਸਨ । ਉਹ ਭੰਗ ਅਤੇ ਸ਼ਰਾਬ ਪੀਣ ਵਿਚ ਹੀ ਆਪਣਾ ਸਾਰਾ ਸਮਾਂ ਬਿਤਾ ਦਿੰਦੇ ਸਨ । ਉਹ ਆਪਣੀ ਮਿਸਲ ਦੇ ਰਾਜ ਪ੍ਰਬੰਧ ਵਿਚ ਬਹੁਤੀ ਰੁਚੀ ਨਹੀਂ ਲੈਂਦੇ ਸਨ । ਇਸ ਲਈ ਮਿਸਲ ਦੇ ਲੋਕ ਉਨ੍ਹਾਂ ਤੋਂ ਤੰਗ ਆਏ ਹੋਏ ਸਨ ।

3. ਆਹਲੂਵਾਲੀਆ ਮਿਸਲ – ਜੱਸਾ ਸਿੰਘ ਆਹਲੂਵਾਲੀਆ ਦੇ ਸਮੇਂ ਇਹ ਮਿਸਲ ਬਹੁਤ ਸ਼ਕਤੀਸ਼ਾਲੀ ਸੀ ।ਇਸ ਮਿਸਲ ਦਾ ਸੁਲਤਾਨਪੁਰ ਲੋਧੀ, ਕਪੂਰਥਲਾ, ਹੁਸ਼ਿਆਰਪੁਰ, ਨੂਰਮਹਿਲ ਆਦਿ ਦੇਸ਼ਾਂ ‘ਤੇ ਅਧਿਕਾਫ਼,ਸੀ । 1783 ਈ: ਵਿਚ ਇਸ ਮਿਸਲ ਦੇ ਨਿਰਮਾਤਾ ਅਤੇ ਸਭ ਤੋਂ ਸ਼ਕਤੀਸ਼ਾਲੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ । 1783 ਤੋਂ 1801 ਈ: ਤੱਕ ਇਸ ਮਿਸਲ ਦਾ ਨੇਤਾ ਭਾਗ ਸਿੰਘ, ਰਿਹਾ । ਉਸਦੇ ਬਾਅਦ ਫਤਹਿ ਸਿੰਘ ਆਹਲੂਵਾਲੀਆ ਉਸਦਾ ਉੱਤਰਾਧਿਕਾਰੀ ਬਣਿਆ । ਰਣਜੀਤ ਸਿੰਘ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਉਸ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ਅਤੇ ਉਸਦੀ ਤਾਕਤ ਦੀ ਵਰਤੋਂ ਆਪਣੇ ਰਾਜੁ ਵਿਸਤਾਰ ਲਈ ਕੀਤੀ ।

(ਸ) ਦਿੱਤੇ ਪੰਜਾਬ ਦੇ ਨਕਸ਼ੇ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਦੇ ਕੋਈ ਚਾਰ ਸਥਾਨ ਦਰਸਾਓ
ਨੋਟ – ਇਸ ਲਈ MBD Map Master ਦੇਖੋ ।

PSEB 10th Class Social Science Guide ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ (Objectice Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਕਿਉਂ ਹਾਰੇ ?
ਉੱਤਰ-
ਗੁਰਦਾਸ ਨੰਗਲ ਦੀ ਲੜਾਈ ਵਿਚ ਸਿੱਖ ਖਾਣ-ਪੀਣ ਦਾ ਸਾਮਾਨ ਮੁਕ ਜਾਣ ਕਰਕੇ ਹਾਰੇ ।

ਪ੍ਰਸ਼ਨ 2.
ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦਾ ਇਕ ਪ੍ਰਮੁੱਖ ਕਾਰਨ ਦੱਸੋ ।
ਉੱਤਰ-
ਬੰਦਾ ਸਿੰਘ ਬਹਾਦਰ ਆਪਣੇ ਸਾਧੂ ਸੁਭਾਅ ਨੂੰ ਛੱਡ ਕੇ ਸ਼ਾਹੀ ਠਾਠ ਨਾਲ ਰਹਿਣ ਲੱਗਾ ਸੀ :

ਪ੍ਰਸ਼ਨ 3.
ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ 1734 ਈ: ਵਿਚ ਕਿਨ੍ਹਾਂ ਦੋ ਦਲਾਂ ਵਿਚ ਵੰਡਿਆ ?
ਉੱਤਰ-
1734 ਈ: ਵਿਚ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਦੋ ਦਲਾਂ ਵਿਚ ਵੰਡ ਦਿੱਤਾ ‘ਬੁੱਢਾ ਦਲ’ ਅਤੇ ‘ਤਰੁਣਾ ਦਲ’ ।

ਪ੍ਰਸ਼ਨ 4.
ਸਿੱਖ ਮਿਸਲਾਂ ਦੀ ਕੁੱਲ ਗਿਣਤੀ ਕਿੰਨੀ ਸੀ ?
ਉੱਤਰ-
ਸਿੱਖ ਮਿਸਲਾਂ ਦੀ ਕੁੱਲ ਗਿਣਤੀ 12 ਸੀ ।

ਪ੍ਰਸ਼ਨ 5.
ਫੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲਾਂ ਦੇ ਬਾਨੀ ਕੌਣ ਸਨ ?
ਉੱਤਰ-
ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਅਤੇ ਜੱਸਾ ਸਿੰਘ ਰਾਮਗੜੀਆ ਨੇ ਕ੍ਰਮ ਅਨੁਸਾਰ ਫ਼ੈਜ਼ਲਪੁਰੀਆ, ਆਹਲੂਵਾਲੀਆ, ਭੰਗੀ ਅਤੇ ਰਾਮਗੜ੍ਹੀਆ ਮਿਸਲ ਦੀ ਸਥਾਪਨਾ ਕੀਤੀ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 6.
ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕਿਹੜੀਆਂ ਮਿਸਲਾਂ ਦੀ ਸਥਾਪਨਾ ਕੀਤੀ ?
ਉੱਤਰ-
ਜੈ ਸਿੰਘ, ਚੜ੍ਹਤ ਸਿੰਘ, ਚੌਧਰੀ ਫੂਲ ਸਿੰਘ ਅਤੇ ਗੁਲਾਬ ਸਿੰਘ ਨੇ ਕ੍ਰਮ ਅਨੁਸਾਰ ਕਨ੍ਹਈਆ, ਸ਼ੁਕਰਚੱਕੀਆ, ਫੁਲਕੀਆਂ ਅਤੇ ਡੱਲੇਵਾਲੀਆ ਮਿਸਲ ਦੀ ਸਥਾਪਨਾ ਕੀਤੀ ।

ਪ੍ਰਸ਼ਨ 7.
ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੇ ਬਾਨੀ ਕੌਣ ਸਨ ?
ਉੱਤਰ-
ਰਣਜੀਤ ਸਿੰਘ ਅਤੇ ਮੋਹਰ ਸਿੰਘ, ਕਰੋੜ ਸਿੰਘ, ਸੁਧਾ ਸਿੰਘ ਅਤੇ ਹੀਰਾ ਸਿੰਘ ਨੇ ਕ੍ਰਮ ਅਨੁਸਾਰ ਨਿਸ਼ਾਨਵਾਲੀਆ, ਕਰੋੜਸਿੰਘੀਆ, ਸ਼ਹੀਦ ਜਾਂ ਨਿਹੰਗ ਅਤੇ ਨਕੱਈ ਮਿਸਲਾਂ ਦੀ ਸਥਾਪਨਾ ਕੀਤੀ ਸੀ ।

ਪ੍ਰਸ਼ਨ 8.
ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਿਚ ਕਿਸਨੇ ਭੇਜਿਆ ਸੀ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 9.
ਮਾਧੋਦਾਸ (ਬੰਦਾ ਸਿੰਘ ਬਹਾਦਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ?
ਉੱਤਰ-
ਨੰਦੇੜ ਵਿਚ ।

ਪ੍ਰਸ਼ਨ 10.
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਕੌਣ ਸੀ ?
ਉੱਤਰ-
ਸੱਯਦ ਜਲਾਲੁਦੀਨ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 11.
ਸੱਯਦ ਜਲਾਲੂਦੀਨ ਕਿੱਥੋਂ ਦਾ ਰਹਿਣ ਵਾਲਾ ਸੀ ?
ਉੱਤਰ-
ਸਮਾਣਾ ਦਾ ।

ਪ੍ਰਸ਼ਨ 12.
ਬੰਦਾ ਸਿੰਘ ਬਹਾਦਰ ਨੇ ਸਢੌਰਾ ਵਿਚ ਕਿਹੜੇ ਸ਼ਾਸਕ ਨੂੰ ਹਰਾਇਆ ਸੀ ?
ਉੱਤਰ-
ਉਸਮਾਨ ਖਾਂ ।

ਪ੍ਰਸ਼ਨ 13.
ਸਢੌਰਾ ਵਿਚ ਸਥਿਤ ਪੀਰ ਬੁੱਧੂ ਸ਼ਾਹ ਦੀ ਹਵੇਲੀ ਅੱਜਕਲ੍ਹ ਕਿਹੜੇ ਨਾਂ ਨਾਲ ਜਾਣੀ ਜਾਂਦੀ ਹੈ ?
ਉੱਤਰ-
ਕਤਲਗੜ੍ਹੀ ।

ਪ੍ਰਸ਼ਨ 14.
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਦੇ ਕਿਲ੍ਹੇ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ ?
ਉੱਤਰ-
ਮੁਖਲਿਸਪੁਰ ।

ਪ੍ਰਸ਼ਨ 15.
ਗੁਰੂ ਗੋਬਿੰਦ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਕਿੱਥੇ ਚਿਨਵਾਇਆ ਗਿਆ ਸੀ ?
ਉੱਤਰ-
ਸਰਹਿੰਦ ਵਿਚ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 16.
ਬੰਦਾ ਸਿੰਘ ਬਹਾਦਰ ਦੁਆਰਾ ਸੁੱਚਾਨੰਦ ਦੀ ਨੱਕ ਵਿਚ ਨਕੇਲ ਪਾ ਕੇ ਜਲੂਸ ਕਿੱਥੇ ਕੱਢਿਆ ਗਿਆ ਸੀ ?
ਉੱਤਰ-
ਸਰਹਿੰਦ ਵਿਚ ।

ਪ੍ਰਸ਼ਨ 17.
ਬੰਦਾ ਸਿੰਘ ਬਹਾਦਰ ਨੇ ਸਰਹਿੰਦ ਜਿੱਤ ਦੇ ਬਾਅਦ ਉੱਥੋਂ ਦਾ ਸ਼ਾਸਕ ਕਿਸ ਨੂੰ ਨਿਯੁਕਤ ਕੀਤਾ ?
ਉੱਤਰ-
ਬਾਜ਼ ਸਿੰਘ ਨੂੰ ।

ਪ੍ਰਸ਼ਨ 18.
ਬੰਦਾ ਸਿੰਘ ਬਹਾਦਰ ਨੇ ਕਿਹੜੇ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ?
ਉੱਤਰ-
ਮੁਖਲਿਸਪੁਰ ਨੂੰ ।

ਪ੍ਰਸ਼ਨ 19.
ਸਹਾਰਨਪੁਰ ਦਾ ਨਾਂ ‘ਭਾਗ ਨਗਰ’ ਕਿਸਨੇ ਰੱਖਿਆ ਸੀ ?
ਉੱਤਰ-
ਬੰਦਾ ਸਿੰਘ ਬਹਾਦਰ ਨੇ ।

ਪ੍ਰਸ਼ਨ 20.
ਬੰਦਾ ਸਿੰਘ ਬਹਾਦਰ ਦੀ ਸਿੱਖ ਸੈਨਾ ਨੂੰ ਪਹਿਲੀ ਵੱਡੀ ਹਾਰ ਦਾ ਸਾਹਮਣਾ ਕਦੋਂ ਕਿੱਥੇ-ਕਿੱਥੇ ਕਰਨਾ ਪਿਆ ?
ਉੱਤਰ-
ਅਕਤੂਬਰ 1710 ਵਿਚ ਅਮੀਨਾਬਾਦ ਵਿਚ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 21.
ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਦੀ ਮੌਤ ਕਦੋਂ ਹੋਈ ?
ਉੱਤਰ-
18 ਫ਼ਰਵਰੀ, 1712 ਨੂੰ ।

ਪ੍ਰਸ਼ਨ 22.
ਬਹਾਦੁਰ ਸ਼ਾਹ ਦੇ ਬਾਅਦ ਮੁਗ਼ਲ ਰਾਜਗੱਦੀ ਤੇ ਕੌਣ ਬੈਠਾ ?
ਉੱਤਰ-
ਜਹਾਂਦਾਰ ਸ਼ਾਹ ।

ਪ੍ਰਸ਼ਨ 23.
ਜਹਾਂਦਾਰ ਸ਼ਾਹ ਦੇ ਬਾਅਦ ਮੁਗ਼ਲ ਬਾਦਸ਼ਾਹ ਕੌਣ ਬਣਿਆ ?
ਉੱਤਰ-
ਫ਼ਰੁਖਸਿਅਰ ।

ਪ੍ਰਸ਼ਨ 24.
ਅਬਦੁਸਸਮਦ ਖਾਂ ਨੇ ਸਢੌਰਾ ਅਤੇ ਲੋਹਗੜ੍ਹ ਦੇ ਕਿਲ੍ਹਿਆਂ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ?
ਉੱਤਰ-
ਅਕਤੂਬਰ, 1713 ਵਿਚ ।

ਪ੍ਰਸ਼ਨ 25.
ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ਕਿੱਥੇ ਸ਼ਰਣ ਲਈ ?
ਉੱਤਰ-
ਦੁਨੀ ਚੰਦ ਦੀ ਹਵੇਲੀ ਵਿਚ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਪ੍ਰਸ਼ਨ 26.
ਦੁਨੀ ਚੰਦ ਦੀ ਹਵੇਲੀ ਵਿਚ ਬੰਦਾ ਸਿੰਘ ਬਹਾਦਰ ਦਾ ਸਾਥ ਕਿਸਨੇ ਛੱਡਿਆ ?
ਉੱਤਰ-
ਬਿਨੋਦ ਸਿੰਘ ਅਤੇ ਉਸਦੇ ਸਾਥੀਆਂ ਨੇ ।

ਪ੍ਰਸ਼ਨ 27.
ਬੰਦਾ ਸਿੰਘ ਬਹਾਦਰ ਨੂੰ ਉਸਦੇ 200 ਸਾਥੀਆਂ ਸਹਿਤ ਕਦੋਂ ਗ੍ਰਿਫ਼ਤਾਰ ਕੀਤਾ ਗਿਆ ?
ਉੱਤਰ-
7 ਦਸੰਬਰ, 1716 ਨੂੰ ।

ਪ੍ਰਸ਼ਨ 28.
ਦਲ ਖ਼ਾਲਸਾ ਦੀ ਸਥਾਪਨਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਦਲ ਖ਼ਾਲਸਾ ਦੀ ਸਥਾਪਨਾ 1748 ਵਿਚ ਅੰਮ੍ਰਿਤਸਰ ਵਿਚ ਹੋਈ ।

ਪ੍ਰਸ਼ਨ 29.
ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਹੜੀ ਮਿਸਲ ਨਾਲ ਸੀ ?
ਉੱਤਰ-
ਸ਼ੁਕਰਚੱਕੀਆ ਮਿਸਲ ਨਾਲ ।

ਪ੍ਰਸ਼ਨ 30.
ਮਹਾਰਾਜਾ ਰਣਜੀਤ ਸਿੰਘ ਸ਼ੁਕਰਚੱਕੀਆ ਮਿਸਲ ਦਾ ਸਰਦਾਰ ਕਦੋਂ ਬਣਿਆ ?
ਉੱਤਰ-
1797 ਈ: ਵਿਚ ।

ਪ੍ਰਸ਼ਨ 31.
ਕਰੋੜਸਿੰਘੀਆ ਮਿਸਲ ਦਾ ਦੂਜਾ ਨਾਂ ਕੀ ਸੀ ?
ਉੱਤਰ-
ਪੰਜਗੜ੍ਹੀਆ ਮਿਸਲ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

II. ਖ਼ਾਲੀ ਥਾਂਵਾਂ ਭਰੋ-

1. ਬੰਦਾ ਸਿੰਘ ਬਹਾਦਰ ਨੇ ਉਸਮਾਨ ਖਾਂ ਨੂੰ ਸਜ਼ਾ ਦੇਣ ਲਈ ……………………’ਤੇ ਹਮਲਾ ਕੀਤਾ ।
ਉੱਤਰ-
ਸਢੌਰਾ

2. ਬੰਦਾ ਸਿੰਘ ਬਹਾਦਰ ਨੂੰ ਉਸ ਦੇ 200 ਸਾਥੀਆਂ, ਸਮੇਤ ………………………. ਈ: ਨੂੰ ਗ੍ਰਿਫ਼ਤ੍ਤਾਰ ਕੀਤਾ ਗਿਆ ।
ਉੱਤਰ-
7 ਦਸੰਬਰ, 1715

3. ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ………………….. ਵਿਚ ਚਿਣਵਾਇਆ ਗਿਆ ਸੀ ।
ਉੱਤਰ-
ਸਰਹਿੰਦ

4. ਬੰਦਾ ਸਿੰਘ ਬਹਾਦਰ ਨੇ …………………………. ਦੀ ਨੱਕ ਵਿੱਚ ਨਕੇਲ ਪਾ ਕੇ ਸਰਹਿੰਦ ਵਿਚ ਜਲੂਸ ਕੱਢਿਆ ।
ਉੱਤਰ-
ਸੁੱਚਾਨੰਦ

5. ਬੰਦਾ ਸਿੰਘ ਬਹਾਦਰ ਨੇ ਸਹਾਰਨਪੁਰ ਦਾ ਨਾਂ …………………………. ਰੱਖਿਆ ।
ਉੱਤਰ-
ਭਾਗ ਨਗਰ

6. ਗੁਰਦਾਸ ਨੰਗਲ ਵਿਚ ਸਿੱਖਾਂ ਨੇ ਮੁਗ਼ਲਾਂ ਦੇ ਵਿਰੁੱਧ ……………………… ਦੀ ਹਵੇਲੀ ਵਿਚ ਸ਼ਰਨ ਲਈ ।
ਉੱਤਰ-
ਦੁਨੀ ਚੰਦ

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

7, ਦਲ ਖ਼ਾਲਸਾ ਦੀ ਸਥਾਪਨਾ ………………………….. ਈ: ਵਿਚ ਹੋਈ ।
ਉੱਤਰ-
1748

8. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਵਿਚ ……………………….. ਵਿਚ ਹੋਈ ।
ਉੱਤਰ-
ਦਿੱਲੀ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਕਿਸ ਨੂੰ ਭੇਜਿਆ ?
(A) ਵਜ਼ੀਰ ਖਾਂ ਨੂੰ
(B) ਜੱਸਾ ਸਿੰਘ ਨੂੰ
(C) ਬੰਦਾ ਸਿੰਘ ਬਹਾਦਰ ਨੂੰ
(D) ਸਰਦਾਰ ਰਜਿੰਦਰ ਸਿੰਘ ਨੂੰ ।
ਉੱਤਰ-
(C) ਬੰਦਾ ਸਿੰਘ ਬਹਾਦਰ ਨੂੰ

ਪ੍ਰਸ਼ਨ 2.
ਵਜ਼ੀਰ ਖਾਂ ਅਤੇ ਬੰਦਾ ਸਿੰਘ ਬਹਾਦਰ ਦਾ ਯੁੱਧ ਕਿਸ ਸਥਾਨ ‘ਤੇ ਹੋਇਆ ?
(A) ਚੱਪੜਚਿੜੀ
(B) ਸਰਹਿੰਦ
(C) ਸਢੋਰਾ
(D) ਸਮਾਨਾ ।
ਉੱਤਰ-
(A) ਚੱਪੜਚਿੜੀ

ਪ੍ਰਸ਼ਨ 3.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ-
(A) 1761 ਈ: ਵਿਚ
(B) 1716 ਈ: ਵਿਚ
(C) 1750 ਈ: ਵਿਚ
(D) 1756 ਈ: ਵਿਚ ।
ਉੱਤਰ-
(B) 1716 ਈ: ਵਿਚ

ਪ੍ਰਸ਼ਨ 4.
ਭੰਗੀ ਮਿਸਲ ਦੇ ਸਰਦਾਰਾਂ ਅਧੀਨ ਇਲਾਕਾ ਸੀ-
(A) ਲਾਹੌਰ
(B) ਗੁਜਰਾਤ
(C) ਸਿਆਲਕੋਟ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 5.
ਆਹਲੂਵਾਲੀਆ ਮਿਸਲ ਦਾ ਮੋਢੀ ਸੀ
(A) ਕਰੋੜਾ ਸਿੰਘ
(B) ਰਣਜੀਤ ਸਿੰਘ
(C) ਜੱਸਾ ਸਿੰਘ
(D) ਮਹਾਂ ਸਿੰਘ ।
ਉੱਤਰ-
(C) ਜੱਸਾ ਸਿੰਘ

V. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈ: ਨੂੰ ਦਿੱਲੀ ਵਿਚ ਹੋਈ ।
2. ਸਦਾ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ ।
3. ਫ਼ੈਜ਼ਲਪੁਰੀਆ ਮਿਸਲ ਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ ।
4. ਬੰਦਾ ਸਿੰਘ ਬਹਾਦਰ ਨੇ ਗੁਰੂ-ਪੁੱਤਰਾਂ ‘ਤੇ ਅੱਤਿਆਚਾਰ ਦਾ ਬਦਲਾ ਲੈਣ ਲਈ ਸਰਹਿੰਦ ‘ਤੇ ਹਮਲਾ ਕੀਤਾ |
5. ਦਲ ਖ਼ਾਲਸਾ ਦੀ ਸਥਾਪਨਾ ਆਨੰਦਪੁਰ ਸਾਹਿਬ ਵਿੱਚ ਹੋਈ ।
ਉੱਤਰ-
1. √
2. ×
3. √
4. √
5. ×

V. ਸਹੀ-ਮਿਲਾਨ ਕਰੋ-

1. ਨਵਾਬ ਕਪੂਰ ਸਿੰਘ ਭੰਗੀ ਮਿਸਲ
2. ਜੱਸਾ ਸਿੰਘ ਆਹਲੂਵਾਲੀਆ  ਫ਼ੈਜ਼ਲਪੁਰੀਆਂ ਮਿਸਲ
3. ਹਰੀ ਸਿੰਘ ਰਾਮਗੜ੍ਹੀਆ ਮਿਸਲ
4. ਜੱਸਾ ਸਿੰਘ ਰਾਮਗੜ੍ਹੀਆਂ ਆਹਲੂਵਾਲੀਆ ਮਿਸਲ ।

ਉੱਤਰ-

1. ਨਵਾਬ ਕਪੂਰ ਸਿੰਘ ਫ਼ੈਜ਼ਲਪੁਰੀਆਂ ਮਿਸਲ,
2. ਜੱਸਾ ਸਿੰਘ ਆਹਲੂਵਾਲੀਆ ਆਹਲੂਵਾਲੀਆ ਮਿਸਲ
3. ਹਰੀ ਸਿੰਘ ਭੰਗੀ ਮਿਸਲੇ
4. ਜੱਸਾ ਸਿੰਘ ਰਾਮਗੜ੍ਹੀਆ ਰਾਮਗੜ੍ਹੀਆ ਮਿਸਲ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਬੰਦਾ ਸਿੰਘ ਬਹਾਦਰ ਦੇ ਕੋਈ ਚਾਰ ਸੈਨਿਕ ਕਾਰਨਾਮਿਆਂ ਦਾ ਵਰਣਨ ਕਰੋ ।
ਉੱਤਰ-
ਬੰਦਾ ਸਿੰਘ ਬਹਾਦਰ ਦੀਆਂ ਸੈਨਿਕ ਮੁਹਿੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਸਮਾਣਾ ਤੇ ਕਪੂਰੀ ਦੀ ਲੁੱਟਮਾਰ – ਬੰਦਾ ਸਿੰਘ ਬਹਾਦਰ ਨੇ ਸਭ ਤੋਂ ਪਹਿਲਾਂ ਸਮਾਣਾ ‘ਤੇ ਹਮਲਾ ਕੀਤਾ ਅਤੇ ਉੱਥੇ ਭਾਰੀ ਲੁੱਟਮਾਰ ਕੀਤੀ । ਉਸ ਤੋਂ ਬਾਅਦ ਉਹ ਕਪੂਰੀ ਪੁੱਜਿਆ । ਇਸ ਨਗਰ ਨੂੰ ਵੀ ਬੁਰੀ ਤਰ੍ਹਾਂ ਲੁੱਟਿਆ ।
  • ਸਢੌਰਾ ‘ਤੇ ਹਮਲਾ – ਸਢੌਰਾ ਦਾ ਸ਼ਾਸਕ ਉਸਮਾਨ ਖ਼ਾਂ ਹਿੰਦੂਆਂ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ । ਉਸ ਨੂੰ ਸਜ਼ਾ ਦੇਣ ਲਈ ਬੰਦਾ ਸਿੰਘ ਬਹਾਦਰ ਨੇ ਇਸ ਨਗਰ ਵਿਚ ਇੰਨੇ ਮੁਸਲਮਾਨਾਂ ਦਾ ਕਤਲ ਕੀਤਾ ਕਿ ਉਸ ਥਾਂ ਦਾ ਨਾਂ ਹੀ ‘ਕਤਲਗੜ੍ਹੀ’ ਪੈ ਗਿਆ ।
  • ਸਰਹਿੰਦ ਦੀ ਜਿੱਤ – ਸਰਹਿੰਦ ਵਿਚ ਗੁਰੂ ਜੀ ਦੇ ਦੋ ਛੋਟੇ ਪੁੱਤਰਾਂ ਨੂੰ ਜਿਊਂਦਿਆਂ ਹੀ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ । ਇਸ ਅੱਤਿਆਚਾਰ ਦਾ ਬਦਲਾ ਲੈਣ ਲਈ ਬੰਦਾ ਸਿੰਘ ਬਹਾਦਰ ਨੇ ਇੱਥੇ ਵੀ ਮੁਸਲਮਾਨਾਂ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ । ਸਰਹਿੰਦ ਦਾ ਸ਼ਾਸਕ ਨਵਾਬ ਵਜ਼ੀਰ ਖਾਂ ਵੀ ਯੁੱਧ ਵਿਚ ਮਾਰਿਆ ਗਿਆ ।
  • ਜਲੰਧਰ ਦੁਆਬ ‘ਤੇ ਕਬਜ਼ਾ – ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਨੇ ਜਲੰਧਰ ਦੋਆਬ ਦੇ ਸਿੱਖਾਂ ਵਿਚ ਉਤਸ਼ਾਹ ਭਰ ਦਿੱਤਾ । ਉਹਨਾਂ ਨੇ ਉੱਥੋਂ ਦੇ ਫ਼ੌਜਦਾਰ ਸ਼ਮਸ ਖ਼ਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੂੰ ਸਹਾਇਤਾ ਵਾਸਤੇ ਬੁਲਾਇਆ । ਰਾਹੋਂ ਦੇ ਸਥਾਨ ਤੇ ਫ਼ੌਜਾਂ ਵਿਚ ਭਿਅੰਕਰ ਲੜਾਈ ਹੋਈ । ਇਸ ਲੜਾਈ ਵਿਚ ਸਿੱਖ ਜੇਤੂ ਰਹੈ । ਇਸ ਤਰ੍ਹਾਂ ਜਲੰਧਰ ਅਤੇ ਹੁਸ਼ਿਆਰਪੁਰ ਦੇ ਖੇਤਰ ਸਿੱਖਾਂ ਦੇ ਕਬਜ਼ੇ ਹੇਠ ਆ ਗਏ ।

ਪ੍ਰਸ਼ਨ 2.
ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਗੁਰਦਾਸ ਨੰਗਲ ਦੇ ਯੁੱਧ ਵਿਚ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦੇ ਸਭ ਸਾਥੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ । ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫੇਰ ਦਿੱਲੀ ਲੈ ਜਾਇਆ ਗਿਆ । ਦਿੱਲੀ ਦੇ ਬਾਜ਼ਾਰਾਂ ਵਿਚ ਉਨ੍ਹਾਂ ਦਾ ਜਲੂਸ ਕੱਢਿਆ ਗਿਆ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਗਿਆ । ਬਾਅਦ ਵਿਚ ਬੰਦਾ ਸਿੰਘ ਬਹਾਦਰ ਅਤੇ ਉਸ ਦੇ 740 ਸਾਥੀਆਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਦੇ ਲਈ ਕਿਹਾ ਗਿਆ । ਉਨ੍ਹਾਂ ਦੇ ਨਾਂਹ ਕਰਨ ‘ਤੇ ਬੰਦਾ ਸਿੰਘ ਬਹਾਦਰ ਦੇ ਸਾਰੇ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ । ਅੰਤ ਵਿਚ 19 ਜੂਨ, 1716 ਈ: ਵਿਚ ਮੁਗ਼ਲ ਸਰਕਾਰ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਵੀ ਫੁਰਮਾਨ ਜਾਰੀ ਕਰ ਦਿੱਤਾ । ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਤੇ ਅਨੇਕਾਂ ਅੱਤਿਆਚਾਰ ਕੀਤੇ ਗਏ । ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੇ ਛੋਟੇ ਜਿਹੇ ਪੁੱਤਰ ਦੇ ਟੋਟੇ-ਟੋਟੇ ਕਰ ਦਿੱਤੇ ਗਏ । ਲੋਹੇ ਦੀਆਂ ਗਰਮ ਸਲਾਖਾਂ ਨਾਲ ਬੰਦਾ ਸਿੰਘ ਬਹਾਦਰ ਦਾ ਮਾਸ ਨੋਚਿਆ ਗਿਆ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਸ਼ਹੀਦ ਹੋਏ ।

ਪ੍ਰਸ਼ਨ 3.
ਪੰਜਾਬ ਵਿਚ ਇਕ ਸਥਾਈ ਸਿੱਖ ਰਾਜ ਦੀ ਸਥਾਪਨਾ ਵਿਚ ਬੰਦਾ ਸਿੰਘ ਬਹਾਦਰ ਦੀ ਅਸਫਲਤਾ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਬੰਦਾ ਸਿੰਘ ਬਹਾਦਰ ਦੁਆਰਾ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਕਰਨ ਵਿਚ ਅਸਫਲਤਾ ਦੇ ਚਾਰ ਕਾਰਨ ਹੇਠ ਲਿਖੇ ਹਨ :-

  • ਬੰਦਾ ਸਿੰਘ ਬਹਾਦਰ ਦੇ ਰਾਜਸੀ ਰੰਗ-ਢੰਗ – ਬੰਦਾ ਸਿੰਘ ਬਹਾਦਰ ਸਾਧੂ ਸੁਭਾਅ ਨੂੰ ਛੱਡ ਕੇ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗਾ ਸੀ । ਇਸ ਲਈ ਸਮਾਜ ਵਿਚ ਉਨ੍ਹਾਂ ਦਾ ਸਨਮਾਨ ਘੱਟ ਹੋ ਗਿਆ ।
  • ਅੰਨ੍ਹੇਵਾਹ ਕਤਲ – ਲਾਲਾ ਦੌਲਤ ਰਾਮ ਦੇ ਅਨੁਸਾਰ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਮੁਹਿੰਮਾਂ ਵਿਚ ਪੰਜਾਬ ਵਾਸੀਆਂ ਦਾ ਅੰਨੇਵਾਹ ਕਤਲ ਕੀਤਾ ਅਤੇ ਉਹਨਾਂ ਨੇ ਅੱਖੜ ਮੁਸਲਮਾਨਾਂ ਅਤੇ ਨਿਰਦੋਸ਼ ਹਿੰਦੂਆਂ ਵਿਚ ਕੋਈ ਭੇਦ ਨਹੀਂ ਸਮਝਿਆ, ਸ਼ਾਇਦ ਇਸੇ ਕਤਲੇਆਮ ਕਾਰਨ ਉਹ ਹਿੰਦੂਆਂ ਸਿੱਖਾਂ ਦਾ ਸਹਿਯੋਗ ਗੁਆ ਬੈਠਾ ।
  • ਸ਼ਕਤੀਸ਼ਾਲੀ ਮੁਗ਼ਲ ਸਾਮਰਾਜ – ਮੁਗ਼ਲ ਭਾਰਤ ਉੱਤੇ ਸਦੀਆਂ ਤੋਂ ਰਾਜ ਕਰਦੇ ਤੁਰੇ ਆ ਰਹੇ ਸਨ । ਇਹ ਅਜੇ ਇੰਨਾ ਕਮਜ਼ੋਰ ਨਹੀਂ ਸੀ ਕਿ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਕੁਝ ਹਜ਼ਾਰ ਸਾਥੀਆਂ ਦੀ ਬਗਾਵਤ ਨੂੰ ਨਾ ਦਬਾ ਸਕਦਾ ।
  • ਬੰਦਾ ਸਿੰਘ ਬਹਾਦਰ ਦੇ ਸੀਮਿਤ ਸਾਧਨ – ਆਪਣੇ ਸੀਮਿਤ ਸਾਧਨਾਂ ਦੇ ਕਾਰਨ ਵੀ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਸਥਾਈ ਸਿੱਖ ਰਾਜ ਦੀ ਸਥਾਪਨਾ ਨਾ ਕਰ ਸਕਿਆ । ਮੁਗ਼ਲਾਂ ਦੀ ਸ਼ਕਤੀ ਦਾ ਟਾਕਰਾ ਕਰਨ ਦੇ ਲਈ ਸਿੱਖਾਂ ਦੇ ਕੋਲ ਵੀ ਚੰਗੇ ਸਾਧਨ ਨਹੀਂ ਸਨ ।

ਪ੍ਰਸ਼ਨ 4.
ਆਹਲੂਵਾਲੀਆ ਮਿਸਲ ਦਾ ਬਾਨੀ ਕੌਣ ਸੀ ? ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਕਿਵੇਂ ਵਧਾਇਆ ?
ਉੱਤਰ-
ਆਹਲੂਵਾਲੀਆ ਮਿਸਲ ਦਾ ਬਾਨੀ ਜੱਸਾ ਸਿੰਘ ਆਹਲੂਵਾਲੀਆ ਸੀ । ਉਸ ਨੇ ਇਸ ਮਿਸਲ ਦੀਆਂ ਸ਼ਕਤੀਆਂ ਨੂੰ ਇਸ ਤਰ੍ਹਾਂ ਵਧਾਇਆ-.

  • 1748 ਈ: ਤੋਂ 1753 ਈ: ਤਕ ਜੱਸਾ ਸਿੰਘ ਨੇ ਮੀਰ ਮੰਨੂੰ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਸਾਹਮਣਾ ਕੀਤਾ | ਅਸਲ ਵਿਚ ਮੀਰ ਮੰਨੂੰ ਨੇ ਜੱਸਾ ਸਿੰਘ ਦੇ ਨਾਲ ਸੰਧੀ ਕਰ ਲਈ ।
  • 1761 ਈ: ਵਿਚ ਜੱਸਾ ਸਿੰਘ ਨੇ ਲਾਹੌਰ ‘ਤੇ ਹਮਲਾ ਕੀਤਾ ਅਤੇ ਉੱਥੋਂ ਦੇ ਸੂਬੇਦਾਰ ਖਵਾਜ਼ਾ ਉਬੈਦ ਖ਼ਾਂ ਨੂੰ ਹਰਾਇਆ | ਲਾਹੌਰ ਤੇ ਸਿੱਖਾਂ ਦਾ ਅਧਿਕਾਰ ਹੋ ਗਿਆ ।
  • 1762 ਈ: ਵਿਚ ਅਹਿਮਦਸ਼ਾਹ ਅਬਦਾਲੀ ਨੇ ਪੰਜਾਬ ‘ਤੇ ਹਮਲਾ ਕੀਤਾ । ਕੁੱਪਰ ਹੀੜਾ ਨਾਂ ਦੇ ਸਥਾਨ ‘ਤੇ ਜੱਸਾ ਸਿੰਘ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਪਰ ਉਹ ਜਲਦੀ ਹੀ ਸੰਭਲ ਗਿਆ | ਅਗਲੇ ਹੀ ਸਾਲ ਸਿੱਖਾਂ ਨੇ ਉਸ ਦੀ ਅਗਵਾਈ ਵਿਚ ਕਸੂਰ ਅਤੇ ਸਰਹਿੰਦ ਨੂੰ ਖੂਬ ਲੁੱਟਿਆ ।
  • 1764 ਈ: ਵਿਚ ਜੱਸਾ ਸਿੰਘ ਨੇ ਦਿੱਲੀ ’ਤੇ ਹਮਲਾ ਕੀਤਾ ਅਤੇ ਉੱਥੇ ਖੂਬ ਲੁੱਟਮਾਰ ਕੀਤੀ । ਇਸ ਤਰ੍ਹਾਂ ਹੌਲੀ-ਹੌਲੀ ਜੱਸਾ ਸਿੰਘ ਆਹਲੂਵਾਲੀਆ ਨੇ ਕਾਫ਼ੀ ਸ਼ਕਤੀ ਫੜ ਲਈ ।

ਪ੍ਰਸ਼ਨ 5.
ਰਣਜੀਤ ਸਿੰਘ ਦੇ ਉੱਥਾਨ ਦੇ ਸਮੇਂ ਮਰਾਠਿਆਂ ਦੀ ਸਥਿਤੀ ਕੀ ਸੀ ?
ਉੱਤਰ-
ਅਹਿਮਦ ਸ਼ਾਹ ਅਬਦਾਲੀ ਨੇ ਮਰਾਠਿਆਂ ਨੂੰ ਪਾਣੀਪਤ ਦੇ ਤੀਜੇ ਯੁੱਧ (1761 ਈ:) ਵਿਚ ਭਾਂਜ ਦੇ ਕੇ ਪੰਜਾਬ ਵਿਚੋਂ ਕੱਢ ਦਿੱਤਾ ਸੀ । ਪਰ 18ਵੀਂ ਸਦੀ ਦੇ ਅੰਤ ਵਿਚ ਉਹ ਫਿਰ ਪੰਜਾਬ ਵਲ ਵਧਣ ਲੱਗੇ ਸਨ । ਮਰਾਠਾ ਸਰਦਾਰ ਦੌਲਤ ਰਾਉ ਸਿੰਧੀਆ ਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ ਸੀ । ਉਸਨੇ ਜਮਨਾ ਅਤੇ ਸਤਲੁਜ ਵਿਚਕਾਰਲੇ ਇਲਾਕਿਆਂ ਉੱਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ । ਪਰ ਜਲਦੀ ਹੀ ਅੰਗਰੇਜ਼ਾਂ ਨੇ ਪੰਜਾਬ ਵਲ ਉਨ੍ਹਾਂ ਦੇ ਵਧਦੇ ਕਦਮ ਨੂੰ ਰੋਕ ਦਿੱਤਾ ।

ਪ੍ਰਸ਼ਨ 6.
ਮਹਾਰਾਜਾ ਰਣਜੀਤ ਦੇ ਉੱਥਾਨ ਸਮੇਂ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਵਰਣਨ ਕਰੋ ।
ਉੱਤਰ-
1773 ਈ: ਤੋਂ 1785 ਈ: ਤਕ ਵਾਰਨ ਹੇਸਟਿੰਗਜ਼ ਭਾਰਤ ਵਿਚ ਅੰਗਰੇਜ਼ੀ ਰਾਜ ਦਾ ਗਵਰਨਰ-ਜਨਰਲ ਰਿਹਾ । ਉਸ ਨੇ ਮਰਾਠਿਆਂ ਨੂੰ ਪੰਜਾਬ ਵਲ ਵਧਣ ਤੋਂ ਰੋਕਿਆ | ਪਰ ਉਸ ਦੇ ਉੱਤਰਾਧਿਕਾਰੀਆਂ (ਲਾਰਡ ਕਾਰਨਵਾਲਿਸ 1786 ਈ: ਤੋਂ 1793 ਈ: ਅਤੇ ਜਾਨ ਸ਼ੋਰ 1793 ਈ: ਤੋਂ 1798 ਈ:) ਨੇ ਬ੍ਰਿਟਿਸ਼ ਰਾਜ ਦੇ ਵਾਧੇ ਲਈ ਕੋਈ ਮਹੱਤਵਪੂਰਨ ਯੋਗਦਾਨ ਨਾ ਦਿੱਤਾ । 1798 ਈ: ਵਿਚ ਲਾਰਡ ਵੈਲਜ਼ਲੀ ਗਵਰਨਰ-ਜਨਰਲ ਬਣਿਆ । ਉਸ ਨੇ ਆਪਣੇ ਰਾਜ ਕਾਲ ਵਿਚ ਹੈਦਰਾਬਾਦ, ਮੈਸੂਰ, ਕਰਨਾਟਕ, ਤੰਜੌਰ, ਅਵਧ ਆਦਿ ਦੇਸੀ ਰਿਆਸਤਾਂ ਨੂੰ ਮਿਲਾਇਆ । ਉਹ ਮਰਾਠਿਆਂ ਦੇ ਖਿਲਾਫ ਲੜਦਾ ਰਿਹਾ । ਇਸ ਲਈ ਉਹ ਪੰਜਾਬ ਵੱਲ ਧਿਆਨ ਨਾ ਦੇ ਸਕਿਆ । 1803 ਈ: ਵਿਚ ਅੰਗਰੇਜ਼ਾਂ ਨੇ ਦੌਲਤ ਰਾਉ ਸਿੰਧੀਆ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ ।

PSEB 10th Class SST Solutions History Chapter 6 ਬੰਦਾ ਸਿੰਘ ਬਹਾਦਰ ਅਤੇ ਸਿੱਖ ਮਿਸਲਾਂ

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ-
ਹੇਠ ਲਿਖੀਆਂ ਮਿਸਲਾਂ ਦੀ ਸੰਖੇਪ ਜਾਣਕਾਰੀ ਦਿਓ-
(1) ਫੁਲਕੀਆਂ
(2) ਡੱਲੇਵਾਲੀਆ
(3) ਨਿਸ਼ਾਨਵਾਲੀਆ
(4) ਕਰੋੜਸਿੰਘੀਆ
(5) ਸ਼ਹੀਦ ਮਿਸਲ ।
ਉੱਤਰ-
ਦਿੱਤੀਆਂ ਗਈਆਂ ਮਿਸਲਾਂ ਦੇ ਇਤਿਹਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਫੂਲਕੀਆਂ ਮਿਸਲ – ਫੁਲਕੀਆਂ ਮਿਸਲ ਦੀ ਨੀਂਹ ਇਕ ਸੰਧੂ ਜੱਟ ਚੌਧਰੀ ਫੁਲ ਸਿੰਘ ਨੇ ਰੱਖੀ ਸੀ, ਪਰ ਇਸ ਦਾ ਅਸਲੀ ਸੰਗਠਨ ਬਾਬਾ ਆਲਾ ਸਿੰਘ ਨੇ ਕੀਤਾ । ਉਸ ਨੇ ਸਭ ਤੋਂ ਪਹਿਲਾਂ ਬਰਨਾਲਾ ਦੇ ਲਾਗਲੇ ਦੇਸ਼ਾਂ ਨੂੰ ਜਿੱਤਿਆ । 1762 ਈ: ਵਿਚ ਅਬਦਾਲੀ ਨੇ ਉਸ ਨੂੰ ਮਾਲਵਾ ਖੇਤਰ ਦਾ ਨਾਇਬ ਬਣਾ ਦਿੱਤਾ । 1764 ਈ: ਵਿਚ ਉਸ ਨੇ ਸਰਹਿੰਦ ਦੇ ਗਵਰਨਰ ਜੈਨ ਖਾਂ ਨੂੰ ਹਰਾਇਆਂ ਜਾਂ 1765 ਈ: ਵਿਚ ਆਲਾ ਸਿੰਘ ਦੀ ਮੌਤ ਹੋ ਗਈ । ਉਸ ਦੀ ਮੌਤ ਤੋਂ ਬਾਅਦ ਅਮਰ ਸਿੰਘ ਨੇ ਫੁਲਕੀਆਂ ਮਿਸਲ ਦੀ ਵਾਗਡੋਰ ਸੰਭਾਲੀ । ਉਸ ਨੇ ਆਪਣੀ ਮਿਸਲ ਵਿਚ ਬਠਿੰਡਾ, ਰੋਹਤਕ ਅਤੇ ਹਾਂਸੀ ਨੂੰ ਵੀ ਮਿਲਾ ਲਿਆ | ਅਹਿਮਦਸ਼ਾਹ ਨੇ ਉਸ ਨੂੰ ‘ਰਾਜਾਏ ਰਾਜਗਾਨ’ ਦੀ ਉਪਾਧੀ ਪ੍ਰਦਾਨ ਕੀਤੀ । ਅਮਰ ਸਿੰਘ ਦੀ ਮੌਤ ਦੇ ਬਾਅਦ 1809 ਈ: ਵਿਚ ਇਕ ਸੰਧੀ ਦੇ ਅਨੁਸਾਰ ਅੰਗਰੇਜ਼ਾਂ ਨੇ ਇਸ ਮਿਸਲ ਨੂੰ ਬ੍ਰਿਟਿਸ਼ ਰਾਜ ਵਿਚ ਮਿਲਾ ਲਿਆ ।

2. ਡੱਲੇਵਾਲੀਆ ਮਿਸਲ – ਇਸ ਮਿਸਲ ਦੀ ਸਥਾਪਨਾ ਗੁਲਾਬ ਸਿੰਘ ਨੇ ਕੀਤੀ ਸੀ । ਉਹ ਰਾਵੀ ਤੱਟ ‘ਤੇ ਸਥਿਤ ‘ਡੱਲੇਵਾਲ ਪਿੰਡ ਦਾ ਨਿਵਾਸੀ ਸੀ । ਇਸੇ ਕਾਰਨ ਇਸ ਮਿਸਲ ਨੂੰ ਡੱਲੇਵਾਲੀਆ ਦੇ ਨਾਂ ਨਾਲ ਸੱਦਿਆ ਜਾਣ ਲੱਗਾ । ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਅਤੇ ਸ਼ਕਤੀਸ਼ਾਲੀ ਸਰਦਾਰ ਤਾਰਾ ਸਿੰਘ ਘੇਬਾ ਸੀ ।ਉਸ ਦੇ ਅਧੀਨ 7,500 ਸੈਨਿਕ ਸਨ । ਉਹ ਅਪਾਰ ਧਨ-ਦੌਲਤ ਦਾ ਸੁਆਮੀ ਸੀ । ਜਦੋਂ ਤਕ ਉਹ ਜਿਉਂਦਾ ਰਿਹਾ ਰਣਜੀਤ ਸਿੰਘ ਉਸ ਦਾ ਮਿੱਤਰ ਬਣਿਆ ਰਿਹਾ ਪਰ ਉਸ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਨੇ ਇਸ ਮਿਸਲ ਨੂੰ ਆਪਣੇ ਰਾਜ ਵਿਚ ਮਿਲਾ ਲਿਆ ਤਾਰਾ ਸਿੰਘ ਦੀ ਪਤਨੀ ਨੇ ਉਸ ਦਾ ਵਿਰੋਧ ਕੀਤਾ, ਪਰ ਉਸ ਦੀ ਇਕ ਨਾ ਚੱਲੀ ।

3. ਨਿਸ਼ਾਨਵਾਲੀਆ ਮਿਸਲ – ਇਸ ਮਿਸਲ ਦੀ ਨੀਂਹ ਸੰਗਤ ਸਿੰਘ ਅਤੇ ਮੋਹਰ ਸਿੰਘ ਨੇ ਰੱਖੀ ਸੀ । ਇਹ ਦੋਨੋਂ ਕਦੇ ਖ਼ਾਲਸਾ ਦਲ ਦਾ ਨਿਸ਼ਾਨ ਝੰਡਾ) ਉਠਾਇਆ ਕਰਦੇ ਸਨ । ਇਸ ਲਈ ਉਨ੍ਹਾਂ ਦੇ ਦੁਆਰਾ ਸਥਾਪਿਤ ਮਿਸਲ ਨੂੰ ‘ਨਿਸ਼ਾਨਵਾਲੀਆ’ ਮਿਸਲ ਕਿਹਾ ਜਾਣ ਲੱਗਾ। ਇਸ ਮਿਸਲ ਵਿਚ ਅੰਬਾਲਾ ਅਤੇ ਸ਼ਾਹਬਾਦ ਦੇ ਦੇਸ਼ ਸ਼ਾਮਲ ਸਨ । ਰਾਜਨੀਤਿਕ ਦ੍ਰਿਸ਼ਟੀ ਨਾਲ ਇਸ ਮਿਸਲ ਦਾ ਕੋਈ ਮਹੱਤਵ ਨਹੀਂ ਸੀ ।

4. ਕਰੋੜਸਿੰਘੀਆ ਮਿਸਲ – ਇਸ ਮਿਸਲ ਦੀ ਨੀਂਹ ਕਰੋੜਾ ਸਿੰਘ ਨੇ ਰੱਖੀ ਸੀ | ਬਘੇਲ ਸਿੰਘ ਇਸ ਮਿਸਲ ਦਾ ਪਹਿਲਾ ਪ੍ਰਸਿੱਧ ਸਰਦਾਰ ਸੀ | ਉਸ ਨੇ ਨਵਾਂ ਸ਼ਹਿਰ, ਬੰਗਾ ਆਦਿ ਦੇਸ਼ਾਂ ਨੂੰ ਜਿੱਤਿਆ । ਉਸ ਦੀਆਂ ਗਤੀਵਿਧੀਆਂ ਦਾ ਕੇਂਦਰ ਕਰਨਾਲ ਤੋਂ ਵੀਹ ਮੀਲ ਦੀ ਦੂਰੀ ‘ਤੇ ਸੀ । ਉਸ ਦੀ ਸੈਨਾ ਵਿਚ 12,000 ਸੈਨਿਕ ਸਨ । ਸਰਹਿੰਦ ਦੇ ਗਵਰਨਰ ਜੈਨ ਮਾਂ ਦੀ ਮੌਤ ਤੋਂ ਬਾਅਦ ਉਸ ਨੇ ਸਤਲੁਜ ਨਦੀ ਦੇ ਉੱਤਰ ਵਲ ਦੇ ਦੇਸ਼ਾਂ ‘ਤੇ ਕਬਜ਼ਾ ਕਰਨਾ ਆਰੰਭ ਕਰ ਦਿੱਤਾ । ਬਘੇਲ ਸਿੰਘ ਦੇ ਬਾਅਦ ਜੋਧ ਸਿੰਘ ਉਸ ਦਾ ਵਾਰਸ ਬਣਿਆ । ਜੋਧ ਸਿੰਘ ਨੇ ਮਾਲਵਾ ਦੇ ਬਹੁਤ ਸਾਰੇ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਆਪਣੀ ਮਿਸਲ ਵਿਚ ਮਿਲਾ ਲਿਆ । ਅੰਤ ਵਿਚ ਇਸ ਮਿਸਲ ਦਾ ਕੁਝ ਭਾਗ ਕਲਸੀਆਂ ਰਿਆਸਤ ਦਾ ਅੰਗ ਬਣ ਗਿਆ ਅਤੇ ਬਾਕੀ ਭਾਗ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ ।

5. ਸ਼ਹੀਦ ਜਾਂ ਨਿਹੰਗ ਮਿਸਲ – ਇਸ ਮਿਸਲ ਦੀ ਨੀਂਹ ਸੁਧਾ ਸਿੰਘ ਨੇ ਰੱਖੀ ਸੀ । ਉਹ ਮੁਸਲਮਾਨਾਂ ਦੇ ਸ਼ਾਸਕਾਂ ਦੇ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ । ਇਸ ਲਈ ਉਸ ਵਲੋਂ ਸਥਾਪਿਤ ਮਿਸਲ ਦਾ ਨਾਂ ਸ਼ਹੀਦ ਮਿਸਲ ਰੱਖਿਆ ਗਿਆ । ਉਸ ਦੇ ਬਾਅਦ ਇਸ ਮਿਸਲ ਦੇ ਪ੍ਰਸਿੱਧ ਨੇਤਾ ਬਾਬਾ ਦੀਪ ਸਿੰਘ ਜੀ, ਕਰਮ ਸਿੰਘ ਅਤੇ ਗੁਰਬਖ਼ਸ਼ ਸਿੰਘ ਆਦਿ ਹੋਏ । ਇਸ ਮਿਸਲ ਦੇ ਜ਼ਿਆਦਾਤਰ ਸਿੱਖ ਅਕਾਲੀ ਜਾਂ ਨਿਹੰਗ ਸਨ । ਇਸ ਕਾਰਨ ਇਸ ਮਿਸਲ ਨੂੰ ਨਿਹੰਗ ਮਿਸਲ ਵੀ ਕਿਹਾ ਜਾਂਦਾ ਹੈ । ਇੱਥੇ ਨਿਹੰਗਾਂ ਦੀ ਸੰਖਿਆ ਲਗਪਗ ਦੋ ਹਜ਼ਾਰ ਸੀ । ਇਸ ਮਿਸਲ ਦਾ ਮੁੱਖ ਕੰਮ ਹੋਰ ਮਿਸਲਾਂ ਨੂੰ ਸੰਕਟ ਵਿਚ ਸਹਾਇਤਾ ਦੇਣਾ ਸੀ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

Punjab State Board PSEB 9th Class Social Science Book Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ Textbook Exercise Questions and Answers.

PSEB Solutions for Class 9 Social Science Geography Chapter 1(a) ਭਾਰਤ: ਆਕਾਰ ਅਤੇ ਸਥਿਤੀ

Social Science Guide for Class 9 PSEB ਭਾਰਤ: ਆਕਾਰ ਅਤੇ ਸਥਿਤੀ Textbook Questions and Answers

ਅਭਿਆਸ ਦੇ ਪ੍ਰਸ਼ਨ :
(ਓ) ਨਕਸ਼ਾ ਕਾਰਜ (Map Work)

1. ਭਾਰਤ ਦੇ ਰੇਖਾ ਮਾਨ ਚਿੱਤਰ ਵਿੱਚ ਅੰਕਿਤ ਕਰੋ :
(i) ਭਾਰਤ ਦਾ ਮਾਨਕ ਲੰਬਾਕਾਰ (82 \(\frac{1}{2}\) ਪੂ.)
(ii) ਕਰਕ ਰੇਖਾ
(iii) ਪੰਜਾਬੀ ਭਾਸ਼ਾ ਵਰਤਣ ਵਾਲੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ।
(iv) ਦੋ ਗੁਆਂਢੀ ਦੇਸ਼ ਜੋ ਸਾਗਰ ਨੂੰ ਨਹੀਂ ਛੂਹਦੇ ।
(v) ਭਾਰਤ ਦਾ ਗੁਆਂਢੀ ਟਾਪੂ ਦੇਸ਼ ।
ਸੰਕੇਤ-
(iii) ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਚੰਡੀਗੜ੍ਹ-
(iv) ਨੇਪਾਲ, ਭੂਟਾਨ
(v) ਸ੍ਰੀਲੰਕਾ ।
ਨੋਟ-ਵਿਦਿਆਰਥੀ ਇਹ ਪ੍ਰਸ਼ਨ MBD Map Master ਦੀ ਸਹਾਇਤਾ ਨਾਲ ਆਪਣੇ ਆਪ ਕਰਨ ।
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 1
Based upon Survey of India map with the permission of the Surveyor General of India. The responsibility for the correctness of internal details rests with the publisher. The territorial waters of india extend into the sea to a distance of twelve nautical miles measured from the appropriate baseline. The external boundaries and coastlines of India agree with the Record Master Copy certified by Surveyor General © Government of India, Copyright, 2020.

(ਅ) ਜਮਾਤੀ ਕਿਰਿਆ – (Class Activity)

  • ਭਾਰਤ ਦੇ ਗੁਆਂਢੀ ਸਾਰਕ (SAARC) ਦੇਸ਼ਾਂ ਨੂੰ ਵੱਖ-ਵੱਖ ਰੰਗਾਂ ਨਾਲ ਅੰਕਿਤ ਕਰੋ ਅਤੇ ਜਮਾਤ ਦੇ ਕਮਰੇ ਵਿਚ | ਲਗਾਓ |
  • ਭਾਰਤ ਦੇ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਦੇਸ਼ਾਂ ਨੂੰ ਰਾਜਧਾਨੀਆਂ ਸਮੇਤ ਦੋ ਖਾਕਿਆਂ ਵਿੱਚ ਅੰਕਿਤ ਕਰੋ । ਨੋਟ-ਵਿਦਿਆਰਥੀ ਆਪਣੇ ਅਧਿਆਪਕ ਦੀ ਸਹਾਇਤਾ ਨਾਲ ਆਪਣੇ ਆਪ ਕਰਨ ।

(ਈ) ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ-ਦੋ ਸ਼ਬਦਾਂ ਤੋਂ ਇਕ ਵਾਕ ਵਿਚ ਦਿਓ –

ਪ੍ਰਸ਼ਨ 1.
ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਤੀਸਰੇ ਸਥਾਨ ‘ਤੇ ਕਿਹੜਾ ਦੇਸ਼ ਹੈ ?
ਉੱਤਰ-
ਚੀਨ (China).

ਪ੍ਰਸ਼ਨ 2.
ਉਹ ਦੇਸ਼ ਕਿਹੜਾ ਹੈ ਜੋ ਖੇਤਰਫਲ ਅਤੇ ਆਬਾਦੀ ਦੋਹਾਂ ਪੱਖਾਂ ਤੋਂ ਪੰਜਵਾਂ ਸਥਾਨ ਰੱਖਦਾ ਹੈ ?
ਉੱਤਰ-
ਬਾਜ਼ੀਲ ।

ਪ੍ਰਸ਼ਨ 3.
ਸੌਰਾਸ਼ਟਰ ਹੇਠਾਂ ਲਿਖਿਆਂ ਵਿਚੋਂ ਕਿਸ ਰਾਜ ਦਾ ਹਿੱਸਾ ਹੈ ?
(i) ਮਨੀਪੁਰ
(ii) ਗੁਜਰਾਤ
(iii) ਮਹਾਂਰਾਸ਼ਟਰ
(iv) ਨਾਗਾਲੈਂਡ 1
ਉੱਤਰ-
ਗੁਜਰਾਤ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 4.
ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ ?
(i) ਰਾਏਪੁਰ
(ii) ਅਹਿਮਦਾਬਾਦ
(iii) ਰਾਂਚੀ
(iv) ਪਣਜੀ ।
ਉੱਤਰ-
ਅਹਿਮਦਾਬਾਦ ।

ਪ੍ਰਸ਼ਨ 5.
ਭਾਰਤ ਦਾ ਕਿਹੜਾ ਵਿਥਕਾਰੀ ਪਸਾਰ ਸਹੀ ਹੈ ?
(i) 8°4′ ਉੱਤਰ ਤੋਂ 37°.6′ ਉੱਤਰ ਤੱਕ
(ii) 6°2′ ਉੱਤਰ ਤੋਂ 35°2′ ਉੱਤਰ ਤੱਕ
(iii) 8°4′. ਦੱਖਣ ਤੋਂ 37°6′ ਦੱਖਣ ਤੱਕ
(iv) 6°2′ ਦੱਖਣ ਤੋਂ 35°2′ ਦੱਖਣ ਤੱਕ ।
ਉੱਤਰ-
84′ ਉੱਤਰ ਤੋਂ 37°6′ ਉੱਤਰ ਤੱਕ ।

ਪ੍ਰਸ਼ਨ 6.
ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਮ ਕੀ ਹੈ ?
ਉੱਤਰ-
ਭਾਰਤ ਗਣਰਾਜ/ਗਣਤੰਤਰ ।

(ਸ) ਹੇਠਾਂ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ

ਪ੍ਰਸ਼ਨ 1.
ਭਾਰਤ ਦੇ ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ ਸਿਰਿਆਂ ਦੇ ਨਾਮ ਲਿਖੋ ।
ਉੱਤਰ-
ਉੱਤਰੀ ਸਿਰਾ-ਦਫ਼ਦਾਰ (dafdar) ਦੱਖਣੀ ਸਿਰਾ-ਕੰਨਿਆ ਕੁਮਾਰੀ (ਕੇਪ ਕੋਮੋਰਿਨ) ਪੂਰਬੀ ਸਿਰਾ-ਕਬੀਬੂ (Kibithu) ਪੱਛਮੀ ਸਿਰਾ-ਗੁਹਾਰ ਮੋਤੀ (ਕੱਢ) ।

ਪ੍ਰਸ਼ਨ 2.
ਭਾਰਤ ਦੀ ਮਾਧਿਆਨ ਰੇਖਾ ਬਾਰੇ ਇੱਕ ਨੋਟ ਲਿਖੋ ।
ਉੱਤਰ-
ਭਾਰਤ ਦਾ ਮਾਨਕ ਦੇਸ਼ਾਂਤਰ 82 \(\frac{1}{2}\)0 ਪੂਰਬ ਹੈ । ਇਹ ਦੇਸ਼ਾਂਤਰ ਰੇਖਾ ਉੱਤਰ ਪ੍ਰਦੇਸ਼ ਇਲਾਹਾਬਾਦ ਦੇ ਮਿਰਜ਼ਾਪੁਰ ਤੋਂ ਲੰਘਦੀ ਹੈ । ਸਾਰੇ ਭਾਰਤ ਵਿੱਚ ਸਮੇਂ ਦੀ ਗਣਨਾ ਇਸੇ ਰੇਖਾ ਦੇ ਆਧਾਰ ‘ਤੇ ਹੁੰਦੀ ਹੈ । ਇਸ ਰੇਖਾ ਦਾ ਸਮਾਂ ਗਰੀਨਵਿਚ ਦੇ ਸਮੇਂ ਤੋਂ 5.30 ਘੰਟੇ ਅੱਗੇ ਹੈ । ਇਸਦੇ ਅਨੁਸਾਰ ਜਦੋਂ ਗਰੀਨਵਿਚ ਵਿੱਚ ਦੁਪਹਿਰ ਦੇ 12 ਵਜਦੇ ਹਨ ਉਸ ਸਮੇਂ ਭਾਰਤ ਵਿੱਚ ਸ਼ਾਮ ਦੇ 5.30 ਵਜੇ ਹੁੰਦੇ ਹਨ ।

ਪ੍ਰਸ਼ਨ 3.
ਅਰੁਣਾਚਲ ਪ੍ਰਦੇਸ਼ ਤੇ ਗੁਜਰਾਤ ਦੇ ਸਮੇਂ ਵਿੱਚ ਘੰਟੇ ਦਾ ਅੰਤਰ ਕਿਉਂ ਹੈ ?
ਉੱਤਰ-
ਅਰੁਣਾਚਲ ਪ੍ਰਦੇਸ਼ ਭਾਰਤ ਦੇ ਪੂਰਬ ਅਤੇ ਸੌਰਾਸ਼ਟਰ (ਗੁਜਰਾਤ) ਪੱਛਮ ਵਿੱਚ ਸਥਿਤ ਹੈ | ਸੂਰਜ ਸਭ ਤੋਂ ਪਹਿਲਾਂ ਪੂਰਬ ਵਿੱਚ ਉਦੈ ਹੁੰਦਾ ਹੈ । ਪੂਰਬ ਤੋਂ ਪੱਛਮ ਦੇ ਵੱਲ ਜਾਂਦੇ ਹੋਏ ਸਮੇਂ 4° (ਮਿੰਟ) ਪ੍ਰਤੀ ਦੇਸ਼ਾਂਤਰ ਦੀ ਦਰ ਨਾਲ ਘੱਟਦਾ ਜਾਂਦਾ ਹੈ । ਇਸ ਲਈ ਅਰੁਣਾਚਲ ਦਾ ਸਮਾਂ ਗੁਜਰਾਤ ਤੋਂ ਅੱਗੇ ਰਹਿੰਦਾ ਹੈ, ਜੋ ਲਗਭਗ 2 ਘੰਟੇ ਹੈ । ਜਦੋਂ ਅਰੁਣਾਚਲ ਵਿੱਚ ਸੂਰਜ ਛਿਪਦਾ ਹੈ ਤਾਂ ਗੁਜਰਾਤ ਵਿੱਚ ਸ਼ਾਮ ਦੀ ਧੁੱਪ ਖਿੜੀ ਹੁੰਦੀ ਹੈ । ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ, ਉਸ ਸਮੇਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ ।

ਪ੍ਰਸ਼ਨ 4.
ਜੰਮੂ-ਕਸ਼ਮੀਰ ਅਤੇ ਤੇਲੰਗਾਨਾ ਵਿੱਚ ਕਿਹੜੀਆਂ ਭਾਸ਼ਾਵਾਂ ਪ੍ਰਚਲਿਤ ਹਨ ?
ਉੱਤਰ-
ਜੰਮੂ-ਕਸ਼ਮੀਰ-ਉਰਦੂ, ਕਸ਼ਮੀਰੀ, ਡੋਗਰੀ, ਗੁਜਰੀ, ਦਾਦਰੀ ਅਤੇ ਪੰਜਾਬੀ । ਤੇਲੰਗਾਨਾ-ਤੇਲਗੂ ਅਤੇ ਉਰਦੂ ।

ਪ੍ਰਸ਼ਨ 5.
ਸਾਰਕ (SAARC) ਬਾਰੇ ਇੱਕ ਸੰਖੇਪ ਨੋਟ ਲਿਖੋ ।
ਉੱਤਰ-
ਸਾਰਕ (SAARC) ਦੱਖਣੀ ਏਸ਼ੀਆ ਦੇ ਦੇਸ਼ਾਂ ਦਾ ਇੱਕ ਸੰਘ ਹੈ, ਜੋ ਆਪਸੀ ਸਹਿਯੋਗ ਦੇ ਲਈ ਬਣਾਇਆ ਗਿਆ ਹੈ । ਇਸਦਾ ਪੂਰਾ ਨਾਂ ਦੱਖਣੀ ਏਸ਼ਿਆਈ ਖੇਤਰੀ ਸਹਿਯੋਗ ਸੰਗਠਨ (South Asian Association for Regional Coperation) ਹੈ । ਇਸ ਵਿੱਚ 8 ਦੇਸ਼-ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਮਾਲਦੀਵ, ਨੇਪਾਲ ਅਤੇ ਸ੍ਰੀਲੰਕਾ ਸ਼ਾਮਿਲ ਹਨ । ਇਸ ਨੂੰ ਭਾਰਤ ਦਾ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।

(ਹ) ਹੇਠਾਂ ਲਿਖੇ ਪ੍ਰਸ਼ਨਾਂ ਦੇ ਵਿਸਥਾਰਪੂਰਵਕ ਉੱਤਰ ਦਿਓ

ਪ੍ਰਸ਼ਨ 1.
ਭਾਰਤ ਦੇ ਕੌਮਾਂਤਰੀ ਵਪਾਰ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਕੌਮਾਂਤਰੀ ਵਪਾਰ ਦੀ ਦ੍ਰਿਸ਼ਟੀ ਤੋਂ ਭਾਰਤ ਦੀ ਸਥਿਤੀ ਬਹੁਤ ਹੀ ਅਨੁਕੂਲ ਹੈ । ਹੇਠ ਲਿਖੇ ਤੱਥ ਇਸ ਗੱਲ ਦੀ ਪੁਸ਼ਟੀ ਕਰਦੇ ਹਨ –
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 2
ਚਿੱਤਰ-ਵਪਾਰ ਅਤੇ ਵਣਿਜ ਦੇ ਕੌਮਾਂਤਰੀ ਮਹਾਂਮਾਰਗ ‘ਤੇ ਭਾਰਤ ਦੀ ਸਥਿਤੀ ।

  • ਦੱਖਣੀ ਭਾਰਤ ਤਿੰਨਾਂ ਪਾਸਿਆਂ ਤੋਂ ਸਮੁੰਦਰ ਨਾਲ ਘਿਰਿਆ ਹੋਇਆ ਹੈ । ਇਸ ਲਈ ਦੇਸ਼ ਦਾ 96 ਪ੍ਰਤੀਸ਼ਤ ਅੰਤਰ-ਰਾਸ਼ਟਰੀ ਵਿਉਪਾਰ ਸਮੁੰਦਰੀ ਮਾਰਗ ਰਾਹੀਂ ਹੁੰਦਾ ਹੈ ।
  • ਪੂਰਬ ਅਤੇ ਦੱਖਣ ਪੂਰਬੀ ਏਸ਼ੀਆ ਅਤੇ ਆਸਟਰੇਲੀਆ ਨੂੰ ਜਾਣ ਵਾਲੇ ਸਮੁੰਦਰੀ ਮਾਰਗ ਵੀ ਹਿੰਦ ਮਹਾਂਸਾਗਰ ‘ ਤੋਂ ਹੋ ਕੇ ਗੁਜਰਦੇ ਹਨ ।
  • ਰਤ ਸੁਏਜ਼ ਮਾਰਗ ਅਤੇ ਆਸ਼ਾ ਅੰਤਰੀਪ ਮਾਰਗ ਦੁਆਰਾ ਯੂਰਪ, ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਨਾਲ ਜੁੜਿਆ ਹੋਇਆ ਹੈ ।
  • ਭਾਰਤ ਦਾ ਵਪਾਰ ਲਗਪਗ ਸਾਰੇ ਦੇਸ਼ਾਂ ਨਾਲ ਹੈ ਸਾਡਾ ਦੇਸ਼ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪ ਮਹਾਂਦੀਪ, ਦੱਖਣੀ ਅਮਰੀਕਾ ਅਤੇ ਦੱਖਣੀ-ਪੂਰਬੀ ਏਸ਼ੀਆ ਦੇ ਲਗਪਗ ਸਾਰੇ ਦੇਸ਼ਾਂ ਨਾਲ ਵਪਾਰ ਕਰਦਾ ਹੈ ।
  • 1869 ਵਿੱਚ ਸੁਏਜ਼ ਨਹਿਰ ਦੇ ਖੁੱਲ੍ਹਣ ਨਾਲ ਯੂਰਪ ਅਤੇ ਅਮਰੀਕੀ ਦੇਸ਼ਾਂ ਦੇ ਨਾਲ ਭਾਰਤ ਦੇ ਵਪਾਰਕ ਸੰਬੰਧ ਹੋਰ ਵੀ ਮਜ਼ਬੂਤ ਹੋ ਗਏ ।

ਪ੍ਰਸ਼ਨ 2.
ਭਾਰਤ ਦੇ ਕੋਈ 10 ਰਾਜਾਂ ਅਤੇ 5 ਕੇਂਦਰ ਸ਼ਾਸਿਤ ਦੇਸ਼ਾਂ ਦੇ ਨਾਮ ਅਤੇ ਰਾਜਧਾਨੀਆਂ ਲਿਖੋ ।
ਉੱਤਰ-
ਭਾਰਤ ਦੇ 10 ਰਾਜਾਂ ਅਤੇ 5 ਕੇਂਦਰ ਸ਼ਾਸਿਤ ਦੇਸ਼ਾਂ ਦੀ ਸੂਚੀ ਹੇਠ ਲਿਖੀ ਹੈ ਰਾਜ ਅਤੇ ਰਾਜਧਾਨੀਆਂ ਅਰੁਣਾਚਲ ਪ੍ਰਦੇਸ਼ ਅਸਾਮ ਬਿਹਾਰ ਗੁਜਰਾਤ ਹਰਿਆਣਾ ਹਿਮਾਚਲ ਪ੍ਰਦੇਸ਼ ਤਾਮਿਲਨਾਡੂ ਕਰਨਾਟਕ ਪੰਜਾਬ ਰਾਜਸਥਾਨ ਈਟਾਨਗਰ ਦਿਸਪੁਰ ਪਟਨਾ ਗਾਂਧੀ ਨਗਰ ਚੰਡੀਗੜ੍ਹ ਸ਼ਿਮਲਾ ਚੇਨੱਈ ਬੰਗਲੁਰੂ ਚੰਡੀਗੜ੍ਹ , ਜੈਪੁਰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਧਾਨੀਆਂ
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 3
ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਰਾਜਧਾਨੀਆਂ –
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 4

ਪ੍ਰਸ਼ਨ 3.
ਭਾਰਤ ਦੀ ਰਾਜਨੀਤਿਕ ਵੰਡ ‘ਤੇ ਨੋਟ ਲਿਖੋ ਅਤੇ ਖੇਤਰਫਲ ਪੱਖੋਂ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਰਾਜਾਂ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਰਾਜਾਂ ਦਾ ਸੰਘ ਹੈ । ਰਾਜਨੀਤਿਕ ਜਾਂ ਪ੍ਰਸ਼ਾਸਨਿਕ ਨਜ਼ਰੀਏ ਤੋਂ ਇਸਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ

  1. ਰਾਜ,
  2. ਕੇਂਦਰ ਸ਼ਾਸਿਤ ਖੇਤਰ ।

ਰਾਜਾਂ ਦੀ ਗਿਣਤੀ 28 ਅਤੇ ਕੇਂਦਰ ਸ਼ਾਸਿਤ ਖੇਤਰਾਂ ਦੀ ਗਿਣਤੀ 8 ਹੈ । ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਂ, ਰਾਜਧਾਨੀਆਂ ਅਤੇ ਖੇਤਰਫਲ ਦੀ ਸੂਚੀ ਹੇਠਾਂ ਦਿੱਤੀ ਗਈ ਹੈ ।

1. ਭਾਰਤ ਦੇ ਰਾਜ.
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 5
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 6
Based upon Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master Copy certified by Surveyor General of India. © Government of India, Copyright, 2020

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

2. ਕੇਂਦਰੀ ਸ਼ਾਸਿਤ ਖੇਤਰ
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 7
ਨੋਟ-ਦਿੱਲੀ ਨੂੰ ਹੁਣ ‘ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਿਹਾ ਜਾਂਦਾ ਹੈ । ਇਸ ਦਾ ਖੇਤਰਫਲ 1483 ਵਰਗ ਕਿਲੋਮੀਟਰ ਹੈ । ਸਭ ਤੋਂ ਵੱਡਾ ਰਾਜ-ਖੇਤਰਫਲ ਦੇ ਨਜ਼ਰੀਏ ਤੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਰਾਜਸਥਾਨ ਹੈ । ਇਸਦਾ ਖੇਤਰਫਲ ਲਗਪਗ 3 ਲੱਖ 42 ਹਜ਼ਾਰ ਵਰਗ ਕਿ.ਮੀ. ਹੈ । ਇਸਦੀ ਰਾਜਧਾਨੀ ਜੈਪੁਰ ਹੈ । ਇਸਦਾ ਜ਼ਿਆਦਾਤਰ ਭਾਰਾ ਮਾਰੂਥਲੀ/ਰੇਤਲਾ ਹੈ । ਸਭ ਤੋਂ ਛੋਟਾ ਰਾਜ-ਖੇਤਰਫਲ ਦੇ ਨਜ਼ਰੀਏ ਤੋਂ ਭਾਰਤ ਦਾ ਸਭ ਤੋਂ ਛੋਟਾ ਰਾਜ ਗਿਆ ਹੈ । ਇਸਦਾ ਖੇਤਰਫਲ 3702 ਕਿ.ਮੀ. ਹੈ । ਇਸਦੀ ਰਾਜਧਾਨੀ ਪਣਜੀ ਹੈ ।

PSEB 9th Class Social Science Guide ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਅਕਸ਼ਾਂਸ਼ੀ ਦ੍ਰਿਸ਼ਟੀ ਤੋਂ ਭਾਰਤ ਸਥਿਤ ਹੈ –
(ਉ) ਦੱਖਣੀ ਗੋਲਾਰਧ ਵਿੱਚ
(ਅ) ਪੂਰਬੀ ਗੋਲਾਰਧ ਵਿੱਚ
(ਇ) ਉੱਤਰੀ ਗੋਲਾਰਧ ਵਿੱਚ
(ਸ) ਪੱਛਮੀ ਗੋਲਾਰਧ ਵਿੱਚ ।
ਉੱਤਰ-
(ਇ) ਉੱਤਰੀ ਗੋਲਾਰਧ ਵਿੱਚ

ਪ੍ਰਸ਼ਨ 2.
ਭਾਰਤ ਦਾ ਸਭ ਤੋਂ ਦੱਖਣੀ ਸਿਰਾ ਕੀ ਕਹਾਉਂਦਾ ਹੈ ?
(ਉ) ਮਲੱਕਾ .
(ਅ) ਇੰਦਰਾ ਪੁਆਇੰਟ
(ਇ) ਕੇਰਲ ਤੱਟ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਇੰਦਰਾ ਪੁਆਇੰਟ

ਪ੍ਰਸ਼ਨ 3.
ਭਾਰਤ ਦਾ ਕੁੱਲ ਖੇਤਰਫਲ ਹੈ –
(ਉ) 42.87 ਲੱਖ ਵਰਗ ਕਿ.ਮੀ.
(ਅ) 22.87 ਲੱਖ ਵਰਗ ਕਿ.ਮੀ
(ਇ) 30.87 ਲੱਖ ਵਰਗ ਕਿ.ਮੀ.
(ਸ) 32.87 ਲੱਖ ਵਰਗ ਕਿ.ਮੀ.।
ਉੱਤਰ-
(ਸ) 32.87 ਲੱਖ ਵਰਗ ਕਿ.ਮੀ.।

ਪ੍ਰਸ਼ਨ 4.
ਖੇਤਰਫਲ ਦੇ ਪੱਖ ਤੋਂ ਭਾਰਤ ਦਾ ਵਿਸ਼ਵ ਵਿਚ ਸਥਾਂਨ ਹੈ –
(ਉ) ਚੌਥਾ
(ਅ) ਪੰਜਵਾਂ
(ਇ) ਛੇਵਾਂ
(ਸ) ਸੱਤਵਾਂ ।
ਉੱਤਰ-
(ਸ) ਸੱਤਵਾਂ ।

ਪ੍ਰਸ਼ਨ 5.
ਭਾਰਤ ਭੂ-ਭਾਗ ਏਸ਼ੀਆ ਮਹਾਂਦੀਪ ਦੇ ਜਿਸ ਭਾਗ ਵਿੱਚ ਸਥਿਤ ਹੈ –
(ਉ) ਪੂਰਬੀ
(ਅ) ਉੱਤਰੀ
(ਈ) ਦੱਖਣੀ
(ਸ) ਪੱਛਮੀ ॥
ਉੱਤਰ-
(ਈ) ਦੱਖਣੀ

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 6.
ਉਸ ਰਾਜ ਦਾ ਨਾਮ ਦੱਸੋ ਜਿਹੜਾ ਅੰਤਰ-ਰਾਸ਼ਟਰੀ ਸੀਮਾ ਅਤੇ ਸਮੁੰਦਰ ਨੂੰ ਨਹੀਂ ਛੂਹਦਾ –
(ੳ) ਮੱਧ ਪ੍ਰਦੇਸ਼
(ਅ) ਰਾਜਸਥਾਨ
(ਇ) ਉੱਤਰ ਪ੍ਰਦੇਸ਼
(ਸ) ਪੱਛਮੀ ਬੰਗਾਲ ।
ਉੱਤਰ-
(ੳ) ਮੱਧ ਪ੍ਰਦੇਸ਼

ਪ੍ਰਸ਼ਨ 7.
ਭਾਰਤ ਦੇ ਦੱਖਣ ਵਿੱਚ ਸਥਿਤ ਦੀਪ ਦੇਸ਼ ਹੈ –
(ਉ) ਨੇਪਾਲ
(ਅ) ਲਕਸ਼ਦੀਪ ਸਮੂਹ
(ਇ) ਮਾਲਦੀਵ
(ਸ) ਬੰਗਲਾਦੇਸ਼ ।
ਉੱਤਰ-
(ਇ) ਮਾਲਦੀਵ

ਪ੍ਰਸ਼ਨ 8.
ਸੁਏਜ਼ ਨਹਿਰ ਖੁੱਲੀ ਸੀ –
(ਉ) 1869 ਈ: ਵਿੱਚ
(ਅ) 1852 ਈ: ਵਿੱਚ
( 1937 ਈ: ਵਿੱਚ
(ਸ) 1879 ਈ: ਵਿੱਚ ।
ਉੱਤਰ-
(ਉ) 1869 ਈ: ਵਿੱਚ

ਪ੍ਰਸ਼ਨ 9.
ਮਿਜ਼ੋਰਮ ਦੀ ਰਾਜਧਾਨੀ ਹੈ –
(ੳ) ਇੰਫਾਲ
(ਅ) ਕੋਹਿਮਾ
(ਇ) ਅਗਰਤਲਾ
(ਸ) ਆਈਜ਼ੋਲ ।
ਉੱਤਰ-
(ਸ) ਆਈਜ਼ੋਲ ।

ਪ੍ਰਸ਼ਨ 10.
ਖੇਤਰਫਲ ਦੇ ਆਧਾਰ ‘ਤੇ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ –
(ਉ) ਗੋਆ।
(ਅ) ਤ੍ਰਿਪੁਰਾ
(ਇ) ਰਾਜਸਥਾਨ
(ਸ) ਹਰਿਆਣਾ |
ਉੱਤਰ-
(ਉ) ਗੋਆ।

ਪ੍ਰਸ਼ਨ 11.
ਭਾਰਤ ਦਾ ਸਭ ਤੋਂ ਉੱਤਰੀ ਅਕਸ਼ਾਂਸ਼ ਹੈ –
(ਉ) 37°6′ ਉ.
(ਅ) 97°25′ ਉ.
(ਈ) 687′ ਉ.
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਉ) 37°6’ ਉ.

ਪ੍ਰਸ਼ਨ 12.
ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਦੀ ਸਾਂਝੀ ਰਾਜਧਾਨੀ ਹੈ –
(ਉ) ਚੰਡੀਗੜ੍ਹ
(ਅ) ਬੰਗਲੁਰੁ
(ਏ) ਹੈਦਰਾਬਾਦ
(ਸ) ਈਟਾਨਗਰ ।
ਉੱਤਰ-
(ਏ) ਹੈਦਰਾਬਾਦ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਜਨਸੰਖਿਆ ਦੇ ਹਿਸਾਬ ਨਾਲ ਵਿਸ਼ਵ ਵਿੱਚ ………. ਨੂੰ ਪਹਿਲਾ ਸਥਾਨ ਪ੍ਰਾਪਤ ਹੈ ।
ਉੱਤਰ-
ਚੀਨ,

ਪ੍ਰਸ਼ਨ 2.
ਭਾਰਤ ਨੂੰ ………….. ਰੇਖਾ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ।
ਉੱਤਰ-
ਕਰਕ,

ਪ੍ਰਸ਼ਨ 3.
ਖੇਤਰਫਲ ਦੇ ਪੱਖੋਂ ………. ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ ।
ਉੱਤਰ-
ਰੂਸ,

ਪ੍ਰਸ਼ਨ 4.
ਭਾਰਤ ………. ਮਹਾਂਦੀਪ ਵਿੱਚ ਸਥਿਤ ਹੈ ।
ਉੱਤਰ-
ਏਸ਼ੀਆ,

ਪ੍ਰਸ਼ਨ 5.
………. ਉੱਤਰਾਖੰਡ ਦੀ ਰਾਜਧਾਨੀ ਹੈ ।
ਉੱਤਰ-
ਦੇਹਰਾਦੂਨ,

ਪ੍ਰਸ਼ਨ 6.
ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ………… ਰਾਜਾਂ ਦੀ ਸੀਮਾ, ਪਾਕਿਸਤਾਨ ਨਾਲ ਲਗਦੀ ਹੈ ।
ਉੱਤਰ-
ਗੁਜਰਾਤ,

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 7.
………. ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੀ ਰਾਜਧਾਨੀ ਹੈ ।
ਉੱਤਰ-
ਹੈਦਰਾਬਾਦ,

ਪ੍ਰਸ਼ਨ 8.
………….. ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ।
ਉੱਤਰ-
ਚੰਡੀਗੜ੍ਹ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
2011 ਦੀ ਜਨਗਣਨਾ ਅਨੁਸਾਰ ਵਿਸ਼ਵ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਭਾਰਤ ਵਿੱਚ ਨਿਵਾਸ ਕਰਦੀ ਹੈ ?
ਉੱਤਰ-
17.5%.

ਪ੍ਰਸ਼ਨ 2.
ਭਾਰਤ ਦੇ ਕਿਹੜੇ ਉਪਜਾਊ ਮੈਦਾਨ ਭਾਰਤ ਦੇ ਅਨਾਜ ਦੀ ਸੁਰੱਖਿਆ ਪ੍ਰਦਾਨ ਕਰਦੇ ਹਨ ?
ਉੱਤਰ-
ਗੰਗਾ, ਬ੍ਰਹਮਪੁੱਤਰ ਦੇ ਮੈਦਾਨ |

ਪ੍ਰਸ਼ਨ 3.
ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
ਉੱਤਰ-
ਰੂਸ ।

ਪ੍ਰਸ਼ਨ 4.
ਭਾਰਤ ਦਾ ਕੁੱਲ ਖੇਤਰਫਲ ਕਿੰਨਾ ਹੈ ?
ਉੱਤਰ-
ਲਗਪਗ 32.87 ਲੱਖ ਵਰਗ ਕਿ.ਮੀ. ।

ਪ੍ਰਸ਼ਨ 5.
ਭਾਰਤ ਦਾ ਕਿਹੜਾ ਭੂ-ਭਾਗ ਖਣਿਜਾਂ ਦਾ ਭੰਡਾਰ ਹੈ ?
ਉੱਤਰ-
ਪ੍ਰਾਇਦੀਪੀ ਪਠਾਰ ।

ਪ੍ਰਸ਼ਨ 6.
ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਵਿੱਚ ਸਥਿਤ ਦੀਪ ਸਮੂਹਾਂ ਦੇ ਨਾਂ ਦੱਸੋ ।
ਉੱਤਰ-
ਅਰਬ ਸਾਗਰ ਵਿੱਚ ਲਕਸ਼ਦੀਪ ਸਮੂਹ ਅਤੇ ਬੰਗਾਲ ਦੀ ਖਾੜੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ।

ਪ੍ਰਸ਼ਨ 7.
ਉਨ੍ਹਾਂ ਦੇਸ਼ਾਂ ਦੇ ਨਾਂ ਦੱਸੋ ਜਿਹੜੇ ਖੇਤਰਫਲ ਵਿੱਚ ਭਾਰਤ ਤੋਂ ਵੱਡੇ ਹਨ ।
ਉੱਤਰ-
ਆਸਟਰੇਲੀਆ, ਬ੍ਰਾਜ਼ੀਲ, ਚੀਨ, ਸੰਯੁਕਤ ਰਾਜ ਅਮਰੀਕਾ, ਕਨੈਡਾ ਅਤੇ ਰੂਸ ।

ਪ੍ਰਸ਼ਨ 8.
ਭਾਰਤ ਦੇ ਤਿੰਨ ਪਾਸੇ ਸਥਿਤ ਸਾਗਰਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪੂਰਬ ਵਿੱਚ ਬੰਗਾਲ ਦੀ ਖਾੜੀ, ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਸਥਿਤ ਹੈ ।

ਭਾਰਤ ਅਤੇ |ਉਸਦੇ ਗੁਆਂਢੀ
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 8
Based upon Survey of India map with the permission of the Surveyor General of India. The responsibility for the correctness of internal details rests with the publisher. The territorial waters of india extend into the sea to a distance of twelve nautical miles measured from the appropriate baseline. The external boundaries and coastlines of India agree with the Record Master Copy certified by Surveyor General of India. © Government of India, Copyright, 2020

ਪ੍ਰਸ਼ਨ 9.
ਭੂ-ਮੱਧ ਰੇਖਾ ਦੇ ਸੰਦਰਭ ਵਿੱਚ ਭਾਰਤ ਕਿਹੜੇ ਗੋਲਾਰਧ ਵਿੱਚ ਸਥਿਤ ਹੈ ?
ਉੱਤਰ-
ਭੂ-ਮੱਧ ਰੇਖਾ ਦੇ ਸੰਦਰਭ ਵਿੱਚ ਭਾਰਤ ਉੱਤਰੀ ਗੋਲਾਰਧ ਵਿੱਚ ਸਥਿਤ ਹੈ ।

ਪ੍ਰਸ਼ਨ 10.
ਭਾਰਤ ਨੂੰ ਕਿਹੜਾ ਅਕਸ਼ਾਂਸ਼ ਵਿਤ ਜਾਂ ਕਿਹੜੀ ਅਕਸ਼ਾਂਸ਼ ਰੇਖਾ ਲਗਪਗ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ? ਇਸਦਾ ਅਕਸ਼ਾਂਸ਼ ਕਿੰਨਾ ਹੈ ?
ਉੱਤਰ-
ਭਾਰਤ ਨੂੰ ਕਰਕ ਵਿਤ ਜਾਂ ਕਰਕ ਰੇਖਾ ਲਗਪਗ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ । ਇਸਦਾ ਅਕਸ਼ਾਂਸ਼ 23°30′ ਉੱਤਰ ਹੈ ।

ਪ੍ਰਸ਼ਨ 11.
ਭਾਰਤ ਦੇ ਦੋ ਗੁਆਂਢੀ ਦੀਪ ਰਾਜਾਂ ਦੇ ਨਾਮ ਲਿਖੋ ।
ਉੱਤਰ-
ਭਾਰਤ ਦੇ ਦੋ ਗੁਆਂਢੀ ਦੀਪ ਰਾਜ ਸ੍ਰੀਲੰਕਾ ਅਤੇ ਮਾਲਦੀਵ ਹਨ ।

ਪ੍ਰਸ਼ਨ 12.
ਪੂਰਬ ਵਿੱਚ ਸਥਿਤ ਭਾਰਤ ਦੇ ਦੋ ਗੁਆਂਢੀ ਦੇਸ਼ ਕਿਹੜੇ-ਕਿਹੜੇ ਹਨ ?
ਉੱਤਰ-
ਭਾਰਤ ਦੇ ਪੂਰਬ ਵਿੱਚ ਸਥਿਤ ਦੋ ਗੁਆਂਢੀ ਦੇਸ਼ ਬੰਗਲਾਦੇਸ਼ ਅਤੇ ਮਯਨਮਾਰ ਹਨ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 13.
ਉੱਤਰ ਵਿੱਚ ਭਾਰਤ ਦੀ ਸੀਮਾ ਕਿਹੜੇ-ਕਿਹੜੇ ਦੇਸ਼ਾਂ ਦੇ ਨਾਲ ਲਗਦੀ ਹੈ ?
ਉੱਤਰ-
ਉੱਤਰ ਵਿੱਚ ਭਾਰਤ ਦੀ ਸੀਮਾ ਚੀਨ, ਨੇਪਾਲ ਅਤੇ ਭੂਟਾਨ ਦੇ ਨਾਲ ਲਗਦੀ ਹੈ।

ਪ੍ਰਸ਼ਨ 14.
ਉਪ-ਮਹਾਂਦੀਪ ਕਿਸਨੂੰ ਕਹਿੰਦੇ ਹਨ ?
ਉੱਤਰ-
ਇੱਕ ਵੱਡੀ ਭੂਗੋਲਿਕ ਇਕਾਈ ਜੋ ਬਾਕੀ ਮਹਾਂਦੀਪ ਤੋਂ ਸਪੱਸ਼ਟ ਰੂਪ ਤੋਂ ਅਲੱਗ ਦਿਖਾਈ ਦਿੰਦੀ ਹੈ, ਉਸਨੂੰ ਉਪ-ਮਹਾਂਦੀਪ ਕਹਿੰਦੇ ਹਨ । ਹਿਮਾਲਿਆ ਪਰਬਤ ਭਾਰਤੀ ਉਪ-ਮਹਾਂਦੀਪ ਨੂੰ ਬਾਕੀ ਏਸ਼ੀਆ ਤੋਂ ਅਲੱਗ ਕਰਦਾ ਹੈ ।

ਪ੍ਰਸ਼ਨ 15.
ਭਾਰਤ ਵਿਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਖੇਤਰ ਹਨ ?
ਉੱਤਰ-
28 ਰਾਜ ਅਤੇ 8 ਕੇਂਦਰ ਸ਼ਾਸਿਤ ਖੇਤਰ ਹਨ ।

ਪ੍ਰਸ਼ਨ 16.
ਭਾਰਤ ਦੇ ਕਿਸੇ ਚਾਰ ਪ੍ਰਾਂਤਾਂ ਦੇ ਨਾਮ ਦੱਸੋ ਜਿਨ੍ਹਾਂ ਦੀ ਸੀਮਾ ਦੂਸਰੇ ਦੇਸ਼ਾਂ ਦੇ ਨਾਲ ਲੱਗਦੀ ਹੈ ।
ਉੱਤਰ-
ਪੰਜਾਬ, ਉੱਤਰ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਪੱਛਮੀ ਬੰਗਾਲ ਚਾਰ ਅਜਿਹੇ ਪ੍ਰਾਂਤ ਹਨ ਜਿਨ੍ਹਾਂ ਦੀ ਸੀਮਾ ਦੂਸਰੇ ਦੇਸ਼ਾਂ ਦੇ ਨਾਲ ਲੱਗਦੀ ਹੈ !

ਪ੍ਰਸ਼ਨ 17.
ਭਾਰਤ ਦੇ ਪੂਰਬੀ ਤਟ ‘ਤੇ ਸਥਿਤ ਚਾਰ ਰਾਜਾਂ ਦੇ ਨਾਮ ਦੱਸੋ ।
ਉੱਤਰ-
ਭਾਰਤ ਦੇ ਪੂਰਬੀ ਤੱਟ ‘ਤੇ ਸਥਿਤ ਚਾਰ ਰਾਜ ਹਨ-ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੱਛਮੀ ਬੰਗਾਲ ।

ਪ੍ਰਸ਼ਨ 18.
ਭਾਰਤ ਦੀ ਸਥਲ ਸੀਮਾ ਦੀ ਲੰਬਾਈ ਕਿੰਨੀ ਹੈ ?
ਉੱਤਰ-
ਭਾਰਤ ਦੀ ਸਥਲ ਸੀਮਾ ਦੀ ਲੰਬਾਈ ਲਗਪਗ 15,200 ਕਿ. ਮੀ. ਹੈ ।

ਪ੍ਰਸ਼ਨ 19.
ਭਾਰਤ ਦੀ ਤੱਟ ਰੇਖਾ ਦੀ ਕੁੱਲ ਲੰਬਾਈ ਕਿੰਨੀ ਹੈ ?
ਉੱਤਰ-
ਭਾਰਤ ਦੀ ਤੱਟ ਰੇਖਾ ਦੀ ਕੁੱਲ ਲੰਬਾਈ 7516 ਕਿ. ਮੀ. ਹੈ ।

ਪ੍ਰਸ਼ਨ 20.
ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ ? ਭਾਰਤ ਤੋਂ ਵੱਡੇ ਦੇਸ਼ਾਂ ਦੇ ਨਾਮ ਵੀ ਦੱਸੋ ।
ਉੱਤਰ-
ਖੇਤਰਫਲ ਦੀ ਦ੍ਰਿਸ਼ਟੀ ਤੋਂ ਭਾਰਤ ਦਾ ਸੰਸਾਰ ਵਿੱਚ ਸੱਤਵਾਂ ਸਥਾਨ ਹੈ ।
PSEB 9th Class SST Solutions Geography Chapter 1(a) ਭਾਰਤ ਆਕਾਰ ਅਤੇ ਸਥਿਤੀ 8

ਪ੍ਰਸ਼ਨ 21.
ਭਾਰਤ ਦੇ ਪੂਰਬ ਅਤੇ ਪੱਛਮ ਵਿੱਚ ਸਥਿਤ ਸਾਗਰਾਂ ਦੇ ਨਾਮ ਦੱਸੋ ।
ਉੱਤਰ-
ਮਵਾਰ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ।

ਪ੍ਰਸ਼ਨ 22.
ਭਾਰਤ ਦੀ ਸਭ ਤੋਂ ਜ਼ਿਆਦਾ ਅਤੇ ਸਭ ਤੋਂ ਘੱਟ ਬਲ ਸੀਮਾ ਕ੍ਰਮਵਾਰ ਕਿਹੜੇ-ਕਿਹੜੇ ਦੇਸ਼ ਦੇ ਨਾਲ ਲਗਦੀ ਹੈ ?
ਉੱਤਰ-
ਸਭ ਤੋਂ ਜ਼ਿਆਦਾ (4096 ਕਿ.ਮੀ.) ਬੰਗਲਾ ਦੇਸ਼ ਦੇ ਨਾਲ ਅਤੇ ਸਭ ਤੋਂ ਘੱਟ (802 ਕਿ.ਮੀ.) ਅਫ਼ਗਾਨਿਸਤਾਨ ਦੇ ਨਾਲ ।

ਪ੍ਰਸ਼ਨ 23.
ਭਾਰਤ ਦਾ ਮਾਨਕ ਸਮੇਂ ਵਿਚ ਦੇ ਸਮੇਂ ਤੋਂ ਕਿੰਨਾ ਅੱਗੇ ਹੈ ?
ਉੱਤਰ-
ਸਾਢੇ ਪੰਜ ਘੰਟੇ ।

ਪ੍ਰਸ਼ਨ 24.
ਅਰਬ ਸਾਗਰ ਦੇ ਨਾਲ ਲਗਦੇ ਚਾਰ ਭਾਰਤੀ ਰਾਜਾਂ ਦੇ ਨਾਮ ਦੱਸੋ ।
ਉੱਤਰ-

  • ਗੁਜਰਾਤ,
  • ਮਹਾਂਰਾਸ਼ਟਰ,
  • ਕਰਨਾਟਕ,
  • ਕੇਰਲ ।

ਪ੍ਰਸ਼ਨ 25.
ਬੰਗਲਾਦੇਸ਼ ਦੀ ਸੀਮਾ ਦੇ ਨਾਲ ਮਿਲਦੇ ਕਿਸੇ ਚਾਰ ਭਾਰਤੀ ਰਾਜਾਂ ਦੇ ਨਾਮ ਲਿਖੋ ।
ਉੱਤਰ-

  1. ਪੱਛਮੀ ਬੰਗਾਲ,
  2. ਅਸਮ,
  3. ਮੇਘਾਲਿਆ,
  4. ਮਿਜ਼ੋਰਮ ।

ਪ੍ਰਸ਼ਨ 26.
ਉੱਤਰਾਖੰਡ, ਛੱਤੀਸਗੜ੍ਹ ਅਤੇ ਝਾਰਖੰਡ ਦੀਆਂ ਰਾਜਧਾਨੀਆਂ ਦੇ ਨਾਮ ਦੱਸੋ ।
ਉੱਤਰ-
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ, ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਅਤੇ ਝਾਰਖੰਡ ਦੀ ਰਾਜਧਾਨੀ ਰਾਂਚੀ ਹੈ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
‘‘ਭਾਰਤ ਦਾ ਅਕਸ਼ਾਂਸ਼ੀ ਅਤੇ ਦੇਸ਼ਾਂਤਰੀ ਵਿਸਥਾਰ ਲਗਪਗ 30 ਹੈ, ਫਿਰ ਵੀ ਭਾਰਤ ਦਾ ਉੱਤਰ-ਦੱਖਣ ਵਿਸਤਾਰ ਪੂਰਬ-ਪੱਛਮੀ ਦੇ ਵਿਸਥਾਰ ਨਾਲੋਂ ਜ਼ਿਆਦਾ ਹੈ । ਕਾਰਨ ਦੱਸੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਦਾ ਉੱਤਰ-ਦੱਖਣੀ ਅਕਸ਼ਾਂਸ਼ੀ ਵਿਸਥਾਰ 300 ਹੈ ਅਤੇ ਇੰਨਾ ਹੀ ਇਸਦਾ ਪੂਰਬ-ਪੱਛਮੀ ਦੇਸ਼ਾਂਤਰੀ ਵਿਸਥਾਰ ਹੈ । ਪਰੰਤੂ ਜਦੋਂ ਇਸ ਵਿਸਤਾਰ ਨੂੰ ਕਿਲੋਮੀਟਰ ਵਿੱਚ ਮਾਪਦੇ ਹਾਂ ਤਾਂ ਉਹ ਦੂਰੀ ਬਰਾਬਰ ਨਹੀਂ ਆਉਂਦੀ । ਦੇਸ਼ ਦਾ ਪੂਰਬ-ਪੱਛਮੀ ਵਿਸਥਾਰ ਲਗਪਗ 2933 ਕਿਲੋਮੀਟਰ ਅਤੇ ਉੱਤਰ-ਦੱਖਣੀ ਵਿਸਥਾਰ ਲਗਪਗ 3214 ਕਿਲੋਮੀਟਰ ਹੈ ।

ਇਸਦਾ ਕਾਰਨ ਇਹ ਹੈ ਕਿ ਦੇਸ਼ਾਂਤਰ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਦੀ ਤਰ੍ਹਾਂ ਇੱਕ-ਦੂਸਰੇ ਦੇ ਬਰਾਬਰ ਨਹੀਂ ਹਨ । ਸਾਰੀਆਂ ਦੇਸ਼ਾਂਤਰ ਰੇਖਾਵਾਂ ਧਰੁਵਾਂ ‘ਤੇ ਆ ਕੇ ਆਪਸ ਵਿੱਚ ਮਿਲ ਜਾਂਦੀਆਂ ਹਨ ਅਤੇ ਜਿਵੇਂ-ਜਿਵੇਂ ਭੂ-ਮੱਧ ਰੇਖਾ ਤੋਂ ਦੂਰ ਹੁੰਦੇ ਜਾਂਦੇ ਹਾਂ, ਦੇਸ਼ਾਂਤਰ ਰੇਖਾਵਾਂ ਵਿਚਲੀ ਦੂਰੀ ਘੱਟਦੀ ਜਾਂਦੀ ਹੈ । ਸਿੱਟੇ ਵੱਜੋਂ ਭਾਰਤ ਦਾ ਪੂਰਬ-ਪੱਛਮੀ ਵਿਸਥਾਰ ਕਿਲੋਮੀਟਰਾਂ ਵਿੱਚ) ਘੱਟ ਹੈ ।

ਪ੍ਰਸ਼ਨ 2.
ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਕਿਉਂ ਦਿੱਤਾ ਜਾਂਦਾ ਹੈ ? ਭਾਰਤੀ ਉਪ-ਮਹਾਂਦੀਪ ਕਿਹੜੇ ਦੇਸ਼ਾਂ ਤੋਂ ਮਿਲ ਕੇ ਬਣਦਾ ਹੈ ?
ਉੱਤਰ-
ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਸਥਿਤ ਹੈ । ਏਸ਼ੀਆ ਦਾ ਭਾਗ ਹੁੰਦੇ ਹੋਏ ਵੀ ਇਹ ਇੱਕ ਵਿਸ਼ੇਸ਼ ਭੂਗੋਲਿਕ ਇਕਾਈ ਹੈ । ਇਸਨੂੰ ਹਿਮਾਲਿਆ ਪਰਬਤ ਬਾਕੀ ਏਸ਼ੀਆਂ ਤੋਂ ਅਲੱਗ ਕਰਦੇ ਹਨ | ਭਾਰਤ ਦੀ ਇਸੇ ਵਿਸ਼ੇਸ਼ਤਾ ਦੇ ਕਾਰਨ ਭਾਰਤ ਨੂੰ ਉਪ-ਮਹਾਂਦੀਪ ਦਾ ਦਰਜਾ ਦਿੱਤਾ ਗਿਆ ਹੈ । ਭਾਰਤੀ ਉਪ-ਮਹਾਂਦੀਪ ਭਾਰਤ ਦੇ ਇਲਾਵਾ ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵ ਆਦਿ ਦੇਸ਼ਾਂ ਨਾਲ ਮਿਲ ਕੇ ਬਣਦਾ ਹੈ ।

ਪ੍ਰਸ਼ਨ 3.
ਕਰਕ ਰੇਖਾ ਭਾਰਤ ਨੂੰ ਲਗਪਗ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ । ਇਨ੍ਹਾਂ ਭਾਗਾਂ ਦੀ ਸੰਖੇਪ ਭੌਤਿਕ ਜਾਣਕਾਰੀ ਦਿਓ ।
ਉੱਤਰ-
ਕਰਕ ਰੇਖਾ ਭਾਰਤ ਨੂੰ ਲਗਪਗ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ-ਉੱਤਰੀ ਭਾਗ ਅਤੇ ਦੱਖਣੀ ਭਾਗ 1 ਉੱਤਰੀ ਭਾਗ-ਕਰਕ ਰੇਖਾ ਦੇ ਉੱਤਰ ਵਿਚ ਫੈਲਿਆ ਭੂ-ਭਾਗ ਇੱਕ ਵਿਸ਼ਾਲ ਖੇਤਰ ਹੈ । ਇਸਦਾ ਪੂਰਬ ਤੋਂ ਪੱਛਮ ਦੇ ਵੱਲ ਫੈਲਿਆ ਹੋਇਆ ਹੈ । ਇਸ ਵਿੱਚ ਉੱਚੇ ਪਰਬਤ ਅਤੇ ਵਿਸ਼ਾਲ ਮੈਦਾਨ ਸਥਿਤ ਹਨ । ਦੱਖਣੀ ਭਾਗ-ਕਰਕ ਰੇਖਾ ਦੇ ਦੱਖਣ ਵਿੱਚ ਫੈਲਿਆ ਭੂ-ਭਾਗ ਤਿਭਜਾਕਾਰ ਹੈ ।

ਇਸ ਤਿਭੁਜ ਦਾ ਆਧਾਰ ਉੱਤਰ ਦੇ ਵੱਲ ਹੈ । ਦੱਖਣ ਦੇ ਵੱਲ ਜਾਂਦੇ ਹੋਏ ਇਹ ਭੂ-ਭਾਗ ਤੰਗ ਹੁੰਦਾ ਜਾਂਦਾ ਹੈ । ਇਸ ਵਿੱਚ ਮੁੱਖ ਰੂਪ ਤੋਂ ਪ੍ਰਾਇਦੀਪ ਪਠਾਰ ਅਤੇ ਪੂਰਬੀ ਅਤੇ ਪੱਛਮੀ ਤੱਟੀ ਮੈਦਾਨ ਸ਼ਾਮਿਲ ਹਨ ।

ਪ੍ਰਸ਼ਨ 4.
ਭਾਰਤ ਦੇ ਲਈ ਸਾਨੂੰ ਇੱਕ ਮਾਨਕ ਮਾਧਿਆਨ ਰੇਖਾ (ਦੇਸ਼ਾਤਰ ਰੇਖਾ) ਦੀ ਜ਼ਰੂਰਤ ਕਿਉਂ ਹੈ ? ਦੱਸੋ ।
ਉੱਤਰ-
ਮਾਨਕ ਮਾਧਿਆਨ ਰੇਖਾ ਕਿਸੇ ਦੇਸ਼ ਦੇ ਮਾਨਕ ਸਮੇਂ ਨੂੰ ਨਿਰਧਾਰਿਤ ਕਰਦੀ ਹੈ । ਪੂਰੇ ਦੇਸ਼ ਵਿਚ ਸਾਰੇ ਕੰਮ ਇਸੇ ਰੇਖਾ ਦੇ ਸਮੇਂ ਦੇ ਅਨੁਸਾਰ ਹੁੰਦੇ ਹਨ | ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਦੇਸ਼ ਦੀ ਆਵਾਜਾਈ ਅਤੇ ਸੰਚਾਰ ਵਿਵਸਥਾ, ਦਫ਼ਤਰਾਂ ਵਿਚ ਹੋਣ ਵਾਲੇ ਕੰਮ ਅਤੇ ਹੋਰ ਸਾਰੀਆਂ ਗਤੀਵਿਧੀਆਂ ਵਿੱਚ ਗੜਬੜੀ ਪੈਦਾ ਹੋ ਜਾਵੇਗੀ । ਇਸ ਲਈ ਭਾਰਤ ਦੇ ਲਈ ਵੀ ਮਾਨਕ ਦੇਸ਼ਾਂਤਰ ਰੇਖਾ ਦਾ ਹੋਣਾ ਜ਼ਰੂਰੀ ਹੈ । ਸਾਡੇ ਦੇਸ਼ ਵਿੱਚ 82°30’ ਪੂਰਬ ਦੀ ਦੇਸ਼ਾਂਤਰ ਰੇਖਾ ਨੂੰ ਮਾਨਕ ਦੇਸ਼ਾਂਤਰ ਨਿਰਧਾਰਿਤ ਕੀਤਾ ਗਿਆ ਹੈ ।

ਪ੍ਰਸ਼ਨ 5.
ਦੱਸੋ ਕਿ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਦੁਪਹਿਰ ਦਾ ਸੂਰਜ ਸਾਲ ਵਿੱਚ ਦੋ ਵਾਰ ਠੀਕ ਸਿਰ ਦੇ ਉੱਪਰ ਕਿਉਂ ਹੁੰਦਾ ਹੈ ਜਦਕਿ ਦਿੱਲੀ ਵਿਚ ਇਸ ਤਰ੍ਹਾਂ ਨਹੀਂ ਹੁੰਦਾ ?
ਉੱਤਰ-
ਅਹਿਮਦਾਬਾਦ ਅਤੇ ਕੋਲਕਾਤਾ ਕਰਕ ਰੇਖਾ ਦੇ ਨੇੜੇ ਦੱਖਣ ਵਿੱਚ ਸਥਿਤ ਹਨ । ਇਸਦੇ ਉਲਟ ਦਿੱਲੀ ਕਰਕੇ ਰੇਖਾ ਤੋਂ ਦੂਰ ਉੱਤਰ ਵਿੱਚ ਸਥਿਤ ਹੈ । ਕਰਕ ਰੇਖਾ ‘ਤੇ ਸਾਲ ਵਿੱਚ ਦੋ ਵਾਰ ਦੁਪਹਿਰ ਦਾ ਸੂਰਜ ਸਿੱਧਾ ਸਿਰ ਦੇ ਉੱਪਰ ਹੁੰਦਾ ਹੈ, ਪਰੰਤੁ ਇਸਦੇ ਉੱਤਰ ਵਿੱਚ ਇੱਕ ਵਾਰ ਵੀ ਇਸੇ ਤਰ੍ਹਾਂ ਨਹੀਂ ਹੁੰਦਾ । ਇਹੀ ਕਾਰਨ ਹੈ ਕਿ ਅਹਿਮਦਾਬਾਦ ਅਤੇ ਕੋਲਕਾਤਾ ਵਿੱਚ ਦੁਪਹਿਰ ਦਾ ਸੂਰਜ ਸਾਲ ਵਿੱਚ ਦੋ ਵਾਰ ਠੀਕ ਸਿਰ ਦੇ ਉੱਪਰ ਹੁੰਦਾ ਹੈ ਜਦਕਿ ਦਿੱਲੀ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਹੈ ।

ਪ੍ਰਸ਼ਨ 6.
ਭਾਰਤ ਦਾ ਦੇਸ਼ਾਂਤਰ ਵਿਸਥਾਰ ਕਿੰਨਾ ਹੈ ? ਇਸਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦਾ ਦੇਸ਼ਾਂਤਰ ਵਿਸਥਾਰ ਲਗਪਗ 30° ਹੈ । ਇਸਦਾ ਸਭ ਤੋਂ ਵੱਡਾ ਮਹੱਤਵ ਇਹ ਹੈ ਕਿ ਇਸ ਦੇਸ਼ ਵਿੱਚ ਸੂਰਜ ਉਦੈ ਦੇ ਸਮੇਂ ਵਿੱਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਭਾਵ ਦੇਸ਼ ਦੇ ਸਾਰੇ ਭਾਗਾਂ ਵਿਚ ਸੂਰਜ ਇੱਕ ਹੀ ਸਮੇਂ ‘ਤੇ ਉਦੈ ਨਹੀਂ ਹੁੰਦਾ । ਉਦਾਹਰਣ ਦੇ ਲਈ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਭਾਰਤ ਦੇ ਪੂਰਬ ਅਤੇ ਪੱਛਮ ਵਿੱਚ ਸਥਿਤ ਹੈ ।

ਦੋਵਾਂ ਰਾਜਾਂ ਵਿੱਚ 30° ਦੇਸ਼ਾਂਤਰ ਦਾ ਅੰਤਰ ਹੈ । ਹਰ ਇੱਕ ਦੋ ਦੇਸ਼ਾਂਤਰਾਂ ਦੇ ਵਿੱਚ ਚਾਰ ਮਿੰਟ ਦੇ ਸਮੇਂ ਦਾ ਅੰਤਰ ਹੁੰਦਾ ਹੈ । ਇਸ ਪ੍ਰਕਾਰ ਅਰੁਣਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਸਮੇਂ ਵਿੱਚ ਦੋ ਘੰਟੇ ਦਾ ਅੰਤਰ ਆ ਜਾਂਦਾ ਹੈ ।

PSEB 9th Class SST Solutions Geography Chapter 1(a) ਭਾਰਤ: ਆਕਾਰ ਅਤੇ ਸਥਿਤੀ

ਪ੍ਰਸ਼ਨ 7.
ਕੰਨਿਆ ਕੁਮਾਰੀ ਦੀ ਤੁਲਨਾ ਕਸ਼ਮੀਰ ਵਿੱਚ ਦਿਨ-ਰਾਤ ਦੇ ਸਮੇਂ ਵਿੱਚ ਜ਼ਿਆਦਾ ਅੰਤਰ ਕਿਉਂ ਹੈ ?
ਉੱਤਰ-
ਦੇਸ਼ ਦਾ ਉੱਤਰ-ਦੱਖਣੀ ਵਿਸਥਾਰ ਭਾਰਤ ਦੇ ਵਿਭਿੰਨ ਭਾਗਾਂ ਵਿੱਚ ਦਿਨ-ਰਾਤ ਦੀ ਲੰਬਾਈ ਵਿੱਚ ਅੰਤਰ ਪਾਉਂਦਾ ਹੈ । ਕੰਨਿਆ ਕੁਮਾਰੀ (ਲਗਪਗ 8° ਉ. ਅਕਸ਼ਾਂਸ਼) ਭੂ-ਮੱਧ ਰੇਖਾ ਦੇ ਨੇੜੇ ਹੈ । ਇੱਥੇ ਦਿਨ-ਰਾਤ ਲਗਪਗ ਬਰਾਬਰ ਸਮੇਂ ਦੇ ਹੁੰਦੇ ਹਨ । ਪਰੰਤੂ ਕਸ਼ਮੀਰ ਲਗਪਗ 37° ਉ. ਅਕਸ਼ਾਂਸ਼) ਭੂ-ਮੱਧ ਰੇਖਾ ਤੋਂ ਦੂਰ ਹੈ ।

ਇੱਥੇ ਸਾਰਾ ਸਾਲ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ, ਸਿੱਟੇ ਵੱਜੋਂ ਇੱਥੇ ਦਿਨ-ਰਾਤ ਦੇ ਸਮੇਂ ਵਿੱਚ ਪੰਜ ਘੰਟੇ ਦਾ ਅੰਤਰ ਹੁੰਦਾ ਹੈ । ਧਰਤੀ ਦੇ ਅਕਾਸ਼ ਦੇ ਝੁਕਾਓ ਦੇ ਕਾਰਨ ਵੀ ਭੂ-ਮੱਧ ਰੇਖਾ ਤੋਂ ਦੂਰ ਸਥਿਤ ਭਾਗਾਂ ਵਿੱਚ ਦਿਨ ਅਤੇ ਰਾਤ ਦੇ ਸਮੇਂ ਵਿੱਚ ਅੰਤਰ ਆ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਦੇ ਆਕਾਰ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤ ਇੱਕ ਵਿਸ਼ਾਲ ਦੇਸ਼ ਹੈ । ਖੇਤਰਫ਼ਲ ਪੱਖੋਂ ਇਹ ਸੰਸਾਰ ਵਿੱਚ ਸੱਤਵੇਂ ਸਥਾਨ ‘ਤੇ ਆਉਂਦਾ ਹੈ । ਇਸਦੀ ਸਥਿਤੀ ਅਤੇ ਵਿਸਥਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ –

  • ਭਾਰਤ ਦੀ ਮੁੱਖ ਭੂਮੀ 8°4′ ਉੱਤਰ ਤੋਂ 37°6′ ਉੱਤਰ ਅਕਸ਼ਾਂਸ਼ਾਂ ਦੇ ਵਿੱਚ ਫੈਲੀ ਹੋਈ ਹੈ । ਇਸਦਾ ਦੇਸ਼ਾਂਤਰੀ ਵਿਸਥਾਰ 687′ ਪੂਰਬ ਤੋਂ 97°25′ ਪੂਰਬ ਦੇਸ਼ਾਂਤਰਾਂ ਦੇ ਵਿੱਚ ਹੈ । ਇਸ ਪ੍ਰਕਾਰ ਦੇਸ਼ ਦਾ ਅਕਸ਼ਾਂਸ਼ੀ ਅਤੇ ਦੇਸਾਂਤਰੀ ਵਿਸਤਾਰ ਲਗਪਗ ਬਰਾਬਰ (309) ਹੈ । ਫਿਰ ਵੀ ਕਿਲੋਮੀਟਰਾਂ ਵਿਚ ਦੇਸ਼ ਦਾ ਉੱਤਰ-ਦੱਖਣੀ ਵਿਸਥਾਰ ਇਸ ਦੇ ਪੂਰਬੀ-ਪੱਛਮੀ ਵਿਸਥਾਰ ਤੋਂ ਜ਼ਿਆਦਾ ਹੈ ।
  • ਭੂ-ਮੱਧ ਰੇਖਾ ਦੇ ਸੰਦਰਭ ਵਿੱਚ ਭਾਰਤ ਉੱਤਰੀ ਗੋਲਾਰਧ ਵਿੱਚ ਅਤੇ ਪ੍ਰਧਾਨ ਦੇਸ਼ਾਂਤਰ ਆਧਿਆਨ) ਰੇਖਾ ਦੇ ਸੰਦਰਭ ਵਿੱਚ ਪੂਰਬੀ ਗੋਲਾਰਧ ਵਿੱਚ ਸਥਿਤ ਹੈ ।
  • ਕਰਕ ਵਿਤ (2330′ ਉੱਤਰ ਭਾਰਤ ਨੂੰ ਲਗਪਗ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੈ । ਦੇਸ਼ ਦਾ ਉੱਤਰੀ ਭਾਗ ਪਰਬਤੀ ਅਤੇ ਮੈਦਾਨੀ ਹੈ, ਜਦੋਂ ਕਿ ਦੱਖਣੀ ਭਾਗ ਪਠਾਰੀ ਹੈ ।
  • ਭਾਰਤ ਦਾ ਖੇਤਰਫਲ ਲਗਪਗ 32.7 ਲੱਖ ਵਰਗ ਕਿਲੋਮੀਟਰ ਹੈ । ਇਹ ਵਿਸ਼ਵ ਦੇ ਕੁੱਲ ਭੂ-ਭਾਗ ਦਾ 2.4 ਪ੍ਰਤੀਸ਼ਤ ਹੈ ।
  • ਭਾਰਤ ਹਿੰਦ ਮਹਾਂਸਾਗਰ ਦੇ ਸਿਖਰ ‘ਤੇ ਸਥਿਤ ਹੈ । ਇਸ ਕੇਂਦਰੀ ਸਥਿਤੀ ਦੇ ਕਾਰਨ ਸਾਰੇ ਅੰਤਰ-ਰਾਸ਼ਟਰੀ ਵਪਾਰ-ਮਾਰਗਾਂ ਦਾ ਸੰਗਮ ਥਲ ਹੈ ।
    ਸਿੱਟੇ ਵਜੋਂ ਵਿਸ਼ਵ ਦੇ ਲਗਪਗ ਸਾਰੇ ਦੇਸ਼ਾਂ ਦੇ ਨਾਲ ਭਾਰਤ ਦੇ ਵਪਾਰਿਕ ਸੰਬੰਧ ਹਨ ।

ਪ੍ਰਸ਼ਨ 2.
ਗਲੋਬ ‘ਤੇ ਜਾਂ ਸੰਸਾਰ ਵਿੱਚ ਭਾਰਤ ਦੀ ਸਥਿਤੀ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ –

  1. ਭਾਰਤ ਸੰਸਾਰ ਦੇ ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ ਸਥਿਤ ਹੈ ।
  2. ਇਸਦੇ ਉੱਤਰ ਵਿੱਚ ਹਿਮਾਲਿਆ ਪਰਬਤਾਂ ਦੀ ਵਿਸ਼ਾਲ ਅਤੇ ਅਸਮਾਨ ਛੂੰਹਦੀ ਦੀਵਾਰ ਫੈਲੀ ਹੋਈ ਹੈ ।
  3. ਦੇਸ਼ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ ।
  4. ਦੇਸ਼ ਦੇ ਦੱਖਣੀ ਪਠਾਰ ਦੇ ਪੂਰਬ ਵਿਚ ਬੰਗਾਲ ਦੀ ਖਾੜੀ ਅਤੇ ਪੱਛਮ ਵਿੱਚ ਅਰਬ ਸਾਗਰ ਸਥਿਤ ਹੈ ।
  5. ਕਰਕ ਰੇਖਾ (23\(\frac{1}{2}\)° ਉ.) ਭਾਰਤ ਦੇ ਮੱਧ ਤੋਂ ਲੰਘਦੀ ਹੈ ਅਤੇ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡਦੀ ਹੈ ।
  6. ਭਾਰਤ ਦੀ ਥਲ ਸੀਮਾ ਸੱਤ ਦੇਸ਼ਾਂ ਨੂੰ ਛੂੰਹਦੀ ਹੈ । ਇਨ੍ਹਾਂ ਦੇ ਨਾਂ ਹਨ-ਮਯਨਮਾਰ, ਅਫ਼ਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਚੀਨ ।
  7. ਪਾਕਿਸਤਾਨ ਅਤੇ ਅਫ਼ਗਾਨਿਸਤਾਨ ਭਾਰਤ ਦੇ ਉੱਤਰ-ਪੱਛਮ ਵਿਚ, ਨੇਪਾਲ ਅਤੇ ਭੂਟਾਨ ਭਾਰਤ ਦੇ ਉੱਤਰ ਵਿੱਚ ਅਤੇ ਮਯਨਮਾਰ ਅਤੇ ਬੰਗਲਾ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ ।
  8. ਦੇਸ਼ ਦੇ ਦੱਖਣ ਵਿੱਚ ਸ੍ਰੀਲੰਕਾ ਅਤੇ ਮਾਲਦੀਪ ਸਾਡੇ ਗੁਆਂਢੀ ਦੇਸ਼ ਹਨ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

Punjab State Board PSEB 10th Class Social Science Book Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 10 Social Science History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

SST Guide for Class 10 PSEB ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠਾਂ ਲਿਖੇ ਹਰ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਦਿਓ-

ਪ੍ਰਸ਼ਨ 1.
ਗੁਰੂ ਗੋਬਿੰਦ ਰਾਏ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਨ੍ਹਾਂ ਦੇ ਮਾਤਾ-ਪਿਤਾ ਜੀ ਦਾ ਨਾਂ ਵੀ ਦੱਸੋ ।
ਉੱਤਰ-
ਗੁਰੂ ਗੋਬਿੰਦ ਰਾਏ ਜੀ ਦਾ ਜਨਮ 22 ਦਸੰਬਰ, 1666 ਈ: ਨੂੰ ਪਟਨਾ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਜੀ ਅਤੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੀ ।

ਪ੍ਰਸ਼ਨ 2.
ਬਚਪਨ ਵਿਚ ਪਟਨਾ ਵਿਖੇ ਗੁਰੂ ਗੋਬਿੰਦ ਰਾਏ ਜੀ ਕੀ-ਕੀ ਖੇਡਾਂ ਖੇਡਦੇ ਹੁੰਦੇ ਸਨ ?
ਉੱਤਰ-
ਨਕਲੀ ਲੜਾਈਆਂ ਅਤੇ ਅਦਾਲਤ ਲਗਾ ਕੇ ਆਪਣੇ ਸਾਥੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਰਾਏ ਜੀ ਨੇ ਕਿਸ-ਕਿਸ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕੀਤੀ ?
ਉੱਤਰ-
ਗੁਰੁ ਗੋਬਿੰਦ ਰਾਏ ਜੀ ਨੇ ਕਾਜ਼ੀ ਪੀਰ ਮੁਹੰਮਦ, ਪੰਡਿਤ ਹਰਜਸ, ਰਾਜਪੂਤ ਬੱਜਰ ਸਿੰਘ, ਭਾਈ ਸਾਹਿਬ ਚੰਦ, ਭਾਈ ਸਤੀਦਾਸ } |

ਪ੍ਰਸ਼ਨ 4.
ਕਸ਼ਮੀਰੀ ਪੰਡਿਤਾਂ ਦੀ ਕੀ ਸਮੱਸਿਆ ਸੀ ? ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਵੇਂ ਹੱਲ ਕੀਤਾ ?
ਉੱਤਰ-
ਕਸ਼ਮੀਰੀ ਪੰਡਿਤਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ । ਗੁਰੂ ਤੇਗ਼ ਬਹਾਦਰ ਜੀ ਨੇ ਇਸ ਸਮੱਸਿਆ ਨੂੰ ਆਤਮ-ਬਲੀਦਾਨ ਦੇ ਕੇ ਹੱਲ ਕੀਤਾ ।

ਪ੍ਰਸ਼ਨ 5.
ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਨੇ ਕਿਹੜੇ-ਕਿਹੜੇ ਕਿਲ੍ਹੇ ਉਸਾਰੇ ?
ਉੱਤਰ-
ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫ਼ਤਿਹਗੜ੍ਹ ।

ਪ੍ਰਸ਼ਨ 6.
ਪੰਜ ਪਿਆਰਿਆਂ ਦੇ ਨਾਂ ਲਿਖੋ ।
ਉੱਤਰ-
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ।

ਪ੍ਰਸ਼ਨ 7.
ਗੁਰੁ ਗੋਬਿੰਦ ਸਿੰਘ ਜੀ ਜੋਤੀ-ਜੋਤ ਕਿਵੇਂ ਸਮਾਏ ?
ਉੱਤਰ-
ਇਕ ਪਠਾਣ ਨੇ ਗੁਰੂ ਸਾਹਿਬ ਦੇ ਢਿੱਡ ਵਿਚ ਛੁਰਾ ਖੋਭ ਦਿੱਤਾ ।

ਪ੍ਰਸ਼ਨ 8.
ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਕਿਨ੍ਹਾਂ-ਕਿਨ੍ਹਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ?
ਉੱਤਰ-
ਜਪੁਜੀ ਸਾਹਿਬ, ਜਾਪੁ ਸਾਹਿਬ, ਅਨੰਦ ਸਾਹਿਬ, ਸਵੈਯੇ ਅਤੇ ਚੌਪਈ ਸਾਹਿਬ ਆਦਿ ਬਾਣੀਆਂ ਦਾ ਪਾਠ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 9.
ਖ਼ਾਲਸਾ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ ?
ਉੱਤਰ-
1699 ਈ: ਵਿਚ ਆਨੰਦਪੁਰ ਸਾਹਿਬ ਵਿਚ ।

ਪ੍ਰਸ਼ਨ 10.
ਬਿਲਾਸਪੁਰ ਦੇ ਰਾਜਾ ਭੀਮ ਚੰਦ ਉੱਤੇ ਖ਼ਾਲਸਾ ਸਿਰਜਣਾ ਦਾ ਕੀ ਅਸਰ ਹੋਇਆ ?
ਉੱਤਰ-
ਉਸ ਨੇ ਗੁਰੂ ਜੀ ਦੇ ਵਿਰੁੱਧ ਕਈ ਪਹਾੜੀ ਰਾਜਿਆਂ ਨਾਲ ਗਠਜੋੜ ਕਰ ਲਿਆ ।

ਪ੍ਰਸ਼ਨ 11.
ਨਾਦੌਣ ਦੀ ਲੜਾਈ ਦਾ ਕੀ ਕਾਰਨ ਸੀ ?
ਉੱਤਰ-
ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਦੋਸਤੀ ਕਾਇਮ ਕਰਕੇ ਮੁਗ਼ਲ ਸਰਕਾਰ ਨੂੰ ਸਾਲਾਨਾ ਕਰ ਦੇਣਾ ਬੰਦ ਕਰ ਦਿੱਤਾ ਸੀ ।

ਪ੍ਰਸ਼ਨ 12.
ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਤੋਂ ਤੁਸੀਂ ਕੀ ਭਾਵੀ ਲੈਂਦੇ ਹੋ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਗੱਦੀ ਸੰਭਾਲਣ ਤੋਂ ਲੈ ਕੇ ‘ਖ਼ਾਲਸਾ ਪੰਥ’ ਦੀ ਸਿਰਜਣਾ ਤਕ ‘ਪੂਰਵਖ਼ਾਲਸਾ ਕਾਲ’ ਅਤੇ ਖ਼ਾਲਸਾ ਦੀ ਸਿਰਜਣਾ ਤੋਂ ਬਾਅਦ ਦਾ ਸਮਾਂ ‘ਉੱਤਰ ਖ਼ਾਲਸਾ ਕਾਲ’ ਦਾ ਨਾਂ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਕੀ ਸੀ ? ਇਸ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣਾ ਸੀ । ਖਿਦਰਾਣਾ ਦੇ ਯੁੱਧ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿਚ ਖਿਦਰਾਣਾ ਦਾ ਨਾਂ ਮੁਕਤਸਰ ਰੱਖਿਆ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 14.
‘ਜ਼ਫ਼ਰਨਾਮਾ ਨਾਮਕ ਖ਼ਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ?
ਉੱਤਰ-
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ।

ਪ੍ਰਸ਼ਨ 15.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਚਾਰ ਰਚਨਾਵਾਂ ਦੇ ਨਾਂ ਲਿਖੋ ।
ਉੱਤਰ-
ਜਾਪੁ ਸਾਹਿਬ, ਜ਼ਫ਼ਰਨਾਮਾ, ਅਕਾਲ ਉਸਤਤ, ਸ਼ਸਤਰ ਨਾਮ ਮਾਲਾ ਆਦਿ ।

II. ਹੇਠ ਲਿਖੇ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਬਚਪਨ ਕਿਵੇਂ ਬਿਤਾਇਆ ?
ਉੱਤਰ-
ਗੁਰੁ ਗੋਬਿੰਦ ਰਾਏ ਜੀ ਨੇ ਬਚਪਨ ਦੇ ਪੰਜ ਸਾਲ ਪਟਨਾ ਵਿਖੇ ਬਤੀਤ ਕੀਤੇ । ਉੱਥੇ ਉਨ੍ਹਾਂ ਦੀ ਦੇਖ-ਭਾਲ ਉਨ੍ਹਾਂ ਦੇ ਮਾਮਾ ਕ੍ਰਿਪਾਲ ਚੰਦ ਨੇ ਕੀਤੀ । ਕਹਿੰਦੇ ਹਨ ਕਿ ਘੁੜਾਮ ਪਟਿਆਲਾ ਵਿਚ ਸਥਿਤ) ਦਾ ਇਕ ਮੁਸਲਮਾਨ ਫ਼ਕੀਰ ਭੀਖਣ ਸ਼ਾਹ ਬਾਲਕ ਗੋਬਿੰਦ ਰਾਏ ਦੇ ਦਰਸ਼ਨਾਂ ਲਈ ਪਟਨਾ ਗਿਆ ਸੀ । ਬਾਲਕ ਨੂੰ ਦੇਖਦੇ ਹੀ ਉਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਵੱਡਾ ਹੋ ਕੇ ਮਹਾਨ ਮਨੁੱਖ ਬਣੇਗਾ ਅਤੇ ਲੋਕਾਂ ਦੀ ਰਹਿਨੁਮਾਈ ਕਰੇਗਾ ।” ਉਸ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਿੱਧ ਹੋਈ । ਇਸੇ ਤਰ੍ਹਾਂ ਸ਼ਿਵਦੱਤ ਨਾਂ ਦੇ ਇਕ ਸ਼ਿਵ-ਭਗਤ ਨੇ ਵੀ ਗੋਬਿੰਦ ਰਾਏ ਜੀ ਦੀ ਅਧਿਆਤਮਿਕ ਮਹਾਨਤਾ ਦੇ ਬਾਰੇ ਵਿਚ ਇਕ ਅਮੀਰ ਜ਼ਿਮੀਂਦਾਰ ਪਰਿਵਾਰ ਨੂੰ ਸੂਚਿਤ ਕੀਤਾ ਸੀ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਸੀ । ਇਹ ਅਮੀਰ ਜੋੜਾ ਵੀ ਗੋਬਿੰਦ ਰਾਏ ਨਾਲ ਬਹੁਤ ਪ੍ਰੇਮ ਕਰਨ ਲੱਗਾ ।
ਗੁਰੂ ਜੀ ਵਿਚ ਮਹਾਨਤਾ ਦੇ ਲੱਛਣ ਬਚਪਨ ਤੋਂ ਹੀ ਦਿਖਾਈ ਦੇਣ ਲੱਗੇ ਸਨ । ਉਹ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿਚ ਵੰਡ ਕੇ ਯੁੱਧ ਦਾ ਅਭਿਆਸ ਕਰਦੇ ਸਨ ਤੇ ਉਨ੍ਹਾਂ ਨੂੰ ਕੌਡੀਆਂ ਅਤੇ ਮਠਿਆਈ ਦਿੰਦੇ ਸਨ । ਉਹ ਉਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਵੀ ਕਰਦੇ ਸਨ । ਕੋਈ ਵੀ ਫ਼ੈਸਲਾ ਕਰਦੇ ਸਮੇਂ ਉਹ ਬੜੀ ਸੂਝ-ਬੂਝ ਤੋਂ ਕੰਮ ਲੈਂਦੇ ਸਨ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ । ਉਹ ਰਾਜਗੱਦੀ ਵਰਗੇ ਉੱਚੇ ਸਿੰਘਾਸਣ ਉੱਤੇ ਬੈਠਣ ਲੱਗੇ ਅਤੇ ਆਪਣੀ ਪੱਗੜੀ ਉੱਪਰ ਕਲਗੀ ਸਜਾਉਣ ਲੱਗੇ । ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਗਾਉਣੇ ਸ਼ੁਰੂ ਕੀਤੇ । ਉਹ ਦਲੇਰ ਸਿੱਖਾਂ ਦੇ ਨਾਲ-ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ । ਉਹ ਆਨੰਦਪੁਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਜਾਂਦੇ । ਇਸ ਤੋਂ ਇਲਾਵਾ ਉਹਨਾਂ ਨੇ ਰਣਜੀਤ ਨਗਾਰਾ’ ਵੀ ਬਣਵਾਇਆ ।

ਪ੍ਰਸ਼ਨ 3.
ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਖ਼ਾਲਸਾ ਦੀ ਸਥਾਪਨਾ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ । ਖ਼ਾਲਸਾ ਦੇ ਮੁੱਖ ਨਿਯਮ ਹੇਠ ਲਿਖੇ ਸਨ-

  1. ਹਰੇਕ ਖ਼ਾਲਸਾ ਆਪਣੇ ਨਾਂ ਪਿੱਛੇ ‘ਸਿੰਘ’ ਸ਼ਬਦ ਲਗਾਏਗਾ । ਖ਼ਾਲਸਾ ਔਰਤ ਆਪਣੇ ਨਾਂ ਨਾਲ ‘ਕੌਰ’ ਸ਼ਬਦ ਲਗਾਏਗੀ ।
  2. ਖ਼ਾਲਸਾ ਵਿਚ ਪ੍ਰਵੇਸ਼ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਦਾ ਸੇਵਨ ਕਰਨਾ ਪਵੇਗਾ ਤਦ ਹੀ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  3. ਹਰ ਇਕ ਸਿੰਘ ਜ਼ਰੂਰੀ ਤੌਰ ‘ਤੇ ਪੰਜ ਕਕਾਰ ਧਾਰਨ ਕਰੇਗਾ । ਉਹ ਹਨ-ਕੇਸ, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ ।
  4. ਹਰ ਇਕ ‘ਸਿੰਘ’ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ, ਜਿਨ੍ਹਾਂ ਦਾ ਉਚਾਰਨ ‘ਖੰਡੇ ਦੀ ਪਾਹੁਲ’ ਤਿਆਰ ਕਰਨ ਸਮੇਂ ਕੀਤਾ ਗਿਆ ਸੀ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਭੰਗਾਣੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਭੰਗਾਣੀ ਦੀ ਲੜਾਈ 1688 ਈ: ਵਿਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਹੋਈ । ਇਸ ਦੇ ਹੇਠ ਲਿਖੇ ਕਾਰਨ ਸਨ-

  1. ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਆਪਣੇ ਰਾਜਾਂ ਲਈ ਖਤਰਾ ਸਮਝਦੇ ਸਨ ।
  2. ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ, ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ ।
  3. ਗੁਰੂ ਜੀ ਨੇ ਆਪਣੀ ਸੈਨਾ ਵਿੱਚ ਮੁਗ਼ਲ ਫ਼ੌਜ ਵਿਚੋਂ ਕੱਢੇ ਗਏ 500 ਪਠਾਣ ਭਰਤੀ ਕਰ ਲਏ ਸਨ । ਪਹਾੜੀ ਰਾਜੇ ਮੁਗਲ ਸਰਕਾਰ ਦੇ ਵਫ਼ਾਦਾਰ ਸਨ, ਇਸ ਲਈ ਉਨ੍ਹਾਂ ਨੇ ਗੁਰੂ ਜੀ ਦੀ ਇਸ ਕਾਰਵਾਈ ਨੂੰ ਠੀਕ ਨਾ ਸਮਝਿਆ ।
  4. ਆਲੇ-ਦੁਆਲੇ ਦੇ ਮੁਗ਼ਲ ਫ਼ੌਜਦਾਰਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ਼ ਉਕਸਾ ਦਿੱਤਾ ਸੀ ।
  5. ਗੁਰੂ ਸਾਹਿਬ ਨਾਲ ਪਹਾੜੀ ਰਾਜਾ ਭੀਮ ਚੰਦ ਦੀ ਪੁਰਾਣੀ ਦੁਸ਼ਮਣੀ ਸੀ ।
  6. ਇਸ ਯੁੱਧ ਦਾ ਤਤਕਾਲੀ ਕਾਰਨ ਇਹ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਾਰਾਤ, ਜੋ ਗਵਾਲ ਜਾ ਰਹੀ ਸੀ, ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤਾ । ਸਿੱਟੇ ਵਜੋਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਯੁੱਧ ਕਰਨ ਦਾ ਫ਼ੈਸਲਾ ਕਰ ਲਿਆ ।

ਪ੍ਰਸ਼ਨ 5.
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ? ਇਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ: ਵਿਚ ਹੋਈ । ਆਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਵਿੱਚ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਤੋਂ ਬੁਰੀ ਤਰ੍ਹਾਂ ਹਾਰੇ ਸਨ । ਸੰਧੀ ਤੋਂ ਬਾਅਦ ਵੀ ਉਹ ਮੁੜ ਸੈਨਿਕ ਤਿਆਰੀਆਂ ਕਰਨ ਲੱਗੇ । ਉਨ੍ਹਾਂ ਨੇ ਗੁੱਜਰਾਂ ਨੂੰ ਆਪਣੇ ਨਾਲ ਮਿਲਾ ਲਿਆ । ਮੁਗ਼ਲ ਸਮਰਾਟ ਨੇ ਵੀ ਉਨ੍ਹਾਂ ਦੀ ਸਹਾਇਤਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ । 1704 ਈ: ਵਿਚ ਸਰਹਿੰਦ ਦੇ ਗਵਰਨਰ ਵਜ਼ੀਰ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਇਕ ਵਿਸ਼ਾਲ ਸੈਨਾ ਭੇਜੀ । ਸਾਰਿਆਂ ਨੇ ਮਿਲ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ । ਗੁਰੂ ਜੀ ਨੇ ਆਪਣੇ ਬਹਾਦਰ ਸਿੱਖਾਂ ਦੀ ਸਹਾਇਤਾ ਨਾਲ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰੰਤੁ ਹੌਲੀ-ਹੌਲੀ ਸਿੱਖਾਂ ਦੀ ਰਸਦ ਖ਼ਤਮ ਹੋ ਗਈ । ਉਨ੍ਹਾਂ ਨੂੰ ਭੁੱਖ ਤੇ ਪਿਆਸ ਤੰਗ ਕਰਨ ਲੱਗੀ । ਇਸ ਔਖੇ ਸਮੇਂ 40 ਸਿੱਖ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ । ਅੰਤ ਵਿਚ 21 ਦਸੰਬਰ, 1704 ਈ: ਨੂੰ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ।

ਪ੍ਰਸ਼ਨ 6.
ਚਮਕੌਰ ਸਾਹਿਬ ਦੀ ਲੜਾਈ ‘ ਤੇ ਨੋਟ ਲਿਖੋ ।
ਉੱਤਰ-
ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪੁੱਜੇ ।ਉੱਥੇ ਉਨ੍ਹਾਂ ਨੇ ਪਿੰਡ ਦੇ ਜ਼ਿਮੀਂਦਾਰ ਦੇ ਕੱਚੇ ਮਕਾਨ ਵਿਚ ਆਸਰਾ ਲਿਆ | ਪਰ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਨੂੰ ਉੱਥੇ ਵੀ ਘੇਰ ਲਿਆ । ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਨ । ਫੇਰ ਵੀ ਗੁਰੂ ਜੀ ਨੇ ਹੌਂਸਲਾ ਨਾ ਛੱਡਿਆ ਅਤੇ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ । ਇਸ ਯੁੱਧ ਵਿਚ ਉਨ੍ਹਾਂ ਦੇ ਦੋ ਸ਼ਾਹਿਬਜ਼ਾਦੇ ਸ਼ਹੀਦੀ ਨੂੰ ਪ੍ਰਾਪਤ ਹੋਏ । ਇਸ ਦੇ ਉਪਰੰਤ 35 ਸਿੱਖ ਵੀ ਲੜਦੇ-ਲੜਦੇ ਸ਼ਹੀਦ ਹੋ ਗਏ । ਇਨ੍ਹਾਂ ਵਿਚ ਤਿੰਨ ਪਿਆਰੇ ਵੀ ਸ਼ਾਮਿਲ ਸਨ 1 ਹਾਲਾਤ ਉੱਕਾ ਹੀ ਵਿਰੁੱਧ ਸਨ । ਇਸ ਲਈ ਸਿੱਖਾਂ ਦੇ ਬੇਨਤੀ ਕਰਨ ‘ਤੇ ਗੁਰੂ ਜੀ ਆਪਣੇ ਪੰਜ ਸਾਥੀਆਂ ਸਮੇਤ ਮਾਛੀਵਾੜਾ ਦੇ ਜੰਗਲਾਂ ਵਲ ਤੁਰ ਗਏ ।.

ਪ੍ਰਸ਼ਨ 7.
ਖਿਦਰਾਣਾ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਚਮਕੌਰ ਸਾਹਿਬ ਦੇ ਯੁੱਧ ਪਿੱਛੋਂ ਗੁਰੂ ਜੀ ਖਿਦਰਾਣਾ ਦੀ ਢਾਬ ਨੇੜੇ ਪਹੁੰਚੇ, ਜਿੱਥੇ ਮੁਗ਼ਲਾਂ ਨਾਲ ਉਨ੍ਹਾਂ ਦਾ ਆਖਰੀ ਯੁੱਧ ਹੋਇਆ । ਇਸ ਯੁੱਧ ਵਿਚ ਉਹ 40 ਸਿੱਖ ਵੀ ਗੁਰੂ ਜੀ ਦੇ ਨਾਲ ਆ ਮਿਲੇ ਜਿਹੜੇ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਉਨ੍ਹਾਂ ਦਾ ਸਾਥ ਛੱਡ ਗਏ ਸਨ । ਉਨ੍ਹਾਂ ਨੇ ਆਪਣੀ ਗੁਰੂ-ਭਗਤੀ ਦਾ ਸਬੂਤ ਦਿੱਤਾ ਅਤੇ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਦੀ ਇਸ ਗੁਰੂ ਭਗਤੀ ਅਤੇ ਸ਼ਹੀਦੀ ਤੋਂ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਉੱਥੇ ਇਹਨਾਂ ਸ਼ਹੀਦਾਂ ਦੀ ਮੁਕਤੀ ਲਈ ਬੇਨਤੀ ਕੀਤੀ । ਇਹ 40 ਸ਼ਹੀਦ ਇਤਿਹਾਸ ਵਿਚ ’40 ਮੁਕਤੇ’ ਅਖਵਾਉਂਦੇ ਹਨ । ਇਸ ਲੜਾਈ ਵਿਚ ਮਾਈ ਭਾਗੋ ਵਿਸ਼ੇਸ਼ ਰੂਪ ਵਿਚ ਗੁਰੂ ਸਾਹਿਬ ਦੇ ਪੱਖ ਵਿਚ ਲੜਨ ਲਈ ਪਹੁੰਚੀ ਸੀ । ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈ । ਅੰਤ ਵਿਚ ਗੁਰੂ ਸਾਹਿਬ ਜੇਤੂ ਰਹੇ ਅਤੇ ਮੁਗ਼ਲ ਫ਼ੌਜ ਹਾਰ ਕੇ ਦੌੜ ਗਈ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾਨਾਇਕ ਦੇ ਰੂਪ ਵਿੱਚ ਸ਼ਖ਼ਸੀਅਤ ਬਾਰੇ ਲਿਖੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਕੁਸ਼ਲ ਸੈਨਾਪਤੀ ਅਤੇ ਵੀਰ ਸੈਨਿਕ ਸਨ । ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਵਿਰੁੱਧ ਲੜੀ ਗਈ ਹਰੇਕ ਲੜਾਈ ਵਿਚ ਉਨ੍ਹਾਂ ਨੇ ਆਪਣੇ ਵੀਰ ਸੈਨਿਕ ਹੋਣ ਦਾ ਸਬੂਤ ਦਿੱਤਾ | ਤੀਰ ਚਲਾਉਣ, ਤਲਵਾਰ ਚਲਾਉਣ ਅਤੇ ਘੋੜ-ਸਵਾਰੀ ਕਰਨ ਵਿਚ ਤਾਂ ਉਹ ਵਿਸ਼ੇਸ਼ ਰੂਪ ਨਾਲ ਨਿਪੁੰਨ ਸਨ । ਗੁਰੂ ਜੀ ਵਿਚ ਇਕ ਉੱਚ-ਕੋਟੀ ਦੇ ਸੈਨਾਪਤੀ ਦੇ ਗੁਣ ਵੀ ਮੌਜੂਦ ਸਨ । ਉਨ੍ਹਾਂ ਨੇ ਘੱਟ ਸੈਨਿਕ ਅਤੇ ਘੱਟ ਯੁੱਧ ਸਮੱਗਰੀ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਨੱਕ ਵਿਚ ਦਮ ਕਰ ਦਿੱਤਾ । ਚਮਕੌਰ ਸਾਹਿਬ ਦੀ ਲੜਾਈ ਵਿਚ ਤਾਂ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ । ਪਰ ਗੁਰੂ ਜੀ ਦੀ ਅਗਵਾਈ ਵਿਚ ਉਨ੍ਹਾਂ ਨੇ ਉਹ ਹੱਥ ਦਿਖਾਏ ਕਿ ਇਕ ਵਾਰ ਤਾਂ ਹਜ਼ਾਰਾਂ ਦੀ ਮੁਗਲ ਸੈਨਾ ਘਬਰਾ ਗਈ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 120-130 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਸਨ । ਉਹ ਅਧਿਆਤਮਿਕ ਨੇਤਾ, ਉੱਚ-ਕੋਟੀ ਦੇ ਸੰਗਠਨ-ਕਰਤਾ, ਸਫਲ ਸੈਨਾਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਮਹਾਨ ਸੁਧਾਰਕ ਦੇ ਗੁਣ ਰੱਖਦੇ ਸਨ । ਉਨ੍ਹਾਂ ਦੇ ਜੀਵਨ ਦਾ ਸੰਖੇਪ ਵਰਣਨ ਹੇਠ ਇਸ ਤਰ੍ਹਾਂ ਹੈ-

ਜਨਮ ਅਤੇ ਮਾਤਾ – ਪਿਤਾ-ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ: ਵਿਚ ਪਟਨਾ (ਬਿਹਾਰ ਦੀ ਰਾਜਧਾਨੀ) ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਸੀ । ਉਹ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ । ਜਿਸ ਸਮੇਂ ਗੁਰੂ ਤੇਗ਼ ਬਹਾਦਰ ਜੀ ਭਾਰਤ ਦੇ ਪੂਰਬੀ ਦੇਸ਼ਾਂ ਦੀ ਯਾਤਰਾ ਕਰ ਰਹੇ ਸਨ, ਉਸ ਸਮੇਂ ਮਾਤਾ ਗੁਜਰੀ ਜੀ ਆਪਣੇ ਬਾਕੀ ਪਰਿਵਾਰ ਨਾਲ ਪਟਨਾ ਵਿਚ ਠਹਿਰੇ ਹੋਏ ਸਨ । ਗੁਰੂ ਤੇਗ਼ ਬਹਾਦਰ ਜੀ ਦੇ ਆਦੇਸ਼ ਅਨੁਸਾਰ ਨਵੇਂ ਜੰਮੇ ਬਾਲਕ ਦਾ ਨਾਂ ਗੋਬਿੰਦ ਦਾਸ ਜੀ ਰੱਖਿਆ ਗਿਆ । ਪਰੰਤੂ ਕੁਝ ਸਮੇਂ ਪਿੱਛੋਂ ਉਨ੍ਹਾਂ ਨੂੰ ਗੋਬਿੰਦ ਰਾਏ ਜੀ ਵੀ ਕਿਹਾ ਜਾਣ ਲੱਗਾ ।

ਪਟਨਾ ਵਿਚ ਬਚਪਨ – ਗੋਬਿੰਦ ਰਾਏ ਜੀ ਨੇ ਆਪਣੇ ਜੀਵਨ ਦੇ ਮੁੱਢਲੇ ਪੰਜ ਸਾਲ ਪਟਨਾ ਵਿਚ ਬਤੀਤ ਕੀਤੇ । ਬਚਪਨ ਵਿਚ ਉਹ ਅਜਿਹੀਆਂ ਖੇਡਾਂ ਖੇਡਦੇ ਸਨ, ਜਿਨ੍ਹਾਂ ਤੋਂ ਇਹ ਪਤਾ ਚਲਦਾ ਸੀ ਕਿ ਇਕ ਦਿਨ ਉਹ ਧਾਰਮਿਕ ਅਤੇ ਮਹਾਨ ਨੇਤਾ ਬਣਨਗੇ । ਉਹ ਆਪਣੇ ਸਾਥੀਆਂ ਦੀਆਂ ਦੌੜਾਂ, ਕੁਸ਼ਤੀਆਂ ਅਤੇ ਨਕਲੀ ਲੜਾਈਆਂ ਕਰਵਾਇਆ ਕਰਦੇ ਸਨ । ਉਹ ਆਪ ਵੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦੇ ਸਨ । ਉਹ ਆਪਣੇ ਸਾਥੀਆਂ ਦੇ ਝਗੜੇ ਦਾ ਨਿਪਟਾਰਾ ਕਰਨ ਲਈ ਅਦਾਲਤ ਵੀ ਲਗਾਇਆ ਕਰਦੇ ਸਨ ।

ਲਖਨੌਰ ਵਿਚ ਦਸਤਾਰ-ਬੰਦੀ ਦੀ ਰਸਮ – 1671 ਈ: ਵਿਚ ਬਾਲਕ ਗੋਬਿੰਦ ਰਾਏ ਜੀ ਦੀ ਲਖਨੌਰ ਵਿਖੇ ਦਸਤਾਰ-ਬੰਦੀ ਦੀ ਰਸਮ ਪੂਰੀ ਕੀਤੀ ਗਈ ।

ਸਿੱਖਿਆ – 1672 ਈ: ਦੇ ਸ਼ੁਰੂ ਵਿਚ ਗੁਰੂ ਤੇਗ਼ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਚੱਕ ਨਾਨਕੀ (ਆਨੰਦਪੁਰ ਸਾਹਿਬ) ਵਿਚ ਰਹਿਣ ਲੱਗੇ । ਇੱਥੇ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ, ਫ਼ਾਰਸੀ ਅਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਘੋੜਸਵਾਰੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਗਈ । | ਪਿਤਾ ਦੀ ਸ਼ਹੀਦੀ ਅਤੇ ਗੁਰਗੱਦੀ ਦੀ ਪ੍ਰਾਪਤੀ-1675 ਈ: ਵਿਚ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੇ ਮੁਗ਼ਲ ਜ਼ੁਲਮਾਂ ਦੇ ਵਿਰੋਧ ਵਿਚ ਆਪਣੀ ਸ਼ਹੀਦੀ ਦੇ ਦਿੱਤੀ । ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਗੋਬਿੰਦ ਰਾਏ ਜੀ ਨੇ ਗੁਰਗੱਦੀ ਸੰਭਾਲੀ ਅਤੇ ਸਿੱਖਾਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ ।

ਵਿਆਹ – ਕੁੱਝ ਵਿਦਵਾਨਾਂ ਅਨੁਸਾਰ ਗੋਬਿੰਦ ਰਾਏ ਜੀ ਨੇ ਮਾਤਾ ਜੀਤੋ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨਾਂ ਦੀਆਂ ਤਿੰਨ ਇਸਤਰੀਆਂ ਨਾਲ ਵਿਆਹ ਕੀਤੇ ਸਨ । ਪਰ ਕੁੱਝ ਵਿਦਵਾਨ ਇਹ ਤਿੰਨੋਂ ਨਾਮ ਮਾਤਾ ਜੀਤੋ ਦੇ ਹੀ ਮੰਨਦੇ ਹਨ । ਗੁਰੂ ਜੀ ਦੇ ਚਾਰ ਪੁੱਤਰ ਹੋਏ-ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ।

ਸੈਨਾ ਦਾ ਸੰਗਠਨ – ਸਿੱਖ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਲਈ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸੀ । ਇਸ ਲਈ ਗੁਰੂ ਸਾਹਿਬ ਵਲੋਂ ਇਹ ਐਲਾਨ ਕੀਤਾ ਗਿਆ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ, ਉਨ੍ਹਾਂ ਵਿਚੋਂ ਉਹ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਸੈਨਾ ਵਿਚ ਭਰਤੀ ਕਰਵਾਉਣ । ਸਿੱਖਾਂ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਘੋੜਿਆਂ ਅਤੇ ਹਥਿਆਰਾਂ ਦੀ ਭੇਟਾ ਕਰਨ । ਸਿੱਟੇ ਵਜੋਂ ਜਲਦੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧਸਮੱਗਰੀ ਇਕੱਠੀ ਹੋ ਗਈ । ਉਨ੍ਹਾਂ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੇ 500 ਪਠਾਣ ਸੈਨਿਕਾਂ ਨੂੰ ਵੀ ਆਪਣੀ ਸੈਨਾ ਵਿਚ ਸ਼ਾਮਲ ਕਰ ਲਿਆ ।

ਗੁਰੂ ਜੀ ਦੇ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ – ਗੁਰੂ ਗੋਬਿੰਦ ਰਾਏ ਜੀ ਨੇ ਵੀ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ । ਉਹ ਆਪਣੀ ਪੱਗੜੀ ਉੱਤੇ ਕਲਗੀ ਸਜਾਉਣ ਲੱਗੇ ਅਤੇ ਰਾਜਗੱਦੀ ਦੀ ਤਰ੍ਹਾਂ ਉੱਚੇ ਸਿੰਘਾਸਣ ਉੱਪਰ ਬੈਠਣ ਲੱਗੇ । ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਗਾਉਣੇ ਸ਼ੁਰੂ ਕਰ ਦਿੱਤੇ । ਉਹ ਦਲੇਰ ਸਿੱਖਾਂ ਦੇ ਨਾਲ-ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ । ਉਹ ਆਨੰਦਪੁਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਜਾਂਦੇ । ਇਸ ਤੋਂ ਇਲਾਵਾ ਉਨ੍ਹਾਂ ਨੇ ਰਣਜੀਤ ਨਗਾਰਾ ਵੀ ਬਣਵਾਇਆ ।

ਗੁਰੂ ਜੀ ਪਾਉਂਟਾ ਸਾਹਿਬ ਵਿਚ – ਗੁਰੂ ਸਾਹਿਬ ਦੁਆਰਾ ਆਨੰਦਪੁਰ ਸਾਹਿਬ ਵਿਚ ਕੀਤੀਆਂ ਗਈਆਂ ਕਾਰਵਾਈਆਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੂੰ ਚੰਗੀਆਂ ਨਾ ਲੱਗੀਆਂ । ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਯੁੱਧ ਕਰਨਾ ਚਾਹੁੰਦਾ ਸੀ । ਪਰੰਤੂ ਗੁਰੂ ਜੀ ਉਸ ਨਾਲ ਲੜਾਈ ਕਰਕੇ ਆਪਣੀ ਸੈਨਿਕ ਸ਼ਕਤੀ ਨਹੀਂ ਗੁਆਉਣਾ ਚਾਹੁੰਦੇ ਸਨ । ਇਸ ਲਈ ਉਹ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਨਾਹਨ ਰਾਜ ਵਿਚ ਚਲੇ ਗਏ । ਉੱਥੇ ਉਨ੍ਹਾਂ ਨੇ ਨਾਹਨ ਰਾਜ ਵਿਚ ਜਮਨਾ ਨਦੀ ਦੇ ਕੰਢੇ ਇਕ ਸੁੰਦਰ ਇਕਾਂਤ ਸਥਾਨ ਚੁਣ ਲਿਆ । ਉਸ ਸਥਾਨ ਦਾ ਨਾਂ ‘ਪਾਉਂਟਾ’ ਰੱਖਿਆ ਗਿਆ ।

ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ-

  • ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੂੰ 1688 ਈ: ਭੰਗਾਣੀ ਦੀ ਲੜਾਈ ਲੜਨੀ ਪਈ । ਇਸ ਯੁੱਧ ਵਿਚ ਗੁਰੂ ਜੀ ਨੇ ਰਾਜਾ ਫ਼ਤਹਿ ਸ਼ਾਹ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ।
  • ਇਸੇ ਦੌਰਾਨ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1693 ਈ: ਵਿਚ ਪੰਜਾਬ ਦੇ ਸ਼ਾਸਕਾਂ ਨੂੰ ਆਦੇਸ਼ ਦਿੱਤਾ ਕਿ ਗੁਰੂ ਜੀ ਦੇ ਵਿਰੁੱਧ ਯੁੱਧ ਛੇੜਨ । ਇਸ ਲਈ ਕਾਂਗੜਾ ਦੇਸ਼ ਦੇ ਫ਼ੌਜਦਾਰ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ । ਪਰੰਤੂ ਸਿੱਖਾਂ ਨੇ ਉਸ ਨੂੰ ਹਰਾ ਦਿੱਤਾ ।
  • ਖ਼ਾਨਜ਼ਾਦਾ ਦੀ ਅਸਫਲਤਾ ਤੋਂ ਬਾਅਦ 1696 ਈ: ਦੇ ਸ਼ੁਰੂ ਵਿੱਚ ਕਾਂਗੜਾ ਪ੍ਰਦੇਸ਼ ਦੇ ਫ਼ੌਜਦਾਰ ਨੇ ਹੁਸੈਨ ਖਾਂ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ । ਪਰੰਤੂ ਉਹ ਪਹਾੜੀ ਰਾਜਿਆਂ ਨਾਲ ਹੀ ਉਲਝ ਕੇ ਰਹਿ ਗਿਆ ।

ਖ਼ਾਲਸਾ ਦੀ ਸਿਰਜਣਾ – 1699 ਈ: ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਖ਼ਾਲਸਾ ਦੀ ਸਿਰਜਣਾ ਕੀਤੀ । ਉਨ੍ਹਾਂ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ-ਦਇਆ ਰਾਮ, ਧਰਮ ਦਾਸ, ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨੂੰ ਛਕਾਇਆ ਅਤੇ ਉਨ੍ਹਾਂ ਦੇ ਨਾਂ ਨਾਲ ‘ਸਿੰਘ’ ਸ਼ਬਦ ਲਗਾਇਆ ।ਫਿਰ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਜੀ ਨੇ ਆਪ ਵੀ ਆਪਣੇ ਨਾਂ ਨਾਲ ‘ਸਿੰਘ’ ਸ਼ਬਦ ਜੋੜਿਆ ।

ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ – ਖ਼ਾਲਸਾ ਦੀ ਸਿਰਜਣਾ ਦੇ ਬਾਅਦ ਦੇ ਕਾਲ ਨੂੰ ‘ਉੱਤਰ-ਖ਼ਾਲਸਾ ਕਾਲ’ ਕਿਹਾ ਜਾਂਦਾ ਹੈ । ਇਸ ਕਾਲ ਵਿਚ ਗੁਰੂ ਜੀ ਯੁੱਧਾਂ ਵਿਚ ਉਲਝੇ ਰਹੇ । ਉਨ੍ਹਾਂ ਨੇ 1701 ਈ: ਵਿਚ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1702 ਈ: ਵਿਚ ਨਿਰਮੋਹ ਦਾ ਯੁੱਧ, 1702 ਈ: ਵਿਚ ਹੀ ਬਸੌਲੀ ਦਾ ਯੁੱਧ, 1704 ਈ: ਆਨੰਦਪੁਰ ਸਾਹਿਬ ਦਾ ਦੁਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ ਅਤੇ 1705 ਈ: ਵਿਚ ਚਮਕੌਰ ਸਾਹਿਬ ਦਾ ਯੁੱਧ ਲੜਿਆ | ਚਮਕੌਰ ਸਾਹਿਬ ਤੋਂ ਉਹ ਮਾਛੀਵਾੜਾ, ਦੀਨਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਖਿਦਰਾਣਾ (ਮੁਕਤਸਰ ਸਾਹਿਬ) ਪਹੁੰਚੇ । ਉੱਥੇ 1705 ਈ: ਵਿਚ ਉਨ੍ਹਾਂ ਨੇ ਮੁਗ਼ਲ ਫ਼ੌਜ ਨੂੰ ਹਰਾਇਆ। ਖਿਦਰਾਣਾ ਤੋਂ ਉਹ ਤਲਵੰਡੀ ਸਾਬੋ ਚਲੇ ਗਏ ।

ਗੁਰੂ ਸਾਹਿਬ ਦਾ ਜੋਤੀ-ਜੋਤ ਸਮਾਉਣਾ – ਗੁਰੂ ਗੋਬਿੰਦ ਸਿੰਘ ਜੀ ਸਤੰਬਰ, 1708 ਈ: ਵਿੱਚ ਨੰਦੇੜ (ਦੱਖਣ) ਪਹੁੰਚੇ । ਇਕ ਦਿਨ ਸ਼ਾਮ ਨੂੰ ਇਕ ਪਠਾਣ ਨੇ ਗੁਰੂ ਸਾਹਿਬ ਦੇ ਢਿੱਡ ਵਿਚ ਛੁਰਾ ਖੋਭ ਦਿੱਤਾ । ਇਸੇ ਜ਼ਖ਼ਮ ਦੇ ਕਾਰਨ 7 ਅਕਤੂਬਰ, 1708 ਈ: ਨੂੰ ਗੁਰੂ ਜੀ ਜੋਤੀ-ਜੋਤ ਸਮਾ ਗਏ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਿਰਜਣਾ ਕਰਨ ਦੀ ਕਿਉਂ ਲੋੜ ਪਈ ?
ਉੱਤਰ-
ਹਰੇਕ ਵਰਗ, ਜਾਤੀ, ਧਰਮ ਅਤੇ ਸਮੁਦਾਇ ਦੇ ਜੀਵਨ ਵਿਚ ਇਕ ਅਜਿਹਾ ਵੀ ਦਿਨ ਆਉਂਦਾ ਹੈ ਜਦੋਂ ਇਸ ਦਾ ਰੂਪ ਬਦਲਦਾ ਹੈ । ਸਿੱਖ ਧਰਮ ਦੇ ਇਤਿਹਾਸ ਵਿਚ ਵੀ ਇਕ ਅਜਿਹਾ ਦਿਨ ਆਇਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਸੰਤ ‘ਸਿੰਘ’ ਬਣ ਕੇ ਉਭਰੇ । ਇਹ ਮਹਾਨ ਪਰਿਵਰਤਨ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ‘ਖ਼ਾਲਸਾ’ ਦੀ ਸਥਾਪਨਾ ਨਾਲ ਹੋਇਆ ।

ਗੁਰੂ ਸਾਹਿਬ ਨੂੰ ਹੇਠ ਲਿਖੇ ਕਾਰਨਾਂ ਤੋਂ ਖ਼ਾਲਸਾ ਦੀ ਸਥਾਪਨਾ ਦੀ ਲੋੜ ਪਈ-

1. ਪਹਿਲੇ ਨੌਂ ਗੁਰੂ ਸਾਹਿਬਾਨ ਦੇ ਕੰਮ – ਖ਼ਾਲਸਾ ਦੀ ਸਥਾਪਨਾ ਕਿਸੇ ਤਤਕਾਲੀ ਕਾਰਨ ਦਾ ਸਿੱਟਾ ਨਹੀਂ ਸੀ, ਸਗੋਂ ਇਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੋ ਰਹੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ-ਪ੍ਰਥਾ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਅੱਤਿਆਚਾਰਾਂ ਵਿਰੁੱਧ ਆਵਾਜ਼ ਚੁੱਕੀ । ਇਸ ਪ੍ਰਕਾਰ ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਦੇ ਬੀਜ ਬੀਜੇ । ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਇਨ੍ਹਾਂ ਗੱਲਾਂ ਦਾ ਵਧ-ਚੜ੍ਹ ਕੇ ਪ੍ਰਚਾਰ ਕੀਤਾ ਉਨ੍ਹਾਂ ਨੇ ਸੰਗਤ, ਪੰਗਤ, ਮਸੰਦ ਪ੍ਰਥਾ ਆਦਿ ਕੁਝ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਵੇਖਦੇ ਹੀ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ‘ਨਵੀਨ ਨੀਤੀ’ ਦੀ ਪੈਰਵੀ ਕੀਤੀ ਅਤੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ । ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਅਤੇ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਇਹ ਸ਼ਬਦ ਕਹੇ- ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਓ ?’ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨਾਲ ਸਿੱਖਾਂ ਵਿਚ ਬਹਾਦਰੀ ਅਤੇ ਸਾਹਸ ਦੇ ਭਾਵ ਪੈਦਾ ਹੋਏ ਜੋ ਖ਼ਾਲਸਾ ਦੀ ਸਥਾਪਨਾ ਦੀ ਬੁਨਿਆਦ ਬਣੇ ।

2. ਔਰੰਗਜ਼ੇਬ ਦੇ ਜ਼ੁਲਮ – ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮੁਗ਼ਲਾਂ ਦੇ ਅੱਤਿਆਚਾਰ ਦਿਨ-ਬ-ਦਿਨ ਵਧਦੇ ਜਾ ਰਹੇ ਸਨ । ਮੁਗ਼ਲ ਸਮਰਾਟ ਔਰੰਗਜ਼ੇਬ ਨੇ ਹਿੰਦੂਆਂ ਦੇ ਅਨੇਕਾਂ ਮੰਦਰ ਦੁਆ ਦਿੱਤੇ ਸਨ ਅਤੇ ਉਨ੍ਹਾਂ ਨੂੰ ਸਰਕਾਰੀ ਪਦਵੀਆਂ ਤੋਂ ਹਟਾ ਦਿੱਤਾ ਜਾਂਦਾ ਸੀ । ਉਸ ਨੇ ਹਿੰਦੂਆਂ ‘ਤੇ ਵਾਧੂ ਟੈਕਸ ਅਤੇ ਕੁਝ ਹੋਰ ਅਨੁਚਿਤ ਪਾਬੰਦੀਆਂ ਵੀ ਲਗਾ ਦਿੱਤੀਆਂ । ਸਭ ਤੋਂ ਵੱਧ ਕੇ ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ । ਫਲਸਰੂਪ ਹਿੰਦੂ ਧਰਮ ਦੀ ਹੋਂਦ ਮਿਟਣ ਨੂੰ ਸੀ । ਗੁਰੂ ਗੋਬਿੰਦ ਸਿੰਘ ਜੀ ਅੱਤਿਆਚਾਰਾਂ ਦੇ ਵਿਰੋਧੀ ਸਨ ਅਤੇ ਉਹ ਅੱਤਿਆਚਾਰੀ ਨੂੰ ਮਿਟਾਉਣ ਦੇ ਲਈ ਦ੍ਰਿੜ੍ਹ ਇਰਾਦਾ ਰੱਖਦੇ ਸਨ । ਇਸ ਲਈ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਇਕ ਸ਼ਕਤੀਸ਼ਾਲੀ ਫ਼ੌਜ ਦਾ ਸੰਗਠਨ ਕੀਤਾ ।

3. ਜਾਤ-ਪਾਤ ਦੀ ਹੋਂਦ – ਭਾਰਤੀ ਸਮਾਜ ਵਿਚ ਹਾਲੇ ਤਕ ਵੀ ਬਹੁਤ ਸਾਰੀਆਂ ਬੁਰਾਈਆਂ ਤੁਰੀਆਂ ਆ ਰਹੀਆਂ ਸਨ । ਇਨ੍ਹਾਂ ਵਿਚੋਂ ਇਕ ਬੁਰਾਈ ਜਾਤੀ-ਪ੍ਰਥਾ ਸੀ । ਊਚ-ਨੀਚ ਦੇ ਭੇਦ-ਭਾਵ ਦੇ ਕਾਰਨ ਹਿੰਦੂ ਜਾਤੀ ਗਿਰਾਵਟ ਵਲ ਜਾ ਰਹੀ ਸੀ । ਡਾ: ਗੰਡਾ ਸਿੰਘ ਦੇ ਵਿਚਾਰ ਅਨੁਸਾਰ ਜਾਤ-ਪਾਤ ਰਾਸ਼ਟਰੀ ਏਕਤਾ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਬਣ ਗਈ ਸੀ । ਸ਼ੂਦਰਾਂ ਅਤੇ ਉੱਚ ਜਾਤੀ ਦੇ ਲੋਕਾਂ ਵਿਚਕਾਰ ਇਕ ਬਹੁਤ ਵੱਡਾ ਅੰਤਰ ਆ ਚੁੱਕਾ ਸੀ । ਇਸ ਅੰਤਰ ਨੂੰ ਮਿਟਾਉਣ ਲਈ ਇਸ ਵੇਲੇ ਕੋਈ ਗੰਭੀਰ ਕਦਮ ਪੁੱਟਣਾ ਬਹੁਤ ਹੀ ਜ਼ਰੂਰੀ ਸੀ । ਇਸੇ ਕਾਰਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਜਿਹੇ ਪੰਥ ਦੀ ਸਥਾਪਨਾ ਕਰਨ ਦਾ ਵਿਚਾਰ ਕੀਤਾ ਜਿਸ ਵਿਚ ਜਾਤ-ਪਾਤ ਲਈ ਕੋਈ ਥਾਂ ਨਾ ਹੋਵੇ । ਗੁਰੂ ਜੀ ਚਾਹੁੰਦੇ ਸਨ । ਕਿ ਇਸ ਪੰਥ ਦੇ ਲੋਕ ਆਪਣੇ ਸਾਰੇ ਮਤ-ਭੇਦਾਂ ਨੂੰ ਭੁੱਲ ਕੇ ਏਕਤਾ ਦੀ ਲੜੀ ਵਿਚ ਬੱਝ ਜਾਣ ।

4. ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਦਾ ਵਿਰੋਧ – ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਸ਼ਿਵਾਲਿਕ ਦੀਆਂ ਪਹਾੜੀ ਰਿਆਸਤਾਂ ਦੇ ਰਾਜਿਆਂ ਨਾਲ ਮਿਲ ਕੇ ਅੱਤਿਆਚਾਰੀ ਮੁਗ਼ਲ ਸਾਮਰਾਜ ਦੇ ਵਿਰੁੱਧ ਇਕ ਸਾਂਝਾ ਮੋਰਚਾ ਬਣਾਉਣਾ ਚਾਹੁੰਦੇ ਸਨ, ਪਰ ਛੇਤੀ ਹੀ ਗੁਰੂ ਜੀ ਨੂੰ ਇਹ ਪਤਾ ਲਗ ਗਿਆ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਅਜਿਹੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਚਾ ਕਰ ਲਿਆ ਕਿ ਔਰੰਗਜ਼ੇਬ ਦੇ ਅੱਤਿਆਚਾਰਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦਾ ਆਪਣਾ ਸਿਪਾਹੀਆਂ ਦਾ ਦਲ ਹੋਣਾ ਜ਼ਰੂਰੀ ਹੈ । ਇਸ ਲਈ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ।

5. ਗੁਰੂ ਜੀ ਦੇ ਜੀਵਨ ਦਾ ਉਦੇਸ਼ – ‘ਬਚਿੱਤਰ ਨਾਟਕ’ ਜੋ ਕਿ ਗੁਰੂ ਜੀ ਦੀ ਆਤਮ-ਕਥਾ ਹੈ, ਵਿਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਨਿਜੀ ਜੀਵਨ ਦਾ ਉਦੇਸ਼ ਸੰਸਾਰ ਵਿਚ ਧਰਮ ਦਾ ਪ੍ਰਚਾਰ ਕਰਨਾ, ਅੱਤਿਆਚਾਰੀ ਲੋਕਾਂ ਦਾ ਨਾਸ਼ ਕਰਨਾ ਅਤੇ ਸੰਤ-ਮਹਾਤਮਾਵਾਂ ਦੀ ਰੱਖਿਆ ਕਰਨਾ ਹੈ । ਕਿਸੇ ਸ਼ਸਤਰ-ਬੱਧ ਧਾਰਮਿਕ ਸੰਗਠਨ ਦੇ ਬਿਨਾਂ ਇਹ ਉਦੇਸ਼ ਪੂਰਾ ਨਹੀਂ ਹੋ ਸਕਦਾ ਸੀ । ਫਲਸਰੂਪ ਗੁਰੁ ਸਾਹਿਬ ਨੇ ਖ਼ਾਲਸਾ ਦੀ ਸਥਾਪਨਾ ਜ਼ਰੂਰੀ ਸਮਝੀ ।

ਪ੍ਰਸ਼ਨ 3.
ਖ਼ਾਲਸਾ ਦੀ ਸਿਰਜਣਾ ਦਾ ਕੀ ਮਹੱਤਵ ਸੀ ?
ਉੱਤਰ-
ਖ਼ਾਲਸਾ ਦੀ ਸਿਰਜਣਾ ਸਿੱਖ ਇਤਿਹਾਸ ਦੀ ਇਕ ਬਹੁਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਡਾ: ਹਰੀਦਾਸ ਗੁਪਤਾ ਦੇ ਸ਼ਬਦਾਂ ਵਿਚ “ਖ਼ਾਲਸਾ ਦੀ ਸਿਰਜਣਾ ਦੇਸ਼ ਦੇ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਦੀ ਇਕ ਯੁੱਗ-ਪਲਟਾਊ ਘਟਨਾ ਸੀ” (“The creation of the Khalsa was an epoch making event in the religious and political history of the country.”)

ਇਸ ਘਟਨਾ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-

1. ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭੇ ਕਾਰਜਾਂ ਦੀ ਪੂਰਤੀ – ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਕਰਕੇ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਸੰਪੂਰਨ ਕੀਤਾ ।

2. ਮਸੰਦ ਪ੍ਰਥਾ ਦਾ ਅੰਤ – ਚੌਥੇ ਗੁਰੂ ਰਾਮਦਾਸ ਜੀ ਨੇ ‘ਮਸੰਦ ਪ੍ਰਥਾ’ ਦਾ ਆਰੰਭ ਕੀਤਾ ਸੀ । ਮਸੰਦਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਰਣਨਯੋਗ ਹਿੱਸਾ ਪਾਇਆ ਸੀ । ਪਰ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਤੀਕ ਮਸੰਦ ਲੋਕ ਸਵਾਰਥੀ, ਲੋਭੀ ਅਤੇ ਭ੍ਰਿਸ਼ਟਾਚਾਰੀ ਹੋ ਗਏ ਸਨ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਮਸੰਦਾਂ ਨਾਲ ਕੋਈ ਵੀ ਸੰਬੰਧ ਨਾ ਰੱਖਣ । ਸਿੱਟੇ ਵਜੋਂ ਮਸੰਦ ਪ੍ਰਥਾ ਖ਼ਤਮ ਹੋ ਗਈ ।

3. ਖ਼ਾਲਸਾ ਸੰਗਤਾਂ ਦੇ ਮਹੱਤਵ ਵਿਚ ਵਾਧਾ – ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸੰਗਤ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਦਾ ਅਧਿਕਾਰ ਦਿੱਤਾ । ਉਨ੍ਹਾਂ ਨੂੰ ਆਪਸ ਵਿਚ ਮਿਲ ਕੇ ਨਿਰਣੇ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ । ਸਿੱਟੇ ਵਜੋਂ ਖ਼ਾਲਸਾ ਸੰਗਤਾਂ ਦਾ ਮਹੱਤਵ ਵੱਧ ਗਿਆ ।

4. ਸਿੱਖਾਂ ਦੀ ਸੰਖਿਆ ਵਿਚ ਵਾਧਾ – ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਇਹ ਆਦੇਸ਼ ਵੀ ਦੇ ਦਿੱਤਾ ਕਿ ਖ਼ਾਲਸਾ ਦੇ ਕੋਈ ਪੰਜ ਮੈਂਬਰ ਅੰਮ੍ਰਿਤ ਛਕਾ ਕੇ ਕਿਸੇ ਨੂੰ ਵੀ ਖ਼ਾਲਸਾ ਵਿੱਚ ਸ਼ਾਮਲ ਕਰ ਸਕਦੇ ਹਨ । ਸਿੱਟੇ ਵਜੋਂ ਸਿੱਖਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਲੱਗਾ ।

5. ਸਿੱਖਾਂ ਵਿਚ ਨਵੀਂ ਤਾਕਤ ਦਾ ਸੰਚਾਰ-ਖ਼ਾਲਸਾ ਦੀ ਸਾਜਨਾ ਨਾਲ ਸਿੱਖਾਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਇਆ । ਅੰਮ੍ਰਿਤ ਛਕਣ ਪਿੱਛੋਂ ਉਹ ਆਪਣੇ ਆਪ ਨੂੰ ‘ਸਿੰਘ’ ਅਖਵਾਉਣ ਲੱਗੇ । ਸਿੰਘ ਅਖਵਾਉਣ ਕਰਕੇ ਉਨ੍ਹਾਂ ਵਿੱਚ ਡਰ ਅਤੇ ਕਾਇਰਤਾ ਦਾ ਕੋਈ ਅੰਸ਼ ਨਾ ਰਿਹਾ । ਉਹ ਆਪਣਾ ਚਰਿੱਤਰ ਵੀ ਸ਼ੁੱਧ ਰੱਖਣ ਲੱਗੇ । ਇਸ ਤੋਂ ਇਲਾਵਾ ਜਾਤ-ਪਾਤ ਦਾ ਭੇਦਭਾਵ ਖ਼ਤਮ ਹੋ ਜਾਣ ਨਾਲ ਸਿੰਘਾਂ ਵਿਚ ਏਕਤਾ ਦੀ ਭਾਵਨਾ ਮਜ਼ਬੂਤ ਹੋਈ ।

6. ਮੁਗ਼ਲਾਂ ਦਾ ਸਫਲਤਾਪੂਰਵਕ ਵਿਰੋਧ – ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਕਰ ਕੇ ਸਿੱਖਾਂ ਵਿੱਚ ਬਹਾਦਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਭਰ ਦਿੱਤੀਆਂ | ਉਨ੍ਹਾਂ ਨੇ ਚਿੜੀ ਨੂੰ ਬਾਜ਼ ਨਾਲ ਅਤੇ ਇੱਕ ਸਿੱਖ ਨੂੰ ਇੱਕ ਲੱਖ ਨਾਲ ਲੜਨਾ ਸਿਖਾਇਆ । ਸਿੱਟੇ ਵਜੋਂ ਗੁਰੂ ਜੀ ਨੇ 1699 ਈ: ਤੋਂ 1708 ਈ: ਤੀਕ ਮੁਗਲਾਂ ਨਾਲ ਕਈ ਯੁੱਧ ਲੜੇ ।

7. ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨਾਲ ਯੁੱਧ – ਖ਼ਾਲਸਾ ਦੀ ਸਾਜਨਾ ਤੋਂ ਪਹਾੜੀ ਰਾਜੇ ਘਬਰਾ ਗਏ । ਵਿਸ਼ੇਸ਼ ਰੂਪ ਨਾਲ ਬਿਲਾਸਪੁਰ ਦਾ ਰਾਜਾ ਭੀਮ ਚੰਦ ਗੁਰੂ ਸਾਹਿਬ ਦੀਆਂ ਸੈਨਿਕ ਕਾਰਵਾਈਆਂ ਨੂੰ ਦੇਖ ਕੇ ਬਹੁਤ ਡਰ ਗਿਆ । ਉਸ ਨੇ ਹੋਰ ਕਈ ਪਹਾੜੀ ਰਾਜਿਆਂ ਨਾਲ ਗਠਜੋੜ ਕਰਕੇ ਗੁਰੂ ਸਾਹਿਬ ਦੀ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ । ਸਿੱਟੇ ਵਜੋਂ ਗੁਰੂ ਸਾਹਿਬ ਨੂੰ ਪਹਾੜੀ ਰਾਜਿਆਂ ਨਾਲ ਕਈ ਯੁੱਧ ਕਰਨੇ ਪਏ ।

8. ਸਿੱਖ ਸੰਪਰਦਾ ਦਾ ਵੱਖਰਾ ਸਰੂਪ – ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਤੀਕ ਸਿੱਖਾਂ ਦੇ ਆਪਣੇ ਕਈ ਤੀਰਥ-ਸਥਾਨ ਬਣ ਗਏ ਸਨ ।ਉਨ੍ਹਾਂ ਲਈ ਪਵਿੱਤਰ ਗ੍ਰੰਥ ‘ਆਦਿ ਗ੍ਰੰਥ ਸਾਹਿਬ’ ਦਾ ਸੰਕਲਨ ਵੀ ਹੋ ਗਿਆ ਸੀ । ਉਨ੍ਹਾਂ ਦੇ ਦਿਨ-ਤਿਉਹਾਰ ਅਤੇ ਰੀਤੀ-ਰਿਵਾਜ ਮਨਾਉਣ ਦੇ ਆਪਣੇ ਤਰੀਕੇ ਪ੍ਰਚੱਲਿਤ ਹੋ ਗਏ ਸਨ । ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਨੇ ਪੰਜ ‘ਕਕਾਰਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਬਾਹਰੀ ਸਰੂਪ ਨੂੰ ਵੀ ਆਮ ਲੋਕਾਂ ਨਾਲੋਂ ਵੱਖਰਾ ਕਰ ਲਿਆ ।

9. ਲੋਕਤੰਤਰੀ ਤੱਤਾਂ ਦਾ ਪ੍ਰਚਲਨ – ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਜਾਂ ਪਿਆਰਿਆਂ’ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਆਪ ਵੀ ਉਨ੍ਹਾਂ ਦੇ ਹੱਥੋਂ ਹੀ ਅੰਮ੍ਰਿਤ ਛਕਿਆ । ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਕੋਈ ਵੀ ਪੰਜ ਸਿੰਘ ਜਾਂ ਸੰਗਤ ਕਿਸੇ ਵੀ ਵਿਅਕਤੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੀ ਹੈ । ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਗੁਰ-ਸ਼ਕਤੀ ਨੂੰ ‘ਗੁਰੂ ਗ੍ਰੰਥ ਸਾਹਿਬ’ ਅਤੇ ਖ਼ਾਲਸਾ ਵਿਚ ਵੰਡ ਕੇ ਲੋਕਤੰਤਰੀ ਪਰੰਪਰਾ ਦੀ ਨੀਂਹ ਰੱਖੀ ।

10. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ – ਖ਼ਾਲਸਾ ਦੇ ਸੰਗਠਨ ਨਾਲ ਸਿੱਖਾਂ ਵਿੱਚ ਦਲੇਰੀ, ਬਹਾਦਰੀ, ਨਿਡਰਤਾ, ਹਿੰਮਤ ਅਤੇ ਆਤਮ-ਬਲੀਦਾਨ ਦੀਆਂ ਭਾਵਨਾਵਾਂ ਜਾਗ ਪਈਆਂ । ਸਿੱਟੇ ਵਜੋਂ ਸਿੱਖ ਇਕ ਰਾਜਨੀਤਿਕ ਸ਼ਕਤੀ ਦੇ ਰੂਪ ਵਿਚ ਉੱਭਰੇ ।

ਸੱਚ ਤਾਂ ਇਹ ਹੈ ਕਿ ਖ਼ਾਲਸਾ ਦੀ ਸਿਰਜਣਾ ਨੇ ‘ਸਿੰਘਾਂ’ ਨੂੰ ਅਜਿਹਾ ਵਿਸ਼ਵਾਸ ਪ੍ਰਦਾਨ ਕੀਤਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਵਰਣਨ ਕਰੋ ।
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿਚ 1675 ਈ: ਤੋਂ ਲੈ ਕੇ 1699 ਈ: ਤਕ ਦਾ ਸਮਾਂ ਪੂਰਵ-ਖ਼ਾਲਸਾ ਕਾਲ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਕਾਲ ਵਿਚ ਗੁਰੂ ਸਾਹਿਬ ਨੇ ਹੇਠ ਲਿਖੀਆਂ ਲੜਾਈਆਂ ਲੜੀਆਂ :-

1. ਭੰਗਾਣੀ ਦੀ ਲੜਾਈ – ਬਿਲਾਸਪੁਰ ਦੇ ਰਾਜਾ ਭੀਮ ਚੰਦ ਗੁਰੂ ਜੀ ਦੀ ਵਧਦੀ ਹੋਈ ਸੈਨਿਕ ਸ਼ਕਤੀ ਤੋਂ ਘਬਰਾ ਗਿਆ । ਉਹ ਉਨ੍ਹਾਂ ਦੇ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗਾ । ਇਹ ਗੱਲ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਲਈ ਚਿੰਤਾਜਨਕ ਸੀ । ਇਸ ਲਈ ਉਸ ਨੇ ਗੁਰੂ ਜੀ ਨਾਲ ਸੰਬੰਧ ਵਧਾਉਣੇ ਚਾਹੇ । ਗੁਰੂ ਜੀ ਨੂੰ ਆਪਣੇ ਕੋਲ ਸੱਦਾ ਦਿੱਤਾ । ਗੁਰੂ ਜੀ ਪਾਉਂਟਾ ਸਾਹਿਬ ਪੁੱਜੇ ਤੇ ਉੱਥੇ ਉਨ੍ਹਾਂ ਨੇ ਪਾਉਂਟਾ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।

2. ਕੁੱਝ ਸਮੇਂ ਬਾਅਦ – ਕੁੱਝ ਸਮੇਂ ਬਾਅਦ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਾਰਾਤ ਨੂੰ ਪਾਉਂਟੇ ਵਿਚੋਂ ਲੰਘਾਉਣਾ ਚਾਹਿਆ, ਪਰ ਗੁਰੂ ਜੀ ਜਾਣਦੇ ਸਨ ਕਿ ਉਸ ਦੀ ਨੀਅਤ ਠੀਕ ਨਹੀਂ ਹੈ । ਇਸ ਲਈ ਉਨ੍ਹਾਂ ਨੇ ਭੀਮ ਚੰਦ ਨੂੰ ਪਾਉਂਟਾ ਸਾਹਿਬ ਵਿਚੋਂ ਲੰਘਣ ਦੀ ਆਗਿਆ ਨਾ ਦਿੱਤੀ । ਭੀਮ ਚੰਦ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਉਸ ਨੇ ਪੁੱਤਰ ਦੇ ਵਿਆਹ ਤੋਂ ਬਾਅਦ ਹੋਰ ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਪਾਉਂਟਾ ਤੋਂ ਕੋਈ 6 ਮੀਲ ਦੂਰ ਭੰਗਾਣੀ ਦੇ ਸਥਾਨ ‘ਤੇ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿਚ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਕਰਾਇਆ ।

3. ਨਾਦੌਣ ਦਾ ਯੁੱਧ – ਭੰਗਾਣੀ ਦੀ ਜਿੱਤ ਦੇ ਪਿੱਛੋਂ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਮਿੱਤਰਤਾ ਪੁਰਨ ਸੰਬੰਧ ਕਾਇਮ ਕਰ ਲਏ ਅਤੇ ਮੁਗ਼ਲ ਸਮਰਾਟ ਨੂੰ ਕਰ ਦੇਣਾ ਬੰਦ ਕਰ ਦਿੱਤਾ | ਗੁੱਸੇ ਹੋ ਕੇ ਸਰਹਿੰਦ ਦੇ ਗਵਰਨਰ ਨੇ ਆਲਿਫ਼ ਖ਼ਾਂ ਦੀ ਅਗਵਾਈ ਵਿਚ ਪਹਾੜੀ ਰਾਜਿਆਂ ਅਤੇ ਗੁਰੂ ਜੀ ਦੇ ਵਿਰੁੱਧ ਇਕ ਵਿਸ਼ਾਲ ਫੌਜ ਭੇਜੀ । ਕਾਂਗੜਾ ਤੋਂ 20 ਮੀਲ ਦੂਰ ਨਾਦੌਣ ਦੇ ਸਥਾਨ ‘ਤੇ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿਚ ਮੁਗ਼ਲ ਸਿਪਾਹੀ ਬੁਰੀ ਤਰ੍ਹਾਂ ਹਾਰ ਗਏ ।

4. ਮੁਗ਼ਲਾਂ ਨਾਲ ਸੰਘਰਸ਼ – ਮੁਗ਼ਲ ਬਾਦਸ਼ਾਹ ਔਰੰਗਜ਼ੇਬ ਉਸ ਸਮੇਂ ਦੱਖਣ ਵਿਚ ਸਨ ਜਦੋਂ ਗੁਰੂ ਸਾਹਿਬ ਦੀ ਤਾਕਤ ਵੱਧ ਰਹੀ ਸੀ ।

(1) ਉਸ ਨੇ ਪੰਜਾਬ ਦੇ ਮੁਗ਼ਲ ਫ਼ੌਜਦਾਰਾਂ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ । ਇਸ ਹੁਕਮ ਨੂੰ ਅਮਲੀ ਰੂਪ ਦੇਣ ਲਈ ਕਾਂਗੜਾ ਦੇਸ਼ ਦੇ ਫ਼ੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖਾਨਜ਼ਾਦਾ ਰੁਸਤਮ ਖ਼ਾਂ ਦੇ ਅਧੀਨ ਗੁਰੂ ਸਾਹਿਬ ਦੇ ਵਿਰੁੱਧ 1694 ਈ: ਵਿਚ ਮੁਹਿੰਮ ਭੇਜੀ । ਉਸ ਨੇ ਗੁਰੂ ਜੀ ਉੱਤੇ ਅਚਾਨਕ ਹੀ ਹਮਲਾ ਕਰਨ ਲਈ 1694 ਈ: ਨੂੰ ਸਰਦੀ ਦੀ ਇੱਕ ਰਾਤ ਵਿੱਚ ਆਪਣੀ ਸੈਨਾ ਸਮੇਤ ਸਤਲੁਜ ਨਦੀ ਨੂੰ ਪਾਰ ਕੀਤਾ । ਸਿੱਖ ਪਹਿਲਾਂ ਹੀ ਉਸ ਨਾਲ ਟੱਕਰ ਲੈਣ ਲਈ ਤਿਆਰ ਸਨ ।ਉਨ੍ਹਾਂ ਨੇ ਵੈਰੀ ’ਤੇ ਅਜੇ ਕੁਝ ਗੋਲੇ ਹੀ ਬਰਸਾਏ ਸਨ ਕਿ ਖਾਨਜ਼ਾਦਾ ਅਤੇ ਉਸ ਦੇ ਸੈਨਿਕ ਭੈ-ਭੀਤ ਹੋ ਕੇ ਭੱਜ ਨਿਕਲੇ । ਇਸ ਪ੍ਰਕਾਰ ਗੁਰੂ ਸਾਹਿਬ ਨੂੰ ਬਿਨਾਂ ਯੁੱਧ ਕੀਤੇ ਹੀ ਮੁਗ਼ਲਾਂ ਉੱਤੇ ਜਿੱਤ ਪ੍ਰਾਪਤ ਹੋ ਗਈ ।

(2) ਹੁਸੈਨ ਖਾਂ ਦੀ ਮੁਹਿੰਮ, 1696 ਈ:-ਖਾਨਜ਼ਾਦਾ ਦੀ ਹਾਰ ਪਿੱਛੋਂ 1696 ਈ: ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਹੁਸੈਨ ਖਾਂ ਨੂੰ ਆਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਭੇਜਿਆ । ਰਾਹ ਵਿੱਚ ਹੁਸੈਨ ਖਾਂ ਨੇ ਗੁਲੇਰ ਅਤੇ ਜਸਵਾਨ ਦੇ ਰਾਜਿਆਂ ਤੋਂ ਕਰ ਗਿਆ । ਪਰੰਤੂ ਉਨ੍ਹਾਂ ਨੇ ਕਰ ਦੇਣ ਦੀ ਬਜਾਏ ਹੁਸੈਨ ਖਾਂ ਨਾਲ ਯੁੱਧ ਕਰਨ ਦਾ ਫ਼ੈਸਲਾ ਕਰ ਲਿਆ । ਭੀਮ ਚੰਦ (ਬਿਲਾਸਪੁਰ) ਅਤੇ ਕਿਰਪਾਲ ਚੰਦ (ਕਾਂਗੜਾ) ਹੁਸੈਨ ਖਾਂ ਨਾਲ ਜਾ ਮਿਲੇ । ਪਰੰਤੂ ਗੁਰੂ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਹੁਸੈਨ ਖਾਂ ਦੇ ਵਿਰੁੱਧ ਭੇਜਿਆ । ਭਾਵੇਂ ਉਹ ਸਾਰੇ ਹੀ ਸ਼ਹੀਦੀਆਂ ਪਾ ਗਏ ਪਰ ਹੁਸੈਨ ਖਾਂ ਨੂੰ ਹਾਰ ਹੋਈ ਅਤੇ ਉਹ ਵੀ ਮਾਰਿਆ ਗਿਆ ।

(3) ਹੁਸੈਨ ਖਾਂ ਦੀ ਮੌਤ ਪਿੱਛੋਂ ਦਿਲਾਵਰ ਖਾਂ ਨੇ ਜੁਝਾਰ ਸਿੰਘ ਅਤੇ ਚੰਦੇਲ ਰਾਏ ਦੀ ਅਗਵਾਈ ਵਿੱਚ ਸੈਨਾਵਾਂ ਭੇਜੀਆਂ ਪਰ ਉਹ ਵੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਰਾਜਾ ਰਾਜ ਸਿੰਘ (ਜਸਵਾਨ) ਤੋਂ ਹਾਰ ਖਾ ਕੇ ਵਾਪਸ ਭੱਜ ਗਈਆਂ ।

(4) ਸ਼ਹਿਜਾਦਾ ਮੁਅੱਜ਼ਮ ਦੀ ਜੰਗੀ ਕਾਰਵਾਈ – ਅੰਤ ਵਿੱਚ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਦੱਖਣ ਵਿਖੇ ਮੁਗ਼ਲਾਂ ਦੀਆਂ ਹਾਰਾਂ ਦੀਆਂ ਖ਼ਬਰਾਂ ਮਿਲ ਰਹੀਆਂ ਸਨ । ਇਸ ਕਰਕੇ ਉਸ ਨੇ ਸ਼ਹਿਜਾਦਾ ਮੁਅੱਜ਼ਮ ਨੂੰ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਭੇਜਿਆ । ਉਸ ਨੇ ਲਾਹੌਰ ਪਹੁੰਚ ਕੇ ਮਿਰਜ਼ਾ ਬੇਗ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ । ਉਹ ਪਹਾੜੀ ਰਾਜਿਆਂ ਨੂੰ ਹਰਾਉਣ ਵਿੱਚ ਸਫਲ ਰਿਹਾ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੀਆਂ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ-
ਉੱਤਰ-ਖ਼ਾਲਸਾ ਕਾਲ ਵਿਚ ਗੁਰੂ ਜੀ ਅਨੇਕਾਂ ਯੁੱਧਾਂ ਵਿੱਚ ਉਲਝੇ ਰਹੇ । ਇਨ੍ਹਾਂ ਯੁੱਧਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1701 ਈ: – ਖ਼ਾਲਸਾ ਦੀ ਸਥਾਪਨਾ ਨਾਲ ਪਹਾੜੀ ਰਾਜੇ ਘਬਰਾ ਗਏ, ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਇਕ ਪੱਤਰ ਲਿਖਿਆ ਕਿ ਉਹ ਜਾਂ ਤਾਂ ਆਨੰਦਪੁਰ ਛੱਡ ਦੇਣ ਜਾਂ ਜਿੰਨਾ ਚਿਰ ਤੋਂ ਉਹ ਉੱਥੇ ਰਹੇ ਹਨ, ਉਸ ਦਾ ਕਿਰਾਇਆ ਅਦਾ ਕਰਨ । ਗੁਰੂ ਜੀ ਨੇ ਉਸ ਦੀ ਇਸ ਅਣਉੱਚਿਤ ਮੰਗ ਨੂੰ ਅਪ੍ਰਵਾਨ ਕਰ ਦਿੱਤਾ । ਇਸ ਤੇ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਆਨੰਦਪੁਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ । ਗੁਰੁ ਜੀ ਘੱਟ ਸਿਪਾਹੀਆਂ ਦੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਹਰਾਉਣ ਵਿਚ ਸਫਲ ਹੋ ਗਏ । ਉਸ ਦੇ ਪਿੱਛੋਂ ਪਹਾੜੀ ਰਾਜਿਆਂ ਨੇ ਮੁਗਲਾਂ ਤੋਂ ਸਹਾਇਤਾ ਪ੍ਰਾਪਤ ਕੀਤੀ ਅਤੇ ਇਕ ਵਾਰ ਮੁੜ ਆਨੰਦਪੁਰ ਸਾਹਿਬ ‘ਤੇ ਹੱਲਾ ਬੋਲ ਦਿੱਤਾ । ਇਸ ਵਾਰ ਵੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ । ਮਜਬੂਰ ਹੋ ਕੇ ਉਨ੍ਹਾਂ ਨੂੰ ਗੁਰੂ ਜੀ ਨਾਲ ਸੰਧੀ ਕਰਨੀ ਪਈ । ਸੰਧੀ ਦੀ ਸ਼ਰਤ ਦੇ ਅਨੁਸਾਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਛੱਡ ਕੇ ਨਿਰਮੋਹ ਨਾਂ ਦੇ ਸਥਾਨ ‘ਤੇ ਚਲੇ ਗਏ ।

2. ਨਿਰਮੋਹ ਦਾ ਯੁੱਧ, 1702 ਈ: – ਰਾਜਾ ਭੀਮ ਚੰਦ ਨੇ ਮਹਿਸੂਸ ਕੀਤਾ ਕਿ ਉਸ ਲਈ ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਕਰਨਾ ਅਸੰਭਵ ਹੈ । ਉਨ੍ਹਾਂ ਦੀ ਸ਼ਕਤੀ ਨੂੰ ਖ਼ਤਮ ਕਰਨ ਲਈ ਉਸ ਨੇ ਮੁਗ਼ਲ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ 1702 ਈ: ਦੇ ਸ਼ੁਰੂ ਵਿੱਚ ਇੱਕ ਪਾਸਿਓਂ ਰਾਜਾ ਭੀਮ ਚੰਦ ਦੀ ਸੈਨਾ ਨੇ ਅਤੇ ਦੂਸਰੇ ਪਾਸਿਓਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗ਼ਲ ਸੈਨਾ ਨੇ ਨਿਰਮੋਹ ‘ਤੇ ਹਮਲਾ ਕਰ ਦਿੱਤਾ । ਨੇੜੇ-ਤੇੜੇ ਦੇ ਗੁੱਜਰਾਂ ਨੇ ਹਮਲਾਵਰਾਂ ਦਾ ਸਾਥ ਦਿੱਤਾ । ਸਿੱਖਾਂ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ | ਇੱਕ ਰਾਤ ਅਤੇ ਇਕ ਦਿਨ ਲੜਾਈ ਹੁੰਦੀ ਰਹੀ | ਅੰਤ ਨੂੰ ਗੁਰੂ ਜੀ ਨੇ ਵੈਰੀ ਦੀ ਫ਼ੌਜ ਨੂੰ ਹਰਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ ।

3. ਸਤਲੁਜ ਦੀ ਲੜਾਈ, 1702 ਈ: – ਨਿਰਮੋਹ ਦੀ ਜਿੱਤ ਤੋਂ ਬਾਅਦ ਗੁਰੂ ਜੀ ਨੇ ਨਿਰਮੋਹ ਛੱਡਣ ਦਾ ਫੈਸਲਾ ਕਰ ਲਿਆ | ਉਨ੍ਹਾਂ ਨੇ ਸਤਲੁਜ ਨਦੀ ਨੂੰ ਪਾਰ ਵੀ ਨਹੀਂ ਸੀ ਕੀਤਾ ਕਿ ਵੈਰੀ ਦੀ ਸੈਨਾ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ । ਗੁਰੂ ਜੀ ਦੀ ਫ਼ੌਜ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ | ਲਗਪਗ ਚਾਰ ਘੰਟੇ ਲੜਾਈ ਹੋਈ । ਉਸ ਲੜਾਈ ਵਿੱਚ ਵੀ ਗੁਰੂ ਜੀ ਹੀ ਜੇਤੂ ਰਹੇ ।

4. ਬਸੌਲੀ ਦਾ ਯੁੱਧ, 1702 ਈ: – ਸਤਲੁਜ ਨਦੀ ਨੂੰ ਪਾਰ ਕਰਕੇ ਗੁਰੂ ਜੀ ਆਪਣੇ ਸਿੱਖਾਂ ਸਮੇਤ ਬਸੌਲੀ ਵਿਖੇ ਚਲੇ ਗਏ । ਇੱਥੇ ਵੀ ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਦੀ ਸੈਨਾ ਦਾ ਪਿੱਛਾ ਕੀਤਾ | ਪਰ ਗੁਰੂ ਜੀ ਨੇ ਉਨ੍ਹਾਂ ਨੂੰ ਫਿਰ ਹਰਾ ਦਿੱਤਾ ਕਿਉਂਕਿ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ, ਇਸ ਲਈ ਭੀਮ ਚੰਦ ਨੇ ਗੁਰੂ ਜੀ ਨਾਲ ਸਮਝੌਤਾ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ । ਇਹ ਸੰਧੀ 1702 ਈ: ਦੇ ਮੱਧ ਵਿੱਚ ਹੋਈ । ਸਿੱਟੇ ਵਜੋਂ ਗੁਰੂ ਜੀ ਫਿਰ ਆਨੰਦਪੁਰ ਸਾਹਿਬ ਵਿੱਚ ਜਾ ਕੇ ।

5. ਆਨੰਦਪੁਰ ਸਾਹਿਬ ਦਾ ਦੂਜਾ ਯੁੱਧ, 1704 ਈ: – ਪਹਾੜੀ ਰਾਜਿਆਂ ਨੇ ਇਕ ਸੰਘ ਬਣਾ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਕਿਹਾ | ਜਦ ਗੁਰੂ ਜੀ ਨੇ ਉਨ੍ਹਾਂ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ | ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ । ਉਨ੍ਹਾਂ ਨੂੰ ਇਕ ਵਾਰੀ ਫਿਰ ਮੂੰਹ ਦੀ ਖਾਣੀ ਪਈ । ਆਪਣੀ ਹਾਰ ਦਾ ਬਦਲਾ ਲੈਣ ਲਈ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਪ੍ਰਾਪਤ ਕੀਤੀ । ਉਨ੍ਹਾਂ ਨੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ ਅਤੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ । ਸਿੱਟੇ ਵਜੋਂ ਸਿੱਖਾਂ ਲਈ ਯੁੱਧ ਜਾਰੀ ਰੱਖਣਾ ਕਠਿਨ ਹੋ ਗਿਆ । ਸਿੱਖਾਂ ਨੇ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹਿਆ ਪਰ ਗੁਰੂ ਜੀ ਨਾ ਮੰਨੇ ।ਇਸ ਸੰਕਟ, ਸਮੇਂ ਚਾਲੀ ਸਿੱਖ ਆਪਣਾ ‘ਬੇਦਾਵਾ’ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ । ਅੰਤ 21 ਦਸੰਬਰ, 1704 ਈ: ਨੂੰ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ |

6. ਸ਼ਾਹੀ ਟਿੱਬੀ ਦਾ ਯੁੱਧ – ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਨੂੰ ਛੱਡ ਦੇਣ ਤੋਂ ਬਾਅਦ ਦੁਸ਼ਮਣ ਨੇ ਆਨੰਦਪੁਰ ਸਾਹਿਬ ਉੱਤੇ ਕਬਜ਼ਾ ਕਰ ਲਿਆ । ਉਨ੍ਹਾਂ ਨੇ ਸਿੱਖਾਂ ਦਾ ਪਿੱਛਾ ਵੀ ਕੀਤਾ | ਗੁਰੂ ਜੀ ਦੇ ਆਦੇਸ਼ ‘ਤੇ ਉਨ੍ਹਾਂ ਦੇ ਸਿੱਖ ਉਦੇ ਸਿੰਘ ਨੇ ਆਪਣੇ 50 ਸਾਥੀਆਂ ਨਾਲ ਵੈਰੀ ਦੀ ਵਿਸ਼ਾਲ ਸੈਨਾ ਦਾ ਸ਼ਾਹੀ ਟਿੱਬੀ ਦੇ ਸਥਾਨ ‘ਤੇ ਡਟ ਕੇ ਮੁਕਾਬਲਾ ਕੀਤਾ । ਭਾਵੇਂ ਉਹ ਸਾਰੇ ਸਿੱਖ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸੈਂਕੜੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

7. ਸਰਸਾ ਦੀ ਲੜਾਈ – ਜਦੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਸਰਸਾ ਨਦੀ ‘ਤੇ ਪੁੱਜੇ ਤਾਂ ਵੈਰੀ ਦੀ ਸੈਨਾ ਉਨ੍ਹਾਂ ਦੇ ਨੇੜੇ ਪੁੱਜ ਚੁੱਕੀ ਸੀ । ਗੁਰੂ ਜੀ ਨੇ ਆਪਣੇ ਉੱਘੇ ਸਿੱਖ ਭਾਈ ਜੀਵਨ ਸਿੰਘ ਰੰਘਰੇਟਾ ਨੂੰ ਅਤੇ 100 ਕੁ ਸਿੱਖ ਨੂੰ ਵੈਰੀ ਨਾਲ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿੱਤਾ । ਉਨ੍ਹਾਂ ਸਿੰਘਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਵੈਰੀ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਇਆ ।

ਉਸ ਸਮੇਂ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ । ਫਿਰ ਵੀ ਗੁਰੂ ਜੀ, ਉਨ੍ਹਾਂ ਦੇ ਸੈਂਕੜੇ ਸਿੱਖ, ਅਤੇ ਸਾਥੀ ਘੋੜਿਆਂ ਸਣੇ ਨਦੀ ਵਿੱਚ ਕੁੱਦ ਪਏ ।ਇਸ ਭੱਜ ਦੌੜ ਵਿੱਚ ਬਹੁਤ ਸਾਰੇ ਸਿੱਖ ਅਤੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਵਿਛੜ ਗਏ ।

8. ਚਮਕੌਰ ਸਾਹਿਬ ਦਾ ਯੁੱਧ 1705 ਈ: – ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਜੀ ਚਮਕੌਰ ਸਾਹਿਬ ਪੁੱਜੇ ਪਰ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਨੂੰ ਉੱਥੇ ਵੀ ਘੇਰ ਲਿਆ । ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਨ । ਫੇਰ ਵੀ ਗੁਰੂ ਜੀ ਨੇ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ | ਅੰਤ ਵਿਚ 35 ਸਿੱਖ ਅਤੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਸ਼ਹੀਦੀ ਨੂੰ ਪ੍ਰਾਪਤ ਹੋਏ । ਉੱਥੋਂ ਗੁਰੂ ਸਾਹਿਬ ਖਿਦਰਾਣਾ ਪਹੁੰਚੇ ।

9. ਖਿਦਰਾਣਾ ਦਾ ਯੁੱਧ 1705 ਈ: – ਖਿਦਰਾਣਾ ਵਿਚ ਮੁਗਲਾਂ ਨਾਲ ਉਨ੍ਹਾਂ ਦਾ ਆਖਰੀ ਯੁੱਧ ਹੋਇਆ । ਇਸ ਯੁੱਧ ਵਿਚ ਉਹ 40 ਸਿੱਖ ਵੀ ਗੁਰੂ ਜੀ ਦੇ ਨਾਲ ਆ ਮਿਲੇ ਜਿਹੜੇ ਆਨੰਦਪੁਰ ਦੇ ਦੂਜੇ ਯੁੱਧ ਵਿਚ ਉਨ੍ਹਾਂ ਦਾ ਸਾਥ ਛੱਡ ਗਏ ਸਨ । ਗੁਰੂ ਜੀ ਕੋਲ ਲਗਪਗ 2000 ਸਿੱਖ ਸਨ ਜਿਨ੍ਹਾਂ ਨੂੰ 10,000 ਮੁਗ਼ਲ ਸੈਨਿਕਾਂ ਦਾ ਸਾਹਮਣਾ ਕਰਨਾ ਪਿਆ । ਗੁਰੂ ਜੀ ਕੋਲ ਮੁੜ ਆਏ ਸਿੱਖਾਂ ਨੇ ਆਪਣੇ ਗੁਰੂ-ਭਗਤੀ ਦਾ ਸਬੂਤ ਦਿੱਤਾ ਅਤੇ ਉਹ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਦੀ ਇਸ ਗੁਰੂ-ਭਗਤੀ ਅਤੇ ਬਲੀਦਾਨ ਤੋਂ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਉੱਥੇ ਇਨ੍ਹਾਂ ਸ਼ਹੀਦਾਂ ਦੀ ਮੁਕਤੀ ਲਈ ਬੇਨਤੀ ਕੀਤੀ । ਇਹ 40 ਸ਼ਹੀਦ ਇਤਿਹਾਸ ਵਿਚ 40 ਮੁਕਤੇ’ ਅਖਵਾਉਣ ਲੱਗੇ । ਅੱਜ ਵੀ ਸਿੱਖ ਆਪਣੀ ਅਰਦਾਸ ਵੇਲੇ ਇਹਨਾਂ ਨੂੰ ਯਾਦ ਕਰਦੇ ਹਨ । ਉਨ੍ਹਾਂ ਦੀ ਯਾਦ ਵਿਚ ਖਿਦਰਾਣਾ ਦਾ ਨਾਂ ਮੁਕਤਸਰ ਪੈ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਨੋਟ ਲਿਖੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸਿੱਖ ਇਤਿਹਾਸ ਦੀਆਂ ਮਹਾਨ ਹਸਤੀਆਂ ਵਿਚੋਂ ਇਕ ਸਨ । ਉਹ ਚੰਗੇ ਚਰਿੱਤਰ, ਦਲੇਰੀ, ਸੰਤੋਸ਼ ਅਤੇ ਸਹਿਣਸ਼ੀਲਤਾ ਦੀ ਮੂਰਤੀ ਸਨ । ਮਨੁੱਖ ਦੇ ਰੂਪ ਵਿਚ ਉਨ੍ਹਾਂ ਦੀ ਹੋਰ ਕੋਈ ਉਦਾਹਰਨ ਮਿਲਣੀ ਕਠਿਨ ਹੀ ਨਹੀਂ, ਸਗੋਂ ਅਸੰਭਵ ਹੈ । ਆਦਰਸ਼ ਮਨੁੱਖ ਦੇ ਰੂਪ ਵਿੱਚ ਗੁਰੂ ਸਾਹਿਬ ਦੇ ਚਰਿੱਤਰ ਦੇ ਵੱਖ-ਵੱਖ ਪੱਖਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪ੍ਰਭਾਵਸ਼ਾਲੀ ਅਤੇ ਸੁੰਦਰ ਰੰਗ ਰੂਪ – ਦੇਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਬੜੇ ਸੁੰਦਰ ਲੱਗਦੇ ਸਨ । ਉਨ੍ਹਾਂ ਦਾ ਕੱਦ ਦਰਮਿਆਨਾ, ਸਰੀਰ ਗੱਠਿਆ ਹੋਇਆ ਅਤੇ ਰੰਗ ਗੋਰਾ ਸੀ । ਉਨ੍ਹਾਂ ਦਾ ਮੱਥਾ ਚੌੜਾ, ਅੱਖਾਂ ਵੱਡੀਆਂ ਪਰ ਚਮਕਦਾਰ ਸਨ । ਉਹਨਾਂ ਦੇ ਵਸਤਰ ਸਾਫ਼ ਅਤੇ ਸੁੰਦਰ ਹੁੰਦੇ ਸਨ । ਉਹ ਸ਼ਸਤਰ ਪਹਿਨ ਕੇ ਰੱਖਦੇ ਸਨ । ਉਨ੍ਹਾਂ ਦੀ ਦਸਤਾਰ ਉੱਤੇ ਕਲਗੀ ਹੁੰਦੀ ਸੀ । ਉਨ੍ਹਾਂ ਦੇ ਹੱਥ ਵਿਚ ਬਾਜ਼ ਹੁੰਦਾ ਸੀ ।

2. ਦਲੇਰ ਅਤੇ ਨਿਡਰ – ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਹੀ ਔਕੜਾਂ ਵਿੱਚ ਘਿਰ ਗਏ ਸਨ । ਉਨ੍ਹਾਂ ਨੇ ਫਿਰ ਵੀ ਅਸਾਧਾਰਨ ਦਲੇਰੀ, ਨਿਡਰਤਾ ਅਤੇ ਆਤਮ-ਵਿਸ਼ਵਾਸ ਤੋਂ ਕੰਮ ਲਿਆ । ਉਨ੍ਹਾਂ ਨੇ ਪਹਾੜੀ ਰਾਜਿਆਂ ਅਤੇ ਮੁਗਲਾਂ ਨਾਲ ਲੜਦਿਆਂ ਵੀ ਅਦਭੁਤ ਦਲੇਰੀ, ਬਹਾਦਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ । ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਔਰੰਗਜ਼ੇਬ ਨੂੰ ‘ਜ਼ਫਰਨਾਮਾ’ ਵਰਗਾ ਖ਼ਤ ਲਿਖਿਆ । ਗੁਰੂ ਜੀ ਨੇ ਉਸ ਖ਼ਤ ਵਿੱਚ ਸਰਕਾਰ ਦੁਆਰਾ ਬੇਦੋਸ਼ਿਆਂ ਉੱਤੇ ਕੀਤੇ ਗਏ ਅੱਤਿਆਚਾਰਾਂ ਨੂੰ ਨਿੰਦਿਆ ਅਤੇ ਮੁਗ਼ਲਾਂ ਵਿਰੁੱਧ ਕੀਤੇ ਗਏ ਯੁੱਧਾਂ ਨੂੰ ਉੱਚਿਤ ਠਹਿਰਾਇਆ ਸੀ ।

3. ਬਲੀਦਾਨ ਦੀ ਮੂਰਤ – ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਹੀ ਸੁੱਖਾਂ ਦਾ ਤਿਆਗ ਕਰ ਦਿੱਤਾ । ਉਨ੍ਹਾਂ ਨੇ ਆਪਣੇ ਪਿਤਾ, ਚਾਰੇ ਪੁੱਤਰ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ | ਧਰਮ ਦੀ ਰੱਖਿਆ ਲਈ ਉਹ ਕਿਸੇ ਵੀ ਕੁਰਬਾਨੀ ਨੂੰ ਮਹਿੰਗਾ ਨਹੀਂ ਸਨ ਸਮਝਦੇ ।

4. ਉੱਚਾ ਨੈਤਿਕ ਆਚਰਨ – ਗੁਰੂ ਗੋਬਿੰਦ ਸਿੰਘ ਜੀ ਝੂਠ ਅਤੇ ਧੋਖੇਬਾਜ਼ੀ ਤੋਂ ਨਫਰਤ ਕਰਦੇ ਸਨ । ਉਨ੍ਹਾਂ ਨੂੰ ਧਨ ਦੌਲਤ ਦਾ ਅਤੇ ਰਾਜ ਭਾਗ ਦਾ ਕੋਈ ਲਾਭ ਨਹੀਂ ਸੀ । ਜਿਹੜਾ ਪੈਸਾ ਉਨ੍ਹਾਂ ਨੂੰ ਭੇਟਾ ਦੇ ਰੂਪ ਵਿੱਚ ਮਿਲਦਾ ਸੀ ਉਸ ਨੂੰ ਧਾਰਮਿਕ ਕਾਰਜ ਜਾਂ ਗ਼ਰੀਬ ਲੋਕਾਂ ਉੱਤੇ ਖ਼ਰਚ ਕਰ ਦਿੰਦੇ ਸਨ ।

ਗੁਰੂ ਸਾਹਿਬ ਲੋਕਾਂ ਨਾਲ ਨਿਮਰਤਾ ਅਤੇ ਪ੍ਰੇਮ ਦਾ ਵਰਤਾਓ ਕਰਦੇ ਸਨ । ਉਹਨਾਂ ਨੂੰ ਕਿਸੇ ਕਿਸਮ ਦਾ ਵੀ ਹੰਕਾਰ ਨਹੀਂ ਸੀ । ਉਹ ਆਪਣੇ ਆਪ ਨੂੰ ਰੱਬ ਦਾ ਸੱਚਾ ਸੇਵਕ ਸਮਝਦੇ ਸਨ ।

ਗੁਰੂ ਜੀ ਗ਼ਰੀਬ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਖ਼ਾਸ ਹਮਦਰਦੀ ਰੱਖਦੇ ਸਨ ।ਉਨ੍ਹਾਂ ਨੇ ਭਾਈ ਜੈਤਾ (ਜੀਵਨ ਸਿੰਘ ਰੰਘਰੇਟਾ) ਨੂੰ ਜੋ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈ ਕੇ ਕੀਰਤਪੁਰ ਪੁੱਜਾ ਸੀ, “ਰੰਘਰੇਟਾ ਗੁਰੂ ਕਾ ਬੇਟਾ’ ਕਹਿ ਕੇ ਆਪਣੀ ਹਿੱਕ ਨਾਲ ਲਾਇਆ ਸੀ । ਉਨ੍ਹਾਂ ਦੇ ਪੰਜਾਂ ਪਿਆਰਿਆਂ ਵਿੱਚ ਤਿੰਨ ਸਿੰਘ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਸਨ ।

5. ਉਦਾਰ ਅਤੇ ਸਹਿਣਸ਼ੀਲ – ਮੁਗ਼ਲ ਸਮਰਾਟ ਔਰੰਗਜ਼ੇਬ ਨੇ ਆਪਣੀ ਧਾਰਮਿਕ ਕੱਟੜਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਮੁਸਲਮਾਨਾਂ ਪ੍ਰਤੀ ਕੋਈ ਣਾ ਨਹੀਂ ਸੀ । ਗੁਰੂ ਸਾਹਿਬ ਦੇ ਉਦਾਰ ਅਤੇ ਸਹਿਣਸ਼ੀਲ ਹੋਣ ਕਾਰਨ ਹੀ ਪੀਰ ਮੁਹੰਮਦ, ਪੀਰ ਬੁੱਧੂ ਸ਼ਾਹ, ਨਿਹੰਗ ਖਾਂ, ਨਬੀ ਖਾਂ, ਗਨੀ ਖਾਂ ਵਰਗੇ ਮੁਸਲਮਾਨ ਗੁਰੂ ਜੀ ਦੇ ਨਿਕਟਵਰਤੀ ਮਿੱਤਰੇ ਸਨ । ਗੁਰੂ ਜੀ ਦੀ ਸੈਨਾ ਵਿੱਚ ਵੀ ਕਈ ਮੁਸਲਮਾਨ ਅਤੇ ਪਠਾਣ ਸੈਨਿਕ ਸਨ ।

ਪ੍ਰਸ਼ਨ 7.
ਚਮਕੌਰ ਸਾਹਿਬ ਅਤੇ ਖਿਦਰਾਣੇ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਚਮਕੌਰ ਸਾਹਿਬ ਅਤੇ ਖਿਦਰਾਣੇ ਦੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਦੋ ਮਹੱਤਵਪੂਰਨ ਲੜਾਈਆਂ ਸਨ । ਇਹ ਦੋਵੇਂ ਲੜਾਈਆਂ ਗੁਰੂ ਸਾਹਿਬ ਨੇ ਉੱਤਰ-ਖ਼ਾਲਸਾ ਕਾਲ ਵਿਚ ਲੜੀਆਂ ।

1. ਚਮਕੌਰ ਸਾਹਿਬ ਦਾ ਯੁੱਧ, 1705 ਈ: – ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਸਮੇਤ ਚਮਕੌਰ ਸਾਹਿਬ ਪੁੱਜੇ । ਉਸ ਸਮੇਂ ਉਨ੍ਹਾਂ ਨਾਲ ਕੇਵਲ 40 ਸਿੱਖ ਸਨ । ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਨੇ ਉੱਥੇ ਇਕ ਕੱਚੀ ਗੜੀ ਵਿਚ ਜਾ ਸ਼ਰਨ ਲਈ । ਜਦੋਂ ਉਨ੍ਹਾਂ ਉੱਤੇ ਵੈਰੀ ਦੀ ਸੈਨਾ ਨੇ ਹਮਲਾ ਕੀਤਾ, ਤਾਂ ਸਿੱਖਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ । ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ | ਅੰਤ ਨੂੰ ਵੈਰੀ ਦੇ ਆਹੂ ਲਾਹੁੰਦੇ ਹੋਏ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ । ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ-ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਹਿੰਮਤ ਸਿੰਘ ਵੀ ਇੱਥੇ ਹੀ ਸ਼ਹੀਦੀ ਪਾ ਗਏ । ਅੰਤ ਨੂੰ ਗੁਰੂ ਜੀ ਦੇ 40 ਸਿੰਘਾਂ ਵਿਚੋਂ ਕੇਵਲ ਪੰਜ ਸਿੰਘ ਰਹਿ ਗਏ । ਉਨ੍ਹਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ‘ਤੇ ਮਜਬੂਰ ਕਰ ਦਿੱਤਾ । ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਉਨ੍ਹਾਂ ਨਾਲ ਗੜ੍ਹੀ ਤੋਂ ਬਾਹਰ ਚਲੇ ਗਏ । ਬਾਕੀ ਦੇ ਸਿੰਘ ਲੜਦੇ-ਲੜਦੇ ਉੱਥੇ ਹੀ ਸ਼ਹੀਦ ਹੋ ਗਏ ।
ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਆਲਮਗੀਰ, ਦੀਨਾ ਆਦਿ ਥਾਂਵਾਂ ਤੋਂ ਹੁੰਦੇ ਹੋਏ ਖਿਦਰਾਣੇ ਵਲ ਚਲੇ ਗਏ ।

2. ਖਿਦਰਾਣੇ ਦਾ ਯੁੱਧ, 1705 ਈ: – ਚਮਕੌਰ ਸਾਹਿਬ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ‘ਤੇ ਪੁੱਜੇ ਤਾਂ ਉਸ ਵੇਲੇ ਤੀਕ ਉਨ੍ਹਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸਨ । ਉਹ 40 ਸਿੰਘ ਜਿਹੜੇ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ਉਹ ਵੀ ਉੱਥੇ ਪੁੱਜ ਗਏ ਸਨ । ਉਨ੍ਹਾਂ ਨਾਲ ਮਾਈ ਭਾਗੋ ਖ਼ਾਸ ਤੌਰ ਤੇ ਗੁਰੂ ਜੀ ਦੇ ਪੱਖ ਵਿੱਚ ਲੜਨ ਲਈ ਉੱਥੇ ਪੁੱਜੀ ਸੀ । ਕੁੱਲ ਮਿਲਾ ਕੇ ਗੁਰੂ ਜੀ ਕੋਲ ਲਗਪਗ 2,000 ਸਿੱਖ ਸੈਨਿਕ ਸਨ ।

ਦੂਸਰੇ ਪਾਸੇ 10,000 ਸੈਨਿਕਾਂ ਦੀ ਵਿਸ਼ਾਲ ਸੈਨਾ ਲੈ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉੱਥੇ ਪੁੱਜਾ । 29 ਦਸੰਬਰ, 1705 ਈ: ਵਿੱਚ ਖਿਦਰਾਣਾ ਦੀ ਢਾਬ ਉੱਤੇ ਘਮਸਾਣ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ । ਉਨ੍ਹਾਂ ਨੇ ਦੁਸ਼ਮਣ ਦੇ ਆਹੂ ਵੀ ਲਾਹੇ ।ਉੱਥੇ ਪਾਣੀ ਦੀ ਘਾਟ ਹੋਣ ਕਰਕੇ ਮੁਗ਼ਲਾਂ ਲਈ ਲੜਨਾ ਔਖਾ ਸੀ । ਸਿੱਟੇ ਵਜੋਂ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ । ਭਾਵੇਂ ਮਾਈ ਭਾਗੋ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਅਤੇ ਉਨ੍ਹਾਂ ਦੇ ਬੇਦਾਵਾ ਲਿਖ ਕੇ ਦੇਣ ਵਾਲੇ ਚਾਲੀ ਸਿੰਘ ਸ਼ਹੀਦ ਹੋ ਗਏ ਪਰ ਜਿੱਤ ਗੁਰੂ ਜੀ ਦੀ ਹੀ ਹੋਈ । ਗੁਰੂ ਜੀ ਨੇ ਚਾਲੀ ਸਿੰਘਾਂ ਦੀ ਬਹਾਦਰੀ ਲਿਖ ਕੇ ਦੇਣ ਦੇਖ ਕੇ ਉਨ੍ਹਾਂ ਦੇ ਮੁਖੀ ਭਾਈ ਮਹਾਂ ਸਿੰਘ ਦੇ ਸਾਹਮਣੇ ਉਨ੍ਹਾਂ ਵੱਲੋਂ ਦਿੱਤਾ ਬੇਦਾਵਾ ਪਾੜ ਦਿੱਤਾ । ਉਨ੍ਹਾਂ ਸਿੱਖਾਂ ਨੂੰ ਹੁਣ ਇਤਿਹਾਸ ਵਿੱਚ ‘ਚਾਲੀ ਮੁਕਤੇ’ ਕਹਿ ਕੇ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦੀ ਯਾਦ ਵਿੱਚ ਹੀ ਖਿਦਰਾਣਾ ਦਾ ਨਾਂ ‘ਮੁਕਤਸਰ’ ਪੈ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

PSEB 10th Class Social Science Guide ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਕੀ ਨਾਂ ਸੀ ?
(ii) ਉਨ੍ਹਾਂ ਨੇ ਕਦੋਂ ਤੋਂ ਕਦੋਂ ਗੁਰਗੱਦੀ ਦਾ ਸੰਚਾਲਨ ਕੀਤਾ ?
ਉੱਤਰ-
(i) ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਗੋਬਿੰਦ ਰਾਇ ਜੀ ਸੀ ।
(ii) ਉਨ੍ਹਾਂ ਨੇ 1675 ਈ: ਵਿਚ ਗੁਰਗੱਦੀ ਸੰਭਾਲੀ । ਗੁਰੂ ਜੀ ਨੇ 1708 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ।

ਪ੍ਰਸ਼ਨ 2.
ਗੁਰੁ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਬਣਵਾਇਆ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ਇਕ ਨਗਾਰਾ ਬਣਵਾਇਆ, ਜਿਸ ਨੂੰ ਰਣਜੀਤ ਨਗਾਰਾ ਕਿਹਾ ਜਾਂਦਾ ਸੀ ।

ਪ੍ਰਸ਼ਨ 3.
(i) ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਿਸ-ਕਿਸ ਵਿਚਾਲੇ ਹੋਇਆ ਸੀ ?
(ii) ਇਸ ਯੁੱਧ ਵਿੱਚ ਕਿਸ ਦੀ ਜਿੱਤ ਹੋਈ ਸੀ ?
ਉੱਤਰ-
(i) ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਤੇ ਗੁਰੂ ਗੋਬਿੰਦ ਸਿੰਘ ਜੀ ਵਿਚਾਲੇ ਹੋਇਆ ।
(ii) ਇਸ ਯੁੱਧ ਵਿੱਚ ਗੁਰੂ ਜੀ ਨੇ ਪਹਾੜੀ ਰਾਜੇ ਨੂੰ ਬੁਰੀ ਤਰ੍ਹਾਂ ਹਰਾਇਆ ।

ਪ੍ਰਸ਼ਨ 4.
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਕਿਸ ਦੀ ਜਿੱਤ ਹੋਈ ?
ਉੱਤਰ-
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ।

ਪ੍ਰਸ਼ਨ 5.
(i) ਭੰਗਾਣੀ ਦਾ ਯੁੱਧ ਕਦੋਂ ਹੋਇਆ ?
(ii) ਦੋ ਪਹਾੜੀ ਰਾਜਿਆਂ ਦੇ ਨਾਂ ਦੱਸੋ ਜੋ ਇਸ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਲੜੇ ।
ਉੱਤਰ-
(i) ਭੰਗਾਣੀ ਦਾ ਯੁੱਧ 1688 ਈ: ਵਿਚ ਹੋਇਆ ।
(ii) ਇਸ ਯੁੱਧ ਵਿੱਚ ਬਿਲਾਸਪੁਰ ਦਾ ਸ਼ਾਸਕ ਭੀਮ ਚੰਦ ਅਤੇ ਕਾਂਗੜਾ ਦਾ ਰਾਜਾ ਕ੍ਰਿਪਾਲ ਚੰਦ ਗੁਰੁ ਸਾਹਿਬ ਦੇ ਵਿਰੁੱਧ ਲੜੇ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 6.
(i) ਆਨੰਦਪੁਰ ਸਾਹਿਬ ਦੀ ਸਭਾ ਵਿੱਚ ਕਿੰਨੇ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ ?
(ii) ਉਨ੍ਹਾਂ ਵਿਚੋਂ ਪਹਿਲਾ ਵਿਅਕਤੀ ਕੌਣ ਸੀ ?
ਉੱਤਰ-
(i) ਇਸ ਸਭਾ ਵਿੱਚ ਪੰਜ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ ।
(ii) ਉਸ ਵਿਚ ਪਹਿਲਾ ਵਿਅਕਤੀ ਲਾਹੌਰ ਦਾ ਦਇਆ ਰਾਮ ਖੱਤਰੀ ਸੀ ।

ਪ੍ਰਸ਼ਨ 7.
ਖ਼ਾਲਸਾ ਦੇ ਮੈਂਬਰ ਆਪਸ ਵਿੱਚ ਮਿਲਣ ਸਮੇਂ ਕਿਨ੍ਹਾਂ ਸ਼ਬਦਾਂ ਨਾਲ ਇਕ-ਦੂਸਰੇ ਦਾ ਸੁਆਗਤ ਕਰਦੇ ਹਨ ?
ਉੱਤਰ-
ਖ਼ਾਲਸਾ ਦੇ ਮੈਂਬਰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਕਹਿ ਕੇ ਇਕ-ਦੂਜੇ ਦਾ ਸੁਆਗਤ ਕਰਦੇ ਹਨ ।

ਪ੍ਰਸ਼ਨ 8.
(i) ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਦੱਸੋ ਜਿਨ੍ਹਾਂ ਨੂੰ ਜਿਊਂਦਿਆਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ ।
(ii) ਉਹਨਾਂ ਦੇ ਕਿਨ੍ਹਾਂ ਦੋ ਸਾਹਿਬਜ਼ਾਦਿਆਂ ਨੇ ਚਮਕੌਰ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
(i) ਗੁਰੂ ਜੀ ਦੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਜਿਉਂਦਿਆਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ ।
(ii) ਚਮਕੌਰ ਸਾਹਿਬ ਦੇ ਯੁੱਧ ਵਿਚ ਸ਼ਹੀਦੀ ਦੇਣ ਵਾਲੇ ਦੋ ਸਾਹਿਬਜ਼ਾਦੇ ਸਨ-ਅਜੀਤ ਸਿੰਘ ਤੇ ਜੁਝਾਰ ਸਿੰਘ ।

ਪ੍ਰਸ਼ਨ 9.
ਗੁਰੂ ਗੋਬਿੰਦ ਰਾਇ ਜੀ ਦੇ ਬਚਪਨ ਦੇ ਪਹਿਲੇ ਪੰਜ ਸਾਲ ਕਿੱਥੇ ਬੀਤੇ ?
ਉੱਤਰ-
ਪਟਨਾ ਵਿਚ ।

ਪ੍ਰਸ਼ਨ 10.
ਗੁਰੂ ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਕਿੱਥੇ ਹੋਈ ?
ਉੱਤਰ-
ਲਖਨੌਰ ਵਿਚ ।

ਪ੍ਰਸ਼ਨ 11.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-
11 ਨਵੰਬਰ, 1675 ਈ: ਨੂੰ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਕਿਸ ਨੇ ਅਤੇ ਕਿੱਥੇ ਕੀਤਾ ?
ਉੱਤਰ-
ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਭਾਈ ਜੈਤਾ ਜੀ ਅਤੇ ਗੋਬਿੰਦ ਰਾਏ ਜੀ ਨੇ ਆਨੰਦਪੁਰ ਸਾਹਿਬ ਵਿਚ ਕੀਤਾ ।

ਪ੍ਰਸ਼ਨ 13.
ਗੁਰੂ ਗੋਬਿੰਦ ਰਾਇ ਜੀ ਦੁਆਰਾ ਅਪਣਾਏ ਗਏ ਕਿਸੇ ਇਕ ਰਾਜਸੀ ਚਿੰਨ੍ਹ ਦਾ ਨਾਂ ਦੱਸੋ ।
ਉੱਤਰ-
ਕਲਗੀ ।

ਪ੍ਰਸ਼ਨ 14.
‘ਪਾਉਂਟਾ ਸਾਹਿਬ’ ਦਾ ਕੀ ਅਰਥ ਹੈ ?
ਉੱਤਰ-
‘ਪਾਉਂਟਾ ਸਾਹਿਬ’ ਦਾ ਅਰਥ ਹੈ-ਪੈਰ ਰੱਖਣ ਦਾ ਸਥਾਨ ।

ਪ੍ਰਸ਼ਨ 15.
ਸਢੌਰਾ ਦੀ ਪਠਾਣ ਸੈਨਾ ਦਾ ਨੇਤਾ ਕੌਣ ਸੀ ?
ਉੱਤਰ-
ਪੀਰ ਬੁੱਧੂ ਸ਼ਾਹ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਵਿਚ ਮੁਗ਼ਲ ਸੈਨਾ ਨੂੰ ਕਦੋਂ ਹਰਾਇਆ ?
ਉੱਤਰ-
1705 ਈ. ਵਿਚ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਗੁਰੁ ਗੋਬਿੰਦ ਸਿੰਘ ਜੀ ਕਦੋਂ ਅਤੇ ਕਿੱਥੇ ਜੋਤੀ-ਜੋਤ ਸਮਾਏ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ, 1708 ਈ: ਨੂੰ ਨੰਦੇੜ ਵਿਖੇ ਜੋਤੀ-ਜੋਤ ਸਮਾਏ ॥

ਪ੍ਰਸ਼ਨ 18.
ਕਿਹੜੇ ਮੁਗ਼ਲ ਬਾਦਸ਼ਾਹ ਨੇ ਹਿੰਦੂਆਂ ਨੂੰ ਇਸਲਾਮ ਧਰਮ ਅਪਣਾਉਣ ‘ਤੇ ਮਜਬੂਰ ਕੀਤਾ ?
ਉੱਤਰ-
ਔਰੰਗਜ਼ੇਬ ਨੇ ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਨਾਲ ਸੰਬੰਧਤ ਗ੍ਰੰਥ ਕਿਹੜਾ ਹੈ ?
ਉੱਤਰ-
ਬਚਿੱਤਰ ਨਾਟਕ ।

ਪ੍ਰਸ਼ਨ 20.
ਖ਼ਾਲਸਾ ਇਸਤਰੀ ਆਪਣੇ ਨਾਂ ਨਾਲ ਕਿਹੜਾ ਅੱਖਰ ਲਗਾਉਂਦੀ ਹੈ ?
ਉੱਤਰ-
ਕੌਰ ।

ਪ੍ਰਸ਼ਨ 21.
ਖ਼ਾਲਸਾ ਨੂੰ ਕਿੰਨੇ ‘ਕਕਾਰ ਧਾਰਨ ਕਰਨੇ ਹੁੰਦੇ ਹਨ ?
ਉੱਤਰ-
ਪੰਜ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 22.
ਮਸੰਦ ਪ੍ਰਥਾ ਨੂੰ ਕਿਸੇ ਨੇ ਖ਼ਤਮ ਕੀਤਾ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 23.
ਸਿੱਖਾਂ ਦੇ ਅੰਤਿਮ ਅਤੇ ਦਸਵੇਂ ਗੁਰੂ ਕੌਣ ਸਨ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 24.
ਹਰੇਕ ਖ਼ਾਲਸਾ ਦੇ ਨਾਂ ਨਾਲ ਲੱਗਾ ‘ਸਿੰਘ ਸ਼ਬਦ ਕਿਹੜੀ ਗੱਲ ਦਾ ਪ੍ਰਤੀਕ ਹੈ ?
ਉੱਤਰ-
ਇਹ ਸ਼ਬਦ ਉਨ੍ਹਾਂ ਦੀ ਵੀਰਤਾ ਅਤੇ ਨਿਡਰਤਾ ਦਾ ਪ੍ਰਤੀਕ ਹੈ ।

ਪ੍ਰਸ਼ਨ 25.
ਨਾਦੌਣ ਦਾ ਯੁੱਧ ਕਦੋਂ ਹੋਇਆ ?
ਉੱਤਰ-
1690 ਈ: ਵਿਚ ।

ਪ੍ਰਸ਼ਨ 26.
ਉੱਤਰ-
ਖ਼ਾਲਸਾ ਕਾਲ ਦੀ ਸਮਾਂ ਅਵਧੀ ਕਿੰਨੀ ਸੀ ?
ਉੱਤਰ-
1699-1708 ਈ: ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 27.
ਨਿਰਮੋਹ ਦਾ ਯੁੱਧ ਕਦੋਂ ਹੋਇਆ ?
ਉੱਤਰ-
1702 ਈ: ।

ਪ੍ਰਸ਼ਨ 28.
ਆਨੰਦਪੁਰ ਸਾਹਿਬ ਵਿਚ ‘ਬੇਦਾਵਾ ਲਿਖਣ ਵਾਲੇ 40 ਸਿੰਘਾਂ ਨੂੰ ਖਿਦਰਾਨਾ ਦੇ ਯੁੱਧ ਵਿਚ ਕੀ ਨਾਂ ਦਿੱਤਾ ਗਿਆ ?
ਉੱਤਰ-
ਚਾਲੀ ਮੁਕਤੇ ।

ਪ੍ਰਸ਼ਨ 29.
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ‘ਬੇਦਾਵਾ’ ਲਿਖਣ ਵਾਲੇ 40 ਸਿੱਖਾਂ ਦਾ ਮੁਖੀ ਕੌਣ ਸੀ ?
ਉੱਤਰ-
ਭਾਈ ਮਹਾਂ ਸਿੰਘ ।

ਪ੍ਰਸ਼ਨ 30.
ਗੁਰੂ ਗੋਬਿੰਦ ਸਾਹਿਬ ਦੇ ਜੀਵਨ ਕਾਲ ਦਾ ਅੰਤਿਮ ਯੁੱਧ ਕਿਹੜਾ ਸੀ ?
ਉੱਤਰ-
ਖਿਦਰਾਨਾ ਦਾ ਯੁੱਧ ।

ਪ੍ਰਸ਼ਨ 31.
‘ਆਦਿ ਗ੍ਰੰਥ ਸਾਹਿਬ’ ਨੂੰ ਅੰਤਿਮ ਰੂਪ ਕਿਸਨੇ ਦਿੱਤਾ ?
ਉੱਤਰ-
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ।

II. ਖ਼ਾਲੀ ਥਾਂਵਾਂ ਭਰੋ-

1. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਂ…………………….. ਅਤੇ ਮਾਤਾ ਦਾ ਨਾਂ…………………… ਸੀ ।
ਉੱਤਰ-
ਸ੍ਰੀ ਗੁਰੂ ਤੇਗ਼ ਬਹਾਦਰ ਜੀ, ਗੁਜਰੀ ਜੀ

2. ਖ਼ਾਲਸਾ ਦੀ ਸਥਾਪਨਾ ……………………… ਈ: ਵਿਚ ਹੋਈ ।
ਉੱਤਰ-
1699

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

3. ਮੁਕਤਸਰ ਦਾ ਪੁਰਾਣਾ ਨਾਂ………………………….. ਸੀ ।
ਉੱਤਰ-
ਖਿਦਰਾਣਾ

4. ਗੁਰੂ ਗੋਬਿੰਦ ਸਿੰਘ ਜੀ ਨੇ ‘ਜਫ਼ਰਨਾਮਾ’ ਨਾਂ ਦੀ ਚਿੱਠੀ ਮੁਗ਼ਲ ਬਾਦਸ਼ਾਹ …………………….. ਨੂੰ ਲਿਖੀ ।
ਉੱਤਰ-
ਔਰੰਗਜ਼ੇਬ

5. ਸ੍ਰੀ ਗੁਰੂ ……………………… ਨੂੰ ਲੋਕਤੰਤਰ ਪ੍ਰਣਾਲੀ ਨੂੰ ਸ਼ੁਰੂ ਕਰਨ ਵਾਲਾ ਕਿਹਾ ਜਾਂਦਾ ਹੈ ।
ਉੱਤਰ-
ਗੋਬਿੰਦ ਸਿੰਘ ਜੀ

6. ਮਸੰਦ ਪ੍ਰਥਾ ਨੂੰ ਗੁਰੂ ……………………… ਨੇ ਖ਼ਤਮ ਕੀਤਾ ।
ਉੱਤਰ-
ਗੁਰੁ ਗੋਬਿੰਦ ਸਿੰਘ ਜੀ

7. ਆਨੰਦਪੁਰ ਸਾਹਿਬ ਦੇ ਦੂਸਰੇ ਯੁੱਧ ਵਿੱਚ ਬੇਦਾਵਾ ਲਿਖਣ ਵਾਲੇ 40 ਸਿੱਖਾਂ ਦਾ ਮੁਖੀ …………………… ਸੀ ।
ਉੱਤਰ-
ਭਾਈ ਮਹਾਂ ਸਿੰਘ

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ-
(A) 2 ਦਸੰਬਰ, 1666 ਈ: ਨੂੰ
(B) 22 ਦਸੰਬਰ, 1666 ਈ: ਨੂੰ
(C) 22 ਦਸੰਬਰ, 1661 ਈ: ਨੂੰ
(D) 2 ਦਸੰਬਰ, 1661 ਈ: ਨੂੰ ।.
ਉੱਤਰ-
(B) 22 ਦਸੰਬਰ, 1666 ਈ: ਨੂੰ

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਲਈ-
(A) ਕਾਜੀ ਪੀਰ ਮੁਹੰਮਦ ਤੋਂ
(B) ਪੰਡਤ ਹਰਜਸ ਤੋਂ
(C) ਭਾਈ ਸਤੀ ਦਾਸ ਤੋਂ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 3.
ਖ਼ਾਲਸਾ ਦੀ ਸਾਜਣਾ ਹੋਈ-
(A) ਕਰਤਾਰਪੁਰ ਵਿਖੇ
(B) ਪਟਨਾ ਵਿਖੇ
(C) ਆਨੰਦਪੁਰ ਸਾਹਿਬ ਵਿਖੇ
(D) ਅੰਮ੍ਰਿਤਸਰ ਵਿਖੇ ।
ਉੱਤਰ-
(C) ਆਨੰਦਪੁਰ ਸਾਹਿਬ ਵਿਖੇ

ਪ੍ਰਸ਼ਨ 4.
ਭੰਗਾਣੀ ਦਾ ਯੁੱਧ ਕਦੋਂ ਹੋਇਆ ?
(A) 1699 ਈ: ਵਿਚ
(B) 1705 ਈ: ਵਿਚ
(C) 1688 ਈ: ਵਿਚ
(D) 1675 ਈ: ਵਿਚ ।
ਉੱਤਰ-
(C) 1688 ਈ: ਵਿਚ

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ (ਮੁਕਤਸਰ) ਵਿਚ ਮੁਗ਼ਲ ਸੈਨਾ ਨੂੰ ਹਰਾਇਆ
(A) 1688 ਈ: ਵਿਚ
(B) 1699 ਈ: ਵਿਚ
(C) 1675 ਈ: ਵਿਚ
(D) 1705 ਈ: ਵਿਚ ।
ਉੱਤਰ-
(D) 1705 ਈ: ਵਿਚ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

IV ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਪਹਾੜੀ ਰਾਜਿਆਂ ਨੇ ਅੰਤ ਤੱਕ ਮੁਗ਼ਲਾਂ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ।
2. ‘ਖ਼ਾਲਸਾ’ ਦੀ ਸਿਰਜਣਾ ਪਟਨਾ ਵਿਚ ਹੋਈ ।
3. ‘ਬਚਿੱਤਰ ਨਾਟਕ’ ਗੁਰੁ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਹੈ ।
4. ‘ਚਾਲੀ ਮੁਕਤੇ’ ਦਾ ਸੰਬੰਧ ਖਿਦਰਾਨਾ ਦੇ ਯੁੱਧ ਨਾਲ ਹੈ ।
5. ਸਿੱਖ ਪਰੰਪਰਾ ਵਿਚ “ਖੰਡੇ ਦੀ ਪਾਹੁਲ ਦੀ ਬਹੁਤ ਮਹਿਮਾ ਹੈ ।
ਉੱਤਰ-
1. ×
2. ×
3. √
4. √
5. √

V. ਸਹੀ-ਮਿਲਾਨ ਕਰੋ-

1. ਜ਼ਫ਼ਰਨਾਮਾ ਲਖਨੌਰ
2. ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਪੀਰ ਬੁੱਧੂ ਸ਼ਾਹ
3. ਸਢੋਰਾ ਦੀ ਪਠਾਣ ਸੈਨਾ ਦਾ ਨੇਤਾ ਗੁਰੁ ਗੋਬਿੰਦ ਸਿੰਘ ਜੀ
4. ਮਸੰਦ ਪ੍ਰਥਾ ਨੂੰ ਖ਼ਤਮ ਕੀਤਾ ਮੁਗ਼ਲ ਸਮਰਾਟ ਔਰੰਗਜ਼ੇਬ ।

ਉੱਤਰ-

1. ਜਫ਼ਰਨਾਮਾ ਮੁਗ਼ਲ ਸਮਰਾਟ ਔਰੰਗਜ਼ੇਬ
2.ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਲਖਨੌਰ
3, ਸਢੌਰਾ ਦੀ ਪਠਾਣ ਸੈਨਾ ਦਾ ਨੇਤਾ ਪੀਰ ਬੁੱਧੂ ਸ਼ਾਹ
4. ਮਸੰਦ ਪ੍ਰਥਾ ਨੂੰ ਖ਼ਤਮ ਕੀਤਾ ਗੁਰੂ ਗੋਬਿੰਦ ਸਿੰਘ ਜੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (shot Answer Type Questions)

ਪ੍ਰਸ਼ਨ 1.
ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚ ਭੰਗਾਣੀ ਦੀ ਲੜਾਈ (1688 ਈ:) ‘ਤੇ ਇਕ ਸੰਖੇਪ ਨੋਟ ਲਿਖੋ ।
(Sure)
ਉੱਤਰ-
ਪਹਾੜੀ ਰਾਜੇ ਗੁਰੂ ਜੀ ਦੁਆਰਾ ਕੀਤੀਆਂ ਜਾ ਰਹੀਆਂ ਸੈਨਿਕ ਤਿਆਰੀਆਂ ਨੂੰ ਆਪਣੇ ਲਈ ਖ਼ਤਰਾ ਸਮਝਦੇ ਸਨ । ਇਸ ਕਾਰਨ ਉਹ ਗੁਰੂ ਜੀ ਦੇ ਵਿਰੁੱਧ ਸਨ । ਇਸੇ ਦੌਰਾਨ ਇਕ ਘਟਨਾ ਵਾਪਰੀ । ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਾਰਾਤ ਨੂੰ ਪਾਉਂਟੇ ਵਿਚੋਂ ਲੰਘਾਉਣਾ ਚਾਹਿਆ, ਪਰ ਗੁਰੂ ਜੀ ਨੇ ਉਸ ਨੂੰ ਪਾਉਂਟਾ ਤੋਂ ਲੰਘਣ ਦੀ ਆਗਿਆ ਨਾ ਦਿੱਤੀ । ਇਸ ਨਾਲ ਉਹ ਸੜ-ਬਲ ਗਿਆ । ਛੇਤੀ ਹੀ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਗੁਰੂ ਜੀ ‘ਤੇ ਹੱਲਾ ਬੋਲ ਦਿੱਤਾ । ਪਾਉਂਟਾ ਤੋਂ ਕੋਈ 6 ਮੀਲ ਦੂਰ ਭੰਗਾਣੀ ਦੇ ਸਥਾਨ ‘ਤੇ ਘਮਸਾਣ ਦੀ ਲੜਾਈ ਹੋਈ । ਇਸ ਯੁੱਧ ਵਿੱਚ ਪਠਾਣ ਅਤੇ ਉਦਾਸੀ ਸਿਪਾਹੀਆਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ । ਪਰ ਠੀਕ ਇਸੇ ਵੇਲੇ ਸਢੋਰਾ ਦਾ ਪੀਰ ਬੁੱਧੂ ਸ਼ਾਹ ਆਪਣੇ ਭਰਾ, 4 ਪੁੱਤਰਾਂ ਅਤੇ 700 ਚੇਲਿਆਂ ਨੂੰ ਲੈ ਕੇ ਗੁਰੂ ਜੀ ਦੀ ਸਹਾਇਤਾ ਨੂੰ ਆ ਪੁੱਜਾ ਅਤੇ ਉਸ ਦੀ ਸਹਾਇਤਾ ਨਾਲ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ । ਇਹ ਗੁਰੂ ਜੀ ਦੀ ਪਹਿਲੀ ਮਹੱਤਵਪੂਰਨ ਜਿੱਤ ਸੀ ।

ਪ੍ਰਸ਼ਨ 2.
ਖ਼ਾਲਸਾ ਦੀ ਸਥਾਪਨਾ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
1699 ਈ: ਵਿਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਨੰਦਪੁਰ ਵਿਚ ਇਕੱਠਾ ਕੀਤਾ । ਇਸ ਸਭਾ ਵਿੱਚ 80 ਹਜ਼ਾਰ ਲੋਕ ਸ਼ਾਮਲ ਹੋਏ । ਜਦੋਂ ਸਾਰੇ ਲੋਕ ਆਪਣੀ-ਆਪਣੀ ਥਾਂ ‘ਤੇ ਬੈਠ ਗਏ, ਤਾਂ ਗੁਰੂ ਜੀ ਨੇ ਨੰਗੀ ਤਲਵਾਰ ਘੁੰਮਾਉਂਦੇ ਹੋਏ ਆਖਿਆ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਦੀ ਰੱਖਿਆ ਲਈ ਆਪਣਾ ਸੀਸ ਦੇ ਸਕੇ ?” ਗੁਰੂ ਜੀ ਨੇ ਇਸ ਵਾਕ ਨੂੰ ਤਿੰਨ ਵਾਰ ਦੁਹਰਾਇਆ । ਤਦ ਲਾਹੌਰ ਨਿਵਾਸੀ ਦਇਆ ਰਾਮ ਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ । ਗੁਰੂ ਜੀ ਉਸ ਨੂੰ ਇਕ ਤੰਬੂ ਵਿੱਚ ਲੈ ਗਏ | ਬਾਹਰ ਆ ਕੇ ਉਨ੍ਹਾਂ ਨੇ ਇਕ ਵਾਰ ਫਿਰ ਕੁਰਬਾਨੀ ਦੀ ਮੰਗ ਕੀਤੀ । ਮਵਾਰ ਦਇਆ ਰਾਮ, ਧਰਮਦਾਸ, ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਇ ਕੁਰਬਾਨੀ ਲਈ ਪੇਸ਼ ਹੋਏ । ਸਿੱਖ ਇਨ੍ਹਾਂ ਪੰਜ ਵਿਅਕਤੀਆਂ ਨੂੰ ਪੰਜ ਪਿਆਰੇ’ ਆਖ ਕੇ ਸੱਦਦੇ ਹਨ । ਗੁਰੂ ਜੀ ਨੇ ਉਨ੍ਹਾਂ ਨੂੰ ਦੋ-ਧਾਰੀ ਤਲਵਾਰ ਖੰਡੇ ਨਾਲ ਤਿਆਰ ਕੀਤਾ ਹੋਇਆ ਪਾਹੁਲ ਅਰਥਾਤ ਅੰਮ੍ਰਿਤ ਛਕਾਇਆ । ਉਹ ‘ਖ਼ਾਲਸਾ’ ਅਖਵਾਏ ਅਤੇ ਉਨ੍ਹਾਂ ਨੂੰ ਸਿੰਘ ਦਾ ਨਾਂ ਦਿੱਤਾ ਗਿਆ । ਗੁਰੂ ਜੀ ਨੇ ਆਪ ਵੀ ਉਨ੍ਹਾਂ ਹੱਥੋਂ ਅੰਮ੍ਰਿਤ ਛਕਿਆ । ਇਸ ਤਰ੍ਹਾਂ ਗੁਰੂ ਜੀ ਵੀ ਗੁਰੂ ਗੋਬਿੰਦ ਸਿੰਘ ਬਣ ਗਏ ।

ਪ੍ਰਸ਼ਨ 3.
ਪੂਰਵ-ਖ਼ਾਲਸਾ ਕਾਲ (1675-1699) ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੋਈ ਚਾਰ ਸਫਲਤਾਵਾਂ ਦਾ ਵਰਣਨ ਕਰੋ ।
ਉੱਤਰ-
ਇਸ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਾਰ ਸਫਲਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਸੈਨਾ ਦਾ ਸੰਗਠਨ – ਗੁਰੁ ਗੋਬਿੰਦ ਸਿੰਘ ਜੀ ਅਜੇ 9 ਸਾਲਾਂ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਨੂੰ ਹਿੰਦੁ-ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਦੇਣੀ ਪਈ । ਗੁਰੂ ਜੀ ਨੇ ਮੁਗ਼ਲਾਂ ਤੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਤੇ ਧਰਮ ਦੀ ਰੱਖਿਆ ਕਰਨੀ ਸੀ । ਇਸ ਲਈ ਉਨ੍ਹਾਂ ਨੇ ਸੈਨਾ ਦਾ ਸੰਗਠਨ ਸ਼ੁਰੂ ਕਰ ਦਿੱਤਾ ।
  • ਰਣਜੀਤ ਨਗਾਰੇ ਦਾ ਨਿਰਮਾਣ – ਗੁਰੂ ਜੀ ਨੇ ਇਕ ਨਗਾਰਾ ਵੀ ਬਣਵਾਇਆ ਜਿਸ ਨੂੰ ‘ਰਣਜੀਤ ਨਗਾਰਾ’ ਦੇ ਨਾਂ ਨਾਲ ਸੱਦਿਆ ਜਾਂਦਾ ਸੀ । ਸ਼ਿਕਾਰ ‘ਤੇ ਜਾਂਦੇ ਸਮੇਂ ਇਸ ਨਗਾਰੇ ਨੂੰ ਵਜਾਇਆ ਜਾਂਦਾ ਸੀ ।
  • ਪਾਉਂਟਾ ਕਿਲ੍ਹੇ ਦਾ ਨਿਰਮਾਣ – ਗੁਰੂ ਜੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਉਸ ਕੋਲ ਗਏ । ਉੱਥੇ ਉਨ੍ਹਾਂ ਨੇ ਪਾਉਂਟਾ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।
  • ਪਹਾੜੀ ਰਾਜਿਆਂ ਨਾਲ ਸੰਘਰਸ਼ – 1688 ਈ: ਵਿਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਹੋਰਨਾਂ ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਭੰਗਾਣੀ ਦੇ ਸਥਾਨ ‘ਤੇ ਘਮਸਾਣ ਦੀ ਲੜਾਈ ਹੋਈ । ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਸਿੱਖ ਇਤਿਹਾਸ ਵਿਚ ਖ਼ਾਲਸਾ ਦੀ ਸਥਾਪਨਾ ਦਾ ਕੀ ਮਹੱਤਵ ਹੈ ?
ਉੱਤਰ-
ਸਿੱਖ ਇਤਿਹਾਸ ਵਿਚ ਖ਼ਾਲਸਾ ਦੀ ਸਥਾਪਨਾ ਇਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ।

  • ਇਸ ਦੀ ਸਥਾਪਨਾ ਨਾਲ ਸਿੱਖਾਂ ਦੇ ਇਕ ਨਵੇਂ ਵਰਗ-ਸੰਤ ਸਿਪਾਹੀਆਂ ਦਾ ਜਨਮ ਹੋਇਆ । ਇਸ ਤੋਂ ਪਹਿਲਾਂ ਸਿੱਖ ਸਿਰਫ਼ ਨਾਮ ਜਪਣ ਨੂੰ ਹੀ ਅਸਲੀ ਧਰਮ ਮੰਨਦੇ ਸਨ, ਪਰੰਤੂ ਹੁਣ ਗੁਰੂ ਜੀ ਨੇ ਤਲਵਾਰ ਨੂੰ ਵੀ ਧਰਮ ਦਾ ਜ਼ਰੂਰੀ ਅੰਗ ਬਣਾ ਦਿੱਤਾ ।
  • ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ | ਖ਼ਾਲਸਾ ਦੇ ਨਿਯਮਾਂ ਦੇ ਅਨੁਸਾਰ ਕੋਈ ਵੀ ਪੰਜ ਸਦਾਚਾਰੀ ਸਿੱਖ “ਖੰਡੇ ਦੀ ਪਾਹੁਲ’ ਛਕਾ ਕੇ ਭਾਵ ਅੰਮ੍ਰਿਤ ਛਕਾ ਕੇ ਕਿਸੇ ਨੂੰ ਵੀ ਖ਼ਾਲਸਾ ਪੰਥ ਵਿਚ ਸ਼ਾਮਲ ਕਰ ਸਕਦੇ ਹਨ ।
  • ਖ਼ਾਲਸਾ ਦੀ ਸਥਾਪਨਾ ਦੇ ਨਾਲ ਪੰਜਾਬ ਵਿੱਚ ਜਾਤੀ ਭੇਦ-ਭਾਵ ਦੀਆਂ ਕੰਧਾਂ ਢਹਿਣ ਲੱਗੀਆਂ ਤੇ ਸਦੀਆਂ ਤੋਂ ਪਿਸਦੀਆਂ ਆ ਰਹੀਆਂ ਦਲਿਤ ਜਾਤੀਆਂ ਨੂੰ ਨਵਾਂ ਜੀਵਨ ਮਿਲਿਆ ।
  • ਖ਼ਾਲਸਾ ਦੀ ਸਥਾਪਨਾ ਦੇ ਨਾਲ ਸਿੱਖਾਂ ਵਿੱਚ ਵੀਰਤਾ ਦੀ ਭਾਵਨਾ ਪੈਦਾ ਹੋਈ । ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਸਿੰਘ (ਸ਼ੇਰ) ਦਾ ਰੂਪ ਧਾਰਨ ਕਰਕੇ ਸਾਹਮਣੇ ਆਇਆ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੀਆਂ ਕੋਈ ਚਾਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਚਰਿੱਤਰ ਤੇ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਦੇ ਚਰਿੱਤਰ ਤੇ ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

  • ਮਹਾਨ ਵਿਦਵਾਨ – ਗੁਰੂ ਸਾਹਿਬ ਇਕ ਉੱਚ-ਕੋਟੀ ਦੇ ਵਿਦਵਾਨ ਵੀ ਸਨ । ਉਨ੍ਹਾਂ ਨੂੰ ਪੰਜਾਬੀ, ਸੰਸਕ੍ਰਿਤ, ਫ਼ਾਰਸੀ ਅਤੇ ਬਿਜ-ਭਾਸ਼ਾ ਦੀ ਪੂਰੀ ਜਾਣਕਾਰੀ ਸੀ । ਉਨ੍ਹਾਂ ਨੇ ਅਨੇਕਾਂ ਕਾਵਿ-ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ‘ਅਕਾਲ ਉਸਤਤ’, ‘ਬਚਿੱਤਰ ਨਾਟਕ’ ਅਤੇ ‘ਚੰਡੀ ਦੀ ਵਾਰ’ ਪ੍ਰਮੁੱਖ ਹਨ ।
  • ਮਹਾਨ ਸੰਗਠਨਕਰਤਾ, ਸੈਨਿਕ ਅਤੇ ਸੈਨਾਪਤੀ – ਗੁਰੂ ਜੀ ਇਕ ਮਹਾਨ ਸੰਗਠਨਕਰਤਾ, ਸੈਨਿਕ ਅਤੇ ਸੈਨਾਪਤੀ, ਸਨ । ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਸੈਨਿਕ ਰੂਪ ਵਿਚ ਸੰਗਠਿਤ ਕੀਤਾ | ਕਈ ਲੜਾਈਆਂ ਵਿੱਚ ਉਨ੍ਹਾਂ ਨੇ ਆਪਣੇ ਸੈਨਿਕਾਂ ਦੀ ਯੋਗ ਅਗਵਾਈ ਵੀ ਕੀਤੀ ।
  • ਮਹਾਨ ਸੰਤ ਤੇ ਧਾਰਮਿਕ ਨੇਤਾ – ਗੁਰੂ ਸਾਹਿਬ ਇਕ ਮਹਾਨ ਸੰਤ ਤੇ ਧਾਰਮਿਕ ਨੇਤਾ ਦੇ ਗੁਣਾਂ ਨਾਲ ਭਰਪੂਰ ਸਨ ।ਉਨ੍ਹਾਂ ਨੇ ਆਪਣੇ ਸਿੱਖਾਂ ਵਿਚ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਨੂੰ ਲੜਨਾ ਸਿਖਾਇਆ ।
  • ਉੱਚ – ਕੋਟੀ ਦੇ ਸਮਾਜ ਸੁਧਾਰਕ-ਗੁਰੂ ਸਾਹਿਬ ਨੇ ਜਾਤ-ਪਾਤ ਦਾ ਵਿਰੋਧ ਕੀਤਾ ਤੇ ਹੋਰਨਾਂ ਸਮਾਜਿਕ ਬੁਰਾਈਆਂ ਦੀ ਘੋਰ ਨਿੰਦਿਆ ਕੀਤੀ ।

ਪ੍ਰਸ਼ਨ 6.
ਕੀ ਗੁਰੂ ਗੋਬਿੰਦ ਸਿੰਘ ਜੀ ਇਕ ਰਾਸ਼ਟਰ-ਨਿਰਮਾਤਾ ਸਨ ? ਕੋਈ ਚਾਰ ਤੱਥਾਂ ਦੇ ਆਧਾਰ ‘ਤੇ ਆਪਣੇ ਤੱਥਾਂ ਦੀ ਪੁਸ਼ਟੀ ਕਰੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਰਾਸ਼ਟਰ-ਨਿਰਮਾਤਾ ਸਨ ।

  • ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਰੱਖੀ ਗਈ ਨੀਂਹ ਦੇ ਉੱਪਰ ਅਜਿਹੇ ਮਹਿਲ ਦਾ ਨਿਰਮਾਣ ਕੀਤਾ ਜਿੱਥੇ ਬੈਠ ਕੇ ਲੋਕ ਆਪਣੇ ਭੇਦ-ਭਾਵ ਭੁੱਲ ਗਏ । ਮੁਸਲਮਾਨਾਂ ਨਾਲ ਯੁੱਧ ਕਰਨ ਦਾ ਉਨ੍ਹਾਂ ਦਾ ਉਦੇਸ਼ ਕੋਈ ਵੱਖ ਰਾਜ ਸਥਾਪਿਤ ਕਰਨਾ ਨਹੀਂ ਸੀ, ਸਗੋਂ ਦੇਸ਼ ਤੋਂ ਅੱਤਿਆਚਾਰਾਂ ਦਾ ਨਾਸ਼ ਕਰਨਾ ਸੀ । ਉਨ੍ਹਾਂ ਦਾ ਮੁਗ਼ਲਾਂ ਨਾਲ ਕੋਈ ਧਾਰਮਿਕ ਵਿਰੋਧ ਨਹੀਂ ਸੀ ।
  • ਗੁਰੂ ਸਾਹਿਬ ਨੇ ਖ਼ਾਲਸਾ ਦੀ ਸਾਜਨਾ ਕਰਕੇ ਸਿੱਖਾਂ ਵਿੱਚ ਏਕਤਾ ਦੀ ਭਾਵਨਾ ਉਤਪੰਨ ਕੀਤੀ । ਖ਼ਾਲਸੇ ਦੇ ਦੁਆਰਾ ਸਾਰੀਆਂ ਜਾਤਾਂ ਦੇ ਲਈ ਸਮਾਨ ਰੂਪ ਵਿੱਚ ਖੁੱਲ੍ਹੇ ਸਨ । ਇਸ ਤਰ੍ਹਾਂ ਗੁਰੂ ਜੀ ਦੁਆਰਾ ਸਥਾਪਿਤ ਇਹ ਸੰਸਥਾ ਇਕ ਰਾਸ਼ਟਰੀ ਸੰਸਥਾ ਹੀ ਸੀ |
  • ਗੁਰੂ ਜੀ ਨੇ ਜਿਸ ਸਾਹਿਤ ਦੀ ਰਚਨਾ ਕੀਤੀ, ਉਹ ਕਿਸੇ ਇਕ ਜਾਤੀ ਦੇ ਲਈ ਨਹੀਂ ਸੀ, ਸਗੋਂ ਰਾਸ਼ਟਰ ਦੇ ਉਦੇਸ਼ ਲਈ ਹੈ ।
  • ਗੁਰੂ ਸਾਹਿਬ ਦੁਆਰਾ ਸਮਾਜ-ਸੁਧਾਰਕ ਦਾ ਕੰਮ ਵੀ ਰਾਸ਼ਟਰ-ਨਿਰਮਾਣ ਤੋਂ ਹੀ ਪ੍ਰੇਰਿਤ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭੰਗਾਣੀ ਦੇ ਯੁੱਧ (1688 ਈ:) ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਭੰਗਾਣੀ ਦਾ ਯੁੱਧ 1688 ਈ: ਵਿਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਇਆ । ਇਸ ਯੁੱਧ ਵਿੱਚ ਭਾਗ ਲੈਣ ਵਾਲੇ ਪ੍ਰਮੁੱਖ ਪਹਾੜੀ ਰਾਜੇ ਸਨ ਕਹਿਲੂਰ ਜਾਂ ਬਿਲਾਸਪੁਰ ਦਾ ਰਾਜਾ ਭੀਮ ਚੰਦ, ਕਟੋਚ ਦਾ ਰਾਜਾ ਕ੍ਰਿਪਾਲ, ਸ੍ਰੀਨਗਰ ਦਾ ਰਾਜਾ ਫਤਹਿ ਚੰਦ, ਗੁਲੇਰ ਦਾ ਰਾਜਾ ਗੋਪਾਲ ਚੰਦ ਅਤੇ ਜੱਸੋਵਾਲ ਦਾ ਰਾਜਾ ਕੇਸਰ ਚੰਦ । ਇਨ੍ਹਾਂ ਰਾਜਿਆਂ ਦਾ ਮੁਖੀ ਬਿਲਾਸਪੁਰ ਦਾ ਰਾਜਾ ਭੀਮ ਚੰਦ ਸੀ ।

ਕਾਰਨ – ਗੁਰੂ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਕਾਰ ਭੰਗਾਣੀ ਦੇ ਯੁੱਧ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਗੁਰੂ ਜੀ ਨੇ ਆਪਣੇ ਅਨੁਯਾਈਆਂ ਨੂੰ ਆਪਣੀ ਫ਼ੌਜ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਸੈਨਿਕ ਸਮੱਗਰੀ ਵੀ ਇਕੱਠੀ ਕਰਨੀ ਆਰੰਭ ਕਰ ਦਿੱਤੀ ਸੀ । ਪਹਾੜੀ ਰਾਜੇ ਗੁਰੂ ਜੀ ਦੀਆਂ ਇਨ੍ਹਾਂ ਫ਼ੌਜੀ ਸਰਗਰਮੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ ।
  • ਪਹਾੜੀ ਰਾਜੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ, ਪਰ ਗੁਰੂ ਜੀ ਨੇ ਪਾਉਂਟਾ ਵਿਚ ਰਹਿੰਦੇ ਹੋਏ ਮੂਰਤੀ ਪੂਜਾ ਦਾ ਸਖ਼ਤ ਖੰਡਨ ਕੀਤਾ । ਇਸ ਲਈ ਪਹਾੜੀ ਰਾਜੇ ਇਸ ਨੂੰ ਸਹਿਣ ਨਾ ਕਰ ਸਕੇ ਅਤੇ ਉਹ ਗੁਰੂ ਜੀ ਦੇ ਵਿਰੁੱਧ ਹੋ ਗਏ ।
  • ਗੁਰੁ ਜੀ ਹੁਣ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗੇ ਸਨ, ਉਨ੍ਹਾਂ ਦੇ ਇਸ ਕੰਮ ਨਾਲ ਵੀ ਪਹਾੜੀ ਰਾਜਿਆਂ ਦੇ ਮਨ ਵਿਚ ਈਰਖਾ ਪੈਦਾ ਹੋ ਗਈ ।
  • ਗੁਰੂ ਜੀ ਪਹਾੜੀ ਦੇਸ਼ ਵਿਚ ਰਹਿ ਕੇ ਸੈਨਿਕ ਤਿਆਰੀਆਂ ਕਰ ਰਹੇ ਸਨ । ਇਸ ਲਈ ਪਹਾੜੀ ਰਾਜੇ ਇਹ ਨਹੀਂ ਚਾਹੁੰਦੇ ਸਨ ਕਿ ਗੁਰੂ ਜੀ ਕਾਰਨ ਉਨ੍ਹਾਂ ਨੂੰ ਮੁਗ਼ਲ ਸਮਰਾਟ ਔਰੰਗਜ਼ੇਬ ਨਾਲ ਉਲਝਣਾ ਪਵੇ ।
  • ਸਿੱਖ ਗੁਰੂ ਜੀ ਨੂੰ ਵੱਡਮੁੱਲੀਆਂ ਭੇਟਾਂ ਦਿੰਦੇ ਰਹਿੰਦੇ ਸਨ । ਇਨ੍ਹਾਂ ਭੇਟਾਂ ਦੇ ਕਾਰਨ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਕਰਨ ਲੱਗੇ ਸਨ ।
  • ਇਸ ਦਾ ਤੱਤਕਾਲੀ ਕਾਰਨ ਇਹ ਸੀ ਕਿ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਰਾਤ ਨੂੰ ਪਾਉਂਟਾ ਵਿਚੋਂ ਲੰਘਾਉਣਾ ਚਾਹਿਆ । ਪਰ ਗੁਰੂ ਜੀ ਨੂੰ ਉਸ ਦੀ ਨੀਅਤ ‘ਤੇ ਸ਼ੱਕ ਸੀ, ਇਸ ਲਈ ਉਹਨਾਂ ਨੇ ਉਸ ਨੂੰ ਅਜਿਹਾ ਕਰਨ ਦੀ ਇਜ਼ਾਜਤ ਨਾ ਦਿੱਤੀ । ਗੁੱਸੇ ਵਿਚ ਆ ਕੇ ਉਸ ਨੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਗੁਰੂ ਜੀ ‘ਤੇ ਹੱਲਾ ਬੋਲ ਦਿੱਤਾ ।

ਘਟਨਾਵਾਂ – ਗੁਰੁ ਸਾਹਿਬ ਨੇ ਯੁੱਧ ਲਈ ਭੰਗਾਣੀ ਨਾਂ ਦੇ ਸਥਾਨ ਨੂੰ ਚੁਣਿਆ | ਯੁੱਧ ਸ਼ੁਰੂ ਹੁੰਦੇ ਹੀ ਗੁਰੂ ਜੀ ਦੇ ਲਗਪਗ 500 ਪਠਾਣ ਸੈਨਿਕ ਉਨ੍ਹਾਂ ਦਾ ਸਾਥ ਛੱਡ ਗਏ । ਪਰ ਉਸੇ ਸਮੇਂ ਸਢੋਰਾ ਦਾ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰਾਂ ਅਤੇ 700 ਅਨੁਯਾਈਆਂ ਸਮੇਤ ਗੁਰੂ ਜੀ ਨਾਲ ਆ ਮਿਲਿਆ । 22 ਸਤੰਬਰ, 1688 ਨੂੰ ਦੋਨਾਂ ਪੱਖਾਂ ਵਿਚ ਇਕ ਘਮਸਾਣ ਦੀ ਲੜਾਈ ਹੋਈ । ਵੀਰਤਾ ਨਾਲ ਲੜਦੇ ਹੋਏ ਸਿੱਖਾਂ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।

ਯੁੱਧ ਦੀ ਮਹੱਤਤਾ – ਭੰਗਾਣੀ ਦੀ ਜਿੱਤ ਗੁਰੂ ਗੋਬਿੰਦ ਰਾਏ ਜੀ ਦੇ ਜੀਵਨ ਦੀ ਪਹਿਲੀ ਅਤੇ ਅਤਿਅੰਤ ਮਹੱਤਵਪੂਰਨ ਜਿੱਤ ਸੀ । ਇਸ ਦੀ ਹੇਠ ਲਿਖੀ ਮਹੱਤਤਾ ਸੀ-

  1. ਇਸ ਜਿੱਤ ਨਾਲ ਗੁਰੂ ਸਾਹਿਬ ਦੀ ਸ਼ਕਤੀ ਦੀ ਧਾਕ ਜੰਮ ਗਈ ।
  2. ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਆਪਣੇ ਅਨੁਯਾਈਆਂ ਨੂੰ ਠੀਕ ਢੰਗ ਨਾਲ ਸੰਗਠਿਤ ਕਰਕੇ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਟਾਕਰਾ ਕਰ ਸਕਦੇ ਹਨ ।
  3. ਪਹਾੜੀ ਰਾਜਿਆਂ ਨੇ (ਖਾਸ ਕਰਕੇ ਰਾਜਾ ਭੀਮ ਚੰਦ ਗੁਰੂ ਜੀ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ।
  4. ਇਸ ਜਿੱਤ ਨੇ ਗੁਰੂ ਜੀ ਨੂੰ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਵਿਚ ਜਾਣ ਦਾ ਮੌਕਾ ਦਿੱਤਾ ।
  5. ਰਾਜਾ ਭੀਮ ਚੰਦ ਨੇ ਵਿਸ਼ੇਸ਼ ਕਰਕੇ ਗੁਰੂ ਜੀ ਨਾਲ ਦੋਸਤੀ ਦੀ ਨੀਤੀ ਅਪਣਾਈ ।
  6. ਗੁਰੂ ਸਾਹਿਬ ਨੇ ਭੀਮ ਚੰਦ ਦੀ ਦੋਸਤੀ ਦਾ ਲਾਭ ਉਠਾਉਂਦੇ ਹੋਏ ਆਨੰਦਪੁਰ ਸਾਹਿਬ ਵਿਚ ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫ਼ਤਹਿਗੜ੍ਹ ਨਾਂ ਦੇ ਚਾਰ ਕਿਲਿਆਂ ਦਾ ਨਿਰਮਾਣ ਕਰਵਾਇਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 2.
ਹੇਠ ਲਿਖੇ ਬਿੰਦੂਆਂ ਦੇ ਆਧਾਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਦਾ ਵਰਣਨ ਕਰੋ ।
1. ਸੰਗਠਨ ਕਰਤਾ,
2. ਸੰਤ ਅਤੇ ਧਾਰਮਿਕ ਨੇਤਾ,
3. ਸਮਾਜ ਸੁਧਾਰਕ,
4. ਕਵੀ ਅਤੇ ਵਿਦਵਾਨ ।
ਉੱਤਰ-
1. ਸੰਗਠਨ ਕਰਤਾ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸੰਗਠਨ-ਕਰਤਾ ਸਨ । ਉਨ੍ਹਾਂ ਦੀ ਸੰਗਠਨ ਸ਼ਕਤੀ ਅਸਾਧਾਰਨ ਸੀ । ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਮਾਜਿਕ ਅਤੇ ਧਾਰਮਿਕ ਭੇਦ-ਭਾਵਾਂ ਦੇ ਕਾਰਨ ਖਿੱਲਰੀ ਹੋਈ ਸਿੱਖ ਜਨਤਾ ਨੂੰ ਇਕ ਸੁਤਰ ਵਿਚ ਪਰੋ ਦਿੱਤਾ । ਗੁਰੂ ਜੀ ਪਹਿਲੇ ਭਾਰਤੀ ਨੇਤਾ ਸਨ, ਜਿਨ੍ਹਾਂ ਨੇ ਲੋਕਤੰਤਰੀ ਸਿਧਾਂਤ ਸਿਖਾਏ ਅਤੇ ਆਪਣੇ ਸ਼ਰਧਾਲੂਆਂ ਨੂੰ ਗੁਰਮਤਾ ਅਰਥਾਤ ਸਭ ਦੀ ਰਾਇ ‘ਤੇ ਚੱਲਣ ਨੂੰ ਤਿਆਰ ਕੀਤਾ । ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦਾ ਦਰਵਾਜ਼ਾ ਸਾਰੀਆਂ ਜਾਤੀਆਂ ਦੇ ਲਈ ਖੋਲ੍ਹ ਕੇ ਰਾਸ਼ਟਰੀ ਸੰਗਠਨ ਨੂੰ ਜਨਮ ਦਿੱਤਾ ।

2. ਸੰਤ ਅਤੇ ਧਾਰਮਿਕ ਨੇਤਾ ਦੇ ਰੂਪ ਵਿਚ
ਗੁਰੂ ਜੀ ਇਕ ਧਾਰਮਿਕ ਨੇਤਾ ਦੇ ਰੂਪ ਵਿੱਚ ਮਹਾਨ ਸਨ । ਸਹਿਣਸ਼ੀਲਤਾ ਉਨ੍ਹਾਂ ਦੇ ਧਰਮ ਦਾ ਵਿਸ਼ੇਸ਼ ਗੁਣ ਸੀ । ਉਹਨਾਂ ਨੂੰ ਇਸਲਾਮ ਧਰਮ ਵੀ ਓਨਾ ਹੀ ਪਿਆਰਾ ਸੀ ਜਿੰਨਾ ਕਿ ਆਪਣਾ ਧਰਮ ਪਰ ਗੁਰੂ ਜੀ ਦਾ ਧਰਮ ਇਹ ਆਗਿਆ ਨਹੀਂ ਦਿੰਦਾ ਸੀ ਕਿ ਮਾਲਾ ਹੱਥ ਵਿਚ ਲੈ ਕੇ ਚੁੱਪ-ਚਾਪ ਜ਼ੁਲਮਾਂ ਨੂੰ ਸਹਿਣ ਕਰਦੇ ਰਹਿਣਾ | ਅੱਤਿਆਚਾਰ ਦਾ ਵਿਰੋਧ ਕਰਨਾ ਉਹਨਾਂ ਦੀ ਖ਼ਾਲਸਾ ਸਥਾਪਨਾ ਦਾ ਮੁੱਖ ਉਦੇਸ਼ ਸੀ ।

ਇਕ ਸੰਤ ਹੋਣ ਦੇ ਨਾਤੇ ਗੁਰੂ ਜੀ ਨੂੰ ਸਰਵ-ਸ਼ਕਤੀਮਾਨ ਈਸ਼ਵਰ ਉੱਤੇ ਪੂਰਾ ਭਰੋਸਾ ਸੀ ਅਤੇ ਉਹ ਆਪਣੇ ਅਨੇਕਾਂ ਕੰਮ ਉਸ ਦੀ ਕਿਰਪਾ ‘ਤੇ ਛੱਡ ਦਿੰਦੇ ਸਨ । ਉਨ੍ਹਾਂ ਦੇ ਮਹਾਨ ਸੰਤ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਉਨ੍ਹਾਂ ਦੀ ਨਜ਼ਰ ਵਿਚ ਧਨ ਦੀ ਕੋਈ ਕੀਮਤ ਨਹੀਂ ਸੀ । ਉਨ੍ਹਾਂ ਨੂੰ ਜਦੋਂ ਕਿਤੋਂ ਵੀ ਧਨ ਪ੍ਰਾਪਤ ਹੋਇਆ, ਉਨ੍ਹਾਂ ਨੇ ਸਾਰੇ ਦਾ ਸਾਰਾ ਧਨ ਗ਼ਰੀਬਾਂ ਜਾਂ ਜ਼ਰੂਰਤਮੰਦਾਂ ਵਿਚ ਵੰਡ ਦਿੱਤਾ ।

3. ਸਮਾਜ ਸੁਧਾਰਕ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਜਾਤ-ਪ੍ਰਥਾ ਅਤੇ ਮੂਰਤੀ ਪੂਜਾ ਆਦਿ ਸਮਾਜਿਕ ਬੁਰਾਈਆਂ ਦਾ ਸਖ਼ਤ ਖੰਡਨ ਕੀਤਾ । ਉਨ੍ਹਾਂ ਦੁਆਰਾ ਸਥਾਪਤ ਖਾਲਸਾ ਵਿਚ ਸਭ ਜਾਤੀਆਂ ਦੇ ਲੋਕ ਸ਼ਾਮਲ ਹੋ ਸਕਦੇ ਸਨ । ਗੁਰੂ ਜੀ ਦੇ ਯਤਨਾਂ ਨਾਲ ਉਹ ਜਾਤੀਆਂ ਜੋ ਸਮਾਜ ਵਿਚ ਕਲੰਕ ਸਮਝੀਆਂ ਜਾਂਦੀਆਂ ਸਨ, ਹੁਣ ਉਹ ਵੀਰ ਯੋਧੇ ਬਣ ਗਈਆਂ ਅਤੇ ਉਹਨਾਂ ਨੇ ਦੇਸ਼ ਅਤੇ ਧਰਮ ਦੀ ਰੱਖਿਆ ਦਾ ਭਾਰ ਸੰਭਾਲ ਲਿਆ । ਗੁਰੂ ਜੀ ਨੇ ਯੱਗ, ਬਲੀਦਾਨ ਆਦਿ ਵਿਅਰਥ ਦੇ ਕਰਮ-ਕਾਂਡਾਂ ਦਾ ਖੁੱਲ੍ਹਾ ਵਿਰੋਧ ਕੀਤਾ ਅਤੇ ਸਮਾਜ ਨੂੰ ਇਕ ਆਦਰਸ਼ ਰੂਪ ਪ੍ਰਦਾਨ ਕੀਤਾ ।

4. ਕਵੀ ਅਤੇ ਵਿਦਵਾਨ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਉੱਚ-ਕੋਟੀ ਦੇ ਕਵੀ ਅਤੇ ਵਿਦਵਾਨ ਸਨ । ਉਨ੍ਹਾਂ ਨੂੰ ਪੰਜਾਬੀ, ਸੰਸਕ੍ਰਿਤ, ਫ਼ਾਰਸੀ, ਹਿੰਦੀ ਆਦਿ ਸਾਰੀਆਂ ਭਾਸ਼ਾਵਾਂ ਦਾ ਪੂਰਾ ਗਿਆਨ ਸੀ । ਉਨ੍ਹਾਂ ਨੂੰ ਕਵਿਤਾ ਲਿਖਣ ਦਾ ਵਿਸ਼ੇਸ਼ ਸ਼ੌਕ ਸੀ । ਉਨ੍ਹਾਂ ਦੀਆਂ ਕਵਿਤਾਵਾਂ ਦਰਦ ਅਤੇ ਵੀਰਤਾ ਨਾਲ ਭਰੀਆਂ ਹੁੰਦੀਆਂ ਸਨ । ਜਾਪੁ ਸਾਹਿਬ, ਜ਼ਫ਼ਰਨਾਮਾ, ਚੰਡੀ ਦੀ ਵਾਰ, ਅਕਾਲ ਉਸਤਤ ਅਤੇ ਬਚਿੱਤਰ ਨਾਟਕ ਗੁਰੂ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਮੰਨੀਆਂ ਜਾਂਦੀਆਂ ਹਨ । ਗੁਰੂ ਜੀ ਕਵੀਆਂ ਦੀ ਸੰਗਤ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ | ਪਾਉਂਟਾ ਵਿਚ ਰਹਿੰਦੇ ਹੋਏ ਉਨ੍ਹਾਂ ਦੇ ਕੋਲ 52 ਕਵੀ ਸਨ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਖ਼ਾਲਸਾ ਦੀ ਸਿਰਜਣਾ ਕਿਸ ਤਰ੍ਹਾਂ ਹੋਈ ? ਇਸ ਦੇ ਸਿਧਾਂਤਾਂ ਦਾ ਵਰਣਨ ਕਰੋ ।
ਉੱਤਰ-
ਖ਼ਾਲਸਾ ਦੀ ਸਿਰਜਣਾ 1699 ਈ: ਵਿਚ ਗੁਰੂ ਗੋਬਿੰਦ ਸਾਹਿਬ ਨੇ ਕੀਤੀ । ਇਸ ਨੂੰ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ ਮੰਨਿਆ ਜਾਂਦਾ ਹੈ । ਖ਼ਾਲਸਾ ਦੀ ਸਿਰਜਣਾ ਦੇ ਮੁੱਖ ਕਦਮ ਅੱਗੇ ਲਿਖੇ ਸਨ-

1. ਪੰਜਾਂ ਪਿਆਰਿਆਂ ਦੀ ਚੋਣ – 1699 ਈ: ਵਿਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਸਿੱਖਾਂ ਦੀ ਇਕ ਮਹਾਂ ਸਭਾ ਬੁਲਾਈ । ਇਸ ਸਭਾ ਵਿਚ ਵੱਖ-ਵੱਖ ਇਲਾਕਿਆਂ ਤੋਂ 80,000 ਦੇ ਲਗਪਗ ਲੋਕ ਇਕੱਠੇ ਹੋਏ । ਗੁਰੂ ਜੀ ਸਭਾ ਵਿਚ ਆਏ ਅਤੇ ਉਨ੍ਹਾਂ ਨੇ ਤਲਵਾਰ ਨੂੰ ਮਿਆਨ ਵਿਚੋਂ ਕੱਢ ਕੇ ਘੁਮਾਉਂਦੇ ਹੋਏ ਆਖਿਆ-‘ਕੋਈ ਸਿੱਖ ਹੈ ਜੋ ਧਰਮ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਸਕੇ ।” ਇਹ ਸੁਣ ਕੇ ਸਭਾ ਵਿਚ ਸੱਨਾਟਾ ਛਾ ਗਿਆ | ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਇਆ । ਅੰਤ ਵਿਚ ਦਇਆ ਰਾਮ ਨਾਂ ਦੇ ਇਕ ਖੱਤਰੀ ਨੇ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ ਪੇਸ਼ ਕੀਤਾ । ਗੁਰੂ ਜੀ ਉਸ ਨੂੰ ਨੇੜੇ ਲੱਗੇ ਇਕ ਤੰਬੂ ਵਿਚ ਲੈ ਗਏ ।

ਕੁਝ ਸਮੇਂ ਬਾਅਦ ਉਹ ਤੰਬੂ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਇਕ ਹੋਰ ਵਿਅਕਤੀ ਦੇ ਸੀਸ ਦੀ ਮੰਗ ਕੀਤੀ । ਇਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ | ਗੁਰੁ ਗੋਬਿੰਦ ਸਿੰਘ ਜੀ ਨੇ ਇਹ ਕੂਮ ਤਿੰਨ ਵਾਰ ਹੋਰ ਦੁਹਰਾਇਆ | ਕੁਮਵਾਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨਾਂ ਦੇ ਤਿੰਨ ਹੋਰ ਵਿਅਕਤੀਆਂ ਨੇ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ ਪੇਸ਼ ਕੀਤਾ । ਇੱਥੇ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਗੁਰੂ ਜੀ ਨੇ ਇਹ ਸਭ ਕੁਝ ਆਪਣੇ ਸੱਚੇ ਅਨੁਯਾਈਆਂ ਦੀ ਪ੍ਰੀਖਿਆ ਲੈਣ ਲਈ ਕੀਤਾ ਸੀ । ਤੰਬੂ ਵਿਚ ਗੁਰੂ ਜੀ ਨੇ ਉਨ੍ਹਾਂ ਨਾਲ ਕੀ ਕੀਤਾ ਇਸ ਬਾਰੇ ਉਹ ਆਪ ਹੀ ਚੰਗੀ ਤਰ੍ਹਾਂ ਜਾਣਦੇ ਸਨ । ਅੰਤ ਵਿਚ ਗੁਰੂ ਜੀ ਪੰਜਾਂ ਵਿਅਕਤੀਆਂ ਨੂੰ ਸਭ ਦੇ ਸਾਹਮਣੇ ਲਿਆਏ ਅਤੇ ਉਨ੍ਹਾਂ ਨੂੰ ‘ਪੰਜ ਪਿਆਰੇ’ ਦੀ ਉਪਾਧੀ ਦਿੱਤੀ ।

2. ਖੰਡੇ ਦੀ ਪਾਹੁਲ – ਪੰਜਾਂ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਿਸ ਨੂੰ ‘ਖੰਡੇ ਦੀ ਪਾਹੁਲ’ ਕਿਹਾ ਜਾਂਦਾ ਹੈ । ਇਹ ਅੰਮ੍ਰਿਤ ਗੁਰੂ ਜੀ ਨੇ ਵੱਖ-ਵੱਖ ਬਾਣੀਆਂ ਦਾ ਪਾਠ ਕਰਦੇ ਹੋਏ ਆਪ ਤਿਆਰ ਕੀਤਾ ।
ਸਾਰੇ ਪਿਆਰਿਆਂ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਜੋੜ ਦਿੱਤਾ ਗਿਆ । ਫੇਰ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ । ਇਸ ਤਰ੍ਹਾਂ “ਖ਼ਾਲਸਾ’ ਦਾ ਜਨਮ ਹੋਇਆ ।

ਖ਼ਾਲਸਾ ਪੰਥ ਦੇ ਸਿਧਾਂਤ
(Principles of Khalsa Panth)
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਹੇਠ ਲਿਖੇ ਹਨ-

  1. ‘ਖ਼ਾਲਸਾ’ ਵਿਚ ਪ੍ਰਵੇਸ਼ ਕਰਨ ਲਈ ਹਰ ਇਕ ਵਿਅਕਤੀ ਨੂੰ “ਖੰਡੇ ਦੇ ਪਾਹੁਲ’ ਦਾ ਸੇਵਨ ਕਰਨਾ ਪਵੇਗਾ ਤਦ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  2. ਹਰ ਇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਸ਼ਬਦ ਲਾਏਗਾ ਅਤੇ ਖ਼ਾਲਸਾ ਇਸਤਰੀ ਆਪਣੇ ਨਾਂ ਦੇ ਨਾਲ ‘ਕੌਰ’ ਸ਼ਬਦ ਲਾਏਗੀ ।
  3. ਹਰ ਇਕ ਖ਼ਾਲਸਾ ਪੰਜ ‘ਕਕਾਰ’ -ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਧਾਰਨ ਕਰੇਗਾ ।
  4. ਖ਼ਾਲਸਾ ਇਕ ਈਸ਼ਵਰ ਵਿਚ ਵਿਸ਼ਵਾਸ ਰੱਖੇਗਾ ਅਤੇ ਕਿਸੇ ਦੇਵੀ-ਦੇਵਤੇ ਅਤੇ ਮੂਰਤੀ ਦੀ ਪੂਜਾ ਤੋਂ ਦੂਰ ਰਹੇਗਾ ।
  5. ਉਹ ਸਵੇਰ ਸਮੇਂ ਜਲਦੀ ਉੱਠ ਕੇ ਇਸ਼ਨਾਨ ਕਰਕੇ ਅਤੇ ਪੰਜਾਂ ਬਾਣੀਆਂ-ਜਪੁਜੀ ਸਾਹਿਬ, ਜਾਪੁ ਸਾਹਿਬ, ਅਨੰਦ ਸਾਹਿਬ, ਸਵੈਯੇ ਅਤੇ ਚੌਪਈ ਦਾ ਪਾਠ ਕਰੇਗਾ ।
  6. ਉਹ ਦਸਾਂ ਨਹੁੰਆਂ ਦੀ ਕਿਰਤ ਭਾਵ ਮਿਹਨਤ ਦੀ ਕਮਾਈ ਕਰੇਗਾ । ਉਹ ਆਪਣੀ ਨੇਕ ਕਮਾਈ ਵਿਚੋਂ ਧਾਰਮਿਕ ਕੰਮਾਂ ਲਈ ਦਸਵੰਧ (ਦਸਵਾਂ ਹਿੱਸਾ) ਵੀ ਕੱਢੇਗਾ ।
  7. ਉਹ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖੇਗਾ ।
  8. ਹਰੇਕ ਖ਼ਾਲਸਾ ਗੁਰੂ ਅਤੇ ਪੰਥ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਸਦਾ ਤਿਆਰ ਰਹੇਗਾ ।
  9. ਉਹ ਅਸਤਰ-ਸ਼ਸਤਰ ਧਾਰਨ ਕਰੇਗਾ ਅਤੇ ਧਰਮ ਦੀ ਰੱਖਿਆ ਲਈ ਸਦਾ ਹੀ ਤਤਪਰ ਰਹੇਗਾ ।
  10. ਉਹ ਤੰਮਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰੇਗਾ ।
  11. ਉਹ ਨੈਤਿਕਤਾ ਦੀ ਪਾਲਣਾ ਕਰੇਗਾ ਅਤੇ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ।
  12. ਖ਼ਾਲਸਾ ਲੋਕ ਆਪਸ ਵਿਚ ਮਿਲਣ ਸਮੇਂ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ’ ਕਹਿ ਕੇ ਇਕ ਦੂਜੇ ਦਾ ਸਵਾਗਤ ਕਰਨਗੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

Punjab State Board PSEB 10th Class Social Science Book Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ Textbook Exercise Questions and Answers.

PSEB Solutions for Class 10 Social Science History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

SST Guide for Class 10 PSEB ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ ?
ਉੱਤਰ-
ਗੁਰੂ ਅੰਗਦ ਸਾਹਿਬ ।

ਪ੍ਰਸ਼ਨ 2.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ । ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।

ਪ੍ਰਸ਼ਨ 3.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ ?
ਉੱਤਰ-
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 4.
ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ?
ਉੱਤਰ-
ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ ਸੀ ।

ਪ੍ਰਸ਼ਨ 5.
ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ ।
ਉੱਤਰ-
ਮਸੰਦ ਪ੍ਰਥਾ ਦੇ ਦੋ ਮੁੱਖ ਉਦੇਸ਼ ਸਨ-ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ ।

ਪ੍ਰਸ਼ਨ 6.
ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਗੁਰੁ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰ (ਅੰਮ੍ਰਿਤਸਰ ਨਾਂ ਦਾ ਸ਼ਹਿਰ ਵਸਾਇਆ ।

ਪ੍ਰਸ਼ਨ 7.
ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਕਦੋਂ ਅਤੇ ਕਿਸ ਨੇ ਰੱਖਿਆ ?
ਉੱਤਰ-
ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ 1589 ਈ: ਵਿਚ ਉਸ ਸਮੇਂ ਦੇ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖਿਆ ।

ਪ੍ਰਸ਼ਨ 8.
ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰੱਖਣ ਤੋਂ ਕੀ ਭਾਵ ਹੈ ?
ਉੱਤਰ-
ਹਰਿਮੰਦਰ ਸਾਹਿਬ ਵਿਚ ਚਾਰੇ ਪਾਸੇ ਦਰਵਾਜ਼ੇ ਰੱਖਣ ਤੋਂ ਭਾਵ ਇਹ ਹੈ ਕਿ ਇਹ ਪਵਿੱਤਰ ਸਥਾਨ ਸਾਰੇ ਵਰਗਾਂ, ਸਾਰੀਆਂ ਜਾਤਾਂ ਅਤੇ ਸਾਰੇ ਧਰਮਾਂ ਲਈ ਬਰਾਬਰ ਰੂਪ ਵਿਚ ਖੁੱਲ੍ਹਾ ਹੈ ।

ਪ੍ਰਸ਼ਨ 9.
ਗੁਰੂ ਅਰਜਨ ਦੇਵ ਜੀ ਰਾਹੀਂ ਸਥਾਪਿਤ ਕੀਤੇ ਚਾਰ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਤਰਨ ਤਾਰਨ, ਕਰਤਾਰਪੁਰ, ਹਰਿਗੋਬਿੰਦਪੁਰ ਅਤੇ ਛੇਹਰਟਾ ।

ਪ੍ਰਸ਼ਨ 10.
‘ਦਸਵੰਧ’ ਤੋਂ ਕੀ ਭਾਵ ਹੈ ?
ਉੱਤਰ-
ਦਸਵੰਧ ਤੋਂ ਭਾਵ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਨਾਂ ਭੇਟ ਕਰੇ ।

ਪ੍ਰਸ਼ਨ 11.
‘ਆਦਿ ਗ੍ਰੰਥ’ ਦਾ ਸੰਕਲਨ ਕਿਉਂ ਕੀਤਾ ਗਿਆ ?
ਉੱਤਰ-
‘ਆਦਿ ਗ੍ਰੰਥ’ ਦਾ ਸੰਕਲਨ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ੁੱਧ ਅਤੇ ਪ੍ਰਮਾਣਿਕ ਬਾਣੀ ਦਾ ਗਿਆਨ ਕਰਵਾਉਣ ਲਈ ਕੀਤਾ ਗਿਆ । ਗੁਰੂ ਅਰਜਨ ਸਾਹਿਬ ਇਹ ਨਹੀਂ ਚਾਹੁੰਦੇ ਸਨ ਕਿ ਗ਼ਲਤ ਲੋਕਾਂ ਦੁਆਰਾ ਰਚਿਤ ਬਾਣੀ ਸਿੱਖਾਂ ਤਕ ਪਹੁੰਚੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 12.
ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਭਾਈਚਾਰੇ ਲਈ ਕੀਤਾ ।

ਪ੍ਰਸ਼ਨ 13.
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ ।

ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਨਾਨਕ ਸਾਹਿਬ ਵਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ । ਇਸ ਦਾ ਖ਼ਰਚ ਸਿੱਖਾਂ ਦੀ ਕਾਰ ਸੇਵਾ ਤੋਂ ਚਲਦਾ ਸੀ ।

ਪ੍ਰਸ਼ਨ 15.
ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ ।
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਖਡੂਰ ਸਾਹਿਬ ਦੇ ਸਥਾਨ ‘ਤੇ ਇਕ ਅਖਾੜਾ ਬਣਵਾਇਆ ।

ਪ੍ਰਸ਼ਨ 16.
ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਜੋ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

ਪ੍ਰਸ਼ਨ 17.
ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 18.
ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ।

ਪ੍ਰਸਨ 19.
ਗੁਰੂ ਅਮਰਦਾਸ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਨੇ ਜਨਮ ਅਤੇ ਵਿਆਹ ਦੇ ਮੌਕੇ ‘ਤੇ ‘ਆਨੰਦ ਬਾਣੀ’ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮੌਤ ਦੇ ਸਮੇਂ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ ।

ਪ੍ਰਸ਼ਨ 20.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ।
ਉੱਤਰ-
ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਲੱਗ ਤੀਰਥ-ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਮਿਲ ਗਿਆ |

ਪ੍ਰਸ਼ਨ 21.
ਲਾਹੌਰ ਦੀ ਬਾਉਲੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੇ ਡੱਬੀ ਬਾਜ਼ਾਰ ਵਿਚ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ।

ਪ੍ਰਸ਼ਨ 22.
ਗੁਰੂ ਅਰਜਨ ਦੇਵ ਜੀ ਨੂੰ ਆਦਿ ਗ੍ਰੰਥ ਦੀ ਸਥਾਪਨਾ ਦੀ ਕਿਉਂ ਲੋੜ ਪਈ ?
ਉੱਤਰ-
ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਇਕ ਪਵਿੱਤਰ ਧਾਰਮਿਕ ਗ੍ਰੰਥ ਦੇਣਾ ਚਾਹੁੰਦੇ ਸਨ ਤਾਂ ਜੋ ਉਹ ਗੁਰੂ ਸਾਹਿਬਾਨ ਦੀ ਸ਼ੁੱਧ ਬਾਣੀ ਨੂੰ ਪੜ੍ਹ ਅਤੇ ਸੁਣ ਸਕਣ ।

ਪ੍ਰਸ਼ਨ 23.
ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਸੰਬੰਧੀ ਕੋਈ ਦੋ ਕੰਮ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਨੇ ਵਿਧਵਾ ਵਿਆਹ ਦੇ ਪੱਖ ਵਿਚ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਨ ਦੀ ਮਨਾਹੀ ਕੀਤੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 24.
ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਬਾਦਸ਼ਾਹ ਅਕਬਰ ਨਾਲ ਦੋਸਤੀ ਭਰੇ ਸੰਬੰਧ ਸਨ ।

ਪ੍ਰਸ਼ਨ 25.
ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ?
ਉੱਤਰ-
ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ !
ਜਾਂ
ਜਹਾਂਗੀਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਸਨ ।

ਪ੍ਰਸ਼ਨ 26
‘ਮੀਰੀ’ ਅਤੇ ‘ਪੀਰੀ’ ਦੀਆਂ ਤਲਵਾਰਾਂ ਦੀ ਵਿਸ਼ੇਸ਼ਤਾ ਦੱਸੋ ।
ਉੱਤਰ-
‘ਮੀਰੀ’ ਤਲਵਾਰ ਦੁਨਿਆਵੀ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ, ਜਦਕਿ ‘ਪੀਰੀ’ ਤਲਵਾਰ ਅਧਿਆਤਮਿਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ ।

ਪ੍ਰਸ਼ਨ 27.
ਅੰਮ੍ਰਿਤਸਰ ਦੀ ਕਿਲ੍ਹਾਬੰਦੀ ਬਾਰੇ ਗੁਰੂ ਹਰਿਗੋਬਿੰਦ ਜੀ ਨੇ ਕੀ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਇਕ ਕੰਧ ਬਣਵਾਈ ਅਤੇ ਸ਼ਹਿਰ ਵਿਚ ‘ਲੋਹਗੜ੍ਹ’ ਨਾਂ ਦੇ ਇਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

II. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ।
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸਥਾਨ ‘ਤੇ ਬਾਉਲੀ (ਜਲ ਸੋਤ) ਦਾ ਨਿਰਮਾਣ ਕਾਰਜ ਗੁਰੂ ਅਮਰਦਾਸ ਜੀ ਨੇ ਪੂਰਾ ਕੀਤਾ ਤੇ ਜਿਸ ਦੀ ਨੀਂਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਰੱਖੀ ਗਈ ਸੀ । ਇਸਦਾ ਨਿਰਮਾਣ ਕੰਮ ਤੀਜੇ, ਸਿੱਖ ਗੁਰੂ ਅਮਰਦਾਸ ਜੀ ਨੇ ਕੀਤਾ । ਉਨ੍ਹਾਂ ਨੇ ਇਸ ਬਾਉਲੀ ਵਿਚ 84 ਪੌੜੀਆਂ ਬਣਵਾਈਆਂ । ਉਹਨਾਂ ਨੇ ਬਚਨ ਕੀਤਾ ਕਿ ਜੋ ਸਿੱਖ ਹਰੇਕ ਪੌੜੀ ਉੱਤੇ ਸ਼ਰਧਾ ਅਤੇ ਸੱਚੇ ਮਨ ਨਾਲ ‘ਜਪੁਜੀ ਸਾਹਿਬ’ ਦਾ ਪਾਠ ਕਰਕੇ 84ਵੀਂ ਪੌੜੀ ਤੇ ਇਸ਼ਨਾਨ ਕਰੇਗਾ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ । ਡਾ: ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ, ‘‘ਇਸ ਬਾਉਲੀ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕੰਮ ਸੀ ” ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਈ । ਇਸ ਬਾਉਲੀ ਉੱਤੇ ਇਕੱਠੇ ਹੋਣ ਨਾਲ ਸਿੱਖਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਵੀ ਵਧੀ ਅਤੇ ਉਹ ਆਪਸ ਵਿਚ ਸੰਗਠਿਤ ਹੋਣ ਲੱਗੇ ।

ਪ੍ਰਸ਼ਨ 2.
ਮੰਜੀ-ਪ੍ਰਥਾ ਤੋਂ ਕੀ ਭਾਵ ਹੈ ਤੇ ਇਸ ਦਾ ਕੀ ਉਦੇਸ਼ ਸੀ ?
ਉੱਤਰ-
ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਦੇਸ਼ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ ‘ਮੰਜੀ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ
MBD ਸਮਾਜਿਕ ਸਿੱਖਿਆ (X PB.) ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਇਸਦਾ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ’’

ਪ੍ਰਸ਼ਨ 3.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਸੀ । ਉਸ ਦੇ ਨੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ । ਇਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਅਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 4.
ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿਚ ਜਾਤੀ ਮਤਭੇਦ ਦਾ ਰੋਗ ਇੰਨਾ ਵਧ ਚੁੱਕਾ ਸੀ ਕਿ ਲੋਕ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ ਸਨ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ-ਰਿਵਾਜ ਲੋਕਾਂ ਵਿਚ ਫੁੱਟ ਪਾਉਂਦੇ ਹਨ । ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ । ਉਨ੍ਹਾਂ ਨੇ ਵਿਆਹ ਦੀਆਂ ਰਸਮਾਂ ਵਿਚ ਵੀ ਸੁਧਾਰ ਕੀਤਾ । ਉਨ੍ਹਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀਆਂ ਰਸਮਾਂ ਦੀ ਥਾਂ ‘ਲਾਵਾਂ’ ਦੀ ਪ੍ਰਥਾ ਸ਼ੁਰੂ ਕੀਤੀ ।

ਪ੍ਰਸ਼ਨ 5.
ਆਨੰਦ ਸਾਹਿਬ ਬਾਰੇ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਨਵੀਂ ਬਾਣੀ ਦੀ ਰਚਨਾ ਕੀਤੀ ਜਿਸ ਨੂੰ ‘ਆਨੰਦ ਸਾਹਿਬ’ ਕਿਹਾ ਜਾਂਦਾ ਹੈ । ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਖੁਸ਼ੀ ਦੇ ਹੋਰ ਮੌਕਿਆਂ ‘ਤੇ ‘ਆਨੰਦ ਸਾਹਿਬ’ ਦਾ ਪਾਠ ਕਰਨ । ਇਸ ਰਾਗ ਦੇ ਪ੍ਰਵਚਨ ਨਾਲ ਸਿੱਖਾਂ ਵਿਚ ਵੇਦ-ਮੰਤਰਾਂ ਦੇ ਉਚਾਰਨ ਦਾ ਮਹੱਤਵ ਬਿਲਕੁਲ ਖ਼ਤਮ ਹੋ ਗਿਆ । ਅੱਜ ਵੀ ਸਾਰੇ ਸਿੱਖ ਜਨਮ-ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 6.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦਾ ਵਰਣਨ ਕਰੋ ।
ਉੱਤਰ-
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਸ਼ਹਿਰ ਨੂੰ ਅੰਮ੍ਰਿਤਸਰ ਕਹਿੰਦੇ ਹਨ । ਗੁਰੂ ਸਾਹਿਬ ਨੇ 1577 ਈ: ਵਿਚ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਪੁਟਾਈ ਸ਼ੁਰੂ ਕੀਤੀ । ਪਰ ਉਨ੍ਹਾਂ ਨੇ ਦੇਖਿਆ ਕਿ ਗੋਇੰਦਵਾਲ ਸਾਹਿਬ ਵਿਚ ਰਹਿ ਕੇ ਪੁਟਾਈ ਦੇ ਕੰਮ ਦਾ ਨਿਰੀਖਣ ਕਰਨਾ ਔਖਾ ਹੈ । ਇਸ ਲਈ ਉਨ੍ਹਾਂ ਨੇ ਇੱਥੇ ਹੀ ਡੇਰਾ ਲਾ ਲਿਆ । ਕਈ ਸ਼ਰਧਾਲੂ ਲੋਕ ਵੀ ਇੱਥੇ ਹੀ ਆ ਕੇ ਵਸ ਗਏ ਅਤੇ ਕੁੱਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਸ਼ਹਿਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ | ਗੁਰੂ ਜੀ ਨੇ ਇਸ ਸ਼ਹਿਰ ਨੂੰ ਹਰ ਤਰ੍ਹਾਂ ਆਤਮ-ਨਿਰਭਰ ਬਣਾਉਣ ਲਈ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ | ਸ਼ਹਿਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਤੀਰਥ ਸਥਾਨ ਮਿਲ ਗਿਆ, ਜਿਸ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਵਾਧਾ ਹੋਇਆ ।

ਪ੍ਰਸ਼ਨ 7.
ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਦਾ ਨੀਂਹ-ਪੱਥਰ 1589 ਈ: ਵਿਚ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖਿਆ । ਗੁਰੂ ਜੀ ਨੇ ਇਸ ਦੇ ਚਾਰੇ ਪਾਸੇ ਇਕ-ਇਕ ਦਰਵਾਜ਼ਾ ਰੱਖਵਾਇਆ । ਇਹ ਦਰਵਾਜ਼ੇ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਧਰਮ-ਸਥਾਨ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ ਬਰਾਬਰ ਰੂਪ ਵਿਚ ਖੁੱਲਾ ਹੈ । ਹਰਿਮੰਦਰ ਸਾਹਿਬ ਦਾ ਨਿਰਮਾਣ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਵਿਚ 1601 ਈ: ਵਿਚ ਪੂਰਾ ਹੋਇਆ । 1604 ਈ: ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਭਾਈ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਬਣੇ ।

ਹਰਿਮੰਦਰ ਸਾਹਿਬ ਜਲਦੀ ਹੀ ਸਿੱਖਾਂ ਲਈ ‘ਮੱਕਾ’ ਅਤੇ ‘ਗੰਗਾ-ਬਨਾਰਸ’ ਭਾਵ ਇਕ ਬਹੁਤ ਵੱਡਾ ਤੀਰਥ ਸਥਾਨ ਬਣ ਗਿਆ |
ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 8.
ਤਰਨਤਾਰਨ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਤਰਨਤਾਰਨ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ । ਇਸ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿਚ ਬੜਾ ਮਹੱਤਵ ਹੈ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ ਅਸਥਾਨ ਬਣ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਇੱਥੇ ਸਿੱਖ ਯਾਤਰੀ ਇਸ਼ਨਾਨ ਕਰਨ ਦੇ ਲਈ ਆਉਣ ਲੱਗੇ । ਉਨ੍ਹਾਂ ਦੇ ਪ੍ਰਭਾਵ ਵਿਚ ਆ ਕੇ ਮਾਝਾ ਪਦੇਸ਼ ਦੇ ਅਨੇਕਾਂ ਜੱਟ ਸਿੱਖ ਧਰਮ ਦੇ ਪੈਰੋਕਾਰ ਬਣ ਗਏ । ਇਨ੍ਹਾਂ ਹੀ ਜੱਟਾਂ ਨੇ ਅੱਗੇ ਚਲ ਕੇ ਮੁਗ਼ਲਾਂ ਦੇ ਵਿਰੁੱਧ ਯੁੱਧਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਅਸਾਧਾਰਨ ਬਹਾਦਰੀ ਦਾ ਵਿਖਾਵਾ ਕੀਤਾ | ਡਾ: ਇੰਦੂ ਭੂਸ਼ਣ ਬੈਨਰਜੀ ਠੀਕ ਹੀ ਲਿਖਦੇ ਹਨ, “ਜੱਟਾਂ ਦੇ ਧਰਮ ਵਿਚ ਪ੍ਰਵੇਸ਼ ਨਾਲ ਸਿੱਖਾਂ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਮਿਲਿਆ ।”

ਪ੍ਰਸ਼ਨ 9.
ਮਸੰਦ-ਪ੍ਰਥਾ ਤੋਂ ਸਿੱਖ ਧਰਮ ਨੂੰ ਕੀ-ਕੀ ਲਾਭ ਹੋਏ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ-ਪ੍ਰਥਾ ਦਾ ਵਿਸ਼ੇਸ਼ ਮਹੱਤਵ ਰਿਹਾ । ਇਸ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾਂ ਸਕਦਾ ਹੈ-

(1) ਗੁਰੂ ਜੀ ਦੀ ਆਮਦਨ ਹੁਣ ਨਿਯਮਿਤ ਅਤੇ ਲਗਪਗ ਨਿਸ਼ਚਿਤ ਹੋ ਗਈ । ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਨੇ ਇਸ ਧਨ ਰਾਸ਼ੀ ਨਾਲ ਨਾ ਸਿਰਫ਼ ਅੰਮ੍ਰਿਤਸਰ ਅਤੇ ਸੰਤੋਖਸਰ ਦੇ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ ਸਗੋਂ ਹੋਰ ਕਈ ਸ਼ਹਿਰਾਂ, ਤਲਾਬਾਂ, ਖੂਹਾਂ ਆਦਿ ਦਾ ਵੀ ਨਿਰਮਾਣ ਕੀਤਾ ।

(2) ਮਸੰਦ-ਪ੍ਰਥਾ ਦੇ ਕਾਰਨ ਜਿੱਥੇ ਗੁਰੂ ਜੀ ਦੀ ਆਮਦਨ ਨਿਸ਼ਚਿਤ ਹੋਈ ਉੱਥੇ ਸਿੱਖ ਧਰਮ ਦਾ ਪ੍ਰਚਾਰ ਵੀ ਜ਼ੋਰਾਂ ਨਾਲ ਹੋਇਆ । ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ ਜੋ ਪੰਜਾਬ ਤਕ ਹੀ ਸੀਮਿਤ ਸੀ ਪਰੰਤੂ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਤੋਂ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵਧ ਗਿਆ ।

(3) ਮਸੰਦ-ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਸਥਾਈ ਆਮਦਨ ਨਾਲ ਗੁਰੂ ਜੀ ਆਪਣਾ ਦਰਬਾਰ ਲਗਾਉਣ ਲੱਗੇ । ਵਿਸਾਖੀ ਵਾਲੇ ਦਿਨ ਜਦੋਂ ਦੂਰ-ਦੂਰ ਤੋਂ ਆਏ ਮਸੰਦ ਅਤੇ ਸ਼ਰਧਾਲੂ ਗੁਰੁ ਜੀ ਨਾਲ ਭੇਂਟ ਕਰਨ ਆਉਂਦੇ ਤਾਂ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਸਾਹਮਣੇ ਸਿਰ ਝੁਕਾਉਂਦੇ ਸਨ । ਉਨ੍ਹਾਂ ਦੇ ਅਜਿਹਾ ਕਰਨ ਨਾਲ ਗੁਰੂ ਜੀ ਦਾ ਦਰਬਾਰ ਅਸਲ ਵਿਚ ਸ਼ਾਹੀ ਦਰਬਾਰ ਜਿਹਾ ਬਣ ਗਿਆ ਅਤੇ ਗੁਰੂ ਜੀ ਨੇ ਸੱਚਾ ਪਾਤਸ਼ਾਹ’ ਦੀ ਉਪਾਧੀ ਧਾਰਨ ਕਰ ਲਈ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 10.
ਗੁਰੂ ਹਰਿਗੋਬਿੰਦ ਜੀ ਦੇ ਰੋਜ਼ਾਨਾ ਜੀਵਨ ਬਾਰੇ ਦੱਸੇ ।
ਉੱਤਰ-
ਗੁਰੂ ਹਰਿਗੋਬਿੰਦ ਜੀ ਦੀ ਨਵੀਨ ਨੀਤੀ ਅਨੁਸਾਰ ਉਨ੍ਹਾਂ ਦੇ ਦਿਨ ਦੇ ਕੰਮਾਂ ਵਿਚ ਕੁਝ ਪਰਿਵਰਤਨ ਆਏ । ਨਵੇਂ ਨਿਤ-ਨੇਮ ਦੇ ਅਨੁਸਾਰ ਉਹ ਸੂਬਾ-ਸਵੇਰੇ ਇਸ਼ਨਾਨ ਆਦਿ ਕਰਕੇ ਹਰਿਮੰਦਰ ਸਾਹਿਬ ਵਿਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਆਪਣੇ ਸਿੱਖਾਂ ਅਤੇ ਸੈਨਿਕਾਂ ਨੂੰ ਸਵੇਰ ਦਾ ਲੰਗਰ ਕਰਾਉਂਦੇ ਸਨ। ਇਸ ਮਗਰੋਂ ਉਹ ਕੁਝ ਸਮੇਂ ਲਈ ਆਰਾਮ ਕਰਕੇ ਸ਼ਿਕਾਰ ਲਈ ਜਾਂਦੇ ਸਨ । ਗੁਰੂ ਜੀ ਨੇ ਅਬਦੁਲ ਅਤੇ ਨੱਥਾ ਮੱਲ ਨੂੰ ਉੱਚੇ ਸੁਰ ਵਿਚ ਵੀਰ ਰਸੀ ਵਾਰਾਂ ਗਾਉਣ ਲਈ ਨਿਯੁਕਤ ਕੀਤਾ । ਉਨ੍ਹਾਂ ਨੇ ਕਮਜ਼ੋਰ ਮਨ ਨੂੰ ਮਜ਼ਬੂਤ ਕਰਨ ਲਈ ਹੋਰ ਵੀ ਕੀਰਤਨ ਮੰਡਲੀਆਂ ਬਣਵਾਈਆਂ । ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਭਰਿਆ ।

ਪ੍ਰਸ਼ਨ 11.
ਅਕਾਲ ਤਖ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਪਰ ਸੰਸਾਰਿਕ ਵਿਸ਼ਿਆਂ ਦੇ ਨਾਲ ਗੁਰੂ ਸਾਹਿਬ ਨੇ ਰਾਜਨੀਤੀ ਦੀ ਸਿੱਖਿਆ ਦੇਣ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵਲ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ (ਈਸ਼ਵਰ ਦੀ ਗੱਦੀ ਰੱਖਿਆ ਗਿਆ । ਇਸ ਨਵੇਂ ਭਵਨ ਵਿਚ 12 ਫੁੱਟ ਉੱਚਾ ਇਕ ਚਬੂਤਰਾ ਵੀ ਬਣਵਾਇਆ ਗਿਆ | ਇਸ ਚਬੂਤਰੇ ‘ਤੇ ਬੈਠ ਕੇ ਉਹ ਸਿੱਖਾਂ ਦੀਆਂ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ । ਇਸੇ ਥਾਂ ਤੇ ਉਹ ਆਪਣੇ ਸੈਨਿਕਾਂ ਨੂੰ ਵੀਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਸਨ | ਅਕਾਲ ਤਖ਼ਤ ਦੇ ਨੇੜੇ ਉਹ ਸਿੱਖਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਦੇ ਸਨ ।

ਪ੍ਰਸ਼ਨ 12.
ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (1539 ਈ:) ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰ-ਗੱਦੀ ‘ਤੇ ਬੈਠੇ ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਅੱਗੇ ਲਿਖੇ ਢੰਗ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਜੀ ਨੇ ਯੋਗਦਾਨ ਦਿੱਤਾ-

1. ਗੁਰਮੁਖੀ ਲਿਪੀ ਵਿਚ ਸੁਧਾਰ – ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ਸੁਧਾਰ ਕੀਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ-ਬੋਧ’ ਦੀ ਰਚਨਾ ਕੀਤੀ । ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ । ਜਨ-ਸਾਧਾਰਨ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਕੰਮ ਨੂੰ ਉਤਸ਼ਾਹ ਮਿਲਿਆ ।

2. ਗੁਰੂ ਨਾਨਕ ਦੇਵ ਜੀ ਦੀ ਜਨਮ – ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰ ਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਸਾਰੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ – ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਇਸ ਪ੍ਰਥਾ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀਆਂ ਨੂੰ ਸਿੱਖ ਧਰਮ ਵਿਚੋਂ ਕੱਢਣਾ – ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਗ੍ਰਹਿਸਥੀਆਂ ਦਾ ਧਰਮ ਹੈ ਜਿਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਵੱਖ ਕਰ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 13.
‘ਮਸੰਦ ਪ੍ਰਥਾ’ ਸਿੱਖ ਧਰਮ ਦੇ ਵਿਕਾਸ ਵਿਚ ਕਿਸ ਤਰ੍ਹਾਂ ਲਾਭਕਾਰੀ ਸਿੱਧ ਹੋਈ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ । ਪਰ ਸੰਸਾਰਿਕ ਵਿਸ਼ਿਆਂ ਦੇ ਨਾਲ ਗੁਰੂ ਸਾਹਿਬ ਨੇ ਰਾਜਨੀਤੀ ਦੀ ਸਿੱਖਿਆ ਦੇਣ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵਲ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ (ਈਸ਼ਵਰ ਦੀ ਗੱਦੀ ਰੱਖਿਆ ਗਿਆ । ਇਸ ਨਵੇਂ ਭਵਨ ਵਿਚ 12 ਫੁੱਟ ਉੱਚਾ ਇਕ ਚਬੂਤਰਾ ਵੀ ਬਣਵਾਇਆ ਗਿਆ | ਇਸ ਚਬੂਤਰੇ ‘ਤੇ ਬੈਠ ਕੇ ਉਹ ਸਿੱਖਾਂ ਦੀਆਂ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ । ਇਸੇ ਥਾਂ ਤੇ ਉਹ ਆਪਣੇ ਸੈਨਿਕਾਂ ਨੂੰ ਵੀਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਸਨ | ਅਕਾਲ ਤਖ਼ਤ ਦੇ ਨੇੜੇ ਉਹ ਸਿੱਖਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਦੇ ਸਨ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 14.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਨੋਟ ਲਿਖੋ ।
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ਦੇ ਪੰਜਵੇਂ ਪਾਤਸ਼ਾਹ ਸਿੱਖ ਗੁਰੂ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਚੰਗੇ ਸੰਬੰਧ ਸਨ, ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਛੱਡ ਦਿੱਤੀ ।ਉਹ ਉਸ ਮੌਕੇ ਦੀ ਭਾਲ ਵਿਚ ਰਹਿਣ ਲੱਗਿਆ ਜਦੋਂ ਉਹ ਸਿੱਖ ਧਰਮ ‘ਤੇ ਕਰਾਰੀ ਸੱਟ ਮਾਰ ਸਕੇ । ਇਸ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਦੋ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ । ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ । ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ –

ਪ੍ਰਸ਼ਨ 1.
ਗੁਰੂ ਅੰਗਦ ਸਾਹਿਬ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੁਸਰੇ ਗੁਰੂ ਸਨ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਹੇਠ ਲਿਖਿਆ ਯੋਗਦਾਨ ਦਿੱਤਾ-

1. ਗੁਰਮੁਖੀ ਲਿਪੀ ਵਿਚ ਸੁਧਾਰ – ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ਸੁਧਾਰ ਕੀਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ ਬੋਧ’ ਦੀ ਰਚਨਾ ਕੀਤੀ । ਆਮ ਲੋਕਾਂ ਦੀ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਉਤਸ਼ਾਹ ਮਿਲਿਆ | ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਕੱਠੀ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਜਨਮ-ਸਾਖੀ ਜੀਵਨ ਚਰਿੱਤਰ ਲਿਖਵਾਈ । ਇਸ ਨਾਲ ਸਿੱਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ – ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਉਨ੍ਹਾਂ ਨੇ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਆਵੇ ਉਸ ਨੂੰ ਪਹਿਲਾਂ ਲੰਗਰ ਛਕਾਇਆ ਜਾਵੇ । ਇੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦ ਭਾਵ ਦੇ ਭੋਜਨ ਕਰਦਾ ਸੀ । ਇਸ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀ ਸੰਪਰਦਾਇ ਦਾ ਖੰਡਨ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਨਾਲੋਂ ਰਿਸ਼ਤਾ ਤੋੜ ਲਿਆ ।

5. ਗੋਇੰਦਵਾਲ ਸਾਹਿਬ ਦਾ ਨਿਰਮਾਣ-ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ । ਗੁਰੂ ਅਮਰਦਾਸ ਜੀ ਦੇ ਸਮੇਂ ਵਿਚ ਇਹ ਨਗਰ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ | ਅੱਜ ਵੀ ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ।

6. ਅਨੁਸ਼ਾਸਨ ਨੂੰ ਉਤਸ਼ਾਹ – ਗੁਰੂ ਜੀ ਬੜੇ ਹੀ ਅਨੁਸ਼ਾਸਨ ਪਸੰਦ ਸਨ । ਉਨ੍ਹਾਂ ਨੇ ਸੱਤਾ ਤੇ ਬਲਵੰਡ ਨਾਮੀ ਦੋ ਪ੍ਰਸਿੱਧ ਰਬਾਬੀਆਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਵਿਚੋਂ ਕੱਢ ਦਿੱਤਾ | ਕਈ ਸਿੱਖਾਂ ਨੇ ਉਨ੍ਹਾਂ ਨੂੰ ਮੁਆਫ਼ ਕਰ ਦੇਣ ਲਈ ਗੁਰੂ ਜੀ ਕੋਲ ਬੇਨਤੀ ਕੀਤੀ, ਪਰ ਉਹ ਨਾ ਮੰਨੇ | ਪਰ ਬਾਅਦ ਵਿਚ ਭਾਈ ਲੱਧਾ ਜੀ ਦੀ ਬੇਨਤੀ ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

ਪ੍ਰਸ਼ਨ 2.
ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ-ਕੀ ਕਾਰਜ ਕੀਤੇ ?

ਉੱਤਰ-
ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਜੋ ਬੀਜ ਬੀਜਿਆ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਉੱਗ ਪਿਆ । ਗੁਰੂ ਅਮਰਦਾਸ ਜੀ ਨੇ ਆਪਣੇ ਕੰਮਾਂ ਨਾਲ ਇਸ ਨਵੇਂ ਪੌਦੇ ਦੀ ਰੱਖਿਆ ਕੀਤੀ । ਸੰਖੇਪ ਵਿਚ, ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ – ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਇਕ ਬਾਉਲੀ (ਜਲ ਸਰੋਤ ਦਾ ਨਿਰਮਾਣ ਕਾਰਜ ਪੂਰਾ ਕੀਤਾ ਜਿਸ ਦਾ ਨੀਂਹ ਪੱਥਰ ਗੁਰੁ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੀ ਤਹਿ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ । ਗੁਰੂ ਜੀ ਅਨੁਸਾਰ ਹਰੇਕ ਪੌੜੀ ਉੱਪਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲੇਗੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

2. ਲੰਗਰ ਪ੍ਰਥਾ – ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਿਆ । ਉਨ੍ਹਾਂ ਨੇ ਲੰਗਰ ਲਈ ਕੁੱਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ ।
ਲੰਗਰ ਪ੍ਰਥਾ ਨਾਲ ਜਾਤ-ਪਾਤ ਅਤੇ ਰੰਗ-ਰੂਪ ਦੇ ਭੇਦ-ਭਾਵਾਂ ਨੂੰ ਬੜਾ ਧੱਕਾ ਲੱਗਾ ਅਤੇ ਲੋਕਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੇ ਸੂਤਰ ਵਿਚ ਬੱਝਣ ਲੱਗੇ ।

3. ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ-ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਕੇ ਉਨ੍ਹਾਂ ਨਾਲ ਆਪਣੇ ਰਚੇ ਹੋਏ ਸ਼ਬਦ ਵੀ ਜੋੜ ਦਿੱਤੇ ਸਨ । ਇਹ ਸਾਰੀ ਸਮੱਗਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ । ਗੁਰੂ ਅਮਰਦਾਸ ਜੀ ਨੇ ਵੀ ਕੁੱਝ ਇਕ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਵਾਲੇ ਸੰਕਲਨ (Collection) ਨਾਲ ਮਿਲਾ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਲੋਕਾਂ ਅਤੇ ਉਪਦੇਸ਼ਾਂ ਦੇ ਇਕੱਠਾ ਹੋ ਜਾਣ ਨਾਲ ਇਕ ਅਜਿਹੀ ਸਮੱਗਰੀ ਤਿਆਰ ਹੋ ਗਈ ਜੋ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ ।

4. ਮੰਜੀ ਪ੍ਰਥਾ – ਬਿਰਧ ਅਵਸਥਾ ਦੇ ਕਾਰਨ ਗੁਰੁ ਸਾਹਿਬ ਜੀ ਦੇ ਲਈ ਹਰ ਇਕ ਸਥਾਨ ਤੇ ਜਾ ਕੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਆਤਮਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਕੇਂਦਰ ਸੀ ।

ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿੱਚ, “ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।

5. ਉਦਾਸੀਆਂ ਨਾਲੋਂ ਸਿੱਖਾਂ ਨੂੰ ਅਲੱਗ ਕਰਨਾ – ਗੁਰੁ ਸਾਹਿਬਾਨ ਨੇ ਉਦਾਸੀ ਸੰਪਰਦਾਇ ਦੇ ਸਿਧਾਂਤਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ । ਉਨ੍ਹਾਂ ਨੇ ਆਪਣੇ ਸੈਵਕਾਂ ਨੂੰ ਸਮਝਾਇਆ ਕਿ ਕੋਈ ਵੀ ਵਿਅਕਤੀ ਜੋ ਉਦਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ, ਸੱਚਾ ਸਿੱਖ ਨਹੀਂ ਹੋ ਸਕਦਾ । ਗੁਰੂ ਜੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਉਦਾਸੀਆਂ ਨਾਲੋਂ ਵੱਖ ਹੋ ਗਏ ਅਤੇ ਸਿੱਖ ਧਰਮ ਦੀ ਹੋਂਦ ਮਿਟਣ ਤੋਂ ਬਚ ਗਈ ।

6. ਨਵੇਂ ਰੀਤੀ-ਰਿਵਾਜ – ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਅਰਥ ਦੇ ਰੀਤੀ-ਰਿਵਾਜਾਂ ਦਾ ਤਿਆਗ ਕਰਨ ਦਾ ਉਪਦੇਸ਼ .. ਦਿੱਤਾ । ਉਨ੍ਹਾਂ ਨੇ ਮੌਤ ਹੋਣ ਤੇ ਸਿੱਖਾਂ ਨੂੰ ਰੋਣ-ਪਿੱਟਣ ਦੀ ਥਾਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਵਿਆਹ ਦੀ ਨਵੀਂ ਰੀਤੀ ਸ਼ੁਰੂ ਕੀਤੀ ਜਿਸ ਨੂੰ ਆਨੰਦ ਕਾਰਜ ਕਹਿੰਦੇ ਹਨ ।

7. ਅਨੰਦੁ ਸਾਹਿਬ ਦੀ ਰਚਨਾ – ਗੁਰੂ ਅਮਰਦਾਸ ਜੀ ਨੇ ਇਕ ਨਵੇਂ ਰਾਗ ਦੀ ਰਚਨਾ ਕੀਤੀ ਜਿਸ ਨੂੰ ਅਨੰਦੁ ਸਾਹਿਬ ਕਿਹਾ ਜਾਂਦਾ ਹੈ ।
ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ । ਗੁਰੂ ਜੀ ਦੁਆਰਾ ਬਾਉਲੀ ਦਾ ਨਿਰਮਾਣ, ਮੰਜੀ ਪ੍ਰਥਾ ਦਾ ਆਰੰਭ, ਲੰਗਰ ਪ੍ਰਥਾ ਦਾ ਵਿਸਥਾਰ ਅਤੇ ਨਵੇਂ ਰੀਤੀ-ਰਿਵਾਜਾਂ ਨੇ ਸਿੱਖ ਧਰਮ ਦੇ ਸੰਗਠਨ ਵਿਚ ਬੜੀ ਮਜ਼ਬੂਤੀ ਪ੍ਰਦਾਨ ਕੀਤੀ ।

ਪ੍ਰਸ਼ਨ 3.
ਗੁਰੂ ਅਮਰਦਾਸ ਜੀ ਦੇ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਅਨੇਕਾਂ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਇਸ ਗੱਲ ਨੂੰ ਗੁਰੂ ਜੀ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ । ਸਮਾਜ ਸੁਧਾਰ ਦੇ ਖੇਤਰ ਵਿਚ ਗੁਰੂ ਜੀ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਜਾਤ-ਪਾਤ ਦਾ ਵਿਰੋਧ – ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਦੇ ਮਤਭੇਦ ਦਾ ਖੰਡਨ ਕੀਤਾ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਹੈ ।
  • ਛੂਤ-ਛਾਤ ਦੀ ਨਿੰਦਾ – ਗੁਰੂ ਅਮਰਦਾਸ ਜੀ ਨੇ ਛੂਤ-ਛਾਤ ਨੂੰ ਸਮਾਪਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ । ਉਨ੍ਹਾਂ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ । ਉੱਥੇ ਸਾਰੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸਨ ।
  • ਵਿਧਵਾ ਵਿਆਹ – ਗੁਰੂ ਅਮਰਦਾਸ ਦੇ ਸਮੇਂ ਵਿਚ ਵਿਧਵਾ ਵਿਆਹ ਦੀ ਮਨਾਹੀ ਸੀ । ਕਿਸੇ ਇਸਤਰੀ ਨੂੰ ਪਤੀ ਦੀ ਮੌਤ ਦੇ ਬਾਅਦ ਸਾਰਾ ਜੀਵਨ ਵਿਧਵਾ ਦੇ ਰੂਪ ਵਿਚ ਬਤੀਤ ਕਰਨਾ ਪੈਂਦਾ ਸੀ । ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉੱਚਿਤ ਦੱਸਿਆ ਅਤੇ ਇਸ ਤਰ੍ਹਾਂ ਇਸਤਰੀ ਜਾਤੀ ਨੂੰ ਸਮਾਜ ਵਿਚ ਯੋਗ ਥਾਂ ਦਿਵਾਉਣ ਦਾ ਯਤਨ ਕੀਤਾ ।
  • ਸਤੀ ਪ੍ਰਥਾ ਦੀ ਨਿਖੇਧੀ – ਉਸ ਸਮੇਂ ਸਮਾਜ ਵਿਚ ਇਕ ਹੋਰ ਵੱਡੀ ਬੁਰਾਈ ਸਤੀ ਪ੍ਰਥਾ ਵੀ ਸੀ । ਜੀ. ਵੀ. ਸਟਾਕ ਅਨੁਸਾਰ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸਤਰੀ ਸਤੀ ਨਹੀਂ ਕਹੀ ਜਾਂਦੀ ਜੋ ਆਪਣੇ ਪਤੀ ਦੇ ਮਰੇ ਸਰੀਰ ਦੇ ਨਾਲ ਸੜ ਜਾਂਦੀ ਹੈ । ਅਸਲ ਵਿਚ ਉਹ ਇਸਤਰੀ ਸਤੀ ਹੈ, ਜੋ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰੇ ।
  • ਪਰਦੇ ਦੀ ਰਸਮ ਦਾ ਵਿਰੋਧ – ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਰਸਮ ਦੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ । ਇਸ ਲਈ ਉਨ੍ਹਾਂ ਨੇ ਇਸਤਰੀਆਂ ਦਾ ਬਿਨਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿਚ ਬੈਠਣ ਦਾ ਹੁਕਮ ਦਿੱਤਾ ।
  • ਨਸ਼ੀਲੀਆਂ ਵਸਤਾਂ ਦੀ ਨਿੰਦਾ – ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੇ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਆਪਣੇ ਇਕ ਸ਼ਬਦ ਵਿਚ ਸ਼ਰਾਬ ਪੀਣ ਦੀ ਖ਼ਬ ਨਿੰਦਾ ਕੀਤੀ ਹੈ । ਗੁਰੂ ਜੀ ਗੁਰੁ ਨਾਨਕ ਦੇਵ ਜੀ ਵਾਂਗ ਅਜਿਹੀ ਸ਼ਰਾਬ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਦਾ ਨਸ਼ਾ ਕਦੀ ਨਾ ਉੱਤਰੇ । ਉਹ ਨਸ਼ਾ ਬੇਹੋਸ਼ ਕਰਨ ਵਾਲਾ ਨਾ ਹੋਵੇ, ਸਗੋਂ ਸਮਾਜ ਸੇਵਾ ਦੇ ਲਈ ਮ੍ਰਿਤ ਕਰਨ ਵਾਲਾ ਹੋਣਾ ਚਾਹੀਦਾ ਹੈ ।
  • ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ – ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਇਕੱਠੇ ਮਿਲ ਕੇ ਨਵੀਂ ਪਰੰਪਰਾ ਅਨੁਸਾਰ ਮਨਾਇਆ ਕਰਨ । ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ ਜਾਗਿਤ ਕਰਨ ਦਾ ਯਤਨ ਕੀਤਾ |
  • ਜਨਮ ਅਤੇ ਮੌਤ ਸੰਬੰਧੀ ਨਵੇਂ ਰਿਵਾਜ – ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮੌਤ, ਜਨਮ ਅਤੇ ਵਿਆਹ ਦੇ ਮੌਕਿਆਂ ਤੇ ਨਵੇਂ ਰਿਵਾਜਾਂ ਦਾ ਪਾਲਣ ਕਰਨ ਨੂੰ ਕਿਹਾ । ਇਹ ਰਿਵਾਜ ਹਿੰਦੁਆਂ ਦੇ ਰੀਤੀ-ਰਿਵਾਜਾਂ ਤੋਂ ਬਿਲਕੁਲ ਵੱਖ, ਸਨ । ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਅਲੱਗ ਪਹਿਚਾਨ ਪ੍ਰਦਾਨ ਕੀਤੀ । : ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਆਪਣੇ ਕੰਮਾਂ ਨਾਲ ਸਿੱਖ ਧਰਮ ਨੂੰ ਇਕ ਨਵਾਂ ਬਲ ਮਿਲਿਆ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 4.
ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯਤਨ ਕੀਤੇ ?
ਉੱਤਰ-
ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਵਿਚ ਹੇਠ ਲਿਖਿਆ ਯੋਗਦਾਨ ਦਿੱਤਾ-

1. ਅੰਮ੍ਰਿਤਸਰ ਦਾ ਨੀਂਹ – ਪੱਥਰ-ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ | 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁੱਝ ਹੀ ਸਮੇਂ ਵਿਚ ਸਰੋਵਰਾਂ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ। ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜਕਲ਼ ਗੁਰੂ ਕਾ ਬਾਜ਼ਾਰ ਕਹਿੰਦੇ ਹਨ ।

2. ਮਸੰਦ ਪ੍ਰਥਾ ਦਾ ਆਰੰਭ – ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਕਾਫ਼ੀ ਧਨ ਦੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਇਨ੍ਹਾਂ ਮਸੰਦਾਂ ਨੇ ਵੱਖ-ਵੱਖ ਦੇਸ਼ਾਂ ਦੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਕਾਫ਼ੀ ਧਨ ਰਾਸ਼ੀ ਇਕੱਠੀ ਕੀਤੀ ।

3. ਉਦਾਸੀਆਂ ਨਾਲ ਮਤ – ਭੇਦ ਦੀ ਸਮਾਪਤੀ-ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਸੰਪਰਦਾਇ ਤੋਂ ਅਲੱਗ ਕਰ ਦਿੱਤਾ ਸੀ ਪਰ ਗੁਰੁ ਰਾਮਦਾਸ ਜੀ ਨਾਲ ਉਦਾਸੀਆਂ ਨੇ ਬੜਾ ਨਿਮਰਤਾ-ਪੁਰਨ ਵਿਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਗੁਰੂ ਜੀ ਦੀ ਸ਼ਟਤਾ ਨੂੰ ਸਵੀਕਾਰ ਕਰ ਲਿਆ ।

4. ਸਮਾਜਿਕ ਸੁਧਾਰ – ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਰੀਤੀ-ਰਿਵਾਜਾਂ ਨੂੰ ਜਾਰੀ ਰੱਖਿਆ । ਉਨ੍ਹਾਂ ਨੇ ਸਤੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ, ਵਿਧਵਾ ਮੁੜ ਵਿਆਹ ਦੀ ਮਨਜ਼ੂਰੀ ਦਿੱਤੀ ਅਤੇ ਵਿਆਹ ਤੇ ਮੌਤ ਸੰਬੰਧੀ ਕੁਝ ਨਵੇਂ ਨਿਯਮ ਜਾਰੀ ਕੀਤੇ ।

5. ਅਕਬਰ ਨਾਲ ਮਿੱਤਰਤਾ ਭਰੇ ਸੰਬੰਧ – ਮੁਗ਼ਲ ਬਾਦਸ਼ਾਹ ਅਕਬਰ ਸਾਰੇ ਧਰਮਾਂ ਲਈ ਸਹਿਣਸ਼ੀਲ ਸੀ । ਉਹ ਗੁਰੂ ਰਾਮਦਾਸ ਜੀ ਦੀ ਬਹੁਤ ਇੱਜ਼ਤ ਕਰਦਾ ਸੀ । ਕਿਹਾ ਜਾਂਦਾ ਹੈ ਕਿ ਗੁਰੁ ਰਾਮਦਾਸ ਜੀ ਦੇ ਸਮੇਂ ਵਿਚ ਇਕ ਵਾਰੀ ਪੰਜਾਬ ਬੁਰੀ ਤਰ੍ਹਾਂ ਅਕਾਲ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਖ਼ਰਾਬ ਹੋ ਗਈ । ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਪੂਰੇ ਸਾਲ ਦਾ ਲਗਾਨ ਮੁਆਫ਼ ਕਰ ਦਿੱਤਾ ।

6. ਗੁਰਗੱਦੀ ਦਾ ਜੱਦੀ ਸਿਧਾਂਤ – ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਰੂਪ ਪ੍ਰਦਾਨ ਕੀਤਾ । ਉਨ੍ਹਾਂ ਨੇ ਜੋਤੀ-ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਜੱਦੀ ਸਿਧਾਂਤ ਦਾ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਸੌਂਪ ਦਿੱਤੀ ।

ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਬਣਾ ਕੇ ਸਿੱਖ ਇਤਿਹਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ । ਲਤੀਫ਼ ਦੇ ਸ਼ਬਦਾਂ ਵਿਚ, “ਇਸ ਨੇ ਗੁਰੂ ਦੇ ਸਰੂਪ ਨੂੰ ਹੀ ਬਦਲ ਦਿੱਤਾ । ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਧਾਰਮਿਕ ਨੇਤਾ ਹੀ ਨਹੀਂ, ਸਗੋਂ ਆਪਣਾ ਸ਼ਾਸਕ ਵੀ ਮੰਨ ਲਿਆ ” ਪਰੰਤੁ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰੂ ਪਦ ਦਾ ਆਧਾਰ ਗੁਣ ਅਤੇ ਯੋਗਤਾ ਹੀ ਰਿਹਾ ।

ਸੱਚ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਘੱਟ ਸਮੇਂ ਤਕ ਸਿੱਖ ਮੱਤ ਦੀ ਅਗਵਾਈ ਕੀਤੀ ਪਰੰਤੂ ਇਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਰੂਪ ਵਿਚ ਵਿਸ਼ੇਸ਼ ਨਿਖਾਰ ਆਇਆ ।

ਪ੍ਰਸ਼ਨ 5.
ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਸੰਭਾਲਦੇ ਹੀ ਸਿੱਖ ਧਰਮ ਦੇ ਇਤਿਹਾਸ ਨੇ ਨਵੇਂ ਦੌਰ ਵਿਚ ਪ੍ਰਵੇਸ਼ ਕੀਤਾ । ਉਨ੍ਹਾਂ ਦੇ ਯਤਨ ਨਾਲ ਹਰਿਮੰਦਰ ਸਾਹਿਬ ਬਣਿਆ ਅਤੇ ਸਿੱਖਾਂ ਨੂੰ ਅਨੇਕ ਤੀਰਥ ਸਥਾਨ ਮਿਲੇ । ਇਹੋ ਨਹੀਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਜਿਸ ਨੂੰ ਅੱਜ ਸਿੱਖ ਧਰਮ ਵਿਚ ਉਹੀ ਸਥਾਨ ਪ੍ਰਾਪਤ ਹੈ ਜੋ ਹਿੰਦੂਆਂ ਵਿਚ ਰਾਮਾਇਣ, ਮੁਸਲਮਾਨਾਂ ਵਿਚ ਕੁਰਾਨ ਸ਼ਰੀਫ਼ ਅਤੇ ਈਸਾਈਆਂ ਵਿਚ ਬਾਈਬਲ ਨੂੰ ਪ੍ਰਾਪਤ ਹੈ ।

ਸੰਖੇਪ ਵਿਚ ਗੁਰੂ ਅਰਜਨ ਦੇਵ ਜੀ ਦੇ ਕੰਮਾਂ ਤੇ ਸਫਲਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-
1. ਹਰਿਮੰਦਰ ਸਾਹਿਬ ਦਾ ਨਿਰਮਾਣ – ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੇ ਸੰਤੋਖਸਰ ਨਾਮੀ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ । ਉਨ੍ਹਾਂ ਨੇ ‘ਅੰਮ੍ਰਿਤਸਰ’ ਸਰੋਵਰ ਦੇ ਵਿਚ ਹਰਿਮੰਦਰ ਦਾ ਨਿਰਮਾਣ ਕਰਵਾਇਆ । ਗੁਰੂ ਜੀ ਨੇ ਉਸ ਦੇ ਚਾਰੇ ਪਾਸੇ ਇਕ-ਇਕ ਦੁਆਰ ਰਖਵਾਇਆ । ਇਹ ਦੁਆਰ ਇਸ ਗੱਲ ਦਾ ਪ੍ਰਤੀਕ ਸਨ ਕਿ ਇਹ ਮੰਦਰ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਲਈ ਖੁੱਲ੍ਹਿਆ ਹੈ ।

2. ਤਰਨਤਾਰਨ ਦੀ ਸਥਾਪਨਾ – ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਅਨੇਕ ਸ਼ਹਿਰਾਂ, ਸਰੋਵਰਾਂ ਅਤੇ ਸਮਾਰਕਾਂ ਦਾ ਨਿਰਮਾਣ ਕਰਵਾਇਆ । ਤਰਨਤਾਰਨ ਵੀ ਇਨ੍ਹਾਂ ਵਿਚੋਂ ਇਕ ਸੀ । ਇਸ ਦਾ ਨਿਰਮਾਣ ਉਨ੍ਹਾਂ ਨੇ ਮਾਝਾ ਪ੍ਰਦੇਸ਼ ਦੇ ਠੀਕ ਵਿਚਕਾਰ ਕਰਵਾਇਆ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਿਆ ।

3. ਲਾਹੌਰ ਵਿਚ ਬਾਉਲੀ ਦਾ ਨਿਰਮਾਣ – ਗੁਰੂ ਅਰਜਨ ਦੇਵ ਜੀ ਨੇ ਆਪਣੀ ਲਾਹੌਰ ਯਾਤਰਾ ਦੌਰਾਨ ਡੱਬੀ ਬਾਜ਼ਾਰ ਵਿਚ ਇਕ ਬਾਉਲੀ ਦਾ ਨਿਰਮਾਣ ਕਰਵਾਇਆ । ਇਸ ਬਾਉਲੀ ਦੇ ਨਿਰਮਾਣ ਨਾਲ ਨੇੜੇ ਦੇ ਦੇਸ਼ਾਂ ਦੇ ਸਿੱਖਾਂ ਨੂੰ. ਇਕ ਤੀਰਥ ਸਥਾਨ ਦੀ ਪ੍ਰਾਪਤੀ ਹੋਈ ।

4. ਹਰਿਗੋਬਿੰਦਪੁਰ ਅਤੇ ਛੇਹਰਟਾ ਦੀ ਸਥਾਪਨਾ – ਗੁਰੂ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਿਗੋਬਿੰਦਪੁਰ ਨਾਂ ਦੇ ਸ਼ਹਿਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਕ ਖੂਹ ਦਾ ਨਿਰਮਾਣ ਕਰਵਾਇਆ ਕਿਉਂਕਿ ਇਸ ਖੂਹ ‘ਤੇ ਛੇ ਹਰਟ ਚਲਦੇ ਸਨ, ਇਸ ਲਈ ਇਸ ਨੂੰ ਛੇਹਰਟਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ ।

5. ਕਰਤਾਰਪੁਰ ਦੀ ਨੀਂਹ ਰੱਖਣਾ – ਗੁਰੂ ਜੀ ਨੇ 1593 ਈ: ਵਿਚ ਜਲੰਧਰ ਦੁਆਬ ਵਿਚ ਇਕ ਸ਼ਹਿਰ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਨ੍ਹਾਂ ਨੇ ਕਰਤਾਰਪੁਰ ਰੱਖਿਆ । ਇੱਥੇ ਉਨ੍ਹਾਂ ਨੇ ਇਕ ਸਰੋਵਰ ਦਾ ਨਿਰਮਾਣ ਕਰਵਾਇਆਂ ਜੋ ਗੰਗਸਰ ਦੇ ਨਾਂ ਨਾਲ ਪ੍ਰਸਿੱਧ ਹੈ ।

6. ਮਸੰਦ ਪ੍ਰਥਾ ਦਾ ਵਿਕਾਸ – ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀ ਆਮਦਨ ਦਾ 1/10 ਭਾਗ ਦਸਵੰਧ ਜ਼ਰੂਰੀ ਤੌਰ ਤੇ ਮਸੰਦਾਂ ਨੂੰ ਜਮਾਂ ਕਰਾਉਣ । ਮਸੰਦ ਵਿਸਾਖੀ ਤੇ ਇਸ ਰਕਮ ਨੂੰ ਅੰਮ੍ਰਿਤਸਰ ਦੇ ਕੇਂਦਰੀ ਖ਼ਜ਼ਾਨੇ ਵਿਚ ਜਮਾਂ ਕਰਾ ਦਿੰਦੇ ਸਨ । ਰਾਸ਼ੀ ਨੂੰ ਇਕੱਠਾ ਕਰਨ ਲਈ ਉਹ ਆਪਣੇ ਪ੍ਰਤੀਨਿਧੀ ਨਿਯੁਕਤ ਕਰਨ ਲੱਗੇ । ਇਨ੍ਹਾਂ ਨੂੰ ‘ਸੰਗਤੀਆ ਕਹਿੰਦੇ ਸਨ ।

7. ਆਦਿ ਰੀਬ ਸਾਹਿਬ ਦਾ ਸੰਕਲਨ – ਗੁਰੁ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰ ਕੇ ਸਿੱਖਾਂ ਨੂੰ ਇਕ ਧਾਰਮਿਕ ਗ੍ਰੰਥ ਪ੍ਰਦਾਨ ਕੀਤਾ । ਗੁਰੂ ਜੀ ਨੇ ਰਾਮਸਰ ਵਿਚ “ਆਦਿ ਗ੍ਰੰਥ ਸਾਹਿਬ’ ਦੇ ਸੰਕਲਨ ਦਾ ਕੰਮ ਸ਼ੁਰੂ ਕਰ ਦਿੱਤਾ । ਇਸ ਕੰਮ ਵਿਚ ਭਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਸਹਿਯੋਗ ਦਿੱਤਾ । ਅੰਤ ਵਿਚ 1604 ਈ: ਵਿਚ ਆਦਿ ਗ੍ਰੰਥ ਸਾਹਿਬ ਵਿਚ ਉਨ੍ਹਾਂ ਨੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ, ਫਿਰ ਭਗਤਾਂ ਦੀ ਬਾਣੀ ਅਤੇ ਉਸ ਦੇ ਬਾਅਦ ਭੱਟਾਂ ਦੀ ਬਾਣੀ ਦਾ ਸੰਗ੍ਰਹਿ ਕੀਤਾ ।

8. ਘੋੜਿਆਂ ਦਾ ਵਪਾਰ – ਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਪ੍ਰੇਰਿਤ ਕੀਤਾ । ਇਸ ਨਾਲ ਸਿੱਖਾਂ ਨੂੰ ਹੇਠ ਲਿਖੇ ਲਾਭ ਪ੍ਰਾਪਤ ਹੋਏ

  • ਉਸ ਸਮੇਂ ਘੋੜਿਆਂ ਦੇ ਵਪਾਰ ਨਾਲ ਬਹੁਤ ਲਾਭ ਹੁੰਦਾ ਸੀ । ਸਿੱਟੇ ਵਜੋਂ ਸਿੱਖ ਲੋਕ ਅਮੀਰ ਹੋ ਗਏ । ਹੁਣ ਉਨ੍ਹਾਂ ਲਈ ਦਸਵੰਧ (1/10) ਦੇਣਾ ਔਖਾ ਨਾ ਰਿਹਾ ।
  • ਇਸ ਵਪਾਰ ਨਾਲ ਸਿੱਖਾਂ ਨੂੰ ਘੋੜਿਆਂ ਦੀ ਚੰਗੀ ਪਰਖ ਹੋ ਗਈ । ਇਹ ਗੱਲ ਉਨ੍ਹਾਂ ਲਈ ਸੈਨਾ ਸੰਗਠਨ ਦੇ ਕੰਮਾਂ ਵਿਚ ਬੜੀ ਕੰਮ ਆਈ ।

9. ਧਰਮ ਪ੍ਰਚਾਰਕ ਕੰਮ – ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਰਾਹੀਂ ਵੀ ਅਨੇਕ ਲੋਕਾਂ ਨੂੰ ਆਪਣਾ ਸਿੱਖ ਬਣਾ ਲਿਆ । ਉਨ੍ਹਾਂ ਨੇ ਆਪਣੀਆਂ ਆਦਰਸ਼ ਸਿੱਖਿਆਵਾਂ, ਚੰਗੇ ਵਿਹਾਰ, ਨਿਮਰ ਸੁਭਾਅ ਅਤੇ ਸਹਿਣਸ਼ੀਲਤਾ ਨਾਲ ਅਨੇਕ ਲੋਕਾਂ ਨੂੰ ਪ੍ਰਭਾਵਿਤ ਕੀਤਾ । | ਸੰਖੇਪ ਵਿਚ ਇੰਨਾ ਕਹਿਣਾ ਹੀ ਕਾਫ਼ੀ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਕਾਲ ਵਿੱਚ ਸਿੱਖ ਧਰਮ ਨੇ ਬਹੁਤ ਉੱਨਤੀ ਕੀਤੀ । ਆਦਿ ਗ੍ਰੰਥ ਸਾਹਿਬ ਦੀ ਰਚਨਾ ਹੋਈ, ਤਰਨਤਾਰਨ, ਕਰਤਾਰਪੁਰ ਅਤੇ ਛੇਹਰਟਾ ਹੋਂਦ ਵਿਚ ਆਏ ਅਤੇ ਹਰਿਮੰਦਰ ਸਾਹਿਬ ਸਿੱਖ ਧਰਮ ਦੀ ਸ਼ੋਭਾ ਬਣ ਗਿਆ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 6.
ਮਸੰਦ ਪ੍ਰਥਾ ਦਾ ਮੁੱਢ, ਵਿਕਾਸ ਅਤੇ ਫਾਇਦਿਆਂ ਬਾਰੇ ਦੱਸੋ ।
ਉੱਤਰ-
ਆਰੰਭ-ਮਸੰਦ ਪ੍ਰਥਾ ਨੂੰ ਚੌਥੇ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ । ਜਦੋਂ ਗੁਰੂ ਜੀ ਨੇ ਸੰਤੋਖਸਰ ਅਤੇ ਅੰਮ੍ਰਿਤਸਰ ਦੇ ਸਰੋਵਰਾਂ ਦੀ ਖੁਦਾਈ ਆਰੰਭ ਕਰਵਾਈ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਧਨ ਦੀ ਲੋੜ ਮਹਿਸੂਸ ਹੋਈ । ਇਸ ਲਈ ਉਨ੍ਹਾਂ ਨੇ ਆਪਣੇ ਸੱਚੇ ਚੇਲਿਆਂ ਨੂੰ ਆਪਣੇ ਪੈਰੋਕਾਰਾਂ ਤੋਂ ਚੰਦਾ ਇਕੱਠਾ ਕਰਨ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਭੇਜਿਆ । ਗੁਰੂ ਜੀ ਦੁਆਰਾ ਭੇਜੇ ਗਏ ਇਹ ਲੋਕ ਮਸੰਦ ਅਖਵਾਉਂਦੇ ਸਨ ।

ਵਿਕਾਸ – ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਤਾਂਕਿ ਉਨ੍ਹਾਂ ਨੂੰ ਆਪਣੇ ਉਸਾਰੀ ਦੇ ਕੰਮ ਨੂੰ ਪੂਰਾ ਕਰਨ ਲਈ ਲਗਾਤਾਰ ਅਤੇ ਲਗਪਗ ਨਿਸਚਿਤ ਧਨ ਰਾਸ਼ੀ ਪ੍ਰਾਪਤ ਹੁੰਦੀ ਰਹੇ । ਉਨ੍ਹਾਂ ਨੇ ਹੇਠ ਲਿਖੀਆਂ ਗੱਲਾਂ ਦੁਆਰਾ ਮਸੰਦ ਪ੍ਰਥਾ ਦਾ ਰੂਪ ਨਿਖਾਰਿਆਂ-

  • ਗੁਰੂ ਜੀ ਨੇ ਆਪਣੇ ਪੈਰੋਕਾਰਾਂ ਤੋਂ ਭੇਟ ਵਿਚ ਲਈ ਜਾਣ ਵਾਲੀ ਧਨ ਰਾਸ਼ੀ ਨਿਸਚਿਤ ਕਰ ਦਿੱਤੀ । ਹਰੇਕ ਸਿੱਖ ਲਈ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਹਰ ਸਾਲ ਗੁਰੂ ਦੇ ਲੰਗਰ ਵਿਚ ਦੇਣਾ ਲਾਜ਼ਮੀ ਕਰ ਦਿੱਤਾ ਗਿਆ !
  • ਗੁਰੂ ਅਰਜਨ ਦੇਵ ਜੀ ਨੇ ਦਸਵੰਧ ਰਾਸ਼ੀ ਇਕੱਠੀ ਕਰਨ ਲਈ ਆਪਣੇ ਪ੍ਰਤੀਨਿਧ ਨਿਯੁਕਤ ਕੀਤੇ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ । ਇਹ ਮਸੰਦ ਇਕੱਠੀ ਕੀਤੀ ਗਈ ਧਨ ਰਾਸ਼ੀ ਨੂੰ ਹਰ ਸਾਲ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿਚ ਸਥਿਤ ਗੁਰੂ ਜੀ ਦੇ ਖ਼ਜ਼ਾਨੇ ਵਿਚ ਜਮਾਂ ਕਰਾਉਂਦੇ ਸਨ ! ਜਮ੍ਹਾਂ ਕੀਤੀ ਗਈ ਧਨ ਰਾਸ਼ੀ ਦੇ ਬਦਲੇ ਮਸੰਦਾਂ ਨੂੰ ਰਸੀਦ ਦਿੱਤੀ ਜਾਂਦੀ ਸੀ ।
  • ਇਨ੍ਹਾਂ ਮਸੰਦਾਂ ਨੇ ਦਸਵੰਧ ਇਕੱਠਾ ਕਰਨ ਲਈ ਅੱਗੇ ਆਪਣੇ ਪ੍ਰਤੀਨਿਧ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਸੰਗਤੀਆ ਆਖਦੇ ਸਨ । ਸੰਗਤੀਏ ਦੂਰ-ਦੂਰ ਦੇ ਖੇਤਰਾਂ ਤੋਂ ਦਸਵੰਧ ਇਕੱਠਾ ਕਰ ਕੇ ਮਸੰਦਾਂ ਨੂੰ ਦਿੰਦੇ ਸਨ ਜਿਹੜੇ ਉਨ੍ਹਾਂ ਨੂੰ ਗੁਰੂ ਦੇ ਖ਼ਜ਼ਾਨੇ ਵਿਚ ਜਮਾਂ ਕਰਾ ਦਿੰਦੇ ਸਨ ।
  • ਮਸੰਦ ਜਾਂ ਸੰਗਤੀਏ ਦਸਵੰਧ ਦੀ ਰਕਮ ਵਿਚੋਂ ਇਕ ਪੈਸਾ ਵੀ ਆਪਣੇ ਕੋਲ ਰੱਖਣਾ ਪਾਪ ਸਮਝਦੇ ਸਨ । ਇਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਗੁਰੂ ਜੀ ਨੇ ਆਖਿਆ ਸੀ ਕਿ ਜੋ ਕੋਈ ਵੀ ਦਸਵੰਧ ਦੀ ਰਕਮ ਖਾਵੇਗਾ ਉਸ ਨੂੰ ਸਰੀਰਕ ਕਸ਼ਟ ਭੋਗਣਾ ਪਵੇਗਾ ।
  • ਇਹ ਮਸੰਦ ਨਾ ਕੇਵਲ ਆਪਣੇ ਖੇਤਰ ਤੋਂ ਦਸਵੰਧ ਇਕੱਠਾ ਕਰਦੇ ਸਨ ਸਗੋਂ ਧਰਮ ਪ੍ਰਚਾਰ ਦਾ ਕੰਮ ਵੀ ਕਰਦੇ ਸਨ । ਮਸੰਦਾਂ ਦੀ ਨਿਯੁਕਤੀ ਕਰਦੇ ਸਮੇਂ ਗੁਰੂ ਜੀ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਸਨ ਕਿ ਉਹ ਉੱਚ ਚਰਿੱਤਰ ਦੇ ਮਾਲਕ ਹੋਣ ਅਤੇ ਸਿੱਖ ਧਰਮ ਵਿਚ ਉਨ੍ਹਾਂ ਨੂੰ ਅਟੁੱਟ ਸ਼ਰਧਾ ਹੋਵੇ ।

ਮਹੱਤਵ – ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ ਪ੍ਰਥਾ ਦਾ ਖ਼ਾਸ ਮਹੱਤਵ ਰਿਹਾ । ਸਿੱਖ ਧਰਮ ਦੇ ਸੰਗਠਨ ਵਿਚ ਇਸ ਪ੍ਰਥਾ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-
(1) ਗੁਰੂ ਜੀ ਦੀ ਆਮਦਨ ਹੁਣ ਨਿਸਚਿਤ ਅਤੇ ਲਗਪਗ ਸਥਿਰ ਹੋ ਗਈ । ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਦੇ ਇਨ੍ਹਾਂ ਕੰਮਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਕਾਫ਼ੀ ਸਹਾਇਤਾ ਕੀਤੀ ।

(2) ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ । ਇਹ ਮੰਜੀਆਂ ਪੰਜਾਬ ਤਕ ਹੀ ਸੀਮਿਤ ਸਨ | ਪਰ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਦੇ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵੱਧ ਗਿਆ ।

(3) ਮਸੰਦ ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਸਥਾਈ ਆਮਦਨ ਨੇ ਗੁਰੂ ਜੀ ਨੂੰ ਆਪਣਾ ਦਰਬਾਰ ਲਾਉਣ ਦੇ ਯੋਗ ਬਣਾ ਦਿੱਤਾ । ਵਿਸਾਖੀ ਦੇ ਦਿਨ ਜਦੋਂ ਦੂਰ-ਦੂਰ ਤੋਂ ਆਉਂਦੇ ਮਸੰਦ ਅਤੇ ਸ਼ਰਧਾਲੂ ਭਗਤ ਗੁਰੂ ਜੀ ਨਾਲ ਭੇਟ ਕਰਨ ਆਉਂਦੇ ਤਾਂ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਦੇ ਸਨਮੁੱਖ ਸੀਸ ਨਿਵਾਉਂਦੇ ਸਨ । ਉਨ੍ਹਾਂ ਦੇ ਅਜਿਹਾ ਕਰਨ ਨਾਲ ਗੁਰੂ ਜੀ ਦਾ ਦਰਬਾਰ ਅਸਲ ਵਿਚ ਸ਼ਾਹੀ ਦਰਬਾਰ ਜਿਹਾ ਬਣ ਗਿਆ ਅਤੇ ਗੁਰੂ ਜੀ ਨੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰ ਲਈ ।
ਸੱਚ ਤਾਂ ਇਹ ਹੈ ਕਿ ਇਕ ਵਿਸ਼ੇਸ਼ ਅਵਧੀ ਤਕ ਮਸੰਦ ਪ੍ਰਥਾ ਨੇ ਸਿੱਖ ਧਰਮ ਦੇ ਪ੍ਰਸਾਰ ਵਿਚ ਸ਼ਲਾਘਾਯੋਗ ਯੋਗਦਾਨ ਦਿੱਤਾ ।

ਪ੍ਰਸ਼ਨ 7.
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦਾ ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਨ੍ਹਾਂ ਨੇ ਇਕ ਨਵੀਂ ਨੀਤੀ ਨੂੰ ਜਨਮ ਦਿੱਤਾ । ਇਸ ਨੀਤੀ ਦਾ ਮੁੱਖ ਉਦੇਸ਼ ਸਿੱਖਾਂ ਨੂੰ ਸ਼ਾਂਤੀਪ੍ਰਿਆ ਹੋਣ ਦੇ ਨਾਲ-ਨਾਲ ਨਿਡਰ ਅਤੇ ਹੌਸਲੇ ਵਾਲੇ ਬਣਾਉਣਾ ਸੀ । ਗੁਰੂ ਸਾਹਿਬ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ-

1. ਰਾਜਸੀ ਚਿੰਨ੍ਹ ਅਤੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰਨਾ – ਨਵੀਂ ਨੀਤੀ ਤੇ ਚਲਦੇ ਹੋਏ ਗੁਰੂ ਹਰਿਗੋਬਿੰਦ ਜੀ ਨੇ ‘ਸੱਚੇ ਪਾਤਸ਼ਾਹ’ ਦੀ ਉਪਾਧੀ ਧਾਰਨ ਕੀਤੀ ਅਤੇ ਹੋਰ ਅਨੇਕ ਸ਼ਾਹੀ ਚਿੰਨ੍ਹ ਹਿਣ ਕਰਨੇ ਸ਼ੁਰੂ ਕੀਤੇ । ਉਨ੍ਹਾਂ ਨੇ ਹੁਣ ਸ਼ਾਹੀ ਬਸਤਰ ਪਹਿਨਣੇ ਵੀ ਆਰੰਭ ਕਰ ਦਿੱਤੇ ਤੇ ਦੋ ਤਲਵਾਰਾਂ, ਛਤਰ ਅਤੇ ਕਲਗੀ ਵੀ ਧਾਰਨ ਕਰ ਲਈ । ਗੁਰੂ ਜੀ ਹੁਣ ਬਾਦਸ਼ਾਹਾਂ ਵਾਂਗ ਅੰਗ ਰੱਖਿਅਕ ਵੀ ਰੱਖਣ ਲੱਗੇ ।

2. ਮੀਰੀ ਅਤੇ ਪੀਰੀ – ਗੁਰੂ ਹਰਿਗੋਬਿੰਦ ਜੀ ਹੁਣ ਸਿੱਖਾਂ ਦੇ ਅਧਿਆਤਮਕ ਨੇਤਾ ਦੇ ਨਾਲ-ਨਾਲ ਉਨ੍ਹਾਂ ਦੇ ਸੈਨਿਕ ਨੇਤਾ ਵੀ ਬਣ ਗਏ । ਉਹ ਸਿੱਖਾਂ ਦੇ ਪੀਰ ਵੀ ਸਨ ਅਤੇ ਮੀਰ ਵੀ । ਇਨ੍ਹਾਂ ਦੋਹਾਂ ਗੱਲਾਂ ਨੂੰ ਸਪੱਸ਼ਟ ਕਰਦੇ ਹੋਏ ਉਨ੍ਹਾਂ ਨੇ ਪੀਰੀ ਅਤੇ ਮੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ । ਉਨ੍ਹਾਂ ਨੇ ਸਿੱਖਾਂ ਨੂੰ ਕਸਰਤ ਕਰਨ, ਕੁਸ਼ਤੀਆਂ ਲੜਨ, ਸ਼ਿਕਾਰ ਖੇਡਣ ਅਤੇ ਘੋੜਸਵਾਰੀ ਕਰਨ ਦੀ ਪ੍ਰੇਰਨਾ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਸੰਤ ਸਿੱਖਾਂ ਨੂੰ “ਸੰਤ ਸਿਪਾਹੀਆਂ ਦਾ ਰੂਪ ਵੀ ਦੇ ਦਿੱਤਾ ।

3. ਅਕਾਲ ਤਖ਼ਤ ਦੀ ਉਸਾਰੀ – ਗੁਰੂ ਜੀ ਸਿੱਖਾਂ ਨੂੰ ਅਧਿਆਤਮਕ ਸਿੱਖਿਆ ਦੇਣ ਤੋਂ ਬਿਨਾਂ ਸੰਸਾਰਿਕ ਵਿਸ਼ਿਆਂ ਵਿਚ ਵੀ ਉਨ੍ਹਾਂ ਦੀ ਅਗਵਾਈ ਕਰਨਾ ਚਾਹੁੰਦੇ ਸਨ । ਉਹ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦੇਣ ਲੱਗੇ । ਪਰ ਸੰਸਾਰਿਕ ਵਿਸ਼ਿਆਂ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ ਈਸ਼ਵਰ ਦੀ ਗੱਦੀ ਰੱਖਿਆ ਗਿਆ ।

4. ਸੈਨਾ ਦਾ ਸੰਗਠਨ – ਗੁਰੂ ਹਰਿਗੋਬਿੰਦ ਜੀ ਨੇ ਆਤਮ-ਰੱਖਿਆ ਲਈ ਇਕ ਸੈਨਾ ਦਾ ਸੰਗਠਨ ਕੀਤਾ । ਇਸ ਸੈਨਾ ਵਿਚ ਅਨੇਕਾਂ ਸ਼ਸਤਰਧਾਰੀ ਸੈਨਿਕ ਅਤੇ ਵਲੰਟੀਅਰ ਸ਼ਾਮਲ ਸਨ । ਮਾਝਾ, ਮਾਲਵਾ ਅਤੇ ਦੋਆਬਾ ਦੇ ਅਨੇਕਾਂ ਯੁੱਧਿਆ ਜਵਾਨ ਗੁਰੂ ਜੀ ਦੀ ਸੈਨਾ ਵਿਚ ਭਰਤੀ ਹੋ ਗਏ । ਉਨ੍ਹਾਂ ਕੋਲ 500 ਅਜਿਹੇ ਵਲੰਟੀਅਰ ਵੀ ਸਨ ਜੋ ਵੇਤਨ ਨਹੀਂ ਲੈਂਦੇ ਸਨ । ਇਹ ਪੰਜ ਜੱਥਿਆਂ ਵਿਚ ਵੰਡੇ ਹੋਏ ਸਨ । ਇਸ ਤੋਂ ਇਲਾਵਾ ਪੈਂਦਾ ਖਾਂ ਨਾਂ ਦੇ ਪਠਾਣ ਦੇ ਅਧੀਨ ਪਠਾਣਾਂ ਦੀ ਇੱਕ ਵੱਖਰੀ ਸੈਨਾ ਸੀ ।

5. ਘੋੜਿਆਂ ਅਤੇ ਸ਼ਸਤਰਾਂ ਦੀ ਭੇਟ – ਗੁਰੂ ਹਰਿਗੋਬਿੰਦ ਜੀ ਨੇ ਆਪਣੀ ਨਵੀਂ ਨੀਤੀ ਨੂੰ ਵਧੇਰੇ ਸਫਲ ਕਰਨ ਲਈ ਇਕ ਹੋਰ ਵਿਸ਼ੇਸ਼ ਕਦਮ ਚੁੱਕਿਆ । ਉਨ੍ਹਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਉਹ ਜਿੱਥੋਂ ਤੀਕ ਸੰਭਵ ਹੋਵੇ ਸ਼ਸਤਰ ਅਤੇ ਘੋੜੇ ਉਪਹਾਰ ਵਿਚ ਭੇਟ ਕਰਨ । ਨਤੀਜੇ ਵਜੋਂ ਗੁਰੂ ਜੀ ਕੋਲ ਕਾਫ਼ੀ ਮਾਤਰਾ ਵਿਚ ਸਮੱਗਰੀ ਇਕੱਠੀ ਹੋ ਗਈ ।

6. ਅੰਮ੍ਰਿਤਸਰ ਦੀ ਕਿਲ੍ਹੇਬੰਦੀ – ਗੁਰੂ ਜੀ ਨੇ ਸਿੱਖਾਂ ਦੀ ਸੁਰੱਖਿਆ ਲਈ ਰਾਮਦਾਸਪੁਰ (ਅੰਮ੍ਰਿਤਸਰ) ਦੇ ਚਾਰੇ ਪਾਸੇ ਦੀਵਾਰ ਬਣਵਾਈ ।ਇਸ ਨਗਰ ਵਿਚ ਇਕ ਕਿਲ੍ਹਾ ਵੀ ਬਣਾਇਆ ਗਿਆ ਸੀ ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ । ਇਸ ਕਿਲ੍ਹੇ ਵਿਚ ਕਾਫ਼ੀ ਮਾਤਰਾ ਵਿਚ ਸੈਨਿਕ ਸਮੱਗਰੀ ਵੀ ਇਕੱਤਰ ਕੀਤੀ ਗਈ ।

7. ਗੁਰੂ ਜੀ ਦੇ ਨਿੱਤ – ਕਰਮ ਵਿਚ ਪਰਿਵਰਤਨ-ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਅਨੁਸਾਰ ਉਨ੍ਹਾਂ ਦੇ ਦਿਨ ਦੇ ਕੰਮਾਂ ਵਿਚ ਕੁਝ ਪਰਿਵਰਤਨ ਆਏ. । ਨਵੇਂ ਨਿਤ-ਨੇਮ ਅਨੁਸਾਰ ਉਹ ਬਾ-ਸਵੇਰੇ ਨਹਾ ਧੋ ਕੇ ਹਰਿਮੰਦਰ ਸਾਹਿਬ ਵਿਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਆਪਣੇ ਸੈਨਿਕਾਂ ਵਿਚ ਸਵੇਰ ਦਾ ਭੋਜਨ ਵੰਡਦੇ ਸਨ । ਇਸ ਮਗਰੋਂ ਉਹ ਕੁੱਝ ਸਮੇਂ ਲਈ ਆਰਾਮ ਕਰ ਕੇ ਸ਼ਿਕਾਰ ਲਈ ਜਾਂਦੇ ਸਨ । ਅਬਦੁੱਲ ਅਤੇ ਨੱਥਾ ਮੱਲ ਨੂੰ ਉੱਚੇ ਸੁਰ ਵਿਚ ਵੀਰ ਰਸੀ ਵਾਰਾਂ ਗਾਉਣ ਲਈ ਨਿਯੁਕਤ ਕੀਤਾ । ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਭਰਿਆ ।

8. ਆਤਮ – ਰੱਖਿਆ ਦੀ ਭਾਵਨਾ-ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਆਤਮ-ਰੱਖਿਆ ਦੀ ਭਾਵਨਾ ‘ਤੇ ਆਧਾਰਿਤ ਸੀ । ਉਹ ਸੈਨਿਕ ਸ਼ਕਤੀ ਦੁਆਰਾ ਨਾ ਤਾਂ ਕਿਸੇ ਇਲਾਕੇ ‘ਤੇ ਕਬਜ਼ਾ ਕਰਨ ਦੇ ਪੱਖ ਵਿਚ ਸਨ ਅਤੇ ਨਾ ਹੀ ਉਹ ਕਿਸੇ ‘ਤੇ ਜ਼ਬਰਦਸਤੀ ਹਮਲਾ ਕਰਨ ਦੇ ਹੱਕ ਵਿਚ ਸਨ । ਉਨ੍ਹਾਂ ਨੇ ਮੁਗਲਾਂ ਦੇ ਵਿਰੁੱਧ ਅਨੇਕਾਂ ਯੁੱਧ ਕੀਤੇ ਪਰ ਇਨ੍ਹਾਂ ਯੁੱਧਾਂ ਦਾ ਉਦੇਸ਼ ਮੁਗ਼ਲਾਂ ਤੋਂ ਦੇਸ਼ ਖੋਹਣਾ ਨਹੀਂ ਸੀ, ਸਗੋਂ ਉਨ੍ਹਾਂ ਤੋਂ ਆਪਣੀ ਰੱਖਿਆ ਕਰਨਾ ਸੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 8.
ਨਵੀਂ ਨੀਤੀ ਤੋਂ ਬਿਨਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ-ਕੀ ਕੰਮ ਕੀਤੇ ?
ਉੱਤਰ-
ਗੁਰੂ ਹਰਿਗੋਬਿੰਦ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ ਸਨ । ਉਨ੍ਹਾਂ ਦਾ ਜਨਮ ਜੂਨ, 1595 ਈ: ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਡਾਲੀ ਵਿਚ ਹੋਇਆ ਸੀ । ਆਪਣੇ ਪਿਤਾ ਜੀ ਦੀ ਸ਼ਹੀਦੀ ‘ਤੇ 1606 ਈ: ਵਿਚ ਉਹ ਗੁਰਗੱਦੀ ‘ਤੇ ਬੈਠੇ ਅਤੇ 1645 ਈ: ਤਕ ਸਿੱਖ ਧਰਮ ਦੀ ਸਫਲਤਾ-ਪੂਰਵਕ ਅਗਵਾਈ ਕੀਤੀ । ਇਸ ਸੰਬੰਧ ਵਿਚ ਗੁਰੂ ਸਾਹਿਬ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਗੁਰੂ ਹਰਿਗੋਬਿੰਦ ਜੀ ਦਾ ਕੀਰਤਪੁਰ ਵਿਚ ਨਿਵਾਸ – ਕਹਿਲੂਰ ਦਾ ਰਾਜਾ ਕਲਿਆਣ ਚੰਦ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਭਗਤ ਸੀ, ਨੇ ਗੁਰੂ ਜੀ ਨੂੰ ਕੁੱਝ ਜ਼ਮੀਨ ਭੇਟਾ ਕੀਤੀ । ਉਸੇ ਧਰਤੀ ‘ਤੇ ਗੁਰੂ ਸਾਹਿਬ ਨੇ ਕੀਰਤਪੁਰ ਨਗਰ ਦਾ ਨਿਰਮਾਣ ਕਰਵਾਇਆ । 1635 ਈ: ਵਿਚ ਗੁਰੂ ਜੀ ਨੇ ਇਸ ਸ਼ਹਿਰ ਵਿਚ ਨਿਵਾਸ ਕਰ ਲਿਆ ।ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਿਮ ਦਸ ਸਾਲ ਧਰਮ ਦਾ ਪ੍ਰਚਾਰ ਕਰਦਿਆਂ ਇੱਥੇ ਹੀ ਬਤੀਤ ਕੀਤੇ ।

2. ਗੁਰੂ ਹਰਿਗੋਬਿੰਦ ਜੀ ਦੀਆਂ ਧਾਰਮਿਕ ਯਾਤਰਾਵਾਂ – ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਦੇ ਮੁਗਲ ਸਮਰਾਟ ਜਹਾਂਗੀਰ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ ਸਨ । ਇਸ ਸ਼ਾਂਤੀ ਕਾਲ ਸਮੇਂ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ । ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਗਏ । ਉੱਥੇ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਡੇਰਾ ਸਾਹਿਬ ਬਣਵਾਇਆ | ਲਾਹੌਰ ਤੋਂ ਗੁਰੂ ਜੀ ਗੁੱਜਰਾਂਵਾਲਾ ਅਤੇ ਭਿੰਬਰ (ਗੁਜਰਾਤ ਤੋਂ ਹੁੰਦੇ ਹੋਏ ਕਸ਼ਮੀਰ ਪੁੱਜੇ । ਇੱਥੇ ਆਪ ਨੇ ਸੰਗਤ ਦੀ ਸਥਾਪਨਾ ਕੀਤੀ ਅਤੇ ਭਾਈ ਸੇਵਾ ਦਾਸ ਨੂੰ ਉਸ ਸੰਗਤ ਦਾ ਮੁਖੀ ਨਿਯੁਕਤ ਕੀਤਾ ।

ਗੁਰੂ ਹਰਿਗੋਬਿੰਦ ਜੀ ਨਨਕਾਣਾ ਸਾਹਿਬ ਵੀ ਗਏ ।ਉੱਥੋਂ ਪਰਤ ਕੇ ਉਨ੍ਹਾਂ ਨੇ ਕੁੱਝ ਸਮਾਂ ਅੰਮ੍ਰਿਤਸਰ ਬਿਤਾਇਆ ।ਉਹ ਉੱਤਰ ਪ੍ਰਦੇਸ਼ ਵਿਚ ਨਾਨਕਮੱਤੇ (ਗੋਰਖਮੱਤਾ) ਵੀ ਗਏ । ਗੁਰੂ ਜੀ ਦੀ ਰਾਜਸੀ ਸ਼ਾਨ ਦੇਖ ਕੇ ਉੱਥੋਂ ਦੇ ਯੋਗੀ ਨਾਨਕਮੱਤਾ ਛੱਡ ਕੇ ਦੌੜ ਗਏ । ਉੱਥੋਂ ਮੁੜਦੀ ਵਾਰੀ ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵਿਚ ਵੀ ਗਏ ।ਤਖਤੂਪੁਰਾ, ਡਰੌਲੀ ਭਾਈ (ਫਿਰੋਜ਼ਪੁਰ ਵਿਖੇ ਕੁਝ ਸਮਾਂ ਠਹਿਰ ਕੇ ਗੁਰੂ ਜੀ ਮੁੜ ਅੰਮਿਤਸਰ ਚਲੇ ਗਏ ।

3. ਵੱਖ-ਵੱਖ ਥਾਂਵਾਂ ਤੇ ਧਰਮ ਪ੍ਰਚਾਰਕ ਭੇਜਣੇ – ਗੁਰੂ ਹਰਿਗੋਬਿੰਦ ਜੀ 1635 ਈ: ਤਕ ਯੁੱਧਾਂ ਵਿਚ ਰੁੱਝੇ ਰਹੇ । ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਦੇਖ-ਭਾਲ ਲਈ ਨਿਯੁਕਤ ਕਰ ਦਿੱਤਾ ਸੀ । ਬਾਬਾ ਗੁਰਦਿੱਤਾ ਜੀ ਨੇ ਅੱਗੇ ਸਿੱਖ ਧਰਮ ਦੇ ਪ੍ਰਚਾਰ ਲਈ ਚਾਰ ਮੁੱਖ ਪ੍ਰਚਾਰਕ ਅਲਮਸਤ, ਫੂਲ, ਗੈਂਡਾ ਅਤੇ ਬਲੂ ਹਸਨਾ ਨਿਯੁਕਤ ਕੀਤੇ । ਇਨ੍ਹਾਂ ਪ੍ਰਚਾਰਕਾਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਜੀ ਨੇ ਭਾਈ ਬਿਧੀ ਚੰਦ ਨੂੰ ਬੰਗਾਲ ਵਿਚ ਅਤੇ ਭਾਈ . ਗੁਰਦਾਸ ਨੂੰ ਕਾਬਲ ਅਤੇ ਉਸ ਤੋਂ ਪਿੱਛੋਂ ਬਨਾਰਸ ਵਿਚ ਧਰਮ-ਪ੍ਰਚਾਰ ਲਈ ਭੇਜਿਆ ।

4. ਹਰਿਰਾਇ ਨੂੰ ਉੱਤਰਾਧਿਕਾਰੀ ਬਣਾਉਣਾ – ਜਦੋਂ ਹਰਿਗੋਬਿੰਦ ਜੀ ਨੇ ਦੇਖਿਆ ਕਿ ਉਨ੍ਹਾਂ ਦਾ ਅੰਤ ਸਮਾਂ ਨੇੜੇ ਆ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ ਪੋਤਰੇ ਹਰਿਰਾਇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ) ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ ।

ਪ੍ਰਸ਼ਨ 9.
ਸਿੱਖ ਧਰਮ ਦੇ ਵਿਕਾਸ ਲਈ ਗੁਰੂ ਹਰਿਰਾਇ ਜੀ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਹਰਿਰਾਇ ਜੀ ਸਿੱਖਾਂ ਦੇ ਸੱਤਵੇਂ ਗੁਰੂ ਸਨ । ਉਨ੍ਹਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਸੰਭਾਲੀ । ਉਹ ਸੁਭਾਅ ਤੋਂ ਨਰਮ ਦਿਲ ਅਤੇ ਸ਼ਾਂਤੀ ਪਸੰਦ ਵਿਅਕਤੀ ਸਨ । ਉਨ੍ਹਾਂ ਦੇ ਗੁਰੂ ਕਾਲ (1645-1661) ਵਿਚ ਸਿੱਖ ਧਰਮ ਦੇ ਵਿਕਾਸ ਦਾ ਵਰਣਨ ਇਸ ਤਰ੍ਹਾਂ ਹੈ-

1. ਸਿੱਖ ਧਰਮ ਦੇ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ-ਗੁਰੂ ਹਰਿਰਾਇ ਜੀ ਨੇ ਯੁੱਧ ਨੀਤੀ ਨੂੰ ਤਿਆਗ ਦਿੱਤਾ ਅਤੇ ਸਦਾ ਸ਼ਾਂਤੀ ਦੀ ਨੀਤੀ ਦੀ ਪੈਰਵੀ ਕੀਤੀ । ਉਹ ਜ਼ਿੰਦਗੀ ਭਰ ਗੁਰੂ ਨਾਨਕ ਦੇਵ ਜੀ ਦੇ ਪਦ-ਚਿੰਨ੍ਹਾਂ ‘ਤੇ ਤੁਰੇ । ਉਨ੍ਹਾਂ ਨੇ ਵਧੇਰੇ ਸਮਾਂ ਕੀਰਤਪੁਰ ਸਾਹਿਬ ਵਿਚ ਗੁਜ਼ਾਰਿਆ । ਉਨ੍ਹਾਂ ਨੇ ਸਿੱਖ ਧਰਮ ਦਾ ਖ਼ੂਬ ਪ੍ਰਚਾਰ ਕੀਤਾ । ਉਹ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਦੇ ਲਈ ਪ੍ਰੇਰਿਤ ਕਰਦੇ ਸਨ ਅਤੇ ਉਨ੍ਹਾਂ ਨੂੰ ਚੰਗੇ ਰਸਤੇ ‘ਤੇ ਚੱਲਣ ਦੀ ਸਿੱਖਿਆ ਦਿੰਦੇ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਹੇਠ ਲਿਖੇ ਕੰਮ ਕੀਤੇ-

(1) ਉਹ ਪ੍ਰਤੀ ਦਿਨ ਸਵੇਰੇ ਅਤੇ ਸ਼ਾਮ ਧਰਮ ਸਭਾਵਾਂ ਕਰ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ । ਉਹ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਦੇ ਲਈ ਉਤਸ਼ਾਹਿਤ ਕਰਦੇ ਸਨ ।

(2) ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਸਿੱਖ ਧਰਮ ਦੇ ਪੈਰੋਕਾਰ ਬਣਾਇਆ । ਉਨ੍ਹਾਂ ਦੇ ਨਵੇਂ ਚੇਲਿਆਂ ਵਿਚ ਪ੍ਰਮੁੱਖ ਵਿਅਕਤੀਆਂ ,, ਦੇ ਨਾਂ ਸਨ-ਬੈਰਾਗੀ ਭਗਤ ਗੀਰ, ਭਾਈ ਸੰਗਤੀਆ, ਭਾਈ ਗੋਂਦਾ ਅਤੇ ਭਾਈ ਭਗਤੂ ।

(3) ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਥਾਂ-ਥਾਂ ‘ਤੇ ਪ੍ਰਚਾਰਕ ਭੇਜੇ । ਉਨ੍ਹਾਂ ਨੇ “ਭਗਤ ਰ ਨਾਂ ਦੇ ਇਕ ਬੈਰਾਗੀ ਸਾਧੂ ਨੂੰ ਆਪਣਾ ਚੇਲਾ ਬਣਾ ਲਿਆ । ਗੁਰੂ ਜੀ ਨੇ ਉਸ ਦਾ ਨਾਂ ਭਗਤ ਭਗਵਾਨ ਰੱਖਿਆ ਅਤੇ ਪੂਰਬ ਵਿਚ ਧਰਮ ਪ੍ਰਚਾਰ ਦਾ ਕੰਮ ਉਸ ਨੂੰ ਹੀ ਸੌਂਪ ਦਿੱਤਾ । ਉਹ ਇੰਨਾ ਪ੍ਰਭਾਵਸ਼ਾਲੀ ਪ੍ਰਚਾਰਕ ਸਿੱਧ ਹੋਇਆ ਕਿ ਉਸ ਨੇ ਭਾਰਤ ਵਿਚ ਲਗਪਗ 360 ਗੱਦੀਆਂ ਸਥਾਪਿਤ ਕੀਤੀਆਂ । ਇਨ੍ਹਾਂ ਵਿਚੋਂ ਕੁਝ ਗੱਦੀਆਂ ਅੱਜ ਵੀ ਮੌਜੂਦ ਹਨ । ਗੁਰੂ ਹਰਿਰਾਇ ਜੀ ਆਪ ਵੀ ਧਰਮ ਦੇ ਪ੍ਰਚਾਰ ਲਈ ਪੰਜਾਬ ਵਿਚ ਕਈ ਥਾਂਵਾਂ ‘ਤੇ ਗਏ ਅਤੇ ਉਨ੍ਹਾਂ ਉੱਥੇ ਕਈ ਪੈਰੋਕਾਰ ਬਣਾਏ । ਉਨ੍ਹਾਂ ਮੁੱਖ ਰੂਪ ਵਿਚ ਕਰਤਾਰਪੁਰ, ਮੁਕੰਦਪੁਰ (ਜਲੰਧਰ), ਦੁਸਾਂਝ ਅਤੇ ਮਾਲਵਾ ਵਿਚ ਧਰਮ ਪ੍ਰਚਾਰ ਦਾ ਕੰਮ ਕੀਤਾ । ਇਸ ਤਰ੍ਹਾਂ ਗੁਰੂ ਹਰਿਰਾਇ ਜੀ ਦੇ ਕਾਲ ਵਿਚ ਸਿੱਖ ਧਰਮ ਦੇ ਪ੍ਰਚਾਰ ਵਿਚ ਬਹੁਤ ਉੱਨਤੀ ਹੋਈ ।

2. ਫੂਲ ਅਤੇ ਉਸ ਦੇ ਪਰਿਵਾਰ ਨੂੰ ਅਸ਼ੀਰਵਾਦ ਦੇਣਾ – ਗੁਰੂ ਹਰਿਰਾਇ ਜੀ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਇਕ ਵਾਰ ਮਾਲਵਾ ਦੇ ਇਕ ਪਿੰਡ ਨਥਾਣਾ (Nathana) ਵਿਚ ਗਏ ।ਉੱਥੇ ਉਨ੍ਹਾਂ ਨੇ ਫੁਲ ਨਾਂ ਦੇ ਇਕ ਗੁੰਗੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਕਿ ਉਹ ਬਹੁਤ ਧਨਵਾਨ ਅਤੇ ਪ੍ਰਸਿੱਧ ਵਿਅਕਤੀ ਬਣੇਗਾ ਅਤੇ ਇਸ ਦੀ ਸੰਤਾਨ ਦੇ ਘੋੜੇ ਜਮਨਾ ਦਾ ਪਾਣੀ ਪੀਣਗੇ । ਇਸ ਤੋਂ ਇਲਾਵਾ ਉਹ ਕਈ ਪੀੜੀਆਂ ਤਕ ਰਾਜ ਕਰਨਗੇ ਅਤੇ ਜਿੰਨੀ ਗੁਰੂ ਜੀ ਦੀ ਸੇਵਾ ਕਰਨਗੇ, ਓਨੀ ਹੀ ਉਨ੍ਹਾਂ ਦੀ ਇੱਜ਼ਤ ਵਧੇਗੀ । ਗੁਰੂ ਜੀ ਦੀ ਭਵਿੱਖਬਾਣੀ ਸੱਚੀ ਨਿਕਲੀ । ਫੂਲ ਦੀ ਸੰਤਾਨ ਨੇ ਨਾਭਾ, ਜੀਂਦ ਅਤੇ ਪਟਿਆਲਾ ਦੇ ਰਾਜਾਂ ‘ਤੇ ਰਾਜ ਕੀਤਾ ।

3. ਦਾਰਾ ਨੂੰ ਆਸ਼ੀਰਵਾਦ – ਗੁਰੂ ਹਰਿਰਾਇ ਜੀ ਬਹੁਤ ਸ਼ਾਂਤੀਖਿਆ ਵਿਅਕਤੀ ਸਨ ਅਤੇ ਲੜਾਈ ਝਗੜੇ ਤੋਂ ਦੂਰ ਹੀ ਰਹਿਣਾ ਚਾਹੁੰਦੇ ਸਨ । ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਦੇ ਨਾਲ ਉਨ੍ਹਾਂ ਦੇ ਮਿੱਤਰਤਾਪੂਰਨ ਸੰਬੰਧ ਸਨ । 1658 ਈ: ਵਿਚ ਸ਼ਾਹਜਹਾਂ ਦੇ ਪੁੱਤਰਾਂ ਵਿਚ ਸਿੰਘਾਸਨ ਪ੍ਰਾਪਤੀ ਦੇ ਲਈ ਯੁੱਧ ਸ਼ੁਰੂ ਹੋ ਗਿਆ । ਇਸ ਵਿਚ ਔਰੰਗਜ਼ੇਬ ਦੀ ਜਿੱਤ ਹੋਈ ਅਤੇ ਦਾਰਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ । ਦਾਰਾ ਆਪਣੇ ਬੱਚਿਆਂ ਸਮੇਤ ਪੰਜਾਬ ਵਲ ਭੱਜ ਨਿਕਲਿਆ । ਦਾਰਾ ਗੁਰੂ ਜੀ ਦਾ ਜਾਣਕਾਰ ਸੀ । ਇਸ ਲਈ ਉਹ ਗੁਰੂ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਉਨ੍ਹਾਂ ਤੋਂ ਸਹਾਇਤਾ ਲੈਣ ਦੇ ਲਈ ਉਨ੍ਹਾਂ ਦੇ ਕੋਲ ਗਿਆ । ਗੁਰੂ ਜੀ ਬਹੁਤ ਸ਼ਾਂਤੀਪਿਆ ਵਿਅਕਤੀ ਸਨ, ਇਸ ਲਈ ਉਹ ਦਾਰਾ ਨੂੰ ਸੈਨਿਕ ਸਹਾਇਤਾ ਨਹੀਂ ਦੇ ਸਕਦੇ ਸਨ । ਇਸ ਲਈ ਉਨ੍ਹਾਂ ਨੇ ਦਾਰਾ ਨੂੰ ਕੇਵਲ ਅਸ਼ੀਰਵਾਦ ਹੀ ਦਿੱਤਾ ।

4. ਗੁਰੂ ਹਰਿਰਾਇ ਜੀ ਦਾ ਦਿੱਲੀ ਬੁਲਾਇਆ ਜਾਣਾ – ਮੁਗ਼ਲ ਬਾਦਸ਼ਾਹ ਔਰੰਗਜ਼ੇਬ ਗੁਰੂ ਹਰਿਰਾਇ ਵਲੋਂ ਦਾਰਾ ਸ਼ਿਕੋਹ ਨੂੰ ਸਹਾਇਤਾ ਦੇ ਬਾਰੇ ਵਿਚ ਜਾਣਨਾ ਚਾਹੁੰਦਾ ਸੀ । ਇਸ ਲਈ ਉਸ ਨੇ ਗੁਰੂ ਜੀ ਨੂੰ ਦਿੱਲੀ ਬੁਲਵਾ ਲਿਆ ਗੁਰੂ ਜੀ ਨੇ ਆਪ ਜਾਣ ਦੀ ਬਜਾਇ ਆਪਣੇ ਪੁੱਤਰ ਰਾਮ ਰਾਇ ਨੂੰ ਔਰੰਗਜ਼ੇਬ ਦੇ ਦਰਬਾਰ ਵਿਚ ਭੇਜ ਦਿੱਤਾ | ਔਰੰਗਜ਼ੇਬ ਨੇ ਰਾਮ ਰਾਇ ਨੂੰ ਬਹੁਤ ਸਾਰੇ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਰਾਮ ਰਾਇ ਨੇ ਬਹੁਤ ਯੋਗਤਾਪੂਰਨ ਉੱਤਰ ਦਿੱਤਾ । ਔਰੰਗਜ਼ੇਬ ਇਹ ਸਿੱਧ ਕਰਨਾ ਚਾਹੁੰਦਾ ਸੀ ਕਿ ਕੁਝ ਗੱਲਾਂ ਗੁਰੂ ਗ੍ਰੰਥ ਸਾਹਿਬ ਵਿਚ ਮੁਸਲਮਾਨਾਂ ਦੇ ਵਿਰੁੱਧ ਲਿਖੀਆਂ ਹੋਈਆਂ ਹਨ । ਇਸੇ ਉਦੇਸ਼ ਨਾਲ ਉਸ ਨੇ ਗੁਰੂ ਨਾਨਕ ਦੇਵ ਜੀ ਦੀ ‘ਆਸਾ ਦੀ ਵਾਰ’ ਦੇ ਇਕ ਸਲੋਕ ਵਲ ਇਸ਼ਾਰਾ ਕੀਤਾ ਜਿਸ ਦਾ ਅਰਥ ਇਸ ਤਰ੍ਹਾਂ ਹੈ ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਭੱਠੇ ਵਿਚ ਆ ਕੇ ਬਲ ਸਕਦੀ ਹੈ ਕਿਉਂਕਿ ਉਹ ਇਸੇ ਨਾਲ ਭਾਂਡੇ ਅਤੇ ਇੱਟਾਂ ਬਣਾਉਂਦਾ ਹੈ : ਜਿਵੇਂ-ਜਿਵੇਂ ਇਹ ਬਲਦੀ ਹੈ ਉਹ ਚੀਕਦੀ ਹੈ ।

ਰਾਮਰਾਇ ਨੇ ਚਤੁਰਾਈ ਵਿਖਾਉਂਦੇ ਹੋਏ ਜਾਣ-ਬੁਝ ਕੇ ਕੁਝ ਸ਼ਬਦ ਬਦਲ ਦਿੱਤੇ । ਰਾਮਰਾਇ ਨੇ ਔਰੰਗਜ਼ੇਬ ਨੂੰ ਦੱਸਿਆ ਕਿ ਸਲੋਕ ਵਿਚ ਮੁਸਲਮਾਨ ਸ਼ਬਦ ਭੁੱਲ ਨਾਲ ਲਿਖਿਆ ਗਿਆ ਹੈ । ਅਸਲ ਵਿਚ ਇਹ ਸ਼ਬਦ ਬੇਈਮਾਨ ਹੈ । ਜਦੋਂ ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ । ਉਨ੍ਹਾਂ ਨੇ ਰਾਮਰਾਇ ਦੇ ਵਿਸ਼ੇ ਵਿਚ ਇਹ ਘੋਸ਼ਣਾ ਕੀਤੀ ਕਿ ਅਜਿਹੇ ਡਰਪੋਕ ਨੂੰ ਗੁਰੂ ਗੱਦੀ ‘ਤੇ ਬੈਠਣ ਦਾ ਕੋਈ ਹੱਕ ਨਹੀਂ ਹੈ ।

5. ਹਰਿਕ੍ਰਿਸ਼ਨ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨਾ – ਜਦੋਂ ਗੁਰੂ ਹਰਿਰਾਇ ਜੀ ਨੂੰ ਰਾਮਰਾਇ ਦੀ ਕਾਇਰਤਾ ਦਾ ਪਤਾ ਲੱਗਾ ਤਾਂ ਉਹ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਰਾਮਰਾਇ ਨੂੰ ਗੁਰਗੱਦੀ ਤੋਂ ਵਾਂਝੇ ਕਰ ਦਿੱਤਾ । ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਪੁੱਤਰ ਹਰਿਕ੍ਰਿਸ਼ਨ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ | ਲਗਪਗ ਸਤਾਰਾਂ ਸਾਲ ਤਕ ਗੁਰਗੱਦੀ ਸੰਭਾਲਣ ਦੇ ਬਾਅਦ 6 ਅਕਤੂਬਰ, 1661 ਈ: ਵਿਚ ਗੁਰੂ ਹਰਿਰਾਇ ਜੀ ਜੋਤੀ-ਜੋਤ ਸਮਾ ਗਏ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 10.
ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ, 1656 ਈ: ਵਿਚ ਕੀਰਤਪੁਰ ਸਾਹਿਬ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਸੁਲੱਖਣੀ ਅਤੇ ਉਨ੍ਹਾਂ ਦੇ ਪਿਤਾ ਦਾ ਨਾਂ ਗੁਰੂ ਹਰਿਰਾਇ ਜੀ ਸੀ । ਉਹ 1661 ਈ: ਵਿਚ ਸਿੱਖਾਂ ਦੇ ਅੱਠਵੇਂ ਗੁਰੂ ਬਣੇ । ਇਸ ਸਮੇਂ ਉਨ੍ਹਾਂ ਦੀ ਉਮਰ ਕੇਵਲ ਪੰਜ ਸਾਲ ਦੀ ਸੀ । ਬਾਲ ਅਵਸਥਾ ਹੋਣ ਦੇ ਕਾਰਨ ਗੁਰੂ ਹਰਿਕ੍ਰਿਸ਼ਨ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਗੁਰੂ ਕਾਲ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਰਾਮ ਰਾਇ ਦਾ ਵਿਰੋਧ – ਗੁਰੂ ਹਰਿਕ੍ਰਿਸ਼ਨ ਜੀ ਨੂੰ ਆਪਣੇ ਸੁਆਰਥੀ ਭਰਾ ਰਾਮਰਾਇ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ । ਰਾਮ ਰਾਇ ਸੱਤਵੇਂ ਗੁਰੂ ਹਰਿਰਾਇ ਜੀ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਗੁਰ-ਗੱਦੀ ‘ਤੇ ਆਪਣਾ ਅਧਿਕਾਰ ਸਮਝਦਾ ਸੀ । ਉਹ ਕਿਸੇ ਵੀ ਮੁੱਲ ‘ਤੇ ਗੁਰਗੱਦੀ ਦਾ ਹੱਕ ਗੁਆਉਣਾ ਨਹੀਂ ਚਾਹੁੰਦਾ ਸੀ । ਇਸ ਲਈ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਨਿਆਂ ਦੀ ਮੰਗ ਕੀਤੀ । ਔਰੰਗਜ਼ੇਬ ਉਸ ਸਮੇਂ ਵਿਦਰੋਹ ਦਬਾਉਂਣ ਵਿਚ ਲੱਗਾ ਹੋਇਆ ਸੀ । ਇਸ ਲਈ ਉਹ ਇਸ ਪਾਸੇ ਕੋਈ ਖ਼ਾਸ ਧਿਆਨ ਨਾ ਦੇ ਸਕਿਆ । ਪਰ ਕੁਝ ਸਮੇਂ ਬਾਅਦ ਉਸ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਆਉਣ ਲਈ ਸੱਦਾ ਭੇਜਿਆ ।

2. ਗੁਰੂ ਜੀ ਦਿੱਲੀ ਵਿਖੇ – ਗੁਰੂ ਹਰਿਕ੍ਰਿਸ਼ਨ ਜੀ ਰਸਤੇ ਵਿਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਦਿੱਲੀ ਪਹੁੰਚੇ ਅਤੇ ਮਿਰਜ਼ਾ ਰਾਜਾ ਜੈ ਸਿੰਘ ਦੇ ਘਰ ਠਹਿਰੇ 1 ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਦੀ ਸੂਝ-ਬੂਝ ਦੇਖਣ ਲਈ ਆਪਣੀ ਮਹਾਰਾਣੀ ਨੂੰ ਇਕ ਦਾਸੀ ਦੇ ਕੱਪੜੇ ਪਹਿਨਾ ਕੇ ਹੋਰਨਾਂ ਦਾਸੀਆਂ ਵਿਚਕਾਰ ਬਿਠਾ ਦਿੱਤਾ । ਤਦ ਗੁਰੂ ਜੀ ਨੂੰ ਮਹਾਰਾਣੀ ਦੀ ਗੋਦੀ ਵਿਚ ਬੈਠਣ ਲਈ ਕਿਹਾ ਗਿਆ । ਗੁਰੂ ਜੀ ਨੇ ਸਾਰੀਆਂ ਔਰਤਾਂ ਦੇ ਚਿਹਰਿਆਂ ਨੂੰ ਧਿਆਨ ਨਾਲ ਦੇਖਿਆ ਅਤੇ ਮਹਾਰਾਣੀ ਨੂੰ ਪਛਾਣ ਗਏ । ਉਹ ਝਟ ਨਾਲ ਉਸਦੀ ਗੋਦੀ ਵਿਚ ਜਾ ਬੈਠੇ । ਰਾਜਾ ਜੈ ਸਿੰਘ ਗੁਰੂ ਸਾਹਿਬ ਜੀ ਦੀ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੋਇਆ | ਇਸ ਸਥਾਨ ‘ਤੇ ਅੱਜ-ਕਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ।

3. ਜੋਤੀ-ਜੋਤ ਸਮਾਉਣਾ – ਉਨੀਂ ਦਿਨੀਂ ਦਿੱਲੀ ਵਿਚ ਚੇਚਕ ਤੇ ਹੈਜ਼ੇ ਦੀਆਂ ਬਿਮਾਰੀਆਂ ਫੈਲੀਆਂ ਹੋਈਆਂ ਸਨ । ਗੁਰੂ ਜੀ ਨੇ ਬਿਮਾਰਾਂ ਤੇ ਲੋੜਵੰਦਾਂ ਦੀ ਅਣਥੱਕ ਸੇਵਾ ਕੀਤੀ ਪਰ ਗੁਰੂ ਜੀ ਨੂੰ ਚੇਚਕ ਦੇ ਭਿਆਨਕ ਰੋਗ ਨੇ ਜਕੜ ਲਿਆ । ਉਨ੍ਹਾਂ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਆਪਣਾ ਉੱਤਰਾਧਿਕਾਰੀ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ । ਉਹ ਕੇਵਲ ‘ਬਾਬਾ ਬਕਾਲਾ’ ਸ਼ਬਦ ਕਹਿ ਸਕੇ ਅਤੇ ਉਸ ਪਰਮ ਜੋਤ ਵਿਚ ਸਮਾ ਗਏ । ਬਾਬਾ ਬਕਾਲਾ ਤੋਂ ਭਾਵ ਇਹ ਸੀ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਬਕਾਲਾ ਪਿੰਡ (ਅੰਮ੍ਰਿਤਸਰ) ਵਿਚ ਹੈ । ਇਹ ਘਟਨਾ 30 ਮਾਰਚ, 1664 ਈ: ਦੀ ਸੀ । ਗੁਰੂ ਜੀ ਦੀ ਯਾਦ ਵਿਚ ਜਮਨਾ ਦੇ ਕੰਢੇ ਗੁਰਦੁਆਰਾ ਬਾਲਾ ਸਾਹਿਬ’ ਦਾ ਨਿਰਮਾਣ ਕਰਵਾਇਆ ਗਿਆ ।

ਪ੍ਰਸ਼ਨ 11.
ਗੁਰੂ ਤੇਗ ਬਹਾਦਰ ਜੀ ਦੀ ਮਾਲਵਾ ਯਾਤਰਾ ਬਾਰੇ ਵਰਣਨ ਕਰੋ ।
ਉੱਤਰ-
1672-73 ਈ: ਦੇ ਅੱਧ ਵਿਚ ਗੁਰੂ ਤੇਗ਼ ਬਹਾਦਰ ਜੀ ਮਾਲਵਾ ਦੇਸ਼ ਦੀ ਯਾਤਰਾ ਉੱਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਦੀ ਪਤਨੀ ਗੁਜਰੀ ਜੀ ਅਤੇ ਪੁੱਤਰ ਗੋਬਿੰਦ ਦਾਸ ਵੀ ਉਨ੍ਹਾਂ ਦੇ ਨਾਲ ਸਨ ।
(1) ਗੁਰੂ ਸਾਹਿਬ ਸਭ ਤੋਂ ਪਹਿਲਾਂ ਸੈਫ਼ਾਬਾਦ ਪਹੁੰਚੇ । ਸੈਫ਼ਾਬਾਦ ਵਿਚ ਗੁਰੂ ਸਾਹਿਬ ਦੀ ਇਹ ਦੂਜੀ ਯਾਤਰਾ ਸੀ । ਇੱਥੇ ਦੇ ਮਨਸਬਦਾਰ ਨਵਾਬ ਸੈਫ਼ਉੱਦੀਨ ਨੇ ਉਨ੍ਹਾਂ ਦਾ ਮੁੜ ਹਾਰਦਿਕ ਸਵਾਗਤ ਕੀਤਾ । ਉਸ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਲ੍ਹੇ ਵਿਚ ਠਹਿਰਾਇਆ | ਗੁਰੂ ਸਾਹਿਬ ਇੱਥੇ ਤਿੰਨ ਮਹੀਨੇ ਤਕ ਰਹੇ । ਇੱਥੇ ਰਹਿ ਕੇ ਉਨ੍ਹਾਂ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ।

(2) ਸੈਫ਼ਾਬਾਦ ਤੋਂ ਬਾਅਦ ਗੁਰੂ ਸਾਹਿਬ ਨੇ ਮਾਲਵਾ ਅਤੇ ਬਾਂਗਰ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਦੀ ਯਾਤਰਾ ਕੀਤੀ । ਡਾ: ਤ੍ਰਿਲੋਚਨ ਸਿੰਘ ਅਨੁਸਾਰ ਇਸ ਇਲਾਕੇ ਵਿਚ ਗੁਰੂ ਸਾਹਿਬ ਨੇ ਲਗਪਗ 10 ਸਥਾਨਾਂ ਦਾ ਦੌਰਾ ਕੀਤਾ ਹੈ । ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਸਥਾਨ ਇਹ ਸਨ : ਮੂਲੋਵਾਲ, ਸੇਖਾ, ਢਿੱਲਵਾਂ, ਜੋਗਾ, ਭੀਖੀ, ਖੀਵਾ, ਸਮਾਉਂ, ਖਿਆਲਾ, ਮੌੜ, ਤਲਵੰਡੀ ਸਾਬੋ, ਬਠਿੰਡਾ, ਬਰਾਰ ਅਤੇ ਧਮਧਾਨ ਆਦਿ । ਇਨ੍ਹਾਂ ਸਾਰੇ ਸਥਾਨਾਂ ‘ਤੇ ਅੱਜ ਵੀ ਗੁਰਦੁਆਰੇ ਬਣੇ ਹੋਏ ਹਨ ਜੋ ਗੁਰੂ ਸਾਹਿਬ ਦੀ ਯਾਤਰਾ ਦੀ ਯਾਦ ਦਿਵਾਉਂਦੇ ਹਨ । ਮੂਲੋਵਾਲ ਵਿਚ ਗੁਰੂ ਸਾਹਿਬ ਨੇ ਪਾਣੀ ਦੀ ਘਾਟ ਨੂੰ ਪੂਰਾ ਕਰਨ . ਲਈ ਇਕ ਖੂਹ ਪੁਟਵਾਇਆ । ਹੋਰ ਪਿੰਡ ਵੀ ਕਾਫ਼ੀ ਪਿਛੜੇ ਹੋਏ ਸਨ । ਗੁਰੂ ਸਾਹਿਬ ਨੇ ਇਨ੍ਹਾਂ ਸਾਰੇ ਕੰਮਾਂ ਵਿਚ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ । ਗੁਰੂ ਸਾਹਿਬ 1673 ਈ: ਤੋਂ 1675 ਈ: ਵਿਚਕਾਰ ਇਸ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦੇ ਰਹੇ ਅਤੇ ਇੱਥੋਂ ਦੇ ਲੋਕਾਂ ਵਿਚ ਧਰਮ ਦਾ ਪ੍ਰਚਾਰ ਕਰਦੇ ਰਹੇ ।

ਪ੍ਰਭਾਵ-ਮਾਲਵਾ ਵਿਚ ਗੁਰੂ ਸਾਹਿਬ ਦੀਆਂ ਯਾਤਰਾਵਾਂ ਦਾ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਿਆ ।

  • ਗੁਰੁ ਸਾਹਿਬ ਨੇ ਇੱਥੋਂ ਦੇ ਪਿਛੜੇ ਹੋਏ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਕਈ ਥਾਂਵਾਂ ‘ਤੇ ਖੂਹ ਅਤੇ ਤਲਾਬ ਪੁਟਵਾਏ ।
  • ਗੁਰੂ ਸਾਹਿਬ ਦੇ ਪਿਆਰ ਭਰੇ ਵਤੀਰੇ ਤੋਂ ਪ੍ਰਭਾਵਿਤ ਹੋ ਕੇ ਉੱਥੋਂ ਦੇ ਜ਼ਿਮੀਂਦਾਰਾਂ ਨੇ ਕਿਸਾਨਾਂ ਨਾਲ ਚੰਗਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ।
  • ਗੁਰੂ ਸਾਹਿਬ ਨੇ ਥਾਂ-ਥਾਂ ਧਰਮ-ਪ੍ਰਚਾਰ ਕੇਂਦਰ ਕਾਇਮ ਕੀਤੇ । ਉਨ੍ਹਾਂ ਦੀ ਆਕਰਸ਼ਕ ਸ਼ਖ਼ਸੀਅਤ ਅਤੇ ਮਿੱਠੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਲੋਕ ਉਨ੍ਹਾਂ ਦੇ ਸਿੱਖ ਬਣ ਗਏ ।
  • ਉਨ੍ਹਾਂ ਦੇ ਉਪਦੇਸ਼ਾਂ ਦੇ ਫਲਸਰੂਪ ਲੋਕਾਂ ਵਿਚ ਨਵੀਂ ਚੇਤਨਾ ਦਾ ਸੰਚਾਰ ਹੋਇਆ । ਉਨ੍ਹਾਂ ਵਿਚ ਨਵਾਂ ਧਾਰਮਿਕ ਉਤਸ਼ਾਹ ਪੈਦਾ ਹੋਇਆ ਅਤੇ ਉਹ ਹੌਸਲੇ ਵਾਲੇ ਅਤੇ ਨਿਡਰ ਬਣੇ । ਸਿੱਖਾਂ ਵਿਚ ਅਜਿਹੇ ਉਤਸ਼ਾਹ ਅਤੇ ਏਕਤਾ ਨੂੰ ਦੇਖ ਕੇ ਮੁਗ਼ਲ ਸਰਕਾਰ ਵੀ ਚਿੰਤਾ ਵਿਚ ਪੈ ਗਈ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

PSEB 10th Class Social Science Guide ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 2.
ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ ਜੀ ।

ਪ੍ਰਸ਼ਨ 3.
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਪਿਤਾ ਦਾ ਨਾਂ ਫੇਰੂਮਲ ਤੇ ਮਾਤਾ ਦਾ ਨਾਂ ਸਭਰਾਈ ਦੇਵੀ ਸੀ ।

ਪ੍ਰਸ਼ਨ 4.
ਗੁਰੂ ਅੰਗਦ ਸਾਹਿਬ ਦਾ ਬਚਪਨ ਕਿਹੜੀਆਂ ਦੋ ਥਾਂਵਾਂ ‘ਤੇ ਬੀਤਿਆ ?
ਉੱਤਰ-
ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਤੇ ਖਡੂਰ ਸਾਹਿਬ ਵਿਚ ਬੀਤਿਆ ।

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਦੇਵ ਕਿਵੇਂ ਪਿਆ ?
ਉੱਤਰ-
ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਲਈ ਸਰਦੀ ਦੀ ਰਾਤ ਵਿਚ ਕੰਧ ਬਣਾ ਸਕਦੇ ਤੇ ਚਿੱਕੜ ਨਾਲ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ । ਇਸ ਲਈ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅੰਗਦ ਭਾਵ ਸਰੀਰ ਦਾ ਅੰਗ ਰੱਖ ਦਿੱਤਾ ।

ਪ੍ਰਸ਼ਨ 6.
ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਮੱਤੇ ਦੀ ਸਰਾਂ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ‘ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 7.
ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ-ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ ।

ਪ੍ਰਸ਼ਨ 8.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਗਈ ?
ਉੱਤਰ-
1538 ਈ: ਵਿਚ ।

ਪ੍ਰਸ਼ਨ 9.
ਲੰਗਰ ਪ੍ਰਥਾ ਕਿਸ ਨੇ ਚਲਾਈ ?
ਉੱਤਰ-
ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ।

ਪ੍ਰਸ਼ਨ 10.
ਉਦਾਸੀ ਮੱਤ ਕਿਸ ਨੇ ਸਥਾਪਿਤ ਕੀਤਾ ?
ਉੱਤਰ-
ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤਾ ।

ਪ੍ਰਸ਼ਨ 11.
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਪ੍ਰਤੀ ਕੀ ਰਵੱਈਆ ਅਪਣਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ ।

ਪ੍ਰਸ਼ਨ 12.
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਖਡੂਰ ਸਾਹਿਬ ਸੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 13.
ਗੋਇੰਦਵਾਲ ਸਾਹਿਬ ਦੀ ਸਥਾਪਨਾ (1546 ਈ:) ਵਿਚ ਕਿਸ ਨੇ ਕੀਤੀ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ।

ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਨੇ ਅਖਾੜੇ ਦਾ ਨਿਰਮਾਣ ਕਿੱਥੇ ਕਰਵਾਇਆ ?
ਉੱਤਰ-
ਖਡੂਰ ਸਾਹਿਬ ਵਿਚ ।”

ਪ੍ਰਸ਼ਨ 15.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
1552 ਈ: ਵਿਚ ।

ਪ੍ਰਸ਼ਨ 16.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ ।

ਪ੍ਰਸ਼ਨ 17.
ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੰਭਾਲਦੇ ਸਮੇਂ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ,?
ਉੱਤਰ-
ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੁ ਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
ਜਾਂ
ਗੁਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।

ਪ੍ਰਸ਼ਨ 18.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਾਰਜ ਕਿਸ ਨੇ ਪੂਰਾ ਕਰਵਾਇਆ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 19.
ਮੰਜੀ ਪ੍ਰਥਾ ਕਿਹੜੇ ਗੁਰੂ ਜੀ ਨੇ ਆਰੰਭ ਕਰਵਾਈ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 20.
‘ਆਨੰਦ’ ਨਾਂ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 21.
ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਤੇ ਕਿੰਨੀਆਂ ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਨ ਤੇ ਮੋਹਰੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ ।

ਪ੍ਰਸ਼ਨ 22.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ ?
ਉੱਤਰ-
ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ । ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਪੌੜੀ ‘ਤੇ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।

ਪ੍ਰਸ਼ਨ 23.
ਮੰਜੀਆਂ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ?
ਉੱਤਰ-
ਮੰਜੀਆਂ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ।

ਪ੍ਰਸ਼ਨ 24.
ਗੁਰੂ ਅਮਰਦਾਸ ਜੀ ਨੇ ਕਿਨ੍ਹਾਂ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ?
ਉੱਤਰ-
ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦੀ ਰੀਤ ਆਰੰਭ ਕੀਤੀ । ਉਨ੍ਹਾਂ ਨੇ ਜਨਮ ਤੇ ਮੌਤ ਦੇ ਮੌਕਿਆਂ ‘ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 25.
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮੱਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇਕ ਕੰਮ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ ।
ਜਾਂ
ਉਨ੍ਹਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ।

ਪ੍ਰਸ਼ਨ 26.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ।

ਪ੍ਰਸ਼ਨ 27.
ਗੁਰੂ ਅਮਰਦਾਸ ਜੀ ਦੇ ਕਾਲ ਵਿਚ ਸਿੱਖ ਆਪਣੇ ਤਿਉਹਾਰ ਲਈ ਜਿੱਥੇ ਇਕੱਠੇ ਹੁੰਦੇ ਸਨ ?
ਉੱਤਰ-
ਸਿੱਖ ਆਪਣੇ ਤਿਉਹਾਰ ਮਨਾਉਣ ਦੇ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਚ ਇਕੱਠੇ ਹੁੰਦੇ ਸਨ !

ਪ੍ਰਸ਼ਨ 28.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ ਸਨ ।

ਪ੍ਰਸ਼ਨ 29.
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਕਿਸ ਨੇ ਦਿੱਤਾ ?
ਉੱਤਰ-
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ ।

ਪ੍ਰਸ਼ਨ 30.
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੁ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 31.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
ਉੱਤਰ-
ਗੁਰੂ ਰਾਮਦਾਸ ਜੀ ।

ਪ੍ਰਸ਼ਨ 32.
ਮਸੰਦ ਪ੍ਰਥਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਆਰੰਭ ਕੀਤਾ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 33.
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ ।

ਪ੍ਰਸ਼ਨ 34.
ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ? ਪੁੱਤਰਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ-ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ।

ਪ੍ਰਸ਼ਨ 35.
ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇਕ ਕੰਮ ਦੱਸੋ ।.
ਉੱਤਰ-
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ ।
ਜਾਂ
ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਮਸੰਦਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ।

ਪ੍ਰਸ਼ਨ 36.
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਕੀ ਸੀ ? ਇਸਦੀ ਸਥਾਪਨਾ ਕਿਸ ਨੇ ਕੀਤੀ ?
ਉੱਤਰ-
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ ਅਤੇ ਇਸ ਨਗਰ ਦੀ ਸਥਾਪਨਾ ਚੌਥੇ ਗੁਰੂ ਰਾਮਦਾਸ ਜੀ ਨੇ ਕੀਤੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 37.
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰ ਸੰਤੋਖਸਰ ਤੇ ਅੰਮ੍ਰਿਤਸਰ ਹਨ ।

ਪ੍ਰਸ਼ਨ 38.
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਵਸਾਇਆ ਗਿਆ ਇਹ ਬਾਜ਼ਾਰ ‘ਗੁਰੂ ਕਾ ਬਾਜ਼ਾਰ ਦੇ ਨਾਂ ਨਾਲ ਪ੍ਰਸਿੱਧ ਹੋਇਆ ।

ਪ੍ਰਸ਼ਨ 39.
ਗੁਰੂ ਰਾਮਦਾਸ ਜੀ ਨੇ ‘ਗੁਰੂ ਕਾ ਬਾਜ਼ਾਰ’ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ ?
ਉੱਤਰ-
ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਕਾਰਨ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕੀਤੀ ।

ਪ੍ਰਸ਼ਨ 40.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 41.
ਗੁਰੂ ਰਾਮਦਾਸ ਜੀ ਨੇ ਮਹਾਂਦੇਵ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ? ..
ਉੱਤਰ-
ਕਿਉਂਕਿ ਮਹਾਂਦੇਵ ਫ਼ਕੀਰ ਸੁਭਾਅ ਦਾ ਸੀ ਅਤੇ ਉਸ ਨੂੰ ਦੁਨਿਆਵੀ ਵਿਸ਼ਿਆਂ ਨਾਲ ਕੋਈ ਲਗਾਓ ਨਹੀਂ ਸੀ ।

ਪ੍ਰਸ਼ਨ 42.
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਇਸ ਲਈ ਸਮਝਿਆ ਕਿਉਂਕਿ ਉਹ ਧੋਖੇਬਾਜ਼ ਅਤੇ ਸਾਜ਼ਿਸ਼ ਕਰਨ ਵਾਲਾ ਸੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 43.
ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 44.
ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ।

ਪ੍ਰਸ਼ਨ 45.
ਗੁਰੂ ਅਰਜਨ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਂ ਗੁਰੁ ਰਾਮਦਾਸ ਜੀ ਤੇ ਮਾਤਾ ਦਾ ਨਾਂ ਬੀਬੀ ਭਾਨੀ ਸੀ ।

ਪ੍ਰਸ਼ਨ 46.
ਗੁਰਗੱਦੀ ਦੀ ਪ੍ਰਾਪਤੀ ਵਿਚ ਗੁਰੂ ਅਰਜਨ ਦੇਵ ਜੀ ਦੀ ਕੋਈ ਇਕ ਮੁਸ਼ਕਲ ਦੱਸੋ ।
ਉੱਤਰ-
ਗੁਰੂ ਅਰਜਨ ਦੇਵ ਜੀ ਨੂੰ ਆਪਣੇ ਭਰਾ ਪ੍ਰਿਥੀਆ ਦੀ ਦੁਸ਼ਮਣੀ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
ਜਾਂ
ਗੁਰੁ ਅਰਜਨ ਦੇਵ ਜੀ ਦਾ ਬਾਹਮਣਾਂ ਅਤੇ ਕੱਟੜ ਮੁਸਲਮਾਨਾਂ ਨੇ ਵਿਰੋਧ ਕੀਤਾ |

ਪ੍ਰਸ਼ਨ 47.
ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਦਾ ਨਾਂ ਦੱਸੋ ।
ਉੱਤਰ-
ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਦਾ ਨਾਂ ਗੁਰੂ ਅਰਜਨ ਸਾਹਿਬ ਸੀ ।

ਪ੍ਰਸ਼ਨ 48.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਕ ਪ੍ਰਭਾਵ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਹਥਿਆਰ ਚੁੱਕਣ ਦੇ ਲਈ ਪ੍ਰੇਰਿਤ ਕੀਤਾ । ਉਹ ਸਮਝ ਗਏ ਕਿ ਧਰਮ ਦੀ ਰੱਖਿਆ ਦੇ ਲਈ ਹਥਿਆਰ ਚੁੱਕਣਾ ਜ਼ਰੂਰੀ ਹੈ ।
ਜਾਂ
ਗੁਰੂ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧ ਵਿਗੜ ਗਏ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 49.
ਜਹਾਂਗੀਰ ਦੇ ਕਾਲ ਵਿਚ ਕਿਹੜੇ ਸਿੱਖ ਗੁਰੂ ਸ਼ਹੀਦ ਹੋਏ ਸਨ ? .
ਉੱਤਰ-
ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 50.
ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਨੇ ਕਰਵਾਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।

ਪ੍ਰਸ਼ਨ 51.
ਗੁਰੂ ਅਰਜਨ ਦੇਵ ਜੀ ਨੇ ਕਿਹੜੇ-ਕਿਹੜੇ ਸ਼ਹਿਰ ਵਸਾਏ ?
ਉੱਤਰ-
ਤਰਨਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ।

ਪ੍ਰਸ਼ਨ 52.
‘ਦਸਵੰਧ’ ਆਮਦਨ ਦਾ ਦਸਵਾਂ ਹਿੱਸਾ ਦਾ ਸੰਬੰਧ ਕਿਹੜੀ ਪ੍ਰਥਾ ਨਾਲ ਹੈ ?
ਉੱਤਰ-
ਮਸੰਦ ਪ੍ਰਥਾ ਨਾਲ ।

ਪ੍ਰਸ਼ਨ 53.
‘ਆਦਿ ਗ੍ਰੰਥ’ ਸਾਹਿਬ ਦਾ ਸੰਕਲਨ ਕਾਰਜ ਕਦੋਂ ਪੂਰਾ ਹੋਇਆ ?
ਉੱਤਰ
1604 ਈ: ਵਿਚ ।

ਪ੍ਰਸ਼ਨ 54.
‘ਆਦਿ ਗ੍ਰੰਥ’ ਸਾਹਿਬ ਦਾ ਸੰਕਲਨ ਕਾਰਜ ਕਿਸ ਨੇ ਕੀਤਾ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 55.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-
1606 ਈ: ਵਿਚ ।

ਪ੍ਰਸ਼ਨ 56.
ਹਰਿਮੰਦਰ ਸਾਹਿਬ ਦੀ ਯੋਜਨਾ ਨੂੰ ਕਾਰਜ ਰੂਪ ਦੇਣ ਵਿਚ ਕਿਨ੍ਹਾਂ ਦੋ ਵਿਅਕਤੀਆਂ ਨੇ ਗੁਰੂ ਅਰਜਨ ਸਾਹਿਬ ਦੀ ਸਹਾਇਤਾ ਕੀਤੀ ?
ਉੱਤਰ-
ਹਰਿਮੰਦਰ ਸਾਹਿਬ ਦੀ ਯੋਜਨਾ ਨੂੰ ਕਾਰਜ ਰੂਪ ਦੇਣ ਵਿਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਸਹਾਇਤਾ ਕੀਤੀ ।

ਪ੍ਰਸ਼ਨ 57.
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ?
ਉੱਤਰ-
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ 1601 ਈ: ਵਿਚ ਪੂਰਾ ਹੋਇਆ।

ਪ੍ਰਸ਼ਨ 58.
ਗੁਰੂ ਜੀ ਦੇ ਪ੍ਰਤੀਨਿਧਾਂ ਨੂੰ ਕੀ ਕਹਿੰਦੇ ਸਨ ਅਤੇ ਇਹ ਸੰਗਤਾਂ ਤੋਂ ਉਨ੍ਹਾਂ ਦੀ ਆਮਦਨ ਦਾ ਕਿੰਨਵਾਂ ਹਿੱਸਾ ਇਕੱਠਾ ਕਰਦੇ ਸਨ ?
ਉੱਤਰ-
ਗੁਰੂ ਜੀ ਦੇ ਪ੍ਰਤੀਨਿਧਾਂ ਨੂੰ ਮਸੰਦ ਕਿਹਾ ਜਾਂਦਾ ਸੀ ਅਤੇ ਇਹ ਸੰਗਤਾਂ ਤੋਂ ਉਨ੍ਹਾਂ ਦੀ ਆਮਦਨ ਦਾ ਦਸਵਾਂ ਹਿੱਸਾ ਇਕੱਠਾ ਕਰਦੇ ਸਨ ।

ਪ੍ਰਸ਼ਨ 59.
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਕਿਸ ਨੇ ਕੀਤਾ ?
ਉੱਤਰ-
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ ।

ਪ੍ਰਸ਼ਨ 60.
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਸੰਪੂਰਨ ਹੋਇਆ ?
ਉੱਤਰ-
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਾਰਜ 1604 ਈ: ਵਿਚ ਸੰਪੂਰਨ ਹੋਇਆ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 61.
‘ਆਦਿ ਗ੍ਰੰਥ ਸਾਹਿਬ’ ਨੂੰ ਕਿੱਥੇ ਸਥਾਪਿਤ ਕੀਤਾ ਗਿਆ ?
ਉੱਤਰ-
ਸੰਕਲਨ ਮਗਰੋਂ ਆਦਿ ਗ੍ਰੰਥ ਸਾਹਿਬ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ ਗਿਆ ।

ਪ੍ਰਸ਼ਨ 62.
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕਿਸ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ?
ਉੱਤਰ-
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 63.
‘ਆਦਿ ਗ੍ਰੰਥ ਸਾਹਿਬ’ ਵਿਚ ਕ੍ਰਮਵਾਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ ?
ਉੱਤਰ-
ਆਦਿ ਗ੍ਰੰਥ ਸਾਹਿਬ’ ਵਿਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907 ਤੇ ਗੁਰੂ ਰਾਮਦਾਸ ਜੀ ਦੇ 679 ਸ਼ਬਦ ਹਨ ।

ਪ੍ਰਸ਼ਨ 64.
ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਕਿਸ ਨੇ ਧਾਰਨ ਕੀਤੀਆਂ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 65.
ਗੁਰੂ ਹਰਿਗੋਬਿੰਦ ਜੀ ਦਾ ਪਠਾਣ ਸੈਨਾਨਾਇਕ ਕੌਣ ਸੀ ?
ਉੱਤਰ-
ਪੈਂਦਾ ਏਂ ।

ਪ੍ਰਸ਼ਨ 66.
ਅਕਾਲ ਤਖ਼ਤ ਦਾ ਨਿਰਮਾਣ, ਲੋਹਗੜ੍ਹ ਦਾ ਨਿਰਮਾਣ ਅਤੇ ਸਿੱਖ ਸੈਨਾ ਦਾ ਸੰਗਠਨ ਸਿੱਖਾਂ ਦੇ ਕਿਹੜੇ ਗੁਰੂ ਜੀ ਨੇ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 67.
ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਿਸ ਨੇ ਕਰਵਾਈ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 68.
ਕੀਰਤਪੁਰ ਸ਼ਹਿਰ ਲਈ ਜ਼ਮੀਨ ਕਿਸ ਨੇ ਭੇਂਟ ਕੀਤੀ ਸੀ ?
ਉੱਤਰ-
ਰਾਜਾ ਕਲਿਆਣ ਚੰਦ ਨੇ ।

ਪ੍ਰਸ਼ਨ 69.
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ।

ਪ੍ਰਸ਼ਨ 70.
ਗੁਰੂ ਹਰਿਗੋਬਿੰਦ ਜੀ ਦੀ ਗੁਰਗੱਦੀ ‘ਤੇ ਬੈਠਣ ਸਮੇਂ ਉਮਰ ਕਿੰਨੀ ਸੀ ?
ਉੱਤਰ-
ਗੁਰਗੱਦੀ ਉੱਤੇ ਬੈਠਣ ਸਮੇਂ ਗੁਰੂ ਸਾਹਿਬ ਦੀ ਉਮਰ ਸਿਰਫ਼ ਗਿਆਰਾਂ ਸਾਲਾਂ ਦੀ ਸੀ ।

ਪ੍ਰਸ਼ਨ 71.
ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ (ਸੈਨਿਕ ਨੀਤੀ) ਅਪਣਾਉਣ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਮੁਗ਼ਲਾਂ ਅਤੇ ਸਿੱਖਾਂ ਦੇ ਆਪਸੀ ਸੰਬੰਧ ਵਿਗੜ ਚੁੱਕੇ ਸਨ । ਇਸ ਲਈ ਸਿੱਖਾਂ ਦੀ ਰੱਖਿਆ ਲਈ ਗੁਰੂ ਜੀ ਨੇ ਨਵੀਂ ਨੀਤੀ ਦਾ ਸਹਾਰਾ ਲਿਆ ।
ਜਾਂ
ਸਿੱਖ ਧਰਮ ਵਿਚ ਜੱਟਾਂ ਦੇ ਦਾਖ਼ਲੇ ਨਾਲ ਵੀ ਸੈਨਿਕ ਨੀਤੀ ਨੂੰ ਤਾਕਤ ਮਿਲੀ ।

ਪ੍ਰਸ਼ਨ 72.
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਕਿਹੜੀਆਂ-ਕਿਹੜੀਆਂ ਚਾਰ ਥਾਂਵਾਂ ਸਿੱਖਾਂ ਦੇ ਤੀਰਥ-ਸਥਾਨ ਬਣ ਚੁੱਕੀਆਂ ਸਨ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਅਤੇ ਕਰਤਾਰਪੁਰ ਸਿੱਖਾਂ ਦੇ ਤੀਰਥ-ਸਥਾਨ ਬਣ ਚੁੱਕੇ ਸਨ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 73.
ਸਿੱਖ ਧਰਮ ਦੇ ਸੰਗਠਨ ਤੇ ਵਿਕਾਸ ਵਿਚ ਕਿਨ੍ਹਾਂ ਚਾਰ ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ‘ਸੰਗਤ’, ‘ਪੰਗਤ’, ‘ਮੰਜੀ’ ਅਤੇ ‘ਮਸੰਦ ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 74.
ਗੁਰੂ ਹਰਿਗੋਬਿੰਦ ਸਾਹਿਬ ਦੇ ਕੋਈ ਚਾਰ ਸੈਨਾਪਤੀਆਂ ਦੇ ਨਾਂ ਦੱਸੋ ।
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਦੇ ਚਾਰ ਸੈਨਾਪਤੀਆਂ ਦੇ ਨਾਂ ਬਿਧੀ ਚੰਦ, ਪੀਰਾਨਾ, ਜੇਠਾ ਤੇ ਪੈਂਦਾ ਸਨ ।

ਪ੍ਰਸ਼ਨ 75.
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਦਰਬਾਰ ਵਿਚ ਕਿਨ੍ਹਾਂ ਦੋ ਸੰਗੀਤਕਾਰਾਂ ਨੂੰ ਵੀਰ-ਰਸ ਦੀਆਂ ਵਾਰਾਂ ਗਾਉਣ ਲਈ ਨਿਯੁਕਤ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਆਪਣੇ ਦਰਬਾਰ ਵਿਚ ਅਬਦੁੱਲ ਅਤੇ ਨੱਥਾ ਮੱਲ ਨਾਂ ਦੇ ਦੋ ਸੰਗੀਤਕਾਰਾਂ ਨੂੰ ਵੀਰਰਸ ਦੀਆਂ ਵਾਰਾਂ ਗਾਉਣ ਦੇ ਲਈ ਨਿਯੁਕਤ ਕੀਤਾ ।

ਪ੍ਰਸ਼ਨ 76.
ਕਿਹੜੇ ਮੁਗ਼ਲ ਸ਼ਾਸਕ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾਇਆ ?
ਉੱਤਰ-
ਜਹਾਂਗੀਰ ਨੇ ।

ਪ੍ਰਸ਼ਨ 77.
ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਬਣਾਏ ਜਾਣ ਦਾ ਇਕ ਕਾਰਨ ਦੱਸੋ ।
ਉੱਤਰ-
ਜਹਾਂਗੀਰ ਨੂੰ ਗੁਰੂ ਸਾਹਿਬ ਦੀ ਨੀਤੀ ਪਸੰਦ ਨਾ ਆਈ ।
ਜਾਂ
ਚੰਦੂ ਸ਼ਾਹ ਨੇ ਜਹਾਂਗੀਰ ਨੂੰ ਗੁਰੂ ਜੀ ਵਿਰੁੱਧ ਭੜਕਾਇਆ ਜਿਸ ਨਾਲ ਉਹ ਗੁਰੂ ਜੀ ਦਾ ਵਿਰੋਧੀ ਹੋ ਗਿਆ ।

ਪ੍ਰਸ਼ਨ 78.
ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ ਦੀ ਉਪਾਧੀ ਕਿਉਂ ਪ੍ਰਾਪਤ ਹੋਈ ?
ਉੱਤਰ-
52 ਕੈਦ ਰਾਜਿਆਂ ਨੂੰ ਛੁਡਾਉਣ ਕਾਰਨ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 79.
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚ ਕਿਹੜੇ ਯੁੱਧ ਹੋਏ ? ਇਹ ਯੁੱਧ ਕਦੋਂ ਅਤੇ ਕਿੱਥੇ ਹੋਏ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚ ਤਿੰਨ ਯੁੱਧ ਹੋਏ । ਲਹਿਰਾ (1631), ਅੰਮ੍ਰਿਤਸਰ (1634) ਅਤੇ ਕਰਤਾਰਪੁਰ (1635) ।

ਪ੍ਰਸ਼ਨ 80.
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਦੇ ਚਾਰ ਪ੍ਰਮੁੱਖ ਪ੍ਰਚਾਰਕਾਂ (ਉਦਾਸੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਦੇ ਚਾਰ ਪ੍ਰਮੁੱਖ ਪ੍ਰਚਾਰਕਾਂ (ਉਦਾਸੀਆਂ ਦੇ ਨਾਂ-ਅਲਮਸਤ, ਫੂਲ, ਦਾ ਅਤੇ ਬਲੂ ਹਸਨਾ ਸਨ ।

ਪ੍ਰਸ਼ਨ 81.
ਸਿੱਖਾਂ ਦੇ ਸੱਤਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਹਰਿਰਾਇ ਜੀ ।

ਪ੍ਰਸ਼ਨ 82.
ਗੁਰੂ ਹਰਿਰਾਇ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਗੁਰੂ ਹਰਿਰਾਇ ਜੀ ਦੇ ਪਿਤਾ ਜੀ ਦਾ ਨਾਂ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਜੀ ਦਾ ਨਾਂ ਨਿਹਾਲ ਕੌਰ ਸੀ ।

ਪ੍ਰਸ਼ਨ 83.
ਗੁਰੂ ਹਰਿਰਾਇ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਹਰਿਰਾਇ ਜੀ ਦੇ ਪੁੱਤਰਾਂ ਦੇ ਨਾਂ ਸਨ-ਰਾਮਰਾਇ ਅਤੇ ਹਰਿਕ੍ਰਿਸ਼ਨ ।

ਪ੍ਰਸ਼ਨ 84.
ਗੁਰੂ ਹਰਿਰਾਇ ਜੀ ਦੇ ਪੈਰੋਕਾਰਾਂ ਵਿਚੋਂ ਚਾਰ ਪ੍ਰਮੁੱਖ ਨਵੇਂ ਪੈਰੋਕਾਰਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਜੀ ਦੇ ਚਾਰ ਪ੍ਰਮੁੱਖ ਨਵੇਂ ਪੈਰੋਕਾਰਾਂ ਦੇ ਨਾਂ ਸਨ-ਬੈਰਾਗੀ ਭਗਤ ਧੀਰ, ਭਾਈ ਸੰਗਤੀਆ, ਭਾਈ ਗੋਂਦਾ ਅਤੇ ਭਾਈ ਭਗਤੂ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 85.
ਗੁਰੂ ਹਰਿਰਾਇ ਜੀ ਨੇ ਧਰਮ ਪ੍ਰਚਾਰ ਲਈ ਕਿਨ੍ਹਾਂ ਤਿੰਨ ਵਿਅਕਤੀਆਂ ਨੂੰ ਨਿਯੁਕਤ ਕੀਤਾ ?
ਉੱਤਰ-
ਗੁਰੂ ਹਰਿਰਾਇ ਜੀ ਨੇ ਧਰਮ ਪ੍ਰਚਾਰ ਲਈ ਕਈ ਵਿਅਕਤੀਆਂ ਨੂੰ ਨਿਯੁਕਤ ਕੀਤਾ, ਜਿਸ ਵਿਚ ਪ੍ਰਮੁੱਖ ਸਨ- ਭਗਤ ਭਗਵਾਨ, ਭਾਈ ਫੇਰੁ ਅਤੇ ਭਾਈ ਗੋਂਦਾ ।

ਪ੍ਰਸ਼ਨ 86.
ਸ਼ਾਹਜਹਾਂ ਦੇ ਕਿਹੜੇ ਪੁੱਤਰ ਨੂੰ ਗੁਰੂ ਹਰਿਰਾਇ ਜੀ ਦਾ ਅਸ਼ੀਰਵਾਦ ਪ੍ਰਾਪਤ ਹੋਇਆ ?
ਉੱਤਰ-
ਦਾਰਾ ਸ਼ਿਕੋਹ ਨੂੰ ।

ਪ੍ਰਸ਼ਨ 87.
‘ਆਸਾ ਦੀ ਵਾਰ’ ਦੇ ਇਕ ਸਲੋਕ ਦਾ ਅਰਥ ਬਦਲਣ ਦੀ ਗ਼ਲਤੀ ਕਿਸ ਨੇ ਕੀਤੀ ?
ਉੱਤਰ-
ਰਾਮਰਾਇ ਨੇ ।

ਪ੍ਰਸ਼ਨ 88.
ਬਾਲ ਗੁਰੂ ਦੇ ਨਾਂ ਨਾਲ ਕੌਣ ਸਿੱਧ ਹਨ ?
ਉੱਤਰ-
ਗੁਰੂ ਹਰਿਕ੍ਰਿਸ਼ਨ ਜੀ ।

ਪ੍ਰਸ਼ਨ 89.
ਗੁਰੂ ਹਰਿਕ੍ਰਿਸ਼ਨ ਜੀ ਗੁਰਗੱਦੀ ‘ਤੇ ਕਦੋਂ ਬੈਠੇ ?
ਉੱਤਰ-
1661 ਈ: ਵਿਚ ।

ਪ੍ਰਸ਼ਨ 90.
ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਕਿਸ ਦੇ ਬੰਗਲੇ ‘ਤੇ ਠਹਿਰੇ ?
ਉੱਤਰ-
ਰਾਜਾ ਜੈ ਸਿੰਘ ਦੇ ਬੰਗਲੇ ‘ਤੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 91.
ਗੁਰਦੁਆਰਾ ਬੰਗਲਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਦਿੱਲੀ ਵਿਖੇ ।

ਪ੍ਰਸ਼ਨ 92.
ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਜਿੱਥੇ ਰੁਕੇ ਸਨ ਉੱਥੇ ਅੱਜ-ਕਲ੍ਹ ਕਿਹੜਾ ਗੁਰਦੁਆਰਾ ਹੈ ?
ਉੱਤਰ-
ਦਿੱਲੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਮਿਰਜ਼ਾ ਰਾਜਾ ਜੈ ਸਿੰਘ ਦੇ ਘਰ ਠਹਿਰੇ ਸਨ, ਉੱਥੇ ਅੱਜ-ਕਲ੍ਹ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ।

ਪ੍ਰਸ਼ਨ 93.
‘ਬਾਬਾ ਬਕਾਲਾ’ ਅਸਲ ਵਿਚ ਕੌਣ ਸਨ ?
ਉੱਤਰ-
ਗੁਰੂ ਤੇਗ ਬਹਾਦਰ ਜੀ ।

ਪ੍ਰਸ਼ਨ 94.
ਗੁਰੂ ਤੇਗ਼ ਬਹਾਦਰ ਜੀ ਨੇ ਘੂਕੇ ਵਾਲੀ ਪਿੰਡ ਦਾ ਨਾਂ ਕੀ ਰੱਖਿਆ ?
ਉੱਤਰ-
ਗੁਰੂ ਕਾ ਬਾਗ਼ ।

ਪ੍ਰਸ਼ਨ 95.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਕਦੋਂ ਹੋਈ ?
ਉੱਤਰ-
1675 ਈ: ਵਿਚ 1

ਪ੍ਰਸ਼ਨ 96.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ?
ਉੱਤਰ-
ਦਿੱਲੀ ਵਿਖੇ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 97.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਹੜੇ ਮੁਗ਼ਲ ਸ਼ਾਸਕ ਦੇ ਕਾਲ ਵਿਚ ਹੋਈ ?
ਉੱਤਰ-
ਔਰੰਗਜ਼ੇਬ ਦੇ ।

ਪ੍ਰਸ਼ਨ 98.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
22 ਦਸੰਬਰ, 1666 ਈ: ਨੂੰ ।

ਪ੍ਰਸ਼ਨ 99.
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ?
ਉੱਤਰ-
ਪਟਨਾ ਵਿਚ ।

II. ਖਾਲੀ ਥਾਂਵਾਂ ਭਰੇ-

1. ਗੁਰੂ ……………………… ਦਾ ਪਹਿਲਾ ਨਾਂ ਭਾਈ ਲਹਿਣਾ ਸੀ ।
ਉੱਤਰ-
ਅੰਗਦ ਸਾਹਿਬ

2. …………………….. ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
ਗੁਰੂ ਰਾਮਦਾਸ ਜੀ

3. ……………………. ਨਾਂ ਦੇ ਨਗਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ।
ਉੱਤਰ-
ਗੋਇੰਦਵਾਲ

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

4. ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ……………….. ਵਿਚ ਧਰਮ ਪ੍ਰਚਾਰ ਵਿਚ ਗੁਜ਼ਾਰੇ ।
ਉੱਤਰ-
ਕੀਰਤਪੁਰ

5. ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ …………………….. ਅਤੇ ਮਾਂ ਦਾ ਨਾਂ ਮਾਤਾ ………………… ਸੀ ।
ਉੱਤਰ-
ਫੇਰੂਮਲ ਅਤੇ ਸਭਰਾਈ ਦੇਵੀ

6. ‘ਉਦਾਸੀ’ ਮਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ……………………….. ਜੀ ਨੇ ਸਥਾਪਿਤ ਕੀਤਾ ।
ਉੱਤਰ-
ਬਾਬਾ ਸ੍ਰੀ ਚੰਦ

7. ਮੰਜੀਆਂ ਦੀ ਸਥਾਪਨਾ ਗੁਰੂ ……………………… ਨੇ ਕੀਤੀ ।
ਉੱਤਰ-
ਅਮਰ ਦਾਸ ਜੀ

8. ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ………………………. ਵਿਚ ਹੋਇਆ ।
ਉੱਤਰ-
ਗੋਇੰਦਵਾਲ

9. ………………………. ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਸਨ ।
ਉੱਤਰ-
ਗੁਰੂ ਅਰਜਨ ਸਾਹਿਬ

10. ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ……………………… ਈ: ਵਿਚ ਪੂਰਾ ਹੋਇਆ ।
ਉੱਤਰ-
1601.

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੋਇੰਦਵਾਲ ਵਿਚ ਬਾਉਲੀ ਦੀ ਨੀਂਹ ਰੱਖੀ-
(A) ਗੁਰੁ ਅਰਜਨ ਦੇਵ ਜੀ ਨੇ
(B) ਗੁਰੂ ਨਾਨਕ ਦੇਵ ਜੀ ਨੇ
(C) ਗੁਰੂ ਅੰਗਦ ਦੇਵ ਜੀ ਨੇ
(D) ਗੁਰੂ ਤੇਗ ਬਹਾਦਰ ਜੀ ਨੇ ।
ਉੱਤਰ-
(C) ਗੁਰੂ ਅੰਗਦ ਦੇਵ ਜੀ ਨੇ

ਪ੍ਰਸ਼ਨ 2.
ਗੁਰੁ ਰਾਮਦਾਸ ਜੀ ਨੇ ਨਗਰ ਵਸਾਇਆ-
(A) ਅੰਮ੍ਰਿਤਸਰ
(B) ਜਲੰਧਰ
(C) ਕੀਰਤਪੁਰ
(D) ਗੋਇੰਦਵਾਲ ।
ਉੱਤਰ-
(A) ਅੰਮ੍ਰਿਤਸਰ

ਪ੍ਰਸ਼ਨ 3.
ਗੁਰੁ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ ?
(A) ਜਲੰਧਰ
(B) ਗੋਇੰਦਵਾਲ
(C) ਅੰਮ੍ਰਿਤਸਰ
(D) ਤਰਨਤਾਰਨ ।
ਉੱਤਰ-
(D) ਤਰਨਤਾਰਨ ।

ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ-
(A) 1479 ਈ: ਵਿਚ
(B) 1539 ਈ: ਵਿਚ
(C) 1546 ਈ: ਵਿਚ
(D) 1670 ਈ: ਵਿਚੀ ।
ਉੱਤਰ-
(B) 1539 ਈ: ਵਿਚ

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾਏ-
(A) 1552 ਈ: ਵਿਚ
(B) 1538 ਈ: ਵਿਚ
(C) 1546 ਈ: ਵਿਚ
(D) 1469 ਈ: ਵਿਚ ।
ਉੱਤਰ-
(A) 1552 ਈ: ਵਿਚ

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 6.
ਜਹਾਂਗੀਰ ਦੇ ਸਮੇਂ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਸਨ-
(A) ਗੁਰੂ ਅੰਗਦ ਦੇਵ ਜੀ
(B) ਗੁਰੂ ਅਮਰਦਾਸ ਜੀ
(C) ਗੁਰੂ ਅਰਜਨ ਦੇਵ ਜੀ
(D) ਗੁਰੂ ਰਾਮਦਾਸ ਜੀ ।
ਉੱਤਰ-
(C) ਗੁਰੂ ਅਰਜਨ ਦੇਵ ਜੀ

ਪ੍ਰਸ਼ਨ 7.
ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ ‘ਤੇ ਬੈਠੇ
(A) 1661 ਈ: ਵਿਚ
(B) 1670 ਈ: ਵਿਚ
(C) 1566 ਈ: ਵਿਚ
(D) 1538 ਈ: ਵਿਚ ।
ਉੱਤਰ-
(A) 1661 ਈ: ਵਿਚ

ਪ੍ਰਸ਼ਨ 8.
ਬਾਲ ਗੁਰੂ ਦੇ ਨਾਂ ਨਾਲ ਪ੍ਰਸਿੱਧ ਹੈ
(A) ਗੁਰੂ ਤੇਗ਼ ਬਹਾਦਰ ਜੀ
(B) ਗੁਰੂ ਹਰਕ੍ਰਿਸ਼ਨ ਜੀ
(C) ਗੁਰੂ ਗੋਬਿੰਦ ਸਿੰਘ ਜੀ
(D) ਗੁਰੂ ਅਮਰਦਾਸ ਜੀ ।
ਉੱਤਰ-
(B) ਗੁਰੂ ਹਰਕ੍ਰਿਸ਼ਨ ਜੀ

ਪ੍ਰਸ਼ਨ 9.
‘ਬਾਬਾ ਬਕਾਲਾ’ ਅਸਲ ਵਿਚ ਸਨ-
(A) ਗੁਰੂ ਤੇਗ਼ ਬਹਾਦਰ ਜੀ
(B) ਗੁਰੂ ਹਰਕ੍ਰਿਸ਼ਨ ਜੀ
(C) ਗੁਰੂ ਗੋਬਿੰਦ ਸਿੰਘ ਜੀ ।
(D) ਗੁਰੂ ਅਮਰਦਾਸ ਜੀ ।
ਉੱਤਰ-
(A) ਗੁਰੂ ਤੇਗ਼ ਬਹਾਦਰ ਜੀ

ਪ੍ਰਸ਼ਨ 10.
ਗੁਰੁ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ-
(A) ਕੀਰਤਪੁਰ ਵਿਖੇ
(B) ਪਟਨਾ ਵਿਖੇ
(C) ਦਿੱਲੀ ਵਿਖੇ
(D) ਤਰਨਤਾਰਨ ਵਿਖੇ ।
ਉੱਤਰ-
(B) ਪਟਨਾ ਵਿਖੇ

ਪ੍ਰਸ਼ਨ 11.
ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ
(A) 1564 ਈ: ਵਿਚ
(B) 1538 ਈ: ਵਿਚ
(C) 1546 ਈ: ਵਿਚ
(D) 1574 ਈ: ਵਿਚ ।
ਉੱਤਰ-
(D) 1574 ਈ: ਵਿਚ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 12.
ਗੁਰਗੱਦੀ ਨੂੰ ਜੱਦੀ ਰੂਪ ਦਿੱਤਾ-
(A) ਗੁਰੂ ਅਮਰਦਾਸ ਜੀ ਨੇ
(B) ਗੁਰੂ ਰਾਮ ਦਾਸ ਜੀ ਨੇ
(C) ਗੁਰੂ ਗੋਬਿੰਦ ਸਿੰਘ ਜੀ ਨੇ
(D) ਗੁਰੂ ਤੇਗ ਬਹਾਦਰ ਜੀ ਨੇ ।
ਉੱਤਰ-
(A) ਗੁਰੂ ਅਮਰਦਾਸ ਜੀ ਨੇ

ਪ੍ਰਸ਼ਨ 13.
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ
(A) ਗੁਰੂ ਅਮਰਦਾਸ ਜੀ ਨੇ
(B) ਗੁਰੂ ਅਰਜਨ ਦੇਵ ਜੀ ਨੇ
(C) ਗੁਰੂ ਰਾਮਦਾਸ ਜੀ ਨੇ
(D) ਗੁਰੁ ਤੇਗ ਬਹਾਦਰ ਜੀ ਨੇ ।
ਉੱਤਰ-
(B) ਗੁਰੂ ਅਰਜਨ ਦੇਵ ਜੀ ਨੇ

ਪ੍ਰਸ਼ਨ 14.
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ-
(A) ਭਾਈ ਪਿਥੀਆ ਨੂੰ
(B) ਸ੍ਰੀ ਮਹਾਦੇਵ ਜੀ ਨੂੰ
(C) ਬਾਬਾ ਬੁੱਢਾ ਜੀ ਨੂੰ
(D) ਨੱਥਾ ਮਲ ਜੀ ਨੂੰ ।
ਉੱਤਰ-
(C) ਬਾਬਾ ਬੁੱਢਾ ਜੀ ਨੂੰ

ਪ੍ਰਸ਼ਨ 15.
ਦਿੱਲੀ ਵਿਖੇ ਗੁਰੂ ਹਰਿ ਰਾਇ ਜੀ ਕਿਸ ਦੇ ਘਰ ਠਹਿਰੇ ?
(A) ਰਾਜਾ ਜੈ ਸਿੰਘ ਦੇ
(B) ਗੁਰੂ ਹਰਿਗੋਬਿੰਦ ਜੀ ਦੇ
(C) ਵੈਰਾਗੀ ਭਗਤ ਗੀਰ ਦੇ
(D) ਮੁਗ਼ਲ ਸ਼ਾਸਕ ਜਹਾਂਗੀਰ ਦੇ।
ਉੱਤਰ-
(A) ਰਾਜਾ ਜੈ ਸਿੰਘ ਦੇ

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਗੁਰੂ ਅੰਗਦ ਸਾਹਿਬ ਦਾ ਪਹਿਲਾ ਨਾਮ ਭਾਈ ਲਹਿਣਾ ਸੀ ।
ਉੱਤਰ-

2. ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਗੋਇੰਦਵਾਲ ਆਇਆ ਸੀ ।
ਉੱਤਰ-

3. ਗੁਰੁ ਰਾਮਦਾਸ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ ।
ਉੱਤਰ-
×

4. ਹਰਿਮੰਦਰ ਸਾਹਿਬ ਦੀ ਨੀਂਹ ਗੁਰੁ ਰਾਮਦਾਸ ਜੀ ਨੇ ਰੱਖੀ ।
ਉੱਤਰ-
×

5. ਗੁਰੂ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਨਦੀਆਂ ਦੇ ਵਿਚ ਤਰਨਤਾਰਨ ਨਗਰ ਦੀ ਨੀਂਹ ਰੱਖੀ ।
ਉੱਤਰ-

6. ਗੋਇੰਦਵਾਲ ਨਾਮਕ ਨਗਰ ਦੀ ਸਥਾਪਨਾ ਗੁਰੂ ਤੇਗ਼ ਬਹਾਦਰ ਜੀ ਨੇ ਕੀਤੀ ।
ਉੱਤਰ-
×

7. ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ ।
ਉੱਤਰ-

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

8. ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਅੰਤਲੇ ਦਸ ਸਾਲ ਕੀਰਤਪੁਰ ਵਿਚ ਧਰਮ ਪ੍ਰਚਾਰ ਵਿਚ ਬਤੀਤ | ਕੀਤੇ ।
ਉੱਤਰ-

9. ਗੁਰਦੁਆਰਾ ਬੰਗਲਾ ਸਾਹਿਬ ਪਟਨਾ ਵਿਚ ਸਥਿਤ ਹੈ ।
ਉੱਤਰ-
×

10. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ 1675 ਈ: ਵਿਚ ਹੋਈ ।
ਉੱਤਰ-

V ਸਹੀ-ਮਿਲਾਨ ਕਰੋ-

1. ਭਾਈ ਲਹਿਣਾ ਗੁਰੂ ਰਾਮਦਾਸ ਜੀ
2. ਅਕਬਰ ਗੋਇੰਦਵਾਲ ਵਿਚ ਮਿਲਣ ਆਇਆ ਸੂਫ਼ੀ ਸੰਤ ਮੀਆਂ ਮੀਰ
3. ਸਿੱਖਾਂ ਦੇ ਚੌਥੇ ਗੁਰੂ ਗੁਰੂ ਅੰਗਦ ਸਾਹਿਬ
4. ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਗੁਰੂ ਅਮਰਦਾਸ ਜੀ ਨੂੰ ।

ਉੱਤਰ-

1 ਭਾਈ ਲਹਿਣਾ ਗੁਰੂ ਅੰਗਦ ਸਾਹਿਬ
2. ਅਕਬਰ ਗੋਇੰਦਵਾਲ ਵਿਚ ਮਿਲਣ ਆਇਆ ਗੁਰੂ ਅਮਰਦਾਸ ਜੀ ਨੂੰ
3. ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ
4. ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੂਫ਼ੀ ਸੰਤ ਮੀਆਂ ਮੀਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਿੱਖ ਪੰਥ ਵਿਚ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਕਿਵੇਂ ਸਥਾਪਿਤ ਹੋਈ ?
ਉੱਤਰ-
1539 ਈ: ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਇਕ ਵਿਸ਼ੇਸ਼ ਧਾਰਮਿਕ ਭਾਈਚਾਰਾ ਹੋਂਦ ਵਿਚ ਆ ਚੁੱਕਿਆ ਸੀ । ਗੁਰੂ ਨਾਨਕ ਦੇਵ ਜੀ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ । ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਗੁਰਗੱਦੀ ਸੰਭਾਲੀ । ਇਸ ਤਰ੍ਹਾਂ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਸਥਾਪਿਤ ਹੋਈ ਅਤੇ ‘ਸਿੱਖ ਇਤਿਹਾਸ ਦੇ ਬਾਅਦ ਦੇ ਸਮੇਂ ਵਿਚ ਇਹ ਵਿਚਾਰ ਗੁਰੂ ਪੰਥ ਦੇ ਸਿਧਾਂਤ ਦੇ ਰੂਪ ਵਿਚ ਵਿਕਸਿਤ ਹੋਇਆ ।

ਪ੍ਰਸ਼ਨ 2.
ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਬਣਾਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੇ ਹੁੰਦੇ ਹੋਏ ਵੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ । ਇਸ ਪਿੱਛੇ ਕੁੱਝ ਖ਼ਾਸ ਕਾਰਨ ਸਨ-

  • ਆਦਰਸ਼ ਗ੍ਰਹਿਸਥ ਜੀਵਨ ਦੀ ਪਾਲਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੁੱਖ ਸਿਧਾਂਤ ਸੀ, ਪਰ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ ਸਨ । ਇਸ ਤੋਂ ਉਲਟ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਦੀ ਸੱਚੇ ਦਿਲੋਂ ਪਾਲਣਾ ਕਰ ਰਹੇ ਸਨ ।
  • ਨਿਮਰਤਾ ਤੇ ਸੇਵਾ-ਭਾਵ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਸੀ, ਪਰ ਬਾਬਾ ਸ੍ਰੀ ਚੰਦ ਨਿਮਰਤਾ ਤੇ ਸੇਵਾ ਭਾਵ ਦੋਵੇਂ ਗੁਣਾਂ ਤੋਂ ਕੋਰੇ ਸਨ । ਦੂਜੇ ਪਾਸੇ ਭਾਈ ਲਹਿਣਾ ਜੀ ਨਿਮਰਤਾ ਤੇ ਸੇਵਾ-ਭਾਵ ਦੀ ਪ੍ਰਤੱਖ ਮੂਰਤੀ ਸਨ ।
  • ਗੁਰੂ ਨਾਨਕ ਦੇਵ ਜੀ ਨੂੰ ਵੇਦਾਂ, ਸ਼ਾਸਤਰਾਂ ਤੇ ਬ੍ਰਾਹਮਣ ਵਰਗ ਦੀ ਸਰਵ-ਉੱਚਤਾ ਵਿਚ ਭਰੋਸਾ ਨਹੀਂ ਸੀ । ਉਹ ਸੰਸਕ੍ਰਿਤ ਨੂੰ ਵੀ ਪਵਿੱਤਰ ਭਾਸ਼ਾ ਨਹੀਂ ਮੰਨਦੇ ਸਨ, ਪਰ ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਵੇਦ ਮੰਤਰਾਂ ਵਿਚ ਡੂੰਘਾ ਵਿਸ਼ਵਾਸ ਸੀ ।

ਪ੍ਰਸ਼ਨ 3.
ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰਗਰ ਪ੍ਰਥਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਲੰਗਰ ਵਿਚ ਸਾਰੇ ਸਿੱਖ ਮਿਲ ਕੇ ਭੋਜਨ ਛੱਕਦੇ ਸਨ । ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਕਾਫ਼ੀ ਉਤਸ਼ਾਹ ਦਿੱਤਾ । ਲੰਗਰ ਪ੍ਰਥਾ ਦੇ ਵਿਸਥਾਰ ਤੇ ਉਤਸ਼ਾਹ ਦੇ ਕਈ ਮਹੱਤਵਪੂਰਨ ਸਿੱਟੇ ਨਿਕਲੇ । ਇਹ ਪ੍ਰਥਾ ਧਰਮ ਪ੍ਰਚਾਰ ਦੇ ਕੰਮ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ । ਗ਼ਰੀਬਾਂ ਦੇ ਲਈ ਇਕ ਆਸਰੇ ਦੀ ਥਾਂ ਦਾ ਕੰਮ ਕਰਨ ਤੋਂ ਇਲਾਵਾ ਇਹ ਪ੍ਰਚਾਰ ਤੇ ਪ੍ਰਸਿੱਧੀ ਦਾ ਇਕ ਮਹੱਤਵਪੂਰਨ ਸਾਧਨ ਬਣੀ । ਗੁਰੂ ਜੀ ਦੇ ਪੈਰੋਕਾਰਾਂ ਵਲੋਂ ਦਿੱਤੇ ਗਏ ਦਾਨ, ਚੜਾਵੇ ਆਦਿ ਨੂੰ ਇਸ ਨੇ ਨਿਸ਼ਚਿਤ ਰੂਪ ਦਿੱਤਾ । ਹਿੰਦੂਆਂ ਵਲੋਂ ਸਥਾਪਤ ਕੀਤੀਆਂ ਗਈਆਂ ਦਾਨ ਸੰਸਥਾਵਾਂ ਅਨੇਕਾਂ ਸਨ ਪਰ ਗੁਰੂ ਜੀ ਦਾ ਲੰਗਰ ਸ਼ਾਇਦ ਪਹਿਲੀ ਸੰਸਥਾ ਸੀ ਜਿਸ ਦਾ ਖ਼ਰਚ ਸਾਰੇ ਸਿੱਖਾਂ ਦੇ ਸਾਂਝੇ ਦਾਨ ਅਤੇ ਚੜ੍ਹਾਵੇ ਨਾਲ ਚਲਾਇਆ ਜਾਂਦਾ ਸੀ । ਇਸ ਗੱਲ ਨੇ ਸਿੱਖਾਂ ਵਿਚ ਉਚ-ਨੀਚ ਦੀ ਭਾਵਨਾ ਖ਼ਤਮ ਕਰਕੇ ਏਕਤਾ ਦੀ ਭਾਵਨਾ ਪੈਦਾ ਕੀਤੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਿਸ ਘਟਨਾ ਤੋਂ ਉਨ੍ਹਾਂ ਦੇ ਅਨੁਸ਼ਾਸਨ ਪਸੰਦ ਹੋਣ ਦਾ ਸਬੂਤ ਮਿਲਦਾ ਹੈ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਦੇ ਸਾਹਮਣੇ ਅਨੁਸ਼ਾਸਨ ਦੀ ਇਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ । ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਨਾਂ ਦੇ ਦੋ ਪ੍ਰਸਿੱਧ ਰਬਾਬੀ ਉਨ੍ਹਾਂ ਦੇ ਦਰਬਾਰ ਵਿਚ ਰਹਿੰਦੇ ਸਨ । ਉਨ੍ਹਾਂ ਨੂੰ ਆਪਣੀ ਕਲਾ ਉੱਤੇ ਇੰਨਾ ਹੰਕਾਰ ਹੋ ਗਿਆ ਕਿ ਉਹ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲੱਗੇ । ਉਹ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ਕਿ ਗੁਰੂ ਜੀ ਦੀ ਪ੍ਰਸਿੱਧੀ ਸਿਰਫ਼ ਸਾਡੇ ਹੀ ਮਿੱਠੇ ਰਾਗਾਂ ਤੇ ਸ਼ਬਦਾਂ ਦੇ ਕਾਰਨ ਹੈ । ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਮਹੱਤਵ ਦਾ ਕਾਰਨ ਵੀ ਮਰਦਾਨੇ ਦਾ ਮਧੁਰ ਸੰਗੀਤ ਦੱਸਿਆ । ਗੁਰੂ ਜੀ ਨੇ ਇਸੇ ਅਨੁਸ਼ਾਸਨਹੀਣਤਾ ਦੇ ਕਾਰਨ ਸੱਤਾ ਤੇ ਬਲਵੰਡ ਨੂੰ ਦਰਬਾਰ ਵਿਚੋਂ ਕੱਢ ਦਿੱਤਾ | ਅੰਤ ਵਿਚ ਸ਼ਰਧਾਲੂ ਸਿੱਖ ਭਾਈ ਲੱਧਾ ਜੀ ਦੀ ਬੇਨਤੀ ‘ਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ । ਇਸ ਘਟਨਾ ਦਾ ਸਿੱਖਾਂ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਸਿੱਖ ਧਰਮ ਵਿਚ ਅਨੁਸ਼ਾਸਨ ਦਾ ਮਹੱਤਵ ਵਧ ਗਿਆ ।

ਪ੍ਰਸ਼ਨ 5.
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਕਿਵੇਂ ਬਣੇ ? ਉਨ੍ਹਾਂ ਨੂੰ ਗੁਰਗੱਦੀ ਕਿਵੇਂ ਮਿਲੀ ? |
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ । ਉਹ ਇਸ ਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਸ਼ਿਸ਼ ਬਣ ਗਏ । ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 1541 ਈ: ਤੋਂ 1552 ਈ: ਤਕ ਗੁਰਗੱਦੀ ਮਿਲਣ ਤਕ) ਖਡੂਰ ਸਾਹਿਬ ਵਿਚ ਹੀ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ । ਇਕ ਦਿਨ ਕੜਾਕੇ ਦੀ ਠੰਢ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦਾ ਘੜਾ ਲੈ ਕੇ ਆ ਰਹੇ ਸਨ । ਰਸਤੇ ਵਿਚ ਉਨ੍ਹਾਂ ਦੇ ਪੈਰ ਨੂੰ ਠੋਕਰ ਲੱਗੀ, ਉਹ ਡਿਗ ਪਏ ।ਇਹ ਦੇਖ ਕੇ ਇਕ ਜੁਲਾਹੇ ਦੀ ਪਤਨੀ ਨੇ ਕਿਹਾ ਕਿ ਇਹ ਜ਼ਰੂਰ ਨਿਥਾਵਾਂ ਅਮਰੂ ਹੀ ਹੋਵੇਗਾ । ਇਸ ਘਟਨਾ ਦੀ ਸੂਚਨਾ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਅਮਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ, ਬਲਕਿ ਨਿਥਾਵਿਆਂ ਦਾ ਥਾਂ ਬਣੇਗਾ | ਮਾਰਚ, 1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ।

ਪ੍ਰਸ਼ਨ 6.
ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਲੰਗਰ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਮਿਲ ਨਹੀਂ ਸਕਦਾ ਸੀ । ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਣਾ ਪਿਆ ਸੀ । ਗੁਰੂ ਜੀ ਦਾ ਲੰਗਰ ਹਰੇਕ ਧਰਮ, ਜਾਤ ਅਤੇ ਵਰਗ ਦੇ ਲੋਕਾਂ ਦੇ ਲਈ ਖੁੱਲ੍ਹਾ ਸੀ । ਲੰਗਰ ਵਿਚ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਭ ਜਾਤਾਂ ਦੇ ਲੋਕ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਸਨ । ਇਸ ਨਾਲ ਜਾਤ-ਪਾਤ ਤੇ ਰੰਗ-ਰੁਪ ਦੇ ਵਿਤਕਰਿਆਂ ਵਿਚ ਬਹੁਤ ਸੁਧਾਰ ਹੋਇਆ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੀ ਲੜੀ ਵਿਚ ਬੰਨੇ ਜਾਣ ਲੱਗੇ ।

ਪ੍ਰਸ਼ਨ 7.
ਗੁਰੂ ਅਮਰਦਾਸ ਜੀ ਦੇ ਸਮੇਂ ਮੰਜੀ ਪ੍ਰਥਾ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਸੰਖਿਆ ਕਾਫ਼ੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਕਿ ਉਹ ਹਰ ਇਕ ਸਥਾਨ ‘ਤੇ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਛੋਟੇ-ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜੀਆਂ (Piris) ਕਹਿੰਦੇ ਸਨ ।

ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਥਾ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।’’.

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 8.
‘‘ਗੁਰੂ ਅਮਰਦਾਸ ਜੀ ਇਕ ਸਮਾਜ-ਸੁਧਾਰਕ ਸਨ ।” ਇਸ ਦੇ ਪੱਖ ਵਿਚ ਕੋਈ ਚਾਰ ਦਲੀਲਾਂ ਦਿਓ ।
ਉੱਤਰ-
ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ-

  • ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕੀਤਾ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਭੇਦ-ਭਾਵ ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ ਤੇ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦਭਾਵ ਨਹੀਂ ਰੱਖਿਆ ਜਾਂਦਾ ਸੀ ।
  • ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ‘ਤੇ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ।
  • ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਿਆ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ ।
  • ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ।

ਪ੍ਰਸ਼ਨ 9.
ਸਿੱਖ ਪੰਥ ਦੇ ਵਿਕਾਸ ਵਿਚ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦੀ ਚਰਚਾ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਅਨੇਕਾਂ ਕੰਮ ਕੀਤੇ-

  1. ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਕਰਵਾਇਆ ।
  2. ਉਨ੍ਹਾਂ ਨੇ ਤਰਨਤਾਰਨ ਅਤੇ ਕਰਤਾਰਪੁਰ ਨਗਰਾਂ ਦੀ ਨੀਂਹ ਰੱਖੀ।
  3. ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਤੇ ਉਸ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਤ ਕੀਤਾ । ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਉੱਥੋਂ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ।
  4. ਸਿੱਖ ਪਹਿਲਾਂ ਆਪਣੀ ਇੱਛਾ ਨਾਲ ਗੁਰੂ ਜੀ ਨੂੰ ਭੇਂਟ ਦਿੰਦੇ ਸਨ, ਪਰੰਤੂ ਹੁਣ ਗੁਰੂ ਜੀ ਨੇ ਸਿੱਖਾਂ ਤੋਂ ਆਮਦਨ ਦਾ ਦਸਵਾਂ ਹਿੱਸਾ ਇਕੱਠਾ ਕਰਨ ਦੇ ਲਈ ਥਾਂ-ਥਾਂ ‘ਤੇ ਸੇਵਕ ਰੱਖੇ । ਇਨ੍ਹਾਂ ਸੇਵਕਾਂ ਨੂੰ ਮਸੰਦ ਕਹਿੰਦੇ ਸਨ ।

ਪ੍ਰਸ਼ਨ 10.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ਤੇ ਇਕ ਸੰਖੇਪ ਨੋਟ ਲਿਖੋ । ਸਿੱਖ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ਦੇ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਚੰਗੇ ਸੰਬੰਧ ਸਨ ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਦਿੱਤਾ । ਉਹ ਉਸ ਮੌਕੇ ਦੀ ਖੋਜ ਵਿਚ ਰਹਿਣ ਲੱਗਾ ਜਦੋਂ ਉਹ ਸਿੱਖ ਧਰਮ ਉੱਤੇ ਕਰਾਰੀ ਸੱਟ ਮਾਰ ਸਕੇ । ਇਸੇ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਵਿਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ । ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ । ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।

ਪ੍ਰਸ਼ਨ 11.
ਆਦਿ ਗ੍ਰੰਥ ਸਾਹਿਬ ਦਾ ਸਿੱਖ ਇਤਿਹਾਸ ਵਿਚ ਕੀ ਮਹੱਤਵ ਹੈ ? ਉੱਤਰ-ਆਦਿ ਗ੍ਰੰਥ ਸਾਹਿਬ ਦੇ ਸੰਕਲਨ ਨਾਲ ਸਿੱਖ ਇਤਿਹਾਸ ਨੂੰ ਇਕ ਠੋਸ ਨੀਂਹ ਮਿਲੀ । ਉਹ ਸਿੱਖਾਂ ਲਈ ਪਵਿੱਤਰ ਅਤੇ ਪ੍ਰਮਾਣਿਕ ਬਣ ਗਿਆ । ਉਨ੍ਹਾਂ ਦੇ ਜਨਮ, ਨਾਮਕਰਨ, ਵਿਆਹ, ਮੌਤ ਆਦਿ ਸਭ ਸੰਸਕਾਰ ਇਸੇ ਗ੍ਰੰਥ ਨੂੰ ਗਵਾਹ ਮੰਨ ਕੇ ਸੰਪੰਨ ਹੋਣ ਲੱਗੇ । ਇਸ ਤੋਂ ਇਲਾਵਾ ਆਦਿ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਸਾਰੇ ਸਿੱਖਾਂ ਵਿਚ ਜਾਤੀ ਪ੍ਰੇਮ ਦੀ ਭਾਵਨਾ ਜਾਗਿਤ ਹੋਈ ਅਤੇ ਉਹ ਅਲੱਗ ਪੰਥ ਦੇ ਰੂਪ ਵਿਚ ਉਭਰਨ ਲੱਗੇ । ਅੱਗੇ ਚੱਲ ਕੇ ਇਸ ਗ੍ਰੰਥ ਨੂੰ ‘ਗੁਰੂ ਪਦ’ ਪ੍ਰਦਾਨ ਕੀਤਾ ਗਿਆ ਅਤੇ ਸਭ ਸਿੱਖ ਇਸ ਨੂੰ ਗੁਰੂ ਮੰਨ ਕੇ ਪੂਜਣ ਲੱਗੇ । ਅੱਜ ਸਭ ਸਿੱਖ ਗੁਰੂ ਗ੍ਰੰਥ ਸਾਹਿਬ ਵਿਚ ਸੰਹਿਤ ਗੁਰੁ ਬਾਣੀ ਨੂੰ ਅਲੌਕਿਕ ਗਿਆਨ ਦਾ ਭੰਡਾਰ ਮੰਨਦੇ ਹਨ । ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਸ ਦਾ ਸ਼ਰਧਾਪੂਰਵਕ ਅਧਿਐਨ ਕਰਨ ਨਾਲ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 12.
ਆਦਿ ਗ੍ਰੰਥ ਸਾਹਿਬ ਦੇ ਇਤਿਹਾਸਿਕ ਮਹੱਤਵ ‘ਤੇ ਰੌਸ਼ਨੀ ਪਾਓ ।
ਉੱਤਰ-
ਆਦਿ ਗ੍ਰੰਥ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ । ਭਾਵੇਂ ਇਸ ਨੂੰ ਇਤਿਹਾਸਿਕ ਨਜ਼ਰੀਏ ਨਾਲ ਨਹੀਂ ਲਿਖਿਆ ਗਿਆ ਤਾਂ ਵੀ ਇਸ ਦੀ ਅਤਿਅੰਤ ਇਤਿਹਾਸਿਕ ਮਹੱਤਤਾ ਹੈ । ਇਸ ਦੇ ਅਧਿਐਨ ਤੋਂ ਸਾਨੂੰ 16ਵੀਂ ਅਤੇ 17ਵੀਂ ਸਦੀ ਦੇ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦੀਆਂ ਅਨੇਕ ਗੱਲਾਂ ਦਾ ਪਤਾ ਲੱਗਦਾ ਹੈ । ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਲੋਧੀ ਸ਼ਾਸਨ ਅਤੇ ਪੰਜਾਬ ਦੇ ਲੋਕਾਂ ‘ਤੇ ਬਾਬਰ ਦੁਆਰਾ ਕੀਤੇ ਅੱਤਿਆਚਾਰਾਂ ਦੀ ਕਰੜੀ ਨਿੰਦਿਆ ਕੀਤੀ । ਉਸ ਸਮੇਂ ਦੀ ਸਮਾਜਿਕ ਅਵਸਥਾ ਦੇ ਬਾਰੇ ਵਿਚ ਪਤਾ ਲੱਗਦਾ ਹੈ ਕਿ ਦੇਸ਼ ਵਿਚ ਜਾਤੀ ਪ੍ਰਥਾ ਜ਼ੋਰਾਂ ‘ਤੇ ਸੀ । ਔਰਤ ਦਾ ਕੋਈ ਆਦਰ ਨਹੀਂ ਸੀ ਅਤੇ ਸਮਾਜ ਵਿਚ ਕਈ ਵਿਅਰਥ ਦੇ ਰੀਤੀ-ਰਿਵਾਜ ਪ੍ਰਚਲਿਤ ਸਨ । ਇਸ ਤੋਂ ਇਲਾਵਾ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹੀ ਸੀ । ਗੁਰੂ ਨਾਨਕ ਦੇਵ ਜੀ ਨੇ ਆਪ ਲਿਖਿਆ ਹੈ “ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ’’ ਭਾਵ ਦੋਹਾਂ ਹੀ ਧਰਮਾਂ ਦੇ ਲੋਕ ਰਾਹ ਤੋਂ ਭਟਕ ਗਏ ਸਨ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 13.
ਕੋਈ ਚਾਰ ਹਾਲਤਾਂ ਦਾ ਵਰਣਨ ਕਰੋ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸਨ ।
ਉੱਤਰ-
ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਜਹਾਂਗੀਰ ਦੀ ਧਾਰਮਿਕ ਕੱਟੜਤਾ – ਮੁਗ਼ਲ ਬਾਦਸ਼ਾਹ ਜਹਾਂਗੀਰ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ । ਉਹ ਜਾਂ ਤਾਂ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਫਿਰ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਲਈ ਮਜਬੂਰ ਕਰਨਾ ਚਾਹੁੰਦਾ ਸੀ ।
  • ਪ੍ਰਿਥੀਆ ਦੀ ਦੁਸ਼ਮਣੀ – ਗੁਰੂ ਰਾਮ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਕਲਮੰਦੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ, ਪਰ ਇਹ ਗੱਲ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਆ ਸਹਿਣ ਨਾ ਕਰ ਸਕਿਆ । ਇਸ ਲਈ ਉਹ ਗੁਰੂ ਸਾਹਿਬ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ।
  • ਗੁਰੂ ਜੀ ਦਾ ਸ਼ਾਹੀ ਠਾਠ – ਬਾਠ-ਗੁਰੂ ਜੀ ਨੇ ਇਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕਰ ਲਈ ਸੀ ਅਤੇ ਉਹ ਸ਼ਾਹੀ , ਠਾਠ-ਬਾਠ ਨਾਲ ਰਹਿਣ ਲੱਗੇ ਸਨ । ਉਨ੍ਹਾਂ ਨੇ ਹੁਣ ‘ਸੱਚਾ ਪਾਤਸ਼ਾਹ ਦੀ ਉਪਾਧੀ ਵੀ ਧਾਰਨ ਕਰ ਲਈ ਸੀ । ਮੁਗ਼ਲ ਬਾਦਸ਼ਾਹ ਜਹਾਂਗੀਰ ਇਸ ਗੱਲ ਨੂੰ ਸਹਿਣ ਨਾ ਕਰ ਸਕਿਆ ਅਤੇ ਉਸ ਨੇ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਦਾ ਨਿਸਚਾ ਕਰ ਲਿਆ ।
  • ਗੁਰੂ ਅਰਜਨ ਦੇਵ ਜੀ ਨੂੰ ਜੁਰਮਾਨਾ – ਹੌਲੀ-ਹੌਲੀ ਜਹਾਂਗੀਰ ਦੀ ਧਾਰਮਿਕ ਕੱਟੜਤਾ ਸਿਖਰ ਹੱਦ ਤਕ ਪਹੁੰਚ ਗਈ । ਉਸਨੇ ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਦੇ ਅਪਰਾਧ ਵਿਚ ਗੁਰੂ ਸਾਹਿਬ ‘ਤੇ 2 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਹੈ ਗੁਰੂ ਜੀ ਦੇ ਜੁਰਮਾਨਾ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਗੁਰੂ ਜੀ ਨੂੰ ਸਖ਼ਤ ਸਰੀਰਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ।

ਪ੍ਰਸ਼ਨ 14.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਕੀ ਪ੍ਰਤੀਕਿਰਿਆ ਹੋਈ ?
ਉੱਤਰ-
ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਮਹੱਤਵਪੂਰਨ ਪ੍ਰਤੀਕਿਰਿਆ ਹੋਈ-

(1) ਗੁਰੂ ਅਰਜਨ ਦੇਵ ਜੀ ਨੇ ਜੋਤੀਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਦੇ ਨਾਂ ਇਹ ਸੰਦੇਸ਼ ਛੱਡਿਆ, ਉਹ ਸਮਾਂ ਬੜੀ ਤੇਜ਼ੀ ਨਾਲ ਆ ਰਿਹਾ ਹੈ ਜਦੋਂ ਭਲਾਈ ਤੇ ਬੁਰਾਈ ਦੀਆਂ ਸ਼ਕਤੀਆਂ ਦੀ ਟੱਕਰ ਹੋਵੇਗੀ । ਇਸ ਲਈ ਮੇਰੇ ਪੁੱਤਰ ਤਿਆਰ ਹੋ ਜਾਹ । ਆਪ ਸ਼ਸਤਰ ਧਾਰਨ ਕਰ ਤੇ ਆਪਣੇ ਪੈਰੋਕਾਰਾਂ ਨੂੰ ਸ਼ਸਤਰ ਧਾਰਨ ਕਰਵਾ ।” ਗੁਰੂ ਜੀ ਦੇ ਇਨ੍ਹਾਂ ਅੰਤਮ ਸ਼ਬਦਾਂ ਨੇ ਸਿੱਖਾਂ ਵਿਚ ਸੈਨਿਕ ਭਾਵਨਾ ਨੂੰ ਜਾਗ੍ਰਿਤ ਕੀਤਾ । ਹੁਣ ਸਿੱਖ ‘ਸੰਤ ਸਿਪਾਹੀ ਬਣ ਗਏ ਜਿਨ੍ਹਾਂ ਦੇ ਇਕ ਹੱਥ ਵਿਚ ਮਾਲਾ ਸੀ ਤੇ ਦੂਸਰੇ ਹੱਥ ਵਿਚ ਤਲਵਾਰ ।

(2) ਗੁਰੁ ਜੀ ਦੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸੰਬੰਧ ਚੰਗੇ ਸਨ, ਇਸ ਸ਼ਹੀਦੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਤੇ ਉਨ੍ਹਾਂ ਦੇ ਮਨ ਵਿਚ ਮੁਗ਼ਲ ਰਾਜ ਪ੍ਰਤੀ ਘਿਰਣਾ ਪੈਦਾ ਹੋ ਗਈ ।

(3) ਇਸ ਸ਼ਹੀਦੀ ਨਾਲ ਸਿੱਖ ਧਰਮ ਨੂੰ ਲੋਕ-ਪ੍ਰਿਅਤਾ ਮਿਲੀ । ਸਿੱਖ ਹੁਣ ਆਪਣੇ ਧਰਮ ਦੇ ਲਈ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਤਿਆਰ ਹੋ ਗਏ । ਬਿਨਾਂ ਸ਼ੱਕ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸਿੱਧ ਹੋਈ ।

ਪ੍ਰਸ਼ਨ 15.
ਗੁਰੂ ਅਰਜਨ ਦੇਵ ਜੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੇ ਕੋਈ ਚਾਰ ਮਹੱਤਵਪੂਰਨ ਪਹਿਲੂਆਂ ਨੂੰ ਸਪੱਸ਼ਟ ਕਰੋ ।
ਉੱਤਰ-
ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਉੱਚ-ਕੋਟੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਦੇ ਚਰਿੱਤਰ ਦੇ ਚਾਰ ਵੱਖ-ਵੱਖ ਪਹਿਲੂਆਂ ਦਾ ਵਰਣਨ ਇਸ ਤਰ੍ਹਾਂ ਹੈ-

  • ਗੁਰੁ ਜੀ ਇਕ ਬਹੁਤ ਵੱਡੇ ਧਾਰਮਿਕ ਨੇਤਾ ਅਤੇ ਸੰਗਠਨ-ਕਰਤਾ ਸਨ । ਉਨ੍ਹਾਂ ਨੇ ਸਿੱਖ ਧਰਮ ਦਾ ਉਤਸ਼ਾਹ-ਪੂਰਵਕ ਪ੍ਰਚਾਰ ਕੀਤਾ ਅਤੇ ਮਸੰਦ ਪ੍ਰਥਾ ਵਿਚ ਜ਼ਰੂਰੀ ਸੁਧਾਰ ਕਰਕੇ ਸਿੱਖ ਸਮਾਜ ਨੂੰ ਇਕ ਸੰਗਠਿਤ ਰੂਪ ਪ੍ਰਦਾਨ ਕੀਤਾ ।
  • ਗੁਰੁ ਸਾਹਿਬ ਇਕ ਮਹਾਨ ਨਿਰਮਾਤਾ ਵੀ ਸਨ ।ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਨਿਰਮਾਣ ਕੰਮ ਪੂਰਾ ਕੀਤਾ, ਉੱਥੋਂ ਦੇ ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਤਰਨਤਾਰਨ, ਹਰਿਗੋਬਿੰਦਪੁਰ ਆਦਿ ਸ਼ਹਿਰ ਵਸਾਏ ॥ ਲਾਹੌਰ ਵਿਚ ਉਨ੍ਹਾਂ ਨੇ ਇਕ ਬਾਉਲੀ ਬਣਵਾਈ ।
  • ਉਨ੍ਹਾਂ ਨੇ ‘ਆਦਿ ਗ੍ਰੰਥ ਸਾਹਿਬ’ ਦਾ ਸੰਕਲਨ ਕਰਕੇ ਇਕ ਮਹਾਨ ਸੰਪਾਦਕ ਹੋਣ ਦਾ ਪਰਿਚੈ ਦਿੱਤਾ ।
  • ਉਨ੍ਹਾਂ ਵਿਚ ਇਕ ਸਮਾਜ ਸੁਧਾਰਕ ਦੇ ਸਾਰੇ ਗੁਣ ਵੀ ਮੌਜੂਦ ਸਨ । ਉਨ੍ਹਾਂ ਨੇ ਵਿਧਵਾ ਵਿਆਹ ਦਾ ਪ੍ਰਚਾਰ ਕੀਤਾ ਅਤੇ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨੂੰ ਬੁਰਾ ਦੱਸਿਆ । ਉਨ੍ਹਾਂ ਨੇ ਇਕ ਬਸਤੀ ਦੀ ਸਥਾਪਨਾ ਕਰਵਾਈ ਜਿੱਥੇ ਰੋਗੀਆਂ ਨੂੰ ਦਵਾਈਆਂ ਦੇ ਨਾਲ-ਨਾਲ ਮੁਫ਼ਤ ਭੋਜਨ ਤੇ ਕੱਪੜੇ ਵੀ ਦਿੱਤੇ ਜਾਂਦੇ ਸਨ ।

ਪ੍ਰਸ਼ਨ 16.
ਕੋਈ ਚਾਰ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣੀ ਪਈ ।
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਨੂੰ ਅਪਣਾਇਆ-

  • ਮੁਗ਼ਲਾਂ ਦੀ ਦੁਸ਼ਮਣੀ ਅਤੇ ਦਖ਼ਲ – ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਸਿੱਖਾਂ ਲਈ ਜਬਰ ਦੀ ਨੀਤੀ ਜਾਰੀ ਰੱਖੀ । ਸਿੱਟੇ ਵਜੋਂ ਨਵੇਂ ਗੁਰੂ ਹਰਿਗੋਬਿੰਦ ਜੀ ਲਈ ਸਿੱਖਾਂ ਦੀ ਰੱਖਿਆ ਕਰਨਾ ਜ਼ਰੂਰੀ ਹੋ ਗਿਆ ਅਤੇ ਉਨ੍ਹਾਂ ਨੂੰ ਨਵੀਂ ਨੀਤੀ ਦਾ ਆਸਰਾ ਲੈਣਾ ਪਿਆ ।
  • ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ – ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਜੇ ਸਿੱਖ ਧਰਮ ਨੂੰ ਬਚਾਉਣਾ ਹੈ ਤਾਂ ਸਿੱਖਾਂ ਨੂੰ ਮਾਲਾ ਦੇ ਨਾਲ-ਨਾਲ ਹਥਿਆਰ ਵੀ ਧਾਰਨ ਕਰਨੇ ਪੈਣਗੇ । ਇਸ ਉਦੇਸ਼ ਨਾਲ ਗੁਰੂ ।
  • ਗੁਰੂ ਅਰਜਨ ਦੇਵ ਜੀ ਦੇ ਆਖ਼ਰੀ ਸ਼ਬਦ – ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਤੋਂ ਪਹਿਲਾਂ ਆਪਣੇ ਸੁਨੇਹੇ ਵਿਚ ਸਿੱਖਾਂ ਨੂੰ ਹਥਿਆਰ ਧਾਰਨ ਕਰਨ ਲਈ ਕਿਹਾ ਸੀ । ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਅਧਿਆਤਮਕ ਸਿੱਖਿਆ ਦੇ ਨਾਲ-ਨਾਲ ਸੈਨਿਕ ਸਿੱਖਿਆ ਵੀ ਦੇਣੀ ਸ਼ੁਰੂ ਕਰ ਦਿੱਤੀ ।
  • ਜੱਟਾਂ ਦਾ ਸਿੱਖ ਧਰਮ ਵਿਚ ਦਾਖ਼ਲਾ – ਜੱਟਾਂ ਦੇ ਸਿੱਖ ਧਰਮ ਵਿਚ ਦਾਖ਼ਲੇ ਦੇ ਕਾਰਨ ਵੀ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣ ਲਈ ਮਜਬੂਰ ਹੋਣਾ ਪਿਆ । ਇਹ ਲੋਕ ਸੁਭਾਅ ਤੋਂ ਹੀ ਸੁਤੰਤਰਤਾ ਪ੍ਰੇਮੀ ਸਨ ਅਤੇ ਯੁੱਧ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਸੀ ।

PSEB 10th Class SST Solutions History Chapter 4 ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ਼ ਬਹਾਦਰ ਜੀ ਤਕ ਸਿੱਖ ਗੁਰੂਆਂ ਦਾ ਯੋਗਦਾਨ

ਪ੍ਰਸ਼ਨ 17.
ਗੁਰੂ ਹਰਿਗੋਬਿੰਦ ਜੀ ਦੇ ਜੀਵਨ ਅਤੇ ਕੰਮਾਂ ‘ਤੇ ਪ੍ਰਕਾਸ਼ ਪਾਓ ।
ਉੱਤਰ-
ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ । ਉਨ੍ਹਾਂ ਨੇ ਸਿੱਖ ਪੰਥ ਨੂੰ ਇਕ ਨਵਾਂ ਮੋੜ ਦਿੱਤਾ ।

  • ਉਨ੍ਹਾਂ ਨੇ ਗੁਰਗੱਦੀ ‘ਤੇ ਬੈਠਦੇ ਹੀ ਦੋ ਤਲਵਾਰਾਂ ਧਾਰਨ ਕੀਤੀਆਂ । ਇਕ ਤਲਵਾਰ ਮੀਰੀ ਦੀ ਸੀ ਅਤੇ ਦੂਸਰੀ ਪੀਰੀ ਦੀ । ਇਸ ਤਰ੍ਹਾਂ ਸਿੱਖ ਗੁਰੂ ਧਾਰਮਿਕ ਨੇਤਾ ਹੋਣ ਦੇ ਨਾਲ-ਨਾਲ ਰਾਜਨੀਤਿਕ ਨੇਤਾ ਵੀ ਬਣ ਗਏ । ਉਨ੍ਹਾਂ ਨੇ ਸਿੱਖਾਂ ਨੂੰ ਸੈਨਿਕ ਰੂਪ ਦੇਣ ਦਾ ਯਤਨ ਕੀਤਾ ।
  • ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਭਵਨ ਬਣਵਾਇਆ । ਇਹ ਭਵਨ ਅਕਾਲ ਤਖ਼ਤ ਦੇ ਨਾਂ ਨਾਲ ਪ੍ਰਸਿੱਧ ਹੈ । ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਵੀ ਸਿਖਾਈ ।
  • ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਵਿਚ ਕੈਦੀ ਬਣਾ ਲਿਆ | ਕੁਝ ਸਮੇਂ ਦੇ ਬਾਅਦ ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਬੇਕਸੂਰ ਹਨ । ਇਸ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ । ਪਰ ਗੁਰੂ ਜੀ ਦੇ ਕਹਿਣ ‘ਤੇ ਜਹਾਂਗੀਰ ਨੂੰ ਉਨ੍ਹਾਂ ਦੇ ਨਾਲ ਵਾਲੇ ਕੈਦੀ ਰਾਜਿਆਂ ਨੂੰ ਵੀ ਛੱਡਣਾ ਪਿਆ ।
  • ਗੁਰੂ ਜੀ ਨੇ ਮੁਗਲਾਂ ਨਾਲ ਯੁੱਧ ਵੀ ਕੀਤੇ । ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਤਿੰਨ ਵਾਰੀ ਗੁਰੂ ਜੀ ਦੇ ਵਿਰੁੱਧ ਫ਼ੌਜ ਭੇਜੀ । ਗੁਰੂ ਜੀ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ । ਸਿੱਟੇ ਵਜੋਂ ਮੁਗਲ ਜਿੱਤ ਪ੍ਰਾਪਤ ਕਰਨ ਵਿਚ ਸਫਲ ਨਾ ਹੋ ਸਕੇ ।

ਪ੍ਰਸ਼ਨ 18.
ਸਿੱਖ ਧਰਮ ਲਈ ਗੁਰੂ ਹਰਿਰਾਇ ਜੀ ਦੀਆਂ ਕੋਈ ਚਾਰ ਸੇਵਾਵਾਂ ਦੱਸੋ ।
ਉੱਤਰ-
ਗੁਰੂ ਹਰਿਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਹੇਠ ਲਿਖੇ ਕੰਮ ਕੀਤੇ-

  • ਉਹ ਪ੍ਰਤੀ ਦਿਨ ਸਵੇਰੇ ਅਤੇ ਸ਼ਾਮ ਧਰਮ ਸਭਾਵਾਂ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ । ਉਹ ਲੋਕਾਂ ਨੂੰ ਧਾਰਮਿਕ ਜੀਵਨ ਬਤੀਤ ਕਰਨ ਦੇ ਲਈ ਉਤਸ਼ਾਹਿਤ ਕਰਦੇ ਸਨ ।
  • ਉਨ੍ਹਾਂ ਨੇ ਅਨੇਕਾਂ ਲੋਕਾਂ ਨੂੰ ਇਸ ਧਰਮ ਦੇ ਭਗਤ ਬਣਾਇਆ । ਉਨ੍ਹਾਂ ਦੇ ਨਵੇਂ ਚੇਲਿਆਂ ਵਿਚ ਪ੍ਰਮੁੱਖ ਵਿਅਕਤੀਆਂ ਦੇ ਨਾਂ ਸਨ-ਬੈਰਾਗੀ ਭਗਤ ਧੀਰ, ਭਾਈ ਸੰਗਤੀਆ, ਭਾਈ ਗੋਂਦਾ ਅਤੇ ਭਾਈ ਭਗਤੁ ।
  • ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਥਾਂ-ਥਾਂ ‘ਤੇ ਪ੍ਰਚਾਰਕ ਭੇਜੇ । ਉਨ੍ਹਾਂ ਨੇ ‘ਭਗਤ ਗੀਰ’ ਨਾਂ ਦੇ ਇਕ ਬੈਰਾਗੀ ਸਾਧੂ ਨੂੰ ਆਪਣਾ ਚੇਲਾ ਬਣਾ ਲਿਆ | ਗੁਰੂ ਜੀ ਨੇ ਉਸ ਦਾ ਨਾਂ ਭਗਤ ਭਗਵਾਨ ਰੱਖਿਆ ਅਤੇ ਉਸ ਨੇ ਭਾਰਤ ਵਿਚ ਲਗਪਗ 360 ਗੱਦੀਆਂ ਸਥਾਪਤ ਕੀਤੀਆਂ । ਇਨ੍ਹਾਂ ਵਿਚੋਂ ਕੁਝ ਗੱਦੀਆਂ ਅੱਜ ਵੀ ਮੌਜੂਦ ਹਨ ।
  • ਗੁਰੂ ਹਰਿਰਾਇ ਜੀ ਆਪ ਵੀ ਧਰਮ ਦੇ ਪ੍ਰਚਾਰ ਲਈ ਪੰਜਾਬ ਵਿਚ ਕਈ ਥਾਂਵਾਂ ‘ਤੇ ਗਏ ਅਤੇ ਉਨ੍ਹਾਂ ਨੇ ਉੱਥੇ ਕਈ ਪੈਰੋਕਾਰ ਬਣਾਏ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸਨ । ਇਸ ਸ਼ਹੀਦੀ ਦਾ ਕੀ ਮਹੱਤਵ ਹੈ ?
ਜਾਂ
‘‘ਗੁਰੂ ਅਰਜਨ ਦੇਵ ਜੀ ਦੇ ਬਲੀਦਾਨ ਨੇ ਸਿੱਖ ਇਤਿਹਾਸ ਦੇ ਪੰਨੇ ਪਲਟ ਦਿੱਤੇ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਵੀ ਉਨ੍ਹਾਂ ਮਹਾਂਪੁਰਖਾਂ ਵਿਚੋਂ ਸਨ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ । ਉਨ੍ਹਾਂ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਹਨ-

1. ਸਿੱਖ ਧਰਮ ਦਾ ਵਿਸਥਾਰ – ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਸੀ । ਕਈ ਨਗਰਾਂ ਦੀ ਸਥਾਪਨਾ, ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਅਤੇ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੇ ਕਾਰਨ ਲੋਕਾਂ ਦੀ ਸਿੱਖ ਧਰਮ ਵਿਚ ਆਸਥਾ ਵੱਧਦੀ ਜਾ ਰਹੀ ਸੀ । ਦਸਵੰਧ ਪ੍ਰਥਾ ਦੇ ਕਾਰਨ ਗੁਰੂ ਸਾਹਿਬ ਦੀ ਆਮਦਨ ਵਿਚ ਵਾਧਾ ਹੋ ਰਿਹਾ ਸੀ । ਇਸ ਲਈ ਲੋਕ ਗੁਰੂ ਅਰਜਨ ਦੇਵ ਜੀ ਨੂੰ “ਸੱਚੇ ਪਾਤਸ਼ਾਹ’ ਕਹਿ ਕੇ ਸੱਦਣ ਲੱਗੇ ਸਨ । ਮੁਗ਼ਲ ਸਮਰਾਟ ਜਹਾਂਗੀਰ ਇਸ ਸਥਿਤੀ ਨੂੰ ਰਾਜਨੀਤਿਕ ਸੰਕਟ ਦੇ ਰੂਪ ਵਿਚ ਦੇਖ ਰਿਹਾ ਸੀ ।

2. ਜਹਾਂਗੀਰ ਦੀ ਧਾਰਮਿਕ ਕੱਟੜਤਾ – 1605 ਈ: ਵਿਚ ਜਹਾਂਗੀਰ ਮੁਗ਼ਲ ਸਮਰਾਟ ਬਣਿਆ । ਉਹ ਸਿੱਖਾਂ ਦੇ ਪ੍ਰਤੀ ਣਾ ਦੀ ਭਾਵਨਾ ਰੱਖਦਾ ਸੀ । ਇਸ ਲਈ ਉਹ ਗੁਰੂ ਜੀ ਨਾਲ ਘਿਣਾ ਕਰਦਾ ਸੀ । ਉਹ ਜਾਂ ਤਾਂ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ਅਤੇ ਜਾਂ ਫਿਰ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਦੇ ਲਈ ਮਜ਼ਬੂਰ ਕਰਨਾ ਚਾਹੁੰਦਾ ਸੀ । ਇਸ ਲਈ ਇਹ ਮੰਨਣਾ ਹੀ ਪਵੇਗਾ ਕਿ ਗੁਰੂ ਜੀ ਦੀ ਸ਼ਹੀਦੀ ਵਿਚ ਜਹਾਂਗੀਰ ਦਾ ਪੂਰਾ ਹੱਥ ਸੀ ।

3. ਪ੍ਰਿਥੀਆ (ਪ੍ਰਿਥੀ ਚੰਦ ਦੀ ਦੁਸ਼ਮਣੀ – ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬੁੱਧੀਮਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ । ਪਰੰਤੂ ਇਹ ਗੱਲ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਆ ਸਹਿਣ ਨਾ ਕਰ ਸਕਿਆ । ਉਸ ਨੇ ਮੁਗ਼ਲ ਸਮਰਾਟ ਅਕਬਰ ਨੂੰ ਇਹ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਇਕ ਅਜਿਹੇ ਧਾਰਮਿਕ ਗ੍ਰੰਥ (ਆਦਿ ਗ੍ਰੰਥ ਸਾਹਿਬ) ਦੀ ਰਚਨਾ ਕਰ ਰਹੇ ਸਨ, ਜੋ ਇਸਲਾਮ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹੈ, ਪਰ ਸਹਿਣਸ਼ੀਲ ਅਕਬਰ ਨੇ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ । ਇਸ ਤੋਂ ਬਾਅਦ ਪ੍ਰਿਥੀਆ ਲਾਹੌਰ ਦੇ ਗਵਰਨਰ ਸੁਲਹੀ ਖਾਂ ਅਤੇ ਉੱਥੇ ਦੇ ਵਿੱਤ ਮੰਤਰੀ ਚੰਦੂ ਸ਼ਾਹ ਨਾਲ ਮਿਲ ਕੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ । ਮਰਨ ਤੋਂ ਪਹਿਲਾਂ ਉਹ ਮੁਗ਼ਲਾਂ ਦੇ ਮਨ ਵਿਚ ਗੁਰੂ ਜੀ ਦੇ ਵਿਰੁੱਧ ਨਫ਼ਰਤ ਦੇ ਬੀਜ ਬੋ ਗਿਆ ।

4. ਨਕਸ਼ਬੰਦੀਆਂ ਦਾ ਵਿਰੋਧ – ਨਕਸ਼ਬੰਦੀ ਲਹਿਰ ਇਕ ਮੁਸਲਿਮ ਲਹਿਰ ਸੀ ਜੋ ਗ਼ੈਰ-ਮੁਸਲਮਾਨਾਂ ਨੂੰ ਕੋਈ ਸੁਵਿਧਾ ਦਿੱਤੇ ਜਾਣ ਦੇ ਵਿਰੁੱਧ ਸਨ । ਇਸ ਲਹਿਰ ਦੇ ਇਕ ਨੇਤਾ ਸ਼ੇਖ ਅਹਿਮਦ ਸਰਹਿੰਦੀ ਦੀ ਪ੍ਰਧਾਨਗੀ ਵਿਚ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਮਰਾਟ ਅਕਬਰ ਨੂੰ ਸ਼ਿਕਾਇਤ ਕੀਤੀ, ਪਰ ਇਕ ਉਦਾਰਵਾਦੀ ਸ਼ਾਸਕ ਹੋਣ ਦੇ ਕਾਰਨ, ਅਕਬਰ

ਨੇ ਨਕਸ਼ਬੰਦੀਆਂ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ । ਇਸ ਲਈ ਅਕਬਰ ਦੀ ਮੌਤ ਦੇ ਬਾਅਦ ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ ।

5. ਚੰਦੂ ਸ਼ਾਹ ਦੀ ਦੁਸ਼ਮਣੀ – ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ । ਗੁਰੂ ਅਰਜਨ ਦੇਵ ਜੀ ਨੇ ਉਸ ਦੀ ਪੁੱਤਰੀ ਦੇ ਨਾਲ ਆਪਣੇ ਪੁੱਤਰ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਇਸ ਲਈ ਉਸਨੇ ਪਹਿਲੇ ਸਮਰਾਟ ਅਕਬਰ ਨੂੰ ਅਤੇ ਬਾਅਦ ਵਿਚ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਇਹ ਕਹਿ ਕੇ ਭੜਕਾਇਆ ਕਿ ਉਨ੍ਹਾਂ ਨੇ ਵਿਦਰੋਹੀ ਰਾਜਕੁਮਾਰ ਦੀ ਸਹਾਇਤਾ ਕੀਤੀ ਹੈ । ਜਹਾਂਗੀਰ ਪਹਿਲੇ ਹੀ ਗੁਰੂ ਜੀ ਦੇ ਵੱਧਦੇ ਹੋਏ ਪ੍ਰਭਾਵ ਨੂੰ ਰੋਕਣਾ ਚਾਹੁੰਦਾ ਸੀ । ਇਸ ਲਈ ਉਹ ਗੁਰੂ ਜੀ ਦੇ ਵਿਰੁੱਧ ਕਠੋਰ ਕਦਮ ਉਠਾਉਣ ਲਈ ਤਿਆਰ ਹੋ ਗਿਆ ।

6. ਆਦਿ ਗ੍ਰੰਥ ਸਾਹਿਬ ਦਾ ਸੰਕਲਨ – ਗੁਰੂ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ । ਗੁਰੂ ਜੀ ਦੇ ਦੁਸ਼ਮਣਾਂ ਨੇ ਜਹਾਂਗੀਰ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਈ ਗੱਲਾਂ ਇਸਲਾਮ ਦੇ ਵਿਰੁੱਧ ਲਿਖੀਆਂ ਹਨ । ਸੋ, ਜਹਾਂਗੀਰ ਨੇ ਗੁਰੂ ਜੀ ਨੂੰ ਆਦੇਸ਼ ਦਿੱਤਾ ਕਿ ਆਦਿ ਗ੍ਰੰਥ ਸਾਹਿਬ ਵਿਚੋਂ ਅਜਿਹੀਆਂ ਸਭ ਗੱਲਾਂ ਕੱਢ ਦਿੱਤੀਆਂ ਜਾਣ ਜੋ ਇਸਲਾਮ ਧਰਮ ਦੇ ਵਿਰੁੱਧ ਹੋਣ । ਇਸ ‘ਤੇ ਗੁਰੂ ਜੀ ਨੇ ਉੱਤਰ ਦਿੱਤਾ, “ਆਦਿ ਗ੍ਰੰਥ ਸਾਹਿਬ ਵਿਚੋਂ ਅਸੀਂ ਇਕ ਵੀ ਅੱਖਰ ਕੱਢਣ ਲਈ ਤਿਆਰ ਨਹੀਂ ਹਾਂ ਕਿਉਂਕਿ ਇਸ ਵਿਚ ਅਸੀਂ ਕੋਈ ਵੀ ਅਜਿਹੀ ਗੱਲ ਨਹੀਂ ਲਿਖੀ ਜੋ ਕਿ ਕਿਸੇ ਧਰਮ ਦੇ ਵਿਰੁੱਧ ਹੋਵੇ ।” ਕਹਿੰਦੇ ਹਨ ਕਿ ਇਹ ਉੱਤਰ ਸੁਣ ਕੇ ਜਹਾਂਗੀਰ ਨੇ ਗੁਰੂ ਅਰਜਨ ਦੇਵ ਨੂੰ ਕਿਹਾ ਕਿ ਇਸ ਗ੍ਰੰਥ ਵਿਚ ਹਜ਼ਰਤ ਮੁਹੰਮਦ ਸਾਹਿਬ ਦੇ ਵਿਸ਼ੇ ਬਾਰੇ ਵੀ ਕੁੱਝ ਲਿਖ ਦੇਣ, ਪਰ ਗੁਰੂ ਜੀ ਨੇ ਜਹਾਂਗੀਰ ਦੀ ਇਹ ਗੱਲ ਸਵੀਕਾਰ ਨਾ ਕੀਤੀ ਅਤੇ ਕਿਹਾ ਕਿ ਇਸ ਸੰਬੰਧ ਵਿਚ ਪਰਮਾਤਮਾ ਦੇ ਆਦੇਸ਼ ਤੋਂ ਬਿਨਾਂ ਕਿਸੇ ਹੋਰ ਦੇ ਆਦੇਸ਼ ਦਾ ਪਾਲਣ ਨਹੀਂ ਕੀਤਾ ਜਾ ਸਕਦਾ ।”

7.ਰਾਜਕੁਮਾਰ ਖੁਸਰੋ ਦਾ ਮਾਮਲਾ (ਤੱਤਕਾਲਿਕ ਕਾਰਨ) – ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਸਨੇ ਆਪਣੇ ਪਿਤਾ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਜਹਾਂਗੀਰ ਦੀਆਂ ਸੈਨਾਵਾਂ ਨੇ ਉਸਦਾ ਪਿੱਛਾ ਕੀਤਾ । ਉਹ ਭੱਜ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਪਹੁੰਚਿਆ । ਕਹਿੰਦੇ ਹਨ ਕਿ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਅਤੇ ਉਸਨੂੰ ਲੰਗਰ ਵੀ ਛਕਾਇਆ | ਪਰ ਗੁਰੂ ਸਾਹਿਬ ਦੇ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰ ਦਿੱਤੇ ਕਿ ਗੁਰੂ ਸਾਹਿਬ ਨੇ ਖੁਸਰੋ ਦੀ ਧਨ ਨਾਲ ਸਹਾਇਤਾ ਕੀਤੀ ਹੈ । ਇਸ ਨੂੰ ਗੁਰੂ ਜੀ ਦਾ ਅਪਰਾਧ ਮੰਨਿਆ ਗਿਆ ਅਤੇ ਉਨ੍ਹਾਂ ਨੂੰ ਬੰਦੀ ਬਣਾਉਣ ਦਾ ਆਦੇਸ਼ ਦਿੱਤਾ ਗਿਆ ।

ਸ਼ਹੀਦੀ-ਗੁਰੂ ਸਾਹਿਬ ਨੂੰ 24 ਮਈ, 1606 ਈ: ਨੂੰ ਬੰਦੀ ਦੇ ਰੂਪ ਵਿਚ ਲਾਹੌਰ ਲਿਆਇਆ ਗਿਆ ।
ਉਪਰੋਕਤ ਗੱਲਾਂ ਦੇ ਕਾਰਨ ਜਹਾਂਗੀਰ ਦਾ ਧਰਮ ਪਤੀ ਅੰਧਵਿਸ਼ਵਾਸ ਚਰਮ ਸੀਮਾ ‘ਤੇ ਸੀ । ਇਸ ਲਈ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ | ਸ਼ਹੀਦੀ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਕਠੋਰ ਤਸੀਹੇ ਦਿੱਤੇ ਗਏ । ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਤਪਦੇ ਲੋਹੇ ਉੱਤੇ ਬੈਠਾਇਆ ਗਿਆ ਅਤੇ ਉਨ੍ਹਾਂ ਦੇ ਸਰੀਰ ਉੱਤੇ ਗਰਮ ਰੇਤ ਪਾਈ ਗਈ । 30 ਮਈ, 1606 ਈ: ਨੂੰ ਗੁਰੂ ਜੀ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਨੂੰ ਸ਼ਹੀਦਾਂ ਦਾ ‘ਸਿਰਤਾਜ’ ਕਿਹਾ ਜਾਂਦਾ ਹੈ ।

ਸ਼ਹੀਦੀ ਦਾ ਮਹੱਤਵ

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।

  • ਗੁਰੂ ਜੀ ਦੀ ਸ਼ਹੀਦੀ ਨੇ ਸਿੱਖਾਂ ਵਿਚ ਸੈਨਿਕ ਭਾਵਨਾ ਜਾਗ੍ਰਿਤ ਕੀਤੀ । ਇਸ ਲਈ ਸ਼ਾਂਤੀਆ ਸਿੱਖ ਜਾਤੀ ਨੇ ਲੜਾਕੂ ਜਾਤੀ ਦਾ ਰੂਪ ਧਾਰਨ ਕਰ ਲਿਆ | ਅਸਲ ਵਿਚ ਉਹ ‘ਸੰਤ ਸਿਪਾਹੀ ਬਣ ਗਏ !
  • ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸੰਬੰਧ ਚੰਗੇ ਸਨ ਪਰ ਇਸ ਸ਼ਹੀਦੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਅਤੇ ਸਿੱਖਾਂ ਦੇ ਮਨ ਵਿਚ ਮੁਗ਼ਲ ਰਾਜ ਦੇ ਪ੍ਰਤੀ ਨਫ਼ਰਤ ਪੈਦਾ ਹੋ ਗਈ ।
  • ਇਸ ਸ਼ਹੀਦੀ ਨਾਲ ਸਿੱਖ ਧਰਮ ਨੂੰ ਪ੍ਰਸਿੱਧੀ ਮਿਲੀ । ਸਿੱਖ ਹੁਣ ਆਪਣੇ ਧਰਮ ਦੇ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਤਿਆਰ ਹੋ ਗਏ ।
    ਬਿਨਾਂ ਸ਼ੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸਿੱਧ ਹੋਈ । ਇਸ ਨੇ ਸ਼ਾਂਤੀਆ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ । ਉਨ੍ਹਾਂ ਨੇ ਸਮਝ ਲਿਆ ਕਿ ਜੇ ਉਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਕਰਨੀ ਹੈ ਤਾਂ ਉਨ੍ਹਾਂ ਨੂੰ ਹਥਿਆਰ ਚੁੱਕਣੇ ਹੀ ਪੈਣਗੇ ।

ਪ੍ਰਸ਼ਨ 2.
ਉਹਨਾਂ ਹਾਲਾਤਾਂ ਦਾ ਵਰਣਨ ਕਰੋ ਜੋ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਲਈ ਜ਼ਿੰਮੇਵਾਰ ਸਨ । ਸਿੱਖ ਧਰਮ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਹੇਠ ਲਿਖੇ ਕਾਰਨਾਂ ਕਰਕੇ ਹੋਈ-

1. ਸਿੱਖਾਂ ਅਤੇ ਮੁਗਲਾਂ ਵਿਚ ਵਧਦੀ ਹੋਈ ਦੁਸ਼ਮਣੀ – ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ | ਇਸ ਲਈ ਹੁਣ ਸਿੱਖਾਂ ਨੇ ਵੀ ਆਤਮ-ਰੱਖਿਆ ਦੇ ਲਈ ਸ਼ਸਤਰ ਧਾਰਨ ਸ਼ੁਰੂ ਕਰ ਦਿੱਤੇ । ਉਨ੍ਹਾਂ ਦੇ ਸ਼ਸਤਰ ਧਾਰਨ ਕਰਦੇ ਹੀ ਮੁਗ਼ਲਾਂ ਅਤੇ ਸਿੱਖਾਂ ਵਿਚ ਇਹ ਦੁਸ਼ਮਣੀ ਇੰਨੀ ਗਹਿਰੀ ਹੋ ਗਈ ਜੋ ਅੱਗੇ ਚੱਲ ਕੇ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਦਾ ਕਾਰਨ ਬਣੀ ।

2. ਔਰੰਗਜ਼ੇਬ ਦੀ ਅਸਹਿਣਸ਼ੀਲਤਾ ਦੀ ਨੀਤੀ – ਔਰੰਗਜ਼ੇਬ ਇਕ ਕੱਟੜ ਸੁੰਨੀ ਮੁਸਲਮਾਨ ਸੀ । ਉਸ ਨੇ ਆਪਣੀ ਹਿੰਦੂ ਜਨਤਾ ‘ਤੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਹਨਾਂ ‘ਤੇ ਅਨੇਕ ਪ੍ਰਤੀਬੰਧ ਲਗਾ ਦਿੱਤੇ । ਉਨ੍ਹਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦਾ ਯਤਨ ਵੀ ਕੀਤਾ ਗਿਆ | ਔਰੰਗਜ਼ੇਬ ਦੁਆਰਾ ਨਿਰਦੋਸ਼ ਲੋਕਾਂ ‘ਤੇ ਲਗਾਏ ਜਾ ਰਹੇ ਪ੍ਰਬੰਧਾਂ ਨੇ ਗੁਰੂ ਤੇਗ਼ ਬਹਾਦਰ ਜੀ ਦੇ ਮਨ ‘ਤੇ ਬੜਾ ਡੂੰਘਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਇਹ ਫ਼ੈਸਲਾ ਕਰ ਲਿਆ ਕਿ ਉਹ ਆਪਣੀ ਜਾਨ ਦੇ ਕੇ ਵੀ ਇਨ੍ਹਾਂ ਅੱਤਿਆਚਾਰਾਂ ਤੋਂ ਲੋਕਾਂ ਦੀ ਰੱਖਿਆ ਕਰਨਗੇ | ਆਖਿਰ ਉਨ੍ਹਾਂ ਨੇ ਇਹੋ ਕੀਤਾ ।

3. ਸਿੱਖ ਧਰਮ ਦਾ ਉਤਸ਼ਾਹ-ਪੂਰਨ ਪ੍ਰਚਾਰ – ਗੁਰੁ ਨਾਨਕ ਦੇਵ ਜੀ ਦੇ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਹੀ ਇਕ ਅਜਿਹੇ ਗੁਰੁ ਸਨ, ਜਿਨ੍ਹਾਂ ਨੇ ਥਾਂ-ਥਾਂ ਘੁੰਮ ਫਿਰ ਕੇ ਸਿੱਖ ਮਤ ਦਾ ਪ੍ਰਚਾਰ ਕੀਤਾ | ਔਰੰਗਜ਼ੇਬ ਸਿੱਖ ਧਰਮ ਦੇ ਇਸ ਪ੍ਰਚਾਰ ਨੂੰ ਸਹਿਣ ਨਾ ਕਰ ਸਕਿਆ । ਉਹ ਮਨ ਹੀ ਮਨ ਸਿੱਖ ਗੁਰੂ ਤੇਗ ਬਹਾਦਰ ਜੀ ਨਾਲ ਈਰਖਾ ਕਰਨ ਲੱਗਾ ।

4. ਰਾਮਰਾਇ ਦੀ ਦੁਸ਼ਮਣੀ – ਗੁਰੂ ਹਰਿਕ੍ਰਿਸ਼ਨ ਜੀ ਦੇ ਭਰਾ ਰਾਮਰਾਇ ਨੇ ਔਰੰਗਜ਼ੇਬ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਜੀ ਦਾ ਧਰਮ ਪ੍ਰਚਾਰ ਦਾ ਕੰਮ ਰਾਸ਼ਟਰ ਹਿੱਤ ਦੇ ਵਿਰੁੱਧ ਹੈ । ਉਸ ਦੀਆਂ ਗੱਲਾਂ ਵਿਚ ਆ ਕੇ ਔਰੰਗਜ਼ੇਬ ਨੇ ਗੁਰੂ ਜੀ ਨੂੰ ਸਫ਼ਾਈ ਪੇਸ਼ ਕਰਨ ਲਈ ਮੁਗ਼ਲ ਦਰਬਾਰ ਵਿਚ ਦਿੱਲੀ ਬੁਲਾਇਆ ਅਤੇ ਜਿੱਥੇ ਗੁਰੂ ਜੀ ਨੇ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ ।

5. ਕਸ਼ਮੀਰੀ ਬ੍ਰਾਹਮਣਾਂ ਦੀ ਪੁਕਾਰ – ਕੁੱਝ ਕਸ਼ਮੀਰੀ ਬ੍ਰਾਹਮਣ ਮੁਸਲਮਾਨਾਂ ਦੇ ਅੱਤਿਆਚਾਰਾਂ ਤੋਂ ਤੰਗ ਆ ਚੁੱਕੇ ਸਨ । ਗੁਰੂ ਜੀ ਨੇ ਮਹਿਸੂਸ ਕੀਤਾ ਕਿ ਧਰਮ ਨੂੰ ਬਲੀਦਾਨ ਦੀ ਲੋੜ ਹੈ । ਇਸ ਲਈ ਉਨ੍ਹਾਂ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਔਰੰਗਜ਼ੇਬ ਨੂੰ ਜਾ ਕੇ ਕਹਿਣ ਕਿ ‘‘ਪਹਿਲਾਂ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾਓ, ਫਿਰ ਅਸੀਂ ਸਾਰੇ ਲੋਕ ਵੀ ਤੁਹਾਡੇ ਧਰਮ ਨੂੰ ਸਵੀਕਾਰ ਕਰ ਲਵਾਂਗੇ ।” ਇਸ ਤਰ੍ਹਾਂ ਆਤਮ-ਬਲੀਦਾਨ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਗੁਰੂ ਤੇਗ਼ ਬਹਾਦਰ ਜੀ ਦਿੱਲੀ ਵਲ ਚਲੇ ਗਏ ਜਿੱਥੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।

ਮਹੱਤਵ – ਇਤਿਹਾਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਦੇ ਆਧਾਰ ‘ਤੇ ਜਾਣਿਆ ਜਾ ਸਕਦਾ ਹੈ-

  • ਧਰਮ ਦੀ ਰੱਖਿਆ ਲਈ ਕੁਰਬਾਨੀ ਦੀ ਪਰੰਪਰਾ ਨੂੰ ਬਣਾਈ ਰੱਖਣਾ – ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦੇ ਕੇ ਗੁਰੂਆਂ ਦੁਆਰਾ ਕੁਰਬਾਨੀ ਦੀ ਪਰੰਪਰਾ ਨੂੰ ਕਾਇਮ ਰੱਖਿਆ ।
  • ਮੁਗ਼ਲਾਂ ਦੇ ਅੱਤਿਆਚਾਰਾਂ ਦੇ ਵਿਰੁੱਧ ਘਿਣਾ ਅਤੇ ਬਦਲੇ ਦੀਆਂ ਭਾਵਨਾਵਾਂ – ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਾਰਨ ਸਾਰੇ ਪੰਜਾਬ ਵਿਚ ਮੁਗ਼ਲਾਂ ਦੇ ਅੱਤਿਆਚਾਰਾਂ ਦੇ ਵਿਰੁੱਧ ਘਿਣਾ ਅਤੇ ਬਦਲੇ ਦੀਆਂ ਭਾਵਨਾਵਾਂ ਭੜਕ ਪਈਆਂ ।
  • ਖ਼ਾਲਸਾ ਦੀ ਸਥਾਪਨਾ – ਗੁਰੁ ਗੋਬਿੰਦ ਸਿੰਘ ਜੀ ਇਸ ਸਿੱਟੇ ‘ਤੇ ਪਹੁੰਚੇ ਕਿ ਜਦ ਤਕ ਭਾਰਤ ਵਿਚ ਮੁਗ਼ਲ ਰਾਜ ਰਹੇਗਾ ਤਦ ਤਕ ਧਾਰਮਿਕ ਅੱਤਿਆਚਾਰ ਖ਼ਤਮ ਨਹੀਂ ਹੋਣਗੇ । ਮੁਗ਼ਲ ਅੱਤਿਆਚਾਰਾਂ ਦਾ ਸਾਹਮਣਾ ਕਰਨ ਲਈ 1699 ਈ: ਵਿਚ ਉਨ੍ਹਾਂ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਦੀ ਸਥਾਪਨਾ ਕੀਤੀ ।
  • ਮੁਗ਼ਲ ਸਾਮਰਾਜ ਨੂੰ ਧੱਕਾ – ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਮੁਗ਼ਲ ਸਾਮਰਾਜ ਦੀ ਨੀਂਹ ਹਿਲਾ ਦਿੱਤੀ । ਗੁਰੁ ਗੋਬਿੰਦ ਸਿੰਘ ਜੀ ਦੇ ਬਹਾਦਰ ਖ਼ਾਲਸਾ ਮੁਗ਼ਲ ਸਾਮਰਾਜ ਨਾਲ ਲਗਾਤਾਰ ਜੂਝਦੇ ਰਹੇ ਜਿਸ ਨਾਲ ਮੁਗ਼ਲਾਂ ਦੀ ਸ਼ਕਤੀ ਨੂੰ ਭਾਰੀ ਧੱਕਾ ਲੱਗਾ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

Punjab State Board PSEB 9th Class Social Science Book Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ Textbook Exercise Questions and Answers.

PSEB Solutions for Class 9 Social Science History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

Social Science Guide for Class 9 PSEB ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਰਿਗਵੇਦ ਦੇ ਅਨੁਸਾਰ ਪੰਜਾਬ ਦਾ ਨਾਂ ਕੀ ਸੀ ?
(ਉ) ਹੜੱਪਾ
(ਅ) ਸਪਤ ਸਿੰਧੂ
(ਈ) ਪੰਚਨਦ
(ਸ) ਪੈਂਟਾਪੋਟਾਮੀਆ ।
ਉੱਤਰ-
(ਅ) ਸਪਤ ਸਿੰਧੂ

ਪ੍ਰਸ਼ਨ 2.
ਚੀਨੀ ਯਾਤਰੀ ਕੌਣ ਸੀ ?
(ਉ) ਚਾਣਕਯ
(ਅ) ਲਾਰਡ ਕਰਜ਼ਨ
(ਈ) ਹਿਊਨਸਾਂਗ
(ਸ ਕੋਈ ਵੀ ਨਹੀਂ ।
ਉੱਤਰ-
(ਈ) ਹਿਊਨਸਾਂਗ

ਪ੍ਰਸ਼ਨ 3.
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਕਦੋਂ ਮਿਲਾਇਆ ਗਿਆ ?
(ਉ) 1849 ਈ :
(ਅ) 1887 ਈ :
(ਈ) 1889 ਈ :
(ਸ) 1901 ਈ ।
ਉੱਤਰ-
(ਉ) 1849 ਈ :

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 4.
ਇਹ ਦੁਆਬ ਘੱਟ ਉਪਜਾਊ ਹੈ –
(ਉ) ਚੱਜ ਦੁਆਬ
(ਅ) ਸਿੰਧੂ ਸਾਗਰ ਦੁਆਬ
(ਈ) ਰਚਨਾ ਦੁਆਬ
(ਸ) ਬਾਰੀ ਦੁਆਬ ।
ਉੱਤਰ-
(ਅ) ਸਿੰਧੂ ਸਾਗਰ ਦੁਆਬ

ਪ੍ਰਸ਼ਨ 5.
ਘੱਗਰ ਅਤੇ ਜਮੁਨਾ ਦਰਿਆਵਾਂ ਦੇ ਵਿਚਕਾਰ ਦਾ ਖੇਤਰ –
(ਉ) ਮਾਲਵਾ
(ਅ) ਬਾਂਗਰ
(ਈ) ਮਾਝਾ
(ਸ) ਕੋਈ ਵੀ ਨਹੀਂ ।
ਉੱਤਰ-
(ਅ) ਬਾਂਗਰ

ਪ੍ਰਸ਼ਨ 6.
ਮਾਲਵਾ ਖੇਤਰ ਕਿਨ੍ਹਾਂ ਨਦੀਆਂ ਦੇ ਵਿਚਕਾਰ ਹੈ ?
(ੳ) ਸਤਲੁਜ ਅਤੇ ਜਮੁਨਾ ‘
(ਅ) ਸਤਲੁਜ ਅਤੇ ਘੱਗਰ
(ਈ) ਘੱਗਰ ਅਤੇ ਜਮੁਨਾ ।
(ਸ) ਸਤਲੁਜ ਅਤੇ ਬਿਆਸ ॥
ਉੱਤਰ-
(ਅ) ਸਤਲੁਜ ਅਤੇ ਘੱਗਰ

(ਅ) ਖ਼ਾਲੀ ਥਾਂਵਾਂ ਭਰੋ-

ਪ੍ਰਸ਼ਨ 1.
…………. ਸੱਭਿਅਤਾ ਦਾ ਜਨਮ ਪੰਜਾਬ ਵਿੱਚ ਹੋਇਆ ਸੀ ।
ਉੱਤਰ-
ਹੜੱਪਾ,

ਪ੍ਰਸ਼ਨ 2.
‘ਪੈਂਟਾ’ ਦਾ ਅਰਥ………….. ਹੈ ਅਤੇ ‘ਪੋਟਾਮੀਆ` ਦਾ ਅਰਥ. …………… ਹੈ ।
ਉੱਤਰ-
ਪੰਜ; ਨਦੀ,

ਪ੍ਰਸ਼ਨ 3.
ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ………………. ਭਾਗਾਂ ਵਿੱਚ ਵੰਡਿਆ ਗਿਆ ਹੈ ।
ਉੱਤਰ-
ਤਿੰਨ,

ਪ੍ਰਸ਼ਨ 4.
………….ਦਾ ਖੇਤਰ ਚਿਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਦਾ ਇਲਾਕਾ ਹੈ ।
ਉੱਤਰ-
ਚੱਜ ਦੁਆਬ,

ਪ੍ਰਸ਼ਨ 5.
ਸਿੱਖ ਧਰਮ ਦੇ ਸੰਸਥਾਪਕ…………….ਸਨ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ,

ਪ੍ਰਸ਼ਨ 6.
ਭਾਸ਼ਾ ਦੇ ਆਧਾਰ ‘ਤੇ…………….. ਨੂੰ ਪੰਜਾਬ ਦਾ ਪੁਨਰਗਠਨ ਕੀਤਾ ਗਿਆ ।
ਉੱਤਰ-
1 ਨਵੰਬਰ, 1966,

ਪ੍ਰਸ਼ਨ 7.
ਮਾਊਂਟ ਐਵਰੈਸਟ ਦੀ ਉੱਚਾਈ…………… ਮੀਟਰ ਹੈ ।
ਉੱਤਰ-
8848 ਮੀਟਰ ।

(ਈ) ਸਹੀ ਮਿਲਾਨ ਕਰੋ

(ਉ) (ਅ)
1.ਰਿਗਵੇਦ (i) ਉੱਤਰ-ਪੱਛਮੀ ਪਰਬਤ
2. ਸੁਲੇਮਾਨ (ii) ਸੇਕੀਆ
3. ਬਾਂਗਰ (iii) ਉਪ-ਪਰਬਤੀ ਖੇਤਰ
4. ਸ਼ਿਵਾਲਿਕ (iv) ਸਪਤ ਸਿੰਧੂ
5. ਹਿਊਨਸਾਂਗ (v) ਘੱਗਰ ਅਤੇ ਜਮੁਨਾ ।

ਉੱਤਰ-

1. ਰਿਗਵੇਦ (iv) ਸਪਤ ਸਿੰਧੂ
2. ਸੁਲੇਮਾਨ (i) ਉੱਤਰ-ਪੱਛਮੀ ਪਰਬਤ
3. ਬਾਂਗਰ (v) ਘੱਗਰ ਅਤੇ ਜਮੁਨਾ
4. ਸ਼ਿਵਾਲਿਕ (iii) ਉਪ-ਪਰਬਤੀ ਖੇਤਰ
5. ਹਿਊਨਸਾਂਗ (ii) ਸੇਕੀਆ |

(ਸ) ਅੰਤਰ ਦੱਸੋ

ਪ੍ਰਸ਼ਨ 1.
ਮਾਲਵਾ ਅਤੇ ਗਰ
ਉੱਤਰ –
ਮਾਲਵਾ ਅਤੇ ਬਾਂਗਰ –

  • ਮਾਲਵਾ-ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰ ਫੈਲੇ ਦੇਸ਼ ਨੂੰ “ਮਾਲਵਾ’ ਕਹਿੰਦੇ ਹਨ । ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਫ਼ਰੀਦਕੋਟ, ਬਠਿੰਡਾ ਆਦਿ ਪ੍ਰਸਿੱਧ ਸ਼ਹਿਰ ਇਸ ਭਾਗ ਵਿਚ ਸਥਿਤ ਹਨ ।
  • ਬਾਂਗਰ ਜਾਂ ਹਰਿਆਣਾ-ਇਹ ਦੇਸ਼ ਘੱਗਰ ਅਤੇ ਜਮਨਾ ਨਦੀਆਂ ਦੇ ਵਿਚਕਾਰ ਸਥਿਤ ਹੈ । ਇਸ ਦੇ ਮੁੱਖ ਨਗਰ | ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਜੀਂਦ, ਰੋਹਤਕ, ਕਰਨਾਲ, ਗੁੜਗਾਵਾਂ ਤੇ ਹਿਸਾਰ ਹਨ | ਇਹ ਭਾਗ ਇਕ ਇਤਿਹਾਸਿਕ ਮੈਦਾਨ ਵੀ ਹੈ ਜਿੱਥੇ ਅਨੇਕਾਂ ਫ਼ੈਸਲਾਕੁੰਨ ਯੁੱਧ ਲੜੇ ਗਏ ।

ਪ੍ਰਸ਼ਨ 2.
ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ
ਉੱਤਰ –

  • ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ-1947 ਈ: ਵਿਚ ਸੁਤੰਤਰਤਾ ਦੇ ਸਮੇਂ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ : ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਦਾ ਪੱਛਮੀ ਭਾਗ ਮੁਸਲਿਮ ਬਹੁ-ਗਿਣਤੀ ਖੇਤਰ ਸੀ ।
  • ਉਹ ਅਲੱਗ ਹੋ ਕੇ ਪੰਜਾਬ : ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਪਾਕਿਸਤਾਨ ਦੇ ਰੂਪ ਵਿਚ ਨਵਾਂ ਦੇਸ਼ ਬਣਿਆ | ਪੂਰਬੀ ਪੰਜਾਬ ਭਾਰਤ ਦਾ ਹਿੱਸਾ ਬਣਿਆ । ਉਸ ਸਮੇਂ ਪੰਜਾਬ ਦੇ 13 ਜ਼ਿਲ੍ਹੇ ਪਾਕਿਸਤਾਨ ਵਿਚ ਚਲੇ ਗਏ ਅਤੇ ਬਾਕੀ 16 ਜ਼ਿਲੇ ਭਾਰਤੀ ਪੰਜਾਬ ਵਿਚ ਰਹਿ ਗਏ ।

ਪ੍ਰਸ਼ਨ 3.
ਦੱਰੇ ਅਤੇ ਦੁਆਬ
ਉੱਤਰ –
ਦੱਰੇ ਅਤੇ ਦੁਆਬ –

  • ‘ਦੱਰੇ -ਇਹ ਉੱਚੇ ਪਹਾੜਾਂ ਵਿਚੋਂ ਲੰਘਣ ਲਈ ਕੁਦਰਤ ਦੁਆਰਾ ਬਣਾਏ ਗਏ ਮਾਰਗ ਹੁੰਦੇ ਹਨ । ਇਨ੍ਹਾਂ ਔਖੇ ਮਾਰਗਾਂ ਵਿੱਚੋਂ ਹੋ ਕੇ ਪਰਬਤਾਂ ਨੂੰ ਪਾਰ ਕੀਤਾ ਜਾ ਸਕਦਾ ਹੈ ।
  • ‘ਦੁਆਬ -ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ‘ਦੁਆਬ’ ਆਖਦੇ ਹਨ । ਪੰਜਾਬ ਦਾ ਮੈਦਾਨ ਪੰਜ ਦੁਆਬਿਆਂ ਤੋਂ ਬਣਿਆ ਹੈ ।

ਪ੍ਰਸ਼ਨ 4.
ਹਿਮਾਲਿਆ ਅਤੇ ਉਪ-ਪਰਬਤੀ ਖੇਤਰ
ਉੱਤਰ –
ਹਿਮਾਲਾ ਅਤੇ ਉਪ-ਪਰਬਤੀ ਖੇਤਰ (ਤਰਾਈ ਖੇਤਰ) –

  • ਹਿਮਾਲਾ-ਹਿਮਾਲਾ ਅਰਥਾਤ ਹਿਮ + ਆਲਯ, ਦਾ ਅਰਥ ਹੈ ਬਰਫ ਦਾ ਘਰ ।ਹਿਮਾਲਾ ਦੀਆਂ ਪਹਾੜੀਆਂ ਪੰਜਾਬ ਵਿਚ ਲੜੀਬੱਧ ਹਨ । ਇਨ੍ਹਾਂ ਪਹਾੜੀਆਂ ਨੂੰ ਉੱਚਾਈ ਦੇ ਅਨੁਸਾਰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ । ਮਹਾਨ
    ਹਿਮਾਲਾ, ਮੱਧ ਹਿਮਾਲਾ ਅਤੇ ਬਾਹਰੀ ਹਿਮਾਲਾ ।
  • ਉਪ-ਪਰਬਤੀ ਖੇਤਰ (ਤਰਾਈ ਖੇਤਰ)-ਇਹ ਖੇਤਰ ਹਿਮਾਲਾ ਦੀਆਂ ਪੀਰ ਪੰਜਾਲ ਪਹਾੜੀਆਂ ਦੇ ਦੱਖਣ ਵਿੱਚ ਸਥਿਤ ਹੈ । ਇਸ ਵਿੱਚ ਸ਼ਿਵਾਲਿਕ ਅਤੇ ਕਸੌਲੀ ਦੀਆਂ ਪਹਾੜੀਆਂ ਦੇ ਢਲਾਨ ਵਾਲੇ ਪ੍ਰਦੇਸ਼ ਸ਼ਾਮਲ ਹਨ । ਇਸ
    ਖੇਤਰ ਦੀਆਂ ਪਹਾੜੀਆਂ ਦੀ ਔਸਤ ਉੱਚਾਈ 1000-3000 ਫੁੱਟ ਹੈ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 5.
ਚੱਜ ਦੁਆਬ ਅਤੇ ਬਿਸਤ ਜਲੰਧਰ ਦੁਆਬ ।
ਉੱਤਰ –
ਚੱਜ ਦੁਆਬ ਅਤੇ ਬਿਸਤ ਜਲੰਧਰ ਦੁਆਬ –

  • ‘ਚੱਜ ਦੁਆਬ’ -‘ਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਦੇ ਨਾਂ ਨਾਲ ਸੱਦਿਆ ਜਾਂਦਾ ਹੈ । ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।
  • ਬਿਸਤ ਜਲੰਧਰ ਦੁਆਬ-ਇਸ ਦੁਆਬ ਵਿਚ ਸਤਲੁਜ ਅਤੇ ਬਿਆਸ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਿਲ ਹੈ ।
    ਇਹ ਦੇਸ਼ ਬੜਾ ਉਪਜਾਊ ਹੈ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
“ਪੰਜਾਬੀ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਪੰਜਾਬ ਤੋਂ ਭਾਵ ਪੰਜ ਨਦੀਆਂ ਦੇ ਪ੍ਰਦੇਸ਼ ਤੋਂ ਹੈ । “ਪੰਜਾਬ” ਫ਼ਾਰਸੀ ਦੇ ਦੋ ਸ਼ਬਦਾਂ-ਪੰਜ ਅਤੇ ਆਬ ਦੇ ਮੇਲ ਤੋਂ ਬਣਿਆ ਹੈ । ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ-ਪਾਣੀ ਅਰਥਾਤ ਨਦੀ ।

ਪ੍ਰਸ਼ਨ 2.
ਯੂਨਾਨੀਆਂ ਨੇ ਪੰਜਾਬ ਦਾ ਕੀ ਨਾਂ ਰੱਖਿਆ ਸੀ ?
ਉੱਤਰ-
“ਯੂਨਾਨੀਆਂ ਨੇ ਪੰਜਾਬ ਦਾ ਨਾਂ ਪੈਂਟਾਪੋਟਾਮੀਆਂ ਅਰਥਾਤ ਪੰਜ ਨਦੀਆਂ ਦੀ ਧਰਤੀ ਰੱਖਿਆ ਸੀ । ਪੈਂਟਾ ਦਾ ਅਰਥ ਹੈ ਪੰਜ ਅਤੇ ਪੋਟਾਮੀਆ ਦਾ ਅਰਥ ਹੈ ਨਦੀ ।

ਪ੍ਰਸ਼ਨ 3.
‘ਸਪਤ ਸਿੰਧੂ ਤੋਂ ਕੀ ਭਾਵ ਹੈ ?
ਉੱਤਰ-
ਵੈਦਿਕ ਕਾਲ ਵਿਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਹ ਸੱਤ ਨਦੀਆਂ ਦਾ ਦੇਸ਼ ਸੀ ।

ਪ੍ਰਸ਼ਨ 4.
1947 ਈ: ਵਿਚ ਪੰਜਾਬ ਨੂੰ ਕਿਹੜੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ ?
ਉੱਤਰ-
1947 ਈ: ਵਿਚ ਪੰਜਾਬ ਨੂੰ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਵਿਚ ਵੰਡਿਆ ਗਿਆ ਸੀ । ਪੱਛਮੀ ਹਿੱਸਾ ਪਾਕਿਸਤਾਨ ਬਣਿਆ ਅਤੇ ਪੂਰਬੀ ਹਿੱਸਾ ਭਾਰਤ ਨੂੰ ਮਿਲਿਆ ।

ਪ੍ਰਸ਼ਨ 5.
ਪੰਜਾਬ ਦੀ ਉੱਤਰ-ਪੱਛਮੀ ਸੀਮਾ ਵਿੱਚ ਸਥਿਤ ਕਿਸੇ ਦੋ ਦੱਰਿਆਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਦੀ ਉੱਤਰ-ਪੱਛਮੀ ਸੀਮਾ ਵਿਚ ਸਥਿਤ ਦੱਰੇ ਹਨ-ਖੈਬਰ, ਕੁੱਰਮ, ਟੋਚੀ ਆਦਿ ।

ਪ੍ਰਸ਼ਨ 6.
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਕਦੋਂ ਅਤੇ ਕਿੰਨੇ ਰਾਜਾਂ ਵਿੱਚ ਵੰਡਿਆ ਗਿਆ ?
ਉੱਤਰ-
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ 1 ਨਵੰਬਰ, 1966 ਈ: ਨੂੰ ਦੋ ਰਾਜਾਂ-ਪੰਜਾਬ ਅਤੇ ਹਰਿਆਣਾ ਵਿਚ ਵੰਡਿਆ ਗਿਆ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੇ ਵੱਖ-ਵੱਖ ਇਤਿਹਾਸਕ ਨਾਂਵਾਂ ‘ਤੇ ਚਾਨਣਾ ਪਾਓ ।
ਉੱਤਰ-
ਪੰਜਾਬ ਦੇ ਨਾਂ ਸਮੇਂ-ਸਮੇਂ ‘ਤੇ ਬਦਲਦੇ ਰਹੇ ਹਨ-

  1. ਵੈਦਿਕ ਕਾਲ ਵਿਚ ਪੰਜਾਬ ਨੂੰ ਸਪਤ ਸਿੰਧੂ ਸੱਤ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ।
  2. ਪ੍ਰਾਚੀਨ ਮਹਾਂਕਾਵਿ ਰਮਾਇਣ, ਮਹਾਂਭਾਰਤ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਪੰਚਨਦ ਦੱਸਿਆ ਗਿਆ ਹੈ ।
  3. ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ (Peniapotamia) ਨਾਂ ਰੱਖਿਆ ਸੀ । ਪੈਂਟਾ ਦਾ ਅਰਥ ਹੈ ਪੰਜ ਅਤੇ | ਪੋਟਾਮੀਆ ਦਾ ਅਰਥ ਹੈ-ਨਦੀ ਅਰਥਾਤ ਪੰਜ ਦਰਿਆਵਾਂ ਨਦੀਆਂ ਦੀ ਧਰਤੀ ।
  4. ਟਕ ਕਬੀਲੇ ਨੇ ਪੰਜਾਬ ਨੂੰ ਟਕ ਦੇਸ਼ ਜਾਂ ਟਕੀ ਦਾ ਨਾਂ ਦਿੱਤਾ ।
  5. ਚੀਨੀ ਯਾਤਰੀ ਹਿਊਨਸਾਂਗ ਨੇ ਪੰਜਾਬ ਨੂੰ ਸੇਕੀਆ ਕਹਿ ਕੇ ਬੁਲਾਇਆ ।
  6. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਲਾਹੌਰ ਸੂਬਾ ਦੇ ਨਾਂ ਨਾਲ ਜਾਣਿਆ ਜਾਣ ਲੱਗਾ ।
  7. ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਪੰਜਾਬ ਦਾ ਨਾਂ ਦਿੱਤਾ ਪੰਜਾਬ ਫ਼ਾਰਸੀ ਭਾਸ਼ਾ ਵਿੱਚ ਪੰਜ ਅਤੇ ਆਬ ਤੋਂ ਮਿਲ ਕੇ ਬਣਿਆ ਹੈ । ਪੰਜ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ ।
  8. 1849 ਈ: ਵਿਚ ਅੰਗਰੇਜ਼ਾਂ ਨੇ ਇਸਨੂੰ ਆਪਣੇ ਰਾਜ ਵਿਚ ਮਿਲਾ ਲਿਆ ਅਤੇ ਇਸਨੂੰ ਪੰਜਾਬ ਪ੍ਰਾਂਤ ਦਾ ਨਾਂ ਦਿੱਤਾ ।
  9. 1947 ਈ: ਵਿਚ ਭਾਰਤ-ਪਾਕਿਸਤਾਨ ਵੰਡ ਵਿਚ ਪੰਜਾਬ ਪੂਰਬੀ ਅਤੇ ਪੱਛਮੀ ਪੰਜਾਬ ਨਾਂ ਦੇ ਦੋ ਭਾਗਾਂ ਵਿਚ ਵੰਡਿਆ ਗਿਆ, ਪਰ ਦੋਨਾਂ ਹੀ ਦੇਸ਼ਾਂ ਵਿਚ ਅੱਜ ਵੀ ਇਸਨੂੰ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਪ੍ਰਸ਼ਨ 2.
ਪੰਜਾਬ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਿਉਂ ਜ਼ਰੂਰੀ ਹੈ ?
ਉੱਤਰ-
ਕਿਸੇ ਵੀ ਦੇਸ਼ ਦਾ ਇਤਿਹਾਸ ਉੱਥੇ ਦੇ ਭੂਗੋਲ ਦੀ ਦੇਣ ਹੁੰਦਾ ਹੈ । ਇਸ ਲਈ ਕਿਸੇ ਦੇਸ਼ ਦੇ ਇਤਿਹਾਸ ਦਾ ਅਧਿਐਨ ਕਰਨ ਲਈ ਉਸ ਦੇਸ਼ ਦੀਆਂ ਭੂਗੋਲਿਕ ਅਵਸਥਾਵਾਂ ਦਾ ਅਧਿਐਨ ਜ਼ਰੂਰੀ ਹੈ । ਪੰਜਾਬ ਦੇ ਰਹਿਣ ਸਹਿਣ, ਖਾਣਪੀਣ, ਪਹਿਰਾਵਾ, ਲੋਕਾਂ ਦੇ ਸੁਭਾਅ ਅਤੇ ਵਿਚਾਰ ਸ਼ਕਤੀ ਕਾਫ਼ੀ ਸੀਮਾ ਤਕ ਭੂਗੋਲਿਕ ਤੱਥਾਂ ਦੁਆਰਾ ਪ੍ਰਭਾਵਿਤ ਹੋਈ ਹੈ । ਇੱਥੋਂ ਦੀ ਹਰੇਕ ਘਟਨਾ ਇੱਥੋਂ ਦੇ ਕਿਸੇ ਨਾ ਕਿਸੇ ਭੂਗੋਲਿਕ ਤੱਥ ਨਾਲ ਜੁੜੀ ਹੋਈ ਹੈ । ਇੱਥੋਂ ਦਾ ਉਪਜਾਊ ਮੈਦਾਨ ਸੱਭਿਅਤਾ ਦਾ ਘੜਾ ਬਣਿਆ | ਸਮਾਂ ਪੈਣ ਤੇ ਇਹੀ ਮੈਦਾਨ ਰਣਭੂਮੀ ਬਣਿਆ ਅਤੇ ਇੱਥੋਂ ਦੇ ਲੱਖਾਂ ਵੀਰਾਂ ਨੇ ਆਪਣੇ ਪਾਣੀ ਦਾ ਬਲਿਦਾਨ ਦਿੱਤਾ । ਇੱਥੋਂ ਦੀਆਂ ਨਦੀਆਂ ਨੇ ਅਨੇਕ ਵਾਰ ਹਮਲਾਵਰਾਂ ਦਾ ਮਾਰਗ ਦਰਸ਼ਨ ਕੀਤਾ । ਇੱਥੋਂ ਦੇ ਜੰਗਲਾਂ ਦਾ ਮਹੱਤਵ ਵੀ ਕੁੱਝ ਘੱਟ ਨਹੀਂ ਹੈ । ਮੁਗ਼ਲ ਅੱਤਿਆਚਾਰਾਂ ਤੋਂ ਪੀੜਿਤ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਹੀ ਜੰਗਲਾਂ ਨੇ ਅਨੇਕ ਵਾਰ ਆਸਰਾ ਦਿੱਤਾ । ਇੱਥੋਂ ਦੇ ਖੁਸ਼ਹਾਲ ਮੈਦਾਨਾਂ ਨੇ ਹਮਲਾਵਰਾਂ ਨੂੰ ਹਮਲਾ ਕਰਨ ਦੀ ਪ੍ਰੇਰਨਾ ਦਿੱਤੀ । ਇਸ ਤਰ੍ਹਾਂ ਪੰਜਾਬ ਦੇ ਭੂਗੋਲ ਨੇ ਪੰਜਾਬ ਨੂੰ ਰੰਗ-ਭੂਮੀ ਅਤੇ ਰਣਭੂਮੀ ਦੋਨਾਂ ਦਾ ਪੱਧਰ ਪ੍ਰਦਾਨ ਕੀਤਾ।

ਪ੍ਰਸ਼ਨ 3.
ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਦੇ ਕਾਰਨ ਪੰਜਾਬ ਸਾਲਾਂ ਤੱਕ ਭਾਰਤ ਦੇ ਪ੍ਰਵੇਸ਼ ਦੁਆਰ ਦਾ ਕੰਮ ਕਰਦਾ ਹੈ। ਇਨ੍ਹਾਂ ਪਰਬਤ ਸ਼੍ਰੇਣੀਆਂ ਵਿਚ ਸਥਿਤ ਦਰਿਆਂ ਤੋਂ ਗੁਜ਼ਰਨਾ ਕਠਿਨ ਨਹੀਂ ਹੈ । ਦੂਜੇ ਬੋਲਾਨ ਦੱਰੇ ਦੇ ਇਲਾਵਾ ਸਾਰੇ ਦੌਰੇ ਅਫ਼ਗਾਨਿਸਤਾਨ ਨੂੰ ਪੰਜਾਬ ਨਾਲ ਮਿਲਾਉਂਦੇ ਹਨ । ਇਸ ਲਈ ਆਰੀਆਂ ਤੋਂ ਲੈ ਕੇ ਮੰਗੋਲਾਂ ਤਕ ਸਾਰੇ ਹਮਲਾਵਰ ਇਨ੍ਹਾਂ ਮਾਰਗਾਂ ਦੁਆਰਾ ਭਾਰਤ ‘ਤੇ ਹਮਲਾ ਕਰਦੇ ਰਹੇ ਕਿਉਂਕਿ ਦੱਰੇ ਉਨ੍ਹਾਂ ਨੂੰ ਸਿੱਧਾ, ਪੰਜਾਬ ਦੀ ਧਰਤੀ ‘ਤੇ ਪਹੁੰਚਾ ਦਿੰਦੇ ਸਨ । ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ । ਉਨ੍ਹਾਂ ਨੂੰ ਹਰਾਉਣ ਤੇ ਹੀ ਉਹ ਪੂਰਵ ਵੱਲ ਅੱਗੇ ਵੱਧ ਸਕੇ । ਇਸ ਤਰ੍ਹਾਂ ਪੰਜਾਬ ਭਾਰਤ ਲਈ ਪ੍ਰਵੇਸ਼ ਦੁਆਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ।

ਪ੍ਰਸ਼ਨ 4.
ਪੰਜਾਬ ਵਿਚ ਇਸਲਾਮ ਧਰਮ ਦਾ ਪ੍ਰਸਾਰ ਤੇਜ਼ੀ ਨਾਲ ਕਿਉਂ ਹੋਇਆ ?
ਉੱਤਰ-
ਪੰਜਾਬ ਵਿਚ ਇਸਲਾਮ ਧਰਮ ਦਾ ਪ੍ਰਸਾਰ ਤੇਜ਼ੀ ਨਾਲ ਹੋਇਆ ਕਿਉਂਕਿ ਸਾਰੇ ਹਮਲਾਵਰ ਪਹਿਲਾਂ ਪੰਜਾਬ ਵਿਚ ਆ ਕੇ ਵਸੇ । ਉਨ੍ਹਾਂ ਨੇ ਇੱਥੇ ਦੇ ਲੋਕਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ। ਮੁਸਲਿਮ ਧਰਮ ਪ੍ਰਚਾਰਕ, ਸੂਫ਼ੀ ਸੰਤਾਂ ਅਤੇ ਵਪਾਰੀਆਂ ਨੇ ਵੀ ਇਸ ਕੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ । ਹਿੰਦੂ ਧਰਮ ਦੇ ਕਠੋਰ ਰੀਤੀ-ਰਿਵਾਜ਼ਾਂ ਤੋਂ ਤੰਗ ਆ ਚੁੱਕੇ ਲੋਕਾਂ ਨੇ ਅਸਾਨੀ ਨਾਲ ਇਸਲਾਮ ਧਰਮ ਨੂੰ ਅਪਣਾ ਲਿਆ | ਪਰਿਣਾਮ ਸਵਰੂਪ ਪੰਜਾਬ ਵਿਚ ਇਸਲਾਮ ਧਰਮ ਕਾਫ਼ੀ ਤੇਜ਼ੀ ਨਾਲ ਫੈਲਿਆ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 5.
ਪੰਜਾਬ ਦੀ ਭੂਗੋਲਿਕ ਸਥਿਤੀ ਦਾ ਲੋਕਾਂ ਦੀ ਆਰਥਿਕ ਸਥਿਤੀ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਲੋਕਾਂ ਦੇ ਜੀਵਨ ਨੂੰ ਆਰਥਿਕ ਤੌਰ ‘ਤੇ ਦ੍ਰਿੜ੍ਹਤਾ ਪ੍ਰਦਾਨ ਕੀਤੀ । ਹਿਮਾਲਾ ਦੀਆਂ ਨਦੀਆਂ ਹਰ ਸਾਲ ਨਵੀਂ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਵਿਚ ਵਿਛਾਉਂਦੀਆਂ ਰਹੀਆਂ । ਸਿੱਟੇ ਵਜੋਂ ਪੰਜਾਬ ਦਾ ਮੈਦਾਨ ਉਪਜਾਊ ਮੈਦਾਨਾਂ ਵਿਚ ਗਿਣਿਆ ਜਾਣ ਲੱਗਾ । ਉਪਜਾਊ ਭੂਮੀ ਕਾਰਨ ਇੱਥੇ ਚੰਗੀ ਫ਼ਸਲ ਹੁੰਦੀ ਰਹੀ ਅਤੇ ਇੱਥੋਂ ਦੇ ਲੋਕ ਖੁਸ਼ਹਾਲ ਹੁੰਦੇ ਗਏ । ਇਨ੍ਹਾਂ ਨਦੀਆਂ ਤੋਂ ਪੰਜਾਬ ਦੀ ਭੂਮੀ ਸਿੰਜੀ ਵੀ ਜਾਂਦੀ ਸੀ । ਬਰਫ਼ ਨਾਲ ਢਕੇ ਰਹਿਣ ਦੇ ਕਾਰਨ ਹਿਮਾਲਾ ਤੋਂ ਨਿਕਲਣ ਵਾਲੀਆਂ ਨਦੀਆਂ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ ਅਤੇ ਖੇਤੀਬਾੜੀ ਲਈ ਵਰਦਾਨ ਸਿੱਧ ਹੋਈਆਂ ਹਨ ।
ਹਿਮਾਲਾ ਤੋਂ ਪ੍ਰਾਪਤ ਲੱਕੜੀ ਦੇ ਕਾਰਨ ਪੰਜਾਬ ਵਿਚ ਫ਼ਰਨੀਚਰ ਅਤੇ ਖੇਡ ਦਾ ਸਮਾਨ ਬਣਨ ਲੱਗਾ । ਇਨ੍ਹਾਂ ਪਰਬਤਾਂ ਤੋਂ ਪੰਜਾਬ ਦੇ ਲੋਕਾਂ ਨੂੰ ਗੰਦਾ ਬਿਰੋਜਾ, ਜੜ੍ਹੀਆਂ-ਬੂਟੀਆਂ ਅਤੇ ਅਨੇਕ ਵਸਤਾਂ ਉਪਯੋਗੀ ਪ੍ਰਾਪਤ ਹੁੰਦੀਆਂ ਰਹੀਆਂ, ਜਿਸ ਨਾਲ ਪੰਜਾਬ ਵਿਚ ਉਦਯੋਗਾਂ ਦਾ ਵਿਕਾਸ ਹੋਇਆ ।

IV. ਵਡੇ ਉੱਤਰਾਂ ਵਾਲੇ ਪ੍ਰਸ਼ਨ ਦਾ

ਪ੍ਰਸ਼ਨ 1.
ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਪੰਜਾਬ ਦੇ ਉਪ-ਪਰਬਤੀ (ਤਰਾਈ) ਦੇਸ਼ ਦੇ ਬਾਰੇ ਵਿਚ ਲਿਖੋ ।
ਜਾਂ ਪੰਜਾਬ ਦੇ ਮੈਦਾਨੀ ਖੇਤਰ ਅਤੇ ਭੌਤਿਕ ਵਿਸ਼ੇਸ਼ਤਾਵਾਂ ‘ਤੇ ਇਕ ਨੋਟ ਲਿਖੋ ।
ਉੱਤਰ-
ਭੂਗੋਲਿਕ ਤੌਰ ‘ਤੇ ਪੰਜਾਬ ਦਾ ਅਧਿਐਨ ਬਹੁਤ ਹੀ ਰੋਚਕ ਹੈ । ਇਸ ਨਜ਼ਰੀਏ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।

  1. ਹਿਮਾਲਾ ਅਤੇ ਉਸ ਦੀਆਂ ਉੱਤਰ-ਪੱਛਮੀ ਪਹਾੜੀਆਂ .
  2. ਤਰਾਈ ਦੇਸ਼ ਜਾਂ ਉਪ-ਪਰਬਤੀ ਖੇਤਰ
  3. ਮੈਦਾਨੀ ਖੇਤਰ ।

1. ਹਿਮਾਲਾ ਅਤੇ ਉਸ ਦੀਆਂ ਉੱਤਰ-ਪੱਛਮੀ ਪਹਾੜੀਆਂ-ਹਿਮਾਲਿਆ ਅਰਥਾਤ, ਹਿਮ + ਆਲਿਆ ਦਾ ਅਰਥ ਹੈਬਰਫ਼ ਦਾ ਘਰ | ਭਾਰਤ ਦੇ ਉੱਤਰ ਵਿਚ ਸਥਿਤ ਇਹ ਉੱਚਾ ਪਰਬਤ ਸਾਲ ਵਿਚ ਜ਼ਿਆਦਾਤਰ ਸਮੇਂ ਬਰਫ਼ ਨਾਲ ਢੱਕਿਆ ਰਹਿੰਦਾ ਹੈ | ਪੱਛਮ ਤੋਂ ਪੂਰਬ ਦੇ ਵੱਲ ਇਸਦੀ ਲੰਬਾਈ ਲਗਭਗ 2400 ਕਿ.ਮੀ. ਅਤੇ ਉੱਤਰ ਤੋਂ ਦੱਖਣ ਦੇ ਵੱਲ ਔਸਤ ਚੌੜਾਈ ਲਗਭਗ 2500 ਕਿ.ਮੀ. ਹੈ । ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ (8848 ਮੀ.) ਹਿਮਾਲਿਆ ਵਿਚ ਹੀ ਸਥਿਤ ਹੈ, ਪਰੰਤੁ ਹਿਮਾਲਿਆ ਦੀਆਂ ਸਾਰੀਆਂ ਪਹਾੜੀਆਂ ਦੀ ਉੱਚਾਈ ਇਕ ਸਮਾਨ ਨਹੀਂ ਹੈ । ਇਨ੍ਹਾਂ ਪਹਾੜੀਆਂ ਨੂੰ ਉੱਚਾਈ ਦੇ ਅਨੁਸਾਰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ-ਮਹਾਨ ਹਿਮਾਲਾ, ਮੱਧ ਹਿਮਾਲਾ ਅਤੇ ਬਾਹਰੀ ਹਿਮਾਲਾ | | ਪੰਜਾਬ ਦੇ ਉੱਤਰ-ਪੱਛਮ ਵਿਚ ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਸਥਿਤ ਹਨ । ਇਨ੍ਹਾਂ ਪਹਾੜੀਆਂ ਵਿਚ ਕਿਰਥਾਰ ਅਤੇ ਸੁਲੇਮਾਨ ਦੀਆਂ ਪਹਾੜੀ ਲੜੀਆਂ ਸ਼ਾਮਲ ਹਨ । ਇਨ੍ਹਾਂ ਪਰਬਤਾਂ ਦੀ ਉਚਾਈ ਵਧੇਰੇ ਨਹੀਂ ਹੈ । ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਅਨੇਕਾਂ ਦੱਰੇ ਹਨ । ਇਨ੍ਹਾਂ ਦੱਰਿਆਂ ਵਿਚ ਖੈਬਰ ਦਾ ਦੱਰਾ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ । ਜ਼ਿਆਦਾਤਰ ਹਮਲਾਵਰਾਂ ਦੇ ਲਈ ਇਹੀ ਦੱਰਾ ਪ੍ਰਵੇਸ਼ ਦੁਆਰ ਬਣਿਆ ਰਿਹਾ |

2. ਰਾਈ ਦੇਸ਼ ਜਾਂ ਉਪ-ਪਰਬਤੀ ਖੇਤਰ-ਹਿਮਾਲਾ ਦੇਸ਼ ਦੇ ਉੱਚ ਪ੍ਰਦੇਸ਼ਾਂ ਅਤੇ ਪੰਜਾਬ ਦੇ ਮੈਦਾਨੀ ਦੇਸ਼ਾਂ ਦੇ ਵਿਚਕਾਰ ਤਰਾਈ ਦਾ ਪ੍ਰਦੇਸ਼ ਸਥਿਤ ਹੈ । ਇਸਨੂੰ ਉਪ-ਪਰਬਤੀ ਪ੍ਰਦੇਸ਼ ਵੀ ਕਿਹਾ ਜਾਂਦਾ ਹੈ । ਇਹ 160 ਕਿ. ਮੀਟਰ ਤੋਂ 320 ਕਿ. ਮੀਟਰ ਤਕ ਚੌੜਾ ਹੈ ਅਤੇ ਇਸਦੀ ਉੱਚਾਈ 300 ਤੋਂ 900 ਮੀਟਰ ਤਕ ਹੈ । ਇਹ ਭਾਗ ਅਨੇਕ ਘਾਟੀਆਂ ਕਾਰਨ ਹਿਮਾਲਾ ਪਰਬਤ ਸ਼੍ਰੇਣੀਆਂ ਤੋਂ ਅਲੱਗ ਜਿਹਾ ਦਿਖਾਈ ਦਿੰਦਾ ਹੈ । ਇਸ ਭਾਗ ਵਿਚ ਸਿਆਲਕੋਟ, ਕਾਂਗੜਾ, ਹੁਸ਼ਿਆਰਪੁਰ, ਗੁਰਦਾਸਪੁਰ, ਅੰਬਾਲਾ ਦਾ ਕੁੱਝ ਖੇਤਰ ਸ਼ਾਮਲ ਹੈ । ਆਮ ਤੌਰ ‘ਤੇ ਇਹ ਇਕ ਪਰਬਤੀ ਦੇਸ਼ ਹੈ । ਇਸ ਲਈ ਇੱਥੇ ਉਪਜ ਬਹੁਤ ਘੱਟ ਹੁੰਦੀ ਹੈ । ਵਰਖਾ ਕਾਰਨ ਇੱਥੇ ਅਨੇਕ ਰੋਗ ਫੈਲਦੇ ਹਨ । ਜਿੱਥੇ ਕਿੱਤੇ ਭੂਮੀ ਨੂੰ ਖੇਤੀ ਯੋਗ ਬਣਾਇਆ ਗਿਆ ਹੈ ਉੱਥੇ ਆਲੂ, ਚੌਲ, ਅਨਾਜ ਅਤੇ ਮੱਕਾ ਦੀ ਖੇਤੀ ਕੀਤੀ ਜਾਣ ਲੱਗੀ ਹੈ । ਇੱਥੇ ਆਉਣ-ਜਾਣ ਦੇ ਸਾਧਨਾਂ ਦਾ ਵੀ ਪੂਰੀ ਤਰ੍ਹਾਂ ਨਾਲ ਵਿਕਾਸ ਨਹੀਂ ਹੋ ਪਾਇਆ ਹੈ । ਇੱਥੋਂ ਦੀ ਜਨਸੰਖਿਆ ਘੱਟ ਹੈ । ਇੱਥੋਂ ਦੇ ਲੋਕਾਂ ਨੂੰ ਆਪਣਾ ਜੀਵਨ-ਨਿਰਵਾਹ ਕਰਨ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ । ਕੁਦਰਤ ਦੀ ਸੁੰਦਰ ਛਵੀ ਦੇ ਕਾਰਨ ਇਹ ਦੇਸ਼ ਬਹੁਤ ਹੀ ਆਕਰਸ਼ਣ ਹੈ ਅਤੇ ਜੰਗਲਾਂ ਨਾਲ ਢਕੀਆਂ ਇਸਦੀਆਂ ਘਾਟੀਆਂ ਮਨਮੋਹਕ ਦ੍ਰਿਸ਼ ਪੇਸ਼ ਕਰਦੀਆਂ ਹਨ ।

3. ਮੈਦਾਨੀ ਖੇਤਰ-ਪੰਜਾਬ ਦੇ ਮੈਦਾਨੀ ਖੇਤਰ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ-ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ । ਜਮਨਾ ਅਤੇ ਰਾਵੀ ਨਦੀ ਦੇ ਵਿਚਕਾਰਲੇ ਭਾਗ ਨੂੰ ਪੂਰਬੀ ਮੈਦਾਨ ਕਹਿੰਦੇ ਹਨ । ਇਹ ਦੇਸ਼ ਜ਼ਿਆਦਾ ਉਪਜਾਊ ਹੈ । ਇੱਥੋਂ ਦੀ ਵਸੋਂ ਵੀ ਸੰਘਣੀ ਹੈ । ਰਾਵੀ ਅਤੇ ਸਿੰਧ ਦੇ ਵਿਚਕਾਰਲੇ ਭਾਗ ਨੂੰ ਪੱਛਮੀ ਮੈਦਾਨ ਕਹਿੰਦੇ ਹਨ । ਇਹ ਦੇਸ਼ ਪੂਰਬੀ ਮੈਦਾਨ ਦੀ ਤੁਲਨਾ ਵਿਚ ਘੱਟ ਖ਼ੁਸ਼ਹਾਲ ਹੈ । ਪੰਜ ਦੁਆਬ-ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ਦੁਆਬ ਕਹਿੰਦੇ ਹਨ ।

ਪੰਜਾਬ ਦਾ ਮੈਦਾਨੀ ਭਾਗ ਹੇਠ ਲਿਖੇ ਦੁਆਬਿਆਂ ਨਾਲ ਘਿਰਿਆ ਹੋਇਆ ਹੈ ।
1. ਸਿੰਧ ਸਾਗਰ ਦੁਆਬ-ਜੇਹਲਮ ਅਤੇ ਸਿੰਧ ਨਦੀਆਂ ਦੇ ਵਿਚਕਾਰ ਦੇ ਦੇਸ਼ ਨੂੰ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ । ਇਹ ਦੇਸ਼ ਵਧੇਰੇ ਉਪਜਾਊ ਨਹੀਂ ਹੈ । ਜੇਹਲਮ ਅਤੇ ਰਾਵਲਪਿੰਡੀ ਇੱਥੋਂ ਦੇ ਪ੍ਰਸਿੱਧ ਸ਼ਹਿਰ ਹਨ ।

2. ਰਚਨਾ ਦੁਆਬ-ਇਸ ਭਾਗ ਵਿਚ ਰਾਵੀ ਅਤੇ ਚਨਾਬ ਨਦੀਆਂ ਦੇ ਵਿਚਕਾਰਲਾ ਇਲਾਕਾ ਸ਼ਾਮਲ ਹੈ, ਜੋ ਕਾਫ਼ੀ | ਉਪਜਾਊ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਪ੍ਰਸਿੱਧ ਨਗਰ ਹਨ ।

3. ਬਿਸਤ ਜਲੰਧਰ ਦੁਆਬ-ਇਸ ਦੁਆਬ ਵਿਚ ਸਤਲੁਜ ਅਤੇ ਬਿਆਸ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ । ਇਹ ਦੇਸ਼ ਬੜਾ ਉਪਜਾਊ ਹੈ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।

4. ਬਾਰੀ ਦੁਆਬ-ਬਿਆਸ ਅਤੇ ਰਾਵੀ ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਬਾਰੀ ਦੁਆਬ ਕਿਹਾ ਜਾਂਦਾ ਹੈ । ਇਹ | ਅਤਿਅੰਤ ਉਪਜਾਉ ਖੇਤਰ ਹੈ । ਪੰਜਾਬ ਦੇ ਵਿਚਕਾਰ ਸਥਿਤ ਹੋਣ ਦੇ ਕਾਰਨ ਇਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ । ਪੰਜਾਬ ਦੇ ਦੋ ਪ੍ਰਸਿੱਧ ਨਗਰ ਲਾਹੌਰ ਅਤੇ ਅੰਮ੍ਰਿਤਸਰ ਇਸੇ ਦੁਆਬੇ ਵਿਚ ਸਥਿਤ ਹਨ ।

5. ਚੱਜ ਦੁਆਬਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬ ਦੇ ਨਾਂ ਨਾਲ ਸੱਦਿਆ ਜਾਂਦਾ ਹੈ । ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ । ਮਾਲਵਾ ਅਤੇ ਬਾਂਗਰ-ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿਚ ਸਤਲੁਜ ਅਤੇ ਜਮਨਾ ਦੇ ਵਿਚਕਾਰ ਦਾ ਵਿਸ਼ਾਲ ਮੈਦਾਨੀ ਖੇਤਰ ਵੀ ਸ਼ਾਮਲ ਹੈ ।

ਇਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਮਾਲਵਾ ਅਤੇ ਬਾਂਗਰ ।
1. ਮਾਲਵਾ-ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰ ਫੈਲੇ ਦੇਸ਼ ਨੂੰ “ਮਾਲਵਾ’ ਕਹਿੰਦੇ ਹਨ । ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਫ਼ਰੀਦਕੋਟ, ਬਠਿੰਡਾ ਆਦਿ ਪ੍ਰਸਿੱਧ ਸ਼ਹਿਰ ਇਸ ਭਾਗ ਵਿਚ ਸਥਿਤ ਹਨ ।

2. ਬਾਂਗਰ ਜਾਂ ਹਰਿਆਣਾ-ਇਹ ਦੇਸ਼ ਘੱਗਰ ਅਤੇ ਜਮਨਾ ਨਦੀਆਂ ਦੇ ਵਿਚਕਾਰ ਸਥਿਤ ਹੈ ਇਸ ਦੇ ਮੁੱਖ ਨਗਰ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਜੀਂਦ, ਰੋਹਤਕ, ਕਰਨਾਲ, ਗੁੜਗਾਵਾਂ ਤੇ ਹਿਸਾਰ ਹਨ । ਇਹ ਭਾਗ ਇਕ ਇਤਿਹਾਸਿਕ ਮੈਦਾਨ ਵੀ ਹੈ ਜਿੱਥੇ ਅਨੇਕਾਂ ਫ਼ੈਸਲਾਕੁੰਨ ਯੁੱਧ ਲੜੇ ਗਏ ।

ਪ੍ਰਸ਼ਨ 2.
ਪੰਜਾਬ ਦੀ ਭੂਗੋਲਿਕ ਸਥਿਤੀ ਨੇ ਪੰਜਾਬ ਦੇ ਰਾਜਨੀਤਿਕ ਅਤੇ ਧਾਰਮਿਕ ਖੇਤਰ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪੰਜਾਬ ਭਾਰਤ ਦੇ ਉੱਤਰ-ਪੱਛਮ ਵਿਚ ਸਥਿਤ ਇਕ ਅਤਿ ਉਪਜਾਉ ਦੇਸ਼ ਹੈ । ਇਸਦੀ ਆਦਰਸ਼ ਸਥਿਤੀ ਨੇ ਇੱਥੋਂ ਦੇ ਇਤਿਹਾਸ ਨੂੰ ਇਕ ਵਿਸ਼ੇਸ਼ ਰੂਪ ਪ੍ਰਦਾਨ ਕੀਤਾ ਹੈ । ਉਂਝ ਵੀ ਕਿਸੇ ਦੇਸ਼ ਦਾ ਇਤਿਹਾਸ ਉੱਥੋਂ ਦੇ ਭੂਗੋਲ ਦੀ ਕੁੱਖ ਤੋਂ ਹੀ ਜਨਮ ਲੈਂਦਾ ਹੈ । ਪੰਜਾਬ ਦਾ ਇਤਿਹਾਸ ਵੀ ਕੋਈ ਅਪਵਾਦ ਨਹੀਂ ਹੈ । ਇੱਥੋਂ ਦੇ ਲੋਕਾਂ ਨੇ ਰਾਜਨੀਤੀ ਤੇ ਧਾਰਮਿਕ ਖੇਤਰ ਵਿੱਚ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕੀਤੀ ਹੈ । ਸੰਖੇਪ ਵਿੱਚ ਪੰਜਾਬ ਦੀ ਸਥਿਤੀ ਨੇ ਪੰਜਾਬ ਦੇ ਇਤਿਹਾਸ ਨੂੰ ਹੇਠ ਲਿਖੇ ਰੰਗਾਂ ਵਿਚ ਰੰਗਿਆ ਹੈ –
1. ਰਾਜਨੀਤਿਕ ਖੇਤਰ ‘ਤੇ ਪ੍ਰਭਾਵ-

  • ਪੰਜਾਬ ਦੇ ਉੱਤਰ-ਪੱਛਮ ਵਿਚ ਸਥਿਤ ਦੱਰੇ ਹਮਲਾਵਰਾਂ ਦੇ ਲਈ ਪ੍ਰਵੇਸ਼ ਦਵਾਰ ਦਾ ਕੰਮ ਕਰਦੇ ਸਨ ।
  • ਸਾਰੇ ਮੁੱਢਲੇ ਹਮਲਾਵਰ ਉੱਤਰ-ਪੱਛਮ ਦੀ ਦਿਸ਼ਾ ਤੋਂ ਪੰਜਾਬ ਵਿਚ ਪ੍ਰਵੇਸ਼ ਕਰਦੇ ਰਹੇ ।

2. ਉਨ੍ਹਾਂ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਵੀਰ ਸਪੂਤ ਅੱਗੇ ਵੱਧੇ । ਸਾਰੇ ਮਹੱਤਵਪੂਰਨ ਅਤੇ ਫੈਸਲਾਕੁੰਨ ਯੁੱਧ ਇਸੇ ਧਰਤੀ ‘ਤੇ ਹੀ ਲੜੇ ਗਏ ।
ਚੰਦਰਗੁਪਤ ਮੌਰੀਆ ਨੇ ਭਾਰਤ ਵਿਚ ਪਹਿਲਾ ਵਿਸ਼ਾਲ ਸਾਮਰਾਜ ਕਾਇਮ ਕੀਤਾ ਸੀ, ਪਰ ਉਸਦੇ ਸਾਮਰਾਜ ਦੀ ਨੀਂਹ ਪੰਜਾਬ ਤੋਂ ਹੀ ਪਈ ।

3. ਪੰਜਾਬ ਦੇ ਵਣਾਂ ਅਤੇ ਪਰਬਤਾਂ ਨੇ ਸਿੱਖਾ ਨੂੰ ਸੰਕਟ ਦੇ ਸਮੇਂ ਸ਼ਰਨ ਦਿੱਤੀ । ਇੱਥੇ ਹੀ ਰਹਿ ਕੇ ਸਿੱਖਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਦੁਆਰਾ ਅਤੇ ਅਹਿਮਦਸ਼ਾਹ ਅਬਦਾਲੀ ਦੇ ਦੰਦ ਖੱਟੇ ਕੀਤੇ ।

4. ਅੰਗਰੇਜ਼ ਪੰਜਾਬ ‘ਤੇ ਸਭ ਤੋਂ ਅਖ਼ੀਰ ਵਿਚ ਅਧਿਕਾਰ ਕਰ ਸਕੇ । ਇਸਦਾ ਕਾਰਨ ਇਹ ਸੀ ਕਿ ਉਨ੍ਹਾਂ ਨੇ ਦੇਸ਼ ਦੇ ਪੂਰਬੀ ਤੱਟ ਤੋਂ ਭਾਰਤ ਵਿਚ ਪ੍ਰਵੇਸ਼ ਕੀਤਾ ਸੀ । ਇਹ ਦੇਸ਼ ਪੰਜਾਬ ਤੋਂ ਬਹੁਤ ਦੂਰ ਸੀ ।

2. ਧਾਰਮਿਕ ਖੇਤਰ ‘ਤੇ ਪ੍ਰਭਾਵ-ਧਾਰਮਿਕ ਖੇਤਰ ਵਿਚ ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇੱਥੋਂ ਦੇ ਇਤਿਹਾਸ ‘ਤੇ | ਹੇਠਾਂ ਲਿਖੇ ਪ੍ਰਭਾਵ ਪਾਏ –
(1) ਵੈਦਿਕ ਧਰਮ ਦਾ ਜਨਮ ਅਤੇ ਵਿਕਾਸ-ਵੈਦਿਕ ਧਰਮ ਦਾ ਆਰੰਭ ਵੇਦਾਂ ਤੋਂ ਮੰਨਿਆ ਜਾਂਦਾ ਹੈ । ਵੇਦ ਚਾਰ ਹਨ ਰਿਗਵੇਦ, ਸਾਮਵੇਦ, ਅਰਥਵੇਦ, ਅਜੁਰਵੇਦ । ਇਨ੍ਹਾਂ ਵਿਚੋਂ ਰਿਗਵੇਦ, ਸਭ ਤੋਂ ਪ੍ਰਾਚੀਨ ਅਤੇ ਸਰਵ-ਉੱਚ ਹੈ । ਇਸ ਦੀ ਰਚਨਾ ਪੰਜਾਬ ਦੀ ਧਰਤੀ ‘ਤੇ ਹੀ ਹੋਈ ਹੈ । ਇਸ ਤਰ੍ਹਾਂ ਇਹ ਪੰਜਾਬ ਵੈਦਿਕ ਧਰਮ ਦੇ ਪ੍ਰਚਾਰ ਦਾ ਕੇਂਦਰ ਰਿਹਾ ਹੈ ।

(2) ਇਸਲਾਮ ਧਰਮ ਦਾ ਪ੍ਰਸਾਰ-ਇਸਲਾਮ ਧਰਮ ਦਾ ਜਨਮ ਮੱਕਾ-ਮਦੀਨਾ ਵਿਚ ਹੋਇਆ ਅਤੇ ਤੇਜ਼ੀ ਨਾਲ ਮੱਧ ਏਸ਼ੀਆ ਦੇ ਦੇਸ਼ਾਂ ਵਿਚ ਫੈਲ ਗਿਆ । ਇਨ੍ਹਾਂ ਦੇਸ਼ਾਂ ਤੋਂ ਮੁਸਲਿਮ ਹਮਲਾਵਰ, ਧਰਮ ‘ਪ੍ਰਚਾਰਕ, ਵਪਾਰੀ, ਸੂਫ਼ੀ ਸੰਤ ਆਦਿ ਉੱਤਰ-ਪੱਛਮੀ ਦੱਰਿਆਂ ਦੇ ਰਸਤੇ ਭਾਰਤ ਆਏ । ਮੁਸਲਿਮ ਹਮਲਾਵਰਾਂ ਨੇ ਪੰਜਾਬ ‘ਤੇ ਆਪਣਾ ਅਧਿਕਾਰ ਕਰ ਲਿਆ ਅਤੇ ਇੱਥੋਂ ਦੇ ਲੋਕਾਂ ਨੂੰ ਇਸਲਾਮ ਧਰਮ ਅਪਣਾਉਣ ਲਈ ਮਜ਼ਬੂਰ ਕੀਤਾ । ਇਸਦੇ ਇਲਾਵਾ ਹਿੰਦੂ ਸਮਾਜ ਵਿਚ ਪ੍ਰਚਲਿਤ ਕਠੋਰ ਰੀਤੀ-ਰਿਵਾਜ਼ਾਂ ਅਤੇ ਜਾਤੀ-ਭੇਦ-ਭਾਵ ਦੇ ਕਾਰਨ ਨੀਵੀਆਂ ਜਾਤਾਂ ਦੇ ਬਹੁਤ ਸਾਰੇ ਲੋਕਾਂ ਨੇ ਇਸਲਾਮ ਧਰਮ ਅਪਣਾ ਲਿਆ । ਇਸ ਤਰ੍ਹਾਂ ਪੰਜਾਬ ਵਿਚ ਇਸਲਾਮ ਧਰਮ ਦਾ ਕਾਫ਼ੀ ਤੇਜ਼ੀ ਨਾਲ ਪ੍ਰਸਾਰ ਹੋਇਆ ।

(3) ਸਿੱਖ ਧਰਮ ਦਾ ਉਦੈ ਅਤੇ ਵਿਕਾਸ-ਵਿਦੇਸ਼ੀ ਹਮਲਾਵਰਾਂ ਦੇ ਕਾਰਨ ਪੰਜਾਬ ਦੇ ਲੋਕਾਂ ‘ਤੇ ਕਈ ਤਰ੍ਹਾਂ ਦੇ ਅੱਤਿਆਚਾਰ ਹੋਏ । ਉਸ ਸਮੇਂ ਹਿੰਦੂ ਸਮਾਜ ਜਾਤੀ ਭੇਦ, ਕਰਮ-ਕਾਂਡਾਂ ਅਤੇ ਪਾਖੰਡਾਂ ਵਿਚ ਫਸ ਚੁੱਕਿਆ ਸੀ । ਇਸ ਤਰ੍ਹਾਂ ਲੋਕਾਂ ਦਾ ਜੀਵਨ ਅਤਿਅੰਤ ਦਰਦਮਈ ਹੋ ਗਿਆ ਸੀ । ਇਸ ਤਰ੍ਹਾਂ ਦੇ ਵਾਤਾਵਰਨ ਵਿਚ ਪੰਜਾਬ ਦੀ ਧਰਤੀ ‘ਤੇ ਇਕ ਮਹਾਨ ਕ੍ਰਾਂਤੀਕਾਰੀ ਮਹਾਂਪੁਰਖ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ । ਉਨ੍ਹਾਂ ਨੇ ਪ੍ਰਚਲਿਤ | ਜਾਤੀ ਭੇਦ, ਕਰਮ-ਕਾਂਡਾਂ, ਪਾਖੰਡਾਂ ਅਤੇ ਰਾਜਨੀਤਿਕ ਅੱਤਿਆਚਾਰਾਂ ਦਾ ਵਿਰੋਧ ਕੀਤਾ । ਉਨ੍ਹਾਂ ਨੇ ਸੰਸਾਰ ਨੂੰ ਸਭ ਦੇ ਕਲਿਆਣ (ਸਰਬਤ ਦਾ ਭਲਾ) ਦਾ ਸੰਦੇਸ਼ ਦਿੱਤਾ ਜਿਸਨੇ ਸਿੱਖ ਧਰਮ ਦੀ ਨੀਂਹ ਪਾਈ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਅਦ ਨੌਂ ਗੁਰੂਆਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਆਪਣਾ ਯੋਗਦਾਨ ਦਿੱਤਾ | ਅੱਤਿਆਚਾਰਾਂ ਦੇ ਵਿਰੁੱਧ ਅਤੇ ਧਰਮ ਦੀ ਰੱਖਿਆ ਦੇ ਲਈ ਨੌਂ ਸਿੱਖ ਗੁਰੂਆਂ ਨੇ ਆਪਣੇ ਬਲਿਦਾਨ ਵੀ ਦਿੱਤੇ । ਪਰਿਣਾਮ ਸਵਰੂਪ ਪੰਜਾਬ ਵਿਚ ਸਿੱਖ ਧਰਮ ਤੇਜ਼ੀ ਨਾਲ ਵਿਕਸਿਤ ਹੋਇਆ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 3.
ਵਿਦੇਸ਼ੀ ਹਮਲਿਆਂ ਦਾ ਪੰਜਾਬ ਦੇ ਲੋਕਾਂ ਦੇ ਜੀਵਨ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਵਿਦੇਸ਼ੀ ਹਮਲਿਆਂ ਦੇ ਪੰਜਾਬ ਦੇ ਲੋਕਾਂ ਦੇ ਜੀਵਨ ‘ਤੇ ਬੁਰੇ ਅਤੇ ਚੰਗੇ ਦੋਵਾਂ ਤਰ੍ਹਾਂ ਦੇ ਪ੍ਰਭਾਵ ਪਏ । ਇਨ੍ਹਾਂ ਦਾ ਅਲੱਗ-ਅਲੱਗ ਵਰਣਨ ਇਸ ਤਰ੍ਹਾਂ ਹੈ । ਬੁਰੇ ਪ੍ਰਭਾਵ –

  • ਅੱਤਿਆਚਾਰ-ਵਿਦੇਸ਼ੀ ਹਮਲਾਵਰਾਂ ਨੇ ਪੰਜਾਬ ਦੇ ਲੋਕਾਂ ‘ਤੇ ਅਨੇਕ ਅੱਤਿਆਚਾਰ ਕੀਤੇ । ਮੁਸਲਿਮ ਹਮਲਾਵਰਾਂ ਨੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਦੇ ਲਈ ਮਜ਼ਬੂਰ ਕੀਤਾ । ਉਨ੍ਹਾਂ ਨੇ ਇਹ ਕੰਮ ਤਲਵਾਰ ਦੇ ਬਲ ‘ਤੇ ਕਰਨ ਦਾ ਯਤਨ ਕੀਤਾ |
  • ਜਨ-ਧਨ ਦੀ ਹਾਨੀ-ਵਿਦੇਸ਼ੀ ਹਮਲਿਆਂ ਨਾਲ ਪੰਜਾਬ ਦੇ ਲੋਕਾਂ ਨੂੰ ਜਨ-ਧਨ ਦੀ ਭਾਰੀ ਹਾਨੀ ਉਠਾਣੀ ਪਈ । ਇਨ੍ਹਾਂ ਹਮਲਿਆਂ ਵਿਚ ਕਈ ਲੋਕ ਮਾਰੇ ਗਏ ਅਤੇ ਖੇਤੀ ਉਜੜ ਗਈ । ‘
  • ਕਲਾ ਅਤੇ ਸਾਹਿਤ ਦੇ ਵਿਕਾਸ ਵਿਚ ਰੁਕਾਵਟ-ਪੰਜਾਬ ਪ੍ਰਾਚੀਨ ਸਭਿਅਤਾ ਅਤੇ ਸੰਸਕ੍ਰਿਤੀ ਦਾ ਪਲਨਾ ਸੀ । ਇੱਥੇ ਦੀ ਕਲਾ ਅਤੇ ਸਾਹਿਤ ਕਾਫ਼ੀ ਵਿਕਸਿਤ ਸੀ । ਵਿਦੇਸ਼ੀ ਹਮਲਿਆਂ ਨਾਲ ਇਨ੍ਹਾਂ ਦੇ ਵਿਕਾਸ ਵਿਚ ਰੁਕਾਵਟ ਪਈ । ਕਈ ਗੰਥ ਅਤੇ ਕਲਾਂ-ਕ੍ਰਿਤੀਆਂ ਨਸ਼ਟ ਹੋ ਗਈਆਂ ।

ਚੰਗੇ ਪ੍ਰਭਾਵ –

  1. ਪੰਜਾਬੀਆਂ ਦੇ ਵਿਸ਼ੇਸ਼ ਗੁਣ-ਲਗਾਤਾਰ ਯੁੱਧਾਂ ਵਿਚ ਉਲਝੇ ਰਹਿਣ ਦੇ ਕਾਰਨ ਪੰਜਾਬ ਦੇ ਲੋਕਾਂ ਵਿਚ ਵੀਰਤਾ, ਸਾਹਸ, ਮਿਹਨਤ ਅਤੇ ਚੰਗੇ ਗੁਣ ਉਤਪੰਨ ਹੋਏ । ਅੱਜ ਵੀ ਪੰਜਾਬ ਦੇ ਲੋਕਾਂ ਵਿਚ ਇਹ ਗੁਣ ਮੌਜੂਦ ਹਨ ।
  2. ਵਿਕਸਿਤ ਮਿਸ਼ਰਿਤ ਸੰਸਕ੍ਰਿਤੀ ਦਾ ਵਿਕਾਸ-ਵਿਦੇਸ਼ੀਆਂ ਦੇ ਸੰਪਰਕ ਵਿਚ ਰਹਿਣ ਦੇ ਨਾਲ ਪੰਜਾਬ ਵਿਚ ਇਕ ਮਿਸ਼ਰਿਤ ਸੰਸਕ੍ਰਿਤੀ ਦਾ ਵਿਕਾਸ ਹੋਇਆ ਪੰਜਾਬੀਆਂ ਦੇ ਖਾਣ-ਪੀਣ, ਪਹਿਰਾਵੇ ਅਤੇ ਰਹਿਣ-ਸਹਿਣ ਵਿਚ ਕਈ ਨਵੇਂ ਮੁੱਲ ਜੁੜ ਗਏ । ਇਸ ਤਰ੍ਹਾਂ ਪੰਜਾਬ ਦੀ ਵਿਸ਼ੇਸ਼ ਸੰਸਕ੍ਰਿਤੀ ਕਾਫ਼ੀ ਵਿਕਸਿਤ ਹੋ ਗਈ । ਸੱਚ ਤਾਂ ਇਹ ਹੈ ਕਿ ਵਿਦੇਸ਼ੀ ਹਮਲਿਆਂ ਨੇ ਪੰਜਾਬ ਅਤੇ ਪੰਜਾਬੀਆਂ ਦੇ ਚਰਿੱਤਰ ਨੂੰ ਇਕ ਨਵਾਂ ਰੂਪ ਪ੍ਰਦਾਨ ਕੀਤਾ ।

PSEB 9th Class Social Science Guide ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ Important Questions and Answers

ਵਸਤੁਨਿਸ਼ਠ ਪ੍ਰਸ਼ਨ ਅਤੇ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ –
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਨੇ
(ਅ) ਮਹਾਰਾਜਾ ਰਣਜੀਤ ਸਿੰਘ ਨੇ
(ਈ) ਬੰਦਾ ਸਿੰਘ ਬਹਾਦਰ ਨੇ
(ਸ) ਗੁਰੂ ਗੋਬਿੰਦ ਸਿੰਘ ਜੀ ਨੇ ।
ਉੱਤਰ-
(ਅ) ਮਹਾਰਾਜਾ ਰਣਜੀਤ ਸਿੰਘ ਨੇ

ਪ੍ਰਸ਼ਨ 2.
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ –
(ਉ) 1947 ਈ: ਵਿਚ
(ਅ) 1966 ਈ: ਵਿਚ
(ਈ) 1950 ਈ: ਵਿਚ
(ਸ) 1971 ਈ: ਵਿਚ ।
ਉੱਤਰ-
(ਅ) 1966 ਈ: ਵਿਚ

ਪ੍ਰਸ਼ਨ 3.
ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਸੀਖਾ ਦਾ ਕੰਮ ਕਰਦਾ ਸੀ –
(ੳ) ਸਤਲੁਜ ਦਰਿਆ
(ਅ) ਚਿਨਾਬ ਦਰਿਆ ।
(ਈ) ਰਾਵੀ ਦਰਿਆ
(ਸ) ਬਿਆਸ ਦਰਿਆ ।
ਉੱਤਰ-
(ੳ) ਸਤਲੁਜ ਦਰਿਆ

ਪ੍ਰਸ਼ਨ 4.
ਅੱਜ-ਕਲ੍ਹ ਹਿੰਦ-ਪਾਕ ਸੀਮਾ ਦਾ ਕੰਮ ਕਿਹੜਾ ਦਰਿਆ ਕਰਦਾ ਹੈ ?
(ੳ) ਰਾਵੀ ਦਰਿਆ
(ਅ) ਚਿਨਾਬ ਦਰਿਆ
(ਈ) ਬਿਆਸ ਦਰਿਆ
(ਸ) ਸਤਲੁਜ ਦਰਿਆ ।
ਉੱਤਰ-
(ੳ) ਰਾਵੀ ਦਰਿਆ

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 5.
ਸ਼ਾਹ ਜ਼ਮਾਨ ਨੇ ਭਾਰਤ (ਪੰਜਾਬ) ਉੱਤੇ ਹਮਲਾ ਕੀਤਾ –
(ਉ) 1811 ਈ: ਵਿਚ
(ਅ) 1798 ਈ: ਵਿਚ
(ਈ) 1757 ਈ: ਵਿਚ
(ਸ) 1794 ਈ: ਵਿਚ ।
ਉੱਤਰ-
(ਅ) 1798 ਈ: ਵਿਚ

ਪ੍ਰਸ਼ਨ 6.
ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ
(ਉ) ਲਾਰਡ ਵਿਲੀਅਮ ਬੈਂਟਿੰਕ ਨੇ
(ਅ) ਲਾਰਡ ਮਾਊਂਟਬੈਟਨ ਨੇ
(ਈ) ਲਾਰਡ ਹਾਰਡਿੰਗ ਨੇ
(ਸ) ਲਾਰਡ ਕਰਜ਼ਨ ਨੇ ।
ਉੱਤਰ-
(ਈ) ਲਾਰਡ ਹਾਰਡਿੰਗ ਨੇ

II. ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਪੰਜਾਬ ਨੂੰ………… ਕਾਲ ਵਿਚ ਸਪਤ ਸਿੰਧੂ ਕਿਹਾ ਜਾਂਦਾ ਸੀ ।
ਉੱਤਰ-
ਵੈਦਿਕ

ਪ੍ਰਸ਼ਨ 2.
ਦੋ ਦਰਿਆਵਾਂ ਦੇ ਵਿਚਕਾਰਲੇ ਹਿੱਸੇ ਨੂੰ………. ਕਹਿੰਦੇ ਹਨ ।
ਉੱਤਰ-
ਦੁਆਬਾ,

ਪ੍ਰਸ਼ਨ 3.
ਮੁਗ਼ਲ ਸ਼ਾਸਕ ਅਕਬਰ ਨੇ ਪੰਜਾਬ ਨੂੰ………….ਪਾਂਤਾਂ ਵਿਚ ਵੰਡਿਆ ।
ਉੱਤਰ-
ਦੋ,

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਨੂੰ……………ਰਾਜ ਦੇ ਨਾਂ ਨਾਲ ਸੱਦਿਆ ਜਾਣ ਲੱਗਾ |
ਉੱਤਰ-
ਲਾਹੌਰ,

ਪ੍ਰਸ਼ਨ 5.
ਰਮਾਇਣ ਅਤੇ ਮਹਾਂਭਾਰਤ ਕਾਲ ਵਿਚ ਪੰਜਾਬ ਨੂੰ………. ਕਿਹਾ ਜਾਂਦਾ ਸੀ ।
ਉੱਤਰ-
ਸੇਕੀਆ,

ਪ੍ਰਸ਼ਨ 6.
ਸਿਕੰਦਰ ਨੇ ਭਾਰਤ ‘ਤੇ………ਈ: ਵਿਚ ਹਮਲਾ ਕੀਤਾ ।
ਉੱਤਰ-
326.

III. ਸਹੀ ਮਿਲਾਨ ਕਰੋ

(ਉ) (ਅ)
1. ਮਹਾਰਾਜਾ ਰਣਜੀਤ ਸਿੰਘ (i) ਸਤਲੁਜ ਅਤੇ ਬਿਆਸ
2. ਪੰਜਾਬ ਦਾ ਅੰਗਰੇਜ਼ੀ ਰਾਜ ਵਿਚ ਵਿਯ (ii) ਲਾਰਡ ਹਾਰਡਿੰਗ
3. ਰਾਮਾਇਣ ਅਤੇ ਮਹਾਂਭਾਰਤ (iii) ਲਾਹੌਰ ਰਾਜ –
4. ਦਿੱਲੀ ਭਾਰਤ ਦੀ ਰਾਜਧਾਨੀ (iv) 1849 ਈ:
5. ਬਿਸਤ ਜਲੰਧਰ ਦੁਆਬ . (v) ਸੋਕੀਆ

ਉੱਤਰ-

1. ਮਹਾਰਾਜਾ ਰਣਜੀਤ ਸਿੰਘ (iii) ਲਾਹੌਰ ਰਾਜ
2. ਪੰਜਾਬ ਦਾ ਅੰਗਰੇਜ਼ੀ ਰਾਜ ਵਿਚ ਵਿਲਯ (iv) 1849 ਈ:
3. ਰਾਮਾਇਣ ਅਤੇ ਮਹਾਂਭਾਰਤ (v) ਸੇਕੀਆ
4. ਦਿੱਲੀ ਭਾਰਤ ਦੀ ਰਾਜਧਾਨੀ (ii) ਲਾਰਡ ਹਾਰਡਿੰਗ
5. ਬਿਸਤ-ਜਲੰਧਰ ਦੁਆਬ (i) ਸਤਲੁਜ ਅਤੇ ਬਿਆਸ ।’

ਬਰਫ਼ ਟੇਰਾਂ ਵਾਲੇ ਪ੍ਰਸ਼ਨ
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
“ਪੰਜਾਬ ਸ਼ਬਦ ਕਿਸ ਭਾਸ਼ਾ ਦੇ ਸ਼ਬਦ-ਜੋੜਾਂ ਨਾਲ ਬਣਿਆ ਹੈ ? ਇਸ ਦੇ ਅਰਥ ਵੀ ਲਿਖੋ ।
ਉੱਤਰ-
“ਪੰਜਾਬ’ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ- ‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਹੈਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ ਨਦੀਆਂ ਦੀ ਧਰਤੀ ।

ਪ੍ਰਸ਼ਨ 2.
ਭਾਰਤ ਦੀ ਵੰਡ ਹੋਣ ‘ਤੇ “ਪੰਜਾਬ ਸ਼ਬਦ ਕਿਉਂ ਅਢੁੱਕਵਾਂ ਬਣਿਆ ?
ਉੱਤਰ-
ਵੰਡ ਤੋਂ ਪਹਿਲਾਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ । ਪਰ ਵੰਡ ਦੇ ਕਾਰਨ ਇਸ ਦੇ ਤਿੰਨ ਦਰਿਆ ਪਾਕਿਸਤਾਨ ਵਿਚ ਚਲੇ ਗਏ ਅਤੇ ਵਰਤਮਾਨ ਪੰਜਾਬ ਵਿਚ ਸਿਰਫ਼ ਦੋ ਦਰਿਆ ਬਿਆਸ ਅਤੇ ਸਤਲੁਜ) ਹੀ ਬਾਕੀ ਰਹਿ ਗਏ ।

ਪ੍ਰਸ਼ਨ 3.
ਭਾਰਤ ਦੀ ਵੰਡ ਦਾ ਪੰਜਾਬ ‘ਤੇ ਕੀ ਅਸਰ ਹੋਇਆ ?
ਉੱਤਰ-
ਭਾਰਤ ਦੀ ਵੰਡ ਨਾਲ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ |

ਪ੍ਰਸ਼ਨ 4.
ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-
ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ-

  • ਹਿਮਾਲਾ ਅਤੇ ਉਸ ਦੀਆਂ ਉੱਤਰ-ਪੱਛਮੀ ਪਹਾੜੀਆਂ
  • ਉਪ-ਪਹਾੜੀ ਖੇਤਰ (ਪਹਾੜ ਦੀ ਤਲੀ ਦੇ ਖੇਤਰ)
  • ਮੈਦਾਨੀ ਖੇਤਰ ।

ਪ੍ਰਸ਼ਨ 5.
ਜੇਕਰ ਪੰਜਾਬ ਦੇ ਉੱਤਰ ਵਿਚ ਹਿਮਾਲਾ ਨਾ ਹੁੰਦਾ ਤਾਂ ਇਹ ਕਿਸ ਤਰ੍ਹਾਂ ਦਾ ਇਲਾਕਾ ਹੁੰਦਾ ?
ਉੱਤਰ-
ਜੇਕਰ ਪੰਜਾਬ ਦੇ ਉੱਤਰ ਵਿਚ ਹਿਮਾਲਾ ਨਾ ਹੁੰਦਾ ਤਾਂ ਇਹ ਇਲਾਕਾ ਖੁਸ਼ਕ ਅਤੇ ਠੰਢਾ ਬਣ ਕੇ ਰਹਿ ਜਾਂਦਾ । ਇੱਥੇ ਖੇਤੀ ਸਿਰਫ਼ ਨਾਂ-ਮਾਤਰ ਦੀ ਹੀ ਹੁੰਦੀ ।

ਪ੍ਰਸ਼ਨ 6.
‘ਦੁਆਬਾ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਦੁਆਬਾ ਕਹਿੰਦੇ ਹਨ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 7.
ਦਰਿਆ ਸਤਲੁਜ ਅਤੇ ਦਰਿਆ ਘੱਗਰ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਤੇ ਇੱਥੋਂ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਦਰਿਆ ਸਤਲੁਜ ਅਤੇ ਦਰਿਆ ਘੱਗਰ ਦੇ ਵਿਚਕਾਰਲੇ ਇਲਾਕੇ ਨੂੰ ‘ਮਾਲਵਾ ਅਤੇ ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਹਿੰਦੇ ਹਨ ।

ਪ੍ਰਸ਼ਨ 8.
ਦੁਆਬਾ ਬਿਸਤ ਦਾ ਇਹ ਨਾਂ ਕਿਉਂ ਪਿਆ ? ਇਸ ਦੇ ਕੋਈ ਦੋ ਪ੍ਰਸਿੱਧ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਦੁਆਬਾ ਬਿਸਤ ਬਿਆਸ ਅਤੇ ਸਤਲੁਜ ਨਦੀਆਂ ਦੇ ਵਿਚਕਾਰਲਾ ਦੇਸ਼ ਹੈ । ਇਨ੍ਹਾਂ ਨਦੀਆਂ ਦੇ ਨਾਂ ਦੇ ਪਹਿਲੇ ਅੱਖਰਾਂ ਦੇ ਜੋੜ ਨਾਲ ਹੀ ਇਸ ਦੁਆਬੇ ਦਾ ਨਾਂ ਬਿਸਤ ਪਿਆ ਹੈ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬੇ ਦੇ ਦੋ ਪ੍ਰਸਿੱਧ ਸ਼ਹਿਰ ਹਨ ।

ਪ੍ਰਸ਼ਨ 9.
1. ਦੁਆਬ ਬਾਰੀ ਨੂੰ “ਮਾਝਾ ਕਿਉਂ ਕਿਹਾ ਜਾਂਦਾ ਹੈ ਤੇ
2. ਇੱਥੋਂ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ ?
ਉੱਤਰ-
1. ਦੁਆਬ ਬਾਰੀ ਪੰਜਾਬ ਦੇ ਮੱਧ ਵਿਚ ਸਥਿਤ ਹੋਣ ਦੇ ਕਾਰਨ ਮਾਝਾ ਕਹਾਉਂਦਾ ਹੈ ।
2. ਇਸ ਦੇ ਨਿਵਾਸੀਆਂ ਨੂੰ ‘ਮਝੈਲ’ ਕਹਿੰਦੇ ਹਨ ।

ਪ੍ਰਸ਼ਨ 10.
ਮੁਗ਼ਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਕਿਹੜੇ-ਕਿਹੜੇ ਦੋ ਪ੍ਰਾਂਤਾਂ ਵਿੱਚ ਵੰਡਿਆ ?
ਉੱਤਰ-
ਲਾਹੌਰ ਅਤੇ ਮੁਲਤਾਨ ।

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਨੂੰ ਕਿਸ ਨਾਂ ਨਾਲ ਬੁਲਾਇਆ ਜਾਣ ਲੱਗਿਆ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਨੂੰ “ਲਾਹੌਰ ਰਾਜ’ ਦੇ ਨਾਂ ਨਾਲ ਬੁਲਾਇਆ ਜਾਣ ਲੱਗਿਆ ਸੀ ।

ਪ੍ਰਸ਼ਨ 12.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਮਿਲਾਇਆ ਗਿਆ |

ਪ੍ਰਸ਼ਨ 13.
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਕਦੋਂ ਵੰਡਿਆ ਗਿਆ ?
ਉੱਤਰ-
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ 1966 ਈ: ਵਿਚ ਵੰਡਿਆ ਗਿਆ ।

ਪ੍ਰਸ਼ਨ 14.
ਹਿਮਾਲਿਆ ਦੇ ਪੱਛਮੀ ਦੱਰੇ ਦੇ ਰਸਤਿਓਂ ਪੰਜਾਬ ‘ਤੇ ਹਮਲਾ ਕਰਨ ਵਾਲੀਆਂ ਕੋਈ ਚਾਰ ਜਾਤੀਆਂ ਦੇ ਨਾਂ ਦੱਸੋ ।
ਉੱਤਰ-
ਇਨ੍ਹਾਂ ਦੱਰਿਆਂ ਦੇ ਰਸਤਿਓਂ ਪੰਜਾਬ ‘ਤੇ ਹਮਲਾ ਕਰਨ ਵਾਲੀਆਂ ਚਾਰ ਜਾਤੀਆਂ ਸਨ-ਆਰੀਆ, ਸ਼ੱਕ, ਯੂਨਾਨੀ ਅਤੇ ਕੁਸ਼ਾਣ ।

ਪ੍ਰਸ਼ਨ 15.
ਪੰਜਾਬ ਦੇ ਮੈਦਾਨੀ ਖੇਤਰ ਨੂੰ ਕਿਹੜੇ-ਕਿਹੜੇ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨੀ ਖੇਤਰ ਨੂੰ ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ ਵਿਚ ਵੰਡਿਆ ਜਾਂਦਾ ਹੈ ।

ਪ੍ਰਸ਼ਨ 16.
ਭਾਰਤੀ ਪੰਜਾਬ ਵਿਚ ਹੁਣ ਕਿਹੜੇ ਦੋ ਦਰਿਆ ਰਹਿ ਗਏ ਹਨ ?
ਉੱਤਰ-
ਸਤਲੁਜ ਅਤੇ ਬਿਆਸ ।

ਪ੍ਰਸ਼ਨੇ 17.
ਰਾਮਾਇਣ ਅਤੇ ਮਹਾਂਭਾਰਤ ਕਾਲ ਵਿਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਸੇਕੀਆ ॥

ਪ੍ਰਸ਼ਨ 18.
ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਹੜੇ ਗਵਰਨਰ ਜਨਰਲ ਨੇ ਬਣਾਇਆ ?
ਉੱਤਰ-
ਲਾਰਡ ਹਾਰਡਿੰਗ ਨੇ ।

ਪ੍ਰਸ਼ਨ 19.
ਹਿਮਾਲਿਆ ਦੀਆਂ ਪੱਛਮੀ ਲੜੀਆਂ ਵਿਚ ਸਥਿਤ ਕਿਸੇ ਦੋ ਦੱਰਿਆਂ ਦੇ ਨਾਂ ਦੱਸੋ ।
ਉੱਤਰ-
ਖੈਬਰ ਅਤੇ ਟੋਚੀ !

ਪ੍ਰਸ਼ਨ 20.
ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ ?
ਉੱਤਰ-
1911 ਵਿਚ ।

ਪ੍ਰਸ਼ਨ 21.
ਸਿਕੰਦਰ ਨੇ ਭਾਰਤ ‘ਤੇ ਕਦੋਂ ਹਮਲਾ ਕੀਤਾ ?
ਉੱਤਰ-
326 ਈ: ਪੂ:

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 22.
ਸ਼ਾਹ ਜ਼ਮਾਨ ਨੇ ਭਾਰਤ (ਪੰਜਾਬ ‘ਤੇ ਹਮਲਾ ਕਦੋਂ ਕੀਤਾ ?
ਉੱਤਰ-1798 ਈ: ਵਿਚ ।

ਪ੍ਰਸ਼ਨ 23.
ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ ?
ਉੱਤਰ-
ਸਤਲੁਜ ।

ਪ੍ਰਸ਼ਨ 24.
ਅੱਜ ਕਿਹੜੇ ਦਰਿਆ ਦਾ ਕੁੱਝ ਹਿੱਸਾ ਹਿੰਦ-ਪਾਕ ਸੀਮਾ ਦਾ ਕੰਮ ਕਰਦਾ ਹੈ ?
ਉੱਤਰ-
ਰਾਵੀ ।

ਪ੍ਰਸ਼ਨ 25.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਲਾਹੌਰ ।

ਪ੍ਰਸ਼ਨ 26.
ਪੰਜਾਬ ਦੇ ਮੈਦਾਨੀ ਖੇਤਰ ਨੂੰ “ਅਸਲੀ ਪੰਜਾਬ’ ਕਿਉਂ ਕਿਹਾ ਗਿਆ ਹੈ ? ਕੋਈ ਇਕ ਕਾਰਨ ਦੱਸੋ ।
ਉੱਤਰ-
ਇਹ ਖੇਤਰ ਅਤਿ ਉਪਜਾਊ ਹੈ ਅਤੇ ਸਮੁੱਚੇ ਪੰਜਾਬ ਦੀ ਖੁਸ਼ਹਾਲੀ ਦਾ ਆਧਾਰ ਹੈ ।

ਪ੍ਰਸ਼ਨ 27.
ਪੰਜਾਬ ਦੇ ਕਿਸ ਮੈਦਾਨੀ ਖੇਤਰ ਵਿਚ ਮਹਾਂਭਾਰਤ ਦਾ ਯੁੱਧ, ਪਾਣੀਪਤ ਦੇ ਤਿੰਨ ਯੁੱਧ ਅਤੇ ਤਰਾਇਣ ਦੇ ਦੋ ਯੁੱਧ ਲੜੇ ਗਏ ?
ਉੱਤਰ-
ਬਾਂਗਰ ।

ਪ੍ਰਸ਼ਨ 28.
ਮਾਲਵਾ ਦੇਸ਼ ਕਿਨ੍ਹਾਂ ਦਰਿਆਵਾਂ ਵਿਚਾਲੇ ਸਥਿਤ ਹੈ ?
ਉੱਤਰ-
ਮਾਲਵਾ ਦੇਸ਼ ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ ਸਥਿਤ ਹੈ ।

ਪ੍ਰਸ਼ਨ 29.
ਪੰਜਾਬ ਦੇ ਕੋਈ ਚਾਰ ਨਗਰਾਂ ਦੇ ਨਾਂ ਦੱਸੋ ਜਿੱਥੇ ਨਿਰਣਾਇਕ ਇਤਿਹਾਸਿਕ ਯੁੱਧ ਹੋਏ ।
ਉੱਤਰ-
ਤਰਾਇਨ, ਪਾਣੀਪਤ, ਪੇਸ਼ਾਵਰ ਅਤੇ ਥਾਨੇਸਰ ਵਿਚ ਨਿਰਣਾਇਕ ਯੁੱਧ ਹੋਏ ।

ਪ੍ਰਸ਼ਨ 30.
ਪਾਕਿਸਤਾਨੀ ਪੰਜਾਬ ਨੂੰ ਕਿਹੜੇ ਨਾਂ ਨਾਲ ਸੱਦਿਆ ਜਾਂਦਾ ਹੈ ?
ਉੱਤਰ-
ਪੱਛਮੀ ਪੰਜਾਬ ।

ਪ੍ਰਸ਼ਨ 31.
ਹਿੰਦੀ-ਬਾਖੜੀ ਅਤੇ ਹਿੰਦੀ-ਪਾਰਥੀ ਰਾਜਿਆਂ ਅਧੀਨ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਸਾਲਾ (ਸਿਆਲਕੋਟ) ।

ਪ੍ਰਸ਼ਨ 32.
ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਲਈ ‘ਦੋਆਬਾ ਸ਼ਬਦ ਦਾ ਪ੍ਰਚਲਨ ਕਿਹੜੇ ਮੁਗ਼ਲ ਸ਼ਾਸਕ ਦੇ ਸਮੇਂ ਹੋਇਆ ?
ਉੱਤਰ-
ਅਕਬਰ ਦੇ ਸਮੇਂ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਿਮਾਲਾ ਦੀਆਂ ਪਹਾੜੀਆਂ ਦੇ ਕੋਈ ਚਾਰ ਲਾਭ ਲਿਖੋ ।
ਉੱਤਰ-

  • ਹਿਮਾਲਾ ਤੋਂ ਨਿਕਲਣ ਵਾਲੀਆਂ ਨਦੀਆਂ ਸਾਰਾ ਸਾਲ ਵਹਿੰਦੀਆਂ ਹਨ । ਇਹ ਨਦੀਆਂ ਪੰਜਾਬ ਦੀ ਧਰਤੀ ਨੂੰ ਉਪਜਾਊ ਬਣਾਉਂਦੀਆਂ ਹਨ ।
  • ਹਿਮਾਲਾ ਦੀਆਂ ਪਹਾੜੀਆਂ ‘ਤੇ ਸੰਘਣੇ ਜੰਗਲ ਮਿਲਦੇ ਹਨ । ਇਨ੍ਹਾਂ ਜੰਗਲਾਂ ਤੋਂ ਜੜੀ-ਬੂਟੀਆਂ ਅਤੇ ਲੱਕੜੀ ਪ੍ਰਾਪਤ ਹੁੰਦੀ ਹੈ ।
  • ਇਸ ਪਰਬਤ ਦੀਆਂ ਉੱਚੀਆਂ ਬਰਫ਼ੀਲੀਆਂ ਚੋਟੀਆਂ ਦੁਸ਼ਮਣ ਨੂੰ ਭਾਰਤ ‘ਤੇ ਹਮਲਾ ਕਰਨ ਤੋਂ ਰੋਕਦੀਆਂ ਹਨ ।
  • ਹਿਮਾਲਾ ਪਰਬਤ ਮਾਨਸੂਨ ਪੌਣਾਂ ਨੂੰ ਰੋਕ ਕੇ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 2.
ਕੋਈ ਤਿੰਨ ਦੁਆਬਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-

  • ਦੁਆਬਾ ਸਿੰਧ ਸਾਗਰ-ਇਸ ਦੁਆਬੇ ਵਿਚ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰਲਾ ਦੇਸ਼ ਆਉਂਦਾ ਹੈ । ਇਹ ਭਾਗ ਜ਼ਿਆਦਾ ਉਪਜਾਊ ਨਹੀਂ ਹੈ ।
  • ਦੁਆਬਾ ਚੱਜ-ਚਿਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬਾ ਦੇ ਨਾਂ ਨਾਲ ਬੁਲਾਉਂਦੇ ਹਨ । ਇਸ ਦੁਆਬ ਦੇ ਪ੍ਰਸਿੱਧ ਨਗਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।
  • ਦੁਆਬਾ ਰਚਨਾ-ਇਸ ਭਾਗ ਵਿਚ ਰਾਵੀ ਅਤੇ ਚਿਨਾਬ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ ਜੋ ਕਾਫ਼ੀ ਉਪਜਾਊ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।

ਪ੍ਰਸ਼ਨ 3.
ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ਹੈ ?
ਉੱਤਰ-
ਪੰਜਾਬ ਦੇ ਦਰਿਆਵਾਂ ਨੇ ਹਮੇਸ਼ਾਂ ਦੁਸ਼ਮਣ ਦੇ ਵਧਦੇ ਕਦਮਾਂ ਨੂੰ ਰੋਕਿਆ ਹੈ | ਹੜ੍ਹ ਦੇ ਦਿਨਾਂ ਵਿਚ ਇੱਥੋਂ ਦੇ ਦਰਿਆ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਪਾਰ ਕਰਨਾ ਅਸੰਭਵ ਹੋ ਜਾਂਦਾ ਹੈ । ਇੱਥੋਂ ਦੇ ਦਰਿਆ ਜਿੱਥੇ ਹਮਲਾਵਰਾਂ ਦੇ ਰਾਹ ਵਿਚ ਰੁਕਾਵਟ ਬਣੇ ਉੱਥੇ ਇਹ ਉਨ੍ਹਾਂ ਲਈ ਮਾਰਗ ਦਰਸ਼ਕ ਰਾਹ ਦਰਸਾਉ) ਵੀ ਬਣੇ ।ਲਗਪਗ ਸਾਰੇ ਹਮਲਾਵਰ ਆਪਣੇ ਵਿਸਤਾਰ ਖੇਤਰ ਦਾ ਅਨੁਮਾਨ ਇਨ੍ਹਾਂ ਨਦੀਆਂ ਦੀ ਦੁਰੀ ਦੇ ਆਧਾਰ ‘ਤੇ ਲਾਉਂਦੇ ਹਨ । ਸੂਬਿਆਂ ਦੀਆਂ ਸੀਮਾਵਾਂ ਹੱਦਾਂ) ਦਾ ਕੰਮ ਇਨ੍ਹਾਂ ਦਰਿਆਵਾਂ ਤੋਂ ਹੀ ਲਿਆ । ਇੱਥੋਂ ਦੇ ਦਰਿਆਵਾਂ ਨੇ ਪੰਜਾਬ ਦੇ ਮੈਦਾਨਾਂ ਨੂੰ ਉਪਜਾਊ ਬਣਾਇਆ ਅਤੇ ਲੋਕਾਂ ਨੂੰ ਖੁਸ਼ਹਾਲੀ ਬਖ਼ਸ਼ੀ ।

ਪ੍ਰਸ਼ਨ 4.
ਭਿੰਨ-ਭਿੰਨ ਕਾਲਾਂ ਵਿਚ ਪੰਜਾਬ ਦੀਆਂ ਹੱਦਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਪੰਜਾਬ ਦੀਆਂ ਹੱਦਾਂ ਸਮੇਂ-ਸਮੇਂ ਤੇ ਬਦਲਦੀਆਂ ਰਹੀਆਂ ਹਨ ।

  • ਰਿਗਵੇਦ ਵਿੱਚ ਦੱਸੇ ਗਏ ਪੰਜਾਬ ਵਿਚ ਸਿੰਧ, ਜੇਹਲਮ, ਰਾਵੀ, ਚਨਾਬ, ਬਿਆਸ, ਸਤਲੁਜ ਅਤੇ ਸਰਸਵਤੀ ਨਦੀਆਂ ਦਾ ਦੇਸ਼ ਸ਼ਾਮਲ ਸੀ !
  • ਮੌਰੀਆ ਅਤੇ ਕੁਸ਼ਾਨ ਕਾਲ ਵਿਚ ਪੰਜਾਬ ਦੀ ਪੱਛਮੀ ਸੀਮਾ ਹਿੰਦੂਕੁਸ਼ ਦੇ ਪਰਬਤਾਂ ਤਕ ਚਲੀ ਗਈ ਸੀ ਅਤੇ ਤਕਸ਼ਿਲਾ ਇਸ ਦਾ ਇਕ ਭਾਗ ਬਣ ਗਿਆ ਸੀ ।
  • ਸਲਤਨਤ ਕਾਲ ਵਿਚ ਪੰਜਾਬ ਦੀਆਂ ਹੱਦਾਂ ਲਾਹੌਰ ਅਤੇ ਪੇਸ਼ਾਵਰ ਤਕ ਸਨ ਜਦਕਿ ਮੁਗ਼ਲ ਕਾਲ ਵਿਚ ਪੰਜਾਬ ਦੋ ਪ੍ਰਾਂਤਾਂ ਵਿਚ ਵੰਡਿਆ ਗਿਆ ਸੀ-ਲਾਹੌਰ ਅਤੇ ਮੁਲਤਾਨ ।
  • ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ (ਲਾਹੌਰ) ਰਾਜ ਦਾ ਵਿਸਥਾਰ ਸਤਲੁਜ ਨਦੀ ਤੋਂ ਪੇਸ਼ਾਵਰ ਤਕ ਸੀ ।
  • ਲਾਹੌਰ ਰਾਜ ਦੇ ਅੰਗਰੇਜ਼ੀ ਸਾਮਰਾਜ ਵਿਚ ਮਿਲਣ ਤੋਂ ਬਾਅਦ ਇਸ ਦਾ ਨਾਂ ਪੰਜਾਬ ਰੱਖਿਆ ਗਿਆ |
  • ਭਾਰਤ ਵੰਡ ਸਮੇਂ ਪੰਜਾਬ ਦੇ ਮੱਧਵਰਤੀ ਦੇਸ਼ ਪਾਕਿਸਤਾਨ ਵਿਚ ਚਲੇ ਗਏ ।
  • ਬਾਅਦ ਵਿਚ ਪੰਜਾਬ ਭਾਸ਼ਾ ਦੇ ਆਧਾਰ ‘ਤੇ ਤਿੰਨ ਰਾਜਾਂ ਵਿਚ ਵੰਡਿਆ ਗਿਆ-ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 5.
ਪੰਜਾਬ ਦੇ ਇਤਿਹਾਸ ਨੂੰ ਹਿਮਾਲਿਆ ਪਰਬਤ ਨੇ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ?
ਉੱਤਰ-
ਹਿਮਾਲਾ ਪਰਬਤ ਨੇ ਪੰਜਾਬ ਦੇ ਇਤਿਹਾਸ ’ਤੇ ਹੇਠ ਲਿਖੇ ਪ੍ਰਭਾਵ ਪਾਏ ਸਨ –
1. ਪੰਜਾਬ ਭਾਰਤ ਦਾ ਦਰਵਾਜ਼ਾ-ਹਿਮਾਲਿਆ ਦੀਆਂ ਪੱਛਮੀ ਸ਼ਾਖਾਵਾਂ ਦੇ ਕਾਰਨ ਪੰਜਾਬ ਅਨੇਕਾਂ ਯੁੱਗਾਂ ਵਿਚ ਭਾਰਤ ਦਾ ਦੁਆਰ ਰਿਹਾ ਹੈ ।
ਇਨ੍ਹਾਂ ਪਰਬਤੀ ਸ਼੍ਰੇਣੀਆਂ ਵਿਚ ਸਥਿਤ ਦੱਰਿਆਂ ਨੂੰ ਪਾਰ ਕਰਕੇ ਅਨੇਕਾਂ ਹਮਲਾਵਰ ਭਾਰਤ ‘ਤੇ ਹਮਲੇ ਕਰਦੇ ਰਹੇ ।

2. ਉੱਤਰ-ਪੱਛਮੀ ਸੀਮਾ ਦੀ ਸਮੱਸਿਆ-ਪੰਜਾਬ ਦਾ ਉੱਤਰ-ਪੱਛਮੀ ਹਿੱਸਾ ਭਾਰਤੀ ਸ਼ਾਸਕਾਂ ਦੇ ਲਈ ਹਮੇਸ਼ਾਂ ਇਕ ਸਮੱਸਿਆ ਬਣਿਆ ਰਿਹਾ । ਜੋ ਸ਼ਾਸਕ ਇਸ ਭਾਗ ਵਿਚ ਸਥਿਤ ਦੱਰਿਆਂ ਦੀ ਸਹੀ ਢੰਗ ਨਾਲ ਰੱਖਿਆ ਨਹੀਂ ਕਰ ਸਕੇ, ਉਨ੍ਹਾਂ ਨੂੰ ਪਤਨ ਦਾ ਮੂੰਹ ਦੇਖਣਾ ਪਿਆ ।

3. ਵਿਦੇਸ਼ੀ ਹਮਲਿਆਂ ਤੋਂ ਰੱਖਿਆ-ਹਿਮਾਲਿਆ ਪਰਬਤ ਉੱਚਾ ਹੈ ਤੇ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ । ਇਸ ਲਈ ਇਸ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਸੀ । ਸਿੱਟੇ ਵਜੋਂ ਪੰਜਾਬ ਉੱਤਰ ਵਲੋਂ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਹਮੇਸ਼ਾਂ ਸੁਰੱਖਿਅਤ ਰਿਹਾ ।

4. ਆਰਥਿਕ ਖ਼ੁਸ਼ਹਾਲੀ-ਹਿਮਾਲਿਆ ਦੇ ਕਾਰਨ ਪੰਜਾਬ ਇਕ ਖ਼ੁਸ਼ਹਾਲ ਦੇਸ਼ ਬਣਿਆ । ਇਸ ਦੀਆਂ ਨਦੀਆਂ ਹਰ | ਸਾਲ ਨਵੀਂ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਵਿਚ ਵਿਛਾਉਂਦੀਆਂ ਰਹੀਆਂ | ਸਿੱਟੇ ਵਜੋਂ ਪੰਜਾਬ ਦਾ ਮੈਦਾਨ ਸੰਸਾਰ ਦੇ ਉਪਜਾਊ ਮੈਦਾਨਾਂ ਵਿਚ ਗਿਣਿਆ ਜਾਣ ਲੱਗਿਆ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 6.
ਪੰਜਾਬ ਨੇ ਭਾਰਤੀ ਇਤਿਹਾਸ ਵਿਚ ਕੀ ਭੂਮਿਕਾ ਨਿਭਾਈ ਹੈ ?
ਉੱਤਰ-
ਪੰਜਾਬ ਨੇ ਆਪਣੀ ਅਨੋਖੀ ਭੂਗੋਲਿਕ ਸਥਿਤੀ ਦੇ ਕਾਰਨ ਭਾਰਤ ਦੇ ਇਤਿਹਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹ ਦੇਸ਼ ਭਾਰਤ ਵਿਚ ਸੱਭਿਅਤਾ ਦਾ ਪਾਲਣਾ ਬਣਿਆ | ਭਾਰਤ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ (ਸਿੰਧੁ ਘਾਟੀ ਦੀ ਸੱਭਿਅਤਾ) ਇਸੇ ਖੇਤਰ ਵਿਚ ਵਧੀ-ਫੁੱਲੀ । ਆਰੀਆਂ ਨੇ ਵੀ ਆਪਣੀ ਸੱਤਾ ਦਾ ਕੇਂਦਰ ਇਸੇ ਦੇਸ਼ ਨੂੰ ਬਣਾਇਆ । ਉਨ੍ਹਾਂ ਨੇ ਵੇਦ, ਪੁਰਾਣ, ਮਹਾਂਭਾਰਤ, ਰਮਾਇਣ ਆਦਿ ਮਹੱਤਵਪੂਰਨ ਕ੍ਰਿਤਾਂ ਦੀ ਰਚਨਾ ਕੀਤੀ । ਪੰਜਾਬ ਨੇ ਭਾਰਤ ਦੇ ਪ੍ਰਵੇਸ਼ ਦੁਆਰ ਦੇ ਰੂਪ ਵਿਚ ਵੀ ਕੰਮ ਕੀਤਾ । ਮੱਧ ਕਾਲ ਤਕ ਭਾਰਤ ਆਉਣ ਵਾਲੇ ਸਾਰੇ ਹਮਲਾਵਰ ਪੰਜਾਬ ਦੇ ਰਸਤੇ ਹੀ ਭਾਰਤ ਆਏ । ਇਸ ਲਈ ਪੰਜਾਬ ਵਾਸੀਆਂ ਨੇ ਵਾਰ-ਵਾਰ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਵਾਰ-ਵਾਰ ਉਨ੍ਹਾਂ ਨਾਲ ਯੁੱਧ ਕੀਤਾ ।

ਇਸ ਤੋਂ ਇਲਾਵਾ ਪੰਜਾਬ ਹਿੰਦੂ ਤੇ ਸਿੱਖ ਧਰਮ ਦੀ ਜਨਮ-ਭੂਮੀ ਵੀ ਰਿਹਾ । ਗੁਰੂ ਨਾਨਕ ਦੇਵ ਜੀ ਨੇ ਆਪਣਾ ਪਵਿੱਤਰ ਸੰਦੇਸ਼ ਇਸੇ ਧਰਤੀ ‘ਤੇ ਦਿੱਤਾ । ਇੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਮੁਗ਼ਲਾਂ ਦੇ ਧਾਰਮਿਕ ਅੱਤਿਆਚਾਰਾਂ ਦਾ ਵਿਰੋਧ ਕੀਤਾ । ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੰਮ ਵੀ ਭਾਰਤ ਦੇ ਇਤਿਹਾਸ ਵਿਚ ਮਹੱਤਵਪੂਰਨ ਥਾਂ ਰੱਖਦੇ ਹਨ । ਬਿਨਾਂ ਸ਼ੱਕ ਪੰਜਾਬ ਨੇ ਭਾਰਤ ਦੇ ਇਤਿਹਾਸ ਵਿਚ ਵਰਣਨਯੋਗ ਭੂਮਿਕਾ ਨਿਭਾਈ ਹੈ ।

ਪਸ਼ਨ 7.
ਪੰਜਾਬ ਦੇ ਇਤਿਹਾਸ ਨੂੰ ਦ੍ਰਿਸ਼ਟੀ ਵਿਚ ਰੱਖਦਿਆਂ ਹੋਇਆਂ ਪੰਜਾਬ ਦੇ ਭੌਤਿਕ ਭਾਗਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੰਜਾਬ ਦੇ ਇਤਿਹਾਸ ਨੂੰ ਦ੍ਰਿਸ਼ਟੀ ਵਿਚ ਰੱਖਦਿਆਂ ਹੋਇਆਂ ਪੰਜਾਬ ਨੂੰ ਮੁੱਖ ਰੂਪ ਨਾਲ ਤਿੰਨ ਭੌਤਿਕ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  • ਹਿਮਾਲਾ ਤੇ ਉੱਤਰ-ਪੱਛਮੀ ਪਹਾੜੀ ਸ਼੍ਰੇਣੀਆਂ,
  • ਤਰਾਈ ਦੇਸ਼ ਤੇ
  • ਮੈਦਾਨੀ ਖੇਤਰ ।

ਪੰਜਾਬ ਦੇ ਉੱਤਰ ਵਿਚ ਵਿਸ਼ਾਲ ਹਿਮਾਲਾ ਪਰਬਤ ਫੈਲਿਆ ਹੈ । ਇਸ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਸਦਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ ।
ਹਿਮਾਲਿਆ ਦੀਆਂ ਤਿੰਨ ਲੜੀਆਂ ਹਨ ਜੋ ਇਕ-ਦੂਜੇ ਦੇ ਸਮਾਨਾਂਤਰ ਫੈਲੀਆਂ ਹਨ । ਹਿਮਾਲਿਆ ਦੀਆਂ ਉੱਤਰ-ਪੱਛਮੀ ਲੜੀਆਂ ਵਿਚ ਅਨੇਕਾਂ ਮਹੱਤਵਪੂਰਨ ਦੱਰੇ ਹਨ ਜੋ ਪ੍ਰਾਚੀਨ ਕਾਲ ਵਿਚ ਹਮਲਾਵਰਾਂ, ਵਪਾਰੀਆਂ ਤੇ ਧਰਮ ਪ੍ਰਚਾਰਕਾਂ ਨੂੰ ਮਾਰ ਦਿਖਾਉਂਦੇ ਰਹੇ ।

ਪੰਜਾਬ ਦਾ ਦੂਜਾ ਭੌਤਿਕ ਭਾਗ ਤਰਾਈ ਦੇਸ਼ ਹੈ । ਇਹ ਪੰਜਾਬ ਦੇ ਪਹਾੜੀ ਤੇ ਉਪਜਾਉ ਮੈਦਾਨੀ ਭਾਗ ਦੇ ਮੱਧ ਵਿਚ ਵਿਸਤ੍ਰਿਤ ਹੈ । ਇਸ ਭਾਗ ਵਿਚ ਵਸੋਂ ਬਹੁਤ ਘੱਟ ਹੈ । ਪੰਜਾਬ ਦਾ ਸਭ ਤੋਂ ਮਹੱਤਵਪੂਰਨ ਭੌਤਿਕ ਹਿੱਸਾ ਇਸ ਦਾ ਉਪਜਾਊ ਮੈਦਾਨੀ ਦੇਸ਼ ਹੈ । ਇਹ ਉੱਤਰ-ਪੱਛਮ ਵਿਚ ਸਿੰਧੂ ਘਾਟੀ ਤੋਂ ਲੈ ਕੇ ਦੱਖਣਪੁਰਬ ਵਿਚ ਯਮਨਾ ਨਦੀ ਤਕ ਫੈਲਿਆ ਹੋਇਆ ਹੈ । ਇਹ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਬਣਿਆ ਹੈ ਤੇ ਆਰੰਭ ਤੋਂ ਹੀ ਪੰਜਾਬ ਦੀ ਖ਼ੁਸ਼ਹਾਲੀ ਦਾ ਆਧਾਰ ਰਿਹਾ ਹੈ ।

ਪ੍ਰਸ਼ਨ 8.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ?
ਉੱਤਰ-
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਇਤਿਹਾਸ ਨੂੰ ਆਪਣੇ-ਆਪਣੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ

  • ਹਿਮਾਲਿਆ ਦੀਆਂ ਪੱਛਮੀ ਸ਼ਾਖਾਵਾਂ ਦੇ ਦੱਰਿਆਂ ਨੇ ਅਨੇਕਾਂ ਹਮਲਾਵਰਾਂ ਨੂੰ ਰਾਹ ਦਿੱਤਾ । ਇਸ ਲਈ ਪੰਜਾਬ ਦੇ ਸ਼ਾਸਕਾਂ ਲਈ ਉੱਤਰੀ-ਪੱਛਮੀ ਸੀਮਾ ਦੀ ਸੁਰੱਖਿਆ ਹਮੇਸ਼ਾ ਇਕ ਸਮੱਸਿਆ ਬਣੀ ਰਹੀ । ਇਸ ਦੇ ਨਾਲ-ਨਾਲ ਹਿਮਾਲਿਆ ਦੀਆਂ ਬਰਫ਼ ਨਾਲ ਢੱਕੀਆਂ ਉੱਚੀਆਂ-ਉੱਚੀਆਂ ਚੋਟੀਆਂ ਪੰਜਾਬ ਦੀ ਹਮਲਾਵਰਾਂ (ਉੱਤਰ ਵਲੋਂ) ਤੋਂ ਰੱਖਿਆ ਕਰਦੀਆਂ ਰਹੀਆਂ ।
  • ਹਿਮਾਲਿਆ ਦੇ ਕਾਰਨ ਪੰਜਾਬ ਵਿਚ ਆਪਣੀ ਇਕ ਵਿਸ਼ੇਸ਼ ਸੰਸਕ੍ਰਿਤੀ ਦਾ ਵੀ ਵਿਕਾਸ ਹੋਇਆ |
  • ਪੰਜਾਬ ਦਾ ਉਪਜਾਊ ਤੇ ਧਨੀ ਪ੍ਰਦੇਸ਼ ਹਮਲਾਵਰਾਂ ਲਈ ਸਦਾ ਖਿੱਚ ਦਾ ਕਾਰਨ ਬਣਿਆ ਰਿਹਾ । ਨਤੀਜੇ ਵਜੋਂ ਇਸ ਧਰਤੀ ‘ਤੇ ਵਾਰ-ਵਾਰ ਯੁੱਧ ਹੋਏ ।
  • ਰਾਈ ਦੇਸ਼ ਨੇ ਸੰਕਟ ਵੇਲੇ ਸਿੱਖਾਂ ਨੂੰ ਸ਼ਰਨ ਦਿੱਤੀ । ਇੱਥੇ ਰਹਿ ਕੇ ਸਿੱਖਾਂ ਨੇ ਅੱਤਿਆਚਾਰੀ ਸ਼ਾਸਕਾਂ ਦਾ ਵਿਰੋਧ ਕੀਤਾ ਅਤੇ ਆਪਣੀ ਹੋਂਦ ਨੂੰ ਬਣਾਈ ਰੱਖਿਆ । ਇਸ ਲਈ ਸਪੱਸ਼ਟ ਹੈ ਕਿ ਪੰਜਾਬ ਦਾ ਇਤਿਹਾਸ ਅਸਲ ਵਿਚ ਇਸ ਦੇਸ਼ ਦੇ ਭੌਤਿਕ ਤੱਤਾਂ ਦੀ ਹੀ ਦੇਣ ਹੈ ।

ਪ੍ਰਸ਼ਨ 9.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਅਤੇ ਕਿਸ ਨੇ ਮਿਲਾਇਆ ? ਸੁਤੰਤਰਤਾ ਅੰਦੋਲਨ ਵਿਚ ਪੰਜਾਬ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਪੰਜਾਬ ਨੂੰ 1849 ਈ: ਵਿਚ ਲਾਰਡ ਡਲਹੌਜ਼ੀ ਨੇ ਅੰਗਰੇਜ਼ੀ ਰਾਜ ਵਿਚ ਮਿਲਾਇਆ | ਸੁਤੰਤਰਤਾ ਅੰਦੋਲਨ ਵਿਚ ਪੰਜਾਬ ਦਾ ਯੋਗਦਾਨ ਅਦੁੱਤੀ ਸੀ । ਪੰਜਾਬ ਵਿਚ ਹੀ ਬਾਬਾ ਰਾਮ ਸਿੰਘ ਜੀ ਨੇ ਕੂਕਾ ਅੰਦੋਲਨ ਦੀ ਨੀਂਹ ਰੱਖੀ । 20ਵੀਂ ਸਦੀ ਵਿਚ ਗਦਰ ਪਾਰਟੀ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਅੰਦੋਲਨ, ਬੱਬਰ ਅਕਾਲੀ ਅੰਦੋਲਨ, ਨੌਜੁਆਨ ਸਭਾ ਤੇ ਅਕਾਲੀ ਦਲ ਦੇ ਮਾਧਿਅਮ ਨਾਲ ਇੱਥੋਂ ਦੇ ਵੀਰਾਂ ਨੇ ਸੁਤੰਤਰਤਾ ਅੰਦੋਲਨ ਨੂੰ ਸਰਗਰਮ ਬਣਾਇਆ । ਭਗਤ ਸਿੰਘ ਨੇ ਮਾਤ-ਭੂਮੀ ਦੀਆਂ ਜ਼ੰਜੀਰਾਂ ਤੋੜਨ ਦੇ ਲਈ ਫ਼ਾਂਸੀ ਦੇ ਰੱਸੇ ਨੂੰ ਚੁੰਮ ਲਿਆ । ਕਰਤਾਰ ਸਿੰਘ ਸਰਾਭਾ ਤੇ ਸਰਦਾਰ ਊਧਮ ਸਿੰਘ ਵਰਗੇ ਪੰਜਾਬੀ ਵੀਰਾਂ ਨੇ ਵੀ ਹੱਸਦਿਆਂ-ਹੱਸਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ | ਆਖ਼ਰਕਾਰ 1947 ਈ: ਵਿਚ ਭਾਰਤ ਦੀ ਸੁਤੰਤਰਤਾ ਦੇ ਨਾਲ ਹੀ ਪੰਜਾਬ ਵੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋ ਗਿਆ |

ਪ੍ਰਸ਼ਨ 10.
ਪੰਜਾਬ ਦੀ ਪਰਬਤੀ ਤਲਹਟੀ ਜਾਂ ਤਰਾਈ ਦੇਸ਼ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਹਿਮਾਲਿਆ ਦੇਸ਼ ਦੇ ਉੱਚੇ ਦੇਸ਼ਾਂ ਤੇ ਪੰਜਾਬ ਦੇ ਮੈਦਾਨੀ ਦੇਸ਼ਾਂ ਵਿਚਾਲੇ ਤਰਾਈ ਦੇਸ਼ ਸਥਿਤ ਹੈ । ਇਸ ਦੀ ਉਚਾਈ 308 ਤੋਂ 923 ਮੀਟਰ ਤਕ ਹੈ । ਇਹ ਹਿੱਸਾ ਕਈ ਘਾਟੀਆਂ ਦੇ ਕਾਰਨ ਹਿਮਾਲਿਆ ਪਰਬਤ ਸ਼੍ਰੇਣੀਆਂ ਤੋਂ ਵੱਖਰਾ ਜਿਹਾ ਦਿਖਾਈ ਦਿੰਦਾ ਹੈ । ਇਸ ਹਿੱਸੇ ਵਿਚ ਸਿਆਲਕੋਟ, ਕਾਂਗੜਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਬਾਲਾ ਦਾ ਕੁਝ ਖੇਤਰ ਸ਼ਾਮਲ ਹੈ ।

ਆਮ ਤੌਰ ‘ਤੇ ਇਹ ਇਕ ਪਰਬਤੀ ਦੇਸ਼ ਹੈ, ਇਸ ਲਈ ਇੱਥੇ ਉਪਜ ਬਹੁਤ ਘੱਟ ਹੁੰਦੀ ਹੈ । ਵਰਖਾ ਦੇ ਕਾਰਨ ਇੱਥੇ ਅਨੇਕਾਂ ਰੋਗ ਫੈਲਦੇ ਹਨ । ਇੱਥੇ ਆਉਣ-ਜਾਣ ਦੇ ਸਾਧਨਾਂ ਦਾ ਵੀ ਪੂਰੀ ਤਰ੍ਹਾਂ ਵਿਕਾਸ ਨਹੀਂ ਹੋ ਸਕਿਆ ਹੈ । ਇਸ ਲਈ ਇੱਥੋਂ ਦੀ ਵਸੋਂ ਘੱਟ ਹੈ । ਇੱਥੋਂ ਦੇ ਲੋਕਾਂ ਨੂੰ ਆਪਣਾ ਜੀਵਨ-ਨਿਰਬਾਹ ਕਰਨ ਦੇ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ । ਇਸ ਮਿਹਨਤ ਨੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਤੇ ਸਿਹਤਮੰਦ ਬਣਾ ਦਿੱਤਾ ਹੈ ।

ਪ੍ਰਸ਼ਨ 11.
ਪੰਜਾਬ ਦੇ ਮੈਦਾਨੀ ਦੇਸ਼ ਨੇ ਪੰਜਾਬ ਦੇ ਇਤਿਹਾਸ ਨੂੰ ਕਿੱਥੋਂ ਤੱਕ ਪ੍ਰਭਾਵਿਤ ਕੀਤਾ ਹੈ ?
ਉੱਤਰ-
ਪੰਜਾਬ ਦੇ ਇਤਿਹਾਸ ‘ਤੇ ਪੰਜਾਬ ਦੇ ਮੈਦਾਨੀ ਦੇਸ਼ ਦੀ ਛਾਪ ਸਪੱਸ਼ਟ ਦਿਖਾਈ ਦਿੰਦੀ ਹੈ ।

  • ਇਸ ਦੇਸ਼ ਦੀ ਭੂਮੀ ਬਹੁਤ ਉਪਜਾਊ ਹੈ ਜਿਸ ਦੇ ਕਾਰਨ ਇਹ ਦੇਸ਼ ਹਮੇਸ਼ਾ ਖੁਸ਼ਹਾਲ ਰਿਹਾ । ਪੰਜਾਬ ਦੇ ਮੈਦਾਨਾਂ ਦੀ ਇਹ ਖੁਸ਼ਹਾਲੀ ਬਾਹਰਲੇ
    ਦੁਸ਼ਮਣਾਂ ਲਈ ਖਿੱਚ ਦਾ ਕੇਂਦਰ ਬਣ ਗਈ ।
  • ਪੰਜਾਬ ਫੈਸਲਾਕੁੰਨ ਯੁੱਧਾਂ ਦਾ ਕੇਂਦਰ ਰਿਹਾ | ਪੇਸ਼ਾਵਰ, ਕੁਰੂਕਸ਼ੇਤਰ, ਕਰੀ, ਥਾਨੇਸ਼ਵਰ, ਤਰਾਈਨ, ਪਾਣੀਪਤ ਆਦਿ ਨਗਰਾਂ ਵਿਚ ਘਮਾਸਾਨ ਯੁੱਧ ਹੋਏ | ਕੇਵਲ ਪਾਣੀਪਤ ਦੇ ਮੈਦਾਨਾਂ ਵਿਚ ਤਿੰਨ ਵਾਰ ` ਫੈਸਲਾਕੁੰਨ ਯੁੱਧ ਹੋਏ ।
  • ਆਪਣੀ ਭੌਤਿਕ ਸਥਿਤੀ ਦੇ ਕਾਰਨ ਜਿੱਥੇ ਪੰਜਾਬੀਆਂ ਨੇ ਅਨੇਕਾਂ ਯੁੱਧਾਂ ਦਾ ਸਾਹਮਣਾ ਕੀਤਾ, ਉੱਥੇ ਦਰਦ ਭਰੇ ਅੱਤਿਆਚਾਰ ਦਾ ਵੀ ਸਾਹਮਣਾ ਕੀਤਾ । ਹਜ਼ਾਰਾਂ ਦੀ ਸੰਖਿਆ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ । ਉਦਾਹਰਨ ਵਜੋਂ ਤੈਮੂਰ ਨੇ ਪੰਜਾਬ ਦੇ ਲੋਕਾਂ ‘ਤੇ ਅਣਗਿਣਤ ਅੱਤਿਆਚਾਰ ਕੀਤੇ ਸਨ ।
  • ਨਿਰੰਤਰ ਯੁੱਧਾਂ ਵਿਚ ਉਲਝੇ ਰਹਿਣ ਦੇ ਕਾਰਨ ਪੰਜਾਬ ਦੇ ਲੋਕਾਂ ਵਿਚ ਵੀਰਤਾ ਤੇ ਨਿਡਰਤਾ ਦੇ ਗੁਣ ਪੈਦਾ ਹੋਏ ।
  • ਪੰਜਾਬ ਦੇ ਮੈਦਾਨੀ ਦੇਸ਼ ਵਿਚ ਆਰੀਆਂ ਨੇ ਹਿੰਦੂ ਧਰਮ ਦਾ ਵਿਕਾਸ ਕੀਤਾ । ਇਸੇ ਪ੍ਰਦੇਸ਼ ਨੇ ਮੱਧ ਕਾਲ ਵਿਚ ਗੁਰੂ ਨਾਨਕ ਸਾਹਿਬ ਜਿਹੇ ਸੰਤ ਨੂੰ ਜਨਮ ਦਿੱਤਾ ਜਿਨ੍ਹਾਂ ਦੀਆਂ ਸਰਲ ਸਿੱਖਿਆਵਾਂ ਸਿੱਖ ਧਰਮ ਦੇ ਰੂਪ ਵਿਚ ਪ੍ਰਚਲਿਤ ਹੋਈਆਂ । ਇਨ੍ਹਾਂ ਸਾਰੇ ਤੱਥਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਮੈਦਾਨੀ ਦੇਸ਼ ਨੇ ਪੰਜਾਬ ਦੇ ਇਤਿਹਾਸ ਵਿਚ ਅਨੇਕ ਅਧਿਆਵਾਂ ਦਾ ਸਮਾਵੇਸ਼ ਕੀਤਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਿਗਵੈਦਿਕ ਕਾਲ ਤੋਂ 1966 ਤਕ ਪੰਜਾਬ ਦੇ ਬਦਲਦੇ ਰਾਜਨੀਤਿਕ ਸਰੂਪ (ਸੀਮਾ ਸੰਬੰਧੀ ਪਰਿਵਰਤਨਾਂ ਦੀ ਚਰਚਾ ਕਰੋ ।
ਉੱਤਰ-
ਰਿਗਵੈਦਿਕ ਕਾਲ ਤੋਂ ਲੈ ਕੇ ਭਾਰਤ ਦੀ ਸੁਤੰਤਰਤਾ ਦੇ ਕਈ ਸਾਲਾਂ ਬਾਅਦ ਤਕ ਪੰਜਾਬ ਦੀਆਂ ਸੀਮਾਵਾਂ ਵਿਚ ਲਗਾਤਾਰ ਬਦਲਾਓ ਹੁੰਦੇ ਰਹੇ ਹਨ । ਇਸਦੇ ਕੁੱਝ ਰਿਗਵੈਦਿਕ ਕਾਲ ਤੋਂ ਮੁਗਲ ਕਾਲ ਤਕ ਉਦਾਹਰਨ ਹੇਠਾਂ ਦਿੱਤੇ ਗਏ ਹਨ –

  • ਰਿਗਵੈਦਿਕ ਕਾਲ ਦੇ ਸਮੇਂ ਸਿੰਧੂ ਨਦੀ ਤੋਂ ਸਰਸਵਤੀ ਨਦੀ ਦੇ ਵਿਚ ਦਾ ਖੇਤਰ ਸਪਤ ਸਿੰਧੂ) ਪੰਜਾਬ ਵਿਚ ਸ਼ਾਮਿਲ ਸੀ ।
  • ਸਮੁਦਰ ਗੁਪਤ ਮੌਰੀਆ ਨੇ ਆਪਣੇ ਰਾਜ ਦਾ ਵਿਸਥਾਰ ਪੱਛਮ ਦੇ ਵਲ ਅਫ਼ਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਤਕ ਕਰ ਲਿਆ । ਇਸ ਤਰ੍ਹਾਂ ਉਸਨੇ ਪੰਜਾਬ ਦੀਆਂ ਸੀਮਾਵਾਂ ਨੂੰ ਹਿੰਦੂਕੁਸ਼ ਪਰਬਤਾਂ ਤਕ ਪਹੁੰਚਾ ਦਿੱਤਾ ਅਤੇ ਤਕਸ਼ਿਲਾ ਵੀ ਪੰਜਾਬ ਦਾ ਹਿੱਸਾ ਬਣ ਗਿਆ ।
  • ਹਿੰਦ-ਬਾਖਤਰੀ ਅਤੇ ਹਿੰਦ-ਪਾਰਥੀ ਰਾਜਿਆਂ ਦੇ ਸਮੇਂ ਵਿਚ ਪੰਜਾਬ ਦੀ ਸੀਮਾ ਅਫਗਾਨਿਸਤਾਨ ਨੂੰ ਛੂਹ ਲੈਂਦੀ ਸੀ ਅਤੇ ਉਸਦੀ ਰਾਜਧਾਨੀ ਕਲਾ (ਸਿਆਲਕੋਟ ਦੇ ਸਮੇਂ ਸੀ ।
  • ਦਿੱਲੀ ਸਲਤਨਤ ਦੇ ਸਮੇਂ ਵਿਚ ਪੰਜਾਬ (ਲਾਹੌਰ ਪ੍ਰਾਂਤ) ਦੀ ਸੀਮਾ ਸਤਲੁਜ ਨਦੀ ਤੋਂ ਪੇਸ਼ਾਵਰ ਤਕ ਸੀ ।
  • ਮੁਗ਼ਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਦੋ ਪ੍ਰਾਂਤਾਂ ਵਿਚ ਵੰਡ ਦਿੱਤਾ-ਲਾਹੌਰ ਪ੍ਰਾਂਤ ਅਤੇ ਮੁਲਤਾਨ ਖਾਂਤ |
  • ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿਚ ਖੈਬਰ ਦੱਰੇ ਤੱਕ ਫੈਲ ਗਿਆ । ਇਸਦੀ ਰਾਜਧਾਨੀ ਲਾਹੌਰ ਸੀ ।
  • 1849 ਈ: ਵਿਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ । 1857 ਈ: ਦੇ ਵਿਦਰੋਹ ਦੇ ਬਾਅਦ ਦਿੱਲੀ ਸਤਲੁਜ ਨਦੀ ਤੋਂ ਯਮੁਨਾ ਨਦੀ ਤਕ ਦੇ ਖੇਤਰ) ਨੂੰ ਵੀ ਪੰਜਾਬ ਦਾ ਹਿੱਸਾ ਬਣਾ ਦਿੱਤਾ ਗਿਆ ।
  • 1901 ਈ: ਵਿਚ ਲਾਰਡ ਕਰਜ਼ਨ ਨੇ ਇਕ ਹੋਰ ਪਰਿਵਰਤਨ ਕੀਤਾ । ਉਸਨੇ ਪੱਛਮ ਵਿਚ ਸਿੰਧੂ ਨਦੀ ਦੇ ਪਾਰ ਦੇ ਖੇਤਰ ਨੂੰ ਪੰਜਾਬ ਤੋਂ ਅਲੱਗ ਉੱਤਰ-ਪੱਛਮੀ ਸੀਮਾਂਤ ਦੇਸ਼ ਬਣਾ ਦਿੱਤਾ ।
  • 1911 ਈ: ਵਿਚ ਲਾਰਡ ਹਾਰਡਿੰਗ ਨੇ ਪੂਰਬ ਵਿਚ ਸਤਲੁਜ ਨਦੀ ਤੋਂ ਯਮੁਨਾ ਨਦੀ ਤਕ ਦੇ ਪ੍ਰਦੇਸ਼ ਨੂੰ ਇਕ ਵਾਰ ਫੇਰ ਪੰਜਾਬ ਤੋਂ ਅਲੱਗ ਕਰ ਦਿੱਤਾ ਅਤੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾ ਦਿੱਤਾ | ਇਸ ਤਰ੍ਹਾਂ ਇਤਿਹਾਸ ਵਿਚ ਪੰਜਾਬ ਪਹਿਲੀ ਵਾਰ ਸਹੀ ਅਰਥਾਂ ਵਿਚ ਪੰਜ ਨਦੀਆਂ ਦੀ ਧਰਤੀ ਦੇ ਰੂਪ ਵਿਚ ਸਾਹਮਣੇ ਆਇਆ ।
  • ਸੁਤੰਤਰਤਾ ਦੇ ਬਾਅਦ 1947 ਈ: ਵਿਚ ਭਾਰਤ ਦੀ ਵੰਡ ਦੇ ਸਮੇਂ ਪੰਜਾਬ ਦੀ ਵੀ ਵੰਡ ਕਰ ਦਿੱਤੀ ਗਈ । ਪੰਜਾਬ ਦਾ ਪੱਛਮੀ ਭਾਗ ਨਵੇਂ ਬਣੇ ਦੇਸ਼ ਪਾਕਿਸਤਾਨ ਵਿਚ ਚਲਾ ਗਿਆ ਅਤੇ ਪੂਰਬੀ ਭਾਗ ਭਾਰਤ ਵਿਚ ਹੀ ਰਹਿ ਗਿਆ ਪਾਕਿਸਤਾਨ ਵਿਚ ਪੰਜਾਬ ਦੇ 29 ਜ਼ਿਲ੍ਹਿਆਂ ਵਿਚੋਂ 13 ਜ਼ਿਲ੍ਹੇ ਅਤੇ ਭਾਰਤੀ ਪੰਜਾਬ ਵਿਚ 16 ਸ਼ਾਮਿਲ ਕੀਤੇ ਗਏ ਹਿੱਸੇ ਆਏ।
  • 1956 ਵਿਚ ਦੇਸ਼ ਵਿਚ ਰਾਜਾਂ ਦਾ ਪੁਨਰ-ਗਠਨ ਕੀਤਾ ਗਿਆ । ਇਸ ਵਿਚ ਮਾਲਵਾ ਦੀਆਂ ਰਿਆਸਤਾਂ ਨੂੰ ਖ਼ਤਮ ਕਰਕੇ ਪੰਜਾਬ ਵਿਚ ਮਿਲਾ ਦਿੱਤਾ ਗਿਆ ।
  • 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ ਤੇ ਪੰਜਾਬ ਦੀ ਫਿਰ ਤੋਂ ਵੰਡ ਕੀਤੀ ਗਈ । ਇਸ ਵਿਚੋਂ ਹਰਿਆਣਾ ਨਾਮਕ ਨਵਾਂ ਰਾਜ ਹੋਂਦ ਵਿਚ ਆਇਆ ।
    ਪੰਜਾਬ ਦੇ ਕੁੱਝ ਪਹਾੜੀ ਦੇਸ਼ ਹਿਮਾਚਲ ਪ੍ਰਦੇਸ਼ ਵਿਚ ਮਿਲਾ ਦਿੱਤੇ ਗਏ ।

ਪ੍ਰਸ਼ਨ 2.
‘‘ਹਿਮਾਲਿਆ ਪਰਬਤ ਨੇ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ । ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿਚ ਇਕ ਵਿਸ਼ਾਲ ਕੰਧ ਦੀ ਤਰ੍ਹਾਂ ਸਥਿਤ ਹੈ । ਇਸ ਪਹਾੜ ਨੇ ਪੰਜਾਬ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ।
1. ਪੰਜਾਬ ਭਾਰਤ ਦਾ ਦਰਵਾਜ਼ਾ-ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਦੇ ਕਾਰਨ ਪੰਜਾਬ ਅਨੇਕ ਯੁੱਗਾਂ ਵਿਚ ਭਾਰਤ ਦਾ ਦਰਵਾਜ਼ਾ ਰਿਹਾ । ਇਸ ਪ੍ਰਕਾਰ ਆਰੀਆ ਤੋਂ ਲੈ ਕੇ ਈਰਾਨੀਆਂ ਤਕ ਸਾਰੇ ਹਮਲਾਵਰ ਇਨ੍ਹਾਂ ਮਾਰਗਾਂ ਰਾਹੀਂ ਭਾਰਤ ‘ਤੇ ਹਮਲੇ ਕਰਦੇ ਰਹੇ । ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ । ਇਸ ਪ੍ਰਕਾਰ ਪੰਜਾਬ ਭਾਰਤ ਦੇ ਲਈ ਦੁਆਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ।

2. ਉੱਤਰ-ਪੱਛਮੀ ਸਰਹੱਦ ਦੀ ਸਮੱਸਿਆ-ਪੰਜਾਬ ਦਾ ਉੱਤਰ-ਪੱਛਮੀ ਭਾਗ ਭਾਰਤੀ ਸ਼ਾਸਕਾਂ ਦੇ ਲਈ ਸਦਾ ਇਕ ਸਮੱਸਿਆ ਬਣਿਆ ਰਿਹਾ ਸੋ, ਭਾਰਤੀ ਸ਼ਾਸਕਾਂ ਨੂੰ ਇਨ੍ਹਾਂ ਦੀ ਰੱਖਿਆ ਦੇ ਲਈ ਕਾਫ਼ੀ ਧਨ ਖ਼ਰਚ ਕਰਨਾ ਪਿਆ । ਡਾ. ਬੁੱਧ ਪ੍ਰਕਾਸ਼ ਨੇ ਠੀਕ ਹੀ ਕਿਹਾ ਹੈ, ‘‘ਜਦ ਕਦੇ ਸ਼ਾਸਕਾਂ ਦਾ ਇਸ ਪ੍ਰਦੇਸ਼ (ਉੱਤਰ-ਪੱਛਮੀ ਸੀਮਾ ‘ਤੇ ਨਿਯੰਤਰਨ ਢਿੱਲਾ ਪੈ ਗਿਆ, ਤਦੇ ਉਨ੍ਹਾਂ ਦਾ ਸਾਮਰਾਜ ਖੇਰੂੰ-ਖੇਰੂੰ ਹੋ ਕੇ ਅਲੋਪ ਹੋ ਗਿਆ ।

3. ਵਿਦੇਸ਼ੀ ਹਮਲਿਆਂ ਤੋਂ ਰੱਖਿਆ-ਹਿਮਾਲਾ ਪਰਬਤ ਬਹੁਤ ਉੱਚਾ ਹੈ ਅਤੇ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ । ਸਿੱਟੇ ਵਜੋਂ ਪੰਜਾਬ ਉੱਤਰ ਵਲੋਂ ਇਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ ।

4. ਆਰਥਿਕ ਖ਼ੁਸ਼ਹਾਲੀ-ਹਿਮਾਲਾ ਦੇ ਕਾਰਨ ਪੰਜਾਬ ਇਕ ਖ਼ੁਸ਼ਹਾਲ ਪ੍ਰਦੇਸ਼ ਬਣਿਆ ਇਸ ਦੀਆਂ ਨਦੀਆਂ ਹਰੇਕ ਸਾਲ ਨਵੀਂ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਵਿਚ ਵਿਛਾਉਂਦੀਆਂ ਰਹੀਆਂ, ਸਿੱਟੇ ਵਜੋਂ ਪੰਜਾਬ ਦਾ ਮੈਦਾਨ ਸੰਸਾਰ ਦੇ ਉਪਜਾਊ ਮੈਦਾਨਾਂ ਵਿਚ ਗਿਣਿਆ ਜਾਣ ਲੱਗਾ । ਉਪਜਾਊ ਮਿੱਟੀ ਦੇ ਕਾਰਨ ਇੱਥੇ ਚੰਗੀ ਫ਼ਸਲ ਹੁੰਦੀ ਰਹੀ ਅਤੇ ਇੱਥੋਂ ਦੇ ਲੋਕ ਖੁਸ਼ਹਾਲ ਹੁੰਦੇ ਚਲੇ ਗਏ ।

5. ਵਿਦੇਸ਼ਾਂ ਨਾਲ ਵਪਾਰਕ ਸੰਬੰਧ-ਉੱਤਰ-ਪੱਛਮੀ ਪਰਬਤ ਲੜੀਆਂ ਵਿਚ ਸਥਿਤ ਦੱਰਿਆਂ ਦੇ ਕਾਰਨ ਪੰਜਾਬ ਦੇ ਵਿਦੇਸ਼ਾਂ ਨਾਲ ਵਪਾਰਕ ਸੰਬੰਧ ਸਥਾਪਿਤ ਹੋਏ । ਏਸ਼ੀਆ ਦੇ ਦੇਸ਼ਾਂ ਦੇ ਵਪਾਰੀ ਇਨ੍ਹਾਂ ਦਰਿਆਂ ਰਾਹੀਂ ਇੱਥੇ ਆਇਆ ਕਰਦੇ ਸਨ ਅਤੇ ਪੰਜਾਬ ਦੇ ਵਪਾਰੀ ਉਨ੍ਹਾਂ ਦੇਸ਼ਾਂ ਵਿਚ ਜਾਇਆ ਕਰਦੇ ਸਨ ।

6. ਪੰਜਾਬ ਦਾ ਵਿਸ਼ੇਸ਼ ਸੱਭਿਆਚਾਰ-ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਦੇ ਦੱਰਿਆਂ ਦੁਆਰਾ ਇੱਥੇ ਈਰਾਨੀ, ਅਰਬ, ਤੁਰਕ, ਮੁਗ਼ਲ, ਅਫ਼ਗਾਨ ਆਦਿ ਜਾਤੀਆਂ ਆਈਆਂ ਅਤੇ ਅਨੇਕ ਭਾਸ਼ਾਵਾਂ : ਜਿਵੇਂ ਸੰਸਕ੍ਰਿਤ, ਅਰਬੀ, ਤੁਰਕੀ ਆਦਿ ਦਾ ਸੰਗਮ ਹੋਇਆ । ਇਸ ਮੇਲ-ਮਿਲਾਪ ਨਾਲ ਪੰਜਾਬ ਵਿਚ ਇਕ ਵਿਸ਼ੇਸ਼ ਸੱਭਿਆਚਾਰ ਦਾ ਜਨਮ ਹੋਇਆ ਜਿਸ ਵਿਚ ਦੇਸ਼ੀ ਅਤੇ ਵਿਦੇਸ਼ੀ ਤੱਤਾਂ ਦਾ ਸੰਗਮ ਹੈ ।

PSEB 9th Class SST Solutions History Chapter 1 ਪੰਜਾਬ: ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ

ਪ੍ਰਸ਼ਨ 3.
ਪੰਜਾਬ ਦੇ ਭੂਗੋਲ ਅਤੇ ਭੂਗੋਲਿਕ ਸਥਿਤੀ ਦੇ ਪੰਜਾਬ ਦੇ ਇਤਿਹਾਸ ‘ਤੇ ਜੋ ਸਮਾਜਿਕ ਅਤੇ ਸੱਭਿਆਚਾਰਕ ਅਤੇ ਆਰਥਿਕ ਪ੍ਰਭਾਵ ਪਏ, ਉਨ੍ਹਾਂ ਦਾ ਵਿਸਥਾਰ ਨਾਲ ਵਰਣਨ ਕਰੋ ।
ਉੱਤਰ-
ਪੰਜਾਬ ਦੇ ਭੂਗੋਲ ਨੇ ਪੰਜਾਬ ਦੇ ਸਮਾਜ, ਸੰਸਕ੍ਰਿਤੀ ਅਤੇ ਆਰਥਿਕ ਜੀਵਨ ਨੂੰ ਲਗਭਗ ਹਰ ਪੱਖ ਤੋਂ ਪ੍ਰਭਾਵਿਤ ਕੀਤਾ । ਇਸ ਦਾ ਵਿਸਥਾਰਪੂਰਵਕ ਵਰਣਨ ਇਸ ਤਰ੍ਹਾਂ ਹੈ
I. ਸਭਿਆਚਾਰਕ ਅਤੇ ਸਮਾਜਿਕ ਖੇਤਰ ਵਿਚ ਪ੍ਰਭਾਵ –
1. ਪੰਜਾਬੀਆਂ ਦਾ ਵਿਸ਼ੇਸ਼ ਸੱਭਿਆਚਾਰ-ਮੱਧ ਏਸ਼ੀਆ ਦੇ ਵੱਲੋਂ ਆਉਣ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਸਭ ਤੋਂ ਪਹਿਲਾਂ ਪੰਜਾਬ ਵਿਚ ਹੀ ਆਏ ।ਇਨ੍ਹਾਂ ਵਿਚੋਂ ਕੁੱਝ ਪੰਜਾਬ ਵਿਚ ਹੀ ਵਸ ਗਏ ਅਤੇ ਉਨ੍ਹਾਂ ਨੇ ਇੱਥੋਂ ਦੀਆਂ ਔਰਤਾਂ ਨਾਲ ਵਿਆਹ ਵੀ ਕਰਵਾ ਲਏ । ਹਿੰਦੂਆਂ ਨੇ ਇਨ੍ਹਾਂ ਦੇ ਪੂਰਵਜ਼ਾਂ ਨੂੰ ਆਪਣੀ ਜਾਤੀ ਵਿਚ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ । ਜਿਸ ਨਾਲ ਕਈ ਨਵੀਆਂ ਜਾਤੀਆਂ ਦਾ ਜਨਮ ਹੋਇਆ ।

ਇਸ ਪ੍ਰਕਾਰ ਪੰਜਾਬ ਵਿਚ ਇਕ ਮਿਲੀ-ਜੁਲੀ ਨਵੀ ਸਭਿਅਤਾ ਦਾ ਵਿਕਾਸ ਹੋਇਆ । ਇਸਦੇ ਇਲਾਵਾ ਜਦੋਂ ਇਹ ਹਮਲਾਵਰ ਇੱਥੋਂ ਵਾਪਿਸ ਗਏ; ਉਹ ਇੱਥੋਂ ਦਾ ਸਭਿਆਚਾਰ ਵੀ ਆਪਣੇ ਨਾਲ ਲੈ ਗਏ। ਫਲਸਰੂਪ ਵਿਦੇਸ਼ਾਂ ਵਿਚ ਪੰਜਾਬੀ ਸਭਿਆਚਾਰ ਦਾ ਪ੍ਰਸਾਰ ਅਤੇ ਪ੍ਰਚਾਰ ਹੋਇਆ ।

2. ਪੰਜਾਬੀਆਂ ਦੇ ਵਿਸ਼ੇਸ਼ ਗੁਣ ਅਤੇ ਜੀਵਨ ਸ਼ੈਲੀ ਵਿਚ ਪਰਿਵਰਤਨ-ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਵਿਦੇਸ਼ੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ।
ਇਸ ਲਈ ਪੰਜਾਬੀ ਜ਼ਿਆਦਾਤਰ ਯੁੱਧਾਂ ਵਿਚ ਹੀ ਰੁੱਝੇ ਰਹਿੰਦੇ ਹਨ । ਯੁੱਧਾਂ ਦੇ ਨਾਲ ਪੰਜਾਬੀਆਂ ਵਿਚ ਸਾਹਸ, ਹਿੰਮਤ ਅਤੇ ਮਿਹਨਤ ਦੇ ਗੁਣ ਉਤਪੰਨ ਹੋਏ ।
ਲਗਾਤਾਰ ਵਿਦੇਸ਼ੀ ਲੋਕਾਂ ਦੇ ਸੰਪਰਕ ਵਿਚ ਆਉਣ ਦੇ ਕਾਰਨ ਪੰਜਾਬੀਆਂ ਦੇ ਖਾਣ-ਪਾਨ, ਰੀਤੀ-ਰਿਵਾਜਾਂ, ਭਾਸ਼ਾ, ਰਹਿਣ-ਸਹਿਣ ਅਤੇ ਪਹਿਰਾਵੇ ਵਿਚ ਵੀ ਪਰਿਵਰਤਨ ਆਏ ।

3. ਕਲਾ ਅਤੇ ਸਾਹਿਤ ‘ਤੇ ਪ੍ਰਭਾਵ-ਪੰਜਾਬ ਨੇ ਪ੍ਰਾਚੀਨ ਕਾਲ ਤੋਂ ਹੀ ਕਲਾ ਅਤੇ ਸਾਹਿਤ ਵਿਚ ਬਹੁਤ ਤਰੱਕੀ ਕੀਤੀ | ਸੀ । ਪਰੰਤੂ ਸਦੀਆਂ ਤਕ ਵਿਦੇਸ਼ੀ ਹਮਲਿਆਂ ਦੇ ਕਾਰਨ ਪੰਜਾਬ ਦੀ ਕਲਾ ਅਤੇ ਸਾਹਿਤ ਨੂੰ ਬਹੁਤ ਅਧਿਕ ਹਾਨੀ ਉਠਾਉਣੀ ਪਈ । ਇਸ ਸਮੇਂ ਦੇ ਦੌਰਾਨ ਵਿਦੇਸ਼ੀ ਸਭਿਆਚਾਰ ਦੇ ਪ੍ਰਭਾਵ ਨਾਲ ਪੰਜਾਬ ਦੀ ਭਵਨ-ਨਿਰਮਾਣ ਕਲਾ ਵਿਚ ਗੁੰਬਦ ਅਤੇ ਮੇਹਰਾਬ ਆਦਿ ਦਾ ਪ੍ਰਯੋਗ ਹੋਣ ਲੱਗਾ । .

ਆਰਥਿਕ ਖੇਤਰ ਵਿਚ ਪ੍ਰਭਾਵ
1. ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ-ਪੰਜਾਬ ਦੇ ਜ਼ਿਆਦਾਤਰ ਦੇਸ਼ ਮੈਦਾਨੀ ਹਨ । ਇੱਥੇ ਸਾਰਾ ਸਾਲ ਵਹਿੰਦੀਆਂ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਬਣੇ ਮੈਦਾਨ ਬਹੁਤ ਹੀ ਉਪਜਾਊ ਹਨ । ਇਸ ਲਈ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ । ਇੱਥੇ ਅਨਾਜ, ਚਾਵਲ, ਦਾਲਾਂ, ਮੱਕੀ, ਜਵਾਰ, ਛੋਲੇ, ਗੰਨਾ, ਤਿਲਹਣ ਅਤੇ ਸਰੋਂ ਆਦਿ ਅਨੇਕਾਂ ਫ਼ਸਲਾਂ ਹਨ । ਇੱਥੋਂ ਦੇ ਪਹਾੜੀ ਲੋਕ ਭੇਡ-ਬੱਕਰੀਆਂ ਪਾਲਦੇ ਹਨ ।

2. ਵਿਦੇਸ਼ੀ ਵਪਾਰ-ਪੰਜਾਬ ਦੀ ਖੁਸ਼ਹਾਲੀ ਨੇ ਵਿਦੇਸ਼ੀ ਲੋਕਾਂ ਨੂੰ ਹਮੇਸ਼ਾ ਹੀ ਆਪਣੇ ਵੱਲ ਆਕਰਸ਼ਿਤ ਕੀਤਾ । ਉੱਤਰ ਪੱਛਮੀ ਪਰਬਤਾਂ ਵਿਚ ਸਥਿਤ ਦੱਰੇ ਪੰਜਾਬ ਨੂੰ ਮੱਧ ਏਸ਼ੀਆ ਨਾਲ ਜੋੜਦੇ ਸਨ । ਇਨ੍ਹਾਂ ਦੱਰਾਂ ਨੇ ਵਪਾਰਿਕ ਮਾਰਗ ਦਾ ਕੰਮ ਕੀਤਾ | ਭਾਰਤੀ ਅਤੇ ਵਿਦੇਸ਼ੀ ਵਪਾਰੀ ਇਨ੍ਹਾਂ ਦੱਰਾਂ ਦੇ ਮਾਰਗ ਤੋਂ ਆਉਂਦੇ ਜਾਂਦੇ ਰਹੇ । ਇਸ ਲਈ | ਪ੍ਰਾਚੀਨ ਕਾਲ ਤੋਂ ਹੀ ਪੰਜਾਬ ਦੇ ਮੱਧ ਏਸ਼ੀਆ ਨਾਲ ਚੰਗੇ ਵਪਾਰਿਕ ਸੰਬੰਧ ਰਹੇ ਹਨ ।

3. ਵਪਾਰਿਕ ਨਗਰਾਂ ਦਾ ਉਦੈ-ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਵਪਾਰ ਦਾ ਬਹੁਤ ਵੱਡਾ ਕੇਂਦਰ ਬਣ ਗਿਆ । ਪੰਜਾਬ ਦੇ ਇਸ ਘਰੇਲੂ ਅਤੇ ਵਿਦੇਸ਼ੀ ਵਪਾਰ ਦੇ ਕਾਰਨ ਇੱਥੇ ਕਈ ਵੱਡੇ ਵਪਾਰਿਕ ਨਗਰਾਂ ਦਾ ਉਦੈ ਹੋਇਆ । ਇਨ੍ਹਾਂ ਵਿਚ ਲਾਹੌਰ, ਮੁਲਤਾਨ, ਪੇਸ਼ਾਵਰ, ਗੁਜਰਾਂਵਾਲਾ ਵਰਗੇ ਵਪਾਰਿਕ ਨਗਰ ਹਿਸਾਰ ਅਤੇ ਫ਼ਿਰੋਜਪੁਰ ਵਰਗੇ ਪ੍ਰਮੁੱਖ ਹਨ । ਸੱਚ ਤਾਂ ਇਹ ਹੈ ਕਿ ਪੰਜਾਬ ਦੀ ਖੁਸ਼ਹਾਲ ਧਰਤੀ ਨੇ ਵਿਦੇਸ਼ੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ । ਜਿਸ ਨੇ ਇਸਦੇ ਪੂਰੇ ਇਤਿਹਾਸ ਨੂੰ ਨਵੇਂ ਰੂਪ ਵਿਚ ਰੰਗ ਦਿੱਤਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Punjab State Board PSEB 10th Class Social Science Book Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Exercise Questions and Answers.

PSEB Solutions for Class 10 Social Science History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

SST Guide for Class 10 PSEB ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਕਿਸ ਘਟਨਾ ਨੂੰ ‘ਸੱਚਾ ਸੌਦਾ’ ਦਾ ਨਾਂ ਦਿੱਤਾ ਗਿਆ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਇਆਂ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਉਣਾ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ, ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਰਹਿਣ ਵਾਲੀ ਸੀ । ਉਨ੍ਹਾਂ ਦੇ ਪੁੱਤਰਾਂ ਦੇ ਨਾਂ ਸ੍ਰੀ ਚੰਦ ਤੇ ਲਖਮੀ ਦਾਸ ਸਨ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫ਼ੌਜਦਾਰ, ਦੌਲਤ ਖਾਂ ਦੇ ਸਰਕਾਰੀ ਮੋਦੀਖ਼ਾਨੇ ਵਿਚ ਭੰਡਾਰੀ ਦਾ ਕੰਮ ਕੀਤਾ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਬਾਣੀਆਂ ਸਨ-‘ਵਾਰ ਮਲਾਰ’, ‘ਵਾਰ ਮਾਥੁ’, ‘ਵਾਰ ਆਸਾ’, ‘ਜਪੁਜੀ ਅਤੇ ‘ਬਾਰਾਮਾਹਾ’ ।

ਪ੍ਰਸ਼ਨ 6.
ਗੁਰੂ ਨਾਨਕ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ-
ਕੁਰੂਕਸ਼ੇਤਰ ਵਿਚ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਰਗੇ ਅੰਧ-ਵਿਸ਼ਵਾਸਾਂ ਵਿਚ ਪੈਣ ਦੀ ਬਜਾਇ ਪ੍ਰਭੂ ਭਗਤੀ ਅਤੇ ਸ਼ੁਭ ਕਰਮ ਕਰਨੇ ਚਾਹੀਦੇ ਹਨ ।

ਪ੍ਰਸ਼ਨ 7.
ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣ, ਹੱਥ ਵਿਚ ਡੰਡਾ ਫੜਨ, ਸਿਰ ਮੁਨਾਉਣ ਅਤੇ ਸੰਸਾਰ ਤਿਆਗਣ ਵਰਗੇ ਵਿਅਰਥ ਦੇ ਆਡੰਬਰਾਂ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਕਿਹੋ ਜਿਹਾ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ, ਸਰਵ-ਵਿਆਪਕ ਅਤੇ ਸਰਵ-ਉੱਚ ਹੈ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਣਨਾ ਚਾਹੁੰਦੇ ਸਨ ।

ਪ੍ਰਸ਼ਨ 10.
ਸੱਚੇ ਸੌਦੇ ਤੋਂ ਕੀ ਭਾਵ ਹੈ ?
ਉੱਤਰ-
ਸੱਚੇ ਸੌਦੇ ਤੋਂ ਭਾਵ ਹੈ-ਪਵਿੱਤਰ ਵਪਾਰ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਇਆਂ ਨਾਲ ਫ਼ਕੀਰਾਂ ਨੂੰ ਰੋਟੀ ਖੁਆ ਕੇ ਕੀਤਾ ਸੀ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
  • ਪਰਮਾਤਮਾ ਸਰਵ-ਵਿਆਪਕ ਅਤੇ ਸਰਵ – ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ। ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।
  • ਪਰਮਾਤਮਾ ਸਰਵ-ਸ੍ਰੇਸ਼ਟ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ੍ਰੇਸ਼ਟ ਹੈ । ਉਹ ਅਦੁੱਤੀ ਹੈ । ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।
  • ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ-
ਆਪਣੀ ਦੂਜੀ ਉਦਾਸੀ ਦੇ ਸਮੇਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਧੁਨਿਕ ਹਿਮਾਚਲ ਪ੍ਰਦੇਸ਼ ਵਿਚ ਗਏ । ਇੱਥੇ ਉਨ੍ਹਾਂ ਨੇ ਬਿਲਾਸਪੁਰ, ਮੰਡੀ, ਸੁਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਿਤੀ ਆਦਿ ਸਥਾਨਾਂ ਦਾ ਦੌਰਾ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ । ਇਸ ਉਦਾਸੀ ਵਿਚ ਗੁਰੂ ਸਾਹਿਬ ਤਿੱਬਤ, ਕੈਲਾਸ਼ ਪਰਬਤ, ਲੱਦਾਖ ਅਤੇ ਕਸ਼ਮੀਰ ਵਿਚ ਵੀ ਗਏ । ਇਸ ਤੋਂ ਪਿੱਛੋਂ ਉਨ੍ਹਾਂ ਨੇ ਹਸਨ ਅਬਦਾਲ ਅਤੇ ਸਿਆਲਕੋਟ ਦਾ ਦੌਰਾ ਕੀਤਾ । ਉੱਥੋਂ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।
ਉੱਤਰ-
ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਉ ਪਵਾਉਣਾ ਚਾਹਿਆ । ਉਸ ਵਿਸ਼ੇਸ਼ ਰਸਮ ਉੱਤੇ ਸਾਕ-ਸੰਬੰਧੀਆਂ ਨੂੰ ਵੀ ਬੁਲਾਇਆ ਗਿਆ । ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇਕ ਸਥਾਈ ਜਨੇਉ ਚਾਹੀਦਾ ਹੈ । ਮੈਨੂੰ ਅਜਿਹਾ ਜਨੇਉ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ । ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ 20 ਰੁਪਏ ਭੁੱਖੇ ਸਾਧੂ-ਸੰਤਾਂ ਨੂੰ ਖਾਣਾ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ ‘ਤੇ ਗਏ ?
ਉੱਤਰ-
ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੁ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ-

  • ਸੁਲਤਾਨਪੁਰ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ।
  • ਇਸ ਪਿੱਛੋਂ ਗੁਰੂ ਸਾਹਿਬ ਤੁਲੰਬਾ ਸੱਜਣ ਠੱਗ ਕੋਲ), ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
  • ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ ।
  • ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਅਤੇ ਦੱਖਣ ਭਾਰਤ ਦੇ ਕਈ ਸਥਾਨਾਂ ਦਾ ਦੌਰਾ ਕੀਤਾ ।
    ਅੰਤ ਵਿਚ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਉਹ ਸੁਲਤਾਨਪੁਰ ਲੋਧੀ ਪਹੁੰਚ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ ।
ਉੱਤਰ-
ਗੁਰੁ ਸਾਹਿਬ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਪਾਕਪਟਨ ਤੋਂ ਕੀਤਾ । ਅੰਤ ਵਿਚ ਉਹ ਸੱਯਦਪੁਰ ਆ ਗਏ । ਇਸ ਦੌਰਾਨ ਉਨ੍ਹਾਂ ਨੇ ਹੇਠ ਲਿਖੇ ਸਥਾਨਾਂ ਦੀ ਯਾਤਰਾ ਕੀਤੀ-

  1. ਮੁਲਤਾਨ
  2. ਮੱਕਾ
  3. ਮਦੀਨਾ
  4. ਬਗ਼ਦਾਦ
  5. ਈਰਾਨ
  6. ਕੰਧਾਰ
  7. ਕਾਬਲ
  8. ਪੇਸ਼ਾਵਰ
  9. ਹਸਨ ਅਬਦਾਲ ਅਤੇ
  10. ਗੁਜਰਾਤ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ।
ਉੱਤਰ-
1522 ਈ: ਦੇ ਲਗਪਗ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇਕ ਨਵਾਂ ਸ਼ਹਿਰ ਵਸਾਇਆ । ਇਸ ਸ਼ਹਿਰ ਦਾ ਨਾਂ ‘ਕਰਤਾਰਪੁਰ’ ਭਾਵ ਪਰਮਾਤਮਾ ਦਾ ਸ਼ਹਿਰ ਸੀ । ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ ।

ਕੰਮ-

  1. ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ‘ਵਾਰ ਮਲ੍ਹਾਰ, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ’, ‘ਪੱਟੀ’, ‘ਦੱਖਣੀ ਓਅੰਕਾਰ’, ‘ਬਾਰਾਮਾਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ ।
  2. ਕਰਤਾਰਪੁਰ ਵਿਚ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਸੰਸਥਾ ਦਾ ਵਿਕਾਸ ਕੀਤਾ !
  3. ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀਆਂ ਕੋਈ ਛੇ ਸਿੱਖਿਆਵਾਂ ਬਾਰੇ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਓਨੀਆਂ ਹੀ ਆਦਰਸ਼ ਸਨ ਜਿੰਨਾ ਕਿ ਉਨ੍ਹਾਂ ਦਾ ਜੀਵਨ । ਉਹ ਕਰਮ-ਕਾਂਡ, ਜਾਤ-ਪਾਤ, ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ । ਉਨ੍ਹਾਂ ਨੂੰ ਤਾਂ ਸਤਿਨਾਮ ਨਾਲ ਪ੍ਰੇਮ ਸੀ ਅਤੇ ਇਸੇ ਦਾ ਸੁਨੇਹਾ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਦਿੱਤਾ । ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪਰਮਾਤਮਾ ਦੀ ਮਹਿਮਾ – ਗੁਰੂ ਸਾਹਿਬ ਨੇ ਪਰਮਾਤਮਾ ਦੀ ਮਹਿਮਾ ਦੀ ਵਿਆਖਿਆ ਆਪਣੇ ਹੇਠ ਲਿਖੇ ਵਿਚਾਰਾਂ ਅਨੁਸਾਰ ਕੀਤੀ ਹੈ-

  • ਇਕ ਪਰਮਾਤਮਾ ਵਿਚ ਵਿਸ਼ਵਾਸ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਇਕ ਹੈ । ਉਹ ਅਵਤਾਰਵਾਦ ਨੂੰ ਸਵੀਕਾਰ ਨਹੀਂ ਕਰਦੇ ਸਨ । ਉਨ੍ਹਾਂ ਦੇ ਅਨੁਸਾਰ ਸੰਸਾਰ ਦਾ ਕੋਈ ਵੀ ਦੇਵੀ-ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ । ਇਸ ਲਈ ਉਸਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ।
  • ਪਰਮਾਤਮਾ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੈ – ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ । ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ।
  • ਪਰਮਾਤਮਾ ਦਿਆਲੂ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਮੱਦਦ ਕਰਦਾ ਹੈ । ਜੋ ਲੋਕ ਸਾਰੇ ਕੰਮ ਪਰਮਾਤਮਾਂ ‘ਤੇ ਛੱਡ ਦਿੰਦੇ ਹਨ, ਪਰਮਾਤਮਾ ਉਨ੍ਹਾਂ ਦੇ ਕੰਮਾਂ ਨੂੰ ਆਪ ਕਰਦਾ ਹੈ ।

2. ਸਤਿਨਾਮ ਦੇ ਜਾਪ ‘ਤੇ ਜ਼ੋਰ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦੇ ਜਾਪ ‘ਤੇ ਜ਼ੋਰ ਦਿੱਤਾ । ਉਹ ਕਹਿੰਦੇ ਸਨ ਜਿਸ ਤਰ੍ਹਾਂ ਸਰੀਰ ਤੋਂ ਮੈਲ ਉਤਾਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਤਰ੍ਹਾਂ ਦਿਲ ਦੀ ਮੈਲ ਹਟਾਉਣ ਲਈ ਸਤਿਨਾਮ ਦਾ ਜਾਪ ਜ਼ਰੂਰੀ ਹੈ ।

3. ਗੁਰੂ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਗੁਰੂ ਸਭ ਤੋਂ ਮਹਾਨ ਹੈ । ਉਸ ਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੁ ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਹੀ ਸੰਸਾਰ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ । ਸੋ, ਉਹ ਮਨੁੱਖ ਬੜਾ ਹੀ ਭਾਗਸ਼ਾਲੀ ਹੈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ।

4. ਕਰਮ ਸਿਧਾਂਤ ਵਿਚ ਵਿਸ਼ਵਾਸ – ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ । ਉਨ੍ਹਾਂ ਦੇ ਅਨੁਸਾਰ ਬੁਰੇ ਕਰਮਾਂ ਵਾਲੇ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣ ਲਈ ਵਾਰ-ਵਾਰ ਜਨਮ ਲੈਣਾ ਪੈਂਦਾ ਹੈ । ਇਸ ਦੇ ਉਲਟ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।

5. ਆਦਰਸ਼ ਹਿਸਥ ਜੀਵਨ ‘ਤੇ ਜ਼ੋਰ – ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਗ੍ਰਹਿਸਥ ਜੀਵਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਇਸ ਧਾਰਨਾ ਨੂੰ ਗ਼ਲਤ ਸਿੱਧ ਕਰ ਦਿਖਾਇਆ ਕਿ ਸੰਸਾਰ ਮਾਇਆ ਜਾਲ ਹੈ, ਅਤੇ ਉਸ ਦਾ ਤਿਆਗ ਕੀਤੇ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । ਉਨ੍ਹਾਂ ਦੇ ਸ਼ਬਦਾਂ ਵਿਚ, “ਅੰਜਨ ਮਾਹਿ ਨਿਰੰਜਨ ਰਹੀਏ” ਭਾਵ ਸੰਸਾਰ ਵਿਚ ਰਹਿ ਕੇ ਵੀ ਮਨੁੱਖ ਨੂੰ ਅਲੱਗ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ ।

6. ਮਨੁੱਖ – ਮਾਤਰ ਦੇ ਪ੍ਰੇਮ ਵਿਚ ਵਿਸ਼ਵਾਸ-ਗੁਰੂ ਨਾਨਕ ਦੇਵ ਜੀ ਰੰਗ ਰੂਪ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਦੇ ਅਨੁਸਾਰ ਇਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਭਰਾ-ਭਰਾ ਹਾਂ ।

7. ਜਾਤ-ਪਾਤ ਦਾ ਖੰਡਨ – ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ ਤਾਂ ਉਨ੍ਹਾਂ ਦੀ ਨਜ਼ਰ ਵਿਚ ਨਾ ਤਾਂ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ । ਉਨ੍ਹਾਂ ਦੇ ਅਨੁਸਾਰ ਸਾਰੀਆਂ ਜਾਤੀਆਂ ਅਤੇ ਸਾਰੇ ਵਰਗਾਂ ਵਿਚ ਮੌਲਿਕ ਏਕਤਾ ਅਤੇ ਸਮਾਨਤਾ ਮੌਜੂਦ ਹੈ ।

8. ਸਮਾਜ ਸੇਵਾ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਜੋ ਵਿਅਕਤੀ ਪਰਮਾਤਮਾਂ ਦੇ ਪ੍ਰਾਣੀਆਂ ਨਾਲ ਪ੍ਰੇਮ ਨਹੀਂ ਕਰਦਾ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਿਰ-ਸੁਆਰਥ ਭਾਵਨਾ ਨਾਲ ਮਨੁੱਖੀ ਪ੍ਰੇਮ ਅਤੇ ਸਮਾਜ ਸੇਵਾ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਦੇ ਅਨੁਸਾਰ, “ਮਾਨਵਤਾ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਹੀ ਪ੍ਰਤੀਕ ਹੈ ।”

9. ਮੂਰਤੀ ਪੂਜਾ ਦਾ ਖੰਡਨ – ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ ਹੈ, ਕਿਉਂਕਿ ਪਰਮਾਤਮਾ ਅਮੂਰਤ ਅਤੇ ਨਿਰਾਕਾਰ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਅਸਲੀ ਪੂਜਾ ਉਸ ਦੇ ਨਾਮ ਦਾ ਜਾਪ ਕਰਨ ਅਤੇ ਹਰ ਥਾਂ ਉਸ ਦੀ ਮੌਜੂਦਗੀ ਦਾ ਅਨੁਭਵ ਕਰਨ ਵਿਚ ਹੈ ।

10. ਯੱਗ, ਬਲੀ ਅਤੇ ਫ਼ਜ਼ੂਲ ਦੇ ਕਰਮ – ਕਾਂਡਾਂ ਵਿਚ ਅਵਿਸ਼ਵਾਸ-ਗੁਰੂ ਨਾਨਕ ਦੇਵ ਜੀ ਨੇ ਫ਼ਜ਼ੂਲ ਦੇ ਕਰਮ-ਕਾਂਡਾਂ ਦਾ ਸਖ਼ਤ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਯੁੱਗਾਂ ਅਤੇ ਬਲੀ ਆਦਿ ਨੂੰ ਫ਼ਜੂਲ ਦੱਸਿਆ ਹੈ ।ਉਨ੍ਹਾਂ ਦੇ ਅਨੁਸਾਰ ਬਾਹਰੀ ਦਿਖਾਵੇ ਦੀ ਰੱਬ ਦੀ ਭਗਤੀ ਵਿਚ ਕੋਈ ਥਾਂ ਨਹੀਂ ਹੈ ।

11. ਸਰਵਉੱਚ ਅਨੰਦ (ਸੱਚ ਖੰਡ ਦੀ ਪ੍ਰਾਪਤੀ – ਗੁਰੁ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਰਵਉੱਚ ਅਨੰਦ (ਸੱਚ ਖੰਡ) ਦੀ ਪ੍ਰਾਪਤੀ ਹੈ । ਸੱਚ ਖੰਡ ਉਹ ਮਾਨਸਿਕ ਸਥਿਤੀ ਹੈ ਜਿੱਥੇ ਮਨੁੱਖ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅਤੇ ਉਸ ਦਾ ਦੁਖੀ ਦਿਲ ਸ਼ਾਂਤ ਹੋ ਜਾਂਦਾ ਹੈ । ਅਜਿਹੀ ਹਾਲਤ ਵਿਚ ਆਤਮਾ ਪੂਰਨ ਰੂਪ ਨਾਲ ਪਰਮਾਤਮਾ ਨਾਲ ਘੁਲ-ਮਿਲ ਜਾਂਦੀ ਹੈ ।

12. ਨੈਤਿਕ ਜੀਵਨ ਉੱਤੇ ਜ਼ੋਰ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਆਦਰਸ਼ ਜੀਵਨ ਲਈ ਇਹ ਸਿਧਾਂਤ ਪੇਸ਼ ਕੀਤੇ

  • ਸਦਾ ਸੱਚ ਬੋਲਣਾ
  • ਚੋਰੀ ਨਾ ਕਰਨਾ
  • ਈਮਾਨਦਾਰੀ ਨਾਲ ਆਪਣਾ ਜੀਵਨ ਨਿਰਬਾਹ ਕਰਨਾ
  • ਦੁਜਿਆਂ ਦੀਆਂ ਭਾਵਨਾਵਾਂ ਨੂੰ ਕਦੀ ਠੇਸ ਨਾ ਪਹੁੰਚਾਉਣਾ ।

ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਆਪਣੀ ਮਿੱਠੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ । ਉਨ੍ਹਾਂ ਨੇ ਲੋਕਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਇਕ ਹੀ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਭਟਕੇ ਹੋਏ ਲੋਕਾਂ ਨੂੰ ਜੀਵਨ ਦਾ ਉੱਚਿਤ ਮਾਰਗ ਦਿਖਾਇਆ ।

ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਛੇ ਸਿੱਖਿਆਵਾਂ ਲਿਖਣ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਬਾਰੇ ਵਿਸਤਾਰ ਸਹਿਤ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ ਭਾਰਤ ਦੀ ਪੂਰਬ ਅਤੇ ਦੱਖਣ ਦਿਸ਼ਾ ਵਿਚ ਗਏ ।ਇਹ ਯਾਤਰਾ ਲਗਪਗ 1500 ਈ: ਵਿਚ ਆਰੰਭ ਹੋਈ । ਉਨ੍ਹਾਂ ਨੇ ਆਪਣੇ ਪ੍ਰਸਿੱਧ ਚੇਲੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਨਾਲ ਲਿਆ | ਮਰਦਾਨਾ ਰਬਾਬ ਵਜਾਉਣ ਵਿਚ ਨਿਪੁੰਨ ਸੀ । ਇਸ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਹੇਠ ਲਿਖੀਆਂ ਥਾਂਵਾਂ ਦਾ ਦੌਰਾ ਕੀਤਾ-

1. ਸੱਯਦਪੁਰ – ਗੁਰੂ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ । ਉੱਥੇ ਉਨ੍ਹਾਂ ਨੇ ਲਾਲੋ ਨਾਂ ਦੇ ਤਰਖਾਣ ਨੂੰ ਆਪਣੇ ਸ਼ਰਧਾਲੂ ਬਣਾਇਆ ।

2. ਤੁਲੰਬਾ ਜਾਂ (ਤਾਲੁਬਾ) – ਸੱਯਦਪੁਰ ਤੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਜ਼ਿਲ੍ਹੇ ਵਿਚ ਸਥਿਤ ਤੁਲੰਬਾ ਨਾਂ ਦੀ ਥਾਂ ‘ਤੇ ਪਹੁੰਚੇ । ਉੱਥੇ ਸੱਜਣ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਧਰਮਾਤਮਾ ਕਹਿਲਾਉਂਦਾ ਸੀ । ਪਰ ਅਸਲ ਵਿਚ ਉਹ ਠੱਗਾਂ ਦਾ ਆਗੂ ਸੀ । ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿਚ ਆ ਕੇ ਉਸਨੇ ਠੱਗੀ ਦਾ ਧੰਦਾ ਛੱਡ ਕੇ ਧਰਮ ਪ੍ਰਚਾਰ ਦਾ ਰਸਤਾ ਅਪਣਾ ਲਿਆ 1 ਤੇਜਾ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ, “ਅਪਰਾਧ ਦੀ ਗੁਫ਼ਾ ਰੱਬ ਦੀ ਭਗਤੀ ਦਾ ਮੰਦਰ ਬਣ ਗਈ ।” (“The criminal’s den became a temple for God worship.’’) .

3. ਕੁਰੂਕਸ਼ੇਤਰ – ਤਾਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੁਆਂ ਦੇ ਪ੍ਰਸਿੱਧ ਤੀਰਥ-ਸਥਾਨ ਕੁਰੂਕਸ਼ੇਤਰ ਪਹੁੰਚੇ । ਉਸ ਸਾਲ ਉੱਥੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਹਜ਼ਾਰਾਂ ਬਾਹਮਣ, ਸਾਧ-ਫ਼ਕੀਰ ਅਤੇ ਹਿੰਦੂ ਯਾਤਰੀ ਇਕੱਠੇ ਹੋਏ ਸਨ । ਗੁਰੂ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬਾਹਰੀ ਜਾਂ ਸਰੀਰਕ ਪਵਿੱਤਰਤਾ ਦੀ ਥਾਂ ਮਨੁੱਖ ਨੂੰ ਮਨ ਅਤੇ ਆਤਮਾ ਦੀ ਪਵਿੱਤਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ ।

4. ਪਾਨੀਪਤ, ਦਿੱਲੀ ਅਤੇ ਹਰਿਦੁਆਰ – ਕੁਰੂਕਸ਼ੇਤਰ ਤੋਂ ਗੁਰੂ ਨਾਨਕ ਦੇਵ ਜੀ ਪਾਨੀਪਤ ਪਹੁੰਚੇ । ਇੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਪਹੁੰਚੇ । ਉੱਥੇ ਉਨ੍ਹਾਂ ਨੇ ਲੋਕਾਂ ਨੂੰ, ਆਪਣੇ ਪਿੱਤਰਾਂ ਨੂੰ ਸੂਰਜ ਵਲ ਮੂੰਹ ਕਰਕੇ ਪਾਣੀ ਦਿੰਦੇ ਦੇਖਿਆ । ਗੁਰੂ ਜੀ ਨੇ ਇਸ ਪ੍ਰਥਾ ਨੂੰ ਫ਼ਜੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਗੁਰੂ ਜੀ ਕੋਲੋਂ ਜਦ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਉਹ ਪੰਜਾਬ ਵਿਚ ਸਥਿਤ ਆਪਣੇ ਖੇਤਾਂ ਨੂੰ ਸਿੰਜ ਰਹੇ ਹਨ । ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ । ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਰਾਹੀਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਸੁਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਸਿਰਫ਼ ਤਿੰਨ ਸੌ ਮੀਲ ਦੂਰ ਮੇਰੇ ਖੇਤਾਂ ਤਕ ਕਿਉਂ ਨਹੀਂ ਪਹੁੰਚ ਸਕਦਾ ? ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ ।

5. ਗੋਰਖਮੱਤਾ – ਹਰਿਦੁਆਰ ਤੋਂ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦਾ ਦੌਰਾ ਕਰਦੇ ਹੋਏ ਗੋਰਖਮੱਤਾ ਦੀ ਥਾਂ ‘ਤੇ ਪਹੁੰਚੇ । ਉੱਥੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤੀ ਦੀ ਪ੍ਰਾਪਤੀ ਦਾ ਸਹੀ ਰਸਤਾ ਦਿਖਾਇਆ ।

6. ਬਨਾਰਸ – ਗੋਰਖਮੱਤਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ । ਇੱਥੇ ਉਨ੍ਹਾਂ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ । ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਪੈਰੋਕਾਰ ਬਣ ਗਿਆ ।

7. ਗਯਾ – ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਯਾ ਪਹੁੰਚੇ । ਇੱਥੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਨਾਲ ਆਪਣੇ ਸ਼ਰਧਾਲੂ ਬਣਾਇਆ । | ਇੱਥੋਂ ਉਹ ਪਟਨਾ ਅਤੇ ਹਾਜੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

8. ਆਸਾਮ – ਗੁਰੂ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ । ਇੱਥੇ ਉਨ੍ਹਾਂ ਨੇ ਕਾਮਰੂਪ ਦੀ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਅਸਲੀ ਸੁੰਦਰਤਾ ਉੱਚ ਚਰਿੱਤਰ ਵਿਚ ਹੁੰਦੀ ਹੈ ।

9. ਢਾਕਾ, ਕਟਕ ਅਤੇ ਜਗਨਨਾਥਪੁਰੀ – ਇਸ ਤੋਂ ਬਾਅਦ ਗੁਰੂ ਜੀ ਕਾ ਪਹੁੰਚੇ । ਉੱਥੇ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ । ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਵਿਚ ਜਗਨਨਾਥਪੁਰੀ ਗਏ । ਪੁਰੀ ਦੇ ਮੰਦਰ ਵਿਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਦੇਖਿਆ । ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਫ਼ਜੂਲ ਹੈ । ਪਰਮਾਤਮਾ ਸਰਵ-ਵਿਆਪਕ ਹੈ ।

10. ਦੱਖਣੀ ਭਾਰਤ – ਪੁਰੀ ਤੋਂ ਗੁਰੂ ਨਾਨਕ ਦੇਵ ਜੀ ਦੱਖਣ ਵਲ ਗਏ । ਉਹ ਰੀਟਰ, ਕਾਂਚੀਪੁਰਮ, ਤਿਨਾਪੱਲੀ, ਨਾਗਾਪੱਟਮ, ਰਾਮੇਸ਼ਵਰਮ, ਤ੍ਰਿਵੇਂਦਰਮ ਹੁੰਦੇ ਹੋਏ ਲੰਕਾ ਪਹੁੰਚੇ । ਉੱਥੋਂ ਦਾ ਰਾਜਾ ਸ਼ਿਵਨਾਭ ਜਾਂ ਸ਼ਿਵਨਾਥ ਗੁਰੂ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਗੁਰੂ ਜੀ ਦਾ ਚੇਲਾ ਬਣ ਗਿਆ । ਲੰਕਾ ਵਿਚ ਗੁਰੂ ਸਾਹਿਬ ਨੇ ਝੰਡਾ ਬੇਦੀ ਨਾਂ ਦੇ ਇਕ ਸ਼ਰਧਾਲੂ ਨੂੰ ਪਰਮਾਤਮਾ ਦਾ ਪ੍ਰਚਾਰ ਕਰਨ ਲਈ ਵੀ ਨਿਯੁਕਤ ਕੀਤਾ ।

ਵਾਪਸੀ ਯਾਤਰਾ – ਲੰਕਾ ਤੋਂ ਵਾਪਸੀ ਉੱਪਰ ਗੁਰੂ ਜੀ ਕੁਝ ਸਮੇਂ ਲਈ ਪਾਕਪਟਨ ਪਹੁੰਚੇ । ਉੱਥੇ ਉਨ੍ਹਾਂ ਦੀ ਭੇਂਟ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਮ ਜਾਂ ਸ਼ੇਖ ਇਬਰਾਹੀਮ ਨਾਲ ਹੋਈ । ਉਹ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਸੰਨ ਹੋਇਆ । ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਗੁਰੂ ਸਾਹਿਬ ਵਾਪਸ ਸੁਲਤਾਨਪੁਰ ਲੋਧੀ ਪਹੁੰਚੇ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੇ ਬਚਪਨ ਉੱਤੇ ਚਾਨਣਾ ਪਾਓ ।
ਉੱਤਰ-
ਜਨਮ ਅਤੇ ਮਾਤਾ-ਪਿਤਾ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

ਬਚਪਨ ਅਤੇ ਸਿੱਖਿਆ – ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ ।

ਜਨੇਊ ਦੀ ਰਸਮ – ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ – ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ ।ਉੱਥੇ ਵੀ ਗੁਰੂ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ – ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਨਾ ਦੇਖ ਕੇ ਮਹਿਤਾ ਕਾਲੂ ਰਾਮ ਜੀ ਨਿਰਾਸ਼ ਹੋ ਗਏ ।ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਬਟਾਲਾ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਰਾਮ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਘਰ) ਵਿਚ ਨੌਕਰੀ ਮਿਲ ਗਈ । ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ – ਗੁਰੂ ਜੀ ਹਰ ਰੋਜ਼ ਸਵੇਰ ਸਮੇਂ ‘ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਦੇ ਸਮੇਂ ਦਾ ਵਰਣਨ ਕਰੋ ।
ਉੱਤਰ-
1486-87 ਈ: ਵਿਚ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਸਥਾਨ ਬਦਲਣ ਲਈ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ । ਉੱਥੇ ਉਹ ਆਪਣੇ ਭਣਵੱਈਏ (ਬੀਬੀ ਨਾਨਕੀ ਜੀ ਦੇ ਪਤੀ) ਜੈ ਰਾਮ ਕੋਲ ਰਹਿਣ ਲੱਗੇ ।

ਮੋਦੀਖਾਨੇ ਵਿਚ ਨੌਕਰੀ – ਗੁਰੂ ਜੀ ਨੂੰ ਫ਼ਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਉਨ੍ਹਾਂ ਨੂੰ ਜੈ ਰਾਮ ਦੀ ਸਿਫ਼ਾਰਸ਼ ‘ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ ਅਨਾਜ ਦੇ ਭੰਡਾਰ ਵਿਚ ਭੰਡਾਰੀ ਦੀ ਨੌਕਰੀ ਮਿਲ ਗਈ । ਉੱਥੇ ਉਹ ਆਪਣਾ ਕੰਮ ਬੜੀ ਹੀ ਈਮਾਨਦਾਰੀ ਨਾਲ ਕਰਦੇ ਰਹੇ । ਫਿਰ ਵੀ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ । ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਅਨਾਜ ਨੂੰ ਸਾਧੂ-ਸੰਤਾਂ ਵਿਚ ਵੰਡ ਰਹੇਂ ਹਨ । ਜਦ ਮੋਦੀਖਾਨੇ ਦੀ ਜਾਂਚ ਕੀਤੀ ਤਾਂ ਹਿਸਾਬ-ਕਿਤਾਬ ਠੀਕ ਨਿਕਲਿਆ ।

ਹਿਸਥੀ ਜੀਵਨ ਅਤੇ ਪਰਮਾਤਮਾ ਸਿਮਰਨ – ਗੁਰੂ ਨਾਨਕ ਸਾਹਿਬ ਨੇ ਆਪਣੀ ਪਤਨੀ ਨੂੰ ਵੀ ਸੁਲਤਾਨਪੁਰ ਵਿਚ ਹੀ ਬੁਲਾ ਲਿਆ । ਉਹ ਉੱਥੇ ਸਾਦਾ ਅਤੇ ਪਵਿੱਤਰ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ । ਹਰ ਰੋਜ਼ ਸਵੇਰੇ ਉਹ ਸ਼ਹਿਰ ਦੇ ਨਾਲ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਦੇ, ਪਰਮਾਤਮਾ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦੇ ਸਨ ।

ਗਿਆਨ ਪ੍ਰਾਪਤੀ – ਗੁਰੂ ਨਾਨਕ ਸਾਹਿਬ ਹਰ ਰੋਜ਼ ‘ਕਾਲੀ ਵੇਈਂ’ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਦੇਰ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ । ਇਕ ਦਿਨ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ । ਪਰੰਤੂ ਉਹ ਤਿੰਨ ਦਿਨ ਘਰ ਵਾਪਸ ਨਾ ਮੁੜੇ । ਇਸ ’ਤੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਵੇਈਂ ਨਦੀ ਵਿਚ ਡੁੱਬ ਜਾਣ ਦੀ ਖ਼ਬਰ ਉੱਡ ਗਈ । ਨਾਨਕ ਜੀ ਦੇ ਸਾਕ-ਸੰਬੰਧੀ ਅਤੇ ਹੋਰ ਸੱਜਣ ਫ਼ਿਕਰ ਵਿਚ ਪੈ ਗਏ ।ਲੋਕ ਭਾਂਤ-ਭਾਂਤ ਦੀਆਂ ਗੱਲਾਂ ਵੀ ਬਣਾਉਣ ਲੱਗੇ । ਪਰੰਤੁ ਗੁਰੁ ਨਾਨਕ ਦੇਵ ਜੀ ਨੇ ਉਹ ਤਿੰਨ ਦਿਨ ਗੰਭੀਰ ਸੋਚ ਵਿਚ ਬਿਤਾਏ ਅਤੇ ਆਪਣੇ ਆਤਮਿਕ ਗਿਆਨ ਨੂੰ ਅੰਤਿਮ ਰੂਪ ਦੇ ਕੇ ਉਸ ਦੇ ਪ੍ਰਚਾਰ ਲਈ ਇਕ ਕਾਰਜਕ੍ਰਮ ਤਿਆਰ ਕੀਤਾ ।

ਗਿਆਨ-ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ । ਜਦ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸ਼ਬਦ ਕਹੇ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ ਲੋਕਾਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸ ਦਾ ਅਰਥ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਇਕ ਸਮਾਨ ਹਨ । ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਨ੍ਹਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪ੍ਰਚਾਰ ਵਿਚ ਬਤੀਤ ਕੀਤਾ । ਇਸ ਉਦੇਸ਼ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਦਾ ਵਰਣਨ ਕਰੋ ।
ਉੱਤਰ-
ਜਨਮ ਅਤੇ ਮਾਤਾ-ਪਿਤਾ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

ਬਚਪਨ ਅਤੇ ਸਿੱਖਿਆ – ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ ।

ਜਨੇਊ ਦੀ ਰਸਮ – ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ – ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ ।ਉੱਥੇ ਵੀ ਗੁਰੂ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ – ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਨਾ ਦੇਖ ਕੇ ਮਹਿਤਾ ਕਾਲੂ ਰਾਮ ਜੀ ਨਿਰਾਸ਼ ਹੋ ਗਏ ।ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਬਟਾਲਾ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਰਾਮ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਘਰ) ਵਿਚ ਨੌਕਰੀ ਮਿਲ ਗਈ । ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ – ਗੁਰੂ ਜੀ ਹਰ ਰੋਜ਼ ਸਵੇਰ ਸਮੇਂ ‘ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
‘ਪਰਮਾਤਮਾਂ’ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪਰਮਾਤਮਾ ਦਾ ਗੁਣਗਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਪਰਮਾਤਮਾ ਦੇ ਵਿਸ਼ੇ ਵਿਚ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ-
1. ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ‘ਇਕ ਓਂਕਾਰ (ੴ)ਦਾ ਸੁਨੇਹਾ ਦਿੱਤਾ । ਇਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ ਅਤੇ ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ । ਗੋਕੁਲਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਵਿਚ,“ਪਰਮਾਤਮਾ ਵਿਸ਼ਣੂ, ਸ਼ਿਵ, ਕ੍ਰਿਸ਼ਨ ਅਤੇ ਰਾਮ ਤੋਂ ਬਹੁਤ ਵੱਡਾ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ।” ·

2. ਪਰਮਾਤਮਾ ਨਿਰਾਕਾਰ ਅਤੇ ਸ਼ੈ-ਵਿਦਮਾਨ ਹੈ – ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਦਾ ਕੋਈ ਆਕਾਰ ਜਾਂ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਕਈ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਹ ਥੈ-ਵਿਦਮਾਨ, ਅਕਾਲ, ਜਨਮ ਰਹਿਤ ਅਤੇ ਅਕਾਲ ਮੂਰਤ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ – ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਦੇ ਹਰ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ । ਤਦ ਹੀ ਤਾਂ ਉਹ ਕਹਿੰਦੇ ਹਨ-
“ਦੂਜਾ ਕਾਹੇ ਸਿਮਰਿਐ, ਜੰਮੇ ਤੇ ਮਰ ਜਾਇ ।
ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਇ ।”

4. ਪਰਮਾਤਮਾ ਦਿਆਲੂ ਹੈ – ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਲੋੜ ਪੈਣ ‘ਤੇ ਆਪਣੇ . ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ । ਉਹ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ । ਜੋ ਲੋਕ ਆਪਣੇ ਆਪ ਨੂੰ ਪਰਮਾਤਮਾ ਕੋਲ ਆਤਮ-ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਦੇ ਸੁਖ-ਦੁੱਖ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ । ਉਹ ਆਪਣੀ ਅਸੀਮਿਤ ਦਇਆ ਨਾਲ ਉਨ੍ਹਾਂ ਨੂੰ ਆਨੰਦਿਤ ਕਰਦਾ ਰਹਿੰਦਾ ਹੈ ।

5. ਪਰਮਾਤਮਾ ਮਹਾਨ ਅਤੇ ਸਰਵਉੱਚ ਹੈ – ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਅਤੇ ਸਰਵਉੱਚ ਹੈ । ਮਨੁੱਖ ਲਈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ । ਆਪਣੀ ਮਹਾਨਤਾ ਦਾ ਭੇਤ ਆਪ ਪਰਮਾਤਮਾ ਹੀ ਜਾਣਦਾ ਹੈ । ਇਸ ਵਿਸ਼ੇ ਵਿਚ ਗੁਰੂ ਜੀ ਫ਼ਰਮਾਉਂਦੇ ਹਨ , “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ” ਕਈ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਕੋਈ ਵੀ ਉਸ ਦੀ ਸਰਵਉੱਚਤਾ ਨੂੰ ਨਹੀਂ ਛੂਹ ਸਕਿਆ ।

6. ਪਰਮਾਤਮਾ ਦੇ ਹੁਕਮ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪਰਮਾਤਮਾ ਦੀ ਆਗਿਆ ਜਾਂ ਹੁਕਮ ਦਾ ਬਹੁਤ ਮਹੱਤਵ ਹੈ । ਉਨ੍ਹਾਂ ਅਨੁਸਾਰ ਦੁਨੀਆਂ ਦਾ ਹਰ ਕੰਮ ਉਸੇ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ ਅਤੇ ਸਾਨੂੰ ਉਸ ਦੇ ਹਰੇਕ ਹੁਕਮ ਨੂੰ “ਮਿੱਠਾ ਭਾਣਾ’ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ । ਉਨ੍ਹਾਂ ਨੇ ਜਪੁਜੀ ਸਾਹਿਬ ਦੀ ਦੂਜੀ ਪੌੜੀ ਵਿਚ ‘ਪਰਮਾਤਮਾ ਦੇ ਹੁਕਮ’ ਦੇ ਮਹੱਤਵ ਉੱਤੇ ਵਿਸਤ੍ਰਿਤ ਚਾਨਣਾ ਪਾਇਆ ਹੈ ।ਉਹ ਆਖਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹਉਮੈ ਖ਼ਤਮ ਹੋ ਜਾਂਦਾ ਹੈ । ਇਸ ਗੱਲ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ-“ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨੇ ਕੋਇ ”

PSEB 10th Class Social Science Guide ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Important Questions and Answers

ਵਸਤੁਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਜਾਂ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ (ਵਿਸਾਖ ਮਹੀਨਾ; 1469 ਈ: ਨੂੰ ਹੋਇਆ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਜਨਮ ਲਾਹੌਰ ਦੇ ਦੱਖਣ-ਪੱਛਮ ਵਿਚ 64 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਤਲਵੰਡੀ ਨਾਂ ਦੇ ਪਿੰਡ ਵਿਚ ਹੋਇਆ ਸੀ । ਅੱਜ-ਕਲ੍ਹ ਇਸ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਉੱਤਰ-
ਤ੍ਰਿਪਤਾ ਜੀ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉੱਤਰ-
ਪੰਡਿਤ ਗੋਪਾਲ ਦੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੁਆਰਾ 20 ਰੁਪਏ ਨਾਲ ਫ਼ਕੀਰਾਂ ਨੂੰ ਭੋਜਨ ਖੁਆਉਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਸੱਚਾ ਸੌਦਾ ਦੇ ਨਾਂ ਨਾਲ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ?
ਉੱਤਰ-
ਗੁਰੁ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਨਾਨਕੀ ਅਤੇ ਜੀਜਾ ਜੈ ਰਾਮ ਕੋਲ ਸੁਲਤਾਨਪੁਰ ਇਸ ਲਈ ਭੇਜਿਆ। ਗਿਆ, ਤਾਂ ਕਿ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 8.
ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ? ,.
ਉੱਤਰ-
ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਵਿਚ ਕੰਮ ਕੀਤਾ । ਉਨ੍ਹਾਂ ਨੇ ਉੱਥੇ ਦਸ ਸਾਲਾਂ ਤਕ ਕੰਮ ਕੀਤਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਚੰਦ ਅਤੇ ਲੱਛਮੀ ਦਾਸ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ: ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਰਤਾਰਪੁਰ ਵਿਖੇ ਕੀਤਾ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੁਆਰਾ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਸਦਾ ਆਰੰਭ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੁਆਰਾ ਕੀਤਾ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਯਾਤਰਾਵਾਂ ਤੋਂ ਹੈ ਜੋ ਉਨ੍ਹਾਂ ਨੇ ਇਕ ਉਦਾਸੀ ਦੇ ਭੇਸ ਵਿਚ ਕੀਤੀਆਂ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ ਸੀ ।

ਪ੍ਰਸ਼ਨ 15.
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ (ਰਬਾਬੀ) ਕੌਣ ਸਨ ?
ਉੱਤਰ-
ਭਾਈ ਮਰਦਾਨਾ ਜੀ ।

ਪ੍ਰਸ਼ਨ 16.
ਆਪਣੀ ਦੂਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉੱਤਰ-
ਭਾਰਤ ਦੇ ਉੱਤਰ ਵਿਚ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉੱਤਰ-
1517 ਈ: ਵਿਚ ।.

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਂਟ ਕਿੱਥੇ ਹੋਈ ?
ਉੱਤਰ-
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਭੇਂਟ ਤੁਲੰਬਾ ਵਿਖੇ ਹੋਈ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਂਟ ਦਾ ਸੱਜਣ ਠੱਗ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਤੇ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ।

ਪ੍ਰਸ਼ਨ 20.
ਗੋਰਖਤਾ ਦਾ ਨਾਂ ਨਾਨਕਮੱਤਾ ਕਿਵੇਂ ਪਿਆ ?
ਉੱਤਰ-
ਗੋਰਖਮੱਤਾ ਵਿਚ ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਨੂੰ ਜੀਵਨ ਦਾ ਅਸਲੀ ਉਦੇਸ਼ ਦੱਸਿਆ ਸੀ ਤੇ ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ ਸੀ । ਇਸੇ ਘਟਨਾ ਮਗਰੋਂ ਗੋਰਖਮੱਤਾ ਦਾ ਨਾਂ ਨਾਨਕਮੱਤਾ ਪੈ ਗਿਆ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਸਿੱਖਿਆ ਲਿਖੋ ।
ਉੱਤਰ-
ਪਰਮਾਤਮਾ ਇਕ ਹੈ ਅਤੇ ਸਾਨੂੰ ਸਿਰਫ਼ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ ।
ਜਾਂ
ਪਰਮਾਤਮਾ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 22.
ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਤੇ ਉਹ ਨਿਰਾਕਾਰ, ਸ਼ੈ-ਵਿਦਮਾਨ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ ।

ਪ੍ਰਸ਼ਨ 23.
ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ ‘ਨਾਨਕਮੱਤਾ’ ਪਿਆ ?
ਉੱਤਰ-
ਗੋਰਖਮੱਤਾ ਦਾ ।

ਪ੍ਰਸ਼ਨ 24.
‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?
ਉੱਤਰ-
ਸੰਤ ਸ਼ੰਕਰਦੇਵ ਨਾਲ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ?
ਉੱਤਰ-
ਕਾਮਰੂਪ ਦੇ ਸਥਾਨ ‘ਤੇ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿਚ ਕਾਅਬੇ ਵਲ ਪੈਰ ਕਰਕੇ ਸੌਣ ਦਾ ਵਿਰੋਧ ਕਿਸਨੇ ਕੀਤਾ ?
ਉੱਤਰ-
ਕਾਜ਼ੀ ਰੁਕਨੁੱਦੀਨ ਨੇ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਕਿਸ ਸਥਾਨ ਤੋਂ ਕੀਤਾ ?
ਉੱਤਰ-
ਪਾਕਪੱਟਮ ਤੋਂ ।

ਪ੍ਰਸ਼ਨ 28.
ਬਾਬਰ ਨੇ ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ?
ਉੱਤਰ-
ਸੱਯਦਪੁਰ ਵਿਚ ।

ਪ੍ਰਸ਼ਨ 29.
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿਚ ਬਾਬਰ ਦੇ ਸੱਯਦਪੁਰ ‘ਤੇ ਹਮਲੇ ਦੀ ਨਿੰਦਾ ਕੀਤੀ ਹੈ ?
ਉੱਤਰ-
ਬਾਬਰਵਾਣੀ ਵਿਚ ।

ਪ੍ਰਸ਼ਨ 30.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਭਾਰਤ ‘ਤੇ ਤੀਜੇ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ।

ਪ੍ਰਸ਼ਨ 31.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-

  1. ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨਾਲ ਮੂਰਤੀ-ਪੂਜਾ ਅਤੇ ਕਈ ਦੇਵੀ-ਦੇਵਤਿਆਂ ਦੀ ਪੂਜਾ ਘੱਟ ਹੋਈ ਤੇ ਲੋਕ ਇਕ ਪਰਮਾਤਮਾ ਦੀ ਪੂਜਾ ਕਰਨ ਲੱਗੇ ।
  2. ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦ-ਭਾਵ ਭੁੱਲ ਕੇ ਇਕ-ਦੂਜੇ ਦੇ ਨੇੜੇ ਆਏ ।

ਪ੍ਰਸ਼ਨ 32.
ਕਰਤਾਰਪੁਰ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ ?
ਉੱਤਰ-
ਕਰਤਾਰਪੁਰ ਦੀ ਸਥਾਪਨਾ 1521 ਈ: ਦੇ ਲਗਪਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 33.
ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ ?
ਉੱਤਰ-
ਇਸ ਦੇ ਲਈ ਦੀਵਾਨ ਕਰੋੜੀ ਮੱਲ ਖੱਤਰੀ ਨਾਂ ਦੇ ਇਕ ਵਿਅਕਤੀ ਨੇ ਭੂਮੀ ਭੇਟ ਵਿਚ ਦਿੱਤੀ ਸੀ ।

ਪ੍ਰਸ਼ਨ 34.
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਿਵੇਂ ਬੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ (ਪਾਕਿਸਤਾਨ) ਵਿਚ ਧਰਮ ਪ੍ਰਚਾਰ ਕਰਦਿਆਂ ਹੋਇਆਂ ਬੀਤੇ ।

ਪ੍ਰਸ਼ਨ 35.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ ਵਿਚ ।

ਪ੍ਰਸ਼ਨ 36.
ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਉਨ੍ਹਾਂ ਦੀ ਕਿਹੜੀ ਬਾਣੀ ਵਿਚ ਮਿਲਦਾ ਹੈ ?
ਉੱਤਰ-
ਜਪੁਜੀ ਸਾਹਿਬ ਵਿਚ ।

ਪ੍ਰਸ਼ਨ 37.
ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
22 ਸਤੰਬਰ, 1539 ਨੂੰ ।

ਪ੍ਰਸ਼ਨ 38.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਲੋਕਾਂ ਦੁਆਰਾ ਬਿਨਾਂ ਕਿਸੇ ਭੇਦ-ਭਾਵ ਦੇ ਇਕ ਸਥਾਨ ‘ਤੇ ਬੈਠ ਕੇ ਭੋਜਨ ਕਰਨਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 39.
ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਸਿਆਲਕੋਟ ਵਿਖੇ ।

II. ਖਾਲੀ ਥਾਂਵਾਂ ਭਰੋ-

1. ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਦਿੱਤੇ ਗਏ 20 ਰੁਪਇਆਂ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਉਣ ਨੂੰ ……………………… ਨਾਂ ਦੀ ਘਟਨਾ ਨਾਲ ਜਾਣਿਆ ਜਾਂਦਾ ਹੈ ।
2. ……………………. ਗੁਰੂ ਨਾਨਕ ਦੇਵ ਜੀ ਦੀ ਪਤਨੀ ਸੀ ।
3. ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ………………………… ਅਤੇ ……………………. ਸਨ !
4. ਗੁਰੂ ਨਾਨਕ ਦੇਵ ਜੀ ਦੀਆਂ ‘ਵਾਰ ਮਝਾਰ’, ‘ਵਾਰ ਆਸਾ’ ………………………. ਅਤੇ …….. ਨਾਂ ਦੀਆਂ ਚਾਰ ਬਾਣੀਆਂ
ਹਨ ।
5. ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ …………………………. ਨਾਂ ਦੇ ਪਿੰਡ ਵਿਚ ਹੋਇਆ ।
6. ਗੁਰਦੁਆਰਾ ਪੰਜਾ ਸਾਹਿਬ ……………………….. ਵਿਚ ਸਥਿਤ ਹੈ ।
ਉੱਤਰ-
(1) ਸੱਚਾ ਸੌਦਾ
(2) ਬੀਬੀ ਸੁਲੱਖਣੀ
(3) ਸ੍ਰੀ ਚੰਦ ਅਤੇ ਲਖਮੀ ਦਾਸ
(4) ਜਪੁਜੀ ਅਤੇ ਬਾਰਾਂਮਾਹ
(5) ਤਲਵੰਡੀ
(6) ਸਿਆਲਕੋਟ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲੱਖਣੀ ਰਹਿਣ ਵਾਲੀ ਸੀ-
(A) ਬਟਾਲਾ ਦੀ
(B) ਅੰਮ੍ਰਿਤਸਰ ਦੀ
(C) ਬਠਿੰਡਾ ਦੀ
(D) ਕੀਰਤਪੁਰ ਦੀ ।
ਉੱਤਰ-
(A) ਬਟਾਲਾ ਦੀ

ਪ੍ਰਸ਼ਨ 2.
ਕਰਤਾਰਪੁਰ ਦੀ ਸਥਾਪਨਾ ਕੀਤੀ-
(A) ਗੁਰੂ ਅੰਗਦ ਦੇਵ ਜੀ ਨੇ
(B) ਗੁਰੂ ਨਾਨਕ ਦੇਵ ਜੀ ਨੇ
(C) ਗੁਰੂ ਰਾਮਦਾਸ ਜੀ ਨੇ
(D) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(B) ਗੁਰੂ ਨਾਨਕ ਦੇਵ ਜੀ ਨੇ

ਪ੍ਰਸ਼ਨ 3.
ਸੱਜਣ ਠਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ-
(A) ਪਟਨਾ ਵਿਚ
(B) ਸਿਆਲਕੋਟ ਵਿਚ
(C) ਤਾਲੁਬਾ ਵਿਚ
(D) ਕਰਤਾਰਪੁਰ ਵਿਚ ।
ਉੱਤਰ-
(C) ਤਾਲੁਬਾ ਵਿਚ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ-
(A) ਸੁਲੱਖਣੀ ਜੀ
(B) ਤ੍ਰਿਪਤਾ ਜੀ
(C) ਨਾਨਕੀ ਜੀ ।
(D) ਬੀਬੀ ਅਮਰੋ ਜੀ ।
ਉੱਤਰ-
(B) ਤ੍ਰਿਪਤਾ ਜੀ

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 5.
ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ-
(A) ਸਿਆਲਕੋਟ ਵਿਚ
(B) ਕੀਰਤਪੁਰ ਵਿਚ
(C) ਸੱਯਦਪੁਰ ਵਿਚ
(D) ਪਾਕਪੱਟਨ ਵਿਚ ।
ਉੱਤਰ-
(C) ਸੱਯਦਪੁਰ ਵਿਚ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਕਰਤਾਰਪੁਰ ਦੀ ਸਥਾਪਨਾ 1526 ਈ: ਦੇ ਲਗਭਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ।
2. ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ 1499 ਈ: ਵਿਚ ਹੋਈ ।
3. ਗੁਰਦੁਆਰਾ ਪੰਜਾ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ ।
4. ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਈ: ਨੂੰ ਜੋਤੀ-ਜੋਤ ਸਮਾਏ ।
5. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1499 ਈ: ਵਿਚ ਆਰੰਭ ਕੀਤੀ ।
ਉੱਤਰ-
1. ×
2. √
3. ×
4. √
5. ×

V. ਸਹੀ-ਮਿਲਾਨ ਕਰੋ-

1. ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ
2. ਕਰਤਾਰਪੁਰ ਦੀ ਸਥਾਪਨਾ ਦੇ ਲਈ ਭੂਮੀ ਕਰਤਾਰਪੁਰ ਦੀ ਸਥਾਪਨਾ
3. ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਸੰਤ ਸ਼ੰਕਰਦੇਵ
4. ‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਦੀਵਾਨ ਕਰੋੜੀ ਮੱਲ ਖੱਤਰੀ ।

ਉੱਤਰ-

1. ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੀ ਸਥਾਪਨਾ
2. ਕਰਤਾਰਪੁਰ ਦੀ ਸਥਾਪਨਾ ਦੇ ਲਈ ਭੂਮੀ ਦੀਵਾਨ ਕਰੋੜੀ ਮੱਲ ਖੱਤਰੀ
3. ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ
4. ‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਸੰਤ ਸ਼ੰਕਰਦੇਵ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ ।
ਉੱਤਰ-
ਗੁਰੂ ਨਾਨਕ ਸਾਹਿਬ ਨੇ ਆਪਣੇ ਸੰਦੇਸ਼ ਦੇ ਪ੍ਰਸਾਰ ਲਈ ਕੁਝ ਯਾਤਰਾਵਾਂ ਕੀਤੀਆਂ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਨੂੰ ਤਿੰਨ ਹਿੱਸਿਆਂ ਜਾਂ ਉਦਾਸੀਆਂ ਵਿਚ ਵੰਡਿਆ ਜਾਂਦਾ ਹੈ । ਇਹ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਗੁਰੂ ਨਾਨਕ ਸਾਹਿਬ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਅਸਾਮ ਤਕ ਦੀ ਯਾਤਰਾ ਕੀਤੀ ਸੀ । ਇਹ ਸੰਭਵ ਹੈ ਕਿ ਉਹ ਭਾਰਤ ਤੋਂ ਬਾਹਰ ਸ੍ਰੀ ਲੰਕਾ, ਮੱਕਾ, ਮਦੀਨਾ ਤੇ ਬਗ਼ਦਾਦ ਵੀ ਗਏ ਸਨ । ਉਨ੍ਹਾਂ ਦੇ ਜੀਵਨ ਦੇ ਲਗਪਗ 20 ਸਾਲ ‘ਉਦਾਸੀਆਂ” ਵਿਚ ਗੁਜ਼ਰੇ । ਆਪਣੀਆਂ ਦੁਰ ਦੀਆਂ ਉਦਾਸੀਆਂ’ ਵਿਚ ਗੁਰੂ ਸਾਹਿਬ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਅਨੇਕਾਂ ਲੋਕਾਂ ਦੇ ਸੰਪਰਕ ਵਿਚ ਆਏ । ਇਹ ਲੋਕ ਭਾਂਤੀ-ਭਾਂਤੀ ਦੀਆਂ ਸੰਸਾਰਕ ਵਿਧੀਆਂ ਅਤੇ ਰਸਮਾਂ ਦਾ ਪਾਲਣ ਕਰਦੇ ਸਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਧਰਮ ਦਾ ਸੱਚਾ ਮਾਰਗ ਦਿਖਾਇਆ ।

ਪ੍ਰਸ਼ਨ 2.
ਗੁਰੂ ਨਾਨਕ ਸਾਹਿਬ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਰਸਮਾਂ ਦਾ ਖੰਡਨ ਕੀਤਾ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ-ਕਾਂਡਾਂ ਵਿਚ ਸੱਚੀ ਧਾਰਮਿਕ ਸ਼ਰਧਾ-ਭਗਤੀ ਲਈ ਕੋਈ ਜਗਾ ਨਹੀਂ ਸੀ । ਇਸ ਲਈ ਉਨ੍ਹਾਂ ਨੇ ਕਰਮ-ਕਾਂਡਾਂ ਦਾ ਖੰਡਨ ਕੀਤਾ । ਇਹ ਗੱਲਾਂ ਸਨ-ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਸੰਬੰਧਿਤ ਸੰਸਕਾਰ ਵਿਧੀਆਂ ਅਤੇ ਰੀਤੀ-ਰਿਵਾਜ । ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕਰ ਦਿੱਤਾ । ਇਸ ਦੇ ਦੋ ਮੁੱਖ ਕਾਰਨ ਸਨ-ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿਚ ਸ਼ਰਧਾ-ਭਗਤੀ ਦੀ ਅਣਹੋਂਦ ਤੇ ਆਪਣੇ ਮੱਠਵਾਸੀ ਜੀਵਨ ਵਿਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ । ਗੁਰੂ ਨਾਨਕ ਦੇਵ ਜੀ ਨੇ ਵੈਸ਼ਣਵ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣੀ ਵਿਚਾਰਧਾਰਾ ਵਿਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਕੀ ਸਨ ?
ਉੱਤਰ-
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਸਾਰਿਆਂ ਵਾਸਤੇ ਸੀ । ਹਰੇਕ ਇਸਤਰੀ-ਪੁਰਖ ਉਨ੍ਹਾਂ ਦੁਆਰਾ ਦੱਸੇ ਰਾਹ ਨੂੰ ਅਪਣਾ ਸਕਦਾ ਸੀ । ਇਸ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਸੀ । ਇਸ ਤਰ੍ਹਾਂ ਵਰਣ-ਵਿਵਸਥਾ ਦੇ ਜਟਿਲ ਬੰਧਨ ਟੁੱਟਣ ਲੱਗੇ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਸੰਚਾਰ ਹੋਇਆ । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਮ ਲੋਕਾਂ ਨਾਲ ਸੰਬੰਧਿਤ ਕੀਤਾ । ਇਸੇ ਕਾਰਨ ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਨ ਵਿਚ ਪ੍ਰਚਲਿਤ ਅਨਿਆਂ, ਦਮਨ ਤੇ ਭ੍ਰਿਸ਼ਟਾਚਾਰ ਦਾ ਬੜਾ ਜ਼ੋਰਦਾਰ ਖੰਡਨ ਕੀਤਾ । ਸਿੱਟੇ ਵਜੋਂ ਸਮਾਜ ਅਨੇਕਾਂ ਬੁਰਾਈਆਂ ਤੋਂ ਮੁਕਤ ਹੋ ਗਿਆ ।

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਸਿੱਖਿਆਵਾਂ ਦਿੱਤੀਆਂ-

  1. ਰੱਬ ਇਕ ਹੈ । ਉਹ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
  2. ਜਾਤ-ਪਾਤ ਦਾ ਭੇਦ-ਭਾਵ ਇਕ ਦਿਖਾਵਾ ਹੈ । ਅਮੀਰ, ਗ਼ਰੀਬ, ਬ੍ਰਾਹਮਣ, ਸ਼ੂਦਰ : ਸਭ ਬਰਾਬਰ ਹਨ ।
  3. ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ ।
  4. ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ।
  5. ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ । (6) ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ।
  6. ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ । ਉਹ ਵੱਡੇ-ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ । ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਇਕ ਮਹਾਨ ਅਧਿਆਪਕ ਅਤੇ ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਰਣਨ ਕਰੋ ।
ਉੱਤਰ-
(ੳ) ਮਹਾਨ ਅਧਿਆਪਕ ਦੇ ਰੂਪ ਵਿਚ

(1) ਸੱਚ ਦੇ ਪ੍ਰਚਾਰਕ – ਗੁਰੁ ਨਾਨਕ ਦੇਵ ਜੀ ਇਕ ਮਹਾਨ ਅਧਿਆਪਕ ਸਨ । ਕਹਿੰਦੇ ਹਨ ਕਿ ਲਗਪਗ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸੱਚੇ ਗਿਆਨ ਦਾ ਪ੍ਰਚਾਰ ਕੀਤਾ। ਉਹਨਾਂ ਨੇ ਈਸ਼ਵਰ ਦੇ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ । ਹਰ ਥਾਂ ਉਨ੍ਹਾਂ ਨੂੰ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਲੋਕਾਂ ‘ਤੇ ਬੜਾ ਡੂੰਘਾ ਅਸਰ ਪਿਆ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੋਹ-ਮਾਇਆ, ਸੁਆਰਥ ਅਤੇ ਲੋਭ ਨੂੰ ਛੱਡਣ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ ।

ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੇਣ ਦਾ ਢੰਗ ਬਹੁਤ ਹੀ ਚੰਗਾ ਸੀ । ਉਹ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿਚ ਉਪਦੇਸ਼ ਦਿੰਦੇ ਸਨ । ਉਹ ਨਾ ਤਾਂ ਗੂੜ੍ਹ ਦਰਸ਼ਨ ਦਾ ਪ੍ਰਚਾਰ ਕਰਦੇ ਸਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਵਿਚ ਪੈਂਦੇ ਸਨ । ਉਹ ਜਿਹੜੇ ਸਿਧਾਂਤਾਂ ਤੇ ਆਪ ਚਲਦੇ ਸਨ, ਉਨ੍ਹਾਂ ਦਾ ਹੀ ਲੋਕਾਂ ਵਿਚ ਪ੍ਰਚਾਰ ਕਰਦੇ ਸਨ।

(ii) ਸਭ ਦਾ ਗੁਰੂ – ਗੁਰੂ ਨਾਨਕ ਦੇਵ ਜੀ. ਦੇ ਉਪਦੇਸ਼ ਕਿਸੇ ਵਿਸ਼ੇਸ਼ ਫ਼ਿਰਕੇ, ਸਥਾਨ ਜਾਂ ਲੋਕਾਂ ਤਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤਾਂ ਸਾਰੀ ਦੁਨੀਆਂ ਦੇ ਲਈ ਸਨ । ਇਸ ਬਾਰੇ ਪ੍ਰੋਫ਼ੈਸਰ ਕਰਤਾਰ ਸਿੰਘ ਦੇ ਸ਼ਬਦ ਵਰਣਨਯੋਗ ਹਨ । ਉਹ ਲਿਖਦੇ ਹਨ, “ਉਨ੍ਹਾਂ (ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਸੇ ਵਿਸ਼ੇਸ਼ ਕਾਲ ਦੇ ਲਈ ਨਹੀਂ ਸੀ । ਉਨ੍ਹਾਂ ਦਾ ਦੈਵੀ ਉਪਦੇਸ਼ ਸਦਾ ਅਮਰ ਰਹੇਗਾ । ਇਹਨਾਂ ਦੇ ਉਪਦੇਸ਼ ਇੰਨੇ ਵਿਸ਼ਾਲ ਅਤੇ ਬੌਧਿਕਤਾਪੂਰਨ ਸਨ ਕਿ ਆਧੁਨਿਕ ਵਿਗਿਆਨਕ ਵਿਚਾਰਧਾਰਾ ਵੀ ਉਨ੍ਹਾਂ ‘ਤੇ ਟੀਕਾ-ਟਿੱਪਣੀ ਨਹੀਂ ਕਰ ਸਕਦੀ ।’ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਮਾਨਵ ਕਲਿਆਣ ਸੀ | ਅਸਲ ਵਿਚ ਮਾਨਵਤਾ ਦੀ ਭਲਾਈ ਲਈ ਹੀ ਉਨ੍ਹਾਂ ਨੇ ਚੀਨ, ਤਿੱਬਤ, ਅਰਬ ਆਦਿ ਦੇਸ਼ਾਂ : ਦੀਆਂ ਮੁਸ਼ਕਲ ਯਾਤਰਾਵਾਂ ਕੀਤੀਆਂ ।

(ਅ) ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਟਾਇਨਥੀ (Toynbee) ਜਿਹਾ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ । ਉਹ ਲਿਖਦਾ ਹੈ ਕਿ ਸਿੱਖ ਧਰਮ ਹਿੰਦੂ ਅਤੇ ਇਸਲਾਮ ਧਰਮ ਦੇ ਸਿਧਾਂਤਾਂ ਦਾ ਮਿਸ਼ਰਨ ਮਾਤਰ ਸੀ, ਪਰ ਟਾਇਨਥੀ ਦਾ ਇਹ ਵਿਚਾਰ ਠੀਕ ਨਹੀਂ ਹੈ । ਗੁਰੂ ਜੀ ਦੇ ਉਪਦੇਸ਼ਾਂ ਵਿਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਵੀ ਸਨ ਜੋ ਨਾ ਤਾਂ ਹਿੰਦੂ ਧਰਮ ਤੋਂ ਲਏ ਗਏ ਸਨ ਅਤੇ ਨਾ ਹੀ ਇਸਲਾਮ ਤੋਂ ਉਦਾਹਰਨ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਾ ਬਣਾ ਕੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਅਜਿਹਾ ਕਰਕੇ ਗੁਰੂ ਜੀ ਨੇ ਗੁਰੂ-ਸੰਸਥਾ ਨੂੰ ਇਕ ਵਿਸ਼ੇਸ਼ ਰੂਪ ਦਿੱਤਾ ਅਤੇ ਆਪਣੇ ਇਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ 1513 ਈ: ਵਿਚ ਆਰੰਭ ਕੀਤੀ । ਇਸ ਵਾਰ ਉਹ ਉੱਤਰ ਦਿਸ਼ਾ ਵਿਚ ਗਏ । ਇਸ ਯਾਤਰਾ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ ‘ਤੇ ਗਏ-

1. ਹਿਮਾਚਲ ਪ੍ਰਦੇਸ਼ – ਗੁਰੂ ਜੀ ਨੇ ਪੰਜਾਬ ਦੇ ਇਲਾਕਿਆਂ ਵਿਚੋਂ ਹੁੰਦੇ ਹੋਏ ਆਧੁਨਿਕ ਹਿਮਾਚਲ ਪ੍ਰਦੇਸ਼ ਵਿਚ ਪਵੇਸ਼ ਕੀਤਾ । ਉੱਥੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੇਂਟ ਪੀਰ ਬੁੱਢਣ ਸ਼ਾਹ ਨਾਲ ਹੋਈ । ਉਹ ਪੀਰ ਗੁਰੂ ਜੀ ਦਾ ਪੈਰੋਕਾਰ ਬਣ ਗਿਆ । ਹਿਮਾਚਲ ਵਿਚ ਗੁਰੂ ਜੀ ਬਿਲਾਸਪੁਰ, ਮੰਡੀ, ਸੁਕੇਤ, ਰਵਾਲਸਰ, ਜਵਾਲਾ ਜੀ, ਕਾਂਗੜਾ, ਕੁੱਲ ਅਤੇ ਸਪਿਤੀ ਦੇ ਸਥਾਨਾਂ ਉੱਤੇ ਗਏ ਅਤੇ ਵੱਖ-ਵੱਖ ਫਿਰਕੇ ਦੇ ਲੋਕਾਂ ਨੂੰ ਆਪਣੇ ਚੇਲੇ ਬਣਾਇਆ ।

2. ਤਿੱਬਤ – ਸਪਿਤੀ ਘਾਟੀ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਨੇ ਤਿੱਬਤ ਵਿਚ ਪ੍ਰਵੇਸ਼ ਕੀਤਾ । ਫਿਰ ਉਹ ਮਾਨਸਰੋਵਰ ਝੀਲ ਅਤੇ ਕੈਲਾਸ਼ ਪਰਬਤ ਉੱਤੇ ਪੁੱਜੇ । ਉੱਥੇ ਉਨ੍ਹਾਂ ਨੇ ਬਹੁਤ ਸਾਰੇ ਸਿੱਧਾਂ ਨਾਲ ਭੇਂਟ ਕੀਤੀ । ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਪਹਾੜਾਂ ਵਿਚ ਬੈਠਣ ਦਾ ਕੋਈ ਲਾਭ ਨਹੀਂ । ਉਨ੍ਹਾਂ ਨੂੰ ਮੈਦਾਨਾਂ ਵਿਚ ਜਾ ਕੇ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੇ ਲੋਕਾਂ ਨੂੰ ਗਿਆਨ ਦਾ ਰਸਤਾ ਦਿਖਾਉਣਾ ਚਾਹੀਦਾ ਹੈ ।

3. ਲੱਦਾਖ – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਜੀ ਲੱਦਾਖ ਵਿਖੇ ਗਏ । ਉੱਥੇ ਉਨ੍ਹਾਂ ਦੇ ਬਹੁਤ ਸਾਰੇ ਸ਼ਰਧਾਲੂਆਂ ਨੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦਵਾਰੇ ਦਾ ਨਿਰਮਾਣ ਕੀਤਾ ਹੈ ।

4. ਕਸ਼ਮੀਰ-ਸਰਦੂ ਅਤੇ ਕਾਰਗਿਲ ਹੁੰਦੇ ਹੋਏ ਗੁਰੂ ਜੀ ਕਸ਼ਮੀਰ ਵਿਚ ਅਮਰਨਾਥ ਦੀ ਗੁਫ਼ਾ ਵਿਖੇ ਗਏ । ਇਸ ਤੋਂ ਬਾਅਦ ਉਹ ਪਹਿਲਗਾਮ ਅਤੇ ਮਟਨ ਨਾਂ ਦੇ ਸਥਾਨਾਂ ‘ਤੇ ਗਏ । ਮਟਨ ਵਿਖੇ ਉਨ੍ਹਾਂ ਦੀ ਭੇਂਟ ਪੰਡਿਤ ਬ੍ਰਹਮਦਾਸ ਨਾਲ ਹੋਈ ਜੋ ਵੇਦਾਂ ਅਤੇ ਸ਼ਾਸਤਰਾਂ ਦਾ ਬਹੁਤ ਵੱਡਾ ਗਿਆਨੀ ਮੰਨਿਆ ਜਾਂਦਾ ਸੀ । ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਕੇਵਲ ਸ਼ਾਸਤਰਾਂ ਦੀ ਪੜ੍ਹਾਈ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਇੱਥੋਂ ਗੁਰੂ ਜੀ ਬਾਰਾਮੂਲਾ, ਅਨੰਤਨਾਗ ਅਤੇ ਸ੍ਰੀਨਗਰ ਵੀ ਗਏ ।

5. ਹਸਨ ਅਬਦਾਲ – ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਗੁਰੂ ਜੀ ਰਾਵਲਪਿੰਡੀ ਦੇ ਉੱਤਰ-ਪੱਛਮ ਵਿਚ ਸਥਿਤ ਹਸਨ ਅਬਦਾਲ ਨਾਂ ਦੇ ਸਥਾਨ ‘ਤੇ ਠਹਿਰੇ । ਇੱਥੇ ਉਨ੍ਹਾਂ ਨੂੰ ਇਕ ਹੰਕਾਰੀ ਮੁਸਲਮਾਨ ਫ਼ਕੀਰ ਵਲੀ ਕੰਧਾਰੀ ਨੇ ਪਹਾੜੀ ਤੋਂ ਪੱਥਰ ਸੁੱਟ ਕੇ ਮਾਰਨ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆ । ਅੱਜ-ਕਲ੍ਹ ਉੱਥੇ ਇਕ ਸੁੰਦਰ ਗੁਰਦਵਾਰਾ ਪੰਜਾ ਸਾਹਿਬ ਬਣਿਆ ਹੋਇਆ ਹੈ ।

6. ਸਿਆਲਕੋਟ – ਜਿਹਲਮ ਅਤੇ ਚਨਾਬ ਨਦੀਆਂ ਨੂੰ ਪਾਰ ਕਰਨ ਮਗਰੋਂ ਗੁਰੂ ਨਾਨਕ ਦੇਵ ਜੀ ਸਿਆਲਕੋਟ ਪੁੱਜੇ । ਉੱਥੇ ਵੀ ਉਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਪਣੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕੀਤਾ ਅੰਤ ਵਿਚ ਗੁਰੂ ਜੀ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1517 ਈ: ਵਿਚ ਆਰੰਭ ਕੀਤੀ । ਇਸ ਵਾਰ ਉਨ੍ਹਾਂ ਨੇ ਇਕ ਮੁਸਲਿਮ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ । ਇਸ ਉਦਾਸੀ ਦੌਰਾਨ ਉਹ ਪੱਛਮੀ ਏਸ਼ੀਆ ਵਲ ਗਏ । ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ । ਇਸ ਯਾਤਰਾ ਵਿਚ ਉਹ ਹੇਠ ਲਿਖੇ ਸਥਾਨਾਂ ‘ਤੇ ਗਏ-

1. ਪਾਕਪਟਨ ਅਤੇ ਮੁਲਤਾਨ – ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਪਾਕਪਟਨ ਪਹੁੰਚੇ । ਇੱਥੇ ਸ਼ੇਖ ਬ੍ਰਹਮ ਨੂੰ ਮਿਲਣ ਉਪਰੰਤ ਉਹ ਮੁਲਤਾਨ ਪੁੱਜੇ । ਇੱਥੇ ਉਨ੍ਹਾਂ ਦੀ ਮੁਲਾਕਾਤ ਪ੍ਰਸਿੱਧ ਸੂਫ਼ੀ ਸੰਤ ਸ਼ੇਖ ਬਹਾਉਦਦੀਨ ਨਾਲ ਹੋਈ, ਜੋ ਗੁਰੂ ਜੀ ਦੇ ਵਿਚਾਰਾਂ ਤੋਂ ਬੜਾ ਹੀ ਪ੍ਰਭਾਵਿਤ ਹੋਇਆ ।

2. ਮੱਕਾ – ਗੁਰੂ ਜੀ ਉੱਚ ਸ਼ੁਕਰ, ਮਿਆਨੀ ਅਤੇ ਹਿੰਗਲਾਜ ਨਾਂ ਦੇ ਸਥਾਨਾਂ ‘ਤੇ ਪ੍ਰਚਾਰ ਕਰਦੇ ਹੋਏ ਮੱਕਾ (ਹਜ਼ਰਤ ਮੁਹੰਮਦ ਦਾ ਜਨਮ ਸਥਾਨ ਪੁੱਜੇ । ਉੱਥੇ ਗੁਰੂ ਜੀ ਕਾਅਬੇ ਵਲ ਪੈਰ ਕਰ ਕੇ ਸੌਂ ਗਏ । ਉੱਥੋਂ ਦੇ ਕਾਜ਼ੀ ਰੁਕਨੁੱਦੀਨ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਗੁਰੂ ਜੀ ਨੇ ਕਾਜ਼ੀ ਨੂੰ ਬੜੇ ਪਿਆਰ ਨਾਲ ਕਿਹਾ, “ਤੁਸੀਂ ਮੇਰੇ ਪੈਰ ਉਧਰ ਕਰ ਦਿਓ ਜਿਸ ਤਰਫ਼ ਅੱਲ੍ਹਾ ਨਹੀਂ ਹੈ ।” ਕਾਜ਼ੀ ਤੁਰੰਤ ਸਮਝ ਗਿਆ ਕਿ ਅੱਲ੍ਹਾ ਦਾ ਨਿਵਾਸ ਹਰ ਥਾਂ ਹੈ ।

3. ਮਦੀਨਾ – ਮੱਕਾ ਤੋਂ ਪਿੱਛੋਂ ਗੁਰੂ ਜੀ ਮਦੀਨਾ ਪੁੱਜੇ । ਇੱਥੇ ਉਨ੍ਹਾਂ ਨੇ ਹਜ਼ਰਤ ਮੁਹੰਮਦ ਦੀ ਕਬਰ ਦੇਖੀ । ਗੁਰੂ ਜੀ ਨੇ ਇੱਥੇ ਇਮਾਮ ਆਜ਼ਿਮ ਸ਼ਾਂ ਨਾਲ ਧਾਰਮਿਕ ਵਿਸ਼ੇ ਉੱਤੇ ਗੱਲ-ਬਾਤ ਵੀ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

4. ਬਗ਼ਦਾਦ – ਮਦੀਨਾ ਤੋਂ ਗੁਰੂ ਜੀ ਬਗ਼ਦਾਦ ਵਲ ਚੱਲ ਪਏ । ਉੱਥੇ ਉਹ ਸ਼ੇਖ਼ ਬਹਿਲੋਲ ਲੋਧੀ ਨੂੰ ਮਿਲੇ । ਉਹ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਚੇਲਾ ਬਣ ਗਿਆ । ਗੁਰੂ ਜੀ ਦੀ ਇਸ ਯਾਤਰਾ ਦੀ ਪੁਸ਼ਟੀ ਸ਼ਹਿਰ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸ਼ੇਖ ਬਹਿਲੋਲ ਦੇ ਮਕਬਰੇ ਉੱਤੇ ਅਰਬੀ ਭਾਸ਼ਾ ਵਿਚ ਅੰਕਿਤ ਸ਼ਬਦਾਂ ਤੋਂ ਹੁੰਦੀ ਹੈ ।

5. ਕਾਬੁਲ – ਬਗ਼ਦਾਦ ਤੋਂ ਗੁਰੂ ਜੀ ਤੇਹਰਾਨ ਅਤੇ ਕੰਧਾਰ ਹੁੰਦੇ ਹੋਏ ਕਾਬੁਲ ਪੁੱਜੇ । ਕਾਬੁਲ ਵਿਚ ਉਸ ਸਮੇਂ ਬਾਬਰ ਮੁਗ਼ਲ ਬਾਦਸ਼ਾਹ) ਦਾ ਰਾਜ ਸੀ । ਇੱਥੇ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ ।

6. ਸੱਯਦਪੁਰ – ਕਾਬੁਲ ਤੋਂ ਦੱਰਾ ਖੈਬਰ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਪਿਸ਼ਾਵਰ ਅਤੇ ਹਸਨ ਅਬਦਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਸੱਯਦਪੁਰ ਪੁੱਜੇ । ਉਸ ਸਮੇਂ ਸੱਯਦਪੁਰ ਉੱਤੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ । ਇਸ ਹਮਲੇ ਸਮੇਂ ਬਾਬਰ ਨੇ ਸੱਯਦਪੁਰ ਦੇ ਲੋਕਾਂ ਉੱਤੇ ਬੜੇ ਅੱਤਿਆਚਾਰ ਕੀਤੇ । ਉਸ ਨੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ । ਗੁਰੂ ਨਾਨਕ ਦੇਵ ਜੀ ਵੀ ਇਨ੍ਹਾਂ ਵਿਚੋਂ ਇਕ ਸਨ । ਜਦੋਂ ਇਸ ਗੱਲ ਦਾ ਪਤਾ ਬਾਬਰ ਨੂੰ ਲੱਗਾ ਤਾਂ ਉਹ ਖ਼ੁਦ ਗੁਰੂ ਜੀ ਨੂੰ ਮਿਲਣ ਆਇਆ । ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬੜਾ ਹੀ ਪ੍ਰਭਾਵਿਤ ਹੋਇਆ । ਉਸ ਨੇ ਗੁਰੂ ਨੂੰ ਤਾਂ ਰਿਹਾ ਕੀਤਾ ਹੀ ਨਾਲ ਹੀ ਉਸ ਨੇ ਹੋਰ ਲੋਕਾਂ ਨੂੰ ਵੀ ਆਜ਼ਾਦ ਕਰ ਦਿੱਤਾ । ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ’ ਵਿਚ ਬਾਬਰ ਦੇ ਇਸ ਹਮਲੇ ਦੀ ਘੋਰ ਨਿੰਦਿਆ ਕੀਤੀ ਹੈ । ਉਨ੍ਹਾਂ ਨੇ ਇਸ ਦੀ ਤੁਲਨਾ ‘ਪਾਪ ਦੀ ਜੰਵ’ ਨਾਲ ਕੀਤੀ ਹੈ ।

ਗੁਰੂ ਨਾਨਕ ਦੇਵ ਜੀ ਦੀ ਅੰਤਲੀ ਉਦਾਸੀ 1521 ਈ: ਵਿਚ ਸੰਪੂਰਨ ਹੋਈ । ਇਸ ਪਿੱਛੋਂ ਉਹ ਪੰਜਾਬ ਵਿਚ ਹੀ ਕਰਤਾਰਪੁਰ ਦੇ ਨੇੜੇ-ਤੇੜੇ ਯਾਤਰਾਵਾਂ ਕਰਦੇ ਰਹੇ । ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਕਰਤਾਰਪੁਰ ਵਿਚ ਆਪਣੇ ਪਰਿਵਾਰ ਨਾਲ ਇਕ ਆਦਰਸ਼ ਹਿਸਥੀ ਦੇ ਰੂਪ ਵਿਚ ਗੁਜ਼ਾਰੇ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

Punjab State Board PSEB 10th Class Social Science Book Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Exercise Questions and Answers.

PSEB Solutions for Class 10 Social Science History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

SST Guide for Class 10 PSEB ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਰ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਉਸ ਦਾ ਉੱਤਰਾਧਿਕਾਰੀ ਬਣਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ।

ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਸਿੱਖਾਂ ਦੀ ਕਿਉਂ ਹਾਰ ਹੋਈ ?
ਉੱਤਰ-

  1. ਸਿੱਖ ਸਰਦਾਰ ਲਾਲ ਸਿੰਘ ਨੇ ਗੱਦਾਰੀ ਕੀਤੀ ਅਤੇ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ ।
  2. ਅੰਗਰੇਜ਼ਾਂ ਦੀ ਤੁਲਨਾ ਵਿਚ ਸਿੱਖ ਸੈਨਿਕਾਂ ਦੀ ਗਿਣਤੀ ਘੱਟ ਸੀ ।

ਪ੍ਰਸ਼ਨ 3.
ਸਭਰਾਉਂ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: ਨੂੰ ਹੋਈ । ਇਸ ਵਿਚ ਸਿੱਖ ਹਾਰ ਗਏ ਅਤੇ ਅੰਗਰੇਜ਼ੀ ਫ਼ੌਜ ਬਿਨਾਂ ਕਿਸੇ ਰੁਕਾਵਟ ਦੇ ਸਤਲੁਜ ਨਦੀ ਨੂੰ ਪਾਰ ਕਰ ਗਈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 4.
ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਕੀ ਮਸਲਾ ਸੀ ?
ਉੱਤਰ-
ਡੋਗਰਾ ਸਰਦਾਰ ਸੁਚੇਤ ਸਿੰਘ ਦੁਆਰਾ ਛੱਡੇ ਗਏ ਖ਼ਜਾਨੇ ਉੱਪਰ ਲਾਹੌਰ ਸਰਕਾਰ ਆਪਣਾ ਅਧਿਕਾਰ ਸਮਝਦੀ ਸੀ, ਪਰੰਤੂ ਅੰਗਰੇਜ਼ ਸਰਕਾਰ ਇਸ ਮਾਮਲੇ ਨੂੰ ਅਦਾਲਤੀ ਰੂਪ ਦੇਣਾ ਚਾਹੁੰਦੀ ਸੀ ।

ਪ੍ਰਸ਼ਨ 5.
ਗਉਆਂ ਸੰਬੰਧੀ ਝਗੜੇ ਬਾਰੇ ਜਾਣਕਾਰੀ ਦਿਓ ।
ਉੱਤਰ-
21 ਅਪਰੈਲ, 1846 ਈ: ਨੂੰ ਗਊਆਂ ਦੇ ਇਕ ਵੱਗ ’ਤੇ ਇਕ ਯੂਰਪੀਅਨ ਤੋਪਚੀ ਨੇ ਤਲਵਾਰ ਚਲਾ ਦਿੱਤੀ ਜਿਸ ਨਾਲ ਹਿੰਦੂ ਅਤੇ ਸਿੱਖ ਅੰਗਰੇਜ਼ਾਂ ਦੇ ਵਿਰੁੱਧ ਭੜਕ ਉੱਠੇ ।

ਪ੍ਰਸ਼ਨ 6.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
ਉੱਤਰ-
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਸ਼ਾਮਲ ਕੀਤਾ ਗਿਆ । ਉਸ ਸਮੇਂ ਭਾਰਤ ਦਾ ਗਵਰਨਰਜਨਰਲ ਲਾਰਡ ਡਲਹੌਜ਼ੀ ਸੀ ।

ਪ੍ਰਸ਼ਨ 7.
ਚਤਰ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਕੀ ਕਦਮ ਚੁੱਕੇ ?
ਉੱਤਰ-
ਇਸ ਲਈ ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ ।

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭੈਰੋਵਾਲ ਸੰਧੀ ਦੇ ਕਾਰਨ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਸ਼ਹਿਰੀਆਂ ਦੀ ਰੱਖਿਆ ਲਈ ਲਾਹੌਰ ਵਿਚ ਇੱਕ ਸਾਲ ਲਈ ਅੰਗਰੇਜ਼ੀ ਸੈਨਾ ਰੱਖੀ ਗਈ | ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਸੈਨਾ ਨੂੰ ਉੱਥੇ ਸਥਾਈ ਰੂਪ ਵਿਚ ਰੱਖਣ ਦੀ ਯੋਜਨਾ ਬਣਾਈ । ਮਹਾਰਾਣੀ ਜਿੰਦਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ । ਇਸ ਲਈ 15 ਦਸੰਬਰ, 1846 ਈ: ਨੂੰ ਲਾਹੌਰ ਦਰਬਾਰ ਦੇ ਮੰਤਰੀਆਂ ਅਤੇ ਸਰਦਾਰਾਂ ਦੀ ਇੱਕ ਵਿਸ਼ੇਸ਼ ਸਭਾ ਬੁਲਾਈ ਗਈ । ਇਸ ਸਭਾ ਵਿਚ ਗਵਰਨਰ-ਜਨਰਲ ਦੀਆਂ ਕੇਵਲ ਉਨ੍ਹਾਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਆਧਾਰ ‘ਤੇ ਉਹ 1846 ਈ: ਪਿੱਛੋਂ ਲਾਹੌਰ ਵਿਚ ਅੰਗਰੇਜ਼ੀ ਸੈਨਾ ਰੱਖਣ ਲਈ ਸਹਿਮਤ ਹੋ ਗਏ ਸਨ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਅਤੇ ਪ੍ਰਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਸੰਧੀਪੱਤਰ ਉੱਤੇ ਹਸਤਾਖ਼ਰ ਕਰ ਦਿੱਤੇ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 2.
ਭੈਰੋਵਾਲ ਸੰਧੀ ਦੀਆਂ ਕੋਈ ਚਾਰ ਧਾਰਾਵਾਂ ਦਿਓ ।
ਉੱਤਰ-
ਭੈਰੋਵਾਲ ਸੰਧੀ ਦੀਆਂ ਚਾਰ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਲਾਹੌਰ ਵਿਖੇ ਗਵਰਨਰ-ਜਨਰਲ ਦੁਆਰਾ ਨਿਯੁਕਤ ਕੀਤਾ ਗਿਆ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ ।
  2. ਮਹਾਰਾਜਾ ਦਲੀਪ ਸਿੰਘ ਦੇ ਨਾਬਾਲਿਗ਼ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਰਾਹੀਂ ਚਲਾਇਆ ਜਾਵੇਗਾ |
  3. ਕੌਂਸਲ ਆਫ਼ ਰੀਜੈਂਸੀ ਬਿਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
  4. ਮਹਾਰਾਣੀ ਜਿੰਦਾਂ ਨੂੰ ਰਾਜ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਿਆ ਸਾਲਾਨਾ ਪੈਨਸ਼ਨ ਦਿੱਤੀ ਗਈ ।

ਪ੍ਰਸ਼ਨ 3.
ਭੈਰੋਵਾਲ ਦੀ ਸੰਧੀ ਦੀ ਮਹੱਤਤਾ ਦੱਸੋ !
ਉੱਤਰ-
ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬੜੀ ਮਹੱਤਤਾ ਰੱਖਦੀ ਹੈ ।

  • ਇਸ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬ੍ਰਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਸ਼ਕਤੀਆਂ ਮਿਲ ਗਈਆਂ । ਹੈਨਰੀ ਲਾਰੈਂਸ ਨੂੰ ਪੰਜਾਬ ਵਿਚ ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
  • ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੂਪੁਰਾ ਭੇਜ ਦਿੱਤਾ ਗਿਆ । ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਕੀਤਾ ? ਕੋਈ ਦੋ ਕਾਰਨ ਲਿਖੋ ।
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਹੇਠ ਦਿੱਤੇ ਕਾਰਨ ਤੋਂ ਪੰਜਾਬ ਉੱਤੇ ਆਪਣਾ ਅਧਿਕਾਰ ਨਹੀਂ ਕੀਤਾ-

  • ਸਿੱਖ ਮੁਦਕੀ, ਫਿਰੋਜ਼ਸ਼ਾਹ ਅਤੇ ਸਭਰਾਉਂ ਦੇ ਯੁੱਧਾਂ ਵਿਚ ਭਾਵੇਂ ਹਾਰ ਗਏ ਸਨ, ਪਰ ਅਜੇ ਵੀ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ ਆਦਿ ਥਾਂਵਾਂ ‘ਤੇ ਸਿੱਖ ਸੈਨਿਕ ਤੈਨਾਤ ਸਨ । ਜੇਕਰ ਅੰਗਰੇਜ਼ ਉਸ ਵੇਲੇ ਪੰਜਾਬ ਉੱਤੇ ਕਬਜ਼ਾ ਕਰ ਲੈਂਦੇ ਤਾਂ ਉਨ੍ਹਾਂ ਨੂੰ ਇਨ੍ਹਾਂ ਸੈਨਿਕਾਂ ਦਾ ਫਿਰ ਟਾਕਰਾ ਕਰਨਾ ਪੈਣਾ ਸੀ ।
  • ਪੰਜਾਬ ਵਿਚ ਸ਼ਾਂਤੀ ਦੀ ਵਿਵਸਥਾ ਸਥਾਪਤ ਕਰਨ ਲਈ ਆਮਦਨ ਤੋਂ ਵੱਧ ਖ਼ਰਚ ਕਰਨਾ ਪੈਣਾ ਸੀ ।
  • ਸਿੱਖ ਰਾਜ ਅਫ਼ਗਾਨਿਸਤਾਨ ਅਤੇ ਬ੍ਰਿਟਿਸ਼ ਸਾਮਰਾਜ ਵਿਚ ਵਿਚਕਾਰਲੇ ਰਾਜ ਦਾ ਕੰਮ ਕਰਦਾ ਸੀ । ਇਸੇ ਲਈ ਪੰਜਾਬ ਉੱਤੇ ਕਬਜ਼ਾ ਕਰਨਾ ਅੰਗਰੇਜ਼ਾਂ ਲਈ ਉੱਚਿਤ ਨਹੀਂ ਸੀ ।
  • ਲਾਰਡ ਹਾਰਡਿੰਗ ਪੰਜਾਬੀਆਂ ਨਾਲ ਇੱਕ ਅਜਿਹੀ ਸੰਧੀ ਕਰਨਾ ਚਾਹੁੰਦਾ ਸੀ, ਜਿਸ ਨਾਲ ਪੰਜਾਬ ਕਮਜ਼ੋਰ ਪੈ ਜਾਏ । ਫਿਰ ਉਹ ਜਦੋਂ ਵੀ ਚਾਹੁਣ ਪੰਜਾਬ ਉੱਤੇ ਕਬਜ਼ਾ ਕਰ ਲੈਣ । ਇਸ ਲਈ ਉਨ੍ਹਾਂ ਨੇ ਲਾਹੌਰ ਸਰਕਾਰ ਨਾਲ ਕੇਵਲ ਅਜਿਹੀ ਸੰਧੀ ਹੀ ਕੀਤੀ, ਜਿਸ ਦੇ ਕਾਰਨ ਲਾਹੌਰ (ਪੰਜਾਬ ਰਾਜ ਆਰਥਿਕ ਅਤੇ ਸੈਨਿਕ ਪੱਖ ਤੋਂ ਕਮਜ਼ੋਰ ਹੋ ਗਿਆ ।

ਪ੍ਰਸ਼ਨ 5.
ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ?
ਉੱਤਰ-
ਭੈਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾਂ ਨੂੰ ਸਾਰੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ । ਉਸ ਦਾ ਲਾਹੌਰ ਦੇ ਰਾਜ ਪ੍ਰਬੰਧ ਨਾਲ ਕੋਈ ਸੰਬੰਧ ਨਾ ਰਿਹਾ । ਇਹੀ ਨਹੀਂ ਉਸ ਨੂੰ ਗਲਤ ਢੰਗ ਨਾਲ ਕੈਦ ਕਰ ਲਿਆ ਗਿਆ ਅਤੇ ਉਸ ਨੂੰ ਸ਼ੇਖੁਪੁਰਾ ਦੇ ਕਿਲੇ ਵਿਚ ਭੇਜ ਦਿੱਤਾ ਗਿਆ । ਉਸ ਦੀ ਪੈਨਸ਼ਨ 1,50,000 ਰੁਪਏ ਤੋਂ ਘਟਾ ਕੇ 48,000 ਰੁਪਏ ਕਰ ਦਿੱਤੀ ਗਈ। ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ । ਸਿੱਟੇ ਵਜੋਂ ਪੰਜਾਬ ਦੇ ਦੇਸ਼ ਭਗਤ ਸਰਦਾਰਾਂ ਦੀਆਂ ਭਾਵਨਾਵਾਂ ਅੰਗਰੇਜ਼ਾਂ ਵਿਰੁੱਧ ਭੜਕ ਉੱਠੀਆਂ ।

ਪ੍ਰਸ਼ਨ 6.
ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਰਾਜਾ ਦਲੀਪ ਸਿੰਘ ਪੰਜਾਬ (ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਉਹ ਨਾਬਾਲਿਗ਼ ਸੀ । ਇਸ ਲਈ 1846 ਈ: ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਇਕ ਕੌਂਸਲ ਆਫ਼ ਰੀਜੈਂਸੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮਹਾਰਾਜਾ ਦੇ ਬਾਲਗ਼ ਹੋਣ ਤਕ ਕੰਮ ਕਰਨਾ ਸੀ । ਪਰ ਦੂਜੇ ਐਂਗਲੋਸਿੱਖ ਯੁੱਧ ਵਿੱਚ ਸਿੱਖ ਮੁੜ ਹਾਰ ਗਏ । ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੀ 45 ਲੱਖ ਰੁਪਏ ਵਿਚ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਪੰਜਾਬ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ 1845-46 ਈ: ਵਿਚ ਹੋਈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਸਨ-

1. ਅੰਗਰੇਜ਼ਾਂ ਦੀ ਲਾਹੌਰ – ਰਾਜ ਨੂੰ ਘੇਰਨ ਦੀ ਨੀਤੀ-ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਲਾਹੌਰ-ਰਾਜ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ । ਇਸ ਉਦੇਸ਼ ਨਾਲ ਉਨ੍ਹਾਂ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ: ਵਿਚ ਉਨ੍ਹਾਂ ਨੇ ਉੱਥੇ ਇਕ ਫ਼ੌਜੀ ਛਾਉਣੀ ਕਾਇਮ ਕਰ ਦਿੱਤੀ । ਲਾਹੌਰ ਦਰਬਾਰ ਦੇ ਸਰਦਾਰਾਂ ਨੇ ਅੰਗਰੇਜ਼ਾਂ ਦੀ ਇਸ ਨੀਤੀ ਦਾ ਵਿਰੋਧ ਕੀਤਾ ।

2. ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ । ਇਸ ਦਾ ਕਾਰਨ ਇਹ ਸੀ ਕਿ ਉਸ ਦੇ ਉੱਤਰਾਧਿਕਾਰੀ ਖੜਕ ਸਿੰਘ, ਨੌਨਿਹਾਲ ਸਿੰਘ, ਰਾਣੀ ਜਿੰਦ ਕੌਰ ਅਤੇ ਸ਼ੇਰ ਸਿੰਘ ਆਦਿ ਕਮਜ਼ੋਰ ਹਾਕਮ ਸਿੱਧ ਹੋਏ । ਇਸ ਲਈ ਲਾਹੌਰ ਦਰਬਾਰ ਵਿਚ ਸਰਦਾਰਾਂ ਨੇ ਇਕ-ਦੂਜੇ ਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਅੰਗਰੇਜ਼ ਇਸ ਸਥਿਤੀ ਦਾ ਲਾਭ ਉਠਾਉਣਾ ਚਾਹੁੰਦੇ ਸਨ ।

3. ਪਹਿਲੇ ਅਫ਼ਗਾਨ ਯੁੱਧ ਵਿਚ ਅੰਗਰੇਜ਼ਾਂ ਦੀਆਂ ਮੁਸ਼ਕਿਲਾਂ ਅਤੇ ਅਸਫਲਤਾਵਾਂ – ਪਹਿਲੇ ਐਂਗਲੋ-ਅਫ਼ਗਾਨ ਯੁੱਧ ਦੇ ਖ਼ਤਮ ਹੁੰਦੇ ਹੀ 1814 ਈ: ਵਿਚ ਅਫ਼ਗਾਨਾਂ ਨੇ ਦੋਸਤ ਮੁਹੰਮਦ ਖ਼ਾਂ ਦੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਅਗਵਾਈ ਵਿਚ ਬਗ਼ਾਵਤ ਕਰ ਦਿੱਤੀ । ਅੰਗਰੇਜ਼ ਬਾਗੀਆਂ ਨੂੰ ਦਬਾਉਣ ਵਿੱਚ ਅਸਫਲ ਰਹੇ । ਅੰਗਰੇਜ਼ ਸੈਨਾਨਾਇਕ ਬਰਨਜ਼ ਅਤੇ ਮੈਕਨਾਟਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਵਾਪਸ ਜਾ ਰਹੇ ਅੰਗਰੇਜ਼ ਸੈਨਿਕਾਂ ਵਿਚੋਂ ਸਿਰਫ਼ ਇਕ ਸੈਨਿਕ ਹੀ ਬਚ ਸਕਿਆ | ਅੰਗਰੇਜ਼ਾਂ ਦੀ ਇਸ ਅਸਫਲਤਾ ਨੂੰ ਦੇਖ ਕੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਯੁੱਧ ਛੇੜਨ ਲਈ ਉਤਸ਼ਾਹ ਵਧ ਗਿਆ ।

4. ਅੰਗਰੇਜ਼ਾਂ ਵਲੋਂ ਸਿੰਧ ਨੂੰ ਆਪਣੇ ਰਾਜ ਵਿਚ ਮਿਲਾਉਣਾ – 1843 ਈ: ਵਿਚ ਅੰਗਰੇਜ਼ਾਂ ਨੇ ਸਿੰਧ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਇਸ ਘਟਨਾ ਨੇ ਅੰਗਰੇਜ਼ਾਂ ਦੀ ਅਭਿਲਾਸ਼ਾ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ! ਸਿੱਖਾਂ ਨੇ ਇਹ ਜਾਣ ਲਿਆ ਕਿ ਸਾਮਰਾਜਵਾਦੀ ਅੰਗਰੇਜ਼ ਸਿੰਧ ਦੀ ਤਰ੍ਹਾਂ ਪੰਜਾਬ ਲਈ ਵੀ ਕਾਲ ਬਣ ਸਕਦੇ ਸਨ । ਉਂਝ ਵੀ ਪੰਜਾਬ ਉੱਤੇ ਅਧਿਕਾਰ ਕੀਤੇ ਬਿਨਾਂ ਸਿੰਧ ਉੱਤੇ ਅੰਗਰੇਜ਼ੀ ਨਿਯੰਤਰਨ ਬਣਿਆ ਰਹਿਣਾ ਅਸੰਭਵ ਸੀ । ਫਲਸਰੂਪ ਸਿੱਖ ਅੰਗਰੇਜ਼ਾਂ ਦੇ ਇਰਾਦਿਆਂ ਪ੍ਰਤੀ ਹੋਰ ਵੀ ਚੌਕੰਨੇ ਹੋ ਗਏ ।

5. ਐਲਨਬਰਾ ਦੀ ਪੰਜਾਬ ਉੱਪਰ ਕਬਜ਼ਾ ਕਰਨ ਦੀ ਯੋਜਨਾ – ਸਿੰਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਤੋਂ ਬਾਅਦ . ਲਾਰਡ ਐਲਨਬਰਾ ਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਇਸ ਦਾ ਪਤਾ ਚੱਲਣ ‘ਤੇ ਸਿੱਖਾਂ ਨੇ ਵੀ ਯੁੱਧ ਦੀ ਤਿਆਰੀ ਸ਼ੁਰੂ ਕਰ ਦਿੱਤੀ ।

6. ਲਾਰਡ ਹਾਰਡਿੰਗ ਦੀ ਗਵਰਨਰ ਜਨਰਲ ਦੇ ਅਹੁਦੇ ‘ਤੇ ਨਿਯੁਕਤੀ – ਜੁਲਾਈ, 1844 ਈ: ਵਿਚ ਲਾਰਡ ਏਲਨਬਰਾ ਦੀ ਥਾਂ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ-ਜਨਰਲ ਬਣਿਆ । ਉਹ ਇਕ ਕੁਸ਼ਲ ਸੈਨਾਨਾਇਕ ਸੀ । ਉਸ ਦੀ ਨਿਯੁਕਤੀ ਨਾਲ ਸਿੱਖਾਂ ਦੇ ਮਨ ਵਿਚ ਇਹ ਸ਼ੱਕ ਪੈਦਾ ਹੋ ਗਿਆ ਕਿ ਹਾਰਡਿੰਗ ਨੂੰ ਜਾਣ-ਬੁਝ ਕੇ ਭਾਰਤ ਭੇਜਿਆ ਗਿਆ ਹੈ, ਤਾਂ ਜੋ ਉਹ ਸਿੱਖਾਂ ਨਾਲ ਸਫਲਤਾਪੂਰਵਕ ਯੁੱਧ ਕਰ ਸਕੇ ।

7. ਅੰਗਰੇਜ਼ਾਂ ਦੀਆਂ ਸੈਨਿਕ, ਤਿਆਰੀਆਂ – ਪੰਜਾਬ ਵਿਚ ਫੈਲੀ ਅਰਾਜਕਤਾ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਮ੍ਰਿਤ ਕੀਤਾ ਅਤੇ ਉਨ੍ਹਾਂ ਨੇ ਸੈਨਿਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਲਦੀ ਹੀ ਅੰਗਰੇਜ਼ੀ ਫ਼ੌਜਾਂ ਸਤਲੁਜ ਦਰਿਆ ਦੇ ਆਲੇ-ਦੁਆਲੇ ਇਕੱਠੀਆਂ ਹੋਣ ਲੱਗੀਆਂ | ਉਨ੍ਹਾਂ ਨੇ ਸਿੰਧ ਵਿਚ ਆਪਣੀਆਂ ਫ਼ੌਜਾਂ ਦਾ ਵਾਧਾ ਕਰ ਲਿਆ ਅਤੇ ਸਤਲੁਜ ਨੂੰ ਪਾਰ ਕਰਨ ਲਈ ਕਿਸ਼ਤੀਆਂ ਦਾ ਪੁਲ ਬਣਾ ਲਿਆ । ਅੰਗਰੇਜ਼ਾਂ ਦੀਆਂ ਇਹ ਗਤੀਵਿਧੀਆਂ ਪਹਿਲੇ ਸਿੱਖ-ਯੁੱਧ ਦਾ ਕਾਰਨ ਬਣੀਆਂ ।

8. ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਮਾਮਲਾ – ਡੋਗਰਾ ਸਰਦਾਰ ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਵਿਚ ਸੀ । ਆਪਣੀ ਮੌਤ ਤੋਂ ਪਹਿਲਾਂ ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਵਿਚ ਛੱਡ ਗਿਆ ਸੀ ਪਰ ਉਸ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਲਾਹੌਰ ਸਰਕਾਰ ਇਸ ਰਕਮ ਉੱਤੇ ਆਪਣਾ ਅਧਿਕਾਰ ਸਮਝਦੀ ਸੀ । ਦੂਜੇ ਪਾਸੇ ਅੰਗਰੇਜ਼ ਇਸ ਮਾਮਲੇ ਨੂੰ ਅਦਾਲਤੀ ਰੂਪ-ਰੇਖਾ ਦੇਣਾ ਚਾਹੁੰਦੇ ਸਨ । ਇਸ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਦੀ ਨੀਯਤ ਉੱਪਰ ਸ਼ੱਕ ਹੋਣ ਲੱਗਾ ।

9. ਮੌੜਾਂ ਪਿੰਡ ਦਾ ਮਾਮਲਾ – ਮੌੜਾਂ ਪਿੰਡ ਨਾਭਾ ਇਲਾਕੇ ਵਿਚ ਸੀ । ਉੱਥੋਂ ਦੇ ਪਹਿਲੇ ਹਾਕਮ ਨੇ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ ਜਿਸ ਨੂੰ ਮਹਾਰਾਜਾ ਨੇ ਸਰਦਾਰ ਧੰਨਾ ਸਿੰਘ ਨੂੰ ਜਾਗੀਰ ਵਿਚ ਦੇ ਦਿੱਤਾ | ਪਰ 1843 ਈ: ਦੇ ਸ਼ੁਰੂ ਵਿਚ ਨਾਭਾ ਦੇ ਨਵੇਂ ਹਾਕਮ ਅਤੇ ਧੰਨਾ ਸਿੰਘ ਵਿਚਕਾਰ ਮਤਭੇਦ ਹੋ ਜਾਣ ਦੇ ਕਾਰਨ ਨਾਭਾ ਦੇ ਹਾਕਮ ਨੇ ਇਹ ਪਿੰਡ ਵਾਪਸ ਲੈ ਲਿਆ । ਜਦੋਂ ਲਾਹੌਰ ਸਰਕਾਰ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਅੰਗਰੇਜ਼ਾਂ ਨੇ ਨਾਭਾ ਦੇ ਹਾਕਮ ਦਾ ਸਮਰਥਨ ਕੀਤਾ । ਇਸ ਘਟਨਾ ਨੇ ਵੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਤੇ ਸਿੱਖ ਸੈਨਾ ਦੇ ਆਪਸੀ ਸੰਬੰਧਾਂ ਨੂੰ ਹੋਰ ਵੀ ਵਿਗਾੜ ਦਿੱਤਾ ।

10. ਬਰਾਡਫੁੱਟ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – ਨਵੰਬਰ, 1844 ਈ: ਵਿਚ ਮੇਜਰ ਬਰਾਡਫੁੱਟ ਲੁਧਿਆਣਾ ਦਾ ਰੈਜ਼ੀਡੈਂਟ ਨਿਯੁਕਤ ਹੋਇਆ । ਉਹ ਸਿੱਖਾਂ ਪ੍ਰਤੀ ਘਣਾ ਦੀਆਂ ਭਾਵਨਾਵਾਂ ਰੱਖਦਾ ਸੀ । ਉਸ ਨੇ ਸਿੱਖਾਂ ਵਿਰੁੱਧ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ, ਜਿਸ ਨਾਲ ਸਿੱਖ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕ ਉੱਠੇ ।

11. ਲਾਲ ਸਿੰਘ ਅਤੇ ਤੇਜ ਸਿੰਘ ਦੁਆਰਾ ਸਿੱਖ ਸੈਨਾ ਨੂੰ ਉਕਸਾਉਣਾ-ਸਤੰਬਰ, 1845 ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ । ਉਸ ਵੇਲੇ ਹੀ ਤੇਜ ਸਿੰਘ ਨੂੰ ਪ੍ਰਧਾਨ ਸੈਨਾਪਤੀ ਥਾਪਿਆ ਗਿਆ । ਉਸ ਸਮੇਂ ਤਕ ਸਿੱਖ ਸੈਨਾ ਦੀ ਤਾਕਤ ਬਹੁਤ ਵਧ ਗਈ ਸੀ । ਲਾਲ ਸਿੰਘ ਅਤੇ ਤੇਜ ਸਿੰਘ ਸਿੱਖ ਸੈਨਾ ਤੋਂ ਬਹੁਤ ਡਰਦੇ ਸਨ । ਗੁਪਤ ਰੂਪ ਵਿੱਚ ਉਹ ਦੋਵੇਂ ਸਰਦਾਰ ਅੰਗਰੇਜ਼ ਸਰਕਾਰ ਨਾਲ ਮਿਲ ਗਏ ਸਨ । ਸਿੱਖ ਸੈਨਾ ਨੂੰ ਕਮਜ਼ੋਰ ਕਰਨ ਲਈ ਹੀ ਉਨ੍ਹਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕਾਇਆ । ਲੜਾਈ ਦਾ ਵਾਤਾਵਰਨ ਤਿਆਰ ਹੋ ਚੁੱਕਾ ਸੀ । 13 ਦਸੰਬਰ, 1845 ਈ: ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ।

ਪ੍ਰਸ਼ਨ 2.
ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਲਿਖੋ ।
ਉੱਤਰ-
11 ਦਸੰਬਰ, 1845 ਈ: ਨੂੰ ਸਿੱਖ ਸੈਨਿਕਾਂ ਨੇ ਸਤਲੁਜ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ । ਅੰਗਰੇਜ਼ ਤਾਂ ਪਹਿਲਾਂ ਹੀ ਇਸੇ ਤਾਕ ਵਿਚ ਸਨ ਕਿ ਸਿੱਖ ਸੈਨਿਕ ਕੋਈ ਅਜਿਹਾ ਕਦਮ ਪੁੱਟਣ ਜਿਸ ਤੋਂ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਯੁੱਧ ਛੇੜਨ ਦਾ ਮੌਕਾ ਮਿਲ ਸਕੇ । 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਇਸ ਤਰ੍ਹਾਂ ਹਨ-

1. ਮੁਦਕੀ ਦੀ ਲੜਾਈ – ਅੰਗਰੇਜ਼ੀ ਸੈਨਾ ਫਿਰੋਜ਼ਸ਼ਾਹ ਤੋਂ 15-16 ਕਿਲੋਮੀਟਰ ਦੂਰ ਮੁਦਕੀ ਨਾਂ ਦੇ ਸਥਾਨ ‘ਤੇ ਜਾ ਪੁੱਜੀ। ਜਿਸਦੀ ਅਗਵਾਈ ਸਰ ਹਿਊਗ ਗੱਫ ਕਰ ਰਿਹਾ ਸੀ ।18 ਦਸੰਬਰ, 1845 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਇਸ ਸਥਾਨ ‘ਤੇ ਪਹਿਲੀ ਲੜਾਈ ਹੋਈ । ਇਹ ਇਕ ਖੂਨੀ ਲੜਾਈ ਸੀ । ਯੋਜਨਾ ਅਨੁਸਾਰ ਲਾਲ ਸਿੰਘ ਪਹਿਲਾਂ ਨਿਸਚਿਤ ਕੀਤੀ ਯੋਜਨਾ ਅਨੁਸਾਰ, ਮੈਦਾਨ ਵਿੱਚੋਂ ਭੱਜ ਨਿਕਲਿਆ | ਦੂਜੇ ਪਾਸੇ ਤੇਜ ਸਿੰਘ ਨੇ ਵੀ ਅਜਿਹਾ ਹੀ ਕੀਤਾ । ਸਿੱਟੇ ਵਜੋਂ ਸਿੱਖ ਹਾਰ ਗਏ ।

2. ਬੱਦੋਵਾਲ ਦੀ ਲੜਾਈ, 21 ਜਨਵਰੀ, 1846 ਈ: – ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਅੰਗਰੇਜ਼ ਸੈਨਾਪਤੀ ਲਾਰਡ ਗਫ਼ ਨੇ ਅੰਬਾਲਾ ਅਤੇ ਦਿੱਲੀ ਤੋਂ ਸਹਾਇਕ ਫ਼ੌਜਾਂ ਬੁਲਾਈਆਂ । ਜਦੋਂ ਖ਼ਾਲਸਾ ਫ਼ੌਜ ਨੂੰ ਅੰਗਰੇਜ਼ੀ ਫ਼ੌਜ ਦੇ ਆਉਣ ਦੀ ਖ਼ਬਰ ਮਿਲੀ ਤਾਂ ਰਣਜੋਧ ਸਿੰਘ ਅਤੇ ਅਜੀਤ ਸਿੰਘ ਲਾਡਵਾ ਨਾਲ ਮਿਲ ਕੇ ਆਪਣੇ 8000 ਸੈਨਿਕਾਂ ਅਤੇ 70 ਤੋਪਾਂ ਸਹਿਤ ਸੇਤਲੁਜ ਦਰਿਆ ਨੂੰ ਪਾਰ ਕੀਤਾ । ਉਨ੍ਹਾਂ ਨੇ ਲੁਧਿਆਣਾ ਤੋਂ 7 ਮੀਲ ਦੀ ਦੂਰੀ ਤੇ ਬਰਾਂ ਹਾਰਾ ਦੇ ਸਥਾਨ ‘ਤੇ ਡੇਰਾ ਜਮਾ ਲਿਆ । ਉਨ੍ਹਾਂ ਨੇ ਲੁਧਿਆਣਾ ਦੀ ਅੰਗਰੇਜ਼ ਚੌਕੀ ਨੂੰ ਅੱਗ ਲਗਾ ਦਿੱਤੀ । ਪਤਾ ਲੱਗਣ ‘ਤੇ ਸਰ ਹੈਨਰੀ ਸਮਿਥ (Sir Henry Smith) ਨੇ ਆਪਣੀ ਸੈਨਾ ਸਹਿਤ ਲੁਧਿਆਣਾ ਦੀ ਰੱਖਿਆ ਲਈ ਕੁਚ ਕੀਤਾ । ਬੱਦੋਵਾਲ ਪਿੰਡ ਵਿਖੇ ਦੋਨਾਂ ਧਿਰਾਂ ਦੀ ਲੜਾਈ ਹੋਈ । ਰਣਜੋਧ ਸਿੰਘ ਅਤੇ ਅਜੀਤ ਸਿੰਘ ਨੇ ਅੰਗਰੇਜ਼ੀ ਸੈਨਾ ਦੇ ਪਿਛਲੇ ਹਿੱਸੇ ‘ਤੇ ਧਾਵਾ ਬੋਲ ਕੇ ਉਨ੍ਹਾਂ ਦੇ ਹਥਿਆਰ ਅਤੇ ਭੋਜਨਪਦਾਰਥ ਲੁੱਟ ਲਏ । ਸਿੱਟੇ ਵਜੋਂ ਇੱਥੇ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।

3. ਅਲੀਵਾਲ ਦੀ ਲੜਾਈ, 28 ਜਨਵਰੀ, 1846 ਈ: – ਬੱਦੋਵਾਲ ਦੀ ਜਿੱਤ ਤੋਂ ਬਾਅਦ ਰਣਜੋਧ ਸਿੰਘ ਨੇ ਉਸ ਪਿੰਡ ਨੂੰ ਖ਼ਾਲੀ ਕਰ ਦਿੱਤਾ ਅਤੇ ਸਤਲੁਜ ਦੇ ਰਸਤੇ ਤੋਂ ਜਗਰਾਉਂ, ਘੁੰਗਰਾਣਾ ਆਦਿ ਉੱਤੇ ਹਮਲਾ ਕਰਕੇ ਅੰਗਰੇਜ਼ਾਂ ਦੇ ਰਸਤੇ ਨੂੰ ਰੋਕਣਾ ਚਾਹਿਆ । ਇਸੇ ਦੌਰਾਨ ਹੈਨਰੀ ਸਮਿੱਥ ਨੇ ਬੱਦੋਵਾਲ ਉੱਤੇ ਕਬਜ਼ਾ ਕਰ ਲਿਆ । ਇੰਨੇ ਵਿਚ ਫ਼ਿਰੋਜ਼ਪੁਰ ਤੋਂ ਇਕ ਸਹਾਇਕ ਸੈਨਾ ਸਮਿੱਥ ਦੀ ਸਹਾਇਤਾ ਲਈ ਆ ਪਹੁੰਚੀ । ਸਹਾਇਤਾ ਪਾ ਕੇ ਉਸ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । 28 ਜਨਵਰੀ, 1846 ਈ: ਦੇ ਦਿਨ ਅਲੀਵਾਲ ਦੇ ਸਥਾਨ ‘ਤੇ ਇਕ ਭਿਆਨਕ ਲੜਾਈ ਹੋਈ ਜਿਸ ਵਿਚ ਸਿੱਖਾਂ ਦੀ ਹਾਰ ਹੋਈ ।

4. ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: – ਅਲੀਵਾਲ ਦੀ ਹਾਰ ਦੇ ਕਾਰਨ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੋ ਗਈ । ਆਤਮ-ਰੱਖਿਆ ਲਈ ਉਨ੍ਹਾਂ ਨੇ ਸਭਰਾਉਂ ਦੇ ਸਥਾਨ ‘ਤੇ ਖਾਈਆਂ ਪੁੱਟ ਲਈਆਂ । ਪਰ ਇੱਥੇ ਉਨ੍ਹਾਂ ਨੂੰ ਫਰਵਰੀ, 1846 ਈ: ਦੇ ਦਿਨ ਇਕ ਵਾਰੀ ਫਿਰ ਦੁਸ਼ਮਣ ਦਾ ਸਾਹਮਣਾ ਕਰਨਾ ਪਿਆ । ਇਹ ਖੂਨੀ ਲੜਾਈ ਸੀ । ਕਹਿੰਦੇ ਹਨ ਕਿ ਇੱਥੇ ਵੀਰ ਗਤੀ ਨੂੰ ਪ੍ਰਾਪਤ ਹੋਣ ਵਾਲੇ ਸਿੱਖ ਸੈਨਿਕਾਂ ਦੇ ਖੂਨ ਨਾਲ ਸਤਲੁਜ ਦਾ ਪਾਣੀ ਵੀ ਲਾਲ ਹੋ ਗਿਆ ।

ਅੰਗਰੇਜ਼ਾਂ ਦੀ ਸਭਰਾਉਂ ਜਿੱਤ ਫ਼ੈਸਲਾਕੁੰਨ ਸਿੱਧ ਹੋਈ । ਡਾ: ਸਮਿੱਥ ਅਨੁਸਾਰ ਇਸ ਜਿੱਤ ਨਾਲ ਅੰਗਰੇਜ਼ ਸਭ ਤੋਂ ਬਹਾਦਰ ਅਤੇ ਸਭ ਤੋਂ ਮਜ਼ਬੂਤ ਦੁਸ਼ਮਣਾਂ ਦੇ ਵਿਰੁੱਧ ਯੁੱਧ ਦੀ ਗੰਭੀਰ ਸਥਿਤੀ ਵਿਚ ਬੇਇੱਜ਼ਤ ਹੋਣ ਤੋਂ ਬਚ ਗਏ । ਇਸ ਯੁੱਧ ਤੋਂ ਬਾਅਦ ਅੰਗਰੇਜ਼ੀ ਫ਼ੌਜਾਂ ਨੇ ਸਤਲੁਜ ਨੂੰ ਪਾਰ (13 ਫਰਵਰੀ, 1846 ਈ:) ਕੀਤਾ ਅਤੇ 20 ਫਰਵਰੀ, 1846 ਈ: ਨੂੰ ਲਾਹੌਰ ਉੱਤੇ ਅਧਿਕਾਰ ਕਰ ਲਿਆ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 3.
ਲਾਹੌਰ ਦੀ ਪਹਿਲੀ ਸੰਧੀ ਦੀਆਂ ਧਾਰਾਵਾਂ ਲਿਖੋ ।
ਉੱਤਰ-
9 ਮਾਰਚ, 1846 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਸੰਧੀ ਹੋਈ ਜੋ ਲਾਹੌਰ ਦੀ ਪਹਿਲੀ ਸੰਧੀ ਅਖਵਾਉਂਦੀ ਹੈ । ਇਸ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਹਨ-

  • ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਸਾਰੇ ਮੈਦਾਨੀ ਅਤੇ ਪਹਾੜੀ ਇਲਾਕੇ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਮੰਨ ਲਿਆ ਗਿਆ ।
  • ਯੁੱਧ ਦੀ ਹਾਨੀਪੂਰਤੀ ਦੇ ਰੂਪ ਵਿਚ ਲਾਹੌਰ ਦਰਬਾਰ ਨੇ ਅੰਗਰੇਜ਼ੀ ਸਰਕਾਰ ਨੂੰ ਡੇਢ ਕਰੋੜ ਰੁਪਏ ਦੀ ਧਨ ਰਾਸ਼ੀ ਦੇਣੀ ਮੰਨੀ ।
  • ਦਰਬਾਰ ਦੀ ਸੈਨਿਕ ਗਿਣਤੀ 20,000 ਪੈਦਲ ਅਤੇ 12,000 ਘੋੜਸਵਾਰ ਸੈਨਿਕ ਨਿਸਚਿਤ ਕਰ ਦਿੱਤੀ ਗਈ ।
  • ਲਾਹੌਰ ਦਰਬਾਰ ਨੇ ਯੁੱਧ ਵਿਚ ਅੰਗਰੇਜ਼ਾਂ ਤੋਂ ਖੋਹੀਆਂ ਗਈਆਂ ਸਾਰੀਆਂ ਤੋਪਾਂ ਅਤੇ 36 ਹੋਰ ਤੋਪਾਂ ਅੰਗਰੇਜ਼ੀ ਸਰਕਾਰ ਨੂੰ ਦੇਣ ਦਾ ਵਚਨ ਦਿੱਤਾ ।
  • ਸਿੱਖਾਂ ਨੇ ਬਿਆਸ ਅਤੇ ਸਤਲੁਜ ਵਿਚਕਾਰ ਦੁਆਲੇ ਦੇ ਸਾਰੇ ਇਲਾਕੇ ਅਤੇ ਕਿਲਿਆਂ ਉੱਤੇ ਆਪਣਾ ਅਧਿਕਾਰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਹਵਾਲੇ ਕਰ ਦਿੱਤਾ ।
  • ਲਾਹੌਰ ਰਾਜ ਨੇ ਇਹ ਵਚਨ ਦਿੱਤਾ ਕਿ ਉਹ ਆਪਣੀ ਫ਼ੌਜ ਵਿਚ ਕਿਸੇ ਵੀ ਅੰਗਰੇਜ਼ ਜਾਂ ਅਮਰੀਕਨ ਨੂੰ ਭਰਤੀ ਨਹੀਂ ਕਰੇਗਾ ।
  • ਲਾਹੌਰ ਰਾਜ ਅੰਗਰੇਜ਼ ਸਰਕਾਰ ਦੀ ਪਹਿਲਾਂ ਮਨਜ਼ੂਰੀ ਲਏ ਬਿਨਾਂ ਆਪਣੀਆਂ ਹੱਦਾਂ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕਰੇਗਾ ।
  • ਕੁਝ ਖ਼ਾਸ ਕਿਸਮ ਦੀਆਂ ਹਾਲਤਾਂ ਵਿਚ ਅੰਗਰੇਜ਼ ਫ਼ੌਜਾਂ ਲਾਹੌਰ ਰਾਜ ਦੇ ਇਲਾਕਿਆਂ ਵਿਚੋਂ ਦੀ ਬਿਨਾਂ ਰੋਕਥਾਮ ਤੋਂ ਲੰਘ ਸਕਣਗੀਆਂ ।
  • ਸਤਲੁਜ ਦੇ ਦੱਖਣ-ਪੂਰਬ ਵਿਚ ਸਥਿਤ ਲਾਹੌਰ ਰਾਜ ਦੇ ਇਲਾਕੇ ਬ੍ਰਿਟਿਸ਼ ਸਾਮਰਾਜ ਵਿਚ ਮਿਲਾ ਲਏ ਗਏ ।
  • ਨਾਬਾਲਗ਼ ਦਲੀਪ ਸਿੰਘ ਮਹਾਰਾਜਾ ਸਵੀਕਾਰ ਕਰ ਲਿਆ ਗਿਆ । ਰਾਣੀ ਜਿੰਦਾਂ ਉਸ ਦੀ ਸਰਪ੍ਰਸਤ ਬਣੀ ਅਤੇ ਲਾਲ ਸਿੰਘ ਪ੍ਰਧਾਨ ਮੰਤਰੀ ਬਣਿਆ ।
  • ਅੰਗਰੇਜ਼ਾਂ ਨੇ ਇਹ ਭਰੋਸਾ ਦਿਵਾਇਆ ਕਿ ਉਹ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਦੇਣਗੇ |ਪਰ ਨਾਬਾਲਗ ਮਹਾਰਾਜਾ ਦੀ ਰੱਖਿਆ ਲਈ ਲਾਹੌਰ ਵਿਚ ਇਕ ਵੱਡੀ ਬਿਟਿਸ਼ ਫ਼ੌਜ ਦੀ ਵਿਵਸਥਾ ਕੀਤੀ ਗਈ । ਸਰ ਲਾਰੈਂਸ ਹੈਨਰੀ ਨੂੰ ਲਾਹੌਰ ਵਿੱਚ ਬ੍ਰਿਟਿਸ਼ ਰੈਜੀਡੈਂਟ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 4.
ਭੈਰੋਵਾਲ ਦੀ ਸੰਧੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਲਾਹੌਰ ਵਿਚ ਇਕ ਸਾਲ ਲਈ ਅੰਗਰੇਜ਼ੀ ਫ਼ੌਜ ਰੱਖੀ ਗਈ ਸੀ । ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਫ਼ੌਜ ਨੂੰ ਉੱਥੇ ਪੱਕੇ ਤੌਰ ‘ਤੇ ਰੱਖਣ ਦੀ ਯੋਜਨਾ ਬਣਾਈ । ਇਸ ਉਦੇਸ਼ ਲਈ ਉੱਨ੍ਹਾਂ ਨੇ ਲਾਹੌਰ ਸਰਕਾਰ ਨਾਲ ਭੈਰੋਵਾਲ ਦੀ ਸੰਧੀ ਕੀਤੀ । ਇਸ ਸੰਧੀ ਪੱਤਰ ਉੱਤੇ ਮਹਾਰਾਣੀ ਜਿੰਦਾਂ ਅਤੇ ਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਹਸਤਾਖਰ ਕੀਤੇ ।

ਧਾਰਾਵਾਂ-ਭੈਰੋਵਾਲ ਦੀ ਸੰਧੀ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਲਾਹੌਰ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ, ਜਿਸ ਦੀ ਨਿਯੁਕਤੀ ਗਵਰਨਰ ਜਨਰਲ ਕਰੇਗਾ ।
  2. ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ ਤਕ ਰਾਜ ਦਾ ਰਾਜ-ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਵੇਗਾ ।
  3. ਕੌਂਸਲ ਆਫ਼ ਰੀਜੈਂਸੀ ਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
  4. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਏ ਸਾਲਾਨਾ ਪੈਨਸ਼ਨ ਦੇ ਦਿੱਤੀ ਗਈ ।
  5. ਮਹਾਰਾਜਾ ਦੀ ਸੁਰੱਖਿਆ ਅਤੇ ਲਾਹੌਰ ਰਾਜ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਬ੍ਰਿਟਿਸ਼ ਫ਼ੌਜ ਲਾਹੌਰ ਵਿਚ ਰਹੇਗੀ ।
  6. ਜੇਕਰ ਗਵਰਨਰ-ਜਨਰਲ ਜ਼ਰੂਰੀ ਸਮਝੇ ਤਾਂ ਉਸ ਦੇ ਆਦੇਸ਼ ‘ਤੇ ਬ੍ਰਿਟਿਸ਼ ਸਰਕਾਰ ਲਾਹੌਰ ਰਾਜ ਦੇ ਕਿਸੇ ਕਿਲ੍ਹੇ ਜਾਂ ਫ਼ੌਜੀ ਛਾਉਣੀ ਨੂੰ ਆਪਣੇ ਅਧਿਕਾਰ ਵਿੱਚ ਲੈ ਸਕਦੀ ਹੈ ।
  7. ਬਿਟਿਸ਼ ਫ਼ੌਜ ਦੇ ਖ਼ਰਚੇ ਲਈ ਲਾਹੌਰ ਰਾਜ ਬਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਸਾਲਾਨਾ ਦੇਵੇਗੀ ।
  8. ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ 4 ਸਤੰਬਰ, 1854 ਈ: ਤੱਕ ਲਾਗੂ ਰਹਿਣਗੀਆਂ ।

ਮਹੱਤਵ – ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦੀ ਹੈ-

  • ਇਸ ਸੰਧੀ ਰਾਹੀਂ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਤਾਕਤਾਂ ਪ੍ਰਾਪਤ ਹੋ ਗਈਆਂ । ਹੈਨਰੀ ਲਾਰੈਂਸ (Henery Lawrence) ਨੂੰ ਪੰਜਾਬ ਵਿਚ ਪਹਿਲਾ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
  • ਇਸ ਸੰਧੀ ਦੁਆਰਾ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੁਪੁਰਾ ਭੇਜ ਦਿੱਤਾ ਗਿਆ । ਪਰ ਬਾਅਦ ਵਿੱਚ ਉਸ ਨੂੰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ ।

ਪ੍ਰਸ਼ਨ 5.
ਦੂਜੇ ਐਂਗਲੋ-ਸਿੱਖ ਯੁੱਧ ਦੇ ਕਾਰਨ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ 1848-49 ਈ: ਵਿੱਚ ਹੋਇਆ ਅਤੇ ਇਸ ਵਿੱਚ ਵੀ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ । ਇਸ ਯੁੱਧ ਦੇ ਹੇਠ ਲਿਖੇ ਕਾਰਨ ਸਨ-

1. ਸਿੱਖਾਂ ਦੇ ਵਿਚਾਰ-ਪਹਿਲੇ ਐਂਗਲੋ – ਸਿੱਖ ਯੁੱਧ ਵਿਚ ਸਿੱਖਾਂ ਦੀ ਹਾਰ ਜ਼ਰੂਰ ਹੋਈ ਸੀ ਪਰ ਉਨ੍ਹਾਂ ਦੇ ਹੌਸਲੇ ਵਿਚ ਕੋਈ ਕਮੀ ਨਹੀਂ ਆਈ ਸੀ ਉਨ੍ਹਾਂ ਨੂੰ ਹੁਣ ਵੀ ਆਪਣੀ ਸ਼ਕਤੀ ‘ਤੇ ਪੂਰਾ ਭਰੋਸਾ ਸੀ ।ਉਨ੍ਹਾਂ ਦਾ ਵਿਚਾਰ ਸੀ ਕਿ ਉਹ ਪਹਿਲੀ ਲੜਾਈ ਵਿਚ ਆਪਣੇ ਸਾਥੀਆਂ ਦੀ ਗੱਦਾਰੀ ਦੇ ਕਾਰਨ ਹਾਰ ਗਏ ਸਨ । ਇਸ ਲਈ ਹੁਣ ਉਹ ਆਪਣੀ ਸ਼ਕਤੀ ਨੂੰ ਇਕ ਵਾਰ ਫੇਰ ਅਜ਼ਮਾਉਣਾ ਚਾਹੁੰਦੇ ਸਨ ।

2. ਅੰਗਰੇਜ਼ਾਂ ਦੀ ਸੁਧਾਰ ਨੀਤੀ – ਅੰਗਰੇਜ਼ਾਂ ਦੇ ਅਸਰ ਵਿਚ ਆ ਕੇ ਲਾਹੌਰ ਨੇ ਅਨੇਕ ਪ੍ਰਗਤੀਸ਼ੀਲ ਕਦਮ (Progressive Measures) ਚੁੱਕੇ । ਇਕ ਘੋਸ਼ਣਾ ਦੁਆਰਾ ਸਤੀ ਪ੍ਰਥਾ, ਕੰਨਿਆ ਕਤਲ, ਦਾਸਤਾ, ਬੇਗਾਰ ਅਤੇ ਜ਼ਿਮੀਂਦਾਰੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ ਗਈ । ਪੰਜਾਬ ਦੇ ਲੋਕ ਆਪਣੇ ਧਾਰਮਿਕ ਅਤੇ ਸਮਾਜਿਕ ਜੀਵਨ ਵਿਚ ਇਸ ਪ੍ਰਕਾਰ ਦੀ ਦਖ਼ਲ-ਅੰਦਾਜ਼ੀ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਏ ।

3. ਰਾਣੀ ਜਿੰਦਾਂ ਅਤੇ ਲਾਲ ਸਿੰਘ ਨਾਲ ਕਠੋਰ ਵਿਹਾਰ – ਰਾਣੀ ਜਿੰਦਾਂ ਦਾ ਸਿੱਖ ਬੜਾ ਆਦਰ ਕਰਦੇ ਸਨ ਪਰ ਅੰਗਰੇਜ਼ਾਂ ਨੇ ਉਨ੍ਹਾਂ ਦੇ ਨਾਲ ਸਖ਼ਤ ਵਿਹਾਰ ਕੀਤਾ । ਉਨ੍ਹਾਂ ਨੇ ਰਾਣੀ ਨੂੰ ਸਾਜ਼ਿਸ਼ਕਾਰਨੀ ਐਲਾਨਿਆ ਅਤੇ ਉਸ ਨੂੰ ਨਿਰਵਾਸਿਤ ਕਰਕੇ ਸ਼ੇਖੂਪੁਰਾ ਭੇਜ ਦਿੱਤਾ । ਅੰਗਰੇਜ਼ਾਂ ਦੇ ਇਸ ਕੰਮ ਨਾਲ ਸਿੱਖਾਂ ਦੇ ਕ੍ਰੋਧ ਦੀ ਸੀਮਾ ਨਾ ਰਹੀ । ਇਸ ਤੋਂ ਇਲਾਵਾ ਉਹ ਆਪਣੇ ਪ੍ਰਧਾਨ ਮੰਤਰੀ ਲਾਲ ਸਿੰਘ ਦੇ ਵਿਰੁੱਧ ਅੰਗਰੇਜ਼ਾਂ ਦੇ ਕਠੋਰ ਵਿਹਾਰ ਨੂੰ ਵੀ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਆਪਣੀ ਰਾਣੀ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਅਪਮਾਨ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ ।

4. ਅੰਗਰੇਜ਼ ਅਫ਼ਸਰਾਂ ਦੀ ਉੱਚ ਪਦਾਂ ‘ਤੇ ਨਿਯੁਕਤੀ – ਭੈਰੋਵਾਲ ਦੀ ਸੰਧੀ ਨਾਲ ਪੰਜਾਬ ਵਿਚ ਅੰਗਰੇਜ਼ਾਂ ਦੀ ਸ਼ਕਤੀ ਕਾਫ਼ੀ ਵਧ ਗਈ ਸੀ । ਹੁਣ ਉਨ੍ਹਾਂ ਨੇ ਪੰਜਾਬ ਨੂੰ ਆਪਣੇ ਕੰਟਰੋਲ ਵਿਚ ਲਿਆਉਣ ਲਈ ਹੌਲੀ-ਹੌਲੀ ਸਾਰੇ ਪਦਾਂ ‘ਤੇ ਅੰਗਰੇਜ਼ੀ ਅਫ਼ਸਰਾਂ ਨੂੰ ਨਿਯੁਕਤ ਕਰਨਾ ਆਰੰਭ ਕਰ ਦਿੱਤਾ । ਸਿੱਖਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਉਹ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਦੇ ਵਿਸ਼ੇ ਵਿਚ ਗੰਭੀਰਤਾ ਨਾਲ ਸੋਚਣ ਲੱਗੇ ।

5. ਸਿੱਖ ਸੈਨਿਕਾਂ ਦੀ ਸੰਖਿਆ ਵਿਚ ਕਮੀ – ਲਾਹੌਰ ਦੀ ਸੰਧੀ ਦੇ ਅਨੁਸਾਰ ਸਿੱਖ ਸੈਨਿਕਾਂ ਦੀ ਸੰਖਿਆ ਘਟਾ ਕੇ 20 ਹਜ਼ਾਰ ਪੈਦਲ ਅਤੇ 12 ਹਜ਼ਾਰ ਘੋੜਸਵਾਰ ਨਿਸਚਿਤ ਕਰ ਦਿੱਤੀ ਗਈ ਸੀ । ਇਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਬੇਕਾਰ ਸੈਨਿਕ ਅੰਗਰੇਜ਼ਾਂ ਦੇ ਸਖ਼ਤ ਵਿਰੋਧੀ ਹੋ ਗਏ ।ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਉਨ੍ਹਾਂ ਸੈਨਿਕਾਂ ਦੇ ਵੀ ਵੇਤਨ ਘਟਾ ਦਿੱਤੇ ਜੋ ਕਿ ਸੈਨਾ ਵਿਚ ਕੰਮ ਕਰ ਰਹੇ ਸਨ । ਨਤੀਜੇ ਵਜੋਂ ਉਨ੍ਹਾਂ ਵਿਚ ਵੀ ਅਸੰਤੋਖ ਫੈਲ ਗਿਆ ਅਤੇ ਉਹ ਵੀ ਅੰਗਰੇਜ਼ਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਤਿਆਰ ਕਰਨ ਲੱਗੇ ।

6. ਮੁਲਤਾਨ ਦੇ ਦੀਵਾਨ ਮੂਲ ਰਾਜ ਦਾ ਵਿਦਰੋਹ – ਮੂਲ ਰਾਜ ਮੁਲਤਾਨ ਦਾ ਗਵਰਨਰ ਸੀ । ਅੰਗਰੇਜ਼ਾਂ ਨੇ ਉਸ ਦੀ ਥਾਂ ਕਾਹਨ ਸਿੰਘ ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕਰ ਦਿੱਤਾ । ਇਸ ਤੇ ਮੁਲਤਾਨ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਅਤੇ ਮੁਲ ਰਾਜ ਨੇ ਫੇਰ ਮੁਲਤਾਨ ‘ਤੇ ਅਧਿਕਾਰ ਕਰ ਲਿਆ । ਹੌਲੀ-ਹੌਲੀ ਇਸ ਵਿਦਰੋਹ ਦੀ ਭਾਵਨਾ ਸਾਰੇ ਪੰਜਾਬ ਵਿੱਚ ਫੈਲ ਗਈ ।

7. ਭਾਈ ਮਹਾਰਾਜ ਸਿੰਘ ਦੀ ਬਗ਼ਾਵਤ – ਭਾਈ ਮਹਾਰਾਜ ਸਿੰਘ ਨੌਰੰਗਾਬਾਦ ਦੇ ਸੰਤ ਭਾਈ ਵੀਰ ਸਿੰਘ ਦਾ ਚੇਲਾ ਸੀ ਉਸ ਨੇ ‘ਸਰਕਾਰ-ਏ-ਖਾਲਸਾ’ ਨੂੰ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕੀਤੀ । ਇਸ ਲਈ ਬਿਟਿਸ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਉਸ ਨੂੰ ਕੈਦ ਕਰਨ ਦਾ ਹੁਕਮ ਦਿੱਤਾ | ਪਰ ਉਹ ਫੜਿਆ ਨਾ ਗਿਆ । ਉਸ ਨੇ ਆਪਣੇ ਅਧੀਨ ਸੈਂਕੜੇ ਲੋਕ ਇਕੱਠੇ ਕਰ ਲਏ ।ਮੂਲ ਰਾਜ ਦੀ ਪ੍ਰਾਰਥਨਾ ‘ਤੇ ਉਹ ਉਸ ਦੀ ਸਹਾਇਤਾ ਕਰਨ ਲਈ 400 ਘੋੜਸਵਾਰਾਂ ਨਾਲ ਮੁਲਤਾਨ ਵਲ ਚਲਿਆ ਗਿਆ । ਪਰ ਅਣਬਣ ਹੋਣ ਦੇ ਕਾਰਨ ਉਹ ਮੂਲ ਰਾਜ ਨੂੰ ਛੱਡ ਕੇ ਚਤਰ ਸਿੰਘ ਅਟਾਰੀਵਾਲਾ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਨਾਲ ਜਾ ਰਲਿਆ ।

8. ਹਜ਼ਾਰਾ ਦੇ ਚਤਰ ਸਿੰਘ ਦੀ ਬਗਾਵਤ – ਚਤਰ ਸਿੰਘ ਅਟਾਰੀਵਾਲਾ ਨੂੰ ਹਜ਼ਾਰਾ ਦਾ ਗਵਰਨਰ ਥਾਪਿਆ ਗਿਆ ਸੀ । ਉਸ ਦੀ ਸਹਾਇਤਾ ਲਈ ਕੈਪਟਨ ਐਬਟ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਐਬਟ ਦੇ ਹੰਕਾਰ ਭਰੇ ਵਤੀਰੇ ਕਾਰਨ ਚਤਰ ਸਿੰਘ ਨੂੰ ਅੰਗਰੇਜ਼ਾਂ ਪ੍ਰਤੀ ਸ਼ੱਕ ਪੈਦਾ ਹੋ ਗਿਆ ਸੀ । ਛੇਤੀ ਹੀ ਕੈਪਟਨ ਐਬਟ ਨੇ ਚਤਰ ਸਿੰਘ ‘ਤੇ ਇਲਜ਼ਾਮ ਲਾਇਆ ਕਿ ਉਸ ਦੀਆਂ ਸੈਨਾਵਾਂ ਮੁਲਤਾਨ ਦੇ ਵਿਦਰੋਹੀਆਂ ਨਾਲ ਮਿਲ ਗਈਆਂ ਹਨ 1 ਚਤਰ ਸਿੰਘ ਇਸ ਨੂੰ ਸਹਿਣ ਨਾ ਕਰ ਸਕਿਆ ਅਤੇ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ।

9. ਸ਼ੇਰ ਸਿੰਘ ਦੀ ਬਗਾਵਤ – ਜਦੋਂ ਸ਼ੇਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਚਤਰ ਸਿੰਘ ਨੂੰ ਨਾਜ਼ਿਮ ਗਵਰਨਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਉਸ ਨੇ ਵੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ, ਤਾਂ ਉਹ ਆਪਣੇ ਸੈਨਿਕਾਂ ਸਮੇਤ ਮੁਲ ਰਾਜ ਨਾਲ ਜਾ ਮਿਲਿਆ | ਸ਼ੇਰ ਸਿੰਘ ਨੇ ਇਕ ਐਲਾਨ ਰਾਹੀਂ ‘ਸਭ ਚੰਗੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅੱਤਿਆਚਾਰੀ ਅਤੇ ਧੋਖੇਬਾਜ਼ ਫਰੰਗੀਆਂ ਨੂੰ ਪੰਜਾਬ ਤੋਂ ਬਾਹਰ ਕੱਢ ਦੇਣ । ਇਸ ਲਈ ਬਹੁਤ ਸਾਰੇ ਪੁਰਾਣੇ ਸੈਨਿਕ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਵਿੱਚ ਸ਼ਾਮਲ ਹੋ ਗਏ ।

10. ਪੰਜਾਬ ਉੱਤੇ ਅੰਗਰੇਜ਼ਾਂ ਦਾ ਹਮਲਾ – ਮੂਲ ਰਾਜ, ਚਤਰ ਸਿੰਘ ਅਤੇ ਸ਼ੇਰ ਸਿੰਘ ਦੁਆਰਾ ਬਗਾਵਤਾਂ ਕਰ ਦੇਣ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਆਪਣੀ ਪੂਰਵ ਯੋਜਨਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ । ਡਲਹੌਜ਼ੀ ਦੇ ਹੁਕਮ ਉੱਤੇ ਹਿਊਗ ਗਫ਼ (Huge Gough) ਦੀ ਅਗਵਾਈ ਵਿੱਚ ਅੰਗਰੇਜ਼ ਸੈਨਾ ਨੇ 9 ਨਵੰਬਰ, 1848 ਈ: ਨੂੰ ਸਤਲੁਜ ਦਰਿਆ ਨੂੰ ਪਾਰ ਕੀਤਾ । 13 ਨਵੰਬਰ ਨੂੰ ਇਹ ਸੈਨਾ ਲਾਹੌਰ ਪਹੁੰਚ ਗਈ । ਇਹ ਸੈਨਾ ਬਾਗੀਆਂ ਨੂੰ ਦਬਾਉਣ ਵਿਚ ਜੁੱਟ ਗਈ । ਇਹ ਦੂਜੇ ਐਂਗਲੋ-ਸਿੱਖ ਯੁੱਧ ਦਾ ਆਰੰਭ ਸੀ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 6.
ਦੂਜੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਬਿਆਨ ਕਰੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਨਵੰਬਰ, 1848 ਈ: ਵਿੱਚ ਅੰਗਰੇਜ਼ੀ ਫ਼ੌਜ ਦੁਆਰਾ ਸਤਲੁਜ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਸ਼ੁਰੂ ਹੋਇਆ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਰਾਮ ਨਗਰ ਦੀ ਲੜਾਈ – ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਪਹਿਲੀ ਲੜਾਈ ਰਾਮ ਨਗਰ ਦੀ ਸੀ । ਅੰਗਰੇਜ਼ ਸੈਨਾਪਤੀ ਜਨਰਲ ਗਫ਼ (General Gough) ਨੇ 6 ਨਵੰਬਰ, 1848 ਈ: ਦੇ ਦਿਨ ਰਾਵੀ ਨਦੀ ਪਾਰ ਕੀਤੀ ਅਤੇ 22 ਨਵੰਬਰ ਨੂੰ ਰਾਮਨਗਰ ਪਹੁੰਚਿਆ । ਉੱਥੇ ਪਹਿਲਾਂ ਤੋਂ ਹੀ ਸ਼ੇਰ ਸਿੰਘ ਅਟਾਰੀਵਾਲਾ ਦੀ ਲੀਡਰੀ ਵਿਚ ਸਿੱਖ ਸੈਨਾ ਇਕੱਠੀ ਸੀ । ਰਾਮ ਨਗਰ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿੱਚ ਯੁੱਧ ਹੋਇਆ ਪਰ ਇਸ ਵਿੱਚ ਹਾਰ ਜਿੱਤ ਦਾ ਕੋਈ ਫ਼ੈਸਲਾ ਨਾ ਹੋ ਸਕਿਆ ।

2. ਚਿਲਿਆਂਵਾਲਾ ਦੀ ਲੜਾਈ – 13 ਜਨਵਰੀ, 1849 ਈ: ਨੂੰ ਜਨਰਲ ਗਫ਼ ਦੀ ਅਗਵਾਈ ਵਿਚ ਅੰਗਰੇਜ਼ੀ ਸੈਨਾਵਾਂ ਚਿਲਿਆਂਵਾਲਾ ਪਿੰਡ ਵਿਚ ਪਹੁੰਚੀਆਂ ਜਿੱਥੇ ਸਿੱਖਾਂ ਦੀ ਇਕ ਸ਼ਕਤੀਸ਼ਾਲੀ ਸੈਨਾ ਸੀ । ਜਨਰਲ ਗਫ਼ ਨੇ ਆਉਂਦੇ ਹੀ ਅੰਗਰੇਜ਼ੀ ਸੈਨਾਵਾਂ ਨੂੰ ਦੁਸ਼ਮਣ ’ਤੇ ਹਮਲਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਦੋਹਾਂ ਸੈਨਾਵਾਂ ਵਿਚ ਘਮਾਸਾਣ ਯੁੱਧ ਹੋਇਆ ਪਰ ਹਾਰ ਜਿੱਤ ਦਾ ਕੋਈ ਫੈਸਲਾ ਇਸ ਵਾਰ ਵੀ ਨਾ ਹੋ ਸਕਿਆ। ਇਸ ਯੁੱਧ ਵਿੱਚ ਅੰਗਰੇਜ਼ਾਂ ਦੇ 602 ਵਿਅਕਤੀ ਮਾਰੇ ਗਏ ਅਤੇ 1651 ਜ਼ਖਮੀ ਹੋਏ । ਸਿੱਖਾਂ ਦੇ ਵੀ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਉਨ੍ਹਾਂ ਨੂੰ ਆਪਣੀਆਂ 12 ਤੋਪਾਂ ਤੋਂ ਹੱਥ ਧੋਣਾ ਪਿਆ ।

3. ਮੁਲਤਾਨ ਦੀ ਲੜਾਈ – ਅਪਰੈਲ, 1848 ਈ: ਵਿੱਚ ਦੀਵਾਨ ਮੂਲ ਰਾਜ ਨੇ ਮੁਲਤਾਨ ‘ਤੇ ਦੁਬਾਰਾ ਅਧਿਕਾਰ ਕਰ ਲਿਆ ਸੀ । ਇਸ ਤੇ ਅੰਗਰੇਜ਼ਾਂ ਨੇ ਇਕ ਸੈਨਾ ਭੇਜ ਕੇ ਮੁਲਤਾਨ ਨੂੰ ਘੇਰ ਲਿਆ । ਮੂਲ ਰਾਜ ਨੇ ਡਟ ਕੇ ਮੁਕਾਬਲਾ ਕੀਤਾ ਪਰ ਇਕ ਦਿਨ ਅਚਾਨਕ ਇਕ ਗੋਲੇ ਦੇ ਫਟ ਜਾਣ ਨਾਲ ਉਸ ਦੇ ਸਾਰੇ ਬਾਦ ਵਿਚ ਅੱਗ ਲਗ ਪਈ । ਨਤੀਜੇ ਵਜੋਂ ਮੂਲ ਰਾਜ ਹੋਰ ਜ਼ਿਆਦਾ ਦਿਨਾਂ ਤਕ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਜਾਰੀ ਨਾ ਰੱਖ ਸਕਿਆ । 22 ਜਨਵਰੀ, 1849 ਈ: ਨੂੰ ਉਸ ਨੇ ਹਥਿਆਰ ਸੁੱਟ ਦਿੱਤੇ । ਮੁਲਤਾਨ ਦੀ ਜਿੱਤ ਨਾਲ ਅੰਗਰੇਜ਼ਾਂ ਦਾ ਕਾਫ਼ੀ ਮਾਣ ਵਧਿਆ ।

4. ਗੁਜਰਾਤ ਦੀ ਲੜਾਈ – ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਫੈਸਲਾਕੁੰਨ ਲੜਾਈ ਗੁਜਰਾਤ ਵਿਚ ਹੋਈ । ਇਸ ਲੜਾਈ ਤੋਂ ਪਹਿਲਾਂ ਸ਼ੇਰ ਸਿੰਘ ਅਤੇ ਚਤਰ ਸਿੰਘ ਆਪਸ ਵਿਚ ਮਿਲ ਗਏ । ਮਹਾਰਾਜ ਸਿੰਘ ਅਤੇ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਨੇ ਵੀ ਸਿੱਖਾਂ ਦਾ ਸਾਥ ਦਿੱਤਾ । ਪਰ ਗੋਲਾ ਬਾਰੂਦ ਖ਼ਤਮ ਹੋ ਜਾਣ ਅਤੇ ਦੁਸ਼ਮਣ ਦੀ ਭਾਰੀ ਸੈਨਿਕ ਗਿਣਤੀ ਦੇ ਕਾਰਨ ਸਿੱਖ ਹਾਰ ਗਏ ।

ਪ੍ਰਸ਼ਨ 7.
ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਲਾਹੌਰ ਦੇ ਸਿੱਖ ਰਾਜ ਲਈ ਘਾਤਕ ਸਿੱਧ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-

1. ਪੰਜਾਬ ਦਾ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਜਾਣਾ – ਯੁੱਧ ਵਿਚ ਸਿੱਖਾਂ ਦੀ ਹਾਰ ਉਪਰੰਤ 29 ਮਾਰਚ, 1849 ਈ: ਨੂੰ ਗਵਰਨਰ-ਜਨਰਲ ਲਾਰਡ ਡਲਹੌਜ਼ੀ ਵੱਲੋਂ ਇੱਕ ਐਲਾਨ ਰਾਹੀਂ ਪੰਜਾਬ ਦੇ ਰਾਜ ਨੂੰ ਸਮਾਪਤ ਕਰ ਦਿੱਤਾ ਗਿਆ । ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ।

2. ਮੂਲ ਰਾਜ ਅਤੇ ਮਹਾਰਾਜ ਸਿੰਘ ਨੂੰ ਸਜ਼ਾ – ਮੂਲ ਰਾਜ ਨੂੰ ਐਗਨਿਊ ਅਤੇ ਐਂਡਰਸਨ ਨਾਂ ਦੇ ਅੰਗਰੇਜ਼ ਅਫ਼ਸਰਾਂ ਦੇ ਕਤਲ ਦੇ ਜੁਰਮ ਵਿੱਚ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ । 29 ਦਸੰਬਰ, 1849 ਈ: ਵਿੱਚ ਮਹਾਰਾਜ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ । ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ ।

3. ਖ਼ਾਲਸਾ ਸੈਨਾ ਦਾ ਤੋੜ ਦਿੱਤਾ ਜਾਣਾ – ਖ਼ਾਲਸਾ ਸੈਨਾ ਨੂੰ ਤੋੜ ਦਿੱਤਾ ਗਿਆ । ਸਿੱਖ ਸੈਨਿਕਾਂ ਤੋਂ ਸਾਰੇ ਹਥਿਆਰ ਖੋਹ ਲਏ ਗਏ । ਨੌਕਰੀ ਤੋਂ ਹਟੇ ਸਿੱਖ ਸੈਨਿਕਾਂ ਨੂੰ ਬ੍ਰਿਟਿਸ਼ ਸੈਨਾ ਵਿੱਚ ਭਰਤੀ ਕਰ ਲਿਆ ਗਿਆ ।

4. ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਦਬਾਉਣਾ – ਲਾਰਡ ਡਲਹੌਜ਼ੀ ਦੇ ਹੁਕਮ ਨਾਲ ਜਾਨ ਲਾਰੈਂਸ ਨੇ ਪੰਜਾਬ ਦੇ ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕਰ ਦਿੱਤਾ । ਫਲਸਰੂਪ ਉਹ ਸਰਦਾਰ ਜਿਹੜੇ ਪਹਿਲਾਂ ਧਨੀ ਜ਼ਿਮੀਂਦਾਰ ਸਨ ਅਤੇ ਸਰਕਾਰ ਵਿਚ ਉੱਚੀਆਂ ਪਦਵੀਆਂ ਉੱਤੇ ਸਨ, ਹੁਣ ਸਾਧਾਰਨ ਲੋਕਾਂ ਦੇ ਬਰਾਬਰ ਹੋ ਗਏ ।

5. ਪੰਜਾਬ ਵਿਚ ਅੰਗਰੇਜ਼ ਅਫ਼ਸਰਾਂ ਦੀ ਨਿਯੁਕਤੀ – ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਰਾਜ-ਪ੍ਰਬੰਧ ਦੀਆਂ ਉੱਚੀਆਂ ਪਦਵੀਆਂ ਉੱਤੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਥਾਂ ਅੰਗਰੇਜ਼ਾਂ ਅਤੇ ਯੂਰਪੀਅਨਾਂ ਨੂੰ ਨਿਯੁਕਤ ਕੀਤਾ ਗਿਆ । ਉਨ੍ਹਾਂ ਨੂੰ ਭਾਰੀਆਂ ਤਨਖ਼ਾਹਾਂ ਅਤੇ ਭੱਤੇ ਵੀ ਦਿੱਤੇ ਗਏ ।

6. ਉੱਤਰ – ਪੱਛਮੀ ਹੱਦਾਂ ਨੂੰ ਸ਼ਕਤੀਸ਼ਾਲੀ ਬਣਾਉਣਾ-ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰ-ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੜਕਾਂ ਅਤੇ ਛਾਉਣੀਆਂ ਦਾ ਨਿਰਮਾਣ ਕੀਤਾ । ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਕਿਲ੍ਹਿਆਂ ਦੀ ਮੁਰੰਮਤ ਕੀਤੀ ਗਈ । ਕਈ ਨਵੇਂ ਕਿਲ੍ਹੇ ਵੀ ਉਸਾਰੇ ਗਏ । ਉੱਤਰ-ਪੱਛਮੀ ਕਬੀਲਿਆਂ ਨੂੰ ਕਾਬੂ ਵਿੱਚ ਰੱਖਣ ਲਈ ਵਿਸ਼ੇਸ਼ ਸੈਨਿਕ ਦਸਤੇ ਵੀ ਕਾਇਮ ਕੀਤੇ ਗਏ ।

7. ਪੰਜਾਬ ਦੇ ਰਾਜ – ਪ੍ਰਬੰਧ ਦੀ ਪੁਨਰ-ਵਿਵਸਥਾ-ਪੰਜਾਬ ਉੱਤੇ ਅੰਗਰੇਜ਼ਾਂ ਦੇ ਅਧਿਕਾਰ ਪਿੱਛੋਂ ਪ੍ਰਸ਼ਾਸਨ ਸੰਮਤੀ (Board of Administration) ਦੀ ਸਥਾਪਨਾ ਕੀਤੀ ਗਈ ।ਉਸ ਦਾ ਪ੍ਰਧਾਨ ਹੈਨਰੀ ਲਾਰੈਂਸ ਸੀ । ਪਬੰਧਕੀ ਢਾਂਚੇ ਦਾ ਮੁੜ ਸੰਗਠਨ ਕੀਤਾ ਗਿਆ । ਨਿਆਂ ਪ੍ਰਣਾਲੀ, ਪੁਲਿਸ ਪ੍ਰਬੰਧ ਅਤੇ ਭੂਮੀ ਕਰ ਪ੍ਰਣਾਲੀ ਵਿਚ ਸੁਧਾਰ ਕੀਤੇ ਗਏ । ਸੜਕਾਂ ਅਤੇ ਨਹਿਰਾਂ ਦਾ ਨਿਰਮਾਣ ਕੀਤਾ ਗਿਆ । ਡਾਕ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ।

8. ਪੰਜਾਬ ਦੀਆਂ ਦੇਸੀ ਰਿਆਸਤਾਂ ਨਾਲ ਅੰਗਰੇਜ਼ਾਂ ਦੇ ਮਿੱਤਰਤਾਪੂਰਨ ਸੰਬੰਧ – ਦੂਜੇ ਐਂਗਲੋ-ਸਿੱਖ ਯੁੱਧ ਦੇ ਦੌਰਾਨ ਪਟਿਆਲਾ, ਜੀਂਦ, ਨਾਭਾ, ਕਪੂਰਥਲਾ ਅਤੇ ਫ਼ਰੀਦਕੋਟ ਦੇ ਰਾਜਿਆਂ ਅਤੇ ਬਹਾਵਲਪੁਰ ਅਤੇ ਮਲੇਰਕੋਟਲਾ ਦੇ ਨਵਾਬਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਅੰਗਰੇਜ਼ਾਂ ਨੇ ਖੁਸ਼ ਹੋ ਕੇ ਇਨ੍ਹਾਂ ਵਿੱਚੋਂ ਕਈ ਦੇਸੀ ਹਾਕਮਾਂ ਨੂੰ ਇਨਾਮ ਦਿੱਤੇ । ਉਨ੍ਹਾਂ ਨੇ ਦੇਸੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਨਾ ਕਰਨ ਦਾ ਵੀ ਫ਼ੈਸਲਾ ਕੀਤਾ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 8.
ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਿਵੇਂ ਕੀਤਾ ?
ਉੱਤਰ-
1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਰਾਜ ਦੀ ਸਾਰੀ ਤਾਕਤ ਫ਼ੌਜ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖਾਂ ਨਾਲ ਦੋ ਯੁੱਧ ਕੀਤੇ । ਦੋਹਾਂ ਯੁੱਧਾਂ ਵਿੱਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰ ਆਪਣੇ ਅਧਿਕਾਰੀਆਂ ਦੀ ਗੱਦਾਰੀ ਦੇ ਕਾਰਨ ਉਹ ਹਾਰ ਗਏ । 1849 ਈ: ਵਿੱਚ ਦੂਜੇ ਸਿੱਖ ਯੁੱਧ ਦੇ ਖ਼ਤਮ ਹੋਣ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ।

ਅੰਗਰੇਜ਼ਾਂ ਵਲੋਂ ਪੰਜਾਬ-ਜਿੱਤ ਦਾ ਸੰਖੇਪ ਵਰਣਨ ਇਸ ਤਰਾਂ ਹੈ-

1.ਪਹਿਲਾ ਐਂਗਲੋ-ਸਿੱਖ ਯੁੱਧ – ਅੰਗਰੇਜ਼ ਕਾਫ਼ੀ ਸਮੇਂ ਤੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ 1 ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ।ਉਨ੍ਹਾਂ ਨੇ ਸਤਲੁਜ ਦੇ ਕੰਢੇ ਆਪਣੇ ਕਿਲਿਆਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ । ਸਿੱਖ ਨੇਤਾ ਅੰਗਰੇਜ਼ਾਂ ਦੀਆਂ ਸੈਨਿਕ ਤਿਆਰੀਆਂ ਨੂੰ ਦੇਖ ਕੇ ਭੜਕ ਉੱਠੇ । ਇਸ ਲਈ 1845 ਈ: ਵਿੱਚ ਸਿੱਖ ਫ਼ੌਜ ਸਤਲੁਜ ਨੂੰ ਪਾਰ ਕਰਕੇ ਫ਼ਿਰੋਜ਼ਪੁਰ ਦੇ ਨੇੜੇ ਆ ਡਟੀ । ਕੁਝ ਹੀ ਸਮੇਂ ਪਿੱਛੋਂ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਲੜਾਈ ਸ਼ੁਰੂ ਹੋ ਗਈ । ਇਸ ਸਮੇਂ ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਅਤੇ ਵਜ਼ੀਰ ਲਾਲ ਸਿੰਘ ਅੰਗਰੇਜ਼ਾਂ ਨਾਲ ਮਿਲ ਗਏ ।ਉਨ੍ਹਾਂ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਸ਼ਾਹ ਦੇ ਸਥਾਨ ‘ਤੇ ਸਿੱਖਾਂ ਦੀ ਹਾਰ ਹੋਈ ।

ਸਿੱਖਾਂ ਨੇ ਹੌਂਸਲੇ ਤੋਂ ਕੰਮ ਲੈਂਦੇ ਹੋਏ 1846 ਈ: ਵਿੱਚ ਸਤਲੁਜ ਨੂੰ ਪਾਰ ਕਰਕੇ ਲੁਧਿਆਣਾ ਨੇੜੇ ਅੰਗਰੇਜ਼ਾਂ ਉੱਤੇ ਧਾਵਾ ਬੋਲ ਦਿੱਤਾ । ਇੱਥੇ ਅੰਗਰੇਜ਼ ਬੁਰੀ ਤਰ੍ਹਾਂ ਹਾਰ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ । ਪਰ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਅਲੀਵਾਲ ਅਤੇ ਸਭਰਾਉਂ ਦੇ ਸਥਾਨ ‘ਤੇ ਸਿੱਖਾਂ ਨੂੰ ਇਕ ਵਾਰੀ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ 1846 ਈ: ਵਿਚ ਗੁਲਾਬ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇਕ ਸੰਧੀ ਹੋ ਗਈ । ਸੰਧੀ ਅਨੁਸਾਰ ਸਿੱਖਾਂ ਨੂੰ ਆਪਣਾ ਕਾਫ਼ੀ ਸਾਰਾ ਇਲਾਕਾ ਅਤੇ ਡੇਢ ਕਰੋੜ ਰੁਪਿਆ ਅੰਗਰੇਜ਼ਾਂ ਨੂੰ ਦੇਣਾ ਪਿਆ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ ਫ਼ੌਜ ਰੱਖ ਦਿੱਤੀ ਗਈ ।

2. ਦੂਜਾ ਐਂਗਲੋ-ਸਿੱਖ ਯੁੱਧ ਅਤੇ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋਣਾ – 1848 ਈ: ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਮੁੜ ਯੁੱਧ ਛਿੜ ਗਿਆ । ਅੰਗਰੇਜ਼ਾਂ ਨੇ ਮੁਲਤਾਨ ਦੇ ਲੋਕਪ੍ਰਿਆ ਗਵਰਨਰ ਦੀਵਾਨ ਮੁਲਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ ਇਹ ਗੱਲ ਉੱਥੇ ਦੇ ਨਾਗਰਿਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਕਈ ਅੰਗਰੇਜ਼ ਅਫ਼ਸਰਾਂ ਨੂੰ ਮਾਰ ਦਿੱਤਾ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ (22 ਨਵੰਬਰ, 1848 ਈ:), ਮੁਲਤਾਨ (ਦਸੰਬਰ, 1848 ਈ:) , ਚਿਲਿਆਂਵਾਲਾ (13 ਜਨਵਰੀ, 1849 ਈ:) ਅਤੇ ਗੁਜਰਾਤ (ਫਰਵਰੀ, 1849 ਈ:) ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ | ਪਰੰਤੂ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਦੇ ਸਥਾਨ ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿਚ ਪੂਰੀ ਤਰ੍ਹਾਂ ਆਪਣੀ ਹਾਰ ਸਵੀਕਾਰ ਕਰ ਲਈ । ਇਸ ਜਿੱਤ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

(ਸ) 1. ਮੁਦਕੀ, ਫਿਰੋਜ਼ਸ਼ਾਹ, ਬੱਦੋਵਾਲ, ਆਲੀਵਾਲ ਤੇ ਸਭਰਾਉਂ ਨੂੰ ਪੰਜਾਬ ਦੇ ਦਿੱਤੇ ਨਕਸ਼ੇ ਤੇ ਦਿਖਾਓ ।
2. ਦੂਜੇ ਐਂਗਲੋ ਸਿੱਖ ਯੁੱਧ ਦੀਆਂ ਲੜਾਈਆਂ ਨੂੰ ਪੰਜਾਬ ਦੇ ਨਕਸ਼ੇ ਦੇ ਦਿੱਤੇ ਖਾਕੇ ’ਤੇ ਦਰਸਾਓ ।
ਨੋਟ-ਇਸ ਲਈ MBD Map Master ਦੇਖੋ ।

PSEB 10th Class Social Science Guide ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦੀਆਂ ਮੁੱਖ ਚਾਰ ਲੜਾਈਆਂ ਕਿੱਥੇ-ਕਿੱਥੇ ਲੜੀਆਂ ਗਈਆਂ ?
ਉੱਤਰ-
ਪਹਿਲੇ ਸਿੱਖ ਯੁੱਧ ਦੀਆਂ ਚਾਰ ਮੁੱਖ ਲੜਾਈਆਂ ਮੁਦਕੀ, ਫਿਰੋਜ਼ਸ਼ਾਹ, ਅਲੀਵਾਲ ਅਤੇ ਸਭਰਾਵਾਂ ਵਿਚ ਲੜੀਆਂ ਗਈਆਂ ।

ਪ੍ਰਸ਼ਨ 2.
(i) ਪਹਿਲਾ ਸਿੱਖ ਯੁੱਧ ਕਿਸ ਸੰਧੀ ਦੇ ਫਲਸਰੂਪ ਖ਼ਤਮ ਹੋਇਆ ?
(ii) ਇਹ ਸੰਧੀ ਕਦੋਂ ਹੋਈ ?
ਉੱਤਰ-
(i) ਪਹਿਲਾ ਸਿੱਖ ਯੁੱਧ ਲਾਹੌਰ ਦੀ ਸੰਧੀ ਦੇ ਫਲਸਰੂਪ ਸਮਾਪਤ ਹੋਇਆ ।
(ii) ਇਹ ਸੰਧੀ ਮਾਰਚ, 1846 ਈ: ਨੂੰ ਹੋਈ ।

ਪ੍ਰਸ਼ਨ 3.
ਦੂਜੇ ਸਿੱਖ ਯੁੱਧ ਦੀਆਂ ਚਾਰ ਪ੍ਰਮੁੱਖ ਘਟਨਾਵਾਂ ਕਿਹੜੀਆਂ-ਕਿਹੜੀਆਂ ਸਨ ?
ਉੱਤਰ-

  1. ਰਾਮ ਨਗਰ ਦੀ ਲੜਾਈ,
  2. ਮੁਲਤਾਨ ਦੀ ਲੜਾਈ,
  3. ਜ਼ਿਲਿਆਂਵਾਲਾ ਦੀ ਲੜਾਈ ਅਤੇ
  4. ਗੁਜਰਾਤ ਦੀ ਲੜਾਈ ।

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
29 ਮਾਰਚ, 1849 ਈ: ਨੂੰ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 5.
ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
1845-46 ਈ: ਵਿਚ ।

ਪ੍ਰਸ਼ਨ 6.
ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
1835 ਈ: ਵਿਚ ।

ਪ੍ਰਸ਼ਨ 7.
ਅਕਬਰ ਖਾਂ ਦੀ ਅਗਵਾਈ ਵਿਚ ਅਫ਼ਗਾਨ ਵਿਦਰੋਹੀਆਂ ਨੇ ਕਿਹੜੇ ਦੋ ਅੰਗਰੇਜ਼ ਸੈਨਾਨਾਇਕਾਂ ਨੂੰ ਮੌਤ ਦੇ ਘਾਟ ਉਤਾਰਿਆ ?
ਉੱਤਰ-
ਬਰਨਜ਼ ਅਤੇ ਮੈਕਨਾਟਨ ।

ਪ੍ਰਸ਼ਨ 8.
ਅੰਗਰੇਜ਼ਾਂ ਨੇ ਸਿੰਧ ਤੇ ਕਦੋਂ ਅਧਿਕਾਰ ਕੀਤਾ ?
ਉੱਤਰ-
1843 ਈ: ਵਿਚ ।

ਪ੍ਰਸ਼ਨ 9.
ਲਾਰਡ ਹਾਰਡਿੰਗ ਨੂੰ ਭਾਰਤ ਦਾ ਗਵਰਨਰ ਜਨਰਲ ਕਦੋਂ ਨਿਯੁਕਤ ਕੀਤਾ ਗਿਆ ?
ਉੱਤਰ-
1844 ਈ: ਵਿਚ ।

ਪ੍ਰਸ਼ਨ 10.
ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨਮੰਤਰੀ ਕਦੋਂ ਬਣਿਆ ?
ਉੱਤਰ-
1845 ਈ: ਵਿਚ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 11.
ਪਹਿਲੇ ਐਂਗਲੋ-ਸਿੱਖ ਯੁੱਧ ਦੀ ਕਿਹੜੀ ਲੜਾਈ ਵਿਚ ਸਿੱਖਾਂ ਦੀ ਜਿੱਤ ਹੋਈ ?
ਉੱਤਰ-
ਬੱਦੋਵਾਲ ਦੀ ਲੜਾਈ ਵਿਚ ।

ਪ੍ਰਸ਼ਨ 12.
ਬੱਦੋਵਾਲ ਦੀ ਲੜਾਈ ਵਿਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ।

ਪ੍ਰਸ਼ਨ 13.
ਲਾਹੌਰ ਦੀ ਪਹਿਲੀ ਸੰਧੀ ਕਦੋਂ ਹੋਈ ?
ਉੱਤਰ-
9 ਮਾਰਚ, 1846 ਈ: ਨੂੰ ।

ਪ੍ਰਸ਼ਨ 14.
ਲਾਹੌਰ ਦੀ ਦੂਜੀ ਸੰਧੀ ਕਦੋਂ ਹੋਈ ?
ਉੱਤਰ-
11 ਮਾਰਚ, 1846 ਈ: ਨੂੰ ।

ਪ੍ਰਸ਼ਨ 15.
ਭੈਰੋਵਾਲ ਦੀ ਸੰਧੀ ਕਦੋਂ ਹੋਈ ?
ਉੱਤਰ-
26 ਦਸੰਬਰ, 1846 ਈ: ਨੂੰ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 16.
ਦੂਜਾ ਅੰਗਰੇਜ਼-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
848-49 ਵਿੱਚ ।

ਪ੍ਰਸ਼ਨ 17,
ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ?
ਉੱਤਰ-
ਬਨਾਰਸ ।

ਪ੍ਰਸ਼ਨ 18.
ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ ?
ਉੱਤਰ-
ਜਨਵਰੀ, 1848 ਵਿਚ ।

ਪ੍ਰਸ਼ਨ 19.
ਦੀਵਾਨ ਮੂਲ ਰਾਜ ਕਿੱਥੋਂ ਦਾ ਨਾਜ਼ਿਮ ਸੀ ?
ਉੱਤਰ-
ਮੁਲਤਾਨ ਦਾ ।

ਪ੍ਰਸ਼ਨ 20.
ਰਾਮਨਗਰ ਦੀ ਲੜਾਈ (22 ਨਵੰਬਰ, 1848) ਵਿਚ ਕਿਸਦੀ ਹਾਰ ਹੋਈ ?
ਉੱਤਰ-
ਅੰਗਰੇਜ਼ਾਂ ਦੀ ।

ਪ੍ਰਸ਼ਨ 21.
ਦੂਸਰੇ ਅੰਗਰੇਜ਼-ਸਿੱਖ ਯੁੱਧ ਦੀ ਅੰਤਿਮ ਅਤੇ ਫੈਸਲਾਕੁੰਨ ਲੜਾਈ ਕਿੱਥੇ ਲੜੀ ਗਈ ?
ਉੱਤਰ-
ਗੁਜਰਾਤ ਵਿਚ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 22.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
1849 ਈ: ਵਿਚ ।

ਪ੍ਰਸ਼ਨ 23.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਿਸਨੇ ਮਿਲਾਇਆ ?
ਉੱਤਰ-
ਲਾਰਡ ਡਲਹੌਜ਼ੀ ਨੇ ।

ਪ੍ਰਸ਼ਨ 24.
ਦੂਜੇ ਅੰਗਰੇਜ਼-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ?
ਉੱਤਰ-
ਮਹਾਰਾਜਾ ਦਲੀਪ ਸਿੰਘ ।

ਪ੍ਰਸ਼ਨ 25.
ਦੂਜੇ-ਅੰਗਰੇਜ਼ ਸਿੱਖ ਯੁੱਧ ਦੇ ਸਿੱਟੇ ਵਜੋਂ ਕਿਹੜਾ ਕੀਮਤੀ ਹੀਰਾ ਅੰਗਰੇਜ਼ਾਂ ਦੇ ਹੱਥ ਲੱਗਾ ?
ਉੱਤਰ-
ਕੋਹੇਨੂਰ ।

ਪ੍ਰਸ਼ਨ 26.
ਪੰਜਾਬ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਉੱਥੋਂ ਦਾ ਪ੍ਰਸ਼ਾਸਨ ਕਿਸ ਨੂੰ ਸੌਂਪਿਆ ?
ਉੱਤਰ-
ਹੈਨਰੀ ਲਾਰੇਂਸ ਨੂੰ ।

ਪ੍ਰਸ਼ਨ 27.
ਅੰਗਰੇਜ਼ਾਂ ਨੇ ਪੰਜਾਬ ਤੋਂ ਪ੍ਰਾਪਤ ਕੋਹੇਨੂਰ ਹੀਰਾ ਕਿਸ ਦੇ ਕੋਲ ਭੇਜਿਆ ?
ਉੱਤਰ-
ਇੰਗਲੈਂਡ ਦੀ ਮਹਾਰਾਣੀ ਕੋਲ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

II. ਖ਼ਾਲੀ ਥਾਂਵਾਂ ਰੋ-

1. ਅਕਬਰ ਖਾਂ ਦੀ ਅਗਵਾਈ ਹੇਠ ਅਫ਼ਗਾਨ ਵਿਦਰੋਹੀਆਂ ਨੇ …………………… ਅਤੇ ਅੰਗਰੇਜ਼ ਸੈਨਾਪਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।
ਉੱਤਰ-
ਬਰਨਜ਼ ਅਤੇ ਮੈਕਨਾਟਨ

2. ਅੰਗਰੇਜ਼ਾਂ ਨੇ …………………………. ਈ: ਵਿੱਚ ਸਿੰਧ ’ਤੇ ਕਬਜ਼ਾ ਕਰ ਲਿਆ ।
ਉੱਤਰ-
1843

3. ………………………….. ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ ।
ਉੱਤਰ-
1845

4. ਬੱਦੋਵਾਲ ਦੀ ਲੜਾਈ ਵਿਚ ਸਿੱਖਾਂ ਦੀ ਅਗਵਾਈ ………………………. ਨੇ ਕੀਤੀ ।
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ

5. ……………………….. ਈ: ਤੋਂ ……………………….. ਈ: ਤਕ ਦੂਜਾ ਐਂਗਲੋ-ਸਿੱਖ ਯੁੱਧ ਹੋਇਆ ।
ਉੱਤਰ-
1848, 1849

6. ਦੂਜੇ ਐਂਗਲੋ-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ……………………… ਸੀ ।
ਉੱਤਰ-
ਮਹਾਰਾਜਾ ਦਲੀਪ ਸਿੰਘ

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

7. ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ……………………… ਹੀਰਾ ਅੰਗਰੇਜ਼ਾਂ ਨੂੰ ਮਿਲਿਆ ।
ਉੱਤਰ-
ਕੋਹੇਨੂਰ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਬਣਿਆ-
(A) ਮੋਹਰ ਸਿੰਘ
(B) ਚੇਤ ਸਿੰਘ
(C) ਖੜਕ ਸਿੰਘ
(D) ਸਾਹਿਬ ਸਿੰਘ
ਉੱਤਰ-
(C) ਖੜਕ ਸਿੰਘ

ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਕਿਸ ਸਿੱਖ ਸਰਦਾਰ ਨੇ ਗੱਦਾਰੀ ਕੀਤੀ ?
(A) ਚੇਤ ਸਿੰਘ
(B) ਲਾਲ ਸਿੰਘ
(C) ਸਾਹਿਬ ਸਿੰਘ
(D) ਮੋਹਰ ਸਿੰਘ ।
ਉੱਤਰ-
(B) ਲਾਲ ਸਿੰਘ

ਪ੍ਰਸ਼ਨ 3.
ਸਭਰਾਓਂ ਦੀ ਲੜਾਈ ਹੋਈ-
(A) 10 ਫਰਵਰੀ, 1846 ਈ:
(B) 10 ਫ਼ਰਵਰੀ, 1849 ਈ:
(C) 20 ਫਰਵਰੀ, 1846 ਈ:
(D) 20 ਫਰਵਰੀ, 1830 ਈ:
ਉੱਤਰ-
(A) 10 ਫਰਵਰੀ, 1846 ਈ:

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਵਾਲਾ ਭਾਰਤ ਦਾ ਗਵਰਨਰ ਜਨਰਲ ਸੀ ?
(A) ਲਾਰਡ ਕਰਜ਼ਨ
(B) ਲਾਰਡ ਡਲਹੌਜ਼ੀ
(C) ਲਾਰਡ ਵੈਲਜਲੀ
(D) ਲਾਰਡ ਮਾਊਂਟਬੈਟਨ ।
ਉੱਤਰ-
(B) ਲਾਰਡ ਡਲਹੌਜ਼ੀ

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਲਾਹੌਰ ਦੀ ਸੰਧੀ ਹੋਈ-
(A) ਮਾਰਚ, 1849 ਈ: ਵਿਚ
(B) ਮਾਰਚ, 1843 ਈ: ਵਿਚ
(C) ਮਾਰਚ, 1846 ਈ: ਵਿਚ
(D) ਮਾਰਚ, 1835 ਈ: ਵਿਚ |
ਉੱਤਰ-
(C) ਮਾਰਚ, 1846 ਈ: ਵਿਚ

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 6.
ਪਹਿਲਾ ਐਂਗਲੋ-ਸਿੱਖ ਯੁੱਧ ਹੋਇਆ-
(A) 1843-44 ਈ: ਵਿਚ
(B) 1847-48 ਈ: ਵਿਚ
(C) 1830-31 ਈ: ਵਿਚ
(D) 1845-46 ਈ: ਵਿਚ ।
ਉੱਤਰ-
(D) 1845-46 ਈ: ਵਿਚ ।

IV. ਸਹੀ-ਗ਼ਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. 1849 ਈ: ਵਿਚ ਪੰਜਾਬ ਨੂੰ ਲਾਰਡ ਹੇਸਟਿੰਗਜ਼ ਨੇ ਅੰਗਰੇਜ਼ੀ ਸਾਮਰਾਜ ਵਿਚ ਮਿਲਾਇਆ ।
2. ਅੰਗਰੇਜ਼ਾਂ ਨੂੰ ਪੰਜਾਬ ਜਿੱਤਣ ਵਾਸਤੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
3. ਕੌਂਸਲ ਆਫ਼ ਰੀਜੈਂਸੀ ਲਾਹੌਰ ਰਾਜ ਦਾ ਸ਼ਾਸਨ ਚਲਾਉਣ ਲਈ ਬਣਾਈ ਗਈ ।
4. ਮੁਦਕੀ ਦੀ ਲੜਾਈ ਵਿਚ ਸਰਦਾਰ ਲਾਲ ਸਿੰਘ ਨੇ ਸਿੱਖਾਂ ਨਾਲ ਗੱਦਾਰੀ ਕੀਤੀ ।
5. ਦੂਸਰੇ ਐਗਲੋਂ-ਸਿੱਖ ਯੁੱਧ ਵਿਚ ਸਿੱਖਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾ ਲਿਆ ।
ਉੱਤਰ-
1. ×
2. ×
3. √
4. √
5. ×

V. ਸਹੀ-ਮਿਲਾਨ ਕਰੋ-

1. ਸਰਦਾਰ ਰਣਜੋਧ ਸਿੰਘ ਮਜੀਠੀਆ ਗੁਜਰਾਤ
2. ਦੀਵਾਨ ਮੁਲਰਾਜ ਪੰਜਾਬ ਦਾ ਸ਼ਾਸਕ
3. ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ ਬੱਦੋਵਾਲ ਦੀ ਲੜਾਈ
4. ਮਹਾਰਾਜਾ ਦਲੀਪ ਸਿੰਘ ਮੁਲਤਾਨ ।

ਉੱਤਰ-

1. ਸਰਦਾਰ ਰਣਜੋਧ ਸਿੰਘ ਮਜੀਠੀਆ ਬੱਦੋਵਾਲ ਦੀ ਲੜਾਈ
2. ਦੀਵਾਨ ਮੂਲਰਾਜ ਮੁਲਤਾਨ
3.ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ ਗੁੱਜਰਾਤ
4. ਮਹਾਰਾਜਾ ਦਲੀਪ ਸਿੰਘ ਪੰਜਾਬ ਦਾ ਸ਼ਾਸਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)

ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਨੇ ਆਪਣੀਆਂ ਸੈਨਿਕ ਤਿਆਰੀਆਂ ਦੀ ਗਤੀ ਤੇਜ਼ ਕਰ ਦਿੱਤੀ । ਇਸ ਗੱਲ ‘ਤੇ ਸਿੱਖਾਂ ਦਾ ਭੜਕਣਾ ਸੁਭਾਵਿਕ ਸੀ । 1845 ਈ: ਵਿੱਚ ਫ਼ਿਰੋਜ਼ਪੁਰ ਦੇ ਨੇੜੇ ਸਿੱਖਾਂ ਤੇ ਅੰਗਰੇਜ਼ਾਂ ਵਿਚ ਲੜਾਈ ਸ਼ੁਰੂ ਹੋ ਗਈ । ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਤੇ ਵਜ਼ੀਰ ਲਾਲ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਪੁਰ ਨਾਂ ਦੀ ਥਾਂ ‘ਤੇ ਸਿੱਖਾਂ ਦੀ ਹਾਰ ਹੋਈ । 1846 ਈ: ਵਿੱਚ ਸਿੱਖਾਂ ਨੇ ਲੁਧਿਆਣਾ ਦੇ ਨੇੜੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ।

ਪਰੰਤੂ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਕਾਰਨ ਅਲੀਵਾਲ ਅਤੇ ਸਭਰਾਉਂ ਨਾਂ ਦੀਆਂ ਥਾਂਵਾਂ ‘ਤੇ ਸਿੱਖਾਂ ਨੂੰ ਇਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ, 1846 ਈ: ਵਿੱਚ ਗੁਲਾਬ ਸਿੰਘ ਦੇ ਯਤਨਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਇਕ ਸਮਝੌਤਾ ਹੋ ਗਿਆ । ਇਸ ਸੰਧੀ ਅਨੁਸਾਰ ਸਿੱਖਾਂ ਨੂੰ ਬਹੁਤ ਸਾਰਾ ਆਪਣਾ ਰਾਜ ਅਤੇ ਡੇਢ ਕਰੋੜ ਰੁਪਏ ਅੰਗਰੇਜ਼ਾਂ ਨੂੰ ਦੇਣੇ ਪਏ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ੀ ਸੈਨਾ ਰੱਖ ਦਿੱਤੀ ਗਈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 2.
ਦੂਸਰੇ ਸਿੱਖ ਯੁੱਧ ‘ਤੇ ਇੱਕ ਨੋਟ ਲਿਖੋ ।
ਉੱਤਰ-
1848 ਈ: ਵਿੱਚ ਅੰਗਰੇਜ਼ਾਂ ਨੇ ਮੁਲਤਾਨ ਦੇ ਹਰਮਨ ਪਿਆਰੇ ਗਵਰਨਰ ਦੀਵਾਨ ਮੂਲ ਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ, ਇਹ ਗੱਲ ਉੱਥੋਂ ਦੇ ਵਸਨੀਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਅਨੇਕਾਂ ਅੰਗਰੇਜ਼ ਅਫ਼ਸਰਾਂ ਨੂੰ ਮਾਰ ਮੁਕਾਇਆ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ, ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ । ਪਰੰਤੁ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਆਦਿ ਥਾਂਵਾਂ ‘ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿੱਚ ਪੂਰੀ ਤਰ੍ਹਾਂ ਆਪਣੀ ਹਾਰ ਮੰਨ ਲਈ।ਇਸ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 3.
ਪੰਜਾਬ ਵਿਲਯ ‘ ਤੇ ਇਕ ਟਿੱਪਣੀ ਲਿਖੋ ।
ਉੱਤਰ-
1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਸ਼ਾਸਨ ਦੀ ਸਾਰੀ ਤਾਕਤ ਸੈਨਾ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ । ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਪਣੀਆਂ ਫ਼ੌਜਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗੇ ।ਉਨ੍ਹਾਂ ਨੇ ਸਿੱਖਾਂ ਨਾਲ ਦੋ ਯੁੱਧ ਕੀਤੇ ।ਦੋਵਾਂ ਯੁੱਧਾਂ ਵਿਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰੰਤੂ ਆਪਣੇ ਅਧਿਕਾਰੀਆਂ ਦੀ ਗੱਦਾਰੀ ਕਾਰਨ ਉਹ ਹਾਰ ਗਏ । ਪਹਿਲੇ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਦਾ ਕੇਵਲ ਕੁਝ ਭਾਗ ਅੰਗਰੇਜ਼ੀ ਰਾਜ ਵਿਚ ਮਿਲਾਇਆ ਅਤੇ ਉੱਥੇ ਸਿੱਖ ਸੈਨਾ ਦੀ ਥਾਂ ‘ਤੇ ਅੰਗਰੇਜ਼ ਸੈਨਿਕ ਰੱਖ ਦਿੱਤੇ ਗਏ । ਪਰੰਤੂ 1849 ਈ: ਵਿੱਚ ਦੂਸਰੇ ਸਿੱਖ ਯੁੱਧ ਦੀ ਸਮਾਪਤੀ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਚਾਰ ਕਾਰਨ ਲਿਖੋ ।
ਉੱਤਰ-

  1. ਖ਼ਾਲਸਾ ਸੈਨਾ ਦੀ ਸ਼ਕਤੀ ਇੰਨੀ ਵਧ ਗਈ ਸੀ ਕਿ ਰਾਣੀ ਜਿੰਦਾਂ ਅਤੇ ਲਾਲ ਸਿੰਘ ਇਸ ਸੈਨਾ ਦਾ ਧਿਆਨ ਅੰਗਰੇਜ਼ਾਂ ਵਲ ਮੋੜਨਾ ਚਾਹੁੰਦੇ ਸਨ ।
  2. ਲਾਲ ਸਿੰਘ ਅਤੇ ਰਾਣੀ ਜਿੰਦਾਂ ਨੇ ਖ਼ਾਲਸਾ ਫ਼ੌਜ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਸਿੰਧ ਦੇ ਵਿਲਯ ਦੇ ਬਾਅਦ ਅੰਗਰੇਜ਼ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦੇ ਹਨ ।
  3. ਅੰਗਰੇਜ਼ਾਂ ਨੇ ਸਤਲੁਜ ਦੇ ਪਾਰ 35000 ਤੋਂ ਵੀ ਵੱਧ ਸੈਨਿਕ ਇਕੱਠੇ ਕਰ ਲਏ ਸਨ ।
  4. ਅੰਗਰੇਜ਼ਾਂ ਨੇ ਸਿੰਧ ਵਿਚ ਵੀ ਆਪਣੀ ਸੈਨਾ ਵਿਚ ਵਾਧਾ ਕੀਤਾ ਅਤੇ ਸਿੰਧੂ ਨਦੀ ‘ਤੇ ਇਕ ਪੁਲ ਬਣਾਇਆ ।
    ਇਨ੍ਹਾਂ ਉਤੇਜਿਤ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੈਨਾ ਨੇ ਸਤਲੁਜ ਨਦੀ ਪਾਰ ਕੀਤੀ ਅਤੇ ਪਹਿਲਾ ਐਂਗਲੋ-ਸਿੱਖ ਯੁੱਧ ਸ਼ੁਰੂ ਕੀਤਾ ।

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-

  1. ਦੋਆਬਾ ਬਿਸਤ ਜਲੰਧਰ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
  2. ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਅਤੇ ਇਕ ਕੌਂਸਿਲ ਸਥਾਪਿਤ ਕੀਤੀ ਗਈ ਜਿਸ ਵਿਚ ਅੱਠ ਸਰਦਾਰ ਸਨ ।
  3. ਸਰ ਹੈਨਰੀ ਲਾਰੈਂਸ ਨੂੰ ਲਾਹੌਰ ਦਾ ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ।
  4. ਸਿੱਖਾਂ ਨੇ 1\(\frac{1}{2}\) ਕਰੋੜ ਰੁਪਇਆ ਸਜ਼ਾ ਦੇ ਰੂਪ ਵਿੱਚ ਦੇਣਾ ਸੀ, ਉਨ੍ਹਾਂ ਦੇ ਖ਼ਜ਼ਾਨੇ ਵਿਚ ਕੇਵਲ 50 ਲੱਖ ਰੁਪਇਆ ਸੀ । ਬਾਕੀ ਰੁਪਇਆ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦਾ ਤ ਗੁਲਾਬ ਸਿੰਘ ਨੂੰ ਵੇਚ ਕੇ ਪੂਰਾ ਕੀਤਾ ।
  5. ਲਾਹੌਰ ਵਿਚ ਇਕ ਅੰਗਰੇਜ਼ੀ ਸੈਨਾ ਰੱਖਣ ਦੀ ਵਿਵਸਥਾ ਕੀਤੀ ਗਈ । ਇਸ ਸੈਨਾ ਦੇ 22 ਲੱਖ ਰੁਪਏ ਸਾਲਾਨਾ ਖ਼ਰਚ ਲਈ ਖ਼ਾਲਸਾ ਦਰਬਾਰ ਉੱਤਰਦਾਈ ਸੀ ।
  6. ਸਿੱਖ ਸੈਨਾ ਪਹਿਲਾਂ ਤੋਂ ਘਟਾ ਦਿੱਤੀ ਗਈ । ਹੁਣ ਉਸ ਦੀ ਸੈਨਾ ਵਿੱਚ ਕੇਵਲ 20 ਹਜ਼ਾਰ ਪੈਦਲ ਸੈਨਿਕ ਰਹਿ ਗਏ ਸਨ ।

ਪ੍ਰਸ਼ਨ 6.
ਦੂਜੇ ਸਿੱਖ ਯੁੱਧ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਇਸ ਯੁੱਧ ਦੇ ਕਾਰਨ ਹੇਠ ਲਿਖੇ ਹਨ-

  1. ਲਾਹੌਰ ਤੇ ਭੈਰੋਵਾਲ ਦੀ ਸੰਧੀ ਸਿੱਖਾਂ ਦੇ ਸਨਮਾਨ ‘ਤੇ ਇਕ ਕਰਾਰੀ ਸੱਟ ਸੀ । ਉਹ ਅੰਗਰੇਜ਼ਾਂ ਤੋਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ ।
  2. 1847 ਅਤੇ 1848 ਈ: ਵਿਚ ਕੁਝ ਅਜਿਹੇ ਸੁਧਾਰ ਕੀਤੇ ਗਏ ਜੋ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਸਨ ! ਸਿੱਖ ਇਸ ਗੱਲ ਤੋਂ ਵੀ ਬੜੇ ਉਤੇਜਿਤ ਹੋਏ ।
  3. ਜਿਹੜੇ ਸਿੱਖ ਸੈਨਿਕਾਂ ਨੂੰ ਕੱਢ ਦਿੱਤਾ ਗਿਆ ਉਹ ਆਪਣੇ ਵੇਤਨ ਅਤੇ ਹੋਰ ਭੱਤਿਆਂ ਤੋਂ ਵਾਂਝੇ ਹੋ ਗਏ ਸਨ । ਇਸ ਲਈ ਉਹ ਵੀ ਅੰਗਰੇਜ਼ਾਂ ਤੋਂ ਬਦਲਾ ਲੈਣ ਦਾ ਮੌਕਾ ਲੱਭ ਰਹੇ ਸਨ ।
  4. ਯੁੱਧ ਦਾ ਤੱਤਕਾਲੀ ਕਾਰਨ ਮੁਲਤਾਨ ਦੇ ਗਵਰਨਰ ਮੂਲ ਰਾਜ ਦਾ ਵਿਦਰੋਹ ਸੀ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 7.
ਦੂਜੇ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਇਸ ਯੁੱਧ ਦੇ ਹੇਠ ਲਿਖੇ ਸਿੱਟੇ ਨਿਕਲੇ-

  • 29 ਮਾਰਚ, 1849 ਈ: ਨੂੰ ਪੰਜਾਬ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ਅਤੇ ਇਸ ਦੇ ਸ਼ਾਸਨ ਪ੍ਰਬੰਧ ਲਈ ਤਿੰਨ ਅਧਿਕਾਰੀਆਂ ਦਾ ਇਕ ਬੋਰਡ ਸਥਾਪਿਤ ਕੀਤਾ ਗਿਆ ।
  • ਦਲੀਪ ਸਿੰਘ ਦੀ ਪੰਜਾਹ ਹਜ਼ਾਰ ਪੌਂਡ ਸਾਲਾਨਾ ਪੈਨਸ਼ਨ ਨਿਯਤ ਕਰ ਦਿੱਤੀ ਗਈ ਅਤੇ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ।
  • ਮੂਲ ਰਾਜ ‘ਤੇ ਮੁਕੱਦਮਾ ਚਲਾ ਕੇ ਉਸ ਨੂੰ ਕਾਲੇ ਪਾਣੀ ਭਿਜਵਾ ਦਿੱਤਾ ਗਿਆ ।
    ਸੱਚ ਤਾਂ ਇਹ ਹੈ ਕਿ ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਕੱਟੜ ਦੁਸ਼ਮਣ ਪੰਜਾਬ ਉਨ੍ਹਾਂ ਦੇ ਸਾਮਰਾਜ ਦਾ ਹਿੱਸਾ ਬਣ ਗਿਆ । ਹੁਣ ਅੰਗਰੇਜ਼ ਨਿਰਸੰਕੋਚ ਆਪਣੀਆਂ ਨੀਤੀਆਂ ਨੂੰ ਲਾਗੂ ਕਰ ਸਕਦੇ ਸਨ ਅਤੇ ਭਾਰਤ ਦੇ ਲੋਕਾਂ ਨੂੰ ਗੁਲਾਮੀ ਦੇ ਜੰਜਾਲ ਵਿਚ ਜਕੜ ਸਕਦੇ ਸਨ ।

ਪ੍ਰਸ਼ਨ 8.
ਪੰਜਾਬ ਵਿਚ ਸਿੱਖ ਰਾਜ ਦੇ ਪਤਨ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-

  • ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ੈ-ਇੱਛਾਚਾਰੀ ਸ਼ਾਸਨ ਸੀ, ਇਸ ਨੂੰ ਚਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਗ ਵਿਅਕਤੀ ਦੀ ਹੀ ਲੋੜ ਸੀ ।ਇਸ ਲਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਬਾਅਦ ਇਸ ਰਾਜ ਨੂੰ ਕੋਈ ਨਾ ਸੰਭਾਲ ਸਕਿਆ ।
  • ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰ ਨੀਤੀ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਹੌਸਲਾ ਵਧਦਾ ਗਿਆ, ਹੌਲੀ-ਹੌਲੀ ਅੰਗਰੇਜ਼ ਪੰਜਾਬ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਗਏ ਅਤੇ ਅੰਤ ਵਿੱਚ ਉਨ੍ਹਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ ।
  • ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ਕਤੀਸ਼ਾਲੀ ਸੈਨਾ ‘ਤੇ ਆਧਾਰਿਤ ਸੀ ਉਸ ਦੀ ਮੌਤ ਤੋਂ ਬਾਅਦ ਇਹ ਫ਼ੌਜ ਰਾਜ ਦੀ ਅਸਲ ਸ਼ਕਤੀ ਬਣ ਬੈਠੀ, ਇਸ ਲਈ ਸਿੱਖ ਸਰਦਾਰਾਂ ਨੇ ਇਸ ਸੈਨਾ ਨੂੰ ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ ।
  • ਪਹਿਲੇ ਅਤੇ ਦੂਸਰੇ ਐਂਗਲੋ-ਸਿੱਖ ਯੁੱਧ ਵਿੱਚ ਅਜਿਹੇ ਮੌਕੇ ਆਏ ਜਦੋਂ ਅੰਗਰੇਜ਼ ਹਾਰ ਜਾਣ ਵਾਲੇ ਸਨ, ਪਰੰਤੂ ਆਪਣੇ ਹੀ ਸਾਥੀਆਂ ਦੇ ਵਿਸ਼ਵਾਸਘਾਤ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

Punjab State Board PSEB 9th Class Social Science Book Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Textbook Exercise Questions and Answers.

PSEB Solutions for Class 9 Social Science History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

Social Science Guide for Class 9 PSEB ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Textbook Questions and Answers
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ

(ਓ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲੇਖਕ ਮੁਸਲਿਮ ਸਮਾਜ ਦੇ ਕਿਹੜੇ ਵਰਗ ਵਿਚ ਆਉਂਦੇ ਸਨ ?
(ੳ) ਉੱਚ ਵਰਗ
(ਅ) ਮੱਧ ਵਰਗ
(ਇ) ਨਿਮਨ ਵਰਗ
(ਸ) ਕੋਈ ਵੀ ਨਹੀਂ ।
ਉੱਤਰ-
(ਅ) ਮੱਧ ਵਰਗ

ਪ੍ਰਸ਼ਨ 2.
ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ?
(ਉ) ਵੈਸ਼ਨਵ
(ਅ) ਸ਼ੈਵ
(ਇ) ਸ਼ਾਕਤ
(ਸ) ਸੁੰਨੀ ।
ਉੱਤਰ-
(ਇ) ਸ਼ਾਕਤ

ਪ੍ਰਸ਼ਨ 3.
ਜ਼ਜ਼ੀਆ ਕੀ ਹੈ ?
(ਉ) ਧਰਮ
(ਅ) ਧਾਰਮਿਕ ਕਰ
(ਇ) ਪ੍ਰਥਾ
(ਸ) ਗਹਿਣਾ ।
ਉੱਤਰ-
(ਅ) ਧਾਰਮਿਕ ਕਰ

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 4.
ਉਲਮਾ ਕੌਣ ਸਨ ?
(ਉ) ਮਜ਼ਦੂਰ ।
(ਅ) ਹਿੰਦੂ ਧਾਰਮਿਕ ਨੇਤਾ
(ਈ) ਮੁਸਲਿਮ ਧਾਰਮਿਕ ਨੇਤਾ
(ਸ) ਕੋਈ ਵੀ ਨਹੀਂ ।
ਉੱਤਰ-
(ਈ) ਮੁਸਲਿਮ ਧਾਰਮਿਕ ਨੇਤਾ

ਪ੍ਰਸ਼ਨ 5.
ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ ?
(ਉ) ਚੂਹੜਕਾਨੇ
(ਅ) ਰਾਇ ਭੋਇ
(ਈ) ਹਰਿਦੁਆਰ
(ਸ) ਸੱਯਦਪੁਰ ।
ਉੱਤਰ-
(ਉ) ਚੂਹੜਕਾਨੇ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਮੁਸਲਮਾਨਾਂ ਦੀਆਂ ਸੁੰਨੀ ਅਤੇ ………….. ਦੋ ਮੁੱਖ ਸੰਪਰਦਾਵਾਂ ਸਨ ।
ਉੱਤਰ-
ਸ਼ੀਆ,

ਪ੍ਰਸ਼ਨ 2.
…………….. ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਸਨ ।
ਉੱਤਰ-
ਵੈਸ਼ਣਵ ਮਤ,

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਉਦੇਸ਼ …………… ਦਾ ਕਲਿਆਣ ਸੀ ।
ਉੱਤਰ-
ਸਾਰੀ ਮਨੁੱਖ ਜਾਤੀ/ਸਰਬਤ,

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ………….. ਦਾ ਸੰਦੇਸ਼ ਦਿੱਤਾ ।
ਉੱਤਰ-
ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ,

ਪ੍ਰਸ਼ਨ 5.
ਸੁਲਤਾਨਪੁਰ ਵਿਚ ਰਹਿੰਦਿਆਂ ਗੁਰੂ ਜੀ ਰੋਜ਼ …………… ਨਦੀ ਵਿਚ ਇਸ਼ਨਾਨ ਕਰਨ ਜਾਂਦੇ ਸਨ ।
ਉੱਤਰ-
ਵੇਈਂ ।

(ਈ) ਸਹੀ ਮਿਲਾਨ ਕਰੋ

1. ਪਾਣੀਪਤ ਦੀ ਪਹਿਲੀ ਲੜਾਈ (i) ਚੂਹੜਕਾਨਾ
2. ਸੱਚਾ ਸੌਦਾ (ii) 1526 ਈ:
3. ਸ੍ਰੀ ਗੁਰੂ ਅੰਗਦ ਦੇਵ ਜੀ (iii) ਤਲਵੰਡੀ
4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (iv) ਭਾਈ ਲਹਿਣਾ ਜੀ ।

ਉੱਤਰ-

1. ਪਾਣੀਪਤ ਦੀ ਪਹਿਲੀ ਲੜਾਈ (ii) 1526 ਈ:
2. ਸੱਚਾ ਸੌਦਾ । (i) ਚੂਹੜਕਾਨਾ
3. ਸ੍ਰੀ ਗੁਰੂ ਅੰਗਦ ਦੇਵ ਜੀ (iv) ਭਾਈ ਲਹਿਣਾ ਜੀ
4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (iii) ਤਲਵੰਡੀ ।

(ਸ) ਅੰਤਰ ਦੱਸੋ

ਪ੍ਰਸ਼ਨ 1.
ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ
2. ਵੈਸ਼ਣਵ ਮਤ ਅਤੇ ਸ਼ੈਵ ਮਤ ।
ਉੱਤਰ-
1. ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ –

ਮੁਸਲਿਮ ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ’ ਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਵਿਚ ਡੁੱਬਾ ਹੋਇਆ ਸੀ । ਉਹ ਮਹੱਲਾਂ ਜਾਂ ਵੱਡੇ-ਵੱਡੇ ਭਵਨਾਂ ਵਿਚ ਨਿਵਾਸ ਕਰਦੇ ਸਨ । ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ ।

ਮੁਸਲਿਮ ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ | ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਇਸ ਵਰਗ ਦਾ ਜੀਵਨ-ਪੱਧਰ ਨੀਵਾਂ ਸੀ ।

ਪ੍ਰਸ਼ਨ 2.
ਵੈਸ਼ਣਵ ਮਤ ਅਤੇ ਸ਼ੈਵ ਮਤ
ਉੱਤਰ-

  • ਵੈਸ਼ਣਵ ਮਤ-ਵੈਸ਼ਣਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਰਾਮ, ਕ੍ਰਿਸ਼ਨ ਆਦਿ ਦੀ ਅਰਾਧਨਾ ਕਰਦੇ ਸਨ । ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ।
  • ਸ਼ੈਵ ਮਤ-ਸ਼ੈਵ ਮੱਤ ਨੂੰ ਮੰਨਣ ਵਾਲੇ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਸਨ । ਇਨ੍ਹਾਂ ਵਿਚ ਗੋਰਖ ਪੰਥੀ, ਨਾਥ ਪੰਥੀ ਅਤੇ ਕੰਨਫਟੇ ਜੋਗੀ ਸ਼ਾਮਲ ਸਨ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਧੀ ਵੰਸ਼ ਦਾ ਆਖ਼ਰੀ ਸ਼ਾਸਕ ਕੌਣ ਸੀ ?
ਉੱਤਰ-
ਇਬਰਾਹੀਮ ਲੋਧੀ ।

ਪ੍ਰਸ਼ਨ 2.
ਬਾਬਰ ਨੂੰ ਪੰਜਾਬ ‘ਤੇ ਹਮਲਾ ਕਰਨ ਲਈ ਕਿਸਨੇ ਸੁਨੇਹਾ ਭੇਜਿਆ ?
ਉੱਤਰ-
ਬਾਬਰ ਨੂੰ ਦੌਲਤ ਖਾਂ ਲੋਧੀ ਨੇ ਪੰਜਾਬ ‘ਤੇ ਹਮਲਾ ਕਰਨ ਲਈ ਸੁਨੇਹਾ ਭੇਜਿਆ ।

ਪ੍ਰਸ਼ਨ 3.
ਲੋਧੀ ਕਾਲ ਵਿਚ ਕਿਹੜੇ ਧਾਰਮਿਕ ਨੇਤਾਵਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਿਲ ਸੀ ?
ਉੱਤਰ-
ਲੋਧੀ ਕਾਲ ਵਿਚ ਮੁਸਲਿਮ ਕੁਲੀਨ ਵਰਗ ਦੇ ਉਲਮਾ ਅਤੇ ਸੂਫ਼ੀ ਸੇਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਿਲ ਸੀ ।

ਪ੍ਰਸ਼ਨ 4.
ਜ਼ਜ਼ੀਆ ਤੋਂ ਕੀ ਭਾਵ ਹੈ ?
ਉੱਤਰ-
ਜ਼ਜ਼ੀਆ ਇਕ ਕਿਸਮ ਦਾ ਧਾਰਮਿਕ ਕਰ ਸੀ ਜੋ ਮੁਗ਼ਲ ਸ਼ਾਸਕ ਗ਼ੈਰ-ਮੁਸਲਿਮ ਲੋਕਾਂ ਤੋਂ ਇਕੱਠਾ ਕਰਦੇ ਸਨ । ਇਸਦੇ ਬਦਲੇ ਉਹ ਉਨ੍ਹਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਸਨ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਤੀਰਥ ਯਾਤਰਾ ਕਰ ਤੋਂ ਕੀ ਭਾਵ ਹੈ ?
ਉੱਤਰ-
ਤੀਰਥ ਯਾਤਰਾ ਕਰ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ । ਇਹ ਕਰ ਲੋਕ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਦਿੰਦੇ ਸਨ ।

ਪ੍ਰਸ਼ਨ 6.
ਪਾਣੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਕਾਰ ਹੋਈ ?
ਉੱਤਰ-
ਪਾਣੀਪਤ ਦੀ ਪਹਿਲੀ ਲੜਾਈ 1526 ਈ: ਵਿਚ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਹੋਈ ।

ਪ੍ਰਸ਼ਨ 7.
ਮੁਸਲਿਮ ਧਰਮ ਦੇ ਦੋ ਮੁੱਖ ਸੰਪ੍ਰਦਾਇ ਕਿਹੜੇ ਸਨ ?
ਉੱਤਰ-
ਸੁੰਨੀ ਅਤੇ ਸ਼ੀਆ ।

ਪ੍ਰਸ਼ਨ 8.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਵਿਚ ਰਾਇ-ਭੋਇ ਦੀ ਤਲਵੰਡੀ (ਜ਼ਿਲਾ ਸ਼ੇਖੂਪੁਰਾ) ਪਾਕਿਸਤਾਨ ਵਿਖੇ ਹੋਇਆ । ਹੁਣ ਇਸ ਸਥਾਨ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ।

ਪ੍ਰਸ਼ਨ 10.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ, ਵਾਰ ਮਾਝ, ਵਾਰ ਮਲ੍ਹਾਰ ਆਦਿ ਬਾਣੀਆਂ ਦੀ ਰਚਨਾ ਕੀਤੀ ।

ਪ੍ਰਸ਼ਨ 11.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ।

ਫੋਟੋ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
16ਵੀਂ ਸਦੀ ਦੇ ਆਰੰਭ ਵਿਚ ਔਰਤਾਂ ਦੀ ਸਥਿਤੀ ਬਾਰੇ ਨੋਟ ਲਿਖੋ ।
ਉੱਤਰ-
16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਹੀਨ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਸੋ, ਉਸ ਨੂੰ ਘਰ ਦੀ ਚਾਰ-ਦੀਵਾਰੀ ਵਿਚ ਰੱਖਿਆ ਜਾਂਦਾ ਸੀ ਅਤੇ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ | ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ । ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ । ਉਨ੍ਹਾਂ ਨੂੰ ਪੜ੍ਹਨ-ਲਿਖਣ ਦਾ ਅਧਿਕਾਰ ਨਹੀਂ ਸੀ ।

ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਸਿੱਖਿਆਵਾਂ ਦਿੱਤੀਆਂ –

  • ਰੱਬ ਇਕ ਹੈ । ਉਹ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
  • ਜਾਤ-ਪਾਤ ਦਾ ਭੇਦ-ਭਾਵ ਇਕ ਦਿਖਾਵਾ ਹੈ ਅਮੀਰ, ਗ਼ਰੀਬ, ਬ੍ਰਾਹਮਣ, ਸ਼ੂਦਰ ਸਭ ਬਰਾਬਰ ਹਨ ।
  • ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ ।
  • ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ।
  • ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ ।
  • ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ।
  • ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ । ਉਹ ਵੱਡੇ-ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ । ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ।

ਪ੍ਰਸ਼ਨ 3.
ਲੋਧੀ ਕਾਲ ਵਿਚ ਮੱਧ ਵਰਗ ‘ ਤੇ ਨੋਟ ਲਿਖੋ ।
ਉੱਤਰ-
ਲੋਧੀ ਕਾਲ ਵਿਚ ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ । ਇਸ ਵਰਗ ਦਾ ਜੀਵਨਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ-ਰਿਵਾਜਾਂ ਦਾ ਖੰਡਨ ਕੀਤਾ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ-ਕਾਂਡਾਂ ਵਿਚ ਸੱਚੀ ਧਾਰਮਿਕ ਸ਼ਰਧਾ-ਭਗਤੀ ਲਈ ਕੋਈ ਜਗਾ ਨਹੀਂ ਸੀ । ਇਸ ਲਈ ਉਨ੍ਹਾਂ ਨੇ ਕਰਮ-ਕਾਂਡਾਂ ਦਾ ਖੰਡਨ ਕੀਤਾ । ਇਹ ਗੱਲਾਂ ਸਨ-ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਜੁੜੇ ਫ਼ਜੂਲ ਦੇ ਸੰਸਕਾਰ ਵਿਧੀਆਂ ਅਤੇ ਰੀਤੀ-ਰਿਵਾਜ ॥ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕਰ ਦਿੱਤਾ । ਇਸ ਦੇ ਦੋ ਮੁੱਖ ਕਾਰਨ ਸਨ-ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿਚ ਸ਼ਰਧਾ-ਭਗਤੀ ਦੀ ਅਣਹੋਂਦ ਤੇ ਆਪਣੇ ਮੱਠਵਾਸੀ ਜੀਵਨ ਵਿਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ । ਗੁਰੂ ਨਾਨਕ ਦੇਵ ਜੀ ਨੇ ਵੈਸ਼ਣਵ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣੀ ਵਿਚਾਰਧਾਰਾ ਵਿਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ ।

ਪ੍ਰਸ਼ਨ 5.
ਲੋਧੀਕਾਲ ਵਿਚ ਮੁਸਲਿਮ ਵਰਗ ‘ਤੇ ਨੋਟ ਲਿਖੋ ।
ਉੱਤਰ-
ਲੋਧੀਕਾਲ ਵਿਚ ਮੁਸਲਿਮ ਸਮਾਜ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ –
1. ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਆਉਂਦੀ ਸੀ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਮਾਜ ਵਿਚ ਉਨ੍ਹਾਂ ਦਾ ਜੀਵਨ ਉੱਚ ਪੱਧਰ ਦਾ ਸੀ ।

2. ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਵਰਗ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਇਸ ਵਰਗ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

3. ਨੀਵਾਂ ਵਰਗ-ਨੀਵੇਂ ਵਰਗ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ । ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ ।

4. ਇਸਤਰੀਆਂ ਦੀ ਦਸ਼ਾ-ਮੁਸਲਿਮ ਸਮਾਜ ਵਿਚ ਉੱਚ ਘਰਾਣਿਆ ਦੀਆਂ ਇਸਤਰੀਆਂ ਦੀ ਹਾਲਤ ਕੁੱਝ ਵਧੀਆ ਨਹੀਂ ਸੀ, ਪਰੰਤੁ ਹੋਰ ਵਰਗਾਂ ਦੀਆਂ ਔਰਤਾਂ ਦੀ ਹਾਲਤ ਤਰਸਯੋਗ ਸੀ ਉਨ੍ਹਾਂ ਨੂੰ ਬੁਰਕਾ ਪਹਿਨਣਾ ਪੈਂਦਾ ਸੀ ਅਤੇ ਘਰ ਦੀ ਚਾਰ-ਦੀਵਾਰੀ ਵਿਚ ਹੀ ਰਹਿਣਾ ਪੈਂਦਾ ਸੀ। ਉਨ੍ਹਾਂ ਨੂੰ ਪੜ੍ਹਨ-ਲਿਖਣ ਅਤੇ ਸੁਤੰਤਰਤਾ-ਪੁਰਵਕ ਘੁੰਮਣ ਦਾ ਅਧਿਕਾਰ ਨਹੀਂ ਸੀ | ਅਮੀਰ ਲੋਕ ਕਈ-ਕਈ ਪਤਨੀਆਂ ਰੱਖਦੇ ਸਨ | ਤਲਾਕ ਦੀ ਪ੍ਰਥਾ ਵੀ ਪ੍ਰਚਲਿਤ ਸੀ । ਘਰ ਦੇ ਮਾਮਲਿਆਂ ਵਿਚ ਔਰਤ ਦੀ ਸਲਾਹ ਲੈਣਾ ਜ਼ਰੂਰੀ ਸਮਝਿਆ ਜਾਂਦਾ ਸੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਧੀ ਕਾਲ ਵਿਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਸਥਿਤੀ ਦਾ ਵਰਣਨ ਕਰੋ ।
ਉੱਤਰ-
11ਵੀਂ ਸਦੀ ਤੋਂ 16ਵੀਂ ਸਦੀ ਤਕ ਪੰਜਾਬ ਮੁਸਲਿਮ ਸ਼ਾਸਕਾਂ ਦੇ ਅਧੀਨ ਰਿਹਾ । ਇਨ੍ਹਾਂ ਸ਼ਾਸਕਾਂ ਦੇ ਸਮੇਂ ਬਹੁਤ ਸਾਰੇ ਮੁਸਲਮਾਨ ਸਥਾਈ ਤੌਰ ‘ਤੇ ਪੰਜਾਬ ਵਿਚ ਵਸ ਗਏ ਸਨ । ਉਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ ਸਨ, ਜਿਨ੍ਹਾਂ ਵਿਚ ਵੇਸ਼ਵਾਵਾਂ ਅਤੇ ਦਾਸੀਆਂ ਵੀ ਸ਼ਾਮਲ ਸਨ | ਪੰਜਾਬ ਦੀਆਂ ਬਹੁਤ ਸਾਰੀਆਂ ਨਿਮਨ ਜਾਤੀਆਂ ਦੇ ਹਿੰਦੂਆਂ ਨੇ ਸ਼ਾਸਕਾਂ ਦੇ ਤੌਰ ਤੇ ਅਤੇ ਸੂਫ਼ੀਆਂ ਦੇ ਪ੍ਰਭਾਵ ਵਿਚ ਆ ਕੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ । ਇਸ ਸਮੇਂ ਬਹੁਤ ਸਾਰੇ ਮੁਗ਼ਲ ਅਤੇ ਈਰਾਨੀ ਜਾਤੀ ਦੇ ਲੋਕ ਵੀ ਪੰਜਾਬ ਵਿਚ ਆ ਵਸੇ ਸਨ ।

ਇਸ ਤਰ੍ਹਾਂ 16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ । ਉਨ੍ਹਾਂ ਦੀ ਦਸ਼ਾ ਹਿੰਦੂਆਂ ਤੋਂ ਬਹੁਤ ਚੰਗੀ ਸੀ । ਇਸਦਾ ਕਾਰਨ ਇਹ ਸੀ ਕਿ ਉਸ ਸਮੇਂ ਪੰਜਾਬ ‘ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਮੁਸਲਮਾਨਾਂ ਦੇ ਵਰਗ-ਮੁਸਲਿਮ ਸਮਾਜ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ –
1. ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ` ਆਦਿ ਕਿਹਾ ਜਾਂਦਾ ਸੀ । ਇਕਤਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ, ਅਕਸਰ ਅੱਯਾਸ਼ੀ ਦਾ ਜੀਵਨ ਸੀ । ਉਹ ਮਹੱਲਾਂ ਜਾਂ ਵਿਸ਼ਾਲ ਭਵਨਾਂ ਵਿਚ ਨਿਵਾਸ ਕਰਦੇ ਸਨ ।ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ । ਉਨਾਂ ਨੂੰ ਅਰਬੀ ਭਾਸ਼ਾ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ । ਅਨੇਕਾਂ ਉਲਮਾਂ ਰਾਜ ਵਿਚ ਨਿਆਂ ਕਾਰਜਾਂ ਵਿਚ ਲੱਗੇ ਹੋਏ ਸਨ । ਉਹ ਕਾਜ਼ੀਆਂ ਦੀਆਂ ਪਦਵੀਆਂ ‘ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ ‘ਤੇ ਕੰਮ ਕਰ ਰਹੇ ਸਨ ।

2. ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਵਰਗ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੁਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਇਸ ਵਰਗ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

3. ਨੀਵਾਂ ਵਰਗ-ਨੀਵੇਂ ਵਰਗ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ । ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ । ਸ਼ਿਲਪਕਾਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਹੀ ਆਪਣਾ ਪੇਟ ਭਰ ਸਕਦੇ ਸਨ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ !

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਬਹੁਤ ਤਰਸਯੋਗ ਸੀ । ਸਮਾਜ ਵਿਚ ਭੇਦਭਾਵ ਸੀ ।ਹਿੰਦੂਆਂ ਦੀ ਬਜਾਏ ਮੁਸਲਮਾਨਾਂ ਨਾਲ ਚੰਗਾ ਵਿਹਾਰ ਹੁੰਦਾ ਸੀ । ਸਿੱਖਿਆ ਦਾ ਉੱਚਿਤ ਪ੍ਰਬੰਧ ਨਹੀਂ ਸੀ । ਲੋਕਾਂ ਨੂੰ ਫ਼ਾਰਸੀ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਸੀ | ਔਰਤਾਂ ਦੀ ਅਵਸਥਾ ਬਹੁਤ ਤਰਸਯੋਗ ਸੀ । ਲੜਕੀ ਦਾ ਜਨਮ ਮਾੜੀ ਕਿਸਮਤ ਦਾ ਪ੍ਰਤੀਕ ਸਮਝਿਆ ਜਾਂਦਾ ਸੀ । ਅੰਧ ਵਿਸ਼ਵਾਸ ਅਤੇ ਆਡੰਬਰਾਂ ਕਾਰਨ ਇਸ ਯੁਗ ਦੇ ਅੰਧਕਾਰ ਵਿਚ ਹੋਰ ਵੀ ਵਾਧਾ ਹੋਇਆ ।

ਸੰਖੇਪ ਵਿਚ 16ਵੀਂ ਸਦੀ ਦੇ ਪੰਜਾਬ ਦੀ ਸਮਾਜਿਕ ਅਵਸਥਾ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ –
1. ਮੁਸਲਮਾਨਾਂ ਦੀ ਅਵਸਥਾ-11ਵੀਂ ਸਦੀ ਤੋਂ 16ਵੀਂ ਸਦੀ ਤਕ ਪੰਜਾਬ ਮੁਸਲਿਮ ਸ਼ਾਸਕਾਂ ਦੇ ਅਧੀਨ ਰਿਹਾ । ਇਨ੍ਹਾਂ ਸ਼ਾਸਕਾਂ ਦੇ ਸਮੇਂ ਵਿਚ ਬਹੁਤ ਸਾਰੇ ਮੁਸਲਮਾਨ ਸਥਾਈ ਤੌਰ ‘ਤੇ ਪੰਜਾਬ ਵਿਚ ਵਸ ਗਏ ਸਨ । ਉਨ੍ਹਾਂ ਨੇ ਇੱਥੋਂ ਦੀਆਂ ਔਰਤਾਂ ਨਾਲ ਵਿਆਹ ਕਰ ਲਏ ਸਨ, ਜਿਨ੍ਹਾਂ ਵਿਚ ਵੇਸ਼ਵਾਵਾਂ ਅਤੇ ਦਾਸੀਆਂ ਵੀ ਸ਼ਾਮਲ ਸਨ । ਪੰਜਾਬ ਦੀਆਂ ਬਹੁਤ ਸਾਰੀਆਂ ਨੀਵੀਆਂ ਜਾਤੀਆਂ ਦੇ ਹਿੰਦੂਆਂ ਨੇ ਸ਼ਾਸਕਾਂ ਦੇ ਡਰ ਤੋਂ ਅਤੇ ਸੂਫ਼ੀਆਂ ਦੇ ਪ੍ਰਭਾਵ ਵਿਚ ਆ ਕੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ । ਇਸੇ ਸਮੇਂ ਬਹੁਤ ਸਾਰੇ ਮੁਗ਼ਲ ਅਤੇ ਈਰਾਨੀ ਜਾਤੀ ਦੇ ਲੋਕ ਵੀ ਪੰਜਾਬ ਵਿਚ ਆ ਵਸੇ ਸਨ । ਇਸ ਤਰ੍ਹਾਂ 16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ ।

ਇਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਪਿੰਡਾਂ ਦੀ ਬਜਾਏ ਸ਼ਹਿਰਾਂ ਵਿਚ ਰਹਿੰਦੇ ਸਨ। 16ਵੀਂ ਸਦੀ ਦੇ ਸਮਾਜ ਵਿਚ ਮੁਸਲਮਾਨਾਂ ਦੀ ਅਵਸਥਾ ਹਿੰਦੁਆਂ ਨਾਲੋਂ ਬਹੁਤ ਚੰਗੀ ਸੀ । ਇਸਦਾ ਕਾਰਨ ਇਹ ਸੀ ਕਿ ਉਸ ਸਮੇਂ ਪੰਜਾਬ ‘ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਅਹੁਦਿਆਂ ਤੇ ਨਿਯੁਕਤ ਕੀਤਾ ਜਾਂਦਾ ਸੀ । ਲਗਪਗ ਸਾਰੀਆਂ ਗੱਲਾਂ ਵਿਚ ਮੁਸਲਮਾਨਾਂ ਦਾ ਪੱਖ ਲਿਆ ਜਾਂਦਾ ਸੀ । ਉੱਚ ਵਰਗ ਦੇ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਵੀ ਪ੍ਰਾਪਤ ਸਨ ।

2. ਮੁਸਲਮਾਨਾਂ ਦੇ ਵਰਗ-16ਵੀਂ ਸਦੀ ਵਿਚ ਮੁਸਲਿਮ ਸਮਾਜ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਹੋਇਆ ਸੀ –

  • ਉੱਚ ਵਰਗ-ਇਸ ਵਰਗ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ (ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ । ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਤੇ ਸੈਨਾ ਦੇ ਵੱਡੇ-ਵੱਡੇ ਅਧਿਕਾਰੀ ਵੀ ਇਸੇ ਵਰਗ ਵਿਚ ਆਉਂਦੇ ਸਨ । ਇਹ ਲੋਕ ਆਪਣਾ ਸਮਾਂ ਆਰਾਮ ਅਤੇ ਭੋਗ-ਵਿਲਾਸ ਵਿਚ ਬਿਤਾਉਂਦੇ ਸਨ ।
  • ਮੱਧ ਵਰਗ-ਇਸ ਵਰਗ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ ।
  • ਹੇਠਲੇ ਵਰਗ-ਇਸ ਵਰਗ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ । ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ । ਇਸ ਵਰਗ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ ।

3. ਹਿੰਦੂਆਂ ਦੀ ਅਵਸਥਾ-16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਉਨ੍ਹਾਂ ਦੇ ਰੀਤੀਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਸੀ । ਹਿੰਦੂਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਸਨ ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ । ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬ੍ਰਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਇਕ ਵਾਰ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੂਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਉਹ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ ।

4. ਔਰਤਾਂ ਦੀ ਦਸ਼ਾ-16ਵੀਂ ਸਦੀ ਵਿਚ ਔਰਤਾਂ ਦਾ ਜੀਵਨ ਇਸ ਤਰ੍ਹਾਂ ਸੀ –
ਔਰਤਾਂ ਦੀ ਦਸ਼ਾ-16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਉਨ੍ਹਾਂ ਨੂੰ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ  ਅਜਿਹੇ ਵੀ ਸਨ ਜੋ ਕੰਨਿਆਂ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ ।

ਕੁਪ੍ਰਥਾਵਾਂ-ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ । ਇਨ੍ਹਾਂ ਵਿਚੋਂ ਮੁੱਖ ਪ੍ਰਥਾਵਾਂ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ ਅਤੇ ਬਹੁ-ਪਤਨੀ ਪ੍ਰਥਾ ਆਦਿ ਸਨ | ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਹੀ ਪ੍ਰਚਲਿਤ ਸੀ । ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ । ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਦੇ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ । ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ । ਕੇਵਲ ਕੁਝ ਉੱਚ ਘਰਾਣੇ ਦੀਆਂ ਇਸਤਰੀਆਂ ਹੀ ਆਪਣੇ ਘਰ ਵਿਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ | ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ। ਪੰਜਾਬ ਵਿਚ ਅਕਸਰ ਇਸਤਰੀ ਦੇ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।’

ਧਾਰਮਿਕ ਅਵਸਥਾ-16ਵੀਂ ਸਦੀ ਵਿਚ ਹਿੰਦੂ ਧਰਮ ਪੰਜਾਬ ਦਾ ਮੁੱਖ ਧਰਮ ਸੀ । ਵੇਦ, ਰਮਾਇਣ, ਮਹਾਂਭਾਰਤ, ਉਪਨਿਸ਼ਦ, ਗੀਤਾ ਆਦਿ ‘ਤੇ ਆਧਾਰਿਤ ਅਨੇਕ ਹਿੰਦੂ ਸਿੱਖਿਆਵਾਂ ਪ੍ਰਚਲਿਤ ਸਨ ।

ਹਿੰਦੂ ਧਰਮ ਕਈ ਸੰਪ੍ਰਦਾਵਾਂ ਵਿਚ ਵੰਡਿਆ ਹੋਇਆ ਸੀ –

  1. ਵੈਸ਼ਣਵ ਮਤ-ਵੈਸ਼ਣਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰ ਰਾਮ, ਕ੍ਰਿਸ਼ਨ ਆਦਿ ਦੀ ਅਰਾਧਨਾਂ ਕਰਦੇ ਸਨ । ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ।
  2. ਸ਼ੈਵ ਮਤ-ਸ਼ੈਵ ਮਤ ਨੂੰ ਮੰਨਣ ਵਾਲੇ ਲੋਕ ਸ਼ਿਵਜੀ ਦੇ ਉਪਾਸਕ ਸਨ ।ਉਹ ਜ਼ਿਆਦਾਤਰ ਸੰਨਿਆਸੀ ਸਨ । ਜਿਨ੍ਹਾਂ ਵਿਚ ਗੋਰਖ ਪੰਥੀ, ਨਾਥ ਪੰਥੀ ਅਤੇ ਕੰਨਫਟੇ ਜੋਗੀ ਸ਼ਾਮਲ ਸਨ ।
  3. ਸ਼ਾਕਤ ਮਤ-ਸ਼ਾਕਤ ਮਤ ਨੂੰ ਮੰਨਣ ਵਾਲੇ ਲੋਕ ਕਾਲੀ ਅਤੇ ਦੁਰਗਾ ਦੀ ਸ਼ਕਤੀ ਦੇ ਰੂਪ ਵਿਚ ਪੂਜਾ ਕਰਦੇ ਸਨ । ਇਹ ਲੋਕ ਪੂਜਾ ਲਈ ਜਾਨਵਰਾਂ ਦੀ ਬਲੀ ਵੀ ਦਿੰਦੇ ਸਨ । ਬਹੁਤ ਸਾਰੇ ਲੋਕ ਜਾਦੂ-ਟੂਣਿਆਂ ਵਿਚ ਵਿਸ਼ਵਾਸ ਕਰਦੇ ਸਨ । ਕੁੱਝ ਲੋਕ ਪਿੱਤਰਾਂ ਅਤੇ ਸਥਾਨਕ ਦੇਵਤਿਆਂ ਜਿਵੇਂ ਗੁੱਗਾ ਪੀਰ ਅਤੇ ਸੀਤਲਾ ਮਾਤਾ ਆਦਿ ਦੀ ਪੂਜਾ ਵੀ ਕਰਦੇ ਸਨ | ਸਾਰੇ ਗ਼ੈਰ-ਮੁਸਲਮਾਨ ਹਿੰਦੂ ਨਹੀਂ ਸਨ । ਇਸਦੇ ਇਲਾਵਾ ਉਸ ਸਮੇਂ ਪੰਜਾਬ ਦੇ ਪਹਾੜੀ ਖੇਤਰ ਵਿਚ ਬੁੱਧ ਅਤੇ ਮੈਦਾਨੀ ਭਾਗਾਂ ਵਿਚ ਜੈਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਸਨ ਜੋਕਿ ਅਹਿੰਸਾ ਵਿਚ ਵਿਸ਼ਵਾਸ ਰੱਖਦੇ ਸਨ ।

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਪਹਿਲੀ ਉਦਾਸੀ (ਯਾਤਰਾ) ਦਾ ਵਰਣਨ ਵਿਸਥਾਰ ਸਹਿਤ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ ਭਾਰਤ ਦੀ ਪੂਰਬ ਅਤੇ ਦੱਖਣ ਦਿਸ਼ਾ ਵਿਚ ਗਏ । ਇਹ ਯਾਤਰਾ 1499 ਈ: ਵਿਚ ਆਰੰਭ ਹੋਈ । ਉਨ੍ਹਾਂ ਨੇ ਆਪਣੇ ਪ੍ਰਸਿੱਧ ਚੇਲੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਨਾਲ ਲਿਆ | ਮਰਦਾਨਾ ਰਬਾਬ ਵਜਾਉਣ ਵਿਚ ਨਿਪੁੰਨ ਸੀ ।

ਇਸ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਹੇਠ ਲਿਖੀਆਂ ਥਾਂਵਾਂ ਦਾ ਦੌਰਾ ਕੀਤਾ –
1. ਸੱਯਦਪੁਰ ਐਮਨਾਬਾਦ-ਗੁਰੂ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ । ਉੱਥੇ | ਉਨ੍ਹਾਂ ਨੇ ਭਾਈ ਲਾਲੋ ਨਾਂ ਦੇ ਤਰਖਾਣ ਨੂੰ ਆਪਣਾ ਸ਼ਰਧਾਲੂ ਬਣਾਇਆ ! ਇੱਥੇ ਉਨ੍ਹਾਂ ਨੇ ਮਲਿਕ ਭਾਗੋ ਨਾਮਕ ਇਕ ਅਮੀਰ ਨੂੰ ਇਮਾਨਦਾਰੀ ਦਾ ਪਾਠ ਵੀ ਪੜਾਇਆ ।ਉਨ੍ਹਾਂ ਨੇ ਉਸਦੀ ਹਵੇਲੀ ਵਿਚ ਠਹਿਰਨ ਅਤੇ ਉੱਥੇ ਭੋਜਨ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਗ਼ਰੀਬਾਂ ਦਾ ਖੂਨ ਚੂਸ ਕੇ ਧਨ ਇਕੱਠਾ ਕੀਤਾ ਸੀ । ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਵੀ ਕਿਰਤ ਮਿਹਨਤ ਕਰਕੇ ਕਮਾਈ ਕਰਨ ਦਾ ਸੰਦੇਸ਼ ਦਿੱਤਾ ।

2. ਤਾਲੰਬਾ-ਸੱਯਦਪੁਰ ਤੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਜ਼ਿਲ੍ਹੇ ਵਿਚ ਸਥਿਤ ਤਾਲੰਬਾ ਨਾਂ ਦੀ ਥਾਂ ‘ਤੇ ਪਹੁੰਚੇ । ਉੱਥੇ ਸੱਜਣ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਧਰਮਾਤਮਾ ਕਹਿਲਾਉਂਦਾ ਸੀ । ਪਰ ਅਸਲ ਵਿਚ ਉਹ ਠੱਗਾਂ ਦਾ ਆਗੂ ਸੀ । ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿਚ ਆ ਕੇ ਉਸਨੇ ਠੱਗੀ ਦਾ ਧੰਦਾ ਛੱਡ ਕੇ ਧਰਮ ਪ੍ਰਚਾਰ ਦਾ ਰਸਤਾ ਅਪਣਾ ਲਿਆ ਤੇਜਾ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ, “ਅਪਰਾਧ ਦੀ ਗੁਫ਼ਾ ਰੱਬ ਦੀ ਭਗਤੀ ਦਾ ਮੰਦਰ ਬਣ ਗਈ ।” (“The criminal’s den became a temple for God worship.)

3. ਕੁਰੂਕਸ਼ੇਤਰ-ਤਾਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੁਆਂ ਦੇ ਪ੍ਰਸਿੱਧ ਤੀਰਥ-ਸਥਾਨ ਕੁਰੂਕਸ਼ੇਤਰ ਪਹੁੰਚੇ 1ਉਸ ਸਾਲ · ਉੱਥੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਹਜ਼ਾਰਾਂ ਬਾਹਮਣ, ਸਾਧ-ਫ਼ਕੀਰ ਅਤੇ ਹਿੰਦੂ ਯਾਤਰੀ ਇਕੱਠੇ ਹੋਏ ਸਨ । ਗੁਰੂ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬਾਹਰੀ ਜਾਂ ਸਰੀਰਕ ਪਵਿੱਤਰਤਾ ਦੀ ਥਾਂ ਮਨੁੱਖ ਨੂੰ ਮਨ ਅਤੇ ਆਤਮਾ ਦੀ ਪਵਿੱਤਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ ।

4. ਪਾਨੀਪਤ, ਦਿੱਲੀ ਅਤੇ ਹਰਿਦੁਆਰ-ਕੁਰੂਕਸ਼ੇਤਰ ਤੋਂ ਗੁਰੂ ਨਾਨਕ ਦੇਵ ਜੀ ਪਾਨੀਪਤ ਪਹੁੰਚੇ । ਇੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਚਲੇ ਗਏ । ਉੱਥੇ ਉਨ੍ਹਾਂ ਨੇ ਲੋਕਾਂ ਨੂੰ, ਆਪਣੇ ਪਿੱਤਰਾਂ ਨੂੰ ਸੂਰਜ ਵਲ ਮੂੰਹ ਕਰਕੇ ਪਾਣੀ ਦਿੰਦੇ ਦੇਖਿਆ | ਗੁਰੂ ਜੀ ਨੇ ਇਸ ਪ੍ਰਥਾ ਨੂੰ ਫ਼ਜ਼ੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਗੁਰੂ ਜੀ ਕੋਲੋਂ ਜਦ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਉਹ ਪੰਜਾਬ ਵਿਚ ਸਥਿਤ ਆਪਣੇ ਖੇਤਾਂ ਨੂੰ ਸਿੰਜ ਰਹੇ ਹਨ । ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ | ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਰਾਹੀਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਸਿਰਫ਼ ਤਿੰਨ ਸੌ ਮੀਲ ਦੂਰ ਮੇਰੇ ਖੇਤਾਂ ਤਕ ਕਿਉਂ ਨਹੀਂ ਪਹੁੰਚ ਸਕਦਾ ? ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ ।

5. ਗੋਰਖਮੱਤਾ (ਵਰਤਮਾਨ ਨਾਨਕਮੱਤਾ-ਹਰਿਦੁਆਰ ਤੋਂ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦਾ ਦੌਰਾ ਕਰਦੇ ਹੋਏ ਗੋਰਖਮੱਤਾ ਦੀ ਥਾਂ ‘ਤੇ ਪਹੁੰਚੇ । ਉੱਥੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤੀ ਦੀ ਪ੍ਰਾਪਤੀ ਦਾ ਸਹੀ ਰਸਤਾ ਦਿਖਾਇਆ ।

6. ਬਨਾਰਸ-ਗੋਰਖਮੱਤਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ । ਇੱਥੇ ਉਨ੍ਹਾਂ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ । ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਪੈਰੋਕਾਰ ਬਣ ਗਿਆ |

7. ਗਯਾ-ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਯਾ ਪਹੁੰਚੇ । ਇੱਥੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਨਾਲ ਆਪਣੇ ਸ਼ਰਧਾਲੂ ਬਣਾਇਆ । ਇੱਥੋਂ ਉਹ ਪਟਨਾ ਅਤੇ ਹਾਜੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

8. ਆਸਾਮ (ਕਾਮਰੂਪ)-ਗੁਰੁ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ । ਇੱਥੇ ਉਨ੍ਹਾਂ ਨੇ ਕਾਮਰੂਪ ਦੀ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਅਸਲੀ ਸੁੰਦਰਤਾ ਉੱਚ ਚਰਿੱਤਰ ਵਿਚ ਹੁੰਦੀ ਹੈ ।

9. ਢਾਕਾ, ਕਟਕ ਅਤੇ ਜਗਨਨਾਥਪੁਰੀ-ਇਸ ਤੋਂ ਬਾਅਦ ਗੁਰੂ ਜੀ ਢਾਕਾ ਪਹੁੰਚੇ । ਉੱਥੇ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ । ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਵਿਚ ਜਗਨਨਾਥਪੁਰੀ ਗਏ ।

ਪੁਰੀ ਦੇ ਮੰਦਰ ਵਿਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਦੇਖਿਆ । ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਫ਼ਜ਼ੂਲ ਹੈ ਕਿਉਂਕਿ ਪਰਮਾਤਮਾ ਨਿਰਾਕਾਰ ਅਤੇ ਸਰਵ-ਵਿਆਪਕ ਹੈ । ਕੁਦਰਤ ਦੀ ਹਰ ਚੀਜ਼ ਉਸ ਦੀ ਆਰਤੀ ਕਰਦੀ ਰਹਿੰਦੀ ਹੈ । ਪਰਮਾਤਮਾ ਸਭ ਤੋਂ ਮਹਾਨ ਹੈ । ਉਸਦੀ ਮਹਾਨਤਾ ਦਾ ਵਰਣਨ ਕਰ ਪਾਉਣਾ ਅਸੰਭਵ ਹੈ । ਵਾਪਸੀ-ਲੰਕਾ ਤੋਂ ਵਾਪਸੀ ਉੱਪਰ ਗੁਰੂ ਜੀ ਕੁਝ ਸਮੇਂ ਲਈ ਪਾਕਪਟਨ ਪਹੁੰਚੇ । ਉੱਥੇ ਉਨ੍ਹਾਂ ਦੀ ਭੇਂਟ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਨਾਲ ਹੋਈ । ਉਹ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਪ੍ਰਸੰਨ ਹੋਇਆ । 1510 ਈ: ਵਿਚ ਗੁਰੂ ਸਾਹਿਬ ਵਾਪਸ ਆਪਣੇ ਪਿੰਡ ਤਲਵੰਡੀ ਪੁੱਜੇ । ਉਨ੍ਹਾਂ ਨੇ ਭਾਈ ਮਰਦਾਨਾ ਨੂੰ ਵੀ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਓਨੀਆਂ ਹੀ ਆਦਰਸ਼ ਸਨ ਜਿੰਨਾ ਕਿ ਉਨ੍ਹਾਂ ਦਾ ਜੀਵਨ ।ਉਹ ਕਰਮਕਾਂਡ, ਜਾਤ-ਪਾਤ, ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ । ਉਨ੍ਹਾਂ ਨੂੰ ਤਾਂ ਸਤਿਨਾਮ ਨਾਲ ਪ੍ਰੇਮ ਸੀ ਅਤੇ ਇਸੇ ਦਾ ਸੁਨੇਹਾ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਦਿੱਤਾ।

ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਪਰਮਾਤਮਾ ਦੀ ਮਹਿਮਾ ਜਾਂ ਪਰਮਾਤਮਾ ਸੰਬੰਧੀ ਵਿਚਾਰ-ਗੁਰੁ ਸਾਹਿਬ ਨੇ ਪਰਮਾਤਮਾ ਜਾਂ ਈਸ਼ਵਰ ਦੀ ਮਹਿਮਾ ਦੀ ਵਿਆਖਿਆ ਆਪਣੇ ਹੇਠ ਲਿਖੇ ਵਿਚਾਰਾਂ ਅਨੁਸਾਰ ਕੀਤੀ ਹੈ –

  • ਇਕ ਪਰਮਾਤਮਾ ਵਿਚ ਵਿਸ਼ਵਾਸ-ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਇਕ ਹੈ । ਉਹ ਅਵਤਾਰਵਾਦ ਨੂੰ ਸਵੀਕਾਰ ਨਹੀਂ ਕਰਦੇ ਸਨ ।ਉਨ੍ਹਾਂ ਦੇ ਅਨੁਸਾਰ ਸੰਸਾਰ ਦਾ ਕੋਈ ਵੀ ਦੇਵੀ-ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ । ਇਸ ਲਈ ਉਸਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ।
  • ਪਰਮਾਤਮਾ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ ਵਿਆਪਕ ਅਤੇ ਸਰਵ-ਸ਼ਕਤੀਮਾਨ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ । ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ।
  • ਪਰਮਾਤਮਾ ਦਿਆਲੂ ਹੈ-ਸ੍ਰੀ ਗੁਰੁ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪਰਮਾਤਮਾ ਦਿਆਲੁ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਮੱਦਦ ਕਰਦਾ ਹੈ । ਜੋ ਲੋਕ ਸਾਰੇ ਕੰਮ ਪਰਮਾਤਮਾ ‘ਤੇ ਛੱਡ ਦਿੰਦੇ ਹਨ, ਪਰਮਾਤਮਾ ਉਨ੍ਹਾਂ ਦੇ ਕੰਮਾਂ ਨੂੰ ਆਪ ਕਰਦਾ ਹੈ ।
  • ਪਰਮਾਤਮਾ ਚਿਰ ਸਥਾਈ ਹੈ-ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਚਿਰ-ਸਥਾਈ ਅਰਥਾਤ ਸਦਾ ਰਹਿਣ ਵਾਲਾ ਹੈ | ਬਾਕੀ ਸਭ ਕੁੱਝ ਨਾਸ਼ਵਾਨ ਹੈ ।
  • ਪਰਮਾਤਮਾ ਦੀ ਦਇਆ, ਮਿਹਰ ਅਤੇ ਸਹਾਇਤਾ-ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੀ ਮਿਹਰ, ਦਇਆ ਅਤੇ ਸਹਾਇਤਾ ਪਾਉਣ ਦੇ ਲਈ ਉਸਦਾ ਸਿਮਰਨ ਕਰਨਾ ਚਾਹੀਦਾ ਹੈ ।
  • ਪਰਮਾਤਮਾ ਦਾ ਹੁਕਮ-ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਜਾਂ ਮਰਜ਼ੀ ਦੇ ਅਨੁਸਾਰ ਰਹਿਣਾ ਚਾਹੀਦਾ ਹੈ । ਜੇ ਪਰਮਾਤਮਾ ਨਹੀਂ ਹੈ, ਉਹ ਸਭ ਝੂਠ ਹੈ ।

2. ਸਤਿਨਾਮ ਦੇ ਜਾਪ ’ਤੇ ਜ਼ੋਰ-ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਤਿਨਾਮ ਦੇ ਜਾਪ ‘ਤੇ ਜ਼ੋਰ ਦਿੱਤਾ । ਉਹ ਕਹਿੰਦੇ ਸਨ ਜਿਸ ਤਰ੍ਹਾਂ ਸਰੀਰ ਤੋਂ ਮੈਲ ਉਤਾਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਤਰ੍ਹਾਂ ਦਿਲ ਦੀ ਮੈਲ ਹਟਾਉਣ ਲਈ ਸਤਿਨਾਮ ਦਾ ਜਾਪ ਜ਼ਰੂਰੀ ਹੈ ।

3. ਗੁਰੁ ਦਾ ਮਹੱਤਵ-ਗੁਰੁ ਨਾਨਕ ਦੇਵ ਜੀ ਦੇ ਅਨੁਸਾਰ ਗੁਰੂ ਸਭ ਤੋਂ ਮਹਾਨ ਹੈ । ਉਸ ਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੂ ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਹੀ ਸੰਸਾਰ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ । ਸੋ, ਉਹ ਮਨੁੱਖ ਬੜਾ ਹੀ ਭਾਗਸ਼ਾਲੀ ਹੈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ।

4. ਕਰਮ ਸਿਧਾਂਤ ਵਿਚ ਵਿਸ਼ਵਾਸ-ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ । ਉਨ੍ਹਾਂ ਦੇ ਅਨੁਸਾਰ ਬੁਰੇ ਕਰਮਾਂ ਵਾਲੇ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣ ਲਈ ਵਾਰ-ਵਾਰ ਜਨਮ ਲੈਣਾ ਪੈਂਦਾ ਹੈ । ਇਸ ਦੇ ਉਲਟ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।

5. ਆਦਰਸ਼ ਹਿਸਥ ਜੀਵਨ ‘ਤੇ ਜ਼ੋਰ-ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਗ੍ਰਹਿਸਥ ਜੀਵਨ ‘ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਨੇ ਇਸ ਧਾਰਨਾ ਨੂੰ ਗ਼ਲਤ ਸਿੱਧ ਕਰ ਦਿਖਾਇਆ ਕਿ ਸੰਸਾਰ ਮਾਇਆ ਜਾਲ ਹੈ ਅਤੇ ਉਸ ਦਾ ਤਿਆਗ ਕੀਤੇ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । ਉਨ੍ਹਾਂ ਦੇ ਸ਼ਬਦਾਂ ਵਿਚ, ਅੰਜਨ ਮਾਹਿ ਨਿਰੰਜਨ ਰਹੀਏ’ ਭਾਵ ਸੰਸਾਰ ਵਿਚ ਰਹਿ ਕੇ ਵੀ ਮਨੁੱਖ ਨੂੰ ਅਲੱਗ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ ।

6. ਮਨੁੱਖ-ਮਾਤਰ ਦੇ ਪ੍ਰੇਮ ਵਿਚ ਵਿਸ਼ਵਾਸ-ਗੁਰੁ ਨਾਨਕ ਦੇਵ ਜੀ ਰੰਗ ਰੂਪ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਦੇ ਅਨੁਸਾਰ ਇਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਭਰਾ-ਭਰਾ ਹਾਂ |

7. ਜਾਤ-ਪਾਤ ਦਾ ਖੰਡਨ-ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਦੀ ਨਜ਼ਰ ਵਿਚ ਨਾ ਤਾਂ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ ਉਨ੍ਹਾਂ ਦੇ ਅਨੁਸਾਰ ਸਾਰੀਆਂ ਜਾਤੀਆਂ ਅਤੇ ਸਾਰੇ ਵਰਗਾਂ ਵਿਚ ਮੌਲਿਕ ਏਕਤਾ ਅਤੇ ਸਮਾਨਤਾ ਮੌਜੂਦ ਹੈ ।

8. ਸਮਾਜ ਸੇਵਾ-ਗੁਰੁ ਨਾਨਕ ਦੇਵ ਜੀ ਦੇ ਅਨੁਸਾਰ ਜੋ ਵਿਅਕਤੀ ਪਰਮਾਤਮਾ ਦੇ ਪਾਣੀਆਂ ਨਾਲ ਪ੍ਰੇਮ ਨਹੀਂ ਕਰਦਾ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਿਰ-ਸੁਆਰਥ ਭਾਵਨਾ ਨਾਲ ਮਨੁੱਖੀ ਪ੍ਰੇਮ ਅਤੇ ਸਮਾਜ ਸੇਵਾ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਦੇ ਅਨੁਸਾਰ, “‘ਮਾਨਵਤਾ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਹੀ ਪ੍ਰਤੀਕ ਹੈ।

9. ਮੂਰਤੀ ਪੂਜਾ ਦਾ ਖੰਡਨ-ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ ਹੈ, ਕਿਉਂਕਿ ਪਰਮਾਤਮਾ ਅਮੂਰਤ ਅਤੇ ਨਿਰਾਕਾਰ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਅਸਲੀ ਪੂਜਾ ਉਸ ਦੇ ਨਾਮ ਦਾ ਜਾਪ ਕਰਨ ਅਤੇ ਹਰ ਥਾਂ ਉਸ ਦੀ ਮੌਜੂਦਗੀ ਦਾ ਅਨੁਭਵ ਕਰਨ ਵਿਚ ਹੈ ।

10. ਯੱਗ, ਬਲੀ ਅਤੇ ਫ਼ਜ਼ੂਲ ਦੇ ਕਰਮ-ਕਾਂਡਾਂ ਵਿਚ ਅਵਿਸ਼ਵਾਸ-ਗੁਰੂ ਨਾਨਕ ਦੇਵ ਜੀ ਨੇ ਫ਼ਜ਼ੂਲ ਦੇ ਕਰਮ-ਕਾਂਡਾਂ ਦਾ ਸਖ਼ਤ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਯੁੱਗਾਂ ਅਤੇ ਬਲੀ ਆਦਿ ਨੂੰ ਫ਼ਜ਼ੂਲ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਬਾਹਰੀ ਦਿਖਾਵੇ ਦੀ ਰੱਬ ਦੀ ਭਗਤੀ ਵਿਚ ਕੋਈ ਥਾਂ ਨਹੀਂ ਹੈ ।

11. ਸਰਵਉੱਚ ਅਨੰਦ (ਸੱਚ ਖੰਡ ਦੀ ਪ੍ਰਾਪਤੀ-ਗੁਰੁ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਰਵਉੱਚ ਅਨੰਦ ਸੱਚ ਖੰਡ) ਦੀ ਪ੍ਰਾਪਤੀ ਹੈ । ਸੱਚ ਖੰਡ ਉਹ ਮਾਨਸਿਕ ਸਥਿਤੀ ਹੈ ਜਿੱਥੇ ਮਨੁੱਖ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅਤੇ ਉਸ ਦਾ ਦੁਖੀ ਦਿਲ ਸ਼ਾਂਤ ਹੋ ਜਾਂਦਾ ਹੈ | ਅਜਿਹੀ ਹਾਲਤ ਵਿਚ ਆਤਮਾ ਪੂਰਨ ਰੂਪ ਨਾਲ ਪਰਮਾਤਮਾ ਨਾਲ ਘੁਲ-ਮਿਲ ਜਾਂਦੀ ਹੈ ।

12. ਨੈਤਿਕ ਜੀਵਨ ਉੱਤੇ ਜ਼ੋਰ-ਗੁਰੁ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

ਉਨ੍ਹਾਂ ਨੇ ਆਦਰਸ਼ ਜੀਵਨ ਲਈ ਇਹ ਸਿਧਾਂਤ ਪੇਸ਼ ਕੀਤੇ –

  • ਸਦਾ ਸੱਚ ਬੋਲਣਾ
  • ਚੋਰੀ ਨਾ ਕਰਨਾ
  • ਈਮਾਨਦਾਰੀ ਨਾਲ ਆਪਣਾ ਜੀਵਨ ਨਿਰਬਾਹ ਕਰਨਾ
  • ਦੂਜਿਆਂ ਦੀਆਂ ਭਾਵਨਾਵਾਂ ਨੂੰ ਕਦੀ ਠੇਸ ਨਾ ਪਹੁੰਚਾਉਣਾ ।

ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਆਪਣੀ ਮਿੱਠੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ । ਉਨ੍ਹਾਂ ਨੇ ਲੋਕਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਇਕ ਹੀ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਭਟਕੇ ਹੋਏ ਲੋਕਾਂ ਨੂੰ ਜੀਵਨ ਦਾ ਉੱਚਿਤ ਮਾਰਗ ਦਿਖਾਇਆਂ ।

PSEB 9th Class Social Science Guide ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ ਕਿੱਥੋਂ ਦੀ ਰਹਿਣ ਵਾਲੀ ਸੀ ?
(ਉ) ਬਟਾਲਾ ਦੀ
(ਅ) ਅੰਮ੍ਰਿਤਸਰ ਦੀ
(ਇ) ਬਠਿੰਡਾ ਦੀ
(ਸ) ਕੀਰਤਪੁਰ ਦੀ ।
ਉੱਤਰ-
(ਉ) ਬਟਾਲਾ ਦੀ

ਪ੍ਰਸ਼ਨ 2.
ਕਰਤਾਰਪੁਰ ਦੀ ਸਥਾਪਨਾ ਕੀਤੀ –
(ਉ) ਗੁਰੂ ਅੰਗਦ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਰਾਮਦਾਸ ਜੀ ਨੇ
(ਸ) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(ਅ) ਗੁਰੂ ਨਾਨਕ ਦੇਵ ਜੀ ਨੇ

ਪ੍ਰਸ਼ਨ 3.
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ?
(ੳ) ਪਟਨਾ ਵਿਚ
(ਅ) ਸਿਆਲਕੋਟ ਵਿਚ
(ਇ) ਤਾਲੁਬਾ ਵਿਚ
(ਸ) ਕਰਤਾਰਪੁਰ ਵਿਚ ।
ਉੱਤਰ-
(ਇ) ਤਾਲੁਬਾ ਵਿਚ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ –
(ੳ) ਸੁਲੱਖਣੀ ਜੀ
(ਅ) ਤ੍ਰਿਪਤਾ ਜੀ
(ਈ) ਨਾਨਕੀ ਜੀ
(ਸ) ਬੀਬੀ ਅਮਰੋ ਜੀ ।
ਉੱਤਰ-
(ਅ) ਤ੍ਰਿਪਤਾ ਜੀ

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ –
(ੳ) ਸਿਆਲਕੋਟ ਵਿਚ
(ਅ) ਕੀਰਤਪੁਰ ਵਿਚ
(ਈ) ਸੱਈਅਦਪੁਰ ਵਿਚ
(ਸ) ਪਾਕਪੱਟਨ ਵਿਚ ।
ਉੱਤਰ-
(ਈ) ਸੱਈਅਦਪੁਰ ਵਿਚ

ਪ੍ਰਸ਼ਨ 6.
ਬਾਬਰ ਨੇ 1526 ਈ: ਦੀ ਲੜਾਈ ਵਿਚ ਹਰਾਇਆ –
(ਉ) ਦੌਲਤ ਖਾਂ ਲੋਧੀ ਨੂੰ
(ਅ) ਬਹਿਲੋਲ ਲੋਧੀ ਨੂੰ
(ਈ) ਇਬਰਾਹੀਮ ਲੋਧੀ ਨੂੰ
(ਸ) ਸਿਕੰਦਰ ਲੋਧੀ ਨੂੰ ।
ਉੱਤਰ-
(ਈ) ਇਬਰਾਹੀਮ ਲੋਧੀ ਨੂੰ

ਪ੍ਰਸ਼ਨ 7.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ –
(ਉ) 1269 ਈ: ਵਿਚ
(ਅ) 1469 ਈ: ਵਿਚ ‘
(ਇ) 1526 ਈ: ਵਿਚ
(ਸ) 1360 ਈ: ਵਿਚ ।
ਉੱਤਰ-
(ਅ) 1469 ਈ: ਵਿਚ ‘

ਪ੍ਰਸ਼ਨ 8.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ –
(ਉ) ਬਹਿਲੋਲ ਲੋਧੀ ਨੇ
(ਅ) ਇਬਰਾਹੀਮ ਲੋਧੀ ਨੇ
(ਇ) ਦੌਲਤ ਖਾਂ ਲੋਧੀ ਨੇ
(ਸ) ਸਿਕੰਦਰ ਲੋਧੀ ਨੇ ।
ਉੱਤਰ-
(ਉ) ਬਹਿਲੋਲ ਲੋਧੀ ਨੇ

ਪ੍ਰਸ਼ਨ 9.
ਨਿਮਨ ਵਿਚੋਂ ਕਿਹੜਾ ਲੋਧੀ ਸੁਲਤਾਨ ਨਹੀਂ ਸੀ ?
(ਉ) ਬਹਿਲੋਲ ਲੋਧੀ
(ਅ) ਇਬਰਾਹੀਮ ਲੋਧੀ
(ਇ) ਦੌਲਤ ਖਾਂ ਲੋਧੀ
(ਸ) ਸਿਕੰਦਰ ਲੋਧੀ ।
ਉੱਤਰ-
(ਇ) ਦੌਲਤ ਖਾਂ ਲੋਧੀ

ਪ੍ਰਸ਼ਨ 10.
ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਕਿਹੜਾ ਹੈ ?
(ਉ) ਸ਼ਰੀਅਤ
(ਅ) ਉਲੇਮਾ
(ਇ) ਕੁਰਾਨ
(ਸ) ਬਸ਼ੇਰਵਾਯਤ ।
ਉੱਤਰ-
(ਇ) ਕੁਰਾਨ

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

I. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਬਾਬਰ ਨੇ ਪੰਜਾਬ ਨੂੰ………ਈ: ਵਿਚ ਜਿੱਤਿਆ ।
ਉੱਤਰ-
1526,

ਪ੍ਰਸ਼ਨ 2.
ਮੁਸਲਮਾਨਾਂ ਦੀ ਕੁਰਾਨ ਦੇ ਅਨੁਸਾਰ ………. ਜੀਵਨ-ਨਿਰਵਾਹ ਦੀ ਪੱਦਵੀ ਕਹਾਉਂਦੀ ਹੈ ।
ਉੱਤਰ-
ਸ਼ਰੀਅਤ,

ਪ੍ਰਸ਼ਨ 3.
ਇਬਰਾਹੀਮ ਲੋਧੀ ਨੇ………… ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
ਉੱਤਰ-
ਦੌਲਤ ਖ਼ਾਂ,

ਪ੍ਰਸ਼ਨ 4.
ਤਾਤਾਰ ਖਾਂ ਲੋਧੀ ਦੇ ਬਾਅਦ………. ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ ।
ਉੱਤਰ-
ਦੌਲਤ ਖ਼ਾਂ,

ਪ੍ਰਸ਼ਨ 5.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਂਦੀ ਤੱਰੇਦਾਰ ਪਗੜੀ ਨੂੰ ……. ਕਿਹਾ ਜਾਂਦਾ ਸੀ ।
ਉੱਤਰ-
ਚੀਰਾ,

ਪ੍ਰਸ਼ਨ 6.
……. ਦੌਲਤ ਖਾਂ ਲੋਧੀ ਦਾ ਪੁੱਤਰ ਸੀ ।
ਉੱਤਰ-
ਦਿਲਾਵਰ ਖਾਂ ਲੋਧੀ ।

II.

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਦਿੱਤੇ ਗਏ 20 ਰੁਪਇਆਂ ਨਾਲ ਸੰਤਾਂ ਨੂੰ ਭੋਜਨ ਕਰਾਉਣ ਨੂੰ ……………………………………. ਨਾਂ ਦੀ ਘਟਨਾ ਨਾਲ ਜਾਣਿਆ ਜਾਂਦਾ ਹੈ ।
ਉੱਤਰ-
ਸੱਚਾ ਸੌਦਾ,

ਪ੍ਰਸ਼ਨ 2.
……. ਗੁਰੁ ਨਾਨਕ ਦੇਵ ਜੀ ਦੀ ਸੁਪਤਨੀ ਸੀ ।
ਉੱਤਰ-
ਬੀਬੀ ਸੁਲੱਖਣੀ ਜੀ,

ਪ੍ਰਸ਼ਨ 3.
ਗੁਰੁ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ …….. ਅਤੇ ……… ਸਨ ।
ਉੱਤਰ-
ਸ੍ਰੀ ਚੰਦ ਅਤੇ ਲਖਮੀ ਦਾਸ (ਚੰਦ),

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀਆਂ ‘ਵਾਰ ਮਲਾਰ’, ‘ਵਾਰ ਆਸਾ’ ……… ਅਤੇ …….. ਨਾਂ ਦੀਆਂ ਚਾਰ ਬਾਣੀਆਂ ਹਨ ।
ਉੱਤਰ-
ਜਪੁਜੀ ਅਤੇ ਬਾਰਾਂ ਮਾਹ,

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ …….. ਨਾਂ ਦੇ ਪਿੰਡ ਵਿਚ ਹੋਇਆ ।
ਉੱਤਰ-
ਤਲਵੰਡੀ,

ਪ੍ਰਸ਼ਨ 6.
ਗੁਰਦੁਆਰਾ ਪੰਜਾ ਸਾਹਿਬ ……. ਵਿਚ ਸਥਿਤ ਹੈ ।
ਉੱਤਰ-
ਸਿਆਲਕੋਟ ।

III. ਸਹੀ ਮਿਲਾਨ ਕਰੋ

(ਉ) (ਅ)
1. ਤੀਜੀ ਉਦਾਸੀ (i) 1469 ਈ:
2. ਤਤਾਰ ਖਾਂ (ii) ਜਵਾਲਾ ਜੀ
3. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੁਲੱਖਣੀ (iii) ਬਹਿਲੋਲ ਲੋਧੀ
4. ਲੋਧੀ ਵੰਸ਼ ਦਾ ਪ੍ਰਸਿੱਧ ਸ਼ਾਸਕ (iv) ਬਟਾਲਾ
5. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (v) ਸਿਕੰਦਰ ਲੋਧੀ

ਉੱਤਰ-

1. ਤੀਜੀ ਉਦਾਸੀ (ii) ਜਵਾਲਾ ਜੀ
2. ਤਤਾਰ ਖਾਂ (iii) ਬਹਿਲੋਲ ਲੋਧੀ
3. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੁਲੱਖਣੀ (iv) ਬਟਾਲਾ
4. ਲੋਧੀ ਵੰਸ਼ ਦਾ ਪ੍ਰਸਿੱਧ ਸ਼ਾਸਕ (v) ਸਿਕੰਦਰ ਲੋਧੀ
5. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (i) 1469 ਈ:

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

I.

ਪ੍ਰਸ਼ਨ 1.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ (ਵਿਸਾਖ ਮਹੀਨਾ); 1469 ਈ: ਨੂੰ ਹੋਇਆ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਹੋਇਆ ਪਰ ਉਨ੍ਹਾਂ ਦਾ ਜਨਮ ਦਿਵਸ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਮਨਾਇਆ ਜਾਂਦਾ ਹੈ । ‘

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਜਨਮ ਤਲਵੰਡੀ ਨਾਂ ਦੇ ਪਿੰਡ ਆਧੁਨਿਕ ਪਾਕਿਸਤਾਨ) ਵਿਚ ਹੋਇਆ ਸੀ ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਨ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਉੱਤਰ-
ਤ੍ਰਿਪਤਾ ਜੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉੱਤਰ-
ਪੰਡਿਤ ਗੋਪਾਲ ਦੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ?
ਉੱਤਰ-
ਗੁਰੁ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਨਾਨਕੀ ਅਤੇ ਜੀਜਾ ਜੈ ਰਾਮ ਜੀ ਕੋਲ ਸੁਲਤਾਨਪੁਰ ਇਸ ਲਈ ਭੇਜਿਆ ਗਿਆ, ਤਾਂ ਕਿ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ।

ਪ੍ਰਸ਼ਨ 7.
ਕਿਸ ਘਟਨਾ ਨੂੰ “ਸੱਚਾ ਸੌਦਾ ਦਾ ਨਾਂ ਦਿੱਤਾ ਗਿਆ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਇਆਂ ਨਾਲ ਸੰਤਾਂ ਨੂੰ ਭੋਜਨ ਕਰਾਉਣਾ ।

ਪ੍ਰਸ਼ਨ 8.
ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਅਤੇ ਕਿੰਨੇ ਸਮੇਂ ਤਕ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਅਨਾਜ ਦੇ ਭੰਡਾਰ) ਵਿਚ ਕੰਮ ਕੀਤਾ । ਉਨ੍ਹਾਂ ਨੇ ਉੱਥੇ ਦਸ ਸਾਲਾਂ ਤਕ ਕੰਮ ਕੀਤਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਚੰਦ ਅਤੇ ਲੱਛਮੀ ਦਾਸ (ਚੰਦ) ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ: ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।
ਉੱਤਰ-
ਗੁਰੁ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ, ਬਟਾਲਾ (ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਸੀ । ਉਨ੍ਹਾਂ ਦੇ ਪੁੱਤਰਾਂ ਦੇ ਨਾਂ ਸ੍ਰੀ ਚੰਦ ਤੇ ਲਖਮੀ ਦਾਸ ਚੰਦ ਸਨ ।

ਪ੍ਰਸ਼ਨ 12.
(i) ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ
(ii) ਇਸ ਦਾ ਕੀ ਭਾਵ ਸੀ ?
ਉੱਤਰ-
(i) ਗੁਰੁ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ- “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ |
(ii) ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 13.
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖ਼ਾਨੇ ਵਿਚ ਭੰਡਾਰੀ ਦਾ ਕੰਮ ਕੀਤਾ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਬਾਣੀਆਂ ਸਨ-‘ਵਾਰ ਮਲਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ ਸਾਹਿਬ’ ਅਤੇ ‘ਬਾਰਾਮਾਹਾ’ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ-
ਕੁਰੂਕਸ਼ੇਤਰ ਵਿਚ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਆਪਣੀ ਸਰੀਰਕ ਪਵਿੱਤਰਤਾ ਦੀ ਬਜਾਏ ਆਪਣੇ ਮਨ ਅਤੇ ਆਤਮਾ ਦੀ ਪਵਿੱਤਰਤਾ ਉੱਤੇ ਜ਼ੋਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਦੀ ਬਨਾਰਸ ਦੀ ਯਾਤਰਾ ਬਾਰੇ ਲਿਖੋ ।
ਉੱਤਰ-
ਬਨਾਰਸ ਵਿਚ ਗੁਰੂ ਜੀ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ ਜੋ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਚੇਲਾ ਬਣ ਗਿਆ ।

ਪ੍ਰਸ਼ਨ 17.
ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣ, ਹੱਥ ਵਿਚ ਡੰਡਾ ਫੜਨ, ਸਿਰ ਮੁਨਾਉਣ ਅਤੇ ਸੰਸਾਰ ਤਿਆਗਣ ਵਰਗੇ ਵਿਅਰਥ ਦੇ ਆਡੰਬਰਾਂ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਕਿਹੋ ਜਿਹਾ ਹੈ ? ਕੋਈ ਚਾਰ ਵਿਚਾਰ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ, ਸਰਵ-ਵਿਆਪਕ ਅਤੇ ਸਰਵ-ਉੱਚ ਹੈ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਣਨਾ ਚਾਹੁੰਦੇ ਸਨ ।

ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਰਤਾਰਪੁਰ ਵਿਖੇ ਕੀਤਾ ।

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੁਆਰਾ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਸਦਾ ਆਰੰਭ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੁਆਰਾ ਕੀਤਾ |

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 22.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਯਾਤਰਾਵਾਂ ਤੋਂ ਹੈ ਜੋ ਉਨ੍ਹਾਂ ਨੇ ਇਕ ਉਦਾਸੀ ਦੇ ਭੇਸ ਵਿਚ ਕੀਤੀਆਂ |

ਪ੍ਰਸ਼ਨ 23.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ ਸੀ ।

ਪ੍ਰਸ਼ਨ 24.
ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿਚ ਕਾਅਬੇ ਵਲ ਪੈਰ ਕਰਕੇ ਸੌਣ ਦਾ ਵਿਰੋਧ ਕਿਸਨੇ ਕੀਤਾ ?
ਉੱਤਰ-
ਕਾਜ਼ੀ ਰੁਕਨੁੱਦੀਨ ਨੇ ।

II.

ਪ੍ਰਸ਼ਨ 1.
ਤੀਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਇਕ ਸਾਥੀ ਦਾ ਨਾਂ ਦੱਸੋ ।
ਉੱਤਰ-
ਭਾਈ ਮਰਦਾਨਾ/ਹੱਸੂ ਲੁਹਾਰ ।

ਪ੍ਰਸ਼ਨ 2.
ਬਾਬਰ ਨੇ ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ?
ਉੱਤਰ-
ਸੱਯਦਪੁਰ ਵਿਚ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿਚ ਬਾਬਰ ਦੇ ਸੱਯਦਪੁਰ ’ਤੇ ਹਮਲੇ ਦੀ ਨਿੰਦਾ ਕੀਤੀ ਹੈ ?
ਉੱਤਰ-
ਬਾਬਰਵਾਣੀ ਵਿਚ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ “ਪਾਪਾਂ ਦੀ ਬਰਾਤ ਨਾਲ ਕੀਤੀ ਹੈ ?
ਉੱਤਰ-
ਗੁਰੁ ਨਾਨਕ ਦੇਵ ਜੀ ਨੇ ਬਾਬਰ ਦੇ ਭਾਰਤ ‘ਤੇ ਤੀਜੇ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-

  • ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨਾਲ ਮੂਰਤੀ-ਪੂਜਾ ਅਤੇ ਕਈ ਦੇਵੀ-ਦੇਵਤਿਆਂ ਦੀ ਪੂਜਾ ਘੱਟ ਹੋਈ ਤੇ ਲੋਕ ਇਕ ਪਰਮਾਤਮਾ ਦੀ ਪੂਜਾ ਕਰਨ ਲੱਗੇ ।
  • ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦ-ਭਾਵ ਭੁੱਲ ਕੇ ਇਕ-ਦੂਜੇ ਦੇ ਨੇੜੇ ਆਏ ।

ਪ੍ਰਸ਼ਨ 6.
ਕਰਤਾਰਪੁਰ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ ?
ਉੱਤਰ-
ਕਰਤਾਰਪੁਰ ਦੀ ਸਥਾਪਨਾ 1521 ਈ: ਦੇ ਲਗਪਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ।

ਪ੍ਰਸ਼ਨ 7.
ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ ?
ਉੱਤਰ-
ਇਸ ਦੇ ਲਈ ਦੀਵਾਨ ਕਰੋੜੀ ਮੱਲ ਖੱਤਰੀ ਨਾਂ ਦੇ ਇਕ ਵਿਅਕਤੀ ਨੇ ਭੂਮੀ ਭੇਟ ਵਿਚ ਦਿੱਤੀ ਸੀ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਿਵੇਂ ਬੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ (ਪਾਕਿਸਤਾਨ) ਵਿਚ ਧਰਮ ਪ੍ਰਚਾਰ ਕਰਦਿਆਂ ਹੋਇਆਂ ਬੀਤੇ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ ਵਿਚ ।

ਪ੍ਰਸ਼ਨ 10.
ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਉਨ੍ਹਾਂ ਦੀ ਕਿਹੜੀ ਰਚਨਾ ਵਿਚ ਮਿਲਦਾ ਹੈ ?
ਉੱਤਰ-
ਜਪੁਜੀ ਸਾਹਿਬ ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
22 ਸਤੰਬਰ, 1539 ਨੂੰ ।

ਪ੍ਰਸ਼ਨ 12.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਲੋਕਾਂ ਦੁਆਰਾ ਬਿਨਾਂ ਕਿਸੇ ਭੇਦ-ਭਾਵ ਦੇ ਇਕ ਸਥਾਨ ‘ਤੇ ਬੈਠ ਕੇ ਭੋਜਨ ਕਰਨਾ ।

ਪ੍ਰਸ਼ਨ 13.
ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਸਿਆਲਕੋਟ ਵਿਖੇ ॥

ਪ੍ਰਸ਼ਨ 14.
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ) ਕੌਣ ਸਨ ?
ਉੱਤਰ
ਭਾਈ ਮਰਦਾਨਾ ਜੀ ।

III.

ਪ੍ਰਸ਼ਨ 1.
ਆਪਣੀ ਦੂਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉੱਤਰ-
ਦੱਖਣੀ ਭਾਰਤ ਵਿਚ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉੱਤਰ-
1515 ਈ: ਵਿਚ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਂਟ ਕਿੱਥੇ ਹੋਈ ?
ਉੱਤਰ-
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਭੇਂਟ ਤਾਲੂੰਬਾ ਵਿਖੇ ਹੋਈ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਂਟ ਦਾ ਸੱਜਣ ਠੱਗ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਤੇ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ।

ਪ੍ਰਸ਼ਨ 5.
ਗੋਰਖਮੱਤਾ ਦਾ ਨਾਂ ਨਾਨਕਮੱਤਾ ਕਿਵੇਂ ਪਿਆ ?
ਉੱਤਰ-
ਗੋਰਖਮੱਤਾ ਵਿਚ ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਨੂੰ ਜੀਵਨ ਦਾ ਅਸਲੀ ਉਦੇਸ਼ ਦੱਸਿਆ ਸੀ ਤੇ ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ ਸੀ । ਇਸੇ ਘਟਨਾ ਮਗਰੋਂ ਗੋਰਖਮੱਤਾ ਦਾ ਨਾਂ ਨਾਨਕਮੱਤਾ ਪੈ ਗਿਆ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਸਿੱਖਿਆ ਲਿਖੋ ।
ਉੱਤਰ-
ਪਰਮਾਤਮਾ ਇਕ ਹੈ ਅਤੇ ਸਾਨੂੰ ਸਿਰਫ਼ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ । ਜਾਂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 7.
ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਤੇ ਉਹ ਨਿਰਾਕਾਰ, ਸ਼ੈ-ਵਿਦਮਾਨ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ “ਨਾਨਕਮੱਤਾ ਪਿਆ ?
ਉੱਤਰ-
ਗੋਰਖਮੱਤਾ ਦਾ ।

ਪ੍ਰਸ਼ਨ 9.
‘ਧੁਬਰੀਂ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?
ਉੱਤਰ-
ਸੰਤ ਸ਼ੰਕਰਦੇਵ ਨਾਲ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ?
ਉੱਤਰ-
ਕਾਮਰੂਪ ਦੇ ਸਥਾਨ ‘ਤੇ ।

ਪ੍ਰਸ਼ਨ 11.
ਬਹਿਲੋਲ ਖਾਂ ਲੋਧੀ ਕੌਣ ਸੀ ?
ਉੱਤਰ-
ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ (1450-1489 ਈ:) ਸੀ ।

ਪ੍ਰਸ਼ਨ 12.
ਇਬਰਾਹੀਮ ਲੋਧੀ ਦਾ ਕੋਈ ਇਕ ਗੁਣ ਦੱਸੋ ।
ਉੱਤਰ-
ਇਬਰਾਹੀਮ ਲੋਧੀ ਇਕ ਬਹਾਦਰ ਸਿਪਾਹੀ ਅਤੇ ਕਾਫ਼ੀ ਹੱਦ ਤਕ ਸਫਲ ਜਰਨੈਲ ਸੀ ।

ਪ੍ਰਸ਼ਨ 13.
ਇਬਰਾਹੀਮ ਲੋਧੀ ਦੇ ਕੋਈ ਦੋ ਔਗੁਣਾਂ ਬਾਰੇ ਦੱਸੋ ।
ਉੱਤਰ-
ਇਬਰਾਹੀਮ ਲੋਧੀ ਅਯੋਗ, ਹੱਠੀ ਅਤੇ ਘਮੰਡੀ ਸੀ ।

ਪ੍ਰਸ਼ਨ 14.
ਬਾਬਰ ਨੇ ਪੰਜਾਬ ਉੱਤੇ ਆਪਣਾ ਅਧਿਕਾਰ ਕਦੋਂ ਕੀਤਾ ?
ਉੱਤਰ-
ਬਾਬਰ ਨੇ ਪੰਜਾਬ ਉੱਤੇ 21 ਅਪਰੈਲ, 1526 ਈ: ਵਿਚ ਅਧਿਕਾਰ ਕੀਤਾ |

ਪ੍ਰਸ਼ਨ 15.
ਮੁਸਲਿਮ ਸਮਾਜ ਕਿਹੜੇ-ਕਿਹੜੇ ਵਰਗਾਂ ਵਿਚ ਵੰਡਿਆ ਹੋਇਆ ਸੀ ?
ਉੱਤਰ-
15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ

  1. ਅਮੀਰ ਅਤੇ ਸਰਦਾਰ
  2. ਉਲਮਾ ਅਤੇ ਸੱਯਦ
  3. ਮੱਧ ਵਰਗ ਅਤੇ
  4. ਗੁਲਾਮ ਜਾਂ ਦਾਸ ॥

ਪ੍ਰਸ਼ਨ 16.
ਆਲਮ ਖਾਂ ਵੱਲੋਂ ਬਾਬਰ ਨਾਲ ਕੀਤੀ ਸੰਧੀ ਦੀਆਂ ਮੁੱਖ ਸ਼ਰਤਾਂ ਲਿਖੋ ।
ਉੱਤਰ-
ਸੰਧੀ ਅਨੁਸਾਰ ਇਹ ਤੈਅ ਹੋਇਆ ਕਿ ਉਸ ਦੀਆਂ ਸ਼ਰਤਾਂ ਹੇਠ ਲਿਖੀਆਂ ਸਨਬਾਬਰ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਸੈਨਿਕ ਸਹਾਇਤਾ ਦੇਵੇਗਾ । ਜਾਂ ਆਲਮ ਖ਼ਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ‘ਤੇ ਬਾਬਰ ਦਾ ਅਧਿਕਾਰ ਸਵੀਕਾਰ ਕਰੇਗਾ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 17.
ਉਲਮਾ ਕੌਣ ਸਨ ?
ਉੱਤਰ-
ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ ਜੋ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ ।

ਪ੍ਰਸ਼ਨ 18.
ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿਚ ਕੀ ਫ਼ਰਕ ਸੀ ?
ਉੱਤਰ-
ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀ ਲੋਕਾਂ ਦਾ ਭੋਜਨ ਬਹੁਤ ਤੇਲ ਵਾਲਾ (ਓ ਵਾਲਾ ਹੁੰਦਾ ਸੀ ਜਦਕਿ ਹਿੰਦੁਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ (ਸ਼ਾਕਾਹਾਰੀ ਹੁੰਦਾ ਸੀ ।

ਪ੍ਰਸ਼ਨ 19.
ਸੱਯਦ ਕੌਣ ਸਨ ?
ਉੱਤਰ-
ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ।

ਪ੍ਰਸ਼ਨ 20.
ਮੁਸਲਿਮ ਮੱਧ ਵਰਗ ਵਿਚ ਕੌਣ-ਕੌਣ ਸ਼ਾਮਲ ਸਨ ?
ਉੱਤਰ-
ਮੁਸਲਿਮ ਮੱਧ ਵਰਗ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਸ਼ਾਮਲ ਸਨ ।

IV.

ਪ੍ਰਸ਼ਨ 21.
ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਪਜਾਮਾ ਪਹਿਨਦੀਆਂ ਸਨ ਅਤੇ ਬੁਰਕਿਆਂ ਦੀ ਵਰਤੋਂ ਕਰਦੀਆਂ ਸਨ ।

ਪ੍ਰਸ਼ਨ 2.
ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਚੌਗਾਨ, ਘੋੜਸਵਾਰੀ, ਘੋੜ ਦੌੜ ਆਦਿ ਸਨ ਜਦਕਿ ਚੌਪੜ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿਚ ਪ੍ਰਚਲਿਤ ਸੀ ।

ਪ੍ਰਸ਼ਨ 3.
ਹਿੰਦੂਆਂ ਦੇ ਵਹਿਮਾਂ ਅਤੇ ਉਨ੍ਹਾਂ ਦੀ ਅਗਿਆਨਤਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਵਿਚ ਹਿੰਦੂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਬਲੀ ਦਿੰਦੇ ਸਨ ਅਤੇ ਜਾਦੂ-ਟੂਣੇ, ਤਵੀਤਾਂ ਅਤੇ ਕਰਾਮਾਤਾਂ ਵਿਚ ਵਿਸ਼ਵਾਸ ਰੱਖਦੇ ਸਨ ।

ਪ੍ਰਸ਼ਨ 4.
ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ ।

ਪ੍ਰਸ਼ਨ 5.
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ ?
ਉੱਤਰ-
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ॥

ਪ੍ਰਸ਼ਨ 6.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ ?
ਉੱਤਰ-
ਬਹਿਲੋਲ ਲੋਧੀ ਨੇ ।

ਪ੍ਰਸ਼ਨ 7.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਸਿਕੰਦਰ ਲੋਧੀ ਨੂੰ ।

ਪ੍ਰਸ਼ਨ 8.
ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ ?
ਉੱਤਰ-
ਦੌਲਤ ਖਾਂ ਲੋਧੀ ।

ਪ੍ਰਸ਼ਨ 9.
ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ ।
ਉੱਤਰ-
ਦਿਲਾਵਰ ਖਾਂ ਲੋਧੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 10.
ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ ?
ਉੱਤਰ-
ਬਜੌਰ ਅਤੇ ਭੇਰਾ ਉੱਤੇ ।

ਪ੍ਰਸ਼ਨ 11.
ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ ?
ਜਾਂ
ਬਾਬਰ ਨੇ ਪੰਜਾਬ ਨੂੰ ਕਦੋਂ ਜਿੱਤਿਆ ?
ਉੱਤਰ-
1524 ਈ: ਨੂੰ ।

ਪ੍ਰਸ਼ਨ 12.
ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ ?
ਉੱਤਰ-
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ।

ਪ੍ਰਸ਼ਨ 13.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ ?
ਉੱਤਰ-
ਸੱਯਦ ।

ਪ੍ਰਸ਼ਨ 14.
ਮੁਸਲਿਮ ਸਮਾਜ ਵਿਚ ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ ?
ਉੱਤਰ-
ਕਾਜੀ ।

ਪ੍ਰਸ਼ਨ 15.
ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ਤੇ ਕੌਣ ਸੀ ?
ਉੱਤਰ-
ਗੁਲਾਮ

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ ?
ਉੱਤਰ-
ਜਿੰਮੀ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ ?
ਉੱਤਰ-
ਜਜ਼ੀਆ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 18.
‘ਸਤੀ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ ?
ਉੱਤਰ-
ਹਿੰਦੁਆਂ ਵਿਚ ।

ਪ੍ਰਸ਼ਨ 19.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁੱਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਚੀਰਾ ।

ਪ੍ਰਸ਼ਨ 20.
ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ ?
ਉੱਤਰ-
ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ ਇਸ ਲਈ ਉਸਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਸੁਲਤਾਨ ਕੋਲ ਭੇਜਿਆ ।

ਪ੍ਰਸ਼ਨ 21.
ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ ?
ਉੱਤਰ-
ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ ।

ਪ੍ਰਸ਼ਨ 22.
ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ ?
ਉੱਤਰ-
ਦੌਲਤ ਖਾਂ ਲੋਧੀ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ ਜਦਕਿ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦਾ ਹੀ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ ।

ਪ੍ਰਸ਼ਨ 23.
ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ ?
ਉੱਤਰ-
ਬਾਬਰ ਵਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ ।

ਪ੍ਰਸ਼ਨ 24.
ਬਾਬਰ ਦੇ ਪੰਜਾਬ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ’ਤੇ ਬਾਬਰ ਦਾ ਕਬਜ਼ਾ ਹੋ ਗਿਆ ।

ਪ੍ਰਸ਼ਨ 25.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਇਕ ਵਾਕ ਲਿਖੋ ।
ਉੱਤਰ-
ਗੁਰੁ ਨਾਨਕ ਦੇਵ ਜੀ ਆਖਦੇ ਹਨ-“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ ।’
ਭਾਵ ਸ਼ਾਸਕ ਵਰਗ ਜ਼ਾਲਮ ਹੈ । ਇਨ੍ਹਾਂ ਕੁੱਤਿਆਂ (ਲੋਧੀ ਸ਼ਾਸਕਾਂ ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ? ਨੋਟ ਲਿਖੋ ।
ਉੱਤਰ-
ਬਚਪਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਿਆਲੂ ਸਨ । ਦੀਨ-ਦੁਖੀਆਂ ਨੂੰ ਦੇਖ ਕੇ ਉਨ੍ਹਾਂ ਦਾ ਮਨ ਪਿਘਲ ਜਾਂਦਾ ਸੀ । 7 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਗੋਪਾਲ ਪੰਡਿਤ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ  ਪੰਡਿਤ ਜੀ ਉਨ੍ਹਾਂ ਨੂੰ ਸੰਤੁਸ਼ਟ ਨਾ ਕਰ ਸਕੇ । ਉਸ ਤੋਂ ਬਾਅਦ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਕੋਲ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਦੇ ਅਨੁਸਾਰ ਉਨ੍ਹਾਂ ਨੂੰ ਅਰਬੀ ਅਤੇ ਫ਼ਾਰਸੀ ਪੜਨ ਲਈ ਮੌਲਵੀ ਕੁਤੁਬੁੱਦੀਨ ਦੇ ਕੋਲ ਵੀ ਭੇਜਿਆ ਗਿਆ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।
ਉੱਤਰ-
ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਵਾਉਣਾ ਚਾਹਿਆ । ਉਸ ਵਿਸ਼ੇਸ਼ ਰਸਮ ਉੱਤੇ ਸਾਕ-ਸੰਬੰਧੀਆਂ ਨੂੰ ਵੀ ਬੁਲਾਇਆ ਗਿਆ । ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ।

ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇਕ ਸਥਾਈ ਜਨੇਉ ਚਾਹੀਦਾ ਹੈ । ਮੈਨੂੰ ਅਜਿਹਾ ਜਨੇਉ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸੱਚਾ ਸੌਦਾ ਘਟਨਾ ਦਾ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਜੀ ਦਾ ਧਿਆਨ ਸੰਸਾਰਕ ਕੰਮਾਂ ਵਿਚ ਲਗਾਉਣ ਲਈ ਕੁੱਝ ਰੁਪਏ ਦੇ ਕੇ ‘ਚੂਹੜਕਾਨੇ ਨਗਰ ਵਿਚ ਵਪਾਰ ਕਰਨ ਲਈ ਭੇਜ ਦਿੱਤਾ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਗੁਰੂ ਜੀ ਨੇ ਇਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਤੇ ਖਰਚ ਕਰ ਦਿੱਤੇ । ਇਹ ਘਟਨਾ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ ।ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ ।

ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ | ਪਰ ਗੁਰੂ ਜੀ ਨੇ 20 ਰੁਪਏ ਸੰਤਾਂ ਨੂੰ ਭੋਜਨ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ । ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ । ਜਾਂ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ (ਉਪਦੇਸ਼ਾਂ ਦਾ ਵਰਣਨ ਕਰੋ । ਉੱਤਰ-ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਪਰਮਾਤਮਾ ਇਕ ਹੈ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।

2. ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ।ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।

4. ਪਰਮਾਤਮਾ ਸਰਵ-ਸ੍ਰੇਸ਼ਟ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ੍ਰੇਸ਼ਟ ਹੈ । ਉਹ ਅਦੁੱਤੀ ਹੈ । ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।

5. ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ‘ਤੇ ਦਇਆ ਅਤੇ ਮਿਹਰ ਕਰਦਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ ‘ਤੇ ਗਏ ?
ਉੱਤਰ-
ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਸੁਲਤਾਨਪੁਰ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਿਸ਼ ਬਣਾਇਆ ।
  2. ਇਸ ਪਿੱਛੋਂ ਗੁਰੂ ਸਾਹਿਬ ਤਾਲੁਬਾ (ਸੱਜਣ ਠੱਗ ਕੋਲ, ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
  3. ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ |
  4. ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਆਦਿ ਕਈ ਸਥਾਨਾਂ ਦਾ ਦੌਰਾ ਕੀਤਾ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ-

  1. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ 1510 ਈ: ਵਿਚ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਮਾਲਵਾ ਦੇ ਸੰਤਾਂ ਅਤੇ ਮਾਊਂਟ ਆਬੂ ਦੇ ਜੈਨ ਮੁਨੀਆਂ ਨਾਲ ਮੁਲਾਕਾਤ ਕੀਤੀ ।
  2. ਇਸਦੇ ਬਾਅਦ ਗੁਰੂ ਸਾਹਿਬ ਨੇ ਉੱਜੈਨ, ਹੈਦਰਾਬਾਦ, ਨਾਂਦੇੜ, ਗੰਟੂਰ, ਗੋਲਕੁੰਡਾ, ਮਦਰਾਸ, ਕਾਂਚੀਪੁਰਮ ਅਤੇ ਰਾਮੇਸ਼ਵਰਮ ਦੇ ਤੀਰਥ ਸਥਾਨ ਦੀ ਯਾਤਰਾ ਕੀਤੀ ।
  3. ਗੁਰੂ ਜੀ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਗਏ ਜਿੱਥੇ ਲੰਕਾ ਦਾ ਰਾਜਾ ਸ਼ਿਵਨਾਥ ਅਤੇ ਕਈ ਹੋਰ ਲੋਕ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਿਸ਼ ਬਣ ਗਏ ।
  4. ਆਪਣੀ ਵਾਪਸੀ ਯਾਤਰਾ ਵਿਚ ਗੁਰੂ ਜੀ ਵੇਂਦਰਮ, ਸ੍ਰੀ ਰੰਗਾਪਟਨਮ, ਸੋਮਨਾਥ, ਦੁਆਰਕਾ, ਬਹਾਵਲਪੁਰ, ਮੁਲਤਾਨ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ 1515 ਈ: ਨੂੰ ਇੱਥੋਂ ਉਹ ਸੁਲਤਾਨਪੁਰ ਗਏ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ ।
ਉੱਤਰ-
ਸੁਲਤਾਨਪੁਰ ਲੋਧੀ ਵਿਚ ਕੁੱਝ ਸਮਾਂ ਰਹਿਣ ਦੇ ਬਾਅਦ ਗੁਰੂ ਜੀ ਨੇ 1515 ਈ: ਤੋਂ ਲੈ ਕੇ 1517 ਈ: ਤਕ ਆਪਣੀ ਤੀਜੀ ਉਦਾਸੀ ਕੀਤੀ । ਇਸ ਉਦਾਸੀ ਵਿਚ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ । ਇਸ ਯਾਤਰਾ ਵਿਚ ਹੱਸੂ ਲੁਹਾਰ ਅਤੇ ਸੀਹਾ ਛੀਬੇ ਨੇ ਵੀ ਉਨ੍ਹਾਂ ਦਾ ਸਾਥ ਕੀਤਾ | ਇਸ ਉਦਾਸੀ ਦੌਰਾਨ ਗੁਰੁ ਜੀ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਮੁਕਾਮ ਪੀਰ ਬੁੱਢਣਸ਼ਾਹ, ਤਿੱਬਤ, ਨੇਪਾਲ, ਗੋਰਖਮੱਤਾ ਜਾਂ ਨਾਨਕਮੱਤਾ ।
  2. ਬਿਲਾਸਪੁਰ, ਮੰਡੀ, ਸੁਕੇਤ, ਜਵਾਲਾਜੀ, ਕਾਂਗੜਾ, ਕੁੱਲੂ ਆਦਿ ਪਹਾੜੀ ਇਲਾਕੇ ।
  3. ਕਸ਼ਮੀਰ ਘਾਟੀ ਵਿਚ ਕੈਲਾਸ਼ ਪਰਬਤ, ਲੱਦਾਖ, ਕਾਰਗਿਲ, ਅਮਰਨਾਥ, ਅਨੰਤਨਾਗ, ਬਾਰਾਮੁਲਾ ਆਦਿ ।

ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1517 ਈ: ਤੋਂ 1521 ਈ: ਤਕ ਭਾਈ ਮਰਦਾਨਾ ਜੀ ਨੂੰ ਲੈ ਕੇ ਕੀਤੀ । ਇਸ ਉਦਾਸੀ ਦੌਰਾਨ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕੀਤੀ । ਉਹ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਪੇਸ਼ਾਵਰ, ਸੱਯਦਪੁਰ ਆਦਿ ਸਥਾਨਾਂ ‘ਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ।
ਉੱਤਰ-
1522 ਈ: ਦੇ ਲਗਪਗ ਗੁਰੁ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇਕ ਨਵਾਂ ਸ਼ਹਿਰ ਵਸਾਇਆ । ਇਸ ਸ਼ਹਿਰ ਦਾ ਨਾਂ ‘ਕਰਤਾਰਪੁਰ’ ਭਾਵ ਪਰਮਾਤਮਾ ਦਾ ਸ਼ਹਿਰ ਸੀ । ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ । ਕੰਮ-

  • ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ‘ਵਾਰ ਮਲਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ ਸਾਹਿਬ, ਪੱਟੀ”, “ਦੱਖਣੀ ਓਅੰਕਾਰ’, ‘ਬਾਰਾਮਾਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ ।
  • ਕਰਤਾਰਪੁਰ ਵਿਚ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਸੰਸਥਾ ਦਾ ਵਿਕਾਸ ਕੀਤਾ ।
  • ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ |
    ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ।

ਪ੍ਰਸ਼ਨ 11.
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ ।
ਉੱਤਰ-
ਗੁਰੁ ਨਾਨਕ ਸਾਹਿਬ ਨੇ ਆਪਣੇ ਸੰਦੇਸ਼ ਦੇ ਪ੍ਰਸਾਰ ਲਈ ਕੁਝ ਯਾਤਰਾਵਾਂ ਕੀਤੀਆਂ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਨੂੰ ਚਾਰ ਹਿੱਸਿਆਂ ਜਾਂ ਉਦਾਸੀਆਂ ਵਿਚ ਵੰਡਿਆ ਜਾਂਦਾ। ਹੈ । ਇਹ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਗੁਰੂ ਨਾਨਕ ਸਾਹਿਬ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਅਸਾਮ ਤਕ ਦੀ ਯਾਤਰਾ ਕੀਤੀ ਸੀ । ਇਹ ਸੰਭਵ ਹੈ ਕਿ ਉਹ ਭਾਰਤ ਤੋਂ ਬਾਹਰ ਸ੍ਰੀ ਲੰਕਾ, ਮੱਕਾ, ਮਦੀਨਾ ਤੇ ਬਗਦਾਦ ਵੀ ਗਏ ਸਨ । ਉਨ੍ਹਾਂ ਦੇ ਜੀਵਨ ਦੇ ਲਗਪਗ 20-21 ਸਾਲ ‘ਉਦਾਸੀਆਂ’ ਵਿਚ ਗੁਜ਼ਰੇ ।
ਆਪਣੀਆਂ ਦੁਰ ਦੀਆਂ ਉਦਾਸੀਆਂ ਵਿਚ ਗੁਰੂ ਸਾਹਿਬ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਅਨੇਕਾਂ ਲੋਕਾਂ ਦੇ ਸੰਪਰਕ ਵਿਚ ਆਏ । ਇਹ ਲੋਕ ਭਾਂਤ-ਭਾਂਤੀ ਦੀਆਂ ਸੰਸਾਰਕ ਵਿਧੀਆਂ ਅਤੇ ਰਸਮਾਂ ਦਾ ਪਾਲਣ ਕਰਦੇ ਸਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਧਰਮ ਦਾ ਸੱਚਾ ਮਾਰਗ ਦਿਖਾਇਆ ।

ਪ੍ਰਸ਼ਨ 12.
ਗੁਰੁ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਕੀ ਸਨ ?
ਉੱਤਰ-
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਸਾਰਿਆਂ ਵਾਸਤੇ ਸੀ । ਹਰੇਕ ਇਸਤਰੀ-ਪੁਰਖ ਉਨ੍ਹਾਂ ਦੁਆਰਾ ਦੱਸੇ ਰਾਹ ਨੂੰ ਅਪਣਾ ਸਕਦਾ ਸੀ । ਇਸ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਸੀ । ਇਸ ਤਰ੍ਹਾਂ ਵਰਣ-ਵਿਵਸਥਾ ਦੇ ਜਟਿਲ ਬੰਧਨ ਟੁੱਟਣ ਲੱਗੇ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਸੰਚਾਰ ਹੋਇਆ । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਮ ਲੋਕਾਂ ਨਾਲ ਸੰਬੰਧਿਤ ਕੀਤਾ । ਇਸੇ ਕਾਰਨ ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਨ ਵਿਚ ਪ੍ਰਚਲਿਤ ਅਨਿਆਂ, ਦਮਨ ਤੇ ਭ੍ਰਿਸ਼ਟਾਚਾਰ ਦਾ ਬੜਾ ਜ਼ੋਰਦਾਰ ਖੰਡਨ ਕੀਤਾ । ਸਿੱਟੇ ਵਜੋਂ ਸਮਾਜ ਅਨੇਕਾਂ ਬੁਰਾਈਆਂ ਤੋਂ ਮੁਕਤ ਹੋ ਗਿਆ ।

ਪ੍ਰਸ਼ਨ 13.
ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਲੋਧੀ ਇਕ ਨਿਆਂ ਪ੍ਰੇਮੀ, ਬੁੱਧੀਮਾਨ ਅਤੇ ਪਰਜਾ ਹਿਤੈਸ਼ੀ ਸ਼ਾਸਕ ਸੀ । ਪਰ ਡਾ: ਇੰਦੂ ਭੂਸ਼ਣ ਬੈਨਰਜੀ ਇਸ ਮਤ ਦੇ ਵਿਰੁੱਧ ਹਨ । ਉਨ੍ਹਾਂ ਦਾ ਕਥਨ ਹੈ ਕਿ ਸਿਕੰਦਰ ਲੋਧੀ ਦੀ ਨਿਆਂ-ਪਿਯਤਾ ਆਪਣੇ ਵਰਗ ਮੁਸਲਮਾਨ ਵਰਗ) ਤਕ ਹੀ ਸੀਮਿਤ ਸੀ । ਉਸ ਨੇ ਆਪਣੀ ਹਿੰਦੂ ਪਰਜਾ ਦੇ ਪ੍ਰਤੀ ਜ਼ੁਲਮ ਅਤੇ ਅਸਹਿਣਸ਼ੀਲਤਾ ਦੀ ਨੀਤੀ ਦਾ ਪਰਿਚੈ ਦਿੱਤਾ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਡੇਗ ਦਿੱਤਾ | ਹਜ਼ਾਰਾਂ ਦੀ ਸੰਖਿਆ ਵਿਚ ਹਿੰਦੂ ਸਿਕੰਦਰ ਲੋਧੀ ਦੇ ਅੱਤਿਆਚਾਰਾਂ ਦੇ ਸ਼ਿਕਾਰ ਹੋਏ ।

ਪ੍ਰਸ਼ਨ 14.
ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ ।
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਵਿਚ ਹੇਠ ਲਿਖੀਆਂ ਦੋ ਮੁੱਖ ਬਗਾਵਤਾਂ ਹੋਈਆਂ –
1. ਪਠਾਣਾਂ ਦੀ ਬਗ਼ਾਵਤ-ਇਬਰਾਹੀਮ ਲੋਧੀ ਨੇ ਆਜ਼ਾਦ ਸੁਭਾਅ ਦੇ ਪਠਾਣਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ ਪਠਾਣ ਇਸ ਨੂੰ ਸਹਿਣ ਨਾ ਕਰ ਸਕੇ ।
ਇਸ ਲਈ ਉਨ੍ਹਾਂ ਨੇ ਬਗਾਵਤ ਕਰ ਦਿੱਤੀ । ਇਬਰਾਹੀਮ ਲੋਧੀ ਇਸ ਬਗ਼ਾਵਤ ਨੂੰ ਦਬਾਉਣ ਵਿਚ ਅਸਫਲ ਰਿਹਾ ।

2. ਪੰਜਾਬ ਵਿਚ ਦੌਲਤ ਖਾਂ ਲੋਧੀ ਦੀ ਬਗਾਵਤ-ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਸੀ ।ਉਹ ਇਬਰਾਹੀਮ ਲੋਧੀ ਦੇ ਸਖ਼ਤ, ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ । ਇਸ ਲਈ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਨਿਰਣਾ ਕਰ ਲਿਆ ਅਤੇ ਉਹ ਦਿੱਲੀ ਦੇ ਸੁਲਤਾਨ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ।
ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਵੀ ਸੱਦਿਆ ।

ਪ੍ਰਸ਼ਨ 15.
ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ ।
ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ | ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ।

ਪ੍ਰਸ਼ਨ 16.
ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ ।
ਉੱਤਰ-
ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਬਾਬਰ ਸੱਯਦਪੁਰ (ਏਮਨਾਬਾਦ) ਵਲ ਵਧਿਆ । ਉੱਥੋਂ ਦੀ ਰੱਖਿਅਕ ਫ਼ੌਜ ਨੇ ਬਾਬਰ ਦੀ ਧਾੜਵੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ । ਫਿਰ ਵੀ ਅੰਤ ਵਿਚ ਬਾਬਰ ਦੀ ਜਿੱਤ ਹੋਈ । ਬਾਕੀ ਬਚੀ ਹੋਈ ਰੱਖਿਅਕ ਫ਼ੌਜ ਨੂੰ ਕਤਲ ਕਰ ਦਿੱਤਾ ਗਿਆ । ਸੱਯਦਪੁਰ ਦੀ ਜਨਤਾ ਨਾਲ ਵੀ ਜੁਲਮ ਭਰਿਆ ਵਰਤਾਓ ਕੀਤਾ ਗਿਆ | ਕਈ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜ਼ੁਲਮਾਂ ਦਾ ਵਰਣਨ ‘ਬਾਬਰਵਾਣੀ’ ਵਿਚ ਕੀਤਾ ਹੈ ।

ਪ੍ਰਸ਼ਨ 17.
ਬਾਬਰ ਦੇ 1524 ਈ: ਦੇ ਹਮਲੇ ਦਾ ਹਾਲ ਲਿਖੋ ।
ਉੱਤਰ-
ਬਾਬਰ ਨੇ ਭਾਰਤ ਉੱਤੇ 1524 ਈ: ਵਿਚ ਚੌਥੀ ਵਾਰੀ ਹਮਲਾ ਕੀਤਾ । ਇਬਰਾਹੀਮ ਲੋਧੀ ਦੇ ਚਾਚਾ ਆਲਮ ਮਾਂ ਨੇ ਬਾਬਰ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਦਾ ਸਿੰਘਾਸਣ ਪਾਉਣ ਵਿਚ ਉਸਦੀ ਸਹਾਇਤਾ ਪ੍ਰਦਾਨ ਕਰੇ । ਪੰਜਾਬ ਦੇ ਸੂਬੇਦਾਰ ਦੌਲਤ ਖਾਂ ਨੇ ਵੀ ਬਾਬਰ ਨੂੰ ਸਹਾਇਤਾ ਲਈ ਬੇਨਤੀ ਕੀਤੀ ਸੀ । ਇਸ ਲਈ ਬਾਬਰ ਭੇਰਾ ਹੁੰਦਾ ਹੋਇਆ ਲਾਹੌਰ ਦੇ ਨੇੜੇ ਪਹੁੰਚ ਗਿਆ । ਇੱਥੇ ਉਸ ਨੂੰ ਪਤਾ ਲੱਗਾ ਕਿ ਦਿੱਲੀ ਦੀ ਫ਼ੌਜ ਨੇ ਦੌਲਤ ਖਾਂ ਨੂੰ ਮਾਰ ਭਜਾਇਆ ਹੈ । ਬਾਬਰ ਨੇ ਦਿੱਲੀ ਦੀ ਫ਼ੌਜ ਤੋਂ ਦੌਲਤ ਖਾਂ ਲੋਧੀ ਦੀ ਹਾਰ ਦਾ ਬਦਲਾ ਤਾਂ ਲੈ ਲਿਆ ਪਰੰਤੂ ਦੀਪਾਲਪੁਰ ਵਿਚ ਦੌਲਤ ਖਾਂ ਅਤੇ ਬਾਬਰ ਵਿਚ ਮਤਭੇਦ ਪੈਦਾ ਹੋ ਗਏ । ਦੌਲਤ ਖਾਂ ਨੂੰ ਆਸ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ |

ਪਰੰਤੁ ਬਾਬਰ ਨੇ ਉਸ ਨੂੰ ਸਿਰਫ਼ ਜਲੰਧਰ ਅਤੇ ਸੁਲਤਾਨਪੁਰ ਦੋ ਹੀ ਦੇਸ਼ ਸੌਪੇ । ਦੌਲਤ ਖਾਂ ਈਰਖਾ ਦੀ ਅੱਗ ਵਿਚ ਜਲਣ ਲੱਗਾ | ਉਹ ਪਹਾੜੀਆਂ ਵਿਚ ਦੌੜ ਗਿਆ ਤਾਂ ਕਿ ਤਿਆਰੀ ਕਰਕੇ ਬਾਬਰ ਤੋਂ ਬਦਲਾ ਲੈ ਸਕੇ | ਸਥਿਤੀ ਨੂੰ ਦੇਖਦੇ ਹੋਏ ਬਾਬਰ ਨੇ ਦੀਪਾਲਪੁਰ ਦਾ ਦੇਸ਼ ਆਲਮ ਖ਼ਾਂ ਨੂੰ ਸੌਂਪ ਦਿੱਤਾ ਅਤੇ ਆਪ ਹੋਰ ਵਧੇਰੇ ਤਿਆਰੀ ਲਈ ਕਾਬੁਲ ਮੁੜ ਗਿਆ |

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 18.
ਆਲਮ ਖ਼ਾਂ ਨੇ ਪੰਜਾਬ ਨੂੰ ਹਥਿਆਉਣ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਆਪਣੀ ਚੌਥੀ ਮੁਹਿੰਮ ਵਿਚ ਬਾਬਰ ਨੇ ਆਲਮ ਖਾਂ ਨੂੰ ਦੀਪਾਲਪੁਰ ਦਾ ਦੇਸ਼ ਸੌਂਪ ਦਿੱਤਾ । ਹੁਣ ਉਹ ਪੂਰੇ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਸੀ । ਪਰੰਤੁ ਦੌਲਤ ਖਾਂ ਲੋਧੀ ਨੇ ਉਸ ਨੂੰ ਹਰਾ ਕੇ ਉਸ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ ਹੁਣ ਉਹ ਮੁੜ ਬਾਬਰ ਦੀ ਸ਼ਰਨ ਵਿਚ ਆ ਪਹੁੰਚਾ | ਉਸ ਨੇ ਬਾਬਰ ਨਾਲ ਇਕ ਸੰਧੀ ਕੀਤੀ । ਇਸ ਅਨੁਸਾਰ ਉਸ ਨੇ ਬਾਬਰ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਦਾ ਵਚਨ ਦਿੱਤਾ । ਉਸ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਦਾ ਪ੍ਰਦੇਸ਼ ਪ੍ਰਾਪਤ ਹੋਣ ‘ਤੇ ਉਹ ਉੱਥੇ ਬਾਬਰ ਦੇ ਕਾਨੂੰਨੀ ਅਧਿਕਾਰ ਨੂੰ ਸਵੀਕਾਰ ਕਰੇਗਾ । ਪਰੰਤੂ ਉਸ ਦੀ ਇਹ ਕੋਸ਼ਿਸ਼ ਵੀ ਅਸਫਲ ਰਹੀ । ਅੰਤ ਵਿਚ ਉਸ ਨੇ ਇਬਰਾਹੀਮ ਲੋਧੀ (ਦਿੱਲੀ ਦਾ ਸੁਲਤਾਨ) ਦੇ ਵਿਰੁੱਧ ਦੌਲਤ ਖਾਂ ਲੋਧੀ ਦੀ ਸਹਾਇਤਾ ਕੀਤੀ । ਪਰੰਤੂ ਇੱਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀਆਂ ਪੰਜਾਬ ਨੂੰ ਹਥਿਆਉਣ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ !

ਪ੍ਰਸ਼ਨ 19.
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫ਼ੌਜ ਦੀ ਵਿਉਂਤਬੰਦੀ ਦੱਸੋ ।
ਉੱਤਰ-
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਬਾਬਰ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ । ਉਸ ਦੀ ਫ਼ੌਜ ਦੀ ਗਿਣਤੀ ਇਕ ਲੱਖ ਸੀ ।ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ-

  • ਅੱਗੇ ਰਹਿਣ ਵਾਲੀ ਸੈਨਿਕ ਟੁਕੜੀ,
  • ਕੇਂਦਰੀ ਸੈਨਾ
  • ਸੱਜੇ ਪਾਸੇ ਦੀ ਸੈਨਾ ਅਤੇ
  • ਖੱਬੇ ਪਾਸੇ ਦੀ ਸੈਨਾ

ਸੈਨਾ ਦੇ ਅੱਗੇ ਲਗਪਗ 5000 ਹਾਥੀ ਸਨ । ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜੀਆਂ ਕੀਤੀਆਂ ।ਉਸ ਨੇ ਉਨ੍ਹਾਂ ਬੈਲਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ | ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ । ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ । ਸੱਜੇ ਅਤੇ ਖੱਬੇ ਤੁਲੁਗਮਾ ਦਸਤੇ ਸਨ | ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ ।

ਪ੍ਰਸ਼ਨ 20.
ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ ।
ਉੱਤਰ-
ਅਮੀਰ ਅਤੇ ਸਰਦਾਰ ਉੱਚੇ ਵਰਗ ਦੇ ਲੋਕ ਸਨ ਉੱਚੀਆਂ ਪਦਵੀਆਂ ਅਤੇ ਖ਼ਿਤਾਬ ਪ੍ਰਾਪਤ ਸਨ ਸਰਦਾਰਾਂ ਨੂੰ “ਇਕਤਾ’ ਭਾਵ ਇਲਾਕਾ ਦਿੱਤਾ ਜਾਂਦਾ ਸੀ ਜਿੱਥੋਂ ਉਹ ਭੂਮੀ ਕਰ ਵਸੂਲ ਕਰਦੇ ਸਨ । ਇਸ ਧਨ ਨੂੰ ਉਹ ਆਪਣੀਆਂ ਲੋੜਾਂ ਉੱਪਰ ਖ਼ਰਚ ਕਰਦੇ ਸਨ । ਸਰਦਾਰ ਸਦਾ ਲੜਾਈਆਂ ਵਿਚ ਰੁੱਝੇ ਰਹਿੰਦੇ ਸਨ । ਉਹ ਸਦਾ ਆਪਣੇ ਆਪ ਨੂੰ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਲਈ ਹੀ ਸੋਚਦੇ ਰਹਿੰਦੇ ਸਨ |

ਸਥਾਨਕ ਪ੍ਰਬੰਧ ਵਲ ਉਹ ਕੋਈ ਧਿਆਨ ਨਹੀਂ ਦਿੰਦੇ ਸਨ ਅਮੀਰ ਹੋਣ ਦੇ ਕਾਰਨ ਇਹ ਲੋਕ ਐਸ਼ਪ੍ਰਸਤ ਅਤੇ ਦੁਰਾਚਾਰੀ ਸਨ ।ਉਹ ਵੱਡੀਆਂ-ਵੱਡੀਆਂ ਹਵੇਲੀਆਂ ਵਿਚ ਰਹਿੰਦੇ ਸਨ ਅਤੇ ਕਈ-ਕਈ ਵਿਆਹ ਕਰਵਾਉਂਦੇ ਸਨ । ਉਨ੍ਹਾਂ ਕੋਲ ਕਈ ਮਰਦ ਅਤੇ ਤੀਵੀਆਂ ਗੁਲਾਮਾਂ ਦੇ ਰੂਪ ਵਿਚ ਰਹਿੰਦੀਆਂ ਸਨ ।

ਪ੍ਰਸ਼ਨ 21.
ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ ।
ਉੱਤਰ-
ਮੁਸਲਮਾਨਾਂ ਦੇ ਧਾਰਮਿਕ ਆਗੂ ਦੋ ਉਪ-ਸ਼੍ਰੇਣੀਆਂ ਵਿਚ ਵੰਡੇ ਹੋਏ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਉਲਮਾ-ਉਲਮਾ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ । ਇਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਸਾਹਿਤ ਦਾ ਗਿਆਨ ਪ੍ਰਾਪਤ ਸੀ ।
  • ਸੱਯਦ-ਉਲਮਾ ਤੋਂ ਇਲਾਵਾ ਇਕ ਸ਼ੇਣੀ ਸੱਯਦਾਂ ਦੀ ਸੀ । ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ । ਸਮਾਜ ਵਿਚ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ । ਇਨ੍ਹਾਂ ਦੋਹਾਂ ਨੂੰ ਮੁਸਲਿਮ ਸਮਾਜ ਵਿਚ ਪ੍ਰਚਲਿਤ ਕਾਨੂੰਨਾਂ ਦਾ ਪੂਰਾ ਗਿਆਨ ਸੀ ।

ਪ੍ਰਸ਼ਨ 22.
ਗੁਲਾਮ ਵਰਗ ਦਾ ਵਰਣਨ ਕਰੋ ।
ਉੱਤਰ-

  1. ਗੁਲਾਮਾਂ ਦਾ ਮੁਸਲਿਮ ਸਮਾਜ ਵਿਚ ਸਭ ਤੋਂ ਨੀਵਾਂ ਸਥਾਨ ਸੀ । ਇਨ੍ਹਾਂ ਵਿਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਲ ਸਨ । ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ । ਕੁੱਝ ਗੁਲਾਮ ਹੋਰਨਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ ।
  2. ਗੁਲਾਮ ਹਿਜੜਿਆਂ ਨੂੰ ਬੇਗ਼ਮਾਂ ਦੀ ਸੇਵਾ ਲਈ ਰਣਵਾਸਾਂ ਹਰਮਾਂ) ਵਿਚ ਰੱਖਿਆ ਜਾਂਦਾ ਸੀ ।
  3. ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ-ਪਰਚਾਵੇ ਦਾ ਸਾਧਨ ਹੁੰਦੀਆਂ ਸਨ । ਇਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਮਿਲ ਜਾਂਦਾ ਸੀ । ਉਨ੍ਹਾਂ ਦੀ ਸਮਾਜਿਕ ਅਵਸਥਾ ਉਨ੍ਹਾਂ ਦੇ ਮਾਲਕਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ ।
  4. ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚੀ ਪਦਵੀ ਲੈ ਸਕਦੇ ਸਨ ਜਾਂ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ ।
  5. ਗੁਲਾਮਾਂ ਨੂੰ ਖਰੀਦਿਆ ਵੇਚਿਆ ਜਾ ਸਕਦਾ ਸੀ ।

ਪ੍ਰਸ਼ਨ 23.
ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ ?
ਉੱਤਰ-
ਉੱਚ ਵਰਗ ਦੇ ਲੋਕਾਂ ਦਾ ਭੋਜਨ-ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਘਿਉ ਵਾਲਾ ਹੁੰਦਾ ਸੀ । ਉਨ੍ਹਾਂ ਦੇ ਭੋਜਨ ਵਿਚ ਮਿਰਚ-ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ । ‘ਪਲਾਉ ਅਤੇ ਕੋਰਮਾ ਉਨ੍ਹਾਂ ਦਾ ਮਨ ਭਾਉਂਦਾ ਖਾਣਾ ਸੀ | ਮਿੱਠੇ ਪਕਵਾਨਾਂ ਵਿਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚਲਿਤ ਸਨ ।

ਉੱਚੇ ਵਰਗ ਦੇ ਮੁਸਲਮਾਨਾਂ ਵਿਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਆਮ ਹੁੰਦਾ ਸੀ ਸਾਧਾਰਨ ਲੋਕਾਂ ਦਾ ਭੋਜਨ-ਸਾਧਾਰਨ ਮੁਸਲਮਾਨ ਮਾਸਾਹਾਰੀ ਸਨ । ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਨ੍ਹਾਂ ਦਾ ਨਿੱਤ ਦਾ ਭੋਜਨ ਸੀ । ਇਹ ਭੋਜਨ ਬਾਜ਼ਾਰਾਂ ਵਿਚੋਂ ਵੀ ਪੱਕਾ-ਪਕਾਇਆ ਮਿਲ ਜਾਂਦਾ ਸੀ । ਮੁਸਲਮਾਨ ਕਾਮੇ ਭੋਜਨ ਨਾਲ ਲੱਸੀ ਪੀਣਾ ਪਸੰਦ ਕਰਦੇ ਸਨ ।

ਪ੍ਰਸ਼ਨ 24.
ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ ।
ਉੱਤਰ-

  • ਉੱਚ ਵਰਗ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ । ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ । ਅਮੀਰ ਲੋਕ ਤੱਰੇ (ਤੁਰਲੇ) ਵਾਲੀਆਂ ਪਗੜੀਆਂ ਬੰਨ੍ਹਦੇ ਸਨ । ਪੱਗ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ ।
  • ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ ਆਪਣੀ ਜੇਬ ਵਿਚ ਉਹ ਰੁਮਾਲ ਰੱਖਦੇ ਸਨ । ਉਹ ਲਾਲ ਜੁੱਤੀ ਪਹਿਨਦੇ ਸਨ । ਉਨ੍ਹਾਂ ਦੇ ਸਿਰ ਉੱਤੇ ਆਮ ਜਿਹੀ ਪੱਗ ਹੁੰਦੀ ਸੀ ।
  • ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਉਹ ਸੱਤਾਂ ਗਜ਼ਾਂ ਦੀ ਪੱਗ ਬੰਨਦੇ ਸਨ । ਉਹ ਪਿੱਠ ਉੱਤੇ ਪੱਗ ਦਾ ਲੜ ਵੀ ਛੱਡਦੇ ਸਨ । ਸੂਫ਼ੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ ।
  • ਸਧਾਰਨ ਲੋਕ ਕਮੀਜ਼ ਅਤੇ ਪਜਾਮਾ ਪਹਿਨਦੇ ਸਨ । ਉਹ ਜੁਰਾਬ ਅਤੇ ਜੁੱਤੀ ਵੀ ਪਹਿਨਦੇ ਸਨ ।
  • ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ ।

ਪ੍ਰਸ਼ਨ 25.
ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ

  • ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
  • ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ ।ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
  • ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੁ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
  • ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ-ਪਾਤ ਬਾਰੇ ਲਿਖੋ ।
ਉੱਤਰ-
ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦਾ ਹਿੰਦੂ ਸਮਾਜ ਵੱਖ-ਵੱਖ ਵਰਗਾਂ ਜਾਂ ਜਾਤਾਂ ਵਿਚ ਵੰਡਿਆ ਹੋਇਆ ਸੀ । ਉਹ ਜਾਤਾਂ ਸਨ-ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਇਨ੍ਹਾਂ ਜਾਤਾਂ ਤੋਂ ਇਲਾਵਾ ਹੋਰ ਵੀ ਉਪ-ਜਾਤਾਂ ਪੈਦਾ ਹੋ ਚੁੱਕੀਆਂ ਸਨ –

  • ਬਾਹਮਣ-ਬ੍ਰਾਹਮਣ ਸਮਾਜ ਵਿਚ ਆਪਣਾ ਫ਼ਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ । ਉਹ ਉਸ ਸਮੇਂ ਦੇ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੇ ਵਰਗ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ | ਆਮ ਲੋਕਾਂ ਉੱਤੇ ਬਾਹਮਣਾਂ ਦਾ ਪ੍ਰਭਾਵ ਬਹੁਤ ਸੀ । ਬਾਹਮਣਾਂ ਦੇ ਕਾਰਨ ਲੋਕ ਕਈ ਅੰਧ-ਵਿਸ਼ਵਾਸਾਂ ਵਿਚ ਫਸੇ ਹੋਏ ਸਨ ।
  • ਵੈਸ਼ ਅਤੇ ਖੱਤਰੀ-ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ ।
  • ਸ਼ੂਦਰ-ਸ਼ੂਦਰਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਘਿਰਣਾ ਕੀਤੀ ਜਾਂਦੀ ਸੀ । ਹਿੰਦੂਆਂ ਦੀਆਂ ਜਾਤਾਂ ਅਤੇ ਉਪ-ਜਾਤਾਂ ਵਿਚ ਆਪਸੀ ਸੰਬੰਧ ਘੱਟ ਹੀ ਸਨ । ਉਨ੍ਹਾਂ ਦੇ ਰੀਤੀ-ਰਿਵਾਜ ਵੀ ਵੱਖ-ਵੱਖ ਸਨ ।

ਪ੍ਰਸ਼ਨ 27.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ |
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਉਨ੍ਹਾਂ ਦਿਨਾਂ ਵਿਚ ਇਹ ਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਇਹ ਦਿੱਲੀ ਸਲਤਨਤ ਦਾ ਅੰਗ ਸੀ । ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ ਨਿਰੰਕੁਸ਼ ਸਨ । ਉਨ੍ਹਾਂ ਦੇ ਅਧੀਨ ਪੰਜਾਬ ਵਿਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿਚ ਮਗਨ ਸੀ । ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ । ਭਾਈ ਗੁਰਦਾਸ ਨੇ ਵੀ ਇਸ ਸਮੇਂ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 28.
16 ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ ?
ਉੱਤਰ-
ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਵਿਚ ਪੰਜਾਬ ਦਾ ਗਵਰਨਰ ਸੀ । ਉਂਝ ਤਾਂ ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਉਹ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਕੰਮ ਕਰ ਰਿਹਾ ਸੀ । ਉਸ ਨੇ ਇਬਰਾਹੀਮ ਲੋਧੀ ਦੇ ਚਾਚੇ ਆਲਮ ਖਾਂ ਲੋਧੀ ਨੂੰ ਦਿੱਲੀ ਦੀ ਰਾਜਗੱਦੀ ਦਿਵਾਉਣ ਵਿਚ ਸਹਾਇਤਾ ਦੇਣ ਦਾ ਵਚਨ ਦੇ ਕੇ ਉਸ ਨੂੰ ਆਪਣੇ ਨਾਲ ਜੋੜ ਲਿਆ ।

ਇਬਰਾਹੀਮ ਨੂੰ ਜਦੋਂ ਦੌਲਤ ਖਾਂ ਦੀਆਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਮਾਂ ਨੂੰ ਦਿੱਲੀ ਬੁਲਾਇਆ । ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ । ਦਿੱਲੀ ਪਹੁੰਚਣ ‘ਤੇ ਸੁਲਤਾਨ ਨੇ ਦਿਲਾਵਰ ਖਾਂ ਨੂੰ ਕੈਦੀ ਬਣਾ ਲਿਆ ਪਰ ਕੁਝ ਹੀ ਸਮੇਂ ਬਾਅਦ ਦਿਲਾਵਰ ਖਾਂ ਜੇਲ੍ਹ ਤੋਂ ਭੱਜ ਨਿਕਲਿਆ ਅਤੇ ਆਪਣੇ ਪਿਤਾ ਕੋਲ ਲਾਹੌਰ ਜਾ ਪੁੱਜਿਆ । ਦੌਲਤ ਖਾਂ ਨੇ ਇਬਰਾਹੀਮ ਲੋਧੀ ਦੇ ਇਸ ਵਿਹਾਰ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ ।

ਪ੍ਰਸ਼ਨ 29.
ਬਾਬਰ ਅਤੇ ਦੌਲਤ ਖ਼ਾਂ ਵਿਚਕਾਰ ਹੋਏ ਸੰਘਰਸ਼ ‘ਤੇ ਰੌਸ਼ਨੀ ਪਾਓ ।
ਉੱਤਰ-
ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਨੇ ਹੀ ਸੱਦਾ ਦਿੱਤਾ ਸੀ । ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੁ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਂਪੇ । ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗਾਵਤ ਦਾ ਝੰਡਾ ਝੁਲਾ ਦਿੱਤਾ । ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ ਜਿਸ ਵਿਚ ਦੌਲਤ ਖਾਂ ਉਸ ਦਾ ਪੁੱਤਰ ਗਾਜ਼ੀ ਖ਼ਾਂ ਹਾਰ ਗਏ । ਇਸ ਤੋਂ ਬਾਅਦ ਬਾਬਰ ਵਾਪਸ ਕਾਬੁਲ ਮੁੜ ਗਿਆ ।

ਉਸ ਦੇ ਵਾਪਸ ਮੁੜਦਿਆਂ ਹੀ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧੀ ਆਲਮ ਖਾਂ ਨੂੰ ਮਾਰ ਨਠਾਇਆ ਅਤੇ ਆਪ ਮੁੜ ਸਾਰੇ ਪੰਜਾਬ ਦਾ ਸ਼ਾਸਕ ਬਣ ਬੈਠਿਆ | ਆਲਮ ਖ਼ਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਨੂੰ ਪੰਜਾਬ ‘ਤੇ ਦੁਬਾਰਾ ਹਮਲਾ ਕੀਤਾ ਤੇ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਪਹਾੜਾਂ ਵਿਚ ਜਾ ਲੁਕਿਆ ।

ਪ੍ਰਸ਼ਨ 30.
ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ ।
ਜਾਂ
ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ । ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵਲ ਵਧਿਆ ਦੂਜੇ ਪਾਸੇ ਇਬਰਾਹੀਮ ਲੋਧੀ ਵੀ ਇਕ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚਲ ਪਿਆ । 21 ਅਪਰੈਲ, 1526 ਈ: ਦੇ ਦਿਨ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ । ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ |

ਬਾਬਰ ਆਪਣੀ ਜੇਤੁ ਸੈਨਾ ਸਹਿਤ ਦਿੱਲੀ ਪੁੱਜਾ ਅਤੇ ਉੱਥੇ ਉਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ । ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੀ-ਗਣੇਸ਼ ਸੀ । ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ ਦਾ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਬਚਪਨ ਜੀਵਨ ਬਾਰੇ ਰੋਸ਼ਨੀ ਪਾਓ |
ਉੱਤਰ-
ਜਨਮ ਅਤੇ ਮਾਤਾ-ਪਿਤਾ-ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ । ਬਚਪਨ ਅਤੇ ਸਿੱਖਿਆ-ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ ।

ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ । ਜਨੇਊ ਦੀ ਰਸਮ-ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ-ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੁ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ | ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ-ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਪੈਦਾ ਕਰਨ ਲਈ ਮਹਿਤਾ ਕਾਲੂ ਜੀ ਨੇ ਉਨ੍ਹਾਂ ਦਾ ਵਿਆਹ ਬਟਾਲੇ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਚੰਦ) ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ ਅਨਾਜ ਘਰ ਵਿਚ ਨੌਕਰੀ ਮਿਲ ਗਈ ।ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ-ਗੁਰੂ ਜੀ ਹਰ ਰੋਜ਼ ਸਵੇਰ ਸਮੇਂ “ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਚ ਬਿਤਾਏ ਗਏ ਸਮੇਂ ਦਾ ਵਰਣਨ ਕਰੋ । .
ਉੱਤਰ-
1486-87 ਈ: ਵਿਚ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸਥਾਨ ਬਦਲਣ ਲਈ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ । ਉੱਥੇ ਉਹ ਆਪਣੇ ਭਣਵੱਈਏ (ਬੀਬੀ ਨਾਨਕੀ ਜੀ ਦੇ ਪਤੀ ਜੈ ਰਾਮ ਕੋਲ ਰਹਿਣ ਲੱਗੇ । ਮੋਦੀਖ਼ਾਨੇ ਵਿਚ ਨੌਕਰੀ-ਗੁਰੂ ਜੀ ਨੂੰ ਫ਼ਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਉਨ੍ਹਾਂ ਨੂੰ ਜੈ ਰਾਮ ਦੀ ਸਿਫ਼ਾਰਸ਼ ‘ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਦੇ ਭੰਡਾਰ) ਵਿਚ ਭੰਡਾਰੀ ਦੀ ਨੌਕਰੀ ਮਿਲ ਗਈ ।

ਉੱਥੇ ਉਹ ਆਪਣਾ ਕੰਮ ਬੜੀ ਹੀ ਈਮਾਨਦਾਰੀ ਨਾਲ ਕਰਦੇ ਰਹੇ । ਫਿਰ ਵੀ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ । ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਅਨਾਜ ਨੂੰ ਸਾਧੂ-ਸੰਤਾਂ ਵਿਚ ਵੰਡ ਰਹੇ ਹਨ । ਜਦ ਮੋਦੀਖਾਨੇ ਦੀ ਜਾਂਚ ਕੀਤੀ ਤਾਂ ਹਿਸਾਬ-ਕਿਤਾਬ ਠੀਕ ਨਿਕਲਿਆ । ਗ੍ਰਹਿਸਥੀ ਜੀਵਨ ਅਤੇ ਪਰਮਾਤਮਾ ਸਿਮਰਨ-ਗੁਰੂ ਨਾਨਕ ਸਾਹਿਬ ਨੇ ਆਪਣੀ ਪਤਨੀ ਨੂੰ ਵੀ ਸੁਲਤਾਨਪੁਰ ਵਿਚ ਹੀ ਬੁਲਾ ਲਿਆ ।ਉਹ ਉੱਥੇ ਸਾਦਾ ਅਤੇ ਪਵਿੱਤਰ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ ।

ਹਰ ਰੋਜ਼ ਸਵੇਰੇ ਉਹ ਸ਼ਹਿਰ ਦੇ ਨਾਲ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਦੇ, ਪਰਮਾਤਮਾ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦੇ ਸਨ । ਗਿਆਨ ਪ੍ਰਾਪਤੀ-ਗੁਰੂ ਨਾਨਕ ਸਾਹਿਬ ਹਰ ਰੋਜ਼ ‘ਕਾਲੀ ਵੇਈਂ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਦੇਰ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ । ਇਕ ਦਿਨ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਗੁਰੂ ਨਾਨਕ ਦੇਵ ਜੀ ਉਨ੍ਹਾਂ ਤਿੰਨ ਦਿਨਾਂ ਤਕ ਅੰਤਰ ਧਿਆਨ ਰਹੇ ਅਤੇ ਆਪਣੇ ਆਤਮਿਕ ਗਿਆਨ ਨੂੰ ਅੰਤਿਮ ਰੂਪ ਦੇ ਕੇ ਉਸ ਦੇ ਪ੍ਰਚਾਰ ਲਈ ਇਕ ਕਾਰਜਕ੍ਰਮ ਤਿਆਰ ਕੀਤਾ ।
ਗਿਆਨ-ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ |

ਜਦ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸ਼ਬਦ ਕਹੇ “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ 1 ਲੋਕਾਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸ ਦਾ ਅਰਥ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਇਕ ਸਮਾਨ ਹਨ । ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਨ੍ਹਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪ੍ਰਚਾਰ ਵਿਚ ਬਤੀਤ ਕੀਤਾ । ਇਸ ਉਦੇਸ਼ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਵਰਣਨ ਕਰੋ ।
ਉੱਤਰ-
ਗਿਆਨ-ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਗਿਆਨ ਨਾਲ ਸੰਸਾਰ ਨੂੰ ਅਲੌਕਿਕ ਕਰਨ ਦਾ ਨਿਸਚਾ ਕੀਤਾ । ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਇਕ ਫ਼ਕੀਰ ਦੇ ਰੂਪ ਵਿਚ ਘੁੰਮਣ ਲਈ ਨਿਕਲ ਪਏ । ਇਨ੍ਹਾਂ ਲੰਮੀਆਂ ਯਾਤਰਾਵਾਂ ਵਿਚ ਗੁਰੂ ਨਾਨਕ ਦੇਵ ਜੀ ਨੂੰ ਲਗਪਗ 21-22 ਸਾਲ ਲੱਗ ਗਏ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਸਿੱਖ ਇਤਿਹਾਸਕਾਰਾਂ ਨੇ ਉਦਾਸੀਆਂ ਦਾ ਨਾਂ ਦਿੱਤਾ ਹੈ ।

ਉਦਾਸੀਆਂ ਦਾ ਉਦੇਸ਼-ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਰਸਤੇ ਤੋਂ ਭਟਕੀ ਮਨੁੱਖਤਾ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਣਾ ਸੀ ।
ਇਸ ਤੋਂ ਇਲਾਵਾ ਫ਼ਜ਼ਲ ਦੇ ਰੀਤੀ-ਰਿਵਾਜਾਂ ਅਤੇ ਕਰਮ-ਕਾਂਡਾਂ ਦਾ ਖੰਡਨ ਕਰਨਾ ਅਤੇ ਸਤਿਨਾਮ ਦੇ ਜਾਪ ਦਾ ਪ੍ਰਚਾਰ ਕਰਨਾ ਵੀ ਉਨ੍ਹਾਂ ਦੀਆਂ ਯਾਤਰਾਵਾਂ ਦਾ ਉਦੇਸ਼ ਸੀ ।

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਦਾ ਵਰਣਨ ਇਸ ਤਰਾਂ ਹੈਪਹਿਲੀ ਉਦਾਸੀ-ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਸੁਲਤਾਨਪੁਰ ਲੋਧੀ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ।
  2. ਇਸ ਤੋਂ ਬਾਅਦ ਗੁਰੂ ਸਾਹਿਬ ਤੁਲੰਬਾ (ਸੱਜਣ ਠੱਗ ਕੋਲ), ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕਰਮ ਕਰਨ ਦੀ ਪ੍ਰੇਰਨਾ ਦਿੱਤੀ ।
  3. ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ ।
  4. ਇਸ ਤੋਂ ਬਾਅਦ ਗੁਰੂ ਸਾਹਿਬ ਕੇਦਾਰਨਾਥ, ਬਦਰੀਨਾਥ, ਗੋਰਖਮੱਤਾ, ‘ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਆਦਿ ਕਈ ਸਥਾਨਾਂ ‘ਤੇ ਗਏ ।

ਦੂਜੀ ਉਦਾਸੀ-ਆਪਣੀ ਦੂਜੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –

  • ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ 1510 ਈ: ਵਿਚ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਮਾਲਵਾ ਦੇ ਸੰਤਾਂ ਅਤੇ ਮਾਉਂਟ ਆਬੂ ਦੇ ਜੈਨ ਮੁਨੀਆਂ ਨਾਲ ਮੁਲਾਕਾਤ ਕੀਤੀ ।
  • ਇਸਦੇ ਬਾਅਦ ਗੁਰੂ ਸਾਹਿਬ ਨੇ ਉੱਜੈਨ, ਹੈਦਰਾਬਾਦ, ਨਾਂਦੇੜ, ਗੰਟੂਰ, ਗੋਲਕੁੰਡਾ, ਮਦਰਾਸ, ਕਾਂਚੀਪੁਰਮ ਅਤੇ ਰਾਮੇਸ਼ਵਰਮ ਦੇ ਤੀਰਥ ਸਥਾਨ ਦੀ ਯਾਤਰਾ ਕੀਤੀ ।
  • ਗੁਰੁ ਜੀ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਗਏ ਜਿੱਥੇ ਲੰਕਾ ਦਾ ਰਾਜਾ ਸ਼ਿਵਨਾਭ ਅਤੇ ਕਈ ਹੋਰ ਲੋਕ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਿਸ਼ ਬਣ ਗਏ ।
  • ਆਪਣੀ ਵਾਪਸੀ ਯਾਤਰਾ ਵਿਚ ਤਿਵੇਂਦਰਮ, ਸੀ ਰੰਗਾਪਟਨਮ, ਸੋਮਨਾਥ, ਦੁਆਰਕਾ, ਬਹਾਵਲਪੁਰ, ਮੁਲਤਾਨ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ । 1515 ਈ: ਨੂੰ ਇੱਥੋਂ ਉਹ ਸੁਲਤਾਨਪੁਰ ਗਏ ।

ਤੀਜੀ ਉਦਾਸੀ-ਸੁਲਤਾਨਪੁਰ ਲੋਧੀ ਵਿਚ ਕੁੱਝ ਸਮਾਂ ਰਹਿਣ ਦੇ ਬਾਅਦ ਗੁਰੂ ਜੀ ਨੇ 1515 ਈ: ਤੋਂ ਲੈ ਕੇ 1517 ਈ: ਤਕ ਆਪਣੀ ਤੀਜੀ ਉਦਾਸੀ ਕੀਤੀ ।
ਇਸ ਉਦਾਸੀ ਵਿਚ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ । ਇਸ ਯਾਤਰਾ ਵਿਚ ਹੱਸੂ ਲੁਹਾਰ ਅਤੇ ਸੀਹਾ ਛੀਬੇ ਨੇ ਵੀ ਉਨ੍ਹਾਂ ਦਾ ਸਾਥ ਕੀਤਾ । ਇਸ ਉਦਾਸੀ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਮੁਕਾਮ ਪੀਰ ਬੁੱਢਣਸ਼ਾਹ, ਤਿੱਬਤ, ਨੇਪਾਲ, ਗੋਰਖਮੱਤਾ ਜਾਂ ਨਾਨਕਮੱਤਾ |
  2. ਬਿਲਾਸਪੁਰ, ਮੰਡੀ, ਸੁਕੈਤ, ਜਵਾਲਾਜੀ, ਕਾਂਗੜਾ, ਕੁੱਲ ਆਦਿ ਪਹਾੜੀ ਇਲਾਕੇ ।
  3. ਕਸ਼ਮੀਰ ਘਾਟੀ ਵਿਚ ਕੈਲਾਸ਼ ਪਰਬਤ, ਲੱਦਾਖ, ਕਾਰਗਿਲ, ਅਮਰਨਾਥ, ਅਨੰਤਨਾਗ, ਬਾਰਾਮੁਲਾ ਆਦਿ ਚੌਥੀ ਉਦਾਸੀ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1517 ਈ: ਤੋਂ 1521 ਈ: ਤਕ ਭਾਈ ਮਰਦਾਨਾ ਨੂੰ ਨਾਲ ਲੈ ਕੇ ਕੀਤੀ ।

ਇਸ ਉਦਾਸੀ ਦੌਰਾਨ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕੀਤੀ । ਉਹ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਪੇਸ਼ਾਵਰ, ਸੱਯਦਪੁਰ ਆਦਿ ਸਥਾਨਾਂ ‘ਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ ।

ਪ੍ਰਸ਼ਨ 4.
“ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪਰਮਾਤਮਾ ਦਾ ਗੁਣਗਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਪਰਮਾਤਮਾ ਦੇ ਵਿਸ਼ੇ ਵਿਚ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ
1. ਪਰਮਾਤਮਾ ਇਕ ਹੈ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ “ਇਕ ਓਂਕਾਰ (ੴ) ਦਾ ਸੁਨੇਹਾ ਦਿੱਤਾ ਇਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ ਅਤੇ ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ । ਗੋਕੁਲਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਵਿਚ, ‘‘ਪਰਮਾਤਮਾ ਵਿਸ਼ਣੂ, ਸ਼ਿਵ, ਕ੍ਰਿਸ਼ਨ ਅਤੇ ਰਾਮ ਤੋਂ ਬਹੁਤ ਵੱਡਾ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ।”

2. ਪਰਮਾਤਮਾ ਨਿਰਾਕਾਰ ਅਤੇ ਸ਼ੈ-ਵਿਦਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਦਾ ਕੋਈ ਆਕਾਰ ਜਾਂ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਕਈ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਹ ਸ਼ੈ-ਵਿਦਮਾਨ, ਅਕਾਲ, ਜਨਮ ਰਹਿਤ ਅਤੇ ਅਕਾਲ ਮੂਰਤ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ-ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਸਿਸ਼ਟੀ ਦੇ ਹਰ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ਤਦ ਹੀ ਤਾਂ ਉਹ ਕਹਿੰਦੇ ਹਨ “ਦੂਜਾ ਕਾਹੇ ਸਿਮਰਿਐ, ਜੰਮੇ ਤੇ ਮਰ ਜਾਇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਇ ।”

4. ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਲੋੜ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ਉਹ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ । ਜੋ ਲੋਕ ਆਪਣੇ ਆਪ ਨੂੰ ਪਰਮਾਤਮਾ ਕੋਲ ਆਤਮ-ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਦੇ ਸੁਖ-ਦੁੱਖ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ । ਉਹ ਆਪਣੀ ਅਸੀਮਿਤ ਦਇਆ ਨਾਲ ਉਨ੍ਹਾਂ ਨੂੰ ਆਨੰਦਿਤ ਕਰਦਾ ਰਹਿੰਦਾ ਹੈ ।

5. ਪਰਮਾਤਮਾ ਮਹਾਨ ਅਤੇ ਸਰਵਉੱਚ ਹੈ-ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਅਤੇ ਸਰਵਉੱਚ ਹੈ । ਮਨੁੱਖ ਲਈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ । ਆਪਣੀ ਮਹਾਨਤਾ ਦਾ ਭੇਤ ਆਪ ਪਰਮਾਤਮਾ ਹੀ ਜਾਣਦਾ ਹੈ । ਇਸ ਵਿਸ਼ੇ ਵਿਚ ਗੁਰੂ ਜੀ ਫ਼ਰਮਾਉਂਦੇ ਹਨ , “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ‘ ਕਈ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਕੋਈ ਵੀ ਉਸ ਦੀ ਸਰਵਉੱਚਤਾ ਨੂੰ ਨਹੀਂ ਛੂਹ ਸਕਿਆ ।

6. ਪਰਮਾਤਮਾ ਦੇ ਹੁਕਮ ਦਾ ਮਹੱਤਵ-ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪਰਮਾਤਮਾ ਦੀ ਆਗਿਆ ਜਾਂ ਹੁਕਮ ਦਾ ਬਹੁਤ ਮਹੱਤਵ ਹੈ । ਉਨ੍ਹਾਂ ਅਨੁਸਾਰ ਦੁਨੀਆਂ ਦਾ ਹਰ ਕੰਮ ਉਸੇ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ । ਇਸ ਲਈ ਸਾਨੂੰ ਉਸ ਦੇ ਹੁਕਮ ਨੂੰ ਮਿੱਠਾ ਭਾਣਾ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ ।

ਉਨ੍ਹਾਂ ਨੇ ਜਪੁਜੀ ਸਾਹਿਬ ਦੀ ਦੂਜੀ ਪੌੜੀ ਵਿਚ , “ਪਰਮਾਤਮਾ ਦੇ ਹੁਕਮ’ ਦੇ ਮਹੱਤਵ ਉੱਤੇ ਵਿਸਤ੍ਰਿਤ ਚਾਨਣਾ ਪਾਇਆ ਹੈ । ਉਹ ਆਖਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹਉਮੈ ਖ਼ਤਮ ਹੋ ਜਾਂਦਾ ਹੈ । ਇਸ ਗੱਲ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ-‘ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ ॥’

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਇਕ ਮਹਾਨ ਅਧਿਆਪਕ ਅਤੇ ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਰਣਨ ਕਰੋ ।
ਉੱਤਰ –
(ੳ) ਮਹਾਨ ਅਧਿਆਪਕ ਦੇ ਰੂਪ ਵਿਚ
1. ਸੱਚ ਦੇ ਪ੍ਰਚਾਰਕ-ਗੁਰੁ ਨਾਨਕ ਦੇਵ ਜੀ ਇਕ ਮਹਾਨ ਅਧਿਆਪਕ ਸਨ । ਕਹਿੰਦੇ ਹਨ ਕਿ ਲਗਪਗ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸੱਚੇ ਗਿਆਨ ਦਾ ਪ੍ਰਚਾਰ ਕੀਤਾ । ਉਹਨਾਂ ਨੇ ਈਸ਼ਵਰ ਦੇ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ ।

ਹਰ ਥਾਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਲੋਕਾਂ ‘ਤੇ ਬੜਾ ਡੂੰਘਾ ਅਸਰ ਪਿਆ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੋਹ-ਮਾਇਆ, ਸੁਆਰਥ ਅਤੇ ਲੋਭ ਨੂੰ ਛੱਡਣ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ । ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੇਣ ਦਾ ਢੰਗ ਬਹੁਤ ਹੀ ਚੰਗਾ ਸੀ । ਉਹ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿਚ ਉਪਦੇਸ਼ ਦਿੰਦੇ ਸਨ । ਉਹ ਨਾ ਤਾਂ ਗੂੜ੍ਹ ਦਰਸ਼ਨ ਦਾ ਪ੍ਰਚਾਰ ਕਰਦੇ ਸਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਵਿਚ ਪੈਂਦੇ ਸਨ । ਉਹ ਜਿਹੜੇ ਸਿਧਾਂਤਾਂ ‘ਤੇ ਆਪ ਚਲਦੇ ਸਨ, ਉਨ੍ਹਾਂ ਦਾ ਹੀ ਲੋਕਾਂ ਵਿਚ ਪ੍ਰਚਾਰ ਕਰਦੇ ਸਨ ।

2. ਸਭ ਦਾ ਗੁਰੂ-ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਸੇ ਵਿਸ਼ੇਸ਼ ਫ਼ਿਰਕੇ, ਸਥਾਨ ਜਾਂ ਲੋਕਾਂ ਤਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤਾਂ ਸਾਰੀ ਦੁਨੀਆਂ ਦੇ ਲਈ ਸਨ । ਇਸ ਬਾਰੇ ਪ੍ਰੋਫ਼ੈਸਰ ਕਰਤਾਰ ਸਿੰਘ ਦੇ ਸ਼ਬਦ ਵਰਣਨਯੋਗ ਹਨ ।ਉਹ ਲਿਖਦੇ ਹਨ, “ਉਨ੍ਹਾਂ (ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਸੇ ਵਿਸ਼ੇਸ਼ ਕਾਲ ਦੇ ਲਈ ਨਹੀਂ ਸੀ । ਉਨ੍ਹਾਂ ਦਾ ਦੈਵੀ ਉਪਦੇਸ਼ ਸਦਾ ਅਮਰ ਰਹੇਗਾ । ਇਹਨਾਂ ਦੇ ਉਪਦੇਸ਼ ਇੰਨੇ ਵਿਸ਼ਾਲ ਅਤੇ ਬੌਧਿਕਤਾਪੂਰਨ ਸਨ ਕਿ ਆਧੁਨਿਕ ਵਿਗਿਆਨਕ ਵਿਚਾਰਧਾਰਾ ਵੀ ਉਨ੍ਹਾਂ ‘ਤੇ ਟੀਕਾ-ਟਿੱਪਣੀ ਨਹੀਂ ਕਰ ਸਕਦੀ । ” ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਮਾਨਵ ਕਲਿਆਣ ਸੀ । ਅਸਲ ਵਿਚ ਮਾਨਵਤਾ ਦੀ ਭਲਾਈ ਲਈ ਹੀ ਉਨ੍ਹਾਂ ਨੇ ਚੀਨ, ਤਿੱਬਤ, , ਅਰਬ ਆਦਿ ਦੇਸ਼ਾਂ ਦੀਆਂ ਮੁਸ਼ਕਲ ਯਾਤਰਾਵਾਂ ਕੀਤੀਆਂ।

(ਅ) ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ । ਟਾਇਨਥੀ (Toynbee) ਜਿਹਾ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ । ਉਹ ਲਿਖਦਾ ਹੈ ਕਿ ਸਿੱਖ ਧਰਮ ਹਿੰਦੂ ਅਤੇ ਇਸਲਾਮ ਧਰਮ ਦੇ ਸਿਧਾਂਤਾਂ ਦਾ ਮਿਸ਼ਰਨ ਮਾਤਰ ਸੀ, ਪਰ ਟਾਇਨਥੀ ਦਾ ਇਹ ਵਿਚਾਰ ਠੀਕ ਨਹੀਂ ਹੈ । ਗੁਰੂ ਜੀ ਦੇ ਉਪਦੇਸ਼ਾਂ ਵਿਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਵੀ ਸਨ ਜੋ ਨਾ ਤਾਂ ਹਿੰਦੂ ਧਰਮ ਤੋਂ ਲਏ ਗਏ ਸਨ ਅਤੇ ਨਾ ਹੀ ਇਸਲਾਮ ਤੋਂ । ਉਦਾਹਰਨ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਾ ਬਣਾ ਕੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਅਜਿਹਾ ਕਰਕੇ ਗੁਰੂ ਜੀ ਨੇ ਗੁਰੂ-ਸੰਸਥਾ ਨੂੰ ਇਕ ਵਿਸ਼ੇਸ਼ ਰੂਪ ਦਿੱਤਾ ਅਤੇ ਆਪਣੇ ਇਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ (16ਵੀਂ ਸਦੀ ਦੇ ਸ਼ੁਰੂ ਵਿਚ) ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਇਹ ਦੇਸ਼ ਉਨ੍ਹਾਂ ਦਿਨਾਂ ਵਿਚ ਲਾਹੌਰ ਪੁੱਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ । ਪਰ ਦਿੱਲੀ ਸਲਤਨਤ ਦੀ ਸ਼ਾਨ ਹੁਣ ਜਾਂਦੀ ਰਹੀ ਸੀ, ਇਸ ਲਈ ਕੇਂਦਰੀ ਸੱਤਾ ਦੀ ਕਮੀ ਕਾਰਨ ਪੰਜਾਬ ਦੇ ਸ਼ਾਸਨ ਵਿਚ ਢਿੱਲ ਆ ਗਈ । ਸੰਖੇਪ ਵਿਚ 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਰਾਜਨੀਤਿਕ ਜੀਵਨ ਦੀ ਝਾਕੀ ਇਸ ਤਰ੍ਹਾਂ ਪੇਸ਼ ਕੀਤੀ ਜਾ ਸਕਦੀ ਹੈ
1. ਨਿਰੰਕੁਸ਼ ਸ਼ਾਸਨ-ਉਸ ਸਮੇਂ ਪੰਜਾਬ ਵਿਚ ਨਿਰੰਕੁਸ਼ ਸ਼ਾਸਨ ਸੀ ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ) ਨਿਰੰਕੁਸ਼ ਸਨ । ਰਾਜ ਦੀਆਂ ਸਾਰੀਆਂ ਸ਼ਕਤੀਆਂ ਇਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਸਨ । ਉਨ੍ਹਾਂ ਦੀ ਇੱਛਾ ਹੀ ਕਾਨੂੰਨ ਸੀ । ਅਜਿਹੇ ਨਿਰੰਕੁਸ਼ ਸ਼ਾਸਨ ਦੇ ਅਧੀਨ ਪਰਜਾ ਦੇ ਅਧਿਕਾਰਾਂ ਦੀ , ਕਲਪਨਾ ਵੀ ਵਿਅਰਥ ਸੀ ।

2. ਰਾਜਨੀਤਿਕ ਅਰਾਜਕਤਾ-ਲੋਧੀ ਸ਼ਾਸਕਾਂ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਸਿਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਅਖੀਰਲੇ ਸਾਲਾਂ ਵਿਚ ਸਾਰੇ ਦੇਸ਼ ਵਿਚ ਵਿਦਰੋਹ ਹੋਣ ਲੱਗੇ । ਇਬਰਾਹੀਮ ਲੋਧੀ ਦੇ ਕਾਲ ਵਿਚ ਤਾਂ ਇਨ੍ਹਾਂ ਵਿਦਰੋਹਾਂ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ।
ਉਸ ਦੇ ਸਾਰੇ ਸਰਦਾਰ ਅਤੇ ਦਰਬਾਰੀ ਉਸ ਦੇ ਬੁਰੇ ਵਿਹਾਰ ਤੋਂ ਤੰਗ ਆ ਕੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ | ਪ੍ਰਾਂਤਾਂ ਦੇ ਸ਼ਾਸਕ ਜਾਂ ਤਾਂ ਆਪਣੀ ਸੁਤੰਤਰਤਾ ਸਥਾਪਤ ਕਰਨ ਦੇ ਯਤਨ ਵਿਚ ਸਨ ਜਾਂ ਫਿਰ ਸਲਤਨਤ ਦੇ ਹੋਰ ਦਾਅਵੇਦਾਰਾਂ ਦਾ ਪੱਖ ਲੈ ਰਹੇ ਸਨ | ਪਰ ਉਹ ਜਾਣਦੇ ਸਨ ਕਿ ਪੰਜਾਬ ‘ਤੇ ਅਧਿਕਾਰ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਿੱਲੀ ਦਾ ਸਿੰਘਾਸਨ ਨਹੀਂ ਸੀ ਪਾ ਸਕਦਾ । ਇਸ ਲਈ ਸਾਰੇ ਸੂਬੇਦਾਰਾਂ ਦੀ ਦ੍ਰਿਸ਼ਟੀ ਪੰਜਾਬ ‘ਤੇ ਟਿਕੀ ਹੋਈ ਸੀ । ਸਿੱਟੇ ਵਜੋਂ ਸਾਰਾ ਪੰਜਾਬ ਅਰਾਜਕਤਾ ਦੀ ਲਪੇਟ ਵਿਚ ਆ ਗਿਆ !

3. ਅਨਿਆਂ ਦਾ ਬੋਲਬਾਲਾ-16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਅਨਿਆਂ ਦਾ ਬੋਲਬਾਲਾ ਸੀ । ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸਨ । ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ।` ਉਹ ਅੱਗੇ ਲਿਖਦੇ ਹਨ, “ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਰਿਸ਼ਵਤ ਲੈਂਦਾ ਜਾਂ ਦਿੰਦਾ ਨਾ ਹੋਵੇ | ਸ਼ਾਸਕ ਵੀ ਤਦ ਨਿਆਂ ਕਰਦਾ ਹੈ ਜਦ ਉਸ ਦੀ ਮੁੱਠੀ ਗਰਮ ਕਰ ਦਿੱਤੀ ਜਾਵੇ ।’’

4. ਯੁੱਧ-ਇਸ ਕਾਲ ਵਿਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ । ਸਾਰੇ ਪੰਜਾਬ ਉੱਤੇ ਆਪਣਾ ਅਧਿਕਾਰ ਜਮਾ ਕੇ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਵਿਚ ਸਨ | ਸਰਦਾਰਾਂ, ਸੂਬੇਦਾਰਾਂ ਅਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਅਤੇ ਅਭਿਲਾਸ਼ਾਵਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ । ਇਸ ਸਮੇਂ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਵਿਚ ਸੰਘਰਸ਼ ਚੱਲਿਆ । ਇੱਥੇ ਬਾਬਰ ਨੇ ਹਮਲੇ ਸ਼ੁਰੂ ਕੀਤੇ ।

ਪ੍ਰਸ਼ਨ 7.
ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ ।
ਉੱਤਰ-
ਬਾਬਰ ਦੀ ਪੰਜਾਬ ਉੱਤੇ ਜਿੱਤ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਸੀ । ਇਹ ਲੜਾਈ 1526 ਈ: ਵਿਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਹੋਈ । ਇਸ ਵਿਚ ਬਾਬਰ ਜੇਤੂ ਰਿਹਾ ਅਤੇ ਪੰਜਾਬ ਉੱਤੇ ਉਸ ਦਾ ਅਧਿਕਾਰ ਹੋ ਗਿਆ । ਬਾਬਰ ਦਾ ਹਮਲਾ-ਨਵੰਬਰ, 1525 ਈ: ਵਿਚ ਬਾਬਰ 12000 ਸੈਨਿਕਾਂ ਸਹਿਤ ਕਾਬੁਲ ਤੋਂ ਪੰਜਾਬ ਵਲ ਵਧਿਆ । ਰਸਤੇ ਵਿਚ ਦੌਲਤ ਖਾਂ ਲੋਧੀ ਨੂੰ ਹਰਾਉਂਦਾ ਹੋਇਆ ਉਹ ਦਿੱਲੀ ਵਲ ਵਧਿਆ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਇਕ ਲੱਖ ਫ਼ੌਜ ਲੈ ਕੇ ਉਸ ਦੇ ਵਿਰੁੱਧ ਉੱਤਰ-ਪੱਛਮ ਵਲ ਨਿਕਲ ਪਿਆ ।

ਉਸ ਦੀ ਫ਼ੌਜ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ-ਅੱਗੇ ਰਹਿਣ ਵਾਲੀ ਫ਼ੌਜੀ ਟੁਕੜੀ, ਕੇਂਦਰੀ ਫ਼ੌਜ, ਸੱਜੇ ਪਾਸੇ ਦੀ ਫ਼ੌਜੀ ਟੁਕੜੀ ਅਤੇ ਖੱਬੇ ਪਾਸੇ ਦੀ ਫ਼ੌਜੀ ਟੁਕੜੀ । ਫ਼ੌਜ ਦੇ ਅੱਗੇ ਲਗਪਗ 5000 ਹਾਥੀ ਸਨ । ਦੋਹਾਂ ਪੱਖਾਂ ਦੀਆਂ ਫ਼ੌਜਾਂ ਦਾ ਪਾਣੀਪਤ ਦੇ ਮੈਦਾਨ ਵਿਚ ਸਾਹਮਣਾ ਹੋਇਆ । ਯੁੱਧ ਦਾ ਆਰੰਭ-ਪਹਿਲੇ ਅੱਠ ਦਿਨ ਤੱਕ ਕਿਸੇ ਪਾਸਿਓਂ ਵੀ ਕੋਈ ਹਮਲਾ ਨਹੀਂ ਹੋਇਆ । ਪਰੰਤੂ 21 ਅਪਰੈਲ, 1526 ਈ: ਦੀ ਸਵੇਰ ਇਬਰਾਹੀਮ ਲੋਧੀ ਦੀ ਫ਼ੌਜ ਨੇ ਬਾਬਰ ਉੱਤੇ ਹਮਲਾ ਕਰ ਦਿੱਤਾ | ਬਾਬਰ ਦੇ ਤੋਪਚੀਆਂ ਨੇ ਵੀ ਲੋਧੀ ਫ਼ੌਜ ਉੱਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ।

ਬਾਬਰ ਦੀ ਤੁਲੁਗਮਾ ਫ਼ੌਜ ਨੇ ਅੱਗੇ ਵਧ ਕੇ ਦੁਸ਼ਮਣ ਨੂੰ ਘੇਰ ਲਿਆ ਬਾਬਰ ਦੀ ਫ਼ੌਜ ਦੇ ਸੱਜੇ ਅਤੇ ਖੱਬੇ ਪੱਖ ਅੱਗੇ ਵਧੇ ਅਤੇ ਉਨ੍ਹਾਂ ਨੇ ਜ਼ਬਰਦਸਤ ਹਮਲਾ ਕਰ ਦਿੱਤਾ । ਇਬਰਾਹੀਮ ਲੋਧੀ ਦੀਆਂ ਫ਼ੌਜਾਂ ਚਾਰੇ ਪਾਸਿਆਂ ਤੋਂ ਘਰ ਗਈਆਂ । ਉਹ ਨਾ ਤਾਂ ਅੱਗੇ ਵੱਧ ਸਕਦੀਆਂ ਸਨ ਅਤੇ ਨਾ ਪਿੱਛੇ ਹਟ ਸਕਦੀਆਂ ਸਨ ।
ਇਸੇ ਵਿਚ ਇਬਰਾਹੀਮ ਲੋਧੀ ਦੇ ਹਾਥੀ ਜ਼ਖ਼ਮੀ ਹੋ ਕੇ ਪਿੱਛੇ ਵਲ ਦੌੜੇ ਅਤੇ ਉਨ੍ਹਾਂ ਨੇ ਆਪਣੇ ਹੀ ਫ਼ੌਜੀਆਂ ਨੂੰ ਕੁਚਲ ਦਿੱਤਾ । ਦੇਖਦੇ ਹੀ ਦੇਖਦੇ ਪਾਣੀਪਤ ਦੇ ਮੈਦਾਨ ਵਿਚ ਲਾਸ਼ਾਂ ਦੇ ਢੇਰ ਲੱਗ ਗਏ । ਦੁਪਹਿਰ ਤਕ ਯੁੱਧ ਖ਼ਤਮ ਹੋ ਗਿਆ । ਇਬਰਾਹੀਮ ਲੋਧੀ ਹਜ਼ਾਰਾਂ ਲਾਸ਼ਾਂ ਵਿਚਕਾਰ ਮਰਿਆ ਹੋਇਆ ਪਾਇਆ ਗਿਆ । ਬਾਬਰ ਨੂੰ ਪੰਜਾਬ ਉੱਤੇ ਪੂਰੀ ਜਿੱਤ ਪ੍ਰਾਪਤ ਹੋਈ ।