PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7

Punjab State Board PSEB 10th Class Maths Book Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 Textbook Exercise Questions and Answers.

PSEB Solutions for Class 10 Maths Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Exercise 3.7

ਪ੍ਰਸ਼ਨ 1.
ਦੋ ਦੋਸਤਾਂ ਹਨੀ ਅਤੇ ਸੰਨੀ ਦੀ ਉਮਰ ਵਿਚ 3 ਸਾਲ ਦਾ ਅੰਤਰ ਹੈ । ਹਨੀ ਦੇ ਪਿਤਾ ਹਰਮਿੰਦਰ ਦੀ ਉਮਰ ਹਨੀ ਦੀ ਉਮਰ ਤੋਂ ਦੁੱਗਣੀ ਹੈ ਅਤੇ ਸੰਨੀ ਦੀ ਉਮਰ ਆਪਣੀ ਭੈਣ ਨੂੰ ਤੋਂ ਦੁੱਗਣੀ ਹੈ । ਗੁਨੂੰ ਅਤੇ ਹਰਮਿੰਦਰ ਦੀ ਉਮਰ ਵਿੱਚ 30 ਸਾਲ ਦਾ ਅੰਤਰ ਹੈ । ਹਨੀ ਅਤੇ ਸੰਨੀ ਦੀ ਉਮਰ ਪਤਾ ਕਰੋ ।
ਹੱਲ:
ਮੰਨ ਲਉ ਹਨੀ ਦੀ ਉਮਰ = x ਸਾਲ
ਅਤੇ ਸੰਨੀ ਦੀ ਉਮਰ = y ਸਾਲ
ਹਰਮਿੰਦਰ ਦੀ ਉਮਰ = 2x ਸਾਲ
ਗੁਨੂੰ ਦੀ ਉਮਰ = \(\frac{1}{2}\)y ਸਾਲ
ਪਹਿਲੀ ਸ਼ਰਤ ਅਨੁਸਾਰ
ਹਨੀ ਦੀ ਉਮਰ – ਸੰਨੀ ਦੀ ਉਮਰ = 3 ਸਾਲ
x – y = 3 …(1)
ਦੂਸਰੀ ਸ਼ਰਤ ਅਨੁਸਾਰ
ਹਰਮਿੰਦਰ ਦੀ ਉਮਰ – ਗਨੂੰ ਦੀ ਉਮਰ = 30 ਸਾਲ
2x – \(\frac{y}{2}\) = 30
ਜਾਂ \(\frac{4x-y}{2}\) = 30
ਜਾਂ 4x – y = 60 ….(2)
ਹੁਣ, (2) – (1) ਤੋਂ ਪ੍ਰਾਪਤ ਹੁੰਦਾ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 1
x ਦਾ ਮੁੱਲ (1) ਵਿੱਚ ਤਿਸਥਾਪਿਤ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
19 – y = 3
ਜਾਂ -y = 3 – 19
ਜਾਂ -y = – 16
ਜਾਂ y = 16
ਹਨੀ ਦੀ ਉਮਰ = 19 ਸਾਲ
ਸੰਨੀ ਦੀ ਉਮਰ =16 ਸਾਲ

ਪ੍ਰਸ਼ਨ 2.
ਇਕ ਮਿੱਤਰ ਦੂਸਰੇ ਨੂੰ ਕਹਿੰਦਾ ਹੈ ਕਿ, “ਜੇਕਰ | ਤੁਸੀਂ ਮੈਨੂੰ ਇੱਕ ਸੌ ਰੁਪਏ ਦੇ ਦਿਉ ਤਾਂ ਮੇਰੇ ਕੋਲ ਤੁਹਾਡੇ ਨਾਲੋਂ ਦੋ ਗੁਣਾ ਪੈਸੇ ਹੋ ਜਾਣਗੇ | ਦੂਸਰਾ ਕਹਿੰਦਾ ਹੈ ਕਿ | ‘‘ਜੇਕਰ ਤੁਸੀਂ ਮੈਨੂੰ ₹ 10 ਦੇ ਦਿਉ ਤਾਂ ਮੈਂ ਤੁਹਾਡੇ ਤੋਂ ਛੇ ਗੁਣਾ ਅਮੀਰ ਹੋ ਜਾਵਾਂਗਾ ” ਪਤਾ ਕਰੋ ਉਹਨਾਂ ਕੋਲ ਕੁਮਵਾਰ ਕਿੰਨੇ ਪੈਸੇ ਹਨ ? (ਭਾਸ਼ਕਰ II ਦੇ ਬੀਜ ਗਣਿਤ ਤੋਂ)
[ਸੰਕੇਤ : x + 100 = 2(y – 100),
y + 10 = 6 (x – 10)].
ਹੱਲ:
ਮੰਨ ਲਉ ਇਕ ਮਿੱਤਰ ਕੋਲ ਪੈਸੇ = ₹ x
ਦੂਸਰੇ ਮਿੱਤਰ ਕੋਲ ਪੈਸੇ = ₹ y
ਪਹਿਲੀ ਸ਼ਰਤ ਅਨੁਸਾਰ
x + 100 = 2 (y – 100)
ਜਾਂ x + 100 = 2y – 200
ਜਾਂ x – 2y = – 200 – 100
ਜਾਂ x – 2y = – 300 ….(1)
ਦੂਸਰੀ ਸ਼ਰਤ ਅਨੁਸਾਰ
y + 10 = 6 (x – 10)
ਜਾਂ y + 10 = 6x – 60
ਜਾਂ 6x – y = 10 + 60
ਜਾਂ 6x – y = 70 ….(2)
(1) ਨੂੰ 6 ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
6x – 12y = – 1800 …(3)
ਹੁਣ (3) – (2) ਤੋਂ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 2
y ਨੂੰ (2) ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
6x – 170 = 70
ਜਾਂ 6x = 70 + 170
ਜਾਂ 6x = 240
ਜਾਂ x = \(\frac{240}{6}\) = 40
ਪਹਿਲੇ ਮਿੱਤਰ ਕੋਲ ਪੈਸੇ : ₹ 40
ਦੁਸਰੇ ਮਿੱਤਰ ਕੋਲ ਪੈਸੇ : ₹ 170 ਹੈ ।

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7

ਪ੍ਰਸ਼ਨ 3.
ਇੱਕ ਰੇਲਗੱਡੀ ਕੁੱਝ ਦੂਰੀ ਇਕ ਸਮਾਨ ਚਾਲ ਨਾਲ ਤੈਅ ਕਰਦੀ ਹੈ । ਜੇਕਰ ਗੱਡੀ ਦੀ ਗਤੀ 10 km/h ਵਧਾ ਦਿੱਤੀ ਜਾਵੇ ਤਾਂ ਉਹ ਉੱਨੀ ਦੂਰੀ ਲਈ 2 ਘੰਟੇ ਘੱਟ ਸਮਾਂ ਲਵੇਗੀ ਅਤੇ ਜੇਕਰ ਰੇਲਗੱਡੀ ਦੀ ਗਤੀ 10 km/h ਘਟਾ ਦਿੱਤੀ ਜਾਵੇ ਤਾਂ ਉਹ ਉੱਨੀ ਦੂਰੀ ਲਈ 3 ਘੰਟੇ ਵੱਧ ਸਮਾਂ ਲਵੇਗੀ 1 ਰੇਲਗੱਡੀ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ ।
ਹੱਲ:
ਮੰਨ ਲਉ ਰੇਲਗੱਡੀ ਦੀ ਚਾਲ = x ਕਿ.ਮੀ. /ਘੰਟਾ
ਰੇਲਗੱਡੀ ਦੁਆਰਾ ਲਿਆ ਗਿਆ ਸਮਾਂ = y ਘੰਟਾ
∴ ਰੇਲਗੱਡੀ ਦੁਆਰਾ ਤੈਅ ਕੀਤੀ ਦੂਰੀ
= ਚਾਲ × ਸਮਾਂ
= (xy) ਕਿਮੀ
ਪਹਿਲੀ ਸ਼ਰਤ ਅਨੁਸਾਰ
(x + 10) (y – 2) = xy
ਜਾਂ y – 2x + 10y – 20 = xy
ਜਾਂ – 2x + 10y – 20 = 0
ਜਾਂ x – 5y + 10 = 0 ……(1)
ਦੂਸਰੀ ਸ਼ਰਤ ਅਨੁਸਾਰ
(x – 10) (y + 3) = xy
ਧੀ xy + 3x – 10y – 30 = xy
ਜਾਂ 3x – 10y – 30 = 0 …(2)
(1) ਨੂੰ 3 ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3x – 15y + 30 = 0 ….(3)
ਹੁਣ, (3) – (2) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 3
y ਦਾ ਇਹ ਮੁੱਲ (1) ਵਿੱਚ ਰੱਖਣ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x – 5 × 12 + 10 = 0
ਜਾਂ x – 60 + 10 = 0
ਜਾਂ x – 50 = 0
ਜਾਂ x = 50
∴ ਰੇਲਗੱਡੀ ਦੀ ਚਾਲ = 50 ਕਿ.ਮੀ. /ਘੰਟਾ
ਰੇਲਗੱਡੀ ਦੁਆਰਾ ਲਿਆ ਗਿਆ ਸਮਾਂ = 12 ਬੰਟੇ
ਰੇਲਗੱਡੀ ਦੁਆਰਾ ਤੈਅ ਕੀਤੀ ਦੂਰੀ
= (50 × 12) ਕਿ.ਮੀ.
= 600 ਕਿ.ਮੀ.

ਪ੍ਰਸ਼ਨ 4.
ਇਕ ਜਮਾਤ ਵਿੱਚ ਵਿਦਿਆਰਥੀਆਂ ਨੂੰ ਪੰਗਤੀਆਂ ਵਿਚ ਖੜਾ ਕਰਨਾ ਹੈ । ਜੇਕਰ ਪੰਗਤੀਆਂ ਵਿਚ 3 ਵਿਦਿਆਰਥੀ ਵੱਧ ਹੁੰਦੇ ਤਾਂ ਇੱਕ ਪੰਗਤੀ ਘੱਟ ਹੁੰਦੀ । ਜੇਕਰ ਪੰਗਤੀ ਵਿਚ 3 ਵਿਦਿਆਰਥੀ ਘੱਟ ਹੁੰਦੇ, ਤਾਂ 2 ਪੰਗਤੀਆਂ ਵੱਧ ਬਣਦੀਆਂ ਜਮਾਤ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਤਾ ਕਰੋ ।
ਹੱਲ:
ਮੰਨ ਲਉ ਹਰ ਇੱਕ ਪੰਗਤੀ ਵਿਚ ਵਿਦਿਆਰਥੀਆਂ ਦੀ ਗਿਣਤੀ = x
ਅਤੇ ਪੰਗਤੀਆਂ ਦੀ ਗਿਣਤੀ = y
ਜਮਾਤ ਵਿਚ ਵਿਦਿਆਰਥੀਆਂ ਦੀ ਗਿਣਤੀ = xy
ਪਹਿਲੀ ਸ਼ਰਤ ਅਨੁਸਾਰ
(x + 3) (y – 1) = xy
ਜਾਂ xy – x + 3y – 3 = xy
ਜਾਂ -x + 3y – 3 = 0
ਜਾਂ x – 3y + 3 = 0 …(1)
ਦੂਸਰੀ ਸ਼ਰਤ ਅਨੁਸਾਰ
(x – 3) (y + 2) = xy
ਜਾਂ xy + 2x – 3y – 6 = xy
ਜਾਂ 2x + 3y – 6 = 0 …(2)
ਹੁਣ, (2) – (1) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 4
x ਦਾ ਮੁੱਲ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
9 – 3y + 3 = 0
ਜਾਂ -3y + 12 = 0
ਜਾਂ -3y = – 12
ਜਾਂ y = \(\frac{12}{3}\) = 4
∴ ਹਰ ਇੱਕ ਪੰਗਤੀ ਵਿਚ ਵਿਦਿਆਰਥੀਆਂ ਦੀ ਗਿਣਤੀ = 9
ਪੰਗਤੀਆਂ ਦੀ ਗਿਣਤੀ = 4
ਜਮਾਤ ਵਿਚ ਵਿਦਿਆਰਥੀਆਂ ਦੀ ਗਿਣਤੀ
= 9 × 4 = 36

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7

ਪ੍ਰਸ਼ਨ 5.
ਇੱਕ △ABC ਵਿੱਚ ∠C = 3 ∠B = 2 (∠A + ∠B) ਹੈ ।ਤ੍ਰਿਭੁਜ ਦੇ ਤਿੰਨੋਂ ਕੋਣ ਪਤਾ ਕਰੋ ।
ਹੱਲ:
ਇਕ △ABC ਵਿੱਚ
∠C = 3∠B = 2 (∠A + ∠B)
I II III
II ਅਤੇ III, ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
3∠B = 2 (∠A + ∠B)
ਜਾਂ 3∠B = 2∠A + 2∠B
ਜਾਂ 3∠B – 2∠B = 2∠A
ਜਾਂ ∠B = 2∠A
I ਅਤੇ II, ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
∠C = 3∠B
ਜਾਂ ∠C = 3(2∠A)
[(1) ਦਾ ਪ੍ਰਯੋਗ ਕਰਨ ਤੇ ]
ਜਾਂ ∠C = 6∠A …..(2)
ਤਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180° ਹੁੰਦਾ ਹੈ ।.
∠A + ∠B + ∠C = 180°
ਜਾਂ ∠A + 2∠A + 6∠A = 180°
ਜਾਂ 9∠A = 180°
ਜਾਂ ∠A = \(\frac{180^{\circ}}{9}\) = 20°
∠A = 20°; ∠B = 2 × 20° = 40°
∠C = 6 × 20° = 120°.

ਪ੍ਰਸ਼ਨ 6.
ਸਮੀਕਰਣਾਂ 5r – y = 5 ਅਤੇ 3x – y = 3 ਦੇ ਗ੍ਰਾਫ ਖਿੱਚੋ । ਇਹਨਾਂ ਰੇਖਾਵਾਂ ਅਤੇ y-ਧੁਰੇ ਨਾਲ ਬਣੇ ਤਿਭਜ ਦੇ ਸਿਖਰਾਂ ਦੇ ਨਿਰਦੇਸ਼ ਅੰਕ ਅਤੇ ਤਿਭੁਜ ਦ ਖੇਤਰਫਲ ਪਤਾ ਕਰੋ ।
ਹੱਲ:
ਦਿੱਤਾ ਹੋਇਆ ਰੇਖੀ ਸਮੀਕਰਣ ਜੋੜਾ ਹੈ :
5x – y = 5 ਅਤੇ 3x – y = 3
5x – y = 5
ਜਾਂ 5x = 5 + y
ਜਾਂ x = \(\frac{5+y}{5}\) …(1)
y = 0 ਨੂੰ (1), ਵਿੱਚ ਰੱਖਣ ’ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = \(\frac{5+0}{5}\) = \(\frac{5}{5}\) = 1
y = -5 ਨੂੰ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = \(\frac{5-5}{5}\) = \(\frac{0}{5}\) = 0
y = 5 ਨੂੰ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = \(\frac{5+5}{5}\) = \(\frac{10}{5}\) = 2
ਸਾਰਣੀ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 5
ਬਿੰਦੁਆਂ A (1, 0); B (0, – 5); C (2, 5) ਦੇ ਗਾਫ਼ ਨੂੰ ਆਲੇਖਿਤ ਕਰਨ ਤੇ ਸਾਨੂੰ ਸਮੀਕਰਣ 5x – y = 5 ਦੀ ਰੇਖਾ ਪ੍ਰਾਪਤ ਹੁੰਦੀ ਹੈ ।
ਅਤੇ 3x – y = 3
ਜਾਂ 3x = 3 + y
ਜਾਂ x = \(\frac{3+y}{3}\) ….(2)
y = 0 ਨੂੰ (2) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = \(\frac{3+0}{3}\) = \(\frac{3}{3}\) = 1
y = -3 ਨੂੰ (2) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = \(\frac{3-3}{3}\) = \(\frac{0}{3}\) = 0
y = 3 ਨੂੰ (2) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = \(\frac{3+3}{3}\) = \(\frac{6}{3}\) = 2
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 6
ਬਿੰਦੁਆਂ A (1, 0); D (0, – 3); E (2, 3) ਨੂੰ ਗ੍ਰਾਫ਼ ਪੇਪਰ ਤੇ ਆਲੇਖਿਤ ਕਰਨ ਤੇ ਸਾਨੂੰ ਸਮੀਕਰਣ 3x – y = 3 ਦੀ ਰੇਖਾ ਪ੍ਰਾਪਤ ਹੁੰਦੀ ਹੈ ।
ਗ੍ਰਾਫ਼ ਤੋਂ ਇਹ ਸਪੱਸ਼ਟ ਹੈ ਕਿ ਦਿੱਤੀਅ ਹੋਈ ਹਥਾਵਾਂ -A (1, 0) ਉੱਤੇ ਕੱਟਦੀਆਂ ਹਨ ।y- ਧੂਰੇ ਤੇ ਬਣੀ △ABD ਨੂੰ ਛਾਇਆ ਅੰਕਿਤ ਕੀਤਾ ਗਿਆ ਹੈ । △ABD ਦੇ ਸਿਖ਼ਰਾਂ ਦੇ ਨਿਰਦੇਸ਼ ਅੰਕ ਹਨ : A (1, 0); B (0, – 5) ਅਤੇ D (0, – 3)
ਸਾਰਣੀ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 7

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7

7. ਹੇਠਾਂ ਦਿੱਤੇ ਰੇਖੀ ਸਮੀਕਰਣ ਜੋੜਿਆਂ ਨੂੰ ਹੱਲ ਕਰੋ :

ਪ੍ਰਸ਼ਨ (i).
px + qy = p – q
qx – py = p + q
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
px + qy = p – q ..(1)
ਅਤੇ qx – py = p + q …(2)
(1) ਨੂੰ q ਨਾਲ ਅਤੇ (2) ਨੂੰ p ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 8
ਜਾਂ y = -1
y ਦਾ ਇਹ ਮੁੱਲ (1) ਵਿਚ ਸਥਾਪਿਤ ਕਰਨ ‘ਤੇ | ਸਾਨੂੰ ਪ੍ਰਾਪਤ ਹੁੰਦਾ ਹੈ :
px + q(-1) = p – qx
ਜਾਂ px – q = p – q
ਜਾਂ px = p – q + q
ਜਾਂ px = p
ਜਾਂ x = 1
∴ x = 1 ਅਤੇ y = – 1

ਪ੍ਰਸ਼ਨ (ii).
ax + by = c
bx + ay = 1 + c
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
ax + by = c
ਅਤੇ bx + ay = 1 + c
ਜਾਂ ax + by – c = 0
ਅਤੇ bx + ay – (1 + c) = 0
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 9
I ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 10

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7

ਪ੍ਰਸ਼ਨ (iii).
\(\frac{x}{a}\) – \(\frac{y}{b}\) =0
ax + by = a2 + b2
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
\(\frac{x}{a}\) – \(\frac{y}{b}\) = 0
ਜਾਂ \(\frac{bx-ay}{ab}\) = 0
ਜਾਂ bx – ay = 0 ….(1)
ਅਤੇ ax + by = a2 + b2
ਜਾਂ ax + by = (a2 + b2) = 0 …..(2)
ਤਿਰਛੀ ਗੁਣਾ ਵਿਧੀ ਦੁਆਰਾ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 11
I ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
\(\frac{x}{a}\) = \(\frac{1}{1}\) ⇒ x = a
II ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
\(\frac{y}{b}\) = \(\frac{1}{1}\) ⇒ y = b
x = a ਅਤੇ y = b

ਪ੍ਰਸ਼ਨ (iv).
(a – b)x + (a + b) y = a2 – 2ab – b2
(a + b) (x + y) = a2 + b2
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
(a – b)x + (a + b) y = a2 – 2ab – b2
ਜਾਂ ax – bx + ay + by = a2 – 2ab – b2 …(1)
ਅਤੇ (a + b) (x + y) = a2 + b2
ਜਾਂ ax + bx + ay + by = a2 + b2 …(2)
ਹੁਣ (1) – (2) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 12
x ਦਾ ਮੁੱਲ (1) ਵਿੱਚ ਰੱਖਣ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
(a – b) (a + b) + (a + b) y = a2 – 2ab – b2
ਜਾਂ a2 – b2 + (a + b) y = a2 – 2ab – b2
ਜਾਂ (a + b) y = a2 – 2ab – b2 – a2 + b2
ਜਾਂ (a + b) y = – 2ab
ਜਾਂ y = \(\frac{-2ab}{a+b}\)
x = a + b ਅਤੇ y = \(\frac{-2ab}{a+b}\)

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7

ਪ੍ਰਸ਼ਨ (v).
152x – 378y = -74
– 378x + 152y =- 604
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
152x – 378y = – 74
ਅਤੇ – 378x + 152y = – 604
ਜਾਂ 76x – 189y + 37 = 0
ਅਤੇ – 189x + 76y + 302 = 0
ਤਿਰਛੀ ਗੁਣਾ ਵਿਧੀ ਦੁਆਰਾ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 13
⇒ y = 1
x = 2 ਅਤੇ y = 1

ਪ੍ਰਸ਼ਨ 8.
ABCD ਇੱਕ ਚੱਕਰੀ ਚਤੁਰਭੁਜ ਹੈ । ਇਸ ਚੱਕਰੀ ਚਤੁਰਭੁਜ ਦੇ ਕੋਣ ਪਤਾ ਕਰੋ । (ਦੇਖੋ ਚਿੱਤਰ)
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.7 14
ਹੱਲ:
ਚੱਕਰੀ ਚਤੁਰਭੁਜ ABCD ਵਿੱਚ
∠A = (4y + 20); ∠B = 3y – 5;
∠C = 4x ਅਤੇ ∠D = 7x + 5
∠C = 4x = 4 x 15 = 60°
∠D = 7x + 5 = 7 x 15 + 5 = 110°
∠A = 120°, ∠B = 70°; ∠C = 60°
ਅਤੇ ∠D = 110°
∴ ∠A + ∠C = 180°,
ਜਾਂ 4y + 20 + (4x) = 180°
ਜਾਂ 4x + 4y = 180° – 20°
ਜਾਂ 4x + 4y = 160
ਜਾਂ x + y = 40
ਜਾਂ y = 40 – x ….(1)
ਅਤੇ ∠B + ∠D = 180°
ਜਾਂ 3y – 5 + (7x + 5) = 180°
ਜਾਂ 3y – 5 + 7x + 5 = 180°
ਜਾਂ 7x + 3y = 180° …(2)
(1) ਤੋਂy ਦਾ ਮੁੱਲ (2) ਵਿਚ ਰੱਖਣ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
7x + 3 (40 – x) = 180°
ਜਾਂ 7x + 120 – 3x = 180
ਜਾਂ 4x = 180 – 120
ਜਾਂ 4x = 60
ਜਾਂ x = \(\frac{60}{4}\) = 15
x ਦਾ ਇਹ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ !
y = 40 – 15 = 25
∴ ∠A = 4y + 20 = 4 × 25 + 20
= 120°
∠B = 3y – 5 = 3 × 25 – 5 = 70°
∠C = 4x = 4 × 15 = 60°
∠D = 7x + 5 = 7 × 15 + 5 = 110°
∴ ∠A = 120°, ∠B = 70°; ∠C = 60°
ਅਤੇ ∠D = 110°

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6

Punjab State Board PSEB 10th Class Maths Book Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 Textbook Exercise Questions and Answers.

PSEB Solutions for Class 10 Maths Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Exercise 3.6

1. ਹੇਠਾਂ ਦਿੱਤੇ ਸਮੀਕਰਣ ਜੋੜਿਆਂ ਨੂੰ ਰੇਖੀ ਸਮੀਕਰਣਾਂ ਦੇ ਵਿੱਚ ਬਦਲ ਕੇ ਹੱਲ ਕਰੋ :

ਪ੍ਰਸ਼ਨ (i).
\(\frac{1}{2x}\) + \(\frac{1}{3y}\) = 2
\(\frac{1}{3x}\) + \(\frac{1}{2y}\) = \(\frac{13}{6}\)
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ
\(\frac{1}{2x}\) + \(\frac{1}{3y}\) = 2
ਮਤੇ \(\frac{1}{3x}\) + \(\frac{1}{2y}\) = \(\frac{13}{6}\)
\(\frac{1}{x}\) = u, \(\frac{1}{v}\) = v ਮਤੇ ਤਿਸਥਾਪਿਤ ਕਰਨ ‘ਤੇ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 1
(1) ਨੂੰ 2 ਨਾਲ ਅਤੇ (2) ਨੂੰ 3 ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
6u + 4v = 24 …(3)
ਅਤੇ 6u + 9v = 39 …(4)
ਹੁਣ, (4) – (3) ਤੋਂ ਪ੍ਰਾਪਤ ਹੁੰਦਾ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 2
v ਦੇ ਇਸ ਮੁੱਲ ਨੂੰ (1) ਵਿਚ ਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3u + 2 (3) = 12
ਜਾਂ 3u + 6 = 12
ਜਾਂ 3u = 12 – 6 = 6
ਜਾਂ u = \(\frac{6}{3}\) = 2
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 3
x = \(\frac{1}{2}\) ਮਤੇ y = \(\frac{1}{3}\)

ਪ੍ਰਸ਼ਨ (ii).
\(\frac{2}{\sqrt{x}}\) + \(\frac{3}{\sqrt{y}}\) = 2
\(\frac{4}{\sqrt{x}}\) – \(\frac{9}{\sqrt{y}}\) = -1
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
\(\frac{2}{\sqrt{x}}\) + \(\frac{3}{\sqrt{y}}\) = 2 ਅਤੇ \(\frac{4}{\sqrt{x}}\) – \(\frac{9}{\sqrt{y}}\) = -1
\(\frac{1}{\sqrt{x}}\) = u ਅਤੇ \(\frac{1}{\sqrt{y}}\) = v ਤਿਸਥਾਪਿਤ ਕਰਨ ‘ਤੇ
2u + 3v = 2 ….(1)
ਅਤੇ 4u – 9y = – 1 …(2)
(1) ਨੂੰ 2 ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
4u + 6v = 4 …(3)
ਹੁਣ (2) – (3) ਤੋਂ ਸਾਨੂੰ ਮਿਲਦਾ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 4
v ਦਾ ਇਹ ਮੁੱਲ (1) ਵਿਚ ਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
2u + 3\(\left(\frac{1}{3}\right)\) = 2
ਜਾਂ 2u + 1 = 2
ਜਾਂ 2u = 2 – 1 = 1
ਜਾਂ u = \(\frac{1}{2}\)
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 5
x = 4 ਅਤੇ y = 9

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6

ਪ੍ਰਸ਼ਨ (iii).
\(\frac{4}{x}\) + 3y = 14
\(\frac{3}{x}\) – 4y = 23
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
\(\frac{4}{x}\) + 3y = 14 ਅਤੇ \(\frac{3}{x}\) – 4y = 23
\(\frac{1}{x}\) = v ਤਿਸਥਾਪਿਤ ਕਰਨ ‘ਤੇ
4v + 3y = 14 …(1)
ਅਤੇ 3v – 4y = 23 …(2)
(1) ਨੂੰ 3 ਨਾਲ (2) ਨੂੰ 4 ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
12v + 9y = 42 ….(3)
ਅਤੇ 12v – 16y = 92 …..(4)
ਹੁਣ, (4) – (3) ਤੋਂ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 6
y ਦਾ ਮੁੱਲ (1) ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ :
ਜਾਂ 4v + 3 (-2) = 14
ਜਾਂ 4v – 6 = 14
ਜਾਂ 4v = 14 + 6 = 20
ਪਰ \(\frac{1}{x}\) = v
ਜਾਂ x = \(\frac{1}{v}\) = \(\frac{1}{5}\)
x = \(\frac{1}{5}\) ਅਤੇ y = – 2

ਪ੍ਰਸ਼ਨ (iv).
\(\frac{5}{x-1}\) + \(\frac{1}{y-2}\) = 2
\(\frac{6}{x-1}\) – \(\frac{3}{y-2}\) = 1
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
\(\frac{5}{x-1}\) + \(\frac{1}{y-2}\) = 2 ਅਤੇ \(\frac{6}{x-1}\) – \(\frac{3}{y-1}\) = 1
\(\frac{1}{x-1}\) = u ਅਤੇ \(\frac{1}{y-2}\) = v ਤਿਸਥਾਪਿਤ ਕਰਨ ‘ਤੇ
5u + v = 2 …(1)
ਅਤੇ 6u – 3v = 1 …(2)
(1) ਨੂੰ 3 ਤੇ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
15u + 3v = 6 …….3)
ਹੁਣ, (3) + (2) ਤੋਂ ਸਾਨੂੰ ਮਿਲਦਾ ਹੈ ।
15u + 3v = 6
6u – 3v = 1
21u = 7
u = \(\frac{7}{21}\) = \(\frac{1}{3}\)
u ਦੇ ਮੁੱਲ ਨੂੰ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ | ਮਿਲਦਾ ਹੈ :
5 x \(\frac{1}{3}\) + v = 2
ਜਾਂ v = 2 – \(\frac{5}{3}\) = \(\frac{6-5}{3}\)
ਜਾਂ v = \(\frac{1}{3}\)
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 7
x = 4 ਅਤੇ y = 5

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6

ਪ੍ਰਸ਼ਨ (v).
\(\frac{7x-2y}{xy}\) = 5
\(\frac{8x+7y}{xy}\) = 15
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 8
\(\frac{1}{x}\) = u ਅਤੇ \(\frac{1}{y}\) = v, ਤਿਸਥਾਪਿਤ ਕਰਨ ‘ਤੇ
– 2u + 7v = 5 …..(1)
ਅਤੇ 7u + 8 = 15 …(2)
(1) ਨੂੰ 7 ਨਾਲ ਅਤੇ (2) ਨੂੰ 2 ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
-14v + 49u = 35 ……(3)
ਅਤੇ 14v + 16u = 30 ……..(4)
ਹੁਣ (3) + (4) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
-14v + 49u = 35
14v + 16u = 30
65u = 65
u = \(\frac{65}{65}\) = 1
u ਦੇ ਮੁੱਲ ਨੂੰ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
-2 (1) + 7v = 5
ਜਾਂ 7v = 5 + 2
ਜਾਂ 7v = 7
ਜਾਂ v = \(\frac{7}{7}\) = 1
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 9
x = 1 ਅਤੇ y = 1

ਪ੍ਰਸ਼ਨ (vi).
6x + 3y = 6xy
2x + 4y = 5xy
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 10
\(\frac{1}{x}\) = u ਅਤੇ \(\frac{1}{y}\) = v, ਵਿੱਚ ਪ੍ਰਤਿਸਥਾਪਿਤ ਕਰਨ ‘ਤੇ
u + 2v = 2 …(1)
ਅਤੇ 4u + 2y = 5 ……(2)
ਹੁਣ (2) – (1) ਤੋਂ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 11
u ਜਾ ਇਹ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ
1 + 2v = 2
ਜਾਂ 2v = 2 – 1 = 1
ਜਾਂ v = \(\frac{1}{2}\)
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 12
ਹੁਣ x = 1 ਅਤੇ y = 2

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6

ਪ੍ਰਸ਼ਨ (vii).
\(\frac{10}{x+y}\) + \(\frac{2}{x-y}\) = 4
\(\frac{15}{x+y}\) – \(\frac{5}{x-y}\) = -2
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
\(\frac{10}{x+y}\) + \(\frac{2}{x-y}\) = 4 ਅਤੇ \(\frac{15}{x+y}\) – \(\frac{5}{x-y}\) = -2
\(\frac{1}{x+y}\) = u ਅਤੇ \(\frac{1}{x-y}\) = v ਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
10u + 2v = 4 ਜਾਂ 5u + v = 2 …(1)
15u – 5v = -2 …(2)
(1) ਨੂੰ 5 ਨਾਲ ਗੁਣਾ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
25u + 5y = 10 …(3)
(3) + (2) ਤੋਂ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 13
u ਨੂੰ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
5\(\left(\frac{1}{5}\right)\) + v = 2
ਜਾਂ 1 + v = 2
ਜਾਂ v = 1
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 14
ਹੁਣ (4) + (5) ਤੋਂ ਪ੍ਰਤਿਸਥਾਪਿਤ ਕਰਨ ‘ਤੇ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 15
x ਦਾ ਇਹ ਮੁੱਲ (4) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3 + y = 5
y = 5 – 3 = 2
x = 3 ਅਤੇ y = 2

ਪ੍ਰਸ਼ਨ (viii).
\(\frac{1}{3x+y}\) + \(\frac{1}{3x-y}\) = \(\frac{3}{4}\)
\(\frac{1}{2(3 x+y)}\) – \(\frac{1}{2(3 x-y)}\) = \(\frac{-1}{8}\)
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 16
ਹੁਣ (1) + (2) ਤੋਂ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
4u + 4v = 3
4u – 4v = – 1
8u = 2
u = \(\frac{8}{2}\) = \(\frac{1}{4}\)
u ਦਾ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
4\(\left(\frac{1}{4}\right)\) + 4v = 3
ਜਾਂ 4v = 2
ਜਾਂ v = \(\frac{2}{4}\) = \(\frac{1}{2}\)
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 17
ਹੁਣ (3) + (4) ਤੋਂ ਪ੍ਰਤਿਸਥਾਪਿਤ ਕਰਨ ’ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3x + y = 4
3x – y = 2
6x = 6
x = 1
x ਦਾ ਮੁੱਲ (3) ਵਿਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3 (1) + y = 4
ਜਾਂ 3 + y = 4
y = 4 – 3 = 1
x = 1 ਅਤੇ y = 1

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6

2. ਹੇਠਾਂ ਦਿੱਤੀਆਂ ਸਮੱਸਿਆਵਾਂ ਰੇਖੀ ਸਮੀਕਰਣ ਜੋੜੇ ਦੇ ਰੂਪ ਵਿੱਚ ਦਰਸਾਓ ਅਤੇ ਉਹਨਾਂ ਦਾ ਹੱਲ ਪਤਾ ਕਰੋ :

ਪ੍ਰਸ਼ਨ (i).
ਰਿਤੂ ਧਾਰਾ ਦੀ ਦਿਸ਼ਾ ਦੇ ਅਨੁਸਾਰ 2 ਘੰਟਿਆਂ ਵਿੱਚ 20 ਕਿ.ਮੀ. ਤੈਰ ਸਕਦੀ ਹੈ ਅਤੇ ਧਾਰਾਂ ਦੀ ਦਿਸ਼ਾ ਦੇ ਉਲਟ 2 ਘੰਟਿਆਂ ਵਿੱਚ 4 ਕਿ.ਮੀ. ਤੇਰ ਸਕਦੀ ਹੈ । ਉਸਦੀ ਖੜੇ ਪਾਣੀ ਵਿੱਚ ਤੈਰਨ ਦੀ ਚਾਲ · ਗਤੀ) ਅਤੇ ਧਾਰਾਂ ਦੀ ਚਾਲ ਗਤੀ) ਪਤਾ ਕਰੋ ।
ਉੱਤਰ:
ਮੰਨ ਲਉ ਸਥਿਰ ਪਾਣੀ ਵਿਚ ਰਿਤੂ
ਦੀ ਚਾਲ = x ਕਿ.ਮੀ./ਘੰਟਾ
ਅਤੇ ਧਾਰਾ ਦੀ ਚਾਲ = y ਕਿ.ਮੀ. /ਘੰਟਾ
∴ ਧਾਰਾ ਦੀ ਦਿਸ਼ਾ ਦੇ ਉਲਟ ਚਾਲ = (x – y) ਕਿ.ਮੀ.
ਧਾਰਾ ਦੇ ਦਿਸ਼ਾ ਵਿਚ ਚਾਲ = (x + y) ਕਿ.ਮੀ.
ਰਿਤੂ ਧਾਰਾ ਦੀ ਦਿਸ਼ਾ ਵਿਚ 2 ਘੰਟੇ ਵਿੱਚ ਜਿੰਨੀ ਦੂਰੀ ਤੈਅ ਕਰਦੀ ਹੈ ।
= ਚਾਲ × ਸਮਾਂ
= (x + y) × 2 ਕਿ.ਮੀ.
ਪਹਿਲੀ ਸ਼ਰਤ ਅਨੁਸਾਰ
2 (x + y) = 20
x + y = 10 …..(1)
ਰਿਤੂ ਧਾਰਾ ਦੀ ਦਿਸ਼ਾ ਵਿਚ 2 ਘੰਟੇ ਵਿਚ ਜਿੰਨੀ ਦੂਰੀ ਤੈਅ ਕਰਦੀ ਹੈ = ਚਾਲ × ਸਮਾਂ
= 2 (x – y) ਕਿ.ਮੀ.
ਦੂਸਰੀ ਸ਼ਰਤ ਅਨੁਸਾਰ
2 (x – y) = 4
x – y = 2 …(2)
ਹੁਣ, (1) + (2) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
x + y = 10
x – y = 2
2x = 12
x = \(\frac{12}{2}\) = 6
x ਦਾ ਮੁੱਲ (1) ਵਿਚ ਪ੍ਰਤਿਸਥਾਪਿਤ ਕਰਨ ‘ਤੇ
6 + y = 10
y = 10 – 6 = 4
ਰਿਤੂ ਦੀ ਸਥਿਰ ਪਾਣੀ ਵਿਚ ਚਾਲ = 6 ਕਿ.ਮੀ. /ਘੰਟਾ
ਪਾਣੀ ਦੀ ਚਾਲ = 4 ਕਿ.ਮੀ. /ਘੰਟਾ

ਪ੍ਰਸ਼ਨ (ii).
2 ਇਸਤਰੀਆਂ ਅਤੇ 5 ਆਦਮੀ ਇਕ ਕਸੀਦੇ ਦੇ ਕੰਮ ਨੂੰ ਇਕੱਠੇ 4 ਦਿਨ ਵਿਚ ਪੂਰਾ ਕਰ ਸਕਦੇ ਹਨ, ਜਦ ਕਿ 3 ਇਸਤਰੀਆਂ ਅਤੇ 6 ਆਦਮੀ ਇਸਨੂੰ 3 ਦਿਨ ਵਿੱਚ ਪੂਰਾ ਕਰ ਸਕਦੇ ਹਨ । ਪਤਾ ਕਰੋ ਕਿ ਇਸ ਕੰਮ ਨੂੰ ਇੱਕ ਇਕੱਲੀ ਇਸਤਰੀ ਕਿੰਨੇ ਸਮੇਂ ਵਿੱਚ ਪੂਰਾ ਕਰੇਗੀ ? ਇਸ ਕੰਮ ਨੂੰ ਇਕੱਲਾ ਇੱਕ ਆਦਮੀ ਕਿੰਨੇ ਸਮੇਂ ਵਿੱਚ ਪੂਰਾ ਕਰੇਗਾ ?
ਉੱਤਰ:
ਮੰਨ ਲਉ ਇੱਕ ਇਸਤਰੀ ਕੰਮ ਕਰਦੀ ਹੈ = x ਦਿਨ
ਆਦਮੀ ਕੰਮ ਖ਼ਤਮ ਕਰਦਾ ਹੈ = y ਦਿਨ
ਇਸਤਰੀ ਦਾ ਇਕ ਦਿਨ ਦਾ ਕੰਮ = \(\frac{1}{x}\)
ਆਦਮੀ ਦਾ ਇਕ ਦਿਨ ਦਾ ਕੰਮ = \(\frac{1}{y}\)
ਪਹਿਲੀ ਸ਼ਰਤ ਅਨੁਸਾਰ
\(\frac{2}{x}\) + \(\frac{5}{y}\) = \(\frac{1}{4}\) …(1)
ਦੂਸਰੀ ਸ਼ਰਤ ਅਨੁਸਾਰ
\(\frac{3}{x}\) + \(\frac{6}{y}\) = \(\frac{1}{3}\) …..(2)
\(\frac{1}{x}\) = u ਅਤੇ \(\frac{1}{y}\) = v ਤਿਸਥਾਪਿਤ ਕਰਨ ‘ਤੇ ਸਮੀਕਰਣ (1) ਅਤੇ (2) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 18
(3) ਨੂੰ 9 ਨਾਲ ਅਤੇ (4) ਨੂੰ 8 ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
72u + 180v = 9 …(5)
ਅਤੇ 72u + 144v = 8 …(6)
ਹੁਣ, (5) – (6) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 19
v ਦੇ ਇਸ ਮੁੱਲ (4) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
9u + 18\(\left(\frac{1}{36}\right)\) = 1
ਜਾਂ 9u + \(\frac{1}{2}\) = 1
ਜਾਂ 9u = 1 – \(\frac{1}{2}\) = \(\frac{2-1}{2}\)
ਜਾਂ 9u = \(\frac{1}{2}\)
ਜਾਂ u = \(\frac{1}{2×9}\) = \(\frac{1}{18}\)
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 20
ਇੱਕ ਇਸਤਰੀ ਅਤੇ ਇੱਕ ਆਦਮੀ ਇੱਕਲੇ-ਇੱਕਲੇ ਕੰਮ ਨੂੰ ਕ੍ਰਮਵਾਰ 18 ਦਿਨ ਅਤੇ 36 ਦਿਨ ਵਿੱਚ ਪੂਰਾ ਕਰ ਸਕਦੇ ਹਨ ।

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6

ਪ੍ਰਸ਼ਨ (iii).
ਦੀਪਿਕਾ 300 km ਦੂਰੀ ‘ਤੇ ਸਥਿਤ ਆਪਣੇ ਘਰ ਜਾਣ ਦੇ ਲਈ ਕੁੱਝ ਦੂਰੀ ਰੇਲਗੱਡੀ ਦੁਆਰਾ ਅਤੇ ਕੁੱਝ ਦੂਰੀ ਬੱਸ ਦੁਆਰਾ ਤੈਅ ਕਰਦੀ ਹੈ । ਜੇਕਰ ਉਹ 60 km ਰੇਲਗੱਡੀ ਦੁਆਰਾ ਅਤੇ ਬਾਕੀ ਬੱਸ ਦੁਆਰਾ ਤੈਅ ਕਰਦੀ ਹੈ ਤਾਂ ਉਸਨੂੰ 4 ਘੰਟੇ ਲੱਗਦੇ ਹਨ । ਜੇਕਰ ਉਹ 100 km ਦੁਬਾਰਾ ਰੇਲਗੱਡੀ ਰਾਹੀਂ ਅਤੇ ਬਾਕੀ ਯਾਤਰਾ ਬੱਸ ਦੁਆਰਾ ਕਰੇ ਤਾਂ ਉਸਨੂੰ 10 ਮਿੰਟ ਵੱਧ ਲੱਗਦੇ ਹਨ | ਰੇਲਗੱਡੀ ਅਤੇ ਬੱਸ ਦੀ ਕੁਮਵਾਰ ਚਾਲ ਪਤਾ ਕਰੋ ।
ਉੱਤਰ:
ਮੰਨ ਲਉ ਰੇਲ ਗੱਡੀ ਦੀ ਚਾਲ = x ਕਿ.ਮੀ. /ਘੰਟਾ
ਅਤੇ ਬੱਸ ਦੀ ਚਾਲ = y ਕਿ.ਮੀ. /ਘੰਟਾ
ਕੁੱਲ ਦੂਰੀ = 300 ਕਿ.ਮੀ.
ਸਥਿਤੀ I
60 ਕਿ.ਮੀ. ਦੂਰੀ ਤੈਅ ਕਰਨ ਲਈ ਲੱਗਾ ਸਮਾਂ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 21
ਬੱਸ ਦੁਆਰਾ(= 300 – 60) 240 ਕਿ.ਮੀ. ਦੂਰੀ ਤੈਅ ਕਰਨ ਵਿਚ ਲੱਗਾ ਸਮਾਂ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 22
ਸਥਿਤੀ II
ਰੇਲਗੱਡੀ ਦੁਆਰਾ 100 ਕਿ.ਮੀ. ਦੂਰੀ ਤੈਅ ਕਰਨ ਵਿਚ ਲੱਗਾ ਸਮਾਂ = \(\frac{100}{x}\)
ਬਸ ਦੁਆਰਾ 200 ਕਿ.ਮੀ. ਦੂਰੀ ਤੈਅ ਕਰਨ ਵਿਚ
ਲਗਾ ਸਮਾਂ = (300 – 100) = \(\frac{200}{y}\) ਘੰਟੇ
∴ ਕੁੱਲ ਸਮਾਂ = (\(\frac{100}{x}\) + \(\frac{200}{y}\))ਘੰਟੇ
ਦੂਸਰੀ ਸ਼ਰਤ ਅਨੁਸਾਰ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 23
\(\frac{1}{x}\) = u ਅਤੇ \(\frac{1}{y}\) = v ਤਿਸਥਾਪਿਤ ਕਰਨ ‘ਤੇ ਅਸੀਂ ਪ੍ਰਾਪਤ ਕਰਦੇ ਹਨ :
(1) ਅਤੇ (2) ਤੋਂ
15u + 60v = 1
ਅਤੇ 24u + 48v = 1
ਜਾਂ 15u + 60v – 1 = 0
24u + 48v – 1 = 0
ਤਿਰਛੀ ਗੁਣਾ ਵਿਧੀ ਰਾਹੀਂ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 24
I ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.6 25
ਰੇਲ ਗੱਡੀ ਦੀ ਚਾਲ ਅਤੇ ਬੱਸ ਦੀ ਚਾਲ ਕ੍ਰਮਵਾਰ 60 ਕਿ.ਮੀ. /ਘੰਟਾ ਅਤੇ 80 ਕਿ.ਮੀ. /ਘੰਟਾ ਹੈ ।

PSEB 7th Class Punjabi Solutions Chapter 10 ਸ਼ੇਰਨੀਆਂ

Punjab State Board PSEB 7th Class Punjabi Book Solutions Chapter 10 ਸ਼ੇਰਨੀਆਂ Textbook Exercise Questions and Answers.

PSEB Solutions for Class 7 Punjabi Chapter 10 ਸ਼ੇਰਨੀਆਂ (1st Language)

Punjabi Guide for Class 7 PSEB ਸ਼ੇਰਨੀਆਂ Textbook Questions and Answers

ਸ਼ੇਰਨੀਆਂ ਪਾਠ-ਅਭਿਆਸ

1. ਦੱਸੋ :

(ੳ) ਲੇਖਕ ਨੇ ਇੱਕਲਿਆਂ ਸੈਰ ਕਰਨ ਜਾਣ ਦਾ ਫ਼ੈਸਲਾ ਕਿਉਂ ਕੀਤਾ ?
ਉੱਤਰ :
ਲੇਖਕ ਨੇ ਇਕੱਲਿਆਂ ਸੈਰ ਕਰਨ ਦਾ ਫ਼ੈਸਲਾ ਇਸ ਕਰਕੇ ਕੀਤਾ, ਕਿਉਂਕਿ ਉਸ ਦਾ ਛੋਟਾ ਕਾਕਾ ਜਾਗਦਾ ਸੀ ਤੇ ਉਸ ਦੀ ਪਤਨੀ ਉਸ ਨਾਲ ਲੰਮੀ ਪੈ ਕੇ ਉਸ ਨੂੰ ਸੁਲਾਉਣ ਦਾ ਯਤਨ ਕਰ ਰਹੀ ਸੀ, ਪਰ ਉਹ ਸੌਂ ਨਹੀਂ ਸੀ ਰਿਹਾ ਕਿਉਂਕਿ ਉਹ ਦਿਨੇ ਕਾਫ਼ੀ ਚਿਰ ਸੁੱਤਾ ਰਿਹਾ ਸੀ ਕਹਾਣੀਕਾਰ ਨੇ ਫ਼ੈਸਲਾ ਕੀਤਾ ਕਿ ਪਹਿਲਾਂ ਇਕੱਲਿਆਂ ਹੀ ਸੈਰ ਕਰਨ ਲਈ ਜਾਂਦਾ ਹੈ, ਉਸ ਦੀ ਪਤਨੀ ਮਗਰੋਂ ਉਸ ਨਾਲ ਆ ਰਲੇਗੀ।

(ਅ) ਪਾਠ ਵਿੱਚ ਦਰਸਾਏ ਸੈਰ ਕਰਨ ਵਾਲੇ ਪਾਰਕ ਦਾ ਵਰਨਣ ਕਰੋ।
ਉੱਤਰ :
ਇਹ ਪਾਰਕ ਬਹੁਤ ਵੱਡੀ ਸੀ। ਹੇਠਾਂ ਸਾਫ਼ ਪੱਧਰੀ ਜ਼ਮੀਨ ਉੱਤੇ ਘਾਹ ਉਗਾਇਆ ਹੋਇਆ ਸੀ ਤੇ ਆਲੇ ਦੁਆਲੇ ਤਾਰ ਲੱਗੀ ਹੋਈ ਸੀ। ਲੰਘਣ ਲਈ ਵਿੱਚ ਕਿਤੇ ਕਿਤੇ ਖੱਪੇ ਛੱਡੇ ਹੋਏ ਸਨ। ਇਕ ਪਾਸੇ ਸੜਕ ਲੰਘਦੀ ਸੀ, ਜਿਸ ਉੱਪਰ ਜਗ ਰਹੀਆਂ ਬੱਤੀਆਂ ਪਾਰਕ ਵਿੱਚ ਚਾਨਣ ਸੁੱਟਦੀਆਂ ਸਨ। ਇਸ ਤਰ੍ਹਾਂ ਪਾਰਕ ਵਿਚ ਇੰਨਾ ਕੁ ਚਾਨਣ ਸੀ, ਜਿੰਨਾ ਅੱਠ ਕੁ ਦਿਨਾਂ ਦੇ ਚੰਦ ਦਾ ਹੁੰਦਾ ਹੈ।

PSEB 7th Class Punjabi Solutions Chapter 10 ਸ਼ੇਰਨੀਆਂ

(ਏ) ਕੁੜੀਆਂ ਪਾਰਕ ਵਿੱਚ ਰਾਤ ਵੇਲੇ ਸਾਈਕਲ ਚਲਾਉਣਾ ਕਿਉਂ ਸਿੱਖ ਰਹੀਆਂ ਸਨ ?
ਉੱਤਰ :
ਕੁੜੀਆਂ ਰਾਤ ਨੂੰ ਸਾਈਕਲ ਚਲਾਉਣਾ ਇਸ ਲਈ ਸਿੱਖ ਰਹੀਆਂ ਸਨ, ਕਿਉਂਕਿ ਦਿਨੇ ਉਨ੍ਹਾਂ ਨੂੰ ਸੰਗ ਆਉਂਦੀ ਸੀ।

(ਸ) ਇਸ ਕਹਾਣੀ ਵਿੱਚ ਲੜਕੀਆਂ ਨੂੰ “ਸ਼ੇਰਨੀਆਂ ਕਿਉਂ ਕਿਹਾ ਗਿਆ ਹੈ ?
ਉੱਤਰ :
ਕਹਾਣੀ ਵਿਚ ਲੜਕੀਆਂ ਨੂੰ “ਸ਼ੇਰਨੀਆਂ ਇਸ ਕਰਕੇ ਕਿਹਾ ਗਿਆ ਹੈ, ਕਿਉਂਕਿ ਉਹ ਇਸ ਤੁਹਮਤਾਂ ਤੇ ਖ਼ਤਰਿਆਂ ਭਰੇ ਸਮਾਜ ਵਿਚ ਬੜੇ ਹੌਸਲੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਸਨ।

(ਹ) ਲੇਖਕ ਦੀ ਪਤਨੀ ਨਾਲ ਫ਼ਿਰੋਜ਼ਪੁਰ ਵਿਖੇ ਕਿਹੜੀ ਘਟਨਾ ਵਾਪਰੀ ?
ਉੱਤਰ :
ਲੇਖਕ ਦੀ ਪਤਨੀ ਨੇ ਦੱਸਿਆ ਕਿ ਇਕ ਵਾਰ ਫ਼ਿਰੋਜ਼ਪੁਰ ਉਹ ਤੇ ਉਸ ਦੀ ਭੈਣ ਸਵੇਰੇ ਘੁਸਮੁਸੇ ਜਿਹੇ ਵਿਚ ਫਿਰ ਰਹੀਆਂ ਸਨ ਕਿ ਸਾਹਮਣਿਓਂ ਕਾਹਲੀ – ਕਾਹਲੀ ਤੁਰਦੀ ਇਕ ਕੁੜੀ ਆਈ। ਕਦੀ ਉਹ ਦੋ ਪੈਰ ਭੱਜ ਵੀ ਲੈਂਦੀ ਤੇ ਫਿਰ ਕਾਹਲੀ – ਕਾਹਲੀ ਤੁਰਨ ਲੱਗ ਪੈਂf ਜਦੋਂ ਉਹ ਉਨ੍ਹਾਂ ਦੇ ਨੇੜੇ ਆਈ, ਤਾਂ ਉਹ ਘਬਰਾਈ ਹੋਈ ਦਿਸੀ। ਉਨ੍ਹਾਂ ਸੋਚਿਆ ਕਿ ਸੈਰ ਕਰਨ ਵਾਲੀਆਂ ਤਾਂ ਇਸ ਤਰ੍ਹਾਂ ਭੱਜਦੀਆਂ ਨਹੀਂ।

ਨਾ ਉਧਰ ਕੋਈ ਸਟੇਸ਼ਨ ਜਾਂ ਬੱਸ ਅੱਡਾ ਹੈ ਉਹ ਇਹ ਦੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ, ਉਸ ਦੇ ਮਗਰ ਤੁਰ ਪਈਆਂ। ਅੱਗੇ ਜਾ ਕੇ ਉਹ ਟੈਲੀਫ਼ੋਨ ਐਕਸਚੇਂਜ ਵਲ ਮੁੜ ਪਈ। ਉਨ੍ਹਾਂ ਸਮਝ ਲਿਆ ਕਿ ਉਹ ਉੱਥੇ ਅਪਰੇਟਰ ਸੀ ਤੇ ਉਸ ਨੂੰ ਡਿਊਟੀ ਤੋਂ ਦੇਰ ਹੋ ਗਈ ਸੀ। ਉਹ ਅੰਦਰ ਜਾ ਕੇ ਆਪਣੀ ਕੁਰਸੀ ਉੱਤੇ ਬੈਠ ਗਈ ਤੇ ਉਹ ਸ਼ਰਮਿੰਦੀਆਂ ਹੋ ਕੇ ਪਿੱਛੇ ਮੁੜ ਪਈਆਂ।

2. ਔਖੇ ਸ਼ਬਦਾਂ ਦੇ ਅਰਥ:

  • ਚਾਰਾ ਕਰਨਾ : ਕੋਸ਼ਸ਼ ਕਰਨੀ
  • ਖੱਪੇ ਛੱਡਣਾ : ਕਿਤੇ-ਕਿਤੇ ਖ਼ਾਲੀ ਥਾਂ ਛੱਡਣੀ, ਫ਼ਾਸਲਾ, ਵਿੱਥ
  • ਪਰਛਾਵਾਂ : ਸਾਇਆ, ਅਕਸ, ਆਕਾਰ, ਛਾਂ
  • ਚਾਅ ਚੜ੍ਹਨਾ : ਖ਼ੁਸ਼ੀ ਹੋਣੀ
  • ਦੋਸ਼ ਲਾਉਣਾ, ਇਲਜ਼ਾਮ ਲਾਉਣਾ
  • ਝੂਠੀ-ਮੂਠੀ – ਐਵੇਂ ਹੀ, ਬਣਾਉਟੀ ਗੱਲ
  • ਘੁਸ-ਮੁਸਾ – ਮੂੰਹ-ਹਨੇਰਾ
  • ਉਜਾੜ-ਬੀਆਬਾਨ : ਸੁੰਨੀ ਥਾਂ
  • ਅੱਪੜਨਾ : ਪਹੁੰਚਣਾ
  • ਸ਼ਲਾਘਾ : ਸਿਫ਼ਤ, ਉਸਤਤ, ਵਡਿਆਈ
  • ਵਿਦਾਇਗੀ : ਤੋਰਨਾ, ਵਿਦਾ ਕਰਨਾ
  • ਡਾਢੀ : ਬਹੁਤ ਜ਼ਿਆਦਾ
  • ਸ਼ਰਮਿੰਦਗੀ : ਸ਼ਰਮ

PSEB 7th Class Punjabi Solutions Chapter 10 ਸ਼ੇਰਨੀਆਂ

3. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ ?

(ੳ) “ ਪਤਾ ਨਹੀਂ ਇਹ ਕਿਹੜੀਆਂ ਨੇ, ਸਾਈਕਲ ਸਿੱਖਦੀਆਂ ?
(ਅ) ਨਹੀਂ ਭੈਣ ਜੀ, ਅਜੇ ਤਾਂ ਅਸਾਂ ਦੋ-ਤਿੰਨ ਚੱਕਰ ਲਾਏ ਨੇ, ਉਂਝ ਸਾਨੂੰ ਸੰਗ ਆਉਂਦੀ ਏ।
(ੲ) “ਪਈ, ਬੜਾ ਔਖਾ ਕੰਮ ਏ, ਸਾਈਕਲ ਨਾਲ ਵੀ।ਤੁਸੀਂ ਤੇ ਸ਼ੇਰਨੀਆਂ ਓ। ਖੌਰੇ ਕਿੱਡਾ ਕੁ ਦਿਲ ਏ ਤੁਹਾਡਾ ਲਿਆ ! ਭਲਾ ਵੇਖਾਂ! ਤੇਰੇ
ਉੱਤਰ :
(ੳ) ਇਹ ਸ਼ਬਦ ਕਹਾਣੀਕਾਰ ਦੀ ਪਤਨੀ ਨੇ ਆਪਣੇ ਪਤੀ ਨੂੰ ਕਹੇ।
(ਅ) ਇਹ ਸ਼ਬਦ ਵੀਨਾ ਨੇ ਕਹਾਣੀਕਾਰ ਦੀ ਪਤਨੀ ਨੂੰ ਕਹੇ।
(ਈ) ਇਹ ਸ਼ਬਦ ਕਹਾਣੀਕਾਰ ਦੀ ਪਤਨੀ ਨੇ ਵੀਨਾ ਤੇ ਸਰੋਜ ਨੂੰ ਕਹੇ।

ਵਿਆਕਰਨ :
ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਜਾਂ ਲਿਖਣ ਵੇਲੇ ਆਪਣੀ ਗੱਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਸਪਸ਼ਟ ਤੌਰ ‘ਤੇ ਕਹਿ ਸਕੇ। ਇਸ ਲਈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਉਦਾਹਰਨਾਂ :
ਉਹ ਥਾਂ ਜਿੱਥੇ ਕੋਈ ਨਾ ਵੱਸਦਾ ਹੋਵੇ – ਉਜਾੜ
ਬਹੁਤੀਆਂ ਕੌਮਾਂ ਨਾਲ ਸੰਬੰਧ ਰੱਖਣ ਵਾਲਾ – ਕੌਮਾਂਤਰੀ
ਆਪਣੇ ਜੀਵਨ ਦਾ ਲਿਖਿਆ ਹਾਲ – ਸ਼ੈਜੀਵਨੀ
ਕਿਸੇ ਲੇਖਕ ਜਾਂ ਕਲਾਕਾਰ ਦੀ ਉੱਤਮ ਰਚਨਾ – ਸ਼ਾਹਕਾਰ
ਜਿਹੜੀ ਗੱਲ ਬਹੁਤ ਵਧਾ-ਚੜ੍ਹਾ ਕੇ ਆਖੀ ਜਾਵੇ – ਅੱਤਕਥਨੀ
ਬਿਨਾਂ ਸ਼ਾਰਥ ਤੋਂ ਦੂਜਿਆਂ ਦੀ ਭਲਾਈ ਲਈ ਕੀਤਾ ਕੰਮ – ਪਰਉਪਕਾਰ
ਉੱਤਰ :
(ੳ) ਉਜਾੜ,
(ਆ) ਕੌਮਾਂਤਰੀ,
(ਈ) ਹੱਡ – ਬੀਤੀ,
(ਸ) ਸ਼ੈ – ਜੀਵਨੀ,
(ਹ) ਸ਼ਾਹਕਾਰ,
(ਕ) ਅਤਿਕਥਨੀ,
(ਖੀ) ਪੂਰਨਮਾਸ਼ੀ,
(ਗ) ਪਰਉਪਕਾਰ।

PSEB 7th Class Punjabi Solutions Chapter 10 ਸ਼ੇਰਨੀਆਂ

ਅਧਿਆਪਕ ਵਿਦਿਆਰਥੀਆਂ ਨੂੰ 26 ਜਨਵਰੀ, ਗਣਤੰਤਰ-ਦਿਵਸ ਮੌਕੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਬਹਾਦਰ ਬੱਚਿਆਂ ਸੰਬੰਧੀ ਜਾਣਕਾਰੀ ਦੇਣ।

PSEB 7th Class Punjabi Guide ਸ਼ੇਰਨੀਆਂ Important Questions and Answers

ਪ੍ਰਸ਼ਨ –
“ਸ਼ੇਰਨੀਆਂ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਕਹਾਣੀਕਾਰ ਆਪਣੀ ਪਤਨੀ ਨਾਲ ਸੈਰ ਕਰਨ ਲਈ ਜਾਣਾ ਚਾਹੁੰਦਾ ਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਬੱਚੇ ਨੂੰ ਸੁਲਾ ਕੇ ਪਾਰਕ ਵਲ ਆ ਜਾਵੇ ਤੇ ਆਪ ਸੈਰ ਲਈ ਤੁਰ ਪਿਆ ਮਾਡਲ ਟਾਊਨ ਦੀ ਸੜਕ ਉੱਤੋਂ ਲੰਘਦਾ ਕਹਾਣੀਕਾਰ ਪਾਰਕ ਕੋਲ ਪੁੱਜਾ, ਜਿਸ ਦੇ ਆਲੇ – ਦੁਆਲੇਂ ਚਾਰੇ ਪਾਸੇ ਤਾਰ ਲੱਗੀ ਹੋਈ ਸੀ ਅਤੇ ਕਹਾਣੀਕਾਰ ਤਾਰ ਟੱਪ ਕੇ ਪਾਰਕ ਦੇ ਅੰਦਰ ਦਾਖ਼ਲ ਹੋ ਗਿਆ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪਾਰਕ ਵਿਚ ਉਹ ਇਕੱਲਾ ਹੀ ਹੈ।

ਥੋੜ੍ਹਾ ਅੱਗੇ ਜਾ ਕੇ ਉਸ ਨੇ ਦੇਖਿਆ ਕਿ ਦੋ ਕੁੜੀਆਂ ਸਾਈਕਲ ਲੈ ਕੇ ਖੜੀਆਂ ਸਨ। ਕਹਾਣੀਕਾਰ ਉਨ੍ਹਾਂ ਕੁੜੀਆਂ ਬਾਰੇ ਕਈ ਅੰਦਾਜ਼ੇ ਲਾਉਣ ਲੱਗਾ। ਉਹ ਕੁੜੀਆਂ ਵਲੋਂ ਦੂਜੇ ਪਾਸੇ ਨੂੰ ਜਾ ਰਿਹਾ ਸੀ। ਉਹ ਜਦੋਂ ਦੂਸਰੀ ਵਾਰੀ ਉਨ੍ਹਾਂ ਪਾਸੋਂ ਲੰਘਿਆ, ਤਾਂ ਉਹ ਆਪਸ ਵਿਚ ਗੱਲਾਂ ਕਰ ਰਹੀਆਂ ਸਨ, ਪਰ ਕਹਾਣੀਕਾਰ ਨੂੰ ਦੇਖ ਕੇ ਚੁੱਪ ਕਰ ਗਈਆਂ।

ਕਹਾਣੀਕਾਰ ਪਾਰਕ ਵਿਚੋਂ ਬਾਹਰ ਆਇਆ, ਤਾਂ ਉਸ ਦੀ ਪਤਨੀ ਉਸ ਨੂੰ ਮਿਲ ਪਈ। ਦੋਵੇਂ ਫਿਰ ਪਾਰਕ ਵਲ ਆ ਗਏ। ਉਨ੍ਹਾਂ ਵੇਖਿਆ ਕਿ ਉਹ ਸਾਈਕਲ ਉੱਤੇ ਪਰਾਂ ਨੂੰ ਜਾ ਰਹੀਆਂ ਸਨ, ਪਰ ਜਦੋਂ ਉਹ ਪਾਰਕ ਕੋਲ ਪੁੱਜੇ, ਤਾਂ ਉਹ ਸਾਈਕਲ ਉੱਤੇ ਉਨ੍ਹਾਂ ਵਲ ਆ ਰਹੀਆਂ ਸਨ। ਉਹ ਫਿਰ ਉਸ ਦਰੱਖ਼ਤ ਹੇਠ ਖੜ੍ਹੀਆਂ ਹੋ ਗਈਆਂ। ਕਹਾਣੀਕਾਰ ਦੀ ਪਤਨੀ ਨੇ ਉਨ੍ਹਾਂ ਨੂੰ ਪਛਾਣ ਲਿਆ। ਉਹ ਕੁੜੀਆਂ ਤਾਂ ਮਾਡਲ ਟਾਉਨ ਦੀਆਂ ਸਰੋਜ ਤੇ ਵੀਨਾ ਸਨ ਅਤੇ ਉਹ ਸਾਈਕਲ ਚਲਾਉਣਾ ਸਿੱਖ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਜਿੱਥੇ ਉਹ ਪੜ੍ਹਾਉਣ ਜਾਂਦੀਆਂ ਹਨ, ਉੱਥੇ ਰਾਹ ਵਿਚ ਡਰਾਉਣੀਆਂ ਥਾਂਵਾਂ ਵਿਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਸੋਚਿਆ ਸੀ ਕਿ ਸਾਈਕਲ ਸਿੱਖ ਲੈਣ, ਤਾਂ ਉਹ ਜਲਦੀ – ਜਲਦੀ ਡਰ ਵਾਲਾ ਥਾਂ ਲੰਘ ਜਾਇਆ ਕਰਨਗੀਆਂ। ਕੁੜੀਆਂ ਨੇ ਦੱਸਿਆ ਕਿ ਇਸ ਵੇਲੇ ਸੜਕ ‘ਤੇ ਕੋਈ ਨਹੀਂ ਹੁੰਦਾ ਅਤੇ ਉਹ ਅਸਾਨੀ ਨਾਲ ਸਾਈਕਲ ਚਲਾ ਸਕਦੀਆਂ ਹਨ। ਕਾਫ਼ੀ ਦੇਰ ਕੁੜੀਆਂ ਨਾਲ ਗੱਲਾਂ ਕਰਨ ਮਗਰੋਂ ਉਹ ਤੁਰ ਪਏ।

ਕਹਾਣੀਕਾਰ ਦੀ ਪਤਨੀ ਨੇ ਕਿਹਾ ਕਿ ਉਹ ਕੁੜੀਆਂ ਤਾਂ ‘ਸ਼ੇਰਨੀਆਂ ਹਨ, ਜੋ ਪਿੰਡਾਂ ਵਿਚ ਪੜ੍ਹਾਉਣ ਜਾਂਦੀਆਂ ਹਨ। ਉਸ ਨੇ ਕਿਹਾ ਕਿ ਕੁੜੀਆਂ ਨੂੰ ਨੌਕਰੀ ਕਰਨ ਲਈ ਸਮਾਜ ਕੋਲੋਂ ਕਈ ਪ੍ਰਕਾਰ ਦੀਆਂ ਤੁਹਮਤਾਂ ਸਹਿਣੀਆਂ ਪੈਂਦੀਆਂ ਹਨ। ਇਸ ਤਰ੍ਹਾਂ ਕੁੜੀਆਂ ਨੂੰ ਵੇਖ ਕੇ ਬਹੁਤਿਆਂ ਨੂੰ ਗ਼ਲਤ – ਫ਼ਹਿਮੀ ਹੋ ਜਾਂਦੀ ਹੈ।

ਫਿਰ ਕਹਾਣੀਕਾਰ ਦੀ ਪਤਨੀ ਨੇ ਆਪਣੀ ਇਕ ਹੱਡ – ਬੀਤੀ ਸੁਣਾਈ। ਇਕ ਵਾਰ ਉਹ ਤੇ ਉਸ ਦੀ ਭੈਣ ਬਾਹਰ ਕੋਠੀ ਵਿਚ ਫਿਰ ਰਹੀਆਂ ਸਨ। ਉਨ੍ਹਾਂ ਦੇਖਿਆ ਕਿ ਇਕ ਇਸਤਰੀ ਬਹੁਤ ਹੀ ਤੇਜ਼ – ਤੇਜ਼ ਕਦਮ ਪੁੱਟਦੀ ਜਾ ਰਹੀ ਸੀ। ਕਦੇ – ਕਦੇ ਉਹ ਦੌੜਦੀ ਵੀ ਸੀ, ਪਰ ਉਧਰ ਨਾ ਕੋਈ ਬੱਸ ਸਟੈਂਡ ਸੀ, ਨਾ ਸਟੇਸ਼ਨ ਤੇ ਨਾ ਹੀ ਉਹ ਸੈਰ ਕਰਨ ਆਈ ਜਾਪਦੀ ਸੀ। ਇਹ ਦੇਖਣ ਲਈ ਕਿ ਉਹ ਕਿੱਥੇ ਜਾਂਦੀ ਹੈ, ਉਹ ਉਸ ਦੇ ਮਗਰ ਤੁਰ ਪਈਆਂ।

PSEB 7th Class Punjabi Solutions Chapter 10 ਸ਼ੇਰਨੀਆਂ

ਅੱਗੇ ਥੋੜੀ ਦੂਰ ਟੈਲੀਫ਼ੋਨ ਐਕਸਚੇਂਜ ਸੀ। ਉਹ ਉੱਥੇ ਜਾ ਵੜੀ। ਉਹ ਉੱਥੇ ਅਪਰੇਟਰ ਲੱਗੀ ਹੋਈ ਸੀ ਤੇ ਡਿਊਟੀ ਤੋਂ ਦੇਰ ਹੋ ਜਾਣ ਕਰਕੇ ਉਹ ਕਾਹਲੀ – ਕਾਹਲੀ ਤੁਰ ਰਹੀ ਸੀ। ਇਹ ਦੇਖ ਕੇ ਉਨ੍ਹਾਂ ਨੂੰ ਬੜੀ ਸ਼ਰਮ ਆਈ।

ਔਖੇ ਸ਼ਬਦਾਂ ਦੇ ਅਰਥਚਾਰਾ ਕਰ ਰਹੀ ਸੀ – ਕੋਸ਼ਿਸ਼ ਕਰ ਰਹੀ ਸੀ। ਖੱਪੇ – ਖ਼ਾਲੀ ਥਾਂ ( ਅੱਪੜ ਕੇ – ਪਹੁੰਚ ਕੇ। ਭੂਆਂ ਕੇ – ਘੁਮਾ ਕੇ ਅਜੀਬ – ਹੈਰਾਨ ਕਰਨ ਵਾਲਾ ਜਾਚ – ਤਰੀਕਾ ਢੇਰ ਸਾਰੀਆਂ – ਬਹੁਤ ਸਾਰੀਆਂ ਸੰਗ – ਸ਼ਰਮ ਪੈਂਡਾ ਰਸਤਾ। ਉਜਾੜ ਬੀਆਬਾਨ – ਸੁੰਨੀ ਥਾਂ, ਜਿੱਥੇ ਕੋਈ ਨਾ ਹੋਵੇ। ਜਾਨੀਆਂ ਵਾਂ – ਜਾਂਦੀਆਂ ਹਾਂ। ਜੂਹਾਂ – ਹੱਦਾਂ। ਖੌਰੇ ਖ਼ਬਰੇ ਸ਼ਲਾਘਾ – ਪ੍ਰਸੰਸਾ ਆਂਹਦੀਆਂ – ਕਹਿੰਦੀਆਂ ( ਤੁਹਮਤਾਂ – ਦੋਸ਼। ਘੁਸਮੁਸੇ – ਮੂੰਹ ਹਨੇਰੇ॥

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਤੇ ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ ਕਰੋ
ਚਾਰਾ ਕਰਨਾ, ਅੱਪੜ ਕੇ, ਅਜੀਬ, ਜਾਚ, ਢੇਰ ਸਾਰੀਆਂ, ਸੰਗ, ਪੈਂਡਾ, ਉਜਾੜ – ਬੀਆਬਾਨ, ਸ਼ਲਾਘਾ, ਤੁਹਮਤਾਂ, ਘੁਸਮੁਸਾ।
ਉੱਤਰ :

  • ਚਾਰਾ ਕਰਨਾ ਕੋਸ਼ਿਸ਼ ਕਰਨੀ) – ਇਸ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਚਾਰਾ ਤਾਂ ਕਰਨਾ ਪਵੇਗਾ ਹੀ।
  • ਅੱਪੜ ਕੇ ਪਹੁੰਚ ਕੇ) – ਅਸੀਂ ਘਰ ਅੱਪੜ ਕੇ ਹੀ ਸਾਹ ਲਵਾਂਗੇ।
  • ਅਜੀਬ ਹੈਰਾਨ ਕਰਨ ਵਾਲਾ) – ਕਲ੍ਹ ਰਾਤੀਂ ਮੈਂ ਇਕ ਅਜੀਬ ਸੁਪਨਾ ਦੇਖਿਆ।
  • ਜਾਚੇ ਤਰੀਕਾ – ਕੁੜੀਆਂ ਸਾਈਕਲ ਚਲਾਉਣ ਦੀ ਜਾਚ ਸਿੱਖ ਰਹੀਆਂ ਸਨ।
  • ਢੇਰ ਸਾਰੀਆਂ ਬਹੁਤ ਸਾਰੀਆਂ – ਮੈਂ ਬਜ਼ਾਰ ਜਾ ਕੇ ਢੇਰ ਸਾਰੀਆਂ ਚੀਜ਼ਾਂ ਖ਼ਰੀਦੀਆਂ।
  • ਸੰਗ (ਸ਼ਰਮ – ਕੁੜੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਿਨੇ ਸਾਈਕਲ ਸਿੱਖਦਿਆਂ ਸੰਗ ਆਉਂਦੀ ਹੈ।
  • ਪੈਂਡਾ ਰਸਤਾ) – ਅਸੀਂ ਲੰਮਾ ਪੈਂਡਾ ਮਾਰ ਕੇ ਪਹਾੜ ਦੀ ਚੋਟੀ ਉੱਤੇ ਪੁੱਜੇ।
  • ਉਜਾੜ ਬੀਆਬਾਨ (ਸੁੰਨੀ ਥਾਂ) – ਗੁਰੂ ਨਾਨਕ ਦੇਵ ਜੀ ਮਰਦਾਨੇ ਨਾਲ ਹਸਨ ਅਬਦਾਲ ਦੀਆਂ ਉਜਾੜ – ਬੀਆਬਾਨ ਪਹਾੜੀਆਂ ਉੱਤੇ ਪੁੱਜੇ।
  • ਸ਼ਲਾਘਾ ਪ੍ਰਸੰਸਾ) – ਚੰਗਾ ਕੰਮ ਕਰਨ ਵਾਲੇ ਦੀ ਹਰ ਕੋਈ ਸ਼ਲਾਘਾ ਕਰਦਾ ਹੈ।
  • ਤੁਹਮਤਾਂ (ਦੋਸ਼) – ਕੰਮ ਕਰਨ ਵਾਲੀਆਂ ਕੁੜੀਆਂ ਉੱਤੇ ਲੋਕ ਬਹੁਤ ਤੁਹਮਤਾਂ ਲਾਉਂਦੇ ਹਨ।
  • ਘੁਸਮੁਸਾ ਮੂੰਹ – ਹਨੇਰਾ) – ਕਿਸਾਨ ਘੁਸਮੁਸੇ ਜਿਹੇ ਵਿਚ ਹੀ ਹਲ ਵਾਹੁਣ ਲਈ ਤੁਰ ਪਿਆ।

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਭਰੋ
ਘਾਹ, ਡਿਊਟੀ, ਸੁਆਦਲੀ, ਕੁੜੀਆਂ, ਧਿਰਾਂ, ਸ਼ਰਮਿੰਦਗੀ)
1. ਸਾਫ਼ – ਪੱਧਰੀ ਜ਼ਮੀਨ ਉੱਤੇ …………… ਉਗਾਇਆ ਹੋਇਆ ਸੀ।
2. ਦੋਵੇਂ …………… ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਨ !
3. ਮਾਡਲ ਟਾਊਨ ਦੀਆਂ ਢੇਰ ਸਾਰੀਆਂ …………… ਨੂੰ ਉਹ ਜਾਣਦੀ ਸੀ।
4. ਮੈਂ ਤੁਹਾਨੂੰ ਇਕ ਬੜੀ …………… ਗੱਲ ਦੱਸਣੀ ਹੈ।
5. ਉਸ ਨੂੰ ਕੇਵਲ …………… ਤੋਂ ਦੇਰ ਹੋ ਗਈ ਸੀ।
6. ਉਸ ਦੀ ਸ਼ਲਾਘਾ ਸਾਹਮਣੇ ਮੇਰੀ …………… ਹੋਰ ਵੱਧ ਗਈ।
ਉੱਤਰ :
1. ਸਾਫ਼ – ਪੱਧਰੀ ਜ਼ਮੀਨ ਉੱਤੇ ਘਾਹ ਉਗਾਇਆ ਹੋਇਆ ਸੀ।
2. ਦੋਵੇਂ ਧਿਰਾਂ ਆਪੋ ਆਪਣੇ ਕੰਮ ਲੱਗੀਆਂ ਹੋਈਆਂ ਸਨ।
3. ਮਾਡਲ ਟਾਊਨ ਦੀਆਂ ਢੇਰ ਸਾਰੀਆਂ ਕੁੜੀਆਂ ਨੂੰ ਉਹ ਜਾਣਦੀ ਸੀ।
4. ਮੈਂ ਤੁਹਾਨੂੰ ਇਕ ਬੜੀ ਸੁਆਦਲੀ ਗੱਲ ਦੱਸਣੀ ਹੈ।
5. ਉਸ ਨੂੰ ਕੇਵਲ ਡਿਊਟੀ ਤੋਂ ਦੇਰ ਹੋ ਗਈ ਸੀ।
6. ਉਸ ਦੀ ਸ਼ਲਾਘਾ ਸਾਹਮਣੇ ਮੇਰੀ ਸ਼ਰਮਿੰਦਗੀ ਹੋਰ ਵੱਧ ਗਈ।

PSEB 7th Class Punjabi Solutions Chapter 10 ਸ਼ੇਰਨੀਆਂ

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
“ਹਾਂ, ਵੇਖੋ ਨਾ ਭੈਣ ਜੀ, ਵੀਨਾ ਫਿਰ ਸਮਝਾਉਣ ਲੱਗੀ, ” ‘‘ਪਹਿਲਾਂ ਘਰੋਂ ਟੁਰ ਕੇ ਅੱਡੇ ‘ਤੇ ਜਾਓ। ਫਿਰ ਬੱਸ ਤੋਂ ਉੱਤਰ ਕੇ ਟੁਰ ਕੇ ਪਿੰਡ ਅੱਪੜੋ, ਸੜਕ ਤੋਂ ਮੀਲ – ਮੀਲ ਦੂਰ ਪਿੰਡ ਨੇ, ਜਿੱਥੇ ਅਸੀਂ ਪੜ੍ਹਨੀਆਂ ਵਾਂ। ਇਹਦਾ ਤੇ ਕੋਈ ਦੋ ਪੈਰ ਘੱਟ ਹੋਵੇਗਾ, ਪਰ ਮੇਰਾ ਤੇ ਪੂਰਾ ਮੀਲ ਏ। ਸਾਰਾ ਪੈਂਡਾ ਉਜਾੜ – ਬੀਆਬਾਨ। ਦੱਸੋ ਭੈਣ ਜੀ, ਭਲਾ ਸਾਡਾ ਉੱਥੇ ਕੌਣ ਏ ? ਸੱਚੀਂ, ਐਨਾ ਡਰ ਆਉਂਦਾ ਏ, ਪਤਾ ਨਹੀਂ ਪਿੰਡ ਅੱਪੜ ਕਿਵੇਂ ਜਾਨੀਆਂ ਵਾਂ ?” “ਹਾਂ, ਡਰ ਤੇ ਬਹੁਤ ਹੀ ਆਉਂਦਾ ਹੋਣਾ ਏ।’’

ਮੇਰੀ ਪਤਨੀ ਨੇ ਪਿੰਡ ਦੀਆਂ ਜੂਹਾਂ ਵਿੱਚ ਜਵਾਨ ਕੁੜੀਆਂ ਇਕੱਲੀਆਂ ਫਿਰਦੀਆਂ ਦਾ ਨਕਸ਼ਾ ਅੱਖਾਂ ਅੱਗੇ ਲਿਆ ਕੇ ਕਿਹਾ। ‘‘ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਤੇ ਕਦੀ ਬਾਜਰਾ। ਜਿੰਨਾ ਚਿਰ ਪੈਲੀ ਮੁੱਕ ਨਾ ਜਾਏ, ਉਤਲਾ ਸਾਹ ਉਤਾਂਹ ਤੇ ਹੇਠਲਾ ਹੇਠਾਂ ਈ ਰਹਿੰਦਾ ਏ।ਹੁਣ ਕਈ ਹੋਰ ਕੁੜੀਆਂ ਨੇ ਸਾਈਕਲ ਲੈ ਲਏ ਹਨ ! ਆਂਹਦੀਆਂ ਨੇ, ਸਾਈਕਲ ‘ਤੇ ਡਰ ਘੱਟ ਆਉਂਦਾ ਏ, ਨਾਲੇ ਟੁਰਨ ਤੋਂ ਬਚ ਜਾਈਦਾ ਏ। ਬੱਸ, ਸਾਈਕਲ ਚਲਾਂਦੇ – ਚਲਾਂਦੇ ਝੱਟ ਬੰਦੇ ਕੋਲੋਂ ਲੰਘ ਜਾਓ।”

‘‘ਪਈ, ਬੜਾ ਔਖਾ ਕੰਮ ਏ, ਸਾਈਕਲ ਨਾਲ ਵੀ। ਤੁਸੀਂ ਤੇ ਸ਼ੇਰਨੀਆਂ ਓ। ਖੌਰੇ ਕਿੱਡਾ ਕੁ ਦਿਲ ਏ ਤੁਹਾਡਾ ਲਿਆ ਖਾਂ ( ਭਲਾ ਵੇਖਾਂ।” ਤੇ ਦਿਲ ਵੇਖਣ ਦੇ ਬਹਾਨੇ ਮੇਰੀ ਵਹੁਟੀ ਨੇ ਸਰੋਜ ਨੂੰ ਉਸ ਦੀ ਬਹਾਦਰੀ ਦੀ ਸ਼ਲਾਘਾ ਵਿੱਚ ਆਪਣੀ ਜੱਫ਼ੀ ਵਿੱਚ ਘੁੱਟ ਲਿਆ। ਸ਼ਲਾਘਾ ਦੇ ਨਾਲ ਇਹ ਵਿਦਾਇਗੀ ਵੀ ਸੀ।

1. ਵੀਨਾ ਤੇ ਸਰੋਜ ਕਿੱਥੇ ਪੜ੍ਹਾਉਣ ਜਾਂਦੀਆਂ ਸਨ ?
(ਉ) ਸ਼ਹਿਰ ਵਿਚ
(ਆ) ਪਹਾੜਾਂ ਵਿਚ
(ਇ) ਘਰਾਂ ਵਿਚ
(ਸ) ਪਿੰਡਾਂ ਵਿਚ।
ਉੱਤਰ :
(ਸ) ਪਿੰਡਾਂ ਵਿਚ।

2. ਵੀਨਾ ਦਾ ਸਕੂਲ ਸੜਕ ਤੋਂ ਕਿੰਨੀ ਦੂਰ ਸੀ ?
(ਉ) ਮੀਲ ਤੋਂ ਘੱਟ
(ਅ) ਪੂਰਾ ਮੀਲ
(ਇ) ਮੀਲ ਤੋਂ ਵੱਧ
(ਸ) ਸੜਕ ਦੇ ਨਾਲ ਹੀ।
ਉੱਤਰ :
(ਅ) ਪੂਰਾ ਮੀਲ

3. ਵੀਨਾ ਦੇ ਸਕੂਲ ਦਾ ਪੈਂਡਾ ਕਿਹੋ ਜਿਹਾ ਸੀ ?
(ਉ) ਰੌਣਕ ਵਾਲਾ
(ਅ) ਪਹਾੜੀ
(ਈ) ਟੁੱਟਾ – ਫੁੱਟਾ
(ਸ) ਉਜਾੜ – ਬੀਆਬਾਨ !
ਉੱਤਰ :
(ਸ) ਉਜਾੜ – ਬੀਆਬਾਨ !

PSEB 7th Class Punjabi Solutions Chapter 10 ਸ਼ੇਰਨੀਆਂ

4. ਵੀਨਾ ਤੇ ਸਰੋਜ ਵਿੱਚੋਂ ਕਿਸ ਦਾ ਰਸਤਾ ਵਧੇਰੇ ਲੰਬਾ ਸੀ ?
(ਉ) ਦੋਹਾਂ ਦਾ
(ਅ) ਵੀਨਾ ਦਾ
(ਈ) ਸਰੋਜ ਦਾ
(ਸ) ਕਿਸੇ ਦਾ ਵੀ ਨਹੀਂ।
ਉੱਤਰ :
(ਈ) ਸਰੋਜ ਦਾ

5. ਡੰਡੀ ਦਾ ਰਾਹ ਡਰਾਉਣਾ ਕਿਉਂ ਸੀ ?
(ੳ) ਉੱਚੀਆਂ ਫ਼ਸਲਾਂ ਕਰਕੇ
(ਅ) ਹਨੇਰੇ ਕਰਕੇ
(ੲ) ਸੱਪਾਂ ਕਰਕੇ।
(ਸ) ਲੁਟੇਰਿਆਂ ਕਰਕੇ।
ਉੱਤਰ :
(ੳ) ਉੱਚੀਆਂ ਫ਼ਸਲਾਂ ਕਰਕੇ

6. ਕਿਸ ਤਰ੍ਹਾਂ ਸਕੂਲ ਦੇ ਰਸਤੇ ਦਾ ਡਰ ਘਟ ਜਾਂਦਾ ਸੀ ?
(ਉ ਪੈਦਲ
(ਆ) ਸਾਥ ਨਾਲ
(ਇ) ਡੰਡੇ – ਸੋਟੇ ਨਾਲ
(ਸ) ਸਾਈਕਲ ਉੱਤੇ।
ਉੱਤਰ :
(ਸ) ਸਾਈਕਲ ਉੱਤੇ।

7. ਰਸਤਾ ਛੇਤੀ – ਛੇਤੀ ਮੁਕਾਉਣ ਲਈ ਕਈ ਕੁੜੀਆਂ ਨੇ ਕੀ ਕੀਤਾ ਸੀ ?
(ਉ) ਹਥਿਆਰ ਨਾਲ ਲੈਂਦੀਆਂ ਸਨ।
(ਅ) ਸਾਈਕਲ ਲੈ ਲਏ ਸਨ
(ਈ) ਬੱਸਾਂ ਲੈ ਲੈਂਦੀਆਂ ਸਨ
(ਸ) ਕਾਰਾਂ ਸਿੱਖ ਲਈਆਂ ਸਨ।
ਉੱਤਰ :
(ਅ) ਸਾਈਕਲ ਲੈ ਲਏ ਸਨ

8. ਕਹਾਣੀਕਾਰ ਦੀ ਪਤਨੀ ਨੇ ਕੁੜੀਆਂ ਦਾ ਹੌਸਲਾ ਦੇਖ ਕੇ ਉਨ੍ਹਾਂ ਲਈ ਕਿਹੜਾ ਸ਼ਬਦ ਵਰਤ ਕੇ ਪ੍ਰਸੰਸਾ ਕੀਤੀ ?
(ਉ) ਬਹਾਦਰ
(ਅ) ਨਿਧੜਕ
(ਈ) ਸ਼ੇਰਨੀਆਂ
(ਸ) ਵੀਰਾਂਗਣਾਂ !
ਉੱਤਰ :
(ਈ) ਸ਼ੇਰਨੀਆਂ

PSEB 7th Class Punjabi Solutions Chapter 10 ਸ਼ੇਰਨੀਆਂ

9. ਸਾਈਕਲ ਉੱਤੇ ਜਿੱਥੇ ਰਸਤੇ ਦਾ ਡਰ ਘਟ ਜਾਂਦਾ ਸੀ, ਉੱਥੇ ਹੋਰ ਕੀ ਫ਼ਾਇਦਾ ਹੁੰਦਾ ਸੀ ?
(ਉ) ਰਸਤਾ ਛੇਤੀ ਮੁੱਕਦਾ ਸੀ।
(ਅ) ਖ਼ਰਚ ਘਟਦਾ ਸੀ
(ਈ) ਚੁਸਤੀ ਵਧਦੀ ਸੀ।
(ਸ) ਸ਼ਾਨ ਬਣਦੀ ਸੀ।
ਉੱਤਰ :
(ਉ) ਰਸਤਾ ਛੇਤੀ ਮੁੱਕਦਾ ਸੀ।

10. ਕਹਾਣੀਕਾਰ ਦੀ ਪਤਨੀ ਨੇ ਕਿਸਨੂੰ ਜੱਫ਼ੀ ਵਿੱਚ ਘੁੱਟ ਲਿਆ ?
(ਉ) ਸਰੋਜ ਨੂੰ
(ਅ) ਵੀਨਾ ਨੂੰ
(ਈ) ਸ਼ੇਰਨੀ ਨੂੰ
(ਸ) ਭੈਣ ਜੀ ਨੂੰ !
ਉੱਤਰ :
(ਉ) ਸਰੋਜ ਨੂੰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(i) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਭੈਣ, ਵੀਨਾ, ਸਰੋਜ, ਘਰੋਂ, ਪਤਨੀ।
(ii) ਅਸੀਂ, ਇਹਦਾ, ਮੇਰਾ, ਸਾਡਾ, ਕੌਣ।
(iii) ਕੋਈ ਦੋ, ਪੂਰਾ, ਉਜਾੜ – ਬੀਆਬਾਨ, ਜਵਾਨ, ਔਖਾ।
(iv) ਸਮਝਾਉਣ ਲੱਗੀ, ਜਾਓ, ਹੋਵੇਗਾ, ਰਹਿੰਦਾ ਏ, ਵੇਖਾਂ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਵਿਦਾਇਗੀ ਦਾ ਵਿਰੋਧੀ ਸ਼ਬਦ ਚੁਣੋ।
(ੳ) ਸਵਾਗਤ/ਆਓ – ਭਗਤ
(ਅ) ਵਿਦਵਤਾ
(ਈ) ਵਧਾਉਣਾ
(ਸ) ਵਿਦਾਈ॥
ਉੱਤਰ :
(ੳ) ਸਵਾਗਤ/ਆਓ – ਭਗਤ

PSEB 7th Class Punjabi Solutions Chapter 10 ਸ਼ੇਰਨੀਆਂ

(ii) ‘ਭਲਾ ਸਾਡਾ ਉੱਥੇ ਕੌਣ ਏ ?’ ਵਾਕ ਵਿਚੋਂ ਪੜਨਾਂਵ ਚੁਣੋ।
(ਉ) ਸਾਡਾ, ਕੌਣ
(ਅ) ਭਲਾ
(ਈ) ਉੱਥੇ
(ਸ) ਏ !
ਉੱਤਰ :
(ਉ) ਸਾਡਾ, ਕੌਣ

(iii) ਭੈਣ ਜੀ, ਡੰਡੀ ਦੇ ਨਾਲ ਕਦੀ ਕਪਾਹ, ਕਦੀ ਮਕਈ, ਕਦੀ ਕਮਾਦ ਤੇ ਕਦੀ ਬਾਜਰਾ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਚਾਰ
(ਇ) ਛੇ
(ਸ) ਅੱਠ।
ਉੱਤਰ :
(ਇ) ਛੇ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
PSEB 7th Class Punjabi Solutions Chapter 10 ਸ਼ੇਰਨੀਆਂ 1
ਉੱਤਰ :
PSEB 7th Class Punjabi Solutions Chapter 10 ਸ਼ੇਰਨੀਆਂ 2

PSEB 7th Class Punjabi Solutions Chapter 10 ਸ਼ੇਰਨੀਆਂ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਪੈਂਡਾ
(ii) ਜੂਹ
(iii) ਆਂਹਦੀਆਂ
(iv) ਖੌਰੇ
(v) ਸ਼ਲਾਘਾ
(vi) ਉਜਾੜ – ਬੀਆਬਾਨ
ਉੱਤਰ :
(i) ਪੈਂਡਾ – ਪੈਦਲ ਰਸਤਾ।
(ii) ਜੂਹ – ਸਰਹੱਦ, ਘਾਹ ਵਾਲਾ ਖੇਤਰ।
(iii) ਆਂਹਦੀਆਂ – ਕਹਿੰਦੀਆਂ।
(iv) ਖੌਰੇ – ਖ਼ਬਰੇ।
(v) ਸ਼ਲਾਘਾ – ਪ੍ਰਸੰਸਾ।
(vi) ਉਜਾੜ – ਬੀਆਬਾਨ – ਜਿੱਥੇ ਕੋਈ ਮਨੁੱਖ ਨਾ ਦਿਸੇ॥

3. ਰਚਨਾਤਮਕ ਕਾਰਜ

ਪ੍ਰਸ਼ਨ –
26 ਜਨਵਰੀ, ਗਣਤੰਤਰਤਾ – ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤੇ ਜਾਣ ਵਾਲੇ ਬਹਾਦਰ ਬੱਚਿਆਂ ਸੰਬੰਧੀ ਜਾਣਕਾਰੀ ਦਿਓ
ਉੱਤਰ :
ਭਾਰਤ ਦੇ 67ਵੇਂ ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਦੇਸ਼ ਦੇ ਵੱਖ – ਵੱਖ ਦੇਸ਼ਾਂ ਨਾਲ ਸੰਬੰਧਿਤ 25 ਬੱਚਿਆਂ ਨੂੰ ਰਾਸ਼ਟਰੀ ਬਹਾਦਰੀ ਪੁਰਸਕਾਰ ਦਿੱਤੇ ਗਏ। ਇਨ੍ਹਾਂ ਵਿਚੋਂ 22 ਲੜਕੇ ਸਨ ਤੇ 3 ਲੜਕੀਆਂ ਦੋ ਬੱਚਿਆਂ ਨੂੰ ਮਰਨ ਉਪਰੰਤ ਇਹ ਪੁਰਸਕਾਰ ਦਿੱਤੇ ਗਏ। ਇਨ੍ਹਾਂ ਵਿਚੋਂ 8 ਸਾਲ ਦੀ ਸ਼ਿਵਮਪਤ ਰੁਚਿਤਾ ਦੀ ਉਮਰ ਸਭ ਤੋਂ ਛੋਟੀ ਸੀ।

ਜਦੋਂ ਉਹ ਸਕੂਲ ਜਾ ਰਹੀ ਸੀ, ਤਾਂ ਬੱਚਿਆਂ ਨਾਲ ਭਰੀ ਬੱਸ ਦੁਰਘਟਨਾ ਦਾ ਸ਼ਿਕਾਰ ਹੋ ਗਈ। ਰੁਚਿਤਾ ਨੇ ਆਪਣੇ ਸਾਥੀ ਦੋ ਬੱਚਿਆਂ ਨੂੰ ਬੱਸ ਦੀ ਖਿੜਕੀ ਵਿਚੋਂ ਬਾਹਰ ਧੱਕ ਕੇ ਬਚਾ ਲਿਆ ਸੀ, ਜਦਕਿ ਉਸ ਦੁਰਘਟਨਾ ਵਿਚ ਉਸ ਦੀ ਭੈਣ ਸਮੇਤ 16 ਬੱਚੇ ਮਾਰੇ ਗਏ ਸਨ।

15 ਸਾਲਾਂ ਦੇ ਗੌਰਵ ਕਾਦੁਜੀ ਸਹਾਮਤਰਾਸ਼ੁੱਧੇ ਨੇ ਦੋ ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਸੀ, ਪਰ ਆਪ ਡੁੱਬ ਗਿਆ ਸੀ, ਜਦ ਕਿ ਉਹ ਬਹੁਤ ਚੰਗਾ ਤੈਰਾਕ ਸੀ।

PSEB 7th Class Punjabi Solutions Chapter 10 ਸ਼ੇਰਨੀਆਂ

ਐਂਗਲਿਕਾ ਡਾਈਨਲੌਂਗ ਨੇ ਆਪਣੇ 7 ਮਹੀਨਿਆਂ ਦੇ ਭਰਾ ਨੂੰ ਉਦੋਂ ਬਲਦੇ ਭਾਂਬੜਾਂ ਵਿਚੋਂ ਕੱਢ ਕੇ ਬਚਾ ਲਿਆ ਸੀ, ਜਦੋਂ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ ਸੀ। ਉਪਰੋਕਤ ਬੱਚਿਆਂ ਤੋਂ ਇਲਾਵਾ ਬਾਕੀ ਬੱਚਿਆਂ ਦੇ ਨਾਂ ਹੇਠ ਲਿਖੇ ਹਨ : ਰਾਮ ਦਿਨਥਾਰਾ, ਰਾਕੇਸ਼ ਭਾਈ ਸ਼ਾਨਭਾਈ ਪਟੇਲ, ਅਰੋਮਨ ਐੱਸ. ਐੱਮ. ਕਸ਼ਿਸ਼ ਧਨਾਨੀ, ਮੌਰਿਸ ਗੈਂਗਖੋਮ, ਚੌਂਗਥਮ ਕੁਬੇਰ ਮੀਟੇਈ, ਸਾਈ ਕਿਸ਼ਨਾ, ਅਖਿਲ ਕਿਲਾਂਬੀ, ਜੋਇਨਾ ਚੱਕਰਬਰਤੀ, ਸਰਬਾਨੰਦ ਸਾਹਾ, ਦਿਸ਼ਾਂਤ ਮਹਿੰਦੀਰੱਤਾ, ਬੀਥੋਵਨ, ਨਿਥਿਨ ਫਿਲਿਪ ਮੈਥਿਊ, ਅਭਿਜੀਤ ਕੇ.ਵੀ., ਅਨੰਦੁ ਦਿਲੀਪ, ਮੁਹੰਮਦ ਸ਼ਾਮਨੰਦ, ਮੋਹਿੰਦ ਮਹੇਂਦਰ ਦਲਵੀ, ਨਿਲੇਸ਼ ਰੇਵਰਮ ਭੀਲ, ਵੈਭਵ, ਰਮੇਸ਼ ਘੱਗਰੇ’ , ਅਭਿਨਾਸ਼ ਮਿਸ਼ਰਾ, ਭੀਮਸੈਨ, ਸ਼ਿਵਾਂਸ਼ ਸਿੰਘ॥

PSEB 7th Class Punjabi Solutions Chapter 9 ਮੇਰੇ ਦਾਦੀ

Punjab State Board PSEB 7th Class Punjabi Book Solutions Chapter 9 ਮੇਰੇ ਦਾਦੀ Textbook Exercise Questions and Answers.

PSEB Solutions for Class 7 Punjabi Chapter 9 ਮੇਰੇ ਦਾਦੀ (1st Language)

Punjabi Guide for Class 7 PSEB ਮੇਰੇ ਦਾਦੀ Textbook Questions and Answers

ਮੇਰੇ ਦਾਦੀ ਪਾਠ-ਅਭਿਆਸ

1. ਦੱਸੋ :

(ਉ) ਸਰੀਰਿਕ ਪੱਖ ਦਾਦੀ ਜੀ ਕਿਸ ਤਰ੍ਹਾਂ ਦੇ ਸਨ ?
ਉੱਤਰ :
ਦਾਦੀ ਜੀ ਦੀ ਉਮਰ ਤਰਿਆਨਵੇਂ ਵਰੇ ਸੀ। ਉਨ੍ਹਾਂ ਦਾ ਕੱਦ ਮਸਾਂ ਚਾਰ ਫੁੱਟ ਸੀ। ਉਨ੍ਹਾਂ ਦਾ ਸਰੀਰ ਤੇ ਨਜ਼ਰ ਕਮਜ਼ੋਰ ਸੀ।

(ਅ) ਦਾਦੀ ਜੀ ਨੂੰ ਕਿਹੜੀ ਗੱਲ ਚੰਗੀ ਨਹੀਂ ਲੱਗਦੀ ?
ਉੱਤਰ :
ਦਾਦੀ ਜੀ ਨੂੰ ਕਿਸੇ ਮਹਿਮਾਨ ਦਾ ਘਰੋਂ ਅਸੰਤੁਸ਼ਟ ਜਾਣਾ ਜਾਂ ਕਿਸੇ ਫ਼ਕੀਰ ਦਾ ਨਿਰਾਦਰ ਹੋ ਜਾਣਾ ਚੰਗਾ ਨਹੀਂ ਸੀ ਲਗਦਾ।

PSEB 7th Class Punjabi Solutions Chapter 9 ਮੇਰੇ ਦਾਦੀ

(ਈ) ਦਾਦੀ ਜੀ ਦੇ ਪ੍ਰਾਰਥਨਾ-ਕਮਰੇ ਵਿੱਚ ਕਿਹੜਾ-ਕਿਹੜਾ ਸਮਾਨ ਪਿਆ ਸੀ ?
ਉੱਤਰ :
ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿਚ ਇਕ ਸਾਦੀ ਦਰੀ ਵਿਛੀ ਹੋਈ ਸੀ। ਵਿਚਕਾਰ ਇੱਕ ਰੰਗੀਲਾ ਪੀਹੜਾ ਡੱਠਾ ਹੋਇਆ ਹੈ। ਉਸ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜ਼ਮਾਨ ਸਨ। ਇਸ ਪਵਿੱਤਰ ਕਮੰਰੇ ਵਿਚ ਫ਼ਰਸ਼ ਉੱਤੇ ਚਾਂਦੀ ਦੇ ਧੂਫਦਾਨ ਵਿਚ ਧੂਫ ਧੁਖਦਾ ਰਹਿੰਦਾ ਸੀ।

(ਸ) ਮੋਹਿਨੀ ਸ਼ਹਿਜ਼ਾਦੀ ਦੀ ਕਹਾਣੀ ਵਿੱਚ ਮੋਹਿਨੀ ਸ਼ਹਿਜ਼ਾਦੀ ਕਿਹੋ-ਜਿਹੀ ਸੀ ?
ਉੱਤਰ :
ਇਸ ਕਹਾਣੀ ਵਿਚ ਮੋਹਿਨੀ ਸ਼ਹਿਜ਼ਾਦੀ ਦੇ ਮੂੰਹ ਵਿਚੋਂ ਫੁੱਲ ਕਿਰਦੇ ਸਨ। ਜਦੋਂ ਉਹ ਹੱਸਦੀ ਸੀ, ਤਾਂ ਉਸ ਦੇ ਮੂੰਹ ਵਿਚੋਂ ਕਿਰਿਆ ਹਰ ਇਕ ਫੁੱਲ ਬੂਟਾ ਬਣ ਜਾਂਦਾ ਸੀ। ਇਸ ਤਰ੍ਹਾਂ ਥੋੜ੍ਹੇ ਚਿਰ ਵਿਚ ਹੀ ਉਸ ਦਾ ਸਾਰਾ ਰਾਜ ਸੋਹਣੇ ਬਾਗਾਂ ਨਾਲ ਭਰ ਗਿਆ ਸੀ।

(ਹ) ਖੇਤਰੀ ਜਲ-ਪ੍ਰਵਾਹ ਕਰਨ ਤੋਂ ਬਾਅਦ ਦਾਦੀ ਜੀ ਕੰਜਕਾਂ ਲਈ ਕੀ ਕਰਦੇ ਸੀ ?
ਉੱਤਰ :
ਖੇਤਰੀ ਜਲ – ਪ੍ਰਵਾਹ ਕਰਨ ਮਗਰੋਂ ਘਰ ਪਰਤ ਕੇ ਦਾਦੀ ਜੀ ਗੁਆਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ ਸਨ। ਉਹ ਉਨ੍ਹਾਂ ਦੇ ਪੈਰ ਧੋਂਦੇ ਤੇ ਉਨ੍ਹਾਂ ਅੱਗੇ ਸਿਰ ਝੁਕਾਉਂਦੇ ਸਨ। ਉਹ 85 ਸਾਲਾਂ ਦੀ ਉਮਰ ਵਿਚ ਵੀ ਉਨ੍ਹਾਂ ਨੂੰ ਪਿਆਰ ਨਾਲ ਆਪਣੇ ਹੱਥਾਂ ਨਾਲ ਪਕਾਈਆਂ ਚੀਜ਼ਾਂ ਖੁਆਉਂਦੇ ਰਹੇ ਸਨ।

(ਕ) ਹਰ ਰੋਜ਼ ਸਵੇਰੇ, ਸ਼ਾਮ ਅਤੇ ਰਾਤ ਵੇਲੇ ਦਾਦੀ ਜੀ ਕੀ ਕਰਦੇ ਸਨ ?
ਉੱਤਰ :
ਦਾਦੀ ਜੀ ਹਰ ਰੋਜ਼ ਸਵੇਰੇ ਚੜ੍ਹਦੇ ਸੂਰਜ ਨੂੰ ਮੱਥਾ ਟੇਕਦੇ ਸਨ ਤੇ ਸ਼ਾਮ ਨੂੰ ਨੀਲੇ ਅਸਮਾਨ ਨੂੰ ਰਾਤ ਨੂੰ ਉਹ ਕਦੇ ਚੰਨ ਨੂੰ ਤੇ ਕਦੇ ਧੂ ਤਾਰੇ ਨੂੰ ਹੱਥ ਜੋੜਦੇ ਸਨ।

(ਖ) ਦਾਦੀ ਜੀ ਦੇ ਅੰਤਿਮ ਸਮੇਂ ਦਾ ਵਰਨਣ ਆਪਣੇ ਸ਼ਬਦਾਂ ਵਿੱਚ ਕਰੋ।
ਉੱਤਰ :
ਦਾਦੀ ਜੀ ਸੌ ਵਰ੍ਹੇ ਭੋਗ ਕੇ ਪੂਰੇ ਹੋ ਗਏ। ਉਹ ਪੂਰੇ ਹੋਣ ਤੋਂ ਅਖੀਰਲਾ ਇਕ ਮਹੀਨਾ ਮੰਜੇ ‘ਤੇ ਪਏ ਰਹੇ, ਪਰੰਤੂ ਉਨ੍ਹਾਂ ਆਪਣੀ ਪੀੜ ਦਾ ਭਾਰ ਕਿਸੇ ਉੱਤੇ ਨਾ ਪਾਇਆ। ਜਦੋਂ ਕਿਸੇ ਨੇ ਉਨ੍ਹਾਂ ਦਾ ਹਾਲ ਪੁੱਛਿਆ, ਤਾਂ ਉਨ੍ਹਾਂ ਚੰਗਾ ਹੀ ਕਿਹਾ।

PSEB 7th Class Punjabi Solutions Chapter 9 ਮੇਰੇ ਦਾਦੀ

(ਗ) ਮੇਰੇ ਦਾਦੀ ਜੀ ਇਨਸਾਨੀ ਦਿਲਾਂ ਦੀ ਬੈਂਕ ਸੀ, ਕਿਵੇਂ ?
ਉੱਤਰ :
ਇਹ ਗੱਲ ਲੇਖਕ ਨੇ ਦਾਦੀ ਜੀ ਦੇ ਪੂਰੇ ਹੋਣ ਮਗਰੋਂ ਉਨ੍ਹਾਂ ਦੀ ਫੂਹੜੀ ‘ਤੇ ਬੈਠੇ ਲੋਕਾਂ ਦੁਆਰਾ ਦਾਦੀ ਜੀ ਸੰਬੰਧੀ ਕੀਤੀਆਂ ਗੱਲਾਂ ਨੂੰ ਸੁਣ ਕੇ ਮਹਿਸੂਸ ਕੀਤੀ। ਇਸ ਸਮੇਂ ਲੋਕਾਂ ਨੇ ਦਾਦੀ ਜੀ ਦੀਆਂ ਉਹ ਗੱਲਾਂ ਦੱਸੀਆਂ, ਜਿਹੜੀਆਂ ਉਨ੍ਹਾਂ ਕਦੇ ਕਿਸੇ ਹੋਰ ਨਾਲ ਨਹੀਂ ਸਨ ਕੀਤੀਆਂ। ਹਰ ਕਿਸੇ ਦਾ ਖ਼ਿਆਲ ਸੀ ਕਿ ਬੇਬੇ ਦੇ ਭੇਤ ਬੇਬੇ ਨੇ ਆਪਣੇ ਜ਼ਿਹਨ ਵਿਚ ਸਾਂਭੇ ਹੋਏ ਹਨ, ਪਰ ਫੁਹੜੀ ਉੱਤੇ ਜਦੋਂ ਤੇਰਾਂ ਦਿਨ ਹਰ ਕਿਸੇ ਨੇ ਆਪਣੀਆਂ ਯਾਦਾਂ ਨੰਗੀਆਂ ਕਰ ਵਿਖਾਈਆਂ, ਤਾਂ ਲੇਖਕ ਨੂੰ ਜਾਪਿਆ ਕਿ ਉਹ ਦਾਦੀ ਕੇਵਲ ਉਸ ਦੀ ਹੀ ਨਹੀਂ ਸੀ, ਸਗੋਂ ਉਹ ਇਨਸਾਨੀ ਦਿਲਾਂ ਦਾ ਬੈਂਕ ਸੀ।

2. ਔਖੇ ਸ਼ਬਦਾਂ ਦੇ ਅਰਥ :

  • ਜੀਕਰ ; ਜਿਵੇਂ
  • ਪੁਰਾਤਨ : ਪੁਰਾਣਾ
  • ਤਬਦੀਲੀ : ਬਦਲੀ
  • ਅਕੀਦਾ : ਧਾਰਮਿਕ ਵਿਸ਼ਵਾਸ, ਭਰੋਸਾ
  • ਨਿਰਾਦਰ : ਅਪਮਾਨ
  • ਬਿਰਾਜਮਾਨ : ਬੈਠਾ, ਸਸ਼ੋਭਿਤ
  • ਮੁਤਬਰਕ : ਪਾਕ, ਪਵਿੱਤਰ
  • ਆਲਾ : ਕੰਧ ਵਿੱਚ ਬਣਿਆ ਖੁੱਡਾ ਜਾਂ ਰਖਣਾ
  • ਜਲ-ਪ੍ਰਵਾਹ : ਪਾਣੀ ਵਿੱਚ ਤਾਰ ਦੇਣਾ
  • ਵਾਜ : ਅਵਾਜ਼
  • ਨਿਰਬਲ : ਕਮਜ਼ੋਰ
  • ਘਸਮੈਲਾ : ਮਟਿਆਲਾ, ਗੰਦਾ, ਮੌਲਾ
  • ਫੂਹੜੀ : ਮੋਟੀ ਸਫ, ਦਰੀ, ਮਰਨ ਉਪਰੰਤ ਵਿਛਾਈ ਦਰੀ, ਜਿੱਥੇ ਆ ਕੇ ਬੈਠ ਕੇ ਲੋਕ ਅਫ਼ਸੋਸ ਕਰਦੇ ਹਨ।

3. ਹੇਠ ਲਿਖਿਆਂ ਨੂੰ ਵਾਕਾਂ ਚ ਵਰਤੋ:
ਸਿਧਾਂਤ, ਫ਼ਕੀਰ, ਭਰਪੂਰ , ਸ਼ਹਿਜ਼ਾਦੀ, ਕੁਦਰਤ, ਚੋਣਵੇਂ, ਕੰਜਕਾਂ, ਪ੍ਰਾਰਥਨਾ, ਇਨਸਾਨੀ।
ਉੱਤਰ :

  • ਸਿਧਾਂਤ (ਨਿਯਮ, ਬੁਨਿਆਦੀ ਵਿਚਾਰ) – ਇਸ ਪੁਸਤਕ ਵਿਚ ਅਰਥ – ਵਿਗਿਆਨ ਦੇ ਸਿਧਾਂਤ ਲਿਖੇ ਹੋਏ ਹਨ।
  • ਫ਼ਕੀਰ (ਮੰਗਤਾ) – ਮੰਦਰ ਦੇ ਬਾਹਰ ਬਹੁਤ ਸਾਰੇ ਫ਼ਕੀਰ ਬੈਠੇ ਭਿੱਖਿਆ ਮੰਗ ਰਹੇ ਸਨ।
  • ਭਰਪੂਰ ਭਰਿਆ ਹੋਇਆ) – ਇਸ ਵਾਰੀ ਕਣਕ ਦੀ ਭਰਪੂਰ ਫ਼ਸਲ ਹੋਵੇਗੀ।
  • ਸ਼ਹਿਜ਼ਾਦੀ (ਰਾਜਕੁਮਾਰੀ) – ਇਸ ਕਹਾਣੀ ਵਿਚ ਇਕ ਫ਼ਕੀਰ ਦਾ ਵਿਆਹ ਇਕ ਸ਼ਹਿਜ਼ਾਦੀ ਨਾਲ ਹੋ ਜਾਂਦਾ ਹੈ।
  • ਕੁਦਰਤ ਕਿਰਤੀ) – – ਪਰਮਾਤਮਾ ਆਪਣੀ ਬਣਾਈ ਕੁਦਰਤ ਵਿਚ ਮੌਜੂਦ ਹੈ।
  • ਚੋਣਵੇਂ ਚੁਣੇ ਹੋਏ) – ਹਾਕੀ ਦੀ ਇਸ ਟੀਮ ਵਿਚ ਦੇਸ਼ ਭਰ ਦੇ ਚੋਣਵੇਂ ਖਿਡਾਰੀ ਸ਼ਾਮਲ ਹਨ।
  • ਕੰਜਕਾਂ (10 ਕੁ ਸਾਲ ਤਕ ਦੀ ਉਮਰ ਦੀਆਂ ਕੁੜੀਆਂ – ਮੇਰੇ ਦਾਦੀ ਜੀ ਨੇ ਕੰਜਕਾਂ ਨੂੰ ਆਪਣੇ ਹੱਥੀਂ ਬਣਾਇਆ ਖਾਣਾ ਖੁਆਇਆ।
  • ਪ੍ਰਾਰਥਨਾ (ਬੇਨਤੀ) – ਸਾਰੇ ਬੱਚੇ ਰਲ ਕੇ ਸਵੇਰ ਦੀ ਪ੍ਰਾਰਥਨਾ ਵਿਚ ਸ਼ਾਮਲ ਹੋਏ।
  • ਇਨਸਾਨੀ ਮਨੁੱਖੀ) – ਮਨੁੱਖ ਨੂੰ ਆਪਣਾ ਇਨਸਾਨੀ ਫ਼ਰਜ਼ ਪਛਾਣਦਿਆਂ ਦੁਖੀ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

PSEB 7th Class Punjabi Solutions Chapter 9 ਮੇਰੇ ਦਾਦੀ

4. ਪੜੋ , ਸਮਝ ਤੇ ਮਿਲਾਣ ਕਰੋ:

  1. ਬਾਗ – ਮੀਂਹ
  2. ਬੱਦਲ – ਬੂਟੇ
  3. ਪੂਰਨ ਚੰਨ – ਸ੍ਰੀ ਗੁਰੂ ਗ੍ਰੰਥ ਸਾਹਿਬ
  4. ਵਾਕ – ਪੂਰਨਮਾਸੀ
  5. ਕਹਾਣੀਆਂ – ਫ਼ਸਲਾਂ
  6. ਕਿਸਾਨ – ਰਾਤ

ਉੱਤਰ :

  1. ਬਾਗ – ਬੂਟੇ
  2. ਬੱਦਲ – ਮੀਂਹ
  3. ਪੂਰਨ ਚੰਦ – ਪੂਰਨਮਾਸ਼ੀ
  4. ਵਾਕ – ਸ੍ਰੀ ਗੁਰੂ ਗ੍ਰੰਥ ਸਾਹਿਬ
  5. ਕਹਾਣੀਆਂ – ਰਾਤ
  6. ਕਿਸਾਨ – ਫ਼ਸਲਾਂ।

ਵਿਆਕਰਨ :
ਪੜਨਾਂਵ : ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:-ਮੈਂ, ਤੁਸੀਂ, ਅਸੀਂ, ਉਹ।

ਪੜਨਾਂਵ ਦੀਆਂ 6 ਕਿਸਮਾਂ ਹੁੰਦੀਆਂ ਹਨ:

1. ਪੁਰਖਵਾਚਕ ਪੜਨਾਂਵ : ਜਿਹੜਾ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ‘ਤੇ ਵਰਤਦੇ ਹਾਂ, ਉਸ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ :- ਮੈਂ, ਤੁਸੀਂ, ਉਹ ਆਦਿ। ਪੁਰਖਵਾਚਕ ਪੜਨਾਂਵ ਨੂੰ ਉੱਤਮ ਪੁਰਖ, ਮੱਧਮ ਪੁਰਖ ਤੇ ਅਨਯ ਪੁਰਖ ਜਾਂ ਤੀਜਾ ਪੁਰਖ ‘ਚ ਵੰਡਿਆ ਜਾਂਦਾ ਹੈ।

2. ਨਿੱਜਵਾਚਕ ਪੜਨਾਂਵ: ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ਉ) ਦਾਦੀ ਜੀ ਆਪ ਆਪਣੇ ਹੱਥੀਂ ਕੰਮ ਕਰਦੇ ਸਨ।
(ਅ) ਮੈਂ ਆਪ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਾਂ।

3. ਨਿਸ਼ਚੇਵਾਚਕ ਪੜਨਾਂਵ: ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਕੇ ਉਸ ਦੇ ‘ ਨਾਂ ਦੀ ਥਾਂ ਉੱਤੇ ਵਰਤੇ ਜਾਣ, ਉਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ੳ) ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ।
(ਅ) ਅਹੁ ਪੂਰਨ ਚੰਨ ਦਿਖਾਈ ਦੇ ਰਿਹਾ ਹੈ।

4. ਅਨਿਸ਼ਚੇਵਾਚਕ ਪੜਨਾਂਵ:- ਜਿਹੜੇ ਪੜਨਾਂਵ-ਸ਼ਬਦਾਂ ਤੋਂ ਕਿਸੇ ਵਿਅਕਤੀ, ਸਥਾਨ, ਵਸਤੂ ਆਦਿ ਦਾ ਸਪਸ਼ਟ ਜਾਂ ਨਿਸ਼ਚੇਪੂਰਵਕ ਗਿਆਨ ਨਾ ਹੋਵੇ, ਉਹਨਾਂ ਨੂੰ ਅਨਿਸ਼ਚੇਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ੳ) ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਨਾ ਚਲਾ ਜਾਵੇ।
(ਅ) ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ।

PSEB 7th Class Punjabi Solutions Chapter 9 ਮੇਰੇ ਦਾਦੀ

5. ਸੰਬੰਧਵਾਚਕ ਪੜਨਾਂਵ- ਜਿਹੜਾ ਸ਼ਬਦ ਨਾਂਵ-ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ੳ) ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ, ਸੁਖੀ ਵੱਸਦੇ ਹਨ।
(ਅ) ਵਿਦਿਆਰਥੀ, ਜਿਸ ਨੇ ਖੂਬ ਪੜ੍ਹਾਈ ਕੀਤੀ ਸੀ, ਪਾਸ ਹੋ ਗਿਆ।

6. ਪ੍ਰਸ਼ਨਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ ਤੇ ਨਾਲ ਹੀ ਉਸ ਦੁਆਰਾ ਕੋਈ ਪੁੱਛ-ਗਿੱਛ ਕੀਤੀ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:
(ਉ) ਕੌਣ ਪਾਠ ਪੜ੍ਹ ਰਿਹਾ ਹੈ ?
(ਅ) ਪੂਰਨ ਚੰਨ ਕਿਸ ਨੇ ਵੇਖਿਆ ਹੈ ?

ਵਿਦਿਆਰਥੀ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਆਦਿ ਬਜ਼ਰਗਾਂ ਬਾਰੇ . ਆਪਣੇ ਵਿਚਾਰ ਲਿਖ ਕੇ ਆਪਣੀ ਸ਼੍ਰੇਣੀ ਨਾਲ ਸਾਂਝੇ ਕਰਨ।

PSEB 7th Class Punjabi Guide ਮੇਰੇ ਦਾਦੀ Important Questions and Answers

ਪ੍ਰਸ਼ਨ –
“ਮੇਰੇ ਦਾਦੀ ਜੀ ਪਾਠ ਨੂੰ ਸੰਖੇਪ ਕਰ ਕੇ ਲਿਖੋ।
ਉੱਤਰ :
ਲੇਖਕ ਦੇ ਦਾਦੀ ਜੀ 93 ਵਰਿਆਂ ਦੇ ਬੁੱਢੇ ਹਨ। ਉਨ੍ਹਾਂ ਦਾ ਕੱਦ ਮਸਾਂ ਚਾਰ ਫੁੱਟ ਹੈ, ਪਰੰਤੂ ਉਹ ਬਹੁਤ ਖੁਸ਼ ਰਹਿੰਦੇ ਹਨ। ਉਹ ਇਕ ਪੁਰਾਤਨ ਸਿੱਖ ਦਾ ਨਮੂਨਾ ਹਨ। ਉਨ੍ਹਾਂ ਦੇ ਦੁਆਲੇ ਸੈਂਕੜੇ ਨਵੇਂ ਖ਼ਿਆਲ ਉੱਠਦੇ ਹਨ, ਪਰ ਉਨ੍ਹਾਂ ਦਾ ਉਨ੍ਹਾਂ ਉੱਪਰ ਅਸਰ ਨਹੀਂ ਹੁੰਦਾ।ਉਹ ਸੌਣ, ਜਾਗਣ, ਖਾਣ – ਪੀਣ, ਅਰਾਮ ਕਰਨ ਤੇ ਵਰਤ ਰੱਖਣ ਨੂੰ ਧਰਮ ਸਮਝਦੇ ਹਨ ਧਰਮ ਉਨ੍ਹਾਂ ਲਈ ਕੋਈ ਸਿਧਾਂਤ ਜਾਂ ਅਕੀਦਾ ਨਹੀਂ, ਸਗੋਂ ਸਮੁੱਚਾ ਜੀਵਨ ਹੈ। ਉਨ੍ਹਾਂ ਦੇ ਸੁਭਾ ਵਿਚ ਧਰਮਾਂ ਦੇ ਮਿੱਠੇ – ਮਿੱਠੇ ਭਰਮ ਹਨ।

ਕਿਸੇ ਪ੍ਰਾਹੁਣੇ ਦਾ ਘਰੋਂ ਅਸੰਤੁਸ਼ਟ ਹੋ ਕੇ ਜਾਣਾ ਜਾਂ ਕਿਸੇ ਫ਼ਕੀਰ ਦਾ ਨਿਰਾਦਰ ਕਰਨਾ ਇਨ੍ਹਾਂ ਨੂੰ ਚੰਗਾ ਨਹੀਂ ਲਗਦਾ। ਉਹ ਹਰ ਪੂਰਨਮਾਸ਼ੀ ਨੂੰ ਵਰਤ ਰੱਖਦੇ ਹਨ। ਚੰਗੇ ਸ਼ਗਨਾਂ ਵਿਚ ਯਕੀਨ ਰੱਖਦੇ ਹਨ।ਉਹ ਘਰੋਂ ਕਿਸੇ ਨੂੰ ਨਰਾਜ਼ ਨਹੀਂ ਜਾਣ ਦਿੰਦੇ ! ਉਹ ਮੁਸਕਰਾਉਂਦੇ ਰਹਿੰਦੇ ਹਨ ਤੇ ਗੁੱਸੇ ਤੋਂ ਖ਼ਾਲੀ ਹਨ। ਉਨ੍ਹਾਂ ਦੇ ਪ੍ਰਾਰਥਨਾ ਕਮਰੇ ਵਿਚ ਇਕ ਸਾਦੀ ਦਰੀ ਵਿਛੀ ਹੋਈ ਹੈ।ਵਿਚਕਾਰ ਰੰਗਲੇ ਪੀਹੜੇ ਉੱਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ। ਇਸ ਪਵਿੱਤਰ ਕਮਰੇ ਵਿਚ ਚਾਂਦੀ ਦੇ ਧੂਫ਼ਦਾਨ ਵਿਚ ਧੂਫ ਧੁੱਖਦੀ ਰਹਿੰਦੀ ਹੈ।

ਬੱਚੇ ਉਨ੍ਹਾਂ ਤੋਂ ਬਹੁਤ ਸਾਰੇ ਗੀਤ ਤੇ ਦਿਲਚਸਪ ਕਹਾਣੀਆਂ ਸੁਣਦੇ ਰਹਿੰਦੇ ਹਨ। ਇਹ ਕਹਾਣੀਆਂ ਪਰੀਆਂ ਤੇ ਬਹਾਦਰਾਂ ਨਾਲ ਸੰਬੰਧਿਤ ਹੁੰਦੀਆਂ ਹਨ। ਲੇਖਕ ਨੂੰ ਸਭ ਤੋਂ ਸੋਹਣੀ ਕਹਾਣੀ ਉਸ ਮੋਹਿਨੀ ਸ਼ਹਿਜ਼ਾਦੀ ਦੀ ਲਗਦੀ ਹੈ, ਜਿਸ ਦੇ ਮੂੰਹੋਂ ਫੁੱਲ ਕਿਰਦੇ ਸਨ ਉਹ ਕੁਦਰਤ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਉਸ ਨੂੰ ਬਹੁਤ ਪਿਆਰ ਕਰਦੇ ਹਨ। ਬਿਜਾਈ ਦੀ ਰੁੱਤ ਆਉਣ ਤੇ ਉਹ ਆਸ ਕਰਦੇ ਹਨ ਕਿ ਧਰਤੀ ਮਾਤਾ ਲਹਿਲਹਾਉਂਦੀਆਂ ਫ਼ਸਲਾਂ ਨਾਲ ਹੱਸੇਗੀ।

PSEB 7th Class Punjabi Solutions Chapter 9 ਮੇਰੇ ਦਾਦੀ

ਉਹ ਆਪਣੇ ਕਮਰੇ ਦੇ ਇਕ ਆਲੇ ਵਿਚ ਕਣਕ ਦੇ ਦਾਣੇ ਬੀਜ ਕੇ ਪਾਣੀ ਦਿੰਦੇ ਹਨ ਤੇ ਨਾਲ ਕੂਲੀਆਂ ਹਰੀਆਂ ਚੁੰਝਾਂ ਨੂੰ ਉੱਚਾ ਹੁੰਦਾ ਦੇਖਦੇ ਹਨ।ਉਹ ਹਰੀ ਖੇਤਰੀ ਦੇ ਸਾਹਮਣੇ ਹਰ ਰੋਜ਼ ਜੋਤ ਜਗਾਉਂਦੇ ਹਨ, ਮੱਥਾ ਟੇਕਦੇ ਤੇ ਪ੍ਰਾਰਥਨਾ ਕਰਦੇ ਹਨ। ਕੁੱਝ ਦਿਨਾਂ ਬਾਅਦ ਉਹ ਇਕ ਇਕ ਡਾਲ ਨੂੰ ਪੁੱਟਦੇ ਤੇ ਉਨ੍ਹਾਂ ਨਾਲ ਗੱਲਾਂ ਕਰਦੇ ਹਨ। ਫਿਰ ਉਹ ਸੁੱਖਾਂ ਮੰਗਦੇ ਹੋਏ ਇਸ ਖੇਤਰੀ ਨੂੰ ਪਾਣੀ ਵਿਚ ਜਲ ਪ੍ਰਵਾਹ ਕਰ ਦਿੰਦੇ ਹਨ।

ਘਰ ਪਰਤ ਕੇ ਉਹ ਗੁਆਂਢੀ ਘਰਾਂ ਦੀਆਂ ਕੰਜਕਾਂ ਨੂੰ ਬੁਲਾਉਂਦੇ ਹਨ। ਉਹ ਉਨ੍ਹਾਂ ਦੇ ਪੈਰ ਧੋਦੇ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਤੇ ਪਕਾਈਆਂ ਚੀਜ਼ਾਂ ਪਿਆਰ ਨਾਲ ਖੁਆਉਂਦੇ ਹਨ। ਉਹ ਪਚਾਸੀ ਵਰੇ ਦੇ ਹੋ ਕੇ ਵੀ ਕੰਜਕਾਂ ਲਈ ਖਾਣਾ ਆਪ ਬਣਾਉਂਦੇ ਰਹੇ ਹਨ। ਉਹ ਹਰ ਰੋਜ਼ ਸੂਰਜ ਨੂੰ ਮੱਥਾ ਟੇਕਦੇ ਹਨ ਤੇ ਹਰ ਸ਼ਾਮ ਨੀਲੇ ਅਸਮਾਨ ਨੂੰ। ਉਹ ਰਾਤ ਨੂੰ ਕਦੇ ਚੰਦ ਨੂੰ ਤੇ ਕਦੇ ਧੁ ਤਾਰੇ ਨੂੰ ਹੱਥ ਜੋੜਦੇ ਹਨ। ਉਹ ਨਵੇਂ ਚੰਦ ਨੂੰ ਚੜ੍ਹਦਾ ਦੇਖਣ ਲਈ ਧੁਰ ਕੋਠੇ ਉੱਤੇ ਚੜ੍ਹ ਜਾਂਦੇ ਹਨ ਤੇ ਆਪਣੀਆਂ ਨਿਰਬਲ ਅੱਖਾਂ ਨਾਲ ਬੱਦਲਾਂ ਵਿਚੋਂ ਉਸਨੂੰ ਲੱਭਦੇ ਹਨ। ਜਦੋਂ ਕਿਸੇ ਕੋਠੇ ਤੋਂ ਚੰਦ ਦੇ ਦਿਸਣ ਦੀ ਅਵਾਜ਼ ਆਉਂਦੀ ਹੈ, ਤਾਂ ਉਹ ਕਾਹਲੇ ਪੈ ਕੇ ਸਾਰੇ ਬੱਚਿਆਂ ਨੂੰ ਅਵਾਜ਼ਾਂ ਮਾਰਦੇ ਹਨ।

ਲੇਖਕ ਤੇ ਉਸ ਦੇ ਸਾਥੀ ਉਨ੍ਹਾਂ ਦੇ ਪਿੱਛੇ ਖੜੇ ਹੋ ਕੇ ਉਨ੍ਹਾਂ ਦੀਆਂ ਬਾਂਹਾਂ ਫੜ ਕੇ ਚੰਦ ਵਲ ਸੇਧ ਕੇ ਉਨ੍ਹਾਂ ਨੂੰ ਚੰਦ ਦਿਖਾਉਣ ਦਾ ਯਤਨ ਕਰਦੇ ਹਨ, ਪਰ ਉਨ੍ਹਾਂ ਦੀਆਂ ਕਮਜ਼ੋਰ ਅੱਖਾਂ ਨੂੰ ਉਹ ਬੜੀ ਮੁਸ਼ਕਿਲ ਨਾਲ ਨਜ਼ਰ ਆਉਂਦਾ ਹੈ। ਉਹ ਬਾਲ – ਚੰਨ ਦਾ ਮੂੰਹ ਧੋਣ ਲਈ ਪਾਣੀ ਦਾ ਛਿੱਟਾ ਦਿੰਦੇ ਹਨ ਤੇ ਉਸ ਨੂੰ ਖੁਆਉਣ ਲਈ ਮਠਿਆਈ ਦੇ ਭੋਰੇ ਸੁੱਟਦੇ ਹਨ। ਫਿਰ ਉਹ ਮੂੰਹ ਵਿਚ ਪ੍ਰਾਰਥਨਾ ਕਰਦੇ ਹਨ ਤੇ ਹਰ ਇਕ ਬੱਚੇ ਦਾ ਮੂੰਹ ਚੁੰਮ ਕੇ ਅਸੀਸਾਂ ਦਿੰਦੇ ਹਨ। ਫਿਰ ਕੋਠੇ ਤੋਂ ਹੇਠਾਂ ਉੱਤਰ ਕੇ ਉਹ ਹਰ ਕਮਰੇ ਵਿੱਚ ਜਾ ਕੇ ਹਰ ਇਕ ਨੂੰ ਅਸੀਸ ਦਿੰਦੇ ਹਨ।

ਲੇਖਕ ਦੇ ਖੂਬਸੂਰਤ ਦਾਦੀ ਜੀ ਸੌ ਵਰਿਆਂ ਦੇ ਹੋ ਕੇ ਪੂਰੇ ਹੋ ਗਏ। ਉਹ ਪੂਰੇ ਹੋਣ ਤੋਂ ਪਹਿਲਾਂ ਇਕ ਮਹੀਨਾ ਮੰਜੇ ਉੱਤੇ ਰਹੇ। ਉਨ੍ਹਾਂ ਨੇ ਕਿਸੇ ਉੱਤੇ ਆਪਣੀ ਪੀੜ ਦਾ ਭਾਰ ਨਾ ਪਾਇਆ। ਉਨ੍ਹਾਂ ਦੀ ਫੂਹੜੀ ਉੱਤੇ ਲੋਕਾਂ ਨੇ ਉਨ੍ਹਾਂ ਦੀਆਂ

ਉਹ ਗੱਲਾਂ ਦੱਸੀਆਂ, ਜਿਹੜੀਆਂ ਉਨ੍ਹਾਂ ਪਹਿਲਾਂ ਕਦੀ ਨਹੀਂ ਸਨ ਕੀਤੀਆਂ ਲੇਖਕ ਨੂੰ ਮਹਿਸੂਸ ਹੋਇਆ ਕਿ ਉਹ ਦਾਦੀ ਕੇਵਲ ਉਸਦੀ ਹੀ ਨਹੀਂ ਸੀ, ਸਗੋਂ ਇਨਸਾਨੀ ਦਿਲਾਂ ਦਾ ਬੈਂਕ ਸੀ।

PSEB 7th Class Punjabi Solutions Chapter 9 ਮੇਰੇ ਦਾਦੀ

  • ਔਖੇ ਸ਼ਬਦਾਂ ਦੇ ਅਰਥਜੀਕੁਰ – ਜਿਵੇਂ।
  • ਨਮੂਨਾ – ਮਾਡਲ।
  • ਤਬਦੀਲੀ – ਬਦਲਣ ਦੀ ਹਾਲਤ।
  • ਵਰਤ – ਰੋਟੀ ਨਾ ਖਾਣਾ !
  • ਸਿਧਾਂਤ – ਨਿਯਮ।
  • ਅਕੀਦਾ – ਵਿਸ਼ਵਾਸ।
  • ਭਰਮਾਂ – ਵਹਿਮਾਂ
  • ਅਸੰਤੁਸ਼ਟ – ਨਾਖੁਸ਼।
  • ਨਿਰਾਦਰ ਅਪਮਾਨ। ਪੂਰਨ ਚੰਦ ਸਮੇਂ – ਪੂਰਨਮਾਸ਼ੀ ਨੂੰ।
  • ਪੂਜਯ – ਪੂਜਨ ਯੋਗ, ਪਵਿੱਤਰ।
  • ਬਿਰਾਜਮਾਨ – ਮੌਜੂਦ, ਟਿਕੇ ਹੋਏ, ਸਥਾਪਿਤ।
  • ਮੁਤਬਕ – ਪਵਿੱਤਰ ਨੂੰ
  • ਹੁੰਗਾਰਾ – ਦਿਲਚਸਪੀ ਪ੍ਰਗਟ ਕਰਨ ਵਾਲਾ
  • ਸ਼ਬਦ – ਹੂ ! ਅੱਛਾ !
  • ਆਦਿ ਆਲਾ – ਕੰਧ ਵਿਚ ਬਣਿਆ ਰਖਨਾ ਆਦਿ।
  • ਸਤਿਕਾਰ – ਆਦਰ।
  • ਬਿਜਾਈ – ਬੀਜ ਬੀਜਣ ਦਾ ਕੰਮ।
  • ਕੁਤਕੁਤਾਉਂਦੇ – ਭਾਵ ਵਾਹੁੰਦੇ।
  • ਸੁਨਹਿਰੀ – ਝੋਨੇ ਵਰਗੀ
  • ਚੁੰਝਾਂ – ਉੱਗ ਰਹੀ ਕਣਕ ਦੇ ਤੀਲੇ।
  • ਪ੍ਰਵਾਹ – ਰੋੜ੍ਹ।
  • ਕੰਜਕਾਂ – 10 ਕੁ ਸਾਲਾਂ ਦੀ ਉਮਰ ਤਕ ਦੀਆਂ ਕੁੜੀਆਂ।
  • ਧ ਤਾਰਾ – ਇਕ ਕੇਂਦਰੀ ਤਾਰਾ
  • ਸਤਿ – ਸੱਚ
  • ਵਾਜਾਂ – ਅਵਾਜ਼ਾਂ
  • ਮੁਖੜਾਂ – ਮੁੰਹ॥
  • ਝੌਲਾ – ਹੋਂਦ ਦੇ
  • ਪਾਰਥਨਾ – ਬੇਨਤੀ।
  • ਅਸੀਸ – ਸ਼ੁੱਭ ਇੱਛਾ ਪੂਰੀ ਹੋ
  • ਗਈ – ਚਲਾਣਾ ਕਰ ਗਈ, ਮਰ ਗਈ।
  • ਜ਼ਿਹਨ – ਦਿਮਾਗ਼॥ ਇਨਸਾਨ – ਮਨੁੱਖੀ।

PSEB 7th Class Punjabi Solutions Chapter 9 ਮੇਰੇ ਦਾਦੀ

1. ਪਾਠ – ਅਭਿਆਸ ਪ੍ਰਸ਼ਨ ਉੱਤਰ

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿੱਚ ਢੁੱਕਵੇਂ ਸ਼ਬਦ ਭਰੋ ਪਾਰਥਨਾ, ਪੂਰਨ, ਖੂਬਸੂਰਤ, ਤਰਿਆਨਵੇਂ ਵਰੇ ਦੇ, ਅਕਾਸ਼)
(ੳ) ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ, ………………………………………. ਵਰੇ ਦੇ !
(ਆ) ਉਹ ਹਰ ………………………………………. ਚੰਨ ਸਮੇਂ ਵਰਤ ਰੱਖਦੇ ਹਨ।
(ਈ) ਇਨ੍ਹਾਂ ਦੇ ………………………………………. ਕਮਰੇ ਵਿਚ ਇਕ ਸਾਦੀ ਜਿਹੀ ਦਰੀ ਵਿਛੀ ਹੈ।
(ਸ) ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਤੇ ਸ਼ਾਮ ਨੂੰ ਨੀਲੇ ………………………………………. ਨੂੰ।
(ਹ) ਇਹ ………………………………………. ਦਾਦੀ ਮਾਤਾ ਸੌ ਵਰ੍ਹੇ ਦੀ ਉਮਰ ਭੋਗ ਕੇ ਪੂਰੀ ਹੋ ਗਈ।
ਉੱਤਰ :
(ਉ) ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ, ਤਰਿਆਨਵੇਂ ਵਰੇ ਦੇ।
(ਅ) ਉਹ ਹਰ ਰੋਜ਼ ਪੂਰਨ ਚੰਨ ਸਮੇਂ ਵਰਤ ਰੱਖਦੇ ਹਨ।
(ਈ) ਇਨ੍ਹਾਂ ਦੇ ਪ੍ਰਾਰਥਨਾ ਕਮਰੇ ਵਿਚ ਇਕ ਸਾਦੀ ਜਿਹੀ ਦਰੀ ਵਿਛੀ ਹੈ।
(ਸ) ਹਰ ਰੋਜ਼ ਚੜ੍ਹਦੇ ਸੂਰਜ ਨੂੰ ਇਹ ਮੱਥਾ ਟੇਕਦੇ ਹਨ ਤੇ ਸ਼ਾਮ ਨੂੰ ਨੀਲੇ ਅਕਾਸ਼ ਨੂੰ।
(ਹ) ਇਹ ਖੂਬਸੂਰਤ ਦਾਦੀ ਮਾਤਾ ਸੌ ਵਰ੍ਹੇ ਦੀ ਉਮਰ ਭੋਗ ਕੇ ਪੂਰੀ ਹੋ ਗਈ।

2. ਵਿਆਕਰਨ

ਪ੍ਰਸ਼ਨ 1.
ਪੜਨਾਂਵ ਕੀ ਹੁੰਦਾ ਹੈ ? ਇਸ ਦੀਆਂ ਕਿਸਮਾਂ ਬਾਰੇ ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਜਿਹੜਾ ਸ਼ਬਦ ਨਾਂਵ ਦੀ ਥਾਂ ‘ਤੇ ਵਰਤਿਆ ਜਾਵੇ, ਉਸ ਨੂੰ “ਪੜਨਾਂਵ ਕਹਿੰਦੇ ਹਨ , ਜਿਵੇਂ
(ਉ) ਵਿਆਹ ਵਾਲੇ ਘਰ ਦੀਆਂ ਔਰਤਾਂ ਨੇ ਗੀਤ ਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
(ਅ) ਮੈਂ ਜਾਣਦਾ ਹਾਂ ਕਿ ਗੀਤਾਂ ਦੇ ਬੋਲ ਕੱਲ – ਕੱਲ ਮਖੌਲੀਆ ਸਰ ਵਾਲੇ ਸਨ।
ਇਨ੍ਹਾਂ ਵਾਕਾਂ ਵਿਚ ‘ਉਨ੍ਹਾਂ’ ਤੇ ‘ਮੈਂ ਸ਼ਬਦ ਪੜਨਾਂਵ ਹਨ। ਇਸੇ ਪ੍ਰਕਾਰ ਤੂੰ, ਉਹ, ਅਸੀਂ, ਤੁਸੀਂ ਆਦਿ ਸ਼ਬਦ ਪੜਨਾਂਵ ਹਨ।

ਪੜਨਾਂਵ ਦੀਆਂ ਛੇ ਕਿਸਮਾਂ ਹੁੰਦੀਆਂ ਹਨ

  1. ਪੁਰਖਵਾਚਕ ਪੜਨਾਂਵ॥
  2. ਨਿਸਚੇਵਾਚਕ ਪੜਨਾਂਵ!
  3. ਨਿੱਜਵਾਚਕ ਪੜਨਾਂਵ।
  4. ਸੰਬੰਧਵਾਚਕ ਪੜਨਾਂਵ।
  5. ਪ੍ਰਸ਼ਨਵਾਚਕ ਪੜਨਾਂਵ
  6. ਅਨਿਸਚੇਵਾਚਕ ਪੜਨਾਂਵ॥

PSEB 7th Class Punjabi Solutions Chapter 9 ਮੇਰੇ ਦਾਦੀ

1. ਪੁਰਖਵਾਚਕ ਪੜਨਾਂਵ – ਇਹ ਸ਼ਬਦ ਆਪਸ ਵਿਚ ਗੱਲ – ਬਾਤ ਕਰਨ ਵਾਲੇ ਜਾਂ ਜਿਸ ਬਾਰੇ ਗੱਲ – ਬਾਤ ਕੀਤੀ ਜਾਵੇ, ਉਨ੍ਹਾਂ ਪੁਰਸ਼ਾਂ ਜਾਂ ਇਸਤਰੀਆਂ ਲਈ ਵਰਤੇ ਜਾਂਦੇ ਹਨ , ਜਿਵੇਂ –
(ਉ) ਅਸੀਂ ਉਨ੍ਹਾਂ ਦੇ ਪਿੱਛੇ ਖੜੇ ਹੋ ਜਾਂਦੇ ਹਾਂ। ਪੁਰਖਵਾਚਕ)
(ਅ) ਫਿਰ ਉਹ ਮੂੰਹ ਵਿੱਚ ਪ੍ਰਾਰਥਨਾ ਕਰਦੇ ਹਨ

ਇਸ ਤਰ੍ਹਾਂ ‘ਮੈਂ, ਤੂੰ, ਤੁਸੀਂ, ਉਹ, ਇਹ` ਆਦਿ ਪੁਰਖਵਾਚਕ ਪੜਨਾਂਵ ਹਨ। ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ

  • ਉੱਤਮ ਪੁਰਖ,
  • ਮੱਧਮ ਪੁਰਖ ਤੇ

(iii) ਅਨਯ ਪੁਰਖ। ਨਿੱਜਵਾਚਕ ਪੜਨਾਂਵ – ਉਹ ਪੜਨਾਂਵ ਸ਼ਬਦ, ਜੋ ਵਾਕ ਵਿਚ ਕਰਤਾ ਦੀ ਥਾਂ ਵਰਤਿਆ ਜਾਵੇ ਜਾਂ ਕਰਤਾ ਦੇ ਨਾਲ ਲੱਗ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ ; ਜਿਵੇਂ
(ਉ) ਦਾਦੀ ਜੀ ਆਪ ਆਪਣੇ ਹੱਥੀਂ ਕੰਮ ਕਰਦੇ ਹਨ।
(ਅ) ਮੈਂ ਆਪ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਹਾਂ।

3. ਨਿਸਚੇਵਾਚਕ ਪੜਨਾਂਵ – ਕਈ ਪੜਨਾਂਵ ਸ਼ਬਦ ਸਾਹਮਣੇ ਦਿਸ ਰਹੀ ਚੀਜ਼ ਵਲ ਇਸ਼ਾਰਾ ਕਰ ਕੇ ਉਸ ਬਾਰੇ ਨਿਸਚਾ ਕਰਾਉਂਦੇ ਹਨ , ਜਿਵੇਂ
(ੳ) ਇਹ ਇਕ ਪੁਰਾਤਨ ਸਿੱਖ ਦਾ ਨਮੂਨਾ ਹਨ।
(ਅ) ਅਹੁ ਪੂਰਨ ਚੰਨ ਦਿਖਾਈ ਦੇ ਰਿਹਾ ਹੈ।

4. ਅਨਿਸਚੇਵਾਚਕ ਪੜਨਾਂਵ – ਜਿਹੜੇ ਪੜਨਾਂਵ ਸ਼ਬਦਾਂ ਤੋਂ ਕਿਸੇ ਵਿਅਕਤੀ, ਜੀਵ, ਸਥਾਨ, ਵਸਤੂ ਆਦਿ ਦਾ ਨਿਸਚਿਤ ਗਿਆਨ ਨਾ ਹੋਵੇ, ਉਨ੍ਹਾਂ ਸ਼ਬਦਾਂ ਨੂੰ “ਅਨਿਸਚੇਵਾਚਕ ਪੜਨਾਂਵ” ਕਿਹਾ ਜਾਂਦਾ ਹੈ , ਜਿਵੇਂ
(ਉ) ਕਦੇ ਕੋਈ ਮਹਿਮਾਨ ਘਰੋਂ ਅਸੰਤੁਸ਼ਟ ਨਾ ਚਲਾ ਜਾਵੇ।
(ਅ) ਇਹ ਕੁਦਰਤ ਦਾ ਬੜਾ ਸਤਿਕਾਰ ਕਰਦੇ।

5. ਸੰਬੰਧਵਾਚਕ ਪੜਨਾਂਵ – ਉਹ ਸ਼ਬਦ ਜਿਹੜੇ ਪੜਨਾਂਵ ਵੀ ਹੋਣ ਤੇ ਨਾਲ ਹੀ ਦੋ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਵੀ ਕਰਨ, ਉਹ ਸੰਬੰਧਵਾਚਕ ਪੜਨਾਂਵ ਹੁੰਦੇ ਹਨ , ਜਿਵੇਂ
(ੳ) ਉਹ ਲੋਕ ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ।
(ਅ) ਵਿਦਿਆਰਥੀ, ਜਿਸ ਨੇ ਖੂਬ ਪੜ੍ਹਾਈ ਕੀਤੀ ਸੀ, ਪਾਸ ਹੋ ਗਿਆ।

PSEB 7th Class Punjabi Solutions Chapter 9 ਮੇਰੇ ਦਾਦੀ

6. ਪ੍ਰਸ਼ਨਵਾਚਕ ਪੜਨਾਂਵ – ਉਹ ਸ਼ਬਦ ਜੋ ਪੜਨਾਂਵ ਵੀ ਹੋਣ ਤੇ ਨਾਲ ਹੀ ਪ੍ਰਸ਼ਨ ਪੁੱਛਣ ਦਾ ਕੰਮ ਵੀ ਕਰਨ, ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ , ਜਿਵੇਂ
(ਉ) ਕੌਣ ਪਾਠ ਪੜ੍ਹ ਰਿਹਾ ਹੈ ?
(ਅ) ਪੂਰਨ ਚੰਨ ਕਿਸ ਨੇ ਵੇਖਿਆ ਹੈ ?

3. ਪੇਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਮੇਰੇ ਦਾਦੀ ਜੀ ਬੁੱਢੇ ਹਨ, ਬਹੁਤ ਬੁੱਢੇ, ਨੱਬੇ ਤੋਂ ਤਿੰਨ ਉੱਤੇ, ਤਰਿਆਨਵੇਂ ਵਰੇ ਦੇ। ਇਹ ਛੋਟੇ ਹਨ, ਬਹੁਤ ਛੋਟੇ, ਮਸਾਂ ਚਾਰ ਤੇ ਅੱਧਾ ਫੁੱਟ। ਇਹ ਖੁਸ਼ ਹਨ, ਬੜੇ ਖੁਸ਼, ਜੀਕਰ ਸੁਨਹਿਰੀ ਕਿਰਨਾਂ ਚੁੰਮਿਆ – ਕੰਵਲ। ਇਹ ਕੋਮਲ ਹਨ, ਬੜੇ ਕੋਮਲ, ਉਸ ਨਿੱਕੀ ਨਦੀ ਵਾਂਗ ਜਿਹੜੀ ਮਹਿਕਦੇ ਬਾਗ਼ ਦੇ ਖਿੜਦੇ ਬੂਟਿਆਂ ਨੂੰ ਛੂੰਹਦੀ ਵਗਦੀ ਹੈ। ਇਹ ਇੱਕ ਪੁਰਾਤਨ ਸਿੱਖ ਦਾ ਨਮੂਨਾ ਹਨ। ਇਹਨਾਂ ਦੇ ਦੁਆਲੇ ਸੈਂਕੜੇ ਨਵੇਂ ਖ਼ਿਆਲ ਉੱਠਦੇ ਤੇ ਇਹਨਾਂ ਨੂੰ ਛੂਹੇ ਬਿਨਾਂ ਮੁੱਕ ਜਾਂਦੇ ਹਨ।

ਬੱਦਲ ਕਾਲੇ ਹੋਣ ਜਾਂ ਧੁੱਪਾਂ ਲਿਸ਼ਕਦੀਆਂ ਹੋਣ, ਮੀਂਹ ਵਰਦੇ ਜਾਂ ਧਰਤੀ ਤਪਦੀ ਹੋਵੇ, ਇਹ ਪਥਰੀਲੀ ਪਹਾੜੀ ਦੀ ਸਿਖਰ ਉੱਤੇ ਸੰਗਮਰਮਰ ਦੇ ਮੰਦਰ ਵਾਂਗ ਉਹਨਾਂ ਤਬਦੀਲੀਆਂ ਉੱਤੇ ਮੁਸਕਰਾਉਂਦੇ ਹਨ, ਜਿਹੜੀਆਂ ਇਹਨਾਂ ਨੂੰ ਤਬਦੀਲ ਨਹੀਂ ਕਰਦੀਆਂ ! ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ – ਸਭ ਨੂੰ ਧਰਮ ਸਮਝ ਕੇ। ਕੰਮ ਕਰਦੇ ਹਨ – ਧਰਮ ਸਮਝ ਕੇ, ਅਰਾਮ ਕਰਦੇ ਹਨ – ਧਰਮ ਸਮਝ ਕੇ।

ਇਹਨਾਂ ਲਈ ਧਰਮ ਕੋਈ ਸਿਧਾਂਤ ਨਹੀਂ, ਕੋਈ ਅਕੀਦਾ ਨਹੀਂ – ਸਮੁੱਚਾ ਜੀਵਨ ਹੈ। ਇਹ ਹਰ ਪੂਰਨ ਚੰਨ ਸਮੇਂ ਵਰਤ ਰੱਖਦੇ ਹਨ। ਚੰਗੇ ਸ਼ਗਨਾਂ ਵਿੱਚ ਵਿਸ਼ਵਾਸ ਰੱਖਦੇ ਹਨ ਘਰੋਂ ਜਾਂਦੇ ਕਿਸੇ ਨੂੰ ਨਰਾਜ਼ ਨਹੀਂ ਹੋਣ ਦਿੰਦੇ। ਮਿੱਠ ਮੁਸਕਰਾਉਂਦੇ, ਗੁੱਸੇ ਤੋਂ ਬਿਲਕੁਲ ਖਾਲੀ ਹਨ। ਇਹਨਾਂ ਦੇ ਪ੍ਰਾਰਥਨਾ ਕਮਰੇ ਵਿੱਚ ਇੱਕ ਸਾਦੀ ਦਰੀ ਵਿਛੀ ਹੈ। ਵਿਚਕਾਰ ਇੱਕ ਰੰਗੀਲਾ ਪੀਹੜਾ ਡੱਠਾ ਹੈ, ਉਹਦੇ ਉੱਤੇ ਪੂਜਯ ਗੰਥ ਸਾਹਿਬ ਬਿਰਾਜਮਾਨ ਹਨ। ਇਸ ਮੁਤਬਰਕ ਕਮਰੇ ਵਿੱਚ ਫ਼ਰਸ਼ ’ਤੇ ਚਾਂਦੀ ਦੀ ਧੂਫਦਾਨ ਵਿੱਚ ਧੂਫ ਧੁਖਦਾ ਹੈ।

1. ਦਾਦੀ ਜੀ ਦੀ ਉਮਰ ਕਿੰਨੀ ਹੈ ?
(ਉ) ਨੱਬੇ ਸਾਲ
(ਅ) ਇਕੱਨਵੇਂ ਸਾਲ
(ਇ) ਬਾਨਵੇਂ ਸਾਲ
(ਸ) ਤਰਿਆਨਵੇਂ ਸਾਲ
ਉੱਤਰ :
(ਸ) ਤਰਿਆਨਵੇਂ ਸਾਲ

PSEB 7th Class Punjabi Solutions Chapter 9 ਮੇਰੇ ਦਾਦੀ

2. ਦਾਦੀ ਜੀ ਦਾ ਕੱਦ ਕਿੰਨਾ ਹੈ ?
(ਉ) ਚਾਰ ਫੁੱਟ
(ਅ) ਸਾਢੇ ਚਾਰ ਫੁੱਟ
(ਈ) ਪੰਜ ਫੁੱਟ
(ਸ) ਸਾਢੇ ਪੰਜ ਫੁੱਟ।
ਉੱਤਰ :
(ਉ) ਚਾਰ ਫੁੱਟ

3. ਦਾਦੀ ਜੀ ਦੀ ਕੋਮਲਤਾ ਕਿਹੋ ਜਿਹੀ ਹੈ ?
(ਉ) ਨਦੀ ਵਰਗੀ
(ਅ) ਝੀਲ ਵਰਗੀ
(ੲ) ਸਰੋਵਰ ਵਰਗੀ
(ਸ) ਨਾਲੇ ਵਰਗੀ।
ਉੱਤਰ :
(ਉ) ਨਦੀ ਵਰਗੀ

4. ਦਾਦੀ ਜੀ ਕਿਹੋ ਜਿਹੇ ਸਿੱਖ ਦਾ ਨਮੂਨਾ ਹਨ ?
(ੳ) ਆਧੁਨਿਕ
(ਅ) ਪੁਰਾਤਨ
(ਈ) ਸਨਾਤਨੀ
(ਸ) ਖੁੱਲ੍ਹੇ – ਦਿਲ॥
ਉੱਤਰ :
(ਅ) ਪੁਰਾਤਨ

5. ਦਾਦੀ ਜੀ ਕਿਸ ਚੀਜ਼ ਉੱਤੇ ਮੁਸਕਰਾਉਂਦੇ ਹਨ ?
(ਉ) ਦਾਅਵਤਾਂ ਉੱਤੇ
(ਅ) ਤਬਦੀਲੀਆਂ ਉੱਤੇ
(ਈ) ਫ਼ੈਸ਼ਨਾਂ ਉੱਤੇ
(ਸ) ਰਸਮਾਂ ਉੱਤੇ।
ਉੱਤਰ :
(ਅ) ਤਬਦੀਲੀਆਂ ਉੱਤੇ

PSEB 7th Class Punjabi Solutions Chapter 9 ਮੇਰੇ ਦਾਦੀ

6. ਦਾਦੀ ਜੀ ਕੀ ਹੈ ?
(ਉ) ਸਿਧਾਂਤ
(ਅ) ਅਕੀਦਾ
(ਈ) ਸਮੁੱਚਾ ਜੀਵਨ
(ਸ) ਕੁੱਝ ਵੀ ਨਹੀਂ।
ਉੱਤਰ :
(ਈ) ਸਮੁੱਚਾ ਜੀਵਨ

7. ਦਾਦੀ ਜੀ ਕਦੋਂ ਵਰਤ ਰੱਖਦੇ ਹਨ ?
(ਉ) ਤੀਜ ਉੱਤੇ
(ਅ) ਦੂਜ ਉੱਤੇ
(ਈ) ਸਪਤਮੀ ਉੱਤੇ
(ਸ) ਪੂਰਨ ਚੰਦ ਸਮੇਂ।
ਉੱਤਰ :
(ਸ) ਪੂਰਨ ਚੰਦ ਸਮੇਂ।

8. ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿੱਚ ਕੀ ਵਿਛਿਆ ਹੋਇਆ ਹੈ ?
(ਉ) ਸਾਦੀ ਚਟਾਈ
(ਅ) ਸਾਦੀ ਬੋਰੀ
(ਈ) ਸਾਦੀ ਦਰੀ
(ਸ) ਸਾਦੀ ਚਾਦਰ।
ਉੱਤਰ :
(ਈ) ਸਾਦੀ ਦਰੀ

9. ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿਚ ਰੰਗਲੇ ਪੀਹੜੇ ਉੱਤੇ ਕੀ ਬਿਰਾਜਮਾਨ ਹੈ ?
ਉ) ਜਨਮਸਾਖੀ
(ਅ) ਦਸ – ਗ੍ਰੰਥੀ
(ਈ) ਪੰਜ ਗ੍ਰੰਥੀ
(ਸ) ਗੁਰੂ ਗ੍ਰੰਥ ਸਾਹਿਬ।
ਉੱਤਰ :
(ਸ) ਗੁਰੂ ਗ੍ਰੰਥ ਸਾਹਿਬ।

PSEB 7th Class Punjabi Solutions Chapter 9 ਮੇਰੇ ਦਾਦੀ

10. ਦਾਦੀ ਜੀ ਦੇ ਪ੍ਰਾਰਥਨਾ ਕਮਰੇ ਵਿਚ ਧੂਫ ਕਿੱਥੋਂ ਧੁਖਦੀ ਹੈ ?
(ੳ) ਆਟੇ ਦੇ ਪੇੜੇ ਵਿਚ
(ਅ) ਪਿੱਤਲ ਦੇ ਧੂਫ਼ਦਾਨ ਵਿਚ
(ਏ) ਗਲਾਸ ਵਿਚ
(ਸ) ਚਾਂਦੀ ਦੇ ਧੂਫਦਾਨ ਵਿਚ।
ਉੱਤਰ :
(ਸ) ਚਾਂਦੀ ਦੇ ਧੂਫਦਾਨ ਵਿਚ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ !
ਉੱਤਰ :
(i) ਦਾਦੀ, ਨਦੀ, ਬੱਦਲ, ਸਿੱਖ, ਪਹਾੜੀ।
(ii) ਇਹ, ਉਹਨਾਂ, ਕਿਸੇ, ਉਹ, ਇਸ, ਸਭ !
(iii) ਬੁੱਢੇ, ਛੋਟੇ, ਚਾਰ ਤੇ ਅੱਧਾ, ਸੁਨਹਿਰੀ, ਪਥਰੀਲੀ।
(iv) ਵਗਦੀ ਹੈ, ਮੁਸਕਰਾਉਂਦੇ ਹਨ, ਕਰਦੀਆਂ, ਧੁਖਦਾ ਹੈ, ਵਿਛੀ ਹੈ !

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਕੋਮਲ ਦਾ ਵਿਰੋਧੀ ਸ਼ਬਦ ਚੁਣੋ।
(ਉ) ਕਮਲ
(ਅ) ਕਮਲਾ
(ਇ) ਕਠੋਰ
(ਸ) ਸਖ਼ਤ।
ਉੱਤਰ :
(ਇ) ਕਠੋਰ

PSEB 7th Class Punjabi Solutions Chapter 9 ਮੇਰੇ ਦਾਦੀ

(ii) ‘ਸਭ ਨੂੰ ਧਰਮ ਸਮਝ ਕੇ ਵਿਚੋਂ ਪੜਨਾਂਵ ਚੁਣੋ।
(ਉ) ਸਭ
(ਅ) ਨੂੰ
(ਇ) ਧਰਮ
(ਸ) ਸਮਝ।
ਉੱਤਰ :
(ਉ) ਸਭ

(iii) “ਇਹ ਜਾਗਦੇ ਹਨ, ਇਹ ਸੌਂਦੇ ਹਨ, ਇਹ ਖਾਂਦੇ ਹਨ, ਇਹ ਵਰਤ ਰੱਖਦੇ ਹਨ। ਇਸ ਵਾਕ ਵਿਚ ਕਿੰਨੇ ਕਿਰਿਆ ਸ਼ਬਦ ਹਨ ?
(ਉ) ਤਿੰਨ
(ਅ) ਚਾਰ
(ਈ) ਦੋ
(ਸ) ਇਕ।
ਉੱਤਰ :
(ਅ) ਚਾਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
PSEB 7th Class Punjabi Solutions Chapter 9 ਮੇਰੇ ਦਾਦੀ 1
ਉੱਤਰ :
PSEB 7th Class Punjabi Solutions Chapter 9 ਮੇਰੇ ਦਾਦੀ 2

PSEB 7th Class Punjabi Solutions Chapter 9 ਮੇਰੇ ਦਾਦੀ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਮਹਿਕਦੇ
(ii) ਅਕੀਦਾ
(ii) ਵਰਤ
(iv) ਪੂਜਯ
(v) ਮੁਤਬਕੇ
ਉੱਤਰ :
(i) ਮਹਿਕਦੇ – ਖੁਸ਼ਬੂ ਛੱਡਦੇ।
(ii) ਅਕੀਦਾ – ਵਿਸ਼ਵਾਸ।
(iii) ਵਰਤ – ਭੁੱਖੇ ਰਹਿਣਾ।
(iv) ਪੂਜਯ – ਪੁਜਣ – ਯੋਗ, ਪਵਿੱਤਰ।
(v) ਮੁਤਬਰਕ – ਪਵਿੱਤਰ।

4. ਰਚਨਾਤਮਕ ਕਾ

ਪ੍ਰਸ਼ਨ –
“ਮੇਰੇ ਦਾਦੀ ਜੀ ਵਿਸ਼ੇ ਉੱਤੇ ਨਿਬੰਧ ਲਿਖੋ।
ਉੱਤਰ :
ਮੇਰੇ ਦਾਦੀ ਜੀ ਦਾ ਨਾਂ ਗੁਰਚਰਨ ਕੌਰ ਹੈ। ਉਹ ਬਹੁਤ ਬੁੱਢੇ ਹਨ। ਉਨ੍ਹਾਂ ਦੀ ਉਮਰ 90 ਸਾਲ ਹੈ। ਉਨ੍ਹਾਂ ਦਾ ਲੱਕ ਕੁੱਬਾ ਹੈ ਤੇ ਉਹ ਸੋਟੀ ਦੇ ਸਹਾਰੇ ਤੁਰਦੇ ਹਨ। ਉਨ੍ਹਾਂ ਦੇ ਮੂੰਹੋਂ ਹਰ ਸਮੇਂ ‘ਸਤਿਨਾਮ ਵਾਹਿਗੁਰੂ ਦੀ ਅਵਾਜ਼ ਸੁਣਾਈ ਦਿੰਦੀ ਹੈ। ਉਹ ਸਵੇਰੇ ਸਭ ਤੋਂ ਪਹਿਲਾਂ ਉੱਠਦੇ ਹਨ ਤੇ ਬਾਥਰੂਮ ਵਿੱਚ ਜਾ ਕੇ ਇਸ਼ਨਾਨ ਕਰਦੇ ਹਨ। ਫਿਰ ਉਹ ਬੈਠ ਕੇ ਸਭ ਤੋਂ ਪਹਿਲਾਂ ‘ਜਪੁਜੀ ਸਾਹਿਬ ਦਾ ਪਾਠ ਕਰਦੇ ਹਨ। ਫਿਰ ਉਹ ਗੁਰਦੁਆਰੇ ਚਲੇ ਜਾਂਦੇ ਹਨ। ਇਸ ਤੋਂ ਮਗਰੋਂ ਉਹ ਰੋਟੀ ਖਾਂਦੇ ਹਨ।

ਮੇਰੇ ਦਾਦੀ ਜੀ ਹਰ ਸਮੇਂ ਪ੍ਰਸੰਨ – ਚਿੱਤ ਰਹਿੰਦੇ ਹਨ। ਉਹ ਕਦੇ ਬਿਮਾਰ ਨਹੀਂ ਹੁੰਦੇ। ਜੇਕਰ ਉਨ੍ਹਾਂ ਨੂੰ ਕਦੇ ਕੋਈ ਮਾੜੀ ਰੋਟੀ ਤਕਲੀਫ਼ ਹੋ ਵੀ ਜਾਵੇ, ਤਾਂ ਉਹ ਦੁਆਈ ਨਹੀਂ ਖਾਂਦੇ, ਸਗੋਂ ਪਾਠ ਕਰਦੇ ਹਨ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਪਿਆਰ ਮੇਰੇ ਨਾਲ ਹੈ, ਕਿਉਂਕਿ ਜਦੋਂ ਉਹ ਪਾਠ ਕਰਦੇ ਹਨ, ਤਾਂ ਮੈਂ ਉਨ੍ਹਾਂ ਦੇ ਕੋਲ ਬੈਠਦਾ ਹਾਂ। ਉਨ੍ਹਾਂ ਕੋਲ ਗਲੀ – ਮੁਹੱਲੇ ਦੀਆਂ ਜਿਹੜੀਆਂ ਇਸਤੀਆਂ ਆਉਂਦੀਆਂ ਹਨ, ਉਹ ਉਨ੍ਹਾਂ ਨਾਲ ਧਾਰਮਿਕ ਗੱਲਾਂ ਕਰਦੇ ਹਨ। ਉਹ ਸਦਾ ਸੱਚ ਬੋਲਦੇ ਹਨ।

PSEB 7th Class Punjabi Solutions Chapter 9 ਮੇਰੇ ਦਾਦੀ

ਮੇਰੇ ਦਾਦੀ ਜੀ ਰਾਤ ਨੂੰ ਸੂਰਜ ਡੁੱਬਦੇ ਨਾਲ ਹੀ ‘ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ ਤੇ ਫਿਰ ਸੌਣ ਵੇਲੇ ‘ਕੀਰਤਨ ਸੋਹਿਲੇ ਦਾ ਪਾਠ ਕਰਦੇ ਹਨ। ਉਹ ਰਾਤ ਨੂੰ ਆਪਣੇ ਸਰਾਣੇ ਪਾਣੀ ਦੀ ਗੜਵੀ ਜ਼ਰੂਰ ਰੱਖਦੇ ਹਨ। ਮੈਂ ਆਪਣੇ ਦਾਦੀ ਜੀ ਨੂੰ ਬਹੁਤ ਪਿਆਰ ਕਰਦਾ ਹਾਂ। ਰੱਬ ਕਰੇ ! ਉਨ੍ਹਾਂ ਦਾ ਸਾਇਆ ਸਾਡੇ ਸਿਰ ਉੱਪਰ ਹਮੇਸ਼ਾ ਕਾਇਮ ਰਹੇ ?

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

Punjab State Board PSEB 7th Class Punjabi Book Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ Textbook Exercise Questions and Answers.

PSEB Solutions for Class 7 Punjabi Chapter 8 ਬਚਿੱਤਰ ਸਿੰਘ ਦੀ ਬਹਾਦਰੀ (1st Language)

Punjabi Guide for Class 7 PSEB ਬਚਿੱਤਰ ਸਿੰਘ ਦੀ ਬਹਾਦਰੀ Textbook Questions and Answers

ਬਚਿੱਤਰ ਸਿੰਘ ਦੀ ਬਹਾਦਰੀ ਪਾਠ-ਅਭਿਆਸ

1. ਦੱਸੋ :

(ੳ) ਦਸਮ-ਪਿਤਾ ਦੇ ਦੁਆਲੇ ਬੈਠੀ ਸੰਗਤ ਕਿਵੇਂ ਲੱਗ ਰਹੀ ਸੀ ?
ਉੱਤਰ :
ਦਸਮ ਪਿਤਾ ਦੇ ਦੁਆਲੇ ਬੈਠੀ ਸੰਗਤ ਇਸ ਤਰ੍ਹਾਂ ਸ਼ੋਭ ਰਹੀ ਸੀ, ਜਿਵੇਂ ਰਾਤ ਨੂੰ ਚੰਦ ਦੁਆਲੇ ਤਾਰੇ ਸ਼ੋਭ ਰਹੇ ਹੁੰਦੇ ਹਨ।

(ਅ) ਸੂਹੀਏ ਨੇ ਪਹਾੜੀ ਰਾਜਿਆਂ ਦੇ ਪਕਾਏ ਮਤੇ ਬਾਰੇ ਆ ਕੇ ਕੀ ਦੱਸਿਆ ?
ਉੱਤਰ :
ਸੂਹੀਏ ਨੇ ਦਸਮ ਪਿਤਾ ਨੂੰ ਦੱਸਿਆ ਕਿ ਪਹਾੜੀ ਰਾਜਿਆਂ ਨੇ ਲੋਹਗੜ ਦੇ ਕਿਲ੍ਹੇ ਨੂੰ ਢਾਹੁਣ ਦਾ ਮਤਾ ਪਕਾਇਆ ਹੈ। ਇਸ ਮੰਤਵ ਲਈ ਜਸਵਾਲੀਏ ਰਾਜਾ ਕੇਸਰੀ ਚੰਦ ਨੇ ਇਕ ਹਾਥੀ ਮੰਗਵਾਇਆ ਹੈ। ਉਸ ਦੇ ਸਿਰ ਉੱਤੇ ਦੋ ਲੋਹ ਤਵੇ ਬੀੜੇ ਹਨ ਤੇ ਉਸ ਦੀ ਸੁੰਡ ਨਾਲ ਇਕ ਦੋ – ਧਾਰੀ ਤਲਵਾਰ ਬੰਨੀ ਗਈ ਹੈ। ਉਸਨੂੰ ਮਸਤ ਕਰਨ ਲਈ ਸ਼ਰਾਬ ਪਿਲਾਈ ਗਈ ਹੈ ਤੇ ਕਲ੍ਹ ਨੂੰ ਉਨ੍ਹਾਂ ਉਸ ਨੂੰ ਲੋਹਗੜ੍ਹ ਦੇ ਕਿਲ੍ਹੇ ਵਲ ਭੇਜਣਾ ਹੈ।

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

(ੲ) ਸੂਹੀਏ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਕੀ ਕਿਹਾ ?
ਉੱਤਰ :
ਗੁਰੂ ਜੀ ਸੂਹੀਏ ਦੀ ਵਾਰਤਾ ਸੁਣ ਕੇ ਮੁਸਕਰਾਏ ਤੇ ਕਹਿਣ ਲੱਗੇ ਕਿ ਮਸਤਿਆ ਹਾਥੀ ਹਮਲੇ ਲਈ ਆਉਂਦਾ ਹੈ, ਤਾਂ ਬੇਸ਼ਕ ਆ ਜਾਵੇ ਉਨ੍ਹਾਂ ਦੁਨੀ ਚੰਦ ਨੂੰ ਉਸ ਦਾ ਮੁਕਾਬਲਾ ਕਰਨ ਲਈ ਕਿਹਾ।

(ਸ) ਦੁਨੀ ਚੰਦ ਬਾਰੇ ਸਿੱਖ ਨੇ ਗੁਰੂ ਜੀ ਨੂੰ ਕੀ ਦੱਸਿਆ ?
ਉੱਤਰ :
ਸਿੱਖ ਨੇ ਤੜਕੇ ਆ ਕੇ ਗੁਰੂ ਜੀ ਨੂੰ ਦੱਸਿਆ ਕਿ ਦੁਨੀ ਚੰਦ ਬੁਜ਼ਦਿਲ ਰਾਤੀਂ ਕੰਧ ਟੱਪ ਕੇ ਦੌੜ ਗਿਆ ਹੈ। ਕੰਧ ਟੱਪਦਿਆਂ ਉਸ ਦੀ ਟੰਗ ਟੁੱਟ ਗਈ ਸੀ ਤੇ ਫਿਰ ਉਹ ਸੱਪ ਲੜ ਕੇ ਮਰ ਗਿਆ।

(ਹ) ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਕੀ ਕਿਹਾ ?
ਉੱਤਰ :
ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਦੁੱਲਾ ਸ਼ੇਰ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਹਾਥੀ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ 1 ਦਸ ਹਾਥੀ ਵੀ ਹੋਣ, ਤਾਂ ਉਹ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਇਕੱਲਾ ਸ਼ੇਰ ਹੀ ਕਾਫ਼ੀ ਹੈ !

(ਕ) ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਰਣ ਵਿੱਚ ਕਿਵੇਂ ਭਜਾਇਆ?
ਉੱਤਰ :
ਬਚਿੱਤਰ ਸਿੰਘ ਨੇ ਜਦੋਂ ਮਸਤ ਹਾਥੀ ਦੇ ਸਿਰ ਵਿਚ ਨਾਗਣੀ ਮਾਰੀ, ਤਾਂ ਉਹ ਉਸ ਦੇ ਸਿਰ ਉੱਪਰ ਬੀੜੇ ਲੋਹ – ਤਵੇ ਚੀਰ ਕੇ ਅੰਦਰ ਧਸ ਗਈ। ਕਰਾਰਾ ਜ਼ਖ਼ਮ ਖਾ ਕੇ ਚੀਕਦਾ ਹੋਇਆ ਹਾਥੀ ਪਿੱਛੇ ਦੌੜ ਪਿਆ। ਉਸ ਨੂੰ ਦੇਖ ਉਸ ਦੇ ਪਿੱਛੇ ਲੱਗੀ ਰਾਜੇ ਕੇਸਰੀ ਦੀ ਫ਼ੌਜ ਵੀ ਦੌੜ ਪਈ। ਇਸ ਤਰ੍ਹਾਂ ਬਚਿੱਤਰ ਸਿੰਘ ਨੇ ਰਾਜਾ ਕੇਸਰੀ ਅਤੇ ਉਸ ਦੇ ਲਸ਼ਕਰ ਨੂੰ ਭਜਾਇਆ !

2. ਔਖੇ ਸ਼ਬਦਾਂ ਦੇ ਅਰਥ ਲਿਖੋ:

  • ਸੋਭਦੇ : ਸੋਹਣੇ ਲੱਗਦੇ, ਜਚਦੇ
  • ਫ਼ਰਮਾਇਆ : ਹੁਕਮ ਦਿੱਤਾ, ਆਖਿਆ
  • ਲੋਹ-ਤਵੇ : ਲੋਹੇ ਦੇ ਬਣੇ ਭਾਰੀ ਤਵੇ
  • ਸੁਰਾ : ਸ਼ਰਾਬ
  • ਧਾਈ : ਚੜ੍ਹਾਈ
  • ਵਾਰਤਾ : ਕਹਾਣੀ
  • ਮੁਸਕਾਏ : ਮੁਸਕਰਾਏ, ਹੋਸੇ
  • ਜੇਰਾ : ਹਿੰਮਤ, ਹੌਸਲਾ, ਧੀਰਜ
  • ਬਿਸ਼ਕੇਰੀ : ਹਲਾਸ਼ੇਰੀ ਦੇ ਕੇ ਮਗਰ ਪਾਉਣਾ, ਮੂੰਹ ਦੀ ਅਵਾਜ਼ ਨਾਲ ਡਰਾਉਣਾ
  • ਬਲਕਾਰੀ : ਤਾਕਤਵਰ
  • ਲਸ਼ਕਰ : ਫ਼ੌਜ
  • ਰਣ : ਮੈਦਾਨ

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

3. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ:

ਮਤਾ ਪਕਾਉਣਾ, ਹਰਨ ਹੋਣਾ, ਚੜ੍ਹਾਈ ਕਰਨਾ, ਨਿਤਾਰਾ ਕਰਨਾ, ਰੱਖ ਵਿਖਾਉਣਾ, ਪਿੱਠ ਵਿਖਾਉਣਾ।
ਉੱਤਰ :

  • ਮਤਾ ਪਕਾਉਣਾ (ਇਕੱਠੇ ਬੈਠ ਕੇ ਸਲਾਹ ਬਣਾਉਣੀ – ਪਹਾੜੀ ਰਾਜਿਆਂ ਨੇ ਮਿਲ ਕੇ ਲੋਹਗੜ੍ਹ ਦੇ ਕਿਲ੍ਹੇ ਉੱਤੇ ਹਮਲਾ ਕਰਨ ਦਾ ਮਤਾ ਪਕਾਇਆ।
  • ਹਰਨ ਹੋਣਾ ਦੌੜ ਜਾਣਾ) – ਸਿੱਖ ਫ਼ੌਜਾਂ ਦੇ ਹਮਲੇ ਦੀ ਤਾਬ ਨਾ ਸਹਿੰਦਿਆਂ ਮੁਗ਼ਲ ਫ਼ੌਜਾਂ ਮੈਦਾਨ ਵਿਚੋਂ ਹਰਨ ਹੋ ਗਈਆਂ।
  • ਚੜ੍ਹਾਈ ਕਰਨਾ ਹਮਲਾ ਕਰਨਾ) – ਸਿੱਖ ਫ਼ੌਜਾਂ ਨੇ ਅੰਗਰੇਜ਼ੀ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਚੜ੍ਹਾਈ ਕਰ ਦਿੱਤੀ।
  • ਨਿਤਾਰਾ ਕਰਨਾ (ਸੱਚ – ਝੂਠ ਜਾਂ ਅਸਲ – ਨਕਲ ਦਾ ਨਿਤਾਰਾ ਕਰਨਾ) – ਤੁਹਾਨੂੰ ਦੋਹਾਂ ਧਿਰਾਂ ਦੀ ਗੱਲ ਸੁਣ ਕੇ ਸੱਚ ਝੂਠ ਦਾ ਨਿਤਾਰਾ ਕਰਨਾ ਚਾਹੀਦਾ ਹੈ।
  • ਰੱਖ ਵਿਖਾਉਣਾ (ਇੱਜ਼ਤ ਰੱਖਣੀ – ਬਚਿੱਤਰ ਸਿੰਘ ਨੇ ਇਕੱਲਿਆਂ ਮਸਤ ਹਾਥੀ ਦਾ ਮੁਕਾਬਲਾ ਕਰ ਕੇ ਗੁਰਸਿੱਖਾਂ ਦੀ ਰੱਖ ਵਿਖਾਈ।
  • ਪਿੱਠ ਵਿਖਾਉਣਾ ਲੜਾਈ ਵਿਚੋਂ ਦੌੜਨਾ) – ਸ: ਸ਼ਾਮ ਸਿੰਘ ਅਟਾਰੀ ਵਾਲੇ ਨੇ ਅੰਗਰੇਜ਼ਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਹੋਰਨਾਂ ਗ਼ਦਾਰ ਸਿੱਖ ਸਰਦਾਰਾਂ ਵਾਂਗ ਪਿੱਠ ਨਾ ਵਿਖਾਈ।

ਵਿਦਿਆਰਥੀਆਂ ਨੂੰ ਇਤਿਹਾਸਿਕ ਹਵਾਲਿਆਂ ਨਾਲ ਬਚਿੱਤਰ ਸਿੰਘ ਵਰਗੇ ਹੋਰ ਬਹਾਦਰ ਵਿਅਕਤੀਆਂ ਬਾਰੇ ਜਾਣਕਾਰੀ ਦਿਓ।

PSEB 7th Class Punjabi Guide ਬਚਿੱਤਰ ਸਿੰਘ ਦੀ ਬਹਾਦਰੀ Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ :

ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ

(ਉ) ਸੰਗਤ ਜੁੜੀ ਨਿੱਤ ਵਾਂਗਰਾਂ, ਅੱਜ ਗੁਰਦੁਆਰੇ॥
ਦਸਮ ਪਿਤਾ ਦੇ ਸੰਗ ਸਨ, ਬੈਠੇ ਇਉਂ ਸਾਰੇ।
ਜਿਉਂ ਚੰਦਾ ਦੁਆਲੇ ਸੋਭਦੇ, ਨੇ ਰਾਤੀਂ ਤਾਰੇ।
ਆ ਕੇ ਸੂਹੀਏ ਸਿੰਘ ਨੇ, ਮੁੱਖੋਂ ਫ਼ਰਮਾਇਆ।
ਉੱਤਰ :
ਅੱਜ ਆਨੰਦਪੁਰ ਸਾਹਿਬ ਦੇ ਗੁਰ – ਅਸਥਾਨ ਵਿਖੇ ਹਰ ਰੋਜ਼ ਵਾਂਗ ਸੰਗਤ ਜੁੜੀ ਹੋਈ ਸੀ ਸਾਰੇ ਸਿੱਖ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਲੇ – ਦੁਆਲੇ ਬੈਠੇ ਇਸ ਤਰ੍ਹਾਂ ਸੋਭ ਰਹੇ ਸਨ, ਜਿਸ ਤਰ੍ਹਾਂ ਰਾਤ ਨੂੰ ਚੰਦਰਮਾ ਦੁਆਲੇ ਤਾਰੇ ਸੋਭਦੇ ਹਨ। ਇੰਨੇ ਨੂੰ ਇਕ ਸੂਹੀਆ ਸਿੱਖ ਆਇਆ ਤੇ ਉਹ ਮੂੰਹੋਂ ਬੋਲ ਕੇ ਭੇਤ ਦੀ ਇਕ ਗੱਲ ਦੱਸਣ ਲੱਗ ਪਿਆ।

ਔਖੇ ਸ਼ਬਦਾਂ ਦੇ ਅਰਥ – ਨਿੱਤ – ਹਰ ਰੋਜ਼। ਗੁਰਦੁਆਰੇ – ਭਾਵ ਆਨੰਦਪੁਰ ਸਾਹਿਬ ਦੇ ਗੁਰ – ਅਸਥਾਨ ਵਿਚ ਦਸਮ ਪਿਤਾ – ਗੁਰੂ ਗੋਬਿੰਦ ਸਿੰਘ ਜੀ। ਸੰਗ – ਨਾਲ। ਇਉਂ – ਇਸ ਤਰ੍ਹਾਂ। ਸੋਭਦੇ – ਸੋਹਣੇ ਲਗਦੇ। ਸੂਹੀਏ – ਦੁਸ਼ਮਣ ਦੀਆਂ ਗੁਪਤ ਖ਼ਬਰਾਂ ਲਿਆਉਣ ਵਾਲੇ। ਮੁੱਖੋਂ – ਮੂੰਹ ਤੋਂ। ਫ਼ਰਮਾਇਆ – ਕਿਹਾ।

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ

(ਆ) ਹੁਣੇ ਪਹਾੜੀ ਰਾਜਿਆਂ ਇਕ ਮਤਾ ਪਕਾਇਆ।
ਇਕ ਹਾਥੀ ਰਾਜਾ ਕੇਸਰੀ, ਹੈ ਕਿਤੋਂ ਲਿਆਇਆ॥
ਲੋਹਗੜ੍ਹ ਢਾਹੁਣ ਵਾਸਤੇ, ਉਨ੍ਹਾਂ ਕਰੀ ਤਿਆਰੀ।
ਸਿਰ ਹਾਥੀ ਦੇ ਬੰਨ ਕੇ, ਲੋਹ – ਤਵੇ ਦੋ ਭਾਰੀ।
ਉਹਦੀ ਸੁੰਡ ਦੇ ਨਾਲ ਹੈ ਬੰਨ੍ਹ ਦਿੱਤੀ, ਤਲਵਾਰ ਦੋ – ਧਾਰੀ।
ਮਸਤ ਕਰਨ ਲਈ ਉਸਨੂੰ, ਹੈ ਸੂਰਾ ਪਿਆਈ।
ਕਲ੍ਹ ਨੂੰ ਏਧਰ ਆਵਣਾ, ਉਸ ਕਰ ਕੇ ਧਾਈ॥
ਉੱਤਰ :
ਸੂਹੀਏ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਆ ਕੇ ਖ਼ਬਰ ਦਿੱਤੀ ਕਿ ਪਹਾੜੀ ਰਾਜਿਆਂ ਨੇ ਰਲ ਕੇ ਉਨ੍ਹਾਂ ਵਿਰੁੱਧ ਇਕ ਸਲਾਹ ਕੀਤੀ ਹੈ। ਇਸ ਸਲਾਹ ਅਨੁਸਾਰ ਜਸਵਾਲੀਏ ਰਾਜਾ ਕੇਸਰੀ ਚੰਦ ਨੇ ਕਿਤਿਓਂ ਇਕ ਹਾਥੀ ਲਿਆਂਦਾ ਹੈ ਤੇ ਲੋਹਗੜ ਦੇ ਕਿਲੇ ਨੂੰ ਢਾਹੁਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਹਾਥੀ ਨੂੰ ਕਿਲਾ ਢਾਹਣ ਲਈ ਭੇਜਣ ਖ਼ਾਤਰ ਉਸ ਦੇ ਸਿਰ ਉੱਤੇ ਲੋਹੇ ਦੇ ਭਾਰੇ ਤਵੇ ਬੰਨ੍ਹ ਦਿੱਤੇ ਹਨ ਅਤੇ ਉਸ ਦੇ ਸੁੰਡ ਨਾਲ ਦੋ – ਧਾਰੀ ਤਲਵਾਰ ਬੰਨ੍ਹ ਦਿੱਤੀ ਹੈ। ਹਾਥੀ ਨੂੰ ਮਸਤ ਕਰਨ ਲਈ ਉਨ੍ਹਾਂ ਉਸ ਨੂੰ ਸ਼ਰਾਬ ਪਿਲਾ ਦਿੱਤੀ ਹੈ। ਕੱਲ੍ਹ ਨੂੰ ਉਸ ਨੇ ਹਮਲਾ ਕਰ ਕੇ ਇਸ ਪਾਸੇ ਵਲ ਆਉਣਾ ਹੈ।

ਔਖੇ ਸ਼ਬਦਾਂ ਦੇ ਅਰਥ – ਮਤਾ ਪਕਾਇਆ – ਮਿਲ ਕੇ ਸਲਾਹ ਕੀਤੀ। ਰਾਜਾ ਕੇਸਰੀ – ਜਸਵਾਲ ਦਾ ਪਹਾੜੀ ਰਾਜਾ ਕੇਸਰੀ ਚੰਦ। ਲੋਹਗੜ੍ਹ – ਆਨੰਦਪੁਰ ਸਾਹਿਬ ਦਾ ਕਿਲ੍ਹਾ ਲੋਹ – ਤਵੇ – ਲੋਹੇ ਦੇ ਤਵੇ। ਮਸਤ – ਨਸ਼ਈ, ਨਸ਼ੇ ਵਿਚ। ਸੁਰਾ ਸ਼ਰਾਬ ਧਾਈ – ਹਮਲਾ !

ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ

(ਈ) ਏਦਾਂ ਕਹਿ ਕੇ ਸਿੰਘ ਨੇ ਕੀ ਗੱਲ ਮੁਕਾਈ।
ਸੁਣ ਕੇ ਸਾਰੀ ਵਾਰਤਾ, ਸਤਿਗੁਰ ਮੁਸਕਾਏ।
ਦੁਨੀ ਚੰਦ ਵਲ ਵੇਖ ਕੇ, ਮੁੱਖੋਂ ਫ਼ਰਮਾਏ।
‘ਆਉਂਦੈ ਹਾਥੀ ਮਸਤਿਆ, ਜੀਅ ਸਦਕੇ ਆਏ।
ਇਹ ਗੱਲ ਸੁਣ ਕੇ ਦੁਨੀ ਚੰਦ, ਡਾਢਾ ਘਬਰਾਇਆ।
ਸੋਚਣ ਲੱਗਾ। “ਕਿਸਮਤੇ ! ਕਿੱਥੇ ਮਰਵਾਇਆ।”
ਏਡੀ ਵੱਡੀ ਡੀਲ ਡੌਲ, ਦਿਲ ਛੋਟਾ ਪਾਇਆ।
ਉੱਤਰ :
ਸੂਹੀਏ ਸਿੰਘ ਨੇ ਪਹਾੜੀ ਰਾਜੇ ਕੇਸਰੀ ਚੰਦ ਵਲੋਂ ਲੋਹਗੜ੍ਹ ਦੇ ਕਿਲ੍ਹੇ ਨੂੰ ਢਾਹੁਣ ਲਈ ਭੇਜੇ ਜਾ ਰਹੇ ਮਸਤ ਹਾਥੀ : ਦੀ ਖ਼ਬਰ ਦੇ ਕੇ ਆਪਣੀ ਗੱਲ ਮੁਕਾ ਦਿੱਤੀ। ਉਸ ਦੇ ਮੂੰਹੋਂ ਸਾਰੀ ਗੱਲ ਸੁਣ ਕੇ ਦਸਮੇਸ਼ ਪਿਤਾ ਮੁਸਕਰਾਏ ਤੇ ਦੁਨੀ ਚੰਦ ਵਲ ਦੇਖ ਕੇ ਕਹਿਣ ਲੱਗੇ ਕਿ ਜੇਕਰ ਮਸਤਿਆ ਹਾਥੀ ਆਉਂਦਾ ਹੈ, ਤਾਂ ਉਹ ਬੇਸ਼ਕ ਆ ਜਾਵੇ।

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

ਉਸਦਾ ਮੁਕਾਬਲਾ ਦੁਨੀ ਚੰਦ ਕਰੇਗਾ ਗੁਰੂ ਜੀ ਦਾ ਹੁਕਮ ਸੁਣ ਕੇ ਦੁਨੀ ਚੰਦ ਬਹੁਤ ਹੀ ਘਬਰਾ ਗਿਆ। ਉਹ ਆਪਣੀ ਕਿਸਮਤ ਨੂੰ ਕੋਸਣ ਲੱਗਾ, ਜਿਹੜੀ ਉਸ ਨੂੰ ਮਰਵਾਉਣ ਲੱਗੀ ਸੀ। ਅਜਿਹੀ ਬੁਜ਼ਦਿਲੀ ਦਿਖਾਉਣ ਵਾਲੇ ਦੁਨੀ ਚੰਦ ਦਾ ਸਰੀਰ ਭਾਵੇਂ ਬਹੁਤ ਤਕੜਾ ਸੀ, ਪਰੰਤੂ ਉਸ ਦਾ ਦਿਲ ਬਹੁਤ ਛੋਟਾ ਸੀ।

ਔਖੇ ਸ਼ਬਦਾਂ ਦੇ ਅਰਥ – ਵਾਰਤਾ – ਕਥਾ, ਗੱਲ। ਦੁਨੀ ਚੰਦ – ਇਹ 500 ਯੋਧਿਆਂ ਦਾ ਸਰਦਾਰ ਅਤੇ ਮਾਝੇ ਦਾ ਮਸੰਦ ਸੀ, ਜੋ ਗੁਰੂ ਜੀ ਦੀ ਸਹਾਇਤਾ ਲਈ ਆਨੰਦਪੁਰ ਸਾਹਿਬ ਪੁੱਜਾ ਸੀ। ਗੁਰੂ ਜੀ ਦੁਆਰਾ ਮਸਤ ਹਾਥੀ ਦਾ ਮੁਕਾਬਲਾ ਕਰਨ ਦਾ ਹੁਕਮ ਸੁਣ ਕੇ ਉਹ ਘਬਰਾ ਗਿਆ ਤੇ ਰਾਤ ਨੂੰ ਕੰਧ ਟੱਪ ਕੇ ਹੱਸਣ ਲੱਗਾ ਲੱਤ ਤੁੜਵਾ ਬੈਠਾ।

ਪਿੱਛੋਂ ਅੰਮ੍ਰਿਤਸਰ ਵਿਚ ਰਾਤ ਨੂੰ ਸੱਪ ਲੜ ਕੇ ਮਰ ਗਿਆ ਅੰਤ ਇਸ ਦੇ ਪੋਤਰਿਆਂ ਸਰੂਪ ਸਿੰਘ ਨੇ ਅਨੂਪ ਸਿੰਘ ਨੇ ਦਸਮੇਸ਼ ਪਿਤਾ ਅੱਗੇ ਹਾਜ਼ਰ ਹੋ ਕੇ ਭੁੱਲ ਬਖ਼ਸ਼ਾਈ। ਜੀਅ ਸਦਕੇ – ਖੁਸ਼ੀ ਨਾਲ, ਬਿਨਾਂ ਰੋਕ – ਟੋਕ ਤੋਂ। ਡੀਲ – ਡੌਲ – ਕੱਦ – ਕਾਠ, ਪਲਿਆ ਹੋਇਆ ਤਕੜਾ ਸਰੀਰ। ਦਿਲ ਛੋਟਾ ਪਾਇਆ – ਭਾਵ ਬੁਜ਼ਦਿਲ।

ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ –

(ਸ) ਇਕ ਸਿੰਘ ਨੇ ਦੱਸਿਆ ਆਣ ਕੇ, ਦੂਜੇ ਦਿਨ ਤੜਕੇ।
‘‘ਹਰਨ ਹੋ ਗਿਆ ਦੁਨੀ ਚੰਦ, ਕੰਧ ਉੱਤੋਂ ਚੜ੍ਹ ਕੇ।
ਲੱਤ ਟੁੱਟੀ ਕੰਧ ਟੱਪਦਿਆ, ਮਰਿਆ ਸੱਪ ਲੜ ਕੇ ‘’
ਹੱਸ ਕੇ ਬੋਲੇ ਸਤਿਗੁਰੂ, ਤੱਕ ਚਾਰ – ਚੁਫੇਰਾ। ‘‘
ਹਾਥੀ ਵਿਚ ਸਰੀਰ ਦਾ, ਹੈ ਜ਼ੋਰ ਬਥੇਰਾ।
ਸ਼ੇਰ ਨਾਲੋਂ ਪਰ ਘੱਟ ਹੈ, ਉਸਦੇ ਵਿਚ ਜੇਰਾ
ਉੱਤਰ :
ਜਦੋਂ ਦਸਮੇਸ਼ ਪਿਤਾ ਜੀ ਨੇ ਦੁਨੀ ਚੰਦ ਨੂੰ ਕੇਸਰੀ ਚੰਦ ਦੇ ਮਸਤ ਹਾਥੀ ਦਾ ਮੁਕਾਬਲਾ ਕਰਨ ਦਾ ਹੁਕਮ ਕੀਤਾ, ਤਾਂ ਉਹ ਬਹੁਤ ਘਬਰਾ ਗਿਆ। ਦੂਜੇ ਦਿਨ ਤੜਕੇ ਇਕ ਸਿੰਘ ਨੇ ਗੁਰੂ ਜੀ ਨੂੰ ਆ ਕੇ ਦੱਸਿਆ ਕਿ ਬੁਜ਼ਦਿਲ ਦੁਨੀ ਚੰਦ ਰਾਤ ਨੂੰ ਕੰਧ ਟੱਪ ਕੇ ਦੌੜ ਗਿਆ ਹੈ। ਪਤਾ ਲੱਗਾ ਹੈ ਕਿ ਕੰਧ ਟੱਪਦਿਆਂ ਉਸ ਦੀ ਲੱਤ ਟੁੱਟ ਗਈ ਸੀ। ਫਿਰ ਉਸ ਦੇ ਸੱਪ ਲੜ ਗਿਆ ਤੇ ਉਹ ਮਰ ਗਿਆ ਹੈ। ਦੁਨੀ ਚੰਦ ਦੀ ਬੁਜ਼ਦਿਲੀ ਬਾਰੇ ਸੁਣ ਕੇ ਗੁਰੂ ਜੀ ਹੱਸ ਪਏ ਤੇ ਚਾਰ – ਚੁਫੇਰੇ ਦੇਖਦੇ ਹੋਏ ਬੋਲੇ ਕਿ ਹਾਥੀ ਵਿਚ ਬੇਸ਼ਕ ਸਰੀਰ ਦਾ ਜ਼ੋਰ ਬਹੁਤ ਹੁੰਦਾ ਹੈ, ਪਰੰਤੂ ਉਸ ਵਿਚ ਹੌਂਸਲਾ ਸ਼ੇਰ ਨਾਲੋਂ ਘੱਟ ਹੁੰਦਾ ਹੈ। ਉਹ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ।

ਔਖੇ ਸ਼ਬਦਾਂ ਦੇ ਅਰਥ – ਹਰਨ ਹੋ ਗਿਆ – ਦੌੜ ਗਿਆ। ਸਤਿਗੁਰੂ – ਗੁਰੂ ਗੋਬਿੰਦ ਸਿੰਘ ਜੀ ! ਜੇਰਾ – ਜਿਗਰਾ। ਪ੍ਰਸ਼ਨ 5. ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਕਰੋ

(ਹ) ਫਿਰ ਕਿਹਾ ਬਚਿੱਤਰ ਸਿੰਘ ਨੂੰ, “ਸੁਣ ਲਿਆ ਸ਼ੇਰਾ।
ਹਾਥੀ ਕਰੂ ਮੁਕਾਬਲਾ, ਕੀ ਸਿੰਘਾ ਤੇਰਾ।
ਦਸਾਂ ਹਾਥੀਆਂ ਲਈ ਵੀ, ਤੂੰ ਸ਼ੇਰ ਬਥੇਰਾ॥
ਸੁਣ ਕੇ ਸਿੰਘ ਨੇ ਘੋੜੇ ‘ਤੇ, ਕਾਠੀ ਜਾ ਪਾਈ।
ਲੋਹਗੜ੍ਹ ਦੇ ਵਲ ਉਸ ਨੇ, ਝੱਟ ਕਰੀ ਚੜ੍ਹਾਈ॥
ਪੁੱਜਿਆ ਕਿਲ੍ਹੇ ਦੇ ਸਾਹਮਣੇ, ਉਸ ਦੇਰ ਨਾ ਲਾਈ॥
ਉੱਤਰ :
ਦੁਨੀ ਚੰਦ ਦੀ ਬੁਜ਼ਦਿਲੀ ਦੀ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਸਿੰਘ ਨੂੰ ਸ਼ੇਰ ਵਰਗਾ ਸੋਹਣਾ ਬਹਾਦਰ ਸ਼ੇਰ ਆਖ ਕੇ ਸੰਬੋਧਨ ਕਰਦਿਆਂ ਕਿਹਾ ਕਿ ਹਾਥੀ ਵਿਚ ਉਸੇ ਵਰਗੇ ਸਿੰਘ ਦਾ ਟਾਕਰਾ ਕਰਨ ਦੀ ਤਾਕਤ ਨਹੀਂ।ਉਹ ਇੱਕੋ ਸ਼ੇਰ ਹੀ ਦਸਾਂ ਹਾਥੀਆਂ ਉੱਤੇ ਭਾਰੂ ਹੈ। ਇਹ ਸੁਣ ਕੇ ਬਚਿੱਤਰ ਸਿੰਘ ਨੇ ਜਾ ਕੇ ਘੋੜੇ ਉੱਤੇ ਕਾਠੀ ਪਾ ਲਈ ਤੇ ਝਟਪਟ ਲੋਹ ਵਲ ਦੇ ਕਿਲ੍ਹੇ ਵਲ ਧਾਵਾ ਕਰ ਦਿੱਤਾ। ਉਹ ਬਿਨਾਂ ਕੋਈ ਦੇਰ ਕੀਤਿਆਂ ਕਿਲ੍ਹੇ ਦੇ ਸਾਹਮਣੇ ਪਹੁੰਚ ਗਿਆ।

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

ਔਖੇ ਸ਼ਬਦਾਂ ਦੇ ਅਰਥ – ਦੂਲਿਆ – ਦੂਹਲੇ ਵਰਗਾ ਸੋਹਣਾ।

ਪ੍ਰਸ਼ਨ 6.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਕ ਹਾਥੀ ਮਸਤਿਆ ਆ ਰਿਹਾ ਸੀ, ਵਾਂਗ ਹਰੀ।
ਪਿੱਛੋਂ ਫ਼ੌਜਾਂ ਉਸ ਨੂੰ, ਵਣ ਸ਼ਿਸ਼ਕੇਰੀ।
ਸਿੰਘ ਬਚਿੱਤਰ ਗਰਜਿਆ, ਨਾ ਲਾਈ ਦੇਰੀ।
ਵਧਿਆ ਹਾਥੀ ਵਲ ਨੂੰ, ਯੋਧਾ ਬਲਕਾਰੀ !
ਧੂਹ ਨਾਗਣੀ ਉਸ ਨੇ, ਹਾਥੀ ਦੇ ਮਾਰੀ।
ਗਈ ਤਵੇ ਨੂੰ ਚੀਰਦੀ, ਧਸ ਅੰਦਰ ਸਾਰੀ॥
ਉੱਤਰ :
ਜਦੋਂ ਬਚਿੱਤਰ ਸਿੰਘ ਕਿਲ੍ਹੇ ਦੇ ਸਾਹਮਣੇ ਜਾ ਡਟਿਆ, ਤਾਂ ਉਸ ਨੇ ਦੇਖਿਆ ਕਿ ਕੇਸਰੀ ਚੰਦ ਦਾ ਸ਼ਰਾਬ ਨਾਲ ਮਸਤਿਆ ਹਾਥੀ ਹਨ੍ਹੇਰੀ ਵਾਂਗ ਦੌੜਦਾ ਹੋਇਆ ਉਸ ਵਲ ਆ ਰਿਹਾ ਸੀ। ਉਸ ਦੇ ਪਿੱਛੇ ਫ਼ੌਜਾਂ ਉਸਨੂੰ ਸ਼ਿਸ਼ਕੇਰ ਕੇ ਕਿਲ੍ਹੇ ਵਲ ਦੁੜਾ ਰਹੀਆਂ ਸਨ ਇਸ ਸਮੇਂ ਬਚਿੱਤਰ ਸਿੰਘ ਬਿਨਾਂ ਦੇਰ ਲਾਏ ਗਰਜਿਆ ਤੇ ਉਹ ਤਾਕਤਵਰ ਯੋਧਾ ਹਾਥੀ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ। ਉਸ ਨੇ ਨਾਗਣੀ ਬਰਛੀ) ਖਿੱਚ ਕੇ ਹਾਥੀ ਦੇ ਸਿਰ ਵਿਚ ਮਾਰੀ। ਉਹ ਉਸ ਦੇ ਸਿਰ ਉੱਤੇ ਬੱਧੇ ਲੋਹੇ ਤੇ ਤਵਿਆਂ ਨੂੰ ਚੀਰਦੀ ਹੋਈ ਸਾਰੀ ਅੰਦਰ ਧਸ ਗਈ।

ਔਖੇ ਸ਼ਬਦਾਂ ਦੇ ਅਰਥ – ਸ਼ਿਸ਼ਕੇਰੀ – ਕਿਸੇ ਜਾਨਵਰ ਨੂੰ ਦੜਾਉਣ ਲਈ ਡੰਡਾ ਖੜਕਾ ਕੇ ਜਾਂ ਉਸ ਦੇ ਸਰੀਰ ਦੇ ਪਿੱਛੇ ਛੁਹਾ ਕੇ ਮੂੰਹੋਂ ਸ਼ੀ – ਸ਼ੀ ਕਰਨਾ ਨਾਗਣੀ – ਬਰਛੀ ਧਸ – ਖੁੱਭ।

ਪ੍ਰਸ਼ਨ 7.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ

(ਖ) ਹਾਥੀ ਭੱਜਿਆ ਚੀਕਦਾ, ਖਾਂ ਫੱਟ ਕਰਾਰਾ।
ਇਕ ਵਾਰ ਹੀ ਸਿੰਘ ਦਾ, ਕਰ ਗਿਆ ਨਿਤਾਰਾ॥
ਭੱਜਿਆ ਰਣ ‘ਚ ਕੇਸਰੀ, ਲਸ਼ਕਰ ਵੀ ਸਾਰਾ !
ਸ਼ੇਰ ਬਚਿੱਤਰ ਸਿੰਘ ਨੇ, ਸੀ ਰੱਖ ਵਿਖਾਈ।
ਸਿੰਘ ਬਹਾਦਰ ਹੋਂਵਦਾ, ਇਹ ਅਸਲ ਸਚਾਈ॥
ਸਿੰਘ ਸੂਰਮੇ ਕਦੇ ਨਾ, ਰਣ ਪਿੱਠ ਵਿਖਾਈ !
ਉੱਤਰ :
ਲੋਹਗੜ ਦੇ ਕਿਲ੍ਹੇ ਨੂੰ ਢਾਹੁਣ ਲਈ ਭੱਜੇ ਆ ਰਹੇ ਮਸਤ ਹਾਥੀ ਦੇ ਸਿਰ ਵਿਚ ਜਦੋਂ ਬਚਿੱਤਰ ਸਿੰਘ ਸੂਰਮੇ ਨੇ ਬਰਛੀ ਦਾ ਵਾਰ ਕੀਤਾ। ਉਸ ਦਾ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਹਾਥੀ ਚੀਕਦਾ ਹੋਇਆ ਪਿੱਛੇ ਨੂੰ ਭੱਜ ਤੁਰਿਆ। ਬਚਿੱਤਰ ਸਿੰਘ ਦੀ ਬਰਛੀ ਦੇ ਇੱਕੋ ਵਾਰ ਨੇ ਹੀ ਸਾਰਾ ਫ਼ੈਸਲਾ ਕਰ ਦਿੱਤਾ ਕਿ ਕਿਹੜੀ ਧਿਰ ਬਹਾਦਰ ਤੇ ਜੇਤੁ ਹੈ। ਹਾਥੀ ਦੇ ਨਾਲ ਹੀ ਰਾਜੇ ਕੇਸਰੀ ਚੰਦ ਦੀ ਸਾਰੀ ਫ਼ੌਜ ਵੀ ਮੈਦਾਨ ਵਿਚੋਂ ਭੱਜ ਤੁਰੀ।

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

ਇਸ ਤਰ੍ਹਾਂ ਇਕੱਲੇ ਬਚਿੱਤਰ ਸਿੰਘ ਨੇ ਮਸਤੇ ਹਾਥੀ ਦਾ ਮੁਕਾਬਲਾ ਕਰ ਕੇ ਕੇਸਰੀ ਚੰਦ ਦੀ ਫ਼ੌਜ ਨੂੰ ਭਾਂਜ ਦੇ ਕੇ ਸਾਰੀ ਇੱਜ਼ਤ ਰੱਖ ਲਈ ਸੀ। ਇਸ ਨੇ ਸਿੱਧ ਕਰ ਦਿੱਤਾ ਕਿ ਇਹ ਅਸਲ ਸਚਾਈ ਹੈ ਕਿ ਗੁਰੂ ਦਾ ਸਿੰਘ ਸਚਮੁੱਚ ਹੀ ਬਹਾਦਰ ਹੁੰਦਾ ਹੈ। ਸਿੰਘ ਸੂਰਮੇ ਕਦੇ ਵੀ ਲੜਾਈ ਦੇ ਮੈਦਾਨ ਵਿਚੋਂ ਭੱਜ ਕੇ ਨਹੀਂ, ਸਗੋਂ ਡਟ ਕੇ ਲੜਦੇ ਹਨ ?

ਔਖੇ ਸ਼ਬਦਾਂ ਦੇ ਅਰਥ – ਫੱਟ ਕਰਾਰਾ – ਡੂੰਘਾ ਤੇ ਮਾਰੂ ਜ਼ਖ਼ਮ। ਨਿਤਾਰਾ – ਅਸਲੀਅਤ ਸਾਹਮਣੇ ਲਿਆਉਣੀ। ਰਣ ਮੈਦਾਨ। ਕੇਸਰੀ – ਕੇਸਰੀ ਚੰਦ ਦਾ ਲਸ਼ਕਰ – ਫ਼ੌਜਾਂ ਨੂੰ ਰੱਖ ਵਿਖਾਈ – ਇੱਜ਼ਤ ਰੱਖ ਲਈ। ਹੋਵਦਾ – ਹੁੰਦਾ। ਪਿੱਠ ਵਿਖਾਉਣੀ – ਦੁਸ਼ਮਣ ਦਾ ਮੁਕਾਬਲਾ ਨਾ ਕਰ ਸਕਣ ਕਰ ਕੇ ਦੌੜਨਾ, ਕਮਜ਼ੋਰੀ ਜਾਂ ਬੁਜ਼ਦਿਲੀ ਦਿਖਾਉਣੀ।

2. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 8.
‘ਬਚਿੱਤਰ ਸਿੰਘ ਦੀ ਬਹਾਦਰੀ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਹਾਥੀ ਭੱਜਿਆ ਚੀਕਦਾ, ਖਾਂ ਫੱਟ ਕਰਾਰਾ।
ਇਕ ਵਾਰ ਹੀ ਸਿੰਘ ਦਾ, ਕਰ ਗਿਆ ਨਿਤਾਰਾ
ਭੱਜਿਆ ਰਣ ਚੋ ਕੇਸਰੀ, ਲਸ਼ਕਰ ਵੀ ਸਾਰਾ ਸ਼ੇਰ
ਬਚਿੱਤਰ ਸਿੰਘ ਨੇ, ਸੀ ਰੱਖ ਵਿਖਾਈ।
ਸਿੰਘ ਬਹਾਦਰ ਹੋਂਵਦਾ, ਇਹ ਅਸਲ ਸਚਾਈ।

3. ਰਚਨਾਤਮਕ ਕਾਰਜ

ਪ੍ਰਸ਼ਨ –
ਸ: ਜੱਸਾ ਸਿੰਘ ਆਹਲੂਵਾਲੀਏ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਸ: ਜੱਸਾ ਸਿੰਘ ਆਹਲੂਵਾਲੀਆ ਆਹਲੂਵਾਲ ਦਾ ਵਸਨੀਕ ਸੀ। ਉਸ ਦਾ ਜਨਮ ਸ: ਬਦਰ ਸਿੰਘ ਦੇ ਘਰ 1718 ਈ: ਵਿਚ ਹੋਇਆ। ਉਹ ਨਵਾਬ ਕਪੂਰ ਸਿੰਘ ਦੀ ਸੰਗਤ ਵਿਚ ਰਹਿ ਕੇ ਕਰਨੀ ਵਾਲਾ ਸਿੰਘ ਸਾਬਿਤ ਹੋਇਆ। ਉਹ ਆਹਲੂਵਾਲੀਆ ਮਿਸਲ ਦੀ ਜਿੰਦ – ਜਾਨ ਸੀ। ਮਾਤਾ ਸੁੰਦਰੀ ਜੀ ਨੇ ਇਸਨੂੰ ਆਸ਼ੀਰਵਾਦ ਦੇ ਕੇ ਇਕ ਗੁਰਜ ਬਖ਼ਸ਼ੀ ਸੀ। ਪਟਿਆਲੇ ਦੇ ਮਹਾਰਾਜੇ ਅਮਰ ਸਿੰਘ ਨੇ ਉਸ ਤੋਂ ਅੰਮ੍ਰਿਤ ਛਕਿਆ ਸੀ। ਉਹ ਭਾਰੀ ਯੋਧਾ ਸੀ।

ਉਸ ਨੇ 1748 ਵਿਚ ਅੰਮ੍ਰਿਤਸਰ ਦੇ ਹਾਕਮ ਸਲਾਬਤ ਖ਼ਾਨ ਨੂੰ ਕਤਲ ਕਰ ਕੇ ਉਸ ਦਾ ਬਹੁਤ ਸਾਰਾ ਇਲਾਕਾ ਆਪਣੇ ਕਬਜ਼ੇ ਵਿਚ ਕਰ ਲਿਆ ਸੀ। 1749 ਵਿਚ ਉਸਨੇ ਸ਼ਾਹਨਵਾਜ਼ ਨੂੰ ਮੁਲਤਾਨ ਤੋਂ ਕੱਢਣ ਲਈ ਦੀਵਾਨ ਕੌੜਾ ਮਲ ਨੂੰ ਭਾਰੀ ਸਹਾਇਤਾ ਦਿੱਤੀ। ਸੰਨ 1753 ਵਿਚ ਉਸ ਨੇ ਜਲੰਧਰ ਦੇ ਹਾਕਮ ਅਦੀਨਾ ਬੇਗ਼ ਨੂੰ ਜਿੱਤ ਕੇ ਫ਼ਤਿਹਾਬਾਦ ਪਰਗਣੇ ਉੱਪਰ ਕਬਜ਼ਾ ਕੀਤਾ।

PSEB 7th Class Punjabi Solutions Chapter 8 ਬਚਿੱਤਰ ਸਿੰਘ ਦੀ ਬਹਾਦਰੀ

ਅਹਿਮਦ ਸ਼ਾਹ ਦੁਰਾਨੀ ਦੁਆਰਾ ਗੁਲਾਮ ਬਣਾਉਣ ਲਈ ਫੜੇ ਹੋਏ ਹਿੰਦੂ – ਮਰਦ – ਔਰਤਾਂ ਨੂੰ ਛੁਡਾ ਕੇ ਉਸ ਨੇ ਬੰਦੀ ਛੋੜ ਦੀ ਪਦਵੀ ਪ੍ਰਾਪਤ ਕੀਤੀ। ਉਸ ਨੇ ਵੱਡੇ ਘੱਲੂਘਾਰੇ ਵਿਚ ਬਹੁਤ ਵੀਰਤਾ ਦਿਖਾਈ ਸੀ ਤੇ ਸਰੀਰ ਉੱਤੇ 22 ਜ਼ਖ਼ਮ ਖਾ ਕੇ ਵੀ ਲੜਦਾ ਰਿਹਾ 1774 ਵਿਚ ਉਸ ਨੇ ਕਪੂਰਥਲੇ ਉੱਪਰ ਕਬਜ਼ਾ ਕਰ ਕੇ ਆਪਣੀ ਰਾਜਧਾਨੀ ਕਾਇਮ ਕੀਤੀ ਤੇ ਆਪਣਾ ਸਿੱਕਾ ਚਲਾਇਆ। ਉਹ ਧਰਮਵੀਰ, ਦਾਨੀ, ਦੇਸ਼ – ਹਿਤੈਸ਼ੀ ਅਤੇ ਵੱਡਾ ਸਦਾਚਾਰੀ ਸੀ। ਉਸ ਦਾ ਦੇਹਾਂਤ 1783 ਵਿਚ ਅੰਮ੍ਰਿਤਸਰ ਵਿਖੇ ਹੋਇਆ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

Punjab State Board PSEB 7th Class Punjabi Book Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ Textbook Exercise Questions and Answers.

PSEB Solutions for Class 7 Punjabi Chapter 6 ਬਲਦਾਂ ਵਾਲਾ ਪਿਆਰਾ ਸਿੰਘ (1st Language)

Punjabi Guide for Class 7 PSEB ਬਲਦਾਂ ਵਾਲਾ ਪਿਆਰਾ ਸਿੰਘ Textbook Questions and Answers

ਬਲਦਾਂ ਵਾਲਾ ਪਿਆਰਾ ਸਿੰਘ ਪਾਠ-ਅਭਿਆਸ

1. ਦੱਸ :

(ਉਂ) ਪਿਆਰਾ ਸਿੰਘ ਦਾ ਨਿੱਤ-ਨੇਮ ਕੀ ਸੀ ?
ਉੱਤਰ :
ਪਿਆਰਾ ਸਿੰਘ ਹਰ ਰੋਜ਼ ਸਵੇਰੇ ਚਾਰ ਵਜੇ ਗੁਰਦੁਆਰੇ ਵਿੱਚੋਂ ਅਵਾਜ਼ ਆਉਣ ਦੇ ਨਾਲ ਉੱਠ ਪੈਂਦਾ। ਉਹ ਪਹਿਲਾਂ ਪਸ਼ੂਆਂ ਨੂੰ ਪੱਠੇ ਪਾਉਂਦਾ ਤੇ ਫਿਰ ਨਲਕੇ ਤੋਂ ਪਾਣੀ ਕੱਢ ਕੇ ‘ਵਾਹਿਗੁਰੂ – ਵਾਹਿਗੁਰੂ’ ਕਰਦਾ ਇਸ਼ਨਾਨ ਕਰਦਾ। ਫਿਰ ਉਹ ਬਲਦਾਂ ਦੀ ਖੁਰਲੀ ਵਿਚ ਹੱਥ ਮਾਰ ਕੇ ਪੱਠੇ ਇਕੱਠੇ ਕਰਦਾ ਪਸ਼ੂਆਂ ਵਲੋਂ ਵਿਹਲਾ ਹੋ ਕੇ ਉਹ ਲੱਸੀ ਪੀਂਦਾ ਤੇ ਖੇਤਾਂ ਵਿਚ ਜਾਣ ਲਈ ਤਿਆਰ ਹੋ ਜਾਂਦਾ। ਇਹ ਉਸ ਦਾ ਨਿਤਨੇਮ ਸੀ।

(ਆ) ਪਿਆਰਾ ਸਿੰਘ ਹਰ ਰੋਜ਼ ਸਵਖਤੇ ਖੇਤਾਂ ਵਿੱਚ ਜਾ ਕੇ ਕੀ ਕਰਦਾ ਸੀ ?
ਉੱਤਰ :
ਪਿਆਰਾ ਸਿੰਘ ਹਰ ਰੋਜ਼ ਸੁਵਖਤੇ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿਚ ਜਾ ਕੇ ਆਪਣਾ ਕੰਮ ਆਰੰਭ ਕਰ ਦਿੰਦਾ ਹਲ ਜੋੜਨਾ ਹੋਵੇ ਜਾਂ ਖੂਹ, ਉਹ ਹਾਜ਼ਰੀ ਸਵੇਰੇ ਦੀ ਰੋਟੀ ਖੇਤਾਂ ਵਿਚ ਹੀ ਖਾਂਦਾ ਸੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

(ਏ) ਪਿਆਰਾ ਸਿੰਘ ਨੇ ਕਿਹੜੇ-ਕਿਹੜੇ ਢੰਗ-ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ?
ਉੱਤਰ :
ਪਿਆਰਾ ਸਿੰਘ ਨੇ ਆਪਣੇ ਬਾਪੂ ਤੋਂ ਇਹ ਸਿੱਖਿਆ ਸੀ ਕਿ ਖੇਤਾਂ ਵਿਚ ਕੰਮ ਕਰਨ ਲਈ ਹਰ ਰੋਜ਼ ਸੁਵਖਤੇ ਜਾਣਾ ਚਾਹੀਦਾ ਹੈ। ਖੇਤ ਦੀ ਹਰ ਵੱਟ – ਬੰਨ੍ਹੇ ਉੱਤੇ ਗੇੜਾ ਮਾਰਨਾ ਚਾਹੀਦਾ ਹੈ। ਰੁੱਖਾਂ – ਬੂਟਿਆਂ ਤੇ ਫ਼ਸਲ ਦੇ ਪੱਤਿਆਂ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ। ਫ਼ਸਲਾਂ ਦਾ ਧੀਆਂ – ਪੁੱਤਰਾਂ ਤੋਂ ਵੀ ਵੱਧ ਖ਼ਿਆਲ ਰੱਖਣਾ ਚਾਹੀਦਾ ਹੈ। ਉਸ ਨੇ ਆਪਣੇ ਬਾਪੂ ਤੋਂ ਇਹ ਵੀ ਸਿੱਖਿਆ ਸੀ ਕਿ ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਰਹਿੰਦੀ।

(ਸ) ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ-ਤੁਰਸ਼ੀ ਨਹੀਂ ਸੀ, ਦੱਸੇ ਕਿਵੇਂ ?
ਉੱਤਰ :
ਪਿਆਰਾ ਸਿੰਘ ਇਕ ਮਿਹਨਤੀ ਕਿਸਾਨ ਸੀ। ਉਸ ਦੇ ਘਰ ਦੁੱਧ, ਪੁੱਤ ਤੇ ਧੀ ਸਨ ! ਦੋ ਮੱਝਾਂ, ਇਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਨਾਲ ਉਸ ਦਾ ਘਰ ਭਰਿਆ – ਭਰਿਆ ਜਾਪਦਾ ਸੀ। ਇਸ ਤਰ੍ਹਾਂ ਉਸ ਦੇ ਘਰ ਵਿਚ ਤੰਗੀ – ਤੁਰਸ਼ੀ ਨਹੀਂ ਸੀ।

(ਰ) “ਤੂੰ ਵੀ ਖੇਤਾਂ ਵਿੱਚ ਫ਼ਾਰਮੀ ਖਾਦ ਪਾ, ਨਵੇਂ ਬੀਜ ਪਾ ਆਪਾਂ ਵੀ ਟੁੱਕਟਰ ਵਾਲੇ ਬਣੀਏ।’ ਧੰਨ ਕੌਰ ਵੱਲੋਂ ਦਿੱਤੀ ਸਲਾਹ ਪਿਆਰਾ ਸਿੰਘ ਕਿਉਂ ਨਹੀਂ ਸੀ ਮੰਨਣੀ ਚਾਹੁੰਦਾ।
ਉੱਤਰ :
ਪਿਆਰਾ ਸਿੰਘ ਆਪਣੀ ਪਤਨੀ ਧੰਨ ਕੌਰ ਦੀ ਇਹ ਸਲਾਹ ਇਸ ਕਰਕੇ ਨਹੀਂ ਮੰਨਣੀ ਚਾਹੁੰਦਾ, ਕਿਉਂਕਿ ਉਹ ਸਮਝਦਾ ਸੀ ਕਿ ਉਸ ਦੀ ਥੋੜ੍ਹੀ ਖੇਤੀ ਬਲਦਾਂ ਨਾਲ ਚੱਲੀ ਜਾਂਦੀ ਹੈ। ਉਹ ਲੋਕਾਂ ਵਾਂਗ ਅੱਡੀਆਂ ਚੁੱਕ ਕੇ ਫਾਹਾ ਨਹੀਂ ਸੀ ਲੈਣਾ ਚਾਹੁੰਦਾ। ਉਹ ਜਾਣਦਾ ਸੀ ਕਿ ਕਰਜ਼ ਚੁੱਕ ਕੇ ਮਸ਼ੀਨਰੀ ਲੈਣ ਤੇ ਧੀਆਂ – ਪੁੱਤਰਾਂ ਦੇ ਵਿਆਹ ਕਰਨ ਵਾਲਿਆਂ ਦਾ ਕਿੰਨਾ ਬੁਰਾ ਹਾਲ ਹੁੰਦਾ ਹੈ। ਉਹ ਕਹਿੰਦਾ ਸੀ ਕਿ ਜਿੰਨਾ ਚਿਰ ਉਸ ਵਿਚ ਨੈਣ – ਪ੍ਰਾਣ ਹਨ, ਉਹ ਕੁਦਰਤੀ ਢੰਗ ਨਾਲ ਹੀ ਖੇਤੀ ਕਰੇਗਾ।

(ਕ) ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ ਦਾ ਵਿਆਹ ਕਿਹੋ-ਜਿਹਾ ਕਰਨਾ ਚਾਹੁੰਦਾ ਸੀ ?
ਉੱਤਰ :
ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ – ਧੀ ਤੇ ਪੁੱਤਰ – ਦੇ ਵਿਆਹ ਸਾਦਾ ਢੰਗ ਨਾਲ ਕਰਨੇ ਚਾਹੁੰਦਾ ਸੀ। ਉਹ ਪੁੱਤਰ ਦੇ ਵਿਆਹ ਉੱਤੇ ਤਾਂ ਕੁੱਝ ਲੈਣਾ ਵੀ ਨਹੀਂ ਸੀ ਚਾਹੁੰਦਾ।

(ਖ) ਪਿੰਡ ਦੇ ਲੋਕ ਪਿਆਰਾ ਸਿੰਘ ਦੇ ਖੇਤ ਦੀ ਫ਼ਸਲ ਅਤੇ ਸਬਜ਼ੀਆਂ ਕਿਉਂ ਖ਼ਰੀਦਦੇ ਸਨ ?
ਉੱਤਰ :
ਕਿਉਂਕਿ ਪਿਆਰਾ ਸਿੰਘ ਆਪਣੀਆਂ ਫ਼ਸਲਾਂ ਤੇ ਸਬਜ਼ੀਆਂ ਉੱਤੇ ਜ਼ਹਿਰੀਲੀਆਂ ਕੀੜੇ – ਮਾਰ ਦਵਾਈਆਂ ਨਹੀਂ ਸੀ ਛਿੜਕਦਾ। ਇਸ ਤੋਂ ਇਲਾਵਾ ਉਹ ਉਨ੍ਹਾਂ ਦੀ ਪਾਲਣਾ ਦੇਸੀ ਰੂੜੀ ਨਾਲ ਕਰਦਾ ਸੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

(ਗ) ਪਾਣੀ ਦੀ ਘਾਟ ਨੂੰ ਪੂਰਾ ਕਰਨ ਬਾਰੇ ਪਿਆਰਾ ਸਿੰਘ ਦੇ ਕੀ ਵਿਚਾਰ ਸਨ ? ਦੱਸੋ।
ਉੱਤਰ :
ਧਰਤੀ ਹੇਠਲੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਪਿਆਰਾ ਸਿੰਘ ਦਾ ਵਿਚਾਰ ਸੀ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤਾਂ ਵਿਚ ਰੁੱਖ – ਬੂਟੇ ਲਾ ਕੇ ਧਰਤੀ ਨੂੰ ਹਰੀ – ਭਰੀ ਬਣਾ ਕੇ ਰੱਖਣ। ਇਸ ਨਾਲ ਮੀਂਹ ਜ਼ਿਆਦਾ ਪੈਣਗੇ ਤੇ ਪਾਣੀ ਦੀ ਘਾਟ ਪੂਰੀ ਹੋ ਜਾਵੇਗੀ।

(ਘ) ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਕੀ ਸੁਨੇਹਾ ਆਇਆ ਸੀ ?
ਉੱਤਰ :
ਪਿੰਡ ਦਾ ਸਰਪੰਚ ਪਿਆਰਾ ਸਿੰਘ ਲਈ ਇਹ ਸੁਨੇਹਾ ਲੈ ਕੇ ਆਇਆ ਸੀ ਕਿ ਕੱਲ੍ਹ ਨੂੰ ਪਿੰਡ ਵਿਚ ਖੇਤੀ ਮਹਿਕਮੇ ਵਾਲਿਆਂ ਨੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਗੱਲਾਂ ਕਰਨ ਆਉਣਾ ਹੈ ਤੇ ਉਹ ਉਸ ਦੀ ਬਹੁਤ ਤਾਰੀਫ਼ ਕਰਦੇ ਸਨ। ਇਸ ਕਰਕੇ ਉਹ ਕੱਲ ਦਸ ਵਜੇ ਪੰਚਾਇਤ ਘਰ ਪਹੁੰਚ ਜਾਵੇ।

2. ਔਖੇ ਸ਼ਬਦਾਂ ਦੇ ਅਰਥ:

  • ਝਲਾਨੀ : ਮਿੱਟੀ ਆਦਿ ਦੀ ਬਣਾਈ ਹੋਈ ਨੀਵੀਂ ਛੱਤ ਵਾਲੀ ਰਸੋਈ
  • ਨਿੱਤ-ਨੇਮ : ਹਰ ਰੋਜ਼ ਕਰਨ ਵਾਲਾ ਕੰਮ
  • ਮਸ਼ਹੂਰ : ਸਿੱਧ
  • ਵਿੱਢ ਲੈਣਾ : ਸ਼ੁਰੂ ਕਰਨਾ
  • ਨਵੇਂ-ਨਿਰੋਏ : ਤਕੜੇ, ਤੰਦਰੁਸਤ, ਚੰਗੇ-ਭਲੇ
  • ਨਿਆਈਂਆਂ: ਪਿੰਡ ਦੇ ਨੇੜੇ ਦੀ ਜ਼ਮੀਨ
  • ਹਾਜਰੀ : ਸਵੇਰ ਵੇਲੇ ਦੀ ਰੋਟੀ
  • ਖੱਤੀ : ਛੋਟਾ ਖੇਤ
  • ਨੈਣ-ਪਾਣ : ਸਰੀਰ ਦੇ ਅੰਗ, ਜਿੰਦ-ਜਾਨ
  • ਨਦੀਨ : ਖੇਤਾਂ ਵਿੱਚ ਉੱਗੇ ਵਾਧੂ ਪੌਦੇ

3 . ਹੇਠ ਲਿਖੇ ਸ਼ਬਦਾਂ, ਵਾਕਾਂਸ਼ਾਂ ਤੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ :

ਟੁਣ-ਟੁਣਕ, ਦੱਬ ਕੇ ਵਾਹ ਤੇ ਰੱਜ ਕੇ ਖਾਹ, ਅੱਡੀਆਂ ਚੁੱਕ ਕੇ ਫਾਹਾ ਲੈਣਾ, ਧੁਨ ਦਾ ਪੱਕਾ ਹੋਣਾ, ਤਾਰੀਫ਼ ਕਰਨਾ, ਸਵਖਤੇ, ਧਰਤੀ ਤੋਂ ਗਿੱਠ ਉੱਚਾ ਹੋ ਗਿਆ।
ਉੱਤਰ :

  • ਟੁਣਕ – ਟੂਣਕ (ਟੱਲੀਆਂ ਦੇ ਵੱਜਣ ਦੀ ਅਵਾਜ਼) – ਬਲਦਾਂ ਦੇ ਗਲਾਂ ਵਿਚ ਪਈਆਂ ਟੱਲੀਆਂ ਟੁਣਕ – ਟੁਣਕ ਵੱਜ ਰਹੀਆਂ ਸਨ।
  • ਦੱਬ ਕੇ ਵਾਹ ਤੇ ਰੱਜ ਕੇ ਖਾਹ (ਜਿੰਨੀ ਖੇਤਾਂ ਵਿਚ ਮਿਹਨਤ ਕਰੋ, ਓਨੀ ਹੀ ਫ਼ਸਲ ਵਧੇਰੇ ਹੁੰਦੀ ਹੈ) – ਬਜ਼ੁਰਗ ਨੇ ਆਪਣੇ ਪੁੱਤਰਾਂ ਨੂੰ ਕਿਹਾ ਕਿ ਸਿਆਣੇ ਕਹਿੰਦੇ ਹਨ, “ਦੱਬ ਕੇ ਵਾਹ ਤੇ ਰੱਜ ਕੇ ਖਾਹ’ ; ਇਸ ਕਰਕੇ ਉਨ੍ਹਾਂ ਨੂੰ ਖੇਤਾਂ ਵਿਚੋਂ ਭਰਪੂਰ ਫ਼ਸਲ ਲੈਣ ਲਈ ਖੂਬ ਵਾਹੀ ਤੇ ਗੋਡੀ ਕਰਨੀ ਚਾਹੀਦੀ ਹੈ।
  • ਅੱਡੀਆਂ ਚੁੱਕ ਕੇ ਫਾਹਾ ਲੈਣਾ (ਵਿੱਤੋਂ ਬਾਹਰਾ ਕੰਮ ਕਰਨਾ – ਜੇਕਰ ਤੁਹਾਡੇ ਕੋਲ ਬਹੁਤੇ ਪੈਸੇ ਨਹੀਂ, ਤਾਂ ਪੁੱਤਰਾਂ – ਧੀਆਂ ਦੇ ਵਿਆਹ ਸਾਦ – ਮੁਰਾਦੇ ਕਰਨੇ ਚਾਹੀਦੇ ਹਨ ਐਵੇਂ ਅੱਡੀਆਂ ਚੁੱਕ ਕੇ ਫਾਹਾ ਲੈਣ ਦਾ ਕੋਈ ਫ਼ਾਇਦਾ ਨਹੀਂ।
  • ਧੁਨ ਦਾ ਪੱਕਾ ਹੋਣਾ (ਇਰਾਦੇ ਤੋਂ ਨਾ ਥਿੜਕਣ ਵਾਲਾ ਹੋਣਾ) – ਬੰਦੇ ਨੂੰ ਧੁਨ ਦਾ ਪੱਕਾ ਹੋਣਾ ਚਾਹੀਦਾ ਹੈ, ਤਾਂ ਹੀ ਉਹ ਕਿਸੇ ਕੰਮ ਵਿਚ ਸ਼ਾਨਾਂਮੱਤੀ ਸਫਲਤਾ ਪ੍ਰਾਪਤ ਕਰ ਸਕਦਾ ਹੈ।
  • ਤਾਰੀਫ਼ ਕਰਨਾ ਪ੍ਰਸੰਸਾ ਕਰਨਾ) – ਚੰਗਾ ਕੰਮ ਕਰਨ ਵਾਲੇ ਦੀ ਹਰ ਕੋਈ ਤਾਰੀਫ਼ ਕਰਦਾ ਹੈ।
  • ਸੁਵਖਤੇ ਸਵੇਰੇ ਸਮੇਂ ਸਿਰ) – ਸਾਰੇ ਕਾਮੇ ਸਵੇਰੇ ਸੁਵਖਤੇ 8 ਵਜੇ ਕੰਮ ਉੱਤੇ ਪਹੁੰਚ ਜਾਂਦੇ ਹਨ।
  • ਕੰਮ ਵਿੱਢ ਲੈਣਾ ਕੰਮ ਸ਼ੁਰੂ ਕਰ ਲੈਣਾ) – ਜੇਕਰ ਤੇਰੇ ਕੋਲ ਪੈਸੇ ਨਹੀਂ ਸਨ, ਤਾਂ ਤੈਨੂੰ ਮਕਾਨ ਬਣਾਉਣ ਦਾ ਕੰਮ ਵਿੱਢਣਾ ਹੀ ਨਹੀਂ ਸੀ ਚਾਹੀਦਾ
  • ਭਾਸ਼ਨ ਲੈਕਚਰ) – ਨੇਤਾ ਜੀ ਦਾ ਭਾਸ਼ਨ ਬੜਾ ਜੋਸ਼ੀਲਾ ਸੀ।
  • ਨੈਣ – ਪ੍ਰਾਣ (ਜੀਵਨ, ਜਾਨ – ਜਿੰਨਾ ਚਿਰ ਨੈਣ – ਪਾਣ ਕਾਇਮ ਹਨ, ਮੈਂ ਕੰਮ ਕਰਦਾ ਰਹਾਂਗਾ।
  • ਨਿਤਨੇਮ (ਹਰ ਰੋਜ਼ ਦਾ ਕੰਮ – ਹਰ ਰੋਜ਼ ਪਾਠ ਕਰਨਾ ਮੇਰਾ ਨਿਤਨੇਮ ਹੈ।
  • ਨਵੇਂ – ਨਰੋਏ (ਤੰਦਰੁਸਤ – ਭੰਗੜੇ ਵਿਚ ਭਾਗ ਲੈਣ ਵਾਲੇ ਸਾਰੇ ਗੱਭਰੂ ਨਵੇਂ – ਨਰੋਏ ਸਨ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

4. ਵਿਆਕਰਨ :

ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਨਵੇਂ-ਨਿਰੋਏ, ਚੰਗੇ, ਸੋਹਣਾ, ਬਾਰੂਵੀਂ ਆਦਿ ਵਿਸ਼ੇਸ਼ਣ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:

1. ਗੁਣਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਦੇ ਨਾਲ ਆ ਕੇ ਉਸ ਦਾ ਗੁਣ – ਔਗੁਣ ਆਦਿ ਪ੍ਰਗਟ ਕਰੇ, ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ਉ) ਕੁੜੀ ਦਾ ਮੈਂ ਸਿੱਧਾ-ਸਾਦਾ ਵਿਆਹ ਕਰੂੰ।
(ਅ) ਮੁੰਡਾ ਜਵਾਨ ਹੋ ਗਿਆ।
ਉਪਰੋਕਤ ਵਾਕਾਂ ‘ਚ ਲਕੀਰੇ ਗਏ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।

2. ਸੰਖਿਆਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ-ਸ਼ਬਦਾਂ ਦੀ ਗਿਣਤੀ ਦਾ ਗਿਆਨ ਕਰਾਵੇ, ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ਉ) ਵਿਹਲੇ ਬੰਦੇ ਨੂੰ ਸੌ ਬਿਮਾਰੀਆਂ ਲੱਗਦੀਆਂ ਹਨ।
(ਅ) ਪਿਆਰਾ ਸਿੰਘ ਕੋਲ ਵੀਹ ਵਿੱਘੇ ਜ਼ਮੀਨ ਸੀ।
ਉਪਰੋਕਤ ਵਾਕਾਂ ਚ ਲਕੀਰੇ ਗਏ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ।

3. ਪਰਿਮਾਣਵਾਚਕ ਵਿਸ਼ੇਸ਼ਣ : ਜਿਹੜੇ ਸ਼ਬਦਾਂ ਤੋਂ ਨਾਂਵ ਜਾਂ ਪੜਨਾਂਵ ਦੀ ਗਿਣਤੀ, ਮਾਪ ਜਾਂ ਤੇਲ ਦਾ ਗਿਆਨ ਹੋਵੇ, ਉਹਨਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ੳ) ਆਪਣੀ ਥੋੜੀ ਖੇਤੀ ਅਜੇ ਬਲਦਾਂ ਨਾਲ ਚੱਲੀ ਜਾਂਦੀ ਹੈ।
(ਅ) ਪਿੰਡ ਦੇ ਕਾਫ਼ੀ ਲੋਕ ਪਿਆਰਾ ਸਿੰਘ ਤੋਂ ਬੀਜ ਅਤੇ ਸਬਜ਼ੀਆਂ ਲੈ ਕੇ ਵਰਤਦੇ।
ਉਪਰੋਕਤ ਵਾਕਾਂ ਚ ਲਕੀਰੇ ਗਏ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ।

4 ਨਿਸ਼ਚੇਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਵੱਲ ਨਿਸ਼ਚੇਪੁਰਬਕ ਸੰਕੇਤ ਕਰੋ ਅਤੇ ਉਸ ਨੂੰ ਆਮ ਤੋਂ ਖ਼ਾਸ ਬਣਾਏ, ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ਉ) ਅਹਿ ਫ਼ਸਲ ਕਿੰਨੀ ਚੰਗੀ ਹੈ!
(ਅ) ਅਹੁ ਸਾਡੇ ਬਲੂਦ ਹਨ।
ਉਪਰੋਕਤ ਵਾਕਾਂ ਚ ਲਕੀਰੇ ਗਏ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਹਨ।

5. ਪੜਨਾਂਵੀ ਵਿਸ਼ੇਸ਼ਣ : ਜਿਹੜਾ ਸ਼ਬਦ ਪੜਨਾਂਵ ਹੋਵੇ ਪਰ ਨਾਂਵ-ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੇ, ਉਸ ਨੂੰ ਪੜਨਾਂਵੀ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ :
(ੳ) ਜਿਸ ਕਿਸਾਨ ਨੇ ਵੀ ਪਿਆਰਾ ਸਿੰਘ ਤੋਂ ਬੀਜ ਲਿਆ ਸੀ, ਉਹ ਕਾਮਯਾਬ ਹੋ ਗਿਆ।
(ਅ) ਮੇਰੀ ਕਹੀ ਕਿਸ ਕੋਲ ਹੈ ?
ਉਪਰੋਕਤ ਵਾਕਾਂ ਵਿੱਚ ਲਕੀਰੇ ਗਏ ਸ਼ਬਦ ਪੜਨਾਂਵੀਂ ਵਿਸ਼ੇਸ਼ਣ ਹਨ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

ਅਧਿਆਪਕ ਲਈ :

ਅਧਿਆਪਕ ਵਿਦਿਆਰਥੀਆਂ ਨੂੰ ਖੇਤੀ ਕਰਨ ਦੇ ਪੁਰਾਤਨ ਅਤੇ ਆਧੁਨਿਕ ਢੰਗਾਂ ਦੇ ਅੰਤਰ ਬਾਰੇ ਜਾਣਕਾਰੀ ਦੇਵੇ।

PSEB 7th Class Punjabi Guide ਬਲਦਾਂ ਵਾਲਾ ਪਿਆਰਾ ਸਿੰਘ Important Questions and Answers

ਪ੍ਰਸ਼ਨ –
“ਬਲਦਾਂ ਵਾਲਾ ਪਿਆਰਾ ਸਿੰਘ ਕਹਾਣੀ ਦਾ ਸਾਰ ਲਿਖੋ।
ਉੱਤਰ :
ਬਲਦਾਂ ਵਾਲਾ ਪਿਆਰਾ ਸਿੰਘ ਹਰ ਰੋਜ਼ ਸਵੇਰੇ ਚਾਰ ਵਜੇ ਗੁਰਦੁਆਰੇ ਵਿੱਚੋਂ ਅਵਾਜ਼ ਆਉਣ ਦੇ ਨਾਲ ਹੀ ਮੰਜੇ ਉੱਤੋਂ ਉੱਠ ਪੈਂਦਾ ਬਲਦਾਂ ਨੂੰ ਪੱਠੇ ਪਾਉਣ ਮਗਰੋਂ ਉਹ ਇਸ਼ਨਾਨ ਕਰਦਾ ਤੇ ਫਿਰ ਆਪਣੀ ਪਤਨੀ ਧੰਨ ਕੌਰ ਤੋਂ ਲੱਸੀ ਦੀ ਗੜਵੀ ਮੰਗਵਾ ਕੇ ਪੀਣ ਮਗਰੋਂ ਉਹ ਖੇਤਾਂ ਨੂੰ ਤੁਰ ਪੈਂਦਾ। ਲੋਕ ਉਸ ਨੂੰ ਬਲਦਾਂ ਵਾਲਾ ਪਿਆਰਾ ਸਿੰਘ ਆਖਦੇ। ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ ਵੀਹ ਵਿਘੇ ਜ਼ਮੀਨ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਰਿਹਾ।ਉਹ ਹਰ ਰੋਜ਼ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿਚ ਜਾ ਕੇ ਕੰਮ ਸ਼ੁਰੂ ਕਰ ਦਿੰਦਾ। ਉਹ ਛਾਹ ਵੇਲਾ ਖੇਤਾਂ ਵਿਚ ਹੀ ਕਰਦਾ। ਨਿਆਈਆਂ ਵਿਚ ਟੋਭੇ ਤੋਂ ਪਾਰ ਖੂਹ ਸਦਕਾ ਉਸ ਦੇ ਖੇਤ ਹਮੇਸ਼ਾ ਹਰੇ – ਭਰੇ ਰਹਿੰਦੇ।

ਉਸ ਨੇ ਖੇਤੀ ਦੇ ਢੰਗ – ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ। ਉਸ ਦੇ ਬਾਪੂ ਨੇ ਕਿਹਾ ਸੀ ਕਿ ਉਹ ਹਰ ਰੋਜ਼ ਖੇਤਾਂ ਵਿਚ ਸੁਵਖਤੇ ਜਾਇਆ ਕਰੇ ਤੇ ਖੇਤ ਦੇ ਹਰ ਬੰਨੇ ਉੱਤੇ ਗੇੜਾ ਮਾਰ ਕੇ ਰੁੱਖਾਂ – ਬੂਟਿਆਂ ਤੇ ਫ਼ਸਲਾਂ ਨੂੰ ਧਿਆਨ ਨਾਲ ਵੇਖਿਆ ਕਰੇ। ਫ਼ਸਲਾਂ ਦਾ ਧੀਆਂ – ਪੁੱਤਰਾਂ ਵਾਂਗ ਖ਼ਿਆਲ ਰੱਖਣਾ ਪੈਂਦਾ ਹੈ। ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਆਉਂਦੀ।

ਸਚਮੁੱਚ ਹੀ ਪਿਆਰਾ ਸਿੰਘ ਦੇ ਘਰ ਕਿਸੇ ਚੀਜ਼ ਦੀ ਤੰਗੀ ਨਹੀਂ ਸੀ। ਦੁੱਧ, ਪੁੱਤਰ ਤੇ ਧੀ ਉਸ ਦੇ ਘਰ ਸਨ। ਇਸ ਤੋਂ ਇਲਾਵਾ ਦੋ ਮੱਝਾਂ, ਇੱਕ ਗਾਂ ਤੇ ਨਗੌਰੀ ਬਲਦਾਂ ਦੀ ਜੋੜੀ ਉਸ ਦੇ ਕੋਲ ਸੀ। ਉਹ ਸਵੇਰੇ ਸੁਵਖਤੇ ਖੇਤਾਂ ਵਿਚ ਚਲਾ ਜਾਂਦਾ ਤੇ ਦੁਪਹਿਰ ਦੀ ਰੋਟੀ ਤਕ ਡਟ ਕੇ ਕੰਮ ਕਰਦਾ। ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਧੰਨ ਕੌਰ ਉਸ ਲਈ ਛਾਹ – ਵੇਲਾ ਲੈ ਕੇ ਆ ਜਾਂਦੀ ਸੀ ! ਖੂਹ ਉੱਤੇ ਪਿਆਰਾ ਸਿੰਘ ਨੇ ਘਰ – ਪਰਿਵਾਰ ਲਈ ਸਬਜ਼ੀਆਂ ਬੀਜੀਆਂ ਹੋਈਆਂ ਸਨ ! ਛਾਹ ਵੇਲਾ ਖਾ ਕੇ ਪਿਆਰਾ ਸਿੰਘ ਆਪਣੇ ਕੰਮ ਵਿਚ ਲੱਗ ਜਾਂਦਾ, ਪਰੰਤੂ ਧੰਨ ਕੌਰ ਪੱਠੇ ਵੱਢਣ ਲੱਗ ਪੈਂਦੀ ਤੇ ਫਿਰ ਉਹ ਦੁਪਹਿਰ ਦੀ ਰੋਟੀ ਲਈ ਸਬਜ਼ੀ ਤੋੜ ਕੇ ਘਰ ਮੁੜ ਆਉਂਦੀ।

ਪਿੰਡ ਵਿਚ ਟਰੈਕਟਰਾਂ ਤੋਂ ਇਲਾਵਾ ਖੇਤੀ ਦੇ ਕੰਮਾਂ ਲਈ ਹੋਰ ਮਸ਼ੀਨਾਂ ਵੀ ਆ ਗਈਆਂ, ਪਰ ਪਿਆਰਾ ਸਿੰਘ ਨਗੌਰੀ ਬਲਦਾਂ ਦੀ ਜੋੜੀ ਲੈ ਆਇਆ। ਉਹ ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਵਾਲੀ ਖੇਤੀ ਵਿਚ ਯਕੀਨ ਕਰਦਾ ਸੀ। ਇਕ ਵਾਰੀ ਧੰਨ ਕੌਰ ਨੇ ਉਸ ਨੂੰ ਖੇਤਾਂ ਵਿਚ ਫ਼ਾਰਮੀ ਖਾਦ ਪਾਉਣ ਤੇ ਨਵੇਂ ਬੀਜ ਲਿਆਉਣ ਲਈ ਕਿਹਾ, ਤਾਂ ਜੋ ਉਹ ਵੀ ਟਰੈਕਟਰ ਵਾਲੇ ਬਣ ਜਾਣ 1ਉਸ ਦਾ ਮੰਡਾ ਬਾਰਵੀਂ ਵਿਚ ਪੜਦਾ ਸੀ ਤੇ ਕੁੜੀ ਨੇ ਈ.ਟੀ.ਟੀ. ਕਰ ਲਈ ਸੀ।ਉਹ ਸਮਝਦੀ ਸੀ ਕਿ ਉਸ ਦੀ ਕੁੜੀ ਲਈ ਚੰਗਾ ਰਿਸ਼ਤਾ ਟਰੈਕਟਰ ਆਦਿ ਹੋਣ ਨਾਲ ਹੀ ਮਿਲੇਗਾ ! ਪਰ ਪਿਆਰਾ ਸਿੰਘ ਨੇ ਕਿਹਾ ਕਿ ਉਹ ਕੁੜੀ ਦਾ ਵਿਆਹ ਸਾਦਾ ਕਰੇਗਾ ਤੇ ਮੁੰਡੇ ਦੇ ਵਿਆਹ ਉੱਤੇ ਕੁੱਝ ਲਵੇਗਾ ਨਹੀਂ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

ਇਸ ਕਰਕੇ ਉਸ ਨੇ ਕੋਈ ਕੰਮ ਵਿੱਤੋਂ ਬਾਹਰਾ ਨਹੀਂ ਕਰਨਾ। ਟਰੈਕਟਰ ਤੇ ਹੋਰ ਮਸ਼ੀਨਾਂ ਲਈ ਕਰਜ਼ਾ ਚੁੱਕਣ ਵਾਲਿਆਂ ਦਾ ਜੋ ਹਾਲ ਹੁੰਦਾ ਹੈ, ਉਹ ਸਭ ਨੂੰ ਪਤਾ ਹੀ ਹੈ। ਧੰਨ ਕੌਰ ਨੇ ਕਿਹਾ ਕਿ ਇਹ ਗੱਲ ਉਸ ਦੇ ਪੁੱਤਰ ਪ੍ਰੀਤਮ ਨੇ ਉਸ ਨੂੰ ਕਹੀ ਸੀ, ਉੱਵ ਉਹ ਆਪ ਤਾਂ ਹੱਥੀਂ ਕੰਮ ਨੂੰ ਵਧੇਰੇ ਪਸੰਦ ਕਰਦੀ ਹੈ। ਪਿਆਰਾ ਸਿੰਘ ਨੇ ਉਸ ਨੂੰ ਕਿਹਾ ਕਿ ਜਿੰਨਾ ਚਿਰ ਉਸ ਦੇ ਨੈਣ – ਪਾਣ ਕੰਮ ਕਰਦੇ ਹਨ, ਉਹ ਕੁਦਰਤੀ ਢੰਗ ਨਾਲ ਹੀ ਖੇਤੀ ਕਰੇਗਾ। ਉਹ ਜਾਣਦੀ ਹੀ ਹੈ ਕਿ ਅੱਧੇ ਪਿੰਡ ਦੇ ਲੋਕ ਖਾਣ ਲਈ ਕਣਕ, ਮੱਕੀ ਤੇ ਮੂੰਗੀ ਉਸ ਤੋਂ ਮੁੱਲ ਲੈਂਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਹ ਖੇਤਾਂ ਵਿਚ ਦੇਸੀ ਰੂੜੀ ਹੀ ਪਾਉਂਦੇ ਹਨ ਤੇ ਉਨ੍ਹਾਂ ਉੱਤੇ ਕੋਈ ਦਵਾਈ ਨਹੀਂ ਛਿੜਕਦੇ।

ਉਸ ਨੇ ਦੱਸਿਆ ਕਿ ਉਹ ਤਾਂ ਸਭ ਨੂੰ ਕਹਿੰਦਾ ਹੈ ਕਿ ਉਹ ਦੇਸੀ ਖਾਦ ਨਾਲ ਫ਼ਸਲਾਂ ਤਿਆਰ ਕਰਨ ! ਜੇਕਰ ਵਹਾਈ ਦਾ ਕੰਮ ਸਮੇਂ ਸਿਰ ਹੋ ਜਾਵੇ, ਤਾਂ ਖੇਤਾਂ ਵਿਚ ਨਦੀਨ ਹੁੰਦਾ ਹੀ ਨਹੀਂ। ਜੇਕਰ ਹੋਵੇ ਵੀ ਤਾਂ ਇਕ ਅੱਧੀ ਗੋਡੀ ਕੀਤੀ ਜਾ ਸਕਦੀ ਹੈ। ਪਿਆਰਾ ਸਿੰਘ ਧੁਨ ਦਾ ਪੱਕਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਧਰਤੀ ਸਾਡੀ ਮਾਂ ਹੈ, ਇਸ ਦੀ ਜਿੰਨੀ ਸੇਵਾ ਕਰੋ, ਇਹ ਓਨਾ ਹੀ ਫਲ ਦਿੰਦੀ ਹੈ। ਉਹ ਸੂਰਜ ਛਿਪਦਿਆਂ ਹੀ ਬਲਦਾਂ ਨੂੰ ਅਰਾਮ ਕਰਨ ਲਈ ਕੰਮ ਤੋਂ ਵਿਹਲੇ ਕਰ ਦਿੰਦਾ ਸੀ।

ਕਈ ਵਾਰ ਉਹ ਸ਼ਾਮ ਨੂੰ ਆਪਣੇ ਪੁੱਤਰ ਨਾਲ ਖੇਤ ਵਿਚ ਜਾ ਕੇ ਉੱਥੋਂ ਪੱਠਿਆਂ ਦੀਆਂ ਭਰੀਆਂ ਰੇੜ੍ਹੀ ਉੱਤੇ ਲੱਦ ਕੇ ਲੈ ਆਉਂਦਾ। ਫਿਰ ਜਦੋਂ ਪਿਆਰਾ ਸਿੰਘ ਰੋਟੀ ਖਾਣ ਬੈਠਦਾ, ਤਾਂ ਧੰਨ ਕੌਰ ਉਸ ਦੇ ਅੱਗੇ ਰੋਟੀ ਦੀ ਥਾਲੀ ਰੱਖਦੀ ਹੋਈ ਕਹਿੰਦੀ ਕਿ ਸਾਰਾ ਆਂਢ – ਗੁਆਂਢ ਉਨ੍ਹਾਂ ਤੋਂ ਸਬਜ਼ੀਆਂ ਮੰਗ ਕੇ ਲਿਜਾਂਦਾ ਹੈ। ਉਹ ਕਹਿੰਦੇ ਹਨ ਕਿ ਤੁਹਾਡੀਆਂ ਸਬਜ਼ੀਆਂ ਉੱਤੇ ਦਵਾਈ ਨਹੀਂ ਛਿੜਕੀ ਹੁੰਦੀ।

ਇਹ ਸੁਣ ਕੇ ਪ੍ਰੀਤਮ ਕਹਿੰਦਾ ਹੈ ਕਿ ਹੁਣ ਤਾਂ ਸਰਕਾਰ ਵੀ ਪਾਣੀ ਦੇ ਡਿਗਦੇ ਪੱਧਰ ਬਾਰੇ ਸੋਚਣ ਲੱਗ ਪਈ ਹੈ। ਇਹ ਸੁਣ ਕੇ ਪਿਆਰਾ ਸਿੰਘ ਕਹਿੰਦਾ ਹੈ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਰੁੱਖ – ਬੂਟੇ ਲਾ ਕੇ ਧਰਤੀ ਨੂੰ ਹਰੀ – ਭਰੀ ਰੱਖਣ, ਤਾਂ ਪਾਣੀ ਦੀ ਘਾਟ ਰਹੇਗੀ ਹੀ ਨਹੀਂ।

ਇੰਨੇ ਨੂੰ ਉਨ੍ਹਾਂ ਦੇ ਘਰ ਸਰਪੰਚ ਆ ਗਿਆ ਤੇ ਕਹਿਣ ਲੱਗਾ ਕਿ ਕੱਲ੍ਹ ਨੂੰ ਉਨ੍ਹਾਂ ਦੇ ਪਿੰਡ ਵਿਚ ਖੇਤੀ ਮਹਿਕਮੇ ਦੇ ਬੰਦਿਆਂ ਨੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਗੱਲਾਂ ਕਰਨ ਲਈ ਆਉਣਾ ਹੈ। ਉਨਾਂ ਉਸ (ਪਿਆਰਾ ਸਿੰਘ ਬਾਰੇ ਖਾਸ ਤੌਰ ‘ਤੇ ਪੁੱਛਿਆ ਸੀ। ਉਹ ਕੱਲ੍ਹ ਨੂੰ ਦਸ ਵਜੇ ਪੰਚਾਇਤ ਘਰ ਪਹੁੰਚ ਜਾਵੇ। ਨਾਲ ਹੀ ਸਰਪੰਚ ਨੇ ਕਿਹਾ ਕਿ ਉਸ ਨੇ ਖੇਤੀ ਮਹਿਕਮੇ ਵਾਲਿਆਂ ਨੂੰ ਕਹਿ ਦਿੱਤਾ ਸੀ ਕਿ ਉਨ੍ਹਾਂ ਦਾ ਪਿੰਡ ਤਾਂ ਕੁਦਰਤੀ ਖੇਤੀ ਬਾਰੇ ਪਿਆਰਾ ਸਿੰਘ ਤੋਂ ਹੀ ਸਿੱਖ ਲਵੇਗਾ। ਇਹ ਸੁਣ ਕੇ ਪੀਤਮ ਆਪਣੇ ਬਾਪ ਲਈ ਮਾਣ ਨਾਲ ਭਰ ਗਿਆ।

ਪਿਆਰਾ ਸਿੰਘ ਨੇ ਕਿਹਾ ਕਿ ਸਵੇਰੇ ਉੱਠ ਕੇ ਪਹਿਲਾਂ ਉਹ ਖੇਤ ਨੂੰ ਜਾਣਗੇ। ਇਸ ਕਰਕੇ ਉਹ ਛੇਤੀ ਸੌਂ ਜਾਣ। ਥੋੜ੍ਹੀ ਦੇਰ ਮਗਰੋਂ ਉਹ ਆਪਣੇ ਮੰਜੇ ਉੱਤੇ ਬੈਠ ਕੇ ਸੋਚਦਾ ਰਿਹਾ ਤੇ ਫਿਰ ਸੌਂ ਗਿਆ। ਉਸ ਨੂੰ ਜਾਪਦਾ ਸੀ, ਜਿਵੇਂ ਉਹ ਪਿੰਡ ਦੇ ਕਿਸਾਨਾਂ ਨੂੰ ਕੁਦਰਤੀ ਢੰਗ ਨਾਲ ਖੇਤੀ ਕਰਨ ਬਾਰੇ ਭਾਸ਼ਨ ਦੇ ਰਿਹਾ ਹੋਵੇ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

  • ਔਖੇ ਸ਼ਬਦਾਂ ਦੇ ਅਰਥ – ਝਲਾਨੀ – ਮਿੱਟੀ ਆਦਿ ਨਾਲ ਬਣਾਈ ਨੀਵੀਂ ਛੱਤ ਵਾਲੀ ਰਸੋਈ।
  • ਨਿੱਤ – ਨੇਮ – ਹਰ ਰੋਜ਼ ਦਾ ਕੰਮ।
  • ਹਰੀ ਕ੍ਰਾਂਤੀ – ਹਰਾ ਇਨਕਲਾਬ ਪੰਜਾਬ ਵਿਚ 20ਵੀਂ ਸਦੀ ਦੇ ਅੰਤਮ ਤਿੰਨ ਦਹਾਕੇ, ਜਿਨ੍ਹਾਂ ਵਿਚ ਇੱਥੇ ਹੋਈਆਂ ਭਰਪੂਰ ਫ਼ਸਲਾਂ ਨੇ ਜਿੱਥੇ ਦੇਸ਼ ਨੂੰ ਅੰਨ ਦੀ ਲੋੜ ਲਈ
  • ਆਤਮ – ਨਿਰਭਰ ਬਣਾ ਦਿੱਤਾ ਤੇ ਨਾਲ ਹੀ ਪੰਜਾਬ ਵਿਚ ਵੀ ਖ਼ੁਸ਼ਹਾਲੀ ਵਰਤਾ ਦਿੱਤੀ।
  • ਨਵੇਂ – ਨਰੋਏ – ਸਿਹਤਮੰਦ ਤੇ ਤਕੜੇ।
  • ਹਾਜ਼ਰੀ – ਛਾਹ ਵੇਲਾ।
  • ਨਿਆਈਆਂ – ਪਿੰਡ ਦੀ ਨੇੜਲੀ ਨੀਵੀਂ ਥਾਂ।
  • ਸੁਵਖਤੇ – ਸਵੇਰੇ – ਸਵੇਰੇ।
  • ਤੰਗੀ – ਤੋੜਾ – ਤੰਗੀ, ਕਮੀ।
  • ਨਗੌਰੀ – ਰਾਜਸਥਾਨ ਦਾ ਇਕ ਇਲਾਕਾ, ਜਿੱਥੋਂ ਦੇ ਬਲਦ ਬਹੁਤ ਪ੍ਰਸਿੱਧ ਹਨ।
  • ਸਾਝਰੇ – ਸਵੇਰੇ – ਸਵੇਰੇ, ਸੁਵਖਤੇ।
  • ਫ਼ਾਰਮੀ ਖਾਦ – ਰਸਾਇਣਿਕ ਖਾਦ।
  • ਅੱਡੀਆਂ ਚੁੱਕ ਕੇ ਫਾਹਾ ਲੈਣਾ – ਵਿੱਤੋਂ ਵਾਹਰਾ ਕੰਮ ਕਰਨਾ।
  • ਨੈਣ – ਪਾਣ – ਜ਼ਿੰਦਗੀ
  • ਨਦੀਨ – ਫ਼ਾਲਤੂ
  • ਘਾਹ – ਬੂਟ।
  • ਧੁਨ ਦਾ ਪੱਕਾ – ਆਪਣੇ ਇਰਾਦੇ ਤੋਂ ਨਾ ਥਿੜਕਣ ਵਾਲਾ
  • ਤਾਰੀਫ਼ – ਪ੍ਰਸੰਸਾ ! ਧਰਤੀ ਤੋਂ ਗਿੱਠ ਉੱਚਾ ਹੋ
  • ਗਿਆ – ਮਾਣ ਨਾਲ ਭਰ ਗਿਆ !

1. ਪਾਠ – ਅਭਿਆਸ ਪ੍ਰਸ਼ਨ – ਉੱਤਰ॥

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ ਤੰਗੀ – ਤੋੜਾ, ਦਵਾਈ, ਖੇਤ, ਫਾਹਾ, ਯਾਦ
(ੳ) ਰੱਜ ਲਓ ਸ਼ੇਰੋ, ਫੇਰ ………………….. ਨੂੰ ਚੱਲਾਂਗੇ।
(ਅ) ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅਜੇ ਵੀ ………………….. ਸਨ।
(ਈ) ਸਚਮੁੱਚ ਪਿਆਰਾ ਸਿੰਘ ਨੂੰ ਕਿਸੇ ਚੀਜ਼ ਦਾ ………………….. ਨਹੀਂ ਸੀ।
(ਸ) ਮੈਂ ਲੋਕਾਂ ਦੀ ਦੇਖਾ – ਦੇਖੀ ਅੱਡੀਆਂ ਚੁੱਕ ਕੇ ………………….. ਨਹੀਂ ਲੈਣਾ
(ਹ) ਕਹਿੰਦੇ ਹਨ, ਥੋਡੀਆਂ ਸਬਜ਼ੀਆਂ ‘ਤੇ ………………….. ਨਹੀਂ ਛਿੜਕੀ ਹੁੰਦੀ।
ਉੱਤਰ :
(ੳ) ਰੱਜ ਲਓ ਸ਼ੇਰੋ, ਫੇਰ ਖੇਤ ਨੂੰ ਚੱਲਾਂਗੇ।
(ਆ) ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅਜੇ ਵੀ ਯਾਦ ਸਨ।
(ਈ) ਸਚਮੁੱਚ ਹੀ ਪਿਆਰਾ ਸਿੰਘ ਨੂੰ ਕਿਸੇ ਚੀਜ਼ ਦਾ ਤੰਗੀ – ਤੋੜਾ ਨਹੀਂ ਸੀ।
(ਸ) ਮੈਂ ਲੋਕਾਂ ਦੀ ਦੇਖਾ – ਦੇਖੀ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ
(ਹ) ਕਹਿੰਦੇ ਹਨ, ਥੋਡੀਆਂ ਸਬਜ਼ੀਆਂ ‘ਤੇ ਦਵਾਈ ਨਹੀਂ ਛਿੜਕੀ ਹੁੰਦੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

2. ਵਿਆਕਰਨ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ? ਇਸ ਦੀਆਂ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ।
ਉੱਤਰ :
ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਪ੍ਰਗਟ ਕਰੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ – ਕਾਲਾ, ਗੋਰਾ, ਚਿੱਟਾ, ਪੀਲਾ, ਪਹਿਲਾ, ਦੂਜਾ, ਕਈ, ਕੁੱਝ, ਬਹੁਤੇ ਆਦਿ। ਇਸ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ –

1. ਗੁਣਵਾਚਕ ਵਿਸ਼ੇਸ਼ਣ – ਜਿਹੜਾ ਸ਼ਬਦ ਨਾਂਵ ਸ਼ਬਦ ਦੇ ਗੁਣ, ਔਗੁਣ, ਅਕਾਰ, ਅਵਸਥਾ ਆਦਿ ਦੱਸੇ, ਉਸ ਨੂੰ “ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ
(ਉ) “ਮੁੰਡਾ ਜੁਆਨ ਹੋ ਗਿਆ।
(ਆ) ‘ਕੁੜੀ ਦਾ ਮੈਂ ਸਿੱਧਾ – ਸਾਦਾ ਵਿਆਹ ਕਰੂੰ।
ਇਨ੍ਹਾਂ ਵਾਕਾਂ ਵਿਚ ‘ਜੁਆਨ’ ਤੇ ‘ਸਿੱਧਾ – ਸਾਦਾ” ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।
ਇਸੇ ਪ੍ਰਕਾਰ ਸੋਹਣਾ, ਵੱਡਾ, ਛੋਟਾ, ਕਾਲਾ, ਪੀਲਾ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।

2. ਸੰਖਿਆਵਾਚਕ ਵਿਸ਼ੇਸ਼ਣ – ਜਿਹੜਾ ਸ਼ਬਦ ਨਾਂਵ ਸ਼ਬਦਾਂ ਦੀ ਗਿਣਤੀ ਦਾ ਪਤਾ ਦੇਵੇ, ਉਸ ਨੂੰ “ਸੰਖਿਆਵਾਚਕ ਵਿਸ਼ੇਸ਼ਣ ਆਖਦੇ ਹਨ , ਜਿਵੇਂ
(ੳ) “ਵਿਹਲੇ ਬੰਦੇ ਨੂੰ ਸੌ ਬਿਮਾਰੀਆਂ ਲਗਦੀਆਂ ਨੇ।
(ਅ) “ਮੈਨੂੰ ਬਾਰਵਾਂ ਸਾਲ ਲੱਗ ਗਿਆ ਹੈ।
ਈ ਪਿਆਰਾ ਸਿੰਘ ਕੋਲ ਵੀਹ ਵਿਘੇ ਜ਼ਮੀਨ ਸੀ।

ਇਨ੍ਹਾਂ ਵਾਕਾਂ ਵਿਚ ‘ਸੌ’, ‘ਬਾਰੁਵਾਂ ਤੇ “ਵੀਹ’ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ। ਇਸੇ ਪ੍ਰਕਾਰ ਦੋ, ਚਾਰ, ਪੰਜ, ਦਸ, ਪਹਿਲਾ, ਦੂਜਾ, ਪੰਜਵਾਂ, ਦੁੱਗਣਾ ਆਦਿ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ।

3. ਪਰਿਮਾਣਵਾਚਕ ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਚੀਜ਼ ਦੀ ਗਿਣਤੀ, ਮਾਪ ਜਾਂ ਤੋਲ ਦੀ ਮਿਕਦਾਰ ਬਾਰੇ ਦੱਸੇ, ਉਹ ਸ਼ਬਦ ‘ਪਰਿਮਾਣਵਾਚਕ ਵਿਸ਼ੇਸ਼ਣ ਕਹਾਉਂਦਾ ਹੈ; ਜਿਵੇਂ
(ਉ) “ਬਹੁਤ ਸਾਰੀਆਂ ਲੋਕ – ਖੇਡਾਂ ਬਦਲਦੇ ਸਮੇਂ ਦੀ ਧੂੜ ਵਿਚ ਗੁਆਚ ਕੇ ਰਹਿ ਗਈਆਂ।
(ਅ) “ਅਪਰੈਲ ਦਾ ਮਹੀਨਾ ਸੀ, ਕਾਫ਼ੀ ਗਰਮੀ ਪੈਣ ਲੱਗ ਪਈ ਸੀ।
(ਈ) ਆਪਣੀ ਥੋੜੀ ਖੇਤੀ ਅਜੇ ਬਲਦਾਂ ਨਾਲ ਚਲੀ ਜਾਂਦੀ ਹੈ।

ਇਨ੍ਹਾਂ ਵਾਕਾਂ ਵਿਚ ‘ਬਹੁਤ ਸਾਰੀਆਂ’, ‘ਕਾਫ਼ੀ’ ਤੇ ‘ਥੋੜ੍ਹੀ’ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ। ਇਸੇ ਤਰ੍ਹਾਂ ਥੋੜਾ, ਕਾਫ਼ੀ, ਬਥੇਰਾ, ਇੰਨਾ, ਕਿੰਨਾ, ਜਿੰਨਾ ਆਦਿ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ।

4. ਨਿਸਚੇਵਾਚਕ ਵਿਸ਼ੇਸ਼ਣ – – ਜਿਹੜਾ ਸ਼ਬਦ ਕਿਸੇ ਨਾਂਵ ਨਾਲ ਇਸ ਤਰ੍ਹਾਂ ਆਵੇ ਕਿ ਉਸ ਵਲ ਨਿਸਚੇ ਨਾਲ ਸੰਕੇਤ ਕਰਦਾ ਹੋਇਆ ਉਸ ਨੂੰ ਆਮ ਤੋਂ ਖ਼ਾਸ ਬਣਾ ਦੇਵੇ, ਉਸ ਨੂੰ “ਨਿਸਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ; ਜਿਵੇਂ
(ਉ) ਅਹਿ ਫ਼ਸਲ ਕਿੰਨੀ ਚੰਗੀ ਹੈ।
(ਅ) “ਅਹੁ ਬਿਲਡਿੰਗ ਹਸਪਤਾਲ ਦੀ ਹੈ।

ਉਪਰੋਕਤ ਵਾਕਾਂ ਵਿਚ “ਅਹਿ’ ਤੇ ‘ਅਹੁ’ ਸ਼ਬਦ ਨਿਸਚੇਵਾਚਕ ਵਿਸ਼ੇਸ਼ਣ ਹਨ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

5. ਪੜਨਾਂਵੀਂ ਵਿਸ਼ੇਸ਼ਣ – ਜਿਹੜਾ ਪੜਨਾਂਵ ਵਾਕ ਵਿਚ ਨਾਂਵ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਦੇਵੇ, ਉਸ ਨੂੰ ਪੜਨਾਂਵੀਂ ਵਿਸ਼ੇਸ਼ਣ ਆਖਦੇ ਹਨ; ਜਿਵੇਂ
(ੳ) ‘ਤੁਹਾਡੀ ਲਿਖਾਈ ਬਹੁਤ ਸੋਹਣੀ ਹੈ।
(ਅ) ‘ਜਿਹੜਾ ਵਿਦਿਆਰਥੀ ਮਿਹਨਤ ਕਰੇਗਾ, ਪਾਸ ਹੋ ਜਾਵੇਗਾ।
(ਈ) ਮੇਰੀ ਕਹੀ ਕਿਸ ਕੋਲ ਹੈ ?

ਇਨ੍ਹਾਂ ਵਾਕਾਂ ਵਿਚ ‘ਤੁਹਾਡੀ’, ‘ਜਿਹੜਾ’ ਤੇ ‘ਮੇਰੀ ਸ਼ਬਦ ਪੜਨਾਂਵੀਂ ਵਿਸ਼ੇਸ਼ਣ ਹਨ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਚੁਣੋ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ।
(ਉ) ਵਿਹਲੇ ਬੰਦੇ ਨੂੰ ਤਾਂ ਸੌ ਬਿਮਾਰੀਆਂ ਲਗਦੀਆਂ ਹਨ।
(ਆ) ਧਰਤੀ ਤਾਂ ਸਾਡੀ ਮਾਂ ਹੈ।
(ਈ) ਭਾਈ, ਚੰਗੇ ਕੰਮ ਦਾ ਨਤੀਜਾ ਚੰਗਾ ਈ ਹੁੰਦਾ।
(ਸ) ਮੈਂ ਤੇਰੇ ਲਈ ਇਕ ਖ਼ਾਸ ਸੁਨੇਹਾ ਲੈ ਕੇ ਆਇਆ ਹਾਂ।
ਉੱਤਰ :
(ਉ) ਵਿਹਲੇ – ਗੁਣਵਾਚਕ ਵਿਸ਼ੇਸ਼ਣ, ਸੌ – ਸੰਖਿਆਵਾਚਕ ਵਿਸ਼ੇਸ਼ਣ।
(ਅ) ਸਾਡੀ – ਪੜਨਾਂਵੀਂ ਵਿਸ਼ੇਸ਼ਣ।
(ਈ) ਚੰਗੇ, ਚੰਗਾ – ਗੁਣਵਾਚਕ ਵਿਸ਼ੇਸ਼ਣ।
(ਸ) ਇਕ – ਸੰਖਿਆਵਾਚਕ ਵਿਸ਼ੇਸ਼ਣ, ਖ਼ਾਸ – ਗੁਣਵਾਚਕ ਵਿਸ਼ੇਸ਼ਣ।

3. ਪੇਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਪਿੰਡ ਦੇ ਗੁਰਦਵਾਰੇ ਵਿੱਚ ਹਰ ਰੋਜ਼ ਸਵੇਰੇ ਚਾਰ ਵਜੇ ਭਾਈ ਦੀ ਅਵਾਜ਼ ਕੰਨੀਂ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜ੍ਹਦਾ ਪਹਿਲਾਂ ਉਹ ਪਸ਼ੂਆਂ ਨੂੰ ਪੱਠੇ ਪਾਉਂਦਾ, ਫਿਰ ਨਲਕਾ ਗੇੜ ਕੇ ਪਾਣੀ ਭਰਦਾ ਤੇ “ਵਾਹਿਗੁਰੂ – ਵਾਹਿਗੁਰੂ ਬੋਲਦਾ ਇਸ਼ਨਾਨ ਕਰਨ ਲੱਗ ਜਾਂਦਾ ਇਸ਼ਨਾਨ ਕਰਨ ਤੋਂ ਬਾਅਦ ਉਹ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰ ਕੇ ਪੱਠੇ ਇਕੱਠੇ ਕਰਦਾ ਆਖਦਾ, “ਰੱਜ ਲਓ ਸ਼ੇਰੋ, ਫੇਰ ਖੇਤ ਨੂੰ ਚੱਲਾਂਗੇ !’ ਪਸ਼ੂਆਂ ਵਲੋਂ ਵਿਹਲਾ ਹੋ ਕੇ ਉਹ ਝਲਾਨੀ ਕੋਲ ਆ ਕੇ ਧੰਨ ਕੌਰ ਨੂੰ ਅਵਾਜ਼ ਮਾਰਦਾ, “ਧੰਨ ਕੁਰੇ।

ਲੱਸੀ ਰਿੜਕ ਲਈ ਤਾਂ ਗੜਵੀ ਭਰ ਲਿਆ, ਫੇਰ ਮੈਂ ਖੇਤ ਨੂੰ ਜਾਣਾ ‘ ਇਹ ਪਿਆਰਾ ਸਿੰਘ ਦਾ ਨਿੱਤ – ਨੇਮ ਸੀ ਸਾਰੇ ਪਿੰਡ ਵਿੱਚ ਉਹ “ਬਲਦਾਂ ਵਾਲਾ ਪਿਆਰਾ ਸਿੰਘ ਦੇ ਨਾਂ ਨਾਲ ਮਸ਼ਹੂਰ ਸੀ। ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ ਵੀਹ ਵਿੱਘੇ ਜ਼ਮੀਨ ਦੀ ਖੇਤੀ ਨਗੌਰੀ ਬਲਦਾਂ ਦੀ ਜੋੜੀ ਨਾਲ ਹੀ ਕਰਦਾ ਸੀ ਅੱਜ ਵੀ ਉਸ ਦੇ ਬਲਦ ਨਵੇਂ – ਨਿਰੋਏ ਸਨ ਹਰ ਰੋਜ਼ ਸਵੇਰੇ ਉੱਠ ਕੇ ਉਹ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿੱਚ ਜਾ ਕੇ ਆਪਣਾ ਕੰਮ ਵਿੱਢ ਲੈਂਦਾ।

ਹਲ ਜੋੜਨਾ ਹੋਵੇ ਭਾਵੇਂ ਖੂਹ, ਉਹ ਹਾਜ਼ਰੀ ਖੇਤ ਵਿੱਚ ਹੀ ਖਾਂਦਾ ਸੀ। ਨਿਆਈਂਆਂ ਵਿੱਚ ਟੋਭੇ ਤੋਂ ਪਾਰ ਖੂਹ ਦੇ ਸਿਰ – ਸਦਕਾ ਉਸ ਦੇ ਖੇਤ ਹਰੇ – ਭਰੇ ਰਹਿੰਦੇ ਸਨ। ਉਸ ਨੇ ਖੇਤੀ ਦੇ ਢੰਗ – ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ। ਉਸਦਾ ਮੁੰਡਾ ਪ੍ਰੀਤਮ ਬਾਰੂਵੀਂ ਜਮਾਤ ਵਿਚ ਪੜ੍ਹਦਾ ਸੀ। ਪਾਲੀ ਉਸ ਦੀ ਧੀ ਸੀ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

1. ਪਿਆਰਾ ਸਿੰਘ ਸਵੇਰੇ ਕਿੰਨੇ ਵਜੇ ਉੱਠਦਾ ਸੀ ?
(ਉ) ਪੰਜ ਵਜੇ
(ਅ) ਛੇ ਵਜੇ ਦੇ
(ਈ) ਸੱਤ ਵਜੇ
(ਸ) ਚਾਰ ਵਜੇ।
ਉੱਤਰ :
(ਸ) ਚਾਰ ਵਜੇ।

2. ਸਵੇਰੇ – ਸਵੇਰੇ ਗੁਰਦੁਆਰੇ ਵਿੱਚੋਂ ਕਿਸ ਦੀ ਆਵਾਜ਼ ਆਉਂਦੀ ਸੀ ?
(ੳ) ਭਾਈ ਜੀ
(ਅ) ਰਾਗੀ
(ਇ) ਪ੍ਰਚਾਰਕ
(ਸ) ਕਥਾਕਾਰ।
ਉੱਤਰ :
(ੳ) ਭਾਈ ਜੀ

3. ਪਿਆਰਾ ਸਿੰਘ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਦਾ ਸੀ ?
(ਉ) ਪਸ਼ੂਆਂ ਨੂੰ ਪੱਠੇ ਪਾਉਂਦਾ
(ਅ) ਪਸ਼ੂਆਂ ਨੂੰ ਪਾਣੀ ਪਿਲਾਉਂਦਾ
(ਇ) ਹਲ ਜੋੜਦਾ
(ਸ) ਨਾਸ਼ਤਾ ਕਰਦਾ।
ਉੱਤਰ :
(ਉ) ਪਸ਼ੂਆਂ ਨੂੰ ਪੱਠੇ ਪਾਉਂਦਾ

4. ਪਿਆਰਾ ਸਿੰਘ ਇਸ਼ਨਾਨ ਕਰਦਾ ਹੋਇਆ ਮੂੰਹੋਂ ਕੀ ਬੋਲਦਾ ?
(ਉ) ਵਾਹਿਗੁਰੂ – ਵਾਹਿਗੁਰੂ
(ਆ) ਰਾਮ – ਰਾਮ
(ਇ) ਹਰੇ – ਹਰੇ
(ਸ) ਵਾਹ – ਵਾਹ।
ਉੱਤਰ :
(ਉ) ਵਾਹਿਗੁਰੂ – ਵਾਹਿਗੁਰੂ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

5. ਪਿਆਰਾ ਸਿੰਘ ਦੀ ਪਤਨੀ ਦਾ ਨਾਂ ਕੀ ਸੀ ?
(ਉ) ਸੰਤ ਕੌਰ
(ਅ) ਬਸੰਤ ਕੌਰ
(ਇ) ਧੰਨ ਕੌਰ
(ਸ) ਕੁਲਵੰਤ ਕੌਰ।
ਉੱਤਰ :
(ਇ) ਧੰਨ ਕੌਰ

6. ‘‘ਰੱਜ ਲਓ ਸ਼ੇਰੋ, ਫੇਰ ਖੇਤ ਨੂੰ ਚਲਾਂਗੇ।’ ਇਹ ਸ਼ਬਦ ਪਿਆਰਾ ਸਿੰਘ ਕਿਨ੍ਹਾਂ ਨੂੰ ਸੰਬੋਧਨ ਕਰ ਕੇ ਆਖਦਾ ਹੈ ?
(ਉ) ਨੌਕਰਾਂ ਨੂੰ
(ਅ) ਮੁੰਡਿਆਂ ਨੂੰ !
(ਈ) ਭਰਾਵਾਂ ਨੂੰ
(ਸ) ਬਲਦਾਂ ਨੂੰ।
ਉੱਤਰ :
(ਸ) ਬਲਦਾਂ ਨੂੰ।

7. ਪਿਆਰਾ ਸਿੰਘ ਖੇਤ ਨੂੰ ਜਾਣ ਤੋਂ ਪਹਿਲਾਂ ਕੀ ਪੈਂਦਾ ਸੀ ?
(ਉ) ਚਾਹ
(ਅ) ਦੁੱਧ
(ਈ) ਲੱਸੀ
(ਸ) ਪਾਣੀ।
ਉੱਤਰ :
(ਈ) ਲੱਸੀ

8. ਪਿਆਰਾ ਸਿੰਘ ਦੇ ਨਾਂ ਨਾਲ ਕਿਹੜੇ ਸ਼ਬਦ ਜੁੜੇ ਹੋਏ ਸਨ ?
(ਉ) ਸ਼ੇਰ – ਬਹਾਦਰ
(ਅ) ਬਲਦਾਂ ਵਾਲਾ
(ਈ) ਟੈਕਟਰ ਵਾਲਾ
(ਸ) ਮੁਰੱਬਿਆਂ ਵਾਲਾ।
ਉੱਤਰ :
(ਅ) ਬਲਦਾਂ ਵਾਲਾ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

9. ਪਿਆਰਾ ਸਿੰਘ ਕੋਲ ਕਿੰਨੇ ਵਿੱਘੇ ਜ਼ਮੀਨ ਸੀ ?
(ੳ) ਦਸ ਵਿੱਘੇ
(ਅ) ਪੰਦਰਾਂ ਵਿੱਘੇ
(ਈ) ਵੀਹ ਵਿੱਘੇ
(ਸ) ਪੰਝੀ ਵਿੱਘੇ॥
ਉੱਤਰ :
(ਈ) ਵੀਹ ਵਿੱਘੇ

10. ਪਿਆਰਾ ਸਿੰਘ ਕੋਲ ਕਿੰਨੇ ਬਲਦ ਸਨ ?
(ਉ) ਜੋੜੀ ਦੋ
(ਅ) ਤਿੰਨ
(ਇ) ਚਾਰ
(ਸ) ਪੰਜ॥
ਉੱਤਰ :
(ਉ) ਜੋੜੀ ਦੋ

11. ਪਿਆਰਾ ਸਿੰਘ ਦੇ ਪੁੱਤਰ ਦਾ ਨਾਂ ਕੀ ਸੀ ?
(ੳ) ਪ੍ਰੇਮ ਸਿੰਘ
(ਅ) ਪ੍ਰੀਤਮ
(ਈ) ਪ੍ਰਿਤਪਾਲ
(ਸ) ਪੀਤ ਇੰਦਰ।
ਉੱਤਰ :
(ਅ) ਪ੍ਰੀਤਮ

12. ਪਿਆਰਾ ਸਿੰਘ ਦੀਆਂ ਕਿੰਨੀਆਂ ਕੁੜੀਆਂ ਸਨ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ੳ) ਇੱਕ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

13. ਪਿਆਰਾ ਸਿੰਘ ਨੇ ਖੇਤੀ ਦੇ ਢੰਗ ਤਰੀਕੇ ਕਿਸ ਤੋਂ ਸਿੱਖ ਸਨ ?
(ਉ) ਦੋਸਤ ਤੋਂ
(ਅ) ਆਪਣੇ ਚਾਚੇ ਤੋਂ
(ਇ) ਪਿਤਾ ਦੀਦਾਰ ਸਿੰਘ ਤੋਂ
(ਸ) ਸਮਾਜ ਤੋਂ।
ਉੱਤਰ :
(ਇ) ਪਿਤਾ ਦੀਦਾਰ ਸਿੰਘ ਤੋਂ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਪਿੰਡ, ਗੁਰਦੁਆਰੇ, ਅਵਾਜ਼, ਕੰਨੀ, ਜ਼ਮੀਨ।
(ii) ਉਹ, ਮੈਂ, ਉਸ, ਆਪਣਾ।
(iii) ਹਰ, ਮਸ਼ਹੂਰ, ਹਰੀ, ਵੀਹ, ਨਵੇਂ – ਨਿਰੋਏ।
(iv) ਉੱਠ ਖੜਦਾ, ਕਰਨ ਲੱਗ ਜਾਂਦਾ, ਮਾਰਦਾ, ਭਰ ਲਿਆ, ਜਾਣਾ !

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ।

(i) ‘ਸਵੇਰੇ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਸ਼ਾਮੀਂ
(ਅ) ਸਵੇਰੇ
(ਇ) ਸੁਵਖਤੇ
(ਸ) ਸੁਬਾ।
ਉੱਤਰ :
(ਉ) ਸ਼ਾਮੀਂ

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

(ii) “ਉਹ ਹਾਜ਼ਰੀ ਖੇਤ ਵਿਚ ਹੀ ਖਾਂਦਾ।’ ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਹਾਜ਼ਰੀ
(ਅ) ਉਹ
(ਇ) ਖੇਤ
(ਸ) ਖਾਂਦਾ।
ਉੱਤਰ :

(iii) “ਇਹ ਪਿਆਰਾ ਸਿੰਘ ਦਾ ਨਿਤਨੇਮ ਸੀ। ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਇਕ
(ਅ) ਦੋ
(ਇ) ਤਿੰਨ
(ਸ) ਚਾਰ।
ਉੱਤਰ :
(ਅ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਕੰਨੀ – ਪੈਣਾ
(ii) ਨਿਤ – ਨੇਮ
(ii) ਸ਼ਾਂਤੀ
(iv) ਝਲਾਨੀ
ਉੱਤਰ :
(i) ਕੰਨੀਂ – ਪੈਣਾ – ਸੁਣਾਈ ਦੇਣਾ।
(ii) ਨਿਤ – ਨੇਮ – ਹਰ ਰੋਜ਼ ਕੀਤਾ ਜਾਣ ਵਾਲਾ ਕੰਮ (ਪਾਠ)।
(iii) ਕ੍ਰਾਂਤੀ – ਇਨਕਲਾਬ।
(iv) ਝਲਾਨੀ – ਮਿੱਟੀ ਆਦਿ ਨਾਲ ਬਣੀ ਨੀਵੀਂ ਛੱਤ ਵਾਲੀ ਰਸੋਈ।

PSEB 7th Class Punjabi Solutions Chapter 6 ਬਲਦਾਂ ਵਾਲਾ ਪਿਆਰਾ ਸਿੰਘ

4. ਰਚਨਾਤਮਕ ਕਾਰ

ਪ੍ਰਸ਼ਨ –
ਖੇਤੀ ਕਰਨ ਦੇ ਪੁਰਾਤਨ ਤੇ ਆਧੁਨਿਕ ਤਰੀਕਿਆਂ ਵਿਚ ਕੀ ਅੰਤਰ ਹੈ ?
ਉੱਤਰ :
ਖੇਤੀ ਕਰਨ ਦੇ ਪੁਰਾਤਨ ਤਰੀਕੇ ਦੇਸੀ ਸਨ ਤੇ ਇਨ੍ਹਾਂ ਵਿਚ ਖੇਤ ਵਾਹੁਣ, ਬੀਜਣ ਤੇ ਉਸ ਨੂੰ ਪਾਲਣ ਲਈ ਪਸ਼ੂਆਂ, ਲੱਕੜੀ ਤੇ ਲੋਹੇ ਦੇ ਹੱਥੀ ਬਣਾਏ ਸੰਦਾਂ (ਹਲ, ਪੰਜਾਲੀ, ਸੁਹਾਗਾਂ, ਤੰਗਲੀ, ਕਹੀ, ਰੰਬਾ ਆਦਿ ਦੇਸੀ ਰੂੜੀ ਤੇ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਾਣੀ ਵੀ ਖੂਹਾਂ ਤੇ ਢੀਂਗਲੀਆਂ ਨਾਲ ਹੀ ਦਿੱਤਾ ਜਾਂਦਾ ਸੀ। ਇਸ ਤਰੀਕੇ ਨਾਲ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰਾ ਕਰ ਲੈਂਦੇ ਸਨ ਆਧੁਨਿਕ ਖੇਤੀ ਦਾ ਆਧਾਰ ਵਪਾਰ ਹੈ, ਜਿਸ ਕਰਕੇ ਇਸਦਾ ਮਸ਼ੀਨੀਕਰਨ ਤੇ ਰਸਾਇਣੀਕਰਨ ਹੋ ਗਿਆ ਹੈ, ਜਿਸ ਕਰਕੇ ਅੱਜ ਖੇਤ ਵਾਹੁਣ, ਬੀਜਣ ਤੇ ਫ਼ਸਲ ਪਾਲਣ ਤੇ ਵੱਢਣ ਲਈ ਟਰੈਕਟਰਾਂ, ਟਿਊਬਵੈੱਲਾਂ ਤੇ ਕੰਬਾਈਨਾਂ ਆਦਿ ਮਸ਼ੀਨਾਂ, ਰਸਾਇਣਿਕ ਖਾਦਾਂ ਤੇ ਜ਼ਹਿਰੀਲੀਆਂ ਕੀੜੇਮਾਰ ਦਵਾਈਆਂ ਦੀ ਵਰਤੋਂ ਹੁੰਦੀ ਹੈ। ਅੱਜ – ਕਲ੍ਹ ਬੀਜ ਵੀ ਸੋਧੇ ਹੋਏ ਆ ਰਹੇ ਹਨ ਸਾਡੇ ਦੇਸ਼ ਵਿਚ ਅੱਜ ਕਿਸਾਨੀ ਬਹੁਤਾ ਲਾਹੇਵੰਦ ਧੰਦਾ ਨਹੀਂ ਰਿਹਾ।

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

Punjab State Board PSEB 10th Class Maths Book Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 Textbook Exercise Questions and Answers.

PSEB Solutions for Class 10 Maths Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Exercise 3.5

1. ਹੇਠਾਂ ਦਿੱਤੇ ਰੇਖੀ ਸਮੀਕਰਣਾਂ ਦੇ ਜੋੜੇ ਵਿੱਚੋਂ ਕਿਸ | ਦਾ ਇੱਕ ਵਿਲੱਖਣ ਹੱਲ ਹੈ, ਕਿਸ ਦਾ ਕੋਈ ਹੱਲ ਨਹੀਂ | ਜਾਂ ਕਿਸਦੇ ਅਸੀਮਿਤ ਰੂਪ ਵਿੱਚ ਅਨੇਕ ਹੱਲ ਹਨ । ਇੱਕ ਹੱਲ ਦੀ ਸਥਿਤੀ ਵਿੱਚ, ਉਸਨੂੰ ਤਿਰਛੀ ਗੁਣਾ ਦੀ ਵਿਧੀ ਨਾਲ ਪਤਾ ਕਰੋ ।

ਪ੍ਰਸ਼ਨ (i).
x – 3y – 3 = 0
3x – 9y – 2 = 0
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
x – 3y – 3 = 0
ਅਤੇ 3x – 9y – 2 = 0
ਇੱਥੇ a1 = 1, b1 = -3, c1 = – 3
a2 = 3, b2 = – 9, c2 = – 2
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 1
∴ ਦਿੱਤੇ ਹੋਏ ਸਮੀਕਰਣ ਜੋੜੇ ਦਾ ਕੋਈ ਹੱਲ ਨਹੀਂ ਹੈ ।

ਪ੍ਰਸ਼ਨ (ii).
2x + y = 5
3x + 2y = 8
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
2x + y = 5
ਅਤੇ 3x + 2y = 8
ਜਾਂ 2x + y – 5 = 0
ਅਤੇ 3x + 2y – 8 = 0
ਇੱਥੇ a1 = 2, b1 = 1, c1 = -5
a2 = 3, b2 = 2, c2 = – 8
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 2
∴ ਇਸ ਲਈ ਦਿੱਤੇ ਗਏ ਸਮੀਕਰਣ ਜੋੜੇ ਦਾ ਇੱਕ ਵਿਲੱਖਣ ਹੱਲ ਹੈ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 3
∴ x = 2 ਅਤੇ y = 1

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

ਪ੍ਰਸ਼ਨ (iii).
3x – 5y = 20
6r – 10y = 40
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
3x – y = 20
ਅਤੇ 6x – 10y = 40
ਜਾਂ 3x – 5y – 20 = 0
ਅਤੇ 6 – 10y – 40 = 0
ਇੱਥੇ a1 = 3, b1 = -5, c1 = – 20
a2 = 6, b2 = – 10, c2 = – 40
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 4
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 5
ਦਿੱਤੇ ਗਏ ਸਮੀਕਰਣ ਜੋੜੇ ਦੇ ਅਸੀਮਤ ਰੂਪ ਵਿਚ ਅਨੇਕ ਹਲ ਹਨ ।

ਪ੍ਰਸ਼ਨ (iv).
x – 3y – 7 = 0
3x – 3y – 15 = 0
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
x – 3y – 7 = 0
ਅਤੇ 3x – 3y – 15 = 0
ਇੱਥੇ a1 = 1, b1 = – 3, c1 = -7
a2 = 3, b2 = – 3, c2 = – 15
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 6
I ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
\(\frac{x}{24}\) = \(\frac{1}{6}\) ⇒ x = \(\frac{1}{6}\) × 24 = 4
II ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
\(\frac{y}{-6}\) = \(\frac{1}{6}\) ⇒ y = \(\frac{1}{6}\) × -6 = -1
ਇੱਥੇ x = 4, y = – 1

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

ਪ੍ਰਸ਼ਨ 2.
(i) a ਅਤੇ b ਦੇ ਕਿਹੜੇ ਮੁੱਲਾਂ ਦੇ ਲਈ, ਹੇਠਾਂ ਦਿੱਤੇ ਰੇਖੀ ਸਮੀਕਰਣਾਂ ਦੇ ਜੋੜੇ ਦੇ ਅਪਰਿਮਿਤ ਰੂਪ ਵਿਚ ਅਨੇਕ ਹੱਲ ਹੋਣਗੇ ?
2x + 3y = 7
(a – b) x + (a + b) y = 3a + b – 2
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
2 + 3y = 7
ਅਤੇ (a – b) x + (a + b) y = 3a + b – 2
ਜਾਂ 2x + 3y – 7 = 9
ਜਾਂ (a – b)x + (a + b) y – (3a + b – 2) = 0
ਇੱਥੇ a1 = 2, b1 = 3, c1 = -7.
a2 = a – b, b2 = a + b,
c2 = – (3a + b – 2)
∴ ਦਿੱਤੇ ਗਏ ਸਮੀਕਰਣ ਜੋੜੇ ਦੇ ਅਸੀਮਿਤ ਰੂਪ ਵਿਚ ਅਨੇਕ ਹੱਲ ਹਨ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 7
ਜਾਂ 6a + 2b – 4 = 7a – 7b
ਜਾਂ -a + 9b – 4 = 0
ਜਾਂ a = 9b – 4 ……(1)
II ਅਤੇ III ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
\(\frac{3}{a+b}\) = \(\frac{7}{3a+b-2}\)
ਜਾਂ 9a + 3b – 6 = 7a + 7b
ਜਾਂ 2a – 4b – 6 = 0
ਜਾਂ a – 2b – 3 = 0 .
ਸਮੀਕਰਣ (1) ਤੋਂ a ਦਾ ਮੁੱਲ ਉਪਰੋਕਤ ਵਿਚ ਪ੍ਰਤਿਸਥਾਪਿਤ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
ਜਾਂ 9b – 4 – 2b – 3 = 0
ਜਾਂ 7b – 7 = 0
ਜਾਂ 7b = 7
ਜਾਂ b = 1
b ਦਾ ਇਹ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ :
a = 9 × 1 – 4 = 9 – 4
a = 5
∴ a = 5 ਅਤੇ b = 1

ਪ੍ਰਸ਼ਨ (ii).
k ਦੇ ਕਿਹੜੇ ਮੁੱਲਾਂ ਲਈ, ਹੇਠਾਂ ਦਿੱਤੇ ਰੇਖੀ ਸਮੀਕਰਣ ਦੇ ਜੋੜੇ ਦਾ ਕੋਈ ਹੱਲ ਨਹੀਂ ਹੈ ?
3x + y = 1
(2k – 1) + (k – 1) y = 2 + 1
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
3x + y = 1
ਅਤੇ 2k – 1 x + (k -11) y = 2k + 1
ਜਾਂ 3x + y – 1 = 0
ਅਤੇ (2k – 1) x + (k – 1) y – (2k + 1) = 0
ਇੱਥੇ a1 = 3, b1 = 1, c1 = -1
a2 = (2k – 1), b2 = k – 1, c2 = – (2k + 1)
∴ ਦਿੱਤੇ ਗਏ ਸਮੀਕਰਣ ਜੋੜੇ ਦਾ ਕੋਈ ਹੱਲ ਨਹੀਂ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 8
⇒ 4k ≠ – 4
⇒ k ≠ \(-\frac{4}{4}\)
⇒ k ≠ -1
I ਅਤੇ II ਤੋਂ ਸਾਨੂੰ ਪ੍ਰਾਪਤ ਹੁੰਦਾ ਹੈ :
\(\frac{3}{2k-1}\) = \(\frac{1}{k-1}\) ⇒ 3k – 3 = 2k – 1
⇒ k = 2
∴ k = 2 ਅਤੇ k ≠ -1

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

ਪ੍ਰਸ਼ਨ 3.
ਹੇਠਾਂ ਦਿੱਤੇ ਰੇਖੀ ਸਮੀਕਰਣ ਜੋੜੇ ਨੂੰ ਪ੍ਰਤਿਸਥਾਪਨ ਅਤੇ ਤਿਰਛੀ ਗੁਣਾ ਵਿੱਧੀ ਨਾਲ ਹੱਲ ਕਰੋ । ਤੁਸੀਂ ਕਿਹੜੀ ਵਿਧੀ ਨੂੰ ਵੱਧ ਢੁਕਵੀਂ ਮੰਨਦੇ ਹੋ ?
8x + 5y = 9
3x + 2y = 4
ਹੱਲ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
8x + 5y = 9 ……(1)
3x + 2y = 4 …(2)
ਪ੍ਰਤਿਸਥਾਪਨ ਵਿਧੀ
(2) ਤੋਂ 2y = 4 – 3x
y = \(\frac{4-3x}{2}\) …(3)
y ਦਾ ਮੁੱਲ (1), ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
8x + 5[latex]\frac{4-3x}{2}[/latex] = 9
ਜਾਂ \(\frac{16x+20-15x}{2}\) = 9
ਜਾਂ x + 20 = 18
ਜਾਂ x = 18 – 20 = – 2
x ਦਾ ਇਹ ਮੁੱਲ (3) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
y = \(\frac{4-3(-2)}{2}\) = \(\frac{4+6}{2}\)
= \(\frac{10}{2}\) = 5
∴ x = – 2 ਅਤੇ y = 5
ਤਿਰਛੀ ਗੁਣਾ ਵਿਧੀ ਨਾਲ ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
8x + 5y – 9 = 0
ਅਤੇ 3x + 2y – 4 = 0
ਇੱਥੇ a1 = 8, b1 = 5, c1 = – 9
a2 = 3, b2 = 2, c2 = -4
ਹੁਣ, \(\frac{a_{1}}{a_{2}}\) = \(\frac{8}{3}\); \(\frac{b_{1}}{b_{2}}\) = \(\frac{5}{2}\);
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 9
∴ x = – 2 ਅਤੇ y = 5

4. ਹੇਠਾਂ ਦਿੱਤੀਆਂ ਸਮੱਸਿਆਵਾਂ ਵਿੱਚ ਰੇਖੀ ਸਮੀਕਰਣ ਦੇ ਜੋੜੇ ਬਣਾਉ ਅਤੇ ਉਹਨਾਂ ਦੇ ਹੱਲ ਜੇਕਰ ਉਹਨਾਂ ਦੀ ਹੋਂਦ ਹੋਵੇ) ਕਿਸੇ ਵੀ ਬੀਜ ਗਣਿਤਿਕ ਵਿਧੀ ਨਾਲ ਪਤਾ ਕਰੋ :

ਪ੍ਰਸ਼ਨ (i).
ਇਕ ਹੋਸਟਲ (Hostel) ਦੇ ਮਹੀਨਾਵਾਰ ਖਰਚ ਦਾ ਇੱਕ ਭਾਗ ਨਿਸ਼ਚਿਤ ਹੈ ਅਤੇ ਬਾਕੀ ਇਸ ‘ਤੇ ਨਿਰਭਰ ਕਰਦਾ ਹੈ ਕਿ ਵਿਦਿਆਰਥੀ ਨੇ ਕਿੰਨੇ ਦਿਨ ਭੋਜਨ ਕੀਤਾ ਹੈ । ਇੱਕ ਵਿਦਿਆਰਥੀ A ਜਿਸਨੇ 20 ਦਿਨ ਭੋਜਨ ਕੀਤਾ ਹੈ, ₹ 1000 ਹੋਸਟਲ (Hostel) ਦੇ ਖਰਚ ਲਈ ਦਿੰਦਾ ਹੈ, ਜਦੋਂ ਕਿ ਦੂਸਰਾ ਵਿਦਿਆਰਥੀ B 26 ਦਿਨ ਭੋਜਨ ਕੀਤਾ ਹੈ ₹ 1180 ਖਰਚ ਦਿੰਦਾ ਹੈ । ਨਿਸ਼ਚਿਤ ਖਰਚ ਅਤੇ ਹਰ ਇੱਕ ਦਿਨ ਦੇ ਭੋਜਨ ਦਾ ਮੁੱਲ ਪਤਾ ਕਰੋ ।
ਉੱਤਰ:
ਮੰਨ ਲਉ ਹੋਸਟਲ ਦਾ ਨਿਸ਼ਚਿਤ ਮਾਸਿਕ ਕਿਰਾਇਆ = ₹ x
ਪ੍ਰਤੀਦਿਨ ਭੋਜਨ ਦਾ ਮੁੱਲ = ₹ y
ਪਹਿਲੀ ਸ਼ਰਤ ਅਨੁਸਾਰ
x + 20y = 1000
⇒ x + 26y – 1180 = 0 ………(1)
ਦੂਸਰੀ ਸ਼ਰਤ ਅਨੁਸਾਰ. .
x + 26y = 1180
⇒ x + 26y – 1180 = 0 …..(2)
ਤਿਰਛੀ ਗੁਣਾ ਵਿਧੀ ਨਾਂਲ (1) ਅਤੇ (2) ਸਮੀਕਰਣਾਂ ਨੂੰ ਹੱਲ ਕਰਨ ਲਈ ਅਸੀਂ ਹੇਠਾਂ ਦਿੱਤਾ ਚਿੱਤਰ ਬਣਾਉਂਦੇ ਹਾਂ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 10
ਹੋਸਟਲ ਦਾ ਨਿਸ਼ਚਿਤ ਮਾਸਿਕ ਕਿਰਾਇਆ ਅਤੇ ਪ੍ਰਤੀ ਦਿਨ ਭੋਜਨ ਦਾ ਮੁੱਲ ਕੁਮਵਾਰ ₹ 400 ਅਤੇ ₹ 30 ਹੈ

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

ਪ੍ਰਸ਼ਨ (ii).
ਇੱਕ ਭਿੰਨ ਦੇ ਸਿਰਫ਼ ਅੰਸ਼ ਵਿੱਚੋਂ 1 ਘਟਾਉਣ ਨਾਲ ਉਹ \(\frac{1}{3}\) ਹੋ ਜਾਂਦੀ ਹੈ ਅਤੇ ਹਰ ਵਿੱਚ 8 ਜੋੜਨ ਨਾਲ ਉਹ \(\frac{1}{4}\) ਜਾਂਦੀ ਹੈ । ਭਿੰਨ ਪਤਾ ਕਰੋ ।
ਉੱਤਰ:
ਮੰਨ ਲਉ ਭਿੰਨ ਦਾ ਅੰਸ਼ = x
ਭਿੰਨ ਦਾ ਹਰ = y
∴ ਭਿੰਨ = \(\frac{x}{y}\)
ਪਹਿਲੀ ਸ਼ਰਤ ਅਨੁਸਾਰ
\(\frac{x-1}{y}\) = \(\frac{1}{3}\)
ਜਾਂ 3x – 3 = y
ਜਾਂ 3x – y – 3 = 0 …..(1)
ਦੂਸਰੀ ਸ਼ਰਤ ਅਨੁਸਾਰ
\(\frac{x}{y+8}\) = \(\frac{1}{4}\)
ਜਾਂ 4x = y + 8
ਜਾਂ 4x – y – 8 = 0 …(2)
ਤਿਰਛੀ ਗੁਣਾ ਡਿੱਬੀ ਨਾਲ ਸਮੀਕਰਣਾਂ (1) ਅਤੇ (2) ਨੂੰ ਹੱਲ ਕਰਨ ਲਈ ਅਸੀਂ ਹੇਠਾਂ ਦਿੱਤਾ ਚਿੱਤਰ ਬਣਾਉਂਦੇ ਹਾਂ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 11

ਪ੍ਰਸ਼ਨ (iii).
ਯਸ਼ਪਾਲ ਨੇ ਇੱਕ ਟੈਸਟ ਵਿਚੋਂ 40 ਅੰਕ ਪ੍ਰਾਪਤ ਕੀਤੇ, ਜਦੋਂ ਉਸਨੂੰ ਸਹੀ ਉੱਤਰ ਦੇ 3 ਅੰਕ ਮਿਲੇ ਅਤੇ ਗ਼ਲਤ ਉੱਤਰ ਤੇ 1 ਅੰਕ ਦੀ ਕਟੌਤੀ ਕੀਤੀ ਗਈ । ਜੇਕਰ ਉਸ ਨੂੰ ਸਹੀ ਉੱਤਰ ਦੇ 4 ਅੰਕ ਮਿਲਣ ਅਤੇ ਗ਼ਲਤ ਉੱਤਰ ਦੇ 2 ਅੰਕ ਕਟੇ ਜਾਣ ਤਾਂ ਉਹ 50 ਅੰਕ ਪ੍ਰਾਪਤ ਕਰਦਾ ਹੈ । ਟੈਸਟ ਵਿਚ ਕਿੰਨੇ ਪ੍ਰਸ਼ਨ ਸਨ ?
ਉੱਤਰ:
ਮੰਨ ਲਉ ਯਸ਼ਪਾਲ ਦੁਆਰਾ ਕੀਤੇ ਸਹੀ ਪ੍ਰਸ਼ਨ = x
ਯਸ਼ਪਾਲ ਦੁਆਰਾ ਕੀਤੇ ਗ਼ਲਤ ਪ੍ਰਸ਼ਨ = y
ਪਹਿਲੀ ਸ਼ਰਤ ਅਨੁਸਾਰ
3x – y = 40
ਜਾਂ 3x – y – 40 = 0 …….(1)
ਦੂਜੀ ਸ਼ਰਤ ਅਨੁਸਾਰ
4x – 2y = 50
ਜਾਂ 4x – 2y – 50 = 0 …(2)
ਤਿਰਛੀ ਗੁਣਾ ਵਿਧੀ ਨਾਲ ਸਮੀਕਰਣਾਂ (1) ਅਤੇ (2) ਨੂੰ ਹੱਲ ਕਰਨ ਲਈ ਅਸੀਂ ਹੇਠਾਂ ਦਿੱਤਾ ਚਿੱਤਰ ਬਣਾਉਂਦੇ ਹਾਂ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 12
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 13
⇒ y = 5
∴ ਸਹੀ ਪ੍ਰਸ਼ਨਾਂ ਦੀ ਗਿਣਤੀ = 15
ਗ਼ਲਤ ਪ੍ਰਸ਼ਨਾਂ ਦੀ ਗਿਣਤੀ = 5
ਕੁਲ ਪ੍ਰਸ਼ਨ = ਸਹੀ ਪ੍ਰਸ਼ਨ + ਗ਼ਲਤ ਪ੍ਰਸ਼ਨ
=15 + 5 = 20

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

ਪ੍ਰਸ਼ਨ (iv).
ਇੱਕ ਰਾਜਮਾਰਗ ‘ਤੇ ਦੋ ਸਥਾਨ A ਅਤੇ B, 100 ਕਿ.ਮੀ. ਦੀ ਦੂਰੀ ‘ਤੇ ਹਨ । ਇਕ ਕਾਰ A ਤੋਂ ਅਤੇ ਦੂਸਰੀ ਕਾਰ B ਤੋਂ ਇੱਕੋ ਤੋਂ ਹੀ ਸਮੇਂ ‘ਤੇ ਚਲਣਾ ਸ਼ੁਰੂ ਕਰਦੀਆਂ ਹਨ । ਜੇਕਰ ਇਹ ਕਾਰਾਂ ਅਲੱਗ-ਅਲੱਗ ਚਾਲ ਗਤੀ ਨਾਲ ਇੱਕ ਹੀ ਦਿਸ਼ਾ ਵਿੱਚ ਚਲਦੀਆਂ ਹਨ, ਤਾਂ ਇਹ 5 ਘੰਟੇ ਬਾਅਦ ਮਿਲ ਜਾਣਗੀਆਂ | ਦੋਵਾਂ ਕਾਰਾਂ ਦੀ ਗਤੀ (ਚਾਲ) ਪਤਾ ਕਰੋ ।
ਉੱਤਰ:
ਮੰਨ ਲਉ ਸਥਾਨ A ਵਾਲੀ ਕਾਰ ਦੀ ਚਾਲ = 1 ਕਿ.ਮੀ. /ਘੰਟਾ
ਅਤੇ ਸਥਾਨ B ਵਾਲੀ ਕਾਰ ਦੀ ਚਾਲ = y ਕਿ.ਮੀ. /ਘੰਟਾ
A ਅਤੇ B ਵਿਚਕਾਰਲੀ ਦੂਰੀ = 100 ਕਿ.ਮੀ.
5 ਘੰਟੇ ਦੀ ਸਥਿਤੀ ਵਿਚ
ਕਾਰ A ਦੁਆਰਾ ਤੈਅ ਕੀਤੀ ਗਈ ਦੂਰੀ = 5 ਕਿ.ਮੀ.
[∵ ਦੂਰੀ = ਚਾਲ × ਸਮਾਂ]
ਕਾਰ B ਦੁਆਰਾ ਤੈਅ ਕੀਤੀ ਗਈ ਦੂਰੀ = 5y ਕਿ.ਮੀ.
ਪਹਿਲੀ ਸ਼ਰਤ ਅਨੁਸਾਰ
5x – 5y = 100
ਜਾਂ x – y = 20
ਜਾਂ x – y – 20 = 0 …..(1)
ਇੱਕ ਘੰਟੇ ਦੀ ਸਥਿਤੀ ਵਿੱਚ
ਕਾਰ ਦੁਆਰਾ ਤੈਅ ਕੀਤੀ ਗਈ ਦੂਰੀ = 1 ਕਿ.ਮੀ.
[∵ ਦੂਰੀ = ਚਾਲ × ਸਮਾਂ]
ਕਾਰ B ਦੁਆਰਾ ਤੈਅ ਕੀਤੀ ਦੂਰੀ = y ਕਿ.ਮੀ.
ਦੂਸਰੀ ਸ਼ਰਤ ਅਨੁਸਾਰ
x + y = 10 ,
ਜਾਂ x + y – 100 = 00 …..(2)
ਤਿਰਛੀ ਗੁਣਾ ਵਿੱਧੀ ਨਾਲ ਸਮੀਕਰਣ (1) ਅਤੇ (2) ਨੂੰ ਹੱਲ ਕਰਨ ਲਈ ਅਸੀਂ ਹੇਠਾਂ ਦਿੱਤਾ ਚਿੱਤਰ ਬਣਾਉਂਦੇ ਹਾਂ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 14
ਬਿੰਦੂ A ਅਤੇ B ਤੋਂ ਚੱਲਣ ਵਾਲੀ ਕਾਰਾਂ ਦੀ ਚਾਲ ਕ੍ਰਮਵਾਰ 60 ਕਿ.ਮੀ./ਘੰਟਾ ਅਤੇ 40 ਕਿ.ਮੀ. /ਘੰਟਾ ਹੈ ।

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5

ਪ੍ਰਸ਼ਨ (v).
ਜੇਕਰ ਇੱਕ ਆਇਤ ਦੀ ਲੰਬਾਈ ਨੂੰ 5 ਇਕਾਈਆਂ ਘਟਾ ਦੇਈਏ ਅਤੇ ਚੌੜਾਈ ਨੂੰ 3 ਇਕਾਈਆਂ ਵਧਾ ਦੇਈਏ ਤਾਂ ਆਇਤ ਦਾ ਖੇਤਰਫਲ 9 ਵਰਗ ਇਕਾਈਆਂ ਘੱਟ ਜਾਂਦਾ ਹੈ । ਜੇਕਰ ਅਸੀਂ ਲੰਬਾਈ । 6 ਇਕਾਈਆਂ ਅਤੇ ਚੌੜਾਈ ਨੂੰ 2 ਇਕਾਈਆਂ ਵਧਾ ਦੇਈਏ ਤਾਂ ਖੇਤਰਫਲ 67 ਵਰਗ ਇਕਾਈਆਂ ਵੱਧ ਜਾਂਦਾ ਹੈ । ਆਇਤ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ ।
ਉੱਤਰ:
ਮੰਨ ਲਉ ਆਇਤ ਦੀ ਲੰਬਾਈ = x ਇਕਾਈਆਂ
ਆਇਤ ਦੀ ਚੌੜਾਈ = y ਇਕਾਈਆਂ
∴ ਆਇਤ ਦਾ ਖੇਤਰਫਲ = xy ਵਰਗ ਇਕਾਈਆਂ
ਪਹਿਲੀ ਸ਼ਰਤ ਅਨੁਸਾਰ
(x – 5) (y + 3) = xy – 9
ਜਾਂ xy + 3x – 5y – 15 = xy – 9
ਜਾਂ 3x – 5y – 6 = 0 ….(1)
ਦੂਸਰੀ ਸ਼ਰਤ ਅਨੁਸਾਰ
(x + 3) (y + 2) = xy + 67
ਜਾਂ xy + 2x + 3y + 6 = xy + 67
ਜਾਂ 2x + 35 – 61 = 0 …(2)
ਤਿਰਛੀ ਗੁਣਾ ਵਿਧੀ ਨਾਲ ਸਮੀਕਰਣਾਂ (1) ਅਤੇ (2) ਨੂੰ ਕੱਲ ਕਰਨ ਲਈ ਅਸੀਂ ਹੇਠਾਂ ਦਿੱਤਾ ਚਿੱਤਰ ਬਣਾਉਂਦੇ ਹਾਂ,
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.5 15
ਆਇਤ ਦੀ ਲੰਬਾਈ ਅਤੇ ਚੌੜਾਈ ਕ੍ਰਮਵਾਰ 17 ਇਕਾਈਆਂ ਅਤੇ 9 ਇਕਾਈਆਂ ਹੈ ।

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4

Punjab State Board PSEB 10th Class Maths Book Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 Textbook Exercise Questions and Answers.

PSEB Solutions for Class 10 Maths Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Exercise 3.4

1. ਹੇਠਾਂ ਦਿੱਤੇ ਸਮੀਕਰਣ ਜੋੜਿਆਂ ਨੂੰ ਵਿਲੋਪਣ ਵਿਧੀ ਅਤੇ ਪ੍ਰਤਿਸਥਾਪਨ ਵਿਧੀ ਨਾਲ ਹੱਲ ਕਰੋ ਕਿਹੜੀ ਵਿਧੀ ਵੱਧ ਉਚਿਤ ਹੈ ?

ਪ੍ਰਸ਼ਨ (i).
x + y = 5 ਅਤੇ 2x – 3y = 4
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
x + y = 5 ….(1)
ਅਤੇ 2x – 3y = 4 ….(2)
ਵਿਲੋਪਣ ਵਿਧੀ
(1) ਨੂੰ 2, ਨਾਲ ਗੁਣਾਂ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ ।
2x + 2y = 10 ….(3)
ਹੁਣ, (3) – (2) ਤੋਂ ਪ੍ਰਾਪਤ ਹੁੰਦਾ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 1
y ਦਾ ਇਹ ਮੁੱਲ (1) ਵਿਚ ਭਰਨ ‘ਤੇ ਸਾਨੂੰ ਪ੍ਰਾਪਤ ਹੁੰਦਾ
x + \(\frac{6}{5}\) = 5
ਜਾਂ x = 5 – \(\frac{6}{5}\)
= \(\frac{25-6}{5}\) = \(\frac{19}{5}\)
ਹੁਣ, x = \(\frac{19}{5}\) ਅਤੇ \(\frac{6}{5}\)
ਪ੍ਰਤਿਸਥਾਪਨ ਵਿਧੀ
(2) ਤੋਂ 2x = 4 + 3y
ਜਾਂ x = \(\frac{4+3y}{2}\) ….(4)
x ਦਾ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ | ਪ੍ਰਾਪਤ ਹੁੰਦਾ ਹੈ :
\(\frac{4+3y}{2}\) + y = 5
ਜਾਂ \(\frac{4+3y+2y}{2}\) = 5
ਜਾਂ 4 + 5y = 10
ਜਾਂ 5y = 10 – 4 = 6
ਜਾਂ y =\(\frac{6}{5}\)
y ਦਾ ਇਹ ਮੁੱਲ (4) ਵਿਚ ਪ੍ਰਤਿਸਥਾਪਿਤ ਕਰਨ ‘ਤੇ : ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 2
ਇਸ ਲਈ x = \(\frac{19}{5}\) ਅਤੇ y = \(\frac{6}{5}\)

ਪ੍ਰਸ਼ਨ (ii).
3x + 4y = 10 ਅਤੇ 2x – 2y = 2
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣਾਂ ਦਾ ਜੋੜਾ ਹੈ :
3x + 4y = 10 …….(1)
ਅਤੇ 2x – 2y = 2 ……..(2)
ਵਿਲੋਪਣ ਵਿਧੀ
ਸਮੀਕਰਣ (2) ਨੂੰ 2 ਨਾਲ ਗੁਣਾ ਕਰਨ ‘ਤੇ, ਸਾਨੂੰ ਪ੍ਰਾਪਤ ਹੁੰਦਾ ਹੈ :
4x – 4y = 4 …(3)
ਹੁਣ, (3) + (1) ਤੋਂ
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 3
x ਦਾ ਇਹ ਮੁੱਲ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3 (2) + 4y = 10
ਜਾਂ 6 + 4y = 10
ਜਾਂ 4y = 10 – 6
ਜਾਂ 4y = 4
ਜਾਂ y = \(\frac{4}{4}\) = 1
∴ x = 2 ਅਤੇ y = 1
ਤਿਸਥਾਪਨ ਵਿਧੀ
(2) ਤੋਂ
2x = 2 + 2y
ਜਾਂ x = y + 1 . . …(3)
x ਦਾ ਇਹ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3 (y + 1) + 4y = 10
ਜਾਂ 3y + 3 + 4y = 10
ਜਾਂ 7y = 10 – 3
ਜਾਂ 7y = 7
ਜਾਂ y = 1
y ਦਾ ਇਹ ਮੁੱਲ (3) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x = 1 + 1 = 2
∴ x = 2 ਅਤੇ y = 1

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4

ਪ੍ਰਸ਼ਨ (iii).
3x – 5y – 4 = 0 ਅਤੇ 9x = 2y + 7
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
3x – 5y – 4 = 0 …(1)
ਅਤੇ 9x = 2y + 7
ਜਾਂ 9x – 2y – 7 = 0 ….(2)
ਵਿਲੋਪਣ ਵਿਧੀ
(1) ਨੂੰ 3 ਨਾਲ ਗੁਣਾ ਕਰਨ ‘ਤੇ ਪ੍ਰਾਪਤ ਹੁੰਦਾ ਹੈ :
9x – 15y – 12 = 0 …(3)
ਹੁਣ, (3) – (2) ਤੋਂ ਮਿਲਦਾ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 4
y ਦਾ ਇਹ ਮੁੱਲ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 5
ਤਿਸਥਾਪਨ ਵਿਧੀ
(2) ਤੋਂ, x = \(\frac{2y+7}{9}\) …(4)
x ਦਾ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 6
ਜਾਂ -13y – 5 = 0
ਜਾਂ -13y = 5
ਜਾਂ y = \(-\frac{5}{13}\)
y ਦਾ ਇਹ ਮੁੱਲ (4) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 7

ਪ੍ਰਸ਼ਨ (iv).
\(\frac{x}{2}\) + \(\frac{2y}{3}\) -1 ਅਤੇ x – \(\frac{y}{3}\) = 3
ਉੱਤਰ:
ਦਿੱਤਾ ਗਿਆ ਰੇਖੀ ਸਮੀਕਰਣ ਜੋੜਾ ਹੈ :
\(\frac{x}{2}\) + \(\frac{2y}{3}\) = 1
ਜਾਂ \(\frac{3x+4y}{6}\) = -1
ਜਾਂ 3x + 4y = – 6 …(1)
x – \(\frac{y}{3}\) = 3
ਜਾਂ \(\frac{3x-y}{3}\) = 3
ਜਾਂ 3x – y = 9 …(2)
ਵਿਲੋਪਣ ਵਿਧੀ ।
(1) – (2) ਤੋਂ ਪ੍ਰਾਪਤ ਹੁੰਦਾ ਹੈ ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 8
y ਦਾ ਇਹ ਮੁੱਲ (1) ਵਿੱਚ ਰੱਖਣ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ |
3x + 4(-3) = – 6
ਜਾਂ 3x – 12 = – 6
ਜਾਂ 3x = -6 + 12
ਜਾਂ 3x = 6
ਜਾਂ x = \(\frac{6}{3}\) = 2
∴ x = 2, y = -3
ਤਿਸਬਾਪਨ ਵਿਧੀ :
(2) ਤੋਂ, y = 3x – 9 …..(4)
y ਦਾ ਇਹ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
3x + 4 (3x – 9) = – 6
ਜਾਂ 3x + 12x – 36 = – 6
ਜਾਂ 15x = – 6 + 36
ਜਾਂ 15x = 30
ਜਾਂ x = \(\frac{30}{15}\) = 2
x ਦਾ ਮੁੱਲ (4) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
y = 3 (2) – 9
= 6 – 9 = – 3
∴ x = 2, y = – 3

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4

2. ਹੇਠਾਂ ਦਿੱਤੀਆਂ ਸਮੱਸਿਆਵਾਂ ਦੇ ਰੇਖੀ ਸਮੀਕਰਣ ਜੋੜੇ ਬਣਾਉ ਅਤੇ ਉਹਨਾਂ ਦੇ ਹੱਲ ਜੇਕਰ ਉਸਦੀ ਹੋਂਦ ਹੋਵੇ) ਵਿਲੋਪਣ ਵਿਧੀ ਨਾਲ ਪਤਾ ਕਰੋ :

ਪ੍ਰਸ਼ਨ (i).
ਜੇਕਰ ਅਸੀਂ ਅੰਸ਼ ਵਿਚ 1 ਜੋੜ ਦੇਈਏ ਅਤੇ ਹਰ ਵਿੱਚੋਂ ਇੱਕ ਘਟਾ ਦੇਈਏ ਤਾਂ ਭਿੰਨ 1ਵਿੱਚ ਬਦਲ ਜਾਂਦੀ ਹੈ । ਜੇਕਰ ਸਿਰਫ ਹਰ ਵਿੱਚ ਜੋੜ ਦੇਈਏ ਤਾਂ ਇਹ \(\frac{1}{2}\) ਬਣ ਜਾਂਦੀ ਹੈ । ਭਿੰਨ ਪਤਾ ਕਰੋ ।
ਉੱਤਰ:
ਮੰਨ ਲਉ ਭਿੰਨ ਦਾ ਅੰਸ਼ = x
ਭਿੰਨ ਦਾ ਹਰ = y
∴ ਭਿੰਨ = \(\frac{x}{y}\)
ਪਹਿਲੀ ਸ਼ਰਤ ਅਨੁਸਾਰ
\(\frac{x+1}{y-1}\) = 1
ਜਾਂ x + 1 = y – 1
ਜਾਂ x – y + 2 = 0
ਦੂਸਰੀ ਸ਼ਰਤ ਅਨੁਸਾਰ
\(\frac{x}{y+1}\) = \(\frac{1}{2}\)
ਜਾਂ 2x = y + 1
ਜਾਂ 2x – y – 1 = 0 …..(2)
ਹੁਣ, (2) – (1) ਤੋਂ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 9
ਜਾਂ x = 3
x ਦਾ ਇਹ ਮੁੱਲ (2) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
2 × 3 – y – 1 = 0
ਜਾਂ 6 – y – 1 = 0
ਜਾਂ 5 – y = 0
ਜਾਂ y = 5
∴ ਭਿੰਨ = \(\frac{3}{5}\)

ਪ੍ਰਸ਼ਨ (ii).
ਪੰਜ ਸਾਲ ਪਹਿਲਾਂ ਨੂਰੀ ਦੀ ਉਮਰ, ਸੋਨੂੰ ਦੀ ਉਮਰ ਦਾ ਤਿੰਨ ਗੁਣਾ ਸੀ । ਦਸ ਸਾਲ ਬਾਅਦ ਨੂਰੀ ਦੀ | ਉਮਰ ,ਸੋਨੂ ਦੀ ਉਮਰ ਦਾ ਦੋ ਗੁਣਾ ਹੋ ਜਾਵੇਗੀ । ਨੂਰੀ ਅਤੇ ਸੋਨੂ ਦੀ ਉਮਰ ਕਿੰਨੀ ਹੈ ?
ਉੱਤਰ:
ਮੰਨ ਲਉ ਨੂਰੀ ਦੀ ਵਰਤਮਾਨ ਉਮਰ = x ਸਾਲ
ਸੋਨੂ ਦੀ ਵਰਤਮਾਨ ਉਮਰ = y ਸਾਲ
ਪੰਜ ਸਾਲ ਪਹਿਲਾਂ
ਨੂਰੀ ਦੀ ਉਮਰ = (x – 5) ਸਾਲ
ਸੋਨੂ ਦੀ ਉਮਰ = (y – 5) ਸਾਲ
ਪਹਿਲੀ ਸ਼ਰਤ ਅਨੁਸਾਰ
x – 5 = 3 (y – 5)
ਜਾਂ x – 5 = 3y – 15
ਜਾਂ x – 3y + 10 = 0 …(1)
ਦਸ ਸਾਲ ਬਾਅਦ
ਨੂਰੀ ਦੀ ਉਮਰ = (x + 10) ਸਾਲ
ਸੋਨੁ ਦੀ ਉਮਰ = (y + 10) ਸਾਲ
ਦੂਸਰੀ ਸ਼ਰਤ ਅਨੁਸਾਰ
x + 10 = 2 (y + 10)
ਜਾਂ x + 10 = 2y + 20
ਜਾਂ x – 2y – 10 = 0 ……(2)
ਹੁਣ (1) – (2) ਤੋਂ ਸਾਨੂੰ ਪ੍ਰਾਪਤ ਹੁੰਦਾ ਹੈ।
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 10
ਜਾਂ – y = – 20
ਜਾਂ y = 20
y ਦਾ ਮੁੱਲ (2) ਵਿੱਚ ਪ੍ਰਤਿਸਥਾਪਿਤ ਕਰਨ ’ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x – 2 (20) – 0 = 0
ਜਾਂ – 40 – 10 = 0 .
ਜਾਂ x = 50
∴ ਨੂਰੀ ਦੀ ਵਰਤਮਾਨ ਉਮਰ = 50 ਸਾਲ
ਸੋਨੂ ਦੀ ਵਰਤਮਾਨ ਉਮਰ = 20 ਸਾਲ

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4

ਪ੍ਰਸ਼ਨ (iii).
ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ 9 ਹੈ । ਇਸ ਸੰਖਿਆ ਦਾ 9 ਗੁਣਾ, ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਦਾ 2 ਗੁਣਾ ਹੈ । ਸੰਖਿਆ ਪਤਾ ਕਰੋ ।
ਉੱਤਰ:
ਮੰਨ ਲਉ ਇਕਾਈ ਅੰਕ = x
ਦਹਾਈ ਅੰਕ = y
∴ ਲੋੜੀਂਦੀ ਸੰਖਿਆ = 10y + x
ਪਹਿਲੀ ਸ਼ਰਤ ਅਨੁਸਾਰ
x + y = 9 ….(1)
ਉਲਟਾਉਣ ਤੇ
ਇਕਾਈ ਅੰਕ = y
ਦਹਾਈ ਅੰਕ = x
∴ ਸੰਖਿਆ = 10x + y
ਦੂਸਰੀ ਸ਼ਰਤ ਅਨੁਸਾਰ
9 [10y + x] = 2[10x + y]
ਜਾਂ 90y + 9x = 20x + 2y
ਜਾਂ 90y + 9x – 20x – 2y = 0
ਜਾਂ -11x + 88y = 0
ਜਾਂ x – 8y = 0
ਹੁਣ (2) – (1) ਤੋਂ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 11
y = 1
y ਦਾ ਮੁੱਲ (2) ਵਿੱਚ ਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x – 8 × 1 = 0
ਜਾਂ x = 8
∴ ਸੰਖਿਆ = 10y + x
= 10 × 1 + 8 = 18

ਪ੍ਰਸ਼ਨ (iv).
ਮੀਨਾ ₹2000 ਕਢਵਾਉਣ ਇੱਕ ਬੈਂਕ ਵਿੱਚ ਗਈ । ਉਸਨੇ ਖਜਾਨਚੀ ਨੂੰ ₹ 50 ਅਤੇ 100 ਦੇ ਨੋਟ ਦੇਣ ਲਈ ਕਿਹਾ | ਮੀਨਾ ਨੇ ਕੁੱਲ 2s ਨੋਟ ਪ੍ਰਾਪਤ ਕੀਤੇ । ਪਤਾ ਕਰੋ ਕਿ ਉਸਨੇ ₹ 50 ਅਤੇ ₹ 100 ਦੇ ਕਿੰਨੇ-ਕਿੰਨੇ ਨੋਟ ਪ੍ਰਾਪਤ ਕੀਤੇ ?
ਉੱਤਰ:
ਮੰਨ ਲਉ ਮੀਨਾ ਨੂੰ ਮਿਲੇ ਤੋਂ 50 ਦੇ ਨੋਟਾਂ ਦੀ ਸੰਖਿਆ = x
ਮੀਨਾ ਨੂੰ ਮਿਲੇ ਤੋਂ 100 ਦੇ ਨੋਟਾਂ ਦੀ ਸੰਖਿਆ = y
ਪਹਿਲੀ ਸ਼ਰਤ ਅਨੁਸਾਰ
x + y = 25 ……..(1)
ਦੂਸਰੀ ਸ਼ਰਤ ਅਨੁਸਾਰ
50x + 100y = 2000
ਜਾਂ x + 2y = 40 …(2)
ਹੁਣ (2) – (1) ਤੋਂ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 12
y ਦਾ ਮੁੱਲ (1) ਵਿੱਚ ਪ੍ਰਤਿਸਥਾਪਿਤ ਕਰਨ ‘ਤੇ ਸਾਨੂੰ ਪ੍ਰਾਪਤ ਹੁੰਦਾ ਹੈ :
x + 15 = 25
ਜਾਂ x = 25 – 15 = 10
ਮੀਨਾ ਨੂੰ ਮਿਲੇ ₹ 50 ਅਤੇ ₹ 100 ਦੇ ਨੋਟਾਂ ਦੀ ਸੰਖਿਆ ਕ੍ਰਮਵਾਰ 10 ਅਤੇ 15 ਹੈ ।

PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4

ਪ੍ਰਸ਼ਨ (v).
ਕਿਰਾਏ ‘ ਤੇ ਪੁਸਤਕਾਂ ਦੇਣ ਵਾਲੀ ਕਿਸੇ ਲਾਇਬਰੇਰੀ । ਦਾ ਪਹਿਲੇ ਤਿੰਨ ਦਿਨ ਦਾ ਇੱਕ ਨਿਸ਼ਚਿਤ ਕਿਰਾਇਆ ਹੈ ਅਤੇ ਉਸ ਤੋਂ ਬਾਅਦ ਹਰ ਇੱਕ ਵਾਧੂ ਦਿਨ ਦਾ ਕਿਰਾਇਆ ਅਲੱਗ ਹੈ । ਸਰਿਤਾ ਨੇ ਸੱਤ ਦਿਨ ਤੱਕ ਇੱਕ ਪੁਸਤਕ ਰੱਖਣ ਲਈ ₹ 27 ਦਿੱਤੇ, ਜਦਕਿ ਮੰਜੂ ਨੇ ਇੱਕ ਪੁਸਤਕ ਪੰਜ ਦਿਨ ਰੱਖਣ ਲਈ ₹ 21 ਦਿੱਤੇ । ਨਿਸ਼ਚਿਤ ਕਿਰਾਇਆ ਅਤੇ ਹਰ ਇੱਕ ਵਾਧੂ ਦਿਨ ਦਾ ਕਿਰਾਇਆ ਪਤਾ ਕਰੋ ।
ਉੱਤਰ:
ਮੰਨ ਲਉ ਪਹਿਲੇ ਤਿੰਨ ਦਿਨਾਂ ਦਾ ਨਿਸ਼ਚਿਤ ਕਿਰਾਇਆ = ₹ 1
ਹਰ ਇੱਕ ਵਾਧੂ ਦਿਨ ਦਾ ਕਿਰਾਇਆ = ₹ y
ਸਰਿਤਾ ਦੀ ਸਥਿਤੀ
x + 4y = 27 ….(1)
ਮੰਜੂ ਦੀ ਸਥਿਤੀ
x + 2y = 21 ……(2)
ਹੁਣ, (1) – (2) ਤੋਂ ਪ੍ਰਾਪਤ ਹੁੰਦਾ ਹੈ :
PSEB 10th Class Maths Solutions Chapter 3 ਦੋ ਚਲਾਂ ਵਿੱਚ ਰੇਖੀ ਸਮੀਕਰਣਾਂ ਦੇ ਜੋੜੇ Ex 3.4 13
y ਦਾ ਇਹ ਮੁੱਲ (2) ਵਿੱਚ ਪ੍ਰਤਿਸਥਾਪਿਤ ਕਰਨ ਤੇ ਸਾਨੂੰ | ਪ੍ਰਾਪਤ ਹੁੰਦਾ ਹੈ :
x + 2 (3) = 21
ਜਾਂ x + 6 = 21
ਜਾਂ x = 21 – 6 = 15
ਪਹਿਲੇ ਤਿੰਨ ਦਿਨਾਂ ਦਾ ਨਿਸ਼ਚਿਤ ਕਿਰਾਇਆ ਅਤੇ ਹਰੇਕ ਵਾਧੂ ਦਿਨ ਦਾ ਅਲਗ ਕਿਰਾਇਆ ਕੁਮਵਾਰ ₹ 15 ਅਤੇ ₹ 3 ਹੈ ।

PSEB 7th Class Punjabi Solutions Chapter 5 ਮਾਂ ਦਾ ਪਿਆਰ

Punjab State Board PSEB 7th Class Punjabi Book Solutions Chapter 5 ਮਾਂ ਦਾ ਪਿਆਰ Textbook Exercise Questions and Answers.

PSEB Solutions for Class 7 Punjabi Chapter 5 ਮਾਂ ਦਾ ਪਿਆਰ (1st Language)

Punjabi Guide for Class 7 PSEB ਮਾਂ ਦਾ ਪਿਆਰ Textbook Questions and Answers

ਮਾਂ ਦਾ ਪਿਆਰ ਪਾਠ-ਅਭਿਆਸ

1. ਦੱਸੋ :

(ਉ) ਮਾਂ ਆਪਣੀ ਉਲਾਦ ਲਈ ਕੀ-ਕੀ ਕਰਦੀ ਹੈ ?
ਉੱਤਰ :
ਮਾਂ ਔਲਾਦ ਲਈ ਗੁਰੂਆਂ – ਪੀਰਾਂ ਤੇ ਦੇਵੀ – ਦੇਵਤਿਆਂ ਅੱਗੇ ਮੰਨਤਾਂ ਮੰਨਦੀ ਹੈ।

(ਅ) ਮਾਂ ਆਪਣੇ ਬੱਚੇ ਦਾ ਪਾਲਣ-ਪੋਸਣ ਕਿਵੇਂ ਕਰਦੀ ਹੈ ?
ਉੱਤਰ :
ਮਾਂ ਲਾਡ – ਪਿਆਰ ਕਰਦੀ ਹੋਈ ਰੀਝਾਂ ਤੇ ਸਧਰਾਂ ਨਾਲ ਬੱਚੇ ਦਾ ਪਾਲਣ – ਪੋਸ਼ਣ ਕਰਦੀ ਹੈ। ਉਹ ਉਸ ਦੇ ਬਿਮਾਰ ਹੋਣ ਦੀ ਸੂਰਤ ਵਿਚ ਉਸ ਦੇ ਦੁਆ – ਦਾਰੂ ਉੱਤੇ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ।

PSEB 7th Class Punjabi Solutions Chapter 5 ਮਾਂ ਦਾ ਪਿਆਰ

(ਏ) ਬੱਚੇ ‘ਤੇ ਜੇ ਕੋਈ ਦੁੱਖ ਆ ਜਾਵੇ ਤਾਂ ਮਾਂ ਕੀ ਕਰਦੀ ਹੈ ?
ਉੱਤਰ :
ਜਦੋਂ ਬੱਚੇ ‘ਤੇ ਦੁੱਖ ਆਉਂਦਾ ਹੈ, ਤਾਂ ਮਾਂ ਪੁਕਾਰਦੀ ਹੈ ਕਿ ਕੋਈ ਉਸ ਦਾ ਦੁੱਖ ਦੂਰ ਕਰਨ ਲਈ ਬਹੁੜੇ।ਉਹ ਉਸ ਨੂੰ ਰਾਜੀ – ਖੁਸ਼ੀ ਦੇਖਣ ਲਈ ਉਸ ਦੇ ਦੁਆ – ਦਾਰੂ ਉੱਤੇ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ ਤੇ ਇਸ ਕੰਮ ਵਿਚ ਰਤਾ ਕੰਜੂਸੀ ਨਹੀਂ ਕਰਦੀ।

(ਸ) ਮਾਂ ਨੂੰ ਆਂਦਰਾਂ ਦਾ ਸਾਕ ਕਿਉਂ ਕਿਹਾ ਜਾਂਦਾ ਹੈ ?
ਉੱਤਰ :
ਕਿਉਂਕਿ ਮਾਂ ਨੇ ਬੱਚੇ ਨੂੰ ਆਪਣੇ ਪੇਟ ਵਿਚ ਰੱਖ ਕੇ ਆਪਣੇ ਖੂਨ ਨਾਲ ਪਾਲਿਆ ਤੇ ਫਿਰ ਜਨਮ ਦਿੱਤਾ ਹੁੰਦਾ ਹੈ, ਇਸ ਕਰਕੇ ਉਸ ਨੂੰ ‘ਆਂਦਰਾਂ ਦਾ ਸਾਕ ਕਿਹਾ ਜਾਂਦਾ ਹੈ।

2. ਹੇਠ ਲਿਖੀਆਂ ਕਾਵਿ-ਸਤਰਾਂ ਪਾਠ ਦੇ ਆਧਾਰ ‘ਤੇ ਪੂਰੀਆਂ ਕਰੋ:

(ੳ) ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ,
_____________________
_____________________

(ਅ) ਰੀਝਾਂ, ਸੱਧਰਾਂ ਨਾਲ ਉਹ ਪਾਲਦੀ ਏ,
_____________________
_____________________

(ਏ) ਰਿਦਾ ਵੇਖ ਕੇ, ਖਿੜਦਾ ਏ ਚਿੱਤ ਉਸ ਦਾ,
_____________________
_____________________

(ਸ) ਸੁਣੇ ਵਾਜ ਤੇ, ਸਾਹ ਵਿੱਚ ਸਾਹ ਆਵੇ,
_____________________
_____________________
ਉੱਤਰ :
(ੳ) ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ,
ਲੱਖਾਂ ਮਨ ਵਿਚ, ਮੰਨਤਾਂ ਧਾਰਦੀ ਮਾਂ !

PSEB 7th Class Punjabi Solutions Chapter 5 ਮਾਂ ਦਾ ਪਿਆਰ

(ਆ) ਰੀਝਾਂ, ਸੱਧਰਾਂ ਨਾਲ ਉਹ ਪਾਲਦੀ ਏ,
ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ।

(ਈ) ਰਿੜ੍ਹਦਾ ਵੇਖ ਕੇ, ਖਿੜਦਾ ਏ ਚਿੱਤ ਉਸਦਾ,
ਫੜ – ਫੜ ਬਾਂਹਵਾਂ ਨੂੰ, ਫੇਰ ਖਲ੍ਹਾਰਦੀ ਮਾਂ॥

(ਸ) ਸੁਣੇ ‘ਵਾਜ ਤੇ ਸਾਹ ਵਿਚ ਸਾਹ ਆਵੇ,
ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ।

3. ਔਖੇ ਸ਼ਬਦਾਂ ਦੇ ਅਰਥ:

  • ਔਲਾਦ : ਉਲਾਦ, ਸੰਤਾਨ
  • ਸੱਧਰਾਂ : ਇੱਛਾਵਾਂ, ਰੀਝਾਂ
  • ਔਕੜਾਂ : ਮੁਸੀਬਤਾਂ, ਮੁਸ਼ਕਲਾਂ
  • ਸਦਕੜੇ ਜਾਣਾ : ਵਾਰੇ ਜਾਣਾ, ਕੁਰਬਾਨ ਹੋਣਾ
  • ਦੁਲਾਰਦੀ : ਪਿਆਰ ਕਰਦੀ
  • ਬਹੁੜੀ : ਮਦਦ ਲਈ ਕੀਤੀ ਪੁਕਾਰ
  • ਸਰਫ਼ਾ ਕਰਨਾ : ਕੰਜੂਸੀ ਕਰਨੀ

4. ਹੇਠ ਲਿਖਿਆਂ ਨੂੰ ਵਾਕਾਂ ਵਿੱਚ ਵਰਤੋਂ :

ਚੁੰਮਣਾ-ਚੱਟਣਾ, ਕਲੇਜੇ ਨੂੰ ਠਾਰਨਾ, ਲੋਰੀਆਂ, ਚਾਅ-ਮਲਾਰ, ਡੋਬੂ ਪੈਣਾ, ਆਂਦਰਾਂ ਦਾ ਸਾਕ, ਪਿਆਰ ਦੀ ਪੁਤਲੀ, ਉੱਥੇ ਸਾਹ ਲੈਣਾ
ਉੱਤਰ :

  • ਚੁੰਮਣਾ – ਚੱਟਣਾ ਪਿਆਰ ਕਰਨਾ) – ਮਾਂ ਆਪਣੇ ਬੱਚੇ ਨੂੰ ਚੁੰਮ – ਚੱਟ ਕੇ ਪਿਆਰ ਕਰਦੀ ਹੈ।
  • ਕਲੇਜੇ ਨੂੰ ਠਾਰਨਾ (ਦਿਲ ਵਿਚ ਠੰਢ ਪੈਣੀ) – ਆਪਣੇ ਬੱਚੇ ਨੂੰ ਹਿੱਕ ਨਾਲ ਲਾ ਕੇ ਮਾਂ ਦਾ ਕਲੇਜਾ ਠਰ ਗਿਆ।
  • ਔਕੜਾਂ ਮੁਸ਼ਕਲਾਂ) – ਜੰਗਲ ਦਾ ਰਾਹ ਔਕੜਾਂ ਭਰਿਆ ਸੀ।
  • ਲੋਰੀਆਂ (ਬੱਚੇ ਨੂੰ ਸੁਲਾਉਣ ਲਈ ਗਾਇਆ ਜਾਣ ਵਾਲਾ ਗੀਤ) – ਮਾਂ ਆਪਣੇ ਬੱਚੇ ਨੂੰ ਸੁਲਾਉਣ ਲਈ ਲੋਰੀਆਂ ਦੇ ਰਹੀ ਸੀ।
  • ਚਾਅ – ਮਲ੍ਹਾਰ ਕਰਨਾ ਪਿਆਰ ਤੇ ਸਧਰਾਂ ਨਾਲ ਭਰੇ ਹੋਣਾ) – ਮਾਂ ਆਪਣੇ ਬੱਚੇ ਨੂੰ ਬੜੇ ਚਾਅ – ਮਲ੍ਹਾਰ ਕਰ ਕੇ ਪਾਲਦੀ ਹੈ।
  • ਡੋਬੂ ਪੈਣਾ (ਦਿਲ ਘਟਣਾ, ਹੌਸਲਾ ਟੁੱਟਣਾ) – ਜਦੋਂ ਬੱਚਾ ਸਮੇਂ ਸਿਰ ਘਰ ਨਾ ਆਵੇ, ਤਾਂ ਮਾਂ ਦੇ ਦਿਲ ਨੂੰ ਡੋਬੂ ਪੈਂਦੇ ਹਨ।
  • ਆਂਦਰਾਂ ਦਾ ਸਾਕ ਡੂੰਘਾ ਕੁਦਰਤੀ ਰਿਸ਼ਤਾ) – ਮਾਂ ਦਾ ਆਪਣੇ ਬੱਚੇ ਨਾਲ ਆਂਦਰਾਂ ਦਾ ਸਾਕ ਹੁੰਦਾ ਹੈ, ਇਸੇ ਕਰਕੇ ਉਹ ਉਸ ਦਾ ਰਤਾ ਵਿਸਾਹ ਨਹੀਂ ਕਰਦੀ।
  • ਪਿਆਰ ਦੀ ਪੁਤਲੀ (ਪਿਆਰ ਦੀ ਪੁਤਲੀ) – ਮਾਂ ਪਿਆਰ ਦੀ ਪੁਤਲੀ ਹੈ। ਉਹ ਆਪਣੇ ਬੱਚੇ ਲਈ ਹਮੇਸ਼ਾ ਪਿਆਰ ਨਾਲ ਭਰੀ ਰਹਿੰਦੀ ਹੈ।
  • ਉੱਭੇ ਸਾਹ ਲੈਣਾ (ਹਉਕੇ ਲੈ ਕੇ ਰੋਣਾ – ਮਾਂ ਤੋਂ ਵਿਛੜ ਕੇ ਬੱਚਾ ਉੱਭੇ ਸਾਹ ਲੈ ਕੇ ਰੋ ਰਿਹਾ ਸੀ।
  • ਸਰਫਾ ਕਰਨਾ ਕੰਜੂਸੀ ਕਰਨੀ) – ਅੱਜ ਦੇ ਮਹਿੰਗਾਈ ਦੇ ਯੁਗ ਵਿਚ ਸਰਫ਼ਾ ਕਰ ਕੇ ਹੀ ਘਰ ਦੇ ਖ਼ਰਚੇ ਪੂਰੇ ਹੁੰਦੇ ਹਨ।

PSEB 7th Class Punjabi Solutions Chapter 5 ਮਾਂ ਦਾ ਪਿਆਰ

ਵਿਦਿਆਰਥੀ ਲਈ:

ਵਿਦਿਆਰਥੀ ‘ਮੇਰੇ ਮਾਤਾ ਜੀ ਵਿਸ਼ੇ ‘ਤੇ ਕਵਿਤਾ, ਕਹਾਣੀ ਜਾਂ ਲੇਖ ਲਿਖਣ ਅਤੇ ਆਪਣੀ ਸ਼੍ਰੇਣੀ ਵਿੱਚ ਪੜ੍ਹ ਕੇ ਸੁਣਾਉਣ।

PSEB 7th Class Punjabi Guide ਮਾਂ ਦਾ ਪਿਆਰ Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ :

ਪ੍ਰਸ਼ਨ 1.
(i) ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ii) ‘ਮਾਂ ਦਾ ਪਿਆਰ ਕਵਿਤਾ ਦੀਆਂ ਛੇ ਸਤਰਾਂ ਜ਼ਬਾਨੀ ਲਿਖੋ।

(ੳ) ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ,
ਲੱਖਾਂ ਮਨ ਵਿਚ, ਮੰਨਤਾਂ ਧਾਰਦੀ ਮਾਂ ਨੂੰ
ਮੁੜ – ਮੁੜ ਵੇਖਦੀ, ਲਾਡ – ਪਿਆਰ ਕਰਦੀ,
ਚੁੰਮ – ਚੱਟ ਕਲੇਜੇ ਨੂੰ ਠਾਰਦੀ ਮਾਂ !
ਰੀਝਾਂ, ਸੱਧਰਾਂ ਨਾਲ ਉਹ ਪਾਲਦੀ ਏ,
ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ।
ਉੱਤਰ :
(i) ਜੇਕਰ ਤੁਸੀਂ ਸੱਚ ਪੁੱਛਦੇ ਹੋ, ਤਾਂ ਇਹ ਗੱਲ ਠੀਕ ਹੈ ਕਿ ਔਲਾਦ ਦੀ ਪ੍ਰਾਪਤੀ ਲਈ ਮਾਂ ਆਪਣੇ ਮਨ ਵਿਚ ਗੁਰੂਆਂ – ਪੀਰਾਂ ਤੇ ਦੇਵੀ – ਦੇਵਤਿਆਂ ਅੱਗੇ ਲੱਖਾਂ ਮੰਨਤਾਂ ਮੰਨਦੀ ਹੈ। ਉਸ ਦਾ ਆਪਣੀ ਔਲਾਦ ਨਾਲ ਇੰਨਾ ਪਿਆਰ ਹੁੰਦਾ ਹੈ ਕਿ ਉਹ ਮੁੜ – ਮੁੜ ਉਸ ਵਲ ਦੇਖਦੀ ਹੋਈ ਉਸ ਦੇ ਦੁਖ – ਸੁਖ ਦਾ ਖ਼ਿਆਲ ਰੱਖਦੀ ਹੈ ਅਤੇ ਲਾਡ – ਪਿਆਰ ਨਾਲ ਚੁੰਮਦੀ ਚੱਟਦੀ ਹੋਈ ਆਪਣੇ ਦਿਲ ਨੂੰ ਠਾਰਦੀ ਹੈ। ਮਾਂ ਔਲਾਦ ਨੂੰ ਰੀਝਾਂ ਤੇ ਸੱਧਰਾਂ ਨਾਲ ਪਾਲਦੀ ਹੋਈ ਆਪਣੇ ਸਿਰ ਉੱਤੇ ਲੱਖਾਂ ਮੁਸ਼ਕਿਲਾਂ ਨੂੰ ਸਹਾਰਦੀ ਹੈ।

(ii) (ਉੱਪਰ ਲਿਖੀਆਂ ਸਤਰਾਂ ਜ਼ਬਾਨੀ ਯਾਦ ਕਰੋ)
ਔਖੇ ਸ਼ਬਦਾਂ ਦੇ ਅਰਥ – ਮੰਨਤਾਂ ਧਾਰਦੀ – ਮੰਨਤਾਂ ਮੰਨਦੀ। ਕਲੇਜੇ ਨੂੰ ਠਾਰਨਾ – ਦਿਲ ਵਿਚ ਠੰਢ ਪੈਣੀ ਸੱਧਰਾਂ ਇੱਛਾਵਾਂ, ਉਮੰਗਾਂ।

PSEB 7th Class Punjabi Solutions Chapter 5 ਮਾਂ ਦਾ ਪਿਆਰ

ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਅ) ਕਦੀ ਅੱਕਦੀ, ਥੱਕਦੀ ਮੂਲ ਨਾਹੀਂ,
ਦੁੱਖ ਸਹਿਣ ਤੋਂ, ਕਦੀ ਨਾ ਹਾਰਦੀ ਮਾਂ।
ਦੇ – ਦੇ ਲੋਰੀਆਂ, ਬੱਚਾ ਖਿਡਾਉਂਦੀ ਏ,
ਮਨੋਂ ਰਾਜੇ ਦੇ, ਮਹਿਲ ਉਸਾਰਦੀ ਮਾਂ
ਵਾਰੀ, ਘੋਲੀ, ਸਦਕੜੇ, ਲੱਖ ਵਾਰੀ,
ਆਖ – ਆਖ ਕੇ ਮੁੰਹੋਂ ਪੁਕਾਰਦੀ ਮਾਂ।
ਉੱਤਰ :
ਮਾਂ ਆਪਣੀ ਔਲਾਦ ਦੀ ਪਾਲਣਾ ਕਰਦੀ ਹੋਈ ਕਦੀ ਅੱਕਦੀ – ਥੱਕਦੀ ਨਹੀਂ ਅਤੇ ਨਾ ਹੀ ਇਸ ਖ਼ਾਤਰ ਦੁੱਖ ਸਹਿਣ ਤੋਂ ਪਿੱਛੇ ਹਟਦੀ ਹੈ। ਉਹ ਲੋਰੀਆਂ ਦੇ – ਦੇ ਕੇ ਬੱਚੇ ਨੂੰ ਖਿਡਾਉਂਦੀ ਹੈ ਅਤੇ ਆਪਣੇ ਦਿਲ ਵਿਚ ਆਪਣੇ ਬੱਚੇ ਨੂੰ ਇਕ ਰਾਜੇ ਦਾ ਰੂਪ ਦੇ ਕੇ ਉਸ ਲਈ ਸਧਰਾਂ ਦੇ ਮਹਿਲ ਉਸਾਰਦੀ ਰਹਿੰਦੀ ਹੈ। ਮਾਂ ਆਪਣੇ ਬੱਚੇ ਨੂੰ “ਵਾਰੀ, ਘੋਲੀ’ ਤੇ ‘ਸਦਕੇ’ ਸ਼ਬਦ ਵਾਰ – ਵਾਰ ਕਹਿ ਕੇ ਉਸ ਦੀ ਪਾਲਣਾ ਕਰਦੀ ਹੈ।

ਔਖੇ ਸ਼ਬਦਾਂ ਦੇ ਅਰਥ – ਵਾਰੀ, ਘੋਲੀ, ਸਦਕੜੇ – ਕੁਰਬਾਨ ਜਾਣਾ।

ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ

(ਈ) ਰਿੜ੍ਹਦਾ ਵੇਖ ਕੇ, ਖਿੜਦਾ ਏ ਚਿੱਤ ਉਸ ਦਾ,
ਫੜ – ਫੜ ਬਾਹਵਾਂ ਨੂੰ, ਫੇਰ ਖਲ੍ਹਾਰਦੀ ਮਾਂ
ਦਿਨੇ ਰਾਤ ਹੀ, ਚਾਅ – ਮਲ੍ਹਾਰ ਕਰਦੀ,
ਖਿੜ – ਖਿੜ ਹੱਸਦੀ, ਜਦੋਂ ਦੁਲਾਰਦੀ ਮਾਂ
ਸਮਾਂ ਪਾ ਕੇ ਜਦੋਂ ਫਿਰਨ – ਤੁਰਨ ਲੱਗੇ,
ਜੱਫੀ ਪਾਣ ਲਈ ਬਾਂਹਵਾਂ ਪਸਾਰਦੀ ਮਾਂ।
ਉੱਤਰ :
ਜਦੋਂ ਬੱਚਾ ਰਿੜ੍ਹਨਾ ਸ਼ੁਰੂ ਕਰਦਾ ਹੈ, ਤਾਂ ਮਾਂ ਦਾ ਮਨ ਖਿੜ ਜਾਂਦਾ ਹੈ। ਫਿਰ ਉਹ ਉਸ ਨੂੰ ਬਾਂਹਾਂ ਤੋਂ ਫੜ ਕੇ ਖੜ੍ਹਾ ਹੋਣਾ ਸਿਖਾਉਂਦੀ ਹੈ। ਉਸ ਨੂੰ ਵਧਦਾ – ਫੁਲਦਾ ਦੇਖ ਕੇ ਉਸ ਨੂੰ ਪਿਆਰ ਕਰਦੀ ਹੋਈ ਉਹ ਖਿੜ – ਖਿੜ ਕੇ ਹੱਸਦੀ ਹੈ। ਕੁੱਝ ਸਮੇਂ ਮਗਰੋਂ ਜਦੋਂ ਬੱਚਾ ਫਿਰਨ – ਤੁਰਨ ਲਗਦਾ ਹੈ, ਤਾਂ ਮਾਂ ਉਸ ਨੂੰ ਜੱਫੀ ਪਾਉਣ ਲਈ ਬਾਂਹਾਂ ਪਸਾਰਨ ਲਗਦੀ ਹੈ।

ਔਖੇ ਸ਼ਬਦਾਂ ਦੇ ਅਰਥ – ਖਿੜਦਾ ਏ ਚਿਤ – ਮਨ ਖੁਸ਼ ਹੋ ਜਾਂਦਾ ਖਲਾਰਦੀ – ਖੜ੍ਹਾ ਕਰਦੀ। ਦੁਲਾਰਦੀ – ਪਿਆਰ ਕਰਦੀ !

PSEB 7th Class Punjabi Solutions Chapter 5 ਮਾਂ ਦਾ ਪਿਆਰ

ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਖੇਡਣ ਜਾਣ ਲਈ, ਜਦੋਂ ਤਿਆਰ ਹੋਵੇ,
ਪਾ – ਪਾ ਕੱਪੜੇ, ਮੁੰਹ ਸੁਆਰਦੀ ਮਾਂ।
ਕਦੀ ਘੜੀ ਜੇ, ਉਸ ਨੂੰ ਦੇਰ ਲੱਗੇ,
ਵਿਚ ਫ਼ਿਕਰ ਦੇ ਸਮਾਂ ਗੁਜ਼ਾਰਦੀ ਮਾਂ।
ਉੱਥੇ ਸਾਹ ਲੈਂਦੀ, ਡੋਬੂ ਪੈਣ ਆ ਕੇ,
ਮੁੜ – ਮੁੜ ਬਾਰੀ ’ਚੋਂ ਝਾਤੀਆਂ ਮਾਰਦੀ ਮਾਂ।
ਸੁਣੇ ’ਵਾਜ ਤੇ, ਸਾਹ ਵਿਚ ਸਾਹ ਆਵੇ,
ਮਿਰਚਾਂ ਲੈ ਕੇ ਸਿਰ ਤੋਂ ਵਾਰਦੀ, ਮਾਂ !
ਉੱਤਰ :
ਵਧ – ਫੁਲ ਰਿਹਾ ਬੱਚਾ ਜਦੋਂ ਬਾਹਰ ਖੇਡਣ ਜਾਣ ਲਈ ਤਿਆਰ ਹੁੰਦਾ ਹੈ, ਤਾਂ ਮਾਂ ਉਸ ਦਾ ਮੂੰਹ ਸੁਆਰ ਕੇ ਉਸ ਦੇ ਕੱਪੜੇ ਪਾਉਂਦੀ ਹੈ। ਜੇਕਰ ਉਸ ਨੂੰ ਬਾਹਰੋਂ ਆਉਣ ਵਿਚ ਕੁੱਝ ਦੇਰ ਹੋ ਜਾਵੇ, ਤਾਂ ਉਹ ਸਾਰਾ ਸਮਾਂ ਫ਼ਿਕਰਾਂ ਵਿਚ ਗੁਜ਼ਾਰਦੀ ਹੋਈ ਉੱਤੇ ਸਾਹ ਲੈਂਦੀ ਹੈ। ਉਸ ਦੇ ਦਿਲ ਨੂੰ ਡੋਬੂ ਪੈਂਦੇ ਹਨ ਤੇ ਮੁੜ – ਮੁੜ ਬਾਰੀ ਵਿਚ ਬਾਹਰ ਝਾਤੀਆਂ ਮਾਰਦੀ ਹੋਈ ਮਾਂ ਆਪਣੇ ਬੱਚੇ ਦੀ ਉਡੀਕ ਕਰਦੀ ਹੈ। ਇਸ ਸਮੇਂ ਉਡੀਕਦੀ ਮਾਂ ਨੂੰ ਜਦੋਂ ਕਿਧਰੋਂ ਬੱਚੇ ਦੀ ਅਵਾਜ਼ ਸੁਣਾਈ ਦਿੰਦੀ ਹੈ, ਤਾਂ ਉਸ ਦੇ ਸਾਹ ਵਿਚ ਸਾਹ ਆਉਂਦਾ ਹੈ। ਉਹ ਆਪਣੇ ਬੱਚੇ ਦੀ ਨਜ਼ਰ ਉਤਾਰਨ ਲਈ ਉਸ ਦੇ ਸਿਰ ਉੱਤੋਂ ਮਿਰਚਾਂ ਵਾਰ ਕੇ ਸਾੜਦੀ ਹੈ।

ਔਖੇ ਸ਼ਬਦਾਂ ਦੇ ਅਰਥ – ਉੱਭੇ ਸਾਹ ਲੈਣੇ – ਹਉਕੇ ਲੈ ਕੇ ਰੋਣਾ ! ਡੋਬੂ ਪੈਣੇ – ਦਿਲ ਘਟਣਾ ਸਾਹ ਵਿਚ ਸਾਹ ਆਉਣਾ ਫ਼ਿਕਰ ਘਟਣਾ, ਮਨ ਨੂੰ ਸ਼ਾਂਤੀ ਮਿਲਣੀ।

ਪ੍ਰਸ਼ਨ 5.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਹ) ਦੁੱਖ – ਰੋਗ, ਜੇ ਕਦੇ ਕੋਈ ਆਣ ਲੱਗੇ,
‘ਬਹੁੜੀ ਕਰੋਂ ਕੋਈ, ਫੇਰ ਪੁਕਾਰਦੀ ਮਾਂ॥
ਦੌਲਤ ਪਾਣੀ ਦੇ, ਵਾਂਗਰਾਂ ਰੋੜ ਦੇਂਦੀ,
ਸਰਫ਼ਾ ਕਰੇ ਨਾ, ਓਸ ਦੁਖਿਆਰ ਦੀ
ਮਾਂ ਨੂੰ ਭਾਵੇਂ ਕਿੱਡਾ ਹੀ, ਬੱਚਾ ਨਾਲਾਇਕ ਹੋਵੇ,
ਉਹਨੂੰ ਫੇਰ ਵੀ, ਨਹੀਂ ਦੁਰਕਾਰਦੀ ਮਾਂ॥
“ਅੰਮ੍ਰਿਤ’ ਸੱਚਾ ਹੈ, ਸਾਕ ਇਹ ਆਂਦਰਾਂ ਦਾ,
ਸੱਚ – ਮੁੱਚ ਹੀ ਪੁਤਲੀ, ਪਿਆਰ ਦੀ ਮਾਂ।
ਉੱਤਰ :
ਅੰਮ੍ਰਿਤ ਕਹਿੰਦੀ ਹੈ ਕਿ ਜੇਕਰ ਬੱਚੇ ਨੂੰ ਕੋਈ ਦੁੱਖ – ਤਕਲੀਫ਼ ਆ ਲੱਗੇ, ਤਾਂ ਮਾਂ ਕਿਸੇ ਦੁੱਖ ਦੂਰ ਕਰਨ ਵਾਲੇ ਨੂੰ ਬਹੁੜਨ ਲਈ ਪੁਕਾਰਦੀ ਹੈ। ਉਹ ਆਪਣੇ ਬੱਚੇ ਦਾ ਦੁੱਖ ਦੂਰ ਕਰਨ ਲਈ ਪੈਸਾ ਪਾਣੀ ਵਾਂਗ ਰੋੜ੍ਹ ਦਿੰਦੀ ਹੈ ਤੇ ਰਤਾ ਵੀ ਕੰਜੂਸੀ ਨਹੀਂ ਕਰਦੀ। ਮਾਂ ਆਪਣੇ ਬੱਚੇ ਨੂੰ ਭਾਵੇਂ ਉਹ ਕਿੰਨਾ ਵੀ ਨਾਲਾਇਕ ਹੋਵੇ, ਕਦੇ ਬੁਰੇ ਸ਼ਬਦ ਨਹੀਂ ਬੋਲਦੀ। ਮਾਂ ਦਾ ਬੱਚੇ ਲਈ ਪਿਆਰ ਆਂਦਰਾਂ ਦਾ ਸੱਚਾ ਪਿਆਰ ਹੈ। ਇਸ ਪਿਆਰ ਨੂੰ ਦੇਖ ਕੇ ਮਾਂ ਸਚਮੁੱਚ ਹੀ ਪਿਆਰ ਦੀ ਪੁਤਲੀ ਜਾਪਦੀ ਹੈ।

PSEB 7th Class Punjabi Solutions Chapter 5 ਮਾਂ ਦਾ ਪਿਆਰ

ਔਖੇ ਸ਼ਬਦਾਂ ਦੇ ਅਰਥ – ਬਹੁੜੀ ਕਰੋ – ਕੋਈ ਉਸ ਦਾ ਦੁੱਖ ਦੂਰ ਕਰਨ ਵਿਚ ਸਹਾਇਤਾ ਕਰੇ। ਸਰਫ਼ਾ – ਕੰਜੂਸੀ, ਬੱਚਤ। ਦੁਰਕਾਰਦੀ – ਬੁਰੇ ਸ਼ਬਦ ਕਹਿਣਾ ਸਾਕ ਇਹ ਆਂਦਰਾਂ ਦਾ – ਅੰਦਰ ਦਾ ਪਿਆਰ, ਦਿਲੀ ਪਿਆਰ।

2. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
“ਮੇਰੇ ਮਾਤਾ ਜੀ ਵਿਸ਼ੇ ਉੱਤੇ ਕਵਿਤਾ/ਕਹਾਣੀ/ਲੇਖ ਲਿਖੋ।
ਉੱਤਰ :
ਨੋਟ – (ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਲੇਖ – ਰਚਨਾ ਵਾਲਾ ਭਾਗ॥

3. ਵਿਆਕਰਨ

ਪ੍ਰਸ਼ਨ –
ਹੇਠ ਲਿਖੀਆਂ ਸਤਰਾਂ ਵਿਚੋਂ ਨਾਂਵ ਤੇ ਪੜਨਾਂਵ ਸ਼ਬਦ ਚੁਣ ਕੇ ਲਿਖੋ
ਸੱਚ ਪੁੱਛੋ ਤਾਂ ਏਸ ਔਲਾਦ ਪਿੱਛੇ , ਲੱਖਾਂ ਮਨ ਵਿਚ, ਮੰਨਤਾਂ ਧਾਰਦੀ ਮਾਂ॥ ਮੁੜ – ਮੁੜ ਵੇਖਦੀ, ਲਾਡ – ਪਿਆਰ ਕਰਦੀ। ਚੁੰਮ – ਚੱਟ ਕਲੇਜੇ ਨੂੰ ਠਾਰਦੀ ਮਾਂ। ਰੀਝਾਂ, ਸੱਧਰਾਂ ਨਾਲ ਉਹ ਪਾਲ਼ਦੀ ਏ, ਸਿਰ ‘ਤੇ ਔਕੜਾਂ ਲੱਖ ਸਹਾਰਦੀ ਮਾਂ।
ਉੱਤਰ :
ਨਾਂਵ – ਸੱਚ, ਔਲਾਦ, ਮਨ, ਮੰਨਤਾਂ, ਲਾਡ – ਪਿਆਰ, ਕਲੇਜੇ, ਰੀਝਾਂ, ਸੱਧਰਾਂ, ਸਿਰ, ਔਕੜਾਂ।

ਪੜਨਾਂਵ – ਏ, ਉਹ।

PSEB 7th Class Punjabi Solutions Chapter 4 ਘੜੇ ਦਾ ਪਾਣੀ

Punjab State Board PSEB 7th Class Punjabi Book Solutions Chapter 4 ਘੜੇ ਦਾ ਪਾਣੀ Textbook Exercise Questions and Answers.

PSEB Solutions for Class 7 Punjabi Chapter 4 ਘੜੇ ਦਾ ਪਾਣੀ (1st Language)

Punjabi Guide for Class 7 PSEB ਘੜੇ ਦਾ ਪਾਣੀ Textbook Questions and Answers

ਘੜੇ ਦਾ ਪਾਣੀ ਪਾਠ-ਅਭਿਆਸ

1. ਦੱਸ :

(ਉ) ਘੜੇ ਦੇ ਹੋਰ ਰੂਪ ਕਿਹੜੇ-ਕਿਹੜੇ ਹਨ ?
ਉੱਤਰ :
ਮੱਟ, ਘੜੀ, ਸੁਰਾਹੀ, ਚਾਟੀ, ਮੱਘਾ, ਝੱਕਰਾ, ਝੱਕਰੀ ਤੇ ਤੌੜੀ ਆਦਿ ਸਾਰੇ ਘੜੇ ਦੇ ਹੋਰ ਰੂਪ ਹਨ ?

(ਅ) ਘੜੇ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ?
ਉੱਤਰ :
ਘੜੇ ਦੀ ਵਰਤੋਂ ਪਾਣੀ ਨੂੰ ਸੰਭਾਲਣ, ਸਾਜ਼ ਦੇ ਰੂਪ ਵਿਚ ਵਜਾਉਣ, ਪੂਜਾ – ਪਾਠ ਸਮੇਂ ਕੁੰਭ ਦਾ ਜਲ ਸਾਂਭਣ ਤੇ ਮ੍ਰਿਤਕ ਦੀ ਅੰਤਮ ਰਸਮ ਨਿਭਾਉਣ ਲਈ ਕੀਤੀ ਜਾਂਦੀ ਹੈ।

PSEB 7th Class Punjabi Solutions Chapter 4 ਘੜੇ ਦਾ ਪਾਣੀ

(ਈ) ਪੁਰਾਣੇ ਸਮੇਂ ਵਿੱਚ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕੀ ਕੀਤਾ ਜਾਂਦਾ ਸੀ ?
ਉੱਤਰ :
ਪੁਰਾਣੇ ਸਮੇਂ ਵਿਚ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਰਾਜੇ – ਮਹਾਰਾਜੇ ਅਤੇ ਪਰਉਪਕਾਰੀ ਲੋਕ ਕਿਸੇ ਛਾਂਦਾਰ ਰੁੱਖ ਜਾਂ ਕਿਸੇ ਕੰਮ – ਸਾਰੁ ਛੱਤ ਛੰਨ) ਹੇਠ ਥਾਂ – ਥਾਂ ਪਿਆਓ ਬਿਠਾਉਂਦੇ ਸਨ। ਉੱਥੇ ਘੜੇ ਅਤੇ ਮੱਟ ਰੇਤੇ ਉੱਤੇ ਰੱਖੇ ਹੁੰਦੇ ਸਨ। ਇਨ੍ਹਾਂ ਘੜਿਆਂ ਦਾ ਠੰਢਾ ਪਾਣੀ ਪੀ ਕੇ ਰਾਹੀਆਂ ਨੂੰ ਇਕ ਵਾਰੀ ਤਾਂ ਸੁਰਤ ਆ ਜਾਂਦੀ ਸੀ।

(ਸ) ਪੁਰਾਣੇ ਸਮਿਆਂ ਵਿੱਚ ਖੁਹਾਂ ਤੋਂ ਪਾਣੀ ਲਿਆਉਣ ਲਈ ਮੁਟਿਆਰਾਂ ਕੀ ਕੁਝ ਕਰਦੀਆਂ ਸਨ ?
ਉੱਤਰ :
ਪਰਾਣੇ ਸਮੇਂ ਵਿਚ ਖੁਹਾਂ ਤੋਂ ਪਾਣੀ ਲਿਆਉਣ ਲਈ ਮਟਿਆਰਾਂ ਘੜਿਆਂ ਦੀ ਵਰਤੋਂ ਕਰਦੀਆਂ ਸਨ।

‘ਵੱਧ ਘੜੇ ਸਿਰਾਂ ਉੱਤੇ ਚੁੱਕਦੀਆਂ ਤੇ ਉਹ ਇਸ ਕੰਮ ਵਿਚ ਇਕ – ਦੂਜੀ ਨਾਲ ਜ਼ਿੰਦ – ਜ਼ਿਦ ਕੇ ਮੁਕਾਬਲੇ ਕਰਦੀਆਂ। ਉਹ ਆਮ ਕਰਕੇ ਦੋ – ਦੋ ਘੜੇ ਸਿਰਾਂ ਉੱਤੇ ਚੁੱਕ ਕੇ ਤੇ ਇਕ ਘੜਾ ਬੱਚੇ ਨੂੰ ਕੁੱਛੜ ਚੁੱਕਣ ਵਾਂਗ ਢਾਕ ਉੱਤੇ ਰੱਖ ਕੇ, ਅਠਖੇਲੀਆਂ ਕਰਦੀਆਂ ਤੁਰਦੀਆਂ ਹਨ। ਵਿਆਹੀਆਂ ਇਸਤਰੀਆਂ ਸੂਫ਼ ਦੇ ਘਗਰੇ ਪਾ ਕੇ ਖੂਹਾਂ ਤੋਂ ਘੜਿਆਂ ਵਿਚ ਪਾਣੀ ਢੋਂਦੀਆਂ।

(ਹ) ਅਜੋਕੇ ਸਮੇਂ ਵਿੱਚ ਘੜਾ ਕਿੰਨਾ ਕੁ ਮਹੱਤਵਪੂਰਨ ਹੈ ?
ਉੱਤਰ :
ਅਜੋਕੇ ਮਾਹੌਲ ਵਿਚ ਘੜਾ ਬਹੁਤਾ ਮਹੱਤਵਪੂਰਨ ਨਹੀਂ ਰਿਹਾ, ਕਿਉਂਕਿ ਪਹਿਲੇ ਸਮੇਂ ਵਿਚ ਘੜਾ ਖੂਹ ਆਦਿ ਤੋਂ ਲਿਆਂਦੇ ਪਾਣੀ ਨੂੰ ਸੰਭਾਲਣ ਲਈ ਵਰਤਿਆ ਜਾਂਦਾ ਸੀ। ਪਰੰਤ ਅੱਜ – ਕਲ ਘਰ – ਘਰ ਨਲਕੇ ਤੇ ਟਟੀਆਂ ਲੱਗਣ ਕਾਰਨ ਤੇ ਫ਼ਰਿਜ਼ ਆਉਣ ਕਾਰਨ ਪਾਣੀ ਘਰ ਵਿਚ ਹਰ ਸਮੇਂ ਮਿਲ ਜਾਂਦਾ ਹੈ, ਇਸ ਕਰਕੇ ਘੜਾ ਬਹੁਤਾ ਮਹੱਤਵਪੂਰਨ ਨਹੀਂ ਰਿਹਾਂ !

(ਕ) ਮਨੁੱਖੀ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਤੇ ਇਹ ਤੱਤ ਘੜੇ ਵਿੱਚ ਕਿਵੇਂ ਸਮਾਏ ਹੋਏ ਹਨ ?
ਉੱਤਰ :
ਮਨੁੱਖੀ ਸਰੀਰ ਮਿੱਟੀ, ਪਾਣੀ, ਹਵਾ, ਅਗਨੀ ਤੇ ਅਕਾਸ਼ ਦਾ ਬਣਿਆ ਹੋਇਆ ਹੈ। ਘੜੇ ਵਿਚ ਵੀ ਇਹ ਪੰਜੇ ਤੱਤ ਮੌਜੂਦ ਹਨ। ਮਿੱਟੀ ਨੂੰ ਪਾਣੀ ਵਿਚ ਗੁੰਨ ਕੇ ਖੁੱਲ੍ਹੇ ਅਕਾਸ਼ ਹੇਠ ਚੱਕ ਉੱਤੇ ਹਵਾ ਦੇ ਮਿੱਠੇ ਹਿਲੋਰਿਆਂ ਨਾਲ ਕਾਰੀਗਰ ਬਣਾਉਂਦਾ ਹੈ ਤੇ ਫਿਰ ਉਸ ਨੂੰ ਅਗਨੀ ਵਿਚ ਪਕਾਇਆ ਜਾਂਦਾ ਹੈ।

PSEB 7th Class Punjabi Solutions Chapter 4 ਘੜੇ ਦਾ ਪਾਣੀ

2. ਪੜੋ, ਸਮਝੋ ਤੇ ਲਿਖੋ:

  1. ਰੰਗਾ : ਬੁਰਾ
  2. ਅਸਲੀ : _____________
  3. ਖ਼ੁਸ਼ੀ : _____________
  4. ਸਾਫ਼ : _____________
  5. ਅੰਮ੍ਰਿਤ : _____________
  6. ਠੰਢਾ : _____________
  7. ਮਿੱਠਾ : _____________
  8. ਵਿਆਹੀਆਂ : _____________
  9. ਰਾਤ : _____________
  10. ਸਵੇਰੇ : _____________
  11. ਸਰਦੀ : _____________

ਉੱਤਰ :

  1. ਚੰਗਾ – ਬੁਰਾ
  2. ਅਸਲੀ – ਨਕਲੀ
  3. ਖ਼ੁਸ਼ੀ – ਗ਼ਮੀ
  4. ਸਾਫ਼ – ਗੰਦਾ
  5. ਅੰਮ੍ਰਿਤ – ਜ਼ਹਿਰ
  6. ਠੰਢਾ – ਤੱਤਾ
  7. ਮਿੱਠਾ – ਕੌੜਾ, ਛਿੱਕਾ, ਖੱਟਾ
  8. ਵਿਆਹੀਆਂ – ਕੁਆਰੀਆਂ
  9. ਰਾਤ – ਦਿਨ
  10. ਸਵੇਰੇ – ਤ੍ਰਿਕਾਈਂ
  11. ਸਰਦੀ – ਗਰਮੀ

3. ਔਖੇ ਸ਼ਬਦਾਂ ਦੇ ਅਰਥ :

  • ਵਜੰਤਰੀ : ਸਾਜ਼ ਵਜਾਉਣ ਵਾਲਾ
  • ਅਠਖੇਲੀਆਂ : ਮਸਤੀ
  • ਵਹਿੰਗੀ : ਚੀਜ਼ਾਂ ਰੱਖਣ ਲਈ ਤੱਕੜੀ ਵਰਗੀ ਦੋ ਛਾਬਿਆਂ ਵਾਲੀ ਚੀਜ਼
  • ਚਹਿਲ-ਪਹਿਲ : ਰੌਣਕ
  • ਸ਼ਰੀਕ : ਭਾਈਵਾਲ, ਸਾਥੀ, ਬਰਾਬਰ ਹੱਕ ਰੱਖਦਾ
  • ਤੰਦਰੁਸਤ : ਅਰੋਗ, ਸਿਹਤਮੰਦ
  • ਬਹੁੜਦਾ : ਪਹੁੰਚਦਾ, ਅੱਪੜਦਾ, ਆਉਂਦਾ
  • ਮੰਤਵ : ਉਦੇਸ਼
  • ਲੋਪ ਹੋਣਾ : ਗੁਆਚ ਜਾਣਾ, ਗੁੰਮ ਹੋ ਜਾਣਾ
  • ਗੁਣਕਾਰੀ : ਲਾਭਦਾਇਕ, ਫ਼ਾਇਦੇਮੰਦ, ਉਪਯੋਗੀ

PSEB 7th Class Punjabi Solutions Chapter 4 ਘੜੇ ਦਾ ਪਾਣੀ

4. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਇਤਰਾਜ਼, ਸਮਾਗਮ, ਪਰੰਪਰਾ, ਪਰਉਪਕਾਰੀ, ਅਠਖੇਲੀਆਂ, ਗਾਇਬ, ਕਾਰੀਗਰ, ਚਮਤਕਾਰ, ਖ਼ਰੀਦਾਰ
ਉੱਤਰ :

  • ਇਤਰਾਜ਼ (ਵਿਰੋਧ, ਨਾ – ਮਨਜ਼ੂਰੀ) – ਮੈਨੂੰ ਤੇਰੇ ਰਵੱਈਏ ਵਿਰੁੱਧ ਸਖ਼ਤ ਇਤਰਾਜ਼ ਹੈ। ਤੈਨੂੰ ਵੱਡਿਆਂ ਨਾਲ ਇਸ ਤਰ੍ਹਾਂ ਅਪਮਾਨਜਨਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ।
  • ਸਮਾਗਮ (ਜੋੜ – ਮੇਲਾ, ਉਤਸਵ – ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਕੂਲ ਦੇ ਇਨਾਮ ਵੰਡ ਸਮਾਗਮ ਵਿਚ ਹਿੱਸਾ ਲਿਆ।
  • ਪਰੰਪਰਾ (ਰੀਤ) – ਹਿੰਦੂਆਂ ਵਿਚ ਵਿਆਹ ਸਮੇਂ ਮੁੰਡੇ – ਕੁੜੀ ਨੂੰ ਵੇਦੀ ਨਾਲ ਲਾਵਾਂ ਦੇਣ ਦੀ ਪਰੰਪਰਾ ਬਹੁਤ ਪੁਰਾਣੀ ਹੈ।
  • ਪਰਉਪਕਾਰੀ (ਦੂਜਿਆਂ ਲਈ ਭਲੇ ਦੇ ਕੰਮ ਕਰਨਾ) – ਭਗਤ ਪੂਰਨ ਸਿੰਘ ਜੀ ਇਕ ਪਰਉਪਕਾਰੀ ਗੁਰਸਿੱਖ ਸਨ।
  • ਅਠਖੇਲੀਆਂ (ਮੌਜ ਮਸਤੀ – ਬਹੁਤ ਸਾਰੀਆਂ ਮੁਟਿਆਰਾਂ ਖੂਹਾਂ ਤੋਂ ਸਿਰਾਂ ਉੱਤੇ ਪਾਣੀ ਦੇ ਭਰੇ ਦੋ – ਦੋ ਘੜੇ ਰੱਖ ਕੇ ਅਠਖੇਲੀਆਂ ਕਰਦੀਆਂ ਹੋਈਆਂ ਘਰਾਂ ਨੂੰ ਆਉਂਦੀਆਂ ਸਨ।
  • ਗਾਇਬ (ਛਿਪਿਆ, ਓਹਲੇ – ਦਿਨ ਵੇਲੇ ਸੂਰਜ ਦੀ ਰੋਸ਼ਨੀ ਵਿਚ ਅਸਮਾਨ ਦੇ ਤਾਰੇ ਗਾਇਬ ਹੋ ਜਾਂਦੇ ਹਨ।
  • ਕਾਰੀਗਰ ਹੱਥੀਂ ਕੰਮ ਵਿਚ ਨਿਪੁੰਨ – ਇਹ ਮਸ਼ੀਨ ਕੋਈ ਕਾਰੀਗਰ ਆਦਮੀ ਹੀ ਚਲਾ ਸਕਦਾ ਹੈ।
  • ਚਮਤਕਾਰ ਹੈਰਾਨੀ ਭਰਿਆ ਕੰਮ – ਕੰਪਿਊਟਰ ਦੀ ਕਾਢ ਸਾਇੰਸ ਦਾ ਬਹੁਤ ਵੱਡਾ ਚਮਤਕਾਰ ਹੈ।
  • ਖ਼ਰੀਦਦਾਰ ਖ਼ਰੀਦਣ ਵਾਲਾ) – ਸਬਜ਼ੀ ਮੰਡੀ ਵਿਚ ਖ਼ਰੀਦਦਾਰਾਂ ਦੀ ਭੀੜ ਲੱਗੀ ਹੋਈ ਸੀ।
  • ਗੁਣਕਾਰੀ ਲਾਭਦਾਇਕ) – ਫਲ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਹਨ।
  • ਚਮਤਕਾਰ ਕਰਾਮਾਤ, ਅਣਹੋਣੀ ਘਟਨਾ) – ਸਾਰੇ ਧਾਰਮਿਕ ਮਹਾਪੁਰਖਾਂ ਦੀਆਂ ਜ਼ਿੰਦਗੀਆਂ ਚਮਤਕਾਰਾਂ ਨਾਲ ਭਰੀਆਂ ਹੋਈਆਂ ਹਨ।
  • ਕਲਾਮਈ (ਜਿਸ ਕੰਮ ਵਿਚ ਕਲਾ ਹੋਵੇ) – ਫੁੱਲਾਂ ਦੇ ਗੁਲਦਸਤੇ ਬੜੇ ਕਲਾਮਈ ਢੰਗ ਨਾਲ ਸਜਾਏ ਹੋਏ ਸਨ।

5. ਇਸ ਪਾਠ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣ ਕੇ ਸੂਚੀ ਤਿਆਰ ਕਰੋ।
ਵਿਆਕਰਨ: ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ
ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਅਨੁਸਾਰ ਕਿਰਿਆ-ਸ਼ਬਦ ਤਿੰਨ ਪ੍ਰਕਾਰ ਦੇ ਹੁੰਦੇ ਹਨ:
ਸਧਾਰਨ ਕਿਰਿਆ, ਨਾਰਥਕ ਕਿਰਿਆ, ਦੂਹਰੀ ਨਾਰਥਕ ਕਿਰਿਆ

1. ਸਧਾਰਨ ਕਿਰਿਆ : ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਹੈ, ਉਸ ਕਿਰਿਆ ਨੂੰ ਸਧਾਰਨ ਕਿਰਿਆ ਕਿਹਾ ਜਾਂਦਾ ਹੈ, ਜਿਵੇਂ : ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਸਾਫ਼ ਕੀਤਾ ਜਾਂਦਾ ਹੈ। ਇਸ ਵਾਕ ਵਿੱਚ ਲਕੀਰੇ ਗਏ ਸ਼ਬਦ ਸਧਾਰਨ ਕਿਰਿਆ ਹਨ।
2. ਪ੍ਰੇਰਨਾਰਥਕ ਕਿਰਿਆ : ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਨਹੀਂ ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ, ਉਸ ਨੂੰ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ, ਜਿਵੇਂ : ਨਾਭੇ ਦਾ ਰਾਜਾ ਹਰ ਰੋਜ਼ ਮੰਡੀ ਗੋਬਿੰਦਗੜ੍ਹ ਤੋਂ ਪੀਣ ਲਈ ਘੜੇ ਦਾ ਪਾਣੀ ਮੰਗਵਾਉਂਦਾ ਸੀ ਲਕੀਰੇ ਗਏ ਸ਼ਬਦ ਪ੍ਰੇਰਨਾਰਥਕ ਕਿਰਿਆ ਹਨ।
3. ਦਹਰੀ ਪ੍ਰੇਰਨਾਰਥਕ ਕਿਰਿਆ : ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਸੇ ਤੀਜੇ ਵਿਅਕਤੀ ਕੋਲੋਂ ਕਰਵਾਉਣ ਲਈ ਕਹਿੰਦਾ ਹੈ, ਉਸ ਕਿਰਿਆ ਨੂੰ ਦੂਹਰੀ ਪ੍ਰੇਰਨਾਰਥਕ ਕਿਰਿਆ ਕਹਿੰਦੇ ਹਨ, ਜਿਵੇਂ : ਪੁਰਾਣੇ ਵੇਲਿਆਂ ਵਿੱਚ ਸਰਦੇ-ਪੁੱਜਦੇ ਘਰ ਮਹਿਰਿਆਂ ਤੋਂ ਪਾਣੀ ਭਰਵਾਉਂਦੇ ਸਨ।

ਉਪਰੋਕਤ ਵਾਕ ਵਿੱਚ ਲਕੀਰੇ ਗਏ ਸ਼ਬਦ ਦੂਹਰੀ ਪ੍ਰਨਾਰਥਕ ਕਿਰਿਆ ਦੀ ਉਦਾਹਰਨ ਹਨ।

PSEB 7th Class Punjabi Solutions Chapter 4 ਘੜੇ ਦਾ ਪਾਣੀ

ਬੱਚਿਆਂ ਲਈ :
ਪੀਣ ਵਾਲੇ ਪਾਣੀ ਦੀ ਸਾਂਭ-ਸੰਭਾਲ , ਬੱਚਤ ਅਤੇ ਮਹੱਤਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇ।

PSEB 7th Class Punjabi Guide ਪੰਜਾਬ ਦੀ ਲੋਕ-ਗਾਇਕਾ: ਸੁਰਿੰਦਰ ਕੌਰ Important Questions and Answers

ਪ੍ਰਸ਼ਨ –
“ਘੜੇ ਦਾ ਪਾਣੀ ਲੇਖ ਦਾ ਸਾਰ ਲਿਖੋ।
ਉੱਤਰ :
ਘੜੇ ਦਾ ਪਾਣੀ ਕਿਸੇ ਵੇਲੇ ਸਭ ਨੂੰ ਚੰਗਾ ਲਗਦਾ ਸੀ ! ਘੜੇ ਵਾਂਗ ਪਾਣੀ ਨੂੰ ਸਾਂਭਣ ਲਈ ਮੱਟ, ਘੜੀਆਂ, ਸਰਾਹੀਆਂ, ਚਾਟੀ, ਝੱਕਰਾ, ਝੱਕਰੀ ਤੇ ਤੌੜੀ ਆਦਿ ਦੀ ਵਰਤੋਂ ਹੁੰਦੀ ਸੀ।

ਘੜੇ ਦਾ ਅਸਲ ਮੰਤਵ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੁੰਦਾ ਸੀ। ਇਸ ਨੂੰ ਉਂਗਲਾਂ ਵਿਚ ਛੱਲਾ ਪਾ ਕੇ ਸਾਜ਼ ਦੇ ਰੂਪ ਵਿਚ ਵਜਾਇਆ ਵੀ ਜਾਂਦਾ ਹੈ। ਖ਼ੁਸ਼ੀ ਦੇ ਮੌਕਿਆਂ ਉੱਤੇ ਮੁਟਿਆਰਾਂ ਘੜੇ ਦੇ ਤਾਲ ਉੱਤੇ ਗੀਤ ਗਾਉਂਦੀਆਂ ਹਨ ਤੇ ਉਨ੍ਹਾਂ ਦੇ ਬੋਲ ਵਜਦੇ ਘੜੇ ਨਾਲ ਇਕਮਿਕ ਹੋਏ ਪ੍ਰਤੀਤ ਹੁੰਦੇ ਹਨ। ਪੁਰਾਣੇ ਸਮੇਂ ਵਿਚ ਜਦੋਂ ਖੂਹ ਨਹੀਂ ਸਨ ਹੁੰਦੇ, ਤਾਂ ਲੋਕ ਟੋਭਿਆਂ ਅਤੇ ਤਲਾਬਾਂ ਦੇ ਪਾਣੀ ਉੱਤੇ ਹੀ ਗੁਜ਼ਾਰਾ ਕਰਦੇ ਸਨ। ਉਸ ਸਮੇਂ ਘੜਿਆਂ ਨੂੰ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਨੂੰ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਸੀ।

ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ ਕੁੰਭ ਦਾ ਜਲ ਕਿਹਾ ਜਾਂਦਾ ਹੈ। ਸ਼ਰਧਾਲੂ ਇਸ ਪਵਿੱਤਰ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ। ਕੋਈ ਸਮਾਂ ਸੀ, ਜਦੋਂ ਰਾਜੇ, ਮਹਾਰਾਜੇ ਤੇ ਪਰਉਪਕਾਰੀ ਲੋਕ ਪਿਆਸੇ ਰਾਹੀਆਂ ਦੀ ਪਿਆਸ ਬੁਝਾਉਣ ਲਈ ਕਿਸੇ ਛਾਂਦਾਰ ਰੁੱਖ ਜਾਂ ਕਿਸੇ ਕੰਮ – ਸਾਰੁ ਛੱਤ ਹੇਠ ਥਾਂ – ਥਾਂ ਪਿਆਉ ਬਿਠਾ ਦਿੰਦੇ ਸਨ। ਉੱਥੇ ਵੀ ਘੜੇ ਅਤੇ ਮੱਟ ਹੀ ਰੇਤ ਉੱਤੇ ਰੱਖੇ ਹੋਏ ਹੁੰਦੇ ਸਨ। ਨਾਭੇ ਦਾ ਰਾਜਾ ਹਰ ਰੋਜ਼ ਮੰਡੀ ਗੋਬਿੰਦਗੜ੍ਹ ਤੋਂ, ਜੋ ਕਿ 24 ਮੀਲ ਦੂਰ ਸੀ, ਦੋ ਘੜੇ ਪਾਣੀ ਮੰਗਵਾਉਂਦਾ ਹੁੰਦਾ ਸੀ। ਅੱਜ ਵੀ ਲੋਕਾਂ ਦਾ ਵਿਸ਼ਵਾਸ ਹੈ ਕਿ ਮੰਡੀ ਗੋਬਿੰਦਗੜ ਦਾ ਪਾਣੀ ਆਲੇ – ਦੁਆਲੇ ਦੇ ਪਾਣੀਆਂ ਤੋਂ ਵਧੇਰੇ ਮਿੱਠਾ ਤੇ ਪੀਣ ਯੋਗ ਹੈ।

ਪਹਿਲਾਂ ਜਦੋਂ ਘਰਾਂ ਵਿਚ ਨਲਕੇ ਨਹੀਂ ਸਨ ਲੱਗੇ, ਤਾਂ ਖੂਹਾਂ ਤੋਂ ਪਾਣੀ ਲਿਆਉਣ ਲਈ ਘੜਿਆਂ ਦੀ ਵਰਤੋਂ ਹੀ ਹੁੰਦੀ ਸੀ। ਮੁਟਿਆਰਾਂ ਇਕ – ਦੂਜੇ ਨਾਲ ਜ਼ਿਦ – ਜ਼ਿਦ ਕੇ ਵੱਧ ਤੋਂ ਵੱਧ ਪਾਣੀ ਦੇ ਭਰੇ ਘੜੇ ਸਿਰਾਂ ਉੱਤੇ ਚੁੱਕਦੀਆਂ। ਉਹ ਆਮ ਕਰਕੇ ਦੋ – ਦੋ ਘੜੇ ਸਿਰਾਂ ਉੱਤੇ ਰੱਖ ਕੇ ਤੇ ਇਕ ਬੱਚੇ ਨੂੰ ਢਾਕ ਉੱਤੇ ਚੁੱਕ ਕੇ ਅਠਖੇਲੀਆਂ ਕਰਦੀਆਂ ਹੋਈਆਂ ਜਾਂਦੀਆਂ।

PSEB 7th Class Punjabi Solutions Chapter 4 ਘੜੇ ਦਾ ਪਾਣੀ

ਵਿਆਹੀਆਂ ਇਸਤਰੀਆਂ ਸੂਫ਼ ਦੇ ਘਗਰੇ ਪਾ ਕੇ ਖੂਹਾਂ ਤੋਂ ਪਾਣੀ ਢੋਂਦੀਆਂ ਸਨ ਘਰਾਂ ਵਿਚ ਨਲਕੇ ਤੇ ਟੂਟੀਆਂ ਲੱਗਣ ਨਾਲ ਖੁਹਾਂ ਦੀ ਚਹਿਲ – ਪਹਿਲ ਤਾਂ ਬਿਲਕੁਲ ਅਲੋਪ ਹੋ ਗਈ ਹੈ। ਉੱਬ ਘੜੇ ਦਾ ਪਾਣੀ ਪਿੰਡਾਂ ਦੇ ਆਮ ਘਰਾਂ ਵਿਚ ਅਜੇ ਵੀ ਮਿਲਦਾ ਹੈ, ਪਰੰਤੂ ਜਿੱਥੇ ਫ਼ਰਿਜ਼ ਆ ਗਏ ਹਨ, ਉੱਥੇ ਘੜਾ ਨਹੀਂ ਰਿਹਾ। ਸ਼ਹਿਰਾਂ ਵਿਚੋਂ ਤਾਂ ਘੜੇ ਬਿਲਕੁਲ ਹੀ ਗਾਇਬ ਹੋ ਗਏ ਹਨ ਸ਼ਾਇਦ ਹੀ ਕਿਸੇ ਦੇ ਘਰ ਘੜਾ ਹੋਵੇ। ਸ਼ਹਿਰੀਏ ਤਾਂ ਫ਼ਰਿਜ਼ ਦਾ ਪਾਣੀ ਪੀਣ ਵਿਚ ਹੀ ਮਾਣ ਸਮਝਦੇ ਹਨ।

ਫ਼ਰਿਜ਼ ਜਾਂ ਵਾਟਰ ਕੂਲਰ ਘੜੇ ਦਾ ਸ਼ਰੀਕ ਹੈ। ਫ਼ਰਿਜ਼ ਨਾਲੋਂ ਘੜੇ ਦਾ ਪਾਣੀ ਕਈ ਗੱਲਾਂ ਵਿਚ ਲਾਭਦਾਇਕ ਹੈ। ਰਾਤ ਨੂੰ ਭਰੇ ਘੜੇ ਦੇ ਪਾਣੀ ਦੇ ਸਵੇਰੇ ਉੱਠਦਿਆਂ ਹੀ ਦੋ – ਤਿੰਨ ਗਲਾਸ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਦਾ ਪਾਣੀ ਹਰ ਰੁੱਤ ਵਿਚ ਪੀਤਾ ਜਾ ਸਕਦਾ ਹੈ। ਕਹਿੰਦੇ ਹਨ ਕਿ ਸਾਡਾ ਸਰੀਰ ਪੰਜ ਤੱਤਾਂ – ਮਿੱਟੀ, ਹਵਾ, ਪਾਣੀ, ਅਗਨੀ ਤੇ ਅਕਾਸ਼ ਦਾ ਬਣਿਆ ਹੋਇਆ ਹੈ ਘੜੇ ਦੇ ਪਾਣੀ ਵਿਚ ਇਹ ਸਾਰੇ ਤੱਤ ਸੁਭਾਵਿਕ ਹੀ ਇਕਮਿਕ ਹੋਏ ਮਿਲਦੇ ਹਨ ਘੜਾ ਮਿੱਟੀ ਨੂੰ ਪਾਣੀ ਵਿਚ ਗੁੰਨ ਕੇ ਖੁੱਲ੍ਹੇ ਅਕਾਸ਼ ਹੇਠ ਚੱਕ ਉੱਤੇ ਹਵਾ ਦੇ ਮਿੱਠੇ ਹਿਲੋਰਿਆਂ ਨਾਲ ਬਣਾਇਆ ਜਾਂਦਾ ਹੈ ਤੇ ਇਸਨੂੰ ਅਗਨੀ ਵਿਚ ਪਕਾਇਆ ਜਾਂਦਾ ਹੈ।

ਘੜਾ ਮਨੁੱਖ ਦੀ ਅੰਤਮ ਯਾਤਰਾ ਸਮੇਂ ਵੀ ਸਾਥ ਨਿਭਾਉਂਦਾ ਹੈ ਘੜਾ ਭੰਨਣਾ ਸਾਡੇ ਸਭਿਆਚਾਰ ਵਿਚ ਅੰਤਮ ਸਮੇਂ ਦੀ ਇਕ ਰਸਮ ਹੈ। ਘੜੇ ਤਾਂ ਅੱਜ ਵੀ ਬਣਾਏ ਜਾਂਦੇ ਹਨ, ਪਰ ਉਨ੍ਹਾਂ ਦਾ ਖ਼ਰੀਦਦਾਰ ਕੋਈ ਵਿਰਲਾ ਹੀ ਹੈ।

  • ਔਖੇ ਸ਼ਬਦਾਂ ਦੇ ਅਰਥ – ਮੰਤਵ – ਉਦੇਸ਼
  • ਇਤਰਾਜ਼ – ਵਿਰੋਧ
  • ਵਜੰਤਰੀ – ਸਾਜ਼ ਵਜਾਉਣ ਵਾਲਾ
  • ਸਮਾਗਮ – ਲੋਕਾਂ ਦਾ ਇਕੱਠ ਕਰ ਕੇ ਖ਼ੁਸ਼ੀ ਜਾਂ ਗ਼ਮੀ ਨੂੰ ਮਨਾਉਣਾ
  • ਤਾਲ – ਸੁਰ।
  • ਟੋਭਿਆਂ – ਡੂੰਘੇ ਛੱਪੜਾਂ।
  • ਕੁੰਭ – ਘੜਾ
  • ਪਾਵਨ – ਪਵਿੱਤਰ।
  • ਪਰੰਪਰਾ – ਲੀਹ, ਰਵਾਇਤ
  • ਪਰਉਪਕਾਰੀ – ਦੂਜਿਆਂ ਦੇ ਭਲੇ ਲਈ ਕੰਮ ਕਰਨ ਵਾਲਾ
  • ਰਾਹੀ – ਰਸਤੇ ਉੱਪਰ ਤੁਰਨ
  • ਵਾਲਾ ਕੰਮ – ਰੂ – ਆਰਜ਼ੀ, ਕੰਮ ਸਾਰਨ ਲਈ।
  • ਪਿਆਊ – ਪਾਣੀ ਪਿਲਾਉਣ ਦੀ ਥਾਂ ਜਾਂ ਬੰਦਾ। ਸੁਰਤ ਆ ਜਾਂਦੀ ਹੈ ਹੋਸ਼ ਆ ਜਾਂਦੀ ਹੈ।
  • ਬਿਦ – ਬਿਦ ਕੇ – ਜ਼ਿਦ – ਜ਼ਿਦ ਕੇ।
  • ਢਾਕ – ਲੱਕ ਦਾ ਇਕ ਪਾਸਾ ਅਠਖੇਲੀਆਂ
  • ਕਰਦੀਆਂ – ਨੱਚਦੀਆਂ ਟੱਪਦੀਆਂ।
  • ਸੂਫ – ਕਾਲੇ ਰੰਗ ਦਾ ਇਕ ਪ੍ਰਕਾਰ ਦਾ ਕੱਪੜਾ
  • ਵਹਿੰਗੀ – ਤੱਕੜੀ ਵਰਗੀ ਚੀਜ਼, ਜਿਸ ਦੇ ਛਾਬਿਆਂ ਵਿਚ ਸਮਾਨ ਰੱਖ ਕੇ ਢੋਇਆ ਜਾਂਦਾ ਹੈ।
  • ਗਾਇਬ ਹੋਣਾ – ਛਿਪ ਜਾਣਾ।
  • ਸ਼ਰੀਕ – ਭਾਈਵਾਲ, ਦੁਸ਼ਮਣ
  • ਉਪਯੋਗੀ – ਲਾਭਦਾਇਕ। ਕਾਰੀਗਰ ਹੁਨਰਮੰਦ ਅੰਤਮ
  • ਯਾਤਰਾ – ਮ੍ਰਿਤਕ ਦੀ ਅੰਤਮ ਰਸਮ
  • ਕਲਾਮਈ – ਹੁਨਰ ਭਰਪੂਰ !
  • ਚਮਤਕਾਰ – ਕਰਾਮਾਤ, ਅਣਹੋਣੀ ਘਟਨਾ॥
  • ਬਹੁੜਦਾ – ਮੱਦਦ ਲਈ ਪਹੁੰਚਦਾ !

PSEB 7th Class Punjabi Solutions Chapter 4 ਘੜੇ ਦਾ ਪਾਣੀ

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
ਗਾਇਬ, ਸ਼ਰੀਕ, ਘੜੇ, ਕੁੰਭ, ਮੰਤਵ
(ਉ) …………………… ਦਾ ਪਾਣੀ ਕਿਸੇ ਵੇਲੇ ਸਾਰਿਆਂ ਨੂੰ ਚੰਗਾ ਲਗਦਾ ਰਿਹਾ ਹੈ।
(ਆ) ਘੜੇ ਦਾ ਅਸਲੀ …………………… ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ।
(ਈ) ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ …………………… ਦਾ ਜਲ ਕਹਿੰਦੇ ਹਨ।
(ਸ) ਸ਼ਹਿਰਾਂ ਵਿਚ ਤਾਂ ਘੜੇ ਜਿਵੇਂ …………………… ਹੀ ਹੋ ਗਏ ਹਨ।
(ਹ) ਘੜੇ ਦਾ …………………… ਫ਼ਰਿਜ਼ ਜਾਂ ਵਾਟਰ ਕੁਲਰ ਹੀ ਕਿਹਾ ਜਾ ਸਕਦਾ ਹੈ।
ਉੱਤਰ :
(ੳ) ਘੜੇ ਦਾ ਪਾਣੀ ਕਿਸੇ ਵੇਲੇ ਸਾਰਿਆਂ ਨੂੰ ਚੰਗਾ ਲਗਦਾ ਰਿਹਾ ਹੈ।
(ਅ) ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਣਾ ਹੈ।
(ਈ) ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ ਕੁੰਭ ਦਾ ਜਲ ਕਹਿੰਦੇ ਹਨ।
(ਸ) ਸ਼ਹਿਰਾਂ ਵਿਚ ਤਾਂ ਘੜੇ ਜਿਵੇਂ ਗਾਇਬ ਹੀ ਹੋ ਗਏ ਹਨ।
(ਹ) ਘੜੇ ਦਾ ਸ਼ਰੀਕ ਫ਼ਰਿਜ਼ ਜਾਂ ਵਾਟਰ ਕੂਲਰ ਹੀ ਕਿਹਾ ਜਾ ਸਕਦਾ ਹੈ।

2. ਵਿਆਕਰਨ

ਪ੍ਰਸ਼ਨ 1.
“ਘੜੇ ਦਾ ਪਾਣੀ ਪਾਠ ਵਿਚੋਂ ਵਿਸ਼ੇਸ਼ਣ ਸ਼ਬਦ ਚੁਣ ਕੇ ਇੱਕ ਸੂਚੀ ਤਿਆਰ ਕਰੋ।
ਉੱਤਰ :
ਚੰਗਾ, ਕਿਹੜੀ, ਅਸਲੀ, ਪਹਿਲੇ, ਸ਼ੁੱਧ, ਕੱਚਾ, ਸਾਫ਼, ਪਾਵਨ, ਪਰਉਪਕਾਰੀ, ਪਿਆਰੇ, ਛਾਂਦਾਰ, ਕੰਮ – ਮਾਰੂ, ਠੰਢਾ, 24, ਬੜਾ ਮਿੱਠਾ, ਪੀਣ ਯੋਗ, ਵੱਧ ਤੋਂ ਵੱਧ, ਦੋ – ਦੋ, ਇਕ, ਸਰਦੇ – ਪੁੱਜਦੇ, ਉਪਯੋਗੀ, ਦੋ – ਤਿੰਨ, ਤੰਦਰੁਸਤ, ਹਲਕਾ ਫੁਲਕਾ, ਹਰ, ਸਾਡਾ, ਪੰਜਾਂ, ਸਾਰੇ, ਖੁੱਲ੍ਹੇ, ਮਿੱਠੇ, ਅੰਤਿਮ, ਆਪਣੀਆਂ ਕਲਾਮਈ, ਸਾਰਾ – ਸਾਰਾ, ਵਿਰਲਾ ਹੀ।

ਪ੍ਰਸ਼ਨ 2.
ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਅਨੁਸਾਰ ਕਿਰਿਆ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਸਹਿਤ ਦੱਸੋ
ਉੱਤਰ :
ਕਿਰਿਆ ਦੀ ਦੂਜੀ ਪ੍ਰਕਾਰ ਦੀ ਵੰਡ ਅਨੁਸਾਰ ਕਿਰਿਆ ਸ਼ਬਦ ਤਿੰਨ ਪ੍ਰਕਾਰ ਦੇ ਹੁੰਦੇ ਹਨ ਸਧਾਰਨ ਕਿਰਿਆ, ਨਾਰਥਕ ਕਿਰਿਆ ਤੇ ਦੂਹਰੀ ਨਾਰਥਕ ਕਿਰਿਆ !
(ਉ) ਸਧਾਰਨ ਕਿਰਿਆ – ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਿਰਿਆ ਕਰਨ ਵਾਲਾ ਕਰਤਾ ਆਪ ਹੈ, ਉਸ ਨੂੰ ‘ਸਧਾਰਨ ਕਿਰਿਆ” ਕਿਹਾ ਜਾਂਦਾ ਹੈ, ਜਿਵੇਂ –
(i) ਘੜਿਆਂ ਵਿਚ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਸਾਫ਼ ਕੀਤਾ ਜਾਂਦਾ ਹੈ।
(ii) ਸ਼ਹਿਰ ਵਿੱਚ ਤਾਂ ਘੜੇ ਗਾਇਬ ਹੀ ਹੋ ਗਏ ਹਨ। ਇਸ ਵਾਕ ਵਿੱਚ ‘ਕੀਤਾ ਜਾਂਦਾ ਹੈ ਤੇ ਹੋ ਗਏ ਹਨ’ ਸਧਾਰਨ ਕਿਰਿਆ ਰੂਪ ਹਨ।

PSEB 7th Class Punjabi Solutions Chapter 4 ਘੜੇ ਦਾ ਪਾਣੀ

(ਅ) ਪ੍ਰੇਰਨਾਰਥਕ ਕਿਰਿਆ – ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਿਰਿਆ ਕਰਨ ਵਾਲਾ ਕਰਤਾ ਆਪ ਨਹੀਂ, ਸਗੋਂ ਕਿਰਿਆ ਕਿਸੇ ਹੋਰ ਤੋਂ ਕਰਵਾਈ ਗਈ ਹੈ। ਉਸਨੂੰ ਪ੍ਰੇਰਨਾਰਥਕ ਕਿਰਿਆ ਆਖਦੇ ਹਨ, ਜਿਵੇਂ – ਨਾਭੇ ਦਾ ਰਾਜਾ ਹਰ ਰੋਜ਼ ਮੰਡੀ ਗੋਬਿੰਦਗੜ੍ਹ ਤੋਂ ਪੀਣ ਲਈ ਘੜੇ ਦਾ ਪਾਣੀ ਮੰਗਵਾਉਂਦਾ ਸੀ।

ਇਸ ਵਾਕ ਵਿਚ ‘ਮੰਗਵਾਉਂਦਾ ਸੀ’ ਨਾਰਥਕ ਕਿਰਿਆ ਰੂਪ ਹੈ।

(ਈ) ਦੂਹਰੀ ਪ੍ਰੇਰਨਾਰਥਕ ਕਿਰਿਆ – ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਕਿਸੇ ਤੀਜੇ ਵਿਅਕਤੀ ਨੂੰ ਕੰਮ ਕਰਾਉਣ ਲਈ ਕਹਿੰਦਾ ਹੈ, ਤਾਂ ਇਸ ਨੂੰ ਦੂਹਰੀ ‘ਨਾਰਥਕ ਕਿਰਿਆ’ ਕਿਹਾ ਜਾਂਦਾ ਹੈ; ਜਿਵੇਂ –

‘ਪੁਰਾਣੇ ਵੇਲਿਆਂ ਵਿਚ ਸਰਦੇ – ਪੁੱਜਦੇ ਘਰ ਮਹਿਰਿਆਂ ਤੋਂ ਪਾਣੀ ਭਰਵਾਉਂਦੇ ਸਨ। ਇਸ ਵਾਕ ਵਿਚ ‘ਭਰਵਾਉਂਦੇ ਸਨ। ਦੂਹਰੀ ਨਾਰਥਕ ਕਿਰਿਆ ਰੂਪ ਹੈ।

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਬਲ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਘੜੇ ਦਾ ਪਾਣੀ, ਪੀਣ ਲਈ ਸਾਰਿਆਂ ਨੂੰ ਚੰਗਾ ਲੱਗਦਾ ਰਿਹਾ ਹੈ। ਕਿਹੜੀ ਥਾਂ ਸੀ, ਜਿੱਥੇ ਘੜਾ ਨਾ ਹੋਵੇ ਘੜੇ ਵਾਂਗ ਹੀ ਪੀਣ ਵਾਲੇ ਪਾਣੀ ਨੂੰ ਸਾਂਭਣ ਲਈ ਮੱਟ, ਘੜੀਆਂ ਅਤੇ ਸੁਰਾਹੀਆਂ ਆਦਿ ਹੁੰਦੇ ਹਨ। ਉਂਞ ਚਾਟੀ, ਝੱਕਰਾ, ਝੱਕਰੀ, ਤੌੜੀ ਵੀ ਘੜੇ ਦੇ ਹੀ ਰੂਪ ਹਨ, ਪਰ ਇਹਨਾਂ ਦੀ ਵਰਤੋਂ ਘੜੇ ਨਾਲੋਂ ਵੱਖਰੀ ਹੁੰਦੀ ਹੈ। ਘੜੇ ਦਾ ਅਸਲੀ ਮੰਤਵ ਤਾਂ ਪੀਣ ਵਾਲੇ ਪਾਣੀ ਨੂੰ ਸੰਭਾਲਨਾ ਹੈ।

ਘੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ।ਉਂਗਲਾਂ ਵਿੱਚ ਛੱਲੇ ਪਾ ਕੇ ਜਦੋਂ ਕੋਈ ਵਜੰਤਰੀ ਘੜਾ ਵਜਾਉਂਦਾ ਹੈ, ਤਾਂ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਘੜਾ ਗੱਲਾਂ ਕਰ ਰਿਹਾ ਹੋਵੇ। ਘਰਾਂ ਵਿੱਚ ਖੁਸ਼ੀ ਦੇ ਸਮਾਗਮਾਂ ਸਮੇਂ ਮੁਟਿਆਰਾਂ ਘੜੇ ਦੇ ਤਾਲ ‘ਤੇ ਗੀਤ ਗਾਉਂਦੀਆਂ ਹਨ। ਘੜਾ ਵੱਜਦਾ ਹੈ ਤੇ ਬੋਲ ਆਪਮੁਹਾਰੇ ਹੀ ਘੜੇ ਨਾਲ ਇੱਕ – ਮਿੱਕ ਹੁੰਦੇ ਦਿਖਾਈ ਦਿੰਦੇ ਹਨ।

ਘੜਾ ਵੱਜਦਾ, ਘੜੋਲੀ ਵੱਜਦੀ,
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ।

ਪਹਿਲੇ ਸਮਿਆਂ ਵਿੱਚ ਜਦੋਂ ਖੂਹ ਵੀ ਆਮ ਨਹੀਂ ਸਨ ਹੁੰਦੇ, ਤਾਂ ਲੋਕਾਂ ਨੂੰ ਟੋਭਿਆਂ, ਤਲਾਬਾਂ ਆਦਿ ਦੇ ਪਾਣੀਆਂ ‘ਤੇ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਉਸ ਵੇਲੇ ਇਹ ਘੜੇ ਹੀ ਸਨ, ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀ। ਘੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਵੀ ਪਾਣੀ ਸਾਫ਼ ਕੀਤਾ ਜਾਂਦਾ ਹੈ। ਪੂਜਾ – ਪਾਠ ਸਮੇਂ ਘੜੇ ਦੇ ਪਾਣੀ ਨੂੰ ਲੋਕ ‘ਕੁੰਭ ਦਾ ਜਲ’ ਕਹਿੰਦੇ ਹਨ। ਸ਼ਰਧਾਲੂ ਇਸ ਪਾਵਨ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ।

1. ਕਿਹੜਾ ਪਾਣੀ ਹਰ ਇਕ ਨੂੰ ਪੀਣਾ ਚੰਗਾ ਲਗਦਾ ਹੈ ?
(ਉ) ਘੜੇ ਦਾ
(ਅ) ਕੂਲਰ ਦਾ।
(ਈ) ਫਰਿੱਜ ਦਾ।
(ਸ) ਨਲਕੇ ਦਾ
ਉੱਤਰ :
(ਉ) ਘੜੇ ਦਾ

PSEB 7th Class Punjabi Solutions Chapter 4 ਘੜੇ ਦਾ ਪਾਣੀ

2. ਪਾਣੀ ਨੂੰ ਸੰਭਾਲਣ ਲਈ ਘੜੇ ਵਾਂਗ ਵਰਤੀ ਜਾਂਦੀ ਹੋਰ ਚੀਜ਼ ਕਿਹੜੀ ਹੈ ?
(ੳ) ਮੱਟ/ਸੁਰਾਹੀ/ਘੜੀ
(ਅ) ਪਤੀਲਾ
(ਈ) ਬਾਲਟੀ
(ਸ) ਜੱਗ।
ਉੱਤਰ :
(ੳ) ਮੱਟ/ਸੁਰਾਹੀ/ਘੜੀ

3. ਘੜੇ ਦਾ ਅਸਲ ਮੰਤਵ ਕਿਸ ਦੀ ਸੰਭਾਲ ਕਰਨਾ ਹੈ ?
(ੳ) ਪਾਣੀ ਦੀ
(ਅ) ਪੀਣ ਵਾਲੇ ਪਾਣੀ ਦੀ
(ਈ) ਨਹਾਉਣ ਵਾਲੇ ਪਾਣੀ ਦੀ
(ਸ) ਧੋਣ ਵਾਲੇ ਪਾਣੀ ਦੀ।
ਉੱਤਰ :
(ਅ) ਪੀਣ ਵਾਲੇ ਪਾਣੀ ਦੀ

4. ਘੜੇ ਨੂੰ ਪਾਣੀ ਦੀ ਸੰਭਾਲ ਤੋਂ ਬਿਨਾਂ ਹੋਰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ?
(ੳ) ਗਮਲੇ ਵਜੋਂ
(ਅ) ਸਾਜ਼ ਵਜੋਂ
(ਈ) ਦਾਣੇ ਸੰਭਾਲਣ ਲਈ
(ਸ) ਕੱਪੜੇ ਸੰਭਾਲਣ ਲਈ।
ਉੱਤਰ :
(ਅ) ਸਾਜ਼ ਵਜੋਂ

5. ਵਜੰਤਰੀ ਘੜਾ ਕਿਸ ਤਰ੍ਹਾਂ ਵਜਾਉਂਦਾ ਸੀ ?
(ੳ) ਉਂਗਲ ਵਿਚ ਛੱਲਾ ਪਾ ਕੇ
(ਅ) ਠੀਕਰੀ ਫੜ ਕੇ
(ੲ) ਰੋੜਾ ਫੜ ਕੇ
(ਸ) ਚਮਚਾ ਫੜ ਕੇ।
ਉੱਤਰ :
(ੳ) ਉਂਗਲ ਵਿਚ ਛੱਲਾ ਪਾ ਕੇ

PSEB 7th Class Punjabi Solutions Chapter 4 ਘੜੇ ਦਾ ਪਾਣੀ

6. ਵੱਜਦਾ ਘੜਾ ਕਿਸ ਤਰ੍ਹਾਂ ਪ੍ਰਤੀਤ ਹੁੰਦਾ ਸੀ ?
(ਉ) ਗਾਉਂਦਾ
(ਅ) ਗੱਲਾਂ ਕਰਦਾ
(ੲ) ਸੀਟੀਆਂ ਮਾਰਦਾ
(ਸ) ਨੱਚਦਾ।
ਉੱਤਰ :
(ਅ) ਗੱਲਾਂ ਕਰਦਾ

7. ਘਰਾਂ ਵਿਚ ਮੁਟਿਆਰਾਂ ਘੜੇ ਦੀ ਤਾਲ ਉੱਤੇ ਕਦੋਂ ਗੀਤ ਗਾਉਂਦੀਆਂ ਸਨ ?
(ੳ) ਖ਼ੁਸ਼ੀ ਦੇ ਸਮਾਗਮਾਂ ਸਮੇਂ
(ਅ) ਗਮੀ ਦੇ ਸਮਾਗਮਾਂ ਸਮੇਂ
(ੲ) ਤੀਆਂ ਦੇ ਮੌਕੇ
(ਸ) ਹੋਲੀ ਦੇ ਮੌਕੇ॥
ਉੱਤਰ :
(ੳ) ਖ਼ੁਸ਼ੀ ਦੇ ਸਮਾਗਮਾਂ ਸਮੇਂ

8. ਪਹਿਲੇ ਸਮੇਂ ਵਿਚ ਕਿਹੜੀ ਚੀਜ਼ ਆਮ ਨਹੀਂ ਸੀ ?
(ਉ) ਟੋਭੇ
(ਅ ਤਲਾਬ
(ਈ) ਸਰੋਵਰ
(ਸ) ਖੂਹ।
ਉੱਤਰ :
(ਸ) ਖੂਹ।

9. ਘੜੇ ਵਿਚਲੇ ਪਾਣੀ ਨੂੰ ਸ਼ੁੱਧ ਕਰਨ ਲਈ ਕੀ ਪਾਇਆ ਜਾਂਦਾ ਸੀ ?
(ਉ) ਰੇਤ ਜਾਂ ਕੋਲਾ
(ਅ) ਦਵਾਈ
(ਇ) ਕੱਪੜਾ
(ਸ) ਬੂਰਾ।
ਉੱਤਰ :

10. ਪੂਜਾ – ਪਾਠ ਦੇ ਸਮੇਂ ਘੜੇ ਦੇ ਪਾਣੀ ਨੂੰ ਕੀ ਕਿਹਾ ਜਾਂਦਾ ਹੈ ?
(ਉ) ਕੁੰਭ ਦਾ ਜਲ
(ਅ) ਘੜੇ ਦਾ ਜਲ
(ਈ) ਸਾਫ਼ ਜਲ
(ਸ) ਮਿੱਠਾ ਜਲ।
ਉੱਤਰ :
(ਉ) ਕੁੰਭ ਦਾ ਜਲ

PSEB 7th Class Punjabi Solutions Chapter 4 ਘੜੇ ਦਾ ਪਾਣੀ

11. ਕੁੰਭ ਦੇ ਜਲ ਨੂੰ ਸ਼ਰਧਾਲੂ ਕੀ ਸਮਝ ਕੇ ਪੀਂਦੇ ਹਨ ?
(ਉ) ਦਵਾਈ
(ਅ) ਅਕਸੀਰ
(ਈ) ਅੰਮ੍ਰਿਤ
(ਸ) ਸਾਫ਼
ਉੱਤਰ :
(ਈ) ਅੰਮ੍ਰਿਤ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਘੜਾ, ਪਾਣੀ, ਸੁਰਾਹੀਆਂ, ਮੱਟ, ਮੁਟਿਆਰਾਂ।
(ii) ਸਾਰਿਆਂ, ਕਿਹੜੀ, ਇਹਨਾਂ, ਜਿਨ੍ਹਾਂ, ਇਸ॥
(iii) ਅਸਲੀ, ਪਹਿਲੇ, ਆਮ, ਕੱਚਾ, ਸ਼ੁੱਧ।
(iv) ਲਗਦਾ ਰਿਹਾ ਹੈ, ਹੋਵੇ, ਹੁੰਦੀ ਹੈ, ਸੰਭਾਲਨਾ ਹੈ, ਦਿਖਾਈ ਦਿੰਦੇ ਹਨ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) “ਅਸਲੀਂ ਦਾ ਵਿਰੋਧੀ ਸ਼ਬਦ ਹੈ।
(ਉ) ਅਸਲ
(ਅ) ਨਕਲੀ
(ਈ) ਨਕਲਾਂ
(ਸ) ਨਕਲੀਏ।
ਉੱਤਰ :
(ਅ) ਨਕਲੀ

(ii) ਉਸ ਵੇਲੇ ਇਹ ਘੜੇ ਹੀ ਸਨ, ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰ ਕੇ ਪੀਣ ਦੇ ਯੋਗ ਬਣਾਇਆ ਜਾਂਦਾ ਸੀਂ। ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ੳ) ਉਸ
(ਅ) ਇਹ
(ਈ) ਜਿਨ੍ਹਾਂ
(ਸ) ਪੀਣ।
ਉੱਤਰ :
(ਈ) ਜਿਨ੍ਹਾਂ

PSEB 7th Class Punjabi Solutions Chapter 4 ਘੜੇ ਦਾ ਪਾਣੀ

(iii) “ਉਂ ਚਾਟੀ, ਝੱਕਰੀ, ਤੌੜੀ ਵੀ ਘੜੇ ਦੇ ਹੀ ਰੂਪ ਹਨ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਛੇ।
ਉੱਤਰ :
(ਸ) ਛੇ।

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ ਡੰਡੀ ਪੂਰਨ ਵਿਸਰਾਮ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਵਜੰਤਰੀ
(ii) ਅੱਠ – ਖੇਲੀਆਂ
(iii) ਬਹੁੜਦਾ
ਉੱਤਰ :
(i) ਵਜੰਤਰੀ – ਸਾਜ਼ ਵਜਾਉਣ ਵਾਲਾ
(ii) ਅੱਠ – ਖੇਲੀਆਂ – ਮੌਜ – ਮਸਤੀ
(iii) ਬਹੁੜਦਾ – ਪਹੁੰਚਦਾ, ਮਿਲਦਾ।

4. ਰਚਨਾਤਮਕ ਕਾਰਜ

ਪ੍ਰਸ਼ਨ –
ਪਾਣੀ ਦੀ ਸਾਂਭ – ਸੰਭਾਲ, ਬੱਚਤ ਅਤੇ ਮਹੱਤਤਾ ਬਾਰੇ ਜਾਣਕਾਰੀ ਦਿਓ।
ਉੱਤਰ :
ਜੀਵਨ ਦੀਆਂ ਤਿੰਨ ਮੁੱਖ ਲੋੜਾਂ – ਹਵਾ, ਪਾਣੀ ਤੇ ਪੌਦੇ – ਬੇਸ਼ੱਕ ਧਰਤੀ ਉੱਪਰ ਬਹੁਤਾਤ ਵਿਚ ਮਿਲਦੇ ਹਨ, ਪਰ ਕ ਨਹੀਂ ਹਨ। ਪਾਣੀ ਤੋਂ ਬਿਨਾਂ ਕੋਈ ਵੀ ਪੌਦਾ ਨਹੀਂ ਹੋ ਸਕਦਾ: ਪੌਦਿਆਂ ਤੋਂ ਬਿਨਾਂ ਕੋਈ ਵੀ ਖੁਰਾਕ ਨਹੀਂ ਹੋ ਸਕਦੀ ਤੇ ਖੁਰਾਕ ਤੋਂ ਬਿਨਾਂ ਜੀਵਨ ਨਹੀਂ ਹੋ ਸਕਦਾ। ਇਸ ਪ੍ਰਕਾਰ ਧਰਤੀ ਉੱਤੇ ਜੀਵਨ ਦੀ ਹੋਂਦ ਲਈ ਪਾਣੀ ਬਹੁਤ ਜ਼ਰੂਰੀ ਹੈ।

ਮਨੁੱਖ ਦੇ ਸਰੀਰ ਦੇ ਭਾਰ ਦਾ ਲਗਪਗ 70% ਪਾਣੀ ਹੁੰਦਾ ਹੈ। ਸਾਡੀ ਰੋਜ਼ਾਨਾ ਖ਼ੁਰਾਕ ਵਿੱਚ ਸ਼ਾਮਲ ਕਣਕ, ਚਾਵਲ, ਮੱਕੀ, ਦਾਲਾਂ, ਸਬਜ਼ੀਆਂ ਤੇ ਮੱਠਾ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ, ਜਿਹੜੇ ਕਿ ਮਿੱਟੀ ਵਿੱਚੋਂ ਹਜ਼ਾਰਾਂ ਲਿਟਰ ਪਾਣੀ ਵਰਤ ਕੇ ਪਲੇ ਹੁੰਦੇ ਹਨ।

ਧਰਤੀ ਦੇ ਕਈ ਖੇਤਰ ਅਜਿਹੇ ਹਨ, ਜਿੱਥੇ ਪਾਣੀ ਦੀ ਪ੍ਰਾਪਤੀ ਦੀ ਕੋਈ ਸਮੱਸਿਆ ਨਹੀਂ। ਜਿੱਥੇ ਵੀ ਥੋੜ੍ਹੀ ਬਹੁਤ ਵਰਖਾ ਹੁੰਦੀ ਹੈ, ਉੱਥੇ ਜ਼ਮੀਨ ਵਿੱਚ ਆਮ ਕਰਕੇ ਕਾਫ਼ੀ ਪਾਣੀ ਹੁੰਦਾ ਹੈ। ਜਿੱਥੇ ਮਾਰੂਥਲ ਆਦਿ ਵਿੱਚ ਵਰਖਾ ਕਦੀ – ਕਦਾਈਂ ਹੀ ਹੁੰਦੀ ਹੈ, ਉੱਥੇ ਰੁੱਖ ਬਹੁਤ ਘੱਟ ਹੁੰਦੇ ਹਨ ਕਦੀ – ਕਦਾਈਂ ਜਦੋਂ ਉਨ੍ਹਾਂ ਥਾਂਵਾਂ ਉੱਤੇ ਵਰਖਾ ਨਹੀਂ ਹੁੰਦੀ, ਜਿੱਥੇ ਆਮ ਕਰਕੇ ਵਰਖਾ ਦੀ ਕਮੀ ਨਹੀਂ ਹੁੰਦੀ, ਉੱਥੇ ਧਰਤੀ ਖੁਸ਼ਕ ਹੋ ਜਾਂਦੀ ਹੈ ਰੁੱਖ ਸੁੱਕਣ ਲਗਦੇ ਹਨ ਅਤੇ ਜੀਵਾਂ ਲਈ ਖ਼ੁਰਾਕ ਤੇ ਪੀਣ ਦੇ ਪਾਣੀ ਦੀ ਕਮੀ ਆ ਜਾਂਦੀ ਹੈ।

PSEB 7th Class Punjabi Solutions Chapter 4 ਘੜੇ ਦਾ ਪਾਣੀ

ਲੰਮੀਆਂ ਜੜ੍ਹਾਂ ਵਾਲੇ ਦਰੱਖ਼ਤ ਤਾਂ ਧਰਤੀ ਹੇਠਲੇ ਪਾਣੀ ਨੂੰ ਖਿੱਚ ਕੇ ਆਪਣਾ ਬਚਾ ਕਰ ਲੈਂਦੇ ਹਨ, ਪਰੰਤੂ ਛੋਟੇ ਪੌਦੇ, ਪਸ਼ੂ ਤੇ ਪੰਛੀ ਮਰਨੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਨੇ ਅਜਿਹੀ ਹਾਲਤ ਦਾ ਟਾਕਰਾ ਕਰਨ ਲਈ ਖੂਹ ਪੁੱਟ ਲਏ ਹਨ ਤੇ ਡੂੰਘੇ ਪੰਪ ਲਾ ਲਏ ਹਨ। ਹੁਣ ਤਾਂ ਮਨੁੱਖ ਨਦੀਆਂ ਦੇ ਪਾਣੀ ਦੀ ਦਿਸ਼ਾ ਵੀ ਬਦਲ ਲੈਂਦਾ ਹੈ ਤੇ ਉਸ ਨੂੰ ਉੱਥੇ ਲੈ ਜਾਂਦਾ ਹੈ, ਜਿੱਥੇ ਉਸ ਨੂੰ ਉਸ ਦੀ ਲੋੜ ਹੁੰਦੀ ਹੈ।

ਪਿਆਸ ਬੁਝਾਉਣ ਤੋਂ ਇਲਾਵਾ ਸਾਨੂੰ ਧੁਆਈ ਤੇ ਸਫ਼ਾਈ ਲਈ ਵੀ ਪਾਣੀ ਦੀ ਲੋੜ ਪੈਂਦੀ ਹੈ। ਸਾਡੀ ਕੋਈ ਵੀ ਫ਼ਸਲ ਪਾਣੀ ਤੋਂ ਬਿਨਾਂ ਨਹੀਂ ਹੋ ਸਕਦੀ। ਇਸ ਤੋਂ ਬਿਨਾਂ ਅਸੀਂ ਕੋਈ ਪਸ਼ੂ ਵੀ ਨਹੀਂ ਪਾਲ ਸਕਦੇ। ਗੱਲ ਕੀ, ਮਨੁੱਖੀ ਜੀਵਨ ਦੀ ਹਰ ਇੱਕ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਨਾਲ ਜੁੜੀ ਹੋਈ ਹੈ। ਇਸੇ ਕਰਕੇ ਭਾਰਤੀ ਸਮਾਜ ਵਿੱਚ ਪਾਣੀ ਨੂੰ ਦੇਵਤਾ ਮੰਨ ਕੇ ਇਸ ਦੀ ਪੂਜਾ ਕੀਤੀ ਜਾਂਦੀ ਹੈ।