PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

This PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ will help you in revision during exams.

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਕੰਪਿਊਟਰ ਨਾਲ ਜਾਣ ਪਛਾਣ (Introduction to Computer)
ਕੰਪਿਊਟਰ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੈ । ਇਸ ਨਾਲ ਸਾਡੇ ਕੰਮ ਤੇਜ਼ੀ ਨਾਲ ਅਤੇ ਸਹੀ ਹੁੰਦੇ ਹਨ । ਸਾਡੇ ਰੋਜ਼ਾਨਾ ਦੇ ਕਈ ਕੰਮ ਕੰਪਿਊਟਰ ‘ਤੇ ਹੀ ਆਧਾਰਿਤ ਹਨ । ਕੰਪਿਊਟਰ ਦੀ ਵਰਤੋਂ ਕਈ ਸਥਾਨਾਂ ’ਤੇ ਹੁੰਦੀ ਹੈ , ਜਿਵੇਂ ਕਿ-ਸਕੂਲ, ਬੈਂਕ, ਹਸਪਤਾਲ, ਦੁਕਾਨਾਂ, ਰੇਲਵੇ ਸਟੇਸ਼ਨ, ਹਵਾਈ ਸੇਵਾਵਾਂ, ਬੁਕਿੰਗ ਕਾਊਂਟਰ, ਸਿੱਖਿਆ, ਮਨੋਰੰਜਨ ਆਦਿ ।

ਕੰਪਿਊਟਰ(Computer)
ਕੰਪਿਊਟਰ (Computer) ਸ਼ਬਦ ਲੇਟਿਨ (Latin) ਭਾਸ਼ਾ ਦੇ ਸ਼ਬਦ Computer (ਕੰਪਿਊਟਰ) ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਗਣਨਾਵਾਂ ਕਰਨਾ ।

ਬਿਨਾਂ ਨਿਰਦੇਸ਼ ਕੰਪਿਊਟਰ ਕੋਈ ਵੀ ਕੰਮ ਨਹੀਂ ਕਰ ਸਕਦਾ ।

ਕੰਪਿਊਟਰ ਇਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ‘ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦਾ ਹੈ, ਉਸ ਨੂੰ ਪ੍ਰੋਸੈਸ ਕਰਦਾ ਹੈ ਅਤੇ ਨਤੀਜਾ ਦਿੰਦਾ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 1

  • ਹਿਦਾਇਤਾਂ ਅਤੇ ਡਾਟਾ ਦੇਣ ਦੀ ਪ੍ਰਕਿਰਿਆ ਨੂੰ ਇਨਪੁੱਟ ਕਹਿੰਦੇ ਹਨ ।
  • ਹਿਦਾਇਤਾਂ ‘ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਹਿੰਦੇ ਹਨ ।
  • ਕੰਪਿਊਟਰ ਤੋਂ ਜੋ ਨਤੀਜਾ ਪ੍ਰਾਪਤ ਹੁੰਦਾ ਹੈ ਉਸਨੂੰ ਆਊਟਪੁੱਟ ਕਹਿੰਦੇ ਹਨ ।

ਕੰਪਿਊਟਰ ਦੀ ਪਰਿਭਾਸ਼ਾ (Definition of Computer)
“ਕੰਪਿਊਟਰ ਇੱਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ‘ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਸ ਇਨਪੁੱਟ ਕੀਤੇ ਡਾਟਾ ਨੂੰ ਹਿਦਾਇਤਾਂ ਦੀ ਲੜੀ ਅਨੁਸਾਰ ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਪ੍ਰੋਸੈਸ ਕਰਦਾ ਹੈ ਅਤੇ ਨਤੀਜਾ (ਆਊਟਪੁੱਟ) ਦਿੰਦਾ ਹੈ । ਇਹ ਪ੍ਰਾਪਤ ਆਊਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭਦਾ ਹੈ । ਇਹ ਨੁਮੈਰੀਕਲ (numerical) ਅਤੇ ਨਾਨ-ਨੁਮੈਰੀਕਲ (non-numerical) ਗਣਨਾਵਾਂ ਨੂੰ ਪ੍ਰੋਸੈਸ ਕਰ ਸਕਦਾ ਹੈ ।

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਕੰਪਿਊਟਰ ਦੀ ਵਰਤੋਂ (Use of Computer)
ਅਸੀਂ ਕੰਪਿਊਟਰ ‘ਤੇ ਗਣਿਤਕ ਗਣਨਾਵਾਂ, ਸਪੈਲ ਚੈੱਕ, ਗੇਮਾਂ, ਤਸਵੀਰਾਂ, ਗਾਣੇ ਸੁਣਨਾ, ਛਪਾਈ, ਟਿਕਟਾਂ ਬੁੱਕ ਕਰਨੀਆਂ, ਮੌਸਮ ਦੀ ਜਾਣਕਾਰੀ ਅਤੇ ਨਤੀਜਾ ਆਦਿ ਪ੍ਰਾਪਤ ਕਰ ਸਕਦੇ ਹਾਂ ।

ਅਸੀਂ ਕੰਪਿਊਟਰ ‘ਤੇ ਹੇਠਾਂ ਲਿਖੇ ਕੰਮ ਕਰ ਸਕਦੇ ਹਾਂ :

  1. ਅਸੀਂ ਕੰਪਿਊਟਰ ਤੇ ਗਣਿਤਿਕ ਗਣਨਾਵਾਂ (mathematical calculations) ਕਰ ਸਕਦੇ ਹਾਂ ।
  2. ਅਸੀਂ ਕੰਪਿਊਟਰ ‘ਤੇ ਸੀਲਿੰਗ ਚੈੱਕ ਕਰ ਸਕਦੇ ਹਾਂ ।
  3. ਅਸੀਂ ਕੰਪਿਊਟਰ ‘ਤੇ ਤਸਵੀਰਾਂ ਬਣਾ ਸਕਦੇ ਹਾਂ ।
  4. ਅਸੀਂ ਕੰਪਿਊਟਰ ਦੀ ਵਰਤੋਂ ਕਿਤਾਬਾਂ, ਰਸਾਲੇ ਅਤੇ ਅਖ਼ਬਾਰਾਂ ਛਾਪਣ ਲਈ ਕਰ ਸਕਦੇ ਹਾਂ ।
  5. ਅਸੀਂ ਕੰਪਿਊਟਰ ਤੇ ਗੇਮਾਂ ਖੇਡ ਸਕਦੇ ਹਾਂ । 6. ਅਸੀਂ ਕੰਪਿਊਟਰ ‘ਤੇ ਗਾਣੇ ਸੁਣ ਅਤੇ ਫ਼ਿਲਮਾਂ ਦੇਖ ਸਕਦੇ ਹਾਂ ।
  6. ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਟਿਕਟਾਂ ਬੁੱਕ ਕਰਵਾ ਸਕਦੇ ਹਾਂ ।
  7. ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਦੇ ਸ਼ਡਿਊਲ ਬਾਰੇ ਪਤਾ ਕਰ ਸਕਦੇ ਹਾਂ ।
  8. ਅਸੀਂ ਕਿਸੇ ਜਗ੍ਹਾ ਦੇ ਮੌਸਮ (weather) ਬਾਰੇ ਪਤਾ ਕਰ ਸਕਦੇ ਹਾਂ ।
  9. ਅਸੀਂ ਆਪਣੇ ਸਕੂਲ ਦੀਆਂ ਰਿਪੋਰਟਾਂ, ਨਤੀਜਾ (result) ਅਤੇ ਸਮਾਂ-ਸਾਰਨੀ (time table) ਤਿਆਰ ਕਰ ਸਕਦੇ ਹਾਂ ।
  10. ਅਸੀਂ ਕੰਪਿਊਟਰ ਰਾਹੀਂ ਕਿਸੇ ਵੀ ਜਗ੍ਹਾ ਦਾ ਰਸਤਾ (Map) ਵੀ ਲੱਭ ਸਕਦੇ ਹਾਂ ।

ਕੰਪਿਊਟਰ ਦੀ ਵਰਤੋਂ ਖੇਤਰ (Application of Computer)
ਕੰਪਿਊਟਰ ਦੀ ਵਰਤੋਂ ਸਿੱਖਿਆ, ਸਿਹਤ, ਦੁਕਾਨਾਂ, ਵਪਾਰ, ਬੈਂਕਾਂ, ਮਨੋਰੰਜਨ, ਸਰਕਾਰੀ ਸੈਕਟਰਾਂ, ਖੇਡਾਂ ਆਦਿ ਦੇ ਖੇਤਰ ਵਿਚ ਕੀਤੀ ਜਾ ਸਕਦੀ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 2

1. ਸਿੱਖਿਆ ਦੇ ਖੇਤਰ ਵਿਚ (In Educational Field) – ਸਿੱਖਿਆ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ । ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਪਾਠ-ਕ੍ਰਮ ਦੀ ਵਿਉਂਤਬੰਦੀ, ਨਤੀਜਾ ਤਿਆਰ ਕਰਨ ਅਤੇ ਸਮਾਂ-ਸਾਰਨੀ ਬਣਾਉਣ ਲਈ ਕੀਤੀ ਜਾਂਦੀ ਹੈ ।ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਜੈਂਕਟਸ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਨਿਪੁੰਨਤਾ ਨਾਲ ਹੱਲ ਕਰਨ ਲਈ ਕੀਤੀ ਜਾਂਦੀ ਹੈ । ਉਹ ਕੰਪਿਊਟਰ ਦੀ ਵਰਤੋਂ ਇੰਟਰਨੈੱਟ ਤੋਂ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਅਤੇ ਰੋਜ਼ਗਾਰ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਕਰਦੇ ਹਨ ।

2. ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ (In Health and Medicine field) – ਸਿਹਤ ਅਤੇ ਦਵਾਈਆਂ ਦੇ ਤਕਰੀਬਨ ਹਰ ਖੇਤਰ ਵਿਚ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ । ਉਦਾਹਰਨ ਲਈ, ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿਚ ਮਰੀਜ਼ਾਂ ਦੀ ਬਿਮਾਰੀ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਕੰਪਿਊਟਰ ਦੀ ਵਰਤੋਂ ਮਰੀਜ਼ ਦੀ ਦੇਖ-ਰੇਖ ਅਤੇ ਬਿਮਾਰੀਆਂ ਦੀ ਜਾਂਚ-ਪੜਤਾਲ ਕਰਨ ਲਈ ਵੀ ਕੀਤੀ ਜਾਂਦੀ ਹੈ । ਹਸਪਤਾਲਾਂ ਦੀ ਲੈਬਾਰਟਰੀ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈਸਟ ਕਰਨ ਲਈ ਕੰਪਿਊਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।

3. ਦੁਕਾਨਾਂ ਵਿੱਚ (In Shops) – ਇਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਉਪਲੱਬਧ ਸਮਾਨ ਦਾ ਰਿਕਾਰਡ ਕੰਪਿਊਟਰ ਤੇ ਤਿਆਰ ਕਰ ਸਕਦਾ ਹੈ । ਉਹ ਦੁਕਾਨ ਵਿੱਚ ਹੋਈ ਖ਼ਰੀਦੋ-ਫਰੋਖ਼ਤ (sale-purchase) ਦਾ ਅਤੇ ਟੈਕਸ ਦਾ ਰਿਕਾਰਡ ਕੰਪਿਊਟਰ ਵਿੱਚ ਰੱਖਦਾ ਹੈ । ਅੱਜ-ਕੱਲ੍ਹ ਕਈ ਦੁਕਾਨਦਾਰਾਂ ਵੱਲੋਂ ਕੰਪਿਊਟਰ ਰਾਹੀਂ ਖ਼ਰੀਦੋ-ਫਰੋਖ਼ਤ (sale-purchase) ਬਿੱਲ ਵੀ ਤਿਆਰ ਕੀਤੇ ਜਾਂਦੇ ਹਨ ।

4. ਵਪਾਰ ਵਿੱਚ (In Business) – ਕੰਪਿਊਟਰ ਵਪਾਰ ਵਿੱਚ ਵੀ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ । ਕੰਪਿਊਟਰ ਦੀ ਵਰਤੋਂ ਕਰਕੇ ਵਪਾਰੀ ਆਪਣੇ ਗਾਹਕਾਂ ਨੂੰ ਈ-ਮੇਲ ਦੇ ਜ਼ਰੀਏ ਸੰਪਰਕ ਕਰ ਸਕਦੇ ਹਨ ।ਉਹ ਵੀਡੀਓ ਕਾਨਫਰੈਂਸਿੰਗ (Video Conferencing) ਰਾਹੀਂ ਆਪਣੇ ਗਾਹਕਾਂ ਨਾਲ ਮੀਟਿੰਗ ਕਰ ਸਕਦਾ ਹੈ । ਕੰਪਿਊਟਰ ਦੀ ਮਦਦ ਨਾਲ ਉਹ ਵਹੀ-ਖਾਤਾ (books of accounts) ਵੀ ਤਿਆਰ ਕਰ ਸਕਦਾ ਹੈ ।

5. ਬੈਂਕਾਂ ਵਿੱਚ (In Banks) – ਬੈਂਕਾਂ ਵਿੱਚ ਵੀ ਕੰਪਿਊਟਰ ਦੀ ਵਰਤੋਂ ਵਿਆਪਕ ਤੌਰ ‘ਤੇ ਹੁੰਦੀ ਹੈ । ਕੰਪਿਊਟਰ ਦੀ ਮਦਦ ਨਾਲ ਬੈਂਕ ਦੇ ਗਾਹਕਾਂ ਦਾ ਰਿਕਾਰਡ ਅਤੇ ਉਹਨਾਂ ਦੇ ਖਾਤੇ ਤਿਆਰ ਕੀਤੇ ਜਾਂਦੇ ਹਨ | ਸਾਰੇ ਬੈਂਕ ਏ.ਟੀ.ਐੱਮ. (Debit Card) ਦੀ ਸਹੂਲਤ ਮੁਹੱਈਆ ਕਰਦੇ ਹਨ । ਗਾਹਕ ਏ.ਟੀ.ਐੱਮ. ਦੀ ਵਰਤੋਂ ਕਰਕੇ ਕਿਸੇ ਵੀ ਵੇਲੇ ਆਪਣੇ ਖਾਤੇ ਵਿੱਚ ਪੈਸੇ ਜਮਾਂ ਕਰਵਾ ਅਤੇ ਕੱਢਵਾ ਸਕਦੇ ਹਨ ।

6. ਮਨੋਰੰਜਨ ਦੇ ਖੇਤਰ ਵਿੱਚ (In Entertainment Field) – ਕੰਪਿਊਟਰ ਸਾਡੇ ਮਨੋਰੰਜਨ ਵਿੱਚ ਵੀ ਬਹੁਤ ਮਦਦ ਕਰ ਰਿਹਾ ਹੈ । ਕੰਪਿਊਟਰ ਦੀ ਮਦਦ ਨਾਲ ਇੱਕ ਡਿਜ਼ਾਇਨਰ ਮੂਵੀ ਵਿੱਚ ਖ਼ਾਸ ਪ੍ਰਭਾਵ ਦੇ ਸਕਦਾ ਹੈ । ਕੰਪਿਊਟਰ ਦੀ ਮਦਦ ਨਾਲ ਕਾਲਪਨਿਕ ਕਿਰਦਾਰ (ਕਾਰਟੂਨ) ਮੂਵੀਜ਼,
ਫ਼ਿਲਮਾਂ ਅਤੇ ਵਪਾਰਿਕ ਇਸ਼ਤਿਹਾਰ ਬਣਾਏ ਜਾ ਸਕਦੇ ਹਨ ।

7. ਵੱਖ-ਵੱਖ ਸਰਕਾਰੀ ਖੇਤਰਾਂ ਵਿੱਚ (In different Government Fields) – ਸਰਕਾਰ ਦੇ ਸਾਰੇ ਵਿਭਾਗ ਕੰਪਿਊਟਰ ਦੀ ਵਰਤੋਂ ਉਹਨਾਂ ਦੀ ਵਿਭਾਗੀ ਯੋਜਨਾਬੰਦੀ, ਨਿਯੰਤਰਨ ਅਤੇ ਕਾਨੂੰਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕਰਦੇ ਹਨ । ਕੰਪਿਊਟਰ ਦੀ ਵਰਤੋਂ-ਟੈਫ਼ਿਕ, ਸੈਰ-ਸਪਾਟਾ, ਸੂਚਨਾ ਅਤੇ ਬ੍ਰਾਡਕਾਸਟਿੰਗ, ਸਿੱਖਿਆ, ਫ਼ੌਜ, ਏਵੀਏਸ਼ਨ (ਹਵਾਬਾਜ਼ੀ) ਅਤੇ ਹੋਰਨਾਂ ਕਈ ਖੇਤਰਾਂ ਵਿੱਚ ਹੁੰਦੀ ਹੈ ।

8. ਖੇਡਾਂ ਵਿੱਚ (In Sports) – ਕੰਪਿਊਟਰ ਦੀ ਵਰਤੋਂ ਖੇਡਾਂ ਵਿੱਚ ਵੀ ਹੁੰਦੀ ਹੈ । ਅੱਜ-ਕਲ੍ਹ ਬਹੁਤੀਆਂ ਫ਼ੈਸ਼ਨਲ ਖੇਡਾਂ ਵਿੱਚ ਬਹੁਤ ਆਧੁਨਿਕ ਸਕੋਰਬੋਰਡ ਹਨ ਜੋ ਕਿ ਕੰਪਿਊਟਰ ਵਿੱਚ ਕੋਈ ਵੀ ਸੂਚਨਾ ਦਾਖ਼ਲ ਕਰਦੇ ਹੀ ਸਕੋਰ ਅਤੇ ਸੂਚਨਾ ਨੂੰ ਤੁਰੰਤ ਅਪਡੇਟ ਕਰ ਦਿੰਦੇ ਹਨ ਅਤੇ ਦਰਸ਼ਕਾਂ ਨੂੰ ਨਤੀਜਾ
ਦਿਖਾਉਂਦੇ ਹਨ ।

9. ਸੰਚਾਰ (Communication) – ਕੰਪਿਊਟਰ ਦੀ ਵਰਤੋਂ ਸੰਚਾਰ ਵਾਸਤੇ ਕੀਤੀ ਜਾਂਦੀ ਹੈ । ਇਸਦੇ ਜ਼ਰੀਏ ਅਸੀਂ ਨਵੇਂ ਮਾਧਿਅਮ ਜਿਵੇਂ ਕਿ ਵੀਡੀਉ ਕਾਲ ਆਦਿ ਦੀ ਵਰਤੋਂ ਕਰਕੇ ਸੰਚਾਰ ਕਰ ਸਕਦੇ ਹਾਂ । ਕਈ ਪ੍ਰਕਾਰ ਦੇ ਨਵੇਂ ਸੰਚਾਰ ਮਾਧਿਅਮ ; ਜਿਵੇਂ-ਈ-ਮੇਲ, ਚੈਟ ਆਦਿ ਕੰਪਿਊਟਰ ਦੀ ਹੀ ਦੇਣ ਹੈ । ਇਹਨਾਂ ਦੀ ਵਰਤੋਂ ਕਿਸੇ ਵੀ ਸਮਾਰਟ ਫੋਨ, ਟੈਬਲੇਟ, ਕੰਪਿਊਟਰ, ਲੈਪਟਾਪ ਜਾਂ ਡੈਸਕਟਾਪ ਆਦਿ ਨਾਲ ਕੀਤੀ ਜਾ ਸਕਦੀ ਹੈ ।

ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ (Characteristics of Computer)
ਰਫ਼ਤਾਰ, ਸ਼ੁੱਧਤਾ, ਇਕਾਗਰਤਾ, ਬਹੁਗੁਣਤਾ, ਆਟੋਮੇਸ਼ਨ ਅਤੇ ਭੰਡਾਰਨ ਆਦਿ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹਨ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 3
1. ਰਫ਼ਤਾਰ (Speed) – ਕੰਪਿਊਟਰ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦਾ ਹੈ ਜਿਹੜੀਆਂ ਗਣਨਾਵਾਂ ਨੂੰ ਕਰਨ ਵਿੱਚ ਅਸੀਂ ਕਈ ਘੰਟੇ ਲਗਾਉਂਦੇ ਹਾਂ, ਉਸ ਨੂੰ ਕਰਨ ਲਈ ਇਹ ਕੁਝ ਹੀ ਸਕਿੰਟਾਂ ਦਾ ਸਮਾਂ ਲੈਂਦਾ ਹੈ । ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇੱਕ ਕੰਪਿਊਟਰ ਇੱਕ ਸਕਿੰਟ ਵਿੱਚ ਕਈ ਲੱਖਾਂ ਹਿਦਾਇਤਾਂ ‘ਤੇ ਅਮਲ ਕਰ ਸਕਦਾ ਹੈ ।

2. ਸ਼ੁੱਧਤਾ (Accuracy) – ਕੰਪਿਊਟਰ ਦੀ ਕੰਮ ਕਰਨ ਦੀ ਸ਼ੁੱਧਤਾ ਦਾ ਮਾਪ-ਦੰਡ ਬਹੁਤ ਉੱਚਾ ਹੈ ਅਤੇ ਇਹ ਹਰ ਗਣਨਾ ਨੂੰ ਉਸ ਮਾਪਦੰਡ ਨਾਲ ਹੀ ਕਰਦਾ ਹੈ । ਕੰਪਿਊਟਰ ਦੇ ਕੰਮ ਵਿੱਚ ਗ਼ਲਤੀਆਂ ਮਨੁੱਖ ਵੱਲੋਂ ਗ਼ਲਤ ਡਾਟਾ ਅਤੇ ਹਿਦਾਇਤਾਂ ਦਾਖ਼ਲ ਕਰਨ ਨਾਲ ਹੁੰਦੀਆਂ ਹਨ ਕਿਉਂਕਿ ਜਿਸ ਤਰ੍ਹਾਂ ਦਾ ਡਾਟਾ ਜਾਂ ਹਦਾਇਤਾਂ ਕੰਪਿਊਟਰ ਨੂੰ ਦਿੱਤੀਆਂ ਜਾਂਦੀਆਂ ਹਨ, ਇਹ ਉਸ ਤਰ੍ਹਾਂ ਦਾ ਹੀ ਨਤੀਜਾ (ਆਊਟਪੁੱਟ) ਦਿੰਦਾ ਹੈ ।

3. ਇਕਾਗਰਤਾ (Diligence) – ਕੰਪਿਊਟਰ ਨੂੰ ਕੋਈ ਵੀ ਥਕਾਵਟ, ਧਿਆਨ ਭਟਕਣਾ ਅਤੇ ਕੰਮ ਦਾ ਬੋਝ ਆਦਿ ਮਹਿਸੂਸ ਨਹੀਂ ਹੁੰਦਾ ਹੈ । ਇਹ ਬਿਨਾਂ ਕੋਈ ਗ਼ਲਤੀ ਕੀਤਿਆਂ ਘੰਟਿਆਂ ਬੱਧੀ ਕੰਮ ਕਰ ਸਕਦਾ ਹੈ ।

4. ਬਹੁਗੁਣਤਾ (Versatility) – ਇਸਦਾ ਭਾਵ ਹੈ ਕਿ ਇੱਕੋ ਸਮੇਂ ਦੌਰਾਨ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ ! ਜਦੋਂ ਅਸੀਂ ਕੰਪਿਊਟਰ ਦੀ ਵਰਤੋਂ ਗਣਨਾਵਾਂ ਕਰਨ ਲਈ ਕਰ ਰਹੇ ਹੁੰਦੇ ਹਾਂ, ਉਸੇ ਸਮੇਂ ਹੀ ਅਸੀਂ ਕੰਪਿਊਟਰ ਦੀ ਵਰਤੋਂ ਵਸਤਾਂ ਦਾ ਰਿਕਾਰਡ ਬਨਾਉਣ ਅਤੇ ਖ਼ਰੀਦੋ-ਫਰੋਖ਼ਤ (sale-purchase) ਦੇ ਬਿੱਲ ਬਣਾਉਣ ਲਈ ਵੀ ਕਰ ਸਕਦੇ ਹਾਂ ਅਤੇ ਨਾਲ ਹੀ ਗਾਣੇ ਵੀ ਸੁਣ ਸਕਦੇ ਹਾਂ ।

5. ਆਟੋਮੇਸ਼ਨ (Automation) – ਜੇਕਰ ਇੱਕ ਵਾਰ ਕੰਪਿਊਟਰ ਨੂੰ ਕੋਈ ਹਿਦਾਇਤ ਦਿੱਤੀ ਜਾਵੇ, ਤਾਂ ਇਹ ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉਸ ਹਿਦਾਇਤ ‘ਤੇ ਕੰਮ ਕਰਦਾ ਰਹਿੰਦਾ ਹੈ ! ਇਹ ਹਿਦਾਇਤ ਦੀ ਪੂਰਤੀ ਹੋਣ ਤੱਕ ਕੰਮ ਕਰਦਾ ਹੈ । ਜਦ ਇਸ ਹਿਦਾਇਤ ਨੂੰ ਖ਼ਤਮ ਕਰਨ ਲਈ ਕੋਈ ਲੌਜਿਕਲ (ਤਾਰਕਿਕ) ਹਿਦਾਇਤ ਦਿੱਤੀ ਜਾਂਦੀ ਹੈ ਤਾਂ ਇਹ ਉਕਤ ਪ੍ਰੋਗਰਾਮ ਨੂੰ ਖ਼ਤਮ ਕਰ ਦਿੰਦਾ ਹੈ ।

6. ਭੰਡਾਰਨ (Storage) – ਕੰਪਿਊਟਰ ਦੀ ਆਪਣੀ ਮੈਮਰੀ ਹੁੰਦੀ ਹੈ ਜਿੱਥੇ ਇਹ ਡਾਟਾ ਨੂੰ ਸਟੋਰ ਕਰ ਸਕਦਾ ਹੈ । ਇਸ ਡਾਟਾ ਨੂੰ ਜ਼ਰੂਰਤ ਅਨੁਸਾਰ ਸੈਕੰਡਰੀ ਸਟੋਰੇਜ ਉਪਕਰਨ; ਜਿਵੇਂ ਕਿ-ਸੀ.ਡੀ., ਡੀ.ਵੀ.ਡੀ. ਅਤੇ ਯੂ ਐੱਸ.ਬੀ. ਐੱਨ ਡਰਾਈਵ ਦੀ ਵਰਤੋਂ ਨਾਲ ਕਿਸੇ ਹੋਰ ਕੰਪਿਊਟਰ ਵਿੱਚ ਵੀ
ਲਿਜਾਇਆ ਜਾ ਸਕਦਾ ਹੈ ।

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਪੋਰਟੇਬਲ ਕੰਪਿਊਟਿੰਗ ਉਪਕਰਣ (Portable Computing Devices)
ਕੰਪਿਊਟਿੰਗ ਕਰਨ ਵਾਲੇ ਸਾਰੇ ਉਪਕਰਣ ਜਿਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਇਆ ਜਾ ਸਕਦਾ ਹੈ ਇਸ ਵਰਗ ਵਿਚ ਆਉਂਦੇ ਹਨ । ਅਜਿਹੇ ਬਹੁਤ ਸਾਰੇ ਉਪਕਰਣ ਹਨ ਕੁੱਝ ਹੇਠਾਂ ਦਿੱਤੇ ਗਏ ਹਨ-

1. ਮੋਬਾਈਲ ਫੋਨ/ ਸਮਾਰਟ ਫੋਨ (Mobile/Smart Phone)-ਇਹ ਸਭ ਤੋਂ ਆਮ ਵਰਤੋਂ ਵਾਲਾ ਪੋਰਟੇਬਲ ਉਪਕਰਣ ਹੈ । ਇਸ ਦੀ ਵਰਤੋਂ ਫੋਨ ਕਰਨ ਅਤੇ ਡਿਜ਼ੀਟਲ ਪ੍ਰੋਸੈਸ ਕਰਨ ਅਤੇ ਹੋਰ ਸੰਚਾਰ ਕਰਨ ਵਾਸਤੇ ਕੀਤਾ ਜਾਂਦਾ ਹੈ । ਅੱਜ ਫੋਨ ਦੀ ਵਰਤੋਂ ਸੰਚਾਰ, ਸਿੱਖਿਆ, ਵਪਾਰ, ਵਣਜ, ਮਨੋਰੰਜਨ ਆਦਿ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਹੱਥ ਵਿਚ ਪਕੜਿਆ ਜਾ ਸਕਦਾ ਹੈ, ਜੇਬ ਵਿਚ ਪਾਇਆ ਜਾ ਸਕਦਾ ਹੈ । ਇਸ ਦੀ ਵਰਤੋਂ ਫੋਟੋ ਖਿੱਚਣ ਵਾਸਤੇ ਵੀ ਕੀਤੀ ਜਾਂਦੀ ਹੈ । ਅੱਜ-ਕਲ੍ਹ ਦੇ ਸਮਾਰਟਫੋਨ ਹੋਰ ਕਈ ਫੀਚਰ ਵੀ ਪ੍ਰਦਾਨ ਕਰਦੇ ਹਨ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 4
2. ਟੈਬਲੇਟ (Tablet) – ਇਹ ਬਹੁਤ ਹੀ ਪਤਲਾ ਪੋਰਟੇਬਲ ਕੰਪਿਊਟਰ ਹੁੰਦਾ ਹੈ । ਇਸਨੂੰ ਆਮ ਤੌਰ ‘ਤੇ ਬੈਟਰੀ ਨਾਲ ਸਪਲਾਈ ਦਿੱਤੀ ਜਾਂਦੀ ਹੈ । ਇਸਦੀ ਟੱਚ ਸਕਰੀਨ ਹੁੰਦੀ ਹੈ ਜੋ ਕਿ ਮੁੱਢਲੀ ਇੰਟਰਫ਼ੇਸ (primary interface) ਅਤੇ ਇਨਪੁੱਟ ਡਿਵਾਇਸ ਦਾ ਕੰਮ ਕਰਦੀ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 5
3. ਪਾਮਟਾਪ (Palmtop) – ਇਸ ਕੰਪਿਊਟਰ ਦੀ ਸਕਰੀਨ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਇਸਦਾ ਕੀ-ਬੋਰਡ ਵੀ ਛੋਟਾ ਹੁੰਦਾ ਹੈ । ਇਹ ਆਕਾਰ ਵਿੱਚ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਆਸਾਨੀ ਨਾਲ ਹੱਥ ਵਿੱਚ ਫੜਿਆ ਜਾ ਸਕਦਾ ਹੈ । ਇਸ ਨੂੰ ਪਰਸਨਲ ਡਾਇਰੀ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ ਜਿਸ ਵਿੱਚ ਮੈਸੇਜ (message), ਕੰਨਟੈਕਟ (contacts) ਆਦਿ ਸਟੋਰ ਹੁੰਦੇ ਹਨ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 6
4. ਲੈਪਟਾਪ (Laptop) – ਇਹ ਇੱਕ ਪੋਰਟੇਬਲ ਪਰਸਨਲ ਕੰਪਿਊਟਰ ਹੁੰਦਾ ਹੈ । ਇਹ ਵਜ਼ਨ ਵਿੱਚ ਹਲਕਾ ਅਤੇ ਆਕਾਰ ਵਿੱਚ ਛੋਟਾ ਹੁੰਦਾ ਹੈ ਅਤੇ ਇਸ ਨੂੰ ਇੱਕ ਵਿਅਕਤੀ ਆਸਾਨੀ ਨਾਲ ਆਪਣੀ ਗੋਦ ਵਿੱਚ ਰੱਖ ਕੇ ਵੀ ਚਲਾ ਸਕਦਾ ਹੈ । ਇੱਕ ਲੈਪਟਾਪ ਦੀ ਆਪਣੀ ਬੈਟਰੀ ਹੁੰਦੀ ਹੈ ਜੋ ਕਿ ਜ਼ਰੂਰਤ ਪੈਣ ‘ਤੇ ਚਾਰਜ ਵੀ ਕੀਤੀ ਜਾ ਸਕਦੀ ਹੈ । ਇਕ ਵਿਅਕਤੀ ਸਫ਼ਰ ਦੌਰਾਨ ਇਸ ਨੂੰ ਨਾਲ ਲਿਜਾ ਸਕਦਾ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 7
5. ਨੋਟ-ਬੁੱਕ (Note-book) – ਇਹ ਇੱਕ ਪੋਰਟੇਬਲ ਕੰਪਿਊਟਰ ਹੁੰਦਾ ਹੈ ਪਰ ਆਕਾਰ ਵਿੱਚ ਇੱਕ ਲੈਪਟਾਪ ਤੋਂ ਵੀ ਛੋਟਾ ਹੁੰਦਾ ਹੈ । ਲੈਪਟਾਪ ਕੰਪਿਊਟਰ ਦੀ ਤਰ੍ਹਾਂ ਇਹ ਵਜ਼ਨ ਵਿੱਚ ਹਲਕਾ ਹੁੰਦਾ ਹੈ । ਇੱਕ ਨੋਟ-ਬੁੱਕ ਦੀ ਆਪਣੀ ਬੈਟਰੀ ਹੁੰਦੀ ਹੈ ਜੋ ਕਿ ਜ਼ਰੂਰਤ ਪੈਣ ‘ਤੇ ਚਾਰਜ ਵੀ ਕੀਤੀ ਜਾ ਸਕਦੀ ਹੈ । ਇੱਕ ਵਿਅਕਤੀ ਸਫ਼ਰ ਦੌਰਾਨ ਇਸ ਨੂੰ ਨਾਲ ਲਿਜਾ ਸਕਦਾ ਹੈ ।
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 8

PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ

ਕੰਪਿਊਟਰ ਦੀਆਂ ਸੀਮਾਵਾਂ (Limitations of Computer)
PSEB 6th Class Computer Notes Chapter 1 ਕੰਪਿਊਟਰ ਨਾਲ ਜਾਣ-ਪਛਾਣ 9
ਸਮਝ ਨਾ ਹੋਣਾ, ਆਪ ਕੰਮ ਕਰਨ ਯੋਗ ਨਾ ਹੋਣਾ, ਭਾਵਨਾ ਰਹਿਤ ਅਤੇ ਤਜ਼ਰਬਾ ਰਹਿਤ ਹੋਣਾ ਆਦਿ ਕੰਪਿਊਟਰ ਦੀਆਂ ਸੀਮਾਵਾਂ ਹਨ ।
ਇਸ ਦੀਆਂ ਹੇਠਾਂ ਲਿਖੀਆਂ ਸੀਮਾਵਾਂ ਹਨ-

  1. ਕੰਪਿਊਟਰ ਆਪਣੇ-ਆਪ ਕੋਈ ਵੀ ਸੂਚਨਾ ਤਿਆਰ ਨਹੀਂ ਕਰ ਸਕਦਾ ।
  2. ਕੰਪਿਊਟਰ ਕਿਸੇ ਗ਼ਲਤ ਹਿਦਾਇਤ ਨੂੰ ਸਹੀ ਨਹੀਂ ਕਰ ਸਕਦਾ ।
  3. ਕੰਪਿਊਟਰ ਕੁੱਝ ਵੀ ਕਰਨ ਲਈ ਆਪਣੇ-ਆਪ ਕੋਈ ਫੈਸਲਾ ਨਹੀਂ ਲੈ ਸਕਦਾ ।
  4. ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਕੋਈ ਹਿਦਾਇਤ ਨਾ ਦਿੱਤੀ ਜਾਵੇ, ਇਹ ਆਪ ਕੰਮ ਨਹੀਂ ਕਰ ਸਕਦਾ ।
  5. ਇੱਕ ਮਨੁੱਖ ਦੀ ਤਰ੍ਹਾਂ ਇਸਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ ।
  6. ਇੱਕ ਮਨੁੱਖ ਦੀ ਤਰ੍ਹਾਂ ਇਸ ਦੇ ਪਾਸ ਕੋਈ ਸਮਝ ਅਤੇ ਤਜਰਬਾ ਨਹੀਂ ਹੁੰਦਾ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

Punjab State Board PSEB 6th Class Computer Book Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) Textbook Exercise Questions and Answers.

PSEB Solutions for Class 6 Computer Chapter 5 ਤੇ ਐੱਮ. ਐੱਸ. ਪੈਂਟ (ਭਾਗ-2)

Computer Guide for Class 6 PSEB ਤੇ ਐੱਮ. ਐੱਸ. ਪੈਂਟ (ਭਾਗ-2) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਕਲਿੱਪ ਬੋਰਡ ਨੂੰ ਵਿੱਚ ਤਿੰਨ ਆਪਸ਼ਨਾਂ ਮੌਜੂਦ ਹੁੰਦੀਆਂ ਹਨ-Cut, Copy ਅਤੇ ………………..
(ਉ) Paste
(ਅ) Move
(ੲ) Close
(ਸ) Zoom.
ਉੱਤਰ-
(ਉ) Paste

(ii) ਟੌਪ ਬਟਨ (Top Button) ਜਿਸ ਦੇ ਆਈਕਨ ਵਿੱਚ ਡਾਇਮੰਡ ਸ਼ੇਪ ਵਿੱਚ ਲਾਈਨ ਹੁੰਦੀ ਹੈ, ……………….. ਟੂਲ ਹੁੰਦਾ ਹੈ ।
(ਉ) ਪੇਸਟ (Paste)
(ਅ) ਕੱਟ (Cut)
(ੲ) ਕਾਪੀ (Copy)
(ਸ) ਕਰੌਪ (Crop)
ਉੱਤਰ-
(ਸ) ਕਰੌਪ (Crop)

(iii) ………….. ਟੂਲ ਦੀ ਵਰਤੋਂ ਪੈਂਟਾਗਨ ਡਰਾਅ ਕਰਨ ਲਈ ਕੀਤੀ ਜਾਂਦੀ ਹੈ !
(ਉ) ਟਰੈਂਗਲ (Triangle)
(ਅ) ਰਿਕਟੌਗਲ (Rectangle)
(ੲ) ਪੈਂਟਾਗਨ (Pentagon)
(ਸ) ਹੈਕਸਾਗਨ (Hexagon) ।
ਉੱਤਰ-
(ੲ) ਪੈਂਟਾਗਨ (Pentagon)

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

(iv) ਇਰੈਜ਼ਰ ਟੂਲ ਦੀ ਮੱਦਦ ਨਾਲ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ ਲਈ ਮਾਊਸ ਦਾ …………………. ਬਟਨ ਦੱਬਿਆ ਜਾਂਦਾ ਹੈ ।
(ਉ) ਲੈਫਟ (Left)
(ਅ) ਰਾਈਟ (Right)
(ੲ) ਸਕਰੌਲ (Scroll)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਲੈਫਟ (Left)

(v) ਜਦੋਂ ਮਾਊਸ ਦਾ ……………………… ਬਟਨ ਦੱਬਿਆ ਜਾਵੇ ਤਾਂ ਕਲਰ-2 ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) ਲੈਫਟ (Left)
(ਅ) ਰਾਈਟ (Right)
(ੲ) ਸਕਰੌਲ (Scroll)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਰਾਈਟ (Right)

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਟੂਲ ਦੀ ਵਰਤੋਂ ਡੱਬਾ (Square) ਬਨਾਉਣ ਲਈ ਕੀਤੀ ਜਾਂਦੀ ਹੈ ?
ਉੱਤਰ-
ਨੈੱਕਟੌਗਲ ਟੂਲ ।

ਪ੍ਰਸ਼ਨ 2.
ਕਿਹੜੇ ਟੂਲ ਦੀ ਵਰਤੋਂ ਤਸਵੀਰ ਦੇ ਕਿਸੇ ਭਾਗ ਨੂੰ ਮਿਟਾਉਣ (erase) ਲਈ ਕੀਤੀ ਜਾਂਦੀ ਹੈ ?
ਉੱਤਰ-
ਇਰੇਜ਼ਰ ਟੂਲ ।

ਪ੍ਰਸ਼ਨ 3.
ਕਿਹੜਾ ਟੂਲ ਤਸਵੀਰ ਨੂੰ ਵੱਡਾ ਕਰ ਕੇ ਦੇਖਣ ਲਈ ਵਰਤਿਆ ਜਾਂਦਾ ਹੈ ?
ਉੱਤਰ-
ਚੂਮ ਟੂਲ ।

ਪ੍ਰਸ਼ਨ 4.
ਕਿਹੜੇ ਟੂਲ ਦੀ ਵਰਤੋਂ ਸੁਤੰਤਰ ਲਾਈਨ (free-hand) ਲਗਾਉਣ ਲਈ ਕੀਤੀ ਜਾਂਦੀ ਹੈ ?
ਉੱਤਰ-
ਪੈਂਨਸਿਲ ਟੂਲ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਸ਼ਨ 5.
ਕਿਹੜੇ ਟੂਲ ਦੀ ਵਰਤੋਂ ਸਾਡੀ ਡਰਾਇੰਗ ਵਿੱਚ ਅੱਖਰ (text) ਸ਼ਾਮਿਲ ਕਰਨ ਲਈ ਕੀਤੀ ਜਾਂਦੀ ਹੈ ?
ਉੱਤਰ-
ਟੈਕਸਟ ਟੂਲ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲਿੱਪ ਬੋਰਡ ਮੀਨੂੰ ਵਿੱਚ ਕਿਹੜੀਆਂ-ਕਿਹੜੀਆਂ ਆਪਸ਼ਨਾਂ ਹੁੰਦੀਆਂ ਹਨ ?
ਉੱਤਰ-
ਕਲਿੱਪ ਮੀਨੂੰ ਵਿੱਚ ਹੇਠ ਲਿਖੇ ਤਿੰਨ ਆਪਸ਼ਨ ਹੁੰਦੇ ਹਨ :

  1. ਕਟ
  2. ਕਾਪੀ
  3. ਪੈਸਟ ।

ਪ੍ਰਸ਼ਨ 2.
ਕਰੌਪ ਆਪਸ਼ਨ ਬਾਰੇ ਲਿਖੋ ।
ਉੱਤਰ-
ਕਰੌਪ ਆਪਸ਼ਨ ਆਪਣੀ ਤਸਵੀਰ ਨੂੰ ਕਰਾਪ ਕਰਨ ਲਈ ਵਰਤਿਆ ਜਾਂਦਾ ਹੈ । ਇਹ ਇਕ ਡਾਇਮੰਡ ਆਕਾਰ ਦਾ ਬਟਨ ਹੁੰਦਾ ਹੈ । ਇਸ ਦੀ ਵਰਤੋਂ ਨਾਲ ਸਿਰਫ ਚੁਣਿਆ ਹਿੱਸਾ ਹੀ ਬਚਦਾ ਹੈ ਬਾਕੀ ਹਿੱਸਾ ਕਟ ਹੋ ਜਾਂਦਾ ਹੈ ।

ਪ੍ਰਸ਼ਨ 3.
ਟੂਲ ਮੀਨੂੰ ਵਿੱਚ ਮੌਜੂਦ ਟੂਲਜ਼ ਦੇ ਨਾਂ ਲਿਖੋ ।
ਉੱਤਰ-
ਟੂਲ ਮੀਨੂੰ ਵਿੱਚ ਹੇਠ ਲਿਖੇ ਟੂਲਜ਼ ਮੌਜੂਦ ਹੁੰਦੇ ਹਨ :

  1. ਪੈਂਨਸਿਲ
  2. ਫਿਲ ਵਿਦ ਕਲਰ
  3. ਟੈਕਸਟ
  4. ਈਰੇਜ਼ਰ
  5. ਕਲਰ ਪਿਕਰ
  6. ਮੈਗਨੀਫਾਇਰ ।

ਪ੍ਰਸ਼ਨ 4.
ਸਾਈਜ਼ ਟੂਲ ਕੀ ਹੈ ?
ਉੱਤਰ-
ਸਾਈਜ਼ ਟੂਲ ਦੀ ਵਰਤੋਂ ਚੁਣੇ ਹੋਏ ਬੁਰਸ਼ ਦੀ ਲਾਈਨ ਦੀ ਮੋਟਾਈ ਚੁਣਨ ਵਾਸਤੇ ਕੀਤੀ ਜਾਂਦੀ ਹੈ । ਇਹ ਟੂਲ ਬੁਰਸ਼ ਦੀ ਚੋਣ ਕਰਨ ਤੋਂ ਬਾਅਦ ਹੀ ਐਕਟਿਵ ਹੁੰਦਾ ਹੈ ।

ਪ੍ਰਸ਼ਨ 5.
ਬੁਰਸ਼ ਬਾਰੇ ਲਿਖੋ ।
ਉੱਤਰ-
ਬੁਰਸ਼ ਇੱਕ ਅਜਿਹਾ ਟੂਲ ਹੈ ਜਿਸ ਦੀ ਵਰਤੋਂ ਨਾਲ ਤਸਵੀਰ ਵਿੱਚ ਵੱਖ-ਵੱਖ ਚੌੜਾਈਆਂ ਦੇ ਬੁਰਸ਼ ਟੈਕਸਚਰ ਦਾਖਿਲ ਕੀਤੇ ਜਾ ਸਕਦੇ ਹਨ । ਇਹ ਟੂਲ ਪੇਂਟਰ ਦੇ ਬੁਰਸ਼ ਵਾਂਗ ਹੀ ਟੈਕਸਚਰ ਪ੍ਰਦਾਨ ਕਰਦਾ ਹੈ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 6.
ਹੋਮ ਟੈਬ ਰਿਬਨ ਤੇ ਮੌਜੂਦ ਗਰੁੱਪਾਂ ਦੇ ਨਾਂ ਲਿਖੋ ।
ਉੱਤਰ-
ਹੋਮ ਟੈਬ ਰਿਬਨ ਵਿੱਚ ਹੇਠ ਲਿਖੇ ਗਰੁੱਪ ਮੌਜੂਦ ਹੁੰਦੇ ਹਨ :

  1. ਕਲਿਪ ਬੋਰਡ
  2. ਇਮੇਜ਼
  3. ਦੁਲਜ਼
  4. ਬੁਰਸ਼
  5. ਸ਼ੇਪਸ
  6. ਸਾਈਡ
  7. ਕਲਰ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਐਮ. ਐੱਸ. ਪੇਟ ਦੇ ਕਲਰ ਟੂਲ ਦੀ ਵਿਆਖਿਆ ਕਰੋ ।
ਉੱਤਰ-
ਰਿਬਨ ਦੇ ਕਲਰ ਸੈੱਕਸ਼ਨ ਦੇ ਤਿੰਨ ਭਾਗ ਹੁੰਦੇ ਹਨ-

  1. ਬਾਕਸ ਜੋ ਕਿ ਐਕਟਿਵ ਰੰਗ ਦਿਖਾਉਂਦੇ ਹਨ : ਕਲਰ-1, ਕਲਰ-2
  2. ਕਲਰ-ਪੈਲੇਟ
  3. ਐਡਿਟ ਕਲਰ ਬਟਨ ।

1. ਕਲਰ ਬਾਕਸ-
ਕਲਰ-1: ਕਲਰ-1 ਫ਼ੇਰਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲ੍ਹਦੇ ਹਾਂ ਤਾਂ ਇਹ ਹਮੇਸ਼ਾਂ ਕਾਲਾ ਹੁੰਦਾ ਹੈ ।
ਕਲਰ-2 : ਕਲਰ-2 ਬੈਕਗਰਾਊਂਡ ਕਲਰ ਹੁੰਦਾ ਹੈ ਅਤੇ ਜਦੋਂ ਅਸੀਂ ਪੇਂਟ ਖੋਲ੍ਹਦੇ ਹਾਂ ਤਾਂ ਇਹ ਹਮੇਸ਼ਾਂ ਸਫ਼ੈਦ ਹੁੰਦਾ ਹੈ ।

2. ਕਲਰ ਪੈਲੇਟ – ਜਦੋਂ ਅਸੀਂ ਕੋਈ ਤਸਵੀਰ ਬਣਾਉਂਦੇ ਹਾਂ ਤਾਂ ਕਲਰ ਪੈਲੇਟ ਦੀਆਂ ਉੱਪਰਲੀਆਂ ਦੋ ਲਾਈਨਾਂ ਪੈਂਟ ਵਿੱਚ ਮੌਜੂਦ ਰੰਗਾਂ ਨੂੰ ਦਿਖਾਉਂਦੀਆਂ ਹਨ । ਹੇਠਾਂ ਵਾਲੀ ਖ਼ਾਲੀ ਸੁਕੇਅਰਜ਼ ਦੀ ਲਾਈਨ ਉਨ੍ਹਾਂ ਰੰਗਾਂ ਨੂੰ ਦਿਖਾਉਂਦੀ ਹੈ ਜਿਹੜੇ ਕਿ ਅਸੀਂ ਆਪਣੇ ਕੰਮ ਦੇ ਦੌਰਾਨ ਬਣਾਉਂਦੇ ਹਾਂ । ਜਦੋਂ ਅਸੀਂ ਇੱਕ ਵਾਰ ਪੇਂਟ ਦੀ ਵਿੰਡੋ ਨੂੰ ਬੰਦ ਕਰ ਦਿੰਦੇ ਹਾਂ ਤਾਂ ਬਣਾਏ ਗਏ ਰੰਗ ਖ਼ਤਮ ਹੋ ਜਾਂਦੇ ਹਨ ।

3. ਐਡਿਟ ਕਲਰ : ਐਡਿਟ ਕਲਰ ਬਟਨ ਸਾਨੂੰ ਐਡਿਟ ਕਲਰ ਡਾਇਲਾਗ ਬਾਕਸ ਵਿੱਚ ਲੈ ਜਾਂਦਾ ਹੈ ।
ਐਡਿਟ ਕਲਰ ਡਾਇਲਾਗ ਬਾਕਸ ਹੇਠ ਦਿਖਾਏ ਅਨੁਸਾਰ ਹੈ-
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 1
ਇੱਥੇ ਅਸੀਂ ਕਿਸੇ ਵੀ ਰੰਗ ਨੂੰ ਐਕਸਟੈਡਿਡ ਪੈਲੇਟ ਤੋਂ ਚੁਣ ਸਕਦੇ ਹਾਂ ਅਤੇ ‘Add to Custom Colors’ ਬਟਨ ‘ਤੇ ਕਲਿੱਕ ਕਰ ਸਕਦੇ ਹਾਂ । ਇੱਥੇ ਸਿਰਫ਼ ਇੱਕ ਰੰਗ ਨੂੰ ਹੀ ਪੈਲੇਟ ਦੇ ਹੇਠਲੇ ਸਕੁਏਅਰਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ । ਹੋਰ ਰੰਗ ਸ਼ਾਮਲ ਕਰਨ ਲਈ ਸਾਨੂੰ ਦੁਬਾਰਾ ਇਸ ਡਾਇਲਾਗ ਬਾਕਸ ਵਿੱਚ ਆਉਣਾ ਪਵੇਗਾ ਅਤੇ ਹਰੇਕ ਵਾਰ, ਇੱਕ ਰੰਗ ਹੀ ਸ਼ਾਮਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 2.
ਟੈਕਸਟ ਟੂਲ ਕੀ ਹੁੰਦਾ ਹੈ ? ਟੈਕਸਟ ਨੂੰ ਫਾਰਮੈਟ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-ਪੇਂਟ ਦੇ ਪਿਛਲੇ ਵਰਜ਼ਨ ਦੀ ਤਰ੍ਹਾਂ ਹੀ ਟੈਂਕਸਟ ਟੂਲ ਦੀ ਵਰਤੋਂ ਟੈਕਸਟ ਭਰਨ ਲਈ ਕੀਤੀ ਜਾਂਦੀ ਹੈ ।
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 2
ਟੈਂਕਸਟ ਲਿਖਣਾ ਸ਼ੁਰੂ ਕਰਨ ਲਈ, ਪਹਿਲਾਂ ਟੈਂਕਸਟ ਟੂਲ ਉੱਤੇ ਕਲਿੱਕ ਕਰੋ । ਕਰਸਰ ਇਨਸਰਸ਼ਨ ਬਾਰ ਵਿੱਚ ਬਦਲ ਜਾਂਦਾ ਹੈ । ਇਸ ਕਰਸਰ ਨੂੰ ਖਿੱਚਦੇ ਹੋਏ ਇੱਕ ਬਾਕਸ ਬਣਾਓ ਜਿਸ ਵਿੱਚ ਸਾਡਾ ਲੋੜੀਂਦਾ ਟੈਕਸਟ ਆ ਜਾਵੇ । sਉਸ ਸਮੇਂ ਸਾਨੂੰ
ਉਸ ਟੈਕਸਟ ਬਾਕਸ ਦੇ ਬਾਹਰ ਕਲਿੱਕ ਨਹੀਂ ਕਰਨਾ ਚਾਹੀਦਾ ।
ਹੁਣ ਅਸੀਂ ਆਪਣਾ ਟੈਕਸਟ ਦਾਖ਼ਲ ਕਰ ਸਕਦੇ ਹਾਂ ।

ਟੈਂਕਸਟ ਨੂੰ ਫ਼ਾਰਮੈਟ ਕਰਨਾ-

  • ਟਾਈਪ ਕੀਤੇ ਗਏ ਟੈਂਕਸਟ ਨੂੰ ਸਿਲੈੱਕਟ ਕਰੋ ।
  • ਫੌਂਟ ਨੇਮ ਬਾਕਸ ਦੇ ਅੰਤ ਵਿੱਚ ਦਿਖਾਏ ਐਰੋ ਉੱਤੇ ਕਲਿੱਕ ਕਰੋ ਤਾਂ ਜੋ ਫੌਂਟਸ ਦੀ ਸੂਚੀ ਹੇਠਾਂ ਨੂੰ ਖੁੱਲ੍ਹ ਜਾਵੇ ।
  • ਬਿਨਾਂ ਮਾਊਸ ਦਾ ਬਟਨ ਦਬਾਏ, ਆਪਣੇ ਕਰਸਰ ਨੂੰ ਫਿੱਟ ਸੂਚੀ ਵਿੱਚ ਉੱਪਰ ਤੋਂ ਹੇਠਾਂ ਘੁਮਾਓ । ਇਸ ਤਰ੍ਹਾਂ ਕਰਨ ਨਾਲ ਟਾਈਪ ਕੀਤੇ ਹੋਏ ਟੈਕਸਟ ਦੀ ਦਿੱਖ ਫੌਂਟ ਦੇ ਅਨੁਸਾਰ ਬਦਲਦੀ ਦਿਖਾਈ ਦੇਵੇਗੀ । ਇਹਨਾਂ ਵਿਚੋਂ ਜਿਹੜਾ ਫੌਂਟ ਸਾਨੂੰ ਪਸੰਦ ਆਵੇ, ਉਸ ਦੇ ਨਾਮ ‘ਤੇ ਕਲਿੱਕ ਕਰਕੇ ਅਸੀਂ ਟੈਕਸਟ ਤੇ ਸੈੱਟ ਕਰ ਸਕਦੇ ਹਾਂ ।
  • ਫੌਂਟ ਲਿਸਟ ਬੰਦ ਹੋ ਜਾਵੇਗੀ ।
  • ਅਸੀਂ ਇਸ ਪ੍ਰਕਿਰਿਆ ਨੂੰ ਫੌਂਟ ਸਾਈਜ਼ ਉੱਤੇ ਵੀ ਦੁਹਰਾ ਸਕਦੇ ਹਾਂ ।
  • ਅਸੀਂ ਬੈਕਗਰਾਉਂਡ ਨੂੰ ਵੀ ਟਰਾਂਸਪੇਰੈਂਟ ਤੋਂ ਓਪੇਕ ਜਾਂ ਓਪੇਕ ਤੋਂ ਟਰਾਂਸਪੇਰੈਂਟ ਵਿੱਚ ਬਦਲ ਸਕਦੇ ਹਾਂ ।
  • ਅਸੀਂ ਕਲਰ-1 ਅਤੇ ਕਲਰ-2 ਦੋਵੇਂ ਹੀ ਬਦਲ ਸਕਦੇ ਹਾਂ।

ਜੇਕਰ ਅਸੀਂ ਟੈਕਸਟ ਦੇ ਅੰਤ ਵਿੱਚ ਐਂਟਰ-ਕੀਅ ਨੂੰ ਦਬਾਉਂਦੇ ਹਾਂ ਤਾਂ ਟੈਕਸਟ ਬਾਕਸ ਨੂੰ ਪੇਜ ਵਿੱਚ ਖਿੱਚਣ ਦਾ ਕੰਮ ਕਰ ਸਕਦੇ ਹਾਂ, ਖਿੱਚ ਕੇ ਇੱਕ ਜਾਂ ਦੂਜੀ ਤਰਫ਼ ਨੂੰ ਵੱਡਾ ਕਰ ਸਕਦੇ ਹਾਂ । ਆਪਣੇ ਟੈਕਸਟ ਨੂੰ ਟੈਕਸਟ ਬਾਕਸ ਦੇ ਵਿਚਕਾਰ ਆਪਣੇ-ਆਪ ਨਹੀਂ ਰੱਖਿਆ ਜਾ ਸਕਦਾ । ਇਸ ਕੰਮ ਲਈ ਆਪਣੇ ਕਰਸਰ ਨੂੰ ਟੈਕਸਟ ਦੇ ਸ਼ੁਰੂ ਵਿੱਚ ਰੱਖੋ ਅਤੇ ਸਪੇਸ-ਬਾਰ ਦੀ ਵਰਤੋਂ ਕਰਕੇ ਟੈਂਕਸਟ ਨੂੰ ਸੈਂਟਰ ਅਲਾਈਨ ਕੀਤਾ ਜਾ ਸਕਦਾ ਹੈ ।

ਅਸੀਂ ਇੱਕ ਹੀ ਟੈਂਕਸਟ ਬਾਕਸ ਵਿੱਚ ਵੱਖ-ਵੱਖ ਰੰਗ, ਸਾਈਜ਼ ਅਤੇ ਫੌਂਟ ਨੂੰ ਵਰਤ ਕੇ ਵੱਖ-ਵੱਖ ਤਰ੍ਹਾਂ ਤੇ ਟੈਕਸਟ ਟਾਈਪ ਕਰ ਸਕਦੇ ਹਾਂ, ਜਦੋਂ ਅਸੀਂ ਟੈਕਸਟ ਵਿੱਚ ਬਦਲਾਅ ਕਰਦੇ ਹਾਂ ਤਾਂ ਸਿਰਫ਼ ਸਿਲੈਂਕਟ ਕੀਤੇ ਹੋਏ ਟੈਕਸਟ ਵਿੱਚ ਹੀ ਬਦਲਾਅ ਹੁੰਦਾ ਹੈ । ਜਦੋਂ ਅਸੀਂ ਟੈਕਸਟ ਬਾਕਸ ਵਿੱਚ ਆਪਣੇ ਟੈਂਕਸਟ ਦੀ ਐਡੀਟਿੰਗ ਪੂਰੀ ਕਰ ਲੈਂਦੇ ਹਾਂ ਤਾਂ ਅਸੀਂ ਟੈਕਸਟ ਬਾਕਸ ਦੇ ਬਾਹਰ ਪੇਜ ਉੱਤੇ ਕਿਧਰੇ ਵੀ ਕਲਿੱਕ ਕਰ ਦਿੰਦੇ ਹਾਂ ਤਾਂ ਟੈਕਸਟ ਟੂਲਬਾਰ ਦਿਸਣਾ ਗਾਇਬ ਹੋ ਜਾਂਦਾ ਹੈ ਅਤੇ ਟੈਕਸਟ ਵੀ ਪੇਂਟ ਦੀ ਤਸਵੀਰ ਦਾ ਹਿੱਸਾ ਬਣ ਜਾਂਦਾ ਹੈ ਤੇ ਉਸ ਟੈਂਕਸਟ ਨੂੰ ਮੁੜ ਬਦਲਿਆ ਵੀ ਨਹੀਂ ਜਾ ਸਕਦਾ ।

ਐਕਟੀਵਿਟੀ

ਹੇਠਾਂ ਲਿਖੇ ਟੂਲਜ਼ ਦੇ ਨਾਂ ਲਿਖੋ-
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 3
ਉੱਤਰ-
1, ਪੈਂਸਿਲ
2. ਫਿਲ ਵਿਦ ਕਲਰ
3. ਟੈਕਸਟ
4. ਇਰੇਜ਼ਰ
5. ਕਲਰ ਪਿਕਰ
6. ਮੈਗਨੀਫਾਇਰ ।

ਇਹਨਾਂ ਸ਼ੇਪਸ ਦੇ ਨਾਂ ਲਿਖੋ-
PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2) 4
ਉੱਤਰ-
1. ਤ੍ਰਿਭੁਜ (Triangle)
2. ਆਇਤ (Rectangle)
3. ਓਵਲ (Oval)
4. ਪੈਂਟਾਗਨ (Pentagon)
5. ਹੈਕਸਾਗਨ (Hexagon)
6. ਡਾਇਮੰਡ (Diamond) ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

PSEB 6th Class Computer Guide ਤੇ ਐੱਮ. ਐੱਸ. ਪੈਂਟ (ਭਾਗ-2) Important Questions and Answers

1. ਖ਼ਾਲੀ ਥਾਂਵਾਂ ਭਰੋ

(i) ਹੋਮ ਟੈਬ ਰਿਬਨ ………………….. ਦੇ ਹੇਠਾਂ ਹੁੰਦਾ ਹੈ ।
(ਉ) ਮੀਨੂੰ ਬਾਰ
(ਅ) ਸਟੇਟਸ ਬਾਰ
(ੲ) ਵਰਕ ਏਰੀਆ
(ਸ) ਸਕਰੋਲ ਬਾਰ ।
ਉੱਤਰ-
(ਉ) ਮੀਨੂੰ ਬਾਰ

(ii) …………………….. ਦੀ ਵਰਤੋਂ ਤਸਵੀਰ ਦਾ ਹਿੱਸਾ ਮਿਟਾਉਣ ਵਾਸਤੇ ਕੀਤੀ ਜਾਂਦੀ ਹੈ ।
(ਉ) ਕਲਰ
(ਅ) ਸਿਲੈਂਕਟ
(ੲ) ਇਰੇਜ਼ਰ
(ਸ) ਪੈਂਸਿਲ ।
ਉੱਤਰ-
(ੲ) ਇਰੇਜ਼ਰ

(iii) ਕਰੌਪ ਬਟਨ ਦੀ ਸ਼ੇਪ ……………………. ਵਰਗੀ ਹੁੰਦੀ ਹੈ ।
(ਉ) ਡਾਇਮੰਡ
(ਅ) ਪੈਂਟਾਗਨ
(ੲ) ਵਰਗ
(ਸ) ਆਇਤ ।
ਉੱਤਰ-
(ਉ) ਡਾਇਮੰਡ

(iv) ਪੈਂਟਾਗਨ ਸ਼ੇਪ ਦੀਆਂ ……………………….. ਭੁਜਾਵਾਂ ਹੁੰਦੀਆਂ ਹਨ ।
(ਉ) 3
(ਅ) 4
(ੲ) 5
(ਸ) 6.
ਉੱਤਰ-
(ੲ) 5

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲਿੱਪ ਬੋਰਡ ਵਿੱਚ ਕਿਹੜੇ ਆਪਸ਼ਨ ਹੁੰਦੇ ਹਨ ?
ਉੱਤਰ-
ਕੱਟ, ਕਾਪੀ ਅਤੇ ਪੇਸਟ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 2.
ਸਿਲੈੱਕਸ਼ਨ ਵਿੱਚ ਕਿਹੜੇ-ਕਿਹੜੇ ਆਪਸ਼ਨ ਹੁੰਦੇ ਹਨ ?
ਉੱਤਰ-
Crop, Resize ਅਤੇ Rotate Flip ।

ਪ੍ਰਸ਼ਨ 3.
ਫਿਲ ਵਿਦ ਕਰ ਕੀ ਹੁੰਦਾ ਹੈ ?
ਉੱਤਰ-
ਫਿਲ ਵਿਦ ਕਲਰ ਨਾਲ ਕਿਸੇ ਖੇਤਰ ਨੂੰ ਇੱਕ ਰੰਗ ਨਾਲ ਭਰਿਆ ਜਾ ਸਕਦਾ ਹੈ ।

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫਰੀ ਫੋਰਮ ਸਿਲੈਂਕਸ਼ਨ ਦੀ ਜ਼ਰੂਰਤ ਕਦੋਂ ਪੈਂਦੀ ਹੈ ?
ਉੱਤਰ-
ਫਰੀ ਫੋਰਮ ਸਿਲੈੱਕਸ਼ਨ ਦੀ ਜ਼ਰੂਰਤ ਉਦੋਂ ਪੈਂਦੀ ਹੈ ਜਦੋਂ ਅਸੀਂ ਡਰਾਇੰਗ ਦੇ ਉਸ ਹਿੱਸੇ ਨਾਲ ਕੰਮ ਕਰਨਾ ਹੋਵੇ ਜੋ ਕਈ ਚੀਜ਼ਾਂ ਨਾਲ ਘਿਰਿਆ ਹੋਵੇ ਅਤੇ ਅਸੀਂ ਉਹਨਾਂ ਹਿੱਸਿਆਂ ਨੂੰ ਸ਼ਾਮਿਲ ਨਹੀਂ ਕਰਨਾ ਚਾਹੁੰਦੇ ।

ਪ੍ਰਸ਼ਨ 2.
ਕਰੌਪ ਬਟਨ ਬਾਰੇ ਜਾਣਕਾਰੀ ਦਿਉ ।
ਉੱਤਰ-
ਸਿਲੈਂਕਸ਼ਨ ਆਪਸ਼ਨ ਵਿੱਚ ਸਭ ਤੋਂ ਉੱਪਰ ਜੋ ਬਟਨ ਹੁੰਦਾ ਹੈ ਉਸਨੂੰ ਕਰੌਪ ਕਿਹਾ ਜਾਂਦਾ ਹੈ । ਇਸਦੀ ਵਰਤੋਂ ਤਸਵੀਰ ਨੂੰ ਕਰੋਪ ਕਰਨ ਵਾਸਤੇ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਇਨਵਰਟ ਕਲਰ ਆਪਸ਼ਨ ਕੀ ਕਰਦੀ ਹੈ ?
ਉੱਤਰ-
ਇਨਵਰਟ ਕਲਰ ਆਪਸ਼ਨ ਇੱਕ ਕਾਲੇ ਰੰਗ ਦੇ ਮਾਸਕ ਵਿੱਚ ਚਿੱਟੇ ਅੱਖਰਾਂ ਨੂੰ ਬਣਾਉਣ ਵਿੱਚ ਮੱਦਦ ਕਰਦੀ ਹੈ, ਤਾਂ ਜੋ ਉਹ ਟੈਕਸਟ ਸ਼ਾਨਦਾਰ ਲਿਖਿਆ ਦਿਖਾਈ ਦੇਵੇ ।

ਪ੍ਰਸ਼ਨ 4.
ਪੈਂਨਸਿਲ ਟੂਲ ਕਿਸ ਤਰ੍ਹਾਂ ਕੰਮ ਕਰਦਾ ਹੈ ?
ਉੱਤਰ-
ਪੈਂਨਸਿਲ ਟੂਲ ਦੀ ਵਰਤੋਂ ਸੁਤੰਤਰ ਲਾਈਨ ਲਗਾਉਣ ਲਈ ਕੀਤੀ ਜਾਂਦੀ ਹੈ ਜਾਂ ਫਿਰ ਪੈਂਨਸਿਲ ਦੀ ਵਰਤੋਂ ਜੁਮ ਇੰਨ ਵਿਊ ਵਿੱਚ ਪਿਕਸਲ ਵਜੋਂ ਟੈਕਸਟ ਨੂੰ ਐਡਿਟ ਕਰਨ ਲਈ ਕੀਤੀ ਜਾਂਦੀ ਹੈ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 5.
ਮੈਗਨੀਫਾਇਰ ਟੂਲ ਬਾਰੇ ਦੱਸੋ ।
ਉੱਤਰ-
ਮੈਗਨੀਫਾਇਰ ਟੂਲ ਦੀ ਵਰਤੋਂ ਤਸਵੀਰ ਨੂੰ ਜ਼ੂਮ ਇੰਨ ਕਲਰ ਵਾਸਤੇ ਕੀਤੀ ਜਾਂਦੀ ਹੈ । ਇਸ ਨਾਲ ਤਸਵੀਰ ਨੂੰ ਨਜ਼ਦੀਕ ਤੋਂ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ 6.
ਹੋਮ ਟੈਬ ਰਿਬਨ ਕੀ ਹੁੰਦਾ ਹੈ ?
ਉੱਤਰ-
ਹੋਮ ਟੈਬ ਰਿਬਨ, ਐੱਮ.ਐੱਸ. ਪੇਂਟ ਦਾ ਇੱਕ ਮੁੱਖ ਰਿਬਨ ਹੈ ਜੋ ਕਿ ਪੇਟ ਵਿੰਡੋ ਵਿੱਚ ਮੀਨੂੰ ਬਾਰ ਦੇ ਹੇਠਾਂ ਮੌਜੂਦ ਹੁੰਦਾ ਹੈ । ਇਸ ਵਿੱਚ ਕਲਿੱਪ ਬੋਰਡ, ਇਮੇਜ਼, ਟੂਲਜ਼, ਬੁਰਸ਼, ਸ਼ੇਪ, ਸਾਈਜ਼ ਅਤੇ ਕਲਰ ਮੀਨੂੰ ਹੁੰਦੇ ਹਨ ।

ਪ੍ਰਸ਼ਨ 7.
ਹੋਮ ਟੈਬ ਰਿਬਨ ਦੇ ਮੁੱਖ ਭਾਗਾਂ ਦੇ ਨਾਮ ਲਿਖੋ ।
ਉੱਤਰ-
ਹੋਮ ਟੈਬ ਰਿਬਨ ਦੇ ਮੁੱਖ ਭਾਗ ਕਲਿਪ ਬੋਰਡ, ਇਮੇਜ਼, ਟੂਲਜ਼, ਬੁਰਸ਼, ਸ਼ੇਪ, ਸਾਈਜ਼ ਅਤੇ ਕਲਰ ਮੀਨੂੰ ਹੁੰਦੇ ਹਨ ।

ਪ੍ਰਸ਼ਨ 8.
ਟੂਲ ਵਿੱਚ ਮੌਜੂਦ ਟੂਲਜ਼ ਦੇ ਨਾਮ ਲਿਖੋ ।
ਉੱਤਰ-
ਟੂਲ ਮੀਨੂੰ ਵਿੱਚ ਹੇਠ ਲਿਖੇ ਟੂਲਜ਼ ਹੁੰਦੇ ਹਨ-

  1. ਪੈਂਨਸਿਲ
  2. ਫਿਲ ਵਿਦ ਕਲਰ
  3. ਟੈਕਸਟ ਟੂਲ
  4. ਇਰੇਜ਼ਰ
  5. ਕਲਰ ਪਿੱਕਰ
  6. ਮੈਗਨੀਫਾਇਰ
  7. ਬੁਰਸ਼ ।

ਪ੍ਰਸ਼ਨ 9.
ਸਾਈਜ਼ ਟੂਲ ਕੀ ਹੁੰਦਾ ਹੈ ?
ਉੱਤਰ-
ਸਾਈਜ਼ ਟੂਲ ਉਹ ਟੂਲ ਹੈ ਜਿਸ ਦੀ ਮੱਦਦ ਨਾਲ ਬੁਰਸ਼ ਦੀ ਮੋਟਾਈ ਦੀ ਚੋਣ ਕੀਤੀ ਜਾਂਦੀ ਹੈ ।

PSEB 6th Class Computer Solutions Chapter 5 ਤੇ ਐੱਮ. ਐੱਸ. ਪੈਂਟ (ਭਾਗ-2)

ਪ੍ਰਸ਼ਨ 10.
ਬੁਰਸ਼ ਬਾਰੇ ਦੱਸੋ ।
ਉੱਤਰ-
ਬੁਰਸ਼ ਦੀ ਮੱਦਦ ਨਾਲ ਵੱਖ-ਵੱਖ ਮੋਟਾਈ ਅਤੇ ਟੈਕਸਚਰ ਦੀਆਂ ਲਾਈਨਾਂ ਲਗਾਈਆਂ ਜਾ ਸਕਦੀਆਂ ਹਨ ।

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

Punjab State Board PSEB 6th Class Computer Book Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ Textbook Exercise Questions and Answers.

PSEB Solutions for Class 6 Computer Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

Computer Guide for Class 6 PSEB ਐੱਮ. ਐੱਸ. ਪੇਟ ਨਾਲ ਜਾਣ-ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਪੇਂਟ ਵਿੰਡੋ ਦੇ ਸਭ ਤੋਂ ਉੱਪਰਲੇ ਪਾਸੇ …………………….. ਬਾਰ ਮੌਜੂਦ ਹੁੰਦੀ ਹੈ ।
(ਉ) ਟਾਈਟਲ ਬਾਰ (Title Bar)
(ਅ) ਸਟੇਟਸ ਬਾਰ (Status Bar)
(ੲ) ਸਕਰੌਲ ਬਾਰ (Scroll Bar)
(ਸ) ਟਾਸਕ ਬਾਰ (Task Bar) ।
ਉੱਤਰ-
(ਉ) ਟਾਈਟਲ ਬਾਰ (Title Bar)

(ii) …………………… ਟੂਲਬਾਰ ਹੀ ਟਾਈਟਲ ਬਾਰ ਵਿੱਚ ਮੌਜੂਦ ਹੁੰਦੀ ਹੈ । ਇਸ ਦੀ ਪੁਜੀਸ਼ਨ ਅਸੀਂ ਟਾਈਟਲ ਬਾਰ ਵਿੱਚ ਉੱਪਰ ਜਾਂ ਹੇਠਾਂ ਬਦਲ ਸਕਦੇ ਹਾਂ ।
(ਉ) ਕੁਇੱਕ ਐਕਸੈੱਸ ਬਾਰ (Quick Access Bar)
(ਅ) ਸਟੇਟਸ ਬਾਰ (Status Bar)
(ੲ) ਸਕਰੌਲ ਬਾਰ (Scroll Bar)
(ਸ) ਉਪਰੋਕਤ ਸਾਰੇ ।
ਉੱਤਰ-
(ਉ) ਕੁਇੱਕ ਐਕਸੈੱਸ ਬਾਰ (Quick Access Bar)

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

(iii) ਮੀਨੂੰ ਬਾਰ ’ਤੇ ਸਭ ਤੋਂ ਪਹਿਲਾਂ ………………………. ਬਟਨ ਮੌਜੂਦ ਹੁੰਦਾ ਹੈ ।
(ਉ) ਪੇਂਟ (Paint)
(ਅ) ਹੈਲਪ (Help)
(ੲ) ਕਲੋਜ਼ (Close)
(ਸ) ਮਿਨੀਮਾਈਜ਼ (Minimize) ।
ਉੱਤਰ-
(ਉ) ਪੇਂਟ (Paint)

(iv) ਸਕਰੀਨ ਨੂੰ ਘੁਮਾਉਣ ਲਈ ਸਕਰੌਲ ਬਾਰ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ……………………… ਪ੍ਰਕਾਰ ਦੀਆਂ ਹੁੰਦੀਆਂ ਹਨ ?
(ਉ) 2
(ਅ) 3
(ੲ) 4
(ਸ) 5.
ਉੱਤਰ-
(ਉ) 2

(v) ……………………. ਆਪਸ਼ਨ ਦੀ ਮੱਦਦ ਨਾਲ ਅਸੀਂ ਤਸਵੀਰ ਦੀ ਇੱਕ ਹੋਰ ਕਾਪੀ ਕਿਸੇ ਹੋਰ ਨਾਂ ਤੇ ਸੇਵ ਕਰ ਸਕਦੇ ਹਾਂ ।
(ਉ) ਸੇਵ ਐਜ਼ (Save as)
(ਅ) ਓਪਨ (Open)
(ੲ) ਨਿਊ (New)
(ਸ) ਐਗਜ਼ਿਟ (Exit) ।
ਉੱਤਰ-
(ਉ) ਸੇਵ ਐਜ਼ (Save as)

2. ਹੇਠ ਲਿਖੇ ਕੰਮਾਂ ਲਈ ਸ਼ਾਰਟਕੱਟ ਕੀਅਜ਼ ਲਿਖੋ

(i) ਨਵੀਂ ਫਾਈਲ ਬਨਾਉਣ ਲਈ ……………………
(ii) ਪਹਿਲਾਂ ਬਣੀ ਫਾਈਲ ਖੋਲ੍ਹਣ ਲਈ ……………………….
(iii) ਫਾਈਲ ਨੂੰ ਸੇਵ ਕਰਨ ਲਈ ………………………
(iv) ਫਾਈਲ ਪ੍ਰਿੰਟ ਕਰਨ ਲਈ …………………….
(1) ਅੰਡੂ (UNDO) ………………….
(vi) ਰੀਡੂ (REDO) ਜਾਂ ਰਪੀਟ (REPEAT) ………………
ਉੱਤਰ-
(i) Ctrl + N
(ii) Ctrl + O
(iii) Ctrl + S
(iv) Ctrl + P
(v) Ctrl + Z
(vi) Ctrl + Y.

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੇਂਟ ਕੀ ਹੈ ?
ਉੱਤਰ-
ਪੇਂਟ ਇੱਕ ਸਾਫ਼ਟਵੇਅਰ ਹੈ ਜਿਸਦੀ ਵਰਤੋਂ ਤਸਵੀਰਾਂ ਬਣਾਉਣ ਅਤੇ ਪੇਂਟਿੰਗ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਮਾਈਕ੍ਰੋਸਾਫਟ ਕੰਪਨੀ ਦਾ ਉਤਪਾਦ ਹੈ ।

ਪ੍ਰਸ਼ਨ 2.
ਐੱਮ. ਐੱਸ. ਪੈਂਟ ਨੂੰ ਕਿਵੇਂ ਸਟਾਰਟ ਕੀਤਾ ਜਾਂਦਾ ਹੈ ?
ਉੱਤਰ-
ਪੇਂਟ ਨੂੰ ਸਟਾਰਟ ਕਰਨ ਵਾਸਤੇ ਹੇਠ ਲਿਖੇ ਸਟੈਂਪ ਕੀਤੇ ਜਾਂਦੇ ਹਨ-

  1. Start ’ਤੇ ਕਲਿੱਕ ਕਰੋ ।
  2. All Programs ’ਤੇ ਕਲਿੱਕ ਕਰੋ ।
  3. Accessories ’ਤੇ ਕਲਿੱਕ ਕਰੋ ।
  4. Paint ’ਤੇ ਕਲਿੱਕ ਕਰੋ ।

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

ਪ੍ਰਸ਼ਨ 3.
ਪੇਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ! ਉੱਤਰ-ਪੈਂਟ ਵਿੰਡੋ ਦੇ ਭਾਗ ਹੇਠ ਲਿਖੇ ਨਾਂ ਹੁੰਦੇ ਹਨ-

  1. ਟਾਈਟਲ ਬਾਰ
  2. ਕੁਇੱਕ ਐਕਸੈਸ ਬਾਰ
  3. ਮੀਨੂੰ ਬਾਰ
  4. ਸਕਰੋਲ ਬਾਰ
  5. ਸਟੇਟਸ ਬਾਰ
  6. ਵਰਕ ਏਰੀਆ ।

ਪ੍ਰਸ਼ਨ 4.
ਵਰਕ ਏਰੀਆ ਕੀ ਹੈ ?
ਉੱਤਰ-
ਪੈਂਟ ਵਿੱਚ ਕੰਮ ਕਰਨ ਵਾਲੀ ਖ਼ਾਲੀ ਥਾਂ ਨੂੰ ਵਰਕ ਏਰੀਆ ਕਿਹਾ ਜਾਂਦਾ ਹੈ । ਇਸ ਵਿੱਚ ਅਸੀਂ ਤਸਵੀਰਾਂ ਬਣਾ ਸਕਦੇ ਹਾਂ ।

ਪ੍ਰਸ਼ਨ 5.
ਸੇਵ ਕਮਾਂਡ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਸੇਵ ਕਮਾਂਡ ਦੀ ਵਰਤੋਂ ਪੇਟ ਵਿੱਚ ਕੀਤੇ ਗਏ ਆਪਣੇ ਕੰਮ ਨੂੰ ਕਿਸੇ ਨਾਮ ਦੀ ਫਾਈਲ ਨਾਲ ਸੇਵ ਕਰਨ ਵਾਸਤੇ ਕੀਤੀ ਜਾਂਦੀ ਹੈ । ਇੱਕ ਵਾਰ ਸੇਵ ਕਰਨ ਤੋਂ ਬਾਅਦ ਦੋਬਾਰਾ ਉਸ ਫਾਈਲ ਨੂੰ ਸੇਵ ਕਰਨ ਵਾਸਤੇ ਵੀ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਸਕਰੋਲ ਬਾਰ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ? ਉੱਤਰ-ਸਕਰੌਲ ਬਾਰ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-

  1. ਹੋਰੀਜੋਂਟਲ ਸਕਰੌਲ ਬਾਰ ।
  2. ਵਰਟੀਕਲ ਸਕਰੌਲ ਬਾਰ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਇੱਕ ਐਕਸੈੱਸ ਟੂਲਬਾਰ ਕੀ ਹੁੰਦੀ ਹੈ ? ਇਸ ਦੇ ਭਾਗਾਂ ਨੂੰ ਬਿਆਨ ਕਰੋ ।
ਉੱਤਰ-
ਕੁਇੱਕ ਐਕਸੈੱਸ ਟੂਲਬਾਰ ਉਹ ਟੂਲਬਾਰ ਹੈ ਜਿਸ ਵਿੱਚ ਜ਼ਿਆਦਾ ਵਰਤੋਂ ਆਉਣ ਵਾਲੀਆਂ ਕਮਾਂਡਾਂ ਦੇ ਬਟਨ ਹੁੰਦੇ ਹਨ ਤਾਂ ਜੋ ਉਹਨਾਂ ਨੂੰ ਜਲਦੀ ਨਾਲ ਚਲਾਇਆ ਜਾ ਸਕੇ । ਆਮ ਤੌਰ ਤੇ ਇਸ ਵਿੱਚ ਚਾਰ ਬਟਨ ਹੁੰਦੇ ਹਨ , ਜਿਵੇਂ-ਸੇਵ, ਅਨ-ਡੂ, ਰੀ-ਡੂ ਅਤੇ ਕਸਟਮਾਈਜ਼ ।

ਆਮ ਤੌਰ ‘ਤੇ ਇਹ ਟੂਲਬਾਰ ਟਾਈਟਲ ਬਾਰ ਵਿੱਚ ਖੱਬੇ ਪਾਸੇ ਹੁੰਦਾ ਹੈ । ਪਰ ਇਸ ਨੂੰ ਰਿਬਨ ਤੋਂ ਹੇਠਾਂ ਵੀ ਲਿਆਂਦਾ ਜਾ ਸਕਦਾ ਹੈ । ਉਸ ਵਾਸਤੇ ਕਸਟਮਾਈਜ਼ ਆਈਕਾਨ ‘ਤੇ ਕਲਿੱਕ ਕਰਕੇ “Show below the Ribbon’ ਆਪਸ਼ਨ ‘ਤੇ ਕਲਿੱਕ ਕਰਨਾ ਪੈਂਦਾ ਹੈ । ਇਸ ਤਰ੍ਹਾਂ ਕਰਨ ਨਾਲ ਕੁਇੱਕ ਐਕਸੈੱਸ ਟੂਲਬਾਰ ਰਿਬਨ ਤੋਂ ਹੇਠਾਂ ਆ ਜਾਂਦਾ ਹੈ ।

ਕੁਇੱਕ ਐਕਸੈੱਸ ਟੂਲਬਾਰ ਵਿੱਚ ਹੋਰ ਆਪਸ਼ਨ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ , ਜਿਵੇਂ-ਨਿਉ (New), ਉਪਨ (Open), ਸੇਵ (Save), ਪ੍ਰਿੰਟ (Print), ਪ੍ਰਿੰਟ ਵਿਊ (Print Preview) , ਸੈਂਡ ਇਨ ਈ ਮੇਲ (Send in E-mail) ਆਦਿ ।

ਅਸੀਂ ਰਿਬਨ ਦੀਆਂ ਚੀਜ਼ਾਂ ਨੂੰ ਵੀ ਕੁਇੱਕ ਐਕਸੈੱਸ ਟੂਲਬਾਰ ਵਿੱਚ ਸ਼ਾਮਿਲ ਕਰ ਸਕਦੇ ਹਾਂ । ਇਸ ਵਾਸਤੇ ਉਸ ਵਸਤੂ ’ਤੇ ਰਾਈਟ ਕਲਿੱਕ ਕਰਕੇ ‘Add to Quick Toolbar’ ਆਪਸ਼ਨ ਦੀ ਚੋਣ ਕਰਨੀ ਪੈਂਦੀ ਹੈ ।

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

ਪ੍ਰਸ਼ਨ 2.
ਹੋਮ ਟੈਬ ਰਿਬਨ ਦੀ ਵਿਆਖਿਆ ਕਰੋ ।
ਉੱਤਰ-
ਸਾਰੇ ਟੂਲਜ਼, ਸ਼ੇਪਸ, ਕਲਰ ਪੈਲੇਟ ਅਤੇ ਹੋਰ ਬਹੁਤ ਸਾਰੀਆਂ ਕਮਾਂਡਾਂ ਨੂੰ ਰਿਬਨ ਵਿੱਚ ਇਕੱਠਾ ਕੀਤਾ ਹੁੰਦਾ ਹੈ ਜਦ ਕਿ ਕਮਾਂਡਾਂ ਜਿਵੇਂ ਕਿ Save, Undo ਅਤੇ Redo ਟਾਈਟਲ ਬਾਰ ਦੇ ਖੱਬੇ ਪਾਸੇ Quick Access Toolbar ਵਿੱਚ ਦਿਖਾਈ ਦਿੰਦੀਆਂ ਹਨ । ਰਿਬਨ ਵਿੱਚ ਹਰੇਕ ਚੀਜ਼ ਦੇ ਹੇਠਾਂ drop-down ਐਰੋ ਸਾਨੂੰ ਉਨ੍ਹਾਂ ਦੇ ਮੀਨੂੰਆਂ ਤਕ ਪਹੁੰਚ ਕਰਵਾਉਂਦੇ ਹਨ | ਪੇਟ ਵਿੱਚ ਹਰ ਤਰ੍ਹਾਂ ਦਾ ਕੰਮ ਕਰਨ ਲਈ ਸਾਨੂੰ Home ਟੈਬ ਦੀ ਜ਼ਰੂਰਤ ਪੈਂਦੀ ਹੈ । ਹੋਮ ਟੈਬ ਉਹਦਾ ਰਿਬਨ ਹੁੰਦਾ ਹੈ ਜਿਸ ਵਿੱਚ ਟੂਲਜ਼, ਸ਼ੇਪਸ, ਬੁਰਸ਼ ਅਤੇ ਰੰਗਾਂ ਨੂੰ ਚੁਣਿਆ ਜਾਂਦਾ ਹੈ ।

ਇੱਥੇ ਰਿਬਨ ਨੂੰ ਮਿਨੀਮਾਈਜ਼ ਕਰਨ ਦੀ ਆਪਸ਼ਨ ਵੀ ਹੁੰਦੀ ਹੈ । ਜੇਕਰ ਅਸੀਂ ਇਸ ਨੂੰ ਚੁਣਦੇ ਹਾਂ, ਤਾਂ ਰਿਬਨ ਗਾਇਬ ਹੋ ਜਾਂਦਾ ਹੈ । ਪਰ ਜੇਕਰ ਅਸੀਂ Home Tab ’ਤੇ ਕਲਿੱਕ ਕਰੀਏ ਤਾਂ ਇਹ ਦੁਬਾਰਾ ਨਜ਼ਰ ਆ ਜਾਵੇਗਾ ।

ਐਕਟੀਵਿਟੀ

ਆਓ ਜੋ ਅਸੀਂ ਪੜ੍ਹਿਆ ਹੈ ਉਸਦੀ ਦੁਹਰਾਈ ਕਰੀਏ । ਪੈਂਟ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ।
PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ 1
PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ 2

PSEB 6th Class Computer Guide ਐੱਮ. ਐੱਸ. ਪੇਟ ਨਾਲ ਜਾਣ-ਪਛਾਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਸਕਰੌਲ ਬਾਰ ………………………… ਤਰ੍ਹਾਂ ਦੇ ਹੁੰਦੇ ਹਨ ।
(ਉ) 1
(ਅ) 2
(ੲ) 3
(ਸ) 4.
ਉੱਤਰ-
(ਅ) 2

(ii) ਤਸਵੀਰਾਂ ……………………….. ਵਿੱਚ ਬਣਾਈਆਂ ਜਾਂਦੀਆਂ ਹਨ ।
(ਉ) ਰਿਬਨ
(ਅ) ਟੈਬ
(ੲ) ਵਰਕ ਏਰੀਆ
(ਸ) ਟਾਈਟਲ ਬਾਰ ।
ਉੱਤਰ-
(ੲ) ਵਰਕ ਏਰੀਆ

(iii) ਪੇਂਟ ਵਿੰਡੋ ਦੇ ਸਭ ਤੋਂ ਉੱਪਰ ………………….. ਹੁੰਦਾ ਹੈ ।
(ਉ) ਸਟੇਟਸ ਬਾਰ
(ਅ) ਟਾਈਟਲ ਬਾਰ
(ੲ) ਮੀਨੂੰ ਬਾਰ
(ਸ) ਰਿਬਨ ।
ਉੱਤਰ-
(ਅ) ਟਾਈਟਲ ਬਾਰ

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

(iv) ਕਮਾਂਡਜ਼ ……………………. ਬਟਨ ਵਿੱਚ ਹੁੰਦੀਆਂ ਹਨ ।
(ਉ) ਮਿਨੀਮਾਈਜ਼
(ਅ) ਪੇਂਟ
(ੲ) ਕਲੋਜ਼
(ਸ) ਸਟੇਟਸ ਬਾਰ ।
ਉੱਤਰ-
(ਅ) ਪੇਂਟ

2. ਪੂਰੇ ਨਾਂ ਲਿਖੋ

ਹੇਠ ਲਿਖੇ ਕੰਮਾਂ ਦੀ ਸ਼ਾਰਟਕਟ ਕੀਅ ਦੱਸੋ :
1. ਮਦਦ ਲੈਣ ਲਈ
2. ਪੇਂਟ ਬੰਦ ਕਰਨ ਲਈ ।
ਉੱਤਰ-
1. F1
2. Alt + F4.

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਇੱਕ ਐਕਸੈੱਸ ਟੂਲਬਾਰ ਕੀ ਹੈ ?
ਉੱਤਰ-
ਕੁਇੱਕ ਐਕਸੈੱਸ ਟੂਲਬਾਰ ਉਹ ਟੂਲਬਾਰ ਹੈ ਜਿਸ ਵਿੱਚ ਜ਼ਿਆਦਾ ਵਰਤੋਂ ਵਿੱਚ ਆਉਣ ਵਾਲੀਆਂ ਕਮਾਂਡਾਂ ਦੇ ਬਟਨ ਹੁੰਦੇ ਹਨ ।

ਪ੍ਰਸ਼ਨ 2.
ਕੁਇੱਕ ਐਕਸੈਸ ਟੂਲਬਾਰ ਵਿੱਚ ਆਈਟਮਜ਼ ਹਟਾਉਣ ਵਾਸਤੇ ਕਿਸ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
Remove from Quick Access Toolbar.

PSEB 6th Class Computer Solutions Chapter 4 ਐੱਮ. ਐੱਸ. ਪੇਟ ਨਾਲ ਜਾਣ-ਪਛਾਣ

ਪ੍ਰਸ਼ਨ 3.
ਪੇਂਟ ਬਟਨ ਕੀ ਹੁੰਦਾ ਹੈ ?
ਉੱਤਰ-
ਮੀਨੂੰ ਬਾਰ ਦੇ ਖੱਬੇ ਪਾਸੇ ਵਾਲੇ ਬਟਨ ਨੂੰ ਪੇਂਟ ਬਟਨ ਕਹਿੰਦੇ ਹਨ । ਇਸ ’ਤੇ ਕਲਿੱਕ ਕਰਨ ਨਾਲ ਕਈ ਕਮਾਂਡਾਂ ਖੁੱਲ੍ਹਦੀਆਂ ਹਨ ।

ਪ੍ਰਸ਼ਨ 4.
ਸਕਰੋਲ ਬਾਰ ਦੀ ਵਰਤੋਂ ਕਿਸ ਵਾਸਤੇ ਕੀਤੀ ਜਾਂਦੀ ਹੈ ?
ਉੱਤਰ-
ਸਕਰੋਲ ਬਾਰ ਦੀ ਵਰਤੋਂ ਸਕਰੀਨ ਸਰਕਾਉਣ ਵਾਸਤੇ ਕੀਤੀ ਜਾਂਦੀ ਹੈ ।

PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

Punjab State Board PSEB 6th Class Computer Book Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ Textbook Exercise Questions and Answers.

PSEB Solutions for Class 6 Computer Chapter 3 ਕੰਪਿਊਟਰ ਦੇ ਬੁਨਿਆਦੀ ਕੰਮ

Computer Guide for Class 6 PSEB ਕੰਪਿਊਟਰ ਦੇ ਬੁਨਿਆਦੀ ਕੰਮ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਸਹੀ ਉੱਤਰ ਦੀ ਚੋਣ ਕਰੋ

(i) ਕੰਪਿਊਟਰ ਉੱਪਰ ਲੋਗਿਨ ਤੋਂ ਬਾਅਦ ਦਿਖਾਈ ਦੇਣ ਵਾਲੀ ਸਕਰੀਨ ਨੂੰ ਕੀ ਕਿਹਾ ਜਾਂਦਾ ਹੈ ?
(ਉ) ਸਟਾਰਟ ਮੀਨੂੰ (Start Menu)
(ਅ) ਡੈਸਕਟਾਪ (Desktop)
(ੲ) ਟਾਸਕਬਾਰ (Taskbar)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਟਰ-
(ਅ) ਡੈਸਕਟਾਪ (Desktop)

(ii) ਡੀਲੀਟ ਕੀਤੀਆਂ ਫਾਈਲਾਂ ਕਿਸ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ?
(ਉ) ਮਾਈ-ਕੰਪਿਊਟਰ (My Computer)
(ਅ) ਨੈੱਟਵਰਕ (Network)
(ੲ) ਰੀਸਾਈਕਲ ਬਿਨ (Recycle bin)
(ਸ) ਉਪਰੋਕਤ ਸਾਰੇ ।
ਉੱਟਰ-
(ੲ) ਰੀਸਾਈਕਲ ਬਿਨ (Recycle bin)

PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

(iii) ਵਿੰਡੋ ਦਾ ਕਿਹੜਾ ਭਾਗ ਸਕਰੀਨ ‘ਤੇ ਹਰ ਸਮੇਂ ਨਜ਼ਰ ਆਉਂਦਾ ਰਹਿੰਦਾ ਹੈ ਜਦੋਂ ਅਸੀਂ ਹੋਰ ਐਪਲੀਕੇਸ਼ਨਾਂ
ਦੀ ਵਰਤੋਂ ਕਰ ਰਹੇ ਹੁੰਦੇ ਹਾਂ ?
(ਉ) ਰੀਸਾਈਕਲ ਬਿਨ (Recycle bin)
(ਅ) ਡੈਸਕਟਾਪ (Desktop)
(ੲ) ਟਾਸਕਬਾਰ (Taskbar)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਟਰ-
(ੲ) ਟਾਸਕਬਾਰ (Taskbar)

(iv) ਕਿਹੜਾ ਆਪਰੇਟਿੰਗ ਸਿਸਟਮ ਦੀ ਉਦਾਹਰਣ ਹੈ ?
(ਉ) ਵਿੰਡੋ (Windows)
(ਅ) ਐਂਡਰਾਇਡ (Android)
(ੲ) ਡਾਸ (DOS
(ਸ) ਉਪਰੋਕਤ ਸਾਰੇ ।
ਉੱਟਰ-
(ਸ) ਉਪਰੋਕਤ ਸਾਰੇ

(v) ਕਿਸੇ ਵੀ ਫਾਈਲ ਨੂੰ ਖੋਲ੍ਹਣ ਲਈ ਅਸੀਂ ਕਿਸ ’ਤੇ ਡਬਲ ਕਲਿੱਕ ਕਰ ਸਕਦੇ ਹਾਂ ?
(ਉ) ਸੰਬੰਧਤ ਫਾਈਲ (File itself)
(ਅ) ਫਾਈਲ ਦਾ ਸਾਰਟਕੱਟ (Shortcut of file)
(ੲ) ਦੋਵੇਂ (ਉ) ਅਤੇ (ਅ)
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਟਰ-
(ੲ) ਦੋਵੇਂ (ਉ) ਅਤੇ (ਅ)

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਲਿਖੋ ।
ਉੱਤਰ-
ਤਿੰਨ ਵਿੰਡੋ ਐਪਲੀਕੇਸ਼ਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :

  1. ਨੋਟ ਪੈਡ
  2. ਵਰਡ ਪੈਡ
  3. ਕੈਲਕੂਲੇਟਰ ।

ਪ੍ਰਸ਼ਨ 2.
ਕਿਸੇ ਤਿੰਨ ਆਇਕਨਾਂ ਦੇ ਨਾਂ ਲਿਖੋ ।
ਉੱਤਰ-
ਤਿੰਨ ਆਇਕਨਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ :

  1. ਮਾਈ ਕੰਪਿਊਟਰ
  2. ਨੈੱਟਵਰਕ
  3. ਰੀਸਾਈਕਲ ਬਿਨ ।

ਪ੍ਰਸ਼ਨ 3.
ਡੈਸਕਟਾਪ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਡੈਸਕਟਾਪ ਦੇ ਹੇਠ ਲਿਖੇ ਤਿੰਨ ਭਾਗ ਹੁੰਦੇ ਹਨ :

  1. ਆਈਕਾਨਜ਼ (Icons)
  2. ਟਾਸਕਬਾਰ (Taskbar)
  3. ਸ਼ਾਰਟਕੱਟ (Shortcut) ।

ਪ੍ਰਸ਼ਨ 4.
ਡੈਸਕਟਾਪ ਕੀ ਹੁੰਦਾ ਹੈ ?
ਉੱਤਰ-
ਬੁਟਿੰਗ ਅਤੇ ਲਾਗਇਨ ਤੋਂ ਬਾਅਦ ਜੋ ਪਹਿਲੀ ਸਕਰੀਨ ਨਜ਼ਰ ਆਉਂਦੀ ਹੈ ਉਸਨੂੰ ਡੈਸਕਟਾਪ ਕਹਿੰਦੇ ਹਨ । ਡੈਸਕਟਾਪ ਤੇ ਟਾਸਕਬਾਰ, ਆਈਕਨ ਅਤੇ ਸਟਾਰਟ ਬਟਨ ਹੁੰਦਾ ਹੈ ।

PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਪਰੇਟਿੰਗ ਸਿਸਟਮ ਕੀ ਹੈ ? ਵੱਖ-ਵੱਖ ਆਪਰੇਟਿੰਗ ਸਿਸਟਮਾਂ ਦੀ ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਆਪਰੇਟਿੰਗ ਸਿਸਟਮ ਉਹ ਸਿਸਟਮ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਹਾਰਡਵੇਅਰ ਨੂੰ ਕੰਪਿਊਟਰ ਸਾਫ਼ਟਵੇਅਰ ਨਾਲ ਸੰਪਰਕ ਕਰਨ ਅਤੇ ਅਪਰੇਟ ਕਰਨ ਦੇ ਯੋਗ ਬਣਾਉਂਦਾ ਹੈ ।

ਆਪਰੇਟਿੰਗ ਸਿਸਟਮ ਦੀ ਪਰਿਭਾਸ਼ਾ – “ਇੱਕ ਆਪਰੇਟਿੰਗ ਸਿਸਟਮ ਇੱਕ ਸਾਫ਼ਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ-ਹਾਰਡਵੇਅਰ ਨੂੰ ਕੰਪਿਊਟਰ-ਸਾਫ਼ਟਵੇਅਰ ਦੇ ਨਾਲ ਸੰਪਰਕ (communicate) ਕਰਨ ਅਤੇ ਆਪਰੇਟ ਕਰਨ ਦੇ ਯੋਗ ਬਣਾਉਂਦਾ ਹੈ ।”

ਵੱਖ-ਵੱਖ ਪ੍ਰਕਾਰ ਦੇ ਆਪਰੇਟਿੰਗ ਸਿਸਟਮ ਹੇਠ ਅਨੁਸਾਰ ਹਨ :

1. ਵਿੰਡੋਜ਼ (Windows) – ਵਿੰਡੋਜ਼ ਮਾਈਕ੍ਰੋਸਾਫ਼ਟ ਕੰਪਨੀ ਦਾ ਆਪਰੇਟਿੰਗ ਸਿਸਟਮ ਹੈ । ਇਹ ਸਾਨੂੰ ਕੰਪਿਊਟਰ ਨਾਲ ਗਾਫਿਕਲ ਯੂਜ਼ਰ ਇੰਟਰਫੇਸ (Graphical User Interface) ਦਿੰਦੀ ਹੈ । ਇਸ ਲਈ ਇੱਕ ਕੰਪਿਊਟਰ ਨੂੰ ਮਾਊਸ ਦੀ ਮੱਦਦ ਨਾਲ ਚਲਾਉਣਾ ਬਹੁਤ ਅਸਾਨ ਹੁੰਦਾ ਹੈ । ਅਸੀਂ ਕੰਪਿਊਟਰ ਵਿੱਚ ਲੋਡ ਕੀਤਾ ਕੋਈ ਵੀ ਸਾਫ਼ਟਵੇਅਰ ਅਸਾਨੀ ਨਾਲ ਚਲਾ ਸਕਦੇ ਹਾਂ ।

2. ਡਾਸ (DOS) – ਡਾਸ ਦਾ ਅਰਥ ਡਿਸਕ ਆਪਰੇਟਿੰਗ ਸਿਸਟਮ ਤੋਂ ਹੈ । ਇਹ ਮਾਈਕ੍ਰੋਸਾਫਟ ਦੁਆਰਾ ਤਿਆਰ ਕੀਤਾ ਗਿਆ ਹੈ । ਇਹ ਕਰੈਕਟਰ ਯੂਜ਼ਰ ਇੰਟਰਫੇਸ ਪ੍ਰਦਾਨ ਕਰਦਾ ਹੈ ਜਿਸ ਵਿੱਚ ਕਮਾਂਡਾਂ ਨਾਲ ਕੰਮ ਕੀਤਾ ਜਾਂਦਾ ਹੈ । ਇਹ ਆਪਰੇਟਿੰਗ ਸਿਸਟਮ ਘੱਟ ਮੈਮਰੀ ਅਤੇ ਧੀਮੀ ਰਫ਼ਤਾਰ ਵਾਲੇ ਉਪਕਰਣ ਚਾਲਣਯੋਗ ਬਣਾਉਂਦਾ ਹੈ ।

3. ਐਂਡਰਾਇਡ (Android) – ਇਹ ਇੱਕ ਮੋਬਾਈਲ ਆਪਰੇਟਿੰਗ ਸਿਸਟਮ ਹੈ । ਇਸ ਨੂੰ Google ਨੇ ਤਿਆਰ ਕੀਤਾ ਹੈ । ਇਸ ਦੀ ਵਰਤੋਂ ਮੋਬਾਈਲ, ਟੈਬਲੈਟ ਆਦਿ ਵਿੱਚ ਸਕਰੀਨ ਵਾਲੇ ਉਪਕਰਨਾਂ ਵਿੱਚ ਕੀਤੀ ਜਾਂਦੀ ਹੈ । ਇਹ ਉਂਗਲ ਨਾਲ ਚਲਣ ਵਾਲਾ ਇੰਟਰਫੇਸ ਪ੍ਰਦਾਨ ਕਰਦਾ ਹੈ | ਅੱਜ ਕਲ਼ ਇਸਦੀ ਵਰਤੋਂ ਟੈਲੀਵਿਜ਼ਨ, ਕਾਰਾਂ, ਘੜੀਆਂ ਆਦਿ ਵਿੱਚ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਟਾਸਕਬਾਰ ਕੀ ਹੈ ? ਇਸਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿਉ ।
ਉੱਤਰ-
ਡੈਸਕਟਾਪ ਦੇ ਸਭ ਤੋਂ ਹੇਠਾਂ ਨਜ਼ਰ ਆ ਰਹੇ ਬਾਰ ਨੂੰ ਟਾਸਕਬਾਰ ਕਹਿੰਦੇ ਹਨ ।
ਇਸਦੇ ਕਈ ਭਾਗ ਹੁੰਦੇ ਹਨ ਜਿਵੇਂ ਕਿ ਸਟਾਰਟ ਬਟਨ, ਕੁਇੱਕ ਲਾਂਚ ਆਈਕਾਨਜ਼, ਐਕਟਿਵ ਪ੍ਰੋਗਰਾਮ, ਇੱਕ ਨੋਟੀਫਿਕੇਸ਼ਨ ਏਰੀਆ ਅਤੇ ਡੇਟ ਐੱਡ ਟਾਈਮ (Date & Time) ।
ਟਾਸਕਬਾਰ ਦੇ ਉਪਰੋਕਤ ਸਾਰੇ ਭਾਗਾਂ ਦਾ ਆਪਣਾ-ਆਪਣਾ ਕੰਮ ਹੈ ।

  • ਸਟਾਰਟ ਬਟਨ (Start Button) – ਸਟਾਰਟ ਬਟਨ ਦੀ ਮਦਦ ਨਾਲ ਅਸੀਂ ਕੋਈ ਵੀ ਐਪਲੀਕੇਸ਼ਨ ਜਾਂ ਪ੍ਰੋਗਰਾਮ ਸਟਾਰਟ ਕਰ ਸਕਦੇ ਹਾਂ ।ਇਹ ਟਾਸਕਬਾਰ ਉੱਪਰ ਇਹ ਸਭ ਤੋਂ ਪਹਿਲਾਂ ਸਥਿਤ ਹੁੰਦਾ ਹੈ ।
  • ਕੁਇੱਕ ਲਾਂਚ ਬਾਰ (Quick Launch Bar) – ਟਾਸਕਬਾਰ ਦਾ ਇਹ ਭਾਗ ਸਾਨੂੰ ਕੋਈ ਵੀ ਪ੍ਰੋਗਰਾਮ ਨੂੰ ਸਟਾਰਟ ਬਟਨ ਬਿਨਾਂ ਖੋਲ੍ਹੇ ਹੀ ਚਲਾਉਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ ।
  • ਸਿਸਟਮ ਅ (System Tra) – ਇਹ ਟਾਸਕਬਾਰ ਦੇ ਸੱਜੇ ਪਾਸੇ ਹੁੰਦੀ ਹੈ । ਇਹ ਸਾਨੂੰ ਆਸਾਨੀ ਨਾਲ ਸਿਸਟਮ ਦੇ ਕੰਮ ਜਿਵੇਂ ਫੈਕਸ, ਮਾਡਮ, ਆਵਾਜ਼, ਆਦੀ ਤੱਕ ਪਹੁੰਚ ਕਰਨ ਵਿੱਚ ਮਦਦ ਕਰਦੀ ਹੈ ।
  • ਨੋਟੀਫਿਕੇਸ਼ਨ ਏਰੀਆ (Notification Area) – ਇਹ ਭਾਗ ਟਾਸਕਬਾਰ ਦਾ ਉਹ ਭਾਗ ਹੁੰਦਾ ਹੈ ਜੋ ਸਾਨੂੰ ਕੰਪਿਊਟਰ ਦੇ ਵੱਖ-ਵੱਖ ਉਪਕਰਨਾਂ ਦੀ ਸਥਿਤੀ ਬਾਰੇ ਸੁਨੇਹੇ ਦਿੰਦਾ ਹੈ ।
  • ਕਲਾਕ (Clock) – ਟਾਸਕਬਾਰ ਦੇ ਸਭ ਤੋਂ ਅੰਤ ਵਿੱਚ ਕਲਾਕ ਨਜ਼ਰ ਆਉਂਦਾ ਹੈ ਜਿੱਥੇ ਅਸੀਂ ਮੌਜੂਦਾ ਸਮਾਂ ਅਤੇ ਮਿਤੀ ਦੇਖ ਸਕਦੇ ਹਾਂ । ਅਸੀਂ ਇਸ ਉੱਪਰ ਕਲਿੱਕ ਕਰਕੇ ਮਾਂ ਅਤੇ ਮਿਤੀ ਬਦਲ ਵੀ ਸਕਦੇ ਹਾਂ ।
  • ਐਕਟਿਵ ਪ੍ਰੋਗਰਾਮ (Active Programs) – ਟਾਸਕਬਾਰ ਦੇ ਇਸ ਹਿੱਸੇ ਵਿੱਚ ਸਾਰੇ ਹੀ ਚੱਲ ਰਹੇ ਪ੍ਰੋਗਰਾਮ ਨਜ਼ਰ ਆਉਂਦੇ ਹਨ ਅਤੇ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਪ੍ਰੋਗਰਾਮ ਤੱਕ ਪਹੁੰਚ ਕਰ ਸਕਦੇ ਹਾਂ ।

ਪ੍ਰਸ਼ਨ 3.
ਆਇਕਨ ਤੋਂ ਤੁਹਾਡਾ ਕੀ ਭਾਵ ਹੈ ? ਕਿਸੇ ਤਿੰਨ ਡੈਸਕਟਾਪ ਆਇਕਨਾਂ ਦੀ ਵਿਆਖਿਆ ਕਰੋ ।
ਉੱਤਰ-
ਆਇਕਨ ਕਿਸੇ ਵੀ ਫ਼ਾਈਲ ਜਾਂ ਫੋਲਡਰ ਨੂੰ ਦਰਸਾਉਂਦੇ ਹੋਏ ਛੋਟੇ ਚਿੱਤਰ ਹੁੰਦੇ ਹਨ । ਮਾਈ ਕੰਪਿਊਟਰ, ਨੈੱਟਵਰਕ, ਰੀਸਾਈਕਲ ਬਿਨ ਆਦਿ ਕੁੱਝ ਆਇਕਨ ਡੈਸਕਟਾਪ ’ਤੇ ਪਏ ਹੁੰਦੇ ਹਨ ।

  • ਮਾਈ ਕੰਪਿਊਟਰ (My Computer) – ਮਾਈ ਕੰਪਿਊਟਰ ਆਇਕਨ ਦੀ ਵਰਤੋਂ ਕੰਪਿਊਟਰ ‘ਤੇ ਪਈਆਂ ਚੀਜ਼ਾਂ ਦੇਖਣ ਵਾਸਤੇ ਕੀਤੀ ਜਾਂਦੀ ਹੈ । ਜਦੋਂ ਅਸੀਂ ਇਸ ’ਤੇ ਡਬਲ ਕਲਿੱਕ ਕਰਦੇ ਹਾਂ ਤਾਂ ਮਾਈ ਕੰਪਿਊਟਰ ਵਿੰਡੋ ਖੁੱਲ੍ਹਦੀ ਹੈ ।
  • ਨੈੱਟਵਰਕ (Network) – ਇਹ ਆਇਕਨ ਵੀ ਡੈਸਕਟਾਪ ’ਤੇ ਪਿਆ ਹੁੰਦਾ ਹੈ । ਇਸ ਦੀ ਮਦਦ ਨਾਲ ਅਸੀਂ ਆਪਣੇ ਕੰਪਿਊਟਰ ਦੀਆਂ ਨੈੱਟਵਰਕ ਸੈਟਿੰਗਜ਼ ਦੇਖ ਸਕਦੇ ਹਾਂ ਅਤੇ ਆਪਣੀ ਜ਼ਰੂਰਤ ਅਨੁਸਾਰ ਬਦਲ ਸਕਦੇ ਹਾਂ ।
  • ਯੂਜ਼ਰ ਫ਼ਾਈਲਜ਼ (User’s files) – ਇਸ ਆਇਕਨ ਰਾਹੀਂ ਅਸੀਂ ਆਪਣੇ ਦੁਆਰਾ ਬਣਾਈਆਂ ਗਈਆਂ ਫਾਈਲਾਂ ਅਤੇ ਡਾਉਨ ਲੋਡ ਕੀਤੀਆਂ ਫਾਈਲਾਂ ਦੇਖ ਸਕਦੇ ਹਾਂ । ਅਸੀਂ ਇਸ ਵਿੱਚ ਫਾਈਲਾਂ ਸੇਵ ਵੀ ਕਰ ਸਕਦੇ ਹਾਂ ।

PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

ਪ੍ਰਸ਼ਨ 4.
ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਰ ਸਿਸਟਮ ਬੰਦ ਕਰਨ ਦੀਆਂ ਵੱਖ-ਵੱਖ ਆਪਸ਼ਨਾਂ ਹੇਠ ਲਿਖੇ ਅਨੁਸਾਰ ਹਨ :

1. ਸਲੀਪ (Sleep) – ਜਦੋਂ ਕੰਪਿਊਟਰ ਸਲੀਪ ਮੋਡ ਵਿੱਚ ਪਾਇਆ ਜਾਂਦਾ ਹੈ ਤਾਂ ਇਸਦੀ ਪਾਵਰ ਸਪਲਾਈ ਨੂੰ ਚਾਲੂ ਰੱਖਿਆ ਜਾਂਦਾ ਹੈ ਅਤੇ ਇਸ ਮੋਡ ਦੌਰਾਨ ਸਾਡੇ ਕੰਪਿਊਟਰ ਦੀ ਪਾਵਰ ਲਾਈਟ ਟਿਮ-ਟਿਮਾਉਂਦੀ ਰਹਿੰਦੀ ਹੈ ।

2. ਸ਼ੱਟ-ਡਾਊਨ (Shut Down) – ਪਾਵਰ ਮੀਨੂੰ ਦੀ ਇਸ ਆਪਸ਼ਨ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਸਾਡਾ ਸਾਰਾ ਕੰਮ ਖ਼ਤਮ ਹੋ ਜਾਂਦਾ ਹੈ । ਜਦੋਂ ਅਸੀਂ ਕੰਪਿਊਟਰ ਨੂੰ ਸ਼ੱਟ-ਡਾਊਨ ਕਰਦੇ ਹਾਂ ਤਾਂ ਕੰਪਿਊਟਰ ਦੇ ਸਾਰੇ ਭਾਗ ਬੰਦ ਹੋ ਜਾਂਦੇ ਹਨ ਅਤੇ ਕੰਪਿਊਟਰ ਸਿਸਟਮ ਦੇ ਕਿਸੇ ਵੀ ਭਾਗ ਵਿੱਚ ਪਾਵਰ ਸਪਲਾਈ ਚਾਲੂ ਨਹੀਂ ਰਹਿੰਦੀ । ਕੰਪਿਊਟਰ ਨੂੰ ਸ਼ੱਟਡਾਊਨ ਕਰਨ ਉਪਰੰਤ ਅਸੀਂ ਕੰਪਿਊਟਰ ਦੀ ਮੇਨ ਪਾਵਰ ਸਪਲਾਈ ਨੂੰ ਬੰਦ ਕਰ ਸਕਦੇ ਹਾਂ ।

3. ਲੋਗ-ਆਫ (Log Off) – ਅਸੀਂ ਆਪਣੇ ਡਾਟਾ ਨੂੰ ਬਾਕੀ ਯੂਜ਼ਰਾਂ ਤੋਂ ਯੂਜ਼ਰ ਅਕਾਊਂਟ ਦੇ ਜ਼ਰੀਏ ਸੁਰੱਖਿਅਤ ਰੱਖ ਸਕਦੇ ਹਾਂ । ਜਦੋਂ ਅਸੀਂ ਆਪਣਾ ਕੰਮ ਮੁਕਾ ਲੈਂਦੇ ਹਾਂ ਅਤੇ ਕੰਪਿਊਟਰ ਨੂੰ ਛੱਡਣਾ ਚਾਹੁੰਦੇ ਹਾਂ ਪਰੰਤੂ ਹੋਰ ਯੂਜ਼ਰ ਕੰਪਿਊਟਰ ਨੂੰ ਆਪਣੇ ਕੰਮ ਲਈ ਵਰਤਣਾ ਚਾਹੁੰਦੇ ਹਨ ਤਾਂ ਅਸੀਂ ਸਟਾਰਟ ਮੀਨੂੰ ਦੀ ਇਸ ਲੋਗ-ਆਫ ਆਪਸ਼ਨ ਦੀ ਵਰਤੋਂ ਕਰਾਂਗੇ ।

4. ਰੀ-ਸਟਾਰਟ (Restart) – ਪਾਵਰ ਮੀਨੂੰ ਦੀ ਇਹ ਆਪਸ਼ਨ ਉਸ ਸਮੇਂ ਵਰਤੀ ਜਾਂਦੀ ਹੈ ਜਦੋਂ ਕੰਪਿਊਟਰ ਵਿੱਚ ਕੋਈ ਨਵਾਂ ਪ੍ਰੋਗਰਾਮ ਭਰਿਆ ਜਾਂਦਾ ਹੈ ਜਾਂ ਸਿਸਟਮ ਵਿੱਚ ਕੋਈ ਵੀ ਤਬਦੀਲੀ ਕੀਤੀ ਜਾਂਦੀ ਹੈ ਜਦੋਂ ਸਟਾਰਟ ਮੀਨੂੰ ਦਾ ਰੀ-ਸਟਾਰਟ ਬਟਨ ਦੱਬਿਆ ਜਾਂਦਾ ਹੈ ਤਾਂ ਕੰਪਿਊਟਰ ਆਪਣੇ ਆਪ ਬੰਦ ਹੋ ਜਾਂਦਾ ਹੈ ਅਤੇ ਬਹੁਤ ਹੀ ਥੋੜੇ ਸਮੇਂ ਬਾਅਦ ਆਪਣੇ ਆਪ ਹੀ ਸਟਾਰਟ ਹੋ ਜਾਂਦਾ ਹੈ ।

ਐਕਟੀਵਿਟੀ

ਹੇਠ ਦਰਜ ਆਈਕਨਾਂ ਦਾ ਨਾਮ ਲਿਖੋ :
PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ 1
PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ 2
ਉੱਤਰ-

  1. ਨੋਟ ਪੈਡ
  2. ਐਮ ਐਸ ਪੇਂਟ
  3. ਕੈਲਕੂਲੇਟਰ
  4. ਮਾਈ ਕੰਪਿਊਟਰ
  5. ਨੈੱਟਵਰਕ
  6. ਰੀਸਾਈਕਲ ਬਿਨ
  7. ਸਟਾਰਟ ਬਟਨ ।

PSEB 6th Class Computer Guide ਕੰਪਿਊਟਰ ਦੇ ਬੁਨਿਆਦੀ ਕੰਮ Important Questions and Answers

1. ਸਹੀ ਉੱਤਰ ਦੀ ਚੋਣ ਕਰੋ

(i) ਕੰਪਿਊਟਰ ਦੀ ਮੁੱਢਲੀ ਸਕਰੀਨ (ਪਹਿਲਾਂ ਤੋਂ ਖੁੱਲੀ) ਨੂੰ ……………………. ਕਿਹਾ ਜਾਂਦਾ ਹੈ ।
(ਉ) ਮਾਈ ਨੈੱਟਵਰਕ
(ਅ) ਆਈਕਾਨ
(ੲ) ਡੈਸਕਟਾਪ
(ਸ) ਰੀਸਾਈਕਲ ਬਿਨ ।
ਉੱਤਰ-
(ੲ) ਡੈਸਕਟਾਪ

(ii) ਡੈੱਸਕਟਾਪ ਦੇ ਹੇਠਲੇ ਪਾਸੇ ਲੇਟਵੀਂ ਬਾਰ ਨੂੰ ………………….. ਕਿਹਾ ਜਾਂਦਾ ਹੈ ।
(ਉ) ਟਾਈਟਲ ਬਾਰ
(ਅ) ਸਟੇਟਸ ਬਾਰ
(ੲ) ਟਾਸਕ ਬਾਰ
(ਸ) ਸਕਰੋਲ ਬਾਰ ।
ਉੱਤਰ-
(ੲ) ਟਾਸਕ ਬਾਰ

(iii) ਵਿੰਡੋ ਦੇ ਉੱਪਰਲੇ ਪਾਸੇ ਨਜ਼ਰ ਆਉਂਦੀ ਬਾਰ ਨੂੰ …………………… ਕਿਹਾ ਜਾਂਦਾ ਹੈ ।
(ਉ) ਟਾਈਟਲ ਬਾਰ
(ਅ) ਸਟੇਟਸ ਬਾਰ
(ੲ) ਟਾਸਕਬਾਰ
(ਸ) ਸਕਰੋਲ ਬਾਰ ।
ਉੱਤਰ-
(ਅ) ਸਟੇਟਸ ਬਾਰ

PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

(iv) ਡਿਲੀਟ ਕੀਤੀਆਂ ਹੋਈਆਂ ਫਾਈਲਾਂ ……………….. ਵਿੱਚ ਚੱਲੀਆਂ ਜਾਂਦੀਆਂ ਹਨ ।
(ੳ) ਮਾਈ ਨੈੱਟਵਰਕ
(ਅ) ਮਾਈ ਡਾਕੂਮੈਂਟ
(ੲ) ਮਾਈ ਕੰਪਿਊਟਰ
(ਸ) ਰੀਸਾਈਕਲ ਬਿਨ ।
ਉੱਤਰ-
(ਸ) ਰੀਸਾਈਕਲ ਬਿਨ

(v) ………………… ਬਟਨ ਦੀ ਵਰਤੋਂ ਵਿੰਡੋਜ਼ ਨੂੰ ਬੰਦ ਕਰਨ ਲਈ ਕੀਤੀ ਜਾਂਦੀ ਹੈ ।
(ਉ) ਮਿਨੀਮਾਈਜ਼
(ਅ) ਮੈਕਸੀਮਾਈਜ਼
(ੲ) ਕਲੋਜ਼
(ਸ) ਸਟਾਰਟ ।
ਉੱਤਰ-
(ੲ) ਕਲੋਜ਼

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਪਰੇਟਿੰਗ ਸਿਸਟਮ ਕੀ ਹੁੰਦਾ ਹੈ ?
ਉੱਤਰ-
ਆਪਰੇਟਿੰਗ ਸਿਸਟਮ ਉਹ ਸਾਫਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਸਾਫਟਵੇਅਰ ਨਾਲ ਸੰਪਰਕ ਅਤੇ ਆਪਰੇਟ ਕਰਨ ਯੋਗ ਬਣਾਉਂਦਾ ਹੈ ।

ਪ੍ਰਸ਼ਨ 2.
ਵਿੰਡੋਜ਼ ਕੀ ਹੈ ?
ਉੱਤਰ-
ਵਿੰਡੋਜ਼ ਇੱਕ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫਟ ਕੰਪਨੀ ਦਾ ਉਤਪਾਦ ਹੈ ।

ਪ੍ਰਸ਼ਨ 3.
ਡੈਸਕਟਾਪ ਕੀ ਹੁੰਦਾ ਹੈ ?
ਉੱਤਰ-
ਬੁਟਿੰਗ ਪ੍ਰੋਸੈਸ ਪੂਰੀ ਹੋਣ ਅਤੇ ਕੰਪਿਊਟਰ ਦੇ ਲਾਗਇਨ ਕਰਨ ਤੋਂ ਬਾਅਦ ਜੋ ਸਕਰੀਨ ਸਾਹਮਣੇ ਆਉਂਦੀ ਹੈ, ਉਸ ਨੂੰ ਡੈਸਕਟਾਪ ਕਹਿੰਦੇ ਹਨ ।

ਪ੍ਰਸ਼ਨ 4.
ਆਈਕਾਨਜ਼ ਕੀ ਹੁੰਦੇ ਹਨ ? ਕੋਈ ਤਿੰਨ ਆਈਕਾਨਜ਼ ਦੇ ਨਾਮ ਲਿਖੋ ।
ਉੱਤਰ-
ਡੈਸਕਟਾਪ ’ਤੇ ਪਈਆਂ ਛੋਟੀਆਂ ਤਸਵੀਰਾਂ ਜੋ ਕਿਸੇ ਫ਼ਾਈਲ ਜਾਂ ਫੋਲਡਰ ਨੂੰ ਦਰਸਾਉਂਦੀਆਂ ਹਨ, ਉਹਨਾਂ ਨੂੰ ਆਈਕਾਨਜ਼ ਕਿਹਾ ਜਾਂਦਾ ਹੈ । ਮਾਈ ਕੰਪਿਊਟਰ, ਰੀਸਾਈਕਲ ਬਿਨ ਅਤੇ ਨੈੱਟਵਰਕ ਆਈਕਾਨ ਦੀਆਂ ਉਦਾਹਰਨਾਂ ਹਨ ।

PSEB 6th Class Computer Solutions Chapter 3 ਕੰਪਿਊਟਰ ਦੇ ਬੁਨਿਆਦੀ ਕੰਮ

ਪ੍ਰਸ਼ਨ 5.
ਵਿੰਡੋਜ਼ ਦੇ ਵੱਖਰੇ-ਵੱਖਰੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਵਿੰਡੋਜ਼ ਦੇ ਟਾਈਟਲ ਬਾਰ, ਮੀਨੂੰ ਬਾਰ, ਟੂਲਬਾਰ, ਸਕਰੋਲ ਬਾਰ, ਵਰਕ ਏਰੀਆ ਅਤੇ ਸਟੇਟਸ ਬਾਰ ਆਦਿ ਭਾਗ ਹੁੰਦੇ ਹਨ ।

ਪ੍ਰਸ਼ਨ 6.
ਟਾਸਕਬਾਰ ਦੇ ਸ਼ੋਅ ਡੈਸਕਟਾਪ ਬਟਨ ਬਾਰੇ ਦੱਸੋ ।
ਉੱਤਰ-
ਸ਼ੋਅ ਡੈਸਕਟਾਪ ਇਕ ਆਇਤਾਕਾਰ ਬਟਨ ਹੁੰਦਾ ਹੈ ਜੋ ਟਾਸਕਬਾਰ ਦੇ ਸੱਜੇ ਪਾਸੇ ਹੁੰਦਾ ਹੈ । ਟਾਸਕਬਾਰ ਦੇ ਸ਼ੋਅ ਡੈਸਕਟਾਪ ਬਟਨ ਰਾਹੀਂ ਅਸੀਂ ਖੁੱਲ੍ਹੀਆਂ ਹੋਈਆਂ ਸਾਰੀਆਂ ਵਿੰਡੋਜ਼ ਨੂੰ ਮਿੰਨੀ ਮਾਈਜ਼ ਕਰ ਕੇ ਡੈਸਕਟਾਪ ਨੂੰ ਦੇਖ ਸਕਦੇ ਹਾਂ । ਇਸ ਤੇ ਦੁਬਾਰਾ ਕਲਿੱਕ ਕਰਨ ਨਾਲ ਸਾਰੀਆਂ ਵਿੰਡੋਜ਼ ਦੁਬਾਰਾ ਵੱਡੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 7.
ਅਸੀਂ ਆਪਣੇ ਕੰਪਿਊਟਰ ਨੂੰ ਕਿਵੇਂ ਬੰਦ ਕਰ ਸਕਦੇ ਹਾਂ ? ਉੱਤਰ-ਕੰਪਿਊਟਰ ਨੂੰ ਬੰਦ ਕਰਨ ਵਾਸਤੇ Start ਬਟਨ ‘ਤੇ ਕਲਿੱਕ ਕਰਨਾ ਚਾਹੀਦਾ ਹੈ । ਫਿਰ Shut Down ਬਟਨ ‘ਤੇ ਕਲਿੱਕ ਕਰਨਾ ਚਾਹੀਦਾ ਹੈ । ਕੰਪਿਊਟਰ ਆਪਣੇ ਆਪ ਬੰਦ ਹੋ ਜਾਵੇਗਾ ।

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

Punjab State Board PSEB 6th Class Computer Book Solutions Chapter 2 ਕੰਪਿਊਟਰ ਦੇ ਭਾਗ Textbook Exercise Questions and Answers.

PSEB Solutions for Class 6 Computer Chapter 2 ਕੰਪਿਊਟਰ ਦੇ ਭਾਗ

Computer Guide for Class 6 PSEB ਕੰਪਿਊਟਰ ਦੇ ਭਾਗ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਯੂਜ਼ਰ ਤੋਂ ਇਨਪੁੱਟ ਪ੍ਰਾਪਤ ਕਰਦਾ ਹੈ ?
(ੳ) ਇਨਪੁੱਟ ਯੂਨਿਟ (Input Unit
(ਅ) ਆਊਟਪੁੱਟ ਯੂਨਿਟ (Output Unit)
(ੲ) ਕੰਟਰੋਲ ਯੂਨਿਟ (Control Unit)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਟਰ-
(ੳ) ਇਨਪੁੱਟ ਯੂਨਿਟ (Input Unit

(ii) ਇਹਨਾਂ ਵਿੱਚੋਂ ਸੀ.ਪੀ.ਯੂ. (CPU) ਦਾ ਭਾਗ ਕਿਹੜਾ ਹੈ ?
(ਉ) ਕੰਟਰੋਲ ਯੂਨਿਟ (Control Unit)
(ਅ) ਮੈਮਰੀ ਯੂਨਿਟ (Memory Unit)
(ੲ) ਏ ਐੱਲ.ਯੂ. (ALU)
(ਸ) ਉਪਰੋਕਤ ਸਾਰੇ ।
ਉੱਟਰ-
(ਸ) ਉਪਰੋਕਤ ਸਾਰੇ

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

(iii) ਕੰਪਿਊਟਰ ਸਿਸਟਮ ਵਿੱਚ ਕਿਹੜੀ ਮੈਮਰੀ ਪੱਕੇ ਤੌਰ `ਤੇ ਡਾਟਾ ਸਟੋਰ ਕਰਦੀ ਹੈ ?
(ਉ) ਪ੍ਰਾਇਮਰੀ ਮੈਮਰੀ (Primary Memory)
(ਅ) ਰੈਮ (Ram)
(ੲ) ਸੈਕੰਡਰੀ ਮੈਮਰੀ (Secondary Memory)
(ਸ) ਉਪਰੋਕਤ ਸਾਰੇ ।
ਉੱਟਰ-
(ੲ) ਸੈਕੰਡਰੀ ਮੈਮਰੀ (Secondary Memory)

(iv) ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੰਪਿਊਟਰ ਦੀ ਕਿਸਮ ਕਿਹੜੀ ਹੈ ?
(ਉ) ਮੇਨ ਫਰੇਮ ਕੰਪਿਊਟਰ (Mainframe Computer)
(ਅ) ਮਿੰਨੀ ਕੰਪਿਊਟਰ (Mini Computer)
(ੲ) ਮਾਈਕ੍ਰੋ ਕੰਪਿਊਟਰ (Micro Computer)
(ਸ) ਸੁਪਰ ਕੰਪਿਊਟਰ (Super Computer) ।
ਉੱਟਰ-
(ਸ) ਸੁਪਰ ਕੰਪਿਊਟਰ (Super Computer)

(v) ਕੰਪਿਊਟਰ ਸਿਸਟਮ ਦਾ ਕਿਹੜਾ ਭਾਗ ਨਤੀਜੇ ਨੂੰ ਆਊਟਪੁੱਟ ਦੇ ਤੌਰ `ਤੇ ਯੂਜ਼ਰ ਨੂੰ ਦਿੰਦਾ ਹੈ ?
(ਉ) ਮੈਮਰੀ (Memory)
(ਅ) ਇਨਪੁੱਟ ਯੂਨਿਟ (Input Unit)
(ੲ) ਕੰਟਰੋਲ ਯੂਨਿਟ (Control Unit)
(ਸ) ਆਊਟਪੁੱਟ ਯੂਨਿਟ (Output Unit) ।
ਉੱਟਰ-
(ਸ) ਆਊਟਪੁੱਟ ਯੂਨਿਟ (Output Unit)

2. ਪਰੇ ਨਾਂ ਲਿਖੋ

I. ALU
II. CPU
III. LCD
IV. RAM
V. ROM
VI. CU
VII. MU
VIII. IPO

ਉੱਤਰ-
I. ALU – Arithmetic and Logical Unit.
II. CPU – Central Processing Unit
III. LCD – Liquid Crystal Display
IV. RAM – Random Access Memory
V. ROM – Read Only Memory
VI. CU – Central Unit
VII. MU – Memory Unit
VIII. IPO – Input Processing Output.

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਲਾਲ

ਪ੍ਰਸ਼ਨ 1.
ਸੀ.ਪੀ.ਯੂ. ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਸੀ.ਪੀ.ਯੂ. ਦੇ ਭਾਗ ਹਨ-

  1. ਕੰਟਰੋਲ ਯੂਨਿਟ
  2. ਮੈਮਰੀ ਯੂਨਿਟ
  3. ਅਰਥਮੈਟਿਕ ਅਤੇ ਲੌਜਿਕਲ ਯੂਨਿਟ ।

ਪ੍ਰਸ਼ਨ 2.
ਕੰਪਿਊਟਰ ਮੈਮਰੀ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੁੰਦੀਆਂ ਹਨ ?
ਉੱਤਰ-
ਕੰਪਿਊਟਰ ਮੈਮਰੀ ਦੋ ਪ੍ਰਕਾਰ ਦੀ ਹੁੰਦੀ ਹੈ-

  1. ਪ੍ਰਾਇਮਰੀ ਮੈਮਰੀ
  2. ਸੈਕੰਡਰੀ ਮੈਮਰੀ ।

ਪ੍ਰਸ਼ਨ 3.
ਸੈਕੰਡਰੀ ਸਟੋਰੇਜ (Secondary Storage) ਉਪਕਰਨ ਕੀ ਹੁੰਦੇ ਹਨ ?
ਉੱਤਰ-
ਸੈਕੰਡਰੀ ਸਟੋਰੇਜ ਉਹ ਉਪਕਰਨ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਜ਼ਿਆਦਾ ਵੱਡੀ ਮਾਤਰਾ ਵਿਚ ਜ਼ਿਆਦਾ ਸਮੇਂ ਵਾਸਤੇ ਡਾਟਾ ਸਟੋਰ ਕਰਨ ਲਈ ਕੀਤੀ ਜਾਂਦੀ ਹੈ , ਜਿਵੇਂ-ਹਾਰਡ ਡਿਸਕ ।

ਪ੍ਰਸ਼ਨ 4.
ਏ ਐਲ ਯੂ. (ALU) ਦਾ ਕੰਮ ਹੁੰਦਾ ਹੈ ।
ਉੱਤਰ-
ਏ ਐਲ ਯੂ. ਦਾ ਕੰਮ ਗਣਿਤ ਅਤੇ ਲੌਜਿਕ ਸੰਬੰਧੀ ਕੰਮ ਕਰਨਾ ਹੁੰਦਾ ਹੈ । ਸਾਰਿਆਂ ਗਣਨਾਵਾਂ ਅਤੇ ਲੌਜਿਕਲ ਨਿਰਣੈ ਇਹੀ ਕਰਦਾ ਹੈ ।

ਪ੍ਰਸ਼ਨ 5.
ਮਾਈਕ੍ਰੋ ਕੰਪਿਊਟਰ (Micro Compute) ਕੀ ਹੈ ?
ਉੱਤਰ-
ਜਿਹੜੇ ਕੰਪਿਊਟਰ ਮਾਈਕ੍ਰੋ ਪ੍ਰੋਸੈਸਰ ਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਮਾਈਕ੍ਰੋ ਕੰਪਿਊਟਰ ਕਿਹਾ ਜਾਂਦਾ ਹੈ ; ਜਿਵੇਂ-ਲੈਪਟਾਪ, ਡੈਸਕਟਾਪ, ਟੈਬਲੇਟ ਆਦਿ ।

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

ਪ੍ਰਸ਼ਨ 6.
ਕੰਪਿਊਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
ਕੰਪਿਊਟਰ ਦੀਆਂ ਹੇਠ ਲਿਖੀਆਂ ਕਿਸਮਾਂ ਹਨ-

  1. ਮਾਈਕ੍ਰੋ ਕੰਪਿਊਟਰ
  2. ਮਿੰਨੀ ਕੰਪਿਊਟਰ
  3. ਮੇਨਫਰੇਮ ਕੰਪਿਊਟਰ
  4. ਸੁਪਰ ਕੰਪਿਊਟਰ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਪਿਊਟਰ ਦੇ ਬਲਾਕ ਚਿੱਤਰ ਤੋਂ ਤੁਹਾਡਾ ਕੀ ਭਾਵ ਹੈ ? ਇਸਦੇ ਭਾਗਾਂ ਦੀ ਵਿਆਖਿਆ ਕਰੋ ।
ਉੱਤਰ-
ਬਲਾਕ ਡਾਇਆਗ੍ਰਾਮ ਉਹ ਚਿੱਤਰ ਹੈ ਜੋ ਕੰਪਿਊਟਰ ਦੇ ਕੰਮ ਕਰਨ ਦੇ ਢੰਗ ਨੂੰ ਦਰਸਾਉਂਦਾ ਹੈ । ਇਸ ਵਿੱਚ ਤਿੰਨ ਭਾਗ ਦਰਸਾਏ ਜਾਂਦੇ ਹਨ ।
PSEB 6th Class Computer Solutions Chapter 2 ਕੰਪਿਊਟਰ ਦੇ ਭਾਗ 1
1. ਇਨਪੁੱਟ – ਇਹ ਕੰਪਿਊਟਰ ਸਿਸਟਮ ਵਿੱਚ ਡਾਟਾ ਅਤੇ ਪ੍ਰੋਗਰਾਮ ਦਾਖ਼ਲ ਕਰਨ ਦੀ ਪ੍ਰਕਿਰਿਆ (procedure) ਹੈ ! ਅਸੀਂ ਜਾਣਦੇ ਹਾਂ ਕਿ ਕੰਪਿਊਟਰ ਇੱਕ ਇਲੈੱਕਟਾਨਿਕ ਮਸ਼ੀਨ ਹੈ । ਇਹ ਇਨਪੁੱਟ ਦੇ ਤੌਰ ਤੇ ਡਾਟਾ ਅਤੇ ਹਿਦਾਇਤਾਂ ਸਵੀਕਾਰ ਕਰਦਾ ਹੈ ।

2. ਪ੍ਰੋਸੈਸਿੰਗ – ਇਨਪੁੱਟ ਪ੍ਰਾਪਤ ਹੋਣ ਤੋਂ ਬਾਅਦ ਕੰਪਿਊਟਰ ਪ੍ਰਾਪਤ ਹੋਏ ਡਾਟਾ ‘ਤੇ ਕਾਰਵਾਈ ਕਰਦਾ ਹੈ । ਪ੍ਰਾਪਤ ਹੋਏ ਡਾਟਾ ’ਤੇ ਅਰਥਮੈਟਿਕ (arithmetic) ਅਤੇ ਲੌਜਿਕਲ (logical) ਗਤੀਵਿਧੀਆਂ ਨੂੰ ਕਰਨ ਦੀ ਪ੍ਰਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ ।

3. ਆਊਟਪੁੱਟ-ਡਾਟੇ ਤੋਂ ਲਾਭਦਾਇਕ ਸੂਚਨਾ ( meaningful information) ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਆਊਟਪੁੱਟ ਕਿਹਾ ਜਾਂਦਾ ਹੈ ! ਇਸੇ ਤਰ੍ਹਾਂ ਪ੍ਰੋਸੈਸਿੰਗ ਤੋਂ ਬਾਅਦ ਕੰਪਿਊਟਰ ਰਾਹੀਂ ਉਤਪੰਨ (produce) ਕੀਤੀ ਗਈ ਆਊਟਪੁੱਟ ਨੂੰ ਕੰਪਿਊਟਰ ਦੇ ਅੰਦਰ ਜਿਸ ਜਗ੍ਹਾ ‘ਤੇ ਸਾਂਭਿਆ ( save) ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ।

4. ਸਟੋਰੇਜ – ਡਾਟਾ ਅਤੇ ਹਿਦਾਇਤਾਂ ਨੂੰ ਪੱਕੇ ਤੌਰ ‘ਤੇ ਸੁਰੱਖਿਅਤ ਕਰਨ ਦੀ ਪ੍ਰਕਿਰਿਆ ਨੂੰ ਸਟੋਰੇਜ ਕਿਹਾ ਜਾਂਦਾ ਹੈ । ਕੰਪਿਊਟਰ ਸਿਸਟਮ ਵਿੱਚ ਅਸਲ ਪ੍ਰੋਸੈਸਿੰਗ (actual processing) ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਇਸ ਨੂੰ ਡਾਟਾ ਇਨਪੁੱਟ ਕਰਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕੰਪਿਊਟਰ ਦੇ ਸੈਂਟਰਲ ਪ੍ਰੋਸੈੱਸਿੰਗ ਯੂਨਿਟ (CPU) ਦੀ ਪ੍ਰੋਸੈੱਸਿੰਗ ਰਫ਼ਤਾਰ ਬਹੁਤ ਤੇਜ਼ ਹੁੰਦੀ ਹੈ । ਇਸ ਲਈ ਸੀ.ਪੀ.ਯੂ. ਨੂੰ ਉਸ ਦੀ ਰਫ਼ਤਾਰ ਅਨੁਸਾਰ ਡਾਟਾ ਮੁਹੱਈਆ ਕਰਵਾਉਣਾ ਪੈਂਦਾ ਹੈ । ਇਹ ਡਾਟਾ ਅਤੇ ਹਿਦਾਇਤਾਂ ਨੂੰ ਸਟੋਰ ਕਰਨ ਲਈ ਥਾਂ ਉਪਲੱਬਧ ਕਰਾਉਂਦਾ ਹੈ । ਮਟੋਰੇਜ ਯੂਨਿਟ ਹੇਠਾਂ ਲਿਖੇ ਅਨੁਸਾਰ ਮੁੱਖ ਕੰਮ ਕਰਦਾ ਹੈ ।

  • ਪ੍ਰੋਸੈਸਿੰਗ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਰਾ ਡਾਟਾ ਅਤੇ ਹਿਦਾਇਤਾਂ ਇਸ ਜਗ੍ਹਾ ਵਿੱਚ ਸਟੋਰ ਹੁੰਦੀਆਂ ਹਨ ।
  • ਪ੍ਰੋਸੈਸਿੰਗ ਦੇ ਵਿਚਕਾਰਲੇ (intermediate) ਨਤੀਜੇ ਵੀ ਇਸ ਜਗ੍ਹਾ ਵਿੱਚ ਸਟੋਰ ਹੁੰਦੇ ਹਨ ।

ਪ੍ਰਸ਼ਨ 2.
ਕੰਪਿਊਟਰ ਕਿਵੇਂ ਕੰਮ ਕਰਦਾ ਹੈ ? ਇਸਦੇ ਭਾਗਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਰ ਇਨਪੁੱਟ → ਪ੍ਰੋਸੈਸ → ਆਊਟਪੁੱਟ ਦੇ ਕ੍ਰਮ ਵਿੱਚ ਕੰਮ ਕਰਦਾ ਹੈ । ਇਸ ਦੀ ਵਿਆਖਿਆ ਹੇਠਾਂ ਕੀਤੀ ਗਈ ਹੈ

  • ਇਨਪੁੱਟ – ਇਹ ਕੰਪਿਊਟਰ ਸਿਸਟਮ ਵਿੱਚ ਡਾਟਾ ਅਤੇ ਪ੍ਰੋਗਰਾਮ ਦਾਖ਼ਲ ਕਰਨ ਦੀ ਪ੍ਰਕਿਰਿਆ (procedure) ਹੈ । ਅਸੀਂ ਜਾਣਦੇ ਹਾਂ ਕਿ ਕੰਪਿਊਟਰ ਇੱਕ ਇਲੈੱਕਟ੍ਰਾਨਿਕ ਮਸ਼ੀਨ ਹੈ । ਇਹ ਇਨਪੁੱਟ ਦੇ ਤੌਰ ‘ਤੇ ਡਾਟਾ ਅਤੇ ਹਿਦਾਇਤਾਂ ਸਵੀਕਾਰ ਕਰਦਾ ਹੈ ।
  • ਸੈਸਿੰਗ – ਇਨਪੁੱਟ ਪ੍ਰਾਪਤ ਹੋਣ ਤੋਂ ਬਾਅਦ ਕੰਪਿਊਟਰ ਪ੍ਰਾਪਤ ਹੋਏ ਡਾਟਾ ’ਤੇ ਕਾਰਵਾਈ ਕਰਦਾ ਹੈ । ਪ੍ਰਾਪਤ ਹੋਏ ਡਾਟਾ ’ਤੇ ਅਰਥਮੈਟਿਕ (arithmetic) ਅਤੇ ਲੌਜਿਕਲ (logical) ਗਤੀਵਿਧੀਆਂ ਨੂੰ ਕਰਨ ਦੀ ਕਿਰਿਆ ਨੂੰ ਪ੍ਰੋਸੈਸਿੰਗ ਕਿਹਾ ਜਾਂਦਾ ਹੈ ।
  • ਆਊਟਪੁੱਟ – ਡਾਟੇ ਤੋਂ ਲਾਭਦਾਇਕ ਸੂਚਨਾ (meaningful information) ਪ੍ਰਾਪਤ ਕਰਨ ਦੀ ਕਿਰਿਆ ਨੂੰ ਆਉਟਪੁੱਟ ਕਿਹਾ ਜਾਂਦਾ ਹੈ । ਇਸੇ ਤਰ੍ਹਾਂ ਪ੍ਰੋਸੈਸਿੰਗ ਤੋਂ ਬਾਅਦ ਕੰਪਿਊਟਰ ਰਾਹੀਂ ਉਤਪੰਨ (produce) ਕੀਤੀ ਗਈ ਆਊਟਪੁੱਟ ਨੂੰ ਕੰਪਿਊਟਰ ਦੇ ਅੰਦਰ ਜਿਸ ਜਗਾ ਤੇ ਸਾਂਭਿਆ (Save) ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ।

ਐਕਟੀਵਿਟੀ

ਦਿੱਤੀਆਂ ਗਈਆਂ ਆਇਟਮਾਂ ਨੂੰ ਉਹਨਾਂ ਦੀ ਢੁੱਕਵੀਂ ਸ਼੍ਰੇਣੀ ਵਿੱਚ ਲਿਖੋ :

  1. ਰੈਮ (RAM)
  2. ਕੀਅ ਬੋਰਡ (Keyboard)
  3. ਮਾਊਸ (Mouse)
  4. ਰੋਮ (ROM)
  5. ਹਾਰਡ ਡਿਸਕ ਡਰਾਈਵ (Hard Disk Drive)
  6. ਪ੍ਰਿੰਟਰ (Printer)
  7. ਮਾਈਕ੍ਰੋਫੋਨ (Microphone)
  8. ਸਪੀਕਰ (Speaker)
  9. ਯੂ ਐੱਸ. ਬੀ. ਐੱਨ ਡਰਾਈਵ (USB Pen Drive)
  10. ਮੋਨੀਟਰ/ਐੱਲ.ਸੀ.ਡੀ. (Monitor/LCD) ।

PSEB 6th Class Computer Solutions Chapter 2 ਕੰਪਿਊਟਰ ਦੇ ਭਾਗ 2
ਉੱਤਰ-
PSEB 6th Class Computer Solutions Chapter 2 ਕੰਪਿਊਟਰ ਦੇ ਭਾਗ 3

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

PSEB 6th Class Computer Guide ਕੰਪਿਊਟਰ ਦੇ ਭਾਗ Important Questions and Answers

1. ਖ਼ਾਲੀ ਥਾਂਵਾਂ ਭਰੋ

(i) …………………….. ਨੂੰ ਕੰਪਿਊਟਰ ਵਿੱਚ ਡਾਟਾ ਅਤੇ ਹਦਾਇਤਾਂ ਦਾਖ਼ਲ ਕਰਨ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ ।
(ੳ) ਇਨਪੁੱਟ
(ਅ) ਆਊਟਪੁੱਟ ਡਿਵਾਈਸ
(ੲ) ਸੀ.ਪੀ.ਯੂ .
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਇਨਪੁੱਟ

(ii) ਡਾਟਾ ਅਤੇ ਹਦਾਇਤਾਂ ਨੂੰ ਪੱਕੇ ਤੌਰ `ਤੇ ਸੇਵ ਕਰਨ ਦੀ ਪ੍ਰਕਿਰਿਆ ਨੂੰ ………………….. ਕਿਹਾ ਜਾਂਦਾ ਹੈ ।
(ਉ) ਮੈਮਰੀ
(ਅ) ਸਟੋਰੇਜ
(ੲ) ਪ੍ਰੋਸੈਸਿੰਗ
(ਸ) ਆਊਟਪੁੱਟ ।
ਉੱਤਰ-
(ਅ) ਸਟੋਰੇਜ

(iii) ਡਾਟਾ ਨੂੰ ਸੈਸ ਕਰਕੇ ਮਹੱਤਵਪੂਰਨ ਸੂਚਨਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ …………………….. ਕਿਹਾ ਜਾਂਦਾ ਹੈ ।
(ਉ) ਇਨਪੁੱਟ
(ਅ) ਆਊਟਪੁੱਟ
(ੲ) ਪ੍ਰੋਸੈਸਿੰਗ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਆਊਟਪੁੱਟ

(iv) ਪ੍ਰਾਇਮਰੀ ਮੈਮਰੀ ਨੂੰ ………………………………. ਮੈਮਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
(ਉ) ਸੈਕੰਡਰੀ
(ਅ) ਮੁੱਖ
(ੲ) ਐਗਜ਼ੁਲਰੀ
(ਸ) ਇਹ ਸਾਰੇ ।
ਉੱਤਰ-
(ਅ) ਮੁੱਖ

(v) ਸੈਕੰਡਰੀ ਮੈਮਰੀ ਨੂੰ ……………………. ਮੈਮਰੀ ਵੀ ਕਿਹਾ ਜਾਂਦਾ ਹੈ ।
(ਉ) ਸੈਕੰਡਰੀ .
(ਅ) ਮੁੱਖ
(ੲ) ਐਗਜੁਲਰੀ
(ਸ) ਇਹ ਸਾਰੇ ।
ਉੱਤਰ-
(ੲ) ਐਗਜੁਲਰੀ

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

2. ਪੂਰੇ ਨਾਂ ਲਿਖੋ

I. I/O
II. IPO
ਉੱਤਰ-
I. I/O – Input Output
II. IPO – Input Processing Output.

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੀ.ਪੀ.ਯੂ. ਦਾ ਬਲਾਕ ਚਿੱਤਰ ਬਣਾਓ ਅਤੇ ਇਸ ਦੇ ਭਾਗਾਂ ਦੇ ਨਾਮ ਲਿਖੋ ।
ਉੱਤਰ-
ਸੀ.ਪੀ.ਯੂ. ਦਾ ਬਲਾਕ ਚਿੱਤਰ ਹੇਠ ਅਨੁਸਾਰ ਹੁੰਦਾ ਹੈ-
PSEB 6th Class Computer Solutions Chapter 2 ਕੰਪਿਊਟਰ ਦੇ ਭਾਗ 4

ਪ੍ਰਸ਼ਨ 2.
ਮੈਮਰੀ ਬਾਰੇ ਜਾਣਕਾਰੀ ਦਿਓ ਅਤੇ ਮੈਮਰੀ ਦੀਆਂ ਦੋ ਕਿਸਮਾਂ ਦੇ ਨਾਮ ਦੱਸੋ !
ਉੱਤਰ-
ਕੰਪਿਊਟਰ ਦਾ ਉਹ ਸਿਸਟਮ ਜੋ ਡਾਟਾ ਜਾਂ ਹਿਦਾਇਤਾਂ ਨੂੰ ਕੱਚੇ ਜਾਂ ਪੱਕੇ ਤੌਰ ‘ਤੇ ਸਟੋਰ ਕਰਦਾ ਹੈ, ਉਸਨੂੰ ਮੈਮਰੀ ਕਹਿੰਦੇ ਹਨ । ਮੈਮਰੀ ਦੋ ਪ੍ਰਕਾਰ ਦੀ ਹੁੰਦੀ ਹੈ-

  1. Gimਪ੍ਰਾਇਮਰੀ ਮੈਮਰੀ
  2. ਸੈਕੰਡਰੀ ਮੈਮਰੀ ।

ਪ੍ਰਸ਼ਨ 3.
ਪ੍ਰਾਇਮਰੀ ਮੈਮਰੀ ਅਤੇ ਸੈਕੰਡਰੀ ਮੈਮਰੀ ਵਿੱਚ ਅੰਤਰ ਲਿਖੋ ।
ਉੱਤਰ-
ਪ੍ਰਾਇਮਰੀ ਮੈਮਰੀ CPU ਦੁਆਰਾ ਸਿੱਧੀ ਐਕਸੈਸ ਕੀਤੀ ਜਾਣ ਵਾਲੀ, ਘੱਟ ਸਮਰੱਥਾ ਵਾਲੀ, ਤੇਜ਼, ਮਹਿੰਗੀ ਅਤੇ ਰੈਂਡਮ ਐਕਸੈਸ ਟਾਈਪ ਦੀ ਹੁੰਦੀ ਹੈ ਜਦਕਿ ਸੈਕੰਡਰੀ ਮੈਮਰੀ CPU ਦੁਆਰਾ ਸਿੱਧੀ ਐਕਸੈਸ ਨਾ ਕੀਤੀ ਜਾ ਸਕਣ ਵਾਲੀ, ਜ਼ਿਆਦਾ ਸਮਰੱਥਾ ਵਾਲੀ, ਧੀਮੀ, ਸਸਤੀ ਅਤੇ ਰੈਂਡਮ ਜਾਂ ਸਿਕੁਐਂਸ਼ਿਅਲ ਐਕਸੈਸ ਟਾਈਪ ਦੀ ਹੁੰਦੀ ਹੈ ।

PSEB 6th Class Computer Solutions Chapter 2 ਕੰਪਿਊਟਰ ਦੇ ਭਾਗ

ਪ੍ਰਸ਼ਨ 4.
ਲੈਪਟਾਪ ਬਾਰੇ ਜਾਣਕਾਰੀ ਦਿਓ ।
ਉੱਤਰ
-ਲੈਪਟਾਪ ਪਰਸਨਲ ਕੰਪਿਊਟਰ ਹੁੰਦਾ ਹੈ । ਇਹ ਵਜ਼ਨ ਅਤੇ ਆਕਾਰ ਵਿਚ ਛੋਟਾ ਹੁੰਦਾ ਹੈ । ਇਸ ਦੀ ਆਪਣੀ ਬੈਟਰੀ ਹੁੰਦੀ ਹੈ ਜਿਸ ਨੂੰ ਚਾਰਜ ਕੀਤਾ ਜਾ ਸਕਦਾ ਹੈ । ਇਸ ਦੀ ਵਰਤੋਂ ਸਫ਼ਰ ਵਿੱਚ ਵੀ ਕੀਤੀ ਜਾ ਸਕਦੀ ਹੈ । ਅਕਸਰ ਇਸ ਤੇ ਕੰਮ ਇਸ ਨੂੰ ਆਪਣੀ ਗੋਦ ਵਿੱਚ ਰੱਖ ਕੇ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਟੈਬਲੇਟ ਕੀ ਹੁੰਦਾ ਹੈ ? ਉੱਤਰ-ਟੈਬਲੇਟ ਇਕ ਤਰ੍ਹਾਂ ਦਾ ਪਰਸਨਲ ਕੰਪਿਊਟਰ ਹੈ : ਇਹ ਸਲੇਟ ਵਰਗਾ ਪਤਲਾ ਹੁੰਦਾ ਹੈ । ਇਸ ਵਿੱਚ ਟਚ ਸਕਰੀਨ ਹੁੰਦੀ ਹੈ । ਇਸ ਦੀ ਆਪਣੀ ਚਾਰਜ ਹੋਣ ਵਾਲੀ ਬੈਟਰੀ ਹੁੰਦੀ ਹੈ । ਇਸ ਵਿੱਚ ਕੋਈ ਕੀਬੋਰਡ ਨਹੀਂ ਹੁੰਦਾ ।

PSEB 6th Class Computer Solutions Chapter 1 ਕੰਪਿਊਟਰ ਨਾਲ ਜਾਣ-ਪਛਾਣ

Punjab State Board PSEB 6th Class Computer Book Solutions Chapter 1 ਕੰਪਿਊਟਰ ਨਾਲ ਜਾਣ-ਪਛਾਣ Textbook Exercise Questions and Answers.

PSEB Solutions for Class 6 Computer Chapter 1 ਕੰਪਿਊਟਰ ਨਾਲ ਜਾਣ-ਪਛਾਣ

Computer Guide for Class 6 PSEB ਕੰਪਿਊਟਰ ਨਾਲ ਜਾਣ-ਪਛਾਣ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

(i) ਕੰਪਿਊਟਰ ਇੱਕ ……………………….. ਹੈ ।
(ਉ) ਇਲੈਕਟ੍ਰਾਨਿਕ ਮਸ਼ੀਨ
(ਅ) ਮਕੈਨੀਕਲ ਮਸ਼ੀਨ
(ੲ) ਚੁੰਬਕੀ ਮਸ਼ੀਨ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਇਲੈਕਟ੍ਰਾਨਿਕ ਮਸ਼ੀਨ

(ii) ਕੰਪਿਊਟਰ ……………………… ਕਰ ਸਕਦਾ ਹੈ ।
(ਉ) ਗਣਨਾਵਾਂ
(ਅ) ਡਾਟਾ ਅਤੇ ਹਦਾਇਤਾਂ ਪ੍ਰਾਪਤ
(ੲ) ਸਟੋਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ

PSEB 6th Class Computer Solutions Chapter 1 ਕੰਪਿਊਟਰ ਨਾਲ ਜਾਣ-ਪਛਾਣ

(iii) ਕੰਪਿਊਟਰ ਆਪਣੇ ਕੰਮ ਬਹੁਤ …………………… ਨਾਲ ਕਰਦਾ ਹੈ ।
(ਉ) ਰਫ਼ਤਾਰ
(ਅ) ਸ਼ੁੱਧਤਾ
(ੲ) ਗੁਣਵੱਤਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ

(iv) ਬੈਂਕਾਂ ਵਿੱਚ ਕੰਪਿਊਟਰ ਦਾ ਪ੍ਰਯੋਗ ਕਿਸ ਕੰਮ ਲਈ ਕੀਤਾ ਜਾਂਦਾ ਹੈ ?
(ਉ) ਬੈਂਕ ਨੂੰ ਸੁਰੱਖਿਅਤ ਰੱਖਣ ਲਈ
(ਅ) ਖਾਤਿਆਂ ਦਾ ਰਿਕਾਰਡ ਰੱਖਣ ਲਈ
(ੲ) ਬੈਂਕ ਨੂੰ ਸਾਫ਼ ਰੱਖਣ ਲਈ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਖਾਤਿਆਂ ਦਾ ਰਿਕਾਰਡ ਰੱਖਣ ਲਈ

(v) ਕੰਪਿਊਟਰ ਦੁਆਰਾ ਕਿਸੇ ਵੀ ਕੰਮ ਨੂੰ ਕਰਨ ਲਈ ਲਗਾਏ ਗਏ ਸਮੇਂ ਨੂੰ ਕਿਸ ਇਕਾਈ ਨਾਲ ਮਾਪਿਆ ਜਾਂਦਾ ਹੈ ?
(ਉ) ਮਿੰਟ
(ਅ) ਘੰਟੇ
(ੲ) ਮੀਲੀਸੈਕਿੰਡ
(ਸ) ਦਿਨ ।
ਉੱਤਰ-
(ੲ) ਮੀਲੀਸੈਕਿੰਡ

(vi) ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੀ ਵਰਤੋਂ ਕਿਸ ਕੌਮ ਲਈ ਕੀਤੀ ਜਾਂਦੀ ਹੈ ?
(ਉ) ਨੋਟਿਸ ਬਣਾਉਣ ਲਈ
(ਅ) ਨਤੀਜੇ ਤਿਆਰ ਕਰਨ ਲਈ
(ੲ) ਰਿਪੋਰਟਾਂ ਤਿਆਰ ਕਰਨ ਲਈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ

(vii) ਇਹਨਾਂ ਵਿੱਚ ਕਿਹੜੀ ਕੰਪਿਊਟਰ ਦੀ ਇੱਕ ਖਾਮੀ ਹੈ ?
(ੳ) ਰਫ਼ਤਾਰ
(ਅ) ਸ਼ੁੱਧਤਾ
(ੲ) ਕੋਈ ਸਮਝ ਨਾ ਹੋਣਾ
(ਸ) ਅਣਥੱਕ ।
ਉੱਤਰ-
(ੲ) ਕੋਈ ਸਮਝ ਨਾ ਹੋਣਾ

PSEB 6th Class Computer Solutions Chapter 1 ਕੰਪਿਊਟਰ ਨਾਲ ਜਾਣ-ਪਛਾਣ

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਪਿਊਟਰ ਨੂੰ ਪਰਿਭਾਸ਼ਿਤ ਕਰੋ ।
ਉੱਤਰ-
“ਕੰਪਿਊਟਰ ਇੱਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦੀ ਹੈ ਅਤੇ ਇਸ ਇਨਪੁੱਟ ਕੀਤੇ ਡਾਟਾ ਨੂੰ ਹਿਦਾਇਤਾਂ ਦੀ ਲੜੀ ਅਨੁਸਾਰ ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਪ੍ਰੋਸੈਸ ਕਰਦਾ ਹੈ ਅਤੇ ਨਤੀਜਾ (ਆਊਟਪੁੱਟ) ਦਿੰਦਾ ਹੈ । ਇਹ ਪ੍ਰਾਪਤ ਆਊਟਪੁੱਟ ਨੂੰ ਭਵਿੱਖ ਵਿੱਚ ਵਰਤੋਂ ਲਈ ਸਾਂਭਦਾ ਹੈ । ਇਹ ਨੁਮੈਰੀਕਲ (numerical) ਅਤੇ ਨਾਨ-ਨੁਮੈਰੀਕਲ (non-numerical ਗਣਨਾਵਾਂ ਨੂੰ ਪ੍ਰੋਸੈਸ ਕਰ ਸਕਦਾ ਹੈ ।

ਪ੍ਰਸ਼ਨ 2.
ਸਿੱਖਿਆ ਦੇ ਖੇਤਰ ਵਿੱਚ ਕੰਪਿਊਟਰ ਦੇ ਪ੍ਰਯੋਗ ਦੀ ਵਿਆਖਿਆ ਕਰੋ ।
ਉੱਤਰ-
ਸਿੱਖਿਆ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ | ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਪਾਠ-ਕ੍ਰਮ ਦੀ ਵਿਉਂਤਬੰਦੀ, ਨਤੀਜਾ ਤਿਆਰ ਕਰਨ ਅਤੇ ਸਮਾਂ-ਸਾਰਨੀ ਬਣਾਉਣ ਲਈ ਕੀਤੀ ਜਾਂਦੀ ਹੈ । ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਪ੍ਰਾਜੈਂਕਟਸ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਨਿਪੁੰਨਤਾ ਨਾਲ ਹੱਲ ਕਰਨ ਲਈ ਕੀਤੀ ਜਾਂਦੀ ਹੈ । ਉਹ ਕੰਪਿਊਟਰ ਦੀ ਵਰਤੋਂ ਇੰਟਰਨੈੱਟ ਤੋਂ ਵੱਖ-ਵੱਖ ਤਰ੍ਹਾਂ ਦੀ ਸਿੱਖਿਆ ਅਤੇ ਰੋਜ਼ਗਾਰ ਸੰਬੰਧੀ ਸੂਚਨਾ ਪ੍ਰਾਪਤ ਕਰਨ ਲਈ ਕਰਦੇ ਹਨ ।

ਪ੍ਰਸ਼ਨ 3.
ਕਿਸੇ ਤਿੰਨ ਪੋਰਟੇਬਲ ਕੰਪਿਊਟਿੰਗ ਯੰਤਰਾਂ ਦੇ ਨਾਂ ਲਿਖੋ ।
ਉੱਤਰ-
ਤਿੰਨ ਪ੍ਰਕਾਰ ਦੇ ਪੋਰਟੇਬਲ ਕੰਪਿਊਟਿੰਗ ਯੰਤਰ ਹੇਠ ਲਿਖੇ ਅਨੁਸਾਰ ਹਨ-

  1. ਮੋਬਾਈਲ/ਸਮਾਰਟ ਫੋਨ
  2. ਟੇਬਲੇਟ
  3. ਪਾਲਮਟਾਪ ਕੰਪਿਊਟਰ ।

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਪਿਊਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਰਫ਼ਤਾਰ, ਸ਼ੁੱਧਤਾ, ਇਕਾਗਰਤਾ, ਬਹੁਗੁਣਤਾ, ਆਟੋਮੇਸ਼ਨ ਅਤੇ ਭੰਡਾਰਨ ਆਦਿ ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਹਨ । ਇਹਨਾਂ ਦੀ ਵਿਆਖਿਆਂ ਹੇਠ ਲਿਖੇ ਅਨੁਸਾਰ ਹੈ-

  • ਰਫ਼ਤਾਰ (Speed) – ਕੰਪਿਊਟਰ ਤੇਜ਼ ਰਫ਼ਤਾਰ ਨਾਲ ਕੰਮ ਕਰ ਸਕਦਾ ਹੈ । ਜਿਹੜੀਆਂ ਗਣਨਾਵਾਂ ਨੂੰ ਕਰਨ ਵਿੱਚ ਅਸੀਂ ਕਈ ਘੰਟੇ ਲਗਾਉਂਦੇ ਹਾਂ, ਉਸ ਨੂੰ ਕਰਨ ਲਈ ਇਹ ਕੁਝ ਹੀ ਸਕਿੰਟਾਂ ਦਾ ਸਮਾਂ ਲੈਂਦਾ ਹੈ ।
  • ਸ਼ੁੱਧਤਾ (Accuracy) – ਕੰਪਿਊਟਰ ਦੇ ਕੰਮ ਵਿੱਚ ਗ਼ਲਤੀਆਂ ਮਨੁੱਖ ਵੱਲੋਂ ਗ਼ਲਤ ਡਾਟਾ ਅਤੇ ਹਿਦਾਇਤਾਂ ਦਾਖ਼ਲ ਕਰਨ ਨਾਲ ਹੁੰਦੀਆਂ ਹਨ ਕਿਉਂਕਿ ਜਿਸ ਤਰ੍ਹਾਂ ਦਾ ਡਾਟਾ ਜਾਂ ਹਦਾਇਤਾਂ ਕੰਪਿਊਟਰ ਨੂੰ ਦਿੱਤੀਆਂ ਜਾਂਦੀਆਂ ਹਨ, ਇਹ ਉਸ ਤਰ੍ਹਾਂ ਦਾ ਹੀ ਨਤੀਜਾ (ਆਊਟਪੁੱਟ) ਦਿੰਦਾ ਹੈ ।
  • ਇਕਾਗਰਤਾ (Diligence) – ਕੰਪਿਊਟਰ ਨੂੰ ਕੋਈ ਵੀ ਥਕਾਵਟ, ਧਿਆਨ ਭਟਕਣਾ ਅਤੇ ਕੰਮ ਦਾ
    ਬੋਝ ਆਦਿ ਮਹਿਸੂਸ ਨਹੀਂ ਹੁੰਦਾ ਹੈ । ਇਹ ਬਿਨਾਂ ਕੋਈ ਗਲਤੀ ਕੀਤਿਆਂ ਘੰਟਿਆਂ ਬੱਧੀ ਕੰਮ ਕਰ ਸਕਦਾ ਹੈ ।
  • ਬਹੁਗੁਣਤਾ (Versatility) – ਇਸਦਾ ਭਾਵ ਹੈ ਕਿ ਇੱਕੋ ਸਮੇਂ ਦੌਰਾਨ ਵੱਖ-ਵੱਖ ਕੰਮਾਂ ਨੂੰ ਪੂਰਾ ਕਰਨ ਦੀ ਸਮਰੱਥਾ । ਅਸੀਂ ਕੰਪਿਊਟਰ ਤੇ ਇਕਸਾਰ ਹੀ ਗਣਨਾਵਾਂ, ਵਸਤਾਂ ਦਾ ਰਿਕਾਰਡ ਬਨਾਉਣ ਅਤੇ ਖ਼ਰੀਦੋ-ਫਰੋਖ਼ਤ (sale-purchase) ਦੇ ਬਿੱਲ ਬਣਾਉਣ ਲਈ ਵੀ ਕਰ ਸਕਦੇ ਹਾਂ
    ਅਤੇ ਨਾਲ ਹੀ ਗਾਣੇ ਵੀ ਸੁਣ ਸਕਦੇ ਹਾਂ ।
  • ਆਟੋਮੇਸ਼ਨ (Automation) – ਜੇਕਰ ਇੱਕ ਵਾਰ ਕੰਪਿਊਟਰ ਨੂੰ ਕੋਈ ਹਿਦਾਇਤ ਦਿੱਤੀ ਜਾਵੇ, ਤਾਂ ਇਹ ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉਸ ਹਿਦਾਇਤ ‘ਤੇ ਕੰਮ ਕਰਦਾ ਰਹਿੰਦਾ ਹੈ । ਇਹ ਹਿਦਾਇਤ ਦੀ ਪੂਰਤੀ ਹੋਣ ਤੱਕ ਕੰਮ ਕਰਦਾ ਹੈ ।
  • ਭੰਡਾਰਨ (Storage) – ਇਸ ਡਾਟਾ ਨੂੰ ਜ਼ਰੂਰਤ ਅਨੁਸਾਰ ਸੈਕੰਡਰੀ ਸਟੋਰੇਜ ਉਪਕਰਨ; ਜਿਵੇਂ ਕਿ ਸੀ.ਡੀ., ਡੀ.ਵੀ.ਡੀ. ਅਤੇ ਯੂ ਐੱਸਬੀ. ਐੱਨ ਡਰਾਈਵ ਦੀ ਵਰਤੋਂ ਨਾਲ ਕਿਸੇ ਹੋਰ ਕੰਪਿਊਟਰ ਵਿੱਚ ਵੀ ਲਿਜਾਇਆ ਜਾ ਸਕਦਾ ਹੈ ।

PSEB 6th Class Computer Solutions Chapter 1 ਕੰਪਿਊਟਰ ਨਾਲ ਜਾਣ-ਪਛਾਣ

ਪ੍ਰਸ਼ਨ 2.
ਕੰਪਿਊਟਰ ਦੇ ਕੋਈ 5 ਪ੍ਰਯੋਗ ਖੇਤਰਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਰ ਦੀ ਵਰਤੋਂ ਸਿੱਖਿਆ, ਸਿਹਤ, ਦੁਕਾਨਾਂ, ਵਪਾਰ, ਬੈਂਕਾਂ, ਮਨੋਰੰਜਨ, ਸਰਕਾਰੀ ਸੈਕਟਰਾਂ, ਖੇਡਾਂ ਆਦਿ ਦੇ ਖੇਤਰ ਵਿਚ ਕੀਤੀ ਜਾ ਸਕਦੀ ਹੈ-

  • ਸਿੱਖਿਆ ਦੇ ਖੇਤਰ ਵਿਚ (In Educational Field)) – ਅਧਿਆਪਕਾਂ ਰਾਹੀਂ ਕੰਪਿਊਟਰ ਦੀ ਵਰਤੋਂ ਪਾਠ-ਕ੍ਰਮ ਦੀ ਵਿਉਂਤਬੰਦੀ, ਨਤੀਜਾ ਤਿਆਰ ਕਰਨ ਅਤੇ ਸਮਾਂ-ਸਾਰਨੀ ਬਣਾਉਣ ਲਈ ਕੀਤੀ ਜਾਂਦੀ ਹੈ । ਵਿਦਿਆਰਥੀਆਂ ਵੱਲੋਂ ਕੰਪਿਊਟਰ ਦੀ ਵਰਤੋਂ ਡਰਾਇੰਗ ਕਰਨ, ਪ੍ਰਾਜੈਂਕਟਸ ਬਣਾਉਣ ਅਤੇ ਆਪਣੀਆਂ ਸਮੱਸਿਆਵਾਂ ਨੂੰ ਜਲਦੀ ਅਤੇ ਨਿਪੁੰਨਤਾ ਨਾਲ ਹੱਲ ਕਰਨ ਲਈ ਕੀਤੀ ਜਾਂਦੀ ਹੈ ।
  • ਸਿਹਤ ਅਤੇ ਦਵਾਈਆਂ ਦੇ ਖੇਤਰ ਵਿਚ (In Health and Medicine Field) – ਕੰਪਿਊਟਰ ਦੀ ਵਰਤੋਂ ਹਸਪਤਾਲਾਂ ਵਿਚ ਮਰੀਜ਼ਾਂ ਦੀ ਬਿਮਾਰੀ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਨ ਲਈ ਕੀਤੀ ਜਾਂਦੀ ਹੈ । ਕੰਪਿਊਟਰ ਦੀ ਵਰਤੋਂ ਮਰੀਜ਼ ਦੀ ਦੇਖ-ਰੇਖ ਅਤੇ ਬਿਮਾਰੀਆਂ ਦੀ ਜਾਂਚਪੜਤਾਲ ਕਰਨ ਲਈ ਵੀ ਕੀਤੀ ਜਾਂਦੀ ਹੈ । ਹਸਪਤਾਲਾਂ ਦੀ ਲੈਬਾਰਟਰੀ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਡੀਕਲ ਟੈੱਸਟ ਕਰਨ ਲਈ ਕੰਪਿਊਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਦੁਕਾਨਾਂ ਵਿੱਚ (In Shops) – ਇਕ ਦੁਕਾਨਦਾਰ ਆਪਣੀ ਦੁਕਾਨ ਵਿੱਚ ਉਪਲੱਬਧ ਸਮਾਨ ਦਾ ਰਿਕਾਰਡ ਕੰਪਿਊਟਰ ‘ਤੇ ਤਿਆਰ ਕਰ ਸਕਦਾ ਹੈ । ਉਹ ਦੁਕਾਨ ਵਿੱਚ ਹੋਈ ਖ਼ਰੀਦੋ-ਫਰੋਖ਼ਤ ਦਾ ਅਤੇ ਟੈਕਸ ਦਾ ਰਿਕਾਰਡ ਕੰਪਿਊਟਰ ਵਿੱਚ ਰੱਖਦਾ ਹੈ । ਅੱਜ-ਕੱਲ੍ਹ ਕਈ ਦੁਕਾਨਦਾਰਾਂ ਵੱਲੋਂ
    ਕੰਪਿਊਟਰ ਰਾਹੀਂ ਖ਼ਰੀਦੋ-ਫਰੋਖ਼ਤ ਬਿੱਲ ਵੀ ਤਿਆਰ ਕੀਤੇ ਜਾਂਦੇ ਹਨ ।
  • ਵਪਾਰ ਵਿੱਚ (In Business) – ਕੰਪਿਊਟਰ ਦੀ ਵਰਤੋਂ ਕਰਕੇ ਵਪਾਰੀ ਆਪਣੇ ਗਾਹਕਾਂ ਨੂੰ ਈ ਮੇਲ ਦੇ ਜ਼ਰੀਏ ਸੰਪਰਕ ਕਰ ਸਕਦੇ ਹਨ ।ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੇ ਗਾਹਕਾਂ ਨਾਲ ਮੀਟਿੰਗ ਕਰ ਸਕਦਾ ਹੈ । ਕੰਪਿਊਟਰ ਦੀ ਮਦਦ ਨਾਲ ਉਹ ਵਹੀ-ਖਾਤਾ ਵੀ ਤਿਆਰ ਕਰ
    ਸਕਦਾ ਹੈ ।
  • ਬੈਂਕਾਂ ਵਿੱਚ (In Banks) – ਕੰਪਿਊਟਰ ਦੀ ਮਦਦ ਨਾਲ ਬੈਂਕ ਦੇ ਗਾਹਕਾਂ ਦਾ ਰਿਕਾਰਡ ਅਤੇ ਉਹਨਾਂ ਦੇ ਖਾਤੇ ਤਿਆਰ ਕੀਤੇ ਜਾਂਦੇ ਹਨ । ਸਾਰੇ ਬੈਂਕ ਏ ਟੀ.ਐੱਮ. ਦੀ ਸਹੂਲਤ ਮੁਹੱਈਆ ਕਰਦੇ ਹਨ । ਗਾਹਕ ਏ.ਟੀ.ਐੱਮ. ਦੀ ਵਰਤੋਂ ਕਰਕੇ ਕਿਸੇ ਵੀ ਵੇਲੇ ਆਪਣੇ ਖਾਤੇ ਵਿੱਚ ਪੈਸੇ ਜਮਾਂ ਕਰਵਾ ਅਤੇ ਕੱਢਵਾ ਸਕਦੇ ਹਨ ।

ਪ੍ਰਸ਼ਨ 3.
ਕੰਪਿਊਟਰ ਦੀਆਂ ਕੀ ਕੀ ਸੀਮਾਵਾਂ ਹਨ ?
ਉੱਤਰ-
ਇਸ ਦੀਆਂ ਹੇਠਾਂ ਲਿਖੀਆਂ ਸੀਮਾਵਾਂ ਹਨ-

  1. ਕੰਪਿਊਟਰ ਆਪਣੇ-ਆਪ ਕੋਈ ਵੀ ਸੂਚਨਾ ਤਿਆਰ ਨਹੀਂ ਕਰ ਸਕਦਾ ।
  2. ਕੰਪਿਊਟਰ ਕਿਸੇ ਗਲਤ ਹਿਦਾਇਤ ਨੂੰ ਸਹੀ ਨਹੀਂ ਕਰ ਸਕਦਾ ।
  3. ਕੰਪਿਊਟਰ ਕੁੱਝ ਵੀ ਕਰਨ ਲਈ ਆਪਣੇ-ਆਪ ਕੋਈ ਫੈਸਲਾ ਨਹੀਂ ਲੈ ਸਕਦਾ ।
  4. ਕੰਪਿਊਟਰ ਨੂੰ ਜਦ ਤੱਕ ਯੂਜ਼ਰ ਵੱਲੋਂ ਕੋਈ ਹਿਦਾਇਤ ਨਾ ਦਿੱਤੀ ਜਾਵੇ, ਇਹ ਆਪ ਕੰਮ ਨਹੀਂ ਕਰ | ਸਕਦਾ ।
  5. ਇੱਕ ਮਨੁੱਖ ਦੀ ਤਰ੍ਹਾਂ ਇਸਦੀ ਕੋਈ ਭਾਵਨਾ ਅਤੇ ਵਿਚਾਰ ਨਹੀਂ ਹੁੰਦੇ ।
  6. ਇੱਕ ਮਨੁੱਖ ਦੀ ਤਰ੍ਹਾਂ ਇਸ ਦੇ ਪਾਸ ਕੋਈ ਸਮਝ ਅਤੇ ਤਜਰਬਾ ਨਹੀਂ ਹੁੰਦਾ ।

ਪ੍ਰਸ਼ਨ 4.
ਪੋਰਟੇਬਲ ਕੰਪਿਊਟਿੰਗ ਯੰਤਰਾਂ ਤੋਂ ਕੀ ਭਾਵ ਹੈ ? ਕਿਸੇ ਤਿੰਨ ਅਜਿਹੇ ਯੰਤਰਾਂ ਦੀ ਵਿਆਖਿਆ ਕਰੋ ।
ਉੱਤਰ-
ਕੰਪਿਊਟਿੰਗ ਕਰਨ ਵਾਲੇ ਸਾਰੇ ਉਪਕਰਣ ਜਿਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾਇਆ ਜਾ ਸਕਦਾ ਹੈ ਇਸ ਵਰਗ ਵਿਚ ਆਉਂਦੇ ਹਨ-

1. ਮੋਬਾਈਲ ਫੋਨ/ਸਮਾਰਟ ਫੋਨ (Mobile Phone/Smart Phone) – ਇਹ ਸਭ ਤੋਂ ਆਮ ਵਰਤੋਂ ਵਾਲਾ ਪੋਰਟੇਬਲ ਉਪਕਰਣ ਹੈ । ਇਸ ਦੀ ਵਰਤੋਂ ਫੋਨ ਕਰਨ ਅਤੇ ਡਿਜੀਟਲ ਪ੍ਰੋਸੈਸ ਕਰਨ ਅਤੇ ਹੋਰ ਸੰਚਾਰ ਕਰਨ ਵਾਸਤੇ ਕੀਤਾ ਜਾਂਦਾ ਹੈ । ਅੱਜ ਫੋਨ ਦੀ ਵਰਤੋਂ ਸੰਚਾਰ, ਸਿੱਖਿਆ, ਵਪਾਰ, ਵਣਜ, ਮਨੋਰੰਜਨ ਆਦਿ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਹੱਥ ਵਿਚ ਪਕੜਿਆ ਜਾ ਸਕਦਾ ਹੈ, ਜੇਬ ਵਿਚ ਪਾਇਆ ਜਾ ਸਕਦਾ ਹੈ । ਇਸ ਦੀ ਵਰਤੋਂ ਫੋਟੋ ਖਿੱਚਣ ਵਾਸਤੇ ਵੀ ਕੀਤੀ ਜਾਂਦੀ ਹੈ ।

2. ਟੈਬਲੇਟ (Tablet) – ਇਹ ਬਹੁਤ ਹੀ ਪਤਲਾ ਪੋਰਟੇਬਲ ਕੰਪਿਊਟਰ ਹੁੰਦਾ ਹੈ । ਇਸਨੂੰ ਆਮ ਤੌਰ ‘ਤੇ ਬੈਟਰੀ ਨਾਲ ਸਪਲਾਈ ਦਿੱਤੀ ਜਾਂਦੀ ਹੈ । ਇਸਦੀ ਟੱਚ ਸਕਰੀਨ ਹੁੰਦੀ ਹੈ ਜੋ ਕਿ ਮੁੱਢਲੀ ਇੰਟਰਫ਼ੇਸ (primary interface) ਅਤੇ ਇਨਪੁੱਟ ਡਿਵਾਇਸ ਦਾ ਕੰਮ ਕਰਦੀ ਹੈ ।

3. ਪਾਮਟਾਪ (Palmtop) – ਇਸ ਕੰਪਿਊਟਰ ਦੀ ਸਕਰੀਨ ਆਕਾਰ ਵਿੱਚ ਛੋਟੀ ਹੁੰਦੀ ਹੈ ਅਤੇ ਇਸਦਾ ਕੀ-ਬੋਰਡ ਵੀ ਛੋਟਾ ਹੁੰਦਾ ਹੈ । ਇਹ ਆਕਾਰ ਵਿੱਚ ਇੰਨਾ ਛੋਟਾ ਹੁੰਦਾ ਹੈ ਕਿ ਇਸ ਨੂੰ ਆਸਾਨੀ ਨਾਲ ਹੱਥ ਵਿੱਚ ਫੜਿਆ ਜਾ ਸਕਦਾ ਹੈ । ਇਸ ਨੂੰ ਪਰਸਨਲ ਡਾਇਰੀ ਦੀ ਤਰ੍ਹਾਂ ਵੀ ਵਰਤਿਆ ਜਾ
ਸਕਦਾ ਹੈ ਜਿਸ ਵਿੱਚ ਮੈਸੇਜ (message), ਕੰਨਟੈਕਟ (contacts) ਆਦਿ ਸਟੋਰ ਹੁੰਦੇ ਹਨ ।

ਪ੍ਰਸ਼ਨ 5.
ਕੰਪਿਊਟਰ ਦੀ ਵਰਤੋਂ ਦੀ ਵਿਆਖਿਆ ਕਰੋ ।
ਉੱਤਰ-
ਅਸੀਂ ਕੰਪਿਊਟਰ ‘ਤੇ ਹੇਠਾਂ ਲਿਖੇ ਕੰਮ ਕਰ ਸਕਦੇ ਹਾਂ-

  1. ਅਸੀਂ ਕੰਪਿਊਟਰ ‘ਤੇ ਗਣਿਤਿਕ ਗਣਨਾਵਾਂ (mathematical calculations) ਕਰ ਸਕਦੇ ਹਾਂ ।
  2. ਅਸੀਂ ਕੰਪਿਊਟਰ ‘ਤੇ ਸੀਲਿੰਗ ਚੈੱਕ ਕਰ ਸਕਦੇ ਹਾਂ।
  3. ਅਸੀਂ ਕੰਪਿਊਟਰ ‘ਤੇ ਤਸਵੀਰਾਂ ਬਣਾ ਸਕਦੇ ਹਾਂ ।
  4. ਅਸੀਂ ਕੰਪਿਊਟਰ ਦੀ ਵਰਤੋਂ ਕਿਤਾਬਾਂ, ਰਸਾਲੇ ਅਤੇ ਅਖ਼ਬਾਰਾਂ ਛਾਪਣ ਲਈ ਕਰ ਸਕਦੇ ਹਾਂ ।
  5. ਅਸੀਂ ਕੰਪਿਊਟਰ ਤੇ ਗੇਮਾਂ ਖੇਡ ਸਕਦੇ ਹਾਂ ।
  6. ਅਸੀਂ ਕੰਪਿਊਟਰ ‘ਤੇ ਗਾਣੇ ਸੁਣ ਅਤੇ ਫ਼ਿਲਮਾਂ ਦੇਖ ਸਕਦੇ ਹਾਂ ।
  7. ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਟਿਕਟਾਂ ਬੁੱਕ ਕਰਵਾ ਸਕਦੇ ਹਾਂ ।
  8. ਅਸੀਂ ਰੇਲਵੇ, ਬੱਸਾਂ ਅਤੇ ਹਵਾਈ ਜਹਾਜ਼ ਦੇ ਸ਼ਡਿਊਲ ਬਾਰੇ ਪਤਾ ਕਰ ਸਕਦੇ ਹਾਂ ।
  9. ਅਸੀਂ ਕਿਸੇ ਜਗ੍ਹਾ ਦੇ ਮੌਸਮ (weather) ਬਾਰੇ ਪਤਾ ਕਰ ਸਕਦੇ ਹਾਂ ।
  10. ਅਸੀਂ ਆਪਣੇ ਸਕੂਲ ਦੀਆਂ ਰਿਪੋਰਟਾਂ, ਨਤੀਜਾ (result) ਅਤੇ ਸਮਾਂ-ਸਾਰਨੀ (time table) ਤਿਆਰ ਕਰ ਸਕਦੇ ਹਾਂ ।
  11. ਅਸੀਂ ਕੰਪਿਊਟਰ ਰਾਹੀਂ ਕਿਸੇ ਵੀ ਜਗ੍ਹਾ ਦਾ ਰਸਤਾ (Map) ਵੀ ਲੱਭ ਸਕਦੇ ਹਾਂ ।

PSEB 6th Class Computer Guide ਕੰਪਿਊਟਰ ਨਾਲ ਜਾਣ-ਪਛਾਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ………………….. ਇਲੈੱਕਟ੍ਰਾਨਿਕ ਮਸ਼ੀਨ ਹੈ ।
(ਉ) ਟੀ.ਵੀ.
(ਅ) ਟਾਈਪ ਰਾਈਟਰ
(ੲ) ਕੰਪਿਊਟਰ
(ਸ) ਉਪਰੋਕਤ ਸਾਰੇ ।
ਉੱਤਰ-
(ੲ) ਕੰਪਿਊਟਰ

PSEB 6th Class Computer Solutions Chapter 1 ਕੰਪਿਊਟਰ ਨਾਲ ਜਾਣ-ਪਛਾਣ

(ii) ਕੰਪਿਊਟਰ ਦੀ ਰਫ਼ਤਾਰ ……………………. ਹੁੰਦੀ ਹੈ ।
(ਉ) ਤੇਜ਼
(ਅ) ਧੀਮੀ
(ੲ) ਮੱਧਮ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਤੇਜ਼

(iii) ਕੰਪਿਊਟਰ ਦੀ ਵਿਸ਼ਾਲ …………………… ਹੁੰਦੀ ਹੈ ।
(ਉ) ਰਫ਼ਤਾਰ
(ਅ) ਮੈਮਰੀ
(ੲ) ਡਿਸਪਲੇਅ
(ਸ) ਕੀ-ਬੋਰਡ ।
ਉੱਤਰ-
(ਅ) ਮੈਮਰੀ

(iv) ਵਪਾਰ ਵਿਚ ਕੰਪਿਊਟਰਜ਼ ਦੀ ਵਰਤੋਂ …………………. ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
(ਉ) ਕੈਸ਼
(ਅ) ਟਿਕਟਾਂ
(ੲ) ਬਹੀ-ਖਾਤਾ
(ਸ) ਕੋਈ ਨਹੀਂ ।
ਉੱਤਰ-
(ੲ) ਬਹੀ-ਖਾਤਾ

(v) ਕੰਪਿਊਟਰ ਦੀ ਵਰਤੋਂ ਸਿੱਖਿਆ ਦੇ ਖੇਤਰ ਵਿੱਚ ……………………. ਅਤੇ ………………….. ਰਾਹੀਂ ਕੀਤੀ ਜਾਂਦੀ ਹੈ ।
(ਉ) ਅਧਿਆਪਕਾਂ ਅਤੇ ਵਿਦਿਆਰਥੀਆਂ
(ਅ) ਵਪਾਰੀਆਂ ਅਤੇ ਬੈਂਕਰ
(ੲ) ਮਾਪੇ ਅਤੇ ਬੱਚਿਆਂ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਅਧਿਆਪਕਾਂ ਅਤੇ ਵਿਦਿਆਰਥੀਆਂ

2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਪਿਊਟਰ ਕੀ ਹੈ ?
ਉੱਤਰ-
ਕੰਪਿਊਟਰ ਇਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਇਨਪੁੱਟ ਲੈਂਦਾ ਹੈ ਪ੍ਰੋਸੈਸ ਕਰਦਾ ਹੈ ਅਤੇ ਆਊਟਪੁੱਟ ਦਿੰਦਾ ਹੈ ।

PSEB 6th Class Computer Solutions Chapter 1 ਕੰਪਿਊਟਰ ਨਾਲ ਜਾਣ-ਪਛਾਣ

ਪ੍ਰਸ਼ਨ 2.
ਕੰਪਿਊਟਰ ਦੀ ਪਰਿਭਾਸ਼ਾ ਦਿਓ ।
ਉੱਤਰ-
ਕੰਪਿਊਟਰ ਇਕ ਇਲੈੱਕਟ੍ਰਾਨਿਕ ਮਸ਼ੀਨ ਹੈ ਜੋ ਕਿ ਇਨਪੁੱਟ ਦੇ ਤੌਰ ‘ਤੇ ਯੂਜ਼ਰ ਤੋਂ ਡਾਟਾ ਪ੍ਰਾਪਤ ਕਰਦਾ ਹੈ ਅਤੇ ਇਸ ਡਾਟਾ ਨੂੰ ਹਿਦਾਇਤਾਂ, ਜਿਸ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ, ਅਨੁਸਾਰ ਪ੍ਰੋਸੈਸ ਕਰਦਾ ਹੈ ਅਤੇ ਨਤੀਜਾ ਦਿੰਦਾ ਹੈ ।

ਪ੍ਰਸ਼ਨ 3.
ਅਸੀਂ ਕੰਪਿਊਟਰ ਤੇ ਕੀ ਕਰ ਸਕਦੇ ਹਾਂ ? ਕੋਈ ਚਾਰ ਕੰਮ ਦੱਸੋ ।
ਉੱਤਰ-
ਅਸੀਂ ਕੰਪਿਊਟਰ ‘ਤੇ ਹੇਠ ਲਿਖੇ ਕੰਮ ਕਰ ਸਕਦੇ ਹਾਂ-

  1. ਗਣਿਤਿਕ ਗਣਨਾਵਾਂ
  2. ਟੈਕਸਟ ਦੇ ਸਪੈਲਿੰਗ ਚੈੱਕ
  3. ਗੇਮਾਂ ਖੇਡਣੀਆਂ
  4. ਤਸਵੀਰਾਂ ਬਣਾਉਣਾ ।

ਪ੍ਰਸ਼ਨ 4.
ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਇੱਕ ਕੰਪਿਊਟਰ ਕਿਵੇਂ ਮੱਦਦਗਾਰ ਹੈ ?
ਉੱਤਰ-
ਸਿਹਤ ਅਤੇ ਦਵਾਈਆਂ ਦੇ ਖੇਤਰ ਵਿੱਚ ਕੰਪਿਊਟਰ ਮਰੀਜ਼ਾਂ ਦੀ ਹਿਸਟਰੀ ਅਤੇ ਹੋਰ ਰਿਕਾਰਡ ਤਿਆਰ ਕਰਦਾ ਹੈ । ਇਸ ਦੀ ਮੱਦਦ ਨਾਲ ਮਰੀਜ਼ਾਂ ਦੀ ਦੇਖ-ਰੇਖ ਅਤੇ ਬਿਮਾਰੀਆਂ ਦੀ ਜਾਂਚ-ਪੜਤਾਲ ਵੀ ਕੀਤੀ ਜਾਂਦੀ ਹੈ ।

ਪ੍ਰਸ਼ਨ 5.
ਬੈਂਕਾਂ ਵਿੱਚ ਕੰਪਿਊਟਰ ਕਿਵੇਂ ਮੱਦਦਗਾਰ ਹੈ ?
ਉੱਤਰ-
ਬੈਂਕਾਂ ਵਿੱਚ ਕੰਪਿਊਟਰ ਦੀ ਮੱਦਦ ਨਾਲ ਗਾਹਕਾਂ ਦੇ ਰਿਕਾਰਡ ਅਤੇ ਖਾਤੇ ਤਿਆਰ ਕੀਤੇ ਜਾਂਦੇ ਹਨ । ਬੈਂਕਾਂ ਦੀਆਂ ਏ.ਟੀ.ਐੱਮ. ਮਸ਼ੀਨਾਂ ਵੀ ਕੰਪਿਊਟਰ ਦੀ ਮੱਦਦ ਨਾਲ ਹੀ ਚੱਲਦੀਆਂ ਹਨ । ਕੰਪਿਊਟਰ ਦੀ ਮੱਦਦ ਨਾਲ ਗ੍ਰਾਹਕ ਆਪਣੇ ਖਾਤੇ ਵੀ ਚੈੱਕ ਕਰ ਸਕਦੇ ਹਨ ।ਉਹ ਆਪਣੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾ ਅਤੇ ਕਢਵਾ ਵੀ ਸਕਦੇ ਹਨ ।

PSEB 6th Class Agriculture Solutions Chapter 5 ਖਾਦਾਂ

Punjab State Board PSEB 6th Class Agriculture Book Solutions Chapter 5 ਖਾਦਾਂ Textbook Exercise Questions and Answers.

PSEB Solutions for Class 6 Agriculture Chapter 5 ਖਾਦਾਂ

Agriculture Guide for Class 6 PSEB ਖਾਦਾਂ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਪੌਦੇ ਨੂੰ ਵਧਣ ਫੁੱਲਣ ਅਤੇ ਆਪਣਾ ਭੋਜਨ ਤਿਆਰ ਕਰਨ ਲਈ ਕਿੰਨੇ ਪ੍ਰਕਾਰ ਦੇ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
17 ਖੁਰਾਕੀ ਤੱਤਾਂ ਦੀ ।

ਪ੍ਰਸ਼ਨ 2.
ਖਾਦਾਂ ਨੂੰ ਮੁੱਖ ਤੌਰ ਤੇ ਕਿਹੜੇ-ਕਿਹੜੇ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਰਸਾਇਣਿਕ ਖਾਦ, ਕੁਦਰਤੀ ਖਾਦ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 3.
ਕਿਹੜੀਆਂ ਫ਼ਸਲਾਂ ਵਾਯੂਮੰਡਲ ਤੋਂ ਨਾਈਟ੍ਰੋਜਨ ਲੈ ਕੇ ਆਪਣੀਆਂ ਜੜ੍ਹਾਂ ਵਿਚ ਜਮਾਂ ਕਰਦੀਆਂ ਹਨ ?
ਉੱਤਰ-
ਫਲੀਦਾਰ ਫ਼ਸਲਾਂ ਜਿਵੇਂ ਮਟਰ, ਦਾਲਾਂ, ਸੋਇਆਬੀਨ ਆਦਿ ।

ਪ੍ਰਸ਼ਨ 4.
ਨਾਈਟ੍ਰੋਜਨ ਖਾਦ ਦੇ ਵਧੇਰੇ ਪ੍ਰਯੋਗ ਨਾਲ ਜ਼ਮੀਨਾਂ ਵਿਚ ਕਿਹੜਾ ਮਾਦਾ ਵੱਧ ਜਾਂਦਾ ਹੈ ?
ਉੱਤਰ-
ਖਾਰਾ ਮਾਦਾ |

ਪ੍ਰਸ਼ਨ 5.
ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਗੈਸ ਦੇ ਰੂਪ ਵਿੱਚ ਹਵਾ ਵਿਚ ਪਾਈ ਜਾਂਦੀ ਹੈ ?
ਉੱਤਰ-
78% ।

ਪ੍ਰਸ਼ਨ 6.
100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ ਕਿੰਨੇ ਕਿਲੋਗਰਾਮ ਫਾਸਫੋਰਸ ਹੁੰਦਾ ਹੈ ?
ਉੱਤਰ-
46 ਕਿਲੋਗਰਾਮ ।

ਪ੍ਰਸ਼ਨ 7.
ਫਾਸਫੋਰਸ ਤੱਤ ਕਿਹੜੀ ਖਾਦ ਵਿੱਚ ਮਿਲਦਾ ਹੈ ?
ਉੱਤਰ-
ਸਿੰਗਲ ਸੁਪਰਫਾਸਫੇਟ ਅਤੇ ਡੀ. ਏ. ਪੀ. ।

ਪ੍ਰਸ਼ਨ 8.
ਰੂੜੀ ਦੀ 100 ਕਿਲੋ ਖਾਦ ਵਿਚ ਕਿਹੜੇ ਤੱਤ ਹੁੰਦੇ ਹਨ ?
ਉੱਤਰ-
1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1.5 ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 9.
ਪੋਟਾਸ਼ ਤੱਤ ਖ਼ਾਸ ਕਰਕੇ ਕਿਹੜੀ ਫ਼ਸਲ ਲਈ ਵਰਤਿਆ ਜਾਂਦਾ ਹੈ ?
ਉੱਤਰ-
ਇਹ ਤੱਤ ਖ਼ਾਸ ਕਰਕੇ ਆਲੂ ਦੀ ਫ਼ਸਲ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 10.
100 ਕਿਲੋਗਰਾਮ ਯੂਰੀਆ ਵਿਚ ਕਿੰਨੇ ਕਿਲੋਗਰਾਮ ਨਾਈਟ੍ਰੋਜਨ ਤੱਤ ਹੁੰਦਾ ਹੈ ?
ਉੱਤਰ-
46 ਕਿਲੋਗਰਾਮ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦਿਓ-

ਪ੍ਰਸ਼ਨ 1.
ਕੁਦਰਤੀ ਖਾਦਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਖਾਦਾਂ ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਜੀਵ-ਜੰਤੂਆਂ ਦੇ ਵਿਅਰਥ ਪਥਾਰਥਾਂ ਤੋਂ ਬਣਦੀਆਂ ਹਨ । ਰੂੜੀ ਖਾਦ, ਹਰੀ ਖਾਦ ਆਦਿ ਇਸ ਦੇ ਉਦਾਹਰਨ ਹਨ ।

ਪ੍ਰਸ਼ਨ 2.
ਹਰੀ ਖਾਦ ਕੀ ਹੁੰਦੀ ਹੈ ?
ਉੱਤਰ-
ਕਿਸੇ ਫਲੀਦਾਰ ਫ਼ਸਲ ਜਿਵੇਂ-ਢੱਚਾ ਨੂੰ ਖੇਤ ਵਿਚ ਉਗਾ ਕੇ, ਤੇ ਜਦੋਂ ਇਹ ਹਰੀ ਹੁੰਦੀ ਹੈ ਖੇਤ ਵਿਚ ਹੀ ਵਾਹੁਣ ਨੂੰ ਹਰੀ ਖਾਦ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਕੁਦਰਤੀ ਖਾਦਾਂ ਕਿਸ ਤਰ੍ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੀਆਂ
ਹਨ ?
ਉੱਤਰ-
ਇਹ ਖਾਦਾਂ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਨੂੰ ਵਧਾਉਂਦੀਆਂ ਹਨ । ਮਿੱਟੀ ਵਿਚ ਜੈਵਿਕ ਮਾਦਾ ਵੀ ਵਧਦਾ ਹੈ। ਤੇ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ ।

ਪ੍ਰਸ਼ਨ 4.
ਕਿਹੜੀਆਂ ਮੁੱਖ ਰਸਾਇਣਿਕ ਖਾਦਾਂ ਦਾ ਪ੍ਰਯੋਗ ਵਧੇਰੇ ਕੀਤਾ ਜਾਂਦਾ ਹੈ ?
ਉੱਤਰ-
ਨਾਈਟ੍ਰੋਜਨ ਵਾਲੀਆਂ, ਫਾਸਫੋਰਸ ਵਾਲੀਆਂ ਅਤੇ ਪੋਟਾਸ਼ ਵਾਲੀਆਂ ਖਾਦਾਂ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 5.
ਯੂਰੀਆ ਖਾਦ ਕਿਵੇਂ ਬਣਾਈ ਜਾਂਦੀ ਹੈ ?
ਉੱਤਰ-
ਹਵਾ ਵਿਚ 78% ਨਾਈਟ੍ਰੋਜਨ ਗੈਸ ਰੂਪ ਵਿਚ ਹੁੰਦੀ ਹੈ, ਇਸ ਤੋਂ ਹੀ ਯੂਰੀਆ ਖਾਦ ਬਣਾਈ ਜਾਂਦੀ ਹੈ ।

ਪ੍ਰਸ਼ਨ 6.
ਫਾਸਫੋਰਸ ਤੱਤ ਕਿੱਥੋਂ ਲਿਆ ਜਾਂਦਾ ਹੈ ?
ਉੱਤਰ-
ਇਹ ਤੱਤ ਫਾਸਫੋਰਸ ਵਾਲੀਆਂ ਖਾਦਾਂ ਜਿਵੇਂ ਡੀ. ਏ. ਪੀ. ਤੋਂ ਮਿਲਦਾ ਹੈ ਤੇ ਇਹ ਖਾਦਾਂ ਰਾਕ ਫਾਸਫੇਟ ਨਾਂ ਦੇ ਖਣਿਜ ਪਦਾਰਥ ਤੋਂ ਬਣਦੀਆਂ ਹਨ ।

ਪ੍ਰਸ਼ਨ 7.
ਰੂੜੀ ਦੀ ਖਾਦ ਕਿਹੜੀਆਂ ਜ਼ਮੀਨਾਂ ਲਈ ਲਾਹੇਵੰਦ ਹੈ ?
ਉੱਤਰ-
ਰੂੜੀ ਦੀ ਖਾਦ ਸਾਰੀਆਂ ਜ਼ਮੀਨਾਂ ਲਈ ਹੀ ਲਾਹੇਵੰਦ ਹੈ । ਇਸ ਵਿਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਖੁਰਾਕੀ ਤੱਤ ਵੀ ਹੁੰਦੇ ਹਨ ਤੇ ਇਹ ਜ਼ਮੀਨ ਦੇ ਭੌਤਿਕ ਗੁਣਾਂ ਤੇ ਵੀ ਚੰਗਾ ਅਸਰ ਪਾਉਂਦੀ ਹੈ ।

ਪ੍ਰਸ਼ਨ 8.
ਨਾਈਟ੍ਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਨਾਈਟ੍ਰੋਜਨ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣ ਲਗਦੇ ਹਨ, ਫਿਰ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵਲ ਨੂੰ ਵਧਣਾ ਸ਼ੁਰੂ ਹੁੰਦਾ ਹੈ ਤੇ ਹੌਲੀਹੌਲੀ ਸਾਰਾ ਪੌਦਾ ਪੀਲਾ ਹੋ ਜਾਂਦਾ ਹੈ ।

ਪ੍ਰਸ਼ਨ 9.
ਰਸਾਇਣਿਕ ਖਾਦਾਂ ਫ਼ਸਲਾਂ ਲਈ ਕਿਵੇਂ ਲਾਹੇਵੰਦ ਹੁੰਦੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਦੀ ਵਰਤੋਂ ਪੌਦਿਆਂ ਦੇ ਖੁਰਾਕੀ ਤੱਤਾਂ ਦੀ ਪੂਰਤੀ ਲਈ ਕੀਤੀ ਜਾਂਦੀ ਹੈ, ਮਿੱਟੀ ਵਿੱਚ ਜਿਹੜੇ ਖੁਰਾਕੀ ਤੱਤ ਦੀ ਘਾਟ ਹੋਵੇ ਉਸ ਤੱਤ ਵਾਲੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ । ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹਨ ਤੇ ਪੌਦਿਆਂ ਨੂੰ ਖੁਰਾਕੀ ਤੱਤਾਂ ਦੀ ਪਾਪਤੀ ਜਲਦੀ ਹੋ ਜਾਂਦੀ ਹੈ ।

ਪ੍ਰਸ਼ਨ 10.
ਗੰਡੋਇਆ ਖਾਦ ਕਿਵੇਂ ਬਣਦੀ ਹੈ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ ਅਤੇ ਗੋਹੇ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਇਸ ਵਿੱਚ ਗੰਡੋਏ ਛੱਡ ਦਿੱਤੇ ਜਾਂਦੇ ਹਨ ਤੇ ਕੁਝ ਦਿਨਾਂ ਬਾਅਦ ਗੰਡੋਇਆ ਖਾਦ ਪ੍ਰਾਪਤ ਹੋ ਜਾਂਦੀ ਹੈ ।

PSEB 6th Class Agriculture Solutions Chapter 5 ਖਾਦਾਂ

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਖਾਦਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪੌਦੇ ਵਧਣ-ਫੁਲਣ ਲਈ ਆਪਣੀਆਂ ਲੋੜਾਂ ਜ਼ਮੀਨ ਵਿਚੋਂ ਪੂਰੀਆਂ ਕਰਦੇ ਹਨ । ਇਹ ਆਪਣੀ ਜ਼ਰੂਰਤ ਵਾਲੇ 17 ਤੋਂ ਵੀ ਵੱਧ ਵੱਖ-ਵੱਖ ਤਰ੍ਹਾਂ ਦੇ ਖੁਰਾਕੀ ਤੱਤ ਜ਼ਮੀਨ ਵਿਚੋਂ ਪ੍ਰਾਪਤ ਕਰਦੇ ਹਨ । ਅਜਿਹੇ ਤੱਤ ਜੋ ਪੌਦਿਆਂ ਨੂੰ ਵੱਧਣ-ਫੁੱਲਣ ਅਤੇ ਭੋਜਨ ਤਿਆਰ ਕਰਨ ਲਈ ਚਾਹੀਦੇ ਹਨ ਤੇ ਇਹਨਾਂ ਦੀ ਪੂਰਤੀ ਬਨਾਵਟੀ ਰੂਪ ਵਿਚ ਬਾਹਰ ਤੋਂ ਕੀਤੀ ਜਾਂਦੀ ਹੈ ਨੂੰ ਖਾਦ ਕਿਹਾ ਜਾਂਦਾ ਹੈ ।

ਖਾਦਾਂ ਨੂੰ ਕੁਦਰਤੀ ਰੂਪ ਵਿੱਚ ਅਤੇ ਕਾਰਖ਼ਾਨਿਆਂ ਵਿਚ ਰਸਾਇਣ ਖਾਦਾਂ ਦੇ ਰੂਪ ਵਿਚ ਤਿਆਰ ਕੀਤਾ ਜਾਂਦਾ ਹੈ । ਉਦਾਹਰਨ-ਰੂੜੀ ਖਾਦ, ਯੂਰੀਆ ਆਦਿ ।

ਪ੍ਰਸ਼ਨ 2.
ਰਸਾਇਣਿਕ ਖਾਦਾਂ ਕੀ ਹੁੰਦੀਆਂ ਹਨ ?
ਉੱਤਰ-
ਰਸਾਇਣਿਕ ਖਾਦਾਂ ਪੌਦਿਆਂ ਦੇ ਲਈ ਖੁਰਾਕੀ ਤੱਤ ਪ੍ਰਦਾਨ ਕਰਦੀਆਂ ਹਨ ਅਤੇ ਇਹਨਾਂ ਨੂੰ ਕਾਰਖ਼ਾਨਿਆਂ ਵਿਚ ਤਿਆਰ ਕੀਤਾ ਜਾਂਦਾ ਹੈ । ਮੁੱਖ ਤੌਰ ਤੇ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵਾਲੀਆਂ ਖਾਦਾਂ ਦੀ ਵਧੇਰੇ ਲੋੜ ਪੈਂਦੀ ਹੈ । ਇਹ ਤੱਤ ਯੂਰੀਆ, ਡੀ. ਏ. ਪੀ., ਐੱਨ. ਪੀ. ਕੇ, ਮਿਊਰੇਟ ਆਫ਼ ਪੋਟਾਸ਼ ਆਦਿ ਖਾਦਾਂ ਤੋਂ ਪ੍ਰਾਪਤ ਹੁੰਦੇ ਹਨ । ਆਮ ਕਰਕੇ ਇਹ ਰਸਾਇਣਿਕ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੁੰਦੀਆਂ ਹਨ ਤੇ ਇਸ ਲਈ ਪੌਦਿਆਂ ਨੂੰ ਸੌਖਿਆਂ ਉਪਲੱਬਧ ਹੋ ਜਾਂਦੀਆਂ ਹਨ । ਹਰੀ ਕ੍ਰਾਂਤੀ ਤੋਂ ਬਾਅਦ ਇਹਨਾਂ ਖਾਦਾਂ ਦੀ ਮੰਗ ਬਹੁਤ ਵੱਧ ਗਈ ਹੈ ।

ਪ੍ਰਸ਼ਨ 3.
ਰਸਾਇਣਿਕ ਖਾਦਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਰਸਾਇਣਿਕ ਖਾਦਾਂ ਦੀ ਸਹਾਇਤਾ ਨਾਲ ਜਿੱਥੇ ਉਪਜ ਵਿਚ ਵਾਧਾ ਹੁੰਦਾ ਹੈ ਉੱਥੇ ਇਹਨਾਂ ਦੀ ਵਰਤੋਂ ਦੇ ਹਾਨੀਕਾਰਕ ਪ੍ਰਭਾਵ ਵੀ ਹੁੰਦੇ ਹਨ । ਇਹਨਾਂ ਦੀ ਵਰਤੋਂ ਮਿੱਟੀ ਦੀ ਪਰਖ ਕਰਨ ਤੋਂ ਬਾਅਦ ਲੋੜ ਅਨੁਸਾਰ ਤੇ ਸਿਰਫ ਘਾਟ ਵਾਲੇ ਤੱਤਾਂ ਵਾਲੀਆਂ ਖਾਦਾਂ ਹੀ ਵਰਤਣੀਆਂ ਚਾਹੀਦੀਆਂ ਹਨ । ਜੇ ਖਾਦਾਂ ਦੀ ਬੇਲੋੜੀ ਤੇ ਬੇਸਮਝੀ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਹਾਨੀਕਾਰਕ ਸਿੱਧ ਹੁੰਦੀਆਂ ਹਨ ।

ਨਾਈਟ੍ਰੋਜਨ ਵਾਲੀਆਂ ਖਾਦਾਂ ਦੀ ਵਧੇਰੇ ਵਰਤੋਂ ਨਾਲ ਜ਼ਮੀਨ ਵਿਚ ਖਾਰਾ ਮਾਦਾ ਵੱਧ ਜਾਂਦਾ ਹੈ ।
ਇਹ ਖਾਦਾਂ ਪਾਣੀ ਵਿਚ ਘੁਲਣਸ਼ੀਲ ਹੋਣ ਕਾਰਨ ਪਾਣੀ ਨਾਲ ਘੁਲ ਕੇ ਧਰਤੀ ਦੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਦੀਆਂ ਹਨ ।
ਇਹਨਾਂ ਦੀ ਬੇਲੋੜੀ ਵਰਤੋਂ ਨਾਲ ਪੈਸੇ ਦੀ ਵੀ ਬਰਬਾਦੀ ਹੁੰਦੀ ਹੈ । ਫ਼ਸਲਾਂ ਵਿਚ ਇਹ ਤੱਤ ਵੱਧ ਜਾਂਦੇ ਹਨ ਤੇ ਮਨੁੱਖ ਦੇ ਸਰੀਰ ਵਿਚ ਵੀ ਪ੍ਰਵੇਸ਼ ਕਰ ਜਾਂਦੇ ਹਨ ।

ਪ੍ਰਸ਼ਨ 4.
ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮਿੱਟੀ ਦੀ ਭੂਮਿਕਾ ਫ਼ਸਲ ਉਗਣ ਵਿਚ ਬਹੁਤ ਮਹੱਤਵਪੂਰਨ ਤੇ ਸਭ ਤੋਂ ਵੱਧ ਹੈ । ਜੇ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਹੋਵੇਗੀ ਤਾਂ ਹੀ ਫ਼ਸਲ ਵਧੀਆ ਹੋਵੇਗੀ ਤੇ ਝਾੜ ਵੀ ਵੱਧ ਮਿਲੇਗਾ । ਇੱਕੋ ਖੇਤ ਵਿਚ ਵਾਰ-ਵਾਰ ਇੱਕੋ ਤਰ੍ਹਾਂ ਦੀਆਂ ਫ਼ਸਲਾਂ ਪ੍ਰਾਪਤ ਕਰਨ ਨਾਲ ਇਸ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਇਸ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਖੇਤ ਵਿਚ ਫ਼ਸਲ ਚੱਕਰ ਬਦਲਦੇ ਰਹਿਣਾ ਚਾਹੀਦਾ ਹੈ । ਖੇਤ ਵਿਚ ਮੱਲੜ ਦੀ ਮਾਤਰਾ ਵਧਾਉਣ ਲਈ ਰੂੜੀ ਖਾਦ, ਗੰਡੋਇਆ ਦੀ ਖਾਦ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਤੋਂ ਬਾਅਦ ਤੱਤਾਂ ਦੀ ਘਾਟ ਅਨੁਸਾਰ ਤੇ ਲੋੜੀਂਦੀ ਮਾਤਰਾ ਵਿਚ ਕਰਨੀ ਚਾਹੀਦੀ ਹੈ । ਰਸਾਇਣਿਕ ਤੇ ਕੁਦਰਤੀ ਖਾਦਾਂ ਦਾ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 5.
ਰੂੜੀ ਦੀ ਖਾਦ ਦੀ ਮਹੱਤਤਾ ਬਾਰੇ ਦੱਸੋ ।
ਉੱਤਰ-
ਪਸ਼ੂਆਂ ਦੇ ਗੋਬਰ, ਪਿਸ਼ਾਬ ਅਤੇ ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਸੰਭਾਲ ਕੇ ਗਲਣ-ਸੜਨ ਲਈ ਛੱਡ ਦਿੱਤਾ ਜਾਂਦਾ ਹੈ । ਜਦੋਂ ਇਹ ਚੰਗੀ ਤਰ੍ਹਾਂ ਨਾਲ ਗਲ ਸੜ ਜਾਂਦਾ ਹੈ ਤਾਂ ਇਸ ਨੂੰ ਰੂੜੀ ਖਾਦ ਕਿਹਾ ਜਾਂਦਾ ਹੈ । ਰੂੜੀ ਖਾਦ ਖੇਤਾਂ ਵਿਚ ਜੈਵਿਕ ਮਾਦਾ ਵਿਚ ਵਾਧਾ ਕਰਦੀ ਹੈ ਤੇ ਇਸ ਵਿਚ ਉਹ ਸਾਰੇ ਜ਼ਰੂਰੀ ਤੱਤ ਹੁੰਦੇ ਹਨ ਜੋ ਕਿ ਕਿਸੇ ਫ਼ਸਲ ਲਈ ਜ਼ਰੂਰੀ ਹੁੰਦੇ ਹਨ । ਇਸ ਦੀ ਵਰਤੋਂ ਨਾਲ ਜ਼ਮੀਨ ਦੇ ਭੌਤਿਕ ਗੁਣਾਂ ਵਿਚ ਚੰਗਾ ਅਸਰ ਦੇਖਣ ਨੂੰ
ਮਿਲਦਾ ਹੈ । 100 ਕਿਲੋ ਰੂੜੀ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1\(\frac{1}{2}\) ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ ਤੇ ਪੋਟਾਸ਼ ਤੱਤ ਅਤੇ ਹੋਰ ਲੋੜੀਂਦੇ ਤੱਤ ਵੀ ਹੁੰਦੇ ਹਨ ।

PSEB 6th Class Agriculture Solutions Chapter 5 ਖਾਦਾਂ

PSEB 6th Class Agriculture Guide ਖਾਦਾਂ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੌਦਿਆਂ ਨੂੰ ਕਿੰਨੇ ਖੁਰਾਕੀ ਤੱਤਾਂ ਦੀ ਲੋੜ ਹੈ ?
(i) 10
(ii) 17
(iii) 20
(iv) 25.
ਉੱਤਰ-
(ii) 17.

ਪ੍ਰਸ਼ਨ 2.
ਹਰੀ ਖਾਦ ਲਈ ਵਰਤੀ ਜਾਂਦੀ ਫ਼ਸਲ ਹੈ ?
(i) ਚੈੱਚਾ
(ii) ਕਣਕ
(iii) ਝੋਨਾ
(iv) ਕੋਈ ਨਹੀਂ ।
ਉੱਤਰ-
( i) ਚੈੱਚਾ ।

ਪ੍ਰਸ਼ਨ 3.
ਫਾਸਫੋਰਸ ਤੱਤ ਵਾਲੀ ਖਾਦ ਹੈ-
(i) ਯੂਰੀਆ
(ii) ਮਿਊਰੇਟ ਆਫ਼ ਪੋਟਾਸ਼
(iii) ਜਿੰਕ ਕਾਰਬੋਨੇਟ .
(iv) ਕੋਈ ਨਹੀਂ ।
ਉੱਤਰ-
(iv) ਕੋਈ ਨਹੀਂ ।

ਪ੍ਰਸ਼ਨ 4.
ਯੂਰੀਆ ਵਿਚ ਕਿੰਨੇ ਪ੍ਰਤੀਸ਼ਤ ਨਾਈਟ੍ਰੋਜਨ ਹੁੰਦੀ ਹੈ ?
(i) 50%
(ii) 46%
(iii) 70%
(iv) 16%.
ਉੱਤਰ-
(ii) 46% ।

ਖ਼ਾਲੀ ਥਾਂ ਭਰੋ-

(i) ਮਿਉਰੇਟ ਆਫ਼ ਪੋਟਾਸ਼ ਵਿਚ ਪੋਟਾਸ਼ ਤੱਤ …………………… ਪ੍ਰਤੀਸ਼ਤ ਹੁੰਦਾ ਹੈ ।
ਉੱਤਰ-
60%

(ii) ਨਾਈਟ੍ਰੋਜਨ ਖਾਦ ਵੀ ਵੱਧ ਮਾਤਰਾ ਵਿਚ ਵਰਤੋਂ ਨਾਲ ਜ਼ਮੀਨ ਵਿਚ ………………………… ਮਾਣ ਵੱਧ ਜਾਂਦਾ ਹੈ ।
ਉੱਤਰ-
ਖਾਰਾ

PSEB 6th Class Agriculture Solutions Chapter 5 ਖਾਦਾਂ

(iii) ਫਾਸਫੋਰਸ ਖਾਦਾਂ …………………… ਨਾਂ ਦੇ ਖਣਿਜ ਪਦਾਰਥ ਤੋਂ ਬਣਦੀਆਂ ਹਨ ।
ਉੱਤਰ-
ਰਾਕ ਫਾਸਫੇਟ

(iv) ਡੀ.ਏ.ਪੀ. ਵਿਚ ………………….. ਤੱਤ ਹੁੰਦਾ ਹੈ ।
ਉੱਤਰ-
ਫਾਸਫੋਰਸ

ਠੀਕ/ਗਲਤ

(i) ਖਾਦਾਂ 10 ਪ੍ਰਕਾਰ ਦੀਆਂ ਹੁੰਦੀਆਂ ਹਨ ।
(ii) ਹਵਾ ਵਿੱਚ 78% ਨਾਈਟ੍ਰੋਜਨ ਗੈਸ ਦੇ ਰੂਪ ਵਿਚ ਹੈ ।
(iii) ਮਿਉਰੇਟ ਆਫ਼ ਪੋਟਾਸ਼ ਵਿੱਚ 60% ਪੋਟਾਸ਼ ਤੱਤ ਹੈ ।
ਉੱਤਰ-
(i) ਗ਼ਲਤ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਜੈਵਿਕ ਖਾਦ ਦੀ ਉਦਾਹਰਣ ਦਿਓ ।
ਉੱਤਰ-
ਰੂੜੀ ਖਾਦ ।

ਪ੍ਰਸ਼ਨ 2.
ਰੂੜੀ ਖਾਦ ਦੇ 100 ਕਿਲੋਗਰਾਮ ਵਿਚ ਕਿੰਨੀ ਨਾਈਟ੍ਰੋਜਨ ਹੁੰਦੀ ਹੈ ?
ਉੱਤਰ-
1 ਕਿਲੋ ਯੂਰੀਆ ਦੇ ਬਰਾਬਰ ।

ਪ੍ਰਸ਼ਨ 3.
ਰੂੜੀ ਖਾਦ ਦੇ 100 ਕਿਲੋਗਰਾਮ ਵਿਚ ਕਿੰਨੀ ਫਾਸਫੋਰਸ ਹੁੰਦੀ ਹੈ ?
ਉੱਤਰ-
1\(\frac{1}{2}\) ਕਿਲੋ ਸੁਪਰਫਾਸਫੇਟ ਦੇ ਬਰਾਬਰ ।

ਪ੍ਰਸ਼ਨ 4.
ਜੰਤਰ ਦੀ ਫ਼ਸਲ ਨੂੰ ਖੇਤ ਵਿਚ ਵਾਹੁਣ ਨੂੰ ਕੀ ਕਹਿੰਦੇ ਹਨ ?
ਉੱਤਰ-
ਹਰੀ ਖਾਦ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 5.
ਪੋਟਾਸ਼ ਤੱਤ ਦੀ ਪ੍ਰਾਪਤੀ ਲਈ ਕਿਹੜੀ ਰਸਾਇਣਿਕ ਖਾਦ ਵਰਤੀ ਜਾਂਦੀ ਹੈ ?
ਉੱਤਰ-
ਮਿਊਰੇਟ ਆਫ਼ ਪੋਟਾਸ਼ ।

ਪ੍ਰਸ਼ਨ 6.
ਮਿਊਰੇਟ ਆਫ ਪੋਟਾਸ਼ ਵਿਚ ਕਿੰਨਾ ਪੋਟਾਸ਼ ਤੱਤ ਹੁੰਦਾ ਹੈ ?
ਉੱਤਰ-
60% ।

ਪ੍ਰਸ਼ਨ 7.
ਪੰਜਾਬ ਵਿਚ ਕਿੰਨੀਆਂ ਜ਼ਮੀਨਾਂ ਵਿਚ ਪੋਟਾਸ਼ ਤੱਤ ਦੀ ਘਾਟ ਹੈ ?
ਉੱਤਰ-
ਸਿਰਫ਼ 5-10% ਜ਼ਮੀਨਾਂ ਵਿਚ ।

ਪ੍ਰਸ਼ਨ 8.
ਡੀ. ਏ. ਪੀ. ਦਾ ਪੂਰਾ ਨਾਂ ਦੱਸੋ ।
ਉੱਤਰ-
ਡਾਈਅਮੋਨੀਅਮ ਫਾਸਫੇਟ ।

ਪ੍ਰਸ਼ਨ 9.
ਸਿੰਗਲ ਸੁਪਰਫਾਸਫੇਟ ਵਿਚ ਕਿੰਨਾ ਫਾਸਫੋਰਸ ਤੱਤ ਹੁੰਦਾ ਹੈ ?
ਉੱਤਰ-
16% ।

ਪ੍ਰਸ਼ਨ 10.
ਡੀ. ਏ. ਪੀ. ਵਿਚ ਕਿੰਨਾ ਫਾਸਫੋਰਸ ਤੱਤ ਹੁੰਦਾ ਹੈ ?
ਉੱਤਰ-
46% ।

PSEB 6th Class Agriculture Solutions Chapter 5 ਖਾਦਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਦਾਂ ਦੀ ਵਰਤੋਂ ਕਿਸ ਸਮੇਂ ਕੀਤੀ ਜਾਂਦੀ ਹੈ ?
ਉੱਤਰ-
ਕਈ ਖਾਦਾਂ ਦੀ ਵਰਤੋਂ ਬਿਜਾਈ ਤੋਂ ਪਹਿਲਾਂ ਅਤੇ ਕਈ ਖਾਦਾਂ ਦੀ ਵਰਤੋਂ ਬਿਜਾਈ ਤੋਂ ਬਾਅਦ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਹਵਾ ਵਿਚਲੀ ਨਾਈਟ੍ਰੋਜਨ ਨੂੰ ਕਿਹੜੇ ਪੌਦੇ ਵਰਤ ਸਕਦੇ ਹਨ ਤੇ ਕਿਹੜੇ ਨਹੀਂ ?
ਉੱਤਰ-
ਹਵਾ ਵਿਚਲੀ ਨਾਈਟ੍ਰੋਜਨ ਗੈਸ ਨੂੰ ਫਲੀਦਾਰ ਫ਼ਸਲਾਂ ਪ੍ਰਾਪਤ ਕਰ ਸਕਦੀਆਂ ਤੇ ਦੂਸਰੇ ਦੇ ਪ੍ਰਾਪਤ ਨਹੀਂ ਕਰ ਸਕਦੇ ।

ਪ੍ਰਸ਼ਨ 3.
ਪੌਦਿਆਂ ਲਈ ਪੋਟਾਸ਼ ਤੱਤ ਦੀ ਲੋੜ ਬਾਰੇ ਦੱਸੋ ।
ਉੱਤਰ-
ਪੌਦਿਆਂ ਨੂੰ ਵੱਧਣ-ਫੁੱਲਣ ਲਈ ਪੋਟਾਸ਼ ਤੱਤ ਦੀ ਉੱਨੀ ਹੀ ਮਾਤਰਾ ਵਿਚ ਲੋੜ ਹੁੰਦੀ ਹੈ, ਜਿੰਨੀ ਕਿ ਨਾਈਟ੍ਰੋਜਨ ਤੱਤ ਦੀ । ਪਰ ਪੰਜਾਬ ਦੀਆਂ ਜ਼ਮੀਨਾਂ ਵਿਚ ਆਮ ਕਰਕੇ ਇਸ ਤੱਤ ਦੀ ਕਾਫ਼ੀ ਮਾਤਰਾ ਹੈ ਸਿਰਫ਼ 5-10% ਜ਼ਮੀਨਾਂ ਵਿਚ ਹੀ ਇਸ ਦੀ ਘਾਟ ਹੈ ।

ਪ੍ਰਸ਼ਨ 4.
ਪੋਟਾਸ਼ ਤੱਤ ਦੀ ਕਿਹੜੀ ਫ਼ਸਲ ਲਈ ਵਧੇਰੇ ਲੋੜ ਹੈ ? ਇਸ ਨੂੰ ਕਿੱਥੋਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਇਸ ਤੱਤ ਦੀ ਆਲੂ ਦੀ ਫ਼ਸਲ ਲਈ ਵਧੇਰੇ ਲੋੜ ਪੈਂਦੀ ਹੈ । ਇਸ ਨੂੰ ਰਸਾਇਣਿਕ ਖਾਦ ਮਿਊਰੇਟ ਆਫ਼ ਪੋਟਾਸ਼ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਪਰ ਇਸ ਦੀ ਕੁੱਝ ਮਾਤਰਾ ਰੂੜੀ ਖਾਦ ਵਿਚ ਹੁੰਦੀ ਹੈ ।

ਪ੍ਰਸ਼ਨ 5.
ਖਾਦ ਕਿਸ ਨੂੰ ਆਖਦੇ ਹਨ ?
ਉੱਤਰ-
ਜ਼ਮੀਨ ਵਿਚ ਪੌਦਿਆ ਦੇ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਜਿਸ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਖਾਦ ਕਹਿੰਦੇ ਹਨ ।

ਪ੍ਰਸ਼ਨ 6.
ਰਸਾਇਣਿਕ ਖਾਦ ਤੋਂ ਕੀ ਭਾਵ ਹੈ ?
ਉੱਤਰ-
ਇਹ ਉਹ ਖਾਦਾਂ ਹਨ ਜਿਹਨਾਂ ਨੂੰ ਫੈਕਟਰੀਆਂ ਵਿਚ ਬਣਾਇਆ ਜਾਂਦਾ ਹੈ । ਇਹ ਰਸਾਇਣਾਂ ਤੋਂ ਬਣਦੀਆਂ ਹਨ, ਜਿਵੇਂ-ਯੂਰੀਆ, ਜ਼ਿੰਕ ਸਲਫੇਟ ਆਦਿ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 7.
ਨਾਈਟ੍ਰੋਜਨ ਦੀ ਘਾਟ ਦਾ ਪੌਦਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਨਾਈਟ੍ਰੋਜਨ ਦੀ ਘਾਟ ਨਾਲ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ । ਬਾਅਦ ਵਿਚ ਇਹ ਪੀਲਾਪਣ ਹੌਲੀ-ਹੌਲੀ ਉੱਪਰ ਵਲ ਨੂੰ ਵੱਧਣ ਲਗਦਾ ਹੈ । ਵੱਧ-ਘੱਟ ਹੋਵੇ ਤਾਂ ਸਾਰਾ ਪੌਦਾ ਪੀਲਾ ਹੋ ਜਾਂਦਾ ਹੈ ।

ਪ੍ਰਸ਼ਨ 8.
ਡਾਇਆ ਕਿਸ ਖਾਦ ਨੂੰ ਆਖਦੇ ਹਨ ? ਇਸ ਦਾ ਖ਼ੁਰਾਕੀ ਤੱਤ ਦੱਸੋ ।
ਉੱਤਰ-
ਡਾਈਅਮੋਨੀਅਮ ਫਾਸਫੇਟ ਖਾਦ ਨੂੰ ਡਾਇਆ ਕਿਹਾ ਜਾਂਦਾ ਹੈ । ਇਸ ਦੇ 100 ਕਿਲੋਗ੍ਰਾਮ ਵਿਚ 46 ਕਿਲੋਗ੍ਰਾਮ ਫਾਸਫੋਰਸ ਹੁੰਦੀ ਹੈ ।

ਪ੍ਰਸ਼ਨ 9.
ਪੰਜਾਬ ਵਿਚ ਪੋਟਾਸ਼ ਖਾਦਾਂ ਦੀ ਲੋੜ ਕਿਉਂ ਨਹੀਂ ਪੈਂਦੀ ?
ਉੱਤਰ-
ਪੰਜਾਬ ਦੀਆਂ ਜ਼ਮੀਨਾਂ ਵਿਚ ਇਹ ਤੱਤ ਵੱਧ ਮਾਤਰਾ ਵਿਚ ਮੌਜੂਦ ਹੈ । ਇਸ ਲਈ | ਇਸ ਦੀਆਂ ਖਾਦਾਂ ਦੀ ਲੋੜ ਘੱਟ ਪੈਂਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਖਾਦਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੁਦਰਤੀ ਖਾਦਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ । ਇਹਨਾਂ ਨੂੰ ਜੈਵਿਕ ਮਾਦੇ ਤੋਂ ਤਿਆਰ ਕੀਤਾ ਜਾਂਦਾ ਹੈ । ਇਹ ਖਾਦਾਂ ਹਨ-ਰੂੜੀ ਖਾਦ, ਗੰਡੋਇਆ ਖਾਦ, ਹਰੀ ਖਾਦ ਆਦਿ ।

ਪਸ਼ੂਆਂ ਦੇ ਗੋਬਰ, ਪਿਸ਼ਾਬ, ਪਰਾਲੀ ਆਦਿ ਨੂੰ ਤਕਨੀਕੀ ਢੰਗ ਨਾਲ ਗਲਣ ਸੜਣ ਲਈ ਕੁੱਝ ਦਿਨਾਂ ਲਈ ਛੱਡ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਰੂੜੀ ਖਾਦ ਤਿਆਰ ਹੁੰਦੀ ਹੈ । ਇਸ ਤਰ੍ਹਾਂ ਪੌਦਿਆਂ ਦੀ ਰਹਿੰਦ ਖੂੰਹਦ ਅਤੇ ਗੋਬਰ ਵਿਚ ਗੰਡੋਇਆਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਕੁੱਝ । ਦਿਨਾਂ ਬਾਅਦ ਗੰਡੋਇਆ ਖਾਦ ਬਣ ਜਾਂਦੀ ਹੈ । ਬੈਂਚਾ/ਜੰਤਰ ਆਦਿ ਦੀ ਫ਼ਸਲ ਨੂੰ ਖੇਤਾਂ ਵਿਚ ਉਗਾ ਕੇ ਤੇ ਇਹਨਾਂ ਨੂੰ ਹਰੀ ਅਵਸਥਾ ਵਿਚ ਹੀ ਵਾਹ ਦਿੱਤਾ ਜਾਂਦਾ ਹੈ । ਇਸ ਨੂੰ ਹਰੀ ਖਾਦ ਕਹਿੰਦੇ ਹਨ ।

ਕੁਦਰਤੀ ਖਾਦਾਂ ਵਿਚ ਵੀ ਪੌਦਿਆਂ ਲਈ ਜ਼ਰੂਰੀ ਖੁਰਾਕੀ ਤੱਤ ਹੁੰਦੇ ਹਨ ਤੇ ਇਹਨਾਂ ਦੀ । ਵਰਤੋਂ ਜ਼ਮੀਨ ਵਿਚ ਜੈਵਿਕ ਮਾਦਾ ਵਧਾਉਣ ਵਿਚ ਸਹਾਇਕ ਹੁੰਦੀ ਹੈ । ਇਹ ਜ਼ਮੀਨ ਵਿਚ ਮਿੱਟੀ ਦੇ ਕਣਾਂ ਦੀ ਜੁੜਨ ਸ਼ਕਤੀ ਅਤੇ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ਵਧਾਉਂਦੀ ਹੈ ।

ਪ੍ਰਸ਼ਨ 2.
ਖਾਦ ਤੋਂ ਕੀ ਭਾਵ ਹੈ ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਪਰਿਭਾਸ਼ਾ ਦਿਓ ।
ਉੱਤਰ-
ਖਾਦਾਂ, ਉਹ ਪਦਾਰਥ ਹਨ ਜਿਹਨਾਂ ਤੋਂ ਪੌਦੇ ਆਪਣੇ ਲੋੜੀਂਦੇ ਖ਼ੁਰਾਕੀ ਤੱਤ ਪ੍ਰਾਪਤ ਕਰਦੇ ਹਨ । ਇਹ ਦੋ ਕਿਸਮ ਦੀਆਂ ਹੁੰਦੀਆਂ ਹਨ-
(i) ਜੀਵਿਕ ਖਾਦਾਂ
(ii) ਰਸਾਇਣਿਕ ਖਾਦਾਂ ।

(i) ਜੀਵਿਕ ਖਾਦਾਂ – ਇਹ ਉਹ ਖਾਦਾਂ ਹਨ, ਜਿਹੜੀਆਂ ਜੀਵਾਂ ਦੀ ਹਰ ਤਰ੍ਹਾਂ ਦੀ ਰਹਿੰਦ ਖੂੰਹਦ ਤੋਂ ਬਣਾਈਆਂ ਜਾਂਦੀਆਂ ਹਨ । ਇਸ ਨੂੰ ਫ਼ਸਲਾਂ ਅਤੇ ਸਬਜ਼ੀਆਂ ਦੀ ਰਹਿੰਦ-ਖੂੰਹਦ ਜਾਂ ਪਸ਼ੂਆਂ ਦੇ ਮਲ-ਮੂਤਰ ਤੋਂ ਤਿਆਰ ਕੀਤਾ ਜਾਂਦਾ ਹੈ, ਜਿਵੇਂ ਰੂੜੀ ਖਾਦ ਜਾਂ ਫਿਰ ਫ਼ਸਲਾਂ ਨੂੰ ਉਗਾ ਕੇ ਫੁੱਲ ਆਉਣ ਤੋਂ ਪਹਿਲਾਂ ਹੀ ਉਸ ਨੂੰ ਜ਼ਮੀਨ ਵਿਚ ਦਬਾ ਕੇ ਹਰੀ ਖਾਦ ਵਜੋਂ ਵਰਤਿਆ ਜਾਂਦਾ ਹੈ ।

(ii) ਰਸਾਇਣਿਕ ਖਾਦਾਂ – ਇਹ ਖਾਦਾਂ ਨੂੰ ਫੈਕਟਰੀਆਂ ਵਿਚ ਵੱਖ-ਵੱਖ ਰਸਾਇਣਾਂ ਤੋਂ ਬਣਾਇਆ ਜਾਂਦਾ ਹੈ; ਜਿਵੇਂ-ਯੂਰੀਆ, ਡਾਇਆ, ਸੁਪਰ ਫਾਸਫੇਟ, ਮਿਊਰੇਟ ਆਫ਼ ਪੋਟਾਸ਼, ਜ਼ਿੰਕ ਸਲਫੇਟ ਆਦਿ ।

ਪ੍ਰਸ਼ਨ 3.
ਰੂੜੀ ਖਾਦ ਤੋਂ ਕੀ ਭਾਵ ਹੈ ? ਇਸ ਦੇ ਪੌਦਿਆਂ ਨੂੰ ਕੀ ਲਾਭ ਹਨ ?
ਉੱਤਰ-
ਇਹ ਖਾਦ ਸਬਜ਼ੀਆਂ ਦੀ ਰਹਿੰਦ-ਖੂੰਹਦ, ਪਸ਼ੂਆਂ ਦੇ ਮਲ ਮੂਤਰ, ਹੋਰ ਕਈ ਤਰ੍ਹਾਂ ਦੀ ਜੀਵਕ ਰਹਿੰਦ ਖੂੰਹਦ ਨੂੰ ਟੋਇਆਂ ਵਿਚ ਗਾਲ-ਸਾੜ ਕੇ ਬਣਾਈ ਜਾਂਦੀ ਹੈ । ਇਹ ਬਹੁਤ ਹੀ ਗੁਣਕਾਰੀ ਖਾਦ ਹੈ ਅਤੇ ਇਸ ਵਿਚ ਬੂਟੇ ਦੇ ਵਾਧੇ ਲਈ ਲੋੜੀਂਦੇ ਲਗਪਗ ਸਾਰੇ ਤੱਤ ਮੌਜੂਦ ਹੁੰਦੇ ਹਨ । ਇਸ ਖਾਦ ਦਾ ਖ਼ੁਰਾਕੀ ਤੱਤਾਂ ਤੋਂ ਇਲਾਵਾ ਜ਼ਮੀਨ ਦੀਆਂ ਭੌਤਿਕ ਵਿਸ਼ੇਸ਼ਤਾਈਆਂ ਤੇ ਵੀ ਚੰਗਾ ਅਸਰ ਪੈਂਦਾ ਹੈ । ਰੂੜੀ ਦੀ ਖਾਦ ਰੇਤਲੀਆਂ, ਚੀਕਣੀਆਂ, ਕਲਰਾਠੀਆਂ ਆਦਿ ਸਾਰੀਆਂ ਹੀ ਜ਼ਮੀਨਾਂ ਲਈ ਫ਼ਾਇਦੇਮੰਦ ਹੁੰਦੀ ਹੈ । ਇਸ ਦੀ ਵਰਤੋਂ ਨਾਲ ਜ਼ਮੀਨ ਵਿਚ ਹਵਾ ਅਤੇ ਪਾਣੀ ਦੀ ਆਵਾਜਾਈ ਵਧੀਆ ਹੋਣ ਵਿਚ ਮੱਦਦ ਮਿਲਦੀ ਹੈ । ਬੂਟੇ ਦੇ ਵਾਧੇ ਲਈ ਵੀ ਇਹ ਗੁਣਕਾਰੀ ਹੈ । ਇਹ ਖਾਦ ਪੰਜਾਬ ਵਿਚ ਕਾਫ਼ੀ ਮਾਤਰਾ ਵਿਚ ਮਿਲ ਜਾਂਦੀ ਹੈ । ਆਮ ਰੂੜੀ ਦੀ 100 ਕਿਲੋ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ 1.5 ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਤੱਤ ਹੁੰਦਾ ਹੈ । ਇਸ ਤੋਂ ਇਲਾਵਾ ਪੋਟਾਸ਼ ਅਤੇ ਬੂਟੇ ਨੂੰ ਮਿਲਣ ਵਾਲੇ ਬਾਕੀ ਖ਼ੁਰਾਕੀ ਤੱਤ ਵੀ ਹੁੰਦੇ ਹਨ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 4.
ਰੂੜੀ ਖਾਦ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-ਰੂੜੀ ਖਾਦ ਦੀ ਸੰਭਾਲ ਲਈ 1 ਮੀਟਰ ਡੂੰਘਾ, 2 ਮੀਟਰ ਚੌੜਾ ਅਤੇ ਪਸ਼ੂਆਂ ਦੀ ਗਿਣਤੀ ਅਤੇ ਜਗਾ ਦੇ ਹਿਸਾਬ ਨਾਲ 3-4 ਮੀਟਰ ਲੰਬਾ ਟੋਇਆ ਪੁੱਟਿਆ ਜਾਂਦਾ ਹੈ ।ਟੋਏ ਵਿਚ ਇਕ ਪਾਸਿਉਂ ਰੂੜੀ ਦੀ ਖਾਦ ਭਰਨੀ ਸ਼ੁਰੂ ਕਰੋ ਅਤੇ ਟੋਏ ਨੂੰ ਜ਼ਮੀਨ ਤੋਂ 6 ਇੰਚ ਉੱਚਾਈ ਤਕ ਭਰ ਦਿਉ । ਸਾਰਾ ਟੋਆ ਭਰ ਜਾਣ ਤੋਂ ਬਾਅਦ, ਉਸ ਉੱਪਰ 3 ਇੰਚ ਮੋਟੀ ਮਿੱਟੀ ਦੀ ਤਹਿ ਵਿਛਾ ਦਿਓ ! ਟੋਏ ਦੀ ਲੰਬਾਈ ਜਗ੍ਹਾ ਅਨੁਸਾਰ ਵਧਾਈ ਵੀ ਜਾ ਸਕਦੀ ਹੈ । ਰੂੜੀ 3 ਕੁ ਮਹੀਨੇ ਵਿਚ ਵਰਤਣ ਲਈ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ । ਇਸ ਤਰ੍ਹਾਂ ਟੋਏ ਵਿਚ ਰੱਖੀ ਰੂੜੀ ਤੋਂ ਖ਼ੁਰਾਕੀ ਤੱਤਾਂ ਦਾ ਵੀ ਨੁਕਸਾਨ ਨਹੀਂ ਹੁੰਦਾ ਅਤੇ ਜੋ ਨਦੀਨਾਂ ਦੇ ਬੀਜ ਪਸ਼ੂਆਂ ਦੇ ਗੋਹੇ ਜਾਂ ਚਾਰੇ ਨਾਲ ਆਉਂਦੇ ਹਨ, ਉਹਨਾਂ ਦੇ ਉੱਗਣ ਦੀ ਸ਼ਕਤੀ ਵੀ ਖ਼ਤਮ ਹੋ ਜਾਂਦੀ ਹੈ । ਖੇਤ ਵਿਚ ਪਾਈ ਰੂੜੀ ਨਾਲ ਨਦੀਨ ਨਹੀਂ ਉੱਗ ਸਕਦੇ ।

ਪ੍ਰਸ਼ਨ 5.
ਖਾਦਾਂ ਦੀ ਕੀ ਲੋੜ ਹੁੰਦੀ ਹੈ ?
ਉੱਤਰ-
ਹਰ ਜਾਨਦਾਰ ਚੀਜ਼ ਲਈ ਖ਼ੁਰਾਕ ਦੀ ਲੋੜ ਹੁੰਦੀ ਹੈ । ਜਿਸ ਤਰ੍ਹਾਂ ਮਨੁੱਖਾਂ, ਪਸ਼ੂਆਂ ਅਤੇ ਜਾਨਵਰਾਂ ਨੂੰ ਵਧਣ-ਫੁੱਲਣ ਲਈ ਖੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਪੌਦਿਆਂ ਦੇ ਵਾਧੇ ਲਈ ਵੀ ਖ਼ੁਰਾਕ ਦੀ ਲੋੜ ਪੈਂਦੀ ਹੈ । ਪੌਦੇ ਆਪਣੀ ਖੁਰਾਕ ਧਰਤੀ ਵਿਚੋਂ ਲੈਂਦੇ ਹਨ । ਇੱਕੋ ਜ਼ਮੀਨ ਵਿਚੋਂ ਵਾਰ-ਵਾਰ ਫ਼ਸਲਾਂ ਉਗਾਉਣ ਨਾਲ ਜ਼ਮੀਨ ਵਿਚ ਖ਼ੁਰਾਕੀ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਜ਼ਮੀਨ ਤੋਂ ਫ਼ਸਲਾਂ ਨੂੰ ਪੂਰੀ ਖ਼ੁਰਾਕ ਨਹੀਂ ਮਿਲਦੀ । ਇਸ ਲਈ ਜ਼ਮੀਨ ਵਿਚ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਖਾਦਾਂ ਦੀ ਵਰਤੋਂ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 6.
ਨਾਈਟ੍ਰੋਜਨ ਤੱਤ ਦੀ ਪੂਰਤੀ, ਕਮੀ ਅਤੇ ਇਸ ਦੀਆਂ ਖਾਦਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਹਵਾ ਵਿਚ 79% ਨਾਈਟ੍ਰੋਜਨ, ਗੈਸ ਦੇ ਰੂਪ ਵਿਚ ਹੁੰਦੀ ਹੈ । ਇਸ ਨੂੰ ਸਿਰਫ਼ ਫਲੀਦਾਰ ਫ਼ਸਲਾਂ ਹੀ ਸਿੱਧੇ ਤੌਰ ‘ਤੇ ਹੋਵਾ ਵਿਚੋਂ ਆਪਣੀ ਲੋੜ ਅਨੁਸਾਰ ਪ੍ਰਾਪਤ ਕਰ ਸਕਦੀਆਂ ਹਨ ਹੋਰ ਫ਼ਸਲਾਂ ਨਹੀਂ । ਹਵਾ ਵਿਚਲੀ ਨਾਈਟ੍ਰੋਜਨ ਗੈਸ ਤੋਂ ਹੀ ਰਸਾਇਣਿਕ ਖਾਦਾਂ ਬਣਾਈਆਂ ਜਾਂਦੀਆਂ ਹਨ, ਜਿਵੇਂ ਕਿ ਯੂਰੀਆ | ਹਵਾ ਵਿਚੋਂ ਨਾਈਟ੍ਰੋਜਨ ਅਤੇ ਤਰਲ ਪਦਾਰਥਾਂ ਵਿਚੋਂ ਹਾਈਡਰੋਜਨ ਅਤੇ ਕਾਰਬਨ ਲੈ ਕੇ ਇਹਨਾਂ ਦੇ ਸੁਮੇਲ ਨਾਲ ਯੂਰੀਆ ਖਾਦ ਬਣਾਈ ਜਾਂਦੀ ਹੈ । ਯੂਰੀਆ ਵਿਚ 46% ਨਾਈਟ੍ਰੋਜਨ ਹੁੰਦੀ ਹੈ, ਭਾਵ 100 ਕਿਲੋਗ੍ਰਾਮ ਯੂਰੀਆ ਵਿਚ 46 ਕਿਲੋਗਰਾਮ ਵਾਲਾ ਤੱਤ ਨਾਈਟ੍ਰੋਜਨ ਹੈ ।

ਇਹ ਤੱਤ ਪੌਦਿਆਂ ਲਈ ਬਹੁਤ ਜ਼ਰੂਰੀ ਹੈ । ਇਸ ਦੀ ਘਾਟ ਨਾਲ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਫਿਰ ਇਹ ਪੀਲਾਪਨ ਹੌਲੀ-ਹੌਲੀ ਉੱਪਰ ਵੱਲ ਵੱਧਣਾ ਸ਼ੁਰੂ ਹੋ ਜਾਂਦਾ ਹੈ । ਜੇਕਰ ਫ਼ਸਲ ਵਿਚ ਇਸ ਤੱਤ ਦੀ ਘਾਟ ਵੱਧ ਹੋਵੇ, ਤਾਂ ਸਾਰਾ ਪੌਦਾ ਪੀਲਾ ਪੈ ਜਾਂਦਾ ਹੈ ।

ਪ੍ਰਸ਼ਨ 7.
ਪੌਦੇ ਫਾਸਫੋਰਸ ਤੱਤ ਕਿੱਥੋਂ ਪ੍ਰਾਪਤ ਕਰਦੇ ਹਨ ? ਇਸ ਦੀਆਂ ਖਾਦਾਂ ਬਾਰੇ ਦੱਸੋ ।
ਉੱਤਰ-
ਇਹ ਪੌਦਿਆਂ ਲਈ ਦੂਜਾ ਮਹੱਤਵਪੂਰਨ ਖ਼ੁਰਾਕੀ ਤੱਤ ਹੈ । ਇਸ ਦੀ ਘਾਟ ਦਾ ਹਾੜ੍ਹੀ ਦੀਆਂ ਫ਼ਸਲਾਂ ਉੱਤੇ ਬਹੁਤ ਜ਼ਿਆਦਾ ਅਸਰ ਹੁੰਦਾ ਹੈ । ਇਹ ਤੱਤ ਖਾਨਾਂ ਵਿਚ ਰਾਕ ਫਾਸਫੇਟ ਨਾਂ ਦੇ ਖਣਿਜ ਪਦਾਰਥ ਤੋਂ ਲਿਆ ਜਾਂਦਾ ਹੈ । ਇਸ ਨੂੰ ਸਾਫ਼ ਕਰਕੇ ਨਾਈਟ੍ਰੋਜਨ ਨਾਲ ਰਲਾ ਕੇ ਡਾਈਅਮੋਨੀਅਮ ਫਾਸਫੇਟ ਖਾਦ ਬਣਾਈ ਜਾਂਦੀ ਹੈ, ਜਿਸ ਨੂੰ ਡਾਇਆ ਵੀ ਕਿਹਾ ਜਾਂਦਾ ਹੈ, 100 ਕਿਲੋਗਰਾਮ ਡਾਈਅਮੋਨੀਅਮ ਫਾਸਫੇਟ ਖਾਦ ਵਿਚ 46 ਕਿਲੋਗਰਾਮ ਫਾਸਫੋਰਸ ਤੱਤ ਹੁੰਦਾ ਹੈ ।

ਪ੍ਰਸ਼ਨ 8.
ਪੋਟਾਸ਼ ਤੱਤ ਬਾਰੇ ਜਾਣਕਾਰੀ ਦਿਓ ।
ਉੱਤਰ-
ਬੂਟੇ ਦੇ ਵਧਣ-ਫੁੱਲਣ ਲਈ ਪੋਟਾਸ਼ ਤੱਤ ਵੀ ਬਹੁਤ ਜ਼ਰੂਰੀ ਹੈ । ਇਸ ਨੂੰ ਬੂਟੇ ਓਨੀ ਹੀ ਮਾਤਰਾ ਵਿਚ ਲੈਂਦੇ ਹਨ, ਜਿੰਨੀ ਮਾਤਰਾ ਵਿਚ ਨਾਈਟ੍ਰੋਜਨ | ਪਰ ਪੰਜਾਬ ਦੀਆਂ ਜ਼ਮੀਨਾਂ ਵਿਚ ਇਹ ਤੱਤ ਕਾਫ਼ੀ ਮਾਤਰਾ ਵਿਚ ਹੈ, ਇਸ ਲਈ ਸਾਨੂੰ ਇਹ ਖ਼ਾਦ ਵਰਤਣ ਦੀ ਆਮ ਤੌਰ ‘ਤੇ ਲੋੜ ਨਹੀਂ ਪੈਂਦੀ । ਪੰਜਾਬ ਵਿਚ ਸਿਰਫ਼ 5-10% ਜ਼ਮੀਨਾਂ ਹੀ ਅਜਿਹੀਆਂ ਹਨ, ਜਿਨ੍ਹਾਂ ਵਿਚ ਇਸ ਤੱਤ ਦੀ ਜ਼ਰੂਰਤ ਹੋ ਸਕਦੀ ਹੈ । ਇਹ ਤੱਤ ਖ਼ਾਸ ਕਰਕੇ ਆਲੂ ਦੀ ਫ਼ਸਲ ਲਈ ਹੀ ਵਰਤਿਆ ਜਾਂਦਾ ਹੈ । ਇਸ ਤੱਤ ਨੂੰ ਮਿਉਰਿਟ ਆਫ਼ ਪੋਟਾਸ਼ ਨਾਂ ਦੀ ਖ਼ਾਦ ਤੋਂ ਪ੍ਰਾਪਤ ਕੀਤਾ ਜਾਂਦਾ। ਹੈ ਅਤੇ ਇਹ ਖ਼ਾਦ ਸਾਰੀ ਦੀ ਸਾਰੀ ਬਾਹਰਲੇ ਮੁਲਕਾਂ ਵਿਚੋਂ ਮੰਗਵਾਈ ਜਾਂਦੀ ਹੈ । ਇਸ ਖ਼ਾਦ ਵਿਚ ਪੋਟਾਸ਼ ਤੱਤ 60% ਹੁੰਦਾ ਹੈ ।

PSEB 6th Class Agriculture Solutions Chapter 5 ਖਾਦਾਂ

ਪ੍ਰਸ਼ਨ 9.
ਨਾਈਟ੍ਰੋਜਨ ਦੀ ਘਾਟ ਕਾਰਨ ਪੌਦਿਆਂ ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਨਾਈਟ੍ਰੋਜਨ ਇੱਕ ਬਹੁਤ ਜ਼ਰੂਰੀ ਤੱਤ ਹੈ ਜੋ ਕਿ ਹਵਾ ਵਿਚ ਲਗਭਗ 78% ਹੁੰਦਾ ਹੈ । ਇਸ ਦੀ ਵਰਤੋਂ ਸਾਰੇ ਪੌਦਿਆਂ ਲਈ ਲੋੜੀਂਦੀ ਹੈ । ਇਸ ਦੀ ਘਾਟ ਕਾਰਨ ਪੌਦਿਆਂ ਤੇ ਕਈ ਮਾੜੇ ਅਸਰ ਦੇਖਣ ਨੂੰ ਮਿਲਦੇ ਹਨ ।

ਇਸ ਤੱਤ ਦੀ ਘਾਟ ਕਾਰਨ ਸਭ ਤੋਂ ਪਹਿਲਾਂ ਪੌਦਿਆਂ ਦੇ ਪੁਰਾਣੇ ਪੱਤੇ ਪੀਲੇ ਪੈਣ ਲਗਦੇ ਹਨ ਤੇ ਫਿਰ ਇਹ ਪੀਲਾਪਨ ਹੌਲੀ-ਹੌਲੀ ਉੱਪਰ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਹੌਲੀਹੌਲੀ ਸਾਰਾ ਪੌਦਾ ਹੀ ਪੀਲਾ ਹੋ ਜਾਂਦਾ ਹੈ ।

ਖਾਦਾਂ PSEB 6th Class Agriculture Notes

  1. ਪੌਦਿਆਂ ਨੂੰ ਵੱਖ-ਵੱਖ ਤਰ੍ਹਾਂ ਦੇ 17 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ।
  2. ਜ਼ਮੀਨ ਵਿਚ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਬਾਹਰੋਂ ਕੁਝ ਵਸਤਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹਨਾਂ ਬਾਹਰੋਂ ਪਾਈਆਂ ਜਾਣ ਵਾਲੀਆਂ ਵਸਤਾਂ ਨੂੰ ਖਾਦਾਂ ਕਿਹਾ ਜਾਂਦਾ ਹੈ ।
  3. ਖਾਦਾਂ ਦੋ ਪ੍ਰਕਾਰ ਦੀਆਂ ਹਨ-ਕੁਦਰਤੀ ਅਤੇ ਰਸਾਇਣਿਕ ਖਾਦਾਂ ।
  4. ਕੁਦਰਤੀ ਖਾਦਾਂ ਨੂੰ ਜੈਵਿਕ ਖਾਦਾਂ ਵੀ ਕਿਹਾ ਜਾਂਦਾ ਹੈ ।
  5. ਜੈਵਿਕ ਰਹਿੰਦ-ਖੂੰਹਦ ਤੋਂ ਗੰਡੋਇਆਂ ਦੁਆਰਾ ਤਿਆਰਾ ਖਾਦ ਨੂੰ ਗੰਡੋਇਆ ਖਾਦ ਕਿਹਾ ਜਾਦਾ ਹੈ ।
  6. ਫਲੀਦਾਰ ਫ਼ਸਲਾਂ ਨੂੰ ਖੇਤ ਵਿਚ ਉਗਾ ਕੇ ਤੇ ਉਸੇ ਖੇਤ ਵਿਚ ਵਾਹੁਣ ਨੂੰ ਹਰੀ ਖਾਦ ਕਹਿੰਦੇ ਹਨ ।
  7. 100 ਕਿਲੋ ਰੂੜੀ ਖਾਦ ਵਿਚ 1 ਕਿਲੋ ਯੂਰੀਆ ਦੇ ਬਰਾਬਰ ਨਾਈਟ੍ਰੋਜਨ ਅਤੇ ਡੇਢ ਕਿਲੋ ਸੁਪਰਫਾਸਫੇਟ ਦੇ ਬਰਾਬਰ ਫਾਸਫੋਰਸ ਹੁੰਦੀ ਹੈ ।
  8. ਰਸਾਇਣਿਕ ਖਾਦਾਂ ਮਨੁੱਖ ਦੁਆਰਾ ਕਾਰਖ਼ਾਨਿਆਂ ਵਿਚ ਤਿਆਰ ਕੀਤੀਆਂ ਜਾਂਦੀਆਂ ਹਨ ।
  9. ਆਮ ਵਰਤੋਂ ਵਿਚ ਆਉਣ ਵਾਲੀਆਂ ਰਸਾਇਣਿਕ ਖਾਦਾਂ ਹਨ-ਯੂਰੀਆ, ਡੀ. ਏ. ਪੀ., ਐੱਨ. ਪੀ. ਕੇ. ਅਤੇ ਮਿਊਰੇਟ ਆਫ਼ ਪੋਟਾਸ਼ ।
  10. ਹਵਾ ਵਿਚ 78% ਨਾਈਟ੍ਰੋਜਨ ਗੈਸ ਦੇ ਰੂਪ ਵਿਚ ਹੁੰਦੀ ਹੈ ।
  11. ਯੂਰੀਆ ਵਿਚ 46% ਨਾਈਟੋਜ਼ਨ ਹੁੰਦੀ ਹੈ ।
  12. ਨਾਈਟ੍ਰੋਜਨ ਦੀ ਕਮੀ ਦਾ ਪਤਾ ਪੁਰਾਣੇ ਪੱਤਿਆਂ ਦੇ ਪੀਲੇ ਪੈਣ ਤੋਂ ਲਗਦਾ ਹੈ ।
  13. ਫਾਸਫੋਰਸ ਦੀ ਪੂਰਤੀ ਲਈ ਸਿੰਗਲ ਸੁਪਰਫਾਸਫੇਟ ਅਤੇ ਡੀ. ਏ. ਪੀ. ਦੀ ਵਰਤੋਂ ਕੀਤੀ ਜਾਂਦੀ ਹੈ ।
  14. ਡੀ. ਏ. ਪੀ. ਵਿਚ 46% ਫਾਸਫੋਰਸ ਹੁੰਦੀ ਹੈ ।
  15. ਮਿਊਰੇਟ ਆਫ਼ ਪੋਟਾਸ਼ ਖਾਦ ਵਿਚ 60% ਪੋਟਾਸ਼ ਤੱਤ ਹੁੰਦਾ ਹੈ ਪਰ ਇਸ ਦੀ ਲੋੜ ਪੰਜਾਬ ਵਿਚ ਘੱਟ ਪੈਂਦੀ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Punjab State Board PSEB 6th Class Agriculture Book Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Exercise Questions and Answers.

PSEB Solutions for Class 6 Agriculture Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

Agriculture Guide for Class 6 PSEB ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਪੰਜਾਬ ਦੀ ਕੁੱਲ ਆਮਦਨ ਦਾ ਕਿੰਨੇ ਪ੍ਰਤੀਸ਼ਤ ਖੇਤੀ ਵਿਚੋਂ ਆਉਂਦਾ ਹੈ ?
ਉੱਤਰ-
14 ਪ੍ਰਤੀਸ਼ਤ ।

ਪ੍ਰਸ਼ਨ 2.
ਪੰਜਾਬ ਦਾ ਕਿੰਨਾ ਰਕਬਾ ਵਾਹੀ ਹੇਠ ਹੈ ?
ਉੱਤਰ-
40 ਲੱਖ ਹੈਕਟੇਅਰ ਰਕਬਾ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਪੰਜਾਬ ਵਿਚ ਕਪਾਹ ਕਿਹੜੇ ਇਲਾਕੇ ਵਿਚ ਪਾਈ ਜਾਂਦੀ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਵਿੱਚ ।

ਪ੍ਰਸ਼ਨ 4.
ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਸੇਧ ਕਿਸ ਨੇ ਦਿੱਤੀ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ।

ਪ੍ਰਸ਼ਨ 5.
ਪੰਜਾਬ ਦਾ ਕਿੰਨਾ ਰਕਬਾ ਸਿੰਚਾਈ ਹੇਠ ਹੈ ?
ਉੱਤਰ-
98 ਪ੍ਰਤੀਸ਼ਤ ਰਕਬਾ ।

ਪ੍ਰਸ਼ਨ 6.
ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿੱਚ ਕਿਹੜੇ ਸਥਾਨ ਤੇ ਹੈ ?
ਉੱਤਰ-
ਚੌਥੇ ਸਥਾਨ ਤੇ ਹੈ ।

ਪ੍ਰਸ਼ਨ 7.
ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਖੇਤੀ ਤੇ ਨਿਰਭਰ ਹਨ ?
ਉੱਤਰ-
ਦੋ ਤਿਹਾਈ ਲੋਕ ।

ਪ੍ਰਸ਼ਨ 8.
ਪੰਜਾਬ ਵਿੱਚ ਲਗਪਗ ਕਿੰਨੀ ਮਾਤਰਾ ਵਿੱਚ ਰਸਾਇਣਿਕ ਖੁਰਾਕੀ ਤੱਤ ਖੇਤੀਬਾੜੀ ਵਿਚ ਪ੍ਰਯੋਗ ਹੁੰਦੇ ਹਨ ?
ਉੱਤਰ-
250 ਕਿਲੋਗਰਾਮ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 9.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਕਿਸ ਚੀਜ਼ ਦੀ ਮੁੱਖ ਲੋੜ ਹੈ ?
ਉੱਤਰ-
ਖੇਤੀ ਵੰਨ ਸਵੰਨਤਾ ਲਿਆਉਣ ਦੀ ।

ਪ੍ਰਸ਼ਨ 10.
ਪੰਜਾਬ ਦੇ ਕੁੱਲ ਵਾਹੀ ਯੋਗ ਰਕਬੇ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਝੋਨੇ ਹੇਠ ਹੈ ?
ਉੱਤਰ-
60% ਹਿੱਸਾ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਦਾ ਭਾਰਤ ਦੇ ਅੰਨ ਭੰਡਾਰ ਵਿਚ ਕੀ ਯੋਗਦਾਨ ਰਿਹਾ ਹੈ ?
ਉੱਤਰ-
ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਭਾਰਤ ਦੇ ਅੰਨ ਭੰਡਾਰ ਵਿਚ 22-60% ਚਾਵਲ ਅਤੇ 33-75% ਕਣਕ ਦਾ ਯੋਗਦਾਨ ਪਾ ਰਿਹਾ ਹੈ ।

ਪ੍ਰਸ਼ਨ 2.
ਪੰਜਾਬ ਦੀ ਖੇਤੀ ਵਿਚ ਖੜੋਤ ਆਉਣ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਕਣਕ-ਝੋਨੇ ਦੇ ਫ਼ਸਲੀ ਗੇੜ ਵਿਚ ਫਸ ਕੇ ਪੰਜਾਬ ਦੇ ਕੁਦਰਤੀ ਸੋਮਿਆਂ, ਪਾਣੀ ਅਤੇ ਮਿੱਟੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ ਅਤੇ ਕੀਟਨਾਸ਼ਕਾਂ, ਨਦੀਨਨਾਸ਼ਕਾਂ ਆਦਿ ਦੀ ਵੀ ਲੋੜ ਤੋਂ ਵੱਧ ਵਰਤੋਂ ਕੀਤੀ ਗਈ । ਜਿਸ ਨਾਲ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਗਈ ਹੈ ਅਤੇ ਆਬੋ-ਹਵਾ ਪ੍ਰਦੂਸ਼ਿਤ ਹੋ ਗਈ ਹੈ । ਇਹਨਾਂ ਕਾਰਨਾਂ ਕਰਕੇ ਪੰਜਾਬ ਦੀ ਖੇਤੀ ਵਾਧਾ ਦਰ ਘੱਟ ਗਈ ਹੈ ਤੇ ਖੇਤੀ ਵਿਚ ਇੱਕ ਖੜੋਤ ਆ ਗਈ ਹੈ ।

ਪ੍ਰਸ਼ਨ 3.
ਕਿਸਾਨਾਂ ਨੂੰ ਸਿੰਚਾਈ ਲਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪਾਂ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ ਹੈ ?
ਉੱਤਰ-
ਹਰੀ ਕ੍ਰਾਂਤੀ ਲਿਆਉਣ ਲਈ ਤੇ ਵਧੇਰੇ ਕਮਾਈ ਲਈ ਪੰਜਾਬ ਵਿੱਚ ਪਾਣੀ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਜਿਸ ਨਾਲ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ । ਪੰਜਾਬ ਵਿਚ ਲਗਪਗ 50% ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ਇਸ ਲਈ ਸਿੰਚਾਈ ਡੂੰਘੇ ਟਿਊਬਵੈੱਲ ਅਤੇ ਸਬਮਰਸੀਬਲ ਪੰਪ ਦਾ ਸਹਾਰਾ ਲੈਣਾ ਪੈ ਰਿਹਾ ਹੈ ।

ਪ੍ਰਸ਼ਨ 4.
ਮਿੱਟੀ ਨੂੰ ਜ਼ਹਿਰੀਲਾ ਕੌਣ ਬਣਾ ਰਿਹਾ ਹੈ ?
ਉੱਤਰ-
ਕੀਟਨਾਸ਼ਕਾਂ, ਖਾਦਾਂ, ਨਦੀਨਨਾਸ਼ਕ ਆਦਿ ਰਸਾਇਣਾਂ ਦੀ ਬੇਲੋੜੀ ਵਰਤੋਂ, ਫਸਲ ਕੱਟਣ ਤੋਂ ਬਾਅਦ ਜਿਵੇਂ; ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਆਦਿ ਅਜਿਹੇ ਕੰਮ ਹਨ ਜੋ ਮਿੱਟੀ ਨੂੰ ਜ਼ਹਿਰੀਲਾ ਬਣਾ ਰਹੇ ਹਨ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਵੀ ਜ਼ਰੂਰੀ ਹੈ ?
ਉੱਤਰ-
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਖੇਤੀ ਚੱਕਰਾਂ ਨੂੰ ਬਦਲਣ ਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੀ ਲੋੜ ਹੈ । ਕਣਕ-ਝੋਨੇ ਫ਼ਸਲੀ ਚੱਕਰ ਦੀ ਜਗਾ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫਲਾਂ ਆਦਿ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 6.
ਕਿਸਾਨਾਂ ਦੀ ਮਾਲੀ ਹਾਲਤ ਕਿਉਂ ਗੰਭੀਰ ਹੋ ਰਹੀ ਹੈ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਖਾਦਾਂ ਦੀ ਵਰਤੋਂ ਤੇ ਹੋ ਰਿਹਾ ਖ਼ਰਚਾ, ਨਦੀਨਨਾਸ਼ਕਾਂ, ਕੀਟਨਾਸ਼ਕਾਂ ਆਦਿ ਦਾ ਖ਼ਰਚਾ, ਪਾਣੀ ਦਾ ਪੱਧਰ ਹੇਠਾਂ ਜਾਣ ਕਾਰਨ : ਸਬਮਰਸੀਬਲ ਦੀ ਵਰਤੋਂ ਤੇ ਖ਼ਰਚਾ, ਇਸ ਨੂੰ ਚਲਾਉਣ ਲਈ ਬਿਜਲੀ ਦਾ ਖ਼ਰਚਾ ਆਦਿ ਬਹੁਤ ਵੱਧ ਗਏ ਹਨ । ਅਜਿਹਾ ਇੱਕੋ ਫ਼ਸਲੀ ਚੱਕਰ ਦੇ ਗੇੜ ਵਿੱਚ ਫਸਣ ਕਾਰਨ ਹੋਇਆ ਹੈ । ਕਣਕ-ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਦੇ ਮੰਡੀਕਰਨ ਵਿਚ ਵੀ ਕਿਸਾਨ ਇੰਨਾਂ ਨਿਪੰਨ ਨਹੀਂ ਹੋਇਆ ਹੈ ਤੇ ਇਸ ਕਾਰਨ ਉਸ ਨੂੰ ਫ਼ਸਲ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ । ਇਸ ਤਰ੍ਹਾਂ ਕਿਸਾਨ ਦਾ ਕੁੱਲ ਲਾਭ ਬਹੁਤ ਹੀ ਘੱਟ ਰਹਿ ਗਿਆ ਹੈ ਤੇ ਉਸ ਦੀ ਮਾਲੀ ਹਾਲਤ ਗੰਭੀਰ ਹੋ ਗਈ ਹੈ ।

ਪ੍ਰਸ਼ਨ 7.
ਪੰਜਾਬ ਦੇ ਅਹਿਮ ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਪਸ਼ੂ ਪਾਲਣ ਗਾਵਾਂ, ਮੱਝਾਂ ਦੁੱਧ ਲਈ, ਮੁਰਗੀ ਪਾਲਣ, ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ਅਹਿਮ ਖੇਤੀ ਸਹਾਇਕ ਕਿੱਤੇ ਹਨ ।

ਪ੍ਰਸ਼ਨ 8.
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਇਸ ਨਾਲ ਆਬੋ-ਹਵਾ ਦਾ ਪ੍ਰਦੂਸ਼ਣ ਵੀ ਹੁੰਦਾ ਹੈ ।

ਪ੍ਰਸ਼ਨ 9.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਮੰਡੀਕਰਨ ਦੀ ਸਮੱਸਿਆ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ ।

ਪ੍ਰਸ਼ਨ 10.
ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਕਿਉਂ ਵਧ ਰਿਹਾ ਹੈ ?
ਉੱਤਰ-
ਖੇਤੀ ਨਾਲ ਸੰਬੰਧਿਤ ਰਸਾਇਣਾਂ ਜਿਵੇਂ ਖਾਦ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਦੀ ਬੇਲੋੜੀ ਵਰਤੋਂ ਕਾਰਨ ਕਿਸਾਨਾਂ ਦਾ ਖ਼ਰਚਾ ਵਧਿਆ ਹੈ ਅਤੇ ਕਿਸਾਨਾਂ ਤੇ ਕਰਜ਼ਿਆਂ ਦਾ ਬੋਝ ਵੀ ਵਧਦਾ ਜਾ ਰਿਹਾ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਦੀ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਦੇ ਸਿਰ ਹੈ ?
ਉੱਤਰ-
ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣਨ ਤੋਂ ਬਾਅਦ ਹਰੀ ਕ੍ਰਾਂਤੀ ਨੇ ਪੰਜਾਬ ਦੀ ਖੇਤੀਬਾੜੀ ਨੂੰ ਇੱਕ ਨਵੀਂ ਸੇਧ ਦਿੱਤੀ । ਇਸ ਹਰੀ ਕ੍ਰਾਂਤੀ ਦਾ ਸਿਹਰਾ ਮਿਹਨਤਕਸ਼ ਕਿਸਾਨਾਂ, ਖੇਤੀ ਵਿਗਿਆਨੀਆਂ, ਖੇਤੀ ਨੀਤੀਆਂ ਜਿਵੇਂ ਘੱਟੋ-ਘੱਟ ਨਿਸ਼ਚਿਤ ਭਾਅ ਅਤੇ ਯਕੀਨੀ ਮੰਡੀਕਰਨ, ਕਰਜ਼ੇ ਦੀ ਆਸਾਨ ਉਪਲੱਬਤਾ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ, ਸਿੰਚਾਈ ਦੇ ਸਾਧਨਾਂ ਅਤੇ ਪਸਾਰ ਕਾਮਿਆਂ ਨੇ ਵੀ ਇਸ ਵਿਚ ਬਹੁਤ ਯੋਗਦਾਨ ਪਾਇਆ ਹੈ । ਹਰੀ ਕ੍ਰਾਂਤੀ ਕਾਰਨ ਕਿਸਾਨਾਂ ਦੀ ਆਮਦਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿੱਚ ਕਣਕ-ਝੋਨੇ ਦੀਆਂ ਵੱਧ ਪੈਦਾਵਾਰ ਵਾਲੀਆਂ ਉੱਨਤ ਕਿਸਮਾਂ ਦਾ ਵੀ ਯੋਗਦਾਨ ਸੀ ।

ਪ੍ਰਸ਼ਨ 2.
ਪੰਜਾਬ ਵਿੱਚ ਦੁੱਧ ਦੇ ਮੰਡੀਕਰਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਪੰਜਾਬ ਵਿੱਚ ਫ਼ਸਲਾਂ ਦੀ ਪੈਦਾਵਾਰ ਤੋਂ ਇਲਾਵਾ ਪਸ਼ੂ ਪਾਲਣ ਅਤੇ ਦੁਧਾਰੂ ਪਸ਼ੂਆਂ ਤੋਂ ਵੀ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ । ਪੰਜਾਬ ਦੁੱਧ ਦੀ ਪੈਦਾਵਾਰ ਵਿਚ ਪੂਰੇ ਭਾਰਤ ਵਿਚ ਮੋਹਰੀ ਸੂਬਾ ਹੈ ਤੇ ਚੌਥੇ ਸਥਾਨ ਤੇ ਹੈ (ੲ) ਪੰਜਾਬ ਵਿਚ ਦੁੱਧ ਦੇ ਮੰਡੀਕਰਨ ਲਈ ਕਈ ਸਹਿਕਾਰੀ ਸੰਸਥਾਵਾਂ ਅਤੇ ਨਿੱਜੀ ਕੰਪਨੀਆਂ ਪਿੰਡਾਂ ਵਿਚੋਂ ਆਪਣੀਆਂ ਸਭਾਵਾਂ ਰਾਹੀਂ ਦੁੱਧ ਇਕੱਠਾ ਕਰਦੀਆਂ ਹਨ । ਮਿਲਕਫੈਡ ਇੱਕ ਅਜਿਹੀ ਸੰਸਥਾ ਹੈ । ਦੁੱਧ ਦੀ ਵੱਧ ਪੈਦਾਵਾਰ ਕਾਰਨ ਇੱਕ ਚਿੱਟੀ ਕ੍ਰਾਂਤੀ ਆਈ ਤੇ ਕਿਸਾਨ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ।

ਪ੍ਰਸ਼ਨ 3.
ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ?
ਉੱਤਰ-
ਪੰਜਾਬ ਵਿਚ ਕਣਕ-ਝੋਨੇ ਦੀ ਪੈਦਾਵਾਰ ਬਹੁਤ ਹੋ ਰਹੀ ਹੈ ਤੇ ਕਿਸਾਨਾਂ ਨੂੰ ਇਸ ਤੋਂ ਚੰਗੀ ਆਮਦਨ ਵੀ ਹੋ ਰਹੀ ਹੈ । ਪਰ ਵਾਰ-ਵਾਰ ਇੱਕੋ ਫ਼ਸਲੀ ਚੱਕਰ ਦੇ ਕਾਰਨ ਭੂਮੀ, ਪਾਣੀ ਅਤੇ ਆਬੋ ਹਵਾ ਦੀ ਬਹੁਤ ਹਾਨੀ ਹੋ ਰਹੀ ਹੈ ਤੇ ਹੁਣ ਖੇਤੀ ਵਾਧੇ ਦੀ ਦਰ ਵਿੱਚ ਵੀ ਕਮੀ ਆ ਗਈ ਹੈ । ਖੇਤੀਬਾੜੀ ਵਿਚ ਆਈ ਖੜੋਤ ਨੂੰ ਦੂਰ ਕਰਨ ਲਈ ਖੇਤੀ ਵਿਭਿੰਨਤਾ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ ।

ਖੇਤੀ ਵਿਭਿੰਨਤਾ ਵਿੱਚ ਕਈ ਤਰ੍ਹਾਂ ਦੀਆਂ ਫ਼ਸਲਾਂ ਨੂੰ ਹਰ ਸਾਲ ਬਦਲ-ਬਦਲ ਕੇ ਬੀਜਣਾ ਹੁੰਦਾ ਹੈ । ਜਿਵੇਂ-ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ । ਮੌਜੂਦਾ ਦੌਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਮੰਗ ਵੀ ਵੱਧ ਗਈ ਹੈ ਤੇ ਇਸ ਤੋਂ ਚੰਗੀ ਆਮਦਨ ਵੀ ਹੋ ਸਕਦੀ ਹੈ ।

ਪ੍ਰਸ਼ਨ 4.
ਕਿਸਾਨਾਂ ਨੂੰ ਕਿਸ-ਕਿਸੇ ਖੇਤਰ ਵਿੱਚ ਨਿਪੁੰਨਤਾ ਹਾਸਿਲ ਕਰਨ ਦੀ ਲੋੜ ਹੈ ?
ਉੱਤਰ-
ਕਣਕ-ਝੋਨੇ ਦੀ ਫ਼ਸਲ ਤੋਂ, ਦੁੱਧ ਦੀ ਪੈਦਾਵਾਰ ਤੋਂ ਤਾਂ ਕਮਾਈ ਹੋ ਰਹੀ ਹੈ । ਪਰ ਕਣਕ-ਝੋਨੇ ਦੇ ਫ਼ਸਲੀ ਚੱਕਰ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਤੇ ਪਾਣੀ ਦਾ ਪੱਧਰ ਵੀ ਡੂੰਘਾ ਹੋ ਰਿਹਾ ਹੈ । ਇਸ ਲਈ ਕਿਸਾਨਾਂ ਨੂੰ ਬਦਲ-ਬਦਲ ਕੇ ਸਾਲ ਦਰ ਸਾਲ ਵੱਖਰੀਆਂ-ਵੱਖਰੀਆਂ ਫ਼ਸਲਾਂ, ਜਿਵੇਂ ਦਾਲਾਂ, ਤੇਲ ਬੀਜਾਂ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ।

ਇਹ ਤਾਂ ਹੀ ਸੰਭਵ ਹੈ ਜੇਕਰ ਕਿਸਾਨ ਇਨ੍ਹਾਂ ਫ਼ਸਲਾਂ ਦੀ ਉਪਜ ਵਿਚ ਵਾਧਾ ਕਰਨ ਦੇ ਨਿਪੁੰਨ ਹੋਣ ਤੇ ਇਹਨਾਂ ਦੇ ਮੰਡੀਕਰਨ ਵਿਚ ਵੀ ਨਿਪੁੰਨ ਹੋਣ । ਰਸਾਇਣਾਂ ਦੀ ਸੂਝ-ਬੂਝ ਨਾਲ ਵਰਤੋਂ ਦੀ ਨਿਪੁੰਨਤਾ ਵੀ ਜ਼ਰੂਰੀ ਹੈ ।

ਪ੍ਰਸ਼ਨ 5.
ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਕਿਸ ਤੋਂ ਖ਼ਤਰਾ ਹੈ ?
ਉੱਤਰ-
ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਹਰੀ ਕ੍ਰਾਂਤੀ ਵਿੱਚ ਵੀ ਪੰਜਾਬ ਮੋਹਰੀ ਸੂਬਾ ਰਿਹਾ ਹੈ । ਪਰ ਇਸ ਦੌੜ ਵਿੱਚ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਹੀ ਫਸ ਗਿਆ ਤੇ ਖੇਤੀ ਵਿਭਿੰਨਤਾ ਵਲ ਧਿਆਨ ਨਹੀਂ ਦਿੱਤਾ ਗਿਆ । ਇਸ ਕਾਰਨ ਪੰਜਾਬ ਵਿੱਚ 50% ਥਾਂਵਾਂ ਤੇ ਪਾਣੀ ਦਾ ਪੱਧਰ ਲਗਪਗ 20 ਮੀਟਰ ਤੱਕ ਡੂੰਘਾ ਹੋ ਗਿਆ ਹੈ । ਭੂਮੀ ਦੀ ਉਪਜਾਊ ਸ਼ਕਤੀ ਵੀ ਘੱਟ ਰਹੀ ਹੈ ਤੇ ਵੱਧ ਉਪਜ ਲੈਣ ਲਈ ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਆਦਿ ਵਰਗੇ ਰਸਾਇਣਾਂ ਦੀ ਵਧੇਰੇ ਵਰਤੋਂ ਦੇ ਕਾਰਨ ਪੰਜਾਬ ਦੇ ਕੁਦਰਤੀ ਸੋਮਿਆਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ । ਇਹਨਾਂ ਸੋਮਿਆਂ ਦੀ ਬੇਲੋੜੀ ਵਰਤੋਂ ਤੋਂ ਇਹਨਾਂ ਨੂੰ ਬਹੁਤ ਖ਼ਤਰਾ ਹੈ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

PSEB 6th Class Agriculture Guide ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ Important Questions and Answers

ਵਸਤੁਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਪੰਜਾਬ ਵਿੱਚ ਕਿੰਨਾ ਰਕਬਾ ਖੇਤੀ ਹੇਠ ਹੈ ?
(t) 40 ਲੱਖ ਹੈਕਟੇਅਰ
(ii) 14.34 ਲੱਖ ਹੈਕਟੇਅਰ
(iii) 100 ਲੱਖ ਹੈਕਟੇਅਰ
(iv) 64.43 ਲੱਖ ਹੈਕਟੇਅਰ ।
ਉੱਤਰ-
(i) 40 ਲੱਖ ਹੈਕਟੇਅਰ ।

ਪ੍ਰਸ਼ਨ 2.
ਚਿੱਟੀ ਕ੍ਰਾਂਤੀ ਦਾ ਸੰਬੰਧ ਕਿਸ ਨਾਲ ਹੈ ?
(i) ਮੱਛੀ ਪਾਲਣ
(ii) ਫ਼ਸਲਾਂ ਨਾਲ
(iii) ਦੁੱਧ ਪੈਦਾਵਾਰ
(iv) ਝੋਨੇ ਨਾਲ ।
ਉੱਤਰ-
(iii) ਦੁੱਧ ਪੈਦਾਵਾਰ ।

ਖ਼ਾਲੀ ਥਾਂ ਭਰੋ-

(i) ਪੰਜਾਬ ਵਿਚ ……………………….. ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਹੈ ।
(ii) ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ……………… ਸਥਾਨ ਤੇ ਹੈ ।
(iii) ……………. ਸਹਿਕਾਰੀ ਸੰਸਥਾ ਪਿੰਡਾਂ ਵਿੱਚੋਂ ਦੁੱਧ ਚੁੱਕਦੀ ਹੈ ।
ਉੱਤਰ-
(i) 98,
(ii) ਚੌਥੇ,
(iii) ਮਿਲਕਫੈਡ ।

ਠੀਕ/ਗਲਤ-

(i) 1980 ਵਿਚ ਖੇਤੀਬਾੜੀ ਵਾਧਾ ਦਰ 4.6% ਸੀ ।
(ii) ਪਰਾਲੀ ਨੂੰ ਅੱਗ ਲਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਵੀ ਸੜ ਜਾਂਦੇ ਹਨ ।
(iii) ਪੰਜਾਬ ਦੇ 50% ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੀ ਖੇਤੀਬਾੜੀ ਵਾਧਾ ਦਰ ਟਿਕਾਉ ਕਿਉਂ ਨਹੀਂ ਹੈ ?
ਉੱਤਰ-
ਕਿਉਂਕਿ ਇਹ ਦਰ 1980 ਵਿਚ 4.6 ਪ੍ਰਤੀਸ਼ਤ ਸੀ ਤੇ ਸਾਲ 2000 ਵਿਚ ਘੱਟ ਕੇ 2.3% ਰਹਿ ਗਈ ।

ਪ੍ਰਸ਼ਨ 2.
ਸਾਲ 2011-12 ਵਿੱਚ ਕਣਕ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
51 ਕੁਇੰਟਲ ਪ੍ਰਤੀ ਹੈਕਟੇਅਰ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪ੍ਰਸ਼ਨ 3.
ਸਾਲ 2011-12 ਵਿੱਚ ਝੋਨੇ ਦਾ ਔਸਤਨ ਝਾੜ ਕਿੰਨਾ ਰਿਹਾ ?
ਉੱਤਰ-
60 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 4.
ਕਪਾਹ ਪੰਜਾਬ ਦੇ ਕਿਸ ਖੇਤਰ ਦੀ ਮਹੱਤਵਪੂਰਨ ਫ਼ਸਲ ਹੈ ?
ਉੱਤਰ-
ਦੱਖਣ-ਪੱਛਮੀ ਪੰਜਾਬ ਦੀ ।

ਪ੍ਰਸ਼ਨ 5.
1980 ਵਿਚ ਪੰਜਾਬ ਦੀ ਖੇਤੀਬਾੜੀ ਵਾਧਾ ਦਰ ਕਿੰਨੀ ਸੀ ਤੇ 2000 ਵਿੱਚ ਕਿੰਨੀ ਰਹਿ ਗਈ ?
ਉੱਤਰ-
1980 ਵਿਚ 4.6 ਪ੍ਰਤੀਸ਼ਤ ਸੀ ਜੋ 2000 ਵਿਚ 2.3 ਪ੍ਰਤੀਸ਼ਤ ਰਹਿ ਗਈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਇਸ ਨਾਲ ਮਿੱਟੀ ਦੇ ਉਪਜਾਊ ਤੱਤ ਸੜ ਜਾਂਦੇ ਹਨ ਅਤੇ ਆਬੋ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ।

ਪ੍ਰਸ਼ਨ 2.
ਖੇਤੀ ਸਹਾਇਕ ਕਿੱਤੇ ਕਿਹੜੇ ਹਨ ?
ਉੱਤਰ-
ਮੁਰਗੀ ਪਾਲਣ, ਖੁੰਭਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਮੱਛੀ ਪਾਲਣ ਆਦਿ ।

ਪ੍ਰਸ਼ਨ 3.
ਹਰੀ ਕ੍ਰਾਂਤੀ ਵਿਚ ਪਦਾਰਥਾਂ ਤੇ ਤਕਨੀਕ ਤੋਂ ਇਲਾਵਾ ਕਿਨ੍ਹਾਂ ਦਾ ਯੋਗਦਾਨ ਰਿਹਾ ?
ਉੱਤਰ-
ਇਸ ਵਿਚ ਕਿਸਾਨਾਂ ਦੀ ਮਿਹਨਤ, ਪਸਾਰ, ਕਾਮਿਆਂ ਅਤੇ ਵਿਗਿਆਨੀਆਂ ਨੇ ਯੋਗਦਾਨ ਪਾਇਆ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੰਡੀਕਰਨ ਦੀ ਸਮੱਸਿਆ ਕਿਵੇਂ ਹੱਲ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿੱਚ ਕਣਕ-ਝੋਨੇ ਨੂੰ ਛੱਡ ਕੇ ਬਾਕੀ ਫ਼ਸਲਾਂ ਦੇ ਮੰਡੀਕਰਨ ਵਿਚ ਬਹੁਤ ਵੱਡੀ ਸਮੱਸਿਆ ਆਉਂਦੀ ਹੈ । ਇਸ ਸਮੱਸਿਆ ਨੂੰ ਸਹਿਕਾਰੀ ਸਭਾਵਾਂ, ਖੇਤੀ ਸੰਬੰਧੀ ਵਧੀਆ ਨੀਤੀਆਂ ਅਤੇ ਕਿਸਾਨਾਂ ਦੇ ਪੱਧਰ ਤੇ ਕਿਸਾਨ ਆਪਣੇ ਸੰਗਠਨ ਬਣਾ ਕੇ ਹੱਲ ਕਰ ਸਕਦੇ ਹਨ । ਕਿਸਾਨਾਂ ਨੂੰ ਮੰਡੀਕਰਨ ਵਿੱਚ ਨਿਪੁੰਨ ਹੋਣ ਦੀ ਲੋੜ ਹੈ ਤੇ ਵਪਾਰਕ ਸੋਚ ਅਪਣਾਉਣ ਦੀ ਲੋੜ ਹੈ ।

PSEB 6th Class Agriculture Solutions Chapter 1 ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ

ਪੰਜਾਬ ਵਿੱਚ ਖੇਤੀਬਾੜੀ : ਇੱਕ ਝਾਤ PSEB 6th Class Agriculture Notes

  1. ਪੰਜਾਬ ਇਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਦੋ ਤਿਹਾਈ ਲੋਕ ਖੇਤੀ ਤੇ ਨਿਰਭਰ ਹਨ ।
  2. ਪੰਜਾਬ ਦੀ ਕੁੱਲ ਆਮਦਨ ਦਾ 14 ਪ੍ਰਤੀਸ਼ਤ ਹਿੱਸਾ ਖੇਤੀ ਵਿਚੋਂ ਆਉਂਦਾ ਹੈ ।
  3. ਪੰਜਾਬ ਵਿਚ 40 ਲੱਖ ਹੈਕਟੇਅਰ ਰਕਬਾ ਖੇਤੀ ਹੇਠ ਹੈ ਇਹ ਦੇਸ਼ ਦੇ ਵਾਹੀ ਯੋਗ ਰਕਬੇ ਦਾ 1.5 ਪ੍ਰਤੀਸ਼ਤ ਬਣਦਾ ਹੈ ।
  4. ਭਾਰਤ ਵਿਚ ਕਣਕ ਦੀ ਕੁੱਲ ਪੈਦਾਵਾਰ ਦਾ 22 ਪ੍ਰਤੀਸ਼ਤ ਅਤੇ ਚਾਵਲਾਂ ਦੀ ਕੁੱਲ ਪੈਦਾਵਾਰ ਦਾ 11 ਪ੍ਰਤੀਸ਼ਤ ਹਿੱਸਾ ਪੰਜਾਬ ਦਾ ਹੈ ।
  5. ਸਾਲ 2011-12 ਵਿਚ ਝੋਨੇ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਕਣਕ ਦਾ ਔਸਤਨ ਝਾੜ 51 ਕੁਇੰਟਲ ਪ੍ਰਤੀ ਹੈਕਟੇਅਰ ਸੀ ।
  6. ਹਰੀ ਕ੍ਰਾਂਤੀ ਵਿਚ ਪੰਜਾਬ ਦੀ ਬਹੁਤ ਦੇਣ ਸੀ ।
  7. ਅੱਜ ਪੰਜਾਬ ਵਿਚ 98 ਪ੍ਰਤੀਸ਼ਤ ਰਕਬਾ ਸਿੰਚਾਈ ਹੇਠ ਆ ਚੁੱਕਾ ਹੈ ਅਤੇ ਲਗਪਗ 250 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਰਸਾਇਣਿਕ ਖ਼ੁਰਾਕੀ ਤੱਤ ਖੇਤੀਬਾੜੀ ਵਿੱਚ ਵਰਤੇ ਜਾਂਦੇ ਹਨ ।
  8. ਪੂਰੇ ਭਾਰਤ ਵਿਚ ਪੰਜਾਬ ਦੁੱਧ ਦੀ ਪੈਦਾਵਾਰ ਵਿੱਚ ਚੌਥੇ ਸਥਾਨ ‘ਤੇ ਹੈ ।
  9. ਪੰਜਾਬ ਵਿੱਚ ਦੁੱਧ ਚੁੱਕਣ ਲਈ ਸਹਿਕਾਰੀ ਸੰਸਥਾ ਮਿਲਕਫੈਡ (Milkfed) ਅਤੇ ਕਈ ਨਿੱਜੀ ਕੰਪਨੀਆਂ ਵੀ ਹਨ ।
  10. ਪੰਜਾਬ ਦੀ ਖੇਤੀਬਾੜੀ ਵਾਧਾ ਦਰ 1980 ਵਿੱਚ 4.6 ਪ੍ਰਤੀਸ਼ਤ ਅਤੇ 2000 ਦੇ ਦਹਾਕੇ ਵਿਚ ਘਟ ਕੇ 2.3 ਪ੍ਰਤੀਸ਼ਤ ਤਕ ਆ ਗਈ ਹੈ ।
  11. ਪੰਜਾਬ ਦੇ 50 ਪ੍ਰਤੀਸ਼ਤ ਤੋਂ ਵੱਧ ਰਕਬੇ ਵਿਚ ਪਾਣੀ ਦਾ ਪੱਧਰ 20 ਮੀਟਰ ਤੋਂ ਡੂੰਘਾ ਹੋ ਗਿਆ ਹੈ ।
  12. ਪੰਜਾਬ ਵਿਚ ਉਪਜਾਊ ਮਿੱਟੀ, ਵਧੀਆ ਸਿੰਚਾਈ ਸਾਧਨ, ਮਿਹਨਤਕਸ਼ ਕਿਸਾਨ ਹਨ ਅਤੇ ਸਮੇਂ ਅਨੁਸਾਰ ਖੇਤੀ ਨਜ਼ਰੀਆ ਬਦਲ ਕੇ ਖੇਤੀ ਵਿਚ ਆਈ ਖੜੋਤ ਨੂੰ ਦੂਰ ਕੀਤਾ ਜਾ ਸਕਦਾ ਹੈ ।

PSEB 6th Class Agriculture Solutions Chapter 2 ਭੂਮੀ

Punjab State Board PSEB 6th Class Agriculture Book Solutions Chapter 2 ਭੂਮੀ Textbook Exercise Questions and Answers.

PSEB Solutions for Class 6 Agriculture Chapter 2 ਭੂਮੀ

Agriculture Guide for Class 6 PSEB ਭੂਮੀ Textbook Questions and Answers

ਅਭਿਆਸ
(ੳ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ ਵਿੱਚ ਦਿਓ-

ਪ੍ਰਸ਼ਨ 1.
ਕਿਸ ਪ੍ਰਕਾਰ ਦੀ ਭੂਮੀ ਵਿੱਚ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਉਗਾਈਆਂ ਜਾਂਦੀਆਂ ਹਨ ?
ਉੱਤਰ-
ਰੇਤਲੀ ਭੂਮੀ ਵਿੱਚ ।

ਪ੍ਰਸ਼ਨ 2.
ਕਿਸ ਪ੍ਰਕਾਰ ਦੀ ਮਿੱਟੀ ਨਦੀਆਂ ਅਤੇ ਨਹਿਰਾਂ ਦੇ ਪਾਣੀ ਦੁਆਰਾ ਵਿਛਾਏ ਗਏ ਮਿੱਟੀ ਦੇ ਕਣਾਂ ਤੋਂ ਬਣਦੀ ਹੈ ?
ਉੱਤਰ-
ਕਛਾਰੀ ਮਿੱਟੀ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 3.
ਸੇਮ ਦੀ ਸਮੱਸਿਆ ਪੰਜਾਬ ਦੇ ਕਿਸ ਭਾਗ ਵਿਚ ਜ਼ਿਆਦਾ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ।

ਪ੍ਰਸ਼ਨ 4.
ਕਪਾਹ ਕਿਸ ਪ੍ਰਕਾਰ ਦੀ ਮਿੱਟੀ ਵਿੱਚ ਜ਼ਿਆਦਾ ਉਗਾਈ ਜਾਂਦੀ ਹੈ ?
ਉੱਤਰ-
ਕਾਲੀ ਮਿੱਟੀ ਵਿਚ ।

ਪ੍ਰਸ਼ਨ 5.
ਕਿਸ ਤਰ੍ਹਾਂ ਦੀ ਭੂਮੀ ਵਿੱਚ ਜ਼ਿਆਦਾ ਪਾਣੀ ਸੋਕਣ ਦੀ ਸਮਰੱਥਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।

ਪ੍ਰਸ਼ਨ 6.
ਧਰਤੀ ਦੀ ਕਿਹੜੀ ਤਹਿ ਪੌਦਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੀ ਹੈ ?
ਉੱਤਰ-
ਧਰਤੀ ਦੀ ਉੱਪਰਲੀ ਤਹਿ ।

ਪ੍ਰਸ਼ਨ 7.
ਭੂਮੀ ਦੀ ਸਭ ਤੋਂ ਉੱਪਰਲੀ ਤਹਿ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
‘ਏ’ ਹੌਰੀਜ਼ਨ ।

ਪ੍ਰਸ਼ਨ 8.
ਕਿਸ ਤਰ੍ਹਾਂ ਦੀ ਭੂਮੀ ਵਿਚ ਵੱਡੇ ਕਣਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਰੇਤਲੀ ਭੂਮੀ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 9.
ਕਿਸ ਤਰ੍ਹਾਂ ਦੀ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।

ਪ੍ਰਸ਼ਨ 10.
ਸੇਮ, ਖਾਰੇਪਣ ਅਤੇ ਲੂਣੇਪਣ ਦੀ ਸਮੱਸਿਆ ਪੰਜਾਬ ਦੇ ਕਿਹੜੇ ਇਲਾਕਿਆਂ ਵਿਚ ਪਾਈ ਜਾਂਦੀ ਹੈ ?
ਉੱਤਰ-
ਕੇਂਦਰੀ ਪੰਜਾਬ ਦੇ ਇਲਾਕੇ ; ਜਿਵੇਂ-ਸੰਗਰੂਰ, ਲੁਧਿਆਣਾ, ਬਰਨਾਲਾ ਆਦਿ ।

(ਅ) ਇਹਨਾਂ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਵਾਕਾਂ ਵਿਚ ਦਿਓ-

ਪ੍ਰਸ਼ਨ 1.
ਭੂਮੀ ਦੀ ਪਰਿਭਾਸ਼ਾ ਦਿਓ ।
ਉੱਤਰ-
ਧਰਤੀ ਦੀ ਉੱਪਰਲੀ ਤਹਿ ਜਿਸ ਵਿਚ ਖੇਤੀ ਹੋ ਸਕਦੀ ਹੈ । ਇਹ ਚੱਟਾਨਾਂ ਦੇ ਬਰੀਕ ਕਣਾਂ ਅਤੇ ਹੋਰ ਜੈਵਿਕ ਅਤੇ ਅਜੈਵਿਕ ਵਸਤੂਆਂ ਦਾ ਮਿਸ਼ਰਣ ਹੈ ।

ਪ੍ਰਸ਼ਨ 2.
ਭੂਮੀ ਦੀ ਰਚਨਾ ਵਿੱਚ ਕਿਹੜੇ-ਕਿਹੜੇ ਕਾਰਕ ਸਹਾਇਤਾ ਕਰਦੇ ਹਨ ?
ਉੱਤਰ-
ਭੂਮੀ ਦੀ ਰਚਨਾ ਵਿੱਚ ਚਟਾਨਾਂ ਅਤੇ ਜਲਵਾਯੂ ਦੇ ਕਾਰਕ ਸਹਾਇਤਾ ਕਰਦੇ ਹਨ ।

ਪ੍ਰਸ਼ਨ 3.
ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਹਵਾ, ਬਾਰਿਸ਼, ਤਾਪਮਾਨ ਅਤੇ ਨਮੀ ਭੂਮੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਹਨ ।

ਪ੍ਰਸ਼ਨ 4.
ਭੂਮੀ ਦੀਆਂ ਵੱਖ-ਵੱਖ ਤਹਿਆਂ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੁਮੀ ਹੋਰੀਜ਼ਨ ਕਿਹਾ ਜਾਂਦਾ ਹੈ । ਇਹਨਾਂ ਤਹਿਆਂ ਦਾ ਰੰਗ, ਬਨਾਵਟ ਅਤੇ ਰਸਾਇਣਿਕ ਗੁਣ ਵੱਖ-ਵੱਖ ਹੁੰਦੇ ਹਨ । ਸਭ ਤੋਂ ਉੱਪਰਲੀ ਤਹਿ ਨੂੰ ‘ਏ’ ਹੌਰੀਜ਼ਨ ਕਿਹਾ ਜਾਂਦਾ ਹੈ । ਇਸ ਤਹਿ ਵਿਚ ਮੱਲੜ੍ਹ ਦੀ ਮਾਤਰਾ ਵੱਧ ਹੋਣ ਕਾਰਨ ਇਸਦਾ ਰੰਗ ਗੂੜ੍ਹਾ ਹੁੰਦਾ ਹੈ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਰੇਤਲੀ ਅਤੇ ਡਾਕਰ ਭੂਮੀ ਵਿੱਚ ਕੀ ਫਰਕ ਹੈ ?
ਉੱਤਰ-

ਰੇਤਲੀ ਭੂਮੀ ਡਾਕਰ ਭੂਮੀ
1. ਇਸ ਵਿੱਚ ਕਣਾਂ ਦਾ ਆਕਾਰ ਵੱਡਾ ਹੁੰਦਾ ਹੈ । 1. ਇਸ ਵਿਚ ਛੋਟੇ ਕਣਾਂ ਦਾ ਆਕਾਰ ਵਧੇਰੇ ਹੁੰਦਾ ਹੈ ।
2. ਇਸ ਦੇ ਕਣਾਂ ਵਿਚ ਹਵਾ ਵਧੇਰੇ ਹੁੰਦੀ ਹੈ । 2. ਇਹਨਾਂ ਵਿੱਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ ।
3. ਇਹਨਾਂ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ।  3. ਇਹਨਾਂ ਵਿਚ ਪਾਣੀ ਦੀ ਮਾਤਰਾ ਨੂੰ ਰੋਕਣ ਦੀ ਵੱਧ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 6.
ਮੱਲੜ ਕਿਸ ਨੂੰ ਆਖਦੇ ਹਨ ?
ਉੱਤਰ-
ਪੌਦਿਆਂ ਦੀ ਰਹਿੰਦ-ਖੂੰਹਦ, ਪੱਤਿਆਂ ਆਦਿ ਦਾ ਭੁਮੀ ਵਿਚ ਗਲ-ਸੜ ਜਾਣਾ ਤੇ ਹੋਰ ਜੈਵਿਕ ਪਦਾਰਥਾਂ ਦਾ ਭੂਮੀ ਵਿਚ ਹੋਣਾ ਇਸ ਨੂੰ ਮੱਲੜ੍ਹ ਕਹਿੰਦੇ ਹਨ ।

ਪ੍ਰਸ਼ਨ 7.
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਨਾਲੋਂ ਕਿਸ ਆਧਾਰ ਤੇ ਵੱਖ ਹੁੰਦੀਆਂ ਹਨ ?
ਉੱਤਰ-
ਭੂਮੀ ਦੀਆਂ ਵੱਖ-ਵੱਖ ਤਹਿਆਂ ਇੱਕ-ਦੂਸਰੇ ਤੋਂ ਰੰਗ, ਬਣਾਵਟ (texture) ਅਤੇ ਰਸਾਇਣਿਕ ਨਜ਼ਰੀਏ ਤੋਂ ਵੱਖ ਹੁੰਦੀਆਂ ਹਨ ।

ਪ੍ਰਸ਼ਨ 8.
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਭੂਮੀ ਦੀ ਉੱਪਰਲੀ ਤਹਿ ਦਾ ਰੰਗ ਇਸ ਲਈ ਗੁੜਾ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਅਤੇ ਖਣਿਜਾਂ ਦੀ ਮਾਤਰਾ ਵੱਧ ਹੁੰਦੀ ਹੈ ।

ਪ੍ਰਸ਼ਨ 9.
ਮੈਰਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਕਿਉਂ ਮੰਨੀ ਜਾਂਦੀ ਹੈ ?
ਉੱਤਰ-
ਮੈਟਾ ਭੂਮੀ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਇਸ ਲਈ ਮੰਨੀ ਜਾਂਦੀ ਹੈ। ਕਿਉਂਕਿ ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 10.
ਸਮੇਂ ਦੇ ਨਾਲ-ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਮਿੱਟੀ ਦੀ ਉਪਜਾਊ ਸ਼ਕਤੀ ਘਟਨਾ, ਭੋਂ-ਖੋਰ ਅਤੇ ਸੇਮ ਆਦਿ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ।

PSEB 6th Class Agriculture Solutions Chapter 2 ਭੂਮੀ

(ੲ) ਇਹਨਾਂ ਪ੍ਰਸ਼ਨਾਂ ਦੇ ਉੱਤਰ ਪੰਜ-ਛੇ ਵਾਕਾਂ ਵਿੱਚ ਦਿਓ- .

ਪ੍ਰਸ਼ਨ 1.
ਭੂਮੀ ਵਿਚ ਮਜ਼ਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਇਸਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਭੂਮੀ ਵਿੱਚ ਮੌਜੂਦ ਕਣਾਂ ਦੇ ਆਕਾਰ ਦੇ ਹਿਸਾਬ ਨਾਲ ਭੂਮੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।

  1. ਰੇਤਲੀ ਭੂਮੀ (Sandy Soil) – ਇਸ ਵਿੱਚ ਵੱਡੇ ਆਕਾਰ ਦੇ ਕਣ ਵੱਧ ਹੁੰਦੇ ਹਨ । ਇਸ ਜ਼ਮੀਨ ਵਿੱਚ ਹਵਾ ਵਧੇਰੇ ਹੁੰਦੀ ਹੈ ਤੇ ਪਾਣੀ ਬਹੁਤ ਜਲਦੀ ਜ਼ੀਰ ਜਾਂਦਾ ਹੈ ।
  2. ਡਾਕਰੇ ਚੀਕਣੀ ਭੁਮੀ (Clay Soil) – ਇਸ ਭੂਮੀ ਵਿਚ ਛੋਟੇ ਕਣਾਂ ਦੀ ਵਧੇਰੇ ਮਾਤਰਾ ਹੁੰਦੀ ਹੈ । ਇਸ ਵਿੱਚ ਪਾਣੀ ਸੋਕਣ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਇਸ ਵਿਚ ਹਵਾ ਦੀ ਮਾਤਰਾ ਘੱਟ ਹੁੰਦੀ ਹੈ । ਇਹਨਾਂ ਨੂੰ ਭਾਰੀਆਂ ਜ਼ਮੀਨਾਂ ਵੀ ਕਿਹਾ ਜਾਂਦਾ ਹੈ ।
  3. ਮੈਰਾ ਭੂਮੀ (Loam Soil) – ਇਸ ਭੂਮੀ ਵਿਚ ਰੇਤ, ਡਾਕਰ ਅਤੇ ਸਿਲਟ ਦੇ ਕਣ ਹੁੰਦੇ ਹਨ ਇਸ ਤਰ੍ਹਾਂ ਇਹ ਇਹਨਾਂ ਦਾ ਮਿਸ਼ਰਣ ਹੈ । ਇਹ ਜ਼ਮੀਨ ਖੇਤੀਬਾੜੀ ਦੇ ਨਜ਼ਰੀਏ ਤੋਂ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹਨਾਂ ਵਿਚ ਪਾਣੀ ਨੂੰ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ । ਹੁੰਦੀ ਹੈ ।

ਪ੍ਰਸ਼ਨ 2.
ਪੰਜਾਬ ਸੂਬੇ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਭੂਮੀ ਦੀ ਕਿਸਮ ਦੇ ਅਨੁਸਾਰ ਪੰਜਾਬ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ-
1. ਦੱਖਣੀ ਪੱਛਮੀ ਪੰਜਾਬ – ਇਸ ਹਿੱਸੇ ਵਿਚ ਰੇਤਲੀ ਭੂਮੀ ਪਾਈ ਜਾਂਦੀ ਹੈ । ਇਹ ਆਮ ਕਰਕੇ ਰੇਤਲੀ ਮੈਰਾ ਤੇ ਸਿਲਟ ਕਣਾਂ ਤੋਂ ਬਣੀ ਹੁੰਦੀ ਹੈ । ਇਸ ਭੂਮੀ ਵਿਚ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦੀ ਕਮੀ ਹੁੰਦੀ ਹੈ । ਪੰਜਾਬ ਦੇ ਫਾਜ਼ਿਲਕਾ, ਮਾਨਸਾ, ਬਠਿੰਡਾ, ਫਿਰੋਜ਼ਪੁਰ ਅਤੇ ਮੁਕਤਸਰ ਦੇ ਕੁੱਝ ਹਿੱਸੇ ਇਸ ਜ਼ੋਨ ਵਿਚ ਆਉਂਦੇ ਹਨ । ਇਹਨਾਂ ਇਲਾਕਿਆਂ ਵਿੱਚ ਹਵਾ ਦੁਆਰਾ ਭੋਂ-ਖੋਰ ਮੁੱਖ ਸਮੱਸਿਆ ਹੈ । ਇਹ ਭੂਮੀ ਕਣਕ, ਝੋਨਾ, ਕਪਾਹ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

2. ਕੇਂਦਰੀ ਪੰਜਾਬ – ਇਸ ਭੂਮੀ ਵਿਚ ਰੇਤਲੀ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਪੰਜਾਬ ਦੇ ਸਾਰੇ ਕੇਂਦਰੀ ਜ਼ਿਲ੍ਹੇ ਜਿਵੇਂ ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ ਆਦਿ ਇਸ ਹਿੱਸੇ ਵਿੱਚ ਆਉਂਦੇ ਹਨ । ਇੱਥੇ ਕਈ ਹਿੱਸਿਆਂ ਵਿੱਚ ਸੇਮ, ਖਾਰਾਪਣ ਅਤੇ ਲੂਣਾਪਣ ਆਦਿ ਸਮੱਸਿਆਵਾਂ ਹੁੰਦੀਆਂ ਹਨ । ਇਹ ਕਣਕ, ਸਬਜ਼ੀਆਂ, ਝੋਨਾ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

3. ਉੱਤਰ ਪੂਰਬੀ-ਇਸ ਜੋਨ ਵਿਚ ਨੀਮ ਪਹਾੜੀ ਇਲਾਕੇ ਜਿਵੇਂ ਗੁਰਦਾਸਪੁਰ ਦੇ ਪਰਬੀ ਹਿੱਸੇ, ਹੁਸ਼ਿਆਰਪੁਰ ਅਤੇ ਰੋਪੜ ਦੇ ਇਲਾਕੇ ਆਉਂਦੇ ਹਨ । ਇਹਨਾਂ ਵਿੱਚ ਮੈਰਾ ਤੋਂ ਚੀਕਣੀ ਮਿੱਟੀ ਪਾਈ ਜਾਂਦੀ ਹੈ । ਇੱਥੇ ਪਾਣੀ ਦੁਆਰਾ ਭੋਂ-ਖੋਰ ਦੀ ਸਮੱਸਿਆ ਵੱਧ ਦੇਖਣ ਵਿੱਚ ਆਉਂਦੀ ਹੈ । ਇਹ ਕਣਕ, ਮੱਕੀ, ਝੋਨਾ, ਫਲਾਂ ਆਦਿ ਫ਼ਸਲਾਂ ਲਈ ਢੁੱਕਵੀਂ ਹੈ ।

ਪ੍ਰਸ਼ਨ 3.
ਭਾਰਤ ਵਿੱਚ ਕਿੰਨੇ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਮਿੱਟੀ ਦੀਆਂ ਵੱਖ-ਵੱਖ ਕਿਸਮਾਂ

  1. ਲੈਟਰਾਈਟ ਮਿੱਟੀ (Laterite Soils) – ਇਹ ਜ਼ਮੀਨਾਂ ਵੱਧ ਬਾਰਿਸ਼ ਵਾਲੇ ਇਲਾਕਿਆਂ ਵਿੱਚ ਪਾਈਆਂ ਜਾਂਦੀਆਂ ਹਨ, ਜਿਵੇਂ-ਦੱਖਣੀ ਮਹਾਂਰਾਸ਼ਟਰ, ਉੜੀਸਾ, ਕੇਰਲ, ਆਸਾਮ ਆਦਿ । ਇਹਨਾਂ ਵਿਚ ਤੇਜ਼ਾਬੀ ਮਾਦਾ ਵੱਧ ਹੁੰਦਾ ਹੈ।
  2. ਕਾਲੀ ਮਿੱਟੀ (Black Soil) – ਇਸ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ ਇਹ ਮਹਾਂਰਾਸ਼ਟਰ, ਗੁਜਰਾਤ, ਪੱਛਮੀ ਮੱਧ ਪ੍ਰਦੇਸ਼ ਵਿਚ ਮਿਲਦੀ ਹੈ । ਇਸ ਦਾ ਰੰਗ ਗੁੜਾ ਕਾਲਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਵਿੱਚ ਮੱਲੜ੍ਹ ਦੀ ਮਾਤਰਾ ਤੇ ਲੂਣ ਵੱਧ ਮਾਤਰਾ ਵਿਚ ਹੁੰਦੇ ਹਨ ।
  3. ਪਠਾਰੀ ਮਿੱਟੀ (Mountain Soils) – ਇਹ ਮਿੱਟੀ ਉੱਤਰੀ ਭਾਰਤ ਦੇ ਠੰਡੇ ਅਤੇ ਖ਼ੁਸ਼ਕ ਇਲਾਕਿਆਂ ਵਿਚ ਮਿਲਦੀ ਹੈ ।
  4. ਕਛਾਰੀ ਮਿੱਟੀ (Alluvial Soils) – ਇਹ ਨਦੀਆਂ ਅਤੇ ਨਹਿਰਾਂ ਦੁਆਰਾ ਵਿਛਾਈ ਗਈ ਮਿੱਟੀ ਦੀਆਂ ਤਹਿਆਂ ਤੋਂ ਬਣਦੀ ਹੈ । ਇਹ ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਵਿਚ ਮਿਲਦੀ ਹੈ ।
  5. ਰੇਤਲੀ ਮਿੱਟੀ (Desert Soils) – ਇਹ ਰਾਜਸਥਾਨ ਅਤੇ ਇਸ ਨਾਲ ਲਗਦੇ ਪੰਜਾਬ ਅਤੇ ਹਰਿਆਣਾ ਵਿਚ ਮਿਲਦੀ ਹੈ ।
  6. ਲਾਲ ਮਿੱਟੀ (Red Soils) – ਇਹ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕੇ ਜਿਵੇਂ ਕਰਨਾਟਕ ਦੇ ਕੁੱਝ ਹਿੱਸੇ, ਦੱਖਣੀ ਪੂਰਬੀ ਮਹਾਂਰਾਸ਼ਟਰ, ਪੂਰਬੀ ਆਂਧਰ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਇਸ ਵਿਚ ਆਇਰਨ ਆਕਸਾਈਡ ਦੀ ਮਾਤਰਾ ਵੱਧ ਹੁੰਦੀ ਹੈ ।

ਪ੍ਰਸ਼ਨ 4.
ਭੂਮੀ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ?
ਉੱਤਰ-
ਭੂਮੀ ਇੱਕ ਕੁਦਰਤੀ ਸੋਮਾ ਹੈ ਪਰ ਇਸ ਦੀ ਬੇਸਮਝੀ ਨਾਲ ਵਰਤੋਂ ਕਾਰਨ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਜਿਵੇਂ ਇਸਦੀ ਉਪਜਾਊ ਸ਼ਕਤੀ ਘੱਟ ਰਹੀ ਹੈ, ਹਵਾ ਪਾਣੀ ਦੇ ਕਾਰਨ ਭੋਂ-ਖੋਰ ਹੋਣਾ, ਸੇਮ ਦੀ ਸਮੱਸਿਆ ਆਦਿ । ਵਧੇਰੇ ਉਪਜ ਲੈਣ ਲਈ ਮਿੱਟੀ ਵਿੱਚ ਲੋੜ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਵਿਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧਦੀ ਜਾ ਰਹੀ ਹੈ ਜੋ ਮਿੱਟੀ ਰਾਹੀਂ ਸਾਡੇ ਖਾਣ-ਪੀਣ ਦੀਆਂ ਵਸਤੂਆਂ ਵਿੱਚ ਸ਼ਾਮਿਲ ਹੋ ਜਾਂਦੇ ਹਨ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਭੂਮੀ ਦੀ ਕਿਸਮ ਦੇ ਹਿਸਾਬ ਨਾਲ ਉਸ ਵਿੱਚ ਹੋਣ ਵਾਲੀਆਂ ਫ਼ਸਲਾਂ ਬਾਰੇ ਦੱਸੋ ।
ਉੱਤਰ-
ਭੂਮੀ ਦੀ ਕਿਸਮ ਅਨੁਸਾਰ ਉਸ ਵਿਚ ਹੋਣ ਵਾਲੀਆਂ ਫ਼ਸਲਾਂ-

  1. ਲੈਟਰਾਈਟ ਮਿੱਟੀ – ਚਾਹ, ਨਾਰੀਅਲ ।
  2. ਕਛਾਰੀ ਮਿੱਟੀ – ਕਣਕ, ਝੋਨਾ, ਗੰਨਾ, ਕਪਾਹ ਆਦਿ ।
  3. ਲਾਲ ਮਿੱਟੀ – ਕਣਕ, ਕਪਾਹ, ਤੰਬਾਕੂ, ਝੋਨਾ ਆਦਿ ।
  4. ਕਾਲੀ ਮਿੱਟੀ – ਕਣਕ, ਕਪਾਹ, ਅਲਸੀ ।
  5. ਰੇਤਲੀ ਮਿੱਟੀ – ਕਣਕ, ਮੱਕੀ, ਜੌ, ਕਪਾਹ ।
  6. ਪਠਾਰੀ ਮਿੱਟੀ – ਕਣਕ, ਮੱਕੀ, ਬਾਜਰਾ, ਫ਼ਲਦਾਰ ਬੂਟੇ, ਚਾਹ, ਕੋਕੋ ।

PSEB 6th Class Agriculture Guide ਭੂਮੀ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਡਾਕਰ ਜ਼ਮੀਨਾਂ ਨੂੰ ………………….. ਜ਼ਮੀਨਾਂ ਕਿਹਾ ਜਾਂਦਾ ਹੈ ?
(i) ਭਾਰੀਆਂ
(ii) ਹਲਕੀਆਂ
(iii) ਕਾਲੀ
(iv) ਰੇਤਲੀ ।
ਉੱਤਰ-
(i) ਭਾਰੀਆਂ ।

ਪ੍ਰਸ਼ਨ 2.
ਰੇਤਲੀ ਮਿੱਟੀ ਕਿਹੜੇ ਇਲਾਕੇ ਵਿਚ ਮਿਲਦੀ ਹੈ ?
(i) ਰਾਜਸਥਾਨ
(ii) ਉੜੀਸਾ
(iii) ਆਸਾਮ
(iv) ਬਿਹਾਰ ।
ਉੱਤਰ-
(i) ਰਾਜਸਥਾਨ ।

ਪ੍ਰਸ਼ਨ 3.
ਦੱਖਣੀ ਪੱਛਮੀ ਪੰਜਾਬ ਵਿਚ ਕਿਹੋ ਜਿਹੀ ਮਿੱਟੀ ਮਿਲਦੀ ਹੈ ?
(i) ਰੇਤਲੀ
(ii) ਚੀਕਣੀ
(iii) ਮੈਰਾ ਤੋਂ ਚੀਕਣੀ
(iv) ਮੈਰਾ ।
ਉੱਤਰ-
(i) ਰੇਤਲੀ ।

ਖ਼ਾਲੀ ਥਾਂ ਭਰੋ-

(i) ਭੂਮੀ ਬਣਨ ਵਿੱਚ ਕਈ ਕਾਰਕ ਸਹਾਇਤਾ ਕਰਦੇ ਹਨ ਜਿਵੇਂ ………………….।
ਉੱਤਰ-
ਚੱਟਾਨਾਂ ਅਤੇ ਜਲਵਾਯੂ

(ii) ਲਾਲ ਮਿੱਟੀ ਵਿਚ ………………… ਦੀ ਮਾਤਰਾ ਵੱਧ ਹੁੰਦੀ ਹੈ ।
ਉੱਤਰ-
ਆਇਰਨ ਆਕਸਾਈਡ

PSEB 6th Class Agriculture Solutions Chapter 2 ਭੂਮੀ

(iii) ਉੱਤਰ ਪੂਰਬੀ ਇਲਾਕੇ ਵਿੱਚ ………………….. ਨਾਲ ਭੋਂ-ਖੋਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ।
ਉੱਤਰ-
ਪਾਣੀ

(iv) ਦੱਖਣ-ਪੱਛਮੀ ਪੰਜਾਬ ਵਿਚਲੀ ਮਿੱਟੀ ਵਿਚ ਨਾਈਟ੍ਰੋਜਨ, ਫਾਸਫੋਰਸ ਤੇ ………………….. ਦੀ ਕਮੀ ਹੁੰਦੀ ਹੈ ।
ਉੱਤਰ-
ਪੋਟਾਸ਼ੀਅਮ

ਠੀਕ/ਗਲਤ-

(i) ਰੇਤਲੀ ਭੂਮੀ ਵਿਚ ਪਾਣੀ ਰੋਕਣ ਦੀ ਯੋਗਤਾ ਸਭ ਤੋਂ ਘੱਟ ਹੁੰਦੀ ਹੈ ।
(ii) ਕਪਾਹ ਦੇ ਲਈ ਕਾਲੀ ਮਿੱਟੀ ਵਧੀਆ ਰਹਿੰਦੀ ਹੈ ।
(iii) ਮੈਰਾ ਭੂਮੀ ਵਿਚ ਜੈਵਿਕ ਮਾਦਾ ਵੱਧ ਹੁੰਦਾ ਹੈ ।
ਉੱਤਰ-
(i) ਠੀਕ,
(ii) ਠੀਕ,
(iii) ਠੀਕ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੌਰੀਜਨ ‘ਏ ਦਾ ਰੰਗ ਗੂੜਾ ਕਿਉਂ ਹੁੰਦਾ ਹੈ ?
ਉੱਤਰ-
ਮੱਲੜ ਅਤੇ ਖਣਿਜਾਂ ਦੀ ਮਾਤਰਾ ਵਧੇਰੇ ਹੋਣ ਕਾਰਨ ।

ਪ੍ਰਸ਼ਨ 2.
ਭੂਮੀ ਵਿਚ ਮੌਜੂਦ ਕਣਾਂ ਅਨੁਸਾਰ ਭੂਮੀ ਕਿੰਨੇ ਪ੍ਰਕਾਰ ਦੀ ਹੈ ?
ਉੱਤਰ-
ਤਿੰਨ ਪ੍ਰਕਾਰ ਦੀ ।

ਪ੍ਰਸ਼ਨ 3.
ਕਿਹੜੀ ਭੂਮੀ ਵਿੱਚ ਪਾਣੀ ਜਲਦੀ ਜ਼ੀਰ ਜਾਂਦਾ ਹੈ ?
ਉੱਤਰ-
ਰੇਤਲੀ ਭੂਮੀ ਵਿੱਚ ।

ਪ੍ਰਸ਼ਨ 4.
ਭਾਰੀਆਂ ਜ਼ਮੀਨਾਂ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਡਾਕਰ ਚੀਕਣੀ ਭੂਮੀ ਨੂੰ ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 5.
ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਜਿਵੇਂ ਉੜੀਸਾ ਵਿਚ ਕਿਸ ਤਰ੍ਹਾਂ ਦੀ ਭੂਮੀ ਹੁੰਦੀ ਹੈ ?
ਉੱਤਰ-
ਲੈਟਰਾਈਟ ਮਿੱਟੀ ।

ਪ੍ਰਸ਼ਨ 6.
ਆਇਰਨ ਆਕਸਾਈਡ ਦੀ ਮਾਤਰਾ ਕਿਹੜੀ ਮਿੱਟੀ ਵਿੱਚ ਵੱਧ ਹੈ ?
ਉੱਤਰ-
ਲਾਲ ਮਿੱਟੀ ਵਿਚ ।

ਪ੍ਰਸ਼ਨ 7.
ਹਿਮਾਲਿਆ ਦੇ ਇਲਾਕੇ ਵਿੱਚ ਕਿਹੜੀ ਮਿੱਟੀ ਪਾਈ ਜਾਂਦੀ ਹੈ ?
ਉੱਤਰ-
ਪਠਾਰੀ ਮਿੱਟੀ ।

ਪ੍ਰਸ਼ਨ 8.
ਭੂਮੀ ਦੀ ਕਿਸਮ ਅਨੁਸਾਰ ਪੰਜਾਬ ਨੂੰ ਕਿੰਨੇ ਹਿੱਸਿਆਂ ਵਿਚ ਵੰਡਿਆ ਹੈ ?
ਉੱਤਰ-
ਤਿੰਨ ਹਿੱਸਿਆਂ ਵਿਚ ।

ਪ੍ਰਸ਼ਨ 9.
ਕਾਲੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿਚ ਪਾਈ ਜਾਂਦੀ ਹੈ ?
ਉੱਤਰ-
16.6% ।

PSEB 6th Class Agriculture Solutions Chapter 2 ਭੂਮੀ

ਪ੍ਰਸ਼ਨ 10.
ਕਛਾਰੀ ਮਿੱਟੀ ਦੇਸ਼ ਦੇ ਲਗਪਗ ਕਿੰਨੇ ਹਿੱਸੇ ਵਿੱਚ ਪਾਈ ਜਾਂਦੀ ਹੈ ?
ਉੱਤਰ-
45% ।

ਪ੍ਰਸ਼ਨ 11.
ਕਣਾਂ ਦੇ ਆਕਾਰ ਦੇ ਆਧਾਰ ‘ਤੇ ਮਿੱਟੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ?
ਉੱਤਰ-
ਚੀਕਣੀ ਮਿੱਟੀ, ਰੇਤਲੀ ਜਾਂ ਮੈਰਾ ਮਿੱਟੀ ।

ਪ੍ਰਸ਼ਨ 12.
ਮੈਰਾ-ਰੇਤਲੀ ਭਾਂ ਵਿਚ ਕਿੰਨੇ ਪ੍ਰਤੀਸ਼ਤ ਰੇਤ ਹੁੰਦੀ ਹੈ ?
ਉੱਤਰ-
ਇਸ ਵਿਚ 70-85% ਰੇਤ ਹੁੰਦੀ ਹੈ ?

ਪ੍ਰਸ਼ਨ 13.
ਭੋਂ ਦੇ ਭੌਤਿਕ ਗੁਣ ਕਿਹੜੇ ਹਨ ?
ਉੱਤਰ-
ਜ਼ਮੀਨ ਦੀ ਬਣਤਰ, ਜ਼ਮੀਨ ਵਿਚ ਪਾਣੀ ਜੀਰਣ ਦੀ ਸ਼ਕਤੀ ਅਤੇ ਭੋਂ ਵਿਚ ਪਾਣੀ ਠਹਿਰਣ ਦੀ ਸ਼ਕਤੀ ਆਦਿ ਤੋਂ ਦੇ ਭੌਤਿਕ ਗੁਣ ਹਨ ।

ਪ੍ਰਸ਼ਨ 14.
ਕਿਹੜੀ ਜ਼ਮੀਨ ਵਿਚ ਜੀਵਕ ਮਾਦਾ ਵੱਧ ਹੁੰਦਾ ਹੈ ?
ਉੱਤਰ-
ਮੈਰਾ ਜ਼ਮੀਨ ਵਿਚ ।

PSEB 6th Class Agriculture Solutions Chapter 2 ਭੂਮੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੈਰਾ ਭੂਮੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਭੂਮੀ ਰੇਤਲੇ, ਡਾਕਰ ਅਤੇ ਸਿਲਟ ਕਣਾਂ ਦੇ ਮਿਸ਼ਰਣ ਤੋਂ ਬਣਦੀ ਹੈ । ਇਹ ਭੂਮੀ ਖੇਤੀ-ਬਾੜੀ ਲਈ ਵਧੀਆ ਮੰਨੀ ਜਾਂਦੀ ਹੈ । ਇਸ ਵਿਚ ਪਾਣੀ ਸੋਕਣ ਦੀ ਸਮਰੱਥਾ ਤਸੱਲੀਬਖ਼ਸ਼ ਹੁੰਦੀ ਹੈ ।

ਪ੍ਰਸ਼ਨ 2.
ਕਪਾਹ ਮਿੱਟੀ ਬਾਰੇ ਕੀ ਜਾਣਦੇ ਹੋ ?
ਉੱਤਰ-ਕਾਲੀ ਮਿੱਟੀ ਨੂੰ ਕਪਾਹ ਮਿੱਟੀ ਕਿਹਾ ਜਾਂਦਾ ਹੈ । ਇਹ ਮਹਾਂਰਾਸ਼ਟਰ, ਕਰਨਾਟਕ ਪੱਛਮੀ ਮੱਧ ਪ੍ਰਦੇਸ਼ ਵਿਚ ਪਾਈ ਜਾਂਦੀ ਹੈ । ਦੇਸ਼ ਦੇ ਲਗਪਗ 16.6% ਹਿੱਸੇ ਵਿਚ ਇਹ ਮਿੱਟੀ ਪਾਈ ਜਾਂਦੀ ਹੈ । ਇਸ ਮਿੱਟੀ ਵਿਚ ਮੱਲੜ੍ਹ ਅਤੇ ਲੂਣਾਂ ਦੀ ਮਾਤਰਾਂ ਵੱਧ ਹੁੰਦੀ ਹੈ । ਇਸ ਲਈ ਇਸਦਾ ਰੰਗ ਕਾਲਾ ਹੁੰਦਾ ਹੈ ।

ਪ੍ਰਸ਼ਨ 3.
ਰੇਤਲੀ ਤੋਂ ਘੱਟ ਉਪਜਾਊ ਕਿਉਂ ਹੁੰਦੀ ਹੈ ?
ਉੱਤਰ-
ਰੇਤਲੀ ਤੋਂ ਵਿਚ ਮੋਟੇ ਕਣ 85% ਤੋਂ ਵੱਧ ਹੁੰਦੇ ਹਨ । ਚੀਕਣੀ ਮਿੱਟੀ ਤੇ ਭੁੱਲ 15% ਤੋਂ ਘੱਟ ਹੁੰਦੇ ਹਨ । ਇਸ ਵਿਚ ਪੋਸ਼ਕ ਤੱਤ, ਪਾਣੀ ਰੱਖਣ ਦੀ ਸ਼ਕਤੀ ਤੇ ਜੀਵਕ ਪਦਾਰਥ ਵੀ ਘੱਟ ਹੁੰਦੇ ਹਨ । ਇਸ ਲਈ ਰੇਤਲੀ ਤੋਂ ਘੱਟ ਉਪਜਾਊ ਹੁੰਦੀ ਹੈ ।

ਪ੍ਰਸ਼ਨ 4.
ਸਮੇਂ ਦੇ ਨਾਲ ਮਿੱਟੀ ਨਾਲ ਸੰਬੰਧਿਤ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ?
ਉੱਤਰ-
ਇਹ ਸਮੱਸਿਆਵਾਂ ਹਨ- ਉਪਜਾਊ ਸ਼ਕਤੀ ਦਾ ਘਟਨਾ, ਚੌਂ-ਖੋਰ ਅਤੇ ਸੇਮ ਆਦਿ । ਮਿੱਟੀ ਵਿਚ ਰਸਾਇਣਾਂ ਦੀ ਵਰਤੋਂ ਕਾਰਨ ਇਹ ਜ਼ਹਿਰਾਂ ਸਾਡੇ ਖਾਣੇ ਵਿਚ ਆ ਰਹੀਆਂ ਹਨ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਜੀਵਾਂਸ਼ ਕੀ ਹੁੰਦਾ ਹੈ ? ਸੰਖੇਪ ਵਿਚ ਲਿਖੋ ।
ਉੱਤਰ-
ਧਰਤੀ ਉੱਤੇ ਉੱਗੇ ਬਿਰਛਾਂ ਤੇ ਬੂਟਿਆਂ ਦੇ ਪੱਤੇ, ਟਹਿਣੀਆਂ ਅਤੇ ਘਾਹ ਆਦਿ ਗਲ-ਸੜ ਕੇ ਧਰਤੀ ਵਿਚ ਮਿਲ ਜਾਂਦੇ ਹਨ । ਇਸੇ ਪ੍ਰਕਾਰ ਹੋਰ ਜੀਵ-ਜੰਤੂ ਆਪਣਾ ਜੀਵਨ ਚੱਕਰ ਪੂਰਾ ਕਰਕੇ ਧਰਤੀ ਵਿਚ ਹੀ ਗਲ ਕੇ ਰਲ ਜਾਂਦੇ ਹਨ । ਬਨਸਪਤੀ ਅਤੇ ਜੀਵ ਜੰਤੂਆਂ ਦੇ ਇਸ ਗਲੇ-ਸੜੇ ਹੋਏ ਅੰਸ਼ ਨੂੰ ਜੀਵਾਂਸ਼ ਕਹਿੰਦੇ ਹਨ ।

ਕਿਸੇ ਵੀ ਭਾਂ ਵਿਚ ਜੀਵਾਂਸ਼ ਦੀ ਮਾਤਰਾ ਉੱਥੋਂ ਦੇ ਪੌਣ-ਪਾਣੀ ਅਤੇ ਵਾਤਾਵਰਨ ਤੇ ਨਿਰਭਰ ਕਰਦੀ ਹੈ । ਘਾਹ ਵਾਲੇ ਮੈਦਾਨਾਂ ਅਤੇ ਸੰਘਣੇ ਜੰਗਲਾਂ ਵਾਲੇ ਇਲਾਕਿਆਂ ਵਿਚਲੀ ਤੋਂ ਅੰਦਰ ਜੀਵਾਂਸ਼ ਦੀ ਮਾਤਰਾ ਵਧੇਰੇ ਹੁੰਦੀ ਹੈ, ਪਰੰਤੂ ਮਾਰੂਥਲਾਂ ਅਤੇ ਗਰਮ ਖ਼ੁਸ਼ਕ ਇਲਾਕਿਆਂ ਦੀ ਝੋ ਵਿਚ ਬਹੁਤ ਘੱਟ ਜੀਵਾਂਸ਼ ਹੁੰਦਾ ਹੈ ।

PSEB 6th Class Agriculture Solutions Chapter 2 ਭੂਮੀ

ਭੂਮੀ PSEB 6th Class Agriculture Notes

  1. ਧਰਤੀ ਦੀ ਉੱਪਰਲੀ ਤਹਿ ਜਿਸ ਵਿੱਚ ਖੇਤੀ ਕੀਤੀ ਜਾਂਦੀ ਹੈ, ਨੂੰ ਭੂਮੀ ਕਿਹਾ ਜਾਂਦਾ ਹੈ ।
  2. ਭੂਮੀ ਦੀਆਂ ਵੱਖ-ਵੱਖ ਤਹਿਆਂ ਨੂੰ ਭੂਮੀ ਹੌਰੀਜ਼ਨ ਕਿਹਾ ਜਾਂਦਾ ਹੈ ।
  3. ਭੂਮੀ ਦੀ ਉੱਪਰਲੀ ਤਹਿ ਨੂੰ “ਏ” ਹੌਰੀਜ਼ਨ ਕਿਹਾ ਜਾਂਦਾ ਹੈ ।
  4. ਕਣਾਂ ਦੇ ਆਕਾਰ ਅਨੁਸਾਰ ਭੂਮੀ ਰੇਤਲੀ, ਡਾਕਰ ਜਾਂ ਚੀਕਣੀ ਅਤੇ ਮੈਰਾ ਭੂਮੀ ਹੁੰਦੀ ਹੈ ।
  5. ਭਾਰਤ ਵਿਚ ਲੈਟਰਾਈਟ ਮਿੱਟੀ ਜ਼ਿਆਦਾ ਬਾਰਿਸ਼ ਵਾਲੇ ਇਲਾਕਿਆਂ ਵਿਚ ਹੁੰਦੀ ਹੈ ; ਜਿਵੇਂ-ਮਹਾਰਾਸ਼ਟਰ, ਕੇਰਲ, ਆਸਾਮ ।
  6. ਕਛਾਰੀ ਮਿੱਟੀ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿਚ ਹੁੰਦੀ ਹੈ , ਜਿਵੇਂ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ ।
  7. ਕਾਲੀ ਮਿੱਟੀ ਨੂੰ ਕਪਾਹ ਮਿੱਟੀ ਵੀ ਕਿਹਾ ਜਾਂਦਾ ਹੈ । ਇਹ ਗੁਜਰਾਤ, ਕਰਨਾਟਕ ਆਦਿ ਵਿੱਚ ਹੁੰਦੀ ਹੈ ।
  8. ਲਾਲ ਮਿੱਟੀ ਘੱਟ ਬਾਰਿਸ਼ ਵਾਲੇ ਇਲਾਕਿਆਂ ਪੂਰਬੀ ਆਂਧਰ ਪ੍ਰਦੇਸ਼, ਕਰਨਾਟਕ ਦੇ ਕੁੱਝ ਹਿੱਸਿਆਂ ਆਦਿ ਵਿਚ ਹੈ ।
  9. ਪਠਾਰੀ ਮਿੱਟੀ ਹਿਮਾਲਿਆ ਦੇ ਇਲਾਕੇ ਵਿਚ ਹੁੰਦੀ ਹੈ ।
  10. ਰੇਤਲੀ ਮਿੱਟੀ ਰਾਜਸਥਾਨ ਤੇ ਇਸ ਦੇ ਨੇੜਲੇ ਹਿੱਸਿਆਂ ਵਿੱਚ ਮਿਲਦੀ ਹੈ ।
  11. ਭੂਮੀ ਦੀ ਕਿਸਮ ਦੇ ਹਿਸਾਬ ਨਾਲ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ ।
  12. ਇਹ ਤਿੰਨ ਹਿੱਸੇ ਹਨ ਦੱਖਣੀ ਪੱਛਮੀ ਪੰਜਾਬ, ਕੇਂਦਰੀ ਪੰਜਾਬ, ਉੱਤਰ ਪੂਰਬੀ ਪੰਜਾਬ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

Punjab State Board PSEB 6th Class Agriculture Book Solutions Chapter 3 ਫ਼ਸਲਾਂ ਦੀ ਵੰਡ Textbook Exercise Questions and Answers.

PSEB Solutions for Class 6 Agriculture Chapter 3 ਫ਼ਸਲਾਂ ਦੀ ਵੰਡ

Agriculture Guide for Class 6 PSEB ਫ਼ਸਲਾਂ ਦੀ ਵੰਡ Textbook Questions and Answers

ਅਭਿਆਸ
(ੳ) ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਉਪ੍ਰ-

ਸ਼ਨ 1.
ਮੂਲੀ ਦੇ ਪਰਿਵਾਰਿਕ ਸਮੂਹ ਦੀ ਫੈਮਿਲੀ ਦਾ ਨਾਂ ਦੱਸੋ ।
ਉੱਤਰ-
ਸਰੋਂ ਜਾਂ ਕਰੂਸੀਫਰੀ ਫੈਮਿਲੀ ।

ਪ੍ਰਸ਼ਨ 2.
ਦੋ ਚਾਰੇ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਜਵਾਰ, ਬਾਜਰਾ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 3.
ਦੋ ਖੰਡ ਵਾਲੀਆਂ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਮਾਦ ਅਤੇ ਚੁਕੰਦਰ ।

ਪ੍ਰਸ਼ਨ 4.
ਸਾਉਣੀ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਝੋਨਾ, ਮੱਕੀ ।

ਪ੍ਰਸ਼ਨ 5.
ਹਾੜੀ ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਣਕ, ਬਰਸੀਮ ।

ਪ੍ਰਸ਼ਨ 6.
ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿੱਚ ਜਮ੍ਹਾਂ ਕਰਦੇ ਹਨ ?
ਉੱਤਰ-
ਦਾਲ ਜਾਂ ਲੈਗੁਮਨੋਸੀ ।

ਪ੍ਰਸ਼ਨ 7.
ਕਿਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਦੇ ਦਾਣਿਆਂ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ?
ਉੱਤਰ-
ਦਾਲ ਜਾਂ ਲੈਗੁਮਨੋਸੀ ।

ਪ੍ਰਸ਼ਨ 8.
ਕਿਹੜੀਆਂ ਫ਼ਸਲਾਂ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਂਦਾ ਹੈ ?
ਉੱਤਰ-
ਹਰੀ ਖਾਦ ਵਾਲੀਆਂ ਫ਼ਸਲਾਂ ਜਿਵੇਂ-ਸਣ, ਚੈਂਚਾ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 9.
ਗਰਮ ਜਲਵਾਯੂ (Tropical) ਦੀਆਂ ਦੋ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਮਾਦ, ਕਪਾਹ, ਝੋਨਾ ।

ਪ੍ਰਸ਼ਨ 10.
ਮੁੱਖ ਫ਼ਸਲਾਂ ਦੇ ਵਿੱਚਕਾਰ ਬਚਦੇ ਸਮੇਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸੰਕਟ ਕਾਲ ਫ਼ਸਲਾਂ ਜਿਵੇਂ-ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ਆਦਿ ।

(ਅ) ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਫ਼ਸਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਸੇ ਖ਼ਾਸ ਮੰਤਵ ਲਈ ਉਗਾਇਆ ਜਾਣ ਵਾਲਾ ਪੌਦਿਆਂ ਦਾ ਸਮੂਹ ਜੋ ਕਿ ਆਰਥਿਕ ਜਾਂ ਵਪਾਰਕ ਮਹੱਤਵ ਰੱਖਦਾ ਹੈ, ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਫ਼ਸਲਾਂ ਦੀ ਵੰਡ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਫ਼ਸਲਾਂ ਨੂੰ ਵੱਖ-ਵੱਖ ਆਧਾਰ ਤੇ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਜਾਣਕਾਰੀ, ਯੋਜਨਾਬੰਦੀ, ਪੈਦਾਵਾਰ, ਸੁਰੱਖਿਆ ਅਤੇ ਉਹਨਾਂ ਦੀ ਵਰਤੋਂ ਨੂੰ ਸੌਖਾ ਕੀਤਾ ਜਾ ਸਕੇ ।

ਪ੍ਰਸ਼ਨ 3.
ਦਾਲ ਜਾਂ ਲੈਗੁਮਨੋਸ਼ੀ (Leguminoseae) ਪਰਿਵਾਰਿਕ ਸਮੂਹ ਬਾਰੇ ਦੱਸੋ ।
ਉੱਤਰ-
ਇਸ ਪਰਿਵਾਰਿਕ ਸਮੂਹ ਵਿੱਚ ਦਾਲਾਂ ਵਾਲੀਆਂ ਫ਼ਸਲਾਂ ਜਿਵੇਂ ਕਿ ਮੂੰਗੀ, ਅਰਹਰ, ਛੋਲੇ, ਮਾਂਹ ਅਤੇ ਸੋਇਆਬੀਨ ਆਦਿ ਆਉਂਦੀਆਂ ਹਨ । ਇਸ ਫੈਮਿਲੀ ਦੀਆਂ ਫ਼ਸਲਾਂ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਹੁੰਦੀ ਹੈ । ਇਸ ਫੈਮਿਲੀ ਦੀਆਂ ਫ਼ਸਲਾਂ ਦੇ ਪੌਦੇ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰਦੇ ਹਨ । ਇਹਨਾਂ ਨੂੰ ਇਸ ਲਈ ਯੂਰੀਆ ਦੀਆਂ ਛੋਟੀਆਂ, ਫ਼ੈਕਟਰੀਆਂ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਅੰਤਰ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਉਹ ਫ਼ਸਲਾਂ ਹਨ ਜਿਹਨਾਂ ਨੂੰ ਕਿਸੇ ਮੁੱਖ ਫ਼ਸਲ ਦੀਆਂ ਕਤਾਰਾਂ ਵਿੱਚ ਖ਼ਾਲੀ ਬਚਦੀ ਜਗਾ ਵਿੱਚ ਕਤਾਰਾਂ ਵਿੱਚ ਹੀ ਬੀਜਿਆ ਜਾਂਦਾ ਹੈ, ਜਿਵੇਂ-ਕਪਾਹ ਵਿੱਚ ਮੂੰਗੀ ਨੂੰ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 5.
ਟ੍ਰੈਪ (Trap) ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-ਇਨ੍ਹਾਂ ਫ਼ਸਲਾਂ ਦਾ ਕੰਮ ਮੁੱਖ ਫ਼ਸਲ ਨੂੰ ਕੀੜਿਆਂ ਤੋਂ ਬਚਾਉਣਾ ਹੁੰਦਾ ਹੈ । ਇਹਨਾਂ ਨੂੰ ਮੁੱਖ ਫ਼ਸਲ ਵਿੱਚ ਕੀੜਿਆਂ ਨੂੰ ਆਕਰਸ਼ਿਤ ਕਰਨ ਲਈ ਬੀਜਿਆ ਜਾਂਦਾ ਹੈ ਕਿਉਂਕਿ ਕੀੜੇ ਇਸ ਫ਼ਸਲ ਨੂੰ ਮੁੱਖ ਫ਼ਸਲ ਤੋਂ ਵੱਧ ਪਸੰਦ ਕਰਦੇ ਹਨ । ਇਹਨਾਂ ਫ਼ਸਲਾਂ ਨੂੰ ਮੰਤਵ ਪੂਰਾ ਹੋਣ ‘ਤੇ ਪੁਟ ਦਿੱਤਾ ਜਾਂਦਾ ਹੈ , ਜਿਵੇਂ-ਕਮਾਦ ਵਿੱਚ ਮੱਕੀ ।

ਪ੍ਰਸ਼ਨ 6.
ਇੱਕ-ਸਾਲੀ ਅਤੇ ਬਹੁ-ਸਾਲੀ ਫ਼ਸਲਾਂ ਵਿੱਚ ਕੀ ਅੰਤਰ ਹੈ ?
ਉੱਤਰ-

ਇੱਕ-ਸਾਲੀ ਫ਼ਸਲਾਂ ਬਹੁ-ਸਾਲੀ ਫ਼ਸਲਾਂ
1. ਇਹ ਫ਼ਸਲਾਂ ਇੱਕ ਸਾਲ ਵਿਚ ਆਪਣਾ ਜੀਵਨ ਕਾਲ ਪੂਰਾ ਕਰ ਲੈਂਦੀਆਂ ਹਨ । 1. ਇਹ ਫ਼ਸਲਾਂ ਇਕ ਵਾਰ ਉੱਗਣ ਤੋਂ ਬਾਅਦ ਕਈ ਸਾਲਾਂ ਤੱਕ ਚਲਦੀਆਂ ਰਹਿੰਦੀਆਂ ਹਨ ।
2. ਉਦਾਹਰਨ-ਕਣਕ, ਮੱਕੀ । 2. ਉਦਾਹਰਨ-ਕਮਾਦ, ਨਿੰਬੂ, ਅੰਬ ਆਦਿ ।

ਪ੍ਰਸ਼ਨ 7.
ਸੰਕਟ-ਕਾਲ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਹ ਫ਼ਸਲਾਂ ਦੋ ਮੁੱਖ ਫ਼ਸਲਾਂ ਵਿਚਕਾਰ ਬਚਦੇ ਸਮੇਂ ਜਾਂ ਮੁੱਖ ਫ਼ਸਲ ਖ਼ਰਾਬ ਹੋ ਜਾਣ ਦੀ ਹਾਲਤ ਵਿਚ ਬੀਜੀਆਂ ਜਾਂਦੀਆਂ ਹਨ । ਇਹ ਬਹੁਤ ਛੇਤੀ ਵਧਦੀਆਂ ਹਨ , ਜਿਵੇਂਸੱਠੀ ਮੂੰਗੀ, ਸੱਠੀ ਮੱਕੀ, ਤੋਰੀਆ ਆਦਿ ।

ਪ੍ਰਸ਼ਨ 8.
ਧਾਗੇ ਵਾਲੀਆਂ ਫ਼ਸਲਾਂ ਨੂੰ ਕਿਸ ਉਦਯੋਗ ਵਿੱਚ ਵਰਤਿਆ ਜਾਂਦਾ ਹੈ ? ਉਦਾਹਰਣ ਸਹਿਤ ਲਿਖੋ ।
ਉੱਤਰ-
ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 9.
ਬੰਨੇ ਤੇ ਬੀਜਣ ਲਈ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ?
ਉੱਤਰ-
ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ , ਜਿਵੇਂ ਅਰਹਰ, ਜੰਤਰ ਆਦਿ ।

ਪ੍ਰਸ਼ਨ 10.
ਗਰਮ ਅਤੇ ਠੰਡੇ ਜਲਵਾਯੂ ਦੀਆਂ ਫ਼ਸਲਾਂ ਦੇ ਉਦਾਹਰਨ ਦਿਉ ।
ਉੱਤਰ-
ਗਰਮ ਜਲਵਾਯੂ ਵਾਲੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ । ਠੰਡੇ ਜਲਵਾਯੂ ਵਾਲੀਆਂ ਫ਼ਸਲਾਂ-ਕਣਕ, ਜੌ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

(ੲ) ਪੰਜ ਜਾਂ ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦਾਲ ਜਾਂ ਲੈਗੂਮਨੋਸੀ (Leguminoseae) ਪਰਿਵਾਰਿਕ ਸਮੂਹ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਇਸ ਪਰਿਵਾਰਿਕ ਸਮੂਹ ਵਿਚ ਦਾਲਾਂ ਵਾਲੀਆਂ ਫ਼ਸਲਾਂ ; ਜਿਵੇਂ-ਮਾਂਹ, ਮੂੰਗੀ, ਛੋਲੇ, ਸੋਇਆਬੀਨ, ਅਰਹਰ ਆਦਿ ਆਉਂਦੀਆਂ ਹਨ । ਇਸ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ਹਵਾ ਵਿਚਲੀ ਨਾਈਟ੍ਰੋਜਨ ਨੂੰ ਆਪਣੀਆਂ ਜੜ੍ਹਾਂ ਦੀਆਂ ਗੰਢਾਂ ਰਾਹੀਂ ਜ਼ਮੀਨ ਵਿਚ ਜਮਾਂ ਕਰ ਲੈਂਦੀਆਂ ਹਨ । ਇਹਨਾਂ ਨੂੰ ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਵੀ ਕਿਹਾ ਜਾਂਦਾ ਹੈ ।

ਇਹਨਾਂ ਫ਼ਸਲਾਂ ਦੇ ਦਾਣਿਆਂ ਵਿਚ ਖ਼ੁਰਾਕੀ ਤੱਤ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ ।

ਪ੍ਰਸ਼ਨ 2.
ਹਰੀ ਖਾਦ ਵਾਲੀਆਂ ਫ਼ਸਲਾਂ ਤੇ ਨੋਟ ਲਿਖੋ ।
ਉੱਤਰ-
ਇਹ ਫਲੀਦਾਰ ਪੌਦਿਆਂ ਦੀ ਫ਼ਸਲ ਹੁੰਦੀ ਹੈ ਜੋ ਹਵਾ ਵਿਚਲੀ ਨਾਈਟ੍ਰੋਜਨ ਨੂੰ ਜ਼ਮੀਨ ਵਿਚ ਜਮਾਂ ਕਰਦੀ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਸਹਾਇਕ ਹੈ । ਇਹ ਫ਼ਸਲ ਜਦੋਂ ਹਰੀ ਹੁੰਦੀ ਹੈ ਇਸ ਨੂੰ ਖੇਤ ਵਿਚ ਹੀ ਵਾਹ ਦਿੱਤਾ ਜਾਂਦਾ ਹੈ । ਇਸ ਦੀਆਂ ਉਦਾਹਰਨਾਂ ਹਨ-ਸਣ, ਜੰਤਰ ਆਦਿ ।

ਪ੍ਰਸ਼ਨ 3.
ਪਸ਼ੂਆਂ ਲਈ ਅਚਾਰ (Silage) ਵਾਸਤੇ ਕਿਹੜੀਆਂ ਫ਼ਸਲਾਂ ਢੁੱਕਵੀਆਂ ਹੁੰਦੀਆਂ ਹਨ ਅਤੇ ਕਿਉਂ ?
ਉੱਤਰ-
ਇਹ ਫ਼ਸਲਾਂ ਹਨ ਮੱਕੀ, ਜਵੀ, ਜਵਾਰ ਆਦਿ । ਇਹ ਫ਼ਸਲਾਂ ਪਸ਼ੂਆਂ ਲਈ ਚਾਰੇ ਤੋਂ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ । ਇਸ ਅਚਾਰ ਨੂੰ ਹਰੇ ਚਾਰੇ ਦੀ ਥੁੜ੍ਹ ਵਾਲੇ ਦਿਨਾਂ ਵਿਚ ਵਰਤਿਆ ਜਾਂਦਾ ਹੈ । ਇਹਨਾਂ ਫ਼ਸਲਾਂ ਵਿੱਚ ਨਮੀ ਘੱਟ ਅਤੇ ਸੁੱਕਾ ਮਾਦਾ ਵਧੇਰੇ ਹੁੰਦਾ ਹੈ ।

ਪ੍ਰਸ਼ਨ 4.
ਬਰਾਨੀ ਫ਼ਸਲਾਂ ਕੀ ਹੁੰਦੀਆਂ ਹਨ ?
ਉੱਤਰ-
ਇਨ੍ਹਾਂ ਫ਼ਸਲਾਂ ਦੀ ਸਿੰਚਾਈ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ ਜਾ ਸਕਦੇ । ਇਸ ਲਈ ਇਹ ਫ਼ਸਲਾਂ ਸਿਰਫ਼ ਮੀਂਹ ਦੇ ਪਾਣੀ ਦੇ ਸਹਾਰੇ ਹੀ ਉਗਾਈਆਂ ਜਾਂਦੀਆਂ ਹਨ ਅਤੇ ਮੀਂਹ ਦਾ ਪੈਣਾ ਨਿਸ਼ਚਿਤ ਨਹੀਂ ਹੁੰਦਾ । ਰਾਜਸਥਾਨ ਵਿਚ ਹੋਣ ਵਾਲੀਆਂ ਫ਼ਸਲਾਂ ਬਰਾਨੀ ਫ਼ਸਲਾਂ ਹੁੰਦੀਆਂ ਹਨ ।

ਪ੍ਰਸ਼ਨ 5.
ਰੁੱਤਾਂ ਅਨੁਸਾਰ ਫ਼ਸਲਾਂ ਦੀ ਵੰਡ ਬਾਰੇ ਦੱਸੋ ।
ਉੱਤਰ-
ਰੁੱਤਾਂ ਅਨੁਸਾਰ ਵੰਡ-

  • ਸਾਉਣੀ ਦੀਆਂ ਫ਼ਸਲਾਂ – ਇਹ ਫ਼ਸਲਾਂ ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਅਕਤੂਬਰ-ਨਵੰਬਰ ਵਿੱਚ ਕੱਟ ਲਿਆ ਜਾਂਦਾ ਹੈ । ਉਦਾਹਰਨ-ਝੋਨਾ, ਮੱਕੀ, ਜਵਾਰ, ਬਾਸਮਤੀ, ਕਪਾਹ, ਗੰਨਾ, ਬਾਜਰਾ, ਅਰਹਰ, ਮੂੰਗਫਲੀ ਆਦਿ ।
  • ਹਾੜ੍ਹੀ ਦੀਆਂ ਫ਼ਸਲਾਂ – ਇਹ ਫ਼ਸਲਾਂ ਅਕਤੂਬਰ-ਨਵੰਬਰ ਵਿਚ ਬੀਜੀਆਂ ਜਾਂਦੀਆਂ ਹਨ । ਇਹਨਾਂ ਨੂੰ ਮਾਰਚ-ਅਪਰੈਲ ਵਿਚ ਕੱਟ ਲਿਆ ਜਾਂਦਾ ਹੈ । ਉਦਾਹਰਨ ਕਣਕ, ਜੌਂ, ਜਵੀ, ਬਰਸੀਮ, ਲੂਸਣ, ਛੋਲੇ, ਮਸਰ, ਸਰੋਂ, ਤੋਰੀਆ, ਤਾਰਾਮੀਰਾ, ਸੂਰਜਮੁਖੀ ਅਤੇ ਅਲਸੀ ਆਦਿ ।

PSEB 6th Class Agriculture Guide ਫ਼ਸਲਾਂ ਦੀ ਵੰਡ Important Questions and Answers

ਵਸਤੂਨਿਸ਼ਠ ਪ੍ਰਸ਼ਨ
ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਰਮ ਜਲਵਾਯੂ ਦੀ ਫ਼ਸਲ ਹੈ-
(i) ਕਮਾਦ
(ii) ਕਪਾਹ
(iii) ਝੋਨਾ
(iv) ਸਾਰੀਆਂ ਠੀਕ ।
ਉੱਤਰ-
(iv) ਸਾਰੀਆਂ ਠੀਕ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 2.
ਤੇਲ ਬੀਜ ਦੀਆਂ ਫ਼ਸਲਾਂ ਹਨ-
(i) ਅਲਸੀ
(ii) ਕਣਕ
(iii) ਅਦਰਕ
(iv) ਛੋਲੇ ।
ਉੱਤਰ-
(i) ਅਲਸੀ ।

ਪ੍ਰਸ਼ਨ 3.
ਸਾਉਣੀ ਦੀਆਂ ਫ਼ਸਲਾਂ ਹਨ-
(i) ਕਪਾਹ
(ii) ਬਾਜਰਾ
(iii) ਮੂੰਗੀ
(iv) ਸਾਰੀਆਂ ਠੀਕ ।
ਉੱਤਰ-
(iv) ਸਾਰੀਆਂ ਠੀਕ ।

ਪ੍ਰਸ਼ਨ 4.
ਕਰੂਸੀਫ ਫੈਮਿਲੀ ਦੀਆਂ ਫ਼ਸਲਾਂ ਹਨ-
(i) ਸਰੋਂ
(ii) ਤੋਰੀਆ
(iii) ਮੂਲੀ
(iv) ਸਭ ਠੀਕ ।
ਉੱਤਰ-
(iv) ਸਭ ਠੀਕ

ਖ਼ਾਲੀ ਥਾਂ ਭਰੋ

(i) ਭਿੰਡੀ ……………………. ਫੈਮਿਲੀ ਦੀ ਫ਼ਸਲ ਹੈ ।
ਉੱਤਰ-
ਮਾਲਵੇਸੀ

(ii) ਮੱਕੀ …………………….. ਫੈਮਿਲੀ ਦੀ ਫ਼ਸਲ ਹੈ ।
ਉੱਤਰ-
ਘਾਹ

(iii) ਕਮਾਦ ……………………. ਸਾਲੀ ਫ਼ਸਲ ਹੈ ।
ਉੱਤਰ-
ਬਹੁ

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

(iv) ਕਮਾਦ ਅਤੇ ……………………. ਖੰਡ ਵਾਲੀਆਂ ਫ਼ਸਲਾਂ ਹਨ ।
ਉੱਤਰ-
ਚੁਕੰਦਰ

(v) ਰਾਜਸਥਾਨ ਵਿੱਚ ਹੋਣ ਵਾਲੀਆਂ ਫ਼ਸਲਾਂ ……………………… ਹੁੰਦੀਆਂ ਹਨ ।
ਉੱਤਰ-
ਬਰਾਨੀ ।

ਠੀਕ/ਗਲਤ

(i) ਹਲਦੀ ਮਸਾਲੇ ਵਾਲੀ ਫ਼ਸਲ ਹੈ ।
ਉੱਤਰ-
ਠੀਕ,

(ii) ਸੱਠੀ ਮੂੰਗੀ ਸੰਕਟ ਕਾਲ ਦੀ ਫ਼ਸਲ ਹੈ ।
ਉੱਤਰ-
ਠੀਕ

(iii) ਕਣਕ ਗਰਮ ਜਲਵਾਯੂ ਦੀ ਫ਼ਸਲ ਹੈ ।
ਉੱਤਰ-
ਗ਼ਲਤ

(iv) ਬਰਸੀਮ ਚਾਰੇ ਵਾਲੀ ਫ਼ਸਲ ਹੈ ।
ਉੱਤਰ-
ਠੀਕ

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਫ਼ਸਲਾਂ ਕਿਹੜੇ ਮਹੀਨੇ ਬੀਜੀਆਂ ਜਾਂਦੀਆਂ ਹਨ ?
ਉੱਤਰ-
ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ।

ਪ੍ਰਸ਼ਨ 2.
ਹਾੜ੍ਹੀ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਇਹਨਾਂ ਨੂੰ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ ।

ਪ੍ਰਸ਼ਨ 3.
ਘਾਹ ਜਾਂ ਗੈਮਨੀ ਪਰਿਵਾਰਿਕ ਸਮੂਹ (ਫੈਮਿਲੀ) ਦੀ ਉਦਾਹਰਨ ਦਿਓ ।
ਉੱਤਰ-
ਕਣਕ, ਝੋਨਾ, ਮੱਕੀ, ਜੌ ।

ਪ੍ਰਸ਼ਨ 4.
ਯੂਰੀਆ ਦੀਆਂ ਛੋਟੀਆਂ ਕੁਦਰਤੀ ਫੈਕਟਰੀਆਂ ਕਿਸ ਫ਼ਸਲ ਨੂੰ ਕਿਹਾ ਜਾਂਦਾ ਹੈ ?
ਉੱਤਰ-
ਦਾਲ ਜਾਂ ਲੈਗੂਮਨੋਸ਼ੀ ਪਰਿਵਾਰਿਕ ਸਮੂਹ ਦੀਆਂ ਫ਼ਸਲਾਂ ; ਜਿਵੇਂ-ਮੂੰਗੀ, ਮਾਂਹ ਆਦਿ ।

ਪ੍ਰਸ਼ਨ 5.
ਮਾਲਵੇਸੀ ਪਰਿਵਾਰਿਕ ਸਮੂਹ ਦਾ ਉਦਾਹਰਨ ਦਿਓ ।
ਉੱਤਰ-
ਕਪਾਹ ਅਤੇ ਭਿੰਡੀ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 6.
ਅਨਾਜ ਵਾਲੀ ਫ਼ਸਲ ਦੀ ਉਦਾਹਰਨ ਦਿਓ ।
ਉੱਤਰ-
ਝੋਨਾ, ਬਾਸਮਤੀ, ਜਵਾਰ, ਬਾਜਰਾ, ਕਣਕ ।

ਪ੍ਰਸ਼ਨ 7.
ਪ੍ਰੋਟੀਨ ਦੀ ਮਾਤਰਾ ਕਿਹੜੀਆਂ ਫ਼ਸਲਾਂ ਵਿਚ ਵੱਧ ਹੁੰਦੀ ਹੈ ?
ਉੱਤਰ-
ਦਾਲ ਵਾਲੀਆਂ ਫ਼ਸਲਾਂ ਵਿਚ ।

ਪ੍ਰਸ਼ਨ 8.
ਤੇਲ ਬੀਜ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਤੋਰੀਆ, ਅਲਸੀ, ਸੂਰਜਮੁਖੀ, ਤਾਰਾ ਮੀਰਾ ।

ਪ੍ਰਸ਼ਨ 9.
ਮਸਾਲੇ ਵਾਲੀਆਂ ਫ਼ਸਲਾਂ ਦੀ ਉਦਾਹਰਨ ਦਿਓ ।
ਉੱਤਰ-
ਧਨੀਆ, ਅਦਰਕ, ਹਲਦੀ, ਕਾਲੀ ਮਿਰਚ ਆਦਿ ।

ਪ੍ਰਸ਼ਨ 10.
ਚਾਰੇ ਵਾਲੀਆਂ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਬਰਸੀਮ, ਲੂਸਣ, ਜਵੀ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 11.
ਬਹੁ-ਸਾਲੀ ਫ਼ਸਲਾਂ ਦੀ ਉਦਾਹਰਨ ਦਿਉ ।
ਉੱਤਰ-
ਕਮਾਦ, ਕਿਨੂੰ, ਅੰਬ ਆਦਿ ।

ਪ੍ਰਸ਼ਨ 12.
ਸੰਕਟ ਕਾਲ ਫ਼ਸਲ ਦੀ ਉਦਾਹਰਨ ਦਿਉ !
ਉੱਤਰ-
ਤੋਰੀਆ, ਸੱਠੀ ਮੂੰਗੀ, ਸੱਠੀ ਮੱਕੀ ।

ਪ੍ਰਸ਼ਨ 13.
ਗਰਮ ਜਲਵਾਯੂ ਦੀਆਂ ਫ਼ਸਲਾਂ ਦੀਆਂ ਉਦਾਹਰਨਾਂ ਦਿਉ ।
ਉੱਤਰ-
ਕਮਾਦ, ਕਪਾਹ, ਝੋਨਾ ਆਦਿ ।

ਪ੍ਰਸ਼ਨ 14.
ਠੰਡੇ ਜਲਵਾਯੂ ਦੀਆਂ ਫ਼ਸਲਾਂ ਦੀ ਉਦਾਹਰਨ ਦਿਉ !
ਉੱਤਰ-
ਕਣਕ, ਜੌ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੰਨੇ ਤੇ ਬੀਜਣ ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਫ਼ਸਲਾਂ ਮੁੱਖ ਫ਼ਸਲ ਨੂੰ ਹਨੇਰੀ ਜਾਂ ਪਸ਼ੂਆਂ ਆਦਿ ਤੋਂ ਬਚਾਉਂਦੀਆਂ ਹਨ ਤੇ ਇਹਨਾਂ ਤੋਂ ਕੁੱਝ ਵਾਧੂ ਆਮਦਨ ਵੀ ਹੋ ਜਾਂਦੀ ਹੈ । ਇਹਨਾਂ ਨੂੰ ਖੇਤ ਦੇ ਚਾਰੋਂ ਪਾਸੇ ਬੰਨਿਆਂ ਤੇ ਲਾਇਆ ਜਾਂਦਾ ਹੈ, ਜਿਵੇਂ-ਅਰਹਰ, ਜੰਤਰ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਪ੍ਰਸ਼ਨ 2.
ਸੇਂਜੂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਇਹ ਫ਼ਸਲਾਂ ਉਹ ਹਨ ਜਿਹਨਾਂ ਦੀ ਸਿੰਚਾਈ ਲਈ ਪਾਣੀ ਦਾ ਪ੍ਰਬੰਧ ਹੁੰਦਾ ਹੈ । ਇਹ ਸਿਰਫ਼ ਮੀਂਹ ਦੇ ਪਾਣੀ ਤੇ ਨਿਰਭਰ ਨਹੀਂ ਹੁੰਦੀਆਂ, ਜਿਵੇਂ-ਪੰਜਾਬ ਵਿਚ ਹੋਣ ਵਾਲੀਆਂ ਫ਼ਸਲਾਂ ।

ਪ੍ਰਸ਼ਨ 3.
ਧਾਗੇ (ibre) ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਕਪਾਹ, ਸਣ ਤੇ ਪਟਸਨ ਅਜਿਹੀਆਂ ਫ਼ਸਲਾਂ ਹਨ । ਇਹਨਾਂ ਫ਼ਸਲਾਂ ਨੂੰ ਬਰੀਕ ਅਤੇ ਮੋਟਾ ਧਾਗਾ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ । ਇਸ ਧਾਗੇ ਨੂੰ ਕੱਪੜਾ ਅਤੇ ਪਟਸਨ ਉਦਯੋਗ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਅਨਾਜ ਵਾਲੀਆਂ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਕੋਈ ਵੀ ਘਾਹ ਵਰਗੀ ਫ਼ਸਲ ਜਿਸ ਦੇ ਦਾਣਿਆਂ ਨੂੰ ਖਾਣ ਲਈ ਵਰਤਿਆ ਜਾਂਦਾ। ਹੈ ਉਸ ਨੂੰ ਅਨਾਜ ਵਾਲੀ ਫ਼ਸਲ ਕਿਹਾ ਜਾਂਦਾ ਹੈ , ਜਿਵੇਂ-ਕਣਕ, ਝੋਨਾ, ਜਵਾਰ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਫ਼ਸਲਾਂ ਦੀ ਜਲਵਾਯੂ ਆਧਾਰਤ ਵੰਡ ਬਾਰੇ ਦੱਸੋ ।
ਉੱਤਰ-

  1. ਗਰਮ ਜਲਵਾਯੂ (Tropical) ਦੀਆਂ ਫ਼ਸਲਾਂ-ਇਹ ਫ਼ਸਲਾਂ ਗਰਮ ਇਲਾਕਿਆਂ ਵਿੱਚ ਹੁੰਦੀਆਂ ਹਨ, ਜਿੱਥੇ ਠੰਡ ਨਹੀਂ ਪੈਂਦੀ ; ਜਿਵੇਂ ਕਿ ਕਪਾਹ, ਝੋਨਾ, ਕਮਾਦ ਆਦਿ ।
  2. ਠੰਡੇ ਜਲਵਾਯੂ (Temperate) ਵਾਲੀਆਂ ਫ਼ਸਲਾਂ-ਜਿੱਥੇ ਠੰਡ ਪੈਣਾ ਪੱਕਾ ਹੁੰਦਾ ਹੈ ਇਹ ਫ਼ਸਲਾਂ ਠੰਡੇ ਇਲਾਕਿਆਂ ਵਿੱਚ ਹੁੰਦੀਆਂ ਹਨ, ਜਿਵੇਂ-ਕਣਕ, ਜੌਂ ਆਦਿ ।

PSEB 6th Class Agriculture Solutions Chapter 3 ਫ਼ਸਲਾਂ ਦੀ ਵੰਡ

ਫ਼ਸਲਾਂ ਦੀ ਵੰਡ PSEB 6th Class Agriculture Notes

  1. ਆਰਥਿਕ ਜਾਂ ਵਪਾਰਕ ਮਹੱਤਵ ਵਾਲੇ ਪੌਦਿਆਂ ਦੇ ਸਮੂਹ ਨੂੰ ਜਦੋਂ ਕਿਸੇ ਖ਼ਾਸ ਉਦੇਸ਼ ਲਈ ਉਗਾਇਆ ਜਾਂਦਾ ਹੈ ਤਾਂ ਉਸ ਨੂੰ ਫ਼ਸਲ ਕਿਹਾ ਜਾਂਦਾ ਹੈ ।
  2. ਰੁੱਤ ਅਨੁਸਾਰ ਫ਼ਸਲਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ-ਸਾਉਣੀ ਦੀਆਂ, ਹਾੜੀ ਦੀਆਂ ।
  3. ਬਨਸਪਤੀ ਵਿਗਿਆਨ ਅਨੁਸਾਰ ਫ਼ਸਲਾਂ ਦੀਆਂ ਕੁੱਝ ਫੈਮਿਲੀਆਂ ਹਨ-ਘਾਹ ਜਾਂ ਗੈਮਨੀ, ਦਾਲ ਜਾਂ ਲੈਗੂਮਨੋਸੀ, ਸਗੋਂ ਜਾਂ ਕਰੂਸੀਫਰੀ, ਮਾਲਵੇਸੀ ਆਦਿ ।
  4. ਫ਼ਸਲ ਪ੍ਰਬੰਧ ਜਾਂ ਆਰਥਿਕ ਆਧਾਰ ਤੇ ਫ਼ਸਲਾਂ ਦੀ ਵੰਡ ਇਸ ਤਰ੍ਹਾਂ ਹੈ ਅਨਾਜ ਵਾਲੀਆਂ, ਦਾਲ ਵਾਲੀਆਂ, ਤੇਲ ਬੀਜ ਵਾਲੀਆਂ, ਚਾਰੇ ਵਾਲੀਆਂ, ਖੰਡ ਵਾਲੀਆਂ, ਧਾਗੇ ਵਾਲੀਆਂ, ਸਬਜ਼ੀ ਵਾਲੀਆਂ, ਸਟਾਰਚ ਵਾਲੀਆਂ, ਮਸਾਲੇ ਵਾਲੀਆਂ ਆਦਿ ।
  5. ਇੱਕ-ਸਾਲੀ ਫ਼ਸਲਾਂ ਹਨ-ਕਣਕ, ਮੱਕੀ ।
  6. ਦੋ-ਸਾਲੀ ਫ਼ਸਲਾਂ ਹਨ-ਪਿਆਜ, ਚੁਕੰਦਰ ।
  7. ਬਹੁ-ਸਾਲੀ ਫ਼ਸਲਾਂ ਹਨ-ਕਮਾਦ, ਕਿਨੂੰ, ਅੰਬ ਆਦਿ ।
  8. ਹਰੀ ਖਾਦ ਵਾਲੀਆਂ ਫ਼ਸਲਾਂ-ਸਣ, ਜੰਤਰ (ਚੈਂਚਾ) ।
  9. ਸੰਕਟ ਕਾਲ ਫ਼ਸਲਾਂ-ਤੋਰੀਆ, ਸੱਠੀ ਮੱਕੀ, ਸੱਠੀ ਮੂੰਗੀ ।
  10. ਪਸ਼ੂਆਂ ਲਈ ਆਚਾਰ ਵਾਲੀਆਂ ਫ਼ਸਲਾਂ-ਮੱਕੀ, ਜਵੀ, ਜੁਆਰ ।
  11. ਅੰਤਰ ਫ਼ਸਲਾਂ-ਕਪਾਹ ਵਿੱਚ ਮੂੰਗੀ ।
  12. ਬੰਨ੍ਹੇ ਤੇ ਬੀਜਣ ਵਾਲੀਆਂ ਫ਼ਸਲਾਂ-ਅਰਹਰ, ਜੰਤਰ ।
  13. ਟੈਪ ਫ਼ਸਲਾਂ-ਕਮਾਦ ਵਿਚ ਮੱਕੀ ।
  14. ਗਰਮ ਜਲਵਾਯੂ ਦੀਆਂ ਫ਼ਸਲਾਂ-ਕਮਾਦ, ਕਪਾਹ, ਝੋਨਾ ਆਦਿ ।
  15. ਠੰਡੇ ਜਲਵਾਯੂ ਦੀਆਂ ਫ਼ਸਲਾਂ-ਕਣਕ, ਜੌਂ ਆਦਿ ।
  16. ਸੇਂਜੂ ਫ਼ਸਲਾਂ ਉਹ ਹਨ ਜਿਹਨਾਂ ਨੂੰ ਸਿੰਚਾਈ ਵਾਲੇ ਪਾਣੀ ਦੀ ਸਹਾਇਤਾ ਨਾਲ ਉਗਾਇਆ ਜਾਂਦਾ ਹੈ ।
  17. ਬਰਾਨੀ ਫ਼ਸਲਾਂ ਉਹ ਹਨ ਜੋ ਮੀਂਹ ਦੇ ਪਾਣੀ ਨਾਲ ਹੀ ਉਗਾਈਆਂ ਜਾਂਦੀਆਂ ਹਨ ।