PSEB 6th Class Punjabi ਰਚਨਾ ਚਿੱਠੀ-ਪੱਤਰ (1st Language)

Punjab State Board PSEB 6th Class Punjabi Book Solutions Punjabi Rachana Chithi Patar ਰਚਨਾ ਚਿੱਠੀ-ਪੱਤਰ Exercise Questions and Answers.

PSEB 6th Class Hindi Punjabi Rachana ਚਿੱਠੀ-ਪੱਤਰ (1st Language)

ਪ੍ਰਸ਼ਨ  1.
ਆਪਣੇ ਪਿਤਾ ਜੀ ਨੂੰ ਆਪਣੇ ਸਾਲਾਨਾ ਇਮਤਿਹਾਨ ਵਿਚ ਪਾਸ ਹੋਣ ਦੀ ਖ਼ਬਰ ਦੇਣ ਲਈ ਇਕ ਚਿੱਠੀ ਲਿਖੋ।
ਜਾਂ
ਆਪਣੇ ਪਿਤਾ ਜੀ ਤੋਂ ਕਿਤਾਬਾਂ ਅਤੇ ਕਾਪੀਆਂ ਖ਼ਰੀਦਣ ਲਈ ਪੈਸੇ ਮੰਗਵਾਉਣ ਲਈ ਚਿੱਠੀ। ਲਿਖੋ।
ਉੱਤਰ :
ਪ੍ਰੀਖਿਆ ਭਵਨ,
……… ਸਕੂਲ,
………. ਸ਼ਹਿਰ।
5 ਅਪਰੈਲ, 20…..

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਆਪ ਜੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਮੈਂ ਛੇਵੀਂ ਜਮਾਤ ਦਾ ਇਮਤਿਹਾਨ ਪਾਸ ਕਰ ਲਿਆ ਹੈ। ਮੈਂ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹਾਂ। ਮੈਂ ਹੁਣ ਸੱਤਵੀਂ ਜਮਾਤ ਵਿਚ ਦਾਖ਼ਲ ਹੋਣਾ ਹੈ ਤੇ ਨਵੀਆਂ ਕਿਤਾਬਾਂ ਤੇ ਕਾਪੀਆਂ ਖ਼ਰੀਦਣੀਆਂ ਹਨ ਆਪ ਜਲਦੀ ਤੋਂ ਜਲਦੀ ਮੈਨੂੰ 1500 ਰੁਪਏ ਭੇਜ ਦੇਵੋ। 15 ਤਰੀਕ ਤੋਂ ਸਾਡੀ ਸੱਤਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਰਹੀ ਹੈ। ਮਾਤਾ ਜੀ, ਸੰਦੀਪ ਅਤੇ ਨਵਨੀਤ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ।

ਆਪ ਦਾ ਸਪੁੱਤਰ,
ਅਰਸ਼ਦੀਪ

ਟਿਕਟ ਸ: ਹਰਨੇਕ ਸਿੰਘ, 2815, ਸੈਂਟਰਲ ਟਾਊਨ, ਜਲੰਧਰ !

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  2.
ਤੁਹਾਡੇ ਮਾਮਾ (ਚਾਚਾ) ਜੀ ਨੇ ਤੁਹਾਡੇ ਜਨਮ – ਦਿਨ ‘ਤੇ ਤੁਹਾਨੂੰ ਇਕ ਗੁੱਟ – ਘੜੀ ਭੇਜੀ ਹੈ। ਇਕ ਚਿੱਠੀ ਰਾਹੀਂ ਉਨ੍ਹਾਂ ਦਾ ਧੰਨਵਾਦ ਕਰੋ !
ਉੱਤਰ :
ਪ੍ਰੀਖਿਆ ਭਵਨ,
………. ਸਕੂਲ,
……… ਸ਼ਹਿਰ।
16 ਜਨਵਰੀ, 20……….

ਸਤਿਕਾਰਯੋਗ ਮਾਮਾ ਜੀ,

ਸਤਿ ਸ੍ਰੀ ਅਕਾਲ
ਮੈਨੂੰ ਕਲ੍ਹ ਆਪਣੇ ਜਨਮ ਦਿਨ ‘ਤੇ ਤੁਹਾਡੀ ਭੇਜੀ ਹੋਈ ਗੁੱਟ – ਘੜੀ ਮਿਲ ਗਈ ਹੈ। ਇਹ ” ਬਹੁਤ ਹੀ ਸੋਹਣੀ ਹੈ। ਮੈਨੂੰ ਇਸ ਦੀ ਬਹੁਤ ਜ਼ਰੂਰਤ ਸੀ। ਮੇਰੇ ਮਿੱਤਰਾਂ ਨੇ ਇਸ ਦੀ ਬਹੁਤ ਪ੍ਰਸੰਸਾ ਕੀਤੀ ਹੈ। ਇਸ ਨਾਲ ਮੇਰਾ ਜੀਵਨ ਨਿਯਮਬੱਧ ਹੋ ਜਾਵੇਗਾ ਤੇ ਮੈਂ ਪੜ੍ਹਾਈ ਵਲ ਵਧੇਰੇ ਧਿਆਨ ਦੇ ਸਕਾਂਗਾ। ਮੈਂ ਆਪ ਵਲੋਂ ਭੇਜੇ ਇਸ ਤੋਹਫ਼ੇ ਲਈ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ।

ਆਪ ਦਾ ਭਾਣਜਾ,
ਸੁਰਜੀਤ ਸਿੰਘ॥ ਟਿਕਟ

ਟਿਕਟ ਸ: ਮਨਦੀਪ ਸਿੰਘ, 20, ਮਾਡਲ ਟਾਊਨ, ਹੁਸ਼ਿਆਰਪੁਰ

ਪ੍ਰਸ਼ਨ  3.
ਆਪਣੇ ਜਨਮ – ਦਿਨ ਉੱਤੇ ਆਪਣੇ ਚਾਚੇ ਦੇ ਪੁੱਤਰ ਨੂੰ ਸੱਦਾ – ਪੱਤਰ ਭੇਜੋ।
ਉੱਤਰ :
28, ਸੈਂਟਰਲ ਟਾਊਨ,
ਸੋਨੀਪਤ !
8 ਜਨਵਰੀ, 20…..

ਪਿਆਰੇ ਸਤੀਸ਼,
ਤੈਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੋਵੇਗੀ ਕਿ 11 ਜਨਵਰੀ ਨੂੰ ਮੇਰਾ 11ਵਾਂ ਜਨਮਦਿਨ ਹੈ ਅਤੇ ਮੈਂ ਇਸ ਦਿਨ ਉੱਤੇ ਆਪਣੇ ਮਿੱਤਰਾਂ ਤੇ ਭਰਾਵਾਂ ਨੂੰ ਚਾਹ ਦੀ ਪਾਰਟੀ ਦੇ ਰਿਹਾ ਹਾਂ। ਇਸ ਲਈ ਮੈਂ ਤੈਨੂੰ ਇਸ ਦਿਨ ਆਪਣੇ ਜਨਮ – ਦਿਨ ਦੀ ਚਾਹ – ਪਾਰਟੀ ਵਿਚ ਸ਼ਾਮਲ ਹੋਣ ਲਈ ਸੱਦਾ ਦੇ ਰਿਹਾ ਹਾਂ। ਤੂੰ ਆਪਣੇ ਛੋਟੇ ਭਰਾ ਨੂੰ ਨਾਲ ਲੈ ਕੇ 4 ਵਜੇ ਬਾਅਦ ਦੁਪਹਿਰ ਸਾਡੇ ਘਰ ਜ਼ਰੂਰ ਪੁੱਜ ਜਾਵੀਂ। ਆਸ ਹੈ ਕਿ ਤੂੰ ਮੈਨੂੰ ਨਿਰਾਸ਼ ਨਹੀਂ ਕਰੇਂਗਾ।. ਮੇਰੇ ਵਲੋਂ ਚਾਚਾ ਜੀ ਤੇ ਚਾਚੀ ਜੀ ਨੂੰ ਪ੍ਰਣਾਮ ! ਸ਼ੁੱਭ ਇੱਛਾਵਾਂ ਸਹਿਤ।

ਤੇਰਾ ਵੀਰ,
ਅਰੁਣ ਕੁਮਾਰ !

ਟਿਕਟ ਸਤੀਸ਼ ਕੁਮਾਰ, 9208, ਸੈਕਟਰ 26A, ਚੰਡੀਗੜ੍ਹ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  4.
ਆਪਣੇ ਵੱਡੇ ਭਰਾ ਦੇ ਵਿਆਹ ਉੱਤੇ, ਬਰਾਤ ਵਿਚ ਸ਼ਾਮਲ ਹੋਣ ਲਈ, ਆਪਣੇ ਮਿੱਤਰ ਸਹੇਲੀ ਨੂੰ ਇਕ ਚਿੱਠੀ ਲਿਖੋ।
ਉੱਤਰ :
ਪ੍ਰੀਖਿਆ ਭਵਨ,
……… ਸਕੂਲ,
……… ਸ਼ਹਿਰ !
8 ਦਸੰਬਰ, 20…..

ਪਿਆਰੀ ਅਮਨਦੀਪ,

ਸ਼ੁੱਭ ਇੱਛਾਵਾਂ !
ਤੈਨੂੰ ਪਤਾ ਹੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 18 ਦਸੰਬਰ, 20…. ਦਿਨ ਐਤਵਾਰ ਨੂੰ ਹੋਣਾ ਨਿਸਚਿਤ ਹੋਇਆ ਹੈ। ਇਸ ਦਿਨ ਬਰਾਤ ਸਵੇਰੇ 6 ਵਜੇ ਚੰਡੀਗੜ੍ਹ ਲਈ ਤੁਰੇਗੀ।

ਮੈਂ ਚਾਹੁੰਦੀ ਹਾਂ ਕਿ ਤੂੰ ਬਰਾਤ ਵਿਚ ਸ਼ਾਮਲ ਹੋ ਕੇ ਸਾਡੀਆਂ ਖ਼ੁਸ਼ੀਆਂ ਵਿਚ ਵਾਧਾ ਕਰੇਂ। ਇਸ ਸੰਬੰਧੀ ਮੰਮੀ ਨੇ ਮੈਨੂੰ ਵਿਸ਼ੇਸ਼ ਤੌਰ ਤੇ ਤੈਨੂੰ ਚਿੱਠੀ ਲਿਖਣ ਲਈ ਕਿਹਾ ਹੈ। ਸੋ ਬਰਾਤ ਵਿਚ ਸ਼ਾਮਲ ਹੋਣ ਲਈ ਤੂੰ ਇਕ ਰਾਤ ਪਹਿਲਾਂ ਸਾਡੇ ਕੋਲ ਪੁੱਜ ਜਾਵੇਂ, ਤਾਂ ਵਧੇਰੇ ਠੀਕ ਹੈ। ਅਸੀਂ ਸਾਰੇ ਤੀਬਰਤਾ ਨਾਲ ਤੇਰੀ ਉਡੀਕ ਕਰਾਂਗੇ।

ਤੇਰੀ ਸਹੇਲੀ,
ਮਨਪ੍ਰੀਤ।

ਟਿਕਟ ਅਮਨਦੀਪ ਕੌਰ, 26/ਮਾਡਲ ਟਾਊਨ, ਲੁਧਿਆਣਾ

ਪ੍ਰਸ਼ਨ  5.
ਤੁਹਾਡਾ ਇਕ ਮਿੱਤਰ/ਸਹੇਲੀ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆਗਈ ਹੈ ! ਉਸ ਨੂੰ ਇਕ ਚਿੱਠੀ ਰਾਹੀਂ ਹੌਸਲਾ ਦਿਓ।
ਉੱਤਰ :
ਪ੍ਰੀਖਿਆ ਭਵਨ,
………. ਸਕੂਲ,
………. ਸ਼ਹਿਰ।
20 ਅਪ੍ਰੈਲ, 20….

ਪਿਆਰੇ ਬਰਜਿੰਦਰ,
ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੂੰ ਛੇਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈਂ। ਮੈਂ ਸਮਝਦਾ ਹਾਂ ਕਿ ਇਸ ਵਿਚ ਤੇਰਾ ਕੋਈ ਕਸੂਰ ਨਹੀਂ। ਤੂੰ ਪਿਛਲੇ ਸਾਲ ਦੋ ਮਹੀਨੇ ਬਿਮਾਰ ਰਿਹਾ ਸੀ ਤੇ ਸਕੂਲ ਨਹੀਂ ਸੀ ਜਾ ਸਕਿਆ। ਇਸ ਕਰਕੇ ਤੇਰੀ ਪੜ੍ਹਾਈ ਬਹੁਤ ਪਛੜ ਗਈ ਸੀ। ਜੇਕਰ ਤੂੰ ਬਿਮਾਰ ਨਾ ਹੁੰਦਾ, ਤਾਂ ਤੂੰ ਕਦੇ ਵੀ ਫੇਲ੍ਹ ਨਾ ਹੁੰਦਾ। ਤੈਨੂੰ ਮੇਰੀ ਇਹੋ ਹੀ ਸਲਾਹ ਹੈ ਕਿ ਤੂੰ ਹੌਸਲਾ ਬਿਲਕੁਲ ਨਾ ਹਾਰ, ਸਗੋਂ ਆਪਣੀ ਸਿਹਤ ਦਾ ਪੂਰਾ – ਪੂਰਾ ਖ਼ਿਆਲ ਰੱਖਦਾ ਹੋਇਆ ਅੱਗੋਂ ਪੜ੍ਹਾਈ ਨੂੰ ਜਾਰੀ ਰੱਖ। ਇਸ ਤਰ੍ਹਾਂ ਆਉਂਦੀ ਪ੍ਰੀਖਿਆ ਵਿਚ ਤੂੰ ਜ਼ਰੂਰ ਹੀ ਪਾਸ ਹੋ ਜਾਵੇਂਗਾ।

ਤੇਰਾ ਮਿੱਤਰ,
ਹਰਜਿੰਦਰ।

ਟਿਕਟ : ਬਰਜਿੰਦਰ ਸਿੰਘ, ਸਪੁੱਤਰ ਸ: ਲਾਲ ਸਿੰਘ, 88, ਫਰੈਂਡਜ਼ ਕਾਲੋਨੀ, ਅੰਮ੍ਰਿਤਸਰ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  6.
ਤੁਹਾਡਾ ਮਿੱਤਰ/ਸਹੇਲੀ ਛੇਵੀਂ ਜਮਾਤ ਵਿਚੋਂ ਪਾਸ ਹੋ ਗਿਆ/ਗਈ ਹੈ। ਉਸ ਨੂੰ ਇਕ ਵਧਾਈ – ਪੱਤਰ ਲਿਖੋ।
ਉੱਤਰ :
ਪ੍ਰੀਖਿਆ ਭਵਨ,
……….ਸਕੂਲ,
…….. ਸ਼ਹਿਰ !
28 ਅਪਰੈਲ, 20….

ਪਿਆਰੀ ਕੁਲਵਿੰਦਰ,
ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ। ਉਸ ਵਿਚੋਂ ਇਹ ਪੜ ਕੇ ਬਹੁਤ ਖ਼ੁਸ਼ੀ ਹੋਈ ਹੈ ਕਿ ਤੂੰ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਹਿ ਕੇ ਛੇਵੀਂ ਦਾ ਇਮਤਿਹਾਨ ਪਾਸ ਕੀਤਾ ਹੈ। ਮੈਂ ਤੇਰੀ ਸਫਲਤਾ ਉੱਤੇ ਤੈਨੂੰ ਦਿਲੀ ਵਧਾਈ ਭੇਜਦੀ ਹਾਂ। ਆਪ ਦੇ ਮਾਤਾ – ਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰੀ ਸਹੇਲੀ,
ਹਰਜੀਤ।

ਟਿਕਟ ਕੁਲਵਿੰਦਰ ਕੌਰ, ਸਪੁੱਤਰੀ ਸ: ਮਹਿੰਦਰ ਸਿੰਘ, 823, ਹਰਨਾਮਦਾਸ ਪੁਰਾ, ਜਲੰਧਰ

ਪ੍ਰਸ਼ਨ  7.
ਤੁਹਾਡਾ ਭਰਾ ਖੇਡਾਂ ਵਿਚ ਬਹੁਤ ਦਿਲਚਸਪੀ ਰੱਖਦਾ ਹੈ, ਪਰ ਪੜ੍ਹਾਈ ਵਿਚ ਨਹੀਂ, ਉਸ ਨੂੰ ਇਕ ਚਿੱਠੀ ਰਾਹੀਂ ਪੜ੍ਹਾਈ ਕਰਨ ਦੀ ਪ੍ਰੇਰਨਾ ਦਿਓ।
ਉੱਤਰ :
ਪ੍ਰੀਖਿਆ ਭਵਨ,
……..ਸਕੂਲ,
ਅੰਮ੍ਰਿਤਸਰ ਤੋਂ
5 ਜਨਵਰੀ, 20….

ਪਿਆਰੇ ਜਸਵਿੰਦਰ,
ਸ਼ੁੱਭ ਇੱਛਾਵਾਂ। ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ, ਜਿਸ ਵਿਚ ਉਨ੍ਹਾਂ ਮੈਨੂੰ ਲਿਖਿਆ ਹੈ ਕਿ ਤੂੰ ਹਰ ਵੇਲੇ ਖੇਡਾਂ ਵਿਚ ਹੀ ਮਸਤ ਰਹਿੰਦਾ ਹੈਂ ਤੇ ਪੜ੍ਹਾਈ ਵਲ ਬਿਲਕੁਲ ਧਿਆਨ ਨਹੀਂ ਦਿੰਦਾ, ਜਿਸ ਕਰਕੇ ਤੂੰ ਆਪਣੇ ਨੌਮਾਹੀ ਇਮਤਿਹਾਨਾਂ ਵਿਚ ਸਾਰੇ ਮਜ਼ਮੂਨਾਂ ਵਿਚੋਂ ਫੇਲ੍ਹ ਹੋ ਗਿਆ ਹੈਂ। ਮੈਨੂੰ ਤੇਰੀ ਪੜ੍ਹਾਈ ਵਲੋਂ ਇਸ ਲਾਪਰਵਾਹੀ ਨੂੰ ਜਾਣ ਕੇ ਬਹੁਤ ਦੁੱਖ ਹੋਇਆ ਹੈ। ਤੈਨੂੰ ਪਤਾ ਹੈ ਕਿ ਤੇਰਾ ਇਮਤਿਹਾਨ ਤੇਰੇ ਸਿਰ ‘ਤੇ ਆ ਗਿਆ ਹੈ। ਤੈਨੂੰ ਹੁਣ ਖੇਡਾਂ ਵਿਚ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਖੇਡਾਂ ਦੀ ਵਿਦਿਆਰਥੀ ਜੀਵਨ ਵਿਚ ਬਹੁਤ ਮਹਾਨਤਾ ਹੈ, ਪਰ ਇਹ ਖੇਡਾਂ ਤਾਸ਼ ਜਾਂ ਵੀ.ਡੀ.ਓ. ਗੇਮਾਂ ਨਹੀਂ ਬਲਕਿ ਹਾਕੀ, ਫੁੱਟਬਾਲ, ਵਾਲੀਵਾਲ ਜਾਂ ਕਬੱਡੀ ਆਦਿ ਹਨ, ਜੇਕਰ ਤੇਰਾ ਦਿਲ ਚਾਹੇ, ਤਾਂ ਤੂੰ ਇਨ੍ਹਾਂ ਖੇਡਾਂ ਵਿਚੋਂ ਕਿਸੇ ਇਕ ਵਿਚ ਹਰ ਰੋਜ਼ ਘੰਟਾ ਡੇਢ ਘੰਟਾ ਭਾਗ ਲੈ ਸਕਦਾ ਹੈ। ਇਸ ਨਾਲ ਤੇਰੇ ਕਿਤਾਬੀ ਪੜਾਈ ਨਾਲ ਥੱਕੇ ਦਿਮਾਗ਼ ਨੂੰ ਤਾਜ਼ਗੀ ਮਿਲੇਗੀ। ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਦਾ ਨੁਕਸਾਨ ਕਰਨ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੀਦਾ। ਤੈਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ “ਖੇਡਾਂ ਸਾਡੇ ਜੀਵਨ ਲਈ ਹਨ, ਨਾ ਕਿ ਜੀਵਨ ਖੇਡਾਂ ਲਈ !’ ਇਸ ਨੂੰ ਪੜ੍ਹਾਈ ਵਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਖੇਡਣ ਲਈ ਉਸ ਸਮੇਂ ਹੀ ਜਾਣਾ ਚਾਹੀਦਾ ਹੈ, ਜਦੋਂ ਤੇਰਾ ਦਿਮਾਗ਼ ਪੜ੍ਹ – ਪੜ੍ਹ ਕੇ ਥੱਕ ਚੁੱਕਾ ਹੋਵੇ। ਇਸ ਨਾਲ ਤੇਰੀ ਸਿਹਤ ਵੀ ਠੀਕ ਰਹੇਗੀ ਤੇ ਤੇਰੀ ਪੜ੍ਹਾਈ ਵੀ ਠੀਕ ਤਰ੍ਹਾਂ ਚਲਦੀ ਰਹੇਗੀ।

ਆਸ ਹੈ ਕਿ ਤੂੰ ਮੇਰੀਆਂ ਉਪਰੋਕਤ ਨਸੀਹਤਾਂ ਨੂੰ ਧਿਆਨ ਵਿਚ ਰੱਖੇਂਗਾ ਤੇ ਅੱਗੋਂ ਮੈਨੂੰ ਮਾਤਾ ਜੀ ਵਲੋਂ ਤੇਰੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲੇਗੀ।

ਤੇਰਾ ਵੱਡਾ ਵੀਰ,
ਗੁਰਜੀਤ ਸਿੰਘ॥

ਟਿਕਟ ਜਸਵਿੰਦਰ ਸਿੰਘ, ਰੋਲ ਨੰ: 88 VII A, ਸਰਕਾਰੀ ਹਾਈ ਸਕੂਲ, ਕੋਹਾ, ਜ਼ਿਲ੍ਹਾ ਜਲੰਧਰ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  8.
ਦੋਸਤ ਦੇ ਜਨਮ – ਦਿਨ ਉੱਤੇ ਉਸ ਨੂੰ ਵਧਾਈ ਪੱਤਰ ਲਿਖੋ।
ਉੱਤਰ :
1213 ਚਹਾਰ ਬਾਗ,
ਜਲੰਧਰ
13 ਅਕਤੂਬਰ, 20….

ਪਿਆਰੇ ਗੁਰਪ੍ਰੀਤ,
ਅੱਜ ਤੇਰੇ 11ਵੇਂ ਜਨਮ ਦਿਨ ਉੱਤੇ ਤੈਨੂੰ ਤੇ ਤੇਰੇ ਮਾਤਾ – ਪਿਤਾ ਨੂੰ ਬਹੁਤ – ਬਹੁਤ ਵਧਾਈ ਹੋਵੇ। ਅੱਜ ਭਾਵੇਂ ਕਿਸੇ ਮਜ਼ਬੂਰੀ ਕਾਰਨ ਮੈਂ ਤੇਰੇ ਜਨਮ – ਦਿਨ ਦੀ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕਿਆ, ਪਰੰਤੂ ਮੇਰਾ ਸਾਰਾ ਧਿਆਨ ਤੁਹਾਡੇ ਘਰ ਵਲ ਹੀ ਹੈ। ਆਸ ਹੈ ਕਿ ਤੁਸੀਂ ਸਾਰੇ ਖ਼ੁਸ਼ੀ – ਖੁਸ਼ੀ ਆਪਣੇ ਘਰ ਨੂੰ ਸਜਾ ਕੇ ਆਪਣੇ ਸੰਬੰਧੀਆਂ ਤੇ ਦੋਸਤਾਂ – ਮਿੱਤਰਾਂ ਨਾਲ ਕੇਕ ਕੱਟ ਕੇ, ਚਾਹ – ਪਾਰਟੀ ਦਾ ਆਨੰਦ ਮਾਣ ਰਹੇ ਹੋਵੋਗੇ। ਇਸ ਮੌਕੇ ਉੱਤੇ ਆਪ ਆਏ ਪ੍ਰਾਹੁਣਿਆਂ ਤੇ ਦੋਸਤਾਂ – ਮਿੱਤਰਾਂ ਤੋਂ ਸ਼ੁੱਭ – ਇੱਛਾਵਾਂ ਤੇ ਤੋਹਫ਼ੇ ਪ੍ਰਾਪਤ ਕਰ ਕੇ ਖ਼ੁਸ਼ੀ ਨਾਲ ਖਿੜੇ ਹੋਏ ਹੋਵੋਗੇ। ਕਾਸ਼ ! ਇਸ ਮੌਕੇ ਉੱਤੇ ਮੈਂ ਵੀ ਤੇਰੇ ਕੋਲ ਹੁੰਦਾ।

ਸ਼ੁੱਭ – ਇੱਛਾਵਾਂ ਸਹਿਤ।
ਤੇਰਾ ਮਿੱਤਰ
ਹਰਨੇਕ॥

ਟਿਕਟ
ਪਤਾ …………….
…………….
…………….

ਪ੍ਰਸ਼ਨ  9.
ਤੁਹਾਡੇ ਮੁਹੱਲੇ ਵਿਚ ਸਫ਼ਾਈ, ਰੌਸ਼ਨੀ ਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਠੀਕ ਨਹੀਂ। ਇਸ ਨੂੰ ਠੀਕ ਕਰਨ ਲਈ ਆਪਣੇ ਸ਼ਹਿਰ ਦੇ ਨਗਰ ਨਿਗਮ (ਮਿਊਂਸਿਪਲ ਕਾਰਪੋਰੇਸ਼ਨ) ਦੇ ਕਮਿਸ਼ਨਰ ਨੂੰ ਪੱਤਰ ਲਿਖੋ।
ਉੱਤਰ :
ਪ੍ਰੀਖਿਆ ਭਵਨ,
……….ਸਕੂਲ,
………. ਸ਼ਹਿਰ॥
19 ਅਗਸਤ, 20…

ਸੇਵਾ ਵਿਖੇ
ਕਮਿਸ਼ਨਰ ਸਾਹਿਬ,
ਨਗਰ ਨਿਗਮ,
……… ਸ਼ਹਿਰ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਅਸੀਂ ਆਪ ਦਾ ਧਿਆਨ ਆਪਣੇ ਮੁਹੱਲੇ ਸੈਂਟਰਲ ਟਾਊਨ ਵਲ ਦਿਵਾਉਣਾ ਚਾਹੁੰਦੇ ਹਾਂ। ਇੱਥੇ ਗੰਦਗੀ ਦੇ ਢੇਰ ਲੱਗੇ ਤੇ ਪਾਣੀ ਦੇ ਛੱਪੜ ਭਰੇ ਰਹਿੰਦੇ ਹਨ। ਰਾਤ ਨੂੰ ਗਲੀਆਂ ਵਿਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ, ਜਿਸ ਕਰਕੇ ਇੱਥੇ ਲੋਕਾਂ ਦਾ ਰਹਿਣਾ ਬਹੁਤ ਔਖਾ ਹੋਇਆ ਪਿਆ ਹੈ।

ਇਸ ਮੁਹੱਲੇ ਦੀਆਂ ਗਲੀਆਂ ਵਿਚ ਥਾਂ – ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਲੋਕ ਗਲੀਆਂ ਵਿਚ ਪਸ਼ੂ ਬੰਨ੍ਹਦੇ ਹਨ ਅਤੇ ਇਹ ਗੋਹੇ ਨਾਲ ਭਰੀਆਂ ਰਹਿੰਦੀਆਂ ਹਨ। ਲੋਕ ਬੱਚਿਆਂ ਨੂੰ ਨਾਲੀਆਂ ਵਿਚ ਹੀ ਟੱਟੀਆਂ ਫਿਰਾਉਂਦੇ ਹਨ ਸਾਡੇ ਮੁਹੱਲੇ ਦਾ ਕੁੱਝ ਭਾਗ ਕਾਫ਼ੀ ਨੀਵਾਂ ਹੈ, ਜਿਸ ਕਰਕੇ ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਇੱਥੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸਫ਼ਾਈ ਸੇਵਕ ਬੜੀ ਬੇਪਰਵਾਹੀ ਨਾਲ ਸਫ਼ਾਈ ਕਰਦੇ ਹਨ ਅਸੀਂ ਉਨ੍ਹਾਂ ਨੂੰ ਕਈ ਵਾਰ ਕਿਹਾ ਹੈ, ਪਰ ਉਨ੍ਹਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ।

ਕਈ ਵਾਰੀ ਸੀਵਰੇਜ ਬੰਦ ਹੋਣ ਮਗਰੋਂ ਗਲੀਆਂ ਬੁਰੀ ਤਰ੍ਹਾਂ ਸੜਾਂਦ ਮਾਰਦੇ ਪਾਣੀ ਨਾਲ ਭਰ ਜਾਂਦੀਆਂ ਹਨ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ ਮੱਛਰ ਤੇ ਮੱਖੀਆਂ ਬੜੇ ਮਜ਼ੇ ਨਾਲ ਪਲ ਰਹੇ ਹਨ। ਪਿਛਲੇ ਹਫ਼ਤੇ ਹੈਜ਼ੇ ਦੇ ਦੋ ਕੇਸ ਹੋ ਚੁੱਕੇ ਹਨ ਅਜਿਹੀਆਂ ਘਟਨਾਵਾਂ ਕਰਕੇ ਲੋਕਾਂ ਵਿਚ ਬਿਮਾਰੀਆਂ ਦਾ ਸਹਿਮ ਛਾਇਆ ਹੋਇਆ ਹੈ।

ਇਸ ਤੋਂ ਇਲਾਵਾ ਮੁਹੱਲੇ ਦੀਆਂ ਗਲੀਆਂ ਵਿਚ ਲੱਗੇ ਹੋਏ ਬਹੁਤ ਸਾਰੇ ਬਲਬ ਟੁੱਟ ਚੁੱਕੇ ਹਨ ਤੇ ਕਈ ਫਿਊਜ਼ ਹੋ ਚੁੱਕੇ ਹਨ। ਪਿਛਲੇ ਛੇ ਮਹੀਨਿਆਂ ਤੋਂ ਇਸ ਪਾਸੇ ਵਲ ਕੋਈ ਕਰਮਚਾਰੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਨਹੀਂ ਆਇਆ ਹਾਲਾਂਕਿ ਇਸ ਸੰਬੰਧੀ ਵਾਰ – ਵਾਰ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਨਗਰ ਨਿਗਮ ਦੇ ਕਰਮਚਾਰੀਆਂ ਦੀ ਇਸ ਮੁਹੱਲੇ ਵਲ ਅਣਗਹਿਲੀ ਦੇਖ ਕੇ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਸਾਡਾ ਮੁਹੱਲਾ ਨਗਰ ਨਿਗਮ ਦੇ ਨਕਸ਼ੇ ਵਿਚ ਹੀ ਨਹੀਂ ਹੁੰਦਾ।

ਅਸੀਂ ਆਸ ਕਰਦੇ ਹਾਂ ਕਿ ਆਪ ਸਾਡੀ ਬੇਨਤੀ ਨੂੰ ਧਿਆਨ ਵਿਚ ਰੱਖਦੇ ਹੋਏ ਮੁਹੱਲਾ ਨਿਵਾਸੀਆਂ ਨੂੰ ਆਉਣ ਵਾਲੇ ਕਿਸੇ ਛੂਤ ਦੇ ਰੋਗ ਤੋਂ ਬਚਾਉਣ ਲਈ ਇਸਦੀ ਸਫ਼ਾਈ ਦੇ ਨਾਲ – ਨਾਲ ਗੰਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰੋਗੇ ਤੇ ਨਾਲ ਹੀ ਰੌਸ਼ਨੀ ਦਾ ਪ੍ਰਬੰਧ ਠੀਕ ਕਰਨ ਵਲ ਵੀ ਧਿਆਨ ਦਿਓਗੇ।

ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸ – ਪਾਤਰ,
ਦਰਬਾਰਾ ਸਿੰਘ,
ਤੇ ਬਾਕੀ ਮੁਹੱਲਾ ਨਿਵਾਸੀ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  10.
ਆਪਣੇ ਮਿੱਤਰ ਜਾਂ ਸਹੇਲੀ ਨੂੰ ਆਪਣੇ ਸਕੂਲ ਵਿਚ ਗਣਤੰਤਰ ਦਿਵਸ ਮਨਾਏ ਜਾਣ ਸੰਬੰਧੀ ਇਕ ਚਿੱਠੀ ਲਿਖੋ।
ਉੱਤਰ :
……….ਸਕੂਲ,
ਹੁਸ਼ਿਆਰਪੁਰ
28 ਜਨਵਰੀ, 20…

ਪਿਆਰੀ ਹਰਪ੍ਰੀਤ,
ਪਰਸੋਂ ਛੱਬੀ ਜਨਵਰੀ ਦਾ ਦਿਨ ਸੀ। ਤੈਨੂੰ ਪਤਾ ਹੀ ਹੈ ਇਸ ਦਿਨ 1950 ਵਿਚ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਤੇ ਇਸ ਨੂੰ ਹਰ ਸਾਲ ਦੇਸ਼ ਭਰ ਵਿਚ ਗਣਤੰਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਹਰ ਸਾਲ ਵਾਂਗ ਐਤਕੀਂ ਵੀ ਸਾਡੇ ਸਕੂਲ ਵਿਚ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰੇ ਸਾਢੇ 8 ਵਜੇ ਜ਼ਿਲਾ ਸਿੱਖਿਆ ਅਫ਼ਸਰ ਨੇ ਸਕੂਲ ਵਿਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸਦੇ ਨਾਲ ਹੀ ਰਾਸ਼ਟਰੀ ਗੀਤ ‘ਜਨ ਗਨ ਮਨ……’ ਗਾਇਆ ਗਿਆ, ਜਿਸ ਵਿਚ ਸਾਰਿਆਂ ਨੇ ਸਾਵਧਾਨ ਖੜੇ ਹੋ ਕੇ ਭਾਗ ਲਿਆ।। ਇਸ ਪਿੱਛੋਂ ਸਾਰੇ ਅਧਿਆਪਕ ਮੁੱਖ ਮਹਿਮਾਨਾਂ ਸਮੇਤ ਕੁਰਸੀਆਂ ਉੱਤੇ ਬੈਠ ਗਏ ਤੇ ਵਿਦਿਆਰਥੀ ਸਾਹਮਣੇ ਦਰੀਆਂ ਉੱਪਰ। ਦੇਸ਼ ਦੀ ਗਣਤੰਤਰਤਾ ਦਿਵਸ ਤੇ ਅਜ਼ਾਦੀ ਦੇ ਇਤਿਹਾਸ ਸੰਬੰਧੀ ਕੁੱਝ ਭਾਸ਼ਨਾਂ ਤੋਂ ਇਲਾਵਾ ਦੇਸ਼ ਦੀ ਤਰੱਕੀ ਸੰਬੰਧੀ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ। ਕੁੱਝ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾਏ।

ਕੁੜੀਆਂ ਨੇ ਗਿੱਧਾ ਤੇ ਮੁੰਡਿਆਂ ਨੇ ਭੰਗੜਾ ਪੇਸ਼ ਕੀਤਾ ਇਸ ਸਮੇਂ ਵੱਖ – ਵੱਖ ਵਿਸ਼ਿਆਂ, ਖੇਡਾਂ ਤੇ ਮੁਕਾਬਲਿਆਂ ਵਿਚ ਵਿਸ਼ੇਸ਼ਤਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ। ਅੰਤ ਵਿਚ ਮੁੱਖ ਅਧਿਆਪਕ ਸਾਹਿਬ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।

ਪ੍ਰੋਗਰਾਮ ਦੇ ਅੰਤ ਵਿਚ ਸਕੂਲ ਵਲੋਂ ਸਾਰੇ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਵਿਚ ਲੱਡੂ ਵੰਡੇ ਗਏ। ਇਸ ਪ੍ਰਕਾਰ ਸਾਡੇ ਸਕੂਲ ਵਿਚ ਵਿਦਿਆਰਥੀਆਂ ਵਿਚ ਦੇਸ਼ ਪਿਆਰ ਦੀ ਭਾਵਨਾ ਪੈਦਾ ਕੀਤੀ ਗਈ।

ਤੇਰੀ ਸਹੇਲੀ,
ਅੰਮ੍ਰਿਤਪਾਲ॥

ਪ੍ਰਸ਼ਨ  11.
ਆਪਣੇ ਦੋਸਤ ਦੇ ਪਿਤਾ ਜੀ ਦੀ ਮੌਤ ਤੇ ਅਫ਼ਸੋਸ ਦੀ ਇੱਕ ਚਿੱਠੀ ਲਿਖੋ।
ਉੱਤਰ :
ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ,
ਪੰਡੋਰੀ ਜ਼ਿਲ੍ਹਾ ਜਲੰਧਰ।
18 ਅਗਸਤ, 20…

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪਿਆਰੇ ਮਨਜਿੰਦਰ,
ਸਤਿ ਸ੍ਰੀ ਅਕਾਲ। ਕਲ਼ ਹੀ ਮੈਨੂੰ ਮਾਤਾ ਜੀ ਦੀ ਚਿੱਠੀ ਤੋਂ ਪਤਾ ਲੱਗਾ ਕਿ ਤੇਰੇ ਪਿਤਾ ਜੀ ਅਚਾਨਕ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਇਹ ਖ਼ਬਰ ਸੁਣ ਕੇ ਮੈਂ ਤਾਂ ਹੈਰਾਨ ਹੀ ਰਹਿ ਗਿਆ ਹਾਂ ਮੈਨੂੰ ਬਹੁਤ ਹੀ ਦੁੱਖ ਹੋਇਆ ਹੈ। ਚਾਚਾ ਜੀ ਦੀ ਉਮਰ ਅਜੇ ਬਹੁਤੀ ਨਹੀਂ ਸੀ। ਅਜੇ ਤਾਂ ਉਨ੍ਹਾਂ ਨੇ ਅਗਲੇ ਦੋ ਸਾਲਾਂ ਤਕ ਰੀਟਾਇਰ ਹੋਣਾ ਸੀ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੀ ਜਲਦੀ ਇਸ ਸੰਸਾਰ ਤੋਂ ਚਲੇ ਜਾਣਗੇ ਅਸਲ ਵਿਚ ਸ਼ੂਗਰ ਦੀ ਬਿਮਾਰੀ ਨੇ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ ਪਰ ਸ਼ੂਗਰ ਦੇ ਰੋਗੀ ਵੀ ਕਈ ਸਾਲ ਜਿਊਂਦੇ ਰਹਿੰਦੇ ਹਨ। ਮਾਤਾ ਜੀ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਹਸਪਤਾਲ ਦੇ ਰਸਤੇ ਵਿਚ ਹੀ ਪ੍ਰਾਣ ਤਿਆਗ ਗਏ ਉਨ੍ਹਾਂ ਨੂੰ ਬਚਾਉਣ ਦਾ ਕੋਈ ਹੀਲਾ ਵੀ ਨਾ ਚਲ ਸਕਿਆ। ਇੱਥੇ ਆ ਕੇ ਬੰਦਾ ਬੇਵੱਸ ਹੋ ਜਾਂਦਾ ਹੈ। ਵਾਹਿਗੁਰੂ ਦੇ ਭਾਣੇ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਹੋਰ ਅਸੀਂ ਕਰ ਵੀ ਕੀ ਸਕਦੇ ਹਾਂ।

ਤੁਹਾਡੇ ਪਰਿਵਾਰ ਉੱਤੇ ਇਹ ਔਖਾ ਸਮਾਂ ਹੈ। ਤੁਹਾਨੂੰ ਸਭ ਨੂੰ ਬਹੁਤ ਹੌਸਲੇ ਦੀ ਲੋੜ ਹੈ। ਹੌਸਲੇ ਨਾਲ ਹੀ ਅਸੀਂ ਆਪਣੇ ਸਿਰ ਪਈਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕਦੇ ਹਾਂ। ਮੇਰੀ ਪਰਮਾਤਮਾ ਅੱਗੇ ਇਹੋ ਬੇਨਤੀ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਇਸ ਦੁੱਖ ਦੀ ਘੜੀ ਵਿਚ ਚੜਦੀ ਕਲਾ ਵਿਚ ਰਹਿਣ ਦਾ ਬਲ ਬਖ਼ਸ਼ੇ ਅਤੇ ਅੱਗੋਂ ਜ਼ਿੰਦਗੀ ਵਿਚ ਤੁਹਾਨੂੰ ਕਿਤੇ ਵੀ ਡੋਲਣ ਨਾ ਦੇਵੇ।

ਤੇਰਾ ਮਿੱਤਰ,
ੳ, ਅ, ੲ।

ਪ੍ਰਸ਼ਨ  12.
ਆਪਣੇ ਮਿੱਤਰ ਨੂੰ ਵਿਆਹ ਦੀਆਂ ਰਸਮਾਂ ਦਾ ਅੱਖੀਂ ਡਿੱਠਾ ਹਾਲ ਦੱਸਣ ਲਈ ਪੱਤਰ ਲਿਖੋ।
ਉੱਤਰ :
ਨੋਟ – ਇਹ ਪੱਤਰ ਲਿਖਣ ਲਈ ਵਾਲੇ ਭਾਗ ਵਿਚੋਂ “ਅੱਖੀਂ ਡਿੱਠੇ ਵਿਆਹ ਦਾ ਹਾਲ” ਲੇਖ ਦੀ ਸਹਾਇਤਾ ਲਵੋ।

13. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਘਰ ਵਿਚ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀ – ਪੱਤਰ ਲਿਖੋ !
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਜੀ,
……… ਸਕੂਲ,
ਪਿੰਡ …….
ਜ਼ਿਲਾ …..

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪਿਆਰੇ ਮਨਜਿੰਦਰ,
ਸਤਿ ਸ੍ਰੀ ਅਕਾਲ। ਕਲ਼ ਹੀ ਮੈਨੂੰ ਮਾਤਾ ਜੀ ਦੀ ਚਿੱਠੀ ਤੋਂ ਪਤਾ ਲੱਗਾ ਕਿ ਤੇਰੇ ਪਿਤਾ ਜੀ ਅਚਾਨਕ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਇਹ ਖ਼ਬਰ ਸੁਣ ਕੇ ਮੈਂ ਤਾਂ ਹੈਰਾਨ ਹੀ ਰਹਿ ਗਿਆ ਹਾਂ। ਮੈਨੂੰ ਬਹੁਤ ਹੀ ਦੁੱਖ ਹੋਇਆ ਹੈ। ਚਾਚਾ ਜੀ ਦੀ ਉਮਰ ਅਜੇ ਬਹੁਤੀ ਨਹੀਂ ਸੀ। ਅਜੇ ਤਾਂ ਉਨਾਂ ਨੇ ਅਗਲੇ ਦੋ ਸਾਲਾਂ ਤਕ ਰੀਟਾਇਰ ਹੋਣਾ ਸੀ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਨੀ ਜਲਦੀ ਇਸ ਸੰਸਾਰ ਤੋਂ ਚਲੇ ਜਾਣਗੇ ਅਸਲ ਵਿਚ ਸ਼ੂਗਰ ਦੀ ਬਿਮਾਰੀ ਨੇ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ ਪਰ ਸ਼ੂਗਰ ਦੇ ਰੋਗੀ ਵੀ ਕਈ ਸਾਲ ਜਿਉਂਦੇ ਰਹਿੰਦੇ ਹਨ। ਮਾਤਾ ਜੀ ਨੇ ਲਿਖਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ ਤੇ ਉਹ ਹਸਪਤਾਲ ਦੇ ਰਸਤੇ ਵਿਚ ਹੀ ਪ੍ਰਾਣ ਤਿਆਗ ਗਏ ਉਨ੍ਹਾਂ ਨੂੰ ਬਚਾਉਣ ਦਾ ਕੋਈ ਹੀਲਾ ਵੀ ਨਾ ਚਲ ਸਕਿਆ। ਇੱਥੇ ਆ ਕੇ ਬੰਦਾ ਬੇਵੱਸ ਹੋ ਜਾਂਦਾ ਹੈ। ਵਾਹਿਗੁਰੂ ਦੇ ਭਾਣੇ ਅੱਗੇ ਸਿਰ ਝੁਕਾਉਣਾ ਪੈਂਦਾ ਹੈ। ਹੋਰ ਅਸੀਂ ਕਰ ਵੀ ਕੀ ਸਕਦੇ ਹਾਂ।

ਤੁਹਾਡੇ ਪਰਿਵਾਰ ਉੱਤੇ ਇਹ ਔਖਾ ਸਮਾਂ ਹੈ। ਤੁਹਾਨੂੰ ਸਭ ਨੂੰ ਬਹੁਤ ਹੌਸਲੇ ਦੀ ਲੋੜ ਹੈ।ਹੌਸਲੇ ਨਾਲ ਹੀ ਅਸੀਂ ਆਪਣੇ ਸਿਰ ਪਈਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਸਕਦੇ ਹਾਂ। ਮੇਰੀ ਪਰਮਾਤਮਾ ਅੱਗੇ ਇਹੋ ਬੇਨਤੀ ਹੈ ਕਿ ਉਹ ਤੁਹਾਨੂੰ ਸਾਰਿਆਂ ਨੂੰ ਇਸ ਦੁੱਖ ਦੀ ਘੜੀ ਵਿਚ ਚੜ੍ਹਦੀ ਕਲਾ ਵਿਚ ਰਹਿਣ ਦਾ ਬਲ ਬਖ਼ਸ਼ੇ ਅਤੇ ਅੱਗੋਂ ਜ਼ਿੰਦਗੀ ਵਿਚ ਤੁਹਾਨੂੰ ਕਿਤੇ ਵੀ ਡੋਲਣ ਨਾ ਦੇਵੇ।

ਤੇਰਾ ਮਿੱਤਰ,
ੳ, ਅ, ੲ।

ਪ੍ਰਸ਼ਨ  12.
ਆਪਣੇ ਮਿੱਤਰ ਨੂੰ ਵਿਆਹ ਦੀਆਂ ਰਸਮਾਂ ਦਾ ਅੱਖੀਂ ਡਿੱਠਾ ਹਾਲ ਦੱਸਣ ਲਈ ਪੱਤਰ ਲਿਖੋ।
ਉੱਤਰ :
(ਨੋਟ – ਇਹ ਪੱਤਰ ਲਿਖਣ ਲਈ ਵਾਲੇ ਭਾਗ ਵਿਚੋਂ ਅੱਖੀਂ ਡਿੱਠੇ ਵਿਆਹ ਦਾ ਹਾਲ ਲੇਖ ਦੀ ਸਹਾਇਤਾ ਲਵੋ॥

ਪ੍ਰਸ਼ਨ  13.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਘਰ ਵਿਚ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਜੀ,
……… ਸਕੂਲ,
ਪਿੰਡ……….
ਜ਼ਿਲ੍ਹਾ ………

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ। ਮੈਂ ਅੱਜ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।
ਉੱਤਰ :
ਆਪ ਦਾ ਆਗਿਆਕਾਰ,
………….. ਸਿੰਘ,
ਰੋਲ ਨੰ: …………,
ਛੇਵੀਂ ‘ਏ।

ਮਿਤੀ : 23 ਜਨਵਰੀ, 20….

ਪ੍ਰਸ਼ਨ  14.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਅੱਧੇ ਦਿਨ ਦੀ ਛੁੱਟੀ ਲੈਣ ਲਈ ਬਿਨੈ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਹਾਈ ਸਕੂਲ,
ਨਸਰਾਲਾ,
ਜ਼ਿਲਾ ਹੁਸ਼ਿਆਰਪੁਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਘਰ ਦਾ ਬਿਜਲੀ ਦਾ ਬਿੱਲ ਜਮਾਂ ਕਰਾਉਣ ਜਾਣਾ ਹੈ। ਇਸ ਕਰਕੇ ਮੈਨੂੰ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ। ਅੱਧੀ ਛੁੱਟੀ ਤੋਂ ਮਗਰੋਂ ਸਕੂਲ ਵਿਚ ਹਾਜ਼ਰ ਹੋ ਜਾਵਾਂਗਾ।

ਧੰਨਵਾਦ ਸਹਿਤ।

ਆਪ ਦਾ ਅਗਿਆਕਾਰੀ,
………….. ਸਿੰਘ,
ਰੋਲ ਨੰ: ……..

ਮਿਤੀ : 23 ਜਨਵਰੀ, 20….

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  15.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਵੱਡੀ ਭੈਣ ਜਾਂ ਵੱਡੇ ਭਰਾ ਦੇ ਵਿਆਹ ‘ਤੇ ਚਾਰ ਦਿਨ ਦੀ ਛੁੱਟੀ ਲੈਣ ਲਈ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………………. ਸਕੂਲ,
………………. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੇਰੀ ਵੱਡੀ ਭੈਣ/ਭਰਾ ਦਾ ਵਿਆਹ 10 ਜਨਵਰੀ, 20… ਨੂੰ ਹੋਣਾ ਨਿਯਤ ਹੋਇਆ ਹੈ। ਵਿਆਹ ਦਾ ਪ੍ਰਬੰਧ ਕਰਨ ਲਈ ਮੈਨੂੰ ਘਰ ਵਿਚ ਬਹੁਤ ਕੰਮ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ 8 ਤੋਂ 11 ਜਨਵਰੀ ਤਕ ਚਾਰ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ

ਆਪ ਦਾ ਆਗਿਆਕਾਰ,
…….. ਸਿੰਘ,
ਰੋਲ ਨੰ: …………
ਛੇਵੀਂ ‘ਸੀ।

ਮਿਤੀ : 7 ਜਨਵਰੀ, 20.

ਪ੍ਰਸ਼ਨ  16.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………….. ਸਕੂਲ,
………….. ਸ਼ਹਿਰ।

ਸੀਮਾਨ ਜੀ.
ਸਨਿਮਰ ਬੇਨਤੀ ਹੈ ਕਿ ਮੈਂ ਬਿਮਾਰ ਹਾਂ, ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦਾ।ਕਿਰਪਾ ਕਰ ਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰ,
………….. ਕੁਮਾਰ,
ਰੋਲ ਨੰ: …………..
ਛੇਵੀਂ ‘ਬੀ।

ਮਿਤੀ : 12 ਫ਼ਰਵਰੀ, 20…

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  17.
ਸਕੂਲ ਛੱਡਣ ਦਾ ਸਰਟੀਫਿਕੇਟ ਅਤੇ ਚਰਿੱਤਰ ਸਰਟੀਫ਼ਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………….. ਸਕੂਲ,
………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਜਨਰਲ ਪੋਸਟ ਆਫਿਸ, ਜਲੰਧਰ ਵਿਚ ਕਲਰਕ ਲੱਗੇ ਹੋਏ ਹਨ। ਪਿਛਲੇ ਮਹੀਨੇ ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਸੀ। ਇਸ ਲਈ ਮੇਰਾ ਜਲੰਧਰ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਹੁਣ ਮੈਂ ਲੁਧਿਆਣੇ ਜਾ ਕੇ ਹੀ ਪੜ੍ਹ ਸਕਾਂਗਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਦਿੱਤੇ ਜਾਣ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰ,
………. ਚੰਦਰ,
ਰੋਲ ਨੰ……….,
ਛੇਵੀਂ ‘ਡੀ।

ਮਿਤੀ : 5 ਦਸੰਬਰ, 20….

ਪ੍ਰਸ਼ਨ  18.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਡੀਸ ਮਾਫੀ ਲਈ ਪ੍ਰਾਰਥਨਾ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………….. ਸਕੂਲ,
………….. ਪਿੰਡ,
ਜ਼ਿਲ੍ਹਾ…………..।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਛੇਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿਚ ਸਾਰੀ ਜਮਾਤ ਵਿਚੋਂ ਅੱਵਲ ਰਿਹਾ ਹਾਂ। ਮੇਰਾ ਪੜ੍ਹਨ ਨੂੰ ਬਹੁਤ ਦਿਲ ਕਰਦਾ ਹੈ, ਪਰ ਮੇਰੇ ਪਿਤਾ ਜੀ ਇਕ ਕਾਰਖ਼ਾਨੇ ਵਿਚ ਚਪੜਾਸੀ ਹਨ। ਉਨ੍ਹਾਂ ਦੀ ਤਨਖ਼ਾਹ ਬਹੁਤੀ ਨਹੀਂ ਉਨ੍ਹਾਂ ਦੀ ਤਨਖ਼ਾਹ ਨਾਲ ਸਾਡੇ ਘਰ ਦੇ ਪੰਜ ਜੀਆਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ। ਇਸ ਗ਼ਰੀਬੀ ਕਰਕੇ ਮੇਰੇ ਪਿਤਾ ਜੀ ਮੇਰੀ ਸਕੂਲ ਦੀ ਫ਼ੀਸ ਨਹੀਂ ਦੇ ਸਕਦੇ। ਕਿਰਪਾ ਕਰ ਕੇ ਮੇਰੀ ਪੜ੍ਹਾਈ ਵਿਚ ਰੁਚੀ ਨੂੰ ਧਿਆਨ ਵਿਚ ਰੱਖਦੇ ਹੋਏ ਆਪ ਮੇਰੀ ਪੂਰੀ ਫ਼ੀਸ ਮਾਫ਼ ਕਰ ਦਿਓ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰ,
……….. ਕੁਮਾਰ,
ਰੋਲ ਨੰ: ………..
ਛੇਵੀਂ ਏ।

ਮਿਤੀ : 17 ਅਪਰੈਲ, 20.

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  19.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨੇ ਦੀ ਮਾਫ਼ੀ ਲਈ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
……….. ਸਕੂਲ,
……….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਛੇਵੀਂ ਜਮਾਤ ਦਾ ਵਿਦਿਆਰਥੀ ਹਾਂ। ਪਿਛਲੇ ਮਹੀਨੇ ਹੋਈ ਪ੍ਰੀਖਿਆ ਵਿਚ ਹਿਸਾਬ ਦਾ ਪੇਪਰ ਨਾ ਦੇ ਸਕਣ ਕਰਕੇ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ ਅਸਲ ਵਿਚ ਮੈਂ ਉਸ ਦਿਨ ਬਹੁਤ ਬਿਮਾਰ ਸਾਂ, ਇਸ ਕਰਕੇ ਮੈਂ ਉਹ ਪੇਪਰ ਨਾ ਦੇ ਸਕਿਆ। ਮੇਰੇ ਪਿਤਾ ਜੀ ਦੀ ਆਮਦਨ ਬਹੁਤ ਘੱਟ ਹੈ। ਉਹ ਮੇਰੀ ਪੜ੍ਹਾਈ ਦਾ ਖ਼ਰਚ ਬੜੀ ਮੁਸ਼ਕਿਲ ਨਾਲ ਚਲਾਉਂਦੇ ਹਨ। ਕਿਰਪਾ ਕਰਕੇ ਮੇਰਾ ਜ਼ੁਰਮਾਨਾ ਮਾਫ਼ ਕਰ ਦਿੱਤਾ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰ,
………. ਸਿੰਘ,
ਰੋਲ ਨੰ: ………….,
ਛੇਵੀਂ ‘ਬੀ’

ਮਿਤੀ : 19 ਜਨਵਰੀ, 20…..

ਪ੍ਰਸ਼ਨ  20.
ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਆਪਣਾ ਸੈਕਸ਼ਨ ਬਦਲਣ ਲਈ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਜੀ,
………. ਸਕੂਲ,
ਪਿੰਡ……….
ਜ਼ਿਲ੍ਹਾ………..।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਤੇ ਮੇਰਾ ਭਰਾ ਕੁਲਬੀਰ ਸਿੰਘ ਰੋਲ ਨੰ: 87 ਆਪ ਦੇ ਸਕੂਲ ਵਿਖੇ ਛੇਵੀਂ ਜਮਾਤ ਵਿਚ ਪੜ੍ਹਦੇ ਹਾਂ। ਪਰ ਬੀਤੇ ਹਫ਼ਤੇ ਨਵੇਂ ਬਣੇ ਸੈਕਸ਼ਨਾਂ ਵਿਚ ਮੇਰਾ ਰੋਲ ਨੰ: “ਏ ਸੈਕਸ਼ਨ ਵਿਚ ਸ਼ਾਮਲ ਹੋ ਗਿਆ ਹੈ ਤੇ ਮੇਰੇ ਭਰਾ ਦਾ ਰੋਲ ਨੰਬਰ ‘ਬੀ’ ਸੈਕਸ਼ਨ ਵਿਚ ਚਲਾ ਗਿਆ ਹੈ। ਪਰ ਸਾਡੇ ਕੋਲ ਕੁੱਝ ਕਿਤਾਬਾਂ ਸਾਂਝੀਆਂ ਹਨ, ਜਿਸ ਕਰਕੇ ਅਸੀਂ ਦੋਵੇਂ ਵੱਖ – ਵੱਖ ਸੈਕਸ਼ਨਾਂ ਵਿਚ ਨਹੀਂ ਪੜ੍ਹ ਸਕਦੇ ਤੇ ਗ਼ਰੀਬੀ ਕਾਰਨ ਸਾਡੇ ਘਰ ਦੇ ਸਾਨੂੰ ਵੱਖ – ਵੱਖ ਕਿਤਾਬਾਂ ਵੀ ਖ਼ਰੀਦ ਕੇ ਨਹੀਂ ਦੇ ਸਕਦੇ। ਇਸ ਕਰਕੇ ਬੇਨਤੀ ਹੈ ਕਿ ਆਪ ਮੈਨੂੰ ਮੇਰੇ ਭਰਾ ਵਾਲੇ ਸੈਕਸ਼ਨ ਵਿਚ ਭੇਜ ਦੇਵੋ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਆਪ ਦਾ ਆਗਿਆਕਾਰੀ,
ੳ, ਅ, ੲ,
ਰੋਲ ਨੰ: 88,
ਛੇਵੀਂ “ਏ”

ਮਿਤੀ : 16 ਅਪਰੈਲ, 20…..

ਪ੍ਰਸ਼ਨ  21.
ਆਪਣੇ ਇਲਾਕੇ ਦੇ ਡਾਕੀਏ ਦੀ ਲਾਪਰਵਾਹੀ ਵਿਰੁੱਧ ਪੋਸਟ ਮਾਸਟਰ ਨੂੰ ਸ਼ਿਕਾਇਤ ਕਰੋ।
ਉੱਤਰ :
ਸੇਵਾ ਵਿਖੇ
ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫ਼ਿਸ,
……….. ਸ਼ਹਿਰ।

ਸ੍ਰੀਮਾਨ ਜੀ,
ਮੈਂ ਆਪ ਅੱਗੇ ਇਸ ਪ੍ਰਾਰਥਨਾ – ਪੱਤਰ ਰਾਹੀਂ ਆਪਣੇ ਮੁਹੱਲੇ ਦੇ ਡਾਕੀਏ ਰਾਮ ਨਾਥ ਦੀ ਸ਼ਿਕਾਇਤ ਕਰਨੀ ਚਾਹੁੰਦਾ ਹਾਂ। ਮੈਂ ਉਸ ਨੂੰ ਮੂੰਹ ਨਾਲ ਬਹੁਤ ਵਾਰੀ ਕਿਹਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵੇ, ਪਰ ਉਸ ਦੇ ਕੰਨਾਂ ’ਤੇ ਨੂੰ ਨਹੀਂ ਸਰਕਦੀ ਅੱਕ ਕੇ ਮੈਂ ਆਪ ਅੱਗੇ ਸ਼ਿਕਾਇਤ ਕਰ ਰਿਹਾ ਹਾਂ। ਉਹ ਸਾਡੇ ਮੁਹੱਲੇ ਵਿਚ ਕਦੇ ਵੀ ਡਾਕ ਸਮੇਂ ਸਿਰ ਨਹੀਂ ਵੰਡਦਾ ਕਈ ਵਾਰ ਤਾਂ ਦੋ – ਦੋ ਦਿਨਾਂ ਦੀ ਡਾਕ ਇਕੱਠੀ ਹੀ ਵੰਡਦਾ ਹੈ। ਕਈ ਵਾਰ ਉਹ ਚਿੱਠੀਆਂ ਇਧਰ – ਉਧਰ ਗਲਤ ਲੋਕਾਂ ਨੂੰ ਦੇ ਜਾਂਦਾ ਹੈ, ਜਿਸ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲ ਬਣਦੀ ਹੈ। ਪਰਸੋਂ ਮੈਨੂੰ ਨੌਕਰੀ ਲਈ ਇੰਟਰਵਿਊ ਦੀ ਇਕ ਚਿੱਠੀ ਆਈ ਸੀ, ਜੋ ਕਿ ਮੈਨੂੰ ਦੋ ਦਿਨ ਲੇਟ ਮਿਲੀ, ਜਿਸ ਕਰਕੇ ਮੈਂ ਆਪਣੀ ਇੰਟਰਵਿਊ ਨਾ ਦੇ ਸਕਿਆ। ਮੈਂ ਇਹ ਸ਼ਿਕਾਇਤ ਆਪਣੇ ਅਤੇ ਲੋਕਾਂ ਦੇ ਭਲੇ ਲਈ ਕਰ ਰਿਹਾ ਹਾਂ। ਮੇਰਾ ਇਸ ਡਾਕੀਏ ਨਾਲ ਕੋਈ ਨਿੱਜੀ ਵੈਰ ਨਹੀਂ।

ਮੈਂ ਆਸ ਕਰਦਾ ਹਾਂ ਕਿ ਆਪ ਮੇਰੇ ਇਸ ਬੇਨਤੀ – ਪੱਤਰ ਨੂੰ ਧਿਆਨ ਵਿਚ ਰੱਖ ਕੇ ਇਸ ਡਾਕੀਏ ਨੂੰ ਤਾੜਨਾ ਕਰੋਗੇ ਕਿ ਉਹ ਧਿਆਨ ਨਾਲ ਪੜੇ ਪੜ੍ਹ ਕੇ ਡਾਕ ਦੀ ਵੰਡ ਸਮੇਂ ਸਿਰ ਕਰਿਆ ਕਰੇ।

ਧੰਨਵਾਦ ਸਹਿਤ।
ਆਪ ਦਾ ਵਿਸ਼ਵਾਸ – ਪਾਤਰ,
……… ਕੁਮਾਰ!

ਪ੍ਰਸ਼ਨ  22.
ਤੁਹਾਡਾ ਸਾਈਕਲ ਗੁਆਚ ਗਿਆ ਹੈ। ਤੁਸੀਂ ਉਸ ਦੀ ਬਾਣੇ ਵਿਚ ਰਿਪੋਰਟ ਲਿਖਾਉਣ ਲਈ ਮੁੱਖ ਥਾਣਾ ਅਫ਼ਸਰ ਐੱਸ. ਐੱਚ. ਓ.) ਨੂੰ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਐੱਸ.ਐੱਚ.ਓ. ਸਾਹਿਬ,
ਚੌਕੀ ਨੰਬਰ 4,
……… ਸ਼ਹਿਰ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਸੀਮਾਨ ਜੀ.
ਬੇਨਤੀ ਹੈ ਕਿ ਅੱਜ ਸਵੇਰੇ ਮੇਰਾ ਸਾਈਕਲ ਗੁੰਮ ਹੋ ਗਿਆ ਹੈ। ਉਸ ਦੀ ਭਾਲ ਕਰਨ ਵਿਚ ਆਪ ਆਪਣੇ ਕਰਮਚਾਰੀਆਂ ਦੀ ਸਹਾਇਤਾ ਦਿਓ। ਮੈਂ ਅੱਜ ਸਵੇਰੇ 11 ਵਜੇ ਪੰਜਾਬ ਨੈਸ਼ਨਲ ਬੈਂਕ ਵਿਚ ਰੁਪਏ ਕਢਵਾਉਣ ਲਈ ਗਿਆ ਅਤੇ ਸਾਈਕਲ ਨੂੰ ਜਿੰਦਰਾ ਲਾ ਕੇ ਬਾਹਰ ਖੜ੍ਹਾ ਕਰ ਗਿਆ ਸਾਂ। ਪਰ ਜਦੋਂ 11.30 ‘ਤੇ ਬਾਹਰ ਆਇਆ, ਤਾਂ ਉੱਥੇ ਸਾਈਕਲ ਨਾ ਦੇਖ ਕੇ ਮੈਂ ਹੈਰਾਨ ਰਹਿ ਗਿਆ। ਮੈਂ ਸਮਝ ਗਿਆ ਕਿ ਉਸ ਨੂੰ ਕੋਈ ਸਾਈਕਲ – ਚੋਰ ਚੁੱਕ ਕੇ ਲੈ ਗਿਆ ਹੈ !

ਮੇਰਾ ਸਾਈਕਲ ਰਾਬਨ – ਹੁੱਡ ਹੈ ਅਤੇ ਉਸ ਦਾ ਨੰਬਰ A-334060 ਹੈ। ਮੈਂ ਇਸ ਸਾਈਕਲ ਨੂੰ ਖ਼ਾਲਸਾ ਸਾਈਕਲ ਸਟੋਰ, ਜਲੰਧਰ ਤੋਂ ਮਾਰਚ, 2000 ਵਿਚ ਖ਼ਰੀਦਿਆ ਸੀ। ਉਸ ਦੀ ਰਸੀਦ ਮੇਰੇ ਕੋਲ ਹੈ। ਇਸ ਦੇ ਚੇਨ – ਕਵਰ ਉੱਤੇ ਮੇਰਾ ਨਾਂ ਲਿਖਿਆ ਹੋਇਆ ਹੈ। ਇਸ ਦੀ ਉਚਾਈ 2 ਇੰਚ ਅਤੇ ਰੰਗ ਹਰਾ ਹੈ। ਮੈਂ ਸਾਈਕਲ ਦੀ ਸੂਹ ਦੇਣ ਵਾਲੇ ਨੂੰ 100 ਰੁਪਏ ਇਨਾਮ ਦੇਣ ਲਈ ਵੀ ਤਿਆਰ ਹਾਂ।

ਮੈਂ ਆਸ ਕਰਦਾ ਹਾਂ ਕਿ ਆਪ ਆਪਣੇ ਕਰਮਚਾਰੀਆਂ ਨੂੰ ਹੁਕਮ ਦੇ ਕੇ ਮੇਰਾ ਸਾਈਕਲ ਲਭਾਉਣ ਵਿਚ ਮੇਰੀ ਪੂਰੀ – ਪੂਰੀ ਮੱਦਦ ਕਰੋਗੇ !

ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸ – ਪਾਤਰ,
……….. ਸਿੰਘ,
ਮਾਡਲ ਟਾਊਨ,
…….. ਸ਼ਹਿਰ ਨੂੰ

ਮਿਤੀ : 10 ਦਸੰਬਰ, 20…..

ਪ੍ਰਸ਼ਨ  23.
ਕਿਸੇ ਕਿਤਾਬਾਂ ਦੇ ਦੁਕਾਨਦਾਰ ਨੂੰ ਚਿੱਠੀ ਲਿਖੋ, ਜਿਸ ਵਿਚ ਕੁੱਝ ਕਿਤਾਬਾਂ ਮੰਗਾਉਣ ਲਈ ਆਰਡਰ ਭੇਜੋ।
ਉੱਤਰ :
ਪੀਖਿਆ ਭਵਨ,
ਗੌਰਮਿੰਟ ਗਰਲਜ਼ ਹਾਈ ਸਕੂਲ,
ਜ਼ਿਲ੍ਹਾ ਰੋਪੜ।
28 ਅਪਰੈਲ, 20……………

ਸੇਵਾ ਵਿਖੇ
ਮੈਸਰਜ਼ ਮਲਹੋਤਰਾ ਬੁੱਕ ਡਿਪੋ,
ਐੱਮ. ਬੀ. ਡੀ. ਹਾਊਸ,
ਰੇਲਵੇ ਰੋਡ,
ਜਲੰਧਰ

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਸ੍ਰੀਮਾਨ ਜੀ,
ਮੈਨੂੰ ਹੇਠ ਲਿਖੀਆਂ ਕਿਤਾਬਾਂ ਜਲਦੀ ਤੋਂ ਜਲਦੀ ਵੀ.ਪੀ.ਪੀ. ਕਰ ਕੇ ਭੇਜ ਦਿਓ। ਕਿਤਾਬਾਂ ਦਾ ਐਡੀਸ਼ਨ ਨਵਾਂ ਤੇ ਉਨ੍ਹਾਂ ਦੀਆਂ ਜਿਲਦਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ। ਛਪਾਈ ਸਾਫ਼ – ਸੁਥਰੀ ਹੋਵੇ। ਕੀਮਤ ਵੀ ਵਾਜਬ ਹੀ ਲੱਗਣੀ ਚਾਹੀਦੀ ਹੈ ਅਤੇ ਲੋੜੀਂਦਾ ਕਮਿਸ਼ਨ ਕੱਟ ਦਿੱਤਾ ਜਾਵੇ।

ਕਿਤਾਬਾਂ ਦੀ ਸੂਚੀ :
1. ਐੱਮ. ਬੀ. ਡੀ. ਪੰਜਾਬੀ ਗਾਈਡ (ਛੇਵੀਂ ਸ਼੍ਰੇਣੀ) 1 ਪੁਸਤਕ
2. ਐੱਮ. ਬੀ. ਡੀ. ਗਣਿਤ
3. ਐੱਮ. ਬੀ. ਡੀ. ਇੰਗਲਿਸ਼ ਟੈਸਟ ਪੇਪਰ ,, ,,
4. ਐੱਮ. ਬੀ. ਡੀ. ਹਿੰਦੀ ਗਾਈਡ ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸ – ਪਾਤਰ,
ਰੋਲ ਨੰ: ……..

ਪ੍ਰਸ਼ਨ  24.
ਤੁਹਾਡੀ ਸ਼੍ਰੇਣੀ ਕੋਈ ਮੈਚ ਦੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਜੀ,
………..ਸਕੂਲ,
……….ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਜੀ. ਟੀ. ਰੋਡ ਦੀ ਗਰਾਊਂਡ ਵਿਚ ਸਾਡੇ ਸਕੂਲ ਤੇ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਵਿਚਕਾਰ ਹਾਕੀ ਦਾ ਮੈਚ ਹੋ ਰਿਹਾ ਹੈ ਸਾਡੀ ਸਾਰੀ ਜਮਾਤ ਇਸ ਮੈਚ ਨੂੰ ਦੇਖਣਾ ਚਾਹੁੰਦੀ ਹੈ। ਕਿਉਂਕਿ ਇਸ ਵਿਚ ਸਾਡੀ ਜਮਾਤ ਦੇ ਦੋ ਖਿਡਾਰੀ ਖੇਡ ਰਹੇ ਹਨ। ਜੇਕਰ ਆਪ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦੇਵੋ, ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਆਪ ਦਾ ਵਿਸ਼ਵਾਸ – ਪਾਤਰ,
ਮਨਿੰਦਰ ਸਿੰਘ,
ਮਨੀਟਰ,
ਛੇਵੀਂ ‘ਏਂ।

ਮਿਤੀ : 10 ਨਵੰਬਰ, 20……

ਪ੍ਰਸ਼ਨ  25.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਦੂਜੇ ਸਕੂਲ ਦੀ ਟੀਮ ਨਾਲ ਮੈਚ ਖੇਡਣ ਦੀ ਆਗਿਆ ਲੈਣ ਲਈ ਬੇਨਤੀ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
………ਸਕੂਲ,
………. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅਸੀਂ ਖ਼ਾਲਸਾ ਹਾਈ ਸਕੂਲ, ਮੁਕੇਰੀਆਂ ਦੀ ਹਾਕੀ ਟੀਮ ਨਾਲ ਉਨ੍ਹਾਂ ਦੇ ਖੇਡ ਦੇ ਮੈਦਾਨ ਵਿਚ ਮੈਚ ਖੇਡਣਾ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਅਸੀਂ ਇਹ ਮੈਚ ਜ਼ਰੂਰ ਜਿੱਤ ਜਾਵਾਂਗੇ। ਕਿਰਪਾ ਕਰ ਕੇ ਮੈਚ ਖੇਡਣ ਦੀ ਆਗਿਆ ਦਿੱਤੀ ਜਾਵੇ।

ਆਪ ਦਾ ਆਗਿਆਕਾਰੀ,
ਸਿੰਘ, ਰੋਲ ਨੰ: …..,
ਛੇਵੀਂ ‘ਏ।

ਮਿਤੀ : ਨਵੰਬਰ, 20….

ਪ੍ਰਸ਼ਨ  26.
ਸਕੂਲ ਵਿਚ ਦਾਖ਼ਲਾ ਲੈਣ ਲਈ ਮੁੱਖ ਅਧਿਆਪਕ ਨੂੰ ਬਿਨੈ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
…………. ਸਕੂਲ,
…………. ਸ਼ਹਿਰ।

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਪੰਜਵੀਂ ਸਰਕਾਰੀ ਹਾਈ ਸਕੂਲ, ਮਾਡਲ ਟਾਊਨ, ਲੁਧਿਆਣਾ ਤੋਂ ਪਾਸ ਕੀਤੀ ਹੈ ਤੇ ਆਪਣੇ ਪਿਤਾ ਜੀ ਦੀ ਜਲੰਧਰ ਬਦਲੀ ਹੋਣ ਕਰਕੇ ਮੈਂ ਵੀ ਉਨ੍ਹਾਂ ਨਾਲ ਜਲੰਧਰ ਆ ਗਿਆ ਹਾਂ। ਮੈਂ ਲੁਧਿਆਣੇ ਤੋਂ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਲੈ ਆਇਆ ਹਾਂ। ਮੈਂ ਪੰਜਵੀਂ ਦੇ ਇਮਤਿਹਾਨ ਵਿਚ ਆਪਣੀ ਜਮਾਤ ਵਿਚੋਂ ਫ਼ਸਟ ਰਿਹਾ ਹਾਂ। ਹੁਣ ਮੈਂ ਆਪ ਜੀ ਦੇ ਸਕੂਲ ਵਿਚ ਦਾਖ਼ਲ ਹੋਣਾ ਚਾਹੁੰਦਾ ਹਾਂ। ਕਿਰਪਾ ਕਰਕੇ ਮੈਨੂੰ ਛੇਵੀਂ ਕਲਾਸ ਵਿਚ ਦਾਖ਼ਲਾ ਦਿੱਤਾ ਜਾਵੇ ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰ,
ਉ.ਅ.ਬ.

ਮਿਤੀ : 10 ਮਈ, 20 ……………….

ਪ੍ਰਸ਼ਨ  27.
ਸਕੂਲ ਮੁਖੀ ਨੂੰ ਐੱਨ. ਸੀ. ਸੀ. /ਸਕਾਊਟ ਜਾਂ ਗਰਲ ਗਾਈਡ ਟੀਮ ਵਿਚ ਸ਼ਾਮਲ ਕਰਨ ਲਈ ਬਿਨੈ – ਪੱਤਰ ਲਿਖੋ।
ਉੱਤਰ :
ਸੇਵਾ ਵਿਖੇ
ਮੁੱਖ ਅਧਿਆਪਕ ਜੀ,
ਸਰਕਾਰੀ ਮਿਡਲ ਸਕੂਲ,
ਬੁਲੋਵਾਲ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪਣੇ ਸਕੂਲ ਦੀ ਐੱਨ.ਸੀ.ਸੀ. ਸਕਾਊਟ ਜਾਂ ਗਰਲ ਗਾਈਡ ਟੀਮ ਵਿਚ ਸ਼ਾਮਲ ਹੋਣਾ ਚਾਹੁੰਦਾ/ਚਾਹੁੰਦੀ ਹਾਂ। ਕਿਰਪਾ ਕਰਕੇ ਮੈਨੂੰ ਇਸ ਸੰਬੰਧੀ ਆਗਿਆ ਦਿੱਤੀ ਜਾਵੇ, ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ/ਹੋਵਾਂਗੀ।

ਆਪ ਦਾ/ਆਪਦੀ ਆਗਿਆਕਾਰ
ਉ.ਅ.ਬ.
ਕਲਾਸ ਛੇਵੀਂ ਸੀ।

ਮਿਤੀ : 18 ਸਤੰਬਰ, 20…..

PSEB 6th Class Punjabi ਰਚਨਾ ਚਿੱਠੀ-ਪੱਤਰ (1st Language)

ਪ੍ਰਸ਼ਨ  28.
ਸੰਪਾਦਕ, ਮੈਗਜ਼ੀਨ ਸੈਕਸ਼ਨ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਲਈ ਛਪਦੇ ਰਸਾਲੇ ਮੰਗਵਾਉਣ ਲਈ ਇਕ ਬੇਨਤੀ ਪੱਤਰ ਲਿਖੋ।
ਉੱਤਰ :
2202 ਆਦਰਸ਼ ਨਗਰ,
ਜਲੰਧਰ
12 ਸਤੰਬਰ, 20……

ਸੇਵਾ ਵਿਖੇ
ਸੰਪਾਦਕ ਸਾਹਿਬ,
ਮੈਗਜ਼ੀਨ ਸੈਕਸ਼ਨ,
ਪੰਜਾਬ ਸਕੂਲ ਸਿੱਖਿਆ ਬੋਰਡ,
ਸਾਹਿਬਜ਼ਾਦਾ ਅਜੀਤ ਸਿੰਘ ਨਗਰ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਆਪ ਵਲੋਂ ਵਿਦਿਆਰਥੀਆਂ ਲਈ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਪੰਖੜੀਆਂ ਅਤੇ ‘ਪ੍ਰਾਇਮਰੀ ਸਿੱਖਿਆ’ ਨੂੰ ਮੈਂ ਆਪਣੇ ਸਕੂਲ ਦੀ ਲਾਇਬਰੇਰੀ ਵਿਚ ਨਿਯਮਿਤ ਤੌਰ ਤੇ ਪਦਾ ਹਾਂ। ਇਹ ਰਸਾਲੇ ਵਿਦਿਆਰਥੀਆਂ ਦੀ ਅਗਵਾਈ ਕਰਨ, ਜਾਣਕਾਰੀ ਵਧਾਉਣ ਤੇ ਉਨ੍ਹਾਂ ਵਿਚ ਰਚਨਾਤਮਕ ਰੁਚੀਆਂ ਪੈਦਾ ਕਰਨ ਵਾਲੇ ਹਨ। ਮੈਂ ਚਾਹੁੰਦਾ ਹਾਂ ਕਿ ਘਰ ਵਿਚ ਇਨ੍ਹਾਂ ਨੂੰ ਮੇਰੇ ਹੋਰ ਭੈਣ – ਭਰਾ ਤੇ ਗੁਆਂਢੀ ਬੱਚੇ ਵੀ ਪੜ੍ਹਨ। ਇਸ ਕਰਕੇ ਆਪ ਮੇਰੇ ਉੱਪਰ ਲਿਖੇ ਪਤੇ ਉੱਤੇ ਇਹ ਰਸਾਲੇ ਇਕ ਸਾਲ ਲਈ ਭੇਜਣੇ ਸ਼ੁਰੂ ਕਰ ਦਿਓ। ਮੈਂ ਆਪ ਜੀ ਨੂੰ ਇਨ੍ਹਾਂ ਦੇ ਚੰਦੇ ਦਾ ਬੈਂਕ ਡਰਾਫ਼ਟ ਨੰ: PQ 1628196 ਮਿਤੀ 12 ਸਤੰਬਰ, 20….. ਪੰਜਾਬ ਐਂਡ ਸਿੰਧ ਬੈਂਕ ਤੋਂ ਬਣਵਾ ਕੇ ਇਸ ਪੱਤਰ ਦੇ ਨਾਲ ਹੀ ਭੇਜ ਰਿਹਾ ਹਾਂ।

ਧੰਨਵਾਦ ਸਹਿਤ !

ਆਪ ਦਾ ਵਿਸ਼ਵਾਸ – ਪਾਤਰ,
ਮਨਪ੍ਰੀਤ ਸਿੰਘ

PSEB 6th Class Science Solutions Chapter 12 ਬਿਜਲੀ ਅਤੇ ਸਰਕਟ

Punjab State Board PSEB 6th Class Science Book Solutions Chapter 12 ਬਿਜਲੀ ਅਤੇ ਸਰਕਟ Textbook Exercise Questions, and Answers.

PSEB Solutions for Class 6 Science Chapter 12 ਬਿਜਲੀ ਅਤੇ ਸਰਕਟ

Science Guide for Class 6 PSEB ਬਿਜਲੀ ਅਤੇ ਸਰਕਟ Intext Questions and Answers

ਸੋਚੋ ਅਤੇ ਜਵਾਬ ਦਿਓ (ਪੇਜ 125)

ਪ੍ਰਸ਼ਨ 1.
ਬਲਬ ਦਾ ਉਹ ਹਿੱਸਾ ਜਿਹੜਾ ਰੋਸ਼ਨੀ ਪੈਦਾ ਕਰਦਾ ਹੈ, ਨੂੰ ………… ਆਖਦੇ ਹਨ ।
ਉੱਤਰ-
ਬਲਬ ਦਾ ਉਹ ਹਿੱਸਾ ਜਿਹੜਾ ਰੋਸ਼ਨੀ ਪੈਦਾ ਕਰਦਾ ਹੈ, ਨੂੰ ਫਿਲਾਮੈਂਟ ਆਖਦੇ ਹਨ ।

ਪ੍ਰਸ਼ਨ 2.
ਬਿਜਲਈ ਬਲਬ ਵਿੱਚ ………. ਸਿਰੇ ਹੁੰਦੇ ਹਨ ।
ਉੱਤਰ-
ਬਿਜਲਈ ਬਲਬ ਵਿੱਚ ਦੋ ਸਿਰੇ ਹੁੰਦੇ ਹਨ ।

ਸੋਚੋ ਅਤੇ ਜਵਾਬ (ਪੇਜ 128)

ਪ੍ਰਸ਼ਨ 1.
ਬਿਜਲਈ ਸਵਿੱਚ ਦਾ ਕੀ ਕੰਮ ਹੈ ?
ਉੱਤਰ-
ਬਿਜਲਈ ਸਵਿੱਚ ਦਾ ਕੰਮ ਹੁੰਦਾ ਹੈ ਕਿ ਸਰਕਟ ਨੂੰ ਪੂਰਾ ਕਰਨਾ ਤਾਂ ਜੋ ਪਰਿਪੱਖ ਵਿੱਚੋਂ ਧਾਰਾ ਦਾ ਪ੍ਰਵਾਹ ਹੋ ਸਕੇ ਅਤੇ ਸਰਕਟ ਨੂੰ ਤੋੜਨਾ ਜਦੋਂ ਪਰਿਪੱਥ ਵਿੱਚ ਬਿਜਲਈ ਧਾਰਾ ਨਾ ਚਾਹੀਦੀ ਹੋਵੇ ।

ਪ੍ਰਸ਼ਨ 2.
ਬਿਜਲਈ ਸਵਿੱਚ ਦੀ ……………. ਸਥਿਤੀ ਵਿੱਚ ਬਿਜਲਈ ਸਰਕਟ ਟੁੱਟਿਆ ਹੁੰਦਾ ਹੈ ।
ਉੱਤਰ-
ਬਿਜਲਈ ਸਵਿੱਚ ਦੀ ਬੰਦ (OFF) ਸਥਿਤੀ ਵਿੱਚ ਬਿਜਲਈ ਸਰਕਟ ਟੁੱਟਿਆ ਹੁੰਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

PSEB 6th Class Science Guide ਬਿਜਲੀ ਅਤੇ ਸਰਕਟ Textbook Questions, and Answers

1. ਖ਼ਾਲੀ ਸਥਾਨ ਭਰੋ

(i) ਇਕ ਉਪਕਰਣ ਜਿਸਨੂੰ ਬਿਜਲਈ ਸਰਕਟ ਤੋੜਨ ਜਾਂ ਜੋੜਨ ਲਈ ਵਰਤਿਆ ਜਾਂਦਾ ਹੈ, ਉਸਨੂੰ ਆਖਦੇ ਹਨ ।
ਉੱਤਰ-
ਸਵਿੱਚ,

(ii) ਜਦੋਂ ਬਲਬ ਵਿੱਚੋਂ …………… ਲੰਘਦੀ ਹੈ, ਤਾਂ ਬਲਬ ਜਗਦਾ ਹੈ ।
ਉੱਤਰ-
ਬਿਜਲਈ ਧਾਰਾ,

(iii) ………….. ਉਹ ਪਦਾਰਥ ਹੈ ਜਿਸ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਸਕਦੀ ਹੈ ।
ਉੱਤਰ-
ਚਾਲਕ,

(iv) ਬਿਜਲਈ ਧਾਰਾ …………… ਵਿੱਚੋਂ ਪ੍ਰਵਾਹਿਤ ਨਹੀਂ ਹੋ ਸਕਦੀ ।
ਉੱਤਰ-
ਰੋਧਕ ॥

2. ਸਹੀ ਜਾਂ ਗਲਤ ਲਿਖੋ-

(i) ਬਿਜਲਈ ਧਾਰਾ ਧਾਤਾਂ ਵਿੱਚੋਂ ਪ੍ਰਵਾਹਿਤ ਹੋ ਸਕਦੀ ਹੈ ।
ਉੱਤਰ-
ਸਹੀ,

(ii) ਧਾਤ ਦੀਆਂ ਤਾਰਾਂ ਦੀ ਬਜਾਏ, ਜੁਟ ਦੇ ਤਾਰ ਇੱਕ ਸਰਕਟ ਬਣਾਉਣ ਲਈ ਵਰਤੇ ਜਾਂਦੇ ਹਨ ।
ਉੱਤਰ-
ਗ਼ਲਤ,

(iii) ਬਿਜਲਈ ਧਾਰਾ ਇੱਕ ਪੈਨਸਿਲ ਦੇ ਸਿੱਕੇ ਵਿੱਚੋਂ ਲੰਘ ਸਕਦੀ ਹੈ ।
ਉੱਤਰ-
ਸਹੀ,

(iv) ਜਦੋਂ ਸੁੱਕੇ ਸੈੱਲ ਵਿਚ ਮੌਜੂਦ ਰਸਾਇਣ ਪੂਰੀ ਤਰ੍ਹਾਂ ਵਰਤੇ ਜਾਂਦੇ ਹਨ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ ।
ਉੱਤਰ-
ਸਹੀ,

PSEB 6th Class Science Solutions Chapter 12 ਬਿਜਲੀ ਅਤੇ ਸਰਕਟ

(v) ਐੱਲ. ਈ. ਡੀ. ਅਧਾਰਤ ਲੈਂਪ ਵਾਤਾਵਰਣ-ਅਨੁਕੂਲ ਹਨ ।
ਉੱਤਰ-
ਸਹੀ ।

3. ਮਿਲਾਣ ਕਰੋ –
PSEB 6th Class Science Solutions Chapter 12 ਬਿਜਲੀ ਅਤੇ ਸਰਕਟ 1
ਉੱਤਰ-
PSEB 6th Class Science Solutions Chapter 12 ਬਿਜਲੀ ਅਤੇ ਸਰਕਟ 3
4. ਸਹੀ ਉੱਤਰ ਦੀ ਚੋਣ ਕਰੋ ਨੂੰ

(i) ਬੈਟਰੀ …………… ਦਾ ਸੁਮੇਲ ਹੈ ।
(a) ਚਾਲਕਾਂ
(b) ਰੋਧਕਾਂ
(c) ਬਿਜਲਈ ਸੈੱਲਾਂ
(d) ਫਿਲਾਮੈਂਟ ॥
ਉੱਤਰ-
(c) ਬਿਜਲਈ ਸੈੱਲਾਂ ।

(ii) ਇੱਕ ਮੁਢਲੇ ਬਿਜਲਈ ਸਰਕਟ ਵਿੱਚ ਜ਼ਰੂਰਤ ਹੈ
(a) ਸਿਰਫ਼ ਬਿਜਲੀ ਦੇ ਪ੍ਰਵਾਹ ਦਾ ਇੱਕ ਸਰੋਤ
(b) ਸਿਰਫ ਕੁਝ ਚਾਲਕ ਤਾਰਾਂ
(c) ਸਿਰਫ਼ ਇੱਕ ਉਪਕਰਣ ਜਾਂ ਯੰਤਰ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

(iii) ਬਿਜਲੀ ਦੇ ਬਲਬ ਵਿੱਚੋਂ ਬਿਜਲਈ ਧਾਰਾ ਲੰਘਣ ਤੇ ਇਹ ਪ੍ਰਕਾਸ਼ ਛੱਡਣਾ ਸ਼ੁਰੂ ਕਰਦਾ ਹੈ ਕਿਉਂਕਿ ਇਸਦਾ
(a) ਫਿਲਾਮੈਂਟ ਪ੍ਰਕਾਸ਼ ਨੂੰ ਬਾਹਰ ਕੱਢਣਾ ਸ਼ੁਰੂ ਕਰਦਾ ਹੈ ਅਤੇ ਫਿਰ ਗਰਮ ਹੋ ਜਾਂਦਾ ਹੈ।
(b) ਮੋਟੀਆਂ ਤਾਰਾਂ ਪ੍ਰਕਾਸ਼ ਨੂੰ ਛੱਡਣਾ ਸ਼ੁਰੂ ਕਰਦੀਆਂ ਹਨ ਅਤੇ ਫਿਰ ਗਰਮ ਹੋ ਜਾਂਦੀਆਂ ਹਨ
(c) ਫਿਲਾਮੈਂਟ ਗਰਮ ਹੋ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ
(d) ਮੋਟੀਆਂ ਤਾਰਾਂ ਗਰਮ ਹੋ ਜਾਂਦੀਆਂ ਹਨ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰਦੀਆਂ ਹਨ ।
ਉੱਤਰ-
(c) ਫਿਲਾਮੈਂਟ ਗਰਮ ਹੋ ਜਾਂਦਾ ਹੈ ਅਤੇ ਫਿਰ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਬਿਜਲਈ ਸੈੱਲ ਕੀ ਹੈ ?
ਉੱਤਰ-
ਬਿਜਲਈ ਸੈੱਲ- ਇਹ ਇੱਕ ਬਿਜਲੀ ਦਾ ਸ੍ਰੋਤ ਹੈ । ਇਸ ਦੇ ਇਕ ਸਿਰੇ ‘ਤੇ ਧਾਤੂ ਦੀ ਟੋਪੀ ਅਤੇ ਦੂਸਰੇ ਸਿਰੇ ‘ਤੇ ਧਾਤੂ ਦੀ ਡਿਸਕ ਹੁੰਦੀ ਹੈ ਜੋ ਧਨ (+) ਅਤੇ ਰਿਣ – ਟਰਮੀਨਲਾਂ ਦਾ ਕੰਮ ਕਰਦੇ ਹਨ । ਇਸ ਵਿੱਚ ਰਸਾਇਣਿਕ ਪਦਾਰਥ ਜਮਾਂ ਕੀਤੇ ਜਾਂਦੇ ਹਨ ਜੋ ਬਿਜਲੀ ਊਰਜਾ ਦਾ ਸ੍ਰੋਤ ਹੁੰਦਾ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 4

ਪ੍ਰਸ਼ਨ (ii)
ਬਿਜਲੀ ਧਾਰਾ ਕੀ ਹੈ ?
ਉੱਤਰ-
ਬਿਜਲੀ ਧਾਰਾ- ਇਕਾਈ ਸਮੇਂ ਵਿੱਚ ਚਾਰਜ ਦੇ ਵਹਾਉ ਨੂੰ ਬਿਜਲੀ ਧਾਰਾ ਕਹਿੰਦੇ ਹਨ । ਬਿਜਲੀ ਧਾਰਾ ਸੈੱਲ ਦੇ ਬਾਹਰ ਤਾਰ ਰਾਹੀਂ ਧਨ ਟਰਮੀਨਲ ਤੋਂ ਰਿਣ-ਟਰਮੀਨਲ ਵੱਲ ਵਹਿੰਦੀ ਹੈ ।

ਪ੍ਰਸ਼ਨ (iii)
ਬਿਜਲਈ ਸਰਕਟ ਕੀ ਹੁੰਦਾ ਹੈ ?
ਉੱਤਰ-
ਬਿਜਲਈ ਸਰਕਟ ਬਿਜਲਈ ਸੈੱਲ ਦੇ ਦੋ ਦੋ ਬਿਜਲਈ ਸੇਣੀਬੱਧ ਟਰਮੀਨਲਾਂ ਵਿਚਕਾਰ ਦੇ ਪੂਰੇ ਮਾਰਗ ਦੀ ਵਿਵਸਥਾ ਜਿਸ ਕੀਤੇ ਗਏ ਵਿਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੋ ਸਕਦਾ ਹੈ, ਬਿਜਲਈ ਸਰਕਟ ਅਖਵਾਉਂਦਾ ਹੈ । | ਹੇਠਾਂ ਚਿੱਤਰ ਵਿੱਚ ਇੱਕ ਬਿਜਲਈ ਸਰਕਟ ਦਾ ਚਿੱਤਰ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਬਿਜਲਈ ਸੈੱਲ, ਇੱਕ ਸਵਿੱਚ ਦੀ ਸਹਾਇਤਾ ਨਾਲ ਬਲਬ ਨੂੰ ਜੋੜਿਆ ਗਿਆ ਹੈ। ਜੋ ਸਵਿੱਚ ਆਨ ਕਰਨ ਤੇ ਬਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 5

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਬਿਜਲੀ ਦੇ ਉਪਕਰਣ ਜਾਂ ਸਵਿਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸੁਕਾਉਣਾ ਕਿਉਂ ਚਾਹੀਦਾ ਹੈ ?
ਉੱਤਰ-
ਸਾਨੂੰ ਬਿਜਲੀ ਦੇ ਉਪਕਰਣ ਜਾਂ ਨੰਗੀਆਂ ਤਾਰਾਂ ਜਾਂ ਸਵਿੱਚ ਨੂੰ ਗਿੱਲੇ ਹੱਥ ਨਾਲ ਸਪਰਸ਼ ਨਹੀਂ ਕਰਨਾ ਚਾਹੀਦਾ ਕਿਉਂਕਿ ਅਜਿਹੀ ਹਾਲਤ ਵਿਚ ਬਿਜਲਈ ਧਾਰਾ ਦਾ ਸਾਡੇ ਸਰੀਰ ਵਿਚੋਂ ਪ੍ਰਵਾਹ ਹੋਣ ਕਾਰਨ ਬਿਜਲਈ ਸਾਂਕ (ਝਟਕਾ) ਲਗ ਸਕਦਾ ਹੈ ਜਿਸ ਤੋਂ ਕਈ ਵਾਰ ਮੌਤ ਵੀ ਹੋ ਜਾਂਦੀ ਹੈ । ਇਸ ਲਈ ਬਿਜਲੀ ਦੇ ਉਪਕਰਨਾਂ ਜਾਂ ਸਵਿੱਚ ਨੂੰ ਛੂਹਣ ਤੋਂ ਪਹਿਲਾਂ ਹੱਥ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ।

ਪ੍ਰਸ਼ਨ (ii)
ਇੱਕ ਵਿਦਿਆਰਥੀ ਨੇ ਸਾਇੰਸ ਲੈਬ ਵਿੱਚ ਪ੍ਰਯੋਗ ਕਰਦਿਆਂ, ਇੱਕ ਬਿਜਲੀ ਦੇ ਬਲਬ ਨੂੰ ਇੱਕ ਇਲੈਕਟ੍ਰਿਕ ਸੈੱਲ ਨਾਲ ਬਿਜਲਈ ਸਵਿੱਚ ਰਾਹੀਂ ਜੋੜਿਆ । ਉਸਨੇ ਦੇਖਿਆ ਕਿ ਬਿਜਲੀ ਦਾ ਸਵਿੱਚ ਜਦੋਂ ਚਾਲੂ (ON) ਸਥਿਤੀ ਵਿੱਚ ਸੈਟ ਕੀਤਾ ਗਿਆ ਤਾਂ ਬਲਬ ਜਗਿਆ ਨਹੀਂ । ਇਸ ਅਵਲੋਕਨ ਦੇ ਕਿਸੇ ਵੀ ਦੋ ਕਾਰਨਾਂ ਦਾ ਜ਼ਿਕਰ ਕਰੋ ।
ਉੱਤਰ-
ਬਿਜਲਈ ਸਰਕਟ ਵਿਚ ਬਿਜਲੀ ਦੇ ਬਲਬ ਲੱਗੇ ਹੋਏ ਉਸ ਬਲਬ ਦਾ ‘ਆਨ (ਚਾਲੂ) ਸਥਿਤੀ ਵਿੱਚ ਨਾ ਜਗਣ ਦੇ ਦੋ ਸੰਭਾਵਿਤ ਕਾਰਨ ਹੇਠਾਂ ਦਿੱਤੇ ਗਏ ਹਨ :

  • ਬਿਜਲੀ ਬਲਬ ਦੇ ਫਿਲਾਮੈਂਟ ਦਾ ਟੁੱਟਿਆ ਹੋਣਾ ਅਰਥਾਤ ਬਿਜਲੀ ਬਲਬ ਦਾ ਫਿਊਜ਼ ਹੋ ਜਾਣਾ । ਇਸ ਸਥਿਤੀ ਵਿੱਚ ਧਾਰਾ ਦਾ ਪਰਿਪੱਥ ਪੂਰਾ ਨਹੀਂ  ਹੁੰਦਾ।
  • ਜੋੜਕ ਤਾਰਾਂ ਦਾ ਕਿਸੇ ਪੁਆਇੰਟ ਦੇ ਢਿੱਲਾ ਰਹਿ ਜਾਣਾ ।

ਪ੍ਰਸ਼ਨ (iii)
ਬਿਜਲੀ ਦੇ ਚਾਲਕਾਂ ਅਤੇ ਰੋਧਕਾਂ ਵਿਚਕਾਰ ਕੀ ਫ਼ਰਕ ਹੈ ? ਇਹਨਾਂ ਦੀਆਂ ਦੋ ਉਦਾਹਰਨਾਂ ਵੀ ਦਿਓ ।
ਉੱਤਰ-
ਬਿਜਲੀ ਚਾਲਕ- ਜਿਹੜਾ ਪਦਾਰਥ ਆਪਣੇ ਵਿੱਚੋਂ ਬਿਜਲੀ ਦਾ ਪ੍ਰਵਾਹ ਹੋਣ ਦੇਵੇ ਉਸਨੂੰ ਬਿਜਲੀ ਚਾਲਕ ਆਖਦੇ ਹਨ, ਜਿਵੇਂ-ਤਾਂਬੇ ਦੀ ਤਾਰ, ਲੋਹੇ ਦੀ ਚਾਬੀ, ਮਨੁੱਖੀ ਸਰੀਰ । ਬਿਜਲੀ ਰੋਧਕ- ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਦਾ ਪ੍ਰਵਾਹ ਨਹੀਂ ਹੋਣ ਦਿੰਦੇ, ਉਨ੍ਹਾਂ ਨੂੰ ਬਿਜਲੀ ਰੋਧਕ ਆਖਦੇ ਹਨ, ਜਿਵੇਂ-ਰਬੜ, ਪਲਾਸਟਿਕ ਅਤੇ ਲੱਕੜੀ ।

ਪ੍ਰਸ਼ਨ (iv)
ਦੱਸੋ ਕਿ ਹੇਠ ਦਿੱਤੇ ਚਿੱਤਰ ਵਿਚ ਦਰਸਾਏ ਗਏ ਪ੍ਰਬੰਧ ਵਿੱਚ ਬਲਬ ਕਿਉਂ ਨਹੀਂ ਜਗਦਾ ?
ਉੱਤਰ-
ਦਿੱਤੇ ਗਏ ਪਰੀਪੱਥ ਵਿੱਚ ਤਾਰ ਦਾ ਇੱਕ ਸਿਰਾ ਬਿਜਲਈਸੈੱਲ ਦੇ ਟਰਮੀਨਲ ਨਾਲ ਅਤੇ ਦੂਸਰਾ ਸਿਰਾ ਬਲਬ ਨਾਲ ਜੁੜਿਆ ਹੋਇਆ ਹੈ ਜਦਕਿ ਬਿਜਲਈ ਸੈਂਲ ਦਾ ਦੂਜਾ ਟਰਮੀਨਲ ਰੋਧਕ ਰਾਹੀਂ ਬਲਬ ਦੇ ਦੂਜੇ ਟਰਮੀਨਲ ਨਾਲ ਜੁੜਿਆ ਹੋਣ ਕਾਰਨ ਬਿਜਲੀ ਧਾਰਾ ਦਾ ਪੱਥ ਪੂਰਾ ਨਹੀਂ ਹੁੰਦਾ ਜਿਸ ਦੇ ਸਿੱਟੇ ਵਜੋਂ ਬਿਜਲੀ ਬਲਬ ਨਹੀਂ ਜਗਦਾ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 6

ਪ੍ਰਸ਼ਨ (v)
ਹੇਠ ਦਿੱਤੇ ਸਰਕਟ ਦੇ ਹਿੱਸਿਆਂ ਨੂੰ ਸਹੀ ਲੇਬਲ ਨਾਲ ਮਿਲਾਓ :
PSEB 6th Class Science Solutions Chapter 12 ਬਿਜਲੀ ਅਤੇ ਸਰਕਟ 7
ਉੱਤਰ-
PSEB 6th Class Science Solutions Chapter 12 ਬਿਜਲੀ ਅਤੇ ਸਰਕਟ 8

PSEB 6th Class Science Solutions Chapter 12 ਬਿਜਲੀ ਅਤੇ ਸਰਕਟ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਇੱਕ ਪਦਾਰਥ ਉੱਪਰ ਚਾਲਕ ਪਰੀਖਣ ਦੀ ਵਰਤੋਂ ਕਰਦਿਆਂ ਪਾਇਆ ਗਿਆ ਕਿ ਬਲਬ ਪ੍ਰਕਾਸ਼ਮਾਨ ਹੋ ਜਾਂਦਾ ਹੈ । ਕੀ ਇਹ ਪਦਾਰਥ ਚਾਲਕ ਹੈ ਜਾਂ ਰੋਧਕ ? ਵਿਆਖਿਆ ਕਰੋ ।
ਉੱਤਰ-
ਬਲਬ ਦੇ ਪ੍ਰਕਾਸ਼ਮਾਨ ਹੋਣ ਦਾ ਅਰਥ ਹੈ ਕਿ ਇਹ ਪਦਾਰਥ ਬਿਜਲੀ ਦੀ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਦਿੰਦਾ ਹੈ । ਅਸੀਂ ਜਾਣਦੇ ਹਾਂ, ਕਿ ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਲੰਘਣ ਦਿੰਦੇ ਹਨ, ਉਹ ਬਿਜਲੀ ਦੇ ਚਾਲਕ ਹੁੰਦੇ ਹਨ । ਇਸ ਲਈ ਇਹ ਪਦਾਰਥ ਇੱਕ ਬਿਜਲੀ ਦਾ ਚਾਲਕ ਹੈ ।

ਪ੍ਰਸ਼ਨ (ii)
ਇਲੈਕਟੀਸ਼ੀਅਨ ਦੁਆਰਾ ਵਰਤੇ ਜਾਂਦੇ ਸੰਦ ਜਿਵੇਂ ਪੇਚਕਸ ਅਤੇ ਪਲਾਸ ਦੇ ਦਸਤਿਆਂ ਉਪਰ ਪਲਾਸਟਿਕ ਜਾਂ ਰਬੜ ਦੇ ਕਵਰ ਹੁੰਦੇ ਹਨ । ਕੀ ਤੁਸੀਂ ਦੱਸ ਸਕਦੇ ਹੋ ਕਿਉਂ ?
ਉੱਤਰ-
ਇਲੈੱਕਟ੍ਰੀਸ਼ੀਅਨ ਦੁਆਰਾ ਵਰਤੇ ਜਾਣ ਵਾਲੇ ਔਜ਼ਾਰ ਸੰਦ ਜਿਵੇਂ ਕਿ ਪੇਚਕਸ ਅਤੇ ਪਲਾਸ ਪਲਾਇਰਜ਼ ਦੇ ਹੱਥਿਆਂ (ਹੈਂਡਲਾਂ ਤੇ ਪਲਾਸਟਿਕ ਜਾਂ ਰਬੜ ਦੇ ਕਵਰ ਨਾਲ ਢੱਕੇ ਹੁੰਦੇ ਹਨ ਕਿਉਂਕਿ ਪਲਾਸਟਿਕ ਜਾਂ ਰਬੜ ਬਿਜਲੀ ਰੋਧਕ ਹੁੰਦੇ ਹਨ । ਇਸ ਲਈ ਇਹਨਾਂ ਵਿੱਚੋਂ ਬਿਜਲੀ ਦੀ ਧਾਰਾ ਨਹੀਂ ਲੰਘ ਸਕਦੀ ਜਿਸਦੇ ਸਿੱਟੇ ਵਜੋਂ ਬਿਜਲੀ ਦੇ ਹਾਨੀਕਾਰਕ ਝਟਕੇ ਤੋਂ ਬਚ ਜਾਂਦੇ ਹਨ ।

PSEB Solutions for Class 6 Science ਬਿਜਲੀ ਅਤੇ ਸਰਕਟ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਇੱਕ ਯੰਤਰ ਜੋ ਸਰਕਟ ਨੂੰ ਤੋੜਣ ਦੇ ਲਈ ਉਪਯੋਗ ਕੀਤਾ ਜਾਂਦਾ ਹੈ …………. ਕਹਾਉਂਦਾ ਹੈ ।
ਉੱਤਰ-
ਸਵਿੱਚ,

(ii) ਇੱਕ ਬਿਜਲਈ ਸੈੱਲ ਵਿੱਚ ……………… ਟਰਮੀਨਲ ਹੁੰਦੇ ਹਨ ।
ਉੱਤਰ-
ਦੋ,

(iii) ਬਿਜਲਈ ਸਰਕਟ ਵਿੱਚ ਜੋੜਿਆ ਹੋਇਆ ਬਿਜਲਈ ਬਲਬ ਜਗਦਾ ਹੈ ਜਦੋਂ ਸਰਕਟ ……… ਹੁੰਦਾ ਹੈ ।
ਉੱਤਰ-
ਪੂਰਾ,

(iv) ਮਨੁੱਖੀ ਸਰੀਰ ਬਿਜਲਈ ਧਾਰਾ ਦਾ ………. ਹੈ ।
ਉੱਤਰ-
ਚਾਲਕ,

(v) ਬਿਜਲਈ ਸੈੱਲ ……………… ਦਾ ਸਰੋਤ ਹੈ ।
ਉੱਤਰ-
ਬਿਜਲਈ ਧਾਰਾ ।

2. ਸਹੀ ਜਾਂ ਗਲਤ ਲਿਖੋ ਭਰ –

(i) ਧਾਤਾਂ ਵਿੱਚੋਂ ਬਿਜਲਈ ਧਾਰਾ ਲੰਘ ਸਕਦੀ ਹੈ ।
ਉੱਤਰ-
ਸਹੀ,

(ii) ਬਿਜਲੀ ਸਰਕਟ ਬਣਾਉਣ ਦੇ ਲਈ ਧਾਤਾਂ ਦੀਆਂ ਤਾਰਾਂ ਦੀ ਥਾਂ ਤੇ ਪਟਸਨ ਦੀ ਡੋਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
ਉੱਤਰ-
ਗ਼ਲਤ,

(iii) ਬਿਜਲਈ ਧਾਰਾ ਥਰਮੋਕੋਲ ਦੀ ਸ਼ੀਟ ਵਿੱਚੋਂ ਪ੍ਰਵਾਹਿਤ ਹੋ ਸਕਦੀ ਹੈ ।
ਉੱਤਰ-
ਗ਼ਲਤ,

PSEB 6th Class Science Solutions Chapter 12 ਬਿਜਲੀ ਅਤੇ ਸਰਕਟ

(iv) ਸਵਿੱਚ ਕੇਵਲ ਸਰਕਟ ਨੂੰ ਤੋੜਨ ਲਈ ਹੁੰਦਾ ਹੈ ।
ਉੱਤਰ-
ਗ਼ਲਤ,

(v) ਮਨੁੱਖੀ ਸਰੀਰ ਵਿਚੋਂ ਬਿਜਲਈ ਧਾਰਾ ਲੰਘ ਸਕਦੀ ਹੈ ।
ਉੱਤਰ-
ਸਹੀ ॥

3. ਮਿਲਾਨ ਕਰੋ :

ਕਾਲਮ ‘ਉ’ ਕਾਲਮ ‘ਅ’
(i) ਬਿਜਲਈ ਸੈੱਲ (ਉ) ਬਿਜਲੀ ਰੋਧਕ
(ii) ਬੈਕੇਲਾਈਟ (ਅ) ਬਿਜਲੀ ਦੇ ਝਟਕੇ ਤੋਂ ਬਚਣ ਲਈ
(iii) ਬਿਜਲੀ ਦੀਆਂ ਤਾਰਾਂ (ਇ) ਬਿਜਲਈ ਧਾਰਾ ਦਾ ਸਰੋਤ
(iv) ਬਿਜਲੀ ਦੇ ਮਿਸਤਰੀ ਰਬੜ ਦੇ ਦਸਤਾਨੇ ਪਹਿਨਦੇ ਹਨ । (ਸ) ਤਾਂਬਾ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਬਿਜਲਈ ਸੈੱਲ (ਇ) ਬਿਜਲਈ ਧਾਰਾ ਦਾ ਸਰੋਤ
(ii) ਬੈਕੇਲਾਈਟ (ਉ) ਬਿਜਲੀ ਰੋਧਕ
(ii) ਬਿਜਲੀ ਦੀਆਂ ਤਾਰਾਂ (ਸ) ਤਾਂਬਾ
(iv) ਬਿਜਲੀ ਦੇ ਮਿਸਤਰੀ ਰਬੜ ਦੇ ਦਸਤਾਨੇ ਪਹਿਨਦੇ ਹਨ । (ਅ) ਬਿਜਲੀ ਦੇ ਝਟਕੇ ਤੋਂ ਬਚਣ ਲਈ ।

4. ਸਹੀ ਉੱਤਰ ਚੁਣੋ-

(i) ਇੱਕ ਯੰਤਰ (ਜੁਗਤ) ਜਿਹੜੀ ਬਿਜਲੀ ਸਰਕਟ ਨੂੰ ਤੋੜਨ ਲਈ ਵਰਤੀ ਜਾਂਦੀ ਹੈ
(ਉ) ਬਿਜਲਈ ਸੈੱਲ
(ਅ) ਸਵਿੱਚ
(ਈ) ਬਿਜਲਈ ਬਲਬ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਸਵਿੱਚ ।

(ii) ਬਿਜਲਈ ਸੈੱਲ ਦੇ ਟਰਮੀਨਲ ਹੁੰਦੇ ਹਨ
(ਉ) ਤਿੰਨ
(ਅ) ਇੱਕ
(ਈ) ਦੋ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਦੋ ।

(iii) ਬਿਜਲਈ ਤਾਰਾਂ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ
(ਉ) ਰਬੜ
(ਅ) ਐਲੂਮੀਨੀਅਮ
(ਇ) ਪਲਾਸਟਿਕ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਐਲੂਮੀਨੀਅਮ ।

(iv) ਬਿਜਲਈ ਸੈੱਲ ਵਿੱਚ ਬਿਜਲਈ ਧਾਰਾ ਦਾ ਸ੍ਰੋਤ ਹੁੰਦਾ ਹੈ
(ਉ) ਧਨ ਟਰਮੀਨਲ
(ਅ ਰਿਣ ਟਰਮੀਨਲ
(ਇ) ਰਸਾਇਣਿਕ ਪਦਾਰਥ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
ਰਸਾਇਣਿਕ ਪਦਾਰਥ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

(v) ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਬਿਜਲਈ ਸੈੱਲ ਦੇ
(ਉ) ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ
(ਅ) ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ
(ਇ) ਅੱਧਾ ਸਮਾਂ ਧਨ ਤੋਂ ਰਿਣ ਟਰਮੀਨਲ ਵੱਲ ਅਤੇ ਅੱਧਾ ਸਮਾਂ ਰਿਣ ਤੋਂ ਧਨ ਟਰਮੀਨਲ ਵੱਲ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ।

(vi) ਅਜਿਹਾ ਪਦਾਰਥ ਜਿਸ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ
(ਉ) ਬਿਜਲੀ ਚਾਲਕ
(ਅ) ਬਿਜਲੀ ਰੋਧਕ
(ਉ) ਅਰਧ ਬਿਜਲੀ ਚਾਲਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬਿਜਲੀ ਚਾਲਕ |

(vii) ਸੈੱਲ ਇੱਕ ਅਜਿਹਾ ਯੰਤਰ ਹੈ ਜੋ ਪਰਿਵਰਤਿਤ ਕਰਦਾ ਹੈ
(ਉ) ਬਿਜਲਈ ਊਰਜਾ ਨੂੰ ਪ੍ਰਕਾਸ਼ ਊਰਜਾ ਵਿੱਚ
(ਅ) ਚੁੰਬਕੀ ਊਰਜਾ ਨੂੰ ਬਿਜਲਈ ਊਰਜਾ ਵਿੱਚ
(ਸ) ਰਸਾਇਣਿਕ ਉਰਜਾ ਨੂੰ ਬਿਜਲਈ ਊਰਜਾ ਵਿੱਚ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
ਰਸਾਇਣਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ।

(viii) ਬਲਬ ਦਾ ਫਿਲਾਮੈਂਟ ਬਣਿਆ ਹੁੰਦਾ ਹੈ
(ਉ) ਟੰਗਸਟਨ
(ਆ) ਕਾਪਰ
(ਈ) ਪਲਾਟੀਨਮ
(ਸ) ਐਲੂਮੀਨੀਅਮ ।
ਉੱਤਰ-
(ਉ) ਟੰਗਸਟਨ ॥

(ix) ਸਰਕਟ ਨੂੰ ਤੋੜਨ ਅਤੇ ਜੋੜਨ ਲਈ ਵਰਤੇ ਜਾਂਦੇ ਯੰਤਰ ਦਾ ਕੀ ਨਾਮ ਹੈ ?
(ਉ) ਸੈੱਲ
(ਆ) ਤਾਰ
( ਬਲਬ
(ਸ) ਸਵਿੱਚ ।
ਉੱਤਰ-
(ਸ) ਸਵਿੱਚ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 9

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਾਰਚ ਵਿੱਚ ਬਿਜਲਈ ਧਾਰਾ ਦਾ ਸ੍ਰੋਤ ਕੀ ਹੈ ?
ਉੱਤਰ-
ਟਾਰਚ ਵਿੱਚ ਬਿਜਲਈ ਊਰਜਾ, ਸੈੱਲ ਵਿੱਚ ਜਮਾਂ ਰਸਾਇਣਿਕ ਪਦਾਰਥ ਤੋਂ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 2.
ਬਿਜਲਈ ਸੈੱਲ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਬਿਜਲਈ ਸੈੱਲ ਦਾ ਉਪਯੋਗ ਅਲਾਰਮ ਘੜੀ, ਹੱਥ ਘੜੀ, ਰੇਡੀਓ, ਕੈਮਰਾ ਅਤੇ ਹੋਰ ਕਈ ਜੁਗਤਾਂ ਵਿੱਚ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਬਿਜਲਈ ਸੈੱਲ ਦਾ ਧਨ ਟਰਮੀਨਲ ਕੀ ਹੁੰਦਾ ਹੈ ?
ਉੱਤਰ-
ਬਿਜਲਈ ਸੈੱਲ ਵਿੱਚ ਕਾਰਬਨ ਦੀ ਛੜ ਹੈ, ਧਨ ਟਰਮੀਨਲ ਹੁੰਦਾ ਹੈ ।

ਪ੍ਰਸ਼ਨ 4.
ਬਿਜਲਈ ਸੈੱਲ ਵਿੱਚ ਰਿਣ ਟਰਮੀਨਲ ਕਿਹੜਾ ਹੁੰਦਾ ਹੈ ?
ਉੱਤਰ-
ਬਿਜਲਈ ਸੈੱਲ ਵਿੱਚ ਰਿਣ ਟਰਮੀਨਲ (ਰਿਣਾਤਮਕ ਸਿਰਾ) ਧਾਤੂ (ਜ਼ਿੰਕ) ਦੀ ਡਿਸਕ ਹੁੰਦਾ ਹੈ ।

ਪ੍ਰਸ਼ਨ 5.
ਬਿਜਲਈ ਸੈੱਲ ਕਦੋਂ ਕੰਮ ਕਰਨਾ ਬੰਦ ਕਰ ਦਿੰਦਾ ਹੈ ?
ਉੱਤਰ-
ਜਦੋਂ ਬਿਜਲਈ ਸੈੱਲ ਵਿੱਚ ਜਮਾਂ ਕੀਤੇ ਹੋਏ ਰਸਾਇਣਿਕ ਪਦਾਰਥ ਇਸਤੇਮਾਲ ਹੋਣ ਕਾਰਨ ਸਮਾਪਤ ਹੋ ਜਾਂਦੇ ਹਨ ਤਾਂ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

ਪ੍ਰਸ਼ਨ 6.
ਬਲਬ ਦਾ ਫਿਲਾਮੈਂਟ ਕਿਸ ਤੋਂ ਬਣਿਆ ਹੁੰਦਾ ਹੈ ?
ਉੱਤਰ-
ਪ੍ਰਕਾਸ਼ ਪੈਦਾ ਉਤਸਰਜਿਤ ਕਰਨ ਵਾਲੇ ਪਤਲੇ ਟੰਗਸਟਨ ਦੀ ਤਾਰ ਨੂੰ ਬਲਬ ਦਾ ਫਿਲਾਮੈਂਟ (ਤੰਤੂ) ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਬਿਜਲਈ ਸੈੱਲ ਜਾਂ ਬਿਜਲੀ ਬਲਬ ਦੇ ਦੋ ਟਰਮੀਨਲ ਕੀ ਪ੍ਰਗਟ ਕਰਦੇ ਹਨ ?
ਉੱਤਰ-
ਬਿਜਲਈ ਸੈੱਲ ਜਾਂ ਬਿਜਲੀ ਬਲਬ ਦੇ ਦੋ ਟਰਮੀਨਲ ਧਨਾਤਮਕ ਅਤੇ ਰਿਣਾਤਮਕ ਸਿਰਿਆਂ ਨੂੰ ਪ੍ਰਗਟ ਕਰਦੇ ਹਨ ।

ਪ੍ਰਸ਼ਨ 8.
ਜੇਕਰ ਤੁਸੀਂ ਬਿਜਲਈ ਸੈੱਲ ਦੇ ਦੋ ਟਰਮੀਨਲਾਂ ਨਾਲ ਜੁੜੀਆਂ ਹੋਈਆਂ ਤਾਰਾਂ ਨੂੰ ਸਵਿੱਚ ਅਤੇ ਬਲਬ ਜਿਹੀ ਜੁਗਤ ਨਾਲ ਜੋੜ ਦਿੰਦੇ ਹੋ ਤਾਂ ਕੀ ਹੋਵੇਗਾ ?
ਉੱਤਰ-
ਅਜਿਹਾ ਕਰਨ ਨਾਲ ਬਿਜਲਈ ਸੈਂਲ ਦਾ ਰਸਾਇਣਿਕ ਪਦਾਰਥ ਬੜੀ ਤੇਜ਼ੀ ਨਾਲ ਸਮਾਪਤ ਹੋ ਜਾਵੇਗਾ |

ਪ੍ਰਸ਼ਨ 9.
ਬਿਜਲਈ ਸਰਕਟ ਕਿਸ ਨੂੰ ਆਖਦੇ ਹਨ ?
ਉੱਤਰ-
ਬਿਜਲਈ ਸਰਕਟ-ਇਹ ਬਿਜਲਈ ਸੈੱਲ ਦੇ ਦੋ ਟਰਮੀਨਲਾਂ ਦੇ ਵਿਚਾਲੇ ਬਿਜਲੀ ਦੇ ਪ੍ਰਵਾਹ (ਬਿਜਲਈ ਧਾਰਾ ਦੇ ਸੰਪੂਰਨ ਪੱਧ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 10.
ਕਿਸੇ ਬਿਜਲਈ ਸਰਕਟ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਕਿਸ ਦਿਸ਼ਾ ਵਿੱਚ ਹੁੰਦਾ ਹੈ ?
ਉੱਤਰ-
ਬਿਜਲਈ ਸਰਕਟ ਵਿੱਚ ਬਿਜਲੀ ਧਾਰਾ ਦਾ ਪ੍ਰਵਾਹ ਦੀ ਦਿਸ਼ਾ ਬਿਜਲਈ ਸੈੱਲ ਦੇ ਧਨ (+) ਟਰਮੀਨਲ ਤੋਂ ਰਿਣ (-) ਟਰਮੀਨਲ ਵੱਲ ਹੁੰਦੀ ਹੈ ।

ਪ੍ਰਸ਼ਨ 11.
ਬਲਬ ਕਦੋਂ ਫਿਊਜ਼ ਹੁੰਦਾ ਹੈ ?
ਉੱਤਰ-
ਜਦੋਂ ਬਲਬ ਦਾ ਫਿਲਾਮੈਂਟ (ਤੰਤੂ ਖੰਡਿਤ ਟੁੱਟ ਜਾਂਦਾ ਹੈ ਤਾਂ ਪਰੀਪੱਥ ਪੂਰਾ ਨਹੀਂ ਹੁੰਦਾ ਅਤੇ ਬਲਬ ਪ੍ਰਕਾਸ਼ਮਾਨ ਨਹੀਂ ਹੋ ਸਕਦਾ । ਇਸ ਸਥਿਤੀ ਵਿੱਚ ਬਲਬ ਫਿਊਜ਼ ਹੋਇਆ ਮੰਨਿਆ ਜਾਂਦਾ ਹੈ ।

ਪ੍ਰਸ਼ਨ 12.
ਸਵਿੱਚ ਕੀ ਹੁੰਦਾ ਹੈ ?
ਉੱਤਰ-
ਵਿੱਚ-ਇਹ ਇੱਕ ਸਰਲ ਯੰਤਰ (ਜੁਗਤ) ਹੈ ਜੋ ਸਰਕਟ (ਪਰੀਪੱਥ) ਨੂੰ ਜੋੜ (ਪੂਰਾ ਕਰ ਸਕਦੀ ਹੈ ਜਾਂ ਤੋੜ ਸਕਦਾ ਹੈ ।

ਪ੍ਰਸ਼ਨ 13.
ਬਿਜਲਈ ਧਾਰਾ ਦੇ ਸਰਕਟ (ਪਰੀਪੱਥ ਲਈ ਕਿਸ ਤਰ੍ਹਾਂ ਦੇ ਪਦਾਰਥ ਦਾ ਉਪਯੋਗ ਕੀਤਾ ਜਾ ਸਕਦਾ ਹੈ ?
ਉੱਤਰ-
ਬਿਜਲਈ ਧਾਰਾ ਦੇ ਸਰਕਟ ਲਈ ਬਿਜਲੀ ਚਾਲਕ ਪਦਾਰਥਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 14.
ਤਿੰਨ ਅਜਿਹੇ ਪਦਾਰਥਾਂ ਦੇ ਨਾਂ ਲਿਖੋ ਜਿਹੜੇ ਬਿਜਲੀ ਚਾਲਕ ਹੋਣ ।
ਉੱਤਰ-

  • ਚਾਬੀਆਂ,
  • ਪਿੰਨ,
  • ਐਲੂਮੀਨੀਅਮ ਦੀ ਪੱਤੀ ।

ਪ੍ਰਸ਼ਨ 15.
ਚਾਰ ਬਿਜਲੀ-ਰੋਧੀ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  • ਕਾਰਕ,
  • ਰਬੜ,
  • ਕੱਚ,
  • ਲੱਕੜੀ ਦਾ ਗੁਟਕਾ ।

ਪ੍ਰਸ਼ਨ 16.
ਬਿਜਲੀ ਦੀਆਂ ਤਾਰਾਂ ਬਣਾਉਣ ਲਈ ਕਿਹੜੀਆਂ ਧਾਤਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਬਿਜਲੀ ਦੀਆਂ ਤਾਰਾਂ ਬਣਾਉਣ ਲਈ ਤਾਂਬਾ, ਐਲੂਮੀਨੀਅਮ ਆਦਿ ਧਾਤਾਂ ਆਮ ਤੌਰ ‘ਤੇ ਪ੍ਰਯੋਗ ਵਿੱਚ ਆਉਂਦੀਆਂ ਹਨ।

ਪ੍ਰਸ਼ਨ 17.
ਕੀ ਸਾਡਾ ਸਰੀਰ ਬਿਜਲੀ ਚਾਲਕ ਹੈ ਜਾਂ ਬਿਜਲੀ ਰੋਧੀ ?
ਉੱਤਰ-
ਸਾਡਾ ਸਰੀਰ ਬਿਜਲੀ ਚਾਲਕ ਹੈ । ਇਸ ਲਈ ਸਾਨੂੰ ਬਿਜਲੀ ਧਾਰਾ ਲਿਜਾ ਰਹੀ ਨੰਗੀ ਤਾਰ ਨੂੰ ਨਹੀਂ ਛੂਹਣਾ ਚਾਹੀਦਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਿਜਲਈ ਧਾਰਾ ਦੇ ਕਿਹੜੇ ਕੰਮ ਹਨ, ਜਿਨ੍ਹਾਂ ਲਈ ਅਸੀਂ ਬਿਜਲੀ ਦਾ ਉਪਯੋਗ ਕਰਦੇ ਹਾਂ ?
ਉੱਤਰ-
ਬਿਜਲਈ ਧਾਰਾ ਦੇ ਉਪਯੋਗ-

  • ਬਿਜਲਈ ਧਾਰਾ ਨਾਲ ਅਸੀਂ ਘਰਾਂ ਨੂੰ ਪ੍ਰਕਾਸ਼ਿਤ ਕਰਦੇ ਹਾਂ ।
  • ਇਹ ਬਿਜਲੀ ਦਾ ਪੱਖਾ, ਫ਼ਰਿਜ, ਟੈਲੀਵਿਜ਼ਨ ਅਤੇ ਹੋਰ ਬਿਜਲੀ ਦੇ ਸਾਮਾਨ ਨੂੰ ਚਲਾਉਣ ਵਿੱਚ ਸਹਾਇਤਾ ਕਰਦੀ ਹੈ ।
  • ਬਿਜਲੀ ਨਾਲ ਅਸੀਂ ਟੈਲੀਫੋਨ ਅਤੇ ਕੰਪਿਊਟਰ ਆਦਿ ਚਲਾ ਸਕਦੇ ਹਾਂ ।

ਪ੍ਰਸ਼ਨ 2.
ਤੁਹਾਡੇ ਘਰ ਵਿੱਚ ਸਵਿੱਚ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਦਾ ਮਿਸਤਰੀ ਰਬੜ ਦੇ ਦਸਤਾਨੇ ਕਿਉਂ ਪਹਿਨਦਾ ਹੈ ? ਬਿਆਨ ਕਰੋ ।
ਉੱਤਰ-
ਘਰ ਵਿੱਚ ਸਵਿੱਚ ਦੀ ਮੁਰੰਮਤ ਕਰਦੇ ਸਮੇਂ ਬਿਜਲੀ ਮਿਸਤਰੀ ਰਬੜ ਦੇ ਦਸਤਾਨੇ ਇਸ ਲਈ ਪਹਿਨਦਾ ਹੈ ਕਿ ਰਬੜ ਦੇ ਦਸਤਾਨੇ ਬਿਜਲੀ ਰੋਧਕ ਹਨ । ਜੇਕਰ ਅਚਣਚੇਤੀ ਬਿਜਲੀ ਮਿਸਤਰੀ ਦਾ ਹੱਥ ਬਿਜਲੀ ਧਾਰਾ ਲੈ ਜਾ ਰਹੀ ਬਿਜਲੀ ਦੀ ਤਾਰ ਨਾਲ ਛੂਹ ਜਾਂਦਾ ਹੈ ਤਾਂ ਉਸ ਨੂੰ ਬਿਜਲੀ ਦਾ ਝਟਕਾ ਨਹੀਂ ਲਗਦਾ ਹੈ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

ਪ੍ਰਸ਼ਨ 3.
ਬਿਜਲਈ-ਸਵਿੱਚ ਨੂੰ ਉਪਯੋਗ ਕਰਨ ਦਾ ਕੀ ਮਕਸਦ ਹੈ ? ਕੁੱਝ ਬਿਜਲੀ-ਯੰਤਰਾਂ ਦੇ ਨਾਮ ਲਿਖੋ ਜਿਸ ਵਿੱਚ ਸਵਿੱਚ ਉਨ੍ਹਾਂ ਦੇ ਅੰਦਰ ਹੀ ਬਣੇ ਹੁੰਦੇ ਹਨ ?
ਉੱਤਰ-
ਕਿਉਂਕਿ ਸਰਕਟ ਨੂੰ ਬਾਰ-ਬਾਰ ਤੋੜਨ ਲਈ ਬਲਬ ਨੂੰ ਉਸ ਥਾਂ ਤੋਂ ਹਟਾਉਣਾ ਪੈਂਦਾ ਹੈ ਜਦਕਿ ਸਵਿੱਚ ਦੀ ਮਦਦ ਨਾਲ ਬਿਜਲਈ ਸਰਕਟ ਨੂੰ ਤੋੜਨਾ ਅਤੇ ਜੋੜਨਾ ਸੁਖਾਲਾ ਹੋ ਜਾਂਦਾ ਹੈ । ਇਸ ਲਈ ਬਿਜਲਈ ਸਰਕਟ ਨੂੰ ਤੋੜਨ ਜਾਂ ਪੂਰਾ ਕਰਨ ਲਈ ਬਿਜਲਈ ਸਵਿੱਚ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਚਿੱਤਰ ਵਿੱਚ ਸੁਰੱਖਿਆ ਪਿੰਨ ਦੀ ਜਗਾ ਰਬੜ ਲਗਾ ਦਿਓ ਤਾਂ ਕੀ ਬਲਬ ਪ੍ਰਕਾਸ਼ਮਾਨ ਹੋਵੇਗਾ ?
ਉੱਤਰ-
ਸੁਰੱਖਿਆ ਪਿੰਨ ਦੀ ਜਗਾ ਰਬੜ ਲਗਾਉਣ ਨਾਲ , ਬਲਬ ਪ੍ਰਕਾਸ਼ਮਾਨ ਨਹੀਂ ਹੋਵੇਗਾ ਕਿਉਂਕਿ ਰਬੜ ਇੱਕ ਬਿਜਲੀ ਰੋਧਕ ਹੈ ਜਿਸ ਕਾਰਨ ਬਿਜਲੀ ਇਸ ਵਿੱਚੋਂ ਨਹੀਂ ਲੰਘ ਸਕਦੀ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 10

ਪ੍ਰਸ਼ਨ 5.
ਕੀ ਹੇਠ ਦਿੱਤੇ ਚਿੱਤਰ ਵਿੱਚ ਦਿਖਾਏ ਗਏ ਸਰਕਟ ਵਿੱਚ ਬਲਬ ਪ੍ਰਕਾਸ਼ਮਾਨ ਹੋਵੇਗਾ ?
ਉੱਤਰ-
ਚਿੱਤਰ ਵਿੱਚ ਦਿਖਾਏ ਗਏ ਸਰਕਟ ਵਿੱਚ ਬਲਬ ਪ੍ਰਕਾਸ਼ਮਾਨ ਹੋਵੇਗਾ, ਕਿਉਂਕਿ ਦੋਨੋਂ ਤਾਰਾਂ ਦੇ ਦੋਵੇਂ ਸਿਰੇ ਬਲਬ ਅਤੇ ਸੈੱਲ ਦੇ ਟਰਮੀਨਲਾਂ ਨਾਲ ਜੁੜੇ ਹੋਏ ਹਨ। ਇਸ ਲਈ ਬਿਜਲੀ ਧਾਰਾ ਦਾ ਵਹਾਓ ਸਰਕਟ ਵਿਚੋਂ ਹੋ ਸਕੇਗਾ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 11

ਪ੍ਰਸ਼ਨ 6.
ਹੇਠ ਲਿਖਿਆਂ ਵਿੱਚੋਂ ਬਿਜਲੀ ਚਾਲਕ ਅਤੇ ਬਿਜਲੀ ਰੋਧਕ ਚੁਣੋ ਸਿੱਕਾ, ਕਾਰਕ, ਰਬੜ, ਕੱਚ, ਚਾਬੀਆਂ, ਪਿਨ, ਪਲਾਸਟਿਕ ਸਕੇਲ, ਲੱਕੜੀ ਦਾ ਗੁਟਕਾ, ਐਲੂਮੀਨੀਅਮ ਦੀ ਪੱਤੀ, ਮੋਮਬੱਤੀ, ਸੁਈ, ਥਰਮੋਕੋਲ, ਕਾਗ਼ਜ਼ ।
ਉੱਤਰ-
ਬਿਜਲੀ ਚਾਲਕ-ਸਿੱਕਾ, ਚਾਬੀਆਂ, ਪਿੰਨ, ਐਲੂਮੀਨੀਅਮ ਦੀ ਪੱਤੀ, ਸੂਈ । ਬਿਜਲੀ ਰੋਧਕ-ਕਾਰਕ, ਰਬੜ, ਕੱਚ, ਪਲਾਸਟਿਕ ਸਕੇਲ, ਲੱਕੜੀ ਦਾ ਗੁਟਕਾ, ਮੋਮਬੱਤੀ, ਥਰਮੋਕੋਲ, ਕਾਗ਼ਜ਼ ॥

ਪ੍ਰਸ਼ਨ 7.
ਬਿਜਲੀ ਦੀਆਂ ਤਾਰਾਂ ਬਣਾਉਣ ਲਈ ਧਾਤਾਂ ਕਿਉਂ ਉਪਯੋਗ ਵਿੱਚ ਲਿਆਈਆਂ ਜਾਂਦੀਆਂ ਹਨ ?
ਉੱਤਰ-
ਕਿਉਂਕਿ ਸਾਰੀਆਂ ਧਾਤਾਂ ਬਿਜਲੀ ਦੀਆਂ ਚਾਲਕ ਹਨ, ਇਸ ਲਈ ਬਿਜਲੀ ਦੀਆਂ ਤਾਰਾਂ ਬਣਾਉਣ ਲਈ ਧਾਤਾਂ ਦਾ ਉਪਯੋਗ ਕੀਤਾ ਜਾਂਦਾ ਹੈ । ਸਾਧਾਰਨ ਤੌਰ ਤੇ ਤਾਂਬਾ ਅਤੇ ਐਲੂਮੀਨੀਅਮ ਧਾਤਾਂ ਹੀ ਬਿਜਲੀ ਤਾਰਾਂ ਬਣਾਉਣ ਲਈ ਵਰਤੋਂ ਵਿੱਚ ਆਉਂਦੀਆਂ ਹਨ ।

ਪ੍ਰਸ਼ਨ 8.
ਇੱਕ ਬਿਜਲਈ ਪਰੀਪੱਥ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਕਿਸੇ ਬਿਜਲਈ ਪਰੀਪੱਥ ਵਿੱਚ ਚਿੱਤਰ ਵਿੱਚ ਦਰਸਾਏ ਅਨੁਸਾਰ ਬਿਜਲਈ ਧਾਰਾ ਦੀ ਦਿਸ਼ਾ ਧਨ ਟਰਮੀਨਲ (+) ਤੋਂ ਰਿਣ ਟਰਮੀਨਲ () ਵੱਲ ਹੁੰਦੀ ਹੈ । ਜਦੋਂ ਬਲਬ ਦੇ ਟਰਮੀਨਲਾਂ ਨੂੰ ਬਿਜਲੀ ਦੀ ਤਾਰ ਦੁਆਰਾ ਸੈੱਲ ਦੇ ਟਰਮੀਨਲਾਂ ਨਾਲ ਜੋੜਿਆ ਜਾਂਦਾ ਹੈ ਤਾਂ ਬਿਜਲਈ ਧਾਰਾ ਬਲਬ ਦੇ ਫਿਲਾਮੈਂਟ ਵਿੱਚੋਂ ਦੀ ਹੋ ਕੇ ਗੁਜ਼ਰਦੀ ਹੈ ਜੋ ਬਲਬ ਦੀ ਪ੍ਰਕਾਸ਼ਮਾਨ ਕਰ ਦਿੰਦੀ ਹੈ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 12

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਇੱਕ ਬਿਜਲਈ ਬਲਬ ਦੀ ਬਣਾਵਟ ਅਤੇ ਕਾਰਜ ਵਿਧੀ ਦੱਸੋ ।
ਉੱਤਰ-
ਬਿਜਲਈ ਬਲਬ-ਇਹ ਇੱਕ ਅਜਿਹਾ ਬਿਜਲਈ ਉਪਕਰਣ ਹੈ ਜੋ ਆਪਣੇ ਵਿੱਚੋਂ ਬਿਜਲੀ ਲੰਘਣ ਤੇ ਪ੍ਰਕਾਸ਼ ਦਿੰਦਾ ਹੈ । ਬਣਾਵਟ-ਬਲਬ ਵਿੱਚ ਕੱਚ ਦਾ ਇੱਕ ਬਾਹਰੀ ਖੋਲ ਹੁੰਦਾ ਹੈ ਜੋ ਇੱਕ ਧਾਤੂ ਦੇ ਅਧਾਰ ਤੇ ਟਿਕਿਆ ਹੁੰਦਾ ਹੈ । ਬਲਬ ਦੇ ਅੰਦਰ ਅਕਿਰਿਆਸ਼ੀਲ ਗੈਸ ਆਰਗਾਨ ਭਰੀ ਹੁੰਦੀ ਹੈ ਜੋ ਫਿਲਾਮੈਂਟ ਨੂੰ ਸੜਨ ਤੋਂ ਬਚਾਉਂਦੀ ਹੈ । ਸ਼ੀਸ਼ੇ ਦੇ ਬਲਬ ਦੇ ਮੱਧ ਵਿੱਚ ਇੱਕ ਪਤਲੀ ਤਾਰ ਹੁੰਦੀ ਹੈ ਜਿਸਨੂੰ ਬਲਬ ਦਾ ਫਿਲਾਮੈਂਟ ਕਹਿੰਦੇ ਹਨ ।

PSEB 6th Class Science Solutions Chapter 12 ਬਿਜਲੀ ਅਤੇ ਸਰਕਟ

ਫਿਲਾਮੈਂਟ ਨੂੰ ਦੋ ਮੋਟੀਆਂ ਤਾਰਾਂ ਤੇ ਸਥਾਪਿਤ ਕੀਤਾ ਹੁੰਦਾ ਹੈ, ਜੋ ਇਸ ਨੂੰ ਆਧਾਰ ਵੀ ਪ੍ਰਦਾਨ ਕਰਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਮੋਟੀ ਤਾਰ ਬਲਬ ਦੇ ਆਧਾਰ ਤੇ ਮੌਜੂਦ ਧਾਤ ਦੇ ਖੋਲ ਜਾਂ ਕੇਸ (case) ਨਾਲ ਜੁੜੀ ਹੁੰਦੀ ਹੈ । ਦੂਜੀ ਮੋਟੀ ਤਾਰ ਅਧਾਰ ਦੇ ਕੇਂਦਰ ਵਿਚ ਧਾਤ ਦੇ ਸਿਰੇ (tip) ਨਾਲ ਜੁੜੀ ਹੁੰਦੀ ਹੈ । ਇਸ ਤਰ੍ਹਾਂ ਬਲਬ ਸਿਰੇ ਦਾ ਅਧਾਰ ਅਤੇ ਅਧਾਰ ਦੀ ਧਾਤਵੀਂ ਨੋਕ ਬਲਬ ਦੇ ਦੋ ਟਰਮੀਨਲ ਹਨ । ਇਹ ਦੋਵੇਂ ਟਰਮੀਨਲ ਇੱਕ-ਦੂਜੇ ਨੂੰ ਨਹੀਂ ਛੂਹਦੇ ।
PSEB 6th Class Science Solutions Chapter 12 ਬਿਜਲੀ ਅਤੇ ਸਰਕਟ 13
ਕਾਰਜ ਵਿਧੀ-ਬਿਜਲੀ ਬਲਬ ਨੂੰ ਸਰਕਟ ਵਿੱਚ ਲਗਾਉਣ ਨਾਲ ਇਸਦੇ ਬਲਬ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ ਜਿਸ ਨਾਲ ਫਿਲਾਮੈਂਟ ਪਹਿਲਾਂ ਲਾਲ, ਗਰਮ ਅਤੇ ਫਿਰ ਜ਼ਿਆਦਾ ਤਾਪਮਾਨ ਹੋਣ ਕਾਰਨ ਸਫ਼ੈਦ ਹੋ ਜਾਂਦਾ ਹੈ ਅਤੇ ਪ੍ਰਕਾਸ਼ ਛੱਡਦਾ ਹੈ ।

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

Punjab State Board PSEB 6th Class Punjabi Book Solutions Punjabi Rachana Kahani Rachana ਰਚਨਾ ਕਹਾਣੀ-ਰਚਨਾ Exercise Questions and Answers.

PSEB 6th Class Hindi Punjabi Rachana ਕਹਾਣੀ-ਰਚਨਾ (1st Language)

1. ਤਿਹਾਇਆ ਕਾਂ
ਜਾਂ
ਸਿਆਣਾ ਕਾਂ

ਇਕ ਵਾਰੀ ਇਕ ਕਾਂ ਨੂੰ ਬਹੁਤ ਤੇਹ ਲੱਗੀ। ਉਹ ਪਾਣੀ ਦੀ ਭਾਲ ਵਿਚ ਇਧਰ – ਉਧਰ ਉੱਡਿਆ ਅੰਤ ਉਹ ਇਕ ਬਗੀਚੇ ਵਿਚ ਪੁੱਜਾ। ਉਸ ਨੇ ਪਾਣੀ ਦਾ ਇਕ ਘੜਾ ਦੇਖਿਆ। ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ। ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜ੍ਹਾ ਹੈ। ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ। ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ।

ਉਹ ਤਾਂ ਬਹੁਤ ਸਿਆਣਾ ਸੀ ! ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ ਉਸ ਨੂੰ ਇਕ ਢੰਗ ਸੁੱਝਿਆ। ਉਸ ਨੇ ਠੀਕਰੀਆਂ ਤੇ ਰੋੜੇ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ – ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ ! ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ।

ਸਿੱਖਿਆ ਜਿੱਥੇ ਚਾਹ ਉੱਥੇ ਰਾਹ।

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

2. ਕਾਂ ਅਤੇ ਲੂੰਬੜੀ
ਜਾਂ
ਚਲਾਕ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ। ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ – ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ ! ਅੰਤ ਉਹ ਦਰੱਖਤਾਂ ਦੇ ਇਕ ਬੁੰਡ ਹੇਠ ਪਹੁੰਚੀ : ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ।

ਇੰਨੇ ਨੂੰ ਲੂੰਬੜੀ ਨੇ ਉੱਪਰ ਵਲ ਧਿਆਨ ਮਾਰਿਆ। ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ ! ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ। ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ। ਉਸ ਨੇ ਬੜੀ ਚਾਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, “ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ। ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ। ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ : ਕਿਰਪਾ ਕਰ ਕੇ ਮੈਨੂੰ ਗਾ ਕੇ ਸੁਣਾ।” ਕਾਂ ਲੂੰਬੜੀ ਦੀ ਖੁਸ਼ਾਮਦ ਵਿਚ ਆ ਕੇ ਖੁਸ਼ੀ ਨਾਲ ਫੁੱਲ ਗਿਆ ! ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿੱਗ ਪਿਆ। ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ – ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ !

ਸਿੱਖਿਆ – ਖੁਸ਼ਾਮਦ ਤੋਂ ਬਚੋ।

3. ਏਕਤਾ ਵਿਚ ਬਲ ਹੈ
ਜਾਂ
ਕਿਸਾਨ ਅਤੇ ਉਸ ਦੇ ਪੁੱਤਰ

ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਸਨ। ਉਹ ਹਮੇਸ਼ਾ ਆਪਸ ਵਿਚ ਲੜਦੇ ਰਹਿੰਦੇ ਸਨ ! ਕਿਸਾਨ ਨੇ ਉਨ੍ਹਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ।

ਇਕ ਵਾਰੀ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ। ਉਸ ਨੂੰ ਆਪਣੇ ਪੁੱਤਰਾਂ ਵਿਚਕਾਰ ਲੜਾਈ – ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ ! ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ : ਉਸ ਨੇ ਪਤਲੀਆਂ – ਪਤਲੀਆਂ ਲੱਕੜਾਂ ਦਾ ਇਕ ਬੰਡਲ ਮੰਰਾਇਆ ਉਸ ਨੇ ਬੰਡਲ ਵਿਚੋਂ ਇਕ – ਇਕ ਸੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੋੜਨ ਲਈ ਕਿਹਾ ! ਚੌਹਾਂ ਪੁੱਤਰਾਂ ਨੇ ਇਕ – ਇਕ ਲੱਕੜੀ ਬੜੀ ਸੌਖ ਨਾਲ ਤੋੜ ਦਿੱਤੀ। ਫਿਰ ਕਿਸਾਨ ਨੇ ਸਾਰਾ ਬੰਡਲ ਘੁੱਟ ਕੇ ਬੰਨ੍ਹਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਇਕੱਲਾ – ਇਕੱਲਾ ਇਸ ਸਾਰੇ ਬੰਡਲ ਨੂੰ ਤੋੜੇ। ਕੋਈ ਵੀ ਪੁੱਤਰ ਉਸ ਬੰਨ੍ਹੇ ਹੋਏ ਬੰਡਲ ਨੂੰ ਨਾ ਤੋੜ ਸਕਿਆ। ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂ – ਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ। ਉਨ੍ਹਾਂ ਨੂੰ ਲੜਾਈ – ਝਗੜਾ ਕਰ ਕੇ ਇਕੱਲੇ – ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ ! ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਰਲ – ਮਿਲ ਕੇ ਰਹਿਣ ਦਾ ਵਚਨ ਦਿੱਤਾ।

ਸਿੱਖਿਆ – ਏਕਤਾ ਵਿਚ ਬਲ ਹੈ।

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

4. ਲੇਲਾ ਤੇ ਬਘਿਆੜ

ਇਕ ਵਾਰੀ ਇਕ ਬਘਿਆੜ ਇਕ ਨਦੀ ਦੇ ਕੰਢੇ ਉੱਤੇ ਪਾਣੀ ਪੀ ਰਿਹਾ ਸੀ ! ਦੂਜੇ ਪਾਸੇ ਨਿਵਾਣ ਵਲ ਉਸ ਨੇ ਇਕ ਲੇਲੇ ਨੂੰ ਪਾਣੀ ਪੀਂਦਿਆਂ ਦੇਖਿਆ ਉਸਦਾ ਦਿਲ ਕੀਤਾ ਕਿ ਉਹ ਲੇਲੇ ਨੂੰ ਮਾਰ ਕੇ ਖਾ ਲਵੇ। ਉਹ ਮਨ ਵਿਚ ਉਸ ਨੂੰ ਖਾਣ ਦੇ ਬਹਾਨੇ ਸੋਚਣ ਲੱਗਾ। ਉਸ ਨੇ ਲੇਲੇ ਨੂੰ ਗੁੱਸੇ ਨਾਲ ਕਿਹਾ ਕਿ ਉਹ ਉਸਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਉਂ ਕਰ ਰਿਹਾ ਹੈ। ਲੇਲੇ ਨੇ ਡਰ ਕੇ ਨਿਮਰਤਾ ਨਾਲ ਕਿਹਾ, “ਮਹਾਰਾਜ ਪਾਣੀ ਤਾਂ ਤੁਹਾਡੇ ਵਲੋਂ ਮੇਰੀ ਵੱਲ ਆ ਰਿਹਾ ਹੈ। ਇਸ ਕਰਕੇ ਮੈਂ ਤੁਹਾਡੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਸ ਤਰ੍ਹਾਂ ਕਰ ਸਕਦਾ ਹਾਂ।”

ਬਘਿਆੜ ਨਿੱਠ ਜਿਹਾ ਹੋ ਗਿਆ ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ। ਉਸ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ।” ਹੁਣ ਬਘਿਆੜ ਕੋਲ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, “ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ – ਦਾਦਾ ਹੋਵੇਗਾ। ਇਸ ਕਰਕੇ ਤੂੰ ਕਸੂਰਵਾਰ ਹੈਂ।’’ ਇਹ ਕਹਿ ਕੇ ਉਸ ਨੇ ਝਪੱਟਾ ਮਾਰਿਆ ਤੇ ਉਸ ਨੂੰ ਪਾੜ ਕੇ ਖਾ ਗਿਆ।

ਸਿੱਖਿਆ – ਡਾਢੇ ਦਾ ਸੱਤੀਂ ਵੀਹੀਂ ਸੌ।
ਜਾਂ
ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ।

5. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ। ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ। ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ। ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ। ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ। ਦਰਜ਼ੀ ਇਕ ਨਰਮ ਦਿਲ ਆਦਮੀ ਸੀ। ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ ! ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ ! ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ ! ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ। ਉਸ ਨੇ ਆਪਣੀ ਸੁੰਡ ਦੁਕਾਨ ਦੇ ਅੰਦਰ ਕੀਤੀ ! ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ। ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ। ਉਹ ਦਰਿਆ ‘ਤੇ ਪੁੱਜਾ। ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ ! ਵਾਪਸੀ ’ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ। ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ। ਉਹ ਡਰਦਾ ਦੁਕਾਨ ਛੱਡ ਕੇ ਦੌੜ ਗਿਆ ! ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ।

ਸਿੱਟਾ – ਜਿਹਾ ਕਰੋਗੇ ਤਿਹਾ ਭਰੋਗੇ !

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

6. ਆਜੜੀ ਅਤੇ ਬਘਿਆੜ

ਇਕ ਆਜੜੀ ਮੁੰਡਾ ਸੀ। ਉਹ ਆਪਣੇ ਪਿੰਡ ਤੋਂ ਬਾਹਰ ਜੰਗਲ ਵਿਚ ਭੇਡਾਂ ਚਾਰਨ ਜਾਂਦਾ ਹੁੰਦਾ ਸੀ। ਇਕ ਦਿਨ ਉਸ ਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ। ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ – ਉੱਚੀ ਰੌਲਾ ਪਾਉਣ ਲੱਗਾ, ‘ਬਘਿਆੜ ! ਬਘਿਆੜ ! ਮੈਨੂੰ ਬਚਾਓ !” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ। ਉਹ ਆਪਣੇ ਕੰਮ – ਕਾਰ ਛੱਡ ਕੇ ਤੇ ਡਾਂਗਾਂ ਚੁੱਕ ਕੇ ਉਸ ਦੀ ਮੱਦਦ ਲਈ ਦੌੜੇ ਆਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਬਘਿਆੜ ਨਿੱਠ ਜਿਹਾ ਹੋ ਗਿਆ ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ। ਉਸ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ। ਹੁਣ ਬਘਿਆੜ ਕੋਲ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, “ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ – ਦਾਦਾ ਹੋਵੇਗਾ। ਇਸ ਕਰਕੇ ਤੂੰ ਕਸੂਰਵਾਰ ਹੈਂ।’ ਇਹ ਕਹਿ ਕੇ ਉਸ ਨੇ ਝਪੱਟਾ ਮਾਰਿਆ ਤੇ ਉਸ ਨੂੰ ਪਾੜ ਕੇ ਖਾ ਗਿਆ।

ਸਿੱਖਿਆ – ਡਾਢੇ ਦਾ ਸੱਤੀਂ ਵੀਹੀਂ ਸੌ।
ਜਾਂ
ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ।

5. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ। ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ। ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ। ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ 1 ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ। ਦਰਜ਼ੀ ਇਕ ਨਰਮ ਦਿਲ ਆਦਮੀ ਸੀ। ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ। ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ। ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ। ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ ਉਸ ਨੇ ਆਪਣੀ ਸੁੰਡ ਦੁਕਾਨ ਦੇ ਅੰਦਰ ਕੀਤੀ। ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ। ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ। ਉਹ ਦਰਿਆ ‘ਤੇ ਪੁੱਜਾ। ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ। ਵਾਪਸੀ ‘ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ। ਉਹ ਡਰਦਾ ਦੁਕਾਨ ਛੱਡ ਕੇ ਦੌੜ ਗਿਆ। ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ।

ਸਿੱਟਾ – ਜਿਹਾ ਕਰੋਗੇ ਤਿਹਾ ਭਰੋਗੇ।

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

6. ਆਜੜੀ ਅਤੇ ਬਘਿਆੜ

ਇਕ ਆਜੜੀ ਮੁੰਡਾ ਸੀ। ਉਹ ਆਪਣੇ ਪਿੰਡ ਤੋਂ ਬਾਹਰ ਜੰਗਲ ਵਿਚ ਭੇਡਾਂ ਚਾਰਨ ਜਾਂਦਾ ਹੁੰਦਾ ਸੀ। ਇਕ ਦਿਨ ਉਸ ਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ। ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ – ਉੱਚੀ ਰੌਲਾ ਪਾਉਣ ਲੱਗਾ, “ਬਘਿਆੜ ! ਬਘਿਆੜ ! ਮੈਨੂੰ ਬਚਾਓ ” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ। ਉਹ ਆਪਣੇ ਕੰਮ – ਕਾਰ ਛੱਡ ਕੇ ਤੇ ਡਾਂਗਾਂ ਚੁੱਕ ਕੇ ਉਸ ਦੀ ਮੱਦਦ ਲਈ ਦੌੜੇ ਆਏ। ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਮੁੰਡਾ ਅੱਗੋਂ ਹੱਸਣ ਲੱਗ ਪਿਆ। ਉਨ੍ਹਾਂ ਨੇ ਪੁੱਛਿਆ, “ਬਘਿਆੜ ਕਿੱਥੇ ਹੈ ?’ ਆਜੜੀ ਮੁੰਡੇ ਨੇ ਉੱਤਰ ਦਿੱਤਾ ਕਿ ਉਸ ਨੇ ਸਿਰਫ਼ ਉਨ੍ਹਾਂ ਨਾਲ ਮਖੌਲ ਹੀ ਕੀਤਾ ਹੈ, ਬਘਿਆੜ ਕੋਈ ਨਹੀਂ ਆਇਆ ਲੋਕਾਂ ਨੂੰ ਉਸ ਦੀ ਇਸ ਗੱਲ ‘ਤੇ ਬੜਾ ਗੁੱਸਾ ਆਇਆ। ਉਹ ਭਰੇ – ਪੀਤੇ ਵਾਪਸ ਮੁੜ ਗਏ।

ਅਗਲੇ ਦਿਨ ਆਜੜੀ ਮੁੰਡਾ ਜਦੋਂ ਭੇਡਾਂ ਚਾਰ ਰਿਹਾ ਸੀ, ਤਾਂ ਬਘਿਆੜ ਸੱਚ – ਮੁੱਚ ਹੀ ਆ ਗਿਆ। ਉਹ ਉਸ ਦੀਆਂ ਭੇਡਾਂ ਨੂੰ ਮਾਰ – ਮਾਰ ਕੇ ਖਾਣ ਲੱਗਾ। ਮੁੰਡੇ ਨੇ ਬਹੁਤ ਰੌਲਾ ਪਾਇਆ। ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸ ਦੀ ਮੱਦਦ ਲਈ ਨਾ ਆਇਆ। ਬਘਿਆੜ ਨੇ ਮੁੰਡੇ ਉੱਤੇ ਝਪਟਾ ਮਾਰਿਆ ਤੇ ਉਸ ਨੂੰ ਵੀ ਮਾਰ ਕੇ ਸੁੱਟ ਦਿੱਤਾ। ਇਸ ਤਰ੍ਹਾਂ ਇਕ ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ। ਸੱਚ ਹੈ, ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ। ਸਿੱਖਿਆ – ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ।

7. ਬਾਂਦਰ ਤੇ ਮਗਰਮੱਛ

ਇਕ ਦਰਿਆ ਦੇ ਕੰਢੇ ਉੱਤੇ ਇਕ ਭਾਰਾ ਜਾਮਣ ਦਾ ਦਰੱਖ਼ਤ ਸੀ। ਉਸ ਨੂੰ ਬਹੁਤ ਸਾਰੀਆਂ ਕਾਲੀਆਂ ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ। ਉਸ ਦਰੱਖ਼ਤ ਉੱਤੇ ਇਕ ਬਾਂਦਰ ਰਹਿੰਦਾ ਸੀ, ਜੋ ਹਰ ਰੋਜ਼ ਰੱਜ – ਰੱਜ ਜਾਮਣਾਂ ਖਾਂਦਾ ਸੀ। ਇਕ ਦਿਨ ਇਕ ਮਗਰਮੱਛ ਦਰਿਆ ਹੇਠ ਤੁਰਦਾ – ਤੁਰਦਾ ਜਾਮਣ ਦੇ ਰੁੱਖ ਹੇਠ ਆ ਗਿਆ ਤੇ ਬਾਹਰ ਨਿਕਲ ਕੇ ਧੁੱਪ ਸੇਕਣ ਲੱਗਾ। ਇੰਨੇ ਨੂੰ ਉਸ ਦੀ ਨਜ਼ਰ ਬਾਂਦਰ ਉੱਤੇ ਪਈ, ਜੋ ਕਿ ਜਾਮਣ ਦੇ ਦਰੱਖ਼ਤ ਉੱਤੇ ਜਾਮਣਾਂ ਖਾਂਦਾ ਤੇ ਟਪੂਸੀਆਂ ਮਾਰਦਾ ਸੀ। ਮਗਰਮੱਛ ਵੀ ਲਲਚਾਈਆਂ ਅੱਖਾਂ ਨਾਲ ਉਸ ਵਲ ਵੇਖਣ ਲੱਗ ਪਿਆ ਬਾਂਦਰ ਨੇ ਉਸ ਵਲ ਕੁੱਝ ਜਾਮਣਾਂ ਸੁੱਟ ਦਿੱਤੀਆਂ, ਜਿਨ੍ਹਾਂ ਨੂੰ ਖਾ ਕੇ ਉਹ ਬਹੁਤ ਖ਼ੁਸ਼ ਹੋਇਆ। ਉਸ ਨੇ ਕੁੱਝ ਜਾਮਣਾਂ ਆਪਣੀ ਘਰ ਵਾਲੀ ਲਈ ਵੀ ਰੱਖ ਲਈਆਂ।

ਬਾਂਦਰ ਦਾ ਧੰਨਵਾਦ ਕਰ ਕੇ ਉਹ ਜਾਮਣਾਂ ਲੈ ਕੇ ਘਰ ਵਲ ਚਲ ਪਿਆ ਘਰ ਪਹੁੰਚ ਕੇ ਉਸ ਨੇ ਮਗਰਮੱਛਣੀ ਨੂੰ ਜਾਮਣਾਂ ਖੁਆਈਆਂ ਤੇ ਉਹ ਬਹੁਤ ਖ਼ੁਸ਼ ਹੋਈ। ਹੁਣ ਮਗਰਮੱਛ ਹਰ ਰੋਜ਼ ਜਾਮਣ ਦੇ ਰੁੱਖ ਹੇਠ ਆ ਜਾਂਦਾ ਤੇ ਬਾਂਦਰ ਉਸ ਦੇ ਖਾਣ ਲਈ ਜਾਮਣਾਂ ਸੁੱਟਦਾ। ਇਸ ਤਰ੍ਹਾਂ ਦੋਹਾਂ ਦੀ ਖੂਬ ਦੋਸਤੀ ਪੈ ਗਈ।

ਮਗਰਮੱਛ ਕੁੱਝ ਜਾਮਣਾਂ ਹਰ ਰੋਜ਼ ਲਿਜਾ ਕੇ ਆਪਣੀ ਘਰਵਾਲੀ ਨੂੰ ਦਿੰਦਾ ਸੀ ਤੇ ਉਹ ਖਾ ਕੇ ਬਹੁਤ ਖ਼ੁਸ਼ ਹੁੰਦੀ ਸੀ। ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਬਾਂਦਰ ਹਰ ਰੋਜ਼ ਇੰਨੀਆਂ ਸੁਆਦੀ ਜਾਮਣਾਂ ਖਾਂਦਾ ਹੈ, ਉਸ ਦਾ ਕਲੇਜਾ ਵੀ ਜ਼ਰੂਰ ਬਹੁਤ ਸੁਆਦ ਹੋਵੇਗਾ। ਉਹ ਮਗਰਮੱਛ ਦੇ ਖਹਿੜੇ ਪਈ ਰਹਿੰਦੀ ਕਿ ਉਹ ਆਪਣੇ ਦੋਸਤ ਨੂੰ ਘਰ ਲਿਆਵੇ, ਕਿਉਂਕਿ ਉਹ ਉਸ ਦਾ ਕਲੇਜਾ ਖਾਣਾ ਚਾਹੁੰਦੀ ਹੈ। ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਸੀ ਕਰਨਾ ਚਾਹੁੰਦਾ ਪਰ ਘਰਵਾਲੀ ਬੁਰੀ ਤਰ੍ਹਾਂ ਜਿੱਦ ਪਈ ਹੋਈ ਕਿ ਉਹ ਆਪਣੇ ਦੋਸਤ ਨੂੰ ਘਰ ਲੈ ਕੇ ਆਵੇ।

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

ਹਾਰ ਕੇ ਮਗਰਮੱਛ ਨੇ ਬਾਂਦਰ ਨੂੰ ਘਰ ਲਿਆਉਣ ਦਾ ਇਰਾਦਾ ਕਰ ਲਿਆ।ਉਹ ਜਾਮਣ ਹੇਠ ਪੁੱਜਾ ਤੇ ਬਾਂਦਰ ਦੀਆਂ ਸੁੱਟੀਆਂ ਜਾਮਣਾਂ ਖਾਣ ਮਗਰੋਂ ਕਹਿਣ ਲੱਗਾ, “ਦੋਸਤਾਂ ਤੂੰ ਹਰ ਰੋਜ਼ ਮੈਨੂੰ ਮਿੱਠੀਆਂ ਜਾਮਣਾਂ ਖੁਆਉਂਦਾ ਹੈਂ ਤੇ ਮੇਰੀ ਘਰਵਾਲੀ ਵੀ ਖਾਂਦੀ ਹੈ। ਉਹ ਚਾਹੁੰਦੀ ਹੈ ਕਿ ਤੂੰ ਮੇਰੇ ਨਾਲ ਘਰ ਚੱਲੇਂ, ਤਾਂ ਜੋ ਤੇਰਾ ਸ਼ੁਕਰੀਆ ਅਦਾ ਕੀਤਾ ਜਾ ਸਕੇ।

ਇਹ ਸੁਣ ਕੇ ਬਾਂਦਰ ਝੱਟ ਤਿਆਰ ਹੋ ਗਿਆ। ਮਗਰਮੱਛ ਨੇ ਉਸ ਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਦਰਿਆ ਵਿਚ ਤਰਦਾ ਹੋਇਆ ਆਪਣੇ ਘਰ ਵਲ ਚਲ ਪਿਆ ਅੱਧ ਕੁ ਵਿਚ ਪਹੁੰਚ ਕੇ ਮਗਰਮੱਛ ਨੇ ਬਾਂਦਰ ਨੂੰ ਅਸਲ ਗੱਲ ਦੱਸੀ ਤੇ ਕਹਿਣ ਲੱਗਾ ਕਿ ਉਸ ਦੀ ਘਰ ਵਾਲੀ ਉਸ ਦਾ ਦਿਲ ਖਾਣਾ ਚਾਹੁੰਦੀ ਹੈ। ਇਸ ਕਰਕੇ ਉਹ ਉਸ ਨੂੰ ਆਪਣੇ ਘਰ ਲਿਜਾ ਰਿਹਾ ਹੈ।

ਬਾਂਦਰ ਬੜਾ ਹੁਸ਼ਿਆਰ ਸੀ। ਉਹ ਮਗਰਮੱਛ ਦੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, “ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਪਰ ਮੈਂ ਆਪਣਾ ਦਿਲ ਤਾਂ ਜਾਮਣ ਦੇ ਦਰੱਖ਼ਤ ਉੱਤੇ ਹੀ ਛੱਡ ਆਇਆ ਹਾਂ ! ਦਿਲ ਲੈਣ ਲਈ ਤਾਂ ਸਾਨੂੰ ਵਾਪਸ ਜਾਣਾ ਪਵੇਗਾ। ਜੇਕਰ ਮੇਰੇ ਕੋਲ ਦਿਲ ਹੀ ਨਹੀਂ ਹੋਵੇਗਾ ਤਾਂ ਭਾਬੀ ਖਾਵੇਗੀ ਕੀ।’ ਇਹ ਸੁਣ ਕੇ ਮਗਰਮੱਛ ਮੁੜ ਉਸ ਨੂੰ ਜਾਮਣ ਦੇ ਦਰੱਖ਼ਤ ਕੋਲ ਲੈ ਆਇਆ। ਬਾਂਦਰ ਟਪੂਸੀ ਮਾਰ ਕੇ ਜਾਣ ਉੱਤੇ ਜਾ ਚੜਿਆ ਤੇ ਕਹਿਣ ਲੱਗਾ, “ਤੂੰ ਚੰਗਾ ਦੋਸਤ ਹੈਂ। ਜੋ ਮੇਰੀ ਜਾਨ ਲੈਣੀ ਚਾਹੁੰਦਾ ਹੈਂ। ਤੇਰੇ ਵਰਗੇ ਦੋਸਤ ਤੋਂ ਤਾਂ ਰੱਬ ਬਚਾਵੇ।

ਇਹ ਸੁਣ ਕੇ ਮਗਰਮੱਛ ਸ਼ਰਮਿੰਦਾ ਜਿਹਾ ਹੋ ਗਿਆ। ਉਹ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਪਛਤਾ ਰਿਹਾ ਸੀ।

ਸਿੱਖਿਆ – ਸੁਆਰਥੀ ਮਿੱਤਰਾਂ ਤੋਂ ਬਚੋ।

8. ਦੋ ਆਲਸੀ ਮਿੱਤਰ

ਇਕ ਪਿੰਡ ਵਿਚ ਦੋ ਨੌਜਵਾਨ ਮਿੱਤਰ ਰਹਿੰਦੇ ਸਨ। ਉਹ ਦੋਵੇਂ ਬਹੁਤ ਹੀ ਸੁਸਤ ਤੇ ਆਲਸੀ ਸਨ। ਉਹ ਕੋਈ ਕੰਮ ਨਹੀਂ ਸਨ ਕਰਦੇ। ਇਕ ਦਿਨ ਉਹ ਕਿਸੇ ਕਾਰਨ ਸ਼ਹਿਰ ਨੂੰ ਤੁਰ ਪਏ। ਰਸਤੇ ਵਿਚ ਧੁੱਪ ਬਹੁਤ ਸੀ ਅਤੇ ਉਹ ਇਕ ਸੰਘਣੀ ਛਾਂ ਵਾਲੀ ਬੇਰੀ ਹੇਠ ਲੰਮੇ ਪੈ ਗਏ। ਉਨ੍ਹਾਂ ਲੰਮੇ ਪਿਆ ਦੇਖਿਆ ਕਿ ਬੇਰੀ ਉੱਤੇ ਲਾਲ – ਲਾਲ ਬੇਰ ਲੱਗੇ ਹੋਏ ਸਨ। ਉਨ੍ਹਾਂ ਦੇ ਮੂੰਹ ਵਿਚ ਪਾਣੀ ਭਰ ਆਇਆ।

ਲੰਮਾ ਪਿਆ – ਪਿਆ ਇਕ ਮਿੱਤਰ ਦੂਜੇ ਨੂੰ ਤੇ ਦੂਜਾ ਪਹਿਲੇ ਨੂੰ ਕਹਿਣ ਲੱਗਾ ਕਿ ਉਹ ਬੇਰੀ ਉੱਤੇ ਚੜ੍ਹ ਕੇ ਬੇਰ ਲਾਹਵੇ ਆਲਸੀ ਹੋਣ ਕਾਰਨ ਦੋਹਾਂ ਵਿਚੋਂ ਕੋਈ ਵੀ ਨਾ ਉੱਠਿਆ ਤੇ ਉਸੇ ਤਰ੍ਹਾਂ ਪਏ ਰਹੈ। ਉਨ੍ਹਾਂ ਆਪਣੇ – ਆਪਣੇ ਮੂੰਹ ਅੱਡੇ ਤੇ ਕਹਿਣ ਲੱਗੇ, ਲਾਲ – ਲਾਲ ਬੇਰੋ, ਸਾਨੂੰ ਬੇਰੀ ਉੱਤੇ ਚੜ੍ਹਨਾ ਨਹੀਂ ਆਉਂਦਾ, ਤੁਸੀਂ ਆਪ ਹੀ ਸਾਡੇ ਮੂੰਹਾਂ ਵਿਚ ਡਿਗ ਪਵੋ।” ਇਸ ਤਰ੍ਹਾਂ ਸਾਰਾ ਦਿਨ ਮੂੰਹ ਅੱਡ ਕੇ ਪਏ ਰਹੇ।

ਕਹਾਣੀ – ਰਚਨਾ ਸ਼ਾਮ ਤਕ ਉਨ੍ਹਾਂ ਦੇ ਮੂੰਹ ਵਿਚ ਬੇਰ ਤਾਂ ਕੋਈ ਨਾ ਡਿਗਿਆ, ਪਰ ਪੰਛੀਆਂ ਦੀਆਂ ਵਿੱਠਾਂ ਜ਼ਰੂਰ ਡਿਗਦੀਆਂ ਰਹੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਮੂੰਹ ਬਹੁਤ ਗੰਦੇ ਹੋ ਗਏ। ਉਨ੍ਹਾਂ ਦੇ ਮੂੰਹਾਂ ਉੱਤੇ ਮੱਖੀਆਂ ਬੈਠਣ ਲੱਗੀਆਂ ਪਰੰਤੂ ਉਹ ਉਨ੍ਹਾਂ ਨੂੰ ਉਡਾਉਣ ਦੀ ਹਿੰਮਤ ਨਹੀਂ ਸਨ ਕਰ ਰਹੇ। ਇੰਨੇ ਨੂੰ ਇਕ ਘੋੜ – ਸਵਾਰ ਉਧਰੋਂ ਲੰਘਿਆ। ਉਹ ਘੋੜੇ ਤੋਂ ਉੱਤਰਿਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਮੁੰਹ ਅੱਡ ਕੇ ਕਿਉਂ ਪਏ ਹਨ। ਇਕ ਮਿੱਤਰ ਨੇ ਉੱਤਰ ਦਿੱਤਾ ਕਿ ਨਾਲ ਦਾ ਉਸਦਾ ਮਿੱਤਰ ਬਹੁਤ ਸੁਸਤ ਹੈ।ਉਹ ਉਸ ਲਈ ਬੇਰੀ ਤੋਂ ਬੇਰ ਲਾਹ ਕੇ ਨਹੀਂ ਲਿਆਉਂਦਾ। ਦੂਜਾ ਕਹਿਣ ਲੱਗਾ ਕਿ ਉਸ ਦੇ ਨਾਲ ਦਾ ਦੋਸਤ ਉਸ ਤੋਂ ਵੀ ਵਧੇਰੇ ਸੁਸਤ ਹੈ। ਉਹ ਉਸ ਦੇ ਮੂੰਹ ਤੋਂ ਮੱਖੀਆਂ ਨਹੀਂ ਉਡਾਉਂਦਾ।

PSEB 6th Class Punjabi ਰਚਨਾ ਕਹਾਣੀ-ਰਚਨਾ (1st Language)

ਇਹ ਸੁਣ ਕੇ ਘੋੜ – ਸਵਾਰ ਨੂੰ ਸਾਰੀ ਗੱਲ ਸਮਝ ਆ ਗਈ 1ਉਹ ਸਮਝ ਗਿਆ ਕਿ ਦੋਵੇਂ ਮਿੱਤਰ ਆਲਸੀ ਤੇ ਸੁਸਤ ਹਨ। ਉਸ ਨੇ ਦੋਹਾਂ ਨੂੰ ਖੂਬ ਕੁਟਾਪਾ ਚਾੜਿਆ ਤੇ ਬੇਰੀ ਉੱਤੇ ਚੜ੍ਹਨ ਲਈ ਕਿਹਾ ਕੁੱਟ ਤੋਂ ਡਰਦੇ ਦੋਵੇਂ ਬੇਰੀ ਉੱਤੇ ਚੜ੍ਹ ਕੇ ਤੇ ਆਪਣੇ ਹੱਥਾਂ ਨਾਲ ਬੇਰ ਤੋੜ ਕੇ ਖਾਣ ਲੱਗੇ। ਉਨ੍ਹਾਂ ਢਿੱਡ ਭਰ ਕੇ ਮਿੱਠੇ ਬੇਰ ਖਾਧੇ ਤੇ ਜਦੋਂ ਉਹ ਹੇਠਾਂ ਉੱਤਰੇ ਤਾਂ ਘੋੜ – ਸਵਾਰ ਜਾ ਚੁੱਕਾ ਸੀ।

ਸਿੱਖਿਆ – ਆਲਸ ਜਾਂ ਸੁਸਤੀ ਸਭ ਤੋਂ ਵੱਡੀ ਬਿਮਾਰੀ ਹੈ।

PSEB 6th Class Punjabi ਰਚਨਾ ਲੇਖ-ਰਚਨਾ (1st Language)

Punjab State Board PSEB 6th Class Punjabi Book Solutions Punjabi Rachana Lekha Rachana ਰਚਨਾ ਲੇਖ-ਰਚਨਾ Exercise Questions and Answers.

PSEB 6th Class Hindi Punjabi Rachana ਲੇਖ-ਰਚਨਾ (1st Language)

1. ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਦਾ ਜਨਮ 15 ਅਪਰੈਲ, 1469 ਈ: ਨੂੰ ਰਾਏ ਭੋਇ ਦੀ ਤਲਵੰਡੀ (ਅੱਜ – ਕਲ੍ਹ ਨਨਕਾਣਾ ਸਾਹਿਬ, ਪਾਕਿਸਤਾਨ) ਵਿਚ ਹੋਇਆ। ਉੱਬ ਸਿੱਖਾਂ ਵਿਚ ਪ੍ਰਚਲਿਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਆਪ ਦੇ ਪਿਤਾ ਜੀ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਜੀ ਦਾ ਨਾਂ : ਤ੍ਰਿਪਤਾ ਸੀ।

ਜਿਸ ਸਮੇਂ ਆਪ ਸੰਸਾਰ ਵਿਚ ਆਏ, ਉਸ ਸਮੇਂ ਹਰ ਪਾਸੇ ਜਬਰ – ਜ਼ੁਲਮ ਹੋ ਰਿਹਾ ਸੀ। ਹਰ ਪਾਸੇ ਪਾਖੰਡ ਤੇ ਅਨਿਆਂ ਪ੍ਰਧਾਨ ਸੀ। ਸੱਤ ਸਾਲ ਦੀ ਉਮਰ ਵਿਚ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਆਪ ਨੇ ਆਪਣੇ ਵਿਚਾਰ ਦੱਸ ਕੇ ਪਾਂਧੇ ਨੂੰ ਨਿਹਾਲ ਕੀਤਾ।

ਜਵਾਨ ਹੋਣ ‘ਤੇ ਆਪ ਦਾ ਮਨ ਘਰ ਦੇ ਕੰਮਾਂ ਵਿਚ ਨਾ ਲੱਗਾ। ਪਿਤਾ ਮਹਿਤਾ ਕਾਲੂ ਨੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ! ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖ਼ਾਨਾ ਚਲਾਇਆ ! ਸੁਲਤਾਨਪੁਰ ਵਿਚ ਹੀ ਇਕ ਦਿਨ ਆਪ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ। ਇਸ ਸਮੇਂ ਆਪ ਨੂੰ ਨਿਰੰਕਾਰ ਵਲੋਂ ਸੰਸਾਰ ਦਾ ਕਲਿਆਣ ਕਰਨ ਦਾ ਸੁਨੇਹਾ ਪ੍ਰਾਪਤ ਹੋਇਆ।

ਇਸ ਤੋਂ ਪਿੱਛੋਂ ਆਪ ਨੇ ਸੰਸਾਰ ਨੂੰ ਤਾਰਨ ਲਈ ਪੂਰਬ, ਦੱਖਣ, ਉੱਤਰ ਤੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ ਤੇ ਸੰਸਾਰ ਨੂੰ ਸੱਚ ਦਾ ਉਪਦੇਸ਼ ਦਿੱਤਾ ਆਪ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਕਹਾਏ। ਆਪ ਨੇ ਬਹੁਤ ਸਾਰੀ ਬਾਣੀ ਰਚੀ। ਆਪ ਨੇ ਆਪਣੀ ਗੱਦੀ ਦਾ ਵਾਰਸ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਨਾਂ ਨਾਲ ਸੁਸ਼ੋਭਿਤ ਕਰਕੇ ਚੁਣਿਆ। 22 ਸਤੰਬਰ, 1539 ਈ: ਨੂੰ ਆਪ ਕਰਤਾਰਪੁਰ ਵਿਚ ਜੋਤੀ – ਜੋਤ ਸਮਾ ਗਏ।

PSEB 6th Class Punjabi ਰਚਨਾ ਲੇਖ-ਰਚਨਾ (1st Language)

2. ਗੁਰੂ ਗੋਬਿੰਦ ਸਿੰਘ ਜੀ

ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਆਪ ਦਾ ਜਨਮ 1666 ਈ: ਵਿਚ ਪਟਨਾ ਸ਼ਹਿਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਗੁਰੂ ਤੇਗ਼ ਬਹਾਦਰ ਜੀ ਆਪ ਦੇ ਪਿਤਾ ਸਨ। ਬਚਪਨ ਵਿਚ ਆਪ ਆਪਣੇ ਹਾਣੀਆਂ ਨਾਲ ਕਈ ਤਰ੍ਹਾਂ ਦੇ ਚੋਜ ਕਰਦੇ ਰਹਿੰਦੇ ਸਨ।

1672 ਈ: ਵਿਚ ਆਪ ਦੇ ਪਿਤਾ ਜੀ ਪਟਨੇ ਤੋਂ ਆਨੰਦਪੁਰ ਸਾਹਿਬ ਆ ਗਏ। ਇੱਥੇ ਆਪ ਨੇ ਸ਼ਸਤਰ ਵਿੱਦਿਆ ਤੇ ਧਾਰਮਿਕ ਵਿੱਦਿਆ ਪ੍ਰਾਪਤ ਕੀਤੀ।

ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਹਿੰਦੂ ਧਰਮ ਨੂੰ ਖ਼ਤਮ ਕਰਨ ਲਈ ਅੱਤ ਚੁੱਕੀ ਹੋਈ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਗੁਰੂ ਤੇਗ਼ ਬਹਾਦਰ ਸਾਹਿਬ ਕੋਲ ਸਹਾਇਤਾ ਲਈ ਫ਼ਰਿਆਦ ਲੈ ਕੇ ਆਏ। ਉਸ ਸਮੇਂ ਆਪ ਕੇਵਲ 9 ਸਾਲਾਂ ਦੇ ਸਨ। ਆਪ ਨੇ ਆਪਣੇ ਪਿਤਾ ਜੀ ਨੂੰ ਔਰੰਗਜ਼ੇਬ ਦੇ ਜ਼ੁਲਮਾਂ ਵਿਰੁੱਧ ਕੁਰਬਾਨੀ ਦੇਣ ਲਈ ਦਿੱਲੀ ਭੇਜਿਆ।

ਪਿਤਾ ਜੀ ਦੀ ਸ਼ਹੀਦੀ ਪਿੱਛੋਂ ਆਪ ਨੇ ਕੌਮ ਨੂੰ ਇਕ – ਮੁੱਠ ਕਰ ਕੇ ਸ਼ਸਤਰ ਵਿੱਦਿਆ ਦੇਣੀ ਸ਼ੁਰੂ ਕੀਤੀ। 1699 ਈ: ਵਿਚ ਵਿਸਾਖੀ ਵਾਲੇ ਦਿਨ ਆਪ ਨੇ ਖ਼ਾਲਸਾ ਪੰਥ ਸਾਜਿਆ ਤੇ ਅੰਮ੍ਰਿਤ ਦੀ ਦਾਤ ਬਖ਼ਸ਼ੀ। ਇਸ ਪਿੱਛੋਂ ਗੁਰੂ ਜੀ ਨੂੰ ਪਹਾੜੀ ਰਾਜਿਆਂ ਤੇ ਮੁਗ਼ਲ ਫ਼ੌਜਾਂ ਨਾਲ ਕਈ ਲੜਾਈਆਂ ਲੜਨੀਆਂ ਪਈਆਂ। ਆਪ ਦੇ ਦੁਸ਼ਮਣਾਂ ਨੂੰ ਹਰ ਥਾਂ ਹਾਰ ਦਾ ਮੂੰਹ ਦੇਖਣਾ ਪਿਆ। ਆਪ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਨੇ ਨੀਹਾਂ ਵਿਚ ਚਿਣਵਾ ਦਿੱਤਾ ! ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋ ਗਏ।

ਅੰਤ ਆਪ ਨੰਦੇੜ ਪੁੱਜੇ। 1708 ਈ: ਵਿਚ ਆਪ ਇੱਥੇ ਹੀ ਜੋਤੀ – ਜੋਤ ਸਮਾ ਗਏ

3. ਮਹਾਤਮਾ ਗਾਂਧੀ

ਮਹਾਤਮਾ ਗਾਂਧੀ ਭਾਰਤ ਦੇ ਰਾਸ਼ਟਰ – ਪਿਤਾ ਸਨ ਆਪ ਨੇ ਭਾਰਤ ਦੀ ਅਜ਼ਾਦੀ ਲਈ ਘੋਲ ਕੀਤਾ ਆਪ ਅਹਿੰਸਾ ਦੇ ਅਵਤਾਰ ਸਨ ਨੂੰ ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਪੋਰਬੰਦਰ (ਕਾਠੀਆਵਾੜ, ਗੁਜਰਾਤ ਵਿਚ ਹੋਇਆ ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ ਆਪ ਸਦਾ ਸੱਚ ਬੋਲਦੇ ਸਨ ਤੇ ਮਾਤਾ – ਪਿਤਾ ਦੀ ਆਗਿਆ ਦਾ ਪਾਲਣ ਕਰਦੇ ਸਨ ਦੇਸ਼ ਵਿਚ ਬੀ. ਏ. ਪਾਸ ਕਰ ਕੇ ਆਪ ਨੇ ਵਲਾਇਤ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ।

ਆਪ ਦੇ ਮਨ ਵਿਚ ਦੇਸ਼ – ਪਿਆਰ ਠਾਠਾਂ ਮਾਰ ਰਿਹਾ ਸੀ ਆਪ ਨੇ ਭਾਰਤ ਨੂੰ ਅਜ਼ਾਦ ਕਰਾਉਣ ਦਾ ਨਿਸਚਾ ਕਰ ਲਿਆ। ਆਪ ਨੇ ਕਾਂਗਰਸ ਪਾਰਟੀ ਦੀ ਵਾਗ – ਡੋਰ ਸੰਭਾਲ ਕੇ ਅੰਗਰੇਜ਼ਾਂ ਵਿਰੁੱਧ ਘੋਲ ਸ਼ੁਰੂ ਕੀਤਾ ਤੇ ਨਾ – ਮਿਲਵਰਤਨ ਲਹਿਰ ਤੇ ਹੋਰ ਲਹਿਰਾਂ ਚਲਾਈਆਂ। ਗਾਂਧੀ ਜੀ ਕਈ ਵਾਰ ਜੇਲ੍ਹ ਗਏ 1930 ਈ: ਵਿਚ ਆਪ ਨੇ ਲੂਣ ਦਾ ਸਤਿਆਗ੍ਰਹਿ ਕੀਤਾ। 1942 ਈ: ਵਿਚ ਆਪ ਨੇ ਅੰਗਰੇਜ਼ਾਂ ਵਿਰੁੱਧ ‘ਭਾਰਤ ਛੱਡੋ’ ਲਹਿਰ ਚਲਾਈ। ਅੰਤ ਅੰਗਰੇਜ਼ਾਂ ਨੇ ਮਜਬੂਰ ਹੋ ਕੇ 15 ਅਗਸਤ, 1947 ਈ: ਨੂੰ ਹਥਿਆਰ ਸੁੱਟ ਦਿੱਤੇ ਅਤੇ ਭਾਰਤ ਨੂੰ ਅਜ਼ਾਦ ਕਰ ਦਿੱਤਾ। ਇਸ ਸਮੇਂ ਦੇਸ਼ ਦੀ ਵੰਡ ਕਾਰਨ ਹੋਏ ਫ਼ਿਰਕੂ ਫ਼ਸਾਦਾਂ ਨੂੰ ਦੇਖ ਕੇ ਆਪ ਬਹੁਤ ਦੁਖੀ ਹੋਏ।

ਆਪ ਅਛੂਤ – ਉਧਾਰ ਦੇ ਬਹੁਤ ਹਾਮੀ ਸਨ ਅਤੇ ਆਪ ਨੇ ਜਾਤ – ਪਾਤ ਤੇ ਛੂਤ ਛਾਤ ਦੇ ਭੇਦ – ਭਾਵ ਨੂੰ ਖ਼ਤਮ ਕਰਨ ਲਈ ਸਿਰ – ਤੋੜ ਯਤਨ ਕੀਤੇ।

30 ਜਨਵਰੀ, 1948 ਈ: ਨੂੰ ਹਤਿਆਰੇ ਨੱਥੂ ਰਾਮ ਗੌਡਸੇ ਨੇ ਗੋਲੀਆਂ ਮਾਰ ਕੇ ਆਪ ਨੂੰ ਸ਼ਹੀਦ ਕਰ ਦਿੱਤਾ।

PSEB 6th Class Punjabi ਰਚਨਾ ਲੇਖ-ਰਚਨਾ (1st Language)

4. ਪੰਡਿਤ ਜਵਾਹਰ ਲਾਲ ਨਹਿਰੂ

ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, 1889 ਈ: ਨੂੰ ਅਲਾਹਾਬਾਦ ਵਿਚ ਉੱਘੇ ਵਕੀਲ ਤੇ ਦੇਸ਼ – ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਆਪ ਨੇ ਇੰਗਲੈਂਡ ਤੋਂ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਤੋਂ ਵਾਪਸ ਪਰਤ ਕੇ ਆਪ ਭਾਰਤ ਦੀ ਅਜ਼ਾਦੀ ਦੀ ਲਹਿਰ ਵਿਚ ਹਿੱਸਾ ਲੈਣ ਲੱਗੇ।

1920 ਈ: ਵਿੱਚ ਜਦੋਂ ਗਾਂਧੀ ਜੀ ਨੇ ਨਾ – ਮਿਲਵਰਤਨ ਲਹਿਰ ਚਲਾਈ, ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿਚ ਹਿੱਸਾ ਲਿਆ 1930 ਈ: ਵਿਚ ਪੰਡਿਤ ਨਹਿਰੂ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ ਆਪ ਕਈ ਵਾਰ ਜੇਲ੍ਹ ਗਏ।

ਅੰਤ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ ਭਾਰਤ ਦੇ ਦੋ ਟੋਟੇ ਹੋ ਗਏ।

ਆਪ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ।

ਪੰਡਿਤ ਨਹਿਰੂ ਦੀ ਅਗਵਾਈ ਹੇਠ ਭਾਰਤ ਨੇ ਬਹੁਤ ਤਰੱਕੀ ਕੀਤੀ ਆਪ ਨੇ ਹਰ ਇਕ ਦੇਸ਼ ਨਾਲ ਮਿੱਤਰਤਾ ਵਧਾਈ ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ।

ਪੰਡਿਤ ਨਹਿਰੂ ਦੇ ਦਿਲ ਵਿਚ ਦੇਸ਼ – ਵਾਸੀਆਂ ਨਾਲ ਅਥਾਹ ਪਿਆਰ ਸੀ। ਬੱਚੇ ਉਨ੍ਹਾਂ ਨੂੰ “ਚਾਚਾ ਨਹਿਰੂ’ ਆਖ ਕੇ ਪੁਕਾਰਦੇ ਸਨ।

ਭਾਰਤ ਵਾਸੀਆਂ ਦਾ ਇਹ ਹਰਮਨ – ਪਿਆਰਾ ਨੇਤਾ 27 ਮਈ, ਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ।

5. ਸ਼ਹੀਦ ਸ: ਭਗਤ ਸਿੰਘ

ਸ: ਭਗਤ ਸਿੰਘ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦਾ ਸਿਰਲੱਥ ਯੋਧਾ ਸੀ। ਉਸ ਦਾ ਪਿਤਾ ਸ: ਕਿਸ਼ਨ ਸਿੰਘ ਕਾਂਗਰਸ ਦਾ ਉੱਘਾ ਲੀਡਰ ਸੀ ਸ: ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ। ਉਸ ਦਾ ਜਨਮ 27 ਸਤੰਬਰ, 1907 ਈ: ਨੂੰ ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ ਵਿਚ ਹੋਇਆ ਖਟਕੜ ਕਲਾਂ (ਜ਼ਿਲ੍ਹਾ ਜਲੰਧਰ) ਉਸ ਦਾ ਜੱਦੀ ਪਿੰਡ ਸੀ। ਬਚਪਨ ਵਿਚ ਜਲਿਆਂ ਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਮਨ ਉੱਪਰ ਡੂੰਘਾ ਅਸਰ ਪਾਇਆ 1925 ਵਿਚ ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ “ਨੌਜਵਾਨ ਭਾਰਤ ਸਭਾ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ।

ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ ਸਾਂਡਰਸ ਨੂੰ ਮਾਰਿਆ ਇਸ ਪਿੱਛੋਂ 8 ਅਪਰੈਲ, 1929 ਨੂੰ ਭਗਤ ਸਿੰਘ ਤੇ ਬੀ. ਕੇ. ਦੱਤ ਨੇ ਧਮਾਕੇ ਵਾਲੇ ਦੋ ਬੰਬ ਅਸੈਂਬਲੀ ਹਾਲ ਵਿਚ ਸੁੱਟੇ ਤੇ ‘ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫ਼ਤਾਰੀ ਦੇ ਦਿੱਤੀ। ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ ਵਿਚ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਸਾਂਡਰਸ ਦੇ ਕਤਲ ਦੇ ਦੋਸ਼ ਵਿਚ ਅਦਾਲਤ ਨੇ 7 ਅਕਤੂਬਰ, 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਚਲ ਰਿਹਾ ਸੀ।

ਲੋਕ ਬੜੇ ਜੋਸ਼ ਵਿਚ ਸਨ ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ, 1931 ਨੂੰ ਰਾਤ ਵੇਲੇ ਹੀ ਭਗਤ ਸਿੰਘ ਤੇ ਉਸ ਦੇ ਦੋਹਾਂ ਸਾਥੀਆਂ ਨੂੰ ਫਾਂਸੀ ਲਾਇਆ ਤੇ ਲੋਥਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਚੋਰ ਦਰਵਾਜ਼ੇ ਥਾਣੀ ਕੱਢ ਕੇ ਫ਼ਿਰੋਜ਼ਪੁਰ ਲੈ ਗਏ। ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ।

ਅੱਧਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿਚ ਰੋੜ੍ਹ ਦਿੱਤੀਆਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਇਸ ਕੁਰਬਾਨੀ ਨੇ ਸਾਰੇ ਦੇਸ਼ ਨੂੰ ਜਗਾ ਦਿੱਤਾ ਤੇ ਲੋਕ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਲਈ ਹੋਰ ਵੀ ਜ਼ੋਰ ਨਾਲ ਘੋਲ ਕਰਨ ਲੱਗੇ। ਅੰਤ 15 ਅਗਸਤ, 1947 ਨੂੰ ਅਜਿਹੇ ਸਿਰਲੱਥ ਸੂਰਮਿਆਂ ਦੀਆਂ ਕੁਰਬਾਨੀਆਂ ਸਦਕਾ ਭਾਰਤ ਅਜ਼ਾਦ ਹੋ ਗਿਆ।

PSEB 6th Class Punjabi ਰਚਨਾ ਲੇਖ-ਰਚਨਾ (1st Language)

6. ਦੀਵਾਲੀ

ਦੀਵਾਲੀ ਭਾਰਤ ਦਾ ਇਕ ਪ੍ਰਸਿੱਧ ਤਿਉਹਾਰ ਹੈ। ਇਹ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ। ਉਹ ਆਪਣੇ ਮਕਾਨਾਂ ਨੂੰ ਸਫ਼ੈਦੀ ਤੇ ਰੰਗ – ਰੋਗਨ ਕਰਾਉਂਦੇ ਅਤੇ ਸ਼ਿੰਗਾਰਦੇ ਹਨ।

ਇਸ ਤਿਉਹਾਰ ਦਾ ਸੰਬੰਧ ਉਸ ਦਿਨ ਨਾਲ ਹੈ, ਜਦੋਂ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ। ਉਸ ਦਿਨ ਲੋਕਾਂ ਨੇ ਖ਼ੁਸ਼ੀ ਵਿਚ ਦੀਪਮਾਲਾ ਕੀਤੀ ਸੀ। ਉਸੇ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ। ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਯੋਗ ਹੁੰਦੀ ਹੈ।

ਦੀਵਾਲੀ ਵਾਲੇ ਦਿਨ ਲੋਕਾਂ ਵਿਚ ਬੜਾ ਚਾ ਤੇ ਉਮਾਹ ਹੁੰਦਾ ਹੈ। ਲੋਕ ਪਟਾਕੇ, ਸਜਾਵਟ, ਪੂਜਾ ਦਾ ਸਮਾਨ ਤੇ ਮਠਿਆਈਆਂ ਖ਼ਰੀਦਦੇ ਹਨ ਅਤੇ ਇਕ ਦੂਜੇ ਨੂੰ ਮਠਿਆਈਆਂ ਤੇ ਤੋਹਫ਼ੇ ਦੇ ਕੇ ਦੀਵਾਲੀ ਦੀਆਂ ਸ਼ੁੱਭ – ਇੱਛਾਵਾਂ ਦਿੰਦੇ ਹਨ। ਹਨੇਰਾ ਹੋਣ ਤੇ ਲੋਕ ਆਪਣੇ ਘਰਾਂ ਵਿਚ ਦੀਪਮਾਲਾ ਕਰਦੇ ਹਨ ਚਾਰੇ ਪਾਸਿਓਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ।

ਅਸਮਾਨ ਵਲ ਚੜ੍ਹ ਰਹੀਆਂ ਆਤਸ਼ਬਾਜ਼ੀਆਂ ਤੇ ਹਵਾਈਆਂ ਕੜਕਵੀਂ ਅਵਾਜ਼ ਨਾਲ ਫਟਦੀਆਂ ਤੇ ਅੱਗ ਦੇ ਫੁੱਲਾਂ ਦੀ ਵਰਖਾ ਕਰਦੀਆਂ ਹੋਈਆਂ ਵਾਤਾਵਰਨ ਨੂੰ ਬਹੁਤ ਹੀ ਦਿਲ – ਖਿੱਚਵਾਂ ਬਣਾ ਦਿੰਦੀਆਂ ਹਨ। ਲੋਕ ਰਾਤ ਭਰ ਲੱਛਮੀ ਦੀ ਪੂਜਾ ਕਰਦੇ ਹਨ ਤੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ, ਤਾਂ ਜੋ ਲੱਛਮੀ ਉਨ੍ਹਾਂ ਦੇ ਘਰ ਫੇਰਾ ਪਾ ਸਕੇ।

ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬ ਪੀਂਦੇ, ਜੂਆ ਖੇਡਦੇ ਤੇ ਟੂਣੇ ਆਦਿ ਕਰਦੇ ਹਨ। ਸਾਨੂੰ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਤੇ ਦੀਵਾਲੀ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ।

7. ਦੁਸਹਿਰਾ

ਦੁਸਹਿਰਾ ਭਾਰਤ ਦਾ ਇਕ ਬਹੁਤ ਪੁਰਾਣਾ ਤਿਉਹਾਰ ਹੈ। ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਦੁਸਹਿਰੇ ਦਾ ਤਿਉਹਾਰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ ਪ੍ਰਾਪਤ ਕੀਤਾ ਸੀ। ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ। ਇਨ੍ਹਾਂ ਦਿਨਾਂ ਵਿਚ ਰਾਤ ਨੂੰ ਸ਼ਹਿਰਾਂ ਵਿਚ ਥਾਂ – ਥਾਂ ਰਾਮ – ਲੀਲ੍ਹਾ ਹੁੰਦੀ ਹੈ। ਲੋਕ ਬੜੇ ਉਮਾਹ ਤੇ ਸ਼ਰਧਾ ਨਾਲ ਰਾਮ – ਲੀਲਾ ਵੇਖਣ ਜਾਂਦੇ ਹਨ। ਦਿਨ ਸਮੇਂ ਬਜ਼ਾਰਾਂ ਵਿਚ ਰਾਮ – ਲੀਲਾ ਦੀਆਂ ਝਾਕੀਆਂ ਵੀ ਨਿਕਲਦੀਆਂ ਹਨ।

ਦਸਵੀਂ ਵਾਲੇ ਦਿਨ ਕਿਸੇ ਖੁੱਲ੍ਹੇ ਥਾਂ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਕਾਗ਼ਜ਼ਾਂ ਤੇ ਬਾਂਸਾਂ ਦੇ ਬਣੇ ਪੁਤਲੇ ਗੱਡ ਦਿੱਤੇ ਜਾਂਦੇ ਹਨ। ਦੂਰ – ਨੇੜੇ ਦੇ ਲੋਕ ਰਾਵਣ ਦੇ ਸਾੜਨ ਦਾ ਦਿਸ਼ ਦੇਖਣ ਲਈ ਟੁੱਟ ਪੈਂਦੇ ਹਨ। ਲੋਕ ਪੰਡਾਲ ਵਿਚ ਚਲ ਰਹੀ ਆਤਸ਼ਬਾਜ਼ੀ ਤੇ ਠਾਹ ਠਾਹ ਚਲਦੇ ਪਟਾਕਿਆਂ ਦਾ ਆਨੰਦ ਲੈਂਦੇ ਹਨ। ਰਾਮ – ਲੀਲਾ ਦੀ ਅੰਤਮ ਝਾਕੀ ਪੇਸ਼ ਕੀਤੀ ਜਾਂਦੀ ਹੈ ਤੇ ਰਾਵਣ, ਸ੍ਰੀ ਰਾਮਚੰਦਰ ਹੱਥੋਂ ਮਾਰਿਆ ਜਾਂਦਾ ਹੈ। ਇਸ ਸਮੇਂ ਸੂਰਜ ਛਿਪਣ ਵਾਲਾ ਹੁੰਦਾ ਹੈ।

ਰਾਵਣ ਸਮੇਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ। ਇਸ ਸਮੇਂ ਲੋਕਾਂ ਵਿਚ ਹਫ਼ੜਾ – ਦਫੜੀ ਮਚ ਜਾਂਦੀ ਹੈ ਤੇ ਉਹ ਘਰਾਂ ਵਲ ਚਲ ਪੈਂਦੇ ਹਨ। ਕਈ ਲੋਕ ਰਾਵਣ ਦੇ ਪੁਤਲੇ ਦੇ ਅੱਧ – ਜਲੇ. ਬਾਂਸ ਵੀ ਚੁੱਕ ਕੇ ਨਾਲ ਲੈ ਜਾਂਦੇ ਹਨ। ਵਾਪਸੀ ’ਤੇ ਲੋਕ ਬਜ਼ਾਰਾਂ ਵਿਚੋਂ ਲੰਘਦੇ ਹੋਏ ਮਠਿਆਈਆਂ ਦੀਆਂ ਦੁਕਾਨਾਂ ਦੁਆਲੇ ਭੀੜਾਂ ਪਾ ਲੈਂਦੇ ਹਨ ਤੇ ਮਨ – ਭਾਉਂਦੀਆਂ ਮਠਿਆਈਆਂ ਖ਼ਰੀਦ ਕੇ ਘਰਾਂ ਨੂੰ ਜਾਂਦੇ ਹਨ। ਫਿਰ ਰਾਤੀਂ ਖਾ – ਪੀ ਕੇ ਸੌਂਦੇ ਹਨ।

ਇਸ ਪ੍ਰਕਾਰ ਦੁਸਹਿਰਾ ਮਨ – ਪਰਚਾਵੇ ਦਾ ਇਕ ਤਿਉਹਾਰ ਹੈ। ਇਹ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ।

PSEB 6th Class Punjabi ਰਚਨਾ ਲੇਖ-ਰਚਨਾ (1st Language)

8. ਬਸੰਤ ਰੁੱਤ

ਭਾਰਤ ਰੁੱਤਾਂ ਦਾ ਦੇਸ਼ ਹੈ। ਸਾਰੀਆਂ ਰੁੱਤਾਂ ਵਿਚੋਂ ਬਸੰਤ ਸਭ ਤੋਂ ਹਰਮਨ – ਪਿਆਰੀ ਰੁੱਤ ਹੈ। ਇਹ ਖੁੱਲੀ ਤੇ ਨਿੱਘੀ ਰੁੱਤ ਹੈ। ਇਸ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ। ਇਸ ਦਾ ਆਰੰਭ ਬਸੰਤ – ਪੰਚਮੀ ਦੇ ਤਿਉਹਾਰ ਨਾਲ ਹੁੰਦਾ ਹੈ।

ਬਸੰਤ – ਪੰਚਮੀ ਦੇ ਦਿਨ ਥਾਂ – ਥਾਂ ਮੇਲੇ ਲਗਦੇ ਹਨ। ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ। ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ ਘਰ – ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ। ਬੱਚੇ ਅਤੇ ਜਵਾਨ ਪਤੰਗਬਾਜ਼ੀਆਂ ਕਰਦੇ ਹਨ। ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਾਂ – ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ।

ਇਸ ਦਿਨ ਉਸ ਵੀਰ ਨੂੰ ਆਪਣੇ ਧਰਮ ਵਿਚ ਪੱਕਾ ਰਹਿਣ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ। ਇਹ ਨਿੱਘੀ ਤੇ ਮਨ – ਭਾਉਣੀ ਹੁੰਦੀ ਹੈ। ਜੀਵ – ਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਨਾਲ ਭਰਿਆ ਹੋਇਆ ਆਲਾ – ਦੁਆਲਾ ਇਸ ਤਰ੍ਹਾਂ ਲਗਦਾ ਹੈ, ਜਿਵੇਂ ਕੁਦਰਤ ਆਪ ਪੀਲੇ ਗਹਿਣੇ ਪਹਿਨ ਕੇ ਬਸੰਤ ਦਾ ਤਿਉਹਾਰ ਮਨਾ ਰਹੀਂ ਵੇ।

ਇਹ ਰੁੱਤ ਮਨੁੱਖ ਦੀ ਸਿਹਤ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦੀ ਹੈ। ਇਸ ਰੁੱਤ ਵਿਚ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਆਦਿ ਕਰਨੀ ਚਾਹੀਦੀ ਹੈ।

9. ਵਰਖਾ ਰੁੱਤ
ਜਾਂ
ਬਰਸਾਤ ਦੀ ਰੁੱਤ

ਪੰਜਾਬ ਦੀਆਂ ਰੁੱਤਾਂ – ਪੰਜਾਬ ਇਕ ਬਹੁ – ਰੁੱਤਾ ਦੇਸ਼ ਹੈ। ਇੱਥੇ ਹਰ ਦੋ ਮਹੀਨਿਆਂ ਮਗਰੋਂ ਰੁੱਤ ਬਦਲ ਜਾਂਦੀ ਹੈ। ਇਸ ਕਰਕੇ ਇੱਥੇ ਸਾਲ ਵਿਚ ਛੇ ਰੁੱਤਾਂ ਆਉਂਦੀਆਂ ਹਨ। ਇਹ ਰੁੱਤਾਂ ਹਨ – ਬਸੰਤ ਰੁੱਤ, ਗਰਮ ਰੁੱਤ, ਵਰਖਾ ਰੁੱਤ, ਸਰਦ ਰੁੱਤ, ਪਤਝੜ ਰੁੱਤ ਤੇ ਸੀਤ ਰੁੱਤ। ਇਹ ਸਾਰੀਆਂ ਰੁੱਤਾਂ ਆਪੋ – ਆਪਣੀ ਥਾਂ ਬਹੁਤ ਹੀ ਮਹੱਤਵਪੂਰਨ ਹਨ ਪਰੰਤੂ ਇਨ੍ਹਾਂ ਵਿਚੋਂ ਵਧੇਰੇ ਹਰਮਨ – ਪਿਆਰੀਆਂ ਰੁੱਤਾਂ ਬਸੰਤ ਰੁੱਤ ਤੇ ਵਰਖਾ ਰੁੱਤ ਹਨ।

ਵਰਖਾ ਰੁੱਤ ਦਾ ਵਾਤਾਵਰਨ – ਵਰਖਾ ਰੁੱਤ ਦਾ ਆਰੰਭ ਜੂਨ ਮਹੀਨੇ ਦੇ ਅੰਤ ਵਿਚ ਹੁੰਦਾ ਹੈ, ਜਦੋਂ ਗਰਮੀ ਦੀ ਰੁੱਤ ਆਪਣੇ ਸਿਖ਼ਰ ‘ਤੇ ਪੁੱਜ ਚੁੱਕੀ ਹੁੰਦੀ ਹੈ। ਸੂਰਜ ਅਸਮਾਨ ਤੋਂ ਅੱਗ ਵਰ੍ਹਾ ਰਿਹਾ ਹੁੰਦਾ ਹੈ ਤੇ ਧਰਤੀ ਭੱਠੀ ਵਾਂਗ ਤਪ ਰਹੀ ਹੁੰਦੀ ਹੈ। ਇਸ ਮਹੀਨੇ ਵਿਚ ਬੰਦੇ ਤਾਂ ਕੀ, ਸਗੋਂ ਧਰਤੀ ਦੇ ਸਾਰੇ ਜੀਵ ਤੇ ਪਸ਼ੂ – ਪੰਛੀ ਗਰਮੀ ਤੋਂ ਤੰਗ ਆਏ ਮੀਂਹ ਦੀ ਮੰਗ ਕਰ ਰਹੇ ਹੁੰਦੇ ਹਨ ਜੂਨ ਮਹੀਨੇ ਦੇ ਅੰਤ ਵਿਚ ਵਗਦੀ ਲੁ ਇਕ ਦਮ ਠੰਢੀ ਹਵਾ ਵਿਚ ਬਦਲ ਜਾਂਦੀ ਹੈ ਤੇ ਅਸਮਾਨ ਉੱਪਰ ਬੱਦਲ ਘਨਘੋਰਾਂ ਪਾਉਣ ਲੱਗ ਪੈਂਦੇ ਹਨ ਪਹਿਲਾਂ ਕਿਣਮਿਣ ਹੁੰਦੀ ਹੈ ਤੇ ਫਿਰ ਮੋਹਲੇਧਾਰ ਮੀਂਹ ਆਰੰਭ ਹੋ ਜਾਂਦਾ ਹੈ ਤੇ ਘੜੀਆਂ ਵਿਚ ਹੀ ਚਾਰੇ ਪਾਸੇ ਜਲ ਥਲ ਹੋਇਆ ਦਿਖਾਈ ਦਿੰਦਾ ਹੈ।

ਇਸ ਤੋਂ ਮਗਰੋਂ ਹਰ ਰੋਜ਼ ਅਸਮਾਨ ਉੱਪਰ ਬੱਦਲ ਮੰਡਲਾਉਂਦੇ ਰਹਿੰਦੇ ਹਨ : ਦਿਨ ਨੂੰ ਸੂਰਜ ਤੇ ਰਾਤ ਨੂੰ ਚੰਦ ਉਨ੍ਹਾਂ ਵਿਚ ਲੁਕਣ – ਮੀਟੀ ਖੇਡਦਾ ਹੈ। ਮੀਂਹ ਦਾ ਕੋਈ ਵੇਲਾ ਨਹੀਂ ਹੁੰਦਾ ਮਾੜਾ ਜਿਹਾ ਹਿੱਸੜ ਹੁੰਦਾ ਹੈ ਤੇ ਬੱਸ ਕੁੱਝ ਪਲਾਂ ਮਗਰੋਂ ਹੀ ਬੱਦਲ ਗੜਗੜਾਹਟ ਪਾਉਣ ਲੱਗਦਾ ਹੈ। ਮੀਂਹ ਪੈਣ ਨਾਲ ਬਨਸਪਤੀ ਹਰੀ – ਭਰੀ ਹੋ ਜਾਂਦੀ ਹੈ। ਅੰਬ ਤੇ ਜਾਮਨੂੰ ਰਸ ਜਾਂਦੇ ਹਨ। ਕੋਇਲ ਦੀ ਕੂ – ਕੂ ਬੰਦ ਹੋ ਜਾਂਦੀ ਹੈ ਤੇ ਛੱਪੜਾਂ, ਟੋਭਿਆਂ ਦੇ ਕੰਢਿਆਂ ਉੱਪਰ ਡੱਡੂ ਗੁੜੈ – ਗੁੜੱ ਕਰਨ ਲਗਦੇ ਹਨ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਹੋ ਜਾਂਦੀ ਹੈ।

ਸੱਪ, ਅਲੂਏਂ ਤੇ ਹੋਰ ਅਨੇਕਾਂ ਪ੍ਰਕਾਰ ਦੇ ਕੀੜੇ – ਪਤੰਗੇ, ਘੁਮਿਆਰ ਤੇ ਚੀਚ – ਵਹੁਟੀਆਂ ਘੁੰਮਣ ਲਗਦੀਆਂ ਹਨ ਖੱਬਲ ਘਾਹ ਦੀਆਂ ਹਰੀਆਂ ਤਿੜਾਂ ਤੇ ਅਨੇਕਾਂ ਪ੍ਰਕਾਰ ਦੇ ਹੋਰ ਹਰੇ ਪੌਦਿਆਂ ਨਾਲ ਧਰਤੀ ਕੱਜੀ ਜਾਂਦੀ ਹੈ। ਸਾਉਣ – ਭਾਦੋਂ ਦੇ ਦੋ ਮਹੀਨੇ ਅਜਿਹਾ ਲੁਭਾਉਣਾ ਵਾਤਾਵਰਨ ਪਸਰਿਆ ਰਹਿੰਦਾ ਹੈ। ਕੁੜੀਆਂ ਬਾਗਾਂ ਵਿਚ ਪੀਂਘਾਂ ਝੂਟਦੀਆਂ ਹਨ, ਤੀਆਂ ਲਗਦੀਆਂ ਹਨ ਤੇ ਗਿੱਧੇ ਮਚਦੇ ਹਨ। ਪੰਜਾਬੀ ਸੱਭਿਆਚਾਰ ਤੇ ਇਸ ਕੁਦਰਤੀ ਵਾਤਾਵਰਨ ਦਾ ਚਿਤਰਨ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਵਿਚ ਹੇਠ ਲਿਖੇ ਅਨੁਸਾਰ ਕੀਤਾ ਹੈ –

PSEB 6th Class Punjabi ਰਚਨਾ ਲੇਖ-ਰਚਨਾ (1st Language)

ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀ ਨਾਲਿਆਂ ਜੂਹਾਂ ਹੰਘਾਲੀਆਂ ਨੇ।

ਵਰਖਾ ਧਰਤੀ ਲਈ ਪਰਮਾਤਮਾ ਦੀ ਇਕ ਮਹਾਨ ਬਖ਼ਸ਼ਿਸ਼ ਹੈ। ਇਹ ਸਭ ਜੀਵਾਂ ਤੇ ਬਨਸਪਤੀ ਦੇ ਜੀਵਨ ਦਾ ਅਧਾਰ ਹੈ। ਇਸ ਤੋਂ ਪ੍ਰਾਪਤ ਹੋਇਆ ਪਾਣੀ ਜੀਵਾਂ ਤੇ ਬਨਸਪਤੀ ਦੇ ਜੀਵਨ ਦਾ ਮੁੱਖ ਅਧਾਰ ਬਣਦਾ ਹੈ। ਇਹੋ ਪਾਣੀ ਹੀ ਜ਼ਮੀਨ ਵਿਚ ਰਚ ਕੇ ਸਾਰਾ ਸਾਲ ਖੁਹਾਂ, ਨਲਕਿਆਂ ਤੇ ਟਿਊਬਵੈੱਲਾਂ ਰਾਹੀਂ ਖੇਤਾਂ, ਮਨੁੱਖਾਂ ਤੇ ਜੀਵਾਂ ਦੀ ਪਾਣੀ ਦੀ ਲੋੜ ਪੂਰੀ ਕਰਦਾ ਹੈ। ਜੇ ਵਰਖਾ ਨਾ ਹੋਵੇ, ਤਾਂ ਸੂਰਜ ਦੀ ਗਰਮੀ ਨਾਲ ਸਭ ਕੁੱਝ ਸੁੱਕ ਜਾਵੇ ਤੇ ਧਰਤੀ ਤੋਂ ਜ਼ਿੰਦਗੀ ਨਸ਼ਟ ਹੋ ਜਾਵੇ ਇਸ ਕਰਕੇ ਅੱਡੀਆਂ ਰਗੜ – ਰਗੜ ਕੇ ਮੀਂਹ ਦੀ ਮੰਗ ਕੀਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ –

ਰੱਬਾ ਰੱਬਾ ਮੀਂਹ ਵਰ੍ਹਾ, ਸਾਡੀ ਕੋਠੀ ਦਾਣੇ ਪਾ।

10. ਮੇਰਾ ਮਨ – ਭਾਉਂਦਾ ਅਧਿਆਪਕ
ਜਾਂ
ਸਾਡਾ ਮੁੱਖ ਅਧਿਆਪਕ

ਉਂਝ ਤਾਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬੜੇ ਸਤਿਕਾਰਯੋਗ ਹਨ, ਪਰ ਮੇਰਾ ਮਨ – ਭਾਉਂਦਾ ਅਧਿਆਪਕ ਸਾਡਾ ਮੁੱਖ ਅਧਿਆਪਕ ਹੈ। ਉਨ੍ਹਾਂ ਦਾ ਨਾਂ ਸ: ਹਰਜਿੰਦਰ ਸਿੰਘ ਹੈ। ਉਨ੍ਹਾਂ ਨੇ ਐੱਮ. ਏ., ਬੀ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ। ਉਹ ਸਾਨੂੰ ਹਿਸਾਬ ਪੜ੍ਹਾਉਂਦੇ ਹਨ।

ਉਨ੍ਹਾਂ ਵਿਚ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਹੈ। ਉਨ੍ਹਾਂ ਦੀ ਪੜ੍ਹਾਈ ਇਕ – ਇਕ ਚੀਜ਼ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਹੈ। ਉਹ ਔਖੇ ਪ੍ਰਸ਼ਨਾਂ ਦੇ ਤਰੀਕਿਆਂ ਨੂੰ ਸਮਝਾਉਣ ਲਈ ਬੜੇ ਸਰਲ ਅਤੇ ਸੌਖੇ ਢੰਗਾਂ ਦੀ ਵਰਤੋਂ ਕਰਦੇ ਹਨ।

ਉਹ ਵਿਦਿਆਰਥੀਆਂ ਨਾਲ ਬਹੁਤ ਪਿਆਰ ਕਰਦੇ ਹਨ। ਉਹ ਕਿਸੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝ ਨਾ ਆਉਣ ‘ਤੇ ਉਸ ਨੂੰ ਮਾਰਦੇ – ਕੁੱਟਦੇ ਨਹੀਂ, ਸਗੋਂ ਪਿਆਰ ਤੇ ਹਮਦਰਦੀ ਨਾਲ ਵਾਰ – ਵਾਰ ਸਮਝਾਉਂਦੇ ਹਨ। ਇਸ ਦੇ ਨਾਲ ਹੀ ਸਾਡੇ ਮੁੱਖ ਅਧਿਆਪਕ ਸਾਹਿਬ ਨੇ ਸਕੂਲ ਵਿਚ ਵਿਦਿਆਰਥੀਆਂ ਨੂੰ ਡਿਸਿਪਲਨ ਵਿਚ ਰਹਿਣ ਦੀ ਚੰਗੀ ਸਿੱਖਿਆ ਦਿੱਤੀ ਹੈ। ਉਹ ਵਿਦਿਆਰਥੀ ਜੀਵਨ ਵਿਚ ਖੇਡਾਂ ਦੀ ਮਹਾਨਤਾ ਨੂੰ ਵੀ ਸਪੱਸ਼ਟ ਕਰਦੇ ਹਨ ਉਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਮਾਤਾ – ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਮੁੱਖ ਅਧਿਆਪਕ ਸਾਹਿਬ ਹਰ ਰੋਜ਼ ਸਮੇਂ ਸਿਰ ਸਕੂਲ ਪੁੱਜਦੇ ਤੇ ਪ੍ਰਾਰਥਨਾ ਵਿਚ ਸ਼ਾਮਲ ਹੁੰਦੇ ਹਨ। ਉਹ ਸਾਡੀ ਕਲਾਸ ਦੇ ਇੰਚਾਰਜ ਵੀ ਹਨ।ਉਹ ਚੰਗੇ ਤਕੜੇ ਸਰੀਰ ਦੇ ਮਾਲਕ ਹਨ। ਉਹ ਹਰ ਇਕ ਨਾਲ ਮਿੱਤਰਤਾ ਤੇ ਪਿਆਰ ਰੱਖਦੇ ਹਨ ਸਕੂਲ ਦੇ ਸਾਰੇ ਅਧਿਆਪਕ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਦੀਆਂ ਕਲਾਸਾਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਆਉਂਦੇ ਹਨ। ਇਸ ਕਰਕੇ ਉਹ ਮੇਰੇ ਮਨ – ਭਾਉਂਦੇ ਅਧਿਆਪਕ ਹਨ।

PSEB 6th Class Punjabi ਰਚਨਾ ਲੇਖ-ਰਚਨਾ (1st Language)

11. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ

ਵਿਸਾਖੀ ਦਾ ਤਿਉਹਾਰ ਹਰ ਸਾਲ 13 ਅਪਰੈਲ ਨੂੰ ਭਾਰਤ ਭਰ ਵਿਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ।

ਵਿਸਾਖੀ ਦੇ ਤਿਉਹਾਰ ਨੂੰ ਮਨਾਉਣ ਲਈ ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ‘ਤੇ ਭਾਰੀ ਮੇਲਾ ਲੱਗਦਾ ਹੈ। ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਵਿਸਾਖੀ ਦਾ ਇਹ ਮੇਲਾ ਵੇਖਣ ਲਈ ਗਿਆ।

ਰਸਤੇ ਵਿਚ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਮਹਾਨ ਦਿਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਦਿਨ ਹੀ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼ ਅੰਮ੍ਰਿਤਸਰ ਵਿਚ ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ।

ਹੁਣ ਅਸੀਂ ਮੇਲੇ ਵਿਚ ਪਹੁੰਚ ਗਏ। ਮੇਲੇ ਵਿਚ ਕਾਫ਼ੀ ਭੀੜ – ਭੜੱਕਾ ਅਤੇ ਰੌਲਾ – ਰੱਪਾ ਸੀ। ਆਲੇ – ਦੁਆਲੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ। ਇਧਰ ਉਧਰ ਖੇਡਾਂ – ਤਮਾਸ਼ਿਆਂ ਦੇ ਪੰਡਾਲ ਲੱਗੇ ਹੋਏ ਸਨ ਅਸੀਂ ਇਕ ਦੁਕਾਨ ‘ਤੇ ਬੈਠ ਕੇ ਤੱਤੀਆਂ – ਤੱਤੀਆਂ ਜਲੇਬੀਆਂ ਖਾਧੀਆਂ। ਫਿਰ ਅਸੀਂ ਇਕ ਥਾਂ ਚਾਟ ਖਾਧੀ ਤੇ ਫਿਰ ਕੁੱਝ ਦੇਰ ਮਗਰੋਂ ਮਾਈ ਬੁੱਢੀ ਦਾ ਝਾਟਾ ਤੇ ਫਿਰ ਆਈਸਕ੍ਰੀਮ। ਮੇਲੇ ਵਿਚ ਇਸਤਰੀਆਂ ਤੇ ਬੱਚੇ ਪੰਘੂੜੇ ਝੂਟ ਰਹੇ ਸਨ। ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦੂ ਦੇ ਖੇਲੁ ਦੇਖੇ। ਅਸੀਂ ਇਕ ਸਰਕਸ ਵੀ ਦੇਖੀ, ਜਿਸ ਵਿਚ ਮਨੁੱਖਾਂ ਤੇ ਪਸ਼ੂਆਂ ਦੇ ਅਦਭੁਤ ਕਰਤੱਬ ਦਿਖਾਏ ਗਏ।

ਇੰਨੇ ਨੂੰ ਸੂਰਜ ਛਿਪ ਰਿਹਾ ਸੀ। ਮੇਲੇ ਵਿਚ ਇਕ ਪਾਸੇ ਕੁੱਝ ਸ਼ਰਾਬੀ ਜੁੱਟਾਂ ਵਿਚ ਲੜਾਈ ਹੋ ਪਈ। ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਛੇਤੀ – ਛੇਤੀ ਪਿੰਡ ਦਾ ਰਸਤਾ ਫੜ ਲਿਆ। ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ।

12. ਮੇਰਾ ਸਕੂਲ

ਮੇਰੇ ਸਕੂਲ ਦਾ ਨਾਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ। ਇਹ ਜਲੰਧਰ ਸ਼ਹਿਰ ਵਿਚ ਨਕੋਦਰ ਰੋਡ ਉੱਤੇ ਸਥਿਤ ਹੈ। ਇਸ ਸਕੂਲ ਦੀ ਇਮਾਰਤ ਬਹੁਤ ਵੱਡੀ ਹੈ। ਇਸ ਦੇ 25 ਤੋਂ ਵੱਧ ਵੱਡੇ ਕਮਰੇ ਹਨ। ਇਕ ਵੱਡਾ ਹਾਲ ਹੈ। ਇਸ ਵਿਚ ਸਾਇੰਸ ਦੇ ਵਿਦਿਆਰਥੀਆਂ ਲਈ ਹਰ ਪੱਖ ਤੋਂ ਸੰਪੂਰਨ ਪ੍ਰਯੋਗਸ਼ਾਲਾਵਾਂ ਬਣੀਆਂ ਹੋਈਆਂ ਹਨ। ਇਸ ਵਿਚ ਇਕ ਵੱਡੀ ਲਾਇਬਰੇਰੀ ਵੀ ਹੈ। ਇਸ ਸਕੂਲ ਵਿਚ 800 ਵਿਦਿਆਰਥੀ ਪੜ੍ਹਦੇ ਹਨ। ਉਨ੍ਹਾਂ ਨੂੰ ਪੜ੍ਹਾਉਣ ਲਈ 25 ਅਧਿਆਪਕ ਹਨ।

ਇੱਥੋਂ ਦੇ ਮੁੱਖ ਅਧਿਆਪਕ ਸਾਹਿਬ ਬੜੇ ਲਾਇਕ ਤੇ ਤਜਰਬੇਕਾਰ ਹਨ ਇਸ ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿਚ ਵਿਦਿਆਰਥੀਆਂ ਦੁਆਰਾ ਅਨੁਸ਼ਾਸਨ ਦੀ ਪਾਲਣਾ ਹੈ। ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਸਕੂਲ ਪੁੱਜਦੇ ਹਨ ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਨ ਤੇ ਉਹ ਵਿਦਿਆਰਥੀਆਂ ਨਾਲ ਨਿੱਜੀ ਸੰਬੰਧ ਪੈਦਾ ਕਰ ਕੇ ਉਨ੍ਹਾਂ ਦੀਆਂ ਪੜ੍ਹਾਈ ਸੰਬੰਧੀ ਮੁਸ਼ਕਿਲਾਂ ਨੂੰ ਦੂਰ ਕਰਦੇ ਹਨ।

ਉਹ ਬੜੇ ਤਜਰਬੇਕਾਰ ਤੇ ਆਪਣੇ – ਆਪਣੇ ਵਿਸ਼ੇ ਵਿਚ ਨਿਪੁੰਨ ਹਨ। ਇਹ ਉਨ੍ਹਾਂ ਦੀ ਮਿਹਨਤ ਦਾ ਹੀ ਸਿੱਟਾ ਹੈ ਕਿ ਇਸ ਸਕੂਲ ਦੇ ਨਤੀਜੇ ਹਰ ਸਾਲ ਚੰਗੇ ਰਹਿੰਦੇ ਹਨ।

ਇਸ ਸਕੂਲ ਦਾ ਬਗੀਚਾ ਹਰਾ – ਭਰਾ ਤੇ ਫੁੱਲਾਂ ਨਾਲ ਲੱਦਿਆ ਪਿਆ ਹੈ। ਇਸ ਸਕੂਲ ਦੀ ਬਿਲਡਿੰਗ ਨਵੀਂ ਹੈ, ਜਿਸ ਵਿਚ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ। ਇਸ ਸਕੂਲ ਕੋਲ ਹਾਕੀ, ਫੁੱਟਬਾਲ, ਬਾਸਕਟਬਾਲ ਤੇ ਕ੍ਰਿਕਟ ਖੇਡਣ ਲਈ ਖੁੱਲ੍ਹੀਆਂ ਤੇ ਪੱਧਰੀਆਂ ਗਰਾਉਂਡਾਂ ਹਨ ! ਮੈਂ ਆਪਣੇ ਇਸ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ।

PSEB 6th Class Punjabi ਰਚਨਾ ਲੇਖ-ਰਚਨਾ (1st Language)

13. ਮੇਰਾ ਮਿੱਤਰ

ਅਰਸ਼ਦੀਪ ਮੇਰਾ ਮਿੱਤਰ ਹੈ। ਉਹ ਮੇਰਾ ਸਹਿਪਾਠੀ ਹੈ ਅਸੀਂ ਦੋਵੇਂ ਸੱਤਵੀਂ ਜਮਾਤ ਵਿਚ ਪੜ੍ਹਦੇ ਹਾਂ ਅਸੀਂ ਦੋਵੇਂ ਇਕੋ ਡੈਸਕ ਉੱਤੇ ਬੈਠਦੇ ਹਾਂ ! ਅਸੀਂ ਦੋਵੇਂ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ। ਰਾਤ ਨੂੰ ਅਸੀਂ ਇਕੱਠੇ ਪੜ੍ਹਦੇ ਹਾਂ।

ਉਸ ਦੇ ਮਾਤਾ – ਪਿਤਾ ਬਹੁਤ ਨੇਕ ਵਿਅਕਤੀ ਹਨ ਉਸ ਦਾ ਪਿਤਾ ਇਕ ਡਾਕਟਰ ਹੈ। ਉਸ ਦੀ ਮਾਤਾ ਇਕ ਸਕੂਲ ਵਿਚ ਅਧਿਆਪਕਾ ਹੈ।

ਮੇਰਾ ਮਿੱਤਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ। ਉਹ ਹਰ ਸਾਲ ਕਲਾਸ ਵਿਚੋਂ ਅੱਵਲ ਰਹਿੰਦਾ ਹੈ ਤੇ ਇਨਾਮ ਪ੍ਰਾਪਤ ਕਰਦਾ ਹੈ। ਉਹ ਹਿਸਾਬ ਅਤੇ ਅੰਗਰੇਜ਼ੀ ਵਿਚ ਬਹੁਤ ਹੀ ਹੁਸ਼ਿਆਰ ਹੈ। ਉਹ ਫ਼ਜ਼ੂਲ – ਖ਼ਰਚੀ ਨਹੀਂ ਕਰਦਾ। ਉਹ ਆਪਣੇ ਜੇਬ – ਖ਼ਰਚ ਵਿਚੋਂ ਬਚਾਏ ਪੈਸਿਆਂ ਨਾਲ ਗ਼ਰੀਬ ਵਿਦਿਆਰਥੀਆਂ ਦੀ ਮੱਦਦ ਕਰਦਾ ਹੈ।

ਸਕੂਲ ਤੋਂ ਘਰ ਆ ਕੇ ਉਹ ਪਹਿਲਾਂ ਸਕੂਲ ਦਾ ਸਾਰਾ ਕੰਮ ਮੁਕਾਉਂਦਾ ਹੈ। ਉਹ ਕਿਤਾਬੀ ਕੀੜਾ ਨਹੀਂ। ਉਹ ਹਰ ਰੋਜ਼ ਫੁੱਟਬਾਲ ਖੇਡਣ ਜਾਂਦਾ ਹੈ। ਉਹ ਇਕ ਨੇਕ ਤੇ ਵਫ਼ਾਦਾਰ ਮਿੱਤਰ ਹੈ। ਉਸ ਦਾ ਸਰੀਰ ਸੁੰਦਰ ਅਤੇ ਤਕੜਾ ਹੈ।ਉਹ ਹਰ ਸਮੇਂ ਮੇਰੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ। ਸਕੂਲ ਦੇ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਹਨ। ਮੈਨੂੰ ਆਪਣੇ ਇਸ ਮਿੱਤਰ ਉੱਤੇ ਬਹੁਤ ਮਾਣ ਹੈ।

4. ਸਵੇਰ ਦੀ ਸੈਰ

ਸਵੇਰ ਦੀ ਸੈਰ ਹਰ ਉਮਰ ਦੇ ਵਿਅਕਤੀ ਲਈ ਲਾਭਦਾਇਕ ਹੈ। ਇਹ ਇਕ ਪ੍ਰਕਾਰ ਦੀ ਹਲਕੀ ਕਸਰਤ ਹੈ, ਜਿਸ ਤੋਂ ਸਰੀਰ ਨੂੰ ਬਹੁਮੁੱਲਾ ਲਾਭ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖੇਡਾਂ ਖੇਡਣ ਜਾਂ ਭਾਰੀ ਕਸਰਤ ਕਰਨ ਦੀ ਸ਼ਕਤੀ ਨਹੀਂ ਹੁੰਦੀ, ਉਨ੍ਹਾਂ ਲਈ ਸੈਰ ਬੜੀ ਗੁਣਕਾਰੀ ਸਾਬਤ ਹੁੰਦੀ ਹੈ। ਇਹ ਚੰਗੇ ਰਿਸ਼ਟ – ਪੁਸ਼ਟ ਵਿਅਕਤੀ ਦੇ ਜੀਵਨ ਵਿਚ ਵੀ ਭਾਰੀ ਮਹਾਨਤਾ ਰੱਖਦੀ ਹੈ। ਸਵੇਰ ਦੀ ਸੈਰ ਸੂਰਜ ਚੜ੍ਹਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ। ਇਸ ਸਮੇਂ ਸਾਡੇ ਫੇਫੜਿਆਂ ਨੂੰ ਤਾਜ਼ੀ ਅਤੇ ਖੁੱਲ੍ਹੀ ਹਵਾ ਮਿਲਦੀ ਹੈ, ਜੋ ਸਾਡੀ ਸਰੀਰਕ ਅਤੇ ਮਾਨਸਿਕ ਅਰੋਗਤਾ ਲਈ ਬਹੁਤ ਹੀ ਲਾਭਦਾਇਕ ਸਿੱਧ ਹੁੰਦੀ ਹੈ। ਇਸ ਨਾਲ ਸਾਡੇ ਸਰੀਰ ਦੇ ਹਰ ਇਕ ਅੰਗ ਨੂੰ ਲਾਭ ਪਹੁੰਚਦਾ ਹੈ।

ਇਸ ਨਾਲ ਸਰੀਰ ਵਿਚ ਚੁਸਤੀ ਤੇ ਦਿਮਾਗ਼ ਵਿਚ ਫੁਰਤੀ ਪੈਦਾ ਹੁੰਦੀ ਅਤੇ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਸਵੇਰ ਦੀ ਸੈਰ ਨਾਲ ਸਾਡੀ ਉਮਰ ਲੰਮੀ ਹੁੰਦੀ ਹੈ। ਇਸ ਨਾਲ ਸਾਡਾ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਸ ਨਾਲ ਸਾਡੀ ਭੁੱਖ ਵਧਦੀ ਹੈ ਤੇ ਪਾਚਨ – ਸ਼ਕਤੀ ਤੇਜ਼ ਹੁੰਦੀ ਹੈ। ਜਿਹੜੇ ਹਰ ਰੋਜ਼ ਸੈਰ ਨਹੀਂ ਕਰਦੇ, ਉਹ ਕਿਸੇ ਨਾ ਕਿਸੇ ਬਿਮਾਰੀ ਦੇ ਸਹਿਜੇ ਹੀ ਸ਼ਿਕਾਰ ਹੋ ਜਾਂਦੇ ਹਨ ਸੈਰ ਉੱਤੇ ਮਨੁੱਖ ਦਾ ਕੋਈ ਮੁੱਲ ਨਹੀਂ ਲਗਦਾ ਪਰ ਇਹ ਸਰੀਰ ਨੂੰ ਇੰਨੇ ਫ਼ਾਇਦੇ ਦਿੰਦੀ ਹੈ, ਜੋ ਕੀਮਤੀ ਤੋਂ ਕੀਮਤੀ ਖ਼ੁਰਾਕ ਜਾਂ ਦੁਆਈ ਵੀ ਨਹੀਂ ਦੇ ਸਕਦੀ।

ਵਿਦਿਆਰਥੀ, ਜੋ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਹੈ, ਉਸ ਲਈ ਇਹ ਬਹੁਤ ਹੀ ਜ਼ਰੂਰੀ ਹੈ। ਇਹ ਉਸ ਦੇ ਦਿਮਾਗ ਦੀ ਥਕਾਵਟ ਲਾਹ ਕੇ ਉਸ ਨੂੰ ਤਾਜ਼ਗੀ ਬਖ਼ਸ਼ਦੀ ਹੈ। ਇਸ ਨਾਲ ਉਸ ਦੀ ਬੁੱਧੀ ਤੇਜ਼ ਹੁੰਦੀ ਹੈ ਤੇ ਯਾਦ ਕਰਨ ਦੀ ਸ਼ਕਤੀ ਵਧਦੀ ਹੈ; ਇਸ ਕਰਕੇ ਵਿਦਿਆਰਥੀਆਂ ਨੂੰ ਹਰ ਰੋਜ਼ ਸੈਰ ਕਰਨੀ ਚਾਹੀਦੀ ਹੈ।

PSEB 6th Class Punjabi ਰਚਨਾ ਲੇਖ-ਰਚਨਾ (1st Language)

15. ਲੋਹੜੀ

ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਉਹਾਰਾਂ ਨਾਲ ਭਰਪੂਰ ਹੈ। ਸਾਲ ਵਿਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ, ਜਿਸ ਵਿਚ ਕੋਈ ਨਾ ਕੋਈ ਤਿਉਹਾਰ ਨਾ ਆਉਂਦਾ ਹੋਵੇ। ਲੋਹੜੀ ਵੀ ਪੰਜਾਬ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿਚ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ। ਵੈਦਿਕ ਕਾਲ ਵਿਚ ਵੀ ਰਿਸ਼ੀ ਲੋਕ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਹਵਨ ਰਕਦੇ ਸਨ।

ਇਸ ਧਾਰਮਿਕ ਕੰਮ ਵਿਚ ਪਰਿਵਾਰ ਦੇ ਬੰਦੇ ਹਵਨ ਵਿਚ ਘਿਓ, ਸ਼ਹਿਦ, ਤਿਲ ਅਤੇ ਗੁੜ ਆਦਿ ਪਾਉਂਦੇ ਸਨ। ਇਸ ਤਿਉਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਜੋੜੀਆਂ ਜਾਂਦੀਆਂ ਹਨ। ਇਸ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅੱਤਿਆਚਾਰੀ ਰਾਕਸ਼ ਨੂੰ ਮਾਰਿਆ ਤੇ ਉਸ ਦੇਵੀ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ – ਦਹਿਨ ਨਾਲ ਵੀ ਜੋੜਿਆ ਜਾਂਦਾ ਹੈ।

ਇਸ ਤੋਂ ਬਿਨਾਂ ਇਸ ਨਾਲ ਇਕ ਹੋਰ ਲੋਕ – ਕਥਾ ਵੀ ਸੰਬੰਧਿਤ ਹੈ, ਜੋ ਇਸ ਪ੍ਰਕਾਰ ਹੈ। ਕਿਸੇ ਗਰੀਬ ਬਾਹਮਣ ਦੀ ਸੁੰਦਰੀ ਨਾਂ ਦੀ ਧੀ ਸੀ। ਬਾਹਮਣ ਨੇ ਉਸ ਦੀ ਕੁੜਮਾਈ ਇਕ ਥਾਂ ਪੱਕੀ ਕਰ ਦਿੱਤੀ, ਪਰੰਤੂ ਉੱਥੋਂ ਦੇ ਦੁਸ਼ਟ ਹਾਕਮ ਨੇ ਕੁੜੀ ਦੀ ਸੁੰਦਰਤਾ ਬਾਰੇ ਸੁਣ ਕੇ ਉਸ ਨੂੰ ਪ੍ਰਾਪਤ ਕਰਨ ਦੀ ਠਾਣ ਲਈ। ਇਹ ਸੁਣ ਕੇ ਕੁੜੀ ਦੇ ਬਾਪ ਨੇ ਮੁੰਡੇ ਵਾਲਿਆਂ ਨੂੰ ਕਿਹਾ ਕਿ ਉਹ ਕੁੜੀ ਨੂੰ ਵਿਆਹ ਤੋਂ ਪਹਿਲਾਂ ਹੀ ਆਪਣੇ ਘਰ ਲੈ ਜਾਣ, ਪਰ ਮੁੰਡੇ ਵਾਲੇ ਡਰ ਗਏ।

ਜਦੋਂ ਕੁੜੀ ਦਾ ਬਾਪ ਨਿਰਾਸ਼ ਹੋ ਕੇ ਵਾਪਸ ਜਾ ਰਿਹਾ ਸੀ, ਤਾਂ ਰਸਤੇ ਵਿਚ ਉਸ ਨੂੰ ਦੁੱਲਾ ਭੱਟੀ ਡਾਕੂ ਮਿਲਿਆ। ਬ੍ਰਾਹਮਣ ਦੀ ਰਾਮ – ਕਹਾਣੀ ਸੁਣ ਕੇ ਉਸ ਨੇ ਉਸ ਨੂੰ ਮੱਦਦ ਕਰਨ ਤੇ ਉਸ ਦੀ ਧੀ ਨੂੰ ਆਪਣੀ ਧੀ ਬਣਾ ਕੇ ਵਿਹਾਉਣ ਦਾ ਭਰੋਸਾ ਦਿੱਤਾ। ਉਹ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਪਿੰਡ ਦੇ ਸਾਰਿਆਂ ਬੰਦਿਆਂ ਨੂੰ ਮਿਲ ਕੇ ਉਸ ਨੇ ਰਾਤ ਵੇਲੇ ਜੰਗਲ ਨੂੰ ਅੱਗ ਲਾ ਕੇ ਕੁੜੀ ਦਾ ਵਿਆਹ ਕਰ ਦਿੱਤਾ। ਗ਼ਰੀਬ ਬ੍ਰਾਹਮਣ ਦੀ ਧੀ ਦੇ ਕੱਪੜੇ ਵਿਆਹ ਸਮੇਂ ਵੀ ਫਟੇ – ਪੁਰਾਣੇ ਸਨ।

ਦੁੱਲੇ ਭੱਟੀ ਦੇ ਕੋਲ ਉਸ ਸਮੇਂ ਕੇਵਲ ਸ਼ੱਕਰ ਸੀ। ਉਸਨੇ ਉਹ ਸ਼ੱਕਰ ਹੀ ਕੁੜੀ ਦੀ ਝੋਲੀ ਵਿਚ ਸ਼ਗਨ ਵਜੋਂ ਪਾਈ ਮਗਰੋਂ ਇਸ ਘਟਨਾ ਦੀ ਯਾਦ ਵਿਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ ਲੋਹੜੀ ਦਾ ਦਿਨ ਆਉਣ ਤੋਂ ਕੁੱਝ ਦਿਨ ਪਹਿਲਾਂ ਹੀ ਗਲੀਆਂ ਵਿਚ ਮੁੰਡਿਆਂ – ਕੁੜੀਆਂ ਦੀਆਂ ਢਾਣੀਆਂ ਗੀਤ – ਗਾਉਂਦੀਆਂ ਹੋਈਆਂ ਲੋਹੜੀ ਮੰਗਦੀਆਂ ਫਿਰਦੀਆਂ ਹਨ। ਕੋਈ ਉਨ੍ਹਾਂ ਨੂੰ ਦਾਣੇ ਦਿੰਦਾ ਹੈ, ਕੋਈ ਗੁੜ, ਕੋਈ ਪਾਥੀਆਂ ਅਤੇ ਕੋਈ ਪੈਸੇ 1 ਲੋਹੜੀ ਮੰਗਣ ਵਾਲੀਆਂ ਟੋਲੀਆਂ ਦੇ ਗਲੀਆਂ ਵਿਚ ਗੀਤ ਗੂੰਜਦੇ ਹਨ –

ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ? ਹੋ।
ਦੁੱਲਾ ਭੱਟੀ ਵਾਲਾ, ਹੋ
ਦੁੱਲੇ ਦੀ ਧੀ ਵਿਆਹੀ, ਹੋ।
ਸੇਰ ਸ਼ੱਕਰ ਪਾਈ, ਹੋ।
ਕੁੜੀ ਦਾ ਬੋਝਾ ਪਾਟਾ, ਹੋ
ਜੀਵੇ ਕੁੜੀ ਦਾ ਚਾਚਾ, ਹੋ।
ਲੰਬੜਦਾਰ ਸਦਾਏ, ਹੋ।
ਗਿਣ ਗਿਣ ਪੌਲੇ ਲਾਏ, ਹੋ।
ਇਕ ਪੌਲਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਇਸ ਦਿਨ ਭਰਾ ਭੈਣ ਲਈ ਲੋਹੜੀ ਲੈ ਕੇ ਜਾਂਦੇ ਹਨ। ਉਹ ਪਿੰਨੀਆਂ ਤੇ ਖਾਣ – ਪੀਣ ਦੇ ਹੋਰ ਸਮਾਨ ਸਹਿਤ ਕੋਈ ਹੋਰ ਸੁਗਾਤ ਵੀ ਭੈਣ ਦੇ ਘਰ ਪੁਚਾਉਂਦੇ ਹਨ।

ਜਿਨ੍ਹਾਂ ਘਰਾਂ ਵਿਚ ਬੀਤੇ ਸਾਲ ਵਿਚ ਮੁੰਡੇ ਨੇ ਜਨਮ ਲਿਆ ਹੁੰਦਾ ਹੈ, ਉਸ ਘਰ ਵਿਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਇਸ ਘਰ ਦੀਆਂ ਇਸਤਰੀਆਂ ਸਾਰੇ ਮੁਹੱਲੇ ਵਿਚ ਮੁੰਡੇ ਦੀ ਲੋਹੜੀ ਵੰਡਦੀਆਂ ਹਨ, ਜਿਸ ਵਿਚ ਗੁੜ, ਮੂੰਗਫਲੀ ਤੇ ਰਿਉੜੀਆਂ ਆਦਿ ਸ਼ਾਮਲ ਹੁੰਦੀਆਂ ਹਨ ! ਸਾਰਾ ਦਿਨ ਉਸ ਘਰ ਵਿਚ ਲੋਹੜੀ ਮੰਗਣ ਵਾਲੇ ਮੁੰਡਿਆਂ – ਕੁੜੀਆਂ ਦੇ ਗੀਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਰਾਤ ਵੇਲੇ ਵੱਡੇ ਵੀ ਇਨ੍ਹਾਂ ਰੌਣਕਾਂ ਵਿਚ ਸ਼ਾਮਲ ਹੋ ਜਾਂਦੇ ਨ। ਖੁੱਲ੍ਹੇ ਵਿਹੜੇ ਵਿਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰ ਕੇ ਵੱਡੀ ਧੂਣੀ ਲਾਈ ਜਾਂਦੀ ਹੈ।

ਕਈ ਇਸਤਰੀਆਂ ਘਰ ਵਿਚ ਮੁੰਡਾ ਹੋਣ ਦੀ ਖੁਸ਼ੀ ਵਿਚ ਧੂਣੀ ਵਿਚ ਆਪਣਾ ਚਰਖਾ ਵੀ ਬਾਲ ਦਿੰਦੀਆਂ ਹਨ। ਇਸਤਰੀਆਂ ਤੇ ਮਰਦ ਰਾਤ ਦੇਰ ਤਕ ਧੂਣੀ ਸੇਕਦੇ ਹੋਏ ਰਿਉੜੀਆਂ, ਮੰਗਫਲੀ, ਭੁੱਗਾ ਆਦਿ ਖਾਂਦੇ ਹਨ ਤੇ ਧਣੀ ਵਿਚ ਤਿਲਚੌਲੀ ਆਦਿ ਸੱਟਦੇ ਹਨ। ਅੱਧੀ ਰਾਤ ਤੋਂ ਪਿੱਛੋਂ ਧੂਣੀ ਦੀ ਅੱਗ ਦੇ ਠੰਢੀ ਪੈਣ ਤਕ ਇਹ ਮਹਿਫ਼ਲ ਲੱਗੀ ਰਹਿੰਦੀ ਹੈ।

16. ਅੱਖੀਂ ਡਿੱਠਾ ਮੈਚ
ਜਾਂ
ਫੁੱਟਬਾਲ ਦਾ ਮੈਚ

ਐਤਵਾਰ ਦਾ ਦਿਨ ਸੀ। ਪਿਛਲੇ ਦੋ ਦਿਨਾਂ ਤੋਂ ਲਾਇਲਪੁਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੇ ਖੇਡ ਦੇ ਮੈਦਾਨ ਵਿਚ ਫੁੱਟਬਾਲ ਦੇ ਮੈਚ ਹੋ ਰਹੇ ਸਨ ਫਾਈਨਲ ਮੈਚ ਸਾਡੇ ਸਕੂਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਟਾਊਨ ਹਾਲ, ਅੰਮ੍ਰਿਤਸਰ) ਦੀ ਟੀਮ ਅਤੇ ਦੁਆਬਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ।

ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ। ਰੈਫ਼ਰੀ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਤਿਆਰ ਹੋ ਗਈਆਂ ! ਸਾਡੀ ਟੀਮ ਦਾ ਕੈਪਟਨ ਸਰਦੂਲ ਸਿੰਘ ਅਤੇ ਦੁਆਬਾ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ। ਟਾਸ ਸਾਡੇ ਸਕੂਲ ਦੀ ਟੀਮ ਨੇ ਜਿੱਤਿਆ ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿਚ ਖਿੰਡ ਗਏ ਤੇ ਉਨ੍ਹਾਂ ਨੇ ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ। ਰੈਫ਼ਰੀ ਦੀ ਵਿਸਲ ਨਾਲ ਅੱਖ ਫ਼ਰਕਣ ਦੇ ਸਮੇਂ ਵਿਚ ਹੀ ਖੇਡ ਆਰੰਭ ਹੋ ਗਈ।

ਮੈਚ ਦੇਖਣ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ ਪਹਿਲਾਂ ਤਾਂ 15 ਕੁ ਮਿੰਟ ਸਾਡੀ ਟੀਮ ਖੂਬ ਅੜੀ ਰਹੀ, ਪਰ ਦੁਆਬਾ ਹਾਈ ਸਕੂਲ ਦੇ ਫਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ ਸਾਡਾ ਬਿੱਲਾ ਰਾਈਟ – ਆਊਟ ਖੇਡਦਾ ਸੀ। ਜਦੋਂ ਬਾਲ ਉਸ ਕੋਲ ਆਇਆ, ਤਾਂ ਉਹ ਜਲਦੀ ਹੀ ਮੈਦਾਨ ਦੀ ਹੱਦ ਦੇ ਨਾਲ – ਨਾਲ ਉਨ੍ਹਾਂ ਦੇ ਗੋਲਾਂ ਪਾਸ ਪੁੱਜ ਗਿਆ। ਉਸ ਨੇ ਬਾਲ ਕੈਪਟਨ ਸਰਦੂਲ ਸਿੰਘ ਨੂੰ ਦਿੱਤਾ ਹੀ ਸੀ ਕਿ ਉਨ੍ਹਾਂ ਦੇ ਫੁੱਲ – ਬੈਕਾਂ ਨੇ ਉਸ ਪਾਸੋਂ ਬਾਲ ਲੈ ਲਿਆ ਤੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਬਾਲ ਮੁੜ ਸਾਡੇ ਗੋਲਾਂ ਵਿਚ ਆ ਗਿਆ ! ਪਰ ਸਾਡਾ ਗੋਲਕੀਪਰ ਬਹੁਤ ਚੌਕੰਨਾ ਸੀ।

ਬਾਲ ਉਸ ਦੇ ਪਾਸ ਪੁੱਜਾ ਹੀ ਸੀ ਕਿ ਉਸ ਨੇ ਰੋਕ ਲਿਆ ! ਅਚਾਨਕ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ। ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ। ਉਨ੍ਹਾਂ ਦੇ ਖੱਬੇ – ਆਉਟ ਨੇ ਅਜਿਹੀ ਕਿੱਕ ਮਾਰੀ ਕਿ ਬਾਲ ਉਨ੍ਹਾਂ ਦੇ ਕੈਪਟਨ ਪਾਸ ਪੁੱਜ ਗਿਆ ਦਰਸ਼ਕਾਂ ਨੇ ਤਾੜੀਆਂ ਵਜਾਈਆਂ। ਅਚਾਨਕ ਹੀ ਬਾਲ ਸਾਡੇ ਫੁੱਲ – ਬੈਕ ਕੋਲੋਂ ਹੁੰਦਾ ਹੋਇਆ ਸਾਡੇ ਗੋਲਾਂ ਕੋਲ ਜਾ ਪੁੱਜਾ। ਗੋਲਚੀ ਦੇ ਬਹੁਤ ਯਤਨ ਕਰਨ ‘ਤੇ ਵੀ ਸਾਡੇ ਸਿਰ ਇਕ ਗੋਲ ਹੋ ਗਿਆ ਹੁਣ ਉਨ੍ਹਾਂ ਦੀ ਚੜ੍ਹ ਬਹੁਤ ਜ਼ਿਆਦਾ ਮਚ ਗਈ।

ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ। ਸਾਡੇ ਕੈਪਟਨ ਨੇ ਬਾਲ ਉਨ੍ਹਾਂ ਦੇ ਦੋ ਖਿਡਾਰੀਆਂ ਵਿਚੋਂ ਕੱਢ ਕੇ ਰਾਈਟ – ਆਊਟ ਨੂੰ ਦਿੱਤਾ। ਉਸ ਨੇ ਨੁੱਕਰ ਉੱਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ ਇਸ ਵੇਲੇ ਖੇਡ ਬਹੁਤ ਗਰਮਜੋਸ਼ੀ ਨਾਲ ਖੇਡੀ ਜਾ ਰਹੀ ਸੀ ਅਚਾਨਕ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ ਜੇਕਰ ਸਾਡਾ ਗੋਲਚੀ ਚੁਸਤੀ ਨਾ ਦਿਖਾਉਂਦਾ, ਤਾਂ ਗੋਲ ਹੋ ਜਾਂਦਾ ਤੇ ਇਸ ਪਿੱਛੋਂ ਸਾਡੇ ਕੈਪਟਨ ਨੇ ਸੈਂਟਰ ਵਿਚੋਂ ਅਜਿਹੀ ਕਿੱਕ, ਮਾਰੀ ਕਿ ਉਨ੍ਹਾਂ ਦੇ ਗੋਲਚੀ ਨੇ ਰੋਕ ਤਾਂ ਲਈ, ਪਰੰਤੁ ਬਾਲ ਖਿਸਕ ਕੇ ਗੋਲਾਂ ਵਿਚੋਂ ਲੰਘ ਗਿਆ।

ਰੈਫ਼ਰੀ ਨੇ ਵਿਸਲ ਮਾਰ ਕੇ ਗੋਲ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਅਸੀਂ ਮੈਚ ਜਿੱਤ ਗਏ। ਇਹ ਮੈਚ ਜਿੱਤ ਕੇ ਅਸੀਂ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਰਹੇ।

PSEB 6th Class Punjabi ਰਚਨਾ ਲੇਖ-ਰਚਨਾ (1st Language)

17. ਸਿਨਮੇ ਦੇ ਲਾਭ ਤੇ ਹਾਨੀਆਂ

ਸਿਨਮਾ ਵਰਤਮਾਨ ਮਨੁੱਖੀ ਜੀਵਨ ਦਾ ਇਕ ਮਹੱਤਵਪੂਰਨ ਅੰਗ ਹੈ। ਉਂਝ ਹੁਣ ਘਰ ਘਰ ਟੈਲੀਵਿਯਨ ਦੇ ਆਉਣ ਨਾਲ ਇਸ ਦੀ ਲੋਕ – ਪ੍ਰਿਅਤਾ ਪਹਿਲਾਂ ਜਿੰਨੀ ਨਹੀਂ ਰਹੀ ਪਰ ਫਿਰ ਵੀ ਲੋਕ ਸਿਨਮਾ ਦੇਖਣ ਜਾਂਦੇ ਹਨ। ਇਸ ਦੇ ਬਹੁਤ ਸਾਰੇ ਲਾਭ ਵੀ ਹਨ ਤੇ ਨੁਕਸਾਨ ਵੀ। ਇਸ ਦੇ ਲਾਭ ਹੇਠ ਲਿਖੇ ਹਨ ਸਿਨਮੇ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਲੋਕਾਂ ਦੇ ਦਿਲ – ਪਰਚਾਵੇ ਦਾ ਸਭ ਤੋਂ ਵਧੀਆ ਤੇ ਸਸਤਾ ਸਾਧਨ ਹੈ। ਦਿਨ ਭਰ ਦਾ ਕੰਮ ਨਾਲ ਥੱਕਿਆ – ਟੁੱਟਿਆ ਬੰਦਾ ਸਿਨਮੇ ਵਿਚ ਜਾ ਕੇ ਭਿੰਨ – ਭਿੰਨ ਪ੍ਰਕਾਰ ਦੀਆਂ ਫ਼ਿਲਮਾਂ, ਨਾਚਾਂ, ਗਾਣਿਆਂ, ਹਸਾਉਣੇ ਤੇ ਰੁਆਉਣੇ ਦਿਸ਼ਾਂ, ਮਾਰ – ਕੁਟਾਈ ਤੇ ਕੁਦਰਤੀ ਦ੍ਰਿਸ਼ਾਂ ਨਾਲ ਆਪਣਾ ਮਨ ਪਰਚਾ ਲੈਂਦਾ ਹੈ।

ਸਿਨਮੇ ਦਾ ਦੂਜਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਅਸੀਂ ਭਿੰਨ – ਭਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਸ ਤੋਂ ਬਿਨਾਂ ਸਿਨਮੇ ਰਾਹੀਂ ਖੇਤੀਬਾੜੀ, ਸਿਹਤ, ਪਰਿਵਾਰ ਭਲਾਈ, ਸੁਰੱਖਿਆਂ ਤੇ ਵਿੱਦਿਆ ਦੇ ਮਹਿਕਮੇ ਲੋਕਾਂ ਨੂੰ ਭਿੰਨ – ਭਿੰਨ ਪ੍ਰਕਾਰ ਦੀ ਜਾਣਕਾਰੀ ਦਿੰਦੇ ਹਨ।

ਸਿਨਮੇ ਦਾ ਦੇਸ਼ ਦੀ ਵਿੱਦਿਅਕ ਉੱਨਤੀ ਵਿਚ ਕਾਫ਼ੀ ਹਿੱਸਾ ਹੈ। ਸਿਨਮੇ ਰਾਹੀਂ ਵਿਦਿਆਰਥੀਆਂ ਨੂੰ ਕਾਫ਼ੀ ਲਾਭ ਪੁਚਾਇਆ ਜਾ ਸਕਦਾ ਹੈ।

ਸਿਨਮੇ ਤੋਂ ਵਪਾਰੀ ਲੋਕ ਵੀ ਖੂਬ ਲਾਭ ਉਠਾਉਂਦੇ ਹਨ। ਉਹ ਆਪਣੀਆਂ ਚੀਜ਼ਾਂ ਦੀ ਸਿਨਮੇ ਰਾਹੀਂ ਮਸ਼ਹੂਰੀ ਕਰ ਕੇ ਲਾਭ ਉਠਾਉਂਦੇ ਹਨ।

ਸਿਨਮੇਂ ਦਾ ਇਕ ਹੋਰ ਲਾਭ ਇਹ ਵੀ ਹੈ ਕਿ ਫ਼ਿਲਮ ਸਨਅਤ ਅਤੇ ਸਿਨਮਾਘਰਾਂ ਵਿਚ ਸੈਂਕੜੇ ਲੋਕ ਕੰਮ ਕਰ ਕੇ ਆਪਣੇ ਪੇਟ ਪਾਲ ਰਹੇ ਹਨ।

ਜਿੱਥੇ ਸਿਨਮੇ ਦੇ ਇੰਨੇ ਲਾਭ ਹਨ, ਉੱਥੇ ਇਸ ਦੀਆਂ ਹਾਨੀਆਂ ਵੀ ਹਨ ਇਸ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਅਸ਼ਲੀਲ ਫਿਲਮਾਂ ਦਾ ਨੌਜਵਾਨਾਂ ਦੇ ਆਚਰਨ ਉੱਪਰ ਬਹੁਤ ਬੁਰਾ ਅਸਰ ਪੈਂਦਾ ਹੈ। ਨੌਜਵਾਨ ਤੇ ਮੁਟਿਆਰਾਂ ਇਨ੍ਹਾਂ ਨੂੰ ਦੇਖ ਕੇ ਫੈਸ਼ਨਪ੍ਰਸਤੀ ਵਲ ਪੈ ਜਾਂਦੇ ਹਨ ਤੇ ਜੀਵਨ ਦੇ ਅਸਲ ਮੰਤਵ ਨੂੰ ਭੁੱਲ ਜਾਂਦੇ ਹਨ। ਪਰ ਹੁਣ ਇਸ ਦੋਸ਼ ਵਿਚ ਟੀ. ਵੀ. ਸਿਨਮੇ ਨਾਲੋਂ ਅੱਗੇ ਨਿਕਲ ਗਿਆ ਹੈ। ਸਿਨਮੇ ਉੱਪਰ ਤਾਂ ਸੈਂਸਰ ਬੋਰਡ ਬੈਠਾ ਹੈ, ਪਰ ਟੀ.ਵੀ. ਦੀਆਂ ਲਗਾਮਾਂ ਵਧੇਰੇ ਖੁੱਲੀਆਂ ਹਨ ਤੇ ਉਹ ਦੇਖਿਆ ਵੀ ਘਰ ਘਰ ਜਾਂਦਾ ਹੈ। ਬਹੁਤਾ ਸਿਨਮਾ ਵੇਖਣ ਨਾਲ ਟੀ.ਵੀ. ਸਕਰੀਨ ਵਾਂਗ ਹੀ ਸਿਨਮੇ ਦੇ ਪਰਦੇ ਉੱਪਰ ਪੈ ਰਹੀ ਤੇਜ਼ ਰੌਸ਼ਨੀ ਦਾ ਮਨੁੱਖੀ ਨਜ਼ਰ ਉੱਪਰ ਬੁਰਾ ਅਸਰ ਪੈਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਸਿਨਮਾ ਦਿਲ – ਪਰਚਾਵੇ ਦਾ ਵਧੀਆ ਤੇ ਸਸਤਾ ਸਾਧਨ ਹੈ, ਪਰ ”.

ਇਸ ਦੀਆਂ ਹਾਨੀਆਂ ਨੂੰ ਦੂਰ ਕਰਨ ਵਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ।

18. ਅਖ਼ਬਾਰਾਂ ਦੇ ਲਾਭ – ਹਾਨੀਆਂ

ਅਖ਼ਬਾਰਾਂ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ ਆਦਮੀ ਨੂੰ ਸਵੇਰੇ ਉੱਠਦਿਆਂ ਹੀ ਇਹ ਆਪਣੇ ਰਸ ਵਿਚ ਕੀਲ ਲੈਂਦੀਆਂ ਹਨ। ਅਖ਼ਬਾਰਾਂ ਤੋਂ ਸਾਨੂੰ ਬਹੁਤ ਸਾਰੇ ਲਾਭ ਹਨ, ਜੋ ਹੇਠ ਲਿਖੇ ਹਨ ਅਖ਼ਬਾਰਾਂ ਦਾ ਸਾਨੂੰ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਵੇਰੇ ਉੱਠਦਿਆਂ ਹੀ ਸਾਨੂੰ ਦੁਨੀਆ ਭਰ ਦੀਆਂ ਖ਼ਬਰਾਂ ਲਿਆ ਦਿੰਦੀਆਂ ਹਨ ! ਅਸੀਂ ਘਰ ਬੈਠੇ – ਬਿਠਾਏ ਸੰਸਾਰ ਭਰ ਦੇ ਹਾਲਾਤਾਂ ਤੋਂ ਜਾਣੂ ਹੋ ਜਾਂਦੇ ਹਾਂ ਸਾਨੂੰ ਪਤਾ ਲਗ ਜਾਂਦਾ ਹੈ ਕਿ ਕਿੱਥੇ ਹੜਤਾਲ ਹੋਈ ਹੈ, ਕਿੱਥੇ ਪੁਲਿਸ ਨੇ ਲਾਠੀ – ਗੋਲੀ ਚਲਾਈ ਹੈ ਤੇ ਕਿੱਥੇ ਦੁਰਘਟਨਾਵਾਂ ਹੋਈਆਂ ਹਨ।

ਅਖ਼ਬਾਰਾਂ ਤੋਂ ਅਸੀਂ ਭਿੰਨ – ਭਿੰਨ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਹ ਸੂਚਨਾ ਸੰਚਾਰ ਦਾ ਪ੍ਰਮੁੱਖ ਸਾਧਨ ਹੈ, ਜਿਸ ਤੋਂ ਅਸੀਂ ਖੇਤੀ – ਬਾੜੀ, ਵਿੱਦਿਆ, ਸਿਹਤ ਤੇ ਆਪਣੇ ਸੱਭਿਆਚਾਰ ਨੂੰ ਉੱਨਤ ਕਰਨ ਲਈ ਕਾਫ਼ੀ ਲਾਭ ਪ੍ਰਾਪਤ ਕਰ ਸਕਦੇ ਹਾਂ। ਇਨ੍ਹਾਂ ਨੂੰ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿਚ ਬਹੁਪੱਖੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਅਖ਼ਬਾਰਾਂ ਵਿਚ ਭਿੰਨ – ਭਿੰਨ ਅਦਾਰਿਆਂ ਵਲੋਂ ਆਪਣੀਆਂ ਚੀਜ਼ਾਂ ਤੇ ਪ੍ਰੋਗਰਾਮਾਂ ਬਾਰੇ ਇਸ਼ਤਿਹਾਰ ਦਿੱਤੇ ਜਾਂਦੇ ਹਨ, ਜਿਨ੍ਹਾਂ ਤੋਂ ਅਸੀਂ ਕਾਫ਼ੀ ਲਾਭ ਉਠਾ ਸਕਦੇ ਹਾਂ ਅਸੀਂ ਅਖ਼ਬਾਰਾਂ ਵਿਚੋਂ ਰੁਜ਼ਗਾਰ ਲਈ ਖ਼ਾਲੀ ਥਾਂਵਾਂ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਾਂ ! ਮਨੁੱਖ ਦੇ ਦਿਲ – ਪਰਚਾਵੇ ਲਈ ਅਖ਼ਬਾਰਾਂ ਵਿਚ ਬਹੁਤ ਕੁੱਝ ਹੁੰਦਾ ਹੈ।

ਇਸ ਵਿਚ , ਸਾਹਿਤ, ਲੋਕ – ਸਾਹਿਤ, ਫ਼ਿਲਮਾਂ, ਚੁਟਕਲਿਆਂ, ਭਿੰਨ – ਭਿੰਨ ਵਿਸ਼ਿਆਂ ਸੰਬੰਧੀ ਗੰਭੀਰ ਲੇਖਾਂ ਤੇ ਜੀਵਨ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਅਗਵਾਈ ਕਰਨ ਵਾਲੀ ਬਹੁਮੁੱਲੀ ਜਾਣਕਾਰੀ ਹੁੰਦੀ ਹੈ ! ਅਖ਼ਬਾਰਾਂ ਵਿਚੋਂ ਅਸੀਂ ਦਿਲ – ਪਰਚਾਵੇ ਦੇ ਸਾਧਨਾਂ ਫਿਲਮਾਂ, ਰੇਡੀਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਪੁਰਾਣੀਆਂ ਅਖ਼ਬਾਰਾਂ ਬੇਕਾਰ ਨਹੀਂ ਜਾਂਦੀਆਂ, ਸਗੋਂ ਇਨ੍ਹਾਂ ਦੇ ਕਾਗਜ਼ ਨੂੰ ਰੱਦੀ ਦੇ ਰੂਪ ਵਿਚ ਵੇਚ ਕੇ ਪੈਸੇ ਵੱਟ ਲਏ ਜਾਂਦੇ ਹਨ ਅਖ਼ਬਾਰਾਂ ਇੰਨਾ ਲਾਭ ਪਹੁੰਚਾਉਣ ਤੋਂ ਇਲਾਵਾ ਕਈ ਵਾਰੂ ਸਮਾਜ ਨੂੰ ਨੁਕਸਾਨ ਵੀ ਪੁਚਾਉਂਦੀਆਂ ਹਨ ਸਭ ਤੋਂ ਹਾਨੀਕਾਰਕ ਗੱਲ ਇਨ੍ਹਾਂ ਵਿਚ ਭੜਕਾਉ ਖ਼ਬਰਾਂ ਦਾ ਛਪਣਾ ਹੈ ਕਈ ਵਾਰ ਖ਼ੁਦਗਰਜ਼ ਤੇ ਸਵਾਰਥੀ ਹੱਥਾਂ ਵਿਚ ਚਲ ਰਹੀਆਂ ਅਖ਼ਬਾਰਾਂ ਝੂਠੀਆਂ ਖ਼ਬਰਾਂ ‘ ਛਾਪ ਕੇ ਸਮਾਜਿਕ ਵਾਤਾਵਰਨ ਨੂੰ ਗੰਧਲਾ ਕਰਦੀਆਂ ਹਨ।

ਅਖ਼ਬਾਰਾਂ ਵਿਚ ਅਸ਼ਲੀਲ ਫੋਟੋਆਂ ਤੇ ਮਨ – ਘੜਤ ਕਹਾਣੀਆਂ ਦਾ ਛਪਣਾ ਨੌਜਵਾਨਾਂ ਦੇ ਆਚਰਨ ‘ਤੇ ਬੁਰਾ ਅਸਰ ਪਾਉਂਦਾ ਹੈ !

ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਅਖ਼ਬਾਰਾਂ ਕੁੱਝ ਹਾਨੀਆਂ ਦੇ ਬਾਵਜੂਦ ਸਾਡੇ ਜੀਵਨ ਲਈ ਬਹੁਤ ਲਾਭਦਾਇਕ ਹਨ।

19. ਵਿਗਿਆਨ ਦੇ ਚਮਤਕਾਰ

20 ਵੀਂ ਸਦੀ ਨੂੰ ਵਿਗਿਆਨ ਦਾ ਯੁਗ ਕਿਹਾ ਜਾਂਦਾ ਹੈ ਤੇ ਇਹ ਆਪਣੀਆਂ ਕਾਢਾਂ ਤੇ ਖੋਜਾਂ ਨਾਲ ਮਨੁੱਖੀ ਜੀਵਨ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਂਦਾ ਹੋਇਆ ਅੱਜ 21ਵੀਂ ਸਦੀ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਵਿਗਿਆਨ ਦੀਆਂ ਕਾਢਾਂ ਨੇ ਸਾਡੇ ਹਰ ਪ੍ਰਕਾਰ ਦੇ ਜੀਵਨ ਵਿਚ ਨਵਾਂ ਪਲਟਾ ਲੈ ਆਂਦਾ ਹੈ। ਇਸ ਨੇ ਜਿੱਥੇ ਬਹੁਤ ਸਾਰੀਆਂ ਲਾਭਦਾਇਕ ਕਾਢਾਂ ਕੱਢ ਕੇ ਮਨੁੱਖ ਨੂੰ ਸੁਖ ਦਿੱਤਾ ਹੈ, ਉੱਥੇ ਇਸ ਨੇ ਐਟਮ ਤੇ ਹਾਈਡਰੋਜਨ ਬੰਬਾਂ ਜਿਹੇ ਭਿਆਨਕ ਹਥਿਆਰ ਬਣਾ ਕੇ ਤੇ ਵਾਤਾਵਰਨ ਨੂੰ ਪਲੀਤ ਕਰ ਕੇ ਧਰਤੀ ਉੱਤੇ ਮਨੁੱਖ ਸਮੇਤ ਸਮੁੱਚੇ ਜੀਵਾਂ ਤੇ ਬਨਸਪਤੀ ਦੀ ਹੋਂਦ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ !

ਵਿਗਿਆਨ ਦੀਆਂ ਮਾਰੂ ਕਾਢਾਂ ਤੇ ਦੇਣਾਂ ਦੇ ਉਲਟ ਉਸਾਰੂ ਕਾਢਾਂ ਨੇ ਸਾਡੇ ਰੋਜ਼ਾਨਾ ਜੀਵਨ ਨੂੰ ਬੜੇ ਸਖ, ਅਰਾਮ ਅਤੇ ਲਾਭ ਪਹੁੰਚਾ ਕੇ ਇਸ ਵਿਚ ਤੇਜ਼ੀ ਲੈ ਆਂਦੀ ਹੈ।

ਇਨ੍ਹਾਂ ਵਿਚੋਂ ਵਿਗਿਆਨ ਦੀ ਸਭ ਤੋਂ ਮਹੱਤਵਪੂਰਨ ਕਾਢ ਬਿਜਲੀ ਹੈ। ਸਾਡੇ ਜੀਵਨ ਦੇ ਬਹੁਤੇ ਕੰਮ ਇਸੇ ਨਾਲ ਚਲਦੇ ਹਨ। ਇਹ ਸਾਡੇ ਘਰਾਂ ਵਿਚ ਰੌਸ਼ਨੀ ਕਰਦੀ ਹੈ, ਪੱਖੇ ਚਲਾਉਂਦੀ ਹੈ, ਖਾਣਾ ਬਣਾਉਣ ਵਿਚ ਸਹਾਇਤਾ ਕਰਦੀ ਹੈ, ਕੱਪੜੇ ਪ੍ਰੈੱਸ ਕਰਨ ਵਿਚ ਮੱਦਦ ਦਿੰਦੀ ਹੈ। ਗਰਮੀਆਂ ਵਿਚ ਕਮਰਿਆਂ ਨੂੰ ਠੰਢੇ ਕਰਨ ਤੇ ਸਰਦੀਆਂ ਵਿਚ ਕਮਰਿਆਂ ਨੂੰ ਗਰਮ ਕਰਨ ਵਿਚ ਮੱਦਦ ਦਿੰਦੀ ਹੈ। ਇਹੋ ਹੀ ਕਾਰਖ਼ਾਨੇ ਚਲਾਉਂਦੀ ਹੈ, ਜਿੱਥੇ ਬਹੁਤ ਸਾਰਾ ਉਤਪਾਦਨ ਹੁੰਦਾ ਹੈ।

ਇਹੋ ਹੀ ਕੰਪਿਊਟਰ, ਫੋਟੋ – ਸਟੇਟ ਤੇ ਰੋਬੋਟ ਆਦਿ ਚਲਾਉਂਦੀ ਹੈ। ਵਿਗਿਆਨ ਦੀ ਦੂਜੀ ਮਹੱਤਵਪੂਰਨ ਕਾਢ ਆਵਾਜਾਈ ਦੇ ਮਸ਼ੀਨੀ ਸਾਧਨਾਂ ਦੀ ਹੈ, ਜਿਨ੍ਹਾਂ ਵਿਚ ਸਕੂਟਰ, ਮੋਟਰ – ਸਾਈਕਲ, ਮੋਟਰਾਂ, ਕਾਰਾਂ, ਗੱਡੀਆਂ ਤੇ ਹਵਾਈ ਜਹਾਜ਼ ਸ਼ਾਮਲ ਹਨ। ਇਹ ਸਾਧਨ ਸਾਨੂੰ ਬਹੁਤ ਥੋੜੇ ਸਮੇਂ ਵਿਚ ਤੇ ਘੱਟ ਖ਼ਰਚ ਨਾਲ ਇਕ ਥਾਂ ਤੋਂ ਦੂਜੀ ਥਾਂ ‘ਤੇ ਪੁਚਾ ਦਿੰਦੇ ਹਨ। ਇਨ੍ਹਾਂ ਤੋਂ ਬਿਨਾਂ ਸਾਡਾ ਵਰਤਮਾਨ ਜੀਵਨ ਇਕ ਘੜੀ ਵੀ ਨਹੀਂ ਚਲ ਸਕਦਾ ਇਸ ਦੇ ਨਾਲ ਹੀ ਵਿਗਿਆਨ ਦੀ ਮਹੱਤਵਪੂਰਨ ਕਾਢ ਸੰਚਾਰ ਦੇ ਸਾਧਨਾਂ ਦੀ ਹੈ, ਜਿਨ੍ਹਾਂ ਵਿਚ ਟੈਲੀਫ਼ੋਨ, ਤਾਰ, ਵਾਇਰਲੈਂਸ, ਟੈਲੀਪਿੰਟਰ, ਰੇਡੀਓ, ਟੈਲੀਵਿਜ਼ਨ, ਰੇਜਰ, ਫ਼ੋਨ ਤੇ ਈ – ਮੇਲ ਸ਼ਾਮਲ ਹਨ।

ਇਨ੍ਹਾਂ ਰਾਹੀਂ ਅਸੀਂ ਘਰ ਬੈਠਿਆਂ ਹੀ ਦੂਰ – ਦੂਰ ਤਕ ਸੁਨੇਹੇ ਭੇਜ ਸਕਦੇ ਹਾਂ ? ਵਿਗਿਆਨ ਨੇ ਬਹੁਤ ਸਾਰੇ ਮਨ – ਪਰਚਾਵੇ ਦੇ ਸਾਧਨ ਵੀ ਵਿਕਸਿਤ ਕੀਤੇ; ਜਿਵੇਂ – ਰੇਡੀਓ, ਟਾਂਜ਼ਿਸਟਰ, ਟੈਲੀਵਿਜ਼ਨ, ਸਿਨੇਮਾ, ਵੀ.ਡੀ.ਓ. ਗੇਮਾਂ, ਕੰਪਿਊਟਰ, ਸੀ.ਡੀ. ਪਲੇਅਰ, ਕੈਸਟ ਪਲੇਅਰ ਆਦਿ ਸ਼ਾਮਲ ਹਨ।

ਵਿਗਿਆਨ ਦੀ ਕਾਢ ਕੰਪਿਉਟਰ ਨੇ ਅਜੋਕੇ ਯੁਗ ਵਿਚ ਇਨਕਲਾਬ ਲੈ ਆਂਦਾ ਹੈ। ਕੰਪਿਊਟਰ ਇਕ ਤਰ੍ਹਾਂ ਦਾ ਮਨੁੱਖੀ ਦਿਮਾਗ ਹੈ, ਜੋ ਬਹੁਤ ਹੀ ਤੇਜ਼ੀ ਅਤੇ ਸੁਯੋਗਤਾ ਨਾਲ ਮਨੁੱਖੀ ਦਿਮਾਗ਼ ਵਾਲੇ ਸਾਰੇ ਕੰਮ ਕਰਦਾ ਹੈ। ਕੰਪਿਊਟਰ ਦੀ ਵਰਤੋਂ ਵੱਡੇ – ਵੱਡੇ ਉਤਪਾਦਨ ਕੇਂਦਰਾਂ, ਵਪਾਰਕ ਅਦਾਰਿਆਂ, ਦਫ਼ਤਰਾਂ ਤੇ ਘਰਾਂ, ਗੱਲ ਕੀ ਜੀਵਨ ਦੇ ਹਰ ਖੇਤਰ ਵਿਚ ਹੁੰਦੀ ਹੈ। ਇਸ ਨਾਲ ਕੰਮ – ਕਾਰ ਵਿਚ ਬਹੁਤ ਤੇਜ਼ੀ ਆ ਗਈ ਹੈ। ਇਹ ਵਿਗਿਆਨੀਆਂ, ਡਾਕਟਰਾਂ ਤੇ ਕਲਾਕਾਰਾਂ ਦੇ ਕੰਮਾਂ ਵਿਚ ਵੀ ਸ਼ਾਮਲ ਹੁੰਦਾ ਹੈ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਇੰਟਰਨੈੱਟ ਰਾਹੀਂ ਇਸਨੇ ਸਾਰੀ ਦੁਨੀਆ ਲਈ ਗਿਆਨ, ਜਾਣਕਾਰੀ ਅਤੇ ਭਿੰਨ – ਭਿੰਨ ਸੇਵਾਵਾਂ ਦੇ ਭੰਡਾਰ ਖੋਲਣ ਦੇ ਨਾਲ ਨਾਲ ਬਹੁਪੱਖੀ ਆਪਸੀ ਸੰਚਾਰ ਵਿਚ ਭਾਰੀ ਤੇਜ਼ੀ ਲੈ ਆਂਦੀ ਹੈ ਕੰਪਿਊਟਰੀਕਿਤ ਰੋਬੋਟ ਮਨੁੱਖ ਵਾਂਗ ਬਹੁਤ ਸਾਰੇ ਔਖੇ ਤੇ ਜ਼ੋਖਮ ਭਰੇ ਕੰਮ ਲੰਮਾ ਸਮਾਂ ਬਿਨਾਂ ਅੱਕੇ – ਬੱਕੇ ਕਰ ਸਕਦਾ ਹੈ।

ਵਿਗਿਆਨ ਨੇ ਮਨੁੱਖੀ ਸਰੀਰ ਦੇ ਰੋਗਾਂ ਨੂੰ ਯੰਤਰਾਂ ਤੇ ਦਵਾਈਆਂ ਨਾਲ ਬਹੁਤ ਹੱਦ ਤਕ ਕਾਬੂ ਕਰ ਲਿਆ ਹੈ। ਵਿਗਿਆਨ ਨੇ ਖਾਦਾਂ ਤੇ ਕੀੜੇਮਾਰ ਦਵਾਈਆਂ ਨਾਲ ਫ਼ਸਲਾਂ ਦੀ ਉਪਜ ਵੀ ਵਧਾਈ ਹੈ। ਲਗਪਗ ਹਰ ਖੇਤਰ ਵਿਚ ਕੰਮ ਕਰਨ ਲਈ ਨਵੀਂ ਤਕਨੀਕ ਨਾਲ ਬਣੀਆਂ ਮਸ਼ੀਨਾਂ ਮਿਲ ਜਾਂਦੀਆਂ ਹਨ। ਇਸਦੇ ਨਾਲ ਹੀ ਇਸਨੇ ਮਨੁੱਖੀ ਜੀਵਨ ਵਿਚੋਂ ਅੰਧ – ਵਿਸ਼ਵਾਸਾਂ ਦਾ ਬਿਸਤਰਾ ਗੋਲ ਕਰ ਕੇ ਉਸਨੂੰ ਵਿਗਿਆਨਿਕ ਲੀਹਾਂ ਉੱਤੇ ਤੋਰ ਦਿੱਤਾ ਹੈ। ਇਸ ਪ੍ਰਕਾਰ ਵਿਗਿਆਨ ਦੀਆਂ ਕਾਢਾਂ ਦੀ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਮਹਾਨਤਾ ਹੈ ਤੇ ਇਨ੍ਹਾਂ ਨੇ ਸਾਡੇ ਰੋਜ਼ਾਨਾ ਜੀਵਨ ਵਿਚ ਤੇਜ਼ੀ, ਸੁਖ ਤੇ ਅਰਾਮ ਲਿਆਂਦਾ ਹੈ।

20. ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ

ਟੈਲੀਵਿਜ਼ਨ ਦੂਰਦਰਸ਼ਨ ਆਧੁਨਿਕ ਵਿਗਿਆਨ ਦੀ ਇਕ ਅਦਭੁਤ ਕਾਢ ਹੈ। ਇਸ ਵਿਚ ਰੇਡੀਓ ਅਤੇ ਸਿਨੇਮਾ ਦੋਹਾਂ ਦੇ ਗੁਣ ਸਮੋਏ ਪਏ ਹਨ ਤੇ ਇਸ ਦਾ ਵਰਤਮਾਨ ਦਿਲ – ਪਰਚਾਵੇ ਦੇ ਸਾਧਨਾਂ ਵਿਚ ਆਪਣਾ ਮੌਲਿਕ ਤੇ ਵਿਸ਼ੇਸ਼ ਸਥਾਨ ਹੈ।

ਭਾਰਤ ਵਿਚ ਸਭ ਤੋਂ ਪਹਿਲਾ ਟੈਲੀਵਿਜ਼ਨ ਇਕ ਨੁਮਾਇਸ਼ ਵਿਚ ਆਇਆ ਸੀ। ਅਕਤੂਬਰ, 1959 ਵਿਚ ਡਾ: ਰਜਿੰਦਰ ਪ੍ਰਸ਼ਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵਿਜ਼ਨ ਵਿਭਾਗ ਦਾ ਉਦਘਾਟਨ ਕੀਤਾ। ਫਿਰ ਇਸ ਦਾ ਦੇਸ਼ ਦੇ ਹੋਰਨਾਂ ਭਾਗਾਂ ਵਿਚ ਵਿਕਾਸ ਹੋਇਆ।

ਮਗਰੋਂ ਉਪ – ਗ੍ਰਹਿਆਂ ਦੀ ਮੱਦਦ ਨਾਲ ਭਾਰਤ ਦੇ ਟੈਲੀਵਿਜ਼ਨ ਪ੍ਰਸਾਰਨ ਨੂੰ ਦੂਰ – ਦੂਰ ਦੀਆਂ ਥਾਂਵਾਂ ਉੱਤੇ ਭੇਜਣਾ ਸੰਭਵ ਹੋ ਗਿਆ ਹੈ ਤੇ ਇਸ ਤਰ੍ਹਾਂ ਭਾਰਤ ਵਿੱਚ ਟੈਲੀਵਿਜ਼ਨ ਦਿਨੋ – ਦਿਨ ਵਿਕਸਿਤ ਹੋ ਰਿਹਾ ਹੈ ਅੱਜ – ਕੱਲ੍ਹ ਤਾਂ 80 – 90 ਦੇ ਲਗਪਗ ਕੇਬਲ ਟੀ.ਵੀ. ਪ੍ਰਸਾਰਨ ਵੀ ਸ਼ੁਰੂ ਹੋ ਚੁੱਕੇ ਹਨ।

ਟੈਲੀਵਿਜ਼ਨ ਦੇ ਵਰਤਮਾਨ ਮਨੁੱਖ ਨੂੰ ਬਹੁਤ ਲਾਭ ਹਨ, ਜੋ ਕਿ ਹੇਠ ਲਿਖੇ ਹਨ ਉੱਪਰ ਦੱਸੇ ਅਨੁਸਾਰ ਟੈਲੀਵਿਜ਼ਨ ਵਰਤਮਾਨ ਮਨੁੱਖ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੈ। ਘਰ ਬੈਠੇ ਹੀ ਅਸੀਂ ਨਵੀਆਂ – ਪੁਰਾਣੀਆਂ ਫ਼ਿਲਮਾਂ, ਨਾਟਕ, ਚਲ ਰਹੇ ਮੈਚ, ਭਾਸ਼ਨ, ਨਾਚ, ਗਾਣੇ ਦੇਖਦੇ ਤੇ ਸੁਣਦੇ ਹਾਂ ਤੇ ਇਸ ਪ੍ਰਕਾਰ ਆਪਣਾ ਮਨ ਪਰਚਾਉਂਦੇ ਹਾਂ। ਟੈਲੀਵਿਜ਼ਨ ਉੱਤੇ ਹਰ ਉਮਰ, ਹਰ ਵਰਗ ਤੇ ਹਰ ਰੁਚੀ ਦੇ ਵਿਅਕਤੀ ਲਈ ਮਨੋਰੰਜਨ ਦੀ ਸਾਮਗਰੀ ਪੇਸ਼ ਕੀਤੀ ਜਾਂਦੀ ਹੈ।

ਟੈਲੀਵਿਜ਼ਨ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਸਾਨੂੰ ਭਿੰਨ – ਭਿੰਨ ਵਿਸ਼ਿਆਂ ਤੇ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਰਾਹੀਂ ਸਾਨੂੰ ਗਿਆਨ – ਵਿਗਿਆਨ ਦੀਆਂ ਖੋਜਾਂ, ਇਤਿਹਾਸ, ਮਿਥਿਹਾਸ, ਵਣਜ – ਵਪਾਰ, ਵਿੱਦਿਆ, ਕਾਨੂੰਨ, ਚਿਕਿੱਤਸਾ – ਵਿਗਿਆਨ, ਸਿਹਤ – ਵਿਗਿਆਨ, ਭਿੰਨ – ਭਿੰਨ ਪ੍ਰਕਾਰ ਦੇ ਪਕਵਾਨ ਬਣਾਉਣ, ਫ਼ੈਸ਼ਨ, ਧਰਤੀ ਦੇ ਵੱਖ – ਵੱਖ ਖਿੱਤਿਆਂ ਵਿਚ ਰਹਿਣ ਵਾਲੇ ਲੋਕਾਂ, ਜੰਗਲੀ ਪਸ਼ੂਆਂ ਤੇ ਸਮੁੰਦਰੀ ਜੀਵਾਂ, ਗੁਪਤਚਰਾਂ ਦੇ ਕੰਮਾਂ ਤੇ ਪ੍ਰਾਪਤੀਆਂ ਅਤੇ ਬਹੁਤ ਸਾਰੀਆਂ ਹੋਰ ਅਣਦੇਖੀਆਂ ਤੇ ਅਚੰਭੇਪੁਰਨ ਕਾਢਾਂ, ਖੋਜਾਂ, ਸਥਾਨਾਂ ਤੇ ਹੋਂਦਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨਾਲ ਦਿਲ – ਪਰਚਾਵੇ ਨਾਲ ਸਾਡਾ ਬੌਧਿਕ ਵਿਕਾਸ ਵੀ ਹੁੰਦਾ ਹੈ। ਟੈਲੀਵਿਜ਼ਨ ਦਾ ਤੀਜਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰ ਕੇ ਲਾਭ ਕਮਾਉਂਦੇ ਹਨ।

ਇਸ ਦਾ ਚੌਥਾ ਵੱਡਾ ਲਾਭ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਇਸ ਸੰਬੰਧੀ ਤਾਂ ਬਹੁਤ ਸਾਰੇ ਵਿਸ਼ੇਸ਼ ਚੈਨਲ ਰਾਤ – ਦਿਨ ਖ਼ਬਰਾਂ ਦਾ ਚਲ – ਚਿਤਰਾਂ ਰਾਹੀਂ ਪ੍ਰਸਾਰਨ ਕਰਦੇ ਰਹਿੰਦੇ ਹਨ।

ਇਸ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਟੈਲੀਵਿਜ਼ਨ ਸਟੇਸ਼ਨਾਂ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਤੇ ਨਾਲ ਹੀ ਕਲਾਕਾਰ ਧਨ ਨਾਲ ਮਾਲਾ – ਮਾਲ ਹੁੰਦੇ ਹਨ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਜਿੱਥੇ ਟੈਲੀਵਿਜ਼ਨ ਦੇ ਬਹੁਤ ਸਾਰੇ ਲਾਭ ਹਨ, ਉੱਥੇ ਇਸ ਦੀਆਂ ਕੁੱਝ ਹਾਨੀਆਂ ਵੀ ਹਨ। ਇਸ ਦੀ ਸਭ ਤੋਂ ਵੱਡੀ ਹਾਨੀ ਇਹ ਹੈ ਕਿ ਇਹ ਸੁਆਦਲੇ ਤੇ ਵੰਨ – ਸੁਵੰਨੇ ਪ੍ਰੋਗਰਾਮ ਪੇਸ਼ ਕਰ ਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਸ਼ਟ ਕਰਦਾ ਹੈ। ਟੈਲੀਵਿਜ਼ਨ ਨੇ ਗਲੀਆਂ – ਮੁਹੱਲਿਆਂ ਵਿਚ ਰੌਲੇ – ਰੱਪੇ ਨੂੰ ਵੀ ਵਧਾਇਆ ਹੈ। ਕੇਬਲ ਟੀ. ਵੀ. ਦੇ ਪਸਾਰ ਰਾਹੀਂ ਟੈਲੀਵਿਜ਼ਨ ਨੇ ਸਾਡੇ ਸੱਭਿਆਚਾਰ ਉੱਤੇ ਮਾਰੂ ਹਮਲਾ ਬੋਲਿਆ ਹੈ, ਫਲਸਰੂਪ ਇਸਦਾ ਤੇਜ਼ੀ ਨਾਲ ਪੱਛਮੀਕਰਨ ਹੋ ਰਿਹਾ ਹੈ।

ਵੱਖ – ਵੱਖ ਕੰਪਨੀਆਂ ਟੈਲੀਵਿਜ਼ਨ ਉੱਤੇ ਆਪਣੇ ਮਾਲ ਸੰਬੰਧੀ ਕੁੜ – ਪ੍ਰਚਾਰ ਤੇ ਇਸ਼ਤਿਹਾਰਬਾਜ਼ੀ ਕਰ ਕੇ ਜਿੱਥੇ ਲੋਕਾਂ ਤੋਂ ਪੈਸੇ ਬਟੋਰਦੀਆਂ ਹਨ, ਉੱਥੇ ਉਨ੍ਹਾਂ ਦੇ ਖਾਣ – ਪੀਣ ਤੇ ਰਹਿਣ – ਸਹਿਣ ਦੀਆਂ ਆਦਤਾਂ ਨੂੰ ਵੀ ਬਦਲ ਰਹੀਆਂ ਹਨ। ਕਈ ਵਾਰ ਫ਼ਿਲਮਾਂ ਤੇ ਲੜੀਵਾਰ ਨਾਟਕਾਂ ਵਿਚਲੇ ਦ੍ਰਿਸ਼ ਇੰਨੇ ਨੰਗੇਜ਼ਵਾਦੀ ਹੁੰਦੇ ਹਨ ਕਿ ਸਾਊ ਲੋਕ ਉਨ੍ਹਾਂ ਨੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ। ਇਸ ਤੋਂ ਇਲਾਵਾ ਟੈਲੀਵਿਜ਼ਨ ਸਕਰੀਨ ਦੀ ਤੇਜ਼ ਰੌਸ਼ਨੀ ਤੇ ਰੇਡਿਆਈ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਹਨ।

ਟੈਲੀਵਿਜ਼ਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਬਹੁਤ ਬੁਰਾ ਅਸਰ ਪਾਇਆ ਹੈ। ਲੋਕ ਸ਼ਾਮ ਵੇਲੇ ਇਕ ਦੂਜੇ ਦੇ ਘਰ ਜਾਣਾ ਤੇ ਮਿਲਣਾ – ਗਿਲਣਾ ਛੱਡ ਕੇ ਆਪਣੇ ਘਰ ਵਿਚ ਟੈਲੀਵਿਜ਼ਨ ਦੇ ਮੋਹਰੇ ਬੈਠਣਾ ਵਧੇਰੇ ਪਸੰਦ ਕਰਦੇ ਹਨ। ਜਦੋਂ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ, ਤਾਂ ਉਸ ਨੂੰ ਰੰਗ ਵਿਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ। ਉਪਰੋਕਤ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇਕ ਅਦਭੁਤ ਕਾਢ ਹੈ।

ਇਸ ਦੇ ਵਿਕਾਸ ਤੋਂ ਬਿਨਾਂ ਵਰਤਮਾਨ ਸੱਭਿਆਚਾਰ ਉੱਨਤੀ ਨਹੀਂ ਕਰ ਸਕਦਾ। ਇਹ ਵਰਤਮਾਨ ਮਨੁੱਖਾਂ ਦੇ ਮਨ – ਪਰਚਾਵੇ ਤੇ ਜੀਵਨ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਦਾ ਜ਼ਰੂਰੀ ਸਾਧਨ ਹੈ। ਇਸ ਦੇ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਵਿਅਕਤੀਆਂ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਨੂੰ ਵੱਧ ਤੋਂ ਵੱਧ ਉਸਾਰੁ ਰੋਲ ਅਦਾ ਕਰਨ ਦੇ ਯੋਗ ਬਣਾਉਣ।

21. ਮੇਰੇ ਮਾਤਾ ਜੀ

ਪ੍ਰੋ: ਮੋਹਨ ਸਿੰਘ ਨੇ ਸੱਚ ਕਿਹਾ ਹੈ –
ਮਾਂ ਵਰਗਾ ਘਣਛਾਵਾਂ ਬੂ ਨੂੰ ਨਜ਼ਰ ਨਾ ਆਏ।
ਲੈ ਕੇ ਇਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ।
ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ੍ਹ ਸੁੱਕਿਆਂ ਮੁਰਝਾਂਦੇ।
ਐਪਰ ਫੁੱਲਾਂ ਦੇ ਮੁਰਝਾਇਆਂ, ਇਹ ਬੂਟਾ ਸੁੱਕ ਜਾਏ।

ਸੰਸਾਰ ਭਰ ਦੇ ਚਿੰਤਕਾਂ ਨੇ ਮਾਂ ਦੀ ਮਹਿਮਾ ਗਈ ਹੈ ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਤੇ ਉੱਚਾ – ਸੁੱਚਾ ਹੈ। ਸੰਸਾਰ ਵਿਚ ਬੰਦੇ ਦੀ ਮਾਂ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ, ਜਿਹੜੀ ਕਿ ਉਸਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਤੁਰਨਾ ਤੇ ਬੋਲਣਾ ਸਿਖਾਉਂਦੀ ਹੈ ਤੇ ਸੰਸਾਰ ਵਿਚ ਜਿਉਣ ਦੇ ਯੋਗ ਬਣਾਉਂਦੀ ਹੈ :

ਮੇਰੇ ਮਾਤਾ ਜੀ ਵੀ ਮੈਨੂੰ ਬਹੁਤ ਪਿਆਰੇ ਹਨ। ਉਨ੍ਹਾਂ ਦਾ ਨਾਂ ਸ੍ਰੀਮਤੀ ਮਨਜੀਤ ਕੌਰ ਹੈ। ਉਨ੍ਹਾਂ ਦੀ ਉਮਰ 35 ਸਾਲਾਂ ਦੀ ਹੈ। ਉਹ ਬੀ. ਏ., ਬੀ. ਐੱਡ. ਪਾਸ ਹਨ ਅਤੇ ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਲੱਗੇ ਹੋਏ ਹਨ। ਉਹ ਸਕੂਲ ਵਿਚ ਅੰਗਰੇਜ਼ੀ ਅਤੇ ਸੋਸ਼ਲ ਸਟੱਡੀ ਪੜ੍ਹਾਉਂਦੇ ਹਨ। ਉਹ ਆਪਣੇ ਸਕੂਲ ਵਿਚ ਬਹੁਤ ਹੀ ਹਰਮਨ ਪਿਆਰੇ ਹਨ। ਉਹ ਸਵੇਰੇ ਉੱਠਦੇ ਹਨ ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ। ਉਹ ਹਰ ਰੋਜ਼ ਸਵੇਰੇ ‘ਜਪੁਜੀ ਸਾਹਿਬ ਦਾ ਪਾਠ ਕਰਦੇ ਹਨ ਤੇ ਸ਼ਾਮ ਵੇਲੇ ਉਹ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ। ਉਹ ਸਦਾ ਸਾਫ਼ – ਸੁਥਰੇ ਕੱਪੜੇ ਪਹਿਨਦੇ ਹਨ।

ਉਹ ਚੰਗੇ ਖਾਣੇ ਬਣਾਉਂਦੇ ਹਨ। ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ ਉਹ ਸਦਾ ਕੰਮ ਵਿਚ ਜੁੱਟੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ। ਉਨ੍ਹਾਂ ਦੇ ਚਿਹਰੇ ਉੱਤੇ ਅਨੋਖੀ ਚਮਕ ਤੇ ਖਿੱਚ ਕਾਇਮ ਰਹਿੰਦੀ ਹੈ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ ਅਸੀਂ ਸਭ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਗਲੀ – ਗੁਆਂਢ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ। ਲੋਕ ਆਪਣੇ ਘਰਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਸਲਾਹ ਲੈਂਦੇ ਹਨ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਮੇਰੇ ਮਾਤਾ ਜੀ ਦਾ ਫੁੱਲਾਂ ਤੇ ਪੌਦਿਆਂ ਨਾਲ ਬਹੁਤ ਪਿਆਰ ਹੈ। ਉਨ੍ਹਾਂ ਨੇ ਘਰ ਵਿਚ ਕਿਆਰੀਆਂ ਅਤੇ ਗਮਲਿਆਂ ਵਿਚ ਬਹੁਤ ਸਾਰੇ ਰੰਗ – ਬਰੰਗੇ ਪੱਤਿਆਂ ਤੇ ਫੁੱਲਾਂ ਦੇ ਬੂਟੇ ਲਾਏ ਹੋਏ ਹਨ। ਦੋ ਤਿੰਨ ਮਹੀਨਿਆਂ ਬਾਅਦ ਮੌਸਮੀ ਫੁੱਲਾਂ ਦੀ ਪਨੀਰੀ ਆਪ ਤਿਆਰ ਕਰਕੇ ਪੌਦੇ ਤਿਆਰ ਕਰਦੇ ਹਨ। ਉਹ ਪੌਦਿਆਂ ਨੂੰ ਆਪ ਪਾਣੀ ਦਿੰਦੇ ਹਨ। ਉਨ੍ਹਾਂ ਦੀ ਇਸ ਲਗਨ ਸਦਕਾ ਸਾਡਾ ਘਰ ਫੁੱਲਾਂ ਨਾਲ ਭਰਿਆ ਰਹਿੰਦਾ ਹੈ। ਫੁੱਲਾਂ ਤੋਂ ਇਲਾਵਾ ਉਹ ਕਿਆਰੀਆਂ ਵਿਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਵੀ ਲਾਉਂਦੇ ਹਨ ਸਾਡੇ ਘਰ ਦੀ ਰਸੋਈ ਵਿਚ ਉਨ੍ਹਾਂ ਦੇ ਹੱਥਾਂ ਦੀਆਂ ਪਾਲੀਆਂ ਸਬਜ਼ੀਆਂ ਹੀ ਬਣਦੀਆਂ ਹਨ !

ਮੇਰੇ ਮਾਤਾ ਜੀ ਮੈਨੂੰ ਤੇ ਮੇਰੀ ਛੋਟੀ ਭੈਣ ਦੀ ਸਿਹਤ ਤੇ ਪੜ੍ਹਾਈ ਦਾ ਬਹੁਤ ਖਿਆਲ ਰੱਖਦੇ ਹਨ।ਉਹ ਪਿਤਾ ਜੀ ਨਾਲ ਕਦੇ ਕੌੜਾ ਨਹੀਂ ਬੋਲਦੇ ਤੇ ਨਾ ਹੀ ਹੋਰ ਕਿਸੇ ਨਾਲ ਉਨ੍ਹਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ। ਇਸ ਪ੍ਰਕਾਰ ਮੇਰੇ ਮਾਤਾ ਜੀ ਇਕ ਆਦਰਸ਼ ਇਸਤਰੀ ਹੈ।

22. ਮੇਰੇ ਪਿਤਾ ਜੀ

ਸੰਸਾਰ ਭਰ ਦੇ ਚਿੰਤਕਾਂ ਨੇ ਮਾਂ ਦੀ ਮਹਿਮਾ ਗਾਈ ਹੈ। ਮਾਂ ਦਾ ਰਿਸ਼ਤਾ ਸਭ ਤੋਂ ਪਵਿੱਤਰ ਤੇ ਉੱਚਾ – ਸੱਚਾ ਹੈ। ਸੰਸਾਰ ਵਿਚ ਬੰਦੇ ਦੀ ਮਾਂ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ, ਜਿਹੜੀ ਕਿ ਉਸ ਨੂੰ ਜਨਮ ਦਿੰਦੀ ਹੈ, ਪਾਲਦੀ ਹੈ, ਤੁਰਨਾ ਤੇ ਬੋਲਣਾ ਸਿਖਾਉਂਦੀ ਹੈ ਤੇ ਸੰਸਾਰ ਵਿਚ ਜਿਉਣ ਦੇ ਯੋਗ ਬਣਾਉਂਦੀ ਹੈ।

ਮੇਰੇ ਪਿਤਾ ਜੀ ਮੈਨੂੰ ਆਪਣੇ ਮਾਤਾ ਜੀ ਵਾਂਗ ਹੀ ਬਹੁਤ ਪਿਆਰੇ ਹਨ। ਉਨ੍ਹਾਂ ਦਾ ਨਾਂ ਸ: ਗੁਰਬਖ਼ਸ਼ ਸਿੰਘ ਹੈ। ਉਨ੍ਹਾਂ ਦੀ ਉਮਰ 35 ਸਾਲਾਂ ਦੀ ਹੈ ਉਹ ਬੀ. ਏ., ਬੀ. ਐੱਡ. ਪਾਸ ਹਨ ਅਤੇ ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਲੱਗੇ ਹੋਏ ਹਨ। ਉਹ ਸਕੂਲ ਵਿਚ ਅੰਗਰੇਜ਼ੀ ਅਤੇ ਸੋਸ਼ਲ ਮਟੱਡੀ ਪੜ੍ਹਾਉਂਦੇ ਹਨ। ਉਹ ਆਪਣੇ ਸਕੂਲ ਵਿਚ ਬਹੁਤ ਹੀ ਹਰਮਨ – ਪਿਆਰੇ ਹਨ।

ਉਹ ਸਵੇਰੇ ਉੱਠਦੇ ਹਨ ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ। ਉਹ ਹਰ ਰੋਜ਼ ਸਵੇਰੇ ‘ਜਪੁਜੀ ਸਾਹਿਬ’ ਦਾ ਪਾਠ ਕਰਦੇ ਹਨ ਸ਼ਾਮ ਵੇਲੇ ਉਹ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ। ਉਹ ਸਦਾ ਸਾਫ਼ – ਸੁਥਰੇ ਕੱਪੜੇ ਪਹਿਨਦੇ ਹਨ।

ਜਿੱਥੇ ਮੇਰੇ ਮਾਤਾ ਜੀ ਘਰ ਦੇ ਸਾਰੇ ਕੰਮ ਕਰਦੇ ਹਨ, ਉੱਥੇ ਮੇਰੇ ਪਿਤਾ ਜੀ ਘਰ ਦੀ ਆਮਦਨ ਵਧਾਉਣ ਲਈ ਟਿਊਸ਼ਨਾਂ ਪੜ੍ਹਾਉਣ ਦਾ ਕੰਮ ਕਰਦੇ ਹਨ। ਸਕੂਲੋਂ ਆ ਕੇ ਇਕ ਘੰਟਾ ਅਰਾਮ ਕਰਨ ਮਗਰੋਂ ਉਨ੍ਹਾਂ ਦਾ ਟਿਊਸ਼ਨਾਂ ਪੜ੍ਹਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਅਸਲ ਵਿਚ ਉਨ੍ਹਾਂ ਦਾ ਪੜਾਉਣ ਦਾ ਢੰਗ ਹੀ ਅਜਿਹਾ ਹੈ ਕਿ ਵਿਦਿਆਰਥੀ ਅਤੇ ਉਨਾਂ ਦੇ ਮਾਪੇ ਟਿਊਸ਼ਨਾਂ ਲਈ ਉਨ੍ਹਾਂ ਦੇ ਮਗਰ ਪਏ ਰਹਿੰਦੇ ਹਨ। ਉਹ ਸਦਾ ਕੰਮ ਵਿਚ ਜੁੱਟੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ। ਉਨ੍ਹਾਂ ਦੇ ਚਿਹਰੇ ਉੱਤੇ ਅਨੋਖੀ ਚਮਕ ਤੇ ਖਿੱਚ ਕਾਇਮ ਰਹਿੰਦੀ ਹੈ।

ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ ਅਸੀਂ ਸਭ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਗਲੀ – ਗੁਆਂਢ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਹ ਮੁਹੱਲੇ ਦੀ ਸੁਧਾਰ ਸਭਾ ਦੇ ਪ੍ਰਧਾਨ ਹਨ। ਲੋਕ ਆਪਣੇ ਘਰਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਮੇਰੇ ਪਿਤਾ ਜੀ ਦਾ ਫੁੱਲਾਂ ਤੇ ਪੌਦਿਆਂ ਨਾਲ ਬਹੁਤ ਪਿਆਰ ਹੈ। ਉਨ੍ਹਾਂ ਨੇ ਘਰ ਵਿਚ ਕਿਮਾਰੀਆਂ ਅਤੇ ਗਮਲਿਆਂ ਵਿਚ ਬਹੁਤ ਸਾਰੇ ਰੰਗ – ਬਰੰਗੇ ਪੱਤਿਆਂ ਤੇ ਫੁੱਲਾਂ ਦੇ ਬੂਟੇ ਲਾਏ ਹੋਏ ਹਨ ਦੋ – ਤਿੰਨ ਮਹੀਨਿਆਂ ਬਾਅਦ ਮੌਸਮੀ ਫੁੱਲਾਂ ਦੀ ਪਨੀਰੀ ਆਪ ਤਿਆਰ ਕਰਕੇ ਪੌਦੇ ਤਿਆਰ ਕਰਦੇ ਹਨ। ਉਹ ਪੌਦਿਆਂ ਨੂੰ ਆਪ ਪਾਣੀ ਦਿੰਦੇ ਹਨ। ਉਨ੍ਹਾਂ ਦੀ ਇਸ ਲਗਨ ਸਦਕਾ ਸਾਡਾ ਘਰ ਫੁੱਲਾਂ ਨਾਲ ਭਰਿਆ ਰਹਿੰਦਾ ਹੈ। ਫੁੱਲਾਂ ਤੋਂ ਇਲਾਵਾ ਉਹ ਕਿਆਰੀਆਂ ਵਿਚ ਕਈ ਪ੍ਰਕਾਰ ਦੀਆਂ ਸਬਜ਼ੀਆਂ ਵੀ ਲਾਉਂਦੇ ਹਨ। ਸਾਡੇ ਘਰ ਦੀ ਰਸੋਈ ਵਿਚ ਉਨ੍ਹਾਂ ਦੇ ਹੱਥਾਂ ਦੀਆਂ ਪਾਲੀਆਂ ਸਬਜ਼ੀਆਂ ਹੀ ਬਣਦੀਆਂ ਹਨ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਮੇਰੇ ਪਿਤਾ ਜੀ ਮੈਨੂੰ ਤੇ ਮੇਰੀ ਛੋਟੀ ਭੈਣ ਦੀ ਸਿਹਤ ਤੇ ਪੜ੍ਹਾਈ ਦਾ ਬਹੁਤ ਖ਼ਿਆਲ ਰੱਖਦੇ ਹਨ। ਉਹ ਮੇਰੇ ਮਾਤਾ ਜੀ ਨਾਲ ਕਦੇ ਕੌੜਾ ਨਹੀਂ ਬੋਲਦੇ ਤੇ ਨਾ ਹੀ ਹੋਰ ਕਿਸੇ ਨਾਲ ਉਨ੍ਹਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ। ਇਸ ਪ੍ਰਕਾਰ ਮੇਰੇ ਪਿਤਾ ਜੀ ਇਕ ਆਦਰਸ਼ ਮਨੁੱਖ ਹਨ।

23. ਅਸੀਂ ਪਿਕਨਿਕ ‘ਤੇ ਗਏ

ਪਿਛਲੇ ਸ਼ਨਿਚਰਵਾਰ ਅਸੀਂ ਸਤਲੁਜ ਦਰਿਆ ਦੇ ਕੰਢੇ ਪਿਕਨਿਕ ਲਈ ਗਏ। ਇਸ ਵਿਚ ਸਾਡੀ ਕਲਾਸ ਦੇ ਦਸ ਮੁੰਡੇ ਸ਼ਾਮਲ ਸਨ। ਇਸ ਲਈ ਮੈਂ ਆਪਣੇ ਘਰੋਂ ਗੈਸ ਦਾ ਛੋਟਾ ਸਿਲੰਡਰ ਤੇ ਛੋਟਾ ਚੁੱਲਾ ਲੈ ਗਿਆ। ਮਨਜੀਤ ਨੇ ਪਤੀਲੀ, ਕੱਪ – ਪਲੇਟਾਂ ਤੇ ਚਾਹ ਬਣਾਉਣ ਦਾ ਸਮਾਨ ਲੈ ਲਿਆ ਗੁਰਜੀਤ ਦੀ ਮੰਮੀ ਨੇ ਸਾਨੂੰ ਪਕੌੜੇ ਬਣਾਉਣ ਲਈ ਤੱਲ, ਵੇਸਣ, ਪਾਲਕ – ਪਿਆਜ਼ ਤੇ ਲੂਣ – ਮਸਾਲਾ ਆਦਿ ਦੇ ਦਿੱਤਾ। ਅਸੀਂ ਕੁੱਝ ਪਲਾਸਟਿਕ ਦੇ ਕੱਪ ਤੇ ਪਲੇਟਾਂ ਲੈ ਲਈਆਂ। ਇਸ ਦੇ ਨਾਲ ਬਿਸਕੁਟਾਂ ਦੇ ਕੁੱਝ ਪੈਕਟ ਵੀ ਲੈ ਲਏ।

ਸਤਲੁਜ ਦਰਿਆ ਸਾਡੇ ਪਿੰਡੋਂ ਪੰਦਰਾਂ ਕਿਲੋਮੀਟਰ ਸੀ ! ਅਸੀਂ ਸਾਰੇ ਉੱਤੇ ਸਮਾਨ ਰੱਖ ਕੇ ਚਲ ਪਏ। ਦਰਿਆ ਦੇ ਕੰਢੇ ਪਹੁੰਚ ਕੇ ਅਸੀਂ ਇਕ ਸਾਫ਼ – ਸੁਥਰੀ ਥਾਂ ਚੁਣ ਲਈ ਤੇ ਉੱਥੇ ਬੈਠ ਗਏ। ਸਾਡੇ ਵਿਚੋਂ ਸਭ ਨੂੰ ਤਰਨਾ ਆਉਂਦਾ ਸੀ ਅਸੀਂ ਸਭ ਨੇ ਕੱਪੜੇ ਲਾਹ ਕੇ ਕੰਢੇ ਉੱਤੇ ਰੱਖ ਦਿੱਤੇ ਤੇ ਇਕ ਘੰਟਾ – ਖੁਬ ਤਾਰੀਆਂ ਲਾਉਂਦੇ ਰਹੇ। ਇੰਨੇ ਨੂੰ ਸਾਨੂੰ ਇਕ ਕਿਸ਼ਤੀ ਦਿਸ ਪਈ ਮਲਾਹ ਮੱਛੀਆਂ ਫੜ ਰਿਹਾ ਸੀ। ਅਸੀਂ ਉਸਨੂੰ ਬੇਨਤੀ ਕੀਤੀ ਤਾਂ ਉਹ ਸਾਡੇ ਵਿਚੋਂ ਤਿੰਨਾਂ – ਤਿੰਨਾਂ ਨੂੰ ਕਿਸ਼ਤੀ ਵਿਚ ਬਿਠਾ ਕੇ ਘੁੰਮਾਉਣਾ ਮੰਨ ਗਿਆ ਅਸੀਂ ਤਿੰਨ – ਤਿੰਨ ਗਰੁੱਪ ਬਣਾ ਕੇ ਪੰਦਰਾਂ – ਪੰਦਰਾਂ ਵਿਚ ਕਿਸ਼ਤੀ ਵਿਚ ਚੜ੍ਹ ਕੇ ਦਰਿਆ ਦਾ ਆਨੰਦ ਮਾਣਿਆ।

ਸਾਡੇ ਵਿਚੋਂ ਕੁੱਝ ਨੇ ਆਪ ਚੁੱਪ ਚਲਾਏ ਤੇ ਇਕ ਦੋ ਨੇ ਮੱਛੀਆਂ ਲਈ ਕੰਡੀ ਵੀ ਲਾਈ : ਫਿਰ ਸਾਨੂੰ ਭੁੱਖ ਲੱਗ ਗਈ। ਦਰਿਆ ਤੋਂ ਬਾਹਰ ਆ ਕੇ ਮੈਂ ਨੇੜੇ ਦੇ ਗੈਸਟ ਹਾਊਸ ਵਿਚ ਜਾ ਕੇ ਪਾਣੀ ਦੀ ਬਾਲਟੀ ਲੈ ਆਂਦੀ ਤੇ ਮੈਂ ਗੈਸ ਦਾ ਚੁੱਲਾ ਬਾਲ ਦਿੱਤਾ ਗੁਰਜੀਤ ਨੇ ਕੜਾਹੀ ਉੱਤੇ ਰੱਖ ਕੇ ਤੇਲ ਗਰਮ ਕਰਨਾ ਸ਼ੁਰੂ ਕਰ ਦਿੱਤਾ ਬਲਵੀਰ ਨੇ ਕੁੱਝ ਵੇਸਣ ਵਿਚ ਪਾਲਕ ਤੇ ਕੁੱਝ ਵਿਚ ਪਿਆਜ਼ ਮਿਲਾ ਕੇ ਘੋਲ ਤਿਆਰ ਕਰ ਲਿਆ ਤੇ ਪਕੌੜੇ ਤਲਣ ਲੱਗਾ {ਉਹ ਗਰਮ – ਗਰਮ ਪਕੌੜੇ ਕੱਢ ਰਿਹਾ ਸੀ ਤੇ ਅਸੀਂ ਖਾ ਰਹੇ ਸੀ।

ਫਿਰ ਅਸੀਂ ਚਾਹ ਬਣਾਈ ਤੇ ਉਸ ਨਾਲ ਬਿਸਕੁਟ ਖਾਧੇ॥ ਇਸ ਪਿੱਛੋਂ ਅਸੀਂ ਸਾਰੇ ਗੋਲ ਘੇਰਾ ਬਣਾ ਕੇ ਬੈਠ ਗਏ। ਰਾਕੇਸ਼ ਨੇ ਲਤੀਫ਼ੇ ਸੁਣਾ – ਸੁਣਾ ਕੇ ਸਾਨੂੰ ਖੂਬ ਹਸਾਇਆ। ਜੋਤੀ ਤੇ ਮਿੱਕੀ ਨੇ ਗੀਤ ਸੁਣਾਏ। ਹਰਦੀਪ ਨੇ ਕੁੱਝ ਮੰਤਰੀਆਂ ਤੇ ਐਕਟਰਾਂ ਦੀਆਂ ਨਕਲਾਂ ਲਾ ਕੇ ਖੂਬ ਹਸਾਇਆ।

ਇਸ ਤਰ੍ਹਾਂ ਤਿੰਨ ਚਾਰ ਘੰਟੇ ਪਿਕਨਿਕ ਦਾ ਮਜ਼ਾ ਲੈਣ ਮਗਰੋਂ ਅਸੀਂ ਘਰ ਪਰਤ ਆਏ।

PSEB 6th Class Punjabi ਰਚਨਾ ਲੇਖ-ਰਚਨਾ (1st Language)

24. ਮੇਰਾ ਪਿੰਡ

ਮੇਰੇ ਪਿੰਡ ਦਾ ਨਾਂ ਬੇਗ਼ਮਪੁਰ ਜੰਡਿਆਲਾ ਹੈ। ਇਹ ਜ਼ਿਲਾ ਹੁਸ਼ਿਆਰਪੁਰ ਵਿਚ ਸਥਿਤ ਹੈ। ਇਹ ਇਲਾਕੇ ਦਾ ਪ੍ਰਸਿੱਧ ਪਿੰਡ ਹੈ। ਪਿੰਡ ਦੇ ਪੁਰਾਣੇ ਮੁਸਲਮਾਨ ਚੌਧਰੀਆਂ ਦੇ ਚੁਬਾਰੇ ਤੇ ਦੋ ਉੱਚੀਆਂ ਖ਼ਜੂਰਾਂ ਕਈ ਮੀਲ ਦੂਰੋਂ ਹੀ ਦਿਖਾਈ ਦੇਣ ਲਗਦੀਆਂ ਹਨ। ਮੇਰਾ ਇਹ ਪਿੰਡ ਦੋ ਪਿੰਡਾਂ – ਬੇਗ਼ਮਪੁਰ ਅਤੇ ਜੰਡਿਆਲੇ ਦੇ ਸੁਮੇਲ ਤੋਂ ਬਣਿਆ ਹੈ, ਪਰੰਤੂ ਦੋਹਾਂ ਪਿੰਡਾਂ ਦੇ ਘਰ ਆਪਸ ਵਿਚ ਇਸ ਤਰ੍ਹਾਂ ਘੁਲੇ – ਮਿਲੇ ਹਨ ਕਿ ਦੋਹਾਂ ਪਿੰਡਾਂ ਦਾ ਨਿਖੇੜਾ ਕਰਨਾ ਔਖਾ ਹੋ ਜਾਂਦਾ ਹੈ।

ਉਂਵ ਵਰਤਮਾਨ ਸਿਆਸਤ ਦੀ ਵਟਾਣੀ – ਸੱਟ ਮੇਰੇ ਪਿੰਡ ਉੱਤੇ ਵੀ ਪਈ ਹੈ, ਜਿਸ ਕਾਰਨ ਦੋਹਾਂ ਪਿੰਡਾਂ ਦਾ ਜੋੜ ਜ਼ਰਾ ਤਿੜਕਿਆ ਦਿਖਾਈ ਦਿੰਦਾ ਹੈ। ਇਸੇ ਕਰਕੇ ਜਿੱਥੇ ਪਹਿਲਾਂ ਕਦੇ ਇਕ ਪੰਚਾਇਤ ਤੇ ਇਕ ਗੁਰਦੁਆਰਾ ਹੁੰਦਾ ਸੀ, ਹੁਣ ਇੱਥੇ ਦੋ ਪੰਚਾਇਤਾਂ ਤੇ ਦੋ ਗੁਰਦੁਆਰੇ ਹਨ।ਉਂਝ ਅਜੇ ਵੀ ਸਾਰੇ ਪਿੰਡ ਦੇ ਲੋਕ ਭਾਈਚਾਰਕ ਤੌਰ ‘ਤੇ ਇਕ ਹਨ।ਉਹ ਵਿਆਹਾਂ – ਸ਼ਾਦੀਆਂ, ਅਖੰਡ – ਪਾਠਾਂ ਤੇ ਹੋਰ ਸਾਰੇ ਧਾਰਮਿਕ ਸਮਾਗਮ ਮਿਲ ਕੇ ਕਰਦੇ ਹਨ। ਉਨ੍ਹਾਂ ਵਿਚ ਲਾਮਿਸਾਲ ਏਕਤਾ, ਮਿਲਵਰਤਨ ਤੇ ਪਿਆਰ ਹੈ। ਉਹ ਇਕ – ਦੂਜੇ ਦੇ ਦੁੱਖ – ਸੁਖ ਤੇ ਇੱਜ਼ਤ – ਆਬਰੂ ਦੇ ਸਾਂਝੀਦਾਰ ਹਨ।

ਮੇਰੇ ਇਸ ਪਿੰਡ ਦੀ ਵਸੋਂ 1500 ਦੇ ਕਰੀਬ ਹੈ। ਬਹੁਤੇ ਲੋਕ ਖੇਤੀ – ਬਾੜੀ ਕਰਦੇ ਹਨ ਕੁੱਝ ਤਰਖਾਣਾ – ਲੁਹਾਰਾ ਕੰਮ ਵੀ ਕਰਦੇ ਹਨ। ਇੱਥੇ ਸਿੱਖ, ਹਿੰਦੂ, ਰਵਿਦਾਸੀਏ, ਬਾਲਮੀਕੀ ਤੇ ਈਸਾਈ ਆਦਿ ਸਭ ਧਰਮਾਂ ਨੂੰ ਮੰਨਣ ਵਾਲੇ ਤੇ ਵੱਖ – ਵੱਖ ਕਾਰੋਬਾਰ ਕਰਨ ਵਾਲੇ ਲੋਕ ਮਿਲਦੇ ਹਨ। ਇੱਥੋਂ ਦੇ ਲੋਕ ਮਿਹਨਤੀ, ਤੰਦਰੁਸਤ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਹਨ। ਇੱਥੇ ਦੋ ਪ੍ਰਾਇਮਰੀ ਸਕੂਲ ਹਨ ਤੇ ਇਹ ਪਿੰਡ ਪੱਕੀ ਸੜਕ ਨਾਲ ਜੁੜਿਆ ਹੋਇਆ ਹੈ।

ਪਿੰਡ ਦੇ ਬਾਹਰ ਬਾਬੇ ਕੋਠੀ ਵਾਲੇ ਦਾ ਪਵਿੱਤਰ ਦਰਬਾਰ ਹੈ। ਇੱਥੇ ਆਲੇ – ਦੁਆਲੇ ਦੇ ਲੋਕ ਮੰਨਤਾਂ ਮੰਨਦੇ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਹਨ।

ਮੇਰੇ ਪਿੰਡ ਦਾ ਆਲਾ – ਦੁਆਲਾ ਲਹਿ – ਲਹਿ ਕਰਦੀਆਂ ਫ਼ਸਲਾਂ ਨਾਲ ਭਰਪੂਰ ਹੈ। ਇੱਥੇ ਰੰਗ – ਬਿਰੰਗੇ ਪੰਛੀ ਚਹਿਚਹਾਉਂਦੇ ਹਨ। ਦੂਰੋਂ ਸ਼ਿਵਾਲਕ ਦੀਆਂ ਪਹਾੜੀਆਂ ਦਾ ਸੁੰਦਰ ਨਜ਼ਾਰਾ ਦਿਖਾਈ ਦਿੰਦਾ ਹੈ।

ਇਸ ਪ੍ਰਕਾਰ ਮੇਰਾ ਪਿੰਡ ਅਦਭੁਤ, ਪਿਆਰਾ ਤੇ ਹਿਰਦਾ ਠਾਰਨ ਵਾਲਾ ਹੈ।

25. ਬਾਬਾ ਬੁੱਢਾ ਜੀ

ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ “ਪੰਜਾਬੀ ਪਾਠ – ਪੁਸਤਕ ਦੇ ਪਾਠ ਨੰ: 6 ਦਾ ਸਾਰ ਹੀ ਲਿਖੋ।

26. ਭਾਈ ਕਨ੍ਹਈਆ

ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ ‘ਪੰਜਾਬੀ ਪਾਠ – ਪੁਸਤਕ ਦੇ ਪਾਠ ਨੰ: 24 (ਵੱਡੇ ਕੰਮ ਦੀ ਭਾਲ’) ਦਾ ਸਾਰ ਹੀ ਲਿਖੋ।

27. ਥਾਲ

(ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ ‘ਪੰਜਾਬੀ ਪਾਠ – ਪੁਸਤਕ ਦੇ ਪਾਠ ਨੰ: 9 ਦਾ ਸਾਰ ਹੀ ਲਿਖੋ॥

28. ਭਗਤ ਕਬੀਰ ਜੀ

ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ “ਪੰਜਾਬੀ ਪਾਠ – ਪੁਸਤਕਾਂ ਦੇ ਪਾਠ ਨੰ: 12 ਦਾ ਸਾਰ ਹੀ ਲਿਖੋ॥

29. ਦੁਰਘਟਨਾਵਾਂ ਤੋਂ ਬਚਾਓ

ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ “ਪੰਜਾਬੀ ਪਾਠ – ਪੁਸਤਕ ਦੇ ਪਾਠ ਨੰ: 18 ਦਾ ਸਾਰ ਹੀ ਲਿਖੋ।

30. ਹਾਕੀ ਖਿਡਾਰਨ : ਅਜਿੰਦਰ ਕੌਰ

ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ “ਪੰਜਾਬੀ ਪਾਠ – ਪੁਸਤਕ ਦੇ ਪਾਠ ਨੰ: 23 ਦਾ ਸਾਰ ਹੀ ਲਿਖੋ।

31. ਭਾਰਤ ਰਤਨ : ਡਾ: ਭੀਮ ਰਾਓ ਅੰਬੇਦਕਰ

ਨੋਟ – ਇਸ ਵਿਸ਼ੇ ਉੱਤੇ ਲੇਖ ਲਿਖਣ ਲਈ ਪਿੱਛੇ ਦਿੱਤੇ “ਪੰਜਾਬੀ ਪਾਠ – ਪੁਸਤਕਾਂ ਦੇ ਪਾਠ ਨੰ: 25 ਦਾ ਸਾਰ ਹੀ ਲਿਖੋ !

PSEB 6th Class Punjabi ਰਚਨਾ ਲੇਖ-ਰਚਨਾ (1st Language)

32. ਡਾਕੀਆਂ

ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਦੀ ਹਰ ਘਰ, ਹਰ ਦਫ਼ਤਰ ਤੇ ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ ਉਹ ਸਾਡੇ ਘਰਾਂ ਵਿਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ। ਉਹ ਘਰਾਂ ਤੇ ਦਫ਼ਤਰਾਂ ਵਿਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪੁਚਾਉਂਦਾ ਹੈ। ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ। ਉਸ ਨੂੰ ਦੇਖ ਕੇ ਆਮ ਕਰਕੇ ਹਰ ਇਕ ਦਾ ਚਿਹਰਾ ਖਿੜ ਜਾਂਦਾ ਹੈ।

ਇਕ ਥਾਂ ਤੋਂ ਦੂਜੀ ਥਾਂ ਸੁਨੇਹੋ ਪੁਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ। ਸੁਨੇਹਾ ਪੁਚਾਉਣ ਲਈ ਅੱਜ – ਕਲ੍ਹ ਟੈਲੀਫੋਨ, ਤਾਰ, ਟੈਲੀਟਰ, ਫੈਕਸ ਤੇ ਪੇਜਰ, ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਵੀ ਹੁੰਦੀ ਹੈ ਤੇ ਇਨ੍ਹਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ। ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤਕ ਪੁਚਾਉਂਦਾ ਹੈ। ਇਸ ਪ੍ਰਕਾਰ ਡਾਕੀਏ ਦੀ ਸਾਡੇ ਜੀਵਨ ਵਿਚ ਭਾਰੀ ਤੇ ਸਦੀਵੀ ਮਹਾਨਤਾ ਹੈ।

ਡਾਕੀਆ ਸਰਕਾਰੀ ਮੁਲਾਜ਼ਮ ਹੈ ਉਹ ਖਾਕੀ ਵਰਦੀ ਪਾਉਂਦਾ ਹੈ। ਉਸ ਦੇ ਸਾਈਕਲ . ਦੀ ਟੋਕਰੀ ਵਿਚ ਚਿੱਠੀਆਂ ਤੇ ਰਜਿਸਟਰੀਆਂ ਹੁੰਦੀਆਂ ਹਨ !ਉਸ ਦੇ ਬੈਗ ਵਿਚ ਮਨੀਆਰਡਰਾਂ ਦੇ ਪੈਸੇ ਤੇ ਪਾਰਸਲ ਹੁੰਦੇ ਹਨ। ਉਹ ਦੋ ਵਾਰੀ ਡਾਕ ਵੰਡਣ ਲਈ ਜਾਂਦਾ ਹੈ। ਉਸ ਦੀ ਤਨਖ਼ਾਹ ਬਹੁਤੀ ਨਹੀਂ ਹੁੰਦੀ, ਪਰ ਉਹ ਇਕ ਈਮਾਨਦਾਰ ਆਦਮੀ ਹੁੰਦਾ ਹੈ। ਉਹ ਹਰ ਅਮੀਰ – ਗ਼ਰੀਬ ਤੇ ਹਰ ਖ਼ੁਸ਼ੀ – ਗਮੀ ਵਿਚ ਘਿਰੇ ਬੰਦੇ ਦੀ ਆਸ ਹੁੰਦਾ ਹੈ। ਇਸ ਪ੍ਰਕਾਰ ਉਹ ਹਰ ਥਾਂ ਹਰਮਨ – ਪਿਆਰਾ ਬਣਿਆ ਰਹਿੰਦਾ ਹੈ।

33. ਸਾਡਾ ਰਾਸ਼ਟਰੀ ਪੰਛੀ – ਮੋਰ

ਮੋਰ ਸਾਡਾ ਰਾਸ਼ਟਰੀ ਪੰਛੀ ਹੈ। ਇਹ ਸੁੰਦਰਤਾ, ਸ਼ਿਸ਼ਟਤਾ ਅਤੇ ਰਹੱਸ ਦਾ ਚਿੰਨ੍ਹ ਹੈ। ਇਹ ਭਾਰਤ ਵਿਚ 1972 ਵਿਚ ਇਕ ਐਕਟ ਰਾਹੀਂ ਇਸ ਨੂੰ ਮਾਰਨ ਜਾਂ ਕੈਦ ਕਰ ਕੇ ਰੱਖਣ ਉੱਤੇ ਪੂਰੀ ਪਾਬੰਦੀ ਲਾਈ ਗਈ ਹੈ।

ਮੋਰ ਬੜਾ ਸੁੰਦਰ ਪੰਛੀ ਹੈ। ਇਸ ਦੇ ਸਿਰ ਉੱਪਰ ਸੁੰਦਰ ਕਲਗੀ ਹੁੰਦੀ ਹੈ। ਇਸ ਦੀ ਛੋਟੀ ਜਿਹੀ ਚੁੰਝ ਤੇ ਨੀਲੇ ਰੰਗ ਦੀ ਲੰਮੀ ਧੌਣ ਹੁੰਦੀ ਹੈ। ਇਸ ਦੇ ਲੰਮੇ – ਲੰਮੇ ਪਰ ਹੁੰਦੇ ਹਨ। ਪਰਾਂ ਦਾ ਚਮਕੀਲਾ ਰੰਗ, ਨੀਲਾ, ਕਾਲਾ ਤੇ ਸੁਨਹਿਰੀ ਹੁੰਦਾ ਹੈ। ਹਰੇਕ ਪਰ ਦੇ ਸਿਰੇ ਉੱਤੇ ਇਨ੍ਹਾਂ ਹੀ ਮਿਲੇ – ਜੁਲੇ ਰੰਗਾਂ ਦਾ ਇਕ ਸੁੰਦਰ ਗੋਲ ਜਿਹਾ ਚੱਕਰ ਹੁੰਦਾ ਹੈ। ਕ੍ਰਿਸ਼ਨ ਜੀ ਨੇ ਮੋਰ ਮੁਕਟ ਰਾਹੀਂ ਇਸ ਨੂੰ ਗੌਰਵ ਬਖ਼ਸ਼ਿਆ ਹੈ।

ਮੋਰ ਖੇਤਾਂ ਵਿਚ ਜਾਂ ਰੁੱਖਾਂ ਦੀ ਓਟ ਵਿਚ ਆਪਣੇ ਪਰ ਫੈਲਾ ਕੇ ਪੈਲ ਪਾਉਂਦਾ ਹੈ। ਉਸ ਦੇ ਪਰ ਪੱਖੇ ਵਰਗੇ ਲਗਦੇ ਹਨ। ਪੈਲ ਪਾਉਂਦਿਆਂ ਉਹ ਮਸਤੀ ਵਿਚ ਨੱਚਦਾ ਹੈ। ਇਹ ਵਿਸ਼ ਬੜਾ ਲੁਭਾਉਣਾ ਹੁੰਦਾ ਹੈ। ਜੇਕਰ ਪੈਲ ਪਾਉਂਦੇ ਮੋਰ ਦੇ ਕੋਲ ਜਾਵੋ, ਤਾਂ ਉਹ ਪੈਲ ਪਾਉਣੀ ਬੰਦ ਕਰ ਕੇ ਲੁਕ ਜਾਂਦਾ ਹੈ। ਮੋਰ ਆਪਣੇ ਲੰਮੇ ਤੇ ਭਾਰੇ ਪਰਾਂ ਕਰਕੇ ਲੰਮੀ ਉਡਾਰੀ ਨਹੀਂ ਮਾਰ ਸਕਦਾ ਮੋਰਨੀ ਦੇ ਪਰ ਨਹੀਂ ਹੁੰਦੇ ਮੋਰ – ਮੋਰਨੀ ਨਾਲੋਂ ਇਸੇ ਤਰ੍ਹਾਂ ਹੀ ਵਧੇਰੇ ਸੁੰਦਰ ਹੁੰਦਾ ਹੈ, ਜਿਸ ਤਰ੍ਹਾਂ ਕੁੱਕੜ ਕੁਕੜੀ ਨਾਲੋਂ 1 ਮੋਰ – ਮੋਰਨੀ ਕੁੱਕੜ – ਕੁਕੜੀ ਵਾਂਗ ਆਪਣੇ ਪਰਿਵਾਰ ਨਾਲ ਰਹਿੰਦੇ ਹਨ।

ਮੋਰ ਸੁਤੰਤਰਤਾ ਨਾਲ ਰਹਿਣਾ ਪਸੰਦ ਕਰਦਾ ਹੈ : ਪਿੰਜਰੇ ਜਾਂ ਕਮਰੇ ਵਿਚ ਕੈਦ ਕੀਤੇ ਜਾਣ ਨਾਲ ਉਹ ਕੁੱਝ ਦਿਨਾਂ ਵਿਚ ਹੀ ਮਰ ਜਾਂਦਾ ਹੈ। ਉਸ ਦੀ ਡੀਲ – ਡੌਲ ਤੋਂ ਪਤਾ ਲਗਦਾ ਹੈ ਕਿ ਉਸ ਨੂੰ ਆਪਣੇ ਸ਼ੈਮਾਨ ਦੀ ਬਹੁਤ ਸੂਝ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਭੱਦੇ ਪੈਰਾਂ ਵਲ ਵੇਖ ਕੇ ਝੂਰਦਾ ਹੈ। ਮੋਰ ਆਮ ਕਰਕੇ ਸੰਘਣੇ ਰੁੱਖਾਂ ਵਿਚ ਰਹਿੰਦਾ ਹੈ। ਫ਼ਸਲਾਂ, ਘਾਹ ਦੇ ਮੈਦਾਨਾਂ ਤੇ ਨਹਿਰ ਦੇ ਕੰਢਿਆਂ ਦੇ ਨੇੜੇ ਤੁਰਨਾ – ਫਿਰਨਾ ਪਸੰਦ ਕਰਦਾ ਹੈ। ਇਹ ਬੱਦਲਾਂ ਨੂੰ ਦੇਖ ਕੇ ਨੱਚਦਾ ਤੇ ਪੈਲਾਂ ਪਾਉਂਦਾ ਹੈ। ਇਹ ਮੀਂਹ ਵਿਚ ਨੱਚ, ਟੱਪ ਅਤੇ ਨਹਾ ਕੇ ਬੜਾ ਖ਼ੁਸ਼ ਹੁੰਦਾ ਹੈ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਮੋਰ ਸਾਡਾ ਮਿੱਤਰ ਪੰਛੀ ਹੈ। ਇਹ ਹਾਨੀਕਾਰਕ ਕੀੜਿਆਂ ਨੂੰ ਖਾ ਜਾਂਦਾ ਹੈ। ਇਹ ਸੱਪ ਦਾ ਬੜਾ ਵੈਰੀ ਹੈ ਤੇ ਉਸ ਨੂੰ ਮਾਰ ਦਿੰਦਾ ਹੈ। ਸੱਪ ਮੋਰ ਤੋਂ ਬਹੁਤ ਡਰਦਾ ਹੈ। ਮੋਰ ਦੀ ਅਵਾਜ਼ ਸੁਣ ਕੇ ਸੱਪ ਬਾਹਰ ਨਹੀਂ ਨਿਕਲਦਾ। ਮੋਰ ਦੇ ਖੰਭਾਂ ਦੇ ਚੌਰ ਬਣਾਏ ਜਾਂਦੇ ਹਨ ਜੋ ਮੰਦਰਾਂ, ਗੁਰਦੁਆਰਿਆਂ ਤੇ ਪੁਜਾ – ਸਥਾਨਾਂ ਉੱਤੇ ਵਰਤੇ ਜਾਂਦੇ ਹਨ। ਕਹਿੰਦੇ ਹਨ ਕਿ ਮੋਰ ਦੇ ਪਰਾਂ ਦੀ ਹਵਾ ਕਈ ਰੋਗਾਂ ਨੂੰ ਠੀਕ ਕਰਦੀ ਹੈ। ਜੋਗੀ ਮਾਂਦਰੀ ਲੋਕ ਚੌਰ ਦੀ ਵਰਤੋਂ ਨਾਲ ਰੋਗ ਨੂੰ ਝਾੜਦੇ ਹਨ।

ਕਈ ਚਿਰਾਂ ਵਿਚ ਰਾਜੇ – ਰਾਣੀਆਂ ਨੂੰ ਉਨ੍ਹਾਂ ਦੇ ਦਾਸ – ਦਾਸੀਆਂ ਮੋਰਾਂ ਦੇ ਖੰਭਾਂ ਦੇ ਚੌਰ ਨਾਲ ਹਵਾ ਝੱਲ ਰਹੇ ਹੁੰਦੇ ਹਨ ਕਈ ਚਿਤਰਾਂ ਵਿਚ ਮੋਰ ਦੇ ਮੂੰਹ ਵਿਚ ਸੱਪ ਹੁੰਦਾ ਹੈ। ਇਸ ਪ੍ਰਕਾਰ ਮੋਰ ਦਾ ਸੰਬੰਧ ਜਨ – ਜੀਵਨ ਨਾਲ ਜੁੜਿਆ ਹੋਇਆ ਹੈ। ਇਸੇ ਕਰਕੇ ਮੋਰ ਨੂੰ ਸਾਡਾ ਰਾਸ਼ਟਰੀ ਪੰਛੀ ਮੰਨਿਆ ਗਿਆ ਹੈ। ਇਸ ਦਾ ਸ਼ਿਕਾਰ ਕਰਨ ਦੀ ਆਗਿਆ ਨਹੀਂ। ਸਾਨੂੰ ਇਸ ਉੱਤੇ ਮਾਣ ਹੋਣਾ ਚਾਹੀਦਾ ਹੈ।

34, ਸਾਡਾ ਰਾਸ਼ਟਰੀ ਝੰਡਾ – ਤਿਰੰਗਾ

ਸਾਡਾ ਰਾਸ਼ਟਰੀ ਝੰਡਾ ਤਿਰੰਗਾ ਹੈ। ਇਸ ਨੂੰ ਇਸਦੀ ਵਰਤਮਾਨ ਸ਼ਕਲ ਵਿਚ 15 ਅਗਸਤ, 1947 ਵਾਲੇ ਦਿਨ ਅਜ਼ਾਦੀ ਪ੍ਰਾਪਤ ਹੋਣ ਤੋਂ 24 ਦਿਨ ਪਹਿਲਾਂ ਭਾਰਤ ਵਿਚ 22 ਜੁਲਾਈ, 1947 ਨੂੰ ਸੰਵਿਧਾਨ ਸਭਾ ਦੀ ਹੋਈ ਐਡਹਾਕ ਮੀਟਿੰਗ ਵਿਚ ਪ੍ਰਵਾਨ ਕੀਤਾ ਗਿਆ ਸੀ। ਇਸ ਤੋਂ ਪਿੱਛੋਂ 15 ਅਗਸਤ, 1947 ਤੋਂ ਲੈ ਕੇ 26 ਜਨਵਰੀ, 1950 ਭਾਰਤ ਦੇ ਗਣਤੰਤਰਤਾ ਦਿਵਸ ਤਕ ਇਸ ਨੂੰ ਡੋਮੀਨੀਅਨ ਆਫ਼ ਇੰਡੀਆ ਦੇ ਕੌਮੀ ਝੰਡੇ ਵਜੋਂ ਅਪਣਾਇਆ ਗਿਆ ਸੀ। ਇਹ ਝੰਡਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਝੰਡੇ ਉੱਤੇ ਆਧਾਰਿਤ ਸੀ, ਜਿਸਦਾ ਡਿਜ਼ਾਈਨ ਪਿੰਗਾਲੀ ਵੈਨਕਾਇਆ ਨਾਂ ਦੇ ਇਕ ਵਿਦਵਾਨ ਨੇ ਕੀਤਾ ਸੀ। ਉਂਝ ਭਾਰਤ ਦੀ ਅਜ਼ਾਦੀ ਲਈ 1913 – 14 ਵਿਚ ਸੰਘਰਸ਼ ਕਰਨ ਵਾਲੀ ਗ਼ਦਰ ਪਾਰਟੀ ਦਾ ਝੰਡਾ ਵੀ ਤਿੰਨ ਰੰਗਾ ਹੀ ਸੀ।

ਇਸੇ ਝੰਡੇ ਦੇ ਤਿੰਨ ਰੰਗ ਹਨ – ਕੇਸਰੀ, ਚਿੱਟਾ ਤੇ ਹਰਾ। ਇਸਦਾ ਕੇਸਰੀ ਰੰਗ ਸਭ ਤੋਂ ਉੱਪਰ ਹੁੰਦਾ ਹੈ, ਚਿੱਟਾ ਵਿਚਕਾਰ ਤੇ ਹਰਾ ਸਭ ਤੋਂ ਥੱਲੇ। ਚਿੱਟੇ ਦੇ ਵਿਚਕਾਰ ਉਸਦੀ ਚੌੜਾਈ ਦੇ ਨੇਵੀ ਬਲਿਉ ਰੰਗ ਅਸ਼ੋਕ ਚੱਕਰ ਦਾ ਚਿੰਨ੍ਹ ਹੁੰਦਾ ਹੈ, ਜਿਸਨੂੰ ਸਾਰਨਾਥ ਵਿਚ ਬਣੇ ਅਸ਼ੋਕ ਦੇ ਥੰਮ ਤੋਂ ਲਿਆ ਗਿਆ ਹੈ। ਇਸ ਵਿਚਲਾ ਕੇਸਰੀ ਰੰਗ ਕੁਰਬਾਨੀ ਦਾ, ਚਿੱਟਾ ਰੰਗ ਅਮਨ ਦਾ ਤੇ ਹਰਾ ਰੰਗ ਖ਼ੁਸ਼ਹਾਲੀ ਦਾ ਪ੍ਰਤੀਕ ਹੈ ਅਸ਼ੋਕ ਚੱਕਰ ਵਿਕਾਸ ਤੇ ਤਰੱਕੀ ਦਾ ਚਿੰਨ ਹੈ। ਇਹ ਝੰਡਾ ਭਾਰਤ ਦੀਆਂ ਫ਼ੌਜਾਂ ਦਾ ਜੰਗੀ ਝੰਡਾ ਵੀ ਹੈ ਅਤੇ ਇਹ ਫ਼ੌਜੀ ਕੇਂਦਰਾਂ ਉੱਤੇ ਝੁਲਾਇਆ ਜਾਂਦਾ ਹੈ। ਇਹ ਹੱਥ ਦੇ ਕੁੱਤੇ ਖੱਦਰ ਦਾ ਬਣਿਆ ਹੁੰਦਾ ਹੈ।

26 ਜਨਵਰੀ ਨੂੰ ਗਣਤੰਤਰਤਾ ਦਿਵਸ ਉੱਤੇ ਰਾਸ਼ਟਰਪਤੀ ਇਸ ਨੂੰ ਬੁਲਾਉਂਦੇ ਹਨ ਤੇ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਵਲੋਂ ਇਸ ਨੂੰ ਸਲਾਮੀ ਦਿੱਤੀ ਜਾਂਦੀ ਹੈ। 15 ਅਗਸਤ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਇਸ ਨੂੰ ਲਾਲ ਕਿਲ੍ਹੇ ਉੱਤੇ ਝੁਲਾਉਂਦੇ ਹਨ। ਇਸ ਝੰਡੇ ਨੂੰ ਝੁਲਾਉਣ ਮਗਰੋਂ ਭਾਰਤ ਦਾ ਕੌਮੀ ਗੀਤ ‘ਜਨ ਗਨ ਮਨ….’ ਗਾਇਆ ਜਾਂਦਾ ਹੈ ਤੇ ਸਭ ਸਾਵਧਾਨ ਹੋ ਕੇ ਖੜੇ ਹੋ ਜਾਂਦੇ ਹਨ। ਇੰਡੀਅਨ ਫਲੈਗ ਕੋਡ ਦੁਆਰਾ ਇਸ ਝੰਡੇ ਦੀ ਉਚਾਈ ਤੇ ਚੌੜਾਈ ਨਿਸਚਿਤ ਹੈ ਤੇ ਨਾਲ ਹੀ ਇਸ ਨੂੰ ਬੁਲਾਉਣ ਦੇ ਨਿਯਮ ਅਤੇ ਉਤਾਰਨ ਦੇ ਨਿਯਮ ਵੀ ਨਿਰਧਾਰਿਤ ਹਨ। ਜਦੋਂ ਕਿਸੇ ਵੱਡੇ ਨੇਤਾ ਦੀ ਮੌਤ ਹੋ ਜਾਂਦੀ ਹੈ, ਤਾਂ ਇਸ ਨੂੰ ਝੁਕਾ ਦਿੱਤਾ ਜਾਂਦਾ ਹੈ।

ਤਿਰੰਗੇ ਝੰਡੇ ਦੇ ਸਤਿਕਾਰ ਤੇ ਮਹੱਤਤਾ ਨੂੰ ਪ੍ਰਗਟ ਕਰਨ ਲਈ ਬਹੁਤ ਸਾਰੇ ਕਵੀਆਂ ਨੇ ਗੀਤ ਲਿਖੇ ਹਨ ; ਜਿਵੇਂ –

PSEB 6th Class Punjabi ਰਚਨਾ ਲੇਖ-ਰਚਨਾ (1st Language)

ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ !
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ !
ਇਕ ਇਕ ਤਾਰ ਤੇਰੀ ਜਾਪੇ ਮੂੰਹੋਂ ਬੋਲਦੀ।
ਮੁੱਲ ਹੈ ਅਜ਼ਾਦੀ ਸਦਾ ਲਹੂਆਂ ਨਾਲ ਤੋਲਦੀ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ।
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।

ਇਸ ਪ੍ਰਕਾਰ ਸਾਡਾ ਝੰਡਾ ਮਹਾਨ ਹੈ। ਇਹ ਸਦਾ ਉੱਚਾ ਰਹੇ। ਇਹ ਭਾਰਤ ਵਾਸੀਆਂ ਦੀ ਆਨ – ਸ਼ਾਨ ਦਾ ਪ੍ਰਤੀਕ ਹੈ। ਸਾਨੂੰ ਇਸ ਉੱਪਰ ਮਾਣ ਕਰਨਾ ਚਾਹੀਦਾ ਹੈ।

35. ਪੰਜਾਬ ਦਾ ਇਤਿਹਾਸਿਕ ਸ਼ਹਿਰ – ਅੰਮ੍ਰਿਤਸਰ

ਅੰਮ੍ਰਿਤਸਰ, ਪੰਜਾਬ ਦਾ ਇਕ ਮਹੱਤਵਪੂਰਨ ਸ਼ਹਿਰ ਹੈ। ਇਸ ਸ਼ਹਿਰ ਬਾਰੇ ਕਿਹਾ ਗਿਆ ਹੈ –

“ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਇਕ ਪੁਰਾਤਨ ਧਾਰਮਿਕ ਸ਼ਹਿਰ ਹੈ ਪਰ ਇਸਦੇ ਨਾਲ ਹੀ ਇਹ ਇਕ ਬਹੁਤ ਵੱਡਾ ਵਪਾਰਕ ਕੇਂਦਰ ਵੀ ਹੈ।

ਅੰਮ੍ਰਿਤਸਰ ਦਾ ਅਸਲ ਮਹੱਤਵ ਇੱਥੇ ਸਿੱਖਾਂ ਦੇ ਸਭ ਤੋਂ ਵੱਡੇ ਤੀਰਥ ਸ੍ਰੀ ਹਰਿਮੰਦਰ ਸਾਹਿਬ ਦਾ ਹੋਣਾ ਹੈ। ਇਹ ਸ਼ਹਿਰ ਪਾਕਿਸਤਾਨ ਦੀ ਸਰਹੱਦ ਤੋਂ ਕੇਵਲ 24 ਕਿਲੋਮੀਟਰ ਉਰੇ ਪੁਰਬ ਵਲ ਸਥਿਤ ਹੈ ਇਸ ਸ਼ਹਿਰ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਪਹਿਲਾ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਗੁਰੂ ਰਾਮਦਾਸ ਜੀ ਨੇ ਸੰਮਤ 1621 (1663 ਈ:) ਵਿਚ ਇਕ ਤਾਲ ਖ਼ੁਦਵਾਇਆ, ਜਿਸ ਨੂੰ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਸੰਮਤ 1645 ਵਿਚ ਸੰਪੂਰਨ ਕਰਕੇ ਇਸਦਾ ਨਾਂ ਸੰਤੋਖਸਰ ਰੱਖਿਆ।

ਸੰਮਤ 1631 (1573 ਈ:) ਵਿਚ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਹੀ ਇਕ ਪਿੰਡ ਬੰਨ੍ਹਿਆ ਗਿਆ ਤੇ ਆਪਣੇ ਰਹਿਣ ਲਈ ਮਕਾਨ ਬਣਵਾਏ, ਜੋ ‘ਗੁਰੂ ਕੇ ਮਹਿਲ ਨਾਂ ਨਾਲ ਪ੍ਰਸਿੱਧ ਹਨ।ਉਸਦੇ ਚੜਦੇ ਪਾਸੇ ਦੁਖ ਭੰਜਨੀ ਬੇਰੀ ਦੇ ਕੋਲ ਸੰਮਤ 1634 ਵਿਚ ਇਕ ਤਾਲ ਖ਼ੁਦਵਾਇਆ, ਜਿਸਨੂੰ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ ਤੇ ਚਾਰੇ ਪਾਸਿਓਂ ਵਪਾਰੀ ਤੇ ਕਿਰਤੀ ਲੋਕ ਵਸਾ ਕੇ ਇਸਦਾ ਨਾਂ ਰਾਮਦਾਸਪੁਰ ਰੱਖਿਆ।

ਸੰਮਤ 1643 ਵਿਚ ਸਰੋਵਰ ਨੂੰ ਪੱਕਾ ਕਰਨ ਦਾ ਕੰਮ ਆਰੰਭ ਹੋਇਆ ਤੇ ਇਸ ਸ਼ਹਿਰ ਦਾ ਨਾਂ ਅੰਮ੍ਰਿਤਸਰ ਰੱਖਿਆ ਗਿਆ। 1 ਮਾਘ, 1645 ਵਿਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਇਮਾਰਤ ਨੂੰ ਪੂਰੀ ਕਰਨ ਮਗਰੋਂ ਸੰਮਤ 1661 ਵਿਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ।

ਇਤਿਹਾਸਿਕ ਤੌਰ ‘ਤੇ ਇਸ ਸ਼ਹਿਰ ਨੇ ਬਹੁਤ ਸਾਰੇ ਉਤਾਰ – ਚੜਾਅ ਅਤੇ ਦੁਖਾਂਤ ਦੇਖੇ ਹਨ, ਪਰੰਤੂ ਇਸਦੇ ਬਾਵਜੂਦ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਭ ਦੀ ਸ਼ਰਧਾ ਦਾ ਕੇਂਦਰ ਹੈ ਅਤੇ ਇਹ ਘੁੱਗ ਵਸਦਾ ਹੈ। ਇੱਥੇ ਬਹੁਤ ਸਾਰੇ ਵਪਾਰੀ ਲੋਕ ਰਹਿੰਦੇ ਹਨ, ਜੋ ਕਿ ਕੱਪੜੇ ਅਤੇ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਦੇ ਹਨ। ਇਹ ਸ਼ਹਿਰ ਭਿੰਨ – ਭਿੰਨ ਪ੍ਰਕਾਰ ਦੇ ਸੁਆਦਲੇ ਤੇ ਚਟਪਟੇ ਖਾਣਿਆਂ ਲਈ ਬਹੁਤ ਮਸ਼ਹੂਰ ਹੈ। ਇੱਥੋਂ ਦੇ ਪਾਪੜ – ਵੜੀਆਂ, ਕੁਲਚੇ ਅਤੇ ਲੱਸੀ ਬਹੁਤ ਮਸ਼ਹੁਰ ਹੈ।

ਇਸ ਸ਼ਹਿਰ ਵਿਚ ਹਿੰਦੂਆਂ ਅਤੇ ਸਿੱਖਾਂ ਦੇ ਬਹੁਤ ਸਾਰੇ ਧਾਰਮਿਕ ਅਸਥਾਨ ਹਨ। ਸ੍ਰੀ ਹਰਿਮੰਦਰ ਸਾਹਿਬ ਇੱਥੋਂ ਦਾ ਹੀ ਨਹੀਂ, ਸਗੋਂ ਸੰਸਾਰ ਭਰ ਦਾ ਸਰਵਉੱਚ ਧਾਰਮਿਕ ਸਥਾਨ ਹੈ, ਜਿਸਦੀ ਇਮਾਰਤ ਉੱਤੇ ਸੋਨਾ ਚੜਿਆ ਹੋਇਆ ਹੈ। ਅਕਾਲ ਤਖਤ ਮੀਰੀ – ਪੀਰੀ ਦਾ ਕੇਂਦਰ ਹੈ। ਇਸ ਤੋਂ ਇਲਾਵਾ ਗੁਰਦੁਆਰਾ ਸੰਤੋਖਸਰ, ਗੁਰਦੁਆਰਾ ਅਟੱਲ ਸਾਹਿਬ, ਗੁਰਦੁਆਰਾ ਸ਼ਹੀਦਾਂ, ਕੌਲਸਰ, ਗੁਰੂ ਕੇ ਮਹਿਲ ਤੇ ਗੁਰਦੁਆਰਾ ਥੜ੍ਹਾ ਸਾਹਿਬ ਸਿੱਖਾਂ ਦੇ ਧਰਮ ਅਸਥਾਨ ਹਨ ! ਦੁਰਗਿਆਣਾ ਮੰਦਰ ਤੇ ਸਤਿ ਨਰਾਇਣ ਦਾ ਮੰਦਰ ਹਿੰਦੂਆਂ ਦੇ ਧਰਮ ਅਸਥਾਨ ਹਨ। ਇੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਤਿਆਰ ਕਰਾਇਆ ਕਿਲ੍ਹਾ ਲੋਹਗੜ੍ਹ ਵੀ ਹੈ ਤੇ ਅਕਾਲੀ ਫੂਲਾ ਸਿੰਘ ਬੁੰਗੇ ਤੋਂ ਇਲਾਵਾ ਰਾਮਗੜ੍ਹੀਆ ਮਿਸਲ ਨਾਲ ਸੰਬੰਧਿਤ ਬੁੰਗੇ ਵੀ ਹਨ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਇੱਥੇ ਹੀ ਦੇਸ਼ ਦੀ ਅਜ਼ਾਦੀ ਨਾਲ ਸੰਬੰਧਿਤ ਪ੍ਰਸਿੱਧ ਜਲਿਆਂ ਵਾਲਾ ਬਾਗ਼ ਹੈ, ਜਿੱਥੇ ਅੰਗਰੇਜ਼ ਜਨਰਲ ਡਾਇਰ ਨੇ 13 ਅਪਰੈਲ, 1919 ਨੂੰ ਨਿਹੱਥੇ ਦੇਸ਼ – ਭਗਤਾਂ ਦੇ ਖੂਨ ਦੀ ਹੋਲੀ ਖੇਡਦਿਆਂ ਸੈਂਕੜਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇੱਥੇ ਸ਼ਹੀਦਾਂ ਦੀ ਯਾਦ ਵਿਚ ਇਕ ਮੀਨਾਰ ਬਣਿਆ ਹੋਇਆ ਹੈ। ਅੰਮਿਤਸਰ ਬਹੁਤ ਵੱਡਾ ਵਿੱਦਿਅਕ ਕੇਂਦਰ ਵੀ ਹੈ। ਇੱਥੇ ਪੰਜਾਬ ਦਾ ਪੁਰਾਤਨ ਆਲੀਸ਼ਾਨ ਖ਼ਾਲਸਾ ਕਾਲਜ ਸਥਿਤ ਹੈ ਤੇ ਹੋਰ ਬਹੁਤ ਸਾਰੇ ਡਿਗਰੀ ਕਾਲਜ ਵੀ। ਇੱਥੇ ਇਕ ਮੈਡੀਕਲ ਕਾਲਜ ਵੀ ਹੈ ਤੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੀ।

ਇੱਥੇ ਅੰਗਰੇਜ਼ਾਂ ਦੇ ਸਮੇਂ ਦਾ ਕੰਪਨੀ ਬਾਗ਼ ਵੀ ਹੈ, ਜਿਸਦਾ ਅੱਜ – ਕਲ੍ਹ ਨਾਂ ਨਹਿਰੂ ਬਾਗ਼ ਹੈ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਬਾਰਾਦਰੀ ਵੀ ਹੈ। ਇਹ ਪੰਜਾਬ ਦਾ ਬੇਸ਼ੱਕ ਪੁਰਾਤਨ ਸ਼ਹਿਰ ਹੈ, ਪਰ ਇਹ ਸਾਰੀਆਂ ਨਵੀਨਤਾਵਾਂ ਨਾਲ ਭਰਪੂਰ ਹੈ। ਇਹ ਲਾਹੌਰ ਦੇ ਨਾਲ ਮਾਝੀ ਉਪਭਾਸ਼ਾ ਦਾ ਕੇਂਦਰ ਹੈ ਤੇ ਇੱਥੋਂ ਦੀ ਬੋਲੀ ਪੰਜਾਬ ਦੀ ਟਕਸਾਲੀ ਭਾਸ਼ਾ ਦਾ ਧੁਰਾ ਹੈ।

ਸਮੁੱਚੇ ਤੌਰ ‘ਤੇ ਅੰਮ੍ਰਿਤਸਰ ਪੰਜਾਬ ਦਾ ਇਤਿਹਾਸਿਕ, ਧਾਰਮਿਕ ਤੇ ਵਪਾਰਕ ਮਹੱਤਤਾ ਵਾਲਾ ਸ਼ਹਿਰ ਹੈ।

36. ਭਖਵੀਂ ਗਰਮੀ ਦਾ ਇਕ ਦਿਨ

ਉੱਤਰੀ ਭਾਰਤ ਵਿਚ ਜੂਨ ਅਤੇ ਜੁਲਾਈ ਸਖ਼ਤ ਗਰਮੀ ਦੇ ਮਹੀਨੇ ਹੁੰਦੇ ਹਨ। ਉਂਝ ਤਾਂ ਇਹ ਦੋਵੇਂ ਮਹੀਨੇ ਖੂਬ ਤਪਦੇ ਹਨ, ਪਰ ਕਿਸੇ – ਕਿਸੇ ਦਿਨ ਤਾਂ ਗਰਮੀ ਦੀ ਅੱਤ ਹੀ ਹੋ ਜਾਂਦੀ ਹੈ। ਇਹੋ ਜਿਹਾ ਅੱਤ ਗਰਮੀ ਦਾ ਦਿਨ ਬੀਤੇ ਸਾਲ 25 ਜੂਨ ਦਾ ਸੀ।

ਇਸ ਦਿਨ ਐਤਵਾਰ ਸੀ। ਮੈਨੂੰ ਸਵੇਰੇ ਉੱਠਦਿਆਂ ਹੀ ਗਰਮੀ ਕਾਰਨ ਬੜੀ ਬੇਚੈਨੀ ਮਹਿਸੂਸ ਹੋ ਰਹੀ ਸੀ। ਮੈਂ ਠੰਢੇ ਪਾਣੀ ਦੀਆਂ ਦੋ ਬਾਲਟੀਆਂ ਭਰੀਆਂ ਤੇ ਰੱਜ ਕੇ ਨਹਾਤਾ। ਮੈਂ ਪੱਖੇ ਦੀ ਹਵਾ ਵਿਚ ਬੈਠ ਕੇ ਨਾਸ਼ਤਾ ਕੀਤਾ ਤੇ ਫਿਰ ਇਕ ਕਿਤਾਬ ਫੜ੍ਹ ਕੇ ਪੜ੍ਹਨ ਲੱਗ ਪਿਆ। ਮੇਰੇ ਮਾਤਾ ਜੀ ਤੇ ਛੋਟੀ ਭੈਣ ਵੀ ਮੇਰੇ ਕੋਲ ਪੱਖੇ ਹੇਠ ਆ ਬੈਠੇ। ਹੁਣ ਧੁੱਪ ਚੜ੍ਹ ਗਈ ਤੇ 11 ਕੁ ਵਜੇ ਨਾਲ ਗਰਮੀ ਕਾਫ਼ੀ ਤੇਜ਼ ਹੋ ਗਈ ! ਕਮਰਿਆਂ ਦਾ ਅੰਦਰ, ਬਾਹਰ, ਮੰਜੇ ਤੇ ਬਿਸਤਰੇ, ਸਭ ਕੁੱਝ ਤਪਣਾ ਸ਼ੁਰੂ ਹੋ ਗਿਆ।

ਬਾਹਰ ਤਪਦੀ ਧੁੱਪ ਪੈ ਰਹੀ ਸੀ ਤੇ ਲੋਕਾਂ ਦਾ ਸੜਕਾਂ ਤੇ ਆਉਣਾ – ਜਾਣਾ ਕਾਫ਼ੀ ਘਟ ਗਿਆ ਸੀ। ਗਲੀਆਂ ਵਿਚ ਕੁਲਫ਼ੀਆਂ ਤੇ ਆਈਸ ਕਰੀਮ ਵੇਚਣ ਵਾਲੇ ਹੋਕੇ ਦੇ ਰਹੇ ਸਨ। ਕਦੇ – ਕਦੇ ਸੜਕ ਤੋਂ ਕੋਈ ਸ਼ਕੰਜਵੀਂ ਜਾਂ ਸੋਡਾ ਵੇਚਣ ਵਾਲਾ ਹੋਕਾ ਦਿੰਦਾ ਹੋਇਆ ਲੰਘਦਾ ਸੀ ਬਹੁਤ ਸਾਰੇ ਬੱਚੇ ਤੇ ਆਦਮੀ – ਤੀਵੀਆਂ ਇਨ੍ਹਾਂ ਠੰਢੀਆਂ ਚੀਜ਼ਾਂ ਨੂੰ ਖ਼ਰੀਦ – ਖ਼ਰੀਦ ਕੇ ਖਾ ਰਹੇ ਸਨ। ਮੈਨੂੰ ਵੀ ਤੇਹ ਲੱਗ ਰਹੀ ਸੀ ਤੇ ਉਹ ਪਾਣੀ ਪੀ – ਪੀ ਕੇ ਵੀ ਨਹੀਂ ਸੀ ਮਿਟਦੀ।

ਸਾਢੇ ਕੁ ਬਾਰਾਂ ਵਜੇ ਗਰਮੀ ਵਿਚ ਹੋਰ ਵੀ ਤੇਜ਼ੀ ਆਉਣ ਲੱਗੀ ਤੇ ਰਹਿੰਦੀ ਕਸਰ ਬਿਜਲੀ ਦੇ ਬੰਦ ਹੋਣ ਨੇ ਪੂਰੀ ਕਰ ਦਿੱਤੀ। ਬਿਜਲੀ ਬੰਦ ਹੋਣ ਨਾਲ ਸਾਰੇ ਘਰਾਂ ਦੇ ਪੱਖਿਆਂ ਸਮੇਤ ਸਾਡਾ ਪੱਖਾ ਵੀ ਬੰਦ ਹੋ ਗਿਆ। ਬੱਸ ਫਿਰ ਕੀ ਸੀ, ਗਰਮੀ ਨਾਲ ਸਾਡੀਆਂ ਜਾਨਾਂ ਨਿਕਲਣ ਲੱਗੀਆਂ ਅਤੇ ਅਸੀਂ ਕਦੇ ਪੱਖੀਆਂ ਨਾਲ ਹਵਾ ਝਲਦੇ ਮਾਂ, ਕਦੇ ਗੱਤਿਆਂ ਨਾਲ ਪਸੀਨੇ ਦੇ ਹੜ ਵਗ ਰਹੇ ਸਨ।

ਲੋਕ ਤਾਰ – ਤਾਰ ਕਰ ਰਹੇ ਸਨ। ਛੋਟੇ ਬੱਚੇ ਰੋ ਰਹੇ ਸਨ। ਚਿੜੀਆਂ ਘਰਾਂ ਦੀਆਂ ਛੱਤਾਂ ਵਿਚ ਵੜੀਆਂ ਹੋਈਆਂ ਸਨ ਦੁਪਹਿਰ ਦੀ ਰੋਟੀ ਖਾ ਕੇ ਮੇਰੀਆਂ ਅੱਖਾਂ ਵਿਚ ਨੀਂਦ ਰੜਕਣ ਲੱਗੀ, ਪਰ ਮੁਕੇ ਤੇ ਗਰਮੀ ਵਿਚ ਨੀਂਦ ਕਿੱਥੋਂ ? ਤਿੰਨ ਵਜੇ ਬਿਜਲੀ ਵੀ ਆ ਗਈ। ਹੁਣ ਪੱਖਾ ਚੱਲਣ ਨਾਲ ਸਾਡੀ ਜਾਨ ਵਿਚ ਕੁੱਝ ਜਾਨ ਆਈ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਪੰਜ ਕੁ ਵਜੇ ਭਾਵੇਂ ਧੁੱਪ ਤਾਂ ਮੱਠੀ ਪੈ ਗਈ ਸੀ, ਪਰ ਵੱਟ ਉਸੇ ਤਰ੍ਹਾਂ ਹੀ ਸੀ। ਇਸ ਵੇਲੇ ਲੋਕ ਘਰੋਂ ਆਪੋ ਆਪਣੇ ਕੰਮਾਂ ‘ਤੇ ਨਿਕਲ ਪਏ।

ਰਾਤ ਨੂੰ ਜਦੋਂ ਅਸੀਂ ਮੰਜਿਆਂ ‘ਤੇ ਪਏ, ਤਾਂ ਠੰਢੀ – ਠੰਢੀ ਹਵਾ ਰੁਮਕਣ ਲੱਗੀ, ਜਿਸ ਨਾਲ ਅਸੀਂ ਅਰਾਮ ਨਾਲ ਸੁੱਤੇ ! ਅਗਲੇ ਦਿਨ ਮੈਂ ਸਵੇਰੇ ਉੱਠ ਕੇ ਅਖ਼ਬਾਰ ਪੜੀ, ਤਾਂ ਉਸ ਵਿਚ ਬੀਤੇ ਦਿਨ ਦੀ ਗਰਮੀ ਬਾਰੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ ਇਸ ਦਿਨ ਦਾ ਤਾਪਮਾਨ 48.6° ਸੈਲਸੀਅਸ ਰਿਹਾ ਤੇ ਅਜਿਹੀ ਗਰਮੀ ਪਿਛਲੇ ਤੀਹ ਸਾਲਾਂ ਵਿਚ ਕਦੇ ਨਹੀਂ ਪਈ।

37. ਅੱਤ ਸਰਦੀ ਦਾ ਇਕ ਦਿਨ

ਉੱਤਰੀ ਭਾਰਤ ਵਿਚ ਦਸੰਬਰ ਤੇ ਜਨਵਰੀ ਸਰਦੀ ਦੇ ਮਹੀਨੇ ਹਨ। ਉਂਝ ਤਾਂ ਇਨ੍ਹਾਂ ਮਹੀਨਿਆਂ ਵਿਚ ਲਗਾਤਾਰ ਖੂਬ ਸਰਦੀ ਪੈਂਦੀ ਹੈ, ਪਰ ਕਿਸੇ – ਕਿਸੇ ਦਿਨ ਤਾਂ ਸਾਰੀ ਦਿਹਾੜੀ ਠੰਢ ਨਾਲ ਕੰਬਦਿਆਂ ਹੀ ਬੀਤਦੀ ਹੈ। ਇਹੋ ਜਿਹਾ ਅੱਤ ਸਰਦੀ ਦਾ ਦਿਨ ਬੀਤੇ ਸਾਲ 30 ਦਸੰਬਰ ਦਾ ਸੀ।

ਇਸ ਦਿਨ ਸਵੇਰੇ – ਸਵੇਰੇ ਹੀ ਕਾਫ਼ੀ ਠੰਢ ਸੀ ਤੇ ਮੈਨੂੰ ਰਜ਼ਾਈ ਵਿਚ ਹੀ ਇਕ ਕੰਬਣੀ ਜਿਹੀ ਮਹਿਸੂਸ ਹੋ ਰਹੀ ਸੀ। ਕੁੱਝ ਸਮੇਂ ਪਿੱਛੋਂ ਦਿਨ ਚੜ੍ਹ ਗਿਆ। ਮੈਂ ਕੰਬਲ ਉੱਪਰ ਲੈ ਕੇ ਬਾਹਰ ਨਿਕਲਿਆ, ਤਾਂ ਦੇਖਿਆ ਕਿ ਬਾਹਰ ਸੰਘਣੀ ਧੁੰਦ ਪਈ ਹੋਈ ਸੀ ਤੇ ਹਵਾ ਵਿਚਲੀ ਨਮੀ ਪਾਣੀ ਦੇ ਰੂਪ ਵਿਚ ਇਸ ਤਰ੍ਹਾਂ ਡਿਗ ਰਹੀ ਸੀ, ਜਿਵੇਂ ਮੀਂਹ ਪੈ ਰਿਹਾ ਹੋਵੇ। ਉਸ ਦਿਨ ਮੇਰਾ ਦਿਲ ਨਹਾਉਣ ਨੂੰ ਨਾ ਕੀਤਾ ਤੇ ਮੈਂ ਮੂੰਹ – ਹੱਥ ਧੋ ਕੇ ਅੰਗੀਠੀ ਕੋਲ ਆ ਬੈਠਾ।

ਮੇਰੇ ਮਾਤਾ ਜੀ ਨੇ ਮੈਨੂੰ ਇਕ ਸਵੈਟਰ, ਕਮੀਜ਼ ਦੇ ਹੋਂਠ ਤੇ ਇਕ ਉੱਪਰ ਪੁਆਇਆ ਅਤੇ ਉਸ ਤੋਂ ਉੱਪਰ ਕੋਟ ਪੁਆ ਕੇ ਉਸ ਦੇ ਬਟਨ ਚੰਗੀ ਤਰ੍ਹਾਂ ਬੰਦ ਕਰਵਾ ਕੇ ਸਕੂਲ ਤੋਰਿਆ। ਮੈਂ ਹੱਥਾਂ ਉੱਤੇ ਗਰਮ ਦਸਤਾਨੇ ਤੇ ਗਲ ਵਿਚ ਮਫ਼ਲਰ ਪਾਇਆ ਅਤੇ ਘਰੋਂ ਬਾਹਰ ਨਿਕਲਿਆ ਤੇ ਬਾਹਰ ਸੰਘਣੀ ਧੁੰਦ ਕਾਰਨ ਪੰਜ – ਛੇ ਫੁੱਟ ਤੋਂ ਅੱਗੇ ਰਸਤਾ ਨਹੀਂ ਸੀ ਦਿਖਾਈ ਦਿੰਦਾ। ਮੈਂ ਆਪਣਾ ਸਾਈਕਲ ਹੌਲੀ – ਹੌਲੀ ਚਲਾ ਰਿਹਾ ਸਾਂ।

ਮੈਂ ਦੇਖਿਆ ਕਿ ਸੜਕ ਉੱਤੇ ਲੋਕ ਬਹੁਤ ਘੱਟ ਸਨ ਤੇ ਲੰਘਣ ਵਾਲੀਆਂ ਕਾਰਾਂ, ਬੱਸਾਂ ਤੇ ਟਰੱਕਾਂ ਆਦਿ ਦੀਆਂ ਬੱਤੀਆਂ ਜਗ ਰਹੀਆਂ ਸਨ। ਉਨ੍ਹਾਂ ਦੀ ਰਫ਼ਤਾਰ ਬਹੁਤ ਘੱਟ ਸੀ। ਮੈਂ ਅਸਮਾਨ ਵਲ ਝਾਤੀ ਮਾਰ ਕੇ ਦੇਖਿਆ, ਤਾਂ ਸੂਰਜ ਦਾ ਕਿਧਰੇ ਨਾਂ – ਨਿਸ਼ਾਨ ਵੀ ਨਹੀਂ ਸੀ ਦਿਖਾਈ ਦੇ ਰਿਹਾ। ਜਿਉਂ – ਜਿਉਂ ਦਿਨ ਚੜ੍ਹ ਰਿਹਾ ਸੀ, ਧੁੰਦ ਸੰਘਣੀ ਹੁੰਦੀ ਜਾ ਰਹੀ ਸੀ ਨੂੰ ਰਸਤੇ ਵਿਚ ਮੈਂ ਕਈ ਲੋਕ ਧੂਣੀਆਂ ਦੁਆਲੇ ਬੈਠੇ ਦੇਖੋ।

ਜਦੋਂ ਮੈਂ ਸਕੂਲ ਪੁੱਜਾ, ਤਾਂ ਦੇਖਿਆ ਕਿ ਹਾਜ਼ਰੀ ਬਹੁਤ ਘੱਟ ਸੀ ਕਲਾਸ਼ ਵਿਚ ਠੰਢ ਨਾਲ ਆਕੜੇ ਸਾਡੇ ਹੱਥਾਂ ਵਿਚ ਪੈੱਨ ਫੜ ਕੇ ਲਿਖਣ ਦੀ ਤਾਕਤ ਨਹੀਂ ਸੀ। ਸਾਰੀ ਦਿਹਾੜੀ ਅਸੀਂ ਧੁੰਦ ਦੇ ਘਟਣ ਦੀ ਉਡੀਕ ਕਰਦੇ ਰਹੇ, ਪਰ ਅਜਿਹਾ ਨਾ ਹੋਇਆ।

ਅੰਤ ਚਾਰ ਵਜੇ ਸਾਨੂੰ ਸਕੂਲੋਂ ਛੁੱਟੀ ਹੋਈ ਤੇ ਮੈਂ ਆਪਣੇ ਸਾਥੀਆਂ ਨਾਲ ਠਿਠਰਦਾ ਹੋਇਆ ਘਰ ਵਲ ਚਲ ਪਿਆ। ਮੈਂ ਸਿੱਧਾ ਰਸੋਈ ਵਿਚ ਪੁੱਜਾ ਤੇ ਅੰਗੀਠੀ ਕੋਲ ਬੈਠ ਕੇ ਅੱਗ ਸੇਕਣ ਲੱਗਾ ਮੈਂ ਰੋਟੀ ਖਾਧੀ ਤੇ ਫਿਰ ਗਰਮ – ਗਰਮ ਚਾਹ ਪੀਤੀ। ਇਸੇ ਸਮੇਂ ਹੀ ਅਸੀਂ ਮੁੰਗਫ਼ਲੀ, ਰਿਉੜੀਆਂ ਤੇ ਭੁੱਘਾ ਮੰਗਵਾਇਆ ਅਤੇ ਅੰਗੀਠੀ ਦੁਆਲੇ ਬੈਠ ਕੇ ਖਾਣ ਲੱਗੇ। ਹੁਣ ਹਨੇਰਾ ਹੋ ਚੁੱਕਾ ਸੀ ਤੇ ਧੁੰਦ ਪਹਿਲਾਂ ਨਾਲੋਂ ਵਧੇਰੇ ਸੰਘਣੀ ਹੋ ਚੁੱਕੀ ਸੀ। ਰਾਤ ਦੇ ਨੌਂ ਵਜੇ ਅਸੀਂ ਸਾਰੇ ਸੌਂ ਗਏ।

ਜਦੋਂ ਅਸੀਂ ਸਵੇਰੇ ਉੱਠੇ, ਤਾਂ ਅਸਮਾਨ ਬੱਦਲਾਂ ਨਾਲ ਢੱਕਿਆ ਹੋਇਆ ਸੀ, ਪਰ ਨਾ ਵਰਖਾ ਹੋ ਰਹੀ ਸੀ ਤੇ ਨਾ ਹੀ ਹਵਾ ਚੱਲ ਰਹੀ ਸੀ, ਇਸ ਕਰਕੇ ਪਹਿਲੇ ਦਿਨ ਨਾਲੋਂ ਸਰਦੀ ਕੁੱਝ ਘੱਟ ਸੀ। ਮੈਂ ਅਖ਼ਬਾਰ ਖ਼ਰੀਦੀ ਤੇ ਉਸ ਵਿਚ ਪੜਿਆ ਕਿ ਬੀਤੇ ਦਿਨ ਉੱਤਰੀ ਭਾਰਤ ਵਿਚ ਇੰਨੀ ਸਰਦੀ ਪਈ ਹੈ ਕਿ ਪਿਛਲੇ ਸਾਰੇ ਰਿਕਾਰਡ ਮਾਤ ਪੈ ਗਏ ਹਨ ਇਸ ਦਿਨ ਆਦਮਪੁਰ ਦਾ ਘੱਟੋ – ਘੱਟ ਤਾਪਮਾਨ 4.5° ਸੈਲਸੀਅਸ ਸੀ। ਸੜਕਾਂ ਤੇ ਸੌਣ ਵਾਲੇ ਬਹੁਤ ਸਾਰੇ ਮੰਗਤਿਆਂ ਦੇ ਮਰਨ ਦੀਆਂ ਖ਼ਬਰਾਂ ਵੀ ਸਨ। ਇਸ ਪ੍ਰਕਾਰ ਬੀਤੇ ਸਾਲ 30 ਦਸੰਬਰ ਦਾ ਦਿਨ ਮੇਰੇ ਅਨੁਭਵ ਵਿਚ ਸਭ ਤੋਂ ਵਧੇਰੇ ਸਰਦੀ ਦਾ ਦਿਨ ਸੀ।

PSEB 6th Class Punjabi ਰਚਨਾ ਲੇਖ-ਰਚਨਾ (1st Language)

38. ਕਿਸੇ ਕਾਮੇ ਦੇ ਜੀਵਨ ਦਾ ਇਕ ਦਿਨ

ਮੈਂ ਇਕ ਕਾਮਾ ਹਾਂ। ਮੈਨੂੰ ਮਜ਼ਦੂਰ ਵੀ ਕਹਿੰਦੇ ਹਨ। ਮੈਂ ਦਿਹਾੜੀ ਉੱਤੇ ਕੰਮ ਕਰਦਾ ਹਾਂ। ਮੈਂ ਆਮ ਕਰਕੇ ਮਕਾਨ ਬਣਾਉਣ ਦੇ ਕੰਮਾਂ ਵਿਚ ਸਹਾਇਤਾ ਕਰਦਾ ਹਾਂ। ਮੈਂ ਇੱਟਾਂ ਵੀ ਢੋਂਦਾ ਹਾਂ। ਸੀਮਿੰਟ ਅਤੇ ਰੇਤ ਮਿਲਾ ਕੇ ਮਸਾਲਾ ਵੀ ਬਣਾਉਂਦਾ ਹਾਂ। ਪਾਣੀ ਨਾਲ ਤਰਾਈ ਵੀ ਕਰਦਾ ਹਾਂ ਅਤੇ ਮਿੱਟੀ ਵੀ ਪੁੱਟਦਾ ਹਾਂ।

ਅੱਜ ਮੈਂ ਸਵੇਰੇ – ਸਵੇਰੇ ਮਜ਼ਦੂਰਾਂ ਤੇ ਮਿਸਤਰੀਆਂ ਦੇ ਅੱਡੇ ਉੱਪਰ ਖੜਾ ਕਿਸੇ ਕੰਮ ਕਰਾਉਣ ਵਾਲੇ ਦੀ ਉਡੀਕ ਕਰ ਰਿਹਾ ਸਾਂ। ਇੰਨੇ ਨੂੰ ਇਕ ਬਾਬੂ ਆ ਗਿਆ। ਉਸ ਦੇ ਦੁਆਲੇ ਬਹੁਤ ਸਾਰੇ ਮਜ਼ਦੂਰਾਂ ਨੇ ਝੁਰਮੁਟ ਪਾ ਲਿਆ। ਉਨ੍ਹਾਂ ਵਿਚ ਮੈਂ ਵੀ ਖੜ੍ਹਾ ਸਾਂ। ਮੈਂ ਪਿਛਲੇ ਤਿੰਨ ਦਿਨਾਂ ਤੋਂ ਵਿਹਲਾ ਸਾਂ। ਜੇਕਰ ਮੈਨੂੰ ਅੱਜ ਵੀ ਕੋਈ ਕੰਮ ਨਾ ਮਿਲਦਾ, ਤਾਂ ਅੱਜ ਰਾਤ ਨੂੰ ਮੇਰੇ ਘਰ ਰੋਟੀ ਪੱਕਣੀ ਔਖੀ ਹੋ ਜਾਣੀ ਸੀ। ਮੇਰੀ ਛੋਟੀ ਧੀ ਨੂੰ ਬੁਖ਼ਾਰ ਸੀ। ਮੈਂ ਉਸ ਲਈ ਦਵਾਈ ਵੀ ਲਿਆਉਣੀ ਸੀ। ਬਾਬੂ ਨੇ ਪੁੱਛਿਆ ਕਿ ਕਿੰਨੀ ਦਿਹਾੜੀ ਨਵੋਗੇ ? ਤਿੰਨ ਚਾਰ ਇਕੱਠੇ ਬੋਲ ਪਏ, 200 ਰੁਪਏ ਪ’ ਬਾਬ ਨੇ ਕਿਹਾ, “ਮੈਂ ਤਾਂ 180 ਹੀ ਦੇਵਾਂਗਾ, ਜਿਸ ਦੀ ਮਰਜ਼ੀ ਹੋਵੇ ਚਲ ਪਏ।”

ਮੈਂ 180 ਰੁਪਏ ਲੈਣੇ ਮਨਜ਼ੂਰ ਕਰ ਕੇ ਉਸ ਨਾਲ ਤੁਰ ਪਿਆ ਥੋੜੀ ਦੂਰ ਉਸ ਦੀ ਕੋਠੀ ਬਣ ਰਹੀ ਸੀ। ਮੈਨੂੰ ਉਸ ਨੇ ਰੋੜੀ ਕੁੱਟਣ ਦੇ ਕੰਮ ਉੱਤੇ ਲਾ ਦਿੱਤਾ। ਮੈਂ ਆਪਣੀਆਂ ਉਂਗਲੀਆਂ ਨੂੰ ਸੱਟਾਂ ਤੋਂ ਬਚਾਉਣ ਲਈ ਪੱਟੀਆਂ ਬੰਨ੍ਹ ਕੇ ਹਥੌੜੇ ਨਾਲ ਰੋੜੀ ਕੁੱਟਣ ਲੱਗ ਪਿਆ। ਥੋੜ੍ਹੀ ਦੇਰ ਮਗਰੋਂ ਉਹ ਬਾਬੂ ਆਇਆ ਤੇ ਬੜੇ ਗੁੱਸੇ ਨਾਲ ਕਹਿਣ ਲੱਗਾ, “ਤੂੰ ਕੰਮ ਬੜਾ ਹੌਲੀ ਕਰਦਾ ਹੈਂ, ਪਰ ਰੁਪਏ 180 ਮੰਗਦਾ ਹੈਂ।’ ਮੈਂ ਕਿਹਾ, ” ਜੀ ਦਿਹਾੜੀ ਤਾਂ 180 ਹੀ ਲਵਾਂਗਾ।` ਇਹ ਗੱਲ ਕਰਦਿਆਂ ਹਥੌੜਾ ਮੇਰੀਆਂ ਉਂਗਲੀਆਂ ਉੱਤੇ ਜਾ ਵੱਜਾ ਤੇ ਇਕ ਉਂਗਲੀ ਵਿਚੋਂ ਖੂਨ ਵਹਿਣ ਲੱਗਾ। ਮੈਨੂੰ ਕਾਫ਼ੀ ਦਰਦ ਹੋ ਰਹੀ ਸੀ, ਪਰ ਉੱਥੇ ਸੁਣਨ ਵਾਲਾ ਕੌਣ ਸੀ ? ਮੈਂ ਪਾਣੀ ਪੀਤਾ ਤੇ ਫਿਰ ਪੱਟੀਆਂ ਬੰਨ੍ਹ ਕੇ ਰੋੜੀ ਕੁੱਟਦਾ ਰਿਹਾ।

ਇਕ ਵਾਰੀ ਫਿਰ ਬਾਬੂ ਨੇ ਮੇਰੇ ਕੰਮ ਹੌਲੀ ਕਰਨ ਦੀ ਸ਼ਿਕਾਇਤ ਕੀਤੀ। ਦੁਪਹਿਰੇ ਉਸ ਨੇ ਮੈਨੂੰ ਚੁਕੰਨਾ ਕੀਤਾ ਕਿ ਮੈਂ ਅੱਧੇ ਘੰਟੇ ਤੋਂ ਵੱਧ ਛੁੱਟੀ ਨਾ ਕਰਾਂ। ਸ਼ਾਮ ਤਕ ਮੇਰਾ ਮੂੰਹ ਸਿਰ ਘੱਟੇ ਨਾਲ ਤੇ ਹੱਥ ਸੱਟਾਂ ਨਾਲ ਭਰ ਗਏ ਸਨ। 5 ਵਜੇ ਬਾਬੂ ਨੇ ਮਸਾਂ – ਮਸਾਂ 180 ਰੁਪਏ ਦਿੱਤੇ ਤੇ ਮੈਂ ਸੁਖ ਦਾ ਸਾਹ ਲੈ ਕੇ ਘਰ ਪੁੱਜਾ ਤੇ ਇਸ ਸਮੇਂ ਮੇਰਾ ਸਰੀਰ ਥਕੇਵੇਂ ਤੇ ਸੱਟਾਂ ਨਾਲ ਦੁੱਖ ਰਿਹਾ ਸੀ, ਪਰ ਬੱਚੀ ਦੇ ਬੁਖ਼ਾਰ ਨੇ ਮੈਨੂੰ ਸਭ ਕੁੱਝ ਭੁਲਾ ਦਿੱਤਾ।

39. ਅੱਖੀਂ ਡਿੱਠੇ ਵਿਆਹ ਦਾ ਹਾਲ

ਪਿਛਲੇ ਐਤਵਾਰ ਮੇਰੇ ਮਿੱਤਰ ਦੇ ਵੱਡੇ ਭਰਾ ਦਾ ਵਿਆਹ ਸੀ ਉਸ ਦੀ ਬਰਾਤ ਸਾਡੇ ਸ਼ਹਿਰ ਤੋਂ ਕੋਈ 20 ਕੁ ਕਿਲੋਮੀਟਰ ਦੂਰ ਫਗਵਾੜੇ ਵਿਚ ਜਾਣੀ ਸੀ। ਮੈਂ ਵੀ ਉਸ ਬਰਾਤ ਵਿਚ ਸ਼ਾਮਿਲ ਸਾਂ। ਬਰਾਤ ਦੇ 50 ਕੁ ਆਦਮੀ ਸਨ ਅਸੀਂ ਸਾਰੇ ਸਵੇਰ ਦੇ 10 ਕੁ ਵਜੇ ਬੱਸ ਵਿਚ ਸਵਾਰ ਹੋ ਕੇ ਚੱਲ ਪਏ। ਕੁੱਝ ਬਰਾਤੀ ਪੰਜ – ਛੇ ਕਾਰਾਂ ਵਿਚ ਸਵਾਰ ਸਨ। ਸਿਹਰਿਆਂ ਨਾਲ ਸਜੇ ਲਾੜੇ ਦੀ ਫੁੱਲਾਂ ਨਾਲ ਸ਼ਿੰਗਾਰੀ ਕਾਰ ਸਭ ਤੋਂ ਅੱਗੇ ਸੀ ! ਸਵੇਰ ਦੇ ਕੋਈ 11 ਕੁ ਵਜੇ ਅਸੀਂ ਮਿੱਥੇ ਪ੍ਰੋਗਰਾਮ ਅਨੁਸਾਰ ਫਗਵਾੜੇ ਪਹੁੰਚੇ ਤੇ ਸ਼ਹਿਰ ਦੇ ਅੰਦਰ ਇਕ ਥਾਂ ਬਣੇ ਮੈਰਿਜ ਪੈਲਿਸ ਦੇ ਅੱਗੇ ਜਾ ਰੁਕੇ।

ਸਾਰੇ ਬਰਾਤੀ ਬੱਸ ਤੇ ਕਾਰਾਂ ਵਿਚੋਂ ਉਤਰੇ ਤੇ ਮਿਲਣੀ ਲਈ ਖੜੇ ਹੋ ਗਏ। ਲੜਕੀ ਵਾਲਿਆਂ ਦੇ ਰਿਸ਼ਤੇਦਾਰਾਂ ਤੇ ਸੰਬੰਧੀਆਂ ਨੇ ਸ਼ਬਦ ਪੜੇ ਤੇ ਅਰਦਾਸ ਕਰਨ ਪਿੱਛੋਂ ਮਿਲਣੀਆਂ ਹੋਈਆਂ ਪਹਿਲੀ ਮਿਲਣੀ ਸੁਰਿੰਦਰ ਦੇ ਪਿਤਾ ਅਤੇ ਲੜਕੀ ਦੇ ਪਿਤਾ ਦੀ ਸੀ। ਫਿਰ ਮਾਮਿਆਂ, ਚਾਚਿਆਂ ਤੇ ਭਰਾਵਾਂ ਤੋਂ ਇਲਾਵਾ ਹੋਰ ਸੰਬੰਧੀਆਂ ਦੀਆਂ ਮਿਲਣੀਆਂ ਹੋਈਆਂ। ਲੜਕੀ ਵਾਲਿਆਂ ਨੇ ਮਿਲਣੀ ਕਰਨ ਵਾਲੇ ਸੰਬੰਧੀਆਂ ਨੂੰ ਕੰਬਲ ਦਿੱਤੇ ਪਰ ਸੁਰਿੰਦਰ ਦੇ ਪਿਤਾ ਤੇ ਮਾਮੇ ਨੂੰ ਸੋਨੇ ਦੀਆਂ ਮੁੰਦਰੀਆਂ ਪਹਿਨਾਈਆਂ ਗਈਆਂ। ਵੀਡੀਓ ਕੈਮਰਾ ਨਾਲੋ – ਨਾਲ ਫ਼ਿਲਮ ਬਣਾ ਰਿਹਾ ਸੀ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਮਿਲਣੀ ਤੋਂ ਮਗਰੋਂ ਕੁੜੀਆਂ ਮੈਰਿਜ ਪੈਲਿਸ ਦੇ ਮੁੱਖ ਦੁਆਰ ਨੂੰ ਰਿਬਨ ਬੰਨ੍ਹ ਕੇ ਰੋਕ ਕੇ ਖੜ੍ਹੀਆਂ ਹੋ ਗਈਆਂ ਕਾਫ਼ੀ ਹਾਸੇ – ਮਖੌਲ ਭਰੇ ਤਕਰਾਰ ਪਿੱਛੋਂ ਲਾੜੇ ਨੇ 1100 ਰੁਪਏ ਦਿੱਤੇ ਤੇ ਅੱਗੇ ਲੰਘਣ ਦਿੱਤਾ ਗਿਆ। ਇਸ ਸਮੇਂ ਲਾੜੇ ਦੇ ਕੁੱਝ ਮਨਚਲੇ ਮਿੱਤਰਾਂ ਨੇ ਰਾਹ ਰੋਕ ਕੇ ‘ ਖੜੀਆਂ ਸਾਲੀਆਂ ਉੱਤੇ ਵੱਖ – ਵੱਖ ਸਪਰੇਆਂ ਦੀ ਬੁਛਾੜ ਕੀਤੀ, ਜਿਸਨੇ ਕਈਆਂ ਦਾ ਮੂੰਹ ਤੇ, ਕੱਪੜੇ ਝੱਗ ਨਾਲ ਭਰ ਦਿੱਤੇ ਤੇ ਕਈਆਂ ਨੂੰ ਕੱਚੇ ਜਿਹੇ ਰੱਸਿਆਂ ਵਿਚ ਲਪੇਟ ਦਿੱਤਾ। ਕੁੱਝ ਸਪਰੇ ਖ਼ੁਸ਼ਬੂ ਖਿਲਾਰਨ ਵਾਲੇ ਵੀ ਸਨ।

ਫਿਰ ਸਾਰੇ ਬਰਾਤੀ ਸਾਹਮਣੇ ਮੇਜ਼ਾਂ ਉੱਤੇ ਲੱਗੇ ਨਾਸ਼ਤੇ ਤੇ ਹੋਰ ਪਕਵਾਨਾਂ ਦੇ ਸਟਾਲਾਂ ਵਲ ਵਧੇ। ਹਰ ਕੋਈ ਪਲੇਟ ਚਮਚਾ ਚੁੱਕ ਕੇ ਆਪਣੇ ਮਨ ਭਾਉਂਦੇ ਪਕਵਾਨ ਖਾਣ ਲੱਗਾ ਇਨ੍ਹਾਂ ਵਿਚ ਬਹੁਤ ਕੁੱਝ ਸ਼ਾਕਾਹਾਰੀ ਤੇ ਮਾਸਾਹਾਰੀ ਸ਼ਾਮਿਲ ਸੀ। ਦਸ – ਬਾਰਾਂ ਸੁਨੈਕਸਾਂ ਦੇ ਸਟਾਲ ਸਨ। ਕਿਸੇ ਪਾਸੇ ਸਾਫ਼ਟ ਡਰਿੰਕ ਦੇ ਸਟਾਲ ਤੇ ਕਿਸੇ ਪਾਸੇ ਕਾਫ਼ੀ, ਚਾਹ ਤੇ ਕੇਸਰੀ ਦੁੱਧ ਤੋਂ ਇਲਾਵਾ ਮਠਿਆਈਆਂ, ਨੂਡਲਾਂ, ਗੋਲ – ਗੱਪਿਆਂ, ਚਾਟਾਂ ਤੇ ਕਈ ਪ੍ਰਕਾਰ ਦੇ ਜੂਸਾਂ ਦੇ ਸਟਾਲ ਸਨ। ਇਸ ਪਿੱਛੋਂ ਗੁਰਦੁਆਰੇ ਵਿਚ ਲਾਵਾਂ ਹੋਈਆਂ।

ਇਸ ਸਮੇਂ ਬਹੁਤੇ ਬਰਾਤੀ ਮੈਰਿਜ ਪੈਲਿਸ ਵਿਚ ਬੈਠੇ ਰਹੇ ਤੇ ਸਾਹਮਣੇ ਗਾਇਕ – ਟੋਲੀ ਵੱਲੋਂ ਪੇਸ਼ ਕੀਤੇ ਜਾ ਰਹੇ ਗਾਣਿਆਂ ਤੇ ਨੱਚਦੀਆਂ ਕੁੜੀਆਂ ਦੇ ਪ੍ਰੋਗਰਾਮ ਨੂੰ ਦੇਖਦੇ ਰਹੇ ਅਤੇ ਨਾਲ – ਨਾਲ ਖਾਂਦੇ – ਪੀਂਦੇ ਵੀ ਰਹੇ।

ਲਾਵਾਂ ਪਿੱਛੋਂ ਲਾੜੇ – ਲਾੜੀ ਨੂੰ ਲਿਆ ਕੇ ਸਭ ਦੇ ਸਾਹਮਣੇ ਸਟੇਜ ਦੇ ਇਕ ਪਾਸੇ ਲੱਗੀਆਂ ਸ਼ਾਹੀ ਕੁਰਸੀਆਂ ਉੱਤੇ ਬਿਠਾ ਦਿੱਤਾ ਗਿਆ। ਲੜਕੀ ਗਹਿਣਿਆਂ ਨਾਲ ਸਜੀ ਹੋਈ ਸੀ ਸਭ ਰਿਸ਼ਤੇਦਾਰ ਵਾਰੋ – ਵਾਰੀ ਸ਼ਗਨ ਪਾਉਣ ਲੱਗੇ। ਵੀ.ਡੀ.ਓ. ਰਾਹੀਂ ਨਾਲੋ – ਨਾਲ ਫੋਟੋਗਾਫ਼ੀ ਹੋ ਰਹੀ ਸੀ ! ਉਧਰ ਕੁੱਝ ਬਰਾਤੀ ਵਰਤਾਈ ਜਾ ਰਹੀ ਸ਼ਰਾਬ ਪੀ – ਪੀ ਕੇ ਭੰਗੜਾ ਪਾਉਣ ਲੱਗ ਪਏ ਸਨ। ਕੁੱਝ ਕੁੜੀਆਂ ਵੀ ਇਸ ਨਾਚ ਵਿਚ ਸ਼ਾਮਿਲ ਹੋ ਗਈਆਂ।

ਫਿਰ ਦੁਪਹਿਰ ਤੋਂ ਪਿੱਛੋਂ ਦਾ ਖਾਣਾ ਆਰੰਭ ਹੋ ਗਿਆ, ਜਿਸ ਵਿਚ ਬਹੁਤ ਕਿਸਮਾਂ ਦੇ ਸੁਪ, ਸ਼ਾਕਾਹਾਰੀ ਤੇ ਮਾਸਾਹਾਰੀ ਭੋਜਨ, ਕਈ ਪ੍ਰਕਾਰ ਦੇ ਸਲਾਦ, ਆਈਸ ਕ੍ਰੀਮਾਂ ਤੇ ਮਠਿਆਈਆਂ ਸ਼ਾਮਿਲ ਸਨ।ਉੱਧਰ ਨਾਲ – ਨਾਲ ਭੰਗੜਾ ਪੈ ਰਿਹਾ ਸੀ ਤੇ ਵਾਰਨੇ ਹੋ ਰਹੇ ਸਨ। ਗਾਇਕ ਟੋਲੀ ਦਾ ਮੁਖੀ ਬਖ਼ਸ਼ੇ ਜਾ ਰਹੇ ਵੇਲਾਂ ਦੇ ਨੋਟ ਸੰਭਾਲੀ ਜਾ ਰਿਹਾ ਸੀ। ਇਕ ਦੋ ਸ਼ਰਾਬੀਆਂ ਨੇ ਨਿੱਕੀਆਂ – ਮੋਟੀਆਂ ਸ਼ਰਾਰਤਾਂ ਵੀ ਕੀਤੀਆਂ।

ਸਭ ਤੋਂ ਮਗਰੋਂ ਲਾੜੇ – ਲਾੜੀ ਸਮੇਤ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਇਕ ਟੇਬਲ ਉੱਤੇ ਬੈਠ ਕੇ ਰੋਟੀ ਖਾਧੀ। ਖਾਣਾ ਖਾਣ ਮਗਰੋਂ ਸੁਰਿੰਦਰ ਦੇ ਪਿਤਾ ਨੇ ਵਰੀ ਦਾ ਕੀਮਤੀ ਸਮਾਨ ਦਿਖਾਇਆ ਤੇ ਫਿਰ ਕੁੜੀ ਵਾਲਿਆਂ ਨੇ ਦਾਜ ! ਅੰਤ ਕੁੜੀ ਦਿੱਤਾ ਗਿਆ।ਤੁਰਨ ਸਮੇਂ ਸੁਰਿੰਦਰ ਦੇ ਪਿਤਾ ਨੇ ਜੋੜੀ ਉੱਪਰੋਂ ਪੈਸੇ ਸੁੱਟੇ।

ਇਹ ਸਾਰਾ ਕੁੱਝ ਦੇਖ ਕੇ ਮੇਰਾ ਮਨ ਬੜਾ ਹੈਰਾਨ ਹੋ ਰਿਹਾ ਸੀ ਕਿ ਸਾਡਾ ਸਮਾਜ ਵਿਆਹਾਂ ਉੱਪਰ ਕਿਸ ਤਰ੍ਹਾਂ ਫ਼ਜ਼ੂਲ – ਖ਼ਰਚੀ ਕਰਦਾ ਹੈ ਤੇ ਰੁਪਏ ਨੂੰ ਉਸਾਰੂ ਕੰਮਾਂ ਵਿਚ ਲਾਉਣ ਦੀ ਬਜਾਏ ਅਜਿਹੀਆਂ ਰਸਮਾਂ ਉੱਪਰ ਰੋਦਾ ਹੈ। ਵਿਆਹਾਂ ਵਿਚ ਮਹਿੰਗੇ ਮੈਰਿਜ ਪੈਲਿਸਾਂ, ਹੋਟਲਾਂ ਤੇ ਨੱਚਣ – ਗਾਉਣ ਵਾਲਿਆਂ ਦੀ ਕੋਈ ਲੋੜ ਨਹੀਂ।

ਵਿਆਹ ਸਮੇਂ ਸ਼ਰਾਬ ਪੀਣ ਦੀ ਕੋਈ ਵੀ ਪ੍ਰਸੰਸਾ ਨਹੀਂ ਕਰ ਸਕਦਾ ਕਿਉਂਕਿ ਸ਼ਰਾਬੀ ਆਪਣੇ ਹੋਸ਼ – ਹਵਾਸ ਗੁਆ ਕੇ ਰੰਗ ਵਿਚ ਭੰਗ ਪਾ ਦਿੰਦੇ ਹਨ। ਇਸ ਕਰਕੇ ਵਿਆਹ ਹਰ ਤਰ੍ਹਾਂ ਸਾਦੇ ਹੋਣੇ ਚਾਹੀਦੇ ਹਨ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਸ਼ਾਮੀਂ 7 ਵਜੇ ਅਸੀਂ ਵਾਪਸ ਘਰ ਪਹੁੰਚ ਗਏ ਵਹੁਟੀ ਨੂੰ ਕਾਰ ਵਿਚੋਂ ਉਤਾਰ ਕੇ ਘਰ ਲਿਆਂਦਾ ਗਿਆ। ਸੱਸ ਨੇ ਪਾਣੀ ਵਾਰ ਕੇ ਪੀਤਾ।ਵਹੁਟੀ ਤੇ ਲਾੜੇ ਦੇ ਘਰ ਪਹੁੰਚਣ ਮਗਰੋਂ ਸਾਰੇ ਜਾਂਦੀ ਤੇ ਹੋਰ ਪ੍ਰਾਹੁਣੇ ਆਪਣੇ – ਆਪਣੇ ਘਰਾਂ ਨੂੰ ਖਿਸਕਣ ਲੱਗੇ।

40. ਛੱਬੀ ਜਨਵਰੀ
ਜਾਂ
ਸਾਡਾ ਗਣਤੰਤਰਤਾ ਦਿਵਸ

26 ਜਨਵਰੀ ਦਾ ਦਿਨ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਤੇ ਅਜ਼ਾਦੀ ਮਿਲਣ ਤੋਂ ਪਿੱਛੋਂ ਦੇ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਜਦੋਂ ਭਾਰਤ ਵਿਚ ਅਜ਼ਾਦੀ ਦਾ ਅੰਦੋਲਨ ਚਲ ਰਿਹਾ ਸੀ, ਤਾਂ 31 ਦਸੰਬਰ, 1929 ਈ: ਨੂੰ ਕਾਂਗਰਸ ਪਾਰਟੀ ਨੇ ਲਾਹੌਰ ਵਿਖੇ ਹੋਏ ਆਪਣੇ ਸਾਲਾਨਾ ਸਮਾਗਮ ਵਿਚ ਇਕ ਮਤੇ ਰਾਹੀਂ ਅੰਗਰੇਜ਼ਾਂ ਤੋਂ ਪੂਰਨ ਅਜ਼ਾਦੀ ਦੀ ਮੰਗ ਕੀਤੀ ਤੇ ਨਾਲ ਹੀ ਹਰ ਸਾਲ 26 ਜਨਵਰੀ ਨੂੰ ਭਾਰਤ ਦੀ ਅਜ਼ਾਦੀ ਦਾ ਦਿਨ ਮਨਾਉਣ ਦਾ ਫ਼ੈਸਲਾ ਕੀਤਾ ! ਉਸ ਦਿਨ ਤੋਂ ਲੈ ਕੇ ਭਾਰਤ ਦੇ ਅਜ਼ਾਦ ਹੋਣ ਤਕ ਇਹ ਦਿਨ ਪੂਰਨ ਅਜ਼ਾਦੀ ਦੀ ਮੰਗ ਨੂੰ ਲੈ ਕੇ ਮਨਾਇਆ ਜਾਂਦਾ ਰਿਹਾ ਅੰਤ 15 ਅਗਸਤ, 1947 ਈ: ਨੂੰ ਭਾਰਤ ਅਜ਼ਾਦ ਹੋ ਗਿਆ।

ਫਿਰ ਸੁਤੰਤਰ ਭਾਰਤ ਦਾ ਸੰਵਿਧਾਨ ਬਣਾਉਣ ਦਾ ਕੰਮ ਸ਼ੁਰੂ ਹੋਇਆ। 26 ਜਨਵਰੀ, 1950 ਈ: ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ, ਜਿਸ ਰਾਹੀਂ ਭਾਰਤ ਨੂੰ ਸੁਤੰਤਰ ਤੇ ਖ਼ੁਦਮੁਖ਼ਤਾਰ ਗਣਤੰਤਰ ਦਾ ਦਰਜਾ ਦਿੰਦਿਆਂ ਇੱਥੇ ਲੋਕ – ਰਾਜ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਅਤੇ ਭਾਰਤ – ਵਾਸੀਆਂ ਨੂੰ ਬੋਲਣ, ਲਿਖਣ, ਤੁਰਨ – ਫਿਰਨ, ਜਾਇਦਾਦ ਬਣਾਉਣ ਤੇ ਵੋਟਾਂ ਪਾਉਣ ਦੇ ਬੁਨਿਆਦੀ ਅਧਿਕਾਰ ਦਿੱਤੇ ਗਏ ਇਸ ਸੰਵਿਧਾਨ ਅਨੁਸਾਰ ਅੱਜ ਤਕ ਭਾਰਤ ਵਿਚ ਰਾਜ – ਕਾਜ ਚਲਾਇਆ ਜਾ ਰਿਹਾ ਹੈ।

ਇਸ ਪ੍ਰਕਾਰ 26 ਜਨਵਰੀ ਦਾ ਦਿਨ ਭਾਰਤੀ ਲੋਕਾਂ ਲਈ ਬਹੁਤ ਹੀ ਮਹਾਨਤਾ ਭਰਿਆ ਦਿਨ ਹੈ। ਹਰ ਸਾਲ ਸਾਰੇ ਭਾਰਤੀ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਜੀ ਰੇਡੀਓ ਤੇ ਟੈਲੀਵਿਜ਼ਨ ਤੋਂ ਕੌਮ ਦੇ ਨਾਂ ਆਪਣਾ ਸੁਨੇਹਾ ਪ੍ਰਸਾਰਿਤ ਕਰਦੇ ਹਨ। ਇਸ ਦਿਨ ਸਵੇਰੇ ਨਵੀਂ ਦਿੱਲੀ ਵਿਚ ਰਾਸ਼ਟਰਪਤੀ ਜੀ ਵਿਜੈ ਚੌਂਕ ਵਿਖੇ ਝੰਡਾ ਲਹਿਰਾਉਣ ਮਗਰੋਂ ਤਿੰਨਾਂ ਫ਼ੌਜਾਂ ਦੇ ਯੂਨਿਟਾਂ ਤੋਂ ਸਲਾਮੀ ਲੈਂਦੇ ਹਨ।

ਇਸ ਸਮੇਂ ਦੇਸ਼ ਦੀ ਫ਼ੌਜੀ ਸ਼ਕਤੀ ਅਤੇ ਵਿਗਿਆਨਿਕ ਤੇ ਸੱਨਅਤੀ ਖੇਤਰਾਂ ਵਿਚ ਤਰੱਕੀ ਦਾ ਭਾਰੀ ਪ੍ਰਦਰਸ਼ਨ ਕੀਤਾ ਜਾਂਦਾ ਹੈ। ਲੋਕ ਦੂਰੋਂ – ਦੂਰੋਂ ਦਿੱਲੀ ਵਿਚ 26 ਜਨਵਰੀ ਦੀਆਂ ਰੌਣਕਾਂ ਦੇਖ ਆਉਂਦੇ ਹਨ। ਇਸ ਸਮੇਂ ਫ਼ੌਜ, ਪੁਲਿਸ, ਸਕੂਲਾਂ – ਕਾਲਜਾਂ ਦੇ ਮੁੰਡਿਆਂ – ਕੁੜੀਆਂ ਅਤੇ ਸਕਾਊਟਾਂ ਵਲੋਂ ਸਾਰੇ ਸ਼ਹਿਰ ਵਿਚ ਜਲੂਸ ਕੱਢਿਆ ਜਾਂਦਾ ਹੈ।

ਫ਼ੌਜ ਤੇ ਪੁਲਿਸ ਆਪਣੇ ਨਾਲ ਹਥਿਆਰ ਲੈ ਕੇ ਚਲਦੀ ਹੈ। ਜਲੂਸ ਤੇ ਆਲਾ – ਦੁਆਲਾ ਤਿਰੰਗੇ ਝੰਡਿਆਂ ਨਾਲ ਸਜਿਆ ਹੁੰਦਾ ਹੈ ਹਵਾਈ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ ਭਾਰਤ ਦੇ ਕੋਨੇ – ਕੋਨੇ ਵਿਚੋਂ ਲੋਕ – ਨਾਚ ਨੱਚਣ ਵਾਲੀਆਂ ਟੋਲੀਆਂ ਆਉਂਦੀਆਂ ਹਨ ਤੇ ਉਹ ਨੈਸ਼ਨਲ ਸਟੇਡੀਅਮ ਦੇ ਵਿਸ਼ਾਲ ਮੰਚ ਉੱਤੇ ਆਪਣੇ ਨਾਚ ਪੇਸ਼ ਕਰਦੀਆਂ ਹਨ। ਲੱਖਾਂ ਦਰਸ਼ਕ ਇਨ੍ਹਾਂ ਨਾਚਾਂ ਦਾ ਆਨੰਦ ਮਾਣਦੇ ਹਨ। ਸਾਰਾ ਦਿਨ ਰਾਜਧਾਨੀ ਵਿਚ ਚਹਿਲ – ਪਹਿਲ ਰਹਿੰਦੀ ਹੈ।

ਇਨ੍ਹਾਂ ਰੌਣਕਾਂ ਵਿਚ ਵਿਦੇਸ਼ੀ ਪ੍ਰਾਹੁਣੇ ਵੀ ਭਾਗ ਲੈਂਦੇ ਹਨ। ਰਾਤ ਨੂੰ ਆਤਸ਼ਬਾਜ਼ੀ ਤੇ ਪਟਾਕਿਆਂ ਨਾਲ ਇਸ ਦਿਨ ਦੀਆਂ ਖੁਸ਼ੀਆਂ ਵਿਚ ਵਾਧਾ ਕੀਤਾ ਜਾਂਦਾ ਹੈ।

PSEB 6th Class Punjabi ਰਚਨਾ ਲੇਖ-ਰਚਨਾ (1st Language)

ਇਸ ਤੋਂ ਬਿਨਾਂ ਦੇਸ਼ ਦੇ ਹੋਰ ਵੱਡੇ – ਵੱਡੇ ਸ਼ਹਿਰਾਂ ਤੇ ਦੇਸ਼ਾਂ ਦੀਆਂ ਰਾਜਧਾਨੀਆਂ ਵਿਚ ਮੁੱਖ ਮੰਤਰੀ, ਮੰਤਰੀ ਤੇ ਸਰਕਾਰੀ ਅਫ਼ਸਰ ਝੰਡਾ ਝੁਲਾਉਣ ਦੀ ਰਸਮ ਅਦਾ ਕਰਦੇ ਹਨ। ਇਸ ਸਮੇਂ ਜਹਾਜ਼ ਫੁੱਲਾਂ ਦੀ ਵਰਖਾ ਕਰਦੇ ਹਨ। ਇਨ੍ਹਾਂ ਸਮਾਗਮਾਂ ਵਿਚ ਲੋਕ ਬੜੇ ਉਤਸ਼ਾਹ ਨਾਲ ਪੁੱਜਦੇ ਹਨ। ਇਸ ਸਮੇਂ ਵਜ਼ੀਰਾਂ, ਸਰਕਾਰੀ ਅਫ਼ਸਰਾਂ ਤੇ ਹੋਰਨਾਂ ਲੀਡਰਾਂ ਦੇ ਭਾਸ਼ਨ ਵੀ ਹੁੰਦੇ ਹਨ, ਜੋ ਜਨਤਾ ਨੂੰ ਇਸ ਦਿਨ ਦੀ ਮਹਾਨਤਾ ਤੋਂ ਜਾਣੂ ਕਰਾ ਕੇ ਉਨ੍ਹਾਂ ਵਿਚ ਦੇਸ਼ – ਭਗਤੀ ਤੇ ਲੋਕ – ਰਾਜ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੇ ਹਨ। ਇਸ ਦਿਨ ਸ਼ਹਿਰਾਂ ਵਿਚ ਵੱਡੇ ਵੱਡੇ ਜਲੂਸ ਵੀ ਕੱਢੇ ਜਾਂਦੇ ਹਨ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

Punjab State Board PSEB 6th Class Science Book Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Exercise Questions, and Answers.

PSEB Solutions for Class 6 Science Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

Science Guide for Class 6 PSEB ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 110) –

ਪ੍ਰਸ਼ਨ 1.
ਕੋਈ ਵਸਤੂ ਪ੍ਰਕਾਸ਼ ਨੂੰ ਆਪਣੇ ਵਿੱਚੋਂ ਪੂਰੀ ਤਰ੍ਹਾਂ, ਅਲਪ ਮਾਤਰਾ ਜਾਂ ਬਿਲਕੁਲ ਵੀ ਲੰਘਣ ਨਹੀਂ ਦਿੰਦੀ, ਦੇ ਆਧਾਰ ‘ਤੇ ਵਸਤੂਆਂ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵਸਤੂਆਂ ਵਿੱਚੋਂ ਪ੍ਰਕਾਸ਼ ਦੀ ਮਾਤਰਾ ਦੇ ਲੰਘਣ ਦੇ ਆਧਾਰ ‘ਤੇ ਵਸਤੂਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ ।

  • ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਲੰਘਣ ਦਿੰਦੀਆਂ ਹਨ ।
  • ਅਲਪ-ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅਲਪ ਮਾਤਰਾ ਵਿੱਚ ਲੰਘਣ ਦਿੰਦੀਆਂ ਹਨ ।
  • ਅਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ ਹਨ ।

ਪ੍ਰਸ਼ਨ 2.
ਹੇਠਾਂ ਦਿੱਤੀ ਸਾਰਨੀ ਵਿੱਚ ਪਦਾਰਥਾਂ ਨੂੰ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਿੱਚ ਵੰਡੋ-

ਵਸਤੂ/ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ
ਟਿਸ਼ੂ ਪੇਪਰ
ਪੱਥਰ
ਹਵਾ
ਕਿਤਾਬ
ਸ਼ੀਸ਼ਾ
ਪਤਲਾ ਕੱਪੜਾ

ਉੱਤਰ-

ਵਸਤੂ/ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ ਪਾਰਦਰਸ਼ੀ
ਟਿਸ਼ੂ ਪੇਪਰ ਅਲਪ-ਪਾਰਦਰਸ਼ੀ
ਪੱਥਰ ਅਪਾਰਦਰਸ਼ੀ
ਹਵਾ ਪਾਰਦਰਸ਼ੀ
ਕਿਤਾਬ ਅਪਾਰਦਰਸ਼ੀ
ਸ਼ੀਸ਼ਾ ਪਾਰਦਰਸ਼ੀ
ਪਤਲਾ ਕੱਪੜਾ ਅਲਪ-ਪਾਰਦਰਸ਼ੀ

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 110)

ਪ੍ਰਸ਼ਨ 1.
ਪ੍ਰਕਾਸ਼ …….. ਰੇਖਾ ਵਿੱਚ ਚਲਦਾ ਹੈ ।
ਉੱਤਰ-
ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ।

ਪ੍ਰਸ਼ਨ 2.
ਪ੍ਰਕਾਸ਼ ………. ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।
ਉੱਤਰ-
ਪ੍ਰਕਾਸ਼ ਅਪਾਰਦਰਸ਼ੀ ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।

ਸੋਚੋ ਅਤੇ ਉੱਤਰ ਦਿਓ (ਪੇਜ 112)

ਪ੍ਰਸ਼ਨ 1.
ਪਰਛਾਵਾਂ ਬਣਾਉਣ ਲਈ ਕਿੰਨੀਆਂ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਪਰਛਾਵਾਂ ਬਣਾਉਣ ਲਈ ਤਿੰਨ ਵਸਤੂਆਂ ਦੀ ਲੋੜ ਹੁੰਦੀ ਹੈ

  • ਪ੍ਰਕਾਸ਼ ਦਾ ਸਰੋਤ
  • ਅਪਾਰਦਰਸ਼ੀ ਵਸਤੂ
  • ਪਰਛਾਵਾਂ ਪ੍ਰਾਪਤ ਕਰਨ ਲਈ ਸਤਾ ਜਾਂ ਸਕਰੀਨ (ਇਹ ਇੱਕ ਕੰਧ ਜਾਂ ਜ਼ਮੀਨ ਹੋ ਸਕਦੀ ਹੈ) ।

ਪ੍ਰਸ਼ਨ 2.
ਜਦੋਂ ਕੋਈ ………. ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।
ਉੱਤਰ-
ਜਦੋਂ ਕੋਈ ਅਪਾਰਦਰਸ਼ੀ ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 113)

ਪ੍ਰਸ਼ਨ 1.
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਅਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ………….. ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਅਪਾਰਦਰਸ਼ੀ ਵਸਤੂ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾਂ ………. ਹੋਵੇਗਾ । (ਚਿੱਟਾ/ਕਾਲਾ)
ਉੱਤਰ-
ਅਪਾਰਦਰਸ਼ੀ ਵਸਤੁ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾ ਕਾਲਾ ਹੋਵੇਗਾ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 116)

ਪ੍ਰਸ਼ਨ 1.
ਪਿੰਨ ਹੋਲ ਕੈਮਰਾ ਇਸ ਤੱਥ ‘ ਤੇ ਆਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ……………. ਰੇਖਾ ਵਿੱਚ ਚੱਲਦਾ ਹੈ ।
ਉੱਤਰ-
ਪਿੰਨ ਹੋਲ ਕੈਮਰਾ ਇਸ ਤੱਥ ‘ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ਸਿੱਧੀ ਰੇਖਾ ਵਿੱਚ ਚੱਲਦਾ ਹੈ ।

ਪ੍ਰਸ਼ਨ 2.
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ……… ਅਤੇ ……….. ਹੁੰਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ਉਲਟੇ ਅਤੇ ਛੋਟੇ ਹੁੰਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 117)

ਪ੍ਰਸ਼ਨ 1.
ਇੱਕ ਦਰਪਣ ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਦੀ ਦਿਸ਼ਾ ਨਹੀਂ ਬਦਲਦਾ । (ਸਹੀ/ਗਲਤ)
ਉੱਤਰ-
ਗਲਤ ।

ਪ੍ਰਸ਼ਨ 2.
ਇੱਕ ਸਮਤਲ ਦਰਪਣ ਵਰਗੀ ਪਾਲਿਸ਼ ਕੀਤੀ ਸੜ੍ਹਾ ਜਾਂ ਚਮਕਦੀ ਸਤ੍ਹਾ ……………… ਪਰਾਵਰਤਨ ਪੈਦਾ ਕਰਦੀ ਹੈ ।
ਉੱਤਰ-
ਇੱਕ ਸਮਤਲ ਦਰਪਣ-ਵਰਗੀ ਪਾਲਿਸ਼ ਕੀਤੀ ਸੜਾ ਜਾਂ ਚਮਕਦੀ ਸੜਾ ਨਿਯਮਿਤ ਪਰਾਵਰਤਨ ਪੈਦਾ ਕਰਦੀ ਹੈ ।

PSEB 6th Class Science Guide ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Questions, and Answers

1. ਖ਼ਾਲੀ ਥਾਂਵਾਂ ਭਰੋ :

(i) ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅੰਸ਼ਕ ਤੌਰ ‘ਤੇ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ……….. ਵਸਤੂਆਂ ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,

(ii) ਸੁਰਜ ਵਰਗਾ ਚਾਨਣ ਸਰੋਤ ਜੋ ਆਪਣੀ ਰੋਸ਼ਨੀ ਖ਼ੁਦ ਪੈਦਾ ਕਰਦਾ ਹੈ, ਨੂੰ ………….. ਵਸਤੂ ਆਖਦੇ ਹਨ ।
ਉੱਤਰ-
ਪ੍ਰਕਾਸ਼ਮਾਨ ਜਾਂ ਦੀਪਤ),

(iii) ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ ……….. ਹੋ ਸਕਦਾ ਹੈ |
ਉੱਤਰ-
ਹਾਨੀਕਾਰਕ,

(iv) ਪ੍ਰਕਾਸ਼ ਦੇ ਪਾਲਿਸ਼ ਕੀਤੀ ਸੜਾ ਤੇ ਪੈਣ ਉਪਰੰਤ ਪ੍ਰਕਾਸ਼ ਦੇ ਪ੍ਰਸਾਰ ਦੀ ਦਿਸ਼ਾ ਵਿਚ ਤਬਦੀਲੀ ਦੇ ਵਰਤਾਰੇ ਨੂੰ …………… ਕਿਹਾ ਜਾਂਦਾ ਹੈ ।
ਉੱਤਰ-
ਪ੍ਰਕਾਸ਼ ਪਰਾਵਰਤਨ,

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(v) ………… ਵਰਤਾਰੇ ਕਾਰਨ ਦਿਨ ਦੇ ਸਮੇਂ ਕਮਰੇ ਵਿੱਚ ਚਾਨਣ ਹੁੰਦਾ ਹੈ, ਭਾਵੇਂ ਕਮਰੇ ਵਿੱਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੇ ।
ਉੱਤਰ-
ਅਨਿਯਮਿਤ ਪਰਾਵਰਤਨ ।

2. ਸਹੀ ਜਾਂ ਗ਼ਲਤ ਲਿਖੋ ਖ਼ਰ –

(i) ਚੰਦਰਮਾ ਇੱਕ ਪ੍ਰਕਾਸ਼ਵਾਨ ਵਸਤੂ ਹੈ ।
ਉੱਤਰ-
ਗ਼ਲਤ,

(ii) ਅਸੀਂ ਪਾਰਦਰਸ਼ੀ ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ ।
ਉੱਤਰ-
ਸਹੀ,

(iii) ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾਂ ਕਾਲਾ ਹੁੰਦਾ ਹੈ ।
ਉੱਤਰ-
ਸਹੀ,

(iv) ਪ੍ਰਕਾਸ਼ ਸਿੱਧੇ ਮਾਰਗ ਵਿੱਚ ਯਾਤਰਾ ਨਹੀਂ ਕਰਦਾ ।
ਉੱਤਰ-
ਗ਼ਲਤ,

(v) ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇਂ ਕਮਰੇ ਵਿੱਚ ਚਾਨਣ ਰਹਿੰਦਾ ਹੈ, ਭਾਵੇਂ ਸਿੱਧੀ ਧੁੱਪ ਕਮਰੇ ਵਿੱਚ ਪ੍ਰਵੇਸ਼ ਨਹੀਂ ਕਰਦੀ ।
ਉੱਤਰ-
ਸਹੀ ।

3. ਮਿਲਾਣ ਕਰੋ-

ਕਾਲਮ ‘ਉ’ ਕਾਲਮ ‘ਆਂ’
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ
(ਅ) ਸੀ.ਐੱਫ.ਐੱਲ., ਐੱਲ. ਈ. ਡੀ. ਅਤੇ ਟਿਊਬ ਲਾਈਟ (ii) ਅਪਾਰਦਰਸ਼ੀ ਵਸਤੂ
(ੲ) ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ
(ਸ) ਗ੍ਰਹਿਣ (iv) ਬਣਾਵਟੀ ਪ੍ਰਕਾਸ਼ ਸਰੋਤ
(ਹ) ਗੱਤਾ, ਲੱਕੜ ਅਤੇ ਧਾਤੂ (v) ਸੂਰਜ ।

ਉੱਤਰ –

ਕਾਲਮ ‘ਉ’ ਕਾਲਮ ‘ਆ’
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ (v) ਸੂਰਜ
(ਅ) ਸੀ.ਐੱਫ.ਐੱਲ .,ਐੱਲ. ਈ. ਡੀ ਅਤੇ ਟਿਊਬ ਲਾਈਟ (iv) ਬਣਾਵਟੀ ਪ੍ਰਕਾਸ਼ ਸਰੋਤ
(ਇ) ਪ੍ਰਕਾਸ਼ ਦਾ ਸਰਲ ਰੇਖੀ ਪਸਾਰ (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ
(ਸ) ਗ੍ਰਰਿਟ (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ
(ਹ) ਗੱਤਾ, ਲੱਕੜ ਅਤੇ ਧਾਤੂ (ii) ਅਪਾਰਦਰਸ਼ੀ ਵਸਤੂ

4. ਸਹੀ ਉੱਤਰ ਦੀ ਚੋਣ-

(i) ਚੰਦਰਮਾ ਵਰਗੀਆਂ ਵਸਤੂਆਂ ਜੋ ਆਪਣਾ ਪ੍ਰਕਾਸ਼ ਖੁਦ ਪੈਦਾ ਨਹੀਂ ਕਰਦੀਆਂ, ਨੂੰ ਕੀ ਕਹਿੰਦੇ ਹਨ ?
(ੳ) ਪ੍ਰਕਾਸ਼ਮਾਨ ਵਸਤੁ .
(ਅ) ਪ੍ਰਕਾਸਸੋਖੀ ਵਸਤੂ
(ਇ) ਸ਼ਹੀਣ ਵਸਤੂ
(ਸ) ਪ੍ਰਕਾਸ਼ ਦਾ ਪਰਾਵਰਤਨ !
ਉੱਤਰ-
(ਇ) ਪ੍ਰਕਾਸ਼ਹੀਣ ਵਸਤੂ ॥

(ii) ਉਹ ਵਸਤੂ ਜਿਸ ਵਿੱਚੋਂ ਅੰਸ਼ਿਕ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿੱਚ ਨਹੀਂ ।
(ਉ) ਰਬੜ ਗੇਂਦ
(ਅ ਕੱਚ ਦੀ ਸਮਤਲ ਪਰਤ
(ਇ) ਟਰੇਸਿੰਗ ਪੇਪਰ ਦੀ ਸ਼ੀਟ
(ਸ) ਸੀ. ਡੀ. (Compact Disc) ।
ਉੱਤਰ-
(ਇ) ਟਰੇਸਿੰਗ ਪੇਪਰ ਦੀ ਸ਼ੀਟ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(iii) ਸ਼ਾਮ ਵੇਲੇ ਜਦੋਂ ਸੂਰਜ ਕਿਸੇ ਵਸਤੂ ਦੇ ਪਿੱਛੇ ਹੁੰਦਾ ਹੈ, ਤਾਂ ਉਸ ਵਸਤੂ ਦੇ ਪਰਛਾਵੇਂ ਦਾ ਅਕਾਰ ਵਸਤੂ ਦੇ ਮੁਕਾਬਲੇ ਕੀ ਹੋਵੇਗਾ ?
(ੳ) ਛੋਟਾ
(ਅ) ਵੱਡਾ
(ਇ) ਲਗਭਗ ਜੀਰੋ ਨਾ ਮਾਤਰ)
(ਸ) ਬਰਾਬਰ ।
ਉੱਤਰ-
(ਅ) ਵੱਡਾ ।

(iv) ਪਿੰਨ-ਹੋਲ ਕੈਮਰਾ ਦੁਆਰਾ ਬਣਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ ?
(ੳ) ਉਲਟਾ ਅਤੇ ਛੋਟਾ
(ਅ) ਉਲਟਾ ਅਤੇ ਵੱਡਾ
(ਈ) ਸਿੱਧਾ ਅਤੇ ਵੱਡਾ .
(ਸ) ਸਿੱਧਾ ਅਤੇ ਛੋਟਾ ।
ਉੱਤਰ-
(ੳ) ਉਲਟਾ ਅਤੇ ਛੋਟਾ ।

(v) ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ?
(ਉ) ਇਕ ਅਪਾਰਦਰਸ਼ੀ ਵਸਤੂ
(ਅ) ਇਕ ਪ੍ਰਕਾਸ਼ ਸਰੋਤ
(ਇ) ਪ੍ਰਤੀਬਿੰਬ ਬਣਾਉਣ ਲਈ ਸਕਰੀਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਇੱਕ ਬਿੰਦੂ ਤੋਂ ਦੂਸਰੇ ਬਿੰਦੂ ‘ਤੇ ਜਾਣ ਸਮੇਂ ਸਧਾਰਨ ਤੌਰ ‘ਤੇ ਪ੍ਰਕਾਸ਼ ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ ਹੈ ?
ਉੱਤਰ-
ਸਰਲ ਰੇਖੀ ਪੱਥ ।

ਪ੍ਰਸ਼ਨ (ii) ਮੱਛੀਆਂ ਪਾਣੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ । ਕਿਉਂ ?
ਉੱਤਰ-
ਮੱਛੀਆਂ ਉਸ ਸਥਿਤੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ ਜੇਕਰ ਨਦੀ ਜਾਂ ਸਵੀਮਿੰਗ ਪੂਲ ਦਾ ਤਲ ਜੋ ਸਕਰੀਨ ਦਾ ਕੰਮ ਕਰਦਾ ਹੈ ਮੱਛੀਆਂ ਤੋਂ ਬਹੁਤ ਦੂਰ ਹੁੰਦਾ ਹੈ ।

ਪ੍ਰਸ਼ਨ (iii)
ਸੂਰਜ ਗ੍ਰਹਿਣ ਸਮੇਂ ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ ਸਥਿਤੀ ਬਾਰੇ ਦੱਸੋ ।
ਉੱਤਰ-
ਸੂਰਜ ਗ੍ਰਹਿਣ ਸਮੇਂ ਚੰਦਰਮਾ, ਸੂਰਜ ਅਤੇ ਧਰਤੀ ਦੇ ਵਿਚਾਲੇ ਸਥਿਤ ਹੋਵੇਗਾ ਅਤੇ ਤਿੰਨੋਂ ਹੀ ਇੱਕ ਸਿੱਧੀ ਰੇਖਾ ਵਿੱਚ ਹੋਣਗੇ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ (iv)
ਇੱਕ ਬਿਲਕੁਲ ਹਨੇਰੇ ਕਮਰੇ ਵਿੱਚ, ਜੇਕਰ ਤੁਸੀਂ ਆਪਣੇ ਸਾਹਮਣੇ ਸ਼ੀਸ਼ਾ ਫੜੋਗੇ ਤਾਂ ਕੀ ਤੁਸੀਂ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖ ਸਕੋਗੇ ?
ਉੱਤਰ-
ਜੇਕਰ ਕਿਸੇ ਹਨੇਰੇ ਕਮਰੇ ਵਿੱਚ ਤੁਸੀਂ ਆਪਣੇ ਚਿਹਰੇ ਸਾਹਮਣੇ ਕੋਈ ਦਰਪਣ ਰੱਖਦੇ ਹੋ ਤਾਂ ਤੁਸੀਂ ਆਪਣਾ ਪਰਾਵਰਤਨ ਨਹੀਂ ਦੇਖ ਸਕਦੇ ਕਿਉਂਕਿ ਪਰਾਵਰਤਨ ਲਈ ਪ੍ਰਕਾਸ਼ ਦੀ ਲੋੜ ਹੁੰਦੀ ਹੈ ।

ਪ੍ਰਸ਼ਨ (v)
ਦੋ ਇੱਕੋ ਜਿਹੀਆਂ ਬੈਡ ਦੀਆਂ ਚਾਦਰਾਂ ਜੋ ਕਿ ਗੁਲਾਬੀ ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ ਵਿੱਚ ਰੱਸੀ ਤੇ ਲਮਕ ਰਹੀਆਂ ਹਨ । ਇਹਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕੀ ਹੋਵੇਗਾ ?
ਉੱਤਰ-
ਅਸੀਂ ਜਾਣਦੇ ਹਾਂ ਕਿ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਦਾ ਹੈ ਅਤੇ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ । ਇਸ ਲਈ ਦੋਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕਾਲਾ ਹੋਵੇਗਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਜਾਂ ਚਮਕਦਾਰ ਪਾਲਿਸ਼ ਕੀਤੀ) ਧਾਤੂ ਦੀ ਸਤਾ ‘ਤੇ ਪੈਂਦਾ ਹੈ, ਤਾਂ ਇਹ ਨਿਯਮਿਤ ਤਰੀਕੇ ਨਾਲ ਪ੍ਰਕਾਸ਼ ਨੂੰ ਪਰਾਵਰਤਿਤ ਕਰ ਦਿੰਦੀ ਹੈ । ਪ੍ਰਕਾਸ਼ ਦੇ ਇਸ ਪਰਾਵਰਤਨ ਨੂੰ ਨਿਯਮਿਤ ਪਰਾਵਰਤਨ ਆਖਦੇ ਹਨ ।

ਪ੍ਰਸ਼ਨ (ii)
ਦੁਪਹਿਰ ਦਾ ਪਰਛਾਵਾਂ, ਸਵੇਰ ਸਮੇਂ ਬਨਣ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਦੁਪਹਿਰ ਸਮੇਂ ਸੂਰਜ ਸਾਡੇ ਸਿਰ ਉੱਪਰ ਹੁੰਦਾ ਹੈ ਜਿਸ ਤੋਂ ਸੂਰਜੀ ਦੀਆਂ ਕਿਰਨਾਂ ਸਿੱਧੀਆਂ ਵਸਤੁ ’ਤੇ ਪੈਂਦੀਆਂ ਹਨ ਜਿਸ ਤੋਂ ਪਰਛਾਵਾਂ ਛੋਟਾ ਬਣਦਾ ਹੈ । ਸਵੇਰ ਸਮੇਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਜਿਸਦੇ ਸਿੱਟੇ ਵਜੋਂ ਪਰਛਾਵਾਂ ਲੰਮਾ ਬਣਦਾ ਹੈ । ਪਰਛਾਵੇਂ ਦਾ ਆਕਾਰ ਪ੍ਰਕਾਸ਼ ਦੇ ਸਰੋਤ ਤੋਂ ਵਸਤੁ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਢੁੱਕਵੇਂ ਚਿੱਤਰ ਦੀ ਵਰਤੋਂ ਨਾਲ ਦਰਸਾਓ ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਚਿੱਤਰ ਤੋਂ ਸਪੱਸ਼ਟ ਹੈ ਕਿ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਵਧਾਉਣ ਨਾਲ ਪਰਛਾਵੇਂ ਦਾ ਆਕਾਰ ਛੋਟਾ ਹੋ
ਪ੍ਰਕਾਸ਼ ਸਰੋਤ ਜਾਂਦਾ ਹੈ । ਜੇਕਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਘੱਟ ਹੋਵੇਗੀ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਏਗਾ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 1

ਪ੍ਰਸ਼ਨ (ii)
ਚਿੱਤਰ ਦੀ ਵਰਤੋਂ ਨਾਲ ਪਿੰਨ-ਹੋਲ ਕੈਮਰੇ ਦੁਆਰਾ ਪ੍ਰਤੀਬਿੰਬ ਬਣਾਉਣ ਦੇ ਵਰਤਾਰੇ ਨੂੰ ਦਰਸਾਓ ।
ਉੱਤਰ-
ਪਿੰਨ-ਹੋਲ ਕੈਮਰਾ-ਇਹ ਇੱਕ ਸਰਲ ਕੈਮਰਾ ਹੈ ਜੋ ਲੱਕੜੀ ਜਾਂ ਗੱਤੇ ਦੇ ਬਕਸੇ ਤੋਂ ਬਣਾਇਆ ਜਾਂਦਾ ਹੈ । ਪਿੰਨ-ਹੋਲ ਕੈਮਰਾ ਬਣਾਉਣ ਲਈ ਦੋ ਅਜਿਹੇ ਬਕਸੇ ਲਓ ਜਿਨ੍ਹਾਂ ਵਿੱਚੋਂ ਇੱਕ ਬਕਸਾ ਦੁਸਰੇ ਵਿੱਚ ਬਿਨਾਂ ਰੁਕਾਵਟ ਖਿਸਕ ਸਕੇ । ਦੋਵਾਂ ਬਕਸਿਆਂ ਦਾ ਇੱਕ-ਇੱਕ
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 2
ਇਸੇ ਤਰ੍ਹਾਂ ਛੋਟੇ ਬਕਸੇ ਦੇ ਦੂਸਰੇ ਛੋਟੇ ਫਲਕ ਉੱਤੇ ਇੱਕ ਵਰਗਾਕਾਰ ਆਕ੍ਰਿਤੀ ਕੱਟੋ । ਇਸ ਕੱਟੇ ਹੋਏ ਹਿੱਸੇ ਉੱਤੇ ਵੇਸਿੰਗ ਪੇਪਰ ਚਿਪਕਾ ਕੇ ਢੱਕ ਦਿਓ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਵਿੱਚ ਇਸ ਤਰ੍ਹਾਂ ਖਿਸਕਾਉ ਕਿ ਛੋਟੇ ਬਕਸੇ ਦਾ ਸਿੰਗ ਪੇਪਰ ਵਾਲਾ ਪਰਦਾ ਵੱਡੇ ਬਕਸੇ ਵਿੱਚ ਹੋਵੇ । ਹੁਣ ਤੁਹਾਡਾ ਪਿੰਨ-ਹੋਲ ਕੈਮਰਾ  ਉਪਯੋਗ ਲਈ ਤਿਆਰ ਹੋ ਗਿਆ ਹੈ ! | ਕਾਰਜ ਵਿਧੀ-ਪਿੰਨ-ਹੋਲ ਕੈਮਰੇ ਦੇ ਛੋਟੇ ਬਕਸੇ ਦੇ ਖੁੱਲ੍ਹੇ ਹੋਏ ਸਿਰੇ ਤੋਂ ਦੇਖੋ | ਆਪਣੇ ਸਿਰ ਅਤੇ ਈ ਛੇਕ ਕੈਮਰੇ ਨੂੰ ਕਾਲੇ ਰੰਗ ਦੇ ਕੱਪੜੇ ਨਾਲ ਢੱਕ ਲਓ ।

ਹੁਣ ਸੂਈ ਛੇਕ ਕੈਮਰੇ ਤੋਂ ਦੂਰ ਦੀਆਂ ਵਸਤੂ ਜਿਵੇਂ ਕਿ ਦਰੱਖਤ ਜਾਂ ਬਿਲਡਿੰਗਾਂ ਨੂੰ ਦੇਖਣ ਦਾ ਜਤਨ ਕਰੋ । ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਸ ਵਸਤੂ ਨੂੰ ਤੁਸੀਂ ਪਿੰਨ-ਹੋਲ ਕੈਮਰੇ ਤੋਂ ਦੇਖਣਾ ਚਾਹੁੰਦੇ ਹੋ ਉਹ ਸੂਰਜ ਦੀ ਤੇਜ਼ ਧੁੱਪ ਵਿੱਚ ਰੱਖੀ ਹੋਵੇ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਅੰਦਰ ਬਾਹਰ ਖਿਸਕਾ ਕੇ ਅੱਗੇ-ਪਿੱਛੇ ਤਦ ਤੱਕ ਕਰੋ ਕਿ ਵਸਤੁ ਦਾ ਸਾਫ ਚਿੱਤਰ ਸਾਹਮਣੇ ਦੀਵਾਰ ‘ਤੇ ਲੱਗੇ ਟੈਸਿੰਗ ਪੇਪਰ ਉੱਤੇ ਬਣ ਜਾਏ ।

ਸੁਈ ਛੇਕ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣਾ-ਪਿੰ-ਹੋਲ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣ ਲਈ ਸਾਨੂੰ ਗੱਤੇ ਦੀ ਇੱਕ ਵੱਡੀ ਸ਼ੀਟ ਚਾਹੀਦੀ ਹੈ ਜਿਸ ਦੇ ਵਿਚਕਾਰ ਛੋਟਾ ਜਿਹਾ ਸੂਈ ਛੇਕ ਹੋਵੇ । ਗੱਤੇ ਦੀ ਸ਼ੀਟ ਨੂੰ ਸੂਰਜ ਵੱਲ ਕਰਕੇ ਇਸ ਤਰ੍ਹਾਂ ਪਕੜੋ ਕਿ ਉਸ ਦੀ ਪਛਾਵੇਂ ਸਾਫ ਖੇਤਰ ਵਿੱਚ ਬਣੇ । ਸਾਨੂੰ ਸੂਰਜ ਦੀ ਗੋਲਾਕਾਰ ਪ੍ਰਤਿਬਿੰਬ ਗੱਤੇ ਦੀ ਸ਼ੀਟ ਦੇ ਮੱਧ ਵਿੱਚ ਦਿਖਾਈ ਦੇਵੇ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਪ੍ਰਕਾਸ਼ ਪੂਰੀ ਤਰ੍ਹਾਂ ਨਹੀਂ ਲੰਘ ਸਕਦਾ ਉਨ੍ਹਾਂ ਨੂੰ ………….. ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,

(ii) ਪ੍ਰਕਾਸ਼ ਸਰੋਤ ਤੋਂ ਆ ਰਹੀਆਂ ਕਿਰਣਾਂ ਦੇ ਰਸਤੇ ਵਿੱਚ ਪਾਰਦਰਸ਼ੀ ਵਸਤੁ ਰੱਖਣ ਨਾਲ ਉਸ ਵਸਤੂ ਦੇ | ਪਿਛਲੇ ਪਾਸੇ ਕਾਲਾ ਖੇਤਰ ਬਣਦਾ ਹੈ, ਜਿਸਨੂੰ ਵਸਤੂ ਦਾ ………….. ਆਖਦੇ ਹਨ ।
ਉੱਤਰ-
ਪਰਛਾਵਾਂ,

(iii) ਪ੍ਰਕਾਸ਼ ਪਰਾਵਰਤਨ ਇੱਕ ………….. ਦੀ ਸਤਹਿ ਤੋਂ ਹੁੰਦਾ ਹੈ ।
ਉੱਤਰ-
ਦਰਪਣ,

(iv) …………… ਸੜਾ ਤੋਂ ਪ੍ਰਕਾਸ਼ ਦਾ ਅਨਿਯਮਿਤ ਪਰਾਵਰਤਨ ਹੁੰਦਾ ਹੈ ।
ਉੱਤਰ-
ਖੁਰਦਰੀ,

(v) ………….. ਨਾਲ ਸੂਰਜ ਅਤੇ ਹੋਰ ਚਮਕਦਾਰ ਵਸਤੁਆਂ ਦੇ ਪ੍ਰਤੀਬਿੰਬ ਬਣਾਏ ਜਾ ਸਕਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ।

2. ਸਹੀ ਜਾਂ ਗਲਤ ਲਿਖੇ-

(i) ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਥਿਤੀ ‘ਤੇ ਨਿਰਭਰ ਨਹੀਂ ਕਰਦਾ ਹੈ । (ਸਹੀ ਗਲਤ)
ਉੱਤਰ-
ਗ਼ਲਤ

(ii) ਚੰਨ ਗ੍ਰਹਿਣ ਸਮੇਂ ਚੰਨ, ਸੂਰਜ ਅਤੇ ਧਰਤੀ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਤਿੰਨੋਂ ਇੱਕ ਸਿੱਧੀ ਰੇਖਾ ਵਿਚ ਹੁੰਦੇ ਹਨ । (ਸਹੀ/ਗਲਤ)
ਉੱਤਰ-
ਗ਼ਲਤ,

(iii) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ਅਤੇ ਵੱਡੀਆਂ ਵਸਤੂਆਂ ਦੇ ਦੁਆਲੇ ਨਹੀਂ ਮੁੜਦਾ ਹੈ (ਸਹੀ/ਗ਼ਲਤ)
ਉੱਤਰ-
ਸਹੀ,

(iv) ਚੰਦਰਮਾ ਇੱਕ ਪ੍ਰਕਾਸ਼ਹੀਣ ਵਸਤੂ ਹੈ । (ਸਹੀ/ਗਲਤ)
ਉੱਤਰ-
ਸਹੀ,

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(v) ਪ੍ਰਕਾਸ਼ ਸਰੋਤ ਨੂੰ ਅਪਾਰਦਰਸ਼ੀ ਵਸਤੂ ਤੋਂ ਦੂਰ ਲੈ ਜਾਣ ਨਾਲ ਵਸਤੂ ਦਾ ਪਰਛਾਵਾਂ ਵੱਡੇ ਆਕਾਰ ਦਾ ਬਣਦਾ ਹੈ ।
ਉੱਤਰ-
ਗਲਤ ।

3. ਮਿਲਾਨ ਕਰੋ –

ਕਾਲਮ ‘ੳ’ ਕਾਲਮ ‘ਅ’
(ਉ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ
(ਅ) ਚੰਨ ਗ੍ਰਹਿਣ (ii) ਪਰਛਾਵੇਂ ਦਾ ਬਣਨਾ
(ਈ) ਸੂਰਜ ਗ੍ਰਹਿਣ (iii) ਪਿੰਨ-ਹੋਲ ਕੈਮਰਾ
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ
(ਹ) ਪਰਛਾਵਾਂ (v) ਚੰਦਰਮਾ, ਧਰਤੀ ਅਤੇ ਸੂਰਜ ਵਿਚਕਾਰ

ਉੱਤਰ –

ਕਾਲਮ ‘ੳ’ ਕਾਲਮ ‘ਆਂ’
(ੳ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ। (ii) ਪਰਛਾਵੇਂ ਦਾ ਬਣਨਾ
(ਅ) ਚੰਨ ਗ੍ਰਹਿਣ (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ
(ਇ) ਸੂਰਜ ਗ੍ਰਹਿਣ (v) ਚੰਦਰਮਾ, ਧਰਤੀ ਅਤੇ ਸੁਰਜ ਵਿਚਕਾਰ
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ (iii) ਪਿੰਨ-ਹੋਲ ਕੈਮਰਾ
(ਹ) ਪਰਛਾਵਾਂ (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ

4. ਸਹੀ ਉੱਤਰ ਚੁਣੋ-

(i) ਜਿਸ ਵਸਤੂ ਵਿੱਚੋਂ ਪ੍ਰਕਾਸ਼ ਆਰ-ਪਾਰ ਲੰਘ ਜਾਂਦਾ ਹੈ, ਉਸਨੂੰ ਕਹਿੰਦੇ ਹਨ
(ਉ) ਅਲਪ-ਪਾਰਦਰਸ਼ੀ
(ਅ) ਅਪਾਰਦਰਸ਼ੀ
(ੲ) ਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਪਾਰਦਰਸ਼ੀ ।

(ii) ਪਰਛਾਵਾਂ ਬਣਨ ਲਈ ਪ੍ਰਕਾਸ਼ ਦੇ ਮਾਰਗ ਵਿੱਚ ਉਪਸਥਿਤ ਹੋਣੀ ਜ਼ਰੂਰੀ ਹੈ
(ੳ) ਪਾਰਦਰਸ਼ੀ ਵਸਤੂ
(ਅ) ਅਪਾਰਦਰਸ਼ੀ ਵਸਤੁ
(ੲ) ਅਲਪ-ਪਾਰਦਰਸ਼ੀ ਵਸਤੂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਆ) ਅਪਾਰਦਰਸ਼ੀ ਵਸਤੂ ॥

(iii) ਅਲਪ-ਪਾਰਦਰਸ਼ੀ ਵਸਤੂਆਂ ਦੇ ਆਰ-ਪਾਰ ਦੇਖਣਾ ਸੰਭਵ ਹੈ
(ੳ) ਪੂਰਣ ਰੂਪ ਵਿੱਚ ।
(ਅ) ਅੰਸ਼ਿਕ ਰੂਪ ਵਿੱਚ
(ਇ) ਬਿਲਕੁਲ ਨਹੀਂ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਅੰਸ਼ਿਕ ਰੂਪ ਵਿੱਚ ।

(iv) ਪ੍ਰਕਾਸ਼ਮਾਨ ਵਸਤੂਆਂ
(ਉ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਅ) ਪ੍ਰਕਾਸ਼ ਉਤਸਰਜਿਤ ਨਹੀਂ ਕਰਦੀਆਂ ਹਨ ।
(ਇ) ਦੂਜੀ ਵਸਤੁ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।

(v) ਚੰਨ ਇੱਕ ………… ਵਸਤੂ ਹੈ
(ਉ) ਪ੍ਰਕਾਸ਼ਮਾਨ
(ਅ) ਅਦੀਪਤ
(ੲ) ਦੋਨੋਂ ਪ੍ਰਕਾਸ਼ਮਾਨ ਅਤੇ ਪ੍ਰਕਾਸ਼ਹੀਨ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਪ੍ਰਕਾਸ਼ਹੀਨ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(vi) ਪ੍ਰਕਾਸ਼ ਪਰਾਵਰਤਨ ਪ੍ਰਕਿਰਿਆ ਵਿੱਚ ਪ੍ਰਕਾਸ਼ ਚਮਕਦਾਰ ਸਤਹਿ ‘ਤੇ ਟਕਰਾ ਕੇ
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਅ) ਉਸ ਮਾਧਿਅਮ ਨੂੰ ਛੱਡ ਕੇ ਦੂਜੇ ਮਾਧਿਅਮ ਵਿੱਚ ਚਲਾ ਜਾਂਦਾ ਹੈ ।
(ੲ) ਕੁੱਝ ਭਾਗ ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।

(vii) ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ
(ਉ) ਨਿਯਮਿਤ ਸਤਹਿ ਤੋਂ
(ਅ) ਅਨਿਯਮਿਤ ਸਤਹਿ ਤੋਂ
(ੲ) ਸਤਿਹ ਦਾ ਕੁੱਝ ਭਾਗ ਨਿਯਮਿਤ ਅਤੇ ਕੁੱਝ ਭਾਗ ਅਨਿਯਮਿਤ ਤੋਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਨਿਯਮਿਤ ਸਤਹਿ ਤੋਂ ।

(viii) ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਪ੍ਰਕਾਸ਼ ਦੇ ਸੋਤ ਦੇ ਨੇੜੇ ਲਿਆਇਆ ਜਾਂਦਾ ਹੈ, ਤਾਂ
(ਉ) ਪਰਛਾਵੇਂ ਦਾ ਆਕਾਰ ਬਰਾਬਰ ਰਹਿੰਦਾ ਹੈ
(ਅ) ਪਰਛਾਵੇਂ ਦਾ ਆਕਾਰ ਛੋਟਾ ਹੁੰਦਾ ਹੈ
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ ।

(ix) ਸੂਈਛੇਕ ਕੈਮਰੇ ਵਿੱਚ ਪ੍ਰਤੀਬਿੰਬ ਬਣਦਾ ਹੈ
(ਉ) ਨੇੜੇ ਸਥਿਤ ਸਥਿਰ ਵਸਤੂ ਦਾ
(ਅ) ਦੂਰ ਸਥਿਤ ਸਥਿਰ ਵਸਤੂ ਦਾ
(ਇ) ਦੂਰ ਸਥਿਤ ਗਤੀਸ਼ੀਲ ਵਸਤੂ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦੂਰ ਸਥਿਤ ਸਥਿਰ ਵਸਤੂ ਦਾ ।

(x) ਪਾਰਦਰਸ਼ੀ ਪਦਾਰਥ ਦਾ ਪਰਛਾਵਾਂ ਕਿਸ ਤਰ੍ਹਾਂ ਦਾ ਹੁੰਦਾ ਹੈ ?
(ਉ) ਗੂੜਾ ਕਾਲਾ ,
(ਅ) ਚੱਕਰਾਕਾਰ
(ੲ) ਵੱਡੇ ਆਕਾਰ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ਮਾਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਮਾਨ (ਦੀਪਤ) ਵਸਤੂ-ਜਿਹੜੀ ਵਸਤੂ ਕੋਲ ਆਪਣਾ ਪ੍ਰਕਾਸ਼ ਹੁੰਦਾ ਹੈ ਅਤੇ ਸੂਰਜ ਦੀ ਤਰ੍ਹਾਂ ਆਪਣਾ ਪ੍ਰਕਾਸ਼ ਛੱਡਦੀ ਹੈ, ਉਸ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ।

ਪ੍ਰਸ਼ਨ 2.
ਕੁੱਝ ਪ੍ਰਕਾਸ਼ਮਾਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਸੂਰਜ, ਬਿਜਲੀ, ਬਲਬ, ਜਲਦੀ ਹੋਈ ਮੋਮਬੱਤੀ, ਤਾਰੇ ਆਦਿ ।

ਪ੍ਰਸ਼ਨ 3.
ਪ੍ਰਕਾਸ਼ਹੀਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਹੀਨ ਅਦੀਪਤ) ਵਸਤੂ- ਜਿਹੜੀ ਵਸਤੁ ਕੋਲ ਆਪਣਾ ਪ੍ਰਕਾਸ਼ ਨਹੀਂ ਹੁੰਦਾ ਹੈ ਪਰੰਤੂ ਪ੍ਰਕਾਸ਼ਮਾਨ ਵਸਤੂ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਛੱਡਦੀ ਹੈ ਉਸ ਨੂੰ ਪ੍ਰਕਾਸ਼ਹੀਨ ਵਸਤੂ ਆਖਦੇ ਹਨ ।

ਪਸ਼ਨ 4.
ਕਿਨ੍ਹਾਂ ਚਾਰ ਪ੍ਰਕਾਸ਼ਹੀਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਗੱਤਾ, ਮੇਜ, ਕੁਰਸੀ, ਪੱਥਰ ਦਾ ਟੁੱਕੜਾ ।

ਪ੍ਰਸ਼ਨ 5.
ਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਪਾਰਦਰਸ਼ੀ ਵਸਤੂ-ਜਿਸ ਵਸਤੂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਅਸੀਂ ਦੇਖ ਸਕਦੇ ਹਾਂ ਉਸਨੂੰ ਪਾਰਦਰਸ਼ੀ ਵਸਤੂ ਆਖਦੇ ਹਨ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 6.
ਕਿਨ੍ਹਾਂ ਚਾਰ ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਹਵਾ,
  • ਕੱਚ,
  • ਪਾਣੀ,
  • ਜਿੱਨ ਸ਼ਰਾਬ ।

ਪ੍ਰਸ਼ਨ 7.
ਅਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਅਪਾਰਦਰਸ਼ੀ ਵਸਤੂ-ਜਿਸ ਵਸਤੂ ਦੇ ਆਰ-ਪਾਰ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਨਹੀਂ ਦੇਖ ਸਕਦੇ ਉਸ ਨੂੰ ਅਪਾਰਦਰਸ਼ੀ ਵਸਤੁ ਆਖਦੇ ਹਨ ।

ਪ੍ਰਸ਼ਨ 8.
ਕਿਊਂ ਚਾਰ ਅਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਗੱਤਾ,
  • ਪੱਥਰ ਦਾ ਟੁੱਕੜਾ,
  • ਲੱਕੜੀ ਦਾ ਟੁੱਕੜਾ,
  • ਧਾਤੂ ਦੀ ਚਾਦਰ ।

ਪ੍ਰਸ਼ਨ 9.
ਅਲਪ-ਪਾਰਦਰਸ਼ੀ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਅਲਪ-ਪਾਰਦਰਸ਼ੀ ਵਸਤੂ-ਜਿਸ ਦੇ ਆਰ-ਪਾਰ ਪ੍ਰਕਾਸ਼ ਘੱਟ ਮਾਤਰਾ ਵਿੱਚ ਲੰਘਦਾ ਹੈ ਅਤੇ ਜਿਸਦੇ ਵਿੱਚੋਂ ਦੂਸਰੀ ਤਰਫ਼ ਪਈ ਵਸਤੂ ਨੂੰ ਬਹੁਤ ਸਪੱਸ਼ਟ ਰੂਪ ਨਾਲ ਨਹੀਂ ਦੇਖ ਸਕਦੇ, ਉਸਨੂੰ ਅਲਪ-ਪਾਰਦਰਸ਼ੀ ਵਸਤੂ ਆਖਦੇ ਹਨ ।

ਪ੍ਰਸ਼ਨ 10.
ਕਿਸੇ ਚਾਰ ਅਲਪ-ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਧੂੰਆਂ,
  • ਕੋਹਰਾ,
  • ਘਿਸਿਆ ਹੋਇਆ ਕੱਚ,
  • ਤੇਲ ਲੱਗਿਆ ਹੋਇਆ ਕਾਗ਼ਜ਼ ਅਤੇ
  • ਸੈਲੋਫੇਨ ਕਾਗ਼ਜ਼ ।

ਪ੍ਰਸ਼ਨ 11.
ਕੀ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਅਸੀਂ ਦੇਖ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਨਹੀਂ ਦੇਖ ਸਕਦੇ ਕਿਉਂਕਿ ਪ੍ਰਕਾਸ਼ ਵਸਤੂਆਂ ਨੂੰ ਦੇਖਣ ਵਿੱਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 12.
ਕਿਸੇ ਵਸਤੂ ਦਾ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਹੋਣਾ ਕਿਸ ਗੱਲ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪ੍ਰਕਾਸ਼ ਉਸ ਵਸਤੂ ਵਿਚੋਂ ਗੁਜ਼ਰ ਸਕਦਾ ਹੈ ਜਾਂ ਨਹੀਂ ਜਾਂ ਫਿਰ ਪ੍ਰਕਾਸ਼ ਦੀ ਅਪੂਰਣ ਮਾਤਰਾ ਨੂੰ ਗੁਜ਼ਰਨ ਦਿੰਦਾ ਹੈ ।

ਪ੍ਰਸ਼ਨ 13.
ਪਰਛਾਵਾਂ ਕਿਸਨੂੰ ਆਖਦੇ ਹਨ ?
ਉੱਤਰ-
ਪਰਛਾਵਾਂ-ਜਦੋਂ ਕੋਈ ਅਪਾਰਦਰਸ਼ੀ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀ ਅਤੇ ਵਸਤੂ ਦੇ ਪਿਛਲੇ ਪਾਸੇ ਕਾਲਾ ਖੇਤਰ ਬਣ ਜਾਂਦਾ ਹੈ ਤਾਂ ਇਸ ਕਾਲੇ ਖੇਤਰ ਨੂੰ ਵਸਤੂ ਦਾ ਪਰਛਾਵਾਂ ਕਹਿੰਦੇ ਹਨ ।

ਪ੍ਰਸ਼ਨ 14.
ਪਿੰਨ-ਹੋਲ ਕੈਮਰੇ ਨਾਲ ਅਸੀਂ ਕਿਨ੍ਹਾਂ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਪਿੰਨ-ਹੋਲ ਕੈਮਰੇ ਦੀ ਸਹਾਇਤਾ ਨਾਲ ਅਸੀਂ ਕੇਵਲ ਸਥਿਰ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ।

ਪ੍ਰਸ਼ਨ 15.
ਸਾਨੂੰ ਸੂਰਜ ਵੱਲ ਸਿੱਧਾ ਕਿਉਂ ਨਹੀਂ ਦੇਖਣਾ ਚਾਹੀਦਾ ?
ਉੱਤਰ-
ਸੂਰਜ ਵੱਲ ਸਿੱਧਾ ਦੇਖਣ ਨਾਲ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |

ਪ੍ਰਸ਼ਨ 16.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਚੀਕਣੀ ਅਤੇ ਸਮਤਲ ਸਤਾ ‘ਤੇ ਡਿੱਗਦੀ ਹੈ ਅਤੇ ਉਸੇ ਮਾਧਿਅਮ ਵਿੱਚ ਵਾਪਸ ਦਿਸ਼ਾ ਪਰਿਵਰਤਨ ਕਰਕੇ ਆ ਜਾਣ ਨੂੰ ਪ੍ਰਕਾਸ਼ ਪਰਾਵਰਤਨ ਆਖਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਚੰਦਰਮਾ ਪ੍ਰਕਾਸ਼ਮਾਨ ਵਸਤੂ ਹੈ ਜਾਂ ਪ੍ਰਕਾਸ਼ਹੀਨ ? ਸਮਝਾਓ ।
ਉੱਤਰ-
ਚੰਦਰਮਾ ਪ੍ਰਕਾਸ਼ਮਾਨ ਵਸਤੂ ਨਹੀਂ ਹੈ ਕਿਉਂਕਿ ਚੰਦਰਮਾ ਆਪਣੇ ਆਪ ਪ੍ਰਕਾਸ਼ ਨਹੀਂ ਦਿੰਦਾ, ਪਰੰਤੂ ਸੂਰਜ ਤੋਂ ਪ੍ਰਕਾਸ਼ ਗ੍ਰਹਿਣ ਕਰਕੇ ਆਪਣੀ ਸਤ੍ਹਾ ਤੋਂ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 2.
ਵਸਤੂਆਂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਹੋਣੀਆਂ ਜ਼ਰੂਰੀ ਹਨ ?
ਉੱਤਰ-
ਵਸਤੂਆਂ ਨੂੰ ਵੇਖਣ ਲਈ ਜ਼ਰੂਰੀ ਸ਼ਰਤਾਂ-ਵਸਤੂਆਂ ਨੂੰ ਵੇਖਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਹੋਣਾ ਜਰੂਰੀ ਹੈ

  • ਦੇਖਣ ਵਾਲੀ ਵਸਤੁ
  • ਦੇਖਣ ਲਈ ਅੱਖ
  • ਪ੍ਰਕਾਸ਼ ਦੀ ਉਪਸਥਿਤੀ ।

ਹਨੇਰੇ ਵਿੱਚ ਅਸੀਂ ਵਸਤੂਆਂ ਨੂੰ ਨਹੀਂ ਦੇਖ ਪਾਉਂਦੇ | ਪ੍ਰਕਾਸ਼ ਸਾਨੂੰ ਵਸਤੂਆਂ ਦੇਖਣ ਵਿੱਚ ਸਹਾਇਤਾ ਕਰਦਾ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 3.
ਪਾਰਦਰਸ਼ੀ, ਅਪਾਰਦਰਸ਼ੀ ਅਤੇ ਪਾਰਭਾਸੀ (ਅਲਪ-ਪਾਰਦਰਸ਼ੀ) ਵਸਤੂਆਂ ਜਿਨ੍ਹਾਂ ਨੂੰ ਆਖਦੇ ਹਨ ? ਉਦਾਹਰਨਾਂ ਵੀ ਦਿਓ ।
ਉੱਤਰ-
ਪਾਰਦਰਸ਼ੀ ਵਸਤੂਆਂ ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਕੱਚ, ਪਾਣੀ ਅਤੇ ਹਵਾ ਆਦਿ । ਅਪਾਰਦਰਸ਼ੀ ਵਸਤੂਆਂ-ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਨ੍ਹਾਂ ਦੇ ਆਰ-ਪਾਰ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਲੱਕੜੀ, ਲੋਹਾ, ਗੱਤਾ ਅਤੇ ਇੱਟ ਆਦਿ । ਪਾਰਭਾਸੀ ਵਸਤੂਆਂ (ਅਲਪ-ਪਾਰਦਰਸ਼ੀ) – ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਪਰ ਪੂਰਨ ਰੂਪ ਨਾਲ ਨਹੀਂ ਅਤੇ ਦੁਸਰੇ ਪਾਸੇ ਪਈਆਂ ਵਸਤੂਆਂ ਸਪੱਸ਼ਟ ਰੂਪ ਨਾਲ ਨਹੀਂ ਦੇਖੀਆਂ ਜਾਂਦੀਆਂ, ਉਨ੍ਹਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਆਖਦੇ ਹਨ । ਉਦਾਹਰਨ-ਸਿਆ ਹੋਇਆ ਕੱਚ, ਤੇਲ ਲੱਗਿਆ ਹੋਇਆ ਕਾਗ਼ਜ਼, ਧੂੰਆਂ ਅਤੇ ਸੈਲੋਫੇਨ ਪੇਪਰ ।

ਪ੍ਰਸ਼ਨ 4.
ਇੱਕ ਅਪਾਰਦਰਸ਼ੀ ਵਸਤੂ ‘ਤੇ ਡਿੱਗ ਰਿਹਾ ਪ੍ਰਕਾਸ਼ ਵਸਤੂ ਦਾ ਪਰਛਾਵਾਂ ਕਿਉਂ ਬਣਾਉਂਦਾ ਹੈ ?
ਉੱਤਰ-
ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਦਾ ਪਰਛਾਵਾਂ ਇਸ ਕਾਰਨ ਬਣਦਾ ਹੈ ਕਿ ਉਹ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨੂੰ ਨਹੀਂ ਲੰਘਣ ਦਿੰਦੀ ।

ਪ੍ਰਸ਼ਨ 5.
ਪਰਛਾਵਾਂ ਕਿਸ ਨੂੰ ਆਖਦੇ ਹਨ ? ਜਦੋਂ ਕਿਸੇ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਜਾਇਆ ਜਾਂਦਾ ਹੈ ਤਾਂ ਪਰਛਾਵੇਂ ਦੇ ਆਕਾਰ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਰਛਾਵਾਂ-ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਵਿੱਚੋਂ ਨਹੀਂ ਲੰਘ ਸਕਦਾ ਅਤੇ ਪ੍ਰਕਾਸ਼ ਦੇ ਉਲਟ ਅਪਾਰਦਰਸ਼ੀ ਦੇ ਦੂਸਰੇ ਪਾਸੇ ਇੱਕ ਕਾਲਾ ਖੇਤਰ ਬਣ ਜਾਂਦਾ ਹੈ । ਉਸ ਕਾਲੇ ਖੇਤਰ ਨੂੰ ਪਰਛਾਵਾਂ ਕਹਿੰਦੇ ਹਨ । ਇਸਦਾ ਕਾਰਨ ਇਹ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ। ਜਦੋਂ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਆਇਆ ਜਾਂਦਾ ਹੈ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਂਦਾ ਹੈ ।

ਪ੍ਰਸ਼ਨ 6.
ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਸਾਨੂੰ ਧਰਤੀ ‘ਤੇ ਕਾਲੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਜਦੋਂ ਅਸੀਂ ਅਪਾਰਦਰਸ਼ੀ ਵਸਤੂਆਂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਧਰਤੀ ‘ਤੇ ਬਣ ਰਹੇ ਧੱਬੇ ਵਸਤੁਆਂ ਦੀ ਪਛਾਵੇਂ ਦੇ ਬਣਨ ਕਾਰਨ ਦਿਖਾਈ ਦਿੰਦੇ ਹਨ |

ਪ੍ਰਸ਼ਨ 7.
ਕੀ ਪਰਛਾਵੇਂ ਦੇ ਬਣਨ ਲਈ ਪਰਦੇ ਦੀ ਲੋੜ ਹੁੰਦੀ ਹੈ ? ਸਾਡੇ ਦੈਨਿਕ ਜੀਵਨ ਵਿੱਚ ਕਿਹੜੀਆਂ ਵਸਤੂਆਂ ਦੇ ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦਾ ਕਾਰਜ ਕਰਦੀਆਂ ਹਨ ?
ਉੱਤਰ-
ਹਾਂ, ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦੀ ਜ਼ਰੂਰਤ ਹੁੰਦੀ ਹੈ । ਕਮਰੇ ਦੀ ਦੀਵਾਰ, ਬਿਲਡਿੰਗ, ਜ਼ਮੀਨ ਜਾਂ ਇਸ ਪ੍ਰਕਾਰ ਦੀਆਂ ਹੋਰ ਸੜਾਵਾਂ ਪਰਛਾਵੇਂ ਲਈ ਪਰਦੇ ਦਾ ਕੰਮ ਕਰਦੀਆਂ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 3

ਪ੍ਰਸ਼ਨ 8.
ਇੱਕ ਕਿਰਿਆ-ਕਲਾਪ ਦੁਆਰਾ ਦਰਸਾਓ ਕਿ ਪ੍ਰਕਾਸ਼ ਸਰਲ ਰੇਖਾ ਵਿੱਚ ਗਤੀ ਕਰਦਾ ਹੈ ?
ਉੱਤਰ-
ਅਪਾਰਦਰਸ਼ੀ ਪਦਾਰਥ ਤੋਂ ਬਣਿਆ ਹੋਇਆ ਇੱਕ ਪਲਾਸਟਿਕ ਪਾਈਪ ਜਾਂ ਰਬੜ ਦੀ ਲੰਬੀ ਨਲੀ ਲਓ । ਬੰਦ ਕਮਰੇ ਵਿੱਚ ਇੱਕ ਮੋਮਬੱਤੀ ਜਲਾ ਕੇ ਮੇਜ਼ ਉੱਪਰ ਰੱਖੋ | ਹੁਣ ਦੂਸਰੇ ਪਾਸੇ ਖੜੇ ਹੋ ਕੇ ਪਾਈਪ ਵਿੱਚੋਂ ਦੀ ਮੋਮਬੱਤੀ ਦੀ ਲਾਟ ਨੂੰ ਦੇਖੋ | ਮੋਮਬੱਤੀ ਦੀ ਲਾਟ ਦਿਖਾਈ ਦੇਵੇਗੀ । ਜਦੋਂ ਮੋਮਬੱਤੀ ਦੀ ਲਾਟ ਦਿਖਾਈ ਦੇ ਰਹੀ ਹੈ ਉਸ ਸਮੇਂ ਪਾਈਪ ਨੂੰ ਮੋੜ ਦਿਓ । ਹੁਣ ਤੁਹਾਨੂੰ ਮੋਮਬੱਤੀ ਨਹੀਂ ਦਿਖਾਈ ਦੇਵੇਗੀ ।

ਇਸਦਾ ਕਾਰਨ ਇਹ ਹੈ ਕਿ ਪਾਈਪ ਦੇ ਮੋੜ ਨੇ ਸਾਡੀਆਂ ਅੱਖਾਂ ਵੱਲ ਆਉਂਦੀਆਂ ਕਿਰਨਾਂ ਨੂੰ ਰੋਕ ਲਿਆ ਹੈ । ਇਸ ਤੋਂ ਇਲਾਵਾ, ਪਾਈਪ ਅਪਾਰਦਰਸ਼ੀ ਪਦਾਰਥ ਦੀ ਬਣੀ ਹੋਣ ਕਾਰਨ, ਪ੍ਰਕਾਸ਼ ਪਾਈਪ ਵਿੱਚੋਂ ਲੰਘ ਨਹੀਂ ਸਕਦਾ ਹੈ । ਇਸ ਲਈ ਮੋਮਬੱਤੀ ਤੋਂ ਆਉਣ ਵਾਲਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਨਹੀਂ ਪਹੁੰਚ ਸਕਦਾ, ਜਿਸ ਕਾਰਨ ਸਾਨੂੰ ਮੋਮਬੱਤੀ ਵਿਖਾਈ ਨਹੀਂ ਦੇਵੇਗੀ । ਇਸ ਤੋਂ ਸਿੱਟਾ ਨਿਕਲਦਾ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ । ਪ੍ਰਕਾਸ਼ ਦੇ ਇਸ ਵਰਤਾਰੇ ਨੂੰ ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ ਵੀ ਆਖਦੇ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 4

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 5

ਪ੍ਰਸ਼ਨ 9.
ਪ੍ਰਕਾਸ਼ ਪਰਾਵਰਤਨ ਕਿਸਨੂੰ ਕਹਿੰਦੇ ਹਨ ? ਪਰਾਵਰਤਨ ਕਿਹੜੀਆਂ ਵਸਤੂਆਂ ਦੁਆਰਾ ਹੋ ਸਕਦਾ ਹੈ ?
ਉੱਤਰ-ਪ੍ਰਕਾਸ਼ ਪਰਾਵਰਤਨ- ਕਿਸੇ ਸੜਾ ’ਤੇ ਪ੍ਰਕਾਸ਼ ਦਾ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਣਾ, ਪ੍ਰਕਾਸ਼ ਪਰਾਵਰਤਨ ਕਹਾਉਂਦਾ ਹੈ ।
ਸਾਧਾਰਨ ਤੌਰ ‘ਤੇ ਪ੍ਰਕਾਸ਼ ਪਰਾਵਰਤਨ ਚਮਕੀਲੀ ਸੜਾ ਦੁਆਰਾ ਹੀ ਹੁੰਦਾ ਹੈ, ਪਰੰਤੂ ਕਦੀ-ਕਦੀ ਅਸੀਂ ਝੀਲ ਜਾਂ ਤਲਾਬ ਦੇ ਪਾਣੀ ਵਿਚ ਦਰੱਖ਼ਤਾਂ, ਬਿਲਡਿੰਗਾਂ ਅਤੇ ਹੋਰ ਵਸਤੂਆਂ ਤੋਂ ਵੀ ਪਰਾਵਰਤਨ ਹੁੰਦਾ ਦੇਖਦੇ ਹਾਂ ।

ਪ੍ਰਸ਼ਨ 10.
ਹੇਠਾਂ ਦਿੱਤੀਆਂ ਗਈਆਂ ਵਸਤੂਆਂ ਜਾਂ ਪਦਾਰਥਾਂ ਨੂੰ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਅਤੇ ਦੀਪਤ ਜਾਂ ਅਦੀਪਤ ਵਿੱਚ ਵਰਗੀਕ੍ਰਿਤ ਕਰੋ : ਹਵਾ, ਜਲ, ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, ਪਾਲੀਥੀਨ ਸ਼ੀਟ, CD, ਧੂੰਆਂ, ਸਮਤਲ ਕੱਚ ਦੀ ਸ਼ੀਟ, ਕੋਹਰਾ, ਲਾਲ ਗਰਮ ਲੋਹੇ ਦਾ ਟੁਕੜਾ, ਛੱਤਰੀ, ਪ੍ਰਕਾਸ਼ਮਾਨ ਟਿਊਬ, ਦੀਵਾਰ, ਕਾਰਬਨ ਪੇਪਰ ਦੀ ਸ਼ੀਟ, ਗੈਸ ਬਰਨਰ ਦੀ ਲਾਟ, ਗੱਤੇ ਦੀ ਸ਼ੀਟ, ਪ੍ਰਕਾਸ਼ਮਾਨ ਟਾਰਚ, ਸੈਲੋਫੇਨ (ਮੋਮੀ) ਸ਼ੀਟ, ਤਾਰ ਦੀ ਜਾਲੀ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ, ਚੰਦਰਮਾ ।
ਉੱਤਰ-
ਅਪਾਰਦਰਸ਼ੀ ਪਦਾਰਥ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, CD, ਦੀਵਾਰ, ਛੱਤਰੀ, ਕਾਰਬਨ, ਪੇਪਰ ਦੀ ਸ਼ੀਟ, ਗੱਤੇ ਦੀ ਸ਼ੀਟ, ਲਾਲ ਗਰਮ ਲੋਹੇ ਦਾ ਟੁੱਕੜਾ । ਪਾਰਦਰਸ਼ੀ ਪਦਾਰਥ-ਹਵਾ, ਜਲ, ਸਮਤਲ ਕੱਚ ਦੀ ਸ਼ੀਟ । ਅਲਪ-ਪਾਰਦਰਸ਼ੀ ਪਦਾਰਥ-ਪਾਲੀਥੀਨ ਸ਼ੀਟ, ਧੂੰਆਂ, ਕੋਹਰਾ, ਸੈਲੋਫੇਨ (ਮੋਮੀ) ਸ਼ੀਟ , ਤਾਰ ਦੀ ਜਾਲੀ ॥ ਪ੍ਰਕਾਸ਼ਮਾਨ ਵਸਤੂਆਂ-ਲਾਲ ਗਰਮ ਲੋਹੇ ਦਾ ਟੁੱਕੜਾ, ਪ੍ਰਕਾਸ਼ਮਾਨ ਟਿਊਬ, ਗੈਸ ਬਰਨਰ ਦੀ ਲਾਟ, ਪ੍ਰਕਾਸ਼ਮਾਨ ਟਾਰਚ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ । ਪ੍ਰਕਾਸ਼ਹੀਨ ਵਸਤੂਆਂ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਲੱਕੜੀ ਦਾ ਤਖਤਾ, ਦੀਵਾਰ, ਗੱਤੇ ਦੀ ਸ਼ੀਟ, ਚੰਦਰਮਾ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 11.
ਕੀ ਤੁਸੀਂ ਇਸ ਤਰ੍ਹਾਂ ਦੀ ਆਕ੍ਰਿਤੀ ਬਣਾਉਣ ਦੇ ਬਾਰੇ ਵਿੱਚ ਸੋਚ ਸਕਦੇ ਹੋ ਜੋ ਇੱਕ ਢੰਗ ਨਾਲ ਰੱਖੇ ਜਾਣ ਤੇ ਗੋਲਾਕਾਰ ਪਰਛਾਵਾਂ ਬਣਾਏ ਅਤੇ ਦੂਸਰੇ ਢੰਗ ਨਾਲ ਰੱਖੇ ਜਾਣ ਤੇ ਆਇਤਾਕਾਰ ਛਾਇਆ ਬਣਾਏ ।
ਉੱਤਰ-
ਕਿਸੇ ਸਿਲੰਡਰਨੁਮਾ ਡਿੱਬੇ ਨੂੰ ਖੜਵੀਂ ਦਿਸ਼ਾ ਵਿੱਚ ਰੱਖਣ ‘ਤੇ ਪਰਛਾਵੇਂ ਆਇਤਾਕਾਰ ਬਣੇਗੀ ਅਤੇ ਲੇਟਵੀਂ ਦਿਸ਼ਾ ਵਿੱਚ ਰੱਖਣ ਨਾਲ ਪਰਛਾਵੇਂ ਗੋਲਾਕਾਰ ਬਣੇਗੀ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 6

ਪ੍ਰਸ਼ਨ 12.
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਕਿਨ੍ਹਾਂ ਸ਼ਰਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਹੇਠ ਲਿਖੀਆਂ ਤਿੰਨ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ :

  1. ਪ੍ਰਕਾਸ਼ ਦਾ ਸਰੋਤ,
  2. ਅਪਾਰਦਰਸ਼ੀ ਵਸਤੂ,
  3. ਪਰਛਾਵਾਂ ਪ੍ਰਾਪਤ ਕਰਨ ਲਈ ਸਕਰੀਨ (ਇਹ ਕੰਧ, ਜ਼ਮੀਨ ਅਤੇ ਮੋਟੇ ਕੱਪੜੇ ਦਾ ਪਰਦਾ) ।

ਪ੍ਰਸ਼ਨ 13.
ਅਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਅਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਖੁਰਦਰੀ ਜਾਂ ਅਸਮਤਲ ਸਤ੍ਹਾ ‘ਤੇ ਪੈਂਦਾ ਹੈ ਤਾਂ ਇਸ ਤੋਂ ਪ੍ਰਕਾਸ਼ ਦਾ ਵਿਸ਼ਾ ਪਰਿਵਰਤਨ ਹੋਣ ਮਗਰੋਂ ਪ੍ਰਕਾਸ਼ ਖਿੰਡਰ ਜਾਂਦਾ ਹੈ । ਇਹੋ ਜਿਹੇ ਪਰਾਵਰਤਨ ਨੂੰ ਅਨਿਯਮਿਤ ਪਰਾਵਰਤਨ ਕਹਿੰਦੇ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 7

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ? ਕਿਰਿਆ ਕਲਾਪ ਰਾਹੀਂ ਪਰਾਵਰਤਨ ਦੀ ਪ੍ਰਕਿਰਿਆ ਦਰਸਾਓ ।
ਉੱਤਰ-
ਪ੍ਰਕਾਸ਼ ਪਰਾਵਰਤਨ-ਕਿਸੇ ਚਮਕੀਲੀ ਸੜਾ ਨੂੰ ਟਕਰਾ ਕੇ ਪ੍ਰਕਾਸ਼ ਦਾ ਵਾਪਸ ਉਸੇ ਮਾਧਿਅਮ ਵਿੱਚ ਦਿਸ਼ਾ ਪਰਿਵਰਤਨ ਕਰਕੇ ਮੁੜ ਆਉਣਾ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।

ਕਿਰਿਆ ਕਲਾਪ-1
ਆਪਣੇ ਕਿਸੇ ਮਿੱਤਰ ਨੂੰ ਕਹੋ ਕਿ ਉਹ ਇੱਕ ਹੱਥ ਵਿੱਚ ਦਰਪਣ ਫੜ ਕੇ ਹਨੇਰੇ ਕਮਰੇ ਦੇ ਇੱਕ ਕੋਨੇ ਵਿੱਚ ਖੜ੍ਹਾ ਹੋ ਜਾਏ ।ਟਾਰਚ ਦੇ ਕੱਚ ਨੂੰ ਉਂਗਲੀਆਂ ਨਾਲ ਢੱਕ ਕੇ ਟਾਰਚ ਨੂੰ ਜਲਾਓ । ਕਿਰਨ ਪੁੰਜ ਪ੍ਰਾਪਤ ਕਰਨ ਲਈ ਉਂਗਲੀਆਂ ਵਿਚਕਾਰ ਜਗ੍ਹਾ ਛੱਡ ਦਿਓ । ਇਸ ਪ੍ਰਕਾਸ਼ ਕਿਰਨ ਪੁੰਜ ਨੂੰ ਮਿੱਤਰ ਦੁਆਰਾ ਫੜੇ ਹੋਏ ਦਰਪਣ ਉੱਤੇ ਪਾਓ । ਤੁਹਾਨੂੰ ਦੂਸਰੇ ਪਾਸੇ ਪ੍ਰਕਾਸ਼ ਦੇ ਧੱਬੇ ਦਿਖਾਈ ਦੇਣਗੇ । ਹੁਣ ਟਾਰਚ ਦੀ ਦਿਸ਼ਾ ਇਸ ਤਰ੍ਹਾਂ ਸੈੱਟ ਕਰੋ ਕਿ ਪ੍ਰਕਾਸ਼ ਦਾ ਧੱਬਾ ਕਮਰੇ ਵਿੱਚ ਖੜ੍ਹੇ ਕਿਸੇ ਦੂਸਰੇ ਮਿੱਤਰ ਦਾ ਪਵੇ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 8
ਇਹ ਕਿਰਿਆ ਇਹ ਦਰਸਾਉਂਦੀ ਹੈ ਕਿ ਦਰਪਣ ਆਪਣੇ ਉੱਤੇ ਪੈਣ ਵਾਲੇ ਪ੍ਰਕਾਸ਼ ਦਾ ਪਰਾਵਰਤਨ ਕਰਦਾ ਹੈ ।

ਕਿਰਿਆ ਕਲਾਪ-2
ਇੱਕ ਵੱਡੀ ਥਰਮੋਕੋਲ ਦੀ ਸ਼ੀਟ ਦੇ ਇੱਕ ਕਿਨਾਰੇ ਉੱਤੇ ਇੱਕ ਕੰਘੀ ਅਤੇ ਦੁਸਰੇ ਕਿਨਾਰੇ ਤੇ ਚਿੱਤਰ ਵਿੱਚ ਦਰਸਾਈ ਦਿਸ਼ਾ ਅਨੁਸਾਰ ਇੱਕ ਦਰਪਣ ਲਗਾਓ। ਦਰਪਣ ਅਤੇ ਕੰਘੀ ਦੇ ਵਿਚਕਾਰ ਕਾਗ਼ਜ਼ ਦੀ ਮੋਟੀ ਰੰਗੀਨ ਸ਼ੀਟ ਵਿਛਾਓ । ਹੁਣ ਕੰਘੀ ਦੇ ਸਾਹਮਣੇ ਟਾਰਚ ਨਾਲ ਪ੍ਰਕਾਸ਼ ਦੀਆਂ ਕਿਰਨਾਂ ਪਾਓ । ਤੁਹਾਨੂੰ ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਪੈਟਰਨ ਪ੍ਰਾਪਤ ਹੋਵੇਗਾ । | ਇਸ ਕਿਰਿਆ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਪ੍ਰਕਾਸ਼ ਕਿਵੇਂ ਦਰਪਣ ਤੋਂ ਪਰਾਵਰਤਿਤ ਹੁੰਦਾ ਹੈ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 9

ਪ੍ਰਸ਼ਨ 2.
ਪਰਛਾਵੇਂ ਦਾ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਾਰਕ ਹਨ ਦੇ ਅਧਿਐਨ ਲਈ ਇੱਕ ਕਿਰਿਆ ਕਲਾਪ ਦੁਆਰਾ ਪਤਾ ਕਰੋ ।
ਉੱਤਰ-
ਪਰਛਾਵੇਂ ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਅਧਿਐਨ –
ਕਿਰਿਆ ਕਲਾਪ-ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਟਾਰਚ ਨਾਲ ਕਿਸੇ ਘਣਾਕਾਰ ਵਸਤੂ ਉੱਪਰ ਪ੍ਰਕਾਸ਼ ਪਾਓ ਤਾਂ ਜੋ ਜ਼ਮੀਨ ਦੀ ਸਤ੍ਹਾ ਉੱਪਰ ਵਸਤੂ ਦਾ ਪਰਛਾਵਾਂ ਬਣ ਸਕੇ | ਹੁਣ ਟਾਰਚ ਨੂੰ ਪਹਿਲਾਂ ਵਸਤੂ ਦੇ ਨੇੜੇ ਅਤੇ ਬਾਅਦ ਵਿੱਚ ਵਸਤੂ ਤੋਂ ਦੂਰ ਲੈ ਕੇ ਜਾਓ ॥
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 10

ਤੁਸੀਂ ਵੇਖੋਗੇ ਕਿ ਵਸਤੂ ਦੇ ਨੇੜੇ ਅਤੇ ਦੂਰ ਜਾਣ ਨਾਲ ਪਰਛਾਵੇਂ ਦੇ ਮਾਪ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਟਾਰਚ, ਵਸਤ ਦੇ ਨੇੜੇ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਛੋਟਾ ਹੁੰਦਾ ਹੈ ਅਤੇ ਜਦੋਂ ਟਾਰਚ ਵਸਤੁ ਤੋਂ ਦੂਰ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਵੱਡਾ ਹੁੰਦਾ ਹੈ । ਹੁਣ ਅਸੀਂ ਵੱਖ-ਵੱਖ ਰੰਗਾਂ ਦੇ ਘਣਾਕਾਰ ਵਸਤੁਆਂ ਜਿਵੇਂ ਚਾਕ ਦਾ ਡੱਬਾ, ਕਿਤਾਬ, ਡਸਟਰ ਆਦਿ ਦਾ ਪਰਛਾਵਾਂ ਬਣਾਉਂਦੇ ਹਾਂ ਅਤੇ ਪਰਛਾਵੇਂ ਦੇ ਰੰਗ ਦੀ ਜਾਂਚ ਕਰਦੇ ਹਾਂ । ਤੁਸੀਂ ਵੇਖੋਗੇ ਕਿ ਹਰ ਵਾਰ ਪਰਛਾਵੇਂ ਦਾ ਰੰਗ ਕਾਲਾ ਹੀ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਇਸ ਤਰ੍ਹਾਂ ਉੱਪਰ ਦਿੱਤੀ ਕਿਰਿਆ ਕਲਾਪ ਤੋਂ ਅਸੀਂ ਨਿਮਨ ਸਿੱਟੇ ਕੱਢਦੇ ਹਾਂ –

  • ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਮਾਪ ਵਸਤੂ ਅਤੇ ਪ੍ਰਕਾਸ਼ ਦੇ ਸਰੋਤ ਦੀ ਸਾਪੇਖੀ (Relative) ਸਥਿਤੀ ਤੇ ਨਿਰਭਰ ਕਰਦਾ ਹੈ ।
  • ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾ ਕਾਲਾ ਹੁੰਦਾ ਹੈ । ਭਾਵੇਂ ਵਸਤੂ ਦਾ ਰੰਗ ਕੋਈ ਵੀ ਹੋਵੇ । ਅਰਥਾਤ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

Punjab State Board PSEB 6th Class Science Book Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ Textbook Exercise Questions, and Answers.

PSEB Solutions for Class 6 Science Chapter 10 ਗਤੀ ਅਤੇ ਦੂਰੀਆਂ ਦਾ ਮਾਣ

PSEB 6th Class Science Guide ਗਤੀ ਅਤੇ ਦੂਰੀਆਂ ਦਾ ਮਾਣ Textbook Questions, and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਦੂਰੀ ਕੀ ਹੈ ?
ਉੱਤਰ-
ਦੂਰੀ-ਦੋ ਬਿੰਦੂਆਂ ਵਿਚਕਾਰਲੀ ਵਿੱਥ ਦਾ ਮਾਪ ਦੂਰੀ ਅਖਵਾਉਂਦਾ ਹੈ । ਇਹ ਇੱਕ ਪ੍ਰਕਾਰ ਦੀ ਲੰਬਾਈ ਹੈ ਅਤੇ ਇਸਦੀ S.I. ਇਕਾਈ ਮੀਟਰ ਹੈ ।

ਪ੍ਰਸ਼ਨ (ii)
ਹੇਠ ਲਿਖੀਆਂ ਲੰਬਾਈਆਂ ਨੂੰ ਵਧਦੇ ਕੂਮ ਵਿੱਚ ਲਿਖੋ : 1 ਮੀਟਰ, 1 ਸੈਂਟੀਮੀਟਰ, 1 ਕਿਲੋਮੀਟਰ, 1 ਮਿਲੀਮੀਟਰ ।
ਉੱਤਰ-
ਲੰਬਾਈਆਂ ਦਾ ਵੱਧਦਾ ਕੂਮ : 1 ਮਿਲੀਮੀਟਰ < 1 ਸੈਂਟੀਮੀਟਰ < 1 ਮੀਟਰ < 1 ਕਿਲੋਮੀਟਰ ।

ਪ੍ਰਸ਼ਨ (iii)
ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ । ਇਸ ਦੂਰੀ ਨੂੰ ਕਿਲੋਮੀਟਰਾਂ ਵਿੱਚ ਦਰਸਾਓ ।
ਹੱਲ : ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ = 3250 ਮੀਟਰ
= \(\frac{3250}{1000}\) ਕਿਲੋਮੀਟਰ
[∵ 1 ਕਿਲੋਮੀਟਰ = 1000 ਮੀਟਰ ]
= 3.250 ਕਿਲੋਮੀਟਰ ਉੱਤਰ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ? ਵਰਣਨ ਕਰੋ ?
ਉੱਤਰ-
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਮਾਪਦੇ ਸਮੇਂ ਹੇਠ ਲਿਖੀਆਂ ਗੱਲਾਂ ਸਾਵਧਾਨੀ ਵਜੋਂ ਵਰਤਨੀਆਂ ਚਾਹੀਦੀਆਂ ਹਨ ।
1. ਮੰਨ ਲਉ ਤੁਸੀਂ ਇੱਕ ਗੱਤੇ ਦੇ ਡੱਬੇ ਦੀ ਲੰਬਾਈ ਜਾਂ ਚੌੜਾਈ ਮਾਪਣਾ ਚਾਹੁੰਦੇ ਹੋ । ਇਸ ਦੇ ਲਈ ਇੱਕ ਸਕੇਲ ਜਾਂ ਮਾਪਕ ਪੈਮਾਨਾ ਲੈ ਕੇ ਵਸਤੂ ਦੀ ਲੰਬਾਈ ਦੀ ਦਿਸ਼ਾ ਵਿੱਚ ਜ਼ੀਰੋ ਪੜਤ (ਰੀਡਿੰਗ) ਨੂੰ ਡੱਬੇ ਦੇ ਇੱਕ ਕਿਨਾਰੇ ‘ਤੇ ਲਗਾ ਕੇ ਰੱਖੋ ਅਤੇ ਡੱਬੇ ਦੇ ਦੂਜੇ ਸਿਰੇ ਦਾ ਕਿਨਾਰਾ ਸਕੇਲ ਦੀ ਕਿਸ ਪੜ੍ਹਤ ਉੱਪਰ ਹੈ, ਪਤਾ ਕਰੋ । ਧਿਆਨਯੋਗ ਗੱਲ ਹੈ ਕਿ ਸਕੇਲ, ਡੱਬੇ ਦੀ ਲੰਬਾਈ ਦੇ ਸਮਾਂਨਤਰ ਰਹੇ ਜਿਵੇਂ ਚਿੱਤਰ (ਉ) ਵਿੱਚ ਦਰਸਾਇਆ ਗਿਆ ਹੈ । ਡੱਬੇ ਦੇ ਦੁਸਰੇ ਕਿਨਾਰੇ ਦੀ ਪੜ੍ਹਤ ਹੀ ਮਾਪੀ ਜਾਣ ਵਾਲੀ ਲੰਬਾਈ ਹੋਵੇਗੀ । ਚਿੱਤਰ (ਅ ਸਕੇਲ ਨੂੰ ਗ਼ਲਤ ਢੰਗ ਨਾਲ ਰੱਖਿਆ ਗਿਆ ਦਰਸਾਉਂਦਾ ਪਿਆ ਹੈ ।

2. ਕਈ ਵਾਰ ਸਕੇਲ ਜਾਂ ਮਾਪਕ ਪੈਮਾਨੇ ਦਾ ਸਿਰਾ ਟੁੱਟਿਆ ਭਰਿਆ ਹੋਇਆ ਹੁੰਦਾ ਹੈ । ਇਸ ਹਾਲਤ ਵਿੱਚ ਸਕੇਲ ਦੀ ਕੋਈ ਅਗਲੀ ਸਪੱਸ਼ਟ ਪੂਰਨ ਅੰਕ ਜਿਵੇਂ ਕਿ 1.0 ਜਾਂ 2.0 ਦੀ ਵਰਤੋਂ ਪਹਿਲੀ ਪਤ ਵਜੋਂ ਕਰਨੀ ਚਾਹੀਦੀ ਹੈ । ਹੁਣ ਡੱਬੇ ਦੇ ਦੂਸਰੇ ਕਿਨਾਰੇ ਵਾਲੀ ਪੜ੍ਹਤ ਨੋਟ ਕਰੋ ਜਿਵੇਂ ਚਿੱਤਰ (ੲ) ਵਿੱਚ ਵਿਖਾਇਆ ਗਿਆ ਹੈ । ਇਸ ਹਾਲਤ ਵਿੱਚ ਤੁਹਾਨੂੰ ਦੂਸਰੇ ਸਿਰੇ ਦੀ ਪੜ੍ਹਤ ਵਿੱਚੋਂ ਇਸ ਪੂਰਨ ਅੰਕ ਨੂੰ ਘਟਾ ਕੇ ਲੰਬਾਈ ਪਤਾ ਕਰ ਲੈਣੀ ਚਾਹੀਦੀ ਹੈ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 1
ਉਦਾਹਰਨ ਲਈ ਚਿੱਤਰ (ੲ) ਵਿੱਚ ਪਹਿਲੇ ਸਿਰੇ ਦੀ ਪੜ੍ਹਤ 1.0 ਹੈ ਅਤੇ ਡੱਬੇ ਦੇ ਦੂਸਰੇ ਸਿਰੇ ਦੀ ਪੜ੍ਹਤ 10.2 ਹੈ । ਇਸ ਲਈ ਡੱਬੇ ਦੀ ਲੰਬਾਈ ਦਾ ਸਹੀ ਮਾਪ (10.2 – 1.0) = 9.2 ਸੈਂਟੀਮੀਟਰ ਹੋਵੇਗਾ |

3. ਮਾਪ ਲੈਣ ਲਈ ਅੱਖ ਦੀ ਸਹੀ ਸਥਿਤੀ ਵੀ ਮਹੱਤਵਪੂਰਨ ਹੁੰਦੀ ਹੈ । ਤੁਹਾਡੀ ਅੱਖ ਨੇ ਜਿਸ ਬਿੰਦੁ ਦੀ
(ੳ) ਆਈ ਪੜ੍ਹਤ ਨੋਟ ਕਰਨੀ ਹੋਵੇ ਤੁਹਾਡੀ ਅੱਖ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ।
(ਅ) ਵਿੱਚ ਅੱਖ ਦੀ ਸਥਿਤੀ ਬਿਲਕੁਲ ਸਹੀ ਹੈ । ਹੋਰਨਾਂ ਸਥਿਤੀਆਂ
(ੳ) ਅਤੇ
(ੲ) ਵਿੱਚ ਅੱਖ ਦੀ ਸਥਿਤੀ ਗ਼ਲਤ ਹੈ ਅਤੇ ਇਹਨਾਂ ਸਥਿਤੀਆਂ ਵਿੱਚ ਲਈ ਗਈ ਪੜ੍ਹਤ ਭਿੰਨ ਹੋਵੇਗੀ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 2

ਪ੍ਰਸ਼ਨ (ii)
ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਉਦਾਹਰਨ ਦਿਓ ।
ਉੱਤਰ-
ਗਤੀ ਦੀਆਂ ਕਿਸਮਾਂ-ਗਤੀ ਦੀਆਂ ਵੱਖ-ਵੱਖ ਕਿਸਮਾਂ ਹਨ । ਰੋਜ਼ਾਨਾ ਦੇ ਜੀਵਨ ਵਿੱਚ ਹੇਠ ਲਿਖੀਆਂ ਗਤੀ ਦੀਆਂ ਕਿਸਮਾਂ ਦਿਖਾਈ ਦਿੰਦੀਆਂ ਹਨ –
1. ਸਰਲ ਰੇਖੀ ਗਤੀ-ਜੇਕਰ ਕੋਈ ਵਸਤੂ ਇੱਕ ਸਰਲ ਰੇਖਾ ਵਿੱਚ ਗਤੀ ਕਰਦੀ ਹੈ, ਤਾਂ ਉਸ ਵਸਤੂ ਦੀ ਗਤੀ ਨੂੰ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ ।
ਉਦਾਹਰਣ-

  • ਸਿੱਧੀ ਸੜਕ ‘ਤੇ ਕਾਰ ਜਾਂ ਬੱਸ ਦੀ ਗਤੀ
  • ਰੇਲ ਗੱਡੀ ਦੀ ਪਟੜੀ ਉੱਪਰ ਗਤੀ
  • ਸਿੱਧੇ ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ ।

2. ਚੱਕਰਾਕਾਰ ਗਤੀ-ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਗਤੀ ਕਰਦਾ ਹੈ, ਤਾਂ ਉਸ ਵਸਤੂ ਦੀ ਗਤੀ ਚੱਕਰਾਕਾਰ ਗਤੀ ਅਖਵਾਉਂਦੀ ਹੈ |
ਉਦਾਹਰਨ-

  • ਘੜੀ ਦੀਆਂ ਸੂਈਆਂ ਦੀ ਗਤੀ
  • ਪੱਖੇ ਦੇ ਬਲੇਡਾਂ ਪਿਰਾਂ ਦੀ ਗਤੀ ।
  • ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਘੁਮਾਉਣ ਨਾਲ ਪੱਥਰ ਦੀ ਗਤੀ ।

3. ਆਵਰਤੀ ਗਤੀ-ਜਦੋਂ ਕੋਈ ਵਸਤੂ ਆਪਣੀ ਗਤੀ ਇੱਕ ਨਿਸ਼ਚਿਤ ਸਮੇਂ ਬਾਅਦ ਦੁਹਰਾਉਂਦੀ ਹੈ, ਤਾਂ ਉਸ ਵਸਤੂ ਦੀ ਗਤੀ ਆਵਰਤੀ ਗਤੀ ਅਖਵਾਉਂਦੀ ਹੈ ।
ਉਦਾਹਰਣ-

  • ਪੀਂਘ ਦੀ ਗਤੀ
  • ਪੈਂਡੂਲਮ ਦੀ ਗਤੀ
  • ਸਿਲਾਈ ਮਸ਼ੀਨ ਦੀ ਸੁਈ ਦੀ ਉੱਪਰ ਹੇਠਾਂ ਵੱਲ ਗਤੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਪ੍ਰਸ਼ਨ (iii)
ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ ।
ਉੱਤਰ-
ਵਕਰ ਰੇਖਾ ਦੀ ਲੰਬਾਈ ਮਾਪਣਾ-ਕਿਸੇ ਵਕਰ ਰੇਖਾ ਦੀ ਲੰਬਾਈ ਧਾਗੇ ਅਤੇ ਸਕੇਲ ਦੁਆਰਾ ਮਾਪੀ ਜਾ ਸਕਦੀ ਹੈ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 3
ਵਿਧੀ-ਜਿਸ ਵਕਰ ਰੇਖਾ ਦੀ ਲੰਬਾਈ ਮਾਪਣੀ ਹੈ ਉਸ ਦੇ ਇੱਕ ਸਿਰੇ ਤੇ ਚਿੰਨ A ਅਤੇ ਦੂਸਰੇ ਸਿਰੇ ਉੱਪਰ ਚਿੰਨ੍ਹ B ਲਗਾਓ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ । ਹੁਣ A ਤੋਂ B ਤੱਕ ਵੱਕਰ ਰੇਖਾ ਦੀ ਲੰਬਾਈ ਮਾਪਣ ਲਈ ਇੱਕ ਧਾਗਾ ਲਓ । ਇਸ ਧਾਗੇ ਦੇ ਇੱਕ ਸਿਰੇ ਗੰਢ ਮਾਰ ਦਿਓ । ਇਸ ਗੰਢ ਨੂੰ ਬਿੰਦੂ A ‘ਤੇ ਰੱਖੋ । ਆਪਣੇ ਅੰਗਠੇ ਦੀ ਸਹਾਇਤਾ ਨਾਲ ਧਾਗੇ ਨੂੰ ਤਣਿਆ ਰੱਖਦੇ ਹੋਏ ਵਕਰ ਰੇਖਾ ਦੇ ਉੱਪਰ ਰੱਖਦੇ ਹੋਏ ਦੂਜੇ ਹੱਥ ਦੀ ਮਦਦ ਨਾਲ ਬਾਕੀ ਧਾਗੇ ਨੂੰ ਅੱਗੇ ਰੇਖਾ ‘ਤੇ ਰੱਖਦੇ ਹੋਏ ਬਿੰਦੁ B ਤੱਕ ਪਹੁੰਚਣ ਤੱਕ ਇਸ ਕਿਰਿਆ ਨੂੰ ਦੁਹਰਾਓ । ਜਿੱਥੇ ਧਾਗਾ ਬਿੰਦੁ B ਨੂੰ ਛੂੰਹਦਾ ਹੈ ਉੱਥੇ ਧਾਗੇ ਨੂੰ ਗੰਢ ਮਾਰ ਦਿਓ । ਹੁਣ ਦੋਨੋਂ ਗੰਢਾਂ ਦੀ ਵਿਚਕਾਰਲੀ ਦੂਰੀ ਨੂੰ ਸਕੇਲ ਦੀ ਸਹਾਇਤਾ ਨਾਲ ਮਾਪ ਲਓ । ਇਹ ਲੰਬਾਈ ਉਸ ਵਕਰ ਰੇਖਾ AB ਦੀ ਲੰਬਾਈ ਹੋਵੇਗੀ ।

ਪ੍ਰਸ਼ਨ (iv)
ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ‘ਤੇ ਕਿਉਂ ਨਹੀਂ ਵਰਤਿਆ ਜਾ ਸਕਦਾ ?
ਉੱਤਰ-
ਇੱਕ ਹੀ ਲੰਬਾਈ ਨੂੰ ਗਿੱਠ ਜਾਂ ਕਦਮਾਂ ਦੀ ਲੰਬਾਈ ਨਾਲ ਵੱਖ-ਵੱਖ ਵਿਅਕਤੀਆਂ ਦੁਆਰਾ ਮਾਪਣ ਨਾਲ ਵੱਖ-ਵੱਖ ਨਤੀਜੇ ਪ੍ਰਾਪਤ ਹੋਣਗੇ ਕਿਉਂਕਿ ਵੱਖ-ਵੱਖ ਵਿਅਕਤੀਆਂ ਦੀਆਂ ਗੱਠਾਂ ਅਤੇ ਕਦਮਾਂ ਦੀਆਂ ਲੰਬਾਈਆਂ ਵੱਖ-ਵੱਖ ਹੁੰਦੀਆਂ ਹਨ । ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਲੰਬਾਈ ਆਪਣੀ ਹੀ ਗਿੱਠ ਜਾਂ ਕਦਮ ਨਾਲ ਮਾਪ ਕੇ ਕਿਸੇ ਦੂਸਰੇ ਵਿਅਕਤੀਆਂ ਨੂੰ ਦੱਸਦੇ ਹੋ ਤਾਂ ਉਹ ਅਸਲ ਲੰਬਾਈ ਬਾਰੇ ਨਹੀਂ ਸਮਝ ਪਾਉਣਗੇ ਕਿਉਂਕਿ ਤੁਹਾਡੀ ਗਿੱਠ ਜਾਂ ਕਦਮ ਦੀ ਲੰਬਾਈ ਬਾਰੇ ਉਹ ਨਹੀਂ ਜਾਣਦੇ ਹਨ । ਇਸ ਲਈ ਮਾਪਣ ਵਾਸਤੇ ਮਿਆਰੀ ਲੰਬਾਈ ਹੋਣੀ ਚਾਹੀਦੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਬਦਲੇ । ਇਸ ਲਈ ਗਿੱਠ ਜਾਂ ਕਦਮ ਦੀ ਲੰਬਾਈ ਨੂੰ ਮਾਪਣ ਦੇ ਮਾਣਕ ਦੇ ਤੌਰ ‘ਤੇ ਨਹੀਂ ਵਰਤਿਆ ਜਾ ਸਕਦਾ ਹੈ ।

PSEB Solutions for Class 6 Science ਗਤੀ ਅਤੇ ਦੂਰੀਆਂ ਦਾ ਮਾਣ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਵਕਰ ਲੰਬਾਈਆਂ ਨੂੰ ………………. ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ ।
ਉੱਤਰ-
ਧਾਗੇ,

(ii) ਸਰਲ ਰੇਖੀ ਗਤੀ ਵਸਤੂ ਦਾ ………….. ਪੱਥ ‘ਤੇ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਜਾਣਾ ਹੁੰਦਾ ਹੈ ।
ਉੱਤਰ-
ਸਰਲ ਰੇਖਾ,

(iii) ਛੱਤ ਦੇ ਪੱਖੇ ਦੇ ਪਰਾਂ ਦੀ ਗਤੀ …………. ਦਾ ਇੱਕ ਉਦਾਹਰਨ ਹੈ ।
ਉੱਤਰ-
ਚੱਕਰਾਕਾਰ ਗਤੀ,

(iv) ਧਰਤੀ ਦਾ ਸੂਰਜ ਦੁਆਲੇ ਚੱਕਰ ਲਗਾਉਣਾ ……………….. ਦਾ ਇੱਕ ਉਦਾਹਰਨ ਹੈ ।
ਉੱਤਰ-
ਆਵਰਤੀ ਗਤੀ,

(v) ਕਿਸੇ ਵਸਤੂ ਦਾ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੀ ਤੁਲਨਾ ਵਿੱਚ ਆਪਣੀ ਸਮੇਂ ਨਾਲ ਪਰਿਵਰਤਨ ਹੁੰਦਾ ਹੈ ।
ਉੱਤਰ-
ਸਥਿਤੀ ।

2. ਸਹੀ ਜਾਂ ਗਲਤ ਲਿਖੋ-

(i) ਸਾਡਾ ਆਪਣੀਆਂ ਬਾਂਹਾਂ ਨੂੰ ਅੱਗੇ-ਪਿੱਛੇ ਹਿਲਾਉਣਾ ਆਵਰਤੀ ਗਤੀ ਦੀ ਉਦਾਹਰਨ ਹੈ ।
ਉੱਤਰ-
ਗ਼ਲਤ,

(ii) ਆਵਰਤੀ ਗਤੀ, ਸਮਾਂ ਮਾਪਣ ਵਿੱਚ ਸਾਡੀ ਸਹਾਇਤਾ ਕਰਦੀ ਹੈ |
ਉੱਤਰ-
ਸਹੀ,

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

(iii) ਮੀਟਰ ਲੰਬੀਆਂ ਦੂਰੀਆਂ ਮਾਪਣ ਲਈ ਇੱਕ ਸੁਵਿਧਾਜਨਕ ਇਕਾਈ ਹੈ ।
ਉੱਤਰ-
ਗ਼ਲਤ,

(iv) ਲੰਬਾਈ ਦੀ S.I. ਇਕਾਈ ਸੈਂਟੀਮੀਟਰ ਹੈ ।
ਉੱਤਰ-
ਗ਼ਲਤ,

(v) ਇੱਕ ਸਿੱਧੀ ਸੜਕ ‘ਤੇ ਵਾਹਨਾਂ ਦਾ ਗਤੀ ਕਰਨਾ ਸਰਲ ਰੇਖੀ ਗਤੀ ਦੀ ਉਦਾਹਰਨ ਹੈ ।
ਉੱਤਰ-
ਸਹੀ ॥

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਮੀਟਰ (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ
(ii) ਗਤੀ (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ
(iii) ਚੱਕਰਾਕਾਰ ਗਤੀ (ਈ) ਲੰਬਾਈ ਦੀ S.1. ਇਕਾਈ
(iv) ਸਰਲ ਰੇਖੀ ਗਤੀ (ਸ) ਵਸਤੁ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ
(v) ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ | (ਹ) ਰੁੱਖ ਤੋਂ ਸੇਬ ਦਾ ਡਿੱਗਣਾ

ਉੱਤਰ-

ਕਾਲਮ ‘ਉੱ’ ਕਾਲਮ ‘ਅ’
(i) ਮੀਟਰ (ਇ) ਲੰਬਾਈ ਦੀ S.I. ਇਕਾਈ
(ii) ਗਤੀ (ਸ) ਵਸਤੂ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ
(iii) ਚੱਕਰਾਕਾਰ ਗਤੀ (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ
(iv) ਸਰਲ ਰੇਖੀ ਗਤੀ (ਹ) ਰੁੱਖ ਤੋਂ ਸੇਬ ਦਾ ਡਿੱਗਣਾ
(v) ਕੂਹਣੀ ਤੋਂ ਉੱਗਲੀ ਤੱਕ ਦੀ ਲੰਬਾਈ (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ

4. ਸਹੀ ਉੱਤਰ ਚੁਣੋ –

(i) ਹੇਠ ਲਿਖੀਆਂ ਵਿੱਚੋਂ ਲੰਬਾਈ ਦੀ ਕਿਹੜੀ ਮਿਆਰੀ ਇਕਾਈ ਹੈ ?
(ਉ) ਡੈਸੀਮੀਟਰ
(ਅ) ਸੈਂਟੀਮੀਟਰ
(ਈ) ਮਿਲੀਮੀਟਰ
(ਸ) ਮੀਟਰ ।
ਉੱਤਰ-
(ਸ) ਮੀਟਰ ।

(ii) 1 ਕਿਲੋਮੀਟਰ … ………. ਹੈ ।
(ਉ) 100 ਮੀਟਰ
(ਅ) 1000 ਮੀਟਰ
(ਇ) 100 ਸੈਂਟੀਮੀਟਰ
(ਸ) 10 ਮਿਲੀਮੀਟਰ ॥
ਉੱਤਰ-
(ਅ) 1000 ਮੀਟਰ ।

(iii) ਵਕਰ ਰੇਖਾ ਦੀ ਲੰਬਾਈ ਮਾਪੀ ਜਾ ਸਕਦੀ ਹੈ
(ਉ) ਦਰਜੀ ਦਾ ਫੀਤਾ
(ਅ) ਮੀਟਰ ਸਕੇਲ
(ਇ) ਧਾਗਾ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਧਾਗਾ ।

(iv) ਪਾਣੀ ‘ ਤੇ ਵਰਤਿਆ ਜਾਣ ਵਾਲਾ ਆਵਾਜਾਈ ਦਾ ਸਾਧਨ ਹੈ
(ਉ) ਹਵਾਈ ਜਹਾਜ਼
(ਅ) ਕਿਸ਼ਤੀ
(ਇ) ਰੇਲ ਗੱਡੀ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਕਿਸ਼ਤੀ ।

(v) ਝੂਲਾ ਝੂਲਦੇ ਹੋਏ ਬੱਚੇ ਦੀ ਗਤੀ ਹੁੰਦੀ ਹੈ
(ਉ) ਚੱਕਰਾਕਾਰ ਗਤੀ
(ਅ) ਆਵਰਤੀ ਗਤੀ
(ਇ) ਸਰਲ ਰੇਖੀ ਗਤੀ
(ਸ) ਆਵਰਤੀ ਗਤੀ ਅਤੇ ਚੱਕਰਾਕਾਰ ਗਤੀ ।
ਉੱਤਰ-
(ਅ) ਆਵਰਤੀ ਗਤੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

(vi) ਇੱਕ ਮਿਲੀਮੀਟਰ, ਇੱਕ ਮੀਟਰ ਦਾ ਕਿੰਨਵਾਂ ਹਿੱਸਾ ਹੈ ?
(ਓ) \(\frac{1}{10}\) ਵਾਂ
(ਅ) \(\frac{1}{100}\) ਵਾਂ
(ਈ) \(\frac{1}{1000}\) ਵਾਂ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) \(\frac{1}{1000}\) ਵਾਂ|

(vii) ਦਿੱਲੀ ਅਤੇ ਮੁੰਬਈ ਦੀ ਵਿਚਕਾਰਲੀ ਦੂਰੀ ਦਰਸਾਉਣ ਲਈ ਲੰਬਾਈ ਦਾ ਮਾਣਕ ਮਾਤ੍ਰਿਕ ਵਜੋਂ ਵਰਤੋਂ ਕਰਾਂਗੇ –
(ਉ) ਮੀਟਰ
(ਅ) ਕਿਲੋਗ੍ਰਾਮ
(ਈ) ਕਿਲੋਮੀਟਰ
(ਸ) ਸੈਂਟੀਮੀਟਰ ।
ਉੱਤਰ-
(ਇ) ਕਿਲੋਮੀਟਰ ॥

(vii) ਮੀਟਰ ਸਕੇਲ ਨਾਲ ਲੰਬਾਈ ਮਾਪਣ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ –
(ਉ) ਅੱਖ ਦੀ ਸਹੀ ਸਥਿਤੀ
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ
(ਇ) ਕੇਵਲ ਸਕੇਲ ਦਾ ਸਿਰਾ ਠੀਕ ਹੋਣਾ ।
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ ।

(ix) ਲੰਬਾਈ ਦੀ S.I. ਇਕਾਈ ਹੈ
(ਉ) ਕਿਲੋਮੀਟਰ
(ਅ) ਸੈਂਟੀਮੀਟਰ
(ਇ) ਮੀਟਰ
(ਸ) ਫੁੱਟ ।
ਉੱਤਰ-
(ੲ) ਮੀਟਰ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਲੰਬਾਈ ਦੀ S.I. ਇਕਾਈ ਦਾ ਨਾਂ ਦੱਸੋ ।
ਉੱਤਰ-
ਲੰਬਾਈ ਦੀ S.1. ਇਕਾਈ ਮੀਟਰ ਹੈ ।

ਪ੍ਰਸ਼ਨ 2.
ਹੇਠ ਲਿਖੀਆਂ ਪਰਸਥਿਤੀਆਂ ਵਿੱਚ ਦੂਰੀ ਨੂੰ ਮਾਪਣ ਦੀ ਇਕਾਈ ਕੀ ਹੋਵੇਗੀ ?
(ਉ) ਮਨੁੱਖ ਦੀ ਉੱਚਾਈ
(ਅ) ਪਹਾੜ ਦੀ ਚੋਟੀ ਦੀ ਉੱਚਾਈ ।
(ਸ) ਮੁੰਬਈ ਤੋਂ ਦਿੱਲੀ ਵਿਚਕਾਰ ਦੂਰੀ ।
ਉੱਤਰ-
(ੳ) ਸੈਂਟੀਮੀਟਰ
(ਅ) ਮੀਟਰ
(ਈ) ਕਿਲੋਮੀਟਰ ।

ਪ੍ਰਸ਼ਨ 3.
ਗਤੀਸ਼ੀਲ ਸਾਈਕਲ ਦੇ ਪਹੀਏ ਦੀ ਗਤੀ ਕਿਸ ਕਿਸਮ ਦੀ ਹੁੰਦੀ ਹੈ ?
ਉੱਤਰ-
ਗਤੀਸ਼ੀਲ ਸਾਈਕਲ ਦਾ ਪਹੀਆ ਇੱਕੋ ਸਮੇਂ ਚੱਕਰਾਕਾਰ ਗਤੀ ਕਰਦਾ ਹੋਇਆ ਸੜਕ ‘ਤੇ ਅੱਗੇ ਵੱਲ ਜਾਂਦੇ ਹੋਏ ਸਰਲ ਰੇਖੀ ਗਤੀ ਕਰਦਾ ਹੈ ।

ਪ੍ਰਸ਼ਨ 4.
ਕੀ ਅਸੀਂ ਵਕਰ ਰੇਖੀ ਦੀ ਲੰਬਾਈ ਸਿੱਧੇ ਹੀ ਮੀਟਰ ਸਕੇਲ ਵਰਤੋਂ ਕਰਕੇ ਮਾਪ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਮੀਟਰ ਸਕੇਲ ਦੀ ਸਿੱਧੇ ਹੀ ਵਰਤੋਂ ਕਰਕੇ ਵਕਰ ਰੇਖਾ ਦੀ ਲੰਬਾਈ ਗਿਆਤ ਨਹੀਂ ਕਰ ਸਕਦੇ । ਪਹਿਲਾਂ ਧਾਗੇ ਨਾਲ ਵਕਰ ਰੇਖਾ ਦੀ ਲੰਬਾਈ ਮਾਪਾਂਗੇ ਅਤੇ ਫਿਰ ਉਸ ਧਾਗੇ ਦੀ ਲੰਬਾਈ ਜੋ ਵਕਰ ਰੇਖਾ ਦੀ ਲੰਬਾਈ ਦੇ ਸਮਾਨ ਹੈ ਨੂੰ ਮੀਟਰ ਸਕੇਲ ਨਾਲ ਮਾਪਾਂਗੇ ।

ਪ੍ਰਸ਼ਨ 5.
ਕਿਸ ਕਿਸਮ ਦੀ ਜੁਗਤ ਦੀ ਵਰਤੋਂ ਕਰਕੇ ਅਸੀਂ ਰੁੱਖ ਦੀ ਮੋਟਾਈ ਨੂੰ ਮਾਪਾਂਗੇ ?
ਉੱਤਰ-
ਅਸੀਂ ਲੰਬਾਈ ਮਾਣ ਵਾਲੀ ਟੇਪ ਦੀ ਵਰਤੋਂ ਕਰਕੇ ਰੁੱਖ ਦੀ ਮੋਟਾਈ ਨੂੰ ਸਿੱਧੇ ਹੀ ਮਾਪ ਸਕਦੇ ਹਾਂ ਜਾਂ ਫਿਰ ਧਾਗੇ ਅਤੇ ਮੀਟਰ ਸਕੇਲ ਦੁਆਰਾ ਰੁੱਖ ਦੀ ਮੋਟਾਈ ਮਾਪ ਸਕਦੇ ਹਾਂ ।

ਪ੍ਰਸ਼ਨ 6.
ਕੈਰਮ ਦੀ ਗਤੀਸ਼ੀਲ ਗੀਟੀ (ਸਈਕਰ ਦੀ ਕਿਸ ਪ੍ਰਕਾਰ ਦੀ ਗਤੀ ਹੁੰਦੀ ਹੈ ?
ਉੱਤਰ-
ਕੈਰਮ ਦੀ ਖੇਡ ਵਿੱਚ ਸਟ੍ਰਾਈਕਰ (ਗੀਟੀ) ਸਰਲ ਰੇਖਾ ਵਿੱਚ ਗਤੀ ਕਰਦੀ ਹੈ । ਇਸ ਲਈ ਇਸ ਦੀ ਸਰਲ ਰੇਖੀ ਗਤੀ ਹੁੰਦੀ ਹੈ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮਾਪ ਦੇ ਮਾਣਕ ਮਾਤ੍ਰਿਕ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵਿਭਿੰਨ ਅਸਮਾਨ ਮਾਤ੍ਰਿਕਾਂ ਦੁਆਰਾ ਕੀਤੇ ਗਏ ਮਾਪਣ ਨੂੰ ਦੂਸਰੇ ਵਿਅਕਤੀਆਂ ਦੁਆਰਾ ਸਮਝਣਾ ਕਠਿਨ ਹੋਵੇਗਾ | ਅਜਿਹੀ ਸਥਿਤੀ ਵਿੱਚ ਉਹ ਵਸਤੁ ਦਾ ਲਿਆ ਗਿਆ ਸਹੀ ਮਾਪ ਨਹੀਂ ਸਮਝ ਸਕਣਗੇ । ਉਦਾਹਰਣ ਵਜੋਂ ਜੇ ਤੁਸੀਂ ਅਤੇ ਤੁਹਾਡਾ ਜਮਾਤੀ ਆਪਣੀ-ਆਪਣੀ ਬਲਿਸ਼ਤ ਨਾਲ ਖਿੜਕੀ ਦੀ ਲੰਬਾਈ ਨੂੰ ਮਾਪਣ ਤਾਂ ਦੋਨਾਂ ਦੁਆਰਾ ਲਿਆ ਗਿਆ ਮਾਪ ਭਿੰਨ-ਭਿੰਨ ਹੋਵੇਗਾ ਕਿਉਂਕਿ ਵੱਖ-ਵੱਖ ਮਨੁੱਖਾਂ ਦੇ ਬਲਿਸ਼ਤ ਦੀ ਲੰਬਾਈ ਵੱਖ-ਵੱਖ ਹੁੰਦੀ ਹੈ । ਇਸ ਲਈ ਸਮਰੂਪਤਾ ਜਾਂ ਸਮਾਨਤਾ ਅਤੇ ਸਹੀ ਗਿਆਨ ਲਈ ਮਾਣਕ ਮਾਤ੍ਰਿਕ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 2.
ਧਰਤੀ ਦੀ ਦੋ ਕਿਸਮ ਦੀ ਗਤੀ ਬਾਰੇ ਦੱਸੋ ।
ਉੱਤਰ-
ਧਰਤੀ ਦੀਆਂ ਹੇਠ ਲਿਖੀਆਂ ਦੋ ਕਿਸਮ ਦੀਆਂ ਗਤੀਆਂ ਹੁੰਦੀਆਂ ਹਨ –

  • ਸੂਰਜ ਦੇ ਆਲੇ-ਦੁਆਲੇ ਧਰਤੀ ਦੀ ਗਤੀ-ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਪਿੱਛੋਂ ਦੁਹਰਾਈ ਜਾਂਦੀ ਹੈ, ਇਸ ਲਈ ਧਰਤੀ ਦੀ ਇਸ ਗਤੀ ਨੂੰ ਆਵਰਤੀ ਗਤੀ ਕਹਿੰਦੇ ਹਨ ।
  • ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣਾ-ਗਤੀ ਆਵਰਤੀ ਅਤੇ ਚੱਕਰਾਕਾਰ ਗਤੀ ਦੋਨੋਂ ਪਕਾਰ ਦੀ ਹੈ ਕਿਉਂਕਿ ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਮਗਰੋਂ ਦੁਹਰਾਈ ਜਾਂਦੀ ਹੈ ਅਤੇ ਆਪਣੀ ਧੁਰੀ ਦੇ ਚਹੁੰ ਪਾਸੇ ਚੱਕਰ ਵਿੱਚ ਘੁੰਮਦੀ ਹੈ ।

ਪ੍ਰਸ਼ਨ 3.
ਮੀਟਰ ਸਕੇਲ ਦੀ ਸਹਾਇਤਾ ਨਾਲ ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਧਿਆਨ ਰੱਖਣ ਯੋਗ ਕੋਈ ਦੋ ਸਾਵਧਾਨੀਆਂ ਦੱਸੋ ।
ਉੱਤਰ-
ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਅੱਖ ਦੀ ਸਥਿਤੀ ਸਹੀ ਹੋਣੀ ਚਾਹੀਦੀ ਹੈ ।
  • ਸਕੇਲ ਦੇ ਸਿਰੇ ਭਰੇ ਹੋਏ ਨਹੀਂ ਹੋਣੇ ਚਾਹੀਦੇ । ਜੇਕਰ ਇਹ ਭੁਰਿਆ ਹੋਵੇ ਤਾਂ ਹੋਰ ਕਿਸੇ ਪੂਰਨ ਅੰਕ ਨੂੰ ਲਿਆ ਜਾਣਾ ਚਾਹੀਦਾ ਹੈ ।
  • ਸਕੇਲ ਨੂੰ ਮਾਪੀ ਜਾਣ ਵਾਲੀ ਲੰਬਾਈ ਦੇ ਸਮਾਂਤਰ ਰੱਖਣਾ ਚਾਹੀਦਾ ਹੈ । ਪ੍ਰਸ਼ਨ 4. ਕਿਸੇ ਵਿਅਕਤੀ ਦੀ ਲੰਬਾਈ 1.65 ਮੀਟਰ ਹੈ । ਇਸ ਨੂੰ

ਸੈਂਟੀਮੀਟਰ ਅਤੇ ਮਿਲੀਮੀਟਰ ਵਿੱਚ ਤਬਦੀਲ ਕਰੋ । ਹੱਲ : ਵਿਅਕਤੀ ਦੀ ਲੰਬਾਈ = 1.65 ਮੀਟਰ
= 1.65 x 100 (∵ 1 ਮੀਟਰ = 100 ਸੈਂਟੀਮੀਟਰ)
= 165 ਸੈਂਟੀਮੀਟਰ ਉੱਤਰ ,
= 165 x 10 (∵ 1 ਸੈਂਟੀਮੀਟਰ = 10 ਮਿਲੀਮੀਟਰ)
= 1650 ਮਿਲੀਮੀਟਰ ਉੱਤਰ ॥

ਪ੍ਰਸ਼ਨ 5.
ਕਿਸੇ ਸਵੈਟਰ ਬਣਨ ਦੀ ਸਲਾਈ ਦੀ ਲੰਬਾਈ ਮਾਪਦੇ ਸਮੇਂ ਸਕੇਲ ਉੱਤੇ ਜੇਕਰ ਇਸ ਦੇ ਕਿਸੇ ਇੱਕ ਸਿਰੇ ‘ ਤੇ ਪਤ 3.0 ਸੈਂਟੀਮੀਟਰ ਅਤੇ ਦੂਸਰੇ ਸਿਰੇ ‘ਤੇ ਪਤ 33.1 ਸੈਂਟੀਮੀਟਰ ਹੈ, ਤਾਂ ਸਲਾਈ ਦੀ ਲੰਬਾਈ ਕਿੰਨੀ ਹੈ ?
ਉੱਤਰ –
ਸਵੈਟਰ ਬੁਣਨ ਵਾਲੀ ਸਲਾਈ ਦੀ ਲੰਬਾਈ = ਅੰਤਿਮ ਸਿਰੇ ਦੀ ਪੜ੍ਹਤ – ਆਰੰਭ ਵਾਲੇ ਸਿਰੇ ਦੀ ਪੜ੍ਹਤ
= 33.1 ਸੈਂਟੀਮੀਟਰ – 3.0 ਸੈਂਟੀਮੀਟਰ
= 30.1 ਸੈਂਟੀਮੀਟਰ ਉੱਤਰ ।

ਪ੍ਰਸ਼ਨ 6.
ਪ੍ਰਾਚੀਨ ਸਮੇਂ ਵਿੱਚ ਲੰਬਾਈ ਮਾਪਣ ਲਈ ਕਿਹੜੀਆਂ ਵੱਖ-ਵੱਖ ਇਕਾਈਆਂ ਦੀਆਂ ਵਰਤੋਂ ਕੀਤੀਆਂ ਗਈਆਂ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਵਰਤੀਆਂ ਗਈਆਂ ਲੰਬਾਈ ਮਾਪਣ ਦੀਆਂ ਇਕਾਈਆਂ ਸਨ –

  • ਫੁੱਟ ਦੀ ਲੰਬਾਈ
  • ਉਂਗਲੀਆਂ ਦੀ ਚੌੜਾਈ
  • ਕਦਮਾਂ ਦੀ ਲੰਬਾਈ
  • ਕੂਹਣੀ ਤੋਂ ਲੈ ਕੇ ਉਂਗਲੀਆਂ ਤਕ ਦੀ ਲੰਬਾਈ
  • ਗਜ ਆਦਿ ।

ਪ੍ਰਸ਼ਨ 7.
ਹਵਾ, ਪਾਣੀ ਅਤੇ ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨਾਂ ਵਿੱਚ ਹਰੇਕ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਹਵਾਈ ਜਹਾਜ਼ ਅਤੇ
  • ਹੈਲੀਕਾਪਟਰ ।

ਪਾਣੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਸਮੁੰਦਰੀ ਜਹਾਜ਼,
  • ਮੋਟਰ ਨਾਲ ਚਲਣ ਵਾਲੀ ਕਿਸ਼ਤੀ ।

ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਬੱਸ,
  • ਰੇਲ ਗੱਡੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਪ੍ਰਸ਼ਨ 8.
ਹੇਠ ਲਿਖੀਆਂ ਵਸਤੂਆਂ ਨੂੰ ਸਰਲ ਰੇਖੀ ਗਤੀ, ਚੱਕਰਾਕਾਰ ਗਤੀ ਅਤੇ ਆਵਰਤੀ ਗਤੀ ਵਿੱਚ ਵਰਗੀਕ੍ਰਿਤ ਕਰੋ : ਝੂਲੇ ‘ਤੇ ਝੂਲਦੇ ਬੱਚੇ ਦੀ ਗਤੀ, ਖੇਤ ਵਿੱਚ ਚਲਦੇ ਹਲ ਦੀ ਗਤੀ, ਸਿਲਾਈ ਮਸ਼ੀਨ ਦੀ ਸੂਈ ਦੀ ਗਤੀ, ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ।
ਉੱਤਰ-
ਸਰਲ ਰੇਖੀ ਗਤੀ-ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਖੇਤ ਵਿੱਚ ਚਲਦੇ ਹੱਲ ਦੀ ਗਤੀ । ਚੱਕਰਾਕਾਰ ਗਤੀ-ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ । ਆਵਰਤੀ ਗਤੀ-ਝੂਲਾ ਝੂਲਦੇ ਹੋਏ ਬੱਚੇ ਦੀ ਗਤੀ, ਸਿਲਾਈ ਮਸ਼ੀਨ ਦੀ ਸੁਈ ਦੀ ਗਤੀ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪ੍ਰਾਚੀਨ ਸਮੇਂ ਵਿੱਚ ਲੋਕ ਮਾਪ ਦੇ ਮਾਤ੍ਰਿਕਾਂ ਦੇ ਰੂਪ ਵਜੋਂ ਕਿਨ੍ਹਾਂ-ਕਿਨ੍ਹਾਂ ਵਸਤੂਆਂ ਦੀ ਵਰਤੋਂ ਕਰਦੇ ਸੀ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਮਨੁੱਖੀ ਪੈਰ ਦੀ ਲੰਬਾਈ, ਉਂਗਲੀਆਂ ਦੀ ਚੌੜਾਈ ਅਤੇ ਕਦਮਾਂ ਦੀ ਦੂਰੀ ਇਨ੍ਹਾਂ ਸਾਰੀਆਂ ਨੂੰ ਲੰਬਾਈ ਦੇ ਮਾਪਾਂ ਦੇ ਮਾਤ੍ਰਿਕ ਦੇ ਰੂਪ ਵਿੱਚ ਆਮ ਤੌਰ ‘ਤੇ ਪ੍ਰਯੋਗ ਕਰਦੇ ਸਨ । ਹੜੱਪਾ ਸਭਿਅਤਾ ਦੇ ਲੋਕਾਂ ਨੇ ਜ਼ਰੂਰ ਹੀ ਲੰਬਾਈ ਦੇ ਬਹੁਤ ਵਧੀਆ ਮਾਪਕਾਂ ਦੀ ਵਰਤੋਂ ਕੀਤੀ ਹੋਵੇਗੀ ਕਿਉਂਕਿ ਖੁਦਾਈ ਕਰਨ ਤੋਂ ਮਿਲੀਆਂ ਜਿਉਮੈਟਰੀਕਲ ਰਚਨਾਵਾਂ ਨੂੰ ਵੇਖਣ ਤੋਂ ਅਜਿਹਾ ਜਾਪਦਾ ਹੈ ।

ਕੂਹਣੀ ਤੋਂ ਉਂਗਲੀਆਂ ਦੀ ਟਿੱਪ ਤੱਕ ਦੀ ਲੰਬਾਈ ਜਿਸ ਨੂੰ ਇੱਕ ਹੱਥ ਕਹਿੰਦੇ ਹਨ ਲੰਬਾਈ ਦੇ ਮਾਤ੍ਰਿਕ ਵਜੋਂ ਪ੍ਰਾਚੀਨ ਮਿਸ਼ਰ ਦੇਸ਼ ਵਿੱਚ ਉਪਯੋਗ ਕੀਤਾ ਜਾਂਦਾ ਸੀ । ਇਸ ਸੰਸਾਰ ਦੇ ਹੋਰ ਵੀ ਦੇਸ਼ਾਂ ਵਿੱਚ ਇਸਨੂੰ ਸਵੀਕਾਰਤਾ ਪ੍ਰਾਪਤ ਸੀ । ਇਸ ਤੋਂ ਛੋਟ ਸੰਸਾਰ ਦੇ ਹੋਰਨਾਂ ਹਿੱਸਿਆਂ ਵਿੱਚ ਫੁੱਟ ਦੀ ਵਰਤੋਂ ਲੰਬਾਈ ਦੇ ਮਾਤਿਕ ਵਜੋਂ ਕੀਤੀ ਜਾਂਦੀ ਸੀ ਪਰੰਤ ਵੱਖ-ਵੱਖ ਦੇਸ਼ਾਂ ਵਿੱਚ ਫੁੱਟ ਦੀ ਲੰਬਾਈ ਵੱਖ-ਵੱਖ ਹੁੰਦੀ ਸੀ । ਗਜ ਲੰਬਾਈ ਮਾਪਣ ਲਈ ਕੱਪੜੇ ਫੈਲਾ ਕੇ ਬਾਂਹ ਦੇ ਸਿਰੇ ਤੋਂ ਠੋਢੀ ਤੱਕ ਕੱਪੜੇ ਨੂੰ ਮਾਪਿਆ ਜਾਂਦਾ ਸੀ । ਰੋਮ ਦੇ ਨਿਵਾਸੀ ਆਪਣੇ ਕਦਮਾਂ ਨਾਲ ਲੰਬਾਈ ਮਾਤ੍ਰਿਕ ਵਜੋਂ ਵਰਤੋਂ ਕਰਦੇ ਸੀ ।

ਪ੍ਰਾਚੀਨ ਭਾਰਤ ਵਿੱਚ ਛੋਟੀ ਲੰਬਾਈ ਨੂੰ ਮਾਪਣ ਲਈ ਉੱਗਲੀ ਅਤੇ ਮੁੱਠੀ ਦੀ ਚੌੜਾਈ ਦੀ ਵਰਤੋਂ ਕੀਤੀ ਜਾਂਦੀ ਸੀ । ਅੱਜ ਵੀ ਭਾਰਤ ਦੇ ਕਈ ਭਾਗਾਂ ਵਿੱਚ ਫੁੱਲ ਵੇਚਣ ਵਾਲਿਆਂ ਨੂੰ ਫੁੱਲ ਦੇ ਹਾਰ (ਮਾਲਾ) ਵੇਚਣ ਸਮੇਂ ਆਪਣੀ ਬਾਂਹ ਨੂੰ ਮਾਤ੍ਰਿਕ ਵਜੋਂ ਲੰਬਾਈ ਮਾਪਦੇ ਹੋਏ ਵੇਖਿਆ ਜਾ ਸਕਦਾ ਹੈ । ਪ੍ਰਾਚੀਨ ਸਮੇਂ ਤੋਂ ਸੁਵਿਧਾ ਅਨੁਸਾਰ ਮਨੁੱਖੀ ਸਰੀਰ ਦੇ ਅਜਿਹੇ ਬਹੁਤ ਸਾਰੇ ਅੰਗਾਂ ਨੂੰ ਲੰਬਾਈ ਦੇ ਮਾਤ੍ਰਿਕ ਵਜੋਂ ਉਪਯੋਗ ਕੀਤਾ ਜਾਂਦਾ ਰਿਹਾ ਹੈ । ਪਰੰਤੂ ਹਰੇਕ ਵਿਅਕਤੀ ਦੇ ਸਰੀਰ ਦੇ ਅੰਗਾਂ ਦੀ ਲੰਬਾਈ ਵੱਖ-ਵੱਖ ਹੋਣ ਕਾਰਨ ਕਈ ਮੁਸ਼ਕਿਲਾਂ ਆਉਂਦੀਆਂ ਸੀ, ਜਿਸ ਕਰਕੇ 1970 ਵਿੱਚ ਫਰਾਂਸੀਸੀਆਂ ਨੇ ਮਾਪਣ ਦੀ ਇੱਕ ਮਾਣਕ ਪ੍ਰਣਾਲੀ ਦੀ ਰਚਨਾ ਕੀਤੀ ਜਿਸਨੂੰ ਮੀਟਿਕ ਪ੍ਰਣਾਲੀ ਕਿਹਾ ਜਾਂਦਾ ਹੈ ।

PSEB 6th Class Punjabi Vyakaran ਅਖਾਣ (1st Language)

Punjab State Board PSEB 6th Class Punjabi Book Solutions Punjabi Grammar Akhana ਅਖਾਣ Exercise Questions and Answers.

PSEB 6th Class Hindi Punjabi Grammar ਅਖਾਣ (1st Language)

1. ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ (ਹਰ ਥਾਂ ਖੜਪੈਂਚ ਬਣਿਆ ਰਹਿਣ ਵਾਲਾ ਆਦਮੀ) – ‘ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ ਦੇ ਕਹਿਣ ਅਨੁਸਾਰ ਰਾਮ ਸਿੰਘ ਪਿੰਡ ਦੇ ਹਰ ਮਸਲੇ ਵਿਚ ਪ੍ਰਧਾਨ ਹੁੰਦਾ ਹੈ – ਭਾਵੇਂ ਕੋਈ ਧਾਰਮਿਕ ਦੀਵਾਨ ਹੋਵੇ, ਭਾਵੇਂ ਕੋਈ ਪੰਚਾਇਤ ਦਾ ਮਸਲਾ, ਭਾਵੇਂ ਕਿਸੇ ਦਾ ਘਰੇਲੂ ਝਗੜਾ ਹੋਵੇ, ਭਾਵੇਂ ਵੋਟਾਂ ਮੰਗਣ ਵਾਲਿਆਂ ਨਾਲ ਘੁੰਮਣਾ ਹੋਵੇ, ਤੁਸੀਂ ਉਸ ਨੂੰ ਹਰ ਥਾਂ ਚੌਧਰੀ ਬਣਿਆ ਦੇਖ ਸਕਦੇ ਹੋ।

2. ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ (ਜਿਹੜਾ ਬੰਦਾ ਆਪਣੇ ਜੋਗਾ ਹੀ ਨਹੀਂ, ਉਸ ਨੇ ਹੋਰ ਕਿਸੇ ਦਾ ਕੰਮ ਕੀ ਸੰਵਾਰਨਾ) – ਜਦੋਂ ਕੁਲਜੀਤ ਨੇ ਮੈਨੂੰ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਉਹ ਉਸ ਨੂੰ ਪੰਜਾਬ ਐਂਡ ਸਿੰਧ ਬੈਂਕ ਵਿਚ ਨੌਕਰੀ ‘ਤੇ ਲੁਆ ਦੇਵੇਗਾ, ਤਾਂ ਮੈਂ ਹੱਸ ਕੇ ਕਿਹਾ, “ਉਹ ਦਿਨ ਭੁੱਬਾ, ਜਦ ਘੋੜੀ ਚੜਿਆ ਕੁੱਬਾ। ਜੇਕਰ ਉਸ ਦੀ ਇੰਨੀ ਚਲਦੀ ਹੋਵੇ, ਤਾਂ ਉਸ ਦਾ ਆਪਣਾ ਪੁੱਤਰ ਬੀ. ਏ. ਪਾਸ ਕਰ ਕੇ ਕਿਉਂ ਵਿਹਲਾ ਫਿਰੇ ? ਉਹ ਬੱਸ ਗੱਲਾਂ ਕਰਨ ਜੋਗਾ ਹੀ ਹੈ, ਕਰਨ ਜੋਗਾ ਕੁੱਝ ਨਹੀਂ।

3. ਉਲਟੀ ਵਾੜ ਖੇਤ ਨੂੰ ਖਾਏ ਰਖਵਾਲੇ ਦਾ ਹੀ ਚੀਜ਼ ਨੂੰ ਨੁਕਸਾਨ ਪੁਚਾਉਣਾ) – ਗੁਰੁ ਨਾਨਕ ਦੇਵ ਜੀ ਦੇ ਸਮੇਂ ਰਾਜੇ ਤੇ ਉਨ੍ਹਾਂ ਦੇ ਅਹਿਲਕਾਰ ਪਰਜਾ ਨੂੰ ਲੁੱਟ ਰਹੇ ਸਨ ਤੇ ਉਨ੍ਹਾਂ ਉੱਤੇ ਜ਼ੁਲਮ ਢਾਹ ਰਹੇ ਸਨ। ਇਹ ਗੱਲ ਤਾਂ ‘ਉਲਟੀ ਵਾੜ ਖੇਤ ਨੂੰ ਖਾਏਂ ਵਾਲੀ ਸੀ !

PSEB 6th Class Punjabi Vyakaran ਅਖਾਣ (1st Language)

4. ਅਕਲ ਦਾ ਅੰਨਾ ਤੇ ਗੰਢ ਦਾ ਪੂਰਾ (ਜਿਹੜਾ ਬੰਦਾ ਹੋਵੇ ਮੂਰਖ ਪਰ ਉਸ ਕੋਲ ਧਨ ਬਹੁਤਾ ਹੋਵੇ – ਸੁਦੇਸ਼ ਚਾਹੁੰਦੀ ਹੈ ਕਿ ਉਸ ਦਾ ਅਜਿਹੇ ਮੁੰਡੇ ਨਾਲ ਵਿਆਹ ਹੋਵੇ, ਜੋ “ਅਕਲ ਦਾ ਅੰਨਾ ਤੇ ਗੰਢ ਦਾ ਪੂਰਾ ਹੋਵੇ, ਤਾਂ ਜੋ ਉਹ ਉਸ ਦੇ ਪੈਸੇ ਉੱਤੇ ਐਸ਼ ਕਰੇ ਪਰ ਉਸ ਦੀ ਰੋਕ – ਟੋਕ ਕੋਈ ਨਾ ਹੋਵੇ !

5. ਇਕ ਇਕ ਤੇ ਦੋ ਗਿਆਰਾਂ ਏਕਤਾ ਨਾਲ ਤਾਕਤ ਵਧ ਜਾਂਦੀ ਹੈ। ਪਹਿਲਾਂ ਮੈਂ ਜਦੋਂ ਇਕੱਲਾ ਸਾਂ, ਤਾਂ ਇਸ ਓਪਰੀ ਥਾਂ ਵਿਚ ਲੋਕਾਂ ਤੋਂ ਡਰਦਾ ਹੀ ਰਹਿੰਦਾ ਸੀ, ਪਰ ਜਦੋਂ ਤੋਂ ਮੇਰਾ ਮਿੱਤਰ ਮੇਰੇ ਕੋਲ ਆ ਕੇ ਰਹਿਣ ਲੱਗਾ ਹੈ, ਤਾਂ ਮੈਂ ਬੇਖੌਫ਼ ਹੋ ਗਿਆ ਹਾਂ। ਸੱਚ ਕਿਹਾ ਹੈ, “ਇਕ ਇਕ ਤੇ ਦੋ ਗਿਆਰਾਂ।

6. ਇਕ ਅਨਾਰ ਸੌ ਬਿਮਾਰ (ਚੀਜ਼ ਥੋੜ੍ਹੀ ਹੋਣੀ, ਪਰ ਲੋੜਵੰਦ ਬਹੁਤੇ ਹੋਣ) – ਮੇਰੇ ਕੋਲ ਇਕ ਕੋਟ ਫ਼ਾਲਤੂ ਸੀ। ਮੇਰਾ ਛੋਟਾ ਭਰਾ ਕਹਿ ਰਿਹਾ ਸੀ, ਮੈਨੂੰ ਦੇ ਦਿਓ ਤੇ ਵੱਡਾ ਕਹਿ ਰਿਹਾ ਸੀ, ਮੈਨੂੰ ਦੇ ਦਿਓ। ਇਕ ਦਿਨ ਮੇਰੇ ਨੌਕਰ ਨੇ ਕਿਹਾ, “ਇਹ ਕੋਟ ਮੈਨੂੰ ਦੇ ਦਿਓ। ਮੈਂ ਠੰਢ ਨਾਲ ਮਰ ਰਿਹਾ ਹਾਂ।’ ਮੈਂ ਕਿਹਾ, ““ਇਹ ਤਾਂ ਉਹ ਗੱਲ ਹੈ, ਅਖੇ ‘ਇਕ ਅਨਾਰ ਸੌ ਬਿਮਾਰ।

7. ਈਦ ਪਿੱਛੋਂ ਤੰਬਾ ਫੂਕਣਾ (ਲੋੜ ਦਾ ਸਮਾਂ ਲੰਘ ਜਾਣ ਮਗਰੋਂ ਮਿਲੀ ਚੀਜ਼ ਦਾ ਕੋਈ ਫ਼ਾਇਦਾ ਨਹੀਂ ਹੁੰਦਾ) – ਜਦੋਂ ਆਪਣੀ ਧੀ ਦੇ ਵਿਆਹ ਉੱਤੇ ਮੈਂ ਆਪਣੇ ਇਕ ਮਿੱਤਰ ਤੋਂ 50,000 ਰੁਪਏ ਉਧਾਰ ਮੰਗੇ, ਤਾਂ ਉਸਨੇ ਕਿਹਾ ਕਿ ਉਹ ਇਕ ਮਹੀਨੇ ਤਕ ਦੇਵੇਗਾ। ਮੈਂ ਉਸਨੂੰ ਕਿਹਾ, “ਵਿਆਹ ਤਾਂ ਦਸਾਂ ਦਿਨਾਂ ਨੂੰ ਹੈ। ਮੈਂ ‘ਈਦ ਪਿੱਛੋਂ ਤੰਬਾ ਫੂਕਣਾ ?” ਜੇਕਰ ਤੂੰ ਦੇ ਸਕਦਾ ਹੈ, ਤਾਂ ਹੁਣੇ ਦੇਹ, ਨਹੀਂ ਤਾਂ ਜਵਾਬ ਦੇ ਦੇਹ !”

8. ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ (ਬਦੋਬਦੀ ਕਿਸੇ ਦੇ ਕੰਮ ਵਿਚ ਦਖ਼ਲ ਦੇਣਾ ਜਦੋਂ ਮੈਂ ਉਸ ਨੂੰ ਖਾਹ – ਮਖ਼ਾਹ ਆਪਣੇ ਕੰਮ ਵਿਚ ਦਖ਼ਲ ਦਿੰਦਿਆਂ ਦੇਖਿਆ, ਤਾਂ ਮੈਂ ਉਸ ਨੂੰ ਗੁੱਸੇ ਵਿਚ ਕਿਹਾ, ‘ਭਾਈ ਤੂੰ ਇੱਥੋਂ ਜਾਹ, ਤੂੰ ਐਵੇਂ ਸਾਡੇ ਕੰਮ ਵਿਚ ਰੁਕਾਵਟ ਪਾ ਰਿਹਾ ਹੈਂ ? ਅਖੇ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈ।

9. ਗ਼ਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ ਜਦੋਂ ਕਿਸੇ ਗਰੀਬ ਦੇ ਕੰਮ ਵਿਚ ਵਾਰ ਵਾਰ ਵਿਘਨ ਪਵੇ, ਤਾਂ ਇਹ ਅਖਾਣ ਵਰਤਿਆ ਜਾਂਦਾ ਹੈ) – ਜਦੋਂ ਬੰਤਾ ਇਧਰੋਂ – ਉਧਰੋਂ ਪੈਸੇ ਇਕੱਠੇ ਕਰ ਕੇ ਮਕਾਨ ਬਣਾਉਣ ਲੱਗਾ, ਤਾਂ ਪਹਿਲਾਂ ਇੱਟਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਸੀਮਿੰਟ, ਫਿਰ ਸਰੀਏ ਨੂੰ ਅੱਗ ਲੱਗ ਗਈ। ਵਿਚਾਰਾ ਔਖਾ ਸੌਖਾ ਇਹ ਖ਼ਰਚ ਪੂਰੇ ਕਰ ਹੀ ਰਿਹਾ ਸੀ ਕਿ ਉਸਦੀ ਪਤਨੀ ਬਿਮਾਰ ਹੋ ਕੇ ਹਸਪਤਾਲ ਜਾ ਪਹੁੰਚੀ ! ਖ਼ਰਚੇ ਤੋਂ ਦੁਖੀ ਹੋਇਆ ਬੰਤਾ ਕਹਿਣ ਲੱਗਾ, ਗ਼ਰੀਬਾਂ ਰੱਖੇ ਰੋਜ਼ੇ, ਦਿਨ ਵੱਡੇ ਆਏ।

10. ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ (ਜਿਸ ਦੇ ਸਿਰ ‘ਤੇ ਕੋਈ ਜ਼ਿੰਮੇਵਾਰੀ ਨਾ ਹੋਵੇ, ਉਹ ਸੁਖੀ ਰਹਿੰਦਾ ਹੈ) – ਯਾਰ, ਜੁਗਿੰਦਰ ਸਿੰਘ ਵਲ ਦੇਖ। ਵਿਚਾਰਾ 5 ਧੀਆਂ ਦੇ ਵਿਆਹ ਕਰਦਾ ਕਰਦਾ ਅੰਤਾਂ ਦਾ ਕਰਜ਼ਾਈ ਹੋ ਗਿਆ, ਜਿਸ ਕਾਰਨ ਉਸ ਦੀ ਜ਼ਮੀਨ ਵੀ ਵਿਕ ਗਈ ਤੇ ਨਾਲ ਹੀ ਲਹਿਣੇਦਾਰ ਉਸਨੂੰ ਤੋੜ – ਤੋੜ ਖਾਣ ਲੱਗੇ ਅੱਜ ਉਹ ਬੇਹੱਦ ਪਰੇਸ਼ਾਨ ਤੇ ਦੁਖੀ ਹੈ, ਪਰ ਆਪਾਂ ਵਲ ਦੇਖ ਅਸੀਂ ਵਿਆਹ ਹੀ ਨਹੀਂ ਕਰਾਇਆ, ਨਾ ਘਰ, ਨਾ ਪਤਨੀ ਤੇ ਨਾ ਬੱਚੇ ਆਪਾਂ ਨੂੰ ਕੋਈ ਫ਼ਿਕਰ ਨਹੀਂ। ਕਹਿੰਦੇ ਹਨ, “ਗਾਂ ਨਾ ਵੱਛੀ, ਨੀਂਦਰ ਆਵੇ ਅੱਛੀ ਸਿਰਾਣੇ ਬਾਂਹ ਦੇ ਕੇ ਬੇਫ਼ਿਕਰ ਹੋ ਕੇ ਸੌਂਵੀਂਦਾ ਹੈ।

PSEB 6th Class Punjabi Vyakaran ਅਖਾਣ (1st Language)

11. ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ ਕਿਸੇ ਦਾ ਗੁੱਸਾ ਕਿਸੇ ਹੋਰ ’ਤੇ ਕੱਢਣਾ – ਜਦੋਂ ਉਹ ਅਫ਼ਸਰ ਤੋਂ ਗਾਲਾਂ ਖਾ ਕੇ ਮੇਰੇ ਨਾਲ ਅਕਾਰਨ ਹੀ ਲੜਨ ਲੱਗ ਪਿਆ, ਤਾਂ ਮੈਂ ਕਿਹਾ, ‘‘ਚੁੱਪ ਕਰ ਉਏ, ਡਿਗੀ ਖੋਤੇ ਤੋਂ ਗੁੱਸਾ ਘੁਮਿਆਰ ‘ਤੇ, ਜੇ ਬਹੁਤਾ ਬੋਲਿਆ, ਤਾਂ ਮੇਰੇ ਕੋਲੋਂ ਵੀ ਖਾ ਲਵੇਂਗਾ

12.ਦਾਲ ਵਿਚ ਕੁੱਝ ਕਾਲਾ ਹੋਣਾ (ਮਾਮਲੇ ਵਿਚ ਕੁੱਝ ਹੇਰਾ – ਫੇਰੀ ਹੋਣ ਦਾ ਸ਼ੱਕ ਹੋਣਾ) – ਜਦੋਂ ਸੰਤਾ ਸਿੰਘ ਆਪਣੇ ਘਰ ਚੋਰੀ ਹੋਣ ਦੀ ਖ਼ਬਰ ਦੇਣ ਥਾਣੇ ਗਿਆ ਤੇ ਨਾਲ ਹੀ ਇਸ ਵਿਚ ਗੁਆਂਢੀ ਦਾ ਹੱਥ ਹੋਣ ਬਾਰੇ ਦੱਸਣ ਲੱਗਾ, ਤਾਂ ਉਸ ਦੀਆਂ ਗੱਲਾਂ ਤੋਂ ਪੁਲਿਸ ਨੂੰ ‘ਦਾਲ ਵਿਚ ਕਾਲਾ ਹੋਣ ਦਾ ਸ਼ੱਕ ਪਿਆ ਪੁਲਿਸ ਨੇ ਉਸ ਨੂੰ ਹੀ ਥਾਣੇ ਬਿਠਾ ਕੇ ਜ਼ਰਾ ਸਖ਼ਤੀ ਨਾਲ ਪੁੱਛ ਗਿੱਛ ਕੀਤੀ, ਤਾਂ ਪਤਾ ਲੱਗਾ ਕਿ ਉਹ ਗੁਆਂਢੀ ਨੂੰ ਕਿਸੇ ਲਾਗਤਬਾਜ਼ੀ ਕਾਰਨ ਚੋਰੀ ਦੇ ਦੋਸ਼ ਵਿਚ ਝੂਠਾ ਫ਼ਸਾਉਣ ਲਈ ਰਿਪੋਰਟ ਲਿਖਾਉਣ ਗਿਆ ਸੀ।

13. ਘਰ ਦਾ ਭੇਤੀ ਲੰਕਾ ਢਾਵੇ (ਭੇਤੀ ਆਦਮੀ ਹਾਨੀਕਾਰਕ ਹੁੰਦਾ ਹੈ) – ਆਪਣੇ ਭਾਈਵਾਲ ਨਾਲ ਝਗੜਾ ਹੋਣ ਮਗਰੋਂ ਜਦੋਂ ਸਮਗਲਰ ਰਾਮੇ ਦੇ ਪਾਸੋਂ ਅਗਲੇ ਦਿਨ ਵਿਦੇਸ਼ੀ ਮਾਲ ਫੜਿਆ ਗਿਆ, ਤਾਂ ਉਸ ਨੇ ਕਿਹਾ, “ਘਰ ਦਾ ਭੇਤੀ ਲੰਕਾ ਢਾਵੇ। ਇਹ ਸਾਰਾ ਕਾਰਾ ਮੇਰੇ ਭਾਈਵਾਲ ਦਾ ਹੈ, ਕਿਉਂਕਿ ਉਸ ਤੋਂ ਬਿਨਾਂ ਇਸ ਦਾ ਭੇਤ ਕਿਸੇ ਨੂੰ ਪਤਾ ਨਹੀਂ ’

14, ਘਰ ਦੀ ਮੁਰਗੀ ਦਾਲ ਬਰਾਬਰ ਘਰ ਦੀ ਬਣਾਈ ਮਹਿੰਗੀ ਚੀਜ਼ ਵੀ ਸਸਤੀ ਹੁੰਦੀ ਹੈ) – ਮਹਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਆਪਣੀ ਕੁੜੀ ਦੇ ਵਿਆਹ ਲਈ ਸਾਨੂੰ ਮਹਿੰਗੇ ਭਾਅ ਦਾ ਸੋਨਾ ਖ਼ਰੀਦਣ ਲਈ ਬਜ਼ਾਰ ਜਾਣ ਦੀ ਕੀ ਜ਼ਰੂਰਤ ਹੈ, ਸਗੋਂ ਤੂੰ ਆਪਣੇ ਗਹਿਣਿਆਂ ਨਾਲ ਹੀ ਕੰਮ ਸਾਰ ਲੈ। ਅਖੇ, “ਘਰ ਦੀ ਮੁਰਗੀ ਦਾਲ

15. ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ (ਜਦੋਂ ਇਹ ਦੱਸਣਾ ਹੋਵੇ ਕਿ ਉੱਦਮ ਤੇ ਮਿਹਨਤ ਕੀਤਿਆਂ ਧਨ ਤੇ ਸਫਲਤਾ ਪ੍ਰਾਪਤ ਹੁੰਦੀ ਹੈ, ਉਦੋਂ ਕਹਿੰਦੇ ਹਨ) – ਭਾਈ ਜੇਕਰ ਜ਼ਿੰਦਗੀ ਵਿਚ ਸਫਲ ਹੋਣਾ ਚਾਹੁੰਦੇ ਹੋ ਤੇ ਧਨ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਰਾਤ ਦਿਨ ਮਿਹਨਤ ਕਰੋ। ਸਿਆਣੇ ਕਹਿੰਦੇ ਹਨ, “ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ।

16. ਅਸਮਾਨ ਤੋਂ ਡਿਗੀ ਖਜੂਰ ’ਤੇ ਅਟਕੀ ਇਕ ਮੁਸੀਬਤ ਤੋਂ ਛੁਟਕਾਰਾ ਪਾਉਂਦਾ ਹੋਇਆ ਜਦੋਂ ਕੋਈ ਵਿਅਕਤੀ ਕਿਸੇ ਹੋਰ ਮੁਸੀਬਤ ਵਿਚ ਫਸ ਜਾਏ, ਉਦੋਂ ਕਹਿੰਦੇ ਹਨ ਅਮਰੀਕ ਮਾਤਾ – ਪਿਤਾ ਦੇ ਵਿਰੋਧ ਦੇ ਬਾਵਜੂਦ ਬੀ. ਏ. ਦੀ ਪੜ੍ਹਾਈ ਨੂੰ ਛੱਡ ਬੈਠਾ ! ਫਿਰ ਉਹ ਏਜੰਟਾਂ ਦੇ ਚੱਕਰ ਵਿਚ ਫਸ ਕੇ ਬਾਹਰ ਜਾਣ ਦੀਆਂ ਗੱਲਾਂ ਕਰਨ ਲੱਗਾ।ਦੋ – ਤਿੰਨ ਵਾਰੀ ਉਹ ਏਜੰਟਾਂ ਨਾਲ ਮੁੰਬਈ ਤਕ ਜਾ ਕੇ ਮੁੜ ਆਇਆ ਹੈ ਪਰ ਵਿਦੇਸ਼ ਨਹੀਂ ਜਾ ਸਕਿਆ। ਇਸ ਪ੍ਰਕਾਰ ਉਹ ਅਜੇ ਤਕ ਕਿਸੇ ਸਿਰੇ ਨਹੀਂ ਲੱਗਾ, ਸਗੋਂ ਉਸ ਦੀ ਉਹ ਗੱਲ ਹੈ, “ਅਸਮਾਨ ਤੋਂ ਡਿਗੀ ਖ਼ਜੂਰ ‘ਤੇ ਅਟਕੀ। ਪੜ੍ਹਾਈ ਕਰਦਾ ਰਹਿੰਦਾ, ਤਾਂ ਉਹ ਅੱਜ ਤਕ ਬੀ. ਏ. ਪਾਸ ਕਰ ਜਾਂਦਾ।

17. ਗਿੱਦੜ ਦਾਖ ਨਾ ਅੱਪੜੇ ਆਖੇ ਬੂਹ ਕੌੜੀ ਕੰਮ ਕਰਨ ਦੀ ਸ਼ਕਤੀ ਆਪਣੇ ਵਿਚ ਨਾਂ ਹੋਣੀ, ਪਰ ਦੋਸ਼ ਦੂਜਿਆਂ ਸਿਰ ਦੇਣਾ) – ਗੁਰਮੀਤ ਨੂੰ ਘਰੋਂ ਖ਼ਰਚਣ ਲਈ ਇਕ ਪੈਸਾ ਵੀ ਨਹੀਂ ਮਿਲਦਾ, ਪਰੰਤੂ ਉਹ ਫ਼ਿਲਮਾਂ ਦੇਖਣ ਦਾ ਵਿਰੋਧ ਕਰਦਾ ਰਹਿੰਦਾ ਹੈ। ਜੇਕਰ ਉਸ ਕੋਲ ਪੈਸੇ ਹੋਣ, ਤਾਂ ਉਹ ਟਿਕਟ ਖ਼ਰੀਦੇ ਅਤੇ ਫ਼ਿਲਮ ਦੇਖੇ। ਉਸ ਦੀ ਤਾਂ ਉਹ ਗੱਲ ਹੈ, “ਅਖੇ, “ਗਿੱਦੜ ਦਾਖ ਨਾ ਅੱਪੜੇ, ਆਖੇ ਧੂਹ ਕੌੜੀ।

PSEB 6th Class Punjabi Vyakaran ਅਖਾਣ (1st Language)

18. ਕੁੱਛੜ ਕੁੜੀ, ਸ਼ਹਿਰ ਢੰਡੋਰਾ (ਕਿਸੇ ਬੌਦਲੇ ਹੋਏ ਦਾ ਆਪਣੇ ਕੋਲ ਜਾਂ ਘਰ ਵਿਚ ਪਈ ਚੀਜ਼ ਨੂੰ ਏਧਰ – ਓਧਰ ਲੱਭਣਾ – ਉਹ ਇਕ ਘੰਟੇ ਤੋਂ ਆਪਣਾ ਪੈਂਨ ਲੱਭ ਰਿਹਾ ਸੀ, ਪਰ ਜਦੋਂ ਮੈਂ ਉਸ ਦੀ ਭਾਲ ਤੋਂ ਤੰਗ ਆ ਕੇ ਉਸ ਵਲ ਧਿਆਨ ਮਾਰਿਆ, ਤਾਂ ਮੈਨੂੰ ਪੈਂਨ ਉਸ ਦੀ ਜੇਬ ਨਾਲ ਹੀ ਦਿਸ ਪਿਆ। ਮੈਂ ਕਿਹਾ, ਤੇਰੀ ਤਾਂ ਉਹ ਗੱਲ ਹੈ, ਅਖੇ, “ਕੁੱਛੜ ਕੁੜੀ, ਸ਼ਹਿਰ ਢੰਡੋਰਾ।

19. ਚੋਰ ਚੋਰੀ ਤੋਂ ਜਾਏ, ਹੇਰਾ – ਫੇਰੀ ਤੋਂ ਨਾ ਜਾਏ (ਭੈੜਾ ਆਦਮੀ ਆਪਣੀ ਆਦਤ ਨਹੀਂ ਛੱਡ ਸਕਦਾ – ਇਹ ਠੱਗ ਭਾਵੇਂ ਅੱਜ – ਕਲ੍ਹ ਬੜਾ ਭਲਾਮਾਣਸ ਬਣਿਆ ਹੋਇਆ ਹੈ, ਪਰ ਇਸ ਦਾ ਵਿਸਾਹ ਨਾ ਕਰਿਓ। ਅਖੇ, “ਚੋਰ ਚੋਰੀ ਤੋਂ ਜਾਏ, ਹੇਰਾ – ਫੇਰੀ ਤੋਂ ਨਾ ਜਾਏ।

20. ਜਿੱਥੇ ਚਾਹ ਉੱਥੇ ਚਾਹ (ਕਿਸੇ ਚੀਜ਼ ਦੀ ਇੱਛਾ ਹੋਵੇ, ਤਾਂ ਉਸਦੀ ਪ੍ਰਾਪਤੀ ਲਈ ਰਾਹ ਲੱਭ ਹੀ ਪੈਂਦਾ ਹੈ) – ਜੇਕਰ ਤੁਸੀਂ ਇਸ ਮੁਸ਼ਕਿਲ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੁੰਦੇ ਹੋ, ਤਾਂ ਲੱਕ ਬੰਨ੍ਹ ਕੇ ਇਸ ਨੂੰ ਕਰਨ ਵਿਚ ਜੁੱਟ ਜਾਵੋ। ਫਿਰ ਜਿਹੜੀਆਂ ਮੁਸ਼ਕਿਲਾਂ ਤੁਹਾਡੇ ਰਸਤੇ ਵਿਚ ਆਉਣਗੀਆਂ, ਉਨ੍ਹਾਂ ਨੂੰ ਹੱਲ ਕਰਨ ਦਾ ਵੀ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਸਿਆਣਿਆਂ ਕਿਹਾ ਹੈ, “ਜਿੱਥੇ ਚਾਹ ਉੱਥੇ ਰਾਹ।

21. ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ (ਰੱਜਵੇਂ ਗੁਨਾਹ ਕਰਨ ਮਗਰੋਂ ਆਖ਼ਰੀ ਉਮਰ ਵਿਚ ਧਰਮਾਤਮਾ ਬਣਨਾ) – ਸਾਰੀ ਉਮਰ ਲੋਕਾਂ ਵਿਰੁੱਧ ਝੂਠੀਆਂ ਗਵਾਹੀਆਂ ਦੇ ਕੇ ਉਨ੍ਹਾਂ ਨੂੰ ਮੁਕੱਦਮਿਆਂ ਵਿਚ ਫਸਾਉਣ ਤੇ ਉਨ੍ਹਾਂ ਦੀਆਂ ਧੀਆਂ ਦੇ ਉਧਾਲੇ ਕਰਾਉਣ ਵਾਲੇ ਜੀਉਣ ਸਿੰਘ ਨੂੰ ਜਦੋਂ ਮੈਂ ਬੁਢਾਪੇ ਵਿਚ ਧਰਮ – ਕਰਮ ਦੀਆਂ ਗੱਲਾਂ ਕਰਦਿਆਂ ਸੁਣਿਆ, ਤਾਂ ਮੈਂ ਕਿਹਾ, ਇਸਦੀ ਤਾਂ ਉਹ ਗੱਲ ਹੈ ਕਿ “ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।

22. ਬੁੱਢੀ ਘੋੜੀ ਲਾਲ ਲਗਾਮ (ਬੁਢੇਪੇ ਵਿਚ ਵੀ ਸ਼ੁਕੀਨੀ ਕਰਨੀ) – ਜਦੋਂ ਇੰਗਲੈਂਡ ਤੋਂ ਆਏ ਪੋਤੇ ਨੇ ਆਪਣੀ ਬੁੱਢੀ ਦਾਦੀ ਨੂੰ ਚਮਕੀਲੇ ਤਿੱਲੇ ਦੀ ਕਢਾਈ ਵਾਲਾ ਇਕ ਸੂਟ ਦਿੱਤਾ, ਤਾਂ ਉਸ ਨੇ ਕਿਹਾ, ਪੁੱਤਰ, ਹੁਣ ਮੈਨੂੰ ਇਹ ਸੂਟ ਪਾਇਆ ਚੰਗਾ ਨਹੀਂ ਲੱਗੇਗਾ ਜੇਕਰ ਮੈਂ ਇਹ ਸੂਟ ਪਾਵਾਂਗੀ, ਤਾਂ ਇਹ ਉਹ ਗੱਲ ਹੋਵੇਗੀ, ਅਖੇ, ਬੁੱਢੀ ਘੋੜੀ ਲਾਲ ਲਗਾਮ।

23. ਬਗ਼ਲ ਵਿਚ ਛੁਰੀ, ਮੂੰਹ ਵਿਚ ਰਾਮ ਰਾਮ (ਬਾਹਰੋਂ ਭਲਾ ਅਤੇ ਅੰਦਰੋਂ ਕਪਟੀ ਹੋਣਾ – ਦੇਸੀ ਘਿਓ ਵੇਚਣ ਵਾਲਾ ਰਾਮ ਸਿੰਘ ਹੱਥ ਵਿਚ ਹਰ ਵੇਲੇ ਮਾਲਾ ਰੱਖਦਾ ਹੈ, ਪਰ ਸਾਰਾ ਦਿਨ ਘਿਓ ਵਿਚ ਗਰੀਸ ਅਤੇ ਸੁਰਾਂ ਦੀ ਚਰਬੀ ਮਿਲਾ ਕੇ ਵੇਚਦਾ ਹੈ। ਉਸ ਦੀ ਤਾਂ ਉਹ ਗੱਲ ਹੈ, “ਬਗ਼ਲ ਵਿਚ ਛੁਰੀ, ਮੂੰਹ ਵਿਚ ਰਾਮ ਰਾਮ।

24. ਲਿਖੇ ਮੂਸਾ ਪੜੇ ਖੁਦਾ (ਲਿਖਾਈ ਦਾ ਸਾਫ਼ ਤੇ ਪੜ੍ਹਨ ਯੋਗ ਨਾ ਹੋਣਾ – ਜਦੋਂ ਉਸ ਦੀ ਲਿਖੀ ਚਿੱਠੀ ਉਸਦੀ ਲਿਖਤ ਠੀਕ ਨਾ ਹੋਣ ਕਰਕੇ ਮੈਥੋਂ ਪੜੀ ਨਾ ਗਈ, ਤਾਂ ਮੈਂ ਕਿਹਾ, ਲਿਖੇ ਮੂਸਾ ਪੜੇ ਖ਼ੁਦਾ।

PSEB 6th Class Punjabi Vyakaran ਅਖਾਣ (1st Language)

25. ਲਾਗੀਆਂ ਤਾਂ ਲਾਗ ਲੈਣਾ, ਭਾਵੇਂ ਜਾਂਦੀ ਰੰਡੀ ਹੋ ਜਾਵੇ (ਮਿਹਨਤੀ ਨੇ ਤਾਂ ਮਿਹਨਤ ਦੇ ਪੈਸੇ ਲੈਣੇ ਹਨ, ਤਿਆਰ ਹੋਈ ਚੀਜ਼ ਭਾਵੇਂ ਕਿਸੇ ਦੇ ਕੰਮ ਆਵੇ ਜਾਂ ਨਾ – ਸੁਰਜੀਤ ਨੇ ਕਿਸ਼ਤਾਂ ਉੱਪਰ ਸਾਈਕਲ ਲਿਆ ਅਜੇ ਉਸ ਨੇ ਦੋ ਕਿਸ਼ਤਾਂ ਹੀ ਤਾਰੀਆਂ ਸਨ ਕਿ ਉਸ ਦਾ ਸਾਈਕਲ ਚੋਰੀ ਹੋ ਗਿਆ। ਜਦੋਂ ਉਸ ਨੇ ਕਿਸ਼ਤ ਲੈਣ ਆਏ ਦੁਕਾਨਦਾਰ ਨੂੰ ਅਗਲੀਆਂ ਕਿਸ਼ਤਾਂ ਦੇਣ ਤੋਂ ਨਾਂਹ – ਨੁੱਕਰ ਕੀਤੀ, ਤਾਂ ਦੁਕਾਨਦਾਰ ਨੇ ਕਿਹਾ, “ਲਾਗੀਆਂ ਤਾਂ ਲਾਗ ਲੈਣਾ, ਭਾਵੇਂ ਜਾਂਦੀ ਰੰਡੀ ਹੋ ਜਾਵੇ।

26. ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ (ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ) – ਤੁਹਾਨੂੰ ਆਪਣਾ ਹਰ ਕੰਮ ਵੇਲੇ ਸਿਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮਗਰੋਂ ਉਸ ਵਿਚ ਰੁਕਾਵਟਾਂ ਪੈ ਜਾਂਦੀਆਂ ਹਨ। ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ “ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ।

27. ਵਿਹਲੀ ਜੱਟੀ ਉੱਨ ਵੇਲੇ (ਵਿਹਲੇ ਹੋਣ ਕਰਕੇ ਅਜਿਹਾ ਕੰਮ ਸ਼ੁਰੂ ਕਰਨਾ, ਜਿਸ ਤੋਂ ਕੋਈ ਲਾਭ ਨਾ ਹੋਵੇ) – ਜਦੋਂ ਮੈਂ ਘਰ ਵਿਚ ਬੁੱਢੀ ਸੱਸ ਨੂੰ ਨੂੰਹ ਨਾਲ ਲੜਾਈ ਕਰਨ ਲਈ ਹਰ ਵੇਲੇ ਕੋਈ ਨਾ ਕੋਈ ਬਹਾਨਾ ਲੱਭਦੀ ਦੇਖਿਆ, ਤਾਂ ਮੈਂ ਕਿਹਾ ਕਿ ਇਸ ਦੀ ਤਾਂ ਉਹ ਗੱਲ ਹੈ, “ਵਿਹਲੀ ਜੱਟੀ ਉੱਨ ਵੇਲੇ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

Punjab State Board PSEB 6th Class Punjabi Book Solutions Punjabi Grammar Muhavare te Vikas ਮੁਹਾਵਰੇ ਤੇ ਵਾਕ-ਅੰਸ਼ Exercise Questions and Answers.

PSEB 6th Class Hindi Punjabi Grammar ਮੁਹਾਵਰੇ ਤੇ ਵਾਕ-ਅੰਸ਼ (1st Language)

1. ਉਂਗਲਾਂ ਤੇ ਨਚਾਉਣਾ ਵੱਸ ਵਿਚ ਕਰਨਾ) – ਗੀਤਾ ਇੰਨੀ ਚੁਸਤ – ਚਲਾਕ ਹੈ ਕਿ ਆਪਣੀ ` ਨੂੰ ਉਂਗਲਾਂ ਤੇ ਨਚਾਉਂਦੀ ਹੈ।
2. ਉਸਤਾਦੀ ਕਰਨੀ (ਚਲਾਕੀ ਕਰਨੀ) – ਮਹਿੰਦਰ ਬਹੁਤ ਚਲਾਕ ਮੁੰਡਾ ਹੈ। ਉਹ ਹਰ ਇਕ ਨਾਲ ਉਸਤਾਦੀ ਕਰ ਜਾਂਦਾ ਹੈ।
3. ਉੱਲੂ ਸਿੱਧਾ ਕਰਨਾ ਆਪਣਾ ਸੁਆਰਥ ਪੂਰਾ ਕਰਨਾ) – ਅੱਜ – ਕਲ੍ਹ ਆਪੋ – ਧਾਪੀ ਦੇ ਜ਼ਮਾਨੇ ਵਿਚ ਹਰ ਕੋਈ ਆਪਣਾ ਹੀ ਉੱਲੂ ਸਿੱਧਾ ਕਰਦਾ ਹੈ।
4. ਉੱਨੀ ਇੱਕੀ ਦਾ ਫ਼ਰਕ ਬਹੁਤ ਥੋੜ੍ਹਾ ਜਿਹਾ ਫ਼ਰਕ) – ਦੋਹਾਂ ਭਰਾਵਾਂ ਦੀ ਸ਼ਕਲ ਵਿਚ ਉੱਨੀ ਇੱਕੀ ਦਾ ਹੀ ਫ਼ਰਕ ਹੈ। ਉਂਵ ਦੋਵੇਂ ਇੱਕੋ ਜਿਹੇ ਲਗਦੇ ਹਨ।
5. ਉੱਲੂ ਬੋਲਣੇ (ਸੰਨ – ਮਸਾਣ ਛਾ ਜਾਣੀ – ਜਦੋਂ ਪਾਕਿਸਤਾਨ ਬਣਿਆ, ਤਾਂ ਉਜਾੜ ਪੈਣ ਨਾਲ ਕਈ ਪਿੰਡਾਂ ਵਿਚ ਉੱਲੂ ਬੋਲਣ ਲੱਗ ਪਏ।
6. ਉੱਚਾ ਨੀਵਾਂ ਬੋਲਣਾ ਨਿਰਾਦਰ ਕਰਨਾ) – ਤੁਹਾਨੂੰ ਆਪਣੇ ਮਾਪਿਆਂ ਸਾਹਮਣੇ ਉੱਚਾ ਨੀਵਾਂ ਨਹੀਂ ਬੋਲਣਾ ਚਾਹੀਦਾ।
7. ਉੱਸਲਵੱਟੇ ਭੰਨਣੇ ਪਾਸੇ ਮਾਰਨਾ) – ਅੱਜ ਸਾਰੀ ਰਾਤ ਉੱਸਲਵੱਟੇ ਭੰਨਦਿਆਂ ਹੀ ਬੀਤੀ, ਰਤਾ ਨੀਂਦ ਨਹੀਂ ਆਈ।
8. ਅੱਖਾਂ ਵਿਚ ਰੜਕਣਾ (ਭੈੜਾ ਲਗਣਾ) – ਜਦੋਂ ਵੀ ਉਸ ਨੇ ਕਚਹਿਰੀ ਵਿਚ ਮੇਰੇ ਖ਼ਿਲਾਫ ਝੂਠੀ ਗੁਆਹੀ ਦਿੱਤੀ ਹੈ, ਉਹ ਮੇਰੀਆਂ ਅੱਖਾਂ ਵਿਚ ਰੜਕਦਾ ਹੈ।
9. ਅਸਮਾਨ ਸਿਰ ‘ਤੇ ਚੁੱਕਣਾ (ਇੰਨਾ ਰੌਲਾ ਪਾਉਣਾ ਕਿ ਕੁੱਝ ਸੁਣਾਈ ਹੀ ਨਾ ਦੇਵੇ) – ਤੁਸੀਂ ਤਾਂ ਆਪਣੀ ਕਾਵਾਂ – ਰੌਲੀ ਨਾਲ ਅਸਮਾਨ ਸਿਰ ‘ਤੇ ਚੁੱਕਿਆ ਹੋਇਆ ਹੈ, ਦੂਸਰੇ ਦੀ ਕੋਈ ਗੱਲ ਸੁਣਨ ਹੀ ਨਹੀਂ ਦਿੰਦੇ।
10. ਅੱਖਾਂ ਚੁਰਾਉਣਾ (ਸ਼ਰਮਿੰਦਗੀ ਮਹਿਸੂਸ ਕਰਨੀ – ਜਦੋਂ ਮੈਂ ਉਸ ਦੀਆਂ ਕਰਤੂਤਾਂ ਦਾ ਭਾਂਡਾ ਭੰਨ ਰਿਹਾ ਸਾਂ, ਤਾਂ ਉਹ ਵੀ ਉੱਥੇ ਨੀਵੀਂ ਪਾ ਕੇ ਬੈਠਾ ਸੀ, ਪਰ ਮੇਰੇ ਵਲ ਅੱਖਾਂ ਚੁਰਾ ਕੇ ਜ਼ਰੂਰ ਦੇਖ ਲੈਂਦਾ ਸੀ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

11. ਅੱਖਾਂ ਉੱਤੇ ਬਿਠਾਉਣਾ ਆਦਰ – ਸਤਿਕਾਰ ਕਰਨਾ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਅੱਖਾਂ ਉੱਤੇ ਬਿਠਾ ਲੈਂਦੇ ਹਨ।
12. ਅੰਗੂਠਾ ਦਿਖਾਉਣਾ ਇਨਕਾਰ ਕਰਨਾ, ਸਾਥ ਛੱਡ ਦੇਣਾ) – ਮਤਲਬੀ ਮਿੱਤਰ ਔਖੇ ਸਮੇਂ ਵਿਚ ਅੰਗੁਠਾ ਦਿਖਾ ਜਾਂਦੇ ਹਨ।
13. ਅੰਗ ਪਾਲਣਾ ਸਾਥ ਦੇਣਾ) – ਸਾਨੂੰ ਮੁਸ਼ਕਿਲ ਸਮੇਂ ਆਪਣੇ ਮਿੱਤਰਾਂ ਦਾ ਅੰਗ ਪਾਲਣਾ ਚਾਹੀਦਾ ਹੈ।
4. ਅਕਲ ਦਾ ਵੈਰੀ (ਮੂਰਖ – ਸੁਰਜੀਤ ਤਾਂ ਅਕਲ ਦਾ ਵੈਰੀ ਹੈ, ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ।
15. ਅੱਖਾਂ ਮੀਟ ਜਾਣਾ ਮਰ ਜਾਣਾ) – ਕਲ਼ ਜਸਬੀਰ ਦੇ ਬਾਬਾ ਜੀ ਲੰਮੀ ਬਿਮਾਰੀ ਪਿੱਛੋਂ ਅੱਖਾਂ ਮੀਟ ਗਏ।
16. ਅੱਖਾਂ ਵਿਚ ਘੱਟਾ ਪਾਉਣਾ (ਧੋਖਾ ਦੇਣਾ – ਠੱਗਾਂ ਨੇ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਸ ਤੋਂ 50,000 ਰੁਪਏ ਠਗ ਲਏ।
17. ਅੱਖਾਂ ਫੇਰ ਲੈਣਾ ਮਿੱਤਰਤਾ ਛੱਡ ਦੇਣੀ) – ਤੂੰ ਜਿਨ੍ਹਾਂ ਬੰਦਿਆਂ ਨੂੰ ਅੱਜ ਆਪਣੇ ਸਮ ਬੈਠਾ ਹੈਂ, ਇਹ ਤੈਨੂੰ ਮੁਸ਼ਕਿਲ ਵਿਚ ਫਸਾ ਕੇ ਆਪ ਅੱਖਾਂ ਫੇਰ ਲੈਣਗੇ।
18. ਅੱਡੀ ਚੋਟੀ ਦਾ ਜ਼ੋਰ ਲਾਉਣਾ ਪੂਰਾ ਜ਼ੋਰ ਲਾਉਣਾ) – ਕੁਲਵਿੰਦਰ ਨੇ ਡੀ. ਐੱਸ. ਪੀ. ਭਰਤੀ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੱਲ ਨਾ ਬਣੀ।
19. ਅਲਖ ਮੁਕਾਉਣੀ ਜਾਨੋ ਮਾਰ ਦੇਣਾ) – ਅਜੀਤ ਸਿੰਘ ਸੰਧਾਵਾਲੀਏ ਨੇ ਤਲਵਾਰ ਦੇ ਇੱਕੋ ਵਾਰ ਨਾਲ ਰਾਜੇ ਧਿਆਨ ਸਿੰਘ ਦੀ ਅਲਖ ਮੁਕਾ ਦਿੱਤੀ।
20. ਇਕ ਅੱਖ ਨਾਲ ਦੇਖਣਾ ਸਭ ਨੂੰ ਇੱਕੋ ਜਿਹਾ ਸਮਝਣਾ) – ਮਹਾਰਾਜਾ ਰਣਜੀਤ ਸਿੰਘ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਇਕ ਅੱਖ ਨਾਲ ਦੇਖਦਾ ਸੀ।
21. ਇੱਟ ਘੜੇ ਦਾ ਵੈਰ ਪੱਕਾ ਵੈਰ, ਬਹੁਤਾਂ ਵੈਰ) – ਪਹਿਲਾਂ ਇਨ੍ਹਾਂ ਗੁਆਂਢੀਆਂ ਵਿਚ ਬੜਾ ਪਿਆਰ ਸੀ, ਪਰ ਅੱਜ – ਕਲ੍ਹ ਇੱਟ ਘੜੇ ਦਾ ਵੈਰ ਹੈ।
22. ਈਨ ਮੰਨਣੀ ਹਾਰ ਮੰਨਣੀ – ਸ਼ਿਵਾ ਜੀ ਨੇ ਔਰੰਗਜ਼ੇਬ ਦੀ ਈਨ ਨਾ ਮੰਨੀ॥
23. ਇੱਟ ਨਾਲ ਇੱਟ ਖੜਕਾਉਣੀ ; ਇੱਟ ਇੱਟ ਕਰਨਾ (ਤਬਾਹ ਕਰ ਦੇਣਾ) – ਨਾਦਰਸ਼ਾਹ ਨੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿੱਤੀ !
24. ਇਕ ਮੁੱਠ ਹੋਣਾ (ਏਕਤਾ ਹੋ ਜਾਣੀ – ਸਾਨੂੰ ਵਿਦੇਸ਼ੀ ਹਮਲੇ ਦਾ ਟਾਕਰਾ ਇਕ ਮੁੱਠ ਹੋ ਕੇ ਕਰਨਾ ਚਾਹੀਦਾ ਹੈ।
25. ਈਦ ਦਾ ਚੰਦ ਹੋਣਾ ਬਹੁਤ ਦੇਰ ਬਾਅਦ ਮਿਲਣਾ) – ਜਦੋਂ ਉਹ ਮੈਨੂੰ ਬਹੁਤ ਦੇਰ ਬਾਅਦ ਮਿਲੀ, ਤਾਂ ਮੈਂ ਕਿਹਾ ‘‘ਤੂੰ ਤਾਂ ਈਦ ਦਾ ਚੰਦ ਹੋ ਗਈ ਹੈਂ, ਕਦੇ ਮਿਲੀ ਹੀ ਨਹੀਂ।’
26. ਸਿਰ ‘ਤੇ ਪੈਣੀ ਕੋਈ ਔਕੜ ਆ ਪੈਣੀ – ਰਮੇਸ਼ ਦੇ ਪਿਤਾ ਦੀ ਮੌਤ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ‘ਤੇ ਪੈ ਗਈ।
27. ਸਿਰੋਂ ਪਾਣੀ ਲੰਘਣਾ ਹੱਦ ਹੋ ਜਾਣੀ – ਮੈਂ ਤੇਰੀਆਂ ਵਧੀਕੀਆਂ ਬਹੁਤ ਸਹੀਆਂ ਹਨ, ਪਰ ਹੁਣ ਸਿਰੋਂ ਪਾਣੀ ਲੰਘ ਚੁੱਕਾ ਹੈ, ਮੈਂ ਹੋਰ ਨਹੀਂ ਸਹਿ ਸਕਦਾ।
28. ਸਿਰ ਧੜ ਦੀ ਬਾਜ਼ੀ ਲਾਉਣਾ (ਮੌਤ ਦੀ ਪਰਵਾਹ ਨਾ ਕਰਨੀ) – ਸਭਰਾਵਾਂ ਦੇ ਮੈਦਾਨ ਵਿਚ ਸਿੱਖ ਫ਼ੌਜ ਸਿਰ ਧੜ ਦੀ ਬਾਜ਼ੀ ਲਾ ਕੇ ਲੜੀ।
29. ਸੱਤੀਂ ਕੱਪੜੀਂ ਅੱਗ ਲਗਣੀ ਬਹੁਤ ਗੁੱਸੇ ਵਿਚ ਆਉਣਾ) – ਉਸ ਦੀ ਝੂਠੀ ਤੁਹਮਤ ਸੁਣ ਕੇ ਮੈਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ।
30. ਸਰ ਕਰਨਾ (ਜਿੱਤ ਲੈਣਾ – ਬਾਬਰ ਨੇ 1521 ਈ: ਵਿਚ ਪਾਣੀਪਤ ਦੇ ਮੈਦਾਨ ਨੂੰ ਸਰ ਕੀਤਾ ਸੀ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

31. ਸਿਰ ਪੈਰ ਨਾ ਹੋਣਾ (ਗੱਲ ਦੀ ਸਮਝ ਨਾ ਪੈਣੀ – ਉਸ ਦੀਆਂ ਗੱਲਾਂ ਦਾ ਕੋਈ ਸਿਰ – ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ।
32. ਸਿਰ ਫੇਰਨਾ (ਇਨਕਾਰ ਕਰਨਾ) – ਜਦੋਂ ਮੈਂ ਉਸ ਤੋਂ ਪੰਜ ਸੌ ਰੁਪਏ ਉਧਾਰ ਮੰਗੇ, ਤਾਂ ਉਸ ਨੇ ਸਿਰ ਫੇਰ ਦਿੱਤਾ।
33. ਹੱਥੀਂ ਛਾਂਵਾਂ ਕਰਨੀਆਂ ਆਓ – ਭਗਤ ਕਰਨੀ – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨੂੰ ਹੱਥੀਂ ਛਾਂਵਾਂ ਕਰਦੇ ਹਨ।
34. ਹੱਥ ਤੰਗ ਹੋਣਾ (ਗਰੀਬੀ ਆ ਜਾਣੀ – ਮਹਿੰਗਾਈ ਦੇ ਜ਼ਮਾਨੇ ਵਿਚ ਹਰ ਨੌਕਰੀ ਪੇਸ਼ਾ ਆਦਮੀ ਦਾ ਹੱਥ ਤੰਗ ਹੋ ਗਿਆ ਹੈ ਤੇ ਉਸ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ।
35. ਹੱਥ ਪੈਰ ਮਾਰਨਾ ਕੋਸ਼ਿਸ਼ ਕਰਨੀ) – ਉਸ ਨੇ ਵਿਦੇਸ਼ ਜਾਣ ਲਈ ਬਥੇਰੇ ਹੱਥ ਪੈਰ ਮਾਰੇ, ਪਰ ਗੱਲ ਨਾ ਬਣੀ।
36. ਹਰਨ ਹੋ ਜਾਣਾ ਦੌੜ ਜਾਣਾ) – ਸਕੂਲੋਂ ਛੁੱਟੀ ਹੁੰਦਿਆਂ ਹੀ ਬੱਚੇ ਘਰਾਂ ਨੂੰ ਹਰਨ ਹੋ ਗਏ।
37. ਹੱਥ ਅੱਡਣਾ ਮੰਗਣਾ) – ਪੰਜਾਬੀ ਮਿਹਨਤ ਦੀ ਕਮਾਈ ਖਾਂਦੇ ਹਨ, ਕਿਸੇ ਅੱਗੇ ਹੱਥ ਨਹੀਂ ਅੱਡਦੇ।
38. ਹੱਥ ਵਟਾਉਣਾ (ਮੱਦਦ ਕਰਨੀ – ਦਰਾਣੀ – ਜਠਾਣੀ ਘਰ ਦੇ ਕੰਮਾਂ ਵਿਚ ਇਕ – ਦੂਜੇ ਦਾ ਖੂਬ ਹੱਥ ਵਟਾਉਂਦੀਆਂ ਹਨ।
39. ਹੱਥ ਪੀਲੇ ਕਰਨੇ ਵਿਆਹ ਕਰਨਾ) – 20 ਨਵੰਬਰ, 2010 ਨੂੰ ਦਲਜੀਤ ਦੇ ਪਿਤਾ ਜੀ ਨੇ ਉਸ ਦੇ ਹੱਥ ਪੀਲੇ ਕਰ ਦਿੱਤੇ।
40. ਕੰਨ ਕੁਤਰਨੇ ਠੱਗ ਲੈਣਾ – ਉਹ ਬਨਾਰਸੀ ਠੱਗ ਹੈ। ਉਸ ਤੋਂ ਬਚ ਕੇ ਰਹਿਣਾ। ਉਹ ਤਾਂ ਚੰਗੇ – ਭਲੇ ਸਿਆਣੇ ਦੇ ਕੰਨ ਕੁਤਰ ਲੈਂਦਾ ਹੈ।
41. ਕੰਨੀ ਕਤਰਾਉਣਾ ਪਰੇ – ਪਰੇ ਰਹਿਣਾ – ਜਸਵੰਤ ਔਖੇ ਕੰਮ ਤੋਂ ਬਹੁਤ ਕੰਨੀ ਕਤਰਾਉਂਦਾ ਹੈ।
42. ਕਲਮ ਦਾ ਧਨੀ ਪ੍ਰਭਾਵਸ਼ਾਲੀ ਲਿਖਾਰੀ – ਲਾਲਾ ਧਨੀ ਰਾਮ ਚਾਤ੍ਰਿਕ ਕਲਮ ਦਾ ਧਨੀ ਸੀ।
43. ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ – ਸ਼ਾਮ ਚੋਰੀ ਕਰਦਾ ਫੜਿਆ ਗਿਆ, ਤਾਂ ਪਿੰਡ ਵਾਲਿਆਂ ਤੋਂ ਉਹ ਕੰਨਾਂ ਨੂੰ ਹੱਥ ਲਾ ਕੇ ਛੁੱਟਾ।
44. ਕੰਨਾਂ ਦਾ ਕੱਚਾ ਹੋਣਾ (ਲਾਈ – ਲੱਗ ਹੋਣਾ) – ਆਦਮੀ ਨੂੰ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸੇ ਦੇ ਮੂੰਹੋਂ ਸੁਣੀ ਗੱਲ ਨੂੰ ਸੱਚ ਮੰਨਣ ਦੀ ਬਜਾਏ ਆਪ ਗੱਲ ਦੀ ਤਹਿ ਤਕ ਪੁੱਜ ਕੇ ਕੋਈ ਕਦਮ ਚੁੱਕਣਾ ਚਾਹੀਦਾ ਹੈ।
45. ਕੰਨਾਂ ‘ਤੇ ਜੂੰ ਨਾ ਸਰਕਣੀ (ਕੋਈ ਅਸਰ ਨਾ ਕਰਨਾ) – ਮੇਰੀਆਂ ਨਸੀਹਤਾਂ ਨਾਲ ਉਸ ਦੇ ਕੰਨਾਂ ‘ਤੇ ਜੂੰ ਵੀ ਨਹੀਂ ਸਰਕੀ।
46. ਖਿਚੜੀ ਪਕਾਉਣਾ ਲੁਕ ਕੇ ਕਿਸੇ ਦੇ ਵਿਰੁੱਧ ਸਲਾਹ ਕਰਨੀ) – ਕਲ੍ਹ ਦੋਹਾਂ ਮਿੱਤਰਾਂ ਨੇ ਇਕੱਲੇ ਅੰਦਰ ਬਹਿ ਕੇ ਪਤਾ ਨਹੀਂ ਕੀ ਖਿਚੜੀ ਪਕਾਈ ਕਿ ਅੱਜ ਉਨ੍ਹਾਂ ਨੇ ਮਿਲ ਕੇ ਆਪਣੇ ਦੁਸ਼ਮਣ ਜੀਤੇ ਦਾ ਸਿਰ ਲਾਹ ਦਿੱਤਾ।
47. ਖੂਨ ਖੌਲਣਾ ਜੋਸ਼ ਆ ਜਾਣਾ) – ਮੁਗਲਾਂ ਦੇ ਜ਼ੁਲਮ ਦੇਖ ਕੇ ਸਿੱਖ ਕੌਮ ਦਾ ਖੂਨ ਖੋਲਣਾ ਸ਼ੁਰੂ ਹੋ ਗਿਆ।
48. ਖਿੱਲੀ ਉਡਾਉਣਾ ਮਖੌਲ ਉਡਾਉਣਾ) – ਕੁੱਝ ਮਨਚਲੇ ਨੌਜਵਾਨ ਇਕ ਲੰਝੜੇ ਦੀ ਖਿੱਲੀ ਉਡਾ ਰਹੇ ਸਨ।
49. ਖੰਡ ਖੀਰ ਹੋਣਾ (ਇਕਮਿਕ ਹੋਣਾ) – ਅਸੀਂ ਤਾਏ – ਚਾਚੇ ਦੇ ਸਾਰੇ ਪੁੱਤਰ ਖੰਡ – ਖੀਰ ਹੋ
ਕੇ ਰਹਿੰਦੇ ਹਾਂ।
50. ਖ਼ਾਰ ਖਾਣੀ (ਈਰਖਾ ਕਰਨੀ – ਮੇਰੇ ਕਾਰੋਬਾਰ ਦੀ ਤਰੱਕੀ ਦੇਖ ਕੇ ਉਹ ਮੇਰੇ ਨਾਲ ਬੜੀ ਖ਼ਾਰ ਖਾਂਦਾ ਹੈ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

51. ਖੁੰਬ ਠੱਪਣੀ (ਆਕੜ ਭੰਨਣੀ – ਮੈਂ ਉਸ ਨੂੰ ਖ਼ਰੀਆਂ ਖ਼ਰੀਆਂ ਸੁਣਾ ਕੇ ਉਸ ਦੀ ਖੂਬ ਖੁੰਬ ਠੱਪੀ।
52. ਖੇਰੂੰ – ਖੇਰੂੰ ਹੋ ਜਾਣਾ ਆਪੋ ਵਿਚ ਪਾ ਕੇ ਤਬਾਹ ਹੋ ਜਾਣਾ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਰਾਜ ਘਰੇਲੂ ਬੁਰਛਾਗਰਦੀ ਕਾਰਨ ਖੇਰੂੰ – ਖੇਰੂੰ ਹੋ ਗਿਆ।
53. ਗਲ ਪਿਆ ਢੋਲ ਵਜਾਉਣਾ ਕੋਈ ਐਸਾ ਕੰਮ ਕਰਨ ਲਈ ਮਜਬੂਰ ਹੋ ਜਾਣਾ, ਜੋ ਬੇਸੁਆਦਾ ਹੋਵੇ) – ਮੇਰਾ ਇਹ ਕੰਮ ਕਰਨ ਨੂੰ ਜੀ ਨਹੀਂ ਕਰਦਾ, ਐਵੇਂ ਗਲ ਪਿਆ ਢੋਲ ਵਜਾਉਣਾ ਪੈ ਰਿਹਾ ਹੈ।
54. ਗਲਾ ਭਰ ਆਉਣਾ ਰੋਣ ਆ ਜਾਣਾ) – ਜਦ ਮੇਰੇ ਵੱਡੇ ਵੀਰ ਜੀ ਵਿਦੇਸ਼ ਜਾਣ ਲਈ ਸਾਥੋਂ ਵਿਛੜਨ ਲੱਗੇ, ਤਾਂ ਮੇਰਾ ਗਲਾ ਭਰ ਆਇਆ।
55. ਗਲ ਪੈਣਾ ਲੜਨ ਨੂੰ ਤਿਆਰ ਹੋ ਜਾਣਾ) – ਮੈਂ ਸ਼ਾਮ ਨੂੰ ਕੁੱਝ ਵੀ ਨਹੀਂ ਸੀ ਕਿਹਾ, ਉਹ ਐਵੇਂ ਹੀ ਮੇਰੇ ਗਲ ਪੈ ਗਿਆ।
56. ਗੋਦੜੀ ਦਾ ਲਾਲ (ਗੁੱਝਾ ਗੁਣਵਾਨ – ਇਸ ਰਿਕਸ਼ੇ ਵਾਲੇ ਦਾ ਮੁੰਡਾ ਤਾਂ ਗੋਦੜੀ ਦਾ ਲਾਲ ਨਿਕਲਿਆ, ਜੋ ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰ ਗਿਆ
57. ਗੁੱਡੀ ਚੜ੍ਹਨਾ ਤੇਜ – ਪਰਤਾਪ ਬਹੁਤ ਵਧਣਾ) – ਦੂਜੀ ਸੰਸਾਰ ਜੰਗ ਤੋਂ ਪਹਿਲਾਂ ਅੰਗਰੇਜ਼ੀ ਸਾਮਰਾਜ ਦੀ ਗੁੱਡੀ ਬਹੁਤ ਚੜ੍ਹੀ ਹੋਈ ਸੀ।
58. ਘਿਓ ਦੇ ਦੀਵੇ ਬਾਲਣਾ (ਖੁਸ਼ੀਆਂ ਮਨਾਉਣੀਆਂ – ਲਾਟਰੀ ਨਿਕਲਣ ਦੀ ਖ਼ੁਸ਼ੀ ਵਿਚ ਅਸਾਂ ਘਰ ਵਿਚ ਘਿਓ ਦੇ ਦੀਵੇ ਬਾਲੇ।
59, ਘੋੜੇ ਵੇਚ ਕੇ ਸੌਣਾ ਬੇਫ਼ਿਕਰ ਹੋਣਾ – ਦੇਖੋ, ਮਨਜੀਤ ਕਿਸ ਤਰ੍ਹਾਂ ਘੋੜੇ ਵੇਚ ਕੇ ਸੁੱਤਾ ਹੋਇਆ ਹੈ ! ਗਿਆਰਾਂ ਵੱਜ ਗਏ ਹਨ, ਅਜੇ ਤਕ ਉੱਠਿਆ ਨਹੀਂ।
60. ਘਰ ਕਰਨਾ (ਦਿਲ ਵਿਚ ਬੈਠ ਜਾਣਾ) – ਗੁਰੂ ਜੀ ਦੀ ਸਿੱਖਿਆ ਮੇਰੇ ਦਿਲ ਵਿਚ ਘਰ ਕਰ ਗਈ।
61. ਚਾਂਦੀ ਦੀ ਜੁੱਤੀ ਮਾਰਨੀ (ਵੱਢੀ ਦੇ ਕੇ ਕੰਮ ਕਰਾਉਣਾ) – ਅੱਜ – ਕਲ੍ਹ ਬਹੁਤੇ ਸਰਕਾਰੀ ਦਫ਼ਤਰਾਂ ਵਿਚ ਕਲਰਕਾਂ ਦੇ ਚਾਂਦੀ ਦੀ ਜੁੱਤੀ ਮਾਰ ਕੇ ਹੀ ਕੰਮ ਹੁੰਦੇ ਹਨ !
62. ਚਰਨ ਧੋ ਕੇ ਪੀਣਾ ਬਹੁਤ ਆਦਰ ਕਰਨਾ – ਸਤਿੰਦਰ ਆਪਣੀ ਚੰਗੀ ਸੱਸ ਦੇ ਚਰਨ ਧੋ ਕੇ ਪੀਂਦੀ ਹੈ।
63. ਛਕੇ ਛੁਡਾਉਣੇ (ਭਾਜੜ ਪਾ ਦੇਣੀ) – ਸਿੱਖ ਫ਼ੌਜਾਂ ਨੇ ਮੁਦਕੀ ਦੇ ਮੈਦਾਨ ਵਿਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ।
64. ਚਾਦਰ ਦੇਖ ਕੇ ਪੈਰ ਪਸਾਰਨੇ (ਆਮਦਨ ਅਨੁਸਾਰ ਖ਼ਰਚ ਕਰਨਾ) – ਤੁਹਾਨੂੰ ਬਜ਼ਾਰ ਵਿਚੋਂ ਸਮਾਨ ਖ਼ਰੀਦਦੇ ਸਮੇਂ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ ਤੇ ਫ਼ਜ਼ੂਲ ਖ਼ਰਚੀ ਤੋਂ ਬਚਣਾ ਚਾਹੀਦਾ ਹੈ !
65. ਛਾਤੀ ਨਾਲ ਲਾਉਣਾ (ਪਿਆਰ ਕਰਨਾ – ਕੁਲਦੀਪ ਨੂੰ ਪ੍ਰੀਖਿਆ ਵਿਚੋਂ ਫ਼ਸਟ ਰਿਹਾ ਜਾਣ ਕੇ ਮਾਂ ਨੇ ਉਸ ਨੂੰ ਛਾਤੀ ਨਾਲ ਲਾ ਲਿਆ।
66. ਛਿੱਲ ਲਾਹੁਣੀ ਲੁੱਟ ਲੈਣਾ) – ਅੱਜ – ਕਲ੍ਹ ਮਹਿੰਗਾਈ ਦੇ ਦਿਨਾਂ ਵਿਚ ਦੁਕਾਨਦਾਰ ਚੀਜ਼ਾਂ ਦੇ ਮਨ – ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ।
67. ਜਾਨ ‘ਤੇ ਖੇਡਣਾ ਜਾਨ ਵਾਰ ਦੇਣੀ ਧਰਮ ਦੀ ਰਾਖੀ ਲਈ ਬਹੁਤ ਸਾਰੇ ਸਿੰਘ ਆਪਣੀ ਜਾਨ ‘ਤੇ ਖੇਡ ਗਏ।
68. ਜ਼ਬਾਨੇ ਦੇਣੀ (ਇਕਰਾਰ ਕਰਨਾ – ਮੈਂ ਜੋ ਜ਼ਬਾਨ ਦੇ ਦਿੱਤੀ ਹੈ, ਮੇਰੇ ਲਈ ਉਸ ਤੋਂ ਫਿਰਨਾ ਬਹੁਤ ਔਖਾ ਹੈ।
69. ਜ਼ਬਾਨ ਫੇਰ ਲੈਣੀ (ਮੁੱਕਰ ਜਾਣਾ) – ਤੂੰ ਝੱਟ – ਪੱਟ ਹੀ ਆਪਣੀ ਜ਼ਬਾਨ ਫੇਰ ਲੈਂਦਾ ਏਂ, ਇਸੇ ਕਰਕੇ ਹੀ ਤੂੰ ਮੇਰਾ ਵਿਸ਼ਵਾਸ – ਪਾਤਰ ਨਹੀਂ ਰਿਹਾ।
70. ਜਾਨ ਤਲੀ ‘ਤੇ ਧਰਨੀ ਜਾਨ ਨੂੰ ਖ਼ਤਰੇ ਵਿਚ ਪਾਉਣਾ) – ਸਿੰਘਾਂ ਨੇ ਜਾਨ ਤਲੀ ‘ਤੇ ਧਰ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕੀਤੀ।

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

71. ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਸਤਵਿੰਦਰ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦੇ ਦਿੱਤਾ
72. ਟੱਸ ਤੋਂ ਮੱਸ ਨਾ ਹੋਣਾ (ਰਤਾ ਪਰਵਾਹ ਨਾ ਕਰਨੀ) – ਮਾਂ – ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ।
73. ਟਾਲ – ਮਟੋਲ ਕਰਨਾ (ਬਹਾਨੇ ਬਣਾਉਣੇ) – ਰਾਮ ! ਜੇ ਤੂੰ ਕਿਤਾਬ ਦੇਣੀ ਹੈ, ਤਾਂ ਦੇਹ, ਨਹੀਂ ਤਾਂ ਐਵੇਂ ਫ਼ਜ਼ੂਲ ਟਾਲ – ਮਟੋਲ ਨਾ ਕਰੋ।
74. ਠੰਢੀਆਂ ਛਾਵਾਂ ਮਾਣਨਾ (ਸੁਖ ਮਾਣਨਾ) – ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆਂ ਕਿਹਾ, “ਤੂੰ ਆਪਣੇ ਘਰ ਠੰਢੀਆਂ ਛਾਵਾਂ ਮਾਣੇ।”
75. ਡਕਾਰ ਜਾਣਾ ਹਜ਼ਮ ਕਰ ਜਾਣਾ) – ਅੱਜ – ਕਲ੍ਹ ਸਿਆਸੀ ਲੀਡਰ ਤੇ ਠੇਕੇਦਾਰ ਮਿਲ ਕੇ ਕੌਮ ਦੇ ਕਰੋੜਾਂ ਰੁਪਏ ਡਕਾਰ ਜਾਂਦੇ ਹਨ।
76. ਢਿੱਡ ਵਿੱਚ ਚੂਹੇ ਨੱਚਣਾਂ ਬਹੁਤ ਭੁੱਖ ਲੱਗਣੀ – ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਬੇਸਬਰੀ ਨਾਲ ਅੱਧੀ ਛੁੱਟੀ ਦੀ ਉਡੀਕ ਕਰਦੇ ਹਨ !
77. ਢੇਰੀ ਢਿੱਗੀ ਢਾਹੁਣੀ ਦਿਲ ਛੱਡ ਦੇਣਾ) – ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਢਿੱਗੀ ਨਹੀਂ ਢਾਹੁਣੀ ਚਾਹੀਦੀ।
78. ਤੱਤੀ ‘ਵਾ ਨਾ ਲੱਗਣੀ ਕੋਈ ਦੁੱਖ ਨਾ ਹੋਣਾ) – ਜਿਨ੍ਹਾਂ ਦੇ ਸਿਰ ‘ਤੇ ਪਰਮਾਤਮਾ ਦਾ ਹੱਥ ਹੋਵੇ, ਉਨ੍ਹਾਂ ਨੂੰ ਤੱਤੀ ‘ਵਾ ਨਹੀਂ ਲਗਦੀ।
79.ਤੀਰ ਹੋ ਜਾਣਾ (ਦੌੜ ਜਾਣਾ) – ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ, ਇਕ ਵੀ ਹੱਥ ਨਾ ਆਇਆ
80. ਤ੍ਰਾਹ ਨਿਕਲਣਾ (ਅਚਾਨਕ ਡਰ ਜਾਣਾ) – ਆਪਣੇ ਕਮਰੇ ਵਿਚ ਸੱਪ ਨੂੰ ਦੇਖ ਮੇਰਾ ਤ੍ਰਾਹ ਨਿਕਲ ਗਿਆ !
81. ਤਖ਼ਤਾ ਉਲਟਾਉਣਾ ਇਨਕਲਾਬ ਲਿਆਉਣਾ) – ਗ਼ਦਰ ਪਾਰਟੀ ਭਾਰਤ ਵਿਚੋਂ ਅੰਗਰੇਜ਼ੀ ਰਾਜ ਦਾ ਤਖ਼ਤਾ ਉਲਟਾਉਣਾ ਚਾਹੁੰਦੀ ਸੀ।
82. ਤੂਤੀ ਬੋਲਣੀ ਪ੍ਰਸਿੱਧੀ ਹੋਣੀ – ਅੱਜ – ਕਲ੍ਹ ਸਕੂਲਾਂ ਕਾਲਜਾਂ ਵਿਚ ਐੱਮ. ਬੀ. ਡੀ. ਪੁਸਤਕਾਂ ਦੀ ਤੂਤੀ ਬੋਲਦੀ ਹੈ।
83. ਬੁੱਕ ਕੇ ਚੱਟਣਾ ਕੀਤੇ ਇਕਰਾਰ ਤੋਂ ਮੁੱਕਰ ਜਾਣਾ) – ਬੁੱਕ ਕੇ ਚੱਟਣਾ ਇੱਜ਼ਤ ਵਾਲੇ ਲੋਕਾਂ ਦਾ ਕੰਮ ਨਹੀਂ। ਇਸ ਤਰ੍ਹਾਂ ਦੇ ਬੰਦੇ ਦਾ ਇਤਬਾਰ ਜਾਂਦਾ ਰਹਿੰਦਾ ਹੈ।
84. ਥਰ – ਥਰ ਕੰਬਣਾ (ਬਹੁਤ ਡਰ ਜਾਣਾ) – ਪੁਲਿਸ ਨੂੰ ਦੇਖ ਕੇ ਜੁਆਰੀਏ ਥਰ – ਥਰ ਕੰਬਣ ਲੱਗ ਪਏ।
85. ਦਿਨ ਫਿਰਨੇ ਭਾਗ ਜਾਗਣੇ – ਉਸ ਦੇ ਘਰ ਵਿਚ ਬੜੀ ਗ਼ਰੀਬੀ ਸੀ, ਪਰ ਜਦੋਂ ਦਾ ਉਸ ਦਾ ਮੁੰਡਾ ਕੈਨੇਡਾ ਗਿਆ ਹੈ, ਉਦੋਂ ਤੋਂ ਹੀ ਉਸ ਦੇ ਦਿਨ ਫਿਰ ਗਏ ਹਨ।
86. ਦੰਦ ਪੀਹਣੇ ਗੁੱਸੇ ਵਿਚ ਆਉਣਾ) – ਜਦ ਉਸ ਨੇ ਸ਼ਾਮ ਨੂੰ ਗਾਲਾਂ ਕੱਢੀਆਂ, ਤਾਂ ਉਹ ਗੁੱਸੇ ਵਿਚ ਦੰਦ ਪੀਹਣ ਲੱਗ ਪਿਆ।
87. ਦੰਦ ਖੱਟੇ ਕਰਨੇ (ਹਰਾ ਦੇਣਾ) – ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ।
88. ਧੱਕਾ ਕਰਨਾ (ਅਨਿਆਂ ਕਰਨਾ) – ਪੰਚਾਇਤ ਦਾ ਕੰਮ ਕਿਸੇ ਨਾਲ ਧੱਕਾ ਕਰਨਾ ਨਹੀਂ, ਸਗੋਂ ਸਭ ਨੂੰ ਨਿਆਂ ਦੇਣਾ ਹੈ।
89. ਧੌਲਿਆਂ ਦੀ ਲਾਜ ਰੱਖਣੀ (ਬਿਰਧ ਜਾਣ ਕੇ ਲਿਹਾਜ਼ ਕਰਨਾ – ਮਾਪਿਆਂ ਨੇ ਪੁੱਤਰ ਨੂੰ ਦੁਖੀ ਹੋ ਕੇ ਕਿਹਾ ਕਿ ਉਹ ਭੈੜੇ ਕੰਮ ਛੱਡ ਦੇਵੇ ਤੇ ਉਨ੍ਹਾਂ ਦੇ ਧੌਲਿਆਂ ਦੀ ਲਾਜ ਰੱਖੇ !
90. ਨੱਕ ਚਾੜ੍ਹਨਾ (ਕਿਸੇ ਚੀਜ਼ ਨੂੰ ਪਸੰਦ ਨਾ ਕਰਨਾ) – ਬਲਵਿੰਦਰ ਨੇ ਨੱਕ ਚੜ੍ਹਾਉਂਦਿਆਂ ਕਿਹਾ, “ਇਸ ਖ਼ੀਰ ਵਿਚ ਮਿੱਠਾ ਬਹੁਤ ਘੱਟ ਹੈ।”

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

91. ਨੱਕ ਰਗੜਨਾ (ਤਰਲੇ ਕਰਨਾ – ਕੁਲਵਿੰਦਰ ਨਕਲ ਮਾਰਦਾ ਫੜਿਆ ਗਿਆ ਤੇ ਉਹ ਸੁਪਚਿੰਡੈਂਟ ਅੱਗੇ ਨੱਕ ਰਗੜ ਕੇ ਛੁੱਟਾ।
92. ਪਿੱਠ ਠੋਕਣਾ ਹੱਲਾ – ਸ਼ੇਰੀ ਦੇਣਾ) – ਚੀਨ ਭਾਰਤ ਵਿਰੁੱਧ ਪਾਕਿਸਤਾਨ ਦੀ ਹਰ ਵੇਲੇ ਪਿੱਠ ਠੋਕਦਾ ਰਹਿੰਦਾ ਹੈ।
93. ਪੁੱਠੀਆਂ ਛਾਲਾਂ ਮਾਰਨਾ ਬਹੁਤ ਖੁਸ਼ ਹੋਣਾ) – ਉਸ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਉਹ ਪੁੱਠੀਆਂ ਛਾਲਾਂ ਮਾਰਨ ਲੱਗਾ
94. ਪਾਜ ਖੁੱਲ੍ਹ ਜਾਣਾ (ਭੇਦ ਖੁੱਲ੍ਹ ਜਾਣਾ) – ਕਿਰਾਏਦਾਰ ਨੇ ਮਾਲਕ ਮਕਾਨ ਦੇ ਘਰੇਲੂ ਝਗੜੇ ਦਾ ਪਾਜ ਖੋਲ੍ਹ ਦਿੱਤਾ।
95. ਪੈਰਾਂ ਹੇਠੋਂ ਜ਼ਮੀਨ ਖਿਸਕਣਾ (ਘਬਰਾ ਜਾਣਾ) – ਜਦੋਂ ਮੈਂ ਨਵ – ਵਿਆਹੀ ਸੀਤਾ ਦੇ ਪਤੀ ਦੀ ਮੌਤ ਦੀ ਖ਼ਬਰ ਸੁਣੀ, ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
96. ਪਾਪੜ ਵੇਲਣਾ (ਵਾਹ ਲਾਉਣੀ) – ਜਸਬੀਰ ਨੂੰ ਅਜੇ ਤਕ ਨੌਕਰੀ ਨਹੀਂ ਮਿਲੀ ਤੇ ਉਹ ਰੋਟੀ ਕਮਾਉਣ ਲਈ ਕਈ ਪਾਪੜ ਵੇਲਦਾ ਹੈ।
97. ਫੁੱਲੇ ਨਾ ਸਮਾਉਣਾ ਬਹੁਤ ਖੁਸ਼ ਹੋਣਾ) – ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਵਿਚ ਫੁੱਲੀ ਨਾ ਸਮਾਈ।
98. ਫਿੱਕੇ ਪੈਣਾ (ਸ਼ਰਮਿੰਦੇ ਹੋਣਾ) – ਜਦੋਂ ਉਹ ਦੂਜੀ ਵਾਰੀ ਚੋਰੀ ਕਰਦਾ ਫੜਿਆ ਗਿਆ, ਤਾਂ ਉਹ ਸਾਰਿਆਂ ਸਾਹਮਣੇ ਫਿੱਕਾ ਪੈ ਗਿਆ।
99. ਫੁੱਟੀ ਅੱਖ ਨਾ ਭਾਉਣਾ ਬਿਲਕੁਲ ਹੀ ਚੰਗਾ ਨਾ ਲਗਣਾ) – ਪਾਕਿਸਤਾਨ ਨੂੰ ਭਾਰਤ ਦੀ ਤਰੱਕੀ ਫੁੱਟੀ ਅੱਖ ਨਹੀਂ ਭਾਉਂਦੀ।
100. ਬਾਂਹ ਭੱਜਣੀ (ਭਰਾ ਦਾ ਮਰ ਜਾਣਾ) – ਲੜਾਈ ਵਿਚ ਭਰਾ ਦੇ ਮਰਨ ਦੀ ਖ਼ਬਰ ਸੁਣ ਕੇ ਉਸ ਨੇ ਕਿਹਾ, “ਮੇਰੀ ਤਾਂ ਅੱਜ ਬਾਂਹ ਭੱਜ ਗਈ”
101. ਬੁੱਕਲ ਵਿਚ ਮੂੰਹ ਦੇਣਾ (ਸ਼ਰਮਿੰਦਾ ਹੋਣਾ – ਜਦੋਂ ਮੈਂ ਭਰੀ ਪੰਚਾਇਤ ਵਿਚ ਉਸ ਦੇ ਪੁੱਤਰ ਦੀਆਂ ਕਰਤੂਤਾਂ ਦਾ ਭਾਂਡਾ ਭੰਨਿਆ, ਤਾਂ ਉਸ ਨੇ ਬੁੱਕਲ ਵਿਚ ਮੂੰਹ ਦੇ ਲਿਆ !
102. ਭੰਡੀ ਕਰਨੀ (ਬੁਰਾਈ ਕਰਨੀ – ਜੋਤੀ ਹਮੇਸ਼ਾ ਗਲੀ ਵਿਚ ਆਪਣੀ ਦਰਾਣੀ ਦੀ ਝੰਡੀ ਕਰਦੀ ਰਹਿੰਦੀ ਹੈ।
103. ਮੁੱਠੀ ਗਰਮ ਕਰਨੀ ਵਿੱਢੀ ਦੇਣੀ – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਕਲਰਕਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ।
104. ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ) – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੂ – ਵੀਟਵੀਂ ਲੜਾਈ ਕੀਤੀ ਤੇ ਆਖ਼ਰ ਮੈਦਾਨ ਮਾਰ ਹੀ ਲਿਆ !
105. ਮੂੰਹ ਦੀ ਖਾਣੀ ਬੁਰੀ ਤਰ੍ਹਾਂ ਹਾਰ ਖਾਣੀ) – ਪਾਕਿਸਤਾਨ ਨੇ ਜਦੋਂ ਵੀ ਭਾਰਤ ‘ਤੇ ਹਮਲਾ ਕੀਤਾ ਹੈ, ਉਸ ਨੇ ਮੂੰਹ ਦੀ ਖਾਧੀ ਹੈ।
106. ਮੱਖਣ ਵਿਚੋਂ ਵਾਲ ਵਾਂਗੂ ਕੱਢਣਾ ਅਸਾਨੀ ਨਾਲ ਦੂਰ ਕਰ ਦੇਣਾ) – ਸਿਆਸੀ ਲੀਡਰ ਆਪਣੇ ਵਿਰੋਧੀਆਂ ਨੂੰ ਆਪਣੀ ਪਾਰਟੀ ਵਿਚੋਂ ਮੱਖਣ ਵਿਚੋਂ ਵਾਲ ਵਾਂਗੂੰ ਕੱਢ ਦਿੰਦੇ ਹਨ।
107. ਧੱਕੜ ਮਾਰਨੇ (ਗੱਪਾਂ ਮਾਰਨੀਆਂ) – ਬਲਜੀਤ ਸਾਰਾ ਦਿਨ ਵਿਹਲੜਾਂ ਦੀ ਢਾਣੀ ਵਿਚ ਬਹਿ ਕੇ ਧੱਕੜ ਮਾਰਦਾ ਰਹਿੰਦਾ ਹੈ।
108. ਰਾਈ ਦਾ ਪਹਾੜ ਬਣਾਉਣਾ (ਸਧਾਰਨ ਗੱਲ ਵਧਾ – ਚੜ੍ਹਾ ਕੇ ਕਰਨੀ – ਮੀਨਾ ਤਾਂ ਰਾਈ ਦਾ ਪਹਾੜ ਬਣਾ ਲੈਂਦੀ ਹੈ ਤੇ ਐਵੇਂ ਨਰਾਜ਼ ਹੋ ਜਾਂਦੀ ਹੈ।
109. ਰਫੂ ਚੱਕਰ ਹੋ ਜਾਣਾ (ਦੌੜ ਜਾਣਾ) – ਜੇਬ – ਕਤਰਾ ਉਸ ਦੀ ਜੇਬ ਕੱਟ ਕੇ ਰਫੂ ਚੱਕਰ ਹੋ ਗਿਆ।
110. ਲੜ ਫੜਨਾ ਸਹਾਰਾ ਦੇਣਾ) – ਦੁਖੀ ਹੋਏ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ਼ ਬਹਾਦਰ ਜੀ ਦਾ ਲੜ ਫੜਿਆ

PSEB 6th Class Punjabi Vyakaran ਮੁਹਾਵਰੇ ਤੇ ਵਾਕ-ਅੰਸ਼ (1st Language)

111. ਰੰਗ ਉੱਡ ਜਾਣਾ (ਘਬਰਾ ਜਾਣਾ) – ਪੁਲਿਸ ਨੂੰ ਦੇਖ ਕੇ ਚੋਰਾਂ ਦੇ ਰੰਗ ਉੱਡ ਗਏ।
112. ਲਹੂ ਪੰਘਰਨਾ (ਪਿਆਰ ਜਾਗ ਪੈਣਾ) – ਆਪਣੇ ਭਾਵੇਂ ਬੁਰਾ ਵੀ ਕਰਨ ਪਰੰਤੂ ਉਨ੍ਹਾਂ ਨੂੰ ਦੇਖ ਕੇ ਲਹੂ ਪੰਘਰ ਹੀ ਜਾਂਦਾ ਹੈ।
113. ਲਹੂ ਸੁੱਕਣਾ (ਫ਼ਿਕਰ ਹੋਣਾ) – ਮੇਰਾ ਤਾਂ ਇਹ ਸੋਚ ਕੇ ਲਹੂ ਸੁੱਕਾ ਰਹਿੰਦਾ ਹੈ ਕਿ ਮੈਂ ਕਿਤੇ ਫੇਲ ਹੀ ਨਾ ਹੋ ਜਾਵਾਂ।
114. ਵਾਲ ਵਿੰਗਾ ਨਾ ਹੋਣਾ (ਕੁੱਝ ਨਾ ਵਿਗੜਨਾ) – ਜਿਸ ਉੱਪਰ ਰੱਬ ਦੀ ਮਿਹਰ ਹੋਵੇ, ਉਸ ਦਾ ਵਾਲ ਵਿੰਗਾ ਨਹੀਂ ਹੁੰਦਾ
115. ਵੇਲੇ ਨੂੰ ਰੋਣਾ ਸਮਾਂ ਗੁਆ ਕੇ ਪਛਤਾਉਣਾ) – ਮੈਂ ਤੈਨੂੰ ਕਹਿੰਦੀ ਹਾਂ ਕਿ ਕੰਮ ਦੀ ਇਹੋ ਹੀ ਉਮਰ ਹੈ, ਪਰ ਤੂੰ ਮੇਰੀ ਗੱਲ ਮੰਨਦਾ ਹੀ ਨਹੀਂ। ਯਾਦ ਰੱਖ, ਵੇਲੇ ਨੂੰ ਰੋਵੇਂਗਾ।

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

Punjab State Board PSEB 6th Class Punjabi Book Solutions Punjabi Grammar Vishram Chinh ਵਿਸਰਾਮ ਚਿੰਨ੍ਹ Exercise Questions and Answers.

PSEB 6th Class Hindi Punjabi Grammar ਵਿਸਰਾਮ ਚਿੰਨ੍ਹ (1st Language)

‘ਵਿਸਰਾਮ ਦਾ ਅਰਥ ਹੈ “ਠਹਿਰਾਓ’। ਵਿਸਰਾਮ ਚਿੰਨ੍ਹ ਉਹ ਚਿੰਨ੍ਹ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ –

1. ਡੰਡੀ ( । ) – ਇਹ ਚਿੰਨ੍ਹ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ , ਜਿਵੇਂ – (ੳ) ਇਹ ਮੇਰੀ ਪੁਸਤਕ ਹੈ। (ਅ) ਮੈਂ ਸਕੂਲ ਜਾਂਦਾ ਹਾਂ।

2. ਪ੍ਰਸ਼ਨਿਕ ਚਿੰਨ੍ਹ – (?) – ਇਹ ਚਿੰਨ੍ਹ ਉਨ੍ਹਾਂ ਪੂਰਨ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ : ਜਿਵੇਂ
(ਉ) ਤੂੰ ਸਮੇਂ ਸਿਰ ਕਿਉਂ ਨਹੀਂ ਪੁੱਜਾ ? ਕੀ ਤੂੰ ਘਰ ਵਿਚ ਹੀ ਰਹੇਂਗਾ ?

3. ਵਿਸਮਿਕ ਚਿੰਨ੍ਹ – (!) – ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ, ਖ਼ੁਸ਼ੀ, ਗ਼ਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ –

ਸੰਬੋਧਨ ਕਰਨ ਸਮੇਂ – ਓਇ ਕਾਕਾ ! ਇਧਰ ਆ। ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ – ਅੰਸ਼ਾਂ ਤੇ ਵਾਕਾਂ ਦੇ ਨਾਲ, ਜਿਵੇਂ (ਉ) ਸ਼ਾਬਾਸ਼ ! ਕਾਸ਼ ! (ਅ) ਵਾਹ ! ਕਮਾਲ ਹੋ ਗਿਆ ! (ਈ) ਹੈਂ! ਤੂੰ ਫ਼ੇਲ੍ਹ ਹੋ ਗਿਐਂ ! ਹਾਏ ! ਹਾਏ !

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

4. ਕਾਮਾ – (ੳ) ਜਦ ਕਿਸੇ ਵਾਕ ਦਾ ਕਰਤਾ ਲੰਮਾ ਹੋਵੇ ਤੇ ਉਹ ਇਕ ਛੋਟਾ ਜਿਹਾ ਵਾਕ ਬਣ ਜਾਵੇ, ਤਾਂ ਉਸ ਦੇ ਅਖ਼ੀਰ ਵਿਚ ਕਾਮਾ ਲਾਇਆ ਜਾਂਦਾ ਹੈ , ਜਿਵੇਂ –
ਬਜ਼ਾਰ ਵਿਚ ਰੇੜੀ ਵਾਲਿਆਂ ਦਾ ਰੌਲਾ – ਰੱਪਾ, ਸਭ ਦਾ ਸਿਰ ਖਾ ਰਿਹਾ ਸੀ।

(ਆ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਉਸ ਸਮੇਂ ਦੁਵੱਲੀ ਕਾਮੇ ਲਾਏ ਹਨ , ਜਿਵੇਂ –

ਉਹ ਲੜਕੀ, ਜਿਹੜੀ ਕੱਲ੍ਹ ਬਿਮਾਰ ਹੋ ਗਈ ਸੀ, ਅੱਜ ਸਕੂਲ ਨਹੀਂ ਆਈ। ਜਦੋਂ ਕਿਸੇ ਵਾਕ ਵਿਚ ਅਨੁਕਰਮੀ ਸ਼ਬਦ ਵਰਤੇ ਗਏ ਹੋਣ, ਤਾਂ ਉਨ੍ਹਾਂ ਤੋਂ ਪਹਿਲਾਂ ਤੇ ਮਗਰੋਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ : ਜਿਵੇਂ ਖਾਣਾ ਖਾ ਕੇ, ਹੱਥ ਧੋ ਕੇ, ਕੁੱਝ ਚਿਰ ਅਰਾਮ ਕਰ ਕੇ, ਸਾਰੇ ਪ੍ਰਾਹੁਣੇ ਚਲੇ ਗਏ।

(ਸ) ਜਦੋਂ ਵਾਕ ਵਿਚ “ਕੀ’, ‘ਕਿਉਂਕਿ’, ‘ਤਾਂ ਜੋ’, ਆਦਿ ਯੋਜਕ ਨਾ ਹੋਣ, ਤਾਂ ਇਨ੍ਹਾਂ ਦੀ ਥਾਂ ‘ਤੇ ਕਾਮਾ ਵਰਤਿਆ ਜਾਂਦਾ ਹੈ ; ਜਿਵੇਂ –

ਸਭ ਚੰਗੀ ਤਰ੍ਹਾਂ ਜਾਣਦੇ ਹਨ, ਹਰ ਥਾਂ ਸਚਾਈ ਦੀ ਜਿੱਤ ਹੁੰਦੀ ਹੈ।

(ਹ) ਜਦੋਂ ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਨੂੰ ਕਿਰਿਆ ਵਿਸ਼ੇਸ਼ਣ ਉਪਵਾਕ ਨਾਲੋਂ ਵੱਖਰਾ ਕੀਤਾ ਜਾਵੇ, ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ –
ਜੇ ਕਿਰਨ ਮਿਹਨਤ ਕਰਦੀ, ਤਾਂ ਪਾਸ ਹੋ ਜਾਂਦੀ।

(ਕ) ਜਦੋਂ ਕਿਸੇ ਵੱਡੇ ਵਾਕ ਦੇ ਉਪਵਾਕ ‘ਤਾਹੀਓਂ, “ਇਸ ਲਈ’, ‘ਸ ਅਤੇ ‘ਫਿਰ ਵੀ’, ਆਦਿ ਯੋਜਕਾਂ ਨਾਲ ਜੁੜੇ ਹੋਣ, ਤਾਂ ਉਨ੍ਹਾਂ ਨੂੰ ਨਿਖੇੜਨ ਲਈ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ ; ਜਿਵੇਂ –
ਹਰਜਿੰਦਰ ਧੋਖੇਬਾਜ਼ ਹੈ, ਤਾਹੀਓਂ ਤਾਂ ਮੈਂ ਉਸ ਨੂੰ ਚੰਗੀ ਨਹੀਂ ਸਮਝਦਾ।

(ਖ) ਕਈ ਸਾਲ ਪਹਿਲਾਂ ਮੈਂ ਇਹ ਯੋਜਨਾ ਬਣਾਈ ਸੀ, ਅਤੇ ਇਸ ਨੂੰ ਸਿਰੇ ਚੜ੍ਹਾਉਣ ਲਈ ਕਾਫ਼ੀ ਕੰਮ ਕੀਤਾ ਸੀ, ਪ੍ਰੰਤੂ ਮੈਨੂੰ ਲੋੜੀਂਦੀ ਸਫਲਤਾ ਪ੍ਰਾਪਤ ਨਹੀਂ ਸੀ ਹੋਈ॥

(ਗ) ਜਦੋਂ ਕਿਸੇ ਵਾਕ ਵਿਚ ਇਕੋ – ਜਿਹੇ ਵਾਕ – ਅੰਸ਼ ਜਾਂ ਉਪਵਾਕ ਹੋਣ ਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਵਾਕੰਸ਼ ਜਾਂ ਉਪਵਾਕ ਦੇ ਮਗਰੋਂ ਕਾਮਾ ਲਾਇਆ ਜਾਂਦਾ ਹੈ; ਜਿਵੇਂ –

ਰਾਮ ਦਾ ਘਰ 20 ਫੁੱਟ ਲੰਮਾ, 12 ਫੁੱਟ ਚੌੜਾ ਤੇ 150 ਫੁੱਟ ਉੱਚਾ ਹੈ।

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

() ਜਦੋਂ ਕਿਸੇ ਵਾਕ ਵਿਚ ਸ਼ਬਦਾਂ ਦੇ ਜੋੜੇ ਵਰਤੇ ਜਾਣ ਅਤੇ ਉਨ੍ਹਾਂ ਵਿਚਕਾਰ ਕੋਈ ਯੋਜਕ ਨਾ ਹੋਵੇ, ਤਾਂ ਹਰ ਜੋੜੇ ਤੋਂ ਮਗਰੋਂ ਕਾਮਾ ਲਾਇਆ ਜਾਂਦਾ ਹੈ , ਜਿਵੇਂ –

ਭਾਰਤੀ ਸੰਵਿਧਾਨ ਵਿਚ ਊਚ – ਨੀਚ, ਜਾਤ – ਪਾਤ ਅਤੇ ਅਮੀਰ – ਗਰੀਬ ਦਾ ਭੇਦ – ਭਾਵ ਨਹੀਂ।

(ਝੀ) ਜਦੋਂ ਕਿਸੇ ਨਾਉਂ ਲਈ ਬਹੁਤ ਸਾਰੇ ਵਿਸ਼ੇਸ਼ਣ ਹੋਣ, ਤਾਂ ਅਖ਼ੀਰਲੇ ਦੋਹਾਂ ਦੇ ਵਿਚਕਾਰ ਕਾਮੇ ਦੀ ਥਾਂ ‘ਤੇ ਜਾਂ ‘ਅਤੇ’ ਲਗਦਾ ਹੈ ; ਜਿਵੇਂ –

‘ਸੁਦੇਸ਼ ਕੁਮਾਰ ਬਲੈਕੀਆ, ਬੇਈਮਾਨ, ਜੂਏਬਾਜ਼, ਸ਼ਰਾਬੀ, ਦੜੇਬਾਜ਼ ਅਤੇ ਮਿੱਤਰਮਾਰ ਹੈ।

(ਚ) ਜਦੋਂ ਕਿਸੇ ਉਪਵਾਕ ਨੂੰ ਪੁੱਠੇ ਕਾਮਿਆਂ ਵਿਚ ਲਿਖਣਾ ਹੋਵੇ, ਤਾਂ ਪੁੱਠੇ ਕਾਮੇ ਸ਼ੁਰੂ ਕਰਨ ਤੋਂ ਪਹਿਲਾਂ ਕਾਮਾ ਲਾਇਆ ਜਾਂਦਾ ਹੈ , ਜਿਵੇਂ –

ਸੁਰਜੀਤ ਨੇ ਕਿਹਾ, “ਮੈਂ ਫ਼ਸਟ ਡਿਵੀਜ਼ਨ ਵਿਚ ਪਾਸ ਹੋ ਕੇ ਦਿਖਾਵਾਂਗਾ।”

5. ਬਿੰਦੀ ਕਾਮਾ ( ; ) – ਬਿੰਦੀ ਕਾਮਾ ਉਸ ਸਮੇਂ ਲਗਦਾ ਹੈ, ਜਦੋਂ ਵਾਕ ਵਿਚ ਕਾਮੇ ਨਾਲੋਂ ਵਧੇਰੇ ਠਹਿਰਾਓ ਹੋਵੇ, ਇਸ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ –

(ਉ) ਜਦੋਂ ਕਿਸੇ ਗੱਲ ਨੂੰ ਸਮਝਾਉਣ ਲਈ ਉਦਾਹਰਨ ਦੇਣੀ ਹੋਵੇ, ਤਾਂ ਸ਼ਬਦ “ਜਿਵੇਂ ਜਾਂ ‘ਜਿਹਾ ਕਿ’ ਆਦਿ ਤੋਂ ਪਹਿਲਾਂ ਇਹ ਚਿੰਨ੍ਹ ਵਰਤਿਆਂ ਜਾਂਦਾ ਹੈ : ਜਿਵੇਂ –

ਵਿਅਕਤੀਆਂ, ਸਥਾਨਾਂ, ਪਸ਼ੂਆਂ ਜਾਂ ਵਸਤੂਆਂ ਦੇ ਨਾਂਵਾਂ ਨੂੰ ਨਾਉਂ ਆਖਿਆ ਜਾਂਦਾ ਹੈ, ਜਿਵੇਂ : ਕੁਲਜੀਤ, ਮੇਜ਼, ਕੁੱਕੜ ਅਤੇ ਹੁਸ਼ਿਆਰਪੁਰ।

(ਅ) ਜਦੋਂ ਕਿਸੇ ਵਾਕ ਵਿਚ ਅਜਿਹੇ ਉਪਵਾਕ ਹੋਣ, ਜਿਹੜੇ ਹੋਣ ਵੀ ਪੂਰੇ, ਪਰ ਇਕ ਦੂਜੇ ਨਾਲ ਸੰਬੰਧਿਤ ਵੀ ਹੋਣ, ਤਾਂ ਉਨ੍ਹਾਂ ਨੂੰ ਵੱਖਰੇ – ਵੱਖਰੇ ਕਰਨ ਲਈ ਇਹ ਚਿੰਨ੍ਹ ਵਰਤਿਆ ਜਾਂਦਾ ਹੈ ; ਜਿਵੇਂ –

ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰੋ : ਮਿਹਨਤ ਕਰਨ ਨਾਲ ਅਦੁੱਤੀ ਖੁਸ਼ੀ ਮਿਲਦੀ ਹੈ ; ਖ਼ੁਸ਼ੀ ਸਫਲਤਾ ਦੀ ਨਿਸ਼ਾਨੀ ਹੈ।

6. ਦੁਬਿੰਦੀ ( : ) – ਜਿਸ ਸਮੇਂ ਕਿਸੇ ਸ਼ਬਦ ਦੇ ਅੱਖਰ ਪੂਰੇ ਨਾ ਲਿਖਣੇ ਹੋਣ, ਤਾਂ ਦੁਬਿੰਦੀ ਵਰਤੀ ਜਾਂਦੀ ਹੈ, ਜਿਵੇਂ – ਸ: ਸਰਦਾਰ), ਪ੍ਰੋ: ਪ੍ਰੋਫੈਸਰ।

ਜਦੋਂ ਕਿਸੇ ਵਾਕ ਵਿਚ ਦੋ ਹਿੱਸੇ ਹੋਣ, ਪਹਿਲਾ ਹਿੱਸਾ ਜਾਂ ਪਹਿਲਾ ਵਾਕ ਆਪਣੇ ਆਪ ਵਿਚ ਪੁਰਾ ਦਿਖਾਈ ਦੇਵੇ ਤੇ ਦੂਜਾ ਵਾਕ ਪਹਿਲੇ ਦੀ ਵਿਆਖਿਆ ਕਰਦਾ ਹੋਵੇ, ਤਾਂ ਉਨ੍ਹਾਂ ਦੇ ਵਿਚਕਾਰ ਦੁਬਿੰਦੀ ਲਾਈ ਜਾਂਦੀ ਹੈ , ਜਿਵੇਂ – ‘ਪੰਡਿਤ ਨਹਿਰੁ ਇਕ ਸਫਲ ਪ੍ਰਧਾਨ ਮੰਤਰੀ ਤੇ ਕਾਂਗਰਸੀ ਆਗੂ ਸਨ ; ਵੱਡੇ – ਵੱਡੇ ਆਗੂ ਉਨ੍ਹਾਂ ਸਾਹਮਣੇ ਟਿਕ ਨਹੀਂ ਸਨ ਸਕਦੇ।

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

7. ਡੈਸ਼ ( – ) (ਉ) ਜਦੋਂ ਕਿਸੇ ਵਾਕ ਵਿਚ ਕੋਈ ਵਾਧੂ ਗੱਲ ਆਖਣੀ ਹੋਵੇ ; ਜਿਵੇਂ – ਮੇਰੇ ਖ਼ਿਆਲ ਅਨੁਸਾਰ – ਥੋੜ੍ਹਾ ਗਹੁ ਨਾਲ ਸੁਣਨਾ – ਤੇਰੀ ਲਾਪਰਵਾਹੀ ਹੀ ਤੇਰੀ ਅਸਫਲਤਾ ਦਾ ਮੁੱਖ ਕਾਰਨ ਹੈ।

(ਅ) ਨਾਟਕੀ ਵਾਰਤਾਲਾਪ ਸਮੇਂ –
ਪਰਮਿੰਦਰ – ਨੀਂ ਤੂੰ ਬਹੁਤ ਮਜ਼ਾਕ ਕਰਨ ਲੱਗ ਪਈ ਏਂ।
ਕਿਰਨ – ਆਹੋ, ਤੂੰ ਕਿਹੜੀ ਘੱਟ ਏਂ।

(ਈ) ਥਥਲਾਉਣ ਜਾਂ ਅਧੂਰੀ ਗੱਲ ਪ੍ਰਗਟ ਕਰਦੇ ਸਮੇਂ।
ਮੈਂ – ਮ – ਮੈਂ – ਅੱਜ, ਸ – ਸਕੂਲ ਨਹੀਂ ਗਿਆ !

8. ਦੁਬਿੰਦੀ ਡੈਸ਼ (:) (ਉ) ਦੁਕਾਨ ਤੇ ਜਾਓ ’ਤੇ ਇਹ ਚੀਜ਼ਾਂ ਲੈ ਆਓ : –
ਸ਼ੱਕਰ, ਆਟਾ, ਲੂਣ, ਹਲਦੀ ਤੇ ਗੁੜ।
(ਆ) ਚੀਜ਼ਾਂ, ਥਾਂਵਾਂ ਤੇ ਵਿਅਕਤੀਆਂ ਦੇ ਨਾਂਵਾਂ ਨੂੰ ਨਾਂਵ ਆਖਦੇ ਹਨ ; ਜਿਵੇਂ : – ਮੋਹਨ, ਘਰ, ਜਲੰਧਰ ਤੇ ਕੁਰਸੀ।
(ਈ) ਇਸ ਚਿੰਨ੍ਹ ਦੀ ਵਰਤੋਂ ਚੀਜ਼ਾਂ ਦਾ ਵੇਰਵਾ, ਉਦਾਹਰਨ ਜਾਂ ਟੂਕ ਦੇਣ ਸਮੇਂ ਵੀ ਕੀਤੀ ਜਾਂਦੀ ਹੈ, ਜਿਵੇਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਬਹੁਤ ਸਾਰੇ ਫ਼ਾਰਸੀ ਸ਼ਬਦਾਂ ਦੇ ਪ੍ਰਚਲਿਤ ਰੂਪਾਂ ਦੀ ਵਰਤੋਂ ਮਿਲਦੀ ਹੈ ; ਜਿਵੇਂ – ਕਾਗਦ, ਕਾਦੀਆਂ, ਰਜ਼ਾ, ਹੁਕਮ, , ਸ਼ਾਇਰ, ਕਲਮ ਆਦਿ।

9. ਪੁੱਠੇ ਕਾਮੇ (” “) – ਪੁੱਠੇ ਕਾਮੇ ਦੋ ਤਰ੍ਹਾਂ ਦੇ ਹੁੰਦੇ ਹਨ : ਇਕਹਿਰੇ ਤੇ ਦੋਹਰੇ।
(ਉ) ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਜਿਉਂ ਦਾ ਤਿਉਂ ਲਿਖਿਆ ਜਾਵੇ, ਤਾਂ ਉਹ ਦੋਹਰੇ ਪੁੱਠੇ ਕਾਮਿਆਂ ਵਿਚ ਲਿਖੀ ਜਾਂਦੀ ਹੈ ; ਜਿਵੇਂ – ਹਰਜੀਤ ਨੇ ਗੁਰਦੀਪ ਨੂੰ ਕਿਹਾ, “ਮੈਂ ਹਰ ਤਰ੍ਹਾਂ ਤੁਹਾਡੀ ਮੱਦਦ ਕਰਾਂਗਾ।”

(ਅ) ਕਿਸੇ ਉਪਨਾਮ, ਸ਼ਬਦ, ਜਾਂ ਰਚਨਾ ਵਲ ਖ਼ਾਸ ਧਿਆਨ ਦੁਆਉਣ ਲਈ ਇਕਹਿਰੇ ਪੁੱਠੇ ਕਾਮੇ ਵਰਤੇ ਜਾਂਦੇ ਹਨ ; ਜਿਵੇਂ ਇਹ ਸਤਰਾਂ ‘ਪੰਜਾਬੀ ਕਵਿਤਾ ਦੀ ਵੰਨਗੀ ਪੁਸਤਕ ਵਿਚ ਦਰਜ ਧਨੀ ਰਾਮ ‘ਚਾਤ੍ਰਿਕ’ ਦੀ ਲਿਖੀ ਹੋਈ ਕਵਿਤਾ ‘ਸੁਰਗੀ ਜੀਊੜੇ ਵਿਚੋਂ ਲਈਆਂ ਗਈਆਂ ਹਨ।

10. ਬੈਕਟ ( ), [ ] – (ੳ) ਨਾਟਕਾਂ ਵਿਚ ਕਿਸੇ ਪਾਤਰ ਦਾ ਹੁਲੀਆ ਜਾਂ ਉਸ ਦੇ ਦਿਲ ਦੇ ਭਾਵ ਸਮਝਾਉਣ ਲਈ ; ਜਿਵੇਂ –
ਸੀਤਾ – ਦੁਹੱਥੜ ਮਾਰ ਕੇ) ਹਾਏ ! ਮੈਂ ਲੁੱਟੀ ਗਈ।

(ਆ) ਵਾਕ ਵਿਚ ਆਏ ਕਿਸੇ ਸ਼ਬਦ ਦੇ ਅਰਥ ਸਪੱਸ਼ਟ ਕਰਨ ਲਈ ; ਜਿਵੇਂ – ਇਹ ਏ. ਆਈ. ਆਰ. ਆਲ ਇੰਡੀਆ ਰੇਡੀਓ) ਦੀ ਬਿਲਡਿੰਗ ਹੈ।

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

11. ਜੋੜਨੀ ( – ) ਜਦੋਂ ਕੋਈ ਵਾਕ ਲਿਖਦੇ ਸਮੇਂ ਸਤਰ ਦੇ ਅਖ਼ੀਰ ਵਿੱਚ ਸ਼ਬਦ ਪੂਰਾ ਨਾ ਆਉਂਦਾ ਹੋਵੇ, ਤਾਂ ਉਸ ਨੂੰ ਤੋੜ ਕੇ ਦੂਜੀ ਸਤਰ ਵਿਚ ਲਿਆਉਣ ਲਈ ਜੋੜਨੀ ਦੀ ਵਰਤੋਂ ਹੁੰਦੀ ਹੈ , ਜਿਵੇਂ –

(ਉ) ਉਨ੍ਹਾਂ ਵਲੋਂ ਪੁੱਜੀ ਸਹਾ –
ਇਤਾ ਬੜੇ ਕੰਮ ਆਈ।
(ਆ) ਸਮਾਸ ਬਣਾਉਂਦੇ ਸਮੇਂ; ਜਿਵੇਂ ਲੋਕ – ਸਭਾ, ਰਾਜ – ਸਭਾ, ਜੰਗ – ਬੰਦੀ ਆਦਿ।

12. ਬਿੰਦੀ ( , ) – (ਉ) ਅੰਕਾਂ ਨਾਲ ; ਜਿਵੇਂ – 1.2. 3.4
(ਅ) ਅੰਗਰੇਜ਼ੀ ਸ਼ਬਦਾਂ ਨੂੰ ਸੰਖੇਪ ਰੂਪ ਵਿਚ ਲਿਖਣ ਲਈ ; ਜਿਵੇਂ – ਐੱਮ. ਏ., ਐੱਮ. ਐੱਲ. ਏ., ਐੱਸ. ਪੀ.।

13. ਛੁਟ ਮਰੋੜੀ ( ‘ ) – ਇਹ ਚਿੰਨ੍ਹ ਕਿਸੇ ਸ਼ਬਦ ਦੇ ਛੱਡੇ ਹੋਏ ਅੱਖਰ ਲਈ ਵਰਤਿਆ ਜਾਂਦਾ ਹੈ ; ਜਿਵੇਂ –
‘ਚੋਂ = ਵਿਚੋਂ ’ਤੇ = ਉੱਤੇ।

ਪ੍ਰਸ਼ਨ 1.
ਪੰਜਾਬੀ ਵਿਚ ਹੇਠ ਲਿਖੇ ਵਿਸਰਾਮ ਚਿੰਨ੍ਹ ਸ਼ਾਬਦਿਕ ਰੂਪ ਵਿਚ ਲਿਖੇ ਗਏ ਹਨ। ਉਨ੍ਹਾਂ ਦੇ ਸਾਹਮਣੇ ਬਰੈਕਟ ਵਿਚ ਉਨ੍ਹਾਂ ਦਾ ਚਿੰਨ੍ਹ ਲਿਖੋ –
(ੳ) ਪ੍ਰਸ਼ਨ ਚਿੰਨ੍ਹ
(ਅ) ਪੁੱਠੇ ਕਾਮੇ
(ਈ) ਡੈਸ਼
(ਸ) ਵਿਸਮਿਕ
(ਹ) ਜੋੜਨੀ
(ਕ) ਛੁੱਟ ਮਰੋੜੀ
(ਖ) ਬਿੰਦੀ ਕਾਮਾ॥
ਉੱਤਰ :
(ੳ) ਪ੍ਰਸ਼ਨਿਕ ਚਿੰਨ੍ਹ (?),
(ਅ) ਪੁੱਠੇ ਕਾਮੇ ( ” ” )
(ਇ) ਡੈਸ਼ ( – )
(ਸ) ਵਿਸਮਿਕ ( ! )
(ਹ) ਜੋੜਨੀ ( – )
(ਕ) ਛੁੱਟ ਮਰੋੜੀ ( ‘ )
(ਖ) ਬਿੰਦੀ ਕਾਮਾ ( ; )

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਵਿਸਰਾਮ ਚਿੰਨ੍ਹ ਲਗਾਓ
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ
(ਅ) ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ ਸਦਾ ਸੱਚ ਬੋਲੋ ਕਦੀ ਝੂਠ ਨਾ ਬੋਲੋ
(ਈ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ ਇੱਕ ਪੈਂਨਸਿਲ ਇੱਕ ਰਬੜ ਅਤੇ ਇੱਕ ਫੁੱਟਾ ਹੈ
(ਸ) ਸ਼ਾਬਾਸ਼ੇ ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ਜਿਵੇਂ ਬਿੱਲੀ ਦਾ ਰੋਣਾ ਕਾਲੀ ਬਿੱਲੀ ਦਾ ਰਸਤਾ ਕੱਟਣਾ ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।
ਉੱਤਰ :
(ਉ) ਨੀਰੂ ਨੇ ਨੀਲੂ ਨੂੰ ਪੁੱਛਿਆ, “ਕੀ ਸਾਨੂੰ ਕੰਪਿਊਟਰ ਸਿੱਖਣ ਦੀ ਲੋੜ ਹੈ ?”
(ਅ ਅਧਿਆਪਕ ਨੇ ਵਿਦਿਆਰਥੀਆਂ ਨੂੰ ਕਿਹਾ, “ਸਦਾ ਸੱਚ ਬੋਲੋ , ਕਦੀ ਝੂਠ ਨਾ ਬੋਲੋ।
(ਇ) ਮੇਰੇ ਜੁਮੈਟਰੀ ਬਾਕਸ ਵਿਚ ਦੋ ਪੈੱਨ, ਇੱਕ ਪੈਂਨਸਿਲ, ਇੱਕ ਰਬੜ ਅਤੇ ਇੱਕ ਫੁੱਟਾ ਹੈ।
(ਸ) “ਸ਼ਾਬਾਸ਼ੇ ! ਤੂੰ ਮੇਰੀ ਉਮੀਦ ਮੁਤਾਬਿਕ ਨੰਬਰ ਲਏ ਹਨ।” ਨੇਹਾ ਦੇ ਪਿਤਾ ਜੀ ਨੇ ਉਸ ਨੂੰ ਕਿਹਾ।
(ਹ) ਅਜੋਕੇ ਸਮੇਂ ਵਿਚ ਹੇਠ ਲਿਖੇ ਵਹਿਮਾਂ – ਭਰਮਾਂ ਵਿਚ ਨਹੀਂ ਪੈਣਾ ਚਾਹੀਦਾ ; ਜਿਵੇਂ – ਬਿੱਲੀ ਦਾ ਰੋਣਾ, ਕਾਲੀ ਬਿੱਲੀ ਦਾ ਰਸਤਾ ਕੱਟਣਾ, ਛਿੱਕ ਮਾਰਨਾ ਅਤੇ ਪਿੱਛੋਂ ਆਵਾਜ਼ ਦੇਣਾ ਆਦਿ।

PSEB 6th Class Punjabi Vyakaran ਵਿਸਰਾਮ ਚਿੰਨ੍ਹ (1st Language)

ਪ੍ਰਸ਼ਨ 3.
ਵਿਸਰਾਮ ਚਿੰਨ੍ਹ ਲਾ ਕੇ ਲਿਖੋ
(ਉ) ਸਮਝ ਗਿਆ ਸਮਝ ਗਿਆ ਡਾਕਟਰ ਨੇ ਕਿਹਾ ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ
(ਆ) ਬੱਚੇ ਘੁੱਗੀਆਂ ਕਾਂ ਚਿੜੀਆਂ ਰਿੱਛ ਬਾਂਦਰ ਸਾਰੇ ਦੇ ਸਾਰੇ ਫੇਰ ਪਹਾੜ ਕੋਲ ਗਏ ਅਤੇ ਪੁੱਛਣ ਲੱਗੇ ਪਹਾੜ – ਪਹਾੜ ਤੇਰੇ ਰੁੱਖ ਕੀਹਨੇ ਵੱਢ ਲਏ ਤੇਰਾ ਘਾਹ ਕਿਧਰ ਗਿਆ।
(ਈ) ਬੇਬੇ ਨੇ ਰੋਕਿਆ ਤੇ ਕਿਹਾ ਬਹੁਤਾ ਗੁੱਸਾ ਨਾ ਕਰ, ਕੱਚੀ ਬੁਧ ਐ ਇਹਨਾਂ ਦੀ, ਆਪੇ ਸਮਝ ਜਾਣਗੇ ਵੱਡੇ ਹੋ ਕੇ।
ਉੱਤਰ :
(ੳ) “ਸਮਝ ਗਿਆ, ਸਮਝ ਗਿਆ।” ਡਾਕਟਰ ਨੇ ਕਿਹਾ, “ਤੁਹਾਡੇ ਅੰਦਰ ਵਿਟਾਮਿਨ ਬੀ ਦੀ ਕਮੀ ਹੈ ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ।
(ਅ) ਬੱਚੇ, ਘੁੱਗੀਆਂ, ਕਾਂ, ਚਿੜੀਆਂ, ਰਿੱਛ, ਬਾਂਦਰ ਸਾਰੇ ਦੇ ਸਾਰੇ ਫੇਰ ਪਹਾੜ ਕੋਲ ਗਏ ਅਤੇ ਪੁੱਛਣ ਲੱਗੇ, ‘ਪਹਾੜ – ਪਹਾੜ, ਤੇਰੇ ਰੁੱਖ ਕੀਹਨੇ ਵੱਢ ਲਏ ? ਤੇਰਾ ਘਾਹ ਕਿਧਰ ਗਿਆ ?”
(ਈ) ਬੇਬੇ ਨੇ ਰੋਕਿਆ ਤੇ ਕਿਹਾ, ”ਬਹੁਤਾ ਗੁੱਸਾ ਨਾ ਕਰ, ਕੱਚੀ ਬੁਧ ਐ ਇਨ੍ਹਾਂ ਦੀ। ਆਪੇ ਸਮਝ ਜਾਣਗੇ ਵੱਡੇ ਹੋ ਕੇ।”

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

Punjab State Board PSEB 6th Class Science Book Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Exercise Questions, and Answers.

PSEB Solutions for Class 6 Science Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

PSEB 6th Class Science Guide ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Questions, and Answers

1. ਖ਼ਾਲੀ ਥਾਂਵਾਂ ਭਰੋ ਬਣਨ

(i) ਮੱਛੀ ਦਾ ਸਾਹ ਅੰਗ …………… ਹੈ ।
ਉੱਤਰ-
ਗਲਫੜਾ,

(ii) ਵਾਤਾਵਰਨ ਦੇ ………….. ਅਤੇ …………. ਭਾਗ ਹਨ ।
ਉੱਤਰ-
ਸਜੀਵ, ਨਿਰਜੀਵ

(iii) ਸੂਰਜ ਦੀ ਰੌਸ਼ਨੀ ਆਵਾਸ ਦਾ ………….. ਭਾਗ ਹੈ ।
ਉੱਤਰ-
ਨਿਰਜੀਵ ਜਾਂ ਭੌਤਿਕ,

(iv) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ………….. ਕਹਿੰਦੇ ਹਨ ।
ਉੱਤਰ-
ਸਥਲੀ ਜੀਵ,

(v) ਸਾਰੇ ………….. ਵਾਧਾ ਦਿਖਾਉਂਦੇ ਅਤੇ ਪ੍ਰਣਨ ਕਰਦੇ ਹਨ ।
ਉੱਤਰ-
ਸਜੀਵ ।

2. ਸਹੀ ਜਾਂ ਗਲਤ ਲਿਖੋ ਨਰ-

(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼-ਸੰਸਲੇਸ਼ਣ ਕਿਰਿਆ ਕਰਦਾ ਹੈ ।
ਉੱਤਰ-
ਸਹੀ,

(ii) ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ।
ਉੱਤਰ-
ਸਹੀ,

(iii) ਸਾਰੇ ਹਰੇ ਪੌਦੇ ਉਤਪਾਦਕ ਹਨ ।
ਉੱਤਰ-
ਸਹੀ,

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(iv) ਜੈਵਿਕ ਭਾਗ ਪਾਣੀ, ਹਵਾ ਅਤੇ ਮਿੱਟੀ ਹਨ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮਅ’
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ (i) ਪੌਦੇ ਜਾਂ ਜਾਨਵਰ
(ਅ) ਬ੍ਰਿਛਵਾਸੀ (ii) ਸੂਲਾਂ ਕੰਡੇ
(ਇ) ਕੈਕਟਸ (iii) ਬਾਂਦਰ
(ਸ) ਜੈਵਿਕ ਅੰਸ਼ (iv) ਸੂਰਜ

ਉੱਤਰ –

ਕਾਲਮ ‘ਉ’ ਕਾਲਮ ‘ਅ’
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ (iv) ਸੂਰਜ
(ਅ) ਬਿਛਵਾਸੀ (iii) ਬਾਂਦਰ
(ਇ) ਕੈਕਟਸ (ii) ਸੂਲਾਂ (ਕੰਡੇ)
(ਸ) ਜੈਵਿਕ ਅੰਸ਼ (i) ਪੌਦੇ ਜਾਂ ਜਾਨਵਰ

4. ਸਹੀ ਉੱਤਰ ਦੀ ਚੋਣ ਕਰੋ ਸ਼ਰਾਰ ਹੋ-

(i) ਅਜੈਵਿਕ ਅੰਸ਼ ਵਿੱਚ ਸ਼ਾਮਿਲ ਹਨ
(ਉ) ਹਵਾ, ਪਾਣੀ, ਪੌਦੇ
(ਅ ਹਵਾ, ਪਾਣੀ, ਮਿੱਟੀ
(ਈ) ਪੌਦੇ ਅਤੇ ਜਾਨਵਰ
(ਸ) ਮਿੱਟੀ, ਪੌਦੇ, ਪਾਣੀ ॥
ਉੱਤਰ-
(ਅ) ਹਵਾ, ਪਾਣੀ, ਮਿੱਟੀ ।

(ii) ਕੈਕਟਸ ਇੱਕ
(ਉ) ਮਾਰੂਥਲੀ ਪੌਦਾ
(ਅ) ਨਿਖੇੜਕ
(ਈ) ਜਲੀ ਪੌਦਾ
(ਸ) ਜੜੀ-ਬੂਟੀ ।
ਉੱਤਰ-
(ੳ) ਮਾਰੂਥਲੀ ਪੌਦਾ ।

(iii) …………. ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
(ਉ) ਗੰਡੋਏ ।
(ਅ) ਚੀਤੇ
(ਈ) ਮੱਛੀਆਂ
ਸਿ) ਪਹਾੜੀ ਰਿੱਛ ॥
ਉੱਤਰ-
(ਈ) ਮੱਛੀਆਂ ।

(iv) ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ …………. ਜੀਵ ਕਹਿੰਦੇ ਹਨ ।
(ਉ) ਜਲੀ
(ਅ) ਸਥਲੀ
(ਈ) ਸਥਲੀ ਪੌਦੇ
(ਸ) ਹਵਾਈ ।
ਉੱਤਰ-
(ਉ) ਜਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਆਵਾਸ ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਜਗਾ ਜਿੱਥੇ ਸਜੀਵ ਰਹਿੰਦਾ ਹੈ ਉਸਦਾ ਆਵਾਸ ਕਿਹਾ ਜਾਂਦਾ ਹੈ ! ਆਪਣੇ ਆਵਾਸ ਵਿੱਚ ਜੀਵ ਭੋਜਨ, ਪਾਣੀ, ਹਵਾ, ਸਹਾਰਾ, ਸੁਵਿਧਾ, ਬਚਾਅ ਅਤੇ ਸੁਰੱਖਿਆ ਪ੍ਰਾਪਤ ਕਰਦਾ ਹੈ ਅਤੇ ਪ੍ਰਜਣਨ ਕਰਦਾ ਹੈ ।

ਪ੍ਰਸ਼ਨ (ii)
ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਥਲੀ ਜੀਵ-ਸ਼ੇਰ ਚੀਤਾ ॥ ਜਲੀ ਜੀਵ-ਡੱਡੂ, ਸ਼ਾਰਕ ।

ਪ੍ਰਸ਼ਨ (iii)
ਅਨੁਕੂਲਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜੀਵਤ ਵਸਤੂਆਂ ਦੀ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਬਣਾ ਕੇ ਰਹਿਣ ਦੀ ਯੋਗਤਾ ਨੂੰ ਅਨੁਕੂਲਤਾ ਕਿਹਾ ਜਾਂਦਾ ਹੈ ।

ਪ੍ਰਸ਼ਨ (iv)
ਉਤਪਾਦਕ ਕੀ ਹਨ ?
ਉੱਤਰ-
ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਦੇ ਇਨ੍ਹਾਂ ਨੂੰ ਉਤਪਾਦਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ (v)
ਜੈਵਿਕ ਅੰਸ਼ ਕੀ ਹਨ ?
ਉੱਤਰ-
ਕਿਸੇ ਆਵਾਸ ਵਿੱਚ ਮੌਜੂਦ ਸਜੀਵ ਵਸਤੂਆਂ ਜਿਵੇਂ ਪੌਦੇ, ਜਾਨਵਰ, ਮਨੁੱਖ ਅਤੇ ਸੂਖ਼ਮਜੀਵ ਨੂੰ ਵਾਤਾਵਰਨ ਦੇ ਜੈਵਿਕ ਭਾਗ ਜਾਣ ਅੰਸ਼ ਕਿਹਾ ਜਾਂਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਓ ।
ਉੱਤਰ-
ਮ੍ਰਿਤਆਹਾਰੀ (Seprophytes)fousa (Decomposers)- ਕੁੱਝ ਜੰਤੂ ਮਰੇ ਹੋਏ ਜੰਤੂਆਂ ਨੂੰ ਭੋਜਨ ਵਜੋਂ ਖਾਂਦੇ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਹਨ ਅਤੇ ਸਾਡੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਭੋਜਨ ਵਜੋਂ ਵਰਤਦੇ ਹਨ ਅਤੇ ਉਨ੍ਹਾਂ ਨੂੰ ਸਰਲ ਪਦਾਰਥਾਂ ਮਦਦ ਕਰਦੇ ਹਨ । ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਗਿਰਝ, ਕੁੱਤਾ, ਇੱਲ, ਕਾਂ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।

ਪ੍ਰਸ਼ਨ (ii)
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਹਨ

  • ਇਸ ਦਾ ਸਰੀਰ ਰੇਖਾ-ਧਾਰੀ ਹੁੰਦਾ ਹੈ ।
  • ਜਲ ਵਿਚੋਂ ਘੁਲੀ ਹੋਈ ਆਕਸੀਜਨ ਲੈਣ ਲਈ ਇਨ੍ਹਾਂ ਵਿੱਚ ਗਲਫੜਾਂ ਹੁੰਦੀਆਂ ਹਨ ।

ਪ੍ਰਸ਼ਨ (iii)
ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ । ਊਠ ਦੀਆਂ ਵਿਸ਼ੇਸ਼ਤਾਵਾਂ ਜਿਨ੍ਹਾਂ ਕਰਕੇ ਉਹ ਮਾਰੂਥਲ ਵਿੱਚ ਆਸਾਨੀ ਨਾਲ ਜ਼ਿੰਦਾ ਰਹਿ ਸਕਦਾ ਹੈ, ਹੇਠਾਂ ਦਿੱਤੀਆਂ ਹਨ –

  • ਊਠ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਅਤੇ ਪਾਣੀ ਦੇ ਨੁਕਸਾਨ ਨੂੰ ਘਟਾਉਣ ਲਈ ਉਹ ਬਹੁਤ ਘੱਟ ਪਿਸ਼ਾਬ ਕਰਦਾ ਹੈ । ਉਠ ਦੀ ਪਿੱਠ ਤੇ ਇੱਕ ਜਾਂ ਦੋ ਕੁੱਬ ਹੁੰਦੇ ਹਨ ।
  • ਊਠ ਕੁੱਬ ਵਿੱਚ ਚਰਬੀ ਨੂੰ ਭੋਜਨ ਵਜੋਂ ਜਮਾਂ ਕਰਦਾ ਹੈ ।
  • ਮਾਰੂਥਲ ਦੀ ਗਰਮੀ ਨੂੰ ਸਹਿਣ ਲਈ ਇਸਦੀ ਚਮੜੀ ਬਹੁਤ ਮੋਟੀ ਹੁੰਦੀ ਹੈ ।
  • ਇਸਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ ਜੋ ਮਾਰੂਥਲ ਦੀ ਗਰਮ ਰੇਤ ‘ਤੇ ਤੁਰਨ ਲਈ ਢੁੱਕਵੇਂ ਹਨ ।

ਪ੍ਰਸ਼ਨ (iv)
ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ।
ਉੱਤਰ-
ਡੁੱਬੇ ਹੋਏ ਪੌਦੇ ਪੂਰੀ ਤਰ੍ਹਾਂ ਪਾਣੀ ਦੇ ਤਲ ਹੁੰਦੇ ਹਨ ਅਤੇ ਤੈਰਨ ਵਾਲੇ ਪੌਦੇ ਪਾਣੀ ਦੀ ਸਤਹਿ ਤੇ ਤੈਰਦੇ ਰਹਿੰਦੇ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ (i)
ਟਿੱਪਣੀ ਲਿਖੋ
(ਉ) ਉਤਪਾਦਕ
(ਅ) ਖਪਤਕਾਰ
(ਇ) ਨਿਖੇੜਕ ।
ਉੱਤਰ-
(ੳ) ਉਤਪਾਦਕ-ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਪੌਦੇ । ਇਹ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ |

(ਅ) ਖਪਤਕਾਰ-ਉਹ ਜੀਵ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ ਪਰ ਹਰੇ ਪੌਦਿਆਂ ਅਤੇ ਹੋਰ ਜੀਵਾਂ ਤੋਂ ਤਿਆਰ ਭੋਜਨ ਪ੍ਰਾਪਤ ਕਰਦੇ ਹਨ, ਨੂੰ ਖਪਤਕਾਰ ਕਹਿੰਦੇ ਹਨ । ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ

  • ਪਹਿਲੇ ਦਰਜੇ ਦੇ ਖਪਤਕਾਰ ਜਾਂ ਸ਼ਾਕਾਹਾਰੀ (Herbivores-ਜਿਹੜੇ ਜਾਨਵਰ ਸਿੱਧੇ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਨੂੰ ਸ਼ਾਕਾਹਾਰੀ ਕਹਿੰਦੇ ਹਨ । ਉਦਾਹਰਨ ਵਜੋਂ-ਹਾਥੀ, ਹਿਰਨ, ਗਾਂ ਅਤੇ ਬੱਕਰੀ ॥
  • ਦੂਜੇ ਦਰਜੇ ਦੇ ਖਪਤਕਾਰ ਜਾਂ ਮਾਸਾਹਾਰੀ (Carnivoresਇਹ ਪਹਿਲੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸੱਪ, ਡੱਡੂ, ਛਿਪਕਲੀ ।
  • ਤੀਸਰੇ ਦਰਜੇ ਦੇ ਖਪਤਕਾਰ (Tertiary Consumers-ਇਹ ਦੂਜੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸ਼ੇਰ, ਚੀਤਾ ।

(ਇ) ਨਿਖੇੜਕ-ਉਹ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ (ii)
ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ।
ਉੱਤਰ-
ਆਵਾਸ ਦੀਆਂ ਮੁੱਖ ਤੌਰ ‘ਤੇ ਤਿੰਨ ਕਿਸਮਾਂ ਹਨ-

1 ਸਥਲੀ (ਧਰਤਲੀ ਆਵਾਸ ।
2. ਜਲੀ ਆਵਾਸ
3. ਹਵਾਈ ਜਾਂ ਬਿਛਵਾਸੀ ਆਵਾਸ ।

1. ਸਥਲੀ (ਧਰਤਲੀ) ਆਵਾਸ-ਉਹ ਜੀਵ ਜੋ ਧਰਤੀ ਉੱਤੇ ਰਹਿੰਦੇ ਹਨ, ਨੂੰ ਸਥਲੀ ਜਾਂ ਧਰਾਤਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਸਥਲੀ ਜਾਂ ਧਰਾਤਲੀ ਆਵਾਸ ਕਿਹਾ ਜਾਂਦਾ ਹੈ । ਉਦਾਹਰਨ ਵਜੋਂ-ਮਾਰੂਥਲ, ਘਾਹ ਦੇ ਮੈਦਾਨ, ਪਹਾੜ ਅਤੇ ਜੰਗਲ ।

2. ਜਲੀ ਆਵਾਸ-ਉਹ ਜੀਵ ਜੋ ਪਾਣੀ ਦੇ ਵੱਖ-ਵੱਖ ਸੋਤਾਂ ਜਿਵੇਂ-ਝੀਲਾਂ, ਛੱਪੜਾ, ਤਲਾਬਾਂ ਅਤੇ ਸਮੁੰਦਰਾਂ ਵਿੱਚ ਰਹਿੰਦੇ ਹਨ, ਨੂੰ ਜਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ । ਉਦਾਹਰਨ ਵਜੋਂ-ਖਾਰੇ ਪਾਣੀ ਦਾ ਆਵਾਸ, ਸਮੁੰਦਰ, ਸਾਗਰ ਅਤੇ ਕੁੱਝ ਝੀਲਾਂ ।

3. ਹਵਾਈ ਜਾਂ ਬਿਛਵਾਸੀ ਆਵਾਸ-ਇਹ ਉਨ੍ਹਾਂ ਜੀਵਾਂ ਦੇ ਰਹਿਣ ਦੀ ਥਾਂ ਹੈ ਜਿਹੜੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਹਵਾ ਵਿੱਚ ਰਹਿੰਦੇ ਹਨ । ਇਹਨਾਂ ਨੂੰ ਬਿਛਵਾਸੀ ਵੀ ਕਿਹਾ ਜਾਂਦਾ ਹੈ । ਜ਼ਿਆਦਾਤਰ ਪੰਛੀ ਅਤੇ ਪੰਖਾਂ ਵਾਲੇ ਜਾਨਵਰ ਆਵਾਸ ਵਿੱਚ ਬਿਛਵਾਸੀ ਹਨ । ਇਹ ਜੀਵ ਜਵਾ ਵਿੱਚ ਰਹਿਣ ਲਈ ਅਨੁਕੂਲਿਤ ਹਨ ਕਿਉਂਕਿ ਕੋਈ ਵੀ ਜੀਵ ਹਵਾ ਵਿੱਚ ਪੈਦਾ ਨਹੀਂ ਹੁੰਦਾ ।

ਪਸ਼ਨ (iii)
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ ।
ਉੱਤਰ-
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਵਿੱਚ ਆਪਸੀ ਤਾਲਮੇਲ ਧਰਤੀ ‘ਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੈ । ਜੇਕਰ ਇਹਨਾਂ ਵਿੱਚ ਤਾਲਮੇਲ ਨਹੀਂ ਹੋਵੇਗਾ ਤਾਂ ਧਰਤੀ ‘ਤੇ ਜੀਵਨ ਦੀ ਹੋਂਦ ਮੁੱਕ ਜਾਵੇਗੀ । ਇਸ ਤਾਲਮੇਲ ਕਰਕੇ ਹੀ ਧਰਤੀ ਦੇ ਸਾਰੇ ਹਿੱਸਿਆਂ ਵਿੱਚ ਜੀਵਨ ਮਿਲਦਾ ਹੈ । ਜਾਨਵਰ ਅਤੇ ਪੌਦੇ ਆਵਾਸ ਦੇ ਜੈਵਿਕ ਭਾਗ ਹਨ । ਧੁੱਪ, ਹਵਾ, ਪਾਣੀ, ਰੋਸ਼ਨੀ, ਵਰਖਾ, ਨਮੀ, ਤਾਪਮਾਨ ਆਦਿ ਆਵਾਸ ਦੇ ਅਜੈਵਿਕ ਭਾਗ ਹਨ ।

ਜੇਕਰ ਜੈਵਿਕ ਭਾਗ, ਅਜੈਵਿਕ ਭਾਗਾਂ ਨਾਲ ਸਹੀ ਢੰਗ ਨਾਲ ਤਾਲਮੇਲ ਨਹੀਂ ਬਣਾਉਂਦੇ ਤਾਂ ਉਹ ਜਿਉਂਦੇ ਰਹਿਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ । ਇਸ ਤਰ੍ਹਾਂ ਉਹ ਨਾ ਸਿਰਫ਼ ਆਪ ਖ਼ਤਮ ਹੋ ਜਾਣਗੇ ਸਗੋਂ ਪ੍ਰਜਣਨ ਨਾ ਕਰਨ ਕਰਕੇ ਉਨ੍ਹਾਂ ਦੀਆਂ ਭਵਿੱਖ ਦੀਆਂ ਪੀੜੀਆਂ ਵੀ ਪੈਦਾ ਨਹੀਂ ਹੋਣਗੀਆਂ । ਇਸ ਤਰ੍ਹਾਂ ਉਨ੍ਹਾਂ ਦਾ ਧਰਤੀ ਤੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ । ਜੈਵਿਕ ਭਾਗ ਆਪਣੇ ਅੰਦਰ ਇਸ ਤਰ੍ਹਾਂ ਦੇ ਪਵਿਰਤਨ ਕਰ ਲੈਂਦੇ ਹਨ ਜਿਸ ਨਾਲ ਉਹ ਅਜੈਵਿਕ ਭਾਗਾਂ ਨਾਲ ਤਾਲਮੇਲ ਬਿਠਾ ਸਕਣ ਅਤੇ ਆਪਣੀ ਹੋਂਦ ਨੂੰ ਬਚਾ ਸਕਣ ।

ਪ੍ਰਸ਼ਨ (iv)
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –

ਸਜੀਵ ਵਸਤੂਆਂ ਨਿਰਜੀਵ ਵਸਤੁਆਂ
1. ਸਜੀਵ ਵਸਤੂਆਂ ਆਪਣੇ ਸਰੀਰ ਦੇ ਅੰਗਾਂ ਜਾਂ ਕਿਸੇ ਹਿੱਸੇ ਵਿਚ ਹਿਲਜੁਲ (ਗਤੀ ਵਿਖਾਉਂਦੀਆਂ ਹਨ । 1. ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ ।
2. ਸਜੀਵ ਵਸਤੂਆਂ ਵਿੱਚ ਵਾਧਾ ਹੁੰਦਾ ਹੈ । 2. ਨਿਰਜੀਵਾਂ ਵਿੱਚ ਕੋਈ ਵਾਧਾ ਨਹੀਂ ਹੁੰਦਾ ।
3. ਸਜੀਵ ਵਸਤੂਆਂ ਆਪਣੇ ਵਰਗੀਆਂ ਹੋਰ ਸਜੀਵ ਵਸਤੂਆਂ | 3. ਨਿਰਜੀਵ ਆਪਣੇ ਵਰਗੇ ਜੀਵ ਪੈਦਾ ਨਹੀਂ ਕਰਦੇ  ਪੈਦਾ ਕਰਦੀਆਂ ਹਨ।
4. ਸਜੀਵ ਵਸਤੂਆਂ ਆਪਣੇ ਆਲੇ-ਦੁਆਲੇ ਹੋਣ ਵਾਲੇ | 4. ਨਿਰਜੀਵ ਮਹਿਸੂਸ ਨਹੀਂ ਕਰ ਸਕਦੇ ਪਰਿਵਰਤਨਾਂ ਨੂੰ ਮਹਿਸੂਸ ਕਰ ਸਕਦੀਆਂ ਹਨ ।
5. ਸਜੀਵ ਵਸਤੂਆਂ ਸਾਹ ਲੈਂਦੀਆਂ ਹਨ । 5. ਨਿਰਜੀਵ ਵਸਤੂਆਂ ਸਾਹ ਨਹੀਂ ਲੈਂਦੀਆਂ ।
6. ਸਜੀਵ ਵਸਤੂਆਂ ਫਾਲਤੂ ਪਦਾਰਥ ਸਰੀਰ ਵਿਚੋਂ ਬਾਹਰ ਕੱਢ ਦਿੰਦੀਆਂ ਹਨ । 6. ਨਿਰਜੀਵ ਫਾਲਤੂ ਪਦਾਰਥ ਬਾਹਰ ਨਹੀਂ ਕੱਢਦੇ ।
7. ਸਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ । 7. ਨਿਰਜੀਵਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ ।

PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਖ਼ਾਲੀ ਥਾਂਵਾਂ ਭਰੋ ਮਨ ……………………. ਵਸਤੂਆਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਸਕਦੀ ਹੈ ।
ਉੱਤਰ-
ਸਜੀਵ,

(ii) ਪੰਛੀਆਂ ਦਾ ਆਵਾਸ ………….. ਹੈ ।
ਉੱਤਰ-
ਰੁੱਖ,

(iii) ………….. ਨਿਖੇੜਕਾਂ ਦਾ ਕੰਮ ਕਰਦੇ ਹਨ ।
ਉੱਤਰ-
ਸੂਖ਼ਮ ਜੀਵ,

(iv) ………….. ਕੁੱਬ ਵਿੱਚ ਭੋਜਨ ਜਮਾਂ ਕਰਦਾ ਹੈ ।
ਉੱਤਰ-
ਊਠ,

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(v) ਪੰਛੀਆਂ ਦਾ ਸਰੀਰ ………….. ਹੁੰਦਾ ਹੈ ।
ਉੱਤਰ-
ਧਾਰਾ-ਰੇਖੀ ।

2. ਸਹੀ ਜਾਂ ਗ਼ਲਤ ਲਿਖੋ –

(i) ਕਣਕ ਇੱਕ ਮਾਰੂਥਲੀ ਪੌਦਾ ਹੈ ।
ਉੱਤਰ-
ਗ਼ਲਤ,

(ii) ਮੱਛੀਆਂ ਅਤੇ ਪੰਛੀਆਂ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
ਉੱਤਰ-
ਸਹੀ,

(iii) ਸੂਰਜ ਦੀ ਰੋਸ਼ਨੀ ਆਵਾਸ ਦਾ ਜੈਵਿਕ ਭਾਗ ਹੈ ।
ਉੱਤਰ-
ਗ਼ਲਤ,

(iv) ਕੈਕਟਸ ਪੱਤਿਆਂ ਰਾਹੀਂ ਪ੍ਰਕਾਸ਼ ਸੰਸਲੇਸ਼ਣ ਕਰਦਾ ਹੈ ।
ਉੱਤਰ-
ਗ਼ਲਤ,

(v) ਮਨੁੱਖਾਂ ਵਿੱਚ ਅਨੁਕੂਲਨ ਦੀ ਤਾਕਤ ਨਹੀਂ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਸੰਜੀਵ (ਉ) ਹਾਈਫ਼ਿਲਾ
(ii) ਨਿਰਜੀਵ (ਅ) ਅਜੈਵਿਕ ਤੱਤ
(iii) ਜਲੀ ਆਵਾਸ () ਪ੍ਰਜਣਨ
(iv) ਮਾਰੂਥਲੀ ਆਵਾਸ (ਸ) ਭੋਜਨ ਦੀ ਲੋੜ ਨਹੀਂ ਹੁੰਦੀ
(v) ਮਿੱਟੀ, ਹਵਾ, ਪਾਣੀ ਆਦਿ (ਹ) ਕੈਕਟਸ।

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਸਜੀਵ (ਇ) ਪ੍ਰਜਣਨ
(ii) ਨਿਰਜੀਵ (ਸ) ਭੋਜਨ ਦੀ ਲੋੜ ਨਹੀਂ ਹੁੰਦੀ
(iii) ਜਲੀ ਆਵਾਸ (ਉ) ਹਾਈਡਿਲਾ
(iv) ਮਾਰੂਥਲੀ ਆਵਾਸ (ਹ) ਕੈਕਟਸ
(v) ਮਿੱਟੀ, ਹਵਾ, ਪਾਣੀ ਆਦਿ (ਅ) ਅਜੈਵਿਕ ਤੱਤ

4. ਸਹੀ ਉੱਤਰ ਚੁਣੋ-

(i) ਇਹਨਾਂ ਵਿੱਚੋਂ ਕਿਹੜਾ ਮਾਰੂਥਲੀ ਪੌਦਾ ਹੈ ?
(ੳ) ਮੱਕਾ ।
(ਅ) ਕਣਕ
(ੲ) ਕੈਕਟਸ
(ਸ) ਧਾਨ ॥
ਉੱਤਰ-
(ੲ) ਕੈਕਟਸ ।

(ii) ਗਾਂ ਦਾ ਸਾਹ ਅੰਗ ਹੈ –
(ਉ) ਗਲਫੜਾ
(ਅ ਚਮੜੀ
(ਬ) ਵੈਕਿਆ ।
(ਸ) ਫੇਫੜਾ ॥
ਉੱਤਰ-
(ਸ) ਫੇਫੜਾ ।

(iii) ਹਾਈਡਿਲਾ ਪੌਦਾ ਹੈ
(ਉ) ਮਾਰੂਥਲੀ
(ਅ) ਥਲੀ
(ਈ) ਜਲੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਜਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(iv) ਕਿਹੜਾ ਜੀਵ ਰਾਤ ਵੇਲੇ ਗਤੀ ਕਰਦਾ ਹੈ ?
(ਉ) ਗਾਂ
(ਅ) ਚਮਗਾਦੜ
(ਈ) ਡੱਡੂ
(ਸ) ਘੋੜਾ ॥
ਉੱਤਰ-
(ਅ) ਚਮਗਾਦੜ ।

(v) ਹੇਠਾਂ ਦਿੱਤੇ ਹੋਇਆਂ ਵਿੱਚੋਂ ਸਜੀਵ ਹੈ
(ਉ) ਹਲ
(ਅ) ਖੁੰਭ
(ਈ) ਪਾਣੀ
(ਸ) ਉੱਨ ।
ਉੱਤਰ-
(ਅ) ਖੁੰਭ ॥

(vi) ਉਹ ਪ੍ਰਕਿਰਿਆ ਜਿਸ ਵਿਚ ਅਪਸ਼ਿਸ਼ਟ ਪਦਾਰਥ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ
(ਉ) ਪਾਚਨ
(ਅ) ਉਤਸਰਜਨ
(ਈ) ਜਣਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਉਤਸਰਜਨ ।

(vii) ਗਲਫੜੇ ਕਿਸ ਜੀਵ ਦੇ ਸਾਹ ਅੰਗ ਹਨ ?
(ੳ) ਮੱਛੀ
(ਅ) ਡੱਡੂ
(ੲ) ਮੱਛਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਮੱਛੀ ।

(viii) ਕੁੱਤੇ ਦੇ ਬੱਚੇ (ਕਤੂਰੇ ਵੱਡੇ ਹੋ ਜਾਂਦੇ ਹਨ । ਸਜੀਵਾਂ ਦੇ ਇਹ ਲੱਛਣ ਹਨ
(ਉ) ਪ੍ਰਜਣਨ
(ਅ) ਵਾਧਾ
(ੲ) ਸਾਹ ਕਿਰਿਆ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਵਾਧਾ ।

(ix) ਪਹਾੜੀ ਖੇਤਰ ਦੇ ਪੌਦਿਆਂ ਦੇ ਪੱਤੇ ਹੁੰਦੇ ਹਨ
(ਉ) ਚੌੜੇ ਫਲਨ ਵਾਲੇ
(ਅ) ਸੂਈ ਦੇ ਆਕਾਰ ਵਾਲੇ
(ੲ) ਕੰਡਿਆਂ ਦੇ ਰੂਪ ਵਾਲੇ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸੂਈ ਦੇ ਆਕਾਰ ਵਾਲੇ ।

(x) ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਕਾਰਕ ਹੈ
(ਉ) ਹਵਾ
(ਅ) ਪਾਣੀ
(ਇ) ਪ੍ਰਕਾਸ਼
(ਸ) ਇਹ ਸਾਰੇ ਵਿਕਲਪ ॥
ਉੱਤਰ-
(ਸ) ਇਹ ਸਾਰੇ ਵਿਕਲਪ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੌਗਿਰਦਾ-ਕਿਸੇ ਜੀਵ ਦੇ ਆਲੇ-ਦੁਆਲੇ ਦਾ ਸਥਾਨ ਜਿੱਥੇ ਉਹ ਰਹਿੰਦਾ ਹੈ, ਉਸ ਨੂੰ ਚੌਗਿਰਦਾ ਕਹਿੰਦੇ ਹਨ ।

ਪ੍ਰਸ਼ਨ 2.
ਦੋ ਕਿਸਮਾਂ ਦੇ ਚੌਗਿਰਦੇ ਦਾ ਉਦਾਹਰਨ ਦਿਓ ।
ਉੱਤਰ-
ਮਾਰੂਥਲੀ ਚੌਗਿਰਦਾ ਅਤੇ ਸਮੁੰਦਰੀ ਚੌਗਿਰਦਾ ।

ਪ੍ਰਸ਼ਨ 3.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦਾ ਇੱਕ ਲੱਛਣ ਦੱਸੋ ।
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਜੰਤੁ ਅਤੇ ਪੌਦੇ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਹਨ ।

ਪ੍ਰਸ਼ਨ 4.
ਊਠ ਮਾਰੂਥਲੀ ਹਾਲਾਤਾਂ ਵਿੱਚ ਰਹਿਣ ਲਈ ਅਨੁਕੂਲ ਹੈ । ਇਸਦਾ ਇੱਕ ਲੱਛਣ ਦੱਸੋ ।
ਉੱਤਰ-
ਊਠ ਮੂਤਰ ਤਿਆਗ ਬਹੁਤ ਘੱਟ ਕਰਦਾ ਹੈ ਤੇ ਇਸ ਦਾ ਮਲ ਵੀ ਖੁਸ਼ਕ ਹੁੰਦਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 5.
ਮੱਛੀ ਪਾਣੀ ਵਿੱਚ ਰਹਿਣ ਦੇ ਅਨੁਕੂਲ ਹੈ ਇਸ ਦਾ ਇੱਕ ਲੱਛਣ ਦੱਸੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਤੈਰ ਸਕਦੀ ਹੈ ।

ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਪੌਦਿਆਂ ਅਤੇ ਜੰਤੂਆਂ ਦੇ ਵਿਸ਼ੇਸ਼ ਲੱਛਣ ਅਤੇ ਸੁਭਾਅ ਜੋ ਉਨ੍ਹਾਂ ਨੂੰ ਇੱਕ ਵਿਸ਼ੇਸ਼ ਆਵਾਸ ਵਿੱਚ ਰਹਿਣ ਦੇ ਅਨੁਕੂਲ ਬਣਾਉਂਦੇ ਹਨ, ਅਨੁਕੂਲਨ ਅਖਵਾਉਂਦਾ ਹੈ ।

ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ- ਕਿਸੇ ਸਜੀਵ ਦਾ ਆਲਾ-ਦੁਆਲਾ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ ।

ਪ੍ਰਸ਼ਨ 8.
ਸਥਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਥਲੀ-ਆਵਾਸ-ਸਥਲ ਜਾਂ ਧਰਤੀ ‘ਤੇ ਮਿਲਣ ਵਾਲੇ ਪੌਦੇ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ-ਆਵਾਸ ਕਹਿੰਦੇ ਹਨ ।

ਪ੍ਰਸ਼ਨ 9.
ਸਥਲੀ-ਆਵਾਸਾਂ ਦੀ ਉਦਾਹਰਨ ਦਿਓ ।
ਉੱਤਰ-
ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤੱਟੀ ਅਤੇ ਪਰਬਤੀ ਖੇਤਰ ਸਥਲੀ ਆਵਾਸਾਂ ਦੇ ਉਦਾਹਰਨ ਹਨ ।

ਪ੍ਰਸ਼ਨ 10.
ਜਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਲੀ-ਆਵਾਸ-ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦੇ ਆਵਾਸ ਨੂੰ ਜਲੀਆਵਾਸ ਕਹਿੰਦੇ ਹਨ ।

ਪ੍ਰਸ਼ਨ 11.
ਜਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਜਲਗਾਹਾਂ, ਦਲਦਲ, ਝੀਲਾਂ, ਤਲਾਬ, ਨਦੀਆਂ, ਸਮੁੰਦਰ ਆਦਿ ਜਲੀ ਆਵਾਸ ਹਨ ।

ਪ੍ਰਸ਼ਨ 12.
ਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਸਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹੁੰਦੇ ਹਨ ।

ਪ੍ਰਸ਼ਨ 13.
ਅਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਜੈਵ-ਘਟਕ-ਚੱਟਾਨਾਂ, ਮਿੱਟੀ, ਹਵਾ ਅਤੇ ਪਾਣੀ, ਤਾਪਮਾਨ, ਪ੍ਰਕਾਸ਼, ਕਿਸੇ ਚੌਗਿਰਦੇ ਦੇ ਅਜੈਵ-ਘਟਕ ਹਨ ।

ਪ੍ਰਸ਼ਨ 14.
ਕੁੱਝ ਮਾਰੂਥਲੀ ਜੰਤੂ ਬਿੱਲਾਂ ਵਿੱਚ ਕਿਉਂ ਰਹਿੰਦੇ ਹਨ ?
ਉੱਤਰ-
ਚੁਹੇ ਅਤੇ ਸੱਪ ਵਰਗੇ ਜੰਤੂ ਤੇਜ਼ ਗਰਮੀ ਤੋਂ ਬਚਣ ਲਈ ਧਰਤੀ ਦੇ ਅੰਦਰ ਡੂੰਘੀਆਂ ਖੱਡਾਂ ਬਣਾ ਕੇ ਰਹਿੰਦੇ ਹਨ । ਰਾਤ ਸਮੇਂ ਜਦੋਂ ਤਾਪਮਾਨ ਘੱਟ ਜਾਂਦਾ ਹੈ ਤਾਂ ਇਹ ਜੰਤੁ ਬਾਹਰ ਨਿਕਲ ਆਉਂਦੇ ਹਨ ।

ਪ੍ਰਸ਼ਨ 15.
ਮਾਰੂਥਲੀ ਪੌਦਿਆਂ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਨਹੀਂ ਜਾਂ ਬਹੁਤ ਛੋਟੇ ਕੰਡਿਆਂ ਵਰਗੇ ਹੁੰਦੇ ਹਨ ।

ਪ੍ਰਸ਼ਨ 16.
ਨਾਗਫ਼ਨੀ ਦੇ ਪੌਦੇ ਦੀ ਹਰੀ ਰਚਨਾ ਤਣਾ ਹੈ ਜਾਂ ਪੱਤਾ ?
ਉੱਤਰ-
ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਅਸੀਂ ਦੇਖਦੇ ਹਾਂ ਉਹ ਅਸਲ ਵਿੱਚ ਇਸਦਾ ਤਣਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 17.
ਨਾਗਫ਼ਨੀ ਦੇ ਪੌਦੇ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕਿਸ ਹਿੱਸੇ ਵਿੱਚ ਹੁੰਦਾ ਹੈ ?
ਉੱਤਰ-
ਨਾਗਫ਼ਨੀ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਹਰੀ ਰਚਨਾ ਜਿਸ ਨੂੰ ਤਣਾ ਕਹਿੰਦੇ ਹਨ, ਉਸ ਵਿੱਚ ਹੁੰਦਾ ਹੈ ।

ਪ੍ਰਸ਼ਨ 18.
ਨਾਗਫ਼ਨੀ ਦਾ ਤਣਾ ਇੱਕ ਮੋਟੀ ਮੋਮੀ ਪਰਤ ਨਾਲ ਕਿਉਂ ਢੱਕਿਆ ਹੁੰਦਾ ਹੈ ?
ਉੱਤਰ-
ਮੋਟੀ ਮੋਮੀ ਪਰਤ ਪੌਦੇ ਵਿੱਚ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 19.
ਮਾਰੂਥਲੀ ਪੌਦੇ ਵਿੱਚ ਜਮ੍ਹਾਂ ਬਹੁਤ ਡੂੰਘੀਆਂ ਕਿਉਂ ਹੁੰਦੀਆਂ ਹਨ ?
ਉੱਤਰ-
ਮਾਰੂਥਲੀ ਪੌਦਿਆਂ ਦੀਆਂ ਜੜਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘੀਆਂ ਚਲੀਆਂ ਜਾਂਦੀਆਂ ਹਨ ।

ਪ੍ਰਸ਼ਨ 20.
ਪਰਬਤੀ ਖੇਤਰਾਂ ਵਿੱਚ ਰੁੱਖ ਜਾਂ ਪੌਦੇ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਰੁੱਖ ਆਮ ਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ । ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕਈ ਰੁੱਖਾਂ ਦੇ ਪੱਤੇ ਸੂਈ ਦੇ ਆਕਾਰ ਦੇ ਵੀ ਹੁੰਦੇ ਹਨ ।

ਪ੍ਰਸ਼ਨ 21.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਵਿੱਚ ਕੀ ਅਨੁਕੂਲਤਾ ਹੁੰਦੀ ਹੈ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਦੀ ਚਮੜੀ ਮੋਟੀ ਜਾਂ ਫਰ ਠੰਢ ਤੋਂ ਇਨ੍ਹਾਂ ਦਾ ਬਚਾਅ ਕਰਦੀ ਹੈ ।

ਪ੍ਰਸ਼ਨ 22.
ਯਾਕ ਠੰਡ ਵਾਲੇ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲ ਹੈ ?
ਉੱਤਰ-
ਯਾਕ ਦੇ ਸਰੀਰ ਤੇ ਲੰਬੇ ਵਾਲ ਹੁੰਦੇ ਹਨ ਜੋ ਉਸ ਨੂੰ ਗਰਮ ਰੱਖਦੇ ਹਨ ਤੇ ਠੰਢ ਤੋਂ ਬਚਾਉਂਦੇ ਹਨ ।

ਪ੍ਰਸ਼ਨ 23.
ਪਹਾੜੀ ਬੱਕਰੀ ਢਲਾਣਦਾਰ ਚੱਟਾਨਾਂ ‘ਤੇ ਦੌੜਨ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਾਲਦਾਰ ਚੱਟਾਨਾਂ ‘ਤੇ ਦੌੜਨ ਲਈ ਅਨੁਕੂਲਿਤ ਬਣਾਉਂਦੇ ਹਨ ।

ਪ੍ਰਸ਼ਨ 24.
ਪਹਾੜੀ ਤੇਂਦੂਏ, ਠੰਢੇ ਪਰਬਤੀ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹਨ ?
ਉੱਤਰ-
ਪਹਾੜੀ ਕੇਂਦੂਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦੀ ਹੈ।

ਪ੍ਰਸ਼ਨ 25.
ਹਿਰਨ ਘਾਹ ਦੇ ਮੈਦਾਨਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪੌਦਿਆਂ ਦੇ ਕਠੋਰ ਤਣਿਆਂ ਨੂੰ ਚਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ ।

ਪ੍ਰਸ਼ਨ 26.
ਹਿਰਨ ਵਿੱਚ ਕਿਹੜੀ ਅਨੁਕੂਲਤਾ, ਇਸ ਨੂੰ ਸ਼ਿਕਾਰੀ ਦੇ ਖ਼ਤਰੇ ਨੂੰ ਮਹਿਸੂਸ ਕਰਾਉਂਦੀ ਹੈ ?
ਉੱਤਰ-
ਹਰਨ ਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹਨ । ਇਸ ਦੇ ਸਿਰ ਦੇ ਦੋਵੇਂ ਪਾਸੇ ਸਥਿਤ ਅੱਖਾਂ ਸਾਰੀਆਂ ਦਿਸ਼ਾਵਾਂ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾਉਂਦੀਆਂ ਹਨ ।

ਪ੍ਰਸ਼ਨ 27.
ਮੱਛੀ ਪਾਣੀ ਵਿੱਚ ਸੌਖਿਆਂ ਹੀ ਕਿਵੇਂ ਤੈਰ ਸਕਦੀ ਹੈ ?
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਪਾਣੀ ਵਿੱਚ ਸੌਖਿਆਂ ਤੈਰ ਸਕਦੀ ਹੈ ।

ਪ੍ਰਸ਼ਨ 28.
ਮੱਛੀ ਸਾਹ ਕਿਵੇਂ ਲੈਂਦੀ ਹੈ ?
ਉੱਤਰ-
ਮੱਛੀ ਗ਼ਲਫੜੇ (Gills) ਦੀ ਸਹਾਇਤਾ ਨਾਲ ਸਾਹ ਲੈਂਦੀ ਹੈ ਕਿਉਂਕਿ ਉਸ ਵਿੱਚ ਫੇਫੜੇ ਨਹੀਂ ਹੁੰਦੇ ।

ਪ੍ਰਸ਼ਨ 29.
ਡਾਲਫਿਨ ਅਤੇ ਵੇਲ਼ ਕਿਵੇਂ ਸਾਹ ਲੈਂਦੀਆਂ ਹਨ ?
ਉੱਤਰ-
ਡਾਲਫਿਨ ਅਤੇ ਵੇਲ੍ਹ ਵਿੱਚ ਗਿਲ ਨਹੀਂ ਹੁੰਦੇ ਇਹ ਆਪਣੇ ਸਿਰ ‘ਤੇ ਮੌਜੂਦ ਨਾਸਾਂ ਦੁਆਰਾ ਜਾਂ ਵਾਤ ਛੇਵਾਂ ਦੁਆਰਾ ਸਾਹ ਲੈਂਦੀਆਂ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 30.
ਡੱਡੂ ਪਾਣੀ ਵਿੱਚ ਕਿਵੇਂ ਤੈਰਦਾ ਹੈ ?
ਉੱਤਰ-
ਡੱਡੂ ਦੇ ਪਿਛਲੇ ਪੈਰਾਂ ਦੇ ਪੰਜੇ ਜਾਲੀਦਾਰ ਹੁੰਦੇ ਹਨ ਜੋ ਉਨ੍ਹਾਂ ਦੀ ਤੈਰਨ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 31.
ਗੰਡੋਆ ਕਿਵੇਂ ਸਾਹ ਲੈਂਦਾ ਹੈ ?
ਉੱਤਰ-
ਗੰਡੋਆ ਚਮੜੀ ਦੁਆਰਾ ਸਾਹ ਲੈਂਦਾ ਹੈ ।

ਪ੍ਰਸ਼ਨ 32.
ਮੱਛੀ ਸਾਹ ਲੈਣ ਲਈ ਆਕਸੀਜਨ ਕਿੱਥੋਂ ਲੈਂਦੀ ਹੈ ?
ਉੱਤਰ-
ਮੱਛੀ ਸਾਹ ਲੈਣ ਲਈ ਪਾਣੀ ਵਿੱਚ ਘੁਲੀ ਹਵਾ ਤੋਂ ਆਕਸੀਜਨ ਪ੍ਰਾਪਤ ਕਰਦੀ ਹੈ ।

ਪ੍ਰਸ਼ਨ 33.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਪ-ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਉਦੀਨ ਕਹਿੰਦੇ ਹਨ ।

ਪ੍ਰਸ਼ਨ 34.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਜੀਵਾਂ ਦੁਆਰਾ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।

ਪ੍ਰਸ਼ਨ 35.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੰਤੂਆਂ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਨੂੰ ਪ੍ਰਜਣਨ ਕਹਿੰਦੇ ਹਨ ।

ਪ੍ਰਸ਼ਨ 36.
ਕਾਇਆ ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿੱਚ ਬੀਜਾਂ ਤੋਂ ਇਲਾਵਾ ਪੌਦਿਆਂ ਦੇ ਦੂਸਰੇ ਭਾਗਾਂ (ਤਣਾ, ਜੜ੍ਹ, ਪੱਤੇ) ਤੋਂ ਪ੍ਰਜਣਨ ਕਰਨ ਨੂੰ ਕਾਇਆ ਪ੍ਰਜਣਨ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁੰਦਰ ਵਿੱਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  • ਸਮੁੰਦਰ ਵਿੱਚ ਪੌਦੇ ਅਤੇ ਜੰਤੁ ਖਾਰੇ ਪਾਣੀ ਵਿੱਚ ਰਹਿੰਦੇ ਹਨ ।
  • ਸਾਹ ਕਿਰਿਆ ਲਈ ਇਹ ਪਾਣੀ ਵਿੱਚ ਘੁਲੀ ਹਵਾ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 2.
ਮਾਰੂਥਲੀ ਪਰਿਵੇਸ਼ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-

  1. ਮਾਰੂਥਲ ਵਿੱਚ ਪਾਣੀ ਘੱਟ ਮਾਤਰਾ ਵਿੱਚ ਮਿਲਦਾ ਹੈ ।
  2. ਮਾਰੂਥਲ ਦਿਨ ਵਿੱਚ ਬਹੁਤ ਗਰਮ ਅਤੇ ਰਾਤ ਵਿੱਚ ਠੰਢਾ ਹੋ ਜਾਂਦਾ ਹੈ ।

ਪ੍ਰਸ਼ਨ 3.
ਮਾਰੂਥਲ ਵਿੱਚ ਜੰਤੂ ਖੁੱਡਾਂ ਬਣਾ ਕੇ ਰਹਿੰਦੇ ਹਨ ?
ਉੱਤਰ-
ਕਿਉਂਕਿ ਮਾਰੂਥਲ ਵਿੱਚ ਦਿਨ ਦੇ ਸਮੇਂ ਤਾਪਮਾਨ ਬਹੁਤ ਵੱਧ ਹੁੰਦਾ ਹੈ । ਇਸ ਲਈ ਜੰਤੂ ਗਰਮੀ ਤੋਂ ਬਚਾਅ ਲਈ ਖੁੱਡਾਂ ਬਣਾ ਕੇ ਰਹਿੰਦੇ ਹਨ ।

ਪ੍ਰਸ਼ਨ 4.
ਮੱਛੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਉਸ ਨੂੰ ਪਾਣੀ ਦੇ ਅੰਦਰ ਰਹਿਣ ਵਿੱਚ ਸਹਾਇਕ ਹਨ ?
ਉੱਤਰ-

  • ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
  • ਮੱਛੀ ਦਾ ਸਰੀਰ ਚਿਕਨੀ ਸਕੇਲਾਂ ਨਾਲ ਢੱਕਿਆ ਹੁੰਦਾ ਹੈ ।
  • ਇਹ ਸਕੇਲਾਂ ਮੱਛੀ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਪਾਣੀ ਵਿੱਚ ਸੌਖਿਆਂ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 5.
ਮੱਛੀ ਦੇ ਪੰਖ ਤੇ ਪੂਛ ਕੀ ਕੰਮ ਕਰਦੇ ਹਨ ?
ਉੱਤਰ-
ਮੱਛੀ ਦੇ ਪੰਖ ਅਤੇ ਪੂਛ ਚਪਟੇ ਹੁੰਦੇ ਹਨ, ਜੋ ਉਸ ਨੂੰ ਪਾਣੀ ਦੇ ਅੰਦਰ ਦਿਸ਼ਾ ਪਰਿਵਰਤਨ ਅਤੇ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਸਾਰੇ ਜੀਵਾਂ ਵਿੱਚ ਕੁੱਝ ਵਿਸ਼ੇਸ਼ ਰਚਨਾਵਾਂ ਹੁੰਦੀਆਂ ਹਨ, ਜਿਸ ਕਾਰਨ ਪੌਦੇ ਅਤੇ ਜੰਤੂਆਂ ਨੂੰ ਉਸਦੇ ਚੌਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ । ਉਸ ਨੂੰ ਅਨੁਕੂਲਨ ਕਹਿੰਦੇ ਹਨ । ਵੱਖ-ਵੱਖ ਪ੍ਰਕਾਰ ਦੇ ਜੰਤੂ ਵੱਖ-ਵੱਖ ਤਰ੍ਹਾਂ ਦੇ ਚੌਗਿਰਦੇ ਵਿੱਚ ਰਹਿਣ ਦੇ ਅਨੁਕੂਲਿਤ ਹੁੰਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ-ਕਿਸੇ ਸਜੀਵ ਦਾ ਉਹ ਪਰਿਵੇਸ਼ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ । ਆਪਣੇ ਭੋਜਨ, ਹਵਾ, ਸ਼ਰਨ ਸਥਲ ਅਤੇ ਹੋਰ ਲੋੜਾਂ ਦੇ ਲਈ ਸਜੀਵ ਆਪਣੇ ਆਵਾਸ ‘ਤੇ ਨਿਰਭਰ ਰਹਿੰਦਾ ਹੈ ।

ਪ੍ਰਸ਼ਨ 8.
ਸਥਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਸਥਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਸਥਲੀ ਆਵਾਸ-ਧਰਤੀ ‘ਤੇ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤਟੀ ਅਤੇ ਪਰਬਤੀ ਖੇਤਰ ਸਥਲੀ ਆਵਾਸ ਹਨ ।

ਪ੍ਰਸ਼ਨ 9.
ਜਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਜਲੀ ਆਵਾਸ ਦੀਆਂ ਉਦਾਹਰਣਾਂ ਦਿਓ ।
ਉੱਤਰ-
ਜਲੀ ਆਵਾਸ-ਜਿੱਥੇ ਪੌਦੇ ਅਤੇ ਜੰਤੁ ਪਾਣੀ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਜਲੀ ਆਵਾਸ ਕਹਿੰਦੇ ਹਨ । ਤਲਾਬ, ਦਲਦਲ, ਝੀਲਾਂ, ਨਦੀਆਂ ਅਤੇ ਸਮੁੰਦਰ ਜਲੀ ਆਵਾਸ ਹਨ ।

ਪ੍ਰਸ਼ਨ 10.
ਆਵਾਸ ਦੇ ਜੈਵ-ਘਟਕ ਅਤੇ ਅਜੈਵ-ਘਟਕ ਕਿਹੜੇ-ਕਿਹੜੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹਨ ।
ਅਜੈਵ-ਘਟਕ-ਚੱਟਾਨ, ਮਿੱਟੀ, ਹਵਾ ਅਤੇ ਪਾਣੀ, ਵਰਗੀਆਂ ਨਿਰਜੀਵ ਵਸਤੁਆਂ ਆਵਾਸ ਦੇ ਅਜੈਵ-ਘਟਕ ਹਨ । ਸੂਰਜ ਦਾ ਪ੍ਰਕਾਸ਼ ਅਤੇ ਗਰਮੀ ਵੀ ਪਰਿਵੇਸ਼ ਦੇ ਅਜੈਵ-ਘਟਕ ਹਨ ।

ਪ੍ਰਸ਼ਨ 11.
ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਿੱਚ ਕਿਵੇਂ ਮਿਲਦੇ ਹਨ ?
ਉੱਤਰ-
ਬਹੁਤ ਸਾਰੇ ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਰਗੇ ਸਖ਼ਤ ਹਾਲਤਾਂ ਵਿੱਚ ਜਿਉਂਦੇ ਰਹਿਣ ਲਈ ਵਿਸ਼ੇਸ਼ ਵਿਵਸਥਾ ਨੂੰ ਅਪਣਾਉਂਦੇ ਹਨ ਜਿਸ ਨੂੰ ਅਨੁਕੂਲਨ ਕਹਿੰਦੇ ਹਨ | ਅਨੁਕੂਲਨ ਅਲਪਕਾਲ ਵਿੱਚ ਨਹੀਂ ਹੁੰਦਾ । ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਕਿਸੇ ਖੇਤਰ ਦੇ ਅਜੈਵ-ਘਟਕਾਂ ਵਿੱਚ ਪਰਿਵਰਤਨ ਆਉਂਦੇ ਹਨ | ਉਹ ਜੰਤੁ ਜੋ ਇਨ੍ਹਾਂ ਪਰਿਵਰਤਨਾਂ ਨੂੰ ਸਹਾਰ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਇਸ ਚੌਗਿਰਦੇ ਵਿਚ ਢਾਲ ਨਹੀਂ ਪਾਉਂਦੇ ਉਹ ਮਰ ਜਾਂਦੇ ਹਨ । ਸਿਰਫ਼ ਉਹੀ ਜੀਵ ਜਿਉਂਦੇ ਹਨ ਜੋ ਆਪਣੇ ਆਪ ਨੂੰ ਬਦਲਦੇ ਚੌਗਿਰਦੇ ਦੇ ਅਨੁਸਾਰ ਅਨੁਕੂਲਿਤ ਕਰ ਲੈਂਦੇ ਹਨ ।

ਪ੍ਰਸ਼ਨ 12.
ਜੰਤੂਆਂ ਦੇ ਆਵਾਸਾਂ ਵਿੱਚ ਵੱਖਰੇਵਾਂ ਕਿਉਂ ਹੁੰਦਾ ਹੈ ?
ਉੱਤਰ-
ਜੰਤੂ ਵੱਖ-ਵੱਖ ਅਜੈਵ-ਘਟਕਾਂ ਦੇ ਪ੍ਰਤੀ ਆਪਣੇ-ਆਪ ਨੂੰ ਵੱਖ-ਵੱਖ ਤਰੀਕਿਆਂ ਨਾਲ ਅਨੁਕੂਲਿਤ ਕਰਦੇ ਹਨ । ਇਸਦੇ ਸਿੱਟੇ ਵਜੋਂ ਆਵਾਸਾਂ ਵਿੱਚ ਵੱਖਰੇਵਾਂ ਹੁੰਦਾ ਹੈ ।

ਪ੍ਰਸ਼ਨ 13.
ਮਾਰੂਥਲੀ ਪੌਦੇ ਆਪਣੇ ਆਪ ਨੂੰ ਮਾਰੂਥਲੀ ਜਲਵਾਯੂ ਦੇ ਅਨੁਸਾਰ ਕਿਵੇਂ ਅਨੁਕੂਲਿਤ ਕਰ ਲੈਂਦੇ ਹਨ ?
ਉੱਤਰ-
ਮਾਰੂਥਲੀ ਪੌਦੇ ਵਾਸ਼ਪੀਕਰਨ ਦੁਆਰਾ ਪਾਣੀ ਦੀ ਬਹੁਤ ਘੱਟ ਮਾਤਰਾ ਨੂੰ ਨਿਸ਼ਕਾਇਤ ਕਰਦੇ ਹਨ | ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਹੀ ਨਹੀਂ ਜਾਂ ਫਿਰ ਬਹੁਤ ਛੋਟੇ ਹੁੰਦੇ ਹਨ । ਕੁੱਝ ਪੌਦਿਆਂ ਵਿੱਚ ਪੱਤੇ ਕੰਡਿਆਂ ਦੇ ਰੂਪ ਵਿੱਚ ਹੁੰਦੇ ਹਨ । ਇਸ ਨਾਲ ਪੱਤਿਆਂ ਦੁਆਰਾ ਹੋਣ ਵਾਲੇ ਪਾਣੀ ਦੀ ਹਾਨੀ ਨਹੀਂ ਹੁੰਦੀ ਹੈ ਜਾਂ ਬਹੁਤ ਘੱਟ ਜਾਂਦੀ ਹੈ । ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਤੁਸੀਂ ਦੇਖਦੇ ਹੋ, ਉਹ ਅਸਲ ਵਿੱਚ ਇਸਦਾ ਤਣਾ ਹੈ ।

ਇਨ੍ਹਾਂ ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਆਮ ਤੌਰ ‘ਤੇ ਤਣੇ ਵਿੱਚ ਹੁੰਦਾ ਹੈ । ਤਣਾ ਇੱਕ ਚਿੱਤਰ-ਮਾਰੂਥਲ ਵਿੱਚ ਉੱਗਣ ਵਾਲੇ ਕੁੱਝ ਪੌਦੇ ਮੋਟੀ ਮੋਮੀ ਪਰਤ ਨਾਲ ਢੱਕਿਆ ਹੁੰਦਾ ਹੈ, ਜਿਸ ਨਾਲ ਪੌਦਿਆਂ ਨੂੰ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ । ਬਹੁਤੇ ਮਾਰੂਥਲੀ ਪੌਦਿਆਂ ਦੀਆਂ ਜੜ੍ਹਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘਾਈ ਤੱਕ ਚਲੀਆਂ ਜਾਂਦੀਆਂ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 1

ਪ੍ਰਸ਼ਨ 14.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂ ਆਪਣੇ ਆਪ ਨੂੰ ਗਰਮੀ ਤੋਂ ਕਿਵੇਂ ਬਚਾਉਂਦੇ ਹਨ ?
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਚੂਹੇ ਅਤੇ ਸੱਪਾਂ ਦੀਆਂ ਊਠ ਵਾਂਗ ਲੰਬੀਆਂ ਲੱਤਾਂ ਨਹੀਂ ਹੁੰਦੀਆਂ । ਦਿਨ ਵੇਲੇ ਤੇਜ਼ ਗਰਮੀ ਤੋਂ ਬਚਾਅ ਲਈ ਇਹ ਜੰਤੁ ਧਰਤੀ ਦੇ ਅੰਦਰ ਖੁੱਡਾਂ ਬਣਾ ਕੇ ਰਹਿੰਦੇ ਹਨ । ਰਾਤ ਦੇ ਸਮੇਂ ਜਦੋਂ ਤਾਪਮਾਨ ਵਿੱਚ ਕਮੀ ਆਉਂਦੀ ਹੈ ਤਾਂ ਇਹ ਜੰਤੁ ਬਾਹਰ ਨਿਕਲਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 2

ਪ੍ਰਸ਼ਨ 15.
ਪਰਬਤੀ ਖੇਤਰ ਵਿੱਚ ਮਿਲਣ ਵਾਲੇ ਰੁੱਖਾਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਰੁੱਖ ਆਮਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕੁੱਝ ਰੁੱਖਾਂ ਦੀਆਂ ਪੱਤੀਆਂ ਸੂਈ ਦੇ ਆਕਾਰ ਦੀਆਂ ਹੁੰਦੀਆਂ ਹਨ । ਇਸ ਨਾਲ ਵਰਖਾ ਅਤੇ ਬਰਫ਼ ਸੌਖਿਆਂ ਹੇਠਾਂ ਵਲ ਖਿਸਕ ਜਾਂਦੀ ਹੈ । ਪਰਬਤਾਂ ਤੇ ਇਨ੍ਹਾਂ ਰੁੱਖਾਂ ਤੋਂ ਵੱਖ ਆਕ੍ਰਿਤੀ ਤੇ ਆਕਾਰ ਵਾਲੇ ਰੁੱਖ ਵੀ ਮਿਲ ਸਕਦੇ ਹਨ | ਪਰਬਤਾਂ ਤੇ ਜਿਉਂਦੇ ਰਹਿਣ ਲਈ ਇਨ੍ਹਾਂ ਵਿੱਚ ਕੁੱਝ ਹੋਰ ਕਿਸਮ ਦਾ ਅਨੁਕੂਲਨ ਵੀ ਹੋ ਸਕਦਾ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 3

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 16.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉੱਥੋਂ ਦੇ ਹਾਲਤਾਂ ਦੇ ਪ੍ਰਤੀ ਕਿਵੇਂ ਅਨੁਕੂਲਿਤ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉਸ ਸਥਾਨ ਦੇ ਹਾਲਤਾਂ ਪ੍ਰਤੀ ਅਨੁਕੂਲਿਤ ਹੁੰਦੇ ਹਨ । ਉਹਨਾਂ ਦੀ ਮੋਟੀ ਚਮੜੀ ਜਾਂ ਫਰ, ਠੰਢ ਤੋਂ ਉਨ੍ਹਾਂ ਦਾ ਬਚਾਅ ਕਰਦੀ ਹੈ । ਉਦਾਹਰਨ ਦੇ ਤੌਰ ‘ਤੇ ਸਰੀਰ ਨੂੰ ਗਰਮ ਰੱਖਣ ਲਈ ਯਾਕ ਦਾ ਸਰੀਰ ਲੰਬੇ ਵਾਲਾਂ ਨਾਲ ਢੱਕਿਆ ਹੁੰਦਾ ਹੈ । ਪਹਾੜੀ ਤੇਂਦੁਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦਾ ਹੈ । ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਲਾਣਦਾਰ ਚੱਟਾਨਾਂ ‘ਤੇ ਦੌੜਨ ਦੇ ਲਈ ਅਨੁਕੂਲਿਤ ਬਣਾਉਂਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 4
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 5

ਪ੍ਰਸ਼ਨ 17.
ਸ਼ੇਰ ਜੰਗਲ ਵਿੱਚ ਜਾਂ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਸ਼ੇਰ ਜੰਗਲ ਜਾਂ ਘਾਹ ਦੇ ਮੈਦਾਨਾਂ ਵਿੱਚ ਰਹਿੰਦਾ ਹੈ ਜੋ ਹਿਰਨ ਵਰਗੇ ਜੰਤੂਆਂ ਦਾ ਸ਼ਿਕਾਰ ਕਰਦਾ ਹੈ । ਇਹ ਮਿੱਟੀ ਰੰਗ ਦਾ ਹੁੰਦਾ ਹੈ । ਸ਼ੇਰ ਦੇ ਅਗਲੇ ਪੈਰਾਂ ਦੀਆਂ ਨਹੁੰਦਰਾਂ ਲੰਬੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਉਹ ਪੈਰ ਦੀਆਂ ਗਲੀਆਂ ਵਿੱਚ ਖਿੱਚ ਲੈਂਦਾ ਹੈ । ਸ਼ੇਰ ਦੀ ਅਜਿਹੀ ਰਚਨਾ ਉਸਦੇ ਜੀਉਣ ਲਈ ਸਹਾਇਕ ਹੈ । ਉਸਦਾ ਹਲਕਾ ਭੂਰਾ ਰੰਗ ਸ਼ਿਕਾਰ ਦੌਰਾਨ ਉਸ ਨੂੰ ਸੁੱਕੇ ਘਾਹ ਦੇ ਮੈਦਾਨਾਂ ਵਿਚ ਛੁਪਾ ਕੇ ਰੱਖਣ ਵਿੱਚ ਸਹਾਇਕ ਹੈ ਅਤੇ ਸ਼ਿਕਾਰ ਨੂੰ ਪਤਾ ਵੀ ਨਹੀਂ ਚਲਦਾ । ਚਿਹਰੇ ਦੇ ਸਾਹਮਣੇ ਅੱਖਾਂ ਦੀ ਸਥਿਤੀ ਸ਼ੇਰ ਨੂੰ ਦੂਰ ਤੱਕ ਸ਼ਿਕਾਰ ਲੱਭਣ ਵਿੱਚ ਸਹਾਇਕ ਹੁੰਦੀ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 6

ਪ੍ਰਸ਼ਨ 18.
ਹਿਰਨ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਹਿਰਨ ਘਾਹ ਦੇ ਮੈਦਾਨਾਂ ਵਿੱਚ ਜਾਂ ਜੰਗਲਾਂ ਵਿੱਚ ਰਹਿੰਦਾ ਹੈ । ਪੌਦਿਆਂ ਦੇ ਸਖ਼ਤ ਤਣੇ ਨੂੰ ਦਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ । ਹਿਰਨ ਨੂੰ ਆਪਣੇ ਸ਼ਿਕਾਰੀ (ਸ਼ੇਰ ਵਰਗੇ ਜੰਤ) ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਤਾਂ ਜੋ ਉਹ ਉਸ ਦਾ ਸ਼ਿਕਾਰ ਨਾ ਬਣ ਸਕੇ ਅਤੇ ਉੱਥੋਂ ਭੱਜ ਜਾਏ । ਇਸਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਕਰਵਾਉਂਦੇ ਹਨ । ਇਸ ਦੇ ਸਿਰ ਦੇ ਦੋਨੋਂ ਪਾਸੇ ਸਥਿਤ ਅੱਖਾਂ, ਹਰ ਦਿਸ਼ਾ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾ ਸਕਦੀਆਂ ਹਨ । ਹਿਰਨ ਦੀ ਤੇਜ਼ ਗਤੀ ਉਸ ਨੂੰ ਸ਼ਿਕਾਰੀ ਤੋਂ ਦੂਰ ਭੱਜਣ ਵਿੱਚ ਸਹਾਇਕ ਹੁੰਦੀ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 7

ਪ੍ਰਸ਼ਨ 19.
ਸਮੁੰਦਰੀ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਬਣਾਉਂਦੇ ਹਨ ?
ਉੱਤਰ-
ਸਮੁੰਦਰ ਵਿੱਚ ਰਹਿਣ ਵਾਲੇ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਲਈ ਅਨੁਕੂਲਿਤ ਕਰ ਲੈਂਦੇ ਹਨ । ਜਿਵੇਂ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਚੱਲ ਸਕਦੀ ਹੈ । ਸਕੂਇਡ ਅਤੇ ਆਕਟੋਪਸ ਵਰਗੇ ਕੁੱਝ ਜੰਤੂਆਂ ਦਾ ਸਰੀਰ ਆਮ ਕਰਕੇ ਧਾਰਾ ਰੇਖੀ ਨਹੀਂ ਹੁੰਦਾ । ਉਹ ਸਮੁੰਦਰ ਵਿੱਚ ਡੂੰਘਾਈ ਵਿੱਚ, ਸਤਾ ‘ਤੇ ਰਹਿੰਦੇ ਹਨ । ਉਹ ਆਪਣੇ ਵਲ ਆਉਣ ਵਾਲੇ ਸ਼ਿਕਾਰ ਨੂੰ ਫੜਦੇ ਹਨ । ਜਦੋਂ ਉਹ ਪਾਣੀ ਵਿੱਚ ਚਲਦੇ ਹਨ ਤਾਂ ਆਪਣੇ ਸਰੀਰ ਨੂੰ ਧਾਰਾ-ਰੇਖੀ ਬਣਾ ਲੈਂਦੇ ਹਨ | ਪਾਣੀ ਵਿੱਚ ਸਾਹ ਲੈਣ ਲਈ ਇਨ੍ਹਾਂ ਵਿੱਚ ਗਿਲ ਹੁੰਦੇ ਹਨ ।

ਪ੍ਰਸ਼ਨ 20.
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜ੍ਹਾਂ ਅਤੇ ਤਣਾ ਕਿਹੋ ਜਿਹਾ ਹੁੰਦਾ ਹੈ ? :
ਉੱਤਰ-
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜਾਂ ਤਲਾਬ ਦੀ ਸਤਾ ਦੀ ਮਿੱਟੀ ਵਿੱਚ ਸਥਿਰ ਰਹਿੰਦੀਆਂ ਹਨ । ਜਲੀ ਪੌਦਿਆਂ ਵਿੱਚ ਜੜਾਂ ਆਕਾਰ ਵਿੱਚ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਮੁੱਖ ਕੰਮ ਪੌਦੇ ਨੂੰ ਸੜ੍ਹਾ ‘ਤੇ ਸਥਿਰ ਰੱਖਣਾ ਹੁੰਦਾ ਹੈ । ਇਨ੍ਹਾਂ ਪੌਦਿਆਂ ਦਾ ਤਣਾ ਲੰਬਾ, ਖੋਖਲਾ ਅਤੇ ਹਲਕਾ ਹੁੰਦਾ ਹੈ । ਤਣਾ ਪਾਣੀ ਦੀ ਸੜਾ ਤੱਕ ਵੱਧਦਾ ਹੈ, ਪਰ ਪੱਤੇ ਅਤੇ ਫੁੱਲ ਪਾਣੀ ਦੀ ਸਤ੍ਹਾ ‘ਤੇ ਰਹਿੰਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 8

ਪ੍ਰਸ਼ਨ 21.
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦੇ ਦੇ ਸਾਰੇ ਭਾਗ ਪਾਣੀ ਵਿੱਚ ਵਾਧਾ ਕਰਦੇ ਹਨ । ਇਨ੍ਹਾਂ ਵਿੱਚੋਂ ਕੁੱਝ ਪੌਦਿਆਂ ਦੀਆਂ ਪੱਤੀਆਂ ਬਹੁਤ ਬਰੀਕ ਅਤੇ ਪਤਲੇ ਰਿਬਨ ਵਰਗੀਆਂ ਹੁੰਦੀਆਂ ਹਨ । ਇਹ ਵਗਦੇ ਪਾਣੀ ਵਿੱਚ ਸੌਖਿਆਂ ਮੁੜ ਜਾਂਦੀਆਂ ਹਨ । ਕੁੱਝ ਹੋਰ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਪੱਤੀਆਂ ਬਹੁਤ ਵੱਡੀਆਂ ਹੁੰਦੀਆਂ ਹਨ | ਪਾਣੀ ਇਨ੍ਹਾਂ ਪੱਤੀਆਂ ਵਿੱਚੋਂ ਵੱਗਦਾ ਰਹਿੰਦਾ ਹੈ ਅਤੇ ਪੱਤੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ।

ਪ੍ਰਸ਼ਨ 22.
ਡੱਡੂ ਵਿੱਚ ਪਾਣੀ ਅਤੇ ਸਥਲ ‘ਤੇ ਰਹਿਣ ਲਈ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਡੱਡੂ ਆਮ ਤੌਰ ‘ਤੇ ਤਾਲਾਬ ਵਿੱਚ ਮਿਲਣ ਵਾਲਾ ਇੱਕ ਜੰਤੂ ਹੈ । ਇਹ ਤਾਲਾਬ ਦੇ ਪਾਣੀ ਅਤੇ ਧਰਤੀ ਦੋਵਾਂ ‘ਤੇ ਰਹਿ ਸਕਦਾ ਹੈ । ਇਸ ਦੇ ਪਿਛਲੇ ਪੈਰ ਲੰਬੇ ਅਤੇ ਮਜ਼ਬੂਤ ਹੁੰਦੇ ਹਨ ਜਿਸ ਨਾਲ ਇਹ ਛਲਾਂਗਾਂ ਮਾਰ ਸਕਦਾ ਹੈ ਤੇ ਸ਼ਿਕਾਰ ਫੜਨ ਵਿੱਚ ਸਹਾਇਤਾ ਮਿਲਦੀ ਹੈ । ਇਸ ਦੇ ਪਿਛਲੇ ਪੈਰ ਜਾਲੀਦਾਰ ਉਂਗਲੀਆਂ ਵਾਲੇ ਹੁੰਦੇ ਹਨ ਜੋ ਤੈਰਨ ਵਿੱਚ ਸਹਾਇਕ ਹਨ ।

ਪ੍ਰਸ਼ਨ 23.
ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਦੀ ਸੂਚੀ ਬਣਾਓ ।
ਉੱਤਰ-
ਰੁੱਖ, ਆਰੋਹੀ ਵੇਲਾਂ, ਰੀਂਗਣ ਵਾਲੀ ਵੇਲ਼, ਛੋਟੇ-ਵੱਡੇ ਜੰਤੂ, ਪੰਛੀ, ਸੱਪ, ਕੀਟ, ਚੱਟਾਨ, ਪੱਥਰ, ਮਿੱਟੀ, ਜਲਵਾਯੂ, ਸੁੱਕੀਆਂ ਪੱਤੀਆਂ, ਮਰੇ ਜੰਤੂ, ਭਾਈ ਆਦਿ ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਹਨ ।

ਪ੍ਰਸ਼ਨ 24.
ਕੀ ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ?
ਉੱਤਰ-
ਹਾਂ, ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਆਪਣਾ ਭੋਜਨ ਖੁਦ ਬਣਾਉਂਦੇ ਹਨ । ਜੰਤੁ ਭੋਜਨ ਲਈ ਪੌਦਿਆਂ ਅਤੇ ਹੋਰ ਜੰਤੂਆਂ ‘ਤੇ ਨਿਰਭਰ ਕਰਦੇ ਹਨ । ਭੋਜਨ ਸਜੀਵਾਂ ਨੂੰ ਉਨ੍ਹਾਂ ਦੇ ਵਾਧੇ ਲਈ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ । ਸਜੀਵਾਂ ਨੂੰ ਉਨ੍ਹਾਂ ਦੇ ਅੰਦਰ ਹੋਣ ਵਾਲੀਆਂ ਜੈਵਿਕ ਕਿਰਿਆਵਾਂ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 25.
ਵਾਧੇ ਤੋਂ ਕੀ ਭਾਵ ਹੈ ?
ਉੱਤਰ-
ਵਾਧਾ-ਕਿਸੇ ਵੀ ਸਜੀਵ ਦੇ ਆਕਾਰ ਵਿੱਚ ਨਾ ਮੁੜਨ ਯੋਗ ਹੋਣ ਵਾਲੇ ਪਰਿਵਰਤਨ ਨੂੰ ਵਾਧਾ ਕਹਿੰਦੇ ਹਨ ! ਇਹ ਵਾਧਾ ਉਨ੍ਹਾਂ ਵਿੱਚ ਭੋਜਨ ਦੇ ਕਾਰਨ ਹੁੰਦਾ ਹੈ ।

ਪ੍ਰਸ਼ਨ 26.
ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਹ ਕਿਰਿਆ-ਸਜੀਵਾਂ ਦੁਆਰਾ ਹਵਾ ਅੰਦਰ ਲੈਣ ਅਤੇ ਬਾਹਰ ਕੱਢਣ ਨੂੰ ਸਾਹ ਕਿਰਿਆ ਕਹਿੰਦੇ ਹਨ । ਸਾਹ ਕਿਰਿਆ ਵਿੱਚ ਜੋ ਹਵਾ ਅੰਦਰ ਲੈਂਦੇ ਹਨ ਉਸ ਵਿੱਚ ਆਕਸੀਜਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਜੋ ਹਵਾ ਬਾਹਰ ਕੱਢੀ ਜਾਂਦੀ ਹੈ ਉਸ ਵਿੱਚ ਕਾਰਬਨ-ਡਾਈਆਕਸਾਈਡ ਵਧੇਰੇ ਹੁੰਦੀ ਹੈ । ਇਸ ਤਰ੍ਹਾਂ ਆਕਸੀਜਨ ਅੰਦਰ ਚਲੀ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ । ਇਹ ਆਕਸੀਜਨ ਸਾਡੇ ਭੋਜਨ ਨਾਲ ਮਿਲ ਕੇ ਸਾਨੂੰ ਉਰਜਾ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 27.
ਪੌਦੇ ਵਿੱਚ ਸਾਹ ਕਿਰਿਆ ਕਿਵੇਂ ਹੁੰਦੀ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪੌਦੇ ਵੀ ਸਾਹ ਕਿਰਿਆ ਕਰਦੇ ਹਨ 1 ਪੌਦਿਆਂ ਵਿੱਚ ਸਾਹ ਕਿਰਿਆ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਆਮ ਕਰਕੇ ਪੱਤਿਆਂ ਦੁਆਰਾ ਹੁੰਦਾ ਹੈ । ਪੱਤਿਆਂ ਵਿੱਚ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਦੁਆਰਾ ਹਵਾ ਅੰਦਰ ਲਈ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਆਕਸੀਜਨ ਹਵਾ ਵਿੱਚ ਛੱਡਦੇ ਹਨ ।

ਪ੍ਰਸ਼ਨ 28.
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸਲੇਸ਼ਣ ਵਿੱਚ ਕੀ ਅੰਤਰ ਹੈ ?
ਉੱਤਰ-
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਅੰਤਰ-ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਦੀ ਮੌਜੂਦਗੀ ਵਿੱਚ ਪੌਦੇ ਹਵਾ ਦੀ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕਰਕੇ ਭੋਜਨ ਬਣਾਉਂਦੇ ਹਨ ਅਤੇ ਆਕਸੀਜਨ ਛੱਡਦੇ ਹਨ । ਪੌਦੇ ਸਿਰਫ਼ ਦਿਨ ਸਮੇਂ ਹੀ ਭੋਜਨ ਬਣਾਉਂਦੇ ਹਨ । ਜਦੋਂ ਕਿ ਸਾਹ ਕਿਰਿਆ ਦਿਨ ਅਤੇ ਰਾਤ ਲਗਾਤਾਰ ਚਲਦੀ ਰਹਿੰਦੀ ਹੈ । ਸਾਹ ਕਿਰਿਆ ਵਿੱਚ ਪੌਦੇ ਕਾਰਬਨ-ਡਾਈਆਕਸੀਡ ਪ੍ਰਾਪਤ ਕਰਦੇ ਹਨ ਅਤੇ ਆਕਸੀਜਨ ਛੱਡਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 29.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਨ-ਬਾਹਰੀ ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਪ੍ਰਤੀ ਕਿਰਿਆ ਨੂੰ ਉਦੀਨ ਕਹਿੰਦੇ ਹਨ । ਉਦਾਹਰਨ, ਜਦੋਂ ਰਾਤ ਵਿੱਚ ਅਸੀਂ ਰਸੋਈ ਘਰ ਵਿਚ ਬਲਬ ਜਗਾਉਂਦੇ ਹਾਂ ਤਾਂ ਕਾਕਰੋਚ ਅਚਾਨਕ ਆਪਣੇ ਆਪ ਨੂੰ ਛੁਪਾਉਣ ਲਈ ਆਪਣੇ ਸਥਾਨ ਵਲ ਭੱਜਦੇ ਹਨ ।

ਪ੍ਰਸ਼ਨ 30.
ਕੀ ਪੌਦੇ ਵੀ ਉਟੀਪਨ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ?
ਉੱਤਰ-
ਪੌਦੇ ਵੀ ਉਟੀਪਨ ਦੇ ਪਤੀ ਕਿਰਿਆ ਦਰਸਾਉਂਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸਿਰਫ਼ ਰਾਤ ਸਮੇਂ ਹੀ ਖਿੜਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸੂਰਜ ਦੇ ਡੁੱਬ ਜਾਣ ‘ਤੇ ਬੰਦ ਹੋ ਜਾਂਦੇ ਹਨ । ਛੂਈ-ਮੂਈ (ਗੁਲਮੇਂਹਦੀ) ਦੇ ਪੌਦਿਆਂ ਦੇ ਪੱਤੇ ਨੂੰ ਹੱਥ ਲਗਾਉਣ ‘ਤੇ ਇਹ ਅਚਾਨਕ ਮੁਰਝਾ (ਸੁੰਗੜ ਜਾਂਦੇ ਹਨ । ਇਹ ਸਾਰੀਆਂ ਉਦਾਹਰਣਾਂ ਪੌਦਿਆਂ ਵਿੱਚ ਉਦੀਨ ਦੇ ਪ੍ਰਤੀ ਕਿਰਿਆ ਨੂੰ ਦਰਸਾਉਂਦੀਆਂ ਹਨ ।

ਪ੍ਰਸ਼ਨ 31.
ਇੱਕ ਕਿਰਿਆ ਦੁਆਰਾ ਦਰਸਾਓ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਕਰਦੇ ਹਨ ?
ਉੱਤਰ-
ਇਕ ਕਮਰੇ ਦੀ ਖਿੜਕੀ ਜਿਸ ਵਿੱਚੋਂ ਦਿਨ ਦੇ ਸਮੇਂ ਸੂਰਜੀ ਪ੍ਰਕਾਸ਼ ਆਉਂਦਾ ਹੋਵੇ, ਦੇ ਨੇੜੇ ਇੱਕ ਪੌਦਾ ਲੱਗਾ ਗਮਲਾ ਰੱਖੋ । ਕੁੱਝ ਦਿਨਾਂ ਤੱਕ ਪੌਦੇ ਨੂੰ ਰੋਜ਼ਾਨਾ ਪਾਣੀ ਦਿਓ । ਕੁੱਝ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਪੌਦੇ ਦਾ ਵਾਧਾ ਪ੍ਰਕਾਸ਼ ਦੀ ਦਿਸ਼ਾ ਵੱਲ ਹੋਣ ਲਗਦਾ ਹੈ ਨਾ ਕਿ ਸਿੱਧਾ ਉੱਪਰ ਵੱਲ । ਇਸ ਤੋਂ ਪਤਾ ਲਗਦਾ ਹੈ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 9

ਪ੍ਰਸ਼ਨ 32.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਵੱਖ-ਵੱਖ ਜੈਵਿਕ ਕਿਰਿਆਵਾਂ ਕਾਰਨ ਜੀਵ ਦੇ ਸਰੀਰ ਵਿੱਚ ਕੁੱਝ ਫਾਲਤੂ ਪਦਾਰਥ ਪੈਦਾ ਹੋ ਜਾਂਦੇ ਹਨ, ਜੋ ਉਸ ਲਈ ਹਾਨੀਕਾਰਕ ਹੁੰਦੇ ਹਨ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।

ਪ੍ਰਸ਼ਨ 33.
ਕੀ ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ ?
ਉੱਤਰ-
ਹਾਂ, ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ । ਪੌਦੇ ਵੀ ਉਤਸਰਜਨ ਕਰਦੇ ਹਨ | ਪਰ ਪੌਦਿਆਂ ਵਿੱਚ ਇਹ ਕਿਰਿਆ ਵੱਖ ਢੰਗ ਨਾਲ ਹੁੰਦੀ ਹੈ । ਪੌਦਿਆਂ ਵਿੱਚ ਕੁੱਝ ਹਾਨੀਕਾਰਕ ਜਾਂ ਜ਼ਹਿਰੀਲਾ ਪਦਾਰਥ ਪੈਦਾ ਹੁੰਦਾ ਹੈ । ਕੁੱਝ ਪੌਦੇ ਇਸ ਹਾਨੀਕਾਰਕ ਪਦਾਰਥ ਨੂੰ ਕੁੱਝ ਖ਼ਾਸ ਭਾਗਾਂ ਵਿੱਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਪੌਦੇ ਨੂੰ ਕੋਈ ਹਾਨੀ ਨਹੀਂ ਪਹੁੰਚਦੀ । ਕੁੱਝ ਪੌਦਿਆਂ ਵਿੱਚ ਇਸ ਪਦਾਰਥ ਦਾ ਨਿਸ਼ਕਾਸਨ ਰਿਸਾਵ ਦੇ ਰੂਪ ਵਿੱਚ ਹੁੰਦਾ ਹੈ ।

ਪ੍ਰਸ਼ਨ 34.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰਜਣਨ-ਜੀਵ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਦੀ ਕਿਰਿਆ ਨੂੰ ਪੂਜਣਨ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਪ੍ਰਜਣਨ ਦੇ ਢੰਗ ਵੱਖ-ਵੱਖ ਹਨ। ਕੁੱਝ ਜੰਤੂ ਅੰਡੇ ਦਿੰਦੇ ਹਨ ਜਿਸ ਵਿੱਚੋਂ ਬੱਚੇ ਨਿਕਲਦੇ ਹਨ ਅਤੇ ਕੁੱਝ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 10

ਪ੍ਰਸ਼ਨ 35.
ਪੌਦੇ ਕਿਵੇਂ ਪ੍ਰਜਣਨ ਕਰਦੇ ਹਨ ?
ਉੱਤਰ-
ਪੌਦਿਆਂ ਵਿੱਚ ਪ੍ਰਜਣਨ-ਪੌਦੇ ਵੀ ਪ੍ਰਣਨ ਕਰਦੇ ਹਨ । ਜੰਤੂਆਂ ਦੀ ਤਰ੍ਹਾਂ ਪੌਦੇ ਵਿੱਚ ਵੀ ਪ੍ਰਜਣਨ ਦੇ ਤਰੀਕੇ ਵੱਖ-ਵੱਖ ਹੁੰਦੇ ਹਨ | ਬਹੁਤ ਸਾਰੇ ਪੌਦੇ ਬੀਜਾਂ ਦੁਆਰਾ ਪ੍ਰਜਣਨ ਕਰਦੇ ਹਨ । ਪੌਦੇ ਬੀਜ ਪੈਦਾ ਕਰਦੇ ਹਨ । ਇਨ੍ਹਾਂ ਨੂੰ ਪੁੰਗਰਾ ਕੇ ਨਵੇਂ ਪੌਦੇ ਪੈਦਾ ਕਰ ਸਕਦੇ ਹਾਂ । | ਕੁੱਝ ਪੌਦੇ ਬੀਜਾਂ ਤੋਂ ਇਲਾਵਾ ਆਪਣੇ ਬਨਸਪਤ ਭਾਗਾਂ ਦੁਆਰਾ ਵੀ ਨਵੇਂ ਪੌਦੇ ਪੈਦਾ ਕਰ ਸਕਦੇ ਹਨ । ਉਦਾਹਰਨ ਦੇ ਤੌਰ ‘ਤੇ ਆਲੂ ਦੇ ਬਨਸਪਤ ਭਾਗ ਤੋਂ ਨਵਾਂ ਪੌਦਾ ਬਣਦਾ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 11

ਪ੍ਰਸ਼ਨ 36.
ਪੌਦਿਆਂ ਵਿੱਚ ਵੀ ਗਤੀ ਹੁੰਦੀ ਹੈ, ਕਿਵੇਂ ?
ਉੱਤਰ-
ਪੌਦਿਆਂ ਵਿੱਚ ਗਤੀ-ਪੌਦੇ ਆਮ ਕਰਕੇ ਧਰਤੀ ਵਿੱਚ ਜਕੜੇ ਹੋਏ ਰਹਿੰਦੇ ਹਨ । ਇਸ ਲਈ ਉਹ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਨਹੀਂ ਜਾ ਸਕਦੇ | ਪਰ ਵੱਖ-ਵੱਖ ਪਦਾਰਥ ਜਿਵੇਂ ਕਿ ਪਾਣੀ, ਖਣਿਜ ਅਤੇ ਸੰਸਲੇਸ਼ਿਤ ਖਾਧ ਪਦਾਰਥ ਪੌਦੇ ਦੇ ਇੱਕ ਭਾਗ ਤੋਂ ਦੂਜੇ ਤੱਕ ਸੰਵਹਨ ਕਰਦੇ ਹਨ । ਪੌਦਿਆਂ ਵਿੱਚ ਹੋਰ ਕਿਸਮ ਦੀ ਗਤੀ ਵੀ ਦੇਖੀ ਜਾ ਸਕਦੀ ਹੈ । ਜਿਵੇਂ ਫੁੱਲਾਂ ਦਾ ਖਿੜਣਾ ਤੇ ਬੰਦ ਹੋਣਾ । ਪੌਦਿਆਂ ਵਿੱਚ ਵੱਖ-ਵੱਖ ਉਦੀਨਾਂ ਪ੍ਰਤੀ ਪ੍ਰਤੀਕਿਰਿਆ ਵੀ ਹੁੰਦੀ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 37.
ਸਜੀਵਾਂ ਵਿੱਚ ਆਮ ਲੱਛਣ ਦੱਸੋ ।
ਉੱਤਰ-
ਸਜੀਵਾਂ ਦੇ ਲੱਛਣ-

  • ਸਜੀਵ ਭੋਜਨ ਗ੍ਰਹਿਣ ਕਰਦੇ ਹਨ ਜਾਂ ਆਪਣਾ ਭੋਜਨ ਖੁਦ ਬਣਾਉਂਦੇ ਹਨ , ਜਿਵੇਂ-ਪੌਦੇ ।
  • ਸਜੀਵ ਵਾਧਾ ਕਰਦੇ ਹਨ ।
  • ਸਜੀਵ ਸਾਹ ਲੈਂਦੇ ਹਨ ।
  • ਸਜੀਵ ਪ੍ਰਜਣਨ ਕਰਦੇ ਹਨ ।
  • ਸਜੀਵਾਂ ਵਿੱਚ ਉਤਸਰਜਨ ਕਿਰਿਆ ਹੁੰਦੀ ਹੈ ।
  • ਸੰਜੀਵ ਉਦੀਨਾਂ ਪ੍ਰਤੀ ਉਤੇਜਨਾ ਪ੍ਰਦਰਸ਼ਿਤ ਕਰਦੇ ਹਨ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –

ਸਜੀਵ ਵਸਤੂਆਂ (Living organisms) ਨਿਰਜੀਵ ਵਸਤੂਆਂ (Non-living organisms)
(1) ਸਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਹੁੰਦੀ ਹੈ । (1) ਨਿਰਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਨਹੀਂ ਹੁੰਦੀ ।
(2) ਸਜੀਵ ਵਾਧਾ ਕਰਦੇ ਹਨ । (2) ਨਿਰਜੀਵਾਂ ਵਿੱਚ ਵਾਧਾ ਨਹੀਂ ਹੁੰਦਾ ।
(3) ਸਜੀਵ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਖੁਦ ਗਤੀ ਕਰਦੇ ਹਨ । (3) ਨਿਰਜੀਵ ਖੁਦ ਗਤੀ ਨਹੀਂ ਕਰਦੇ ।
(4) ਸਜੀਵਾਂ ਵਿੱਚ ਜਣਨ ਦਾ ਗੁਣ ਹੁੰਦਾ ਹੈ । (4) ਨਿਰਜੀਵਾਂ ਵਿੱਚ ਜਣਨ ਦਾ ਗੁਣ ਨਹੀਂ ਹੁੰਦਾ ।
(5) ਸਜੀਵ ਸਾਹ ਲੈਂਦੇ ਹਨ । (5) ਨਿਰਜੀਵ ਸਾਹ ਨਹੀਂ ਲੈਂਦੇ ।
(6) ਸਜੀਵ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਦਾ ਉਤਸਰਜਨ ਕਰਦੇ ਹਨ । (6) ਨਿਰਜੀਵ ਉਤਸਰਜਨ ਨਹੀਂ ਕਰਦੇ ।
(7) ਸਜੀਵ ਕੋਸ਼ਿਕਾਵਾਂ ਤੋਂ ਬਣਦੇ ਹਨ । (7) ਨਿਰਜੀਵ ਅਣੂਆਂ ਦੇ ਬਣੇ ਹੁੰਦੇ ਹਨ ।

ਪ੍ਰਸ਼ਨ 2.
ਜੀਵਾਂ ਦੇ ਉਨ੍ਹਾਂ ਮੁੱਖ ਲੱਛਣਾਂ ਦਾ ਵਰਣਨ ਕਰੋ ਜਿਸ ਕਾਰਨ ਉਨ੍ਹਾਂ ਨੂੰ ਨਿਰਜੀਵਾਂ ਤੋਂ ਵੱਖ ਕੀਤਾ ਜਾਂਦਾ ਹੈ ।
ਉੱਤਰ-
ਸਜੀਵ ਵਸਤੂਆਂ ਦੇ ਮਹੱਤਵਪੂਰਨ ਲੱਛਣ-

  1. ਸਜੀਵ ਵਸਤੂਆਂ ਵਾਧਾ ਕਰਦੀਆਂ ਹਨ ।
  2. ਇਹ ਗਤੀ ਕਰਦੀਆਂ ਹਨ ।
  3. ਇਨ੍ਹਾਂ ਨੂੰ ਆਪਣੀਆਂ ਜੈਵਿਕ ਕਿਰਿਆਵਾਂ ਲਈ ਭੋਜਨ ਦੀ ਲੋੜ ਹੁੰਦੀ ਹੈ ।
  4. ਇਹ ਬਾਹਰੀ ਉਦੀਨ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ ।
  5. ਇਹ ਸਾਹ ਕਿਰਿਆ ਕਰਦੀਆਂ ਹਨ ।
  6. ਇਹ ਆਪਣੇ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੀਆਂ ਹਨ ।
  7. ਇਹ ਆਪਣੇ ਵਰਗੇ ਜੀਵ ਪੈਦਾ ਕਰਦੀਆਂ ਹਨ |
  8. ਇਨ੍ਹਾਂ ਦਾ ਇੱਕ ਨਿਸਚਿਤ ਜੀਵਨ ਕਾਲ ਹੁੰਦਾ ਹੈ ।
  9. ਇਨ੍ਹਾਂ ਦੇ ਸਰੀਰ ਦੀ ਰਚਨਾ ਕੋਸ਼ਿਕਾ ਵਾਲੀ ਹੈ ।

ਪ੍ਰਸ਼ਨ 3.
ਪੌਦਿਆਂ ਅਤੇ ਜੰਤੂਆਂ ਵਿੱਚ ਕੀ ਸਮਾਨਤਾਵਾਂ ਅਤੇ ਅਸਮਾਨਤਾਵਾਂ ਹੁੰਦੀਆਂ ਹਨ ?
ਉੱਤਰ-
ਸਮਾਨਤਾਵਾਂ-

  • ਦੋਵਾਂ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ ।
  • ਦੋਵੇਂ ਵਾਧਾ ਕਰਦੇ ਹਨ ।
  • ਦੋਵੇਂ ਸਾਹ ਕਿਰਿਆ ਦੁਆਰਾ ਭੋਜਨ ਦਾ ਅਪਘਟਨ ਕਰਕੇ ਉਰਜਾ ਪੈਦਾ ਕਰਦੇ ਹਨ ।
  • ਦੋਵੇਂ ਸਰੀਰ ਵਿੱਚ ਪੈਦਾ ਹੋਏ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੇ ਹਨ ।
  • ਦੋਨਾਂ ਦੀ ਸੰਰਚਨਾ ਸੈੱਲਾਂ ਵਾਲੀ (Cellular) ਹੈ ।
  • ਦੋਵੇਂ ਬਾਹਰੀ ਉਮੀਪਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ।
  • ਦੋਵੇਂ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਅਸਮਾਨਤਾਵਾਂ –

ਪੇਕੇ (Plants) ਜੰਤੂਆਂ (Animals)
(1) ਪੌਦਿਆਂ ਵਿੱਚ ਕਲੋਰੋਫਿਲ ਨਾਂ ਦਾ ਪਦਾਰਥ ਹੁੰਦਾ ਹੈ ਜਿਸ ਕਾਰਨ ਉਹ ਹਰੇ ਹੁੰਦੇ ਹਨ । (1) ਜੰਤੂਆਂ ਵਿੱਚ ਕੋਈ ਕਲੋਰੋਫਿਲ ਨਹੀਂ ਹੁੰਦਾ ।
(2) ਪੌਦੇ ਸਵੈਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਬਣਾਉਂਦੇ ਹਨ । ਆਪਣੇ ਭੋਜਨ ਲਈ ਪੌਦੇ ਖੁਦ ਤੇ ਨਿਰਭਰ ਹਨ । (2) ਇਹ ਪਰਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਤਿਆਰ ਨਹੀਂ ਕਰਦੇ । ਇਸ ਲਈ ਇਨ੍ਹਾਂ ਨੂੰ ਆਪਣੇ ਭੋਜਨ ਲਈ ਦੂਜੇ ਜੀਵਾਂ ‘ਤੇ ਨਿਰਭਰ ਕਰਨਾ ਪੈਂਦਾ ਹੈ ।
(3) ਇਨ੍ਹਾਂ ਵਿੱਚ ਗਤੀਸ਼ੀਲਤਾ ਲਗਭਗ ਨਹੀਂ ਹੁੰਦੀ । (3) ਇਨ੍ਹਾਂ ਵਿੱਚ ਗਤੀਸ਼ੀਲਤਾ ਹੁੰਦੀ ਹੈ ।
(4) ਪੌਦਿਆਂ ਵਿੱਚ ਵਾਧਾ ਕੁੱਝ ਨਿਸਚਿਤ ਖੇਤਰਾਂ ਜਿਨ੍ਹਾਂ ਨੂੰ ਵਾਧਾ ਖੇਤਰ ਕਿਹਾ ਜਾਂਦਾ ਹੈ ਤੇ ਸਥਿਤ ਹੁੰਦਾ ਹੈ । (4) ਜੰਤੂਆਂ ਵਿੱਚ ਵਾਧਾ ਇੱਕੋ ਸਥਾਨ ‘ਤੇ ਨਹੀਂ ਹੁੰਦਾ ਬਲਕਿ ਇਹ ਸਾਰੇ ਸਰੀਰ ਵਿੱਚ ਹੁੰਦਾ ਹੈ ।