PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

Punjab State Board PSEB 7th Class Punjabi Book Solutions Punjabi Grammar Shabda Bhedi Banva ਸ਼ਬਦ-ਭੇਦ-ਨਾਂਵ Textbook Exercise Questions and Answers.

PSEB 7th Class Punjabi Grammar ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ना
ਨਾਂਵ ਦੀ ਪਰਿਭਾਸ਼ਾ ਲਿਖੋ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 2.
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ 2 ਅਤੇ 7)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ। ਉਨ੍ਹਾਂ ਦੀ ਕਿਸਮ ਵੀ ਦੱਸੋ
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
(ਇ) ਨੇਕੀ ਦਾ ਫਲ ਮਿੱਠਾ ਹੁੰਦਾ ਹੈ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ।
(ਹ) ਬਜ਼ਾਰੋਂ ਸਰੋਂ ਦਾ ਤੇਲ ਲਿਆਓ।
(ਕ) ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ – ਧਾਮ ਨਾਲ ਕੀਤਾ
(ਪ) ਬਿੱਲੀ ਨੇ ਚੂਹਿਆਂ ਨੂੰ ਮਾਰ ਮੁਕਾਇਆ ॥
(ਗ) ਜਵਾਨੀ ਦੀਵਾਨੀ ਹੁੰਦੀ ਹੈ।
(ਘ) ਅੱਜ ਬਹੁਤ ਗਰਮੀ ਹੈ।
(ਹੈ) ਪੈਲ ਪਾ ਕੇ ਥੱਕ ਗਿਆ ਹੈ।
ਉੱਤਰ :
(ਉ) ਸ਼ੇਰ, ਜੰਗਲ, ਰਾਜਾ – ਆਮ ਨਾਂਵ।
(ਅ) ਚੀਜ਼ – ਆਮ ਨਾਂਵ, ਸੋਨਾ – ਵਸਤੂਵਾਚਕ ਨਾਂਵ।
(ੲ) ਨੇਕੀ – ਭਾਵਵਾਚਕ ਨਾਂਵ, ਫਲ – ਆਮ ਨਾਂਵ ॥
(ਸ) ਜਮਾਤ – ਇਕੱਠਵਾਚਕ ਨਾਂਵ, ਵਿਦਿਆਰਥੀ – ਆਮ ਨਾਂਵ।
(ਹ) ਬਜ਼ਾਰੋਂ – ਆਮ ਨਾਂਵ; ਸਗੋਂ, ਤੇਲ – ਵਸਤੂਵਾਚਕ ਨਾਂਵ
(ਕ) ਮੋਹਣ ਸਿੰਘ – ਖ਼ਾਸ ਨਾਂਵ, ਮੁੰਡੇ – ਆਮ ਨਾਂਵ;
(ਪ) ਵਿਆਹ – ਭਾਵਵਾਚਕ ਨਾਂਵ।
(ਖ) ਬਿੱਲੀ, ਚੂਹਿਆਂ – ਆਮ ਨਾਂਵ।
(ਗ) ਜਵਾਨੀ – ਭਾਵਵਾਚਕ ਨਾਂਵ।
(ਘ) ਗਰਮੀ – ਭਾਵਵਾਚਕ ਨਾਂਵ।
(ਣ) ਮੋਰ – ਆਮ ਨਾਂਵ :
(ਹੈ) ਪੈਲ – ਭਾਵਵਾਚਕ ਨਾਂਵ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਨਾਂਵ ਦੀ ਕਿਸਮ ਲਿਖੋ (ਉ ਸੁਹੱਪਣ
(ੳ) ਸੁਹੱਪਣ –
(ਆ) ਫੁੱਲ –
(ਈ) ਇਸਤਰ –
(ਸ) ਲੋਹਾ –
(ਹ) ਖੁਸ਼ੀ –
(ਕ) ਤੇਲ –
(ਖ) ਸੁਰੀ –
(ਗ) ਮਨੁੱਖਤਾ –
(ਘ) ਗੰਗਾ –
(ਥਾਂ) ਜਮਾਤ –
ਉੱਤਰ :
(ੳ) ਸੁਹੱਪਣ – ਭਾਵਵਾਚਕ ਨਾਂਵ,
(ਆ) ਫੁੱਲ – ਆਮ ਨਾਂਵ,
(ਈ) ਇਸਤਰੀ – ਆਮ ਨਾਂਵ,
(ਸ) ਲੋਹਾ ਵਸਤੂਵਾਚਕ ਨਾਂਵ,
(ਹ) ਖੁਸ਼ੀ – ਭਾਵਵਾਚਕ ਨਾਂਵ,
(ਕ) ਤੇਲ – ਵਸਤੂਵਾਚਕ ਨਾਂਵ,
(ਖ) ਸੁਰੀ – ਭਾਵਵਾਚਕ ਨਾਂਵ,
(ਗ) ਮਨੁੱਖਤਾ – ਭਾਵਵਾਚਕ ਨਾਂਵ,
(ਘ) ਗੰਗਾ – ਖਾਸ ਨਾਂਵ,
(ਥਾਂ) ਜਮਾਤ – ਇਕੱਠਵਾਚਕ ਨਾਂਵ।

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ
(ਉ) ਨਾਂਵ ………………………………… ਪ੍ਰਕਾਰ ਦੇ ਹੁੰਦੇ ਹਨ।
(ਅ) ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਵਸਤੂ, ਥਾਂ ਆਦਿ ਦਾ ਨਾਂ ਪਤਾ ਲੱਗੇ, ਉਨ੍ਹਾਂ ਨੂੰ ………………………………… ਕਹਿੰਦੇ ਹਨ।
(ਇ) ਆਮ ਨਾਂਵ ਦਾ ਦੂਸਰਾ ਨਾਂਵ ………………………………… ਨਾਂਵ ਹੈ।
(ਸ) ਨਿੱਜਵਾਚਕ ਨਾਂਵ ਨੂੰ ………………………………… ਵੀ ਕਹਿੰਦੇ ਹਨ।
(ਹ) ਸ਼ੀਲਾ, ਮੀਨਾ ਤੇ ਸੁਨੀਤਾ ………………………………… ਨਾਂਵ ਅਖਵਾਉਂਦੇ ਹਨ।
(ਕ) ਸੈਨਾ, ਜਮਾਤ, ਇੱਜੜ ………………………………… ਨਾਂਵ ਅਖਵਾਉਂਦੇ ਹਨ।
(ਖ) ਸ਼ਹਿਰ, ਪਿੰਡ, ਪਹਾੜ ………………………………… ਨਾਂਵ ਅਖਵਾਉਂਦੇ ਹਨ।
(ਗ), ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ………………………………… ਨਾਂਵ ਅਖਵਾਉਂਦੇ ਹਨ।
(ਘ) ਖੰਡ, ਗੁੜ, ਕਣਕ, ………………………………… ਨਾਂਵ ਹਨ।
(ਡ) ਗਰਮੀ, ਸਰਦੀ, ਜਵਾਨੀ ………………………………… ਨਾਂਵ ਹਨ।
ਉੱਤਰ :
(ੳ) ਪੰਜ,
(ਅ) ਆਮ ਨਾਂਵ,
(ਈ ਜਾਤੀਵਾਚਕ,
(ਸ) ਖ਼ਾਸ ਨਾਂਵ,
(ਹ) ਖ਼ਾਸ ਨਾਂਵ,
(ਕ) ਇਕੱਠਵਾਚਕ,
(ਖ) ਆਮ,
(ਗ) ਖ਼ਾਸ,
(ਘ) ਵਸਤਵਾਚਕ,
(ਝ) ਭਾਵਵਾਚਕ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪ੍ਰਸ਼ਨ 6.
ਠੀਕ ਵਾਕਾਂ ਦੇ ਸਾਹਮਣੇ [✓] ਅਤੇ ਗਲਤ ਵਾਕਾਂ ਦੇ ਸਾਹਮਣੇ [✗] ਲਗਾਓ
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ।
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ
(ਇ ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ।
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ।
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ।
(ਕ) ਦਿੱਲੀ, ਹਿਮਾਲਾ ਖ਼ਾਸ ਨਾਂਵ ਹਨ।
ਉੱਤਰ :
(ੳ) [✗]
(ਅ) [✓]
(ਇ) [✗]
(ਸ) [✓]
(ਹ) [✗]
(ਕ) [✓]

ਪਸ਼ਨ 7.
ਹੇਠ ਲਿਖੇ ਨਾਂਵ ਸ਼ਬਦਾਂ ਵਿਚੋਂ ਖ਼ਾਸ ਨਾਂਵ ਤੇ ਆਮ ਨਾਂਵ ਚੁਣੋ
ਸੈਨਾ, ਜਮਾਤ, ਇੱਜੜ, ਸ੍ਰੀ ਗੁਰੂ ਨਾਨਕ ਦੇਵ ਜੀ,, ਦਿੱਲੀ, ਹਿਮਾਲਾ, ਸਰਦੀ, ਗਰਮੀ, ਜਵਾਨੀ, ਡਾਰ, ਖੰਡ, ਗੁੜ, ਕਣਕ, ਸ਼ਹਿਰ, ਪਿੰਡ, ਪਹਾੜ।
ਉੱਤਰ :
ਆਮ ਨਾਂਵ – ਸ਼ਹਿਰ, ਪਿੰਡ, ਪਹਾੜ। ‘ ਖਾਸ ਨਾਂਵ – ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹਿਮਾਲਾ।

ਪ੍ਰਸ਼ਨ 8.
ਹੇਠ ਲਿਖੇ ਨਾਂਵਾਂ ਦੀਆਂ ਕੌਮਾਂ ਦੱਸੋ
ਸਕੂਲ, ਉੜੀਸਾ, ਬੰਦਾ, ਗੁਰਮੀਤ, ਭਾਰ, ਤੇਲ, ਅੰਗ, ਕਸ਼ਟ, ਜਥਾ, ਬਾਂਹ, ਮਿਸਾਲ, ਪੁੰਨ, ਰੇਤ, ਜਲੰਧਰ, ਬੇਰ, ਦਿੱਲੀ, ਭੀੜ, ਵਿਸਾਖੀ, ਮੇਲਾ, ਝੰਡਾ, ਗੁਰੂ, ਚੰਦ, ਰਾਜਾ, ਵੱਗ, ਅਮਰੂਦ।
ਉੱਤਰ :
ਆਮ ਨਾਂਵ – ਸਕੂਲ, ਬੰਦਾ, ਅੰਗ, ਬਾਂਹ, ਝੰਡਾ, ਗੁਰੂ, ਰਾਜਾ।
ਖ਼ਾਸ ਨਾਂਵ – ਉੜੀਸਾ, ਗੁਰਮੀਤ, ਜਲੰਧਰ, ਦਿੱਲੀ, ਵਿਸਾਖੀ, ਚੰਦ।
ਇਕੱਠਵਾਚਕ ਨਾਂਵ – ਜਥਾ, ਢੇਰ, ਭੀੜ, ਮੇਲਾ, ਵੱਗ।
ਵਸਤਵਾਚਕ ਨਾਂਵ – ਤੇਲ, ਰੇਤ, ਅਮਰੂਦ।
ਭਾਵਵਾਚਕ ਨਾਂਵ – ਭਾਰ, ਕਸ਼ਟ, ਮਿਸਾਲ, ਪੁੰਨ।

PSEB 7th Class Punjabi Vyakaran ਸ਼ਬਦ-ਭੇਦ-ਨਾਂਵ (1st Language)

ਪਸ਼ਨ 9.
ਹੇਠ ਲਿਖਿਆਂ ਵਿਚੋਂ ਵਸਤੂਵਾਚਕ ਨਾਂਵ ਤੇ ਭਾਵਵਾਚਕ ਨਾਂਵ ਚੁਣੋ –
ਸੋਟੀ, ਪੱਥਰ, ਪੰਜਾਬ, ਜਮਾਤ, ਕੈਂਚੀ, ਟੀਮ, ਰੋਣ, ਘੋੜਾ, ਬੁਢੇਪਾ, ਹੱਡੀ, ਕੁੱਤਾ, ਗ਼ਰੀਬੀ।
ਉੱਤਰ :
ਵਸਤਵਾਚਕ ਨਾਂਵ – ਪੱਥਰ, ਹੱਡੀ।
ਭਾਵਵਾਚਕ ਨਾਂਵ – ਰੋਣ, ਬੁਢੇਪਾ, ਗ਼ਰੀਬੀ !

PSEB 7th Class Punjabi Vyakaran ਵਿਸ਼ੇਸ਼ਣ (1st Language)

Punjab State Board PSEB 7th Class Punjabi Book Solutions Punjabi Grammar Visheshan ਵਿਸ਼ੇਸ਼ਣ Textbook Exercise Questions and Answers.

PSEB 7th Class Punjabi Grammar ਵਿਸ਼ੇਸ਼ਣ (1st Language)

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ?

ਪ੍ਰਸ਼ਨ 2.
ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ – 6)

PSEB 7th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ ?
(ਓ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ।
(ਅ) ਇਹ ਕੱਪੜਾ ਦੋ ਮੀਟਰ ਲੰਮਾ ਹੈ।
(ਈ) ਅਹੁ ਸਾਡਾ ਘਰ ਹੈ।
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਉ।
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ।
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ।
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ।
(ਗ) ਉਸ ਕੋਲ ਪੰਜਾਹ ਰੁਪਏ ਹਨ।
ਉੱਤਰ :
(ੳ) ਇਸ – ਪੜਨਾਵੀਂ ਵਿਸ਼ੇਸ਼ਣ, ਚੌਥਾ – ਸੰਖਿਆਵਾਚਕ ਵਿਸ਼ੇਸ਼ਣ,
(ਅ) ਇਹ – ਪੜਨਾਵੀਂ ਵਿਸ਼ੇਸ਼ਣ; ਦੋ ਸੰਖਿਆਵਾਚਕ ਵਿਸ਼ੇਸ਼ਣ,
(ਇ) ਅਹੁ – ਨਿਸਚੇਵਾਚਕ ਵਿਸ਼ੇਸ਼ਣ,
(ਸ) ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ,
(ਹ) ਬੜੀ ਚਲਾਕ ਗੁਣਵਾਚਕ ਵਿਸ਼ੇਸ਼ਣ,
(ਕ) ਮੇਰਾ – ਪੜਨਾਂਵੀਂ ਵਿਸ਼ੇਸ਼ਣ; ਨੀਲੇ – ਗੁਣਵਾਚਕ ਵਿਸ਼ੇਸ਼ਣ
(ਖ) ਬਥੇਰੀਆਂ – ਸੰਖਿਆਵਾਚਕ ਵਿਸ਼ੇਸ਼ਣ,
(ਗ) ਪੰਜਾਹ – ਸੰਖਿਆਵਾਚਕ ਵਿਸ਼ੇਸ਼ਣ।

PSEB 7th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਸੰਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।
(ਅ) ਅਹੁ ਘਰ ਬੜਾ ਸਾਫ਼ – ਸੁਥਰਾ ਹੈ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ !
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ।
(ਹ) ਥੋੜਾ ਠਹਿਰ ਜਾਓ, ਮੈਂ ਵੀ ਤੁਹਾਡੇ ਵੱਡੇ ਭਰਾ ਨਾਲ ਚਲਦੀ ਹਾਂ।
(ਕ) ਰੋਹਿਤ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ – ਗੁਣਵਾਚਕ ਵਿਸ਼ੇਸ਼ਣ।
(ਅ) ਬੜਾ ਸਾਫ਼ – ਸੁਥਰਾ – ਗੁਣਵਾਚਕ ਵਿਸ਼ੇਸ਼ਣ।
(ਈ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ।
(ਸ) ਦਸ ਲੱਖ – ਸੰਖਿਆਵਾਚਕ ਵਿਸ਼ੇਸ਼ਣ।
(ਹ) ਵੱਡੇ – ਗੁਣਵਾਚਕ ਵਿਸ਼ੇਸ਼ਣ।
(ਕ) ਸਭ ਤੋਂ ਵਧੀਆ – ਗੁਣਵਾਚਕ ਵਿਸ਼ੇਸ਼ਣ

PSEB 7th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਵਿਚੋਂ ਸੰਖਿਅਕ ਵਿਸ਼ੇਸ਼ਣ ਤੇ ਪੜਨਾਵੀਂ ਵਿਸ਼ੇਸ਼ਣੇ ਚੁਣੋ :
ਕੀ, ਮਿੱਠਾ, ਸਵਾਇਆ, ਗੋਰਾ, ਕਿੰਨਾ, ਔਹ, ਸੱਤੇ, ਕੌਣ, ਕੁੱਝ, ਪੀਲਾ।
ਉੱਤਰ :
ਸੰਖਿਅਕ ਵਿਸ਼ੇਸ਼ਣ – ਸਵਾਇਆ, ਕੱਬ, ਸੱਤ। ਪੜਨਾਵੀਂ ਵਿਸ਼ੇਸ਼ਣ – ਕੀ, ਕੌਣ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਵਿਸ਼ੇਸ਼ਣ ਚੁਣੋ ਅਤੇ ਦੱਸੋ ਕਿ ਉਹ ਕਿਸ ਪ੍ਰਕਾਰ ਦੇ ਹਨ ?
ਸਾਰੇ ਵਿਦਿਆਰਥੀ ਪੜ ਰਹੇ ਹਨ। ਤਿੰਨ – ਤਿੰਨ ਮੁੰਡਿਆਂ ਦੀ ਟੋਲੀ ਖੇਡ ਰਹੀ ਹੈ ਤੇ ਤੁਸੀਂ ਸਾਰਾ ਸਮਾਂ ਪੜਾਈ ਵਿਚ ਰੁੱਝੇ ਰਹਿੰਦੇ ਹੋ ਕਦੀ – ਕਦੀ ਸੈਰ ਵੀ ਕਰਿਆ ਕਰੋ। ਦੋ – ਚਾਰ ਘੜੀਆਂ ਕੋਈ ਖੇਡ, ਖੇਡ ਲਿਆ ਕਰੋ। ਇਉਂ ਸਿਹਤ ਠੀਕ ਰਹਿੰਦੀ ਹੈ।
ਉੱਤਰ :
ਸਾਰੇ – ਸੰਖਿਅਕ ਵਿਸ਼ੇਸ਼ਣ। ਤਿੰਨ – ਤਿੰਨ – ਸੰਖਿਅਕ ਵਿਸ਼ੇਸ਼ਣ ਸਾਰਾ – ਪਰਿਮਾਣਵਾਚਕ ਵਿਸ਼ੇਸ਼ਣ ਦੋ – ਚਾਰ ਸੰਖਿਅਕ ਵਿਸ਼ੇਸ਼ਣ ਕੋਈ – ਪੜਨਾਵੀਂ ਵਿਸ਼ੇਸ਼ਣ।

PSEB 7th Class Punjabi Vyakaran ਪੜਨਾਂਵ (1st Language)

Punjab State Board PSEB 7th Class Punjabi Book Solutions Punjabi Grammar Pranava ਪੜਨਾਂਵ Textbook Exercise Questions and Answers.

PSEB 7th Class Punjabi Grammar ਪੜਨਾਂਵ (1st Language)

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ?
मां
ਪੜਨਾਂਵ ਦੀ ਪਰਿਭਾਸ਼ਾ ਲਿਖੋ।

ਪ੍ਰਸ਼ਨ 2.
ਪੜਨਾਂਵ ਦੀਆਂ ਕਿਸਮਾਂ ਕਿਹੜੀਆਂ – ਕਿਹੜੀਆਂ ਹਨ ?
ਉੱਤਰ :
(ਨੋਟ – ਉਪਰੋਕਤ ਦੋਹਾਂ ਪ੍ਰਸ਼ਨਾਂ ਦੇ ਉੱਤਰ ਲਈ ਦੇਖੋ “ਪੰਜਾਬੀ ਪੁਸਤਕ’ ਵਾਲਾ ਭਾਗ, ਪਾਠ – 9)

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 3.
ਹੇਠ ਲਿਖੇ ਪੜਨਾਂਵਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ :
(ਉ) ਮੈਂ, ਅਸੀਂ
(ਅ) ਕਿਸ ਨੇ, ਕਿਹੜਾ
(ਈ) ਉਹ, ਇਹ
(ਸ) ਤੁਹਾਡਾ, ਤੁਹਾਨੂੰ
(ਹ) ਕੌਣ, ਕਿਹੜਾ
(ਕ) ਆਪ, ਆਪਸ .
(ਪ) ਜੋ, ਸੋ
(ਗ) ਜਿਹੜੇ
(ਘ) ਕਈ, ਬਹੁਤ ਸਾਰੇ
(ਝ) ਅਹੁ, ਆਹ
ਉੱਤਰ :
(ੳ) ਪੁਰਖਵਾਚਕ ਪੜਨਾਂਵ,
(ਅ) ਪ੍ਰਸ਼ਨਵਾਚਕ ਪੜਨਾਂਵ,
(ਈ) ਪੁਰਖਵਾਚਕ ਪੜਨਾਂਵ,
(ਸ) ਪੂਰਖਵਾਚਕ ਪੜਨਾਂਵ,
(ਹ) ਪ੍ਰਸ਼ਨਵਾਚਕ ਪੜਨਾਂਵ,
(ਕ) ਨਿੱਜਵਾਚਕ ਪੜਨਾਂਵ,
(ਖ) ਸੰਬੰਧਵਾਚਕ ਪੜਨਾਂਵ,
(ਗ) ਸੰਬੰਧਵਾਚਕ ਪੜਨਾਂਵ,
(ਘ) ਅਨਿਸਚੇਵਾਚਕ ਪੜਨਾਂਵ,
(ਝ) ਨਿਸਚੇਵਾਚਕ ਪੜਨਾਂਵ

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਮਿਰਚ, ਫੁੱਲ, ਦਿੱਲੀ, ਆਪ
(ਅ) ਕੌਣ, ਲੜਕੀ, ਕੱਪੜਾ, ਸਾਡੇ
(ਏ) ਜਲੰਧਰ, ਜਿਹੜਾ, ਮੈਂ, ਅਸੀਂ
(ਸ) ਕਿਸ ਨੇ, ਗੀਤ, ਵਿਸ਼ਾਲ, ਹੈ
(ਹ) ਘਰ, ਮੇਰਾ, ਉਹ, ਗਿਆ
ਉੱਤਰ :
(ੳ) ਆਪ,
(ਅ) ਕੌਣ, ਸਾਡੇ,
(ਏ) ਮੈਂ, ਜਿਹੜਾ, ਅਸੀਂ,
(ਸ) ਕਿਸਨੇ,
(ਹ) ਮੇਰਾ, ਉਹ

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਉਸ ਦਾ ਭਰਾ ਬੜਾ ਬੇਈਮਾਨ ਹੈ।
(ਅ) ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਸੀ।
(ਏ) ਕੌਣ – ਕੌਣ ਜਮਾਤ ਵਿਚ ਹਾਜ਼ਰ ਨਹੀਂ ਸਨ ?
(ਸ) ਕਈ ਲੋਕ ਘਰ ਨੂੰ ਜਾ ਰਹੇ ਸਨ।
(ਹ) ਜੋ ਕਰੇਗਾ ਸੋ ਭਰੇਗਾ।
(ਕ) ਤੁਹਾਡੇ ਪਿਤਾ ਜੀ ਕੀ ਕਰਦੇ ਸਨ ?
(ਖ) ਅਹਿ ਕਿਸ ਦਾ ਪੈੱਨ ਹੈ ?
(ਗ) ਗ਼ਰੀਬ ਨਾਲ ਕੋਈ – ਕੋਈ ਹਮਦਰਦੀ ਕਰਦਾ ਹੈ।
ਉੱਤਰ :
(ੳ) ਉਸ,
(ਅ) ਤੁਹਾਨੂੰ, ਆਪ,
(ਈ) ਕੌਣ – ਕੌਣ,
(ਸ) ਕਈ ਨੋਟ – ਇਹ ਪੜਨਾਂਵ ਨਹੀਂ, ਸਗੋਂ ਪੜਨਾਵੀਂ ਵਿਸ਼ੇਸ਼ਣ ਹੈ),
(ਹ) ਜੋ, ਸੋ,
(ਕ) ਕੀ,
(ਖ) ਅਹਿ, ਕਿਸ,
(ਗ) ਕੋਈ – ਕੋਈ।

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ਉ) ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ……….. ਪੁਰਖ ਹੁੰਦਾ ਹੈ।
(ਅ) ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ …………. ਪੁਰਖ ਹੁੰਦਾ ਹੈ।
(ਏ) ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ……….. ਕਹਾਉਂਦੇ ਹਨ।
(ਸ) ਜਿਹੜੇ ਸ਼ਬਦ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ …………. ਪੜਨਾਂਵ ਹੁੰਦੇ ਹਨ।
ਉੱਤਰ :
(ੳ) ਮੱਧਮ
(ਅ) ਅਨਯ
(ਏ) ਪੜਨਾਂਵ
(ਸ) ਸੰਬੰਧਵਾਚਕ।

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕਾਂ ਦੇ ਸਾਹਮਣੇ ਤੇ ਗ਼ਲਤ ਵਾਕਾਂ ਦੇ ਸਾਹਮਣੇ ਲਿ ਦਾ ਨਿਸ਼ਾਨ ਲਾਓ
(ੳ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ।
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ।
(ਏ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਹਨ।
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ।
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ।
ਉੱਤਰ :
(ਓ) [✓]
(ਅ) [✗]
(ਏ) [✓]
(ਸ) [✗]
(ਹ) [✗]

PSEB 7th Class Punjabi Vyakaran ਪੜਨਾਂਵ (1st Language)

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਵਿਚੋਂ ਪੁਰਖਵਾਚਕ ਪੜਨਾਂਵ ਅਤੇ ਅਨਿਸਚਿਤ ਪੜਨਾਂਵ ਚੁਣੋ –
ਉਹ, ਅਸੀਂ, ਕੀ, ਕਿਹੜੀ, ਮੈਂ, ਸਰਬੱਤ, ਆਪ, ਕੌਣ, ਕੋਈ, ਜਿਸ।
ਉੱਤਰ :
ਪੁਰਖਵਾਚਕ ਪੜਨਾਂਵ – ਉਹ, ਅਸੀਂ, ਮੈਂ, ਆਪ ਅਨਿਸਚਿਤ ਪੜਨਾਂਵ – ਸਰਬੱਤ, ਕੋਈ ॥

PSEB 7th Class Punjabi Vyakaran ਵਚਨ (1st Language)

Punjab State Board PSEB 7th Class Punjabi Book Solutions Punjabi Grammar Vacana ਵਚਨ Textbook Exercise Questions and Answers.

PSEB 7th Class Punjabi Grammar ਵਚਨ (1st Language)

ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।

ਪ੍ਰਸ਼ਨ 2.
ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ। ਉੱਤਰ : ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ – ਵਚਨ ਤੇ ਬਹੁ – ਵਚਨ।
(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ ਵਚਨ ਰੂਪ ਵਿਚ ਹੁੰਦਾ ਹੈ।

PSEB 7th Class Punjabi Vyakaran ਵਚਨ (1st Language)

ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ – ਸਧਾਰਨ ਤੇ ਸੰਬੰਧਕੀ। ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ

  • ਤੇਰਾ ਮੁੰਡਾ ਕਿੱਥੇ ਹੈ ? (“ਮੁੰਡੇ ਇਕ – ਵਚਨ, ਸਧਾਰਨ ਰੂਪ।)
  • ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ। (‘ਮੁੰਡੇ’ ਇਕ – ਵਚਨ ਸੰਬੰਧਕੀ ਰੂਪ।)

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ – ਵਚਨ ਰੂਪ ਵਿਚ ਹੁੰਦਾ ਹੈ ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ। ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ :

  • ਉਸ ਦੇ ਦੋ ਮੁੰਡੇ ਹਨ। (“ਮੁੰਡੇ ਬਹੁ – ਵਚਨ, ਸਧਾਰਨ ਰੂਪੀ।)
  • ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ। (“ਮੁੰਡਿਆਂ ਬਹੁ – ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੁੰਦੇ ਹਨ। ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ। ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਲਈ, “ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ।

ਨੋਟ – ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ – ਵਚਨ ਤੇ ਬਹੁ – ਵਚਨ ਦੇ ਇਹੋ ਤਰੀਕੇ ਹੀ ਸਿਖਾਉਣੇ ਤੇ ਸਿੱਖਣੇ ਚਾਹੀਦੇ ਹਨ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੀ ਲਿਖਣੇ ਚਾਹੀਦੇ ਹਨ।

ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ –

(ਉ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ – ਵਚਨ ਤੇ ਬਹੁ – ਵਚਨ ਇਸ ਪ੍ਰਕਾਰ ਹੁੰਦੇ ਹਨ –
PSEB 7th Class Punjabi Vyakaran ਵਚਨ (1st Language) 1
PSEB 7th Class Punjabi Vyakaran ਵਚਨ (1st Language) 2

PSEB 7th Class Punjabi Vyakaran ਵਚਨ (1st Language)

PSEB 7th Class Punjabi Vyakaran ਵਚਨ (1st Language) 3
PSEB 7th Class Punjabi Vyakaran ਵਚਨ (1st Language) 4

ਕੁੱਝ ਕੰਨਾ ਅੰਤਕ ਪੁਲਿੰਗ ਸ਼ਬਦਾਂ ਦਾ ਇਕ – ਵਚਨ ਤੇ ਸਧਾਰਨ ਬਹੁ – ਵਚਨ ਰੂਪ ਇੱਕੋ ਹੀ ਹੁੰਦਾ ਹੈ –
ਇਕ – ਵਚਨ – ਬਹੁ – ਵਚਨ
ਇਕ ‘ਦਰਿਆ – ਦੋ “ਦਰਿਆ
ਇਕ ‘ਭਰਾ – ਚਾਰ “ਭਰਾ”

ਪਰ ਇਹ ਇਨ੍ਹਾਂ ਦੇ ਸਧਾਰਨ ਬਹੁ – ਵਚਨ ਰੂਪ ਹਨ, ਇਨ੍ਹਾਂ ਦੇ ਸੰਬੰਧਕੀ ਬਹੁ – ਵਚਨ ਰੂਪ ਹਨ : ਦਰਿਆਵਾਂ, ਭਰਾਵਾਂ।

(ਅ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਲੱਗਾ ਹੁੰਦਾ, ਸਗੋਂ ਮੁਕਤਾ, ਬਿਹਾਰੀ, ਔਂਕੜ, ਦੁਲੈਂਕੜ ਆਦਿ ਲੱਗੇ ਹੁੰਦੇ ਹਨ, ਉਨ੍ਹਾਂ ਦੇ ਇਕ – ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
PSEB 7th Class Punjabi Vyakaran ਵਚਨ (1st Language) 5
PSEB 7th Class Punjabi Vyakaran ਵਚਨ (1st Language) 6

PSEB 7th Class Punjabi Vyakaran ਵਚਨ (1st Language)

(ਇ) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ, ਕੰਨਾ, ਬਿਹਾਰੀ, ਔਕੜ, ਦੁਲੈਂਕੜ, ਦੁਲਾਵਾਂ, ਹੋੜਾ ਜਾਂ ਕਨੌੜਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ – ਵਚਨ ਤੇ ਬਹੁ – ਵਚਨ ਦਾ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
PSEB 7th Class Punjabi Vyakaran ਵਚਨ (1st Language) 7
PSEB 7th Class Punjabi Vyakaran ਵਚਨ (1st Language) 8
PSEB 7th Class Punjabi Vyakaran ਵਚਨ (1st Language) 9
PSEB 7th Class Punjabi Vyakaran ਵਚਨ (1st Language) 10.

PSEB 7th Class Punjabi Vyakaran ਵਚਨ (1st Language)

ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ –
ਘੋੜਾ, ਮੇਜ਼, ਧੀ, ਛਾਂ, ਵਸਤੂ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ਮੈਂ, ਉਹ॥
ਉੱਤਰ :
PSEB 7th Class Punjabi Vyakaran ਵਚਨ (1st Language) 11
PSEB 7th Class Punjabi Vyakaran ਵਚਨ (1st Language) 12
PSEB 7th Class Punjabi Vyakaran ਵਚਨ (1st Language) 13
PSEB 7th Class Punjabi Vyakaran ਵਚਨ (1st Language) 14

PSEB 7th Class Punjabi Vyakaran ਵਚਨ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ :
(ਉ) ਲੜਕਾ ਗੀਤ ਗਾ ਰਿਹਾ ਹੈ।
(ਅ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ।
(ਇ) ਚਿੜੀ ਚੀ – ਹੀਂ ਕਰਦੀ ਹੈ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ।
(ਹ) ਕੁੜੀ ਰੌਲਾ ਪਾ ਰਹੀ ਹੈ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ।
(ਖ) ਅੰਬ ਮਿੱਠਾ ਤੇ ਸੁਆਦੀ ਹੈ।
(ਗ) ਕਿਸਾਨ ਹਲ ਚਲਾ ਰਿਹਾ ਹੈ।
(ਘ) ਮੇਰੇ ਮਿੱਤਰ ਕੋਲ ਬੱਕਰੀ ਹੈ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ।
(ਚ) ਚਿੱਟਾ ਘੋੜਾ ਦੌੜਦਾ ਹੈ।
(ਛ) ਉੱਚੀ ਇਮਾਰਤ ਦੂਰੋਂ ਦਿਸਦੀ ਹੈ।
ਉੱਤਰ :
(ੳ) ਲੜਕੇ ਗੀਤ ਗਾ ਰਹੇ ਹਨ।
(ਅ ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ।
(ਇ) ਚਿੜੀਆਂ ਚੀਂ – ਚੀਂ ਕਰਦੀਆਂ ਹਨ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ।
(ਖ) ਅੰਬ ਮਿੱਠੇ ਤੇ ਸੁਆਦੀ ਹਨ।
(ਗ) ਕਿਸਾਨ ਹਲ ਚਲਾ ਰਹੇ ਹਨ।
(ਘ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ।
(ਝ) ਕੁੜੀਆਂ ਟੈਲੀਫੋਨਾਂ `ਤੇ ਗੱਲਾਂ ਕਰ ਰਹੀਆਂ ਹਨ।
(ਚ) ਚਿੱਟੇ ਘੋੜੇ ਦੌੜਦੇ ਹਨ।
(ਛ) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ।

PSEB 7th Class Punjabi Vyakaran ਵਚਨ (1st Language)

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਦੇ ਵਚਨ ਬਦਲ ਕੇ ਲਿਖੋ
ਉੱਤਰ :
(ੳ) ਨਿੱਕਾ ਮੁੰਡਾ ਸ਼ੀਸ਼ਾ ਤੋੜ ਰਿਹਾ ਹੈ।
(ਅ) ਲਾਲ ਘੋੜਾ ਅਤੇ ਚਿੱਟਾ ਕੁੱਤਾ ਜਾ ਰਹੇ ਹਨ।
(ਇ) ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
(ਸ) ਤੂੰ ਮੇਰੀ ਮੱਦਦ ਕਿਉਂ ਨਹੀਂ ਕਰ ਸਕਦਾ ?
(ਹ) ਬੱਚਾ ਗੇਂਦ ਨਾਲ ਖੇਡ ਰਿਹਾ ਹੈ ?
ਉੱਤਰ :
(ੳ) ਨਿੱਕੇ ਮੁੰਡੇ ਸ਼ੀਸ਼ੇ ਤੋੜ ਰਹੇ ਹਨ।
(ਅ) ਲਾਲ ਘੋੜੇ ਅਤੇ ਚਿੱਟੇ ਕੁੱਤੇ ਜਾ ਰਹੇ ਹਨ।
(ਇ) ਅਸੀਂ ਤੇ ਉਹ ਇਕੱਠੀਆਂ ਹੀ ਪੜ੍ਹਦੀਆਂ ਹਾਂ।
(ਸ) ਤੁਸੀਂ ਸਾਡੀ ਮੱਦਦ ਕਿਉਂ ਨਹੀਂ ਕਰ ਸਕਦੇ ?
(ਹ) ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4

Punjab State Board PSEB 10th Class Maths Book Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 Textbook Exercise Questions and Answers.

PSEB Solutions for Class 10 Maths Chapter 7 ਨਿਰਦੇਸ਼ ਅੰਕਜਿਮਾਇਤੀ Exercise 7.4

ਪ੍ਰਸ਼ਨ 1.
ਬਿੰਦੂਆਂ A(2, – 2) ਅਤੇ B (3, 7) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਰੇਖਾ 2x + y – 4 = 0 ਕਿਸ ਅਨੁਪਾਤ ਵਿਚ ਵੰਡਦੀ ਹੈ, ਉਹ ਪਤਾ ਕਰੋ ।
ਹੱਲ:
ਮੰਨ ਲਉ ਰੇਖਾ 2x + y – 4 = 0 ਬਿੰਦੂ A (2, – 2) ਅਤੇ B(3, 7) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ C(x, y) ਉੱਤੇ k : 1 ਅਨੁਪਾਤ ਵਿਚ ਵੰਡਦੀ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 1
∴ C [\(\frac{3 k+2}{k+1}\), \(\frac{7 k-2}{k+1}\)] ਰੇਖਾ 2x + y – 4 = 0 ਉੱਤੇ ਹੋਵੇਗਾ ।
ਭਾਵ 2 \(\left(\frac{3 k+2}{k+1}\right)\) + \(\left(\frac{7 k-2}{k+1}\right)\) – 4 = 0
\(\frac{6 x+4+7 k-2-4 k-4}{k+1}\) = 0
9k – 2 = 0
9k = 2
k = \(\frac{2}{9}\)
∴ ਅਨੁਪਾਤ k : 1 = \(\frac{2}{9}\) : 1 = 2 : 9
∴ ਲੋੜੀਂਦਾ ਅਨੁਪਾਤ 2:9 ਹੈ ।

ਪ੍ਰਸ਼ਨ 2.
x ਅਤੇ y ਵਿਚਕਾਰ ਇਕ ਸੰਬੰਧ ਪਤਾ ਕਰੋ ਜੇਕਰ ਬਿੰਦੂ | (x, y) ; (1, 2) ਅਤੇ (7, 0) ਸਮਰੇਖੀ ਹਨ ।
ਹੱਲ:
ਦਿੱਤੇ ਗਏ ਬਿੰਦੂ A(x, y) ; B (1, 2) ਅਤੇ C (7, 0) ਹੈ ।
ਇੱਥੇ x1 = 1, x2 = 1, x3 = 7
y1 = y, y2 = 2, y3 = 0
∵ ਤਿੰਨ ਬਿੰਦੂ ਸਮਰੇਖੀ ਹਨ ਜੇਕਰ
= \(\frac{1}{2}\)[x1(y2 – y3) + x2(y3 – y1) + x3(y1 – y2)] = 0
\(\frac{1}{2}\)[x (2 – 0) + 1 (0 – y) + 7 (y – 2)] = 0
2x – y + 7y – 14 = 0
2x + 6y – 14 = 0
ਜਾਂ x + 3y – 7 = 0 ਲੋੜੀਂਦਾ ਸੰਬੰਧ ਹੈ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4

ਪ੍ਰਸ਼ਨ 3.
ਬਿੰਦੂਆਂ (6, – 6), (3, – 7) ਅਤੇ (3, 3) ਤੋਂ ਹੋ ਕੇ ਜਾਣ ਵਾਲੇ ਚੱਕਰ ਦਾ ਕੇਂਦਰ ਪਤਾ ਕਰੋ ।
ਹੱਲ:
ਮੰਨ ਲਓ O (x, y) ਲੋੜੀਂਦਾ ਕੇਂਦਰ ਹੈ ਜੋ ਕਿ ਬਿੰਦੂ P(6, – 6) ; Q (3, – 7) ਅਤੇ R (3, 3) ਵਿਚੋਂ ਲੰਘਦਾ ਹੈ
∵ ਚੱਕਰ ਦੇ ਅਰਧ ਵਿਆਸ ਸਮਾਨ ਹੁੰਦੇ ਹਨ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 2
∴ OP = OQ = OR
ਜਾਂ (OP)2 = (OQ)2 = (OR)2
(OP)2 = (OQ)2
(x – 6)2 + (y + 6)2 = (x – 3)2 + (y + 7)2
x2 + 36 – 12 x + y2 + 36 + 12y = x2 +29 – 6 + y2 + 49 + 14y
-12x + 12y + 72 = -6x + 14y + 58
-6x – 2y + 14 = 0
3x + y -7 = 0 ….(1)
(OQ)2 = (OR)2
(x – 3)2 + (y + 7)2 = (x – 3)2 + (y – 3)2
(y + 7)2 = (y – 3)2
y2 + 49 + 14y = y2 + 9 – 6y
20y = – 40
y = \(\frac{-40}{20}\) = -2
y ਦਾ ਮੁੱਲ (1) ਵਿਚ ਰੱਖਣ ਤੇ ਅਸੀਂ ਪ੍ਰਾਪਤ ਕਰਦੇ ਹਾਂ ।
3x – 2 – 7 = 0
3x – 9 = 0
3x = 9
x = 3
∴ ਲੋੜੀਂਦਾ ਕੇਂਦਰ ਹੈ (3, – 2)

ਪ੍ਰਸ਼ਨ 4.
ਜੇਕਰ ਇੱਕ ਵਰਗ ਦੇ ਦੋ ਸਾਹਮਣੇ (Opposite) ਦੇ ਸਿਖਰ (-1, 2) ਅਤੇ (3, 2) ਹਨ ਤਾਂ ਵਰਗ ਦੇ ਦੋਵੇਂ ਸਿਖਰ ਪਤਾ ਕਰੋ ।
ਹੱਲ:
ਮੰਨ ਲਉ ਵਰਗ ABCD ਦੇ ਦੋ ਸਨਮੁੱਖ ਸਿਖਰ A (-1, 2) ਅਤੇ C (3, 2) ਅਤੇ B ਦੇ ਨਿਰਦੇਸ਼ ਅੰਕ (x, y) ਹਨ ।
∵ ਵਰਗ ਦੀ ਹਰੇਕ ਭੁਜਾ ਦੀ ਲੰਬਾਈ ਬਰਾਬਰ ਹੈ
∴ AB = BC
(AB)2 = (BC)2
(x + 1)2 + (y – 2)2 = (x – 3)2 + (y – 2)2
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 19
(x + 1)2 = (x – 3)2
x2 + 1 + 2x = x2 + 9 – 6x
8x = 8
x = 1 …(1)
ਹੁਣ ਸਮਕੋਣ △ABC ਵਿਚ,
ਪਾਇਥਾਗੋਰਸ ਦਾ ਪਰਿਮੇਯ ਪ੍ਰਯੋਗ ਕਰਕੇ
(AB)2 + (BC)2 = (AC)2
(x + 1)2 + (y – 2)2 + (x – 3)2 + (y – 2)2
= (3 + 1)2 + (2 – 2)2
x2 + 1 + 2x + y2 + 4 – 4y + x2 +9 – 6x + y2 + 4 – 4y = 16
2x2 + 2y2 – 4x – 8y + 2 = 0
x2 + y2 – 2x – 4y + 1 = 0 …(2)
x = 1 ਦਾ ਮੁੱਲ (2) ਵਿਚ ਰੱਖਣ ਤੇ
(1)2 + y2 – 2 (1) – 4y + 1 = 0
y2 – 4y = 0
y (y – 4) = 0
y = 0 ਜਾਂ y = 4
∴ ਲੋੜੀਂਦਾ ਬਿੰਦੁ (1, 0) ਅਤੇ (4, 0) ਹਨ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4

ਪ੍ਰਸ਼ਨ 5.
ਕ੍ਰਿਸ਼ਨਾ ਨਗਰ ਦੇ ਇਕ ਸੈਕੰਡਰੀ ਸਕੂਲ ਦੀ X ਜਮਾਤ ਦੇ ਵਿਦਿਆਰਥੀਆਂ ਨੂੰ ਬਾਗਬਾਨੀ ਕਿਰਿਆਵਾਂ ਕਰਨ ਲਈ ਇੱਕ ਆਇਤਾਕਾਰ ਜਮੀਨ ਦਾ ਟੁੱਕੜਾ ਦਿੱਤਾ ਗਿਆ ਹੈ । ਗੁਲਮੋਹਰ ਦੇ ਪੌਦੇ ਇਸ ਦੀ ਸੀਮਾਂ ‘ ਤੇ ਆਪਸ ਵਿਚ 1m ਦੀ ਦੂਰੀ ‘ਤੇ ਲਗਾਏ ਗਏ ਹਨ । ਜ਼ਮੀਨ ਦੇ ਇਸ ਟੁੱਕੜੇ ਦੇ ਅੰਦਰ ਇੱਕ ਤਿਭੁਜ ਅਕਾਰ ਦਾ ਘਾਹ ਲੱਗਿਆ ਹੋਇਆ ਲਾਅਨ (Law) ਹੈ ਜਿਸ ਤਰ੍ਹਾਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਵਿਦਿਆਰਥੀਆਂ ਨੇ ਜ਼ਮੀਨ ਦੇ ਬਾਕੀ ਹਿੱਸੇ ਵਿਚ ਫੁੱਲਾਂ ਦੇ ਪੌਦਿਆਂ ਦੇ ਬੀਜ ਬੀਜਣੇ ਹਨ ।
(i) A ਨੂੰ ਮੂਲ ਬਿੰਦੂ ਮੰਨਦੇ ਹੋਏ, ਤਿਭੁਜ ਦੇ ਸਿਖਰਾਂ ਦੇ ਨਿਰਦੇਸ਼ ਅੰਕ ਪਤਾ ਕਰੋ ।
(ii) ਜੇਕਰ ਮੂਲ ਬਿੰਦੂ ਹੋਵੇ ਤਾਂ APR ਦੇ ਨਿਰਦੇਸ਼ ਅੰਕ ਕੀ ਹੋਣਗੇ ? ਨਾਲ ਹੀ, ਉਪਰੋਕਤ ਦੋਹਾਂ ਸਥਿਤੀਆਂ ਵਿੱਚ ਤਿਭੁਜਾਂ ਦਾ ਖੇਤਰਫਲ ਪਤਾ ਕਰੋ । ਤੁਸੀਂ ਕੀ ਦੇਖਦੇ ਹੋ ?
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 20
ਹੱਲ:
ਸਥਿਤੀ I ਜਦੋਂ A ਮੂਲ ਬਿੰਦੂ ਹੈ ਤਾਂ AD ; X-ਧੁਰੇ ਅਤੇ AB; Y-ਧੁਰਾ ਹੈ ।
∴ ਤਿਭੁਜਾਕਾਰ ਘਾਹ ਦੇ ਲਾਨ POR ਦੇ ਨਿਰਦੇਸ਼ ਅੰਕ P (4, 6); Q (3, 2) ਅਤੇ R( 6, 5) ਹੈ ।
ਇੱਥੇ x1 = 4, x2 = 3, x3 = 6
y1 = 6, y2 = 2, y3 = 5
ਹੁਣ, △PQR ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[4 (2 – 5) + 3 (5 – 6) + 6 (6 – 2)]
= \(\frac{1}{2}\)[-12 – 3 + 24] = \(\frac{9}{2}\)
= 4.5 ਵ. ਇਕਾਈਆਂ
ਸਥਿਤੀ II. ਜਦੋਂ c ਮੂਲ ਬਿੰਦੂ ਹੈ ਤਾਂ CB ; X-ਧੁਰਾ । CD ; Y-ਧੁਰਾ ਹੈ
∴ ਤ੍ਰਿਭੁਜਾਕਾਰ ਘਾਹ ਦਾ ਲਾਨ PQR ਦੇ ਨਿਰਦੇਸ਼ ਅੰਕ : P (12, 2); Q (13, 6) ਅਤੇ R (10, 3) ਹੈ ।
ਇੱਥੇ x1 = 12, x2 = 13, x3 = 10
y1 = 2, y2 = 6, y3 = 3
ਹੁਣ △POR ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[12 (6 – 3) + 13 (3 – 2) + 10 (2 – 6)]
= \(\frac{1}{2}\)[36 + 13 – 40] = \(\frac{9}{2}\)
= 4.5 ਵ. ਇਕਾਈਆਂ
ਇਸ ਤੋਂ ਇਹ ਸਪੱਸ਼ਟ ਹੈ ਕਿ ਤਿਭੁਜਾਕਾਰ ਘਾਹ ਦੇ ਲਾਨ ਦਾ ਖੇਤਰਫਲ ਸਮਾਨ ਹੈ ।

ਪ੍ਰਸ਼ਨ 6.
ਇਕ ਤ੍ਰਿਭੁਜ ABC ਦੇ ਸਿਖਰ A(4, 6), B(1, 5) ਅਤੇ C(7, 2) ਹਨ । ਭੁਜਾਵਾਂ AB ਅਤੇ AC ਨੂੰ ਕ੍ਰਮਵਾਰ D ਅਤੇ E ਉੱਤੇ ਕੱਟਦੀ ਹੋਈ ਇਕ ਰੇਖਾ ਇਸ ਤਰ੍ਹਾਂ ਖਿੱਚੀ ਗਈ ਹੈ ਕਿ \(\frac{AD}{AB}\) = \(\frac{AE}{AC}\) = \(\frac{1}{4}\) ਹੈ । △ADE ਦਾ ਖੇਤਰਫਲ ਪਤਾ ਕਰੋ ਅਤੇ ਇਸਦੀ ਤੁਲਨਾ △ABC ਦੇ ਖੇਤਰਫਲ ਨਾਲ ਕਰੋ ਥਿਊਰਮ (ਮੇਯ 6.2 ਅਤੇ ਥਿਊਰਮ (ਮੇਯ) 6.6 ਨੂੰ ਯਾਦ ਕਰੋ ।
ਹੱਲ:
△ABC ਦੇ ਸਿਖਰ ਹਨ A (4, 6); B (1, 5) ਅਤੇ C (7, 2) ਹਨ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 3
ਭੁਜਾ AB ਅਤੇ AC ਨੂੰ ਕ੍ਰਮਵਾਰ D (x, y) ਅਤੇ E (x2, y2) ਉੱਤੇ ਕੱਟਦੀ ਹੋਈ ਰੇਖਾ ਇਸ ਤਰ੍ਹਾਂ ਖਿੱਚੋ ਕਿ
\(\frac{AD}{AB}\) = \(\frac{AE}{AC}\) = \(\frac{1}{4}\)
∴ D ਅਤੇ E, AB ਅਤੇ AC ਨੂੰ ਅਨੁਪਾਤ 1 : 3 ਵਿੱਚ ਵੰਡਦੇ ਹਨ ।
∴ D ਦੇ ਨਿਰਦੇਸ਼ ਅੰਕ ਹਨ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 4
△ADE ਵਿੱਚ,
= \(\frac{1}{2}\)[x1(y2 – y3) + x2(y3 – y1) + x3(y1 – y2)]
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 5
△ABC ਵਿੱਚ,
x1 =4, x2 = 1, x3 = 7
y1 = 6, y2 = 5, y3 = 2
△ABC ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[4 (5 – 2) + 1 (2 – 6) + 7 (6 – 5)]
= \(\frac{15}{2}\) ਵ. ਇਕਾਈਆਂ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 6

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4

ਪ੍ਰਸ਼ਨ 7.
ਮੰਨ ਲਉ A (4, 2), B (6, 5) ਅਤੇ C (1, 4) ਇਕ ਤ੍ਰਿਭੁਜ ABC ਦੇ ਸਿਖਰ ਹਨ ।
(i) A ਤੋਂ ਹੋ ਕੇ ਜਾਣ ਵਾਲੀ ਮੱਧਿਕਾ BC ਨੂੰ D’ਤੇ ਮਿਲਦੀ ਹੈ । ਬਿੰਦੁ D ਦੇ ਨਿਰਦੇਸ਼ ਅੰਕ ਪਤਾ ਕਰੋ ।
(ii) AD ‘ਤੇ ਸਥਿਤ ਅਜਿਹੇ ਬਿੰਦੂ P ਦੇ ਨਿਰਦੇਸ਼ ਅੰਕ ਪਤਾ ਕਰੋ ਕਿ AP : PD = 2 : 1 ਹੋਵੇ ।
(ii) ਮੱਧਿਕਾਵਾਂ BE ਅਤੇ CF ਉੱਤੇ ਅਜਿਹੇ ਬਿੰਦੂਆਂ Q ਅਤੇ R ਦੇ ਨਿਰਦੇਸ਼ ਅੰਕ ਪਤਾ ਕਰੋ ਕਿ BQ : QE = 2 : 1 ਹੋਵੇ ਅਤੇ CR : RF = 2 : 1 ਹੋਵੇ
(iv) ਤੁਸੀਂ ਕੀ ਦੇਖਦੇ ਹੋ ?
[ਨੋਟ : ਉਹ ਬਿੰਦੂ ਜੋ ਤਿੰਨਾਂ ਮੱਧਿਕਾਵਾਂ ਦਾ ਸਾਂਝਾ ਹੋਵੇ, ਉਸ 1 ਨੂੰ ਤ੍ਰਿਭੁਜ ਦਾ ਕੇਂਦਰਕ (Centroid) ਕਹਿੰਦੇ ਹਨ ਅਤੇ ਇਹ | ਹਰ ਇੱਕ ਮੱਧਿਕਾ ਨੂੰ 2:1 ਦੇ ਅਨੁਪਾਤ ਵਿੱਚ ਵੰਡਦਾ ਹੈ ।]
(v) ਜੇਕਰ A(x1, y1), B(x2, y2) ਅਤੇ C (x3, y3) ਤ੍ਰਿਭੁਜ ABC ਦੇ ਸਿਖਰ ਹੋਣ ਤਾਂ ਇਸ ਤ੍ਰਿਭੁਜ ਦੇ ਕੇਂਦਰਕ ਦੇ ਨਿਰਦੇਸ਼ ਅੰਕ ਪਤਾ ਕਰੋ ।
ਹੱਲ:
ਦਿੱਤਾ ਹੈ ਕਿ △ABC ਦੇ ਸਿਖਰ A (4, 2); B (6, 5) ਅਤੇ C (1, 4) ਹੈ ।
(i) AD, ਸਿਖਰ A ਤੋਂ ਮੱਧਕਾ ਹੈ
∴ D, BC ਦਾ ਮੱਧ ਬਿੰਦੂ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 7
∴ D ਦੇ ਨਿਰਦੇਸ਼ ਅੰਕ ਹਨ (\(\frac{7}{2}\), \(\frac{9}{2}\))

(ii) ਮੰਨ ਲਓ P (x, y), AD ਉੱਤੇ ਕੋਈ ਬਿੰਦੂ ਇਸ ਤਰ੍ਹਾਂ ਹੈ ਕਿ AP : PD = 2 : 1
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 8
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 9
∴ P ਦੇ ਨਿਰਦੇਸ਼ ਅੰਕ (\(\frac{11}{3}\), \(\frac{11}{3}\)) ਹਨ ।

(iii) ਮੰਨ ਲਉ BE ਅਤੇ CF, AABC ਦੀਆਂ ਕ੍ਰਮਵਾਰ AC ਅਤੇ AB ਉੱਤੇ ਮੱਧਿਕਾਵਾਂ ਹਨ
∴ E ਅਤੇ F, ਮਵਾਰ AC ਅਤੇ AB ਦੇ ਮੱਧ ਬਿੰਦੂ ਹਨ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 10
E ਦੇ ਨਿਰਦੇਸ਼ ਅੰਕ
x1 = \(\frac{4+1}{2}\) = \(\frac{5}{2}\)
ਅਤੇ y1 = \(\frac{4+2}{2}\) = \(\frac{6}{2}\) = 3
∴ E ਦੇ ਨਿਰਦੇਸ਼ ਅੰਕ ਹਨ : (\(\frac{5}{2}\), 3)
F ਦੇ ਨਿਰਦੇਸ਼ ਅੰਕ
x2 = \(\frac{4+6}{2}\) = \(\frac{10}{2}\) = 5
y2 = \(\frac{5+2}{2}\) = \(\frac{7}{2}\)
∴ F ਦੇ ਨਿਰਦੇਸ਼ ਅੰਕ ਹਨ (5, \(\frac{7}{2}\))
ਹੁਣ, Q, BE ਨੂੰ ਇਸ ਤਰ੍ਹਾਂ ਕੱਟਦਾ ਹੈ ਕਿ BQ : QE = 2 : 1
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 11
ਨਾਲ ਹੀ R, CF ਨੂੰ ਇਸ ਤਰ੍ਹਾਂ ਵਿਭਾਜਤ ਕਰਦਾ ਹੈ ਕਿ CR : RF = 2 : 1
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 12

(iv) ਇਸ ਤੋਂ ਇਹ ਸਪੱਸ਼ਟ ਹੈ ਕਿ P, Q ਅਤੇ R ਦੇ ਨਿਰਦੇਸ਼ ਅੰਕ ਇਕ ਸਮਾਨ ਹਨ ਅਤੇ ਇਕੋ ਬਿੰਦੂ ਉੱਤੇ ਕੱਟਦੇ ਹਨ ।ਇਹ ਬਿੰਦੁ ਤਿਭੁਜ ਦਾ ਕੇਂਦਰਿਕ ਕਹਿਲਾਉਂਦਾ ਹੈ । ਹਰੇਕ ਮੱਧਕਾ ਨੂੰ 2 : 1 ਵਿਚ ਵਿਭਾਜਤ ਕਰਦਾ ਹੈ ।

(v) ਦਿੱਤੀ ਹੋਈ △ABC ਦੇ ਸਿਖਰ A (x1, y1); B (x2, y2) ਅਤੇ C (x3, y3) ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 13
ਮੰਨ ਲਉ AD, △ABC ਦੀ ਮੱਧਕਾ ਹੈ :
∴ D, BC ਦਾ ਮੱਧ ਬਿੰਦੂ ਹੈ ਤਾਂ D ਦੇ ਨਿਰਦੇਸ਼ ਅੰਕ ।
(\(\frac{x_{2}+x_{3}}{2}\), \(\frac{y_{2}+y_{3}}{2}\))
ਹੁਣ, G, △ABC ਦਾ ਕੇਂਦਰ ਹੈ ਜੋ ਮੱਧਿਕਾ AD ਨੂੰ 2 : 1 ਵਿਚ ਵਿਭਾਜਤ ਕਰਦਾ ਹੈ
∴ G ਦੇ ਨਿਰਦੇਸ਼ ਅੰਕ ਹਨ :
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 14

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4

ਪ੍ਰਸ਼ਨ 8.
ਬਿੰਦੂਆਂ A (-1, -1), B (-1, 4), C (5, 4) ਅਤੇ D (5, -1) ਤੋਂ ਇਕ ਆਇਤ ABCD ਬਣਦਾ ਹੈ । P,Q,R ਅਤੇ 5 ਕੁਮਵਾਰ ਭੁਜਾਵਾਂ AB, BC, CD ਅਤੇ DA ਦੇ ਮੱਧ ਬਿੰਦੂ ਹਨ । ਕੀ ਚਤੁਰਭੁਜ PORS ਇੱਕ ਵਰਗ ਹੈ ? ਕੀ ਇਹ ਇੱਕ ਆਇਤ ਹੈ ? ਕੀ ਇਹ ਇਕ ਸਮਚਤੁਰਭੁਜ ਹੈ ? ਕਾਰਣ ਸਹਿਤ ਉੱਤਰ ਦਿਉ ।
ਹੱਲ:
ਦਿੱਤਾ ਹੈ ABCD ਦੇ ਸਿਖਰ ਹਨ ।
A(-1, – 1); B (-1, 4); C (5, 4) ਅਤੇ D (5, – 1).
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 15
∵ P, AB ਦਾ ਮੱਧ ਬਿੰਦੂ ਹੈ
∴ P ਦੇ ਨਿਰਦੇਸ਼ ਅੰਕ ਹਨ ।
(\(\frac{-1-1}{2}\), \(\frac{-1+4}{2}\)) = (1, \(\frac{3}{2}\))
∵ Q, BC ਦਾ ਮੱਧ ਬਿੰਦੂ ਹੈ
∴ Q ਦੇ ਨਿਰਦੇਸ਼ ਅੰਕ ਹਨ
(\(\frac{-1+5}{2}\), \(\frac{4+4}{2}\)) = (2, 4)
∵ R, CD ਦਾ ਮੱਧ ਬਿੰਦੂ ਹੈ
∴ R ਦੇ ਨਿਰਦੇਸ਼ ਅੰਕ ਹਨ
(\(\frac{5+5}{2}\), \(\frac{4-1}{2}\)) = (5, \(\frac{3}{2}\))
∵ S, AD ਦਾ ਮੱਧ ਬਿੰਦੂ ਹੈ
∴ S ਦੇ ਨਿਰਦੇਸ਼ ਅੰਕ ਹਨ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 16
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 17
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.4 18
ਹੁਣ ਇਹ ਸਪੱਸ਼ਟ ਹੈ ਕਿ
PQ = Rs ਅਤੇ QR = SP
ਨਾਲ ਹੀ, PR ≠ QS
PQRS ਦੀਆਂ ਭੁਜਾਵਾਂ ਬਰਾਬਰ ਹਨ ਪਰ ਬਰਾਬਰ ਨਹੀਂ ਹਨ ।
∴ PQRS ਇਕ ਸਮਾਂਤਰ ਚਤੁਰਭੁਜ ਹੈ ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

Punjab State Board PSEB 7th Class Punjabi Book Solutions Punjabi Grammar Boli Vyakaran the Varnamala ਬੋਲੀ, ਵਿਆਕਰਨ ਤੇ ਵਰਨਮਾਲਾ Textbook Exercise Questions and Answers.

PSEB 7th Class Punjabi Grammar ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਜਾਂ
ਬੋਲੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ (ਧੁਨੀਆਂ) ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾਆਖਿਆ ਜਾਂਦਾ ਹੈ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਵਿਆਕਰਨ

ਪ੍ਰਸ਼ਨ 2.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ।
ਜਾਂ
ਵਿਆਕਰਨ ਦੀ ਪਰਿਭਾਸ਼ਾ ਅਤੇ ਇਸ ਦੇ ਅੰਗਾਂ ਬਾਰੇ ਜਾਣਕਾਰੀ ਦਿਓ।
ਉੱਤਰ :
ਬੋਲੀ ਦੇ ਸ਼ਬਦ – ਰੂਪਾਂ ਤੇ ਵਾਕ – ਬਣਤਰ ਦੇ ਨੇਮਾਂ ਨੂੰ ‘ਵਿਆਕਰਨ’ ਕਹਿੰਦੇ ਹਨ ਬੋਲੀ ਦੀ ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ। ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ।

ਪ੍ਰਸ਼ਨ 3.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ। ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ। ਇਕ ਸ਼ਬਦ ਵਿਚ ਅਵਾਜ਼ਾਂ ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ – ‘ਮੈਂ ਫੁੱਟਬਾਲ ਖੇਡਾਂਗਾ ‘ ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ। ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ – ਆਪ ਵਿਚ ਛੋਟੇ ਤੋਂ ਛੋਟੇ ਹਨ। ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ ਧੁਨੀਆਂ ਦੀ ਗਿਣਤੀ ਨਿਸਚਿਤ ਨਹੀਂ।

ਪ੍ਰਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ – ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ।

ਪ੍ਰਸ਼ਨ 4.
ਲਿਪੀ ਕਿਸ ਨੂੰ ਆਖਦੇ ਹਨ ? ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਲਿਖੋ।
ਜਾਂ
ਲਿਪੀ ਦੀ ਪਰਿਭਾਸ਼ਾ ਲਿਖੋ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਕੀ ਹੈ ?
ਉੱਤਰ :
ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ “ਲਿਪੀ’ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।

ਪ੍ਰਸ਼ਨ 5.
ਵਰਨ ਕਿਸ ਨੂੰ ਆਖਦੇ ਹਨ ? ਇਨ੍ਹਾਂ ਦੇ ਕਿੰਨੇ ਭੇਦ ਹਨ ? ਸੰਖੇਪ ਰੂਪ ਵਿਚ ਉੱਤਰ ਦਿਓ।
ਉੱਤਰ :
ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ – ਭਿੰਨ ਪ੍ਰਕਾਰ ਦੀਆਂ ਅਵਾਜ਼ਾਂ (ਧੁਨੀਆਂ ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ; ਜਿਵੇਂ – ਕ, ਚ, ਟ, ਤ, ਪ।

ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ ਮੂੰਹ ਦੇ ਸਾਰੇ ਅੰਗ ਬੁਲ਼, ਜੀਭ, ਦੰਦ, ਤਾਲੂ ਤੇ ਸੰਘ ਆਦਿ ਰਲ ਕੇ ਹਿੱਸਾ ਪਾਉਂਦੇ ਹਨ ਮਨੁੱਖੀ ਸਾਹ ਜਦੋਂ ਬਾਹਰ ਨਿਕਲਦਾ ਹੈ, ਤਾਂ ਉਹ ਮੂੰਹ ਦੇ ਇਨ੍ਹਾਂ ਅੰਗਾਂ ਨਾਲ ਟਕਰਾਉਂਦਾ ਹੈ, ਤਦ ਮੂੰਹ ਵਿਚੋਂ ਭਿੰਨ – ਭਿੰਨ ਅਵਾਜ਼ਾਂ ਧੁਨੀਆਂ ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਲਿਖਣ ਲਈ, ਜੋ ਚਿੰਨ੍ਹ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਹੀ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ। ਇਹ ਅੱਖਰ ਮਿਲ ਕੇ ਸ਼ਬਦ ਬਣਦੇ ਹਨ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 6.
ਗੁਰਮੁਖੀ ਲਿਪੀ ਦੇ ਕਿੰਨੇ ਵਰਨ (ਅੱਖਰ) ਹਨ ? ਇਨ੍ਹਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ :
ਗੁਰਮੁਖੀ ਲਿਪੀ ਦੇ 35 ਅੱਖਰ ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ – ਸ਼, ਖ਼, ਗ਼, ਜ਼, ਫ਼ – ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 40 ਹੋ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀ ਇਕ ਮੌਲਿਕ ਅਵਾਜ਼ ਨੂੰ ਪ੍ਰਗਟ ਕਰਨ ਲਈ ‘ਲ’ ਦੇ ਪੈਰ ਵਿਚ ਬਿੰਦੀ (ਲ ਲਾਉਣ ਦਾ ਰਿਵਾਜ ਵੀ ਪ੍ਰਚੱਲਿਤ ਹੋ ਗਿਆ ਹੈ। ਇਸ ਦੀ ਲੋੜ ਹੇਠ ਲਿਖੇ ਅੱਖਰਾਂ ਦਾ ਅਰਥ – ਭੇਦ ਦੱਸਣ ਨਾਲ ਸਪੱਸ਼ਟ ਹੋ ਜਾਂਦੀ ਹੈ –

1. ਪਲ – ਉਹ ਇੱਥੇ ਘੜੀ – ਪਲ ਹੀ ਟਿਕੇਗਾ।
ਪਲ – ਉਹ ਮਾੜਾ – ਮੋਟਾ ਖਾ ਕੇ ਪਲ ਗਿਆ
2. ਤਲ – ਪਾਣੀ ਦੇ ਤਲ ਉੱਤੇ ਲਹਿਰਾਂ ਨੱਚ ਰਹੀਆਂ ਹਨ।
ਤਲ – ਹਲਵਾਈ ਪਕੌੜੇ ਤਲ ਰਿਹਾ ਹੈ।

ਗੁਰਮੁਖੀ ਵਰਨਮਾਲਾ ਦੇ ਵਰਨਾਂ ਨੂੰ ਹੇਠ ਲਿਖੇ ਅੱਠ ਵਰਨਾਂ ਵਿਚ ਵੰਡਿਆ ਗਿਆ ਹੈ।
PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language) 1

ਪ੍ਰਸ਼ਨ 7.
ਪੰਜਾਬੀ ਵਰਨ (ਅੱਖਰ) ਕਿੰਨੀ ਪ੍ਰਕਾਰ ਦੇ ਹਨ ?
ਜਾਂ
ਪੰਜਾਬੀ ਦੇ ਕਿੰਨੇ ਵਰਨ ਸੂਰ, ਵਿਅੰਜਨ, ਅਨੁਨਾਸਿਕ ਤੇ ਦੁੱਤ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਰੂਪ ਅਤੇ ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਵਰਨਾਂ ਅੱਖਰਾਂ ਦੇ ਚਾਰ ਭੇਦ ਹਨ
(ੳ) ਰ
(ਅ) ਵਿਅੰਜਨ
(ਏ) ਅਨੁਨਾਸਿਕ
(ਸ) ਦੁੱਤ।

(ਉ) ਸੂਰ – ਉਨ੍ਹਾਂ ਵਰਨਾਂ ਨੂੰ ਬੂਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਿਸੇ ਹੋਰ ਅਵਾਜ਼ ਦੀ ਸਹਾਇਤਾ ਤੋਂ ਬਿਨਾਂ ਹੀ ਹੋ ਸਕੇ। ਪੰਜਾਬੀ ਵਿਚ ਕੇਵਲ ਤਿੰਨ ਵਰਨ ਹੀ ਸੂਰ ਹਨ – ੳ, ਅ, ਏ !
(ਅ) ਵਿਅੰਜਨ – ਵਿਅੰਜਨ ਉਨ੍ਹਾਂ ਵਰਨਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੂੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਸ ਤੋਂ ੜ ਤਕ ਸਾਰੇ ਵਰਨ ਤੇ ਨਵੇਂ ਅੱਖਰ ਸਾਰੇ ਹੀ ਵਿਅੰਜਨ ਹੀ ਹਨ। ਇਨ੍ਹਾਂ ਦੀ ਗਿਣਤੀ 38 ਹੈ।
(ਈ) ਅਨੁਨਾਸਿਕ – ਜਿਨ੍ਹਾਂ ਵਰਨਾਂ ਦੀਆਂ ਅਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ, ਉਹ ਅਨੁਨਾਸਿਕ ਹਨ ਪੰਜਾਬੀ ਦੇ ਇਹ ਵਰਨ ਅਨੁਨਾਸਿਕ ਹਨ – ਝ, , ਣ, ਨ, ਮ।
(ਸ) ਦੁੱਖ – ਦੁੱਤ ਵਰਨਾਂ ਦੀ ਪੰਜਾਬੀ ਵਿਚ ਬਹੁਤ ਘੱਟ ਵਰਤੋਂ ਹੁੰਦੀ ਹੈ। ਇਨ੍ਹਾਂ ਦੀ ਬਹੁਤੀ ਵਰਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਹੁੰਦੀ ਹੈ। ਪੰਜਾਬੀ ਵਿਚ ਜੋ ਅੱਖਰ ਵਿਅੰਜਨਾਂ ਦੇ ਪੈਰਾਂ ਵਿਚ ਜੋੜ ਕੇ ਵਰਤੇ ਜਾਂਦੇ ਹਨ, ਉਹ ‘ਦੁੱਤ ਵਰਨ’ ਅਖਵਾਉਂਦੇ ਹਨ ਪੰਜਾਬੀ ਵਿਚ ਕੇਵਲ ਤਿੰਨਾਂ ਅੱਖਰਾਂ ਹ, ਰ, ਵ ਦੀ ਹੀ ਅਜਿਹੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਵ ਦੀ ਵਰਤੋਂ ਬਹੁਤ ਘੱਟ ਹੈ ਪਰ ਹ ਤੇ ਰ ਦੀ ਵਰਤੋਂ ਆਮ ਹੈ; ਜਿਵੇਂ ਪੜ੍ਹਨਾ, ਉਨ੍ਹਾਂ, ਇਨ੍ਹਾਂ, ਜਿਨ੍ਹਾਂ, ਪ੍ਰੇਮ, ਪ੍ਰੀਤਮ, ਸੀਮਾਨ, ਸ਼ੈ – ਮਾਨ, ਸੈ – ਜੀਵਨੀ ਆਦਿ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 8.
ਲਗਾਂ – ਮਾਤਰਾਂ ਕੀ ਹੁੰਦੀਆਂ ਹਨ ? ਪੰਜਾਬੀ ਵਿਚ ਕਿੰਨੀਆਂ ਲਗਾਂ – ਮਾਤਰਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
ਪੰਜਾਬੀ ਵਿਚ ਤਿੰਨ ਸੂਰ ਹਨ – ਉ, ਅ ਤੇ ੲ, ਪਰੰਤੁ ਵਰਤੋਂ ਵਿਚ ਇਨ੍ਹਾਂ ਦੀ ਗਿਣਤੀ 10 ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ
ਅ ਆ ਇ ਈ ਏ ਐ ਉ ਊ ਓ ਔ।

ਬੋਲੀ ਨੂੰ ਲਿਖਦੇ ਸਮੇਂ ਵਿਅੰਜਨਾਂ ਨਾਲ ਇਨ੍ਹਾਂ ਦੇ ਕੇਵਲ ਚਿੰਨ੍ਹ ਹੀ ਵਰਤੇ ਜਾਂਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ –
ਮੁਕਤਾ ਇਸ ਦਾ ਕੋਈ ਚਿੰਨ੍ਹ ਨਹੀਂ), ਕੰਨਾ (τ), ਸਿਹਾਰੀ (f), ਬਿਹਾਰੀ (ੀ), ਔਂਕੜ ( _ ), ਦੁਲੈਂਕੜ ( ), ਲਾਂ ( ), ਦੁਲਾਂ (‘), ਹੋੜਾ (*), ਕਨੌੜਾ (“)।

ਇਨ੍ਹਾਂ ਲਗਾਂ – ਮਾਤਰਾਂ ਦੀ ਵਰਤੋਂ ਲਈ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।ਉੱਪਰ ਲਿਖੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ। ਪਰੰਤੂ ਸੂਰਾਂ – ਉ, ਅ ਅਤੇ ੲ – ਨਾਲ ਇਹ ਸਾਰੀਆਂ ਨਹੀਂ ਲੱਗ ਸਕਦੀਆਂ।

ੳ, ਅ, ੲ ਨਾਲ ਲਗਾਂ ਉੱਪਰ ਲਿਖੇ ਅਨੁਸਾਰ ਹੀ ਲਗਦੀਆਂ ਹਨ ਅਰਥਾਤ ਉ ਨੂੰ ਔਕੜ (ਉ), ਦੁਲੈਂਕੜ (ਉ ਤੇ ਹੋੜਾ (ਓ) ਲਗਦੀਆਂ ਹਨ। “ਅ” ਨੂੰ ਮੁਕਤਾ (ਅ) ਕੰਨਾ (ਆ) ਤੇ ਦੁਲਾਵਾਂ ਐ ਲਗਾਂ ਲਗਦੀਆਂ ਹਨ। ਇ’ ਨੂੰ ਸਿਹਾਰੀ (ਇ,, ਬਿਹਾਰੀ (ਈ) ਤੇ ਲਾਂ ਈ ਲਗਾਂ ਲਗਦੀਆਂ ਹਨ।

ਪ੍ਰਸ਼ਨ 9.
ਲਗਾਖਰ ਕਿਸ ਨੂੰ ਆਖਦੇ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਇਨ੍ਹਾਂ ਤੋਂ ਬਿਨਾਂ ਗੁਰਮੁਖੀ ਵਿਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ, ਉਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ। ਪੰਜਾਬੀ ਵਿਚ ਇਹ ਚਿੰਨ੍ਹ ਤਿੰਨ ਹਨ
(ਉ) ਬਿੰਦੀ ( † )
(ਆ) ਟਿੱਪੀ ( ‘ )
(ਈ) ਅੱਧਕ ( ‘ )

ਪ੍ਰਸ਼ਨ 10.
ਪੰਜਾਬੀ ਲਗਾਖਰਾਂ ਦੀ ਕਿਨ੍ਹਾਂ – ਕਿਨ੍ਹਾਂ ਲਗਾਂ ਨਾਲ ਤੇ ਕਿਉਂ ਵਰਤੋਂ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦਸਾਂ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿਚੋਂ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ! ਦਸਾਂ ਲਗਾਂ ਵਿਚੋਂ ਛੇਆਂ ਨਾਲ ਬਿੰਦੀ ਲਗਦੀ ਹੈ ਅਤੇ ਚਹੁੰ ਨਾਲ ਟਿੱਪੀ। ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ; ਜਿਵੇਂ – ਗਾਂ, ਨਹੀਂ, ਗੂੰਦ, ਕੈਂਚੀ, ਜਦੋਂ, ਸੌਂ

ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ – ਚੰਦ, ਸਿੰਘ, ਚੰਝ, ਗੂੰਜ। ਇਸ ਤੋਂ ਬਿਨਾਂ ਉ, ਅ, ੲ ਨਾਲ ਲਗਾਖਰਾਂ ਦੀ ਵਰਤੋਂ ਦੇ ਨਿਯਮ ਕੁੱਝ ਭਿੰਨ ਹਨ, ਜਿਵੇਂ – ੳ, ਅ, ੲ ਨਾਲ ਲੱਗਣ ਵਾਲੀਆਂ ਅੱਠ ਲਗਾਂ – ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਆਂਦਰ, ਸਾਈਂ, ਕਿਉਂ, ਖਾਉਂ, ਜਾਏਂ, ਐੱਠ, ਅੱਤਰਾ। ਜਦੋਂ “ਅ” ਮੁਕਤਾ ਹੁੰਦਾ ਹੈ ਅਤੇ ‘ਈ’ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ (“) ਦੀ ਵਰਤੋਂ ਹੁੰਦੀ ਹੈ; ਜਿਵੇਂ – ਅੰਗ, ਇੰਦਰ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਅੱਧਕ – ਹਿੰਦੀ ਅਤੇ ਸੰਸਕ੍ਰਿਤ ਵਿਚ ਕਈ ਅੱਖਰਾਂ ਦੀ ਦੋਹਰੀ ਅਵਾਜ਼ ਪ੍ਰਗਟ ਕਰਨ ਲੱਗਿਆਂ, ਉਸੇ ਅੱਖਰ ਨੂੰ ਅੱਧਾ ਅਤੇ ਨਾਲ ਹੀ ਪੁਰਾ ਪਾ ਦਿੱਤਾ ਜਾਂਦਾ ਹੈ; ਜਿਵੇਂ – ਕਥਾ, ਸਥਾ, ਮੌਲੀ ਆਦਿ ਪਰੰਤੂ ਪੰਜਾਬੀ ਵਿਚ ਦੋਹਰੀ ਅਵਾਜ਼ ਪ੍ਰਗਟ ਕਰਨ ਲਈ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਇਸ ਲਈ ਉਪਰੋਕਤ ਸ਼ਬਦ ਪੰਜਾਬੀ ਵਿਚ ਇਸ ਤਰ੍ਹਾਂ ਲਿਖੇ ਜਾਣਗੇ – ਬੱਚਾ, ਸੱਚਾ, ਅੱਛਾ ਆਦਿ।

ਪੰਜਾਬੀ ਵਿਚ ਅੱਧਕ ਦੀ ਵਰਤੋਂ ਉੱਥੇ ਹੀ ਹੁੰਦੀ ਹੈ, ਜਿੱਥੇ ਮੁਕਤਾ, ਸਿਹਾਰੀ ਤੇ ਔਕੜ ਲਗਾਂ ਲੱਗੀਆਂ ਹੋਣ, ਜਿਵੇਂ ਸੱਚ, ਹਿੱਕ, ਭੁੱਖਾ ਆਦਿ। ਅੰਗਰੇਜ਼ੀ ਦੇ ਕੁੱਝ ਅੱਖਰਾਂ ਨੂੰ ਪੰਜਾਬੀ ਵਿਚ ਲਿਖਣ ਸਮੇਂ ਦੁਲਾਵਾਂ (ਏ) ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂ – ਕੈਂਸ, ਐੱਨ ਆਦਿ।

ਪ੍ਰਸ਼ਨ 11.
ਖ਼ਾਲੀ ਸਥਾਨ ਭਰੋ
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ……………………. ਹੈ।
(ਅ) ਗੁਰਮੁਖੀ ਲਿਪੀ ਵਿਚ ……………………. ਸੂਰ ਤੇ ……………………. ਵਿਅੰਜਨ ਹਨ।
(ਈ ਹ, ਰ, ਵ ਗੁਰਮੁਖੀ ਵਿਚ ……………………. ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ……………………. ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ……………………. ਆਖਿਆ ਜਾਂਦਾ ਹੈ।
ਉੱਤਰ :
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।
(ਅ) ਗੁਰਮੁਖੀ ਲਿਪੀ ਵਿਚ ਤਿੰਨ ਸੂਰ ਤੇ 38 ਵਿਅੰਜਨ ਹਨ।
(ਇ) ਹ, ਰ, ਵ ਗੁਰਮੁਖੀ ਵਿਚ ਦੁੱਤ ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ਲਗਾਖਰ ਆਖਿਆ ਜਾਂਦਾ ਹੈ।

PSEB 7th Class Punjabi Vyakaran ਬੋਲੀ, ਵਿਆਕਰਨ ਤੇ ਵਰਨਮਾਲਾ (1st Language)

ਪ੍ਰਸ਼ਨ 12.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿਚ ਸਹੀ ਜੀ [✓] ਅਤੇ ਗ਼ਲਤ ਵਾਕ ਦੇ ਸਾਹਮਣੇ [✗] ਨਿਸ਼ਾਨ ਲਗਾਓ –
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।
(ਆ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਕਰ ਸਕਦੇ ਹਾਂ।
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ।
(ਸ) ਆਮ ਬੋਲ – ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
(ਹ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ।
ਉੱਤਰ :
(ੳ) [✓]
(ਅ) [✓]
(ੲ) [✗]
(ਸ) [✗]
(ਹ) [✓]

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3

Punjab State Board PSEB 10th Class Maths Book Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3 Textbook Exercise Questions and Answers.

PSEB Solutions for Class 10 Maths Chapter 7 ਨਿਰਦੇਸ਼ ਅੰਕਜਿਮਾਇਤੀ Exercise 7.3

ਪ੍ਰਸ਼ਨ 1.
ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ ਸਿਖਰ ਹਨ :
(i) (2, 3); (-1, 0); (2, – 4)
(ii) (-5, -1); (3, – 5); (5, 2)
ਹੱਲ:
(i) ਮੰਨ ਲਉ △ABC ਦੇ ਸਿਖਰ A (2, 3); B (-1, 0) ਅਤੇ C (2, – 4) ਹਨ ।
ਇੱਥੇ , x1 = 2, x2 = -1, x3 = 2
y1 =3, y2 = 0, y3 = – 4
∴ △ABC ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2]
= \(\frac{1}{2}\)[2 × (0 + 4) – 1 × -4, -3) + 2 × (3 – 0)]
= \(\frac{1}{2}\)[18 + 7 + 6] = \(\frac{21}{2}\)
= 10.5 ਵਰਗ ਇਕਾਈਆਂ ।

(ii) ਮੰਨ ਲਉ BABC ਦੇ ਸਿਖਰ ਹਨ A (-5, -1) ; B (3, -5) ਅਤੇ C (5, 2) ਹਨ
ਇੱਥੇ , x1 = -5, x2 = 3, x3 = 5
y1 = -1, y2 = -5, y3 = 2
∴ △ABC ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[(-5(-5 – 2) + 3 (2 + 1) + 5 (-1 + 5)]
= \(\frac{1}{2}\)[35 + 9 + 120] = \(\frac{1}{2}\) × 64
= 32 ਵ. ਇਕਾਈਆਂ

ਪ੍ਰਸ਼ਨ 2.
ਹੇਠਾਂ ਦਿੱਤੀਆਂ ਵਿੱਚੋਂ ਹਰੇਕ ਵਿਚ “k’ ਦਾ ਮੁੱਲ ਪਤਾ ਕਰੋ ਤਾਂ ਕਿ ਤਿੰਨੇ ਬਿੰਦੂ ਸਮਰੇਖੀ ਹੋਣ :
(i) (7, -2); (5, 1); (3, k).
(ii) (8, 1); (k, -4); (2, – 5)
ਹੱਲ:
(i) ਮੰਨ ਲਉ ਦਿੱਤੇ ਗਏ ਬਿੰਦੂ A (7, – 2); B (5, 1) ਅਤੇ C (3, k) ਹਨ ।
ਇੱਥੇ x1 = 7, x2 = 5, x3 = 3
y1 = -2, y2 = 1, y3 = k
ਤਿੰਨ ਬਿੰਦੂ ਸਮਰੇਖੀ ਹੁੰਦੇ ਹਨ ਜੇਕਰ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[7 (1 – k) + 5 (k + 2) + 3 (-2 – 1)] = 0
7 – 7k + 5k + 10 – 9 = 0
-2k + 8 = 0
-2k = -8
k = 4

(ii) ਮੰਨ ਲਉ ਦਿੱਤੇ ਗਏ ਬਿੰਦੂ A(8, 1) B (k, -4) ਅਤੇ C (2, -5) ਹਨ ।
ਇੱਥੇ x1 = 8, x2 = k, x3 = 2
y1 = 1, y2 = -4, y3 = -5
ਤਿੰਨ ਬਿੰਦੁ ਸਮਰੇਖੀ ਹਨ ਜੇਕਰ
= \(\frac{1}{2}\)[x1(y2 – y3) + x2(y3 – y1) + x3(y1 – y2)] = 0
ਜਾਂ \(\frac{1}{2}\)[8(-4 + 5) + k (-5 – 1) + 2 (1 + 4)] = 0
8 – 6k + 10 = 0
-6k = – 18
k = 3

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3

ਪ੍ਰਸ਼ਨ 3.
ਸਿਖਰਾਂ (0, -1), (2, 1) ਅਤੇ (0, 3) ਵਾਲੇ ਤ੍ਰਿਭੁਜ ਦੀਆਂ ਭੁਜਾਵਾਂ ਦੇ ਮੱਧ ਬਿੰਦੂਆਂ ਤੋਂ ਬਣਨ ਵਾਲੇ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ।ਇਸ ਖੇਤਰਫਲ ਦਾ ਦਿੱਤੇ ਹੋਏ ਤ੍ਰਿਭੁਜ ਦੇ ਖੇਤਰਫਲ ਨਾਲ ਅਨੁਪਾਤ ਪਤਾ ਕਰੋ ।
ਹੱਲ:
ਮੰਨ ਲਉ ਦਿੱਤੀ ਹੋਈ ਤ੍ਰਿਭੁਜ ABCਦੇ ਸਿਖਰ A(0, – 1); B (2, 1) ਅਤੇ C (0, 3) ਹਨ ।
D, E, F ਕੁਮਵਾਰ AB, BC, CA ਦੇ ਮੱਧ ਬਿੰਦੂ ਹਨ ।
∴ ਮੱਧ ਬਿੰਦੂ ਸੂਤਰ ਦਾ ਪ੍ਰਯੋਗ ਕਰਕੇ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3 1
∴ △DEF ਦੇ ਸਿਖਰਾਂ ਦੇ ਨਿਰਦੇਸ਼ ਅੰਕ D (1, 0); E(1, 2); F (0, 1) ਹਨ ।
ਇੱਥੇ , x1 = 1, x2 = 1, x3 = 0
y1 = 0, y2 = 2, y3 = 1
∴ △DEF ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[1(2 – 1) + 1(1 – 0) + 0(0 – 2)]
= \(\frac{1}{2}\)[1 + 1 + 0] = \(\frac{2}{2}\)
= 1 ਵ. ਇਕਾਈਆਂ
△ABC ਵਿਚ
x1 = 0, x2 = 2, x3 = 0
y1 = – 1, y2 = 1, y3 = 3
△ABC ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[0 (1 – 3) + 2 (3 + 1) + 0 (-1 – 1)]
= \(\frac{1}{2}\)[0 + 8 + 0] = \(\frac{8}{2}\) = 4 ਵ. ਇਕਾਈਆਂ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3 2
= \(\frac{1}{4}\)

ਪ੍ਰਸ਼ਨ 4.
ਉਸ ਚਤੁਰਭੁਜ ਦਾ ਖੇਤਰਫਲ ਪਤਾ ਕਰੋ ਜਿਸਦੇ | ਸਿਖਰ, ਇਸੇ ਕੂਮ ਵਿੱਚ (4, -2); (-3, -5); (3, – 2) ਵ ਅਤੇ (2, 3) ਹਨ ।
ਹੱਲ:
ਮੰਨ ਲਉ ਦਿੱਤੀ ਹੋਈ ਚਤੁਰਭੁਜ ABCD ਦੇ ਨਿਰਦੇਸ਼ ਅੰਕ ਹਨ A (-4, – 2); B (-3, – 5) ; c (3, -2) ਅਤੇ D (2, 3) ਹਨ ।
AC ਨੂੰ ਮਿਲਾਓ, ਚਤੁਰਭੁਜ ABCD, ਦੋ ਤ੍ਰਿਭੁਜਾਂ ਵਿਚ ਵਿਭਾਜਿਤ ਹੋ ਜਾਂਦੀ ਹੈ ।
ਭਾਵ △ABC ਅਤੇ △CDA ਵਿਚ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3 3
△ABC ਵਿਚ
x1 = -4, x2 = 3, x3 = 3
y1 = -2, y2 = -5, y3 = -2
△ABC ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y3)]
= \(\frac{1}{2}\)[-4(-5 + 2) + (-3)(-2 + 2) + 3(-2 + 5)]
= \(\frac{1}{2}\)[12 + 0 + 9] = \(\frac{21}{2}\) ਵਰਗ ਇਕਾਈਆਂ
△CDA ਵਿਚ
x1 = 3, x2 = 2, x3 = -4
y1 = -2, y2 = 3, y3 = -2
△CDA ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[3 (3 + 2) + 2 (2 + 2) + (-4) (-2 – 3)]
= \(\frac{1}{2}\)[20 + 15 + 0] = \(\frac{35}{2}\) ਵਰਗ ਇਕਾਈਆਂ
ਹੁਣ, ਚਤੁਰਭੁਜ ABCD ਦਾ ਖੇਤਰਫਲ
= (△ABC ਦਾ ਖੇਤਰਫਲ) + (△ACD ਦਾ ਖੇਤਰਫਲ)
= \(\frac{21}{2}\) + \(\frac{35}{2}\)
= \(\frac{56}{2}\) = 28 ਵਰਗ ਇਕਾਈਆਂ

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3

ਪ੍ਰਸ਼ਨ 5.
ਜਮਾਤ IX ਵਿਚ ਤੁਸੀਂ ਪੜ੍ਹਿਆ ਹੈ (ਪਾਠ 9, ਉਦਾਹਰਣ 3) ਕਿ ਕਿਸੇ ਤ੍ਰਿਭੁਜ ਦੀ ਇੱਕ ਮੱਧਕਾ (Median) ਉਸਨੂੰ ਬਰਾਬਰ ਖੇਤਰਫਲਾਂ ਵਾਲੇ ਦੋ ਤ੍ਰਿਭੁਜਾਂ ਵਿਚ ਵੰਡਦੀ ਹੈ । ਇਸ ਨਤੀਜੇ ਦੀ ਪੜਤਾਲ ਉਸ ਤ੍ਰਿਭੁਜ ABC ਦੇ ਲਈ ਕਰੋ ਜਿਸਦੇ ਸਿਖਰ A(4, -6), B(3, -2) ਅਤੇ C(5, 2) ਹਨ ।
ਹੱਲ:
ਦਿੱਤਾ ਹੈ △ABC ਦੇ ਸਿਖਰਾਂ ਦੇ ਨਿਰਦੇਸ਼ ਅੰਕ A(4, – 6) ; B (3, – 2) ਅਤੇ C (5, 2)
ਮੰਨ ਲਉ CD ਇਕ ਮੱਧਿਕਾ ਹੈ । ਅਰਥ D, AB ਦਾ ਮੱਧ ਬਿੰਦੁ ਹੈ ਜੋ △ABC ਨੂੰ ਦੋ ਭਾਗਾਂ ਵਿਚ ਵੰਡਦਾ ਹੈ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.3 4
(5, 2)
△ADC ਅਤੇ △CDB
D ਦੇ ਨਿਰਦੇਸ਼ ਅੰਕ = (\(\frac{4+3}{2}\), \(\frac{-6-2}{2}\))
= (\(\frac{7}{2}\), \(\frac{-8}{2}\))
= (3.5, 4)
△ADC ਵਿੱਚ,
x1 = 4, x2 = 3.5, x3 = 5
y1 = -6, y2 = -4, y3 = 2
△ADC ਦਾ ਖੇਤਰਫਲ
= \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[4 (-4 – 2) + 3.5 (2 + 6) + 5 (-6 + 4)]
= \(\frac{1}{2}\)[-24 + 28 – 10]
= \(\frac{1}{2}\) × -6 = -3 = 3 ਵ. ਇਕਾਈਆਂ
(∵ ਖੇਤਰਫਲ ਰਿਣਾਤਮਕ ਨਹੀਂ ਹੋ ਸਕਦਾ ਹੈ।)
△CDB ਵਿਚ,
x1 = 5, x2 = 3.5, x3 = 3
y1 = 2, y2 = -4, y3 = -2
△CDB ਦਾ ਖੇਤਰਫਲ = \(\frac{1}{2}\)[x1(y2 – y3) + x2(y3 – y1) + x3(y1 – y2)]
= \(\frac{1}{2}\)[5 (-4 + 2) + 3.5 (-2 – 2) + 3 (2 + 4)]
= \(\frac{1}{2}\)[-10 – 14 + 18] = \(\frac{1}{2}\) × – 6 = -3
= 3 ਵ. ਇਕਾਈਆਂ
(∵ ਖੇਤਰਫਲ ਰਿਣਾਤਮਕ ਨਹੀਂ ਹੋ ਸਕਦਾ)
ਇਸ ਲਈ ਇਹ ਸੱਪਸ਼ਟ ਹੈ ਕਿ △ADC ਦਾ ਖੇਤਰਫਲ = △CDB ਦਾ ਖੇਤਰਫਲ = 3 ਵ. ਇਕਾਈਆਂ
∴ ਤ੍ਰਿਭੁਜ ਦੀ ਮੱਧਿਕਾ ਇਸਨੂੰ ਬਰਾਬਰ ਖੇਤਰਫਲ ਵਾਲੇ ਦੋ ਤਿਭੁਜਾਂ ਵਿੱਚ ਵੰਡਦੀ ਹੈ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2

Punjab State Board PSEB 10th Class Maths Book Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 Textbook Exercise Questions and Answers.

PSEB Solutions for Class 10 Maths Chapter 7 ਨਿਰਦੇਸ਼ ਅੰਕਜਿਮਾਇਤੀ Exercise 7.2

ਪ੍ਰਸ਼ਨ 1.
ਉਸ ਬਿੰਦੁ ਦੇ ਨਿਰਦੇਸ਼ ਅੰਕ ਪਤਾ ਕਰੋ ਜੋ ਬਿੰਦੂਆਂ (-1,7) ਅਤੇ (4,-3) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2: 3 ਦੇ ਅਨੁਪਾਤ ਵਿਚ ਵੰਡਦਾ ਹੈ ।
ਹੱਲ:
ਮੰਨ ਲਉ P (x, y) ਲੋੜੀਂਦਾ ਬਿੰਦੂ ਹੈ, ਜੋ ਦਿੱਤੇ ਗਏ ਬਿੰਦੁਆਂ A(-1, 7) ਅਤੇ B (4, – 3) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2 : 3 ਵਿਚ ਵੰਡਦਾ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 1
∴ x = \(\frac{2 \times 4+3 \times-1}{2+3}\) = \(\frac{8-3}{5}\) = \(\frac{5}{5}\) = 1
ਅਤੇ y = \(\frac{2 \times-3+3 \times 7}{2+3}\) = \(\frac{-6+21}{5}\) = \(\frac{15}{5}\) = 3
∴ ਲੋੜੀਂਦਾ ਬਿੰਦੂ ਹੈ (1, 3)

ਪ੍ਰਸ਼ਨ 2.
ਬਿੰਦੂਆਂ (4, – 1) ਅਤੇ (-2, – 3) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਤਿੰਨ ਸਮਾਨ ਭਾਗ (Trisection) ਕਰਨ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੋ ।
ਹੱਲ:
ਮੰਨ ਲਉ P (x1, y1) ਅਤੇ Q (x2, y2) ਲੋੜੀਂਦੇ ਬਿੰਦੂ ਹਨ ਜੋ ਬਿੰਦੁ A (4, – 1) ਅਤੇ (-2, – 3) ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਤਿੰਨ ਸਮਾਨ ਭਾਗ ਕਰਦੇ ਹਨ । ਭਾਵ P (x1, y1) AB ਨੂੰ 1 : 2 ਦੇ ਅਨੁਪਾਤ ਵਿਚ ਅਤੇ Q (x2, y2) AB ਨੂੰ 2 : 1 ਦੇ ਅਨੁਪਾਤ ਵਿਚ ਵੰਡਦਾ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 2
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 3

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2

ਪ੍ਰਸ਼ਨ 3.
ਤੁਹਾਡੇ ਸਕੂਲ ਵਿਚ ਖੇਡਣ ਦੇ ਮੁਕਾਬਲੇ ਕਰਵਾਉਣ ਦੇ ਲਈ ਇਕ ਆਇਤਾਕਾਰ ਮੈਦਾਨ ABCD ਵਿੱਚ, ਚੂਨੇ ਦੇ ਨਾਲ 1m ਦੀ ਦੂਰੀ ‘ਤੇ ਕਤਾਰਾਂ ਬਣਾਈਆਂ ਗਈਆਂ ਹਨ । AD ਦੇ ਅਨੁਸਾਰ ਆਪਸ ਵਿਚ 1m ਦੀ ਦੂਰੀ ਤੇ 100 ਗਮਲੇ ਰੱਖੇ ਗਏ ਹਨ, ਜਿਸ ਤਰ੍ਹਾਂ ਕਿ ਚਿੱਤਰ ਵਿਚ ਦਰਸਾਇਆ ਗਿਆ ਹੈ । ਨਿਹਾਰਿਕਾ ਦੂਸਰੀ ਕਤਾਰ ਵਿੱਚ AD ਦੇ \(\frac{1}{4}\) ਭਾਗ ਦੇ ਬਰਾਬਰ ਦੀ ਦੂਰੀ ਤੇ ਦੌੜਦੀ ਹੈ ਅਤੇ ਉੱਥੇ ਇੱਕ ਹਰਾ ਝੰਡਾ ਗੱਡ ਦਿੰਦੀ ਹੈ । ਪ੍ਰੀਤ ਅੱਠਵੀਂ ਕਤਾਰ ਵਿਚ AD ਦੇ \(\frac{1}{5}\) ਭਾਗ ਦੇ ਬਰਾਬਰ ਦੀ ਦੂਰੀ ਤੇ ਦੌੜਦੀ ਹੈ ਅਤੇ ਉੱਥੇ | ਇੱਕ ਲਾਲ ਝੰਡਾ ਗੱਡ ਦਿੰਦੀ ਹੈ । ਦੋਹਾਂ ਝੰਡਿਆਂ ਦੀ | ਵਿਚਕਾਰਲੀ ਦੁਰੀ ਕੀ ਹੈ ? ਜੇਕਰ ਰਸ਼ਿਮ ਨੂੰ ਇਕ ਨੀਲਾ ਝੰਡਾ ਇਹਨਾਂ ਦੋਹਾਂ ਝੰਡਿਆਂ ਨੂੰ ਮਿਲਾਉਣ ਵਾਲੇ ਰੇਖਾਖੰਡ ਦੇ ਠੀਕ ਅੱਧੀ ਦੂਰੀ (ਵਿਚਕਾਰ) ‘ਤੇ ਗੱਡਣਾ ਹੋਵੇ ਤਾਂ ਉਸਨੂੰ ਆਪਣਾ ਝੰਡਾ ਕਿੱਥੇ ਗੱਡਣਾ ਚਾਹੀਦਾ ਹੈ ?
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 4
ਹੱਲ:
ਦਿੱਤੇ ਗਏ ਚਿੱਤਰ ਵਿਚ A ਨੂੰ ਮੂਲ ਬਿੰਦੂ ਮੰਨ ਲੈਂਦੇ ਹਨ | AB ਨੂੰ ਧੁਰਾ ਅਤੇ AD ਨੂੰ y-ਧੁਰਾ ਮੰਨ ਲੈਣ ਤੇ ਹਰੇ ਝੰਡੇ ਦੀ ਸਥਿਤੀ
= ਨਿਹਾਰਿਕਾ ਦੁਆਰਾ ਤੈਅ ਕੀਤੀ ਦੂਰੀ
= ਨਿਹਾਰਿਕਾ ਦੂਸਰੀ ਕਤਾਰ ਵਿਚ AD ਦੇ \(\frac{1}{4}\) ਭਾਗ ਦੇ ਬਰਾਬਰ ਦੀ ਦੂਰੀ ਦੌੜਦੀ ਹੈ
= \(\frac{1}{4}\) × 100 = 25m
∴ ਹਰੇ ਝੰਡੇ ਦੇ ਨਿਰਦੇਸ਼ ਅੰਕ (2, 25) ਹੈ ।
ਹੁਣ, ਲਾਲ ਝੰਡੇ ਦੀ ਸਥਿਤੀ
= ਪ੍ਰੀਤ ਦੁਆਰਾ ਤੈਅ ਕੀਤੀ ਦੂਰੀ
= ਪੀਤ ਅੱਠਵੀਂ ਕਤਾਰ ਵਿਚ AD ਦੇ \(\frac{1}{5}\)
ਭਾਗ ਦੇ ਬਰਾਬਰ ਦੂਰੀ ਦੌੜਦੀ ਹੈ
= \(\frac{1}{5}\) × 100 = 20m.
∴ ਹਰੇ ਅਤੇ ਲਾਲ ਝੰਡੇ ਦੇ ਵਿੱਚ ਦੀ ਦੂਰੀ
= \(\sqrt{(8-2)^{2}+(20-25)^{2}}\)
= \(\sqrt {36+25}\) = \(\sqrt {61}\) m .
ਨੀਲੇ ਝੰਡੇ ਦੀ ਸਥਿਤੀ
= ਹਰੇ ਝੰਡੇ ਅਤੇ ਲਾਲ ਝੰਡੇ ਨੂੰ ਮਿਲਾਉਣ ਵਾਲੇ ਰੇਖਾਖੰਡ ਦਾ ਅੱਧਾ
= (\(\frac{2+8}{2}\), \(\frac{25+20}{2}\))
= (5, 22.5).
ਨੀਲਾ ਝੰਡਾ 5ਵੀਂ ਕਤਾਰ ਵਿਚ ਅਤੇ AD ਤੋਂ 22.5 ਮੀ. ਦੀ ਦੂਰੀ ਉੱਤੇ ਹੈ ।

ਪ੍ਰਸ਼ਨ 4.
ਬਿੰਦੂਆਂ (-3, 10) ਅਤੇ (6, -8) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਬਿੰਦੂ (-1, 6) ਕਿਸ ਅਨੁਪਾਤ ਵਿਚ ਵੰਡਦਾ ਹੈ ।
ਹੱਲ:
ਮੰਨ ਲਉ ਬਿੰਦੁ P (-1, 6) ਬਿੰਦੁ A (-3, 10) | ਅਤੇ B (6, – 8) ਨੂੰ ਮਿਲਾਉਣ ਵਾਲੇ ਰੇਖਾਖੰਡ | ਨੂੰ K : 1 ਦੇ ਅਨੁਪਾਤ ਵਿਚ ਵੰਡਦਾ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 5
∴ -1 = \(\frac{6 \times K-3 \times 1}{K+1}\)
ਜਾਂ -K – 1 = 6K – 3
-K – 6K = – 3 + 1
– 7K = -2
ਜਾਂ K = \(\frac{2}{7}\)
∴ K : 1 = \(\frac{2}{7}\) = 2 : 7
∴ ਲੋੜੀਂਦਾ ਅਨੁਪਾਤ 2 : 7. ਹੈ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2

ਪ੍ਰਸ਼ਨ 5.
ਬਿੰਦੁਆਂ A (1, – 5) ਅਤੇ B (- 4, 5) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 7-ਧੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ । ਇਸ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ ਅੰਕ ਵੀ ਪਤਾ ਕਰੋ ।
ਹੱਲ:
ਮੰਨ ਲਉ x-ਧੁਰੇ ਉੱਤੇ ਲੋੜੀਂਦਾ ਬਿੰਦੂ P (x, 0) ਹੈ ਜੋ A (1, – 5) ਅਤੇ B (-4, 5) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ K : 1 ਦੇ ਅਨੁਪਾਤ ਵਿਚ ਵੰਡਦਾ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 6
P ਦਾ y ਨਿਰਦੇਸ਼ ਅੰਕ ਹੈ
0 = \(\frac{5 \times K+(-5) \times 1}{K+1}\)
0 = \(\frac{5 K-5}{K+1}\)
5K – 5 = 0
5K = 5
K = 1
∴ ਲੋੜੀਂਦਾ ਅਨੁਪਾਤ K : 1 = 1 : 1
ਹੁਣ, P ਦਾ x ਨਿਰਦੇਸ਼ ਅੰਕ ਹੈ
x = \(\frac{-4 \times K+1 \times 1}{K+1}\)
K = 1, ਦਾ ਮੁੱਲ ਰੱਖਣ ਤੇ
x = \(\frac{-4 \times 1+1 \times 1}{1+1}\) = \(\frac{-4+1}{2}\)
x = \(-\frac{3}{2}\)
∴ ਲੋੜੀਂਦਾ ਬਿੰਦੂ ਹੈ : (\(-\frac{3}{2}\), 0)

ਪ੍ਰਸ਼ਨ 6.
ਜੇਕਰ ਬਿੰਦੂ (1, 2) ; (4, y) ; (x, 6) ਅਤੇ (3, 5) ਇਸੇ ਕੂਮ ਵਿਚ ਲੈਣ ‘ਤੇ ਇੱਕ ਸਮਾਂਤਰ ਚਤੁਰਭੁਜ ਦੇ ਸਿਖਰ ਹੋਣ ਤਾਂ 1 ਅਤੇ y ਪਤਾ ਕਰੋ ।
ਹੱਲ:
ਮੰਨ ਲਉ ਸਮਾਂਤਰ ਚਤੁਰਭੁਜ ABCD ਦੇ ਸਿਖਰ ਹਨ : A (1, 2) ; B (4, y) ; C (x, 6) ਅਤੇ D (3, 5)
ਪਰ ਸਮਾਂਤਰ ਚਤੁਰਭੁਜ ਦੇ ਵਿਕਰਣ ਇਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ :
ਸਥਿਤੀ I : ਜਦੋਂ E, A (1, 2) ਅਤੇ C (x, 6) ਦਾ ਮੱਧ ਬਿੰਦੁ ਹੋਵੇ ।
∴ E ਦੇ ਨਿਰਦੇਸ਼ ਅੰਕ ਹਨ
E = (\(\frac{x+1}{2}\), \(\frac{6+2}{2}\))
E = (\(\frac{x+1}{2}\), 4) …(1)
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 7
ਸਥਿਤੀ II : ਜਦੋਂ E, B (4, y) ਅਤੇD (3, 5) ਦਾ ਮੱਧ ਬਿੰਦੁ ਹੋਵੇ ।
E ਦੇ ਨਿਰਦੇਸ਼ ਅੰਕ ਹਨ :
E = (\(\frac{3+4}{2}\), \(\frac{5+y}{2}\))
E = (\(\frac{7}{2}\), \(\frac{5+y}{2}\)) …(2)
ਪਰ (1) ਅਤੇ (2) ਵਿਚ E ਦੇ ਮੁੱਲ ਸਮਾਨ ਹਨ ਇਸ ਲਈ ਨਿਰਦੇਸ਼ ਅੰਕਾਂ ਦੀ ਤੁਲਨਾ ਕਰਨ ਤੇ
\(\frac{x+1}{2}\) = \(\frac{7}{2}\) ਅਤੇ 4 = \(\frac{5+y}{2}\)
x + 1 = 7 ਅਤੇ 8 = 5 + y
x = 6 ਅਤੇ y = 3
∴ x ਅਤੇ y ਦੇ ਮੁਲ ਹਨ 6 ਅਤੇ 3 ਹਨ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2

ਪ੍ਰਸ਼ਨ 7.
ਬਿੰਦੂ A ਦੇ ਨਿਰਦੇਸ਼ ਅੰਕ ਪਤਾ ਕਰੋ, ਜਿੱਥੇ AB ਇੱਕ | ਚੱਕਰ ਦਾ ਵਿਆਸ ਹੈ । ਜਿਸਦਾ ਕੇਂਦਰ (2, – 3) ਹੈ ਅਤੇ B ਦੇ ਨਿਰਦੇਸ਼ ਅੰਕ (1, 4) ਹਨ ।
ਹੱਲ:
ਮੰਨ ਲਉ A ਦੇ ਨਿਰਦੇਸ਼ ਅੰਕ (x, y) ਹੈ ।
ਪਰ, ਵਿਆਸ ਦੇ ਸਿਖਰਾਂ ਦਾ ਮੱਧ ਬਿੰਦੂ ਕੇਂਦਰ ਹੁੰਦਾ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 8
∴ O, A (x, y) ਅਤੇ B (1, 4) ਦਾ ਮੱਧ ਬਿੰਦੂ ਹੈ ।
∴ (\(\frac{x+1}{2}\), \(\frac{y+4}{2}\)) = (2, -3)
ਤੁਲਨਾ ਕਰਨ ‘ਤੇ,
\(\frac{x+1}{2}\) = 2 ਅਤੇ \(\frac{y+4}{2}\) = -3
x + 1 = 4 ਅਤੇ y + 4 = – 6
x = 4 – 1 ਅਤੇ y = – 6 – 4
x = 3 ਅਤੇ y = – 10
∴ ਲੋੜੀਂਦਾ ਬਿੰਦੂ ਹੈ (3 – 10)

ਪ੍ਰਸ਼ਨ 8.
ਜੇਕਰ ਅਤੇ B ਕੁਮਵਾਰ (-2, -2) ਅਤੇ (2, 4) | ਹੋਣ ਤਾਂ P ਦੇ ਨਿਰਦੇਸ਼ ਅੰਕ ਪਤਾ ਕਰੋ ਤਾਂ ਕਿ AP = \(\frac{3}{7}\)AB ਹੋਵੇ ਅਤੇ P ਰੇਖਾਖੰਡ AB ‘ਤੇ ਸਥਿਤ ਹੋਵੇ ।
ਹੱਲ:
ਮੰਨ ਲਉ ਲੋੜੀਂਦਾ ਬਿੰਦੂ ਹੈ P(x, y).
ਨਾਲ ਹੀ AP = \(\frac{3}{7}\)AB … ਦਿੱਤਾ ਹੈ।
ਪਰ PB = AB – AP
= AB – \(\frac{3}{7}\)AB = (\(\frac{7-3}{7}\))AB
= \(\frac{4}{7}\)AB
∴ \(\frac{\mathrm{AP}}{\mathrm{PB}}=\frac{\frac{3}{7} \mathrm{AB}}{\frac{4}{7} \mathrm{AB}}=\frac{3}{4}\)
∴ P ਦਿੱਤੇ ਗਏ ਬਿੰਦੂ A ਅਤੇ B ਨੂੰ 3:4 ਦੇ ਅਨੁਪਾਤ ਵਿਚ ਵੰਡਦਾ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 9
∴ ਦੇ ਨਿਰਦੇਸ਼ ਅੰਕ ਹਨ : (\(-\frac{2}{7}\), \(-\frac{20}{7}\)

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2

ਪ੍ਰਸ਼ਨ 9.
ਬਿੰਦੂਆਂ A (-2, 2) ਅਤੇ B (2, 8) ਨੂੰ ਮਿਲਾਉਣ ਵਾਲੇ ਰੇਖਾਖੰਡ AB ਨੂੰ ਚਾਰ ਬਰਾਬਰ ਭਾਗਾਂ ਵਿਚ ਵੰਡਣ ਵਾਲੇ ਬਿੰਦੂਆਂ ਦੇ ਨਿਰਦੇਸ਼ ਅੰਕ ਪਤਾ ਕਰੋ ।
ਹੱਲ:
ਮੰਨ ਲਉ C, D ਅਤੇ E ਲੋੜੀਂਦੇ ਬਿੰਦੂ ਹਨ ਜੋ ਬਿੰਦੂ A ( 2, 2) ਅਤੇ B (2, 8) ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਚਾਰ ਬਰਾਬਰ ਭਾਗਾਂ ਵਿੱਚ ਵੰਡਦੇ ਹਨ ।
ਤਾਂ D, A ਅਤੇ B ਦਾ ਮੱਧ ਬਿੰਦੂ ਹੈ ; C, A ਅਤੇ D ਦਾ | ਮੱਧ ਬਿੰਦੂ ਹੈ; E, D ਅਤੇ B ਦਾ ਮੱਧ ਬਿੰਦੂ ਹੈ ਤਾਂ ਕਿ
AC = CD = DE = EB
ਹੁਣ, A ਅਤੇ B ਦਾ ਮੱਧ ਬਿੰਦੂ ( D ਦੇ ਨਿਰਦੇਸ਼ ਅੰਕ)
= (\(\frac{-2+2}{2}\), \(\frac{2+8}{2}\) = (0, 5)
A ਅਤੇ D ਦਾ ਮੱਧ ਬਿੰਦੂ (C ਦੇ ਨਿਰਦੇਸ਼ ਅੰਕ)
(\(\frac{-2+0}{2}\), \(\frac{-2+5}{2}\) = (1, \(\frac{7}{2}\)
D ਅਤੇ B ਦਾ ਮੱਧ ਬਿੰਦੂ (E ਦੇ ਨਿਰਦੇਸ਼ ਅੰਕ)
(\(\frac{2+0}{2}\), \(\frac{8+5}{2}\)) = (-1, \(\frac{13}{2}\))
∴ ਲੋੜੀਂਦੇ ਬਿੰਦੂ ਹਨ :
(0, 5), (-1, \(\frac{7}{2}\)) ਅਤੇ (1, \(\frac{13}{2}\))

ਪ੍ਰਸ਼ਨ 10.
ਇਕ ਸਮਚਤੁਰਭੁਜ ਦਾ ਖੇਤਰਫਲ ਪਤਾ ਕਰੋ | ਜਿਸਦੇ ਸਿਖਰ, ਇਸੇ ਕੂਮ ਵਿਚ (3, 0), (4, 5), (-1, 4) ਅਤੇ (-2, – 1) ਹਨ ।
ਸੰਕੇਤ : ਸਮਚਤੁਰਭੁਜ ਦਾ ਖੇਤਰਫਲ = \(\frac{1}{2}\) (ਉਸਦੇ ਵਿਕਰਣਾਂ ਦਾ ਗੁਣਨਫਲ)]
ਹੱਲ:
ਮੰਨ ਲਉ ਸਮਚਤੁਰਭੁਜ ABCD ਦੇ ਸਿਖਰ ਬਿੰਦੂ ਹਨ : A (3, 0) ; B (4, 5) ; C (- 1, 4) ਅਤੇ D (-2, – 1).
ਵਿਕਰਣ AC = \(\sqrt{(-1-3)^{2}+(4-0)^{2}}\)
= \(\sqrt {16+16}\) = \(\sqrt {32}\)
= 4\(\sqrt {2}\)
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.2 10
ਵਿਕਰਣ BD
BD = \(\sqrt{(-2-4)^{2}+(-1-5)^{2}}\)
= \(\sqrt {36+36}\) = \(\sqrt {72}\)
= 6\(\sqrt {2}\)
∴ ਸਮਚਤੁਰਭੁਜ ABCD ਦਾ ਖੇਤਰਫਲ
= \(\frac{1}{2}\) × AC × BD
= [\(\frac{1}{2}\) × 4\(\sqrt {2}\) × 6\(\sqrt {2}\)]
= (\(\frac{1}{2}\) × 24 × 2)
= 24 ਵ.ਮੀ.
∴ ਸਮਚਤੁਰਭੁਜ ਦਾ ਖੇਤਰਫਲ 24 ਵ.ਮੀ. ਹੈ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1

Punjab State Board PSEB 10th Class Maths Book Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 Textbook Exercise Questions and Answers.

PSEB Solutions for Class 10 Maths Chapter 7 ਨਿਰਦੇਸ਼ ਅੰਕਜਿਮਾਇਤੀ Exercise 7.1

ਪ੍ਰਸ਼ਨ 1.
ਬਿੰਦੂਆਂ ਦੇ ਹੇਠ ਦਿੱਤਿਆਂ ਜੋੜਿਆਂ ਦੀ ਵਿਚਕਾਰਲੀ ਦੂਰੀ ਪਤਾ ਕਰੋ :
(i) (2, 3) ; (4, 1)
(ii) (-5, 7) ; (-1, 3)
(iii) (a, b) ; (-a, – b).
ਹੱਲ:
(i) ਦਿੱਤੇ ਗਏ ਬਿੰਦੂ ਹੈਂ : (2, 3) ; (4, 1)
ਲੋੜੀਂਦੀ ਦੂਰੀ = \(\sqrt{(4-2)^{2}+(1-3)^{2}}\)
= \(\sqrt{4+4}\) = \(\sqrt {8}\) = 2\(\sqrt {2}\)

(ii) ਦਿੱਤੇ ਗਏ ਬਿੰਦੂ ਹਨ : (-5, 7) ; (-1, 3)
ਲੋੜੀਂਦੀ ਦੂਰੀ = \(\sqrt{(-1+5)^{2}+(3-7)^{2}}\)
= \(\sqrt{16+16}\) = \(\sqrt{32}\) =4\(\sqrt{2}\)

(iii) ਦਿੱਤੇ ਗਏ ਬਿੰਦੂ ਹਨ : (a, b); (-a,-b)
ਲੋੜੀਂਦੀ ਦੂਰੀ = \(\sqrt{(-a-a)^{2}+(-b-b)^{2}}\)
= \(\sqrt{(-2 a)^{2}+(-2 b)^{2}}\)
= \(\sqrt{4 a^{2}+4 b^{2}}\)
= 2\(\sqrt{a^{2}+b^{2}}\)

ਪ੍ਰਸ਼ਨ 2.
ਬਿੰਦੂਆਂ (0, 0) ਅਤੇ (36, 15) ਦੀ ਵਿਚਕਾਰਲੀ ਦੂਰੀ ਪਤਾ ਕਰੋ। ਕੀ ਤੁਸੀ ਹੁਣ ਭਾਗ 7.2 ਵਿੱਚ ਦਿੱਤੇ ਦੋਹਾਂ ਸ਼ਹਿਰਾਂ A ਅਤੇ B ਵਿਚਕਾਰਲੀ ਦੂਰੀ ਪਤਾ ਕਰ ਸਕਦੇ ਹੋ ?
ਹੱਲ:
ਦਿੱਤੇ ਗਏ ਬਿੰਦੂ ਹਨ :
A (0, 0) ਅਤੇ B (36, 15)
ਦੂਰੀ AB = \(\sqrt{(0-36)^{2}+(0-15)^{2}}\)
= \(\sqrt{1296+225}\) = \(\sqrt{1521}\)
= 39
ਭਾਗ 7.2 ਦੇ ਅਨੁਸਾਰ
ਬਿੰਦੂ A (0, 0) ਅਤੇ B (36, 15) ਚਿੱਤਰ ਵਿਚ – ਦਿਖਾਏ ਅਨੁਸਾਰ
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 1
BC ⊥X-ਧੁਰੇ ਤੇ ਖਿੱਚੋ ।
ਹੁਣ ਸਮਕੋਣ ACB ਵਿੱਚ,
AB = \(\sqrt{A C^{2}+B C^{2}}\)
= \(\sqrt{(36)^{2}+(15)^{2}}\)
= \(\sqrt{1296+225}\) = \(\sqrt{1521}\)
= 39.
∴ ਬਿੰਦੂਆਂ ਵਿਚ ਲੋੜੀਂਦੀ ਦੂਰੀ 39 ਹੈ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1

ਪ੍ਰਸ਼ਨ 3.
ਨਿਰਧਾਰਿਤ ਕਰੋ ਕਿ ਕੀ ਬਿੰਦੂ (1, 5), (2, 3) ਅਤੇ (-2, – 11) ਸਮਰੇਖੀ ਹਨ ।
ਹੱਲ:
ਦਿੱਤੇ ਗਏ ਬਿੰਦੂ ਹਨ : A (1, 5) ; B (2, 3) ਅਤੇ C (-2 – 11).
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 2
ਉਪਰੋਕਤ ਦੂਰੀਆਂ ਤੋਂ ਇਹ ਸਪੱਸ਼ਟ ਹੈ ਕਿ ਕਿਸੇ ਦੋ ਦਾ ਜੋੜਫਲ ਤੀਸਰੇ ਦੇ ਬਰਾਬਰ ਨਹੀਂ ਹੈ । ਇਸ ਲਈ ਇਹ ਬਿੰਦੂ ਸਮਰੇਖੀ ਨਹੀਂ ਹਨ ।

ਪ੍ਰਸ਼ਨ 4.
ਜਾਂਚ ਕਰੋ ਕਿ ਕੀ ਬਿੰਦੂ (5, – 2) (6, 4) ਅਤੇ (7, -2) ਇੱਕ ਸਮਦੋਭੁਜੀ ਤ੍ਰਿਭੁਜ ਦੇ ਸਿਖਰ ਹਨ ।
ਹੱਲ:
ਦਿੱਤੇ ਗਏ ਬਿੰਦੂ ਹਨ A (3, – 2) ; B (6, 4) ਅਤੇ c (7, – 2).
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 3
ਉਪਰੋਕਤ ਦੂਰੀ ਤੋਂ ਸਪੱਸ਼ਟ ਹੈ ਕਿ
AB = BC = \(\sqrt{37}\).
∴ ਦਿੱਤੇ ਗਏ ਬਿੰਦੂ ਸਮਦੋਭੁਜੀ ਤ੍ਰਿਭੁਜ ਦੇ ਸਿਖਰ ਹਨ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1

ਪ੍ਰਸ਼ਨ 5.
ਕਿਸੇ ਜਮਾਤ ਵਿੱਚ, ਚਾਰ ਮਿੱਤਰ ਬਿੰਦੂਆਂ A, B, C ਅਤੇ D ‘ਤੇ ਬੈਠੇ ਹੋਏ ਹਨ, ਜਿਸ ਤਰ੍ਹਾਂ ਕਿ ਚਿੱਤਰ ਵਿਚ ਦਰਸਾਇਆ ਗਿਆ ਹੈ । ਚੰਪਾ ਅਤੇ ਚਮੇਲੀ ਜਮਾਤ ਦੇ ਅੰਦਰ ਆਉਂਦੀਆਂ ਹਨ ਅਤੇ ਕੁਝ ਸਮਾਂ ਦੇਖਣ ਤੋਂ ਬਾਅਦ ਚੰਪਾ, ਚਮੇਲੀ ਨੂੰ ਪੁੱਛਦੀ ਹੈ, “ਕੀ ਤੂੰ ਨਹੀਂ ਸੋਚਦੀ ਕਿ ABCD ਇੱਕ ਵਰਗ ਹੈ ?” ਚਮੇਲੀ ਇਸ ਨਾਲ ਸਹਿਮਤ ਨਹੀਂ ਹੈ । ਦੂਰੀ ਸੂਤਰ ਦਾ ਪ੍ਰਯੋਗ ਕਰਕੇ, ਦੱਸੋ ਕਿ ਇਹਨਾਂ ਵਿੱਚੋਂ ਕੌਣ ਸਹੀ ਹੈ ।
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 4
ਹੱਲ:
ਦਿੱਤੇ ਗਏ ਚਿੱਤਰ ਵਿਚ ਸਿਖਰ ਬਿੰਦੂ ਹਨ : A (3, 4) ; B (6, 7) ; C (9, 4) ਅਤੇ D (6, 1).
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 5
ਸਪੱਸ਼ਟ ਹੈ ਕਿ
AB = BC = CD = DA = \(\sqrt{18}\)
ਅਤੇ AC = BD = 6.
∴ ABCD ਇਕ ਵਰਗ ਬਣਦਾ ਹੈ ਚੰਪਾ ਦੀ ਸੋਚ ਸਹੀ ਹੈ ।

ਪ੍ਰਸ਼ਨ 6.
ਹੇਠਾਂ ਦਿੱਤੇ ਬਿੰਦੂਆਂ ਦੁਆਰਾ ਬਣਨ ਵਾਲੇ ਚਤੁਰਭੁਜ ਦੀ ਕਿਸਮ ਜੇਕਰ ਕੋਈ ਹੈ ਤਾਂ ਦੱਸੋ ਅਤੇ ਆਪਣੇ ਉੱਤਰ ਦਾ ਕਾਰਣ ਵੀ ਦੱਸੋ :
(i) (-1, -2), (1, 0), (-1, 2), (-3, 0)
(ii) (-3, 5), (3, 1), (0, 3), (-1, – 4)
(iii) (4, 5), (7, 6), (4, 3), (1, 2).
ਹੱਲ:
(i) ਦਿੱਤੇ ਗਏ ਬਿੰਦੂ ਹਨ : A (-1, – 2) ; B (1, 0) ; C (-1, 2) ਅਤੇ D (-3, 0).
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 6
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 7
ਹੁਣ ਇਹ ਸਪੱਸ਼ਟ ਹੈ ਕਿ
AB = BC = CD = DA = \(\sqrt{8}\)
AC = BD = 4.
∴ ਇਹ ਚਤੁਰਭੁਜ ABCD ਇੱਕ ਵਰਗ ਹੈ ।

(ii) ਦਿੱਤੇ ਗਏ ਬਿੰਦੂ ਹਨ : A (-3, 5); B (3, 1); (0, 3) ਅਤੇ D (-1, – 4)
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 8
ਹੁਣ, BC + CA = \(\sqrt{13}\) + \(\sqrt{13}\)
= 2\(\sqrt{13}\) = AB
∴ A, B ਅਤੇ C ਇਕ ਰੇਖਾ ਵਿਚ ਹਨ ਅਤੇ A, B, C ਅਤੇ D ਚਤੁਰਭੁਜ ਨਹੀਂ ਬਣਾਉਂਦੇ ।

(iii) ਦਿੱਤੇ ਗਏ ਬਿੰਦੂ : A (4, 5) ; B (7, 6) ; C (4, 3) ਅਤੇ D (1, 2)
AB = \(\sqrt{(7-4)^{2}+(6-5)^{2}}\)
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 9
ਹੁਣ ਇਹ ਸਪੱਸ਼ਟ ਹੈ ਕਿ
AB = CD ਅਤੇ BC = DA
ਅਤੇ AC ≠ BD.
∴ ਸਨਮੁਖ ਭੁਜਾਵਾਂ ਬਰਾਬਰ ਹਨ ਪਰ ਉਹਨਾਂ ਦੇ ਵਿਕਰਣ ਬਰਾਬਰ ਨਹੀਂ ਹਨ ।
∴ ਦਿੱਤੀ ਹੋਈ ਚਤੁਰਭੁਜ ABCD ਇਕ ਸਮਾਂਤਰ ਚਤੁਰਭੁਜ ਹੈ ।

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1

ਪ੍ਰਸ਼ਨ 7.
x-ਧੁਰੇ ‘ਤੇ ਉਹ ਬਿੰਦੂ ਪਤਾ ਕਰੋ ਜੋ (2, – 5) ਅਤੇ (-2, 9) ਤੋਂ ਬਰਾਬਰ ਦੂਰੀ ‘ਤੇ ਹੈ।
ਹੱਲ:
ਮੰਨ ਲਓ ਲੋੜੀਂਦਾ ਬਿੰਦੂ ਹੈ P (x, 0) ਅਤੇ ਦਿੱਤੇ ਗਏ ਬਿੰਦੂ ਹਨ A (2, -5) ਅਤੇ B (-2, 9). ਪ੍ਰਸ਼ਨ ਅਨੁਸਾਰ,
PA = PB
(PA)2 = (PB)2
(2 – x)2 + (-5 – 0)2 = (-2 – x)2 + (9 – 0)2
4 + x – 4x + 25 = 4 + x2 + 4x + 81
– 8x = 56
x = \(\frac{56}{8}\) = -7
∴ਲੋੜੀਂਦਾ ਬਿੰਦੂ (-7, 0) ਹੈ ।

ਪ੍ਰਸ਼ਨ 8
y ਦਾ ਉਹ ਮੁੱਲ ਪਤਾ ਕਰੋ ਜਿਸਦੇ ਲਈ ਬਿੰਦੂ P (2, – 3) ਅਤੇ Q (10, y) ਦੇ ਵਿਚਕਾਰ ਦੀ ਦੂਰੀ 10 ਇਕਾਈਆਂ ਹੈ ।
ਹੱਲ:
ਦਿੱਤੇ ਗਏ ਬਿੰਦੂ ਹਨ : P (2, – 3) ਅਤੇ Q (10, y)
PQ = \(\sqrt{(10-2)^{2}+(y+3)^{2}}\)
= \(\sqrt{64+y^{2}+9+6 y}\)
= \(\sqrt{y^{2}+6 y+73}\)
ਪ੍ਰਸ਼ਨ ਅਨੁਸਾਰ, PQ = 10
\(\sqrt{y^{2}+6 y+73}\) = 10
y2 + 6y + 73 = 100
y2 + 6y – 27 = 0
y2 + 9y – 3y – 27 = 0
y (y + 9) – 3 (y + 9) = 0
(y +9) (y – 3) = 0.
y + 9 = 0 ਜਾਂ y – 3 =0
y = -9 ਜਾਂ y = 3
y = -9 ਅਤੇ 3

PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1

ਪ੍ਰਸ਼ਨ 9.
ਜੇਕਰ Q (0, 1) ਬਿੰਦੁਆਂ P (5, -3) ਅਤੇ R (x, 6) ਤੋਂ ਬਰਾਬਰ ਦੂਰੀ ‘ਤੇ ਹੈ ਤਾਂਝ ਦਾ ਮੁੱਲ ਪਤਾ ਕਰੋ । ਦੂਰੀਆਂ QR ਅਤੇ PR ਵੀ ਪਤਾ ਕਰੋ ।
ਹੱਲ:
ਦਿੱਤੇ ਗਏ ਬਿੰਦੂ ਹਨ : Q (0, 1) ;
P (5, – 3) ਅਤੇ R (x, 6)
QP = \(\sqrt{(5-0)^{2}+(-3-1)^{2}}\)
= \(\sqrt{25+16}\) = \(\sqrt{41}\)
QR = \(\sqrt{(x-0)^{2}+(6-1)^{2}}\)
= \(\sqrt{x^{2}+25}\)
ਪ੍ਰਸ਼ਨ ਅਨੁਸਾਰ
QP = QR
\(\sqrt{41}\) = \(\sqrt{x^{2}+25}\)
41 = x2 + 25 ਜਾਂ x2 = 16
x = ±\(\sqrt{16}\) = ±4.
ਜਦੋਂ = 4 ਤਾਂ R (4, 6).
QR = \(\sqrt{(4-0)^{2}+(6-1)^{2}}\)
= \(\sqrt{16+25}\) = \(\sqrt{41}\)
PR = \(\sqrt{(4-5)^{2}+(6+3)^{2}}\)
= \(\sqrt{1=81}\) = \(\sqrt{82}\)
ਜਦੋਂ = -4 ਤਾਂ R (-4, 6).
QR = \(\sqrt{(-4-0)^{2}+(6-1)^{2}}\)
= \(\sqrt{16+25}\) = \(\sqrt{41}\)
PR = \(\sqrt{(-4-5)^{2}+(6+3)^{2}}\)
= \(\sqrt{81+81}\) = \(\sqrt{162}\).

ਪ੍ਰਸ਼ਨ 10.
x ਅਤੇ y ਵਿੱਚ ਇੱਕ ਅਜਿਹਾ ਸੰਬੰਧ ਪਤਾ ਕਰੋ ਕਿ ਬਿੰਦੂ (x, y) ਬਿੰਦੂਆਂ (3, 6) ਅਤੇ (-3, 4) ਤੋਂ ਬਰਾਬਰ ਦੀ ਦੂਰੀ ‘ਤੇ ਹੋਵੇ ।
ਹੱਲ:
ਮੰਨ ਲਓ ਲੋੜੀਂਦਾ ਬਿੰਦੂ P (x, y) ਹੈ ।
ਦਿੱਤੇ ਗਏ ਬਿੰਦੂ ਹਨ A (3, 6) ਅਤੇ B (-3, 4)
PSEB 10th Class Maths Solutions Chapter 7 ਨਿਰਦੇਸ਼ ਅੰਕਜਿਮਾਇਤੀ Ex 7.1 10
ਦੋਵੇਂ ਪਾਸੇ ਵਰਗ ਕਰਨ ਤੇ
x2 + y2 – 6x – 12y +45
= x2 + y2 + 6x – 8y + 25
– 12x – 4y + 20 = 0
3x + y – 5 = 0
ਲੋੜੀਂਦਾ ਸੰਬੰਧ ਹੈ ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

Punjab State Board PSEB 7th Class Punjabi Book Solutions Chapter 25 ਕਿਰਤ ਦਾ ਸਤਿਕਾਰ Textbook Exercise Questions and Answers.

PSEB Solutions for Class 7 Punjabi Chapter 25 ਕਿਰਤ ਦਾ ਸਤਿਕਾਰ (1st Language)

Punjabi Guide for Class 7 PSEB ਕਿਰਤ ਦਾ ਸਤਿਕਾਰ Textbook Questions and Answers

ਕਿਰਤ ਦਾ ਸਤਿਕਾਰ ਪਾਠ-ਅਭਿਆਸ

1. ਦੱਸੋ :

(ਉ) “ਕਿਰਤ ਦਾ ਸਤਿਕਾਰ ਇਕਾਂਗੀ ਵਿੱਚ ਕਿਹੜੇ-ਕਿਹੜੇ ਪਾਤਰ ਹਨ ਅਤੇ ਕਿਹੜੇ ਪਾਤਰ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ ?
ਉੱਤਰ :
‘ਕਿਰਤ ਦਾ ਸਤਿਕਾਰ` ਇਕਾਂਗੀ ਵਿਚ ਹੇਠ ਲਿਖੇ ਪਾਤਰ ਹਨ ਕੇਸਰ, ਇਕ ਇਸਤਰੀ, ਸੇਠ, ਕ੍ਰਿਸ਼ਨ, ਅਧਿਆਪਕ, ਸਕੂਲ ਦੇ ਲੜਕੇ। ਇਕਾਂਗੀ ਦੀ ਸਾਰੀ ਕਹਾਣੀ ਬੂਟ ਪਾਲਿਸ਼ ਕਰਨ ਵਾਲੇ ਲੜਕੇ ਕ੍ਰਿਸ਼ਨ ਦੁਆਲੇ ਘੁੰਮਦੀ ਹੈ।

(ਅ) ਕ੍ਰਿਸ਼ਨ ਕਿਹੋ-ਜਿਹਾ ਲੜਕਾ ਹੈ ? ਉਹ ਬੂਟ-ਪਾਲਿਸ਼ ਕਿਉਂ ਕਰਦਾ ਹੈ ?
ਉੱਤਰ :
ਕ੍ਰਿਸ਼ਨ ਦਾ ਬਾਪ ਮਰ ਚੁੱਕਾ ਸੀ। ਉਹ ਕਿਰਤ ਨੂੰ ਬੁਰੀ ਨਾ ਸਮਝਣ ਵਾਲਾ, ਮਿਹਨਤੀ, ਝੂਠ ਨਾ ਬੋਲਣ ਵਾਲਾ ਤੇ ਹੁਸ਼ਿਆਰ ਲੜਕਾ ਹੈ। ਉਹ ਆਪਣੀ ਪੜ੍ਹਾਈ ਦਾ ਖ਼ਰਚ ਪੂਰਾ ਕਰਨ ਲਈ ਬੂਟ ਪਾਲਿਸ਼ ਕਰਦਾ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

(ੲ) ਸੇਠ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ?
ਉੱਤਰ :
ਕ੍ਰਿਸ਼ਨ ਸੇਠ ਤੋਂ ਆਪਣੀ ਮਿਹਨਤ ਦਾ ਮੁੱਲ ਮੰਗਦਾ ਹੋਇਆ ਉਸ ਨਾਲ ਜ਼ਰਾ ਔਖਾ ਬੋਲ ਪਿਆ, ਤਾਂ ਸੇਠ ਨੂੰ ਗੁੱਸਾ ਚੜ ਗਿਆ ਤੇ ਉਸ ਨੇ ਉਸ ਨੂੰ ਠੰਡਾ ਮਾਰਿਆ।

(ਸ) ਪੰਚਾਂ ਨੇ ਸੇਠ ਨੂੰ ਕੀ ਦੰਡ ਲਾਇਆ ?
ਉੱਤਰ :
ਪੰਚਾਂ ਨੇ ਸੇਠ ਨੂੰ ਕ੍ਰਿਸ਼ਨ ਦੀ ਸਾਲ ਭਰ ਦੀ ਪੜ੍ਹਾਈ ਦੇ ਖ਼ਰਚ ਵਜੋਂ ਡੇਢ ਸੌ ਰੁਪਏ ਦੰਡ ਲਾਇਆ।

(ਹ) ਸੇਠ ਦੇ ਰੁਪਈਆਂ ਦਾ ਕੀ ਕੀਤਾ ਗਿਆ ?
ਉੱਤਰ :
ਜਦੋਂ ਸੇਠ ਦੇ ਰੁਪਏ ਕ੍ਰਿਸ਼ਨ ਨੇ ਨਾ ਲਏ, ਤਾਂ ਕੇਸਰ ਦੇ ਕਹਿਣ ‘ਤੇ ਉਹ ਰੁਪਏ ਮਾਸਟਰ ਜੀ ਨੇ ਸਕੂਲ ਫੰਡ ਲਈ ਲੈ ਲਏ।

(ਕ) “ਕਿਰਤ ਦਾ ਸਤਿਕਾਰ ਇਕਾਂਗੀ ਤੋਂ ਕੀ ਸਿੱਖਿਆ ਮਿਲਦੀ ਹੈ ? ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ :
ਇਸ ਇਕਾਂਗੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਕਾਂਗੀਕਾਰ ਇਕ ਪਾਸੇ ਇਹ ਸੁਨੇਹਾ ਦਿੰਦਾ ਹੈ ਕਿ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਕੰਮ ਤੋਂ ਵੀ ਸ਼ਰਮ ਨਹੀਂ ਕਰਨੀ ਚਾਹੀਦੀ, ਦੂਜੇ ਪਾਸੇ ਇਹ ਕਹਿੰਦਾ ਹੈ ਕਿ ਸਾਨੂੰ ਕਿਸੇ ਕਿਰਤੀ ਦਾ ਹੱਕ ਨਹੀਂ ਮਾਰਨਾ ਚਾਹੀਦਾ।

2. ਔਖੇ ਸ਼ਬਦਾਂ ਦੇ ਅਰਥ :

  • ਕੌਡੀ-ਕੌਡੀ : ਪੈਸਾ-ਪੈਸਾ, ਦਮੜੀ-ਦਮੜੀ
  • ਰਮਾਨ : ਅਰਾਮ
  • ਅਹਿਮਕ : ਮੂਰਖ, ਬੇਵਕੂਫ਼
  • ਤਾੜ : ਟਿਕਟਿਕੀ, ਨੀਝ
  • ਹਿਰਦਾ – ਮਨ, ਦਿਲ
  • ਚੈਰੀ – ਬੂਟ-ਪਾਲਿਸ਼ ਦੀ ਇੱਕ ਕੰਪਨੀ ਦਾ ਨਾਂ
  • ਖਹਿੜੇ ਪੈਣਾ – ਜ਼ਿਦ ਕਰਨਾ, ਪਿੱਛੇ ਪੈਣਾ
  • ਸਿੱਝਣਾ – ਸਖ਼ਤੀ ਨਾਲ ਪੇਸ਼ ਆਉਣਾ
  • ਨਸ਼ਟ : ਬਰਬਾਦ, ਤਬਾਹ, ਨਾਸ
  • ਖਿਮਾ : ਮਾਫ਼ੀ, ਬਖ਼ਸ਼ ਦੇਣ ਦਾ ਭਾਵ
  • ताग्द : ਇੱਜ਼ਤ, ਆਦਰ, ਮਾਣ, ਰੁਤਬਾ

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

3. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਇਸ ਤਰ੍ਹਾਂ ਵਰਤੇ ਕਿ ਅਰਥ ਸਪਸ਼ਟ ਹੋ ਜਾਣ :

ਮੌਜਾਂ ਮਾਣਨਾ, ਕੌਡੀ-ਕੋਡੀ ਜੋੜਨਾ, ਰੰਗੇ ਹੱਥੀਂ ਵੜਨਾ, ਦੰਡ ਲਾਉਣਾ, ਸਫ਼ਾਈ ਪੇਸ਼ ਕਰਨਾ, ਹੱਕ- ਲਾਲ ਦੀ ਕਮਾਈ ਕਰਨਾ।
ਉੱਤਰ :

  • ਮੌਜਾਂ ਮਾਣਨਾ ਅਨੰਦ ਲੈਣਾ) – ਮੈਂ ਛੁੱਟੀਆਂ ਵਿਚ ਆਪਣੇ ਨਾਨਕਿਆਂ ਦੇ ਚਲਾ ਗਿਆ ਤੇ ਉੱਥੇ ਖੂਬ ਮੌਜਾਂ ਮਾਣੀਆਂ
  • ਕੌਡੀ – ਕੌਡੀ ਜੁੜਨਾ ਥੋੜੇ – ਥੋੜ੍ਹੇ ਪੈਸੇ ਇਕੱਠੇ ਹੋਣਾ) – ਜੇਕਰ ਤੂੰ ਹਰ ਰੋਜ਼ ਥੋੜ੍ਹੇ ਜਿਹੇ ਪੈਸੇ ਵੀ ਬਚਾਏਂਗਾ, ਤਾਂ ਕੌਡੀ ਕੌਡੀ ਜੁੜ ਕੇ ਤੇਰੇ ਕੋਲ ਕਾਫ਼ੀ ਧਨ ਹੋ ਜਾਵੇਗਾ।
  • ਰੰਗੇ ਹੱਥੀਂ ਫੜਨਾ (ਦੋਸ਼ੀ ਦਾ ਮੌਕੇ ‘ਤੇ ਫੜਿਆ ਜਾਣਾ) – ਮੈਂ ਆਪਣੇ ਗੁਆਂਢੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ.
  • ਦੰਡ ਲਾਉਣਾ (ਸਜ਼ਾ ਦੇਣੀ) – ਪੰਚਾਇਤ ਨੇ ਪਿੰਡ ਵਿਚ ਬਦਮਾਸ਼ੀਆਂ ਕਰਨ ਵਾਲੇ ਜੀਤੇ ਨੂੰ 500 ਰੁਪਏ ਦੰਡ ਲਾਇਆ।
  • ਸਫ਼ਾਈ ਪੇਸ਼ ਕਰਨਾ (ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਲਈ ਸਬੂਤ ਪੇਸ਼ ਕਰਨਾ) – ਇਹ ਤੈਨੂੰ ਚੋਰ ਕਹਿੰਦਾ ਹੈ, ਪਰ ਹੁਣ ਤੂੰ ਸਫ਼ਾਈ ਪੇਸ਼ ਕਰ ਕਿ ਤੂੰ ਚੋਰੀ ਨਹੀਂ ਕੀਤੀ।
  • ਵੇਲੇ ਸਿਰ ਬਹੁੜਨਾ ਸਮੇਂ ਸਿਰ ਸਹਾਇਤਾ ਕਰਨਾ) – ਜਿਹੜਾ ਮਿੱਤਰ ਵੇਲੇ ਸਿਰ ਨਹੀਂ ਬਹੁੜਦਾ, ਉਸ ਦੀ ਮਿੱਤਰਤਾ ਦਾ ਕੀ ਫ਼ਾਇਦਾ।
  • ਹੱਕ ਹਲਾਲ ਦੀ ਕਮਾਈ ਕਰਨਾ (ਮਿਹਨਤ ਕਰ ਕੇ ਕਮਾਉਣਾ) – ਅੱਜ – ਕਲ੍ਹ ਕੋਈ ਸਰਕਾਰੀ ਮੁਲਾਜ਼ਮ ਹੀ ਹੱਕ ਹਲਾਲ ਦੀ ਕਮਾਈ ਕਰਦਾ ਹੈ, ਹਰ ਕੋਈ ਰਿਸ਼ਵਤ ਅਤੇ ਕਮਿਸ਼ਨ ਦੇ ਧਨ ਉੱਤੇ ਅੱਖਾਂ ਟਿਕਾਈ ਰੱਖਦਾ ਹੈ।

4. (ਉ) ਕੰਮ ਕਰਨ ਨਾਲ ਸਰੀਰ ……………………………………. ਰਹਿੰਦਾ ਹੈ (ਰੋਗ/ਅਰੋਗ)
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ……………………………………. ਹੁੰਦਾ ਹੈ। (ਸ਼ੁੱਧ/ਅਸ਼ੁੱਧ)
(ੲ) ਕਿਰਤ ਕਰਨ ਨਾਲ ……………………………………. ਮਿਲਦੀ ਹੈ (ਸ਼ਾਂਤੀ/ਅਸ਼ਾਂਤੀ)
(ਸ) ਮਿਹਨਤ ਕਰਨ ਨਾਲ ……………………………………. ਪ੍ਰਾਪਤ ਹੁੰਦੀ ਹੈ (ਸਫਲਤਾ/ਅਸਫ਼ਲਤਾ)
ਉੱਤਰ :
(ਉ) ਕੰਮ ਕਰਨ ਨਾਲ ਸਰੀਰ ਅਰੋਗ ਰਹਿੰਦਾ ਹੈ।
(ਅ) ਹੱਥੀਂ ਕੰਮ ਕਰਨ ਨਾਲ ਹਿਰਦਾ ਸ਼ੁੱਧ ਹੁੰਦਾ ਹੈ।
(ਈ) ਕਿਰਤ ਕਰਨ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ।
(ਸ) ਮਿਹਨਤ ਕਰਨ ਨਾਲ ਸਫਲਤਾ ਪ੍ਰਾਪਤ ਹੁੰਦੀ ਹੈ।

ਅਧਿਆਪਕ ਲਈ:
ਵਿਦਿਆਰਥੀਆਂ ਨੂੰ ਅਲੱਗ-ਅਲੱਗ ਪਾਤਰਾਂ ਦੀ ਭੂਮਿਕਾ ਦੇ ਕੇ ਇਸ ਨਾਟ-ਰਚਨਾ ਦਾ ਮੰਚਨ ਕਰਵਾਇਆ ਜਾਵੇ।

PSEB 7th Class Punjabi Guide ਕਿਰਤ ਦਾ ਸਤਿਕਾਰ Important Questions and Answers

ਪ੍ਰਸ਼ਨ –
“ਕਿਰਤ ਦਾ ਸਤਿਕਾਰ ਇਕਾਂਗੀ ਦਾ ਸਾਰ ਲਿਖੋ।
ਜਾਂ
“ਕਿਰਤ ਦਾ ਸਤਿਕਾਰ ਇਕਾਂਗੀ ਦੀ ਕਹਾਣੀ ਨੂੰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਦਿੱਲੀ ਬੱਸ ਸਟਾਪ ਉੱਤੇ ਕੁੱਝ ਮੁਸਾਫ਼ਰ ਖ਼ੜੇ ਹਨ। ਇਕ ਸੇਠ ਧੋਤੀ ਸੰਭਾਲੀ ਤੇ ਛੱਤਰੀ ਫੜੀ ਨੱਸਾ ਆਉਂਦਾ ਹੈ। ਉਸ ਦੀ 13 ਨੰਬਰ ਦੀ ਬੱਸ ਨਿਕਲ ਜਾਂਦੀ ਹੈ। ਉੱਥੇ ਇਕ ਲੜਕਾ ਕੇਸਰ, ਉਸ ਨੂੰ ਕਹਿੰਦਾ ਹੈ ਕਿ ਹੁਣ ਉਹ ਕਿਊ ਵਿਚ ਖੜ੍ਹਾ ਹੋ ਕੇ ਬੱਸ ਦੀ ਉਡੀਕ ਕਰੇ। ਸੇਠ ਕਹਿੰਦਾ ਹੈ ਕਿ ਬੱਸ ਨਿਕਲਣ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਜਾਣਾ ਹੈ। ਕੇਸਰ, ਉਸ ਨੂੰ ਕਹਿੰਦਾ ਹੈ ਕਿ ਜੇਕਰ ਅਜਿਹੀ ਗੱਲ ਹੈ, ਤਾਂ ਉਹ ਟੈਕਸੀ ਕਰ ਲਿਆ ਕਰੇ। ਸੇਠ ਉੱਤਰ ਦਿੰਦਾ ਹੈ ਕਿ ਉਸ ਦਾ ਹਰ ਰੋਜ਼ ਦਾ ਕੰਮ ਹੈ, ਜਿਸ ਕਰਕੇ ਉਸ ਨੂੰ ਟੈਕਸੀ ਵਾਰਾ ਨਹੀਂ ਖਾਂਦੀ ਤੇ ਨਾਲ ਹੀ ਇਕ – ਇਕ ਪੈਸਾ ਸੰਭਾਲ ਕੇ ਹੀ ਪੈਸੇ ਜੁੜਦੇ ਹਨ। ਉਹ ਕੇਸਰ ਦੀਆਂ ਵਿਅੰਗਾਤਮਕ ਗੱਲਾਂ ਤੋਂ ਚਿਦਾ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

ਇੰਨੇ ਨੂੰ ਉੱਥੇ ਇਕ ਬੂਟ ਪਾਲਿਸ਼ ਕਰਨ ਵਾਲਾ ਲੜਕਾ, ਜਿਸ ਦਾ ਨਾਂ ਕ੍ਰਿਸ਼ਨ ਹੈ, ਆ ਜਾਂਦਾ ਹੈ। ਇਕ ਇਸਤਰੀ ਉਸ ਪਾਸੋਂ ਸੈਂਡਲ ਪਾਲਿਸ਼ ਕਰਾਉਂਦੀ ਹੈ। ਉਸ ਦੁਆਰਾ ਸੈਂਡਲ ਖੂਬ ਚਮਕਾਏ ਜਾਣ ਤੇ ਉਹ ਉਸ ਨੂੰ ਮਿਹਨਤੀ ਮੁੰਡਾ ਸਮਝਦੀ ਹੈ। ਉਸ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਉਹ ਇਹ ਕੰਮ ਕਰ ਕੇ ਆਪਣੀ ਫੀਸ ਤੇ ਕਿਤਾਬਾਂ ਜੋਗੇ ਪੈਸੇ ਬਣਾ ਲੈਂਦਾ ਹੈ। ਰੋਟੀ ਜੋਗੇ ਪੈਸੇ ਉਸ ਦੀ ਮਾਂ ਲੋਕਾਂ ਦੇ ਕੱਪੜੇ ਸੀ ਕੇ ਕਮਾਉਂਦੀ ਹੈ ਅਤੇ ਉਸ ਦਾ ਬਾਪ ਮਰ ਚੁੱਕਾ ਹੈ।

ਇਹ ਜਾਣ ਕੇ ਇਸਤਰੀ ਉਸ ਨੂੰ ਕਹਿੰਦੀ ਹੈ ਤੂੰ ਤਾਂ ਬਹਾਦਰ ਲੜਕਾ ਹੈ। ਉਹ ਕਹਿੰਦਾ ਹੈ ਕਿ ਉਸ ਵਰਗੇ ਯੁਵਕ ਸਾਡੇ ਦੇਸ਼ ਦੀ ਕਿਰਤ ਦਾ ਸਤਿਕਾਰ ਵਧਾ ਦੇਣਗੇ। ਇਸਤਰੀ ਉਸ ਨੂੰ ਵੀਹ ਪੈਸੇ ਦਿੰਦੀ ਹੈ ਤੇ ਲੜਕਾ ਉਸ ਦਾ ਬਹੁਤ ਧੰਨਵਾਦ ਕਰਦਾ ਹੈ। ਇਹ ਦੇਖ ਕੇ ਸੇਠ ਉਸ ਇਸਤਰੀ ਨੂੰ ਕਹਿੰਦਾ ਹੈ ਕਿ ਉਸ ਨੇ ਇੰਨੇ ਪੈਸੇ ਦੇ ਕੇ ਭਾਅ ਵਿਗਾੜ ਦਿੱਤਾ ਹੈ। ਕ੍ਰਿਸ਼ਨ ਕਹਿੰਦਾ ਹੈ ਕਿ ਉਹ ਘੱਟ ਪੈਸੇ ਦੇ ਦੇਵੇ। ਫਿਰ ਉਹ ਉਸ ਦੇ ਬੂਟ ਪਾਲਿਸ਼ ਕਰਦਾ ਹੈ।

ਸੇਠ ਉਸ ਨੂੰ ਪੁੱਛਦਾ ਹੈ ਕਿ ਉਹ ਚੈਰੀ ਪਾਲਿਸ਼ ਕਿਉਂ ਨਹੀਂ ਵਰਤਦਾ, ਜਦ ਕਿ ਚਾਂਦਨੀ ਚੌਕ ਵਿਚ ਸਾਰੇ ਚੈਰੀ ਵਰਤਦੇ ਹਨ। ਕ੍ਰਿਸ਼ਨ ਉੱਤਰ ਦਿੰਦਾ ਹੈ ਕਿ ਉਨ੍ਹਾਂ ਦੀਆਂ ਕੇਵਲ ਡੱਬੀਆਂ ਹੀ ਚੈਰੀ ਦੀਆਂ ਹੁੰਦੀਆਂ ਹਨ, ਪਰੰਤੂ ਵਿਚ ਬਿੱਲੀ – ਨਿਉਲੇ ਦੀ ਪਾਲਿਸ਼ ਹੀ ਹੁੰਦੀ ਹੈ।

ਕੇਸਰ ਵਿਅੰਗ ਨਾਲ ਕਹਿੰਦਾ ਹੈ, ਲੋਕਾਂ ਨੇ ਮਿਲਾਵਟ ਕਰਨ ਦਾ ਢੰਗ ਸੇਠਾਂ ਤੋਂ ਹੀ ਸਿੱਖਿਆ ਹੈ। ਕੇਸਰ ਕ੍ਰਿਸ਼ਨ ਦੁਆਰਾ ਸੇਠ ਦੇ ਬੂਟਾਂ ਦੀ ਕੀਤੀ ਪਾਲਿਸ਼ ਦੀ ਪ੍ਰਸੰਸਾ ਕਰਦਾ ਹੈ, ਪਰੰਤੂ ਸੇਠ ਪਾਲਿਸ਼ ਨੂੰ ਨਿਕੰਮੀ ਕਹਿ ਕੇ ਉਸ ਨੂੰ ਸਿਰਫ਼ ਪੰਜ ਪੈਸੇ ਦਿੰਦਾ ਹੈ, ਜੋ ਕਿ ਉਹ ਨਹੀਂ ਲੈਂਦਾ ਤੇ ਕਹਿੰਦਾ ਹੈ ਕਿ ਉਹ ਰੇਟ ਦੇ ਪੰਦਰਾਂ ਪੈਸੇ ਦੇ ਦੇਵੇ ਤੇ ਆਖਦਾ ਹੈ ਕਿ ਉਹ ਭੀਖ ਨਹੀਂ ਮੰਗ ਰਿਹਾ, ਸਗੋਂ ਮਿਹਨਤ ਦਾ ਮੁੱਲ ਮੰਗ ਰਿਹਾ ਹੈ। ਸੇਠ ਨੂੰ ਉਸ ਦੀ ਗੱਲ ’ਤੇ ਗੁੱਸਾ ਚੜ੍ਹ ਜਾਂਦਾ ਹੈ ਤੇ ਕ੍ਰਿਸ਼ਨ ਨੂੰ ਆਪਣੇ ਬੂਟ ਨਾਲ ਟੁੱਡਾ ਮਾਰਦਾ ਹੈ। ਉਹ ਰੋਣ ਲੱਗ ਪੈਂਦਾ ਹੈ। ਕੇਸਰ ਤੇ ਇਸਤਰੀ ਸੇਠ ਨੂੰ ਕਹਿੰਦੇ ਹਨ ਕਿ ਉਹ ਉਸ ਨਾਲ ਜ਼ਿਆਦਤੀ ਕਰ ਰਿਹਾ ਹੈ। ਸੇਠ ਉਸ ਵਲ ਦਸ ਪੈਸੇ ਸੁੱਟ ਕੇ ਉਸ ਨੂੰ ਬੁਰਾ ਭਲਾ ਕਹਿੰਦਾ ਹੈ।

ਇੰਨੇ ਨੂੰ ਉੱਥੇ ਸਕੂਲ ਦਾ ਇਕ ਅਧਿਆਪਕ ਤੇ ਉਸ ਨਾਲ ਦੋ – ਤਿੰਨ ਲੜਕੇ ਖੇਡਣ ਦੀ ਵਰਦੀ ਵਿਚ ਆਉਂਦੇ ਹਨ। ਕ੍ਰਿਸ਼ਨ ਉਨ੍ਹਾਂ ਦੇ ਸਕੂਲ ਦਾ ਹੀ ਵਿਦਿਆਰਥੀ ਸੀ। ਮਾਸਟਰ ਜੀ ਸੇਠ ਨੂੰ ਪੁੱਛਦੇ ਹਨ ਕਿ ਉਸ ਨੇ ਕ੍ਰਿਸ਼ਨ ਨੂੰ ਕਿਉਂ ਮਾਰਿਆ ਹੈ ? ਕੇਸਰ ਤੇ ਇਸਤਰੀ ਤੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਸੇਠ ਨੇ ਉਸ ਦੀ ਮਜ਼ਦੂਰੀ ਦੇਣ ਦੀ ਥਾਂ ਉਸ ਨੂੰ ਮਾਰਿਆ ਹੈ। ਖਿਡਾਰੀ ਲੜਕੇ ਸੇਠ ਨਾਲ ਸਿੱਝਣ ਲਈ ਤਿਆਰ ਹੁੰਦੇ ਹਨ, ਪਰੰਤੁ ਮਾਸਟਰ ਜੀ ਉਨ੍ਹਾਂ ਰੋਕਦੇ ਹੋਏ ਸੇਠ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨਾਲ ਥਾਣੇ ਚੱਲੇ।

ਕੇਸਰ ਗਵਾਹੀ ਦੇਣ ਲਈ ਤਿਆਰ ਹੋ ਜਾਂਦਾ ਹੈ ਸੇਠ ਕਹਿੰਦਾ ਹੈ ਕਿ ਉਹ ਵੱਧ ਪੈਸੇ ਦੇਣ ਲਈ ਤਿਆਰ ਹੈ, ਪਰ ਉਸ ਨੂੰ ਥਾਣੇ ਨਾ ਲਿਜਾਇਆ ਜਾਵੇ। ਸੇਠ ਮਾਸਟਰ ਜੀ ਤੋਂ ਖ਼ਿਮਾ ਮੰਗਦਾ ਹੈ, ਪਰ ਉਹ ਉਸ ਨੂੰ ਸਿੱਧੀ ਤਰ੍ਹਾਂ ਥਾਣੇ ਚੱਲਣ ਲਈ ਕਹਿੰਦੇ ਹਨ। ਗੁੱਸੇ ਭਰੇ ਖਿਡਾਰੀ ਲੜਕੇ ਕਹਿੰਦੇ ਹਨ, “ਮਾਸਟਰ ਜੀ ਹੁਕਮ ਕਰੋ, ਤਾਂ ਘਸੀਟ ਕੇ ਲੈ ਚਲਦੇ ਹਾਂ।” ਡਰਿਆ ਹੋਇਆ ਸੇਠ ਕਹਿੰਦਾ ਹੈ ਕਿ ਉਹ ਉਸ ਨੂੰ ਜੋ ਦੰਡ ਲਾਉਣ, ਉਹ ਦੇਣ ਲਈ ਤਿਆਰ ਹੈ ! ਇਸਤਰੀ ਵੀ ਕਹਿੰਦੀ ਹੈ ਕਿ ਉਹ ਇੱਥੇ ਹੀ ਪੰਚਾਇਤ ਬਣਾ ਕੇ ਗੱਲ ਨਿਬੇੜ ਲੈਣ, ਤਾਂ ਚੰਗਾ ਹੈ ਕਿਉਂਕਿ ਸਭ ਨੇ ਆਪਣੇ ਕੰਮਾਂ ‘ਤੇ ਜਾਣਾ ਹੈ ਸੇਠ ਪੰਚਾਇਤ ਦਾ ਫ਼ੈਸਲਾ ਮੰਨਣ ਲਈ ਤਿਆਰ ਹੋ ਜਾਂਦਾ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

ਕੇਸਰ ਕਹਿੰਦਾ ਹੈ, “ਮੇਰਾ ਖ਼ਿਆਲ ਹੈ, ਸੇਠ ਜੀ ਇਸ ਲੜਕੇ ਦੀ ਸਾਲ ਭਰ ਦੀ ਫ਼ੀਸ ਆਦਿ ਦੇ ਦੇਣ।” ਮਾਸਟਰ ਜੀ ਨੇ ਦੱਸਿਆ ਕਿ ਉਸ ਦੀ ਫ਼ੀਸ ਤੇ ਕਿਤਾਬਾਂ ਆਦਿ ਉੱਪਰ ਡੇਢ ਸੌ ਰੁਪਏ ਦੇ ਕਰੀਬ ਖ਼ਰਚ ਹੋਵੇਗਾ ਸੇਠ ਰਿਆਇਤ ਚਾਹੁੰਦਾ ਹੈ, ਪਰ ਮਾਸਟਰ ਜੀ ਉਸ ਨੂੰ ਥਾਣੇ ਚੱਲਣ ਲਈ ਕਹਿੰਦੇ ਹਨ। ਕੇਸਰ ਉਸ ਨੂੰ ਡਰ ਦਿੰਦਾ ਹੋਇਆ ਕਹਿੰਦਾ ਹੈ, “ਸੇਠ ਜੀ ਝੱਟਪੱਟ ਰੁਪਏ ਕੱਢੋ, ਮਾਮਲਾ ਗੰਭੀਰ ਹੁੰਦਾ ਜਾਂਦਾ ਏ। ਲੋਕਾਂ ਦੀ ਭੀੜ ਵਧਦੀ ਜਾਂਦੀ ਏ। ਸਭ ਲੜਕੇ ਦਾ ਪੱਖ ਪੂਰਨਗੇ !”

ਨਾਲ ਹੀ ਉਹ ਲੋਕਾਂ ਦੀ ਭੀੜ ਵੱਧਣ ਨਾਲ ਮਾਮਲੇ ਦੇ ਗੰਭੀਰ ਹੋਣ ਦਾ ਡਰ ਵੀ ਦਿੰਦੇ ਹਨ। ਇਸਤਰੀ ਵਲੋਂ ਪੰਝੀ ਰੁਪਏ ਦੀ ਛੋਟ ਕਰਨ ‘ਤੇ ਸੇਠ ਇਕ ਸੌ ਪੰਝੀ ਰੁਪਏ ਦਿੰਦਾ ਹੈ, ਜਿਨ੍ਹਾਂ ਨੂੰ ਕ੍ਰਿਸ਼ਨ ਮਨਜ਼ੂਰ ਨਹੀਂ ਕਰਦਾ ਤੇ ਕਹਿੰਦਾ ਹੈ, ਇਹ ਹੱਕ – ਹਲਾਲ ਦੀ ਕਮਾਈ ਨਹੀਂ, ਮੈਂ ਨਿਕੰਮਾ ਹੋ ਜਾਵਾਂਗਾ।” ਉਹ ਮਾਸਟਰ ਜੀ ਨੂੰ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਕਰ ਕੇ ਉਸ ਨੂੰ ਭੀਖ ਮੰਗਣ ਦਾ ਸਬਕ ਨਾ ਦੇਣ ਮਾਸਟਰ ਜੀ ਇਸਤਰੀ ਨੂੰ ਦੱਸਦੇ ਹਨ ਕਿ ਕਿਸ਼ਨ ਪੜ੍ਹਾਈ ਵਿਚ ਸਾਰੀ ਕਲਾਸ ਵਿਚੋਂ ਅੱਵਲ ਰਹਿਣ ਵਾਲਾ ਲੜਕਾ ਹੈ।

ਕੇਸਰ ਦੇ ਕਹਿਣ ‘ਤੇ ਮਾਸਟਰ ਜੀ ਉਹ ਪੈਸੇ ਸਕੂਲ ਫੰਡ ਲਈ ਲੈ ਲੈਂਦੇ ਹਨ। ਇਹ ਦੇਖ ਕੇ ਇਸਤਰੀ ਨੇ ਕ੍ਰਿਸ਼ਨ ਨੂੰ ਕਿਹਾ, “ਸ਼ਾਬਾਸ਼ ਬੱਚੇ ! ਅਜਿਹੇ ਲੜਕੇ ਦੇਸ਼ ਦਾ ਗੌਰਵ ਵਧਾਉਂਦੇ ਹਨ।” ਮਾਸਟਰ ਜੀ ਉਸ ਨੂੰ ਕਹਿੰਦੇ ਹਨ, “ਸ਼ਾਬਾਸ਼ ! ਤੂੰ ਤਾਂ ਅੱਜ ਸਾਨੂੰ ਪੜ੍ਹਾ ਦਿੱਤਾ ਹੈ। ਇੰਨੇ ਨੂੰ ਸੇਠ ਦੀ ਬੱਸ ਆ ਗਈ। ਸੇਠ ਤੇ ਬਾਕੀ ਮੁਸਾਫ਼ਰ ਬੱਸ ਉੱਤੇ ਚੜ੍ਹ ਜਾਂਦੇ ਹਨ। ਲੜਕੇ ਤੇ ਮਾਸਟਰ ਜੀ ਉੱਥੇ ਖੜੇ ਲੋਕਾਂ ਦੇ ਬੱਸ ਚੜ੍ਹਨ ਦਾ ਦ੍ਰਿਸ਼ ਦੇਖਦੇ ਹਨ।

ਔਖੇ ਸ਼ਬਦਾਂ ਦੇ ਅਰਥ – ਟੈਕਸੀ – ਕਿਰਾਏ ਦੀ ਕਾਰ ਅਹਿਮਕ – ਮੂਰਖ ਥੰਮ – ਆਸਰਾ ਵਰਕਾ – ਕਿਤਾਬ ਜਾਂ ਕਾਪੀ ਦਾ ਕਾਗਜ਼ ਰੰਗੇ ਹੱਥੀਂ – ਕਸੂਰਵਾਰ ਦਾ ਮੌਕੇ ਉੱਤੇ ਫੜਿਆ ਜਾਣਾ। ਚਤੁਰ – ਸਿਆਣੇ। ਰੂਹ ਕਰੇ – ਮਨ ਕਰੇ। ਗੁਜ਼ਰ ਗਏ – ਮਰ ਗਏ। ਘਿਰਣਾ – ਨਫ਼ਰਤ ਯੁਵਕ – ਨੌਜਵਾਨ ਸ਼ੁੱਧ – ਸਾਫ਼ ਭਿਖਾਰੀ – ਮੰਗਤੇ। ਭੀਖ – ਭਿਖਿਆ, ਮੰਗਤੇ ਦੁਆਰਾ ਮੰਗੇ ਜਾਣ ਵਾਲੇ ਪੈਸੇ ਜਾਂ ਅੰਨ ਆਦਿ। ਜ਼ਿਆਦਤੀ – ਵਧੀਕੀ। ਸਰਾਸਰ – ਨਿਰੀਪੁਰੀ। ਨਿਰਾਦਰ – ਬੇਇੱਜ਼ਤੀ, ਅਪਮਾਨ ਗੌਰਵ – ਮਾਣ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ :

ਪ੍ਰਸ਼ਨ 1.
ਕਿਸ ਦੀ ਝੋਲੀ ਖੁਸ਼ੀਆਂ ਨਾਲ ਭਰਦੀ ਹੈ ?
ਉੱਤਰ :
ਜਿਹੜਾ ਕਿਰਤ ਦਾ ਸਤਿਕਾਰ ਕਰਦਾ ਹੈ।

2. ਵਿਆਕਰਨ ਦੀ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ : ਜਿਵੇਂ –

  • ਭੈਣ ਤੇ ਭਰਾ ਜਾ ਰਹੇ ਹਨ।
  • ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
  • ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
  • ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
  • ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ, ਕਿਉਂਕਿ, ਕੇਵਲ, ਸਗੋਂ’ ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ।

1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ ਜਿਵੇਂ
(ਉ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ।

ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ ਅਖਵਾਏਗਾ

(ਈ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ।

ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਨਵੇਂ ਵਾਕ ਵਿਚ “ਅਤੇ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।

2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ “ਅਧੀਨ ਯੋਜਕ` ਆਖਦੇ ਹਨ , ਜਿਵੇਂ –

(ਉ) ਮੈਂ ਜਾਣਦਾ ਸੀ।
(ਅ) ਉਹ ਬਚ ਨਹੀਂ ਸਕੇਗਾ।

ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ, ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ। ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ। ਇਨ੍ਹਾਂ ਵਾਕਾਂ ਨੂੰ ‘ਕਿ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ –

PSEB 7th Class Punjabi Solutions Chapter 25 ਕਿਰਤ ਦਾ ਸਤਿਕਾਰ

‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।