PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

Punjab State Board PSEB 10th Class Social Science Book Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Textbook Exercise Questions and Answers.

PSEB Solutions for Class 10 Social Science History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

SST Guide for Class 10 PSEB ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠਾਂ ਲਿਖੇ ਹਰ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15 ਸ਼ਬਦਾਂ) ਵਿਚ ਦਿਓ-

ਪ੍ਰਸ਼ਨ 1.
ਗੁਰੂ ਗੋਬਿੰਦ ਰਾਏ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਨ੍ਹਾਂ ਦੇ ਮਾਤਾ-ਪਿਤਾ ਜੀ ਦਾ ਨਾਂ ਵੀ ਦੱਸੋ ।
ਉੱਤਰ-
ਗੁਰੂ ਗੋਬਿੰਦ ਰਾਏ ਜੀ ਦਾ ਜਨਮ 22 ਦਸੰਬਰ, 1666 ਈ: ਨੂੰ ਪਟਨਾ ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਜੀ ਅਤੇ ਪਿਤਾ ਦਾ ਨਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੀ ।

ਪ੍ਰਸ਼ਨ 2.
ਬਚਪਨ ਵਿਚ ਪਟਨਾ ਵਿਖੇ ਗੁਰੂ ਗੋਬਿੰਦ ਰਾਏ ਜੀ ਕੀ-ਕੀ ਖੇਡਾਂ ਖੇਡਦੇ ਹੁੰਦੇ ਸਨ ?
ਉੱਤਰ-
ਨਕਲੀ ਲੜਾਈਆਂ ਅਤੇ ਅਦਾਲਤ ਲਗਾ ਕੇ ਆਪਣੇ ਸਾਥੀਆਂ ਦੇ ਝਗੜਿਆਂ ਦਾ ਨਿਪਟਾਰਾ ਕਰਨਾ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਗੁਰੂ ਗੋਬਿੰਦ ਰਾਏ ਜੀ ਨੇ ਕਿਸ-ਕਿਸ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕੀਤੀ ?
ਉੱਤਰ-
ਗੁਰੁ ਗੋਬਿੰਦ ਰਾਏ ਜੀ ਨੇ ਕਾਜ਼ੀ ਪੀਰ ਮੁਹੰਮਦ, ਪੰਡਿਤ ਹਰਜਸ, ਰਾਜਪੂਤ ਬੱਜਰ ਸਿੰਘ, ਭਾਈ ਸਾਹਿਬ ਚੰਦ, ਭਾਈ ਸਤੀਦਾਸ } |

ਪ੍ਰਸ਼ਨ 4.
ਕਸ਼ਮੀਰੀ ਪੰਡਿਤਾਂ ਦੀ ਕੀ ਸਮੱਸਿਆ ਸੀ ? ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਕਿਵੇਂ ਹੱਲ ਕੀਤਾ ?
ਉੱਤਰ-
ਕਸ਼ਮੀਰੀ ਪੰਡਿਤਾਂ ਨੂੰ ਔਰੰਗਜ਼ੇਬ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ । ਗੁਰੂ ਤੇਗ਼ ਬਹਾਦਰ ਜੀ ਨੇ ਇਸ ਸਮੱਸਿਆ ਨੂੰ ਆਤਮ-ਬਲੀਦਾਨ ਦੇ ਕੇ ਹੱਲ ਕੀਤਾ ।

ਪ੍ਰਸ਼ਨ 5.
ਭੰਗਾਣੀ ਦੀ ਜਿੱਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਨੇ ਕਿਹੜੇ-ਕਿਹੜੇ ਕਿਲ੍ਹੇ ਉਸਾਰੇ ?
ਉੱਤਰ-
ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫ਼ਤਿਹਗੜ੍ਹ ।

ਪ੍ਰਸ਼ਨ 6.
ਪੰਜ ਪਿਆਰਿਆਂ ਦੇ ਨਾਂ ਲਿਖੋ ।
ਉੱਤਰ-
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ।

ਪ੍ਰਸ਼ਨ 7.
ਗੁਰੁ ਗੋਬਿੰਦ ਸਿੰਘ ਜੀ ਜੋਤੀ-ਜੋਤ ਕਿਵੇਂ ਸਮਾਏ ?
ਉੱਤਰ-
ਇਕ ਪਠਾਣ ਨੇ ਗੁਰੂ ਸਾਹਿਬ ਦੇ ਢਿੱਡ ਵਿਚ ਛੁਰਾ ਖੋਭ ਦਿੱਤਾ ।

ਪ੍ਰਸ਼ਨ 8.
ਖੰਡੇ ਦੀ ਪਾਹੁਲ ਤਿਆਰ ਕਰਨ ਸਮੇਂ ਕਿਨ੍ਹਾਂ-ਕਿਨ੍ਹਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ?
ਉੱਤਰ-
ਜਪੁਜੀ ਸਾਹਿਬ, ਜਾਪੁ ਸਾਹਿਬ, ਅਨੰਦ ਸਾਹਿਬ, ਸਵੈਯੇ ਅਤੇ ਚੌਪਈ ਸਾਹਿਬ ਆਦਿ ਬਾਣੀਆਂ ਦਾ ਪਾਠ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 9.
ਖ਼ਾਲਸਾ ਦੀ ਸਾਜਨਾ ਕਦੋਂ ਅਤੇ ਕਿੱਥੇ ਕੀਤੀ ਗਈ ?
ਉੱਤਰ-
1699 ਈ: ਵਿਚ ਆਨੰਦਪੁਰ ਸਾਹਿਬ ਵਿਚ ।

ਪ੍ਰਸ਼ਨ 10.
ਬਿਲਾਸਪੁਰ ਦੇ ਰਾਜਾ ਭੀਮ ਚੰਦ ਉੱਤੇ ਖ਼ਾਲਸਾ ਸਿਰਜਣਾ ਦਾ ਕੀ ਅਸਰ ਹੋਇਆ ?
ਉੱਤਰ-
ਉਸ ਨੇ ਗੁਰੂ ਜੀ ਦੇ ਵਿਰੁੱਧ ਕਈ ਪਹਾੜੀ ਰਾਜਿਆਂ ਨਾਲ ਗਠਜੋੜ ਕਰ ਲਿਆ ।

ਪ੍ਰਸ਼ਨ 11.
ਨਾਦੌਣ ਦੀ ਲੜਾਈ ਦਾ ਕੀ ਕਾਰਨ ਸੀ ?
ਉੱਤਰ-
ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਦੋਸਤੀ ਕਾਇਮ ਕਰਕੇ ਮੁਗ਼ਲ ਸਰਕਾਰ ਨੂੰ ਸਾਲਾਨਾ ਕਰ ਦੇਣਾ ਬੰਦ ਕਰ ਦਿੱਤਾ ਸੀ ।

ਪ੍ਰਸ਼ਨ 12.
ਪੂਰਵ-ਖ਼ਾਲਸਾ ਕਾਲ ਅਤੇ ਉੱਤਰ-ਖ਼ਾਲਸਾ ਕਾਲ ਤੋਂ ਤੁਸੀਂ ਕੀ ਭਾਵੀ ਲੈਂਦੇ ਹੋ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਗੁਰਗੱਦੀ ਸੰਭਾਲਣ ਤੋਂ ਲੈ ਕੇ ‘ਖ਼ਾਲਸਾ ਪੰਥ’ ਦੀ ਸਿਰਜਣਾ ਤਕ ‘ਪੂਰਵਖ਼ਾਲਸਾ ਕਾਲ’ ਅਤੇ ਖ਼ਾਲਸਾ ਦੀ ਸਿਰਜਣਾ ਤੋਂ ਬਾਅਦ ਦਾ ਸਮਾਂ ‘ਉੱਤਰ ਖ਼ਾਲਸਾ ਕਾਲ’ ਦਾ ਨਾਂ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਸ੍ਰੀ ਮੁਕਤਸਰ ਸਾਹਿਬ ਦਾ ਪੁਰਾਣਾ ਨਾਂ ਕੀ ਸੀ ? ਇਸ ਦਾ ਇਹ ਨਾਂ ਕਿਉਂ ਪਿਆ ?
ਉੱਤਰ-
ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣਾ ਸੀ । ਖਿਦਰਾਣਾ ਦੇ ਯੁੱਧ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੱਖਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ ਗਿਆ ਅਤੇ ਉਨ੍ਹਾਂ ਦੀ ਯਾਦ ਵਿਚ ਖਿਦਰਾਣਾ ਦਾ ਨਾਂ ਮੁਕਤਸਰ ਰੱਖਿਆ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 14.
‘ਜ਼ਫ਼ਰਨਾਮਾ ਨਾਮਕ ਖ਼ਤ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਨੂੰ ਲਿਖਿਆ ਸੀ ?
ਉੱਤਰ-
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ।

ਪ੍ਰਸ਼ਨ 15.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਸਿੱਧ ਚਾਰ ਰਚਨਾਵਾਂ ਦੇ ਨਾਂ ਲਿਖੋ ।
ਉੱਤਰ-
ਜਾਪੁ ਸਾਹਿਬ, ਜ਼ਫ਼ਰਨਾਮਾ, ਅਕਾਲ ਉਸਤਤ, ਸ਼ਸਤਰ ਨਾਮ ਮਾਲਾ ਆਦਿ ।

II. ਹੇਠ ਲਿਖੇ ਪ੍ਰਸ਼ਨ ਦਾ ਉੱਤਰ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਵਿਖੇ ਆਪਣਾ ਬਚਪਨ ਕਿਵੇਂ ਬਿਤਾਇਆ ?
ਉੱਤਰ-
ਗੁਰੁ ਗੋਬਿੰਦ ਰਾਏ ਜੀ ਨੇ ਬਚਪਨ ਦੇ ਪੰਜ ਸਾਲ ਪਟਨਾ ਵਿਖੇ ਬਤੀਤ ਕੀਤੇ । ਉੱਥੇ ਉਨ੍ਹਾਂ ਦੀ ਦੇਖ-ਭਾਲ ਉਨ੍ਹਾਂ ਦੇ ਮਾਮਾ ਕ੍ਰਿਪਾਲ ਚੰਦ ਨੇ ਕੀਤੀ । ਕਹਿੰਦੇ ਹਨ ਕਿ ਘੁੜਾਮ ਪਟਿਆਲਾ ਵਿਚ ਸਥਿਤ) ਦਾ ਇਕ ਮੁਸਲਮਾਨ ਫ਼ਕੀਰ ਭੀਖਣ ਸ਼ਾਹ ਬਾਲਕ ਗੋਬਿੰਦ ਰਾਏ ਦੇ ਦਰਸ਼ਨਾਂ ਲਈ ਪਟਨਾ ਗਿਆ ਸੀ । ਬਾਲਕ ਨੂੰ ਦੇਖਦੇ ਹੀ ਉਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਵੱਡਾ ਹੋ ਕੇ ਮਹਾਨ ਮਨੁੱਖ ਬਣੇਗਾ ਅਤੇ ਲੋਕਾਂ ਦੀ ਰਹਿਨੁਮਾਈ ਕਰੇਗਾ ।” ਉਸ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਿੱਧ ਹੋਈ । ਇਸੇ ਤਰ੍ਹਾਂ ਸ਼ਿਵਦੱਤ ਨਾਂ ਦੇ ਇਕ ਸ਼ਿਵ-ਭਗਤ ਨੇ ਵੀ ਗੋਬਿੰਦ ਰਾਏ ਜੀ ਦੀ ਅਧਿਆਤਮਿਕ ਮਹਾਨਤਾ ਦੇ ਬਾਰੇ ਵਿਚ ਇਕ ਅਮੀਰ ਜ਼ਿਮੀਂਦਾਰ ਪਰਿਵਾਰ ਨੂੰ ਸੂਚਿਤ ਕੀਤਾ ਸੀ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਸੀ । ਇਹ ਅਮੀਰ ਜੋੜਾ ਵੀ ਗੋਬਿੰਦ ਰਾਏ ਨਾਲ ਬਹੁਤ ਪ੍ਰੇਮ ਕਰਨ ਲੱਗਾ ।
ਗੁਰੂ ਜੀ ਵਿਚ ਮਹਾਨਤਾ ਦੇ ਲੱਛਣ ਬਚਪਨ ਤੋਂ ਹੀ ਦਿਖਾਈ ਦੇਣ ਲੱਗੇ ਸਨ । ਉਹ ਆਪਣੇ ਸਾਥੀਆਂ ਨੂੰ ਦੋ ਟੋਲੀਆਂ ਵਿਚ ਵੰਡ ਕੇ ਯੁੱਧ ਦਾ ਅਭਿਆਸ ਕਰਦੇ ਸਨ ਤੇ ਉਨ੍ਹਾਂ ਨੂੰ ਕੌਡੀਆਂ ਅਤੇ ਮਠਿਆਈ ਦਿੰਦੇ ਸਨ । ਉਹ ਉਨ੍ਹਾਂ ਦੇ ਝਗੜਿਆਂ ਦਾ ਨਿਪਟਾਰਾ ਵੀ ਕਰਦੇ ਸਨ । ਕੋਈ ਵੀ ਫ਼ੈਸਲਾ ਕਰਦੇ ਸਮੇਂ ਉਹ ਬੜੀ ਸੂਝ-ਬੂਝ ਤੋਂ ਕੰਮ ਲੈਂਦੇ ਸਨ ।

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਦੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ । ਉਹ ਰਾਜਗੱਦੀ ਵਰਗੇ ਉੱਚੇ ਸਿੰਘਾਸਣ ਉੱਤੇ ਬੈਠਣ ਲੱਗੇ ਅਤੇ ਆਪਣੀ ਪੱਗੜੀ ਉੱਪਰ ਕਲਗੀ ਸਜਾਉਣ ਲੱਗੇ । ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਗਾਉਣੇ ਸ਼ੁਰੂ ਕੀਤੇ । ਉਹ ਦਲੇਰ ਸਿੱਖਾਂ ਦੇ ਨਾਲ-ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ । ਉਹ ਆਨੰਦਪੁਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਜਾਂਦੇ । ਇਸ ਤੋਂ ਇਲਾਵਾ ਉਹਨਾਂ ਨੇ ਰਣਜੀਤ ਨਗਾਰਾ’ ਵੀ ਬਣਵਾਇਆ ।

ਪ੍ਰਸ਼ਨ 3.
ਖ਼ਾਲਸਾ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਖ਼ਾਲਸਾ ਦੀ ਸਥਾਪਨਾ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ । ਖ਼ਾਲਸਾ ਦੇ ਮੁੱਖ ਨਿਯਮ ਹੇਠ ਲਿਖੇ ਸਨ-

  1. ਹਰੇਕ ਖ਼ਾਲਸਾ ਆਪਣੇ ਨਾਂ ਪਿੱਛੇ ‘ਸਿੰਘ’ ਸ਼ਬਦ ਲਗਾਏਗਾ । ਖ਼ਾਲਸਾ ਔਰਤ ਆਪਣੇ ਨਾਂ ਨਾਲ ‘ਕੌਰ’ ਸ਼ਬਦ ਲਗਾਏਗੀ ।
  2. ਖ਼ਾਲਸਾ ਵਿਚ ਪ੍ਰਵੇਸ਼ ਤੋਂ ਪਹਿਲਾਂ ਹਰੇਕ ਵਿਅਕਤੀ ਨੂੰ ਖੰਡੇ ਦੀ ਪਾਹੁਲ ਦਾ ਸੇਵਨ ਕਰਨਾ ਪਵੇਗਾ ਤਦ ਹੀ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  3. ਹਰ ਇਕ ਸਿੰਘ ਜ਼ਰੂਰੀ ਤੌਰ ‘ਤੇ ਪੰਜ ਕਕਾਰ ਧਾਰਨ ਕਰੇਗਾ । ਉਹ ਹਨ-ਕੇਸ, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ ।
  4. ਹਰ ਇਕ ‘ਸਿੰਘ’ ਹਰ ਰੋਜ਼ ਸਵੇਰੇ ਇਸ਼ਨਾਨ ਕਰਕੇ ਉਹਨਾਂ ਪੰਜ ਬਾਣੀਆਂ ਦਾ ਪਾਠ ਕਰੇਗਾ, ਜਿਨ੍ਹਾਂ ਦਾ ਉਚਾਰਨ ‘ਖੰਡੇ ਦੀ ਪਾਹੁਲ’ ਤਿਆਰ ਕਰਨ ਸਮੇਂ ਕੀਤਾ ਗਿਆ ਸੀ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਭੰਗਾਣੀ ਦੀ ਲੜਾਈ ਦੇ ਕੀ ਕਾਰਨ ਸਨ ?
ਉੱਤਰ-
ਭੰਗਾਣੀ ਦੀ ਲੜਾਈ 1688 ਈ: ਵਿਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਹੋਈ । ਇਸ ਦੇ ਹੇਠ ਲਿਖੇ ਕਾਰਨ ਸਨ-

  1. ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਕਾਰਵਾਈਆਂ ਨੂੰ ਆਪਣੇ ਰਾਜਾਂ ਲਈ ਖਤਰਾ ਸਮਝਦੇ ਸਨ ।
  2. ਗੁਰੂ ਜੀ ਮੂਰਤੀ ਪੂਜਾ ਦੇ ਵਿਰੋਧੀ ਸਨ, ਪਰ ਪਹਾੜੀ ਰਾਜੇ ਮੂਰਤੀ ਪੂਜਾ ਵਿਚ ਵਿਸ਼ਵਾਸ ਰੱਖਦੇ ਸਨ ।
  3. ਗੁਰੂ ਜੀ ਨੇ ਆਪਣੀ ਸੈਨਾ ਵਿੱਚ ਮੁਗ਼ਲ ਫ਼ੌਜ ਵਿਚੋਂ ਕੱਢੇ ਗਏ 500 ਪਠਾਣ ਭਰਤੀ ਕਰ ਲਏ ਸਨ । ਪਹਾੜੀ ਰਾਜੇ ਮੁਗਲ ਸਰਕਾਰ ਦੇ ਵਫ਼ਾਦਾਰ ਸਨ, ਇਸ ਲਈ ਉਨ੍ਹਾਂ ਨੇ ਗੁਰੂ ਜੀ ਦੀ ਇਸ ਕਾਰਵਾਈ ਨੂੰ ਠੀਕ ਨਾ ਸਮਝਿਆ ।
  4. ਆਲੇ-ਦੁਆਲੇ ਦੇ ਮੁਗ਼ਲ ਫ਼ੌਜਦਾਰਾਂ ਨੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਖਿਲਾਫ਼ ਉਕਸਾ ਦਿੱਤਾ ਸੀ ।
  5. ਗੁਰੂ ਸਾਹਿਬ ਨਾਲ ਪਹਾੜੀ ਰਾਜਾ ਭੀਮ ਚੰਦ ਦੀ ਪੁਰਾਣੀ ਦੁਸ਼ਮਣੀ ਸੀ ।
  6. ਇਸ ਯੁੱਧ ਦਾ ਤਤਕਾਲੀ ਕਾਰਨ ਇਹ ਸੀ ਕਿ ਭੀਮ ਚੰਦ ਦੇ ਪੁੱਤਰ ਦੀ ਬਾਰਾਤ, ਜੋ ਗਵਾਲ ਜਾ ਰਹੀ ਸੀ, ਨੂੰ ਸਿੱਖਾਂ ਨੇ ਪਾਉਂਟਾ ਸਾਹਿਬ ਤੋਂ ਲੰਘਣ ਨਾ ਦਿੱਤਾ । ਸਿੱਟੇ ਵਜੋਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਯੁੱਧ ਕਰਨ ਦਾ ਫ਼ੈਸਲਾ ਕਰ ਲਿਆ ।

ਪ੍ਰਸ਼ਨ 5.
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਦੋਂ ਹੋਈ ? ਇਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਆਨੰਦਪੁਰ ਸਾਹਿਬ ਦੀ ਦੂਜੀ ਲੜਾਈ 1704 ਈ: ਵਿਚ ਹੋਈ । ਆਨੰਦਪੁਰ ਸਾਹਿਬ ਦੇ ਪਹਿਲੇ ਯੁੱਧ ਵਿੱਚ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਤੋਂ ਬੁਰੀ ਤਰ੍ਹਾਂ ਹਾਰੇ ਸਨ । ਸੰਧੀ ਤੋਂ ਬਾਅਦ ਵੀ ਉਹ ਮੁੜ ਸੈਨਿਕ ਤਿਆਰੀਆਂ ਕਰਨ ਲੱਗੇ । ਉਨ੍ਹਾਂ ਨੇ ਗੁੱਜਰਾਂ ਨੂੰ ਆਪਣੇ ਨਾਲ ਮਿਲਾ ਲਿਆ । ਮੁਗ਼ਲ ਸਮਰਾਟ ਨੇ ਵੀ ਉਨ੍ਹਾਂ ਦੀ ਸਹਾਇਤਾ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ । 1704 ਈ: ਵਿਚ ਸਰਹਿੰਦ ਦੇ ਗਵਰਨਰ ਵਜ਼ੀਰ ਖਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਲਈ ਇਕ ਵਿਸ਼ਾਲ ਸੈਨਾ ਭੇਜੀ । ਸਾਰਿਆਂ ਨੇ ਮਿਲ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ । ਗੁਰੂ ਜੀ ਨੇ ਆਪਣੇ ਬਹਾਦਰ ਸਿੱਖਾਂ ਦੀ ਸਹਾਇਤਾ ਨਾਲ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰੰਤੁ ਹੌਲੀ-ਹੌਲੀ ਸਿੱਖਾਂ ਦੀ ਰਸਦ ਖ਼ਤਮ ਹੋ ਗਈ । ਉਨ੍ਹਾਂ ਨੂੰ ਭੁੱਖ ਤੇ ਪਿਆਸ ਤੰਗ ਕਰਨ ਲੱਗੀ । ਇਸ ਔਖੇ ਸਮੇਂ 40 ਸਿੱਖ ਬੇਦਾਵਾ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ । ਅੰਤ ਵਿਚ 21 ਦਸੰਬਰ, 1704 ਈ: ਨੂੰ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ।

ਪ੍ਰਸ਼ਨ 6.
ਚਮਕੌਰ ਸਾਹਿਬ ਦੀ ਲੜਾਈ ‘ ਤੇ ਨੋਟ ਲਿਖੋ ।
ਉੱਤਰ-
ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਪੁੱਜੇ ।ਉੱਥੇ ਉਨ੍ਹਾਂ ਨੇ ਪਿੰਡ ਦੇ ਜ਼ਿਮੀਂਦਾਰ ਦੇ ਕੱਚੇ ਮਕਾਨ ਵਿਚ ਆਸਰਾ ਲਿਆ | ਪਰ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਨੂੰ ਉੱਥੇ ਵੀ ਘੇਰ ਲਿਆ । ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਨ । ਫੇਰ ਵੀ ਗੁਰੂ ਜੀ ਨੇ ਹੌਂਸਲਾ ਨਾ ਛੱਡਿਆ ਅਤੇ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ । ਇਸ ਯੁੱਧ ਵਿਚ ਉਨ੍ਹਾਂ ਦੇ ਦੋ ਸ਼ਾਹਿਬਜ਼ਾਦੇ ਸ਼ਹੀਦੀ ਨੂੰ ਪ੍ਰਾਪਤ ਹੋਏ । ਇਸ ਦੇ ਉਪਰੰਤ 35 ਸਿੱਖ ਵੀ ਲੜਦੇ-ਲੜਦੇ ਸ਼ਹੀਦ ਹੋ ਗਏ । ਇਨ੍ਹਾਂ ਵਿਚ ਤਿੰਨ ਪਿਆਰੇ ਵੀ ਸ਼ਾਮਿਲ ਸਨ 1 ਹਾਲਾਤ ਉੱਕਾ ਹੀ ਵਿਰੁੱਧ ਸਨ । ਇਸ ਲਈ ਸਿੱਖਾਂ ਦੇ ਬੇਨਤੀ ਕਰਨ ‘ਤੇ ਗੁਰੂ ਜੀ ਆਪਣੇ ਪੰਜ ਸਾਥੀਆਂ ਸਮੇਤ ਮਾਛੀਵਾੜਾ ਦੇ ਜੰਗਲਾਂ ਵਲ ਤੁਰ ਗਏ ।.

ਪ੍ਰਸ਼ਨ 7.
ਖਿਦਰਾਣਾ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਚਮਕੌਰ ਸਾਹਿਬ ਦੇ ਯੁੱਧ ਪਿੱਛੋਂ ਗੁਰੂ ਜੀ ਖਿਦਰਾਣਾ ਦੀ ਢਾਬ ਨੇੜੇ ਪਹੁੰਚੇ, ਜਿੱਥੇ ਮੁਗ਼ਲਾਂ ਨਾਲ ਉਨ੍ਹਾਂ ਦਾ ਆਖਰੀ ਯੁੱਧ ਹੋਇਆ । ਇਸ ਯੁੱਧ ਵਿਚ ਉਹ 40 ਸਿੱਖ ਵੀ ਗੁਰੂ ਜੀ ਦੇ ਨਾਲ ਆ ਮਿਲੇ ਜਿਹੜੇ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਉਨ੍ਹਾਂ ਦਾ ਸਾਥ ਛੱਡ ਗਏ ਸਨ । ਉਨ੍ਹਾਂ ਨੇ ਆਪਣੀ ਗੁਰੂ-ਭਗਤੀ ਦਾ ਸਬੂਤ ਦਿੱਤਾ ਅਤੇ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਦੀ ਇਸ ਗੁਰੂ ਭਗਤੀ ਅਤੇ ਸ਼ਹੀਦੀ ਤੋਂ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਉੱਥੇ ਇਹਨਾਂ ਸ਼ਹੀਦਾਂ ਦੀ ਮੁਕਤੀ ਲਈ ਬੇਨਤੀ ਕੀਤੀ । ਇਹ 40 ਸ਼ਹੀਦ ਇਤਿਹਾਸ ਵਿਚ ’40 ਮੁਕਤੇ’ ਅਖਵਾਉਂਦੇ ਹਨ । ਇਸ ਲੜਾਈ ਵਿਚ ਮਾਈ ਭਾਗੋ ਵਿਸ਼ੇਸ਼ ਰੂਪ ਵਿਚ ਗੁਰੂ ਸਾਹਿਬ ਦੇ ਪੱਖ ਵਿਚ ਲੜਨ ਲਈ ਪਹੁੰਚੀ ਸੀ । ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਈ । ਅੰਤ ਵਿਚ ਗੁਰੂ ਸਾਹਿਬ ਜੇਤੂ ਰਹੇ ਅਤੇ ਮੁਗ਼ਲ ਫ਼ੌਜ ਹਾਰ ਕੇ ਦੌੜ ਗਈ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 8.
ਗੁਰੂ ਗੋਬਿੰਦ ਸਿੰਘ ਜੀ ਦੀ ਸੈਨਾਨਾਇਕ ਦੇ ਰੂਪ ਵਿੱਚ ਸ਼ਖ਼ਸੀਅਤ ਬਾਰੇ ਲਿਖੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਕੁਸ਼ਲ ਸੈਨਾਪਤੀ ਅਤੇ ਵੀਰ ਸੈਨਿਕ ਸਨ । ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਵਿਰੁੱਧ ਲੜੀ ਗਈ ਹਰੇਕ ਲੜਾਈ ਵਿਚ ਉਨ੍ਹਾਂ ਨੇ ਆਪਣੇ ਵੀਰ ਸੈਨਿਕ ਹੋਣ ਦਾ ਸਬੂਤ ਦਿੱਤਾ | ਤੀਰ ਚਲਾਉਣ, ਤਲਵਾਰ ਚਲਾਉਣ ਅਤੇ ਘੋੜ-ਸਵਾਰੀ ਕਰਨ ਵਿਚ ਤਾਂ ਉਹ ਵਿਸ਼ੇਸ਼ ਰੂਪ ਨਾਲ ਨਿਪੁੰਨ ਸਨ । ਗੁਰੂ ਜੀ ਵਿਚ ਇਕ ਉੱਚ-ਕੋਟੀ ਦੇ ਸੈਨਾਪਤੀ ਦੇ ਗੁਣ ਵੀ ਮੌਜੂਦ ਸਨ । ਉਨ੍ਹਾਂ ਨੇ ਘੱਟ ਸੈਨਿਕ ਅਤੇ ਘੱਟ ਯੁੱਧ ਸਮੱਗਰੀ ਦੇ ਹੁੰਦੇ ਹੋਏ ਵੀ ਪਹਾੜੀ ਰਾਜਿਆਂ ਅਤੇ ਮੁਗ਼ਲਾਂ ਦੇ ਨੱਕ ਵਿਚ ਦਮ ਕਰ ਦਿੱਤਾ । ਚਮਕੌਰ ਸਾਹਿਬ ਦੀ ਲੜਾਈ ਵਿਚ ਤਾਂ ਉਨ੍ਹਾਂ ਦੇ ਨਾਲ ਕੇਵਲ 40 ਸਿੱਖ ਸਨ । ਪਰ ਗੁਰੂ ਜੀ ਦੀ ਅਗਵਾਈ ਵਿਚ ਉਨ੍ਹਾਂ ਨੇ ਉਹ ਹੱਥ ਦਿਖਾਏ ਕਿ ਇਕ ਵਾਰ ਤਾਂ ਹਜ਼ਾਰਾਂ ਦੀ ਮੁਗਲ ਸੈਨਾ ਘਬਰਾ ਗਈ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 120-130 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਅਤੇ ਅੰਤਿਮ ਗੁਰੂ ਸਨ । ਉਹ ਅਧਿਆਤਮਿਕ ਨੇਤਾ, ਉੱਚ-ਕੋਟੀ ਦੇ ਸੰਗਠਨ-ਕਰਤਾ, ਸਫਲ ਸੈਨਾਨਾਇਕ, ਪ੍ਰਤਿਭਾਸ਼ਾਲੀ ਵਿਦਵਾਨ ਅਤੇ ਮਹਾਨ ਸੁਧਾਰਕ ਦੇ ਗੁਣ ਰੱਖਦੇ ਸਨ । ਉਨ੍ਹਾਂ ਦੇ ਜੀਵਨ ਦਾ ਸੰਖੇਪ ਵਰਣਨ ਹੇਠ ਇਸ ਤਰ੍ਹਾਂ ਹੈ-

ਜਨਮ ਅਤੇ ਮਾਤਾ – ਪਿਤਾ-ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ, 1666 ਈ: ਵਿਚ ਪਟਨਾ (ਬਿਹਾਰ ਦੀ ਰਾਜਧਾਨੀ) ਵਿਚ ਹੋਇਆ । ਉਨ੍ਹਾਂ ਦੀ ਮਾਤਾ ਦਾ ਨਾਂ ਗੁਜਰੀ ਸੀ । ਉਹ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਪੁੱਤਰ ਸਨ । ਜਿਸ ਸਮੇਂ ਗੁਰੂ ਤੇਗ਼ ਬਹਾਦਰ ਜੀ ਭਾਰਤ ਦੇ ਪੂਰਬੀ ਦੇਸ਼ਾਂ ਦੀ ਯਾਤਰਾ ਕਰ ਰਹੇ ਸਨ, ਉਸ ਸਮੇਂ ਮਾਤਾ ਗੁਜਰੀ ਜੀ ਆਪਣੇ ਬਾਕੀ ਪਰਿਵਾਰ ਨਾਲ ਪਟਨਾ ਵਿਚ ਠਹਿਰੇ ਹੋਏ ਸਨ । ਗੁਰੂ ਤੇਗ਼ ਬਹਾਦਰ ਜੀ ਦੇ ਆਦੇਸ਼ ਅਨੁਸਾਰ ਨਵੇਂ ਜੰਮੇ ਬਾਲਕ ਦਾ ਨਾਂ ਗੋਬਿੰਦ ਦਾਸ ਜੀ ਰੱਖਿਆ ਗਿਆ । ਪਰੰਤੂ ਕੁਝ ਸਮੇਂ ਪਿੱਛੋਂ ਉਨ੍ਹਾਂ ਨੂੰ ਗੋਬਿੰਦ ਰਾਏ ਜੀ ਵੀ ਕਿਹਾ ਜਾਣ ਲੱਗਾ ।

ਪਟਨਾ ਵਿਚ ਬਚਪਨ – ਗੋਬਿੰਦ ਰਾਏ ਜੀ ਨੇ ਆਪਣੇ ਜੀਵਨ ਦੇ ਮੁੱਢਲੇ ਪੰਜ ਸਾਲ ਪਟਨਾ ਵਿਚ ਬਤੀਤ ਕੀਤੇ । ਬਚਪਨ ਵਿਚ ਉਹ ਅਜਿਹੀਆਂ ਖੇਡਾਂ ਖੇਡਦੇ ਸਨ, ਜਿਨ੍ਹਾਂ ਤੋਂ ਇਹ ਪਤਾ ਚਲਦਾ ਸੀ ਕਿ ਇਕ ਦਿਨ ਉਹ ਧਾਰਮਿਕ ਅਤੇ ਮਹਾਨ ਨੇਤਾ ਬਣਨਗੇ । ਉਹ ਆਪਣੇ ਸਾਥੀਆਂ ਦੀਆਂ ਦੌੜਾਂ, ਕੁਸ਼ਤੀਆਂ ਅਤੇ ਨਕਲੀ ਲੜਾਈਆਂ ਕਰਵਾਇਆ ਕਰਦੇ ਸਨ । ਉਹ ਆਪ ਵੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਂਦੇ ਸਨ । ਉਹ ਆਪਣੇ ਸਾਥੀਆਂ ਦੇ ਝਗੜੇ ਦਾ ਨਿਪਟਾਰਾ ਕਰਨ ਲਈ ਅਦਾਲਤ ਵੀ ਲਗਾਇਆ ਕਰਦੇ ਸਨ ।

ਲਖਨੌਰ ਵਿਚ ਦਸਤਾਰ-ਬੰਦੀ ਦੀ ਰਸਮ – 1671 ਈ: ਵਿਚ ਬਾਲਕ ਗੋਬਿੰਦ ਰਾਏ ਜੀ ਦੀ ਲਖਨੌਰ ਵਿਖੇ ਦਸਤਾਰ-ਬੰਦੀ ਦੀ ਰਸਮ ਪੂਰੀ ਕੀਤੀ ਗਈ ।

ਸਿੱਖਿਆ – 1672 ਈ: ਦੇ ਸ਼ੁਰੂ ਵਿਚ ਗੁਰੂ ਤੇਗ਼ ਬਹਾਦਰ ਜੀ ਆਪਣੇ ਪਰਿਵਾਰ ਸਮੇਤ ਚੱਕ ਨਾਨਕੀ (ਆਨੰਦਪੁਰ ਸਾਹਿਬ) ਵਿਚ ਰਹਿਣ ਲੱਗੇ । ਇੱਥੇ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ, ਫ਼ਾਰਸੀ ਅਤੇ ਪੰਜਾਬੀ ਭਾਸ਼ਾ ਦੇ ਨਾਲ-ਨਾਲ ਘੋੜਸਵਾਰੀ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਦਿੱਤੀ ਗਈ । | ਪਿਤਾ ਦੀ ਸ਼ਹੀਦੀ ਅਤੇ ਗੁਰਗੱਦੀ ਦੀ ਪ੍ਰਾਪਤੀ-1675 ਈ: ਵਿਚ ਗੁਰੂ ਸਾਹਿਬ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੇ ਮੁਗ਼ਲ ਜ਼ੁਲਮਾਂ ਦੇ ਵਿਰੋਧ ਵਿਚ ਆਪਣੀ ਸ਼ਹੀਦੀ ਦੇ ਦਿੱਤੀ । ਪਿਤਾ ਜੀ ਦੀ ਸ਼ਹੀਦੀ ਤੋਂ ਬਾਅਦ ਗੋਬਿੰਦ ਰਾਏ ਜੀ ਨੇ ਗੁਰਗੱਦੀ ਸੰਭਾਲੀ ਅਤੇ ਸਿੱਖਾਂ ਦੀ ਅਗਵਾਈ ਕਰਨੀ ਸ਼ੁਰੂ ਕੀਤੀ ।

ਵਿਆਹ – ਕੁੱਝ ਵਿਦਵਾਨਾਂ ਅਨੁਸਾਰ ਗੋਬਿੰਦ ਰਾਏ ਜੀ ਨੇ ਮਾਤਾ ਜੀਤੋ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਕੌਰ ਨਾਂ ਦੀਆਂ ਤਿੰਨ ਇਸਤਰੀਆਂ ਨਾਲ ਵਿਆਹ ਕੀਤੇ ਸਨ । ਪਰ ਕੁੱਝ ਵਿਦਵਾਨ ਇਹ ਤਿੰਨੋਂ ਨਾਮ ਮਾਤਾ ਜੀਤੋ ਦੇ ਹੀ ਮੰਨਦੇ ਹਨ । ਗੁਰੂ ਜੀ ਦੇ ਚਾਰ ਪੁੱਤਰ ਹੋਏ-ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ।

ਸੈਨਾ ਦਾ ਸੰਗਠਨ – ਸਿੱਖ ਧਰਮ ਦੀ ਰੱਖਿਆ ਲਈ ਗੁਰੂ ਸਾਹਿਬ ਲਈ ਸੈਨਾ ਦਾ ਸੰਗਠਨ ਕਰਨਾ ਬਹੁਤ ਜ਼ਰੂਰੀ ਸੀ । ਇਸ ਲਈ ਗੁਰੂ ਸਾਹਿਬ ਵਲੋਂ ਇਹ ਐਲਾਨ ਕੀਤਾ ਗਿਆ ਕਿ ਜਿਸ ਸਿੱਖ ਦੇ ਚਾਰ ਪੁੱਤਰ ਹੋਣ, ਉਨ੍ਹਾਂ ਵਿਚੋਂ ਉਹ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਸੈਨਾ ਵਿਚ ਭਰਤੀ ਕਰਵਾਉਣ । ਸਿੱਖਾਂ ਨੂੰ ਇਹ ਵੀ ਆਦੇਸ਼ ਦਿੱਤਾ ਗਿਆ ਕਿ ਉਹ ਹੋਰ ਵਸਤੂਆਂ ਦੀ ਥਾਂ ਘੋੜਿਆਂ ਅਤੇ ਹਥਿਆਰਾਂ ਦੀ ਭੇਟਾ ਕਰਨ । ਸਿੱਟੇ ਵਜੋਂ ਜਲਦੀ ਹੀ ਗੁਰੂ ਸਾਹਿਬ ਕੋਲ ਅਣਗਿਣਤ ਸੈਨਿਕ ਅਤੇ ਯੁੱਧਸਮੱਗਰੀ ਇਕੱਠੀ ਹੋ ਗਈ । ਉਨ੍ਹਾਂ ਨੇ ਸਢੌਰਾ ਦੇ ਪੀਰ ਬੁੱਧੂ ਸ਼ਾਹ ਦੇ 500 ਪਠਾਣ ਸੈਨਿਕਾਂ ਨੂੰ ਵੀ ਆਪਣੀ ਸੈਨਾ ਵਿਚ ਸ਼ਾਮਲ ਕਰ ਲਿਆ ।

ਗੁਰੂ ਜੀ ਦੇ ਰਾਜਸੀ ਚਿੰਨ੍ਹ ਅਤੇ ਸ਼ਾਨਦਾਰ ਦਰਬਾਰ – ਗੁਰੂ ਗੋਬਿੰਦ ਰਾਏ ਜੀ ਨੇ ਵੀ ਆਪਣੇ ਦਾਦਾ ਗੁਰੂ ਹਰਿਗੋਬਿੰਦ ਜੀ ਦੀ ਤਰ੍ਹਾਂ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ । ਉਹ ਆਪਣੀ ਪੱਗੜੀ ਉੱਤੇ ਕਲਗੀ ਸਜਾਉਣ ਲੱਗੇ ਅਤੇ ਰਾਜਗੱਦੀ ਦੀ ਤਰ੍ਹਾਂ ਉੱਚੇ ਸਿੰਘਾਸਣ ਉੱਪਰ ਬੈਠਣ ਲੱਗੇ । ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦੀਵਾਨ ਸੁੰਦਰ ਅਤੇ ਕੀਮਤੀ ਤੰਬੂਆਂ ਵਿਚ ਲਗਾਉਣੇ ਸ਼ੁਰੂ ਕਰ ਦਿੱਤੇ । ਉਹ ਦਲੇਰ ਸਿੱਖਾਂ ਦੇ ਨਾਲ-ਨਾਲ ਆਪਣੇ ਕੋਲ ਹਾਥੀ ਅਤੇ ਘੋੜੇ ਵੀ ਰੱਖਣ ਲੱਗੇ । ਉਹ ਆਨੰਦਪੁਰ ਦੇ ਜੰਗਲਾਂ ਵਿਚ ਸ਼ਿਕਾਰ ਖੇਡਣ ਜਾਂਦੇ । ਇਸ ਤੋਂ ਇਲਾਵਾ ਉਨ੍ਹਾਂ ਨੇ ਰਣਜੀਤ ਨਗਾਰਾ ਵੀ ਬਣਵਾਇਆ ।

ਗੁਰੂ ਜੀ ਪਾਉਂਟਾ ਸਾਹਿਬ ਵਿਚ – ਗੁਰੂ ਸਾਹਿਬ ਦੁਆਰਾ ਆਨੰਦਪੁਰ ਸਾਹਿਬ ਵਿਚ ਕੀਤੀਆਂ ਗਈਆਂ ਕਾਰਵਾਈਆਂ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੂੰ ਚੰਗੀਆਂ ਨਾ ਲੱਗੀਆਂ । ਉਹ ਕਿਸੇ ਨਾ ਕਿਸੇ ਬਹਾਨੇ ਗੁਰੂ ਜੀ ਨਾਲ ਯੁੱਧ ਕਰਨਾ ਚਾਹੁੰਦਾ ਸੀ । ਪਰੰਤੂ ਗੁਰੂ ਜੀ ਉਸ ਨਾਲ ਲੜਾਈ ਕਰਕੇ ਆਪਣੀ ਸੈਨਿਕ ਸ਼ਕਤੀ ਨਹੀਂ ਗੁਆਉਣਾ ਚਾਹੁੰਦੇ ਸਨ । ਇਸ ਲਈ ਉਹ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਨਾਹਨ ਰਾਜ ਵਿਚ ਚਲੇ ਗਏ । ਉੱਥੇ ਉਨ੍ਹਾਂ ਨੇ ਨਾਹਨ ਰਾਜ ਵਿਚ ਜਮਨਾ ਨਦੀ ਦੇ ਕੰਢੇ ਇਕ ਸੁੰਦਰ ਇਕਾਂਤ ਸਥਾਨ ਚੁਣ ਲਿਆ । ਉਸ ਸਥਾਨ ਦਾ ਨਾਂ ‘ਪਾਉਂਟਾ’ ਰੱਖਿਆ ਗਿਆ ।

ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ-

  • ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਰਾਏ ਜੀ ਨੂੰ 1688 ਈ: ਭੰਗਾਣੀ ਦੀ ਲੜਾਈ ਲੜਨੀ ਪਈ । ਇਸ ਯੁੱਧ ਵਿਚ ਗੁਰੂ ਜੀ ਨੇ ਰਾਜਾ ਫ਼ਤਹਿ ਸ਼ਾਹ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ।
  • ਇਸੇ ਦੌਰਾਨ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ 1693 ਈ: ਵਿਚ ਪੰਜਾਬ ਦੇ ਸ਼ਾਸਕਾਂ ਨੂੰ ਆਦੇਸ਼ ਦਿੱਤਾ ਕਿ ਗੁਰੂ ਜੀ ਦੇ ਵਿਰੁੱਧ ਯੁੱਧ ਛੇੜਨ । ਇਸ ਲਈ ਕਾਂਗੜਾ ਦੇਸ਼ ਦੇ ਫ਼ੌਜਦਾਰ ਨੇ ਆਪਣੇ ਪੁੱਤਰ ਖ਼ਾਨਜ਼ਾਦਾ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ । ਪਰੰਤੂ ਸਿੱਖਾਂ ਨੇ ਉਸ ਨੂੰ ਹਰਾ ਦਿੱਤਾ ।
  • ਖ਼ਾਨਜ਼ਾਦਾ ਦੀ ਅਸਫਲਤਾ ਤੋਂ ਬਾਅਦ 1696 ਈ: ਦੇ ਸ਼ੁਰੂ ਵਿੱਚ ਕਾਂਗੜਾ ਪ੍ਰਦੇਸ਼ ਦੇ ਫ਼ੌਜਦਾਰ ਨੇ ਹੁਸੈਨ ਖਾਂ ਨੂੰ ਗੁਰੂ ਜੀ ਦੇ ਵਿਰੁੱਧ ਭੇਜਿਆ । ਪਰੰਤੂ ਉਹ ਪਹਾੜੀ ਰਾਜਿਆਂ ਨਾਲ ਹੀ ਉਲਝ ਕੇ ਰਹਿ ਗਿਆ ।

ਖ਼ਾਲਸਾ ਦੀ ਸਿਰਜਣਾ – 1699 ਈ: ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਰਾਏ ਜੀ ਨੇ ਖ਼ਾਲਸਾ ਦੀ ਸਿਰਜਣਾ ਕੀਤੀ । ਉਨ੍ਹਾਂ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ-ਦਇਆ ਰਾਮ, ਧਰਮ ਦਾਸ, ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨੂੰ ਛਕਾਇਆ ਅਤੇ ਉਨ੍ਹਾਂ ਦੇ ਨਾਂ ਨਾਲ ‘ਸਿੰਘ’ ਸ਼ਬਦ ਲਗਾਇਆ ।ਫਿਰ ਉਨ੍ਹਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਜੀ ਨੇ ਆਪ ਵੀ ਆਪਣੇ ਨਾਂ ਨਾਲ ‘ਸਿੰਘ’ ਸ਼ਬਦ ਜੋੜਿਆ ।

ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ – ਖ਼ਾਲਸਾ ਦੀ ਸਿਰਜਣਾ ਦੇ ਬਾਅਦ ਦੇ ਕਾਲ ਨੂੰ ‘ਉੱਤਰ-ਖ਼ਾਲਸਾ ਕਾਲ’ ਕਿਹਾ ਜਾਂਦਾ ਹੈ । ਇਸ ਕਾਲ ਵਿਚ ਗੁਰੂ ਜੀ ਯੁੱਧਾਂ ਵਿਚ ਉਲਝੇ ਰਹੇ । ਉਨ੍ਹਾਂ ਨੇ 1701 ਈ: ਵਿਚ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1702 ਈ: ਵਿਚ ਨਿਰਮੋਹ ਦਾ ਯੁੱਧ, 1702 ਈ: ਵਿਚ ਹੀ ਬਸੌਲੀ ਦਾ ਯੁੱਧ, 1704 ਈ: ਆਨੰਦਪੁਰ ਸਾਹਿਬ ਦਾ ਦੁਜਾ ਯੁੱਧ, ਸ਼ਾਹੀ ਟਿੱਬੀ ਦਾ ਯੁੱਧ ਅਤੇ 1705 ਈ: ਵਿਚ ਚਮਕੌਰ ਸਾਹਿਬ ਦਾ ਯੁੱਧ ਲੜਿਆ | ਚਮਕੌਰ ਸਾਹਿਬ ਤੋਂ ਉਹ ਮਾਛੀਵਾੜਾ, ਦੀਨਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਖਿਦਰਾਣਾ (ਮੁਕਤਸਰ ਸਾਹਿਬ) ਪਹੁੰਚੇ । ਉੱਥੇ 1705 ਈ: ਵਿਚ ਉਨ੍ਹਾਂ ਨੇ ਮੁਗ਼ਲ ਫ਼ੌਜ ਨੂੰ ਹਰਾਇਆ। ਖਿਦਰਾਣਾ ਤੋਂ ਉਹ ਤਲਵੰਡੀ ਸਾਬੋ ਚਲੇ ਗਏ ।

ਗੁਰੂ ਸਾਹਿਬ ਦਾ ਜੋਤੀ-ਜੋਤ ਸਮਾਉਣਾ – ਗੁਰੂ ਗੋਬਿੰਦ ਸਿੰਘ ਜੀ ਸਤੰਬਰ, 1708 ਈ: ਵਿੱਚ ਨੰਦੇੜ (ਦੱਖਣ) ਪਹੁੰਚੇ । ਇਕ ਦਿਨ ਸ਼ਾਮ ਨੂੰ ਇਕ ਪਠਾਣ ਨੇ ਗੁਰੂ ਸਾਹਿਬ ਦੇ ਢਿੱਡ ਵਿਚ ਛੁਰਾ ਖੋਭ ਦਿੱਤਾ । ਇਸੇ ਜ਼ਖ਼ਮ ਦੇ ਕਾਰਨ 7 ਅਕਤੂਬਰ, 1708 ਈ: ਨੂੰ ਗੁਰੂ ਜੀ ਜੋਤੀ-ਜੋਤ ਸਮਾ ਗਏ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੂੰ ਖ਼ਾਲਸਾ ਸਿਰਜਣਾ ਕਰਨ ਦੀ ਕਿਉਂ ਲੋੜ ਪਈ ?
ਉੱਤਰ-
ਹਰੇਕ ਵਰਗ, ਜਾਤੀ, ਧਰਮ ਅਤੇ ਸਮੁਦਾਇ ਦੇ ਜੀਵਨ ਵਿਚ ਇਕ ਅਜਿਹਾ ਵੀ ਦਿਨ ਆਉਂਦਾ ਹੈ ਜਦੋਂ ਇਸ ਦਾ ਰੂਪ ਬਦਲਦਾ ਹੈ । ਸਿੱਖ ਧਰਮ ਦੇ ਇਤਿਹਾਸ ਵਿਚ ਵੀ ਇਕ ਅਜਿਹਾ ਦਿਨ ਆਇਆ ਜਦੋਂ ਗੁਰੂ ਨਾਨਕ ਦੇਵ ਜੀ ਦੇ ਸੰਤ ‘ਸਿੰਘ’ ਬਣ ਕੇ ਉਭਰੇ । ਇਹ ਮਹਾਨ ਪਰਿਵਰਤਨ 1699 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ‘ਖ਼ਾਲਸਾ’ ਦੀ ਸਥਾਪਨਾ ਨਾਲ ਹੋਇਆ ।

ਗੁਰੂ ਸਾਹਿਬ ਨੂੰ ਹੇਠ ਲਿਖੇ ਕਾਰਨਾਂ ਤੋਂ ਖ਼ਾਲਸਾ ਦੀ ਸਥਾਪਨਾ ਦੀ ਲੋੜ ਪਈ-

1. ਪਹਿਲੇ ਨੌਂ ਗੁਰੂ ਸਾਹਿਬਾਨ ਦੇ ਕੰਮ – ਖ਼ਾਲਸਾ ਦੀ ਸਥਾਪਨਾ ਕਿਸੇ ਤਤਕਾਲੀ ਕਾਰਨ ਦਾ ਸਿੱਟਾ ਨਹੀਂ ਸੀ, ਸਗੋਂ ਇਸ ਦੀ ਬੁਨਿਆਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੋ ਰਹੀ ਸੀ । ਗੁਰੂ ਨਾਨਕ ਦੇਵ ਜੀ ਨੇ ਜਾਤੀ-ਪ੍ਰਥਾ ਅਤੇ ਮੂਰਤੀ ਪੂਜਾ ਦਾ ਖੰਡਨ ਕੀਤਾ ਅਤੇ ਅੱਤਿਆਚਾਰਾਂ ਵਿਰੁੱਧ ਆਵਾਜ਼ ਚੁੱਕੀ । ਇਸ ਪ੍ਰਕਾਰ ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਦੇ ਬੀਜ ਬੀਜੇ । ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਾਰੇ ਗੁਰੂ ਸਾਹਿਬਾਨ ਨੇ ਇਨ੍ਹਾਂ ਗੱਲਾਂ ਦਾ ਵਧ-ਚੜ੍ਹ ਕੇ ਪ੍ਰਚਾਰ ਕੀਤਾ ਉਨ੍ਹਾਂ ਨੇ ਸੰਗਤ, ਪੰਗਤ, ਮਸੰਦ ਪ੍ਰਥਾ ਆਦਿ ਕੁਝ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਵੇਖਦੇ ਹੀ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ‘ਨਵੀਨ ਨੀਤੀ’ ਦੀ ਪੈਰਵੀ ਕੀਤੀ ਅਤੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ । ਨੌਵੇਂ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ ਅਤੇ ਸ਼ਹੀਦੀ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ ਇਹ ਸ਼ਬਦ ਕਹੇ- ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਓ ?’ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਨਾਲ ਸਿੱਖਾਂ ਵਿਚ ਬਹਾਦਰੀ ਅਤੇ ਸਾਹਸ ਦੇ ਭਾਵ ਪੈਦਾ ਹੋਏ ਜੋ ਖ਼ਾਲਸਾ ਦੀ ਸਥਾਪਨਾ ਦੀ ਬੁਨਿਆਦ ਬਣੇ ।

2. ਔਰੰਗਜ਼ੇਬ ਦੇ ਜ਼ੁਲਮ – ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮੁਗ਼ਲਾਂ ਦੇ ਅੱਤਿਆਚਾਰ ਦਿਨ-ਬ-ਦਿਨ ਵਧਦੇ ਜਾ ਰਹੇ ਸਨ । ਮੁਗ਼ਲ ਸਮਰਾਟ ਔਰੰਗਜ਼ੇਬ ਨੇ ਹਿੰਦੂਆਂ ਦੇ ਅਨੇਕਾਂ ਮੰਦਰ ਦੁਆ ਦਿੱਤੇ ਸਨ ਅਤੇ ਉਨ੍ਹਾਂ ਨੂੰ ਸਰਕਾਰੀ ਪਦਵੀਆਂ ਤੋਂ ਹਟਾ ਦਿੱਤਾ ਜਾਂਦਾ ਸੀ । ਉਸ ਨੇ ਹਿੰਦੂਆਂ ‘ਤੇ ਵਾਧੂ ਟੈਕਸ ਅਤੇ ਕੁਝ ਹੋਰ ਅਨੁਚਿਤ ਪਾਬੰਦੀਆਂ ਵੀ ਲਗਾ ਦਿੱਤੀਆਂ । ਸਭ ਤੋਂ ਵੱਧ ਕੇ ਉਹ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ । ਫਲਸਰੂਪ ਹਿੰਦੂ ਧਰਮ ਦੀ ਹੋਂਦ ਮਿਟਣ ਨੂੰ ਸੀ । ਗੁਰੂ ਗੋਬਿੰਦ ਸਿੰਘ ਜੀ ਅੱਤਿਆਚਾਰਾਂ ਦੇ ਵਿਰੋਧੀ ਸਨ ਅਤੇ ਉਹ ਅੱਤਿਆਚਾਰੀ ਨੂੰ ਮਿਟਾਉਣ ਦੇ ਲਈ ਦ੍ਰਿੜ੍ਹ ਇਰਾਦਾ ਰੱਖਦੇ ਸਨ । ਇਸ ਲਈ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰਕੇ ਇਕ ਸ਼ਕਤੀਸ਼ਾਲੀ ਫ਼ੌਜ ਦਾ ਸੰਗਠਨ ਕੀਤਾ ।

3. ਜਾਤ-ਪਾਤ ਦੀ ਹੋਂਦ – ਭਾਰਤੀ ਸਮਾਜ ਵਿਚ ਹਾਲੇ ਤਕ ਵੀ ਬਹੁਤ ਸਾਰੀਆਂ ਬੁਰਾਈਆਂ ਤੁਰੀਆਂ ਆ ਰਹੀਆਂ ਸਨ । ਇਨ੍ਹਾਂ ਵਿਚੋਂ ਇਕ ਬੁਰਾਈ ਜਾਤੀ-ਪ੍ਰਥਾ ਸੀ । ਊਚ-ਨੀਚ ਦੇ ਭੇਦ-ਭਾਵ ਦੇ ਕਾਰਨ ਹਿੰਦੂ ਜਾਤੀ ਗਿਰਾਵਟ ਵਲ ਜਾ ਰਹੀ ਸੀ । ਡਾ: ਗੰਡਾ ਸਿੰਘ ਦੇ ਵਿਚਾਰ ਅਨੁਸਾਰ ਜਾਤ-ਪਾਤ ਰਾਸ਼ਟਰੀ ਏਕਤਾ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਬਣ ਗਈ ਸੀ । ਸ਼ੂਦਰਾਂ ਅਤੇ ਉੱਚ ਜਾਤੀ ਦੇ ਲੋਕਾਂ ਵਿਚਕਾਰ ਇਕ ਬਹੁਤ ਵੱਡਾ ਅੰਤਰ ਆ ਚੁੱਕਾ ਸੀ । ਇਸ ਅੰਤਰ ਨੂੰ ਮਿਟਾਉਣ ਲਈ ਇਸ ਵੇਲੇ ਕੋਈ ਗੰਭੀਰ ਕਦਮ ਪੁੱਟਣਾ ਬਹੁਤ ਹੀ ਜ਼ਰੂਰੀ ਸੀ । ਇਸੇ ਕਾਰਨ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਅਜਿਹੇ ਪੰਥ ਦੀ ਸਥਾਪਨਾ ਕਰਨ ਦਾ ਵਿਚਾਰ ਕੀਤਾ ਜਿਸ ਵਿਚ ਜਾਤ-ਪਾਤ ਲਈ ਕੋਈ ਥਾਂ ਨਾ ਹੋਵੇ । ਗੁਰੂ ਜੀ ਚਾਹੁੰਦੇ ਸਨ । ਕਿ ਇਸ ਪੰਥ ਦੇ ਲੋਕ ਆਪਣੇ ਸਾਰੇ ਮਤ-ਭੇਦਾਂ ਨੂੰ ਭੁੱਲ ਕੇ ਏਕਤਾ ਦੀ ਲੜੀ ਵਿਚ ਬੱਝ ਜਾਣ ।

4. ਪਹਾੜੀ ਰਾਜਿਆਂ ਦੁਆਰਾ ਗੁਰੂ ਜੀ ਦਾ ਵਿਰੋਧ – ਖ਼ਾਲਸਾ ਦੀ ਸਥਾਪਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਸ਼ਿਵਾਲਿਕ ਦੀਆਂ ਪਹਾੜੀ ਰਿਆਸਤਾਂ ਦੇ ਰਾਜਿਆਂ ਨਾਲ ਮਿਲ ਕੇ ਅੱਤਿਆਚਾਰੀ ਮੁਗ਼ਲ ਸਾਮਰਾਜ ਦੇ ਵਿਰੁੱਧ ਇਕ ਸਾਂਝਾ ਮੋਰਚਾ ਬਣਾਉਣਾ ਚਾਹੁੰਦੇ ਸਨ, ਪਰ ਛੇਤੀ ਹੀ ਗੁਰੂ ਜੀ ਨੂੰ ਇਹ ਪਤਾ ਲਗ ਗਿਆ ਕਿ ਪਹਾੜੀ ਰਾਜਿਆਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ । ਅਜਿਹੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਨਿਸ਼ਚਾ ਕਰ ਲਿਆ ਕਿ ਔਰੰਗਜ਼ੇਬ ਦੇ ਅੱਤਿਆਚਾਰਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਦਾ ਆਪਣਾ ਸਿਪਾਹੀਆਂ ਦਾ ਦਲ ਹੋਣਾ ਜ਼ਰੂਰੀ ਹੈ । ਇਸ ਲਈ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ।

5. ਗੁਰੂ ਜੀ ਦੇ ਜੀਵਨ ਦਾ ਉਦੇਸ਼ – ‘ਬਚਿੱਤਰ ਨਾਟਕ’ ਜੋ ਕਿ ਗੁਰੂ ਜੀ ਦੀ ਆਤਮ-ਕਥਾ ਹੈ, ਵਿਚ ਗੁਰੂ ਸਾਹਿਬ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਨਿਜੀ ਜੀਵਨ ਦਾ ਉਦੇਸ਼ ਸੰਸਾਰ ਵਿਚ ਧਰਮ ਦਾ ਪ੍ਰਚਾਰ ਕਰਨਾ, ਅੱਤਿਆਚਾਰੀ ਲੋਕਾਂ ਦਾ ਨਾਸ਼ ਕਰਨਾ ਅਤੇ ਸੰਤ-ਮਹਾਤਮਾਵਾਂ ਦੀ ਰੱਖਿਆ ਕਰਨਾ ਹੈ । ਕਿਸੇ ਸ਼ਸਤਰ-ਬੱਧ ਧਾਰਮਿਕ ਸੰਗਠਨ ਦੇ ਬਿਨਾਂ ਇਹ ਉਦੇਸ਼ ਪੂਰਾ ਨਹੀਂ ਹੋ ਸਕਦਾ ਸੀ । ਫਲਸਰੂਪ ਗੁਰੁ ਸਾਹਿਬ ਨੇ ਖ਼ਾਲਸਾ ਦੀ ਸਥਾਪਨਾ ਜ਼ਰੂਰੀ ਸਮਝੀ ।

ਪ੍ਰਸ਼ਨ 3.
ਖ਼ਾਲਸਾ ਦੀ ਸਿਰਜਣਾ ਦਾ ਕੀ ਮਹੱਤਵ ਸੀ ?
ਉੱਤਰ-
ਖ਼ਾਲਸਾ ਦੀ ਸਿਰਜਣਾ ਸਿੱਖ ਇਤਿਹਾਸ ਦੀ ਇਕ ਬਹੁਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਡਾ: ਹਰੀਦਾਸ ਗੁਪਤਾ ਦੇ ਸ਼ਬਦਾਂ ਵਿਚ “ਖ਼ਾਲਸਾ ਦੀ ਸਿਰਜਣਾ ਦੇਸ਼ ਦੇ ਧਾਰਮਿਕ ਅਤੇ ਰਾਜਨੀਤਿਕ ਇਤਿਹਾਸ ਦੀ ਇਕ ਯੁੱਗ-ਪਲਟਾਊ ਘਟਨਾ ਸੀ” (“The creation of the Khalsa was an epoch making event in the religious and political history of the country.”)

ਇਸ ਘਟਨਾ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-

1. ਗੁਰੂ ਨਾਨਕ ਦੇਵ ਜੀ ਦੁਆਰਾ ਅਰੰਭੇ ਕਾਰਜਾਂ ਦੀ ਪੂਰਤੀ – ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ । ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਕਰਕੇ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਕਾਰਜਾਂ ਨੂੰ ਸੰਪੂਰਨ ਕੀਤਾ ।

2. ਮਸੰਦ ਪ੍ਰਥਾ ਦਾ ਅੰਤ – ਚੌਥੇ ਗੁਰੂ ਰਾਮਦਾਸ ਜੀ ਨੇ ‘ਮਸੰਦ ਪ੍ਰਥਾ’ ਦਾ ਆਰੰਭ ਕੀਤਾ ਸੀ । ਮਸੰਦਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਰਣਨਯੋਗ ਹਿੱਸਾ ਪਾਇਆ ਸੀ । ਪਰ ਗੁਰੂ ਤੇਗ਼ ਬਹਾਦਰ ਜੀ ਦੇ ਸਮੇਂ ਤੀਕ ਮਸੰਦ ਲੋਕ ਸਵਾਰਥੀ, ਲੋਭੀ ਅਤੇ ਭ੍ਰਿਸ਼ਟਾਚਾਰੀ ਹੋ ਗਏ ਸਨ । ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਮਸੰਦਾਂ ਨਾਲ ਕੋਈ ਵੀ ਸੰਬੰਧ ਨਾ ਰੱਖਣ । ਸਿੱਟੇ ਵਜੋਂ ਮਸੰਦ ਪ੍ਰਥਾ ਖ਼ਤਮ ਹੋ ਗਈ ।

3. ਖ਼ਾਲਸਾ ਸੰਗਤਾਂ ਦੇ ਮਹੱਤਵ ਵਿਚ ਵਾਧਾ – ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸੰਗਤ ਨੂੰ ‘ਖੰਡੇ ਦੀ ਪਾਹੁਲ’ ਛਕਾਉਣ ਦਾ ਅਧਿਕਾਰ ਦਿੱਤਾ । ਉਨ੍ਹਾਂ ਨੂੰ ਆਪਸ ਵਿਚ ਮਿਲ ਕੇ ਨਿਰਣੇ ਕਰਨ ਦਾ ਅਧਿਕਾਰ ਵੀ ਦਿੱਤਾ ਗਿਆ । ਸਿੱਟੇ ਵਜੋਂ ਖ਼ਾਲਸਾ ਸੰਗਤਾਂ ਦਾ ਮਹੱਤਵ ਵੱਧ ਗਿਆ ।

4. ਸਿੱਖਾਂ ਦੀ ਸੰਖਿਆ ਵਿਚ ਵਾਧਾ – ਗੁਰੁ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਬਣਾਇਆ । ਉਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਇਹ ਆਦੇਸ਼ ਵੀ ਦੇ ਦਿੱਤਾ ਕਿ ਖ਼ਾਲਸਾ ਦੇ ਕੋਈ ਪੰਜ ਮੈਂਬਰ ਅੰਮ੍ਰਿਤ ਛਕਾ ਕੇ ਕਿਸੇ ਨੂੰ ਵੀ ਖ਼ਾਲਸਾ ਵਿੱਚ ਸ਼ਾਮਲ ਕਰ ਸਕਦੇ ਹਨ । ਸਿੱਟੇ ਵਜੋਂ ਸਿੱਖਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣ ਲੱਗਾ ।

5. ਸਿੱਖਾਂ ਵਿਚ ਨਵੀਂ ਤਾਕਤ ਦਾ ਸੰਚਾਰ-ਖ਼ਾਲਸਾ ਦੀ ਸਾਜਨਾ ਨਾਲ ਸਿੱਖਾਂ ਵਿੱਚ ਨਵੀਂ ਸ਼ਕਤੀ ਦਾ ਸੰਚਾਰ ਹੋਇਆ । ਅੰਮ੍ਰਿਤ ਛਕਣ ਪਿੱਛੋਂ ਉਹ ਆਪਣੇ ਆਪ ਨੂੰ ‘ਸਿੰਘ’ ਅਖਵਾਉਣ ਲੱਗੇ । ਸਿੰਘ ਅਖਵਾਉਣ ਕਰਕੇ ਉਨ੍ਹਾਂ ਵਿੱਚ ਡਰ ਅਤੇ ਕਾਇਰਤਾ ਦਾ ਕੋਈ ਅੰਸ਼ ਨਾ ਰਿਹਾ । ਉਹ ਆਪਣਾ ਚਰਿੱਤਰ ਵੀ ਸ਼ੁੱਧ ਰੱਖਣ ਲੱਗੇ । ਇਸ ਤੋਂ ਇਲਾਵਾ ਜਾਤ-ਪਾਤ ਦਾ ਭੇਦਭਾਵ ਖ਼ਤਮ ਹੋ ਜਾਣ ਨਾਲ ਸਿੰਘਾਂ ਵਿਚ ਏਕਤਾ ਦੀ ਭਾਵਨਾ ਮਜ਼ਬੂਤ ਹੋਈ ।

6. ਮੁਗ਼ਲਾਂ ਦਾ ਸਫਲਤਾਪੂਰਵਕ ਵਿਰੋਧ – ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਿਰਜਣਾ ਕਰ ਕੇ ਸਿੱਖਾਂ ਵਿੱਚ ਬਹਾਦਰੀ ਅਤੇ ਦਲੇਰੀ ਦੀਆਂ ਭਾਵਨਾਵਾਂ ਭਰ ਦਿੱਤੀਆਂ | ਉਨ੍ਹਾਂ ਨੇ ਚਿੜੀ ਨੂੰ ਬਾਜ਼ ਨਾਲ ਅਤੇ ਇੱਕ ਸਿੱਖ ਨੂੰ ਇੱਕ ਲੱਖ ਨਾਲ ਲੜਨਾ ਸਿਖਾਇਆ । ਸਿੱਟੇ ਵਜੋਂ ਗੁਰੂ ਜੀ ਨੇ 1699 ਈ: ਤੋਂ 1708 ਈ: ਤੀਕ ਮੁਗਲਾਂ ਨਾਲ ਕਈ ਯੁੱਧ ਲੜੇ ।

7. ਗੁਰੂ ਸਾਹਿਬ ਦੇ ਪਹਾੜੀ ਰਾਜਿਆਂ ਨਾਲ ਯੁੱਧ – ਖ਼ਾਲਸਾ ਦੀ ਸਾਜਨਾ ਤੋਂ ਪਹਾੜੀ ਰਾਜੇ ਘਬਰਾ ਗਏ । ਵਿਸ਼ੇਸ਼ ਰੂਪ ਨਾਲ ਬਿਲਾਸਪੁਰ ਦਾ ਰਾਜਾ ਭੀਮ ਚੰਦ ਗੁਰੂ ਸਾਹਿਬ ਦੀਆਂ ਸੈਨਿਕ ਕਾਰਵਾਈਆਂ ਨੂੰ ਦੇਖ ਕੇ ਬਹੁਤ ਡਰ ਗਿਆ । ਉਸ ਨੇ ਹੋਰ ਕਈ ਪਹਾੜੀ ਰਾਜਿਆਂ ਨਾਲ ਗਠਜੋੜ ਕਰਕੇ ਗੁਰੂ ਸਾਹਿਬ ਦੀ ਸ਼ਕਤੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ । ਸਿੱਟੇ ਵਜੋਂ ਗੁਰੂ ਸਾਹਿਬ ਨੂੰ ਪਹਾੜੀ ਰਾਜਿਆਂ ਨਾਲ ਕਈ ਯੁੱਧ ਕਰਨੇ ਪਏ ।

8. ਸਿੱਖ ਸੰਪਰਦਾ ਦਾ ਵੱਖਰਾ ਸਰੂਪ – ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਤੀਕ ਸਿੱਖਾਂ ਦੇ ਆਪਣੇ ਕਈ ਤੀਰਥ-ਸਥਾਨ ਬਣ ਗਏ ਸਨ ।ਉਨ੍ਹਾਂ ਲਈ ਪਵਿੱਤਰ ਗ੍ਰੰਥ ‘ਆਦਿ ਗ੍ਰੰਥ ਸਾਹਿਬ’ ਦਾ ਸੰਕਲਨ ਵੀ ਹੋ ਗਿਆ ਸੀ । ਉਨ੍ਹਾਂ ਦੇ ਦਿਨ-ਤਿਉਹਾਰ ਅਤੇ ਰੀਤੀ-ਰਿਵਾਜ ਮਨਾਉਣ ਦੇ ਆਪਣੇ ਤਰੀਕੇ ਪ੍ਰਚੱਲਿਤ ਹੋ ਗਏ ਸਨ । ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਨੇ ਪੰਜ ‘ਕਕਾਰਾਂ ਦਾ ਪਾਲਣ ਕਰਨਾ ਸ਼ੁਰੂ ਕਰ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਬਾਹਰੀ ਸਰੂਪ ਨੂੰ ਵੀ ਆਮ ਲੋਕਾਂ ਨਾਲੋਂ ਵੱਖਰਾ ਕਰ ਲਿਆ ।

9. ਲੋਕਤੰਤਰੀ ਤੱਤਾਂ ਦਾ ਪ੍ਰਚਲਨ – ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਜਾਂ ਪਿਆਰਿਆਂ’ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਆਪ ਵੀ ਉਨ੍ਹਾਂ ਦੇ ਹੱਥੋਂ ਹੀ ਅੰਮ੍ਰਿਤ ਛਕਿਆ । ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਕੋਈ ਵੀ ਪੰਜ ਸਿੰਘ ਜਾਂ ਸੰਗਤ ਕਿਸੇ ਵੀ ਵਿਅਕਤੀ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੀ ਹੈ । ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਗੁਰ-ਸ਼ਕਤੀ ਨੂੰ ‘ਗੁਰੂ ਗ੍ਰੰਥ ਸਾਹਿਬ’ ਅਤੇ ਖ਼ਾਲਸਾ ਵਿਚ ਵੰਡ ਕੇ ਲੋਕਤੰਤਰੀ ਪਰੰਪਰਾ ਦੀ ਨੀਂਹ ਰੱਖੀ ।

10. ਸਿੱਖਾਂ ਦੀ ਰਾਜਨੀਤਿਕ ਸ਼ਕਤੀ ਦਾ ਉੱਥਾਨ – ਖ਼ਾਲਸਾ ਦੇ ਸੰਗਠਨ ਨਾਲ ਸਿੱਖਾਂ ਵਿੱਚ ਦਲੇਰੀ, ਬਹਾਦਰੀ, ਨਿਡਰਤਾ, ਹਿੰਮਤ ਅਤੇ ਆਤਮ-ਬਲੀਦਾਨ ਦੀਆਂ ਭਾਵਨਾਵਾਂ ਜਾਗ ਪਈਆਂ । ਸਿੱਟੇ ਵਜੋਂ ਸਿੱਖ ਇਕ ਰਾਜਨੀਤਿਕ ਸ਼ਕਤੀ ਦੇ ਰੂਪ ਵਿਚ ਉੱਭਰੇ ।

ਸੱਚ ਤਾਂ ਇਹ ਹੈ ਕਿ ਖ਼ਾਲਸਾ ਦੀ ਸਿਰਜਣਾ ਨੇ ‘ਸਿੰਘਾਂ’ ਨੂੰ ਅਜਿਹਾ ਵਿਸ਼ਵਾਸ ਪ੍ਰਦਾਨ ਕੀਤਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੀਆਂ ਪੂਰਵ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਵਰਣਨ ਕਰੋ ।
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿਚ 1675 ਈ: ਤੋਂ ਲੈ ਕੇ 1699 ਈ: ਤਕ ਦਾ ਸਮਾਂ ਪੂਰਵ-ਖ਼ਾਲਸਾ ਕਾਲ ਦੇ ਨਾਂ ਨਾਲ ਪ੍ਰਸਿੱਧ ਹੈ । ਇਸ ਕਾਲ ਵਿਚ ਗੁਰੂ ਸਾਹਿਬ ਨੇ ਹੇਠ ਲਿਖੀਆਂ ਲੜਾਈਆਂ ਲੜੀਆਂ :-

1. ਭੰਗਾਣੀ ਦੀ ਲੜਾਈ – ਬਿਲਾਸਪੁਰ ਦੇ ਰਾਜਾ ਭੀਮ ਚੰਦ ਗੁਰੂ ਜੀ ਦੀ ਵਧਦੀ ਹੋਈ ਸੈਨਿਕ ਸ਼ਕਤੀ ਤੋਂ ਘਬਰਾ ਗਿਆ । ਉਹ ਉਨ੍ਹਾਂ ਦੇ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗਾ । ਇਹ ਗੱਲ ਨਾਹਨ ਦੇ ਰਾਜਾ ਮੇਦਨੀ ਪ੍ਰਕਾਸ਼ ਲਈ ਚਿੰਤਾਜਨਕ ਸੀ । ਇਸ ਲਈ ਉਸ ਨੇ ਗੁਰੂ ਜੀ ਨਾਲ ਸੰਬੰਧ ਵਧਾਉਣੇ ਚਾਹੇ । ਗੁਰੂ ਜੀ ਨੂੰ ਆਪਣੇ ਕੋਲ ਸੱਦਾ ਦਿੱਤਾ । ਗੁਰੂ ਜੀ ਪਾਉਂਟਾ ਸਾਹਿਬ ਪੁੱਜੇ ਤੇ ਉੱਥੇ ਉਨ੍ਹਾਂ ਨੇ ਪਾਉਂਟਾ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।

2. ਕੁੱਝ ਸਮੇਂ ਬਾਅਦ – ਕੁੱਝ ਸਮੇਂ ਬਾਅਦ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਾਰਾਤ ਨੂੰ ਪਾਉਂਟੇ ਵਿਚੋਂ ਲੰਘਾਉਣਾ ਚਾਹਿਆ, ਪਰ ਗੁਰੂ ਜੀ ਜਾਣਦੇ ਸਨ ਕਿ ਉਸ ਦੀ ਨੀਅਤ ਠੀਕ ਨਹੀਂ ਹੈ । ਇਸ ਲਈ ਉਨ੍ਹਾਂ ਨੇ ਭੀਮ ਚੰਦ ਨੂੰ ਪਾਉਂਟਾ ਸਾਹਿਬ ਵਿਚੋਂ ਲੰਘਣ ਦੀ ਆਗਿਆ ਨਾ ਦਿੱਤੀ । ਭੀਮ ਚੰਦ ਨੇ ਇਸ ਨੂੰ ਆਪਣਾ ਅਪਮਾਨ ਸਮਝਿਆ ਅਤੇ ਉਸ ਨੇ ਪੁੱਤਰ ਦੇ ਵਿਆਹ ਤੋਂ ਬਾਅਦ ਹੋਰ ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਪਾਉਂਟਾ ਤੋਂ ਕੋਈ 6 ਮੀਲ ਦੂਰ ਭੰਗਾਣੀ ਦੇ ਸਥਾਨ ‘ਤੇ ਘਮਸਾਨ ਦੀ ਲੜਾਈ ਹੋਈ । ਇਸ ਲੜਾਈ ਵਿਚ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਕਰਾਇਆ ।

3. ਨਾਦੌਣ ਦਾ ਯੁੱਧ – ਭੰਗਾਣੀ ਦੀ ਜਿੱਤ ਦੇ ਪਿੱਛੋਂ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਗੁਰੂ ਜੀ ਨਾਲ ਮਿੱਤਰਤਾ ਪੁਰਨ ਸੰਬੰਧ ਕਾਇਮ ਕਰ ਲਏ ਅਤੇ ਮੁਗ਼ਲ ਸਮਰਾਟ ਨੂੰ ਕਰ ਦੇਣਾ ਬੰਦ ਕਰ ਦਿੱਤਾ | ਗੁੱਸੇ ਹੋ ਕੇ ਸਰਹਿੰਦ ਦੇ ਗਵਰਨਰ ਨੇ ਆਲਿਫ਼ ਖ਼ਾਂ ਦੀ ਅਗਵਾਈ ਵਿਚ ਪਹਾੜੀ ਰਾਜਿਆਂ ਅਤੇ ਗੁਰੂ ਜੀ ਦੇ ਵਿਰੁੱਧ ਇਕ ਵਿਸ਼ਾਲ ਫੌਜ ਭੇਜੀ । ਕਾਂਗੜਾ ਤੋਂ 20 ਮੀਲ ਦੂਰ ਨਾਦੌਣ ਦੇ ਸਥਾਨ ‘ਤੇ ਘਮਸਾਨ ਦਾ ਯੁੱਧ ਹੋਇਆ । ਇਸ ਯੁੱਧ ਵਿਚ ਮੁਗ਼ਲ ਸਿਪਾਹੀ ਬੁਰੀ ਤਰ੍ਹਾਂ ਹਾਰ ਗਏ ।

4. ਮੁਗ਼ਲਾਂ ਨਾਲ ਸੰਘਰਸ਼ – ਮੁਗ਼ਲ ਬਾਦਸ਼ਾਹ ਔਰੰਗਜ਼ੇਬ ਉਸ ਸਮੇਂ ਦੱਖਣ ਵਿਚ ਸਨ ਜਦੋਂ ਗੁਰੂ ਸਾਹਿਬ ਦੀ ਤਾਕਤ ਵੱਧ ਰਹੀ ਸੀ ।

(1) ਉਸ ਨੇ ਪੰਜਾਬ ਦੇ ਮੁਗ਼ਲ ਫ਼ੌਜਦਾਰਾਂ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ । ਇਸ ਹੁਕਮ ਨੂੰ ਅਮਲੀ ਰੂਪ ਦੇਣ ਲਈ ਕਾਂਗੜਾ ਦੇਸ਼ ਦੇ ਫ਼ੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਖਾਨਜ਼ਾਦਾ ਰੁਸਤਮ ਖ਼ਾਂ ਦੇ ਅਧੀਨ ਗੁਰੂ ਸਾਹਿਬ ਦੇ ਵਿਰੁੱਧ 1694 ਈ: ਵਿਚ ਮੁਹਿੰਮ ਭੇਜੀ । ਉਸ ਨੇ ਗੁਰੂ ਜੀ ਉੱਤੇ ਅਚਾਨਕ ਹੀ ਹਮਲਾ ਕਰਨ ਲਈ 1694 ਈ: ਨੂੰ ਸਰਦੀ ਦੀ ਇੱਕ ਰਾਤ ਵਿੱਚ ਆਪਣੀ ਸੈਨਾ ਸਮੇਤ ਸਤਲੁਜ ਨਦੀ ਨੂੰ ਪਾਰ ਕੀਤਾ । ਸਿੱਖ ਪਹਿਲਾਂ ਹੀ ਉਸ ਨਾਲ ਟੱਕਰ ਲੈਣ ਲਈ ਤਿਆਰ ਸਨ ।ਉਨ੍ਹਾਂ ਨੇ ਵੈਰੀ ’ਤੇ ਅਜੇ ਕੁਝ ਗੋਲੇ ਹੀ ਬਰਸਾਏ ਸਨ ਕਿ ਖਾਨਜ਼ਾਦਾ ਅਤੇ ਉਸ ਦੇ ਸੈਨਿਕ ਭੈ-ਭੀਤ ਹੋ ਕੇ ਭੱਜ ਨਿਕਲੇ । ਇਸ ਪ੍ਰਕਾਰ ਗੁਰੂ ਸਾਹਿਬ ਨੂੰ ਬਿਨਾਂ ਯੁੱਧ ਕੀਤੇ ਹੀ ਮੁਗ਼ਲਾਂ ਉੱਤੇ ਜਿੱਤ ਪ੍ਰਾਪਤ ਹੋ ਗਈ ।

(2) ਹੁਸੈਨ ਖਾਂ ਦੀ ਮੁਹਿੰਮ, 1696 ਈ:-ਖਾਨਜ਼ਾਦਾ ਦੀ ਹਾਰ ਪਿੱਛੋਂ 1696 ਈ: ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਹੁਸੈਨ ਖਾਂ ਨੂੰ ਆਨੰਦਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਭੇਜਿਆ । ਰਾਹ ਵਿੱਚ ਹੁਸੈਨ ਖਾਂ ਨੇ ਗੁਲੇਰ ਅਤੇ ਜਸਵਾਨ ਦੇ ਰਾਜਿਆਂ ਤੋਂ ਕਰ ਗਿਆ । ਪਰੰਤੂ ਉਨ੍ਹਾਂ ਨੇ ਕਰ ਦੇਣ ਦੀ ਬਜਾਏ ਹੁਸੈਨ ਖਾਂ ਨਾਲ ਯੁੱਧ ਕਰਨ ਦਾ ਫ਼ੈਸਲਾ ਕਰ ਲਿਆ । ਭੀਮ ਚੰਦ (ਬਿਲਾਸਪੁਰ) ਅਤੇ ਕਿਰਪਾਲ ਚੰਦ (ਕਾਂਗੜਾ) ਹੁਸੈਨ ਖਾਂ ਨਾਲ ਜਾ ਮਿਲੇ । ਪਰੰਤੂ ਗੁਰੂ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਹੁਸੈਨ ਖਾਂ ਦੇ ਵਿਰੁੱਧ ਭੇਜਿਆ । ਭਾਵੇਂ ਉਹ ਸਾਰੇ ਹੀ ਸ਼ਹੀਦੀਆਂ ਪਾ ਗਏ ਪਰ ਹੁਸੈਨ ਖਾਂ ਨੂੰ ਹਾਰ ਹੋਈ ਅਤੇ ਉਹ ਵੀ ਮਾਰਿਆ ਗਿਆ ।

(3) ਹੁਸੈਨ ਖਾਂ ਦੀ ਮੌਤ ਪਿੱਛੋਂ ਦਿਲਾਵਰ ਖਾਂ ਨੇ ਜੁਝਾਰ ਸਿੰਘ ਅਤੇ ਚੰਦੇਲ ਰਾਏ ਦੀ ਅਗਵਾਈ ਵਿੱਚ ਸੈਨਾਵਾਂ ਭੇਜੀਆਂ ਪਰ ਉਹ ਵੀ ਆਨੰਦਪੁਰ ਸਾਹਿਬ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਰਾਜਾ ਰਾਜ ਸਿੰਘ (ਜਸਵਾਨ) ਤੋਂ ਹਾਰ ਖਾ ਕੇ ਵਾਪਸ ਭੱਜ ਗਈਆਂ ।

(4) ਸ਼ਹਿਜਾਦਾ ਮੁਅੱਜ਼ਮ ਦੀ ਜੰਗੀ ਕਾਰਵਾਈ – ਅੰਤ ਵਿੱਚ ਮੁਗ਼ਲ ਸਮਰਾਟ ਔਰੰਗਜ਼ੇਬ ਨੂੰ ਦੱਖਣ ਵਿਖੇ ਮੁਗ਼ਲਾਂ ਦੀਆਂ ਹਾਰਾਂ ਦੀਆਂ ਖ਼ਬਰਾਂ ਮਿਲ ਰਹੀਆਂ ਸਨ । ਇਸ ਕਰਕੇ ਉਸ ਨੇ ਸ਼ਹਿਜਾਦਾ ਮੁਅੱਜ਼ਮ ਨੂੰ ਗੁਰੂ ਸਾਹਿਬ ਅਤੇ ਪਹਾੜੀ ਰਾਜਿਆਂ ਦੇ ਵਿਰੁੱਧ ਭੇਜਿਆ । ਉਸ ਨੇ ਲਾਹੌਰ ਪਹੁੰਚ ਕੇ ਮਿਰਜ਼ਾ ਬੇਗ ਦੀ ਅਗਵਾਈ ਹੇਠ ਇੱਕ ਵਿਸ਼ਾਲ ਸੈਨਾ ਪਹਾੜੀ ਰਾਜਿਆਂ ਦੇ ਵਿਰੁੱਧ ਭੇਜੀ । ਉਹ ਪਹਾੜੀ ਰਾਜਿਆਂ ਨੂੰ ਹਰਾਉਣ ਵਿੱਚ ਸਫਲ ਰਿਹਾ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੀਆਂ ਉੱਤਰ-ਖ਼ਾਲਸਾ ਕਾਲ ਦੀਆਂ ਲੜਾਈਆਂ ਦਾ ਹਾਲ ਲਿਖੋ ।
ਉੱਤਰ-
ਉੱਤਰ-ਖ਼ਾਲਸਾ ਕਾਲ ਵਿਚ ਗੁਰੂ ਜੀ ਅਨੇਕਾਂ ਯੁੱਧਾਂ ਵਿੱਚ ਉਲਝੇ ਰਹੇ । ਇਨ੍ਹਾਂ ਯੁੱਧਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

1. ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ, 1701 ਈ: – ਖ਼ਾਲਸਾ ਦੀ ਸਥਾਪਨਾ ਨਾਲ ਪਹਾੜੀ ਰਾਜੇ ਘਬਰਾ ਗਏ, ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਗੁਰੂ ਜੀ ਨੂੰ ਇਕ ਪੱਤਰ ਲਿਖਿਆ ਕਿ ਉਹ ਜਾਂ ਤਾਂ ਆਨੰਦਪੁਰ ਛੱਡ ਦੇਣ ਜਾਂ ਜਿੰਨਾ ਚਿਰ ਤੋਂ ਉਹ ਉੱਥੇ ਰਹੇ ਹਨ, ਉਸ ਦਾ ਕਿਰਾਇਆ ਅਦਾ ਕਰਨ । ਗੁਰੂ ਜੀ ਨੇ ਉਸ ਦੀ ਇਸ ਅਣਉੱਚਿਤ ਮੰਗ ਨੂੰ ਅਪ੍ਰਵਾਨ ਕਰ ਦਿੱਤਾ । ਇਸ ਤੇ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਆਨੰਦਪੁਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ । ਗੁਰੁ ਜੀ ਘੱਟ ਸਿਪਾਹੀਆਂ ਦੇ ਹੁੰਦੇ ਹੋਏ ਵੀ ਉਨ੍ਹਾਂ ਨੂੰ ਹਰਾਉਣ ਵਿਚ ਸਫਲ ਹੋ ਗਏ । ਉਸ ਦੇ ਪਿੱਛੋਂ ਪਹਾੜੀ ਰਾਜਿਆਂ ਨੇ ਮੁਗਲਾਂ ਤੋਂ ਸਹਾਇਤਾ ਪ੍ਰਾਪਤ ਕੀਤੀ ਅਤੇ ਇਕ ਵਾਰ ਮੁੜ ਆਨੰਦਪੁਰ ਸਾਹਿਬ ‘ਤੇ ਹੱਲਾ ਬੋਲ ਦਿੱਤਾ । ਇਸ ਵਾਰ ਵੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ । ਮਜਬੂਰ ਹੋ ਕੇ ਉਨ੍ਹਾਂ ਨੂੰ ਗੁਰੂ ਜੀ ਨਾਲ ਸੰਧੀ ਕਰਨੀ ਪਈ । ਸੰਧੀ ਦੀ ਸ਼ਰਤ ਦੇ ਅਨੁਸਾਰ ਗੁਰੂ ਸਾਹਿਬ ਆਨੰਦਪੁਰ ਸਾਹਿਬ ਨੂੰ ਛੱਡ ਕੇ ਨਿਰਮੋਹ ਨਾਂ ਦੇ ਸਥਾਨ ‘ਤੇ ਚਲੇ ਗਏ ।

2. ਨਿਰਮੋਹ ਦਾ ਯੁੱਧ, 1702 ਈ: – ਰਾਜਾ ਭੀਮ ਚੰਦ ਨੇ ਮਹਿਸੂਸ ਕੀਤਾ ਕਿ ਉਸ ਲਈ ਸਿੱਖਾਂ ਦੀ ਸ਼ਕਤੀ ਨੂੰ ਖ਼ਤਮ ਕਰਨਾ ਅਸੰਭਵ ਹੈ । ਉਨ੍ਹਾਂ ਦੀ ਸ਼ਕਤੀ ਨੂੰ ਖ਼ਤਮ ਕਰਨ ਲਈ ਉਸ ਨੇ ਮੁਗ਼ਲ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ 1702 ਈ: ਦੇ ਸ਼ੁਰੂ ਵਿੱਚ ਇੱਕ ਪਾਸਿਓਂ ਰਾਜਾ ਭੀਮ ਚੰਦ ਦੀ ਸੈਨਾ ਨੇ ਅਤੇ ਦੂਸਰੇ ਪਾਸਿਓਂ ਸਰਹਿੰਦ ਦੇ ਸੂਬੇਦਾਰ ਦੀ ਕਮਾਨ ਹੇਠ ਮੁਗ਼ਲ ਸੈਨਾ ਨੇ ਨਿਰਮੋਹ ‘ਤੇ ਹਮਲਾ ਕਰ ਦਿੱਤਾ । ਨੇੜੇ-ਤੇੜੇ ਦੇ ਗੁੱਜਰਾਂ ਨੇ ਹਮਲਾਵਰਾਂ ਦਾ ਸਾਥ ਦਿੱਤਾ । ਸਿੱਖਾਂ ਨੇ ਬੜੀ ਬਹਾਦਰੀ ਨਾਲ ਵੈਰੀ ਦਾ ਟਾਕਰਾ ਕੀਤਾ | ਇੱਕ ਰਾਤ ਅਤੇ ਇਕ ਦਿਨ ਲੜਾਈ ਹੁੰਦੀ ਰਹੀ | ਅੰਤ ਨੂੰ ਗੁਰੂ ਜੀ ਨੇ ਵੈਰੀ ਦੀ ਫ਼ੌਜ ਨੂੰ ਹਰਾ ਕੇ ਭੱਜਣ ਲਈ ਮਜਬੂਰ ਕਰ ਦਿੱਤਾ ।

3. ਸਤਲੁਜ ਦੀ ਲੜਾਈ, 1702 ਈ: – ਨਿਰਮੋਹ ਦੀ ਜਿੱਤ ਤੋਂ ਬਾਅਦ ਗੁਰੂ ਜੀ ਨੇ ਨਿਰਮੋਹ ਛੱਡਣ ਦਾ ਫੈਸਲਾ ਕਰ ਲਿਆ | ਉਨ੍ਹਾਂ ਨੇ ਸਤਲੁਜ ਨਦੀ ਨੂੰ ਪਾਰ ਵੀ ਨਹੀਂ ਸੀ ਕੀਤਾ ਕਿ ਵੈਰੀ ਦੀ ਸੈਨਾ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ । ਗੁਰੂ ਜੀ ਦੀ ਫ਼ੌਜ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ | ਲਗਪਗ ਚਾਰ ਘੰਟੇ ਲੜਾਈ ਹੋਈ । ਉਸ ਲੜਾਈ ਵਿੱਚ ਵੀ ਗੁਰੂ ਜੀ ਹੀ ਜੇਤੂ ਰਹੇ ।

4. ਬਸੌਲੀ ਦਾ ਯੁੱਧ, 1702 ਈ: – ਸਤਲੁਜ ਨਦੀ ਨੂੰ ਪਾਰ ਕਰਕੇ ਗੁਰੂ ਜੀ ਆਪਣੇ ਸਿੱਖਾਂ ਸਮੇਤ ਬਸੌਲੀ ਵਿਖੇ ਚਲੇ ਗਏ । ਇੱਥੇ ਵੀ ਰਾਜਾ ਭੀਮ ਚੰਦ ਦੀ ਸੈਨਾ ਨੇ ਗੁਰੂ ਜੀ ਦੀ ਸੈਨਾ ਦਾ ਪਿੱਛਾ ਕੀਤਾ | ਪਰ ਗੁਰੂ ਜੀ ਨੇ ਉਨ੍ਹਾਂ ਨੂੰ ਫਿਰ ਹਰਾ ਦਿੱਤਾ ਕਿਉਂਕਿ ਬਸੌਲੀ ਅਤੇ ਜਸਵਾਨ ਦੇ ਰਾਜੇ ਗੁਰੂ ਜੀ ਦੇ ਮਿੱਤਰ ਸਨ, ਇਸ ਲਈ ਭੀਮ ਚੰਦ ਨੇ ਗੁਰੂ ਜੀ ਨਾਲ ਸਮਝੌਤਾ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ । ਇਹ ਸੰਧੀ 1702 ਈ: ਦੇ ਮੱਧ ਵਿੱਚ ਹੋਈ । ਸਿੱਟੇ ਵਜੋਂ ਗੁਰੂ ਜੀ ਫਿਰ ਆਨੰਦਪੁਰ ਸਾਹਿਬ ਵਿੱਚ ਜਾ ਕੇ ।

5. ਆਨੰਦਪੁਰ ਸਾਹਿਬ ਦਾ ਦੂਜਾ ਯੁੱਧ, 1704 ਈ: – ਪਹਾੜੀ ਰਾਜਿਆਂ ਨੇ ਇਕ ਸੰਘ ਬਣਾ ਕੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਜਾਣ ਲਈ ਕਿਹਾ | ਜਦ ਗੁਰੂ ਜੀ ਨੇ ਉਨ੍ਹਾਂ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ | ਪਰ ਗੁਰੂ ਜੀ ਨੇ ਉਨ੍ਹਾਂ ਨੂੰ ਹਰਾ ਕੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ । ਉਨ੍ਹਾਂ ਨੂੰ ਇਕ ਵਾਰੀ ਫਿਰ ਮੂੰਹ ਦੀ ਖਾਣੀ ਪਈ । ਆਪਣੀ ਹਾਰ ਦਾ ਬਦਲਾ ਲੈਣ ਲਈ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਤੋਂ ਸਹਾਇਤਾ ਪ੍ਰਾਪਤ ਕੀਤੀ । ਉਨ੍ਹਾਂ ਨੇ ਗੁਰੂ ਜੀ ਉੱਤੇ ਧਾਵਾ ਬੋਲ ਦਿੱਤਾ ਅਤੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ । ਸਿੱਟੇ ਵਜੋਂ ਸਿੱਖਾਂ ਲਈ ਯੁੱਧ ਜਾਰੀ ਰੱਖਣਾ ਕਠਿਨ ਹੋ ਗਿਆ । ਸਿੱਖਾਂ ਨੇ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਚਾਹਿਆ ਪਰ ਗੁਰੂ ਜੀ ਨਾ ਮੰਨੇ ।ਇਸ ਸੰਕਟ, ਸਮੇਂ ਚਾਲੀ ਸਿੱਖ ਆਪਣਾ ‘ਬੇਦਾਵਾ’ ਲਿਖ ਕੇ ਗੁਰੂ ਜੀ ਦਾ ਸਾਥ ਛੱਡ ਗਏ । ਅੰਤ 21 ਦਸੰਬਰ, 1704 ਈ: ਨੂੰ ਮਾਤਾ ਗੁਜਰੀ ਜੀ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ |

6. ਸ਼ਾਹੀ ਟਿੱਬੀ ਦਾ ਯੁੱਧ – ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਨੂੰ ਛੱਡ ਦੇਣ ਤੋਂ ਬਾਅਦ ਦੁਸ਼ਮਣ ਨੇ ਆਨੰਦਪੁਰ ਸਾਹਿਬ ਉੱਤੇ ਕਬਜ਼ਾ ਕਰ ਲਿਆ । ਉਨ੍ਹਾਂ ਨੇ ਸਿੱਖਾਂ ਦਾ ਪਿੱਛਾ ਵੀ ਕੀਤਾ | ਗੁਰੂ ਜੀ ਦੇ ਆਦੇਸ਼ ‘ਤੇ ਉਨ੍ਹਾਂ ਦੇ ਸਿੱਖ ਉਦੇ ਸਿੰਘ ਨੇ ਆਪਣੇ 50 ਸਾਥੀਆਂ ਨਾਲ ਵੈਰੀ ਦੀ ਵਿਸ਼ਾਲ ਸੈਨਾ ਦਾ ਸ਼ਾਹੀ ਟਿੱਬੀ ਦੇ ਸਥਾਨ ‘ਤੇ ਡਟ ਕੇ ਮੁਕਾਬਲਾ ਕੀਤਾ । ਭਾਵੇਂ ਉਹ ਸਾਰੇ ਸਿੱਖ ਸ਼ਹੀਦ ਹੋ ਗਏ ਪਰ ਉਨ੍ਹਾਂ ਨੇ ਸੈਂਕੜੇ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

7. ਸਰਸਾ ਦੀ ਲੜਾਈ – ਜਦੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਸਰਸਾ ਨਦੀ ‘ਤੇ ਪੁੱਜੇ ਤਾਂ ਵੈਰੀ ਦੀ ਸੈਨਾ ਉਨ੍ਹਾਂ ਦੇ ਨੇੜੇ ਪੁੱਜ ਚੁੱਕੀ ਸੀ । ਗੁਰੂ ਜੀ ਨੇ ਆਪਣੇ ਉੱਘੇ ਸਿੱਖ ਭਾਈ ਜੀਵਨ ਸਿੰਘ ਰੰਘਰੇਟਾ ਨੂੰ ਅਤੇ 100 ਕੁ ਸਿੱਖ ਨੂੰ ਵੈਰੀ ਨਾਲ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿੱਤਾ । ਉਨ੍ਹਾਂ ਸਿੰਘਾਂ ਨੇ ਵੈਰੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਵੈਰੀ ਨੂੰ ਬਹੁਤ ਸਾਰਾ ਨੁਕਸਾਨ ਪਹੁੰਚਾਇਆ ।

ਉਸ ਸਮੇਂ ਸਰਸਾ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ । ਫਿਰ ਵੀ ਗੁਰੂ ਜੀ, ਉਨ੍ਹਾਂ ਦੇ ਸੈਂਕੜੇ ਸਿੱਖ, ਅਤੇ ਸਾਥੀ ਘੋੜਿਆਂ ਸਣੇ ਨਦੀ ਵਿੱਚ ਕੁੱਦ ਪਏ ।ਇਸ ਭੱਜ ਦੌੜ ਵਿੱਚ ਬਹੁਤ ਸਾਰੇ ਸਿੱਖ ਅਤੇ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਉਨ੍ਹਾਂ ਤੋਂ ਵਿਛੜ ਗਏ ।

8. ਚਮਕੌਰ ਸਾਹਿਬ ਦਾ ਯੁੱਧ 1705 ਈ: – ਸਰਸਾ ਨਦੀ ਨੂੰ ਪਾਰ ਕਰ ਕੇ ਗੁਰੂ ਜੀ ਚਮਕੌਰ ਸਾਹਿਬ ਪੁੱਜੇ ਪਰ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜਾਂ ਨੇ ਉਨ੍ਹਾਂ ਨੂੰ ਉੱਥੇ ਵੀ ਘੇਰ ਲਿਆ । ਉਸ ਵੇਲੇ ਗੁਰੂ ਜੀ ਦੇ ਨਾਲ ਕੇਵਲ 40 ਸਿੱਖ ਅਤੇ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸਨ । ਫੇਰ ਵੀ ਗੁਰੂ ਜੀ ਨੇ ਮੁਗ਼ਲਾਂ ਦਾ ਡਟ ਕੇ ਟਾਕਰਾ ਕੀਤਾ | ਅੰਤ ਵਿਚ 35 ਸਿੱਖ ਅਤੇ ਦੋ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਸ਼ਹੀਦੀ ਨੂੰ ਪ੍ਰਾਪਤ ਹੋਏ । ਉੱਥੋਂ ਗੁਰੂ ਸਾਹਿਬ ਖਿਦਰਾਣਾ ਪਹੁੰਚੇ ।

9. ਖਿਦਰਾਣਾ ਦਾ ਯੁੱਧ 1705 ਈ: – ਖਿਦਰਾਣਾ ਵਿਚ ਮੁਗਲਾਂ ਨਾਲ ਉਨ੍ਹਾਂ ਦਾ ਆਖਰੀ ਯੁੱਧ ਹੋਇਆ । ਇਸ ਯੁੱਧ ਵਿਚ ਉਹ 40 ਸਿੱਖ ਵੀ ਗੁਰੂ ਜੀ ਦੇ ਨਾਲ ਆ ਮਿਲੇ ਜਿਹੜੇ ਆਨੰਦਪੁਰ ਦੇ ਦੂਜੇ ਯੁੱਧ ਵਿਚ ਉਨ੍ਹਾਂ ਦਾ ਸਾਥ ਛੱਡ ਗਏ ਸਨ । ਗੁਰੂ ਜੀ ਕੋਲ ਲਗਪਗ 2000 ਸਿੱਖ ਸਨ ਜਿਨ੍ਹਾਂ ਨੂੰ 10,000 ਮੁਗ਼ਲ ਸੈਨਿਕਾਂ ਦਾ ਸਾਹਮਣਾ ਕਰਨਾ ਪਿਆ । ਗੁਰੂ ਜੀ ਕੋਲ ਮੁੜ ਆਏ ਸਿੱਖਾਂ ਨੇ ਆਪਣੇ ਗੁਰੂ-ਭਗਤੀ ਦਾ ਸਬੂਤ ਦਿੱਤਾ ਅਤੇ ਉਹ ਲੜਦੇ ਹੋਏ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਦੀ ਇਸ ਗੁਰੂ-ਭਗਤੀ ਅਤੇ ਬਲੀਦਾਨ ਤੋਂ ਗੁਰੂ ਜੀ ਬਹੁਤ ਪ੍ਰਭਾਵਿਤ ਹੋਏ । ਉਨ੍ਹਾਂ ਨੇ ਉੱਥੇ ਇਨ੍ਹਾਂ ਸ਼ਹੀਦਾਂ ਦੀ ਮੁਕਤੀ ਲਈ ਬੇਨਤੀ ਕੀਤੀ । ਇਹ 40 ਸ਼ਹੀਦ ਇਤਿਹਾਸ ਵਿਚ 40 ਮੁਕਤੇ’ ਅਖਵਾਉਣ ਲੱਗੇ । ਅੱਜ ਵੀ ਸਿੱਖ ਆਪਣੀ ਅਰਦਾਸ ਵੇਲੇ ਇਹਨਾਂ ਨੂੰ ਯਾਦ ਕਰਦੇ ਹਨ । ਉਨ੍ਹਾਂ ਦੀ ਯਾਦ ਵਿਚ ਖਿਦਰਾਣਾ ਦਾ ਨਾਂ ਮੁਕਤਸਰ ਪੈ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਨੋਟ ਲਿਖੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਸਿੱਖ ਇਤਿਹਾਸ ਦੀਆਂ ਮਹਾਨ ਹਸਤੀਆਂ ਵਿਚੋਂ ਇਕ ਸਨ । ਉਹ ਚੰਗੇ ਚਰਿੱਤਰ, ਦਲੇਰੀ, ਸੰਤੋਸ਼ ਅਤੇ ਸਹਿਣਸ਼ੀਲਤਾ ਦੀ ਮੂਰਤੀ ਸਨ । ਮਨੁੱਖ ਦੇ ਰੂਪ ਵਿਚ ਉਨ੍ਹਾਂ ਦੀ ਹੋਰ ਕੋਈ ਉਦਾਹਰਨ ਮਿਲਣੀ ਕਠਿਨ ਹੀ ਨਹੀਂ, ਸਗੋਂ ਅਸੰਭਵ ਹੈ । ਆਦਰਸ਼ ਮਨੁੱਖ ਦੇ ਰੂਪ ਵਿੱਚ ਗੁਰੂ ਸਾਹਿਬ ਦੇ ਚਰਿੱਤਰ ਦੇ ਵੱਖ-ਵੱਖ ਪੱਖਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪ੍ਰਭਾਵਸ਼ਾਲੀ ਅਤੇ ਸੁੰਦਰ ਰੰਗ ਰੂਪ – ਦੇਖਣ ਤੋਂ ਗੁਰੂ ਗੋਬਿੰਦ ਸਿੰਘ ਜੀ ਬੜੇ ਸੁੰਦਰ ਲੱਗਦੇ ਸਨ । ਉਨ੍ਹਾਂ ਦਾ ਕੱਦ ਦਰਮਿਆਨਾ, ਸਰੀਰ ਗੱਠਿਆ ਹੋਇਆ ਅਤੇ ਰੰਗ ਗੋਰਾ ਸੀ । ਉਨ੍ਹਾਂ ਦਾ ਮੱਥਾ ਚੌੜਾ, ਅੱਖਾਂ ਵੱਡੀਆਂ ਪਰ ਚਮਕਦਾਰ ਸਨ । ਉਹਨਾਂ ਦੇ ਵਸਤਰ ਸਾਫ਼ ਅਤੇ ਸੁੰਦਰ ਹੁੰਦੇ ਸਨ । ਉਹ ਸ਼ਸਤਰ ਪਹਿਨ ਕੇ ਰੱਖਦੇ ਸਨ । ਉਨ੍ਹਾਂ ਦੀ ਦਸਤਾਰ ਉੱਤੇ ਕਲਗੀ ਹੁੰਦੀ ਸੀ । ਉਨ੍ਹਾਂ ਦੇ ਹੱਥ ਵਿਚ ਬਾਜ਼ ਹੁੰਦਾ ਸੀ ।

2. ਦਲੇਰ ਅਤੇ ਨਿਡਰ – ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਹੀ ਔਕੜਾਂ ਵਿੱਚ ਘਿਰ ਗਏ ਸਨ । ਉਨ੍ਹਾਂ ਨੇ ਫਿਰ ਵੀ ਅਸਾਧਾਰਨ ਦਲੇਰੀ, ਨਿਡਰਤਾ ਅਤੇ ਆਤਮ-ਵਿਸ਼ਵਾਸ ਤੋਂ ਕੰਮ ਲਿਆ । ਉਨ੍ਹਾਂ ਨੇ ਪਹਾੜੀ ਰਾਜਿਆਂ ਅਤੇ ਮੁਗਲਾਂ ਨਾਲ ਲੜਦਿਆਂ ਵੀ ਅਦਭੁਤ ਦਲੇਰੀ, ਬਹਾਦਰੀ ਅਤੇ ਨਿਡਰਤਾ ਦਾ ਸਬੂਤ ਦਿੱਤਾ । ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਔਰੰਗਜ਼ੇਬ ਨੂੰ ‘ਜ਼ਫਰਨਾਮਾ’ ਵਰਗਾ ਖ਼ਤ ਲਿਖਿਆ । ਗੁਰੂ ਜੀ ਨੇ ਉਸ ਖ਼ਤ ਵਿੱਚ ਸਰਕਾਰ ਦੁਆਰਾ ਬੇਦੋਸ਼ਿਆਂ ਉੱਤੇ ਕੀਤੇ ਗਏ ਅੱਤਿਆਚਾਰਾਂ ਨੂੰ ਨਿੰਦਿਆ ਅਤੇ ਮੁਗ਼ਲਾਂ ਵਿਰੁੱਧ ਕੀਤੇ ਗਏ ਯੁੱਧਾਂ ਨੂੰ ਉੱਚਿਤ ਠਹਿਰਾਇਆ ਸੀ ।

3. ਬਲੀਦਾਨ ਦੀ ਮੂਰਤ – ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਜੀਵਨ ਦੇ ਸਾਰੇ ਹੀ ਸੁੱਖਾਂ ਦਾ ਤਿਆਗ ਕਰ ਦਿੱਤਾ । ਉਨ੍ਹਾਂ ਨੇ ਆਪਣੇ ਪਿਤਾ, ਚਾਰੇ ਪੁੱਤਰ ਅਤੇ ਆਪਣੇ ਪਿਆਰੇ ਸਿੱਖਾਂ ਨੂੰ ਕੁਰਬਾਨ ਕਰ ਦਿੱਤਾ | ਧਰਮ ਦੀ ਰੱਖਿਆ ਲਈ ਉਹ ਕਿਸੇ ਵੀ ਕੁਰਬਾਨੀ ਨੂੰ ਮਹਿੰਗਾ ਨਹੀਂ ਸਨ ਸਮਝਦੇ ।

4. ਉੱਚਾ ਨੈਤਿਕ ਆਚਰਨ – ਗੁਰੂ ਗੋਬਿੰਦ ਸਿੰਘ ਜੀ ਝੂਠ ਅਤੇ ਧੋਖੇਬਾਜ਼ੀ ਤੋਂ ਨਫਰਤ ਕਰਦੇ ਸਨ । ਉਨ੍ਹਾਂ ਨੂੰ ਧਨ ਦੌਲਤ ਦਾ ਅਤੇ ਰਾਜ ਭਾਗ ਦਾ ਕੋਈ ਲਾਭ ਨਹੀਂ ਸੀ । ਜਿਹੜਾ ਪੈਸਾ ਉਨ੍ਹਾਂ ਨੂੰ ਭੇਟਾ ਦੇ ਰੂਪ ਵਿੱਚ ਮਿਲਦਾ ਸੀ ਉਸ ਨੂੰ ਧਾਰਮਿਕ ਕਾਰਜ ਜਾਂ ਗ਼ਰੀਬ ਲੋਕਾਂ ਉੱਤੇ ਖ਼ਰਚ ਕਰ ਦਿੰਦੇ ਸਨ ।

ਗੁਰੂ ਸਾਹਿਬ ਲੋਕਾਂ ਨਾਲ ਨਿਮਰਤਾ ਅਤੇ ਪ੍ਰੇਮ ਦਾ ਵਰਤਾਓ ਕਰਦੇ ਸਨ । ਉਹਨਾਂ ਨੂੰ ਕਿਸੇ ਕਿਸਮ ਦਾ ਵੀ ਹੰਕਾਰ ਨਹੀਂ ਸੀ । ਉਹ ਆਪਣੇ ਆਪ ਨੂੰ ਰੱਬ ਦਾ ਸੱਚਾ ਸੇਵਕ ਸਮਝਦੇ ਸਨ ।

ਗੁਰੂ ਜੀ ਗ਼ਰੀਬ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨਾਲ ਖ਼ਾਸ ਹਮਦਰਦੀ ਰੱਖਦੇ ਸਨ ।ਉਨ੍ਹਾਂ ਨੇ ਭਾਈ ਜੈਤਾ (ਜੀਵਨ ਸਿੰਘ ਰੰਘਰੇਟਾ) ਨੂੰ ਜੋ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈ ਕੇ ਕੀਰਤਪੁਰ ਪੁੱਜਾ ਸੀ, “ਰੰਘਰੇਟਾ ਗੁਰੂ ਕਾ ਬੇਟਾ’ ਕਹਿ ਕੇ ਆਪਣੀ ਹਿੱਕ ਨਾਲ ਲਾਇਆ ਸੀ । ਉਨ੍ਹਾਂ ਦੇ ਪੰਜਾਂ ਪਿਆਰਿਆਂ ਵਿੱਚ ਤਿੰਨ ਸਿੰਘ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਸਨ ।

5. ਉਦਾਰ ਅਤੇ ਸਹਿਣਸ਼ੀਲ – ਮੁਗ਼ਲ ਸਮਰਾਟ ਔਰੰਗਜ਼ੇਬ ਨੇ ਆਪਣੀ ਧਾਰਮਿਕ ਕੱਟੜਤਾ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ । ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਵਿੱਚ ਮੁਸਲਮਾਨਾਂ ਪ੍ਰਤੀ ਕੋਈ ਣਾ ਨਹੀਂ ਸੀ । ਗੁਰੂ ਸਾਹਿਬ ਦੇ ਉਦਾਰ ਅਤੇ ਸਹਿਣਸ਼ੀਲ ਹੋਣ ਕਾਰਨ ਹੀ ਪੀਰ ਮੁਹੰਮਦ, ਪੀਰ ਬੁੱਧੂ ਸ਼ਾਹ, ਨਿਹੰਗ ਖਾਂ, ਨਬੀ ਖਾਂ, ਗਨੀ ਖਾਂ ਵਰਗੇ ਮੁਸਲਮਾਨ ਗੁਰੂ ਜੀ ਦੇ ਨਿਕਟਵਰਤੀ ਮਿੱਤਰੇ ਸਨ । ਗੁਰੂ ਜੀ ਦੀ ਸੈਨਾ ਵਿੱਚ ਵੀ ਕਈ ਮੁਸਲਮਾਨ ਅਤੇ ਪਠਾਣ ਸੈਨਿਕ ਸਨ ।

ਪ੍ਰਸ਼ਨ 7.
ਚਮਕੌਰ ਸਾਹਿਬ ਅਤੇ ਖਿਦਰਾਣੇ ਦੀ ਲੜਾਈ ਦਾ ਹਾਲ ਲਿਖੋ ।
ਉੱਤਰ-
ਚਮਕੌਰ ਸਾਹਿਬ ਅਤੇ ਖਿਦਰਾਣੇ ਦੀਆਂ ਲੜਾਈਆਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਦੋ ਮਹੱਤਵਪੂਰਨ ਲੜਾਈਆਂ ਸਨ । ਇਹ ਦੋਵੇਂ ਲੜਾਈਆਂ ਗੁਰੂ ਸਾਹਿਬ ਨੇ ਉੱਤਰ-ਖ਼ਾਲਸਾ ਕਾਲ ਵਿਚ ਲੜੀਆਂ ।

1. ਚਮਕੌਰ ਸਾਹਿਬ ਦਾ ਯੁੱਧ, 1705 ਈ: – ਸਰਸਾ ਨਦੀ ਨੂੰ ਪਾਰ ਕਰਨ ਪਿੱਛੋਂ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਸਮੇਤ ਚਮਕੌਰ ਸਾਹਿਬ ਪੁੱਜੇ । ਉਸ ਸਮੇਂ ਉਨ੍ਹਾਂ ਨਾਲ ਕੇਵਲ 40 ਸਿੱਖ ਸਨ । ਉਨ੍ਹਾਂ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਵੀ ਉਨ੍ਹਾਂ ਦੇ ਨਾਲ ਸਨ ਉਨ੍ਹਾਂ ਨੇ ਉੱਥੇ ਇਕ ਕੱਚੀ ਗੜੀ ਵਿਚ ਜਾ ਸ਼ਰਨ ਲਈ । ਜਦੋਂ ਉਨ੍ਹਾਂ ਉੱਤੇ ਵੈਰੀ ਦੀ ਸੈਨਾ ਨੇ ਹਮਲਾ ਕੀਤਾ, ਤਾਂ ਸਿੱਖਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ । ਗੁਰੂ ਸਾਹਿਬ ਦੇ ਦੋਹਾਂ ਸਾਹਿਬਜ਼ਾਦਿਆਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ | ਅੰਤ ਨੂੰ ਵੈਰੀ ਦੇ ਆਹੂ ਲਾਹੁੰਦੇ ਹੋਏ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ । ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰੇ-ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ ਅਤੇ ਭਾਈ ਹਿੰਮਤ ਸਿੰਘ ਵੀ ਇੱਥੇ ਹੀ ਸ਼ਹੀਦੀ ਪਾ ਗਏ । ਅੰਤ ਨੂੰ ਗੁਰੂ ਜੀ ਦੇ 40 ਸਿੰਘਾਂ ਵਿਚੋਂ ਕੇਵਲ ਪੰਜ ਸਿੰਘ ਰਹਿ ਗਏ । ਉਨ੍ਹਾਂ ਨੇ ਹੁਕਮਨਾਮਾ ਦੇ ਰੂਪ ਵਿੱਚ ਗੁਰੂ ਜੀ ਨੂੰ ਚਮਕੌਰ ਸਾਹਿਬ ਛੱਡ ਜਾਣ ‘ਤੇ ਮਜਬੂਰ ਕਰ ਦਿੱਤਾ । ਭਾਈ ਦਯਾ ਸਿੰਘ ਅਤੇ ਭਾਈ ਧਰਮ ਸਿੰਘ ਉਨ੍ਹਾਂ ਨਾਲ ਗੜ੍ਹੀ ਤੋਂ ਬਾਹਰ ਚਲੇ ਗਏ । ਬਾਕੀ ਦੇ ਸਿੰਘ ਲੜਦੇ-ਲੜਦੇ ਉੱਥੇ ਹੀ ਸ਼ਹੀਦ ਹੋ ਗਏ ।
ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ, ਆਲਮਗੀਰ, ਦੀਨਾ ਆਦਿ ਥਾਂਵਾਂ ਤੋਂ ਹੁੰਦੇ ਹੋਏ ਖਿਦਰਾਣੇ ਵਲ ਚਲੇ ਗਏ ।

2. ਖਿਦਰਾਣੇ ਦਾ ਯੁੱਧ, 1705 ਈ: – ਚਮਕੌਰ ਸਾਹਿਬ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ‘ਤੇ ਪੁੱਜੇ ਤਾਂ ਉਸ ਵੇਲੇ ਤੀਕ ਉਨ੍ਹਾਂ ਨਾਲ ਬੇਸ਼ੁਮਾਰ ਸਿੱਖ ਰਲ ਗਏ ਸਨ । ਉਹ 40 ਸਿੰਘ ਜਿਹੜੇ ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ ਉਹ ਵੀ ਉੱਥੇ ਪੁੱਜ ਗਏ ਸਨ । ਉਨ੍ਹਾਂ ਨਾਲ ਮਾਈ ਭਾਗੋ ਖ਼ਾਸ ਤੌਰ ਤੇ ਗੁਰੂ ਜੀ ਦੇ ਪੱਖ ਵਿੱਚ ਲੜਨ ਲਈ ਉੱਥੇ ਪੁੱਜੀ ਸੀ । ਕੁੱਲ ਮਿਲਾ ਕੇ ਗੁਰੂ ਜੀ ਕੋਲ ਲਗਪਗ 2,000 ਸਿੱਖ ਸੈਨਿਕ ਸਨ ।

ਦੂਸਰੇ ਪਾਸੇ 10,000 ਸੈਨਿਕਾਂ ਦੀ ਵਿਸ਼ਾਲ ਸੈਨਾ ਲੈ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉੱਥੇ ਪੁੱਜਾ । 29 ਦਸੰਬਰ, 1705 ਈ: ਵਿੱਚ ਖਿਦਰਾਣਾ ਦੀ ਢਾਬ ਉੱਤੇ ਘਮਸਾਣ ਦਾ ਯੁੱਧ ਹੋਇਆ । ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ । ਉਨ੍ਹਾਂ ਨੇ ਦੁਸ਼ਮਣ ਦੇ ਆਹੂ ਵੀ ਲਾਹੇ ।ਉੱਥੇ ਪਾਣੀ ਦੀ ਘਾਟ ਹੋਣ ਕਰਕੇ ਮੁਗ਼ਲਾਂ ਲਈ ਲੜਨਾ ਔਖਾ ਸੀ । ਸਿੱਟੇ ਵਜੋਂ ਮੁਗਲਾਂ ਨੂੰ ਹਾਰ ਕੇ ਭੱਜ ਜਾਣਾ ਪਿਆ । ਭਾਵੇਂ ਮਾਈ ਭਾਗੋ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਅਤੇ ਉਨ੍ਹਾਂ ਦੇ ਬੇਦਾਵਾ ਲਿਖ ਕੇ ਦੇਣ ਵਾਲੇ ਚਾਲੀ ਸਿੰਘ ਸ਼ਹੀਦ ਹੋ ਗਏ ਪਰ ਜਿੱਤ ਗੁਰੂ ਜੀ ਦੀ ਹੀ ਹੋਈ । ਗੁਰੂ ਜੀ ਨੇ ਚਾਲੀ ਸਿੰਘਾਂ ਦੀ ਬਹਾਦਰੀ ਲਿਖ ਕੇ ਦੇਣ ਦੇਖ ਕੇ ਉਨ੍ਹਾਂ ਦੇ ਮੁਖੀ ਭਾਈ ਮਹਾਂ ਸਿੰਘ ਦੇ ਸਾਹਮਣੇ ਉਨ੍ਹਾਂ ਵੱਲੋਂ ਦਿੱਤਾ ਬੇਦਾਵਾ ਪਾੜ ਦਿੱਤਾ । ਉਨ੍ਹਾਂ ਸਿੱਖਾਂ ਨੂੰ ਹੁਣ ਇਤਿਹਾਸ ਵਿੱਚ ‘ਚਾਲੀ ਮੁਕਤੇ’ ਕਹਿ ਕੇ ਯਾਦ ਕੀਤਾ ਜਾਂਦਾ ਹੈ । ਉਨ੍ਹਾਂ ਦੀ ਯਾਦ ਵਿੱਚ ਹੀ ਖਿਦਰਾਣਾ ਦਾ ਨਾਂ ‘ਮੁਕਤਸਰ’ ਪੈ ਗਿਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

PSEB 10th Class Social Science Guide ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
(i) ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਕੀ ਨਾਂ ਸੀ ?
(ii) ਉਨ੍ਹਾਂ ਨੇ ਕਦੋਂ ਤੋਂ ਕਦੋਂ ਗੁਰਗੱਦੀ ਦਾ ਸੰਚਾਲਨ ਕੀਤਾ ?
ਉੱਤਰ-
(i) ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਂ ਗੋਬਿੰਦ ਰਾਇ ਜੀ ਸੀ ।
(ii) ਉਨ੍ਹਾਂ ਨੇ 1675 ਈ: ਵਿਚ ਗੁਰਗੱਦੀ ਸੰਭਾਲੀ । ਗੁਰੂ ਜੀ ਨੇ 1708 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ।

ਪ੍ਰਸ਼ਨ 2.
ਗੁਰੁ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਬਣਵਾਇਆ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ਇਕ ਨਗਾਰਾ ਬਣਵਾਇਆ, ਜਿਸ ਨੂੰ ਰਣਜੀਤ ਨਗਾਰਾ ਕਿਹਾ ਜਾਂਦਾ ਸੀ ।

ਪ੍ਰਸ਼ਨ 3.
(i) ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਿਸ-ਕਿਸ ਵਿਚਾਲੇ ਹੋਇਆ ਸੀ ?
(ii) ਇਸ ਯੁੱਧ ਵਿੱਚ ਕਿਸ ਦੀ ਜਿੱਤ ਹੋਈ ਸੀ ?
ਉੱਤਰ-
(i) ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਤੇ ਗੁਰੂ ਗੋਬਿੰਦ ਸਿੰਘ ਜੀ ਵਿਚਾਲੇ ਹੋਇਆ ।
(ii) ਇਸ ਯੁੱਧ ਵਿੱਚ ਗੁਰੂ ਜੀ ਨੇ ਪਹਾੜੀ ਰਾਜੇ ਨੂੰ ਬੁਰੀ ਤਰ੍ਹਾਂ ਹਰਾਇਆ ।

ਪ੍ਰਸ਼ਨ 4.
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਕਿਸ ਦੀ ਜਿੱਤ ਹੋਈ ?
ਉੱਤਰ-
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ।

ਪ੍ਰਸ਼ਨ 5.
(i) ਭੰਗਾਣੀ ਦਾ ਯੁੱਧ ਕਦੋਂ ਹੋਇਆ ?
(ii) ਦੋ ਪਹਾੜੀ ਰਾਜਿਆਂ ਦੇ ਨਾਂ ਦੱਸੋ ਜੋ ਇਸ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਲੜੇ ।
ਉੱਤਰ-
(i) ਭੰਗਾਣੀ ਦਾ ਯੁੱਧ 1688 ਈ: ਵਿਚ ਹੋਇਆ ।
(ii) ਇਸ ਯੁੱਧ ਵਿੱਚ ਬਿਲਾਸਪੁਰ ਦਾ ਸ਼ਾਸਕ ਭੀਮ ਚੰਦ ਅਤੇ ਕਾਂਗੜਾ ਦਾ ਰਾਜਾ ਕ੍ਰਿਪਾਲ ਚੰਦ ਗੁਰੁ ਸਾਹਿਬ ਦੇ ਵਿਰੁੱਧ ਲੜੇ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 6.
(i) ਆਨੰਦਪੁਰ ਸਾਹਿਬ ਦੀ ਸਭਾ ਵਿੱਚ ਕਿੰਨੇ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲਈ ਪੇਸ਼ ਕੀਤਾ ?
(ii) ਉਨ੍ਹਾਂ ਵਿਚੋਂ ਪਹਿਲਾ ਵਿਅਕਤੀ ਕੌਣ ਸੀ ?
ਉੱਤਰ-
(i) ਇਸ ਸਭਾ ਵਿੱਚ ਪੰਜ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਲਈ ਪੇਸ਼ ਕੀਤਾ ।
(ii) ਉਸ ਵਿਚ ਪਹਿਲਾ ਵਿਅਕਤੀ ਲਾਹੌਰ ਦਾ ਦਇਆ ਰਾਮ ਖੱਤਰੀ ਸੀ ।

ਪ੍ਰਸ਼ਨ 7.
ਖ਼ਾਲਸਾ ਦੇ ਮੈਂਬਰ ਆਪਸ ਵਿੱਚ ਮਿਲਣ ਸਮੇਂ ਕਿਨ੍ਹਾਂ ਸ਼ਬਦਾਂ ਨਾਲ ਇਕ-ਦੂਸਰੇ ਦਾ ਸੁਆਗਤ ਕਰਦੇ ਹਨ ?
ਉੱਤਰ-
ਖ਼ਾਲਸਾ ਦੇ ਮੈਂਬਰ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ’ ਕਹਿ ਕੇ ਇਕ-ਦੂਜੇ ਦਾ ਸੁਆਗਤ ਕਰਦੇ ਹਨ ।

ਪ੍ਰਸ਼ਨ 8.
(i) ਗੁਰੂ ਜੀ ਦੇ ਸਾਹਿਬਜ਼ਾਦਿਆਂ ਦੇ ਨਾਂ ਦੱਸੋ ਜਿਨ੍ਹਾਂ ਨੂੰ ਜਿਊਂਦਿਆਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ ।
(ii) ਉਹਨਾਂ ਦੇ ਕਿਨ੍ਹਾਂ ਦੋ ਸਾਹਿਬਜ਼ਾਦਿਆਂ ਨੇ ਚਮਕੌਰ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕੀਤੀ ?
ਉੱਤਰ-
(i) ਗੁਰੂ ਜੀ ਦੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਜਿਉਂਦਿਆਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਸੀ ।
(ii) ਚਮਕੌਰ ਸਾਹਿਬ ਦੇ ਯੁੱਧ ਵਿਚ ਸ਼ਹੀਦੀ ਦੇਣ ਵਾਲੇ ਦੋ ਸਾਹਿਬਜ਼ਾਦੇ ਸਨ-ਅਜੀਤ ਸਿੰਘ ਤੇ ਜੁਝਾਰ ਸਿੰਘ ।

ਪ੍ਰਸ਼ਨ 9.
ਗੁਰੂ ਗੋਬਿੰਦ ਰਾਇ ਜੀ ਦੇ ਬਚਪਨ ਦੇ ਪਹਿਲੇ ਪੰਜ ਸਾਲ ਕਿੱਥੇ ਬੀਤੇ ?
ਉੱਤਰ-
ਪਟਨਾ ਵਿਚ ।

ਪ੍ਰਸ਼ਨ 10.
ਗੁਰੂ ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਕਿੱਥੇ ਹੋਈ ?
ਉੱਤਰ-
ਲਖਨੌਰ ਵਿਚ ।

ਪ੍ਰਸ਼ਨ 11.
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-
11 ਨਵੰਬਰ, 1675 ਈ: ਨੂੰ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 12.
ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਕਿਸ ਨੇ ਅਤੇ ਕਿੱਥੇ ਕੀਤਾ ?
ਉੱਤਰ-
ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਦਾ ਅੰਤਿਮ ਸੰਸਕਾਰ ਭਾਈ ਜੈਤਾ ਜੀ ਅਤੇ ਗੋਬਿੰਦ ਰਾਏ ਜੀ ਨੇ ਆਨੰਦਪੁਰ ਸਾਹਿਬ ਵਿਚ ਕੀਤਾ ।

ਪ੍ਰਸ਼ਨ 13.
ਗੁਰੂ ਗੋਬਿੰਦ ਰਾਇ ਜੀ ਦੁਆਰਾ ਅਪਣਾਏ ਗਏ ਕਿਸੇ ਇਕ ਰਾਜਸੀ ਚਿੰਨ੍ਹ ਦਾ ਨਾਂ ਦੱਸੋ ।
ਉੱਤਰ-
ਕਲਗੀ ।

ਪ੍ਰਸ਼ਨ 14.
‘ਪਾਉਂਟਾ ਸਾਹਿਬ’ ਦਾ ਕੀ ਅਰਥ ਹੈ ?
ਉੱਤਰ-
‘ਪਾਉਂਟਾ ਸਾਹਿਬ’ ਦਾ ਅਰਥ ਹੈ-ਪੈਰ ਰੱਖਣ ਦਾ ਸਥਾਨ ।

ਪ੍ਰਸ਼ਨ 15.
ਸਢੌਰਾ ਦੀ ਪਠਾਣ ਸੈਨਾ ਦਾ ਨੇਤਾ ਕੌਣ ਸੀ ?
ਉੱਤਰ-
ਪੀਰ ਬੁੱਧੂ ਸ਼ਾਹ ।

ਪ੍ਰਸ਼ਨ 16.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਵਿਚ ਮੁਗ਼ਲ ਸੈਨਾ ਨੂੰ ਕਦੋਂ ਹਰਾਇਆ ?
ਉੱਤਰ-
1705 ਈ. ਵਿਚ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 17.
ਗੁਰੁ ਗੋਬਿੰਦ ਸਿੰਘ ਜੀ ਕਦੋਂ ਅਤੇ ਕਿੱਥੇ ਜੋਤੀ-ਜੋਤ ਸਮਾਏ ?
ਉੱਤਰ-
ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ, 1708 ਈ: ਨੂੰ ਨੰਦੇੜ ਵਿਖੇ ਜੋਤੀ-ਜੋਤ ਸਮਾਏ ॥

ਪ੍ਰਸ਼ਨ 18.
ਕਿਹੜੇ ਮੁਗ਼ਲ ਬਾਦਸ਼ਾਹ ਨੇ ਹਿੰਦੂਆਂ ਨੂੰ ਇਸਲਾਮ ਧਰਮ ਅਪਣਾਉਣ ‘ਤੇ ਮਜਬੂਰ ਕੀਤਾ ?
ਉੱਤਰ-
ਔਰੰਗਜ਼ੇਬ ਨੇ ।

ਪ੍ਰਸ਼ਨ 19.
ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਨਾਲ ਸੰਬੰਧਤ ਗ੍ਰੰਥ ਕਿਹੜਾ ਹੈ ?
ਉੱਤਰ-
ਬਚਿੱਤਰ ਨਾਟਕ ।

ਪ੍ਰਸ਼ਨ 20.
ਖ਼ਾਲਸਾ ਇਸਤਰੀ ਆਪਣੇ ਨਾਂ ਨਾਲ ਕਿਹੜਾ ਅੱਖਰ ਲਗਾਉਂਦੀ ਹੈ ?
ਉੱਤਰ-
ਕੌਰ ।

ਪ੍ਰਸ਼ਨ 21.
ਖ਼ਾਲਸਾ ਨੂੰ ਕਿੰਨੇ ‘ਕਕਾਰ ਧਾਰਨ ਕਰਨੇ ਹੁੰਦੇ ਹਨ ?
ਉੱਤਰ-
ਪੰਜ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 22.
ਮਸੰਦ ਪ੍ਰਥਾ ਨੂੰ ਕਿਸੇ ਨੇ ਖ਼ਤਮ ਕੀਤਾ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ਨੇ ।

ਪ੍ਰਸ਼ਨ 23.
ਸਿੱਖਾਂ ਦੇ ਅੰਤਿਮ ਅਤੇ ਦਸਵੇਂ ਗੁਰੂ ਕੌਣ ਸਨ ?
ਉੱਤਰ-
ਗੁਰੁ ਗੋਬਿੰਦ ਸਿੰਘ ਜੀ ।

ਪ੍ਰਸ਼ਨ 24.
ਹਰੇਕ ਖ਼ਾਲਸਾ ਦੇ ਨਾਂ ਨਾਲ ਲੱਗਾ ‘ਸਿੰਘ ਸ਼ਬਦ ਕਿਹੜੀ ਗੱਲ ਦਾ ਪ੍ਰਤੀਕ ਹੈ ?
ਉੱਤਰ-
ਇਹ ਸ਼ਬਦ ਉਨ੍ਹਾਂ ਦੀ ਵੀਰਤਾ ਅਤੇ ਨਿਡਰਤਾ ਦਾ ਪ੍ਰਤੀਕ ਹੈ ।

ਪ੍ਰਸ਼ਨ 25.
ਨਾਦੌਣ ਦਾ ਯੁੱਧ ਕਦੋਂ ਹੋਇਆ ?
ਉੱਤਰ-
1690 ਈ: ਵਿਚ ।

ਪ੍ਰਸ਼ਨ 26.
ਉੱਤਰ-
ਖ਼ਾਲਸਾ ਕਾਲ ਦੀ ਸਮਾਂ ਅਵਧੀ ਕਿੰਨੀ ਸੀ ?
ਉੱਤਰ-
1699-1708 ਈ: ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 27.
ਨਿਰਮੋਹ ਦਾ ਯੁੱਧ ਕਦੋਂ ਹੋਇਆ ?
ਉੱਤਰ-
1702 ਈ: ।

ਪ੍ਰਸ਼ਨ 28.
ਆਨੰਦਪੁਰ ਸਾਹਿਬ ਵਿਚ ‘ਬੇਦਾਵਾ ਲਿਖਣ ਵਾਲੇ 40 ਸਿੰਘਾਂ ਨੂੰ ਖਿਦਰਾਨਾ ਦੇ ਯੁੱਧ ਵਿਚ ਕੀ ਨਾਂ ਦਿੱਤਾ ਗਿਆ ?
ਉੱਤਰ-
ਚਾਲੀ ਮੁਕਤੇ ।

ਪ੍ਰਸ਼ਨ 29.
ਆਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿਚ ‘ਬੇਦਾਵਾ’ ਲਿਖਣ ਵਾਲੇ 40 ਸਿੱਖਾਂ ਦਾ ਮੁਖੀ ਕੌਣ ਸੀ ?
ਉੱਤਰ-
ਭਾਈ ਮਹਾਂ ਸਿੰਘ ।

ਪ੍ਰਸ਼ਨ 30.
ਗੁਰੂ ਗੋਬਿੰਦ ਸਾਹਿਬ ਦੇ ਜੀਵਨ ਕਾਲ ਦਾ ਅੰਤਿਮ ਯੁੱਧ ਕਿਹੜਾ ਸੀ ?
ਉੱਤਰ-
ਖਿਦਰਾਨਾ ਦਾ ਯੁੱਧ ।

ਪ੍ਰਸ਼ਨ 31.
‘ਆਦਿ ਗ੍ਰੰਥ ਸਾਹਿਬ’ ਨੂੰ ਅੰਤਿਮ ਰੂਪ ਕਿਸਨੇ ਦਿੱਤਾ ?
ਉੱਤਰ-
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ।

II. ਖ਼ਾਲੀ ਥਾਂਵਾਂ ਭਰੋ-

1. ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਂ…………………….. ਅਤੇ ਮਾਤਾ ਦਾ ਨਾਂ…………………… ਸੀ ।
ਉੱਤਰ-
ਸ੍ਰੀ ਗੁਰੂ ਤੇਗ਼ ਬਹਾਦਰ ਜੀ, ਗੁਜਰੀ ਜੀ

2. ਖ਼ਾਲਸਾ ਦੀ ਸਥਾਪਨਾ ……………………… ਈ: ਵਿਚ ਹੋਈ ।
ਉੱਤਰ-
1699

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

3. ਮੁਕਤਸਰ ਦਾ ਪੁਰਾਣਾ ਨਾਂ………………………….. ਸੀ ।
ਉੱਤਰ-
ਖਿਦਰਾਣਾ

4. ਗੁਰੂ ਗੋਬਿੰਦ ਸਿੰਘ ਜੀ ਨੇ ‘ਜਫ਼ਰਨਾਮਾ’ ਨਾਂ ਦੀ ਚਿੱਠੀ ਮੁਗ਼ਲ ਬਾਦਸ਼ਾਹ …………………….. ਨੂੰ ਲਿਖੀ ।
ਉੱਤਰ-
ਔਰੰਗਜ਼ੇਬ

5. ਸ੍ਰੀ ਗੁਰੂ ……………………… ਨੂੰ ਲੋਕਤੰਤਰ ਪ੍ਰਣਾਲੀ ਨੂੰ ਸ਼ੁਰੂ ਕਰਨ ਵਾਲਾ ਕਿਹਾ ਜਾਂਦਾ ਹੈ ।
ਉੱਤਰ-
ਗੋਬਿੰਦ ਸਿੰਘ ਜੀ

6. ਮਸੰਦ ਪ੍ਰਥਾ ਨੂੰ ਗੁਰੂ ……………………… ਨੇ ਖ਼ਤਮ ਕੀਤਾ ।
ਉੱਤਰ-
ਗੁਰੁ ਗੋਬਿੰਦ ਸਿੰਘ ਜੀ

7. ਆਨੰਦਪੁਰ ਸਾਹਿਬ ਦੇ ਦੂਸਰੇ ਯੁੱਧ ਵਿੱਚ ਬੇਦਾਵਾ ਲਿਖਣ ਵਾਲੇ 40 ਸਿੱਖਾਂ ਦਾ ਮੁਖੀ …………………… ਸੀ ।
ਉੱਤਰ-
ਭਾਈ ਮਹਾਂ ਸਿੰਘ

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਗੋਬਿੰਦ ਰਾਏ ਜੀ ਦਾ ਜਨਮ ਹੋਇਆ-
(A) 2 ਦਸੰਬਰ, 1666 ਈ: ਨੂੰ
(B) 22 ਦਸੰਬਰ, 1666 ਈ: ਨੂੰ
(C) 22 ਦਸੰਬਰ, 1661 ਈ: ਨੂੰ
(D) 2 ਦਸੰਬਰ, 1661 ਈ: ਨੂੰ ।.
ਉੱਤਰ-
(B) 22 ਦਸੰਬਰ, 1666 ਈ: ਨੂੰ

ਪ੍ਰਸ਼ਨ 2.
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਲਈ-
(A) ਕਾਜੀ ਪੀਰ ਮੁਹੰਮਦ ਤੋਂ
(B) ਪੰਡਤ ਹਰਜਸ ਤੋਂ
(C) ਭਾਈ ਸਤੀ ਦਾਸ ਤੋਂ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

ਪ੍ਰਸ਼ਨ 3.
ਖ਼ਾਲਸਾ ਦੀ ਸਾਜਣਾ ਹੋਈ-
(A) ਕਰਤਾਰਪੁਰ ਵਿਖੇ
(B) ਪਟਨਾ ਵਿਖੇ
(C) ਆਨੰਦਪੁਰ ਸਾਹਿਬ ਵਿਖੇ
(D) ਅੰਮ੍ਰਿਤਸਰ ਵਿਖੇ ।
ਉੱਤਰ-
(C) ਆਨੰਦਪੁਰ ਸਾਹਿਬ ਵਿਖੇ

ਪ੍ਰਸ਼ਨ 4.
ਭੰਗਾਣੀ ਦਾ ਯੁੱਧ ਕਦੋਂ ਹੋਇਆ ?
(A) 1699 ਈ: ਵਿਚ
(B) 1705 ਈ: ਵਿਚ
(C) 1688 ਈ: ਵਿਚ
(D) 1675 ਈ: ਵਿਚ ।
ਉੱਤਰ-
(C) 1688 ਈ: ਵਿਚ

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣਾ (ਮੁਕਤਸਰ) ਵਿਚ ਮੁਗ਼ਲ ਸੈਨਾ ਨੂੰ ਹਰਾਇਆ
(A) 1688 ਈ: ਵਿਚ
(B) 1699 ਈ: ਵਿਚ
(C) 1675 ਈ: ਵਿਚ
(D) 1705 ਈ: ਵਿਚ ।
ਉੱਤਰ-
(D) 1705 ਈ: ਵਿਚ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

IV ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਪਹਾੜੀ ਰਾਜਿਆਂ ਨੇ ਅੰਤ ਤੱਕ ਮੁਗ਼ਲਾਂ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ।
2. ‘ਖ਼ਾਲਸਾ’ ਦੀ ਸਿਰਜਣਾ ਪਟਨਾ ਵਿਚ ਹੋਈ ।
3. ‘ਬਚਿੱਤਰ ਨਾਟਕ’ ਗੁਰੁ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ ਹੈ ।
4. ‘ਚਾਲੀ ਮੁਕਤੇ’ ਦਾ ਸੰਬੰਧ ਖਿਦਰਾਨਾ ਦੇ ਯੁੱਧ ਨਾਲ ਹੈ ।
5. ਸਿੱਖ ਪਰੰਪਰਾ ਵਿਚ “ਖੰਡੇ ਦੀ ਪਾਹੁਲ ਦੀ ਬਹੁਤ ਮਹਿਮਾ ਹੈ ।
ਉੱਤਰ-
1. ×
2. ×
3. √
4. √
5. √

V. ਸਹੀ-ਮਿਲਾਨ ਕਰੋ-

1. ਜ਼ਫ਼ਰਨਾਮਾ ਲਖਨੌਰ
2. ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਪੀਰ ਬੁੱਧੂ ਸ਼ਾਹ
3. ਸਢੋਰਾ ਦੀ ਪਠਾਣ ਸੈਨਾ ਦਾ ਨੇਤਾ ਗੁਰੁ ਗੋਬਿੰਦ ਸਿੰਘ ਜੀ
4. ਮਸੰਦ ਪ੍ਰਥਾ ਨੂੰ ਖ਼ਤਮ ਕੀਤਾ ਮੁਗ਼ਲ ਸਮਰਾਟ ਔਰੰਗਜ਼ੇਬ ।

ਉੱਤਰ-

1. ਜਫ਼ਰਨਾਮਾ ਮੁਗ਼ਲ ਸਮਰਾਟ ਔਰੰਗਜ਼ੇਬ
2.ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਲਖਨੌਰ
3, ਸਢੌਰਾ ਦੀ ਪਠਾਣ ਸੈਨਾ ਦਾ ਨੇਤਾ ਪੀਰ ਬੁੱਧੂ ਸ਼ਾਹ
4. ਮਸੰਦ ਪ੍ਰਥਾ ਨੂੰ ਖ਼ਤਮ ਕੀਤਾ ਗੁਰੂ ਗੋਬਿੰਦ ਸਿੰਘ ਜੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (shot Answer Type Questions)

ਪ੍ਰਸ਼ਨ 1.
ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚ ਭੰਗਾਣੀ ਦੀ ਲੜਾਈ (1688 ਈ:) ‘ਤੇ ਇਕ ਸੰਖੇਪ ਨੋਟ ਲਿਖੋ ।
(Sure)
ਉੱਤਰ-
ਪਹਾੜੀ ਰਾਜੇ ਗੁਰੂ ਜੀ ਦੁਆਰਾ ਕੀਤੀਆਂ ਜਾ ਰਹੀਆਂ ਸੈਨਿਕ ਤਿਆਰੀਆਂ ਨੂੰ ਆਪਣੇ ਲਈ ਖ਼ਤਰਾ ਸਮਝਦੇ ਸਨ । ਇਸ ਕਾਰਨ ਉਹ ਗੁਰੂ ਜੀ ਦੇ ਵਿਰੁੱਧ ਸਨ । ਇਸੇ ਦੌਰਾਨ ਇਕ ਘਟਨਾ ਵਾਪਰੀ । ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਾਰਾਤ ਨੂੰ ਪਾਉਂਟੇ ਵਿਚੋਂ ਲੰਘਾਉਣਾ ਚਾਹਿਆ, ਪਰ ਗੁਰੂ ਜੀ ਨੇ ਉਸ ਨੂੰ ਪਾਉਂਟਾ ਤੋਂ ਲੰਘਣ ਦੀ ਆਗਿਆ ਨਾ ਦਿੱਤੀ । ਇਸ ਨਾਲ ਉਹ ਸੜ-ਬਲ ਗਿਆ । ਛੇਤੀ ਹੀ ਭੀਮ ਚੰਦ ਨੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਗੁਰੂ ਜੀ ‘ਤੇ ਹੱਲਾ ਬੋਲ ਦਿੱਤਾ । ਪਾਉਂਟਾ ਤੋਂ ਕੋਈ 6 ਮੀਲ ਦੂਰ ਭੰਗਾਣੀ ਦੇ ਸਥਾਨ ‘ਤੇ ਘਮਸਾਣ ਦੀ ਲੜਾਈ ਹੋਈ । ਇਸ ਯੁੱਧ ਵਿੱਚ ਪਠਾਣ ਅਤੇ ਉਦਾਸੀ ਸਿਪਾਹੀਆਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ । ਪਰ ਠੀਕ ਇਸੇ ਵੇਲੇ ਸਢੋਰਾ ਦਾ ਪੀਰ ਬੁੱਧੂ ਸ਼ਾਹ ਆਪਣੇ ਭਰਾ, 4 ਪੁੱਤਰਾਂ ਅਤੇ 700 ਚੇਲਿਆਂ ਨੂੰ ਲੈ ਕੇ ਗੁਰੂ ਜੀ ਦੀ ਸਹਾਇਤਾ ਨੂੰ ਆ ਪੁੱਜਾ ਅਤੇ ਉਸ ਦੀ ਸਹਾਇਤਾ ਨਾਲ ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ । ਇਹ ਗੁਰੂ ਜੀ ਦੀ ਪਹਿਲੀ ਮਹੱਤਵਪੂਰਨ ਜਿੱਤ ਸੀ ।

ਪ੍ਰਸ਼ਨ 2.
ਖ਼ਾਲਸਾ ਦੀ ਸਥਾਪਨਾ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
1699 ਈ: ਵਿਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਨੰਦਪੁਰ ਵਿਚ ਇਕੱਠਾ ਕੀਤਾ । ਇਸ ਸਭਾ ਵਿੱਚ 80 ਹਜ਼ਾਰ ਲੋਕ ਸ਼ਾਮਲ ਹੋਏ । ਜਦੋਂ ਸਾਰੇ ਲੋਕ ਆਪਣੀ-ਆਪਣੀ ਥਾਂ ‘ਤੇ ਬੈਠ ਗਏ, ਤਾਂ ਗੁਰੂ ਜੀ ਨੇ ਨੰਗੀ ਤਲਵਾਰ ਘੁੰਮਾਉਂਦੇ ਹੋਏ ਆਖਿਆ, “ਕੀ ਤੁਹਾਡੇ ਵਿਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਦੀ ਰੱਖਿਆ ਲਈ ਆਪਣਾ ਸੀਸ ਦੇ ਸਕੇ ?” ਗੁਰੂ ਜੀ ਨੇ ਇਸ ਵਾਕ ਨੂੰ ਤਿੰਨ ਵਾਰ ਦੁਹਰਾਇਆ । ਤਦ ਲਾਹੌਰ ਨਿਵਾਸੀ ਦਇਆ ਰਾਮ ਨੇ ਆਪਣੇ ਆਪ ਨੂੰ ਕੁਰਬਾਨੀ ਲਈ ਪੇਸ਼ ਕੀਤਾ । ਗੁਰੂ ਜੀ ਉਸ ਨੂੰ ਇਕ ਤੰਬੂ ਵਿੱਚ ਲੈ ਗਏ | ਬਾਹਰ ਆ ਕੇ ਉਨ੍ਹਾਂ ਨੇ ਇਕ ਵਾਰ ਫਿਰ ਕੁਰਬਾਨੀ ਦੀ ਮੰਗ ਕੀਤੀ । ਮਵਾਰ ਦਇਆ ਰਾਮ, ਧਰਮਦਾਸ, ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਇ ਕੁਰਬਾਨੀ ਲਈ ਪੇਸ਼ ਹੋਏ । ਸਿੱਖ ਇਨ੍ਹਾਂ ਪੰਜ ਵਿਅਕਤੀਆਂ ਨੂੰ ਪੰਜ ਪਿਆਰੇ’ ਆਖ ਕੇ ਸੱਦਦੇ ਹਨ । ਗੁਰੂ ਜੀ ਨੇ ਉਨ੍ਹਾਂ ਨੂੰ ਦੋ-ਧਾਰੀ ਤਲਵਾਰ ਖੰਡੇ ਨਾਲ ਤਿਆਰ ਕੀਤਾ ਹੋਇਆ ਪਾਹੁਲ ਅਰਥਾਤ ਅੰਮ੍ਰਿਤ ਛਕਾਇਆ । ਉਹ ‘ਖ਼ਾਲਸਾ’ ਅਖਵਾਏ ਅਤੇ ਉਨ੍ਹਾਂ ਨੂੰ ਸਿੰਘ ਦਾ ਨਾਂ ਦਿੱਤਾ ਗਿਆ । ਗੁਰੂ ਜੀ ਨੇ ਆਪ ਵੀ ਉਨ੍ਹਾਂ ਹੱਥੋਂ ਅੰਮ੍ਰਿਤ ਛਕਿਆ । ਇਸ ਤਰ੍ਹਾਂ ਗੁਰੂ ਜੀ ਵੀ ਗੁਰੂ ਗੋਬਿੰਦ ਸਿੰਘ ਬਣ ਗਏ ।

ਪ੍ਰਸ਼ਨ 3.
ਪੂਰਵ-ਖ਼ਾਲਸਾ ਕਾਲ (1675-1699) ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੋਈ ਚਾਰ ਸਫਲਤਾਵਾਂ ਦਾ ਵਰਣਨ ਕਰੋ ।
ਉੱਤਰ-
ਇਸ ਕਾਲ ਵਿਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਾਰ ਸਫਲਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

  • ਸੈਨਾ ਦਾ ਸੰਗਠਨ – ਗੁਰੁ ਗੋਬਿੰਦ ਸਿੰਘ ਜੀ ਅਜੇ 9 ਸਾਲਾਂ ਦੇ ਹੀ ਸਨ ਕਿ ਉਨ੍ਹਾਂ ਦੇ ਪਿਤਾ ਨੂੰ ਹਿੰਦੁ-ਧਰਮ ਦੀ ਰੱਖਿਆ ਵਾਸਤੇ ਸ਼ਹੀਦੀ ਦੇਣੀ ਪਈ । ਗੁਰੂ ਜੀ ਨੇ ਮੁਗ਼ਲਾਂ ਤੋਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਤੇ ਧਰਮ ਦੀ ਰੱਖਿਆ ਕਰਨੀ ਸੀ । ਇਸ ਲਈ ਉਨ੍ਹਾਂ ਨੇ ਸੈਨਾ ਦਾ ਸੰਗਠਨ ਸ਼ੁਰੂ ਕਰ ਦਿੱਤਾ ।
  • ਰਣਜੀਤ ਨਗਾਰੇ ਦਾ ਨਿਰਮਾਣ – ਗੁਰੂ ਜੀ ਨੇ ਇਕ ਨਗਾਰਾ ਵੀ ਬਣਵਾਇਆ ਜਿਸ ਨੂੰ ‘ਰਣਜੀਤ ਨਗਾਰਾ’ ਦੇ ਨਾਂ ਨਾਲ ਸੱਦਿਆ ਜਾਂਦਾ ਸੀ । ਸ਼ਿਕਾਰ ‘ਤੇ ਜਾਂਦੇ ਸਮੇਂ ਇਸ ਨਗਾਰੇ ਨੂੰ ਵਜਾਇਆ ਜਾਂਦਾ ਸੀ ।
  • ਪਾਉਂਟਾ ਕਿਲ੍ਹੇ ਦਾ ਨਿਰਮਾਣ – ਗੁਰੂ ਜੀ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ‘ਤੇ ਉਸ ਕੋਲ ਗਏ । ਉੱਥੇ ਉਨ੍ਹਾਂ ਨੇ ਪਾਉਂਟਾ ਨਾਂ ਦੇ ਕਿਲ੍ਹੇ ਦਾ ਨਿਰਮਾਣ ਕਰਵਾਇਆ ।
  • ਪਹਾੜੀ ਰਾਜਿਆਂ ਨਾਲ ਸੰਘਰਸ਼ – 1688 ਈ: ਵਿਚ ਬਿਲਾਸਪੁਰ ਦੇ ਰਾਜੇ ਭੀਮ ਚੰਦ ਨੇ ਹੋਰਨਾਂ ਪਹਾੜੀ ਰਾਜਿਆਂ ਦੀ ਸਹਾਇਤਾ ਨਾਲ ਗੁਰੂ ਜੀ ‘ਤੇ ਹਮਲਾ ਕਰ ਦਿੱਤਾ । ਭੰਗਾਣੀ ਦੇ ਸਥਾਨ ‘ਤੇ ਘਮਸਾਣ ਦੀ ਲੜਾਈ ਹੋਈ । ਗੁਰੂ ਜੀ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 4.
ਸਿੱਖ ਇਤਿਹਾਸ ਵਿਚ ਖ਼ਾਲਸਾ ਦੀ ਸਥਾਪਨਾ ਦਾ ਕੀ ਮਹੱਤਵ ਹੈ ?
ਉੱਤਰ-
ਸਿੱਖ ਇਤਿਹਾਸ ਵਿਚ ਖ਼ਾਲਸਾ ਦੀ ਸਥਾਪਨਾ ਇਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ।

  • ਇਸ ਦੀ ਸਥਾਪਨਾ ਨਾਲ ਸਿੱਖਾਂ ਦੇ ਇਕ ਨਵੇਂ ਵਰਗ-ਸੰਤ ਸਿਪਾਹੀਆਂ ਦਾ ਜਨਮ ਹੋਇਆ । ਇਸ ਤੋਂ ਪਹਿਲਾਂ ਸਿੱਖ ਸਿਰਫ਼ ਨਾਮ ਜਪਣ ਨੂੰ ਹੀ ਅਸਲੀ ਧਰਮ ਮੰਨਦੇ ਸਨ, ਪਰੰਤੂ ਹੁਣ ਗੁਰੂ ਜੀ ਨੇ ਤਲਵਾਰ ਨੂੰ ਵੀ ਧਰਮ ਦਾ ਜ਼ਰੂਰੀ ਅੰਗ ਬਣਾ ਦਿੱਤਾ ।
  • ਖ਼ਾਲਸਾ ਦੀ ਸਥਾਪਨਾ ਨਾਲ ਸਿੱਖਾਂ ਦੀ ਗਿਣਤੀ ਲਗਾਤਾਰ ਵਧਣ ਲੱਗੀ | ਖ਼ਾਲਸਾ ਦੇ ਨਿਯਮਾਂ ਦੇ ਅਨੁਸਾਰ ਕੋਈ ਵੀ ਪੰਜ ਸਦਾਚਾਰੀ ਸਿੱਖ “ਖੰਡੇ ਦੀ ਪਾਹੁਲ’ ਛਕਾ ਕੇ ਭਾਵ ਅੰਮ੍ਰਿਤ ਛਕਾ ਕੇ ਕਿਸੇ ਨੂੰ ਵੀ ਖ਼ਾਲਸਾ ਪੰਥ ਵਿਚ ਸ਼ਾਮਲ ਕਰ ਸਕਦੇ ਹਨ ।
  • ਖ਼ਾਲਸਾ ਦੀ ਸਥਾਪਨਾ ਦੇ ਨਾਲ ਪੰਜਾਬ ਵਿੱਚ ਜਾਤੀ ਭੇਦ-ਭਾਵ ਦੀਆਂ ਕੰਧਾਂ ਢਹਿਣ ਲੱਗੀਆਂ ਤੇ ਸਦੀਆਂ ਤੋਂ ਪਿਸਦੀਆਂ ਆ ਰਹੀਆਂ ਦਲਿਤ ਜਾਤੀਆਂ ਨੂੰ ਨਵਾਂ ਜੀਵਨ ਮਿਲਿਆ ।
  • ਖ਼ਾਲਸਾ ਦੀ ਸਥਾਪਨਾ ਦੇ ਨਾਲ ਸਿੱਖਾਂ ਵਿੱਚ ਵੀਰਤਾ ਦੀ ਭਾਵਨਾ ਪੈਦਾ ਹੋਈ । ਕਮਜ਼ੋਰ ਤੋਂ ਕਮਜ਼ੋਰ ਸਿੱਖ ਵੀ ਸਿੰਘ (ਸ਼ੇਰ) ਦਾ ਰੂਪ ਧਾਰਨ ਕਰਕੇ ਸਾਹਮਣੇ ਆਇਆ ।

ਪ੍ਰਸ਼ਨ 5.
ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੀਆਂ ਕੋਈ ਚਾਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਚਰਿੱਤਰ ਤੇ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਦੇ ਚਰਿੱਤਰ ਤੇ ਸ਼ਖ਼ਸੀਅਤ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ-

  • ਮਹਾਨ ਵਿਦਵਾਨ – ਗੁਰੂ ਸਾਹਿਬ ਇਕ ਉੱਚ-ਕੋਟੀ ਦੇ ਵਿਦਵਾਨ ਵੀ ਸਨ । ਉਨ੍ਹਾਂ ਨੂੰ ਪੰਜਾਬੀ, ਸੰਸਕ੍ਰਿਤ, ਫ਼ਾਰਸੀ ਅਤੇ ਬਿਜ-ਭਾਸ਼ਾ ਦੀ ਪੂਰੀ ਜਾਣਕਾਰੀ ਸੀ । ਉਨ੍ਹਾਂ ਨੇ ਅਨੇਕਾਂ ਕਾਵਿ-ਪੁਸਤਕਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ‘ਅਕਾਲ ਉਸਤਤ’, ‘ਬਚਿੱਤਰ ਨਾਟਕ’ ਅਤੇ ‘ਚੰਡੀ ਦੀ ਵਾਰ’ ਪ੍ਰਮੁੱਖ ਹਨ ।
  • ਮਹਾਨ ਸੰਗਠਨਕਰਤਾ, ਸੈਨਿਕ ਅਤੇ ਸੈਨਾਪਤੀ – ਗੁਰੂ ਜੀ ਇਕ ਮਹਾਨ ਸੰਗਠਨਕਰਤਾ, ਸੈਨਿਕ ਅਤੇ ਸੈਨਾਪਤੀ, ਸਨ । ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਿੱਖਾਂ ਨੂੰ ਸੈਨਿਕ ਰੂਪ ਵਿਚ ਸੰਗਠਿਤ ਕੀਤਾ | ਕਈ ਲੜਾਈਆਂ ਵਿੱਚ ਉਨ੍ਹਾਂ ਨੇ ਆਪਣੇ ਸੈਨਿਕਾਂ ਦੀ ਯੋਗ ਅਗਵਾਈ ਵੀ ਕੀਤੀ ।
  • ਮਹਾਨ ਸੰਤ ਤੇ ਧਾਰਮਿਕ ਨੇਤਾ – ਗੁਰੂ ਸਾਹਿਬ ਇਕ ਮਹਾਨ ਸੰਤ ਤੇ ਧਾਰਮਿਕ ਨੇਤਾ ਦੇ ਗੁਣਾਂ ਨਾਲ ਭਰਪੂਰ ਸਨ ।ਉਨ੍ਹਾਂ ਨੇ ਆਪਣੇ ਸਿੱਖਾਂ ਵਿਚ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਅਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਨੂੰ ਲੜਨਾ ਸਿਖਾਇਆ ।
  • ਉੱਚ – ਕੋਟੀ ਦੇ ਸਮਾਜ ਸੁਧਾਰਕ-ਗੁਰੂ ਸਾਹਿਬ ਨੇ ਜਾਤ-ਪਾਤ ਦਾ ਵਿਰੋਧ ਕੀਤਾ ਤੇ ਹੋਰਨਾਂ ਸਮਾਜਿਕ ਬੁਰਾਈਆਂ ਦੀ ਘੋਰ ਨਿੰਦਿਆ ਕੀਤੀ ।

ਪ੍ਰਸ਼ਨ 6.
ਕੀ ਗੁਰੂ ਗੋਬਿੰਦ ਸਿੰਘ ਜੀ ਇਕ ਰਾਸ਼ਟਰ-ਨਿਰਮਾਤਾ ਸਨ ? ਕੋਈ ਚਾਰ ਤੱਥਾਂ ਦੇ ਆਧਾਰ ‘ਤੇ ਆਪਣੇ ਤੱਥਾਂ ਦੀ ਪੁਸ਼ਟੀ ਕਰੋ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਰਾਸ਼ਟਰ-ਨਿਰਮਾਤਾ ਸਨ ।

  • ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਰੱਖੀ ਗਈ ਨੀਂਹ ਦੇ ਉੱਪਰ ਅਜਿਹੇ ਮਹਿਲ ਦਾ ਨਿਰਮਾਣ ਕੀਤਾ ਜਿੱਥੇ ਬੈਠ ਕੇ ਲੋਕ ਆਪਣੇ ਭੇਦ-ਭਾਵ ਭੁੱਲ ਗਏ । ਮੁਸਲਮਾਨਾਂ ਨਾਲ ਯੁੱਧ ਕਰਨ ਦਾ ਉਨ੍ਹਾਂ ਦਾ ਉਦੇਸ਼ ਕੋਈ ਵੱਖ ਰਾਜ ਸਥਾਪਿਤ ਕਰਨਾ ਨਹੀਂ ਸੀ, ਸਗੋਂ ਦੇਸ਼ ਤੋਂ ਅੱਤਿਆਚਾਰਾਂ ਦਾ ਨਾਸ਼ ਕਰਨਾ ਸੀ । ਉਨ੍ਹਾਂ ਦਾ ਮੁਗ਼ਲਾਂ ਨਾਲ ਕੋਈ ਧਾਰਮਿਕ ਵਿਰੋਧ ਨਹੀਂ ਸੀ ।
  • ਗੁਰੂ ਸਾਹਿਬ ਨੇ ਖ਼ਾਲਸਾ ਦੀ ਸਾਜਨਾ ਕਰਕੇ ਸਿੱਖਾਂ ਵਿੱਚ ਏਕਤਾ ਦੀ ਭਾਵਨਾ ਉਤਪੰਨ ਕੀਤੀ । ਖ਼ਾਲਸੇ ਦੇ ਦੁਆਰਾ ਸਾਰੀਆਂ ਜਾਤਾਂ ਦੇ ਲਈ ਸਮਾਨ ਰੂਪ ਵਿੱਚ ਖੁੱਲ੍ਹੇ ਸਨ । ਇਸ ਤਰ੍ਹਾਂ ਗੁਰੂ ਜੀ ਦੁਆਰਾ ਸਥਾਪਿਤ ਇਹ ਸੰਸਥਾ ਇਕ ਰਾਸ਼ਟਰੀ ਸੰਸਥਾ ਹੀ ਸੀ |
  • ਗੁਰੂ ਜੀ ਨੇ ਜਿਸ ਸਾਹਿਤ ਦੀ ਰਚਨਾ ਕੀਤੀ, ਉਹ ਕਿਸੇ ਇਕ ਜਾਤੀ ਦੇ ਲਈ ਨਹੀਂ ਸੀ, ਸਗੋਂ ਰਾਸ਼ਟਰ ਦੇ ਉਦੇਸ਼ ਲਈ ਹੈ ।
  • ਗੁਰੂ ਸਾਹਿਬ ਦੁਆਰਾ ਸਮਾਜ-ਸੁਧਾਰਕ ਦਾ ਕੰਮ ਵੀ ਰਾਸ਼ਟਰ-ਨਿਰਮਾਣ ਤੋਂ ਹੀ ਪ੍ਰੇਰਿਤ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਭੰਗਾਣੀ ਦੇ ਯੁੱਧ (1688 ਈ:) ਦਾ ਵਿਸਤ੍ਰਿਤ ਵਰਣਨ ਕਰੋ ।
ਉੱਤਰ-
ਭੰਗਾਣੀ ਦਾ ਯੁੱਧ 1688 ਈ: ਵਿਚ ਪਹਾੜੀ ਰਾਜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਇਆ । ਇਸ ਯੁੱਧ ਵਿੱਚ ਭਾਗ ਲੈਣ ਵਾਲੇ ਪ੍ਰਮੁੱਖ ਪਹਾੜੀ ਰਾਜੇ ਸਨ ਕਹਿਲੂਰ ਜਾਂ ਬਿਲਾਸਪੁਰ ਦਾ ਰਾਜਾ ਭੀਮ ਚੰਦ, ਕਟੋਚ ਦਾ ਰਾਜਾ ਕ੍ਰਿਪਾਲ, ਸ੍ਰੀਨਗਰ ਦਾ ਰਾਜਾ ਫਤਹਿ ਚੰਦ, ਗੁਲੇਰ ਦਾ ਰਾਜਾ ਗੋਪਾਲ ਚੰਦ ਅਤੇ ਜੱਸੋਵਾਲ ਦਾ ਰਾਜਾ ਕੇਸਰ ਚੰਦ । ਇਨ੍ਹਾਂ ਰਾਜਿਆਂ ਦਾ ਮੁਖੀ ਬਿਲਾਸਪੁਰ ਦਾ ਰਾਜਾ ਭੀਮ ਚੰਦ ਸੀ ।

ਕਾਰਨ – ਗੁਰੂ ਜੀ ਅਤੇ ਪਹਾੜੀ ਰਾਜਿਆਂ ਦੇ ਵਿਚਕਾਰ ਭੰਗਾਣੀ ਦੇ ਯੁੱਧ ਦੇ ਮੁੱਖ ਕਾਰਨ ਹੇਠ ਲਿਖੇ ਸਨ-

  • ਗੁਰੂ ਜੀ ਨੇ ਆਪਣੇ ਅਨੁਯਾਈਆਂ ਨੂੰ ਆਪਣੀ ਫ਼ੌਜ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਸੀ । ਉਨ੍ਹਾਂ ਨੇ ਸੈਨਿਕ ਸਮੱਗਰੀ ਵੀ ਇਕੱਠੀ ਕਰਨੀ ਆਰੰਭ ਕਰ ਦਿੱਤੀ ਸੀ । ਪਹਾੜੀ ਰਾਜੇ ਗੁਰੂ ਜੀ ਦੀਆਂ ਇਨ੍ਹਾਂ ਫ਼ੌਜੀ ਸਰਗਰਮੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗੇ ।
  • ਪਹਾੜੀ ਰਾਜੇ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ, ਪਰ ਗੁਰੂ ਜੀ ਨੇ ਪਾਉਂਟਾ ਵਿਚ ਰਹਿੰਦੇ ਹੋਏ ਮੂਰਤੀ ਪੂਜਾ ਦਾ ਸਖ਼ਤ ਖੰਡਨ ਕੀਤਾ । ਇਸ ਲਈ ਪਹਾੜੀ ਰਾਜੇ ਇਸ ਨੂੰ ਸਹਿਣ ਨਾ ਕਰ ਸਕੇ ਅਤੇ ਉਹ ਗੁਰੂ ਜੀ ਦੇ ਵਿਰੁੱਧ ਹੋ ਗਏ ।
  • ਗੁਰੁ ਜੀ ਹੁਣ ਸ਼ਾਹੀ ਠਾਠ-ਬਾਠ ਨਾਲ ਰਹਿਣ ਲੱਗੇ ਸਨ, ਉਨ੍ਹਾਂ ਦੇ ਇਸ ਕੰਮ ਨਾਲ ਵੀ ਪਹਾੜੀ ਰਾਜਿਆਂ ਦੇ ਮਨ ਵਿਚ ਈਰਖਾ ਪੈਦਾ ਹੋ ਗਈ ।
  • ਗੁਰੂ ਜੀ ਪਹਾੜੀ ਦੇਸ਼ ਵਿਚ ਰਹਿ ਕੇ ਸੈਨਿਕ ਤਿਆਰੀਆਂ ਕਰ ਰਹੇ ਸਨ । ਇਸ ਲਈ ਪਹਾੜੀ ਰਾਜੇ ਇਹ ਨਹੀਂ ਚਾਹੁੰਦੇ ਸਨ ਕਿ ਗੁਰੂ ਜੀ ਕਾਰਨ ਉਨ੍ਹਾਂ ਨੂੰ ਮੁਗ਼ਲ ਸਮਰਾਟ ਔਰੰਗਜ਼ੇਬ ਨਾਲ ਉਲਝਣਾ ਪਵੇ ।
  • ਸਿੱਖ ਗੁਰੂ ਜੀ ਨੂੰ ਵੱਡਮੁੱਲੀਆਂ ਭੇਟਾਂ ਦਿੰਦੇ ਰਹਿੰਦੇ ਸਨ । ਇਨ੍ਹਾਂ ਭੇਟਾਂ ਦੇ ਕਾਰਨ ਪਹਾੜੀ ਰਾਜੇ ਗੁਰੂ ਜੀ ਨਾਲ ਈਰਖਾ ਕਰਨ ਲੱਗੇ ਸਨ ।
  • ਇਸ ਦਾ ਤੱਤਕਾਲੀ ਕਾਰਨ ਇਹ ਸੀ ਕਿ ਬਿਲਾਸਪੁਰ ਦੇ ਪਹਾੜੀ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦੀ ਬਰਾਤ ਨੂੰ ਪਾਉਂਟਾ ਵਿਚੋਂ ਲੰਘਾਉਣਾ ਚਾਹਿਆ । ਪਰ ਗੁਰੂ ਜੀ ਨੂੰ ਉਸ ਦੀ ਨੀਅਤ ‘ਤੇ ਸ਼ੱਕ ਸੀ, ਇਸ ਲਈ ਉਹਨਾਂ ਨੇ ਉਸ ਨੂੰ ਅਜਿਹਾ ਕਰਨ ਦੀ ਇਜ਼ਾਜਤ ਨਾ ਦਿੱਤੀ । ਗੁੱਸੇ ਵਿਚ ਆ ਕੇ ਉਸ ਨੇ ਹੋਰ ਪਹਾੜੀ ਰਾਜਿਆਂ ਦੀ ਮਦਦ ਨਾਲ ਗੁਰੂ ਜੀ ‘ਤੇ ਹੱਲਾ ਬੋਲ ਦਿੱਤਾ ।

ਘਟਨਾਵਾਂ – ਗੁਰੁ ਸਾਹਿਬ ਨੇ ਯੁੱਧ ਲਈ ਭੰਗਾਣੀ ਨਾਂ ਦੇ ਸਥਾਨ ਨੂੰ ਚੁਣਿਆ | ਯੁੱਧ ਸ਼ੁਰੂ ਹੁੰਦੇ ਹੀ ਗੁਰੂ ਜੀ ਦੇ ਲਗਪਗ 500 ਪਠਾਣ ਸੈਨਿਕ ਉਨ੍ਹਾਂ ਦਾ ਸਾਥ ਛੱਡ ਗਏ । ਪਰ ਉਸੇ ਸਮੇਂ ਸਢੋਰਾ ਦਾ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰਾਂ ਅਤੇ 700 ਅਨੁਯਾਈਆਂ ਸਮੇਤ ਗੁਰੂ ਜੀ ਨਾਲ ਆ ਮਿਲਿਆ । 22 ਸਤੰਬਰ, 1688 ਨੂੰ ਦੋਨਾਂ ਪੱਖਾਂ ਵਿਚ ਇਕ ਘਮਸਾਣ ਦੀ ਲੜਾਈ ਹੋਈ । ਵੀਰਤਾ ਨਾਲ ਲੜਦੇ ਹੋਏ ਸਿੱਖਾਂ ਨੇ ਪਹਾੜੀ ਰਾਜਿਆਂ ਨੂੰ ਬੁਰੀ ਤਰ੍ਹਾਂ ਹਰਾਇਆ ।

ਯੁੱਧ ਦੀ ਮਹੱਤਤਾ – ਭੰਗਾਣੀ ਦੀ ਜਿੱਤ ਗੁਰੂ ਗੋਬਿੰਦ ਰਾਏ ਜੀ ਦੇ ਜੀਵਨ ਦੀ ਪਹਿਲੀ ਅਤੇ ਅਤਿਅੰਤ ਮਹੱਤਵਪੂਰਨ ਜਿੱਤ ਸੀ । ਇਸ ਦੀ ਹੇਠ ਲਿਖੀ ਮਹੱਤਤਾ ਸੀ-

  1. ਇਸ ਜਿੱਤ ਨਾਲ ਗੁਰੂ ਸਾਹਿਬ ਦੀ ਸ਼ਕਤੀ ਦੀ ਧਾਕ ਜੰਮ ਗਈ ।
  2. ਗੁਰੂ ਜੀ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਆਪਣੇ ਅਨੁਯਾਈਆਂ ਨੂੰ ਠੀਕ ਢੰਗ ਨਾਲ ਸੰਗਠਿਤ ਕਰਕੇ ਮੁਗ਼ਲਾਂ ਦੇ ਅੱਤਿਆਚਾਰਾਂ ਦਾ ਸਫਲਤਾਪੂਰਵਕ ਟਾਕਰਾ ਕਰ ਸਕਦੇ ਹਨ ।
  3. ਪਹਾੜੀ ਰਾਜਿਆਂ ਨੇ (ਖਾਸ ਕਰਕੇ ਰਾਜਾ ਭੀਮ ਚੰਦ ਗੁਰੂ ਜੀ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕਰ ਲਏ ।
  4. ਇਸ ਜਿੱਤ ਨੇ ਗੁਰੂ ਜੀ ਨੂੰ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਵਿਚ ਜਾਣ ਦਾ ਮੌਕਾ ਦਿੱਤਾ ।
  5. ਰਾਜਾ ਭੀਮ ਚੰਦ ਨੇ ਵਿਸ਼ੇਸ਼ ਕਰਕੇ ਗੁਰੂ ਜੀ ਨਾਲ ਦੋਸਤੀ ਦੀ ਨੀਤੀ ਅਪਣਾਈ ।
  6. ਗੁਰੂ ਸਾਹਿਬ ਨੇ ਭੀਮ ਚੰਦ ਦੀ ਦੋਸਤੀ ਦਾ ਲਾਭ ਉਠਾਉਂਦੇ ਹੋਏ ਆਨੰਦਪੁਰ ਸਾਹਿਬ ਵਿਚ ਅਨੰਦਗੜ੍ਹ, ਕੇਸਗੜ੍ਹ, ਲੋਹਗੜ੍ਹ ਅਤੇ ਫ਼ਤਹਿਗੜ੍ਹ ਨਾਂ ਦੇ ਚਾਰ ਕਿਲਿਆਂ ਦਾ ਨਿਰਮਾਣ ਕਰਵਾਇਆ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 2.
ਹੇਠ ਲਿਖੇ ਬਿੰਦੂਆਂ ਦੇ ਆਧਾਰ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਦਾ ਵਰਣਨ ਕਰੋ ।
1. ਸੰਗਠਨ ਕਰਤਾ,
2. ਸੰਤ ਅਤੇ ਧਾਰਮਿਕ ਨੇਤਾ,
3. ਸਮਾਜ ਸੁਧਾਰਕ,
4. ਕਵੀ ਅਤੇ ਵਿਦਵਾਨ ।
ਉੱਤਰ-
1. ਸੰਗਠਨ ਕਰਤਾ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸੰਗਠਨ-ਕਰਤਾ ਸਨ । ਉਨ੍ਹਾਂ ਦੀ ਸੰਗਠਨ ਸ਼ਕਤੀ ਅਸਾਧਾਰਨ ਸੀ । ਉਨ੍ਹਾਂ ਨੇ ਖ਼ਾਲਸਾ ਦੀ ਸਥਾਪਨਾ ਕਰਕੇ ਸਮਾਜਿਕ ਅਤੇ ਧਾਰਮਿਕ ਭੇਦ-ਭਾਵਾਂ ਦੇ ਕਾਰਨ ਖਿੱਲਰੀ ਹੋਈ ਸਿੱਖ ਜਨਤਾ ਨੂੰ ਇਕ ਸੁਤਰ ਵਿਚ ਪਰੋ ਦਿੱਤਾ । ਗੁਰੂ ਜੀ ਪਹਿਲੇ ਭਾਰਤੀ ਨੇਤਾ ਸਨ, ਜਿਨ੍ਹਾਂ ਨੇ ਲੋਕਤੰਤਰੀ ਸਿਧਾਂਤ ਸਿਖਾਏ ਅਤੇ ਆਪਣੇ ਸ਼ਰਧਾਲੂਆਂ ਨੂੰ ਗੁਰਮਤਾ ਅਰਥਾਤ ਸਭ ਦੀ ਰਾਇ ‘ਤੇ ਚੱਲਣ ਨੂੰ ਤਿਆਰ ਕੀਤਾ । ਵਾਸਤਵ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦਾ ਦਰਵਾਜ਼ਾ ਸਾਰੀਆਂ ਜਾਤੀਆਂ ਦੇ ਲਈ ਖੋਲ੍ਹ ਕੇ ਰਾਸ਼ਟਰੀ ਸੰਗਠਨ ਨੂੰ ਜਨਮ ਦਿੱਤਾ ।

2. ਸੰਤ ਅਤੇ ਧਾਰਮਿਕ ਨੇਤਾ ਦੇ ਰੂਪ ਵਿਚ
ਗੁਰੂ ਜੀ ਇਕ ਧਾਰਮਿਕ ਨੇਤਾ ਦੇ ਰੂਪ ਵਿੱਚ ਮਹਾਨ ਸਨ । ਸਹਿਣਸ਼ੀਲਤਾ ਉਨ੍ਹਾਂ ਦੇ ਧਰਮ ਦਾ ਵਿਸ਼ੇਸ਼ ਗੁਣ ਸੀ । ਉਹਨਾਂ ਨੂੰ ਇਸਲਾਮ ਧਰਮ ਵੀ ਓਨਾ ਹੀ ਪਿਆਰਾ ਸੀ ਜਿੰਨਾ ਕਿ ਆਪਣਾ ਧਰਮ ਪਰ ਗੁਰੂ ਜੀ ਦਾ ਧਰਮ ਇਹ ਆਗਿਆ ਨਹੀਂ ਦਿੰਦਾ ਸੀ ਕਿ ਮਾਲਾ ਹੱਥ ਵਿਚ ਲੈ ਕੇ ਚੁੱਪ-ਚਾਪ ਜ਼ੁਲਮਾਂ ਨੂੰ ਸਹਿਣ ਕਰਦੇ ਰਹਿਣਾ | ਅੱਤਿਆਚਾਰ ਦਾ ਵਿਰੋਧ ਕਰਨਾ ਉਹਨਾਂ ਦੀ ਖ਼ਾਲਸਾ ਸਥਾਪਨਾ ਦਾ ਮੁੱਖ ਉਦੇਸ਼ ਸੀ ।

ਇਕ ਸੰਤ ਹੋਣ ਦੇ ਨਾਤੇ ਗੁਰੂ ਜੀ ਨੂੰ ਸਰਵ-ਸ਼ਕਤੀਮਾਨ ਈਸ਼ਵਰ ਉੱਤੇ ਪੂਰਾ ਭਰੋਸਾ ਸੀ ਅਤੇ ਉਹ ਆਪਣੇ ਅਨੇਕਾਂ ਕੰਮ ਉਸ ਦੀ ਕਿਰਪਾ ‘ਤੇ ਛੱਡ ਦਿੰਦੇ ਸਨ । ਉਨ੍ਹਾਂ ਦੇ ਮਹਾਨ ਸੰਤ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਉਨ੍ਹਾਂ ਦੀ ਨਜ਼ਰ ਵਿਚ ਧਨ ਦੀ ਕੋਈ ਕੀਮਤ ਨਹੀਂ ਸੀ । ਉਨ੍ਹਾਂ ਨੂੰ ਜਦੋਂ ਕਿਤੋਂ ਵੀ ਧਨ ਪ੍ਰਾਪਤ ਹੋਇਆ, ਉਨ੍ਹਾਂ ਨੇ ਸਾਰੇ ਦਾ ਸਾਰਾ ਧਨ ਗ਼ਰੀਬਾਂ ਜਾਂ ਜ਼ਰੂਰਤਮੰਦਾਂ ਵਿਚ ਵੰਡ ਦਿੱਤਾ ।

3. ਸਮਾਜ ਸੁਧਾਰਕ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਜਾਤ-ਪ੍ਰਥਾ ਅਤੇ ਮੂਰਤੀ ਪੂਜਾ ਆਦਿ ਸਮਾਜਿਕ ਬੁਰਾਈਆਂ ਦਾ ਸਖ਼ਤ ਖੰਡਨ ਕੀਤਾ । ਉਨ੍ਹਾਂ ਦੁਆਰਾ ਸਥਾਪਤ ਖਾਲਸਾ ਵਿਚ ਸਭ ਜਾਤੀਆਂ ਦੇ ਲੋਕ ਸ਼ਾਮਲ ਹੋ ਸਕਦੇ ਸਨ । ਗੁਰੂ ਜੀ ਦੇ ਯਤਨਾਂ ਨਾਲ ਉਹ ਜਾਤੀਆਂ ਜੋ ਸਮਾਜ ਵਿਚ ਕਲੰਕ ਸਮਝੀਆਂ ਜਾਂਦੀਆਂ ਸਨ, ਹੁਣ ਉਹ ਵੀਰ ਯੋਧੇ ਬਣ ਗਈਆਂ ਅਤੇ ਉਹਨਾਂ ਨੇ ਦੇਸ਼ ਅਤੇ ਧਰਮ ਦੀ ਰੱਖਿਆ ਦਾ ਭਾਰ ਸੰਭਾਲ ਲਿਆ । ਗੁਰੂ ਜੀ ਨੇ ਯੱਗ, ਬਲੀਦਾਨ ਆਦਿ ਵਿਅਰਥ ਦੇ ਕਰਮ-ਕਾਂਡਾਂ ਦਾ ਖੁੱਲ੍ਹਾ ਵਿਰੋਧ ਕੀਤਾ ਅਤੇ ਸਮਾਜ ਨੂੰ ਇਕ ਆਦਰਸ਼ ਰੂਪ ਪ੍ਰਦਾਨ ਕੀਤਾ ।

4. ਕਵੀ ਅਤੇ ਵਿਦਵਾਨ ਦੇ ਰੂਪ ਵਿਚ
ਗੁਰੂ ਗੋਬਿੰਦ ਸਿੰਘ ਜੀ ਇਕ ਉੱਚ-ਕੋਟੀ ਦੇ ਕਵੀ ਅਤੇ ਵਿਦਵਾਨ ਸਨ । ਉਨ੍ਹਾਂ ਨੂੰ ਪੰਜਾਬੀ, ਸੰਸਕ੍ਰਿਤ, ਫ਼ਾਰਸੀ, ਹਿੰਦੀ ਆਦਿ ਸਾਰੀਆਂ ਭਾਸ਼ਾਵਾਂ ਦਾ ਪੂਰਾ ਗਿਆਨ ਸੀ । ਉਨ੍ਹਾਂ ਨੂੰ ਕਵਿਤਾ ਲਿਖਣ ਦਾ ਵਿਸ਼ੇਸ਼ ਸ਼ੌਕ ਸੀ । ਉਨ੍ਹਾਂ ਦੀਆਂ ਕਵਿਤਾਵਾਂ ਦਰਦ ਅਤੇ ਵੀਰਤਾ ਨਾਲ ਭਰੀਆਂ ਹੁੰਦੀਆਂ ਸਨ । ਜਾਪੁ ਸਾਹਿਬ, ਜ਼ਫ਼ਰਨਾਮਾ, ਚੰਡੀ ਦੀ ਵਾਰ, ਅਕਾਲ ਉਸਤਤ ਅਤੇ ਬਚਿੱਤਰ ਨਾਟਕ ਗੁਰੂ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਮੰਨੀਆਂ ਜਾਂਦੀਆਂ ਹਨ । ਗੁਰੂ ਜੀ ਕਵੀਆਂ ਦੀ ਸੰਗਤ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ | ਪਾਉਂਟਾ ਵਿਚ ਰਹਿੰਦੇ ਹੋਏ ਉਨ੍ਹਾਂ ਦੇ ਕੋਲ 52 ਕਵੀ ਸਨ ।

PSEB 10th Class SST Solutions History Chapter 5 ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ, ਖ਼ਾਲਸੇ ਦੀ ਸਿਰਜਣਾ ਅਤੇ ਸ਼ਖ਼ਸੀਅਤ

ਪ੍ਰਸ਼ਨ 3.
ਖ਼ਾਲਸਾ ਦੀ ਸਿਰਜਣਾ ਕਿਸ ਤਰ੍ਹਾਂ ਹੋਈ ? ਇਸ ਦੇ ਸਿਧਾਂਤਾਂ ਦਾ ਵਰਣਨ ਕਰੋ ।
ਉੱਤਰ-
ਖ਼ਾਲਸਾ ਦੀ ਸਿਰਜਣਾ 1699 ਈ: ਵਿਚ ਗੁਰੂ ਗੋਬਿੰਦ ਸਾਹਿਬ ਨੇ ਕੀਤੀ । ਇਸ ਨੂੰ ਸਿੱਖ ਇਤਿਹਾਸ ਦੀ ਸਭ ਤੋਂ ਮਹਾਨ ਘਟਨਾ ਮੰਨਿਆ ਜਾਂਦਾ ਹੈ । ਖ਼ਾਲਸਾ ਦੀ ਸਿਰਜਣਾ ਦੇ ਮੁੱਖ ਕਦਮ ਅੱਗੇ ਲਿਖੇ ਸਨ-

1. ਪੰਜਾਂ ਪਿਆਰਿਆਂ ਦੀ ਚੋਣ – 1699 ਈ: ਵਿਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਸਿੱਖਾਂ ਦੀ ਇਕ ਮਹਾਂ ਸਭਾ ਬੁਲਾਈ । ਇਸ ਸਭਾ ਵਿਚ ਵੱਖ-ਵੱਖ ਇਲਾਕਿਆਂ ਤੋਂ 80,000 ਦੇ ਲਗਪਗ ਲੋਕ ਇਕੱਠੇ ਹੋਏ । ਗੁਰੂ ਜੀ ਸਭਾ ਵਿਚ ਆਏ ਅਤੇ ਉਨ੍ਹਾਂ ਨੇ ਤਲਵਾਰ ਨੂੰ ਮਿਆਨ ਵਿਚੋਂ ਕੱਢ ਕੇ ਘੁਮਾਉਂਦੇ ਹੋਏ ਆਖਿਆ-‘ਕੋਈ ਸਿੱਖ ਹੈ ਜੋ ਧਰਮ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਸਕੇ ।” ਇਹ ਸੁਣ ਕੇ ਸਭਾ ਵਿਚ ਸੱਨਾਟਾ ਛਾ ਗਿਆ | ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰ ਦੁਹਰਾਇਆ । ਅੰਤ ਵਿਚ ਦਇਆ ਰਾਮ ਨਾਂ ਦੇ ਇਕ ਖੱਤਰੀ ਨੇ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ ਪੇਸ਼ ਕੀਤਾ । ਗੁਰੂ ਜੀ ਉਸ ਨੂੰ ਨੇੜੇ ਲੱਗੇ ਇਕ ਤੰਬੂ ਵਿਚ ਲੈ ਗਏ ।

ਕੁਝ ਸਮੇਂ ਬਾਅਦ ਉਹ ਤੰਬੂ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਇਕ ਹੋਰ ਵਿਅਕਤੀ ਦੇ ਸੀਸ ਦੀ ਮੰਗ ਕੀਤੀ । ਇਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ | ਗੁਰੁ ਗੋਬਿੰਦ ਸਿੰਘ ਜੀ ਨੇ ਇਹ ਕੂਮ ਤਿੰਨ ਵਾਰ ਹੋਰ ਦੁਹਰਾਇਆ | ਕੁਮਵਾਰ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਨਾਂ ਦੇ ਤਿੰਨ ਹੋਰ ਵਿਅਕਤੀਆਂ ਨੇ ਆਪਣੇ ਆਪ ਨੂੰ ਕੁਰਬਾਨੀ ਦੇਣ ਲਈ ਪੇਸ਼ ਕੀਤਾ । ਇੱਥੇ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਗੁਰੂ ਜੀ ਨੇ ਇਹ ਸਭ ਕੁਝ ਆਪਣੇ ਸੱਚੇ ਅਨੁਯਾਈਆਂ ਦੀ ਪ੍ਰੀਖਿਆ ਲੈਣ ਲਈ ਕੀਤਾ ਸੀ । ਤੰਬੂ ਵਿਚ ਗੁਰੂ ਜੀ ਨੇ ਉਨ੍ਹਾਂ ਨਾਲ ਕੀ ਕੀਤਾ ਇਸ ਬਾਰੇ ਉਹ ਆਪ ਹੀ ਚੰਗੀ ਤਰ੍ਹਾਂ ਜਾਣਦੇ ਸਨ । ਅੰਤ ਵਿਚ ਗੁਰੂ ਜੀ ਪੰਜਾਂ ਵਿਅਕਤੀਆਂ ਨੂੰ ਸਭ ਦੇ ਸਾਹਮਣੇ ਲਿਆਏ ਅਤੇ ਉਨ੍ਹਾਂ ਨੂੰ ‘ਪੰਜ ਪਿਆਰੇ’ ਦੀ ਉਪਾਧੀ ਦਿੱਤੀ ।

2. ਖੰਡੇ ਦੀ ਪਾਹੁਲ – ਪੰਜਾਂ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਵਾਇਆ ਜਿਸ ਨੂੰ ‘ਖੰਡੇ ਦੀ ਪਾਹੁਲ’ ਕਿਹਾ ਜਾਂਦਾ ਹੈ । ਇਹ ਅੰਮ੍ਰਿਤ ਗੁਰੂ ਜੀ ਨੇ ਵੱਖ-ਵੱਖ ਬਾਣੀਆਂ ਦਾ ਪਾਠ ਕਰਦੇ ਹੋਏ ਆਪ ਤਿਆਰ ਕੀਤਾ ।
ਸਾਰੇ ਪਿਆਰਿਆਂ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਜੋੜ ਦਿੱਤਾ ਗਿਆ । ਫੇਰ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ । ਇਸ ਤਰ੍ਹਾਂ “ਖ਼ਾਲਸਾ’ ਦਾ ਜਨਮ ਹੋਇਆ ।

ਖ਼ਾਲਸਾ ਪੰਥ ਦੇ ਸਿਧਾਂਤ
(Principles of Khalsa Panth)
ਖ਼ਾਲਸਾ ਪੰਥ ਦੇ ਮੁੱਖ ਸਿਧਾਂਤ ਹੇਠ ਲਿਖੇ ਹਨ-

  1. ‘ਖ਼ਾਲਸਾ’ ਵਿਚ ਪ੍ਰਵੇਸ਼ ਕਰਨ ਲਈ ਹਰ ਇਕ ਵਿਅਕਤੀ ਨੂੰ “ਖੰਡੇ ਦੇ ਪਾਹੁਲ’ ਦਾ ਸੇਵਨ ਕਰਨਾ ਪਵੇਗਾ ਤਦ ਉਹ ਆਪਣੇ ਆਪ ਨੂੰ ਖ਼ਾਲਸਾ ਅਖਵਾਏਗਾ ।
  2. ਹਰ ਇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਸ਼ਬਦ ਲਾਏਗਾ ਅਤੇ ਖ਼ਾਲਸਾ ਇਸਤਰੀ ਆਪਣੇ ਨਾਂ ਦੇ ਨਾਲ ‘ਕੌਰ’ ਸ਼ਬਦ ਲਾਏਗੀ ।
  3. ਹਰ ਇਕ ਖ਼ਾਲਸਾ ਪੰਜ ‘ਕਕਾਰ’ -ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਧਾਰਨ ਕਰੇਗਾ ।
  4. ਖ਼ਾਲਸਾ ਇਕ ਈਸ਼ਵਰ ਵਿਚ ਵਿਸ਼ਵਾਸ ਰੱਖੇਗਾ ਅਤੇ ਕਿਸੇ ਦੇਵੀ-ਦੇਵਤੇ ਅਤੇ ਮੂਰਤੀ ਦੀ ਪੂਜਾ ਤੋਂ ਦੂਰ ਰਹੇਗਾ ।
  5. ਉਹ ਸਵੇਰ ਸਮੇਂ ਜਲਦੀ ਉੱਠ ਕੇ ਇਸ਼ਨਾਨ ਕਰਕੇ ਅਤੇ ਪੰਜਾਂ ਬਾਣੀਆਂ-ਜਪੁਜੀ ਸਾਹਿਬ, ਜਾਪੁ ਸਾਹਿਬ, ਅਨੰਦ ਸਾਹਿਬ, ਸਵੈਯੇ ਅਤੇ ਚੌਪਈ ਦਾ ਪਾਠ ਕਰੇਗਾ ।
  6. ਉਹ ਦਸਾਂ ਨਹੁੰਆਂ ਦੀ ਕਿਰਤ ਭਾਵ ਮਿਹਨਤ ਦੀ ਕਮਾਈ ਕਰੇਗਾ । ਉਹ ਆਪਣੀ ਨੇਕ ਕਮਾਈ ਵਿਚੋਂ ਧਾਰਮਿਕ ਕੰਮਾਂ ਲਈ ਦਸਵੰਧ (ਦਸਵਾਂ ਹਿੱਸਾ) ਵੀ ਕੱਢੇਗਾ ।
  7. ਉਹ ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖੇਗਾ ।
  8. ਹਰੇਕ ਖ਼ਾਲਸਾ ਗੁਰੂ ਅਤੇ ਪੰਥ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਸਦਾ ਤਿਆਰ ਰਹੇਗਾ ।
  9. ਉਹ ਅਸਤਰ-ਸ਼ਸਤਰ ਧਾਰਨ ਕਰੇਗਾ ਅਤੇ ਧਰਮ ਦੀ ਰੱਖਿਆ ਲਈ ਸਦਾ ਹੀ ਤਤਪਰ ਰਹੇਗਾ ।
  10. ਉਹ ਤੰਮਾਕੂ ਅਤੇ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰੇਗਾ ।
  11. ਉਹ ਨੈਤਿਕਤਾ ਦੀ ਪਾਲਣਾ ਕਰੇਗਾ ਅਤੇ ਆਪਣੇ ਚਰਿੱਤਰ ਨੂੰ ਸ਼ੁੱਧ ਰੱਖੇਗਾ ।
  12. ਖ਼ਾਲਸਾ ਲੋਕ ਆਪਸ ਵਿਚ ਮਿਲਣ ਸਮੇਂ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ’ ਕਹਿ ਕੇ ਇਕ ਦੂਜੇ ਦਾ ਸਵਾਗਤ ਕਰਨਗੇ ।

Leave a Comment