PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

Punjab State Board PSEB 10th Class Social Science Book Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Exercise Questions and Answers.

PSEB Solutions for Class 10 Social Science History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

SST Guide for Class 10 PSEB ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਹਰ ਪ੍ਰਸ਼ਨਾਂ ਦੇ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਕਿਸ ਘਟਨਾ ਨੂੰ ‘ਸੱਚਾ ਸੌਦਾ’ ਦਾ ਨਾਂ ਦਿੱਤਾ ਗਿਆ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਇਆਂ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਉਣਾ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ, ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਰਹਿਣ ਵਾਲੀ ਸੀ । ਉਨ੍ਹਾਂ ਦੇ ਪੁੱਤਰਾਂ ਦੇ ਨਾਂ ਸ੍ਰੀ ਚੰਦ ਤੇ ਲਖਮੀ ਦਾਸ ਸਨ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ ਇਸ ਦਾ ਕੀ ਭਾਵ ਸੀ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ-‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ । ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫ਼ੌਜਦਾਰ, ਦੌਲਤ ਖਾਂ ਦੇ ਸਰਕਾਰੀ ਮੋਦੀਖ਼ਾਨੇ ਵਿਚ ਭੰਡਾਰੀ ਦਾ ਕੰਮ ਕੀਤਾ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਬਾਣੀਆਂ ਸਨ-‘ਵਾਰ ਮਲਾਰ’, ‘ਵਾਰ ਮਾਥੁ’, ‘ਵਾਰ ਆਸਾ’, ‘ਜਪੁਜੀ ਅਤੇ ‘ਬਾਰਾਮਾਹਾ’ ।

ਪ੍ਰਸ਼ਨ 6.
ਗੁਰੂ ਨਾਨਕ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ-
ਕੁਰੂਕਸ਼ੇਤਰ ਵਿਚ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਵਰਗੇ ਅੰਧ-ਵਿਸ਼ਵਾਸਾਂ ਵਿਚ ਪੈਣ ਦੀ ਬਜਾਇ ਪ੍ਰਭੂ ਭਗਤੀ ਅਤੇ ਸ਼ੁਭ ਕਰਮ ਕਰਨੇ ਚਾਹੀਦੇ ਹਨ ।

ਪ੍ਰਸ਼ਨ 7.
ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣ, ਹੱਥ ਵਿਚ ਡੰਡਾ ਫੜਨ, ਸਿਰ ਮੁਨਾਉਣ ਅਤੇ ਸੰਸਾਰ ਤਿਆਗਣ ਵਰਗੇ ਵਿਅਰਥ ਦੇ ਆਡੰਬਰਾਂ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਕਿਹੋ ਜਿਹਾ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ, ਸਰਵ-ਵਿਆਪਕ ਅਤੇ ਸਰਵ-ਉੱਚ ਹੈ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਣਨਾ ਚਾਹੁੰਦੇ ਸਨ ।

ਪ੍ਰਸ਼ਨ 10.
ਸੱਚੇ ਸੌਦੇ ਤੋਂ ਕੀ ਭਾਵ ਹੈ ?
ਉੱਤਰ-
ਸੱਚੇ ਸੌਦੇ ਤੋਂ ਭਾਵ ਹੈ-ਪਵਿੱਤਰ ਵਪਾਰ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ 20 ਰੁਪਇਆਂ ਨਾਲ ਫ਼ਕੀਰਾਂ ਨੂੰ ਰੋਟੀ ਖੁਆ ਕੇ ਕੀਤਾ ਸੀ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।
  • ਪਰਮਾਤਮਾ ਸਰਵ-ਵਿਆਪਕ ਅਤੇ ਸਰਵ – ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ। ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।
  • ਪਰਮਾਤਮਾ ਸਰਵ-ਸ੍ਰੇਸ਼ਟ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ੍ਰੇਸ਼ਟ ਹੈ । ਉਹ ਅਦੁੱਤੀ ਹੈ । ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।
  • ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ-
ਆਪਣੀ ਦੂਜੀ ਉਦਾਸੀ ਦੇ ਸਮੇਂ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਧੁਨਿਕ ਹਿਮਾਚਲ ਪ੍ਰਦੇਸ਼ ਵਿਚ ਗਏ । ਇੱਥੇ ਉਨ੍ਹਾਂ ਨੇ ਬਿਲਾਸਪੁਰ, ਮੰਡੀ, ਸੁਕੇਤ, ਜਵਾਲਾ ਜੀ, ਕਾਂਗੜਾ, ਕੁੱਲੂ, ਸਪਿਤੀ ਆਦਿ ਸਥਾਨਾਂ ਦਾ ਦੌਰਾ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ । ਇਸ ਉਦਾਸੀ ਵਿਚ ਗੁਰੂ ਸਾਹਿਬ ਤਿੱਬਤ, ਕੈਲਾਸ਼ ਪਰਬਤ, ਲੱਦਾਖ ਅਤੇ ਕਸ਼ਮੀਰ ਵਿਚ ਵੀ ਗਏ । ਇਸ ਤੋਂ ਪਿੱਛੋਂ ਉਨ੍ਹਾਂ ਨੇ ਹਸਨ ਅਬਦਾਲ ਅਤੇ ਸਿਆਲਕੋਟ ਦਾ ਦੌਰਾ ਕੀਤਾ । ਉੱਥੋਂ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।
ਉੱਤਰ-
ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਉ ਪਵਾਉਣਾ ਚਾਹਿਆ । ਉਸ ਵਿਸ਼ੇਸ਼ ਰਸਮ ਉੱਤੇ ਸਾਕ-ਸੰਬੰਧੀਆਂ ਨੂੰ ਵੀ ਬੁਲਾਇਆ ਗਿਆ । ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ । ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇਕ ਸਥਾਈ ਜਨੇਉ ਚਾਹੀਦਾ ਹੈ । ਮੈਨੂੰ ਅਜਿਹਾ ਜਨੇਉ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ । ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ 20 ਰੁਪਏ ਭੁੱਖੇ ਸਾਧੂ-ਸੰਤਾਂ ਨੂੰ ਖਾਣਾ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ ‘ਤੇ ਗਏ ?
ਉੱਤਰ-
ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੁ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ-

  • ਸੁਲਤਾਨਪੁਰ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ।
  • ਇਸ ਪਿੱਛੋਂ ਗੁਰੂ ਸਾਹਿਬ ਤੁਲੰਬਾ ਸੱਜਣ ਠੱਗ ਕੋਲ), ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
  • ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ ।
  • ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਅਤੇ ਦੱਖਣ ਭਾਰਤ ਦੇ ਕਈ ਸਥਾਨਾਂ ਦਾ ਦੌਰਾ ਕੀਤਾ ।
    ਅੰਤ ਵਿਚ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਉਹ ਸੁਲਤਾਨਪੁਰ ਲੋਧੀ ਪਹੁੰਚ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ ।
ਉੱਤਰ-
ਗੁਰੁ ਸਾਹਿਬ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਪਾਕਪਟਨ ਤੋਂ ਕੀਤਾ । ਅੰਤ ਵਿਚ ਉਹ ਸੱਯਦਪੁਰ ਆ ਗਏ । ਇਸ ਦੌਰਾਨ ਉਨ੍ਹਾਂ ਨੇ ਹੇਠ ਲਿਖੇ ਸਥਾਨਾਂ ਦੀ ਯਾਤਰਾ ਕੀਤੀ-

  1. ਮੁਲਤਾਨ
  2. ਮੱਕਾ
  3. ਮਦੀਨਾ
  4. ਬਗ਼ਦਾਦ
  5. ਈਰਾਨ
  6. ਕੰਧਾਰ
  7. ਕਾਬਲ
  8. ਪੇਸ਼ਾਵਰ
  9. ਹਸਨ ਅਬਦਾਲ ਅਤੇ
  10. ਗੁਜਰਾਤ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ।
ਉੱਤਰ-
1522 ਈ: ਦੇ ਲਗਪਗ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇਕ ਨਵਾਂ ਸ਼ਹਿਰ ਵਸਾਇਆ । ਇਸ ਸ਼ਹਿਰ ਦਾ ਨਾਂ ‘ਕਰਤਾਰਪੁਰ’ ਭਾਵ ਪਰਮਾਤਮਾ ਦਾ ਸ਼ਹਿਰ ਸੀ । ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ ।

ਕੰਮ-

  1. ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ‘ਵਾਰ ਮਲ੍ਹਾਰ, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ’, ‘ਪੱਟੀ’, ‘ਦੱਖਣੀ ਓਅੰਕਾਰ’, ‘ਬਾਰਾਮਾਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ ।
  2. ਕਰਤਾਰਪੁਰ ਵਿਚ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਸੰਸਥਾ ਦਾ ਵਿਕਾਸ ਕੀਤਾ !
  3. ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ। ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ।

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀਆਂ ਕੋਈ ਛੇ ਸਿੱਖਿਆਵਾਂ ਬਾਰੇ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਓਨੀਆਂ ਹੀ ਆਦਰਸ਼ ਸਨ ਜਿੰਨਾ ਕਿ ਉਨ੍ਹਾਂ ਦਾ ਜੀਵਨ । ਉਹ ਕਰਮ-ਕਾਂਡ, ਜਾਤ-ਪਾਤ, ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ । ਉਨ੍ਹਾਂ ਨੂੰ ਤਾਂ ਸਤਿਨਾਮ ਨਾਲ ਪ੍ਰੇਮ ਸੀ ਅਤੇ ਇਸੇ ਦਾ ਸੁਨੇਹਾ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਦਿੱਤਾ । ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਪਰਮਾਤਮਾ ਦੀ ਮਹਿਮਾ – ਗੁਰੂ ਸਾਹਿਬ ਨੇ ਪਰਮਾਤਮਾ ਦੀ ਮਹਿਮਾ ਦੀ ਵਿਆਖਿਆ ਆਪਣੇ ਹੇਠ ਲਿਖੇ ਵਿਚਾਰਾਂ ਅਨੁਸਾਰ ਕੀਤੀ ਹੈ-

  • ਇਕ ਪਰਮਾਤਮਾ ਵਿਚ ਵਿਸ਼ਵਾਸ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਇਕ ਹੈ । ਉਹ ਅਵਤਾਰਵਾਦ ਨੂੰ ਸਵੀਕਾਰ ਨਹੀਂ ਕਰਦੇ ਸਨ । ਉਨ੍ਹਾਂ ਦੇ ਅਨੁਸਾਰ ਸੰਸਾਰ ਦਾ ਕੋਈ ਵੀ ਦੇਵੀ-ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ । ਇਸ ਲਈ ਉਸਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ।
  • ਪਰਮਾਤਮਾ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੈ – ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ । ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ।
  • ਪਰਮਾਤਮਾ ਦਿਆਲੂ ਹੈ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਮੱਦਦ ਕਰਦਾ ਹੈ । ਜੋ ਲੋਕ ਸਾਰੇ ਕੰਮ ਪਰਮਾਤਮਾਂ ‘ਤੇ ਛੱਡ ਦਿੰਦੇ ਹਨ, ਪਰਮਾਤਮਾ ਉਨ੍ਹਾਂ ਦੇ ਕੰਮਾਂ ਨੂੰ ਆਪ ਕਰਦਾ ਹੈ ।

2. ਸਤਿਨਾਮ ਦੇ ਜਾਪ ‘ਤੇ ਜ਼ੋਰ – ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਿਨਾਮ ਦੇ ਜਾਪ ‘ਤੇ ਜ਼ੋਰ ਦਿੱਤਾ । ਉਹ ਕਹਿੰਦੇ ਸਨ ਜਿਸ ਤਰ੍ਹਾਂ ਸਰੀਰ ਤੋਂ ਮੈਲ ਉਤਾਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਤਰ੍ਹਾਂ ਦਿਲ ਦੀ ਮੈਲ ਹਟਾਉਣ ਲਈ ਸਤਿਨਾਮ ਦਾ ਜਾਪ ਜ਼ਰੂਰੀ ਹੈ ।

3. ਗੁਰੂ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਗੁਰੂ ਸਭ ਤੋਂ ਮਹਾਨ ਹੈ । ਉਸ ਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੁ ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਹੀ ਸੰਸਾਰ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ । ਸੋ, ਉਹ ਮਨੁੱਖ ਬੜਾ ਹੀ ਭਾਗਸ਼ਾਲੀ ਹੈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ।

4. ਕਰਮ ਸਿਧਾਂਤ ਵਿਚ ਵਿਸ਼ਵਾਸ – ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ । ਉਨ੍ਹਾਂ ਦੇ ਅਨੁਸਾਰ ਬੁਰੇ ਕਰਮਾਂ ਵਾਲੇ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣ ਲਈ ਵਾਰ-ਵਾਰ ਜਨਮ ਲੈਣਾ ਪੈਂਦਾ ਹੈ । ਇਸ ਦੇ ਉਲਟ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।

5. ਆਦਰਸ਼ ਹਿਸਥ ਜੀਵਨ ‘ਤੇ ਜ਼ੋਰ – ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਗ੍ਰਹਿਸਥ ਜੀਵਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਇਸ ਧਾਰਨਾ ਨੂੰ ਗ਼ਲਤ ਸਿੱਧ ਕਰ ਦਿਖਾਇਆ ਕਿ ਸੰਸਾਰ ਮਾਇਆ ਜਾਲ ਹੈ, ਅਤੇ ਉਸ ਦਾ ਤਿਆਗ ਕੀਤੇ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । ਉਨ੍ਹਾਂ ਦੇ ਸ਼ਬਦਾਂ ਵਿਚ, “ਅੰਜਨ ਮਾਹਿ ਨਿਰੰਜਨ ਰਹੀਏ” ਭਾਵ ਸੰਸਾਰ ਵਿਚ ਰਹਿ ਕੇ ਵੀ ਮਨੁੱਖ ਨੂੰ ਅਲੱਗ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ ।

6. ਮਨੁੱਖ – ਮਾਤਰ ਦੇ ਪ੍ਰੇਮ ਵਿਚ ਵਿਸ਼ਵਾਸ-ਗੁਰੂ ਨਾਨਕ ਦੇਵ ਜੀ ਰੰਗ ਰੂਪ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਦੇ ਅਨੁਸਾਰ ਇਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਭਰਾ-ਭਰਾ ਹਾਂ ।

7. ਜਾਤ-ਪਾਤ ਦਾ ਖੰਡਨ – ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ ਤਾਂ ਉਨ੍ਹਾਂ ਦੀ ਨਜ਼ਰ ਵਿਚ ਨਾ ਤਾਂ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ । ਉਨ੍ਹਾਂ ਦੇ ਅਨੁਸਾਰ ਸਾਰੀਆਂ ਜਾਤੀਆਂ ਅਤੇ ਸਾਰੇ ਵਰਗਾਂ ਵਿਚ ਮੌਲਿਕ ਏਕਤਾ ਅਤੇ ਸਮਾਨਤਾ ਮੌਜੂਦ ਹੈ ।

8. ਸਮਾਜ ਸੇਵਾ – ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਜੋ ਵਿਅਕਤੀ ਪਰਮਾਤਮਾਂ ਦੇ ਪ੍ਰਾਣੀਆਂ ਨਾਲ ਪ੍ਰੇਮ ਨਹੀਂ ਕਰਦਾ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਿਰ-ਸੁਆਰਥ ਭਾਵਨਾ ਨਾਲ ਮਨੁੱਖੀ ਪ੍ਰੇਮ ਅਤੇ ਸਮਾਜ ਸੇਵਾ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਦੇ ਅਨੁਸਾਰ, “ਮਾਨਵਤਾ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਹੀ ਪ੍ਰਤੀਕ ਹੈ ।”

9. ਮੂਰਤੀ ਪੂਜਾ ਦਾ ਖੰਡਨ – ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ ਹੈ, ਕਿਉਂਕਿ ਪਰਮਾਤਮਾ ਅਮੂਰਤ ਅਤੇ ਨਿਰਾਕਾਰ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਅਸਲੀ ਪੂਜਾ ਉਸ ਦੇ ਨਾਮ ਦਾ ਜਾਪ ਕਰਨ ਅਤੇ ਹਰ ਥਾਂ ਉਸ ਦੀ ਮੌਜੂਦਗੀ ਦਾ ਅਨੁਭਵ ਕਰਨ ਵਿਚ ਹੈ ।

10. ਯੱਗ, ਬਲੀ ਅਤੇ ਫ਼ਜ਼ੂਲ ਦੇ ਕਰਮ – ਕਾਂਡਾਂ ਵਿਚ ਅਵਿਸ਼ਵਾਸ-ਗੁਰੂ ਨਾਨਕ ਦੇਵ ਜੀ ਨੇ ਫ਼ਜ਼ੂਲ ਦੇ ਕਰਮ-ਕਾਂਡਾਂ ਦਾ ਸਖ਼ਤ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਯੁੱਗਾਂ ਅਤੇ ਬਲੀ ਆਦਿ ਨੂੰ ਫ਼ਜੂਲ ਦੱਸਿਆ ਹੈ ।ਉਨ੍ਹਾਂ ਦੇ ਅਨੁਸਾਰ ਬਾਹਰੀ ਦਿਖਾਵੇ ਦੀ ਰੱਬ ਦੀ ਭਗਤੀ ਵਿਚ ਕੋਈ ਥਾਂ ਨਹੀਂ ਹੈ ।

11. ਸਰਵਉੱਚ ਅਨੰਦ (ਸੱਚ ਖੰਡ ਦੀ ਪ੍ਰਾਪਤੀ – ਗੁਰੁ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਰਵਉੱਚ ਅਨੰਦ (ਸੱਚ ਖੰਡ) ਦੀ ਪ੍ਰਾਪਤੀ ਹੈ । ਸੱਚ ਖੰਡ ਉਹ ਮਾਨਸਿਕ ਸਥਿਤੀ ਹੈ ਜਿੱਥੇ ਮਨੁੱਖ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅਤੇ ਉਸ ਦਾ ਦੁਖੀ ਦਿਲ ਸ਼ਾਂਤ ਹੋ ਜਾਂਦਾ ਹੈ । ਅਜਿਹੀ ਹਾਲਤ ਵਿਚ ਆਤਮਾ ਪੂਰਨ ਰੂਪ ਨਾਲ ਪਰਮਾਤਮਾ ਨਾਲ ਘੁਲ-ਮਿਲ ਜਾਂਦੀ ਹੈ ।

12. ਨੈਤਿਕ ਜੀਵਨ ਉੱਤੇ ਜ਼ੋਰ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਆਦਰਸ਼ ਜੀਵਨ ਲਈ ਇਹ ਸਿਧਾਂਤ ਪੇਸ਼ ਕੀਤੇ

  • ਸਦਾ ਸੱਚ ਬੋਲਣਾ
  • ਚੋਰੀ ਨਾ ਕਰਨਾ
  • ਈਮਾਨਦਾਰੀ ਨਾਲ ਆਪਣਾ ਜੀਵਨ ਨਿਰਬਾਹ ਕਰਨਾ
  • ਦੁਜਿਆਂ ਦੀਆਂ ਭਾਵਨਾਵਾਂ ਨੂੰ ਕਦੀ ਠੇਸ ਨਾ ਪਹੁੰਚਾਉਣਾ ।

ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਆਪਣੀ ਮਿੱਠੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ । ਉਨ੍ਹਾਂ ਨੇ ਲੋਕਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਇਕ ਹੀ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਭਟਕੇ ਹੋਏ ਲੋਕਾਂ ਨੂੰ ਜੀਵਨ ਦਾ ਉੱਚਿਤ ਮਾਰਗ ਦਿਖਾਇਆ ।

ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਛੇ ਸਿੱਖਿਆਵਾਂ ਲਿਖਣ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਬਾਰੇ ਵਿਸਤਾਰ ਸਹਿਤ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ ਭਾਰਤ ਦੀ ਪੂਰਬ ਅਤੇ ਦੱਖਣ ਦਿਸ਼ਾ ਵਿਚ ਗਏ ।ਇਹ ਯਾਤਰਾ ਲਗਪਗ 1500 ਈ: ਵਿਚ ਆਰੰਭ ਹੋਈ । ਉਨ੍ਹਾਂ ਨੇ ਆਪਣੇ ਪ੍ਰਸਿੱਧ ਚੇਲੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਨਾਲ ਲਿਆ | ਮਰਦਾਨਾ ਰਬਾਬ ਵਜਾਉਣ ਵਿਚ ਨਿਪੁੰਨ ਸੀ । ਇਸ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਹੇਠ ਲਿਖੀਆਂ ਥਾਂਵਾਂ ਦਾ ਦੌਰਾ ਕੀਤਾ-

1. ਸੱਯਦਪੁਰ – ਗੁਰੂ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ । ਉੱਥੇ ਉਨ੍ਹਾਂ ਨੇ ਲਾਲੋ ਨਾਂ ਦੇ ਤਰਖਾਣ ਨੂੰ ਆਪਣੇ ਸ਼ਰਧਾਲੂ ਬਣਾਇਆ ।

2. ਤੁਲੰਬਾ ਜਾਂ (ਤਾਲੁਬਾ) – ਸੱਯਦਪੁਰ ਤੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਜ਼ਿਲ੍ਹੇ ਵਿਚ ਸਥਿਤ ਤੁਲੰਬਾ ਨਾਂ ਦੀ ਥਾਂ ‘ਤੇ ਪਹੁੰਚੇ । ਉੱਥੇ ਸੱਜਣ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਧਰਮਾਤਮਾ ਕਹਿਲਾਉਂਦਾ ਸੀ । ਪਰ ਅਸਲ ਵਿਚ ਉਹ ਠੱਗਾਂ ਦਾ ਆਗੂ ਸੀ । ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿਚ ਆ ਕੇ ਉਸਨੇ ਠੱਗੀ ਦਾ ਧੰਦਾ ਛੱਡ ਕੇ ਧਰਮ ਪ੍ਰਚਾਰ ਦਾ ਰਸਤਾ ਅਪਣਾ ਲਿਆ 1 ਤੇਜਾ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ, “ਅਪਰਾਧ ਦੀ ਗੁਫ਼ਾ ਰੱਬ ਦੀ ਭਗਤੀ ਦਾ ਮੰਦਰ ਬਣ ਗਈ ।” (“The criminal’s den became a temple for God worship.’’) .

3. ਕੁਰੂਕਸ਼ੇਤਰ – ਤਾਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੁਆਂ ਦੇ ਪ੍ਰਸਿੱਧ ਤੀਰਥ-ਸਥਾਨ ਕੁਰੂਕਸ਼ੇਤਰ ਪਹੁੰਚੇ । ਉਸ ਸਾਲ ਉੱਥੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਹਜ਼ਾਰਾਂ ਬਾਹਮਣ, ਸਾਧ-ਫ਼ਕੀਰ ਅਤੇ ਹਿੰਦੂ ਯਾਤਰੀ ਇਕੱਠੇ ਹੋਏ ਸਨ । ਗੁਰੂ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬਾਹਰੀ ਜਾਂ ਸਰੀਰਕ ਪਵਿੱਤਰਤਾ ਦੀ ਥਾਂ ਮਨੁੱਖ ਨੂੰ ਮਨ ਅਤੇ ਆਤਮਾ ਦੀ ਪਵਿੱਤਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ ।

4. ਪਾਨੀਪਤ, ਦਿੱਲੀ ਅਤੇ ਹਰਿਦੁਆਰ – ਕੁਰੂਕਸ਼ੇਤਰ ਤੋਂ ਗੁਰੂ ਨਾਨਕ ਦੇਵ ਜੀ ਪਾਨੀਪਤ ਪਹੁੰਚੇ । ਇੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਪਹੁੰਚੇ । ਉੱਥੇ ਉਨ੍ਹਾਂ ਨੇ ਲੋਕਾਂ ਨੂੰ, ਆਪਣੇ ਪਿੱਤਰਾਂ ਨੂੰ ਸੂਰਜ ਵਲ ਮੂੰਹ ਕਰਕੇ ਪਾਣੀ ਦਿੰਦੇ ਦੇਖਿਆ । ਗੁਰੂ ਜੀ ਨੇ ਇਸ ਪ੍ਰਥਾ ਨੂੰ ਫ਼ਜੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਗੁਰੂ ਜੀ ਕੋਲੋਂ ਜਦ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਉਹ ਪੰਜਾਬ ਵਿਚ ਸਥਿਤ ਆਪਣੇ ਖੇਤਾਂ ਨੂੰ ਸਿੰਜ ਰਹੇ ਹਨ । ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ । ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਰਾਹੀਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਸੁਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਸਿਰਫ਼ ਤਿੰਨ ਸੌ ਮੀਲ ਦੂਰ ਮੇਰੇ ਖੇਤਾਂ ਤਕ ਕਿਉਂ ਨਹੀਂ ਪਹੁੰਚ ਸਕਦਾ ? ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ ।

5. ਗੋਰਖਮੱਤਾ – ਹਰਿਦੁਆਰ ਤੋਂ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦਾ ਦੌਰਾ ਕਰਦੇ ਹੋਏ ਗੋਰਖਮੱਤਾ ਦੀ ਥਾਂ ‘ਤੇ ਪਹੁੰਚੇ । ਉੱਥੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤੀ ਦੀ ਪ੍ਰਾਪਤੀ ਦਾ ਸਹੀ ਰਸਤਾ ਦਿਖਾਇਆ ।

6. ਬਨਾਰਸ – ਗੋਰਖਮੱਤਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ । ਇੱਥੇ ਉਨ੍ਹਾਂ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ । ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਪੈਰੋਕਾਰ ਬਣ ਗਿਆ ।

7. ਗਯਾ – ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਯਾ ਪਹੁੰਚੇ । ਇੱਥੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਨਾਲ ਆਪਣੇ ਸ਼ਰਧਾਲੂ ਬਣਾਇਆ । | ਇੱਥੋਂ ਉਹ ਪਟਨਾ ਅਤੇ ਹਾਜੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

8. ਆਸਾਮ – ਗੁਰੂ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ । ਇੱਥੇ ਉਨ੍ਹਾਂ ਨੇ ਕਾਮਰੂਪ ਦੀ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਅਸਲੀ ਸੁੰਦਰਤਾ ਉੱਚ ਚਰਿੱਤਰ ਵਿਚ ਹੁੰਦੀ ਹੈ ।

9. ਢਾਕਾ, ਕਟਕ ਅਤੇ ਜਗਨਨਾਥਪੁਰੀ – ਇਸ ਤੋਂ ਬਾਅਦ ਗੁਰੂ ਜੀ ਕਾ ਪਹੁੰਚੇ । ਉੱਥੇ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ । ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਵਿਚ ਜਗਨਨਾਥਪੁਰੀ ਗਏ । ਪੁਰੀ ਦੇ ਮੰਦਰ ਵਿਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਦੇਖਿਆ । ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਫ਼ਜੂਲ ਹੈ । ਪਰਮਾਤਮਾ ਸਰਵ-ਵਿਆਪਕ ਹੈ ।

10. ਦੱਖਣੀ ਭਾਰਤ – ਪੁਰੀ ਤੋਂ ਗੁਰੂ ਨਾਨਕ ਦੇਵ ਜੀ ਦੱਖਣ ਵਲ ਗਏ । ਉਹ ਰੀਟਰ, ਕਾਂਚੀਪੁਰਮ, ਤਿਨਾਪੱਲੀ, ਨਾਗਾਪੱਟਮ, ਰਾਮੇਸ਼ਵਰਮ, ਤ੍ਰਿਵੇਂਦਰਮ ਹੁੰਦੇ ਹੋਏ ਲੰਕਾ ਪਹੁੰਚੇ । ਉੱਥੋਂ ਦਾ ਰਾਜਾ ਸ਼ਿਵਨਾਭ ਜਾਂ ਸ਼ਿਵਨਾਥ ਗੁਰੂ ਜੀ ਦੀ ਸ਼ਖ਼ਸੀਅਤ ਅਤੇ ਬਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਗੁਰੂ ਜੀ ਦਾ ਚੇਲਾ ਬਣ ਗਿਆ । ਲੰਕਾ ਵਿਚ ਗੁਰੂ ਸਾਹਿਬ ਨੇ ਝੰਡਾ ਬੇਦੀ ਨਾਂ ਦੇ ਇਕ ਸ਼ਰਧਾਲੂ ਨੂੰ ਪਰਮਾਤਮਾ ਦਾ ਪ੍ਰਚਾਰ ਕਰਨ ਲਈ ਵੀ ਨਿਯੁਕਤ ਕੀਤਾ ।

ਵਾਪਸੀ ਯਾਤਰਾ – ਲੰਕਾ ਤੋਂ ਵਾਪਸੀ ਉੱਪਰ ਗੁਰੂ ਜੀ ਕੁਝ ਸਮੇਂ ਲਈ ਪਾਕਪਟਨ ਪਹੁੰਚੇ । ਉੱਥੇ ਉਨ੍ਹਾਂ ਦੀ ਭੇਂਟ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਮ ਜਾਂ ਸ਼ੇਖ ਇਬਰਾਹੀਮ ਨਾਲ ਹੋਈ । ਉਹ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਸੰਨ ਹੋਇਆ । ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਗੁਰੂ ਸਾਹਿਬ ਵਾਪਸ ਸੁਲਤਾਨਪੁਰ ਲੋਧੀ ਪਹੁੰਚੇ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੇ ਬਚਪਨ ਉੱਤੇ ਚਾਨਣਾ ਪਾਓ ।
ਉੱਤਰ-
ਜਨਮ ਅਤੇ ਮਾਤਾ-ਪਿਤਾ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

ਬਚਪਨ ਅਤੇ ਸਿੱਖਿਆ – ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ ।

ਜਨੇਊ ਦੀ ਰਸਮ – ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ – ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ ।ਉੱਥੇ ਵੀ ਗੁਰੂ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ – ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਨਾ ਦੇਖ ਕੇ ਮਹਿਤਾ ਕਾਲੂ ਰਾਮ ਜੀ ਨਿਰਾਸ਼ ਹੋ ਗਏ ।ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਬਟਾਲਾ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਰਾਮ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਘਰ) ਵਿਚ ਨੌਕਰੀ ਮਿਲ ਗਈ । ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ – ਗੁਰੂ ਜੀ ਹਰ ਰੋਜ਼ ਸਵੇਰ ਸਮੇਂ ‘ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਦੇ ਸਮੇਂ ਦਾ ਵਰਣਨ ਕਰੋ ।
ਉੱਤਰ-
1486-87 ਈ: ਵਿਚ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਸਥਾਨ ਬਦਲਣ ਲਈ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ । ਉੱਥੇ ਉਹ ਆਪਣੇ ਭਣਵੱਈਏ (ਬੀਬੀ ਨਾਨਕੀ ਜੀ ਦੇ ਪਤੀ) ਜੈ ਰਾਮ ਕੋਲ ਰਹਿਣ ਲੱਗੇ ।

ਮੋਦੀਖਾਨੇ ਵਿਚ ਨੌਕਰੀ – ਗੁਰੂ ਜੀ ਨੂੰ ਫ਼ਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਉਨ੍ਹਾਂ ਨੂੰ ਜੈ ਰਾਮ ਦੀ ਸਿਫ਼ਾਰਸ਼ ‘ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ ਅਨਾਜ ਦੇ ਭੰਡਾਰ ਵਿਚ ਭੰਡਾਰੀ ਦੀ ਨੌਕਰੀ ਮਿਲ ਗਈ । ਉੱਥੇ ਉਹ ਆਪਣਾ ਕੰਮ ਬੜੀ ਹੀ ਈਮਾਨਦਾਰੀ ਨਾਲ ਕਰਦੇ ਰਹੇ । ਫਿਰ ਵੀ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ । ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਅਨਾਜ ਨੂੰ ਸਾਧੂ-ਸੰਤਾਂ ਵਿਚ ਵੰਡ ਰਹੇਂ ਹਨ । ਜਦ ਮੋਦੀਖਾਨੇ ਦੀ ਜਾਂਚ ਕੀਤੀ ਤਾਂ ਹਿਸਾਬ-ਕਿਤਾਬ ਠੀਕ ਨਿਕਲਿਆ ।

ਹਿਸਥੀ ਜੀਵਨ ਅਤੇ ਪਰਮਾਤਮਾ ਸਿਮਰਨ – ਗੁਰੂ ਨਾਨਕ ਸਾਹਿਬ ਨੇ ਆਪਣੀ ਪਤਨੀ ਨੂੰ ਵੀ ਸੁਲਤਾਨਪੁਰ ਵਿਚ ਹੀ ਬੁਲਾ ਲਿਆ । ਉਹ ਉੱਥੇ ਸਾਦਾ ਅਤੇ ਪਵਿੱਤਰ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ । ਹਰ ਰੋਜ਼ ਸਵੇਰੇ ਉਹ ਸ਼ਹਿਰ ਦੇ ਨਾਲ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਦੇ, ਪਰਮਾਤਮਾ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦੇ ਸਨ ।

ਗਿਆਨ ਪ੍ਰਾਪਤੀ – ਗੁਰੂ ਨਾਨਕ ਸਾਹਿਬ ਹਰ ਰੋਜ਼ ‘ਕਾਲੀ ਵੇਈਂ’ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਦੇਰ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ । ਇਕ ਦਿਨ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ । ਪਰੰਤੂ ਉਹ ਤਿੰਨ ਦਿਨ ਘਰ ਵਾਪਸ ਨਾ ਮੁੜੇ । ਇਸ ’ਤੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਵੇਈਂ ਨਦੀ ਵਿਚ ਡੁੱਬ ਜਾਣ ਦੀ ਖ਼ਬਰ ਉੱਡ ਗਈ । ਨਾਨਕ ਜੀ ਦੇ ਸਾਕ-ਸੰਬੰਧੀ ਅਤੇ ਹੋਰ ਸੱਜਣ ਫ਼ਿਕਰ ਵਿਚ ਪੈ ਗਏ ।ਲੋਕ ਭਾਂਤ-ਭਾਂਤ ਦੀਆਂ ਗੱਲਾਂ ਵੀ ਬਣਾਉਣ ਲੱਗੇ । ਪਰੰਤੁ ਗੁਰੁ ਨਾਨਕ ਦੇਵ ਜੀ ਨੇ ਉਹ ਤਿੰਨ ਦਿਨ ਗੰਭੀਰ ਸੋਚ ਵਿਚ ਬਿਤਾਏ ਅਤੇ ਆਪਣੇ ਆਤਮਿਕ ਗਿਆਨ ਨੂੰ ਅੰਤਿਮ ਰੂਪ ਦੇ ਕੇ ਉਸ ਦੇ ਪ੍ਰਚਾਰ ਲਈ ਇਕ ਕਾਰਜਕ੍ਰਮ ਤਿਆਰ ਕੀਤਾ ।

ਗਿਆਨ-ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ । ਜਦ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸ਼ਬਦ ਕਹੇ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ ਲੋਕਾਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸ ਦਾ ਅਰਥ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਇਕ ਸਮਾਨ ਹਨ । ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਨ੍ਹਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪ੍ਰਚਾਰ ਵਿਚ ਬਤੀਤ ਕੀਤਾ । ਇਸ ਉਦੇਸ਼ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਦਾ ਵਰਣਨ ਕਰੋ ।
ਉੱਤਰ-
ਜਨਮ ਅਤੇ ਮਾਤਾ-ਪਿਤਾ – ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਰਾਮ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ ।

ਬਚਪਨ ਅਤੇ ਸਿੱਖਿਆ – ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ ।

ਜਨੇਊ ਦੀ ਰਸਮ – ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ – ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ ।ਉੱਥੇ ਵੀ ਗੁਰੂ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ । ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ – ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਨਾ ਦੇਖ ਕੇ ਮਹਿਤਾ ਕਾਲੂ ਰਾਮ ਜੀ ਨਿਰਾਸ਼ ਹੋ ਗਏ ।ਉਨ੍ਹਾਂ ਨੇ ਇਨ੍ਹਾਂ ਦਾ ਵਿਆਹ ਬਟਾਲਾ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਰਾਮ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਘਰ) ਵਿਚ ਨੌਕਰੀ ਮਿਲ ਗਈ । ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ – ਗੁਰੂ ਜੀ ਹਰ ਰੋਜ਼ ਸਵੇਰ ਸਮੇਂ ‘ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 6.
‘ਪਰਮਾਤਮਾਂ’ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪਰਮਾਤਮਾ ਦਾ ਗੁਣਗਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਪਰਮਾਤਮਾ ਦੇ ਵਿਸ਼ੇ ਵਿਚ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ-
1. ਪਰਮਾਤਮਾ ਇਕ ਹੈ – ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ‘ਇਕ ਓਂਕਾਰ (ੴ)ਦਾ ਸੁਨੇਹਾ ਦਿੱਤਾ । ਇਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ ਅਤੇ ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ । ਗੋਕੁਲਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਵਿਚ,“ਪਰਮਾਤਮਾ ਵਿਸ਼ਣੂ, ਸ਼ਿਵ, ਕ੍ਰਿਸ਼ਨ ਅਤੇ ਰਾਮ ਤੋਂ ਬਹੁਤ ਵੱਡਾ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ।” ·

2. ਪਰਮਾਤਮਾ ਨਿਰਾਕਾਰ ਅਤੇ ਸ਼ੈ-ਵਿਦਮਾਨ ਹੈ – ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਦਾ ਕੋਈ ਆਕਾਰ ਜਾਂ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਕਈ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਹ ਥੈ-ਵਿਦਮਾਨ, ਅਕਾਲ, ਜਨਮ ਰਹਿਤ ਅਤੇ ਅਕਾਲ ਮੂਰਤ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ – ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਸ੍ਰਿਸ਼ਟੀ ਦੇ ਹਰ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ । ਤਦ ਹੀ ਤਾਂ ਉਹ ਕਹਿੰਦੇ ਹਨ-
“ਦੂਜਾ ਕਾਹੇ ਸਿਮਰਿਐ, ਜੰਮੇ ਤੇ ਮਰ ਜਾਇ ।
ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਇ ।”

4. ਪਰਮਾਤਮਾ ਦਿਆਲੂ ਹੈ – ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਲੋੜ ਪੈਣ ‘ਤੇ ਆਪਣੇ . ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ । ਉਹ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ । ਜੋ ਲੋਕ ਆਪਣੇ ਆਪ ਨੂੰ ਪਰਮਾਤਮਾ ਕੋਲ ਆਤਮ-ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਦੇ ਸੁਖ-ਦੁੱਖ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ । ਉਹ ਆਪਣੀ ਅਸੀਮਿਤ ਦਇਆ ਨਾਲ ਉਨ੍ਹਾਂ ਨੂੰ ਆਨੰਦਿਤ ਕਰਦਾ ਰਹਿੰਦਾ ਹੈ ।

5. ਪਰਮਾਤਮਾ ਮਹਾਨ ਅਤੇ ਸਰਵਉੱਚ ਹੈ – ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਅਤੇ ਸਰਵਉੱਚ ਹੈ । ਮਨੁੱਖ ਲਈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ । ਆਪਣੀ ਮਹਾਨਤਾ ਦਾ ਭੇਤ ਆਪ ਪਰਮਾਤਮਾ ਹੀ ਜਾਣਦਾ ਹੈ । ਇਸ ਵਿਸ਼ੇ ਵਿਚ ਗੁਰੂ ਜੀ ਫ਼ਰਮਾਉਂਦੇ ਹਨ , “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ” ਕਈ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਕੋਈ ਵੀ ਉਸ ਦੀ ਸਰਵਉੱਚਤਾ ਨੂੰ ਨਹੀਂ ਛੂਹ ਸਕਿਆ ।

6. ਪਰਮਾਤਮਾ ਦੇ ਹੁਕਮ ਦਾ ਮਹੱਤਵ – ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪਰਮਾਤਮਾ ਦੀ ਆਗਿਆ ਜਾਂ ਹੁਕਮ ਦਾ ਬਹੁਤ ਮਹੱਤਵ ਹੈ । ਉਨ੍ਹਾਂ ਅਨੁਸਾਰ ਦੁਨੀਆਂ ਦਾ ਹਰ ਕੰਮ ਉਸੇ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ ਅਤੇ ਸਾਨੂੰ ਉਸ ਦੇ ਹਰੇਕ ਹੁਕਮ ਨੂੰ “ਮਿੱਠਾ ਭਾਣਾ’ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ । ਉਨ੍ਹਾਂ ਨੇ ਜਪੁਜੀ ਸਾਹਿਬ ਦੀ ਦੂਜੀ ਪੌੜੀ ਵਿਚ ‘ਪਰਮਾਤਮਾ ਦੇ ਹੁਕਮ’ ਦੇ ਮਹੱਤਵ ਉੱਤੇ ਵਿਸਤ੍ਰਿਤ ਚਾਨਣਾ ਪਾਇਆ ਹੈ ।ਉਹ ਆਖਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹਉਮੈ ਖ਼ਤਮ ਹੋ ਜਾਂਦਾ ਹੈ । ਇਸ ਗੱਲ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ-“ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨੇ ਕੋਇ ”

PSEB 10th Class Social Science Guide ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ Important Questions and Answers

ਵਸਤੁਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਸਿੱਖ ਧਰਮ ਦੇ ਸੰਸਥਾਪਕ ਜਾਂ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ (ਵਿਸਾਖ ਮਹੀਨਾ; 1469 ਈ: ਨੂੰ ਹੋਇਆ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਜਨਮ ਲਾਹੌਰ ਦੇ ਦੱਖਣ-ਪੱਛਮ ਵਿਚ 64 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਤਲਵੰਡੀ ਨਾਂ ਦੇ ਪਿੰਡ ਵਿਚ ਹੋਇਆ ਸੀ । ਅੱਜ-ਕਲ੍ਹ ਇਸ ਨੂੰ ਨਨਕਾਣਾ ਸਾਹਿਬ ਕਹਿੰਦੇ ਹਨ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਉੱਤਰ-
ਤ੍ਰਿਪਤਾ ਜੀ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉੱਤਰ-
ਪੰਡਿਤ ਗੋਪਾਲ ਦੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੁਆਰਾ 20 ਰੁਪਏ ਨਾਲ ਫ਼ਕੀਰਾਂ ਨੂੰ ਭੋਜਨ ਖੁਆਉਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਸੱਚਾ ਸੌਦਾ ਦੇ ਨਾਂ ਨਾਲ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ?
ਉੱਤਰ-
ਗੁਰੁ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਨਾਨਕੀ ਅਤੇ ਜੀਜਾ ਜੈ ਰਾਮ ਕੋਲ ਸੁਲਤਾਨਪੁਰ ਇਸ ਲਈ ਭੇਜਿਆ। ਗਿਆ, ਤਾਂ ਕਿ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 8.
ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ? ,.
ਉੱਤਰ-
ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਵਿਚ ਕੰਮ ਕੀਤਾ । ਉਨ੍ਹਾਂ ਨੇ ਉੱਥੇ ਦਸ ਸਾਲਾਂ ਤਕ ਕੰਮ ਕੀਤਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਚੰਦ ਅਤੇ ਲੱਛਮੀ ਦਾਸ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ: ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਰਤਾਰਪੁਰ ਵਿਖੇ ਕੀਤਾ ।

ਪ੍ਰਸ਼ਨ 12.
ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੁਆਰਾ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਸਦਾ ਆਰੰਭ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੁਆਰਾ ਕੀਤਾ ।

ਪ੍ਰਸ਼ਨ 13.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਯਾਤਰਾਵਾਂ ਤੋਂ ਹੈ ਜੋ ਉਨ੍ਹਾਂ ਨੇ ਇਕ ਉਦਾਸੀ ਦੇ ਭੇਸ ਵਿਚ ਕੀਤੀਆਂ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ ਸੀ ।

ਪ੍ਰਸ਼ਨ 15.
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ (ਰਬਾਬੀ) ਕੌਣ ਸਨ ?
ਉੱਤਰ-
ਭਾਈ ਮਰਦਾਨਾ ਜੀ ।

ਪ੍ਰਸ਼ਨ 16.
ਆਪਣੀ ਦੂਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉੱਤਰ-
ਭਾਰਤ ਦੇ ਉੱਤਰ ਵਿਚ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉੱਤਰ-
1517 ਈ: ਵਿਚ ।.

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਂਟ ਕਿੱਥੇ ਹੋਈ ?
ਉੱਤਰ-
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਭੇਂਟ ਤੁਲੰਬਾ ਵਿਖੇ ਹੋਈ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਂਟ ਦਾ ਸੱਜਣ ਠੱਗ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਤੇ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ।

ਪ੍ਰਸ਼ਨ 20.
ਗੋਰਖਤਾ ਦਾ ਨਾਂ ਨਾਨਕਮੱਤਾ ਕਿਵੇਂ ਪਿਆ ?
ਉੱਤਰ-
ਗੋਰਖਮੱਤਾ ਵਿਚ ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਨੂੰ ਜੀਵਨ ਦਾ ਅਸਲੀ ਉਦੇਸ਼ ਦੱਸਿਆ ਸੀ ਤੇ ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ ਸੀ । ਇਸੇ ਘਟਨਾ ਮਗਰੋਂ ਗੋਰਖਮੱਤਾ ਦਾ ਨਾਂ ਨਾਨਕਮੱਤਾ ਪੈ ਗਿਆ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਸਿੱਖਿਆ ਲਿਖੋ ।
ਉੱਤਰ-
ਪਰਮਾਤਮਾ ਇਕ ਹੈ ਅਤੇ ਸਾਨੂੰ ਸਿਰਫ਼ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ ।
ਜਾਂ
ਪਰਮਾਤਮਾ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 22.
ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਤੇ ਉਹ ਨਿਰਾਕਾਰ, ਸ਼ੈ-ਵਿਦਮਾਨ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ ।

ਪ੍ਰਸ਼ਨ 23.
ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ ‘ਨਾਨਕਮੱਤਾ’ ਪਿਆ ?
ਉੱਤਰ-
ਗੋਰਖਮੱਤਾ ਦਾ ।

ਪ੍ਰਸ਼ਨ 24.
‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?
ਉੱਤਰ-
ਸੰਤ ਸ਼ੰਕਰਦੇਵ ਨਾਲ ।

ਪ੍ਰਸ਼ਨ 25.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ?
ਉੱਤਰ-
ਕਾਮਰੂਪ ਦੇ ਸਥਾਨ ‘ਤੇ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿਚ ਕਾਅਬੇ ਵਲ ਪੈਰ ਕਰਕੇ ਸੌਣ ਦਾ ਵਿਰੋਧ ਕਿਸਨੇ ਕੀਤਾ ?
ਉੱਤਰ-
ਕਾਜ਼ੀ ਰੁਕਨੁੱਦੀਨ ਨੇ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 27.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਕਿਸ ਸਥਾਨ ਤੋਂ ਕੀਤਾ ?
ਉੱਤਰ-
ਪਾਕਪੱਟਮ ਤੋਂ ।

ਪ੍ਰਸ਼ਨ 28.
ਬਾਬਰ ਨੇ ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ?
ਉੱਤਰ-
ਸੱਯਦਪੁਰ ਵਿਚ ।

ਪ੍ਰਸ਼ਨ 29.
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿਚ ਬਾਬਰ ਦੇ ਸੱਯਦਪੁਰ ‘ਤੇ ਹਮਲੇ ਦੀ ਨਿੰਦਾ ਕੀਤੀ ਹੈ ?
ਉੱਤਰ-
ਬਾਬਰਵਾਣੀ ਵਿਚ ।

ਪ੍ਰਸ਼ਨ 30.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਭਾਰਤ ‘ਤੇ ਤੀਜੇ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ।

ਪ੍ਰਸ਼ਨ 31.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-

  1. ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨਾਲ ਮੂਰਤੀ-ਪੂਜਾ ਅਤੇ ਕਈ ਦੇਵੀ-ਦੇਵਤਿਆਂ ਦੀ ਪੂਜਾ ਘੱਟ ਹੋਈ ਤੇ ਲੋਕ ਇਕ ਪਰਮਾਤਮਾ ਦੀ ਪੂਜਾ ਕਰਨ ਲੱਗੇ ।
  2. ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦ-ਭਾਵ ਭੁੱਲ ਕੇ ਇਕ-ਦੂਜੇ ਦੇ ਨੇੜੇ ਆਏ ।

ਪ੍ਰਸ਼ਨ 32.
ਕਰਤਾਰਪੁਰ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ ?
ਉੱਤਰ-
ਕਰਤਾਰਪੁਰ ਦੀ ਸਥਾਪਨਾ 1521 ਈ: ਦੇ ਲਗਪਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 33.
ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ ?
ਉੱਤਰ-
ਇਸ ਦੇ ਲਈ ਦੀਵਾਨ ਕਰੋੜੀ ਮੱਲ ਖੱਤਰੀ ਨਾਂ ਦੇ ਇਕ ਵਿਅਕਤੀ ਨੇ ਭੂਮੀ ਭੇਟ ਵਿਚ ਦਿੱਤੀ ਸੀ ।

ਪ੍ਰਸ਼ਨ 34.
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਿਵੇਂ ਬੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ (ਪਾਕਿਸਤਾਨ) ਵਿਚ ਧਰਮ ਪ੍ਰਚਾਰ ਕਰਦਿਆਂ ਹੋਇਆਂ ਬੀਤੇ ।

ਪ੍ਰਸ਼ਨ 35.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ ਵਿਚ ।

ਪ੍ਰਸ਼ਨ 36.
ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਉਨ੍ਹਾਂ ਦੀ ਕਿਹੜੀ ਬਾਣੀ ਵਿਚ ਮਿਲਦਾ ਹੈ ?
ਉੱਤਰ-
ਜਪੁਜੀ ਸਾਹਿਬ ਵਿਚ ।

ਪ੍ਰਸ਼ਨ 37.
ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
22 ਸਤੰਬਰ, 1539 ਨੂੰ ।

ਪ੍ਰਸ਼ਨ 38.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਲੋਕਾਂ ਦੁਆਰਾ ਬਿਨਾਂ ਕਿਸੇ ਭੇਦ-ਭਾਵ ਦੇ ਇਕ ਸਥਾਨ ‘ਤੇ ਬੈਠ ਕੇ ਭੋਜਨ ਕਰਨਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 39.
ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਸਿਆਲਕੋਟ ਵਿਖੇ ।

II. ਖਾਲੀ ਥਾਂਵਾਂ ਭਰੋ-

1. ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਦਿੱਤੇ ਗਏ 20 ਰੁਪਇਆਂ ਨਾਲ ਸਾਧੂ-ਸੰਤਾਂ ਨੂੰ ਭੋਜਨ ਕਰਾਉਣ ਨੂੰ ……………………… ਨਾਂ ਦੀ ਘਟਨਾ ਨਾਲ ਜਾਣਿਆ ਜਾਂਦਾ ਹੈ ।
2. ……………………. ਗੁਰੂ ਨਾਨਕ ਦੇਵ ਜੀ ਦੀ ਪਤਨੀ ਸੀ ।
3. ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ………………………… ਅਤੇ ……………………. ਸਨ !
4. ਗੁਰੂ ਨਾਨਕ ਦੇਵ ਜੀ ਦੀਆਂ ‘ਵਾਰ ਮਝਾਰ’, ‘ਵਾਰ ਆਸਾ’ ………………………. ਅਤੇ …….. ਨਾਂ ਦੀਆਂ ਚਾਰ ਬਾਣੀਆਂ
ਹਨ ।
5. ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ …………………………. ਨਾਂ ਦੇ ਪਿੰਡ ਵਿਚ ਹੋਇਆ ।
6. ਗੁਰਦੁਆਰਾ ਪੰਜਾ ਸਾਹਿਬ ……………………….. ਵਿਚ ਸਥਿਤ ਹੈ ।
ਉੱਤਰ-
(1) ਸੱਚਾ ਸੌਦਾ
(2) ਬੀਬੀ ਸੁਲੱਖਣੀ
(3) ਸ੍ਰੀ ਚੰਦ ਅਤੇ ਲਖਮੀ ਦਾਸ
(4) ਜਪੁਜੀ ਅਤੇ ਬਾਰਾਂਮਾਹ
(5) ਤਲਵੰਡੀ
(6) ਸਿਆਲਕੋਟ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਪਤਨੀ ਬੀਬੀ ਸੁਲੱਖਣੀ ਰਹਿਣ ਵਾਲੀ ਸੀ-
(A) ਬਟਾਲਾ ਦੀ
(B) ਅੰਮ੍ਰਿਤਸਰ ਦੀ
(C) ਬਠਿੰਡਾ ਦੀ
(D) ਕੀਰਤਪੁਰ ਦੀ ।
ਉੱਤਰ-
(A) ਬਟਾਲਾ ਦੀ

ਪ੍ਰਸ਼ਨ 2.
ਕਰਤਾਰਪੁਰ ਦੀ ਸਥਾਪਨਾ ਕੀਤੀ-
(A) ਗੁਰੂ ਅੰਗਦ ਦੇਵ ਜੀ ਨੇ
(B) ਗੁਰੂ ਨਾਨਕ ਦੇਵ ਜੀ ਨੇ
(C) ਗੁਰੂ ਰਾਮਦਾਸ ਜੀ ਨੇ
(D) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(B) ਗੁਰੂ ਨਾਨਕ ਦੇਵ ਜੀ ਨੇ

ਪ੍ਰਸ਼ਨ 3.
ਸੱਜਣ ਠਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ-
(A) ਪਟਨਾ ਵਿਚ
(B) ਸਿਆਲਕੋਟ ਵਿਚ
(C) ਤਾਲੁਬਾ ਵਿਚ
(D) ਕਰਤਾਰਪੁਰ ਵਿਚ ।
ਉੱਤਰ-
(C) ਤਾਲੁਬਾ ਵਿਚ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ-
(A) ਸੁਲੱਖਣੀ ਜੀ
(B) ਤ੍ਰਿਪਤਾ ਜੀ
(C) ਨਾਨਕੀ ਜੀ ।
(D) ਬੀਬੀ ਅਮਰੋ ਜੀ ।
ਉੱਤਰ-
(B) ਤ੍ਰਿਪਤਾ ਜੀ

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 5.
ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਕੈਦੀ ਬਣਾਇਆ-
(A) ਸਿਆਲਕੋਟ ਵਿਚ
(B) ਕੀਰਤਪੁਰ ਵਿਚ
(C) ਸੱਯਦਪੁਰ ਵਿਚ
(D) ਪਾਕਪੱਟਨ ਵਿਚ ।
ਉੱਤਰ-
(C) ਸੱਯਦਪੁਰ ਵਿਚ

IV. ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਕਰਤਾਰਪੁਰ ਦੀ ਸਥਾਪਨਾ 1526 ਈ: ਦੇ ਲਗਭਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ।
2. ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ 1499 ਈ: ਵਿਚ ਹੋਈ ।
3. ਗੁਰਦੁਆਰਾ ਪੰਜਾ ਸਾਹਿਬ ਅੰਮ੍ਰਿਤਸਰ ਵਿਚ ਸਥਿਤ ਹੈ ।
4. ਸ੍ਰੀ ਗੁਰੂ ਨਾਨਕ ਦੇਵ ਜੀ 22 ਸਤੰਬਰ, 1539 ਈ: ਨੂੰ ਜੋਤੀ-ਜੋਤ ਸਮਾਏ ।
5. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1499 ਈ: ਵਿਚ ਆਰੰਭ ਕੀਤੀ ।
ਉੱਤਰ-
1. ×
2. √
3. ×
4. √
5. ×

V. ਸਹੀ-ਮਿਲਾਨ ਕਰੋ-

1. ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ
2. ਕਰਤਾਰਪੁਰ ਦੀ ਸਥਾਪਨਾ ਦੇ ਲਈ ਭੂਮੀ ਕਰਤਾਰਪੁਰ ਦੀ ਸਥਾਪਨਾ
3. ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਸੰਤ ਸ਼ੰਕਰਦੇਵ
4. ‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਦੀਵਾਨ ਕਰੋੜੀ ਮੱਲ ਖੱਤਰੀ ।

ਉੱਤਰ-

1. ਗੁਰੂ ਨਾਨਕ ਦੇਵ ਜੀ ਕਰਤਾਰਪੁਰ ਦੀ ਸਥਾਪਨਾ
2. ਕਰਤਾਰਪੁਰ ਦੀ ਸਥਾਪਨਾ ਦੇ ਲਈ ਭੂਮੀ ਦੀਵਾਨ ਕਰੋੜੀ ਮੱਲ ਖੱਤਰੀ
3. ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ
4. ‘ਧੁਬਰੀ’ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਹੋਈ ਸੰਤ ਸ਼ੰਕਰਦੇਵ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ ।
ਉੱਤਰ-
ਗੁਰੂ ਨਾਨਕ ਸਾਹਿਬ ਨੇ ਆਪਣੇ ਸੰਦੇਸ਼ ਦੇ ਪ੍ਰਸਾਰ ਲਈ ਕੁਝ ਯਾਤਰਾਵਾਂ ਕੀਤੀਆਂ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਨੂੰ ਤਿੰਨ ਹਿੱਸਿਆਂ ਜਾਂ ਉਦਾਸੀਆਂ ਵਿਚ ਵੰਡਿਆ ਜਾਂਦਾ ਹੈ । ਇਹ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਗੁਰੂ ਨਾਨਕ ਸਾਹਿਬ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਅਸਾਮ ਤਕ ਦੀ ਯਾਤਰਾ ਕੀਤੀ ਸੀ । ਇਹ ਸੰਭਵ ਹੈ ਕਿ ਉਹ ਭਾਰਤ ਤੋਂ ਬਾਹਰ ਸ੍ਰੀ ਲੰਕਾ, ਮੱਕਾ, ਮਦੀਨਾ ਤੇ ਬਗ਼ਦਾਦ ਵੀ ਗਏ ਸਨ । ਉਨ੍ਹਾਂ ਦੇ ਜੀਵਨ ਦੇ ਲਗਪਗ 20 ਸਾਲ ‘ਉਦਾਸੀਆਂ” ਵਿਚ ਗੁਜ਼ਰੇ । ਆਪਣੀਆਂ ਦੁਰ ਦੀਆਂ ਉਦਾਸੀਆਂ’ ਵਿਚ ਗੁਰੂ ਸਾਹਿਬ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਅਨੇਕਾਂ ਲੋਕਾਂ ਦੇ ਸੰਪਰਕ ਵਿਚ ਆਏ । ਇਹ ਲੋਕ ਭਾਂਤੀ-ਭਾਂਤੀ ਦੀਆਂ ਸੰਸਾਰਕ ਵਿਧੀਆਂ ਅਤੇ ਰਸਮਾਂ ਦਾ ਪਾਲਣ ਕਰਦੇ ਸਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਧਰਮ ਦਾ ਸੱਚਾ ਮਾਰਗ ਦਿਖਾਇਆ ।

ਪ੍ਰਸ਼ਨ 2.
ਗੁਰੂ ਨਾਨਕ ਸਾਹਿਬ ਨੇ ਕਿਹੜੇ ਪ੍ਰਚਲਿਤ ਧਾਰਮਿਕ ਵਿਸ਼ਵਾਸਾਂ ਅਤੇ ਰਸਮਾਂ ਦਾ ਖੰਡਨ ਕੀਤਾ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ-ਕਾਂਡਾਂ ਵਿਚ ਸੱਚੀ ਧਾਰਮਿਕ ਸ਼ਰਧਾ-ਭਗਤੀ ਲਈ ਕੋਈ ਜਗਾ ਨਹੀਂ ਸੀ । ਇਸ ਲਈ ਉਨ੍ਹਾਂ ਨੇ ਕਰਮ-ਕਾਂਡਾਂ ਦਾ ਖੰਡਨ ਕੀਤਾ । ਇਹ ਗੱਲਾਂ ਸਨ-ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਸੰਬੰਧਿਤ ਸੰਸਕਾਰ ਵਿਧੀਆਂ ਅਤੇ ਰੀਤੀ-ਰਿਵਾਜ । ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕਰ ਦਿੱਤਾ । ਇਸ ਦੇ ਦੋ ਮੁੱਖ ਕਾਰਨ ਸਨ-ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿਚ ਸ਼ਰਧਾ-ਭਗਤੀ ਦੀ ਅਣਹੋਂਦ ਤੇ ਆਪਣੇ ਮੱਠਵਾਸੀ ਜੀਵਨ ਵਿਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ । ਗੁਰੂ ਨਾਨਕ ਦੇਵ ਜੀ ਨੇ ਵੈਸ਼ਣਵ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣੀ ਵਿਚਾਰਧਾਰਾ ਵਿਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਕੀ ਸਨ ?
ਉੱਤਰ-
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਸਾਰਿਆਂ ਵਾਸਤੇ ਸੀ । ਹਰੇਕ ਇਸਤਰੀ-ਪੁਰਖ ਉਨ੍ਹਾਂ ਦੁਆਰਾ ਦੱਸੇ ਰਾਹ ਨੂੰ ਅਪਣਾ ਸਕਦਾ ਸੀ । ਇਸ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਸੀ । ਇਸ ਤਰ੍ਹਾਂ ਵਰਣ-ਵਿਵਸਥਾ ਦੇ ਜਟਿਲ ਬੰਧਨ ਟੁੱਟਣ ਲੱਗੇ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਸੰਚਾਰ ਹੋਇਆ । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਮ ਲੋਕਾਂ ਨਾਲ ਸੰਬੰਧਿਤ ਕੀਤਾ । ਇਸੇ ਕਾਰਨ ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਨ ਵਿਚ ਪ੍ਰਚਲਿਤ ਅਨਿਆਂ, ਦਮਨ ਤੇ ਭ੍ਰਿਸ਼ਟਾਚਾਰ ਦਾ ਬੜਾ ਜ਼ੋਰਦਾਰ ਖੰਡਨ ਕੀਤਾ । ਸਿੱਟੇ ਵਜੋਂ ਸਮਾਜ ਅਨੇਕਾਂ ਬੁਰਾਈਆਂ ਤੋਂ ਮੁਕਤ ਹੋ ਗਿਆ ।

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਸਿੱਖਿਆਵਾਂ ਦਿੱਤੀਆਂ-

  1. ਰੱਬ ਇਕ ਹੈ । ਉਹ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
  2. ਜਾਤ-ਪਾਤ ਦਾ ਭੇਦ-ਭਾਵ ਇਕ ਦਿਖਾਵਾ ਹੈ । ਅਮੀਰ, ਗ਼ਰੀਬ, ਬ੍ਰਾਹਮਣ, ਸ਼ੂਦਰ : ਸਭ ਬਰਾਬਰ ਹਨ ।
  3. ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ ।
  4. ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ।
  5. ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ । (6) ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ।
  6. ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ । ਉਹ ਵੱਡੇ-ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ । ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਇਕ ਮਹਾਨ ਅਧਿਆਪਕ ਅਤੇ ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਰਣਨ ਕਰੋ ।
ਉੱਤਰ-
(ੳ) ਮਹਾਨ ਅਧਿਆਪਕ ਦੇ ਰੂਪ ਵਿਚ

(1) ਸੱਚ ਦੇ ਪ੍ਰਚਾਰਕ – ਗੁਰੁ ਨਾਨਕ ਦੇਵ ਜੀ ਇਕ ਮਹਾਨ ਅਧਿਆਪਕ ਸਨ । ਕਹਿੰਦੇ ਹਨ ਕਿ ਲਗਪਗ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸੱਚੇ ਗਿਆਨ ਦਾ ਪ੍ਰਚਾਰ ਕੀਤਾ। ਉਹਨਾਂ ਨੇ ਈਸ਼ਵਰ ਦੇ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ । ਹਰ ਥਾਂ ਉਨ੍ਹਾਂ ਨੂੰ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਲੋਕਾਂ ‘ਤੇ ਬੜਾ ਡੂੰਘਾ ਅਸਰ ਪਿਆ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੋਹ-ਮਾਇਆ, ਸੁਆਰਥ ਅਤੇ ਲੋਭ ਨੂੰ ਛੱਡਣ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ ।

ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੇਣ ਦਾ ਢੰਗ ਬਹੁਤ ਹੀ ਚੰਗਾ ਸੀ । ਉਹ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿਚ ਉਪਦੇਸ਼ ਦਿੰਦੇ ਸਨ । ਉਹ ਨਾ ਤਾਂ ਗੂੜ੍ਹ ਦਰਸ਼ਨ ਦਾ ਪ੍ਰਚਾਰ ਕਰਦੇ ਸਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਵਿਚ ਪੈਂਦੇ ਸਨ । ਉਹ ਜਿਹੜੇ ਸਿਧਾਂਤਾਂ ਤੇ ਆਪ ਚਲਦੇ ਸਨ, ਉਨ੍ਹਾਂ ਦਾ ਹੀ ਲੋਕਾਂ ਵਿਚ ਪ੍ਰਚਾਰ ਕਰਦੇ ਸਨ।

(ii) ਸਭ ਦਾ ਗੁਰੂ – ਗੁਰੂ ਨਾਨਕ ਦੇਵ ਜੀ. ਦੇ ਉਪਦੇਸ਼ ਕਿਸੇ ਵਿਸ਼ੇਸ਼ ਫ਼ਿਰਕੇ, ਸਥਾਨ ਜਾਂ ਲੋਕਾਂ ਤਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤਾਂ ਸਾਰੀ ਦੁਨੀਆਂ ਦੇ ਲਈ ਸਨ । ਇਸ ਬਾਰੇ ਪ੍ਰੋਫ਼ੈਸਰ ਕਰਤਾਰ ਸਿੰਘ ਦੇ ਸ਼ਬਦ ਵਰਣਨਯੋਗ ਹਨ । ਉਹ ਲਿਖਦੇ ਹਨ, “ਉਨ੍ਹਾਂ (ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਸੇ ਵਿਸ਼ੇਸ਼ ਕਾਲ ਦੇ ਲਈ ਨਹੀਂ ਸੀ । ਉਨ੍ਹਾਂ ਦਾ ਦੈਵੀ ਉਪਦੇਸ਼ ਸਦਾ ਅਮਰ ਰਹੇਗਾ । ਇਹਨਾਂ ਦੇ ਉਪਦੇਸ਼ ਇੰਨੇ ਵਿਸ਼ਾਲ ਅਤੇ ਬੌਧਿਕਤਾਪੂਰਨ ਸਨ ਕਿ ਆਧੁਨਿਕ ਵਿਗਿਆਨਕ ਵਿਚਾਰਧਾਰਾ ਵੀ ਉਨ੍ਹਾਂ ‘ਤੇ ਟੀਕਾ-ਟਿੱਪਣੀ ਨਹੀਂ ਕਰ ਸਕਦੀ ।’ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਮਾਨਵ ਕਲਿਆਣ ਸੀ | ਅਸਲ ਵਿਚ ਮਾਨਵਤਾ ਦੀ ਭਲਾਈ ਲਈ ਹੀ ਉਨ੍ਹਾਂ ਨੇ ਚੀਨ, ਤਿੱਬਤ, ਅਰਬ ਆਦਿ ਦੇਸ਼ਾਂ : ਦੀਆਂ ਮੁਸ਼ਕਲ ਯਾਤਰਾਵਾਂ ਕੀਤੀਆਂ ।

(ਅ) ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਟਾਇਨਥੀ (Toynbee) ਜਿਹਾ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ । ਉਹ ਲਿਖਦਾ ਹੈ ਕਿ ਸਿੱਖ ਧਰਮ ਹਿੰਦੂ ਅਤੇ ਇਸਲਾਮ ਧਰਮ ਦੇ ਸਿਧਾਂਤਾਂ ਦਾ ਮਿਸ਼ਰਨ ਮਾਤਰ ਸੀ, ਪਰ ਟਾਇਨਥੀ ਦਾ ਇਹ ਵਿਚਾਰ ਠੀਕ ਨਹੀਂ ਹੈ । ਗੁਰੂ ਜੀ ਦੇ ਉਪਦੇਸ਼ਾਂ ਵਿਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਵੀ ਸਨ ਜੋ ਨਾ ਤਾਂ ਹਿੰਦੂ ਧਰਮ ਤੋਂ ਲਏ ਗਏ ਸਨ ਅਤੇ ਨਾ ਹੀ ਇਸਲਾਮ ਤੋਂ ਉਦਾਹਰਨ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਾ ਬਣਾ ਕੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਅਜਿਹਾ ਕਰਕੇ ਗੁਰੂ ਜੀ ਨੇ ਗੁਰੂ-ਸੰਸਥਾ ਨੂੰ ਇਕ ਵਿਸ਼ੇਸ਼ ਰੂਪ ਦਿੱਤਾ ਅਤੇ ਆਪਣੇ ਇਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਦੂਜੀ ਉਦਾਸੀ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਸਰੀ ਉਦਾਸੀ 1513 ਈ: ਵਿਚ ਆਰੰਭ ਕੀਤੀ । ਇਸ ਵਾਰ ਉਹ ਉੱਤਰ ਦਿਸ਼ਾ ਵਿਚ ਗਏ । ਇਸ ਯਾਤਰਾ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ ‘ਤੇ ਗਏ-

1. ਹਿਮਾਚਲ ਪ੍ਰਦੇਸ਼ – ਗੁਰੂ ਜੀ ਨੇ ਪੰਜਾਬ ਦੇ ਇਲਾਕਿਆਂ ਵਿਚੋਂ ਹੁੰਦੇ ਹੋਏ ਆਧੁਨਿਕ ਹਿਮਾਚਲ ਪ੍ਰਦੇਸ਼ ਵਿਚ ਪਵੇਸ਼ ਕੀਤਾ । ਉੱਥੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੇਂਟ ਪੀਰ ਬੁੱਢਣ ਸ਼ਾਹ ਨਾਲ ਹੋਈ । ਉਹ ਪੀਰ ਗੁਰੂ ਜੀ ਦਾ ਪੈਰੋਕਾਰ ਬਣ ਗਿਆ । ਹਿਮਾਚਲ ਵਿਚ ਗੁਰੂ ਜੀ ਬਿਲਾਸਪੁਰ, ਮੰਡੀ, ਸੁਕੇਤ, ਰਵਾਲਸਰ, ਜਵਾਲਾ ਜੀ, ਕਾਂਗੜਾ, ਕੁੱਲ ਅਤੇ ਸਪਿਤੀ ਦੇ ਸਥਾਨਾਂ ਉੱਤੇ ਗਏ ਅਤੇ ਵੱਖ-ਵੱਖ ਫਿਰਕੇ ਦੇ ਲੋਕਾਂ ਨੂੰ ਆਪਣੇ ਚੇਲੇ ਬਣਾਇਆ ।

2. ਤਿੱਬਤ – ਸਪਿਤੀ ਘਾਟੀ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਨੇ ਤਿੱਬਤ ਵਿਚ ਪ੍ਰਵੇਸ਼ ਕੀਤਾ । ਫਿਰ ਉਹ ਮਾਨਸਰੋਵਰ ਝੀਲ ਅਤੇ ਕੈਲਾਸ਼ ਪਰਬਤ ਉੱਤੇ ਪੁੱਜੇ । ਉੱਥੇ ਉਨ੍ਹਾਂ ਨੇ ਬਹੁਤ ਸਾਰੇ ਸਿੱਧਾਂ ਨਾਲ ਭੇਂਟ ਕੀਤੀ । ਗੁਰੂ ਜੀ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਪਹਾੜਾਂ ਵਿਚ ਬੈਠਣ ਦਾ ਕੋਈ ਲਾਭ ਨਹੀਂ । ਉਨ੍ਹਾਂ ਨੂੰ ਮੈਦਾਨਾਂ ਵਿਚ ਜਾ ਕੇ ਅਗਿਆਨਤਾ ਦੇ ਹਨੇਰੇ ਵਿਚ ਭਟਕ ਰਹੇ ਲੋਕਾਂ ਨੂੰ ਗਿਆਨ ਦਾ ਰਸਤਾ ਦਿਖਾਉਣਾ ਚਾਹੀਦਾ ਹੈ ।

3. ਲੱਦਾਖ – ਕੈਲਾਸ਼ ਪਰਬਤ ਤੋਂ ਬਾਅਦ ਗੁਰੂ ਜੀ ਲੱਦਾਖ ਵਿਖੇ ਗਏ । ਉੱਥੇ ਉਨ੍ਹਾਂ ਦੇ ਬਹੁਤ ਸਾਰੇ ਸ਼ਰਧਾਲੂਆਂ ਨੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦਵਾਰੇ ਦਾ ਨਿਰਮਾਣ ਕੀਤਾ ਹੈ ।

4. ਕਸ਼ਮੀਰ-ਸਰਦੂ ਅਤੇ ਕਾਰਗਿਲ ਹੁੰਦੇ ਹੋਏ ਗੁਰੂ ਜੀ ਕਸ਼ਮੀਰ ਵਿਚ ਅਮਰਨਾਥ ਦੀ ਗੁਫ਼ਾ ਵਿਖੇ ਗਏ । ਇਸ ਤੋਂ ਬਾਅਦ ਉਹ ਪਹਿਲਗਾਮ ਅਤੇ ਮਟਨ ਨਾਂ ਦੇ ਸਥਾਨਾਂ ‘ਤੇ ਗਏ । ਮਟਨ ਵਿਖੇ ਉਨ੍ਹਾਂ ਦੀ ਭੇਂਟ ਪੰਡਿਤ ਬ੍ਰਹਮਦਾਸ ਨਾਲ ਹੋਈ ਜੋ ਵੇਦਾਂ ਅਤੇ ਸ਼ਾਸਤਰਾਂ ਦਾ ਬਹੁਤ ਵੱਡਾ ਗਿਆਨੀ ਮੰਨਿਆ ਜਾਂਦਾ ਸੀ । ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਕੇਵਲ ਸ਼ਾਸਤਰਾਂ ਦੀ ਪੜ੍ਹਾਈ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ । ਇੱਥੋਂ ਗੁਰੂ ਜੀ ਬਾਰਾਮੂਲਾ, ਅਨੰਤਨਾਗ ਅਤੇ ਸ੍ਰੀਨਗਰ ਵੀ ਗਏ ।

5. ਹਸਨ ਅਬਦਾਲ – ਕਸ਼ਮੀਰ ਦੀ ਯਾਤਰਾ ਤੋਂ ਵਾਪਸ ਆਉਂਦੇ ਹੋਏ ਗੁਰੂ ਜੀ ਰਾਵਲਪਿੰਡੀ ਦੇ ਉੱਤਰ-ਪੱਛਮ ਵਿਚ ਸਥਿਤ ਹਸਨ ਅਬਦਾਲ ਨਾਂ ਦੇ ਸਥਾਨ ‘ਤੇ ਠਹਿਰੇ । ਇੱਥੇ ਉਨ੍ਹਾਂ ਨੂੰ ਇਕ ਹੰਕਾਰੀ ਮੁਸਲਮਾਨ ਫ਼ਕੀਰ ਵਲੀ ਕੰਧਾਰੀ ਨੇ ਪਹਾੜੀ ਤੋਂ ਪੱਥਰ ਸੁੱਟ ਕੇ ਮਾਰਨ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆ । ਅੱਜ-ਕਲ੍ਹ ਉੱਥੇ ਇਕ ਸੁੰਦਰ ਗੁਰਦਵਾਰਾ ਪੰਜਾ ਸਾਹਿਬ ਬਣਿਆ ਹੋਇਆ ਹੈ ।

6. ਸਿਆਲਕੋਟ – ਜਿਹਲਮ ਅਤੇ ਚਨਾਬ ਨਦੀਆਂ ਨੂੰ ਪਾਰ ਕਰਨ ਮਗਰੋਂ ਗੁਰੂ ਨਾਨਕ ਦੇਵ ਜੀ ਸਿਆਲਕੋਟ ਪੁੱਜੇ । ਉੱਥੇ ਵੀ ਉਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਪਣੇ ਸ਼ਰਧਾਲੂਆਂ ਨੂੰ ਪ੍ਰਭਾਵਿਤ ਕੀਤਾ ਅੰਤ ਵਿਚ ਗੁਰੂ ਜੀ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ ।

PSEB 10th Class SST Solutions History Chapter 3 ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਸਰੀ ਉਦਾਸੀ 1517 ਈ: ਵਿਚ ਆਰੰਭ ਕੀਤੀ । ਇਸ ਵਾਰ ਉਨ੍ਹਾਂ ਨੇ ਇਕ ਮੁਸਲਿਮ ਹਾਜੀ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ । ਇਸ ਉਦਾਸੀ ਦੌਰਾਨ ਉਹ ਪੱਛਮੀ ਏਸ਼ੀਆ ਵਲ ਗਏ । ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ । ਇਸ ਯਾਤਰਾ ਵਿਚ ਉਹ ਹੇਠ ਲਿਖੇ ਸਥਾਨਾਂ ‘ਤੇ ਗਏ-

1. ਪਾਕਪਟਨ ਅਤੇ ਮੁਲਤਾਨ – ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਪਾਕਪਟਨ ਪਹੁੰਚੇ । ਇੱਥੇ ਸ਼ੇਖ ਬ੍ਰਹਮ ਨੂੰ ਮਿਲਣ ਉਪਰੰਤ ਉਹ ਮੁਲਤਾਨ ਪੁੱਜੇ । ਇੱਥੇ ਉਨ੍ਹਾਂ ਦੀ ਮੁਲਾਕਾਤ ਪ੍ਰਸਿੱਧ ਸੂਫ਼ੀ ਸੰਤ ਸ਼ੇਖ ਬਹਾਉਦਦੀਨ ਨਾਲ ਹੋਈ, ਜੋ ਗੁਰੂ ਜੀ ਦੇ ਵਿਚਾਰਾਂ ਤੋਂ ਬੜਾ ਹੀ ਪ੍ਰਭਾਵਿਤ ਹੋਇਆ ।

2. ਮੱਕਾ – ਗੁਰੂ ਜੀ ਉੱਚ ਸ਼ੁਕਰ, ਮਿਆਨੀ ਅਤੇ ਹਿੰਗਲਾਜ ਨਾਂ ਦੇ ਸਥਾਨਾਂ ‘ਤੇ ਪ੍ਰਚਾਰ ਕਰਦੇ ਹੋਏ ਮੱਕਾ (ਹਜ਼ਰਤ ਮੁਹੰਮਦ ਦਾ ਜਨਮ ਸਥਾਨ ਪੁੱਜੇ । ਉੱਥੇ ਗੁਰੂ ਜੀ ਕਾਅਬੇ ਵਲ ਪੈਰ ਕਰ ਕੇ ਸੌਂ ਗਏ । ਉੱਥੋਂ ਦੇ ਕਾਜ਼ੀ ਰੁਕਨੁੱਦੀਨ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਗੁਰੂ ਜੀ ਨੇ ਕਾਜ਼ੀ ਨੂੰ ਬੜੇ ਪਿਆਰ ਨਾਲ ਕਿਹਾ, “ਤੁਸੀਂ ਮੇਰੇ ਪੈਰ ਉਧਰ ਕਰ ਦਿਓ ਜਿਸ ਤਰਫ਼ ਅੱਲ੍ਹਾ ਨਹੀਂ ਹੈ ।” ਕਾਜ਼ੀ ਤੁਰੰਤ ਸਮਝ ਗਿਆ ਕਿ ਅੱਲ੍ਹਾ ਦਾ ਨਿਵਾਸ ਹਰ ਥਾਂ ਹੈ ।

3. ਮਦੀਨਾ – ਮੱਕਾ ਤੋਂ ਪਿੱਛੋਂ ਗੁਰੂ ਜੀ ਮਦੀਨਾ ਪੁੱਜੇ । ਇੱਥੇ ਉਨ੍ਹਾਂ ਨੇ ਹਜ਼ਰਤ ਮੁਹੰਮਦ ਦੀ ਕਬਰ ਦੇਖੀ । ਗੁਰੂ ਜੀ ਨੇ ਇੱਥੇ ਇਮਾਮ ਆਜ਼ਿਮ ਸ਼ਾਂ ਨਾਲ ਧਾਰਮਿਕ ਵਿਸ਼ੇ ਉੱਤੇ ਗੱਲ-ਬਾਤ ਵੀ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

4. ਬਗ਼ਦਾਦ – ਮਦੀਨਾ ਤੋਂ ਗੁਰੂ ਜੀ ਬਗ਼ਦਾਦ ਵਲ ਚੱਲ ਪਏ । ਉੱਥੇ ਉਹ ਸ਼ੇਖ਼ ਬਹਿਲੋਲ ਲੋਧੀ ਨੂੰ ਮਿਲੇ । ਉਹ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦਾ ਚੇਲਾ ਬਣ ਗਿਆ । ਗੁਰੂ ਜੀ ਦੀ ਇਸ ਯਾਤਰਾ ਦੀ ਪੁਸ਼ਟੀ ਸ਼ਹਿਰ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਸ਼ੇਖ ਬਹਿਲੋਲ ਦੇ ਮਕਬਰੇ ਉੱਤੇ ਅਰਬੀ ਭਾਸ਼ਾ ਵਿਚ ਅੰਕਿਤ ਸ਼ਬਦਾਂ ਤੋਂ ਹੁੰਦੀ ਹੈ ।

5. ਕਾਬੁਲ – ਬਗ਼ਦਾਦ ਤੋਂ ਗੁਰੂ ਜੀ ਤੇਹਰਾਨ ਅਤੇ ਕੰਧਾਰ ਹੁੰਦੇ ਹੋਏ ਕਾਬੁਲ ਪੁੱਜੇ । ਕਾਬੁਲ ਵਿਚ ਉਸ ਸਮੇਂ ਬਾਬਰ ਮੁਗ਼ਲ ਬਾਦਸ਼ਾਹ) ਦਾ ਰਾਜ ਸੀ । ਇੱਥੇ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ ।

6. ਸੱਯਦਪੁਰ – ਕਾਬੁਲ ਤੋਂ ਦੱਰਾ ਖੈਬਰ ਪਾਰ ਕਰ ਕੇ ਗੁਰੂ ਨਾਨਕ ਦੇਵ ਜੀ ਪਿਸ਼ਾਵਰ ਅਤੇ ਹਸਨ ਅਬਦਾਲ ਆਦਿ ਸਥਾਨਾਂ ਤੋਂ ਹੁੰਦੇ ਹੋਏ ਸੱਯਦਪੁਰ ਪੁੱਜੇ । ਉਸ ਸਮੇਂ ਸੱਯਦਪੁਰ ਉੱਤੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ । ਇਸ ਹਮਲੇ ਸਮੇਂ ਬਾਬਰ ਨੇ ਸੱਯਦਪੁਰ ਦੇ ਲੋਕਾਂ ਉੱਤੇ ਬੜੇ ਅੱਤਿਆਚਾਰ ਕੀਤੇ । ਉਸ ਨੇ ਬਹੁਤ ਸਾਰੇ ਲੋਕਾਂ ਨੂੰ ਬੰਦੀ ਬਣਾ ਲਿਆ ਸੀ । ਗੁਰੂ ਨਾਨਕ ਦੇਵ ਜੀ ਵੀ ਇਨ੍ਹਾਂ ਵਿਚੋਂ ਇਕ ਸਨ । ਜਦੋਂ ਇਸ ਗੱਲ ਦਾ ਪਤਾ ਬਾਬਰ ਨੂੰ ਲੱਗਾ ਤਾਂ ਉਹ ਖ਼ੁਦ ਗੁਰੂ ਜੀ ਨੂੰ ਮਿਲਣ ਆਇਆ । ਉਹ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਬੜਾ ਹੀ ਪ੍ਰਭਾਵਿਤ ਹੋਇਆ । ਉਸ ਨੇ ਗੁਰੂ ਨੂੰ ਤਾਂ ਰਿਹਾ ਕੀਤਾ ਹੀ ਨਾਲ ਹੀ ਉਸ ਨੇ ਹੋਰ ਲੋਕਾਂ ਨੂੰ ਵੀ ਆਜ਼ਾਦ ਕਰ ਦਿੱਤਾ । ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ’ ਵਿਚ ਬਾਬਰ ਦੇ ਇਸ ਹਮਲੇ ਦੀ ਘੋਰ ਨਿੰਦਿਆ ਕੀਤੀ ਹੈ । ਉਨ੍ਹਾਂ ਨੇ ਇਸ ਦੀ ਤੁਲਨਾ ‘ਪਾਪ ਦੀ ਜੰਵ’ ਨਾਲ ਕੀਤੀ ਹੈ ।

ਗੁਰੂ ਨਾਨਕ ਦੇਵ ਜੀ ਦੀ ਅੰਤਲੀ ਉਦਾਸੀ 1521 ਈ: ਵਿਚ ਸੰਪੂਰਨ ਹੋਈ । ਇਸ ਪਿੱਛੋਂ ਉਹ ਪੰਜਾਬ ਵਿਚ ਹੀ ਕਰਤਾਰਪੁਰ ਦੇ ਨੇੜੇ-ਤੇੜੇ ਯਾਤਰਾਵਾਂ ਕਰਦੇ ਰਹੇ । ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਲੇ 18 ਸਾਲ ਕਰਤਾਰਪੁਰ ਵਿਚ ਆਪਣੇ ਪਰਿਵਾਰ ਨਾਲ ਇਕ ਆਦਰਸ਼ ਹਿਸਥੀ ਦੇ ਰੂਪ ਵਿਚ ਗੁਜ਼ਾਰੇ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

Punjab State Board PSEB 10th Class Social Science Book Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Exercise Questions and Answers.

PSEB Solutions for Class 10 Social Science History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

SST Guide for Class 10 PSEB ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਰ ਵਿਚ ਦਿਓ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੌਣ ਉਸ ਦਾ ਉੱਤਰਾਧਿਕਾਰੀ ਬਣਿਆ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖੜਕ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ ।

ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਸਿੱਖਾਂ ਦੀ ਕਿਉਂ ਹਾਰ ਹੋਈ ?
ਉੱਤਰ-

  1. ਸਿੱਖ ਸਰਦਾਰ ਲਾਲ ਸਿੰਘ ਨੇ ਗੱਦਾਰੀ ਕੀਤੀ ਅਤੇ ਯੁੱਧ ਦੇ ਮੈਦਾਨ ਵਿਚੋਂ ਦੌੜ ਗਿਆ ।
  2. ਅੰਗਰੇਜ਼ਾਂ ਦੀ ਤੁਲਨਾ ਵਿਚ ਸਿੱਖ ਸੈਨਿਕਾਂ ਦੀ ਗਿਣਤੀ ਘੱਟ ਸੀ ।

ਪ੍ਰਸ਼ਨ 3.
ਸਭਰਾਉਂ ਦੀ ਲੜਾਈ ਕਦੋਂ ਹੋਈ ਅਤੇ ਇਸ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: ਨੂੰ ਹੋਈ । ਇਸ ਵਿਚ ਸਿੱਖ ਹਾਰ ਗਏ ਅਤੇ ਅੰਗਰੇਜ਼ੀ ਫ਼ੌਜ ਬਿਨਾਂ ਕਿਸੇ ਰੁਕਾਵਟ ਦੇ ਸਤਲੁਜ ਨਦੀ ਨੂੰ ਪਾਰ ਕਰ ਗਈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 4.
ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਕੀ ਮਸਲਾ ਸੀ ?
ਉੱਤਰ-
ਡੋਗਰਾ ਸਰਦਾਰ ਸੁਚੇਤ ਸਿੰਘ ਦੁਆਰਾ ਛੱਡੇ ਗਏ ਖ਼ਜਾਨੇ ਉੱਪਰ ਲਾਹੌਰ ਸਰਕਾਰ ਆਪਣਾ ਅਧਿਕਾਰ ਸਮਝਦੀ ਸੀ, ਪਰੰਤੂ ਅੰਗਰੇਜ਼ ਸਰਕਾਰ ਇਸ ਮਾਮਲੇ ਨੂੰ ਅਦਾਲਤੀ ਰੂਪ ਦੇਣਾ ਚਾਹੁੰਦੀ ਸੀ ।

ਪ੍ਰਸ਼ਨ 5.
ਗਉਆਂ ਸੰਬੰਧੀ ਝਗੜੇ ਬਾਰੇ ਜਾਣਕਾਰੀ ਦਿਓ ।
ਉੱਤਰ-
21 ਅਪਰੈਲ, 1846 ਈ: ਨੂੰ ਗਊਆਂ ਦੇ ਇਕ ਵੱਗ ’ਤੇ ਇਕ ਯੂਰਪੀਅਨ ਤੋਪਚੀ ਨੇ ਤਲਵਾਰ ਚਲਾ ਦਿੱਤੀ ਜਿਸ ਨਾਲ ਹਿੰਦੂ ਅਤੇ ਸਿੱਖ ਅੰਗਰੇਜ਼ਾਂ ਦੇ ਵਿਰੁੱਧ ਭੜਕ ਉੱਠੇ ।

ਪ੍ਰਸ਼ਨ 6.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਸ਼ਾਮਲ ਕੀਤਾ ਗਿਆ ਅਤੇ ਉਸ ਸਮੇਂ ਭਾਰਤ ਦਾ ਗਵਰਨਰ-ਜਨਰਲ ਕੌਣ ਸੀ ?
ਉੱਤਰ-
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਸ਼ਾਮਲ ਕੀਤਾ ਗਿਆ । ਉਸ ਸਮੇਂ ਭਾਰਤ ਦਾ ਗਵਰਨਰਜਨਰਲ ਲਾਰਡ ਡਲਹੌਜ਼ੀ ਸੀ ।

ਪ੍ਰਸ਼ਨ 7.
ਚਤਰ ਸਿੰਘ ਨੇ ਅੰਗਰੇਜ਼ਾਂ ਖਿਲਾਫ਼ ਕੀ ਕਦਮ ਚੁੱਕੇ ?
ਉੱਤਰ-
ਇਸ ਲਈ ਚਤਰ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਖੁੱਲ੍ਹਾ ਵਿਦਰੋਹ ਕਰ ਦਿੱਤਾ ।

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਭੈਰੋਵਾਲ ਸੰਧੀ ਦੇ ਕਾਰਨ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਸ਼ਹਿਰੀਆਂ ਦੀ ਰੱਖਿਆ ਲਈ ਲਾਹੌਰ ਵਿਚ ਇੱਕ ਸਾਲ ਲਈ ਅੰਗਰੇਜ਼ੀ ਸੈਨਾ ਰੱਖੀ ਗਈ | ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਸੈਨਾ ਨੂੰ ਉੱਥੇ ਸਥਾਈ ਰੂਪ ਵਿਚ ਰੱਖਣ ਦੀ ਯੋਜਨਾ ਬਣਾਈ । ਮਹਾਰਾਣੀ ਜਿੰਦਾਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ । ਇਸ ਲਈ 15 ਦਸੰਬਰ, 1846 ਈ: ਨੂੰ ਲਾਹੌਰ ਦਰਬਾਰ ਦੇ ਮੰਤਰੀਆਂ ਅਤੇ ਸਰਦਾਰਾਂ ਦੀ ਇੱਕ ਵਿਸ਼ੇਸ਼ ਸਭਾ ਬੁਲਾਈ ਗਈ । ਇਸ ਸਭਾ ਵਿਚ ਗਵਰਨਰ-ਜਨਰਲ ਦੀਆਂ ਕੇਵਲ ਉਨ੍ਹਾਂ ਸ਼ਰਤਾਂ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਦੇ ਆਧਾਰ ‘ਤੇ ਉਹ 1846 ਈ: ਪਿੱਛੋਂ ਲਾਹੌਰ ਵਿਚ ਅੰਗਰੇਜ਼ੀ ਸੈਨਾ ਰੱਖਣ ਲਈ ਸਹਿਮਤ ਹੋ ਗਏ ਸਨ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਅਤੇ ਪ੍ਰਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਸੰਧੀਪੱਤਰ ਉੱਤੇ ਹਸਤਾਖ਼ਰ ਕਰ ਦਿੱਤੇ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 2.
ਭੈਰੋਵਾਲ ਸੰਧੀ ਦੀਆਂ ਕੋਈ ਚਾਰ ਧਾਰਾਵਾਂ ਦਿਓ ।
ਉੱਤਰ-
ਭੈਰੋਵਾਲ ਸੰਧੀ ਦੀਆਂ ਚਾਰ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਲਾਹੌਰ ਵਿਖੇ ਗਵਰਨਰ-ਜਨਰਲ ਦੁਆਰਾ ਨਿਯੁਕਤ ਕੀਤਾ ਗਿਆ ਇੱਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ ।
  2. ਮਹਾਰਾਜਾ ਦਲੀਪ ਸਿੰਘ ਦੇ ਨਾਬਾਲਿਗ਼ ਕਾਲ ਵਿੱਚ ਰਾਜ ਦਾ ਸ਼ਾਸਨ ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਰਾਹੀਂ ਚਲਾਇਆ ਜਾਵੇਗਾ |
  3. ਕੌਂਸਲ ਆਫ਼ ਰੀਜੈਂਸੀ ਬਿਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
  4. ਮਹਾਰਾਣੀ ਜਿੰਦਾਂ ਨੂੰ ਰਾਜ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਿਆ ਸਾਲਾਨਾ ਪੈਨਸ਼ਨ ਦਿੱਤੀ ਗਈ ।

ਪ੍ਰਸ਼ਨ 3.
ਭੈਰੋਵਾਲ ਦੀ ਸੰਧੀ ਦੀ ਮਹੱਤਤਾ ਦੱਸੋ !
ਉੱਤਰ-
ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬੜੀ ਮਹੱਤਤਾ ਰੱਖਦੀ ਹੈ ।

  • ਇਸ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬ੍ਰਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਸ਼ਕਤੀਆਂ ਮਿਲ ਗਈਆਂ । ਹੈਨਰੀ ਲਾਰੈਂਸ ਨੂੰ ਪੰਜਾਬ ਵਿਚ ਪਹਿਲਾ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
  • ਇਸ ਸੰਧੀ ਰਾਹੀਂ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੂਪੁਰਾ ਭੇਜ ਦਿੱਤਾ ਗਿਆ । ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ਵਿਚ ਕਿਉਂ ਨਾ ਕੀਤਾ ? ਕੋਈ ਦੋ ਕਾਰਨ ਲਿਖੋ ।
ਉੱਤਰ-
ਪਹਿਲੇ ਐਂਗਲੋ-ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਹੇਠ ਦਿੱਤੇ ਕਾਰਨ ਤੋਂ ਪੰਜਾਬ ਉੱਤੇ ਆਪਣਾ ਅਧਿਕਾਰ ਨਹੀਂ ਕੀਤਾ-

  • ਸਿੱਖ ਮੁਦਕੀ, ਫਿਰੋਜ਼ਸ਼ਾਹ ਅਤੇ ਸਭਰਾਉਂ ਦੇ ਯੁੱਧਾਂ ਵਿਚ ਭਾਵੇਂ ਹਾਰ ਗਏ ਸਨ, ਪਰ ਅਜੇ ਵੀ ਲਾਹੌਰ, ਅੰਮ੍ਰਿਤਸਰ, ਪਿਸ਼ਾਵਰ ਆਦਿ ਥਾਂਵਾਂ ‘ਤੇ ਸਿੱਖ ਸੈਨਿਕ ਤੈਨਾਤ ਸਨ । ਜੇਕਰ ਅੰਗਰੇਜ਼ ਉਸ ਵੇਲੇ ਪੰਜਾਬ ਉੱਤੇ ਕਬਜ਼ਾ ਕਰ ਲੈਂਦੇ ਤਾਂ ਉਨ੍ਹਾਂ ਨੂੰ ਇਨ੍ਹਾਂ ਸੈਨਿਕਾਂ ਦਾ ਫਿਰ ਟਾਕਰਾ ਕਰਨਾ ਪੈਣਾ ਸੀ ।
  • ਪੰਜਾਬ ਵਿਚ ਸ਼ਾਂਤੀ ਦੀ ਵਿਵਸਥਾ ਸਥਾਪਤ ਕਰਨ ਲਈ ਆਮਦਨ ਤੋਂ ਵੱਧ ਖ਼ਰਚ ਕਰਨਾ ਪੈਣਾ ਸੀ ।
  • ਸਿੱਖ ਰਾਜ ਅਫ਼ਗਾਨਿਸਤਾਨ ਅਤੇ ਬ੍ਰਿਟਿਸ਼ ਸਾਮਰਾਜ ਵਿਚ ਵਿਚਕਾਰਲੇ ਰਾਜ ਦਾ ਕੰਮ ਕਰਦਾ ਸੀ । ਇਸੇ ਲਈ ਪੰਜਾਬ ਉੱਤੇ ਕਬਜ਼ਾ ਕਰਨਾ ਅੰਗਰੇਜ਼ਾਂ ਲਈ ਉੱਚਿਤ ਨਹੀਂ ਸੀ ।
  • ਲਾਰਡ ਹਾਰਡਿੰਗ ਪੰਜਾਬੀਆਂ ਨਾਲ ਇੱਕ ਅਜਿਹੀ ਸੰਧੀ ਕਰਨਾ ਚਾਹੁੰਦਾ ਸੀ, ਜਿਸ ਨਾਲ ਪੰਜਾਬ ਕਮਜ਼ੋਰ ਪੈ ਜਾਏ । ਫਿਰ ਉਹ ਜਦੋਂ ਵੀ ਚਾਹੁਣ ਪੰਜਾਬ ਉੱਤੇ ਕਬਜ਼ਾ ਕਰ ਲੈਣ । ਇਸ ਲਈ ਉਨ੍ਹਾਂ ਨੇ ਲਾਹੌਰ ਸਰਕਾਰ ਨਾਲ ਕੇਵਲ ਅਜਿਹੀ ਸੰਧੀ ਹੀ ਕੀਤੀ, ਜਿਸ ਦੇ ਕਾਰਨ ਲਾਹੌਰ (ਪੰਜਾਬ ਰਾਜ ਆਰਥਿਕ ਅਤੇ ਸੈਨਿਕ ਪੱਖ ਤੋਂ ਕਮਜ਼ੋਰ ਹੋ ਗਿਆ ।

ਪ੍ਰਸ਼ਨ 5.
ਭੈਰੋਵਾਲ ਦੀ ਸੰਧੀ ਤੋਂ ਬਾਅਦ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ?
ਉੱਤਰ-
ਭੈਰੋਵਾਲ ਦੀ ਸੰਧੀ ਨਾਲ ਮਹਾਰਾਣੀ ਜਿੰਦਾਂ ਨੂੰ ਸਾਰੇ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ ਸੀ । ਉਸ ਦਾ ਲਾਹੌਰ ਦੇ ਰਾਜ ਪ੍ਰਬੰਧ ਨਾਲ ਕੋਈ ਸੰਬੰਧ ਨਾ ਰਿਹਾ । ਇਹੀ ਨਹੀਂ ਉਸ ਨੂੰ ਗਲਤ ਢੰਗ ਨਾਲ ਕੈਦ ਕਰ ਲਿਆ ਗਿਆ ਅਤੇ ਉਸ ਨੂੰ ਸ਼ੇਖੁਪੁਰਾ ਦੇ ਕਿਲੇ ਵਿਚ ਭੇਜ ਦਿੱਤਾ ਗਿਆ । ਉਸ ਦੀ ਪੈਨਸ਼ਨ 1,50,000 ਰੁਪਏ ਤੋਂ ਘਟਾ ਕੇ 48,000 ਰੁਪਏ ਕਰ ਦਿੱਤੀ ਗਈ। ਫਿਰ ਉਸ ਨੂੰ ਦੇਸ਼ ਨਿਕਾਲਾ ਦੇ ਕੇ ਬਨਾਰਸ ਭੇਜ ਦਿੱਤਾ ਗਿਆ । ਇਸ ਤਰ੍ਹਾਂ ਮਹਾਰਾਣੀ ਜਿੰਦਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਗਿਆ । ਸਿੱਟੇ ਵਜੋਂ ਪੰਜਾਬ ਦੇ ਦੇਸ਼ ਭਗਤ ਸਰਦਾਰਾਂ ਦੀਆਂ ਭਾਵਨਾਵਾਂ ਅੰਗਰੇਜ਼ਾਂ ਵਿਰੁੱਧ ਭੜਕ ਉੱਠੀਆਂ ।

ਪ੍ਰਸ਼ਨ 6.
ਮਹਾਰਾਜਾ ਦਲੀਪ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਰਾਜਾ ਦਲੀਪ ਸਿੰਘ ਪੰਜਾਬ (ਲਾਹੌਰ ਰਾਜ ਦਾ ਆਖ਼ਰੀ ਸਿੱਖ ਹਾਕਮ ਸੀ । ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਮੇਂ ਉਹ ਨਾਬਾਲਿਗ਼ ਸੀ । ਇਸ ਲਈ 1846 ਈ: ਦੀ ਭੈਰੋਵਾਲ ਦੀ ਸੰਧੀ ਅਨੁਸਾਰ ਲਾਹੌਰ ਰਾਜ ਦੇ ਪ੍ਰਬੰਧ ਲਈ ਇਕ ਕੌਂਸਲ ਆਫ਼ ਰੀਜੈਂਸੀ ਦੀ ਸਥਾਪਨਾ ਕੀਤੀ ਗਈ । ਇਸ ਨੇ ਮਹਾਰਾਜਾ ਦੇ ਬਾਲਗ਼ ਹੋਣ ਤਕ ਕੰਮ ਕਰਨਾ ਸੀ । ਪਰ ਦੂਜੇ ਐਂਗਲੋਸਿੱਖ ਯੁੱਧ ਵਿੱਚ ਸਿੱਖ ਮੁੜ ਹਾਰ ਗਏ । ਸਿੱਟੇ ਵਜੋਂ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਅਤੇ ਉਸ ਦੀ 45 ਲੱਖ ਰੁਪਏ ਵਿਚ ਸਾਲਾਨਾ ਪੈਨਸ਼ਨ ਨਿਸਚਿਤ ਕਰ ਦਿੱਤੀ ਗਈ । ਪੰਜਾਬ ਅੰਗਰੇਜ਼ੀ ਸਾਮਰਾਜ ਦਾ ਅੰਗ ਬਣ ਗਿਆ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

III. ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਅੰਗਰੇਜ਼ਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਦੇ ਕਾਰਨ ਲਿਖੋ ।
ਉੱਤਰ-
ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਪਹਿਲੀ ਲੜਾਈ 1845-46 ਈ: ਵਿਚ ਹੋਈ । ਇਸ ਦੇ ਮੁੱਖ ਕਾਰਨ ਹੇਠ ਲਿਖੇ ਸਨ-

1. ਅੰਗਰੇਜ਼ਾਂ ਦੀ ਲਾਹੌਰ – ਰਾਜ ਨੂੰ ਘੇਰਨ ਦੀ ਨੀਤੀ-ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਲਾਹੌਰ-ਰਾਜ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ । ਇਸ ਉਦੇਸ਼ ਨਾਲ ਉਨ੍ਹਾਂ ਨੇ 1835 ਈ: ਵਿਚ ਫ਼ਿਰੋਜ਼ਪੁਰ ਉੱਤੇ ਕਬਜ਼ਾ ਕਰ ਲਿਆ । 1838 ਈ: ਵਿਚ ਉਨ੍ਹਾਂ ਨੇ ਉੱਥੇ ਇਕ ਫ਼ੌਜੀ ਛਾਉਣੀ ਕਾਇਮ ਕਰ ਦਿੱਤੀ । ਲਾਹੌਰ ਦਰਬਾਰ ਦੇ ਸਰਦਾਰਾਂ ਨੇ ਅੰਗਰੇਜ਼ਾਂ ਦੀ ਇਸ ਨੀਤੀ ਦਾ ਵਿਰੋਧ ਕੀਤਾ ।

2. ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿਚ ਅਸ਼ਾਂਤੀ ਅਤੇ ਅਰਾਜਕਤਾ ਫੈਲ ਗਈ । ਇਸ ਦਾ ਕਾਰਨ ਇਹ ਸੀ ਕਿ ਉਸ ਦੇ ਉੱਤਰਾਧਿਕਾਰੀ ਖੜਕ ਸਿੰਘ, ਨੌਨਿਹਾਲ ਸਿੰਘ, ਰਾਣੀ ਜਿੰਦ ਕੌਰ ਅਤੇ ਸ਼ੇਰ ਸਿੰਘ ਆਦਿ ਕਮਜ਼ੋਰ ਹਾਕਮ ਸਿੱਧ ਹੋਏ । ਇਸ ਲਈ ਲਾਹੌਰ ਦਰਬਾਰ ਵਿਚ ਸਰਦਾਰਾਂ ਨੇ ਇਕ-ਦੂਜੇ ਦੇ ਵਿਰੁੱਧ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਅੰਗਰੇਜ਼ ਇਸ ਸਥਿਤੀ ਦਾ ਲਾਭ ਉਠਾਉਣਾ ਚਾਹੁੰਦੇ ਸਨ ।

3. ਪਹਿਲੇ ਅਫ਼ਗਾਨ ਯੁੱਧ ਵਿਚ ਅੰਗਰੇਜ਼ਾਂ ਦੀਆਂ ਮੁਸ਼ਕਿਲਾਂ ਅਤੇ ਅਸਫਲਤਾਵਾਂ – ਪਹਿਲੇ ਐਂਗਲੋ-ਅਫ਼ਗਾਨ ਯੁੱਧ ਦੇ ਖ਼ਤਮ ਹੁੰਦੇ ਹੀ 1814 ਈ: ਵਿਚ ਅਫ਼ਗਾਨਾਂ ਨੇ ਦੋਸਤ ਮੁਹੰਮਦ ਖ਼ਾਂ ਦੇ ਪੁੱਤਰ ਮੁਹੰਮਦ ਅਕਬਰ ਖਾਂ ਦੀ ਅਗਵਾਈ ਵਿਚ ਬਗ਼ਾਵਤ ਕਰ ਦਿੱਤੀ । ਅੰਗਰੇਜ਼ ਬਾਗੀਆਂ ਨੂੰ ਦਬਾਉਣ ਵਿੱਚ ਅਸਫਲ ਰਹੇ । ਅੰਗਰੇਜ਼ ਸੈਨਾਨਾਇਕ ਬਰਨਜ਼ ਅਤੇ ਮੈਕਨਾਟਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਵਾਪਸ ਜਾ ਰਹੇ ਅੰਗਰੇਜ਼ ਸੈਨਿਕਾਂ ਵਿਚੋਂ ਸਿਰਫ਼ ਇਕ ਸੈਨਿਕ ਹੀ ਬਚ ਸਕਿਆ | ਅੰਗਰੇਜ਼ਾਂ ਦੀ ਇਸ ਅਸਫਲਤਾ ਨੂੰ ਦੇਖ ਕੇ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਯੁੱਧ ਛੇੜਨ ਲਈ ਉਤਸ਼ਾਹ ਵਧ ਗਿਆ ।

4. ਅੰਗਰੇਜ਼ਾਂ ਵਲੋਂ ਸਿੰਧ ਨੂੰ ਆਪਣੇ ਰਾਜ ਵਿਚ ਮਿਲਾਉਣਾ – 1843 ਈ: ਵਿਚ ਅੰਗਰੇਜ਼ਾਂ ਨੇ ਸਿੰਧ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਇਸ ਘਟਨਾ ਨੇ ਅੰਗਰੇਜ਼ਾਂ ਦੀ ਅਭਿਲਾਸ਼ਾ ਨੂੰ ਬਿਲਕੁਲ ਸਪੱਸ਼ਟ ਕਰ ਦਿੱਤਾ ! ਸਿੱਖਾਂ ਨੇ ਇਹ ਜਾਣ ਲਿਆ ਕਿ ਸਾਮਰਾਜਵਾਦੀ ਅੰਗਰੇਜ਼ ਸਿੰਧ ਦੀ ਤਰ੍ਹਾਂ ਪੰਜਾਬ ਲਈ ਵੀ ਕਾਲ ਬਣ ਸਕਦੇ ਸਨ । ਉਂਝ ਵੀ ਪੰਜਾਬ ਉੱਤੇ ਅਧਿਕਾਰ ਕੀਤੇ ਬਿਨਾਂ ਸਿੰਧ ਉੱਤੇ ਅੰਗਰੇਜ਼ੀ ਨਿਯੰਤਰਨ ਬਣਿਆ ਰਹਿਣਾ ਅਸੰਭਵ ਸੀ । ਫਲਸਰੂਪ ਸਿੱਖ ਅੰਗਰੇਜ਼ਾਂ ਦੇ ਇਰਾਦਿਆਂ ਪ੍ਰਤੀ ਹੋਰ ਵੀ ਚੌਕੰਨੇ ਹੋ ਗਏ ।

5. ਐਲਨਬਰਾ ਦੀ ਪੰਜਾਬ ਉੱਪਰ ਕਬਜ਼ਾ ਕਰਨ ਦੀ ਯੋਜਨਾ – ਸਿੰਧ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾਉਣ ਤੋਂ ਬਾਅਦ . ਲਾਰਡ ਐਲਨਬਰਾ ਨੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ । ਇਸ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਸੈਨਿਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ । ਇਸ ਦਾ ਪਤਾ ਚੱਲਣ ‘ਤੇ ਸਿੱਖਾਂ ਨੇ ਵੀ ਯੁੱਧ ਦੀ ਤਿਆਰੀ ਸ਼ੁਰੂ ਕਰ ਦਿੱਤੀ ।

6. ਲਾਰਡ ਹਾਰਡਿੰਗ ਦੀ ਗਵਰਨਰ ਜਨਰਲ ਦੇ ਅਹੁਦੇ ‘ਤੇ ਨਿਯੁਕਤੀ – ਜੁਲਾਈ, 1844 ਈ: ਵਿਚ ਲਾਰਡ ਏਲਨਬਰਾ ਦੀ ਥਾਂ ਲਾਰਡ ਹਾਰਡਿੰਗ ਭਾਰਤ ਦਾ ਗਵਰਨਰ-ਜਨਰਲ ਬਣਿਆ । ਉਹ ਇਕ ਕੁਸ਼ਲ ਸੈਨਾਨਾਇਕ ਸੀ । ਉਸ ਦੀ ਨਿਯੁਕਤੀ ਨਾਲ ਸਿੱਖਾਂ ਦੇ ਮਨ ਵਿਚ ਇਹ ਸ਼ੱਕ ਪੈਦਾ ਹੋ ਗਿਆ ਕਿ ਹਾਰਡਿੰਗ ਨੂੰ ਜਾਣ-ਬੁਝ ਕੇ ਭਾਰਤ ਭੇਜਿਆ ਗਿਆ ਹੈ, ਤਾਂ ਜੋ ਉਹ ਸਿੱਖਾਂ ਨਾਲ ਸਫਲਤਾਪੂਰਵਕ ਯੁੱਧ ਕਰ ਸਕੇ ।

7. ਅੰਗਰੇਜ਼ਾਂ ਦੀਆਂ ਸੈਨਿਕ, ਤਿਆਰੀਆਂ – ਪੰਜਾਬ ਵਿਚ ਫੈਲੀ ਅਰਾਜਕਤਾ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਹਮਲਾ ਕਰਨ ਲਈ ਮ੍ਰਿਤ ਕੀਤਾ ਅਤੇ ਉਨ੍ਹਾਂ ਨੇ ਸੈਨਿਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਜਲਦੀ ਹੀ ਅੰਗਰੇਜ਼ੀ ਫ਼ੌਜਾਂ ਸਤਲੁਜ ਦਰਿਆ ਦੇ ਆਲੇ-ਦੁਆਲੇ ਇਕੱਠੀਆਂ ਹੋਣ ਲੱਗੀਆਂ | ਉਨ੍ਹਾਂ ਨੇ ਸਿੰਧ ਵਿਚ ਆਪਣੀਆਂ ਫ਼ੌਜਾਂ ਦਾ ਵਾਧਾ ਕਰ ਲਿਆ ਅਤੇ ਸਤਲੁਜ ਨੂੰ ਪਾਰ ਕਰਨ ਲਈ ਕਿਸ਼ਤੀਆਂ ਦਾ ਪੁਲ ਬਣਾ ਲਿਆ । ਅੰਗਰੇਜ਼ਾਂ ਦੀਆਂ ਇਹ ਗਤੀਵਿਧੀਆਂ ਪਹਿਲੇ ਸਿੱਖ-ਯੁੱਧ ਦਾ ਕਾਰਨ ਬਣੀਆਂ ।

8. ਸੁਚੇਤ ਸਿੰਘ ਦੇ ਖ਼ਜ਼ਾਨੇ ਦਾ ਮਾਮਲਾ – ਡੋਗਰਾ ਸਰਦਾਰ ਸੁਚੇਤ ਸਿੰਘ ਲਾਹੌਰ ਦਰਬਾਰ ਦੀ ਸੇਵਾ ਵਿਚ ਸੀ । ਆਪਣੀ ਮੌਤ ਤੋਂ ਪਹਿਲਾਂ ਉਹ 15 ਲੱਖ ਰੁਪਏ ਦੀ ਰਕਮ ਫਿਰੋਜ਼ਪੁਰ ਵਿਚ ਛੱਡ ਗਿਆ ਸੀ ਪਰ ਉਸ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਲਾਹੌਰ ਸਰਕਾਰ ਇਸ ਰਕਮ ਉੱਤੇ ਆਪਣਾ ਅਧਿਕਾਰ ਸਮਝਦੀ ਸੀ । ਦੂਜੇ ਪਾਸੇ ਅੰਗਰੇਜ਼ ਇਸ ਮਾਮਲੇ ਨੂੰ ਅਦਾਲਤੀ ਰੂਪ-ਰੇਖਾ ਦੇਣਾ ਚਾਹੁੰਦੇ ਸਨ । ਇਸ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਦੀ ਨੀਯਤ ਉੱਪਰ ਸ਼ੱਕ ਹੋਣ ਲੱਗਾ ।

9. ਮੌੜਾਂ ਪਿੰਡ ਦਾ ਮਾਮਲਾ – ਮੌੜਾਂ ਪਿੰਡ ਨਾਭਾ ਇਲਾਕੇ ਵਿਚ ਸੀ । ਉੱਥੋਂ ਦੇ ਪਹਿਲੇ ਹਾਕਮ ਨੇ ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸੀ ਜਿਸ ਨੂੰ ਮਹਾਰਾਜਾ ਨੇ ਸਰਦਾਰ ਧੰਨਾ ਸਿੰਘ ਨੂੰ ਜਾਗੀਰ ਵਿਚ ਦੇ ਦਿੱਤਾ | ਪਰ 1843 ਈ: ਦੇ ਸ਼ੁਰੂ ਵਿਚ ਨਾਭਾ ਦੇ ਨਵੇਂ ਹਾਕਮ ਅਤੇ ਧੰਨਾ ਸਿੰਘ ਵਿਚਕਾਰ ਮਤਭੇਦ ਹੋ ਜਾਣ ਦੇ ਕਾਰਨ ਨਾਭਾ ਦੇ ਹਾਕਮ ਨੇ ਇਹ ਪਿੰਡ ਵਾਪਸ ਲੈ ਲਿਆ । ਜਦੋਂ ਲਾਹੌਰ ਸਰਕਾਰ ਨੇ ਇਸ ‘ਤੇ ਇਤਰਾਜ਼ ਕੀਤਾ ਤਾਂ ਅੰਗਰੇਜ਼ਾਂ ਨੇ ਨਾਭਾ ਦੇ ਹਾਕਮ ਦਾ ਸਮਰਥਨ ਕੀਤਾ । ਇਸ ਘਟਨਾ ਨੇ ਵੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਤੇ ਸਿੱਖ ਸੈਨਾ ਦੇ ਆਪਸੀ ਸੰਬੰਧਾਂ ਨੂੰ ਹੋਰ ਵੀ ਵਿਗਾੜ ਦਿੱਤਾ ।

10. ਬਰਾਡਫੁੱਟ ਦੀਆਂ ਸਿੱਖਾਂ ਵਿਰੁੱਧ ਕਾਰਵਾਈਆਂ – ਨਵੰਬਰ, 1844 ਈ: ਵਿਚ ਮੇਜਰ ਬਰਾਡਫੁੱਟ ਲੁਧਿਆਣਾ ਦਾ ਰੈਜ਼ੀਡੈਂਟ ਨਿਯੁਕਤ ਹੋਇਆ । ਉਹ ਸਿੱਖਾਂ ਪ੍ਰਤੀ ਘਣਾ ਦੀਆਂ ਭਾਵਨਾਵਾਂ ਰੱਖਦਾ ਸੀ । ਉਸ ਨੇ ਸਿੱਖਾਂ ਵਿਰੁੱਧ ਕਈ ਅਜਿਹੀਆਂ ਕਾਰਵਾਈਆਂ ਕੀਤੀਆਂ, ਜਿਸ ਨਾਲ ਸਿੱਖ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕ ਉੱਠੇ ।

11. ਲਾਲ ਸਿੰਘ ਅਤੇ ਤੇਜ ਸਿੰਘ ਦੁਆਰਾ ਸਿੱਖ ਸੈਨਾ ਨੂੰ ਉਕਸਾਉਣਾ-ਸਤੰਬਰ, 1845 ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ । ਉਸ ਵੇਲੇ ਹੀ ਤੇਜ ਸਿੰਘ ਨੂੰ ਪ੍ਰਧਾਨ ਸੈਨਾਪਤੀ ਥਾਪਿਆ ਗਿਆ । ਉਸ ਸਮੇਂ ਤਕ ਸਿੱਖ ਸੈਨਾ ਦੀ ਤਾਕਤ ਬਹੁਤ ਵਧ ਗਈ ਸੀ । ਲਾਲ ਸਿੰਘ ਅਤੇ ਤੇਜ ਸਿੰਘ ਸਿੱਖ ਸੈਨਾ ਤੋਂ ਬਹੁਤ ਡਰਦੇ ਸਨ । ਗੁਪਤ ਰੂਪ ਵਿੱਚ ਉਹ ਦੋਵੇਂ ਸਰਦਾਰ ਅੰਗਰੇਜ਼ ਸਰਕਾਰ ਨਾਲ ਮਿਲ ਗਏ ਸਨ । ਸਿੱਖ ਸੈਨਾ ਨੂੰ ਕਮਜ਼ੋਰ ਕਰਨ ਲਈ ਹੀ ਉਨ੍ਹਾਂ ਨੇ ਸਿੱਖ ਸੈਨਾ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਭੜਕਾਇਆ । ਲੜਾਈ ਦਾ ਵਾਤਾਵਰਨ ਤਿਆਰ ਹੋ ਚੁੱਕਾ ਸੀ । 13 ਦਸੰਬਰ, 1845 ਈ: ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ।

ਪ੍ਰਸ਼ਨ 2.
ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਲਿਖੋ ।
ਉੱਤਰ-
11 ਦਸੰਬਰ, 1845 ਈ: ਨੂੰ ਸਿੱਖ ਸੈਨਿਕਾਂ ਨੇ ਸਤਲੁਜ ਦਰਿਆ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ । ਅੰਗਰੇਜ਼ ਤਾਂ ਪਹਿਲਾਂ ਹੀ ਇਸੇ ਤਾਕ ਵਿਚ ਸਨ ਕਿ ਸਿੱਖ ਸੈਨਿਕ ਕੋਈ ਅਜਿਹਾ ਕਦਮ ਪੁੱਟਣ ਜਿਸ ਤੋਂ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਯੁੱਧ ਛੇੜਨ ਦਾ ਮੌਕਾ ਮਿਲ ਸਕੇ । 13 ਦਸੰਬਰ ਨੂੰ ਲਾਰਡ ਹਾਰਡਿੰਗ ਨੇ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਇਸ ਤਰ੍ਹਾਂ ਹਨ-

1. ਮੁਦਕੀ ਦੀ ਲੜਾਈ – ਅੰਗਰੇਜ਼ੀ ਸੈਨਾ ਫਿਰੋਜ਼ਸ਼ਾਹ ਤੋਂ 15-16 ਕਿਲੋਮੀਟਰ ਦੂਰ ਮੁਦਕੀ ਨਾਂ ਦੇ ਸਥਾਨ ‘ਤੇ ਜਾ ਪੁੱਜੀ। ਜਿਸਦੀ ਅਗਵਾਈ ਸਰ ਹਿਊਗ ਗੱਫ ਕਰ ਰਿਹਾ ਸੀ ।18 ਦਸੰਬਰ, 1845 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਇਸ ਸਥਾਨ ‘ਤੇ ਪਹਿਲੀ ਲੜਾਈ ਹੋਈ । ਇਹ ਇਕ ਖੂਨੀ ਲੜਾਈ ਸੀ । ਯੋਜਨਾ ਅਨੁਸਾਰ ਲਾਲ ਸਿੰਘ ਪਹਿਲਾਂ ਨਿਸਚਿਤ ਕੀਤੀ ਯੋਜਨਾ ਅਨੁਸਾਰ, ਮੈਦਾਨ ਵਿੱਚੋਂ ਭੱਜ ਨਿਕਲਿਆ | ਦੂਜੇ ਪਾਸੇ ਤੇਜ ਸਿੰਘ ਨੇ ਵੀ ਅਜਿਹਾ ਹੀ ਕੀਤਾ । ਸਿੱਟੇ ਵਜੋਂ ਸਿੱਖ ਹਾਰ ਗਏ ।

2. ਬੱਦੋਵਾਲ ਦੀ ਲੜਾਈ, 21 ਜਨਵਰੀ, 1846 ਈ: – ਫਿਰੋਜ਼ਸ਼ਾਹ ਦੀ ਲੜਾਈ ਤੋਂ ਬਾਅਦ ਅੰਗਰੇਜ਼ ਸੈਨਾਪਤੀ ਲਾਰਡ ਗਫ਼ ਨੇ ਅੰਬਾਲਾ ਅਤੇ ਦਿੱਲੀ ਤੋਂ ਸਹਾਇਕ ਫ਼ੌਜਾਂ ਬੁਲਾਈਆਂ । ਜਦੋਂ ਖ਼ਾਲਸਾ ਫ਼ੌਜ ਨੂੰ ਅੰਗਰੇਜ਼ੀ ਫ਼ੌਜ ਦੇ ਆਉਣ ਦੀ ਖ਼ਬਰ ਮਿਲੀ ਤਾਂ ਰਣਜੋਧ ਸਿੰਘ ਅਤੇ ਅਜੀਤ ਸਿੰਘ ਲਾਡਵਾ ਨਾਲ ਮਿਲ ਕੇ ਆਪਣੇ 8000 ਸੈਨਿਕਾਂ ਅਤੇ 70 ਤੋਪਾਂ ਸਹਿਤ ਸੇਤਲੁਜ ਦਰਿਆ ਨੂੰ ਪਾਰ ਕੀਤਾ । ਉਨ੍ਹਾਂ ਨੇ ਲੁਧਿਆਣਾ ਤੋਂ 7 ਮੀਲ ਦੀ ਦੂਰੀ ਤੇ ਬਰਾਂ ਹਾਰਾ ਦੇ ਸਥਾਨ ‘ਤੇ ਡੇਰਾ ਜਮਾ ਲਿਆ । ਉਨ੍ਹਾਂ ਨੇ ਲੁਧਿਆਣਾ ਦੀ ਅੰਗਰੇਜ਼ ਚੌਕੀ ਨੂੰ ਅੱਗ ਲਗਾ ਦਿੱਤੀ । ਪਤਾ ਲੱਗਣ ‘ਤੇ ਸਰ ਹੈਨਰੀ ਸਮਿਥ (Sir Henry Smith) ਨੇ ਆਪਣੀ ਸੈਨਾ ਸਹਿਤ ਲੁਧਿਆਣਾ ਦੀ ਰੱਖਿਆ ਲਈ ਕੁਚ ਕੀਤਾ । ਬੱਦੋਵਾਲ ਪਿੰਡ ਵਿਖੇ ਦੋਨਾਂ ਧਿਰਾਂ ਦੀ ਲੜਾਈ ਹੋਈ । ਰਣਜੋਧ ਸਿੰਘ ਅਤੇ ਅਜੀਤ ਸਿੰਘ ਨੇ ਅੰਗਰੇਜ਼ੀ ਸੈਨਾ ਦੇ ਪਿਛਲੇ ਹਿੱਸੇ ‘ਤੇ ਧਾਵਾ ਬੋਲ ਕੇ ਉਨ੍ਹਾਂ ਦੇ ਹਥਿਆਰ ਅਤੇ ਭੋਜਨਪਦਾਰਥ ਲੁੱਟ ਲਏ । ਸਿੱਟੇ ਵਜੋਂ ਇੱਥੇ ਅੰਗਰੇਜ਼ਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।

3. ਅਲੀਵਾਲ ਦੀ ਲੜਾਈ, 28 ਜਨਵਰੀ, 1846 ਈ: – ਬੱਦੋਵਾਲ ਦੀ ਜਿੱਤ ਤੋਂ ਬਾਅਦ ਰਣਜੋਧ ਸਿੰਘ ਨੇ ਉਸ ਪਿੰਡ ਨੂੰ ਖ਼ਾਲੀ ਕਰ ਦਿੱਤਾ ਅਤੇ ਸਤਲੁਜ ਦੇ ਰਸਤੇ ਤੋਂ ਜਗਰਾਉਂ, ਘੁੰਗਰਾਣਾ ਆਦਿ ਉੱਤੇ ਹਮਲਾ ਕਰਕੇ ਅੰਗਰੇਜ਼ਾਂ ਦੇ ਰਸਤੇ ਨੂੰ ਰੋਕਣਾ ਚਾਹਿਆ । ਇਸੇ ਦੌਰਾਨ ਹੈਨਰੀ ਸਮਿੱਥ ਨੇ ਬੱਦੋਵਾਲ ਉੱਤੇ ਕਬਜ਼ਾ ਕਰ ਲਿਆ । ਇੰਨੇ ਵਿਚ ਫ਼ਿਰੋਜ਼ਪੁਰ ਤੋਂ ਇਕ ਸਹਾਇਕ ਸੈਨਾ ਸਮਿੱਥ ਦੀ ਸਹਾਇਤਾ ਲਈ ਆ ਪਹੁੰਚੀ । ਸਹਾਇਤਾ ਪਾ ਕੇ ਉਸ ਨੇ ਸਿੱਖਾਂ ਉੱਤੇ ਧਾਵਾ ਬੋਲ ਦਿੱਤਾ । 28 ਜਨਵਰੀ, 1846 ਈ: ਦੇ ਦਿਨ ਅਲੀਵਾਲ ਦੇ ਸਥਾਨ ‘ਤੇ ਇਕ ਭਿਆਨਕ ਲੜਾਈ ਹੋਈ ਜਿਸ ਵਿਚ ਸਿੱਖਾਂ ਦੀ ਹਾਰ ਹੋਈ ।

4. ਸਭਰਾਉਂ ਦੀ ਲੜਾਈ 10 ਫਰਵਰੀ, 1846 ਈ: – ਅਲੀਵਾਲ ਦੀ ਹਾਰ ਦੇ ਕਾਰਨ ਲਾਹੌਰ ਦਰਬਾਰ ਦੀਆਂ ਫ਼ੌਜਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਹੋ ਗਈ । ਆਤਮ-ਰੱਖਿਆ ਲਈ ਉਨ੍ਹਾਂ ਨੇ ਸਭਰਾਉਂ ਦੇ ਸਥਾਨ ‘ਤੇ ਖਾਈਆਂ ਪੁੱਟ ਲਈਆਂ । ਪਰ ਇੱਥੇ ਉਨ੍ਹਾਂ ਨੂੰ ਫਰਵਰੀ, 1846 ਈ: ਦੇ ਦਿਨ ਇਕ ਵਾਰੀ ਫਿਰ ਦੁਸ਼ਮਣ ਦਾ ਸਾਹਮਣਾ ਕਰਨਾ ਪਿਆ । ਇਹ ਖੂਨੀ ਲੜਾਈ ਸੀ । ਕਹਿੰਦੇ ਹਨ ਕਿ ਇੱਥੇ ਵੀਰ ਗਤੀ ਨੂੰ ਪ੍ਰਾਪਤ ਹੋਣ ਵਾਲੇ ਸਿੱਖ ਸੈਨਿਕਾਂ ਦੇ ਖੂਨ ਨਾਲ ਸਤਲੁਜ ਦਾ ਪਾਣੀ ਵੀ ਲਾਲ ਹੋ ਗਿਆ ।

ਅੰਗਰੇਜ਼ਾਂ ਦੀ ਸਭਰਾਉਂ ਜਿੱਤ ਫ਼ੈਸਲਾਕੁੰਨ ਸਿੱਧ ਹੋਈ । ਡਾ: ਸਮਿੱਥ ਅਨੁਸਾਰ ਇਸ ਜਿੱਤ ਨਾਲ ਅੰਗਰੇਜ਼ ਸਭ ਤੋਂ ਬਹਾਦਰ ਅਤੇ ਸਭ ਤੋਂ ਮਜ਼ਬੂਤ ਦੁਸ਼ਮਣਾਂ ਦੇ ਵਿਰੁੱਧ ਯੁੱਧ ਦੀ ਗੰਭੀਰ ਸਥਿਤੀ ਵਿਚ ਬੇਇੱਜ਼ਤ ਹੋਣ ਤੋਂ ਬਚ ਗਏ । ਇਸ ਯੁੱਧ ਤੋਂ ਬਾਅਦ ਅੰਗਰੇਜ਼ੀ ਫ਼ੌਜਾਂ ਨੇ ਸਤਲੁਜ ਨੂੰ ਪਾਰ (13 ਫਰਵਰੀ, 1846 ਈ:) ਕੀਤਾ ਅਤੇ 20 ਫਰਵਰੀ, 1846 ਈ: ਨੂੰ ਲਾਹੌਰ ਉੱਤੇ ਅਧਿਕਾਰ ਕਰ ਲਿਆ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 3.
ਲਾਹੌਰ ਦੀ ਪਹਿਲੀ ਸੰਧੀ ਦੀਆਂ ਧਾਰਾਵਾਂ ਲਿਖੋ ।
ਉੱਤਰ-
9 ਮਾਰਚ, 1846 ਈ: ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚ ਸੰਧੀ ਹੋਈ ਜੋ ਲਾਹੌਰ ਦੀ ਪਹਿਲੀ ਸੰਧੀ ਅਖਵਾਉਂਦੀ ਹੈ । ਇਸ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਹਨ-

  • ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਸਾਰੇ ਮੈਦਾਨੀ ਅਤੇ ਪਹਾੜੀ ਇਲਾਕੇ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਮੰਨ ਲਿਆ ਗਿਆ ।
  • ਯੁੱਧ ਦੀ ਹਾਨੀਪੂਰਤੀ ਦੇ ਰੂਪ ਵਿਚ ਲਾਹੌਰ ਦਰਬਾਰ ਨੇ ਅੰਗਰੇਜ਼ੀ ਸਰਕਾਰ ਨੂੰ ਡੇਢ ਕਰੋੜ ਰੁਪਏ ਦੀ ਧਨ ਰਾਸ਼ੀ ਦੇਣੀ ਮੰਨੀ ।
  • ਦਰਬਾਰ ਦੀ ਸੈਨਿਕ ਗਿਣਤੀ 20,000 ਪੈਦਲ ਅਤੇ 12,000 ਘੋੜਸਵਾਰ ਸੈਨਿਕ ਨਿਸਚਿਤ ਕਰ ਦਿੱਤੀ ਗਈ ।
  • ਲਾਹੌਰ ਦਰਬਾਰ ਨੇ ਯੁੱਧ ਵਿਚ ਅੰਗਰੇਜ਼ਾਂ ਤੋਂ ਖੋਹੀਆਂ ਗਈਆਂ ਸਾਰੀਆਂ ਤੋਪਾਂ ਅਤੇ 36 ਹੋਰ ਤੋਪਾਂ ਅੰਗਰੇਜ਼ੀ ਸਰਕਾਰ ਨੂੰ ਦੇਣ ਦਾ ਵਚਨ ਦਿੱਤਾ ।
  • ਸਿੱਖਾਂ ਨੇ ਬਿਆਸ ਅਤੇ ਸਤਲੁਜ ਵਿਚਕਾਰ ਦੁਆਲੇ ਦੇ ਸਾਰੇ ਇਲਾਕੇ ਅਤੇ ਕਿਲਿਆਂ ਉੱਤੇ ਆਪਣਾ ਅਧਿਕਾਰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਹਵਾਲੇ ਕਰ ਦਿੱਤਾ ।
  • ਲਾਹੌਰ ਰਾਜ ਨੇ ਇਹ ਵਚਨ ਦਿੱਤਾ ਕਿ ਉਹ ਆਪਣੀ ਫ਼ੌਜ ਵਿਚ ਕਿਸੇ ਵੀ ਅੰਗਰੇਜ਼ ਜਾਂ ਅਮਰੀਕਨ ਨੂੰ ਭਰਤੀ ਨਹੀਂ ਕਰੇਗਾ ।
  • ਲਾਹੌਰ ਰਾਜ ਅੰਗਰੇਜ਼ ਸਰਕਾਰ ਦੀ ਪਹਿਲਾਂ ਮਨਜ਼ੂਰੀ ਲਏ ਬਿਨਾਂ ਆਪਣੀਆਂ ਹੱਦਾਂ ਵਿੱਚ ਕਿਸੇ ਤਰ੍ਹਾਂ ਦਾ ਪਰਿਵਰਤਨ ਨਹੀਂ ਕਰੇਗਾ ।
  • ਕੁਝ ਖ਼ਾਸ ਕਿਸਮ ਦੀਆਂ ਹਾਲਤਾਂ ਵਿਚ ਅੰਗਰੇਜ਼ ਫ਼ੌਜਾਂ ਲਾਹੌਰ ਰਾਜ ਦੇ ਇਲਾਕਿਆਂ ਵਿਚੋਂ ਦੀ ਬਿਨਾਂ ਰੋਕਥਾਮ ਤੋਂ ਲੰਘ ਸਕਣਗੀਆਂ ।
  • ਸਤਲੁਜ ਦੇ ਦੱਖਣ-ਪੂਰਬ ਵਿਚ ਸਥਿਤ ਲਾਹੌਰ ਰਾਜ ਦੇ ਇਲਾਕੇ ਬ੍ਰਿਟਿਸ਼ ਸਾਮਰਾਜ ਵਿਚ ਮਿਲਾ ਲਏ ਗਏ ।
  • ਨਾਬਾਲਗ਼ ਦਲੀਪ ਸਿੰਘ ਮਹਾਰਾਜਾ ਸਵੀਕਾਰ ਕਰ ਲਿਆ ਗਿਆ । ਰਾਣੀ ਜਿੰਦਾਂ ਉਸ ਦੀ ਸਰਪ੍ਰਸਤ ਬਣੀ ਅਤੇ ਲਾਲ ਸਿੰਘ ਪ੍ਰਧਾਨ ਮੰਤਰੀ ਬਣਿਆ ।
  • ਅੰਗਰੇਜ਼ਾਂ ਨੇ ਇਹ ਭਰੋਸਾ ਦਿਵਾਇਆ ਕਿ ਉਹ ਲਾਹੌਰ ਰਾਜ ਦੇ ਅੰਦਰੂਨੀ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਦੇਣਗੇ |ਪਰ ਨਾਬਾਲਗ ਮਹਾਰਾਜਾ ਦੀ ਰੱਖਿਆ ਲਈ ਲਾਹੌਰ ਵਿਚ ਇਕ ਵੱਡੀ ਬਿਟਿਸ਼ ਫ਼ੌਜ ਦੀ ਵਿਵਸਥਾ ਕੀਤੀ ਗਈ । ਸਰ ਲਾਰੈਂਸ ਹੈਨਰੀ ਨੂੰ ਲਾਹੌਰ ਵਿੱਚ ਬ੍ਰਿਟਿਸ਼ ਰੈਜੀਡੈਂਟ ਨਿਯੁਕਤ ਕੀਤਾ ਗਿਆ ।

ਪ੍ਰਸ਼ਨ 4.
ਭੈਰੋਵਾਲ ਦੀ ਸੰਧੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੀ ਸੰਧੀ ਅਨੁਸਾਰ ਮਹਾਰਾਜਾ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਲਾਹੌਰ ਵਿਚ ਇਕ ਸਾਲ ਲਈ ਅੰਗਰੇਜ਼ੀ ਫ਼ੌਜ ਰੱਖੀ ਗਈ ਸੀ । ਸਮਾਂ ਖ਼ਤਮ ਹੋਣ ‘ਤੇ ਲਾਰਡ ਹਾਰਡਿੰਗ ਨੇ ਇਸ ਫ਼ੌਜ ਨੂੰ ਉੱਥੇ ਪੱਕੇ ਤੌਰ ‘ਤੇ ਰੱਖਣ ਦੀ ਯੋਜਨਾ ਬਣਾਈ । ਇਸ ਉਦੇਸ਼ ਲਈ ਉੱਨ੍ਹਾਂ ਨੇ ਲਾਹੌਰ ਸਰਕਾਰ ਨਾਲ ਭੈਰੋਵਾਲ ਦੀ ਸੰਧੀ ਕੀਤੀ । ਇਸ ਸੰਧੀ ਪੱਤਰ ਉੱਤੇ ਮਹਾਰਾਣੀ ਜਿੰਦਾਂ ਅਤੇ ਮੁੱਖ ਸਰਦਾਰਾਂ ਨੇ 16 ਦਸੰਬਰ, 1846 ਨੂੰ ਹਸਤਾਖਰ ਕੀਤੇ ।

ਧਾਰਾਵਾਂ-ਭੈਰੋਵਾਲ ਦੀ ਸੰਧੀ ਦੀਆਂ ਮੁੱਖ ਧਾਰਾਵਾਂ ਹੇਠ ਲਿਖੀਆਂ ਸਨ-

  1. ਲਾਹੌਰ ਵਿਚ ਇਕ ਬ੍ਰਿਟਿਸ਼ ਰੈਜ਼ੀਡੈਂਟ ਰਹੇਗਾ, ਜਿਸ ਦੀ ਨਿਯੁਕਤੀ ਗਵਰਨਰ ਜਨਰਲ ਕਰੇਗਾ ।
  2. ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ ਤਕ ਰਾਜ ਦਾ ਰਾਜ-ਪ੍ਰਬੰਧ ਅੱਠ ਸਰਦਾਰਾਂ ਦੀ ਕੌਂਸਲ ਆਫ਼ ਰੀਜੈਂਸੀ ਦੁਆਰਾ ਚਲਾਇਆ ਜਾਵੇਗਾ ।
  3. ਕੌਂਸਲ ਆਫ਼ ਰੀਜੈਂਸੀ ਟਿਸ਼ ਰੈਜ਼ੀਡੈਂਟ ਦੀ ਸਲਾਹ ਨਾਲ ਪ੍ਰਸ਼ਾਸਨ ਦਾ ਕੰਮ ਕਰੇਗੀ ।
  4. ਮਹਾਰਾਣੀ ਜਿੰਦਾਂ ਨੂੰ ਰਾਜ-ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਉਸ ਨੂੰ ਡੇਢ ਲੱਖ ਰੁਪਏ ਸਾਲਾਨਾ ਪੈਨਸ਼ਨ ਦੇ ਦਿੱਤੀ ਗਈ ।
  5. ਮਹਾਰਾਜਾ ਦੀ ਸੁਰੱਖਿਆ ਅਤੇ ਲਾਹੌਰ ਰਾਜ ਵਿਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਬ੍ਰਿਟਿਸ਼ ਫ਼ੌਜ ਲਾਹੌਰ ਵਿਚ ਰਹੇਗੀ ।
  6. ਜੇਕਰ ਗਵਰਨਰ-ਜਨਰਲ ਜ਼ਰੂਰੀ ਸਮਝੇ ਤਾਂ ਉਸ ਦੇ ਆਦੇਸ਼ ‘ਤੇ ਬ੍ਰਿਟਿਸ਼ ਸਰਕਾਰ ਲਾਹੌਰ ਰਾਜ ਦੇ ਕਿਸੇ ਕਿਲ੍ਹੇ ਜਾਂ ਫ਼ੌਜੀ ਛਾਉਣੀ ਨੂੰ ਆਪਣੇ ਅਧਿਕਾਰ ਵਿੱਚ ਲੈ ਸਕਦੀ ਹੈ ।
  7. ਬਿਟਿਸ਼ ਫ਼ੌਜ ਦੇ ਖ਼ਰਚੇ ਲਈ ਲਾਹੌਰ ਰਾਜ ਬਿਟਿਸ਼ ਸਰਕਾਰ ਨੂੰ 22 ਲੱਖ ਰੁਪਏ ਸਾਲਾਨਾ ਦੇਵੇਗੀ ।
  8. ਇਸ ਸੰਧੀ ਦੀਆਂ ਸ਼ਰਤਾਂ ਮਹਾਰਾਜਾ ਦਲੀਪ ਸਿੰਘ ਦੇ ਬਾਲਗ਼ ਹੋਣ 4 ਸਤੰਬਰ, 1854 ਈ: ਤੱਕ ਲਾਗੂ ਰਹਿਣਗੀਆਂ ।

ਮਹੱਤਵ – ਭੈਰੋਵਾਲ ਦੀ ਸੰਧੀ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿਚ ਬਹੁਤ ਮਹੱਤਵ ਰੱਖਦੀ ਹੈ-

  • ਇਸ ਸੰਧੀ ਰਾਹੀਂ ਅੰਗਰੇਜ਼ ਪੰਜਾਬ ਦੇ ਮਾਲਕ ਬਣ ਗਏ । ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਵਿਚ ਬਿਟਿਸ਼ ਰੈਜ਼ੀਡੈਂਟ ਨੂੰ ਅਸੀਮਿਤ ਅਧਿਕਾਰ ਅਤੇ ਤਾਕਤਾਂ ਪ੍ਰਾਪਤ ਹੋ ਗਈਆਂ । ਹੈਨਰੀ ਲਾਰੈਂਸ (Henery Lawrence) ਨੂੰ ਪੰਜਾਬ ਵਿਚ ਪਹਿਲਾ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ।
  • ਇਸ ਸੰਧੀ ਦੁਆਰਾ ਮਹਾਰਾਣੀ ਜਿੰਦਾਂ ਨੂੰ ਰਾਜ ਪ੍ਰਬੰਧ ਤੋਂ ਵੱਖ ਕਰ ਦਿੱਤਾ ਗਿਆ । ਪਹਿਲਾਂ ਉਸ ਨੂੰ ਸ਼ੇਖੁਪੁਰਾ ਭੇਜ ਦਿੱਤਾ ਗਿਆ । ਪਰ ਬਾਅਦ ਵਿੱਚ ਉਸ ਨੂੰ ਜਲਾਵਤਨ ਕਰਕੇ ਬਨਾਰਸ ਭੇਜ ਦਿੱਤਾ ਗਿਆ ।

ਪ੍ਰਸ਼ਨ 5.
ਦੂਜੇ ਐਂਗਲੋ-ਸਿੱਖ ਯੁੱਧ ਦੇ ਕਾਰਨ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ 1848-49 ਈ: ਵਿੱਚ ਹੋਇਆ ਅਤੇ ਇਸ ਵਿੱਚ ਵੀ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ । ਇਸ ਯੁੱਧ ਦੇ ਹੇਠ ਲਿਖੇ ਕਾਰਨ ਸਨ-

1. ਸਿੱਖਾਂ ਦੇ ਵਿਚਾਰ-ਪਹਿਲੇ ਐਂਗਲੋ – ਸਿੱਖ ਯੁੱਧ ਵਿਚ ਸਿੱਖਾਂ ਦੀ ਹਾਰ ਜ਼ਰੂਰ ਹੋਈ ਸੀ ਪਰ ਉਨ੍ਹਾਂ ਦੇ ਹੌਸਲੇ ਵਿਚ ਕੋਈ ਕਮੀ ਨਹੀਂ ਆਈ ਸੀ ਉਨ੍ਹਾਂ ਨੂੰ ਹੁਣ ਵੀ ਆਪਣੀ ਸ਼ਕਤੀ ‘ਤੇ ਪੂਰਾ ਭਰੋਸਾ ਸੀ ।ਉਨ੍ਹਾਂ ਦਾ ਵਿਚਾਰ ਸੀ ਕਿ ਉਹ ਪਹਿਲੀ ਲੜਾਈ ਵਿਚ ਆਪਣੇ ਸਾਥੀਆਂ ਦੀ ਗੱਦਾਰੀ ਦੇ ਕਾਰਨ ਹਾਰ ਗਏ ਸਨ । ਇਸ ਲਈ ਹੁਣ ਉਹ ਆਪਣੀ ਸ਼ਕਤੀ ਨੂੰ ਇਕ ਵਾਰ ਫੇਰ ਅਜ਼ਮਾਉਣਾ ਚਾਹੁੰਦੇ ਸਨ ।

2. ਅੰਗਰੇਜ਼ਾਂ ਦੀ ਸੁਧਾਰ ਨੀਤੀ – ਅੰਗਰੇਜ਼ਾਂ ਦੇ ਅਸਰ ਵਿਚ ਆ ਕੇ ਲਾਹੌਰ ਨੇ ਅਨੇਕ ਪ੍ਰਗਤੀਸ਼ੀਲ ਕਦਮ (Progressive Measures) ਚੁੱਕੇ । ਇਕ ਘੋਸ਼ਣਾ ਦੁਆਰਾ ਸਤੀ ਪ੍ਰਥਾ, ਕੰਨਿਆ ਕਤਲ, ਦਾਸਤਾ, ਬੇਗਾਰ ਅਤੇ ਜ਼ਿਮੀਂਦਾਰੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ ਗਈ । ਪੰਜਾਬ ਦੇ ਲੋਕ ਆਪਣੇ ਧਾਰਮਿਕ ਅਤੇ ਸਮਾਜਿਕ ਜੀਵਨ ਵਿਚ ਇਸ ਪ੍ਰਕਾਰ ਦੀ ਦਖ਼ਲ-ਅੰਦਾਜ਼ੀ ਨੂੰ ਸਹਿਣ ਨਾ ਕਰ ਸਕੇ । ਇਸ ਲਈ ਉਨ੍ਹਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਚੁੱਕ ਲਏ ।

3. ਰਾਣੀ ਜਿੰਦਾਂ ਅਤੇ ਲਾਲ ਸਿੰਘ ਨਾਲ ਕਠੋਰ ਵਿਹਾਰ – ਰਾਣੀ ਜਿੰਦਾਂ ਦਾ ਸਿੱਖ ਬੜਾ ਆਦਰ ਕਰਦੇ ਸਨ ਪਰ ਅੰਗਰੇਜ਼ਾਂ ਨੇ ਉਨ੍ਹਾਂ ਦੇ ਨਾਲ ਸਖ਼ਤ ਵਿਹਾਰ ਕੀਤਾ । ਉਨ੍ਹਾਂ ਨੇ ਰਾਣੀ ਨੂੰ ਸਾਜ਼ਿਸ਼ਕਾਰਨੀ ਐਲਾਨਿਆ ਅਤੇ ਉਸ ਨੂੰ ਨਿਰਵਾਸਿਤ ਕਰਕੇ ਸ਼ੇਖੂਪੁਰਾ ਭੇਜ ਦਿੱਤਾ । ਅੰਗਰੇਜ਼ਾਂ ਦੇ ਇਸ ਕੰਮ ਨਾਲ ਸਿੱਖਾਂ ਦੇ ਕ੍ਰੋਧ ਦੀ ਸੀਮਾ ਨਾ ਰਹੀ । ਇਸ ਤੋਂ ਇਲਾਵਾ ਉਹ ਆਪਣੇ ਪ੍ਰਧਾਨ ਮੰਤਰੀ ਲਾਲ ਸਿੰਘ ਦੇ ਵਿਰੁੱਧ ਅੰਗਰੇਜ਼ਾਂ ਦੇ ਕਠੋਰ ਵਿਹਾਰ ਨੂੰ ਵੀ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਆਪਣੀ ਰਾਣੀ ਅਤੇ ਆਪਣੇ ਪ੍ਰਧਾਨ ਮੰਤਰੀ ਦੇ ਅਪਮਾਨ ਦਾ ਬਦਲਾ ਲੈਣ ਦਾ ਨਿਸ਼ਚਾ ਕੀਤਾ ।

4. ਅੰਗਰੇਜ਼ ਅਫ਼ਸਰਾਂ ਦੀ ਉੱਚ ਪਦਾਂ ‘ਤੇ ਨਿਯੁਕਤੀ – ਭੈਰੋਵਾਲ ਦੀ ਸੰਧੀ ਨਾਲ ਪੰਜਾਬ ਵਿਚ ਅੰਗਰੇਜ਼ਾਂ ਦੀ ਸ਼ਕਤੀ ਕਾਫ਼ੀ ਵਧ ਗਈ ਸੀ । ਹੁਣ ਉਨ੍ਹਾਂ ਨੇ ਪੰਜਾਬ ਨੂੰ ਆਪਣੇ ਕੰਟਰੋਲ ਵਿਚ ਲਿਆਉਣ ਲਈ ਹੌਲੀ-ਹੌਲੀ ਸਾਰੇ ਪਦਾਂ ‘ਤੇ ਅੰਗਰੇਜ਼ੀ ਅਫ਼ਸਰਾਂ ਨੂੰ ਨਿਯੁਕਤ ਕਰਨਾ ਆਰੰਭ ਕਰ ਦਿੱਤਾ । ਸਿੱਖਾਂ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਅਤੇ ਉਹ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਦੇ ਵਿਸ਼ੇ ਵਿਚ ਗੰਭੀਰਤਾ ਨਾਲ ਸੋਚਣ ਲੱਗੇ ।

5. ਸਿੱਖ ਸੈਨਿਕਾਂ ਦੀ ਸੰਖਿਆ ਵਿਚ ਕਮੀ – ਲਾਹੌਰ ਦੀ ਸੰਧੀ ਦੇ ਅਨੁਸਾਰ ਸਿੱਖ ਸੈਨਿਕਾਂ ਦੀ ਸੰਖਿਆ ਘਟਾ ਕੇ 20 ਹਜ਼ਾਰ ਪੈਦਲ ਅਤੇ 12 ਹਜ਼ਾਰ ਘੋੜਸਵਾਰ ਨਿਸਚਿਤ ਕਰ ਦਿੱਤੀ ਗਈ ਸੀ । ਇਸ ਦਾ ਨਤੀਜਾ ਇਹ ਹੋਇਆ ਕਿ ਹਜ਼ਾਰਾਂ ਸੈਨਿਕ ਬੇਕਾਰ ਹੋ ਗਏ । ਬੇਕਾਰ ਸੈਨਿਕ ਅੰਗਰੇਜ਼ਾਂ ਦੇ ਸਖ਼ਤ ਵਿਰੋਧੀ ਹੋ ਗਏ ।ਇਸ ਤੋਂ ਇਲਾਵਾ ਅੰਗਰੇਜ਼ਾਂ ਨੇ ਉਨ੍ਹਾਂ ਸੈਨਿਕਾਂ ਦੇ ਵੀ ਵੇਤਨ ਘਟਾ ਦਿੱਤੇ ਜੋ ਕਿ ਸੈਨਾ ਵਿਚ ਕੰਮ ਕਰ ਰਹੇ ਸਨ । ਨਤੀਜੇ ਵਜੋਂ ਉਨ੍ਹਾਂ ਵਿਚ ਵੀ ਅਸੰਤੋਖ ਫੈਲ ਗਿਆ ਅਤੇ ਉਹ ਵੀ ਅੰਗਰੇਜ਼ਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਲਈ ਤਿਆਰ ਕਰਨ ਲੱਗੇ ।

6. ਮੁਲਤਾਨ ਦੇ ਦੀਵਾਨ ਮੂਲ ਰਾਜ ਦਾ ਵਿਦਰੋਹ – ਮੂਲ ਰਾਜ ਮੁਲਤਾਨ ਦਾ ਗਵਰਨਰ ਸੀ । ਅੰਗਰੇਜ਼ਾਂ ਨੇ ਉਸ ਦੀ ਥਾਂ ਕਾਹਨ ਸਿੰਘ ਨੂੰ ਮੁਲਤਾਨ ਦਾ ਗਵਰਨਰ ਨਿਯੁਕਤ ਕਰ ਦਿੱਤਾ । ਇਸ ਤੇ ਮੁਲਤਾਨ ਦੇ ਸੈਨਿਕਾਂ ਨੇ ਵਿਦਰੋਹ ਕਰ ਦਿੱਤਾ ਅਤੇ ਮੁਲ ਰਾਜ ਨੇ ਫੇਰ ਮੁਲਤਾਨ ‘ਤੇ ਅਧਿਕਾਰ ਕਰ ਲਿਆ । ਹੌਲੀ-ਹੌਲੀ ਇਸ ਵਿਦਰੋਹ ਦੀ ਭਾਵਨਾ ਸਾਰੇ ਪੰਜਾਬ ਵਿੱਚ ਫੈਲ ਗਈ ।

7. ਭਾਈ ਮਹਾਰਾਜ ਸਿੰਘ ਦੀ ਬਗ਼ਾਵਤ – ਭਾਈ ਮਹਾਰਾਜ ਸਿੰਘ ਨੌਰੰਗਾਬਾਦ ਦੇ ਸੰਤ ਭਾਈ ਵੀਰ ਸਿੰਘ ਦਾ ਚੇਲਾ ਸੀ ਉਸ ਨੇ ‘ਸਰਕਾਰ-ਏ-ਖਾਲਸਾ’ ਨੂੰ ਬਚਾਉਣ ਲਈ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਕੀਤੀ । ਇਸ ਲਈ ਬਿਟਿਸ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਉਸ ਨੂੰ ਕੈਦ ਕਰਨ ਦਾ ਹੁਕਮ ਦਿੱਤਾ | ਪਰ ਉਹ ਫੜਿਆ ਨਾ ਗਿਆ । ਉਸ ਨੇ ਆਪਣੇ ਅਧੀਨ ਸੈਂਕੜੇ ਲੋਕ ਇਕੱਠੇ ਕਰ ਲਏ ।ਮੂਲ ਰਾਜ ਦੀ ਪ੍ਰਾਰਥਨਾ ‘ਤੇ ਉਹ ਉਸ ਦੀ ਸਹਾਇਤਾ ਕਰਨ ਲਈ 400 ਘੋੜਸਵਾਰਾਂ ਨਾਲ ਮੁਲਤਾਨ ਵਲ ਚਲਿਆ ਗਿਆ । ਪਰ ਅਣਬਣ ਹੋਣ ਦੇ ਕਾਰਨ ਉਹ ਮੂਲ ਰਾਜ ਨੂੰ ਛੱਡ ਕੇ ਚਤਰ ਸਿੰਘ ਅਟਾਰੀਵਾਲਾ ਅਤੇ ਉਸ ਦੇ ਪੁੱਤਰ ਸ਼ੇਰ ਸਿੰਘ ਨਾਲ ਜਾ ਰਲਿਆ ।

8. ਹਜ਼ਾਰਾ ਦੇ ਚਤਰ ਸਿੰਘ ਦੀ ਬਗਾਵਤ – ਚਤਰ ਸਿੰਘ ਅਟਾਰੀਵਾਲਾ ਨੂੰ ਹਜ਼ਾਰਾ ਦਾ ਗਵਰਨਰ ਥਾਪਿਆ ਗਿਆ ਸੀ । ਉਸ ਦੀ ਸਹਾਇਤਾ ਲਈ ਕੈਪਟਨ ਐਬਟ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਐਬਟ ਦੇ ਹੰਕਾਰ ਭਰੇ ਵਤੀਰੇ ਕਾਰਨ ਚਤਰ ਸਿੰਘ ਨੂੰ ਅੰਗਰੇਜ਼ਾਂ ਪ੍ਰਤੀ ਸ਼ੱਕ ਪੈਦਾ ਹੋ ਗਿਆ ਸੀ । ਛੇਤੀ ਹੀ ਕੈਪਟਨ ਐਬਟ ਨੇ ਚਤਰ ਸਿੰਘ ‘ਤੇ ਇਲਜ਼ਾਮ ਲਾਇਆ ਕਿ ਉਸ ਦੀਆਂ ਸੈਨਾਵਾਂ ਮੁਲਤਾਨ ਦੇ ਵਿਦਰੋਹੀਆਂ ਨਾਲ ਮਿਲ ਗਈਆਂ ਹਨ 1 ਚਤਰ ਸਿੰਘ ਇਸ ਨੂੰ ਸਹਿਣ ਨਾ ਕਰ ਸਕਿਆ ਅਤੇ ਉਸ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ।

9. ਸ਼ੇਰ ਸਿੰਘ ਦੀ ਬਗਾਵਤ – ਜਦੋਂ ਸ਼ੇਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਚਤਰ ਸਿੰਘ ਨੂੰ ਨਾਜ਼ਿਮ ਗਵਰਨਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਉਸ ਨੇ ਵੀ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਦਾ ਝੰਡਾ ਖੜ੍ਹਾ ਕਰ ਦਿੱਤਾ, ਤਾਂ ਉਹ ਆਪਣੇ ਸੈਨਿਕਾਂ ਸਮੇਤ ਮੁਲ ਰਾਜ ਨਾਲ ਜਾ ਮਿਲਿਆ | ਸ਼ੇਰ ਸਿੰਘ ਨੇ ਇਕ ਐਲਾਨ ਰਾਹੀਂ ‘ਸਭ ਚੰਗੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਅੱਤਿਆਚਾਰੀ ਅਤੇ ਧੋਖੇਬਾਜ਼ ਫਰੰਗੀਆਂ ਨੂੰ ਪੰਜਾਬ ਤੋਂ ਬਾਹਰ ਕੱਢ ਦੇਣ । ਇਸ ਲਈ ਬਹੁਤ ਸਾਰੇ ਪੁਰਾਣੇ ਸੈਨਿਕ ਅੰਗਰੇਜ਼ਾਂ ਵਿਰੁੱਧ ਬਗ਼ਾਵਤ ਵਿੱਚ ਸ਼ਾਮਲ ਹੋ ਗਏ ।

10. ਪੰਜਾਬ ਉੱਤੇ ਅੰਗਰੇਜ਼ਾਂ ਦਾ ਹਮਲਾ – ਮੂਲ ਰਾਜ, ਚਤਰ ਸਿੰਘ ਅਤੇ ਸ਼ੇਰ ਸਿੰਘ ਦੁਆਰਾ ਬਗਾਵਤਾਂ ਕਰ ਦੇਣ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਆਪਣੀ ਪੂਰਵ ਯੋਜਨਾ ਨੂੰ ਅਮਲੀ ਰੂਪ ਦੇਣਾ ਸ਼ੁਰੂ ਕਰ ਦਿੱਤਾ । ਡਲਹੌਜ਼ੀ ਦੇ ਹੁਕਮ ਉੱਤੇ ਹਿਊਗ ਗਫ਼ (Huge Gough) ਦੀ ਅਗਵਾਈ ਵਿੱਚ ਅੰਗਰੇਜ਼ ਸੈਨਾ ਨੇ 9 ਨਵੰਬਰ, 1848 ਈ: ਨੂੰ ਸਤਲੁਜ ਦਰਿਆ ਨੂੰ ਪਾਰ ਕੀਤਾ । 13 ਨਵੰਬਰ ਨੂੰ ਇਹ ਸੈਨਾ ਲਾਹੌਰ ਪਹੁੰਚ ਗਈ । ਇਹ ਸੈਨਾ ਬਾਗੀਆਂ ਨੂੰ ਦਬਾਉਣ ਵਿਚ ਜੁੱਟ ਗਈ । ਇਹ ਦੂਜੇ ਐਂਗਲੋ-ਸਿੱਖ ਯੁੱਧ ਦਾ ਆਰੰਭ ਸੀ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 6.
ਦੂਜੇ ਐਂਗਲੋ-ਸਿੱਖ ਯੁੱਧ ਦੀਆਂ ਘਟਨਾਵਾਂ ਬਿਆਨ ਕਰੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਨਵੰਬਰ, 1848 ਈ: ਵਿੱਚ ਅੰਗਰੇਜ਼ੀ ਫ਼ੌਜ ਦੁਆਰਾ ਸਤਲੁਜ ਦਰਿਆ ਨੂੰ ਪਾਰ ਕਰਨ ਤੋਂ ਬਾਅਦ ਸ਼ੁਰੂ ਹੋਇਆ । ਇਸ ਯੁੱਧ ਦੀਆਂ ਮੁੱਖ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ-

1. ਰਾਮ ਨਗਰ ਦੀ ਲੜਾਈ – ਦੂਜੇ ਐਂਗਲੋ-ਸਿੱਖ ਯੁੱਧ ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੇ ਵਿਚਕਾਰ ਪਹਿਲੀ ਲੜਾਈ ਰਾਮ ਨਗਰ ਦੀ ਸੀ । ਅੰਗਰੇਜ਼ ਸੈਨਾਪਤੀ ਜਨਰਲ ਗਫ਼ (General Gough) ਨੇ 6 ਨਵੰਬਰ, 1848 ਈ: ਦੇ ਦਿਨ ਰਾਵੀ ਨਦੀ ਪਾਰ ਕੀਤੀ ਅਤੇ 22 ਨਵੰਬਰ ਨੂੰ ਰਾਮਨਗਰ ਪਹੁੰਚਿਆ । ਉੱਥੇ ਪਹਿਲਾਂ ਤੋਂ ਹੀ ਸ਼ੇਰ ਸਿੰਘ ਅਟਾਰੀਵਾਲਾ ਦੀ ਲੀਡਰੀ ਵਿਚ ਸਿੱਖ ਸੈਨਾ ਇਕੱਠੀ ਸੀ । ਰਾਮ ਨਗਰ ਦੇ ਸਥਾਨ ‘ਤੇ ਦੋਹਾਂ ਸੈਨਾਵਾਂ ਵਿੱਚ ਯੁੱਧ ਹੋਇਆ ਪਰ ਇਸ ਵਿੱਚ ਹਾਰ ਜਿੱਤ ਦਾ ਕੋਈ ਫ਼ੈਸਲਾ ਨਾ ਹੋ ਸਕਿਆ ।

2. ਚਿਲਿਆਂਵਾਲਾ ਦੀ ਲੜਾਈ – 13 ਜਨਵਰੀ, 1849 ਈ: ਨੂੰ ਜਨਰਲ ਗਫ਼ ਦੀ ਅਗਵਾਈ ਵਿਚ ਅੰਗਰੇਜ਼ੀ ਸੈਨਾਵਾਂ ਚਿਲਿਆਂਵਾਲਾ ਪਿੰਡ ਵਿਚ ਪਹੁੰਚੀਆਂ ਜਿੱਥੇ ਸਿੱਖਾਂ ਦੀ ਇਕ ਸ਼ਕਤੀਸ਼ਾਲੀ ਸੈਨਾ ਸੀ । ਜਨਰਲ ਗਫ਼ ਨੇ ਆਉਂਦੇ ਹੀ ਅੰਗਰੇਜ਼ੀ ਸੈਨਾਵਾਂ ਨੂੰ ਦੁਸ਼ਮਣ ’ਤੇ ਹਮਲਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ । ਦੋਹਾਂ ਸੈਨਾਵਾਂ ਵਿਚ ਘਮਾਸਾਣ ਯੁੱਧ ਹੋਇਆ ਪਰ ਹਾਰ ਜਿੱਤ ਦਾ ਕੋਈ ਫੈਸਲਾ ਇਸ ਵਾਰ ਵੀ ਨਾ ਹੋ ਸਕਿਆ। ਇਸ ਯੁੱਧ ਵਿੱਚ ਅੰਗਰੇਜ਼ਾਂ ਦੇ 602 ਵਿਅਕਤੀ ਮਾਰੇ ਗਏ ਅਤੇ 1651 ਜ਼ਖਮੀ ਹੋਏ । ਸਿੱਖਾਂ ਦੇ ਵੀ ਬਹੁਤ ਸਾਰੇ ਲੋਕ ਮਾਰੇ ਗਏ ਅਤੇ ਉਨ੍ਹਾਂ ਨੂੰ ਆਪਣੀਆਂ 12 ਤੋਪਾਂ ਤੋਂ ਹੱਥ ਧੋਣਾ ਪਿਆ ।

3. ਮੁਲਤਾਨ ਦੀ ਲੜਾਈ – ਅਪਰੈਲ, 1848 ਈ: ਵਿੱਚ ਦੀਵਾਨ ਮੂਲ ਰਾਜ ਨੇ ਮੁਲਤਾਨ ‘ਤੇ ਦੁਬਾਰਾ ਅਧਿਕਾਰ ਕਰ ਲਿਆ ਸੀ । ਇਸ ਤੇ ਅੰਗਰੇਜ਼ਾਂ ਨੇ ਇਕ ਸੈਨਾ ਭੇਜ ਕੇ ਮੁਲਤਾਨ ਨੂੰ ਘੇਰ ਲਿਆ । ਮੂਲ ਰਾਜ ਨੇ ਡਟ ਕੇ ਮੁਕਾਬਲਾ ਕੀਤਾ ਪਰ ਇਕ ਦਿਨ ਅਚਾਨਕ ਇਕ ਗੋਲੇ ਦੇ ਫਟ ਜਾਣ ਨਾਲ ਉਸ ਦੇ ਸਾਰੇ ਬਾਦ ਵਿਚ ਅੱਗ ਲਗ ਪਈ । ਨਤੀਜੇ ਵਜੋਂ ਮੂਲ ਰਾਜ ਹੋਰ ਜ਼ਿਆਦਾ ਦਿਨਾਂ ਤਕ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਜਾਰੀ ਨਾ ਰੱਖ ਸਕਿਆ । 22 ਜਨਵਰੀ, 1849 ਈ: ਨੂੰ ਉਸ ਨੇ ਹਥਿਆਰ ਸੁੱਟ ਦਿੱਤੇ । ਮੁਲਤਾਨ ਦੀ ਜਿੱਤ ਨਾਲ ਅੰਗਰੇਜ਼ਾਂ ਦਾ ਕਾਫ਼ੀ ਮਾਣ ਵਧਿਆ ।

4. ਗੁਜਰਾਤ ਦੀ ਲੜਾਈ – ਅੰਗਰੇਜ਼ਾਂ ਅਤੇ ਸਿੱਖਾਂ ਵਿਚਾਲੇ ਫੈਸਲਾਕੁੰਨ ਲੜਾਈ ਗੁਜਰਾਤ ਵਿਚ ਹੋਈ । ਇਸ ਲੜਾਈ ਤੋਂ ਪਹਿਲਾਂ ਸ਼ੇਰ ਸਿੰਘ ਅਤੇ ਚਤਰ ਸਿੰਘ ਆਪਸ ਵਿਚ ਮਿਲ ਗਏ । ਮਹਾਰਾਜ ਸਿੰਘ ਅਤੇ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਨੇ ਵੀ ਸਿੱਖਾਂ ਦਾ ਸਾਥ ਦਿੱਤਾ । ਪਰ ਗੋਲਾ ਬਾਰੂਦ ਖ਼ਤਮ ਹੋ ਜਾਣ ਅਤੇ ਦੁਸ਼ਮਣ ਦੀ ਭਾਰੀ ਸੈਨਿਕ ਗਿਣਤੀ ਦੇ ਕਾਰਨ ਸਿੱਖ ਹਾਰ ਗਏ ।

ਪ੍ਰਸ਼ਨ 7.
ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਲਿਖੋ ।
ਉੱਤਰ-
ਦੂਜਾ ਐਂਗਲੋ-ਸਿੱਖ ਯੁੱਧ ਲਾਹੌਰ ਦੇ ਸਿੱਖ ਰਾਜ ਲਈ ਘਾਤਕ ਸਿੱਧ ਹੋਇਆ । ਇਸ ਦੇ ਹੇਠ ਲਿਖੇ ਸਿੱਟੇ ਨਿਕਲੇ-

1. ਪੰਜਾਬ ਦਾ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕੀਤਾ ਜਾਣਾ – ਯੁੱਧ ਵਿਚ ਸਿੱਖਾਂ ਦੀ ਹਾਰ ਉਪਰੰਤ 29 ਮਾਰਚ, 1849 ਈ: ਨੂੰ ਗਵਰਨਰ-ਜਨਰਲ ਲਾਰਡ ਡਲਹੌਜ਼ੀ ਵੱਲੋਂ ਇੱਕ ਐਲਾਨ ਰਾਹੀਂ ਪੰਜਾਬ ਦੇ ਰਾਜ ਨੂੰ ਸਮਾਪਤ ਕਰ ਦਿੱਤਾ ਗਿਆ । ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ।

2. ਮੂਲ ਰਾਜ ਅਤੇ ਮਹਾਰਾਜ ਸਿੰਘ ਨੂੰ ਸਜ਼ਾ – ਮੂਲ ਰਾਜ ਨੂੰ ਐਗਨਿਊ ਅਤੇ ਐਂਡਰਸਨ ਨਾਂ ਦੇ ਅੰਗਰੇਜ਼ ਅਫ਼ਸਰਾਂ ਦੇ ਕਤਲ ਦੇ ਜੁਰਮ ਵਿੱਚ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ । 29 ਦਸੰਬਰ, 1849 ਈ: ਵਿੱਚ ਮਹਾਰਾਜ ਸਿੰਘ ਨੂੰ ਵੀ ਕੈਦ ਕਰ ਲਿਆ ਗਿਆ । ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਸਿੰਗਾਪੁਰ ਭੇਜ ਦਿੱਤਾ ਗਿਆ ।

3. ਖ਼ਾਲਸਾ ਸੈਨਾ ਦਾ ਤੋੜ ਦਿੱਤਾ ਜਾਣਾ – ਖ਼ਾਲਸਾ ਸੈਨਾ ਨੂੰ ਤੋੜ ਦਿੱਤਾ ਗਿਆ । ਸਿੱਖ ਸੈਨਿਕਾਂ ਤੋਂ ਸਾਰੇ ਹਥਿਆਰ ਖੋਹ ਲਏ ਗਏ । ਨੌਕਰੀ ਤੋਂ ਹਟੇ ਸਿੱਖ ਸੈਨਿਕਾਂ ਨੂੰ ਬ੍ਰਿਟਿਸ਼ ਸੈਨਾ ਵਿੱਚ ਭਰਤੀ ਕਰ ਲਿਆ ਗਿਆ ।

4. ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਦਬਾਉਣਾ – ਲਾਰਡ ਡਲਹੌਜ਼ੀ ਦੇ ਹੁਕਮ ਨਾਲ ਜਾਨ ਲਾਰੈਂਸ ਨੇ ਪੰਜਾਬ ਦੇ ਪ੍ਰਮੁੱਖ ਸਰਦਾਰਾਂ ਦੀ ਸ਼ਕਤੀ ਨੂੰ ਖ਼ਤਮ ਕਰ ਦਿੱਤਾ । ਫਲਸਰੂਪ ਉਹ ਸਰਦਾਰ ਜਿਹੜੇ ਪਹਿਲਾਂ ਧਨੀ ਜ਼ਿਮੀਂਦਾਰ ਸਨ ਅਤੇ ਸਰਕਾਰ ਵਿਚ ਉੱਚੀਆਂ ਪਦਵੀਆਂ ਉੱਤੇ ਸਨ, ਹੁਣ ਸਾਧਾਰਨ ਲੋਕਾਂ ਦੇ ਬਰਾਬਰ ਹੋ ਗਏ ।

5. ਪੰਜਾਬ ਵਿਚ ਅੰਗਰੇਜ਼ ਅਫ਼ਸਰਾਂ ਦੀ ਨਿਯੁਕਤੀ – ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਰਾਜ-ਪ੍ਰਬੰਧ ਦੀਆਂ ਉੱਚੀਆਂ ਪਦਵੀਆਂ ਉੱਤੇ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀ ਥਾਂ ਅੰਗਰੇਜ਼ਾਂ ਅਤੇ ਯੂਰਪੀਅਨਾਂ ਨੂੰ ਨਿਯੁਕਤ ਕੀਤਾ ਗਿਆ । ਉਨ੍ਹਾਂ ਨੂੰ ਭਾਰੀਆਂ ਤਨਖ਼ਾਹਾਂ ਅਤੇ ਭੱਤੇ ਵੀ ਦਿੱਤੇ ਗਏ ।

6. ਉੱਤਰ – ਪੱਛਮੀ ਹੱਦਾਂ ਨੂੰ ਸ਼ਕਤੀਸ਼ਾਲੀ ਬਣਾਉਣਾ-ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਉੱਤਰ-ਪੱਛਮੀ ਸਰਹੱਦ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸੜਕਾਂ ਅਤੇ ਛਾਉਣੀਆਂ ਦਾ ਨਿਰਮਾਣ ਕੀਤਾ । ਸੈਨਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਕਿਲ੍ਹਿਆਂ ਦੀ ਮੁਰੰਮਤ ਕੀਤੀ ਗਈ । ਕਈ ਨਵੇਂ ਕਿਲ੍ਹੇ ਵੀ ਉਸਾਰੇ ਗਏ । ਉੱਤਰ-ਪੱਛਮੀ ਕਬੀਲਿਆਂ ਨੂੰ ਕਾਬੂ ਵਿੱਚ ਰੱਖਣ ਲਈ ਵਿਸ਼ੇਸ਼ ਸੈਨਿਕ ਦਸਤੇ ਵੀ ਕਾਇਮ ਕੀਤੇ ਗਏ ।

7. ਪੰਜਾਬ ਦੇ ਰਾਜ – ਪ੍ਰਬੰਧ ਦੀ ਪੁਨਰ-ਵਿਵਸਥਾ-ਪੰਜਾਬ ਉੱਤੇ ਅੰਗਰੇਜ਼ਾਂ ਦੇ ਅਧਿਕਾਰ ਪਿੱਛੋਂ ਪ੍ਰਸ਼ਾਸਨ ਸੰਮਤੀ (Board of Administration) ਦੀ ਸਥਾਪਨਾ ਕੀਤੀ ਗਈ ।ਉਸ ਦਾ ਪ੍ਰਧਾਨ ਹੈਨਰੀ ਲਾਰੈਂਸ ਸੀ । ਪਬੰਧਕੀ ਢਾਂਚੇ ਦਾ ਮੁੜ ਸੰਗਠਨ ਕੀਤਾ ਗਿਆ । ਨਿਆਂ ਪ੍ਰਣਾਲੀ, ਪੁਲਿਸ ਪ੍ਰਬੰਧ ਅਤੇ ਭੂਮੀ ਕਰ ਪ੍ਰਣਾਲੀ ਵਿਚ ਸੁਧਾਰ ਕੀਤੇ ਗਏ । ਸੜਕਾਂ ਅਤੇ ਨਹਿਰਾਂ ਦਾ ਨਿਰਮਾਣ ਕੀਤਾ ਗਿਆ । ਡਾਕ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ।

8. ਪੰਜਾਬ ਦੀਆਂ ਦੇਸੀ ਰਿਆਸਤਾਂ ਨਾਲ ਅੰਗਰੇਜ਼ਾਂ ਦੇ ਮਿੱਤਰਤਾਪੂਰਨ ਸੰਬੰਧ – ਦੂਜੇ ਐਂਗਲੋ-ਸਿੱਖ ਯੁੱਧ ਦੇ ਦੌਰਾਨ ਪਟਿਆਲਾ, ਜੀਂਦ, ਨਾਭਾ, ਕਪੂਰਥਲਾ ਅਤੇ ਫ਼ਰੀਦਕੋਟ ਦੇ ਰਾਜਿਆਂ ਅਤੇ ਬਹਾਵਲਪੁਰ ਅਤੇ ਮਲੇਰਕੋਟਲਾ ਦੇ ਨਵਾਬਾਂ ਨੇ ਅੰਗਰੇਜ਼ਾਂ ਦੀ ਸਹਾਇਤਾ ਕੀਤੀ । ਅੰਗਰੇਜ਼ਾਂ ਨੇ ਖੁਸ਼ ਹੋ ਕੇ ਇਨ੍ਹਾਂ ਵਿੱਚੋਂ ਕਈ ਦੇਸੀ ਹਾਕਮਾਂ ਨੂੰ ਇਨਾਮ ਦਿੱਤੇ । ਉਨ੍ਹਾਂ ਨੇ ਦੇਸੀ ਰਿਆਸਤਾਂ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਨਾ ਕਰਨ ਦਾ ਵੀ ਫ਼ੈਸਲਾ ਕੀਤਾ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 8.
ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਿਵੇਂ ਕੀਤਾ ?
ਉੱਤਰ-
1839 ਈ: ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਰਾਜ ਦੀ ਸਾਰੀ ਤਾਕਤ ਫ਼ੌਜ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖਾਂ ਨਾਲ ਦੋ ਯੁੱਧ ਕੀਤੇ । ਦੋਹਾਂ ਯੁੱਧਾਂ ਵਿੱਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰ ਆਪਣੇ ਅਧਿਕਾਰੀਆਂ ਦੀ ਗੱਦਾਰੀ ਦੇ ਕਾਰਨ ਉਹ ਹਾਰ ਗਏ । 1849 ਈ: ਵਿੱਚ ਦੂਜੇ ਸਿੱਖ ਯੁੱਧ ਦੇ ਖ਼ਤਮ ਹੋਣ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲਿਆ ।

ਅੰਗਰੇਜ਼ਾਂ ਵਲੋਂ ਪੰਜਾਬ-ਜਿੱਤ ਦਾ ਸੰਖੇਪ ਵਰਣਨ ਇਸ ਤਰਾਂ ਹੈ-

1.ਪਹਿਲਾ ਐਂਗਲੋ-ਸਿੱਖ ਯੁੱਧ – ਅੰਗਰੇਜ਼ ਕਾਫ਼ੀ ਸਮੇਂ ਤੋਂ ਪੰਜਾਬ ਨੂੰ ਆਪਣੇ ਰਾਜ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਸਨ 1 ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੂੰ ਆਪਣੀ ਇੱਛਾ ਪੂਰੀ ਕਰਨ ਦਾ ਮੌਕਾ ਮਿਲ ਗਿਆ ।ਉਨ੍ਹਾਂ ਨੇ ਸਤਲੁਜ ਦੇ ਕੰਢੇ ਆਪਣੇ ਕਿਲਿਆਂ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ । ਸਿੱਖ ਨੇਤਾ ਅੰਗਰੇਜ਼ਾਂ ਦੀਆਂ ਸੈਨਿਕ ਤਿਆਰੀਆਂ ਨੂੰ ਦੇਖ ਕੇ ਭੜਕ ਉੱਠੇ । ਇਸ ਲਈ 1845 ਈ: ਵਿੱਚ ਸਿੱਖ ਫ਼ੌਜ ਸਤਲੁਜ ਨੂੰ ਪਾਰ ਕਰਕੇ ਫ਼ਿਰੋਜ਼ਪੁਰ ਦੇ ਨੇੜੇ ਆ ਡਟੀ । ਕੁਝ ਹੀ ਸਮੇਂ ਪਿੱਛੋਂ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਲੜਾਈ ਸ਼ੁਰੂ ਹੋ ਗਈ । ਇਸ ਸਮੇਂ ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਅਤੇ ਵਜ਼ੀਰ ਲਾਲ ਸਿੰਘ ਅੰਗਰੇਜ਼ਾਂ ਨਾਲ ਮਿਲ ਗਏ ।ਉਨ੍ਹਾਂ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਸ਼ਾਹ ਦੇ ਸਥਾਨ ‘ਤੇ ਸਿੱਖਾਂ ਦੀ ਹਾਰ ਹੋਈ ।

ਸਿੱਖਾਂ ਨੇ ਹੌਂਸਲੇ ਤੋਂ ਕੰਮ ਲੈਂਦੇ ਹੋਏ 1846 ਈ: ਵਿੱਚ ਸਤਲੁਜ ਨੂੰ ਪਾਰ ਕਰਕੇ ਲੁਧਿਆਣਾ ਨੇੜੇ ਅੰਗਰੇਜ਼ਾਂ ਉੱਤੇ ਧਾਵਾ ਬੋਲ ਦਿੱਤਾ । ਇੱਥੇ ਅੰਗਰੇਜ਼ ਬੁਰੀ ਤਰ੍ਹਾਂ ਹਾਰ ਗਏ ਅਤੇ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ । ਪਰ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਅਲੀਵਾਲ ਅਤੇ ਸਭਰਾਉਂ ਦੇ ਸਥਾਨ ‘ਤੇ ਸਿੱਖਾਂ ਨੂੰ ਇਕ ਵਾਰੀ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ 1846 ਈ: ਵਿਚ ਗੁਲਾਬ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਇਕ ਸੰਧੀ ਹੋ ਗਈ । ਸੰਧੀ ਅਨੁਸਾਰ ਸਿੱਖਾਂ ਨੂੰ ਆਪਣਾ ਕਾਫ਼ੀ ਸਾਰਾ ਇਲਾਕਾ ਅਤੇ ਡੇਢ ਕਰੋੜ ਰੁਪਿਆ ਅੰਗਰੇਜ਼ਾਂ ਨੂੰ ਦੇਣਾ ਪਿਆ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ ਫ਼ੌਜ ਰੱਖ ਦਿੱਤੀ ਗਈ ।

2. ਦੂਜਾ ਐਂਗਲੋ-ਸਿੱਖ ਯੁੱਧ ਅਤੇ ਪੰਜਾਬ ਦਾ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਹੋਣਾ – 1848 ਈ: ਵਿਚ ਅੰਗਰੇਜ਼ਾਂ ਅਤੇ ਸਿੱਖਾਂ ਵਿੱਚ ਮੁੜ ਯੁੱਧ ਛਿੜ ਗਿਆ । ਅੰਗਰੇਜ਼ਾਂ ਨੇ ਮੁਲਤਾਨ ਦੇ ਲੋਕਪ੍ਰਿਆ ਗਵਰਨਰ ਦੀਵਾਨ ਮੁਲਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ ਇਹ ਗੱਲ ਉੱਥੇ ਦੇ ਨਾਗਰਿਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਕਈ ਅੰਗਰੇਜ਼ ਅਫ਼ਸਰਾਂ ਨੂੰ ਮਾਰ ਦਿੱਤਾ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ । ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ (22 ਨਵੰਬਰ, 1848 ਈ:), ਮੁਲਤਾਨ (ਦਸੰਬਰ, 1848 ਈ:) , ਚਿਲਿਆਂਵਾਲਾ (13 ਜਨਵਰੀ, 1849 ਈ:) ਅਤੇ ਗੁਜਰਾਤ (ਫਰਵਰੀ, 1849 ਈ:) ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ | ਪਰੰਤੂ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਦੇ ਸਥਾਨ ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿਚ ਪੂਰੀ ਤਰ੍ਹਾਂ ਆਪਣੀ ਹਾਰ ਸਵੀਕਾਰ ਕਰ ਲਈ । ਇਸ ਜਿੱਤ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

(ਸ) 1. ਮੁਦਕੀ, ਫਿਰੋਜ਼ਸ਼ਾਹ, ਬੱਦੋਵਾਲ, ਆਲੀਵਾਲ ਤੇ ਸਭਰਾਉਂ ਨੂੰ ਪੰਜਾਬ ਦੇ ਦਿੱਤੇ ਨਕਸ਼ੇ ਤੇ ਦਿਖਾਓ ।
2. ਦੂਜੇ ਐਂਗਲੋ ਸਿੱਖ ਯੁੱਧ ਦੀਆਂ ਲੜਾਈਆਂ ਨੂੰ ਪੰਜਾਬ ਦੇ ਨਕਸ਼ੇ ਦੇ ਦਿੱਤੇ ਖਾਕੇ ’ਤੇ ਦਰਸਾਓ ।
ਨੋਟ-ਇਸ ਲਈ MBD Map Master ਦੇਖੋ ।

PSEB 10th Class Social Science Guide ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦੀਆਂ ਮੁੱਖ ਚਾਰ ਲੜਾਈਆਂ ਕਿੱਥੇ-ਕਿੱਥੇ ਲੜੀਆਂ ਗਈਆਂ ?
ਉੱਤਰ-
ਪਹਿਲੇ ਸਿੱਖ ਯੁੱਧ ਦੀਆਂ ਚਾਰ ਮੁੱਖ ਲੜਾਈਆਂ ਮੁਦਕੀ, ਫਿਰੋਜ਼ਸ਼ਾਹ, ਅਲੀਵਾਲ ਅਤੇ ਸਭਰਾਵਾਂ ਵਿਚ ਲੜੀਆਂ ਗਈਆਂ ।

ਪ੍ਰਸ਼ਨ 2.
(i) ਪਹਿਲਾ ਸਿੱਖ ਯੁੱਧ ਕਿਸ ਸੰਧੀ ਦੇ ਫਲਸਰੂਪ ਖ਼ਤਮ ਹੋਇਆ ?
(ii) ਇਹ ਸੰਧੀ ਕਦੋਂ ਹੋਈ ?
ਉੱਤਰ-
(i) ਪਹਿਲਾ ਸਿੱਖ ਯੁੱਧ ਲਾਹੌਰ ਦੀ ਸੰਧੀ ਦੇ ਫਲਸਰੂਪ ਸਮਾਪਤ ਹੋਇਆ ।
(ii) ਇਹ ਸੰਧੀ ਮਾਰਚ, 1846 ਈ: ਨੂੰ ਹੋਈ ।

ਪ੍ਰਸ਼ਨ 3.
ਦੂਜੇ ਸਿੱਖ ਯੁੱਧ ਦੀਆਂ ਚਾਰ ਪ੍ਰਮੁੱਖ ਘਟਨਾਵਾਂ ਕਿਹੜੀਆਂ-ਕਿਹੜੀਆਂ ਸਨ ?
ਉੱਤਰ-

  1. ਰਾਮ ਨਗਰ ਦੀ ਲੜਾਈ,
  2. ਮੁਲਤਾਨ ਦੀ ਲੜਾਈ,
  3. ਜ਼ਿਲਿਆਂਵਾਲਾ ਦੀ ਲੜਾਈ ਅਤੇ
  4. ਗੁਜਰਾਤ ਦੀ ਲੜਾਈ ।

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
29 ਮਾਰਚ, 1849 ਈ: ਨੂੰ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 5.
ਪਹਿਲਾ ਐਂਗਲੋ-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
1845-46 ਈ: ਵਿਚ ।

ਪ੍ਰਸ਼ਨ 6.
ਅੰਗਰੇਜ਼ਾਂ ਨੇ ਫ਼ਿਰੋਜ਼ਪੁਰ ‘ਤੇ ਕਦੋਂ ਕਬਜ਼ਾ ਕੀਤਾ ?
ਉੱਤਰ-
1835 ਈ: ਵਿਚ ।

ਪ੍ਰਸ਼ਨ 7.
ਅਕਬਰ ਖਾਂ ਦੀ ਅਗਵਾਈ ਵਿਚ ਅਫ਼ਗਾਨ ਵਿਦਰੋਹੀਆਂ ਨੇ ਕਿਹੜੇ ਦੋ ਅੰਗਰੇਜ਼ ਸੈਨਾਨਾਇਕਾਂ ਨੂੰ ਮੌਤ ਦੇ ਘਾਟ ਉਤਾਰਿਆ ?
ਉੱਤਰ-
ਬਰਨਜ਼ ਅਤੇ ਮੈਕਨਾਟਨ ।

ਪ੍ਰਸ਼ਨ 8.
ਅੰਗਰੇਜ਼ਾਂ ਨੇ ਸਿੰਧ ਤੇ ਕਦੋਂ ਅਧਿਕਾਰ ਕੀਤਾ ?
ਉੱਤਰ-
1843 ਈ: ਵਿਚ ।

ਪ੍ਰਸ਼ਨ 9.
ਲਾਰਡ ਹਾਰਡਿੰਗ ਨੂੰ ਭਾਰਤ ਦਾ ਗਵਰਨਰ ਜਨਰਲ ਕਦੋਂ ਨਿਯੁਕਤ ਕੀਤਾ ਗਿਆ ?
ਉੱਤਰ-
1844 ਈ: ਵਿਚ ।

ਪ੍ਰਸ਼ਨ 10.
ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨਮੰਤਰੀ ਕਦੋਂ ਬਣਿਆ ?
ਉੱਤਰ-
1845 ਈ: ਵਿਚ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 11.
ਪਹਿਲੇ ਐਂਗਲੋ-ਸਿੱਖ ਯੁੱਧ ਦੀ ਕਿਹੜੀ ਲੜਾਈ ਵਿਚ ਸਿੱਖਾਂ ਦੀ ਜਿੱਤ ਹੋਈ ?
ਉੱਤਰ-
ਬੱਦੋਵਾਲ ਦੀ ਲੜਾਈ ਵਿਚ ।

ਪ੍ਰਸ਼ਨ 12.
ਬੱਦੋਵਾਲ ਦੀ ਲੜਾਈ ਵਿਚ ਸਿੱਖ ਸੈਨਾ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ ਨੇ ।

ਪ੍ਰਸ਼ਨ 13.
ਲਾਹੌਰ ਦੀ ਪਹਿਲੀ ਸੰਧੀ ਕਦੋਂ ਹੋਈ ?
ਉੱਤਰ-
9 ਮਾਰਚ, 1846 ਈ: ਨੂੰ ।

ਪ੍ਰਸ਼ਨ 14.
ਲਾਹੌਰ ਦੀ ਦੂਜੀ ਸੰਧੀ ਕਦੋਂ ਹੋਈ ?
ਉੱਤਰ-
11 ਮਾਰਚ, 1846 ਈ: ਨੂੰ ।

ਪ੍ਰਸ਼ਨ 15.
ਭੈਰੋਵਾਲ ਦੀ ਸੰਧੀ ਕਦੋਂ ਹੋਈ ?
ਉੱਤਰ-
26 ਦਸੰਬਰ, 1846 ਈ: ਨੂੰ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 16.
ਦੂਜਾ ਅੰਗਰੇਜ਼-ਸਿੱਖ ਯੁੱਧ ਕਦੋਂ ਹੋਇਆ ?
ਉੱਤਰ-
848-49 ਵਿੱਚ ।

ਪ੍ਰਸ਼ਨ 17,
ਮਹਾਰਾਣੀ ਜਿੰਦਾਂ ਨੂੰ ਦੇਸ਼ ਨਿਕਾਲਾ ਦੇ ਕੇ ਕਿੱਥੇ ਭੇਜਿਆ ਗਿਆ ?
ਉੱਤਰ-
ਬਨਾਰਸ ।

ਪ੍ਰਸ਼ਨ 18.
ਲਾਰਡ ਡਲਹੌਜ਼ੀ ਭਾਰਤ ਦਾ ਗਵਰਨਰ ਜਨਰਲ ਕਦੋਂ ਬਣਿਆ ?
ਉੱਤਰ-
ਜਨਵਰੀ, 1848 ਵਿਚ ।

ਪ੍ਰਸ਼ਨ 19.
ਦੀਵਾਨ ਮੂਲ ਰਾਜ ਕਿੱਥੋਂ ਦਾ ਨਾਜ਼ਿਮ ਸੀ ?
ਉੱਤਰ-
ਮੁਲਤਾਨ ਦਾ ।

ਪ੍ਰਸ਼ਨ 20.
ਰਾਮਨਗਰ ਦੀ ਲੜਾਈ (22 ਨਵੰਬਰ, 1848) ਵਿਚ ਕਿਸਦੀ ਹਾਰ ਹੋਈ ?
ਉੱਤਰ-
ਅੰਗਰੇਜ਼ਾਂ ਦੀ ।

ਪ੍ਰਸ਼ਨ 21.
ਦੂਸਰੇ ਅੰਗਰੇਜ਼-ਸਿੱਖ ਯੁੱਧ ਦੀ ਅੰਤਿਮ ਅਤੇ ਫੈਸਲਾਕੁੰਨ ਲੜਾਈ ਕਿੱਥੇ ਲੜੀ ਗਈ ?
ਉੱਤਰ-
ਗੁਜਰਾਤ ਵਿਚ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 22.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
1849 ਈ: ਵਿਚ ।

ਪ੍ਰਸ਼ਨ 23.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਿਸਨੇ ਮਿਲਾਇਆ ?
ਉੱਤਰ-
ਲਾਰਡ ਡਲਹੌਜ਼ੀ ਨੇ ।

ਪ੍ਰਸ਼ਨ 24.
ਦੂਜੇ ਅੰਗਰੇਜ਼-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ਕੌਣ ਸੀ ?
ਉੱਤਰ-
ਮਹਾਰਾਜਾ ਦਲੀਪ ਸਿੰਘ ।

ਪ੍ਰਸ਼ਨ 25.
ਦੂਜੇ-ਅੰਗਰੇਜ਼ ਸਿੱਖ ਯੁੱਧ ਦੇ ਸਿੱਟੇ ਵਜੋਂ ਕਿਹੜਾ ਕੀਮਤੀ ਹੀਰਾ ਅੰਗਰੇਜ਼ਾਂ ਦੇ ਹੱਥ ਲੱਗਾ ?
ਉੱਤਰ-
ਕੋਹੇਨੂਰ ।

ਪ੍ਰਸ਼ਨ 26.
ਪੰਜਾਬ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਉੱਥੋਂ ਦਾ ਪ੍ਰਸ਼ਾਸਨ ਕਿਸ ਨੂੰ ਸੌਂਪਿਆ ?
ਉੱਤਰ-
ਹੈਨਰੀ ਲਾਰੇਂਸ ਨੂੰ ।

ਪ੍ਰਸ਼ਨ 27.
ਅੰਗਰੇਜ਼ਾਂ ਨੇ ਪੰਜਾਬ ਤੋਂ ਪ੍ਰਾਪਤ ਕੋਹੇਨੂਰ ਹੀਰਾ ਕਿਸ ਦੇ ਕੋਲ ਭੇਜਿਆ ?
ਉੱਤਰ-
ਇੰਗਲੈਂਡ ਦੀ ਮਹਾਰਾਣੀ ਕੋਲ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

II. ਖ਼ਾਲੀ ਥਾਂਵਾਂ ਰੋ-

1. ਅਕਬਰ ਖਾਂ ਦੀ ਅਗਵਾਈ ਹੇਠ ਅਫ਼ਗਾਨ ਵਿਦਰੋਹੀਆਂ ਨੇ …………………… ਅਤੇ ਅੰਗਰੇਜ਼ ਸੈਨਾਪਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।
ਉੱਤਰ-
ਬਰਨਜ਼ ਅਤੇ ਮੈਕਨਾਟਨ

2. ਅੰਗਰੇਜ਼ਾਂ ਨੇ …………………………. ਈ: ਵਿੱਚ ਸਿੰਧ ’ਤੇ ਕਬਜ਼ਾ ਕਰ ਲਿਆ ।
ਉੱਤਰ-
1843

3. ………………………….. ਈ: ਵਿਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ ।
ਉੱਤਰ-
1845

4. ਬੱਦੋਵਾਲ ਦੀ ਲੜਾਈ ਵਿਚ ਸਿੱਖਾਂ ਦੀ ਅਗਵਾਈ ………………………. ਨੇ ਕੀਤੀ ।
ਉੱਤਰ-
ਸਰਦਾਰ ਰਣਜੋਧ ਸਿੰਘ ਮਜੀਠੀਆ

5. ……………………….. ਈ: ਤੋਂ ……………………….. ਈ: ਤਕ ਦੂਜਾ ਐਂਗਲੋ-ਸਿੱਖ ਯੁੱਧ ਹੋਇਆ ।
ਉੱਤਰ-
1848, 1849

6. ਦੂਜੇ ਐਂਗਲੋ-ਸਿੱਖ ਯੁੱਧ ਦੇ ਸਮੇਂ ਪੰਜਾਬ ਦਾ ਸ਼ਾਸਕ ……………………… ਸੀ ।
ਉੱਤਰ-
ਮਹਾਰਾਜਾ ਦਲੀਪ ਸਿੰਘ

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

7. ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ……………………… ਹੀਰਾ ਅੰਗਰੇਜ਼ਾਂ ਨੂੰ ਮਿਲਿਆ ।
ਉੱਤਰ-
ਕੋਹੇਨੂਰ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਮਹਾਰਾਜਾ ਰਣਜੀਤ ਸਿੰਘ ਦਾ ਉੱਤਰਾਧਿਕਾਰੀ ਬਣਿਆ-
(A) ਮੋਹਰ ਸਿੰਘ
(B) ਚੇਤ ਸਿੰਘ
(C) ਖੜਕ ਸਿੰਘ
(D) ਸਾਹਿਬ ਸਿੰਘ
ਉੱਤਰ-
(C) ਖੜਕ ਸਿੰਘ

ਪ੍ਰਸ਼ਨ 2.
ਮੁਦਕੀ ਦੀ ਲੜਾਈ ਵਿਚ ਕਿਸ ਸਿੱਖ ਸਰਦਾਰ ਨੇ ਗੱਦਾਰੀ ਕੀਤੀ ?
(A) ਚੇਤ ਸਿੰਘ
(B) ਲਾਲ ਸਿੰਘ
(C) ਸਾਹਿਬ ਸਿੰਘ
(D) ਮੋਹਰ ਸਿੰਘ ।
ਉੱਤਰ-
(B) ਲਾਲ ਸਿੰਘ

ਪ੍ਰਸ਼ਨ 3.
ਸਭਰਾਓਂ ਦੀ ਲੜਾਈ ਹੋਈ-
(A) 10 ਫਰਵਰੀ, 1846 ਈ:
(B) 10 ਫ਼ਰਵਰੀ, 1849 ਈ:
(C) 20 ਫਰਵਰੀ, 1846 ਈ:
(D) 20 ਫਰਵਰੀ, 1830 ਈ:
ਉੱਤਰ-
(A) 10 ਫਰਵਰੀ, 1846 ਈ:

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰਨ ਵਾਲਾ ਭਾਰਤ ਦਾ ਗਵਰਨਰ ਜਨਰਲ ਸੀ ?
(A) ਲਾਰਡ ਕਰਜ਼ਨ
(B) ਲਾਰਡ ਡਲਹੌਜ਼ੀ
(C) ਲਾਰਡ ਵੈਲਜਲੀ
(D) ਲਾਰਡ ਮਾਊਂਟਬੈਟਨ ।
ਉੱਤਰ-
(B) ਲਾਰਡ ਡਲਹੌਜ਼ੀ

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਲਾਹੌਰ ਦੀ ਸੰਧੀ ਹੋਈ-
(A) ਮਾਰਚ, 1849 ਈ: ਵਿਚ
(B) ਮਾਰਚ, 1843 ਈ: ਵਿਚ
(C) ਮਾਰਚ, 1846 ਈ: ਵਿਚ
(D) ਮਾਰਚ, 1835 ਈ: ਵਿਚ |
ਉੱਤਰ-
(C) ਮਾਰਚ, 1846 ਈ: ਵਿਚ

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 6.
ਪਹਿਲਾ ਐਂਗਲੋ-ਸਿੱਖ ਯੁੱਧ ਹੋਇਆ-
(A) 1843-44 ਈ: ਵਿਚ
(B) 1847-48 ਈ: ਵਿਚ
(C) 1830-31 ਈ: ਵਿਚ
(D) 1845-46 ਈ: ਵਿਚ ।
ਉੱਤਰ-
(D) 1845-46 ਈ: ਵਿਚ ।

IV. ਸਹੀ-ਗ਼ਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. 1849 ਈ: ਵਿਚ ਪੰਜਾਬ ਨੂੰ ਲਾਰਡ ਹੇਸਟਿੰਗਜ਼ ਨੇ ਅੰਗਰੇਜ਼ੀ ਸਾਮਰਾਜ ਵਿਚ ਮਿਲਾਇਆ ।
2. ਅੰਗਰੇਜ਼ਾਂ ਨੂੰ ਪੰਜਾਬ ਜਿੱਤਣ ਵਾਸਤੇ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।
3. ਕੌਂਸਲ ਆਫ਼ ਰੀਜੈਂਸੀ ਲਾਹੌਰ ਰਾਜ ਦਾ ਸ਼ਾਸਨ ਚਲਾਉਣ ਲਈ ਬਣਾਈ ਗਈ ।
4. ਮੁਦਕੀ ਦੀ ਲੜਾਈ ਵਿਚ ਸਰਦਾਰ ਲਾਲ ਸਿੰਘ ਨੇ ਸਿੱਖਾਂ ਨਾਲ ਗੱਦਾਰੀ ਕੀਤੀ ।
5. ਦੂਸਰੇ ਐਗਲੋਂ-ਸਿੱਖ ਯੁੱਧ ਵਿਚ ਸਿੱਖਾਂ ਨੇ ਪੰਜਾਬ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾ ਲਿਆ ।
ਉੱਤਰ-
1. ×
2. ×
3. √
4. √
5. ×

V. ਸਹੀ-ਮਿਲਾਨ ਕਰੋ-

1. ਸਰਦਾਰ ਰਣਜੋਧ ਸਿੰਘ ਮਜੀਠੀਆ ਗੁਜਰਾਤ
2. ਦੀਵਾਨ ਮੁਲਰਾਜ ਪੰਜਾਬ ਦਾ ਸ਼ਾਸਕ
3. ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ ਬੱਦੋਵਾਲ ਦੀ ਲੜਾਈ
4. ਮਹਾਰਾਜਾ ਦਲੀਪ ਸਿੰਘ ਮੁਲਤਾਨ ।

ਉੱਤਰ-

1. ਸਰਦਾਰ ਰਣਜੋਧ ਸਿੰਘ ਮਜੀਠੀਆ ਬੱਦੋਵਾਲ ਦੀ ਲੜਾਈ
2. ਦੀਵਾਨ ਮੂਲਰਾਜ ਮੁਲਤਾਨ
3.ਦੂਸਰੇ ਐਂਗਲੋ-ਸਿੱਖ ਯੁੱਧ ਦੀ ਆਖ਼ਰੀ ਅਤੇ ਨਿਰਣਾਇਕ ਲੜਾਈ ਗੁੱਜਰਾਤ
4. ਮਹਾਰਾਜਾ ਦਲੀਪ ਸਿੰਘ ਪੰਜਾਬ ਦਾ ਸ਼ਾਸਕ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)

ਪ੍ਰਸ਼ਨ 1.
ਪਹਿਲੇ ਸਿੱਖ ਯੁੱਧ ਦਾ ਵਰਣਨ ਕਰੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅੰਗਰੇਜ਼ਾਂ ਨੇ ਆਪਣੀਆਂ ਸੈਨਿਕ ਤਿਆਰੀਆਂ ਦੀ ਗਤੀ ਤੇਜ਼ ਕਰ ਦਿੱਤੀ । ਇਸ ਗੱਲ ‘ਤੇ ਸਿੱਖਾਂ ਦਾ ਭੜਕਣਾ ਸੁਭਾਵਿਕ ਸੀ । 1845 ਈ: ਵਿੱਚ ਫ਼ਿਰੋਜ਼ਪੁਰ ਦੇ ਨੇੜੇ ਸਿੱਖਾਂ ਤੇ ਅੰਗਰੇਜ਼ਾਂ ਵਿਚ ਲੜਾਈ ਸ਼ੁਰੂ ਹੋ ਗਈ । ਸਿੱਖਾਂ ਦੇ ਮੁੱਖ ਸੈਨਾਪਤੀ ਤੇਜ ਸਿੰਘ ਤੇ ਵਜ਼ੀਰ ਲਾਲ ਸਿੰਘ ਦੇ ਵਿਸ਼ਵਾਸਘਾਤ ਦੇ ਕਾਰਨ ਮੁਦਕੀ ਅਤੇ ਫ਼ਿਰੋਜ਼ਪੁਰ ਨਾਂ ਦੀ ਥਾਂ ‘ਤੇ ਸਿੱਖਾਂ ਦੀ ਹਾਰ ਹੋਈ । 1846 ਈ: ਵਿੱਚ ਸਿੱਖਾਂ ਨੇ ਲੁਧਿਆਣਾ ਦੇ ਨੇੜੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ ।

ਪਰੰਤੂ ਗੁਲਾਬ ਸਿੰਘ ਦੇ ਵਿਸ਼ਵਾਸਘਾਤ ਕਾਰਨ ਅਲੀਵਾਲ ਅਤੇ ਸਭਰਾਉਂ ਨਾਂ ਦੀਆਂ ਥਾਂਵਾਂ ‘ਤੇ ਸਿੱਖਾਂ ਨੂੰ ਇਕ ਵਾਰ ਫਿਰ ਹਾਰ ਦਾ ਮੂੰਹ ਦੇਖਣਾ ਪਿਆ । ਮਾਰਚ, 1846 ਈ: ਵਿੱਚ ਗੁਲਾਬ ਸਿੰਘ ਦੇ ਯਤਨਾਂ ਨਾਲ ਸਿੱਖਾਂ ਅਤੇ ਅੰਗਰੇਜ਼ਾਂ ਵਿਚ ਇਕ ਸਮਝੌਤਾ ਹੋ ਗਿਆ । ਇਸ ਸੰਧੀ ਅਨੁਸਾਰ ਸਿੱਖਾਂ ਨੂੰ ਬਹੁਤ ਸਾਰਾ ਆਪਣਾ ਰਾਜ ਅਤੇ ਡੇਢ ਕਰੋੜ ਰੁਪਏ ਅੰਗਰੇਜ਼ਾਂ ਨੂੰ ਦੇਣੇ ਪਏ । ਦਲੀਪ ਸਿੰਘ ਦੇ ਜਵਾਨ ਹੋਣ ਤਕ ਪੰਜਾਬ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਇਕ ਅੰਗਰੇਜ਼ੀ ਸੈਨਾ ਰੱਖ ਦਿੱਤੀ ਗਈ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 2.
ਦੂਸਰੇ ਸਿੱਖ ਯੁੱਧ ‘ਤੇ ਇੱਕ ਨੋਟ ਲਿਖੋ ।
ਉੱਤਰ-
1848 ਈ: ਵਿੱਚ ਅੰਗਰੇਜ਼ਾਂ ਨੇ ਮੁਲਤਾਨ ਦੇ ਹਰਮਨ ਪਿਆਰੇ ਗਵਰਨਰ ਦੀਵਾਨ ਮੂਲ ਰਾਜ ਨੂੰ ਜ਼ਬਰਦਸਤੀ ਹਟਾ ਦਿੱਤਾ ਸੀ, ਇਹ ਗੱਲ ਉੱਥੋਂ ਦੇ ਵਸਨੀਕ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਅਨੇਕਾਂ ਅੰਗਰੇਜ਼ ਅਫ਼ਸਰਾਂ ਨੂੰ ਮਾਰ ਮੁਕਾਇਆ । ਇਸ ਲਈ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਤੇ ਇਸ ਯੁੱਧ ਦੀਆਂ ਮਹੱਤਵਪੂਰਨ ਲੜਾਈਆਂ ਰਾਮ ਨਗਰ, ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਵਿਚ ਲੜੀਆਂ ਗਈਆਂ । ਰਾਮ ਨਗਰ ਦੀ ਲੜਾਈ ਵਿਚ ਕੋਈ ਫ਼ੈਸਲਾ ਨਾ ਹੋ ਸਕਿਆ । ਪਰੰਤੁ ਮੁਲਤਾਨ, ਚਿਲਿਆਂਵਾਲਾ ਅਤੇ ਗੁਜਰਾਤ ਆਦਿ ਥਾਂਵਾਂ ‘ਤੇ ਸਿੱਖਾਂ ਦੀ ਹਾਰ ਹੋਈ । ਸਿੱਖਾਂ ਨੇ 1849 ਈ: ਵਿੱਚ ਪੂਰੀ ਤਰ੍ਹਾਂ ਆਪਣੀ ਹਾਰ ਮੰਨ ਲਈ।ਇਸ ਜਿੱਤ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 3.
ਪੰਜਾਬ ਵਿਲਯ ‘ ਤੇ ਇਕ ਟਿੱਪਣੀ ਲਿਖੋ ।
ਉੱਤਰ-
1839 ਈ: ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ । ਇਸ ਤੋਂ ਬਾਅਦ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਯੋਗ ਨੇਤਾ ਨਾ ਰਿਹਾ | ਸ਼ਾਸਨ ਦੀ ਸਾਰੀ ਤਾਕਤ ਸੈਨਾ ਦੇ ਹੱਥ ਵਿੱਚ ਆ ਗਈ । ਅੰਗਰੇਜ਼ਾਂ ਨੇ ਇਸ ਮੌਕੇ ਦਾ ਲਾਭ ਉਠਾਇਆ ਅਤੇ ਸਿੱਖ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ । ਇਸ ਦੇ ਨਾਲ-ਨਾਲ ਉਨ੍ਹਾਂ ਨੇ ਪੰਜਾਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਪਣੀਆਂ ਫ਼ੌਜਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਸਿੱਖਾਂ ਵਿਰੁੱਧ ਯੁੱਧ ਦੀ ਤਿਆਰੀ ਕਰਨ ਲੱਗੇ ।ਉਨ੍ਹਾਂ ਨੇ ਸਿੱਖਾਂ ਨਾਲ ਦੋ ਯੁੱਧ ਕੀਤੇ ।ਦੋਵਾਂ ਯੁੱਧਾਂ ਵਿਚ ਸਿੱਖ ਸੈਨਿਕ ਬੜੀ ਬਹਾਦਰੀ ਨਾਲ ਲੜੇ ਪਰੰਤੂ ਆਪਣੇ ਅਧਿਕਾਰੀਆਂ ਦੀ ਗੱਦਾਰੀ ਕਾਰਨ ਉਹ ਹਾਰ ਗਏ । ਪਹਿਲੇ ਯੁੱਧ ਦੇ ਬਾਅਦ ਅੰਗਰੇਜ਼ਾਂ ਨੇ ਪੰਜਾਬ ਦਾ ਕੇਵਲ ਕੁਝ ਭਾਗ ਅੰਗਰੇਜ਼ੀ ਰਾਜ ਵਿਚ ਮਿਲਾਇਆ ਅਤੇ ਉੱਥੇ ਸਿੱਖ ਸੈਨਾ ਦੀ ਥਾਂ ‘ਤੇ ਅੰਗਰੇਜ਼ ਸੈਨਿਕ ਰੱਖ ਦਿੱਤੇ ਗਏ । ਪਰੰਤੂ 1849 ਈ: ਵਿੱਚ ਦੂਸਰੇ ਸਿੱਖ ਯੁੱਧ ਦੀ ਸਮਾਪਤੀ ਤੇ ਲਾਰਡ ਡਲਹੌਜ਼ੀ ਨੇ ਪੂਰੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ।

ਪ੍ਰਸ਼ਨ 4.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਚਾਰ ਕਾਰਨ ਲਿਖੋ ।
ਉੱਤਰ-

  1. ਖ਼ਾਲਸਾ ਸੈਨਾ ਦੀ ਸ਼ਕਤੀ ਇੰਨੀ ਵਧ ਗਈ ਸੀ ਕਿ ਰਾਣੀ ਜਿੰਦਾਂ ਅਤੇ ਲਾਲ ਸਿੰਘ ਇਸ ਸੈਨਾ ਦਾ ਧਿਆਨ ਅੰਗਰੇਜ਼ਾਂ ਵਲ ਮੋੜਨਾ ਚਾਹੁੰਦੇ ਸਨ ।
  2. ਲਾਲ ਸਿੰਘ ਅਤੇ ਰਾਣੀ ਜਿੰਦਾਂ ਨੇ ਖ਼ਾਲਸਾ ਫ਼ੌਜ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਸਿੰਧ ਦੇ ਵਿਲਯ ਦੇ ਬਾਅਦ ਅੰਗਰੇਜ਼ ਪੰਜਾਬ ਨੂੰ ਆਪਣੇ ਰਾਜ ਵਿਚ ਮਿਲਾਉਣਾ ਚਾਹੁੰਦੇ ਹਨ ।
  3. ਅੰਗਰੇਜ਼ਾਂ ਨੇ ਸਤਲੁਜ ਦੇ ਪਾਰ 35000 ਤੋਂ ਵੀ ਵੱਧ ਸੈਨਿਕ ਇਕੱਠੇ ਕਰ ਲਏ ਸਨ ।
  4. ਅੰਗਰੇਜ਼ਾਂ ਨੇ ਸਿੰਧ ਵਿਚ ਵੀ ਆਪਣੀ ਸੈਨਾ ਵਿਚ ਵਾਧਾ ਕੀਤਾ ਅਤੇ ਸਿੰਧੂ ਨਦੀ ‘ਤੇ ਇਕ ਪੁਲ ਬਣਾਇਆ ।
    ਇਨ੍ਹਾਂ ਉਤੇਜਿਤ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਸੈਨਾ ਨੇ ਸਤਲੁਜ ਨਦੀ ਪਾਰ ਕੀਤੀ ਅਤੇ ਪਹਿਲਾ ਐਂਗਲੋ-ਸਿੱਖ ਯੁੱਧ ਸ਼ੁਰੂ ਕੀਤਾ ।

ਪ੍ਰਸ਼ਨ 5.
ਪਹਿਲੇ ਐਂਗਲੋ-ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-

  1. ਦੋਆਬਾ ਬਿਸਤ ਜਲੰਧਰ ’ਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।
  2. ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ ਅਤੇ ਇਕ ਕੌਂਸਿਲ ਸਥਾਪਿਤ ਕੀਤੀ ਗਈ ਜਿਸ ਵਿਚ ਅੱਠ ਸਰਦਾਰ ਸਨ ।
  3. ਸਰ ਹੈਨਰੀ ਲਾਰੈਂਸ ਨੂੰ ਲਾਹੌਰ ਦਾ ਰੈਜ਼ੀਡੈਂਟ ਨਿਯੁਕਤ ਕਰ ਦਿੱਤਾ ਗਿਆ ।
  4. ਸਿੱਖਾਂ ਨੇ 1\(\frac{1}{2}\) ਕਰੋੜ ਰੁਪਇਆ ਸਜ਼ਾ ਦੇ ਰੂਪ ਵਿੱਚ ਦੇਣਾ ਸੀ, ਉਨ੍ਹਾਂ ਦੇ ਖ਼ਜ਼ਾਨੇ ਵਿਚ ਕੇਵਲ 50 ਲੱਖ ਰੁਪਇਆ ਸੀ । ਬਾਕੀ ਰੁਪਇਆ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦਾ ਤ ਗੁਲਾਬ ਸਿੰਘ ਨੂੰ ਵੇਚ ਕੇ ਪੂਰਾ ਕੀਤਾ ।
  5. ਲਾਹੌਰ ਵਿਚ ਇਕ ਅੰਗਰੇਜ਼ੀ ਸੈਨਾ ਰੱਖਣ ਦੀ ਵਿਵਸਥਾ ਕੀਤੀ ਗਈ । ਇਸ ਸੈਨਾ ਦੇ 22 ਲੱਖ ਰੁਪਏ ਸਾਲਾਨਾ ਖ਼ਰਚ ਲਈ ਖ਼ਾਲਸਾ ਦਰਬਾਰ ਉੱਤਰਦਾਈ ਸੀ ।
  6. ਸਿੱਖ ਸੈਨਾ ਪਹਿਲਾਂ ਤੋਂ ਘਟਾ ਦਿੱਤੀ ਗਈ । ਹੁਣ ਉਸ ਦੀ ਸੈਨਾ ਵਿੱਚ ਕੇਵਲ 20 ਹਜ਼ਾਰ ਪੈਦਲ ਸੈਨਿਕ ਰਹਿ ਗਏ ਸਨ ।

ਪ੍ਰਸ਼ਨ 6.
ਦੂਜੇ ਸਿੱਖ ਯੁੱਧ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-
ਇਸ ਯੁੱਧ ਦੇ ਕਾਰਨ ਹੇਠ ਲਿਖੇ ਹਨ-

  1. ਲਾਹੌਰ ਤੇ ਭੈਰੋਵਾਲ ਦੀ ਸੰਧੀ ਸਿੱਖਾਂ ਦੇ ਸਨਮਾਨ ‘ਤੇ ਇਕ ਕਰਾਰੀ ਸੱਟ ਸੀ । ਉਹ ਅੰਗਰੇਜ਼ਾਂ ਤੋਂ ਇਸ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦੇ ਸਨ ।
  2. 1847 ਅਤੇ 1848 ਈ: ਵਿਚ ਕੁਝ ਅਜਿਹੇ ਸੁਧਾਰ ਕੀਤੇ ਗਏ ਜੋ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਸਨ ! ਸਿੱਖ ਇਸ ਗੱਲ ਤੋਂ ਵੀ ਬੜੇ ਉਤੇਜਿਤ ਹੋਏ ।
  3. ਜਿਹੜੇ ਸਿੱਖ ਸੈਨਿਕਾਂ ਨੂੰ ਕੱਢ ਦਿੱਤਾ ਗਿਆ ਉਹ ਆਪਣੇ ਵੇਤਨ ਅਤੇ ਹੋਰ ਭੱਤਿਆਂ ਤੋਂ ਵਾਂਝੇ ਹੋ ਗਏ ਸਨ । ਇਸ ਲਈ ਉਹ ਵੀ ਅੰਗਰੇਜ਼ਾਂ ਤੋਂ ਬਦਲਾ ਲੈਣ ਦਾ ਮੌਕਾ ਲੱਭ ਰਹੇ ਸਨ ।
  4. ਯੁੱਧ ਦਾ ਤੱਤਕਾਲੀ ਕਾਰਨ ਮੁਲਤਾਨ ਦੇ ਗਵਰਨਰ ਮੂਲ ਰਾਜ ਦਾ ਵਿਦਰੋਹ ਸੀ ।

PSEB 10th Class SST Solutions History Chapter 8 ਅੰਗਰੇਜ਼ਾਂ ਅਤੇ ਸਿੱਖਾਂ ਦੇ ਯੁੱਧ ਅਤੇ ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ

ਪ੍ਰਸ਼ਨ 7.
ਦੂਜੇ ਸਿੱਖ ਯੁੱਧ ਦੇ ਕੀ ਸਿੱਟੇ ਨਿਕਲੇ ?
ਉੱਤਰ-
ਇਸ ਯੁੱਧ ਦੇ ਹੇਠ ਲਿਖੇ ਸਿੱਟੇ ਨਿਕਲੇ-

  • 29 ਮਾਰਚ, 1849 ਈ: ਨੂੰ ਪੰਜਾਬ ਅੰਗਰੇਜ਼ੀ ਸਾਮਰਾਜ ਵਿਚ ਮਿਲਾ ਲਿਆ ਗਿਆ ਅਤੇ ਇਸ ਦੇ ਸ਼ਾਸਨ ਪ੍ਰਬੰਧ ਲਈ ਤਿੰਨ ਅਧਿਕਾਰੀਆਂ ਦਾ ਇਕ ਬੋਰਡ ਸਥਾਪਿਤ ਕੀਤਾ ਗਿਆ ।
  • ਦਲੀਪ ਸਿੰਘ ਦੀ ਪੰਜਾਹ ਹਜ਼ਾਰ ਪੌਂਡ ਸਾਲਾਨਾ ਪੈਨਸ਼ਨ ਨਿਯਤ ਕਰ ਦਿੱਤੀ ਗਈ ਅਤੇ ਉਸ ਨੂੰ ਇੰਗਲੈਂਡ ਭੇਜ ਦਿੱਤਾ ਗਿਆ ।
  • ਮੂਲ ਰਾਜ ‘ਤੇ ਮੁਕੱਦਮਾ ਚਲਾ ਕੇ ਉਸ ਨੂੰ ਕਾਲੇ ਪਾਣੀ ਭਿਜਵਾ ਦਿੱਤਾ ਗਿਆ ।
    ਸੱਚ ਤਾਂ ਇਹ ਹੈ ਕਿ ਦੂਜੇ ਐਂਗਲੋ-ਸਿੱਖ ਯੁੱਧ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਸਭ ਤੋਂ ਵੱਡਾ ਕੱਟੜ ਦੁਸ਼ਮਣ ਪੰਜਾਬ ਉਨ੍ਹਾਂ ਦੇ ਸਾਮਰਾਜ ਦਾ ਹਿੱਸਾ ਬਣ ਗਿਆ । ਹੁਣ ਅੰਗਰੇਜ਼ ਨਿਰਸੰਕੋਚ ਆਪਣੀਆਂ ਨੀਤੀਆਂ ਨੂੰ ਲਾਗੂ ਕਰ ਸਕਦੇ ਸਨ ਅਤੇ ਭਾਰਤ ਦੇ ਲੋਕਾਂ ਨੂੰ ਗੁਲਾਮੀ ਦੇ ਜੰਜਾਲ ਵਿਚ ਜਕੜ ਸਕਦੇ ਸਨ ।

ਪ੍ਰਸ਼ਨ 8.
ਪੰਜਾਬ ਵਿਚ ਸਿੱਖ ਰਾਜ ਦੇ ਪਤਨ ਦੇ ਕੋਈ ਚਾਰ ਕਾਰਨ ਲਿਖੋ ।
ਉੱਤਰ-

  • ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ੈ-ਇੱਛਾਚਾਰੀ ਸ਼ਾਸਨ ਸੀ, ਇਸ ਨੂੰ ਚਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਗ ਵਿਅਕਤੀ ਦੀ ਹੀ ਲੋੜ ਸੀ ।ਇਸ ਲਈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਬਾਅਦ ਇਸ ਰਾਜ ਨੂੰ ਕੋਈ ਨਾ ਸੰਭਾਲ ਸਕਿਆ ।
  • ਮਹਾਰਾਜਾ ਰਣਜੀਤ ਸਿੰਘ ਦੀ ਕਮਜ਼ੋਰ ਨੀਤੀ ਦੇ ਸਿੱਟੇ ਵਜੋਂ ਅੰਗਰੇਜ਼ਾਂ ਦਾ ਹੌਸਲਾ ਵਧਦਾ ਗਿਆ, ਹੌਲੀ-ਹੌਲੀ ਅੰਗਰੇਜ਼ ਪੰਜਾਬ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਸਮਝ ਗਏ ਅਤੇ ਅੰਤ ਵਿੱਚ ਉਨ੍ਹਾਂ ਨੇ ਪੰਜਾਬ ‘ਤੇ ਕਬਜ਼ਾ ਕਰ ਲਿਆ ।
  • ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਸ਼ਕਤੀਸ਼ਾਲੀ ਸੈਨਾ ‘ਤੇ ਆਧਾਰਿਤ ਸੀ ਉਸ ਦੀ ਮੌਤ ਤੋਂ ਬਾਅਦ ਇਹ ਫ਼ੌਜ ਰਾਜ ਦੀ ਅਸਲ ਸ਼ਕਤੀ ਬਣ ਬੈਠੀ, ਇਸ ਲਈ ਸਿੱਖ ਸਰਦਾਰਾਂ ਨੇ ਇਸ ਸੈਨਾ ਨੂੰ ਖ਼ਤਮ ਕਰਨ ਲਈ ਅਨੇਕਾਂ ਯਤਨ ਕੀਤੇ ।
  • ਪਹਿਲੇ ਅਤੇ ਦੂਸਰੇ ਐਂਗਲੋ-ਸਿੱਖ ਯੁੱਧ ਵਿੱਚ ਅਜਿਹੇ ਮੌਕੇ ਆਏ ਜਦੋਂ ਅੰਗਰੇਜ਼ ਹਾਰ ਜਾਣ ਵਾਲੇ ਸਨ, ਪਰੰਤੂ ਆਪਣੇ ਹੀ ਸਾਥੀਆਂ ਦੇ ਵਿਸ਼ਵਾਸਘਾਤ ਕਾਰਨ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

Punjab State Board PSEB 9th Class Social Science Book Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Textbook Exercise Questions and Answers.

PSEB Solutions for Class 9 Social Science History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

Social Science Guide for Class 9 PSEB ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Textbook Questions and Answers
ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ

(ਓ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲੇਖਕ ਮੁਸਲਿਮ ਸਮਾਜ ਦੇ ਕਿਹੜੇ ਵਰਗ ਵਿਚ ਆਉਂਦੇ ਸਨ ?
(ੳ) ਉੱਚ ਵਰਗ
(ਅ) ਮੱਧ ਵਰਗ
(ਇ) ਨਿਮਨ ਵਰਗ
(ਸ) ਕੋਈ ਵੀ ਨਹੀਂ ।
ਉੱਤਰ-
(ਅ) ਮੱਧ ਵਰਗ

ਪ੍ਰਸ਼ਨ 2.
ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਸੀ ?
(ਉ) ਵੈਸ਼ਨਵ
(ਅ) ਸ਼ੈਵ
(ਇ) ਸ਼ਾਕਤ
(ਸ) ਸੁੰਨੀ ।
ਉੱਤਰ-
(ਇ) ਸ਼ਾਕਤ

ਪ੍ਰਸ਼ਨ 3.
ਜ਼ਜ਼ੀਆ ਕੀ ਹੈ ?
(ਉ) ਧਰਮ
(ਅ) ਧਾਰਮਿਕ ਕਰ
(ਇ) ਪ੍ਰਥਾ
(ਸ) ਗਹਿਣਾ ।
ਉੱਤਰ-
(ਅ) ਧਾਰਮਿਕ ਕਰ

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 4.
ਉਲਮਾ ਕੌਣ ਸਨ ?
(ਉ) ਮਜ਼ਦੂਰ ।
(ਅ) ਹਿੰਦੂ ਧਾਰਮਿਕ ਨੇਤਾ
(ਈ) ਮੁਸਲਿਮ ਧਾਰਮਿਕ ਨੇਤਾ
(ਸ) ਕੋਈ ਵੀ ਨਹੀਂ ।
ਉੱਤਰ-
(ਈ) ਮੁਸਲਿਮ ਧਾਰਮਿਕ ਨੇਤਾ

ਪ੍ਰਸ਼ਨ 5.
ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ ?
(ਉ) ਚੂਹੜਕਾਨੇ
(ਅ) ਰਾਇ ਭੋਇ
(ਈ) ਹਰਿਦੁਆਰ
(ਸ) ਸੱਯਦਪੁਰ ।
ਉੱਤਰ-
(ਉ) ਚੂਹੜਕਾਨੇ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਮੁਸਲਮਾਨਾਂ ਦੀਆਂ ਸੁੰਨੀ ਅਤੇ ………….. ਦੋ ਮੁੱਖ ਸੰਪਰਦਾਵਾਂ ਸਨ ।
ਉੱਤਰ-
ਸ਼ੀਆ,

ਪ੍ਰਸ਼ਨ 2.
…………….. ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਦੀ ਪੂਜਾ ਕਰਦੇ ਸਨ ।
ਉੱਤਰ-
ਵੈਸ਼ਣਵ ਮਤ,

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ ਉਦੇਸ਼ …………… ਦਾ ਕਲਿਆਣ ਸੀ ।
ਉੱਤਰ-
ਸਾਰੀ ਮਨੁੱਖ ਜਾਤੀ/ਸਰਬਤ,

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਚ ………….. ਦਾ ਸੰਦੇਸ਼ ਦਿੱਤਾ ।
ਉੱਤਰ-
ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ,

ਪ੍ਰਸ਼ਨ 5.
ਸੁਲਤਾਨਪੁਰ ਵਿਚ ਰਹਿੰਦਿਆਂ ਗੁਰੂ ਜੀ ਰੋਜ਼ …………… ਨਦੀ ਵਿਚ ਇਸ਼ਨਾਨ ਕਰਨ ਜਾਂਦੇ ਸਨ ।
ਉੱਤਰ-
ਵੇਈਂ ।

(ਈ) ਸਹੀ ਮਿਲਾਨ ਕਰੋ

1. ਪਾਣੀਪਤ ਦੀ ਪਹਿਲੀ ਲੜਾਈ (i) ਚੂਹੜਕਾਨਾ
2. ਸੱਚਾ ਸੌਦਾ (ii) 1526 ਈ:
3. ਸ੍ਰੀ ਗੁਰੂ ਅੰਗਦ ਦੇਵ ਜੀ (iii) ਤਲਵੰਡੀ
4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (iv) ਭਾਈ ਲਹਿਣਾ ਜੀ ।

ਉੱਤਰ-

1. ਪਾਣੀਪਤ ਦੀ ਪਹਿਲੀ ਲੜਾਈ (ii) 1526 ਈ:
2. ਸੱਚਾ ਸੌਦਾ । (i) ਚੂਹੜਕਾਨਾ
3. ਸ੍ਰੀ ਗੁਰੂ ਅੰਗਦ ਦੇਵ ਜੀ (iv) ਭਾਈ ਲਹਿਣਾ ਜੀ
4. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (iii) ਤਲਵੰਡੀ ।

(ਸ) ਅੰਤਰ ਦੱਸੋ

ਪ੍ਰਸ਼ਨ 1.
ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ
2. ਵੈਸ਼ਣਵ ਮਤ ਅਤੇ ਸ਼ੈਵ ਮਤ ।
ਉੱਤਰ-
1. ਮੁਸਲਿਮ ਉੱਚ ਵਰਗ ਅਤੇ ਮੁਸਲਿਮ ਮੱਧ ਵਰਗ –

ਮੁਸਲਿਮ ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ’ ਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਵਿਚ ਡੁੱਬਾ ਹੋਇਆ ਸੀ । ਉਹ ਮਹੱਲਾਂ ਜਾਂ ਵੱਡੇ-ਵੱਡੇ ਭਵਨਾਂ ਵਿਚ ਨਿਵਾਸ ਕਰਦੇ ਸਨ । ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ ।

ਮੁਸਲਿਮ ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ | ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਇਸ ਵਰਗ ਦਾ ਜੀਵਨ-ਪੱਧਰ ਨੀਵਾਂ ਸੀ ।

ਪ੍ਰਸ਼ਨ 2.
ਵੈਸ਼ਣਵ ਮਤ ਅਤੇ ਸ਼ੈਵ ਮਤ
ਉੱਤਰ-

  • ਵੈਸ਼ਣਵ ਮਤ-ਵੈਸ਼ਣਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰਾਂ ਰਾਮ, ਕ੍ਰਿਸ਼ਨ ਆਦਿ ਦੀ ਅਰਾਧਨਾ ਕਰਦੇ ਸਨ । ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ।
  • ਸ਼ੈਵ ਮਤ-ਸ਼ੈਵ ਮੱਤ ਨੂੰ ਮੰਨਣ ਵਾਲੇ ਲੋਕ ਸ਼ਿਵ ਜੀ ਦੀ ਪੂਜਾ ਕਰਦੇ ਸਨ । ਇਨ੍ਹਾਂ ਵਿਚ ਗੋਰਖ ਪੰਥੀ, ਨਾਥ ਪੰਥੀ ਅਤੇ ਕੰਨਫਟੇ ਜੋਗੀ ਸ਼ਾਮਲ ਸਨ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਧੀ ਵੰਸ਼ ਦਾ ਆਖ਼ਰੀ ਸ਼ਾਸਕ ਕੌਣ ਸੀ ?
ਉੱਤਰ-
ਇਬਰਾਹੀਮ ਲੋਧੀ ।

ਪ੍ਰਸ਼ਨ 2.
ਬਾਬਰ ਨੂੰ ਪੰਜਾਬ ‘ਤੇ ਹਮਲਾ ਕਰਨ ਲਈ ਕਿਸਨੇ ਸੁਨੇਹਾ ਭੇਜਿਆ ?
ਉੱਤਰ-
ਬਾਬਰ ਨੂੰ ਦੌਲਤ ਖਾਂ ਲੋਧੀ ਨੇ ਪੰਜਾਬ ‘ਤੇ ਹਮਲਾ ਕਰਨ ਲਈ ਸੁਨੇਹਾ ਭੇਜਿਆ ।

ਪ੍ਰਸ਼ਨ 3.
ਲੋਧੀ ਕਾਲ ਵਿਚ ਕਿਹੜੇ ਧਾਰਮਿਕ ਨੇਤਾਵਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਿਲ ਸੀ ?
ਉੱਤਰ-
ਲੋਧੀ ਕਾਲ ਵਿਚ ਮੁਸਲਿਮ ਕੁਲੀਨ ਵਰਗ ਦੇ ਉਲਮਾ ਅਤੇ ਸੂਫ਼ੀ ਸੇਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਹਾਸਿਲ ਸੀ ।

ਪ੍ਰਸ਼ਨ 4.
ਜ਼ਜ਼ੀਆ ਤੋਂ ਕੀ ਭਾਵ ਹੈ ?
ਉੱਤਰ-
ਜ਼ਜ਼ੀਆ ਇਕ ਕਿਸਮ ਦਾ ਧਾਰਮਿਕ ਕਰ ਸੀ ਜੋ ਮੁਗ਼ਲ ਸ਼ਾਸਕ ਗ਼ੈਰ-ਮੁਸਲਿਮ ਲੋਕਾਂ ਤੋਂ ਇਕੱਠਾ ਕਰਦੇ ਸਨ । ਇਸਦੇ ਬਦਲੇ ਉਹ ਉਨ੍ਹਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਲੈਂਦੇ ਸਨ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਤੀਰਥ ਯਾਤਰਾ ਕਰ ਤੋਂ ਕੀ ਭਾਵ ਹੈ ?
ਉੱਤਰ-
ਤੀਰਥ ਯਾਤਰਾ ਕਰ ਗੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਸੀ । ਇਹ ਕਰ ਲੋਕ ਆਪਣੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਦਿੰਦੇ ਸਨ ।

ਪ੍ਰਸ਼ਨ 6.
ਪਾਣੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਕਾਰ ਹੋਈ ?
ਉੱਤਰ-
ਪਾਣੀਪਤ ਦੀ ਪਹਿਲੀ ਲੜਾਈ 1526 ਈ: ਵਿਚ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਹੋਈ ।

ਪ੍ਰਸ਼ਨ 7.
ਮੁਸਲਿਮ ਧਰਮ ਦੇ ਦੋ ਮੁੱਖ ਸੰਪ੍ਰਦਾਇ ਕਿਹੜੇ ਸਨ ?
ਉੱਤਰ-
ਸੁੰਨੀ ਅਤੇ ਸ਼ੀਆ ।

ਪ੍ਰਸ਼ਨ 8.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਵਿਚ ਰਾਇ-ਭੋਇ ਦੀ ਤਲਵੰਡੀ (ਜ਼ਿਲਾ ਸ਼ੇਖੂਪੁਰਾ) ਪਾਕਿਸਤਾਨ ਵਿਖੇ ਹੋਇਆ । ਹੁਣ ਇਸ ਸਥਾਨ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ।

ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਜੀ ਅਤੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਜੀ ਸੀ ।

ਪ੍ਰਸ਼ਨ 10.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕਿਸੇ ਦੋ ਪ੍ਰਮੁੱਖ ਬਾਣੀਆਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ, ਵਾਰ ਮਾਝ, ਵਾਰ ਮਲ੍ਹਾਰ ਆਦਿ ਬਾਣੀਆਂ ਦੀ ਰਚਨਾ ਕੀਤੀ ।

ਪ੍ਰਸ਼ਨ 11.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ।

ਫੋਟੋ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
16ਵੀਂ ਸਦੀ ਦੇ ਆਰੰਭ ਵਿਚ ਔਰਤਾਂ ਦੀ ਸਥਿਤੀ ਬਾਰੇ ਨੋਟ ਲਿਖੋ ।
ਉੱਤਰ-
16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਹੀਨ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਸੋ, ਉਸ ਨੂੰ ਘਰ ਦੀ ਚਾਰ-ਦੀਵਾਰੀ ਵਿਚ ਰੱਖਿਆ ਜਾਂਦਾ ਸੀ ਅਤੇ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ | ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ । ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ । ਉਨ੍ਹਾਂ ਨੂੰ ਪੜ੍ਹਨ-ਲਿਖਣ ਦਾ ਅਧਿਕਾਰ ਨਹੀਂ ਸੀ ।

ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਇਹ ਸਿੱਖਿਆਵਾਂ ਦਿੱਤੀਆਂ –

  • ਰੱਬ ਇਕ ਹੈ । ਉਹ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।
  • ਜਾਤ-ਪਾਤ ਦਾ ਭੇਦ-ਭਾਵ ਇਕ ਦਿਖਾਵਾ ਹੈ ਅਮੀਰ, ਗ਼ਰੀਬ, ਬ੍ਰਾਹਮਣ, ਸ਼ੂਦਰ ਸਭ ਬਰਾਬਰ ਹਨ ।
  • ਸ਼ੁੱਧ ਚਰਿੱਤਰ ਮਨੁੱਖ ਨੂੰ ਮਹਾਨ ਬਣਾਉਂਦਾ ਹੈ ।
  • ਰੱਬ ਦੀ ਭਗਤੀ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ।
  • ਗੁਰੂ ਨਾਨਕ ਦੇਵ ਜੀ ਨੇ ਸੱਚੇ ਗੁਰੂ ਨੂੰ ਮਹਾਨ ਦੱਸਿਆ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਸੱਚੇ ਗੁਰੂ ਦਾ ਹੋਣਾ ਜ਼ਰੂਰੀ ਹੈ ।
  • ਮਨੁੱਖ ਨੂੰ ਸਦਾ ਨੇਕ ਕਮਾਈ ਖਾਣੀ ਚਾਹੀਦੀ ਹੈ ।
  • ਇਸਤਰੀ ਦੀ ਜਗ੍ਹਾ ਬਹੁਤ ਉੱਚੀ ਹੈ । ਉਹ ਵੱਡੇ-ਵੱਡੇ ਮਹਾਂਪੁਰਖਾਂ ਨੂੰ ਜਨਮ ਦਿੰਦੀ ਹੈ । ਇਸ ਲਈ ਇਸਤਰੀ ਦੀ ਇੱਜ਼ਤ ਕਰਨੀ ਚਾਹੀਦੀ ਹੈ ।

ਪ੍ਰਸ਼ਨ 3.
ਲੋਧੀ ਕਾਲ ਵਿਚ ਮੱਧ ਵਰਗ ‘ ਤੇ ਨੋਟ ਲਿਖੋ ।
ਉੱਤਰ-
ਲੋਧੀ ਕਾਲ ਵਿਚ ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ । ਇਸ ਵਰਗ ਦਾ ਜੀਵਨਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰੀਤੀ-ਰਿਵਾਜਾਂ ਦਾ ਖੰਡਨ ਕੀਤਾ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਵਿਚਾਰ ਸੀ ਕਿ ਬਾਹਰੀ ਕਰਮ-ਕਾਂਡਾਂ ਵਿਚ ਸੱਚੀ ਧਾਰਮਿਕ ਸ਼ਰਧਾ-ਭਗਤੀ ਲਈ ਕੋਈ ਜਗਾ ਨਹੀਂ ਸੀ । ਇਸ ਲਈ ਉਨ੍ਹਾਂ ਨੇ ਕਰਮ-ਕਾਂਡਾਂ ਦਾ ਖੰਡਨ ਕੀਤਾ । ਇਹ ਗੱਲਾਂ ਸਨ-ਵੇਦ ਸ਼ਾਸਤਰ, ਮੂਰਤੀ ਪੂਜਾ, ਤੀਰਥ ਯਾਤਰਾ ਅਤੇ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੌਕਿਆਂ ਨਾਲ ਜੁੜੇ ਫ਼ਜੂਲ ਦੇ ਸੰਸਕਾਰ ਵਿਧੀਆਂ ਅਤੇ ਰੀਤੀ-ਰਿਵਾਜ ॥ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਦੀ ਪ੍ਰਣਾਲੀ ਨੂੰ ਵੀ ਅਸਵੀਕਾਰ ਕਰ ਦਿੱਤਾ । ਇਸ ਦੇ ਦੋ ਮੁੱਖ ਕਾਰਨ ਸਨ-ਯੋਗੀਆਂ ਦੁਆਰਾ ਪਰਮਾਤਮਾ ਪ੍ਰਤੀ ਵਿਹਾਰ ਵਿਚ ਸ਼ਰਧਾ-ਭਗਤੀ ਦੀ ਅਣਹੋਂਦ ਤੇ ਆਪਣੇ ਮੱਠਵਾਸੀ ਜੀਵਨ ਵਿਚ ਸਮਾਜਿਕ ਜ਼ਿੰਮੇਵਾਰੀਆਂ ਤੋਂ ਮੂੰਹ ਮੋੜਨਾ । ਗੁਰੂ ਨਾਨਕ ਦੇਵ ਜੀ ਨੇ ਵੈਸ਼ਣਵ ਭਗਤੀ ਨੂੰ ਸਵੀਕਾਰ ਨਾ ਕੀਤਾ ਤੇ ਆਪਣੀ ਵਿਚਾਰਧਾਰਾ ਵਿਚ ਅਵਤਾਰਵਾਦ ਨੂੰ ਵੀ ਕੋਈ ਥਾਂ ਨਾ ਦਿੱਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਲਾਂ ਲੋਕਾਂ ਦੇ ਵਿਸ਼ਵਾਸਾਂ, ਪ੍ਰਥਾਵਾਂ ਤੇ ਵਿਹਾਰਾਂ ਦਾ ਖੰਡਨ ਕੀਤਾ ।

ਪ੍ਰਸ਼ਨ 5.
ਲੋਧੀਕਾਲ ਵਿਚ ਮੁਸਲਿਮ ਵਰਗ ‘ਤੇ ਨੋਟ ਲਿਖੋ ।
ਉੱਤਰ-
ਲੋਧੀਕਾਲ ਵਿਚ ਮੁਸਲਿਮ ਸਮਾਜ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ –
1. ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਆਉਂਦੀ ਸੀ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਮਾਜ ਵਿਚ ਉਨ੍ਹਾਂ ਦਾ ਜੀਵਨ ਉੱਚ ਪੱਧਰ ਦਾ ਸੀ ।

2. ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਵਰਗ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਇਸ ਵਰਗ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

3. ਨੀਵਾਂ ਵਰਗ-ਨੀਵੇਂ ਵਰਗ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ । ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ ।

4. ਇਸਤਰੀਆਂ ਦੀ ਦਸ਼ਾ-ਮੁਸਲਿਮ ਸਮਾਜ ਵਿਚ ਉੱਚ ਘਰਾਣਿਆ ਦੀਆਂ ਇਸਤਰੀਆਂ ਦੀ ਹਾਲਤ ਕੁੱਝ ਵਧੀਆ ਨਹੀਂ ਸੀ, ਪਰੰਤੁ ਹੋਰ ਵਰਗਾਂ ਦੀਆਂ ਔਰਤਾਂ ਦੀ ਹਾਲਤ ਤਰਸਯੋਗ ਸੀ ਉਨ੍ਹਾਂ ਨੂੰ ਬੁਰਕਾ ਪਹਿਨਣਾ ਪੈਂਦਾ ਸੀ ਅਤੇ ਘਰ ਦੀ ਚਾਰ-ਦੀਵਾਰੀ ਵਿਚ ਹੀ ਰਹਿਣਾ ਪੈਂਦਾ ਸੀ। ਉਨ੍ਹਾਂ ਨੂੰ ਪੜ੍ਹਨ-ਲਿਖਣ ਅਤੇ ਸੁਤੰਤਰਤਾ-ਪੁਰਵਕ ਘੁੰਮਣ ਦਾ ਅਧਿਕਾਰ ਨਹੀਂ ਸੀ | ਅਮੀਰ ਲੋਕ ਕਈ-ਕਈ ਪਤਨੀਆਂ ਰੱਖਦੇ ਸਨ | ਤਲਾਕ ਦੀ ਪ੍ਰਥਾ ਵੀ ਪ੍ਰਚਲਿਤ ਸੀ । ਘਰ ਦੇ ਮਾਮਲਿਆਂ ਵਿਚ ਔਰਤ ਦੀ ਸਲਾਹ ਲੈਣਾ ਜ਼ਰੂਰੀ ਸਮਝਿਆ ਜਾਂਦਾ ਸੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਧੀ ਕਾਲ ਵਿਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਸਥਿਤੀ ਦਾ ਵਰਣਨ ਕਰੋ ।
ਉੱਤਰ-
11ਵੀਂ ਸਦੀ ਤੋਂ 16ਵੀਂ ਸਦੀ ਤਕ ਪੰਜਾਬ ਮੁਸਲਿਮ ਸ਼ਾਸਕਾਂ ਦੇ ਅਧੀਨ ਰਿਹਾ । ਇਨ੍ਹਾਂ ਸ਼ਾਸਕਾਂ ਦੇ ਸਮੇਂ ਬਹੁਤ ਸਾਰੇ ਮੁਸਲਮਾਨ ਸਥਾਈ ਤੌਰ ‘ਤੇ ਪੰਜਾਬ ਵਿਚ ਵਸ ਗਏ ਸਨ । ਉਨ੍ਹਾਂ ਨੇ ਇੱਥੋਂ ਦੀਆਂ ਇਸਤਰੀਆਂ ਨਾਲ ਵਿਆਹ ਕਰ ਲਏ ਸਨ, ਜਿਨ੍ਹਾਂ ਵਿਚ ਵੇਸ਼ਵਾਵਾਂ ਅਤੇ ਦਾਸੀਆਂ ਵੀ ਸ਼ਾਮਲ ਸਨ | ਪੰਜਾਬ ਦੀਆਂ ਬਹੁਤ ਸਾਰੀਆਂ ਨਿਮਨ ਜਾਤੀਆਂ ਦੇ ਹਿੰਦੂਆਂ ਨੇ ਸ਼ਾਸਕਾਂ ਦੇ ਤੌਰ ਤੇ ਅਤੇ ਸੂਫ਼ੀਆਂ ਦੇ ਪ੍ਰਭਾਵ ਵਿਚ ਆ ਕੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ । ਇਸ ਸਮੇਂ ਬਹੁਤ ਸਾਰੇ ਮੁਗ਼ਲ ਅਤੇ ਈਰਾਨੀ ਜਾਤੀ ਦੇ ਲੋਕ ਵੀ ਪੰਜਾਬ ਵਿਚ ਆ ਵਸੇ ਸਨ ।

ਇਸ ਤਰ੍ਹਾਂ 16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ । ਉਨ੍ਹਾਂ ਦੀ ਦਸ਼ਾ ਹਿੰਦੂਆਂ ਤੋਂ ਬਹੁਤ ਚੰਗੀ ਸੀ । ਇਸਦਾ ਕਾਰਨ ਇਹ ਸੀ ਕਿ ਉਸ ਸਮੇਂ ਪੰਜਾਬ ‘ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ । ਮੁਸਲਮਾਨਾਂ ਦੇ ਵਰਗ-ਮੁਸਲਿਮ ਸਮਾਜ ਹੇਠ ਲਿਖੇ ਤਿੰਨ ਵਰਗਾਂ ਵਿਚ ਵੰਡਿਆ ਹੋਇਆ ਸੀ –
1. ਉੱਚ ਵਰਗ-ਇਸ ਵਰਗ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ` ਆਦਿ ਕਿਹਾ ਜਾਂਦਾ ਸੀ । ਇਕਤਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ, ਅਕਸਰ ਅੱਯਾਸ਼ੀ ਦਾ ਜੀਵਨ ਸੀ । ਉਹ ਮਹੱਲਾਂ ਜਾਂ ਵਿਸ਼ਾਲ ਭਵਨਾਂ ਵਿਚ ਨਿਵਾਸ ਕਰਦੇ ਸਨ ।ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ । ਉਨਾਂ ਨੂੰ ਅਰਬੀ ਭਾਸ਼ਾ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ । ਅਨੇਕਾਂ ਉਲਮਾਂ ਰਾਜ ਵਿਚ ਨਿਆਂ ਕਾਰਜਾਂ ਵਿਚ ਲੱਗੇ ਹੋਏ ਸਨ । ਉਹ ਕਾਜ਼ੀਆਂ ਦੀਆਂ ਪਦਵੀਆਂ ‘ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ ‘ਤੇ ਕੰਮ ਕਰ ਰਹੇ ਸਨ ।

2. ਮੱਧ ਵਰਗ-ਮੱਧ ਵਰਗ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ । ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਵਰਗ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਵਰਗ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਵਰਗ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਵਰਗ ਜਿਹਾ ਉੱਚਾ ਨਹੀਂ ਸੀ । ਮੱਧ ਵਰਗ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੁਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਇਸ ਵਰਗ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

3. ਨੀਵਾਂ ਵਰਗ-ਨੀਵੇਂ ਵਰਗ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਵਰਗ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ । ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਸੀ । ਸ਼ਿਲਪਕਾਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਹੀ ਆਪਣਾ ਪੇਟ ਭਰ ਸਕਦੇ ਸਨ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ !

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਬਹੁਤ ਤਰਸਯੋਗ ਸੀ । ਸਮਾਜ ਵਿਚ ਭੇਦਭਾਵ ਸੀ ।ਹਿੰਦੂਆਂ ਦੀ ਬਜਾਏ ਮੁਸਲਮਾਨਾਂ ਨਾਲ ਚੰਗਾ ਵਿਹਾਰ ਹੁੰਦਾ ਸੀ । ਸਿੱਖਿਆ ਦਾ ਉੱਚਿਤ ਪ੍ਰਬੰਧ ਨਹੀਂ ਸੀ । ਲੋਕਾਂ ਨੂੰ ਫ਼ਾਰਸੀ ਪੜ੍ਹਨ ਲਈ ਮਜਬੂਰ ਕੀਤਾ ਜਾਂਦਾ ਸੀ | ਔਰਤਾਂ ਦੀ ਅਵਸਥਾ ਬਹੁਤ ਤਰਸਯੋਗ ਸੀ । ਲੜਕੀ ਦਾ ਜਨਮ ਮਾੜੀ ਕਿਸਮਤ ਦਾ ਪ੍ਰਤੀਕ ਸਮਝਿਆ ਜਾਂਦਾ ਸੀ । ਅੰਧ ਵਿਸ਼ਵਾਸ ਅਤੇ ਆਡੰਬਰਾਂ ਕਾਰਨ ਇਸ ਯੁਗ ਦੇ ਅੰਧਕਾਰ ਵਿਚ ਹੋਰ ਵੀ ਵਾਧਾ ਹੋਇਆ ।

ਸੰਖੇਪ ਵਿਚ 16ਵੀਂ ਸਦੀ ਦੇ ਪੰਜਾਬ ਦੀ ਸਮਾਜਿਕ ਅਵਸਥਾ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ –
1. ਮੁਸਲਮਾਨਾਂ ਦੀ ਅਵਸਥਾ-11ਵੀਂ ਸਦੀ ਤੋਂ 16ਵੀਂ ਸਦੀ ਤਕ ਪੰਜਾਬ ਮੁਸਲਿਮ ਸ਼ਾਸਕਾਂ ਦੇ ਅਧੀਨ ਰਿਹਾ । ਇਨ੍ਹਾਂ ਸ਼ਾਸਕਾਂ ਦੇ ਸਮੇਂ ਵਿਚ ਬਹੁਤ ਸਾਰੇ ਮੁਸਲਮਾਨ ਸਥਾਈ ਤੌਰ ‘ਤੇ ਪੰਜਾਬ ਵਿਚ ਵਸ ਗਏ ਸਨ । ਉਨ੍ਹਾਂ ਨੇ ਇੱਥੋਂ ਦੀਆਂ ਔਰਤਾਂ ਨਾਲ ਵਿਆਹ ਕਰ ਲਏ ਸਨ, ਜਿਨ੍ਹਾਂ ਵਿਚ ਵੇਸ਼ਵਾਵਾਂ ਅਤੇ ਦਾਸੀਆਂ ਵੀ ਸ਼ਾਮਲ ਸਨ । ਪੰਜਾਬ ਦੀਆਂ ਬਹੁਤ ਸਾਰੀਆਂ ਨੀਵੀਆਂ ਜਾਤੀਆਂ ਦੇ ਹਿੰਦੂਆਂ ਨੇ ਸ਼ਾਸਕਾਂ ਦੇ ਡਰ ਤੋਂ ਅਤੇ ਸੂਫ਼ੀਆਂ ਦੇ ਪ੍ਰਭਾਵ ਵਿਚ ਆ ਕੇ ਇਸਲਾਮ ਧਰਮ ਸਵੀਕਾਰ ਕਰ ਲਿਆ ਸੀ । ਇਸੇ ਸਮੇਂ ਬਹੁਤ ਸਾਰੇ ਮੁਗ਼ਲ ਅਤੇ ਈਰਾਨੀ ਜਾਤੀ ਦੇ ਲੋਕ ਵੀ ਪੰਜਾਬ ਵਿਚ ਆ ਵਸੇ ਸਨ । ਇਸ ਤਰ੍ਹਾਂ 16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਗਿਣਤੀ ਕਾਫ਼ੀ ਸੀ ।

ਇਨ੍ਹਾਂ ਵਿਚੋਂ ਜ਼ਿਆਦਾਤਰ ਮੁਸਲਮਾਨ ਪਿੰਡਾਂ ਦੀ ਬਜਾਏ ਸ਼ਹਿਰਾਂ ਵਿਚ ਰਹਿੰਦੇ ਸਨ। 16ਵੀਂ ਸਦੀ ਦੇ ਸਮਾਜ ਵਿਚ ਮੁਸਲਮਾਨਾਂ ਦੀ ਅਵਸਥਾ ਹਿੰਦੁਆਂ ਨਾਲੋਂ ਬਹੁਤ ਚੰਗੀ ਸੀ । ਇਸਦਾ ਕਾਰਨ ਇਹ ਸੀ ਕਿ ਉਸ ਸਮੇਂ ਪੰਜਾਬ ‘ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਅਹੁਦਿਆਂ ਤੇ ਨਿਯੁਕਤ ਕੀਤਾ ਜਾਂਦਾ ਸੀ । ਲਗਪਗ ਸਾਰੀਆਂ ਗੱਲਾਂ ਵਿਚ ਮੁਸਲਮਾਨਾਂ ਦਾ ਪੱਖ ਲਿਆ ਜਾਂਦਾ ਸੀ । ਉੱਚ ਵਰਗ ਦੇ ਮੁਸਲਮਾਨਾਂ ਨੂੰ ਵਿਸ਼ੇਸ਼ ਅਧਿਕਾਰ ਵੀ ਪ੍ਰਾਪਤ ਸਨ ।

2. ਮੁਸਲਮਾਨਾਂ ਦੇ ਵਰਗ-16ਵੀਂ ਸਦੀ ਵਿਚ ਮੁਸਲਿਮ ਸਮਾਜ ਨੂੰ ਹੇਠ ਲਿਖੇ ਵਰਗਾਂ ਵਿਚ ਵੰਡਿਆ ਹੋਇਆ ਸੀ –

  • ਉੱਚ ਵਰਗ-ਇਸ ਵਰਗ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ (ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ । ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਤੇ ਸੈਨਾ ਦੇ ਵੱਡੇ-ਵੱਡੇ ਅਧਿਕਾਰੀ ਵੀ ਇਸੇ ਵਰਗ ਵਿਚ ਆਉਂਦੇ ਸਨ । ਇਹ ਲੋਕ ਆਪਣਾ ਸਮਾਂ ਆਰਾਮ ਅਤੇ ਭੋਗ-ਵਿਲਾਸ ਵਿਚ ਬਿਤਾਉਂਦੇ ਸਨ ।
  • ਮੱਧ ਵਰਗ-ਇਸ ਵਰਗ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ ।
  • ਹੇਠਲੇ ਵਰਗ-ਇਸ ਵਰਗ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ । ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ । ਇਸ ਵਰਗ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ ।

3. ਹਿੰਦੂਆਂ ਦੀ ਅਵਸਥਾ-16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਉਨ੍ਹਾਂ ਦੇ ਰੀਤੀਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਸੀ । ਹਿੰਦੂਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਸਨ ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ । ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬ੍ਰਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਇਕ ਵਾਰ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੂਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਉਹ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ ।

4. ਔਰਤਾਂ ਦੀ ਦਸ਼ਾ-16ਵੀਂ ਸਦੀ ਵਿਚ ਔਰਤਾਂ ਦਾ ਜੀਵਨ ਇਸ ਤਰ੍ਹਾਂ ਸੀ –
ਔਰਤਾਂ ਦੀ ਦਸ਼ਾ-16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ। ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਉਨ੍ਹਾਂ ਨੂੰ ਹਮੇਸ਼ਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ  ਅਜਿਹੇ ਵੀ ਸਨ ਜੋ ਕੰਨਿਆਂ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ ।

ਕੁਪ੍ਰਥਾਵਾਂ-ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ । ਇਨ੍ਹਾਂ ਵਿਚੋਂ ਮੁੱਖ ਪ੍ਰਥਾਵਾਂ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ ਅਤੇ ਬਹੁ-ਪਤਨੀ ਪ੍ਰਥਾ ਆਦਿ ਸਨ | ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਹੀ ਪ੍ਰਚਲਿਤ ਸੀ । ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ । ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਦੇ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ । ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ । ਕੇਵਲ ਕੁਝ ਉੱਚ ਘਰਾਣੇ ਦੀਆਂ ਇਸਤਰੀਆਂ ਹੀ ਆਪਣੇ ਘਰ ਵਿਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ | ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ। ਪੰਜਾਬ ਵਿਚ ਅਕਸਰ ਇਸਤਰੀ ਦੇ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।’

ਧਾਰਮਿਕ ਅਵਸਥਾ-16ਵੀਂ ਸਦੀ ਵਿਚ ਹਿੰਦੂ ਧਰਮ ਪੰਜਾਬ ਦਾ ਮੁੱਖ ਧਰਮ ਸੀ । ਵੇਦ, ਰਮਾਇਣ, ਮਹਾਂਭਾਰਤ, ਉਪਨਿਸ਼ਦ, ਗੀਤਾ ਆਦਿ ‘ਤੇ ਆਧਾਰਿਤ ਅਨੇਕ ਹਿੰਦੂ ਸਿੱਖਿਆਵਾਂ ਪ੍ਰਚਲਿਤ ਸਨ ।

ਹਿੰਦੂ ਧਰਮ ਕਈ ਸੰਪ੍ਰਦਾਵਾਂ ਵਿਚ ਵੰਡਿਆ ਹੋਇਆ ਸੀ –

  1. ਵੈਸ਼ਣਵ ਮਤ-ਵੈਸ਼ਣਵ ਮਤ ਨੂੰ ਮੰਨਣ ਵਾਲੇ ਲੋਕ ਵਿਸ਼ਨੂੰ ਅਤੇ ਉਸਦੇ ਅਵਤਾਰ ਰਾਮ, ਕ੍ਰਿਸ਼ਨ ਆਦਿ ਦੀ ਅਰਾਧਨਾਂ ਕਰਦੇ ਸਨ । ਇਹ ਲੋਕ ਸ਼ੁੱਧ ਸ਼ਾਕਾਹਾਰੀ ਸਨ ।
  2. ਸ਼ੈਵ ਮਤ-ਸ਼ੈਵ ਮਤ ਨੂੰ ਮੰਨਣ ਵਾਲੇ ਲੋਕ ਸ਼ਿਵਜੀ ਦੇ ਉਪਾਸਕ ਸਨ ।ਉਹ ਜ਼ਿਆਦਾਤਰ ਸੰਨਿਆਸੀ ਸਨ । ਜਿਨ੍ਹਾਂ ਵਿਚ ਗੋਰਖ ਪੰਥੀ, ਨਾਥ ਪੰਥੀ ਅਤੇ ਕੰਨਫਟੇ ਜੋਗੀ ਸ਼ਾਮਲ ਸਨ ।
  3. ਸ਼ਾਕਤ ਮਤ-ਸ਼ਾਕਤ ਮਤ ਨੂੰ ਮੰਨਣ ਵਾਲੇ ਲੋਕ ਕਾਲੀ ਅਤੇ ਦੁਰਗਾ ਦੀ ਸ਼ਕਤੀ ਦੇ ਰੂਪ ਵਿਚ ਪੂਜਾ ਕਰਦੇ ਸਨ । ਇਹ ਲੋਕ ਪੂਜਾ ਲਈ ਜਾਨਵਰਾਂ ਦੀ ਬਲੀ ਵੀ ਦਿੰਦੇ ਸਨ । ਬਹੁਤ ਸਾਰੇ ਲੋਕ ਜਾਦੂ-ਟੂਣਿਆਂ ਵਿਚ ਵਿਸ਼ਵਾਸ ਕਰਦੇ ਸਨ । ਕੁੱਝ ਲੋਕ ਪਿੱਤਰਾਂ ਅਤੇ ਸਥਾਨਕ ਦੇਵਤਿਆਂ ਜਿਵੇਂ ਗੁੱਗਾ ਪੀਰ ਅਤੇ ਸੀਤਲਾ ਮਾਤਾ ਆਦਿ ਦੀ ਪੂਜਾ ਵੀ ਕਰਦੇ ਸਨ | ਸਾਰੇ ਗ਼ੈਰ-ਮੁਸਲਮਾਨ ਹਿੰਦੂ ਨਹੀਂ ਸਨ । ਇਸਦੇ ਇਲਾਵਾ ਉਸ ਸਮੇਂ ਪੰਜਾਬ ਦੇ ਪਹਾੜੀ ਖੇਤਰ ਵਿਚ ਬੁੱਧ ਅਤੇ ਮੈਦਾਨੀ ਭਾਗਾਂ ਵਿਚ ਜੈਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਸਨ ਜੋਕਿ ਅਹਿੰਸਾ ਵਿਚ ਵਿਸ਼ਵਾਸ ਰੱਖਦੇ ਸਨ ।

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਪਹਿਲੀ ਉਦਾਸੀ (ਯਾਤਰਾ) ਦਾ ਵਰਣਨ ਵਿਸਥਾਰ ਸਹਿਤ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਵਿਚ ਭਾਰਤ ਦੀ ਪੂਰਬ ਅਤੇ ਦੱਖਣ ਦਿਸ਼ਾ ਵਿਚ ਗਏ । ਇਹ ਯਾਤਰਾ 1499 ਈ: ਵਿਚ ਆਰੰਭ ਹੋਈ । ਉਨ੍ਹਾਂ ਨੇ ਆਪਣੇ ਪ੍ਰਸਿੱਧ ਚੇਲੇ ਭਾਈ ਮਰਦਾਨਾ ਜੀ ਨੂੰ ਵੀ ਆਪਣੇ ਨਾਲ ਲਿਆ | ਮਰਦਾਨਾ ਰਬਾਬ ਵਜਾਉਣ ਵਿਚ ਨਿਪੁੰਨ ਸੀ ।

ਇਸ ਯਾਤਰਾ ਦੇ ਦੌਰਾਨ ਗੁਰੂ ਜੀ ਨੇ ਹੇਠ ਲਿਖੀਆਂ ਥਾਂਵਾਂ ਦਾ ਦੌਰਾ ਕੀਤਾ –
1. ਸੱਯਦਪੁਰ ਐਮਨਾਬਾਦ-ਗੁਰੂ ਸਾਹਿਬ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸਭ ਤੋਂ ਪਹਿਲਾਂ ਸੱਯਦਪੁਰ ਗਏ । ਉੱਥੇ | ਉਨ੍ਹਾਂ ਨੇ ਭਾਈ ਲਾਲੋ ਨਾਂ ਦੇ ਤਰਖਾਣ ਨੂੰ ਆਪਣਾ ਸ਼ਰਧਾਲੂ ਬਣਾਇਆ ! ਇੱਥੇ ਉਨ੍ਹਾਂ ਨੇ ਮਲਿਕ ਭਾਗੋ ਨਾਮਕ ਇਕ ਅਮੀਰ ਨੂੰ ਇਮਾਨਦਾਰੀ ਦਾ ਪਾਠ ਵੀ ਪੜਾਇਆ ।ਉਨ੍ਹਾਂ ਨੇ ਉਸਦੀ ਹਵੇਲੀ ਵਿਚ ਠਹਿਰਨ ਅਤੇ ਉੱਥੇ ਭੋਜਨ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਗ਼ਰੀਬਾਂ ਦਾ ਖੂਨ ਚੂਸ ਕੇ ਧਨ ਇਕੱਠਾ ਕੀਤਾ ਸੀ । ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਵੀ ਕਿਰਤ ਮਿਹਨਤ ਕਰਕੇ ਕਮਾਈ ਕਰਨ ਦਾ ਸੰਦੇਸ਼ ਦਿੱਤਾ ।

2. ਤਾਲੰਬਾ-ਸੱਯਦਪੁਰ ਤੋਂ ਗੁਰੂ ਨਾਨਕ ਦੇਵ ਜੀ ਮੁਲਤਾਨ ਜ਼ਿਲ੍ਹੇ ਵਿਚ ਸਥਿਤ ਤਾਲੰਬਾ ਨਾਂ ਦੀ ਥਾਂ ‘ਤੇ ਪਹੁੰਚੇ । ਉੱਥੇ ਸੱਜਣ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ ਜੋ ਬਹੁਤ ਧਰਮਾਤਮਾ ਕਹਿਲਾਉਂਦਾ ਸੀ । ਪਰ ਅਸਲ ਵਿਚ ਉਹ ਠੱਗਾਂ ਦਾ ਆਗੂ ਸੀ । ਗੁਰੂ ਨਾਨਕ ਦੇਵ ਜੀ ਦੇ ਪ੍ਰਭਾਵ ਵਿਚ ਆ ਕੇ ਉਸਨੇ ਠੱਗੀ ਦਾ ਧੰਦਾ ਛੱਡ ਕੇ ਧਰਮ ਪ੍ਰਚਾਰ ਦਾ ਰਸਤਾ ਅਪਣਾ ਲਿਆ ਤੇਜਾ ਸਿੰਘ ਨੇ ਠੀਕ ਹੀ ਕਿਹਾ ਹੈ ਕਿ ਗੁਰੂ ਜੀ ਦੀ ਅਪਾਰ ਕਿਰਪਾ ਨਾਲ, “ਅਪਰਾਧ ਦੀ ਗੁਫ਼ਾ ਰੱਬ ਦੀ ਭਗਤੀ ਦਾ ਮੰਦਰ ਬਣ ਗਈ ।” (“The criminal’s den became a temple for God worship.)

3. ਕੁਰੂਕਸ਼ੇਤਰ-ਤਾਲੰਬਾ ਤੋਂ ਗੁਰੂ ਨਾਨਕ ਦੇਵ ਜੀ ਹਿੰਦੁਆਂ ਦੇ ਪ੍ਰਸਿੱਧ ਤੀਰਥ-ਸਥਾਨ ਕੁਰੂਕਸ਼ੇਤਰ ਪਹੁੰਚੇ 1ਉਸ ਸਾਲ · ਉੱਥੇ ਸੂਰਜ ਗ੍ਰਹਿਣ ਦੇ ਮੌਕੇ ‘ਤੇ ਹਜ਼ਾਰਾਂ ਬਾਹਮਣ, ਸਾਧ-ਫ਼ਕੀਰ ਅਤੇ ਹਿੰਦੂ ਯਾਤਰੀ ਇਕੱਠੇ ਹੋਏ ਸਨ । ਗੁਰੂ ਜੀ ਨੇ ਇਕੱਠੇ ਹੋਏ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਬਾਹਰੀ ਜਾਂ ਸਰੀਰਕ ਪਵਿੱਤਰਤਾ ਦੀ ਥਾਂ ਮਨੁੱਖ ਨੂੰ ਮਨ ਅਤੇ ਆਤਮਾ ਦੀ ਪਵਿੱਤਰਤਾ ਨੂੰ ਮਹੱਤਵ ਦੇਣਾ ਚਾਹੀਦਾ ਹੈ ।

4. ਪਾਨੀਪਤ, ਦਿੱਲੀ ਅਤੇ ਹਰਿਦੁਆਰ-ਕੁਰੂਕਸ਼ੇਤਰ ਤੋਂ ਗੁਰੂ ਨਾਨਕ ਦੇਵ ਜੀ ਪਾਨੀਪਤ ਪਹੁੰਚੇ । ਇੱਥੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਚਲੇ ਗਏ । ਉੱਥੇ ਉਨ੍ਹਾਂ ਨੇ ਲੋਕਾਂ ਨੂੰ, ਆਪਣੇ ਪਿੱਤਰਾਂ ਨੂੰ ਸੂਰਜ ਵਲ ਮੂੰਹ ਕਰਕੇ ਪਾਣੀ ਦਿੰਦੇ ਦੇਖਿਆ | ਗੁਰੂ ਜੀ ਨੇ ਇਸ ਪ੍ਰਥਾ ਨੂੰ ਫ਼ਜ਼ੂਲ ਸਿੱਧ ਕਰਨ ਲਈ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਗੁਰੂ ਜੀ ਕੋਲੋਂ ਜਦ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ, ਉਹ ਪੰਜਾਬ ਵਿਚ ਸਥਿਤ ਆਪਣੇ ਖੇਤਾਂ ਨੂੰ ਸਿੰਜ ਰਹੇ ਹਨ । ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ | ਪਰ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਰਾਹੀਂ ਸੁੱਟਿਆ ਪਾਣੀ ਕਰੋੜਾਂ ਮੀਲ ਦੂਰ ਸੂਰਜ ਤਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਸਿਰਫ਼ ਤਿੰਨ ਸੌ ਮੀਲ ਦੂਰ ਮੇਰੇ ਖੇਤਾਂ ਤਕ ਕਿਉਂ ਨਹੀਂ ਪਹੁੰਚ ਸਕਦਾ ? ਇਸ ਉੱਤਰ ਨਾਲ ਅਨੇਕਾਂ ਲੋਕ ਪ੍ਰਭਾਵਿਤ ਹੋਏ ।

5. ਗੋਰਖਮੱਤਾ (ਵਰਤਮਾਨ ਨਾਨਕਮੱਤਾ-ਹਰਿਦੁਆਰ ਤੋਂ ਗੁਰੂ ਨਾਨਕ ਦੇਵ ਜੀ ਕੇਦਾਰਨਾਥ, ਬਦਰੀਨਾਥ, ਜੋਸ਼ੀਮਠ ਆਦਿ ਸਥਾਨਾਂ ਦਾ ਦੌਰਾ ਕਰਦੇ ਹੋਏ ਗੋਰਖਮੱਤਾ ਦੀ ਥਾਂ ‘ਤੇ ਪਹੁੰਚੇ । ਉੱਥੇ ਉਨ੍ਹਾਂ ਨੇ ਗੋਰਖਨਾਥ ਦੇ ਪੈਰੋਕਾਰ ਨੂੰ ਮੁਕਤੀ ਦੀ ਪ੍ਰਾਪਤੀ ਦਾ ਸਹੀ ਰਸਤਾ ਦਿਖਾਇਆ ।

6. ਬਨਾਰਸ-ਗੋਰਖਮੱਤਾ ਤੋਂ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ । ਇੱਥੇ ਉਨ੍ਹਾਂ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ । ਉਹ ਗੁਰੂ ਜੀ ਦੇ ਉਪਦੇਸ਼ਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਹ ਆਪਣੇ ਚੇਲਿਆਂ ਸਹਿਤ ਗੁਰੂ ਜੀ ਦਾ ਪੈਰੋਕਾਰ ਬਣ ਗਿਆ |

7. ਗਯਾ-ਬਨਾਰਸ ਤੋਂ ਚੱਲ ਕੇ ਗੁਰੂ ਜੀ ਬੁੱਧ ਧਰਮ ਦੇ ਪ੍ਰਸਿੱਧ ਤੀਰਥ ਸਥਾਨ ਯਾ ਪਹੁੰਚੇ । ਇੱਥੇ ਗੁਰੂ ਜੀ ਨੇ ਅਨੇਕਾਂ ਲੋਕਾਂ ਨੂੰ ਆਪਣੀਆਂ ਸਿੱਖਿਆਵਾਂ ਨਾਲ ਆਪਣੇ ਸ਼ਰਧਾਲੂ ਬਣਾਇਆ । ਇੱਥੋਂ ਉਹ ਪਟਨਾ ਅਤੇ ਹਾਜੀਪੁਰ ਵੀ ਗਏ ਅਤੇ ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕੀਤਾ ।

8. ਆਸਾਮ (ਕਾਮਰੂਪ)-ਗੁਰੁ ਨਾਨਕ ਦੇਵ ਜੀ ਬਿਹਾਰ ਅਤੇ ਬੰਗਾਲ ਹੁੰਦੇ ਹੋਏ ਆਸਾਮ ਪਹੁੰਚੇ । ਇੱਥੇ ਉਨ੍ਹਾਂ ਨੇ ਕਾਮਰੂਪ ਦੀ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ਕਿ ਅਸਲੀ ਸੁੰਦਰਤਾ ਉੱਚ ਚਰਿੱਤਰ ਵਿਚ ਹੁੰਦੀ ਹੈ ।

9. ਢਾਕਾ, ਕਟਕ ਅਤੇ ਜਗਨਨਾਥਪੁਰੀ-ਇਸ ਤੋਂ ਬਾਅਦ ਗੁਰੂ ਜੀ ਢਾਕਾ ਪਹੁੰਚੇ । ਉੱਥੇ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ । ਢਾਕਾ ਤੋਂ ਕਟਕ ਹੁੰਦੇ ਹੋਏ ਗੁਰੂ ਜੀ ਉੜੀਸਾ ਵਿਚ ਜਗਨਨਾਥਪੁਰੀ ਗਏ ।

ਪੁਰੀ ਦੇ ਮੰਦਰ ਵਿਚ ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਨੂੰ ਵਿਸ਼ਨੂੰ ਜੀ ਦੀ ਮੂਰਤੀ ਪੂਜਾ ਅਤੇ ਆਰਤੀ ਕਰਦੇ ਦੇਖਿਆ । ਉੱਥੇ ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਮੂਰਤੀ ਪੂਜਾ ਫ਼ਜ਼ੂਲ ਹੈ ਕਿਉਂਕਿ ਪਰਮਾਤਮਾ ਨਿਰਾਕਾਰ ਅਤੇ ਸਰਵ-ਵਿਆਪਕ ਹੈ । ਕੁਦਰਤ ਦੀ ਹਰ ਚੀਜ਼ ਉਸ ਦੀ ਆਰਤੀ ਕਰਦੀ ਰਹਿੰਦੀ ਹੈ । ਪਰਮਾਤਮਾ ਸਭ ਤੋਂ ਮਹਾਨ ਹੈ । ਉਸਦੀ ਮਹਾਨਤਾ ਦਾ ਵਰਣਨ ਕਰ ਪਾਉਣਾ ਅਸੰਭਵ ਹੈ । ਵਾਪਸੀ-ਲੰਕਾ ਤੋਂ ਵਾਪਸੀ ਉੱਪਰ ਗੁਰੂ ਜੀ ਕੁਝ ਸਮੇਂ ਲਈ ਪਾਕਪਟਨ ਪਹੁੰਚੇ । ਉੱਥੇ ਉਨ੍ਹਾਂ ਦੀ ਭੇਂਟ ਸ਼ੇਖ ਫ਼ਰੀਦ ਦੇ ਦਸਵੇਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਜਾਂ ਸ਼ੇਖ ਇਬਰਾਹੀਮ ਨਾਲ ਹੋਈ । ਉਹ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਪ੍ਰਸੰਨ ਹੋਇਆ । 1510 ਈ: ਵਿਚ ਗੁਰੂ ਸਾਹਿਬ ਵਾਪਸ ਆਪਣੇ ਪਿੰਡ ਤਲਵੰਡੀ ਪੁੱਜੇ । ਉਨ੍ਹਾਂ ਨੇ ਭਾਈ ਮਰਦਾਨਾ ਨੂੰ ਵੀ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਓਨੀਆਂ ਹੀ ਆਦਰਸ਼ ਸਨ ਜਿੰਨਾ ਕਿ ਉਨ੍ਹਾਂ ਦਾ ਜੀਵਨ ।ਉਹ ਕਰਮਕਾਂਡ, ਜਾਤ-ਪਾਤ, ਊਚ-ਨੀਚ ਆਦਿ ਤੰਗ ਵਿਚਾਰਾਂ ਤੋਂ ਕੋਹਾਂ ਦੂਰ ਸਨ । ਉਨ੍ਹਾਂ ਨੂੰ ਤਾਂ ਸਤਿਨਾਮ ਨਾਲ ਪ੍ਰੇਮ ਸੀ ਅਤੇ ਇਸੇ ਦਾ ਸੁਨੇਹਾ ਉਨ੍ਹਾਂ ਨੇ ਆਪਣੇ ਸੰਪਰਕ ਵਿਚ ਆਉਣ ਵਾਲੇ ਹਰੇਕ ਪ੍ਰਾਣੀ ਨੂੰ ਦਿੱਤਾ।

ਉਨ੍ਹਾਂ ਦੀਆਂ ਮੁੱਖ ਸਿੱਖਿਆਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਪਰਮਾਤਮਾ ਦੀ ਮਹਿਮਾ ਜਾਂ ਪਰਮਾਤਮਾ ਸੰਬੰਧੀ ਵਿਚਾਰ-ਗੁਰੁ ਸਾਹਿਬ ਨੇ ਪਰਮਾਤਮਾ ਜਾਂ ਈਸ਼ਵਰ ਦੀ ਮਹਿਮਾ ਦੀ ਵਿਆਖਿਆ ਆਪਣੇ ਹੇਠ ਲਿਖੇ ਵਿਚਾਰਾਂ ਅਨੁਸਾਰ ਕੀਤੀ ਹੈ –

  • ਇਕ ਪਰਮਾਤਮਾ ਵਿਚ ਵਿਸ਼ਵਾਸ-ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਪਰਮਾਤਮਾ ਇਕ ਹੈ । ਉਹ ਅਵਤਾਰਵਾਦ ਨੂੰ ਸਵੀਕਾਰ ਨਹੀਂ ਕਰਦੇ ਸਨ ।ਉਨ੍ਹਾਂ ਦੇ ਅਨੁਸਾਰ ਸੰਸਾਰ ਦਾ ਕੋਈ ਵੀ ਦੇਵੀ-ਦੇਵਤਾ ਪਰਮਾਤਮਾ ਦੀ ਥਾਂ ਨਹੀਂ ਲੈ ਸਕਦਾ ।
  • ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਅਮੂਰਤ ਹੈ । ਇਸ ਲਈ ਉਸਦੀ ਮੂਰਤੀ ਬਣਾ ਕੇ ਪੂਜਾ ਨਹੀਂ ਕਰਨੀ ਚਾਹੀਦੀ ।
  • ਪਰਮਾਤਮਾ ਸਰਵ-ਵਿਆਪਕ ਤੇ ਸਰਵ-ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ ਵਿਆਪਕ ਅਤੇ ਸਰਵ-ਸ਼ਕਤੀਮਾਨ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਸੰਸਾਰ ਦੇ ਕਣ-ਕਣ ਵਿਚ ਮੌਜੂਦ ਹੈ । ਸਾਰਾ ਸੰਸਾਰ ਉਸ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ ।
  • ਪਰਮਾਤਮਾ ਦਿਆਲੂ ਹੈ-ਸ੍ਰੀ ਗੁਰੁ ਨਾਨਕ ਦੇਵ ਜੀ ਦਾ ਕਹਿਣਾ ਸੀ ਕਿ ਪਰਮਾਤਮਾ ਦਿਆਲੁ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ਦੀ ਮੱਦਦ ਕਰਦਾ ਹੈ । ਜੋ ਲੋਕ ਸਾਰੇ ਕੰਮ ਪਰਮਾਤਮਾ ‘ਤੇ ਛੱਡ ਦਿੰਦੇ ਹਨ, ਪਰਮਾਤਮਾ ਉਨ੍ਹਾਂ ਦੇ ਕੰਮਾਂ ਨੂੰ ਆਪ ਕਰਦਾ ਹੈ ।
  • ਪਰਮਾਤਮਾ ਚਿਰ ਸਥਾਈ ਹੈ-ਗੁਰੂ ਜੀ ਨੇ ਦੱਸਿਆ ਕਿ ਪਰਮਾਤਮਾ ਚਿਰ-ਸਥਾਈ ਅਰਥਾਤ ਸਦਾ ਰਹਿਣ ਵਾਲਾ ਹੈ | ਬਾਕੀ ਸਭ ਕੁੱਝ ਨਾਸ਼ਵਾਨ ਹੈ ।
  • ਪਰਮਾਤਮਾ ਦੀ ਦਇਆ, ਮਿਹਰ ਅਤੇ ਸਹਾਇਤਾ-ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੀ ਮਿਹਰ, ਦਇਆ ਅਤੇ ਸਹਾਇਤਾ ਪਾਉਣ ਦੇ ਲਈ ਉਸਦਾ ਸਿਮਰਨ ਕਰਨਾ ਚਾਹੀਦਾ ਹੈ ।
  • ਪਰਮਾਤਮਾ ਦਾ ਹੁਕਮ-ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਕਿ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਜਾਂ ਮਰਜ਼ੀ ਦੇ ਅਨੁਸਾਰ ਰਹਿਣਾ ਚਾਹੀਦਾ ਹੈ । ਜੇ ਪਰਮਾਤਮਾ ਨਹੀਂ ਹੈ, ਉਹ ਸਭ ਝੂਠ ਹੈ ।

2. ਸਤਿਨਾਮ ਦੇ ਜਾਪ ’ਤੇ ਜ਼ੋਰ-ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਤਿਨਾਮ ਦੇ ਜਾਪ ‘ਤੇ ਜ਼ੋਰ ਦਿੱਤਾ । ਉਹ ਕਹਿੰਦੇ ਸਨ ਜਿਸ ਤਰ੍ਹਾਂ ਸਰੀਰ ਤੋਂ ਮੈਲ ਉਤਾਰਨ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸ ਤਰ੍ਹਾਂ ਦਿਲ ਦੀ ਮੈਲ ਹਟਾਉਣ ਲਈ ਸਤਿਨਾਮ ਦਾ ਜਾਪ ਜ਼ਰੂਰੀ ਹੈ ।

3. ਗੁਰੁ ਦਾ ਮਹੱਤਵ-ਗੁਰੁ ਨਾਨਕ ਦੇਵ ਜੀ ਦੇ ਅਨੁਸਾਰ ਗੁਰੂ ਸਭ ਤੋਂ ਮਹਾਨ ਹੈ । ਉਸ ਦੇ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ । ਗੁਰੂ ਰੂਪੀ ਜਹਾਜ਼ ਵਿਚ ਸਵਾਰ ਹੋ ਕੇ ਹੀ ਸੰਸਾਰ ਰੂਪੀ ਸਾਗਰ ਨੂੰ ਪਾਰ ਕੀਤਾ ਜਾ ਸਕਦਾ ਹੈ । ਸੋ, ਉਹ ਮਨੁੱਖ ਬੜਾ ਹੀ ਭਾਗਸ਼ਾਲੀ ਹੈ, ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ।

4. ਕਰਮ ਸਿਧਾਂਤ ਵਿਚ ਵਿਸ਼ਵਾਸ-ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਨ੍ਹਾਂ ਦਾ ਕਥਨ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਵਾਰ-ਵਾਰ ਜਨਮ ਲੈਂਦਾ ਹੈ ਅਤੇ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ । ਉਨ੍ਹਾਂ ਦੇ ਅਨੁਸਾਰ ਬੁਰੇ ਕਰਮਾਂ ਵਾਲੇ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ ਭੁਗਤਣ ਲਈ ਵਾਰ-ਵਾਰ ਜਨਮ ਲੈਣਾ ਪੈਂਦਾ ਹੈ । ਇਸ ਦੇ ਉਲਟ ਸ਼ੁਭ ਕਰਮ ਕਰਨ ਵਾਲਾ ਵਿਅਕਤੀ ਜਨਮ ਮਰਨ ਦੇ ਚੱਕਰ ਤੋਂ ਛੁੱਟ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ ।

5. ਆਦਰਸ਼ ਹਿਸਥ ਜੀਵਨ ‘ਤੇ ਜ਼ੋਰ-ਗੁਰੂ ਨਾਨਕ ਦੇਵ ਜੀ ਨੇ ਆਦਰਸ਼ ਗ੍ਰਹਿਸਥ ਜੀਵਨ ‘ਤੇ ਜ਼ੋਰ ਦਿੱਤਾ ਹੈ । ਉਨ੍ਹਾਂ ਨੇ ਇਸ ਧਾਰਨਾ ਨੂੰ ਗ਼ਲਤ ਸਿੱਧ ਕਰ ਦਿਖਾਇਆ ਕਿ ਸੰਸਾਰ ਮਾਇਆ ਜਾਲ ਹੈ ਅਤੇ ਉਸ ਦਾ ਤਿਆਗ ਕੀਤੇ ਬਿਨਾਂ ਵਿਅਕਤੀ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ । ਉਨ੍ਹਾਂ ਦੇ ਸ਼ਬਦਾਂ ਵਿਚ, ਅੰਜਨ ਮਾਹਿ ਨਿਰੰਜਨ ਰਹੀਏ’ ਭਾਵ ਸੰਸਾਰ ਵਿਚ ਰਹਿ ਕੇ ਵੀ ਮਨੁੱਖ ਨੂੰ ਅਲੱਗ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ ।

6. ਮਨੁੱਖ-ਮਾਤਰ ਦੇ ਪ੍ਰੇਮ ਵਿਚ ਵਿਸ਼ਵਾਸ-ਗੁਰੁ ਨਾਨਕ ਦੇਵ ਜੀ ਰੰਗ ਰੂਪ ਦੇ ਭੇਦ-ਭਾਵ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ । ਉਨ੍ਹਾਂ ਦੇ ਅਨੁਸਾਰ ਇਕ ਪਰਮਾਤਮਾ ਦੀ ਸੰਤਾਨ ਹੋਣ ਦੇ ਨਾਤੇ ਅਸੀਂ ਸਾਰੇ ਭਰਾ-ਭਰਾ ਹਾਂ |

7. ਜਾਤ-ਪਾਤ ਦਾ ਖੰਡਨ-ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਦਾ ਸਖ਼ਤ ਵਿਰੋਧ ਕੀਤਾ । ਉਨ੍ਹਾਂ ਦੀ ਨਜ਼ਰ ਵਿਚ ਨਾ ਤਾਂ ਕੋਈ ਹਿੰਦੂ ਸੀ ਅਤੇ ਨਾ ਕੋਈ ਮੁਸਲਮਾਨ ਉਨ੍ਹਾਂ ਦੇ ਅਨੁਸਾਰ ਸਾਰੀਆਂ ਜਾਤੀਆਂ ਅਤੇ ਸਾਰੇ ਵਰਗਾਂ ਵਿਚ ਮੌਲਿਕ ਏਕਤਾ ਅਤੇ ਸਮਾਨਤਾ ਮੌਜੂਦ ਹੈ ।

8. ਸਮਾਜ ਸੇਵਾ-ਗੁਰੁ ਨਾਨਕ ਦੇਵ ਜੀ ਦੇ ਅਨੁਸਾਰ ਜੋ ਵਿਅਕਤੀ ਪਰਮਾਤਮਾ ਦੇ ਪਾਣੀਆਂ ਨਾਲ ਪ੍ਰੇਮ ਨਹੀਂ ਕਰਦਾ, ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਨਿਰ-ਸੁਆਰਥ ਭਾਵਨਾ ਨਾਲ ਮਨੁੱਖੀ ਪ੍ਰੇਮ ਅਤੇ ਸਮਾਜ ਸੇਵਾ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਦੇ ਅਨੁਸਾਰ, “‘ਮਾਨਵਤਾ ਦੇ ਪ੍ਰਤੀ ਪ੍ਰੇਮ ਪਰਮਾਤਮਾ ਦੇ ਪ੍ਰਤੀ ਪ੍ਰੇਮ ਦਾ ਹੀ ਪ੍ਰਤੀਕ ਹੈ।

9. ਮੂਰਤੀ ਪੂਜਾ ਦਾ ਖੰਡਨ-ਗੁਰੂ ਨਾਨਕ ਦੇਵ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ । ਉਨ੍ਹਾਂ ਦੇ ਅਨੁਸਾਰ ਪਰਮਾਤਮਾ ਦੀਆਂ ਮੂਰਤੀਆਂ ਬਣਾ ਕੇ ਉਸ ਦੀ ਪੂਜਾ ਕਰਨਾ ਪਰਮਾਤਮਾ ਦਾ ਅਪਮਾਨ ਕਰਨਾ ਹੈ, ਕਿਉਂਕਿ ਪਰਮਾਤਮਾ ਅਮੂਰਤ ਅਤੇ ਨਿਰਾਕਾਰ ਹੈ । ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੀ ਅਸਲੀ ਪੂਜਾ ਉਸ ਦੇ ਨਾਮ ਦਾ ਜਾਪ ਕਰਨ ਅਤੇ ਹਰ ਥਾਂ ਉਸ ਦੀ ਮੌਜੂਦਗੀ ਦਾ ਅਨੁਭਵ ਕਰਨ ਵਿਚ ਹੈ ।

10. ਯੱਗ, ਬਲੀ ਅਤੇ ਫ਼ਜ਼ੂਲ ਦੇ ਕਰਮ-ਕਾਂਡਾਂ ਵਿਚ ਅਵਿਸ਼ਵਾਸ-ਗੁਰੂ ਨਾਨਕ ਦੇਵ ਜੀ ਨੇ ਫ਼ਜ਼ੂਲ ਦੇ ਕਰਮ-ਕਾਂਡਾਂ ਦਾ ਸਖ਼ਤ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਯੁੱਗਾਂ ਅਤੇ ਬਲੀ ਆਦਿ ਨੂੰ ਫ਼ਜ਼ੂਲ ਦੱਸਿਆ ਹੈ । ਉਨ੍ਹਾਂ ਦੇ ਅਨੁਸਾਰ ਬਾਹਰੀ ਦਿਖਾਵੇ ਦੀ ਰੱਬ ਦੀ ਭਗਤੀ ਵਿਚ ਕੋਈ ਥਾਂ ਨਹੀਂ ਹੈ ।

11. ਸਰਵਉੱਚ ਅਨੰਦ (ਸੱਚ ਖੰਡ ਦੀ ਪ੍ਰਾਪਤੀ-ਗੁਰੁ ਨਾਨਕ ਦੇਵ ਜੀ ਅਨੁਸਾਰ ਮਨੁੱਖੀ ਜੀਵਨ ਦਾ ਮਕਸਦ ਸਰਵਉੱਚ ਅਨੰਦ ਸੱਚ ਖੰਡ) ਦੀ ਪ੍ਰਾਪਤੀ ਹੈ । ਸੱਚ ਖੰਡ ਉਹ ਮਾਨਸਿਕ ਸਥਿਤੀ ਹੈ ਜਿੱਥੇ ਮਨੁੱਖ ਸਾਰੀਆਂ ਚਿੰਤਾਵਾਂ ਅਤੇ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ । ਉਸ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿੰਦਾ ਅਤੇ ਉਸ ਦਾ ਦੁਖੀ ਦਿਲ ਸ਼ਾਂਤ ਹੋ ਜਾਂਦਾ ਹੈ | ਅਜਿਹੀ ਹਾਲਤ ਵਿਚ ਆਤਮਾ ਪੂਰਨ ਰੂਪ ਨਾਲ ਪਰਮਾਤਮਾ ਨਾਲ ਘੁਲ-ਮਿਲ ਜਾਂਦੀ ਹੈ ।

12. ਨੈਤਿਕ ਜੀਵਨ ਉੱਤੇ ਜ਼ੋਰ-ਗੁਰੁ ਨਾਨਕ ਦੇਵ ਜੀ ਨੇ ਲੋਕਾਂ ਨੂੰ ਨੈਤਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ ।

ਉਨ੍ਹਾਂ ਨੇ ਆਦਰਸ਼ ਜੀਵਨ ਲਈ ਇਹ ਸਿਧਾਂਤ ਪੇਸ਼ ਕੀਤੇ –

  • ਸਦਾ ਸੱਚ ਬੋਲਣਾ
  • ਚੋਰੀ ਨਾ ਕਰਨਾ
  • ਈਮਾਨਦਾਰੀ ਨਾਲ ਆਪਣਾ ਜੀਵਨ ਨਿਰਬਾਹ ਕਰਨਾ
  • ਦੂਜਿਆਂ ਦੀਆਂ ਭਾਵਨਾਵਾਂ ਨੂੰ ਕਦੀ ਠੇਸ ਨਾ ਪਹੁੰਚਾਉਣਾ ।

ਸੱਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਇਕ ਮਹਾਨ ਸੰਤ ਅਤੇ ਸਮਾਜ ਸੁਧਾਰਕ ਸਨ । ਉਨ੍ਹਾਂ ਨੇ ਆਪਣੀ ਮਿੱਠੀ ਬਾਣੀ ਨਾਲ ਲੋਕਾਂ ਦੇ ਮਨ ਵਿਚ ਨਿਮਰਤਾ ਭਾਵ ਪੈਦਾ ਕੀਤੇ । ਉਨ੍ਹਾਂ ਨੇ ਲੋਕਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਇਕ ਹੀ ਪਰਮਾਤਮਾ ਵਿਚ ਵਿਸ਼ਵਾਸ ਰੱਖਣ ਦਾ ਉਪਦੇਸ਼ ਦਿੱਤਾ । ਇਸ ਤਰ੍ਹਾਂ ਉਨ੍ਹਾਂ ਨੇ ਭਟਕੇ ਹੋਏ ਲੋਕਾਂ ਨੂੰ ਜੀਵਨ ਦਾ ਉੱਚਿਤ ਮਾਰਗ ਦਿਖਾਇਆਂ ।

PSEB 9th Class Social Science Guide ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ ਕਿੱਥੋਂ ਦੀ ਰਹਿਣ ਵਾਲੀ ਸੀ ?
(ਉ) ਬਟਾਲਾ ਦੀ
(ਅ) ਅੰਮ੍ਰਿਤਸਰ ਦੀ
(ਇ) ਬਠਿੰਡਾ ਦੀ
(ਸ) ਕੀਰਤਪੁਰ ਦੀ ।
ਉੱਤਰ-
(ਉ) ਬਟਾਲਾ ਦੀ

ਪ੍ਰਸ਼ਨ 2.
ਕਰਤਾਰਪੁਰ ਦੀ ਸਥਾਪਨਾ ਕੀਤੀ –
(ਉ) ਗੁਰੂ ਅੰਗਦ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਰਾਮਦਾਸ ਜੀ ਨੇ
(ਸ) ਗੁਰੂ ਅਰਜਨ ਦੇਵ ਜੀ ਨੇ ।
ਉੱਤਰ-
(ਅ) ਗੁਰੂ ਨਾਨਕ ਦੇਵ ਜੀ ਨੇ

ਪ੍ਰਸ਼ਨ 3.
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ?
(ੳ) ਪਟਨਾ ਵਿਚ
(ਅ) ਸਿਆਲਕੋਟ ਵਿਚ
(ਇ) ਤਾਲੁਬਾ ਵਿਚ
(ਸ) ਕਰਤਾਰਪੁਰ ਵਿਚ ।
ਉੱਤਰ-
(ਇ) ਤਾਲੁਬਾ ਵਿਚ

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਸਨ –
(ੳ) ਸੁਲੱਖਣੀ ਜੀ
(ਅ) ਤ੍ਰਿਪਤਾ ਜੀ
(ਈ) ਨਾਨਕੀ ਜੀ
(ਸ) ਬੀਬੀ ਅਮਰੋ ਜੀ ।
ਉੱਤਰ-
(ਅ) ਤ੍ਰਿਪਤਾ ਜੀ

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਬਾਬਰ ਨੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ –
(ੳ) ਸਿਆਲਕੋਟ ਵਿਚ
(ਅ) ਕੀਰਤਪੁਰ ਵਿਚ
(ਈ) ਸੱਈਅਦਪੁਰ ਵਿਚ
(ਸ) ਪਾਕਪੱਟਨ ਵਿਚ ।
ਉੱਤਰ-
(ਈ) ਸੱਈਅਦਪੁਰ ਵਿਚ

ਪ੍ਰਸ਼ਨ 6.
ਬਾਬਰ ਨੇ 1526 ਈ: ਦੀ ਲੜਾਈ ਵਿਚ ਹਰਾਇਆ –
(ਉ) ਦੌਲਤ ਖਾਂ ਲੋਧੀ ਨੂੰ
(ਅ) ਬਹਿਲੋਲ ਲੋਧੀ ਨੂੰ
(ਈ) ਇਬਰਾਹੀਮ ਲੋਧੀ ਨੂੰ
(ਸ) ਸਿਕੰਦਰ ਲੋਧੀ ਨੂੰ ।
ਉੱਤਰ-
(ਈ) ਇਬਰਾਹੀਮ ਲੋਧੀ ਨੂੰ

ਪ੍ਰਸ਼ਨ 7.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ –
(ਉ) 1269 ਈ: ਵਿਚ
(ਅ) 1469 ਈ: ਵਿਚ ‘
(ਇ) 1526 ਈ: ਵਿਚ
(ਸ) 1360 ਈ: ਵਿਚ ।
ਉੱਤਰ-
(ਅ) 1469 ਈ: ਵਿਚ ‘

ਪ੍ਰਸ਼ਨ 8.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ –
(ਉ) ਬਹਿਲੋਲ ਲੋਧੀ ਨੇ
(ਅ) ਇਬਰਾਹੀਮ ਲੋਧੀ ਨੇ
(ਇ) ਦੌਲਤ ਖਾਂ ਲੋਧੀ ਨੇ
(ਸ) ਸਿਕੰਦਰ ਲੋਧੀ ਨੇ ।
ਉੱਤਰ-
(ਉ) ਬਹਿਲੋਲ ਲੋਧੀ ਨੇ

ਪ੍ਰਸ਼ਨ 9.
ਨਿਮਨ ਵਿਚੋਂ ਕਿਹੜਾ ਲੋਧੀ ਸੁਲਤਾਨ ਨਹੀਂ ਸੀ ?
(ਉ) ਬਹਿਲੋਲ ਲੋਧੀ
(ਅ) ਇਬਰਾਹੀਮ ਲੋਧੀ
(ਇ) ਦੌਲਤ ਖਾਂ ਲੋਧੀ
(ਸ) ਸਿਕੰਦਰ ਲੋਧੀ ।
ਉੱਤਰ-
(ਇ) ਦੌਲਤ ਖਾਂ ਲੋਧੀ

ਪ੍ਰਸ਼ਨ 10.
ਮੁਸਲਮਾਨਾਂ ਦਾ ਧਾਰਮਿਕ ਗ੍ਰੰਥ ਕਿਹੜਾ ਹੈ ?
(ਉ) ਸ਼ਰੀਅਤ
(ਅ) ਉਲੇਮਾ
(ਇ) ਕੁਰਾਨ
(ਸ) ਬਸ਼ੇਰਵਾਯਤ ।
ਉੱਤਰ-
(ਇ) ਕੁਰਾਨ

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

I. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਬਾਬਰ ਨੇ ਪੰਜਾਬ ਨੂੰ………ਈ: ਵਿਚ ਜਿੱਤਿਆ ।
ਉੱਤਰ-
1526,

ਪ੍ਰਸ਼ਨ 2.
ਮੁਸਲਮਾਨਾਂ ਦੀ ਕੁਰਾਨ ਦੇ ਅਨੁਸਾਰ ………. ਜੀਵਨ-ਨਿਰਵਾਹ ਦੀ ਪੱਦਵੀ ਕਹਾਉਂਦੀ ਹੈ ।
ਉੱਤਰ-
ਸ਼ਰੀਅਤ,

ਪ੍ਰਸ਼ਨ 3.
ਇਬਰਾਹੀਮ ਲੋਧੀ ਨੇ………… ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
ਉੱਤਰ-
ਦੌਲਤ ਖ਼ਾਂ,

ਪ੍ਰਸ਼ਨ 4.
ਤਾਤਾਰ ਖਾਂ ਲੋਧੀ ਦੇ ਬਾਅਦ………. ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ ।
ਉੱਤਰ-
ਦੌਲਤ ਖ਼ਾਂ,

ਪ੍ਰਸ਼ਨ 5.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਂਦੀ ਤੱਰੇਦਾਰ ਪਗੜੀ ਨੂੰ ……. ਕਿਹਾ ਜਾਂਦਾ ਸੀ ।
ਉੱਤਰ-
ਚੀਰਾ,

ਪ੍ਰਸ਼ਨ 6.
……. ਦੌਲਤ ਖਾਂ ਲੋਧੀ ਦਾ ਪੁੱਤਰ ਸੀ ।
ਉੱਤਰ-
ਦਿਲਾਵਰ ਖਾਂ ਲੋਧੀ ।

II.

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਲਈ ਦਿੱਤੇ ਗਏ 20 ਰੁਪਇਆਂ ਨਾਲ ਸੰਤਾਂ ਨੂੰ ਭੋਜਨ ਕਰਾਉਣ ਨੂੰ ……………………………………. ਨਾਂ ਦੀ ਘਟਨਾ ਨਾਲ ਜਾਣਿਆ ਜਾਂਦਾ ਹੈ ।
ਉੱਤਰ-
ਸੱਚਾ ਸੌਦਾ,

ਪ੍ਰਸ਼ਨ 2.
……. ਗੁਰੁ ਨਾਨਕ ਦੇਵ ਜੀ ਦੀ ਸੁਪਤਨੀ ਸੀ ।
ਉੱਤਰ-
ਬੀਬੀ ਸੁਲੱਖਣੀ ਜੀ,

ਪ੍ਰਸ਼ਨ 3.
ਗੁਰੁ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ …….. ਅਤੇ ……… ਸਨ ।
ਉੱਤਰ-
ਸ੍ਰੀ ਚੰਦ ਅਤੇ ਲਖਮੀ ਦਾਸ (ਚੰਦ),

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀਆਂ ‘ਵਾਰ ਮਲਾਰ’, ‘ਵਾਰ ਆਸਾ’ ……… ਅਤੇ …….. ਨਾਂ ਦੀਆਂ ਚਾਰ ਬਾਣੀਆਂ ਹਨ ।
ਉੱਤਰ-
ਜਪੁਜੀ ਅਤੇ ਬਾਰਾਂ ਮਾਹ,

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦਾ ਜਨਮ ਲਾਹੌਰ ਦੇ ਨੇੜੇ …….. ਨਾਂ ਦੇ ਪਿੰਡ ਵਿਚ ਹੋਇਆ ।
ਉੱਤਰ-
ਤਲਵੰਡੀ,

ਪ੍ਰਸ਼ਨ 6.
ਗੁਰਦੁਆਰਾ ਪੰਜਾ ਸਾਹਿਬ ……. ਵਿਚ ਸਥਿਤ ਹੈ ।
ਉੱਤਰ-
ਸਿਆਲਕੋਟ ।

III. ਸਹੀ ਮਿਲਾਨ ਕਰੋ

(ਉ) (ਅ)
1. ਤੀਜੀ ਉਦਾਸੀ (i) 1469 ਈ:
2. ਤਤਾਰ ਖਾਂ (ii) ਜਵਾਲਾ ਜੀ
3. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੁਲੱਖਣੀ (iii) ਬਹਿਲੋਲ ਲੋਧੀ
4. ਲੋਧੀ ਵੰਸ਼ ਦਾ ਪ੍ਰਸਿੱਧ ਸ਼ਾਸਕ (iv) ਬਟਾਲਾ
5. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (v) ਸਿਕੰਦਰ ਲੋਧੀ

ਉੱਤਰ-

1. ਤੀਜੀ ਉਦਾਸੀ (ii) ਜਵਾਲਾ ਜੀ
2. ਤਤਾਰ ਖਾਂ (iii) ਬਹਿਲੋਲ ਲੋਧੀ
3. ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਸੁਲੱਖਣੀ (iv) ਬਟਾਲਾ
4. ਲੋਧੀ ਵੰਸ਼ ਦਾ ਪ੍ਰਸਿੱਧ ਸ਼ਾਸਕ (v) ਸਿਕੰਦਰ ਲੋਧੀ
5. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (i) 1469 ਈ:

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

I.

ਪ੍ਰਸ਼ਨ 1.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ (ਵਿਸਾਖ ਮਹੀਨਾ); 1469 ਈ: ਨੂੰ ਹੋਇਆ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਹੋਇਆ ਪਰ ਉਨ੍ਹਾਂ ਦਾ ਜਨਮ ਦਿਵਸ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਮਨਾਇਆ ਜਾਂਦਾ ਹੈ । ‘

ਪ੍ਰਸ਼ਨ 3.
ਗੁਰੂ ਨਾਨਕ ਸਾਹਿਬ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਨਾਨਕ ਸਾਹਿਬ ਦਾ ਜਨਮ ਤਲਵੰਡੀ ਨਾਂ ਦੇ ਪਿੰਡ ਆਧੁਨਿਕ ਪਾਕਿਸਤਾਨ) ਵਿਚ ਹੋਇਆ ਸੀ ਜਿਸ ਨੂੰ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਹਨ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਉੱਤਰ-
ਤ੍ਰਿਪਤਾ ਜੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਨੂੰ ਕਿਸ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ ?
ਉੱਤਰ-
ਪੰਡਿਤ ਗੋਪਾਲ ਦੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਕਿਉਂ ਭੇਜਿਆ ਗਿਆ ?
ਉੱਤਰ-
ਗੁਰੁ ਨਾਨਕ ਦੇਵ ਜੀ ਨੂੰ ਉਨ੍ਹਾਂ ਦੀ ਭੈਣ ਨਾਨਕੀ ਅਤੇ ਜੀਜਾ ਜੈ ਰਾਮ ਜੀ ਕੋਲ ਸੁਲਤਾਨਪੁਰ ਇਸ ਲਈ ਭੇਜਿਆ ਗਿਆ, ਤਾਂ ਕਿ ਉਹ ਉੱਥੇ ਕੋਈ ਕਾਰੋਬਾਰ ਕਰ ਸਕਣ ।

ਪ੍ਰਸ਼ਨ 7.
ਕਿਸ ਘਟਨਾ ਨੂੰ “ਸੱਚਾ ਸੌਦਾ ਦਾ ਨਾਂ ਦਿੱਤਾ ਗਿਆ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੁਆਰਾ ਵਪਾਰ ਕਰਨ ਲਈ ਦਿੱਤੇ ਗਏ 20 ਰੁਪਇਆਂ ਨਾਲ ਸੰਤਾਂ ਨੂੰ ਭੋਜਨ ਕਰਾਉਣਾ ।

ਪ੍ਰਸ਼ਨ 8.
ਸੁਲਤਾਨਪੁਰ ਵਿਚ ਗੁਰੂ ਨਾਨਕ ਦੇਵ ਜੀ ਨੇ ਕਿੱਥੇ ਅਤੇ ਕਿੰਨੇ ਸਮੇਂ ਤਕ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਵਿਚ ਗੁਰੂ ਨਾਨਕ ਸਾਹਿਬ ਨੇ ਦੌਲਤ ਖਾਂ ਲੋਧੀ ਦੇ ਮੋਦੀਖ਼ਾਨੇ ਅਨਾਜ ਦੇ ਭੰਡਾਰ) ਵਿਚ ਕੰਮ ਕੀਤਾ । ਉਨ੍ਹਾਂ ਨੇ ਉੱਥੇ ਦਸ ਸਾਲਾਂ ਤਕ ਕੰਮ ਕੀਤਾ ।

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਂ ਦੱਸੋ ।
ਉੱਤਰ-
ਸ੍ਰੀ ਚੰਦ ਅਤੇ ਲੱਛਮੀ ਦਾਸ (ਚੰਦ) ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਕਦੋਂ ਹੋਈ ?
ਉੱਤਰ-
1499 ਈ: ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਦੀ ਸੁਪਤਨੀ ਕਿੱਥੋਂ ਦੀ ਰਹਿਣ ਵਾਲੀ ਸੀ ? ਉਨ੍ਹਾਂ ਦੇ ਪੁੱਤਰਾਂ ਦੇ ਨਾਂ ਲਿਖੋ ।
ਉੱਤਰ-
ਗੁਰੁ ਨਾਨਕ ਦੇਵ ਜੀ ਦੀ ਸੁਪਤਨੀ ਬੀਬੀ ਸੁਲੱਖਣੀ, ਬਟਾਲਾ (ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਸੀ । ਉਨ੍ਹਾਂ ਦੇ ਪੁੱਤਰਾਂ ਦੇ ਨਾਂ ਸ੍ਰੀ ਚੰਦ ਤੇ ਲਖਮੀ ਦਾਸ ਚੰਦ ਸਨ ।

ਪ੍ਰਸ਼ਨ 12.
(i) ਗੁਰੂ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਕੀ ਸ਼ਬਦ ਕਹੇ ਅਤੇ
(ii) ਇਸ ਦਾ ਕੀ ਭਾਵ ਸੀ ?
ਉੱਤਰ-
(i) ਗੁਰੁ ਨਾਨਕ ਦੇਵ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਇਹ ਸ਼ਬਦ ਕਹੇ- “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ |
(ii) ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਧਰਮ ਦੇ ਰਸਤੇ ਤੋਂ ਭਟਕ ਚੁੱਕੇ ਸਨ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 13.
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਸ ਕੋਲ, ਕੀ ਕੰਮ ਕੀਤਾ ?
ਉੱਤਰ-
ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖ਼ਾਨੇ ਵਿਚ ਭੰਡਾਰੀ ਦਾ ਕੰਮ ਕੀਤਾ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਦੀਆਂ ਰਚੀਆਂ ਚਾਰ ਬਾਣੀਆਂ ਦੇ ਨਾਂ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਚਾਰ ਬਾਣੀਆਂ ਸਨ-‘ਵਾਰ ਮਲਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ ਸਾਹਿਬ’ ਅਤੇ ‘ਬਾਰਾਮਾਹਾ’ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਨੇ ਕੁਰੂਕਸ਼ੇਤਰ ਵਿਖੇ ਕੀ ਵਿਚਾਰ ਦਿੱਤੇ ?
ਉੱਤਰ-
ਕੁਰੂਕਸ਼ੇਤਰ ਵਿਚ ਗੁਰੂ ਜੀ ਨੇ ਇਹ ਵਿਚਾਰ ਦਿੱਤਾ ਕਿ ਮਨੁੱਖ ਨੂੰ ਆਪਣੀ ਸਰੀਰਕ ਪਵਿੱਤਰਤਾ ਦੀ ਬਜਾਏ ਆਪਣੇ ਮਨ ਅਤੇ ਆਤਮਾ ਦੀ ਪਵਿੱਤਰਤਾ ਉੱਤੇ ਜ਼ੋਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਦੀ ਬਨਾਰਸ ਦੀ ਯਾਤਰਾ ਬਾਰੇ ਲਿਖੋ ।
ਉੱਤਰ-
ਬਨਾਰਸ ਵਿਚ ਗੁਰੂ ਜੀ ਦੀ ਭੇਂਟ ਪੰਡਿਤ ਚਤੁਰਦਾਸ ਨਾਲ ਹੋਈ ਜੋ ਗੁਰੂ ਜੀ ਦੇ ਉਪਦੇਸ਼ਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਦਾ ਚੇਲਾ ਬਣ ਗਿਆ ।

ਪ੍ਰਸ਼ਨ 17.
ਗੋਰਖਮਤਾ ਵਿਖੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਅਤੇ ਜੋਗੀਆਂ ਨੂੰ ਕੀ ਉਪਦੇਸ਼ ਦਿੱਤਾ ?
ਉੱਤਰ-
ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ ਕਿ ਸਰੀਰ ਉੱਤੇ ਸੁਆਹ ਮਲਣ, ਹੱਥ ਵਿਚ ਡੰਡਾ ਫੜਨ, ਸਿਰ ਮੁਨਾਉਣ ਅਤੇ ਸੰਸਾਰ ਤਿਆਗਣ ਵਰਗੇ ਵਿਅਰਥ ਦੇ ਆਡੰਬਰਾਂ ਨਾਲ ਮਨੁੱਖ ਨੂੰ ਮੁਕਤੀ ਪ੍ਰਾਪਤ ਨਹੀਂ ਹੁੰਦੀ ।

ਪ੍ਰਸ਼ਨ 18.
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਕਿਹੋ ਜਿਹਾ ਹੈ ? ਕੋਈ ਚਾਰ ਵਿਚਾਰ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਮਤ ਅਨੁਸਾਰ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ, ਸਰਵ-ਵਿਆਪਕ ਅਤੇ ਸਰਵ-ਉੱਚ ਹੈ ।

ਪ੍ਰਸ਼ਨ 19.
ਗੁਰੂ ਨਾਨਕ ਦੇਵ ਜੀ ਕਿਹੋ ਜਿਹਾ ਜਨੇਊ ਚਾਹੁੰਦੇ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਸਦਗੁਣਾਂ ਦੇ ਧਾਗੇ ਤੋਂ ਬਣਿਆ ਜਨੇਊ ਪਹਿਣਨਾ ਚਾਹੁੰਦੇ ਸਨ ।

ਪ੍ਰਸ਼ਨ 20.
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਿੱਥੇ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਕ ਨਵੇਂ ਭਾਈਚਾਰੇ ਦਾ ਆਰੰਭ ਕਰਤਾਰਪੁਰ ਵਿਖੇ ਕੀਤਾ ।

ਪ੍ਰਸ਼ਨ 21.
ਗੁਰੂ ਨਾਨਕ ਦੇਵ ਜੀ ਨੇ ਨਵੇਂ ਭਾਈਚਾਰੇ ਦਾ ਆਰੰਭ ਕਿਹੜੀਆਂ ਦੋ ਸੰਸਥਾਵਾਂ ਦੁਆਰਾ ਕੀਤਾ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਇਸਦਾ ਆਰੰਭ ਸੰਗਤ ਅਤੇ ਪੰਗਤ ਨਾਂ ਦੀਆਂ ਦੋ ਸੰਸਥਾਵਾਂ ਦੁਆਰਾ ਕੀਤਾ |

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 22.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਕੀ ਭਾਵ ਹੈ ?
ਉੱਤਰ-
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਭਾਵ ਉਨ੍ਹਾਂ ਯਾਤਰਾਵਾਂ ਤੋਂ ਹੈ ਜੋ ਉਨ੍ਹਾਂ ਨੇ ਇਕ ਉਦਾਸੀ ਦੇ ਭੇਸ ਵਿਚ ਕੀਤੀਆਂ |

ਪ੍ਰਸ਼ਨ 23.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਕੀ ਉਦੇਸ਼ ਸੀ ?
ਉੱਤਰ-
ਗੁਰੂ ਸਾਹਿਬ ਦੀਆਂ ਉਦਾਸੀਆਂ ਦਾ ਉਦੇਸ਼ ਅੰਧ-ਵਿਸ਼ਵਾਸਾਂ ਨੂੰ ਦੂਰ ਕਰਨਾ ਅਤੇ ਲੋਕਾਂ ਨੂੰ ਧਰਮ ਦਾ ਸਹੀ ਰਾਹ ਦਿਖਾਉਣਾ ਸੀ ।

ਪ੍ਰਸ਼ਨ 24.
ਗੁਰੂ ਨਾਨਕ ਦੇਵ ਜੀ ਦੁਆਰਾ ਮੱਕਾ ਵਿਚ ਕਾਅਬੇ ਵਲ ਪੈਰ ਕਰਕੇ ਸੌਣ ਦਾ ਵਿਰੋਧ ਕਿਸਨੇ ਕੀਤਾ ?
ਉੱਤਰ-
ਕਾਜ਼ੀ ਰੁਕਨੁੱਦੀਨ ਨੇ ।

II.

ਪ੍ਰਸ਼ਨ 1.
ਤੀਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਇਕ ਸਾਥੀ ਦਾ ਨਾਂ ਦੱਸੋ ।
ਉੱਤਰ-
ਭਾਈ ਮਰਦਾਨਾ/ਹੱਸੂ ਲੁਹਾਰ ।

ਪ੍ਰਸ਼ਨ 2.
ਬਾਬਰ ਨੇ ਕਿਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਨੂੰ ਬੰਦੀ ਬਣਾਇਆ ?
ਉੱਤਰ-
ਸੱਯਦਪੁਰ ਵਿਚ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਨੇ ਆਪਣੀ ਕਿਹੜੀ ਰਚਨਾ ਵਿਚ ਬਾਬਰ ਦੇ ਸੱਯਦਪੁਰ ’ਤੇ ਹਮਲੇ ਦੀ ਨਿੰਦਾ ਕੀਤੀ ਹੈ ?
ਉੱਤਰ-
ਬਾਬਰਵਾਣੀ ਵਿਚ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਕਿਸ ਹਮਲੇ ਦੀ ਤੁਲਨਾ “ਪਾਪਾਂ ਦੀ ਬਰਾਤ ਨਾਲ ਕੀਤੀ ਹੈ ?
ਉੱਤਰ-
ਗੁਰੁ ਨਾਨਕ ਦੇਵ ਜੀ ਨੇ ਬਾਬਰ ਦੇ ਭਾਰਤ ‘ਤੇ ਤੀਜੇ ਹਮਲੇ ਦੀ ਤੁਲਨਾ ‘ਪਾਪਾਂ ਦੀ ਬਰਾਤ’ ਨਾਲ ਕੀਤੀ ਹੈ ।

ਪ੍ਰਸ਼ਨ 5.
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪੰਜਾਬ ਦੀ ਜਨਤਾ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-

  • ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਨਾਲ ਮੂਰਤੀ-ਪੂਜਾ ਅਤੇ ਕਈ ਦੇਵੀ-ਦੇਵਤਿਆਂ ਦੀ ਪੂਜਾ ਘੱਟ ਹੋਈ ਤੇ ਲੋਕ ਇਕ ਪਰਮਾਤਮਾ ਦੀ ਪੂਜਾ ਕਰਨ ਲੱਗੇ ।
  • ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਹਿੰਦੂ ਅਤੇ ਮੁਸਲਮਾਨ ਆਪਣੇ ਧਾਰਮਿਕ ਭੇਦ-ਭਾਵ ਭੁੱਲ ਕੇ ਇਕ-ਦੂਜੇ ਦੇ ਨੇੜੇ ਆਏ ।

ਪ੍ਰਸ਼ਨ 6.
ਕਰਤਾਰਪੁਰ ਦੀ ਸਥਾਪਨਾ ਕਦੋਂ ਤੇ ਕਿਸ ਨੇ ਕੀਤੀ ?
ਉੱਤਰ-
ਕਰਤਾਰਪੁਰ ਦੀ ਸਥਾਪਨਾ 1521 ਈ: ਦੇ ਲਗਪਗ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ।

ਪ੍ਰਸ਼ਨ 7.
ਕਰਤਾਰਪੁਰ ਦੀ ਸਥਾਪਨਾ ਲਈ ਭੂਮੀ ਕਿੱਥੋਂ ਪ੍ਰਾਪਤ ਹੋਈ ?
ਉੱਤਰ-
ਇਸ ਦੇ ਲਈ ਦੀਵਾਨ ਕਰੋੜੀ ਮੱਲ ਖੱਤਰੀ ਨਾਂ ਦੇ ਇਕ ਵਿਅਕਤੀ ਨੇ ਭੂਮੀ ਭੇਟ ਵਿਚ ਦਿੱਤੀ ਸੀ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਿਵੇਂ ਬੀਤੇ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਅੰਤਮ ਸਾਲ ਕਰਤਾਰਪੁਰ (ਪਾਕਿਸਤਾਨ) ਵਿਚ ਧਰਮ ਪ੍ਰਚਾਰ ਕਰਦਿਆਂ ਹੋਇਆਂ ਬੀਤੇ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 9.
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਕਿੱਥੇ ਬਤੀਤ ਕੀਤੇ ?
ਉੱਤਰ-
ਕਰਤਾਰਪੁਰ ਵਿਚ ।

ਪ੍ਰਸ਼ਨ 10.
ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਸਾਰ ਉਨ੍ਹਾਂ ਦੀ ਕਿਹੜੀ ਰਚਨਾ ਵਿਚ ਮਿਲਦਾ ਹੈ ?
ਉੱਤਰ-
ਜਪੁਜੀ ਸਾਹਿਬ ਵਿਚ ।

ਪ੍ਰਸ਼ਨ 11.
ਗੁਰੂ ਨਾਨਕ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
22 ਸਤੰਬਰ, 1539 ਨੂੰ ।

ਪ੍ਰਸ਼ਨ 12.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਸਾਰੇ ਲੋਕਾਂ ਦੁਆਰਾ ਬਿਨਾਂ ਕਿਸੇ ਭੇਦ-ਭਾਵ ਦੇ ਇਕ ਸਥਾਨ ‘ਤੇ ਬੈਠ ਕੇ ਭੋਜਨ ਕਰਨਾ ।

ਪ੍ਰਸ਼ਨ 13.
ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ?
ਉੱਤਰ-
ਸਿਆਲਕੋਟ ਵਿਖੇ ॥

ਪ੍ਰਸ਼ਨ 14.
ਪਹਿਲੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਦੇ ਸਾਥੀ ਰਬਾਬੀ) ਕੌਣ ਸਨ ?
ਉੱਤਰ
ਭਾਈ ਮਰਦਾਨਾ ਜੀ ।

III.

ਪ੍ਰਸ਼ਨ 1.
ਆਪਣੀ ਦੂਜੀ ਉਦਾਸੀ ਵਿਚ ਗੁਰੂ ਨਾਨਕ ਦੇਵ ਜੀ ਕਿੱਥੇ ਗਏ ?
ਉੱਤਰ-
ਦੱਖਣੀ ਭਾਰਤ ਵਿਚ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਕਦੋਂ ਆਰੰਭ ਕੀਤੀ ?
ਉੱਤਰ-
1515 ਈ: ਵਿਚ ।

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਨਾਲ ਭੇਂਟ ਕਿੱਥੇ ਹੋਈ ?
ਉੱਤਰ-
ਸੱਜਣ ਠੱਗ ਨਾਲ ਗੁਰੂ ਨਾਨਕ ਦੇਵ ਜੀ ਦੀ ਭੇਂਟ ਤਾਲੂੰਬਾ ਵਿਖੇ ਹੋਈ

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਅਤੇ ਸੱਜਣ ਠੱਗ ਦੀ ਭੇਂਟ ਦਾ ਸੱਜਣ ਠੱਗ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਗੁਰੂ ਨਾਨਕ ਦੇਵ ਜੀ ਦੇ ਸੰਪਰਕ ਵਿਚ ਆ ਕੇ ਸੱਜਣ ਨੇ ਬੁਰੇ ਕੰਮ ਛੱਡ ਦਿੱਤੇ ਤੇ ਉਹ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲੱਗਾ ।

ਪ੍ਰਸ਼ਨ 5.
ਗੋਰਖਮੱਤਾ ਦਾ ਨਾਂ ਨਾਨਕਮੱਤਾ ਕਿਵੇਂ ਪਿਆ ?
ਉੱਤਰ-
ਗੋਰਖਮੱਤਾ ਵਿਚ ਗੁਰੂ ਨਾਨਕ ਦੇਵ ਜੀ ਨੇ ਨਾਥ-ਯੋਗੀਆਂ ਨੂੰ ਜੀਵਨ ਦਾ ਅਸਲੀ ਉਦੇਸ਼ ਦੱਸਿਆ ਸੀ ਤੇ ਉਹਨਾਂ ਨੇ ਗੁਰੂ ਜੀ ਦੀ ਮਹਾਨਤਾ ਨੂੰ ਸਵੀਕਾਰ ਕਰ ਲਿਆ ਸੀ । ਇਸੇ ਘਟਨਾ ਮਗਰੋਂ ਗੋਰਖਮੱਤਾ ਦਾ ਨਾਂ ਨਾਨਕਮੱਤਾ ਪੈ ਗਿਆ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਦੀ ਕੋਈ ਇਕ ਸਿੱਖਿਆ ਲਿਖੋ ।
ਉੱਤਰ-
ਪਰਮਾਤਮਾ ਇਕ ਹੈ ਅਤੇ ਸਾਨੂੰ ਸਿਰਫ਼ ਉਸੇ ਦੀ ਪੂਜਾ ਕਰਨੀ ਚਾਹੀਦੀ ਹੈ । ਜਾਂ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 7.
ਗੁਰੂ ਨਾਨਕ ਸਾਹਿਬ ਦੇ ਪਰਮਾਤਮਾ ਸੰਬੰਧੀ ਕੀ ਵਿਚਾਰ ਸਨ ?
ਉੱਤਰ-
ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਇਕ ਹੈ ਤੇ ਉਹ ਨਿਰਾਕਾਰ, ਸ਼ੈ-ਵਿਦਮਾਨ, ਸਰਵ-ਵਿਆਪਕ, ਸਰਵ-ਸ਼ਕਤੀਮਾਨ, ਦਿਆਲੂ ਅਤੇ ਮਹਾਨ ਹੈ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਕਿਸ ਥਾਂ ਦਾ ਨਾਂ “ਨਾਨਕਮੱਤਾ ਪਿਆ ?
ਉੱਤਰ-
ਗੋਰਖਮੱਤਾ ਦਾ ।

ਪ੍ਰਸ਼ਨ 9.
‘ਧੁਬਰੀਂ ਨਾਂ ਦੇ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਕਿਸ ਨਾਲ ਹੋਈ ?
ਉੱਤਰ-
ਸੰਤ ਸ਼ੰਕਰਦੇਵ ਨਾਲ ।

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਨੇ ਕਿਸ ਸਥਾਨ ‘ਤੇ ਇਕ ਜਾਦੂਗਰਨੀ ਨੂੰ ਉਪਦੇਸ਼ ਦਿੱਤਾ ?
ਉੱਤਰ-
ਕਾਮਰੂਪ ਦੇ ਸਥਾਨ ‘ਤੇ ।

ਪ੍ਰਸ਼ਨ 11.
ਬਹਿਲੋਲ ਖਾਂ ਲੋਧੀ ਕੌਣ ਸੀ ?
ਉੱਤਰ-
ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ (1450-1489 ਈ:) ਸੀ ।

ਪ੍ਰਸ਼ਨ 12.
ਇਬਰਾਹੀਮ ਲੋਧੀ ਦਾ ਕੋਈ ਇਕ ਗੁਣ ਦੱਸੋ ।
ਉੱਤਰ-
ਇਬਰਾਹੀਮ ਲੋਧੀ ਇਕ ਬਹਾਦਰ ਸਿਪਾਹੀ ਅਤੇ ਕਾਫ਼ੀ ਹੱਦ ਤਕ ਸਫਲ ਜਰਨੈਲ ਸੀ ।

ਪ੍ਰਸ਼ਨ 13.
ਇਬਰਾਹੀਮ ਲੋਧੀ ਦੇ ਕੋਈ ਦੋ ਔਗੁਣਾਂ ਬਾਰੇ ਦੱਸੋ ।
ਉੱਤਰ-
ਇਬਰਾਹੀਮ ਲੋਧੀ ਅਯੋਗ, ਹੱਠੀ ਅਤੇ ਘਮੰਡੀ ਸੀ ।

ਪ੍ਰਸ਼ਨ 14.
ਬਾਬਰ ਨੇ ਪੰਜਾਬ ਉੱਤੇ ਆਪਣਾ ਅਧਿਕਾਰ ਕਦੋਂ ਕੀਤਾ ?
ਉੱਤਰ-
ਬਾਬਰ ਨੇ ਪੰਜਾਬ ਉੱਤੇ 21 ਅਪਰੈਲ, 1526 ਈ: ਵਿਚ ਅਧਿਕਾਰ ਕੀਤਾ |

ਪ੍ਰਸ਼ਨ 15.
ਮੁਸਲਿਮ ਸਮਾਜ ਕਿਹੜੇ-ਕਿਹੜੇ ਵਰਗਾਂ ਵਿਚ ਵੰਡਿਆ ਹੋਇਆ ਸੀ ?
ਉੱਤਰ-
15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਵਰਗਾਂ ਵਿਚ ਵੰਡਿਆ ਹੋਇਆ ਸੀ

  1. ਅਮੀਰ ਅਤੇ ਸਰਦਾਰ
  2. ਉਲਮਾ ਅਤੇ ਸੱਯਦ
  3. ਮੱਧ ਵਰਗ ਅਤੇ
  4. ਗੁਲਾਮ ਜਾਂ ਦਾਸ ॥

ਪ੍ਰਸ਼ਨ 16.
ਆਲਮ ਖਾਂ ਵੱਲੋਂ ਬਾਬਰ ਨਾਲ ਕੀਤੀ ਸੰਧੀ ਦੀਆਂ ਮੁੱਖ ਸ਼ਰਤਾਂ ਲਿਖੋ ।
ਉੱਤਰ-
ਸੰਧੀ ਅਨੁਸਾਰ ਇਹ ਤੈਅ ਹੋਇਆ ਕਿ ਉਸ ਦੀਆਂ ਸ਼ਰਤਾਂ ਹੇਠ ਲਿਖੀਆਂ ਸਨਬਾਬਰ ਆਲਮ ਖਾਂ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਲਈ ਸੈਨਿਕ ਸਹਾਇਤਾ ਦੇਵੇਗਾ । ਜਾਂ ਆਲਮ ਖ਼ਾਂ ਪੰਜਾਬ ਦੇ ਸਾਰੇ ਇਲਾਕਿਆਂ ਉੱਪਰ ਕਾਨੂੰਨੀ ਤੌਰ ‘ਤੇ ਬਾਬਰ ਦਾ ਅਧਿਕਾਰ ਸਵੀਕਾਰ ਕਰੇਗਾ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 17.
ਉਲਮਾ ਕੌਣ ਸਨ ?
ਉੱਤਰ-
ਉਲਮਾ ਮੁਸਲਿਮ ਧਾਰਮਿਕ ਵਰਗ ਦੇ ਨੇਤਾ ਸਨ ਜੋ ਅਰਬੀ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ ।

ਪ੍ਰਸ਼ਨ 18.
ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿਚ ਕੀ ਫ਼ਰਕ ਸੀ ?
ਉੱਤਰ-
ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀ ਲੋਕਾਂ ਦਾ ਭੋਜਨ ਬਹੁਤ ਤੇਲ ਵਾਲਾ (ਓ ਵਾਲਾ ਹੁੰਦਾ ਸੀ ਜਦਕਿ ਹਿੰਦੁਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ (ਸ਼ਾਕਾਹਾਰੀ ਹੁੰਦਾ ਸੀ ।

ਪ੍ਰਸ਼ਨ 19.
ਸੱਯਦ ਕੌਣ ਸਨ ?
ਉੱਤਰ-
ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ।

ਪ੍ਰਸ਼ਨ 20.
ਮੁਸਲਿਮ ਮੱਧ ਵਰਗ ਵਿਚ ਕੌਣ-ਕੌਣ ਸ਼ਾਮਲ ਸਨ ?
ਉੱਤਰ-
ਮੁਸਲਿਮ ਮੱਧ ਵਰਗ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਸ਼ਾਮਲ ਸਨ ।

IV.

ਪ੍ਰਸ਼ਨ 21.
ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਪਜਾਮਾ ਪਹਿਨਦੀਆਂ ਸਨ ਅਤੇ ਬੁਰਕਿਆਂ ਦੀ ਵਰਤੋਂ ਕਰਦੀਆਂ ਸਨ ।

ਪ੍ਰਸ਼ਨ 2.
ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਚੌਗਾਨ, ਘੋੜਸਵਾਰੀ, ਘੋੜ ਦੌੜ ਆਦਿ ਸਨ ਜਦਕਿ ਚੌਪੜ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿਚ ਪ੍ਰਚਲਿਤ ਸੀ ।

ਪ੍ਰਸ਼ਨ 3.
ਹਿੰਦੂਆਂ ਦੇ ਵਹਿਮਾਂ ਅਤੇ ਉਨ੍ਹਾਂ ਦੀ ਅਗਿਆਨਤਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਵਿਚ ਹਿੰਦੂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਬਲੀ ਦਿੰਦੇ ਸਨ ਅਤੇ ਜਾਦੂ-ਟੂਣੇ, ਤਵੀਤਾਂ ਅਤੇ ਕਰਾਮਾਤਾਂ ਵਿਚ ਵਿਸ਼ਵਾਸ ਰੱਖਦੇ ਸਨ ।

ਪ੍ਰਸ਼ਨ 4.
ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ ।

ਪ੍ਰਸ਼ਨ 5.
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ ?
ਉੱਤਰ-
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ॥

ਪ੍ਰਸ਼ਨ 6.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ ?
ਉੱਤਰ-
ਬਹਿਲੋਲ ਲੋਧੀ ਨੇ ।

ਪ੍ਰਸ਼ਨ 7.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਸਿਕੰਦਰ ਲੋਧੀ ਨੂੰ ।

ਪ੍ਰਸ਼ਨ 8.
ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ ?
ਉੱਤਰ-
ਦੌਲਤ ਖਾਂ ਲੋਧੀ ।

ਪ੍ਰਸ਼ਨ 9.
ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ ।
ਉੱਤਰ-
ਦਿਲਾਵਰ ਖਾਂ ਲੋਧੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 10.
ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ ?
ਉੱਤਰ-
ਬਜੌਰ ਅਤੇ ਭੇਰਾ ਉੱਤੇ ।

ਪ੍ਰਸ਼ਨ 11.
ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ ?
ਜਾਂ
ਬਾਬਰ ਨੇ ਪੰਜਾਬ ਨੂੰ ਕਦੋਂ ਜਿੱਤਿਆ ?
ਉੱਤਰ-
1524 ਈ: ਨੂੰ ।

ਪ੍ਰਸ਼ਨ 12.
ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ ?
ਉੱਤਰ-
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ।

ਪ੍ਰਸ਼ਨ 13.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ ?
ਉੱਤਰ-
ਸੱਯਦ ।

ਪ੍ਰਸ਼ਨ 14.
ਮੁਸਲਿਮ ਸਮਾਜ ਵਿਚ ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ ?
ਉੱਤਰ-
ਕਾਜੀ ।

ਪ੍ਰਸ਼ਨ 15.
ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ਤੇ ਕੌਣ ਸੀ ?
ਉੱਤਰ-
ਗੁਲਾਮ

ਪ੍ਰਸ਼ਨ 16.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ ?
ਉੱਤਰ-
ਜਿੰਮੀ ।

ਪ੍ਰਸ਼ਨ 17.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ ?
ਉੱਤਰ-
ਜਜ਼ੀਆ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 18.
‘ਸਤੀ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ ?
ਉੱਤਰ-
ਹਿੰਦੁਆਂ ਵਿਚ ।

ਪ੍ਰਸ਼ਨ 19.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁੱਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਚੀਰਾ ।

ਪ੍ਰਸ਼ਨ 20.
ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ ?
ਉੱਤਰ-
ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ ਇਸ ਲਈ ਉਸਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਸੁਲਤਾਨ ਕੋਲ ਭੇਜਿਆ ।

ਪ੍ਰਸ਼ਨ 21.
ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ ?
ਉੱਤਰ-
ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸਕ ਬਣਨਾ ਚਾਹੁੰਦਾ ਸੀ ।

ਪ੍ਰਸ਼ਨ 22.
ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ ?
ਉੱਤਰ-
ਦੌਲਤ ਖਾਂ ਲੋਧੀ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ ਜਦਕਿ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦਾ ਹੀ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ ।

ਪ੍ਰਸ਼ਨ 23.
ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ ?
ਉੱਤਰ-
ਬਾਬਰ ਵਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ ।

ਪ੍ਰਸ਼ਨ 24.
ਬਾਬਰ ਦੇ ਪੰਜਾਬ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ’ਤੇ ਬਾਬਰ ਦਾ ਕਬਜ਼ਾ ਹੋ ਗਿਆ ।

ਪ੍ਰਸ਼ਨ 25.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਇਕ ਵਾਕ ਲਿਖੋ ।
ਉੱਤਰ-
ਗੁਰੁ ਨਾਨਕ ਦੇਵ ਜੀ ਆਖਦੇ ਹਨ-“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ ।’
ਭਾਵ ਸ਼ਾਸਕ ਵਰਗ ਜ਼ਾਲਮ ਹੈ । ਇਨ੍ਹਾਂ ਕੁੱਤਿਆਂ (ਲੋਧੀ ਸ਼ਾਸਕਾਂ ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ? ਨੋਟ ਲਿਖੋ ।
ਉੱਤਰ-
ਬਚਪਨ ਤੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਿਆਲੂ ਸਨ । ਦੀਨ-ਦੁਖੀਆਂ ਨੂੰ ਦੇਖ ਕੇ ਉਨ੍ਹਾਂ ਦਾ ਮਨ ਪਿਘਲ ਜਾਂਦਾ ਸੀ । 7 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਗੋਪਾਲ ਪੰਡਿਤ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ  ਪੰਡਿਤ ਜੀ ਉਨ੍ਹਾਂ ਨੂੰ ਸੰਤੁਸ਼ਟ ਨਾ ਕਰ ਸਕੇ । ਉਸ ਤੋਂ ਬਾਅਦ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਕੋਲ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ । ਸਿੱਖ ਪਰੰਪਰਾ ਦੇ ਅਨੁਸਾਰ ਉਨ੍ਹਾਂ ਨੂੰ ਅਰਬੀ ਅਤੇ ਫ਼ਾਰਸੀ ਪੜਨ ਲਈ ਮੌਲਵੀ ਕੁਤੁਬੁੱਦੀਨ ਦੇ ਕੋਲ ਵੀ ਭੇਜਿਆ ਗਿਆ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ ।
ਉੱਤਰ-
ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਵਾਉਣਾ ਚਾਹਿਆ । ਉਸ ਵਿਸ਼ੇਸ਼ ਰਸਮ ਉੱਤੇ ਸਾਕ-ਸੰਬੰਧੀਆਂ ਨੂੰ ਵੀ ਬੁਲਾਇਆ ਗਿਆ । ਮੁੱਢਲੇ ਮੰਤਰ ਪੜ੍ਹਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਤੇ ਜਨੇਊ ਪਾਉਣ ਲਈ ਕਿਹਾ ।

ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇਕ ਸਥਾਈ ਜਨੇਉ ਚਾਹੀਦਾ ਹੈ । ਮੈਨੂੰ ਅਜਿਹਾ ਜਨੇਉ ਚਾਹੀਦਾ ਹੈ ਜੋ ਸੂਤ ਦੇ ਧਾਗੇ ਨਾਲ ਨਹੀਂ ਸਗੋਂ ਸਦਗੁਣਾਂ ਦੇ ਧਾਗੇ ਨਾਲ ਬਣਿਆ ਹੋਵੇ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸੱਚਾ ਸੌਦਾ ਘਟਨਾ ਦਾ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਜੀ ਦਾ ਧਿਆਨ ਸੰਸਾਰਕ ਕੰਮਾਂ ਵਿਚ ਲਗਾਉਣ ਲਈ ਕੁੱਝ ਰੁਪਏ ਦੇ ਕੇ ‘ਚੂਹੜਕਾਨੇ ਨਗਰ ਵਿਚ ਵਪਾਰ ਕਰਨ ਲਈ ਭੇਜ ਦਿੱਤਾ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਗੁਰੂ ਜੀ ਨੇ ਇਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਤੇ ਖਰਚ ਕਰ ਦਿੱਤੇ । ਇਹ ਘਟਨਾ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ ।

ਪ੍ਰਸ਼ਨ 4.
ਗੁਰੂ ਨਾਨਕ ਦੇਵ ਜੀ ਨੇ ਮੁੱਢਲੇ ਜੀਵਨ ਵਿਚ ਕੀ-ਕੀ ਕਿੱਤੇ ਅਪਣਾਏ ?
ਉੱਤਰ-
ਗੁਰੂ ਨਾਨਕ ਸਾਹਿਬ ਪੜ੍ਹਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗੇ ਸਨ ।ਉਨ੍ਹਾਂ ਦੇ ਵਤੀਰੇ ਵਿਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਪਿਤਾ ਮਹਿਤਾ ਕਾਲੂ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦਾ ਯਤਨ ਕੀਤਾ ।

ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ | ਪਰ ਗੁਰੂ ਜੀ ਨੇ 20 ਰੁਪਏ ਸੰਤਾਂ ਨੂੰ ਭੋਜਨ ਖੁਆਉਣ ‘ਤੇ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ’ ਦੇ ਨਾਂ ਨਾਲ ਪ੍ਰਸਿੱਧ ਹੈ । ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ । ਜਾਂ ਗੁਰੂ ਨਾਨਕ ਦੇਵ ਜੀ ਦੀਆਂ ਮੁੱਖ ਸਿੱਖਿਆਵਾਂ (ਉਪਦੇਸ਼ਾਂ ਦਾ ਵਰਣਨ ਕਰੋ । ਉੱਤਰ-ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਪਰਮਾਤਮਾ ਇਕ ਹੈ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ । ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਉਨ੍ਹਾਂ ਨੇ ੴ ਦਾ ਸੰਦੇਸ਼ ਦਿੱਤਾ ।

2. ਪਰਮਾਤਮਾ ਨਿਰਾਕਾਰ ਅਤੇ ਅਮੂਰਤ ਹੈ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ ਅਤੇ ਕਿਹਾ ਹੈ ਕਿ ਪਰਮਾਤਮਾ ਦਾ ਕੋਈ ਆਕਾਰ ਅਤੇ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਅਨੇਕ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਦੇ ਅਨੁਸਾਰ ਉਹ ਨਿਰਾਕਾਰ ਅਤੇ ਅਕਾਲਮੂਰਤ ਹੈ । ਸੋ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ।ਉਨ੍ਹਾਂ ਦੇ ਅਨੁਸਾਰ ਉਹ ਕੁਦਰਤ ਦੇ ਹਰੇਕ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ।

4. ਪਰਮਾਤਮਾ ਸਰਵ-ਸ੍ਰੇਸ਼ਟ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਸਰਵ-ਸ੍ਰੇਸ਼ਟ ਹੈ । ਉਹ ਅਦੁੱਤੀ ਹੈ । ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ।

5. ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਜ਼ਰੂਰਤ ਪੈਣ ‘ਤੇ ਆਪਣੇ ਭਗਤਾਂ ‘ਤੇ ਦਇਆ ਅਤੇ ਮਿਹਰ ਕਰਦਾ ਹੈ ਅਤੇ ਉਨ੍ਹਾਂ ਦੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇਂ ਕਿਹੜੇ-ਕਿਹੜੇ ਸਥਾਨਾਂ ‘ਤੇ ਗਏ ?
ਉੱਤਰ-
ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਸੁਲਤਾਨਪੁਰ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਿਸ਼ ਬਣਾਇਆ ।
  2. ਇਸ ਪਿੱਛੋਂ ਗੁਰੂ ਸਾਹਿਬ ਤਾਲੁਬਾ (ਸੱਜਣ ਠੱਗ ਕੋਲ, ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ।
  3. ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ |
  4. ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ, ਬਦਰੀਨਾਥ, ਜੋਸ਼ੀਮੱਠ, ਗੋਰਖਮਤਾ, ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਆਦਿ ਕਈ ਸਥਾਨਾਂ ਦਾ ਦੌਰਾ ਕੀਤਾ ।

ਪ੍ਰਸ਼ਨ 7.
ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ ?
ਉੱਤਰ-

  1. ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ 1510 ਈ: ਵਿਚ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਮਾਲਵਾ ਦੇ ਸੰਤਾਂ ਅਤੇ ਮਾਊਂਟ ਆਬੂ ਦੇ ਜੈਨ ਮੁਨੀਆਂ ਨਾਲ ਮੁਲਾਕਾਤ ਕੀਤੀ ।
  2. ਇਸਦੇ ਬਾਅਦ ਗੁਰੂ ਸਾਹਿਬ ਨੇ ਉੱਜੈਨ, ਹੈਦਰਾਬਾਦ, ਨਾਂਦੇੜ, ਗੰਟੂਰ, ਗੋਲਕੁੰਡਾ, ਮਦਰਾਸ, ਕਾਂਚੀਪੁਰਮ ਅਤੇ ਰਾਮੇਸ਼ਵਰਮ ਦੇ ਤੀਰਥ ਸਥਾਨ ਦੀ ਯਾਤਰਾ ਕੀਤੀ ।
  3. ਗੁਰੂ ਜੀ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਗਏ ਜਿੱਥੇ ਲੰਕਾ ਦਾ ਰਾਜਾ ਸ਼ਿਵਨਾਥ ਅਤੇ ਕਈ ਹੋਰ ਲੋਕ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਿਸ਼ ਬਣ ਗਏ ।
  4. ਆਪਣੀ ਵਾਪਸੀ ਯਾਤਰਾ ਵਿਚ ਗੁਰੂ ਜੀ ਵੇਂਦਰਮ, ਸ੍ਰੀ ਰੰਗਾਪਟਨਮ, ਸੋਮਨਾਥ, ਦੁਆਰਕਾ, ਬਹਾਵਲਪੁਰ, ਮੁਲਤਾਨ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ 1515 ਈ: ਨੂੰ ਇੱਥੋਂ ਉਹ ਸੁਲਤਾਨਪੁਰ ਗਏ ।

ਪ੍ਰਸ਼ਨ 8.
ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ ।
ਉੱਤਰ-
ਸੁਲਤਾਨਪੁਰ ਲੋਧੀ ਵਿਚ ਕੁੱਝ ਸਮਾਂ ਰਹਿਣ ਦੇ ਬਾਅਦ ਗੁਰੂ ਜੀ ਨੇ 1515 ਈ: ਤੋਂ ਲੈ ਕੇ 1517 ਈ: ਤਕ ਆਪਣੀ ਤੀਜੀ ਉਦਾਸੀ ਕੀਤੀ । ਇਸ ਉਦਾਸੀ ਵਿਚ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ । ਇਸ ਯਾਤਰਾ ਵਿਚ ਹੱਸੂ ਲੁਹਾਰ ਅਤੇ ਸੀਹਾ ਛੀਬੇ ਨੇ ਵੀ ਉਨ੍ਹਾਂ ਦਾ ਸਾਥ ਕੀਤਾ | ਇਸ ਉਦਾਸੀ ਦੌਰਾਨ ਗੁਰੁ ਜੀ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਮੁਕਾਮ ਪੀਰ ਬੁੱਢਣਸ਼ਾਹ, ਤਿੱਬਤ, ਨੇਪਾਲ, ਗੋਰਖਮੱਤਾ ਜਾਂ ਨਾਨਕਮੱਤਾ ।
  2. ਬਿਲਾਸਪੁਰ, ਮੰਡੀ, ਸੁਕੇਤ, ਜਵਾਲਾਜੀ, ਕਾਂਗੜਾ, ਕੁੱਲੂ ਆਦਿ ਪਹਾੜੀ ਇਲਾਕੇ ।
  3. ਕਸ਼ਮੀਰ ਘਾਟੀ ਵਿਚ ਕੈਲਾਸ਼ ਪਰਬਤ, ਲੱਦਾਖ, ਕਾਰਗਿਲ, ਅਮਰਨਾਥ, ਅਨੰਤਨਾਗ, ਬਾਰਾਮੁਲਾ ਆਦਿ ।

ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੌਥੀ ਉਦਾਸੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੁ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1517 ਈ: ਤੋਂ 1521 ਈ: ਤਕ ਭਾਈ ਮਰਦਾਨਾ ਜੀ ਨੂੰ ਲੈ ਕੇ ਕੀਤੀ । ਇਸ ਉਦਾਸੀ ਦੌਰਾਨ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕੀਤੀ । ਉਹ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਪੇਸ਼ਾਵਰ, ਸੱਯਦਪੁਰ ਆਦਿ ਸਥਾਨਾਂ ‘ਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 10.
ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ ।
ਉੱਤਰ-
1522 ਈ: ਦੇ ਲਗਪਗ ਗੁਰੁ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇਕ ਨਵਾਂ ਸ਼ਹਿਰ ਵਸਾਇਆ । ਇਸ ਸ਼ਹਿਰ ਦਾ ਨਾਂ ‘ਕਰਤਾਰਪੁਰ’ ਭਾਵ ਪਰਮਾਤਮਾ ਦਾ ਸ਼ਹਿਰ ਸੀ । ਗੁਰੂ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਪਰਿਵਾਰ ਦੇ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ । ਕੰਮ-

  • ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ‘ਵਾਰ ਮਲਾਰ’, ‘ਵਾਰ ਮਾਝ’, ‘ਵਾਰ ਆਸਾ’, ‘ਜਪੁਜੀ ਸਾਹਿਬ, ਪੱਟੀ”, “ਦੱਖਣੀ ਓਅੰਕਾਰ’, ‘ਬਾਰਾਮਾਹਾ’ ਆਦਿ ਬਾਣੀਆਂ ਦੀ ਰਚਨਾ ਕੀਤੀ ।
  • ਕਰਤਾਰਪੁਰ ਵਿਚ ਉਨ੍ਹਾਂ ਨੇ ‘ਸੰਗਤ’ ਅਤੇ ‘ਪੰਗਤ’ ਦੀ ਸੰਸਥਾ ਦਾ ਵਿਕਾਸ ਕੀਤਾ ।
  • ਕੁੱਝ ਸਮੇਂ ਪਿੱਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਉਨ੍ਹਾਂ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ |
    ਭਾਈ ਲਹਿਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ।

ਪ੍ਰਸ਼ਨ 11.
ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਜਾਂ ਉਦਾਸੀਆਂ ਬਾਰੇ ਦੱਸੋ ।
ਉੱਤਰ-
ਗੁਰੁ ਨਾਨਕ ਸਾਹਿਬ ਨੇ ਆਪਣੇ ਸੰਦੇਸ਼ ਦੇ ਪ੍ਰਸਾਰ ਲਈ ਕੁਝ ਯਾਤਰਾਵਾਂ ਕੀਤੀਆਂ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ । ਇਨ੍ਹਾਂ ਯਾਤਰਾਵਾਂ ਨੂੰ ਚਾਰ ਹਿੱਸਿਆਂ ਜਾਂ ਉਦਾਸੀਆਂ ਵਿਚ ਵੰਡਿਆ ਜਾਂਦਾ। ਹੈ । ਇਹ ਸਮਝਿਆ ਜਾਂਦਾ ਹੈ ਕਿ ਇਸ ਦੌਰਾਨ ਗੁਰੂ ਨਾਨਕ ਸਾਹਿਬ ਨੇ ਉੱਤਰ ਵਿਚ ਕੈਲਾਸ਼ ਪਰਬਤ ਤੋਂ ਲੈ ਕੇ ਦੱਖਣ ਵਿਚ ਰਮੇਸ਼ਵਰਮ ਤਕ ਅਤੇ ਪੱਛਮ ਵਿਚ ਪਾਕਪਟਨ ਤੋਂ ਲੈ ਕੇ ਪੂਰਬ ਵਿਚ ਅਸਾਮ ਤਕ ਦੀ ਯਾਤਰਾ ਕੀਤੀ ਸੀ । ਇਹ ਸੰਭਵ ਹੈ ਕਿ ਉਹ ਭਾਰਤ ਤੋਂ ਬਾਹਰ ਸ੍ਰੀ ਲੰਕਾ, ਮੱਕਾ, ਮਦੀਨਾ ਤੇ ਬਗਦਾਦ ਵੀ ਗਏ ਸਨ । ਉਨ੍ਹਾਂ ਦੇ ਜੀਵਨ ਦੇ ਲਗਪਗ 20-21 ਸਾਲ ‘ਉਦਾਸੀਆਂ’ ਵਿਚ ਗੁਜ਼ਰੇ ।
ਆਪਣੀਆਂ ਦੁਰ ਦੀਆਂ ਉਦਾਸੀਆਂ ਵਿਚ ਗੁਰੂ ਸਾਹਿਬ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਅਨੇਕਾਂ ਲੋਕਾਂ ਦੇ ਸੰਪਰਕ ਵਿਚ ਆਏ । ਇਹ ਲੋਕ ਭਾਂਤ-ਭਾਂਤੀ ਦੀਆਂ ਸੰਸਾਰਕ ਵਿਧੀਆਂ ਅਤੇ ਰਸਮਾਂ ਦਾ ਪਾਲਣ ਕਰਦੇ ਸਨ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਧਰਮ ਦਾ ਸੱਚਾ ਮਾਰਗ ਦਿਖਾਇਆ ।

ਪ੍ਰਸ਼ਨ 12.
ਗੁਰੁ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਕੀ ਸਨ ?
ਉੱਤਰ-
ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਦੇ ਸਮਾਜਿਕ ਅਰਥ ਅਤਿ ਮਹੱਤਵਪੂਰਨ ਸਨ । ਉਨ੍ਹਾਂ ਦਾ ਸੰਦੇਸ਼ ਸਾਰਿਆਂ ਵਾਸਤੇ ਸੀ । ਹਰੇਕ ਇਸਤਰੀ-ਪੁਰਖ ਉਨ੍ਹਾਂ ਦੁਆਰਾ ਦੱਸੇ ਰਾਹ ਨੂੰ ਅਪਣਾ ਸਕਦਾ ਸੀ । ਇਸ ਵਿਚ ਜਾਤ-ਪਾਤ ਜਾਂ ਧਰਮ ਦਾ ਕੋਈ ਵਿਤਕਰਾ ਨਹੀਂ ਸੀ । ਇਸ ਤਰ੍ਹਾਂ ਵਰਣ-ਵਿਵਸਥਾ ਦੇ ਜਟਿਲ ਬੰਧਨ ਟੁੱਟਣ ਲੱਗੇ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਸੰਚਾਰ ਹੋਇਆ । ਗੁਰੂ ਸਾਹਿਬ ਨੇ ਆਪਣੇ ਆਪ ਨੂੰ ਆਮ ਲੋਕਾਂ ਨਾਲ ਸੰਬੰਧਿਤ ਕੀਤਾ । ਇਸੇ ਕਾਰਨ ਉਨ੍ਹਾਂ ਨੇ ਆਪਣੇ ਸਮੇਂ ਦੇ ਸ਼ਾਸਨ ਵਿਚ ਪ੍ਰਚਲਿਤ ਅਨਿਆਂ, ਦਮਨ ਤੇ ਭ੍ਰਿਸ਼ਟਾਚਾਰ ਦਾ ਬੜਾ ਜ਼ੋਰਦਾਰ ਖੰਡਨ ਕੀਤਾ । ਸਿੱਟੇ ਵਜੋਂ ਸਮਾਜ ਅਨੇਕਾਂ ਬੁਰਾਈਆਂ ਤੋਂ ਮੁਕਤ ਹੋ ਗਿਆ ।

ਪ੍ਰਸ਼ਨ 13.
ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਲੋਧੀ ਇਕ ਨਿਆਂ ਪ੍ਰੇਮੀ, ਬੁੱਧੀਮਾਨ ਅਤੇ ਪਰਜਾ ਹਿਤੈਸ਼ੀ ਸ਼ਾਸਕ ਸੀ । ਪਰ ਡਾ: ਇੰਦੂ ਭੂਸ਼ਣ ਬੈਨਰਜੀ ਇਸ ਮਤ ਦੇ ਵਿਰੁੱਧ ਹਨ । ਉਨ੍ਹਾਂ ਦਾ ਕਥਨ ਹੈ ਕਿ ਸਿਕੰਦਰ ਲੋਧੀ ਦੀ ਨਿਆਂ-ਪਿਯਤਾ ਆਪਣੇ ਵਰਗ ਮੁਸਲਮਾਨ ਵਰਗ) ਤਕ ਹੀ ਸੀਮਿਤ ਸੀ । ਉਸ ਨੇ ਆਪਣੀ ਹਿੰਦੂ ਪਰਜਾ ਦੇ ਪ੍ਰਤੀ ਜ਼ੁਲਮ ਅਤੇ ਅਸਹਿਣਸ਼ੀਲਤਾ ਦੀ ਨੀਤੀ ਦਾ ਪਰਿਚੈ ਦਿੱਤਾ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਡੇਗ ਦਿੱਤਾ | ਹਜ਼ਾਰਾਂ ਦੀ ਸੰਖਿਆ ਵਿਚ ਹਿੰਦੂ ਸਿਕੰਦਰ ਲੋਧੀ ਦੇ ਅੱਤਿਆਚਾਰਾਂ ਦੇ ਸ਼ਿਕਾਰ ਹੋਏ ।

ਪ੍ਰਸ਼ਨ 14.
ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ ।
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਵਿਚ ਹੇਠ ਲਿਖੀਆਂ ਦੋ ਮੁੱਖ ਬਗਾਵਤਾਂ ਹੋਈਆਂ –
1. ਪਠਾਣਾਂ ਦੀ ਬਗ਼ਾਵਤ-ਇਬਰਾਹੀਮ ਲੋਧੀ ਨੇ ਆਜ਼ਾਦ ਸੁਭਾਅ ਦੇ ਪਠਾਣਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ ਪਠਾਣ ਇਸ ਨੂੰ ਸਹਿਣ ਨਾ ਕਰ ਸਕੇ ।
ਇਸ ਲਈ ਉਨ੍ਹਾਂ ਨੇ ਬਗਾਵਤ ਕਰ ਦਿੱਤੀ । ਇਬਰਾਹੀਮ ਲੋਧੀ ਇਸ ਬਗ਼ਾਵਤ ਨੂੰ ਦਬਾਉਣ ਵਿਚ ਅਸਫਲ ਰਿਹਾ ।

2. ਪੰਜਾਬ ਵਿਚ ਦੌਲਤ ਖਾਂ ਲੋਧੀ ਦੀ ਬਗਾਵਤ-ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਸੀ ।ਉਹ ਇਬਰਾਹੀਮ ਲੋਧੀ ਦੇ ਸਖ਼ਤ, ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ । ਇਸ ਲਈ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਨਿਰਣਾ ਕਰ ਲਿਆ ਅਤੇ ਉਹ ਦਿੱਲੀ ਦੇ ਸੁਲਤਾਨ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ।
ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਵੀ ਸੱਦਿਆ ।

ਪ੍ਰਸ਼ਨ 15.
ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ ।
ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ | ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ।

ਪ੍ਰਸ਼ਨ 16.
ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ ।
ਉੱਤਰ-
ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਬਾਬਰ ਸੱਯਦਪੁਰ (ਏਮਨਾਬਾਦ) ਵਲ ਵਧਿਆ । ਉੱਥੋਂ ਦੀ ਰੱਖਿਅਕ ਫ਼ੌਜ ਨੇ ਬਾਬਰ ਦੀ ਧਾੜਵੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ । ਫਿਰ ਵੀ ਅੰਤ ਵਿਚ ਬਾਬਰ ਦੀ ਜਿੱਤ ਹੋਈ । ਬਾਕੀ ਬਚੀ ਹੋਈ ਰੱਖਿਅਕ ਫ਼ੌਜ ਨੂੰ ਕਤਲ ਕਰ ਦਿੱਤਾ ਗਿਆ । ਸੱਯਦਪੁਰ ਦੀ ਜਨਤਾ ਨਾਲ ਵੀ ਜੁਲਮ ਭਰਿਆ ਵਰਤਾਓ ਕੀਤਾ ਗਿਆ | ਕਈ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜ਼ੁਲਮਾਂ ਦਾ ਵਰਣਨ ‘ਬਾਬਰਵਾਣੀ’ ਵਿਚ ਕੀਤਾ ਹੈ ।

ਪ੍ਰਸ਼ਨ 17.
ਬਾਬਰ ਦੇ 1524 ਈ: ਦੇ ਹਮਲੇ ਦਾ ਹਾਲ ਲਿਖੋ ।
ਉੱਤਰ-
ਬਾਬਰ ਨੇ ਭਾਰਤ ਉੱਤੇ 1524 ਈ: ਵਿਚ ਚੌਥੀ ਵਾਰੀ ਹਮਲਾ ਕੀਤਾ । ਇਬਰਾਹੀਮ ਲੋਧੀ ਦੇ ਚਾਚਾ ਆਲਮ ਮਾਂ ਨੇ ਬਾਬਰ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਦਾ ਸਿੰਘਾਸਣ ਪਾਉਣ ਵਿਚ ਉਸਦੀ ਸਹਾਇਤਾ ਪ੍ਰਦਾਨ ਕਰੇ । ਪੰਜਾਬ ਦੇ ਸੂਬੇਦਾਰ ਦੌਲਤ ਖਾਂ ਨੇ ਵੀ ਬਾਬਰ ਨੂੰ ਸਹਾਇਤਾ ਲਈ ਬੇਨਤੀ ਕੀਤੀ ਸੀ । ਇਸ ਲਈ ਬਾਬਰ ਭੇਰਾ ਹੁੰਦਾ ਹੋਇਆ ਲਾਹੌਰ ਦੇ ਨੇੜੇ ਪਹੁੰਚ ਗਿਆ । ਇੱਥੇ ਉਸ ਨੂੰ ਪਤਾ ਲੱਗਾ ਕਿ ਦਿੱਲੀ ਦੀ ਫ਼ੌਜ ਨੇ ਦੌਲਤ ਖਾਂ ਨੂੰ ਮਾਰ ਭਜਾਇਆ ਹੈ । ਬਾਬਰ ਨੇ ਦਿੱਲੀ ਦੀ ਫ਼ੌਜ ਤੋਂ ਦੌਲਤ ਖਾਂ ਲੋਧੀ ਦੀ ਹਾਰ ਦਾ ਬਦਲਾ ਤਾਂ ਲੈ ਲਿਆ ਪਰੰਤੂ ਦੀਪਾਲਪੁਰ ਵਿਚ ਦੌਲਤ ਖਾਂ ਅਤੇ ਬਾਬਰ ਵਿਚ ਮਤਭੇਦ ਪੈਦਾ ਹੋ ਗਏ । ਦੌਲਤ ਖਾਂ ਨੂੰ ਆਸ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ |

ਪਰੰਤੁ ਬਾਬਰ ਨੇ ਉਸ ਨੂੰ ਸਿਰਫ਼ ਜਲੰਧਰ ਅਤੇ ਸੁਲਤਾਨਪੁਰ ਦੋ ਹੀ ਦੇਸ਼ ਸੌਪੇ । ਦੌਲਤ ਖਾਂ ਈਰਖਾ ਦੀ ਅੱਗ ਵਿਚ ਜਲਣ ਲੱਗਾ | ਉਹ ਪਹਾੜੀਆਂ ਵਿਚ ਦੌੜ ਗਿਆ ਤਾਂ ਕਿ ਤਿਆਰੀ ਕਰਕੇ ਬਾਬਰ ਤੋਂ ਬਦਲਾ ਲੈ ਸਕੇ | ਸਥਿਤੀ ਨੂੰ ਦੇਖਦੇ ਹੋਏ ਬਾਬਰ ਨੇ ਦੀਪਾਲਪੁਰ ਦਾ ਦੇਸ਼ ਆਲਮ ਖ਼ਾਂ ਨੂੰ ਸੌਂਪ ਦਿੱਤਾ ਅਤੇ ਆਪ ਹੋਰ ਵਧੇਰੇ ਤਿਆਰੀ ਲਈ ਕਾਬੁਲ ਮੁੜ ਗਿਆ |

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 18.
ਆਲਮ ਖ਼ਾਂ ਨੇ ਪੰਜਾਬ ਨੂੰ ਹਥਿਆਉਣ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਆਪਣੀ ਚੌਥੀ ਮੁਹਿੰਮ ਵਿਚ ਬਾਬਰ ਨੇ ਆਲਮ ਖਾਂ ਨੂੰ ਦੀਪਾਲਪੁਰ ਦਾ ਦੇਸ਼ ਸੌਂਪ ਦਿੱਤਾ । ਹੁਣ ਉਹ ਪੂਰੇ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਸੀ । ਪਰੰਤੁ ਦੌਲਤ ਖਾਂ ਲੋਧੀ ਨੇ ਉਸ ਨੂੰ ਹਰਾ ਕੇ ਉਸ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ ਹੁਣ ਉਹ ਮੁੜ ਬਾਬਰ ਦੀ ਸ਼ਰਨ ਵਿਚ ਆ ਪਹੁੰਚਾ | ਉਸ ਨੇ ਬਾਬਰ ਨਾਲ ਇਕ ਸੰਧੀ ਕੀਤੀ । ਇਸ ਅਨੁਸਾਰ ਉਸ ਨੇ ਬਾਬਰ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਦਾ ਵਚਨ ਦਿੱਤਾ । ਉਸ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਦਾ ਪ੍ਰਦੇਸ਼ ਪ੍ਰਾਪਤ ਹੋਣ ‘ਤੇ ਉਹ ਉੱਥੇ ਬਾਬਰ ਦੇ ਕਾਨੂੰਨੀ ਅਧਿਕਾਰ ਨੂੰ ਸਵੀਕਾਰ ਕਰੇਗਾ । ਪਰੰਤੂ ਉਸ ਦੀ ਇਹ ਕੋਸ਼ਿਸ਼ ਵੀ ਅਸਫਲ ਰਹੀ । ਅੰਤ ਵਿਚ ਉਸ ਨੇ ਇਬਰਾਹੀਮ ਲੋਧੀ (ਦਿੱਲੀ ਦਾ ਸੁਲਤਾਨ) ਦੇ ਵਿਰੁੱਧ ਦੌਲਤ ਖਾਂ ਲੋਧੀ ਦੀ ਸਹਾਇਤਾ ਕੀਤੀ । ਪਰੰਤੂ ਇੱਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀਆਂ ਪੰਜਾਬ ਨੂੰ ਹਥਿਆਉਣ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ !

ਪ੍ਰਸ਼ਨ 19.
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫ਼ੌਜ ਦੀ ਵਿਉਂਤਬੰਦੀ ਦੱਸੋ ।
ਉੱਤਰ-
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਬਾਬਰ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ । ਉਸ ਦੀ ਫ਼ੌਜ ਦੀ ਗਿਣਤੀ ਇਕ ਲੱਖ ਸੀ ।ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ-

  • ਅੱਗੇ ਰਹਿਣ ਵਾਲੀ ਸੈਨਿਕ ਟੁਕੜੀ,
  • ਕੇਂਦਰੀ ਸੈਨਾ
  • ਸੱਜੇ ਪਾਸੇ ਦੀ ਸੈਨਾ ਅਤੇ
  • ਖੱਬੇ ਪਾਸੇ ਦੀ ਸੈਨਾ

ਸੈਨਾ ਦੇ ਅੱਗੇ ਲਗਪਗ 5000 ਹਾਥੀ ਸਨ । ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜੀਆਂ ਕੀਤੀਆਂ ।ਉਸ ਨੇ ਉਨ੍ਹਾਂ ਬੈਲਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ | ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ । ਤੋਪਾਂ ਦੇ ਪਿੱਛੇ ਆਗੂ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ । ਸੱਜੇ ਅਤੇ ਖੱਬੇ ਤੁਲੁਗਮਾ ਦਸਤੇ ਸਨ | ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ ।

ਪ੍ਰਸ਼ਨ 20.
ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ ।
ਉੱਤਰ-
ਅਮੀਰ ਅਤੇ ਸਰਦਾਰ ਉੱਚੇ ਵਰਗ ਦੇ ਲੋਕ ਸਨ ਉੱਚੀਆਂ ਪਦਵੀਆਂ ਅਤੇ ਖ਼ਿਤਾਬ ਪ੍ਰਾਪਤ ਸਨ ਸਰਦਾਰਾਂ ਨੂੰ “ਇਕਤਾ’ ਭਾਵ ਇਲਾਕਾ ਦਿੱਤਾ ਜਾਂਦਾ ਸੀ ਜਿੱਥੋਂ ਉਹ ਭੂਮੀ ਕਰ ਵਸੂਲ ਕਰਦੇ ਸਨ । ਇਸ ਧਨ ਨੂੰ ਉਹ ਆਪਣੀਆਂ ਲੋੜਾਂ ਉੱਪਰ ਖ਼ਰਚ ਕਰਦੇ ਸਨ । ਸਰਦਾਰ ਸਦਾ ਲੜਾਈਆਂ ਵਿਚ ਰੁੱਝੇ ਰਹਿੰਦੇ ਸਨ । ਉਹ ਸਦਾ ਆਪਣੇ ਆਪ ਨੂੰ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਲਈ ਹੀ ਸੋਚਦੇ ਰਹਿੰਦੇ ਸਨ |

ਸਥਾਨਕ ਪ੍ਰਬੰਧ ਵਲ ਉਹ ਕੋਈ ਧਿਆਨ ਨਹੀਂ ਦਿੰਦੇ ਸਨ ਅਮੀਰ ਹੋਣ ਦੇ ਕਾਰਨ ਇਹ ਲੋਕ ਐਸ਼ਪ੍ਰਸਤ ਅਤੇ ਦੁਰਾਚਾਰੀ ਸਨ ।ਉਹ ਵੱਡੀਆਂ-ਵੱਡੀਆਂ ਹਵੇਲੀਆਂ ਵਿਚ ਰਹਿੰਦੇ ਸਨ ਅਤੇ ਕਈ-ਕਈ ਵਿਆਹ ਕਰਵਾਉਂਦੇ ਸਨ । ਉਨ੍ਹਾਂ ਕੋਲ ਕਈ ਮਰਦ ਅਤੇ ਤੀਵੀਆਂ ਗੁਲਾਮਾਂ ਦੇ ਰੂਪ ਵਿਚ ਰਹਿੰਦੀਆਂ ਸਨ ।

ਪ੍ਰਸ਼ਨ 21.
ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ ।
ਉੱਤਰ-
ਮੁਸਲਮਾਨਾਂ ਦੇ ਧਾਰਮਿਕ ਆਗੂ ਦੋ ਉਪ-ਸ਼੍ਰੇਣੀਆਂ ਵਿਚ ਵੰਡੇ ਹੋਏ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਉਲਮਾ-ਉਲਮਾ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ । ਇਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਸਾਹਿਤ ਦਾ ਗਿਆਨ ਪ੍ਰਾਪਤ ਸੀ ।
  • ਸੱਯਦ-ਉਲਮਾ ਤੋਂ ਇਲਾਵਾ ਇਕ ਸ਼ੇਣੀ ਸੱਯਦਾਂ ਦੀ ਸੀ । ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ । ਸਮਾਜ ਵਿਚ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ । ਇਨ੍ਹਾਂ ਦੋਹਾਂ ਨੂੰ ਮੁਸਲਿਮ ਸਮਾਜ ਵਿਚ ਪ੍ਰਚਲਿਤ ਕਾਨੂੰਨਾਂ ਦਾ ਪੂਰਾ ਗਿਆਨ ਸੀ ।

ਪ੍ਰਸ਼ਨ 22.
ਗੁਲਾਮ ਵਰਗ ਦਾ ਵਰਣਨ ਕਰੋ ।
ਉੱਤਰ-

  1. ਗੁਲਾਮਾਂ ਦਾ ਮੁਸਲਿਮ ਸਮਾਜ ਵਿਚ ਸਭ ਤੋਂ ਨੀਵਾਂ ਸਥਾਨ ਸੀ । ਇਨ੍ਹਾਂ ਵਿਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਲ ਸਨ । ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ । ਕੁੱਝ ਗੁਲਾਮ ਹੋਰਨਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ ।
  2. ਗੁਲਾਮ ਹਿਜੜਿਆਂ ਨੂੰ ਬੇਗ਼ਮਾਂ ਦੀ ਸੇਵਾ ਲਈ ਰਣਵਾਸਾਂ ਹਰਮਾਂ) ਵਿਚ ਰੱਖਿਆ ਜਾਂਦਾ ਸੀ ।
  3. ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ-ਪਰਚਾਵੇ ਦਾ ਸਾਧਨ ਹੁੰਦੀਆਂ ਸਨ । ਇਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਮਿਲ ਜਾਂਦਾ ਸੀ । ਉਨ੍ਹਾਂ ਦੀ ਸਮਾਜਿਕ ਅਵਸਥਾ ਉਨ੍ਹਾਂ ਦੇ ਮਾਲਕਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ ।
  4. ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚੀ ਪਦਵੀ ਲੈ ਸਕਦੇ ਸਨ ਜਾਂ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ ।
  5. ਗੁਲਾਮਾਂ ਨੂੰ ਖਰੀਦਿਆ ਵੇਚਿਆ ਜਾ ਸਕਦਾ ਸੀ ।

ਪ੍ਰਸ਼ਨ 23.
ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ ?
ਉੱਤਰ-
ਉੱਚ ਵਰਗ ਦੇ ਲੋਕਾਂ ਦਾ ਭੋਜਨ-ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਘਿਉ ਵਾਲਾ ਹੁੰਦਾ ਸੀ । ਉਨ੍ਹਾਂ ਦੇ ਭੋਜਨ ਵਿਚ ਮਿਰਚ-ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ । ‘ਪਲਾਉ ਅਤੇ ਕੋਰਮਾ ਉਨ੍ਹਾਂ ਦਾ ਮਨ ਭਾਉਂਦਾ ਖਾਣਾ ਸੀ | ਮਿੱਠੇ ਪਕਵਾਨਾਂ ਵਿਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚਲਿਤ ਸਨ ।

ਉੱਚੇ ਵਰਗ ਦੇ ਮੁਸਲਮਾਨਾਂ ਵਿਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਆਮ ਹੁੰਦਾ ਸੀ ਸਾਧਾਰਨ ਲੋਕਾਂ ਦਾ ਭੋਜਨ-ਸਾਧਾਰਨ ਮੁਸਲਮਾਨ ਮਾਸਾਹਾਰੀ ਸਨ । ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਨ੍ਹਾਂ ਦਾ ਨਿੱਤ ਦਾ ਭੋਜਨ ਸੀ । ਇਹ ਭੋਜਨ ਬਾਜ਼ਾਰਾਂ ਵਿਚੋਂ ਵੀ ਪੱਕਾ-ਪਕਾਇਆ ਮਿਲ ਜਾਂਦਾ ਸੀ । ਮੁਸਲਮਾਨ ਕਾਮੇ ਭੋਜਨ ਨਾਲ ਲੱਸੀ ਪੀਣਾ ਪਸੰਦ ਕਰਦੇ ਸਨ ।

ਪ੍ਰਸ਼ਨ 24.
ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ ।
ਉੱਤਰ-

  • ਉੱਚ ਵਰਗ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ । ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ । ਅਮੀਰ ਲੋਕ ਤੱਰੇ (ਤੁਰਲੇ) ਵਾਲੀਆਂ ਪਗੜੀਆਂ ਬੰਨ੍ਹਦੇ ਸਨ । ਪੱਗ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ ।
  • ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ ਆਪਣੀ ਜੇਬ ਵਿਚ ਉਹ ਰੁਮਾਲ ਰੱਖਦੇ ਸਨ । ਉਹ ਲਾਲ ਜੁੱਤੀ ਪਹਿਨਦੇ ਸਨ । ਉਨ੍ਹਾਂ ਦੇ ਸਿਰ ਉੱਤੇ ਆਮ ਜਿਹੀ ਪੱਗ ਹੁੰਦੀ ਸੀ ।
  • ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਉਹ ਸੱਤਾਂ ਗਜ਼ਾਂ ਦੀ ਪੱਗ ਬੰਨਦੇ ਸਨ । ਉਹ ਪਿੱਠ ਉੱਤੇ ਪੱਗ ਦਾ ਲੜ ਵੀ ਛੱਡਦੇ ਸਨ । ਸੂਫ਼ੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ ।
  • ਸਧਾਰਨ ਲੋਕ ਕਮੀਜ਼ ਅਤੇ ਪਜਾਮਾ ਪਹਿਨਦੇ ਸਨ । ਉਹ ਜੁਰਾਬ ਅਤੇ ਜੁੱਤੀ ਵੀ ਪਹਿਨਦੇ ਸਨ ।
  • ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ ।

ਪ੍ਰਸ਼ਨ 25.
ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ

  • ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
  • ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ ।ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
  • ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੁ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
  • ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।

ਪ੍ਰਸ਼ਨ 26.
ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ-ਪਾਤ ਬਾਰੇ ਲਿਖੋ ।
ਉੱਤਰ-
ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦਾ ਹਿੰਦੂ ਸਮਾਜ ਵੱਖ-ਵੱਖ ਵਰਗਾਂ ਜਾਂ ਜਾਤਾਂ ਵਿਚ ਵੰਡਿਆ ਹੋਇਆ ਸੀ । ਉਹ ਜਾਤਾਂ ਸਨ-ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਇਨ੍ਹਾਂ ਜਾਤਾਂ ਤੋਂ ਇਲਾਵਾ ਹੋਰ ਵੀ ਉਪ-ਜਾਤਾਂ ਪੈਦਾ ਹੋ ਚੁੱਕੀਆਂ ਸਨ –

  • ਬਾਹਮਣ-ਬ੍ਰਾਹਮਣ ਸਮਾਜ ਵਿਚ ਆਪਣਾ ਫ਼ਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ । ਉਹ ਉਸ ਸਮੇਂ ਦੇ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੇ ਵਰਗ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ | ਆਮ ਲੋਕਾਂ ਉੱਤੇ ਬਾਹਮਣਾਂ ਦਾ ਪ੍ਰਭਾਵ ਬਹੁਤ ਸੀ । ਬਾਹਮਣਾਂ ਦੇ ਕਾਰਨ ਲੋਕ ਕਈ ਅੰਧ-ਵਿਸ਼ਵਾਸਾਂ ਵਿਚ ਫਸੇ ਹੋਏ ਸਨ ।
  • ਵੈਸ਼ ਅਤੇ ਖੱਤਰੀ-ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ ।
  • ਸ਼ੂਦਰ-ਸ਼ੂਦਰਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਘਿਰਣਾ ਕੀਤੀ ਜਾਂਦੀ ਸੀ । ਹਿੰਦੂਆਂ ਦੀਆਂ ਜਾਤਾਂ ਅਤੇ ਉਪ-ਜਾਤਾਂ ਵਿਚ ਆਪਸੀ ਸੰਬੰਧ ਘੱਟ ਹੀ ਸਨ । ਉਨ੍ਹਾਂ ਦੇ ਰੀਤੀ-ਰਿਵਾਜ ਵੀ ਵੱਖ-ਵੱਖ ਸਨ ।

ਪ੍ਰਸ਼ਨ 27.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ |
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਉਨ੍ਹਾਂ ਦਿਨਾਂ ਵਿਚ ਇਹ ਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਇਹ ਦਿੱਲੀ ਸਲਤਨਤ ਦਾ ਅੰਗ ਸੀ । ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ ਨਿਰੰਕੁਸ਼ ਸਨ । ਉਨ੍ਹਾਂ ਦੇ ਅਧੀਨ ਪੰਜਾਬ ਵਿਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿਚ ਮਗਨ ਸੀ । ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ । ਭਾਈ ਗੁਰਦਾਸ ਨੇ ਵੀ ਇਸ ਸਮੇਂ ਪੰਜਾਬ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 28.
16 ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ ?
ਉੱਤਰ-
ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਵਿਚ ਪੰਜਾਬ ਦਾ ਗਵਰਨਰ ਸੀ । ਉਂਝ ਤਾਂ ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਉਹ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਕੰਮ ਕਰ ਰਿਹਾ ਸੀ । ਉਸ ਨੇ ਇਬਰਾਹੀਮ ਲੋਧੀ ਦੇ ਚਾਚੇ ਆਲਮ ਖਾਂ ਲੋਧੀ ਨੂੰ ਦਿੱਲੀ ਦੀ ਰਾਜਗੱਦੀ ਦਿਵਾਉਣ ਵਿਚ ਸਹਾਇਤਾ ਦੇਣ ਦਾ ਵਚਨ ਦੇ ਕੇ ਉਸ ਨੂੰ ਆਪਣੇ ਨਾਲ ਜੋੜ ਲਿਆ ।

ਇਬਰਾਹੀਮ ਨੂੰ ਜਦੋਂ ਦੌਲਤ ਖਾਂ ਦੀਆਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਮਾਂ ਨੂੰ ਦਿੱਲੀ ਬੁਲਾਇਆ । ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ । ਦਿੱਲੀ ਪਹੁੰਚਣ ‘ਤੇ ਸੁਲਤਾਨ ਨੇ ਦਿਲਾਵਰ ਖਾਂ ਨੂੰ ਕੈਦੀ ਬਣਾ ਲਿਆ ਪਰ ਕੁਝ ਹੀ ਸਮੇਂ ਬਾਅਦ ਦਿਲਾਵਰ ਖਾਂ ਜੇਲ੍ਹ ਤੋਂ ਭੱਜ ਨਿਕਲਿਆ ਅਤੇ ਆਪਣੇ ਪਿਤਾ ਕੋਲ ਲਾਹੌਰ ਜਾ ਪੁੱਜਿਆ । ਦੌਲਤ ਖਾਂ ਨੇ ਇਬਰਾਹੀਮ ਲੋਧੀ ਦੇ ਇਸ ਵਿਹਾਰ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ ।

ਪ੍ਰਸ਼ਨ 29.
ਬਾਬਰ ਅਤੇ ਦੌਲਤ ਖ਼ਾਂ ਵਿਚਕਾਰ ਹੋਏ ਸੰਘਰਸ਼ ‘ਤੇ ਰੌਸ਼ਨੀ ਪਾਓ ।
ਉੱਤਰ-
ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਨੇ ਹੀ ਸੱਦਾ ਦਿੱਤਾ ਸੀ । ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੁ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਂਪੇ । ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗਾਵਤ ਦਾ ਝੰਡਾ ਝੁਲਾ ਦਿੱਤਾ । ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ ਜਿਸ ਵਿਚ ਦੌਲਤ ਖਾਂ ਉਸ ਦਾ ਪੁੱਤਰ ਗਾਜ਼ੀ ਖ਼ਾਂ ਹਾਰ ਗਏ । ਇਸ ਤੋਂ ਬਾਅਦ ਬਾਬਰ ਵਾਪਸ ਕਾਬੁਲ ਮੁੜ ਗਿਆ ।

ਉਸ ਦੇ ਵਾਪਸ ਮੁੜਦਿਆਂ ਹੀ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧੀ ਆਲਮ ਖਾਂ ਨੂੰ ਮਾਰ ਨਠਾਇਆ ਅਤੇ ਆਪ ਮੁੜ ਸਾਰੇ ਪੰਜਾਬ ਦਾ ਸ਼ਾਸਕ ਬਣ ਬੈਠਿਆ | ਆਲਮ ਖ਼ਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਨੂੰ ਪੰਜਾਬ ‘ਤੇ ਦੁਬਾਰਾ ਹਮਲਾ ਕੀਤਾ ਤੇ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਪਹਾੜਾਂ ਵਿਚ ਜਾ ਲੁਕਿਆ ।

ਪ੍ਰਸ਼ਨ 30.
ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ ।
ਜਾਂ
ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ । ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵਲ ਵਧਿਆ ਦੂਜੇ ਪਾਸੇ ਇਬਰਾਹੀਮ ਲੋਧੀ ਵੀ ਇਕ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚਲ ਪਿਆ । 21 ਅਪਰੈਲ, 1526 ਈ: ਦੇ ਦਿਨ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ । ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ |

ਬਾਬਰ ਆਪਣੀ ਜੇਤੁ ਸੈਨਾ ਸਹਿਤ ਦਿੱਲੀ ਪੁੱਜਾ ਅਤੇ ਉੱਥੇ ਉਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ । ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੀ-ਗਣੇਸ਼ ਸੀ । ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ ਦਾ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਦੇ ਬਚਪਨ ਜੀਵਨ ਬਾਰੇ ਰੋਸ਼ਨੀ ਪਾਓ |
ਉੱਤਰ-
ਜਨਮ ਅਤੇ ਮਾਤਾ-ਪਿਤਾ-ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਨੂੰ ਤਲਵੰਡੀ ਵਿਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਂ ਤ੍ਰਿਪਤਾ ਜੀ ਸੀ । ਬਚਪਨ ਅਤੇ ਸਿੱਖਿਆ-ਬਾਲਕ ਨਾਨਕ ਨੂੰ 7 ਸਾਲ ਦੀ ਉਮਰ ਵਿਚ ਪੰਡਤ ਗੋਪਾਲ ਦੀ ਪਾਠਸ਼ਾਲਾ ਵਿਚ ਪੜ੍ਹਨ ਲਈ ਭੇਜਿਆ ਗਿਆ । ਉੱਥੇ ਦੋ ਸਾਲਾਂ ਤਕ ਉਨ੍ਹਾਂ ਨੇ ਦੇਵਨਾਗਰੀ ਅਤੇ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ । ਬਾਅਦ ਵਿਚ ਉਨ੍ਹਾਂ ਨੂੰ ਪੰਡਿਤ ਬ੍ਰਿਜ ਲਾਲ ਦੇ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ । ਉੱਥੇ ਗੁਰੂ ਜੀ ਨੇ ‘ਓਮ’ ਸ਼ਬਦ ਦਾ ਅਸਲੀ ਅਰਥ ਦੱਸ ਕੇ ਪੰਡਿਤ ਜੀ ਨੂੰ ਹੈਰਾਨ ਕਰ ਦਿੱਤਾ ।

ਸਿੱਖ ਪਰੰਪਰਾ ਅਨੁਸਾਰ ਉਨ੍ਹਾਂ ਨੂੰ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤਬਦੀਨ ਕੋਲ ਵੀ ਭੇਜਿਆ ਗਿਆ । ਜਨੇਊ ਦੀ ਰਸਮ-ਅਜੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਚੱਲ ਹੀ ਰਹੀ ਸੀ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਸਨਾਤਨੀ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਜਨੇਊ ਪਹਿਨਾਉਣਾ ਚਾਹਿਆ ਪਰੰਤੂ ਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੂਤ ਦੇ ਬਣੇ ਧਾਗੇ ਦੇ ਜਨੇਊ ਦੀ ਨਹੀਂ, ਸਗੋਂ ਸਦਗੁਣਾਂ ਦੇ ਧਾਗੇ ਤੋਂ ਬਣੇ ਜਨੇਊ ਦੀ ਲੋੜ ਹੈ ।

ਵੱਖ-ਵੱਖ ਕਿੱਤੇ-ਪੜ੍ਹਾਈ ਵਿਚ ਗੁਰੂ ਨਾਨਕ ਦੇਵ ਜੀ ਦੀ ਰੁਚੀ ਨਾ ਦੇਖ ਕੇ ਉਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਪਸ਼ੂ ਚਾਰਨ ਲਈ ਭੇਜਿਆ । ਉੱਥੇ ਵੀ ਗੁਰੁ ਨਾਨਕ ਦੇਵ ਜੀ ਰੱਬ ਦੀ ਭਗਤੀ ਵਿਚ ਮਗਨ ਰਹਿੰਦੇ ਅਤੇ ਪਸ਼ੂ ਦੂਜੇ ਕਿਸਾਨਾਂ ਦੇ ਖੇਤਾਂ ਵਿਚ ਚਰਦੇ ਰਹਿੰਦੇ ਸਨ । ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵਪਾਰ ਵਿਚ ਲਗਾਉਣ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ | ਪਰ ਗੁਰੂ ਜੀ ਨੇ ਉਹ ਰੁਪਏ ਸੰਤਾਂ ਨੂੰ ਭੋਜਨ ਕਰਾਉਣ ਵਿਚ ਖ਼ਰਚ ਕਰ ਦਿੱਤੇ । ਇਹ ਘਟਨਾ ਸਿੱਖ ਇਤਿਹਾਸ ਵਿਚ ‘ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ ।

ਵਿਆਹ-ਆਪਣੇ ਪੁੱਤਰ ਦੀ ਸੰਸਾਰਿਕ ਵਿਸ਼ਿਆਂ ਵਿਚ ਰੁਚੀ ਪੈਦਾ ਕਰਨ ਲਈ ਮਹਿਤਾ ਕਾਲੂ ਜੀ ਨੇ ਉਨ੍ਹਾਂ ਦਾ ਵਿਆਹ ਬਟਾਲੇ ਦੇ ਖੱਤਰੀ ਮੂਲਰਾਜ ਦੀ ਸਪੁੱਤਰੀ ਸੁਲੱਖਣੀ ਜੀ ਨਾਲ ਕਰ ਦਿੱਤਾ । ਉਨ੍ਹਾਂ ਦੇ ਘਰ ਸ੍ਰੀ ਚੰਦ ਅਤੇ ਲਖਮੀ ਦਾਸ ਚੰਦ) ਨਾਂ ਦੇ ਦੋ ਪੁੱਤਰ ਵੀ ਪੈਦਾ ਹੋਏ । ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਨੌਕਰੀ ਲਈ ਸੁਲਤਾਨਪੁਰ ਲੋਧੀ ਭੇਜ ਦਿੱਤਾ, ਉੱਥੇ ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ ਅਨਾਜ ਘਰ ਵਿਚ ਨੌਕਰੀ ਮਿਲ ਗਈ ।ਉੱਥੇ ਇਨ੍ਹਾਂ ਨੇ ਈਮਾਨਦਾਰੀ ਨਾਲ ਕੰਮ ਕੀਤਾ । ਫਿਰ ਵੀ ਇਨ੍ਹਾਂ ਦੇ ਵਿਰੁੱਧ ਨਵਾਬ ਨੂੰ ਸ਼ਿਕਾਇਤ ਕੀਤੀ ਗਈ । ਪਰ ਜਦ ਜਾਂਚ-ਪੜਤਾਲ ਹੋਈ ਤਾਂ ਹਿਸਾਬ-ਕਿਤਾਬ ਬਿਲਕੁਲ ਠੀਕ ਸੀ ।

ਗਿਆਨ-ਪ੍ਰਾਪਤੀ-ਗੁਰੂ ਜੀ ਹਰ ਰੋਜ਼ ਸਵੇਰ ਸਮੇਂ “ਕਾਲੀ ਵੇਈਂ ਨਦੀ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਸਮਾਂ ਰੱਬ ਦੀ ਭਗਤੀ ਵੀ ਕਰਦੇ ਸਨ । ਇਕ ਸਵੇਰ ਜਦੋਂ ਉਹ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਇਸੇ ਭਗਤੀ ਦੀ ਮਸਤੀ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਹੁਣ ਉਹ ਜੀਵਨ ਦੇ ਰਹੱਸ ਨੂੰ ਚੰਗੀ ਤਰ੍ਹਾਂ ਸਮਝ ਗਏ । ਕਹਿੰਦੇ ਹਨ ਕਿ ਉਸ ਸਮੇਂ ਉਨ੍ਹਾਂ ਦੀ ਉਮਰ 30 ਸਾਲ ਸੀ । ਜਲਦੀ ਹੀ ਉਨ੍ਹਾਂ ਨੇ ਆਪਣਾ ਪ੍ਰਚਾਰ ਕੰਮ ਸ਼ੁਰੂ ਕਰ ਦਿੱਤਾ । ਉਨ੍ਹਾਂ ਦੀਆਂ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਉਨ੍ਹਾਂ ਦੇ ਪੈਰੋਕਾਰ ਬਣ ਗਏ ।

ਪ੍ਰਸ਼ਨ 2.
ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਲੋਧੀ ਵਿਚ ਬਿਤਾਏ ਗਏ ਸਮੇਂ ਦਾ ਵਰਣਨ ਕਰੋ । .
ਉੱਤਰ-
1486-87 ਈ: ਵਿਚ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸਥਾਨ ਬਦਲਣ ਲਈ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਵਿਖੇ ਭੇਜ ਦਿੱਤਾ । ਉੱਥੇ ਉਹ ਆਪਣੇ ਭਣਵੱਈਏ (ਬੀਬੀ ਨਾਨਕੀ ਜੀ ਦੇ ਪਤੀ ਜੈ ਰਾਮ ਕੋਲ ਰਹਿਣ ਲੱਗੇ । ਮੋਦੀਖ਼ਾਨੇ ਵਿਚ ਨੌਕਰੀ-ਗੁਰੂ ਜੀ ਨੂੰ ਫ਼ਾਰਸੀ ਅਤੇ ਗਣਿਤ ਦਾ ਗਿਆਨ ਤਾਂ ਹੈ ਹੀ ਸੀ, ਇਸ ਲਈ ਉਨ੍ਹਾਂ ਨੂੰ ਜੈ ਰਾਮ ਦੀ ਸਿਫ਼ਾਰਸ਼ ‘ਤੇ ਸੁਲਤਾਨਪੁਰ ਲੋਧੀ ਦੇ ਫ਼ੌਜਦਾਰ ਦੌਲਤ ਖਾਂ ਦੇ ਸਰਕਾਰੀ ਮੋਦੀਖਾਨੇ (ਅਨਾਜ ਦੇ ਭੰਡਾਰ) ਵਿਚ ਭੰਡਾਰੀ ਦੀ ਨੌਕਰੀ ਮਿਲ ਗਈ ।

ਉੱਥੇ ਉਹ ਆਪਣਾ ਕੰਮ ਬੜੀ ਹੀ ਈਮਾਨਦਾਰੀ ਨਾਲ ਕਰਦੇ ਰਹੇ । ਫਿਰ ਵੀ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਗਈ । ਸ਼ਿਕਾਇਤ ਵਿਚ ਕਿਹਾ ਗਿਆ ਕਿ ਉਹ ਅਨਾਜ ਨੂੰ ਸਾਧੂ-ਸੰਤਾਂ ਵਿਚ ਵੰਡ ਰਹੇ ਹਨ । ਜਦ ਮੋਦੀਖਾਨੇ ਦੀ ਜਾਂਚ ਕੀਤੀ ਤਾਂ ਹਿਸਾਬ-ਕਿਤਾਬ ਠੀਕ ਨਿਕਲਿਆ । ਗ੍ਰਹਿਸਥੀ ਜੀਵਨ ਅਤੇ ਪਰਮਾਤਮਾ ਸਿਮਰਨ-ਗੁਰੂ ਨਾਨਕ ਸਾਹਿਬ ਨੇ ਆਪਣੀ ਪਤਨੀ ਨੂੰ ਵੀ ਸੁਲਤਾਨਪੁਰ ਵਿਚ ਹੀ ਬੁਲਾ ਲਿਆ ।ਉਹ ਉੱਥੇ ਸਾਦਾ ਅਤੇ ਪਵਿੱਤਰ ਗ੍ਰਹਿਸਥੀ ਜੀਵਨ ਗੁਜ਼ਾਰਨ ਲੱਗੇ ।

ਹਰ ਰੋਜ਼ ਸਵੇਰੇ ਉਹ ਸ਼ਹਿਰ ਦੇ ਨਾਲ ਵਗਦੀ ਵੇਈਂ ਨਦੀ ਵਿਚ ਇਸ਼ਨਾਨ ਕਰਦੇ, ਪਰਮਾਤਮਾ ਦਾ ਨਾਮ ਸਿਮਰਦੇ ਅਤੇ ਆਪਣੀ ਆਮਦਨ ਦਾ ਕੁਝ ਹਿੱਸਾ ਲੋੜਵੰਦਾਂ ਨੂੰ ਦਿੰਦੇ ਸਨ । ਗਿਆਨ ਪ੍ਰਾਪਤੀ-ਗੁਰੂ ਨਾਨਕ ਸਾਹਿਬ ਹਰ ਰੋਜ਼ ‘ਕਾਲੀ ਵੇਈਂ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ । ਉੱਥੇ ਉਹ ਕੁਝ ਦੇਰ ਪ੍ਰਮਾਤਮਾ ਦੀ ਭਗਤੀ ਵੀ ਕਰਦੇ ਸਨ । ਇਕ ਦਿਨ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤਾਂ ਲਗਾਤਾਰ ਤਿੰਨ ਦਿਨ ਤਕ ਅਦਿੱਖ ਰਹੇ । ਗੁਰੂ ਨਾਨਕ ਦੇਵ ਜੀ ਉਨ੍ਹਾਂ ਤਿੰਨ ਦਿਨਾਂ ਤਕ ਅੰਤਰ ਧਿਆਨ ਰਹੇ ਅਤੇ ਆਪਣੇ ਆਤਮਿਕ ਗਿਆਨ ਨੂੰ ਅੰਤਿਮ ਰੂਪ ਦੇ ਕੇ ਉਸ ਦੇ ਪ੍ਰਚਾਰ ਲਈ ਇਕ ਕਾਰਜਕ੍ਰਮ ਤਿਆਰ ਕੀਤਾ ।
ਗਿਆਨ-ਪ੍ਰਾਪਤੀ ਪਿੱਛੋਂ ਜਦ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਵਾਪਸ ਪੁੱਜੇ ਤਾਂ ਉਹ ਚੁੱਪ ਸਨ |

ਜਦ ਉਨ੍ਹਾਂ ਨੂੰ ਬੋਲਣ ਲਈ ਮਜਬੂਰ ਕੀਤਾ ਗਿਆ ਤਾਂ ਉਨ੍ਹਾਂ ਨੇ ਇਹ ਸ਼ਬਦ ਕਹੇ “ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ 1 ਲੋਕਾਂ ਨੇ ਇਸ ਵਾਕ ਦਾ ਅਰਥ ਪੁੱਛਿਆ ਤਾਂ ਗੁਰੂ ਸਾਹਿਬ ਨੇ ਇਸ ਦਾ ਅਰਥ ਦੱਸਦੇ ਹੋਏ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਆਪੋਆਪਣੇ ਧਰਮ ਦੇ ਅਸਲੀ ਸਿਧਾਂਤਾਂ ਨੂੰ ਭੁੱਲ ਬੈਠੇ ਹਨ । ਇਨ੍ਹਾਂ ਸ਼ਬਦਾਂ ਦਾ ਅਰਥ ਇਹ ਵੀ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਕੋਈ ਫ਼ਰਕ ਨਹੀਂ ਅਤੇ ਉਹ ਇਕ ਸਮਾਨ ਹਨ । ਉਨ੍ਹਾਂ ਨੇ ਇਨ੍ਹਾਂ ਮਹੱਤਵਪੂਰਨ ਸ਼ਬਦਾਂ ਨਾਲ ਆਪਣੇ ਉਪਦੇਸ਼ਾਂ ਦਾ ਆਰੰਭ ਕੀਤਾ । ਉਨ੍ਹਾਂ ਨੇ ਆਪਣਾ ਅਗਲਾ ਜੀਵਨ ਗਿਆਨ-ਪ੍ਰਚਾਰ ਵਿਚ ਬਤੀਤ ਕੀਤਾ । ਇਸ ਉਦੇਸ਼ ਲਈ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਲੰਮੀਆਂ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ ।

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 3.
ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਵਰਣਨ ਕਰੋ ।
ਉੱਤਰ-
ਗਿਆਨ-ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਗਿਆਨ ਨਾਲ ਸੰਸਾਰ ਨੂੰ ਅਲੌਕਿਕ ਕਰਨ ਦਾ ਨਿਸਚਾ ਕੀਤਾ । ਉਨ੍ਹਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਇਕ ਫ਼ਕੀਰ ਦੇ ਰੂਪ ਵਿਚ ਘੁੰਮਣ ਲਈ ਨਿਕਲ ਪਏ । ਇਨ੍ਹਾਂ ਲੰਮੀਆਂ ਯਾਤਰਾਵਾਂ ਵਿਚ ਗੁਰੂ ਨਾਨਕ ਦੇਵ ਜੀ ਨੂੰ ਲਗਪਗ 21-22 ਸਾਲ ਲੱਗ ਗਏ । ਉਨ੍ਹਾਂ ਦੀਆਂ ਇਨ੍ਹਾਂ ਯਾਤਰਾਵਾਂ ਨੂੰ ਸਿੱਖ ਇਤਿਹਾਸਕਾਰਾਂ ਨੇ ਉਦਾਸੀਆਂ ਦਾ ਨਾਂ ਦਿੱਤਾ ਹੈ ।

ਉਦਾਸੀਆਂ ਦਾ ਉਦੇਸ਼-ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਰਸਤੇ ਤੋਂ ਭਟਕੀ ਮਨੁੱਖਤਾ ਨੂੰ ਜੀਵਨ ਦਾ ਸਹੀ ਰਸਤਾ ਦਿਖਾਉਣਾ ਸੀ ।
ਇਸ ਤੋਂ ਇਲਾਵਾ ਫ਼ਜ਼ਲ ਦੇ ਰੀਤੀ-ਰਿਵਾਜਾਂ ਅਤੇ ਕਰਮ-ਕਾਂਡਾਂ ਦਾ ਖੰਡਨ ਕਰਨਾ ਅਤੇ ਸਤਿਨਾਮ ਦੇ ਜਾਪ ਦਾ ਪ੍ਰਚਾਰ ਕਰਨਾ ਵੀ ਉਨ੍ਹਾਂ ਦੀਆਂ ਯਾਤਰਾਵਾਂ ਦਾ ਉਦੇਸ਼ ਸੀ ।

ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ-ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨੂੰ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਜਿਨ੍ਹਾਂ ਦਾ ਵਰਣਨ ਇਸ ਤਰਾਂ ਹੈਪਹਿਲੀ ਉਦਾਸੀ-ਆਪਣੀ ਪਹਿਲੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਸੁਲਤਾਨਪੁਰ ਲੋਧੀ ਤੋਂ ਚੱਲ ਕੇ ਉਹ ਸੱਯਦਪੁਰ ਗਏ ਜਿੱਥੇ ਉਨ੍ਹਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ।
  2. ਇਸ ਤੋਂ ਬਾਅਦ ਗੁਰੂ ਸਾਹਿਬ ਤੁਲੰਬਾ (ਸੱਜਣ ਠੱਗ ਕੋਲ), ਕੁਰੂਕਸ਼ੇਤਰ ਅਤੇ ਪਾਨੀਪਤ ਗਏ । ਇਨ੍ਹਾਂ ਥਾਂਵਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਸ਼ੁੱਭ ਕਰਮ ਕਰਨ ਦੀ ਪ੍ਰੇਰਨਾ ਦਿੱਤੀ ।
  3. ਪਾਨੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ । ਇਨ੍ਹਾਂ ਸਥਾਨਾਂ ਉੱਤੇ ਉਨ੍ਹਾਂ ਨੇ ਅੰਧ-ਵਿਸ਼ਵਾਸਾਂ ਦਾ ਖੰਡਨ ਕੀਤਾ ।
  4. ਇਸ ਤੋਂ ਬਾਅਦ ਗੁਰੂ ਸਾਹਿਬ ਕੇਦਾਰਨਾਥ, ਬਦਰੀਨਾਥ, ਗੋਰਖਮੱਤਾ, ‘ਬਨਾਰਸ, ਪਟਨਾ, ਹਾਜੀਪੁਰ, ਧੁਬਰੀ, ਕਾਮਰੂਪ, ਸ਼ਿਲਾਂਗ, ਢਾਕਾ, ਜਗਨਨਾਥਪੁਰੀ ਆਦਿ ਕਈ ਸਥਾਨਾਂ ‘ਤੇ ਗਏ ।

ਦੂਜੀ ਉਦਾਸੀ-ਆਪਣੀ ਦੂਜੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਹੇਠ ਲਿਖੇ ਸਥਾਨਾਂ ‘ਤੇ ਗਏ –

  • ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ 1510 ਈ: ਵਿਚ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੇ ਮਾਲਵਾ ਦੇ ਸੰਤਾਂ ਅਤੇ ਮਾਉਂਟ ਆਬੂ ਦੇ ਜੈਨ ਮੁਨੀਆਂ ਨਾਲ ਮੁਲਾਕਾਤ ਕੀਤੀ ।
  • ਇਸਦੇ ਬਾਅਦ ਗੁਰੂ ਸਾਹਿਬ ਨੇ ਉੱਜੈਨ, ਹੈਦਰਾਬਾਦ, ਨਾਂਦੇੜ, ਗੰਟੂਰ, ਗੋਲਕੁੰਡਾ, ਮਦਰਾਸ, ਕਾਂਚੀਪੁਰਮ ਅਤੇ ਰਾਮੇਸ਼ਵਰਮ ਦੇ ਤੀਰਥ ਸਥਾਨ ਦੀ ਯਾਤਰਾ ਕੀਤੀ ।
  • ਗੁਰੁ ਜੀ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਗਏ ਜਿੱਥੇ ਲੰਕਾ ਦਾ ਰਾਜਾ ਸ਼ਿਵਨਾਭ ਅਤੇ ਕਈ ਹੋਰ ਲੋਕ ਉਨ੍ਹਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਿਸ਼ ਬਣ ਗਏ ।
  • ਆਪਣੀ ਵਾਪਸੀ ਯਾਤਰਾ ਵਿਚ ਤਿਵੇਂਦਰਮ, ਸੀ ਰੰਗਾਪਟਨਮ, ਸੋਮਨਾਥ, ਦੁਆਰਕਾ, ਬਹਾਵਲਪੁਰ, ਮੁਲਤਾਨ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ । 1515 ਈ: ਨੂੰ ਇੱਥੋਂ ਉਹ ਸੁਲਤਾਨਪੁਰ ਗਏ ।

ਤੀਜੀ ਉਦਾਸੀ-ਸੁਲਤਾਨਪੁਰ ਲੋਧੀ ਵਿਚ ਕੁੱਝ ਸਮਾਂ ਰਹਿਣ ਦੇ ਬਾਅਦ ਗੁਰੂ ਜੀ ਨੇ 1515 ਈ: ਤੋਂ ਲੈ ਕੇ 1517 ਈ: ਤਕ ਆਪਣੀ ਤੀਜੀ ਉਦਾਸੀ ਕੀਤੀ ।
ਇਸ ਉਦਾਸੀ ਵਿਚ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸਨ । ਇਸ ਯਾਤਰਾ ਵਿਚ ਹੱਸੂ ਲੁਹਾਰ ਅਤੇ ਸੀਹਾ ਛੀਬੇ ਨੇ ਵੀ ਉਨ੍ਹਾਂ ਦਾ ਸਾਥ ਕੀਤਾ । ਇਸ ਉਦਾਸੀ ਦੌਰਾਨ ਗੁਰੂ ਜੀ ਹੇਠ ਲਿਖੇ ਸਥਾਨਾਂ ‘ਤੇ ਗਏ –

  1. ਮੁਕਾਮ ਪੀਰ ਬੁੱਢਣਸ਼ਾਹ, ਤਿੱਬਤ, ਨੇਪਾਲ, ਗੋਰਖਮੱਤਾ ਜਾਂ ਨਾਨਕਮੱਤਾ |
  2. ਬਿਲਾਸਪੁਰ, ਮੰਡੀ, ਸੁਕੈਤ, ਜਵਾਲਾਜੀ, ਕਾਂਗੜਾ, ਕੁੱਲ ਆਦਿ ਪਹਾੜੀ ਇਲਾਕੇ ।
  3. ਕਸ਼ਮੀਰ ਘਾਟੀ ਵਿਚ ਕੈਲਾਸ਼ ਪਰਬਤ, ਲੱਦਾਖ, ਕਾਰਗਿਲ, ਅਮਰਨਾਥ, ਅਨੰਤਨਾਗ, ਬਾਰਾਮੁਲਾ ਆਦਿ ਚੌਥੀ ਉਦਾਸੀ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਉਦਾਸੀ 1517 ਈ: ਤੋਂ 1521 ਈ: ਤਕ ਭਾਈ ਮਰਦਾਨਾ ਨੂੰ ਨਾਲ ਲੈ ਕੇ ਕੀਤੀ ।

ਇਸ ਉਦਾਸੀ ਦੌਰਾਨ ਉਨ੍ਹਾਂ ਨੇ ਪੱਛਮੀ ਏਸ਼ੀਆ ਦੇ ਦੇਸ਼ਾਂ ਦੀ ਯਾਤਰਾ ਕੀਤੀ । ਉਹ ਮੁਲਤਾਨ, ਉੱਚ, ਮੱਕਾ, ਮਦੀਨਾ, ਬਗਦਾਦ, ਕੰਧਾਰ, ਕਾਬੁਲ, ਜਲਾਲਾਬਾਦ, ਪੇਸ਼ਾਵਰ, ਸੱਯਦਪੁਰ ਆਦਿ ਸਥਾਨਾਂ ‘ਤੇ ਗਏ । ਇਸ ਯਾਤਰਾ ਵਿਚ ਉਨ੍ਹਾਂ ਨੇ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ ਸੀ ।

ਪ੍ਰਸ਼ਨ 4.
“ਪਰਮਾਤਮਾ ਬਾਰੇ ਗੁਰੂ ਨਾਨਕ ਦੇਵ ਜੀ ਦੇ ਕੀ ਵਿਚਾਰ ਹਨ ? ਵਿਸਥਾਰ ਸਹਿਤ ਲਿਖੋ ।
ਉੱਤਰ-
ਪਰਮਾਤਮਾ ਦਾ ਗੁਣਗਾਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਪਰਮਾਤਮਾ ਦੇ ਵਿਸ਼ੇ ਵਿਚ ਉਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ
1. ਪਰਮਾਤਮਾ ਇਕ ਹੈ-ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ “ਇਕ ਓਂਕਾਰ (ੴ) ਦਾ ਸੁਨੇਹਾ ਦਿੱਤਾ ਇਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇਕ ਹੈ ਅਤੇ ਉਸ ਨੂੰ ਵੰਡਿਆ ਨਹੀਂ ਜਾ ਸਕਦਾ । ਇਸ ਲਈ ਗੁਰੂ ਨਾਨਕ ਦੇਵ ਜੀ ਨੇ ਅਵਤਾਰਵਾਦ ਨੂੰ ਸਵੀਕਾਰ ਨਹੀਂ ਕੀਤਾ । ਗੋਕੁਲਚੰਦ ਨਾਰੰਗ ਦਾ ਕਥਨ ਹੈ ਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਵਿਚ, ‘‘ਪਰਮਾਤਮਾ ਵਿਸ਼ਣੂ, ਸ਼ਿਵ, ਕ੍ਰਿਸ਼ਨ ਅਤੇ ਰਾਮ ਤੋਂ ਬਹੁਤ ਵੱਡਾ ਹੈ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ ।”

2. ਪਰਮਾਤਮਾ ਨਿਰਾਕਾਰ ਅਤੇ ਸ਼ੈ-ਵਿਦਮਾਨ ਹੈ-ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਾਕਾਰ ਦੱਸਿਆ । ਉਨ੍ਹਾਂ ਦਾ ਕਹਿਣਾ ਸੀ ਕਿ ਪਰਮਾਤਮਾ ਦਾ ਕੋਈ ਆਕਾਰ ਜਾਂ ਰੰਗ-ਰੂਪ ਨਹੀਂ ਹੈ । ਫਿਰ ਵੀ ਉਸ ਦੇ ਕਈ ਗੁਣ ਹਨ ਜਿਨ੍ਹਾਂ ਦਾ ਵਰਣਨ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ । ਉਹ ਸ਼ੈ-ਵਿਦਮਾਨ, ਅਕਾਲ, ਜਨਮ ਰਹਿਤ ਅਤੇ ਅਕਾਲ ਮੂਰਤ ਹੈ, ਇਸ ਲਈ ਉਸ ਦੀ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ ਜਾ ਸਕਦੀ ।

3. ਪਰਮਾਤਮਾ ਸਰਵ-ਵਿਆਪਕ ਅਤੇ ਸਰਵ-ਸ਼ਕਤੀਮਾਨ ਹੈ-ਗੁਰੁ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਦੱਸਿਆ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਸਿਸ਼ਟੀ ਦੇ ਹਰ ਕਣ ਵਿਚ ਮੌਜੂਦ ਹੈ । ਉਸ ਨੂੰ ਮੰਦਰ ਜਾਂ ਮਸਜਿਦ ਦੀ ਚਾਰਦੀਵਾਰੀ ਵਿਚ ਬੰਦ ਨਹੀਂ ਰੱਖਿਆ ਜਾ ਸਕਦਾ ਤਦ ਹੀ ਤਾਂ ਉਹ ਕਹਿੰਦੇ ਹਨ “ਦੂਜਾ ਕਾਹੇ ਸਿਮਰਿਐ, ਜੰਮੇ ਤੇ ਮਰ ਜਾਇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਇ ।”

4. ਪਰਮਾਤਮਾ ਦਿਆਲੂ ਹੈ-ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦਿਆਲੂ ਹੈ । ਉਹ ਲੋੜ ਪੈਣ ‘ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ਉਹ ਉਨ੍ਹਾਂ ਦੇ ਦਿਲ ਵਿਚ ਵਸਦਾ ਹੈ । ਜੋ ਲੋਕ ਆਪਣੇ ਆਪ ਨੂੰ ਪਰਮਾਤਮਾ ਕੋਲ ਆਤਮ-ਸਮਰਪਣ ਕਰ ਦਿੰਦੇ ਹਨ, ਉਨ੍ਹਾਂ ਦੇ ਸੁਖ-ਦੁੱਖ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ । ਉਹ ਆਪਣੀ ਅਸੀਮਿਤ ਦਇਆ ਨਾਲ ਉਨ੍ਹਾਂ ਨੂੰ ਆਨੰਦਿਤ ਕਰਦਾ ਰਹਿੰਦਾ ਹੈ ।

5. ਪਰਮਾਤਮਾ ਮਹਾਨ ਅਤੇ ਸਰਵਉੱਚ ਹੈ-ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਅਤੇ ਸਰਵਉੱਚ ਹੈ । ਮਨੁੱਖ ਲਈ ਉਸ ਦੀ ਮਹਾਨਤਾ ਦਾ ਵਰਣਨ ਕਰਨਾ ਮੁਸ਼ਕਿਲ ਹੀ ਨਹੀਂ, ਸਗੋਂ ਅਸੰਭਵ ਹੈ । ਆਪਣੀ ਮਹਾਨਤਾ ਦਾ ਭੇਤ ਆਪ ਪਰਮਾਤਮਾ ਹੀ ਜਾਣਦਾ ਹੈ । ਇਸ ਵਿਸ਼ੇ ਵਿਚ ਗੁਰੂ ਜੀ ਫ਼ਰਮਾਉਂਦੇ ਹਨ , “ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ‘ ਕਈ ਲੋਕਾਂ ਨੇ ਪਰਮਾਤਮਾ ਦੀ ਮਹਾਨਤਾ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰੰਤੂ ਕੋਈ ਵੀ ਉਸ ਦੀ ਸਰਵਉੱਚਤਾ ਨੂੰ ਨਹੀਂ ਛੂਹ ਸਕਿਆ ।

6. ਪਰਮਾਤਮਾ ਦੇ ਹੁਕਮ ਦਾ ਮਹੱਤਵ-ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚ ਪਰਮਾਤਮਾ ਦੀ ਆਗਿਆ ਜਾਂ ਹੁਕਮ ਦਾ ਬਹੁਤ ਮਹੱਤਵ ਹੈ । ਉਨ੍ਹਾਂ ਅਨੁਸਾਰ ਦੁਨੀਆਂ ਦਾ ਹਰ ਕੰਮ ਉਸੇ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਹੈ । ਇਸ ਲਈ ਸਾਨੂੰ ਉਸ ਦੇ ਹੁਕਮ ਨੂੰ ਮਿੱਠਾ ਭਾਣਾ ਸਮਝ ਕੇ ਸਵੀਕਾਰ ਕਰ ਲੈਣਾ ਚਾਹੀਦਾ ਹੈ ।

ਉਨ੍ਹਾਂ ਨੇ ਜਪੁਜੀ ਸਾਹਿਬ ਦੀ ਦੂਜੀ ਪੌੜੀ ਵਿਚ , “ਪਰਮਾਤਮਾ ਦੇ ਹੁਕਮ’ ਦੇ ਮਹੱਤਵ ਉੱਤੇ ਵਿਸਤ੍ਰਿਤ ਚਾਨਣਾ ਪਾਇਆ ਹੈ । ਉਹ ਆਖਦੇ ਹਨ ਕਿ ਜੋ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਸਵੀਕਾਰ ਕਰ ਲੈਂਦਾ ਹੈ ਉਹ ਪੂਰੀ ਤਰ੍ਹਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ਅਤੇ ਉਸ ਦਾ ਹਉਮੈ ਖ਼ਤਮ ਹੋ ਜਾਂਦਾ ਹੈ । ਇਸ ਗੱਲ ਨੂੰ ਉਨ੍ਹਾਂ ਨੇ ਇਸ ਤਰ੍ਹਾਂ ਪ੍ਰਗਟ ਕੀਤਾ ਹੈ-‘ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ ॥’

PSEB 9th Class SST Solutions History Chapter 2 ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ

ਪ੍ਰਸ਼ਨ 5.
ਇਕ ਮਹਾਨ ਅਧਿਆਪਕ ਅਤੇ ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ ਗੁਰੂ ਨਾਨਕ ਦੇਵ ਜੀ ਦਾ ਵਰਣਨ ਕਰੋ ।
ਉੱਤਰ –
(ੳ) ਮਹਾਨ ਅਧਿਆਪਕ ਦੇ ਰੂਪ ਵਿਚ
1. ਸੱਚ ਦੇ ਪ੍ਰਚਾਰਕ-ਗੁਰੁ ਨਾਨਕ ਦੇਵ ਜੀ ਇਕ ਮਹਾਨ ਅਧਿਆਪਕ ਸਨ । ਕਹਿੰਦੇ ਹਨ ਕਿ ਲਗਪਗ 30 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼-ਵਿਦੇਸ਼ ਵਿਚ ਸੱਚੇ ਗਿਆਨ ਦਾ ਪ੍ਰਚਾਰ ਕੀਤਾ । ਉਹਨਾਂ ਨੇ ਈਸ਼ਵਰ ਦੇ ਸੰਦੇਸ਼ ਨੂੰ ਪੰਜਾਬ ਦੇ ਕੋਨੇ-ਕੋਨੇ ਵਿਚ ਫੈਲਾਉਣ ਦੀ ਕੋਸ਼ਿਸ਼ ਕੀਤੀ ।

ਹਰ ਥਾਂ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਬਾਣੀ ਦਾ ਲੋਕਾਂ ‘ਤੇ ਬੜਾ ਡੂੰਘਾ ਅਸਰ ਪਿਆ । ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਮੋਹ-ਮਾਇਆ, ਸੁਆਰਥ ਅਤੇ ਲੋਭ ਨੂੰ ਛੱਡਣ ਦੀ ਸਿੱਖਿਆ ਦਿੱਤੀ ਅਤੇ ਉਨ੍ਹਾਂ ਨੂੰ ਅਧਿਆਤਮਿਕ ਜੀਵਨ ਬਿਤਾਉਣ ਦੀ ਪ੍ਰੇਰਨਾ ਦਿੱਤੀ । ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੇਣ ਦਾ ਢੰਗ ਬਹੁਤ ਹੀ ਚੰਗਾ ਸੀ । ਉਹ ਲੋਕਾਂ ਨੂੰ ਬੜੀ ਸਰਲ ਭਾਸ਼ਾ ਵਿਚ ਉਪਦੇਸ਼ ਦਿੰਦੇ ਸਨ । ਉਹ ਨਾ ਤਾਂ ਗੂੜ੍ਹ ਦਰਸ਼ਨ ਦਾ ਪ੍ਰਚਾਰ ਕਰਦੇ ਸਨ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਵਿਚ ਪੈਂਦੇ ਸਨ । ਉਹ ਜਿਹੜੇ ਸਿਧਾਂਤਾਂ ‘ਤੇ ਆਪ ਚਲਦੇ ਸਨ, ਉਨ੍ਹਾਂ ਦਾ ਹੀ ਲੋਕਾਂ ਵਿਚ ਪ੍ਰਚਾਰ ਕਰਦੇ ਸਨ ।

2. ਸਭ ਦਾ ਗੁਰੂ-ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਸੇ ਵਿਸ਼ੇਸ਼ ਫ਼ਿਰਕੇ, ਸਥਾਨ ਜਾਂ ਲੋਕਾਂ ਤਕ ਹੀ ਸੀਮਿਤ ਨਹੀਂ ਸਨ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤਾਂ ਸਾਰੀ ਦੁਨੀਆਂ ਦੇ ਲਈ ਸਨ । ਇਸ ਬਾਰੇ ਪ੍ਰੋਫ਼ੈਸਰ ਕਰਤਾਰ ਸਿੰਘ ਦੇ ਸ਼ਬਦ ਵਰਣਨਯੋਗ ਹਨ ।ਉਹ ਲਿਖਦੇ ਹਨ, “ਉਨ੍ਹਾਂ (ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਿਸੇ ਵਿਸ਼ੇਸ਼ ਕਾਲ ਦੇ ਲਈ ਨਹੀਂ ਸੀ । ਉਨ੍ਹਾਂ ਦਾ ਦੈਵੀ ਉਪਦੇਸ਼ ਸਦਾ ਅਮਰ ਰਹੇਗਾ । ਇਹਨਾਂ ਦੇ ਉਪਦੇਸ਼ ਇੰਨੇ ਵਿਸ਼ਾਲ ਅਤੇ ਬੌਧਿਕਤਾਪੂਰਨ ਸਨ ਕਿ ਆਧੁਨਿਕ ਵਿਗਿਆਨਕ ਵਿਚਾਰਧਾਰਾ ਵੀ ਉਨ੍ਹਾਂ ‘ਤੇ ਟੀਕਾ-ਟਿੱਪਣੀ ਨਹੀਂ ਕਰ ਸਕਦੀ । ” ਉਨ੍ਹਾਂ ਦੀਆਂ ਸਿੱਖਿਆਵਾਂ ਦਾ ਉਦੇਸ਼ ਮਾਨਵ ਕਲਿਆਣ ਸੀ । ਅਸਲ ਵਿਚ ਮਾਨਵਤਾ ਦੀ ਭਲਾਈ ਲਈ ਹੀ ਉਨ੍ਹਾਂ ਨੇ ਚੀਨ, ਤਿੱਬਤ, , ਅਰਬ ਆਦਿ ਦੇਸ਼ਾਂ ਦੀਆਂ ਮੁਸ਼ਕਲ ਯਾਤਰਾਵਾਂ ਕੀਤੀਆਂ।

(ਅ) ਸਿੱਖ ਧਰਮ ਦੇ ਬਾਨੀ ਦੇ ਰੂਪ ਵਿਚ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ । ਟਾਇਨਥੀ (Toynbee) ਜਿਹਾ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਨਹੀਂ ਹੈ । ਉਹ ਲਿਖਦਾ ਹੈ ਕਿ ਸਿੱਖ ਧਰਮ ਹਿੰਦੂ ਅਤੇ ਇਸਲਾਮ ਧਰਮ ਦੇ ਸਿਧਾਂਤਾਂ ਦਾ ਮਿਸ਼ਰਨ ਮਾਤਰ ਸੀ, ਪਰ ਟਾਇਨਥੀ ਦਾ ਇਹ ਵਿਚਾਰ ਠੀਕ ਨਹੀਂ ਹੈ । ਗੁਰੂ ਜੀ ਦੇ ਉਪਦੇਸ਼ਾਂ ਵਿਚ ਬਹੁਤ ਸਾਰੇ ਮੌਲਿਕ ਸਿਧਾਂਤ ਅਜਿਹੇ ਵੀ ਸਨ ਜੋ ਨਾ ਤਾਂ ਹਿੰਦੂ ਧਰਮ ਤੋਂ ਲਏ ਗਏ ਸਨ ਅਤੇ ਨਾ ਹੀ ਇਸਲਾਮ ਤੋਂ । ਉਦਾਹਰਨ ਦੇ ਤੌਰ ‘ਤੇ ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀਆਂ ਸੰਸਥਾਵਾਂ ਨੂੰ ਸਥਾਪਿਤ ਕੀਤਾ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਨਾ ਬਣਾ ਕੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ । ਅਜਿਹਾ ਕਰਕੇ ਗੁਰੂ ਜੀ ਨੇ ਗੁਰੂ-ਸੰਸਥਾ ਨੂੰ ਇਕ ਵਿਸ਼ੇਸ਼ ਰੂਪ ਦਿੱਤਾ ਅਤੇ ਆਪਣੇ ਇਨ੍ਹਾਂ ਕੰਮਾਂ ਤੋਂ ਉਨ੍ਹਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ।

ਪ੍ਰਸ਼ਨ 6.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ (16ਵੀਂ ਸਦੀ ਦੇ ਸ਼ੁਰੂ ਵਿਚ) ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਇਹ ਦੇਸ਼ ਉਨ੍ਹਾਂ ਦਿਨਾਂ ਵਿਚ ਲਾਹੌਰ ਪੁੱਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ । ਪਰ ਦਿੱਲੀ ਸਲਤਨਤ ਦੀ ਸ਼ਾਨ ਹੁਣ ਜਾਂਦੀ ਰਹੀ ਸੀ, ਇਸ ਲਈ ਕੇਂਦਰੀ ਸੱਤਾ ਦੀ ਕਮੀ ਕਾਰਨ ਪੰਜਾਬ ਦੇ ਸ਼ਾਸਨ ਵਿਚ ਢਿੱਲ ਆ ਗਈ । ਸੰਖੇਪ ਵਿਚ 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਰਾਜਨੀਤਿਕ ਜੀਵਨ ਦੀ ਝਾਕੀ ਇਸ ਤਰ੍ਹਾਂ ਪੇਸ਼ ਕੀਤੀ ਜਾ ਸਕਦੀ ਹੈ
1. ਨਿਰੰਕੁਸ਼ ਸ਼ਾਸਨ-ਉਸ ਸਮੇਂ ਪੰਜਾਬ ਵਿਚ ਨਿਰੰਕੁਸ਼ ਸ਼ਾਸਨ ਸੀ ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ) ਨਿਰੰਕੁਸ਼ ਸਨ । ਰਾਜ ਦੀਆਂ ਸਾਰੀਆਂ ਸ਼ਕਤੀਆਂ ਇਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਸਨ । ਉਨ੍ਹਾਂ ਦੀ ਇੱਛਾ ਹੀ ਕਾਨੂੰਨ ਸੀ । ਅਜਿਹੇ ਨਿਰੰਕੁਸ਼ ਸ਼ਾਸਨ ਦੇ ਅਧੀਨ ਪਰਜਾ ਦੇ ਅਧਿਕਾਰਾਂ ਦੀ , ਕਲਪਨਾ ਵੀ ਵਿਅਰਥ ਸੀ ।

2. ਰਾਜਨੀਤਿਕ ਅਰਾਜਕਤਾ-ਲੋਧੀ ਸ਼ਾਸਕਾਂ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਸਿਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਅਖੀਰਲੇ ਸਾਲਾਂ ਵਿਚ ਸਾਰੇ ਦੇਸ਼ ਵਿਚ ਵਿਦਰੋਹ ਹੋਣ ਲੱਗੇ । ਇਬਰਾਹੀਮ ਲੋਧੀ ਦੇ ਕਾਲ ਵਿਚ ਤਾਂ ਇਨ੍ਹਾਂ ਵਿਦਰੋਹਾਂ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ ।
ਉਸ ਦੇ ਸਾਰੇ ਸਰਦਾਰ ਅਤੇ ਦਰਬਾਰੀ ਉਸ ਦੇ ਬੁਰੇ ਵਿਹਾਰ ਤੋਂ ਤੰਗ ਆ ਕੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ | ਪ੍ਰਾਂਤਾਂ ਦੇ ਸ਼ਾਸਕ ਜਾਂ ਤਾਂ ਆਪਣੀ ਸੁਤੰਤਰਤਾ ਸਥਾਪਤ ਕਰਨ ਦੇ ਯਤਨ ਵਿਚ ਸਨ ਜਾਂ ਫਿਰ ਸਲਤਨਤ ਦੇ ਹੋਰ ਦਾਅਵੇਦਾਰਾਂ ਦਾ ਪੱਖ ਲੈ ਰਹੇ ਸਨ | ਪਰ ਉਹ ਜਾਣਦੇ ਸਨ ਕਿ ਪੰਜਾਬ ‘ਤੇ ਅਧਿਕਾਰ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਿੱਲੀ ਦਾ ਸਿੰਘਾਸਨ ਨਹੀਂ ਸੀ ਪਾ ਸਕਦਾ । ਇਸ ਲਈ ਸਾਰੇ ਸੂਬੇਦਾਰਾਂ ਦੀ ਦ੍ਰਿਸ਼ਟੀ ਪੰਜਾਬ ‘ਤੇ ਟਿਕੀ ਹੋਈ ਸੀ । ਸਿੱਟੇ ਵਜੋਂ ਸਾਰਾ ਪੰਜਾਬ ਅਰਾਜਕਤਾ ਦੀ ਲਪੇਟ ਵਿਚ ਆ ਗਿਆ !

3. ਅਨਿਆਂ ਦਾ ਬੋਲਬਾਲਾ-16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਅਨਿਆਂ ਦਾ ਬੋਲਬਾਲਾ ਸੀ । ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸਨ । ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ।` ਉਹ ਅੱਗੇ ਲਿਖਦੇ ਹਨ, “ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਰਿਸ਼ਵਤ ਲੈਂਦਾ ਜਾਂ ਦਿੰਦਾ ਨਾ ਹੋਵੇ | ਸ਼ਾਸਕ ਵੀ ਤਦ ਨਿਆਂ ਕਰਦਾ ਹੈ ਜਦ ਉਸ ਦੀ ਮੁੱਠੀ ਗਰਮ ਕਰ ਦਿੱਤੀ ਜਾਵੇ ।’’

4. ਯੁੱਧ-ਇਸ ਕਾਲ ਵਿਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ । ਸਾਰੇ ਪੰਜਾਬ ਉੱਤੇ ਆਪਣਾ ਅਧਿਕਾਰ ਜਮਾ ਕੇ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਵਿਚ ਸਨ | ਸਰਦਾਰਾਂ, ਸੂਬੇਦਾਰਾਂ ਅਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਅਤੇ ਅਭਿਲਾਸ਼ਾਵਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ । ਇਸ ਸਮੇਂ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਵਿਚ ਸੰਘਰਸ਼ ਚੱਲਿਆ । ਇੱਥੇ ਬਾਬਰ ਨੇ ਹਮਲੇ ਸ਼ੁਰੂ ਕੀਤੇ ।

ਪ੍ਰਸ਼ਨ 7.
ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ ।
ਉੱਤਰ-
ਬਾਬਰ ਦੀ ਪੰਜਾਬ ਉੱਤੇ ਜਿੱਤ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਸੀ । ਇਹ ਲੜਾਈ 1526 ਈ: ਵਿਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਹੋਈ । ਇਸ ਵਿਚ ਬਾਬਰ ਜੇਤੂ ਰਿਹਾ ਅਤੇ ਪੰਜਾਬ ਉੱਤੇ ਉਸ ਦਾ ਅਧਿਕਾਰ ਹੋ ਗਿਆ । ਬਾਬਰ ਦਾ ਹਮਲਾ-ਨਵੰਬਰ, 1525 ਈ: ਵਿਚ ਬਾਬਰ 12000 ਸੈਨਿਕਾਂ ਸਹਿਤ ਕਾਬੁਲ ਤੋਂ ਪੰਜਾਬ ਵਲ ਵਧਿਆ । ਰਸਤੇ ਵਿਚ ਦੌਲਤ ਖਾਂ ਲੋਧੀ ਨੂੰ ਹਰਾਉਂਦਾ ਹੋਇਆ ਉਹ ਦਿੱਲੀ ਵਲ ਵਧਿਆ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਇਕ ਲੱਖ ਫ਼ੌਜ ਲੈ ਕੇ ਉਸ ਦੇ ਵਿਰੁੱਧ ਉੱਤਰ-ਪੱਛਮ ਵਲ ਨਿਕਲ ਪਿਆ ।

ਉਸ ਦੀ ਫ਼ੌਜ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ-ਅੱਗੇ ਰਹਿਣ ਵਾਲੀ ਫ਼ੌਜੀ ਟੁਕੜੀ, ਕੇਂਦਰੀ ਫ਼ੌਜ, ਸੱਜੇ ਪਾਸੇ ਦੀ ਫ਼ੌਜੀ ਟੁਕੜੀ ਅਤੇ ਖੱਬੇ ਪਾਸੇ ਦੀ ਫ਼ੌਜੀ ਟੁਕੜੀ । ਫ਼ੌਜ ਦੇ ਅੱਗੇ ਲਗਪਗ 5000 ਹਾਥੀ ਸਨ । ਦੋਹਾਂ ਪੱਖਾਂ ਦੀਆਂ ਫ਼ੌਜਾਂ ਦਾ ਪਾਣੀਪਤ ਦੇ ਮੈਦਾਨ ਵਿਚ ਸਾਹਮਣਾ ਹੋਇਆ । ਯੁੱਧ ਦਾ ਆਰੰਭ-ਪਹਿਲੇ ਅੱਠ ਦਿਨ ਤੱਕ ਕਿਸੇ ਪਾਸਿਓਂ ਵੀ ਕੋਈ ਹਮਲਾ ਨਹੀਂ ਹੋਇਆ । ਪਰੰਤੂ 21 ਅਪਰੈਲ, 1526 ਈ: ਦੀ ਸਵੇਰ ਇਬਰਾਹੀਮ ਲੋਧੀ ਦੀ ਫ਼ੌਜ ਨੇ ਬਾਬਰ ਉੱਤੇ ਹਮਲਾ ਕਰ ਦਿੱਤਾ | ਬਾਬਰ ਦੇ ਤੋਪਚੀਆਂ ਨੇ ਵੀ ਲੋਧੀ ਫ਼ੌਜ ਉੱਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ ।

ਬਾਬਰ ਦੀ ਤੁਲੁਗਮਾ ਫ਼ੌਜ ਨੇ ਅੱਗੇ ਵਧ ਕੇ ਦੁਸ਼ਮਣ ਨੂੰ ਘੇਰ ਲਿਆ ਬਾਬਰ ਦੀ ਫ਼ੌਜ ਦੇ ਸੱਜੇ ਅਤੇ ਖੱਬੇ ਪੱਖ ਅੱਗੇ ਵਧੇ ਅਤੇ ਉਨ੍ਹਾਂ ਨੇ ਜ਼ਬਰਦਸਤ ਹਮਲਾ ਕਰ ਦਿੱਤਾ । ਇਬਰਾਹੀਮ ਲੋਧੀ ਦੀਆਂ ਫ਼ੌਜਾਂ ਚਾਰੇ ਪਾਸਿਆਂ ਤੋਂ ਘਰ ਗਈਆਂ । ਉਹ ਨਾ ਤਾਂ ਅੱਗੇ ਵੱਧ ਸਕਦੀਆਂ ਸਨ ਅਤੇ ਨਾ ਪਿੱਛੇ ਹਟ ਸਕਦੀਆਂ ਸਨ ।
ਇਸੇ ਵਿਚ ਇਬਰਾਹੀਮ ਲੋਧੀ ਦੇ ਹਾਥੀ ਜ਼ਖ਼ਮੀ ਹੋ ਕੇ ਪਿੱਛੇ ਵਲ ਦੌੜੇ ਅਤੇ ਉਨ੍ਹਾਂ ਨੇ ਆਪਣੇ ਹੀ ਫ਼ੌਜੀਆਂ ਨੂੰ ਕੁਚਲ ਦਿੱਤਾ । ਦੇਖਦੇ ਹੀ ਦੇਖਦੇ ਪਾਣੀਪਤ ਦੇ ਮੈਦਾਨ ਵਿਚ ਲਾਸ਼ਾਂ ਦੇ ਢੇਰ ਲੱਗ ਗਏ । ਦੁਪਹਿਰ ਤਕ ਯੁੱਧ ਖ਼ਤਮ ਹੋ ਗਿਆ । ਇਬਰਾਹੀਮ ਲੋਧੀ ਹਜ਼ਾਰਾਂ ਲਾਸ਼ਾਂ ਵਿਚਕਾਰ ਮਰਿਆ ਹੋਇਆ ਪਾਇਆ ਗਿਆ । ਬਾਬਰ ਨੂੰ ਪੰਜਾਬ ਉੱਤੇ ਪੂਰੀ ਜਿੱਤ ਪ੍ਰਾਪਤ ਹੋਈ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

Punjab State Board PSEB 9th Class Social Science Book Solutions History Chapter 5 ਫ਼ਰਾਂਸ ਦੀ ਕ੍ਰਾਂਤੀ Textbook Exercise Questions and Answers.

PSEB Solutions for Class 9 Social Science History Chapter 5 ਫ਼ਰਾਂਸ ਦੀ ਕ੍ਰਾਂਤੀ

Social Science Guide for Class 9 PSEB ਫ਼ਰਾਂਸ ਦੀ ਕ੍ਰਾਂਤੀ Textbook Questions and Answers

I. ਵਸਤੁਨਿਸ਼ਠ ਪ੍ਰਸ਼ਨ

(ੳ) ਬਹੁ-ਵਿਕਲਪੀ ਪ੍ਰਸ਼ਨ –

ਪ੍ਰਸ਼ਨ 1.
ਪੁਰਾਣੇ ਰਾਜ ਦੌਰਾਨ ਆਰਥਿਕ ਗਤੀਵਿਧੀਆਂ ਦਾ ਭਾਰ ਕਿਸ ਦੁਆਰਾ ਚੁਕਾਇਆ ਜਾਂਦਾ ਸੀ ?
(ਉ) ਚਰਚ
(ਅ) ਕੇਵਲ ਅਮੀਰ ।
(ਈ) ਤੀਸਰਾ ਵਰਗ
(ਸ) ਕੇਵਲ ਰਾਜਾ ।
ਉੱਤਰ-
(ਈ) ਤੀਸਰਾ ਵਰਗ

ਪ੍ਰਸ਼ਨ 2.
ਆਸਟੀਅਨ ਰਾਜਕੁਮਾਰੀ ਮੇਰੀ ਐਂਟੋਨਿਟੀ ਫ਼ਰਾਂਸ ਦੇ ਕਿਸ ਰਾਜੇ ਦੀ ਰਾਣੀ ਸੀ ?
(ਉ) ਲੂਈਸ ਤੀਜਾ
(ਅ) ਲੂਈਸ 14ਵਾਂ
(ਈ) ਲੁਈਸ 15ਵਾਂ
(ਸ) ਲੂਈਸ 16ਵਾਂ ।
ਉੱਤਰ-
(ਸ) ਲੂਈਸ 16ਵਾਂ ।

ਪ੍ਰਸ਼ਨ 3.
ਨੈਪੋਲੀਅਨ ਨੇ ਆਪਣੇ ਆਪ ਨੂੰ ਫ਼ਰਾਂਸ ਦਾ ਰਾਜਾ ਕਦੋਂ ਬਣਾਇਆ ?
(ਉ) 1803 ਈ:
(ਅ) 1804 ਈ:
(ਈ) 1805 ਈ:
(ਸ) 1806 ਈ: |
ਉੱਤਰ-
(ਅ) 1804 ਈ:

ਪ੍ਰਸ਼ਨ 4.
ਫ਼ਰਾਂਸ ਵਿਚ ਟੈਨਿਸ ਕੋਰਟ ਨੂੰ ਕਦੋਂ ਚੁੱਕੀ ਗਈ ?
(ਉ) 4 ਜੁਲਾਈ, 1789 ਈ:
(ਅ) 20 ਜੂਨ, 1789 ਈ:
(ਈ) 4 ਅਗਸਤ, 1789 ਈ:
(ਸ) 5 ਮਈ, 1789 ਈ: ।
ਉੱਤਰ-
(ਅ) 20 ਜੂਨ, 1789 ਈ:

ਪ੍ਰਸ਼ਨ 5.
ਫ਼ਰਾਂਸ ਦੇ ਵਿਸ਼ੇ ਵਿਚ ਸਭਾ (ਕਨਵੈਨਸ਼ਨ) ਕੀ ਸੀ ?
(ੳ) ਇਕ ਫ਼ਰਾਂਸੀਸੀ ਸਕੂਲ
(ਅ) ਨਵੀਂ ਚੁਣੀ ਪਰਿਸ਼ਦ
(ਈ) ਕਲੱਬ
(ਸ) ਇਕ ਔਰਤ ਸਭਾ ॥
ਉੱਤਰ-
(ਅ) ਨਵੀਂ ਚੁਣੀ ਪਰਿਸ਼ਦ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਮਾਨਟੈਸਕਿਊ ਨੇ ਕਿਹੜੇ ਵਿਚਾਰ ਦਾ ਪ੍ਰਚਾਰ ਕੀਤਾ ?
(ਉ) ਦੈਵੀ ਅਧਿਕਾਰ
(ਅ) ਸਮਾਜਿਕ ਸਮਝੌਤਾ
(ਈ) ਸ਼ਕਤੀਆਂ ਦੀ ਵੰਡ
(ਸ) ਸ਼ਕਤੀ ਦਾ ਸੰਤੁਲਨ ।
ਉੱਤਰ-
(ਈ) ਸ਼ਕਤੀਆਂ ਦੀ ਵੰਡ

ਪ੍ਰਸ਼ਨ 7.
ਫ਼ਰਾਂਸੀਸੀ ਇਤਿਹਾਸ ਵਿਚ ਕਿਸ ਸਮੇਂ ਨੂੰ ਆਤੰਕ ਦੇ ਦੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ?
(ਉ) 1792 ਈ: – 1793 ਈ:
(ਅ) 1774 ਈ: – 1776 ਈ:
(ਈ) 1793 ਈ: – 1794 ਈ:
(ਸ) 1804 ਈ: – 1815 ਈ: ।
ਉੱਤਰ-
(ਈ) 1793 ਈ: – 1794 ਈ:

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਇਕ ਸਿਰ ਕੱਟਣ ਵਾਲਾ ਯੰਤਰ ਸੀ, ਜਿਸਦੀ ਵਰਤੋਂ ਫ਼ਰਾਂਸੀਸੀਆਂ ਨੇ ਕੀਤੀ ਸੀ.
ਉੱਤਰ-
ਗੁਲੂਟਾਈਨ,

ਪ੍ਰਸ਼ਨ 2.
ਬਿਸਟਾਈਲ ਦਾ ਹਮਲਾ ….. ਵਿਚ ਹੋਇਆ ਸੀ ।
ਉੱਤਰ-
14 ਜੁਲਾਈ 1789 ਈ:,

ਪ੍ਰਸ਼ਨ 3.
1815 ਈ: ਵਿਚ ਵਾਟਰਲੂ ਦੀ ਜੰਗ ਵਿਚ .. ………………… ਦੀ ਹਾਰ ਹੋਈ ।
ਉੱਤਰ-
ਨੈਪੋਲੀਅਨ ਬੋਨਾਪਾਰਟ,

ਪ੍ਰਸ਼ਨ 4.
ਜੈਕੋਬਿਨ ਕਲੱਬ ਦਾ ਆਗੂ ……….. ……. ਸੀ ।
ਉੱਤਰ-
ਮੈਕਸੀਮਿਲਾਨ ਰੋਬਸਪਾਇਰੀ (Maximilian Robespierie),

ਪ੍ਰਸ਼ਨ 5.
ਸੋਸ਼ਲ ਕਾਨਟੈਕਟ ਪੁਸਤਕ ਦਾ ਲੇਖਕ ………………….. ਹੈ ।
ਉੱਤਰ-
ਰੂਸੋ,

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਮਾਰਸੀਲਿਸ (Marseillaise) ਦੀ ਰਚਨਾ . ………………… ਨੇ ਕੀਤੀ ।
ਉੱਤਰ-
ਰੋਜ਼ਰ ਡੀ ਲਾਈਸਲੇ (Roger De Lisle) ।

(ਈ) ਸਹੀ ਮਿਲਾਨ ਕਰੋ –

(ਉ) (ਅ)
1. ਕਿਸ਼੍ਰੇਨੁਮਾ ਜੇਲ (i) ਗੁਲੂਟਾਈਨ
2. ਚਰਚ ਦੁਆਰਾ ਪ੍ਰਾਪਤ ਕਰ (ii) ਜੈਕੋਬਿਨ
3. ਬੰਦੇ ਦਾ ਸਿਰ ਕੱਟਣਾ (iii) ਰੂਸੋ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ (iv) ਬਿਸਟਾਈਲ
5. ਦਾ ਸੋਸ਼ਲ ਕਾਨਟ੍ਰੈਕਟ (v) ਟਿੱਥੇ ।

ਉੱਤਰ –

1. ਕਿਸ਼੍ਰੇਨੁਮਾ ਜੇਲ (iv) ਬਿਸਟਾਈਲ
2. ਚਰਚ ਦੁਆਰਾ ਪ੍ਰਾਪਤ ਕਰ (v) ਟਿੱਥੇ
3. ਬੰਦੇ ਦਾ ਸਿਰ ਕੱਟਣਾ (i) ਗੁਲੂਟਾਈਨ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ (ii) ਜੈਕੋਬਿਨ
5. ਦਾ ਸੋਸ਼ਲ ਕਾਨਟੈਕਟ (iii) ਰੂਸੋ ।

(ਸ) ਅੰਤਰ ਦੱਸੋ

1. ਪਹਿਲਾ ਵਰਗ ਅਤੇ ਤੀਸਰਾ ਵਰਗ
2. ਟਿੱਥੇ ਅਤੇ ਟਾਇਲੇ ।
ਉੱਤਰ-
1. ਪਹਿਲਾ ਵਰਗ ਅਤੇ ਤੀਸਰਾ ਵਰਗ –

  • ਪਹਿਲਾ ਵਰਗ-ਫਰਾਂਸੀਸੀ ਸਮਾਜ ਦੇ ਪਹਿਲੇ ਵਰਗ ਵਿਚ ਪਾਦਰੀ ਸ਼ਾਮਲ ਸਨ । ਪਾਦਰੀ ਵਰਗ ਦੋ ਹਿੱਸਿਆਂ ਵਿਚ ਵੰਡਿਆ ਸੀ-ਉੱਚ ਪਾਦਰੀ, ਸਾਧਾਰਨ ਪਾਦਰੀ । ਉੱਚ ਪਾਦਰੀਆਂ ਵਿਚ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ ਸ਼ਾਮਲ ਸਨ । ਉਹ ਗਿਰਜਾਘਰਾਂ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਤੋਂ ਕਰ (Tithe) ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  • ਤੀਸਰਾ ਵਰਗੇ-ਸਮਾਜ ਦੇ ਤੀਸਰੇ ਵਰਗ ਵਿਚ ਕੁੱਲ ਜਨਸੰਖਿਆ ਦੇ 97 ਪ੍ਰਤੀਸ਼ਤ ਲੋਕ ਆਉਂਦੇ ਸਨ । ਇਹ ਵਰਗ ਅਸਮਾਨਤਾ ਅਤੇ ਸਮਾਜਿਕ ਤੇ ਆਰਥਿਕ ਪਿੱਛੜੇਪਣ ਦਾ ਸ਼ਿਕਾਰ ਸੀ । ਇਸ ਸ਼੍ਰੇਣੀ ਵਿਚ ਅਮੀਰ ਵਪਾਰੀ, ਅਦਾਲਤੀ ਅਤੇ ਕਾਨੂੰਨੀ ਅਧਿਕਾਰੀ, ਸਾਹੂਕਾਰ, ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ ਆਦਿ ਆਉਂਦੇ ਸਨ । ਤੀਸਰੇ ਵਰਗ ਦੇ ਲੋਕ ਹੀ ਸਭ ਤੋਂ ਜ਼ਿਆਦਾ ਕਰ ਦਿੰਦੇ ਸਨ ।

2. ਟਿੱਥੇ ਅਤੇ ਟਾਇਲੇ –

  • ਟਿੱਥੇ (Tithe)-ਇਹ ਗਿਰਜਾਘਰਾਂ ਨੂੰ ਦਿੱਤਾ ਜਾਣ ਵਾਲਾ ਕਰ ਸੀ । ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ ਦਸਵਾਂ ਹਿੱਸਾ ਭੂਮੀ ਕਰ ਦੇ ਰੂਪ ਵਿਚ ਦੇਣਾ ਪੈਂਦਾ ਸੀ । ਇਹ ਭੂਮੀ ‘ਤੇ ਲਾਇਆ ਜਾਣ ਵਾਲਾ ਕਰ ਸੀ ਜੋ ਪਹਿਲਾਂ ਕਿਸਾਨ ਆਪਣੀ ਇੱਛਾ ਨਾਲ ਦਿੰਦੇ ਸਨ, ਪਰ ਬਾਅਦ ਵਿਚ ਇਸਨੂੰ ਲਾਜ਼ਮੀ ਕਰ ਦਿੱਤਾ ਗਿਆ ।
  • ਟਾਇਲੇ (Taille)-ਇਹ ਰਾਜ ਨੂੰ ਦਿੱਤਾ ਜਾਣ ਵਾਲਾ ਕਰ ਸੀ, ਜੋ ਕਿ ਸਾਧਾਰਨ ਲੋਕਾਂ ਤੇ ਲਾਇਆ ਜਾਂਦਾ ਸੀ । ਆਮਤੌਰ ‘ਤੇ ਰਾਜਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ ‘ਤੇ ਇਹ ਕਰ ਲਾਉਂਦਾ ਸੀ । ਇਹ ਕਰ ਰੋਜ਼ ਦੀਆਂ ਲੋੜਾਂ ਜਿਵੇਂ ਕਿ ਨਮਕ ਅਤੇ ਤੰਬਾਕੂ ‘ਤੇ ਲਾਇਆ ਜਾਂਦਾ ਸੀ ।
    ਇਸਦਾ ਪ੍ਰਤੀਸ਼ਤ ਹਰ ਸਾਲ ਰਾਜਾ ਦੀ ਮਰਜ਼ੀ ਨਾਲ ਨਿਸ਼ਚਿਤ ਕੀਤਾ ਜਾਂਦਾ ਸੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸ ਦੀ ਕ੍ਰਾਂਤੀ ਕਦੋਂ ਹੋਈ ?
ਉੱਤਰ-
1789 ਈ: ਵਿਚ ।

ਪ੍ਰਸ਼ਨ 2.
ਜੈਕੋਬਿਨ ਕਲੱਬ ਦਾ ਆਗੂ ਕੌਣ ਸੀ ?
ਉੱਤਰ-
ਮੈਕਸੀਮਿਲਾਨ ਰੋਬਸਪਾਇਰੀ ।

ਪ੍ਰਸ਼ਨ 3.
ਡਾਇਰੈਕਟਰੀ ਕੀ ਸੀ ?
ਉੱਤਰ-
ਪੰਜ ਮੈਂਬਰਾਂ ਦੀ ਕੌਂਸਿਲ ।

ਪ੍ਰਸ਼ਨ 4.
ਫ਼ਰਾਂਸ ਦੇ ਸਮਾਜ ਵਿਚ ਕੌਣ ਕਰ ਦਿੰਦਾ ਸੀ ?
ਉੱਤਰ-
ਤੀਸਰਾ ਵਰਗੇ ।

ਪ੍ਰਸ਼ਨ 5.
ਰਾਜ ਨੂੰ ਦਿੱਤੇ ਜਾਣ ਵਾਲੇ ਕਰ ਨੂੰ ਕੀ ਕਹਿੰਦੇ ਸਨ ?
ਉੱਤਰ-
ਟਾਇਲੇ (Taille) ।

ਪ੍ਰਸ਼ਨ 6.
ਕਿਹੜੇ ਵਰਗਾਂ ਨੂੰ ਟੈਕਸ ਤੋਂ ਛੋਟ ਸੀ ?
ਉੱਤਰ-
ਪਹਿਲਾ ਵਰਗ ਜਾਂ ਪਾਦਰੀ ਵਰਗ ਅਤੇ ਦੂਜਾ ਵਰਗ ਜਾਂ ਕੁਲੀਨ ਵਰਗ ॥

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 7.
ਕਿਸਾਨਾਂ ਨੂੰ ਕਿੰਨੇ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ ?
ਉੱਤਰ-
ਕਿਸਾਨਾਂ ਨੂੰ ਦੋ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ-ਟਿੱਥੇ (Tithe) ਅਤੇ ਟਾਇਲੇ (Taille) ।

ਪ੍ਰਸ਼ਨ 8.
ਫ਼ਰਾਂਸ ਦੇ ਰਾਸ਼ਟਰੀ ਗੀਤ ਦਾ ਨਾਂ ਕੀ ਸੀ ?
ਉੱਤਰ-
ਮਾਰਸੇਇਸ (Marseillaise) ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਕਿਸ ਤਰ੍ਹਾਂ ਵੰਡਿਆ ਹੋਇਆ ਸੀ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਤਿੰਨ ਵਰਗਾਂ (ਅਸਟੇਟ) ਵਿਚ ਵੰਡਿਆ ਸੀ-ਪਹਿਲਾ ਵਰਗ ਜਾਂ ਪਾਦਰੀ ਵਰਗ, ਦੂਜਾ ਵਰਗ ਜਾਂ ਕੁਲੀਨ ਵਰਗ, ਤੀਜਾ, ਵਰਗ ਜਾਂ ਸਾਧਾਰਨ ਵਰਗ ।

  1. ਪਹਿਲਾ ਵਰਗ ਜਾਂ ਪਾਦਰੀ ਵਰਗ-ਪਹਿਲੇ ਵਰਗ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ । ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ । ਯੋਗ ਨਾ ਹੋਣ ਤੇ ਵੀ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ ।
  2. ਦੂਜਾ ਵਰਗ ਜਾਂ ਕੁਲੀਨ ਵਰਗ-ਦੂਜੇ ਵਰਗ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ ।
  3. ਤੀਜਾ ਵਰਗ ਜਾਂ ਸਾਧਾਰਨ ਵਰਗ-ਤੀਜੇ ਵਰਗ ਵਿਚ ਵਕੀਲ, ਡਾਕਟਰ ਅਤੇ ਸਿੱਖਿਅਕ ਵਰਗ ਦੇ ਲੋਕ ਸ਼ਾਮਲ ਸਨ ।

ਯੋਗਤਾ ਹੋਣ ‘ਤੇ ਵੀ ਉਹ ਰਾਜ ਦੇ ਉੱਚੇ ਅਹੁਦਿਆਂ ਤੋਂ ਵਾਂਝੇ ਸਨ । ਜਨ ਸਾਧਾਰਨ ਵੀ ਇਸੇ ਵਰਗ ਵਿਚ ਸ਼ਾਮਲ ਸੀ । ਉਨ੍ਹਾਂ ਨੂੰ ਰਾਜ ਨੂੰ ਵੀ ਕਰ ਦੇਣਾ ਪੈਂਦਾ ਸੀ ਅਤੇ ਚਰਚ ਨੂੰ ਵੀ । ਇਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਅਤੇ ਸਾਲਾਂ ਤੋਂ ਇਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸੀ ।

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਵਿਚ ਔਰਤਾਂ ਦੇ ਯੋਗਦਾਨ ਬਾਰੇ ਲਿਖੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸੇ ਵੀ ਸਰਕਾਰ ਨੇ ਔਰਤਾਂ ਨੂੰ ਸਰਗਰਮ ਨਾਗਰਿਕ ਨਹੀਂ ਮੰਨਿਆ ਪਰ ਕ੍ਰਾਂਤੀ ਦੇ ਸਮੇਂ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ । ਤੀਜੇ ਅਸਟੇਟ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ । ਉਹ ਸਿਲਾਈ, ਬੁਣਾਈ ਅਤੇ ਕੱਪੜੇ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ । ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ । ਬਹੁਤ ਸਾਰੀਆਂ ਔਰਤਾਂ ਵੇਸ਼ਵਾਤੀ ਵੀ ਕਰਦੀਆਂ ਸਨ । ਜ਼ਿਆਦਾਤਰ ਔਰਤਾਂ ਕੋਲ ਪੜ੍ਹਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ | ਔਰਤਾਂ ਨੇ ਆਪਣੇ ਅਧਿਕਾਰਾਂ ਲਈ ਨਿਰੰਤਰ ਅੰਦੋਲਨ ਚਲਾਇਆ ।

ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਲੰਪੇ ਦੇ ਗਾਜਸ ਇਕ ਸਰਗਰਮ ਰਾਜਨੀਤਿਕ ਮਹਿਲਾ ਪ੍ਰਤੀਨਿਧੀ ਸੀ । ਉਸਨੇ ਸੰਵਿਧਾਨ ਦੇ ਮਨੁੱਖੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦਾ ਵਿਰੋਧ ਕੀਤਾ । ਇਸ ਲਈ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ | ਅਜਿਹੀਆਂ ਹੋਰ ਕਈ ਮਹਿਲਾ ਪਤੀਨਿਧਾਂ ਨੂੰ ਆਤੰਕ ਦੇ ਦੌਰ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਲਗਪਗ 150 ਸਾਲਾਂ ਦੇ ਬਾਅਦ 1946 ਈ: ਵਿਚ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ । ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ ।

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਪ੍ਰਮੁੱਖ ਲੇਖਕਾਂ/ਦਾਰਸ਼ਨਿਕਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-

  1. ਜਾਨ ਲਾਕ ਨੇ ਆਪਣੀ ਕ੍ਰਿਤੀ “ਟੂ ਵੀਟਾਈਜ਼ੇਜ਼ ਆਫ ਗਵਰਨਮੈਂਟ’ ਵਿਚ ਰਾਜਾ ਦੇ ਦੈਵੀ ਅਤੇ ਨਿਰੰਕੁਸ਼ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ ਕੀਤਾ |
  2. ਰੂਸੋ ਨੇ ਇਸੇ ਵਿਚਾਰ ਨੂੰ ਅੱਗੇ ਵਧਾਇਆ । ਉਸਨੇ ਜਨਤਾ ਅਤੇ ਉਸਦੇ ਪ੍ਰਤੀਨਿਧਾਂ ਵਿਚਾਲੇ ਇਕ ਸਮਾਜਿਕ ਸਮਝੌਤੇ ‘ਤੇ ਅਧਾਰਿਤ ਸਰਕਾਰ ਦਾ ਪ੍ਰਸਤਾਵ ਰੱਖਿਆ ।
  3. ਮਾਨਟੈਸਕਿਊ ਨੇ ਆਪਣੀ ਰਚਨਾ ‘ਦ ਸਪਿਰਿਟ ਆਫ ਦ ਲਾਜ਼’ ਵਿਚ ਸਰਕਾਰ ਦੇ ਅੰਦਰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾਂ ਵਿਚਾਲੇ ਸੱਤਾ ਵੰਡ ਦੀ ਗੱਲ ਆਖੀ । ਦਾਰਸ਼ਨਿਕਾਂ ਦੇ ਇਨ੍ਹਾਂ ਵਿਚਾਰਾਂ ਨਾਲ ਫ਼ਰਾਂਸ ਵਿਚ ਕ੍ਰਾਂਤੀ ਦੇ ਵਿਚਾਰਾਂ ਨੂੰ ਹੋਰ ਜ਼ਿਆਦਾ ਬਲ ਮਿਲਿਆ ।

ਪ੍ਰਸ਼ਨ 4.
ਰਾਜਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਰਾਜਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੁੰਦੀ ਹੈ, ਜਿਸ ਵਿਚ ਰਾਜਾ ਹੀ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਹੈ । ਉਹ ਆਮ ਤੌਰ ‘ਤੇ ਤਾਨਾਸ਼ਾਹ ਹੁੰਦਾ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਹੈ । ਫ਼ਰਾਂਸ ਵਿਚ ਵੀ ਰਾਜਤੰਤਰ ਸੀ ਅਤੇ ਉੱਥੋਂ ਦਾ ਸ਼ਾਸਕ ਲੂਈਸ 16ਵਾਂ ਸਾਰੇ ਅਧਿਕਾਰਾਂ ਦਾ ਮਾਲਕ ਸੀ । ਉਸਦੇ ਅਧਿਕਾਰਾਂ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਸੀ । ਉਸਨੂੰ ਨਾਂ ਤਾਂ ਦੇਸ਼ ਦੇ ਸੰਵਿਧਾਨ ਦੀ ਚਿੰਤਾ ਸੀ ਅਤੇ ਨਾ ਹੀ ਜਨਤਾ ਦੇ ਹਿੱਤਾਂ ਦਾ ਧਿਆਨ ਸੀ । ਸਾਲਾਂ ਤਕ ਉਸਨੇ ਦੇਸ਼ ਦੀ ਸੰਸਦ ਵੀ ਨਹੀਂ ਬੁਲਾਈ ਸੀ । ਜਦੋਂ ਉਸ ਨੇ ਸੰਸਦ ਬੁਲਾਈ ਤਾਂ ਉਸ ਦਾ ਸੰਦੇਸ਼ ਵੀ ਕਰ ਲਗਾਉਣਾ ਸੀ । ਇਹੀ ਘਟਨਾ ਕ੍ਰਾਂਤੀ ਦੇ ਵਿਸਫੋਟ ਦਾ ਕਾਰਨ ਬਣੀ ।

ਪ੍ਰਸ਼ਨ 5.
ਰਾਸ਼ਟਰੀ ਸੰਵਿਧਾਨ ਸਭਾ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਫ਼ਰਾਂਸ ਦਾ ਰਾਜਾ ਲੂਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ । ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ । 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ । ਇਸਦਾ ਮੁੱਖ ਉਦੇਸ਼ ਰਾਜੇ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ । ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ । ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ । ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਹੋਈ. ।

IV. ਵੇਰੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਫ਼ਰਾਂਸੀਸੀ ਕ੍ਰਾਂਤੀ ਹੋਈ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਯੂਰਪ ਦੇ ਇਤਿਹਾਸ ਦੀ ਮਹਾਨ ਘਟਨਾ ਸੀ । ਇਸਦਾ ਆਰੰਭ ਭਲੇ ਹੀ 1789 ਈ: ਵਿਚ ਹੋਇਆ ਹੋਵੇ, ਪਰ ਇਸਦਾ ਪਿਛੋਕੜ ਬਹੁਤ ਪਹਿਲਾਂ ਹੀ ਤਿਆਰ ਹੋ ਰਿਹਾ ਸੀ । ਫ਼ਰਾਂਸ ਦਾ ਰਾਜਾ; ਉਸਦੇ ਦਰਬਾਰੀ, ਸੈਨਾ ਦੇ ਅਧਿਕਾਰੀ ਅਤੇ ਚਰਚ ਦੇ ਪਾਦਰੀ ਜਨ-ਸਾਧਾਰਨ ਦਾ ਖੂਨ ਚੂਸ ਰਹੇ ਸਨ । ਇਨ੍ਹਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ । ਕਰਾਂ ਦਾ ਸਾਰਾ ਬੋਝ ਜਨਤਾ ਉੱਤੇ ਸੀ । ਆਮ ਆਦਮੀ ਰਾਜ ਦੀ ਸੇਵਾ ਕਰਦਾ ਸੀ ਪਰ ਯੋਗਤਾ ਹੋਣ ‘ਤੇ ਵੀ ਉਹ ਉੱਚਾ ਅਹੁਦਾ ਪ੍ਰਾਪਤ ਨਹੀਂ ਕਰ ਸਕਦਾ ਸੀ । ਕਿਸਾਨ ਤਾਂ ਗੁਲਾਮੀ ਵਿਚ ਪੈਦਾ ਹੁੰਦਾ ਸੀ ਅਤੇ ਗੁਲਾਮੀ ਵਿਚ ਹੀ ਮਰ ਜਾਂਦਾ ਸੀ । 1789 ਈ: ਵਿਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਅਤੇ ਕ੍ਰਾਂਤੀ ਦੀ ਅੱਗ ਭੜਕ ਉੱਠੀ ।

ਸੰਖੇਪ ਵਿਚ, ਫ਼ਰਾਂਸ ਵਿਚ ਕ੍ਰਾਂਤੀ ਦੀ ਸ਼ੁਰੂਆਤ ਅੱਗੇ ਲਿਖੀਆਂ ਅਵਸਥਾਵਾਂ ਵਿਚ ਹੋਈ –
1. ਰਾਜਨੀਤਿਕ ਅਵਸਥਾਵਾਂ

  • ਫ਼ਰਾਂਸ ਦੇ ਰਾਜਾ ਸਵੈਇੱਛਾਚਾਰੀ ਸਨ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦੇ ਸਨ । ਰਾਜਾ ਦੀ ਇੱਛਾ ਹੀ ਕਾਨੂੰਨ ਸੀ । ਉਹ ਆਪਣੀ ਇੱਛਾ ਨਾਲ ਯੁੱਧ ਜਾਂ ਸੰਧੀ ਕਰਦਾ ਸੀ । ਰਾਜਾਂ ਲੂਈ 14ਵਾਂ ਇੱਥੇ ਤਕ ਕਹਿੰਦਾ ਸੀ-‘ਮੈਂ ਹੀ ਰਾਜ ਹਾਂ ।”
  • ਕਰ ਬਹੁਤ ਜ਼ਿਆਦਾ ਸਨ ਜਿਹੜੇ ਮੁੱਖ ਤੌਰ ‘ਤੇ ਜਨ-ਸਧਾਰਨ ਨੂੰ ਹੀ ਦੇਣੇ ਪੈਂਦੇ ਸਨ । ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ ।
  • ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਹੈ ।
  • ਸੈਨਾ ਵਿਚ ਅਸੰਤੋਖ ਸੀ ।
  • ਸ਼ਾਸਨ ਵਿਚ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ ।

2. ਸਮਾਜਿਕ ਅਵਸਥਾਵਾਂ

  • ਫ਼ਰਾਂਸ ਵਿਚ ਤਿੰਨ ਸ਼੍ਰੇਣੀਆਂ (ਅਸਟੇਟਸ) ਸਨ-ਉੱਚ, ਮੱਧਿਅਮ ਅਤੇ ਨਿਮਨ (ਉੱਚ ਸ਼੍ਰੇਣੀ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ । ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ ਯੋਗ ਨਾ ਹੋਣ ‘ਤੇ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ ।
  • ਦੂਜੇ ਅਸਟੇਟ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ ।

3. ਆਰਥਿਕ ਅਵਸਥਾਵਾਂ –

  • ਫ਼ਰਾਂਸ ਦੇ ਰਾਜਾ ਧਨ ਦੀ ਦੁਰਵਰਤੋਂ ਕਰਦੇ ਸਨ ਅਤੇ ਉਨ੍ਹਾਂ ਨੇ ਵਿਅਕਤੀਗਤ ਐਸ਼-ਪ੍ਰਸਤੀ ਲਈ ਖ਼ਜ਼ਾਨਾ ਖਾਲੀ ਕਰ ਦਿੱਤਾ ।
  • ਕਰਾਂ ਦੀ ਵੰਡ ਦੋਸ਼ ਪੁਰਨ ਸੀ । ਅਮੀਰ ਲੋਕ ਕਰ ਤੋਂ ਮੁਕਤ ਸਨ ਜਦਕਿ ਜਨ-ਸਾਧਾਰਨ ਨੂੰ ਕਰ ਚੁਕਾਉਣੇ ਪੈਂਦੇ ਸਨ ਕਰ ਇਕੱਠੇ ਕਰਨ ਦੀ ਵਿਧੀ ਵੀ ਦੋਸ਼ਪੂਰਨ ਸੀ ।
  • ਫ਼ਰਾਂਸ ਵਿਚ ਉਦਯੋਗਿਕ ਕ੍ਰਾਂਤੀ ਕਾਰਨ ਅਨੇਕ ਕਾਰੀਗਰ ਬੇਕਾਰ ਹੋ ਗਏ ਅਤੇ ਉਨ੍ਹਾਂ ਵਿਚ ਅਸੰਤੋਖ ਫੈਲ ਗਿਆ ।
  • ਫ਼ਰਾਂਸ ਕਰਜ਼ੇ ਦੇ ਬੋਝ ਨਾਲ ਦੱਬਿਆ ਹੋਇਆ ਸੀ ।
  • ਦੋਸ਼ਪੂਰਨ ਕਰ ਪ੍ਰਣਾਲੀ ਕਾਰਨ ਵਪਾਰ ਗਿਰਾਵਟ ਵਲ ਵੱਧ ਰਿਹਾ ਸੀ ।
  • ਫ਼ਰਾਂਸ ਨੇ ਅਮਰੀਕਾ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਿਸ ਨਾਲ ਰਾਜ ਦੇ ਖ਼ਜ਼ਾਨੇ ਤੇ ਕਰਜ਼ ਦਾ ਬੋਝ ਵੱਧ ਗਿਆ ।

4. ਦਾਰਸ਼ਨਿਕਾਂ ਦਾ ਯੋਗਦਾਨ-ਫ਼ਰਾਂਸ ਦੀ ਸਥਿਤੀ ਬਹੁਤ ਹੀ ਖਰਾਬ ਸੀ, ਜਿਸ ਨੂੰ ਦਰਸਾਉਣ ਵਿਚ ਦਾਰਸ਼ਨਿਕਾਂ ਨੇ ਬਹੁਤ ਯੋਗਦਾਨ ਦਿੱਤਾ । ਉਨ੍ਹਾਂ ਨੇ ਜਨਤਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਦੁੱਖਾਂ ਦਾ ਅਸਲ ਕਾਰਨ ਰਾਜਤੰਤਰ ਹੈ ।

  • ਰੂਸੋ ਨੇ ਆਪਣੀ ਪੁਸਤਕ ‘ਸਮਾਜਿਕ ਸਮਝੌਤਾ’ ਵਿਚ ਰਾਜਾ ਦੇ ਦੈਵੀ ਅਧਿਕਾਰਾਂ ‘ਤੇ ਹਮਲਾ ਕੀਤਾ ।
  • ਵਾਲਪੇਅਰ ਨੇ ਚਰਚ ਦੇ ਆਡੰਬਰਾਂ ਅਤੇ ਪਾਦਰੀਆਂ ਦੇ ਭ੍ਰਿਸ਼ਟਾਚਾਰ ਨੂੰ ਆਪਣਾ ਨਿਸ਼ਾਨਾ ਬਣਾਇਆ ।
  • ਮਾਂਤੇਸਕਿਉ ਨੇ ਆਪਣੀ ਪੁਸਤਕ “The Spirit of the Laws’ ਵਿਚ ਰਾਜਾਂ ਦੇ ਦੈਵੀ ਅਧਿਕਾਰਾਂ ਅਤੇ ਉਸਦੀ ਨਿਰੰਕੁਸ਼ਤਾ ਦੀ ਸਖ਼ਤ ਆਲੋਚਨਾ ਕੀਤੀ । ਇਸ ਤਰ੍ਹਾਂ ਦਾਰਸ਼ਨਿਕਾਂ ਦੇ ਯਤਨਾਂ ਨਾਲ ਨਵੀਂ ਵਿਚਾਰਧਾਰਾ ਦਾ ਜਨਮ ਹੋਇਆ । ਇਸ ਨਵੀਂ ਵਿਚਾਰਧਾਰਾ ਕਾਰਨ ਫ਼ਰਾਂਸ ਵਿਚ ਕ੍ਰਾਂਤੀ ਹੋਈ ।

5. ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਅਤੇ ਕ੍ਰਾਂਤੀ ਦੀ ਸ਼ੁਰੂਆਤ-ਫ਼ਰਾਂਸੀਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਸੀ । ਇਜਲਾਸ ਸੱਦੇ ਜਾਣ ਦੇ ਬਾਅਦ ਜਨ-ਸਾਧਾਰਨ ਦੇ ਪ੍ਰਤੀਨਿਧਾਂ ਨੇ ਰਾਜਾਂ ਦੇ ਸਾਹਮਣੇ ਇਹ ਮੰਗ ਰੱਖੀ ਕਿ ਸਟੇਟਸ ਜਨਰਲ ਦੇ ਤਿੰਨੋਂ ਸਦਨਾਂ ਦੀ ਸਾਂਝੀ ਬੈਠਕ ਸੱਦੀ ਜਾਏ । ਰਾਜਾ ਦੇ ਇਨਕਾਰ ਕਰਨ ਤੇ ਜਨ-ਸਾਧਾਰਨ ਦੇ ਪ੍ਰਤੀਨਿਧੀ ਟੈਨਿਸ ਕੋਰਟ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਵਾਂ ਸੰਵਿਧਾਨ ਬਨਾਉਣ ਦਾ ਐਲਾਨ ਕੀਤਾ । ਇਸੇ ਵਿਚਕਾਰ ਰਾਜਾ ਨੇ ਜਨਤਾ ਦੇ ਪ੍ਰਤੀਨਿਧਾਂ ਦੀ ਮੰਗ ਸਵੀਕਾਰ ਕਰ ਲਈ ਜਿਨ੍ਹਾਂ ਨੇ ਸਟੇਟਸ ਜਨਰਲ ਦੇ ਪਹਿਲੇ ਇਜਲਾਸ ਵਿਚ ਹੀ ਸ਼ਾਂਤੀ ਦਾ ਬਿਗਲ ਵਜਾ ਦਿੱਤਾ |
PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 1

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 2.
ਫ਼ਰਾਂਸ ਦੀ ਕ੍ਰਾਂਤੀ ਦੇ ਪੜਾਵਾਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਕਾਲ ਦੀ ਸਭ ਤੋਂ ਮਹਾਨ ਘਟਨਾ ਸੀ । ਇਹ ਸਿਰਫ ਫ਼ਰਾਂਸ ਦੀ ਹੀ ਅੰਦਰੂਨੀ ਘਟਨਾ ਨਹੀਂ ਸੀ ਬਲਕਿ ਇਹ ਵਿਸ਼ਵ ਕ੍ਰਾਂਤੀ ਸੀ ।
ਇਸਨੇ ਸਿਰਫ ਫ਼ਰਾਂਸੀਸੀ ਸਮਾਜ ਨੂੰ ਹੀ ਨਹੀਂ ਬਲਕਿ ਪੂਰੀ ਮਨੁੱਖ ਜਾਤੀ ਨੂੰ ਪ੍ਰਭਾਵਿਤ ਕੀਤਾ |
ਸਦੀਆਂ ਦੇ ਬਾਅਦ ਮਨੁੱਖੀ ਮੁੱਲਾਂ ਦਾ ਆਦਰ ਕੀਤਾ ਜਾਣ ਲੱਗਾ; ਮੱਧਕਾਲੀ ਸਾਮੰਤੀ ਢਾਂਚਾ ਜੜ੍ਹ ਤੋਂ ਹਿਲ ਗਿਆ ਅਤੇ ਰਾਜਤੰਤਰ ਦਾ ਸਥਾਨ ਲੋਕਤੰਤਰ ਨੇ ਲੈਣਾ ਸ਼ੁਰੂ ਕੀਤਾ ।
ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਦੀ ਗੂੰਜ ਵਿਸ਼ਵ ਦੇ ਅਨੇਕ ਦੇਸ਼ਾਂ ਵਿਚ ਸੁਣੀ ਗਈ । ਫ਼ਰਾਂਸ ਦੀ ਕ੍ਰਾਂਤੀ ਦੇ 1789 ਈ: ਤੋਂ ਆਰੰਭ ਹੋ ਕੇ ਨੈਪੋਲੀਅਨ ਦੇ ਪਤਨ ਤਕ ਚੱਲੀ ।
ਇਸਦੇ ਵੱਖ-ਵੱਖ ਪੜਾਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਟੈਨੀਸ ਕੋਰਟ ਅਤੇ ਬੈਸਟੀਲ ਦਾ ਪਤਨ-ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ । ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ । ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ । ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ । ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ । ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ ।

14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲ੍ਹਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ । ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ । ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੁਰੀ ਤਰ੍ਹਾਂ ਜਿੱਤੀ । ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ’ ਦੇ ਨਾਂ ਨਾਲ ਪ੍ਰਸਿੱਧ ਹੈ । ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਹੈ ।

2. ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਰਾਸ਼ਟਰੀ ਮਹਾਂਸਭਾ)-ਫ਼ਰਾਂਸ ਦਾ ਰਾਜਾ ਲੁਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ । ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ । 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ । ਇਸਦਾ ਮੁੱਖ ਉਦੇਸ਼ ਰਾਜਾ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ । ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ । ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ । ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਦੀ ਸਥਾਪਨਾ ਹੋਈ ।

3. ਆਤੰਕ ਦਾ ਰਾਜ ਜੈਕੋਬਿਨ ਕਲੱਬ-ਜੈਕੋਬਿਲ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ । ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ ਜਿਵੇਂ ਜੁੱਤਾ ਬਨਾਉਣ ਵਾਲੇ, ਪੇਸਟ੍ਰੀ ਬਨਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਤੇ ਰੋਜ਼ਾਨਾ ਮਜ਼ਦੂਰ ਸ਼ਾਮਿਲ ਸਨ । ਉਨ੍ਹਾਂ ਦਾ ਨੇਤਾ ਮੈਕਸਮਿਲੀਅਨ ਰੋਬੇਸਪੇਅਰ ਸੀ । ਰੋਬੇਸਪੇਅਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ‘ਤੇ ਸ਼ਾਸਨ ਕੀਤਾ | ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ ।

ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੇ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ । ਉਨ੍ਹਾਂ ‘ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ । ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ । ਰੋਬੇਸਪੇਅਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ‘ ਇਸੇ ਕਾਰਨ ਉਸਦੇ ਰਾਜ ਨੂੰ “ਆਤੰਕ ਦਾ ਰਾਜ’ ਕਿਹਾ ਜਾਂਦਾ ਹੈ ।

4. ਡਾਇਰੈਕਟਰੀ ਦਾ ਸ਼ਾਸਨ-ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਰਾਸ਼ਟਰੀ ਸੰਮੇਲਨ ਨੇ 1795 ਈ: ਵਿਚ ਫ਼ਰਾਂਸ ਦੇ ਲਈ ਨਵਾਂ ਸੰਵਿਧਾਨ ਤਿਆਰ ਕੀਤਾ ਸੀ । ਇਸ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਸ਼ਾਸਨ ਦੀ ਵਾਗਡੋਰ ਇਕ ਡਾਇਰੈਕਟਰੀ ਦੇ ਹੱਥ ਵਿਚ ਸੌਂਪ ਦਿੱਤੀ ਗਈ । 27 ਅਕਤੂਬਰ, 1795 ਈ: ਨੂੰ ਡਾਇਰੈਕਟਰੀ ਦਾ ਪਹਿਲਾ ਅਧਿਵੇਸ਼ਨ ਬੁਲਾਇਆ ਗਿਆ ਅਤੇ ਇਸਦੇ ਨਾਲ ਹੀ ਰਾਸ਼ਟਰੀ ਸੰਮੇਲਨ ਭੰਗ ਹੋ ਗਿਆ । ਡਾਇਰੈਕਟਰੀ ਨੇ ਚਾਰ ਸਾਲ (1795-1799 ਈ:) ਤਕ ਫ਼ਰਾਂਸ ਤੇ ਸ਼ਾਸਨ ਕੀਤਾ । ਇਨ੍ਹਾਂ ਚਾਰ ਸਾਲਾਂ ਵਿਚ ਇਸਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਡਾਇਰੈਕਟਰੀ ਦੀ ਰਾਜਨੀਤਿਕ ਅਸਫਲਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਤਿਆਰ ਕੀਤਾ ।

5. ਨੈਪੋਲੀਅਨ ਦਾ ਕਾਲ-10 ਨਵੰਬਰ, 1799 ਈ: ਵਿਚ ਨੈਪੋਲੀਅਨ ਨੇ ਆਪਣੇ ਬਲ ਪ੍ਰਯੋਗ ਨਾਲ ਡਾਇਰੈਕਟਰੀ ਦੇ ਸ਼ਾਸਨ ਨੂੰ ਪਲਟ ਦਿੱਤਾ । ਇਸ ਚਾਲ ਵਿਚ ਐਬੇ ਸੀਏ ਨੇ ਉਸ ਦੀ ਬਹੁਤ ਸਹਾਇਤਾ ਕੀਤੀ । ਵਿਧਾਨ ਸੰਮਤੀ ਨੇ ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ ਬੋਨਾਪਾਰਟ ਨੂੰ ਕਾਂਸਲ ਚੁਣ ਕੇ ਇਕ ਕਾਂਸਲੇਟ ਬਣਾ ਦਿੱਤਾ । ਇਸ ਦਾ ਕੰਮ ਦੇਸ਼ ਦਾ ਰਾਜ ਸੰਭਾਲਣਾ ਅਤੇ ਨਵਾਂ ਸੰਵਿਧਾਨ ਬਨਾਉਣਾ ਸੀ । ਕਾਂਸਲੇਟ (ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ) ਦੁਆਰਾ ਬਣਾਏ ਗਏ ਸੰਵਿਧਾਨ ਦੇ ਅਨੁਸਾਰ ਜਿਹੜਾ 15 ਦਸੰਬਰ, 1799 ਈ: ਨੂੰ ਲਾਗੂ ਕੀਤਾ ਗਿਆ ਸੀ, ਨੈਪੋਲੀਅਨ ਬੋਨਾਪਾਰਟ ਨੂੰ ਮੁੱਖ ਕਾਂਸਲ ਨਿਯੁਕਤ ਕੀਤਾ ਗਿਆ |
ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਹੱਥ ਵਿਚ ਆ ਗਈਆਂ ।

ਬਾਕੀ ਦੋਨਾਂ ਕਾਂਸਲਾਂ ਦਾ ਕੰਮ ਕੇਵਲ ਸਲਾਹ ਦੇਣਾ ਸੀ । ਵਿਧਾਨਮੰਡਲ ਵੀ ਪਹਿਲੀ ਕਾਂਸਲ ਦੇ ਹੱਥਾਂ ਵਿਚ ਕਠਪੁਤਲੀ ਦੀ ਤਰ੍ਹਾਂ ਸੀ । ਉਹ ਉਸ ਦੇ ਕੰਮਾਂ ਤਕ ਨੀਤੀ ਦਾ ਸਮਰਥਨ ਹੀ ਕਰਦਾ ਸੀ ਅਤੇ ਉਸ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ਸੀ । ਇਸ ਤਰ੍ਹਾਂ ਦੇਸ਼ ਦੀ ਅਸਲੀ ਸ਼ਕਤੀ ਨੈਪੋਲੀਅਨ ਦੇ ਹੱਥਾਂ ਵਿਚ ਆ ਗਈ ਸੀ । ਹੁਣ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਮਨਮਾਨੀ ਕਰ ਸਕਦਾ ਸੀ । ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ 1804 ਈ: ਤਕ ਸ਼ਾਸਨ ਕੀਤਾ ।
PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 2
ਨੈਪੋਲੀਅਨ ਦੇ ਸੁਧਾਰ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ ਫ਼ਰਾਂਸ ਵਿਚ ਬੜੇ ਮਹੱਤਵਪੂਰਨ ਸੁਧਾਰ ਕੀਤੇ । ਉਸਨੇ ਫ਼ਰਾਂਸ ਦੇ ਕਾਨੂੰਨਾਂ ਨੂੰ ਲਿਖਿਤ ਰੂਪ ਦਿੱਤਾ ਅਤੇ ਸ਼ਾਸਨ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਸਮਾਪਤ ਕੀਤਾ । ਉਸਨੇ ਵਿਸ਼ੇਸ਼ ਅਧਿਕਾਰ ਅਤੇ ਵਰਗ-ਭੇਦ ਦਾ ਅੰਤ ਕਰਕੇ ਸਾਰਿਆਂ ਨੂੰ ਸਮਾਨ ਨਿਆਂ ਪ੍ਰਦਾਨ ਕਰਨ ਦਾ ਯਤਨ ਕੀਤਾ । ਜਨਮ, ਲਿੰਗ ਅਤੇ ਧਰਮ ਦੇ ਵਿਚਾਰ ਨੂੰ ਛੱਡ ਕੇ ਯੋਗਤਾ ਦੇ ਅਨੁਸਾਰ ਪਦਵੀਆਂ ਦੇਣ ਦੀ ਵਿਵਸਥਾ ਕਰਕੇ ਉਸਨੇ ਸਮਾਜਿਕ ਸਮਾਨਤਾ ਦੀ ਸਥਾਪਨਾ ਕੀਤੀ । ਉਸਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ । ਵਪਾਰ, ਉਦਯੋਗ ਅਤੇ ਖੇਤੀ ਨੂੰ ਉਤਸ਼ਾਹ ਦਿੱਤਾ ਗਿਆ | ਬਹੁਤ ਸਾਰੀਆਂ ਸੜਕਾਂ, ਪੁਲ ਅਤੇ ਸਰਵਜਨਿਕ ਭਵਨ ਬਣਵਾਏ ਗਏ ।

ਸਿੱਖਿਆ ਨੂੰ ਰਾਸ਼ਟਰੀ ਪੱਧਤੀ ਦੇ ਅਨੁਸਾਰ ਚਲਾਇਆ ਗਿਆ । ਇਸ ਦੇ ਇਲਾਵਾ ਸਾਹਿਤ ਅਤੇ ਕਲਾ ਨੂੰ ਉਤਸ਼ਾਹ ਦਿੱਤਾ ਗਿਆ । ਨੈਪੋਲੀਅਨ ਸਮਰਾਟ ਬਣਿਆ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਦੇ ਹੱਥ ਵਿਚ ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਸਨ । ਉਸਨੂੰ ਜੀਵਨ ਭਰ ਦੇ ਲਈ ਪਹਿਲਾ ਕਾਂਸਲ ਚੁਣਿਆ ਗਿਆ ਸੀ । 1802 ਈ: ਵਿਚ ਉਸਨੂੰ ਆਪਣਾ ਉੱਤਰਾਧਿਕਾਰੀ ਚੁਣਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ ਸੀ । ਫਲਸਰੂਪ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰਨ ਲੱਗਾ | ਪਰੰਤੂ ਉਹ ਲੋਕਾਂ ਦੇ ਹਿੱਤ ਨੂੰ ਕਦੀ ਨਾ ਭੁੱਲਿਆ ਅਤੇ ਫ਼ਰਾਂਸ ਦੇ ਨਵ ਨਿਰਮਾਣ ਦੇ ਲਈ ਸਦਾ ਯਤਨ ਕਰਦਾ ਰਿਹਾ । 1804 ਈ: ਦੇ ਜਨਮਤ ਦੁਆਰਾ ਉਸਨੂੰ ਫ਼ਰਾਂਸ ਦਾ ਸਮਰਾਟ ਮੰਨ ਲਿਆ ਗਿਆ ।

ਪ੍ਰਸ਼ਨ 3.
ਫ਼ਰਾਂਸ ਦੀ ਕ੍ਰਾਂਤੀ ਦੇ ਕੀ ਪ੍ਰਭਾਵ ਪਏ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ (1789 ਈ:) ਤੋਂ ਨਾ ਸਿਰਫ ਫ਼ਰਾਂਸ, ਬਲਕਿ ਸੰਸਾਰ ਦੇ ਸਾਰੇ ਦੇਸ਼ ਸਥਾਈ ਤੌਰ ‘ਤੇ ਪ੍ਰਭਾਵਿਤ ਹੋਏ | ਅਸਲ ਵਿਚ ਇਸ ਕ੍ਰਾਂਤੀ ਕਾਰਨ ਇਕ ਨਵੇਂ ਯੁੱਗ ਦਾ ਉਦੈ ਹੋਇਆ । ਇਸਦੇ ਤਿੰਨ ਪ੍ਰਮੁੱਖ ਸਿਧਾਂਤ-ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੀ ਭਾਵਨਾ ਪੂਰੇ ਵਿਸ਼ਵ ਲਈ ਅਮਰ ਵਰਦਾਨ ਸਿੱਧ ਹੋਏ । ਇਨ੍ਹਾਂ ਦੇ ਅਧਾਰ ‘ਤੇ ਸੰਸਾਰ ਦੇ ਅਨੇਕ ਦੇਸ਼ਾਂ ਵਿਚ ਇਕ ਨਵੇਂ ਸਮਾਜ ਦੀ ਸਥਾਪਨਾ ਦਾ ਯਤਨ ਕੀਤਾ ਗਿਆ ।

ਇਸ ਕ੍ਰਾਂਤੀ ਦੀ ਵਿਰਾਸਤ ਦਾ ਵਰਣਨ ਇਸ ਤਰ੍ਹਾਂ ਹੈ –
1. ਸੁਤੰਤਰਤਾ-ਸੁਤੰਤਰਤਾ ਫ਼ਰਾਂਸੀਸੀ ਕ੍ਰਾਂਤੀ ਦਾ ਇੱਕ ਮੂਲ ਸਿਧਾਂਤ ਸੀ । ਇਸ ਸਿਧਾਂਤ ਤੋਂ ਯੂਰਪ ਦੇ ਲਗਪਗ ਸਾਰੇ ਦੇਸ਼ ਪ੍ਰਭਾਵਿਤ ਹੋਏ । ਫ਼ਰਾਂਸ ਵਿਚ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ-ਪੱਤਰ (Declaration of the Right of Man) ਦੁਆਰਾ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਾਇਆ ਗਿਆ । ਦੇਸ਼ ਵਿਚ ਅਰਧਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਗਰੀਬ ਕਿਸਾਨਾਂ ਨੂੰ ਸਾਮੰਤਾਂ ਦੇ ਚੁੰਗਲ ਤੋਂ ਛੁਟਕਾਰਾ ਦੁਆਇਆ ਗਿਆ । ਫ਼ਰਾਂਸੀਸੀ ਕ੍ਰਾਂਤੀ ਦੇ ਸਿੱਟੇ ਵਜੋਂ ਅਨੇਕ ਦੇਸ਼ਾਂ ਵਿਚ ਨਿਰੰਕੁਸ਼ ਸ਼ਾਸਨ ਦੇ ਵਿਰੁੱਧ ਅੰਦੋਲਨ ਸ਼ੁਰੂ ਹੋ ਗਏ । ਲੋਕਾਂ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਤੰਤਰਤਾ ਲਈ ਸੰਘਰਸ਼ ਕਰਨਾ ਆਰੰਭ ਕਰ ਦਿੱਤਾ ।

2. ਸਮਾਨਤਾ-ਕ੍ਰਾਂਤੀ ਦੇ ਕਾਰਨ ਨਿਰੰਕੁਸ਼ ਸ਼ਾਸਨ ਦਾ ਅੰਤ ਹੋਇਆ ਅਤੇ ਇਸਦੇ ਨਾਲ ਹੀ ਸਮਾਜ ਵਿਚ ਫੈਲੀ ਅਸਮਾਨਤਾ ਦਾ ਵੀ ਅੰਤ ਹੋ ਗਿਆ | ਸਮਾਨਤਾ ਕ੍ਰਾਂਤੀ ਦਾ ਇਕ ਮਹੱਤਵਪੂਰਨ ਸਿਧਾਂਤ ਸੀ । ਇਸਦਾ ਪ੍ਰਚਾਰ ਲਗਪਗ ਸਾਰੇ ਦੇਸ਼ਾਂ ਵਿਚ ਹੋਇਆ । ਇਸਦੇ ਸਿੱਟੇ ਵਜੋਂ ਸਾਰੇ ਲੋਕ ਕਾਨੂੰਨ ਦੇ ਨਜ਼ਰੀਏ ਤੋਂ ਇਕ ਸਮਾਨ ਸਮਝੇ ਜਾਣ ਲੱਗੇ । ਸਾਰੇ ਲੋਕਾਂ ਨੂੰ ਤਰੱਕੀ ਦੇ ਸਮਾਨ ਮੌਕੇ ਪ੍ਰਾਪਤ ਹੋਣ ਲੱਗੇ । ਸਰਕਾਰ ਹੁਣ ਸਾਰੇ ਲੋਕਾਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਲੱਗੀ । ਵਰਗ ਭੇਦ ਹਮੇਸ਼ਾ ਲਈ ਖ਼ਤਮ ਹੋ ਗਿਆ ।

3. ਲੋਕਤੰਤਰ-ਫ਼ਰਾਂਸ ਦੇ ਕ੍ਰਾਂਤੀਕਾਰੀਆਂ ਨੇ ਰਾਸ਼ਟਰੀ ਸੰਮੇਲਨ ਦੁਆਰਾ ਨਿਰੰਕੁਸ਼ ਅਤੇ ਸਵੈ-ਇੱਛਾਕਾਰੀ ਸ਼ਾਸਨ ਦਾ ਅੰਤ ਕਰ ਦਿੱਤਾ ਅਤੇ ਇਸਦੀ ਥਾਂ ‘ਤੇ ਲੋਕਤੰਤਰ ਦੀ ਸਥਾਪਨਾ ਕੀਤੀ । ਲੋਕਾਂ ਨੂੰ ਦੱਸਿਆ ਗਿਆ ਕਿ ਰਾਜ ਦੀ ਸਾਰੀ ਸ਼ਕਤੀ ਜਨਤਾ ਵਿਚ ਨਿਹਿਤ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ ਬਿਲਕੁਲ ਗ਼ਲਤ ਹੈ । ਲੋਕਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਸਰਕਾਰ ਚਲਾਉਣ । ਫ਼ਰਾਂਸ ਦੀ ਕ੍ਰਾਂਤੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਰਕਾਰ ਸਿਰਫ ਜਨਤਾ ਲਈ ਹੀ ਨਹੀਂ ਬਲਕਿ ਜਨਤਾ ਦੁਆਰਾ ਬਣਾਈ ਜਾਏ । ਆਰੰਭ ਵਿਚ ਲੋਕਤੰਤਰ ਦੇ ਸਿਧਾਂਤ ਦੇ ਵਿਰੁੱਧ ਯੂਰਪ ਵਿਚ ਪ੍ਰਤੀਕਿਰਿਆ ਹੋਈ, ਪਰ ਕੁੱਝ ਸਮੇਂ ਬਾਅਦ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਨੇ ਇਸ ਸਿਧਾਂਤ ਦੇ ਮਹੱਤਵ ਨੂੰ ਸਮਝਿਆ ਅਤੇ ਉਨ੍ਹਾਂ ਦੇਸ਼ਾਂ ਵਿਚ ਲੋਕਤੰਤਰ ਦਾ ਜਨਮ ਹੋਇਆ ।

4. ਰਾਸ਼ਟਰੀਅਤਾ ਦੀ ਭਾਵਨਾ-ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨ ਫ਼ਰਾਂਸ ਅਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਰਾਸ਼ਟਰੀਅਤਾ ਦੀ ਭਾਵਨਾ ਦਾ ਜਨਮ ਹੋਇਆ । ਕ੍ਰਾਂਤੀ ਦੇ ਸਮੇਂ ਜਦੋਂ ਆਸਟਰੀਆ ਅਤੇ ਪ੍ਰਸ਼ੀਆ ਨੇ ਫ਼ਰਾਂਸ ‘ਤੇ ਹਮਲਾ ਕੀਤਾ ਸੀ ਤਾਂ ਫ਼ਰਾਂਸ ਦੇ ਸਾਰੇ ਲੋਕ, ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੇ ਵਿਰੁੱਧ ਲੜੇ ਸਨ । ਇਹ ਉਨ੍ਹਾਂ ਦੀ ਰਾਸ਼ਟਰੀ ਭਾਵਨਾ ਦਾ ਹੀ ਸਿੱਟਾ ਸੀ । ਫ਼ਰਾਂਸੀਸੀ ਹੋਣ ਦੇ ਨਾਤੇ ਉਹ ਇਕ-ਦੂਜੇ ਨਾਲ ਜੁੜੇ ਹੋਏ ਸਨ ਅਤੇ ਦੇਸ਼ ਦੇ ਦੁਸ਼ਮਣ ਨੂੰ ਆਪਣਾ ਸਾਂਝਾ ਦੁਸ਼ਮਣ ਮੰਨਦੇ ਸਨ । ਰਾਸ਼ਟਰੀਅਤਾ ਦੀ ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੈਪੋਲੀਅਨ ਦੇ ਸੈਨਿਕਾਂ ਨੇ ਅਨੇਕ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਇਹ ਭਾਵਨਾ ਸਿਰਫ਼ ਫ਼ਰਾਂਸ ਤਕ ਹੀ ਸੀਮਿਤ ਨਾ ਰਹਿ ਕੇ ਜਰਮਨੀ, ਸਪੇਨ, ਪੁਰਤਗਾਲ ਆਦਿ ਦੇਸ਼ਾਂ ਵਿਚ ਵੀ ਪੁੱਜੀ ।

5. ਸਾਮੰਤਵਾਦ ਤੋਂ ਲੋਕਤੰਤਰ ਵੱਲ-ਫ਼ਰਾਂਸੀਸੀ ਕ੍ਰਾਂਤੀ ਨੇ ਸਾਮੰਤਵਾਦ ਦਾ ਅੰਤ ਕਰ ਦਿੱਤਾ | ਸਾਮੰਤਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ । ਹੁਣ ਉਨ੍ਹਾਂ ਨੂੰ ਵੀ ਹੋਰ ਲੋਕਾਂ ਦੇ ਵਾਂਗ ਕਰ ਦੇਣੇ ਪੈਂਦੇ ਸਨ । ਅਰਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਵਰਗ-ਭੇਦ ਮਿਟਾ ਦਿੱਤੇ ਗਏ । ਸਮਾਜ ਦਾ ਗਠਨ ਸਮਾਨਤਾ ਦੇ ਅਧਾਰ ‘ਤੇ ਕੀਤਾ ਗਿਆ | ਹੌਲੀ-ਹੌਲੀ ਇਹ ਪਰਿਵਰਤਨ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਕੀਤੇ ਗਏ । ਇਸ ਤਰ੍ਹਾਂ ਸਾਮੰਤਵਾਦ ਦੀ ਥਾਂ ਲੋਕਤੰਤਰ ਨੇ ਲੈਣੀ ਸ਼ੁਰੂ ਕਰ ਦਿੱਤੀ ।

6. ਸਰਵਜਨਿਕ ਕਲਿਆਣ-ਫ਼ਰਾਂਸ ਦੀ ਰਾਜ-ਭਾਂਤੀ ਨੇ ਸਰਵਜਨਿਕ ਕਲਿਆਣ ਦੀ ਭਾਵਨਾ ਨੂੰ ਵਿਕਸਿਤ ਕੀਤਾ । ਇਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਦਿਆਲੂ ਲੋਕਾਂ ਅਤੇ ਉੱਨਤ ਸਰਕਾਰਾਂ ਨੇ ਧਨ ਅਤੇ ਕਾਨੂੰਨਾਂ ਦੁਆਰਾ ਲੋਕਾਂ ਦੇ ਸਮਾਜਿਕ ਜੀਵਨ ਨੂੰ ਸੁਧਾਰਨ ਦੇ ਯਤਨ ਕੀਤੇ । ਜੇਲ੍ਹਾਂ ਦੀ ਵਿਵਸਥਾ ਨੂੰ ਸੁਧਾਰਿਆ ਗਿਆ ਅਤੇ ਦੋਸਤਾ ਦਾ ਅੰਤ ਕਰ ਦਿੱਤਾ ਗਿਆ । ਕਾਰਖਾਨਿਆਂ, ਖਾਣਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਵਸਥਾ ਵਿਚ ਵੀ ਕਾਫੀ ਸੁਧਾਰ ਕੀਤੇ ਗਏ । ਅਨਪੜ੍ਹਾਂ ਦੀ ਸਿੱਖਿਆ ਲਈ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਰੋਗੀਆਂ ਲਈ ਹਸਪਤਾਲ ਖੋਲ੍ਹੇ ਗਏ । ਪਿੱਛੜੇ ਹੋਏ ਲੋਕਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ । ਇਸ ਤਰ੍ਹਾਂ ਸ਼ਾਂਤੀ ‘ ਕਾਰਨ ਸਰਵਜਨਿਕ ਕਲਿਆਣ ਦੀ ਭਾਵਨਾ ਦਾ ਕਾਫੀ ਵਿਕਾਸ ਹੋਇਆ ।

ਸੱਚ ਤਾਂ ਇਹ ਹੈ ਕਿ ਕ੍ਰਾਂਤੀ ਨੇ ਪ੍ਰਚਲਿਤ ਕਾਨੂੰਨਾਂ ਦਾ ਰੂਪ ਬਦਲ ਦਿੱਤਾ, ਸਮਾਜਿਕ ਮਾਨਤਾਵਾਂ ਬਦਲ ਦਿੱਤੀਆਂ ਅਤੇ ਆਰਥਿਕ ਢਾਂਚੇ ਵਿੱਚ ਹੈਰਾਨੀਜਨਕ ਪਰਿਵਰਤਨ ਕੀਤੇ । ਰਾਜਨੀਤਿਕ ਦਲ ਨਵੇਂ ਆਦਰਸ਼ਾਂ ਤੋਂ ਪ੍ਰੇਰਿਤ ਹੋਏ । ਸੁਧਾਰ ਅੰਦੋਲਨ ਤੇਜ਼ ਗਤੀ ਨਾਲ ਚੱਲਣ ਲੱਗੇ । ਸਾਹਿਤਕਾਰਾਂ ਨੇ ਨਵੀਂ ਬਾਣੀ ਪਾਈ । ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਸਤੰਭਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਹਰੇਕ ਦੇਸ਼ ਲਈ ਪੱਥ ਪ੍ਰਦਰਸ਼ਨ ਬਣੇ । ਮਨੁੱਖਤਾ ਲਈ ਅੰਧਕਾਰ ਦਾ ਯੁੱਗ ਖ਼ਤਮ ਹੋਇਆ ਅਤੇ ਇਕ ਆਸ ਭਰੀ ਸਵੇਰ ਦਾ ਉਦੈ ਹੋਇਆ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਸਥਾਰ ‘ਚ ਚਰਚਾ ਕਰੋ ।
ਉੱਤਰ-
ਨੋਟ-ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ. 1 ਪੜ੍ਹੋ |

ਪ੍ਰਸ਼ਨ 5.
1789 ਈ: ਤੋਂ ਪਹਿਲਾਂ ਤੀਜੇ ਵਰਗ ਦੀਆਂ ਔਰਤਾਂ ਦੀ ਕੀ ਸਥਿਤੀ ਸੀ ?
ਉੱਤਰ-
ਫ਼ਰਾਂਸ ਵਿਚ ਤੀਜੇ ਵਰਗ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ । ਉਹ ਸਿਲਾਈ-ਬੁਣਾਈ ਅਤੇ ਕੱਪੜਿਆਂ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ । ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ । ਬਹੁਤ ਸਾਰੀਆਂ ਔਰਤਾਂ ਵੇਸਵਾਤੀ ਵੀ ਕਰਦੀਆਂ ਸਨ । ਜ਼ਿਆਦਾਤਰ ਔਰਤਾਂ ਦੇ ਕੋਲ ਪੜਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ । ਸਿਰਫ ਕੁਲੀਨਾਂ ਦੀਆਂ ਲੜਕੀਆਂ ਜਾਂ ਤੀਜੇ ਵਰਗ ਦੇ ਅਮੀਰ ਪਰਿਵਾਰਾਂ ਦੀਆਂ ਲੜਕੀਆਂ ਹੀ ਕਾਨਵੈਂਟ ਵਿਚ ਪੜ੍ਹ ਪਾਉਂਦੀਆਂ ਸਨ ।

ਇਸਦੇ ਬਾਅਦ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ । ਕੰਮ-ਕਾਜੀ ਔਰਤਾਂ ਨੂੰ ਆਪਣੇ ਪਰਿਵਾਰ ਦੀ ਦੇਖ-ਭਾਲ ਵੀ ਕਰਨੀ ਪੈਂਦੀ ਸੀ । ਮੁੱਢਲੇ ਸਾਲਾਂ ਵਿਚ ਕ੍ਰਾਂਤੀਕਾਰੀ ਸਰਕਾਰ ਨੇ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ । ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ ।

PSEB 9th Class Social Science Guide ਫ਼ਰਾਂਸ ਦੀ ਕ੍ਰਾਂਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸ ਦੀ ਰਾਜ ਕਾਂਤੀ ਕਦੋਂ ਹੋਈ ?
(ਉ) 1917 ਈ: ਵਿੱਚ
(ਅ) 1905 ਈ: ਵਿੱਚ
(ਈ) 1789 ਈ: ਵਿੱਚ
(ਸ) 1688 ਈ: ਵਿੱਚ ।
ਉੱਤਰ-
(ਈ) 1789 ਈ: ਵਿੱਚ

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਤੇ ਕਿਸਦਾ ਸ਼ਾਸਨ ਸੀ ?
(ਉ) ਲੁਈ ਫਿਲਿਪ ਦਾ
(ਅ) ਲੂਈ 16ਵੇਂ ਦਾ
(ਈ) ਲੂਈ 14ਵੇਂ ਦਾ
(ਸ) ਲੂਈ 18ਵੇਂ ਦਾ ।
ਉੱਤਰ-
(ਅ) ਲੂਈ 16ਵੇਂ ਦਾ

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸਾਨਾਂ ਦੀ ਗਿਣਤੀ ਕਿਹੜੇ ਵਰਗ ਵਿਚ ਕੀਤੀ ਜਾਂਦੀ ਸੀ ?
(ਉ) ਕੁਲੀਨ ਵਰਗ ਵਿਚ
(ਅ) ਮੱਧ ਵਰਗ ਵਿਚ
(ਈ) ਨਿਮਨ ਵਰਗ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਈ) ਨਿਮਨ ਵਰਗ ਵਿਚ

ਪ੍ਰਸ਼ਨ 4.
ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਰੀ ਸੀ –
(ਉ) ਰੋਮਨ ਸਮਰਾਟ
(ਅ) ਰੋਮਨ ਪ੍ਰਧਾਨ ਮੰਤਰੀ
(ਈ) ਪੋਪ
(ਸ) ਮੈਟਰਨਿਖ ।
ਉੱਤਰ-
(ਈ) ਪੋਪ

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਯੂਰਪ ਵਿਚ ਭੂਮੀ ਦੇ ਮਾਲਕ ਸਨ –
(ਉ) ਜਗੀਰਦਾਰ
(ਅ) ਕਿਸਾਨ
(ਈ) ਦਾਸ-ਕਿਸਾਨ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਜਗੀਰਦਾਰ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਇਨ੍ਹਾਂ ਵਿਚੋਂ ਕਿਸਦਾ ਸੰਦਰਭ ਰਾਜਕੀ ਸ਼ਕਤੀ ਦੇ ਪ੍ਰਤੀਕ ਵਜੋਂ ਹੈ ?
(ਉ) ਰਾਜਦੰਡ
(ਅ) ਕਾਨੂੰਨੀ ਟੇਬਲ
(ਇ) ਲਿਬਰ (ਲਿਬਰੇ)
(ਸ) ਰਾਜਸਵ ॥
ਉੱਤਰ-
(ਉ) ਰਾਜਦੰਡ

ਪ੍ਰਸ਼ਨ 7.
ਇਨ੍ਹਾਂ ਵਿੱਚੋਂ ਕਿਹੜਾ ਦਾਸਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ ?
(ੳ) ਰਾਜਦੰਡ
(ਆ) ਛੜੀਆਂ ਦਾ ਬਰਛੀਦਾਰ ਗੱਠਾ।
(ਇ) ਆਪਣੀ ਪੂਛ ਮੂੰਹ ਵਿਚ ਲਏ ਸੱਪ
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ ।
ਉੱਤਰ-
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ ।

ਪ੍ਰਸ਼ਨ 8.
ਵਿਧੀ ਪਟ ਕਿਹੜੀ ਗੱਲ ਦਾ ਪ੍ਰਤੀਕ ਹੈ ?
(ਉ) ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ
(ਅ) ਕਾਨੂੰਨ ਸਾਰਿਆਂ ਲਈ ਸਮਾਨ ਹੈ
(ਇ) ਸਾਮੰਤ ਵਿਸ਼ੇਸ਼ ਸਹੂਲਤਾਂ ਦੇ ਅਧਿਕਾਰੀ ਹਨ
(ਸ) ਉ ਅਤੇ (ਅ) ।
ਉੱਤਰ-
(ਸ) ਉ ਅਤੇ (ਅ) ।

ਪ੍ਰਸ਼ਨ 9.
ਫ਼ਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ਹੇਠਾਂ ਵਿਚੋਂ ਕਿਹੜਾ ਹੈ ?
(ਉ) ਨੀਲਾ-ਪੀਲਾ-ਲਾਲ
(ਅ) ਪੀਲਾ-ਸਫੈਦ-ਨੀਲਾ
(ਈ) ਨੀਲਾ-ਸਫੈਦ-ਲਾਲ
(ਸ) ਕੇਸਰੀ-ਸਫੈਦ-ਹਰਾ ।
ਉੱਤਰ-
(ਈ) ਨੀਲਾ-ਸਫੈਦ-ਲਾਲ

ਪ੍ਰਸ਼ਨ 10.
ਹੇਠਾਂ ਵਿਚੋਂ ਕਿਸਦਾ ਸੰਦਰਭ ‘ਏਕਤਾ ਵਿਚ ਹੀ ਬਲ ਹੈਂ ਦੇ ਪ੍ਰਤੀਕ ਨਾਲ ਹੈ ?
(ਉ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ
(ਅ) ਛੜੀਆਂ ਦਾ ਬਰਛੀਦਾਰ ਗੱਠਾ
(ਇ) ਲਾਲ ਢਾਈਜੀਅਨ ਟੋਪੀ
(ਸ) ਟਿਥੇ ।
ਉੱਤਰ-
(ਅ) ਛੜੀਆਂ ਦਾ ਬਰਛੀਦਾਰ ਗੱਠਾ

ਪ੍ਰਸ਼ਨ 11.
ਲਾਲ ਢਾਈਜੀਅਨ ਟੋਪੀ ਦਾ ਸੰਬੰਧ ਹੇਠਾਂ ਵਿਚੋਂ ਕਿਸ ਨਾਲ ਹੈ ?
(ਉ) ਸੁਤੰਤਰ ਦਾਸਾਂ ਨਾਲ
(ਅ) ਸਮਾਨਤਾ ਨਾਲ
(ਇ) ਕਾਨੂੰਨ ਦੇ ਮਨੁੱਖੀ ਰੂਪ ਨਾਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸੁਤੰਤਰ ਦਾਸਾਂ ਨਾਲ

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਕਾਨੂੰਨ ਦੇ ਮਨੁੱਖੀ ਰੂਪ ਦਾ ਪ੍ਰਤੀਕ ਕਿਹੜਾ ਹੈ ?
(ਉ) ਵਿਧੀ ਪਟ
(ਅ) ਲਾਲ-ਢਾਈਜੀਅਨ ਟੋਪੀ
(ਈ) ਡੈਨਾਂ ਵਾਲੀ ਇਸਤਰੀ
(ਸ) ਆਪਣੀ ਪੂਛ ਮੂੰਹ ਵਿਚ ਲਏ ਸੱਪ ।
ਉੱਤਰ-
(ਈ) ਡੈਨਾਂ ਵਾਲੀ ਇਸਤਰੀ

ਪ੍ਰਸ਼ਨ 13.
ਹੇਠ ਲਿਖਿਆਂ ਵਿਚੋਂ ਗਿਆਤ ਦਾ ਪ੍ਰਤੀਕ ਕਿਹੜਾ ਹੈ ?
(ਉ) ਰਾਜ ਦੰਡ
(ਅ) ਟੁੱਟੀ ਹੋਈ ਜ਼ੰਜ਼ੀਰ
(ਈ) ਡੈਨਾਂ ਵਾਲੀ ਇਸਤਰੀ
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ।
ਉੱਤਰ-
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 14.
ਤੀਜੇ ਵਰਗ (ਫਰਾਂਸ) ਦੁਆਰਾ ਰਾਜ ਨੂੰ ਦਿੱਤੇ ਜਾਣ ਵਾਲੇ ਪ੍ਰਤੱਖ ਕਰ ਦਾ ਨਾਂ ਇਨ੍ਹਾਂ ਵਿਚੋਂ ਕੀ ਸੀ ?
(ਉ) ਟਾਈਦ
(ਅ) ਟਾਇਲੇ
(ਇ) ਲਿਬਰ ਲਿਬਰੇ
(ਸ) ਰਾਜਸਵ ।
ਉੱਤਰ-
(ਅ) ਟਾਇਲੇ

ਪ੍ਰਸ਼ਨ 15.
ਚਰਚ ਦੁਆਰਾ ਕਿਸਾਨਾਂ (ਫ਼ਰਾਂਸ) ਤੋਂ ਵਸੂਲਿਆ ਜਾਣ ਵਾਲਾ ਧਾਰਮਿਕ ਕਰ ਹੇਠਾਂ ਲਿਖੇ ਵਿਚੋਂ ਕਿਹੜਾ ਸੀ ?
(ੳ) ਲਿਬਰੇ
(ਆ) ਟਾਈਦ
(ਈ) ਟਿਲੇ
(ਸ) ਉਪਰੋਕਤ ਸਾਰੇ ।
ਉੱਤਰ-
(ਆ) ਟਾਈਦ

ਪ੍ਰਸ਼ਨ 16.
ਫ਼ਰਾਂਸ ਦੇ ਸੰਦਰਭ ਵਿਚ ਲਿਵਰੇ ਕੀ ਸੀ ?
(ੳ) ਫ਼ਰਾਂਸ ਦੀ ਮੁਦਰਾ
(ਅ) ਕਾਰਗਾਰ (ਜੇਲ੍ਹ
(ਇ) ਕਿਸਮ ਦਾ ਕਰ
(ਸ) ਉੱਚ ਅਹੁਦਾ ।
ਉੱਤਰ-
(ੳ) ਫ਼ਰਾਂਸ ਦੀ ਮੁਦਰਾ

ਪ੍ਰਸ਼ਨ 17.
ਲੂਈ 16ਵਾਂ ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ਸੀ ?
(ਉ) 1747 ਈ: ਵਿਚ
(ਅ) 1789 ਈ: ਵਿਚ
(ਈ) 1774 ਈ: ਵਿਚ
(ਸ) 1791 ਈ: ਵਿਚ ।
ਉੱਤਰ-
(ਈ) 1774 ਈ: ਵਿਚ

ਪ੍ਰਸ਼ਨ 18.
ਫ਼ਰਾਂਸ ਦੇ ਸ਼ਾਸਕ ਲੂਈ 16ਵੇਂ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ ?
(ੳ) ਨਿਰੰਕੁਸ਼
(ਅ) ਸਾਮਵਾਦੀ
ਇ) ਸਮਾਜਵਾਦੀ
(ਸ) ਉਦਾਰਵਾਦੀ ।
ਉੱਤਰ-
(ੳ) ਨਿਰੰਕੁਸ਼

ਪ੍ਰਸ਼ਨ 19.
ਕਿਹੜਾ ਕਾਰਕ ਫ਼ਰਾਂਸੀਸੀ ਕ੍ਰਾਂਤੀ ਲਈ ਉੱਤਰਦਾਈ ਸੀ ?
(ਉ) ਲੋਕਤੰਤਰੀ ਸ਼ਾਸਨ ਪ੍ਰਣਾਲੀ
(ਅ) ਸਾਮੰਤਾਂ ਦੀ ਤਰਸਯੋਗ ਹਾਲਤ
(ਇ) ਭ੍ਰਿਸ਼ਟ ਸ਼ਾਸਨ
(ਸ) ਉਪਰੋਕਤ ਸਾਰੇ ।
ਉੱਤਰ-
(ਇ) ਭ੍ਰਿਸ਼ਟ ਸ਼ਾਸਨ

ਪ੍ਰਸ਼ਨ 20.
ਲੂਈ 16ਵੇਂ ਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ ?
(ਉ) : ਹੈਪਸਬਰਗ
(ਅ) ਹਿੰਡੇਨਬਰਗ
(ਈ) ਨਾਰਡਿਕ
(ਸ) ਬੂਰਬੋਂ ।
ਉੱਤਰ-
(ਸ) ਬੂਰਬੋਂ ।

ਪ੍ਰਸ਼ਨ 21.
ਰੂਸੋ ਨੇ ਗੰਥ ਲਿਖਿਆ –
(ੳ) ਟ੍ਰੇਟਾਈਡ ਆਨ ਟਾਲਰੈਂਸ
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ
(ਈ) ਵਿਸ਼ਵ ਕੋਸ਼ ,
(ਸ) ਫਿਲੀਸਿਟੀਕਲ ਡਿਕਸ਼ਨਰੀ ।
ਉੱਤਰ-
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ

ਪ੍ਰਸ਼ਨ 22.
ਸਟੇਟਸ ਜਨਰਲ ਦਾ ਇਜਲਾਸ ਹੋਇਆ –
(ਉ) ਪੈਰਿਸ ਵਿਚ
(ਅ) ਵਰਸਾਇ ਵਿਚ ।
(ਇ) ਵੀਆਨਾ ਵਿਚ
(ਸ) ਬਰਲਿਨ ਵਿਚ |
ਉੱਤਰ-
(ਅ) ਵਰਸਾਇ ਵਿਚ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 23.
ਮੇਰੀ ਐਂਟੋਨਿਟੀ ਕੌਣ ਸੀ ?
(ੳ) ਲੂਈ 14ਵੇਂ ਦੀ ਪਤਨੀ
(ਅ) ਲੂਈ 15ਵੇਂ ਦੀ ਪਤਨੀ
(ਈ) ਲੂਈ 16ਵੇਂ ਦੀ ਪਤਨੀ
(ਸ) ਲੂਈ 16ਵੇਂ ਦੀ ਪੁੱਤਰੀ !
ਉੱਤਰ-
(ਈ) ਲੂਈ 16ਵੇਂ ਦੀ ਪਤਨੀ

24. ਮੇਰੀ ਐਂਟੋਨਿਟੀ ਕਿੱਥੋਂ ਦੀ ਰਾਜਕੁਮਾਰੀ ਸੀ ?
(ਉ) ਜਰਮਨੀ
(ਅ) ਫ਼ਰਾਂਸ
(ਇ) ਇੰਗਲੈਂਡ
(ਸ) ਆਸਟਰੀਆਂ ।
ਉੱਤਰ-
(ਸ) ਆਸਟਰੀਆਂ ।

ਪ੍ਰਸ਼ਨ 25.
ਕ੍ਰਾਂਤੀ (1789) ਦੇ ਸਮੇਂ ਫ਼ਰਾਂਸ ਤੇ ਕਿੰਨਾ ਵਿਦੇਸ਼ੀ ਕਰਜ਼ ਸੀ ?
(ਉ) 2 ਅਰਬ ਲਿਬਰੇ
(ਅ) 12 ਅਰਬ ਲਿਬਰੇ
(ਈ) 10 ਅਰਬ ਲਿਬਰੇ
(ਸ) 2.8 ਅਰਬ ਲਿਬਰੇ ।
ਉੱਤਰ-
(ਅ) 12 ਅਰਬ ਲਿਬਰੇ

ਪ੍ਰਸ਼ਨ 26.
ਫ਼ਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ਹੋਇਆ ਸੀ –
(ਉ) 1788 ਈ: ਵਿਚ
(ਅ) 1801 ਈ: ਵਿਚ
(ਈ) 1791 ਈ: ਵਿਚ
(ਸ) 1789 ਈ: ਵਿਚ ।
ਉੱਤਰ-
(ਸ) 1789 ਈ: ਵਿਚ ।

ਪ੍ਰਸ਼ਨ 27.
ਕਿਹੜੀ ਪੁਸਤਕ ਨੂੰ “ਕ੍ਰਾਂਤੀ ਦਾ ਬਾਈਬਲ ਕਿਹਾ ਜਾਂਦਾ ਹੈ ?
(ਉ) ਦੇ ਪ੍ਰਿੰਸੀਪਲ ਆਫ ਪੋਲੀਟੀਕਲ ਰਾਈਟਸ
(ਅ) ਐਡਿਸਕੋਰਸ ਆਨ ਐਂਡ ਸਾਈਂਸਿਸ
(ਈ) ਲਾ ਨੌਵੇਲ ।
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ ।
ਉੱਤਰ-
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ ।

ਪ੍ਰਸ਼ਨ 28.
ਕਿਹੜਾ ਸਿਧਾਂਤ ਫ਼ਰਾਂਸੀਸੀ ਕ੍ਰਾਂਤੀ ਦਾ ਨਹੀਂ ਹੈ ?
(ੳ) ਸਮਾਨਤਾ
(ਅ) ਸੁੰਤਤਰਤਾ
(ਈ) ਭਾਈਚਾਰਾ
(ਸ) ਸਾਮਰਾਜਵਾਦ ।
ਉੱਤਰ-
(ਸ) ਸਾਮਰਾਜਵਾਦ ।

ਪ੍ਰਸ਼ਨ 29.
“ਮੈਂ ਫ਼ਰਾਂਸ ਹਾਂ । ਮੇਰੀ ਇੱਛਾ ਹੀ ਕਾਨੂੰਨ ਹੈ । ਇਹ ਸ਼ਬਦ ਕਿਸਦੇ ਹਨ ?
(ਉ) ਬਿਸਮਾਰਕ
(ਅ) ਮਾਂਤੇਸਕਿਉ
(ਈ) ਲੂਈ 16ਵੇਂ
(ਸ) ਨੈਪੋਲੀਅਨ ।
ਉੱਤਰ-
(ਈ) ਲੂਈ 16ਵੇਂ

ਪ੍ਰਸ਼ਨ 30.
ਰਾਸ਼ਟਰੀ ਸਭਾ ਬੁਲਾਉਣ ਦਾ ਉਦੇਸ਼ ਕੀ ਸੀ ?
(ਉ) ਰਾਜਾ ਨੂੰ ਸਜ਼ਾ ਦੇਣਾ
(ਅ) ਕਰ ਲਗਾਉਣਾ
(ਈ) ਕਰ ਹਟਾਉਣਾ
(ਸ) ਦਾਰਸ਼ਨਿਕਾਂ ਨੂੰ ਸਨਮਾਨਿਤ ਕਰਨਾ ।..(ਅ)
ਉੱਤਰ-
(ਅ) ਕਰ ਲਗਾਉਣਾ

ਪ੍ਰਸ਼ਨ 31.
ਰਾਜੇ ਨਾਲ ਝਗੜੇ ਦੇ ਬਾਅਦ ਰਾਸ਼ਟਰੀ ਸਭਾ ਕਿਹੜੇ ਸਥਾਨ ‘ਤੇ ਇਕੱਠੀ ਹੋਈ ?
(ੳ) ਰਾਜੇ ਦੇ ਮਹੱਲ ਵਿਚ
(ਅ) ਰਾਜਮਹਿਲ ਦੇ ਸਾਹਮਣੇ
(ਇ) ਟੈਨਿਸ ਕੋਰਟ ਵਿਚ
(ਸ) ਬਰਲਿਨ ਉੱਚ ।
ਉੱਤਰ-
(ਇ) ਟੈਨਿਸ ਕੋਰਟ ਵਿਚ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 32.
ਟੈਨਿਸ ਕੋਰਟ ਵਿੱਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕੀ ਸਹੁੰ ਚੁੱਕੀ ?
(ਉ) ਸੰਵਿਧਾਨ ਬਣਾਉਣ ਦੀ ,
(ਅ) ਰਾਜਾ ਨੂੰ ਹਟਾਉਣ
(ਈ) ਚਰਚ ਦੀ ਸੰਪੱਤੀ ਲੁੱਟਣ ਦੀ
(ਸ) ਸਾਮੰਤ ਵਰਗ ਦਾ ਵਿਨਾਸ਼ ਕਰਨ ਦੀ । (ਉ)
ਉੱਤਰ-
(ਉ) ਸੰਵਿਧਾਨ ਬਣਾਉਣ ਦੀ ,

ਪ੍ਰਸ਼ਨ 33.
ਰਾਸ਼ਟਰੀ ਮਹਾਂਸਭਾ ਦਾ ਇਜਲਾਸ ਕਦੋਂ ਆਰੰਭ ਹੋਇਆ ?
(ਉ) 15 ਅਗਸਤ, 1789 ਈ: ਨੂੰ
(ਅ) 9 ਜੁਲਾਈ, 1789 ਈ: ਨੂੰ
(ਇ) 14 ਅਗਸਤ, 1789 ਈ: ਨੂੰ
(ਸ) 4 ਅਗਸਤ, 1789 ਈ: ਨੂੰ ।
ਉੱਤਰ-
(ਸ) 4 ਅਗਸਤ, 1789 ਈ: ਨੂੰ ।

ਪ੍ਰਸ਼ਨ 34.
ਰਾਸ਼ਟਰੀ ਸਭਾ ਨੇ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕਦੋਂ ਕੀਤੀ ?
(ਉ) 1790 ਈ: ਨੂੰ
(ਅ) 1791 ਈ: ਨੂੰ ,
(ਈ) 27 ਅਗਸਤ, 1789 ਈ: ਨੂੰ
(ਸ) 1792 ਈ: ਨੂੰ ।
ਉੱਤਰ-
(ਈ) 27 ਅਗਸਤ, 1789 ਈ: ਨੂੰ

ਪ੍ਰਸ਼ਨ 35.
ਫ਼ਰਾਂਸ ਵਿਚ ਮਨੁੱਖ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ ?
(ੳ) ਵਿਧਾਨ ਸਭਾ ਨੇ
(ਅ) ਰਾਸ਼ਟਰੀ ਮਹਾਂਸਭਾ ਨੇ
(ਇ) ਰਾਸ਼ਟਰੀ ਸੰਮੇਲਨ
(ਸ) ਕਿਸੇ ਨੇ ਵੀ ਨਹੀਂ ।
ਉੱਤਰ-
(ਅ) ਰਾਸ਼ਟਰੀ ਮਹਾਂਸਭਾ ਨੇ

ਪ੍ਰਸ਼ਨ 36.
ਬੈਸਟੀਲ ਦਾ ਪਤਨ ਕਦੋਂ ਹੋਇਆ ?
(ਉ) 12 ਜੁਲਾਈ, 1789 ਈ: ਨੂੰ
(ਅ) 10 ਜੁਲਾਈ, 1789 ਈ: ਨੂੰ
(ਇ) 11 ਜੁਲਾਈ, 1789 ਈ: ਨੂੰ
(ਸ) 14 ਜੁਲਾਈ, 1789 ਈ: ਨੂੰ ।
ਉੱਤਰ-
(ਸ) 14 ਜੁਲਾਈ, 1789 ਈ: ਨੂੰ ।

ਪ੍ਰਸ਼ਨ 37.
ਬੈਸਟੀਲ ਦਾ ਕਿਲ੍ਹਾ ਕਿਸ ਗੱਲ ਦਾ ਪ੍ਰਤੀਕ ਸੀ ?
(ੳ) ਸੁਤੰਤਰਤਾ ਦਾ
(ਆ) ਸਮਾਨਤਾ ਦਾ |
(ਈ) ਭਾਈਚਾਰੇ ਦਾ
(ਸ) ਨਿਰੰਕੁਸ਼ ਸ਼ਕਤੀਆਂ ਦਾ ।
ਉੱਤਰ-
(ਸ) ਨਿਰੰਕੁਸ਼ ਸ਼ਕਤੀਆਂ ਦਾ ।

ਪ੍ਰਸ਼ਨ 38.
ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਇਤਿਹਾਸਕ ਘਟਨਾ ਨਾਲ ਮੰਨਿਆ ਜਾਂਦਾ ਹੈ ?
(ੳ) ਸਟੇਟਸ ਜਨਰਲ ਦਾ ਭੰਗ ਹੋਣਾ
(ਅ) ਬਾਸਤੀਲ ਦਾ ਪਤਨ
(ਈ) ਰਾਜਾ ਦਾ ਫ਼ਰਾਂਸ ਤੋਂ ਦੌੜਨਾ
(ਸ) ਰਾਣੀ ਦਾ ਜਿੱਦੀ ਸੁਭਾਅ ।
ਉੱਤਰ-
(ਅ) ਬਾਸਤੀਲ ਦਾ ਪਤਨ

ਪ੍ਰਸ਼ਨ 39.
‘ਰਾਸ਼ਟਰੀ ਸਵੈ ਸੇਵਕ ਸੈਨਾ ਦੇ ਗਠਨ ਦਾ ਕੀ ਉਦੇਸ਼ ਸੀ ?
(ੳ) ਰਾਜਾ ‘ਤੇ ਨਿਯੰਤਰਨ ਰੱਖਣਾ
(ਅ) ਰਾਸ਼ਟਰੀ ਸਭਾ ਤੇ ਨਿਯੰਤਰਨ ਰੱਖਣਾ
(ਈ) ਫ਼ਰਾਂਸ ਦੀ ਅਗਵਾਈ ਕਰਨਾ ।
(ਸ) ਅਰਾਜਕਤਾ ਨੂੰ ਰੋਕਣਾ ।
ਉੱਤਰ-
(ਸ) ਅਰਾਜਕਤਾ ਨੂੰ ਰੋਕਣਾ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 40.
ਰਾਸ਼ਟਰੀ ਸਭਾ ਨੇ ਸੰਵਿਧਾਨ ਤਿਆਰ ਕੀਤਾ –
(ਉ) 1789 ਈ: ਵਿਚ
(ਅ) 1799 ਈ: ਵਿਚ
(ਈ) 1791 ਈ: ਵਿਚ
(ਸ) 1792 ਈ: ਵਿਚ ।
ਉੱਤਰ-
(ਈ) 1791 ਈ: ਵਿਚ

ਪ੍ਰਸ਼ਨ 41.
1791 ਈ: ਦੇ ਫ਼ਰਾਂਸੀਸੀ ਸੰਵਿਧਾਨ ਦੇ ਅਨੁਸਾਰ ਫ਼ਰਾਂਸ ਦੀ ਸਰਕਾਰ ਦਾ ਸਰੂਪ ਕਿਹੋ ਜਿਹਾ ਸੀ ?
(ਉ) ਗਣਤੰਤਰੀ
(ਅ) ਰਾਜਤੰਤਰੀ
(ਈ) ਅਲਪਤੰਤਰੀ
(ਸ) ਸਾਮੰਤਸ਼ਾਹੀ ।
ਉੱਤਰ-
(ਉ) ਗਣਤੰਤਰੀ

ਪ੍ਰਸ਼ਨ 42.
10 ਅਗਸਤ, 1792 ਈ: ਤੋਂ ਲੈ ਕੇ 20 ਸਤੰਬਰ, 1792 ਈ: ਤਕ ਫ਼ਰਾਂਸ ਦਾ ਸ਼ਾਸਨ ਕਿਸਦੇ ਹੱਥ ਵਿਚ ਰਿਹਾ ?
(ਉ) ਲੂਈ, 16ਵਾਂ
(ਅ) ਲਫਾਏਤ
(ਈ) ਫ਼ਰਾਂਸੀਸੀ ਸੈਨਾ
(ਸ) ਪੈਰਿਸ ਕੰਯੂਨ।
ਉੱਤਰ-
(ਸ) ਪੈਰਿਸ ਕੰਯੂਨ।

ਪ੍ਰਸ਼ਨ 43.
ਰਾਸ਼ਟਰੀ ਸੰਮੇਲਨ ਵਿਚ ਲੂਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ਗਈ ?
(ਉ) ਮੌਤ ਦੀ ਸਜ਼ਾ ।
(ਅ) ਦੇਸ਼-ਨਿਕਾਲਾ ।
(ਇ) ਉਮਰ ਕੈਦ .
(ਸ) ਮੁਆਫੀ ।
ਉੱਤਰ-
(ਉ) ਮੌਤ ਦੀ ਸਜ਼ਾ ।

ਪ੍ਰਸ਼ਨ 44.
ਲੂਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
(ਉ) 1791 ਈ: ਵਿੱਚ
(ਅ) 1792 ਈ: ਵਿਚ
(ਇ) 1789 ਈ: ਵਿਚ
(ਸ) 1793 ਈ: ਵਿਚ ।
ਉੱਤਰ-
(ਸ) 1793 ਈ: ਵਿਚ ।

ਪ੍ਰਸ਼ਨ 45.
ਰਾਸ਼ਟਰੀ ਸੰਮੇਲਨ ਨੇ ਕਿਹੜੀ ਅਣਮਨੁੱਖੀ ਪ੍ਰਥਾ ਦਾ ਅੰਤ ਕੀਤਾ ?
(ਉ) ਸਤੀ ਪ੍ਰਥਾ
(ਅ) ਵਗਾਰ ਪ੍ਰਥਾ
(ਇ) ਦਾਸ ਪ੍ਰਥਾ
(ਸ) ਸਾਮੰਤ ਪ੍ਰਥਾ ।
ਉੱਤਰ-
(ਇ) ਦਾਸ ਪ੍ਰਥਾ

46. ਰੋਬੇਸਪਐਰ ਨੂੰ ਗਿਲੋਟਿਨ ਤੇ ਕਦੋਂ ਚੜ੍ਹਾਇਆ ਗਿਆ ?
(ਉ) ਜੁਲਾਈ, 1794 ਈ: ਵਿਚ
(ਅ) ਜੁਲਾਈ, 1791 ਈ: ਵਿਚ
(ਇ) ਜੁਲਾਈ, 1789 ਈ: ਵਿਚ ‘
(ਸ) ਜੁਲਾਈ, 1795 ਈ: ਵਿਚ ।
ਉੱਤਰ-
(ਉ) ਜੁਲਾਈ, 1794 ਈ: ਵਿਚ

ਪ੍ਰਸ਼ਨ 47.
ਫ਼ਰਾਂਸ ਵਿਚ “ਆਤੰਕ ਦਾ ਰਾਜ ਹੇਠ ਲਿਖੇ ਰਾਜਨੀਤਿਕ ਦਲ ਨੇ ਕਾਇਮ ਕੀਤਾ –
(ਉ) ਜਿਰੋਂਦਿਸਤ ਦਲ
(ਅ) ਰਾਜਤੰਤਰਵਾਦੀ ਦਲ
(ਇ) ਜੈਕੋਬਿਨ ਦਲ
(ਸ) ਉਪਰੋਕਤ ਸਾਰਿਆਂ ਨੇ ਸਮੂਹਿਕ ਤੌਰ ‘ਤੇ ।
ਉੱਤਰ-
(ਇ) ਜੈਕੋਬਿਨ ਦਲ|

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 48.
ਆਤੰਕ ਦੇ ਸ਼ਾਸਨ ਵਿਚ ਮੌਤ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਮਾਰਿਆ ਜਾਂਦਾ ਸੀ –
(ਉ) ਫਾਂਸੀ ਦੇ ਕੇ
(ਅ) ਗਿਲੋਟਿਨ ਦੁਆਰਾ
(ਇ) ਬਿਜਲੀ ਦਾ ਝਟਕਾ ਦੇ ਕੇ :
(ਸ) ਜ਼ਹਿਰ ਦੇ ਕੇ ।
ਉੱਤਰ-
(ਅ) ਗਿਲੋਟਿਨ ਦੁਆਰਾ

ਪ੍ਰਸ਼ਨ 49.
ਜਿਰੋਂਦਿਸਤ ਦਲ ਨੇ ਦੇਸ਼ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਿਹੜੀ ਨਵੀਂ ਮੁਦਰਾ ਚਲਾਈ ?
(ਉ) ਚਾਂਦੀ ਦੇ ਸਿੱਕੇ
(ਅ) ਸੋਨੇ ਦੇ ਸਿੱਕੇ
(ਈ) ਤਾਂਬੇ ਦੇ ਸਿੱਕੇ ।
(ਸ) ਕਾਗਜ਼ ਦੇ ਨੋਟ ।
ਉੱਤਰ-
(ਸ) ਕਾਗਜ਼ ਦੇ ਨੋਟ ।

ਪ੍ਰਸ਼ਨ 50.
“ਪੈਰੀਆ ਨਾਂ ਦੇ ਪੱਤਰ ਦੇ ਪ੍ਰਕਾਸ਼ਨ ਦਾ ਕੰਮ ਫ਼ਰਾਂਸੀਸੀ ਕ੍ਰਾਂਤੀ ਦੇ ਕਿਸ ਨੇਤਾ ਨੇ ਆਰੰਭ ਕੀਤਾ ?
(ੳ) ਰੂਸੋ .
(ਅ) ਰੋਬੇਸਪੁਐਰ ।
(ਈ) ਦਾਂਤੇ
(ਸ) ਸੋ ।
ਉੱਤਰ-
(ਸ) ਸੋ ।

ਪ੍ਰਸ਼ਨ 51.
ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਜਿਸ ਸੈਨਿਕ ਤਾਨਾਸ਼ਾਹ ਦੇ ਉਦੈ ਦਾ ਆਧਾਰ ਬਣੀ –
(ਉ) ਨੈਪੋਲੀਅਨ ਬੋਨਾਪਾਰਟ
(ਅ) ਲੁਈ 16ਵਾਂ
(ਈ) ਰੋਬੇਸਪਐਰ,
(ਸ) ਰੂਸੋ ।
ਉੱਤਰ-
(ਉ) ਨੈਪੋਲੀਅਨ ਬੋਨਾਪਾਰਟ

ਪ੍ਰਸ਼ਨ 52.
ਫ਼ਰਾਂਸ ਵਿਚ ਮਹਿਲਾਵਾਂ ਨੂੰ ਮਤ ਦੇਣ ਦਾ ਅਧਿਕਾਰ ਮਿਲਿਆ –
(ਉ) 1792 ਈ:
(ਅ) 1794 ਈ:
(ਈ) 1904 ਈ:
(ਸ) 1946 ਈ: |
ਉੱਤਰ-
(ਸ) 1946 ਈ: |

ਪ੍ਰਸ਼ਨ 53.
ਕ੍ਰਾਂਤੀਕਾਰੀ ਫ਼ਰਾਂਸ ਤੋਂ ਆਉਣ ਵਾਲੇ ਵਿਚਾਰਾਂ ਦਾ ਸਮਰਥਨ ਕੀਤਾ
(ਉ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ
(ਅ) ਹੈਦਰਅਲੀ ਅਤੇ ਸਵਾਮੀ ਦਇਆਨੰਦ ।
(ਈ) ਬਹਾਦਰਸ਼ਾਹ ਜ਼ਫਰ ਅਤੇ ਸੁਆਮੀ ਵਿਵੇਕਾਨੰਦ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ

II. ਖ਼ਾਲੀ ਥਾਂਵਾਂ ਭਰੋ

1. ਫਰਾਂਸੀਸੀ ਕ੍ਰਾਂਤੀ ਦੇ ਸਮੇਂ ………… ਯੂਰਪ ਵਿਚ ਭੂਮੀ ਦੇ ਮਾਲਕ ਸਨ ।
ਉੱਤਰ-
ਜ਼ਿਮੀਂਦਾਰ,

2. ਫਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ………… ਹੈ ।
ਉੱਤਰ-
ਨੀਲਾ ਚਿੱਟਾ ਲਾਲ,

3. ………… ਤੀਜੇ ਵਰਗ ਦੁਆਰਾ ਫ਼ਰਾਂਸ ਰਾਜ ਨੂੰ ਦਿੱਤਾ ਜਾਣ ਵਾਲਾ ਪ੍ਰਤੱਖ ਕਰ ਸੀ ।
ਉੱਤਰ-
ਟਾਇਲੇ,

4. ਫਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ………… ਈ: ਵਿਚ ਹੋਇਆ ।
ਉੱਤਰ-
1789 ਈ:

5. ਬਾਸਤੀਲ ਦਾ ਕਿਲਾ …………ਦਾ ਪ੍ਰਤੀਕ ਸੀ ।
ਉੱਤਰ-
ਨਿਰੰਕੁਸ਼ ਸ਼ਕਤੀਆਂ,

6. ਫਰਾਂਸ ਵਿਚ “ਆਤੰਕ ਦਾ ਰਾਜ’……….ਨੇ ਸਥਾਪਿਤ ਕੀਤਾ ।
ਉੱਤਰ-
ਜੈਕੋਬਿਨ ਦਲ ।

III. ਸਹੀ ਮਿਲਾਨ ਕਰੋ

(ਓ) (ਅ)
1. ਫ਼ਰਾਂਸੀਸੀ ਕ੍ਰਾਂਤੀ (i) ਸੁਤੰਤਰ ਦਾਸ
2. ਕਿਸਾਨ (ii) ਲੂਈ 16ਵਾਂ ।
3. ਲਾਲ-ਢਾਈਰਜੀਅਨ ਟੋਪੀ (iii) ਜੈਕੋਬਿਨ ਦਲ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟੈਕਟ
5. ਆਤੰਕ ਦਾ ਰਾਜ (v) ਨਿਮਨ ਵਰਗ

ਉੱਤਰ-

1. ਫ਼ਰਾਂਸੀਸੀ ਕ੍ਰਾਂਤੀ (ii) ਲੂਈ 16ਵਾਂ
2. ਕਿਸਾਨ (v) ਨਿਮਨ ਵਰਗ
3. ਲਾਲ-ਈਰਜੀਅਨ ਟੋਪੀ (i) ਸੁਤੰਤਰ ਦਾਸ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟ੍ਰੈਕਟ
5. ਆਤੰਕ ਦਾ ਰਾਜ (iii) ਜੈਕੋਬਿਨ ਦਲ ॥

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਫ਼ਰਾਂਸ ਦੀ ਰਾਜ ਕ੍ਰਾਂਤੀ ਕਦੋਂ ਹੋਈ ?
ਉੱਤਰ-
1789 ਈ: ਵਿਚ ।

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਕਿਹੜੇ ਵਰਗ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ?
ਉੱਤਰ-
ਸਾਮੰਤ ਵਰਗ ਨੂੰ ।

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦਾ ਸ਼ਾਸਕ ਕੌਣ ਸੀ ? ਉਸਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ ?
ਉੱਤਰ-
ਲੂਈ ਸੌਲ੍ਹਵਾਂ, ਬੂਰਥੋਂ ਰਾਜਵੰਸ਼ |

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੇ ਸਮਾਜ ਵਿਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸਨ ?
ਉੱਤਰ-
ਸਾਮੰਤ, ਚਰਚ ।

ਪ੍ਰਸ਼ਨ 5.
ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਾਰੀ ਕੌਣ ਸੀ ?
ਉੱਤਰ-
ਪੋਪ ।

ਪ੍ਰਸ਼ਨ 6.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੀ ਸੰਸਦ ਕਿਹੜੇ ਨਾਂ ਨਾਲ ਪ੍ਰਸਿੱਧ ਸੀ ?
ਉੱਤਰ-
ਸਟੇਟਸ ਜਨਰਲ ਨੂੰ

ਪ੍ਰਸ਼ਨ 7.
ਲੂਈ ਸੋਲ੍ਹਵੇਂ ਦਾ ਨਿਵਾਸ ਸਥਾਨ ਕਿੱਥੇ ਸੀ ?
ਉੱਤਰ-
ਵਰਸਾਇ ਵਿਚ ।

ਪ੍ਰਸ਼ਨ 8.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਸੀ ?
ਉੱਤਰ-
ਨਿਰੰਕੁਸ਼, ਰਾਜਤੰਤਰ ।

ਪ੍ਰਸ਼ਨ 9.
ਫ਼ਰਾਂਸੀਸੀ ਕ੍ਰਾਂਤੀ ਨੂੰ ਜਨਮ ਦੇਣ ਵਾਲੇ ਦੋ ਪ੍ਰਮੁੱਖ ਦਾਰਸ਼ਨਿਕਾਂ ਦੇ ਨਾਂ ਦੱਸੋ ।
ਉੱਤਰ-
ਮਾਨਟੈਸਕਿਊ ਰੂਸੋ 1

ਪ੍ਰਸ਼ਨ 10.
ਰੂਸੋ ਨੇ ਕਿਹੜੀ ਗੱਲ ਤੇ ਵਧੇਰੇ ਜ਼ੋਰ ਦਿੱਤਾ ?
ਉੱਤਰ-
ਮਨੁੱਖਾਂ ਦੀ ਸਮਾਨਤਾ ‘ਤੇ ।

ਪ੍ਰਸ਼ਨ 11.
ਰੂਸੋ ਦੁਆਰਾ ਲਿਖਿਤ ਗ੍ਰੰਥ ਦਾ ਨਾਂ ਲਿਖੋ ।
ਉੱਤਰ-
ਦ ਸੋਸ਼ਲ ਕਾਨਟ੍ਰੈਕਟ (ਸਮਾਜਿਕ ਸਮਝੌਤਾ) ।

ਪ੍ਰਸ਼ਨ 12.
ਮਾਨਟੈਸਕਿਊ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਸੀ ?
ਉੱਤਰ-
“The Spirit of Laws’ (ਕਾਨੂੰਨ ਦੀ ਆਤਮਾ) ।

ਪ੍ਰਸ਼ਨ 13.
ਮੇਰੀ ਐਂਟੋਨਿਟੀ ਕੌਣ ਸੀ ?
ਉੱਤਰ-
ਲੂਈ 16ਵੇਂ ਦੀ ਪਤਨੀ ।

ਪ੍ਰਸ਼ਨ 14
ਫ਼ਰਾਂਸ ਦੀ ਭੂਮੀ ਤੇ ਕਿੰਨਾ ਭਾਗ ਚਰਚ ਦੀ ਸੰਪੱਤੀ ਸੀ ?
ਉੱਤਰ-
1/5 ਭਾਗ ।

ਪ੍ਰਸ਼ਨ 15.
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਰਾਜ ਅਤੇ ਸੈਨਾ ਦੇ ਮਹੱਤਵਪੂਰਨ ਅਹੁਦਿਆਂ ਤੇ ਕਿਸਦਾ ਅਧਿਕਾਰ ਸੀ ?
ਉੱਤਰ-
ਸਾਮੰਤਾਂ ਦਾ ।

ਪ੍ਰਸ਼ਨ 16
ਫ਼ਰਾਂਸ ਦੇ ਕਿਸ ਦਾਰਸ਼ਨਿਕ ਨੂੰ ਦਾਰਸ਼ਨਿਕਾਂ ਦਾ ਸਮਰਾਟ ਕਿਹਾ ਜਾਂਦਾ ਹੈ ?
ਉੱਤਰ-
ਵਾਲਟੇਅਰ ਨੂੰ ।

ਪ੍ਰਸ਼ਨ 17.
ਫ਼ਰਾਂਸੀਸੀ ਕ੍ਰਾਂਤੀ ਦਾ ਫ਼ਰਾਂਸ ‘ਤੇ ਕੋਈ ਇਕ ਪ੍ਰਭਾਵ ਦੱਸੋ ।
ਉੱਤਰ-
ਨਿਰੰਕੁਸ਼ ਰਾਜਤੰਤਰ ਦਾ ਪਤਨ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 18.
ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਪ੍ਰਮੁੱਖ ਸਿਧਾਂਤ ਕਿਹੜੇ-ਕਿਹੜੇ ਸਨ ?
ਉੱਤਰ-
ਸਮਾਨਤਾ, ਸੁਤੰਤਰਤਾ, ਭਾਈਚਾਰਾ ।

ਪ੍ਰਸ਼ਨ 19.
ਰਾਸ਼ਟਰੀ ਸਭਾ ਦਾ ਨਾਂ ਸੰਵਿਧਾਨ ਸਭਾ ਕਦੋਂ ਰੱਖਿਆ ਗਿਆ ?
ਉੱਤਰ-
9 ਜੁਲਾਈ, 1789 ਈ: ।

ਪ੍ਰਸ਼ਨ 20.
ਰਾਸ਼ਟਰੀ ਸਭਾ ਬੁਲਾਉਣ ਦਾ ਕੀ ਉਦੇਸ਼ ਸੀ ?
ਉੱਤਰ-
ਕਰ ਲਗਾਉਣਾ ।

ਪ੍ਰਸ਼ਨ 21.
ਤੁਰਗਾਂ ਦੁਆਰਾ ਕੀਤਾ ਗਿਆ ਇਕ ਵਿੱਤੀ ਸੁਧਾਰ ਲਿਖੋ ।
ਉੱਤਰ-
ਕਰਮਚਾਰੀਆਂ ਦੀ ਗਿਣਤੀ ਵਿਚ ਕਮੀ ।

ਪ੍ਰਸ਼ਨ 22.
ਸਟੇਟਸ ਜਨਰਲ ਦਾ ਇਜਲਾਸ ਬੁਲਾਉਣ ਤੋਂ ਪਹਿਲਾਂ ਲੂਈ 16ਵੇਂ ਨੇ ਕਿਹੜੀ ਸਭਾ ਬੁਲਾਈ ?
ਉੱਤਰ-
ਪੈਰਿਸ ਦੀ ਪਾਰਲੀਮੈਂਟ ॥

ਪ੍ਰਸ਼ਨ 23.
ਪੈਰਿਸ ਦੀ ਪਾਰਲੀਮੈਂਟ ਕਿਉਂ ਬੁਲਾਈ ਗਈ ?
ਉੱਤਰ-
ਕਰ ਲਗਾਉਣ ਲਈ ।

ਪ੍ਰਸ਼ਨ 24.
ਸਟੇਟਸ ਜਨਰਲ ਦਾ ਇਜਲਾਸ ਕਦੋਂ ਹੋਇਆ ?
ਉੱਤਰ-
17 ਜੁਲਾਈ, 1789 ਈ ।

ਪ੍ਰਸ਼ਨ 25.
ਟੈਨਿਸ ਕੋਰਟ (ਫਰਾਂਸ) ਵਿਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕਿਹੜੇ ਵਿਸ਼ੇ ਵਿਚ ਸਹੁੰ ਚੁੱਕੀ ?
ਉੱਤਰ-
ਸੰਵਿਧਾਨ ਬਣਾਉਣ ਦੀ ॥

ਪ੍ਰਸ਼ਨ 26.
ਫ਼ਰਾਂਸ ਵਿਚ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ ?
ਉੱਤਰ-
ਰਾਸ਼ਟਰੀ ਮਹਾਂਸਭਾ ਨੇ ॥

ਪ੍ਰਸ਼ਨ 27.
ਬੈਸਟੀਲ ਦਾ ਪਤਨ ਕਦੋਂ ਹੋਇਆ ?
ਉੱਤਰ-
14 ਜੁਲਾਈ, 1789 ਈ: 1

ਪ੍ਰਸ਼ਨ 28.
ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਘਟਨਾ ਤੋਂ ਮੰਨਿਆਂ ਜਾਂਦਾ ਹੈ ?
ਉੱਤਰ-
ਬੈਸਟੀਲ ਦੇ ਪਤਨ ਤੋਂ ।

ਪ੍ਰਸ਼ਨ 29.
ਫ਼ਰਾਂਸ ਦੀ ਰਾਸ਼ਟਰੀ ਸਵੈ ਸੇਵਕ ਸੈਨਾ ਦਾ ਮੁਖੀ ਕੌਣ ਸੀ ?
ਉੱਤਰ-
ਲਫਾਏਤ ।

ਪ੍ਰਸ਼ਨ 30.
ਰਾਜਾ ਨੂੰ ਵਰਸਾਇ ਤੋਂ ਪੈਰਿਸ ਕੌਣ ਲਿਆਇਆ ?
ਉੱਤਰ-
ਇਸਤਰੀਆਂ ਦਾ ਜਲੂਸ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 31.
ਰਾਸ਼ਟਰੀ ਸੰਵਿਧਾਨ ਸਭਾ ਨੇ ਸੰਵਿਧਾਨ ਕਦੋਂ ਤਿਆਰ ਕੀਤਾ ?
ਉੱਤਰ-
1791 ਈ: ਵਿਚ ।

ਪ੍ਰਸ਼ਨ 32.
ਰੋਂਦਿਸਤ ਕਲੱਬ ਦੇ ਮੈਂਬਰ ਕਿਹੜੀ ਵਿਚਾਰਧਾਰਾ ਦੇ ਪੱਖਪਾਤੀ ਸਨ ?
ਉੱਤਰ-
ਗਣਤੰਤਰਵਾਦੀ ਵਿਚਾਰਧਾਰਾ ।

ਪ੍ਰਸ਼ਨ 33.
ਪਹਿਲੀ ਵਾਰ ਫ਼ਰਾਂਸ ਦੀ ਜਨਤਾ ਨੇ ਕਿਹੜੇ ਦਿਨ ਰਾਜਮਹਿਲ ਨੂੰ ਘੇਰਿਆ ?
ਉੱਤਰ-
20 ਜੂਨ, 1792 ਈ:

ਪ੍ਰਸ਼ਨ 34.
ਪੈਰਿਸ ਦੀ ਭੀੜ ਨੇ ਦੂਜੀ ਵਾਰ ਰਾਜਾ ਦੇ ਮਹਿਲ ਨੂੰ ਕਦੋਂ ਘੇਰਿਆ ?
ਉੱਤਰ-
10 ਅਗਸਤ, 1792 ਈ: ।

ਪ੍ਰਸ਼ਨ 35.
ਫ਼ਰਾਂਸ ਦੇ ਰਾਜਾ ਨੂੰ ਕਿਸਦੇ ਸ਼ਾਸਨ ਦੁਆਰਾ ਬੰਦੀ ਬਣਾਇਆ ਗਿਆ ?
ਉੱਤਰ-
ਵਿਧਾਨ ਸਭਾ ਦੇ ਸ਼ਾਸਨ ਦੁਆਰਾ ।

ਪ੍ਰਸ਼ਨ 36.
ਫ਼ਰਾਂਸੀਸੀ ਵਿਧਾਨ ਸਭਾ ਦਾ ਸਭ ਤੋਂ ਪ੍ਰਮੁੱਖ ਕੰਮ ਕੀ ਸੀ ?
ਉੱਤਰ-
ਰਾਜਤੰਤਰ ਦਾ ਖਾਤਮਾ ।

ਪ੍ਰਸ਼ਨ 37.
ਵਿਧਾਨ ਸਭਾ ਦੁਆਰਾ ਰਾਜਤੰਤਰਵਾਦੀਆਂ ਦੀ ਹੱਤਿਆ ਦੀ ਘਟਨਾ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਹੈ ?
ਉੱਤਰ-
ਸਤੰਬਰ ਹੱਤਿਆਕਾਂਡ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 38.
ਰਾਸ਼ਟਰੀ ਸੰਮੇਲਨ ਨੇ ਫ਼ਰਾਂਸ ਵਿਚ ਕਿਹੋ ਜਿਹੀ ਸ਼ਾਸਨ ਪ੍ਰਣਾਲੀ ਕਾਇਮ ਕੀਤੀ ?
ਉੱਤਰ-
ਗਣਤੰਤਰੀ ।

ਪ੍ਰਸ਼ਨ 39.
ਰਾਸ਼ਟਰੀ ਸੰਮੇਲਨ ਦੁਆਰਾ ਜਾਰੀ ਨਵੇਂ ਕੈਲੰਡਰ ਦੀ ਪਹਿਲੀ ਮਿਤੀ ਕਦੋਂ ਤੋਂ ਆਰੰਭ ਹੋਈ ?
ਉੱਤਰ-
22 ਸਤੰਬਰ, 1979 ਈ: ਤੋਂ ।

ਪ੍ਰਸ਼ਨ 40.
ਰਾਸ਼ਟਰੀ ਸੰਮੇਲਨ ਨੇ ਲੂਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ?
ਉੱਤਰ-
ਮੌਤ ਦੀ ਸਜ਼ਾ ।

ਪ੍ਰਸ਼ਨ 41.
ਲੂਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
ਉੱਤਰ-
1793 ਈ: ਵਿਚ ।

ਪ੍ਰਸ਼ਨ 42.
ਰਾਸ਼ਟਰੀ ਸੰਮੇਲਨ ਦੇ ਸ਼ਾਸਨ ਕਾਲ ਵਿਚ ਫ਼ਰਾਂਸ ਦੇ ਦੋ ਪ੍ਰਮੁੱਖ ਰਾਜਨੀਤਿਕ ਦਲ ਕਿਹੜੇ-ਕਿਹੜੇ ਸਨ ?
ਉੱਤਰ-
ਜਿਰੋਂਦਿਸਤ ਅਤੇ ਜੈਕੋਬਿਨ ।

ਪ੍ਰਸ਼ਨ 43.
ਫ਼ਰਾਂਸ ਦੇ ਰਾਸ਼ਟਰੀ ਸੰਮੇਲਨ ਨੇ ਅੰਦਰੂਨੀ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਕਿਹੜੀ ਸਮਿਤੀ ਦੀ ਸਥਾਪਨਾ ਕੀਤੀ ?
ਉੱਤਰ-
ਸਰਵਜਨਿਕ ਰੱਖਿਆ ਸਮਿਤੀ ।

ਪ੍ਰਸ਼ਨ 44.
ਰਾਸ਼ਟਰੀ ਸੰਮੇਲਨ ਨੇ ਨਾਪ-ਤੋਲ ਦੀ ਕਿਹੜੀ ਨਵੀਂ ਵਿਧੀ ਅਪਣਾਈ ?
ਉੱਤਰ-
ਦਸ਼ਮਲਵ ਵਿਧੀ ।

ਪ੍ਰਸ਼ਨ 45.
ਫ਼ਰਾਂਸ ਵਿਚ “ਆਤੰਕ ਦਾ ਰਾਜ ਲਗਪਗ ਕਿੰਨੇ ਸਾਲ ਚੱਲਿਆ ?
ਉੱਤਰ-
ਇਕ ਸਾਲ |

ਪ੍ਰਸ਼ਨ 46.
ਫ਼ਰਾਂਸ ਵਿਚ “ਆਤੰਕ ਦਾ ਰਾਜ’ ਕਿਹੜੇ ਰਾਜਨੀਤਿਕ ਦਲ ਨੇ ਕਾਇਮ ਕੀਤਾ ?
ਉੱਤਰ-
ਜੈਕੋਬਿਨ ਦਲ ।

ਪ੍ਰਸ਼ਨ 47.
ਸਾਧਾਰਨ ਸੁਰੱਖਿਆ ਸਮਿਤੀ (ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1792 ਈ: ਵਿੱਚ ।

ਪ੍ਰਸ਼ਨ 48.
ਕ੍ਰਾਂਤੀਕਾਰੀ ਨਿਆਂਲਿਆ ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1793 ਈ: ਵਿੱਚ ।

ਪ੍ਰਸ਼ਨ 49.
ਉਹ ਚੌਂਕ ਕਿਸ ਨਾਂ ਨਾਲ ਪ੍ਰਸਿੱਧ ਸੀ ਜਿੱਥੇ ਆਤੰਕ ਦੇ ਰਾਜ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ?
ਉੱਤਰ-
ਕ੍ਰਾਂਤੀ ਚੌਂਕ ।

ਪ੍ਰਸ਼ਨ 50.
ਰਾਸ਼ਟਰੀ ਸੰਮੇਲਨ ਨੇ ਪੈਰਿਸ ਵਿਚ ਕ੍ਰਾਂਤੀ ਦੇ ਵਿਰੋਧੀਆਂ ਦਾ ਅੰਤ ਕਰਨ ਲਈ ਕਿਹੜਾ ਮਹੱਤਵਪੂਰਨ ਐਕਟ ਬਣਾਇਆ ?
ਉੱਤਰ-
ਲਾ ਆਫ ਸਸਪੈਕਟ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 51.
ਦਾਂਤੇ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
ਉੱਤਰ-
ਅਪਰੈਲ, 1774 ਈ ।

ਪ੍ਰਸ਼ਨ 52.
ਕਿਹੜਾ ਯੁੱਧ ਜਿਰੋਂਦਿਸਤ ਦਲ ਦੇ ਪਤਨ ਦਾ ਕਾਰਨ ਬਣਿਆ ?
ਉੱਤਰ-
ਆਸਟਰੀਆ-ਫਰਾਂਸ ਯੁੱਧ ।

ਪ੍ਰਸ਼ਨ 53.
ਪੈਰਿਸ ਕੰਯੂਨ ਤੇ ਕਿਹੜੇ ਰਾਜਨੀਤਿਕ ਦਲ ਦਾ ਪ੍ਰਭਾਵ ਸੀ ?
ਉੱਤਰ-
ਜੈਕੋਬਿਨ ਦਲ ॥

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸੀ ਸਮਾਜ ਦੇ ਕਿਹੜੇ ਤਬਕਿਆਂ (ਵਰਗਾਂ ਨੂੰ ਸ਼ਾਂਤੀ ਦਾ ਫਾਇਦਾ ਲਾਭ ਮਿਲਿਆ ? ਕਿਹੜੇ ਸਮੂਹ ਸੱਤਾ ਛੱਡਣ ਲਈ ਮਜ਼ਬੂਰ ਹੋ ਗਏ ? ਸ਼ਾਂਤੀ ਦੇ ਨਤੀਜਿਆਂ ਨਾਲ ਕਿਹੜੇ ਸਮੂਹਾਂ ਨੂੰ ਨਿਰਾਸ਼ਾ ਹੋਈ ਹੋਵੇਗੀ ?
ਉੱਤਰ-

  • ਫ਼ਰਾਂਸੀਸੀ ਕ੍ਰਾਂਤੀ ਨਾਲ ਮਜ਼ਦੂਰ ਵਰਗ ਅਤੇ ਕਿਸਾਨ ਵਰਗ ਨੂੰ ਲਾਭ ਪਹੁੰਚਿਆ । ਇਸਦਾ ਕਾਰਨ ਇਹ ਸੀ ਕਿ ਇਹ ਸਮਾਜ ਦੇ ਸਭ ਤੋਂ ਸ਼ੋਸ਼ਿਤ ਵਰਗ ਸਨ | ਕਰਾਂ ਦੇ ਬੋਝ ਨਾਲ ਦੱਬੀ ਆਮ ਜਨਤਾ ਨੂੰ ਵੀ ਰਾਹਤ ਮਿਲੀ ! ਸੁਤੰਤਰਤਾ ਅਤੇ ਸਮਾਨਤਾ ਦੀ ਕਾਮਨਾ ਕਰਨ ਵਾਲੇ ਲੋਕ ਵੀ ਖੁਸ਼ ਸਨ ।
  • ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਸੱਤਾ ਛੱਡਣੀ ਪਈ । ਰਾਜਤੰਤਰ ਦਾ ਅੰਤ ਹੋ ਗਿਆ । ਜਗੀਰਦਾਰਾਂ, ‘ਸਾਮੰਤਾਂ ਅਤੇ ਚਰਚ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਤੋਂ ਹੱਥ ਧੋਣਾ ਪਿਆ ।
  • ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਹੀ ਨਿਰਾਸ਼ਾ ਹੋਈ ਹੋਵੇਗੀ । ਇਸਦੇ ਇਲਾਵਾ ਰਾਜਤੰਤਰ ਦੇ ਸਮਰਥਕਾਂ ਨੂੰ ਵੀ ਕ੍ਰਾਂਤੀ ਨੇ ਨਿਰਾਸ਼ ਹੀ ਕੀਤਾ ਹੋਵੇਗਾ ।

ਪ੍ਰਸ਼ਨ 2.
ਲੂਈ 16ਵਾਂ (XVI) ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ? ਉਸ ਸਮੇਂ ਫ਼ਰਾਂਸ ਦੀ ਆਰਥਿਕ ਦਸ਼ਾ ਕਿਹੋ ਜਿਹੀ ਸੀ ?
ਲੂਈ 16ਵੇਂ ਦੇ ਰਾਜਗੱਦੀ ਤੇ ਬੈਠਦੇ ਸਮੇਂ ਫ਼ਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ । ਇਸਨੂੰ ਸਪੱਸ਼ਟ ਕਰਨ ਲਈ ਕੋਈ ਤਿੰਨ ਬਿੰਦੂ ਲਿਖੋ ।
ਉੱਤਰ-
ਲੂਈ XVI 1774 ਈ: ਵਿਚ ਫ਼ਰਾਂਸ ਦਾ ਸਮਰਾਟ ਬਣਿਆ । ਉਸ ਸਮੇਂ ਉਸਦੀ ਉਮਰ ਸਿਰਫ 20 ਸਾਲ ਸੀ । ਉਸਦੇ ਰਾਜਗੱਦੀ ਤੇ ਬੈਠਣ ਸਮੇਂ ਫ਼ਰਾਂਸ ਦਾ ਖਜ਼ਾਨਾ ਖਾਲੀ ਸੀ । ਜਿਸਦੇ ਕਾਰਨ ਫਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ । ਇਸ ਆਰਥਿਕ ਸੰਕਟ ਲਈ ਮੁੱਖ ਤੌਰ ਤੇ ਹੇਠ ਲਿਖੇ ਕਾਰਜ ਉੱਤਰਦਾਈ ਸਨ –

  • ਲੰਬੇ ਸਮੇਂ ਤਕ ਚੱਲੇ ਯੁੱਧਾਂ ਕਾਰਨ ਫ਼ਰਾਂਸ ਦੇ ਵਿੱਤੀ ਸੰਸਾਧਨ ਨਸ਼ਟ ਹੋ ਚੁੱਕੇ ਸਨ ।
  • ਵਰਸਾਇ ਦੇ ਵਿਸ਼ਾਲ ਮਹਿਲ ਅਤੇ ਰਾਜ ਦਰਬਾਰ ਦੀ ਸ਼ਾਨੋ-ਸ਼ੌਕਤ ਬਣਾਏ ਰੱਖਣ ਲਈ ਧਨ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ ।
  • ਫ਼ਰਾਂਸ ਨੇ ਅਮਰੀਕਾ ਦੇ 13 ਉਪਨਿਵੇਸ਼ਾਂ ਨੂੰ ਆਪਣੇ ਸਾਂਝੇ ਦੁਸ਼ਮਣ ਬ੍ਰਿਟੇਨ ਤੋਂ ਸੁਤੰਤਰ ਕਰਾਉਣ ਵਿਚ ਸਹਾਇਤਾ ਦਿੱਤੀ ਸੀ ।

ਇਸ ਯੁੱਧ ਦੇ ਚਲਦੇ ਫ਼ਰਾਂਸ ‘ਤੇ ਦਸ ਅਰਬ ਲਿਬਰੇ ਤੋਂ ਵੱਧ ਦਾ ਕਰਜ਼ ਹੋਰ ਵੱਧ ਗਿਆ ਜਦਕਿ ਉਸ ‘ਤੇ ਪਹਿਲਾਂ ਤੋਂ ਹੀ ਦੋ ਅਰਬ ਲਿਬਰੇ ਦਾ ਕਰਜ਼ ਦਾ ਬੋਝ ਸੀ । ਸਰਕਾਰ ਤੋਂ ਕਰਜ਼ਦਾਤਾ ਹੁਣ 10 ਪ੍ਰਤੀਸ਼ਤ ਵਿਆਜ ਦੀ ਮੰਗ ਕਰਨ ਲੱਗੇ ਸਨ । ਸਿੱਟੇ ਵਜੋਂ ਫ਼ਰਾਂਸੀਸੀ ਸਰਕਾਰ ਆਪਣੇ ਬਜਟ ਦਾ ਬਹੁਤ ਵੱਡਾ ਭਾਗ ਲਗਾਤਾਰ ਵਧਦੇ ਜਾ ਰਹੇ ਕਰਜ਼ ਨੂੰ ਚੁਕਾਉਣ ਤੇ ਮਜ਼ਬੂਰ ਸੀ ।

ਪ੍ਰਸ਼ਨ 3.
1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਕਿਸ ਤਰ੍ਹਾਂ ਵਿਵਸਥਿਤ ਸੀ ? ਤੀਜੇ ਅਸਟੇਟਸ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-
1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਤਿੰਨ ਵਰਗਾਂ ਵਿਚ ਵੰਡਿਆ ਸੀ, ਜਿਨ੍ਹਾਂ ਨੂੰ ਅਸਟੇਟਸ ਕਹਿੰਦੇ ਸਨ । ਤਿੰਨ ਅਸਟੇਟਸ ਸਨ-ਪਹਿਲਾ ਅਸਟੇਟ, ਦੂਜਾ ਅਸਟੇਟ ਅਤੇ ਤੀਜਾ ਅਸਟੇਟ । ਪਹਿਲੇ ਅਸਟੇਟ ਉਚ ਕੁਲੀਨ ਵਰਗ ਪਾਦਰੀ ਆਦਿ ਦੇ ਲੋਕ ਅਤੇ ਦੂਜੇ ਵਰਗ ਵਿਚ ਸਾਮੰਤ ਸ਼ਾਮਿਲ ਸਨ । ਤੀਜੇ ਅਸਟੇਟ ਵਿਚ ਵੱਡੇ-ਵੱਡੇ ਵਿਵਸਾਈ, ਵਪਾਰੀ, ਸੌਦਾਗਰ, ਵਕੀਲ, ਕਿਸਾਨ, ਸ਼ਿਲਪਕਾਰ, ਮਜ਼ਦੂਰ ਆਦਿ ਆਉਂਦੇ ਸਨ ।

ਪਹਿਲੇ ਦੋ ਅਸਟੇਟ ਦੇ ਲੋਕਾਂ ਨੂੰ ਕਈ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਜਿਨ੍ਹਾਂ ਵਿਚੋਂ ਕਰਾਂ ਦਾ ਮੁਕਤੀ ਦਾ ਅਧਿਕਾਰ ਸਭ ਤੋਂ ਮਹੱਤਵਪੂਰਨ ਸੀ । ਕਰਾਂ ਦਾ ਸਾਰਾ ਬੋਝ ਤੀਜੇ ਅਸਟੇਟ ’ਤੇ ਸੀ, ਜਦਕਿ ਸਾਰੇ ਆਰਥਿਕ ਕੰਮ ਇਨ੍ਹਾਂ ਲੋਕਾਂ ਦੁਆਰਾ ਹੀ ਕੀਤੇ ਜਾਂਦੇ ਸਨ । ਕਿਸਾਨ ਅਤੇ ਖੇਤੀਹਰ ਅਨਾਜ ਉਗਾਉਂਦੇ ਸਨ, ਮਜ਼ਦੂਰ ਵਸਤਾਂ ਦਾ ਉਤਪਾਦਨ ਕਰਦੇ ਸਨ ਅਤੇ ਸੌਦਾਗਰ ਵਪਾਰ ਦਾ ਸੰਚਾਲਨ ਕਰਦੇ ਸਨ ਪਰ ਉਹ ਆਪਣੀ ਸਥਿਤੀ ਵਿਚ ਸੁਧਾਰ ਨਹੀਂ ਲਿਆ ਸਕਦੇ ਸਨ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਰੋਬੇਸਪਐਰ ਕੌਣ ਸੀ ? ਉਸਦੇ ਰਾਜ ਨੂੰ “ਆਤੰਕ ਦਾ ਰਾਜ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਰੋਬੇਸਪਖੇਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ਤੇ ਸ਼ਾਸਨ ਕੀਤਾ । ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ ।ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੋ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ ।
ਉਨ੍ਹਾਂ ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ, ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ । ਰੋਬੇਸਪਖੇਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ਇਸੇ ਕਾਰਨ ਉਸਦੇ ਰਾਜ ਨੂੰ ਆਤੰਕ ਦਾ ਰਾਜ” ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਕੀ ਸਨ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਹੇਠ ਲਿਖੇ ਸਨ1. ਫ਼ਰਾਂਸ ਦਾ ਰਾਜਾ ਸਵੈ-ਇੱਛਾਚਾਰੀ ਸੀ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਕਰਦੇ ਸਨ ਉਹ |
ਜਨਤਾ ਦੇ ਪਤੀ ਆਪਣਾ ਕੋਈ ਕਰਤੱਵ ਨਹੀਂ ਸਮਝਦੇ ਸਨ –

  1. ਸਾਰੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ।
  2. ਕਰ ਬਹੁਤ ਜ਼ਿਆਦਾ ਸਨ ਅਤੇ ਉਹ ਮੁੱਖ ਤੌਰ ‘ਤੇ ਜਨ ਸਾਧਾਰਨ ਨੂੰ ਹੀ ਦੇਣੇ ਪੈਂਦੇ ਸਨ । ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ ।
  3. ਸ਼ਾਸਨ ਵਿਚ ਏਕਰੂਪਤਾ ਦੀ ਘਾਟ ਸੀ । ਸਾਰੇ ਦੇਸ਼ ਵਿਚ ਇਕੋ ਜਿਹੇ ਕਾਨੂੰਨ ਨਹੀਂ ਸਨ । ਜੇਕਰ ਦੇਸ਼ ਦੇ ਇਕ ਭਾਗ ਵਿਚ ਰੋਮਨ ਕਾਨੂੰਨ ਲਾਗੂ ਸਨ ਤਾਂ ਦੂਜੇ ਭਾਗ ਵਿਚ ਜਰਮਨ ਕਾਨੂੰਨ ਪ੍ਰਚਲਿਤ ਸਨ !
  4. ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਸੀ । ਜਨ-ਸਾਧਾਰਨ ਲਈ ਉੱਨਤੀ ਦਾ ਕੋਈ ਮਾਰਗ ਨਹੀਂ ਸੀ ।
  5. ਰਾਜ ਦਾ ਧਨ ਫ਼ਰਾਂਸ ਦੀ ਰਾਣੀ ਮੇਰੀ ਐੱਤੋਇਨੇਤ ‘ਤੇ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ | ਜਨਤਾ ਤੇ ਬਹੁਤ ਅੱਤਿਆਚਾਰ ਹੋ ਰਹੇ ਸਨ । ਕਿਸੇ ਵੀ ਵਿਅਕਤੀ ਨੂੰ ਬਿਨਾਂ ਦੋਸ਼ ਬੰਦੀ ਬਣਾ ਲਿਆ ਜਾਂਦਾ ਸੀ ।
  6. ਸੈਨਾ ਵਿਚ ਅਸੰਤੋਖ ਸੀ । ਸੈਨਿਕਾਂ ਦੀਆਂ ਤਨਖਾਹਾਂ ਬਹੁਤ ਘੱਟ ਸਨ ਅਤੇ ਉਨ੍ਹਾਂ ਨੂੰ ਬਹੁਤ ਸੁਖ-ਸਹੂਲਤ ਮੁਹੱਈਆ ਨਹੀਂ ਸੀ ।

ਪ੍ਰਸ਼ਨ 6.
14 ਜੁਲਾਈ, 1789 ਨੂੰ ਗੁੱਸਾਏ ਲੋਕਾਂ ਨੇ ਪੈਰਿਸ ਦੇ ਕਿਹੜੇ ਭਵਨ ‘ਤੇ ਹਮਲਾ ਬੋਲਿਆ ? ਇਹ ਭਵਨ ਜਨਤਾ ਦਾ ਨਿਸ਼ਾਨਾ ਕਿਉਂ ਬਣਿਆ ?
ਜਾਂ
ਬੈਸਟੀਲ ਦਾ ਪਤਨ ਕਿਹੜੇ ਕਾਰਨਾਂ ਕਰਕੇ ਹੋਇਆ ਅਤੇ ਇਸਦੇ ਕੀ ਸਿੱਟੇ ਨਿਕਲੇ ?
ਉੱਤਰ-
ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ । ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ । ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ । ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ । ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ । ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ ।

14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ | ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ । ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੂਰੀ ਤਰ੍ਹਾਂ ਜਿੱਤੀ । ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ ਦੇ ਨਾਂ ਨਾਲ ਪ੍ਰਸਿੱਧ ਹੈ । ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਸੀ ।

ਪ੍ਰਸ਼ਨ 7.
ਨੈਸ਼ਨਲ ਅਸੈਂਬਲੀ ਦੇ ਹੋਂਦ ਵਿਚ ਆਉਣ ਦੇ ਤੁਰੰਤ ਬਾਅਦ ਕ੍ਰਾਂਤੀ ਦੀ ਅੱਗ ਕਿਸ ਤਰ੍ਹਾਂ ਪੂਰੇ ਫ਼ਰਾਂਸ ਵਿਚ ਫੈਲ ਗਈ ?
ਉੱਤਰ-
ਜਿਸ ਸਮੇਂ ਨੈਸ਼ਨਲ ਅਸੈਂਬਲੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿਚ ਰੁੱਝੀ ਸੀ, ਪੁਰਾ ਫਰਾਂਸ ਅੰਦੋਲਿਤ ਹੋ ਰਿਹਾ ਸੀ । ਕੜਾਕੇ ਦੀ ਠੰਢ ਕਾਰਨ ਫ਼ਸਲ ਨਸ਼ਟ ਹੋ ਗਈ ਸੀ ਅਤੇ ਪਾਵਰੋਟੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ । ਬੇਕਰੀ ਮਾਲਕ ਸਥਿਤੀ ਦਾ ਲਾਭ ਉਠਾ ਕੇ ਜਮਾਖੋਰੀ ਵਿਚ ਜੁਟੇ ਸਨ ।
ਬੇਕਰੀ ਦੀਆਂ ਦੁਕਾਨਾਂ ‘ਤੇ ਘੰਟਿਆਂ ਦੇ ਇੰਤਜ਼ਾਰ ਦੇ ਬਾਅਦ ਗੁੱਸਾਈਆਂ ਔਰਤਾਂ ਦੀ ਭੀੜ ਨੇ ਦੁਕਾਨ ਤੇ ਧਾਵਾ ਬੋਲ ਦਿੱਤਾ | ਦੂਜੇ ਪਾਸੇ ਸਮਰਾਟ ਨੇ ਸੈਨਾ ਨੂੰ ਪੈਰਿਸ ਵਿਚ ਪ੍ਰਵੇਸ਼ ਕਰਨ ਦਾ ਆਦੇਸ਼ ਦੇ ਦਿੱਤਾ ਸੀ ।

ਇਸ ਲਈ ਗੁੱਸਸਾਈ ਭੀੜ ਨੇ 14 ਜੁਲਾਈ ਨੂੰ ਬੈਸਟੀਲ ਤੇ ਧਾਵਾ ਬੋਲ ਕੇ ਉਸਨੂੰ ਨਸ਼ਟ ਕਰ ਦਿੱਤਾ । ਛੇਤੀ ਹੀ ਪਿੰਡ-ਪਿੰਡ ਇਹ ਅਫਵਾਹ ਫੈਲ ਗਈ ਕਿ ਜਗੀਰਾਂ ਦੇ ਮਾਲਕਾਂ ਨੇ ਭਾੜੇ ਤੇ ਲੁਟੇਰਿਆਂ ਦੇ ਦਲ ਬੁਲਾ ਲਏ ਹਨ ਜੋ ਪੱਕੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਹਨ, ਕਈ ਜ਼ਿਲਿਆਂ ਵਿਚ ਭੈਭੀਤ ਕਿਸਾਨਾਂ ਨੇ ਕੁਦਾਲਿਆ ਤੇ ਬੋਲਚਿਆਂ ਨਾਲ ਪੇਂਡੂ ਕਿਲਿਆਂ ਤੇ ਹਮਲਾ ਕਰ ਦਿੱਤੇ । ਉਨ੍ਹਾਂ ਨੇ ਅੰਨ ਭੰਡਾਰ ਲੁੱਟ ਲਏ ਅਤੇ ਲਗਾਨ ਸੰਬੰਧੀ ਦਸਤਾਵੇਜਾਂ ਨੂੰ ਜਲਾ ਕੇ ਰਾਖ ਕਰ ਦਿੱਤਾ । ਕੁਲੀਨ ਵੱਡੀ ਗਿਣਤੀ ਵਿਚ ਆਪਣੀਆਂ ਜਗੀਰਾਂ ਛੱਡ ਕੇ ਦੌੜ ਗਏ । ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਗੁਆਂਢੀ ਦੇਸ਼ਾਂ ਵਿਚ ਜਾ ਕੇ ਸ਼ਰਨ ਲਈ । ਇਸ ਤਰ੍ਹਾਂ ਸ਼ਾਂਤੀ ਦੀ ਅੱਗ ਚਾਰੇ ਪਾਸੇ ਫੈਲ ਗਈ ।

ਪ੍ਰਸ਼ਨ 8.
4 ਅਗਸਤ, 1789 ਈ: ਦੀ ਰਾਤ ਨੂੰ ਫ਼ਰਾਂਸ ਦੀ ਨੈਸ਼ਨਲ ਅਸੈਂਬਲੀ ਦੁਆਰਾ ਕੀਤੇ ਗਏ ਕਿਸੇ ਤਿੰਨ ਪ੍ਰਸ਼ਾਸਨਿਕ ਪਰਿਵਰਤਨਾਂ ਦਾ ਵਰਣਨ ਕਰੋ |
ਉੱਤਰ-
ਲੁਈ XVI ਤੋਂ ਮਾਨਤਾ ਮਿਲਣ ਦੇ ਬਾਅਦ ਨੈਸ਼ਨਲ ਅਸੈਂਬਲੀ ਨੇ 4 ਅਗਸਤ, 1789 ਈ: ਦੀ ਰਾਤ ਨੂੰ ਹੇਠ ਲਿਖੇ ਪ੍ਰਸ਼ਾਸਨਿਕ ਪਰਿਵਰਤਨ ਕੀਤੇ

  1. ਕਰਾਂ, ਕਰਤੱਵਾਂ ਅਤੇ ਬੰਧਨਾਂ ਵਾਲੀ ਸਾਮੰਤੀ ਵਿਵਸਥਾ ਦੇ ਖਾਤਮੇ ਦਾ ਆਦੇਸ਼ ਪਾਸ ਕਰ ਦਿੱਤਾ ਗਿਆ ।
  2. ਪਾਦਰੀ ਵਰਗ ਦੇ ਲੋਕਾਂ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡ ਦੇਣ ਲਈ ਮਜ਼ਬੂਰ ਕੀਤਾ ਗਿਆ ।
  3. ਧਾਰਮਿਕ ਕਰ ਖਤਮ ਕਰ ਦਿੱਤਾ ਗਿਆ ਅਤੇ ਚਰਚ ਦੀ ਮਾਲਕੀ ਵਾਲੀ ਭੂਮੀ ਜਬਤ ਕਰ ਲਈ ਗਈ । ਇਸ ਤਰ੍ਹਾਂ ਲਗਪਗ 20 ਅਰਬ ਲਿਬਰੇ ਦੀ ਸੰਪੱਤੀ ਸਰਕਾਰ ਦੇ ਹੱਥ ਵਿਚ ਆ ਗਈ ।

ਪ੍ਰਸ਼ਨ 9.
ਫ਼ਰਾਂਸ ਵਿਚ ਦਾਸ ਵਪਾਰ ਦੇ ਆਰੰਭ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-
ਫ਼ਰਾਂਸ ਵਿਚ ਦਾਸ ਵਪਾਰ ਸਤਾਰਵੀਂ ਸਦੀ ਵਿਚ ਆਰੰਭ ਹੋਇਆ । ਫ਼ਰਾਂਸੀਸੀ ਸੌਦਾਗਰ ਬੋਰਦੇ ਜਾਂ ਨਾਤੇ ਬੰਦਰਗਾਹ ਤੋਂ ਅਫਰੀਕਾ ਤੱਟ ਤੇ ਜਹਾਜ਼ ਲੈ ਜਾਂਦੇ ਸਨ । ਉੱਥੇ ਉਹ ਸਥਾਨਿਕ ਸਰਦਾਰਾਂ ਤੋਂ ਦਾਸ ਖਰੀਦਦੇ ਸਨ | ਦਾਸਾਂ ਨੂੰ ਦਾਗ ਕੇ ਅਤੇ ਹੱਥਕੜੀਆਂ ਪਾ ਕੇ ਅਟਲਾਂਟਿਕ ਮਹਾਂਸਾਗਰ ਦੇ ਪਾਰ ਕੈਰੀਬਿਆਈ ਦੇਸ਼ਾਂ ਤਕ ਲੈ ਜਾਣ ਲਈ ਜਹਾਜ਼ਾਂ ਵਿਚ ਭੁੰਨ ਦਿੱਤਾ ਜਾਂਦਾ ਸੀ ।

ਉੱਥੇ ਉਨ੍ਹਾਂ ਨੂੰ ਬਾਗਾਨ-ਮਾਲਿਕਾਂ ਨੂੰ ਵੇਚ ਦਿੱਤਾ ਜਾਂਦਾ ਸੀ । ਮਹੱਤਵ –

  • ਦਾਸ-ਮਿਹਨਤ ਦੇ ਜ਼ੋਰ ‘ਤੇ ਯੂਰਪੀ ਬਾਜ਼ਾਰਾਂ ਵਿਚ ਚੀਨੀ, ਕਾਫੀ ਅਤੇ ਨੀਲ ਦੀ ਵੱਧਦੀ ਮੰਗ ਨੂੰ ਪੂਰਾ ਕਰਨਾ ਸੰਭਵ ਹੋ ਸਕਿਆ ।
  • ਬੋਰਦੇ ਅਤੇ ਨਾਤੇ ਵਰਗੀ ਬੰਦਰਗਾਹ ਫਲਦੇ-ਫੁਲਦੇ ਦਾਸ ਵਪਾਰ ਕਾਰਨ ਖੁਸ਼ਹਾਲ ਨਗਰ ਬਣ ਗਈ ।

ਪ੍ਰਸ਼ਨ 10.
18ਵੀਂ ਅਤੇ 19ਵੀਂ ਸਦੀ ਵਿਚ ਫ਼ਰਾਂਸ ਦੀ ਦਾਸਤਾ ਦੇ ਵਿਸ਼ੇ ਵਿਚ ਕੀ ਸਥਿਤੀ ਸੀ ? ਕਿਸੇ ਤਿੰਨ ਸਥਿਤੀਆਂ ਨੂੰ ਸਪੱਸ਼ਟ ਕਰੋ ।
ਉੱਤਰ-

  • 18ਵੀਂ ਸਦੀ ਵਿਚ ਫ਼ਰਾਂਸ ਵਿਚ ਦਾਸ ਪ੍ਰਥਾ ਦੀ ਵਧੇਰੇ ਨਿੰਦਾ ਨਹੀਂ ਹੋਈ । ਨੈਸ਼ਨਲ ਅਸੈਂਬਲੀ ਵਿਚ ਲੰਬੀ ਬਹਿਸ ਹੋਈ ਕਿ ਵਿਅਕਤੀ ਦੇ ਮੁੱਢਲੇ ਅਧਿਕਾਰ ਉਪਨਿਵੇਸ਼ਾਂ ਬਸਤੀਆਂ) ਵਿੱਚ ਰਹਿਣ ਵਾਲੀ ਪ੍ਰਜਾ ਸਹਿਤ ਸਮੁੱਚੀ ਫ਼ਰਾਂਸੀਸੀ ਪ੍ਰਜਾ ਨੂੰ ਦਿੱਤੇ ਜਾਣ ਦਾ ਨਹੀਂ । ਪਰ ਦਾਸ ਵਪਾਰ ਤੇ ਨਿਰਭਰ ਵਪਾਰੀਆਂ ਦੇ ਵਿਰੋਧ ਦੇ ਡਰ ਕਾਰਨ ਨੈਸ਼ਨਲ ਅਸੈਂਬਲੀ ਵਿਚ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ ।
  • ਅੰਤ ਸੰਨ 1794 ਈ: ਦੇ ਕਨਵੈਨਸ਼ਨ ਨੇ ਫ਼ਰਾਂਸੀਸੀ ਉਪਨਿਵੇਸ਼ਾਂ ਵਿਚ ਸਾਰੇ ਦਾਸਾਂ ਦੀ ਮੁਕਤੀ ਦਾ ਕਾਨੂੰਨ ਪਾਸ ਕਰ ਦਿੱਤਾ | ਪਰ ਇਹ ਕਾਨੂੰਨ ਇਕ ਛੋਟੀ ਜਿਹੀ ਅਵਧੀ ਤਕ ਹੀ ਲਾਗੂ ਰਿਹਾ ਦਸ ਸਾਲ ਦੇ ਬਾਅਦ ਨੈਪੋਲੀਅਨ ਨੇ ਦਾਸ ਪ੍ਰਥਾ ਫਿਰ ਤੋਂ ਸ਼ੁਰੂ ਕਰ ਦਿੱਤੀ | ਬਾਗਾਨ-ਮਾਲਿਕਾਂ ਨੂੰ ਆਪਣੇ ਆਰਥਿਕ ਹਿੱਤ ਲਈ ਅਫਰੀਕੀ ਨੀਗਰੋ ਲੋਕਾਂ ਨੂੰ ਦਾਸ ਬਣਾਉਣ ਦੀ ਸੁਤੰਤਰਤਾ ਦੇ ਦਿੱਤੀ ਗਈ ।
  • ਫ਼ਰਾਂਸੀਸੀ ਉਪਨਿਵੇਸ਼ਾਂ ਬਸਤੀਆਂ ਤੋਂ ਅੰਤਿਮ ਰੂਪ ਨਾਲ ਦਾਸ ਪ੍ਰਥਾ ਦਾ ਖਾਤਮਾ 1848 ਵਿਚ ਕੀਤਾ ਗਿਆ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 11.
ਨੈਪੋਲੀਅਨ ਬੋਨਾਪਾਰਟ ਕੌਣ ਸੀ ? ਉਸਨੇ ਕਿਹੜੇ ਸੁਧਾਰਾਂ ਨੂੰ ਲਾਗੂ ਕੀਤਾ ?
ਉੱਤਰ-
ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਸਮਰਾਟ ਸੀ । ਉਸਨੇ 1804 ਈ: ਵਿਚ ਆਪਣੇ ਆਪ ਨੂੰ ਫ਼ਰਾਂਸ ਦਾ ਸਮਰਾਟ ਘੋਸ਼ਿਤ ਕੀਤਾ ਸੀ ।
ਇਸ ਤੋਂ ਪਹਿਲਾਂ ਉਹ ਡਾਇਰੈਕਟਰੀ ਦਾ ਪਹਿਲਾਂ ਡਾਇਰੈਕਟਰ ਸੀ । ਸੁਧਾਰ-ਨੈਪੋਲੀਅਨ ਆਪਣੇ ਆਪ ਨੂੰ ਯੂਰਪ ਦੇ ਆਧੁਨਿਕੀਕਰਨ ਦਾ ਮੋਹਰੀ ਮੰਨਦਾ ਸੀ । ਉਸਨੇ ਹੇਠ ਲਿਖੇ ਸੁਧਾਰ ਲਾਗੂ ਕੀਤੇ –

  • ਉਸਨੇ ਨਿਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ।
  • ਉਸਨੇ ਦਸ਼ਮਲਵ ਪ੍ਰਣਾਲੀ ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਚਲਾਈ ।

ਪ੍ਰਸ਼ਨ 12
ਫ਼ਰਾਂਸ ਦੇ 1791 ਈ: ਦੇ ਸੰਵਿਧਾਨ ਤੋਂ ਮਹਿਲਾਵਾਂ ਕਿਉਂ ਨਿਰਾਸ਼ ਸਨ ? ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਕਿਹੜੇ ਕਾਨੂੰਨ ਲਾਗੂ ਕੀਤੇ ?
ਉੱਤਰ-
ਫ਼ਰਾਂਸ ਵਿਚ ਮਹਿਲਾਵਾਂ 1791 ਈ: ਦੇ ਸੰਵਿਧਾਨ ਤੋਂ ਇਸ ਲਈ ਨਿਰਾਸ਼ ਸਨ ਕਿਉਂਕਿ ਇਸ ਵਿਚ ਉਨ੍ਹਾਂ ਨੂੰ ਨਿਸ਼ਕਿਰਿਆ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ । ਪਰ ਔਰਤਾਂ ਨੇ ਮਤ ਅਧਿਕਾਰ, ਅਸੈਂਬਲੀ ਲਈ ਚੁਣੇ ਜਾਣ ਅਤੇ ਰਾਜਨੀਤਿਕ ਅਹੁਦਿਆਂ ਦੀ ਮੰਗ ਰੱਖੀ । ਉਨ੍ਹਾਂ ਦਾ ਮੰਨਣਾ ਸੀ ਕਿ ਤਦ ਹੀ ਨਵੀਂ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਹੋ ਪਾਏਗੀ । ਕ੍ਰਾਂਤੀਕਾਰੀ ਸਰਕਾਰ ਦੇ ਕਾਨੂੰਨ-ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਹੇਠ ਲਿਖੇ ਕਾਨੂੰਨ ਲਾਗੂ ਕੀਤੇ

  • ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ।
  • ਹੁਣ ਪਿਤਾ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਲਈ ਮਜ਼ਬੂਰ ਨਹੀਂ ਕਰ ਸਕਦਾ ਸੀ । ਵਿਆਹ ਨੂੰ ਸਵੈ-ਇੱਛੁਕ ਸਮਝੌਤਾ ਮੰਨਿਆ ਗਿਆ ਅਤੇ ਨਾਗਰਿਕ ਕਾਨੂੰਨਾਂ ਦੇ ਅਨੁਸਾਰ ਉਨ੍ਹਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਣ ਲੱਗਾ |
  • ਤਲਾਕ ਨੂੰ ਕਾਨੂੰਨੀ ਰੂਪ ਦੇ ਦਿੱਤਾ ਗਿਆ ਅਤੇ ਇਸਤਰੀ-ਪੁਰਸ਼ ਦੋਨਾਂ ਨੂੰ ਹੀ ਇਸਦੀ ਅਰਜ਼ੀ ਦੇਣ ਦਾ ਅਧਿਕਾਰ ਦਿੱਤਾ ਗਿਆ ।
  • ਹੁਣ ਮਹਿਲਾਵਾਂ ਵਿਵਸਾਇਕ ਸਿਖਲਾਈ ਲੈ ਸਕਦੀਆਂ ਸਨ, ਕਲਾਕਾਰ ਬਣ ਸਕਦੀਆਂ ਸਨ ਅਤੇ ਛੋਟੇ-ਮੋਟੇ ਵਿਵਸਾਇ ਚਲਾ ਸਕਦੀਆਂ ਸਨ ।

ਪ੍ਰਸ਼ਨ 13.
ਜੈਕੋਬਿਨ ਕੌਣ ਸੀ ? ਉਨ੍ਹਾਂ ਨੂੰ ‘ਸੌ ਕੁਲਾਤ ਦੇ ਨਾਂ ਨਾਲ ਕਿਉਂ ਜਾਣਿਆ ਗਿਆ ?
ਉੱਤਰ-
ਜੈਕੋਬਿਨ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ । ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ-ਜਿਵੇਂ ਜੁੱਤੇ ਬਣਾਉਣ ਵਾਲੇ, ਪੇਸਟੀ ਬਣਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਅਤੇ ਰੋਜ਼ਾਨਾ ਮਜ਼ਦੂਰ ਸ਼ਾਮਲ ਸਨ । ਇਸਦਾ ਨੇਤਾ ਮੈਕਸਮਿਲੀਅਨ ਰੋਬੇਸਪਆਰ ਸੀ । ਜੈਕੋਬਿਨ ਦੇ ਇਕ ਵੱਡੇ ਵਰਗ ਨੇ ਗੋਦੀ ਕਾਮਗਾਰਾਂ ਦੀ ਤਰ੍ਹਾਂ ਲੰਬੀ ਧਾਰੀਦਾਰ ਪੈਂਟ ਪਹਿਣਨ ਦਾ ਫ਼ੈਸਲਾ ਕੀਤਾ | ਅਜਿਹਾ ਉਨ੍ਹਾਂ ਨੇ ਸਮਾਜ ਦੇ ਫੈਸ਼ਨਪ੍ਰਸਤ ਵਰਗ, ਵਿਸ਼ੇਸ਼ ਕਰ ਆਪਣੇ ਆਪ ਨੂੰ ਗੋਡਿਆਂ ਤਕ ਪਹਿਨੇ ਜਾਣ ਵਾਲੇ ਚੇਸ ਪਹਿਣਨ ਵਾਲੇ ਕੁਲੀਨਾਂ ਤੋਂ ਅਲੱਗ ਕਰਨ ਲਈ ਕੀਤਾ ।
ਇਹ ਉਨ੍ਹਾਂ ਦਾ ਬੀਚੇਸ ਪਹਿਣਨ ਵਾਲੇ ਕੁਲੀਨਾਂ ਦੀ ਸੱਤਾ ਦੇ ਖਾਤਮੇ ਨੂੰ ਦਰਸਾਉਣ ਦਾ ਤਰੀਕਾ ਸੀ । ਇਸ ਲਈ ਜੈਕੋਬਿਨਾ ਨੂੰ ‘ਸੌ ਕੁਲਾਤ’ ਦੇ ਨਾਂ ਨਾਲ ਜਾਣਿਆ ਗਿਆ ਜਿਸਦਾ ਸ਼ਬਦੀ ਅਰਥ ਹੈ-ਬਿਨਾਂ ਬੀਚੇਸ ਵਾਲੇ । ਸੌ ਕੁਲਾਤ ਪੁਰਸ਼ ਲਾਲ ਰੰਗ ਦੀ ਟੋਪੀ ਵੀ ਪਹਿਨਦੇ ਸਨ ਜੋ ਸੁਤੰਤਰਤਾ ਦੀ ਪ੍ਰਤੀਕ ਸੀ ।
ਮਹਿਲਾਵਾਂ ਨੂੰ ਇਹ ਟੋਪੀ ਪਹਿਣਨ ਦੀ ਇਜਾਜ਼ਤ ਨਹੀਂ ਸੀ ।

ਪ੍ਰਸ਼ਨ 14.
ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਥਾਂ ‘ਤੇ ਗਣਤੰਤਰ ਦੀ ਸਥਾਪਨਾ ਕਿਵੇਂ ਹੋਈ ?
ਉੱਤਰ-
1792 ਈ: ਦੀਆਂ ਗਰਮੀਆਂ ਵਿਚ ਜੈਕੋਬਿਨਾਂ ਨੇ ਖਾਧ ਪਦਾਰਥਾਂ ਦੀ ਮਹਿੰਗਾਈ ਅਤੇ ਘਾਟ ਤੋਂ ਨਰਾਜ਼ ਪੈਰਿਸ ਵਾਸੀਆਂ ਨੂੰ ਲੈ ਕੇ ਇਕ ਵਿਸ਼ਾਲ ਹਿੰਸਕ ਵਿਦਰੋਹ ਦੀ ਯੋਜਨਾ ਬਣਾਈ । 10 ਅਗਸਤ ਦੀ ਸਵੇਰ ਉਨ੍ਹਾਂ ਨੇ ਟਿਉਲੇਰੀਏ ਦੇ ਮਹਿਲ ਤੇ ਧਾਵਾ ਬੋਲ ਦਿੱਤਾ । ਉਨ੍ਹਾਂ ਨੇ ਰਾਜਾ ਦੇ ਰੱਖਿਅਕਾਂ ਨੂੰ ਮਾਰ ਦਿੱਤਾ ਅਤੇ ਰਾਜਾ ਨੂੰ ਕਈ ਘੰਟਿਆਂ ਤਕ ਬੰਧਕ ਬਣਾਏ ਰੱਖਿਆ |

ਬਾਅਦ ਵਿਚ ਨੈਸ਼ਨਲ ਅਸੈਂਬਲੀ ਨੇ ਸ਼ਾਹੀ ਪਰਿਵਾਰ ਨੂੰ ਜੇਲ੍ਹ ਵਿਚ ਸੁੱਟ ਦੇਣ ਦਾ ਪ੍ਰਸਤਾਵ ਪਾਸ ਕੀਤਾ । ਨਵੀਆਂ ਚੋਣਾਂ ਕਰਵਾਈਆਂ ਗਈਆਂ । 21 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਪ੍ਰਸ਼ ਚਾਹੇ ਉਨ੍ਹਾਂ ਕੋਲ ਸੰਪੱਤੀ ਸੀ ਜਾਂ ਨਹੀਂ – ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ । ਨਵੀਂ ਚੁਣੀ ਗਈ ਅਸੈਂਬਲੀ ਨੂੰ ਕਨਵੈਨਸ਼ਨ ਦਾ ਨਾਂ ਦਿੱਤਾ ਗਿਆ । 21 ਸਤੰਬਰ, 1792 ਈ: ਨੂੰ ਕਨਵੈਨਸ਼ਨ ਨੇ ਰਾਜਤੰਤਰ ਦਾ ਅੰਤ ਕਰਕੇ ਫਰਾਂਸ ਨੂੰ ਇਕ ਗਣਤੰਤਰ ਘੋਸ਼ਿਤ ਕਰ ਦਿੱਤਾ ।

ਪ੍ਰਸ਼ਨ 15.
ਫ਼ਰਾਂਸ ਦੇ ਇਤਿਹਾਸ ‘ਤੇ ਫ਼ਰਾਂਸੀਸੀ ਕ੍ਰਾਂਤੀ ਦੇ ਪ੍ਰਭਾਵ ਦਾ ਵਰਣਨ ਕਰੋ ।
ਉੱਤਰ-

  • 1789 ਈ: ਤੋਂ ਬਾਅਦ ਦੇ ਸਾਲਾਂ ਵਿਚ ਫ਼ਰਾਂਸ ਦੇ ਲੋਕਾਂ ਦੇ ਪਹਿਰਾਵੇ, ਬੋਲਚਾਲ ਅਤੇ ਪੁਸਤਕਾਂ ਆਦਿ ਵਿਚ ਅਨੇਕ ਮਹੱਤਵਪੂਰਨ ਪਰਿਵਰਤਨ ਆਏ ।
  • ਕ੍ਰਾਂਤੀਕਾਰੀ ਸਰਕਾਰਾਂ ਨੇ ਕਾਨੂੰਨ ਬਣਾ ਕੇ ਸੁਤੰਤਰਤਾ ਅਤੇ ਸਮਾਨਤਾ ਦੇ ਆਦਰਸ਼ਾਂ ਨੂੰ ਰੋਜ਼ਾਨਾਂ ਜੀਵਨ ਵਿਚ ਉਤਾਰਨ ਦਾ ਯਤਨ ਕੀਤਾ ।
  • ਸੈਂਸਰਸ਼ਿਪ ਨੂੰ ਖਤਮ ਕਰ ਦਿੱਤਾ । ਅਧਿਕਾਰਾਂ ਦੇ ਘੋਸ਼ਣਾ-ਪੱਤਰ ਨੇ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ ।

ਪ੍ਰਸ਼ਨ 16.
1791 ਈ: ਦਾ ਫ਼ਰਾਂਸੀਸੀ ਸੰਵਿਧਾਨ ਕਿਹੜੇ ਮਹੱਤਵਪੂਰਨ ਪ੍ਰਾਵਧਾਨ (ਵਿਵਸਥਾ) ਤੋਂ ਸ਼ੁਰੂ ਹੁੰਦਾ ਸੀ ? ਇਸ ਵਿਚ ਕੀ ਕਿਹਾ ਗਿਆ ਸੀ ?
ਉੱਤਰ-
1791 ਈ: ਦਾ ਫ਼ਰਾਂਸੀਸੀ ਸੰਵਿਧਾਨ ‘ਪੁਰਸ਼ ਅਤੇ ਨਾਗਰਿਕ ਅਧਿਕਾਰ ਘੋਸ਼ਣਾ-ਪੱਤਰ’ ਦੇ ਨਾਲ ਸ਼ੁਰੂ ਹੋਇਆ ਸੀ । ਇਸਦੇ ਅਨੁਸਾਰ ਜੀਵਨ ਦੇ ਅਧਿਕਾਰ, ਪ੍ਰਗਟਾਵੇ ਦੀ ਸੁਤੰਤਰਤਾ ਦੇ ਅਧਿਕਾਰ ਅਤੇ ਕਾਨੂੰਨੀ ਸਮਾਨਤਾ ਦੇ ਅਧਿਕਾਰ ਨੂੰ ਕੁਦਰਤੀ ਤੇ ਅਹਰਲੀ ਅਧਿਕਾਰ ਦੇ ਰੂਪ ਵਿਚ ਕਾਇਮ ਕੀਤਾ ਗਿਆ । ਹਰੇਕ ਵਿਅਕਤੀ ਨੂੰ ਇਹ ਅਧਿਕਾਰ ਜਨਮ ਤੋਂ ਪ੍ਰਾਪਤ ਸਨ । ਇਸ ਲਈ ਇਨ੍ਹਾਂ ਅਧਿਕਾਰਾਂ ਨੂੰ ਖੋਹਿਆ ਨਹੀਂ ਜਾ ਸਕਦਾ ਸੀ । ਰਾਜ ਦਾ ਇਹ ਕਰਤੱਵ ਮੰਨਿਆ ਗਿਆ ਕਿ ਉਹ ਹਰੇਕ ਨਾਗਰਿਕ ਦੇ ਕੁਦਰਤੀ ਅਧਿਕਾਰਾਂ ਦੀ ਰੱਖਿਆ ਕਰੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਜਨਵਾਦੀ ਅਧਿਕਾਰਾਂ ਦੀ ਸੂਚੀ ਬਣਾਓ ਜੋ ਅੱਜ ਮਿਲੇ ਹੋਏ ਹਨ ਅਤੇ ਜਿਨ੍ਹਾਂ ਦਾ ਉਦਗਮ ਫ਼ਰਾਂਸੀਸੀ ਕ੍ਰਾਂਤੀ ਵਿਚ ਹੈ ? ਉਨ੍ਹਾਂ ਲੋਕਤੰਤਰੀ ਅਧਿਕਾਰਾਂ ਦੀ ਸੂਚੀ ਬਣਾਓ ਜਿਨ੍ਹਾਂ ਦਾ ਅੱਜ ਅਸੀਂ ਉਪਭੋਗ ਕਰਦੇ ਹਾਂ ਅਤੇ ਜੋ ਫ਼ਰਾਂਸੀਸੀ ਕ੍ਰਾਂਤੀ ਦੀ ਉਪਜ ਹੋਣਗੇ ?
ਉੱਤਰ-
ਅੱਜ ਦੇ ਮਨੁੱਖ ਨੂੰ ਹੇਠ ਲਿਖੇ ਲੋਕਤੰਤਰੀ (ਜਨਵਾਦੀ ਅਧਿਕਾਰ ਫ਼ਰਾਂਸੀਸੀ ਕ੍ਰਾਂਤੀ ਦੀ ਦੇਣ ਹਨ । ਇਨ੍ਹਾਂ ਦੀ ਘੋਸ਼ਣਾ 27 ਅਗਸਤ, 1789 ਈ: ਨੂੰ ਰਾਸ਼ਟਰੀ ਮਹਾਂਸਭਾ ਵਿਚ ਕੀਤੀ ਗਈ ਸੀ ।

  • ਮਨੁੱਖ ਸੁਤੰਤਰ ਪੈਦਾ ਹੋਇਆ ਹੈ ਅਤੇ ਉਸਦੇ ਅਧਿਕਾਰ ਹੋਰਨਾਂ ਮਨੁੱਖਾਂ ਦੇ ਸਮਾਨ ਹੋਣਗੇ ।
  • ਹਰੇਕ ਰਾਜਨੀਤਿਕ ਸੰਗਠਨ ਦਾ ਉਦੇਸ਼ ਮਨੁੱਖ ਦੇ ਸਾਰੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ ।
  • ਹਰੇਕ ਮਨੁੱਖ ਨੂੰ ਪੂਰੀ ਸੁਤੰਤਰਤਾ ਦਾ ਅਧਿਕਾਰ ਹੈ ਪਰ ਉਹ ਦੂਜਿਆਂ ਦੀ ਸੁਤੰਤਰਤਾ ਨੂੰ ਨੁਕਸਾਨ ਨਾ ਪਹੁੰਚਾਏ ।
  • ਰਾਜ ਦੀ ਸ਼ਕਤੀ ਦਾ ਮੁੱਖ ਸੋਮਾ ਰਾਜ ਦੇ ਨਾਗਰਿਕ ਹਨ । ਇਸ ਲਈ ਕੋਈ ਵੀ ਵਿਅਕਤੀ ਜਾਂ ਕੋਈ ਵੀ ਸੰਗਠਨ ਅਜਿਹਾ ਫੈਸਲਾ ਲਾਗੂ ਨਹੀਂ ਕਰ ਸਕਦਾ ਜੋ ਦੇਸ਼ ਦੇ ਲੋਕਾਂ ਦੀ ਇੱਛਾ ਦੇ ਵਿਰੁੱਧ ਹੋਵੇ ।
  • ਕਾਨੂੰਨ ਸਿਰਫ਼ ਉਨ੍ਹਾਂ ਕੰਮਾਂ ਨੂੰ ਰੋਕਦਾ ਹੈ ਜਿਨ੍ਹਾਂ ਨਾਲ ਸਮਾਜ ਨੂੰ ਹਾਨੀ ਪਹੁੰਚਦੀ ਹੋਵੇ ।
  • ਨਿਆਂ ਦੇ ਨਜ਼ਰੀਏ ਤੋਂ ਸਾਰੇ ਨਾਗਰਿਕ ਬਰਾਬਰ ਹਨ । ਕਾਨੂੰਨੀ ਕਾਰਵਾਈ ਦੇ ਬਿਨਾਂ ਕਿਸੇ ਵੀ ਵਿਅਕਤੀ ਨੂੰ ਬੰਦੀ ਨਹੀਂ ਬਣਾਇਆ ਜਾ ਸਕਦਾ । ਦੋਸ਼ ਸਿੱਧ ਹੋਣ ‘ਤੇ ਹੀ ਕਿਸੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ।
  • ਕਾਨੂੰਨ ਦੇਸ਼ ਦੇ ਸਾਰੇ ਲੋਕਾਂ ਦੀ ਇੱਛਾ ਦਾ ਪ੍ਰਗਟਾਵਾ ਹੈ । ਇਸ ਲਈ ਸਾਰੇ ਨਾਗਰਿਕਾਂ ਨੂੰ ਵਿਅਕਤੀਗਤ ਤੌਰ | ’ਤੇ ਜਾਂ ਆਪਣੇ ਪ੍ਰਤੀਨਿਧਾਂ ਦੁਆਰਾ ਕਾਨੂੰਨ ਦੇ ਨਿਰਮਾਣ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ ।
  • ਸਾਰੇ ਵਿਅਕਤੀਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ ।
  • ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ ਪਰ ਉਸ ਨਾਲ ਸਮਾਜ ਜਾਂ ਦੇਸ਼ ਨੂੰ ਨੁਕਸਾਨ ਨਾ ਪੁੱਜੇ ।
  • ਬਿਨਾਂ ਹਾਨੀ-ਪੂਰਤੀ (compensation) ਦੇ ਕਿਸੇ ਵੀ ਵਿਅਕਤੀ ਦੀ ਸੰਪਤੀ ਨਹੀਂ ਲਈ ਜਾ ਸਕਦੀ ।
  • ਕੋਈ ਵੀ ਵਿਅਕਤੀ ਕਿਸੇ ਦੂਸਰੇ ਵਿਅਕਤੀ ਦਾ ਸੋਸ਼ਣ ਨਹੀਂ ਕਰ ਸਕਦਾ ।

ਪ੍ਰਸ਼ਨ 2.
ਕੀ ਤੁਸੀਂ ਇਸ ਤਰਕ ਨਾਲ ਸਹਿਮਤ ਹੋ ਕਿ ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਵਿਚ ਕਈ ਅੰਤਰ ਵਿਰੋਧ ਸਨ ?
ਉੱਤਰ-
ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਨਿਸਚਿਤ ਤੌਰ ‘ਤੇ ਵਿਰੋਧਾਂ ਨਾਲ ਗ੍ਰਸਤ ਸਨ । ਇਨ੍ਹਾਂ ਵਿਚ ਹੇਠ ਲਿਖੇ ਕਈ ਦੋਸ਼ ਸਨ –

  1. ਇਸ ਵਿਚ ਸਭਾ ਆਯੋਜਿਤ ਕਰਨ ਅਤੇ ਸੰਘ ਆਦਿ ਬਣਾਉਣ ਦੀ ਸੁਤੰਤਰਤਾ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ ।
  2. ਇਸ ਵਿਚ ਸਰਵਜਨਿਕ ਸਿੱਖਿਆ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ ।
  3. ਇਸ ਵਿਚ ਵਪਾਰ ਅਤੇ ਵਿਵਸਾਇ ਦੀ ਸੁਤੰਤਰਤਾ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ ।
  4. ਇਸ ਵਿਚ ਨਾਗਰਿਕਾਂ ਨੂੰ ਸੰਪਤੀ ਰੱਖਣ ਦਾ ਸੀਮਿਤ ਅਧਿਕਾਰ ਪ੍ਰਦਾਨ ਕੀਤਾ ਗਿਆ ਸੀ । ਇਸ ਲਈ ਰਾਜ ਸਰਵਜਨਿਕ ਹਿੱਤ ਦਾ ਬਹਾਨਾ ਬਣਾ ਕੇ ਕਿਸੇ ਦੀ ਵੀ ਸੰਪੱਤੀ ਖੋਹ ਸਕਦਾ ਸੀ ।
  5. ਫ਼ਰਾਂਸ ਦੇ ਉਪਨਿਵੇਸ਼ਾਂ ਬਸਤੀਆਂ ਵਿਚ ਕੰਮ ਕਰਨ ਵਾਲੇ ਹਬਸ਼ੀ ਦਾਸਾਂ ਦੇ ਵਿਸ਼ੇ ਵਿਚ ਇਸ ਵਿਚ ਕੋਈ ਉਲੇਖ ਨਹੀਂ ਸੀ ।
  6. ਇਨ੍ਹਾਂ ਅਧਿਕਾਰਾਂ ਦਾ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਇਨ੍ਹਾਂ ਦੇ ਨਾਲ ਮਨੁੱਖ ਦੇ ਕਰਤੱਵ ਨਿਸਚਿਤ ਨਹੀਂ ਕੀਤੇ ਗਏ ਸਨ ।

ਕਰਤੱਵਾਂ ਦੇ ਬਿਨਾਂ ਅਧਿਕਾਰ ਆਮ ਤੌਰ ‘ਤੇ ਮਹੱਤਵਹੀਣ ਹੀ ਸਮਝੇ ਜਾਂਦੇ ਹਨ । ਇਸ ਵਿਸ਼ੇ ਵਿਚ ਮਿਰਾਬਓ ਨੇ ਵੀ ਲਿਖਿਆ ਹੈ ਕਿ ਨਾਗਰਿਕਾਂ ਨੂੰ ਅਧਿਕਾਰ ਦੇਣ ਦੀ ਉਨੀ ਲੋੜ ਨਹੀਂ ਸੀ ਕਿ ਜਿੰਨੀ ਕਿ ਉਨ੍ਹਾਂ ਨੂੰ ਆਪਣੇ ਕਰਤੱਵਾਂ ਤੋਂ ਜਾਣੂ ਕਰਾਉਣ ਦੀ ਸੀ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 3.
ਫ਼ਰਾਂਸ ਵਿਚ ਨੈਸ਼ਨਲ ਅਸੈਂਬਲੀ ਕਿਸ ਤਰਾਂ ਹੋਂਦ ਵਿਚ ਆਈ ?
ਉੱਤਰ-
ਫ਼ਰਾਂਸ ਵਿਚ ਨੈਸ਼ਨਲ ਟੈਨਿਸ ਕੋਰਟ ਦੀ ਸਹੁੰ ਦੇ ਸਿੱਟੇ ਵਜੋਂ ਹੋਂਦ ਵਿਚ ਆਈ । ਤੀਜੇ ਅਸਟੇਟ ਦੇ ਪ੍ਰਤੀਨਿਧੀ ਆਪਣੇ ਆਪ ਨੂੰ ਪੂਰੇ ਫ਼ਰਾਂਸੀਸੀ ਰਾਸ਼ਟਰ ਦਾ ਪ੍ਰਵਕਤਾ ਮੰਨਦੇ ਸਨ । 20 ਜੂਨ ਨੂੰ ਇਹ ਪ੍ਰਤੀਨਿਧੀ ਵਰਸਾਇ ਦੇ ਇੰਡੋਰ ਟੈਨਿਸ ਕੋਰਟ ਵਿਚ ਇਕੱਠੇ ਹੋਏ । ਉਨ੍ਹਾਂ ਨੇ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਘੋਸ਼ਿਤ ਕੀਤੀ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਉਦੋ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ ।

ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ । ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੇ ਪੱਖ ਵਿਚ ਸੀ । ਉਸਨੇ ਇਕ ਤਿਕਾ ਕੱਢੀ ਅਤੇ ਵਰਸਾਇ ਵਿਚ ਜਮਾਂ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ । ਆਬੇ ਸੀਏ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜੇ ਅਸਟੇਟ ਕੀ ਹੈ ?’ ਸਿਰਲੇਖ ਤੋਂ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ ਪੁਸਤਿਕਾ (ਪੈਂਫਲੈਟ) ਲਿਖੀ । ਆਪਣੀ ਵਿਦਰੋਹੀ ਪ੍ਰਜਾ ਦਾ ਰੰਗ-ਢੰਗ ਦੇਖ ਕੇ ਲੂਈ XVI ਨੇ ਅਖੀਰ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਗਿਆ ਕਿ ਉਸਦੀ ਸੱਤਾ ਹੁਣ ਤੋਂ ਸੰਵਿਧਾਨ ਦਾ ਅੰਕੁਸ਼ ਹੋਵੇਗਾ ।

ਪ੍ਰਸ਼ਨ 4.
ਰੋਬੇਸਪਐਰ ਨੇ ਕਿਸ ਤਰ੍ਹਾਂ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦੇ ਯਤਨ ਕੀਤੇ ?
ਉੱਤਰ-
ਰੋਬੇਸਪਐਰ ਨੇ ਅੱਗੇ ਲਿਖੇ ਸੁਧਾਰਾਂ ਦੁਆਰਾ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦਾ ਯਤਨ ਕੀਤਾ –

  • ਰੋਬੇਸਪਖੇਰ ਨੇ ਕਾਨੂੰਨ ਦੁਆਰਾ ਮਜ਼ਦੂਰੀ ਅਤੇ ਕੀਮਤਾਂ ਦੀ ਵੱਧ ਤੋਂ ਵੱਧ ਸੀਮਾ ਨਿਸ਼ਚਿਤ ਕਰ ਦਿੱਤੀ ।
  • ਗੋਸ਼ਤ ਅਤੇ ਪਾਵਰੋਟੀ ਦੀ ਰਾਸ਼ਨਿੰਗ ਕਰ ਦਿੱਤੀ ਗਈ ।
  • ਕਿਸਾਨਾਂ ਨੂੰ ਆਪਣਾ ਅਨਾਜ ਸ਼ਹਿਰਾਂ ਵਿੱਚ ਜਾ ਕੇ ਸਰਕਾਰ ਦੁਆਰਾ ਨਿਸ਼ਚਿਤ ਮੁੱਲਾਂ ‘ਤੇ ਵੇਚਣ ਲਈ ਮਜ਼ਬੂਰ ਕਰ ਦਿੱਤਾ ਗਿਆ |
  • ਮਹਿੰਗੇ ਸਫੈਦ ਆਟੇ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ । ਹੁਣ ਸਾਰੇ ਨਾਗਰਿਕਾਂ ਲਈ ਸਾਬੁਤ, ਕਣਕ ਤੋਂ ਬਣੀ ਅਤੇ ਸਮਾਨਤਾ ਦਾ ਪ੍ਰਤੀਕ ਮੰਨੀ ਜਾਣ ਵਾਲੀ, “ਸਮਤਾ ਰੋਟੀ ਖਾਣਾ ਲਾਜ਼ਮੀ ਕਰ ਦਿੱਤਾ ਗਿਆ ।
  • ਬੋਲਚਾਲ ਅਤੇ ਸੰਬੋਧਨ ਵਿਚ ਵੀ ਸਮਾਨਤਾ ਦਾ ਆਚਾਰ-ਵਿਹਾਰ ਲਾਗੂ ਕਰਨ ਦਾ ਯਤਨ ਕੀਤਾ ਗਿਆ । ਪਰੰਪਰਾਗਤ ਮਾਨਸਯੂਰ (ਸ੍ਰੀਮਾਨ ਅਤੇ ਮਦਾਨ (ਸ੍ਰੀਮਤੀ) ਦੀ ਥਾਂ ‘ਤੇ ਹੁਣ ਸਾਰੇ ਫ਼ਰਾਂਸੀਸੀ ਪੁਰਸ਼ਾਂ ਅਤੇ ਇਸਤਰੀਆਂ ਨੂੰ ਸਿਤੋਯੇਨ (ਨਾਗਰਿਕ) ਅਤੇ ਸਿਤੋਧੀਨ ਨਾਗਰਿਕਾਂ ਦੇ ਨਾਂ ਨਾਲ ਸੰਬੋਧਨ ਕੀਤਾ ਜਾਣ ਲੱਗਾ |
  • ਚਰਚਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਭਵਨਾਂ ਨੂੰ ਬੈਰਕ ਜਾਂ ਦਫ਼ਤਰ ਬਣਾ ਦਿੱਤਾ ਗਿਆ ।

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਇਤਿਹਾਸ ਵਿਚ 1791 ਈ: ਦੇ ਸੰਵਿਧਾਨ ਦਾ ਕੀ ਮਹੱਤਵ ਹੈ ?
ਉੱਤਰ-
1791 ਈ: ਦੇ ਸੰਵਿਧਾਨ ਵਿਚ ਸਮਰਾਟ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਕੇ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਕੀਤੀ ਗਈ । ਇਸ ਸੰਵਿਧਾਨ ਦੇ ਮੁੱਖ ਪ੍ਰਾਵਧਾਨ ਵਿਵਸਥਾਵਾਂ) ਹੇਠ ਲਿਖੀਆਂ ਸਨ –

  1. ਸ਼ਾਸਨ ਦੀਆਂ ਸ਼ਕਤੀਆਂ ਨੂੰ ਵੱਖ-ਵੱਖ ਸੰਸਥਾਵਾਂ ਅਰਥਾਤ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡਿਆ ਅਤੇ ਤਬਦੀਲ ਕਰ ਦਿੱਤਾ ਗਿਆ ।
  2. ਕਾਨੂੰਨ ਬਣਾਉਣ ਦਾ ਅਧਿਕਾਰ ਨੈਸ਼ਨਲ ਅਸੈਂਬਲੀ ਨੂੰ ਸੌਂਪ ਦਿੱਤਾ ਗਿਆ ।
  3. ਨੈਸ਼ਨਲ ਅਸੈਂਬਲੀ ਦੀ ਅਖ ਤੌਰ ‘ਤੇ ਚੋਣ ਹੁੰਦੀ ਸੀ । ਪਹਿਲਾਂ ਨਾਗਰਿਕ ਅਤੇ ਚੋਣ ਸਮੂਹ ਚੋਣ ਕਰਦੇ ਸਨ, ਜੋ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਦੇ ਸਨ ।
  4. ਵੋਟ ਦੇਣ ਦਾ ਅਧਿਕਾਰ ਸਿਰਫ਼ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਅਜਿਹੇ ਪੁਰਸ਼ਾਂ ਨੂੰ ਪ੍ਰਾਪਤ ਸੀ ਜੋ ਘੱਟ ਤੋਂ ਘੱਟ ਤਿੰਨ ਦਿਨ ਦੀ ਮਜ਼ਦੂਰੀ ਦੇ ਬਰਾਬਰ ਕਰ ਚੁਕਾਉਂਦੇ ਸਨ ।

ਇਨ੍ਹਾਂ ਨੂੰ ਸਰਗਰਮ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ । ਬਾਕੀ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਗੈਰ-ਸਰਗਰਮ ਨਾਗਰਿਕ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਸੀ । ਚੋਣ ਦੀ ਯੋਗਤਾ ਪ੍ਰਾਪਤ ਕਰਨ ਅਤੇ ਅਸੈਂਬਲੀ ਦਾ ਮੈਂਬਰ ਬਣਨ ਲਈ ਲੋਕਾਂ ਦਾ ਕਰਦਾਤਿਆਂ ਦੀ ਸਰਵਉੱਚ ਸ਼੍ਰੇਣੀ ਵਿਚ ਹੋਣਾ ਜ਼ਰੂਰੀ ਸੀ ।

ਪ੍ਰਸ਼ਨ 6.
ਨੈਪੋਲੀਅਨ ਦਾ ਸਮਰਾਟ ਦੇ ਰੂਪ ਵਿਚ ਉਦੈ ਕਿਸ ਤਰ੍ਹਾਂ ਹੋਇਆ ਸੀ ? ਉਸ ਦੇ ਸ਼ਾਸਨ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫਰਾਂਸ ਦੀ ਸੱਤਾ ਮੱਧ ਵਰਗ ਦੇ ਸੰਪੰਨ ਵਰਗ ਦੇ ਲੋਕਾਂ ਦੇ ਹੱਥ ਆ ਗਈ । ਨਵੇਂ ਸੰਵਿਧਾਨ ਦੇ ਅਨੁਸਾਰ ਸੰਪਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ । ਇਸ ਸੰਵਿਧਾਨ ਵਿਚ ਚੁਣੀਆਂ ਗਈਆਂ ਦੋ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਸੀ । ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ -ਡਾਇਰੈਕਟਰੀ ਨੂੰ ਨਿਯੁਕਤ ਕੀਤਾ ।

ਨਵੀਂ ਵਿਵਸਥਾ ਵਿਚ ਜੈਕੋਬਿਨਾ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ-ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਵਿਧਾਨ ਪਰਿਸ਼ਦਾਂ ਵਿਚ ਡਾਇਰੈਕਟਰਾਂ ਦਾ ਝਗੜਾ ਹੁੰਦਾ ਰਹਿੰਦਾ ਸੀ । ਤਦ ਪਰਿਸ਼ਦ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦੀ ਸੀ । ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ-ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਮਾਰਗ ਸੌਖਾ ਕਰ ਦਿੱਤਾ । 1804 ਈ: ਵਿਚ ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਸਮਰਾਟ ਘੋਸ਼ਿਤ ਕਰ ਦਿੱਤਾ ।

ਸ਼ਾਸਨ ਕਾਲ –

  • ਨੈਪੋਲੀਅਨ ਨੇ ਯੂਰਪੀ ਦੇਸ਼ਾਂ ਦੀ ਜਿੱਤ ਯਾਤਰਾ ਆਰੰਭ ਕੀਤੀ ।
    ਪੁਰਾਣੇ ‘ਰਾਜਵੰਸ਼ਾ ਨੂੰ ਹਟਾ ਕੇ ਉਸਨੇ ਨਵੇਂ | ਸਾਮਰਾਜ ਬਣਾਏ ਅਤੇ ਉਨ੍ਹਾਂ ਦੀ ਵਾਗਡੋਰ ਆਪਣੇ ਖਾਨਦਾਨ ਦੇ ਲੋਕਾਂ ਦੇ ਹੱਥ ਵਿਚ ਦੇ ਦਿੱਤੀ ।
  • ਨੈਪੋਲੀਅਨ ਆਪਣੇ ਆਪ ਨੂੰ ਆਧੁਨਿਕੀਕਰਨ ਦਾ ਦੂਤ ਮੰਨਦਾ ਸੀ । ਉਸਨੇ ਨਿੱਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਅਤੇ ਦਸ਼ਮਲਵ ਪ੍ਰਣਾਲੀ ‘ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਆਰੰਭ ਕੀਤੀ ।
  • ਆਰੰਭ ਵਿਚ ਬਹੁਤ ਸਾਰੇ ਲੋਕਾਂ ਨੂੰ ਨੈਪੋਲੀਅਨ ਮੁਕਤੀਦਾਤਾ ਲੱਗਦਾ ਸੀ ਅਤੇ ਉਸ ਤੋਂ ਜਨਤਾ ਨੂੰ ਸੁਤੰਤਰਤਾ ਦੁਆਉਣ ਦੀ ਉਮੀਦ ਸੀ । ਪਰ ਜਲਦੀ ਹੀ ਉਸਦੀਆਂ ਸੈਨਾਵਾਂ ਨੂੰ ਲੋਕ ਹਮਲਾਵਾਰੀ ਮੰਨਣ ਲੱਗੇ । ਆਖ਼ਰਕਾਰ 1815 ਈ: ਵਿਚ ਵਾਟਰਲੂ ਵਿਚ ਉਸਦੀ ਜਿੱਤ ਹੋਈ । ਯੂਰਪ ਦੇ ਹੋਰਨਾਂ ਭਾਗਾਂ ਵਿਚ ਉਸਦੇ ਮੁਕਤੀ ਅਤੇ ਆਧੁਨਿਕ ਕਾਨੂੰਨਾਂ ਨੂੰ ਫੈਲਾਉਣ ਵਾਲੇ ਕ੍ਰਾਂਤੀਕਾਰੀ ਉਪਾਵਾਂ ਦਾ ਪ੍ਰਭਾਵ ਉਸਦੀ ਮੌਤ ਦੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਇਆ ।

ਪ੍ਰਸ਼ਨ 7.
ਬੈਸਟੀਲ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਪਾਸ ਸਭ ਤੋਂ ਮਹੱਤਵਪੂਰਨ ਕਾਨੂੰਨ ਕਿਹੜਾ ਸੀ ? ਇਸਦਾ ਕੀ ਮਹੱਤਵ ਸੀ ?
ਫ਼ਰਾਂਸ ਵਿਚ ‘ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾਂ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕੀਤੇ ਜਾਣ ਦਾ ਫ਼ਰਾਂਸੀਸੀ ਜਨਤਾ ਲਈ ਕੀ ਮਹੱਤਵ ਸੀ ?
ਉੱਤਰ-
ਬੈਸਟੀਲ ਦੇ ਪਤਨ ਦੇ ਬਾਅਦ 1789 ਦੀਆਂ ਸਰਗਰਮੀਆਂ ਵਿਚ ਜੋ ਸਭ ਤੋਂ ਮਹੱਤਵਪੂਰਨ ਕਾਨੂੰਨ ਹੋਂਦ ਵਿਚ ਆਇਆ, ਉਹ ਸੀ ਸੈਂਸਰਸ਼ਿਪ ਦਾ ਖ਼ਾਤਮਾ |
ਪ੍ਰਾਚੀਨ ਰਾਜਤੰਤਰ ਦੇ ਤਹਿਤ ਸਮੁੱਚੀ ਲਿਖਤੀ ਸਮੱਗਰੀ ਅਤੇ ਸੱਭਿਆਚਾਰਕ ਗਤੀਵਿਧੀਆਂ-ਪੁਸਤਕਾਂ, ਅਖ਼ਬਾਰਾਂ, ਨਾਟਕ ਆਦਿ ਨੂੰ ਰਾਜਾ ਦੇ ਸੈਂਸਰ ਅਧਿਕਾਰੀਆਂ ਦੁਆਰਾ ਪਾਸ ਕੀਤੇ ਜਾਣ ਦੇ ਬਾਅਦ ਹੀ ਪ੍ਰਕਾਸ਼ਿਤ ਜਾਂ ਮੰਚਿਤ ਕੀਤਾ ਜਾ ਸਕਦਾ ਸੀ ।

ਪਰ ਹੁਣ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦੇ ਅਨੁਸਾਰ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ । ਸਿੱਟੇ ਵਜੋਂ ਫ਼ਰਾਂਸ ਦੇ ਨਗਰਾਂ ਵਿਚ ਅਖ਼ਬਾਰਾਂ, ਪਰਚੇ, ਪੁਸਤਕਾਂ ਅਤੇ ਚਿੱਤਰਾਂ ਦਾ ਹੜ੍ਹ ਜਿਹਾ ਆ ਗਿਆ, ਜੋ ਤੇਜ਼ੀ ਨਾਲ ਪਿੰਡ-ਪਿੰਡ ਤਕ ਜਾ ਪੁੱਜੀ । ਉਨ੍ਹਾਂ ਵਿਚ ਫਰਾਂਸ ਵਿਚ ਹੋ ਰਹੀਆਂ ਘਟਨਾਵਾਂ ਅਤੇ ਪਰਿਵਰਤਨਾਂ ਦਾ ਬਿਉਰਾ ਅਤੇ ਉਨ੍ਹਾਂ ਤੇ ਟਿੱਪਣੀ ਸੀ । ਪੈਸ ਦੀ ਸੁਤੰਤਰਤਾ ਦਾ ਅਰਥ ਇਹ ਸੀ ਕਿ ਕਿਸੇ ਵੀ ਘਟਨਾ ਤੇ ਆਪਸੀ ਵਿਰੋਧੀ ਵਿਚਾਰ ਵੀ ਪ੍ਰਗਟ ਕੀਤੇ ਜਾ ਸਕਦੇ ਸਨ ।

ਪ੍ਰਿੰਟ ਮਾਧਿਅਮ ਦੀ ਵਰਤੋਂ ਕਰਕੇ ਇਕ ਪੱਖ ਨੇ ਦੂਜੇ ਪੱਖ ਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਹਿਮਤ ਕਰਾਉਣ ਦੇ ਯਤਨ ਕੀਤੇ । ਹੁਣ ਨਾਟਕ, ਸੰਗੀਤ ਅਤੇ ਉਤਸਵੀ ਜਲੂਸਾਂ ਵਿਚ ਅਣਗਿਣਤ ਲੋਕ ਜਾਣ ਲੱਗੇ । ਸੁਤੰਤਰਤਾ ਅਤੇ ਨਿਆਂ ਦੇ ਬਾਰੇ ਵਿਚ ਰਾਜਨੀਤੀ ਮਾਹਿਰਾਂ ਅਤੇ ਦਾਰਸ਼ਨਿਕਾਂ ਦੇ ਵਿਦਵਤਾ ਭਰੇ ਲੇਖਨ ਨੂੰ ਸਮਝਣ ਅਤੇ ਉਸ ਨਾਲ ਜੁੜਨ ਦਾ ਇਹ ਸਿੱਧ ਤਰੀਕਾ ਸੀ ਕਿਉਂਕਿ ਕਿਤਾਬਾਂ ਨੂੰ ਸਿਰਫ਼ ਮੁੱਠੀ ਭਰ ਪੜ੍ਹੇ-ਲਿਖੇ ਲੋਕ ਹੀ ਪੜ੍ਹ ਸਕਦੇ ਸਨ ।

ਪ੍ਰਸ਼ਨ 8.
ਫ਼ਰਾਂਸੀਸੀ ਸਮਰਾਟ ਲੁਈ xvI ਨੇ ਸਟੇਟਸ ਜਨਰਲ ਦੀ ਮੀਟਿੰਗ ਕਿਉਂ ਬੁਲਾਈ ? ਇਸ ਵਿਚ ਵੱਖ-ਵੱਖ ਸਟੇਟਸ ਦੀ ਕੀ ਸਥਿਤੀ ਸੀ ?
ਉੱਤਰ-
ਫ਼ਰਾਂਸ ਤੇ ਕਰਜ਼ ਦੇ ਵਧਦੇ ਬੋਝ ਕਾਰਨ ਫਰਾਂਸ ਦੇ ਸਮਰਾਟ ਨੂੰ ਧਨ ਦੀ ਲੋੜ ਸੀ । ਇਸਦੇ ਲਈ ਉਸਨੇ ਨਵੇਂ ਕਰ ਲਗਾਉਣ ਦਾ ਫ਼ੈਸਲਾ ਕੀਤਾ | ਪ੍ਰਾਚੀਨ ਰਾਜਤੰਤਰ ਦੇ ਤਹਿਤ ਫ਼ਰਾਂਸੀਸੀ ਸਮਰਾਟ ਆਪਣੀ ਮਰਜ਼ੀ ਨਾਲ ਕਰ ਨਹੀਂ ਲਗਾ ਸਕਦਾ ਸੀ । ਇਸਦੇ ਲਈ ਉਸਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾ ਕੇ ਨਵੇਂ ਕਰਾਂ ਦੇ ਆਪਣੇ ਪ੍ਰਸਤਾਵਾਂ ਤੇ ਮਨਜ਼ੂਰੀ ਲੈਣੀ ਪੈਂਦੀ ਸੀ । ਸਟੇਟਸ ਜਨਰਲ ਇਕ ਰਾਜਨੀਤਿਕ ਸੰਸਥਾ ਸੀ, ਜਿਸ ਵਿਚ ਤਿੰਨੋਂ ਸਟੇਟਸ (ਸਮਾਜਿਕ ਵਰਗ) ਆਪਣੇਆਪਣੇ ਪ੍ਰਤੀਨਿਧੀ ਭੇਜਦੇ ਸਨ ।

ਪਰ ਸਮਰਾਟ ਹੀ ਇਹ ਫ਼ੈਸਲਾ ਕਰਦਾ ਸੀ ਕਿ ਇਸ ਸੰਸਥਾ ਦੀ ਮੀਟਿੰਗ ਕਦੋਂ ਬੁਲਾਈ ਜਾਏ । ਇਸਦੀ ਆਖ਼ਰੀ ਮੀਟਿੰਗ 1614 ਈ: ਵਿਚ ਬੁਲਾਈ ਗਈ ਸੀ ।
ਇਸਦੇ ਬਾਅਦ ਲੁਈ XVI ਨੇ 5 ਮਈ, 1789 ਈ: ਨੂੰ ਨਵੇਂ ਕਰਾਂ ਦੇ ਪ੍ਰਸਤਾਵ ਤੇ ਮਨਜ਼ੂਰੀ ਲਈ ਸਟੇਟਸ ਜਨਰਲ ਦੀ ਮੀਟਿੰਗ ਬੁਲਾਈ । ਪ੍ਰਤੀਨਿਧਾਂ ਦੀ ਮੇਜ਼ਬਾਨੀ ਲਈ ਵਰਸਾਇ ਦੇ ਇਕ ਵਿਸ਼ਾਲ ਭਵਨ ਨੂੰ ਸਜਾਇਆ ਗਿਆ ਪਹਿਲੇ ਅਤੇ ਦੂਸਰੇ ਸਟੇਟ ਨੇ ਇਸ ਮੀਟਿੰਗ ਵਿਚ ਆਪਣੇ 300-300 ਪ੍ਰਤੀਨਿਧੀ ਭੇਜੇ, ਜਿਨ੍ਹਾਂ ਨੂੰ ਆਮਣੇ-ਸਾਮਣੇ ਦੀਆਂ ਕਤਾਰਾਂ ਵਿਚ ਬਿਠਾਇਆ ਗਿਆ ।

ਤੀਜੇ ਸਟੇਟ ਨੇ 600 ਪ੍ਰਤੀਨਿਧਾਂ ਨੂੰ ਉਨ੍ਹਾਂ ਦੇ ਪਿੱਛੇ ਖੜ੍ਹਾ ਕੀਤਾ ਗਿਆ । ਤੀਜੇ ਸਟੇਟ ਦੀ ਪ੍ਰਤੀਨਿਧਤਾ ਇਸਦੇ ਖ਼ੁਸ਼ਹਾਲ ਅਤੇ ਪੜ੍ਹੇ-ਲਿਖੇ ਵਰਗ ਦੇ ਲੋਕ ਕਰ ਰਹੇ ਸਨ । ਕਿਸਾਨਾਂ, ਔਰਤਾਂ ਅਤੇ ਕਾਰੀਗਰਾਂ ਨੂੰ ਸਭਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਸੀ । ਫਿਰ ਵੀ ਲਗਪਗ 40,000 ਪੱਤਰਾਂ ਦੇ ਮਾਧਿਅਮ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦੀ ਸੂਚੀ ਬਣਾਈ ਗਈ ਸੀ, ਜਿਸਨੂੰ ਪ੍ਰਤੀਨਿਧੀ ਆਪਣੇ ਨਾਲ ਲੈ ਕੇ ਆਏ ਸਨ ।

ਪ੍ਰਸ਼ਨ 9.
ਫ਼ਰਾਂਸ ਵਿਚ ਜਨਰਲ ਨੈਸ਼ਨਲ ਅਸੈਂਬਲੀ ਕਿਸ ਤਰ੍ਹਾਂ ਹੋਂਦ ਵਿਚ ਆਈ ? ਇਸ ਵਿਚ ਮਿਰਾਬਓ ਅਤੇ ਆਬੇ ਸਿਏ ਦੀ ਕੀ ਭੂਮਿਕਾ ਰਹੀ ?
ਉੱਤਰ-
ਸਟੇਟਸ ਜਨਰਲ ਦੇ ਨਿਯਮਾਂ ਦੇ ਅਨੁਸਾਰ ਹਰੇਕ ਸਟੇਟ (ਸਮਾਜਿਕ ਵਰਗ) ਨੂੰ ਇਕ ਵੋਟ ਦੇਣ ਦਾ ਅਧਿਕਾਰ ਸੀ । ਇਸ ਵਾਰ ਵੀ ਲੂਈ XVI ਦਾ ਇਸੇ ਪ੍ਰਥਾ ਦਾ ਪਾਲਨ ਕਰਨ ਲਈ ਦ੍ਰਿੜ੍ਹ ਸੰਕਲਪ ਸੀ । ਪਰ ਤੀਜੇ ਸਟੇਟ ਦੇ ਪ੍ਰਤੀਨਿਧਾਂ ਨੇ ਮੰਗ ਰੱਖੀ ਕਿ ਹੁਣ ਦੀ ਵਾਰ ਪੁਰੀ ਸਭਾ ਦੁਆਰਾ ਮਤਦਾਨ ਕਰਾਇਆ ਜਾਣਾ ਚਾਹੀਦਾ ਹੈ, ਜਿਸ ਵਿਚ ਹਰੇਕ ਮੈਂਬਰ ਨੂੰ ਇਕ ਵੋਟ ਦੇਣ ਦਾ ਅਧਿਕਾਰ ਹੋਵੇ ।

ਇਹ ਨਿਰਸੰਦੇਹ ਇਕ ਲੋਕਤੰਤਰੀ ਸਿਧਾਂਤ ਸੀ, ਜਿਸਨੂੰ ਆਪਣੀ ਪੁਸਤਕ “ਦ ਸ਼ੋਸ਼ਲ ਕਾਨਟੈਕਟ’ ਵਿਚ ਰੂਸੋ ਨੇ ਵੀ ਪੇਸ਼ ਕੀਤਾ ਸੀ । ਪਰ ਸਮਰਾਟ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਵਿਰੋਧ ਵਿਚ ਤੀਜੇ ਸਟੇਟ ਦੇ ਪ੍ਰਤੀਨਿਧੀ ਸਭਾ ਤੋਂ ਬਾਹਰ ਚਲੇ ਗਏ । ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਰਾਂਸੀਸੀ ਘੋਸ਼ਿਤ ਕਰ ਦਿੱਤਾ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਤਦ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ ।

ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ । ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੀ ਜ਼ਰੂਰਤ ਨਾਲ ਸਹਿਮਤ ਸੀ । ਉਸਨੇ ਇਕ ਪੱਤ੍ਰਿਕਾ ਕੱਢੀ ਅਤੇ ਵਰਸਾਇ ਵਿਚ ਜੁਟੀ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ । ਆਬੇ ਸਿਟੇ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜਾ ਸਟੇਟ’ ਕੀ ਹੈ ? ਸਿਰਲੇਖ ਨਾਲ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ-ਪੁਸਤਿਕਾ (ਪੈਂਫਲੇਟ) ਲਿਖੀ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 10.
ਫ਼ਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਅਧੀਨ ਕ੍ਰਾਂਤੀਕਾਰੀ ਯੁੱਧਾਂ ਦਾ ਸੰਖੇਪ ਵਰਣਨ ਕਰੋ । ਇਨ੍ਹਾਂ ਦੇ ਕੀ ਸਿੱਟੇ ਨਿਕਲੇ ?
ਉੱਤਰ-
ਲੁਈxVIਨੇ 1791 ਈ: ਦੇ ਸੰਵਿਧਾਨ ਤੇ ਹਸਤਾਖ਼ਰ ਕਰ ਦਿੱਤੇ ਸਨ ਪਰ ਪ੍ਰਜਾ ਦੀ ਰਾਜਾ ਨਾਲ ਉਸਦੀ ਗੁਪਤ ਵਾਰਤਾ ਵੀ ਚਲ ਰਹੀ ਸੀ । ਫ਼ਰਾਂਸ ਦੀਆਂ ਘਟਨਾਵਾਂ ਨਾਲ ਹੋਰਨਾਂ ਗੁਆਂਢੀ ਦੇਸ਼ਾਂ ਦੇ ਸ਼ਾਸਕ ਵੀ ਚਿੰਤਿਤ ਸਨ । ਇਨ੍ਹਾਂ ਸ਼ਾਸਕਾਂ ਨੇ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਸਰਕਾਰ ਦੇ ਵਿਰੁੱਧ ਸੈਨਾ ਭੇਜਣ ਦੀ ਯੋਜਨਾ ਬਣਾ ਲਈ ਸੀ । ਪਰ ਹਮਲਾ ਹੋਣ ਦੇ ਪਹਿਲਾਂ ਹੀ ਅਪਰੈਲ 1792 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸ਼ਿਆ ਅਤੇ ਆਸਟ੍ਰੀਆ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਦਾ ਪ੍ਰਸਤਾਵ ਪਾਸ ਕਰ ਦਿੱਤਾ |

ਤਾਂ ਤੋਂ ਹਜ਼ਾਰਾਂ ਸਵੈ-ਸੇਵੀ ਸੈਨਾ ਵਿਚ ਭਰਤੀ ਹੋਣ ਲਈ ਆਉਣ ਲੱਗੇ । ਉਨ੍ਹਾਂ ਨੇ ਇਸ ਯੁੱਧ ਨੂੰ ਯੂਰਪੀ ਰਾਜਿਆਂ ਅਤੇ ਕੁਲੀਨਾਂ ਦੇ ਵਿਰੁੱਧ ਜਨਤਾ ਦੇ ਯੁੱਧ ਦੇ ਰੂਪ ਵਿਚ ਲਿਆ । ਉਨ੍ਹਾਂ ਦੇ ਬੁੱਲਾਂ ‘ਤੇ ਦੇਸ਼ ਭਗਤੀ ਦੇ ਜੋ ਗੀਤ ਸਨ ਉਨ੍ਹਾਂ ਵਿਚ ਕਵੀ ਰਾਜੇਟ ਦਿ.ਲਾਇਲ ਦੁਆਰਾ ਰਚਿਤ ਮਾਰਸਿਲੇ ਵੀ ਸੀ । ਇਹ ਗੀਤ ਪਹਿਲੀ ਵਾਰ ਮਾਰਸਿਲੇਸ ਦੇ ਸਵੈ-ਸੈਵੀਆਂ ਨੇ ਪੈਰਿਸ ਵਲ਼ ਕੂਚ ਕਰਦੇ ਹੋਏ ਗਾਇਆ ਸੀ । ਇਸ ਲਈ ਇਸ ਗੀਤ ਦਾ ਨਾਂ ਮਾਰਸਿਲੇ ਹੋ ਗਿਆ ਜੋ ਹੁਣ ਫਰਾਂਸ ਦਾ ਰਾਸ਼ਟਰਗਾਣ ਹੈ ।

ਕ੍ਰਾਂਤੀਕਾਰੀ ਯੁੱਧਾਂ ਦੇ ਸਿੱਟੇ –

  • ਕ੍ਰਾਂਤੀਕਾਰੀ ਯੁੱਧਾਂ ਨੇ ਜਨਤਾ ਨੂੰ ਭਾਰੀ ਹਾਨੀ ਪਹੁੰਚਾਈ : ਲੋਕਾਂ ਨੂੰ ਅਨੇਕ ਆਰਥਿਕ ਮੁਸ਼ਕਲਾਂ ਸਹਿਣ ਕਰਨੀਆਂ ਪਈਆਂ । ਪੁਰਸ਼ਾਂ ਦੇ ਮੋਰਚੇ ਤੇ ਚਲੇ ਜਾਣ ਦੇ ਬਾਅਦ ਘਰ ਪਰਿਵਾਰ ਅਤੇ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਔਰਤਾਂ ‘ਤੇ ਆ ਗਈ ।
  • ਦੇਸ਼ ਦੀ ਆਬਾਦੀ ਦੇ ਇਕ ਵੱਡੇ ਭਾਗ ਨੂੰ ਅਜਿਹਾ ਲੱਗਦਾ ਸੀ ਕਿ ਕ੍ਰਾਂਤੀ ਦੇ ਘਟਨਾਕ੍ਰਮ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ਕਿਉਂਕਿ 1791 ਈ: ਦੇ ਸੰਵਿਧਾਨ ਤੋਂ ਸਿਰਫ਼ ਅਮੀਰ ਲੋਕਾਂ ਨੂੰ ਹੀ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਏ ਸਨ । ਲੋਕ ਰਾਜਨੀਤਿਕ ਕਲੱਬਾਂ ਵਿਚ ਅੱਡੇ ਜਮਾ ਕੇ ਸਰਕਾਰੀ ਨੀਤੀਆਂ ਅਤੇ ਆਪਣੀ ਕਾਰਜਯੋਜਨਾ ‘ਤੇ ਬਹਿਸ ਕਰਦੇ ਸਨ । ਇਨ੍ਹਾਂ ਵਿਚੋਂ ਜੈਕੋਬਿਨ ਕਲੱਬ ਸਭ ਤੋਂ ਅੱਗੇ ਸੀ, ਜਿਸਦਾ ਨਾਂ ਪੈਰਿਸ ਦੇ ਸਾਬਕਾ ਕਾਨਵੈਂਟ ਆਫ਼ ਸੇਂਟ ਜੈਕਬ ਦੇ ਨਾਂ ‘ਤੇ ਪਿਆ ।

ਪ੍ਰਸ਼ਨ 11.
ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਹੋਏ ਕਿਸੇ ਚਾਰ ਪਰਿਵਰਤਨਾਂ ਦਾ ਵਰਣਨ ਕਰੋ ।
ਜਾਂ
ਡਾਇਰੈਕਟਰੀ ਸ਼ਾਸਿਤ ਫ਼ਰਾਂਸ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਉੱਥੋਂ ਦੀ ਸੱਤਾ ਮੱਧ ਵਰਗ ਦੇ ਸੰਪੰਨ ਲੋਕਾਂ ਦੇ ਹੱਥਾਂ ਵਿਚ ਆ ਗਈ ।
  2. ਨਵੇਂ ਸੰਵਿਧਾਨ ਦੇ ਅਨੁਸਾਰ ਸੰਪੱਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ।
  3. ਇਸ ਸੰਵਿਧਾਨ ਵਿਚ ਦੋ ਚੁਣੇ ਹੋਏ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਕੀਤੀ ਗਈ ਸੀ । ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ ਨੂੰ ਨਿਯੁਕਤ ਕੀਤਾ । ਇਸਨੂੰ ਡਾਇਰੈਕਟਰੀ ਕਿਹਾ ਜਾਂਦਾ ਸੀ । ਇਸ ਵਿਵਸਥਾ ਦੇ ਮਾਧਿਅਮ ਨਾਲ ਜੈਕੋਬਿਨਾਂ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਡਾਇਰੈਕਟਰਾਂ ਦਾ ਆਮ ਤੌਰ ਤੇ ਵਿਧਾਨ ਪਰਿਸ਼ਦਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ । ਅਜਿਹੇ ਮੌਕਿਆਂ ਤੇ ਪਰਿਸ਼ਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀ ਸੀ ।
  4. ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਸੌਖਾ ਕੀਤਾ !

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 3

ਨੋਟ-ਦਿੱਤੇ ਗਏ ਨਕਸ਼ੇ ਵਿਚ ਦਿਖਾਏ ਗਏ ਤੱਥਾਂ ਦਾ ਅਧਿਐਨ ਕਰੋ ਅਤੇ ਉਨ੍ਹਾਂ ਨੂੰ ਖ਼ਾਲੀ ਨਕਸ਼ੇ ਵਿਚ ਭਰਨ ਦਾ ਅਭਿਆਸ ਕਰੋ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

Punjab State Board PSEB 10th Class Social Science Book Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Textbook Exercise Questions and Answers.

PSEB Solutions for Class 10 Social Science History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

SST Guide for Class 10 PSEB ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Textbook Questions and Answers

ਅਭਿਆਸ ਦੇ ਪ੍ਰਸ਼ਨ
ਹੇਠ ਦਿੱਤੇ ਹਰ ਪ੍ਰਸ਼ਨ ਦਾ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਬਹਿਲੋਲ ਖਾਂ ਲੋਧੀ ਕੌਣ ਸੀ ?
ਉੱਤਰ-
ਬਹਿਲੋਲ ਖਾਂ ਲੋਧੀ ਦਿੱਲੀ ਦਾ ਸੁਲਤਾਨ (1450-1489 ਈ:) ਸੀ ।

ਪ੍ਰਸ਼ਨ 2.
ਇਬਰਾਹੀਮ ਲੋਧੀ ਦਾ ਕੋਈ ਇਕ ਗੁਣ ਦੱਸੋ ।
ਉੱਤਰ-
ਇਬਰਾਹੀਮ ਲੋਧੀ ਇਕ ਬਹਾਦਰ ਸਿਪਾਹੀ ਅਤੇ ਕਾਫ਼ੀ ਹੱਦ ਤਕ ਸਫਲ ਜਰਨੈਲ ਸੀ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 3.
ਇਬਰਾਹੀਮ ਲੋਧੀ ਦੇ ਦੋ ਔਗੁਣਾਂ ਦਾ ਵਰਣਨ ਕਰੋ ।
ਉੱਤਰ-

  1. ਇਬਰਾਹੀਮ ਲੋਧੀ ਪਠਾਣਾਂ ਦੇ ਸੁਭਾਅ ਅਤੇ ਆਚਰਨ ਨੂੰ ਨਹੀਂ ਸਮਝ ਸਕਿਆ ਅਤੇ
  2. ਉਸ ਨੇ ਪਠਾਣਾਂ ਵਿਚ ਅਨੁਸ਼ਾਸਨ ਕਾਇਮ ਕਰਨ ਦਾ ਅਸਫਲ ਯਤਨ ਕੀਤਾ ।

ਪ੍ਰਸ਼ਨ 4.
ਬਾਬਰ ਨੂੰ ਪੰਜਾਬ ਉੱਤੇ ਜਿੱਤ ਕਦੋਂ ਪ੍ਰਾਪਤ ਹੋਈ ਅਤੇ ਇਸ ਲੜਾਈ ਵਿਚ ਉਸ ਨੇ ਕਿਸ ਨੂੰ ਹਰਾਇਆ ?
ਉੱਤਰ-
ਬਾਬਰ ਨੂੰ ਪੰਜਾਬ ਉੱਤੇ 21 ਅਪਰੈਲ, 1526 ਈ: ਨੂੰ ਜਿੱਤ ਪ੍ਰਾਪਤ ਹੋਈ । ਇਸ ਲੜਾਈ ਵਿਚ ਉਸ ਨੇ ਇਬਰਾਹੀਮ ਲੋਧੀ ਨੂੰ ਹਰਾਇਆ ।

ਪ੍ਰਸ਼ਨ 5.
ਮੁਸਲਿਮ ਸਮਾਜ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ ?
ਉੱਤਰ-
15ਵੀਂ ਸਦੀ ਦੇ ਅੰਤ ਵਿਚ ਮੁਸਲਿਮ ਸਮਾਜ ਚਾਰ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-

  1. ਅਮੀਰ ਅਤੇ ਸਰਦਾਰ
  2. ਉਲਮਾ ਅਤੇ ਸੱਯਦ
  3. ਮੱਧ ਸ਼੍ਰੇਣੀ ਅਤੇ
  4. ਗੁਲਾਮ ਜਾਂ ਦਾਸ ।

ਪ੍ਰਸ਼ਨ 6.
ਉਲਮਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਉਲਮਾ ਮੁਸਲਿਮ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ ਜੋ ਅਰਬੀ ਭਾਸ਼ਾ ਅਤੇ ਧਾਰਮਿਕ ਸਾਹਿਤ ਦੇ ਵਿਦਵਾਨ ਸਨ ।

ਪ੍ਰਸ਼ਨ 7.
ਮੁਸਲਿਮ ਅਤੇ ਹਿੰਦੂ ਸਮਾਜ ਦੇ ਭੋਜਨ ਵਿਚ ਕੀ ਫ਼ਰਕ ਸੀ ?
ਉੱਤਰ-
ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀ ਲੋਕਾਂ ਦਾ ਭੋਜਨ ਬਹੁਤ ਤੇਲ ਵਾਲਾ (ਓ ਵਾਲਾ) ਹੁੰਦਾ ਸੀ ਜਦਕਿ ਹਿੰਦੂਆਂ ਦਾ ਭੋਜਨ ਸਾਦਾ ਅਤੇ ਵੈਸ਼ਨੋ (ਸ਼ਾਕਾਹਾਰੀ) ਹੁੰਦਾ ਸੀ ।

ਪ੍ਰਸ਼ਨ 8.
ਸੱਯਦ ਕੌਣ ਸਨ ?
ਉੱਤਰ-
ਸੱਯਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਸਨ ।

ਪ੍ਰਸ਼ਨ 9.
ਮੁਸਲਿਮ ਮੱਧ ਸ਼੍ਰੇਣੀ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਮੱਧ ਸ਼੍ਰੇਣੀ ਵਿਚ ਸਰਕਾਰੀ ਕਰਮਚਾਰੀ, ਸਿਪਾਹੀ, ਵਪਾਰੀ ਅਤੇ ਕਿਸਾਨ ਆਉਂਦੇ ਸਨ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 10.
ਮੁਸਲਮਾਨ ਇਸਤਰੀਆਂ ਦੇ ਪਹਿਰਾਵੇ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਪਜਾਮਾ ਪਹਿਨਦੀਆਂ ਸਨ ਅਤੇ ਬੁਰਕਿਆਂ ਦੀ ਵਰਤੋਂ ਕਰਦੀਆਂ ਸਨ |

ਪ੍ਰਸ਼ਨ 11.
ਮੁਸਲਮਾਨਾਂ ਦੇ ਮਨ ਪਰਚਾਵੇ ਦੇ ਸਾਧਨਾਂ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਰਦਾਰਾਂ ਅਤੇ ਅਮੀਰਾਂ ਦੇ ਮਨ ਪਰਚਾਵੇ ਦੇ ਮੁੱਖ ਸਾਧਨ ਚੌਗਾਨ, ਘੋੜਸਵਾਰੀ, ਘੋੜ ਦੌੜ ਆਦਿ ਸਨ ਜਦਕਿ ਚੌਪੜ ਦੀ ਖੇਡ ਅਮੀਰ ਅਤੇ ਗਰੀਬ ਦੋਹਾਂ ਵਿਚ ਪ੍ਰਚਲਿਤ ਸੀ ।

II. ਹੇਠ ਲਿਖੇ ਹਰ ਪ੍ਰਸ਼ਨ ਦਾ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਸਿਕੰਦਰ ਲੋਧੀ ਦੀ ਧਾਰਮਿਕ ਨੀਤੀ ਦਾ ਵਰਣਨ ਕਰੋ ।
ਉੱਤਰ-
ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਸਿਕੰਦਰ ਲੋਧੀ ਇਕ ਨਿਆਂ ਪ੍ਰੇਮੀ, ਬੁੱਧੀਮਾਨ ਅਤੇ ਪਰਜਾ ਹਿਤੈਸ਼ੀ ਸ਼ਾਸਕ ਸੀ । ਪਰ ਡਾ: ਇੰਦੂ ਭੂਸ਼ਣ ਬੈਨਰਜੀ ਇਸ ਮਤ ਦੇ ਵਿਰੁੱਧ ਹਨ । ਉਨ੍ਹਾਂ ਦਾ ਕਥਨ ਹੈ ਕਿ ਸਿਕੰਦਰ ਲੋਧੀ ਦੀ ਨਿਆਂ-ਪ੍ਰਿਯਤਾ ਆਪਣੇ ਵਰਗ ਮੁਸਲਮਾਨ ਵਰਗ) ਤਕ ਹੀ ਸੀਮਿਤ ਸੀ । ਉਸ ਨੇ ਆਪਣੀ ਹਿੰਦੂ ਪਰਜਾ ਦੇ ਪ੍ਰਤੀ ਜ਼ੁਲਮ ਅਤੇ ਅਸਹਿਣਸ਼ੀਲਤਾ ਦੀ ਨੀਤੀ ਦਾ ਪਰਿਚੈ ਦਿੱਤਾ । ਉਸ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਡੇਗ ਦਿੱਤਾ । ਹਜ਼ਾਰਾਂ ਦੀ ਸੰਖਿਆ ਵਿਚ ਹਿੰਦੂ ਸਿਕੰਦਰ ਲੋਧੀ ਦੇ ਅੱਤਿਆਚਾਰਾਂ ਦੇ ਸ਼ਿਕਾਰ ਹੋਏ ।

ਪ੍ਰਸ਼ਨ 2.
ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ ।
ਉੱਤਰ-
ਸਿਕੰਦਰ ਲੋਧੀ ਇਕ ਸ਼ਕਤੀਸ਼ਾਲੀ ਸ਼ਾਸਕ ਸੀ । ਉਸ ਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਾਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ । ਉਸ ਨੇ ਦੌਲਤ ਖਾਂ ਲੋਧੀ ਨੂੰ ਪੰਜਾਬ ਰਾਜ ਦਾ ਨਾਜ਼ਿਮ ਨਿਯੁਕਤ ਕੀਤਾ । ਉਸ ਸਮੇਂ ਪੰਜਾਬ ਪ੍ਰਾਂਤ ਦੀਆਂ ਹੱਦਾਂ ਭੇਰਾ ਸਰਗੋਧਾ) ਤੋਂ ਸਰਹਿੰਦ ਤੀਕ ਸਨ । ਦੀਪਾਲਪੁਰ ਵੀ ਪੰਜਾਬ ਦਾ ਇਕ ਸ਼ਕਤੀਸ਼ਾਲੀ ਉਪ-ਪ੍ਰਾਂਤ ਸੀ । ਪਰ ਇਹ ਪ੍ਰਾਂਤ ਨਾਂ-ਮਾਤਰ ਦਾ ਹੀ ਲੋਧੀ ਸਾਮਰਾਜ ਦੇ ਅਧੀਨ ਸੀ ।

ਸਿਕੰਦਰ ਲੋਧੀ ਇਕ ਪਰਜਾ ਹਿਤਕਾਰੀ ਸ਼ਾਸਕ ਸੀ ਅਤੇ ਉਹ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ । ਪਰ ਉਸ ਦੀ ਇਹ ਨੀਤੀ ਮੁਸਲਮਾਨਾਂ ਤਕ ਹੀ ਸੀਮਿਤ ਸੀ । ਹਿੰਦੂਆਂ ਨਾਲ ਉਹ ਬਹੁਤ ਨਫ਼ਰਤ ਕਰਦਾ ਸੀ ।

ਪ੍ਰਸ਼ਨ 3.
ਇਬਰਾਹੀਮ ਲੋਧੀ ਦੇ ਸਮੇਂ ਹੋਈਆਂ ਬਗਾਵਤਾਂ ਦਾ ਵਰਣਨ ਕਰੋ ।
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਵਿਚ ਹੇਠ ਲਿਖੀਆਂ ਦੋ ਮੁੱਖ ਬਗ਼ਾਵਤਾਂ ਹੋਈਆਂ-

  • ਪਠਾਣਾਂ ਦੀ ਬਗ਼ਾਵਤ – ਇਬਰਾਹੀਮ ਲੋਧੀ ਨੇ ਆਜ਼ਾਦ ਸੁਭਾਅ ਦੇ ਪਠਾਣਾਂ ਨੂੰ ਅਨੁਸ਼ਾਸਿਤ ਕਰਨ ਦੀ ਕੋਸ਼ਿਸ਼ ਕੀਤੀ । ਪਠਾਣ ਇਸ ਨੂੰ ਸਹਿਣ ਨਾ ਕਰ ਸਕੇ ; ਇਸ ਲਈ ਉਨ੍ਹਾਂ ਨੇ ਬਗ਼ਾਵਤ ਕਰ ਦਿੱਤੀ । ਇਬਰਾਹੀਮ ਲੋਧੀ ਇਸ ਬਗਾਵਤ ਨੂੰ ਦੁਧਾਉਣ ਵਿਚ ਅਸਫਲ ਰਿਹਾ ।
  • ਪੰਜਾਬ ਵਿਚ ਦੌਲਤ ਖਾਂ ਲੋਧੀ ਦੀ ਬਗਾਵਤ – ਦੌਲਤ ਖਾਂ ਲੋਧੀ ਪੰਜਾਬ ਦਾ ਸੂਬੇਦਾਰ ਸੀ । ਉਹ ਇਬਰਾਹੀਮ ਲੋਧੀ ਦੇ ਸਖ਼ਤ, ਘਮੰਡੀ ਅਤੇ ਸ਼ੱਕੀ ਸੁਭਾਅ ਤੋਂ ਦੁਖੀ ਸੀ । ਇਸ ਲਈ ਉਸ ਨੇ ਆਪਣੇ ਆਪ ਨੂੰ ਆਜ਼ਾਦ ਕਰਨ ਦਾ ਨਿਰਣਾ ਕਰ ਲਿਆ ਅਤੇ ਉਹ ਦਿੱਲੀ ਦੇ ਸੁਲਤਾਨ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ । ਉਸ ਨੇ ਅਫ਼ਗਾਨ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਵੀ ਸੱਦਿਆ ।

ਪ੍ਰਸ਼ਨ 4.
ਦਿਲਾਵਰ ਖਾਂ ਲੋਧੀ ਦਿੱਲੀ ਕਿਉਂ ਗਿਆ ? ਇਬਰਾਹੀਮ ਲੋਧੀ ਨੇ ਉਸ ਨਾਲ ਕੀ ਵਰਤਾਉ ਕੀਤਾ ?
ਉੱਤਰ-
ਦਿਲਾਵਰ ਖਾਂ ਲੋਧੀ ਆਪਣੇ ਪਿਤਾ ਵਲੋਂ ਦੋਸ਼ਾਂ ਦੀ ਸਫ਼ਾਈ ਦੇਣ ਲਈ ਦਿੱਲੀ ਗਿਆ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਖੂਬ ਡਰਾਇਆ-ਧਮਕਾਇਆ । ਉਸ ਨੇ ਉਸਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਬਾਗੀ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦਿਸ਼ ਦਿਖਾਏ ਜੋ ਬਾਗੀ ਲੋਕਾਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਉਸ ਨੂੰ ਕੈਦੀ ਬਣਾ ਲਿਆ । ਪਰੰਤੂ ਉਹ ਕਿਸੇ-ਨਾ-ਕਿਸੇ ਤਰ੍ਹਾਂ ਜੇਲ੍ਹ ਤੋਂ ਦੌੜ ਗਿਆ । ਲਾਹੌਰ ਪਹੁੰਚ ਕੇ ਉਸ ਨੇ ਆਪਣੇ ਪਿਤਾ ਨੂੰ ਦਿੱਲੀ ਵਿਚ ਹੋਈਆਂ ਸਾਰੀਆਂ ਗੱਲਾਂ ਸੁਣਾਈਆਂ । ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 5.
ਬਾਬਰ ਦੇ ਸੱਯਦਪੁਰ ਦੇ ਹਮਲੇ ਦਾ ਵਰਣਨ ਕਰੋ ।
ਉੱਤਰ-
ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਬਾਬਰ ਸੱਯਦਪੁਰ (ਐਮਨਾਬਾਦ), ਵਲ ਵਧਿਆ । ਉੱਥੋਂ ਦੀ ਰੱਖਿਅਕ ਫ਼ੌਜ ਨੇ ਬਾਬਰ ਦੀ ਧਾੜਵੀ ਫ਼ੌਜ ਦਾ ਡਟ ਕੇ ਸਾਹਮਣਾ ਕੀਤਾ । ਫਿਰ ਵੀ ਅੰਤ ਵਿਚ ਬਾਬਰ ਦੀ ਜਿੱਤ ਹੋਈ । ਬਾਕੀ ਬਚੀ ਹੋਈ ਰੱਖਿਅਕ ਫ਼ੌਜ ਨੂੰ ਕਤਲ ਕਰ ਦਿੱਤਾ ਗਿਆ । ਸੱਯਦਪੁਰ ਦੀ ਜਨਤਾ ਨਾਲ ਵੀ ਜ਼ੁਲਮ ਭਰਿਆ ਵਰਤਾਓ ਕੀਤਾ ਗਿਆ ।
ਕਈ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ । ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਜ਼ੁਲਮਾਂ ਦਾ ਵਰਣਨ ‘ਬਾਬਰਵਾਣੀ’ ਵਿਚ ਕੀਤਾ ਹੈ ।

ਪ੍ਰਸ਼ਨ 6.
ਬਾਬਰ ਦੇ 1524 ਈ: ਦੇ ਹਮਲੇ ਦਾ ਹਾਲ ਲਿਖੋ ।
ਉੱਤਰ-
ਬਾਬਰ ਨੇ ਭਾਰਤ ਉੱਤੇ 1524 ਈ: ਵਿਚ ਚੌਥੀ ਵਾਰੀ ਹਮਲਾ ਕੀਤਾ । ਇਬਰਾਹੀਮ ਲੋਧੀ ਦੇ ਚਾਚਾ ਆਲਮ ਮਾਂ ਨੇ ਬਾਬਰ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਦਿੱਲੀ ਦਾ ਸਿੰਘਾਸਣ ਪ੍ਰਾਪਤ ਕਰਨ ਵਿਚ ਸਹਾਇਤਾ ਦੇਵੇ । ਪੰਜਾਬ ਦੇ ਸੂਬੇਦਾਰ ਦੌਲਤ ਖਾਂ ਨੇ ਵੀ ਬਾਬਰ ਨੂੰ ਸਹਾਇਤਾ ਲਈ ਬੇਨਤੀ ਕੀਤੀ ਸੀ । ਇਸ ਲਈ ਬਾਬਰ ਭੇਰਾ ਹੁੰਦਾ ਹੋਇਆ ਲਾਹੌਰ ਦੇ ਨੇੜੇ ਪਹੁੰਚ ਗਿਆ । ਇੱਥੇ ਉਸ ਨੂੰ ਪਤਾ ਲੱਗਾ ਕਿ ਦਿੱਲੀ ਦੀ ਫ਼ੌਜ ਨੇ ਦੌਲਤ ਖਾਂ ਨੂੰ ਮਾਰ ਭਜਾਇਆ ਹੈ । ਬਾਬਰ ਨੇ ਦਿੱਲੀ ਦੀ ਫ਼ੌਜ ਤੋਂ ਦੌਲਤ ਖਾਂ ਲੋਧੀ ਦੀ ਹਾਰ ਦਾ ਬਦਲਾ ਤਾਂ ਲੈ ਲਿਆ ਪਰੰਤੁ ਦੀਪਾਲਪੁਰ ਵਿਚ ਦੌਲਤ ਖਾਂ ਅਤੇ ਬਾਬਰ ਵਿਚ ਮਤਭੇਦ ਪੈਦਾ ਹੋ ਗਏ । ਦੌਲਤ ਖਾਂ ਨੂੰ ਆਸ ਸੀ ਕਿ ਜੇਤੂ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ | ਪਰੰਤੂ ਬਾਬਰ ਨੇ ਉਸ ਨੂੰ ਸਿਰਫ਼ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਂਪੇ । ਦੌਲਤ ਖਾਂ ਈਰਖਾ ਦੀ ਅੱਗ ਵਿਚ ਜਲਣ ਲੱਗਾ । ਉਹ ਪਹਾੜੀਆਂ ਵਿਚ ਦੌੜ ਗਿਆ ਤਾਂ ਕਿ ਤਿਆਰੀ ਕਰਕੇ ਬਾਬਰ ਤੋਂ ਬਦਲਾ ਲੈ ਸਕੇ । ਸਥਿਤੀ ਨੂੰ ਦੇਖਦੇ ਹੋਏ ਬਾਬਰ ਨੇ ਦੀਪਾਲਪੁਰ ਦਾ ਦੇਸ਼ ਆਲਮ ਖ਼ਾਂ ਨੂੰ ਸੌਂਪ ਦਿੱਤਾ ਅਤੇ ਆਪ ਹੋਰ ਵਧੇਰੇ ਤਿਆਰੀ ਲਈ ਕਾਬੁਲ ਮੁੜ ਗਿਆ ।

ਪ੍ਰਸ਼ਨ 7.
ਆਲਮ ਨੇ ਪੰਜਾਬ ਨੂੰ ਹਥਿਆਉਣ ਲਈ ਕੀ-ਕੀ ਯਤਨ ਕੀਤੇ ?
ਉੱਤਰ-
ਆਲਮ ਖਾਂ ਇਬਰਾਹਿਮ ਖਾਂ ਦਾ ਚਾਚਾ ਸੀ । ਆਪਣੀ ਚੌਥੀ ਮੁਹਿੰਮ ਵਿਚ ਬਾਬਰ ਨੇ ਉਸ ਨੂੰ ਦੀਪਾਲਪੁਰ ਦਾ ਪ੍ਰਦੇਸ਼ ਸੌਂਪ ਦਿੱਤਾ । ਹੁਣ ਉਹ ਪੂਰੇ ਪੰਜਾਬ ਨੂੰ ਹਥਿਆਉਣਾ ਚਾਹੁੰਦਾ ਸੀ । ਪਰੰਤੂ ਦੌਲਤ ਖਾਂ ਲੋਧੀ ਨੇ ਉਸ ਨੂੰ ਹਰਾ ਕੇ ਉਸ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ । ਹੁਣ ਉਹ ਮੁੜ ਬਾਬਰ ਦੀ ਸ਼ਰਨ ਵਿਚ ਆ ਪਹੁੰਚਾ | ਉਸਨੇ ਬਾਬਰ ਨਾਲ ਇਕ ਸੰਧੀ ਕੀਤੀ । ਇਸ ਅਨੁਸਾਰ ਉਸ ਨੇ ਬਾਬਰ ਨੂੰ ਦਿੱਲੀ ਦਾ ਰਾਜ ਪ੍ਰਾਪਤ ਕਰਨ ਵਿਚ ਸਹਾਇਤਾ ਦੇਣ ਦਾ ਵਚਨ ਦਿੱਤਾ । ਉਸ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਦਾ ਪ੍ਰਦੇਸ਼ ਪ੍ਰਾਪਤ ਹੋਣ ‘ਤੇ ਉਹ ਉੱਥੇ ਬਾਬਰ ਦੇ ਕਾਨੂੰਨੀ ਅਧਿਕਾਰ ਨੂੰ ਸਵੀਕਾਰ ਕਰੇਗਾ | ਪਰੰਤੂ ਉਸ ਦੀ ਇਹ ਕੋਸ਼ਿਸ਼ ਵੀ ਅਸਫਲ ਰਹੀ । ਅੰਤ ਵਿਚ ਉਸ ਨੇ ਇਬਰਾਹੀਮ ਲੋਧੀ (ਦਿੱਲੀ ਦਾ ਸੁਲਤਾਨ) ਦੇ ਵਿਰੁੱਧ ਦੌਲਤ ਖਾਂ ਲੋਧੀ ਦੀ ਸਹਾਇਤਾ ਕੀਤੀ । ਪਰੰਤੁ ਇੱਥੇ ਵੀ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀਆਂ ਪੰਜਾਬ ਨੂੰ ਹਥਿਆਉਣ ਦੀਆਂ ਯੋਜਨਾਵਾਂ ਮਿੱਟੀ ਵਿਚ ਮਿਲ ਗਈਆਂ ।

ਪ੍ਰਸ਼ਨ 8.
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਅਤੇ ਬਾਬਰ ਦੀ ਫ਼ੌਜ ਦੀ ਵਿਉਂਤਬੰਦੀ ਦੱਸੋ ।”
ਉੱਤਰ-
ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਬਾਬਰ ਦਾ ਸਾਹਮਣਾ ਕਰਨ ਲਈ ਅੱਗੇ ਵਧਿਆ । ਉਸ ਦੀ ਫ਼ੌਜ ਦੀ ਗਿਣਤੀ ਇਕ ਲੱਖ ਸੀ । ਉਸ ਦੀ ਸੈਨਾ ਚਾਰ ਭਾਗਾਂ ਵਿਚ ਵੰਡੀ ਹੋਈ ਸੀ-

  1. ਅੱਗੇ ਰਹਿਣ ਵਾਲੀ ਸੈਨਿਕ ਟੁਕੜੀ,
  2. ਕੇਂਦਰੀ ਸੈਨਾ
  3. ਸੱਜੇ ਪਾਸੇ ਦੀ ਸੈਨਾ ਅਤੇ
  4. ਖੱਬੇ ਪਾਸੇ ਦੀ ਸੈਨਾ | ਸੈਨਾ ਦੇ ਅੱਗੇ ਲਗਪਗ 5000 ਹਾਥੀ ਸਨ ।

ਉਧਰ ਬਾਬਰ ਨੇ ਆਪਣੀ ਸੈਨਾ ਦੇ ਅੱਗੇ 700 ਬੈਲਗੱਡੀਆਂ ਖੜੀਆਂ ਕੀਤੀਆਂ । ਉਸ ਨੇ ਉਨ੍ਹਾਂ ਬੈਲਗੱਡੀਆਂ ਨੂੰ ਚਮੜੇ ਦੇ ਰੱਸਿਆਂ ਨਾਲ ਬੰਨ੍ਹ ਦਿੱਤਾ । ਬੈਲਗੱਡੀਆਂ ਦੇ ਪਿੱਛੇ ਤੋਪਖਾਨਾ ਸੀ । ਤੋਪਾਂ ਦੇ ਪਿੱਛੇ ਆਗ ਸੈਨਿਕ ਟੁਕੜੀ ਅਤੇ ਕੇਂਦਰੀ ਸੈਨਾ ਸੀ । ਸੱਜੇ ਅਤੇ ਖੱਬੇ ਤੁਲੁਗਮਾ ਦਸਤੇ ਸਨ । ਸਭ ਤੋਂ ਪਿੱਛੇ ਬਹੁਤ ਸਾਰੀ ਘੋੜਸਵਾਰ ਸੈਨਾ ਛੁਪਾ ਕੇ ਰੱਖੀ ਹੋਈ ਸੀ ।

ਪ੍ਰਸ਼ਨ 9.
ਅਮੀਰਾਂ ਅਤੇ ਸਰਦਾਰਾਂ ਬਾਰੇ ਨੋਟ ਲਿਖੋ ।
ਉੱਤਰ-
ਅਮੀਰ ਅਤੇ ਸਰਦਾਰ ਉੱਚੀ ਸ਼੍ਰੇਣੀ ਦੇ ਲੋਕ ਸਨ । ਅਮੀਰਾਂ ਨੂੰ ਉੱਚੀਆਂ ਪਦਵੀਆਂ ਅਤੇ ਖ਼ਿਤਾਬ ਪ੍ਰਾਪਤ ਸਨ । ਸਰਦਾਰਾਂ ਨੂੰ ‘ਇਕਤਾ’ ਭਾਵ ਇਲਾਕਾ ਦਿੱਤਾ ਜਾਂਦਾ ਸੀ ਜਿੱਥੋਂ ਉਹ ਭੂਮੀ ਕਰ ਵਸੂਲ ਕਰਦੇ ਸਨ । ਇਸ ਧਨ ਨੂੰ ਉਹ ਆਪਣੀਆਂ ਲੋੜਾਂ ਉੱਪਰ ਖ਼ਰਚ ਕਰਦੇ ਸਨ ।

ਸਰਦਾਰ ਸਦਾ ਲੜਾਈਆਂ ਵਿਚ ਰੁੱਝੇ ਰਹਿੰਦੇ ਸਨ । ਉਹ ਸਦਾ ਆਪਣੇ ਆਪ ਨੂੰ ਦਿੱਲੀ ਸਰਕਾਰ ਤੋਂ ਆਜ਼ਾਦ ਹੋਣ ਲਈ ਹੀ ਸੋਚਦੇ ਰਹਿੰਦੇ ਸਨ | ਸਥਾਨਕ ਪ੍ਰਬੰਧ ਵਲ ਉਹ ਕੋਈ ਧਿਆਨ ਨਹੀਂ ਦਿੰਦੇ ਸਨ । ਅਮੀਰ ਹੋਣ ਦੇ ਕਾਰਨ ਇਹ ਲੋਕ ਐਸ਼ਪ੍ਰਸਤ ਅਤੇ ਦੁਰਾਚਾਰੀ ਸਨ । ਉਹ ਵੱਡੀਆਂ-ਵੱਡੀਆਂ ਹਵੇਲੀਆਂ ਵਿਚ ਰਹਿੰਦੇ ਸਨ ਅਤੇ ਕਈ-ਕਈ ਵਿਆਹ ਕਰਵਾਉਂਦੇ ਸਨ । ਉਨ੍ਹਾਂ ਕੋਲ ਕਈ ਮਰਦ ਅਤੇ ਤੀਵੀਆਂ ਗੁਲਾਮਾਂ ਦੇ ਰੂਪ ਵਿਚ ਰਹਿੰਦੀਆਂ ਸਨ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 10.
ਮੁਸਲਮਾਨਾਂ ਦੇ ਧਾਰਮਿਕ ਆਗੂਆਂ ਬਾਰੇ ਲਿਖੋ ।
ਉੱਤਰ-
ਮੁਸਲਮਾਨਾਂ ਦੇ ਧਾਰਮਿਕ ਆਗੂ ਦੋ ਉਪ-ਸ਼੍ਰੇਣੀਆਂ ਵਿਚ ਵੰਡੇ ਹੋਏ ਸਨ । ਇਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  1. ਉਲਮਾ – ਉਲਮਾ ਧਾਰਮਿਕ ਸ਼੍ਰੇਣੀ ਦੇ ਨੇਤਾ ਸਨ । ਇਨ੍ਹਾਂ ਨੂੰ ਅਰਬੀ ਅਤੇ ਧਾਰਮਿਕ ਸਾਹਿਤ ਦਾ ਗਿਆਨ ਪ੍ਰਾਪਤ ਸੀ ।
  2. ਸੱਯਦ – ਉਲਮਾ ਤੋਂ ਇਲਾਵਾ ਇਕ ਸ਼ੇਣੀ ਸੱਯਦਾਂ ਦੀ ਸੀ । ਉਹ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਪੁੱਤਰੀ ਬੀਬੀ ਫਾਤਿਮਾ ਦੀ ਔਲਾਦ ਮੰਨਦੇ ਸਨ । ਸਮਾਜ ਵਿਚ ਇਨ੍ਹਾਂ ਦਾ ਬਹੁਤ ਆਦਰ-ਮਾਣ ਸੀ । ਇਨ੍ਹਾਂ ਦੋਹਾਂ ਨੂੰ ਮੁਸਲਿਮ ਸਮਾਜ ਵਿਚ ਪ੍ਰਚਲਿਤ ਕਾਨੂੰਨਾਂ ਦਾ ਪੂਰਾ ਗਿਆਨ ਸੀ ।

ਪ੍ਰਸ਼ਨ 11.
ਗੁਲਾਮ ਸ਼੍ਰੇਣੀ ਦਾ ਵਰਣਨ ਕਰੋ ।
ਉੱਤਰ-

  • ਗੁਲਾਮਾਂ ਦਾ ਮੁਸਲਿਮ ਸਮਾਜ ਵਿਚ ਸਭ ਤੋਂ ਨੀਵਾਂ ਸਥਾਨ ਸੀ । ਇਨ੍ਹਾਂ ਵਿਚ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਅਤੇ ਹਿਜੜੇ ਸ਼ਾਮਲ ਸਨ । ਯੁੱਧ ਕੈਦੀਆਂ ਨੂੰ ਵੀ ਗੁਲਾਮ ਬਣਾਇਆ ਜਾਂਦਾ ਸੀ । ਕੁੱਝ ਗੁਲਾਮ ਹੋਰਨਾਂ ਦੇਸ਼ਾਂ ਤੋਂ ਵੀ ਲਿਆਏ ਜਾਂਦੇ ਸਨ ।
  • ਗੁਲਾਮ ਹਿਜੜਿਆਂ ਨੂੰ ਬੇਗ਼ਮਾਂ ਦੀ ਸੇਵਾ ਲਈ ਰਣਵਾਸਾਂ (ਹਰਮਾਂ) ਵਿਚ ਰੱਖਿਆ ਜਾਂਦਾ ਸੀ ।
  • ਗੁਲਾਮ ਔਰਤਾਂ ਅਮੀਰਾਂ ਅਤੇ ਸਰਦਾਰਾਂ ਦੇ ਮਨ-ਪਰਚਾਵੇ ਦਾ ਸਾਧਨ ਹੁੰਦੀਆਂ ਸਨ । ਇਨ੍ਹਾਂ ਨੂੰ ਢਿੱਡ ਭਰ ਕੇ ਖਾਣਾ ਮਿਲ ਜਾਂਦਾ ਸੀ । ਉਨ੍ਹਾਂ ਦੀ ਸਮਾਜਿਕ ਅਵਸਥਾ ਉਨ੍ਹਾਂ ਦੇ ਮਾਲਕਾਂ ਦੇ ਸੁਭਾਅ ਉੱਤੇ ਨਿਰਭਰ ਕਰਦੀ ਸੀ ।
  • ਗੁਲਾਮ ਆਪਣੀ ਬਹਾਦਰੀ ਅਤੇ ਚਤੁਰਾਈ ਦਿਖਾ ਕੇ ਉੱਚੀ ਪਦਵੀ ਲੈ ਸਕਦੇ ਸਨ ਜਾਂ ਗੁਲਾਮੀ ਤੋਂ ਛੁਟਕਾਰਾ ਪਾ ਸਕਦੇ ਸਨ ।

ਪ੍ਰਸ਼ਨ 12.
ਮੁਸਲਮਾਨ ਲੋਕ ਕੀ ਖਾਂਦੇ-ਪੀਂਦੇ ਸਨ ?
ਉੱਤਰ-
ਉੱਚ ਸ਼੍ਰੇਣੀ ਦੇ ਲੋਕਾਂ ਦਾ ਭੋਜਨ-ਮੁਸਲਿਮ ਸਮਾਜ ਵਿਚ ਅਮੀਰਾਂ, ਸਰਦਾਰਾਂ, ਸੱਯਦਾਂ, ਸ਼ੇਖਾਂ, ਮੁੱਲਾਂ ਅਤੇ ਕਾਜ਼ੀਆਂ ਦਾ ਭੋਜਨ ਬਹੁਤ ਹੀ ਘਿਉ ਵਾਲਾ ਹੁੰਦਾ ਸੀ । ਉਨ੍ਹਾਂ ਦੇ ਭੋਜਨ ਵਿਚ ਮਿਰਚ-ਮਸਾਲੇ ਦੀ ਵਰਤੋਂ ਬਹੁਤ ਹੁੰਦੀ ਸੀ । ‘ਪਲਾਉ ਅਤੇ ਕੋਰਮਾ’ ਉਨ੍ਹਾਂ ਦਾ ਮਨ ਭਾਉਂਦਾ ਖਾਣਾ ਸੀ । ਮਿੱਠੇ ਪਕਵਾਨਾਂ ਵਿਚ ਹਲਵਾ ਅਤੇ ਸ਼ਰਬਤ ਬਹੁਤ ਪ੍ਰਚਲਿਤ ਸਨ । ਉੱਚੀ ਸ਼੍ਰੇਣੀ ਦੇ ਮੁਸਲਮਾਨਾਂ ਵਿਚ ਨਸ਼ੀਲੀਆਂ ਵਸਤਾਂ ਦਾ ਪ੍ਰਯੋਗ ਆਮ ਹੁੰਦਾ ਸੀ ।

ਸਾਧਾਰਨ ਲੋਕਾਂ ਦਾ ਭੋਜਨ – ਸਾਧਾਰਨ ਮੁਸਲਮਾਨ ਮਾਸਾਹਾਰੀ ਸਨ | ਕਣਕ ਦੀ ਰੋਟੀ ਅਤੇ ਭੁੰਨਿਆ ਹੋਇਆ ਮਾਸ ਉਨ੍ਹਾਂ ਦਾ ਨਿੱਤ ਦਾ ਭੋਜਨ ਸੀ । ਇਹ ਭੋਜਨ ਬਾਜ਼ਾਰਾਂ ਵਿਚੋਂ ਵੀ ਪੱਕਾ-ਪਕਾਇਆ ਮਿਲ ਜਾਂਦਾ ਸੀ । ਮੁਸਲਮਾਨ ਕਾਮੇਂ ਭੋਜਨ ਨਾਲ ਲੱਸੀ ਪੀਣਾ ਪਸੰਦ ਕਰਦੇ ਸਨ ।

ਪ੍ਰਸ਼ਨ 13.
ਮੁਸਲਮਾਨਾਂ ਦੇ ਪਹਿਰਾਵੇ ਬਾਰੇ ਲਿਖੋ ।
ਉੱਤਰ-

  • ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਭੜਕੀਲਾ ਅਤੇ ਕੀਮਤੀ ਹੁੰਦਾ ਸੀ । ਉਨ੍ਹਾਂ ਦੇ ਕੱਪੜੇ ਰੇਸ਼ਮੀ ਅਤੇ ਵਧੀਆ ਸੂਤ ਦੇ ਬਣੇ ਹੁੰਦੇ ਸਨ | ਅਮੀਰ ਲੋਕ ਤੱਰੇ ਤੁਰਲੇ ਵਾਲੀਆਂ ਪਗੜੀਆਂ ਬੰਨ੍ਹਦੇ ਸਨ । ਪੱਗ ਨੂੰ ‘ਚੀਰਾ’ ਵੀ ਕਿਹਾ ਜਾਂਦਾ ਸੀ ।
  • ਸ਼ਾਹੀ ਗੁਲਾਮ ਕਮਰ ਕਸਾ ਕਰਦੇ ਸਨ | ਆਪਣੀ ਜੇਬ ਵਿਚ ਉਹ ਰੁਮਾਲ ਰੱਖਦੇ ਸਨ । ਉਹ ਲਾਲ ਜੁੱਤੀ ਪਹਿਨਦੇ ਸਨ । ਉਨ੍ਹਾਂ ਦੇ ਸਿਰ ਉੱਤੇ ਆਮ ਜਿਹੀ ਪੱਗ ਹੁੰਦੀ ਸੀ ।
  • ਧਾਰਮਿਕ ਵਰਗ ਦੇ ਲੋਕ ਸੂਤੀ ਕੱਪੜੇ ਪਹਿਨਦੇ ਸਨ । ਉਹ ਸੱਤਾਂ ਗਜ਼ਾਂ ਦੀ ਪੱਗ ਬੰਨ੍ਹਦੇ ਸਨ । ਉਹ ਪਿੱਠ ਉੱਤੇ ‘ ਪੱਗ ਦਾ ਲੜ ਵੀ ਛੱਡਦੇ ਸਨ । ਸੂਫ਼ੀ ਲੋਕ ਖੁੱਲ੍ਹਾ ਚੋਗਾ ਪਹਿਨਦੇ ਸਨ ।
  • ਸਧਾਰਨ ਲੋਕ ਕਮੀਜ਼ ਅਤੇ ਪਜਾਮਾ ਪਹਿਨਦੇ ਸਨ । ਉਹ ਜੁਰਾਬ ਅਤੇ ਜੁੱਤੀ ਵੀ ਪਹਿਨਦੇ ਸਨ ।
  • ਮੁਸਲਮਾਨ ਇਸਤਰੀਆਂ ਜੰਪਰ, ਘੱਗਰਾ ਅਤੇ ਉਸ ਦੇ ਹੇਠ ਤੰਗ ਪਜਾਮਾ ਪਹਿਨਦੀਆਂ ਸਨ ।

ਪ੍ਰਸ਼ਨ 14.
ਮੁਸਲਿਮ ਸਮਾਜ ਦੀ ਇਸਤਰੀ ਦੀ ਹਾਲਤ ਦਾ ਵਰਣਨ ਕਰੋ ।
ਉੱਤਰ-
ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਹਾਲਤ ਦਾ ਵਰਣਨ ਇਸ ਪ੍ਰਕਾਰ ਹੈ-

  1. ਮੁਸਲਮਾਨੀ ਸਮਾਜ ਵਿਚ ਇਸਤਰੀ ਨੂੰ ਸਤਿਕਾਰਤ ਸਥਾਨ ਪ੍ਰਾਪਤ ਨਹੀਂ ਸੀ ।
  2. ਅਮੀਰਾਂ ਅਤੇ ਸਰਦਾਰਾਂ ਦੀਆਂ ਹਵੇਲੀਆਂ ਵਿਚ ਇਸਤਰੀਆਂ ਦੇ ਹਰਮ ਹੁੰਦੇ ਸਨ । ਉਨ੍ਹਾਂ ਇਸਤਰੀਆਂ ਦੀ ਸੇਵਾ ਲਈ ਦਾਸੀਆਂ ਅਤੇ ਰਖੇਲਾਂ ਰੱਖੀਆਂ ਜਾਂਦੀਆਂ ਸਨ ।
  3. ਉਸ ਸਮੇਂ ਪਰਦੇ ਦਾ ਰਿਵਾਜ ਆਮ ਸੀ । ਪਰੰਤੂ ਪੇਂਡੂ ਮੁਸਲਮਾਨਾਂ ਵਿਚ ਪਰਦੇ ਦਾ ਰਿਵਾਜ ਸਖ਼ਤ ਨਹੀਂ ਸੀ ।
  4. ਸਾਧਾਰਨ ਮੁਸਲਿਮ ਘਰਾਂ ਵਿਚ ਇਸਤਰੀਆਂ ਦੇ ਰਹਿਣ ਲਈ ਪਰਦੇਦਾਰ ਵੱਖਰੀ ਥਾਂ ਬਣੀ ਹੁੰਦੀ ਸੀ । ਉਸ ਥਾਂ ਨੂੰ ‘ਜ਼ਨਾਨ ਖ਼ਾਨਾ’ ਕਿਹਾ ਜਾਂਦਾ ਸੀ । ਉੱਥੋਂ ਇਸਤਰੀਆਂ ਬੁਰਕਾ ਪਾ ਕੇ ਹੀ ਬਾਹਰ ਨਿਕਲ ਸਕਦੀਆਂ ਸਨ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਪਹਿਲਾਂ ਦੇ ਸਮੇਂ ਦੀ ਜਾਤ-ਪਾਤ ਬਾਰੇ ਲਿਖੋ ।
ਉੱਤਰ-
ਗੁਰੁ ਨਾਨਕ ਸਾਹਿਬ ਦੇ ਕਾਲ ਤੋਂ ਪਹਿਲਾਂ ਦਾ ਹਿੰਦੂ ਸਮਾਜ ਵੱਖ-ਵੱਖ ਸ਼੍ਰੇਣੀਆਂ ਜਾਂ ਜਾਤਾਂ ਵਿਚ ਵੰਡਿਆ ਹੋਇਆ ਸੀ ।ਉਹ ਜਾਤਾਂ ਸਨ-ਬਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ । ਇਨ੍ਹਾਂ ਜਾਤਾਂ ਤੋਂ ਇਲਾਵਾ ਹੋਰ ਵੀ ਉਪ-ਜਾਤਾਂ ਪੈਦਾ ਹੋ ਚੁੱਕੀਆਂ ਸਨ ।

  • ਬ੍ਰਾਹਮਣ – ਬਾਹਮਣ ਸਮਾਜ ਵਿਚ ਆਪਣਾ ਫ਼ਰਜ਼ ਭੁੱਲ ਕੇ ਸੁਆਰਥੀ ਬਣ ਗਏ ਸਨ । ਉਹ ਉਸ ਸਮੇਂ ਦੇ ਸ਼ਾਸਕਾਂ ਦੀ ਚਾਪਲੂਸੀ ਕਰਕੇ ਆਪਣੀ ਸ਼੍ਰੇਣੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਸਨ | ਆਮ ਲੋਕਾਂ ਉੱਤੇ ਬ੍ਰਾਹਮਣਾਂ ਦਾ ਪ੍ਰਭਾਵ ਬਹੁਤ ਸੀ । ਬ੍ਰਾਹਮਣਾਂ ਦੇ ਕਾਰਨ ਲੋਕ ਕਈ ਅੰਧ-ਵਿਸ਼ਵਾਸਾਂ ਵਿਚ ਫਸੇ ਹੋਏ ਸਨ ।
  • ਵੈਸ਼ ਅਤੇ ਖੱਤਰੀ – ਵੈਸ਼ ਅਤੇ ਖੱਤਰੀਆਂ ਦੀ ਹਾਲਤ ਠੀਕ ਸੀ ।
  • ਸ਼ੂਦਰ – ਸ਼ੂਦਰਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉਨ੍ਹਾਂ ਨੂੰ ਅਛੂਤ ਸਮਝ ਕੇ ਉਨ੍ਹਾਂ ਨਾਲ ਘਿਰਣਾ ਕੀਤੀ ਜਾਂਦੀ ਸੀ ।
    ਹਿੰਦੂਆਂ ਦੀਆਂ ਜਾਤਾਂ ਅਤੇ ਉਪ-ਜਾਤਾਂ ਵਿਚ ਆਪਸੀ ਸੰਬੰਧ ਘੱਟ ਹੀ ਸਨ ।ਉਨ੍ਹਾਂ ਦੇ ਰੀਤੀ-ਰਿਵਾਜ ਵੀ ਵੱਖ-ਵੱਖ ਸਨ ।

ਪ੍ਰਸ਼ਨ 16.
ਬਾਬਰ ਅਤੇ ਇਬਰਾਹੀਮ ਲੋਧੀ ਦੇ ਸੈਨਾ ਪ੍ਰਬੰਧ ਬਾਰੇ ਲਿਖੋ ।
ਉੱਤਰ-
ਇਸ ਲਈ ਪ੍ਰਸ਼ਨ ਨੰ: 8 ਦਾ ਉੱਤਰ ਪੜ੍ਹੋ ।

III. ਹੇਠ ਲਿਖੇ ਹਰ ਪ੍ਰਸ਼ਨਾਂ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਵਸਥਾ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ (16ਵੀਂ ਸਦੀ ਦੇ ਸ਼ੁਰੂ ਵਿਚ) ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਇਹ ਦੇਸ਼ ਉਨ੍ਹਾਂ ਦਿਨਾਂ ਵਿਚ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਦਿੱਲੀ ਸਲਤਨਤ ਦਾ ਅੰਗ ਸੀ । ਪਰ ਦਿੱਲੀ ਸਲਤਨਤ ਦੀ ਸ਼ਾਨ ਹੁਣ ਜਾਂਦੀ ਰਹੀ ਸੀ, ਇਸ ਲਈ ਕੇਂਦਰੀ ਸੱਤਾ ਦੀ ਕਮੀ ਕਾਰਨ ਪੰਜਾਬ ਦੇ ਸ਼ਾਸਨ ਵਿਚ ਢਿੱਲ ਆ ਗਈ ਸੰਖੇਪ ਵਿਚ 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੇ ਰਾਜਨੀਤਿਕ ਜੀਵਨ ਦੀ ਝਾਕੀ ਇਸ ਤਰ੍ਹਾਂ ਪੇਸ਼ ਕੀਤੀ ਜਾ ਸਕਦੀ ਹੈ-

1. ਨਿਰੰਕੁਸ਼ ਸ਼ਾਸਨ – ਉਸ ਸਮੇਂ ਪੰਜਾਬ ਵਿਚ ਨਿਰੰਕੁਸ਼ ਸ਼ਾਸਨ ਸੀ । ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ) ਨਿਰੰਕੁਸ਼ ਸਨ । ਰਾਜ ਦੀਆਂ ਸਾਰੀਆਂ ਸ਼ਕਤੀਆਂ ਇਨ੍ਹਾਂ ਦੇ ਹੱਥਾਂ ਵਿਚ ਕੇਂਦਰਿਤ ਸਨ । ਉਨ੍ਹਾਂ ਦੀ ਇੱਛਾ ਹੀ ਕਾਨੂੰਨ ਸੀ । ਅਜਿਹੇ ਨਿਰੰਕੁਸ਼ ਸ਼ਾਸਨ ਦੇ ਅਧੀਨ ਪਰਜਾ ਦੇ ਅਧਿਕਾਰਾਂ ਦੀ ਕਲਪਨਾ ਵੀ ਵਿਅਰਥ ਸੀ ।

2. ਰਾਜਨੀਤਿਕ ਅਰਾਜਕਤਾ – ਲੋਧੀ ਸ਼ਾਸਕਾਂ ਅਧੀਨ ਸਾਰਾ ਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਸਿਕੰਦਰ ਲੋਧੀ ਦੇ ਸ਼ਾਸਨ ਕਾਲ ਦੇ ਅਖੀਰਲੇ ਸਾਲਾਂ ਵਿਚ ਸਾਰੇ ਦੇਸ਼ ਵਿਚ ਵਿਦਰੋਹ ਹੋਣ ਲੱਗੇ । ਇਬਰਾਹੀਮ ਲੋਧੀ ਦੇ ਕਾਲ ਵਿਚ ਤਾਂ ਇਨ੍ਹਾਂ ਵਿਦਰੋਹਾਂ ਨੇ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਿਆ । ਉਸ ਦੇ ਸਾਰੇ ਸਰਦਾਰ ਅਤੇ ਦਰਬਾਰੀ ਉਸ ਦੇ ਬੁਰੇ ਵਿਹਾਰ ਤੋਂ ਤੰਗ ਆ ਕੇ ਉਸ ਦੇ ਵਿਰੁੱਧ ਸਾਜ਼ਿਸ਼ਾਂ ਰਚਣ ਲੱਗੇ ਸਨ । ਪ੍ਰਾਂਤਾਂ ਦੇ ਸ਼ਾਸਕ ਜਾਂ ਤਾਂ ਆਪਣੀ ਸੁਤੰਤਰਤਾ ਸਥਾਪਤ ਕਰਨ ਦੇ ਯਤਨ ਵਿਚ ਸਨ ਜਾਂ ਫਿਰ ਸਲਤਨਤ ਦੇ ਹੋਰ ਦਾਅਵੇਦਾਰਾਂ ਦਾ ਪੱਖ ਲੈ ਰਹੇ ਸਨ । ਪਰ ਉਹ ਜਾਣਦੇ ਸਨ ਕਿ ਪੰਜਾਬ ‘ਤੇ ਅਧਿਕਾਰ ਕੀਤੇ ਬਿਨਾਂ ਕੋਈ ਵੀ ਵਿਅਕਤੀ ਦਿੱਲੀ ਦਾ ਸਿੰਘਾਸਨ ਨਹੀਂ ਸੀ ਪਾ ਸਕਦਾ । ਇਸ ਲਈ ਸਾਰੇ ਸੂਬੇਦਾਰਾਂ ਦੀ ਦ੍ਰਿਸ਼ਟੀ ਪੰਜਾਬ ‘ਤੇ ਟਿਕੀ ਹੋਈ ਸੀ । ਸਿੱਟੇ ਵਜੋਂ ਸਾਰਾ ਪੰਜਾਬ ਅਰਾਜਕਤਾ ਦੀ ਲਪੇਟ ਵਿਚ ਆ ਗਿਆ ।

3. ਅਨਿਆਂ ਦਾ ਬੋਲਬਾਲਾ – 16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਵਿਚ ਅਨਿਆਂ ਦਾ ਬੋਲਬਾਲਾ ਸੀ । ਸ਼ਾਸਕ ਵਰਗ ਭੋਗ-ਵਿਲਾਸ ਵਿਚ ਮਗਨ ਸਨ | ਸਰਕਾਰੀ ਕਰਮਚਾਰੀ ਭ੍ਰਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ‘‘ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ।’’ ਉਹ ਅੱਗੇ ਲਿਖਦੇ ਹਨ, “ਕੋਈ ਵੀ ਅਜਿਹਾ ਵਿਅਕਤੀ ਨਹੀਂ ਜੋ ਰਿਸ਼ਵਤ ਲੈਂਦਾ ਜਾਂ ਦਿੰਦਾ ਨਾ ਹੋਵੇ | ਸ਼ਾਸਕ ਵੀ ਤਦ ਨਿਆਂ ਕਰਦਾ ਹੈ ਜਦ ਉਸ ਦੀ ਮੁੱਠੀ ਗਰਮ ਕਰ ਦਿੱਤੀ ਜਾਵੇ ।

4. ਯੁੱਧ – ਇਸ ਕਾਲ ਵਿਚ ਪੰਜਾਬ ਯੁੱਧਾਂ ਦਾ ਅਖਾੜਾ ਬਣਿਆ ਹੋਇਆ ਸੀ । ਸਾਰੇ ਪੰਜਾਬ ਉੱਤੇ ਆਪਣਾ ਅਧਿਕਾਰ ਜਮਾ ਕੇ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼ ਵਿਚ ਸਨ | ਸਰਦਾਰਾਂ, ਸੂਬੇਦਾਰਾਂ ਅਤੇ ਦਰਬਾਰੀਆਂ ਦੀਆਂ ਸਾਜ਼ਿਸ਼ਾਂ ਅਤੇ ਅਭਿਲਾਸ਼ਾਵਾਂ ਨੇ ਕਈ ਯੁੱਧਾਂ ਨੂੰ ਜਨਮ ਦਿੱਤਾ । ਇਸ ਸਮੇਂ ਇਬਰਾਹੀਮ ਲੋਧੀ ਅਤੇ ਦੌਲਤ ਖ਼ਾਂ ਵਿਚ ਸੰਘਰਸ਼ ਚੱਲਿਆ । ਇੱਥੇ ਬਾਬਰ ਨੇ ਹਮਲੇ ਸ਼ੁਰੂ ਕੀਤੇ ।

ਪ੍ਰਸ਼ਨ 2.
ਬਾਬਰ ਦੀ ਪੰਜਾਬ ਉੱਤੇ ਜਿੱਤ ਦਾ ਵਰਣਨ ਕਰੋ |
ਉੱਤਰ-
ਬਾਬਰ ਦੀ ਪੰਜਾਬ ਉੱਤੇ ਜਿੱਤ ਪਾਣੀਪਤ ਦੀ ਪਹਿਲੀ ਲੜਾਈ ਦਾ ਸਿੱਟਾ ਸੀ । ਇਹ ਲੜਾਈ 1526 ਈ: ਵਿਚ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਵਿਚਕਾਰ ਹੋਈ । ਇਸ ਵਿਚ ਬਾਬਰ ਜੇਤੂ ਰਿਹਾ ਅਤੇ ਪੰਜਾਬ ਉੱਤੇ ਉਸ ਦਾ ਅਧਿਕਾਰ ਹੋ ਗਿਆ ।

ਬਾਬਰ ਦਾ ਹਮਲਾ – ਨਵੰਬਰ, 1525 ਈ: ਵਿਚ ਬਾਬਰ 12000 ਸੈਨਿਕਾਂ ਸਹਿਤ ਕਾਬੁਲ ਤੋਂ ਪੰਜਾਬ ਵਲ ਵਧਿਆ । ਰਸਤੇ ਵਿਚ ਦੌਲਤ ਖਾਂ ਲੋਧੀ ਨੂੰ ਹਰਾਉਂਦਾ ਹੋਇਆ ਉਹ ਦਿੱਲੀ ਵਲ ਵਧਿਆ । ਦਿੱਲੀ ਦਾ ਸੁਲਤਾਨ ਇਬਰਾਹੀਮ ਲੋਧੀ ਇਕ ਲੱਖ ਫ਼ੌਜ ਲੈ ਕੇ ਉਸ ਦੇ ਵਿਰੁੱਧ ਉੱਤਰ-ਪੱਛਮ ਵਲ ਨਿਕਲ ਪਿਆ ਉਸ ਦੀ ਫ਼ੌਜ ਚਾਰ ਹਿੱਸਿਆਂ ਵਿਚ ਵੰਡੀ ਹੋਈ ਸੀ-ਅੱਗੇ ਰਹਿਣ ਵਾਲੀ ਫ਼ੌਜੀ ਟੁਕੜੀ, ਕੇਂਦਰੀ ਫ਼ੌਜ, ਸੱਜੇ ਪਾਸੇ ਦੀ ਫ਼ੌਜੀ ਟੁਕੜੀ ਅਤੇ ਖੱਬੇ ਪਾਸੇ ਦੀ ਫ਼ੌਜੀ ਟੁਕੜੀ । ਫ਼ੌਜ ਦੇ ਅੱਗੇ ਲਗਪਗ 5000 ਹਾਥੀ ਸਨ । ਦੋਹਾਂ ਪੱਖਾਂ ਦੀਆਂ ਫ਼ੌਜਾਂ ਦਾ ਪਾਣੀਪਤ ਦੇ ਮੈਦਾਨ ਵਿਚ ਸਾਹਮਣਾ ਹੋਇਆ ।

ਯੁੱਧ ਦਾ ਆਰੰਭ – ਪਹਿਲੇ ਅੱਠ ਦਿਨ ਤਕ ਕਿਸੇ ਪਾਸਿਓਂ ਵੀ ਕੋਈ ਹਮਲਾ ਨਹੀਂ ਹੋਇਆ । ਪਰੰਤੁ 21 ਅਪਰੈਲ, 1526 ਈ: ਦੀ ਸਵੇਰ ਇਬਰਾਹੀਮ ਲੋਧੀ ਦੀ ਫ਼ੌਜ ਨੇ ਬਾਬਰ ਉੱਤੇ ਹਮਲਾ ਕਰ ਦਿੱਤਾ । ਬਾਬਰ ਦੇ ਤੋਪਚੀਆਂ ਨੇ ਵੀ ਲੋਧੀ ਫ਼ੌਜ ਉੱਤੇ ਗੋਲੇ ਵਰਸਾਉਣੇ ਸ਼ੁਰੂ ਕਰ ਦਿੱਤੇ | ਬਾਬਰ ਦੀ ਤੁਲੁਮਾ ਫ਼ੌਜ ਨੇ ਅੱਗੇ ਵਧ ਕੇ ਦੁਸ਼ਮਣ ਨੂੰ ਘੇਰ ਲਿਆ । ਬਾਬਰ ਦੀ ਫ਼ੌਜ ਦੇ ਸੱਜੇ ਅਤੇ ਖੱਬੇ ਪੱਖ ਅੱਗੇ ਵਧੇ ਅਤੇ ਉਨ੍ਹਾਂ ਨੇ ਜ਼ਬਰਦਸਤ ਹਮਲਾ ਕਰ ਦਿੱਤਾ । ਇਬਰਾਹੀਮ ਲੋਧੀ ਦੀਆਂ ਫ਼ੌਜਾਂ ਚਾਰੇ ਪਾਸਿਆਂ ਤੋਂ ਘਿਰ ਗਈਆਂ । ਉਹ ਨਾ ਤਾਂ ਅੱਗੇ ਵੱਧ ਸਕਦੀਆਂ ਸਨ ਅਤੇ ਨਾ ਪਿੱਛੇ ਹਟ ਸਕਦੀਆਂ ਸਨ । ਇਬਰਾਹੀਮ ਲੋਧੀ ਦੇ ਹਾਥੀ ਜ਼ਖ਼ਮੀ ਹੋ ਕੇ ਪਿੱਛੇ ਵਲ ਦੌੜੇ ਅਤੇ ਉਨ੍ਹਾਂ ਨੇ ਆਪਣੇ ਹੀ ਫ਼ੌਜੀਆਂ ਨੂੰ ਕੁਚਲ ਦਿੱਤਾ । ਦੇਖਦੇ ਹੀ ਦੇਖਦੇ ਪਾਣੀਪਤ ਦੇ ਮੈਦਾਨ ਵਿਚ ਲਾਸ਼ਾਂ ਦੇ ਢੇਰ ਲੱਗ ਗਏ । ਦੁਪਹਿਰ ਤਕ ਯੁੱਧ ਖ਼ਤਮ ਹੋ ਗਿਆ । ਇਬਰਾਹੀਮ ਲੋਧੀ ਹਜ਼ਾਰਾਂ ਲਾਸ਼ਾਂ ਵਿਚਕਾਰ ਮਰਿਆ ਹੋਇਆ ਪਾਇਆ ਗਿਆ । ਬਾਬਰ ਨੂੰ ਪੰਜਾਬ ਉੱਤੇ ਪੂਰੀ ਜਿੱਤ ਪ੍ਰਾਪਤ ਹੋਈ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

PSEB 10th Class Social Science Guide ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਇਬਰਾਹੀਮ ਲੋਧੀ ਦੇ ਅਧੀਨ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ?
ਉੱਤਰ-
ਇਬਰਾਹੀਮ ਲੋਧੀ ਦੇ ਸਮੇਂ ਪੰਜਾਬ ਦਾ ਗਵਰਨਰ ਦੌਲਤ ਖਾਂ ਲੋਧੀ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ । ਹਮਲਾ ਕਰਨ ਲਈ ਸੱਦਾ ਦੇ ਕੇ ਸਾਜ਼ਿਸ਼ ਰਚ ਰਿਹਾ ਸੀ ।

ਪ੍ਰਸ਼ਨ 2.
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਦਿੱਲੀ ਕਿਉਂ ਬੁਲਾਇਆ ?
ਉੱਤਰ-
ਇਬਰਾਹੀਮ ਲੋਧੀ ਨੇ ਦੌਲਤ ਖਾਂ ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।

ਪ੍ਰਸ਼ਨ 3.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ-
1469 ਈ: ਵਿਚ ਤਲਵੰਡੀ ਨਾਮਕ ਸਥਾਨ ਉੱਤੇ ।

ਪ੍ਰਸ਼ਨ 4.
ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ ?
ਉੱਤਰ-
ਬਹਿਲੋਲ ਲੋਧੀ ਨੇ ।

ਪ੍ਰਸ਼ਨ 5.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਕਿਸਨੂੰ ਮੰਨਿਆ ਜਾਂਦਾ ਹੈ ?
ਉੱਤਰ-
ਸਿਕੰਦਰ ਲੋਧੀ ਨੂੰ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 6.
ਤਾਤਾਰ ਖਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਕੌਣ ਬਣਿਆ ?
ਉੱਤਰ-
ਦੌਲਤ ਖਾਂ ਲੋਧੀ ।

ਪ੍ਰਸ਼ਨ 7.
ਦੌਲਤ ਖਾਂ ਲੋਧੀ ਦੇ ਛੋਟੇ ਪੁੱਤਰ ਦਾ ਨਾਂ ਦੱਸੋ ।
ਉੱਤਰ-
ਦਿਲਾਵਰ ਖਾਂ ਲੋਧੀ ।

ਪ੍ਰਸ਼ਨ 8.
ਬਾਬਰ ਨੇ 1519 ਦੇ ਆਪਣੇ ਪੰਜਾਬ ਹਮਲੇ ਵਿਚ ਕਿਹੜੇ ਸਥਾਨਾਂ ‘ਤੇ ਆਪਣਾ ਅਧਿਕਾਰ ਕੀਤਾ ?
ਉੱਤਰ-
ਬਜੌਰ ਅਤੇ ਭਰਾ ਉੱਤੇ ।

ਪ੍ਰਸ਼ਨ 9.
ਬਾਬਰ ਦਾ ਲਾਹੌਰ ‘ਤੇ ਕਬਜ਼ਾ ਕਦੋਂ ਹੋਇਆ ?
ਉੱਤਰ-
1524 ਈ: ਨੂੰ ।

ਪ੍ਰਸ਼ਨ 10.
ਪਾਣੀਪਤ ਦੀ ਪਹਿਲੀ ਲੜਾਈ (21 ਅਪਰੈਲ, 1526) ਕਿਨ੍ਹਾਂ ਵਿਚਾਲੇ ਹੋਈ ?
ਉੱਤਰ-
ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ।

ਪ੍ਰਸ਼ਨ 11.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਸਪੁੱਤਰੀ ਬੀਬੀ ਫਾਤਿਮਾ ਦੀ ਸੰਤਾਨ ਕੌਣ ਮੰਨਦਾ ਸੀ ?
ਉੱਤਰ-
ਸੱਯਦ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 12.
ਨਿਆਂ ਸੰਬੰਧੀ ਕੰਮ ਕੌਣ ਕਰਦੇ ਸਨ ?
ਉੱਤਰ-
ਕਾਜੀ ।

ਪ੍ਰਸ਼ਨ 13.
ਮੁਸਲਿਮ ਸਮਾਜ ਵਿਚ ਸਭ ਤੋਂ ਹੇਠਲੇ ਦਰਜੇ ਤੇ ਕੌਣ ਸੀ ?
ਉੱਤਰ-
ਗੁਲਾਮ ।

ਪ੍ਰਸ਼ਨ 14.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ਨੂੰ ਕੀ ਸਮਝਿਆ ਜਾਂਦਾ ਸੀ ?
ਉੱਤਰ-
ਜਿੰਮੀ ।

ਪ੍ਰਸ਼ਨ 15.
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹਿੰਦੂਆਂ ‘ਤੇ ਕਿਹੜਾ ਧਾਰਮਿਕ ਕਰ ਸੀ ?
ਉੱਤਰ-
ਜਜ਼ੀਆ ।

ਪ੍ਰਸ਼ਨ 16.
‘ਸਤੀ’ ਦੀ ਕੁਪ੍ਰਥਾ ਕਿਹੜੀ ਜਾਤੀ ਵਿਚ ਪ੍ਰਚਲਿਤ ਸੀ ?
ਉੱਤਰ-
ਹਿੰਦੂਆਂ ਵਿਚ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 17.
ਮੁਸਲਿਮ ਅਮੀਰਾਂ ਦੁਆਰਾ ਪਹਿਨੀ ਜਾਣ ਵਾਲੀ ਤੁੱਰੇਦਾਰ ਪੱਗੜੀ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਚੀਰਾ ।

ਪ੍ਰਸ਼ਨ 18.
ਦੌਲਤ ਖਾਂ ਲੋਧੀ ਨੇ ਦਿੱਲੀ ਦੇ ਸੁਲਤਾਨ ਕੋਲ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਕਿਉਂ ਭੇਜਿਆ ?
ਉੱਤਰ-
ਦੌਲਤ ਖਾਂ ਲੋਧੀ ਨੇ ਅਨੁਮਾਨ ਲਗਾਇਆ ਸੀ ਕਿ ਸੁਲਤਾਨ ਉਸ ਨੂੰ ਸਜ਼ਾ ਦੇਣਾ ਚਾਹੁੰਦਾ ਹੈ ਇਸ ਲਈ ਉਸਨੇ ਆਪ ਦਿੱਲੀ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਸੁਲਤਾਨ ਕੋਲ ਭੇਜਿਆ ।

ਪ੍ਰਸ਼ਨ 19.
ਦੌਲਤ ਖਾਂ ਲੋਧੀ ਨੇ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਕਿਉਂ ਬੁਲਾਇਆ ?
ਉੱਤਰ-
ਦੌਲਤ ਖਾਂ ਲੋਧੀ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦੀ ਸ਼ਕਤੀ ਖ਼ਤਮ ਕਰ ਕੇ ਆਪ ਪੰਜਾਬ ਦਾ ਸੁਤੰਤਰ ਸ਼ਾਸ਼ਕ ਬਣਨਾ ਚਾਹੁੰਦਾ ਸੀ ।

ਪ੍ਰਸ਼ਨ 20.
ਦੌਲਤ ਖਾਂ ਲੋਧੀ ਬਾਬਰ ਦੇ ਵਿਰੁੱਧ ਕਿਉਂ ਹੋਇਆ ?
ਉੱਤਰ-
ਦੌਲਤ ਖਾਂ ਲੋਧੀ ਨੂੰ ਵਿਸ਼ਵਾਸ ਸੀ ਕਿ ਜਿੱਤ ਮਗਰੋਂ ਬਾਬਰ ਉਸ ਨੂੰ ਸਾਰੇ ਪੰਜਾਬ ਦਾ ਗਵਰਨਰ ਬਣਾ ਦੇਵੇਗਾ ਪਰੰਤੂ ਜਦੋਂ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦਾ ਹੀ ਸ਼ਾਸਨ ਸੌਂਪਿਆ ਤਾਂ ਉਹ ਬਾਬਰ ਦੇ ਵਿਰੁੱਧ ਹੋ ਗਿਆ ।

ਪ੍ਰਸ਼ਨ 21.
ਦੌਲਤ ਖਾਂ ਲੋਧੀ ਨੇ ਬਾਬਰ ਦਾ ਸਾਹਮਣਾ ਕਦੋਂ ਕੀਤਾ ?
ਉੱਤਰ-
ਬਾਬਰ ਵਲੋਂ ਭਾਰਤ ਉੱਤੇ ਪੰਜਵੇਂ ਹਮਲੇ ਦੇ ਸਮੇਂ ਦੌਲਤ ਖਾਂ ਲੋਧੀ ਨੇ ਉਸ ਦਾ ਸਾਹਮਣਾ ਕੀਤਾ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 22.
ਬਾਬਰ ਦੇ ਭਾਰਤ ‘ਤੇ ਪੰਜਵੇਂ ਹਮਲੇ ਦਾ ਕੀ ਸਿੱਟਾ ਨਿਕਲਿਆ ?
ਉੱਤਰ-
ਇਸ ਹਮਲੇ ਦਾ ਸਿੱਟਾ ਇਹ ਨਿਕਲਿਆ ਕਿ ਇਸ ਲੜਾਈ ਵਿਚ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਸਾਰੇ ਪੰਜਾਬ ’ਤੇ ਬਾਬਰ ਦਾ ਕਬਜ਼ਾ ਹੋ ਗਿਆ ।

ਪ੍ਰਸ਼ਨ 23.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਸਥਿਤੀ ਦੇ ਵਿਸ਼ੇ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ‘ਤੇ ਦੋ ਵਾਕ ਲਿਖੋ ।
ਉੱਤਰ-
ਗੁਰੂ ਨਾਨਕ ਦੇਵ ਜੀ ਆਖਦੇ ਹਨ-“ਰਾਜਾ ਸ਼ੇਰ ਹੈ ਤੇ ਮੁਕੱਦਮ ਕੁੱਤੇ ਹਨ ਜੋ ਦਿਨ-ਰਾਤ ਪਰਜਾ ਦਾ ਸ਼ੋਸ਼ਣ ਕਰਨ ਵਿਚ ਲੱਗੇ ਰਹਿੰਦੇ ਹਨ ।” ਭਾਵ ਸ਼ਾਸਕ ਵਰਗ ਜ਼ਾਲਮ ਹੈ । ਇਨ੍ਹਾਂ ਕੁੱਤਿਆਂ ਲੋਧੀ ਸ਼ਾਸਕਾਂ) ਨੇ ਹੀਰੇ ਵਰਗੇ ਦੇਸ਼ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ ।

II. ਖ਼ਾਲੀ ਥਾਂਵਾਂ ਭਰੋ-

1. ਬਾਬਰ ਨੇ ਪੰਜਾਬ ਨੂੰ ……………………… ਈ: ਵਿਚ ਜਿੱਤਿਆ ।
2. ਸੱਈਅਦ ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ………………………. ਦੀ ਸੰਤਾਨ ਮੰਨਦੇ ਹਨ ।
3. ਇਬਰਾਹੀਮ ਲੋਧੀ ਨੇ …………………………….. ਲੋਧੀ ਨੂੰ ਸਜ਼ਾ ਦੇਣ ਲਈ ਦਿੱਲੀ ਬੁਲਾਇਆ ।
4. ਤਾਤਾਰ ਖਾਂ ਲੋਧੀ ਦੇ ਬਾਅਦ ……………………. ਨੂੰ ਪੰਜਾਬ ਦਾ ਸੂਬੇਦਾਰ ਬਣਾਇਆ ਗਿਆ ।
5. ਮੁਸਲਿਮ ਅਮੀਰਾਂ ਦੁਆਰਾਂ ਪਹਿਣੀ ਜਾਂਦੀ ਤੁਰੇਦਾਰ ਪਗੜੀ ਨੂੰ ……………….. ਕਿਹਾ ਜਾਂਦਾ ਸੀ ।
6. …………………… ਦੌਲਤ ਖਾਂ ਲੋਧੀ ਦਾ ਪੁੱਤਰ ਸੀ ।
ਉੱਤਰ-
(1) 1526
(2) ਬੀਬੀ ਫਾਤਿਮਾ
(3) ਦੌਲਤ ਖ਼ਾ
(4) ਦੌਲਤ ਖਾਂ
(5) ਚੀਰਾ
(6) ਦਿਲਾਵਰ ਖਾਂ ਲੋਧੀ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਬਾਬਰ ਨੇ 1526 ਦੀ ਲੜਾਈ ਵਿਚ ਹਰਾਇਆ-
(A) ਦੌਲਤ ਖਾਂ ਲੋਧੀ ਨੂੰ
(B) ਬਹਿਲੋਲ ਲੋਧੀ ਨੂੰ
(C) ਇਬਰਾਹੀਮ ਲੋਧੀ ਨੂੰ
(D) ਸਿਕੰਦਰ ਲੋਧੀ ਨੂੰ ।
ਉੱਤਰ-
(C) ਇਬਰਾਹੀਮ ਲੋਧੀ ਨੂੰ

ਪ੍ਰਸ਼ਨ 2.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ
(A) 1269 ਈ: ਵਿਚ
(B) 1469 ਈ: ਵਿਚ
(C) 1526 ਈ: ਵਿਚ
(D) 1360 ਈ: ਵਿਚ ।
ਉੱਤਰ-
(B) 1469 ਈ: ਵਿਚ

ਪ੍ਰਸ਼ਨ 3.
ਤਾਤਾਰ ਖ਼ਾਂ ਨੂੰ ਪੰਜਾਬ ਦਾ ਨਿਜ਼ਾਮ ਕਿਸਨੇ ਬਣਾਇਆ
(A) ਬਹਿਲੋਲ ਲੋਧੀ ਨੇ
(B) ਇਬਰਾਹੀਮ ਲੋਧੀ ਨੇ
(C) ਦੌਲਤ ਖਾਂ ਲੋਧੀ ਨੇ
(D) ਸਿਕੰਦਰ ਲੋਧੀ ਨੇ ।
ਉੱਤਰ-
(A) ਬਹਿਲੋਲ ਲੋਧੀ ਨੇ

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 4.
ਲੋਧੀ ਵੰਸ਼ ਦਾ ਸਭ ਤੋਂ ਪ੍ਰਸਿੱਧ ਬਾਦਸ਼ਾਹ ਮੰਨਿਆ ਜਾਂਦਾ ਹੈ-
(A) ਬਹਿਲੋਲ ਲੋਧੀ ਨੂੰ
(B) ਇਬਰਾਹੀਮ ਲੋਧੀ ਨੂੰ
(C) ਦੌਲਤ ਖਾਂ ਲੋਧੀ ਨੂੰ
(D) ਸਿਕੰਦਰ ਲੋਧੀ ਨੂੰ ।
ਉੱਤਰ-
(D) ਸਿਕੰਦਰ ਲੋਧੀ ਨੂੰ ।

ਪ੍ਰਸ਼ਨ 5.
ਆਪਣੇ ਆਪ ਨੂੰ ਹਜ਼ਰਤ ਮੁਹੰਮਦ ਦੀ ਧੀ ਬੀਬੀ ਫਾਤਿਮਾ ਦੀ ਸੰਤਾਨ ਮੰਨਦੇ ਹਨ-
(A) ਸ਼ੇਖ਼
(B) ਉਲੇਮਾ
(C) ਸੱਈਅਦ
(D) ਕਾਜ਼ੀ ।
ਉੱਤਰ-
(C) ਸੱਈਅਦ

IV ਸਹੀ-ਗਲਤ ਕਥਨ-
ਪ੍ਰਸ਼ਨ-ਸਹੀ ਕਥਨਾਂ ’ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :

1. ਬਾਬਰ ਨੂੰ ਪੰਜਾਬ ਉੱਤੇ 1530 ਈ: ਵਿਚ ਜਿੱਤ ਪ੍ਰਾਪਤ ਹੋਈ ।
2. ਸੱਈਅਦ ਆਪਣੇ ਆਪ ਨੂੰ ਖ਼ਲੀਫ਼ਾ ਅਬ-ਬਕਰ ਦੇ ਉੱਤਰਾਧਿਕਾਰੀ ਮੰਨਦੇ ਸੀ ।
3. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਨਾਮਕ ਸਥਾਨ ‘ਤੇ ਹੋਇਆ ।
4. ਪਾਣੀਪਤ ਦੀ ਪਹਿਲੀ ਲੜਾਈ ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਹੋਈ ।
5. ‘ਸਤੀ’ ਦੀ ਕੁਪ੍ਰਥਾ ਮੁਸਲਿਮ ਸਮਾਜ ਵਿਚ ਪ੍ਰਚਲਿਤ ਸੀ ।
ਉੱਤਰ-
1. ×
2. ×
3. √
4. √
5. ×

V ਸਹੀ-ਮਿਲਾਨ ਕਰੋ-

1. ਹਜ਼ਰਤ ਮੁਹੰਮਦ ਦੀ ਧੀ ਨਾਲ ਸੰਬੰਧਿਤ ਦੌਲਤ ਖਾਂ ਲੋਧੀ
2. ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਬਣਾਇਆ ਬਾਬਰ ਅਤੇ ਇਬਰਾਹੀਮ ਲੋਧੀ
3. ਤਾਤਾਰ ਖ਼ਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਬਹਿਲੋਲ ਲੋਧੀ
4. ਪਾਣੀਪਤ ਦੀ ਪਹਿਲੀ ਲੜਾਈ ਸੱਈਅਦ ਨਾਲ ਸੰਬੰਧਿਤ ।

ਉੱਤਰ-

1. ਹਜ਼ਰਤ ਮੁਹੰਮਦ ਦੀ ਧੀ ਨਾਲ ਸੰਬੰਧਿਤ ਸੱਈਅਦ ਨਾਲ ਸੰਬੰਧਿਤ
2. ਤਾਤਾਰ ਖਾਂ ਨੂੰ ਪੰਜਾਬ ਦਾ ਨਿਜ਼ਾਮ ਬਣਾਇਆ ਬਹਿਲੋਲ ਲੋਧੀ
3. ਤਾਤਾਰ ਖ਼ਾਂ ਦੇ ਬਾਅਦ ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ
4. ਪਾਣੀਪਤ ਦੀ ਪਹਿਲੀ ਲੜਾਈ ਬਾਬਰ ਅਤੇ ਇਬਰਾਹੀਮ ਲੋਧੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Shot Answer Type Questions)

ਪ੍ਰਸ਼ਨ 1.
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਦਾ ਮੁੱਲਾਂਕਣ ਕਰੋ ।
ਉੱਤਰ-
16ਵੀਂ ਸਦੀ ਦੇ ਸ਼ੁਰੂ ਵਿਚ ਪੰਜਾਬ ਦੀ ਰਾਜਨੀਤਿਕ ਦਸ਼ਾ ਬੜੀ ਖ਼ਰਾਬ ਸੀ । ਉਨ੍ਹਾਂ ਦਿਨਾਂ ਵਿਚ ਇਹ ਪ੍ਰਦੇਸ਼ ਲਾਹੌਰ ਪ੍ਰਾਂਤ ਦੇ ਨਾਂ ਨਾਲ ਪ੍ਰਸਿੱਧ ਸੀ ਅਤੇ ਇਹ ਦਿੱਲੀ ਸਲਤਨਤ ਦਾ ਅੰਗ ਸੀ ।ਇਸ ਕਾਲ ਵਿਚ ਦਿੱਲੀ ਦੇ ਸਾਰੇ ਸੁਲਤਾਨ (ਸਿਕੰਦਰ ਲੋਧੀ, ਇਬਰਾਹੀਮ ਲੋਧੀ ਨਿਰੰਕੁਸ਼ ਸਨ । ਉਨ੍ਹਾਂ ਦੇ ਅਧੀਨ ਪੰਜਾਬ ਵਿਚ ਰਾਜਨੀਤਿਕ ਅਰਾਜਕਤਾ ਫੈਲੀ ਹੋਈ ਸੀ । ਸਾਰਾ ਪ੍ਰਦੇਸ਼ ਸਾਜ਼ਿਸ਼ਾਂ ਦਾ ਅਖਾੜਾ ਬਣਿਆ ਹੋਇਆ ਸੀ । ਪੂਰੇ ਪੰਜਾਬ ਵਿਚ ਅਨਿਆਂ ਦਾ ਨੰਗਾ ਨਾਚ ਹੋ ਰਿਹਾ ਸੀ । ਸ਼ਾਸਕ ਵਰਗ ਭੋਗ ਵਿਲਾਸ ਵਿਚ ਮਗਨ ਸੀ । ਸਰਕਾਰੀ ਕਰਮਚਾਰੀ ਭਿਸ਼ਟਾਚਾਰੀ ਹੋ ਚੁੱਕੇ ਸਨ ਅਤੇ ਆਪਣੇ ਕਰਤੱਵ ਦਾ ਪਾਲਣ ਨਹੀਂ ਕਰਦੇ ਸਨ । ਇਨ੍ਹਾਂ ਹਾਲਤਾਂ ਵਿਚ ਉਨ੍ਹਾਂ ਤੋਂ ਨਿਆਂ ਦੀ ਆਸ ਕਰਨੀ ਵਿਅਰਥ ਸੀ । ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਨਿਆਂ ਦੁਨੀਆਂ ਤੋਂ ਉੱਡ ਗਿਆ ਹੈ ” ਭਾਈ ਗੁਰਦਾਸ ਨੇ ਵੀ ਇਸ ਸਮੇਂ ਪੰਜਾਬ ਵਿੱਚ ਫੈਲੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 2.
16ਵੀਂ ਸਦੀ ਦੇ ਸ਼ੁਰੂ ਵਿਚ ਇਬਰਾਹੀਮ ਲੋਧੀ ਅਤੇ ਦੌਲਤ ਖਾਂ ਲੋਧੀ ਦੇ ਵਿਚਕਾਰ ਹੋਣ ਵਾਲੇ ਸੰਘਰਸ਼ ਦਾ ਕੀ ਕਾਰਨ ਸੀ ? ਇਬਰਾਹੀਮ ਲੋਧੀ ਨਾਲ ਨਿਪਟਣ ਦੇ ਲਈ ਦੌਲਤ ਖਾਂ ਨੇ ਕੀ ਕੀਤਾ ?
ਉੱਤਰ-
ਦੌਲਤ ਖਾਂ ਲੋਧੀ ਇਬਰਾਹੀਮ ਲੋਧੀ ਦੇ ਸਮੇਂ ਵਿਚ ਪੰਜਾਬ ਦਾ ਗਵਰਨਰ ਸੀ । ਉਂਝ ਤਾਂ ਉਹ ਦਿੱਲੀ ਦੇ ਸੁਲਤਾਨ ਦੇ ਅਧੀਨ ਸੀ, ਪਰ ਅਸਲ ਵਿਚ ਉਹ ਇਕ ਸੁਤੰਤਰ ਸ਼ਾਸਕ ਦੇ ਰੂਪ ਵਿਚ ਕੰਮ ਕਰ ਰਿਹਾ ਸੀ । ਉਸ ਨੇ ਇਬਰਾਹੀਮ ਲੋਧੀ ਦੇ ਚਾਚੇ ਆਲਮ ਖਾਂ ਲੋਧੀ ਨੂੰ ਦਿੱਲੀ ਦੀ ਰਾਜਗੱਦੀ ਦਿਵਾਉਣ ਵਿਚ ਸਹਾਇਤਾ ਦੇਣ ਦਾ ਵਚਨ ਦੇ ਕੇ । ਉਸ ਨੂੰ ਆਪਣੇ ਨਾਲ ਜੋੜ ਲਿਆ । ਇਬਰਾਹੀਮ ਨੂੰ ਜਦੋਂ ਦੌਲਤ ਖ਼ਾਂ ਦੀਆਂ ਸਾਜ਼ਿਸ਼ਾਂ ਦੀ ਸੂਚਨਾ ਮਿਲੀ ਤਾਂ ਉਸ ਨੇ ਦੌਲਤ ਮਾਂ ਨੂੰ ਦਿੱਲੀ ਬੁਲਾਇਆ । ਪਰ ਦੌਲਤ ਖਾਂ ਨੇ ਆਪ ਜਾਣ ਦੀ ਥਾਂ ਆਪਣੇ ਪੁੱਤਰ ਦਿਲਾਵਰ ਖਾਂ ਨੂੰ ਭੇਜ ਦਿੱਤਾ । ਦਿੱਲੀ ਪਹੁੰਚਣ ‘ਤੇ ਸੁਲਤਾਨ ਨੇ ਦਿਲਾਵਰ ਖਾਂ ਨੂੰ ਕੈਦੀ ਬਣਾ ਲਿਆ ਪਰ ਕੁਝ ਹੀ ਸਮੇਂ ਬਾਅਦ ਦਿਲਾਵਰ ਖਾਂ ਜੇਲ੍ਹ ਤੋਂ ਭੱਜ ਨਿਕਲਿਆ ਅਤੇ ਆਪਣੇ ਪਿਤਾ ਕੋਲ ਲਾਹੌਰ ਜਾ ਪੁੱਜਿਆ । ਦੌਲਤ ਖਾਂ ਨੇ ਇਬਰਾਹੀਮ ਲੋਧੀ ਦੇ ਇਸ ਵਿਹਾਰ ਦਾ ਬਦਲਾ ਲੈਣ ਲਈ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਦਿੱਤਾ ।

PSEB 10th Class SST Solutions History Chapter 2 ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬ ਦੀ ਰਾਜਨੀਤਿਕ ਅਤੇ ਸਮਾਜਿਕ ਅਵਸਥਾ

ਪ੍ਰਸ਼ਨ 3.
ਬਾਬਰ ਅਤੇ ਦੌਲਤ ਖਾਂ ਵਿਚਕਾਰ ਹੋਏ ਸੰਘਰਸ਼ ’ਤੇ ਰੌਸ਼ਨੀ ਪਾਓ ।
ਉੱਤਰ-
ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਦੌਲਤ ਖਾਂ ਲੋਧੀ ਨੇ ਹੀ ਸੱਦਾ ਦਿੱਤਾ ਸੀ । ਦੌਲਤ ਖਾਂ ਨੂੰ ਉਮੀਦ ਸੀ ਕਿ ਜੇਤੁ ਹੋ ਕੇ ਬਾਬਰ ਉਸ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰੇਗਾ, ਪਰ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਅਤੇ ਸੁਲਤਾਨਪੁਰ ਦੇ ਹੀ ਦੇਸ਼ ਸੌਪੇ । ਇਸ ਲਈ ਉਸ ਨੇ ਬਾਬਰ ਦੇ ਵਿਰੁੱਧ ਬਗਾਵਤ ਦਾ ਝੰਡਾ ਝੁਲਾ ਦਿੱਤਾ । ਛੇਤੀ ਹੀ ਦੋਹਾਂ ਪੱਖਾਂ ਵਿਚਾਲੇ ਯੁੱਧ ਛਿੜ ਪਿਆ ਜਿਸ ਵਿਚ ਦੌਲਤ ਖਾਂ ਉਸ ਦਾ ਪੁੱਤਰ ਗਾਜ਼ੀ ਹਾਰ ਗਏ । ਇਸ ਤੋਂ ਬਾਅਦ ਬਾਬਰ ਵਾਪਸ ਕਾਬੁਲ ਮੁੜ ਗਿਆ । ਉਸ ਦੇ ਵਾਪਸ ਮੁੜਦਿਆਂ ਹੀ ਦੌਲਤ ਖਾਂ ਨੇ ਬਾਬਰ ਦੇ ਪ੍ਰਤੀਨਿਧੀ ਆਲਮ ਖ਼ਾਂ ਨੂੰ ਮਾਰ ਨਠਾਇਆ ਅਤੇ ਆਪ ਮੁੜ ਸਾਰੇ ਪੰਜਾਬ ਦਾ ਸ਼ਾਸਕ ਬਣ ਬੈਠਿਆ । ਆਲਮ ਖਾਂ ਦੀ ਬੇਨਤੀ ‘ਤੇ ਬਾਬਰ ਨੇ 1525 ਈ: ਨੂੰ ਪੰਜਾਬ ‘ਤੇ ਦੁਬਾਰਾ ਹਮਲਾ ਕੀਤਾ ਤੇ ਦੌਲਤ ਖਾਂ ਲੋਧੀ ਹਾਰ ਗਿਆ ਅਤੇ ਪਹਾੜਾਂ ਵਿਚ ਜਾ ਲੁਕਿਆ ।

ਪ੍ਰਸ਼ਨ 4.
ਬਾਬਰ ਅਤੇ ਇਬਰਾਹੀਮ ਲੋਧੀ ਦੇ ਵਿਚਕਾਰ ਸੰਘਰਸ਼ ਦਾ ਵਰਣਨ ਕਰੋ ।
ਜਾਂ
ਪਾਣੀਪਤ ਦੀ ਪਹਿਲੀ ਲੜਾਈ ਦਾ ਵਰਣਨ ਕਰੋ | ਪੰਜਾਬ ਦੇ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਬਾਬਰ ਦੌਲਤ ਖਾਂ ਲੋਧੀ ਨੂੰ ਹਰਾ ਕੇ ਦਿੱਲੀ ਵਲ ਵਧਿਆ । ਦੂਜੇ ਪਾਸੇ ਇਬਰਾਹੀਮ ਲੋਧੀ ਵੀ ਇਕ ਵਿਸ਼ਾਲ ਸੈਨਾ ਨਾਲ ਦੁਸ਼ਮਣ ਦਾ ਸਾਹਮਣਾ ਕਰਨ ਲਈ ਦਿੱਲੀ ਤੋਂ ਚਲ ਪਿਆ । 21 ਅਪਰੈਲ, 1526 ਈ: ਦੇ ਦਿਨ ਪਾਣੀਪਤ ਦੇ ਇਤਿਹਾਸਿਕ ਮੈਦਾਨ ਵਿਚ ਦੋਵੇਂ ਸੈਨਾਵਾਂ ਵਿਚ ਯੁੱਧ ਹੋਇਆ । ਇਬਰਾਹੀਮ ਲੋਧੀ ਹਾਰ ਗਿਆ ਅਤੇ ਰਣਖੇਤਰ ਵਿਚ ਹੀ ਮਾਰਿਆ ਗਿਆ । ਬਾਬਰ ਆਪਣੀ ਜੇਤੂ ਸੈਨਾ ਸਹਿਤ ਦਿੱਲੀ ਪੁੱਜਾ ਅਤੇ ਉੱਥੇ ਉਸ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ । ਇਹ ਭਾਰਤ ਵਿਚ ਦਿੱਲੀ ਸਲਤਨਤ ਦਾ ਅੰਤ ਅਤੇ ਮੁਗ਼ਲ ਸੱਤਾ ਦਾ ਸ਼ੀ-ਗਣੇਸ਼ ਸੀ । ਇਸ ਤਰ੍ਹਾਂ ਪਾਣੀਪਤ ਦੀ ਲੜਾਈ ਨੇ ਨਾ ਕੇਵਲ ਪੰਜਾਬ ਦਾ, ਸਗੋਂ ਸਾਰੇ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰ ਦਿੱਤਾ ।

ਪ੍ਰਸ਼ਨ 5.
ਸੋਵੀਂ ਸਦੀ ਦੇ ਪੰਜਾਬ ਵਿਚ ਹਿੰਦੁਆਂ ਦੀ ਸਥਿਤੀ ‘ਤੇ ਰੌਸ਼ਨੀ ਪਾਓ ।
ਉੱਤਰ-
16ਵੀਂ ਸਦੀ ਦੇ ਹਿੰਦੂ ਸਮਾਜ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਹਰੇਕ ਹਿੰਦੂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਨ੍ਹਾਂ ਨੂੰ ਉੱਚ ਪਦਵੀਆਂ ‘ਤੇ ਨਿਯੁਕਤ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਕੋਲੋਂ ਜਜ਼ੀਆ ਅਤੇ ਤੀਰਥ ਯਾਤਰਾ ਆਦਿ ਕਰ ਬਹੁਤ ਸਖ਼ਤੀ ਨਾਲ ਵਸੂਲ ਕੀਤੇ ਜਾਂਦੇ ਸਨ । ਉਨ੍ਹਾਂ ਦੇ ਰੀਤੀ-ਰਿਵਾਜਾਂ, ਤਿਉਹਾਰਾਂ ਅਤੇ ਪਹਿਰਾਵੇ ‘ਤੇ ਵੀ ਸਰਕਾਰ ਨੇ ਕਈ ਤਰ੍ਹਾਂ ਦੀ ਰੋਕ ਲਗਾ ਦਿੱਤੀ ਸੀ । ਹਿੰਦੁਆਂ ‘ਤੇ ਵੱਖ-ਵੱਖ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਸਨ। ਤਾਂ ਜੋ ਉਹ ਤੰਗ ਆ ਕੇ ਇਸਲਾਮ ਧਰਮ ਨੂੰ ਸਵੀਕਾਰ ਕਰ ਲੈਣ । ਸਿਕੰਦਰ ਲੋਧੀ ਨੇ ਬੋਧਨ (Bodhan) ਨਾਂ ਦੇ ਇਕ ਬਾਹਮਣ ਨੂੰ ਇਸਲਾਮ ਧਰਮ ਨਾ ਸਵੀਕਾਰ ਕਰਨ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਕਿਹਾ ਜਾਂਦਾ ਹੈ ਕਿ ਸਿਕੰਦਰ ਲੋਧੀ ਇਕ ਵਾਰ ਕੁਰੂਕਸ਼ੇਤਰ ਦੇ ਇਕ ਮੇਲੇ ਵਿਚ ਇਕੱਠੇ ਹੋਣ ਵਾਲੇ ਸਾਰੇ ਹਿੰਦੁਆਂ ਨੂੰ ਮਰਵਾ ਦੇਣਾ ਚਾਹੁੰਦਾ ਸੀ, ਪਰ ਉਹ ਹਿੰਦੂਆਂ ਦੇ ਵਿਦਰੋਹ ਦੇ ਡਰ ਨਾਲ ਅਜਿਹਾ ਕਰ ਨਹੀਂ ਸਕਿਆ ।

ਪ੍ਰਸ਼ਨ 6.
16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਿਮ ਸਮਾਜ ਦੇ ਵੱਖ-ਵੱਖ ਵਰਗਾਂ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਵਿਚ ਮੁਸਲਿਮ ਸਮਾਜ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-

  • ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਅਫ਼ਗਾਨ ਅਮੀਰ, ਸ਼ੇਖ਼, ਕਾਜ਼ੀ, ਉਲਮਾ ਧਾਰਮਿਕ ਨੇਤਾ), ਵੱਡੇ-ਵੱਡੇ ਜਾਗੀਰਦਾਰ ਆਦਿ ਸ਼ਾਮਲ ਸਨ । ਸੁਲਤਾਨ ਦੇ ਮੰਤਰੀ, ਉੱਚ ਸਰਕਾਰੀ ਕਰਮਚਾਰੀ ਤੇ ਸੈਨਾ ਦੇ ਵੱਡੇ-ਵੱਡੇ ਅਧਿਕਾਰੀ ਵੀ ਇਸੇ ਸ਼੍ਰੇਣੀ ਵਿਚ ਆਉਂਦੇ ਸਨ । ਇਹ ਲੋਕ ਆਪਣਾ ਸਮਾਂ ਆਰਾਮ ਅਤੇ ਭੋਗ-ਵਿਲਾਸ ਵਿਚ ਬਿਤਾਉਂਦੇ ਸਨ ।
  • ਮੱਧ ਸ਼੍ਰੇਣੀ – ਇਸ ਸ਼੍ਰੇਣੀ ਵਿਚ ਛੋਟੇ ਕਾਜ਼ੀ, ਸੈਨਿਕ, ਛੋਟੇ ਪੱਧਰ ਦੇ ਸਰਕਾਰੀ ਕਰਮਚਾਰੀ, ਵਪਾਰੀ ਆਦਿ ਸ਼ਾਮਲ ਸਨ । ਉਨ੍ਹਾਂ ਨੂੰ ਰਾਜ ਵਲੋਂ ਕਾਫ਼ੀ ਸੁਤੰਤਰਤਾ ਪ੍ਰਾਪਤ ਸੀ ਅਤੇ ਸਮਾਜ ਵਿਚ ਉਨ੍ਹਾਂ ਦਾ ਚੰਗਾ ਸਨਮਾਨ ਸੀ ।
  • ਹੇਠਲੀ ਸ਼੍ਰੇਣੀ – ਇਸ ਸ਼੍ਰੇਣੀ ਵਿਚ ਦਾਸ, ਘਰੇਲੂ ਨੌਕਰ ਅਤੇ ਹਿਜੜੇ ਸ਼ਾਮਲ ਸਨ । ਦਾਸਾਂ ਵਿਚ ਇਸਤਰੀਆਂ ਵੀ ਸ਼ਾਮਲ ਸਨ । ਇਸ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਚੰਗਾ ਨਹੀਂ ਸੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
16ਵੀਂ ਸਦੀ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਸਮਾਜਿਕ ਦਸ਼ਾ ਦਾ ਵਰਣਨ ਕਰੋ ।
ਉੱਤਰ-
16ਵੀਂ ਸਦੀ ਦੇ ਆਰੰਭ ਵਿਚ ਪੰਜਾਬ ਵਿਚ ਮੁਸਲਮਾਨਾਂ ਦੀ ਕਾਫ਼ੀ ਗਿਣਤੀ ਸੀ। ਉਨ੍ਹਾਂ ਦੀ ਸਥਿਤੀ ਹਿੰਦੂਆਂ ਨਾਲੋਂ ਵਧੇਰੇ ਚੰਗੀ ਸੀ । ਇਸ ਦਾ ਕਾਰਨ ਇਹ ਸੀ ਕਿ ਉਸ ਸਮੇਂ ਦੇ ਪੰਜਾਬ ’ਤੇ ਮੁਸਲਮਾਨ ਸ਼ਾਸਕਾਂ ਦਾ ਸ਼ਾਸਨ ਸੀ । ਮੁਸਲਮਾਨਾਂ ਨੂੰ ਉੱਚ ਸਰਕਾਰੀ ਪਦਵੀਆਂ ‘ਤੇ ਨਿਯੁਕਤ ਕੀਤਾ ਜਾਂਦਾ ਸੀ ।

ਮੁਸਲਮਾਨਾਂ ਦੀਆਂ ਸ਼੍ਰੇਣੀਆਂ-ਮੁਸਲਿਮ ਸਮਾਜ ਹੇਠ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-
(i) ਉੱਚ ਸ਼੍ਰੇਣੀ – ਇਸ ਸ਼੍ਰੇਣੀ ਵਿਚ ਵੱਡੇ-ਵੱਡੇ ਸਰਦਾਰ, ਇਕਤਾਦਾਰ, ਉਲਮਾ ਅਤੇ ਸੱਯਦ ਆਦਿ ਦੀ ਗਿਣਤੀ ਹੁੰਦੀ ਹੈ । ਸਰਦਾਰ ਰਾਜ ਦੀਆਂ ਉੱਚ ਪਦਵੀਆਂ ‘ਤੇ ਨਿਯੁਕਤ ਸਨ । ਉਨ੍ਹਾਂ ਨੂੰ “ਖਾਨ’, ‘ਮਲਿਕ”, “ਅਮੀਰ` ਆਦਿ ਕਿਹਾ ਜਾਂਦਾ ਸੀ । ਇਕਤਾਦਾਰ ਇਕ ਤਰ੍ਹਾਂ ਦੇ ਜਾਗੀਰਦਾਰ ਸਨ । ਸਾਰੇ ਸਰਦਾਰਾਂ ਦਾ ਜੀਵਨ ਅਕਸਰ ਅੱਯਾਸ਼ੀ ਦਾ ਜੀਵਨ ਸੀ । ਉਹ ਮਹੱਲਾਂ ਜਾਂ ਵਿਸ਼ਾਲ ਭਵਨਾਂ ਵਿਚ ਨਿਵਾਸ ਕਰਦੇ ਸਨ । ਉਹ ਸ਼ਰਾਬ, ਸ਼ਬਾਬ ਅਤੇ ਸੰਗੀਤ ਵਿਚ ਗੁਆਚੇ ਰਹਿੰਦੇ ਸਨ । ਉਲਮਾ ਲੋਕਾਂ ਦਾ ਸਮਾਜ ਵਿਚ ਬੜਾ ਆਦਰ ਸੀ । ਉਨਾਂ ਨੂੰ ਅਰਬੀ ਭਾਸ਼ਾ ਅਤੇ ਕੁਰਾਨ ਦੀ ਪੂਰਨ ਜਾਣਕਾਰੀ ਹੁੰਦੀ ਸੀ । ਅਨੇਕਾਂ ਉਲਮਾ ਰਾਜ ਵਿਚ ਨਿਆਂ ਕਾਰਜਾਂ ਵਿਚ ਲੱਗੇ ਹੋਏ ਸਨ ।ਉਹ ਕਾਜ਼ੀਆਂ ਦੀਆਂ ਪਦਵੀਆਂ ‘ਤੇ ਲੱਗੇ ਹੋਏ ਸਨ ਅਤੇ ਧਾਰਮਿਕ ਅਤੇ ਨਿਆਇਕ ਅਹੁਦਿਆਂ ‘ਤੇ ਕੰਮ ਕਰ ਰਹੇ ਸਨ ।

(ii) ਮੱਧ ਸ਼੍ਰੇਣੀ – ਮੱਧ ਸ਼੍ਰੇਣੀ ਵਿਚ ਕਿਸਾਨ, ਵਪਾਰੀ, ਸੈਨਿਕ ਅਤੇ ਛੋਟੇ-ਛੋਟੇ ਸਰਕਾਰੀ ਕਰਮਚਾਰੀ ਸ਼ਾਮਲ ਸਨ | ਮੁਸਲਮਾਨ ਵਿਦਵਾਨਾਂ ਅਤੇ ਲੇਖਕਾਂ ਦੀ ਗਿਣਤੀ ਵੀ ਇਸੇ ਸ਼੍ਰੇਣੀ ਵਿਚ ਕੀਤੀ ਜਾਂਦੀ ਸੀ । ਭਾਵੇਂ ਇਸ ਸ਼੍ਰੇਣੀ ਦੇ ਮੁਸਲਮਾਨਾਂ ਦੀ ਗਿਣਤੀ ਉੱਚ ਸ਼੍ਰੇਣੀ ਦੇ ਲੋਕਾਂ ਨਾਲੋਂ ਵਧੇਰੇ ਸੀ ਫਿਰ ਵੀ ਇਨ੍ਹਾਂ ਦਾ ਜੀਵਨ-ਪੱਧਰ ਉੱਚ ਸ਼੍ਰੇਣੀ ਜਿਹਾ ਉੱਚਾ ਨਹੀਂ ਸੀ । ਮੱਧ ਸ਼੍ਰੇਣੀ ਦੇ ਮੁਸਲਮਾਨਾਂ ਦੀ ਆਰਥਿਕ ਹਾਲਤ ਅਤੇ ਸਥਿਤੀ ਹਿੰਦੂਆਂ ਦੇ ਮੁਕਾਬਲੇ ਵਿਚ ਜ਼ਰੂਰ ਚੰਗੀ ਸੀ । ਇਸ ਸ਼੍ਰੇਣੀ ਦਾ ਜੀਵਨ-ਪੱਧਰ ਹਿੰਦੂਆਂ ਨਾਲੋਂ ਕਾਫ਼ੀ ਉੱਚਾ ਸੀ ।

(iii) ਨੀਵੀਂ ਸ਼੍ਰੇਣੀ – ਨੀਵੀਂ ਸ਼੍ਰੇਣੀ ਵਿਚ ਸ਼ਿਲਪਕਾਰ, ਨਿੱਜੀ ਸੇਵਕ, ਦਾਸ-ਦਾਸੀਆਂ ਆਦਿ ਦੀ ਗਿਣਤੀ ਕੀਤੀ ਜਾਂਦੀ ਸੀ । ਇਸ ਸ਼੍ਰੇਣੀ ਦੇ ਮੁਸਲਮਾਨਾਂ ਦਾ ਜੀਵਨ-ਪੱਧਰ ਵਧੇਰੇ ਉੱਚਾ ਨਹੀਂ ਸੀ ।ਉਨ੍ਹਾਂ ਨੂੰ ਰੋਜ਼ੀ ਕਮਾਉਣ ਦੇ ਲਈ ਬੜੀ ਮਿਹਨੇਤ ਕਰਨੀ ਪੈਂਦੀ ਸੀ । ਸ਼ਿਲਪਕਾਰ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ ਹੀ ਆਪਣਾ ਪੇਟ ਭਰ ਸਕਦੇ ਸਨ । ਨਿਜੀ ਸੇਵਕਾਂ ਅਤੇ ਦਾਸ-ਦਾਸੀਆਂ ਨੂੰ ਵੱਡੇ-ਵੱਡੇ ਸਰਦਾਰਾਂ ਦੀ ਨੌਕਰੀ ਕਰਨੀ ਪੈਂਦੀ ਸੀ ।

ਪ੍ਰਸ਼ਨ 2.
16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ ?
ਉੱਤਰ-
16ਵੀਂ ਸਦੀ ਦੇ ਪੰਜਾਬ ਵਿਚ ਇਸਤਰੀਆਂ ਦਾ ਜੀਵਨ ਇਸ ਪ੍ਰਕਾਰ ਸੀ-
ਇਸਤਰੀਆਂ ਦੀ ਦਸ਼ਾ-16ਵੀਂ ਸਦੀ ਦੇ ਆਰੰਭ ਵਿਚ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ । ਉਸ ਨੂੰ ਅਬਲਾ, ਹੀਨ ਅਤੇ ਪੁਰਸ਼ਾਂ ਤੋਂ ਘਟੀਆ ਸਮਝਿਆ ਜਾਂਦਾ ਸੀ । ਘਰ ਵਿਚ ਉਸ ਦੀ ਦਸ਼ਾ ਇਕ ਨੌਕਰਾਣੀ ਦੇ ਸਮਾਨ ਸੀ । ਸੋ, ਉਸ ਨੂੰ ਸਦਾ ਮਨੁੱਖਾਂ ਦੇ ਅਧੀਨ ਰਹਿਣਾ ਪੈਂਦਾ ਸੀ । ਕੁਝ ਰਾਜਪੂਤ ਕਬੀਲੇ ਅਜਿਹੇ ਵੀ ਸਨ ਜੋ ਕੰਨਿਆ ਨੂੰ ਦੁੱਖ ਦਾ ਕਾਰਨ ਮੰਨਦੇ ਸਨ ਅਤੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੰਦੇ ਸਨ । ਮੁਸਲਿਮ ਸਮਾਜ ਵਿਚ ਵੀ ਇਸਤਰੀਆਂ ਦੀ ਹਾਲਤ ਚਿੰਤਾਜਨਕ ਸੀ । ਉਹ ਮਨ ਪਰਚਾਵੇ ਦਾ ਸਾਧਨ ਮਾਤਰ ਹੀ ਸਮਝੀ ਜਾਂਦੀ ਸੀ । ਇਸ ਪ੍ਰਕਾਰ ਜਨਮ ਤੋਂ ਲੈ ਕੇ ਮੌਤ ਤਕ ਇਸਤਰੀ ਨੂੰ ਬੜਾ ਹੀ ਤਰਸਯੋਗ ਜੀਵਨ ਬਿਤਾਉਣਾ ਪੈਂਦਾ ਸੀ ।

ਕੁਪ੍ਰਥਾਵਾਂ – ਸਮਾਜ ਵਿਚ ਅਨੇਕ ਕੁਰੀਤੀਆਂ ਪ੍ਰਚਲਿਤ ਸਨ ਜੋ ਇਸਤਰੀ ਦੇ ਵਿਕਾਸ ਦੇ ਮਾਰਗ ਵਿਚ ਰੋਕ ਬਣੀਆਂ ਹੋਈਆਂ ਸਨ । ਇਨ੍ਹਾਂ ਵਿਚੋਂ ਮੁੱਖ ਪ੍ਰਥਾਵਾਂ ਸਤੀ-ਪ੍ਰਥਾ, ਕੁੜੀਆਂ ਨੂੰ ਮਾਰਨਾ, ਬਾਲ-ਵਿਆਹ, ਜੌਹਰ-ਪ੍ਰਥਾ, ਪਰਦਾ ਪ੍ਰਥਾ, ਅਤੇ ਬਹੁ-ਪਤਨੀ ਪ੍ਰਥਾ ਆਦਿ ਸਨ । ਸਤੀ-ਪ੍ਰਥਾ ਦੇ ਅਨੁਸਾਰ ਜਦੋਂ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਵੀ ਆਪਣੇ ਮਿਤਕ ਪਤੀ ਦੇ ਨਾਲ ਜਿਉਂਦੇ ਸੜ ਜਾਣਾ ਪੈਂਦਾ ਸੀ । ਜੇਕਰ ਕੋਈ ਇਸਤਰੀ ਇਸ ਬੁਰੀ ਪ੍ਰਥਾ ਦੀ ਪਾਲਣਾ ਨਹੀਂ ਕਰਦੀ ਸੀ ਤਾਂ ਉਸ ਦੇ ਨਾਲ ਬੜਾ ਕਠੋਰ ਵਿਵਹਾਰ ਕੀਤਾ ਜਾਂਦਾ ਸੀ ਤੇ ਉਸ ਨੂੰ ਘਿਣਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਸੀ । ਅਸਲ ਵਿਚ ਉਸ ਤੋਂ ਜੀਵਨ ਦੀਆਂ ਸਾਰੀਆਂ ਸਹੂਲਤਾਂ ਖੋਹ ਲਈਆਂ ਜਾਂਦੀਆਂ ਸਨ । ਜੌਹਰ ਦੀ ਪ੍ਰਥਾ ਰਾਜਪੂਤ ਇਸਤਰੀਆਂ ਵਿਚ ਪ੍ਰਚਲਿਤ ਸੀ । ਇਸ ਦੇ ਅਨੁਸਾਰ ਉਹ ਆਪਣੇ ਸਤ ਅਤੇ ਸਨਮਾਨ ਦੀ ਰੱਖਿਆ ਦੇ ਲਈ ਜਿਉਂਦੀਆਂ ਸੜ ਜਾਂਦੀਆਂ ਸਨ ।

ਪਰਦਾ ਥਾ – ਪਰਦਾ ਪ੍ਰਥਾ ਹਿੰਦੂ ਅਤੇ ਮੁਸਲਮਾਨ ਦੋਨਾਂ ਵਿਚ ਹੀ ਪ੍ਰਚਲਿਤ ਸੀ । ਹਿੰਦੂ ਇਸਤਰੀਆਂ ਨੂੰ ਘੁੰਡ ਕੱਢਣਾ ਪੈਂਦਾ ਸੀ ਅਤੇ ਮੁਸਲਮਾਨ ਇਸਤਰੀਆਂ ਬੁਰਕੇ ਵਿਚ ਰਹਿੰਦੀਆਂ ਸਨ । ਮੁਸਲਮਾਨਾਂ ਵਿਚ ਬਹੁ-ਪਤਨੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਸੁਲਤਾਨ ਅਤੇ ਵੱਡੇ ਸਰਦਾਰ ਆਪਣੇ ਮਨੋਰੰਜਨ ਦੇ ਲਈ ਸੈਂਕੜੇ ਇਸਤਰੀਆਂ ਰੱਖਦੇ ਸਨ । ਇਸਤਰੀ ਸਿੱਖਿਆ ਵੱਲ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਸੀ । ਕੇਵਲ ਕੁਝ ਉੱਚ ਘਰਾਣੇ ਦੀਆਂ ਇਸਤਰੀਆਂ ਹੀ ਆਪਣੇ ਘਰ ਵਿਚ ਸਿੱਖਿਆ ਪ੍ਰਾਪਤ ਕਰ ਸਕਦੀਆਂ ਸਨ । ਬਾਕੀ ਇਸਤਰੀਆਂ ਅਕਸਰ ਅਨਪੜ੍ਹ ਹੀ ਸਨ । ਇਸਤਰੀਆਂ ‘ਤੇ ਕੁਝ ਹੋਰ ਪਾਬੰਦੀਆਂ ਵੀ ਲੱਗੀਆਂ ਹੋਈਆਂ ਸਨ । ਉਦਾਹਰਨ ਵਜੋਂ ਉਹ ਘਰ ਦੀ ਚਾਰਦੀਵਾਰੀ ਵਿਚ ਹੀ ਬੰਦ ਰਹਿੰਦੀਆਂ ਸਨ । ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ । ਪੰਜਾਬ ਵਿਚ ਅਕਸਰ ਇਸਤਰੀ ਦੇ ਵਿਸ਼ੇ ਵਿਚ ਇਹ ਅਖੌਤ ਪ੍ਰਸਿੱਧ ਸੀ, “ਘਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ ।”

ਪ੍ਰਸ਼ਨ 3.
ਪੰਜਾਬ ਵਿਚ ਦੌਲਤ ਖਾਂ ਲੋਧੀ ਦੀਆਂ ਸਾਜ਼ਿਸ਼ਾਂ ਅਤੇ ਮਹੱਤਵਪੂਰਨ ਕੰਮਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਦੌਲਤ ਖਾਂ ਲੋਧੀ ਤਾਤਾਰ ਖਾਂ (Tatar Khan) ਦਾ ਪੁੱਤਰ ਪੰਜਾਬ ਦਾ ਗਵਰਨਰ ਸੀ । ਉਹ ਸਿਕੰਦਰ ਲੋਧੀ ਦੇ ਜੀਵਨ ਕਾਲ ਵਿਚ ਤਾਂ ਦਿੱਲੀ ਸਲਤਨਤ ਦੇ ਪ੍ਰਤੀ ਵਫ਼ਾਦਾਰ ਰਿਹਾ, ਪਰ ਉਸ ਦੀ ਮੌਤ ਤੋਂ ਬਾਅਦ ਉਹ ਸੁਤੰਤਰ ਸ਼ਾਸਕ ਬਣਨ ਦੇ ਲਈ ਸਾਜ਼ਿਸ਼ਾਂ ਕਰਨ ਲੱਗਾ । ਨਵਾਂ ਸੁਲਤਾਨ ਇਬਰਾਹੀਮ ਲੋਧੀ ਇਕ ਘੁਮੰਡੀ ਅਤੇ ਮੂਰਖ ਸ਼ਾਸਕ ਸੀ । ਉਹ ਆਪਣੇ ਰਿਸ਼ਤੇਦਾਰਾਂ ਦਾ ਸਖ਼ਤ ਵਿਰੋਧੀ ਸੀ । ਦੌਲਤ ਖਾਂ ਲੋਧੀ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ । ਇਸ ਦੇ ਲਈ ਉਸ ਨੇ ਸਾਜ਼ਿਸ਼ਾਂ ਦਾ ਸਹਾਰਾ ਲਿਆ ।

1. ਇਬਰਾਹੀਮ ਲੋਧੀ ਦੇ ਵਿਰੁੱਧ ਸਾਜ਼ਿਸ਼ਾਂ – ਇਬਰਾਹੀਮ ਲੋਧੀ ਨੂੰ ਦੌਲਤ ਖਾਂ ਦੀਆਂ ਸਾਜ਼ਿਸ਼ਾਂ ਦਾ ਪਤਾ ਲੱਗ ਗਿਆ । ਉਸ ਨੇ ਉਸ ਨੂੰ ਸਫ਼ਾਈ ਦੇਣ ਲਈ ਦਿੱਲੀ ਬੁਲਾਇਆ । ਦੌਲਤ ਖਾਂ ਨੇ ਆਪ ਜਾਣ ਦੀ ਬਜਾਇ ਆਪਣੇ ਪੁੱਤਰ ਦਿਲਾਵਰ ਖ਼ਾ (Dilawar Khan) ਨੂੰ ਦਿੱਲੀ ਭੇਜ ਦਿੱਤਾ । ਇਬਰਾਹੀਮ ਲੋਧੀ ਨੇ ਦਿਲਾਵਰ ਖਾਂ ਨੂੰ ਬਹੁਤ ਡਰਾਇਆ-ਧਮਕਾਇਆ । ਉਸ ਨੇ ਉਸ ਨੂੰ ਉਨ੍ਹਾਂ ਤਸੀਹਿਆਂ ਦੇ ਦ੍ਰਿਸ਼ ਵੀ ਦਿਖਾਏ ਜੋ ਵਿਦਰੋਹੀਆਂ ਨੂੰ ਦਿੱਤੇ ਜਾਂਦੇ ਸਨ ਅਤੇ ਫਿਰ ਦਿਲਾਵਰ ਖਾਂ ਨੂੰ ਬੰਦੀ ਬਣਾ ਲਿਆ । ਪਰ ਉਹ ਕਿਸੇ ਨਾ ਕਿਸੇ ਤਰ੍ਹਾਂ ਜੇਲ੍ਹ ਵਿਚੋਂ ਭੱਜ ਗਿਆ । ਇਸ ਘਟਨਾ ਨਾਲ ਦੌਲਤ ਖਾਂ ਸਮਝ ਗਿਆ ਕਿ ਇਬਰਾਹੀਮ ਲੋਧੀ ਉਸ ਨਾਲ ਦੋ-ਦੋ ਹੱਥ ਜ਼ਰੂਰ ਕਰੇਗਾ । ਇਸ ਲਈ ਉਸ ਨੇ ਤੁਰੰਤ ਹੀ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਘੋਸ਼ਿਤ ਕਰ ਦਿੱਤਾ ਅਤੇ ਆਪਣੇ ਹੱਥ ਮਜ਼ਬੂਤ ਕਰਨ ਲਈ ਕਾਬੁਲ ਦੇ ਸ਼ਾਸਕ ਬਾਬਰ ਨਾਲ ਗਠਜੋੜ ਕਰਨ ਲੱਗਾ |

ਬਾਬਰ ਭਾਰਤ ਦਾ ਸਮਰਾਟ ਬਣਨ ਦੀ ਆਸ ਰੱਖਦਾ ਸੀ । ਉਹ ਪਹਿਲਾਂ ਵੀ ਭਾਰਤ ਉੱਤੇ ਕਈ ਹਮਲੇ ਕਰ ਚੁੱਕਾ ਸੀ । ਇਸ ਲਈ ਦੌਲਤ ਖਾਂ ਦਾ ਸੱਦਾ ਪਾ ਕੇ ਉਹ ਪੂਰੀ ਸ਼ਕਤੀ ਨਾਲ ਅੱਗੇ ਵਧਿਆ ਅਤੇ ਬੜੀ ਆਸਾਨੀ ਨਾਲ ਉਸ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕਰ ਲਈ । ਪਰ ਜਦ ਉਹ ਅੱਗੇ ਵਧਿਆ ਤਾਂ ਕੁੱਝ ਅਫ਼ਗਾਨ ਸਰਦਾਰਾਂ ਨੇ ਉਸ ਦਾ ਘੋਰ ਵਿਰੋਧ ਕੀਤਾ । ਇਸ ‘ਤੇ ਉਸ ਨੇ ਆਪਣੀ ਸੈਨਾ ਨੂੰ ਲਾਹੌਰ ਵਿਚ ਲੁੱਟ-ਮਾਰ ਕਰਨ ਦੀ ਆਗਿਆ ਦੇ ਦਿੱਤੀ । ਬਾਅਦ ਵਿਚ ਉਸ ਨੇ ਦੀਪਾਲਪੁਰ ਅਤੇ ਜਲੰਧਰ ਨੂੰ ਵੀ ਲੁੱਟਿਆ । ਪੰਜਾਬ ਜਿੱਤਣ ਦੇ ਬਾਅਦ ਬਾਬਰ ਨੇ ਦੌਲਤ ਖਾਂ ਨੂੰ ਜਲੰਧਰ ਦਾ ਸੂਬੇਦਾਰ ਨਿਯੁਕਤ ਕੀਤਾ ਅਤੇ ਬਾਕੀ ਸਾਰਾ ਦੇਸ਼ ਉਸਨੇ ਆਲਮ ਖ਼ਾਂ ਨੂੰ ਸੌਂਪ ਦਿੱਤਾ ।

2. ਬਾਬਰ ਦੇ ਵਿਰੁੱਧ ਵਿਦਰੋਹ – ਦੌਲਤ ਖਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਬਾਬਰ ਉਸ ਨੂੰ ਪੂਰੇ ਪੰਜਾਬ ਦਾ ਸੁਤੰਤਰ ਸ਼ਾਸਕ ਬਣਾਏਗਾ । ਪਰ ਜਦ ਬਾਬਰ ਨੇ ਉਸ ਨੂੰ ਕੇਵਲ ਜਲੰਧਰ ਦੁਆਬ ਦਾ ਹੀ ਸੂਬੇਦਾਰ ਨਿਯੁਕਤ ਕੀਤਾ ਤਾਂ ਉਹ ਗੁੱਸੇ ਵਿਚ ਆ ਗਿਆ । ਉਸ ਨੇ ਆਪਣੇ ਪੁੱਤਰ ਗਾਜ਼ੀ ਖ਼ਾਂ ਨੂੰ ਨਾਲ ਲੈ ਕੇ ਬਾਬਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਬਾਬਰ ਨੇ ਬੜੀ ਆਸਾਨੀ ਨਾਲ ਵਿਦਰੋਹ ਕੁਚਲ ਦਿੱਤਾ । ਪਰ ਬਾਬਰ ਦੇ ਵਾਪਸ ਜਾਣ ਦੇ ਬਾਅਦ ਉਸ ਨੇ ਆਲਮ ਖ਼ਾਂ ਅਤੇ ਇਬਰਾਹੀਮ ਲੋਧੀ ਦੀਆਂ ਸੈਨਾਵਾਂ ਨੂੰ ਹਰਾ ਕੇ ਪੰਜਾਬ ਦੇ ਜ਼ਿਆਦਾਤਰ ਹਿੱਸੇ ‘ਤੇ ਆਪਣਾ ਅਧਿਕਾਰ ਕਰ ਲਿਆ ।

3. ਦੌਲਤ ਖਾਂ ਦੀ ਹਾਰ ਅਤੇ ਮੌਤ – ਬਾਬਰ ਦੌਲਤ ਖ਼ਾਂ ਦੀਆਂ ਗਤੀਵਿਧੀਆਂ ਤੋਂ ਬੇਖ਼ਬਰ ਨਹੀਂ ਸੀ । ਉਸ ਨੂੰ ਜਦ ਪਤਾ ਚੱਲਿਆ ਕਿ ਦੌਲਤ ਖਾਂ ਨੇ ਪੰਜਾਬ ‘ਤੇ ਅਧਿਕਾਰ ਕਰ ਲਿਆ ਹੈ ਤਾਂ ਉਸ ਨੇ ਨਵੰਬਰ 1525 ਈ: ਵਿਚ ਭਾਰਤ ਵਲ ਕੂਚ ਕੀਤਾ । ਲਾਹੌਰ ਪਹੁੰਚਣ ‘ਤੇ ਉਸ ਨੂੰ ਸੂਚਨਾ ਮਿਲੀ ਕਿ ਦੌਲਤ ਖਾਂ ਨੇ ਹੁਸ਼ਿਆਰਪੁਰ ਵਿਚ ਸਥਿਤ ਮਲੋਟ ਨਾਂ ਦੇ ਸਥਾਨ ‘ਤੇ ਡੇਰੇ ਲਾਏ ਹੋਏ ਹਨ । ਇਸ ਲਈ ਬਾਬਰ ਨੇ ਜਲਦੀ ਹੀ ਮਲੋਟ ‘ਤੇ ਹਮਲਾ ਕਰ ਦਿੱਤਾ । ਦੌਲਤ ਖ਼ਾਂ ਬਾਬਰ ਦੀ ਸ਼ਕਤੀ ਦੇ ਸਾਹਮਣੇ ਜ਼ਿਆਦਾ ਦੇਰ ਤਕ ਨਾ ਟਿਕ ਸਕਿਆ ਅਤੇ ਹਾਰ ਗਿਆ ।

PSEB 12th Class Maths Solutions Chapter 7 Integrals Ex 7.9

Punjab State Board PSEB 12th Class Maths Book Solutions Chapter 7 Integrals Ex 7.9 Textbook Exercise Questions and Answers.

PSEB Solutions for Class 12 Maths Chapter 7 Integrals Ex 7.9

Direction (1 – 20): Evaluate the definite integrals.

Question 1.
\(\int_{-1}^{1}\) (x + 1) dx
Solution.
Let I = \(\int_{-1}^{1}\) (x + 1) dx
∫ (x + 1) dx = \(\frac{x^{2}}{2}\) + x = F(x)
By second fundamental theorem of calculus, we get
I = F(1) – F(- 1)
= \(\left(\frac{1}{2}+1\right)-\left(\frac{1}{2}-1\right)\)

= \(\frac{1}{2}\) + 1 – \(\frac{1}{2}\) + 1 = 2.

PSEB 12th Class Maths Solutions Chapter 7 Integrals Ex 7.9

Question 2.
\(\int_{2}^{3} \frac{1}{x}\) dx
Solution.
Let I = \(\int_{2}^{3} \frac{1}{x}\) dx
∫ \(\frac{1}{x}\) dx = log |x| = F(x)
By second fundamental theorem of calculus, we get
I = F(3) – F(2)
= log |3| – log |2| [∵ log(a) – log(b) = log (\(\frac{a}{b}\))]
= log \(\frac{3}{2}\)

Question 3.
\(\int_{1}^{2}\) (4x3 + 5x2 + 6x + 9) dx
Solution.
Let I = \(\int_{1}^{2}\) (4x3 + 5x2 + 6x + 9) dx
∫ (4x3 + 5x2 + 6x + 9) dx = \(4\left(\frac{x^{4}}{4}\right)-5\left(\frac{x^{3}}{3}\right)+6\left(\frac{x^{2}}{2}\right)\) + 9(x)
= x4 – \(\frac{5 x^{3}}{3}\) + 3x2 + 9x = F(x)
By second fundamental theorem of calculus, we get
I = F(2) – F(1)

PSEB 12th Class Maths Solutions Chapter 7 Integrals Ex 7.9 1

PSEB 12th Class Maths Solutions Chapter 7 Integrals Ex 7.9

Question 4.
\(\int_{0}^{\frac{\pi}{4}}\) sin 2x dx
Solution.
Let I = \(\int_{0}^{\frac{\pi}{4}}\) sin 2x dx

∫ sin 2x dx = \(\left(\frac{-\cos 2 x}{2}\right)\) = F(x)
By second fundamental theorem of calculus, we get
I = F(\(\frac{\pi}{4}\)) – F(0)

= \(\frac{1}{2}\left[\cos 2\left(\frac{\pi}{4}\right)-\cos 0\right]\)

= – \(\frac{1}{2}\) [0 – 1]

= \(\frac{1}{2}\)

Question 5.
\(\int_{0}^{\frac{\pi}{2}}\) cos 2x dx
Solution.
Let I = \(\int_{0}^{\frac{\pi}{2}}\) cos 2x dx

∫ cos 2x = \(\left(\frac{\sin 2 x}{2}\right)\) = F(x)

By second fundamental theorem of calculus, we get
I = F(\(\frac{\pi}{4}\)) – F(0)

= \(\frac{1}{2}\) [sin 2(\(\frac{\pi}{2}\)) – sin 0]

= \(\frac{1}{2}\) [sin π – sin 0]

= \(\frac{1}{2}\) [0 – 0] = 0.

PSEB 12th Class Maths Solutions Chapter 7 Integrals Ex 7.9

Question 6.
\(\int_{4}^{5}\) ex dx
Solution.
Let I = \(\int_{4}^{5}\) ex dx
∫ ex dx = ex = F(x)
By second fundamental theorem of calculus, we get
I = F(5) – F(4)
= e5 – e4
= e4 (e – 1)

Question 7.
\(\int_{0}^{\frac{\pi}{4}}\) tan x dx
Sol.
Let I = \(\int_{0}^{\frac{\pi}{4}}\) tan x dx
∫ tan x dx = – log |cos x| =F(x)
By second fundamental theorem of calculus, we get
I = F(\(\frac{\pi}{4}\)) – F(0)

= – log |cos \(\frac{\pi}{4}\)| + log |cos 0|

= – log |\(\frac{1}{\sqrt{2}}\)| + log |1|

= – log \((2)^{-\frac{1}{2}}\)

= \(\frac{1}{2}\) log 2.

PSEB 12th Class Maths Solutions Chapter 7 Integrals Ex 7.9

Question 8.
\(\int_{\frac{\pi}{6}}^{\frac{\pi}{4}}\) cosec x dx
Solution.
21et I = \(\int_{\frac{\pi}{6}}^{\frac{\pi}{4}}\) cosec x dx
∫ cosec x dx = log cosec x – cot x = F(x)
By second fundamental theorem of calculus, we get
I = F(\(\frac{\pi}{4}\)) – F(\(\frac{\pi}{6}\))

= log |cosec \(\frac{\pi}{4}\) – cot \(\frac{\pi}{4}\)| – log |cosec \(\frac{\pi}{6}\) – cot \(\frac{\pi}{6}\)|

= log |√2 – 1| – log |2 – √3|

= log \(\left(\frac{\sqrt{2}-1}{2-\sqrt{3}}\right)\)

Question 9.
\(\int_{0}^{1} \frac{d x}{\sqrt{1-x^{2}}}\)
Solution.
Let I = \(\int_{0}^{1} \frac{d x}{\sqrt{1-x^{2}}}\)

⇒ ∫ \(\frac{d x}{\sqrt{1-x^{2}}}\) = sin-1 x = F(x)

By second fundamental theorem of calculus, we get
I = F(1) – F(0)
= sin-1 (1) – sin-1 (0)

= \(\frac{\pi}{2}\) – 0 = \(\frac{\pi}{2}\)

PSEB 12th Class Maths Solutions Chapter 7 Integrals Ex 7.9

Question 10.
\(\int_{0}^{1} \frac{d x}{1+x^{2}}\)
Solution.
Let I = \(\int_{0}^{1} \frac{d x}{1+x^{2}}\)

∫ \(\frac{d x}{1+x^{2}}\) = tan-1 x = F(x)
By second fundamental theorem of calculus, we get
I = F(1) – F(0)
= tan-1 (1) – tan-1 (0) = \(\frac{\pi}{4}\)

Question 11.
\(\int_{2}^{3} \frac{d x}{x^{2}-1}\)
Solution.

PSEB 12th Class Maths Solutions Chapter 7 Integrals Ex 7.9 2

Question 12.
\(\cdot \int_{0}^{\frac{\pi}{2}}\) cos2 x dx
Solution.
Let I = \(\cdot \int_{0}^{\frac{\pi}{2}}\) cos2 x dx

PSEB 12th Class Maths Solutions Chapter 7 Integrals Ex 7.9 3

PSEB 12th Class Maths Solutions Chapter 7 Integrals Ex 7.9

Question 13.
\(\int_{2}^{3} \frac{x d x}{x^{2}+1}\)
Solution.
Let I = \(\int_{2}^{3} \frac{x d x}{x^{2}+1}\)

\(\int \frac{x}{x^{2}+1} d x=\frac{1}{2} \int \frac{2 x}{x^{2}+1} d x\)

= \(\frac{1}{2}\) log (1 + x2) = F(x)

By second fundamental theorem of calculus, we get

I = F(3) – F(2)
= \(\frac{1}{2}\) [log(1 +(3)2) – log(1 + (2)2)]

= \(\frac{1}{2}\) [log(10) – log(5)]

= \(\frac{1}{2}\) log (\(\frac{10}{5}\))

= \(\frac{1}{2}\) log 2

Question 14.
\(\int_{0}^{1} \frac{2 x+3}{5 x^{2}+1}\) dx
Solution.
Let I = \(\int_{0}^{1} \frac{2 x+3}{5 x^{2}+1}\) dx

PSEB 12th Class Maths Solutions Chapter 7 Integrals Ex 7.9 4

PSEB 12th Class Maths Solutions Chapter 7 Integrals Ex 7.9

Question 15.
\(\int_{0}^{1}\) x ex2 dx
Solution.
Let I = \(\int_{0}^{1}\) x ex2 dx
put x2 = t
⇒ 2x dx = dt
As x → 0, t → 0 and as x → 1, t → 1
I = \(\frac{1}{2}\) \(\int_{0}^{1}\) et dt

⇒ \(\frac{1}{2}\) ∫ et dt = \(\frac{1}{2}\) et = F(t)

By second fundamental theorem of calculus, we get
I = F(1) – F(0)
= \(\frac{1}{2}\) e – \(\frac{1}{2}\) e0

= \(\frac{1}{2}\) (e – 1)

Question 16.
\(\int_{1}^{2} \frac{5 x^{2}}{x^{2}+4 x+3}\) dx
Solution.
Let I = \(\int_{1}^{2} \frac{5 x^{2}}{x^{2}+4 x+3}\) dx
Dividing 5x2 by x2 + 4x + 3, we get

PSEB 12th Class Maths Solutions Chapter 7 Integrals Ex 7.9 5

PSEB 12th Class Maths Solutions Chapter 7 Integrals Ex 7.9 6

PSEB 12th Class Maths Solutions Chapter 7 Integrals Ex 7.9

Question 17.
\(\int_{0}^{\frac{\pi}{4}}\) (2 sec2 x + x3 + 2) dx
Solution.
Let I = \(\int_{0}^{\frac{\pi}{4}}\) (2 sec2 x + x3 + 2) dx

∫ (2 sec2 x + x3 + 2) dx = 2 tan x + \(\frac{x^{4}}{4}\) + 2x

By second fundamental theorem of calculus, we get

I = F(\(\frac{\pi}{4}\)) – F(0)

= \(\left\{\left(2 \tan \frac{\pi}{4}+\frac{1}{4}\left(\frac{\pi}{4}\right)^{4}+2\left(\frac{\pi}{4}\right)\right)\right\}\) – (2 tan 0 + 0 + 0)

= \(2 \tan \frac{\pi}{4}+\frac{\pi^{4}}{4^{5}}+\frac{\pi}{2}=2+\frac{\pi}{2}+\frac{\pi^{4}}{1024}\)

Question 18.
\(\int_{0}^{\pi}\) (sin2 \(\frac{x}{2}\) – cos2 \(\frac{x}{2}\)) dx
Solution.
Let I = \(\int_{0}^{\pi}\) (sin2 \(\frac{x}{2}\) – cos2 \(\frac{x}{2}\)) dx

= – \(\int_{0}^{\pi}\) (cos2 \(\frac{x}{2}\) – sin2 \(\frac{x}{2}\)) dx

= – \(\int_{0}^{\pi}\) cos x dx
∫ cos dx = sin x = F(x)
By second fundamental theorem of calculus, we get
I = F(π) – F(0)
= sin π – sin 0 = 0.

PSEB 12th Class Maths Solutions Chapter 7 Integrals Ex 7.9

Question 19.
\(\int_{0}^{2} \frac{6 x+3}{x^{2}+4}\) dx
Solution.
Let I = \(\int_{0}^{2} \frac{6 x+3}{x^{2}+4}\) dx

PSEB 12th Class Maths Solutions Chapter 7 Integrals Ex 7.9 7

Question 20.
\(\int_{0}^{1}\) (xex + sin \(\frac{\pi x}{4}\)) dx
Solution.
Let I = \(\int_{0}^{1}\) (xex + sin \(\frac{\pi x}{4}\)) dx

PSEB 12th Class Maths Solutions Chapter 7 Integrals Ex 7.9 8

PSEB 12th Class Maths Solutions Chapter 7 Integrals Ex 7.9

Question 21.
\(\int_{1}^{\sqrt{3}} \frac{d x}{1+x^{2}}\) equals
(A) \(\frac{\pi}{3}\)

(B) \(\frac{2 \pi}{3}\)

(C) \(\frac{\pi}{6}\)

(D) \(\frac{\pi}{12}\)
Solution.
Let I = \(\int_{1}^{\sqrt{3}} \frac{d x}{1+x^{2}}\)
= tan-1 x = F(x)
By second fundamental theorem of calculus, we get
\(\int_{1}^{\sqrt{3}} \frac{d x}{1+x^{2}}\) = F(√3) – F(1)

= tan-1 (√3) – tan-1 (1)

= \(\frac{\pi}{3}-\frac{\pi}{4}=\frac{\pi}{12}\)

Hence, the correct answer is (D).

PSEB 12th Class Maths Solutions Chapter 7 Integrals Ex 7.9

Question 22.
\(\int_{0}^{\frac{2}{3}} \frac{d x}{4+9 x^{2}}\) equals
(A) \(\frac{\pi}{6}\)

(B) \(\frac{\pi}{12}\)

(C) \(\frac{\pi}{24}\)

(D) \(\frac{\pi}{4}\)
Solution.

PSEB 12th Class Maths Solutions Chapter 7 Integrals Ex 7.9 9

Hence, the correct answer is (C).

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

Punjab State Board PSEB 10th Class Social Science Book Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ Textbook Exercise Questions and Answers.

PSEB Solutions for Class 10 Social Science History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

SST Guide for Class 10 PSEB ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ Textbook Questions and Answers

ਅਭਿਆਸ ਦੇ ਪ੍ਰਸ਼ਨ
I. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 1-15 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
‘ਪੰਜਾਬ ਕਿਸ ਭਾਸ਼ਾ ਦੇ ਸ਼ਬਦ-ਜੋੜਾਂ ਨਾਲ ਬਣਿਆ ਹੈ ? ਇਸ ਦੇ ਅਰਥ ਵੀ ਲਿਖੋ ।
ਉੱਤਰ-
‘ਪੰਜਾਬ’ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ-‘ਪੰਜ’ ਅਤੇ ‘ਆਬ’ ਦੇ ਮੇਲ ਤੋਂ ਬਣਿਆ ਹੈ, ਜਿਸ ਦਾ ਅਰਥ ਹੈਪੰਜ ਪਾਣੀਆਂ ਅਰਥਾਤ ਪੰਜ ਦਰਿਆਵਾਂ ਨਦੀਆਂ ਦੀ ਧਰਤੀ ।

ਪ੍ਰਸ਼ਨ 2.
ਭਾਰਤ ਦੀ ਵੰਡ ਦਾ ਪੰਜਾਬ ‘ਤੇ ਕੀ ਅਸਰ ਹੋਇਆ ?
ਉੱਤਰ-
ਭਾਰਤ ਦੀ ਵੰਡ ਨਾਲ ਪੰਜਾਬ ਵੀ ਦੋ ਭਾਗਾਂ ਵਿਚ ਵੰਡਿਆ ਗਿਆ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਪ੍ਰਸ਼ਨ 3.
ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਵਿਚ ਕਿਹਾ ਜਾਂਦਾ ਸੀ ਤੇ ਕਿਉਂ ?
ਉੱਤਰ-
ਪੰਜਾਬ ਨੂੰ ਵੈਦਿਕ ਕਾਲ ਵਿਚ ‘ਸਪਤ ਸਿੰਧੂ’ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਹ ਸੱਤ ਨਦੀਆਂ ਦਾ ਦੇਸ਼ ਸੀ ।

ਪ੍ਰਸ਼ਨ 4.
ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਵਿਚ ਸਥਿਤ ਚਾਰ ਦੱਰੇ ਕਿਹੜੇ-ਕਿਹੜੇ ਹਨ, ਦੇ ਨਾਂ ਲਿਖੋ ।
ਉੱਤਰ-
ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਵਿਚ ਸਥਿਤ ਚਾਰ ਦੱਰੇ ਹਨ-ਖੈਬਰ, ਕੁਰੱਮ, ਟੋਚੀ ਅਤੇ ਬੋਲਾ ।

ਪ੍ਰਸ਼ਨ 5.
ਜੇਕਰ ਪੰਜਾਬ ਦੇ ਉੱਤਰ ਵਿਚ ਹਿਮਾਲਾ ਨਾ ਹੁੰਦਾ ਤਾਂ ਇਹ ਕਿਸ ਤਰ੍ਹਾਂ ਦਾ ਇਲਾਕਾ ਹੁੰਦਾ ?
ਉੱਤਰ-
ਜੇਕਰ ਪੰਜਾਬ ਦੇ ਉੱਤਰ ਵਿਚ ਹਿਮਾਲਾ ਨਾ ਹੁੰਦਾ ਤਾਂ ਇਹ ਇਲਾਕਾ ਖ਼ੁਸ਼ਕ ਅਤੇ ਠੰਢਾ ਬਣ ਕੇ ਰਹਿ ਜਾਂਦਾ । ਇੱਥੇ ਖੇਤੀ ਸਿਰਫ਼ ਨਾਂ-ਮਾਤਰ ਦੀ ਹੀ ਹੁੰਦੀ ।

ਪ੍ਰਸ਼ਨ 6.
‘ਦੁਆਬਾ’ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਦੁਆਬਾ ਕਹਿੰਦੇ ਹਨ ।

ਪ੍ਰਸ਼ਨ 7.
ਦਰਿਆ ਸਤਲੁਜ ਅਤੇ ਦਰਿਆ ਘੱਗਰ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਤੇ ਇੱਥੋਂ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਦਰਿਆ ਸਤਲੁਜ ਅਤੇ ਦਰਿਆ ਘੱਗਰ ਦੇ ਵਿਚਕਾਰਲੇ ਇਲਾਕੇ ਨੂੰ ‘ਮਾਲਵਾ’ ਅਤੇ ਇੱਥੋਂ ਦੇ ਵਸਨੀਕਾਂ ਨੂੰ ਮਲਵਈ ਕਹਿੰਦੇ ਹਨ ।

ਪ੍ਰਸ਼ਨ 8.
ਦੁਆਬਾ ਬਿਸਤ ਦਾ ਇਹ ਨਾਂ ਕਿਉਂ ਪਿਆ ? ਇਸ ਦੇ ਕੋਈ ਦੋ ਪ੍ਰਸਿੱਧ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਦੁਆਬਾ ਬਿਸਤ ਬਿਆਸ ਅਤੇ ਸਤਲੁਜ ਨਦੀਆਂ ਦੇ ਵਿਚਕਾਰਲਾ ਦੇਸ਼ ਹੈ । ਇਨ੍ਹਾਂ ਨਦੀਆਂ ਦੇ ਨਾਂ ਦੇ ਪਹਿਲੇ ਅੱਖਰਾਂ ਦੇ ਜੋੜ ਨਾਲ ਹੀ ਇਸ ਦੁਆਬੇ ਦਾ ਨਾਂ ਬਿਸਤੇ ਪਿਆ ਹੈ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬੇ ਦੇ ਦੋ ਪ੍ਰਸਿੱਧ ਸ਼ਹਿਰ ਹਨ ।

ਪ੍ਰਸ਼ਨ 9.
ਦੁਆਬ ਬਾਰੀ ਨੂੰ ‘ਮਾਝਾ’ ਕਿਉਂ ਕਿਹਾ ਜਾਂਦਾ ਹੈ ਤੇ ਇੱਥੋਂ ਦੇ ਵਸਨੀਕਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਦੁਆਬ ਬਾਰੀ ਪੰਜਾਬ ਦੇ ਮੱਧ ਵਿਚ ਸਥਿਤ ਹੋਣ ਦੇ ਕਾਰਨ ਮਾਝਾ ਕਹਾਉਂਦਾ ਹੈ । ਇਸ ਦੇ ਨਿਵਾਸੀਆਂ ਨੂੰ ‘ਮਝੈਲ’ ਕਹਿੰਦੇ ਹਨ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

II. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 30-50 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਹਿਮਾਲਾ ਦੀਆਂ ਪਹਾੜੀਆਂ ਦੇ ਕੋਈ ਤਿੰਨ ਜਾਂ ਪੰਜ ਲਾਭ ਲਿਖੋ ।
ਉੱਤਰ-
ਹਿਮਾਲਾ ਦੀਆਂ ਪਹਾੜੀਆਂ ਦੇ ਮੁੱਖ ਲਾਭ ਹੇਠ ਲਿਖੇ ਹਨ-

  1. ਹਿਮਾਲਾ ਤੋਂ ਨਿਕਲਣ ਵਾਲੀਆਂ ਨਦੀਆਂ ਸਾਰਾ ਸਾਲ ਵਹਿੰਦੀਆਂ ਹਨ । ਇਹ ਨਦੀਆਂ ਪੰਜਾਬ ਦੀ ਧਰਤੀ ਨੂੰ ਉਪਜਾਊ ਬਣਾਉਂਦੀਆਂ ਹਨ ।
  2. ਹਿਮਾਲਾ ਦੀਆਂ ਪਹਾੜੀਆਂ ‘ਤੇ ਸੰਘਣੇ ਜੰਗਲ ਮਿਲਦੇ ਹਨ । ਇਨ੍ਹਾਂ ਜੰਗਲਾਂ ਤੋਂ ਜੜੀ-ਬੂਟੀਆਂ ਅਤੇ ਲੱਕੜੀ ਪ੍ਰਾਪਤ ਹੁੰਦੀ ਹੈ ।
  3. ਇਸ ਪਰਬਤ ਦੀਆਂ ਉੱਚੀਆਂ ਬਰਫ਼ੀਲੀਆਂ ਚੋਟੀਆਂ ਦੁਸ਼ਮਣ ਨੂੰ ਭਾਰਤ ‘ਤੇ ਹਮਲਾ ਕਰਨ ਤੋਂ ਰੋਕਦੀਆਂ ਹਨ ।
  4. ਹਿਮਾਲਾ ਪਰਬਤ ਮਾਨਸੂਨ ਪੌਣਾਂ ਨੂੰ ਰੋਕ ਕੇ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 2.
ਕੋਈ ਤਿੰਨ ਦੁਆਬਿਆਂ ਦਾ ਸੰਖੇਪ ਵਰਣਨ ਕਰੋ ।
ਉੱਤਰ-

  1. ਦੁਆਬਾ ਸਿੰਧ ਸਾਗਰ – ਇਸ ਦੁਆਬੇ ਵਿਚ ਦਰਿਆ ਸਿੰਧ ਅਤੇ ਦਰਿਆ ਜੇਹਲਮ ਦੇ ਵਿਚਕਾਰਲਾ ਦੇਸ਼ ਆਉਂਦਾ ਹੈ । ਇਹ ਭਾਗ ਜ਼ਿਆਦਾ ਉਪਜਾਊ ਨਹੀਂ ਹੈ ।
  2. ਦੁਆਬਾ ਚੱਜ – ਚਿਨਾਬ ਅਤੇ ਜੇਹਲਮ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬਾ ਦੇ ਨਾਂ ਨਾਲ ਬੁਲਾਉਂਦੇ ਹਨ । ਇਸ ਦੁਆਬ ਦੇ ਪ੍ਰਸਿੱਧ ਨਗਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।
  3. ਦੁਆਬਾ ਰਚਨਾ – ਇਸ ਭਾਗ ਵਿਚ ਰਾਵੀ ਅਤੇ ਚਿਨਾਬ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ ਜੋ ਕਾਫ਼ੀ ਉਪਜਾਊ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।

ਪ੍ਰਸ਼ਨ 3.
ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ‘ਤੇ ਕੀ ਪ੍ਰਭਾਵ ਪਾਇਆ ਹੈ ?
ਉੱਤਰ-
ਪੰਜਾਬ ਦੇ ਦਰਿਆਵਾਂ ਨੇ ਹਮੇਸ਼ਾਂ ਦੁਸ਼ਮਣ ਦੇ ਵਧਦੇ ਕਦਮਾਂ ਨੂੰ ਰੋਕਿਆ ਹੈ । ਹੜ ਦੇ ਦਿਨਾਂ ਵਿਚ ਇੱਥੋਂ ਦੇ ਦਰਿਆ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਪਾਰ ਕਰਨਾ ਅਸੰਭਵ ਹੋ ਜਾਂਦਾ ਹੈ । ਇੱਥੋਂ ਦੇ ਦਰਿਆ ਜਿੱਥੇ ਹਮਲਾਵਰਾਂ ਦੇ ਰਾਹ ਵਿਚ ਰੁਕਾਵਟ ਬਣੇ ਉੱਥੇ ਇਹ ਉਨ੍ਹਾਂ ਲਈ ਮਾਰਗ ਦਰਸ਼ਕ (ਰਾਹ ਦਰਸਾਊ) ਵੀ ਬਣੇ । ਲਗਪਗ ਸਾਰੇ ਹਮਲਾਵਰ ਆਪਣੇ ਵਿਸਤਾਰ ਖੇਤਰ ਦਾ ਅਨੁਮਾਨ ਇਨ੍ਹਾਂ ਨਦੀਆਂ ਦੀ ਦੂਰੀ ਦੇ ਆਧਾਰ ‘ਤੇ ਲਾਉਂਦੇ ਹਨ । ਪੰਜਾਬ ਦੇ ਦਰਿਆਵਾਂ ਨੇ ਪਾਕਿਰਤਕ ਸੀਮਾਵਾਂ ਦਾ ਕੰਮ ਵੀ ਕੀਤਾ । ਮੁਗਲ ਸ਼ਾਸਕਾਂ ਨੇ ਵੀ ਆਪਣੀਆਂ ਸਰਕਾਰਾਂ, ਪਰਗਨਿਆਂ ਅਤੇ ਸੂਬਿਆਂ ਦੀਆਂ ਸੀਮਾਵਾਂ ਹੱਦਾਂ ਦਾ ਕੰਮ ਇਨ੍ਹਾਂ ਦਰਿਆਵਾਂ ਤੋਂ ਹੀ ਲਿਆ । ਇੱਥੋਂ ਦੇ ਦਰਿਆਵਾਂ ਨੇ ਪੰਜਾਬ ਦੇ ਮੈਦਾਨਾਂ ਨੂੰ ਉਪਜਾਊ ਬਣਾਇਆ ਅਤੇ ਲੋਕਾਂ ਨੂੰ ਖੁਸ਼ਹਾਲੀ ਬਖ਼ਸ਼ੀ ।

ਪ੍ਰਸ਼ਨ 4.
ਭਿੰਨ-ਭਿੰਨ ਕਾਲਾਂ ਵਿਚ ਪੰਜਾਬ ਦੀਆਂ ਹੱਦਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਪੰਜਾਬ ਦੀਆਂ ਹੱਦਾਂ ਸਮੇਂ-ਸਮੇਂ ਤੇ ਬਦਲਦੀਆਂ ਰਹੀਆਂ ਹਨ ।

  • ਰਿਗਵੇਦ ਵਿੱਚ ਦੱਸੇ ਗਏ ਪੰਜਾਬ ਵਿਚ ਸਿੰਧ, ਜੇਹਲਮ, ਰਾਵੀ, ਚਿਨਾਬ, ਬਿਆਸ, ਸਤਲੁਜ ਅਤੇ ਸਰਸਵਤੀ ਨਦੀਆਂ ਦਾ ਦੇਸ਼ ਸ਼ਾਮਲ ਸੀ ।
  • ਮੌਰੀਆ ਅਤੇ ਕੁਸ਼ਾਨ ਕਾਲ ਵਿਚ ਪੰਜਾਬ ਦੀ ਪੱਛਮੀ ਸੀਮਾ ਹਿੰਦੂਕੁਸ਼ ਦੇ ਪਰਬਤਾਂ ਤਕ ਚਲੀ ਗਈ ਸੀ ਅਤੇ ਤਕਸ਼ਿਲਾ ਇਸ ਦਾ ਇਕ ਭਾਗ ਬਣ ਗਿਆ ਸੀ ।
  • ਸਲਤਨਤ ਕਾਲ ਵਿਚ ਪੰਜਾਬ ਦੀਆਂ ਹੱਦਾਂ ਲਾਹੌਰ ਅਤੇ ਪੇਸ਼ਾਵਰ ਤਕ ਸਨ ਜਦਕਿ ਮੁਗ਼ਲ ਕਾਲ ਵਿਚ ਪੰਜਾਬ ਦੋ ਪ੍ਰਾਂਤਾਂ ਵਿਚ ਵੰਡਿਆ ਗਿਆ ਸੀ-ਲਾਹੌਰ ਅਤੇ ਮੁਲਤਾਨ ।
  • ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ (ਲਾਹੌਰ) ਰਾਜ ਦਾ ਵਿਸਥਾਰ ਸਤਲੁਜ ਨਦੀ ਤੋਂ ਪੇਸ਼ਾਵਰ ਤਕ ਸੀ ।
  • ਲਾਹੌਰ ਰਾਜ ਦੇ ਅੰਗਰੇਜ਼ੀ ਸਾਮਰਾਜ ਵਿਚ ਮਿਲਣ ਤੋਂ ਬਾਅਦ ਇਸ ਦਾ ਨਾਂ ਪੰਜਾਬ ਰੱਖਿਆ ਗਿਆ ।
  • ਭਾਰਤ ਵੰਡ ਸਮੇਂ ਪੰਜਾਬ ਦੇ ਮੱਧਵਰਤੀ ਦੇਸ਼ ਪਾਕਿਸਤਾਨ ਵਿਚ ਚਲੇ ਗਏ ।
  • ਬਾਅਦ ਵਿਚ ਪੰਜਾਬ ਭਾਸ਼ਾ ਦੇ ਆਧਾਰ ‘ਤੇ ਤਿੰਨ ਰਾਜਾਂ ਵਿਚ ਵੰਡਿਆ ਗਿਆ-ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ।

ਪ੍ਰਸ਼ਨ 5.
ਪੰਜਾਬ ਦੇ ਇਤਿਹਾਸ ਨੂੰ ਹਿਮਾਲਿਆ ਪਰਬਤ ਨੇ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ?
ਉੱਤਰ-
ਹਿਮਾਲਾ ਪਰਬਤ ਨੇ ਪੰਜਾਬ ਦੇ ਇਤਿਹਾਸ ‘ਤੇ ਹੇਠ ਲਿਖੇ ਪ੍ਰਭਾਵ ਪਾਏ ਸਨ-

  • ਪੰਜਾਬ ਭਾਰਤ ਦਾ ਦਰਵਾਜ਼ਾ – ਹਿਮਾਲਿਆ ਦੀਆਂ ਪੱਛਮੀ ਸ਼ਾਖਾਵਾਂ ਦੇ ਕਾਰਨ ਪੰਜਾਬ ਅਨੇਕਾਂ ਯੁੱਗਾਂ ਵਿਚ ਭਾਰਤ ਦਾ ਦੁਆਰ ਰਿਹਾ ਹੈ । ਇਨ੍ਹਾਂ ਪਰਬਤੀ ਸ਼੍ਰੇਣੀਆਂ ਵਿਚ ਸਥਿਤ ਦੱਰਿਆਂ ਨੂੰ ਪਾਰ ਕਰਕੇ ਅਨੇਕਾਂ ਹਮਲਾਵਰ ਭਾਰਤ ‘ਤੇ ਹਮਲੇ ਕਰਦੇ ਰਹੇ ।
  • ਉੱਤਰ – ਪੱਛਮੀ ਸੀਮਾ ਦੀ ਸਸਿਆ-ਪੰਜਾਬ ਦਾ ਉੱਤਰ-ਪੱਛਮੀ ਹਿੱਸਾ ਭਾਰਤੀ ਸ਼ਾਸਕਾਂ ਦੇ ਲਈ ਹਮੇਸ਼ਾਂ ਇਕ ਸਮੱਸਿਆ ਬਣਿਆ ਰਿਹਾ । ਜੋ ਸ਼ਾਸਕ ਇਸ ਭਾਗ ਵਿਚ ਸਥਿਤ ਦੱਰਿਆਂ ਦੀ ਸਹੀ ਢੰਗ ਨਾਲ ਰੱਖਿਆ ਨਹੀਂ ਕਰ ਸਕੇ, ਉਨ੍ਹਾਂ ਨੂੰ ਪਤਨ ਦਾ ਮੂੰਹ ਦੇਖਣਾ ਪਿਆ ।
  • ਵਿਦੇਸ਼ੀ ਹਮਲਿਆਂ ਤੋਂ ਰੱਖਿਆ – ਹਿਮਾਲਿਆ ਪਰਬਤ ਉੱਚਾ ਹੈ ਤੇ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ । ਇਸ ਲਈ ਇਸ ਨੂੰ ਪਾਰ ਕਰਨਾ ਬਹੁਤ ਮੁਸ਼ਕਿਲ ਸੀ । ਸਿੱਟੇ ਵਜੋਂ ਪੰਜਾਬ ਉੱਤਰ ਵਲੋਂ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਹਮੇਸ਼ਾਂ ਸੁਰੱਖਿਅਤ ਰਿਹਾ ।
  • ਆਰਥਿਕ ਖ਼ੁਸ਼ਹਾਲੀ – ਹਿਮਾਲਿਆ ਦੇ ਕਾਰਨ ਪੰਜਾਬ ਇਕ ਖ਼ੁਸ਼ਹਾਲ ਦੇਸ਼ ਬਣਿਆ । ਇਸ ਦੀਆਂ ਨਦੀਆਂ ਹਰ ਸਾਲ ਨਵੀਂ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਵਿਚ ਵਿਛਾਉਂਦੀਆਂ ਰਹੀਆਂ । ਸਿੱਟੇ ਵਜੋਂ ਪੰਜਾਬ ਦਾ ਮੈਦਾਨ ਸੰਸਾਰ ਦੇ ਉਪਜਾਊ ਮੈਦਾਨਾਂ ਵਿਚ ਗਿਣਿਆ ਜਾਣ ਲੱਗਿਆ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

III. ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਲਗਪਗ 100-120 ਸ਼ਬਦਾਂ ਵਿਚ ਲਿਖੋ-

ਪ੍ਰਸ਼ਨ 1.
ਹਿਮਾਲਾ ਅਤੇ ਉੱਤਰੀ-ਪੱਛਮੀ ਪਹਾੜੀਆਂ ਦਾ ਵਰਣਨ ਕਰੋ ।
ਉੱਤਰ-
ਪੰਜਾਬ ਦਾ ਧਰਾਤਲ ਅਨੇਕਾਂ ਵਿਸ਼ੇਸ਼ਤਾਵਾਂ ਨਾਲ ਖੁਸ਼ਹਾਲ ਹੈ । ਇਸ ਦੇਸ਼ ਦਾ ਆਕਾਰ ਤਿਕੋਣਾ ਹੈ । ਇਹ ਉੱਤਰ ਵਿਚ ਹਿਮਾਲਾ ਤੋਂ ਲੈ ਕੇ ਦੱਖਣ ਵਿਚ ਸਿੰਧੂ ਅਤੇ ਰਾਜਸਥਾਨ ਤਕ ਫੈਲਿਆ ਹੋਇਆ ਹੈ । ਪੱਛਮ ਵਿਚ ਇਸ ਦੀ ਹੱਦ ਸੁਲੇਮਾਨ ਅਤੇ ਪੂਰਬ ਵਿਚ ਯਮੁਨਾ ਨਦੀ ਨੂੰ ਛੂੰਹਦੀ ਹੈ । ਆਪਣੀਆਂ ਹੱਦਾਂ ਦੇ ਅੰਦਰ ਪੰਜਾਬ ਅੰਗੜਾਈਆਂ ਲੈਂਦਾ ਹੋਇਆ ਵਿਖਾਈ ਦਿੰਦਾ ਹੈ ।

ਹਿਮਾਲਾ ਅਤੇ ਉੱਤਰ-ਪੱਛਮੀ ਪਹਾੜੀਆਂ – ਪੰਜਾਬ ਦੇ ਇਸ ਭੌਤਿਕ ਭਾਗ ਦਾ ਵਰਣਨ ਇਸ ਪ੍ਰਕਾਰ ਹੈ-
(ਉ) ਹਿਮਾਲਾ – ਹਿਮਾਲਾ ਦੀਆਂ ਪਹਾੜੀਆਂ ਪੰਜਾਬ ਵਿਚ ਲੜੀਬੱਧ ਹਨ । ਇਨ੍ਹਾਂ ਪਹਾੜੀਆਂ ਨੂੰ ਉਚਾਈ ਦੇ ਅਨੁਸਾਰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ-ਮਹਾਨ ਹਿਮਾਲਾ, ਮੱਧ ਹਿਮਾਲਾ ਅਤੇ ਬਾਹਰੀ ਹਿਮਾਲਾ ।

(i) ਮਹਾਨ ਹਿਮਾਲਾ – ਮਹਾਨ ਹਿਮਾਲਾ ਦੀਆਂ ਪਹਾੜੀਆਂ ਪੂਰਬ ਵਿਚ ਨੇਪਾਲ ਅਤੇ ਤਿੱਬਤ ਵਲ ਚਲੀਆਂ ਜਾਂਦੀਆਂ ਹਨ । ਪੱਛਮ ਵਿਚ ਵੀ ਇਨ੍ਹਾਂ ਨੂੰ ਮਹਾਨ ਹਿਮਾਲਾ ਕਿਹਾ ਜਾਂਦਾ ਹੈ । ਇਹ ਲੜੀ ਪੰਜਾਬ ਦੇ ਲਾਹੌਲ ਸਪਿਤੀ ਅਤੇ ਕਾਂਗੜਾ ਜ਼ਿਲਾ ਨੂੰ ਕਸ਼ਮੀਰ ਤੋਂ ਵੱਖ ਕਰਦੀ ਹੈ । ਇਨ੍ਹਾਂ ਪਹਾੜੀ ਇਲਾਕਿਆਂ ਵਿਚ ਕੁੱਲ ਦੀ ਰਮਣੀਕ ਘਾਟੀ ਅਤੇ ਰੋਹਤਾਂਗ ਦੱਰਾ ਹੈ । ਇਸ ਲੜੀ ਦੀ ਉਚਾਈ ਲਗਪਗ 5851 ਮੀਟਰ ਤੋਂ ਲੈ ਕੇ 6718 ਮੀਟਰ ਦੇ ਵਿਚਕਾਰ ਹੈ । ਇਹ ਪਹਾੜੀਆਂ ਹਮੇਸ਼ਾਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ ।

(ii) ਮੱਧ ਹਿਮਾਲਾ – ਮੱਧ ਹਿਮਾਲਾ ਨੂੰ ਆਮ ਕਰਕੇ ਪਾਂਗੀ ਪਹਾੜੀਆਂ ਦੀ ਲੜੀ ਕਿਹਾ ਜਾਂਦਾ ਹੈ । ਇਹ ਪਹਾੜੀਆਂ ਰੋਹਤਾਂਗ ਦੱਰੇ ਤੋਂ ਸ਼ੁਰੂ ਹੁੰਦੀਆਂ ਹਨ । ਇਹ ਚੰਬੇ ਵਿੱਚੋਂ ਨਿਕਲਦੀਆਂ ਹੋਈਆਂ ਚਨਾਬ ਅਤੇ ਰਾਵੀ ਦਰਿਆਵਾਂ ਦੀਆਂ ਘਾਟੀਆਂ ਨੂੰ ਵੱਖ ਕਰਦੀਆਂ ਹਨ । ਇਨ੍ਹਾਂ ਪਹਾੜੀਆਂ ਦੀ ਉਚਾਈ ਲਗਪਗ 2155 ਮੀਟਰ ਹੈ ।

(iii) ਬਾਹਰੀ ਹਿਮਾਲਾ – ਬਾਹਰੀ ਹਿਮਾਲਾ ਦੀਆਂ ਪਹਾੜੀਆਂ ਚੰਬਾ ਅਤੇ ਧਰਮਸ਼ਾਲਾ ਵਿਚਕਾਰੋਂ ਲੰਘਦੀਆਂ ਹਨ । ਇਹ ਕਸ਼ਮੀਰ ਤੋਂ ਰਾਵਲਪਿੰਡੀ, ਜੇਹਲਮ ਅਤੇ ਗੁਜਰਾਤ ਜ਼ਿਲਿਆਂ ਦੇ ਦੇਸ਼ ਤਕ ਜਾ ਪੁੱਜਦੀਆਂ ਹਨ । ਇਨ੍ਹਾਂ ਪਹਾੜੀਆਂ ਦੀ ਉਚਾਈ ਲਗਪਗ 923 ਮੀਟਰ ਹੈ । ਇਨ੍ਹਾਂ ਪਹਾੜੀਆਂ ਨੂੰ ਧੌਲਾਧਾਰ ਦੀਆਂ ਪਹਾੜੀਆਂ ਵੀ ਕਿਹਾ ਜਾਂਦਾ ਹੈ ।

(ਅ) ਉੱਤਰ – ਪੱਛਮੀ ਪਹਾੜੀਆਂ-ਪੰਜਾਬ ਦੇ ਉੱਤਰ-ਪੱਛਮ ਵਿਚ ਹਿਮਾਲਿਆ ਦੀਆਂ ਪੱਛਮੀ ਪਹਾੜੀਆਂ ਸਥਿਤ ਹਨ ! ਇਨ੍ਹਾਂ ਪਹਾੜੀਆਂ ਵਿਚ ਕਿਰਥਾਰ ਅਤੇ ਸੁਲੇਮਾਨ ਦੀਆਂ ਪਹਾੜੀ ਲੜੀਆਂ ਸ਼ਾਮਲ ਹਨ । ਇਨ੍ਹਾਂ ਪਰਬਤਾਂ ਦੀ ਉਚਾਈ ਵਧੇਰੇ ਨਹੀਂ ਹੈ । ਇਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਅਨੇਕਾਂ ਦੱਰੇ ਹਨ । ਇਨ੍ਹਾਂ ਦੱਰਿਆਂ ਵਿਚ ਖੈਬਰ ਦਾ ਦੱਰਾ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ । ਜ਼ਿਆਦਾਤਰ ਹਮਲਾਵਰਾਂ ਦੇ ਲਈ ਇਹੀ ਦੱਰਾ ਪ੍ਰਵੇਸ਼ ਦੁਆਰ ਬਣਿਆ ਰਿਹਾ ।

ਪ੍ਰਸ਼ਨ 2.
ਪੰਜਾਬ ਦੇ ਮੈਦਾਨੀ ਖੇਤਰ ਦਾ ਵਰਣਨ ਕਰੋ ।
ਉੱਤਰ-
ਪੰਜਾਬ ਦਾ ਮੈਦਾਨੀ ਭਾਗ ਜਿੰਨਾ ਵਿਸ਼ਾਲ ਹੈ ਉੱਨਾ ਖ਼ੁਸ਼ਹਾਲ ਵੀ ਹੈ । ਇਹ ਪੰਜਾਬ ਦਾ ਰੰਗਮੰਚ ਸੀ ਜਿਸ ‘ਤੇ ਇਤਿਹਾਸ ਰੂਪੀ ਨਾਟਕ ਖੇਡਿਆ ਗਿਆ । ਇਹ ਉੱਤਰ-ਪੱਛਮ ਵਿਚ ਸਿੰਧ ਨਦੀ ਤੋਂ ਲੈ ਕੇ ਦੱਖਣ-ਪੂਰਬ ਵਿਚ ਜਮਨਾ ਨਦੀ ਤਕ ਫੈਲਿਆ ਹੋਇਆ ਹੈ । ਇਸ ਮੈਦਾਨ ਦੀ ਗਿਣਤੀ ਸੰਸਾਰ ਦੇ ਸਭ ਤੋਂ ਵਧੇਰੇ ਉਪਜਾਊ ਮੈਦਾਨਾਂ ਵਿਚ ਕੀਤੀ ਜਾਂਦੀ ਹੈ ।

(ੳ) ਮੈਦਾਨੀ ਖੇਤਰ ਦੇ ਦੋ ਮੁੱਖ ਭਾਗ – ਪੰਜਾਬ ਦੇ ਮੈਦਾਨੀ ਖੇਤਰ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ-ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ ! ਜਮਨਾ ਅਤੇ ਰਾਵੀ ਨਦੀ ਦੇ ਵਿਚਕਾਰਲੇ ਭਾਗ ਨੂੰ ਪੂਰਬੀ ਮੈਦਾਨ ਕਹਿੰਦੇ ਹਨ । ਇਹ ਪ੍ਰਦੇਸ਼ ਜ਼ਿਆਦਾ ਉਪਜਾਉ ਹੈ । ਇੱਥੋਂ ਦੀ ਵਸੋਂ ਵੀ ਸੰਘਣੀ ਹੈ । ਰਾਵੀ ਅਤੇ ਸਿੰਧ ਦੇ ਵਿਚਕਾਰਲੇ ਭਾਗ ਨੂੰ ਪੱਛਮੀ ਮੈਦਾਨ ਕਹਿੰਦੇ ਹਨ । ਇਹ ਦੇਸ਼ ਪੂਰਬੀ ਮੈਦਾਨ ਦੀ ਤੁਲਨਾ ਵਿਚ ਘੱਟ ਖ਼ੁਸ਼ਹਾਲ ਹੈ ।

(ਅ) ਪੰਜ ਦੁਆਬ – ਦੋ ਨਦੀਆਂ ਦੇ ਵਿਚਕਾਰ ਦੀ ਭੂਮੀ ਨੂੰ ਦੁਆਬ ਕਹਿੰਦੇ ਹਨ | ਪੰਜਾਬ ਦਾ ਮੈਦਾਨੀ ਭਾਗ ਹੇਠ ਲਿਖੇ ਦੁਆਬਿਆਂ ਨਾਲ ਘਿਰਿਆ ਹੋਇਆ ਹੈ ।

  • ਸਿੰਧ ਸਾਗਰ ਦੁਆਬ – ਜੇਹਲਮ ਅਤੇ ਸਿੰਧ ਨਦੀਆਂ ਦੇ ਵਿਚਕਾਰ ਦੇ ਦੇਸ਼ ਨੂੰ ਸਿੰਧ ਸਾਗਰ ਦੁਆਬ ਕਿਹਾ ਜਾਂਦਾ ਹੈ । ਇਹ ਦੇਸ਼ ਵਧੇਰੇ ਉਪਜਾਊ ਨਹੀਂ ਹੈ । ਜੇਹਲਮ ਅਤੇ ਰਾਵਲਪਿੰਡੀ ਇੱਥੋਂ ਦੇ ਪ੍ਰਸਿੱਧ ਸ਼ਹਿਰ ਹਨ ।
  • ਰਚਨਾ ਦੁਆਬ – ਇਸ ਭਾਗ ਵਿਚ ਰਾਵੀ ਅਤੇ ਚਨਾਬ ਨਦੀਆਂ ਦੇ ਵਿਚਕਾਰਲਾ ਇਲਾਕਾ ਸ਼ਾਮਲ ਹੈ, ਜੋ ਕਾਫ਼ੀ ਉਪਜਾਊ ਹੈ । ਗੁਜਰਾਂਵਾਲਾ ਅਤੇ ਸ਼ੇਖੂਪੁਰਾ ਇਸ ਦੁਆਬ ਦੇ ਪ੍ਰਸਿੱਧ ਨਗਰ ਹਨ ।
  • ਬਿਸਤ ਜਲੰਧਰ ਦੁਆਬ – ਇਸ ਦੁਆਬ ਵਿਚ ਸਤਲੁਜ ਅਤੇ ਬਿਆਸ ਨਦੀਆਂ ਦੇ ਵਿਚਕਾਰਲਾ ਦੇਸ਼ ਸ਼ਾਮਲ ਹੈ । ਇਹ ਦੇਸ਼ ਬੜਾ ਉਪਜਾਊ ਹੈ । ਜਲੰਧਰ ਅਤੇ ਹੁਸ਼ਿਆਰਪੁਰ ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਹਨ ।
  • ਬਾਰੀ ਦੁਆਬ – ਬਿਆਸ ਅਤੇ ਰਾਵੀ ਨਦੀਆਂ ਦੇ ਵਿਚਕਾਰ ਦੇ ਇਲਾਕੇ ਨੂੰ ਬਾਰੀ ਦੁਆਬ ਕਿਹਾ ਜਾਂਦਾ ਹੈ । ਇਹ ਅਤਿਅੰਤ ਉਪਜਾਊ ਖੇਤਰ ਹੈ । ਪੰਜਾਬ ਦੇ ਵਿੱਚਕਾਰ ਸਥਿਤ ਹੋਣ ਦੇ ਕਾਰਨ ਇਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ । ਪੰਜਾਬ ਦੇ ਦੋ ਪ੍ਰਸਿੱਧ ਨਗਰ ਲਾਹੌਰ ਅਤੇ ਅੰਮ੍ਰਿਤਸਰ ਇਸੇ ਦੁਆਬੇ ਵਿਚ ਸਥਿਤ ਹਨ ।
  • ਚੱਜ ਦੁਆਬ – ਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰਲੇ ਖੇਤਰ ਨੂੰ ਚੱਜ ਦੁਆਬੇ ਦੇ ਨਾਂ ਨਾਲ ਸੱਦਿਆ ਜਾਂਦਾ ਹੈ । ਇਸ ਦੁਆਬ ਦੇ ਪ੍ਰਸਿੱਧ ਸ਼ਹਿਰ ਗੁਜਰਾਤ, ਭੇਰਾ ਅਤੇ ਸ਼ਾਹਪੁਰ ਹਨ ।

(ੲ) ਮਾਲਵਾ ਅਤੇ ਬਾਂਗਰ – ਪੰਜ ਦੁਆਬਿਆਂ ਤੋਂ ਇਲਾਵਾ ਪੰਜਾਬ ਦੇ ਮੈਦਾਨੀ ਭਾਗ ਵਿਚ ਸਤਲੁਜ ਅਤੇ ਜਮਨਾ ਦੇ ਵਿਚਕਾਰ ਦਾ ਵਿਸ਼ਾਲ ਮੈਦਾਨੀ ਖੇਤਰ ਵੀ ਸ਼ਾਮਲ ਹੈ । ਇਸ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-ਮਾਲਵਾ ਅਤੇ ਬਾਂਗਰ ।

  • ਮਾਲਵਾ – ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚਕਾਰ ਫੈਲੇ ਪ੍ਰਦੇਸ਼ ਨੂੰ ‘ਮਾਲਵਾ’ ਕਹਿੰਦੇ ਹਨ । ਲੁਧਿਆਣਾ, ਪਟਿਆਲਾ, ਨਾਭਾ, ਸੰਗਰੂਰ, ਫ਼ਰੀਦਕੋਟ, ਬਠਿੰਡਾ ਆਦਿ ਪ੍ਰਸਿੱਧ ਸ਼ਹਿਰ ਇਸ ਭਾਗ ਵਿਚ ਸਥਿਤ ਹਨ ।
  • ਬਾਂਗਰ ਜਾਂ ਹਰਿਆਣਾ – ਇਹ ਦੇਸ਼ ਘੱਗਰ ਅਤੇ ਜਮਨਾ ਨਦੀਆਂ ਦੇ ਵਿਚਕਾਰ ਸਥਿਤ ਹੈ । ਇਸ ਦੇ ਮੁੱਖ ਨਗਰ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਜੀਂਦ, ਰੋਹਤਕ, ਕਰਨਾਲ, ਗੁੜਗਾਵਾਂ ਤੇ ਹਿਸਾਰ ਹਨ । ਇਹ ਭਾਗ ਇਕ ਇਤਿਹਾਸਿਕ ਮੈਦਾਨ ਵੀ ਹੈ ਜਿੱਥੇ ਅਨੇਕਾਂ ਫ਼ੈਸਲਾਕੁੰਨ ਯੁੱਧ ਲੜੇ ਗਏ ।

PSEB 10th Class Social Science Guide ਮੁੱਢਲੀਆਂ ਧਾਰਨਾਵਾਂ Important Questions and Answers

ਵਸਤੁਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਕਿਸ ਮੁਗ਼ਲ ਸ਼ਾਸਕ ਨੇ ਪੰਜਾਬ ਨੂੰ ਦੋ ਪ੍ਰਾਂਤਾਂ ਵਿਚ ਵੰਡਿਆ ?
ਉੱਤਰ-
ਮੁਗ਼ਲ ਸ਼ਾਸਕ ਅਕਬਰ ਨੇ ਪੰਜਾਬ ਨੂੰ ਦੋ ਪ੍ਰਾਂਤਾਂ ਵਿਚ ਵੰਡਿਆ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਸ਼ਨ 2.
ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਨੂੰ ਕਿਸ ਨਾਂ ਨਾਲ ਬੁਲਾਇਆ ਜਾਣ ਲੱਗਿਆ ਸੀ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਨੂੰ ‘ਲਾਹੌਰ ਰਾਜ’ ਦੇ ਨਾਂ ਨਾਲ ਬੁਲਾਇਆ ਜਾਣ ਲੱਗਿਆ ਸੀ ।

ਪ੍ਰਸ਼ਨ 3.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਮਿਲਾਇਆ ਗਿਆ ?
ਉੱਤਰ-
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ 1849 ਈ: ਵਿਚ ਮਿਲਾਇਆ ਗਿਆ ।

ਪ੍ਰਸ਼ਨ 4.
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਕਦੋਂ ਵੰਡਿਆ ਗਿਆ ?
ਉੱਤਰ-
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ 1966 ਈ: ਵਿਚ ਵੰਡਿਆ ਗਿਆ ।

ਪ੍ਰਸ਼ਨ 5.
ਹਿਮਾਲਿਆ ਦੇ ਪੱਛਮੀ ਦੱਰੇ ਦੇ ਰਸਤਿਓਂ ਪੰਜਾਬ ਤੇ ਹਮਲਾ ਕਰਨ ਵਾਲੀਆਂ ਕੋਈ ਚਾਰ ਜਾਤੀਆਂ ਦੇ ਨਾਂ ਦੱਸੋ ।
ਉੱਤਰ-
ਇਨ੍ਹਾਂ ਦੱਰਿਆਂ ਦੇ ਰਸਤਿਓਂ ਪੰਜਾਬ ‘ਤੇ ਹਮਲਾ ਕਰਨ ਵਾਲੀਆਂ ਚਾਰ ਜਾਤੀਆਂ ਸਨ-ਆਰੀਆ, ਸ਼ੱਕ, ਯੂਨਾਨੀ ਅਤੇ ਕੁਸ਼ਾਣ ।

ਪ੍ਰਸ਼ਨ 6.
ਪੰਜਾਬ ਦੇ ਮੈਦਾਨੀ ਖੇਤਰ ਨੂੰ ਕਿਹੜੇ-ਕਿਹੜੇ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨੀ ਖੇਤਰ ਨੂੰ ਪੂਰਬੀ ਮੈਦਾਨ ਅਤੇ ਪੱਛਮੀ ਮੈਦਾਨ ਵਿਚ ਵੰਡਿਆ ਜਾਂਦਾ ਹੈ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਪ੍ਰਸ਼ਨ 7.
ਭਾਰਤੀ ਪੰਜਾਬ ਵਿਚ ਹੁਣ ਕਿਹੜੇ ਦੋ ਦਰਿਆ ਰਹਿ ਗਏ ਹਨ ?
ਉੱਤਰ-
ਸਤਲੁਜ ਅਤੇ ਬਿਆਸ ।

ਪ੍ਰਸ਼ਨ 8.
ਰਾਮਾਇਣ ਅਤੇ ਮਹਾਂਭਾਰਤ ਕਾਲ ਵਿਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ ?
ਉੱਤਰ-
ਸੇਕੀਆ ।

ਪ੍ਰਸ਼ਨ 9.
ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਹੜੇ ਗਵਰਨਰ ਜਨਰਲ ਨੇ ਬਣਾਇਆ ?
ਉੱਤਰ-
ਲਾਰਡ ਹਾਰਡਿੰਗ ਨੇ ।

ਪ੍ਰਸ਼ਨ 10.
ਹਿਮਾਲਿਆ ਦੀਆਂ ਪੱਛਮੀ ਲੜੀਆਂ ਵਿਚ ਸਥਿਤ ਕਿਸੇ ਦੋ ਦੱਰਿਆਂ ਦੇ ਨਾਂ ਦੱਸੋ ।
ਉੱਤਰ-
ਖੈਬਰ ਅਤੇ ਟੋਚੀ ।

ਪ੍ਰਸ਼ਨ 11.
ਦਿੱਲੀ ਭਾਰਤ ਦੀ ਰਾਜਧਾਨੀ ਕਦੋਂ ਬਣੀ ?
ਉੱਤਰ-
1911 ਵਿਚ ।

ਪ੍ਰਸ਼ਨ 12.
ਸਿਕੰਦਰ ਨੇ ਭਾਰਤ ‘ਤੇ ਕਦੋਂ ਹਮਲਾ ਕੀਤਾ ?
ਉੱਤਰ-
326 ਈ: ਪੂ: ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਪ੍ਰਸ਼ਨ 13.
ਸ਼ਾਹ ਜ਼ਮਾਨ ਨੇ ਭਾਰਤ (ਪੰਜਾਬ ‘ਤੇ ਹਮਲਾ ਕਦੋਂ ਕੀਤਾ ?
ਉੱਤਰ-
1798 ਈ: ਵਿਚ ।

ਪ੍ਰਸ਼ਨ 14.
ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ ?
ਉੱਤਰ-
ਸਤਲੁਜ ।

ਪ੍ਰਸ਼ਨ 15.
ਅੱਜ ਕਿਹੜੇ ਦਰਿਆ ਦਾ ਕੁੱਝ ਹਿੱਸਾ ਹਿੰਦ-ਪਾਕ ਸੀਮਾ ਦਾ ਕੰਮ ਕਰਦਾ ਹੈ ?
ਉੱਤਰ-
ਰਾਵੀ ।

ਪ੍ਰਸ਼ਨ 16.
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਲਾਹੌਰ ।

ਪ੍ਰਸ਼ਨ 17.
ਪੰਜਾਬ ਦੇ ਮੈਦਾਨੀ ਖੇਤਰ ਨੂੰ ‘ਅਸਲੀ ਪੰਜਾਬ ਕਿਉਂ ਕਿਹਾ ਗਿਆ ਹੈ ? ਕੋਈ ਇਕ ਕਾਰਨ ਦੱਸੋ ।
ਉੱਤਰ-
ਇਹ ਖੇਤਰ ਅਤਿ ਉਪਜਾਊ ਹੈ ਅਤੇ ਸਮੁੱਚੇ ਪੰਜਾਬ ਦੀ ਖੁਸ਼ਹਾਲੀ ਦਾ ਆਧਾਰ ਹੈ ।

ਪ੍ਰਸ਼ਨ 18.
ਪੰਜਾਬ ਦੇ ਮੈਦਾਨੀ ਖੇਤਰ ਦੇ ਕੋਈ ਚਾਰ ਦੁਆਬਿਆਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਦੇ ਮੈਦਾਨੀ ਖੇਤਰ ਦੇ ਚਾਰ ਦੁਆਬ ਹਨ-ਬਿਸਤ ਜਲੰਧਰ ਦੁਆਬ, ਬਾਰੀ ਦੁਆਬ, ਰਚਨਾ ਦੁਆਬ ਅਤੇ ਚੱਜ ਦੁਆਬ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਪ੍ਰਸ਼ਨ 19.
ਮਾਲਵਾ ਪ੍ਰਦੇਸ਼ ਕਿਨ੍ਹਾਂ ਦਰਿਆਵਾਂ ਵਿਚਾਲੇ ਸਥਿਤ ਹੈ ?
ਉੱਤਰ-
ਮਾਲਵਾ ਪ੍ਰਦੇਸ਼ ਸਤਲੁਜ ਅਤੇ ਘੱਗਰ ਦਰਿਆਵਾਂ ਵਿਚਾਲੇ ਸਥਿਤ ਹੈ ।

ਪ੍ਰਸ਼ਨ 20.
ਪੰਜਾਬ ਦੇ ਕੋਈ ਚਾਰ ਨਗਰਾਂ ਦੇ ਨਾਂ ਦੱਸੋ ਜਿੱਥੇ ਨਿਰਣਾਇਕ ਇਤਿਹਾਸਿਕ ਯੁੱਧ ਹੋਏ ।
ਉੱਤਰ-
ਤਰਾਇਨ, ਪਾਣੀਪਤ, ਪੇਸ਼ਾਵਰ ਅਤੇ ਥਾਨੇਸਰ ਵਿਚ ਨਿਰਣਾਇਕ ਯੁੱਧ ਹੋਏ ।

ਪ੍ਰਸ਼ਨ 21.
ਪਾਕਿਸਤਾਨੀ ਪੰਜਾਬ ਨੂੰ ਕਿਹੜੇ ਨਾਂ ਨਾਲ ਸੱਦਿਆ ਜਾਂਦਾ ਹੈ ?
ਉੱਤਰ-
ਪੱਛਮੀ ਪੰਜਾਬ ।

ਪ੍ਰਸ਼ਨ 22.
ਹਿੰਦੀ-ਬਾਖੜੀ ਅਤੇ ਹਿੰਦੀ-ਪਾਰਥੀ ਰਾਜਿਆਂ ਅਧੀਨ ਪੰਜਾਬ ਦੀ ਰਾਜਧਾਨੀ ਕਿਹੜੀ ਸੀ ?
ਉੱਤਰ-
ਸਾਲਾ (ਸਿਆਲਕੋਟ) ।

ਪ੍ਰਸ਼ਨ 23.
ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਲਈ ‘ਦੋਆਬਾ’ ਸ਼ਬਦ ਦਾ ਪ੍ਰਚਲਨ ਕਿਹੜੇ ਮੁਗਲ ਸ਼ਾਸਕ ਦੇ ਸਮੇਂ ਹੋਇਆ ?
ਉੱਤਰ-
ਅਕਬਰ ਦੇ ਸਮੇਂ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਪ੍ਰਸ਼ਨ 24.
ਸਪਤ ਸਿੰਧੂ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਸਪਤ ਸਿੰਧੂ ਸ਼ਬਦ ਤੋਂ ਭਾਵ ਸੱਤ ਨਦੀਆਂ ਦਾ ਦੇਸ਼ ਭਾਵ ਵੈਦਿਕ ਕਾਲ ਦੇ ਪੰਜਾਬ ਤੋਂ ਹੈ ।

II. ਖ਼ਾਲੀ ਥਾਂਵਾਂ ਭਰੋ-

1. ਪੰਜਾਬ ਨੂੰ ………………….. ਕਾਲ ਵਿਚ ਸਪਤਸਿੰਧੂ ਕਿਹਾ ਜਾਂਦਾ ਸੀ ।
2. ਦੋ ਦਰਿਆਵਾਂ ਦੇ ਵਿਚਕਾਰਲੇ ਹਿੱਸੇ ਨੂੰ …………………….. ਕਹਿੰਦੇ ਹਨ ।
3. ਮੁਗ਼ਲ ਸ਼ਾਸਕ ਅਕਬਰ ਨੇ ਪੰਜਾਬ ਨੂੰ ……………………… ਪ੍ਰਾਂਤਾਂ ਵਿਚ ਵੰਡਿਆ ।
4. ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਨੂੰ ……………………… ਰਾਜ ਦੇ ਨਾਂ ਨਾਲ ਸੱਦਿਆ ਜਾਣ ਲੱਗਾ ।
5. ਰਮਾਇਣ ਅਤੇ ਮਹਾਂਭਾਰਤ ਕਾਲ ਵਿਚ ਪੰਜਾਬ ਨੂੰ ……………………. ਕਿਹਾ ਜਾਂਦਾ ਸੀ ।
6. ਸਿਕੰਦਰ ਨੇ ਭਾਰਤ ‘ਤੇ ……………………… ਈ: ਵਿਚ ਹਮਲਾ ਕੀਤਾ ।
ਉੱਤਰ-
(1) ਵੈਦਿਕ
(2) ਦੋਆਬਾ
(3) ਦੋ
(4) ਲਾਹੌਰ
(5) ਸੇਕੀਆ
(6) 326.

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾਇਆ ਗਿਆ-
(A) 1947 ਈ: ਵਿਚ
(B) 1857 ਈ: ਵਿਚ
(C) 1849 ਈ: ਵਿਚ
(D) 1889 ਈ: ਵਿਚ ।
ਉੱਤਰ-
(C) 1849 ਈ: ਵਿਚ

ਪ੍ਰਸ਼ਨ 2.
ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ ਦੋ ਹਿੱਸਿਆਂ ਵਿਚ ਵੰਡਿਆ ਗਿਆ-
(A) 1947 ਈ: ਵਿਚ
(B) 1966 ਈ: ਵਿਚ
(C) 1950 ਈ: ਵਿਚ
(D) 1971 ਈ: ਵਿਚ ।
ਉੱਤਰ-
(B) 1966 ਈ: ਵਿਚ

ਪ੍ਰਸ਼ਨ 3.
ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਰਮਿਆਨ ਸੀਮਾ ਦਾ ਕੰਮ ਕਰਦਾ ਸੀ-
(A) ਸਤਲੁਜ ਦਰਿਆ
(B) ਚਿਨਾਬ ਦਰਿਆ
(C) ਰਾਵੀ ਦਰਿਆ
(D) ਬਿਆਸ ਦਰਿਆ ।
ਉੱਤਰ-
(A) ਸਤਲੁਜ ਦਰਿਆ

ਪ੍ਰਸ਼ਨ 4.
ਅੱਜ-ਕਲ੍ਹ ਹਿੰਦ-ਪਾਕ ਸੀਮਾ ਦਾ ਕੰਮ ਕਿਹੜਾ ਦਰਿਆ ਕਰਦਾ ਹੈ ?
(A) ਰਾਵੀ ਦਰਿਆ
(B) ਚਿਨਾਬ ਦਰਿਆ
(C) ਬਿਆਸ ਦਰਿਆ
(D) ਸਤਲੁਜ ਦਰਿਆ ।
ਉੱਤਰ-
(A) ਰਾਵੀ ਦਰਿਆ

ਪ੍ਰਸ਼ਨ 5.
ਸ਼ਾਹ ਜ਼ਮਾਨ ਨੇ ਭਾਰਤ (ਪੰਜਾਬ) ਉੱਤੇ ਹਮਲਾ ਕੀਤਾ-
(A) 1811 ਈ: ਵਿਚ
(B) 1798 ਈ: ਵਿਚ
(C) 1757 ਈ: ਵਿਚ
(D) 1794 ਈ: ਵਿਚ ।
ਉੱਤਰ-
(B) 1798 ਈ: ਵਿਚ

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

IV ਸਹੀ-ਗਲਤ ਕਥਨ-

ਪ੍ਰਸ਼ਨ-
ਸਹੀ ਕਥਨਾਂ ‘ ਤੇ (√) ਅਤੇ ਗ਼ਲਤ ਕਥਨਾਂ ਉੱਪਰ (×) ਦਾ ਨਿਸ਼ਾਨ ਲਗਾਓ :
1. ਪੰਜਾਬ ਨੂੰ ਵੈਦਿਕ ਕਾਲ ਵਿਚ ‘ਸਪਤ ਸਿੰਧੂ’ ਕਿਹਾ ਜਾਂਦਾ ਸੀ ।
2. ਲਾਰਡ ਹਾਰਡਿੰਗ ਨੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਇਆ ।
3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਅੰਮ੍ਰਿਤਸਰ ਸੀ ।
4. ਮਾਲਵਾ ਦੇਸ਼ ਸਤਲੁਜ ਅਤੇ ਘੱਗਰ ਨਦੀਆਂ ਦੇ ਵਿਚ ਸਥਿਤ ਹੈ ।
5. ਪੰਜਾਬ ਨੂੰ ਭਾਸ਼ਾ ਦੇ ਆਧਾਰ ‘ਤੇ 1947 ਵਿਚ ਵੰਡਿਆ ਗਿਆ ।
ਉੱਤਰ-
1. √
2. √
3. ×
4. √
5. ×

V. ਸਹੀ-ਮਿਲਾਨ ਕਰੋ-

1. ਦੋ ਦਰਿਆਵਾਂ ਦੇ ਵਿਚਕਾਰਲਾ ਭਾਗ ਬਿਸਤ ਦੋਆਬ
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਸੇਕੀਆ
3. ਜਲੰਧਰ ਅਤੇ ਹੁਸ਼ਿਆਰਪੁਰ ਦੋਆਬਾ
4. ਰਾਮਾਇਣ ਅਤੇ ਮਹਾਂਭਾਰਤ ਕਾਲ ਵਿਚ ਪੰਜਾਬ ਲਾਹੌਰ ਰਾਜ ।

ਉੱਤਰ-

1. ਦੋ ਦਰਿਆਵਾਂ ਦੇ ਵਿਚਕਾਰਲਾ ਭਾਗ ਦੋਆਬਾ
2. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਲਾਹੌਰ ਰਾਜ
3. ਜਲੰਧਰ ਅਤੇ ਹੁਸ਼ਿਆਰਪੁਰ ਬਿਸਤ ਦੋਆਬ
4. ਰਾਮਾਇਣ ਅਤੇ ਮਹਾਂਭਾਰਤ ਕਾਲ ਵਿਚ ਪੰਜਾਬ ਸੇਕੀਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (short Answer Type Questions)

ਪ੍ਰਸ਼ਨ 1.
ਪੰਜਾਬ ਨੇ ਭਾਰਤੀ ਇਤਿਹਾਸ ਵਿਚ ਕੀ ਭੂਮਿਕਾ ਨਿਭਾਈ ਹੈ ?
ਉੱਤਰ-
ਪੰਜਾਬ ਨੇ ਆਪਣੀ ਅਨੋਖੀ ਭੂਗੋਲਿਕ ਸਥਿਤੀ ਦੇ ਕਾਰਨ ਭਾਰਤ ਦੇ ਇਤਿਹਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ । ਇਹ ਦੇਸ਼ ਭਾਰਤ ਵਿਚ ਸੱਭਿਅਤਾ ਦਾ ਪਾਲਣਾ ਬਣਿਆ | ਭਾਰਤ ਦੀ ਸਭ ਤੋਂ ਪ੍ਰਾਚੀਨ ਸੱਭਿਅਤਾ (ਸਿੰਧੁ ਘਾਟੀ ਦੀ ਸੱਭਿਅਤਾ) ਇਸੇ ਖੇਤਰ ਵਿਚ ਵਧੀ-ਫੁੱਲੀ । ਆਰੀਆਂ ਨੇ ਵੀ ਆਪਣੀ ਸੱਤਾ ਦਾ ਕੇਂਦਰ ਇਸੇ ਦੇਸ਼ ਨੂੰ ਬਣਾਇਆ । ਉਨ੍ਹਾਂ ਨੇ ਵੇਦ, ਪੁਰਾਣ, ਮਹਾਂਭਾਰਤ, ਰਮਾਇਣ ਆਦਿ ਮਹੱਤਵਪੂਰਨ ਕਿਤਾਂ ਦੀ ਰਚਨਾ ਕੀਤੀ । ਪੰਜਾਬ ਨੇ ਭਾਰਤ ਦੇ ਪ੍ਰਵੇਸ਼ ਦੁਆਰ ਦੇ ਰੂਪ ਵਿਚ ਵੀ ਕੰਮ ਕੀਤਾ । ਮੱਧ ਕਾਲ ਤਕ ਭਾਰਤ ਆਉਣ ਵਾਲੇ ਸਾਰੇ ਹਮਲਾਵਰ ਪੰਜਾਬ ਦੇ ਰਸਤੇ ਹੀ ਭਾਰਤ ਆਏ । ਇਸ ਲਈ ਪੰਜਾਬ ਵਾਸੀਆਂ ਨੇ ਵਾਰ-ਵਾਰ ਹਮਲਾਵਰਾਂ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਵਾਰ-ਵਾਰ ਉਨ੍ਹਾਂ ਨਾਲ ਯੁੱਧ ਕੀਤਾ । ਇਸ ਤੋਂ ਇਲਾਵਾ ਪੰਜਾਬ ਹਿੰਦੂ ਤੇ ਸਿੱਖ ਧਰਮ ਦੀ ਜਨਮ-ਭੂਮੀ ਵੀ ਰਿਹਾ । ਗੁਰੂ ਨਾਨਕ ਦੇਵ ਜੀ ਨੇ ਆਪਣਾ ਪਵਿੱਤਰ ਸੰਦੇਸ਼ ਇਸੇ ਧਰਤੀ ‘ਤੇ ਦਿੱਤਾ । ਇੱਥੇ ਰਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਮੁਗ਼ਲਾਂ ਦੇ ਧਾਰਮਿਕ ਅੱਤਿਆਚਾਰਾਂ ਦਾ ਵਿਰੋਧ ਕੀਤਾ । ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੰਮ ਵੀ ਭਾਰਤ ਦੇ ਇਤਿਹਾਸ ਵਿਚ ਮਹੱਤਵਪੂਰਨ ਥਾਂ ਰੱਖਦੇ ਹਨ । ਬਿਨਾਂ ਸ਼ੱਕ ਪੰਜਾਬ ਨੇ ਭਾਰਤ ਦੇ ਇਤਿਹਾਸ ਵਿਚ ਵਰਣਨਯੋਗ ਭੂਮਿਕਾ ਨਿਭਾਈ ਹੈ ।

ਪ੍ਰਸ਼ਨ 2.
ਪੰਜਾਬ ਦੇ ਇਤਿਹਾਸ ਨੂੰ ਦ੍ਰਿਸ਼ਟੀ ਵਿਚ ਰੱਖਦਿਆਂ ਹੋਇਆਂ ਪੰਜਾਬ ਦੇ ਭੌਤਿਕ ਭਾਗਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੰਜਾਬ ਦੇ ਇਤਿਹਾਸ ਨੂੰ ਦ੍ਰਿਸ਼ਟੀ ਵਿਚ ਰੱਖਦਿਆਂ ਹੋਇਆਂ ਪੰਜਾਬ ਨੂੰ ਮੁੱਖ ਰੂਪ ਨਾਲ ਤਿੰਨ ਭੌਤਿਕ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-

  1. ਹਿਮਾਲਾ ਤੇ ਉੱਤਰ-ਪੱਛਮੀ ਪਹਾੜੀ ਸ਼੍ਰੇਣੀਆਂ,
  2. ਤਰਾਈ ਦੇਸ਼ ਤੇ
  3. ਮੈਦਾਨੀ ਖੇਤਰ ।

ਪੰਜਾਬ ਦੇ ਉੱਤਰ ਵਿਚ ਵਿਸ਼ਾਲ ਹਿਮਾਲਾ ਪਰਬਤ ਫੈਲਿਆ ਹੈ । ਇਸ ਦੀਆਂ ਉੱਚੀਆਂ-ਉੱਚੀਆਂ ਚੋਟੀਆਂ ਸਦਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ । ਹਿਮਾਲਿਆ ਦੀਆਂ ਤਿੰਨ ਲੜੀਆਂ ਹਨ ਜੋ ਇਕ-ਦੂਜੇ ਦੇ ਸਮਾਨਾਂਤਰ ਫੈਲੀਆਂ ਹਨ । ਹਿਮਾਲਿਆ ਦੀਆਂ ਉੱਤਰ-ਪੱਛਮੀ ਲੜੀਆਂ ਵਿਚ ਅਨੇਕਾਂ ਮਹੱਤਵਪੂਰਨ ਦੱਰੇ ਹਨ ਜੋ ਪ੍ਰਾਚੀਨ ਕਾਲ ਵਿਚ ਹਮਲਾਵਰਾਂ, ਵਪਾਰੀਆਂ ਤੇ ਧਰਮ ਪ੍ਰਚਾਰਕਾਂ ਨੂੰ ਮਾਰਗ ਦਿਖਾਉਂਦੇ ਰਹੇ । ਪੰਜਾਬ ਦਾ ਦੂਜਾ ਤਿਕ ਭਾਗ ਤਰਾਈ ਦੇਸ਼ ਹੈ । ਇਹ ਪੰਜਾਬ ਦੇ ਪਹਾੜੀ ਤੇ ਉਪਜਾਊ ਮੈਦਾਨੀ ਭਾਗ ਦੇ ਮੱਧ ਵਿਚ ਵਿਸਤ੍ਰਿਤ ਹੈ । ਇਸ ਭਾਗ ਵਿਚ ਵਸੋਂ ਬਹੁਤ ਘੱਟ ਹੈ । ਪੰਜਾਬ ਦਾ ਸਭ ਤੋਂ ਮਹੱਤਵਪੂਰਨ ਭੌਤਿਕ ਹਿੱਸਾ ਇਸ ਦਾ ਉਪਜਾਊ ਮੈਦਾਨੀ ਦੇਸ਼ ਹੈ । ਇਹ ਉੱਤਰ-ਪੱਛਮ ਵਿਚ ਸਿੰਧੂ ਘਾਟੀ ਤੋਂ ਲੈ ਕੇ ਦੱਖਣ-ਪੂਰਬ ਵਿਚ ਯਮਨਾ ਨਦੀ ਤਕ ਫੈਲਿਆ ਹੋਇਆ ਹੈ । ਇਹ ਹਿਮਾਲਿਆ ਤੋਂ ਨਿਕਲਣ ਵਾਲੀਆਂ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਤੋਂ ਬਣਿਆ ਹੈ ਤੇ ਆਰੰਭ ਤੋਂ ਹੀ ਪੰਜਾਬ ਦੀ ਖ਼ੁਸ਼ਹਾਲੀ ਦਾ ਆਧਾਰ ਰਿਹਾ ਹੈ ।

PSEB 10th Class SST Solutions History Chapter 1 ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਨ੍ਹਾਂ ਦਾ ਇਸ ਦੇ ਇਸ ਭਾਵ

ਪ੍ਰਸ਼ਨ 3.
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਇਤਿਹਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ?
ਉੱਤਰ-
ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਨੇ ਪੰਜਾਬ ਦੇ ਇਤਿਹਾਸ ਨੂੰ ਆਪਣੇ-ਆਪਣੇ ਢੰਗ ਨਾਲ ਪ੍ਰਭਾਵਿਤ ਕੀਤਾ ਹੈ ।

  • ਹਿਮਾਲਿਆ ਦੀਆਂ ਪੱਛਮੀ ਸ਼ਾਖਾਵਾਂ ਦੇ ਦੱਰਿਆਂ ਨੇ ਅਨੇਕਾਂ ਹਮਲਾਵਰਾਂ ਨੂੰ ਰਾਹ ਦਿੱਤਾ । ਇਸ ਲਈ ਪੰਜਾਬ ਦੇ ਸ਼ਾਸਕਾਂ ਲਈ ਉੱਤਰੀ-ਪੱਛਮੀ ਸੀਮਾ ਦੀ ਸੁਰੱਖਿਆ ਹਮੇਸ਼ਾ ਇਕ ਸਮੱਸਿਆ ਬਣੀ ਰਹੀ । ਇਸ ਦੇ ਨਾਲ-ਨਾਲ ਹਿਮਾਲਿਆ ਦੀਆਂ ਬਰਫ਼ ਨਾਲ ਢੱਕੀਆਂ ਉੱਚੀਆਂ-ਉੱਚੀਆਂ ਚੋਟੀਆਂ ਪੰਜਾਬ ਦੀ ਹਮਲਾਵਰਾਂ (ਉੱਤਰ ਵਲੋਂ) ਤੋਂ ਰੱਖਿਆ ਕਰਦੀਆਂ ਰਹੀਆਂ ।
  • ਹਿਮਾਲਿਆ ਦੇ ਕਾਰਨ ਪੰਜਾਬ ਵਿਚ ਆਪਣੀ ਇਕ ਵਿਸ਼ੇਸ਼ ਸੰਸਕ੍ਰਿਤੀ ਦਾ ਵੀ ਵਿਕਾਸ ਹੋਇਆ ।
  • ਪੰਜਾਬ ਦਾ ਉਪਜਾਉ ਤੇ ਧਨੀ ਪ੍ਰਦੇਸ਼ ਹਮਲਾਵਰਾਂ ਲਈ ਸਦਾ ਖਿੱਚ ਦਾ ਕਾਰਨ ਬਣਿਆ ਰਿਹਾ । ਨਤੀਜੇ ਵਜੋਂ ਇਸ ਧਰਤੀ ‘ਤੇ ਵਾਰ-ਵਾਰ ਯੁੱਧ ਹੋਏ ।
  • ਤਰਾਈ ਦੇਸ਼ ਨੇ ਸੰਕਟ ਵੇਲੇ ਸਿੱਖਾਂ ਨੂੰ ਸ਼ਰਨ ਦਿੱਤੀ । ਇੱਥੇ ਰਹਿ ਕੇ ਸਿੱਖਾਂ ਨੇ ਅੱਤਿਆਚਾਰੀ ਸ਼ਾਸਕਾਂ ਦਾ ਵਿਰੋਧ ਕੀਤਾ ਅਤੇ ਆਪਣੀ ਹੋਂਦ ਨੂੰ ਬਣਾਈ ਰੱਖਿਆ । ਇਸ ਲਈ ਸਪੱਸ਼ਟ ਹੈ ਕਿ ਪੰਜਾਬ ਦਾ ਇਤਿਹਾਸ ਅਸਲ ਵਿਚ ਇਸ ਦੇਸ਼ ਦੇ ਭੌਤਿਕ ਤੱਤਾਂ ਦੀ ਹੀ ਦੇਣ ਹੈ ।

ਪ੍ਰਸ਼ਨ 4.
ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਕਦੋਂ ਅਤੇ ਕਿਸੇ ਨੇ ਮਿਲਾਇਆ ? ਸੁਤੰਤਰਤਾ ਅੰਦੋਲਨ ਵਿਚ ਪੰਜਾਬ ਦੇ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਪੰਜਾਬ ਨੂੰ 1849 ਈ: ਵਿਚ ਲਾਰਡ ਡਲਹੌਜ਼ੀ ਨੇ ਅੰਗਰੇਜ਼ੀ ਰਾਜ ਵਿਚ ਮਿਲਾਇਆ । ਸੁਤੰਤਰਤਾ ਅੰਦੋਲਨ ਵਿਚ ਪੰਜਾਬ ਦਾ ਯੋਗਦਾਨ ਅਦੁੱਤੀ ਸੀ । ਪੰਜਾਬ ਵਿਚ ਹੀ ਬਾਬਾ ਰਾਮ ਸਿੰਘ ਜੀ ਨੇ ਕੂਕਾ ਅੰਦੋਲਨ ਦੀ ਨੀਂਹ ਰੱਖੀ । 20ਵੀਂ ਸਦੀ ਵਿਚ ਗਦਰ ਪਾਰਟੀ, ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਅੰਦੋਲਨ, ਬੱਬਰ ਅਕਾਲੀ ਅੰਦੋਲਨ, ਨੌਜੁਆਨ ਸਭਾ ਤੇ, ਅਕਾਲੀ ਦਲ ਦੇ ਮਾਧਿਅਮ ਨਾਲ ਇੱਥੋਂ ਦੇ ਵੀਰਾਂ ਨੇ ਸੁਤੰਤਰਤਾ ਅੰਦੋਲਨ ਨੂੰ ਸਰਗਰਮ ਬਣਾਇਆ । ਭਗਤ ਸਿੰਘ ਨੇ ਮਾਤੰ-ਭੂਮੀ ਦੀਆਂ ਜ਼ੰਜੀਰਾਂ ਤੋੜਨ ਦੇ ਲਈ ਫ਼ਾਂਸੀ ਦੇ ਰੱਸੇ ਨੂੰ ਚੁੰਮ ਲਿਆ । ਕਰਤਾਰ ਸਿੰਘ ਸਰਾਭਾ ਤੇ ਸਰਦਾਰ ਉਧਮ ਸਿੰਘ ਵਰਗੇ ਪੰਜਾਬੀ ਵੀਰਾਂ ਨੇ ਵੀ ਹੱਸਦਿਆਂ-ਹੱਸਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ । ਆਖ਼ਰਕਾਰ 1947 ਈ: ਵਿਚ ਭਾਰਤ ਦੀ ਸੁਤੰਤਰਤਾ ਦੇ ਨਾਲ ਹੀ ਪੰਜਾਬ ਵੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋ ਗਿਆ ।

ਪ੍ਰਸ਼ਨ 5.
ਪੰਜਾਬ ਦੀ ਪਰਬਤੀ ਤਲਹਟੀ ਜਾਂ ਤਰਾਈ ਦੇਸ਼ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਹਿਮਾਲਿਆ ਪ੍ਰਦੇਸ਼ ਦੇ ਉੱਚੇ ਦੇਸ਼ਾਂ ਤੇ ਪੰਜਾਬ ਦੇ ਮੈਦਾਨੀ ਦੇਸ਼ਾਂ ਵਿਚਾਲੇ ਤਰਾਈ ਦੇਸ਼ ਸਥਿਤ ਹੈ । ਇਸ ਦੀ ਉਚਾਈ 308 ਤੋਂ 923 ਮੀਟਰ ਤਕ ਹੈ । ਇਹ ਹਿੱਸਾ ਕਈ ਘਾਟੀਆਂ ਦੇ ਕਾਰਨ ਹਿਮਾਲਿਆ ਪਰਬਤ ਸ਼੍ਰੇਣੀਆਂ ਤੋਂ ਵੱਖਰਾ ਜਿਹਾ ਦਿਖਾਈ ਦਿੰਦਾ ਹੈ । ਇਸ ਹਿੱਸੇ ਵਿਚ ਸਿਆਲਕੋਟ, ਕਾਂਗੜਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅੰਬਾਲਾ ਦਾ ਕੁਝ ਖੇਤਰ ਸ਼ਾਮਲ ਹੈ । ਆਮ ਤੌਰ ‘ਤੇ ਇਹ ਇਕ ਪਰਬਤੀ ਦੇਸ਼ ਹੈ, ਇਸ ਲਈ ਇੱਥੇ ਉਪਜ ਬਹੁਤ ਘੱਟ ਹੁੰਦੀ ਹੈ । ਵਰਖਾ ਦੇ ਕਾਰਨ ਇੱਥੇ ਅਨੇਕਾਂ ਰੋਗ ਫੈਲਦੇ ਹਨ । ਇੱਥੇ ਆਉਣ-ਜਾਣ ਦੇ ਸਾਧਨਾਂ ਦਾ ਵੀ ਪੂਰੀ ਤਰ੍ਹਾਂ ਵਿਕਾਸ ਨਹੀਂ ਹੋ ਸਕਿਆ ਹੈ । ਇਸ ਲਈ ਇੱਥੋਂ ਦੀ ਵਸੋਂ ਘੱਟ ਹੈ । ਇੱਥੋਂ ਦੇ ਲੋਕਾਂ ਨੂੰ ਆਪਣਾ ਜੀਵਨ-ਨਿਰਬਾਹ ਕਰਨ ਦੇ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ । ਇਸ ਮਿਹਨਤ ਨੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਤੇ ਸਿਹਤਮੰਦ ਬਣਾ ਦਿੱਤਾ ਹੈ ।

ਪ੍ਰਸ਼ਨ 6.
ਪੰਜਾਬ ਦੇ ਮੈਦਾਨੀ, ਦੇਸ਼ ਨੇ ਪੰਜਾਬ ਦੇ ਇਤਿਹਾਸ ਨੂੰ ਕਿੱਥੋਂ ਤੀਕ ਪ੍ਰਭਾਵਿਤ ਕੀਤਾ ਹੈ ?
ਉੱਤਰ-
ਪੰਜਾਬ ਦੇ ਇਤਿਹਾਸ ‘ਤੇ ਪੰਜਾਬ ਦੇ ਮੈਦਾਨੀ ਦੇਸ਼ ਦੀ ਛਾਪ ਸਪੱਸ਼ਟ ਦਿਖਾਈ ਦਿੰਦੀ ਹੈ ।

  • ਇਸ ਦੇਸ਼ ਦੀ ਭੂਮੀ ਬਹੁਤ ਉਪਜਾਊ ਹੈ ਜਿਸ ਦੇ ਕਾਰਨ ਇਹ ਦੇਸ਼ ਹਮੇਸ਼ਾ ਖੁਸ਼ਹਾਲ ਰਿਹਾ | ਪੰਜਾਬ ਦੇ ਮੈਦਾਨਾਂ ਦੀ ਇਹ ਖ਼ੁਸ਼ਹਾਲੀ ਬਾਹਰਲੇ ਦੁਸ਼ਮਣਾਂ ਲਈ ਖਿੱਚ ਦਾ ਕੇਂਦਰ ਬਣ ਗਈ ।
  • ਪੰਜਾਬ ਫੈਸਲਾਕੁੰਨ ਯੁੱਧਾਂ ਦਾ ਕੇਂਦਰ ਰਿਹਾ | ਪੇਸ਼ਾਵਰ, ਕੁਰੂਕਸ਼ੇਤਰ, ਕਰੀ, ਥਾਨੇਸ਼ਵਰ, ਤਰਾਈਨ, ਪਾਣੀਪਤ ਆਦਿ ਨਗਰਾਂ ਵਿਚ ਘਮਾਸਾਨ ਯੁੱਧ ਹੋਏ । ਕੇਵਲ ਪਾਣੀਪਤ ਦੇ ਮੈਦਾਨਾਂ ਵਿਚ ਤਿੰਨ ਵਾਰ ਫੈਸਲਾਕੁੰਨ ਯੁੱਧ ਹੋਏ ।
  • ਆਪਣੀ ਭੌਤਿਕ ਸਥਿਤੀ ਦੇ ਕਾਰਨ ਜਿੱਥੇ ਪੰਜਾਬੀਆਂ ਨੇ ਅਨੇਕਾਂ ਯੁੱਧਾਂ ਦਾ ਸਾਹਮਣਾ ਕੀਤਾ, ਉੱਥੇ ਦਰਦ ਭਰੇ ਅੱਤਿਆਚਾਰ ਦਾ ਵੀ ਸਾਹਮਣਾ ਕੀਤਾ। ਹਜ਼ਾਰਾਂ ਦੀ ਸੰਖਿਆ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ । ਉਦਾਹਰਨ ਵਜੋਂ ਤੈਮੁਰ ਨੇ ਪੰਜਾਬ ਦੇ ਲੋਕਾਂ ‘ਤੇ ਅਣਗਿਣਤ ਅੱਤਿਆਚਾਰ ਕੀਤੇ ਸਨ ।
  • ਨਿਰੰਤਰ ਯੁੱਧਾਂ ਵਿਚ ਉਲਝੇ ਰਹਿਣ ਦੇ ਕਾਰਨ ਪੰਜਾਬ ਦੇ ਲੋਕਾਂ ਵਿਚ ਵੀਰਤਾ ਤੇ ਨਿਡਰਤਾ ਦੇ ਗੁਣ ਪੈਦਾ ਹੋਏ ।
  • ਪੰਜਾਬ ਦੇ ਮੈਦਾਨੀ ਦੇਸ਼ ਵਿਚ ਆਰੀਆਂ ਨੇ ਹਿੰਦੂ ਧਰਮ ਦਾ ਵਿਕਾਸ ਕੀਤਾ । ਇਸੇ ਪ੍ਰਦੇਸ਼ ਨੇ ਮੱਧ ਕਾਲ ਵਿਚ ਗੁਰੂ ਨਾਨਕ ਸਾਹਿਬ ਜਿਹੇ ਸੰਤ ਨੂੰ ਜਨਮ ਦਿੱਤਾ ਜਿਨ੍ਹਾਂ ਦੀਆਂ ਸਰਲ ਸਿੱਖਿਆਵਾਂ ਸਿੱਖ ਧਰਮ ਦੇ ਰੂਪ ਵਿਚ ਪ੍ਰਚਲਿਤ ਹੋਈਆਂ । ਇਨ੍ਹਾਂ ਸਾਰੇ ਤੱਥਾਂ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਮੈਦਾਨੀ ਦੇਸ਼ ਨੇ ਪੰਜਾਬ ਦੇ ਇਤਿਹਾਸ ਵਿਚ ਅਨੇਕ ਅਧਿਆਵਾਂ ਦਾ ਸਮਾਵੇਸ਼ ਕੀਤਾ ।

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
“ਹਿਮਾਲਿਆ ਪਰਬਤ ਨੇ ਪੰਜਾਬ ਦੇ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਾਇਆ ਹੈ ।” ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਹਿਮਾਲਿਆ ਪਰਬਤ ਪੰਜਾਬ ਦੇ ਉੱਤਰ ਵਿਚ ਇਕ ਵਿਸ਼ਾਲ ਕੰਧ ਦੀ ਤਰ੍ਹਾਂ ਸਥਿਤ ਹੈ । ਇਸ ਪਹਾੜ ਨੇ ਪੰਜਾਬ ਦੇ ਇਤਿਹਾਸ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ।

1. ਪੰਜਾਬ ਭਾਰਤ ਦਾ ਦਰਵਾਜ਼ਾ – ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਦੇ ਕਾਰਨ ਪੰਜਾਬ ਅਨੇਕ ਯੁੱਗਾਂ ਵਿਚ ਭਾਰਤ ਦਾ ਦਰਵਾਜ਼ਾ ਰਿਹਾ । ਇਸ ਪ੍ਰਕਾਰ ਆਰੀਆ ਤੋਂ ਲੈ ਕੇ ਈਰਾਨੀਆਂ ਤਕ ਸਾਰੇ ਹਮਲਾਵਰ ਇਨ੍ਹਾਂ ਮਾਰਗਾਂ ਰਾਹੀਂ ਭਾਰਤ ‘ਤੇ ਹਮਲੇ ਕਰਦੇ ਰਹੇ । ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕਰਨਾ ਪਿਆ । ਇਸ ਪ੍ਰਕਾਰ ਪੰਜਾਬ ਭਾਰਤ ਦੇ ਲਈ ਦੁਆਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ।

2. ਉੱਤਰ – ਪੱਛਮੀ ਸਰਹੱਦ ਦੀ ਸਮੱਸਿਆ-ਪੰਜਾਬ ਦਾ ਉੱਤਰ-ਪੱਛਮੀ ਭਾਗ ਭਾਰਤੀ ਸ਼ਾਸਕਾਂ ਦੇ ਲਈ ਸਦਾ ਇਕ ਸਮੱਸਿਆ ਬਣਿਆ ਰਿਹਾ । ਸੋ, ਭਾਰਤੀ ਸ਼ਾਸਕਾਂ ਨੂੰ ਇਨ੍ਹਾਂ ਦੀ ਰੱਖਿਆ ਦੇ ਲਈ ਕਾਫ਼ੀ ਧਨ ਖ਼ਰਚ ਕਰਨਾ ਪਿਆ । ਡਾ. ਬੁੱਧ ਪ੍ਰਕਾਸ਼ ਨੇ ਠੀਕ ਹੀ ਕਿਹਾ ਹੈ, “ਜਦ ਕਦੇ ਸ਼ਾਸਕਾਂ ਦਾ ਇਸ ਪ੍ਰਦੇਸ਼ (ਉੱਤਰ-ਪੱਛਮੀ ਸੀਮਾ ‘ਤੇ ਨਿਯੰਤਰਨ ਢਿੱਲਾ ਪੈ ਗਿਆ, ਤਦੇ ਉਨ੍ਹਾਂ ਦਾ ਸਾਮਰਾਜ ਖੇਰੂੰ-ਖੇਰੂੰ ਹੋ ਕੇ ਅਲੋਪ ਹੋ ਗਿਆ ।”

3. ਵਿਦੇਸ਼ੀ ਹਮਲਿਆਂ ਤੋਂ ਰੱਖਿਆ – ਹਿਮਾਲਾ ਪਰਬਤ ਬਹੁਤ ਉੱਚਾ ਹੈ ਅਤੇ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ । ਸਿੱਟੇ ਵਜੋਂ ਪੰਜਾਬ ਉੱਤਰ ਵਲੋਂ ਇਕ ਲੰਬੇ ਸਮੇਂ ਤਕ ਹਮਲਾਵਰਾਂ ਤੋਂ ਸੁਰੱਖਿਅਤ ਰਿਹਾ ।

4. ਆਰਥਿਕ ਖ਼ੁਸ਼ਹਾਲੀ – ਹਿਮਾਲਾ ਦੇ ਕਾਰਨ ਪੰਜਾਬ ਇਕ ਖ਼ੁਸ਼ਹਾਲ ਦੇਸ਼ ਬਣਿਆ । ਇਸ ਦੀਆਂ ਨਦੀਆਂ ਹਰੇਕ ਸਾਲ ਨਵੀਂ ਮਿੱਟੀ ਲਿਆ ਕੇ ਪੰਜਾਬ ਦੇ ਮੈਦਾਨਾਂ ਵਿਚ ਵਿਛਾਉਂਦੀਆਂ ਰਹੀਆਂ, ਸਿੱਟੇ ਵਜੋਂ ਪੰਜਾਬ ਦਾ ਮੈਦਾਨ ਸੰਸਾਰ ਦੇ ਉਪਜਾਉ ਮੈਦਾਨਾਂ ਵਿਚ ਗਿਣਿਆ ਜਾਣ ਲੱਗਾ | ਉਪਜਾਊ ਮਿੱਟੀ ਦੇ ਕਾਰਨ ਇੱਥੇ ਚੰਗੀ ਫ਼ਸਲ ਹੁੰਦੀ ਰਹੀ ਅਤੇ ਇੱਥੋਂ ਦੇ ਲੋਕ ਖ਼ੁਸ਼ਹਾਲ ਹੁੰਦੇ ਚਲੇ ਗਏ ।

5. ਵਿਦੇਸ਼ਾਂ ਨਾਲ ਵਪਾਰਕ ਸੰਬੰਧ – ਉੱਤਰ-ਪੱਛਮੀ ਪਰਬਤ ਲੜੀਆਂ ਵਿਚ ਸਥਿਤ ਦੱਰਿਆਂ ਦੇ ਕਾਰਨ ਪੰਜਾਬ ਦੇ ਵਿਦੇਸ਼ਾਂ ਨਾਲ ਵਪਾਰਕ ਸੰਬੰਧ ਸਥਾਪਿਤ ਹੋਏ । ਏਸ਼ੀਆ ਦੇ ਦੇਸ਼ਾਂ ਦੇ ਵਪਾਰੀ ਇਨ੍ਹਾਂ ਦੱਰਿਆਂ ਰਾਹੀਂ ਇੱਥੇ ਆਇਆ ਕਰਦੇ ਸਨ ਅਤੇ ਪੰਜਾਬ ਦੇ ਵਪਾਰੀ ਉਨ੍ਹਾਂ ਦੇਸ਼ਾਂ ਵਿਚ ਜਾਇਆ ਕਰਦੇ ਸਨ ।

6. ਪੰਜਾਬ ਦਾ ਵਿਸ਼ੇਸ਼ ਸੱਭਿਆਚਾਰ – ਹਿਮਾਲਾ ਦੀਆਂ ਪੱਛਮੀ ਸ਼ਾਖਾਵਾਂ ਦੇ ਦੱਰਿਆਂ ਦੁਆਰਾ ਇੱਥੇ ਈਰਾਨੀ, ਅਰਬ, ਤੁਰਕ, ਮੁਗ਼ਲ, ਅਫ਼ਗਾਨ ਆਦਿ ਜਾਤੀਆਂ ਆਈਆਂ ਅਤੇ ਅਨੇਕ ਭਾਸ਼ਾਵਾਂ ; ਜਿਵੇਂ ਸੰਸਕ੍ਰਿਤ, ਅਰਬੀ, ਤੁਰਕੀ ਆਦਿ ਦਾ ਸੰਗਮ ਹੋਇਆ । ਇਸ ਮੇਲ-ਮਿਲਾਪ ਨਾਲ ਪੰਜਾਬ ਵਿਚ ਇਕ ਵਿਸ਼ੇਸ਼ ਸੱਭਿਆਚਾਰ ਦਾ ਜਨਮ ਹੋਇਆ ਜਿਸ ਵਿਚ ਦੇਸ਼ੀ ਅਤੇ ਵਿਦੇਸ਼ੀ ਤੱਤਾਂ ਦਾ ਸੰਗਮ ਹੈ ।

PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

Punjab State Board PSEB 10th Class Social Science Book Solutions Economics Source Based Questions and Answers.

PSEB Solutions for Class 10 Social Science Economics Source Based Questions and Answers.

1. ਰਾਸ਼ਟਰੀ ਆਮਦਨ ਦਾ ਅਨੁਮਾਨ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ ਨੂੰ ਉਹਨਾਂ ਦੀਆਂ ਕੀਮਤਾਂ ਨਾਲ ਗੁਣਾ ਕੀਤਾ ਜਾਂਦਾ ਹੈ । ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਚਾਲੂ ਕੀਮਤਾਂ ਨਾਲ ਗੁਣਾ ਕੀਤਾ ਜਾਂਦਾ ਹੈ ਤਾਂ ਉਸਨੂੰ ਚਾਲੂ ਕੀਮਤਾਂ ਤੇ ਰਾਸ਼ਟਰੀ ਆਮਦਨ ਜਾਂ ਮੌਰਿਕ ਆਮਦਨ ਕਿਹਾ ਜਾਂਦਾ ਹੈ । ਇਸਦੇ ਉਲਟ ਜੇਕਰ ਰਾਸ਼ਟਰੀ ਉਤਪਾਦ ਦੀ ਮਾਤਰਾ ਨੂੰ ਕਿਸੇ ਹੋਰ ਵਰੇ (ਜਿਵੇਂ ਆਧਾਰ ਸਾਲ ਦੀਆਂ ਕੀਮਤਾਂ ਨਾਲ ਗੁਣਾ ਕੀਤਾ ਜਾਵੇ ਤਾਂ ਜੋ ਫਲ ਪ੍ਰਾਪਤ ਹੋਵੇਗਾ ਉਸਨੂੰ ਸਥਿਰ ਕੀਮਤਾਂ ਤੇ ਰਾਸ਼ਟਰੀ ਆਮਦਨ ਜਾਂ ਅਸਲ ਰਾਸ਼ਟਰੀ ਆਮਦਨ (National Income at Constant Prices or Real National Income) ਕਿਹਾ ਜਾਂਦਾ ਹੈ । ਕੀਮਤਾਂ ਵਿੱਚ ਅਕਸਰ ਪਰਿਵਰਤਨ ਹੁੰਦਾ ਰਹਿੰਦਾ ਹੈ, ਜਿਸਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਵਿੱਚ ਬਿਨਾਂ ਕੋਈ ਪਰਿਵਰਤਨ ਹੋਇਆਂ ਰਾਸ਼ਟਰੀ ਆਮਦਨ ਵੱਧ ਜਾਂ ਘੱਟ ਹੋ ਸਕਦੀ ਹੈ । ਇੱਕ ਦੇਸ਼ ਦੀ ਅਸਲ ਆਰਥਿਕ ਤਰੱਕੀ ਦਾ ਅਨੁਮਾਨ ਲਗਾਉਣ ਲਈ ਵੱਖ-ਵੱਖ ਵਰਿਆਂ ਦੀ ਰਾਸ਼ਟਰੀ ਆਮਦਨ ਇੱਕ ਖਾਸ ਸਾਲ ਦੀਆਂ ਕੀਮਤਾਂ ਤੇ ਮਾਪੀ ਜਾਣੀ ਚਾਹੀਦੀ ਹੈ । ਕੀਮਤਾਂ ਸਥਿਰ ਰਹਿਣ ਕਰਕੇ ਅਸਲ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਸਿਰਫ ਵਸਤਾਂ ਅਤੇ ਸੇਵਾਵਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਕਾਰਣ ਹੀ ਹੋਣਗੇ ।

ਪ੍ਰਸ਼ਨ-
(a) ਰਾਸ਼ਟਰੀ ਆਮਦਨ ਤੋਂ ਕੀ ਭਾਵ ਹੈ ?
(b) ਸਕਲ ਰਾਸ਼ਟਰੀ ਆਮਦਨ ਅਤੇ ਸ਼ੁੱਧ ਰਾਸ਼ਟਰੀ ਆਮਦਨ ਵਿਚ ਕੀ ਅੰਤਰ ਹੈ ?
ਉੱਤਰ-
(a) ਰਾਸ਼ਟਰੀ ਆਮਦਨ ਇਕ ਦੇਸ਼ ਦੇ ਸਾਧਾਰਨ ਨਿਵਾਸੀਆਂ ਦੀ ਇਕ ਸਾਲ ਵਿਚ ਮਜ਼ਦੂਰੀ, ਵਿਆਜ, ਲਗਾਨ ਅਤੇ
ਲਾਭ ਦੇ ਤੌਰ ‘ਤੇ ਸਾਧਨ ਆਮਦਨ ਹੈ । ਇਹ ਘਰੇਲੂ ਸਾਧਨ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਸਾਧਨ ਆਮਦਨ ਦਾ ਜੋੜ ਹੈ ।

(b) ਇਕ ਦੇਸ਼ ਦੀ ਰਾਸ਼ਟਰੀ ਆਮਦਨ ਵਿਚ ਜੇਕਰ ਘਿਸਾਵਟ ਖ਼ਰਚ ਸ਼ਾਮਿਲ ਰਹਿੰਦਾ ਹੈ ਤਾਂ ਉਸਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ ਜਦਕਿ ਇਸਦੇ ਉਲਟ ਜੇਕਰ ਰਾਸ਼ਟਰੀ ਆਮਦਨ ਵਿਚ ਘਿਸਾਵਟ ਖ਼ਰਚ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਉਸਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ । ਅਰਥਾਤ, ਰਾਸ਼ਟਰੀ ਆਮਦਨ + ਘਿਸਾਵਟ ਖ਼ਰਚ = ਕੁੱਲ ਰਾਸ਼ਟਰੀ ਆਮਦਨ
ਰਾਸ਼ਟਰੀ ਆਮਦਨ – ਘਿਸਾਵਟ ਖ਼ਰਚ = ਸ਼ੁੱਧ ਰਾਸ਼ਟਰੀ ਆਮਦਨ
‘ਕੁੱਲ’ ਸ਼ਬਦ ਦੀ ਵਰਤੋਂ ਸ਼ੁੱਧ ਸ਼ਬਦ ਦੀ ਤੁਲਨਾ ਵਿਚ ਵਿਸਤ੍ਰਿਤ ਅਰਥਾਂ ਵਿਚ ਕੀਤੀ ਜਾਂਦੀ ਹੈ ।

PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

2. ਉਪਭੋਗ ਸ਼ਬਦ ਦਾ ਪ੍ਰਯੋਗ ਦੋ ਅਰਥਾਂ ਵਿੱਚ ਕੀਤਾ ਜਾਂਦਾ ਹੈ । ਇੱਕ ਕਿਰਿਆ ਦੇ ਰੂਪ ਵਿੱਚ ਅਤੇ ਦੂਜਾ ਖ਼ਰਚ ਦੇ ਰੂਪ ਵਿੱਚ । ਕਿਰਿਆ ਰੂਪ ਵਿੱਚ ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਸੰਤੁਸ਼ਟੀ ਹੁੰਦੀ ਹੈ, ਜਿਵੇਂ ਪਿਆਸ ਬੁਝਾਉਣ ਲਈ ਪਾਣੀ ਦਾ ਪ੍ਰਯੋਗ ਕਰਨਾ, ਅਤੇ ਭੁੱਖ ਮਿਟਾਉਣ ਲਈ ਰੋਟੀ ਦਾ ਪ੍ਰਯੋਗ ਕਰਨਾ ਆਦਿ । ਇਸ ਲਈ ਉਪਭੋਗ ਉਹ ਕਿਰਿਆ ਹੈ ਜਿਸ ਰਾਹੀਂ ਕੋਈ ਮਨੁੱਖ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਕਿਸੇ ਵਸਤੂ ਦੀ ਉਪਯੋਗਤਾ ਕਰਦਾ ਹੈ । ਖ਼ਰਚ ਦੇ ਰੂਪ ਵਿੱਚ ਉਪਭੋਗ ਤੋਂ ਭਾਵ ਉਸ ਕੁੱਲ ਖ਼ਰਚ ਤੋਂ ਹੈ ਜੋ ਉਪਭੋਗ ਵਸਤਾਂ ਤੇ ਕੀਤਾ ਜਾਂਦਾ ਹੈ ।
ਰਾਸ਼ਟਰੀ ਆਮਦਨ ਵਿੱਚ ਲੋਕ ਆਪਣੀਆਂ ਲੋੜਾਂ ਦੀ ਪ੍ਰਤੱਖ ਸੰਤੁਸ਼ਟੀ ਲਈ ਵਸਤਾਂ ਅਤੇ ਸੇਵਾਵਾਂ ਨੂੰ ਖਰੀਦਣ ਲਈ ਜੋ ਮੁਦਰਾ ਰਾਸ਼ੀ ਖ਼ਰਚ ਕਰਦੇ ਹਨ, ਉਸਨੂੰ ਉਪਭੋਗ ਜਾਂ ਕੁੱਲ ਉਪਭੋਗ ਖ਼ਰਚ ਕਹਿੰਦੇ ਹਨ ।

ਪ੍ਰਸ਼ਨ-
(a) ‘ਉਪਭੋਗ ਕਿਸਨੂੰ ਕਹਿੰਦੇ ਹਨ ? ਇਸਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਹਨ ?
(b) ਉਪਭੋਗ ਵਿਰਤੀ ਕੀ ਹੈ ? ਇਹ ਕਿੰਨੀ ਕਿਸਮ ਦੀ ਹੁੰਦੀ ਹੈ ?
ਉੱਤਰ-
(a) ਉਪਭੋਗ ਤੋਂ ਭਾਵ ਕਿਸੇ ਅਰਥ-ਵਿਵਸਥਾ ਵਿਚ ਇਕ ਸਾਲ ਦੇ ਸਮੇਂ ਵਿਚ ਉਪਭੋਗ ਕੀਤੇ ਜਾਣ ਵਾਲੇ ਕੁੱਲ ਖ਼ਰਚ
ਤੋਂ ਲਿਆ ਜਾਂਦਾ ਹੈ ।

ਉਪਭੋਗ ‘ਤੇ ਕਈ ਤੱਤਾਂ ਜਿਵੇਂ ਵਸਤੂ ਦੀ ਕੀਮਤ, ਆਮਦਨ, ਫ਼ੈਸ਼ਨ ਆਦਿ ਦਾ ਪ੍ਰਭਾਵ ਪੈਂਦਾ ਹੈ । ਪਰ ਉਪਭੋਗ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਆਮਦਨ ਦਾ ਪੈਂਦਾ ਹੈ | ਆਮ ਤੌਰ ‘ਤੇ ਆਮਦਨ ਦੇ ਵਧਣ ਨਾਲ ਉਪਭੋਗ ਵੱਧਦਾ ਹੈ ਪਰ ਉਪਭੋਗ ਵਿਚ ਹੋਣ ਵਾਲਾ ਵਾਧਾ ਆਮਦਨ ਵਿਚ ਹੋਣ ਵਾਲੇ ਵਾਧੇ ਦੀ ਤੁਲਨਾ ਵਿਚ ਘੱਟ ਹੁੰਦਾ ਹੈ ।

(b) ਆਮਦਨ ਦੇ ਵੱਖ-ਵੱਖ ਪੱਧਰਾਂ ‘ਤੇ ਉਪਭੋਗ ਦੀਆਂ ਵੱਖ-ਵੱਖ ਮਾਤਰਾਵਾਂ ਨੂੰ ਪ੍ਰਗਟ ਕਰਨ ਵਾਲੀ ਅਨੁਸੂਚੀ ਨੂੰ ਉਪਭੋਗ ਪ੍ਰਵਿਰਤੀ ਕਿਹਾ ਜਾ ਸਕਦਾ ਹੈ ।
PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ) 1
(i) ਔਸਤ ਉਪਭੋਗ ਪ੍ਰਵਿਰਤੀ (Average Propensity to Consume) – ਕੁੱਲ ਖ਼ਰਚੇ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਔਸਤ ਉਪਭੋਗ ਪਵਿਰਤੀ ਕਿਹਾ ਜਾਂਦਾ ਹੈ । ਇਸ ਤੋਂ ਪਤਾ ਚਲਦਾ ਹੈ ਕਿ ਲੋਕ ਆਪਣੀ ਕੁੱਲ ਆਮਦਨ ਦਾ ਕਿੰਨਾ ਹਿੱਸਾ ਉਪਭੋਗ ‘ਤੇ ਖ਼ਰਚ ਕਰਨਗੇ ਅਤੇ ਕਿੰਨਾ ਹਿੱਸਾ ਬਚਾਉਣਗੇ । ਇਸਨੂੰ ਗਿਆਤ ਕਰਨ ਲਈ ਉਪਭੋਗ ਨੂੰ ਆਮਦਨ ਨਾਲ ਵੰਡ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਅਰਥਾਤ-
PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ) 2

(ii) ਸੀਮਾਂਤ ਉਪਭੋਗ ਪ੍ਰਵਿਰਤੀ (Marginal Propensity to Consume) – ਆਮਦਨ ਵਿਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਉਪਭੋਗ ਵਿਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਹਨ ।
PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ) 3

3. ਸਰਵਜਕ ਵਿੱਤ (Public Finance) ਸ਼ਬਦ ਦੋ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ । ਸਰਵਜਨਕ + ਵਿੱਤ ( ਸਰਵਜਨਕ ਸ਼ਬਦ ਦਾ ਅਰਥ ਹੈ ਜਨਤਾ ਦਾ ਸਮੁਹ ਜਿਸਦੀ ਪ੍ਰਤੀਨਿਧਤਾ ਸਰਕਾਰ ਕਰਦੀ ਹੈ ਅਤੇ ਵਿੱਤ ਦਾ ਅਰਥ ਹੈ ਮੌਰਿਕ ਸਾਧਨ । ਇਸ ਲਈ ਸਰਵਜਨਕ ਵਿੱਤ ਤੋਂ ਭਾਵ ਕਿਸੇ ਦੇਸ਼ ਦੀ ਸਰਕਾਰ ਦੀ ਵਿੱਤੀ ਸਾਧਨਾਂ ਭਾਵ ਆਮਦਨ ਅਤੇ ਖ਼ਰਚ ਤੋਂ ਹੈ । ਅਰਥ-ਸ਼ਾਸਤਰ ਦੇ ਜਿਸ ਭਾਗ ਵਿੱਚ ਸਰਕਾਰ ਦੀ ਆਮਦਨ ਅਤੇ ਖ਼ਰਚ ਸੰਬੰਧੀ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ, ਉਸਨੂੰ ਸਰਵਜਨਕ ਵਿੱਤ (Public Finance) ਕਿਹਾ ਜਾਂਦਾ ਹੈ । ਇਸ ਲਈ ਸਰਵਜਨਕ ਵਿੱਤ ਸਰਕਾਰੀ ਸੰਸਥਾਵਾਂ ਜਿਵੇਂ ਕੇਂਦਰੀ, ਰਾਜ ਅਤੇ ਸਥਾਨਿਕ ਸਰਕਾਰਾਂ ਦੇ ਮਸਲਿਆਂ ਦਾ ਅਧਿਐਨ ਹੈ । ਸਰਵਜਨਕ ਵਿੱਤ ਵਿੱਚ ਸਰਕਾਰ ਦੀ ਆਮਦਨ ਭਾਵ ਕਰ, ਵਿਆਜ, ਲਾਭ ਆਦਿ ਆਉਂਦੇ ਹਨ | ਸਰਵਜਨਕ ਖ਼ਰਚ ਜਿਵੇਂ ਸੁਰੱਖਿਆ, ਪ੍ਰਸ਼ਾਸਨ, ਸਿੱਖਿਆ, ਸਿਹਤ, ਉਦਯੋਗ, ਖੇਤੀਬਾੜੀ ਆਦਿ ਉੱਤੇ ਕੀਤੇ ਜਾਂਦੇ ਹਨ । ਇਸ ਦੇ ਨਾਲ ਹੀ ਸਰਵਜਨਕ ਕਰਜ਼ਿਆਂ ਦਾ ਅਧਿਐਨ ਵੀ ਕੀਤਾ ਜਾਂਦਾ ਹੈ ।

ਸਮੇਂ ਦੇ ਨਾਲ-ਨਾਲ ਹਰੇਕ ਦੇਸ਼ ਦੀ ਸਰਕਾਰ ਰਾਹੀਂ ਕੀਤੀਆਂ ਜਾਣ ਵਾਲੀਆਂ ਆਰਥਿਕ ਕਿਰਿਆਵਾਂ ਵਿੱਚ ਵੀ ਬਹੁਤ ਵਾਧਾ ਹੋਇਆ ਹੈ । ਇਸ ਦੇ ਨਾਲ ਹੀ ਸਰਵਜਨਕ ਵਿੱਤ ਦਾ ਖੇਤਰ ਵੀ ਬਹੁਤ ਵੱਧ ਗਿਆ ਹੈ । ਇਸ ਦੇ ਹੇਠਾਂ ਸਿਰਫ ਸਰਕਾਰ ਦੀ ਆਮਦਨ, ਖ਼ਰਚ ਦਾ ਹੀ ਅਧਿਐਨ ਨਹੀਂ ਕੀਤਾ ਜਾਂਦਾ ਬਲਕਿ ਵਿਸ਼ੇਸ਼ ਆਰਥਿਕ, ਉਦੇਸ਼ਾਂ ਜਿਵੇਂ ਪੂਰਨ ਰੁਜ਼ਗਾਰ, ਆਰਥਿਕ-ਵਿਕਾਸ, ਆਮਦਨ ਅਤੇ ਧਨ ਦਾ ਸਮਾਨ ਵਿਤਰਣ, ਕੀਮਤ-ਸਥਿਰਤਾ ਆਦਿ ਸੰਬੰਧੀ ਸਰਕਾਰ ਦੀਆਂ ਸਾਰੀਆਂ ਆਰਥਿਕ ਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ ।

ਪ੍ਰਸ਼ਨ-
a) ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਕਿਹੜੇ ਹਨ ?
(b) ਸਰਵਜਨਕ ਵਿੱਤ ਦੇ ਮੁੱਖ ਉਦੇਸ਼ਾਂ ਦਾ ਵਰਣਨ ਕਰੋ ।
ਉੱਤਰ-
(a) ਸਰਕਾਰ ਦੀ ਆਮਦਨ ਦੇ ਮੁੱਖ ਸਾਧਨ ਕਰ (tax) ਹਨ ਜੋ ਦੋ ਪ੍ਰਕਾਰ ਦੇ ਹੁੰਦੇ ਹਨ :
(i) ਪ੍ਰਤੱਖ ਕਰ,
(ii) ਅਪ੍ਰਤੱਖ ਕਰ ।

(i) ਪ੍ਰਤੱਖ ਕਰ (Direct Taxes) – ਪ੍ਰਤੱਖ ਕਰ ਉਹ ਕਰ ਹੈ ਜੋ ਉਸ ਹੀ ਵਿਅਕਤੀ ਰਾਹੀਂ ਦਿੱਤਾ ਜਾਂਦਾ ਹੈ ਜਿਸ ਉੱਪਰ ਇਹ ਕਾਨੂੰਨੀ ਤੌਰ ‘ਤੇ ਲਗਾਇਆ ਜਾਂਦਾ ਹੈ । ਉਦਾਹਰਣ ਵਜੋਂ, ਆਮਦਨ ਕਰ, ਉਪਹਾਰ ਕਰ, ਨਿਗਮ ਕਰ, ਸੰਪਤੀ ਕਰ, ਆਦਿ ਪ੍ਰਤੱਖ ਕਰ ਹਨ ।

(ii) ਅਪ੍ਰਤੱਖ ਕਰ (Indirect Taxes) – ਅਪ੍ਰਤੱਖ ਕਰ ਉਹ ਕਰ ਹਨ, ਜਿਨ੍ਹਾਂ ਨੂੰ ਸਰਕਾਰ ਨੂੰ ਇਕ ਵਿਅਕਤੀ ਦਿੰਦਾ ਹੈ ਅਤੇ ਇਨ੍ਹਾਂ ਦਾ ਭਾਰ ਦੂਜੇ ਵਿਅਕਤੀ ਨੂੰ ਚੁੱਕਣਾ ਪੈਂਦਾ ਹੈ | ਅਪ੍ਰਤੱਖ ਕਰ ਦੀ ਪਰਿਭਾਸ਼ਾ ਉਨ੍ਹਾਂ ਕਰਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ ਜੋ ਵਸਤੂਆਂ ਅਤੇ ਸੇਵਾਵਾਂ ‘ਤੇ ਲਾਏ ਜਾਂਦੇ ਹਨ, ਇਸ ਲਈ ਲੋਕਾਂ । ‘ਤੇ ਇਹ ਅਖ ਤੌਰ ‘ਤੇ ਲਾਏ ਜਾਂਦੇ ਹਨ । ਵਿਕਰੀ, ਕਰ, ਉਤਪਾਦਨ ਕਰ, ਮਨੋਰੰਜਨ ਕਰ, ਆਯਾਤ ਨਿਰਯਾਤ ਕਰ ਅਪ੍ਰਤੱਖ ਕਰ ਦੇ ਉਦਾਹਰਨ ਹਨ ।

(b) ਸਰਵਜਨਕ ਵਿੱਤ ਦੇ ਮੁੱਖ ਉਦੇਸ਼ ਹੇਠ ਲਿਖੇ ਹਨ-

(i) ਆਮਦਨ ਅਤੇ ਸੰਪੱਤੀ ਦੀ ਪੁਨਰ ਵੰਡ (Redistribution of Income and Wealth) – ਸਰਵਜਨਕ
ਵਿੱਤ ਨਾਲ ਸਰਕਾਰ ਕਰਾਧਾਨ ਅਤੇ ਆਰਥਿਕ ਸਹਾਇਤਾ ਨਾਲ ਆਮਦਨ ਅਤੇ ਸੰਪੱਤੀ ਦੀ ਵੰਡ ਵਿੱਚ ਸੁਧਾਰ ਲਿਆਉਣ ਲਈ ਯਤਨ ਕਰਦੀ ਰਹਿੰਦੀ ਹੈ । ਸੰਪੱਤੀ ਅਤੇ ਆਮਦਨ ਦੀ ਸਮਾਨ ਵੰਡ ਸਮਾਜਿਕ ਨਿਆਂ ਦੀ ਪ੍ਰਤੀਕ ਹੈ ਜੋ ਕਿ ਭਾਰਤ ਵਰਗੇ ਕਿਸੇ ਵੀ ਕਲਿਆਣਕਾਰੀ ਰਾਜ ਦਾ ਮੁੱਖ ਉਦੇਸ਼ ਹੁੰਦਾ ਹੈ ।

(ii) ਸਾਧਨਾਂ ਦੀ ਪੁਨਰ ਵੰਡ (Reallocation of Resources) – ਨਿੱਜੀ, ਉੱਦਮੀ ਹਮੇਸ਼ਾਂ ਇਹੀ ਆਸ ਕਰਦੇ ਹਨ ਕਿ ਸਾਧਨਾਂ ਦੀ ਵੰਡ ਉਤਪਾਦ ਦੇ ਉਨ੍ਹਾਂ ਖੇਤਰਾਂ ਵਿਚ ਕੀਤੀ ਜਾਵੇ ਜਿੱਥੇ ਉੱਚੇ ਲਾਭ ਪ੍ਰਾਪਤ ਹੋਣ ਦੀ ਆਸ ਹੋਵੇ । ਪਰ ਇਹ ਵੀ ਸੰਭਵ ਹੈ ਕਿ ਉਤਪਾਦਨ ਦੇ ਕੁੱਝ ਖੇਤਰਾਂ (ਜਿਵੇਂ ਸ਼ਰਾਬ ਦਾ ਉਤਪਾਦਨ ਦੁਆਰਾ ਸਮਾਜਿਕ ਕਲਿਆਣ ਵਿਚ ਕੋਈ ਵਾਧਾ ਨਾ ਹੋਵੇ । ਆਪਣੀ ਬਜਟ ਸੰਬੰਧੀ ਨੀਤੀ ਦੁਆਰਾ ਦੇਸ਼ ਦੀ ਸਰਕਾਰ ਸਾਧਨਾਂ ਦੀ ਵੰਡ ਇਸ ਤਰ੍ਹਾਂ ਕਰਦੀ ਹੈ ਜਿਸ ਨਾਲ ਵੱਧ ਤੋਂ ਵੱਧ ਲਾਭ ਅਤੇ ਸਮਾਜਿਕ ਕਲਿਆਣ ਦੇ ਵਿਚਾਲੇ ਸੰਤੁਲਨ ਕਾਇਮ ਕੀਤਾ ਜਾ ਸਕੇ । ਉਨ੍ਹਾਂ ਵਸਤੂਆਂ (ਜਿਵੇਂ ਸ਼ਰਾਬ, ਸਿਗਰੇਟ) ਦੇ ਉਤਪਾਦਨ ‘ਤੇ ਭਾਰੀ ਕਰ ਲਾ ਕੇ ਉਨ੍ਹਾਂ ਦੇ ਉਤਪਾਦਨ ਨੂੰ ਨਿਰ-ਉਤਸ਼ਾਹਿਤ ਕੀਤਾ ਜਾ ਸਕਦਾ ਹੈ । ਇਸਦੇ ਉਲਟ ਸਮਾਜਿਕ ਉਪਯੋਗਤਾ ਵਾਲੀਆਂ ਵਸਤੂਆਂ (ਜਿਵੇਂ ‘ਖਾਦੀ’) ਦੇ ਉਤਪਾਦਨ ਨੂੰ ਆਰਥਿਕ ਸਹਾਇਤਾ
ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ ।

(iii) ਆਰਥਿਕ ਸਥਿਰਤਾ (Economic Stability) – ਬਾਜ਼ਾਰ ਸ਼ਕਤੀਆਂ (ਮੰਗ ਅਤੇ ਪ੍ਰਤੀ ਦੀਆਂ ਸ਼ਕਤੀਆਂ) ਦੀ ਸੁਤੰਤਰ ਕਿਰਿਆਸ਼ੀਲਤਾ ਦੇ ਸਿੱਟੇ ਵਜੋਂ ਵਪਾਰ ਚੱਕਰਾਂ ਦਾ ਸਮੇਂ-ਸਮੇਂ ‘ਤੇ ਆਉਣਾ ਜ਼ਰੂਰੀ ਹੁੰਦਾ ਹੈ । ਅਰਥ-ਵਿਵਸਥਾ ਵਿੱਚ ਤੇਜ਼ੀ ਅਤੇ ਮੰਦੀ ਦੇ ਚੱਕਰ ਚਲਦੇ ਹਨ । ਸਰਕਾਰ ਅਰਥ-ਵਿਵਸਥਾ ਨੂੰ ਇਨ੍ਹਾਂ ਵਪਾਰ ਚੱਕਰਾਂ ਤੋਂ ਮੁਕਤ ਰੱਖਣ ਲਈ ਹਮੇਸ਼ਾਂ ਵਚਨਬੱਧ ਹੁੰਦੀ ਹੈ । ਬਜਟ ਸਰਕਾਰ ਦੇ ਹੱਥ ਵਿਚ ਇਕ ਮਹੱਤਵਪੂਰਨ ਨੀਤੀ ਅਸਤਰ ਹੈ ਜਿਸਦੀ ਵਰਤੋਂ ਦੁਆਰਾ ਉਹ ਅਵਸਫੀਤੀ ਅਤੇ ਮੁਦਰਾ ਸਫੀਤੀ ਦੀਆਂ ਸਥਿਤੀਆਂ ਦਾ ਮੁਕਾਬਲਾ ਕਰਦੀ ਹੈ ।

PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

4. ਹਰੇਕ ਅਲਪਵਿਕਸਿਤ ਦੇਸ਼ ਵਿੱਚ ਉਦਯੋਗਾਂ ਅਤੇ ਖੇਤੀਬਾੜੀ ਦੇ ਵਿਕਾਸ ਲਈ ਅਧਾਰਿਕ ਸੰਰਚਨਾ ਦੀ ਕਾਫੀ ਮਾਤਰਾ ਵਿੱਚ ਉਪਲੱਬਧ ਹੋਣ ਦੀ ਲੋੜ ਹੁੰਦੀ ਹੈ | ਅਧਾਰਿਕ ਸੰਰਚਨਾ ਦੀ ਕਮੀ ਕਾਰਣ ਉਦਯੋਗਾਂ, ਖੇਤੀਬਾੜੀ ਆਦਿ ਖੇਤਰਾਂ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਵਿਕਾਸ ਦਰ ਘੱਟ ਜਾਂਦੀ ਹੈ । ਉਦਾਹਰਣ ਵਜੋਂ, ਅਸੀਂ ਹਰ ਰੋਜ਼ ਇਹ ਮਹਿਸੂਸ ਰਕਦੇ ਹਾਂ ਕਿ ਬਿਜਲੀ ਦੀ ਕਮੀ ਹੋਣ ਕਰਕੇ ਉਦਯੋਗਾਂ ਅਤੇ ਖੇਤੀਬਾੜੀ ਨੂੰ ਹਾਨੀ ਉਠਾਉਣੀ ਪੈਂਦੀ ਹੈ । ਇਸੇ ਤਰ੍ਹਾਂ ਹੀ ਜੇਕਰ ਯਾਤਾਯਾਤ ਦੇ ਸਾਧਨ ਘੱਟ ਹੋਣ ਤਾਂ ਉਦਯੋਗਾਂ ਨੂੰ ਕੱਚਾ ਮਾਲ ਨਹੀਂ ਮਿਲ ਸਕੇਗਾ ਅਤੇ ਉਹਨਾਂ ਦਾ ਤਿਆਰ ਮਾਲ ਬਾਜ਼ਾਰ ਤੱਕ ਨਹੀਂ ਪਹੁੰਚ ਸਕੇਗਾ । ਇਸ ਤਰ੍ਹਾਂ ਅਧਾਰਿਕ ਸੰਰਚਨਾ ਦੀ ਘਾਟ ਉਦਯੋਗਾਂ ਅਤੇ ਖੇਤੀਬਾੜੀ ਆਦਿ ਦੇ ਉਤਪਾਦਕ ਖੇਤਰਾਂ ਦੇ ਵਿਕਾਸ ਦੀ ਦਰ ਨੂੰ ਘੱਟ ਕਰ ਦਿੰਦੀ ਹੈ । ਇਸ ਦੇ ਉਲਟ ਅਧਾਰਿਕ ਸੰਰਚਨਾ ਦੀ ਉਚਿਤ ਉਪਲੱਬਧਤਾ ਇਹਨਾਂ ਦੇ ਵਿਕਾਸ ਦੀ ਦਰ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਸਹਾਇਕ ਹੋ ਸਕਦੀ ਹੈ ।

ਪ੍ਰਸ਼ਨ-
a) ਅਧਾਰਿਕ ਸੰਰਚਨਾ ਤੋਂ ਕੀ ਭਾਵ ਹੈ ?
(b) ਆਰਥਿਕ ਅਧਾਰਿਕ ਸੰਰਚਨਾ ਦਾ ਅਰਥ ਦੱਸੋ । ਮਹੱਤਵਪਰੂਨ ਆਰਥਿਕ ਸੰਰਚਨਾ ਕਿਹੜੀ ਹੈ ?
ਉੱਤਰ-
(a) ਕਿਸੇ ਅਰਥ-ਵਿਵਸਥਾ ਦੇ ਪੂੰਜੀ ਸਟਾਕ ਦੇ ਉਸ ਭਾਗ ਨੂੰ ਜੋ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਨਜ਼ਰੀਏ ਤੋਂ ਜ਼ਰੂਰੀ ਹੁੰਦਾ ਹੈ, ਅਧਾਰਿਕ ਸੰਰਚਨਾ ਕਿਹਾ ਜਾਂਦਾ ਹੈ ।
(b) ਆਰਥਿਕ ਅਧਾਰਿਕ ਸੰਰਚਨਾਂ ਤੋਂ ਭਾਵ ਉਸ ਪੂੰਜੀ ਸਟਾਕ ਤੋਂ ਹੈ ਜੋ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰਦਾ ਹੈ । ਉਦਾਹਰਣ ਵਜੋਂ ਦੇਸ਼ ਦੀ ਯਾਤਾਯਾਤ ਪ੍ਰਣਾਲੀ, ਰੇਲਵੇ, ਸੜਕਾਂ, ਹਵਾਈ ਸੇਵਾਵਾਂ, ਉਤਪਾਦਨ ਅਤੇ ਵਿਤਰਣ ਪ੍ਰਣਾਲੀ ਦੇ ਇੱਕ ਹਿੱਸੇ ਦੇ ਰੂਪ ਵਿੱਚ ਹੀ ਸੇਵਾਵਾਂ ਪ੍ਰਧਾਨ ਕਰਦੀਆਂ ਹਨ । ਇਸੇ ਤਰ੍ਹਾਂ ਹੀ ਬੈਂਕਿੰਗ ਪ੍ਰਣਾਲੀ, ਮੁਦਰਾ ਅਤੇ ਪੂੰਜੀ ਬਾਜ਼ਾਰ ਦੇ ਹਿੱਸੇ ਦੇ ਰੂਪ ਵਿੱਚ ਉਦਯੋਗਾਂ ਅਤੇ ਖੇਤੀਬਾੜੀ ਨੂੰ ਵਿੱਤ ਪ੍ਰਦਾਨ ਕਰਦੀਆਂ ਹਨ । ਮਹੱਤਵਪੂਰਣ ਆਰਥਿਕ ਸੰਰਚਨਾਵਾਂ ਹੇਠ ਲਿਖੀਆਂ ਹਨ-

  • ਯਾਤਾਯਾਤ ਅਤੇ ਸੰਚਾਰ
  • ਬਿਜਲੀ ਅਤੇ ਸ਼ਤਕੀ
  • ਸਿੰਚਾਈ
  • ਬੈਂਕਿੰਗ ਅਤੇ ਦੂਜੀਆਂ ਵਿੱਤੀ ਸੰਸਥਾਵਾਂ ।

5. ਆਧੁਨਿਕ ਯੁਗ ਉਪਭੋਗਤਾਵਾਦ ਦਾ ਯੁਗ ਹੈ । ਉਪਭੋਗਤਾਵਾਂ ਦੇ ਉਪਯੋਗ ਅਤੇ ਸਹੂਲਤਾਂ ਲਈ ਰੋਜ਼ਾਨਾ ਨਵੇਂ-ਨਵੇਂ ਪਦਾਰਥਾਂ ਦੀ ਪੂਰਤੀ ਕੀਤੀ ਜਾ ਰਹੀ ਹੈ । ਨਵੇਂ ਪ੍ਰਕਾਰ ਦੇ ਖਾਦ-ਪਦਾਰਥਾਂ, ਨਵੇਂ ਫੈਸ਼ਨ ਦੇ ਕੱਪੜੇ, ਸਜਾਵਟ ਦਾ ਸਮਾਨ, ਘਰੇਲੂ ਉਪਕਰਨਾਂ, ਯਾਤਾਯਾਤ ਦੇ ਨਵੇਂ ਸਾਧਨਾਂ, ਮਨੋਰੰਜਨ ਦੇ ਨਵੇਂ-ਨਵੇਂ ਯੰਤਰਾਂ ਜਿਵੇਂ-ਰੰਗੀਨ ਟੈਲੀਵਿਜ਼ਨ, ਵੀਡੀਓ ਆਦਿ ਦੀਆਂ ਲਗਾਤਾਰ ਖੋਜਾਂ ਅਤੇ ਉਤਪਾਦਨ ਕੀਤਾ ਜਾ ਰਿਹਾ ਹੈ । ਇਹਨਾਂ ਵਸਤੂਆਂ ਨੂੰ ਉਪਭੋਗਤਾਵਾਂ ਤਕ ਪਹੁੰਚਾਉਣ ਲਈ ਵਿਗਿਆਪਨ ਅਤੇ ਪ੍ਰਚਾਰ ਦਾ ਵੱਡੇ ਪੈਮਾਨੇ ‘ਤੇ ਪ੍ਰਯੋਗ ਕੀਤਾ ਜਾ ਰਿਹਾ ਹੈ । ਅੱਜ ਦਾ ਉਪਭੋਗਤਾ ਆਕਰਸ਼ਕ ਵਿਗਿਆਪਨਾਂ ਅਤੇ ਅਨੇਕਾਂ ਉਤਪਾਦਕਾਂ ਦੇ ਪ੍ਰਚਾਰ ਦੇ ਆਧਾਰ ‘ਤੇ ਆਪਣੇ ਉਪਭੋਗ ਦੀ ਸਮੱਗਰੀ ਦੀ ਚੋਣ ਕਰਦਾ ਹੈ । ਇਸ ਸੰਬੰਧ ਵਿੱਚ ਉਸਦਾ ਕਈ ਢੰਗਾਂ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ । ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੇ ਸ਼ੋਸ਼ਣ ਤੋਂ ਸੰਰਖਣ ਦੇਣ ਲਈ ਉਪਭੋਗਤਾ ਸੰਰਖਣ (Consumer Protection) ਦੀ ਵਿਧੀ ਆਰੰਭ ਕੀਤੀ ਗਈ ਹੈ ।

ਪ੍ਰਸ਼ਨ-
(a) ਉਪਭੋਗਤਾ ਸੰਰਖਣ ਤੋਂ ਕੀ ਭਾਵ ਹੈ ?
(b) ਉਪਭੋਗਤਾ ਦੀ ਸਿੱਖਿਆ ਦਾ ਅਰਥ ਦੱਸੋ ।

ਉੱਤਰ-
(a) ਉਪਭੋਗਤਾ ਸੰਰਖਣ ਦਾ ਭਾਵ ਹੈ ਉਪਭੋਗਤਾ ਵਸਤੂਆਂ ਦੇ ਖਰੀਦਦਾਰਾਂ ਦੀ ਉਤਪਾਦਕਾਂ ਦੇ ਅਨੁਚਿਤ ਵਪਾਰ ਵਿਹਾਰਾਂ ਦੇ ਸਿੱਟੇ ਵਜੋਂ ਹੋਣ ਵਾਲੇ ਸ਼ੋਸ਼ਣ ਤੋਂ ਸੁਰੱਖਿਆ ਕਰਨਾ ।

(b) ਉਪਭੋਗਤਾ ਦੇ ਹਿੱਤਾਂ ਦੀ ਸੁਰੱਖਿਆ ਕਰਨ ਲਈ ਉਹਨਾਂ ਨੂੰ ਇਸ ਬਾਰੇ ਗਿਆਨ ਅਤੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ । ਉਸ ਉਦੇਸ਼ ਦੀ ਪੂਰਤੀ ਲਈ ਹਰ ਸਾਲ ਦੇਸ਼ ਵਿੱਚ 15 ਮਾਰਚ ਤੋਂ 21 ਮਾਰਚ ਤੱਕ ਉਪਭੋਗਤਾ ਹਫ਼ਤਾ (Consumer Week) ਮਨਾਇਆ ਜਾਂਦਾ ਹੈ । ਇਹਨਾਂ ਦਿਨਾਂ ਵਿੱਚ ਉਪਭੋਗਤਾਵਾਂ ਵਿੱਚ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਤੀ ਦੇਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ । ਅਜਿਹੇ ਮੌਕਿਆਂ ‘ਤੇ ਦਰਸ਼ਨੀਆਂ, ਗੋਸ਼ਠੀਆਂ ਤੇ ਨੁੱਕੜ ਸਭਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ । ਇਹਨਾਂ ਵਿੱਚ ਦੱਸਿਆ ਜਾਂਦਾ ਹੈ ਕਿ ਉਪਭੋਗਤਾ ਨੂੰ ਮਿਲਾਵਟ, ਘੱਟ ਤੋਲਣ ਵਰਗੀਆਂ ਅਨਚਿਤ ਵਪਾਰਕ ਗਤੀਵਿਧੀਆਂ ਬਾਰੇ ਕੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਸ ਸੰਬੰਧ ਵਿੱਚ ਕਿਹੜੀ-ਕਿਹੜੀ ਕਾਨੂੰਨੀ ਸੁਵਿਧਾ ਹਾਸਿਲ ਹੈ ।

6. ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਮੰਨਿਆ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਅੱਜ ਵੀ 68 ਪ੍ਰਤੀਸ਼ਤ ਜਨਸੰਖਿਆ ਖੇਤੀ ਖੇਤਰ ਵਿੱਚੋਂ ਰੋਜ਼ਗਾਰ ਪ੍ਰਾਪਤ ਕਰ ਰਹੀ ਹੈ । ਆਜ਼ਾਦੀ ਪਿੱਛੋਂ ਭਾਰਤਵਾਸੀਆਂ ਨੂੰ ਅੰਗ੍ਰੇਜ਼ਾਂ ਕੋਲੋਂ ਪਿਛੜੀ ਹੋਈ ਖੇਤੀ ਅਰਥ-ਵਿਵਸਥਾ ਹੀ ਵਿਰਾਸਤ ਵਿੱਚ ਮਿਲੀ ਸੀ । ਮਹਾਤਮਾ ਗਾਂਧੀ ਵੀ ਖੇਤੀ ਨੂੰ ‘‘ਭਾਰਤ ਦੀ ਆਤਮਾ” ਮੰਨਦੇ ਸਨ । ਨਹਿਰੂ ਜੀ ਨੇ ਵੀ ਇਸ ਲਈ ਕਿਹਾ ਸੀ ‘‘ਖੇਤੀ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਦੇਣ ਦੀ ਲੋੜ ਹੈ ।” ਡਾ. ਵੀ.ਕੇ. ਆਰ. ਵੀ. ਰਾਓ ਨੇ ਖੇਤੀ ਦੇ ਮਹੱਤਵ ਉੱਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਸੀ, “ਜੇਕਰ ਪੰਜ ਸਾਲਾ ਯੋਜਨਾਵਾਂ ਦੇ ਅਧੀਨ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਲੰਘਣਾ ਹੈ ਤਾਂ ਖੇਤੀ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨਾ ਜ਼ਰੂਰੀ ਹੈ ।’ ਪ੍ਰਸਿੱਧ ਭਾਰਤੀ ਵਿਦਵਾਨ ਦਾਂਤੇਵਾਲਾ ਦੇ ਅਨੁਸਾਰ, “ਭਾਰਤੀ ਅਰਥ-ਵਿਵਸਥਾ ਦੇ ਆਰਥਿਕ ਵਿਕਾਸ ਵਿੱਚ ਖੇਤੀ ਖੇਤਰ ਦੀ ਸਫ਼ਲਤਾ ਦੇਸ਼ ਨੂੰ ਆਰਥਿਕ ਉੱਨਤੀ ਦੇ ਮਾਰਗ ‘ਤੇ ਲੈ ਜਾਂਦੀ ਹੈ।”

ਪ੍ਰਸ਼ਨ-
a) ਖੇਤੀ ਤੋਂ ਕੀ ਭਾਵ ਹੈ ?
(b) ਭਾਰਤੀ ਅਰਥ-ਵਿਵਸਥਾ ਵਿਚ ਖੇਤੀ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
(a) ਅੰਗ੍ਰੇਜ਼ੀ ਭਾਸ਼ਾ ਦਾ ‘ਐਗਰੀਕਲਚਰ” ਸ਼ਬਦ ਲੈਟਿਨ ਭਾਸ਼ਾ ਦੇ ਦੋ ਸ਼ਬਦਾਂ ਐਗਰੀ (Agri) ਖੇਤ (Fields) ਅਤੇ
ਕਲਚਰ (Culture) ਖੇਤੀ ਤੋਂ ਲਿਆ ਗਿਆ ਹੈ । ਦੂਜੇ ਸ਼ਬਦਾਂ ਵਿੱਚ, ‘‘ਇਕ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਖੇਤੀ ਕਹਿੰਦੇ ਹਨ । ਅਰਥ-ਸ਼ਾਸਤਰ ਵਿੱਚ ਇਸ ਸ਼ਬਦ ਦੀ ਵਰਤੋਂ ਖੇਤੀ ਦੀ ਕਿਰਿਆ ਨਾਲ ਸੰਬੰਧਤ ਹਰੇਕ ਵਿਸ਼ੇ ਵਿਚ ਕੀਤੀ ਜਾਂਦੀ ਹੈ। ਖੇਤੀ ਦਾ ਮੁੱਖ ਉਦੇਸ਼ ਜ਼ਰੂਰੀ ਪਦਾਰਥਾਂ ਜਿਵੇਂ ਅਨਾਜ, ਦੁੱਧ, ਸਬਜ਼ੀਆਂ, ਦਾਲਾਂ ਅਤੇ ਉਦਯੋਗਾਂ ਲਈ ਕੱਚੇ ਮਾਲ ਦਾ ਉਤਪਾਦਨ ਕਰਨਾ ਹੈ ।”

(b) ਭਾਰਤੀ ਅਰਥ-ਵਿਵਸਥਾ ਵਿਚ ਖੇਤੀ ਦਾ ਮਹੱਤਵ ਹੇਠ ਲਿਖਿਆ ਹੈ-
(1) ਰਾਸ਼ਟਰੀ ਆਮਦਨ (National Income) – ਭਾਰਤ ਦੀ ਰਾਸ਼ਟਰੀ ਆਮਦਨ ਦਾ ਲਗਭਗ ਇੱਕ-ਚੌਥਾਈ | ਭਾਗ ਖੇਤੀ, ਜੰਗਲ ਆਦਿ ਮੁੱਢਲੀਆਂ ਕਿਰਿਆਵਾਂ ਤੋਂ ਪ੍ਰਾਪਤ ਹੁੰਦਾ ਹੈ | ਯੋਜਨਾ ਕਾਲ ਵਿਚ ਰਾਸ਼ਟਰੀ ਆਮਦਨ ਵਿਚ ਖੇਤੀ ਖੇਤਰ ਦਾ ਯੋਗਦਾਨ ਵੱਖ-ਵੱਖ ਸਾਲਾਂ ਵਿੱਚ 14.2% ਤੋਂ 51% ਤਕ ਰਿਹਾ ਹੈ ।

(2) ਖੇਤੀ ਅਤੇ ਰੋਜ਼ਗਾਰ (Agriculture and Employment) – ਭਾਰਤ ਵਿਚ ਖੇਤੀ ਰੋਜ਼ਗਾਰ ਦਾ ਮੁੱਖ ਸਾਧਨ ਹੈ । ਭਾਰਤ ਵਿਚ 70% ਤੋਂ ਵੀ ਜ਼ਿਆਦਾ ਕਾਰਜਸ਼ੀਲ ਜਨਸੰਖਿਆ ਖੇਤੀ ਖੇਤਰ ਵਿਚ ਲੱਗੀ ਹੋਈ ਹੈ । ਭਾਰਤ ਵਿਚ ਲਗਪਗ ਦੋ-ਤਿਹਾਈ ਜਨਸੰਖਿਆ ਖੇਤੀ ਖੇਤਰ ‘ਤੇ ਨਿਰਭਰ ਰਹਿੰਦੀ ਹੈ ।

(3) ਖੇਤੀ ਅਤੇ ਉਦਯੋਗ (Agriculture and Industry) – ਖੇਤੀ ਖੇਤਰ ਦੁਆਰਾ ਕਈ ਉਦਯੋਗਾਂ ਨੂੰ ਕੱਚਾ ਮਾਲ ਜਿਵੇਂ ਕਪਾਹ, ਜੂਟ, ਗੰਨਾਂ, ਤਿਲਹਨ ਆਦਿ ਪ੍ਰਾਪਤ ਹੁੰਦੇ ਹਨ । ਖੇਤੀ ਦੇ ਵਿਕਾਸ ਦੇ ਕਾਰਨ ਲੋਕਾਂ ਦੀ ਆਮਦਨ ਵਿਚ ਵਾਧਾ ਹੁੰਦਾ ਹੈ ਇਸ ਲਈ ਉਹ ਉਦਯੋਗਾਂ ਦੁਆਰਾ ਨਿਰਮਿਤ ਵਸਤੂਆਂ ਦੀ ਜ਼ਿਆਦਾ ਮੰਗ ਕਰਦੇ ਹਨ । ਇਸਦੇ ਸਿੱਟੇ ਵਜੋਂ ਉਦਯੋਗਾਂ ਦੇ ਬਾਜ਼ਾਰ ਦਾ ਵਿਸਥਾਰ ਹੁੰਦਾ ਹੈ ।

(4) ਆਵਾਜਾਈ (Transport-ਆਵਾਜਾਈ ਦੇ ਸਾਧਨਾਂ ਜਿਵੇਂ ਰੇਲਾਂ, ਮੋਟਰਾਂ, ਬੈਲਗੱਡੀਆਂ ਦੀ ਆਮਦਨ ਦਾ ਇਕ ਮੁੱਖ ਸਾਧਨ ਅਨਾਜ ਅਤੇ ਹੋਰ ਖੇਤੀ ਪਦਾਰਥਾਂ ਨੂੰ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਲਿਆਉਣਾ ਲੈ ਜਾਣਾ ਹੈ ।

(5) ਸਰਕਾਰ ਦੀ ਆਮਦਨ (Government Income) – ਰਾਜ ਸਰਕਾਰਾਂ ਆਪਣੀ ਆਮਦਨ ਦਾ ਕਾਫੀ ਭਾਗ ਮਾਲਗੁਜ਼ਾਰੀ ਤੋਂ ਪ੍ਰਾਪਤ ਕਰਦੀਆਂ ਹਨ | ਮਾਲਗੁਜ਼ਾਰੀ ਰਾਜ ਸਰਕਾਰਾਂ ਦੀ ਆਮਦਨ ਦਾ ਮੁੱਢਲਾ ਸਾਧਨ ਹੈ ।

PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

7. ਹਰੀ ਕ੍ਰਾਂਤੀ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ-ਹਰੀ + ਕ੍ਰਾਂਤੀ । ਹਰੀ ਸ਼ਬਦ ਦਾ ਅਰਥ ਹੈ ਹਰਿਆਲੀ । ਕ੍ਰਾਂਤੀ ਸ਼ਬਦ ਦਾ ਅਰਥ ਹੈ ਬਹੁਤ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਕਿ ਸਾਰੇ ਉਸਨੂੰ ਹੈਰਾਨੀ ਨਾਲ ਦੇਖਦੇ ਰਹਿ ਜਾਣ । ਇਸ ਸ਼ਬਦ ਦਾ ਪ੍ਰਯੋਗ ਖੇਤੀ ਦੇ ਉਤਪਾਦਨ ਵਿੱਚ ਹੋਣ ਵਾਲੀ ਉੱਨਤੀ ਲਈ ਕੀਤਾ ਗਿਆ ਹੈ । ਭਾਰਤ ਵਿੱਚ ਯੋਜਨਾਵਾਂ ਦੀ ਅਵਧੀ ਦੌਰਾਨ ਅਪਣਾਏ ਗਏ ਖੇਤੀ ਸੁਧਾਰਾਂ ਦੇ ਕਾਰਣ 1967-68 ਵਿੱਚ ਅਨਾਜ ਦੇ ਉਤਪਾਦਨ ਵਿੱਚ 1966-67 ਦੀ ਤੁਲਨਾ ਵਿੱਚ ਲਗਪਗ 25% ਵਾਧਾ ਹੋਇਆ । ਕਿਸੇ ਇੱਕ ਸਾਲ ਵਿੱਚ ਅਨਾਜ ਉਤਪਾਦਨ ਵਿੱਚ ਇੰਨਾ ਵਾਧਾ ਹੋਣਾ ਇੱਕ ਕ੍ਰਾਂਤੀ ਦੇ ਸਮਾਨ ਸੀ । ਇਸ ਕਾਰਣ ਅਰਥ-ਸ਼ਾਸਤਰੀਆਂ ਨੇ ਅਨਾਜ ਦੇ ਉਤਪਾਦਨ ਵਿੱਚ ਹੋਣ ਵਾਲੇ ਇਸ ਵਾਧੇ ਨੂੰ ਹਰੀ ਕ੍ਰਾਂਤੀ ਦਾ ਨਾਮ ਦੇ ਦਿੱਤਾ ਹੈ ।

ਪ੍ਰਸ਼ਨ-
(a) ਹਰੀ ਕ੍ਰਾਂਤੀ ਦੇ ਪ੍ਰਭਾਵ ਦੱਸੋ ।
(b) ਹਰੀ ਕ੍ਰਾਂਤੀ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
(a) ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਲਿਖੇ ਹਨ-
(i) ਉਤਪਾਦਨ ਵਿਚ ਵਾਧਾ (Increase in Production) – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ 1967-68 ਅਤੇ ‘ ਉਸਦੇ ਬਾਅਦ ਦੇ ਸਾਲਾਂ ਵਿਚ ਫ਼ਸਲਾਂ ਦੇ ਉਤਪਾਦਨ ਵਿਚ ਬਹੁਤ ਤੇਜ਼ ਗਤੀ ਨਾਲ ਵਾਧਾ ਹੋਇਆ ਹੈ । 1967-68 ਦੇ ਸਾਲ ਜਿਸਨੂੰ ਹਰੀ ਕ੍ਰਾਂਤੀ ਦਾ ਸਾਲ ਕਿਹਾ ਜਾਂਦਾ ਹੈ, ਵਿਚ ਅਨਾਜ ਦਾ ਉਤਪਾਦਨ ਵਧ ਕੇ 950 ਲੱਖ ਟਨ ਹੋ ਗਿਆ ।

(ii) ਪੂੰਜੀਵਾਦੀ ਖੇਤੀ (Captalistic Farming) – ਹਰੀ ਕ੍ਰਾਂਤੀ ਦਾ ਲਾਭ ਚੁੱਕਣ ਲਈ ਧਨ ਦੀ ਬਹੁਤ ਜ਼ਿਆਦਾ ਲੋੜ ਹੈ । ਇੰਨਾ ਧਨ ਸਿਰਫ ਉਹ ਹੀ ਖਰਚ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ ਘੱਟ ਤੋਂ ਘੱਟ 10 ਹੈਕਟੇਅਰ ਤੋਂ ਜ਼ਿਆਦਾ ਭੂਮੀ ਹੋਵੇ । ਇਸ ਲਈ ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਦੇਸ਼ ਵਿਚ ਪੂੰਜੀਵਾਦੀ ਖੇਤੀ ਨੂੰ ਉਤਸ਼ਾਹ ਮਿਲਿਆ ਹੈ ।

(iii) ਕਿਸਾਨਾਂ ਦੀ ਖੁਸ਼ਹਾਲੀ (Prosperity of the Farmers) – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਕਿਸਾਨਾਂ ਦੀ ਅਵਸਥਾ ਵਿਚ ਕਾਫੀ ਸੁਧਾਰ ਹੋਇਆ ਹੈ । ਉਨ੍ਹਾਂ ਦਾ ਜੀਵਨ ਪੱਧਰ ਪਹਿਲਾਂ ਨਾਲੋਂ ਬਹੁਤ ਉੱਚਾ ਹੋ ਗਿਆ ਹੈ । ਖੇਤੀ ਦਾ ਕਿੱਤਾ ਇਕ ਲਾਭਦਾਇਕ ਕਿੱਤਾ ਮੰਨਿਆ ਜਾਣ ਲੱਗਿਆ ਹੈ | ਕਈ ਵਪਾਰੀ ਇਸ ਪਾਸੇ ਆਕਰਸ਼ਿਤ ਹੋਣ ਲੱਗੇ ਹਨ । ਦੇਸ਼ ਵਿਚ ਉਪਭੋਗਤਾ ਵਸਤੂਆਂ ਦੀ ਮੰਗ ਵਿਚ ਵਾਧਾ ਹੋਇਆ ਹੈ । ਜ਼ਰੂਰਤ ਦੀਆਂ ਉੱਚ ਕੋਟੀ ਦੀਆਂ ਵਸਤੂਆਂ ਅਤੇ ਵਿਲਾਸਤਾ ਦੇ ਪਦਾਰਥਾਂ ਦੀ ਮੰਗ ਵੱਧ ਗਈ ਹੈ । ਇਸਦਾ ਉਦਯੋਗਿਕ ਵਿਕਾਸ ‘ਤੇ ਵੀ ਉੱਚਿਤ ਪ੍ਰਭਾਵ ਪਿਆ ਹੈ ।

(iv) ਖਾਧ-ਅਨਾਜ ਦੇ ਆਯਾਤ ਵਿਚ ਕਮੀ Reduction in Imports of Food Grains) – ਹਰੀ ਕ੍ਰਾਂਤੀ ਦੇ ਸਿੱਟੇ ਵਜੋਂ ਭਾਰਤ ਵਿਚ ਖਾਧ-ਅਨਾਜ ਦੇ ਆਯਾਤ ਪਹਿਲਾਂ ਨਾਲੋਂ ਘੱਟ ਹੋਣ ਲੱਗੇ ਹਨ ।

(b) “ਹਰੀ ਕ੍ਰਾਂਤੀ ਤੋਂ ਭਾਵ ਖੇਤੀ ਉਤਪਾਦਨ ਵਿਸ਼ੇਸ਼ ਕਰਕੇ ਕਣਕ, ਚਾਵਲ ਦੇ ਉਤਪਾਦਨ ਵਿੱਚ ਹੋਣ ਵਾਲੇ ਉਸ ਭਾਰੀ ਵਾਧੇ ਤੋਂ ਹੈ ਜੋ ਖੇਤੀ ਵਿੱਚ ਵਧੇਰੇ ਉਪਜ ਵਾਲੇ ਬੀਜਾਂ ਦੇ ਪ੍ਰਯੋਗ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਕਾਰਣ ਸੰਭਵ ਹੋਇਆ ਹੈ ।”

ਹਰੀ ਕ੍ਰਾਂਤੀ ਦੀਆਂ ਵਿਸ਼ੇਸ਼ਤਾਵਾਂ-

  • ਭਾਰਤ ਵਿੱਚ 1968 ਦਾ ਸਾਲ ਹਰੀ ਕ੍ਰਾਂਤੀ ਦੀ ਸ਼ੁਰੂਆਤ ਦਾ ਸਾਲ ਸੀ ।
  • ਇਸ ਵਿੱਚ ਪੰਤੀ ਖੇਤੀ ਯੂਨੀਵਰਸਿਟੀ, ਪੰਤਨਗਰ ਨੇ ਨਵੀਆਂ ਕਿਸਮਾਂ ਦੇ ਬੀਜਾਂ ਰਾਹੀਂ ਇੱਕ ਸ਼ਲਾਘਾਯੋਗ ਸਹਿਯੋਗ ਦਿੱਤਾ ।
  • ਹਰੀ ਕ੍ਰਾਂਤੀ ਲਿਆਉਣ ਵਿੱਚ ਭਾਰਤੀ ਖੇਤੀ ਅਨੁਸੰਧਾਨ ਸੰਸਥਾ (I.A.R.I.) ਨਵੀਂ ਦਿੱਲੀ ਦਾ ਵੀ ਸਹਿਯੋਗ | ਪ੍ਰਸ਼ੰਸਾਯੋਗ ਹੈ ।
  • ਭਾਰਤ ਵਿੱਚ ਇਸ ਕ੍ਰਾਂਤੀ ਨੂੰ ਲਿਆਉਣ ਦਾ ਸਿਹਰਾ ਡਾ. ਨੋਰਮਾਨ ਵਰਗ ਅਤੇ ਡਾ. ਐਮ. ਐਨ. ਸਵਾਮੀਨਾਥਨ ਦੇ ਸਿਰ ਹੈ ।

8. ਭਾਰਤ ਜਿਹੇ ਅਲਪਵਿਕਸਿਤ ਦੇਸ਼ਾਂ ਦੀ ਆਰਥਿਕ ਪ੍ਰਗਤੀ ਲਈ ਉਦਯੋਗੀਕਰਣ ਇੱਕ ਮਹੱਤਵਪੂਰਣ ਸਥਾਨ ਰੱਖਦਾ ਹੈ । ਉਦਯੋਗਾਂ ਦੇ ਵਿਕਾਸ ਰਾਹੀਂ ਹੀ ਆਮਦਨ, ਉਤਪਾਦਨ ਅਤੇ ਰੁਜ਼ਗਾਰ ਦੀ ਮਾਤਰਾ ਨੂੰ ਵਧਾ ਕੇ ਭਾਰਤੀ ਅਰਥ-ਵਿਵਸਥਾ ਦੀ ਵਿਕਾਸ ਦਰ (Rate of Growth) ਵਿੱਚ ਵਾਧਾ ਕੀਤਾ ਜਾ ਸਕਦਾ ਹੈ । ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦਾ ਬਹੁਤ ਹੀ ਘੱਟ ਵਿਕਾਸ ਹੋਇਆ ਸੀ, ਪਰ ਆਜ਼ਾਦੀ ਤੋਂ ਪਿੱਛੋਂ ਸਰਕਾਰ ਨੇ ਦੇਸ਼ ਦੇ ਉਦਯੋਗਿਕ ਵਿਕਾਸ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ । ਇਸ ਦੇ ਫਲਸਰੂਪ ਦੇਸ਼ ਵਿੱਚ ਕਈ ਨਵੇਂ ਉਦਯੋਗ ਸਥਾਪਿਤ ਕੀਤੇ ਗਏ ਅਤੇ ਪੁਰਾਣੇ ਉਦਯੋਗਾਂ ਦੀ ਉਤਪਾਦਨ ਸ਼ਕਤੀ ਅਤੇ ਕੁਸ਼ਲਤਾ ਨੂੰ ਵੀ ਵਧਾਇਆ ਗਿਆ । ਭਾਰਤੀ ਪੰਜ ਸਾਲਾ ਯੋਜਨਾਵਾਂ ਵਿੱਚ ਵੀ ਉਦਯੋਗਾਂ ਦੇ ਵਿਕਾਸ ਨੂੰ ਕਾਫ਼ੀ ਮਹੱਤਵ ਦਿੱਤਾ ਗਿਆ ਹੈ ।
ਪ੍ਰਸ਼ਨ-
(a) ਉਦਯੋਗਿਕ ਵਿਕਾਸ ਦਾ ਮਹੱਤਵ ਸਪੱਸ਼ਟ ਕਰੋ ।
(b) ਉਦਯੋਗ ਕਿਸ ਤਰ੍ਹਾਂ ਸੰਤੁਲਿਤ ਅਰਥ-ਵਿਵਸਥਾ ਦੇ ਨਿਰਮਾਣ ਵਿਚ ਸਹਾਇਕ ਹੈ ?
ਉੱਤਰ
(a)

  • ਰੁਜ਼ਗਾਰ (Employment) – ਉਦਯੋਗੀਕਰਣ ਨਾਲ ਨਵੇਂ-ਨਵੇਂ ਉਦਯੋਗ ਲਗਦੇ ਹਨ, ਜਿਸਦੇ ਸਿੱਟੇ ਵਜੋਂ ਦੇਸ਼ ਦੇ ਲੱਖਾਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲਣ ਲਗਦਾ ਹੈ ਇਸ ਨਾਲ ਬੇਰੁਜ਼ਗਾਰੀ ਘੱਟ ਹੁੰਦੀ ‘ ਹੈ ।
  • ਆਤਮ-ਨਿਰਭਰਤਾ (Self-dependence) – ਉਦਯੋਗਾਂ ਦਾ ਵਿਕਾਸ ਹੋਣ ਨਾਲ ਜ਼ਰੂਰੀ ਵਸਤੂਆਂ ਦੇਸ਼ ਵਿੱਚ ਹੀ ਉਤਪੰਨ ਹੋਣ ਲਗਦੀਆਂ ਹਨ । ਇਸ ਨਾਲ ਵਿਦੇਸ਼ਾਂ ਉੱਤੇ ਨਿਰਭਰਤਾ ਘੱਟ ਜਾਂਦੀ ਹੈ ਅਤੇ ਦੇਸ਼ ਕਈ ਵਸਤੂਆਂ ਲਈ ਆਤਮ-ਨਿਰਭਰ ਹੋ ਜਾਂਦਾ ਹੈ ।
  • ਰਾਸ਼ਟਰੀ ਆਮਦਨ ਵਿੱਚ ਵਾਧਾ (Increase in National Income) – ਭਾਰਤ ਵਿੱਚ ਉਦਯੋਗੀਕਰਣ ਨਾਲ ਕੁਦਰਤੀ ਸਾਧਨਾਂ ਦਾ ਵਧੇਰੇ ਅਤੇ ਉੱਚਿਤ ਪ੍ਰਯੋਗ ਹੋਵੇਗਾ । ਇਸ ਨਾਲ ਕੁੱਲ ਉਤਪਾਦਨ ਰੁਜ਼ਗਾਰ, ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਵਿੱਚ ਵਾਧਾ ਹੋਵੇਗਾ ।
  • ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ (Essential for National Defence) – ਉਦਯੋਗੀਕਰਣ ਨਾਲ ਦੇਸ਼ ਵਿੱਚ ਲੋਹਾ, ਇਸਪਾਤ, ਹਵਾਈ ਜਹਾਜ਼ ਅਤੇ ਸੁਰੱਖਿਆ ਸੰਬੰਧੀ ਕਈ ਉਦਯੋਗਾਂ ਦੀ ਸਥਾਪਨਾ ਹੋ ਜਾਵੇਗੀ । ਇਨ੍ਹਾਂ ਉਦਯੋਗਾਂ ਦਾ ਦੇਸ਼ ਦੀ ਸੁਰੱਖਿਆ ਲਈ ਬਹੁਤ ਮਹੱਤਵ ਹੈ ਕਿਉਂਕਿ ਇਹਨਾਂ ਉਦਯੋਗਾਂ ਰਾਹੀਂ ਯੁੱਧ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ ।
  • ਭੂਮੀ ਉੱਤੇ ਜਨਸੰਖਿਆ ਦੇ ਦਬਾਅ ਵਿੱਚ ਕਮੀ (Less Pressure of Population on Land) – ਭਾਰਤ ਦੀ 70% ਜਨਸੰਖਿਆ ਖੇਤੀ ‘ਤੇ ਨਿਰਭਰ ਕਰਦੀ ਹੈ । ਇਸਦੇ ਸਿਟੇ ਵਜੋਂ ਭਾਰਤੀ ਖੇਤੀ ਬਹੁਤ ਪਛੜੀ ਹੋਈ ਹੈ । ਉਦਯੋਗਾਂ ਦੇ ਵਿਕਾਸ ਨਾਲ ਖੇਤੀ ਤੋਂ ਜਨਸੰਖਿਆ ਦਾ ਦਬਾਅ ਘੱਟ ਹੋ ਜਾਵੇਗਾ । ਇਸ ਨਾਲ ਖੇਤੀ ਜੋਤਾਂ ਦਾ ਆਕਾਰ ਵਧੇਗਾ ਅਤੇ ਖੇਤੀ ਦਾ ਵਿਕਾਸ ਹੋਵੇਗਾ ।

(b) ਭਾਰਤ ਦੀ ਅਰਥ-ਵਿਵਸਥਾ ਅਸੰਤੁਲਿਤ ਹੈ ਕਿਉਂਕਿ ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਅਤੇ ਪੂੰਜੀ ਖੇਤੀਬਾੜੀ ਵਿਚ ਲੱਗੀ ਹੋਈ ਹੈ । ਖੇਤੀਬਾੜੀ ਵਿਚ ਅਨਿਸ਼ਚਿਤਤਾ ਹੈ । ਉਦਯੋਗੀਕਰਨ ਨਾਲ ਅਰਥ-ਵਿਵਸਥਾ ਸੰਤੁਲਿਤ ਹੋਵੇਗੀ ਅਤੇ ਖੇਤੀਬਾੜੀ ਦੀ ਅਨਿਸ਼ਚਿਤਤਾ ਘੱਟ ਹੋ ਜਾਵੇਗੀ ।

9. “ਕੁਟੀਰ ਉਦਯੋਗ ਉਹ ਉਦਯੋਗ ਹੈ ਜੋ ਪੂਰਣ ਰੂਪ ਨਾਲ ਜਾਂ ਆਂਸ਼ਿਕ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੂਰਣਕਾਲੀਨ ਜਾਂ ਅੰਸ਼ਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾ ਸਕਦਾ ਹੈ ।” ਇਸ ਤਰ੍ਹਾਂ ਦੇ ਕਾਰੋਬਾਰ ਬਹੁਤਾ ਕਰਕੇ ਕਾਰੀਗਰ ਆਪਣੇ ਘਰਾਂ ਵਿੱਚ ਹੀ ਚਲਾਉਂਦੇ ਹਨ । ਮਸ਼ੀਨਾਂ ਦਾ ਪ੍ਰਯੋਗ ਬਹੁਤ ਘੱਟ ਕੀਤਾ ਜਾਂਦਾ ਹੈ । ਇਹ ਉਦਯੋਗ ਆਮ ਤੌਰ ‘ਤੇ ਸਥਾਨਕ ਲੋੜਾਂ ਨੂੰ ਪੂਰਾ ਕਰਦੇ ਹਨ । ਇਹਨਾਂ ਉਦਯੋਗਾਂ ਨੂੰ ਪਰਿਵਾਰ ਦੇ ਮੈਂਬਰ ਹੀ ਚਲਾਉਂਦੇ ਹਨ । ਮਜ਼ਦੂਰੀ ‘ਤੇ ਲਗਾਏ ਗਏ ਕਿਰਤੀਆਂ ਦਾ ਪ੍ਰਯੋਗ ਬਹੁਤ ਘੱਟ ਹੁੰਦਾ ਹੈ । ਇਹਨਾਂ ਵਿੱਚ ਪੂੰਜੀ ਬਹੁਤ ਘੱਟ ਲਗਦੀ ਹੈ । ਪਿੰਡਾਂ ਵਿੱਚ ਸਥਿਤ ਉਦਯੋਗਾਂ ਨੂੰ ਪੇਂਡੂ ਉਦਯੋਗ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ-
(a) ਕੁਰ ਅਤੇ ਲਘੂ (ਛੋਟੇ ਉਦਯੋਗਾਂ ਵਿਚ ਕੀ ਅੰਤਰ ਹੈ ?
(b) ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਕੀ ਹੁੰਦੀਆਂ ਹਨ ?
ਉੱਤਰ-
(a)

  • ਕੁਟੀਰ ਉਦਯੋਗ ਜ਼ਿਆਦਾਤਰ ਪਿੰਡਾਂ ਵਿੱਚ ਹੁੰਦੇ ਹਨ ਜਦਕਿ ਛੋਟੇ ਉਦਯੋਗ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਦੇ ਹਨ ।
  • ਕੁੱਟੀਰ ਉਦਯੋਗ ਆਮ ਤੌਰ ‘ਤੇ ਸਥਾਨਕ ਮੰਗ ਦੀ ਪੂਰਤੀ ਕਰਦੇ ਹਨ, ਜਦੋਂਕਿ ਲਘੂ ਉਦਯੋਗ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਲਈ ਮਾਲ ਪੈਦਾ ਕਰਦੇ ਹਨ । ਇਸ ਤਰ੍ਹਾਂ ਉਤਪਾਦਨ ਦਾ ਬਾਜ਼ਾਰ ਵਿਸਤ੍ਰਿਤ ਹੁੰਦਾ ਹੈ ।
  • ਕੁਟੀਰ ਉਦਯੋਗਾਂ ਵਿੱਚ ਪਰਿਵਾਰ ਦੇ ਮੈਂਬਰ ਹੀ ਕੰਮ ਕਰ ਲੈਂਦੇ ਹਨ, ਪਰੰਤੂ ਲਘੂ ਉਦਯੋਗਾਂ ਵਿੱਚ ਭਾੜੇ ਦੇ ਮਜ਼ਦੂਰਾਂ ਤੋਂ ਕੰਮ ਲਿਆ ਜਾਂਦਾ ਹੈ ।
  • ਕੁਟੀਰ ਉਦਯੋਗਾਂ ਵਿੱਚ ਆਮ ਔਜ਼ਾਰਾਂ ਨਾਲ ਉਤਪਾਦਨ ਹੁੰਦਾ ਹੈ ਅਤੇ ਪੂੰਜੀ ਬਹੁਤ ਘੱਟ ਲਗਦੀ ਹੈ
    ਜਦੋਂਕਿ ਲਘੂ ਉਦਯੋਗ ਸ਼ਕਤੀ ਨਾਲ ਚਲਦੇ ਹਨ ਅਤੇ ਨਿਯੋਜਿਤ ਪੂੰਜੀ ਵੀ ਵੱਧ ਖਰਚ ਹੁੰਦੀ ਹੈ ।
  • ਕੁਟੀਰ ਉਦਯੋਗਾਂ ਵਿੱਚ ਪਰੰਪਰਾਗਤ ਵਸਤੂਆਂ ਜਿਵੇਂ ਖਾਦੀ, ਚਟਾਈ, ਜੁੱਤੇ ਆਦਿ ਹੀ ਬਣਾਏ ਜਾਂਦੇ ਹਨ
    ਜਦੋਂਕਿ ਛੋਟੇ ਉਦਯੋਗਾਂ ਵਿੱਚ ਕਈ ਆਧੁਨਿਕ ਵਸਤੂਆਂ ਜਿਵੇਂ ਰੇਡੀਓ, ਟੈਲੀਵਿਜ਼ਨ ਅਤੇ ਇਲੈਕਟਰੌਨਿਕ | ਸਮਾਨ ਆਦਿ ਦਾ ਉਤਪਾਦਨ ਕੀਤਾ ਜਾਂਦਾ ਹੈ ।

(b)
(i) ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ (Problem of Raw Material and Power) – ਕੁਟੀਰ ਅਤੇ ਲਘੂ ਉਦਯੋਗਾਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿੱਚ ਨਹੀਂ ਮਿਲਦਾ । ਜੇ ਮਿਲਦਾ ਹੈ ਤਾਂ ਉਸਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸਦਾ ਮੁੱਲ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ । ਇਸ ਨਾਲ ਉਤਪਾਦਨ ਲਾਗਤ ਵੱਧ ਜਾਂਦੀ ਹੈ । ਇਹਨਾਂ ਉਦਯੋਗਾਂ ਨੂੰ ਬਿਜਲੀ ਅਤੇ ਕੋਲੇ ਦੀ ਵੀ ਕਮੀ ਰਹਿੰਦੀ ਹੈ ।

(ii) ਵਿੱਤ ਦੀ ਸਮੱਸਿਆ (Problem of Finance) – ਭਾਰਤ ਵਿੱਚ ਇਹਨਾਂ ਉਦਯੋਗਾਂ ਨੂੰ ਕਰਜ਼ਾ ਉੱਚਿਤ ਮਾਤਰਾ ਵਿੱਚ ਨਹੀਂ ਮਿਲਦਾ । ਇਸ ਲਈ ਇਹਨਾਂ ਨੂੰ ਵਿੱਤ ਦੇ ਲਈ ਸ਼ਾਹੂਕਾਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ ਜੋ ਕਿ ਵਿਆਜ ਦੀ ਉੱਚੀ ਦਰ ਲੈਂਦੇ ਹਨ ।

(iii) ਵਿਕਰੀ ਸੰਬੰਧੀ ਕਠਿਨਾਈਆਂ (Problems of Marketing-ਇਹਨਾਂ ਉੱਦਮੀਆਂ ਨੂੰ ਆਪਣਾ ਮਾਲ ਉੱਚਿਤ ਮੁੱਲ ਅਤੇ ਮਾਤਰਾ ਵਿੱਚ ਵੇਚਣ ਲਈ ਕਾਫੀ ਕਠਿਨਾਈਆਂ ਚੁੱਕਣੀਆਂ ਪੈਂਦੀਆਂ ਹਨ ਜਿਵੇਂ-ਇਨ੍ਹਾਂ ਉਦਯੋਗਾਂ ਰਾਹੀਂ ਉਤਪਾਦਿਤ ਵਸਤੂਆਂ ਦੀ ਬਾਹਰਲੀ ਦਿਖਾਵਟ ਚੰਗੀ ਨਹੀਂ ਹੁੰਦੀ ।

(iv) ਉਤਪਾਦਨ ਦੇ ਪੁਰਾਣੇ ਤਰੀਕੇ (Old Methods of Production) – ਇਹਨਾਂ ਉਦਯੋਗਾਂ ਵਿੱਚ ਵਧੇਰੇ ਕਰਕੇ ਉਤਪਾਦਨ ਦੇ ਪੁਰਾਣੇ ਢੰਗ ਹੀ ਅਪਣਾਏ ਜਾਂਦੇ ਹਨ । ਪੁਰਾਣੇ ਔਜ਼ਾਰ ਜਿਵੇਂ ਤੇਲ ਕੱਢਣ ਦੀਆਂ ਘਾਣੀਆਂ ਜਾਂ ਕੱਪੜਾ ਬੁਨਣ ਦੇ ਲਈ ਹੱਥਕਰਘਾ ਹੀ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ । ਇਸਦੇ ਸਿੱਟੇ ਵਜੋਂ ਉਤਪਾਦਨ ਦੀ ਮਾਤਰਾ ਵਿੱਚ ਕਮੀ ਹੁੰਦੀ ਹੈ ਅਤੇ ਵਸਤੂਆਂ ਘਟੀਆ ਕਿਸਮਾਂ ਦੀਆਂ ਤਿਆਰ ਹੁੰਦੀਆਂ ਹਨ । ਇਹਨਾਂ ਦੀ ਬਾਜ਼ਾਰ ਵਿੱਚ ਮੰਗ ਘੱਟ ਹੋ ਜਾਂਦੀ ਹੈ ।

PSEB 10th Class SST Solutions Economics Source Based Questions (ਸ੍ਰੋਤ ਸੰਬੰਧੀ ਪ੍ਰਸ਼ਨ)

10. ਭਾਰਤ ਦੇ ਆਰਥਿਕ ਵਿਕਾਸ ਵਿੱਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ । ਉਦਯੋਗਾਂ ਵਿੱਚ ਨਿਵੇਸ਼ ਕੀਤੀ ਗਈ ਸਥਾਈ ਪੂੰਜੀ ਦਾ ਵੱਡਾ ਹਿੱਸਾ ਵੱਡੇ ਉਦਯੋਗਾਂ ਵਿੱਚ ਹੀ ਨਿਵੇਸ਼ ਕੀਤਾ ਗਿਆ ਹੈ । ਦੇਸ਼ ਦੇ ਉਦਯੋਗਿਕ ਉਤਪਾਦਨ ਦਾ ਵੱਡਾ ਹਿੱਸਾ ਵੀ ਇਹਨਾਂ ਉਦਯੋਗਾਂ ਤੋਂ ਹੀ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ-
(a) ਵੱਡੇ ਉਦਯੋਗਾਂ ਦਾ ਵਰਗੀਕਰਨ ਕਰੋ ।
(b) ਵੱਡੇ ਉਦਯੋਗਾਂ ਦਾ ਦੇਸ਼ ਦੇ ਉਦਯੋਗੀਕਰਨ ਵਿਚ ਮਹੱਤਵ ਦੱਸੋ ।
ਉੱਤਰ
(a)

  • ਮੁੱਢਲੇ ਉਦਯੋਗ (Basic Industries) – ਮੁੱਢਲੇ ਉਦਯੋਗ ਉਹ ਉਦਯੋਗ ਹਨ ਜੋ ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦਾ ਇਨਪੁਟ ਪ੍ਰਦਾਨ ਕਰਦੇ ਹਨ । ਇਹਨਾਂ ਦੇ ਉਦਾਹਰਣ ਹਨ : ਇਸਪਾਤ, ਲੋਹਾ, ਕੋਲਾ, ਰਸਾਇਣਿਕ ਖਾਦ ਅਤੇ ਬਿਜਲੀ ।
  • ਪੂੰਜੀਗਤ ਵਸਤੂ ਉਦਯੋਗ (Capital Goods Industries) – ਪੂੰਜੀਗਤ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨਰੀ ਅਤੇ ਯੰਤਰਾਂ ਦਾ ਉਤਪਾਦਨ ਕਰਦੇ ਹਨ । ਇਹਨਾਂ ਵਿੱਚ ਮਸ਼ੀਨਰੀ, ਮਸ਼ੀਨੀ ਔਜ਼ਾਰ, ਫੈਕਟਰ, ਟਰੱਕ ਆਦਿ ਸ਼ਾਮਿਲ ਕੀਤੇ ਜਾਂਦੇ ਹਨ ।
  • ਮੱਧਵਰਤੀ ਵਸਤੂ ਉਦਯੋਗ (Intermediate Goods Industries) – ਮੱਧਵਰਤੀ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਹਨਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ ਜਿਨ੍ਹਾਂ ਦਾ ਹੋਰਨਾਂ ਵਸਤਾਂ ਦੇ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਟਾਇਰ, ਮੋਬਿਲ ਆਇਲ ਆਦਿ ।
  • ਉਪਭੋਗਤਾ ਵਸਤੂ ਉਦਯੋਗ (Consumer Goods Industries) – ਉਪਭੋਗਤਾ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਪਭੋਗਤਾ ਵਸਤਾਂ ਦਾ ਉਤਪਾਦਨ ਕਰਦੇ ਹਨ । ਇਹਨਾਂ ਵਿੱਚ ਸ਼ਾਮਲ ਹਨ-ਖੰਡ, ਕੱਪੜਾ, ਕਾਗਜ਼ ਉਦਯੋਗ ਆਦਿ ।

(b)

  • ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ Production of Capitalistic and Basic Goods) – ਦੇਸ਼ ਦੇ ਉਦਯੋਗੀਕਰਨ ਲਈ ਪੂੰਜੀਗਤ ਵਸਤਾਂ ਜਿਵੇਂ ਮਸ਼ੀਨਾਂ, ਯੰਤਰਾਂ ਅਤੇ ਮੁੱਢਲੀਆਂ ਵਸਤਾਂ ਜਿਵੇਂ ‘ ਇਸਪਾਤ, ਲੋਹਾ, ਰਸਾਇਣਿਕ ਪਦਾਰਥਾਂ ਆਦਿ ਦਾ ਬਹੁਤ ਜ਼ਿਆਦਾ ਮਹੱਤਵ ਹੈ । ਇਹਨਾਂ ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ ਵੱਡੇ ਉਦਯੋਗਾਂ ਰਾਹੀਂ ਹੀ ਸੰਭਵ ਹੈ ।
  • ਆਰਥਿਕ ਅਧਾਰਿਕ ਸੰਰਚਨਾ (Economic Infrastructure) – ਉਦਯੋਗੀਕਰਨ ਦੇ ਲਈ ਆਰਥਿਕ
    ਅਧਾਰਿਕ ਸੰਰਚਨਾ ਭਾਵ ਆਵਾਜਾਈ ਦੇ ਸਾਧਨ, ਬਿਜਲੀ, ਸੰਚਾਰ ਦੀ ਵਿਵਸਥਾ ਆਦਿ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ । ਆਵਾਜਾਈ ਦੇ ਸਾਧਨਾਂ ਜਿਵੇਂ ਰੇਲਵੇ ਦੇ ਇੰਜਣਾਂ ਅਤੇ ਡੱਬਿਆਂ, ਟਰੱਕਾਂ, ਮੋਟਰਾਂ, ਜਹਾਜ਼ਾਂ ਆਦਿ ਦਾ ਉਤਪਾਦਨ ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਹੀ ਕੀਤਾ ਜਾ ਸਕਦਾ ਹੈ ।
  • ਖੋਜ ਅਤੇ ਉੱਚੀ ਤਕਨੀਕ (Research and High Techniques) – ਕਿਸੇ ਦੇਸ਼ ਦੇ ਉਦਯੋਗੀਕਰਨ ਲਈ ਖੋਜ ਅਤੇ ਉੱਚੀ ਤਕਨੀਕ ਦਾ ਬਹੁਤ ਮਹੱਤਵ ਹੈ । ਇਹਨਾਂ ਲਈ ਬਹੁਤ ਜ਼ਿਆਦਾ ਮਾਤਰਾ ਵਿੱਚ ਧਨ ਅਤੇ ਯੋਗ ਖੋਜੀਆਂ ਦੀ ਲੋੜ ਹੁੰਦੀ ਹੈ । ਵੱਡੇ ਪੈਮਾਨੇ ਦੇ ਉਦਯੋਗ ਹੀ ਖੋਜ ਅਤੇ ਯੋਗ ਖੋਜੀਆਂ ਲਈ ਜ਼ਰੂਰੀ ਲੋੜੀਂਦੇ ਧਨ ਦਾ ਪ੍ਰਬੰਧ ਕਰ ਸਕਦੇ ਹਨ ।
  • ਉਤਪਾਦਕਤਾ ਵਿੱਚ ਵਾਧਾ (Increase in Productivity) – ਵੱਡੇ ਪੈਮਾਨੇ ਦੇ ਉਦਯੋਗਾਂ ਵਿੱਚ ਨਿਵੇਸ਼ ਬਹੁਤ ਵੱਡੀ ਮਾਤਰਾ ਵਿੱਚ ਹੋਣ ਦੇ ਕਾਰਣ ਪ੍ਰਤੀ ਇਕਾਈ ਪੂੰਜੀ ਬਹੁਤ ਜ਼ਿਆਦਾ ਹੁੰਦੀ ਹੈ । ਇਸ ਨਾਲ ਪ੍ਰਤੀ ਇਕਾਈ ਉਤਪਾਦਕਤਾ ਵਿੱਚ ਭਾਰੀ ਵਾਧਾ ਹੁੰਦਾ ਹੈ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

Punjab State Board PSEB 9th Class Social Science Book Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)Textbook Exercise Questions and Answers.

PSEB Solutions for Class 9 Social Science History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

Social Science Guide for Class 9 PSEB ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:) Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਗੁਰੂ ਜੀ ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ ?
(ੳ) ਸ੍ਰੀ ਗੁਰੂ ਅੰਗਦ ਦੇਵ ਜੀ
(ਅ) ਸ੍ਰੀ ਗੁਰੂ ਅਮਰਦਾਸ ਜੀ
(ਇ) ਸ੍ਰੀ ਗੁਰੂ ਰਾਮਦਾਸ ਜੀ
(ਸ) ਸ੍ਰੀ ਗੁਰੂ ਨਾਨਕ ਦੇਵ ਜੀ ।
ਉੱਤਰ-
(ੳ) ਸ੍ਰੀ ਗੁਰੂ ਅੰਗਦ ਦੇਵ ਜੀ

ਪ੍ਰਸ਼ਨ 2.
ਮੰਜੀਦਾਰਾਂ ਦੀ ਕੁੱਲ ਸੰਖਿਆ ਕਿੰਨੀ ਸੀ ?
(ਉ) 20
(ਅ) 21
(ਈ) 22
(ਸ) 23.
ਉੱਤਰ-
(ਈ) 22

ਪ੍ਰਸ਼ਨ 3.
ਮੁਗ਼ਲ ਬਾਦਸ਼ਾਹ ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਲਈ ਗੋਇੰਦਵਾਲ ਆਇਆ ?
(ੳ) ਸ੍ਰੀ ਗੁਰੁ ਨਾਨਕ ਦੇਵ ਜੀ
(ਅ) ਸ੍ਰੀ ਗੁਰੂ ਅੰਗਦ ਦੇਵ ਜੀ
(ਇ) ਸ੍ਰੀ ਗੁਰੂ ਅਮਰਦਾਸ ਜੀ
(ਸ) ਸ੍ਰੀ ਗੁਰੂ ਰਾਮਦਾਸ ਜੀ ।
ਉੱਤਰ-
(ਇ) ਸ੍ਰੀ ਗੁਰੂ ਅਮਰਦਾਸ ਜੀ

ਪ੍ਰਸ਼ਨ 4.
ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ ?
(ਉ) ਸ੍ਰੀ ਅੰਮ੍ਰਿਤਸਰ ਸਾਹਿਬ
(ਅ) ਕਰਤਾਰਪੁਰ
(ਇ) ਗੋਇੰਦਵਾਲ
(ਸ) ਲਾਹੌਰ ।
ਉੱਤਰ-
(ਅ) ਕਰਤਾਰਪੁਰ

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰੂਗੱਦੀ ਦਿੱਤੀ ?
(ਉ) ਪ੍ਰਿਥੀਚੰਦ
(ਅ) ਮਹਾਂਦੇਵ
(ਈ) ਅਰਜਨ ਦੇਵ ਜੀ
(ਸ) ਕਿਸੇ ਨੂੰ ਨਹੀਂ ।
ਉੱਤਰ-
(ਈ) ਅਰਜਨ ਦੇਵ ਜੀ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ………….. ਲਿਖਿਆ ।
ਉੱਤਰ-
ਬਾਲ ਬੋਧ,

ਪ੍ਰਸ਼ਨ 2.
………….. ਜੀ ਹਰ ਸਾਲ ਹਰਿਦੁਆਰ ਵਿਚ ਗੰਗਾ ਇਸ਼ਨਾਨ ਲਈ ਜਾਂਦੇ ਸਨ ।
ਉੱਤਰ-
ਅਮਰਦਾਸ,

ਪ੍ਰਸ਼ਨ 3.
………….. ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਪੂਰਾ ਕਰਵਾਇਆ ।
ਉੱਤਰ-
ਗੁਰੂ ਅਮਰਦਾਸ ਜੀ,

ਪ੍ਰਸ਼ਨ 4.
ਸ੍ਰੀ ਗੁਰੂ ਰਾਮਦਾਸ ਜੀ ਨੇ ………….. ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਰਾਮਦਾਸਪੁਰ (ਅੰਮ੍ਰਿਤਸਰ)

ਪ੍ਰਸ਼ਨ 5.
“ਲਾਵਾਂ’ ਬਾਣੀ ………….. ਜੀ ਦੀ ਪ੍ਰਸਿੱਧ ਰਚਨਾ ਹੈ ।
ਉੱਤਰ-
ਗੁਰੂ ਰਾਮਦਾਸ ਜੀ ।

(ਈ) ਸਹੀ ਮਿਲਾਨ ਕਰੋ

(ਉ) (ਅ)
1. ਬਾਬਾ ਬੁੱਢਾ ਜੀ (i) ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ (ii) ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ (iii) ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ (iv) ਸ੍ਰੀ ਗੁਰੂ ਅਮਰਦਾਸ ਜੀ ।

ਉੱਤਰ-

1. ਬਾਬਾ ਬੁੱਢਾ ਜੀ (i) ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ (ii) ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ (iii) ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ (iv) ਸ੍ਰੀ ਗੁਰੂ ਅਮਰਦਾਸ ਜੀ ॥

(ਸ) ਅੰਤਰ ਦੱਸੋ

ਸੰਗਤ ਅਤੇ ਪੰਗਤ ।
ਉੱਤਰ-
ਸੰਗਤ-ਸੰਗਤ ਤੋਂ ਭਾਵ ਗੁਰੂ ਸ਼ਿਸ਼ਾਂ ਦੇ ਉਸ ਸਮੂਹ ਤੋਂ ਹੈ ਜੋ ਇਕੱਠੇ ਬੈਠ ਕੇ ਗੁਰੂ ਜੀ ਦੇ ਉਪਦੇਸ਼ਾਂ ‘ਤੇ ਅਮਲ ਕਰਦੇ ਸਨ । ਪੰਗਤ-ਪੰਗਤ ਦੇ ਅਨੁਸਾਰ ਗੁਰੂ ਦੇ ਸ਼ਿਸ਼ ਇਕੱਠੇ ਮਿਲ-ਬੈਠ ਕੇ ਇਕ ਹੀ ਰਸੋਈ ਵਿਚ ਪਕਾ ਕੇ ਖਾਣਾ ਖਾਂਦੇ ਸਨ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ ।

ਪ੍ਰਸ਼ਨ 2.
“ਗੁਰਮੁਖੀ ਲਿਪੀ ਤੋਂ ਕੀ ਭਾਵ ਹੈ ?
ਉੱਤਰ-
ਗੁਰਮੁਖੀ ਲਿਪੀ ਦਾ ਅਰਥ ਹੈ ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਨਿਕਲਣ ਵਾਲੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਮੰਜੀਦਾਰ ਕਿਸਨੂੰ ਕਿਹਾ ਜਾਂਦਾ ਸੀ ?
ਉੱਤਰ-
ਮੰਜੀਆਂ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ । ਜੋ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਕਾਰ ਇਕ ਕੜੀ ਦਾ ਕੰਮ ਕਰਦੇ ਸਨ ।

ਪ੍ਰਸ਼ਨ 4.
ਅੰਮ੍ਰਿਤਸਰ ਦਾ ਪੁਰਾਣਾ ਨਾਂ ਕੀ ਸੀ ?
ਉੱਤਰ-
ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ ।

ਪ੍ਰਸ਼ਨ 5.
ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਭਾਈ ਜੇਠਾ ਜੀ ।

ਪ੍ਰਸ਼ਨ 6.
ਮਸੰਦ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਮਸੰਦ ਪ੍ਰਥਾ ਦੇ ਅਨੁਸਾਰ ਗੁਰੂ ਦੇ ਮਸੰਦ ਸਥਾਨਿਕ ਸਿੱਖ ਸੰਗਤ ਦੇ ਲਈ ਗੁਰੂ ਦੇ ਪ੍ਰਤੀਨਿਧੀ ਹੁੰਦੇ ਸਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਜੀ ਪ੍ਰਥਾ ‘ਤੇ ਨੋਟ ਲਿਖੋ ।
ਉੱਤਰ-
ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਪ੍ਰਦੇਸ਼ਾਂ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ “ਮੰਜੀ” ਇਸ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਸਿੱਖ ਸੰਗਤ ਇਸਦੇ ਦੁਆਰਾ ਆਪਣੀ ਭੇਂਟ ਗੁਰੂ ਸਾਹਿਬ ਤਕ ਪਹੁੰਚਾਉਂਦੀ ਸੀ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ।

ਪ੍ਰਸ਼ਨ 2.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਗੁਰਮੁਖੀ ਲਿਪੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਪ੍ਰਚਲਿਤ ਸੀ । ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਗੁਰਮੁਖੀ ਨਾਮ ਦੇ ਕੇ ਇਸਦਾ ਮਾਨਵੀਕਰਨ ਕੀਤਾ । ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬੱਚਿਆਂ ਲਈ ‘ਬਾਲ ਬੋਧ’ ਦੀ ਰਚਨਾ ਕੀਤੀ । ਆਮ ਲੋਕਾਂ ਦੀ ਭਾਸ਼ਾ ਹੋਣ ਕਾਰਨ ਸਿੱਖ ਧਰਮ ਦੇ ਪ੍ਰਚਾਰ ਦੇ ਕਾਰਜ ਨੂੰ ਉਤਸ਼ਾਹ ਮਿਲਿਆ ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸਮਾਜ ਸੁਧਾਰ ਦੇ ਕੰਮਾਂ ‘ਤੇ ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਨੇ ਹੇਠ ਲਿਖੇ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ –

  • ਗੁਰੂ ਅਮਰਦਾਸ ਜੀ ਨੇ ਜਾਤੀ ਮਤਭੇਦ ਦਾ ਖੰਡਨ ਕੀਤਾ | ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ | ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤ-ਪਾਤ ਅਤੇ ਛੂਤ-ਛਾਤ ਦਾ ਕੋਈ ਸਥਾਨ ਨਹੀਂ ਦਿੱਤਾ ਜਾਂਦਾ ਸੀ ।
  • ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਚੁੱਕੀ ।
  • ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਸਮਝਦੇ ਸਨ ।
  • ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਹਮੇਸ਼ਾ ਨਸ਼ੀਲੀਆਂ ਵਸਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਇਨ੍ਹਾਂ ਸਾਰੇ ਕਾਰਜਾਂ ਤੋਂ ਸਪੱਸ਼ਟ ਹੈ ਕਿ ਗੁਰੂ ਅਮਰਦਾਸ ਜੀ ਨਿਰਸੰਦੇਹ ਇਕ ਮਹਾਨ ਸੁਧਾਰਕ ਸਨ ।

ਪ੍ਰਸ਼ਨ 4.
ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ । ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ, ਜਿਸ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਸਹਾਇਤਾ ਮਿਲੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ । ਵਰਣਨ ਕਰੋ |
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ (1538 ਈ:) ਗੁਰਗੱਦੀ ਉੱਪਰ ਬੈਠੇ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ|

ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਹੇਠ ਲਿਖੇ ਮਹੱਤਵਪੂਰਨ ਕਾਰਜ ਕੀਤੇ –
1. ਗੁਰਮੁਖੀ ਲਿਪੀ ਵਿਚ ਸੁਧਾਰ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ । ਉਨ੍ਹਾਂ ਨੇ | ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬਾਲ ਬੋਧ’ ਦੀ ਰਚਨਾ ਕੀਤੀ । ਉਨ੍ਹਾਂ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿਚ ਕੀਤੀ ਆਮ ਲੋਕਾਂ ਦੀ ਭਾਸ਼ਾ (ਲਿਪੀ) ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਉਤਸ਼ਾਹ ਮਿਲਿਆ | ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਕੱਠੀ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਉਨ੍ਹਾਂ ਨੇ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਆਵੇ ਉਸ ਨੂੰ ਪਹਿਲਾਂ ਲੰਗਰ ਛਕਾਇਆ ਜਾਵੇ । ਇੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦ-ਭਾਵ ਦੇ ਭੋਜਨ ਕਰਦਾ ਸੀ । ਇਸ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀ ਸੰਪਰਦਾਇ ਦਾ ਖੰਡਨ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਨਾਲੋਂ ਰਿਸ਼ਤਾ ਤੋੜ ਲਿਆ !

5. ਗੋਇੰਦਵਾਲ ਸਾਹਿਬ ਦਾ ਨਿਰਮਾਣ-ਗੁਰੂ ਅੰਗਦ ਦੇਵ ਜੀ ਨੇ 1569 ਈ: ਵਿਚ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ । ਗੁਰੂ ਅਮਰਦਾਸ ਜੀ ਦੇ ਸਮੇਂ ਵਿਚ ਇਹ ਨਗਰ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ । ਅੱਜ ਵੀ ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ।

6. ਅਨੁਸ਼ਾਸਨ ਨੂੰ ਉਤਸ਼ਾਹ-ਗੁਰੂ ਜੀ ਬੜੇ ਹੀ ਅਨੁਸ਼ਾਸਨ ਪਸੰਦ ਸਨ । ਉਨ੍ਹਾਂ ਨੇ ਸੱਤਾ ਤੇ ਬਲਵੰਡ ਨਾਮੀ ਦੋ ਪ੍ਰਸਿੱਧ | ਰਬਾਬੀਆਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਵਿਚੋਂ ਕੱਢ ਦਿੱਤਾ | ਕਈ ਸਿੱਖਾਂ ਨੇ ਉਨ੍ਹਾਂ ਨੂੰ ਮੁਆਫ਼ ਕਰ ਦੇਣ ਲਈ ਗੁਰੂ ਜੀ ਕੋਲ ਬੇਨਤੀ ਕੀਤੀ, ਪਰ ਉਹ ਨਾ ਮੰਨੇ ਪਰ ਬਾਅਦ ਵਿਚ ਭਾਈ ਲੱਧਾ ਜੀ ਦੀ ਬੇਨਤੀ | ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

7. ਉਤਰਾਧਿਕਾਰੀ ਦੀ ਨਿਯੁਕਤੀ-ਗੁਰੂ ਅੰਗਦ ਦੇਵ ਜੀ ਨੇ 13 ਸਾਲ ਤਕ ਨਿਰ-ਸਵਾਰਥ ਭਾਵ ਨਾਲ ਸਿੱਖ ਧਰਮ ਦੀ ਸੇਵਾ ਕੀਤੀ । 1552 ਈ: ਵਿਚ ਜੋਤੀ-ਜੋਤ ਸਮਾਉਣ ਨਾਲ ਪੂਰਵ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਭਾਈ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ । ਉਨ੍ਹਾਂ ਦਾ ਇਹ ਕੰਮ ਸਿੱਖ ਇਤਿਹਾਸ ਵਿਚ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਕਾਰਜ ਜਾਰੀ ਰਿਹਾ ।

ਪ੍ਰਸ਼ਨ 2.
ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਜੋ ਬੀਜ ਬੀਜਿਆ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਉੱਗ ਪਿਆ । ਗੁਰੂ ਅਮਰਦਾਸ ਜੀ ਨੇ ਆਪਣੇ ਕੰਮਾਂ ਨਾਲ ਇਸ ਨਵੇਂ ਪੌਦੇ ਦੀ ਰੱਖਿਆ ਕੀਤੀ ।

ਸੰਖੇਪ ਵਿਚ, ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ-ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਇਕ ਬਾਉਲੀ ਜਲ ਸਰੋਤ) ਦਾ ਨਿਰਮਾਣ ਕਾਰਜ ਪੂਰਾ ਕੀਤਾ ਜਿਸ ਦਾ ਨੀਂਹ ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੀ ਤਹਿ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ | ਗੁਰੂ ਜੀ ਅਨੁਸਾਰ ਹਰੇਕ ਪੌੜੀ ਉੱਪਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲੇਗੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

2. ਲੰਗਰ ਪ੍ਰਥਾ-ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਿਆ । ਉਨ੍ਹਾਂ ਨੇ ਲੰਗਰ ਲਈ ਕੁੱਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ । ਲੰਗਰ ਪ੍ਰਥਾ ਨਾਲ ਜਾਤ-ਪਾਤ ਅਤੇ ਰੰਗ-ਰੁਪ ਦੇ ਭੇਦ-ਭਾਵਾਂ ਨੂੰ ਬੜਾ ਧੱਕਾ ਲੱਗਾ ਅਤੇ ਲੋਕਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੇ ਸੂਤਰ ਵਿਚ ਬੱਝਣ ਲੱਗੇ ।

3. ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ-ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਕੇ ਉਨ੍ਹਾਂ ਨਾਲ ਆਪਣੇ ਰਚੇ ਹੋਏ ਸ਼ਬਦ ਵੀ ਜੋੜ ਦਿੱਤੇ ਸਨ । ਇਹ ਸਾਰੀ ਸਮੱਗਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ । ਗੁਰੂ ਅਮਰਦਾਸ ਜੀ ਨੇ ਵੀ ਕੁੱਝ ਇਕ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਵਾਲੇ ਸੰਕਲਨ (Collection) ਨਾਲ ਮਿਲਾ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਲੋਕਾਂ ਅਤੇ ਉਪਦੇਸ਼ਾਂ ਦੇ ਇਕੱਠਾ ਹੋ ਜਾਣ ਨਾਲ ਇਕ ਅਜਿਹੀ ਸਮੱਗਰੀ ਤਿਆਰ ਹੋ ਗਈ ਜੋ ਆਦਿ ਗੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ ।

4. ਮੰਜੀ ਪ੍ਰਥਾ-ਬਿਰਧ ਅਵਸਥਾ ਦੇ ਕਾਰਨ ਗੁਰੂ ਸਾਹਿਬ ਜੀ ਦੇ ਲਈ ਹਰ ਇਕ ਸਥਾਨ ਤੇ ਜਾ ਕੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਆਤਮਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਕੇਂਦਰ ਸੀ । ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ |

5. ਉਦਾਸੀਆਂ ਨਾਲੋਂ ਸਿੱਖਾਂ ਨੂੰ ਅਲੱਗ ਕਰਨਾ-ਗੁਰੂ ਸਾਹਿਬਾਨ ਨੇ ਉਦਾਸੀ ਸੰਪਰਦਾਇ ਦੇ ਸਿਧਾਂਤਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ । ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਸਮਝਾਇਆ ਕਿ ਕੋਈ ਵੀ ਵਿਅਕਤੀ ਜੋ ਉਦਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ, ਸੱਚਾ ਸਿੱਖ ਨਹੀਂ ਹੋ ਸਕਦਾ । ਗੁਰੂ ਜੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਉਦਾਸੀਆਂ ਨਾਲੋਂ ਵੱਖ ਹੋ ਗਏ ਅਤੇ ਸਿੱਖ ਧਰਮ ਦੀ ਹੋਂਦ ਮਿਟਣ ਤੋਂ ਬਚ ਗਈ ।

6. ਮੁਗਲ ਸਮਰਾਟ ਅਕਬਰ ਦਾ ਗੋਇੰਦਵਾਲ ਆਉਣਾ-ਗੁਰੂ ਅਮਰਦਾਸ ਜੀ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਮੁਗ਼ਲ ਸਮਰਾਟ ਅਕਬਰ ਗੋਇੰਦਵਾਲ ਆਇਆ । ਗੁਰੂ ਜੀ ਦੇ ਦਰਸ਼ਨ ਤੋਂ ਪਹਿਲਾਂ ਉਸਨੇ ਪੰਗਤੀ ਵਿਚ ਬੈਠ ਕੇ ਲੰਗਰ ਕੀਤਾ । ਲੰਗਰ ਦੀ ਵਿਵਸਥਾ ਤੋਂ ਅਕਬਰ ਬਹੁਤ ਪ੍ਰਭਾਵਿਤ ਹੋਇਆ । ਕਹਿੰਦੇ ਹਨ ਉਸੇ ਸਾਲ ਪੰਜਾਬ ਵਿਚ ਅਕਾਲ ਪੈ ਗਿਆ ਸੀ । ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਲਗਾਨ ਮਾਫ਼ ਕਰ ਦਿੱਤਾ ਸੀ ।

7. ਨਵੇਂ ਰੀਤੀ-ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਅਰਥ ਦੇ ਰੀਤੀ-ਰਿਵਾਜਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਮੌਤ ਹੋਣ ਤੇ ਸਿੱਖਾਂ ਨੂੰ ਰੋਣ-ਪਿੱਟਣ ਦੀ ਥਾਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਵਿਆਹ ਦੀ ਨਵੀਂ ਰੀਤੀ ਸ਼ੁਰੂ ਕੀਤੀ ਜਿਸ ਨੂੰ ਆਨੰਦ ਕਾਰਜ ਕਹਿੰਦੇ ਹਨ ।

8. ਅਨੰਦੁ ਸਾਹਿਬ ਦੀ ਰਚਨਾ-ਗੁਰੂ ਅਮਰਦਾਸ ਜੀ ਨੇ ਇਕ ਨਵੇਂ ਰਾਗ ਦੀ ਰਚਨਾ ਕੀਤੀ ਜਿਸ ਨੂੰ ਅਨੰਦੁ ਸਾਹਿਬ ਕਿਹਾ ਜਾਂਦਾ ਹੈ । ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ (1552 ਈ:-1574 ਈ:) ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ । ਗੁਰੂ ਜੀ ਦੁਆਰਾ ਬਾਉਲੀ ਦਾ ਨਿਰਮਾਣ, ਮੰਜੀ ਪ੍ਰਥਾ ਦਾ ਆਰੰਭ, ਲੰਗਰ ਪ੍ਰਥਾ ਦਾ ਵਿਸਥਾਰ ਅਤੇ ਨਵੇਂ ਰੀਤੀ-ਰਿਵਾਜਾਂ ਨੇ ਸਿੱਖ ਧਰਮ ਦੇ ਸੰਗਠਨ ਵਿਚ ਬਹੁਤ ਸਹਾਇਤਾ ਕੀਤੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਕਿਹੜੇ ਮਹੱਤਵਪੂਰਨ ਕਾਰਜ ਕੀਤੇ ? ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । ਇਨ੍ਹਾਂ ਦੇ ਬਚਪਨ ਦਾ ਨਾਮ ਭਾਈ ਜੇਠਾ ਸੀ । ਉਨ੍ਹਾਂ ਦੇ ਸੇਵਾ ਭਾਵ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੇ ਗੁਰਗੱਦੀ ਸੌਂਪੀ ਸੀ । ਉਨ੍ਹਾਂ ਨੇ 1574 ਈ: ਤੋਂ 1581 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ਅਤੇ ਆਪਣੇ ਨਿਮਨਲਿਖਿਤ ਕੰਮਾਂ ਦੁਆਰਾ ਸਿੱਖ ਧਰਮ ਦੀ ਮਰਿਆਦਾ ਨੂੰ ਵਧਾਇਆ ।

1. ਅੰਮ੍ਰਿਤਸਰ ਦਾ ਨੀਂਹ-ਪੱਥਰ-ਗੁਰੁ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ | ਅੱਜ-ਕਲ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁੱਝ ਹੀ ਸਮੇਂ ਵਿਚ ਸਰੋਵਰਾਂ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ | ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ਗੁਰੂ ਕਾ ਬਾਜ਼ਾਰ ਕਹਿੰਦੇ ਹਨ ।

2. ਮਸੰਦ ਪ੍ਰਥਾ ਦਾ ਆਰੰਭ-ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਕਾਫ਼ੀ ਧਨ ਦੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਇਨ੍ਹਾਂ ਮਸੰਦਾਂ ਨੇ ਵੱਖ-ਵੱਖ ਪ੍ਰਦੇਸ਼ਾਂ ਦੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਕਾਫ਼ੀ ਧਨ ਰਾਸ਼ੀ ਇਕੱਠੀ ਕੀਤੀ ।

3. ਉਦਾਸੀਆਂ ਨਾਲ ਮਤ-ਭੇਦ ਦੀ ਸਮਾਪਤੀ-ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ | ਸੰਪਰਦਾਇ ਤੋਂ ਅਲੱਗ ਕਰ ਦਿੱਤਾ ਸੀ, ਪਰ ਗੁਰੂ ਰਾਮਦਾਸ ਜੀ ਨਾਲ ਉਦਾਸੀਆਂ ਨੇ ਬੜਾ ਨਿਮਰਤਾ-ਪੂਰਨ ਵਿਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ ।

4. ਸਮਾਜਿਕ ਸੁਧਾਰ-ਗੁਰੁ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਰੀਤੀ-ਰਿਵਾਜਾਂ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਸਤੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ, ਵਿਧਵਾ ਮੁੜ ਵਿਆਹ ਦੀ ਮਨਜ਼ੂਰੀ ਦਿੱਤੀ ਅਤੇ ਵਿਆਹ ਤੇ ਮੌਤ ਸੰਬੰਧੀ ਕੁਝ ਨਵੇਂ ਨਿਯਮ ਜਾਰੀ ਕੀਤੇ । ਅਕਬਰ ਨਾਲ ਮਿੱਤਰਤਾ ਭਰੇ ਸੰਬੰਧ-ਮੁਗ਼ਲ ਬਾਦਸ਼ਾਹ ਅਕਬਰ ਸਾਰੇ ਧਰਮਾਂ ਲਈ ਸਹਿਣਸ਼ੀਲ ਸੀ । ਉਹ ਗੁਰੂ ਰਾਮਦਾਸ ਜੀ ਦੀ ਬਹੁਤ ਇੱਜ਼ਤ ਕਰਦਾ ਸੀ । ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਇਕ ਵਾਰੀ ਪੰਜਾਬ ਬੁਰੀ ਤਰ੍ਹਾਂ ਅਕਾਲ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਖ਼ਰਾਬ ਹੋ ਗਈ ।
ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਪੂਰੇ ਸਾਲ ਦਾ ਲਗਾਨ ਮੁਆਫ਼ ਕਰ ਦਿੱਤਾ । ਗੁਰਗੱਦੀ ਦਾ ਜੱਦੀ ਸਿਧਾਂਤ-ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਰੂਪ ਪ੍ਰਦਾਨ ਕੀਤਾ ।

ਉਨ੍ਹਾਂ ਨੇ ਜੋਤੀ-ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਜੱਦੀ ਸਿਧਾਂਤ ਦਾ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਸੌਂਪ ਦਿੱਤੀ । ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਬਣਾ ਕੇ ਸਿੱਖ ਇਤਿਹਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ । ਲਤੀਫ਼ ਦੇ ਸ਼ਬਦਾਂ ਵਿਚ, “ਇਸ ਨੇ ਗੁਰੂ ਦੇ ਸਰੂਪ ਨੂੰ ਹੀ ਬਦਲ ਦਿੱਤਾ । ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਧਾਰਮਿਕ ਨੇਤਾ ਹੀ ਨਹੀਂ, ਸਗੋਂ ਆਪਣਾ ਸ਼ਾਸਕ ਵੀ ਮੰਨ ਲਿਆ । ਪਰੰਤੂ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰੂ ਪਦ ਦਾ ਆਧਾਰ ਗੁਣ ਅਤੇ ਯੋਗਤਾ ਹੀ ਰਿਹਾ । ਸੱਚ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਘੱਟ ਸਮੇਂ ਤਕ ਸਿੱਖ ਮੱਤ ਦੀ ਅਗਵਾਈ ਕੀਤੀ ਪਰੰਤੂ ਇਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਰੂਪ ਵਿਚ ਵਿਸ਼ੇਸ਼ ਨਿਖਾਰ ਆਇਆ ।

ਪ੍ਰਸ਼ਨ 4.
ਗੁਰੂਆਂ ਗੁਰੂ ਸਾਹਿਬਾਨਾਂ ਦੁਆਰਾ ਨਵੇਂ ਨਗਰਾਂ ਦੀ ਸਥਾਪਨਾ ਅਤੇ ਨਵੀਆਂ ਪਰੰਪਰਾਵਾਂ ਦੀ ਸ਼ੁਰੂਆਤ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਦੀ ਖੁਸ਼ਹਾਲੀ ਲਈ ਕਈ ਨਗਰ ਵਸਾਏ । ਨਵੇਂ ਨਗਰ ਵਸਾਉਣ ਦਾ ਇਕ ਮਕਸਦ ਇਹ ਵੀ ਸੀ ਕਿ ਸਿੱਖਾਂ ਨੂੰ ਆਪਣੇ ਅਲੱਗ ਤੀਰਥ ਸਥਾਨ ਦਿੱਤੇ ਜਾਣ ਤਾਂ ਜੋ ਉਨ੍ਹਾਂ ਵਿਚ ਏਕਤਾ ਅਤੇ ਸੰਗਠਨ ਦੀ ਭਾਵਨਾ ਮਜ਼ਬੂਤ ਹੋਵੇ । ਗੁਰੂ ਸਾਹਿਬਾਨ ਨੇ ਸਮਾਜ ਵਿਚ ਪ੍ਰਚਲਿਤ ਪਰੰਪਰਾਵਾਂ ਤੋਂ ਹਟ ਕੇ ਕੁਝ ਨਵੀਆਂ ਪਰੰਪਰਾਵਾਂ ਵੀ ਆਰੰਭ ਕੀਤੀਆਂ । ਸਿੱਖ ਸਮਾਜ ਵਿਚ ਸਰਲਤਾ ਆਈ ਅਤੇ ਸਿੱਖ ਧਰਮ ਦਾ ਵਿਕਾਸ ਤੇਜ਼ੀ ਨਾਲ ਹੋਇਆ ।
I. ਨਵੇਂ ਨਗਰਾਂ ਦਾ ਯੋਗਦਾਨ –
1. ਗੋਇੰਦਵਾਲ ਸਾਹਿਬ ਦੀ ਉਸਾਰੀ-ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ । ਇਸ ਸ਼ਹਿਰ ਦਾ ਨਿਰਮਾਣ 1546 ਈ: ਵਿਚ ਸ਼ੁਰੂ ਹੋਇਆ ਸੀ । ਇਸ ਦੀ ਉਸਾਰੀ ਦਾ ਕੰਮ ਉਨ੍ਹਾਂ ਨੇ ਆਪਣੇ ਚੇਲੇ ਅਮਰਦਾਸ ਜੀ ਨੂੰ ਸੌਂਪ ਦਿੱਤਾ । ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਕਾਲ ਵਿਚ ਇੱਥੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਤਰ੍ਹਾਂ ਗੋਇੰਦਵਾਲ ਸਾਹਿਬ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

2. ਰਾਮਦਾਸਪੁਰ (ਅੰਮ੍ਰਿਤਸਰ)-ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ । ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ ।

3. ਤਰਨਤਾਰਨ-ਤਰਨਤਾਰਨ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਬਿਆਸ ਦਰਿਆ ਅਤੇ ਰਾਵੀ ਦਰਿਆ ਦੇ ਵਿਚਕਾਰ ਕਰਵਾਇਆ । ਇਸ ਦੀ ਉਸਾਰੀ 1590 ਈ: ਵਿਚ ਹੋਈ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ-ਸਥਾਨ ਬਣ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਯਾਤਰੀ ਇਸ਼ਨਾਨ ਕਰਨ ਲਈ ਆਉਣ ਲੱਗੇ ।

4. ਕਰਤਾਰਪੁਰ-ਗੁਰੁ ਅਰਜਨ ਦੇਵ ਜੀ ਨੇ 1593 ਈ: ਵਿਚ ਜਲੰਧਰ ਦੁਆਬ ਵਿਚ ਇਕ ਸ਼ਹਿਰ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਨ੍ਹਾਂ ਨੇ ਕਰਤਾਰਪੁਰ ਭਾਵ ਪਰਮਾਤਮਾ ਦਾ ਸ਼ਹਿਰ ਰੱਖਿਆ । ਇੱਥੇ ਉਨ੍ਹਾਂ ਨੇ ਇਕ ਖੁਹ ਵੀ ਖੁਦਵਾਇਆ ਜੋ ਗੰਗਸਰ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਸ਼ਹਿਰ ਜਲੰਧਰ ਦੁਆਬ ਵਿਚ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ ।

5. ਹਰਿਗੋਬਿੰਦਪੁਰ ਅਤੇ ਛੇਹਰਟਾ ਦੀ ਸਥਾਪਨਾ-ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਿਗੋਬਿੰਦਪੁਰ ਨਾਂ ਦੇ ਸ਼ਹਿਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਕ ਖੂਹ ਦਾ ਨਿਰਮਾਣ ਕਰਵਾਇਆ ਕਿਉਂਕਿ ਇਸ ਖੂਹ ਤੇ ਛੇ ਹਰਟ ਚੱਲਦੇ ਸਨ, ਇਸ ਲਈ ਇਸ ਨੂੰ ਛੇਹਰਟਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ । ਹੌਲੀ-ਹੌਲੀ ਇੱਥੇ ਇਕ ਸ਼ਹਿਰ ਵਸ ਗਿਆ ਜੋ ਅੱਜ ਵੀ ਮੌਜੂਦ ਹੈ ।

6. ਚੱਕ ਨਾਨਕੀ-ਚੱਕ ਨਾਨਕੀ ਦੀ ਨੀਂਹ ਕੀਰਤਪੁਰ ਦੇ ਨੇੜੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਰੱਖੀ । ਇਸ ਸ਼ਹਿਰ ਦੀ ਜ਼ਮੀਨ ਗੁਰੂ ਸਾਹਿਬ ਨੇ 19 ਜੂਨ, 1665 ਈ: ਨੂੰ 500 ਰੁਪਏ ਵਿਚ ਖ਼ਰੀਦੀ ਸੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

II. ਨਵੀਆਂ ਪਰੰਪਰਾਵਾਂ ਦਾ ਯੋਗਦਾਨ –

  • ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀ ਪ੍ਰਥਾ ਦੀ ਪਰੰਪਰਾ ਚਲਾਈ । ਇਸ ਨਾਲ ਸਿੱਖਾਂ ਵਿਚ ਇਕ ਸਾਥ ਬੈਠ ਕੇ ਨਾਮ ਸਿਮਰਨ ਕਰਨ ਦੀ ਭਾਵਨਾ ਦਾ ਵਿਕਾਸ ਹੋਇਆ । ਪਰਿਣਾਮਸਵਰੂਪ ਸਿੱਖ ਭਾਈਚਾਰਾ ਮਜ਼ਬੂਤ ਹੋਇਆ ।
  • ਆਨੰਦ ਕਾਰਜ ਨਾਲ ਵਿਆਹ ਦੀਆਂ ਫ਼ਜੂਲ ਰਸਮਾਂ ਤੋਂ ਸਿੱਖਾਂ ਨੂੰ ਛੁਟਕਾਰਾ ਮਿਲਿਆ ਅਤੇ ਵਿਆਹ ਸਰਲ ਰੀਤੀ ਨਾਲ ਹੋਣ ਲੱਗੇ । ਇਸ ਪਰੰਪਰਾ ਦੇ ਕਾਰਨ ਹੋਰ ਵੀ ਬਹੁਤ ਸਾਰੇ ਲੋਕ ਸਿੱਖ ਧਰਮ ਨਾਲ ਜੁੜ ਗਏ ।
  • ਮੌਤ ਦੇ ਮੌਕੇ ‘ਤੇ ਰੋਣ-ਪਿੱਟਣ ਦੀ ਪਰੰਪਰਾ ਨੂੰ ਛੱਡ ਕੇ ਪ੍ਰਭੂ ਸਿਮਰਨ ‘ਤੇ ਬਲ ਦੇਣ ਨਾਲ ਸਿੱਖਾਂ ਵਿਚ ਗੁਰੂ-ਭਗਤੀ ਦੀ ਭਾਵਨਾ ਮਜ਼ਬੂਤ ਹੋਈ ।

PSEB 9th Class Social Science Guide ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:) Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗੋਇੰਦਵਾਲ ਵਿਚ ਬਾਉਲੀ ਦੀ ਨੀਂਹ ਰੱਖੀ –
(ੳ) ਗੁਰੂ ਅਰਜਨ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਅੰਗਦ ਦੇਵ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ਈ) ਗੁਰੂ ਅੰਗਦ ਦੇਵ ਜੀ ਨੇ

ਪ੍ਰਸ਼ਨ 2.
ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ –
(ਉ) ਅੰਮ੍ਰਿਤਸਰ
(ਅ) ਜਲੰਧਰ
(ਈ) ਕੀਰਤਪੁਰ
(ਸ) ਗੋਇੰਦਵਾਲ ।
ਉੱਤਰ-
(ਉ) ਅੰਮ੍ਰਿਤਸਰ

ਪ੍ਰਸ਼ਨ 3.
ਗੁਰੁ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ ?
(ਉ) ਜਲੰਧਰ
(ਅ) ਗੋਇੰਦਵਾਲ
(ਇ) ਅੰਮ੍ਰਿਤਸਰ
(ਸ) ਤਰਨਤਾਰਨ ।
ਉੱਤਰ-
(ਸ) ਤਰਨਤਾਰਨ ।

ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ –
(ਉ) 1479 ਈ: ਵਿਚ
(ਅ) 1539 ਈ: ਵਿਚ
(ਇ) 1546 ਈ: ਵਿਚ
(ਸ) 1670 ਈ: ਵਿਚ ।
ਉੱਤਰ-
(ਅ) 1539 ਈ: ਵਿਚ

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾਏ
(ਉ) 1552 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1469 ਈ: ਵਿਚ ।
ਉੱਤਰ-
(ਉ) 1552 ਈ: ਵਿਚ

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
‘ਬਾਬਾ ਬਕਾਲਾ ਅਸਲ ਵਿਚ ਸਨ –
(ੳ) ਗੁਰੂ ਤੇਗ਼ ਬਹਾਦਰ ਜੀ
(ਅ) ਗੁਰੂ ਹਰਕ੍ਰਿਸ਼ਨ ਜੀ
(ਈ) ਗੁਰੂ ਗੋਬਿੰਦ ਸਿੰਘ ਜੀ
(ਸ) ਗੁਰੂ ਅਮਰਦਾਸ ਜੀ ।
ਉੱਤਰ-
(ੳ) ਗੁਰੂ ਤੇਗ਼ ਬਹਾਦਰ ਜੀ

ਪ੍ਰਸ਼ਨ 7.
ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ
(ਉ) 1564 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1574 ਈ: ਵਿਚ ।
ਉੱਤਰ-
(ਸ) 1574 ਈ: ਵਿਚ ।

ਪ੍ਰਸ਼ਨ 8.
ਗੁਰਗੱਦੀ ਨੂੰ ਜੱਦੀ ਰੂਪ ਦਿੱਤਾ
(ੳ) ਗੁਰੂ ਅਮਰਦਾਸ ਜੀ ਨੇ
(ਅ) ਗੁਰੂ ਰਾਮ ਦਾਸ ਜੀ ਨੇ
(ਇ) ਗੁਰੂ ਗੋਬਿੰਦ ਸਿੰਘ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ੳ) ਗੁਰੂ ਅਮਰਦਾਸ ਜੀ ਨੇ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਗੁਰੂ ………… ਦਾ ਪਹਿਲਾ ਨਾਂ ਭਾਈ ਲਹਿਣਾ ਸੀ ।
ਉੱਤਰ-
ਅੰਗਦ ਸਾਹਿਬ,

ਪ੍ਰਸ਼ਨ 2.
……….. ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ,

ਪ੍ਰਸ਼ਨ 3.
……… ਨਾਂ ਦੇ ਨਗਰ ਦੀ ਸਥਾਪਨਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ।
ਉੱਤਰ-
ਗੋਇੰਦਵਾਲ,

ਪ੍ਰਸ਼ਨ 4.
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ……… ਵਿਚ ਧਰਮ ਪ੍ਰਚਾਰ ਵਿਚ ਗੁਜ਼ਾਰੇ ।
ਉੱਤਰ-
ਕੀਰਤਪੁਰ,

ਪ੍ਰਸ਼ਨ 5.
ਸ੍ਰੀ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ ਸ੍ਰੀ …….. ਅਤੇ ਮਾਂ ਦਾ ਨਾਂ ਮਾਤਾ …….. ਸੀ ।
ਉੱਤਰ-
ਫੇਰੂਮਲ ਅਤੇ ਸਭਰਾਈ ਦੇਵੀ,

ਪ੍ਰਸ਼ਨ 6.
“ਉਦਾਸੀ ਮਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ …….. ਜੀ ਨੇ ਸਥਾਪਿਤ ਕੀਤਾ ।
ਉੱਤਰ-
ਬਾਬਾ ਸ੍ਰੀ ਚੰਦ,

ਪ੍ਰਸ਼ਨ 7.
ਮੰਜੀਆਂ ਦੀ ਸਥਾਪਨਾ ਸ੍ਰੀ ਗੁਰੂ ……… ਨੇ ਕੀਤੀ ।
ਉੱਤਰ-
ਅਮਰ ਦਾਸ ਜੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

III. ਸਹੀ ਮਿਲਾਨ ਕਰੋ

(ਉ) (ਅ)
1. ਭਾਈ ਲਹਿਣਾ (i) ਸ੍ਰੀ ਗੁਰੂ ਨਾਨਕ ਦੇਵ ਜੀ
2. ਅਕਬਰ (ii) ਬਾਬਾ ਸ੍ਰੀ ਚੰਦ
3. ਲੰਗਰ ਪ੍ਰਥਾ (iii) ਅੰਮ੍ਰਿਤਸਰ
4. ਉਦਾਸੀ ਮਤ (iv) ਸ੍ਰੀ ਗੁਰੂ ਅੰਗਦ ਦੇਵ ਜੀ
5. ‘ਰਾਮਦਾਸਪੁਰ (v) ਸ੍ਰੀ ਗੁਰੂ ਅਮਰਦਾਸ ਜੀ

ਉੱਤਰ-

1. ਭਾਈ ਲਹਿਣਾ (iv) ਸ੍ਰੀ ਗੁਰੂ ਅੰਗਦ ਦੇਵ ਜੀ
2. ਅਕਬਰ (v) ਸ੍ਰੀ ਗੁਰੂ ਅਮਰਦਾਸ ਜੀ
3. ਲੰਗਰ ਪ੍ਰਥਾ (i) ਸ੍ਰੀ ਗੁਰੂ ਨਾਨਕ ਦੇਵ ਜੀ
4. ਉਦਾਸੀ ਮਤ (ii) ਬਾਬਾ ਸ੍ਰੀ ਚੰਦ
5. ਰਾਮਦਾਸਪੁਰ (iii) ਅੰਮ੍ਰਿਤਸਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ ?
ਉੱਤਰ-
ਗੁਰੂ ਅੰਗਦ ਸਾਹਿਬ ।

ਪ੍ਰਸ਼ਨ 2.
ਭਾਈ ਲਹਿਣਾ (ਗੁਰੂ ਅੰਗਦ ਸਾਹਿਬ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਪਿਤਾ ਦਾ ਨਾਂ ਫੇਰੂਮਲ ਤੇ ਮਾਤਾ ਦਾ ਨਾਂ ਸਭਰਾਈ ਦੇਵੀ ਸੀ ।

ਪ੍ਰਸ਼ਨ 3.
ਸ੍ਰੀ ਗੁਰੂ ਅੰਗਦ ਸਾਹਿਬ ਦਾ ਬਚਪਨ ਕਿਹੜੀਆਂ ਦੋ ਥਾਂਵਾਂ ‘ਤੇ ਬੀਤਿਆ ?
ਉੱਤਰ-
ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਤੇ ਖਡੂਰ ਸਾਹਿਬ ਵਿਚ ਬੀਤਿਆ ।

ਪ੍ਰਸ਼ਨ 4.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਦੇਵ ਕਿਵੇਂ ਪਿਆ ?
ਉੱਤਰ-
ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਲਈ ਸਰਦੀ ਦੀ ਰਾਤ ਵਿਚ ਕੰਧ ਬਣਾ ਸਕਦੇ ਤੇ ਚਿੱਕੜ ਨਾਲ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ ।
ਇਸ ਲਈ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅੰਗਦ ਭਾਵ ਸਰੀਰ ਦਾ ਅੰਗ ਰੱਖ ਦਿੱਤਾ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ ।
ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।

ਪ੍ਰਸ਼ਨ 6.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ ?
ਉੱਤਰ-
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ।

ਪ੍ਰਸ਼ਨ 7.
ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 8.
ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ? .
ਉੱਤਰ-
ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਮੱਤੇ ਦੀ ਸਰਾਂ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ ।

ਪ੍ਰਸ਼ਨ 9.
ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ-ਪੁੱਤਰੀਆਂ ਸਨ ? ਉਨਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਗਈ ?
ਉੱਤਰ-
1539 ਈ: ਵਿਚ ।

ਪ੍ਰਸ਼ਨ 11.
ਲੰਗਰ ਪ੍ਰਥਾ ਕਿਸ ਨੇ ਚਲਾਈ ?
ਉੱਤਰ-
ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ।

ਪ੍ਰਸ਼ਨ 12.
ਉਦਾਸੀ ਮੱਤ ਕਿਸ ਨੇ ਸਥਾਪਿਤ ਕੀਤਾ ?
ਉੱਤਰ-
ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤਾ ।

ਪ੍ਰਸ਼ਨ 13.
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਪ੍ਰਤੀ ਕੀ ਰਵੱਈਆ ਅਪਣਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ ।

ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਖਡੂਰ ਸਾਹਿਬ ਸੀ ।

ਪ੍ਰਸ਼ਨ 15.
ਗੋਇੰਦਵਾਲ ਸਾਹਿਬ ਦੀ ਸਥਾਪਨਾ (1546 ਈ:) ਵਿਚ ਕਿਸ ਨੇ ਕੀਤੀ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ॥

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 16.
ਗੁਰੂ ਅੰਗਦ ਦੇਵ ਜੀ ਨੇ ਅਖਾੜੇ ਦਾ ਨਿਰਮਾਣ ਕਿੱਥੇ ਕਰਵਾਇਆ ?
ਉੱਤਰ-
ਖਡੂਰ ਸਾਹਿਬ ਵਿਚ ।

ਪ੍ਰਸ਼ਨ 17.
ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਨਾਨਕ ਸਾਹਿਬ ਵਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ । ਇਸ ਦਾ ਖ਼ਰਚ ਸਿੱਖਾਂ ਦੀ ਕਾਰ ਸੇਵਾ ਤੋਂ ਚਲਦਾ ਸੀ । ‘

ਪ੍ਰਸ਼ਨ 18.
ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ ।
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ਤੇ ਸਿਹਤਮੰਦ ਰੱਖਣ ਲਈ ਖਡੂਰ ਸਾਹਿਬ ਦੇ ਸਥਾਨ ‘ਤੇ ਇਕ ਅਖਾੜਾ ਬਣਵਾਇਆ ।

ਪ੍ਰਸ਼ਨ 19.
ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਜੋ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

ਪ੍ਰਸ਼ਨ 20.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
1552 ਈ: ਵਿਚ ।

ਪ੍ਰਸ਼ਨ 21.
ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਭਾਈਚਾਰੇ ਲਈ ਕੀਤਾ ।

ਪ੍ਰਸ਼ਨ 22.
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ ।

II.

ਪ੍ਰਸ਼ਨ 1.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ ।

ਪ੍ਰਸ਼ਨ 2.
ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੰਭਾਲਦੇ ਸਮੇਂ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ?
ਉੱਤਰ-
ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਗੁਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।

ਪ੍ਰਸ਼ਨ 3.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਾਰਜ ਕਿਸ ਨੇ ਪੂਰਾ ਕਰਵਾਇਆ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 4.
ਮੰਜੀ ਪ੍ਰਥਾ ਕਿਹੜੇ ਗੁਰੂ ਜੀ ਨੇ ਆਰੰਭ ਕਰਵਾਈ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
“ਆਨੰਦ ਨਾਂ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 6.
ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਤੇ ਕਿੰਨੀਆਂ ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਨ ਤੇ ਮੋਹਰੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ ।

ਪਸ਼ਨ 7.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ ?
ਉੱਤਰ-
ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ । ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਪੌੜੀ ‘ਤੇ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।

ਪ੍ਰਸ਼ਨ 8.
ਗੁਰੂ ਅਮਰਦਾਸ ਜੀ ਨੇ ਕਿਨ੍ਹਾਂ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ?
ਉੱਤਰ-
ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦੀ ਰੀਤ ਆਰੰਭ ਕੀਤੀ । ਉਨ੍ਹਾਂ ਨੇ ਜਨਮ ਤੇ ਮੌਤ ਦੇ ਮੌਕਿਆਂ ‘ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ।

ਪ੍ਰਸ਼ਨ 9.
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮੱਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇਕ ਕੰਮ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ । ਜਾਂ ਉਨ੍ਹਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ।

ਪ੍ਰਸ਼ਨ 10.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ।

ਪ੍ਰਸ਼ਨ 11.
ਗੁਰੂ ਅਮਰਦਾਸ ਜੀ ਦੇ ਕਾਲ ਵਿਚ ਸਿੱਖ ਆਪਣੇ ਤਿਉਹਾਰ ਲਈ ਜਿੱਥੇ ਇਕੱਠੇ ਹੁੰਦੇ ਸਨ ?
ਉੱਤਰ-
ਸਿੱਖ ਆਪਣੇ ਤਿਉਹਾਰ ਮਨਾਉਣ ਦੇ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਚ ਇਕੱਠੇ ਹੁੰਦੇ ਸਨ ।

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ ।

ਪ੍ਰਸ਼ਨ 13.
ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ।

ਪ੍ਰਸ਼ਨ 14.
ਗੁਰੂ ਅਮਰਦਾਸ ਜੀ ਵਲੋਂ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਦੂਜੇ ਧਾਰਮਿਕ ਸਥਾਨਾਂ ਨਾਲੋਂ ਕਿਵੇਂ ਵੱਖ ਸੀ ?
ਉੱਤਰ-
ਗੋਇੰਦਵਾਲ ਸਾਹਿਬ ਸਿੱਖਾਂ ਦੀ ਸਮੂਹਿਕ ਮਿਹਨਤ ਨਾਲ ਬਣਿਆ ਸੀ ਜਿਸ ਵਿਚ ਨਾ ਤਾਂ ਕਿਸੇ ਦੇਵੀ-ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਨਾ ਹੀ ਇਸ ਵਿਚ ਕੋਈ ਪੁਜਾਰੀ ਸੀ ।

ਪ੍ਰਸ਼ਨ 15.
ਗੁਰੂ ਅਮਰਦਾਸ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਨੇ ਜਨਮ ਅਤੇ ਵਿਆਹ ਦੇ ਮੌਕੇ ‘ਤੇ “ਆਨੰਦ ਬਾਣੀ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮੌਤ ਦੇ ਅਵਸਰ ‘ਤੇ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 16.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ ਸਨ ।

ਪ੍ਰਸ਼ਨ 17.
ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ?
ਉੱਤਰ-
ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ ਸੀ ।

ਪ੍ਰਸ਼ਨ 18.
ਲੰਗਰ ਪ੍ਰਥਾ ਦਾ ਵਿਸਤਾਰ ਕਿਸਨੇ ਕੀਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 19.
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਕਿਸ ਨੇ ਦਿੱਤਾ ?
ਉੱਤਰ-
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ !

ਪ੍ਰਸ਼ਨ 20.
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ ।

III.

ਪ੍ਰਸ਼ਨ 1.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
ਉੱਤਰ-
ਗੁਰੂ ਰਾਮਦਾਸ ਜੀ ।

ਪ੍ਰਸ਼ਨ 2.
ਮਸੰਦ ਪ੍ਰਥਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਆਰੰਭ ਕੀਤਾ ?
ਉੱਤਰ-
ਗੁਰੂ ਰਾਮਦਾਸ ਜੀ ਨੇ ॥

ਪ੍ਰਸ਼ਨ 3.
ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ ।
ਉੱਤਰ-
ਮਸੰਦ ਪ੍ਰਥਾ ਦੇ ਦੋ ਮੁੱਖ ਉਦੇਸ਼ ਸਨ-ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ ।

ਪ੍ਰਸ਼ਨ 4.
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ ।

ਪ੍ਰਸ਼ਨ 5.
ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ? ਪੁੱਤਰਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ-ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਦੇਵ |

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇਕ ਕੰਮ ਦੱਸੋ !
ਉੱਤਰ-
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ । ਜਾਂ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਮਸੰਦਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ।

ਪ੍ਰਸ਼ਨ 7.
ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰ (ਅੰਮ੍ਰਿਤਸਰ) ਨਾਂ ਦਾ ਸ਼ਹਿਰ ਵਸਾਇਆ ।

ਪ੍ਰਸ਼ਨ 8.
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ ।

ਪ੍ਰਸ਼ਨ 9.
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰ ਸੰਤੋਖਸਰ ਤੇ ਅੰਮ੍ਰਿਤਸਰ ਹਨ ।

ਪ੍ਰਸ਼ਨ 10.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ।
ਉੱਤਰ-
ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਲੱਗ ਤੀਰਥ-ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਮਿਲ ਗਿਆ !

ਪ੍ਰਸ਼ਨ 11.
ਗੁਰੂ ਰਾਮਦਾਸ ਜੀ ਅਤੇ ਅਕਬਰ ਬਾਦਸ਼ਾਹ ਦੀ ਮੁਲਾਕਾਤ ਦਾ, ਮਹੱਤਵ ਦੱਸੋ। ”
ਉੱਤਰ-
ਗੁਰੂ ਰਾਮਦਾਸ ਜੀ ਦੀ ਅਕਬਰ ਨਾਲ ਮੁਲਾਕਾਤ ਨਾਲ ਦੋਹਾਂ ਵਿਚ ਦੋਸਤੀ ਭਰੇ ਸੰਬੰਧ ਕਾਇਮ ਹੋਏ ।

ਪ੍ਰਸ਼ਨ 12.
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
“ਗੁਰੂ ਕਾ ਬਾਜ਼ਾਰ’

ਪ੍ਰਸ਼ਨ 13.
ਗੁਰੂ ਰਾਮਦਾਸ ਜੀ ਨੇ “ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ ?
ਉੱਤਰ-
ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਕਾਰਨ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕੀਤੀ ।

ਪ੍ਰਸ਼ਨ 14.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 15.
ਗੁਰੂ ਰਾਮਦਾਸ ਜੀ ਨੇ ਮਹਾਂਦੇਵ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਕਿਉਂਕਿ ਮਹਾਂਦੇਵ ਫ਼ਕੀਰ ਸੁਭਾਅ ਦਾ ਸੀ ਅਤੇ ਉਸ ਨੂੰ ਦੁਨਿਆਵੀ ਵਿਸ਼ਿਆਂ ਨਾਲ ਕੋਈ ਲਗਾਓ ਨਹੀਂ ਸੀ ।

ਪ੍ਰਸ਼ਨ 16.
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਇਸ ਲਈ ਸਮਝਿਆ ਕਿਉਂਕਿ ਉਹ ਧੋਖੇਬਾਜ਼ ਅਤੇ ਸਾਜ਼ਿਸ਼ ਕਰਨ ਵਾਲਾ ਸੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ ?
ਉੱਤਰ-
ਉਦਾਸੀ ਸੰਪਰਦਾਇ ਦੀ ਸਥਾਪਨਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸੀ ਚੰਦ ਜੀ ਨੇ ਕੀਤੀ ਸੀ । ਉਸ ਨੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ । ਇਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਅਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੇਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 2.
ਸ੍ਰੀ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ ?
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿਚ ਜਾਤੀ ਮਤਭੇਦ ਦਾ ਰੋਗ ਇੰਨਾ ਵਧ ਚੁੱਕਾ ਸੀ ਕਿ ਲੋਕ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ ਸਨ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ-ਰਿਵਾਜ ਲੋਕਾਂ ਵਿਚ ਫੁੱਟ ਪਾਉਂਦੇ ਹਨ । ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ । ਉਨ੍ਹਾਂ ਨੇ ਵਿਆਹ ਦੀਆਂ ਰਸਮਾਂ ਵਿਚ ਵੀ ਸੁਧਾਰ ਕੀਤਾ । ਉਨ੍ਹਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀਆਂ ਰਸਮਾਂ ਦੀ ਥਾਂ “ਲਾਵਾਂ ਦੀ ਪ੍ਰਥਾ ਸ਼ੁਰੂ ਕੀਤੀ ।

ਪ੍ਰਸ਼ਨ 3.
ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ।
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸਥਾਨ ‘ਤੇ ਬਾਉਲੀ (ਜਲ ਸੋਤ) ਦੀ ਨੀਂਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਕੀਤਾ ਗਿਆ ਸੀ । ਇਸਦਾ ਨਿਰਮਾਣ ਕੰਮ ਤੀਜੇ ਸਿੱਖ ਗੁਰੂ ਅਮਰਦਾਸ ਜੀ ਨੇ ਕੀਤਾ । ਉਨ੍ਹਾਂ ਨੇ ਇਸ ਬਾਉਲੀ ਵਿਚ 84 ਪੌੜੀਆਂ ਬਣਵਾਈਆਂ । ਉਹਨਾਂ ਨੇ ਬਚਨ ਕੀਤਾ ਕਿ ਜੋ ਸਿੱਖ ਹਰੇਕ ਪੌੜੀ ਉੱਤੇ ਸ਼ਰਧਾ ਅਤੇ ਸੱਚੇ ਮਨ ਨਾਲ ‘ਜਪੁਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ ।
ਡਾ: ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ, “ਇਸ ਬਾਉਲੀ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕੰਮ ਸੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਈ । ਇਸ ਬਾਉਲੀ ਉੱਤੇ ਇਕੱਠੇ ਹੋਣ ਨਾਲ ਸਿੱਖਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਵੀ ਵਧੀ ਅਤੇ ਉਹ ਆਪਸ ਵਿਚ ਸੰਗਠਿਤ ਹੋਣ ਲੱਗੇ ।

ਪ੍ਰਸ਼ਨ 4.
ਆਨੰਦ ਸਾਹਿਬ ਬਾਰੇ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਨਵੀਂ ਬਾਣੀ ਦੀ ਰਚਨਾ ਕੀਤੀ ਜਿਸ ਨੂੰ “ਆਨੰਦ ਸਾਹਿਬ’ ਕਿਹਾ ਜਾਂਦਾ ਹੈ । ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ‘ਆਨੰਦ ਸਾਹਿਬ ਦਾ ਪਾਠ ਕਰਨ । ਇਸ ਰਾਗ ਦੇ ਪ੍ਰਵਚਨ ਨਾਲ ਸਿੱਖਾਂ ਵਿਚ ਵੇਦ-ਮੰਤਰਾਂ ਦੇ ਉਚਾਰਨ ਦਾ ਮਹੱਤਵ ਬਿਲਕੁਲ ਖ਼ਤਮ ਹੋ ਗਿਆ | ਅੱਜ ਵੀ ਸਾਰੇ ਸਿੱਖ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ।

ਪ੍ਰਸ਼ਨ 5.
ਸਿੱਖਾਂ ਅਤੇ ਉਦਾਸੀਆਂ ਦੇ ਸਮਝੌਤੇ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਸੰਪਰਦਾਇ ਤੋਂ ਵੱਖ ਕਰ ਦਿੱਤਾ ਸੀ, ਪਰੰਤੂ ਗੁਰੂ ਰਾਮਦਾਸ ਜੀ ਨੇ ਉਦਾਸੀਆਂ ਨਾਲ ਬੜਾ ਨਿਮਰਤਾ-ਪੂਰਵਕ ਵਿਵਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ । ਇਸ ਤਰ੍ਹਾਂ ਉਦਾਸੀਆਂ ਨੇ ਸਿੱਖ ਗੁਰੂ ਸਾਹਿਬਾਨ ਦਾ ਵਿਰੋਧ ਕਰਨਾ ਛੱਡ ਦਿੱਤਾ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
ਗੁਰੂ ਸਾਹਿਬਾਨ ਵੇਲੇ ਬਣੀਆਂ ਬਾਉਲੀਆਂ ਦਾ ਵਰਣਨ ਕਰੋ ।
ਉੱਤਰ-
ਗੁਰੁ ਸਾਹਿਬਾਨ ਦੇ ਸਮੇਂ ਵਿਚ ਹੇਠ ਲਿਖੀਆਂ ਬਾਉਲੀਆਂ ਦਾ ਨਿਰਮਾਣ ਹੋਇਆ –
1. ਗੋਇੰਦਵਾਲ ਸਾਹਿਬ ਦੀ ਬਾਉਲੀ-ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨੀਂਹ-ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਹੋਇਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਨੂੰ ਪੂਰਨ ਕਰਵਾਇਆ । ਉਨ੍ਹਾਂ ਨੇ ਇਸ ਦੇ ਪਾਣੀ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ ਕਿ ਜੋ ਸਿੱਖ ਹਰੇਕ ਪੌੜੀ ਉੱਪਰ ਸ਼ਰਧਾ ਅਤੇ ਸੱਚੇ ਮਨ ਨਾਲ ਜਪੁਜੀ ਸਾਹਿਬ (Japuji Sahib) ਦਾ ਪਾਠ ਕਰੇਗਾ ਉਹ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ।

2. ਲਾਹੌਰ ਦੀ ਬਾਉਲੀ-ਲਾਹੌਰ ਦੇ ਡੱਬੀ ਬਾਜ਼ਾਰ ਵਿਚ ਸਥਿਤ ਇਸ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ । ਇਹ ਬਾਉਲੀ ਸਿੱਖਾਂ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

ਪ੍ਰਸ਼ਨ 7.
ਸ੍ਰੀ ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (1539 ਈ:) ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰ-ਗੱਦੀ ‘ਤੇ ਬੈਠੇ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਹੇਠ ਲਿਖੇ ਢੰਗ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਜੀ ਨੇ ਯੋਗਦਾਨ ਦਿੱਤਾ –
1. ਗੁਰਮੁਖੀ ਲਿਪੀ ਦਾ ਮਾਨਵੀਕਰਨ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ-ਬੋਧ’ ਦੀ ਰਚਨਾ ਕੀਤੀ । ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ | ਜਨ-ਸਾਧਾਰਨ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਕੰਮ ਨੂੰ ਉਤਸ਼ਾਹ ਮਿਲਿਆ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰ ਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਸਾਰੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ-ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਇਸ ਪ੍ਰਥਾ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀਆਂ ਨੂੰ ਸਿੱਖ ਧਰਮ ਵਿਚੋਂ ਕੱਢਣਾ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ | ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ ਜਿਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਵੱਖ ਕਰ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 8.
ਸਿੱਖ ਪੰਥ ਵਿਚ ਗੁਰੂ ਤੇ ਸਿੱਖ (ਚੇਲਾ ਦੀ ਪਰੰਪਰਾ ਕਿਵੇਂ ਸਥਾਪਿਤ ਹੋਈ ?
ਉੱਤਰ-
1539 ਈ: ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਇਕ ਵਿਸ਼ੇਸ਼ ਧਾਰਮਿਕ ਭਾਈਚਾਰਾ ਹੋਂਦ ਵਿਚ ਆ ਚੁੱਕਿਆ ਸੀ । ਗੁਰੂ ਨਾਨਕ ਦੇਵ ਜੀ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ | ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਗੁਰਗੱਦੀ ਸੰਭਾਲੀ । ਇਸ ਤਰ੍ਹਾਂ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਸਥਾਪਿਤ ਹੋਈ ਅਤੇ ‘ਸਿੱਖ` ਇਤਿਹਾਸ ਦੇ ਬਾਅਦ ਦੇ ਸਮੇਂ ਵਿਚ ਇਹ ਵਿਚਾਰ ਗੁਰੂ ਪੰਥ ਦੇ ਸਿਧਾਂਤ ਦੇ ਰੂਪ ਵਿਚ ਵਿਕਸਿਤ ਹੋਇਆ ।

ਪ੍ਰਸ਼ਨ 9.
ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਬਣਾਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੇ ਹੁੰਦੇ ਹੋਏ ਵੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ ।
ਇਸ ਪਿੱਛੇ ਕੁੱਝ ਖ਼ਾਸ ਕਾਰਨ ਸਨ-

  • ਆਦਰਸ਼ ਗ੍ਰਹਿਸਥ ਜੀਵਨ ਦੀ ਪਾਲਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੁੱਖ ਸਿਧਾਂਤ ਸੀ, ਪਰ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ ਸਨ । ਇਸ ਤੋਂ ਉਲਟ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਦੀ ਸੱਚੇ ਦਿਲੋਂ ਪਾਲਣਾ ਕਰ ਰਹੇ ਸਨ ।
  • ਨਿਮਰਤਾ ਤੇ ਸੇਵਾ-ਭਾਵ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਸੀ, ਪਰ ਬਾਬਾ ਸ੍ਰੀ ਚੰਦ ਨਿਮਰਤਾ ਤੇ ਸੇਵਾ ਭਾਵ ਦੋਵੇਂ ਗੁਣਾਂ ਤੋਂ ਕੋਰੇ ਸਨ । ਦੂਜੇ ਪਾਸੇ ਭਾਈ ਲਹਿਣਾ ਜੀ ਨਿਮਰਤਾ ਤੇ ਸੇਵਾ-ਭਾਵ ਦੀ ਪਤੱਖ ਮੂਰਤੀ ਸਨ ।
  • ਗੁਰੂ ਨਾਨਕ ਦੇਵ ਜੀ ਨੂੰ ਵੇਦਾਂ, ਸ਼ਾਸਤਰਾਂ ਤੇ ਬਾਹਮਣ ਵਰਗ ਦੀ ਸਰਵ-ਉੱਚਤਾ ਵਿਚ ਭਰੋਸਾ ਨਹੀਂ ਸੀ । ਉਹ ਸੰਸਕ੍ਰਿਤ ਨੂੰ ਵੀ ਪਵਿੱਤਰ ਭਾਸ਼ਾ ਨਹੀਂ ਮੰਨਦੇ ਸਨ, ਪਰ ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਵੇਦ ਮੰਤਰਾਂ ਵਿਚ ਡੂੰਘਾ ਵਿਸ਼ਵਾਸ ਸੀ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰਗਰ ਪ੍ਰਥਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਲੰਗਰ ਵਿਚ ਸਾਰੇ ਸਿੱਖ ਇਕ ਸਾਬ ਬੈਠ ਕੇ ਭੋਜਨ ਛੱਕਦੇ ਸਨ । ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਕਾਫ਼ੀ ਉਤਸ਼ਾਹ ਦਿੱਤਾ। ਲੰਗਰ ਪ੍ਰਥਾ ਦੇ ਵਿਸਥਾਰ ਤੇ ਉਤਸ਼ਾਹ ਦੇ ਕਈ ਮਹੱਤਵਪੂਰਨ ਸਿੱਟੇ ਨਿਕਲੇ । ਇਹ ਪ੍ਰਥਾ ਧਰਮ ਪ੍ਰਚਾਰ ਦੇ ਕੰਮ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ । ਗ਼ਰੀਬਾਂ ਦੇ ਲਈ ਇਕ ਸਹਾਰਾ ਬਣਨ ਤੋਂ ਇਲਾਵਾ ਇਹ ਪ੍ਰਚਾਰ ਅਤੇ ਵਿਸਥਾਰ ਦਾ ਇਕ ਮਹੱਤਵਪੂਰਨ ਸਾਧਨ ਬਣੀ । ਗੁਰੂ ਜੀ ਦੇ ਪੈਰੋਕਾਰਾਂ ਵਲੋਂ ਦਿੱਤੇ ਗਏ ਦਾਨ, ਚੜ੍ਹਾਵੇ ਆਦਿ ਨੂੰ ਇਸ ਨੇ ਨਿਸ਼ਚਿਤ ਰੂਪ ਦਿੱਤਾ ।

ਹਿੰਦੂਆਂ ਵਲੋਂ ਸਥਾਪਤ ਕੀਤੀਆਂ ਗਈਆਂ ਦਾਨ ਸੰਸਥਾਵਾਂ ਅਨੇਕਾਂ ਸਨ ਪਰ ਗੁਰੂ ਜੀ ਦਾ ਲੰਗਰ ਸ਼ਾਇਦ ਪਹਿਲੀ ਸੰਸਥਾ ਸੀ ਜਿਸ ਦਾ ਖ਼ਰਚ ਸਾਰੇ ਸਿੱਖਾਂ ਦੇ ਸਾਂਝੇ ਦਾਨ ਅਤੇ ਚੜਾਵੇ ਨਾਲ ਚਲਾਇਆ ਜਾਂਦਾ ਸੀ । ਇਸ ਗੱਲ ਨੇ ਸਿੱਖਾਂ ਵਿਚ ਊਚ-ਨੀਚ ਦੀ ਭਾਵਨਾ ਖ਼ਤਮ ਕਰਕੇ ਏਕਤਾ ਦੀ ਭਾਵਨਾ ਪੈਦਾ ਕੀਤੀ ।

ਪ੍ਰਸ਼ਨ 11.
ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਿਸੇ ਘਟਨਾ ਤੋਂ ਉਨ੍ਹਾਂ ਦੇ ਅਨੁਸ਼ਾਸਨ ਪਸੰਦ ਹੋਣ ਦਾ ਸਬੂਤ ਮਿਲਦਾ ਹੈ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਦੇ ਸਾਹਮਣੇ ਅਨੁਸ਼ਾਸਨ ਦੀ ਇਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ । ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਨਾਂ ਦੇ ਦੋ ਪ੍ਰਸਿੱਧ ਰਬਾਬੀ ਉਨਾਂ ਦੇ ਦਰਬਾਰ ਵਿਚ ਰਹਿੰਦੇ ਸਨ ।ਉਨ੍ਹਾਂ ਨੂੰ ਆਪਣੀ ਕਲਾ ਉੱਤੇ ਇੰਨਾ ਹੰਕਾਰ ਹੋ ਗਿਆ ਕਿ ਉਹ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲੱਗੇ ।

ਉਹ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ਕਿ ਗੁਰੂ ਜੀ ਦੀ ਸਿੱਧੀ ਸਿਰਫ਼ ਸਾਡੇ ਹੀ ਮਿੱਠੇ ਰਾਗਾਂ ਤੇ ਸ਼ਬਦਾਂ ਦੇ ਕਾਰਨ ਹੈ । ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਮਹੱਤਵ ਦਾ ਕਾਰਨ ਵੀ ਮਰਦਾਨੇ ਦਾ ਮਧੁਰ ਸੰਗੀਤ ਦੱਸਿਆ । ਗੁਰੂ ਜੀ ਨੇ ਇਸੇ ਅਨੁਸ਼ਾਸਨਹੀਣਤਾ ਦੇ ਕਾਰਨ ਸੱਤਾ ਤੇ ਬਲਵੰਡ ਨੂੰ ਦਰਬਾਰ ਵਿਚੋਂ ਕੱਢ ਦਿੱਤਾ | ਅੰਤ ਵਿਚ ਸ਼ਰਧਾਲੂ ਸਿੱਖ ਭਾਈ ਲੱਧਾ ਜੀ ਦੀ ਬੇਨਤੀ ‘ਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ । ਇਸ ਘਟਨਾ ਦਾ ਸਿੱਖਾਂ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਸਿੱਖ ਧਰਮ ਵਿਚ ਅਨੁਸ਼ਾਸਨ ਦਾ ਮਹੱਤਵ ਵਧ ਗਿਆ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਕਿਵੇਂ ਬਣੇ ? ਉਨ੍ਹਾਂ ਨੂੰ ਗੁਰਗੱਦੀ ਕਿਵੇਂ ਮਿਲੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ । ਉਹ ਇਸ ਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਸ਼ਿਸ਼ ਬਣ ਗਏ | ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 1541 ਈ: ਤੋਂ 1552 ਈ: ਤਕ (ਗੁਰਗੱਦੀ ਮਿਲਣ ਤਕ) ਖਡੂਰ ਸਾਹਿਬ ਵਿਚ ਹੀ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ ਇਕ ਦਿਨ ਕੜਾਕੇ ਦੀ ਠੰਢ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦਾ ਘੜਾ ਲੈ ਕੇ ਆ ਰਹੇ ਸਨ |

ਰਸਤੇ ਵਿਚ ਉਨ੍ਹਾਂ ਦੇ ਪੈਰ ਨੂੰ ਠੋਕਰ ਲੱਗੀ, ਉਹ ਡਿਗ ਪਏ ਇਹ ਦੇਖ ਕੇ ਇਕ ਜੁਲਾਹੇ ਦੀ ਪਤਨੀ ਨੇ ਕਿਹਾ ਕਿ ਇਹ ਜ਼ਰੂਰ ਨਿਥਾਵਾਂ ਅਮਰੁ ਹੀ ਹੋਵੇਗਾ । ਇਸ ਘਟਨਾ ਦੀ ਸੂਚਨਾ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਅਮਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ ਬਲਕਿ ਨਿਥਾਵਿਆਂ ਦਾ ਥਾਂ ਬਣੇਗਾ | ਮਾਰਚ, 1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ।

ਪ੍ਰਸ਼ਨ 13.
ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਲੰਗਰ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਮਿਲ ਨਹੀਂ ਸਕਦਾ ਸੀ ।
ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਣਾ ਪਿਆ ਸੀ । ਗੁਰੂ ਜੀ ਦਾ ਲੰਗਰ ਹਰੇਕ ਧਰਮ, ਜਾਤ ਅਤੇ ਵਰਗ ਦੇ ਲੋਕਾਂ ਦੇ ਲਈ ਖੁੱਲ੍ਹਾ ਸੀ । ਲੰਗਰ ਵਿਚ ਬਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਭ ਜਾਤਾਂ ਦੇ ਲੋਕ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਸਨ । ਇਸ ਨਾਲ ਜਾਤ-ਪਾਤ ਤੇ ਰੰਗ-ਰੂਪ ਦੇ ਵਿਤਕਰਿਆਂ ਵਿਚ ਬਹੁਤ ਸੁਧਾਰ ਹੋਇਆ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੀ ਲੜੀ ਵਿਚ ਬੰਨ੍ਹੇ ਜਾਣ ਲੱਗੇ ।

ਪ੍ਰਸ਼ਨ 14.
ਗੁਰੂ ਅਮਰਦਾਸ ਜੀ ਦੇ ਸਮੇਂ ਮੰਜੀ ਪ੍ਰਥਾ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਸੰਖਿਆ ਕਾਫ਼ੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਕਿ ਉਹ ਹਰ ਇਕ ਸਥਾਨ ‘ਤੇ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ।
ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪੁੱਤ ਨੂੰ ‘ਮੰਜੀ ਅਤੇ ਉਸਦੇ ਮੁਖੀਆਂ ਨੂੰ ‘ਮੰਜੀਦਾਰ” ਕਿਹਾ ਜਾਂਦਾ ਸੀ ।

ਹਰ ਇਕ ਮੰਜੀ ਛੋਟੇ-ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਥਾ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, “ਗੁਰੁ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।”

ਪ੍ਰਸ਼ਨ 15.
‘‘ਸ੍ਰੀ ਗੁਰੂ ਅਮਰਦਾਸ ਜੀ ਇਕ ਸਮਾਜ-ਸੁਧਾਰਕ ਸਨ ।’ ਇਸ ਦੇ ਪੱਖ ਵਿਚ ਕੋਈ ਚਾਰ ਦਲੀਲਾਂ ਦਿਓ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ-
1. ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕੀਤਾ ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਭੇਦ-ਭਾਵ ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ ਤੇ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤਪਾਤ ਦਾ ਕੋਈ ਭੇਦ-ਭਾਵ ਨਹੀਂ ਰੱਖਿਆ ਜਾਂਦਾ ਸੀ ।
2. ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ‘ਤੇ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ।
3. ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਿਆ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ |
4. ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਅਨੇਕ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ ਸਮਾਜ ਸੁਧਾਰ ਦੇ ਖੇਤਰ ਵਿਚ ਗੁਰੂ ਜੀ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਜਾਤ-ਪਾਤ ਦਾ ਵਿਰੋਧ-ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਦੇ ਮਤਭੇਦ ਦਾ ਖੰਡਨ ਕੀਤਾ { ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਹੈ ।

2. ਛੂਤ-ਛਾਤ ਦੀ ਨਿੰਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਛੂਤ-ਛਾਤ ਨੂੰ ਸਮਾਪਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ । ਉਨ੍ਹਾਂ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ । ਉੱਥੇ ਸਾਰੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸਨ ।

3. ਵਿਧਵਾ ਵਿਆਹ-ਸ੍ਰੀ ਗੁਰੂ ਅਮਰਦਾਸ ਦੇ ਸਮੇਂ ਵਿਚ ਵਿਧਵਾ ਵਿਆਹ ਦੀ ਮਨਾਹੀ ਸੀ । ਕਿਸੇ ਇਸਤਰੀ ਨੂੰ ਪਤੀ ਦੀ ਮੌਤ ਦੇ ਬਾਅਦ ਸਾਰਾ ਜੀਵਨ ਵਿਧਵਾ ਦੇ ਰੂਪ ਵਿਚ ਬਤੀਤ ਕਰਨਾ ਪੈਂਦਾ ਸੀ । ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉੱਚਿਤ ਦੱਸਿਆ ਅਤੇ ਇਸ ਤਰ੍ਹਾਂ ਇਸਤਰੀ ਜਾਤੀ ਨੂੰ ਸਮਾਜ ਵਿਚ ਯੋਗ ਥਾਂ ਦਿਵਾਉਣ ਦਾ ਯਤਨ ਕੀਤਾ ।

4. ਸਤੀ ਪ੍ਰਥਾ ਦੀ ਨਿਖੇਧੀ-ਉਸ ਸਮੇਂ ਸਮਾਜ ਵਿਚ ਇਕ ਹੋਰ ਵੱਡੀ ਬੁਰਾਈ ਸਤੀ ਪ੍ਰਥਾ ਵੀ ਸੀ । ਜੀ. ਵੀ. ਸਟਾਕ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸਤਰੀ ਸਤੀ ਨਹੀਂ ਕਹੀ ਜਾਂਦੀ ਜੋ ਆਪਣੇ ਪਤੀ ਦੇ ਮਰੇ ਸਰੀਰ ਦੇ ਨਾਲ ਸੜ ਜਾਂਦੀ ਹੈ | ਅਸਲ ਵਿਚ ਉਹ ਇਸਤਰੀ ਸਤੀ ਹੈ, ਜੋ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰੇ ।

5. ਪਰਦੇ ਦੀ ਰਸਮ ਦਾ ਵਿਰੋਧ–ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਰਸਮ ਦੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ । ਇਸ ਲਈ ਉਨ੍ਹਾਂ ਨੇ ਇਸਤਰੀਆਂ ਦਾ ਬਿਨਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿਚ ਬੈਠਣ ਦਾ ਹੁਕਮ ਦਿੱਤਾ ।

6. ਨਸ਼ੀਲੀਆਂ ਵਸਤਾਂ ਦੀ ਨਿੰਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੇ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਆਪਣੇ ਇਕ ਸ਼ਬਦ ਵਿਚ ਸ਼ਰਾਬ ਪੀਣ ਦੀ ਖ਼ਬ ਨਿੰਦਾ ਕੀਤੀ ਹੈ । ਗੁਰੂ ਜੀ ਗੁਰੂ ਨਾਨਕ ਦੇਵ ਜੀ ਵਾਂਗ ਅਜਿਹੀ ਸ਼ਰਾਬ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਦਾ ਨਸ਼ਾ ਕਦੀ ਨਾ ਉੱਤਰੇ । ਉਹ ਨਸ਼ਾ ਬੇਹੋਸ਼ ਕਰਨ ਵਾਲਾ ਨਾ ਹੋਵੇ, ਸਗੋਂ ਸਮਾਜ ਸੇਵਾ ਦੇ ਲਈ ਮ੍ਰਿਤ ਕਰਨ ਵਾਲਾ
ਹੋਣਾ ਚਾਹੀਦਾ ਹੈ ।

7. ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ-ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਇਕੱਠੇ ਮਿਲ ਕੇ ਨਵੀਂ ਪਰੰਪਰਾ ਅਨੁਸਾਰ ਮਨਾਇਆ ਕਰਨ । ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ ਜਾਗ੍ਰਿਤ ਕਰਨ ਦਾ ਯਤਨ ਕੀਤਾ ।

8. ਜਨਮ ਅਤੇ ਮੌਤ ਸੰਬੰਧੀ ਨਵੇਂ ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮੌਤ, ਜਨਮ ਅਤੇ ਵਿਆਹ ਦੇ ਮੌਕਿਆਂ ‘ਤੇ ਨਵੇਂ ਰਿਵਾਜਾਂ ਦਾ ਪਾਲਣ ਕਰਨ ਨੂੰ ਕਿਹਾ । ਇਹ ਰਿਵਾਜ ਹਿੰਦੁਆਂ ਦੇ ਰੀਤੀ-ਰਿਵਾਜਾਂ ਤੋਂ ਬਿਲਕੁਲ ਵੱਖ ਸਨ । ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਅਲੱਗ ਪਹਿਚਾਣ ਪ੍ਰਦਾਨ ਕੀਤੀ । ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਆਪਣੇ ਕੰਮਾਂ ਨਾਲ ਸਿੱਖ ਧਰਮ ਨੂੰ ਇਕ ਨਵਾਂ ਬਲ ਮਿਲਿਆ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

Punjab State Board PSEB 10th Class Social Science Book Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ Textbook Exercise Questions and Answers.

PSEB Solutions for Class 10 Social Science Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ

SST Guide for Class 10 PSEB ਭਾਰਤ ਵਿਚ ਉਦਯੋਗਿਕ ਵਿਕਾਸ Textbook Questions and Answers

ਅਭਿਆਸ ਦੇ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)
I. ਉੱਤਰ ਇਕ ਸ਼ਬਦ ਜਾਂ ਇਕ ਲਾਈਨ ਵਿਚ ਦਿਓ-

ਪ੍ਰਸ਼ਨ 1.
ਮੁੱਢਲੇ ਉਦਯੋਗਾਂ ਦੇ ਕੋਈ ਦੋ ਉਦਾਹਰਨ ਦਿਓ ।
ਉੱਤਰ-

  1. ਲੋਹਾ ਅਤੇ ਇਸਪਾਤ ਉਦਯੋਗ
  2. ਸੀਮਿੰਟ ਉਦਯੋਗ ।

ਪ੍ਰਸ਼ਨ 2.
ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਕੁਟੀਰ ਉਦਯੋਗ ਤੋਂ ਭਾਵ ਉਸ ਉਦਯੋਗ ਤੋਂ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਪੂਰੀ ਤਰ੍ਹਾਂ ਜਾਂ ਅੰਸ਼ਿਕ ਰੂਪ ਵਿਚ ਚਲਾਇਆ ਜਾਂਦਾ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 3.
ਲਘੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਲਘੂ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿੱਚ 3 ਕਰੋੜ ਤਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।

ਪ੍ਰਸ਼ਨ 4.
ਲਘੂ ਉਦਯੋਗਾਂ ਦੀ ਇਕ ਸਮੱਸਿਆ ਲਿਖੋ ।
ਉੱਤਰ-
ਕੱਚੇ ਮਾਲ ਅਤੇ ਬਿਜਲੀ ਦੀ ਸਮੱਸਿਆ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)
II. ਇਹਨਾਂ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿਚ ਇਓ-

ਪ੍ਰਸ਼ਨ 1.
ਭਾਰਤ ਵਿਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-

  • ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਵਿਚ ਬਹੁਤ ਤੇਜ਼ ਵਾਧਾ ਹੁੰਦਾ ਹੈ । ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਦਯੋਗਾਂ ਦੇ ਵਿਕਾਸ ਵਿਚ ਦੋਹਾਂ ਦੀ ਆਮਦਨ ਵਿਚ ਵਾਧਾ ਕਰਕੇ ਗਰੀਬੀ ਦੀਆਂ ਜ਼ੰਜੀਰਾਂ ਨੂੰ ਕੱਟਿਆ ਹੈ ।
  • ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਦੇ ਵਧਣ ਨਾਲ ਬੱਚਤਾਂ ਵਿਚ ਵੀ ਵਾਧਾ ਹੁੰਦਾ ਹੈ ਅਤੇ ਬੱਚਤਾਂ ਪੂੰਜੀ ਨਿਰਮਾਣ ਲਈ ਜ਼ਰੂਰੀ ਹਨ । ਫ਼ਲਸਰੂਪ ਦੇਸ਼ ਦਾ ਆਰਥਿਕ ਵਿਕਾਸ ਹੋਰ ਤੇਜ਼ ਹੁੰਦਾ ਹੈ ।
  • ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕਿਆਂ ਵਿਚ ਵਾਧਾ ਹੁੰਦਾ ਹੈ । ਇਸ ਨਾਲ ਧਰਤੀ ਉੱਪਰ ਜਨਸੰਖਿਆ ਦੇ ਦਬਾਓ ਨੂੰ ਘੱਟ ਕੀਤਾ ਜਾ ਸਕਦਾ ਹੈ ।
  • ਉਦਯੋਗੀਕਰਨ ਖੇਤੀ ਵਿਕਾਸ ਵਿਚ ਸਹਾਇਕ ਸਿੱਧ ਹੁੰਦਾ ਹੈ | ਅਸਲ ਵਿਚ ਤੇਜ਼ ਉਦਯੋਗੀਕਰਨ ਤੇਜ਼ ਖੇਤੀ ਵਿਕਾਸ ਲਈ ਜ਼ਰੂਰੀ ਹੈ ।

ਪ੍ਰਸ਼ਨ 2.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ ? ਇਨ੍ਹਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ ।
ਉੱਤਰ-
ਲਘੂ ਅਤੇ ਕੁਟੀਰ ਉਦਯੋਗ-ਕੁਟੀਰ ਉਦਯੋਗ ਤੋਂ ਭਾਵ ਉਸ ਉਦਯੋਗ ਤੋਂ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਇਕ ਪੁਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਥਾ ਦੇ ਰੂਪ ਵਿਚ ਚਲਾਇਆ ਜਾਂਦਾ ਹੈ, ਕਿਉਂਕਿ ਇਹ ਉਦਯੋਗ ਮੁੱਖ ਤੌਰ ‘ਤੇ ਪਿੰਡਾਂ ਵਿਚ ਚਲਾਏ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਪੇਂਡੂ ਉਦਯੋਗ ਵੀ ਕਿਹਾ ਜਾਂਦਾ ਹੈ ।

ਨਵੀਨ ਪਰਿਭਾਸ਼ਾ (1999) ਅਨੁਸਾਰ ਲਘੂ ਉਦਯੋਗਾਂ ਵਿਚ ਉਨ੍ਹਾਂ ਸਾਰੇ ਕਾਰਖ਼ਾਨਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ 1 ਕਰੋੜ ਰੁਪਏ ਤੱਕ ਬੱਧੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ ।

ਲਘੂ ਉਦਯੋਗ ਅਤੇ ਕੁਟੀਰ ਉਦਯੋਗ ਦੀਆਂ ਸਮੱਸਿਆਵਾਂ – ਲਘੂ ਅਤੇ ਕੁਟੀਰ ਉਦਯੋਗ ਦੀਆਂ ਹੇਠ ਲਿਖੀਆਂ ਮੁੱਖ ਸਮੱਸਿਆਵਾਂ ਹਨ-

  • ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ – ਇਨ੍ਹਾਂ ਉਦਯੋਗ-ਧੰਦਿਆਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿਚ ਨਹੀਂ ਮਿਲਦਾ ਅਤੇ ਜੋ ਮਾਲ ਮਿਲਦਾ ਹੈ ਉਸ ਦੀ ਕਿਸਮ ਬਹੁਤ ਘਟੀਆ ਹੁੰਦੀ ਹੈ ਅਤੇ ਉਸ ਦਾ ਮੁੱਲ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ ਹੈ ।
  • ਵਿੱਤ ਦੀ ਸਮੱਸਿਆ – ਭਾਰਤ ਵਿਚ ਇਨ੍ਹਾਂ ਉਦਯੋਗਾਂ ਨੂੰ ਕਾਫ਼ੀ ਮਾਤਰਾ ਵਿਚ ਕਰਜ਼ਾ ਨਹੀਂ ਮਿਲ ਸਕਦਾ ।
  • ਉਤਪਾਦਨ ਦੇ ਪੁਰਾਣੇ ਢੰਗ – ਇਨ੍ਹਾਂ ਉਦਯੋਗਾਂ ਵਿਚ ਜ਼ਿਆਦਾਤਰ ਉਤਪਾਦਨ ਦੇ ਪੁਰਾਣੇ ਢੰਗ ਹੀ ਅਪਣਾਏ ਜਾਂਦੇ ਹਨ, ਜਿਸ ਦੇ ਕਾਰਨ ਇਨ੍ਹਾਂ ਉਦਯੋਗਾਂ ਦੀ ਉਤਪਾਦਕਤਾ ਘੱਟ ਹੈ ਅਤੇ ਪ੍ਰਤੀ ਇਕਾਈ ਲਾਗਤ ਜ਼ਿਆਦਾ ਹੈ ।
  • ਵਿਕਰੀ ਸੰਬੰਧੀ ਕਠਿਨਾਈਆਂ – ਇਨ੍ਹਾਂ ਉਦਯੋਗਾਂ ਨੂੰ ਆਪਣਾ ਮਾਲ ਉੱਚਿਤ ਮਾਤਰਾ ਵਿਚ ਵੇਚਣ ਲਈ ਕਾਫ਼ੀ ਕਠਿਨਾਈਆਂ ਉਠਾਉਣੀਆਂ ਪੈਂਦੀਆਂ ਹਨ ।
  • ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ – ਇਨ੍ਹਾਂ ਉਦਯੋਗਾਂ ਦੀ ਇਕ ਵੱਡੀ ਸਮੱਸਿਆ ਇਹ ਵੀ ਹੈ ਕਿ ਇਨ੍ਹਾਂ ਨੂੰ ਵੱਡੇ ਉਦਯੋਗਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ । ਇਸ ਲਈ ਛੋਟੇ ਉਦਯੋਗਾਂ ਦਾ ਮਾਲ ਵੱਡੇ ਉਦਯੋਗਾਂ ਦੇ ਮਾਲ ਦੇ ਸਾਹਮਣੇ ਟਿਕ ਨਹੀਂ ਸਕਦਾ ।

ਪ੍ਰਸ਼ਨ 3.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ-

  • ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ – ਭਾਰਤ ਵਿਚ ਵਧਦੀ ਹੋਈ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਲਘੂ ਅਤੇ ਕੁਟੀਰ ਉਦਯੋਗ ਦਾ ਵਿਕਾਸ ਕਰਕੇ ਹੀ ਹੋ ਸਕਦਾ ਹੈ ।
  • ਉਤਪਾਦਨ ਵਿਚ ਤੇਜ਼ ਵਾਧਾ – ਲਘੂ ਅਤੇ ਕੁਟੀਰ ਉਦਯੋਗਾਂ ਨੂੰ ਸਥਾਪਿਤ ਕਰਨ ਅਤੇ ਉਨ੍ਹਾਂ ਵਿਚ ਉਤਪਾਦਨ ਕੰਮ ਕਰਨ ਵਿਚ ਘੱਟ ਸਮਾਂ ਲੱਗਦਾ ਹੈ ।
  • ਪਿੰਡਾਂ ਦਾ ਵਿਕਾਸ – ਭਾਰਤ ਵਿਚ ਵਧੇਰੇ ਜਨਸੰਖਿਆਂ ਪਿੰਡਾਂ ਵਿਚ ਰਹਿੰਦੀ ਹੈ | ਘਰੇਲੂ ਉਦਯੋਗਾਂ ਦੀ ਉੱਨਤੀ ਨਾਲ ਪਿੰਡਾਂ ਦੀ ਆਰਥਿਕ ਹਾਲਤ ਸੁਧਰੇਗੀ । ਪੇਂਡੂਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ ਅਤੇ ਉਨ੍ਹਾਂ ਦੇ ਜੀਵਨ ਦਾ ਸਰਬਪੱਖੀ ਵਿਕਾਸ ਹੋਵੇਗਾ ।
  • ਵਿਤਰਨ ਵਿਖਮਤਾ ਵਿਚ ਕਮੀ – ਵੱਡੇ-ਵੱਡੇ ਕਾਰਖ਼ਾਨਿਆਂ ਦੇ ਕਾਇਮ ਹੋਣ ਨਾਲ ਦੇਸ਼ ਵਿਚ ਇਕ ਪਾਸੇ ਬਹੁਤ ਅਮੀਰ ਅਤੇ ਦੂਜੇ ਪਾਸੇ ਬਹੁਤ ਗ਼ਰੀਬ ਲੋਕ ਦਿਖਾਈ ਦੇਣ ਲੱਗਦੇ ਹਨ । ਵਧੇਰੇ ਧਨ ਕੁੱਝ ਹੀ ਹੱਥਾਂ ਵਿਚ ਕੇਂਦ੍ਰਿਤ ਹੋ ਜਾਂਦਾ ਹੈ । ਸਮਾਜ ਵਿਚ ਅਮੀਰ-ਗਰੀਬ ਦੇ ਵਿਚਕਾਰ ਪਾੜਾ ਹੋਰ ਚੌੜਾ ਹੋਣ ਨਾਲ ਸ਼ਾਂਤੀ ਅਤੇ ਸੁਖ ਨਸ਼ਟ ਹੋ ਜਾਂਦੇ ਹਨ । ਇਸ ਲਈ ਇਸ ਸਮੱਸਿਆ ਨੂੰ ਦੂਰ ਕਰਨ ਲਈ ਘਰੇਲੂ ਉਦਯੋਗ-ਧੰਦਿਆਂ ਦਾ ਵਿਕਾਸ ਕਰਨਾ ਚਾਹੀਦਾ ਹੈ ।

ਪ੍ਰਸ਼ਨ 4.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਵਿਚ ਅੰਤਰ ਦੱਸੋ ਅਤੇ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਬਾਰੇ ਸੁਝਾਅ ਦਿਓ ।
ਉੱਤਰ-
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗਾਂ ਵਿਚ ਅੰਤਰ-

  1. ਕੁਟੀਰ ਉਦਯੋਗ ਆਮ ਤੌਰ ‘ਤੇ ਪਿੰਡਾਂ ਵਿਚ ਹੁੰਦੇ ਹਨ ਜਦ ਕਿ ਲਘੂ ਉਦਯੋਗ ਜ਼ਿਆਦਾਤਰ ਸ਼ਹਿਰਾਂ ਵਿਚ ਹੁੰਦੇ ਹਨ ।
  2. ਕੁਟੀਰ ਉਦਯੋਗਾਂ ਵਿਚ ਪਰਿਵਾਰ ਦੇ ਮੈਂਬਰਾਂ ਤੋਂ ਹੀ ਕੰਮ ਚਲ ਜਾਂਦਾ ਹੈ ਜਦੋਂ ਕਿ ਲਘੂ ਉਦਯੋਗਾਂ ਨੂੰ ਚਲਾਉਣ ਲਈ ਭਾੜੇ ਦੇ ਮਜ਼ਦੂਰ ਲਗਾਉਣੇ ਪੈਂਦੇ ਹਨ ।

ਲਘੂ ਅਤੇ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਝਾਅ-

  1. ਇਨ੍ਹਾਂ ਉਦਯੋਗਾਂ ਨੂੰ ਕੱਚਾ ਮਾਲ ਉੱਚਿਤ ਮਾਤਰਾ ਵਿਚ ਉੱਚਿਤ ਕੀਮਤ ਤੇ ਉਪਲੱਬਧ ਕਰਵਾਇਆ ਜਾਂਦਾ ਹੈ ।
  2. ਇਨ੍ਹਾਂ ਉਦਯੋਗਾਂ ਨੂੰ ਕਰਜ਼ਾ ਉੱਚਿਤ ਮਾਤਰਾ ਅਤੇ ਉੱਚਿਤ ਵਿਆਜ ਦਰ ਤੇ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ ।
  3. ਇਨ੍ਹਾਂ ਉਦਯੋਗਾਂ ਨੂੰ ਵਿਕਰੀ ਸੰਬੰਧੀ ਸਹੂਲਤਾਂ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਹਨ, ਤਾਂ ਜੋ ਇਨ੍ਹਾਂ ਨੂੰ ਆਪਣੇ ਮਾਲ ਦੀ ਉੱਚਿਤ ਕੀਮਤ ਮਿਲ ਸਕੇ ।
  4. ਇਨ੍ਹਾਂ ਉਦਯੋਗਾਂ ਦੁਆਰਾ ਵਰਤੇ ਜਾਣ ਵਾਲੇ ਉਤਪਾਦਨ ਦੇ ਤਰੀਕਿਆਂ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ । ਇਸ ਨਾਲ ਇਨ੍ਹਾਂ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਪ੍ਰਤੀ ਇਕਾਈ ਲਾਗਤ ਘੱਟ ਹੋਵੇਗੀ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 5.
ਵੱਡੇ ਉਦਯੋਗਾਂ ਦੇ ਮਹੱਤਵ ਦੀ ਵਿਆਖਿਆ ਕਰੋ ।
ਉੱਤਰ-
ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ, । ਤੇਜ਼ ਉਦਯੋਗੀਕਰਨ ਦੇਸ਼ ਦੇ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਤੇ ਤੇਜ਼ ਉਦਯੋਗੀਕਰਨ ਵੱਡੇ ਉਦਯੋਗਾਂ ਨੂੰ ਵਿਕਸਿਤ ਕੀਤੇ ਬਿਨਾਂ ਸੰਭਵ ਹਨ । ਉਦਯੋਗੀਕਰਨ ਲਈ ਜ਼ਰੂਰੀ ਪੂੰਜੀਗਤ ਵਸਤੂਆਂ ਅਤੇ ਆਰਥਿਕ ਆਧਾਰਿਤ ਸੰਰਚਨਾਵਾਂ ਜਿਵੇਂ ਆਵਾਜਾਈ ਦੇ ਸਾਧਨ, ਬਿਜਲੀ, ਸੰਚਾਰ ਵਿਵਸਥਾ ਆਦਿ ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਹੀ ਉਪਲੱਬਧ ਕਰਵਾਈਆਂ ਜਾ ਸਕਦੀਆਂ ਹਨ । ਵੱਡੇ ਪੈਮਾਨੇ ਦੇ ਉਦਯੋਗ ਹੀ ਉਦਯੋਗੀਕਰਨ ਲਈ ਜ਼ਰੂਰੀ ਖੋਜ ਅਤੇ ਉੱਚ ਤਕਨੀਕ ਲਈ ਜ਼ਰੂਰੀ ਧਨ ਦਾ ਪ੍ਰਬੰਧ ਕਰ ਸਕਦੇ ਹਨ । ਇਸ ਤੋਂ ਇਲਾਵਾ ਵੱਡੇ ਉਦਯੋਗਾਂ ਨੂੰ ਸਥਾਪਿਤ ਕਰਨ ਨਾਲ ਪੈਦਾਵਾਰ ਵਿਚ ਵਾਧਾ ਹੁੰਦਾ ਹੈ । ਬੱਚਤਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਕਈ ਕਿਸਮ ਦੇ ਸਹਾਇਕ ਉਦਯੋਗਾਂ ਦੀ ਸਥਾਪਨਾ ਨੂੰ ਤਾਕਤ ਮਿਲਦੀ ਹੈ । ਅਸਲ ਵਿਚ ਵੱਡੇ ਉਦਯੋਗਾਂ ਦੇ ਵਿਕਾਸ ਤੋਂ ਬਿਨਾਂ ਅਰਥ-ਵਿਵਸਥਾ ਨੂੰ ਤਾਕਤਵਰ ਜਾਂ ਮਜ਼ਬੂਤ ਆਧਾਰ ਪ੍ਰਦਾਨ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 6.
ਭਾਰਤ ਦੇ ਉਦਯੋਗੀਕਰਨ ਦੀ ਧੀਮੀ ਗਤੀ ਦੇ ਕੀ ਕਾਰਨ ਹਨ ?
ਉੱਤਰ-
ਭਾਰਤ ਵਿਚ ਉਦਯੋਗਿਕ ਵਿਕਾਸ ਦੀ ਗਤੀ ਹੇਠ ਲਿਖੇ ਕਾਰਨਾਂ ਤੋਂ ਧੀਮੀ ਅਤੇ ਘੱਟ ਰਹੀ ਹੈ-

  • ਉਦਯੋਗਾਂ ਦੇ ਵਿਕਾਸ ਲਈ ਪੂੰਜੀ ਦੀ ਬਹੁਤ ਲੋੜ ਹੁੰਦੀ ਹੈ । ਭਾਰਤ ਵਿਚ ਜ਼ਿਆਦਾਤਰ ਲੋਕ ਗ਼ਰੀਬ ਹਨ। ਇਸ ਲਈ ਪੂੰਜੀ ਦੀ ਘਾਟ ਭਾਰਤ ਵਿਚ ਉਦਯੋਗੀਕਰਨ ਦੀ ਧੀਮੀ ਗਤੀ ਲਈ ਜ਼ਿੰਮੇਵਾਰ ਮੁੱਖ ਕਾਰਨ ਹੈ ।
  • ਭਾਰਤ ਵਿਚ ਨਿਪੁੰਨ ਮਜ਼ਦੂਰਾਂ ਦੀ ਘਾਟ ਹੈ | ਅਸਲ ਵਿਚ ਆਧੁਨਿਕ ਉਦਯੋਗਾਂ ਨੂੰ ਉੱਚਿਤ ਢੰਗ ਨਾਲ ਚਲਾਉਣ ਲਈ ਨਿਪੁੰਨ ਮਜ਼ਦੂਰਾਂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ।
  • ਉਦਯੋਗਾਂ ਨੂੰ ਚਲਾਉਣ ਲਈ ਸਸਤੀ ਬਿਜਲੀ ਦੀ ਲੋੜ ਹੁੰਦੀ ਹੈ । ਪਰੰਤੁ ਭਾਰਤ ਵਿਚ ਸਸਤੇ ਬਿਜਲੀ ਸਾਧਨਾਂ ਦੀ ਘਾਟ ਹੈ ।
  • ਭਾਰਤ ਵਿਚ ਨਿਪੁੰਨ ਪ੍ਰਬੰਧਕਾਂ ਦੀ ਘਾਟ ਵੀ ਉਦਯੋਗੀਕਰਨ ਦੀ ਧੀਮੀ ਗਤੀ ਲਈ ਜ਼ਿੰਮੇਵਾਰ ਰਹੀ ਹੈ ।
  • ਭਾਰਤ ਵਿਚ ਉਦਯੋਗਾਂ ਲਈ ਕੱਚਾ ਮਾਲ ਬਹੁਤ ਘੱਟ ਮਾਤਰਾ ਵਿਚ ਅਤੇ ਘਟੀਆ ਕਿਸਮ ਦਾ ਪ੍ਰਾਪਤ ਹੁੰਦਾ ਹੈ ।
  • ਭਾਰਤ ਇਕ ਗ਼ਰੀਬ ਦੇਸ਼ ਹੈ । ਗ਼ਰੀਬੀ ਦੇ ਕਾਰਨ ਬੱਚਤ ਘੱਟ ਹੁੰਦੀ ਹੈ ਅਤੇ ਨਿਵੇਸ਼ ਵੀ ਘੱਟ ਹੁੰਦਾ ਹੈ ।
  • ਦੋਸ਼ ਵਿਚ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਘੱਟ ਵਿਕਾਸ ਦੇ ਕਾਰਨ ਵੀ ਉਦਯੋਗੀਕਰਨ ਦੀ ਗਤੀ ਧੀਮੀ ਹੈ ।
    ਇਨ੍ਹਾਂ ਸਾਰੇ ਕਾਰਨਾਂ ਦੇ ਫਲਸਰੂਪ ਭਾਰਤ ਵਿਚ ਉਦਯੋਗੀਕਰਨ ਦੀ ਗਤੀ ਧੀਮੀ ਅਤੇ ਘੱਟ ਰਹੀ ਹੈ ।

ਪ੍ਰਸ਼ਨ 7.
ਭਾਰਤ ਵਿਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯੋਗਦਾਨ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਭਾਰਤੀ ਅਰਥ-ਵਿਵਸਥਾ ਦੀ ਆਰਥਿਕ ਗਤੀ ਨੂੰ ਤੇਜ਼ ਕਰਨ, ਆਤਮ ਨਿਰਭਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਅਤੇ ਰੋਜ਼ਗਾਰ ਤੇ ਆਮਦਨ ਦੇ ਸਾਧਨਾਂ ਵਿਚ ਵਾਧਾ ਕਰਨ ਲਈ ਭਾਰਤ ਸਰਕਾਰ ਨੇ ਪੰਜ ਸਾਲਾ ਯੋਜਨਾਵਾਂ ਅਧੀਨ ਉਦਯੋਗਾਂ ਦੇ ਵਿਕਾਸ ਲਈ ਹੇਠ ਲਿਖੇ ਉਪਰਾਲੇ ਕੀਤੇ ਹਨ ।

  • ਕਰਜ਼ੇ ਦੀਆਂ ਸਹੂਲਤਾਂ – ਦੇਸ਼ ਵਿਚ ਉਦਯੋਗਿਕ ਵਿਕਾਸ ਨੂੰ ਤੀਬਰ ਕਰਨ ਲਈ ਸਰਕਾਰ ਨੇ ਕਈ ਪ੍ਰਕਾਰ ਦੀਆਂ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਹਨ, ਜਿਵੇਂ-ਉਦਯੋਗਿਕ ਵਿੱਤ ਨਿਗਮ, ਰਾਸ਼ਟਰੀ ਉਦਯੋਗਿਕ ਵਿਕਾਸ ਨਿਗਮ, ਪੁਨਰ ਵਿੱਤ ਨਿਗਮ, ਉਦਯੋਗਿਕ ਵਿਕਾਸ ਬੈਂਕ, ਯੂ-ਟੀ-ਆਈ ।
  • ਬੁਨਿਆਦੀ ਉਦਯੋਗਾਂ ਦੀ ਸਥਾਪਨਾ ।
  • ਆਵਾਜਾਈ ਦੇ ਸਾਧਨਾਂ ਦਾ ਵਿਕਾਸ ।
  • ਬਿਜਲੀ ਖੇਤਰ ਦਾ ਵਿਕਾਸ ।
  • ਅਵਿਸ਼ਕਾਰਾਂ ਦੀ ਉੱਨਤੀ ।
  • ਨਿਰਯਾਤ ਪ੍ਰੋਤਸਾਹਨ ਅਤੇ ਆਯਾਤ ਪ੍ਰਤੀਸਥਾਪਨ ।
  • ਪਿਛੜੇ ਖੇਤਰਾਂ ਦਾ ਉਦਯੋਗੀਕਰਨ ।
  • ਬਿਮਾਰ ਉਦਯੋਗਿਕ ਇਕਾਈਆਂ ਨੂੰ ਮੁੜ ਬਹਾਲ ਕਰਨਾ ।
  • ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ ।
  • ਨਵੀਂ ਉਦਯੋਗਿਕ ਨੀਤੀ ।

PSEB 10th Class Social Science Guide ਭਾਰਤ ਵਿਚ ਉਦਯੋਗਿਕ ਵਿਕਾਸ Important Questions and Answers

ਵਸਤੂਨਿਸ਼ਠ ਪ੍ਰਸ਼ਨ (Objective Type Questions)
I. ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ-

ਪ੍ਰਸ਼ਨ 1.
ਭਾਰਤ ਵਿਚ ਉਦਯੋਗੀਕਰਨ ਦੇ ਤੇਜ਼ ਵਿਕਾਸ ਲਈ ਜ਼ਿੰਮੇਵਾਰ ਇਕ ਕਾਰਨ ਲਿਖੋ ।
ਉੱਤਰ-
ਆਧੁਨਿਕੀਕਰਨ ।

ਪ੍ਰਸ਼ਨ 2.
ਮੁੱਢਲੇ ਉਦਯੋਗਾਂ ਦਾ ਉਦਾਹਰਨ ਦਿਓ ।
ਉੱਤਰ-
ਰਸਾਇਣਿਕ ਉਦਯੋਗ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 3.
ਲਘੂ ਉਦਯੋਗਾਂ ਵਿਚ ਨਿਵੇਸ਼ ਦੀ ਸੀਮਾ ਕਿੰਨੀ ਹੈ ?
ਉੱਤਰ-
3 ਕਰੋੜ ਰੁਪਏ ।

ਪ੍ਰਸ਼ਨ 4.
ਲਘੂ ਉਦਯੋਗਾਂ ਦੀ ਇਕ ਸਮੱਸਿਆ ਦੱਸੋ ।
ਉੱਤਰ-
ਵਿੱਤ ਦੀ ਸਮੱਸਿਆ ।

ਪ੍ਰਸ਼ਨ 5.
ਲਘੂ ਉਦਯੋਗਾਂ ਦਾ ਇਕ ਲਾਭ ਦੱਸੋ ।
ਉੱਤਰ-
ਉਤਪਾਦਨ ਵਿਚ ਤੇਜ਼ ਵਾਧਾ ।

ਪ੍ਰਸ਼ਨ 6.
ਵੱਡੇ ਉਦਯੋਗਾਂ ਦਾ ਇਕ ਲਾਭ ਦੱਸੋ ।
ਉੱਤਰ-
ਪੂੰਜੀਗਤ ਅਤੇ ਮੁੱਢਲੀਆਂ ਵਸਤਾਂ ਦਾ ਉਤਪਾਦਨ ।

ਪ੍ਰਸ਼ਨ 7.
ਉਦਯੋਗੀਕਰਨ ਦੀ ਧੀ ਪ੍ਰਗਤੀ ਦਾ ਕੀ ਕਾਰਨ ਹੈ ?
ਉੱਤਰ-
ਪੂੰਜੀ ਦੀ ਘਾਟ ।

ਪ੍ਰਸ਼ਨ 8.
ਜੀ. ਡੀ. ਪੀ. ਵਿਚ ਉਦਯੋਗਾਂ ਦਾ ਯੋਗਦਾਨ ਕਿੰਨੇ ਪ੍ਰਤੀਸ਼ਤ ਹੈ ?
ਉੱਤਰ
-ਲਗਪਗ 27.1 ਪ੍ਰਤੀਸ਼ਤ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 9.
ਉਦਯੋਗੀਕਰਨ ਕੀ ਹੈ ?
ਉੱਤਰ-
ਦੇਸ਼ ਦੇ ਸਾਰੇ ਉਦਯੋਗਾਂ ਦਾ ਵਿਕਾਸ ।

ਪ੍ਰਸ਼ਨ 10.
ਇਕ ਕਾਰਨ ਦੱਸੋ ਕਿ ਕਿਉਂ ਲਘੂ ਉਦਯੋਗਾਂ ਦਾ ਵਿਕਾਸ ਕੀਤਾ ਜਾਣਾ ਜ਼ਰੂਰੀ ਹੈ ?
ਉੱਤਰ-
ਰੋਜ਼ਗਾਰ ਅਤੇ ਧਨ ਤੇ ਆਮਦਨ ਦੀ ਸਮਾਨ ਵੰਡ ਲਈ ।

ਪ੍ਰਸ਼ਨ 11.
ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਕੀਤੀ ਗਈ ਸੀ ?
ਉੱਤਰ-
1991 ਵਿਚ ।

ਪ੍ਰਸ਼ਨ 12.
ਭਾਰਤ ਦੀਆਂ ਕਿਸੇ ਦੋ ਉਦਯੋਗਿਕ ਨੀਤੀਆਂ ਦਾ ਨਾਂ ਦੱਸੋ ।
ਉੱਤਰ-

  1. ਉਦਯੋਗਿਕ ਨੀਤੀ 1956
  2. ਉਦਯੋਗਿਕ ਨੀਤੀ 1948.

ਪ੍ਰਸ਼ਨ 13.
1956 ਦੀ ਉਦਯੋਗਿਕ ਨੀਤੀ ਵਿਚ ਸਰਵਜਨਿਕ ਖੇਤਰ ਦੇ ਤਹਿਤ ਕਿੰਨੇ ਉਦਯੋਗ ਰਾਖਵੇਂ ਸਨ ?
ਉੱਤਰ-
17 ਉਦਯੋਗ ।

ਪ੍ਰਸ਼ਨ 14.
ਭਾਰਤ ਦੇ ਕਿਸੇ ਇਕ ਵੱਡੇ ਉਦਯੋਗ ਦਾ ਨਾਂ ਲਿਖੋ ।
ਉੱਤਰ-
ਕੱਪੜਾ ਉਦਯੋਗ ।

ਪ੍ਰਸ਼ਨ 15.
ਉਦਯੋਗੀਕਰਨ ਦੀ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਪੂੰਜੀ ਦੀ ਅਧਿਕਤਮ ਵਰਤੋਂ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 16.
ਵੱਡੇ ਉਦਯੋਗਾਂ ਦੀ ਵਿਸ਼ੇਸ਼ਤਾ ਸਮੱਸਿਆਂ ਦੱਸੋ ।
ਉੱਤਰ-
ਮਾਲਿਕ-ਮਜ਼ਦੂਰ ਦਾ ਝਗੜਾ ।

ਪ੍ਰਸ਼ਨ 17.
ਨਵੀਂ ਉਦਯੋਗਿਕ ਨੀਤੀ ਦੀ ਵਿਸ਼ੇਸ਼ਤਾ ਦੱਸੋ ।
ਉੱਤਰ-
ਸਰਵਜਨਿਕ ਖੇਤਰ ਦਾ ਸੰਕੁਚਨ ।

ਪ੍ਰਸ਼ਨ 18.
ਪੰਜ ਸਾਲਾ ਯੋਜਨਾਵਾਂ ਦੌਰਾਨ ਉਦਯੋਗਿਕ ਉਤਪਾਦਨ ਵਿਚ ਹੋਏ ਵਾਧੇ ਦਾ ਵਰਣਨ ਕਰੋ ।
ਉੱਤਰ-
ਯੋਜਨਾਵਾਂ ਦੇ ਲਾਗੂ ਹੋਣ ਤੋਂ ਪਹਿਲਾਂ ਦੇਸ਼ ਵਿਚ ਕਈ ਵਸਤੂਆਂ ਜਿਵੇਂ ਮਸ਼ੀਨਰੀ, ਟਰੈਕਟਰ, ਸੂਟਕੇਸ ਆਦਿ ਦਾ ਬਿਲਕੁਲ ਹੀ ਉਤਪਾਦਨ ਨਹੀਂ ਹੁੰਦਾ ਸੀ ਪਰੰਤੂ ਹੁਣ ਇਨ੍ਹਾਂ ਸਾਰੀਆਂ ਵਸਤੂਆਂ ਦਾ ਉਤਪਾਦਨ ਦੇਸ਼ ਵਿਚ ਕਾਫ਼ੀ ਮਾਤਰਾ ਵਿਚ ਹੋਣ ਲੱਗਾ ਹੈ ।

ਪ੍ਰਸ਼ਨ 19.
ਸਰਵਜਨਕ ਉੱਦਮ, ਸੰਯੁਕਤ ਉੱਦਮ ਅਤੇ ਨਿੱਜੀ ਉੱਦਮ ਤੋਂ ਕੀ ਭਾਵ ਹੈ ?
ਉੱਤਰ-
ਸਰਵਜਨਕ ਉੱਦਮ ਉਹ ਉੱਦਮ ਹੈ ਜਿਸ ਦੀ ਮਾਲਕ ਸਰਕਾਰ ਹੁੰਦੀ ਹੈ । ਸੰਯੁਕਤ ਉੱਦਮ ਉਹ ਉੱਦਮ ਹੈ। ਜਿਸ ਉੱਤੇ ਸਰਕਾਰ ਅਤੇ ਨਿੱਜੀ ਖੇਤਰਾਂ ਦੋਹਾਂ ਦੀ ਸਾਂਝੀ ਮਾਲਕੀ ਹੁੰਦੀ ਹੈ । ਨਿੱਜੀ ਉੱਦਮ ਉਹ ਉੱਦਮ ਹੈ ਜਿਸ ਦੇ ਮਾਲਕ ਨਿੱਜੀ ਮਾਲਕ ਹੁੰਦੇ ਹਨ ।

ਪ੍ਰਸ਼ਨ 20.
ਭਾਰਤ ਦੇ ਕੁਟੀਰ ਉਦਯੋਗਾਂ ਦੇ ਪਤਨ ਦੇ ਮੁੱਖ ਕਾਰਨ ਕਿਹੜੇ ਹਨ ?
ਉੱਤਰ-

  1. ਆਧੁਨਿਕ ਉਦਯੋਗਾਂ ਦੇ ਸਸਤੇ ਅਤੇ ਵਧੀਆ ਉਤਪਾਦਨ ਦਾ ਮੁਕਾਬਲਾ ਕਰਨ ਵਿਚ ਅਸਮਰੱਥਾ ।
  2. ਉੱਚਿਤ ਮਾਤਰਾ ਵਿਚ ਸਸਤਾ ਵਿੱਤ ਨਾ ਮਿਲ ਸਕਣਾ ।

ਪ੍ਰਸ਼ਨ 21.
ਕੁਟੀਰ ਉਦਯੋਗਾਂ ਦੇ ਵਿਕਾਸ ਲਈ ਕੀ ਕੁੱਝ ਕੀਤਾ ਗਿਆ ਹੈ ?
ਉੱਤਰ-

  1. ਖਾਦੀ ਅਤੇ ਗ੍ਰਾਮ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਹੈ, ਜੋ ਇਨ੍ਹਾਂ ਉਦਯੋਗਾਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖ-ਭਾਲ ਕਰਦੀ ਹੈ ।
  2. ਇਸ ਦੀ ਵਿਕਰੀ ਨੂੰ ਉਤਸ਼ਾਹ ਦੇਣ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 22.
ਭਾਰਤ ਵਿਚ ਲਘੂ ਅਤੇ ਕੁਟੀਰ ਉਦਯੋਗ ਦੇ ਪੱਖ ਵਿਚ ਕੋਈ ਇਕ ਦਲੀਲ ਦਿਓ ।
ਉੱਤਰ-
ਇਹ ਉਦਯੋਗ ਕਿਰਤ ਪ੍ਰਧਾਨ ਹੁੰਦੇ ਹਨ । ਇਸ ਲਈ ਇਨ੍ਹਾਂ ਦੇ ਵਿਕਾਸ ਦੇ ਫਲਸਰੂਪ ਰੁਜ਼ਗਾਰ ਵਧਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 23.
ਮੁੱਢਲੇ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਮੁੱਢਲੇ ਉਦਯੋਗ ਉਹ ਉਦਯੋਗ ਹਨ, ਜੋ ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦੇ ਨਿਵੇਸ਼ ਪ੍ਰਦਾਨ ਕਰਦੇ ਹਨ । ਇਨ੍ਹਾਂ ਦਾ ਉਦਾਹਰਨ ਹੈ-ਸਟੀਲ, ਲੋਹਾ, ਕੋਲਾ, ਖਾਦ ਅਤੇ ਬਿਜਲੀ ।

ਪ੍ਰਸ਼ਨ 24.
ਪੂੰਜੀਗਤ ਵਸਤੁ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਉਦਯੋਗ ਜੋ ਖੇਤੀ ਅਤੇ ਉਦਯੋਗਾਂ ਲਈ ਮਸ਼ੀਨਰੀ ਅਤੇ ਯੰਤਰਾਂ ਦਾ ਉਤਪਾਦਨ ਕਰਦੇ ਹਨ । ਇਨ੍ਹਾਂ ਵਿਚ ਮਸ਼ੀਨਾਂ, ਮਸ਼ੀਨੀ ਔਜ਼ਾਰ, ਟਰੈਕਟਰ, ਟਰੱਕ ਆਦਿ ਸ਼ਾਮਲ ਕੀਤੇ ਜਾਂਦੇ ਹਨ ।

ਪ੍ਰਸ਼ਨ 25.
ਮੱਧਵਰਤੀ ਵਸਤੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਹ ਉਦਯੋਗ, ਜੋ ਉਨ੍ਹਾਂ ਵਸਤੂਆਂ ਦਾ ਉਤਪਾਦਨ ਕਰਦੇ ਹਨ ਜਿਨ੍ਹਾਂ ਦਾ ਦੂਜੀਆਂ ਵਸਤੂਆਂ ਦੇ ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਨ੍ਹਾਂ ਦੀਆਂ ਉਦਾਹਰਨਾਂ ਹਨ ਟਾਇਰ, ਮੋਬਿਲ ਆਇਲ ਆਦਿ ।

ਪ੍ਰਸ਼ਨ 26.
ਉਪਭੋਗਤਾ ਵਸਤੂ ਉਦਯੋਗਾਂ ਤੋਂ ਕੀ ਭਾਵ ਹੈ ?
ਉੱਤਰ-
ਉਪਭੋਗਤਾ ਵਸਤੂ ਉਦਯੋਗ ਉਹ ਉਦਯੋਗ ਹਨ ਜੋ ਉਪਭੋਗਤਾ ਵਸਤੂਆਂ ਦਾ ਉਤਪਾਦਨ ਕਰਦੇ ਹਨ ; ਜਿਵੇਂ-ਖੰਡ, ਕੱਪੜਾ, ਕਾਗ਼ਜ਼ ਉਦਯੋਗ ਆਦਿ ।

ਪ੍ਰਸ਼ਨ 27.
ਭਾਰਤ ਵਿਚ ਵੱਡੇ ਉਦਯੋਗਾਂ ਦੇ ਕੋਈ ਚਾਰ ਨਾਂ ਦੱਸੋ ।
ਉੱਤਰ-

  1. ਲੋਹਾ ਅਤੇ ਇਸਪਾਤ
  2. ਕੱਪੜਾ ਉਦਯੋਗ
  3. ਪਟਸਨ ਉਦਯੋਗ
  4. ਸੀਮਿੰਟ ਉਦਯੋਗ ।

ਪ੍ਰਸ਼ਨ 28.
ਭਾਰਤ ਦੇ ਵੱਡੇ ਉਦਯੋਗਾਂ ਦੀਆਂ ਚਾਰ ਸਮੱਸਿਆਵਾਂ ਲਿਖੋ ।
ਉੱਤਰ-

  1. ਉਦਯੋਗਿਕ ਅਸ਼ਾਂਤੀ
  2. ਮੁੱਢਲੀ ਸਮਰੱਥਾ ਦੀ ਅਪੂਰਨ ਵਰਤੋਂ
  3. ਸ਼ਕਤੀ ਅਤੇ ਈਂਧਨ ਸਾਧਨਾਂ ਦੀ ਘਾਟ
  4. ਸੰਸਥਾਗਤ ਵਿੱਤੀ ਸਹੂਲਤਾਂ ਦੀ ਘਾਟ ।

ਪ੍ਰਸ਼ਨ 29.
ਕੁਟੀਰ ਉਦਯੋਗ ਦੀ ਪਰਿਭਾਸ਼ਾ ਦਿਓ ।
ਉੱਤਰ-
ਕੁਟੀਰ ਉਦਯੋਗ ਉਹ ਉਦਯੋਗ ਹੁੰਦਾ ਹੈ ਜੋ ਇਕ ਪਰਿਵਾਰ ਦੇ ਮੈਂਬਰਾਂ ਦੁਆਰਾ ਇਕ ਹੀ ਛੱਤ ਦੇ ਹੇਠਾਂ ਇਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਵਿਵਸਾਇ ਦੇ ਰੂਪ ਵਿਚ ਚਲਾਇਆ ਜਾਂਦਾ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 30.
ਲਘੂ ਉਦਯੋਗ ਦੀ ਪਰਿਭਾਸ਼ਾ ਦਿਓ ।
ਉੱਤਰ-
ਲਘੂ ਉਦਯੋਗ ਉਹ ਉਦਯੋਗ ਹੈ, ਜਿਸ ਵਿਚ ਤਿੰਨ ਕਰੋੜ ਦੀ ਪੂੰਜੀ ਦਾ ਨਿਵੇਸ਼ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 31.
ਵੱਡੇ ਉਦਯੋਗਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵੱਡੇ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਵਿਚ ਨਿਵੇਸ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 32.
ਸੰਯੁਕਤ ਖੇਤਰ ਕੀ ਹੁੰਦਾ ਹੈ ?
ਉੱਤਰ-
ਸੰਯੁਕਤ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ‘ਤੇ ਸਰਕਾਰ ਅਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ ।

ਪ੍ਰਸ਼ਨ 33.
ਉਦਯੋਗਿਕ ਵਿਕਾਸ ਕੀ ਹੈ ?
ਉੱਤਰ-
ਵਰਤਮਾਨ ਉਦਯੋਗਾਂ ਦੀ ਕੁਸ਼ਲਤਾ ਵਧਾਉਣਾ, ਉਨ੍ਹਾਂ ਦਾ ਉਤਪਾਦਨ ਵਿਚ ਵਾਧਾ ਕਰਨਾ ਅਤੇ ਨਵੇਂ ਉਦਯੋਗਾਂ ਦੀ ਸਥਾਪਨਾ ਕਰਨਾ ਉਦਯੋਗਿਕ ਵਿਕਾਸ ਅਖਵਾਉਂਦਾ ਹੈ ।

ਪ੍ਰਸ਼ਨ 34.
ਨਿੱਜੀ ਖੇਤਰ ਕੀ ਹੈ ?
ਉੱਤਰ-
ਨਿੱਜੀ ਖੇਤਰ ਉਹ ਖੇਤਰ ਹੁੰਦਾ ਹੈ, ਜਿਸ ‘ਤੇ ਨਿੱਜੀ ਲੋਕਾਂ ਦੀ ਮਾਲਕੀ ਹੁੰਦੀ ਹੈ ।

ਪ੍ਰਸ਼ਨ 35.
ਉਦਯੋਗੀਕਰਨ ਤੋਂ ਕੀ ਭਾਵ ਹੈ ?
ਉੱਤਰ-
ਉਦਯੋਗੀਕਰਨ ਤੋਂ ਭਾਵ ਦੇਸ਼ ਦੀ ਉਤਪਾਦਨ ਇਕਾਈ ਦਾ ਸੰਪੂਰਨ ਵਿਕਾਸ ਕਰਨ ਤੋਂ ਹੈ ।

ਪ੍ਰਸ਼ਨ 36.
ਉਦਯੋਗਾਂ ਦਾ GDP ਵਿਚ ਕਿੰਨੇ ਪ੍ਰਤੀਸ਼ਤ ਹਿੱਸਾ ਹੈ ?
ਉੱਤਰ-
ਲਗਪਗ 27.1 ਪ੍ਰਤੀਸ਼ਤ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

II. ਖ਼ਾਲੀ ਥਾਂਵਾਂ ਭਰੋ-

1. ……………….. ਮੁੱਢਲੇ ਉਦਯੋਗਾਂ ਦਾ ਉਦਾਹਰਨ ਹੈ ।
(ਲੋਹਾ ਉਦਯੋਗ / ਰਸਾਇਣਿਕ ਉਦਯੋਗ)
ਉੱਤਰ-
ਰਸਾਇਣਿਕ ਉਦਯੋਗ

2. ਨਵੀਂ ਉਦਯੋਗਿਕ ਨੀਤੀ ਸਾਲ ……………………… ਵਿਚ ਸ਼ੁਰੂ ਹੋਈ ।
(1956 / 1991)
ਉੱਤਰ-
1991

3. ……………………….. ਖੇਤਰ ਉਹ ਹੁੰਦਾ ਹੈ ਜਿਸ ‘ਤੇ ਨਿੱਜੀ ਲੋਕਾਂ ਦੀ ਮਲਕੀਅਤ ਹੁੰਦੀ ਹੈ ।
(ਨਿੱਜੀ / ਜਨਤਕ)
ਉੱਤਰ-
ਨਿੱਜੀ

4. ……………………….. ਖੇਤਰ ਉਹ ਹੁੰਦਾ ਹੈ ਜਿਸ ‘ਤੇ ਸਰਕਾਰ ਅਤੇ ਨਿਜੀ ਦੋਵੇਂ ਖੇਤਰਾਂ ਦੀ ਮਲਕੀਅਤ ਹੁੰਦੀ ਹੈ ।
(ਸੰਯੁਕਤ / ਨਿਜੀ)
ਉੱਤਰ-
ਸੰਯੁਕਤ

5. ………………………. ਉਦਯੋਗ ਉਹ ਹੁੰਦਾ ਹੈ ਜਿਸ ‘ਤੇ 3 ਕਰੋੜ ਦੀ ਪੂੰਜੀ ਲੱਗੀ ਹੁੰਦੀ ਹੈ ।
(ਲਘੂ / ਘਰੇਲੂ)
ਉੱਤਰ-
ਲਘੂ

6. ICICI ਦੀ ਸਥਾਪਨਾ ……………………….. ਵਿਚ ਹੋਈ ।
(1945 / 1955)
ਉੱਤਰ-
1955

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
…………………… ਖੇਤਰ ਉਹ ਹੁੰਦਾ ਹੈ ਜਿਸ ਦਾ ਸੰਚਾਲਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(A) ਜਨਤਕ

ਪ੍ਰਸ਼ਨ 2.
…………………….. ਖੇਤਰ ਉਹ ਹੁੰਦਾ ਹੈ ਜਿਸ ਦਾ ਸੰਚਾਲਨ ਨਿਜੀ ਲੋਕਾਂ ਦੁਆਰਾ ਕੀਤਾ ਜਾਂਦਾ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(B) ਨਿਜੀ

ਪ੍ਰਸ਼ਨ 3.
……………………. ਖੇਤਰ ਉਹ ਹੁੰਦਾ ਹੈ ਜਿਸ ‘ਤੇ ਸਰਕਾਰ ਅਤੇ ਨਿਜੀ ਦੋਹਾਂ ਖੇਤਰਾਂ ਦੀ ਮਲਕੀਅਤ ਹੁੰਦੀ ਹੈ ।
(A) ਜਨਤਕ
(B) ਨਿਜੀ
(C) ਸੰਯੁਕਤ
(D) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(C) ਸੰਯੁਕਤ

ਪ੍ਰਸ਼ਨ 4.
ਲਘੂ ਉਦਯੋਗ ਵਿਚ ਨਿਵੇਸ਼ ਦੀ ਸੀਮਾ ਕੀ ਹੈ ?
(A) 2 ਕਰੋੜ
(B) 3 ਕਰੋੜ
(C) 4 ਕਰੋੜ
(D) 10 ਕਰੋੜ ।
ਉੱਤਰ-
(B) 3 ਕਰੋੜ

ਪ੍ਰਸ਼ਨ 5.
GDP ਵਿਚ ਉਦਯੋਗਿਕ ਖੇਤਰ ਦਾ ਯੋਗਦਾਨ ਕਿੰਨਾ ਹੈ ?
(A) 14.8
(B) 27.9
(C) 29.6
(D) 26.1
ਉੱਤਰ-
(D) 26.1

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 6.
ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਹੋਈ ?
(A) 1956
(B) 1971
(C) 1991
(D) 2003
ਉੱਤਰ-
(C) 1991

ਪ੍ਰਸ਼ਨ 7.
ਲਘੂ ਉਦਯੋਗਾਂ ਦੀ ਇਕ ਸਮੱਸਿਆ ਦੱਸੋ ।
(A) ਵਿੱਤ ਦੀ ਸਮੱਸਿਆ :
(B) ਉਤਪਾਦਨ ਦੀ ਪੁਰਾਣੀ ਤਕਨੀਕ
(C) ਕੱਚੇ ਮਾਲ ਦੀ ਸਮੱਸਿਆ
(D) ਉੱਪਰ ਦੱਸੇ ਸਾਰੇ ।
ਉੱਤਰ-
(D) ਉੱਪਰ ਦੱਸੇ ਸਾਰੇ ।

III. ਸਹੀ/ਗਲਤ-

1. ਨਵੀਂ ਉਦਯੋਗਿਕ ਨੀਤੀ 2001 ਵਿਚ ਲਾਗੂ ਹੋਈ ।
2. ਨਿਜੀ ਖੇਤਰ ਦਾ ਸੰਚਾਲਨ ਸਰਕਾਰ ਦੁਆਰਾ ਕੀਤਾ ਜਾਂਦਾ ਹੈ ।
3. ਸੰਯੁਕਤ ਖੇਤਰਾਂ ਵਿਚ ਨਿਜੀ ਜਾਂ ਸਰਵਜਨਿਕ ਖੇਤਰਾਂ ਦਾ ਸਹਿਯੋਗ ਪਾਇਆ ਜਾਂਦਾ ਹੈ ।
4. ICICI ਦੀ ਸਥਾਪਨਾ 1995 ਵਿਚ ਹੋਈ ।
ਉੱਤਰ-
1. ਗਲਤ
2. ਗਲਤ
3. ਸਹੀ
4. ਸਹੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਆਰਥਿਕ ਵਿਕਾਸ ਲਈ ਉਦਯੋਗੀਕਰਨ ਦਾ ਕੀ ਮਹੱਤਵ ਹੈ ?
ਉੱਤਰ-
ਆਰਥਿਕ ਵਿਕਾਸ ਦੇ ਹੇਠ ਲਿਖੇ ਕਾਰਨਾਂ ਤੋਂ ਉਦਯੋਗੀਕਰਨ ਦਾ ਮਹੱਤਵ ਹੈ-

  1. ਉਦਯੋਗੀਕਰਨ ਨਾਲ ਸੰਤੁਲਿਤ ਆਰਥਿਕ ਵਿਕਾਸ ਸੰਭਵ ਹੁੰਦਾ ਹੈ ਅਤੇ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੁੰਦਾ ਹੈ ।
  2. ਇਸ ਨਾਲ ਅਵਿਕਸਿਤ ਦੇਸ਼ਾਂ ਵਿਚ ਕੁੱਲ ਰਾਸ਼ਟਰੀ ਉਤਪਾਦਨ ਵਿਚ ਤੇਜ਼ੀ ਨਾਲ ਵਾਧਾ ਕੀਤਾ ਜਾ ਸਕਦਾ ਹੈ ।
  3. ਉਦਯੋਗੀਕਰਨ ਦੁਆਰਾ ਵਿਕਸਿਤ ਦੇਸ਼ ਵਿਚ ਪਤੀ ਵਿਅਕਤੀ ਉਤਪਾਦਨ ਅਤੇ ਆਮਦਨ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ ।
  4. ਉਦਯੋਗੀਕਰਨ ਦੇ ਫਲਸਰੂਪ ਵਧੇਰੇ ਰੁਜ਼ਗਾਰ ਦੇ ਮੌਕੇ ਦੀ ਸਿਰਜਣਾ ਕੀਤੀ ਜਾ ਸਕਦੀ ਹੈ ।
  5. ਉਦਯੋਗੀਕਰਨ ਦੁਆਰਾ ਵਿਕਸਿਤ ਦੇਸ਼ਾਂ ਵਿਚ ਖੇਤੀ ਦੇ ਖੇਤਰ ਵਿਚ ਪਾਈ ਜਾਣ ਵਾਲੀ ਛਿਪੀ ਬੇਰੁਜ਼ਗਾਰੀ ਅਤੇ ਅਰਧ-ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ।
  6. ਉਦਯੋਗੀਕਰਨ ਦੇ ਫਲਸਰੂਪ ਅਰਥ-ਵਿਵਸਥਾ ਵਿਚ ਵਿਲੱਖਣਤਾ ਆਉਂਦੀ ਹੈ ।

ਪ੍ਰਸ਼ਨ 2.
ਭਾਰਤੀ ਅਰਥ-ਵਿਵਸਥਾ ਵਿਚ ਕਿਹੜੇ ਤਿੰਨ ਅਰਥਾਂ ਵਿਚ ਸੰਤੁਲਿਤ ਉਦਯੋਗਿਕ ਢਾਂਚੇ ਦੀ ਲੋੜ ਹੈ ?
ਉੱਤਰ-
ਭਾਰਤੀ ਅਰਥ-ਵਿਵਸਥਾ ਨੂੰ ਤੇਜ਼ ਉਦਯੋਗੀਕਰਨ ਦੀ ਲੋੜ ਹੈ ਪਰ ਇਸ ਨੂੰ ਘੱਟ ਤੋਂ ਘੱਟ ਤਿੰਨ ਅਰਥਾਂ ਵਿਚ ਸੰਤੁਲਿਤ ਉਦਯੋਗਿਕ ਢਾਂਚੇ ਦੀ ਲੋੜ ਹੈ-

  • ਤੇਜ਼ ਵਿਕਾਸ ਲਈ ਵੱਖ-ਵੱਖ ਉਦਯੋਗਾਂ ਦੀ ਚੋਣ ਇਸ ਤਰ੍ਹਾਂ ਕੀਤੀ ਜਾਵੇ ਜਿਸ ਨਾਲ ਕੁੱਲ ਮਿਲਾ ਕੇ ਰੁਜ਼ਗਾਰ ਦੇ ਮੌਕਿਆਂ ਵਿਚ ਵੀ ਤੇਜ਼ੀ ਨਾਲ ਵਾਧਾ ਹੋਵੇ ।
  • ਇਸ ਤਰ੍ਹਾਂ ਨਾਲ ਚੁਣੇ ਗਏ ਵੱਖ-ਵੱਖ ਉਦਯੋਗਾਂ ਦੀ ਦੇਸ਼ ਦੇ ਵੱਖ-ਵੱਖ ਦੇਸ਼ਾਂ ਵਿਚ ਉੱਚਿਤ ਢੰਗ ਨਾਲ ਵੰਡ ਹੋਵੇਭਾਵ ਇਕ ਅਜਿਹੀ ਉਦਯੋਗਿਕ ਨੀਤੀ ਹੋਵੇ ਜੋ ਵਿਸ਼ੇਸ਼ ਰੂਪ ਵਿਚ ਵਿਕਾਸ ਲਈ ਪਿਛੜੇ ਦੇਸ਼ਾਂ ਦੇ ਪੱਖ ਵਿਚ ਹੋਵੇ ।
  • ਦੇਸ਼ ਦੇ ਛੋਟੇ ਜਿਹੇ ਹੀ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਲਾਸਪੁਰਨ ਵਸਤੂਆਂ ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਤੁਲਨਾ ਵਿਚ ਸਮਾਜਿਕ ਪਹਿਲ ਵਾਲੀਆਂ ਵਸਤੂਆਂ (ਉਦਾਹਰਨ ਦੇ ਤੌਰ ‘ਤੇ ‘ਮਜ਼ਦੂਰੀ ਵਸਤੂਆਂ’ ਜਿਨ੍ਹਾਂ ਦਾ ਮਜ਼ਦੂਰਾਂ ਦੁਆਰਾ ਪ੍ਰਯੋਗ ਕੀਤਾ ਜਾਂਦਾ ਹੈ) ਦਾ ਉਤਪਾਦਨ ਕਰਨ ਵਾਲੇ ਉਦਯੋਗਾਂ ਦੀ ਚੋਣ ਹੋਵੇ ।

ਪ੍ਰਸ਼ਨ 3.
ਉਦਯੋਗੀਕਰਨ ਤੋਂ ਕੀ ਭਾਵ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਉਦਯੋਗੀਕਰਨ ਤੋਂ ਭਾਵ ਦੇਸ਼ ਦੇ ਸਰਬਪੱਖੀ ਉਦਯੋਗਿਕ ਵਿਕਾਸ ਤੋਂ ਹੈ । ਤੰਗ ਅਰਥ ਵਿਚ ਉਦਯੋਗੀਕਰਨ ਤੋਂ ਭਾਵ ਨਿਰਮਾਣ ਉਦਯੋਗਾਂ ਦੀ ਸਥਾਪਨਾ ਤੋਂ ਹੈ ਜਦ ਕਿ ਖੁੱਲ੍ਹੇ ਅਰਥਾਂ ਵਿਚ ਉਦਯੋਗੀਕਰਨ ਦੇ ਅੰਦਰ ਕਿਸੇ ਦੇਸ਼ ਦੀ ਸੰਪੂਰਨ ਅਰਥ-ਵਿਵਸਥਾ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਸ਼ਾਮਲ ਕੀਤਾ ਜਾਂਦਾ ਹੈ ।

ਉਦਯੋਗੀਕਰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਉਦਯੋਗੀਕਰਨ ਆਰਥਿਕ ਵਿਕਾਸ ਦਾ ਸੋਮਾ ਹੈ ।
  2. ਇਸ ਵਿਚ ਪੂੰਜੀ ਦਾ ਬਹੁਤ ਜ਼ਿਆਦਾ ਅਤੇ ਵਿਆਪਕ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ ।
  3. ਇਸ ਦਾ ਉਦੇਸ਼ ਅਰਥ-ਵਿਵਸਥਾ ਦੇ ਢਾਂਚੇ ਵਿਚ ਅਥਾਹ ਪਰਿਵਰਤਨ ਕਰਨਾ ਹੁੰਦਾ ਹੈ ।
  4. ਇਸ ਵਿਚ ਸਾਰੇ ਖੇਤਰਾਂ ਦਾ ਵਿਆਪਕ ਅਤੇ ਤੇਜ਼ ਵਿਕਾਸ ਹੁੰਦਾ ਹੈ ।
  5. ਨਵੇਂ ਬਾਜ਼ਾਰਾਂ ਦੀ ਖੋਜ ਕੀਤੀ ਜਾਂਦੀ ਹੈ ਅਤੇ ਨਵੇਂ ਖੇਤਰਾਂ ਦੀ ਪਛਾਣ ਕੀਤੀ ਜਾਂਦੀ ਹੈ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਪ੍ਰਸ਼ਨ 4.
ਲਘੂ ਅਤੇ ਕੁਟੀਰ ਉਦਯੋਗਾਂ ਦੇ ਵਿਕਾਸ ਦੇ ਉਪਾਅ ਲਿਖੋ ।
ਉੱਤਰ-

  1. ਕੱਚੇ ਮਾਲ ਦੀ ਵਿਵਸਥਾ ਕਰਨੀ ਹੋਵੇਗੀ ।
  2. ਪੂੰਜੀ ਦੀ ਵਿਵਸਥਾ ਕਰਨੀ ਹੋਵੇਗੀ ।
  3. ਉਤਪਾਦਨ ਦੇ ਢੰਗ ਵਿਚ ਸੁਧਾਰ ਦੀ ਲੋੜ ।
  4. ਸਿੱਖਿਆ ਦਾ ਪਸਾਰ ।
  5. ਬਜ਼ਾਰ ਦੀ ਵਿਵਸਥਾ ਕਰਨੀ ਹੋਵੇਗੀ ।
  6. ਬਣੀਆਂ ਵਸਤੂਆਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ ।
  7. ਵੱਡੇ ਉਦਯੋਗਾਂ ਦੀ ਪ੍ਰਤੀਯੋਗਤਾ ਨਾਲ ਇਸ ਨੂੰ ਸੁਰੱਖਿਆ ਪ੍ਰਦਾਨ ਕਰਨੀ ਹੋਵੇਗੀ ।

ਪ੍ਰਸ਼ਨ 5.
ਕੁਟੀਰ ਅਤੇ ਲਘੂ ਉਦਯੋਗਾਂ ਦਾ ਨੈਤਿਕ ਅਤੇ ਸਮਾਜਿਕ ਮਹੱਤਵ ਕੀ ਹੈ ?
ਉੱਤਰ-
ਵੱਡੇ ਪੈਮਾਨੇ ਦੇ ਉਦਯੋਗਾਂ ਵਿਚ ਮਜ਼ਦੂਰ ਆਪਣੀ ਸ਼ਖ਼ਸੀਅਤ ਗੁਆ ਬੈਠਦਾ ਹੈ । ਉਹ ਖ਼ੁਦ ਮਸ਼ੀਨ ਦਾ ਇਕ ਹਿੱਸਾ ਬਣ ਜਾਂਦਾ ਹੈ । ਉਸ ਦੀ ਨਿੱਜੀ ਆਜ਼ਾਦੀ ਦਾ ਅੰਤ ਹੋ ਜਾਂਦਾ ਹੈ । ਪਰੰਤੁ ਕੁਟੀਰ ਅਤੇ ਲਘੂ ਉਦਯੋਗ ਅੰਦਰ ਮਜ਼ਦੂਰ ਸਮੁੱਚੇ ਉਦਯੋਗ ਦਾ ਮਾਲਕ ਹੁੰਦਾ ਹੈ । ਇਸ ਨਾਲ ਉਸ ਵਿਚ ਆਤਮ ਗੌਰਵ ਦੀ ਭਾਵਨਾ ਜਾਗਦੀ ਹੈ । ਨਾਲ ਹੀ ਵੱਡੇ ਉਦਯੋਗਾਂ ਵਿਚ ਸ਼ੋਸ਼ਣ ਦੀ ਪ੍ਰਵਿਰਤੀ ਹੁੰਦੀ ਹੈ ਉਸ ਨਾਲ ਉਸ ਨੂੰ ਮੁਕਤੀ ਮਿਲ ਜਾਂਦੀ ਹੈ । ਇਸ ਤਰ੍ਹਾਂ ਕੁਟੀਰ ਉਦਯੋਗਾਂ ਦਾ ਸਮਾਜਿਕ ਅਤੇ ਨੈਤਿਕ ਪੱਖ ਤੋਂ ਵੀ ਮਹੱਤਵ ਹੈ । ਇਸ ਰਾਹੀਂ ਹੀ ਸ਼ੋਸ਼ਣ ਰਹਿਤ ਸਮਾਜ ਦੀ ਸਥਾਪਨਾ ਹੁੰਦੀ ਹੈ ।

ਪ੍ਰਸ਼ਨ 6.
ਕੁਟੀਰ ਅਤੇ ਲਘੂ ਉਦਯੋਗਾਂ ਦੇ ਵਿਕਾਸ ਲਈ ਸੁਝਾਅ ਦਿਓ ।
ਉੱਤਰ-

  1. ਇਨ੍ਹਾਂ ਉਦਯੋਗਾਂ ਦੀ ਉਤਪਾਦਨ ਤਕਨੀਕ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ ।
  2. ਲਘੂ ਉਦਯੋਗਾਂ ਦੀ ਸਥਾਪਨਾ ਲਈ ਕਾਫ਼ੀ ਸਲਾਹਕਾਰ ਸੇਵਾਵਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ।
  3. ਲਘੂ ਉਦਯੋਗ ਸਹਿਕਾਰੀ ਸਮਿਤੀਆਂ ਦਾ ਵੱਧ ਤੋਂ ਵੱਧ ਵਿਕਾਸ ਕੀਤਾ ਜਾਣਾ ਚਾਹੀਦਾ ਹੈ ।
  4. ਵੱਡੇ ਅਤੇ ਛੋਟੇ ਉਦਯੋਗਾਂ ਵਿਚ ਤਾਲਮੇਲ ਕਾਇਮ ਕੀਤਾ ਜਾਣਾ ਚਾਹੀਦਾ ਹੈ । ਕੁਟੀਰ ਅਤੇ ਲਘੂ ਉਦਯੋਗਾਂ ਦੀ ਪੈਦਾਵਾਰ ਅਤੇ ਉਤਪਾਦਨ ਸਮਰੱਥਾ ਵਧਾਉਣ ਅਤੇ ਉਤਪਾਦਾਂ ਦੀ ਕਿਸਮ ਸੁਧਾਰਨ ਲਈ ਖੋਜ ਕਾਰਜਕ੍ਰਮਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ।
  5. ਲਘੂ ਉਦਯੋਗ ਨੁਮਾਇਸ਼ਾਂ ਦਾ ਵੱਧ ਤੋਂ ਵੱਧ ਆਯੋਜਨ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਭਾਰਤ ਵਿਚ ਉਦਯੋਗਿਕ ਵਿਕਾਸ ਨੂੰ ਵਿਕਸਿਤ ਕਰਨ ਲਈ ਸਰਕਾਰ ਦੇ ਯੋਗਦਾਨ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
(ੳ) ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਵਿਕਸਿਤ ਕਰਨ ਲਈ ਚੁੱਕੇ ਗਏ ਕਦਮ-

  1. ਕਈ ਵਸਤੂਆਂ ਦੇ ਉਤਪਾਦਨ ਨੂੰ ਵਿਸ਼ੇਸ਼ ਰੂਪ ਵਿਚ ਲਘੂ ਪੈਮਾਨੇ ਦੀਆਂ ਇਕਾਈਆਂ ਲਈ ਸੁਰੱਖਿਅਤ ਕਰ ਦਿੱਤਾ ਗਿਆ ਹੈ । ਇਸ ਸੁਰੱਖਿਅਤ ਸੂਚੀ ਵਿਚ ਆਈਆਂ ਵਸਤੂਆਂ ਦੇ ਉਤਪਾਦਨ ਲਈ ਵੱਡੇ ਉਦਯੋਗਾਂ ਨੂੰ ਨਵੇਂ ਲਾਇਸੰਸ ਨਹੀਂ ਦਿੱਤੇ ਗਏ ਹਨ ।
  2. ਸਰਕਾਰੀ ਸੰਸਥਾਵਾਂ ਦੀ ਖ਼ਰੀਦ ਨੀਤੀ ਵਿਚ ਵੱਡੇ ਪੈਮਾਨੇ ਦੇ ਉਦਯੋਗਾਂ ਦੀਆਂ ਵਸਤੂਆਂ ਦੀ ਤੁਲਨਾ ਵਿਚ ਛੋਟੇ ਪੈਮਾਨੇ ਦੀਆਂ ਵਸਤੂਆਂ ਨੂੰ ਪਹਿਲ ਦਿੱਤੀ ਗਈ ਹੈ ।

(ਅ) ਵੱਡੇ ਪੈਮਾਨੇ ਦੇ ਉਤਸ਼ਾਹ ਲਈ ਚੁੱਕੇ ਗਏ ਕਦਮ-
I. ਜੁਲਾਈ, 1991 ਤੋਂ ਵੱਡੇ ਪੈਮਾਨੇ ਦੇ ਉਦਯੋਗਾਂ ਦੇ ਖੇਤਰ ਵਿਚ ਉਦਾਰੀਕਰਨ ਦੀ ਨੀਤੀ ਨੂੰ ਅਪਣਾਇਆ ਗਿਆ ਹੈ, ਜਿਸ ਦੇ ਤਿੰਨ ਉਦੇਸ਼ ਹਨ-

  1. ਉਦਯੋਗਾਂ ਨੂੰ ਤਕਨੀਕ ਦੇ ਸੁਧਾਰ ਲਈ ਉਤਸ਼ਾਹ ਦਿੱਤਾ ਗਿਆ ਹੈ । ਜਿੱਥੇ ਕਿਤੇ ਸੰਭਵ ਹੋਵੇ ਉੱਥੇ ਆਧੁਨਿਕ ਉਦਯੋਗਿਕ ਤਕਨਾਲੋਜੀ ਨੂੰ ਅਪਣਾਉਣ ਲਈ ਕਈ ਕਿਸਮ ਦੀਆਂ ਰਾਜਕੋਸ਼ੀ ਅਤੇ ਵਿੱਤੀ ਪ੍ਰੇਰਨਾਵਾਂ ਦਿੱਤੀਆਂ ਗਈਆਂ ਹਨ ।
  2. ਉਦਯੋਗਾਂ ਨੂੰ ਲਾਗਤ-ਕੁਸ਼ਲਤਾ ਪ੍ਰਾਪਤ ਕਰਨ ਲਈ ਸਭ ਕਿਸਮ ਦੀ ਸਹਾਇਤਾ ਦਿੱਤੀ ਗਈ ਹੈ । ਜੋ ਨਿਯਮ ਕਾਰਜ-ਕੁਸ਼ਲਤਾ ਵਿਚ ਰੁਕਾਵਟ ਹਨ ਅਤੇ ਉਸ ਦੇ ਫਲਸਰੂਪ ਉਦਯੋਗ ਦੀ ਲਾਗਤ ਨੂੰ ਵਧਾਉਣ ਦਾ ਝੁਕਾਅ ਰੱਖਦੇ ਹਨ ਉਨ੍ਹਾਂ ਨੂੰ ਬਦਲਿਆ ਜਾਂ ਹਟਾਇਆ ਗਿਆ ਹੈ ।

ਪ੍ਰਸ਼ਨ 8.
ਭਾਰਤ ਵਿਚ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਦੱਸੋ ।
ਉੱਤਰ-
ਭਾਰਤ ਵਿਚ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਇਨ੍ਹਾਂ ਉਦਯੋਗਾਂ ਵਿਚ ਆਮ ਤੌਰ ‘ਤੇ ਕੱਚੇ ਮਾਲ ਅਤੇ ਸ਼ਕਤੀ ਸੰਬੰਧੀ ਸਾਧਨਾਂ, ਜਿਵੇਂ ਕੋਲਾ, ਬਿਜਲੀ ਆਦਿ ਦੀ ਕਮੀ ਪਾਈ ਜਾਂਦੀ ਹੈ ।
  2. ਇਨ੍ਹਾਂ ਉਦਯੋਗਾਂ ਨੂੰ ਕਰਜ਼ ਵੀ ਉੱਚਿਤ ਮਾਤਰਾ ਵਿਚ ਨਹੀਂ ਮਿਲ ਪਾਉਂਦਾ । ਇਸ ਲਈ ਇਨ੍ਹਾਂ ਨੂੰ ਜ਼ਿਆਦਾਤਰ ਸ਼ਾਹੂਕਾਰਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ ।
  3. ਇਨ੍ਹਾਂ ਦੇ ਉਤਪਾਦਨ ਦੇ ਤਰੀਕੇ ਪੁਰਾਣੇ ਹੁੰਦੇ ਹਨ, ਜਿਸ ਨਾਲ ਉਤਪਾਦਨ ਘੱਟ ਰਹਿੰਦਾ ਹੈ ।
  4. ਇਨ੍ਹਾਂ ਨੂੰ ਕੱਚਾ ਮਾਲ ਮਹਿੰਗਾ ਮਿਲਦਾ ਹੈ ਜਿਸ ਨਾਲ ਇਨ੍ਹਾਂ ਦੇ ਉਤਪਾਦਨ ਦੀ ਲਾਗਤ ਉੱਚੀ ਆਉਂਦੀ ਹੈ ।

ਪ੍ਰਸ਼ਨ 9.
ਸੰਨ 1956 ਦੀ ਉਦਯੋਗਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਨ 1956 ਦੀ ਉਦਯੋਗਿਕ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਇਸ ਵਿਚ ਸਰਵਜਨਿਕ ਖੇਤਰ ਦੇ ਪਹਿਲੇ ਵਰਗ ਵਿਚ 17 ਉਦਯੋਗ ਸ਼ਾਮਿਲ ਕੀਤੇ ਗਏ । ਇਨ੍ਹਾਂ ਉੱਦਯੋਗਾਂ ‘ਤੇ ਮੁੱਖ ਤੌਰ ‘ਤੇ ਸਿਰਫ਼ ਰਾਜ ਨੂੰ ਏਕਾਧਿਕਾਰ ਪ੍ਰਾਪਤ ਹੋਵੇ ।
  2. ਦੂਸਰੇ ਵਰਗ ਵਿਚ 12 ਉਦਯੋਗ ਸ਼ਾਮਿਲ ਹਨ । ਇਨ੍ਹਾਂ ਉਦਯੋਗਾਂ ਦੀ ਮਾਲਕੀ ਜ਼ਿਆਦਾਤਰ ਸਰਕਾਰ ਦੇ ਹੱਥਾਂ ਵਿਚ ਰਹੇਗੀ ਅਤੇ ਨਵੀਆਂ ਇਕਾਈਆਂ ਲਗਾਉਣ ਵਿਚ ਆਮ ਤੌਰ ‘ਤੇ ਸਰਕਾਰ ਪਹਿਲ ਕਰੇਗੀ ।
  3. ਤੀਜੇ ਵਰਗ ਵਿਚ ਉਹ ਸਾਰੇ ਉਦਯੋਗ ਜੋ ਪਹਿਲੇ ਵਰਗ ਅਤੇ ਦੂਸਰੇ ਵਰਗ ਵਿਚ ਦਿੱਤੇ ਗਏ ਹਨ, ਨੂੰ ਛੱਡ ਕੇ . ਬਾਕੀ ਸਾਰੇ ਉਦਯੋਗ ਨਿੱਜੀ ਖੇਤਰ ਨੂੰ ਸੌਂਪ ਦਿੱਤੇ ਗਏ ।
  4. ਕੁਟੀਰ ਅਤੇ ਲਘੂ ਉਦਯੋਗਾਂ ਨੂੰ ਵਧੇਰੇ ਮਹੱਤਵ ਦਿੱਤਾ ਗਿਆ ।

PSEB 10th Class SST Solutions Economics Chapter 4 ਭਾਰਤ ਵਿਚ ਉਦਯੋਗਿਕ ਵਿਕਾਸ (Industrial Development in India)

ਵੱਡੇ ਉੱਤਰਾਂ ਵਾਲੇ ਪ੍ਰਸ਼ਨ Long Answer Type Questions)

ਪ੍ਰਸ਼ਨ 1.
ਭਾਰਤ ਵਿਚ ਛੋਟੇ ਅਤੇ ਕੁਟੀਰ ਉਦਯੋਗਾਂ ਦੇ ਕੀ ਮਹੱਤਵ ਹਨ ?
ਉੱਤਰ-
ਛੋਟੇ ਅਤੇ ਕੁਟੀਰ ਉਦਯੋਗ (Small scale and cottage Industries) – ਭਾਰਤੀ ਅਰਥ-ਵਿਵਸਥਾ ਵਿਚ ਛੋਟੇ ਅਤੇ ਕੁਟੀਰ ਉਦਯੋਗਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ ।

ਛੋਟੇ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ (Importance of cottage and small scale industries) – ਇਹ ਉਦਯੋਗ ਦੇ ਹੇਠਾਂ ਲਿਖੇ ਮਹੱਤਵ ਹਨ-

1. ਰੋਜ਼ਗਾਰ (Employment) – ਕੁਟੀਰ ਅਤੇ ਛੋਟੇ ਉਦਯੋਗ ਕਿਰਤ ਪ੍ਰਧਾਨ ਉਦਯੋਗ ਹਨ ਅਰਥਾਤ ਇਨ੍ਹਾਂ ਉਦਯੋਗਾਂ ਵਿਚ ਘੱਟ ਪੂੰਜੀ ਦਾ ਨਿਵੇਸ਼ ਕਰਕੇ ਜ਼ਿਆਦਾ ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ।

2. ਪੈਸੇ ਦੀ ਸਮਾਨ ਵੰਡ (Equal distribution of wealth) – ਇਨ੍ਹਾਂ ਉਦਯੋਗਾਂ ਦੇ ਕਾਰਨ ਆਮਦਨ ਅਤੇ ਪੈਸੇ ਦੀ ਵੰਡ ਜ਼ਿਆਦਾ ਸਮਾਨ ਹੁੰਦੀ ਹੈ । ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਉਦਯੋਗਾਂ ਵਿਚ ਪੂੰਜੀ ਕੁੱਝ ਲੋਕਾਂ ਕੋਲ ਹੀ ਨਹੀਂ ਹੁੰਦੀ । ਉਹ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਵੰਡੀ ਹੁੰਦੀ ਹੈ । ਇਸਲਈ ਇਨ੍ਹਾਂ ਉਦਯੋਗਾਂ ਤੋਂ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਸਦਾ ਲਾਭ ਜ਼ਿਆਦਾ ਲੋਕਾਂ ਨੂੰ ਮਿਲਦਾ ਹੈ ।

3. ਵਿਕੇਂਦਰੀਕਰਨ (Decentralisation) – ਕੁਟੀਰ ਅਤੇ ਛੋਟੇ ਉਦਯੋਗ ਸਾਰੇ ਦੇਸ਼ ਪਿੰਡਾਂ ਅਤੇ ਕਸਬਿਆਂ ਵਿਚ ਫੈਲੇ ਹੁੰਦੇ ਹਨ । ਲੜਾਈ ਦੇ ਦਿਨਾਂ ਵਿਚ ਇਨ੍ਹਾਂ ਦੇ ਨਸ਼ਟ ਹੋਣ ਦਾ ਡਰ ਵੀ ਨਹੀਂ ਰਹਿੰਦਾ । ਇਸਦੇ ਵਜੋਂ ਸ਼ਹਿਰੀਕਰਨ ਦੇ ਦੋਸ਼ਾਂ ਜਿਵੇਂ ਸ਼ਹਿਰਾਂ ਵਿਚ ਮਕਾਨਾਂ ਦੀ ਕਮੀ, ਕੀਮਤਾਂ ਦਾ ਜ਼ਿਆਦਾ ਹੋਣਾ, ਔਰਤਾਂ ਅਤੇ ਬੱਚਿਆਂ ਦਾ ਸ਼ੋਸ਼ਨ ਆਦਿ ਤੋਂ ਬਚਾਅ ਹੋ ਸਕੇਗਾ । ਇਸਦੇ ਵਜੋਂ ਪ੍ਰਾਦੇਸ਼ਿਕ ਅਸਮਾਨਤਾ ਘੱਟ ਹੋਵੇਗੀ ।

4. ਖੇਤੀ ਤੇ ਅਬਾਦੀ ਦਾ ਘੱਟ ਦਬਾਅ (Less pressure on agriculture) – ਇਕ ਖੇਤੀ ਪ੍ਰਧਾਨ ਦੇਸ਼ ਹੋਣ ਦੇ ਕਾਰਨ ਭਾਰਤ ਵਿਚ ਕੁਟੀਰ ਉਦਯੋਗ ਦਾ ਬਹੁਤ ਮਹੱਤਵ ਹਰ ਸਾਲ 30 ਲੱਖ ਵਿਅਕਤੀ ਖੇਤੀ ਤੇ ਨਿਰਭਰ ਹੋਣ ਲਈ ਵੱਧ ਜਾਂਦੇ ਹਨ । ਇਸਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਭੂਮੀ ਤੇ ਵਧਦੇ ਭਾਰ ਨੂੰ ਘੱਟ ਕੀਤਾ ਜਾਏ । ਇਸ ਤਰ੍ਹਾਂ ਤਾਂ ਹੀ ਹੋ ਸਕਦਾ , ਹੈ ਜਦੋਂ ਜੇਕਰ ਕੁਟੀਰ ਉਦਯੋਗ ਧੰਦਿਆਂ ਦੀ ਸਥਾਪਨਾ ਕਰੇ ਅਤੇ ਉਨ੍ਹਾਂ ਵਿਚ ਕੰਮ ਕਰਨ ਲਗ ਪਏ ।

5. ਘੱਟ ਪੂੰਜੀ ਦੀ ਜ਼ਰੂਰਤ (Needs of less capital) – ਕੁਟੀਰ ਅਤੇ ਛੋਟੇ ਉਦਯੋਗ ਘੱਟ ਪੂੰਜੀ ਤੋਂ ਸ਼ੁਰੂ ਕੀਤੇ ਜਾ ਸਕਦੇ ਹਨ | ਭਾਰਤ ਜਿਹੇ ਦੇਸ਼ ਵਿਚ ਜ਼ਿਆਦਾਤਰ ਇਸ ਉਦਯੋਗ ਤੇ ਹੀ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਆਮ ਤੌਰ ਤੇ ਘੱਟ ਪੂੰਜੀ ਦੇ ਸੁਆਮੀ ਛੋਟੇ ਉਦਯੋਗਾਂ ਦੀ ਸਥਾਪਨਾ ਕਰ ਸਕਦੇ ਹਨ ।

6. ਉਤਪਾਦਨ ਵਿਚ ਜਲਦੀ ਵਾਧਾ (Immediate increase in production) – ਛੋਟੇ ਉਦਯੋਗਾਂ ਦਾ ਉਤਪਾਦਨ ਨਿਵੇਸ਼ ਅੰਤਰਾਲ ਵੱਡੇ ਉਦਯੋਗਾਂ ਦੀ ਅਵ ਤੁਲਨਾ ਵਿਚ ਘੱਟ ਹੁੰਦਾ ਹੈ । ਇਸਦਾ ਭਾਵ ਇਹ ਹੈ ਕਿ ਇਨ੍ਹਾਂ ਉਦਯੋਗਾਂ ਵਿਚ ਨਿਵੇਸ਼ ਕਰਨ ਦੇ ਤੁਰੰਤ ਬਾਅਦ ਹੀ ਉਤਪਾਦਨ ਸ਼ੁਰੂ ਹੋ ਜਾਂਦਾ ਹੈ । ਦੇਸ਼ ਦੇ ਕੁੱਲ ਉਦਯੋਗਿਕ ਉਤਪਾਦਨ ਦਾ 40% ਭਾਗ ਛੋਟੇ ਅਤੇ ਕੁਟੀਰ ਉਦਯੋਗਾਂ ਦੁਆਰਾ ਉਤਪਾਦਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਨਵੀਂ ਉਦਯੋਗਿਕ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਨਵੀਂ ਉਦਯੋਗਿਕ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-
1. ਸਰਵਜਨਿਕ ਖੇਤਰ ਦਾ ਸੰਕੁਚਨ (Contraction of public sector) – ਨਵੀਂ ਨੀਤੀ ਦੇ ਅਨੁਸਾਰ ਸਰਵਜਨਿਕ ਖੇਤਰ ਦੇ ਲਈ ਸੁਰੱਖਿਅਤ 17 ਉਦਯੋਗਾਂ ਵਿਚੋਂ ਹੁਣ ਕੇਵਲ 6 ਉਦਯੋਗ ਸਰਵਜਨਿਕ ਖੇਤਰ ਦੇ ਲਈ ਸੁਰੱਖਿਅਤ ਰਹਿਣਗੇ । ਬਾਕੀ ਉਦਯੋਗ ਨਿਜੀ ਖੇਤਰ ਦੇ ਲਈ ਖੋਲ ਦਿੱਤੇ ਜਾਣਗੇ ।
ਇਹ ਛੇ ਉਦਯੋਗ

  • ਸੈਨਿਕ ਸਾਮਗਰੀ
  • ਪਰਮਾਣੂ ਊਰਜਾ
  • ਕੋਲਾ
  • ਖਣਿਜ ਤੇਲ
  • ਪਰਮਾਣੂ ਊਰਜਾ ਉਤਪਾਦਨ ਅਤੇ ਉਪਯੋਗ ਦਾ ਨਿਯੰਤਰਨ
  • ਰੇਲ ਆਵਾਜਾਈ

2. ਸਰਵਜਨਿਕ ਖੇਤਰ ਦਾ ਨਿਜੀਕਰਨ (Privatisation of public sector) – ਸਰਵਜਨਿਕ ਖੇਤਰ ਦੇ ਘਾਟੇ ਵਾਲੇ ਕਾਰਖਾਨਿਆਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਵੇਗਾ ਜਾਂ ਨਿਜੀ ਖੇਤਰ ਨੂੰ ਸੌਂਪ ਦਿੱਤਾ ਜਾਏਗਾ | ਬਾਕੀ ਉਦਯੋਗਾਂ ਦੇ 20% ਤਕ ਦੇ ਸ਼ੇਅਰ ਸਰਕਾਰੀ ਵਿੱਤੀ ਸੰਸਥਾਵਾਂ ਨੂੰ ਵੇਚੇ ਗਏ ਹਨ ।

3. ਉਦਯੋਗਿਕ ਲਾਈਸੈਂਸ ਨੀਤੀ (Industrial licensing policy) – ਨਵੀਂ ਨੀਤੀ ਦੇ ਅਨੁਸਾਰ 14 ਉਦਯੋਗਾਂ ਨੂੰ ਛੱਡ ਕੇ ਬਾਕੀਆਂ ਤੋਂ ਲਾਈਸੈਂਸ ਪ੍ਰਣਾਲੀ ਖਤਮ ਕਰ ਦਿੱਤੀ ਗਈ ਹੈ ।

4. ਵਿਦੇਸ਼ੀ ਪੂੰਜੀ (Foreign Capital) – ਨਵੀਂ ਨੀਤੀ ਦੇ ਅਨੁਸਾਰ ਵਿਦੇਸ਼ੀ ਪੂੰਜੀ ਨਿਵੇਸ਼ ਦੀ ਸੀਮਾ 40% ਤੋਂ ਵਧਾ ਕੇ 51 ਪ੍ਰਤੀਸ਼ਤ ਕਰ ਦਿੱਤੀ ਗਈ ਹੈ ।

5. ਏਕਾਧਿਕਾਰ ਕਾਨੂੰਨ ਤੋਂ ਛੁੱਟ (Concession from MTP Act) – ਏਕਾਧਿਕਾਰ ਕਾਨੂੰਨ ਦੇ ਵਜੋਂ ਆਉਣ ਵਾਲੀਆਂ ਕੰਪਨੀਆਂ ਨੂੰ ਭਾਰੀ ਛੋਟ ਦਿੱਤੀ ਗਈ ਹੈ ।