PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

Punjab State Board PSEB 7th Class Social Science Book Solutions Civics Chapter 18 ਲੋਕਤੰਤਰ ਅਤੇ ਸਮਾਨਤਾ Textbook Exercise Questions, and Answers.

PSEB Solutions for Class 7 Social Science Chapter 18 ਲੋਕਤੰਤਰ ਅਤੇ ਸਮਾਨਤਾ

Social Science Guide for Class 7 PSEB ਲੋਕਤੰਤਰ ਅਤੇ ਸਮਾਨਤਾ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿਚ ਲਿਖੋ

ਪ੍ਰਸ਼ਨ 1.
ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ-
ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ ਅਰਥਾਤ ਉੱਥੋਂ ਦਾ ਸ਼ਾਸਨ ਲੋਕਾਂ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ । ਕਾਨੂੰਨ ਦੇ ਅਨੁਸਾਰ ਵੀ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿਚ ਹੁੰਦੀ ਹੈ । ਲੋਕਤੰਤਰ ਲੋਕਤੰਤਰ ਅਤੇ ਸਮਾਨਤਾ ਵਿਚ ਕਾਨੂੰਨ ਦਾ ਸ਼ਾਸਨ (Rule of Law) ਹੁੰਦਾ ਹੈ । ਲੋਕਤੰਤਰੀ ਸਰਕਾਰ ਲੋਕਾਂ ਦੁਆਰਾ ਹੀ ਬਣਾਈ ਜਾਂਦੀ ਹੈ ਅਤੇ ਉਹ ਲੋਕਾਂ ਦੇ ਕਲਿਆਣ ਲਈ ਹੀ ਕੰਮ ਕਰਦੀ ਹੈ । ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿਚ, ਲੋਕਤੰਤਰੀ ਸਰਕਾਰ ‘ਲੋਕਾਂ ਦੀ, ‘ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ ।

ਪ੍ਰਸ਼ਨ 2.
‘ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
“ਕਾਨੂੰਨ ਦੇ ਰਾਜ` ਤੋਂ ਭਾਵ ਇਹ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਕਾਨੂੰਨਾਂ ਜਾਂ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ । ਸਰਕਾਰ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਹੀਂ ਕਰ ਸਕਦੀ । ਉਸਦੀ ਸ਼ਕਤੀ ਦਾ ਸ੍ਰੋਤ ਕਾਨੂੰਨ ਹੁੰਦੇ ਹਨ ।

ਪ੍ਰਸ਼ਨ 3.
ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿਚ ਕੀ ਮਹੱਤਵ ਹੈ ?
ਉੱਤਰ-
ਆਧੁਨਿਕ ਲੋਕਤੰਤਰ ਪ੍ਰਤੀਨਿਧ ਲੋਕਤੰਤਰ ਹੈ । ਇਸ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ । ਇਨ੍ਹਾਂ ਪ੍ਰਤੀਨਿਧਾਂ ਦੀ ਚੋਣ ਵੋਟ ਜਾਂ ਮਤ ਅਧਿਕਾਰ ਦੁਆਰਾ ਹੀ ਹੁੰਦੀ ਹੈ । ਜੇਕਰ ਸਰਕਾਰ ਅਯੋਗ ਹੋਵੇ ਤਾਂ ਉਸਨੂੰ ਵੀ ਵੋਟ ਦੁਆਰਾ ਬਦਲਿਆ ਜਾਂਦਾ ਹੈ ।
ਇਸ ਲਈ ਲੋਕਤੰਤਰ ਵਿਚ ਵੋਟ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 4.
ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ ?
ਉੱਤਰ-
ਨੋਟ-ਇਸਦੇ ਲਈ ਦੇਖੋ 50-60 ਸ਼ਬਦਾਂ ਵਾਲਾ ਪ੍ਰਸ਼ਨ ਨੰ.4.

ਪ੍ਰਸ਼ਨ 5.
ਲੋਕਤੰਤਰ ਵਿਚ ਲੋਕਮਤ ਦਾ ਕੀ ਮਹੱਤਵ ਹੈ ?
ਉੱਤਰ-
ਲੋਕਮਤ ਤੋਂ ਭਾਵ ਲੋਕਾਂ ਦੀ ਇੱਛਾ ਤੋਂ ਹੈ । ਲੋਕਤੰਤਰ ਵਿਚ ਨੀਤੀਆਂ ਦਾ ਨਿਰਮਾਣ ਲੋਕਮਤ ਦੇ ਆਧਾਰ ‘ਤੇ ਹੀ ਹੁੰਦਾ ਹੈ । ਲੋਕਮਤ ਦੀ ਉਪੇਖਿਆ ਕਰਨ ਵਾਲੀ ਸਰਕਾਰ ਨੂੰ ਅਗਲੀਆਂ ਚੋਣਾਂ ਵਿਚ ਬਦਲ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਲੋਕਤੰਤਰ ਵਿਚ ਲੋਕਮਤ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ।

ਪ੍ਰਸ਼ਨ 6.
ਕਿਹੜੇ ਦੇਸ਼ ਵਿਚ ਅਜੇ ਵੀ ਸਿੱਧਾ (ਪ੍ਰਤੱਖ ਲੋਕਤੰਤਰ ਹੈ ?
ਉੱਤਰ-
ਸਵਿਟਜ਼ਰਲੈਂਡ ਵਿਚ ਅੱਜ ਵੀ ਸਿੱਧਾ ਲੋਕਤੰਤਰ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿਚ ਲਿਖੋ

ਪ੍ਰਸ਼ਨ 1.
ਲੋਕਤੰਤਰ ਦੇ ਹੋਂਦ ਵਿਚ ਆਉਣ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਐਥਨਜ਼ ਵਿਚ ਹੋਇਆ । ਉੱਥੋਂ ਦਾ ਲੋਕਤੰਤਰ ਲਗਪਗ 2500 ਸਾਲ ਪੁਰਾਣਾ ਹੈ। ਇਹ ਪ੍ਰਤੱਖ ਸਿੱਧਾ) ਲੋਕਤੰਤਰ ਸੀ ਜਿਸ ਵਿਚ ਸਾਰੇ ਲੋਕ ਮਿਲ ਕੇ ਸ਼ਾਸਨ ਚਲਾਉਂਦੇ ਸਨ । ਉਹ ਲੋਕ ਸਾਲ ਵਿਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ । ਉੱਥੇ ਲੋਕਾਂ ਦੁਆਰਾ ਰਾਜ ਪ੍ਰਬੰਧ ਚਲਾਉਣ ਦੇ ਫ਼ੈਸਲੇ ਲਏ ਜਾਂਦੇ ਸਨ । ਉਸ ਸਮੇਂ ਇਹ ਇਸ ਲਈ ਸੰਭਵ ਸੀ ਕਿਉਂਕਿ ਲੋਕਾਂ ਦੀ ਗਿਣਤੀ ਘੱਟ ਸੀ ਅਤੇ ਸਾਰੇ ਇਕ ਸਥਾਨ ‘ਤੇ ਬੈਠ ਕੇ ਫ਼ੈਸਲੇ ਲੈ ਸਕਦੇ ਸਨ । ਉਸ ਸਮੇਂ ਸਿੱਧਾ ਲੋਕਤੰਤਰ ਇਸ ਲਈ ਵੀ ਸੰਭਵ ਸੀ ਕਿਉਂਕਿ ਉਸ ਸਮੇਂ ਲੋਕਤੰਤਰੀ ਦੇਸ਼ਾਂ ਵਿਚ ਔਰਤਾਂ, ਵਿਦੇਸ਼ੀਆਂ ਅਤੇ ਦਾਸਾਂ ਨੂੰ ਸ਼ਾਸਨ ਵਿਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਸੀ ।

ਪ੍ਰਸ਼ਨ 2.
ਸੁਤੰਤਰਤਾ ਦੀ ਧਾਰਨਾ ਦੇ ਵਿਕਾਸ ਬਾਰੇ ਦੱਸੋ ।
ਉੱਤਰ-
ਸੁਤੰਤਰਤਾ ਲੋਕਤੰਤਰ ਦਾ ਮੂਲ ਆਧਾਰ ਹੈ । ਇਸ ਧਾਰਨਾ ਦਾ ਵਿਕਾਸ 17ਵੀਂ ਸਦੀ ਵਿਚ ਇੰਗਲੈਂਡ ਦੀ ਸ਼ਾਨਦਾਰ ਸ਼ਾਂਤੀ ਅਤੇ 18ਵੀਂ ਸਦੀ ਵਿਚ ਫ਼ਰਾਂਸ ਦੀ ਕ੍ਰਾਂਤੀ ਦੇ ਨਾਲ ਹੋਇਆ | ਆਰੰਭ ਵਿਚ ਮਤਦਾਨ ਦਾ ਅਧਿਕਾਰ ਸਿਰਫ਼ ਅਮੀਰ ਲੋਕਾਂ ਨੂੰ ਹੀ ਪ੍ਰਾਪਤ ਸੀ | ਸਮੇਂ ਦੀ ਲੋੜ ਦੇ ਅਨੁਸਾਰ ਸਾਰੇ ਬਾਲਗ ਔਰਤ-ਮਰਦਾਂ ਨੂੰ ਮਤਦਾਨ ਦਾ ਅਧਿਕਾਰ ਦਿੱਤਾ ਗਿਆ । 19ਵੀਂ ਅਤੇ 20ਵੀਂ ਸਦੀ ਵਿਚ ਲੋਕਤੰਤਰ ਦੇ ਸਮਾਨਤਾ ਦੇ ਅਧਿਕਾਰ ਨੇ ਹੋਰ ਜ਼ੋਰ ਫੜਿਆ । ਇਹ ਅਧਿਕਾਰ ਪਹਿਲਾਂ ਰਾਜਨੀਤਿਕ ਖੇਤਰ ਤਕ ਹੀ ਸੀਮਿਤ ਸੀ | ਸਮੇਂ ਦੀ ਲੋੜ ਦੇ ਅਨੁਸਾਰ ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਵੀ ਸਮਾਨਤਾ ਦੇ ਅਧਿਕਾਰ `ਤੇ ਜ਼ੋਰ ਦਿੱਤਾ ਜਾਣ ਲੱਗਾ | ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਵੀ ਦਿੱਤੀਆਂ ਗਈਆਂ । ਇਨ੍ਹਾਂ ਵਿੱਚੋਂ ਵਿਚਾਰਾਂ ਦੀ ਸੁਤੰਤਰਤਾ ਪ੍ਰਮੁੱਖ ਸੀ ।

ਪ੍ਰਸ਼ਨ 3.
ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿਚ ਸਥਾਪਿਤ ਹੋਈ ?
ਉੱਤਰ-
ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਯੂਨਾਨ ਦੇਸ਼ ਵਿਚ ਸਥਾਪਿਤ ਹੋਈ । ਉੱਥੇ ਲੋਕਤੰਤਰ ਦਾ ਵਿਕਾਸ ਐਥਨਜ਼ ਸ਼ਹਿਰ ਵਿਚ ਹੋਇਆ । ਉੱਥੋਂ ਦਾ ਲੋਕਤੰਤਰ ਲਗਪਗ 2500 ਸਾਲ ਪੁਰਾਣਾ ਹੈ | ਐਥਨਜ਼ ਦੇ ਲੋਕ ਸਾਲ ਵਿਚ ਕਈ ਵਾਰ ਇਕੱਠੇ ਹੁੰਦੇ ਸਨ ਅਤੇ ਸਭਾ ਕਰਦੇ ਸਨ । ਇਨ੍ਹਾਂ ਸਭਾਵਾਂ ਵਿਚ ਉਹ ਮਿਲ ਕੇ ਫ਼ੈਸਲੇ ਲੈਂਦੇ ਸਨ ਕਿ ਰਾਜ ਪ੍ਰਬੰਧ ਕਿਸ ਤਰ੍ਹਾਂ ਚਲਾਇਆ ਜਾਏ ।

ਪ੍ਰਸ਼ਨ 4.
ਲੋਕਤੰਤਰੀ ਸਰਕਾਰ ਦੇ ਚਾਰ ਵੱਖ-ਵੱਖ ਰੂਪਾਂ ਦੇ ਨਾਂ ਲਿਖੋ ।
ਉੱਤਰ-

  1. ਪ੍ਰਧਾਨਾਤਮਕ ਸਰਕਾਰ
  2. ਸੰਸਦਾਤਮਕ ਸਰਕਾਰ
  3. ਇਕਾਤਮਕ ਸਰਕਾਰ
  4. ਸੰਘਾਤਮਕ ਸਰਕਾਰ ।

1. ਪ੍ਰਧਾਨਾਤਮਕ ਸਰਕਾਰ-ਪ੍ਰਧਾਨਾਤਮਕ ਸਰਕਾਰ ਵਿਚ ਰਾਸ਼ਟਰਪਤੀ ਸਿੱਧੇ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ । ਉਹ ਰਾਜ ਦਾ ਅਸਲ ਸ਼ਾਸਕ ਹੁੰਦਾ ਹੈ । ਇਸ ਲਈ ਰਾਸ਼ਟਰਪਤੀ ਅਤੇ ਮੰਤਰੀ ਇਕ ਹੀ ਰਾਜਨੀਤਿਕ ਦਲ ਤੋਂ ਨਹੀਂ ਹੁੰਦੇ । ਇਸ ਤਰ੍ਹਾਂ ਦੀ ਪ੍ਰਧਾਨਾਤਮਕ ਲੋਕਤੰਤਰੀ ਸਰਕਾਰ ਅਮਰੀਕਾ ਵਿਚ ਹੈ ।ਉੱਥੋਂ ਦਾ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ।

2. ਸੰਸਦਾਤਮਕ ਸਰਕਾਰ-ਸਦਾਤਮਕ ਸਰਕਾਰ ਵਿਚ ਸੰਸਦ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ । ਰਾਸ਼ਟਰਪਤੀ ਸਿਰਫ਼ ਨਾਂਮਾਤਰ ਦਾ ਮੁਖੀ ਹੁੰਦਾ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ । ਮੰਤਰੀ ਪਰਿਸ਼ਦ ਦੇ ਸਾਰੇ ਮੈਂਬਰ ਸੰਸਦ ਅਰਥਾਤ ਵਿਧਾਨਪਾਲਿਕਾ ਤੋਂ ਹੀ ਲਏ ਜਾਂਦੇ ਹਨ । ਇਸ ਲਈ ਸੰਸਦਾਤਮਕ ਸਰਕਾਰ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚ ਤਾਲਮੇਲ ਬਣਿਆ ਰਹਿੰਦਾ ਸੀ ।

3. ਇਕਾਤਮਕ ਸਰਕਾਰ-ਇਕਾਤਮਕ ਲੋਕਤੰਤਰ ਵਿਚ ਰਾਜਾਂ ਅਤੇ ਕੇਂਦਰ ਵਿਚਾਲੇ ਸ਼ਕਤੀਆਂ ਦੀ ਵੰਡ ਹੁੰਦੀ ਹੈ । ਪਰ ਕੇਂਦਰ ਰਾਜਾਂ ਦੀ ਬਜਾਏ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ । ਸਾਡੇ ਭਾਰਤ ਦਾ ਸੰਵਿਧਾਨ ਵੀ ਸੰਘਾਤਮਕ ਹੈ ਪਰ ਕਿਸੇ ਅੰਦਰੁਨੀ ਸੰਕਟ ਦੇ ਸਮੇਂ ਕੇਂਦਰੀ ਸਰਕਾਰ ਦੀਆਂ ਸ਼ਕਤੀਆਂ ਵਧੇਰੇ ਹੋ ਜਾਂਦੀਆਂ ਹਨ ।

4. ਸੰਘਾਤਮਕ ਸਰਕਾਰ-ਸੰਘਾਤਮਕ ਸਰਕਾਰ ਵਿਚ ਸੰਵਿਧਾਨ ਲਿਖਤ ਅਤੇ ਕਠੋਰ ਹੁੰਦਾ ਹੈ । ਰਾਜਾਂ ਅਤੇ ਕੇਂਦਰ ਵਿਚਾਲੇ ਸ਼ਕਤੀਆਂ ਦੀ ਵੰਡ ਹੁੰਦੀ ਹੈ । ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ । ਭਾਰਤ ਵਿਚ ਵੀ ਸੰਘਾਤਮਕ ਸਰਕਾਰ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 5.
‘ਸੰਸਦੀ ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਦਾਤਮਕ ਜਾਂ ਸੰਸਦੀ ਲੋਕਤੰਤਰ ਵਿਚ ਸੰਸਦ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ । ਰਾਸ਼ਟਰਪਤੀ ਇਕ ਨਾਂਮਾਤਰ ਦਾ ਮੁਖੀ ਹੁੰਦਾ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ । ਮੰਤਰੀ ਪਰਿਸ਼ਦ ਦੇ ਸਾਰੇ ਮੈਂਬਰ ਸੰਸਦ ਅਰਥਾਤ ਵਿਧਾਨਪਾਲਿਕਾ ਤੋਂ ਹੀ ਲਏ ਜਾਂਦੇ ਹਨ । ਇਸ ਲਈ ਸੰਸਦਾਤਮਕ ਸਰਕਾਰ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚਾਲੇ ਤਾਲਮੇਲ ਬਣਿਆ ਰਹਿੰਦਾ ਹੈ ।

ਪ੍ਰਸ਼ਨ 6.
ਲੋਕਤੰਤਰੀ ਸਰਕਾਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਬਾਰੇ ਲਿਖੋ ।
ਉੱਤਰ-
ਲੋਕਤੰਤਰ ਨੂੰ ਪਰਜਾਤੰਤਰ ਵੀ ਕਿਹਾ ਜਾਂਦਾ ਹੈ । ਆਧੁਨਿਕ ਯੁਗ ਵਿਚ ਲੋਕਤੰਤਰੀ ਸਰਕਾਰ ਨੂੰ ਸਰਵਸ੍ਰੇਸ਼ਟ ਸਰਕਾਰ ਮੰਨਿਆ ਜਾਂਦਾ ਹੈ । ਸਫਲ ਲੋਕਤੰਤਰ ਲਈ ਕੁੱਝ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ । ਇਹੀ ਲੋਕਤੰਤਰ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
1. ਸੂਝਵਾਨ ਨਾਗਰਿਕ-ਲੋਕਤੰਤਰੀ ਸਰਕਾਰ ਦਾ ਮੂਲ ਆਧਾਰ ਲੋਕਮਤ ਹੈ, ਜਿਸ ਦੇ ਆਧਾਰ ‘ਤੇ ਸਰਕਾਰ ਚਲਾਈ ਜਾਂਦੀ ਹੈ । ਇਸ ਲਈ ਲੋਕਾਂ ਦਾ ਸੂਝਵਾਨ ਹੋਣਾ ਬਹੁਤ ਜ਼ਰੂਰੀ ਹੈ । ਇਸ ਦਾ ਅਰਥ ਇਹ ਹੈ ਕਿ ਜਨਤਾ ਰਾਜਨੀਤਿਕ ਤੌਰ ‘ਤੇ ਪਰਪੱਕ ਹੋਵੇ । ਅਜਿਹੇ ਲੋਕ ਹੀ ਆਪਣੇ ਪ੍ਰਤੀਨਿਧਾਂ ‘ਤੇ ਕੰਟਰੋਲ ਰੱਖ ਸਕਦੇ ਹਨ ।

2. ਸਮਝਦਾਰ ਅਤੇ ਸੂਝਵਾਨ ਨੇਤਾ-ਜੇਕਰ ਸਰਕਾਰ ਪੜੇ-ਲਿਖੇ ਅਤੇ ਚੇਤੰਨ ਨੇਤਾਵਾਂ ਦੁਆਰਾ ਚਲਾਈ ਜਾਵੇਗੀ ਤਾਂ ਯੋਗ ਸਰਕਾਰ ਹੋਵੇਗੀ, ਸਿਰਫ਼ ਸਮਝਦਾਰ ਵੋਟਰ ਹੀ ਅਜਿਹੇ ਨੇਤਾਵਾਂ ਨੂੰ ਚੁਣ ਸਕਦੇ ਹਨ ।

3. ਅਨੁਸ਼ਾਸਿਤ ਨਾਗਰਿਕ ਅਤੇ ਰਾਜਨੀਤਿਕ ਦਲ-ਲੋਕਤੰਤਰ ਵਿਚ ਲੋਕਾਂ ਦਾ ਅਨੁਸ਼ਾਸਿਤ ਹੋਣਾ ਬਹੁਤ ਜ਼ਰੂਰੀ ਹੈ, ਤਦ ਹੀ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਅਨੁਚਿਤ ਕੰਮਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਠੀਕ ਢੰਗ ਨਾਲ ਕੰਮ ਕਰਨ ‘ਤੇ ਮਜਬੂਰ ਕਰ ਸਕਦੇ ਹਨ । ਲੋਕਾਂ ਵਿਚ ਦੂਜਿਆਂ ਦੇ ਵਿਚਾਰਾਂ ਪ੍ਰਤੀ ਆਦਰ ਵੀ ਹੋਣਾ ਚਾਹੀਦਾ ਹੈ ।

ਲੋਕਾਂ ਦੇ ਰਾਜਨੀਤਿਕ ਵਿਚਾਰਾਂ ਵਿਚ ਭਿੰਨਤਾ ਦੇ ਆਧਾਰ ‘ਤੇ ਰਾਜਨੀਤਿਕ ਦਲ ਬਣਦੇ ਹਨ । ਲੋਕਾਂ ਦੇ ਪ੍ਰਤੀਨਿਧ ਚੋਣਾਂ ਰਾਹੀਂ ਚੁਣੇ ਜਾਂਦੇ ਹਨ । ਚੋਣਾਂ ਲਈ ਰਾਜਨੀਤਿਕ ਦਲ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ | ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਸੂਚਿਤ ਕਰਕੇ ਲੋਕਮਤ ਬਣਾਉਣ ਵਿਚ ਸਹਾਇਤਾ ਕਰਦੇ ਹਨ । ਇਸ ਲਈ ਰਾਜਨੀਤਿਕ ਦਲਾਂ ਦਾ ਚੇਤੰਨ ਅਤੇ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ ।

4. ਸਮਾਜਿਕ ਅਤੇ ਆਰਥਿਕ ਸਮਾਨਤਾ-ਲੋਕਤੰਤਰ ਵਿਚ ਅਮੀਰ ਅਤੇ ਗ਼ਰੀਬ ਦਾ ਅੰਤਰ ਨਹੀਂ ਹੋਣਾ ਚਾਹੀਦਾ । ਜੇਕਰ ਸਾਰੇ ਨਾਗਰਿਕ ਸਮਾਜਿਕ ਅਤੇ ਆਰਥਿਕ ਤੌਰ ‘ਤੇ ਸਮਾਨ ਨਹੀਂ ਹੋਣਗੇ ਤਾਂ ਲੋਕਤੰਤਰ ਸਫਲ ਨਹੀਂ ਹੋ ਸਕਦਾ । ਇਸ ਲਈ ਸਮਾਜ ਵਿਚ ਜਾਤੀ, ਧਰਮ ਅਤੇ ਭਾਸ਼ਾ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ।

5. ਸਹਿਣਸ਼ੀਲਤਾ-ਲੋਕਤੰਤਰ ਵਿਚ ਬਹੁਮਤ ਵਾਲੇ ਦਲ ਦਾ ਸ਼ਾਸਨ ਹੁੰਦਾ ਹੈ । ਪਰ ਦਲ ਦਾ ਉਦਾਰ ਹੋਣਾ ਜ਼ਰੂਰੀ ਹੈ । ਵਿਰੋਧੀ ਦਲ ਨੂੰ ਵੀ ਸ਼ਾਸਕ ਦਲ ਦੇ ਪ੍ਰਤੀ ਸਹਿਣਸ਼ੀਲ ਹੋਣਾ ਚਾਹੀਦਾ ਹੈ । ਸਹਿਣਸ਼ੀਲਤਾ ਲੋਕਤੰਤਰ ਦੀ ਸਫਲਤਾ ਲਈ ਇਕ ਮਹੱਤਵਪੂਰਨ ਵਿਸ਼ੇਸ਼ਤਾ ਹੈ । ਨੋਟ-ਵਿਦਿਆਰਥੀ ਕੋਈ ਦੋ ਲਿਖਣ।

ਪ੍ਰਸ਼ਨ 7.
ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜਿਕ ਸਮਾਨਤਾ-ਸਮਾਜਿਕ ਸਮਾਨਤਾ ਦਾ ਅਰਥ ਹੈ ਕਿ ਸਮਾਜਿਕ ਦ੍ਰਿਸ਼ਟੀ ਤੋਂ ਸਾਰੇ ਵਿਅਕਤੀ ਸਮਾਨ ਹਨ ਤੇ ਕਿਸੇ ਦੇ ਨਾਲ ਜਨਮ, ਰੰਗ, ਧਰਮ, ਜਾਤੀ, ਲਿੰਗ ਆਦਿ ਦੇ ਆਧਾਰ ‘ਤੇ ਭੇਦਭਾਵ ਨਹੀਂ ਕੀਤਾ ਜਾਂਦਾ | ਸਾਰੇ ਵਿਅਕਤੀ ਸਮਾਜ ਦੇ ਉਪਯੋਗੀ ਅੰਗ ਹਨ । ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ । ਆਰਥਿਕ ਸਮਾਨਤਾ-ਆਰਥਿਕ ਸਮਾਨਤਾ ਦਾ ਅਰਥ ਹੈ ਕਿ ਦੇਸ਼ ਦੇ ਅਮੀਰ ਅਤੇ ਗਰੀਬ ਦਾ ਅੰਤਰ ਨਹੀਂ ਹੋਣਾ ਚਾਹੀਦਾ | ਸਮਾਜ ਦਾ ਕੋਈ ਵਰਗ ਸ਼ੋਸ਼ਣ ਨਾ ਕਰੇ । ਇਸਦਾ ਅਰਥ ਇਹ ਵੀ ਹੈ ਕਿ ਉਤਪਾਦਨ ਦੇ ਸਾਧਨ ਕੁੱਝ ਇਕ ਵਿਅਕਤੀਆਂ ਦੇ ਹੱਥਾਂ ਵਿਚ ਸੀਮਿਤ ਨਾ ਹੋਣ | ਸਾਰਿਆਂ ਨੂੰ ਰੋਜ਼ੀ ਕਮਾਉਣ ਦੇ ਸਮਾਨ ਮੌਕੇ ਮਿਲਣ ।

ਪ੍ਰਸ਼ਨ 8.
ਆਧੁਨਿਕ ਯੁਗ ਵਿਚ ਲੋਕਤੰਤਰੀ ਸਰਕਾਰ ਹਰਮਨ-ਪਿਆਰੀ ਕਿਉਂ ਹੈ ?
ਉੱਤਰ-
ਅੱਜ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰੀ ਸਰਕਾਰ ਹੈ । ਅਜਿਹੀ ਸਰਕਾਰ ਕਲਿਆਣਕਾਰੀ ਹੁੰਦੀ ਹੈ ਅਤੇ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾਂ ਨੂੰ ਵਿਸ਼ੇਸ਼ ਮਹੱਤਵ ਦਿੰਦੀ ਹੈ । ਲੋਕਤੰਤਰ ਵਿਚ ਕਾਨੂੰਨ ਦੀ ਦ੍ਰਿਸ਼ਟੀ ਵਿਚ ਸਾਰੇ ਬਰਾਬਰ ਮੰਨੇ ਜਾਂਦੇ ਹਨ । ਇਹ ਕਾਨੂੰਨ ਵੀ ਲੋਕਾਂ ਦੇ ਆਪਣੇ ਪ੍ਰਤੀਨਿਧ ਬਣਾਉਂਦੇ ਹਨ ।

ਲੋਕਤੰਤਰ ਨੂੰ ਲੋਕਪ੍ਰਿਆ ਬਣਾਉਣ ਵਾਲੇ ਕਈ ਹੋਰ ਆਧਾਰ ਵੀ ਹਨ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ
1. ਸਮਾਨਤਾ-ਲੋਕਤੰਤਰ ਵਿਚ ਅਮੀਰੀ-ਗ਼ਰੀਬੀ, ਧਰਮ ਜਾਂ ਜਾਤ ਦੇ ਆਧਾਰ ‘ਤੇ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ | ਕਾਨੂੰਨ ਦੀ ਨਜ਼ਰ ਵਿਚ ਸਭ ਸਮਾਨ ਹੁੰਦੇ ਹਨ । ਇਸੇ ਲਈ ਤਾਨਾਸ਼ਾਹੀ ਸਰਕਾਰ ਨਾਲੋਂ ਲੋਕਤੰਤਰੀ ਸਰਕਾਰ ਵਧੇਰੇ ਹਰਮਨ-ਪਿਆਰੀ ਹੈ ।

2. ਸੁਤੰਤਰਤਾ-ਲੋਕਤੰਤਰ ਵਿਚ ਲੋਕ ਹਰ ਪੱਖੋਂ ਸੁਤੰਤਰ ਹੁੰਦੇ ਹਨ ।ਉਹ ਕੋਈ ਵੀ ਕਿੱਤਾ ਅਪਣਾਉਣ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਅਤੇ ਕਿਸੇ ਵੀ ਖੇਤਰ ਵਿਚ ਰਹਿਣ ਲਈ ਸੁਤੰਤਰ ਹੁੰਦੇ ਹਨ । ਪਰ ਤਾਨਾਸ਼ਾਹੀ ਰਾਜ ਵਿਚ ਲੋਕਾਂ ਨੂੰ ਤਾਨਾਸ਼ਾਹ ਰਾਜੇ ਦੇ ਹੁਕਮਾਂ ਅਨੁਸਾਰ ਚਲਣਾ ਪੈਂਦਾ ਹੈ ।

3. ਫ਼ੈਸਲਾ ਕਰਨ ਦੀ ਕਾਰਜਵਿਧੀ-ਲੋਕਤੰਤਰ ਵਿਚ ਰਾਜ ਪ੍ਰਬੰਧ ਚਲਾਉਣ ਲਈ ਫ਼ੈਸਲੇ ਲੈਣ ਦਾ ਇਕ ਖ਼ਾਸ ਢੰਗ ਹੁੰਦਾ ਹੈ, ਜੋ ਕਿ ਲੋਕਾਂ ਦੇ ਹੱਥ ਵਿਚ ਹੁੰਦਾ ਹੈ । ਲੋਕ ਆਪਣੇ ਪ੍ਰਤੀਨਿਧ ਚੁਣ ਕੇ ਵਿਧਾਨਪਾਲਿਕਾ ਵਿਚ ਭੇਜਦੇ ਹਨ । ਇਹ ਪ੍ਰਤੀਨਿਧ ਸ਼ਾਸਨ ਚਲਾਉਣ ਲਈ ਕਾਨੂੰਨ ਬਣਾਉਂਦੇ ਹਨ । ਵਿਧਾਨਪਾਲਿਕਾ ਦਾ ਬਹੁਮਤ ਦਲ ਸਰਕਾਰ ਬਣਾਉਂਦਾ ਹੈ | ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਕਰਦੀ ਹੈ । ਜੇਕਰ ਕੋਈ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਾ ਕਰੇ ਤਾਂ ਜਨਤਾ ਅਗਲੀਆਂ ਚੋਣਾਂ ਵਿਚ ਉਸਨੂੰ ਬਦਲ ਸਕਦੀ ਹੈ ।

4. ਨਾਗਰਿਕਾਂ ਦੀ ਸਰਗਰਮ ਭਾਗਦਾਰੀ-ਲੋਕਤੰਤਰ ਵਿਚ ਸਾਰੇ ਵੋਟਰ ਚੋਣਾਂ ਲੜ ਸਕਦੇ ਹਨ ਜਾਂ ਚੋਣਾਂ ਸਮੇਂ ਆਪਣਾ ਵੋਟ ਮਰਜ਼ੀ ਨਾਲ ਪਾ ਸਕਦੇ ਹਨ । ਦੇਸ਼ ਦੇ ਸ਼ਾਸਨ ਵਿਚ ਸਾਰੇ ਬਰਾਬਰ ਦੇ ਹੱਕਦਾਰ ਹਨ । ਤਾਨਾਸ਼ਾਹੀ ਰਾਜਾਂ ਵਿਚ ਅਜਿਹਾ ਨਹੀਂ ਹੁੰਦਾ । ਇਸੇ ਲਈ ਆਧੁਨਿਕ ਸਮੇਂ ਵਿਚ ਲੋਕਤੰਤਰੀ ਸਰਕਾਰ ਵਧੇਰੇ ਹਰਮਨ-ਪਿਆਰੀ ਹੈ ।

5. ਮਤਭੇਦ ਦੂਰ ਕਰਨਾ-ਲੋਕਤੰਤਰ ਵਿਚ ਕਿਸੇ ‘ਤੇ ਵੀ ਆਪਣਾ ਵਿਚਾਰ ਥੋਪਿਆ ਨਹੀਂ ਜਾਂਦਾ ਬਲਕਿ ਸਾਰਿਆਂ ਦੇ ਵਿਚਾਰਾਂ ਦਾ ਆਦਰ ਕੀਤਾ ਜਾਂਦਾ ਹੈ । ਸ਼ਾਸਕ ਦਲ ਵਿਰੋਧੀ ਦਲ ਦੇ ਸੁਝਾਵਾਂ ‘ਤੇ ਉਦਾਰਤਾ ਨਾਲ ਵਿਚਾਰ ਕਰਦਾ ਹੈ । ਦੂਜੇ ਪਾਸੇ ਵਿਰੋਧੀ ਦਲ ਸਰਕਾਰ ਦੇ ਕੰਮਾਂ ਵਿਚ ਉਦਾਰਤਾ ਨਾਲ ਸਹਿਯੋਗ ਦਿੰਦਾ ਹੈ । ਇਸੇ ਤਰ੍ਹਾਂ ਲੋਕਤੰਤਰ ਵਿਚ ਵਿਚਾਰਕ ਮਤਭੇਦਾਂ ਨੂੰ ਉਦਾਰਤਾ ਨਾਲ ਦੂਰ ਕੀਤਾ ਜਾਂਦਾ ਹੈ । ਇਸੇ ਕਾਰਨ ਲੋਕਤੰਤਰ ਸਰਕਾਰ ਵਧੇਰੇ ਪਸੰਦ ਕੀਤੀ ਜਾਂਦੀ ਹੈ ।

6. ਮਨੁੱਖੀ ਸ਼ਾਨ ਵਿਚ ਵਾਧਾ-ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਲੋਕਤੰਤਰ ਦੇ ਮੁੱਖ ਸਿਧਾਂਤ ਹਨ । ਇਹਨਾਂ ਦੇ ਆਧਾਰ ‘ਤੇ ਫ਼ਰਾਂਸ ਵਿਚ ਲੋਕਤੰਤਰ ਦਾ ਆਰੰਭ ਹੋਇਆ | ਲੋਕਤੰਤਰ ਵਿਚ ਕੇਵਲ ਰਾਜਨੀਤਿਕ ਸੁਤੰਤਰਤਾ ਅਤੇ ਸਮਾਨਤਾ ਹੀ ਨਹੀਂ ਹੁੰਦੀ, ਸਗੋਂ ਆਰਥਿਕ ਸਮਾਨਤਾ ਵੀ ਹੁੰਦੀ ਹੈ । ਇਸਦੇ ਲਈ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਰੋਜ਼ੀ ਕਮਾਉਣ ਦੇ ਸਮਾਨ ਮੌਕੇ ਦਿੰਦੀ ਹੈ । ਇਸੇ ਲਈ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਨੌਕਰੀਆਂ ਵਿਚ ਰਾਖਵਾਂਕਰਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਲੋਕਤੰਤਰ ਦੇਸ਼ ਵਿਚ ਮਨੁੱਖੀ ਸ਼ਾਨ ਨੂੰ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

(ਇ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-

ਪ੍ਰਸ਼ਨ 1.
ਭਾਰਤ ਇੱਕ ……………. ਗਣਰਾਜ ਹੈ ।
ਉੱਤਰ-
ਲੋਕਤੰਤਰੀ,

ਪ੍ਰਸ਼ਨ 2.
ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾ-ਮਾਤਰ ਦਾ ਪ੍ਰਧਾਨ ……….. ਹੈ ਅਤੇ ਰਾਜ ਸਰਕਾਰਾਂ ਦੇ ਮੁਖੀ ……………… ਹੁੰਦੇ ਹਨ ।
ਉੱਤਰ-
ਰਾਸ਼ਟਰਪਤੀ, ਰਾਜਪਾਲ,

ਪ੍ਰਸ਼ਨ 3.
ਲੋਕਤੰਤਰ ਦਾ ਆਰੰਭ ………… ਦੇ ਸ਼ਹਿਰ …………… ਵਿਚ ਹੋਇਆ ।
ਉੱਤਰ-
ਯੂਨਾਨ, ਏਥੋਂਸ,

ਪ੍ਰਸ਼ਨ 4.
…………… ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਪ੍ਰਤੱਖ ਲੋਕਤੰਤਰ ਹੈ ।
ਉੱਤਰ-
ਸਵਿਟਜ਼ਰਲੈਂਡ,

ਪ੍ਰਸ਼ਨ 5.
ਲੋਕਤੰਤਰ ਦਾ ਮੁੱਢਲਾ ਆਦਰਸ਼ ………… ਅਤੇ ………….. ਹੈ ।
ਉੱਤਰ-
ਸੁਤੰਤਰਤਾ, ਸਮਾਨਤਾ ।

(ਸ) ਹੇਠ ਲਿਖੇ ਵਾਕਾਂ ਵਿੱਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਭਾਰਤ ਇਕ ਲੋਕਤੰਤਰੀ ਗਣਰਾਜ ਹੈ ।
ਉੱਤਰ-
(✓)

ਪ੍ਰਸ਼ਨ 2.
ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਲੋਕਤੰਤਰ ਹੈ ।
ਉੱਤਰ-
(✓)

ਪ੍ਰਸ਼ਨ 3.
ਵੋਟ ਪਾਉਣ ਦਾ ਅਧਿਕਾਰ ਸਿਰਫ ਕੁੱਝ ਬਾਲਿਗਾਂ ਨੂੰ ਹੀ ਪ੍ਰਾਪਤ ਹੈ ।
ਉੱਤਰ-
(✗)

ਪ੍ਰਸ਼ਨ 4.
ਲੋਕਤੰਤਰੀ ਦੇਸ਼ ਵਿਚ ਕਾਨੂੰਨ ਦਾ ਰਾਜ ਹੁੰਦਾ ਹੈ ।
ਉੱਤਰ-
(✓)

ਪ੍ਰਸ਼ਨ 5.
ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿਚ ਹੋਈ ਸੀ ।
ਉੱਤਰ-
(✗)

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

(ਹੀ) ਬਹੁ-ਵਿਕਲਪੀ ਪ੍ਰਸ਼ਨ-ਉੱਤਰ –
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ‘ਤੇ ਨਿਸ਼ਾਨ ਲਾਓ –

ਪ੍ਰਸ਼ਨ 1.
ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ- ਇਹ ਕਿਸ ਦਾ ਕਥਨ ਹੈ ।
(1) ਇਬਰਾਹੀਮ ਲਿੰਕਨ
(2) ਸਕੀ
(3) ਡੇਵਿਡ ਈਸਟਨ ।
ਉੱਤਰ-
(1) ਇਬਰਾਹੀਮ ਲਿੰਕਨ

ਪ੍ਰਸ਼ਨ 2.
ਆਧੁਨਿਕ ਯੁੱਗ ਵਿਚ ਕਿਹੜੀ ਸਰਕਾਰ ਨੂੰ ਸਰਵੋਤਮ ਮੰਨਿਆ ਜਾਂਦਾ ਹੈ ?
(1) ਤਾਨਾਸ਼ਾਹੀ ਸਰਕਾਰ
(2) ਲੋਕਤੰਤਰੀ ਸਰਕਾਰ
(3) ਸੈਨਿਕ ਸ਼ਾਸਨ ।
ਉੱਤਰ-
(2) ਲੋਕਤੰਤਰੀ ਸਰਕਾਰ

ਪ੍ਰਸ਼ਨ 3.
ਲੋਕਤੰਤਰੀ ਸਰਕਾਰ ਵਾਲੇ ਦੇਸ਼ਾਂ ਵਿਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
(1) ਚਾਰ
(2) ਪੰਜ
(3) ਦੋ ।
ਉੱਤਰ-
(3) ਦੋ ।

ਹੋਰ ਮਹੱਤਵਪੂਰਨ ਪ੍ਰਸ਼ਨ :

ਪ੍ਰਸ਼ਨ 1.
ਲੋਕਤੰਤਰ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਲੋਕਤੰਤਰ ਵਿਚ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿਚ ਹੁੰਦੀ ਹੈ ।
  2. ਲੋਕਤੰਤਰ ਵਿਚ ਸਰਕਾਰ ਦੀਆਂ ਨੀਤੀਆਂ ਦਾ ਫ਼ੈਸਲਾ ਲੋਕਾਂ ਦੀ ਇੱਛਾ ਅਨੁਸਾਰ ਲਿਆ ਜਾਂਦਾ ਹੈ ।

ਪ੍ਰਸ਼ਨ 2.
ਲੋਕਤੰਤਰ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦਾ ਹੁੰਦਾ ਹੈ ?
ਉੱਤਰ-

  • ਸਿੱਧਾ ਜਾਂ ਪ੍ਰਤੱਖ ਲੋਕਤੰਤਰ
  • ਅਸਿੱਧਾ ਜਾਂ ਅਪ੍ਰਤੱਖ ਲੋਕਤੰਤਰ ।

ਪ੍ਰਸ਼ਨ 3.
ਸਿੱਧਾ ਪ੍ਰਤੱਖ) ਲੋਕਤੰਤਰ ਅਤੇ ਅਸਿੱਧਾ (ਅਖ) ਲੋਕਤੰਤਰ ਵਿਚ ਕੀ ਅੰਤਰ ਹੈ ?
ਉੱਤਰ-
ਸਿੱਧੇ ਲੋਕਤੰਤਰ ਵਿਚ ਸ਼ਾਸਨ ਦੀਆਂ ਨੀਤੀਆਂ ਦੇ ਨਿਰਮਾਣ ਵਿਚ ਸਾਰੇ ਨਾਗਰਿਕ ਸਿੱਧੇ ਤੌਰ ‘ਤੇ ਹਿੱਸਾ ਲੈਂਦੇ ਹਨ । ਇਸਦੇ ਉਲਟ ਅਸਿੱਧੇ ਲੋਕਤੰਤਰ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸ਼ਾਸਕ ਨੀਤੀਆਂ ਦਾ ਨਿਰਮਾਣ ਕਰਦੇ ਹਨ ।

ਪ੍ਰਸ਼ਨ 4.
ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਮੁਖੀ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਹੁੰਦੇ ਹਨ ? ਭਾਰਤ ਤੋਂ ਉਦਾਹਰਨ ਦਿਓ ।
ਉੱਤਰ-
ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਦੋ ਤਰ੍ਹਾਂ ਦੇ ਮੁਖੀ ਹੁੰਦੇ ਹਨ ਨਾਂ-ਮਾਤਰ ਮੁਖੀ ਅਤੇ ਅਸਲੀ ਮੁਖੀ । ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਂ-ਮਾਤਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਰਾਜਾਂ ਵਿਚ ਰਾਜਪਾਲ ਹੈ ਜਦਕਿ ਕੇਂਦਰ ਵਿਚ ਅਸਲੀ ਮੁਖੀ ਪ੍ਰਧਾਨ ਮੰਤਰੀ ਅਤੇ ਰਾਜ ਵਿਚ ਮੁੱਖ ਮੰਤਰੀ ਹੁੰਦਾ ਹੈ ।

ਪ੍ਰਸ਼ਨ 5.
ਗਣਰਾਜ ਕੀ ਹੁੰਦਾ ਹੈ ?
ਉੱਤਰ-
ਜਿਹੜੇ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਉਸਨੂੰ ਗਣਰਾਜ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਅਸੀਂ ਭਾਰਤ ਨੂੰ ਲੋਕਤੰਤਰੀ ਗਣਰਾਜ ਕਿਉਂ ਕਹਿੰਦੇ ਹਾਂ ?
ਉੱਤਰ-
ਭਾਰਤ ਇਕ ਲੋਕਤੰਤਰੀ ਦੇਸ਼ ਹੈ । ਦੇਸ਼ ਦਾ ਮੁਖੀ ਅਰਥਾਤ ਰਾਸ਼ਟਰਪਤੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ । ਇਸ ਲਈ ਭਾਰਤ ਨੂੰ ਲੋਕਤੰਤਰੀ ਗਣਰਾਜ ਕਹਿੰਦੇ ਹਨ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 7.
ਰਾਜਤੰਤਰੀ ਲੋਕਤੰਤਰ ਕੀ ਹੁੰਦਾ ਹੈ ? ਇਕ ਉਦਾਹਰਨ ਵੀ ਦਿਓ ।
ਉੱਤਰ-
ਰਾਜਤੰਤਰੀ ਲੋਕਤੰਤਰ ਵਿਚ ਦੇਸ਼ ਦਾ ਮੁਖੀ ਰਾਜਾ ਜਾਂ ਰਾਣੀ ਹੁੰਦੇ ਹਨ। ਉਹ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ ਬਲਕਿ ਉਨ੍ਹਾਂ ਦਾ ਅਹੁਦਾ ਪਰੰਪਰਾਗਤ ਹੁੰਦਾ ਹੈ ।
ਉਹ ਨਾਂ-ਮਾਤਰ ਦੇ ਮੁਖੀ ਹੁੰਦੇ ਹਨ । ਇੰਗਲੈਂਡ ਵਿਚ ਰਾਜਤੰਤਰੀ ਲੋਕਤੰਤਰ ਹੈ ।

ਪ੍ਰਸ਼ਨ 8.
ਲੋਕਤੰਤਰ ਦਾ ਮੁੱਖ ਸਿਧਾਂਤ ਕੀ ਹੈ ? ਇਹ ਕਿਹੜੀ ਗੱਲ ‘ਤੇ ਆਧਾਰਿਤ ਹੈ ?
ਉੱਤਰ-
ਲੋਕਤੰਤਰ ਦਾ ਮੁੱਖ ਸਿਧਾਂਤ ਕਾਨੂੰਨ ਦਾ ਸ਼ਾਸਨ ਹੈ । ਇਹ ਮਨੁੱਖ ਦੀ ਸੁਤੰਤਰਤਾ ਅਤੇ ਸਮਾਨਤਾ ‘ਤੇ ਆਧਾਰਿਤ ਹੈ ।

ਪ੍ਰਸ਼ਨ 9.
ਵਿਆਪਕ ਮਤ ਅਧਿਕਾਰ ਕੀ ਹੁੰਦਾ ਹੈ ?
ਉੱਤਰ-
ਜਦੋਂ ਦੇਸ਼ ਦੇ ਸਾਰੇ ਵਿਆਪਕ ਔਰਤਾਂ-ਮਰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਤ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਉਸਨੂੰ ਸਰਵ-ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਪ੍ਰਭਾਵ ਦੀ ਦ੍ਰਿਸ਼ਟੀ ਤੋਂ ਲੋਕਤੰਤਰੀ ਸਰਕਾਰ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ ?
ਉੱਤਰ-

  1. ਪ੍ਰਧਾਨਾਤਮਕ ਸਰਕਾਰ
  2. ਸੰਸਦੀ ਸਰਕਾਰ ।

ਪ੍ਰਸ਼ਨ 11.
ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਸ਼ਕਤੀਆਂ ਦੀ ਵੰਡ ਦੇ ਆਧਾਰ ‘ਤੇ ਲੋਕਤੰਤਰੀ ਸਰਕਾਰ ਕਿਹੜੀਆਂਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ ?
ਉੱਤਰ-

  • ਇਕਾਤਮਕ ਸਰਕਾਰ
  • ਸੰਘਾਤਮਕ ਸਰਕਾਰ ।

ਪ੍ਰਸ਼ਨ 12.
‘‘ਲੋਕਤੰਤਰੀ ਜਾਂ ਲੋਕਤੰਤਰ ਰਾਜ ਸਰਕਾਰ ਦੀ ਇਕ ਕਿਸਮ ਨਹੀਂ ਬਲਕਿ ਇਕ ਜੀਵਨ-ਪਰੀਖਣ ਹੈ ।” ਸਪੱਸ਼ਟ ਕਰੋ ।
ਉੱਤਰ-
ਲੋਕਤੰਤਰ ਵਿਚ ਸਮਾਜ ਵਿਚ ਕਿਸੇ ਵੀ ਆਧਾਰ ‘ਤੇ ਕਿਸੇ ਦੇ ਨਾਲ ਭੇਦ-ਭਾਵ ਨਹੀਂ ਕੀਤਾ ਜਾਂਦਾ | ਕਾਨੂੰਨ ਦੀ ਦ੍ਰਿਸ਼ਟੀ ਵਿਚ ਅਮੀਰ-ਗ਼ਰੀਬ, ਔਰਤ-ਮਰਦ ਸਾਰੇ ਸਮਾਨ ਹਨ । ਹਰੇਕ ਨੂੰ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨ ਦਾ ਅਧਿਕਾਰ ਹੁੰਦਾ ਹੈ । ਜਾਤੀ ਜਾਂ ਜਨਮ ਦੇ ਆਧਾਰ ‘ਤੇ ਕਿਸੇ ਨੂੰ ਵੀ ਕੋਈ ਵਿਸ਼ੇਸ਼ ਸਹੂਲਤ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਲੋਕਤੰਤਰੀ ਸਮਾਜ ਵਿਚ ਇਸ ਤਰ੍ਹਾਂ ਦੇ ਭੇਦ-ਭਾਵ ਲਈ ਕੋਈ ਸਥਾਨ ਨਹੀਂ ਹੁੰਦਾ । ਜੇਕਰ ਆਰਥਿਕ ਅਤੇ ਸਮਾਜਿਕ ਪੱਖ ਤੋਂ ਸਾਰੇ ਔਰਤ-ਮਰਦ ਸਮਾਨ ਹੋਣਗੇ ਤਦ ਹੀ ਸਾਰੇ ਲੋਕ ਰਾਜਨੀਤਿਕ ਪੱਖ ਤੋਂ ਵੀ ਸਮਾਨ ਹੋਣਗੇ । ਇਸੇ ਲਈ ਲੋਕਤੰਤਰ ਰਾਜ ਸਰਕਾਰ ਦੀ ਇਕ ਕਿਸਮ ਨਹੀਂ ਬਲਕਿ ਇਕ ਜੀਵਨ ਪਰੀਖਣ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ –

1. ਲੋਕਤੰਤਰ ਦੀ ਸ਼ੁਰੂਆਤ (i) ਯੂਰਪ
2. ਆਧੁਨਿਕ ਲੋਕਤੰਤਰ ਦੀ ਸਭ ਤੋਂ ਪਹਿਲਾਂ ਸਥਾਪਨਾ (ii) ਭਾਰਤ
3. ਪ੍ਰਧਾਨਾਤਮਕ ਲੋਕਤੰਤਰ (iii) ਏਸ਼ੈੱਸ (ਯੂਨਾਨ)
4. ਸੰਸਦੀ ਸਰਕਾਰ (iv) ਅਮਰੀਕਾ ।

ਉੱਤਰ-

1. ਲੋਕਤੰਤਰ ਦੀ ਸ਼ੁਰੁਆਤ (iii) ਏਸ਼ੈੱਸ (ਯੂਨਾਨ)
2. ਆਧੁਨਿਕ ਲੋਕਤੰਤਰ ਦੀ ਸਭ ਤੋਂ ਪਹਿਲਾਂ ਸਥਾਪਨਾ (i) ਯੂਰਪ
3. ਪ੍ਰਧਾਨਾਤਮਕ ਲੋਕਤੰਤਰ (iv) ਅਮਰੀਕਾ
4. ਸੰਸਦੀ ਸਰਕਾਰ (ii) ਭਾਰਤ

PSEB 7th Class Maths MCQ Chapter 12 ਬੀਜਗਣਿਤਕ ਵਿਅੰਜਕ

Punjab State Board PSEB 7th Class Maths Book Solutions Chapter 12 ਬੀਜਗਣਿਤਕ ਵਿਅੰਜਕ MCQ Questions with Answers.

PSEB 7th Class Maths Chapter 12 ਬੀਜਗਣਿਤਕ ਵਿਅੰਜਕ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
q ਵਿਚੋਂ 9 ਘਟਾਉਣ ਤੇ ਪ੍ਰਾਪਤ ਹੁੰਦਾ ਹੈ :
(a) 9 – q
(b) q – 9
(c) 9 + q
(d) 9 – q
ਉੱਤਰ:
(b) q – 9

ਪ੍ਰਸ਼ਨ (ii).
5 – 3t2 ਵਿੱਚ ਚਲ ਦਾ ਸੰਖਿਆਤਮਕ ਗੁਣਾਂ ਦੱਸੋ :
(a) 3
(b) -3
(c) -32
(d) 2
ਉੱਤਰ:
(b) -3

ਪ੍ਰਸ਼ਨ (iii).
5y2 + 7x ਵਿੱਚ y2 ਦਾ ਗੁਣਾਂਕ ਪਤਾ ਕਰੋ :
(a) 5
(b) 7
(c) 5
(d) 2
ਉੱਤਰ:
(a) 5

PSEB 7th Class Maths MCQ Chapter 12 ਬੀਜਗਣਿਤਕ ਵਿਅੰਜਕ

ਪ੍ਰਸ਼ਨ (iv).
3mn, -5mn, 8mn, -4mn ਦਾ ਜੋੜ ਪਤਾ ਕਰੋ :
(a) 10 mn
(b) – 8mn
(c) 12 mn
(d) 2 mn
ਉੱਤਰ:
(d) 2 mn

ਪ੍ਰਸ਼ਨ (v).
ਜੇਕਰ m = 2 ਹੈ ਤਾਂ 3m – 5 ਦਾ ਮੁੱਲ ਪਤਾ ਕਰੋ :
(a) 6
(b) 1
(c) 11
(d) -1
ਉੱਤਰ:
(b) 1

ਪ੍ਰਸ਼ਨ (vi).
ਜੇਕਰ m = 2 ਹੈ ਤਾਂ 9 – 5m ਦਾ ਮੁੱਲ ਪਤਾ ਕਰੋ :
(a) -1
(b) 1
(c) 19
(d) 13
ਉੱਤਰ:
(a) -1

PSEB 7th Class Maths MCQ Chapter 12 ਬੀਜਗਣਿਤਕ ਵਿਅੰਜਕ

ਪ੍ਰਸ਼ਨ (vii).
ਜੇਕਰ p = – 2 ਹੈ ਤਾਂ 4p + 7 ਦਾ ਮੁੱਲ ਪਤਾ ਕਰੋ :
(a) 15
(b) 18
(c) 20
(d) -1
ਉੱਤਰ:
(d) -1

ਪ੍ਰਸ਼ਨ (viii).
ਜੇਕਰ a = 2, b = – 2 ਹੈ ਤਾਂ a2 + b2 ਦਾ ਮੁੱਲ ਹੈ :
(a) 0
(b) 4
(c) 8
(d) 10
ਉੱਤਰ:
(c) 8

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
x ਵਿੱਚੋਂ 5 ਘਟਾਉਣ ਤੇ ………. ਪ੍ਰਾਪਤ ਹੁੰਦਾ ਹੈ ………… ।
ਉੱਤਰ:
x – 5

PSEB 7th Class Maths MCQ Chapter 12 ਬੀਜਗਣਿਤਕ ਵਿਅੰਜਕ

ਪ੍ਰਸ਼ਨ (ii).
x = 2 ਹੈ ਤਾਂ 4x +7 ਦਾ ਮੁੱਲ ………… ਹੋਵੇਗਾ ।
ਉੱਤਰ:
15

ਪ੍ਰਸ਼ਨ (iii).
-4xy, 2xy, 3xy ਦਾ ਜੋੜ …………. ਹੈ ।
ਉੱਤਰ:
xy

ਪ੍ਰਸ਼ਨ (iv).
ਉਹ ਚਿੰਨ੍ਹ ਜਿਸਦਾ ਇੱਕ ਨਿਸ਼ਚਿਤ ਸੰਖਿਆਤਮਕ | ਮੁੱਲ ਹੋਵੇ, ਕਹਾਉਂਦਾ ਹੈ …………..।
ਉੱਤਰ:
ਅਚਲ

PSEB 7th Class Maths MCQ Chapter 12 ਬੀਜਗਣਿਤਕ ਵਿਅੰਜਕ

ਪ੍ਰਸ਼ਨ (v).
ਦੋ ਪਦੀ ………… ਵਿੱਚ ਸੰਖਿਆ ਹੁੰਦੀਆਂ ਹਨ ।
ਉੱਤਰ:
ਦੋ

3. ਸਹੀ ਜਾਂ ਗਲਤ :

ਪ੍ਰਸ਼ਨ (i).
ਹਰ ਸੰਖਿਆ ਅਚਲ ਹੁੰਦੀ ਹੈ । (ਸਹੀ/ਗਲਤ)
ਉੱਤਰ:
ਸਹੀ

ਪ੍ਰਸ਼ਨ (ii).
ਇਕ ਚਿੰਨ੍ਹ ਜਿਸ ਵਿਚ ਵੱਖ-ਵੱਖ ਸੰਖਿਆਤਮਕ ਮੁੱਲ ਲੈਂਦੇ ਹਾਂ, ਚਲ ਕਹਾਉਂਦਾ ਹੈ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 12 ਬੀਜਗਣਿਤਕ ਵਿਅੰਜਕ

ਪ੍ਰਸ਼ਨ (iii).
ਪਦਾਂ ਦੇ ਜੋੜ ਨਾਲ ਸਮੀਕਰਨਾਂ ਬਣਦੀਆਂ ਹਨ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (iv).
7 ਅਤੇ 12xy ਸਮਾਨ ਪਦ ਹਨ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (v).
2x + 3y = 6 ਵਿੱਚ, x ਦਾ ਗੁਣਾਂਕ 3 ਹੈ । (ਸਹੀ/ਗਲਤ)
ਉੱਤਰ:
ਗਲਤ

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

Punjab State Board PSEB 7th Class Maths Book Solutions Chapter 12 ਬੀਜਗਣਿਤਕ ਵਿਅੰਜਕ Ex 12.3 Textbook Exercise Questions and Answers.

PSEB Solutions for Class 7 Maths Chapter 12 ਬੀਜਗਣਿਤਕ ਵਿਅੰਜਕ Exercise 12.3

ਪ੍ਰਸ਼ਨ 1.
ਦਿੱਤੇ ਹੋਏ ਵਿਅੰਜਕਾਂ ਵਿੱਚ ਮੁੱਲ ਭਰ ਕੇ ਸਾਰਣੀ ਨੂੰ ਪੂਰਾ ਕਰੋ :
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3 1
ਉੱਤਰ:
(i) 10, 1, 16, 37
(ii) 2, 11, 6, 83
(iii) 5, -76, 189, 7700
(iv) 10, -80, 30, -8

2. ਜੇਕਰ a = 1, b = -2 ਹੈ ਤਾਂ ਹੇਠਾਂ ਲਿਖੇ ਵਿਅੰਜਕਾਂ ਦਾ ਮੁੱਲ ਪਤਾ ਕਰੋ ।

ਪ੍ਰਸ਼ਨ (i).
a2 – b2
ਉੱਤਰ:
a2 – b2
a = 1, b = – 2 ਨੂੰ a2 – b2 ਵਿੱਚ ਭਰਨ ਤੇ ਪ੍ਰਾਪਤ ਹੁੰਦਾ ਹੈ
a2 – b2 = (1)2 – (-2)2 = 1 – 4
= -3

ਪ੍ਰਸ਼ਨ (ii).
a + 2ab – b2
ਉੱਤਰ:
a + 2ab – b2 = 1 + 2 × 1 × -2 – (-2)2
= 1 – 4 – 4
= 7

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

ਪ੍ਰਸ਼ਨ (iii).
a2b + 2ab2 + 5
ਉੱਤਰ:
a2b + 2ab2 + 5 = 12 × -2 + 2 × 1 × (-2)2 + 5
= -2 + 2 × 4 + 5
= -2 + 8 + 5
= 11

3. ਹੇਠ ਲਿਖੇ ਵਿਅੰਜਕਾਂ ਨੂੰ ਹੱਲ ਕਰੋ ਅਤੇ m = 1, n = 2, p = -1 ਲਈ ਇਹਨਾਂ ਦਾ ਮੁੱਲ ਪਤਾ ਕਰੋ ।

ਪ੍ਰਸ਼ਨ (i).
2m + 3n – p + 7m – 2n
ਉੱਤਰ:
2m + 3n – p + 7m – 2n
= 2m + 7m + 3n – 2n – p.
= 9m + n – p
m = 1, n = 2, p = -1 ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ।
9m + n – p = 9 × 1 + 2 – (-1)
= 9 + 2 + 1
= 12

ਪ੍ਰਸ਼ਨ (ii).
3p + n – m + 2n
ਉੱਤਰ:
3p + n – m + 2n = 3p + n + 2n – m
= 3p + 3n – m
ਇਸ ਵਿਚ m = 1, n = 2, p = -1 ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ ।
3p + 3n – m = 3 × (-1) + 3 × 2 – 1
= -3 + 6 – 1
= 2

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

ਪ੍ਰਸ਼ਨ (iii).
m + p – 2p + 3m
ਉੱਤਰ:
m + p – 2p + 3m = m + 3m + p – 2p
= 4m – p
m = 1, n = 2, p = -1 ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ ।
4m – p = 4 (1) – (-1)
= 4 + 1
= 5

ਪ੍ਰਸ਼ਨ (iv).
3n + 2m – 5p – 3m – 2n + p
ਉੱਤਰ:
3n + 2m – 5p – 3m – 2n + p
= 3n – 2n + 2m – 3m – 5p + p
= n – m – 4p
m = 1, n = 2, p = -1 ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ ।
n – m – 4p = 2 – 1 – 4(-1)
= 2 – 1 + 4
= 5

ਪ੍ਰਸ਼ਨ 4.
ਜੇਕਰ b = 2 ਭਰਨ ਤੇ 2a + b2 = 10 ਹੋਵੇ ਤਾਂ a ਦਾ ਮੁੱਲ ਪਤਾ ਕਰੋ !
ਹੱਲ :
2a + b2 = 10
b = 2, ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
2a + (2)2 = 10
2a + 4 = 10
2a = 10 – 4 = 6
a = \(\frac{6}{2}\) = 3
a = 3

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

ਪ੍ਰਸ਼ਨ 5.
x ਦਾ ਮੁੱਲ ਪਤਾ ਕਰੋ ਜੇਕਰ y = 1 ਹੋਣ ਤੇ -3x + 7y2 = 1 ਹੈ ।
ਹੱਲ :
-3x + 7y2 = 1
y = 1 ਭਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ
-3x + 7y2 = 1
-3x + 7 (1)2 = 1
-3x + 7 = 1
-3x = 1 – 7
– 3x = – 6
x = \(\frac{-6}{-3}\) = 2
x = 2

ਪ੍ਰਸ਼ਨ 6.
ਸਮਾਨ ਲੰਬਾਈ ਦੇ ਰੇਖਾਖੰਡ ਤੋਂ ਬਣਾਏ ਗਏ ਅੱਖਰਾਂ ਦੇ ਨਮੂਨਿਆਂ ਨੂੰ ਦੇਖੋ ।
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3 2
ਜੇਕਰ ਬਣਾਏ ਗਏ ਅੱਖਰਾਂ ਦੀ ਸੰਖਿਆ ਲਈ ਜਾਵੇ ਤਾਂ ਉਸਦੇ ਲਈ ਜ਼ਰੂਰੀ ਰੇਖਾਖੰਡ ਦੀ ਜ਼ਰੂਰਤ ਨੂੰ ਦਰਸਾਉਂਦਾ ਹੋਇਆ ਬੀਜਗਣਿਤਕ ਵਿਅੰਜਕ ਹਰੇਕ ਭਾਗ ਲਈ ਲਿਖੋ ।
ਹੱਲ :
(i) 2n + 1
(ii) 4n + 2

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

ਪ੍ਰਸ਼ਨ 7.
ਬਿੰਦੂਆਂ ਦੀ ਵਰਤੋਂ ਨਾਲ ਬਣਾਏ ਗਏ ਵਰਗਾਂ ਦੇ ਨਮੂਨੇ ਦੇਖੋ ।
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3 3
ਜੇਕਰ ਇੱਕ ਕਤਾਰ ਵਿੱਚ ਬਿੰਦੂਆਂ ਦੀ ਗਿਣਤੀ ਨੂੰ ਮੰਨ ਲਈਏ ਤਾਂ ਸੀ ਆਕ੍ਰਿਤੀ ਲਈ ਲੋੜੀਂਦੇ ਬਿੰਦੂਆਂ ਲਈ ਬੀਜਗਣਿਤਕ ਵਿਅੰਜਕ ਲੱਭੋ । ਬਿੰਦੂਆਂ ਦੀ ਗਿਣਤੀ ਵੀ ਲੱਭੋ, ਜੇਕਰ
(i) n = 3
(ii) n = 7
(iii) n = 10.
ਹੱਲ :
(i) n2
(ii) 49
(iii) 100.

ਪ੍ਰਸ਼ਨ 8.
ਬਰਾਬਰ ਲੰਬਾਈ ਦੇ ਰੇਖਾਖੰਡਾਂ ਤੋਂ ਬਣਾਏ ਗਏ ਅੰਕਾਂ ਦੇ ਨਮੂਨੇ ਦੇਖੋ ।
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3 4
ਜੇਕਰ ਬਣਾਏ ਗਏ ਅੰਕਾਂ ਦੀ ਸੰਖਿਆ n ਲਈ ਜਾਵੇ। ਤਾਂ ਉਸਦੇ ਲਈ ਜ਼ਰੂਰੀ ਰੇਖਾਖੰਡ ਨੂੰ ਦਰਸਾਉਂਦਾ ਹੋਇਆ ਬੀਜਗਣਿਤਕ ਵਿਅੰਜਕ ਲਿਖੋ ।
ਹੱਲ :
(i) 3n + 1
(ii) 4n + 2
(iii) 5n + 1

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

9. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਜੇਕਰ ਸਮਪੰਜਭੁਜ ਦੀ ਇੱਕ ਭੁਜਾ ਦੀ ਲੰਬਾਈ l ਹੈ ਤਾਂ ਸਮਪੰਜਭੁਜ ਦਾ ਪਰਿਮਾਪ ਹੈ :
a) 3 l
(b) 4 l
(c) 5 l
(d) 8 l.
ਉੱਤਰ:
(c) 5 l

ਪ੍ਰਸ਼ਨ (ii).
n = 2 ਭਰਨ ਤੇ ਵਿਅੰਜਕ 5n – 2 ਦਾ ਮੁੱਲ
(a) 12
(b) -12
(c) 8
(d) 3
ਉੱਤਰ:
(c) 8

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.3

ਪ੍ਰਸ਼ਨ (iii).
ਜੇਕਰ x = 1 ਹੈ ਤਾਂ ਵਿਅੰਜਕ 3x2 – 5x + 6 ਦਾ ਮੁੱਲ ਹੈ :
(a) 3
(b) 4
(c) -8
(d) 14.
ਉੱਤਰ :
(b) 4

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

Punjab State Board PSEB 7th Class Maths Book Solutions Chapter 12 ਬੀਜਗਣਿਤਕ ਵਿਅੰਜਕ Ex 12.2 Textbook Exercise Questions and Answers.

PSEB Solutions for Class 7 Maths Chapter 12 ਬੀਜਗਣਿਤਕ ਵਿਅੰਜਕ Exercise 12.2

ਪ੍ਰਸ਼ਨ 1.
ਖਾਲੀ ਥਾਂਵਾਂ ਭਰੋ :
(i) 5y + 7y = …………
(ii) 3xy + 2xy = ……….
(iii) 12a2 – 7a2 = ……
(iv) 8mn2 – 3mn2 = …………
ਹੱਲ:
(i) 12y
(ii) 5xy
(iii) 5a2
(iv) 5mn2

2. ਹੇਠ ਲਿਖੇ ਬੀਜਗਣਿਤਕ ਵਿਅੰਜਕਾਂ ਨੂੰ ਜੋੜੋ :

ਪ੍ਰਸ਼ਨ (a).
3xy2, 7xy2
ਉੱਤਰ:
ਦਿੱਤੇ ਹੋਏ ਪਦ ਸਮਾਨ ਪਦ ਹਨ । ਇਨ੍ਹਾਂ ਦੇ ਸੰਖਿਆਤਮਕ ਗੁਣਾਂਕ 3 ਅਤੇ 7 ਹਨ ।
ਲੋੜੀਂਦਾ ਜੋੜ ਹੇਠਾਂ ਦਿੱਤੇ ਅਨੁਸਾਰ ਹੈ :
3xy2 + 7xy2 = (3 + 7) xy2
= 10xy2

ਪ੍ਰਸ਼ਨ (b).
7x, – 3x, 2x
ਉੱਤਰ:
7x + (- 3x) + 2x = (7 – 3 + 2)x
= 6x

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ (c).
12p2q, 3p2q, -5p2q
ਉੱਤਰ:
(12p2q) + (3p2q) +(-5p2q)
= (12 + 3 – 5) pq
= 10p2q

ਪ੍ਰਸ਼ਨ (d).
3x2, -8x2, -5x2, 13x2
ਉੱਤਰ:
3x2 +(-8x2 + (-5x)2 + 13x2
= (3 – 8 – 5 + 13) x2
= 3x2

3. ਹੇਠ ਲਿਖੇ ਬੀਜਗਣਿਤਕ ਵਿਅੰਜਕਾਂ ਨੂੰ ਜੋੜੋ :

ਪ੍ਰਸ਼ਨ (a).
x + y ਅਤੇ 2x – 3y
ਉੱਤਰ:
ਖਤਿਜੀ ਵਿਧੀ
(x + y) + (2x – 3y)
= x + 2x + y – 3y
= 3x – 2y
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2 1

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ (b).
5a + 7b ਅਤੇ 3a – 2b
ਉੱਤਰ:
ਖਤਿਜੀ ਵਿਧੀ (5a + 7b) + (3a – 2b)
= 5a + 3a + 7a – 2b
= 8a + 5b
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2 2

ਪ੍ਰਸ਼ਨ (c).
3m + 2n, 7m – 8n, 2m – n ॥
ਉੱਤਰ:
ਖਤਿਜੀ ਵਿਧੀ
(3m + 2n) + (7m – 8n) + (2m – n)
= 3m + 7m + 2m + 2n – 8n – n
= 12m – 7n
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2 3

ਪ੍ਰਸ਼ਨ (d).
3x2 + 2x – 7 ਅਤੇ 5x2 – 7x + 8
ਉੱਤਰ:
ਖਤਿਜੀ ਵਿਧੀ
(3x2 + 2x – 7) + (5x2 – 7x + 8)
= 3x2 + 5x2 + 2x – 7x – 7 + 8
= 8x2 – 3x + 1
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2 4

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ (e).
m2 + 2n2 – 2, -3m2 + 2 + 2p2 ਅਤੇ 4m2 – 3n2 + 5p2
ਉੱਤਰ:
ਖਤਿਜੀ ਵਿਧੀ
(m2 + 2n2 – p2) + (-3m2 + n2 + 2p2) + (4m2 – 3n2 + 5p2)
= m2 – 3m2 + 4m2 + 2n2 + n2 – 3n2 – p2 + 2p2 + 5p2
= 2m2 + on2 + 6p2
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2 5

ਪ੍ਰਸ਼ਨ (f).
3xy + 7x2 – 2y2, 2xy + y2 ਅਤੇ 2x2 + y2
ਉੱਤਰ:
ਕਾਲਮ ਵਿਧੀ
(3xy + 7x2 – 2y2) + (2xy + y2) + (2x2 + y2)
= 3xy + 2xy + 7x2 + 2x2 – 2y2 + y2 + y2
= 5xy + 9x2 + 0y2
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2 6

4. ਸਮਾਨ ਪਦਾਂ ਨੂੰ ਇਕੱਠੇ ਕਰ ਕੇ ਹੇਠ ਲਿਖੇ ਬੀਜਗਣਿਤਕ ਵਿਅੰਜਕਾਂ ਨੂੰ ਹੱਲ ਕਰੋ :

ਪ੍ਰਸ਼ਨ (a).
– 5ax + 3xy + 2xy – 8ax
ਉੱਤਰ:
-5ax + 3xy + 2xy – 8ax
= – 5a – 8ax + 3x + 2xy
= – 13ax + 5xy

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ (b).
3m – 2n + 5m – 3m + 8n
ਉੱਤਰ:
3m – 2n + 5m – 3m + 8n
= 3m + 5m – 3m – 2n + 8n
= 5m + 6n

ਪ੍ਰਸ਼ਨ (c).
3pq – 15r2 – 3l2m2 + 2r2 + 2l2m2 – 5pq
ਉੱਤਰ:
3pq – 15r2 – 3l2m2 + 2r2 + 2l2m2 – 5pq
= 3pq – 5pq – 15r2 + 2r2 – 3l2m2 + 2l2m2
= -2pq – 13r2 – 2l2m2

ਪ੍ਰਸ਼ਨ (d).
4x3 + 7x2 – 3x + 2 – 2x3 – 2x2 + 7x – 3
ਉੱਤਰ:
4x3 + 7x2 – 3x + 2 – 2x3 – 2x2 + 7x – 3 = 4x3 – 2x3 + 7x2 – 2x2 – 3x + 7x + 2 – 3
= 2x3 + 5x2 + 4x – 1

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

5. ਬੀਜਗਣਿਤਕ ਵਿਅੰਜਕਾਂ ਨੂੰ ਘਟਾਓ :

ਪ੍ਰਸ਼ਨ (a).
3x2 ਨੂੰ 7x2 ਵਿੱਚੋਂ ।
ਉੱਤਰ:
7x2 – 3x2 = 4x2

ਪ੍ਰਸ਼ਨ (b).
– 3ab ਨੂੰ 10ab ਵਿੱਚੋਂ ।
ਉੱਤਰ:
10ab – (-3ab) = 10ab + 3ab = 13ab

ਪ੍ਰਸ਼ਨ (c).
a + b ਨੂੰ a – b ਵਿੱਚੋਂ ।
ਉੱਤਰ:
(a – b) – (a + b) = a – b – d – b = -2b

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ (d).
15m + 10n ਨੂੰ 2m – 16n ਵਿੱਚੋਂ ।
ਉੱਤਰ:
2m – 16n – (15m + 10n) = 2m – 15m – 16n – 10n
= – 13m – 26n

ਪ੍ਰਸ਼ਨ (e).
2x + 8y – 3z ਨੂੰ – 3x + 2y + 1 ਵਿੱਚੋਂ ।
ਉੱਤਰ:
-3x + 2y + z – (2x + 8y – 3z)
= -3x + 2y + z – 2x – 8y + 3z
= – 5x – 6y + 4z

ਪ੍ਰਸ਼ਨ (f).
18m2 + 3n2 – 2mn – 7 ਨੂੰ 3m2 – 2n2 + 8mn – 8m + 4 ਵਿੱਚੋਂ ।
ਉੱਤਰ:
(3m2 – 2n2 + 8mn – 8m + 4) – (18m2 + 3n2 – 2mm – 7)
= 3m2 – 2n2 + 8mn – 8m + 4 – 18m2 – 3n2 + 2mm + 7
= 3m2 – 18m2 – 2n22 – 3n2 + 8mn + 2mn – 8m + 4 + 7.
= -15m2 – 5n2 + 10mn – 8m + 11

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ 6.
l – 2m + 5n ਵਿੱਚੋਂ ਕੀ ਘਟਾਈਏ ਕਿ 2l – 3m + 4n ਪ੍ਰਾਪਤ ਹੋਵੇ ?
ਹੱਲ:
ਲੋੜੀਂਦਾ ਵਿਅੰਜਕ ਪ੍ਰਾਪਤ ਕਰਨ ਲਈ ਅਸੀਂ 2l – 3m + 4n ਨੂੰ l – 2m + 5n ਵਿੱਚੋਂ ਘਟਾਉਂਦੇ ਹਾਂ, ਲੋੜੀਦੀ ਵਿਅੰਜਕ
= (l – 2m + 5n) – (2l – 3m + 4n)
= l – 2l – 2m + 3m + 5n – 4n
= -l + m + n.
ਲੋੜੀਂਦੀ ਵਿਅੰਜਕ -l + m + n ਹੈ ।

ਪ੍ਰਸ਼ਨ 7.
3x2 + 2xy – y2 ਵਿੱਚ ਕੀ ਜੋੜੀਏ ਕਿ x22 – 7xy + 3y2 ਪ੍ਰਾਪਤ ਹੋਵੇ ?
ਹੱਲ:
ਲੋੜੀਂਦਾ ਵਿਅੰਜਕ ਪ੍ਰਾਪਤ ਕਰਨ ਲਈ ਅਸੀਂ 3x2 + 2xy – y2 ਨੂੰ x2 – 7xy + 3y2 ਵਿਚੋਂ ਘਟਾਉਂਦੇ
ਹਾਂ ਲੋੜੀਂਦੀ ਵਿਅੰਜਕ = (x2 – 7xy + 3y2) – (3x2 + 2xy – y2)
= x2 – 3x2 – 7xy – 2xy + 3y2 + y2
= -2x2 – 9xy + 4y2

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ 8.
3a2 + 2b2 – 8ab + 8 ਨੂੰ a2 – b2 + 7ab + 3 ਅਤੇ 2a2 + 4b2 – 18ab + 7 ਦੇ ਜੋੜਫਲ ਵਿੱਚੋਂ ਘਟਾਓ ।
ਹੱਲ:
ਪਹਿਲਾ ਜੋੜ : a2 – b2 + 7ab + 3 ਅਤੇ 2a2 + 4b2 – 18ab + 7 ਨੂੰ ਜੋੜੋ ।
(a2 – b2 + 7ab + 3) + (2a2 + 4b2 – 18ab + 7)
= a2 + 2a2 – b2 + 4b2 + 7ab – 18ab + 3 + 7
= 3a2 + 3b2 – 11ab + 10 . ….(1)
ਹੁਣ ਅਸੀਂ 3a2 + 2b2 – 8ab + 8 ਨੂੰ (1) ਵਿਚੋਂ ਘਟਾਉਂਦੇ ਹਾਂ।
3a2 + 3b2 – 11ab + 10 – (3a2 + 2b2 – 8ab + 8)
= 3a2 – 3a2 + 3b2 – 2b2 – 11ab + 8ab + 10 – 8
= 0a2 + b2 – 3ab + 2
= b2 – 3ab + 2

ਪ੍ਰਸ਼ਨ 9.
x2 + 3xy + y2, 2x2 + 5xy – y2 ਨਾਲੋਂ ਕਿੰਨਾ ਘੱਟ ਹੈ ?
ਹੱਲ:
(2x2 + 5xy – y2) – (x2 + 3xy + y2)
= 2x2 – x2 + 5xy – 3xy – y2 – y2
= x2 + 2xy – 0y2
ਇਸ ਲਈ x2 + 3xy + y2, 2x2 + 5xy – y2
ਨਾਲੋਂ x2 + 2xy – 2y2 ਘੱਟ ਹੈ ।

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

10. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
‘‘ਸੰਖਿਆ 5 ਨੂੰ m ਅਤੇ n ਦੇ ਗੁਣਨਫਲ ਦੇ ਤਿੰਨ ਗੁਣਾ ਵਿੱਚ ਜੋੜਿਆ’’ ਦੇ ਲਈ ਬੀਜਗਣਿਤਕ ਵਿਅੰਜਕ ਹੈ :
(a) 5 + 3mn
(b) 3 + 5mn
(c) (5 + 3) mn
ਉੱਤਰ:
(a) 5 + 3mn

ਪ੍ਰਸ਼ਨ (ii).
ਬੀਜਗਣਿਤਕ ਵਿਅੰਜਕਾਂ 3x + 11 ਅਤੇ 2x – 7 ਦਾ ਜੋੜ ਹੈ :
(a) 5x + 4
(b) x + 4
(c) 5 – 18
ਉੱਤਰ:
(a) 5x + 4

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.2

ਪ੍ਰਸ਼ਨ (iii).
2a + 3b ਵਿੱਚੋਂ a + b ਘਟਾਉਣ ਤੇ ਪ੍ਰਾਪਤ ਹੁੰਦਾ ਹੈ-
(a) a + 2b
(b) -a – 2b
(c) 3a + 4b
(d) a + b
ਉੱਤਰ:
(a) a + 2b

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

Punjab State Board PSEB 7th Class Social Science Book Solutions  Geography Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ Textbook Exercise Questions, and Answers.

PSEB Solutions for Class 7 Social Science Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

Social Science Guide for Class 7 PSEB ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ Textbook Questions, and Answers

(ਉ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦਇਕ ਵਾਕ (1-15) ਸ਼ਬਦਾਂ ਵਿਚ ਦਿਓ

ਪ੍ਰਸ਼ਨ 1.
ਖੇਤੀਬਾੜੀ ਮਨੁੱਖੀ ਬਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਖੇਤੀ ਲਈ ਮਨੁੱਖ ਨੂੰ ਇਕ ਥਾਂ ਟਿਕ ਕੇ ਰਹਿਣਾ ਪੈਂਦਾ ਹੈ ਤਾਂਕਿ ਖੇਤਾਂ ਦੀ ਉੱਚਿਤ ਦੇਖਭਾਲ ਕੀਤੀ ਜਾ ਸਕੇ । ਇਸ ਨਾਲ ਖੇਤਾਂ ਦੇ ਆਲੇ-ਦੁਆਲੇ ਮਨੁੱਖੀ ਬਸਤੀਆਂ ਵਿਕਸਿਤ ਹੋ ਜਾਂਦੀਆਂ ਹਨ ।

ਪ੍ਰਸ਼ਨ 2.
ਪਹਿਲਾਂ ਪਹਿਲ ਮਨੁੱਖ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ ?
ਉੱਤਰ-
ਪਹਿਲਾਂ ਪਹਿਲ ਮਨੁੱਖ ਉੱਥੇ ਰਹਿਣਾ ਪਸੰਦ ਕਰਦਾ ਸੀ, ਜਿੱਥੇ ਪਾਣੀ ਆਸਾਨੀ ਨਾਲ ਪ੍ਰਾਪਤ ਹੁੰਦਾ ਸੀ । ਪਾਣੀ ਮਨੁੱਖ ਦੀਆਂ ਕਈ ਘਰੇਲੂ ਅਤੇ ਖੇਤੀ ਦੀਆਂ ਲੋੜਾਂ ਪੂਰੀਆਂ ਕਰਦਾ ਸੀ । ਇਸ ਲਈ ਮਨੁੱਖ ਨਦੀ ਘਾਟੀਆਂ ਵਿਚ ਰਹਿਣ ਲੱਗਾ ।

ਪ੍ਰਸ਼ਨ 3.
ਕਿਸੇ ਥਾਂ ਦਾ ਧਰਾਤਲ, ਮਨੁੱਖੀ ਬਸਤੀਆਂ ਦੇ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਪੱਧਰੇ ਧਰਾਤਲ ‘ਤੇ ਮਨੁੱਖੀ ਬਸਤੀਆਂ ਬਣਾਉਣਾ ਆਸਾਨ ਹੈ । ਇੱਥੇ ਖੇਤੀ ਅਤੇ ਰੇਲਾਂ-ਸੜਕਾਂ ਦੀ ਸਹੂਲਤ ਹੁੰਦੀ ਹੈ । ਇਸ ਕਰਕੇ ਵਧੇਰੇ ਨਗਰ ਭਾਰਤ ਵਿਚ ਉੱਤਰੀ ਮੈਦਾਨ ਵਿਚ ਵਸੇ ਹਨ । ਪਰ ਪਰਬਤਾਂ ‘ਤੇ ਉਬੜ-ਖਾਬੜ ਧਰਾਤਲ ਕਾਰਨ ਮਨੁੱਖ ਬਸਤੀਆਂ ਘੱਟ ਮਿਲਦੀਆਂ ਹਨ ।

ਪ੍ਰਸ਼ਨ 4.
ਸੜਕ ਮਾਰਗਾਂ ਦਾ ਕੀ ਮਹੱਤਵ ਹੈ ?
ਉੱਤਰ-
ਸੜਕਾਂ ਤੁਲਨਾਤਮਕ ਪੱਖ ਤੋਂ ਬਣਾਉਣੀਆਂ ਆਸਾਨ ਅਤੇ ਸਸਤੀਆਂ ਹਨ । ਇਹ ਇਕ-ਇਕ ਘਰ ਤੋਂ ਦੂਸਰੇ ਘਰ ਤੱਕ (Door to Door) ਸਾਮਾਨ ਪਹੁੰਚਾਉਂਦੀਆਂ ਹਨ । ਇਕ ਉਬੜ-ਖਾਬੜ ਦੇਸ਼ਾਂ ਵਿਚ ਵੀ ਬਣਾਈਆਂ ਜਾ ਸਕਦੀਆਂ ਹਨ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

(ਅ) ਹੇਠ ਲਿਖੇ ਹਰੇਕ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ-

ਪ੍ਰਸ਼ਨ 1.
ਸੰਸਾਰ ਦੇ ਰੇਲ ਮਾਰਗਾਂ ਬਾਰੇ ਜਾਣਕਾਰੀ ਦਿੰਦੇ ਹੋਏ, ਇਨ੍ਹਾਂ ਦੀ ਮਹੱਤਤਾ ਵੀ ਦੱਸੋ |
ਉੱਤਰ-
ਰੇਲ ਮਾਰਗ ਦਾ ਮਹੱਤਵਪੂਰਨ ਪੱਖ ਹੈ । ਇਨ੍ਹਾਂ ਰਾਹੀਂ ਬਹੁਤ ਗਿਣਤੀ ਵਿਚ ਮੁਸਾਫਿਰਾਂ ਅਤੇ ਬਹੁਤ ਜ਼ਿਆਦਾ ਮਾਤਰਾ ਵਿਚ ਸਾਮਾਨ ਦੀ ਢੋਆ-ਢੁਆਈ ਹੁੰਦੀ ਹੈ । ਸਭ ਤੋਂ ਪਹਿਲਾਂ ਕੋਲੇ ਨਾਲ ਚੱਲਣ ਵਾਲੇ ਰੇਲਵੇ ਇੰਜਣ ਹੁੰਦੇ ਸਨ । ਹੁਣ ਬਿਜਲੀ ਅਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣ ਹੋਂਦ ਵਿਚ ਆ ਗਏ ਹਨ । ਮੈਟਰੋ ਰੇਲਾਂ-ਬਹੁਤ ਜ਼ਿਆਦਾ ਜਨਸੰਖਿਆ ਦੇ ਕਾਰਨ ਸਥਲ ‘ਤੇ ਵਾਹਨਾਂ ਦੀ ਭੀੜ ਲੱਗੀ ਰਹਿੰਦੀ ਹੈ । ਇਸ ਤੋਂ ਛੁਟਕਾਰਾ ਪਾਉਣ ਲਈ ਭੂਮੀਗਤ ਰੇਲ ਮਾਰਗ ਵਿਛਾਏ ਗਏ ਹਨ । ਇਨ੍ਹਾਂ ਨੂੰ ਮੈਟਰੋ ਰੇਲ ਸੇਵਾਵਾਂ ਆਖਦੇ ਹਨ , ਜਿਵੇਂ ਕਿ ਦਿੱਲੀ ਵਿਚ ਇਹ ਕਾਫ਼ੀ ਪ੍ਰਚੱਲਿਤ ਹੋ ਗਈ ਹੈ । ਸੰਸਾਰ ਦੇ ਪ੍ਰਮੁੱਖ ਰੇਲ ਮਾਰਗ-ਸੰਸਾਰ ਵਿਚ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਰੇਲ ਮਾਰਗਾਂ ਦਾ ਜਾਲ ਵਿਛਿਆ ਹੋਇਆ ਹੈ । ਹੁਣ ਸਾਰੇ ਮਹਾਂਦੀਪਾਂ ਦੇ ਤੱਟਾਂ ਦੇ ਨਾਲ ਰੇਲ ਮਾਰਗ ਬਣਾਏ ਗਏ ਹਨ । ਰੂਸ (C.I.S.) ਦੇ ਰੇਲ ਮਾਰਗ ਸੇਂਟ ਪੀਟਰਸਬਰਗ ਨੂੰ ਵਲਾਡੀ ਵਾਸਤਕ ਨਾਲ ਜੋੜਦੇ ਹਨ । ਇਸ ਰੇਲਵੇ ਲਾਈਨ ਨੂੰ ਟਾਂਸ ਸਾਇਬੇਰੀਅਨ ਰੇਲਵੇ ਆਖਦੇ ਹਨ । ਇਹ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ । ਜਾਪਾਨ ਵਿਚ ਰੇਲਾਂ ਦਾ ਬਹੁਤ ਮਹੱਤਵਪੂਰਨ ਸਥਾਨ ਹੈ । ਜਾਪਾਨੀ ਰੇਲਾਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੂ ਸਫ਼ਰ ਕਰਦੇ ਹਨ । ਚੀਨ, ਜਾਪਾਨ ਅਤੇ ਫ਼ਰਾਂਸ ਵਿਚ ਬਹੁਤ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰੇਲ ਗੱਡੀਆਂ ਬਣਾਈਆਂ ਗਈਆਂ ਹਨ । ਜਾਪਾਨ ਵਿਚ ਬੁਲਟ ਰੇਲ ਗੱਡੀ 350 ਕਿ.ਮੀ. ਪ੍ਰਤੀ ਘੰਟਾ ਤੋਂ ਵੀ ਵੱਧ ਰਫ਼ਤਾਰ ਨਾਲ ਚੱਲਦੀ ਹੈ ।

ਪ੍ਰਸ਼ਨ 2.
ਸੰਸਾਰ ਦੇ ਪ੍ਰਮੁੱਖ ਜਲ-ਮਾਰਗਾਂ ਦੇ ਨਾਂ ਦੱਸੋ ।
ਉੱਤਰ-
ਜਲ-ਮਾਰਗ ਆਵਾਜਾਈ ਦੇ ਸਭ ਤੋਂ ਸਸਤੇ ਸਾਧਨ ਹਨ । ਇਨ੍ਹਾਂ ਮਾਰਗਾਂ ‘ਤੇ ਸਮੁੰਦਰੀ ਜਹਾਜ਼, ਸਟੀਮਰ, ਕਿਸ਼ਤੀਆਂ ਚਲਾਈਆਂ ਜਾਂਦੀਆਂ ਹਨ । ਸੰਸਾਰ ਦੇ ਪ੍ਰਮੁੱਖ ਸਮੁੰਦਰੀ ਮਾਰਗ ਹੇਠ ਲਿਖੇ ਹਨ –

  1. ਉੱਤਰੀ ਅੰਧ ਮਹਾਂਸਾਗਰੀ ਮਾਰਗ ।
  2. ਸ਼ਾਂਤ ਮਹਾਂਸਾਗਰੀ ਮਾਰਗ ।
  3. ਕੇਪ ਮਾਰਗ ।
  4. ਸਵੇਜ਼ ਨਹਿਰ ਮਾਰਗ ।
  5. ਪਨਾਮਾ ਨਹਿਰ ਮਾਰਗ ।’

ਪ੍ਰਸ਼ਨ 3.
ਸੰਸਾਰ ਦੇ ਅੰਦਰੂਨੀ ਜਲ-ਮਾਰਗਾਂ ਦੇ ਨਾਂ ਦੱਸੇ ।
ਉੱਤਰ-
ਦਰਿਆ ਅਤੇ ਝੀਲ ਅੰਦਰੂਨੀ ਜਲ ਮਾਰਗ ਹਨ

  • ਭਾਰਤ ਵਿਚ ਗੰਗਾ ਅਤੇ ਬ੍ਰਹਮਪੁੱਤਰ ਦਰਿਆ ਅਤੇ ਕੇਰਲ ਵਿਚ ਸਥਿਤ ਝੀਲਾਂ ਜਲ ਮਾਰਗ ਦਾ ਕੰਮ ਕਰਦੀਆਂ ਹਨ ।
  • ਯੂਰਪ ਦਾ ਡੈਨੂਬ ਦਰਿਆ, ਮੱਧ ਅਤੇ ਦੱਖਣ ਯੂਰਪ ਨੂੰ ਕਾਲਾ ਸਾਗਰ ਨਾਲ ਮਿਲਾਉਂਦਾ ਹੈ ।
  • ਚੀਨ ਦੀ ਯੰਗਸਟੀ ਕਿਆਂਗ ਨਦੀ, ਦੱਖਣੀ ਅਮਰੀਕਾ ਦਾ ਅਮੇਜ਼ਨ ਦਰਿਆ ।
  • ਉੱਤਰੀ ਅਮਰੀਕਾ ਦੀਆਂ ਪੰਜ ਅਜਿਹੀਆਂ ਝੀਲਾਂ ਹਨ ਜਿਹੜੀਆਂ ਜਲ ਆਵਾਜਾਈ ਦੁਆਰਾ ਕੈਨੇਡਾ ਨੂੰ ਯੂ. ਐੱਸ. ਏ. ਨਾਲ ਜੋੜਦੀਆਂ ਹਨ ।

ਪ੍ਰਸ਼ਨ 4.
ਵਾਯੂ-ਮਾਰਗ ਰਾਹੀਂ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ । ਇਸ ਤੱਥ ਨੂੰ ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ-
ਵਾਯੂ-ਮਾਰਗ ਸਭ ਤੋਂ ਤੇਜ਼ ਗਤੀ ਵਾਲਾ ਆਵਾਜਾਈ ਦਾ ਸਾਧਨ ਹੈ । ਪਰ ਇਹ ਮਹਿੰਗਾ ਵੀ ਬਹੁਤ ਹੈ । ਅੱਜ ਲਗਪਗ ਸਾਰੇ ਦੇਸ਼ ਵਾਯੂ-ਮਾਰਗਾਂ ਦੁਆਰਾ ਇਕ-ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਕਰਕੇ ਸੰਸਾਰ ਇਕ ਗਲੋਬਲ ਪਿੰਡ ਬਣ ਗਿਆ ਹੈ | ਅਸਲ ਵਿਚ ਹਵਾਈ ਜਹਾਜ਼ ਰਾਹੀਂ ਸਫ਼ਰ ਕਰਨ ਨਾਲ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ । ਇਸ ਲਈ ਹਵਾਈ ਯਾਤਰਾ ਬਹੁਤ ਲੋਕਪ੍ਰਿਯ ਹੋ ਗਈ ਹੈਂ । ਸੰਸਾਰ ਦੇ ਕਈ ਦੇਸ਼ਾਂ ਵਿਚ ਵੱਡੇ-ਵੱਡੇ ਹਵਾਈ ਅੱਡੇ ਹਨ । ਇਨ੍ਹਾਂ ਅੱਡਿਆਂ ਵਿਚ ਦਿੱਲੀ, ਲੰਡਨ, ਪੈਰਿਸ, ਮਾਸਕੋ, ਟੋਕੀਓ, ਦੁਬੱਈ ਆਦਿ ਦੇ ਨਾਂ ਲਏ ਜਾ ਸਕਦੇ ਹਨ । ਇਨ੍ਹਾਂ ਅੱਡਿਆਂ ਦੁਆਰਾ ਲਗਪਗ ਪੂਰਾ ਸੰਸਾਰ ਆਪਸ ਵਿਚ ਜੁੜਿਆ ਹੋਇਆ ਹੈ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 5.
ਸੰਸਾਰ ਦੇ ਜਲ-ਮਾਰਗਾਂ ਬਾਰੇ ਜਾਣਕਾਰੀ ਦਿਉ ਅਤੇ ਭਾਰਤ ਦੀਆਂ ਮੁੱਖ ਬੰਦਰਗਾਹਾਂ ਦੇ ਨਾਂ ਦੱਸੋ ।
ਉੱਤਰ-
ਸੰਸਾਰ ਦੀਆਂ ਪ੍ਰਮੁੱਖ ਬੰਦਰਗਾਹਾਂ ਸ਼ਿੰਘਾਈ (ਚੀਨ), ਲਾਂਸ ਏਂਜਲਸ (ਯੂ. ਐੱਸ. ਏ.), ਆਕਲੈਂਡ (ਨਿਊਜ਼ੀਲੈਂਡ ਆਦਿ ਹਨ | ਭਾਰਤ ਦੀਆਂ ਪ੍ਰਮੁੱਖ ਬੰਦਰਗਾਹਾਂ, ਕੋਲਕਾਤਾ, ਚੇਨੱਈ (ਮਦਰਾਸ), ਕੋਚੀਨ, ਗੋਆ, ਕਾਂਡਲਾ, ਮੁੰਬਈ ਅਤੇ ਵਿਸ਼ਾਖਾਪਟਨਮ ਹਨ । ਇਹ ਭਾਰਤ ਨੂੰ ਬਾਕੀ ਸੰਸਾਰ ਨਾਲ ਜੋੜਦੀਆਂ ਹਨ ।

ਪ੍ਰਸ਼ਨ 6.
ਸੰਚਾਰ ਦੇ ਸਾਧਨ ਕਿਹੜੇ-ਕਿਹੜੇ ਹਨ ? ਇਨ੍ਹਾਂ ਦੀ ਉੱਨਤੀ ਨਾਲ ਸਾਨੂੰ ਕੀ ਲਾਭ ਹੁੰਦੇ ਹਨ ?
ਉੱਤਰ-
ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਨ ਵਾਲੇ ਸਾਧਨ ਸੰਚਾਰ ਦੇ ਸਾਧਨ ਅਖਵਾਉਂਦੇ ਹਨ । ਇਨ੍ਹਾਂ ਵਿਚ ਇੰਟਰਨੈੱਟ, ਮੋਬਾਈਲ, ਟੈਲੀਫੋਨ, ਰੇਡੀਓ, ਟੀ.ਵੀ.,
ਅਖ਼ਬਾਰ, ਪੱਤਰਕਾਰਾਂ ਅਤੇ ਪੱਤਰ ਆਦਿ ਸ਼ਾਮਲ ਹਨ । ਲਾਭ-ਸੰਚਾਰ ਦੇ ਸਾਧਨਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ ।

  • ਇਹ ਸਿੱਖਿਆ ਦੇ ਪ੍ਰਸਾਰ ਅਤੇ ਮਨੋਰੰਜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।
  • ਇਨ੍ਹਾਂ ਦੇ ਕਾਰਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲਦਾ ਹੈ ।
  • ਇਨ੍ਹਾਂ ਨਾਲ ਸੱਭਿਆਚਾਰਕ ਆਦਾਨ-ਪ੍ਰਦਾਨ ਵਿਚ ਸਹਾਇਤਾ ਮਿਲਦੀ ਹੈ । ਸੱਚ ਤਾਂ ਇਹ ਹੈ ਕਿ ਸੰਚਾਰ ਦੇ ਸਾਧਨ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੂੰ ਆਪਸ ਵਿਚ ਜੋੜਦੇ ਹਨ । ਸਿੱਟੇ ਵਜੋਂ ਵਿਸ਼ਵ ਇਕ ਇਕਾਈ ਬਣ ਗਿਆ ਹੈ ।

ਪ੍ਰਸ਼ਨ 7.
ਸੁਵੇਜ਼ ਨਹਿਰ ਬਾਰੇ ਵਿਸਥਾਰ ਸਹਿਤ ਲਿਖੋ ।
ਉੱਤਰ-
ਸੁਵੇਜ਼ ਨਹਿਰ ਇਕ ਮਹੱਤਵਪੂਰਨ ਅੰਤਰ-ਰਾਸ਼ਟਰੀ ਜਲ ਮਾਰਗ ਹੈ । ਇਹ ਨਹਿਰ ਭੂ-ਮੱਧ ਸਾਗਰ ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟ੍ਰੇਲੀਆ ਅਤੇ ਪੂਰਬੀ ਅਫ਼ਰੀਕੀ ਦੇਸ਼ਾਂ ਨਾਲ ਮਿਲਾਉਂਦਾ ਹੈ ।

(ਈ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਬਸਤੀਆਂ ਦੇ ਵਿਕਾਸ ਵਿਚ ਕਿਹੜੇ ਕਾਰਕ ਪ੍ਰਭਾਵ ਪਾਉਂਦੇ ਹਨ ? ਵਿਸਤਾਰ ਸਹਿਤ ਲਿਖੋ ।
ਉੱਤਰ-
ਇਕ ਹੀ ਸਥਾਨ ‘ਤੇ ਬਣੇ ਘਰਾਂ ਦੇ ਸਮੂਹ ਨੂੰ ‘ਬਸਤੀ ਕਹਿੰਦੇ ਹਨ । ਹੇਠਾਂ ਕੁੱਝ ਕਾਰਨ ਹਨ ਜੋ ਲੋਕਾਂ ਨੂੰ ਬਸਤੀਆਂ ਬਣਾਉਣ ਲਈ ਪ੍ਰੇਰਿਤ ਕਰਦੇ ਹਨ

  1. ਵਸੋਂ ਦਾ ਵਧਣਾ ।
  2. ਕਿੱਤਿਆਂ ਦਾ ਵਿਕਾਸ ।
  3. ਨਦੀ ਘਾਟੀਆਂ ਵਿਚ ਖੇਤੀ ।
  4. ਉਦਯੋਗਿਕ ਵਿਕਾਸ ।

ਬਸਤੀਆਂ ‘ਤੇ ਪ੍ਰਭਾਵ ਪਾਉਣ ਵਾਲੇ ਕਾਰਕ ‘
1. ਪਾਣੀ ਦੀ ਉਪਲੱਬਧਤਾ-ਲੋਕ ਜ਼ਿਆਦਾਤਰ ਉਨ੍ਹਾਂ ਥਾਂਵਾਂ ‘ਤੇ ਰਹਿਣਾ ਪਸੰਦ ਕਰਦੇ ਹਨ ਜਿੱਥੇ ਪਾਣੀ ਸੌਖ ਨਾਲ ਪ੍ਰਾਪਤ ਹੋ ਜਾਂਦਾ ਹੈ । ਇਸ ਕਰਕੇ ਹੀ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਨਦੀ ਘਾਟੀਆਂ ਨੂੰ ਜਨਮ ਦਿੱਤਾ । ਉਦਾਹਰਨ ਲਈ ਸਿੰਧੂ ਘਾਟੀ ਸੱਭਿਅਤਾ ਦਾ ਵਿਕਾਸ ਸਿੰਧ ਦਰਿਆ ਦੀ ਘਾਟੀ ਵਿਚ ਹੋਇਆ ਸੀ ।
ਉੱਥੇ ਲੋਕਾਂ ਦੇ ਪੱਕੇ/ਕੱਚੇ ਘਰ ਹੋਣ ਦੇ ਪ੍ਰਮਾਣ ਮਿਲੇ ਹਨ ।

2. ਧਰਾਤਲ-ਬਸਤੀਆਂ ਬਣਾਉਣਾ/ਲੋਕਾਂ ਦੇ ਵਸਣ ਲਈ ਧਰਾਤਲ ਦਾ ਖ਼ਾਸ ਮਹੱਤਵ ਹੈ । ਉੱਭੜ-ਖਾਭੜ ਧਰਾਤਲ ਵਿਚ ਮਨੁੱਖੀ ਬਸਤੀਆਂ ਘੱਟ ਹੁੰਦੀਆਂ ਹਨ

  • ਕਿਉਂਕਿ ਆਵਾਜਾਈ ਵਿਚ ਰੁਕਾਵਟ ਆਉਂਦੀ ਹੈ ।
  • ਖੇਤੀ ਕਰਨੀ ਵੀ ਮੁਸ਼ਕਿਲ ਹੁੰਦੀ ਹੈ ।
  • ਘਰ ਬਣਾਉਣੇ ਵੀ ਬੜੇ ਮੁਸ਼ਕਿਲ ਹੁੰਦੇ ਹਨ ।

ਇਸ ਦੇ ਮੁਕਾਬਲੇ ਪੱਧਰੇ ਧਰਾਤਲ ਵਾਲੇ ਖੇਤਰਾਂ ਵਿਚ ਸਹੂਲਤਾਂ ਹਨ-

  1. ਆਵਾਜਾਈ ਲਈ ਸੜਕਾਂ ਅਤੇ ਰੇਲ-ਲਾਈਨਾਂ ਬਣਾਉਣੀਆਂ ਆਸਾਨ ਹਨ ।
  2. ਖੇਤੀ ਕਰਨੀ ਆਸਾਨ ਹੁੰਦੀ ਹੈ ।
  3. ਖੇਤੀ ਉਪਜਾਂ ਨੂੰ ਇਕ ਥਾਂ ਤੋਂ ਦੂਸਰੀ ਥਾਂ ਲੈ ਜਾਣਾ ਵੀ ਸੌਖਾ ਹੈ ।

ਇਸ ਕਰਕੇ ਵੱਡੇ-ਵੱਡੇ ਸ਼ਹਿਰ ਅਤੇ ਮਹਾਂ ਸ਼ਹਿਰ ਪੱਧਰੇ ਧਰਾਤਲ ‘ਤੇ ਹੀ ਵਿਕਸਿਤ ਹੋਏ ਹਨ । ਉਦਾਹਰਨ-ਉੱਤਰੀ ਭਾਰਤ ਦੇ ਮੈਦਾਨ ਵਿਚ ਬਹੁਤ ਉੱਘੇ ਸ਼ਹਿਰ ਵਿਕਸਿਤ ਹੋਏ ਹਨ ।

3. ਕੁਦਰਤੀ ਸੁੰਦਰਤਾ-ਕਈ ਸ਼ਹਿਰ ਕੁਦਰਤੀ ਸੁੰਦਰਤਾ ਕਰਕੇ ਵਿਕਸਿਤ ਹੋਏ ਹਨ । ਇਨ੍ਹਾਂ ਦਾ ਵਿਕਾਸ ਸੈਰ ਸਪਾਟੇ ਪੱਖੋਂ ਹੋਇਆ ਹੈ । ਕਿਉਂਕਿ ਸੈਰ ਸਪਾਟਾ ਅਜੋਕੇ ਸਮੇਂ ਵਿਚ ਇਕ ਪ੍ਰਮੁੱਖ ਉਦਯੋਗ ਬਣ ਗਿਆ ਹੈ ਇਸ ਲਈ ਇਸ ਉਦਯੋਗ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ । ਸਾਰੇ ਸੰਸਾਰ ਤੋਂ ਲੋਕ ਇਨ੍ਹਾਂ ਸਥਾਨਾਂ ਦੀ ਕੁਦਰਤੀ ਸੁੰਦਰਤਾ ਮਾਣਨ ਆਉਂਦੇ ਹਨ । ਉਦਾਹਰਨ-ਕਸ਼ਮੀਰ, ਗੋਆ, ਆਪਣੀ ਕੁਦਰਤੀ ਸੁੰਦਰਤਾ ਕਰਕੇ ਹੀ ਵਿਕਸਿਤ ਹੋਏ ਹਨ ।

4. ਆਵਾਜਾਈ ਅਤੇ ਸੰਚਾਰ ਦੇ ਸਾਧਨ-ਆਵਾਜਾਈ ਅਤੇ ਸੰਚਾਰ ਦੇ ਸਾਧਨ ਵੀ ਕਿਸੇ ਥਾਂ ਨੂੰ ਵਿਕਸਿਤ ਕਰਨ ਵਿਚ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ ।ਆਵਾਜਾਈ ਦੀਆਂ ਚੰਗੀਆਂ ਸਹੂਲਤਾਂ ਦੇ ਕਾਰਨ ਲੋਕਾਂ ਅਤੇ ਵਸਤੂਆਂ ਦੀ ਢੋਆ-ਢੁਆਈ ਸੌਖੀ ਹੋ ਜਾਂਦੀ ਹੈ । ਜਿਸ ਨਾਲ ਆਰਥਿਕ ਅਤੇ ਸਮਾਜਿਕ ਪੱਖ ਤੋਂ ਉੱਨਤੀ ਹੁੰਦੀ ਹੈ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 2.
ਜਲ-ਮਾਰਗਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ।
ਉੱਤਰ-

  1. ਉੱਤਰੀ ਅੰਧ ਮਹਾਂਸਾਗਰ ਮਾਰਗ-ਇਹ ਮਾਰਗ ਸਭ ਤੋਂ ਵੱਧ ਵਰਤੋਂ ਵਿਚ ਆਉਂਦਾ ਹੈ । ਇਹ ਪੱਛਮੀ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਅਤੇ ਕੇਨੈਡਾ ਨੂੰ ਮਿਲਾਉਂਦਾ ਹੈ । ਇਸ ਮਾਰਗ ਰਾਹੀਂ ਸੰਸਾਰ ਦਾ ਸਭ ਤੋਂ ਵੱਧ ਵਪਾਰ ਹੁੰਦਾ ਹੈ ।
  2. ਸ਼ਾਂਤ ਮਹਾਂਸਾਗਰ ਮਾਰਗ-ਇਹ ਮਾਰਗ ਉੱਤਰ ਅਤੇ ਦੱਖਣੀ ਅਮਰੀਕਾ ਨੂੰ ਏਸ਼ੀਆ ਅਤੇ ਆਸਟਰੇਲੀਆ ਨਾਲ ਮਿਲਾਉਂਦਾ ਹੈ ।
  3. ਕੇਪ ਮਾਰਗ-ਇਸ ਮਾਰਗ ਦੀ ਖੋਜ ਵਾਸਕੋਡੀਗਾਮਾ ਨੇ ਸੰਨ 1498 ਈ: ਵਿਚ ਕੀਤੀ । ਇਹ ਮਾਰਗ ਪੱਛਮੀ ਯੂਰਪੀ ਦੇਸ਼ਾਂ ਅਤੇ ਅਮਰੀਕਾ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਅਤੇ ਨਿਊਜ਼ੀਲੈਂਡ ਨਾਲ ਮਿਲਾਉਂਦਾ ਹੈ । ਸਵੇਜ਼ ਨਹਿਰ ਦੇ ਬਣਨ ਨਾਲ ਇਸ ਦਾ ਮਾਰਗ ਮਹੱਤਵ ਘੱਟ ਗਿਆ ਹੈ ।
  4. ਸਵੇਜ਼ ਨਹਿਰ ਮਾਰਗ-ਸਵੇਜ਼ ਨਹਿਰ ਭੂ-ਮੱਧ ਸਾਗਰ (ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ । ਇਹ ਮਾਰਗ ਯੂਰਪ ਦੇ ਦੇਸ਼ਾਂ ਨੂੰ ਦੱਖਣੀ ਏਸ਼ੀਆ, ਆਸਟਰੇਲੀਆ ਅਤੇ ਪੂਰਬੀ ਅਫ਼ਰੀਕਾ ਦੇ ਦੇਸ਼ਾਂ ਨਾਲ ਜੋੜਦਾ ਹੈ ।
  5. ਪਨਾਮਾ ਨਹਿਰ-ਇਹ ਨਹਿਰ ਪਨਾਮਾ ਗਣਰਾਜ ਵਿਚੋਂ ਬਣਾਈ ਗਈ ਹੈ । ਇਹ ਨਹਿਰ ਅੰਧ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੂੰ ਮਿਲਾਉਂਦੀ ਹੈ ।
    ਇਹ ਨਹਿਰ ਪੱਛਮੀ ਯੂਰਪ ਅਤੇ ਪੂਰਬੀ ਸੰਯੁਕਤ ਰਾਜ ਅਮਰੀਕਾ (ਯੂ.ਐੱਸ.ਏ.) ਨੂੰ ਪੱਛਮੀ ਸੰਯੁਕਤ ਰਾਜ ਅਮਰੀਕਾ ਅਤੇ ਪੂਰਬੀ ਏਸ਼ੀਆ ਨਾਲ ਮਿਲਾਉਂਦੀ ਹੈ ।

ਪ੍ਰਸ਼ਨ 3.
ਮਨੁੱਖੀ ਬਸਤੀਆਂ ਦੇ ਵਿਕਾਸ ਵਿੱਚ ਆਵਾਜਾਈ ਦੇ ਸਾਧਨਾਂ ਨੇ ਕੀ ਯੋਗਦਾਨ ਪਾਇਆ ਹੈ ?
ਉੱਤਰ-
ਆਵਾਜਾਈ ਵਿਚ ਵੀ ਬਹੁਤ ਆਧੁਨਿਕੀਕਰਨ ਆਇਆ ਹੈ । ਪਹਿਲਾਂ ਲੋਕ ਆਵਾਜਾਈ ਅਤੇ ਢੋਆ-ਢੁਆਈ ਲਈ ਪਾਲਤੂ ਪਸ਼ੂਆਂ ਦੀ ਵਰਤੋਂ ਕਰਦੇ ਸਨ ।
ਤਕਨੀਕੀ ਵਿਕਾਸ ਕਾਰਨ ਆਵਾਜਾਈ ਅਤੇ ਢੋਆ-ਢੁਆਈ ਦੀ ਤਕਨੀਕ ਵਿਚ ਵੀ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ | ਕਈ ਵਾਰ ਦੇਖਿਆ ਗਿਆ ਹੈ ਕਿ ਕਿਸੇ ਜਗ੍ਹਾ ਦੀ ਉਸ ਦੇ ਬਿਲਕੁਲ ਗੁਆਂਢ ਨਾਲੋਂ ਦੂਰ ਜਗਾ ਤੇ ਜ਼ਿਆਦਾ ਮਹੱਤਤਾ ਹੁੰਦੀ ਹੈ । ਜੇਕਰ ਉੱਥੇ ਆਵਾਜਾਈ ਦੇ ਸਾਧਨ ਚੰਗੇ ਹੋਣਗੇ ਤਾਂ ਉਸ ਜਗ੍ਹਾ
‘ਤੇ ਪੈਦਾ ਕੀਤੀ ਜਾਂ ਬਣਾਈ ਵਸਤੂ ਦੂਰ ਸਥਾਨ ‘ਤੇ ਜਿੱਥੇ ਇਸ ਦੀ ਜ਼ਿਆਦਾ ਲੋੜ ਹੈ, ਪਹੁੰਚਾਉਣ ਨਾਲ ਜ਼ਿਆਦਾ ਆਰਥਿਕ ਲਾਭ ਹੋ ਸਕਦਾ ਹੈ । ਇਸ ਤਰ੍ਹਾਂ ਇਹੋ ਜਿਹੇ ਸਥਾਨ ਜਲਦੀ ਹੀ ਸੱਭਿਆਚਾਰਕ ਅਤੇ ਵਪਾਰਕ ਅਦਾਰਿਆਂ ਦਾ ਰੂਪ ਧਾਰਨ ਕਰ ਲੈਂਦੇ ਹਨ । ਇਸ ਤੋਂ ਇਲਾਵਾ, ਜਿਹੜੇ ਸ਼ਹਿਰ ਮੁੱਖ ਸੜਕਾਂ,ਰੇਲ-ਲਾਈਨਾਂ ਅਤੇ ਬੰਦਰਗਾਹਾਂ ਦੇ ਕੰਢਿਆਂ ‘ਤੇ ਸਥਿਤ ਹੁੰਦੇ ਹਨ, ਉਹ ਸੱਭਿਆਚਾਰਕ ਅਤੇ ਵਪਾਰਕ ਅਦਾਰੇ ਵਜੋਂ ਮਸ਼ਹੂਰ ਹੋ ਗਏ ਹਨ ।

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਨ ਤੋਂ ਕੀ ਭਾਵ ਹੈ ?
ਉੱਤਰ-
ਮਨੁੱਖ ਦੇ ਆਲੇ-ਦੁਆਲੇ ਨੂੰ ਵਾਤਾਵਰਨ ਆਖਦੇ ਹਨ ।

ਪ੍ਰਸ਼ਨ 2.
ਮੁੱਢਲੇ ਮਨੁੱਖ ਦੇ ਜੀਵਨ ਵਿਚ ਕਿਵੇਂ ਕ੍ਰਾਂਤੀ ਆਈ ?
ਉੱਤਰ-
ਮਨੁੱਖ ਨੇ ਅੱਗ ਬਾਲਣੀ ਸਿੱਖੀ, ਕੱਪੜੇ ਪਾਉਣੇ ਸਿੱਖੇ ਅਤੇ ਰਹਿਣ ਲਈ ਬਸਤੀ ਬਣਾਈ ॥

ਪ੍ਰਸ਼ਨ 3.
ਨਦੀ ਘਾਟੀਆਂ ਵਿਚ ਖੇਤੀ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਉਪਜਾਊ ਦਰਿਆਈ ਮਿੱਟੀ ਦੇ ਕਾਰਨ ।

ਪ੍ਰਸ਼ਨ 4.
Sky scrapers ਤੋਂ ਕੀ ਭਾਵ ਹੈ ?
ਉੱਤਰ-
ਕਈ ਮੰਜ਼ਲੀ ਗਗਨ ਛੁੰਹਦੀਆਂ ਇਮਾਰਤਾਂ ।

ਪ੍ਰਸ਼ਨ 5.
ਵਿਸ਼ਵ ਪਿੰਡ ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵ ਵਿਸ਼ਾਲ ਹੁੰਦੇ ਹੋਏ ਵੀ ਤੇਜ਼ ਆਵਾਜਾਈ ਸਾਧਨਾਂ ਕਾਰਨ ਸਿਮਟ ਕੇ ਇਕ ਪਿੰਡ ਰਹਿ ਗਿਆ ਹੈ ।

ਪ੍ਰਸ਼ਨ 6.
ਇਕ ਨਗਰ ਦੱਸੋ ਜਿੱਥੇ ਮੈਟਰੋ ਰੇਲ ਹੈ ।
ਉੱਤਰ-
ਦਿੱਲੀ ।

ਪ੍ਰਸ਼ਨ 7.
ਰੂਸ ਦੇ ਇਕ ਅੰਤਰ-ਮਹਾਂਦੀਪੀ ਰੇਲ ਮਾਰਗ ਦਾ ਨਾਂ ਦੱਸੋ । ‘
ਉੱਤਰ-
ਵਾਂਸ ਸਾਈਬੇਰੀਅਨ ਰੇਲ ਮਾਰਗ ।

ਪ੍ਰਸ਼ਨ 8.
ਟਾਂਸ ਸਾਈਬੇਰੀਆ ਰੇਲ ਮਾਰਗ ਕਿਹੜੇ ਨਗਰਾਂ ਨੂੰ ਜੋੜਦੀ ਹੈ ?
ਉੱਤਰ-
ਪੱਛਮ ਵਿਚ ਸੇਂਟ ਪੀਟਰਸਬਰਗ ਨੂੰ ਪੂਰਬ ਵਿਚ ਵਲਾਡੀਵਾਸਤਕ ਨਾਲ |

ਪ੍ਰਸ਼ਨ 9.
ਸੰਚਾਰ ਦੇ ਦੋ ਨਵੀਨ ਸਾਧਨ ਦੱਸੋ ।
ਉੱਤਰ-
ਇੰਟਰਨੈੱਟ ਅਤੇ ਮੋਬਾਈਲ |

ਪ੍ਰਸ਼ਨ 10.
ਜਲ ਮਾਰਗ ਕਿੱਥੇ-ਕਿੱਥੇ ਮਿਲਦੇ ਹਨ ?
ਉੱਤਰ-
ਮਹਾਂਸਾਗਰ, ਸਾਗਰ, ਨਦੀਆਂ, ਨਹਿਰਾਂ, ਝੀਲਾਂ ਵਿਚ ।

ਪ੍ਰਸ਼ਨ 11.
ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਦੱਸੋ ।
ਉੱਤਰ-
ਸ ਸਾਈਬੇਰੀਅਨ ਰੇਲ ਮਾਰਗ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 12.
ਯੂਰਪ ਦਾ ਇਕ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਡੈਨੂਬ ਦਰਿਆ ।

ਪ੍ਰਸ਼ਨ 13.
ਉੱਤਰੀ ਅਮਰੀਕਾ ਦਾ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਪੰਜ ਮਹਾਨ ਝੀਲਾਂ ।

ਪ੍ਰਸ਼ਨ 14.
ਭਾਰਤ ਦੋ ਅੰਦਰੂਨੀ ਜਲ ਮਾਰਗ ਦੱਸੋ ।
ਉੱਤਰ-
ਗੰਗਾ ਅਤੇ ਬ੍ਰਹਮ-ਪੁੱਤਰ ।

ਪ੍ਰਸ਼ਨ 15.
ਪਾਈਪ ਲਾਈਨਾਂ ਦੁਆਰਾ ਕਿਹੜੀਆਂ ਦੋ ਵਸਤਾਂ ਭੇਜੀਆਂ ਜਾਂਦੀਆਂ ਹਨ ?
ਉੱਤਰ-
ਗੈਸ ਅਤੇ ਤੇਲ ।

ਪ੍ਰਸ਼ਨ 16.
ਬਿਜਲੀ ਦੂਰ-ਦੂਰ ਤਕ ਕਿਵੇਂ ਪਹੁੰਚਾਈ ਜਾਂਦੀ ਹੈ ?
ਉੱਤਰ-
ਇਲੈੱਕਟਿਕ ਗ੍ਰਡ ਰਾਹੀਂ ।

ਪ੍ਰਸ਼ਨ 17.
ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ ?
ਉੱਤਰ-
ਅਮਰੀਕਾ ਦੇ ਰਾਈਟ ਬ੍ਰਦਰਜ਼ ਨੇ ॥

ਪ੍ਰਸ਼ਨ 18.
ਭਾਰਤ ਦੇ ਪੂਰਬੀ ਤੱਟ ‘ਤੇ ਦੋ ਬੰਦਰਗਾਹਾਂ ਦੱਸੋ ।
ਉੱਤਰ-
ਕੋਲਕਾਤਾ ਅਤੇ ਚੇਨੱਈ ।

ਪ੍ਰਸ਼ਨ 19.
ਸਵੇਜ਼ ਨਹਿਰ ਕਿਹੜੇ ਦੋ ਸਾਗਰਾਂ ਨੂੰ ਜੋੜਦੀ ਹੈ ?
ਉੱਤਰ-
ਲਾਲ ਸਾਗਰ ਅਤੇ ਭੂ-ਮੱਧ ਸਾਗਰ ।

ਪ੍ਰਸ਼ਨ 20.
ਪ੍ਰਾਚੀਨ ਸੱਭਿਅਤਾਵਾਂ ਦਾ ਵਿਕਾਸ ਨਦੀ ਘਾਟੀਆਂ ਵਿਚ ਕਿਉਂ ਹੋਇਆ ? ਉਦਾਹਰਨ ਦਿਓ ।
ਉੱਤਰ-
ਨਦੀ ਘਾਟੀਆਂ ਤੋਂ ਆਸਾਨੀ ਨਾਲ ਪਾਣੀ ਦੀ ਪ੍ਰਾਪਤੀ ਹੁੰਦੀ ਸੀ ।ਉੱਥੇ ਉਪਜਾਊ ਮਿੱਟੀ ਵਿਚ ਖੇਤੀ ਦਾ ਵਿਕਾਸ ਸੰਭਵ ਸੀ । ਰਹਿਣ ਵਾਸਤੇ ਪੱਧਰੀ ਧਰਤੀ ਪ੍ਰਾਪਤ ਸੀ । ਇਸ ਲਈ ਸ਼ੁਰੂ ਵਿਚ ਸਿੰਧੁ ਘਾਟੀ ਸਭਿਅਤਾ ਅਤੇ ਨੀਲ ਘਾਟੀ ਸਭਿਅਤਾ ਦਾ ਵਿਕਾਸ ਹੋਇਆ ।

ਪ੍ਰਸ਼ਨ 21.
ਮਨੁੱਖੀ ਬਸਤੀਆਂ ਵਿਚ ਕਿਸ ਤਰ੍ਹਾਂ ਦੇ ਬਦਲਾਵ ਆਏ ਹਨ ?
ਉੱਤਰ-
ਘਰਾਂ ਦੇ ਸਮੂਹ ਨੂੰ ਬਸਤੀ ਆਖਦੇ ਹਨ । ਬਸਤੀ ਮਨੁੱਖ ਦਾ ਨਿਵਾਸ ਸਥਾਨ ਹੈ । ਸ਼ੁਰੂ ਵਿਚ ਮਨੁੱਖ ਖ਼ਾਨਾਬਦੋਸ਼ ਜੀਵਨ ਗੁਜ਼ਾਰਦਾ ਸੀ । ਫਿਰ ਉਸਨੇ ਕੱਚੀ ਮਿੱਟੀ ਦੀਆਂ ਕੁੱਲੀਆਂ ਅਤੇ ਪੱਕੀਆਂ ਕੁੱਲੀਆਂ ਅਤੇ ਘਰ ਵਸਾਏ । ਹੁਣ ਮਨੁੱਖ ਕਈ ਮੰਜ਼ਲੀ ਇਮਾਰਤਾਂ ਅਤੇ ਗਗਨ ਛੂੰਹਦੀਆਂ ਇਮਾਰਤਾਂ (Sky Scrapers) ਬਣਾ ਰਿਹਾ ਹੈ ।

ਪ੍ਰਸ਼ਨ 22.
ਆਵਾਜਾਈ ਸਾਧਨਾਂ ਵਾਲੇ ਮਹੱਤਵਪੂਰਨ ਨਗਰ ਕਿਉਂ ਵਪਾਰਕ ਕੇਂਦਰ ਬਣ ਜਾਂਦੇ ਹਨ ?
ਉੱਤਰ-

  • ਵਸਤਾਂ ਨੂੰ ਲਿਆਉਣ-ਲੈ ਜਾਣ ਵਿਚ ਆਸਾਨੀ ।
  • ਵਸਤਾਂ ਦੀ ਆਵਾਜਾਈ ਨਾਲ ਆਰਥਿਕ ਲਾਭ ॥
  • ਸੱਭਿਆਚਾਰਕ ਅਤੇ ਵਪਾਰਕ ਅਦਾਰਿਆਂ ਦਾ ਬਣ ਜਾਣਾ ।
  • ਰੇਲਾਂ, ਸੜਕਾਂ ਅਤੇ ਬੰਦਰਗਾਹਾਂ ਦਾ ਵਿਕਾਸ ਹੋਣਾ !

ਪ੍ਰਸ਼ਨ 23.
ਮੈਟਰੋ ਰੇਲਾਂ ਦੀ ਕਿਉਂ ਲੋੜ ਹੈ ?
ਉੱਤਰ-

  1. ਧਰਤੀ ਦੀ ਉੱਪਰਲੀ ਸਤਹਿ ‘ਤੇ ਭੂਮੀ ਦੀ ਘਾਟ ਕਾਰਨ ਭੂਮੀ ਹੇਠ ਮੈਟਰੋ ਰੇਲਾਂ ਬਣਾਈਆਂ ਗਈਆਂ ਹਨ ।
  2. ਵੱਧਦੀ ਵਸੋਂ ਕਾਰਨ ਯਾਤਰੀਆਂ ਦੀ ਵੱਧ ਗਿਣਤੀ ਨੂੰ ਸਵਾਰੀ ਦੇਣ ਲਈ ।
  3. ਆਵਾਜਾਈ ਦੇ ਜਾਮ ਤੋਂ ਬਚਾਅ ਲਈ ।

ਪ੍ਰਸ਼ਨ 24.
ਟਾਂਸ ਸਾਈਬੇਰੀਅਨ ਰੇਲ ਮਾਰਗ ਦੀ ਮਹੱਤਤਾ ਦੱਸੋ ।
ਉੱਤਰ-
ਵਾਂਸ ਸਾਈਬੇਰੀਅਨ ਰੇਲ ਮਾਰਗ ਸੰਸਾਰ ਦਾ ਸਭ ਤੋਂ ਵੱਡਾ ਰੇਲ ਮਾਰਗ ਹੈ । ਇਹ ਇਕ ਅੰਤਰ-ਮਹਾਂਦੀਪੀ ਮਾਰਗ ਹੈ । ਇਹ ਸੇਂਟ ਪੀਟਰਸਬਰਗ ਅਤੇ ਵਲਾਡੀ ਵਾਸਤਕ (ਰੂਸ) ਦੇ ਨਗਰਾਂ ਨੂੰ ਜੋੜਦਾ ਹੈ । ਇਹ ਇਸ ਲੰਬੇ ਮਾਰਗ ਤੇ ਕੋਇਲੇ, ਲੋਹੇ, ਲੱਕੜੀ, ਅਨਾਜ ਦੀ ਆਵਾਜਾਈ ਲਈ ਮਹੱਤਵਪੂਰਨ ਹੈ ।

PSEB 7th Class Social Science Solutions Chapter 6 ਮਨੁੱਖੀ ਵਾਤਾਵਰਨ-ਬਸਤੀਆਂ, ਆਵਾਜਾਈ ਅਤੇ ਸੰਚਾਰ

ਪ੍ਰਸ਼ਨ 25.
ਜਲ ਮਾਰਗਾਂ ਦੇ ਲਾਭ ਦੱਸੋ । ਇਹ ਸਭ ਤੋਂ ਸਸਤਾ ਸਾਧਨ ਕਿਉਂ ਹੈ ?
ਉੱਤਰ-

  1. ਇਹ ਸਮੁੰਦਰੀ ਯਾਤਰਾਵਾਂ ਲਈ ਚੰਗਾ ਸਾਧਨ ਹੈ ।
  2. ਇਸ ਨਾਲ ਅੰਤਰਰਾਸ਼ਟਰੀ ਵਪਾਰ ਹੁੰਦਾ ਹੈ ।
  3. ਇਹ ਸਭ ਤੋਂ ਸਸਤਾ ਆਵਾਜਾਈ ਸਾਧਨ ਹੈ ।
  4. ਜਲ ਮਾਰਗ ਬਣਾਉਣ ‘ਤੇ ਕੋਈ ਖਰਚ ਨਹੀਂ ਆਉਂਦਾ ।
  5. ਇਸ ਨਾਲ ਵੱਡੇ ਪੈਮਾਨੇ ਤੇ ਭਾਰੀ ਸਾਮਾਨ ਘੱਟ ਲਾਗਤ ਤੇ ਆਵਾਜਾਈ ਕੀਤਾ ਜਾਂਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਮਨੁੱਖ ਨੇ ਸਭ ਤੋਂ ਪਹਿਲਾਂ ……….. ਵਿੱਚ ਰਹਿਣਾ ਸ਼ੁਰੂ ਕੀਤਾ ।
ਉੱਤਰ-
ਨਦੀ ਘਾਟੀਆਂ,

ਪ੍ਰਸ਼ਨ 2.
ਸਭ ਤੋਂ ਪਹਿਲਾਂ ਰੇਲਵੇ ਇੰਜਣ ………… ਨਾਲ ਚਲਦੇ ਸਨ ।
ਉੱਤਰ-
ਕੋਲੇ,

ਪ੍ਰਸ਼ਨ 3.
………. ਰੇਲਵੇ ਸੰਸਾਰ ਦਾ ਸਭ ਤੋਂ ਵੱਡਾ ਰੇਲਮਾਰਗ ਹੈ ।
ਉੱਤਰ-
ਟ੍ਰਸ ਸਾਇਬੇਰੀਅਨ,

ਪ੍ਰਸ਼ਨ 4.
ਕੇਪ ਮਾਰਗ (ਜਲ ਮਾਰਗ ਦੀ ਖੋਜ ………. ਈ: ਵਿੱਚ ਵਾਸਕੋਡੀਗਾਮਾ ਨੇ ਕੀਤੀ ।
ਉੱਤਰ-
1498.

(ਅ) ਸਹੀ ਵਾਕਾਂ ਤੇ (✓) ਅਤੇ ਗਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ –

ਪ੍ਰਸ਼ਨ 1.
ਵੱਡੇ-ਵੱਡੇ ਸ਼ਹਿਰ ਪੱਧਰੇ ਧਰਾਤਲ ਤੇ ਵਸੇ ਹੋਏ ਹਨ ।
ਉੱਤਰ-
(✓)

ਪ੍ਰਸ਼ਨ 2.
ਸਵੇਜ਼ ਨਹਿਰ, ਭੂ-ਮੱਧ ਸਾਗਰ ਰੂਮ ਸਾਗਰ) ਅਤੇ ਲਾਲ ਸਾਗਰ ਨੂੰ ਮਿਲਾਉਂਦੀ ਹੈ ।
ਉੱਤਰ-
(✓)

ਪ੍ਰਸ਼ਨ 3.
ਪਨਾਮਾ ਨਹਿਰ, ਅੰਧ ਮਹਾਂਸਾਗਰ ਤੇ ਹਿੰਦ ਮਹਾਂਸਾਗਰ ਨੂੰ ਆਪਸ ਵਿੱਚ ਮਿਲਾਉਂਦੀ ਹੈ ।
ਉੱਤਰ-
(✗)

ਪ੍ਰਸ਼ਨ 4.
ਪੰਜਾਬ ਵਿੱਚ ਸਥਿਤ ਝੀਲਾਂ ਜਲ ਮਾਰਗ ਦਾ ਕੰਮ ਕਰਦੀਆਂ ਹਨ ।
ਉੱਤਰ-
(✗)

(ਈ) ਸਹੀ ਉੱਤਰ ਚੁਣੋ –

ਪ੍ਰਸ਼ਨ 1.
ਬਸਤੀਆਂ ਵਸਾਉਣ ਵਿਚ ਸਹਾਇਕ ਕਾਰਨ ਨਹੀਂ ਹੈ
(i) ਸਮਤਲ ਧਰਾਤਲ
(ii) ਪਾਣੀ ਦੀ ਸੁਵਿਧਾ
(iii) ਸੰਘਣ ਬਨਸਪਤੀ ਦੀ ਨੇੜਤਾ ।
ਉੱਤਰ-
(iii) ਸੰਘਣ ਬਨਸਪਤੀ ਦੀ ਨੇੜਤਾ ।

ਪ੍ਰਸ਼ਨ 2.
ਅੰਧ ਮਹਾਂਸਾਗਰ ਅਤੇ ਸ਼ਾਂਤ ਮਹਾਂਸਾਗਰ ਨੂੰ ਇਕ ਨਹਿਰ ਆਪਸ ਵਿਚ ਮਿਲਾਉਂਦੀ ਹੈ। ਉਸਦਾ ਨਾਂ ਦੱਸੋ ।
(i) ਪਾਨਾਮਾ ।
(ii) ਸਵੇਜ਼
(iii) ਐੱਸ. ਵਾਈ. ਐੱਲ ।
ਉੱਤਰ-
(i) ਪਾਨਾਮਾ ।

ਪ੍ਰਸ਼ਨ 3.
ਅੱਜ ਅਸੀਂ ਆਕਾਸ਼ ਵਿਚ ਹਵਾਈ ਜਹਾਜ਼ ਉੱਡਦੇ ਦੇਖਦੇ ਹਾਂ। ਕੀ ਤੁਸੀਂ ਦੱਸ ਸਕਦੇ ਹੋ ਕਿ ਸਭ ਤੋਂ ਪਹਿਲਾਂ ਉੱਡਣ ਮਸ਼ੀਨ ਕਿਸਨੇ ਬਣਾਈ ਸੀ ?
(i) ਰਾਂਗ ਬ੍ਰਦਰਜ਼
(ii) ਰਾਈਟ ਬਰਦਰਜ਼
(iii) ਰਾਈਟਰ ਬਰਦਰਜ਼ ।
ਉੱਤਰ-
(ii) ਰਾਈਟ ਬਰਦਰਜ਼ ।

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1

Punjab State Board PSEB 7th Class Maths Book Solutions Chapter 12 ਬੀਜਗਣਿਤਕ ਵਿਅੰਜਕ Ex 12.1 Textbook Exercise Questions and Answers.

PSEB Solutions for Class 7 Maths Chapter 12 ਬੀਜਗਣਿਤਕ ਵਿਅੰਜਕ Exercise 12.1

ਹੇਠ ਲਿਖਿਆਂ ਲਈ ਬੀਜ ਗਣਿਤਕ ਵਿਅੰਜਕ ਲਿਖੋ ।

ਪ੍ਰਸ਼ਨ 1.
(i) a ਅਤੇ b ਦਾ ਜੋੜਫਲ ।
(ii) ਸੰਖਿਆ 2 ਨੂੰ ਆਪਣੇ ਆਪ ਨਾਲ ਗੁਣਾ ਕੀਤਾ ਜਾਂਦਾ ਹੈ ।
(iii) x ਅਤੇ y ਦੇ ਗੁਣਨਫਲ ਨੂੰ m ਅਤੇ n ਦੇ ਗੁਣਨਫਲ ਵਿੱਚ ਜੋੜੋ ।
(iv) ਸੰਖਿਆ ਨੂੰ 5 ਨਾਲ ਭਾਗ ਕਰਕੇ q ਨਾਲ ਗੁਣਾ ਕਰੋ ।
(v) ਸੰਖਿਆ z ਦੇ ਅੱਧੇ ਨੂੰ ਸੰਖਿਆ t ਦੇ ਦੁਗਣੇ ਵਿੱਚ ਜੋੜੋ ।
(vi) ਸੰਖਿਆਵਾਂ x ਅਤੇ z ਦੇ ਵਰਗਾਂ ਨੂੰ ਜੋੜੋ ।
(vii) ਸੰਖਿਆਵਾਂ x ਅਤੇ z ਦਾ ਜੋੜਫਲ, ਇਹਨਾਂ ਦੇ ਗੁਣਨਫਲ ਵਿੱਚ ਘਟਾਓ ।
ਹੱਲ:
(i) a + b
(ii) z2
(iii) xy + mn
(iv) \(\frac{p}{5}\)q
(v) 2t + \(\frac{z}{2}\)
(vi) x2 + z2
(vii) xz – (x + z).

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਅਚਲ ਪਦਾਂ ਅਤੇ ਚਲ ਪਦਾਂ ਨੂੰ ਵੱਖ-ਵੱਖ ਕਰੋ ।
7, xy, \(\frac{3 x^{2}}{2}\), \(\frac{72z}{3}\), \(\frac{-8 z}{3 x^{2}}\)
ਹੱਲ:
ਅਚਲ ਪਦ : 7.
ਚਲ ਪਦ : xy, \(\frac{3 x^{2}}{2}\), \(\frac{72}{3}\)z, \(\frac{-8 z}{3 x^{2}}\)

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1

ਪ੍ਰਸ਼ਨ 3.
ਹੇਠ ਲਿਖੇ ਵਿਅੰਜਕਾਂ ਵਿੱਚ ਪਦਾਂ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਲਿਖੋ ।
(a) 2x2 + 3yz
(b) 15x2y + 3xy2
(c) – 7xyz2
(d) 100pq + 10p2q2
(e) xy + 3x2y2
(f) -7x2yz + 3xy2z + 2xyz2
ਉੱਤਰ:
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1 1

ਪ੍ਰਸ਼ਨ 4.
ਹੇਠ ਦਿੱਤੇ ਵਿਅੰਜਕਾਂ ਨੂੰ ਇਕ ਪਦੀ, ਦੋ ਪਦੀ ਅਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ ।
(a) 7x + 3y
(b) 5 + 2x2y2z2
(c) ax + by2 + cz2
(d) 3x2y2
(e) 1 + x
(f) 10
(g) \(\frac{3}{2}\)p + \(\frac{7}{6}\)q
ਹੱਲ:
(a) ਦੋ-ਪਦੀ
(b) ਦੋ-ਪਦੀ ,
(c) ਤਿੰਨ-ਪਦੀ
(d) ਇੱਕ ਪਦੀ
(e) ਦੋ-ਪਦੀ
(f) ਇੱਕ-ਪਦੀ
(g) ਦੋ ਪਦੀ ॥

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1

ਪ੍ਰਸ਼ਨ 5.
ਹੇਠ ਦਿੱਤੇ ਵਿਅੰਜਕਾਂ ਵਿੱਚ ਹਰੇਕ ਵਿੱਚ ਸੰਖਿਆਤਮਕ ਗੁਣਾਂਕ ਲਿਖੋ ।
(a) 2x
(b) \(\frac{-3}{2}\)xyz
(c) \(\frac{7}{2}\)x2p
(d) -p2q2
(e) -5mn2
ਹੱਲ:
(a) 2
(b) \(\frac{-3}{2}\)
(c) \(\frac{7}{2}\)
(d) – 1
(e) – 5.

ਪ੍ਰਸ਼ਨ 6.
ਦੱਸੋ ਕਿ ਦਿੱਤੇ ਹੋਏ ਪਦਾਂ ਦੇ ਜੋੜੇ ਸਮਾਨ ਪਦਾਂ ਦੇ ਹਨ ਜਾਂ ਅਸਮਾਨ ਪਦਾਂ ਦੇ ਹਨ ।
(a) – 3y, \(\frac{7}{8}\) y
(b) – 32, – 32x
(c) 3x2y, 3xy
(d) 14mn2, 14mn2q
(e) 8pq, 32pq2
(f) 10, 15
ਹੱਲ:
(a) ਸਮਾਨ ਪਦ
(b) ਅਸਮਾਨ ਪਦ
(c) ਅਸਮਾਨ ਪਦ
(d) ਅਸਮਾਨ ਪਦ
(e) ਅਸਮਾਨ ਪਦ
(f) ਸਮਾਨ ਪਦ ॥

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1

ਪ੍ਰਸ਼ਨ 7.
ਹੇਠ ਲਿਖੇ ਬੀਜਗਣਿਤਕ ਵਿਅੰਜਕਾਂ ਵਿੱਚ ਗੁਣਾਂ ਲਿਖੋ :
(a) x ਦਾ x2y ਵਿੱਚ
(b) xyz ਦਾ 15x2yz ਵਿੱਚ
(c) 3pq2 ਦਾ 3p2q2r2 ਵਿੱਚ
(d) m2 ਦਾ m2 + n2 ਵਿੱਚ
(e) xy ਦਾ x2y2 + 2x + 3 ਵਿੱਚ ।
ਹੱਲ:
(a) xy
(b) 15x
(c) pr2
(d) 1
(e) xy.

ਪ੍ਰਸ਼ਨ 8.
ਹੇਠਾਂ ਦਿੱਤੇ ਵਿਅੰਜਕਾਂ ਦੇ ਪਦ ਅਤੇ ਉਨ੍ਹਾਂ ਦੇ ਗੁਣਨਖੰਡਾਂ ਨੂੰ ਪਛਾਣੋ ਅਤੇ ਦਰੱਖਤ ਚਿੱਤਰ ਦੁਆਰਾ ਵੀ ਦਰਸਾਓ ।
(a) 12xy + 7x2
(b) p2q2 + 3mn2 – 2 pqr
(c) 2x2y2 + xyz2 + zy
(d) \(\frac{3}{2}\) x3 + 2x2y2 – 7y3
ਹੱਲ:
(a) ਦਿੱਤਾ ਹੋਇਆ ਵਿਅੰਜਕ 12xy + x2 ਦਰੱਖਤ ਚਿੱਤਰ
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1 2

(b) ਦਿੱਤਾ ਹੋਇਆ ਵਿਅੰਜਕ : p2q2 + 3mn2 – 2pqr ਦਰੱਖਤ ਚਿੱਤਰ
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1 3

(c) ਦਿੱਤਾ ਹੋਇਆ ਵਿਅੰਜਕ 2x2y2 + xyz2 + zy ਦਰੱਖਤ ਚਿੱਤਰ
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1 4

(d) ਦਿੱਤਾ ਹੋਇਆ ਵਿਅੰਜਕ , \(\frac{3}{2}\)x3 + 22y2 – 7y3 ਦਰੱਖਤ ਚਿੱਤਰ
PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1 5

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1

9. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਇੱਕ ਪਦ ਵਾਲੇ ਵਿਅੰਜਕ ਨੂੰ ਕਹਿੰਦੇ ਹਨ :
(a) ਇੱਕ ਪਦੀ
(b) ਦੋ ਪਦੀ
(c) ਤਿੰਨ ਪਦੀ
d) ਇਹਨਾਂ ਵਿਚੋਂ ਕੋਈ ਵੀ ਨਹੀਂ ।
ਉੱਤਰ:
(a) ਇੱਕ ਪਦੀ

ਪ੍ਰਸ਼ਨ (ii).
8 – x + y ਵਿੱਚ x ਦਾ ਗੁਣਾਂਕ ਦਿੱਤੇ ਵਿਅੰਜਕਾਂ :
(a) – 1
(b) 1
(c) 8
(d) 0
ਉੱਤਰ:
(a) – 1

PSEB 7th Class Maths Solutions Chapter 12 ਬੀਜਗਣਿਤਕ ਵਿਅੰਜਕ Ex 12.1

ਪ੍ਰਸ਼ਨ (iii).
ਹੇਠ ਲਿਖਿਆਂ ਵਿੱਚੋਂ ਕਿਹੜੇ ਸਮਾਨ ਪਦ ਹਨ ?
(a) 7x, 12y
(b) 15x, 12x
(c) 3xy, 3x
(d) 2y, – 2yx.
ਉੱਤਰ:
(b) 15x, 12x

ਪ੍ਰਸ਼ਨ (iv).
ਪਦਾਂ ਨੂੰ ਜੋੜ ਕੇ ਬਣਦੇ ਹਨ :
(a) ਵਿਅੰਜਕ
(b) ਚਲ
(c) ਅਚਲ
(d) ਗੁਣਨਖੰਡ ।
ਉੱਤਰ:
(a) ਵਿਅੰਜਕ

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

Punjab State Board PSEB 7th Class Social Science Book Solutions  Geography Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ Textbook Exercise Questions, and Answers.

PSEB Solutions for Class 7 Social Science Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

Social Science Guide for Class 7 PSEB ਕਦਰਤੀ ਬਨਸਪਤੀ ਅਤੇ ਜੰਗਲੀ ਜੀਵ Textbook Questions, and Answers

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ?
ਉੱਤਰ-
ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਜੜੀਆਂ-ਬੂਟੀਆਂ ਅਤੇ ਰੁੱਖ-ਪੌਦਿਆਂ ਤੋਂ ਹੈ, ਜੋ ਆਪਣੇ ਆਪ ਉੱਗ ਆਉਂਦੇ ਹਨ । ਇਸ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ । ਕਿਸੇ ਦੇਸ਼ ਦੀ ਕੁਦਰਤੀ ਬਨਸਪਤੀ ਉੱਥੋਂ ਦਾ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਆਦਿ ‘ਤੇ ਨਿਰਭਰ ਕਰਦੀ ਹੈ । ਇਨ੍ਹਾਂ ਵਣਾਂ ਵਿਚ ਚੀਲ, ਫਰ ਅਤੇ ਸਪਰੂਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਰੁੱਖਾਂ ਤੋਂ ਨਰਮ ਲੱਕੜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਗੁਦਾ ਅਤੇ ਕਾਗ਼ਜ਼ ਬਣਾਇਆ ਜਾਂਦਾ ਹੈ ।

ਪ੍ਰਸ਼ਨ 2.
ਕੁਦਰਤੀ ਬਨਸਪਤੀ ਨੂੰ ਪ੍ਰਮੁੱਖ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ

  1. ਵਣਜੰਗਲ
  2. ਘਾਹ ਦੇ ਮੈਦਾਨ ਅਤੇ
  3. ਮਾਰੂਥਲੀ ਝਾੜੀਆਂ ।

ਪ੍ਰਸ਼ਨ 3.
ਜੰਗਲਾਂ ਤੋਂ ਕਿਹੜੀਆਂ ਵਸਤਾਂ ਪ੍ਰਾਪਤ ਹੁੰਦੀਆਂ ਹਨ ?
ਉੱਤਰ-
ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀ ਲੱਕੜੀ, ਬਾਂਸ, ਕਾਗਜ਼ ਬਣਾਉਣ ਵਾਲੇ ਘਾਹ, ਗੂੰਦ, ਗੰਦਾ ਬਰੋਜਾ, ਤਾਰਪੀਨ, ਲਾਖ, ਚਮੜਾ ਰੰਗਣ ਦਾ ਛਿਲਕਾ ਅਤੇ ਦਵਾਈਆਂ ਲਈ ਜੜੀਆਂ-ਬੂਟੀਆਂ ਆਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ ।

ਪ੍ਰਸ਼ਨ 4.
ਵਣ ਅਸਿੱਧੇ ਤੌਰ ‘ਤੇ ਸਾਡੀ ਕੀ ਸਹਾਇਤਾ ਕਰਦੇ ਹਨ ?
ਉੱਤਰ-
ਵਣ ਅਸਿੱਧੇ ਤੌਰ ‘ਤੇ ਸਾਡੀ ਬਹੁਤ ਸਹਾਇਤਾ ਕਰਦੇ ਹਨ :

  • ਇਹ ਵਾਤਾਵਰਨ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ।
  • ਇਹ ਵਰਖਾ ਲਿਆਉਣ ਵਿਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਨਹੀਂ ਵੱਧਣ ਦਿੰਦੇ ।
  • ਇਹ ਹੜ੍ਹ ਅਤੇ ਭੋਂ-ਖੋਰ ਨੂੰ ਰੋਕਦੇ ਹਨ ।
  • ਇਹ ਭੂਮੀ ਦੇ ਅੰਦਰ ਪਾਣੀ ਰਿਸਣ ਵਿਚ ਸਹਾਇਤਾ ਕਰਦੇ ਹਨ ।
  • ਵਣ ਮਾਰੂਥਲਾਂ ਦੇ ਫੈਲਾਅ ਨੂੰ ਰੋਕਦੇ ਹਨ ਅਤੇ ਜੰਗਲੀ ਜਾਨਵਰਾਂ ਤੇ ਪੰਛੀਆਂ ਨੂੰ ਅਵਾਸ (Habitat) ਪ੍ਰਦਾਨ ਕਰਦੇ ਹਨ ।

ਪ੍ਰਸ਼ਨ 5.
ਜੰਗਲਾਂ ਦੇ ਵਿਕਾਸ ਦਾ ਕੀ ਪ੍ਰਭਾਵ ਪਏਗਾ ?
ਉੱਤਰ-
ਜੰਗਲ (ਵਣ ਸਾਡੇ ਲਈ ਵਰਦਾਨ ਹਨ । ਇਨ੍ਹਾਂ ਦੇ ਵਿਕਾਸ ਦਾ ਹੇਠ ਲਿਖਿਆ ਪ੍ਰਭਾਵ ਪਏਗਾ

  1. ਦੇਸ਼ ਦੀ ਆਰਥਿਕ ਉੱਨਤੀ ਹੋਵੇਗੀ ।
  2. ਵਾਤਾਵਰਨ ਸ਼ੁੱਧ ਹੋਵੇਗਾ ।
  3. ਜੰਗਲੀ ਜੀਵਨ ਦੀ ਸੁਰੱਖਿਆ ਹੋਵੇਗੀ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

ਪ੍ਰਸ਼ਨ 6.
ਮਨੁੱਖ ਪਰਿਸਥਿਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ ?
ਉੱਤਰ-
ਮਨੁੱਖ ਆਵਾਸ ਅਤੇ ਖੇਤੀ ਯੋਗ ਭੂਮੀ ਪ੍ਰਾਪਤ ਕਰਨ ਲਈ ਵਣਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ । ਇਸ ਨਾਲ ਪਰਿਸਥਿਤੀ ਸੰਤੁਲਨ ਵਿਗੜ ਰਿਹਾ ਹੈ ।

ਪ੍ਰਸ਼ਨ 7.
ਊਸ਼ਣ ਘਾਹ ਦੇ ਮੈਦਾਨਾਂ ਦੇ ਸਥਾਨਕ ਨਾਂ ਦੱਸੋ ।
ਉੱਤਰ-
ਊਸ਼ਣ ਘਾਹ ਦੇ ਮੈਦਾਨਾਂ ਨੂੰ ਅਫ਼ਰੀਕਾ ਵਿਚ ਪਾਰਕਲੈਂਡ, ਵੈਨਜ਼ੂਏਲਾ ਵਿਚ ਨੋਜ਼ ਅਤੇ ਬ੍ਰਾਜ਼ੀਲ ਵਿਚ ਕੈਂਪੋਜ ਕਹਿੰਦੇ ਹਨ ।

ਪ੍ਰਸ਼ਨ 8.
ਠੰਢੇ ਮਾਰੂਥਲਾਂ ਦੀ ਬਨਸਪਤੀ ਬਾਰੇ ਲਿਖੋ ।
ਉੱਤਰ-
ਠੰਢੇ ਮਾਰੂਥਲਾਂ ਵਿਚ ਜਦੋਂ ਥੋੜ੍ਹੇ ਸਮੇਂ ਲਈ ਬਰਫ਼ ਪਿਘਲਦੀ ਹੈ, ਤਾਂ ਵੱਖ-ਵੱਖ ਰੰਗਾਂ ਦੇ ਫੁੱਲਾਂ ਵਾਲੇ ਛੋਟੇ-ਛੋਟੇ ਪੌਦੇ ਉੱਗ ਜਾਂਦੇ ਹਨ । ਉੱਤਰੀ ਭਾਗਾਂ ਵਿਚ ਛੋਟੀ-ਛੋਟੀ ਘਾਹ ਜਿਵੇਂ ਕਾਈ ਅਤੇ ਲਿਚਨ ਲਾਇਕਨ ਉੱਗ ਜਾਂਦੀ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਭੂ-ਮੱਧ ਰੇਖੀ ਵਣਾਂ ਬਾਰੇ ਲਿਖੋ ।
ਉੱਤਰ-
ਭੂ-ਮੱਧ ਰੇਖੀ ਵਣ-ਭੂ-ਮੱਧ ਰੇਖਾ ਤੋਂ 10° ਉੱਤਰ ਅਤੇ 10° ਦੱਖਣੀ ਅਕਸ਼ਾਂਸ਼ਾਂ ਵਿਚ ਫੈਲੇ ਹੋਏ ਇਨ੍ਹਾਂ ਵਣਾਂ ਨੂੰ ਸਦਾਬਹਾਰ ਸੰਘਣੇ ਵਣ ਆਖਦੇ ਹਨ | ਭੂ-ਮੱਧ ਰੇਖਾ ਤੇ ਨਿਰੰਤਰ ਸਾਰਾ ਸਾਲ ਉੱਚਾ ਤਾਪਮਾਨ ਰਹਿੰਦਾ ਹੈ ਅਤੇ ਵਰਖਾ ਵੀ ਵਧੇਰੇ ਹੁੰਦੀ ਹੈ । ਇਸੇ ਕਰਕੇ ਇੱਥੇ ਸੰਘਣੇ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ ਆਪਸ ਵਿਚ ਇਸ ਤਰ੍ਹਾਂ ਮਿਲੀਆਂ ਹੁੰਦੀਆਂ ਹਨ ਕਿ ਇਕ ਛਤਰੀ ਦੀ ਤਰ੍ਹਾਂ ਵਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ ਇਨ੍ਹਾਂ ਵਣਾਂ ਵਿਚ ਕਈ ਕਿਸਮਾਂ ਦੇ ਰੁੱਖ ਹੁੰਦੇ ਹਨ । ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹੁੰਦੇ । ਇਸ ਦਾ ਮੁੱਖ ਕਾਰਨ ਹੈ ਕਿ ਇਹ ਰੁੱਖ ਇੰਨੇ ਸੰਘਣੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੀ ਕਟਾਈ ਨਹੀਂ ਹੋ ਸਕਦੀ । ਦੱਖਣੀ ਅਮਰੀਕਾ, ਮੱਧ ਅਫ਼ਰੀਕਾ, ਦੱਖਣ ਪੂਰਬੀ ਏਸ਼ੀਆ ਅਤੇ ਮੈਡਾਗਾਸਕਰ ਵਿੱਚ ਇਨ੍ਹਾਂ ਵਣਾਂ ਹੇਠ ਬਹੁਤ ਵੱਡੇ ਖੇਤਰ ਹਨ | ਆਸਟਰੇਲੀਆ, ‘ ਮੱਧ ਅਮਰੀਕਾ ਵਿਚ ਇਨ੍ਹਾਂ ਵਣਾਂ ਨੇ ਥੋੜ੍ਹਾ-ਥੋੜ੍ਹਾ ਖੇਤਰ ਘੇਰਿਆ ਹੋਇਆ ਹੈ ।

ਪ੍ਰਸ਼ਨ 2.
ਆਰਥਿਕ ਪੱਖ ਤੋਂ ਕਿਹੜੇ ਜੰਗਲ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ ? .
ਉੱਤਰ-
ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਨੁਕੀਲੇ ਪੱਤਿਆਂ ਵਾਲੇ ਜੰਗਲ ਹਨ । ਇਨ੍ਹਾਂ ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਹਿੰਦੇ ਹਨ । ਯੂਰੇਸ਼ੀਆ ਵਿਚ ਇਨ੍ਹਾਂ ਨੂੰ ਟੈਗਾ (Taiga) ਵਣ ਕਿਹਾ ਜਾਂਦਾ ਹੈ । ਇਨ੍ਹਾਂ ਵਣਾਂ ਵਿਚ ਚੀਲ, ਫਰ ਅਤੇ ਸਪਰੂਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਰੁੱਖਾਂ ਤੋਂ ਨਰਮ ਲੱਕੜੀ ਪ੍ਰਾਪਤ ਹੁੰਦੀ ਹੈ, ਜਿਸ ਨਾਲ ਗੁਦਾ ਅਤੇ ਕਾਗ਼ਜ਼ ਬਣਾਇਆ ਜਾਂਦਾ ਹੈ ।

ਪ੍ਰਸ਼ਨ 3.
ਮਾਨਸੂਨੀ ਜੰਗਲਾਂ ਨੂੰ ਪੱਤਝੜੀ ਵਣਾਂ ਦੇ ਨਾਂ ਨਾਲ ਕਿਉਂ ਪੁਕਾਰਿਆ ਜਾਂਦਾ ਹੈ ? ਇਨ੍ਹਾਂ ਜੰਗਲਾਂ ਬਾਰੇ ਲਿਖੋ ।
ਉੱਤਰ-
ਮਾਨਸੁਨੀ ਵਣ ਘੱਟ ਉਸ਼ਣ ਜਾਂ ਉਪ-ਉਸ਼ਣ ਅਕਸ਼ਾਂਸ਼ਾਂ ਤੇ ਹੁੰਦੇ ਹਨ । ਜਿਹੜੇ ਖੇਤਰਾਂ ਵਿਚ ਕਿਸੇ ਇਕ ਮੌਸਮ ਵਿਚ ਵਰਖਾ ਵਧੇਰੇ ਹੁੰਦੀ ਹੈ, ਉੱਥੇ ਇਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ । ਇਹ ਵਣ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੁੰਦੇ ਹਨ, ਜਿੱਥੇ ਮਾਨਸੂਨ ਪੌਣਾਂ ਕਾਰਨ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਰਕੇ ਇਨ੍ਹਾਂ ਨੂੰ ਮਾਨਸੁਨ ਵਣ ਆਖਦੇ ਹਨ । ਜਿਹੜੀ ਰੁੱਤ ਵਿਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ । ਇਸ ਕਰਕੇ ਇਨ੍ਹਾਂ ਨੂੰ ਪੱਤਝੜੀ ਵਣ ਵੀ ਕਿਹਾ ਜਾਂਦਾ ਹੈ ।
ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ ਕਿਉਂਕਿ ਇਹ ਵਣ ਭੂਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖੀ ਪਹੁੰਚ ਵਿਚ ਹਨ । ਇਹਨਾਂ ਤੋਂ ਇਮਾਰਤੀ, ਬਾਲਣ ਦੀ ਲੱਕੜੀ ਪ੍ਰਾਪਤ ਹੁੰਦੀ ਹੈ । ਪਰ ਜ਼ਿਆਦਾਤਰ ਮਾਨਸੂਨੀ ਵਣ ਕੱਟ ਦਿੱਤੇ ਗਏ ਹਨ ਅਤੇ ਵਧੇਰੇ ਭੂਮੀ ‘ਤੇ ਖੇਤੀ ਕੀਤੀ ਜਾਣ ਲੱਗੀ ਹੈ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

ਪ੍ਰਸ਼ਨ 4.
ਸ਼ੀਤ ਊਸ਼ਣ ਘਾਹ ਦੇ ਮੈਦਾਨਾਂ ਬਾਰੇ ਲਿਖੋ । ਵੱਖ-ਵੱਖ ਮਹਾਂਦੀਪਾਂ ਵਿਚ ਇਨ੍ਹਾਂ ਦੇ ਕੀ ਨਾਂ ਹਨ ? ਲਿਖੋ ।
ਉੱਤਰ-
ਸ਼ੀਤ ਊਸ਼ਣ ਘਾਹ ਦੇ ਮੈਦਾਨ-ਘੱਟ ਵਰਖਾ ਵਾਲੇ ਸ਼ੀਤ ਉਸ਼ਣ ਖੇਤਰਾਂ ਵਿਚ ਸ਼ੀਤ ਉਸ਼ਣ ਘਾਹ ਦੇ ਮੈਦਾਨ ਪਾਏ ਜਾਂਦੇ ਹਨ । ਇਹ ਘਾਹ ਬਹੁਤੀ ਉੱਚੀ ਤਾਂ ਨਹੀਂ ਹੁੰਦੀ | ਪਰ ਇਹ ਨਰਮ ਅਤੇ ਸੰਘਣੀ ਹੁੰਦੀ ਹੈ । ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੁੰਦੀ ਹੈ । ਇਹਨਾਂ ਘਾਹ ਦੇ ਮੈਦਾਨਾਂ ਨੂੰ ਵੱਖ-ਵੱਖ ਮਹਾਂਦੀਪਾਂ ਵਿਚ ਵੱਖ-ਵੱਖ ਨਾਂ ਦਿੱਤਾ ਜਾਂਦਾ ਹੈ । ਇਨ੍ਹਾਂ ਨੂੰ ਯੂਰੇਸ਼ੀਆ ਵਿਚ ਸਟੈਪੀਜ਼, ਉੱਤਰੀ ਅਮਰੀਕਾ ਵਿਚ ਪ੍ਰੇਅਰੀਜ਼, ਦੱਖਣੀ ਅਮਰੀਕਾ ਵਿਚ ਪੰਪਾਜ਼, ਦੱਖਣੀ ਅਫਰੀਕਾ ਵਿਚ ਵੈਲਡ ਅਤੇ ਆਸਟਰੇਲੀਆ ਵਿਚ ਡਾਉਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।

ਪ੍ਰਸ਼ਨ 5.
ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ ।
ਉੱਤਰ-
ਸੰਸਾਰ ਦੇ ਪ੍ਰਮੁੱਖ ਗਰਮ ਮਾਰੂਥਲ-ਅਫਰੀਕਾ ਵਿਚ ਸਹਾਰਾ ਅਤੇ ਕਾਲਾਹਾਰੀ, ਅਰਬ-ਇਰਾਨ ਦਾ ਮਾਰੂਥਲ, ਭਾਰਤ, ਪਾਕਿਸਤਾਨ ਦਾ ਥਾ ਮਾਰੂਥਲ, ਦੱਖਣੀ ਅਮਰੀਕਾ ਵਿਚ ਐਟੇਕਾਮਾ, ਉੱਤਰੀ ਅਮਰੀਕਾ ਵਿਚ ਦੱਖਣੀ ਕੈਲੇਫੋਰਨੀਆ ਅਤੇ ਉੱਤਰੀ ਮੈਕਸੀਕੋ, ਆਸਟਰੇਲੀਆ ਵਿਚ ਪੱਛਮੀ ਆਸਟਰੇਲੀਆ ਦਾ ਮਾਰੂਥਲ । ਇਨ੍ਹਾਂ ਮਾਰੂਥਲਾਂ ਵਿਚ ਵਧੇਰੇ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਮਿਲਦੀ ਹੈ । ਇਥੇ ਕੇਵਲ ਕੰਡੇਦਾਰ ਝਾੜੀਆਂ, ਬੋਹਰ, ਛੋਟੀਆਂ-ਛੋਟੀਆਂ ਜੜੀਆਂ-ਬੂਟੀਆਂ ਤੇ ਘਾਹ ਆਦਿ ਹੀ ਪੈਦਾ ਹੁੰਦਾ ਹੈ । ਕੁਦਰਤ ਨੇ ਇਸ ਬਨਸਪਤੀ ਨੂੰ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਵਧੇਰੇ ਗਰਮੀ ਅਤੇ ਖ਼ੁਸ਼ਕੀ ਨੂੰ ਸਹਾਰ ਸਕੇ । ਇਨ੍ਹਾਂ ਦੀਆਂ ਜੜ੍ਹਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਕਿ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ | ਪੌਦਿਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਪੱਤੇ ਮੋਟੇ ਤੇ ਚਿਕਣੇ ਹੁੰਦੇ ਹਨ, ਤਾਂ ਜੋ ਵਾਸ਼ਪੀਕਰਨ ਨਾਲ ਵਧੇਰੇ ਪਾਣੀ ਨਸ਼ਟ ਨਾ ਹੋਵੇ ।

ਪ੍ਰਸ਼ਨ 6.
ਵਣਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ ? ਬਾਰੇ ਲਿਖੋ ।
ਉੱਤਰ-
ਵਣਾਂ ਦਾ ਸਾਡੇ ਜੀਵਨ ਵਿਚ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ । ਵਣਾਂ ਤੋਂ ਪ੍ਰਾਪਤ ਲੱਕੜੀ ਦੀ ਵਰਤੋਂ ਬਾਲਣ ਦੇ ਤੌਰ `ਤੇ, ਮਕਾਨ ਉਸਾਰੀ ਲਈ ਅਤੇ ਕਈ ਹੋਰ ਕੰਮਾਂ, ਜਿਵੇਂ ਕਾਗਜ਼ ਬਣਾਉਣ, ਰੇਲਾਂ ਦੇ ਡੱਬੇ ਤੇ ਸਲੀਪਰ, ਰੇਅਨ (ਕੱਪੜਾ ਬਣਾਉਣ ਲਈ) ਆਦਿ ਬਣਾਉਣ ਲਈ ਹੁੰਦੀ ਹੈ । ਵਣਾਂ ਤੋਂ ਸਾਨੂੰ ਲੱਕੜੀ ਦੇ ਇਲਾਵਾ ਹੋਰ ਕਈ ਉਪਯੋਗੀ ਪਦਾਰਥ ਵੀ ਪ੍ਰਾਪਤ ਹੁੰਦੇ ਹਨ | ਸਭ ਤੋਂ ਵੱਧ ਕੇ ਵਣ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ, ਹੜਾਂ ‘ਤੇ ਕੰਟਰੋਲ ਕਰਦੇ ਹਨ ਅਤੇ ਭੋਂ-ਖੋਰ ਨੂੰ ਰੋਕਦੇ ਹਨ | ਪਰ ਵਸੋਂ ਵਧਣ ਨਾਲ ਵਣਾਂ ਦੀ ਵਰਤੋਂ ਵੱਧ ਰਹੀ ਹੈ, ਜਿਸ ਨਾਲ ਵਣ ਖੇਤਰ ਘੱਟ ਰਿਹਾ ਹੈ । ਇਸ ਲਈ ਵਣਾਂ ਦੀ ਸੰਭਾਲ ਤੇ ਨਵੇਂ ਰੁੱਖ ਲਗਾਉਣ ਵਲ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ।

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਕੁਦਰਤੀ ਬਨਸਪਤੀ ਬਾਰੇ ਵਿਸਥਾਰਪੂਰਵਕ ਲਿਖੋ ।
ਉੱਤਰ-
ਕੁਦਰਤੀ ਬਨਸਪਤੀ-ਕੁਦਰਤੀ ਬਨਸਪਤੀ ਤੋਂ ਭਾਵ ਉਨ੍ਹਾਂ ਜੜੀ-ਬੂਟੀਆਂ ਅਤੇ ਰੱਖ-ਪੌਦਿਆਂ ਤੋਂ ਹੈ, ਜੋ ਮਨੁੱਖ ਦੇ ਯਤਨ ਤੋਂ ਬਿਨਾਂ ਆਪਣੇ ਆਪ ਉੱਗ ਆਉਂਦੇ ਹਨ । ਇਸ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ । ਕਿਸੇ ਦੇਸ਼ ਦੀ ਕੁਦਰਤੀ ਬਨਸਪਤੀ ਉੱਥੋਂ ਦੇ ਧਰਾਤਲ, ਮਿੱਟੀ ਦੀ ਕਿਸਮ, ਜਲਵਾਯੂ ਆਦਿ ‘ਤੇ ਨਿਰਭਰ ਕਰਦੀ ਹੈ ।

ਕੁਦਰਤੀ ਬਨਸਪਤੀ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ –

  1. ਵਣ ਜੰਗਲ
  2. ਘਾਹ ਦੇ ਮੈਦਾਨ
  3. ਮਾਰੂਥਲੀ ਝਾੜੀਆਂ ।

I. ਵਣ/ਜੰਗਲ-ਵਣਾਂ ਨੂੰ ਵਰਖਾ ਦੀ ਮਾਤਰਾ, ਮੌਸਮੀ ਵੰਡ, ਤਾਪਮਾਨ ਆਦਿ ਕਾਰਕ ਪ੍ਰਭਾਵਿਤ ਕਰਦੇ ਹਨ । ਇਸ ਆਧਾਰ ‘ਤੇ ਬਨਸਪਤੀ ਤਿੰਨ ਤਰ੍ਹਾਂ ਦੀ ਹੈ

  1. ਭੂ-ਮੱਧ ਰੇਖੀ ਵਣ
  2. ਮਾਨਸੂਨੀ ਜਾਂ ਪੱਤਝੜੀ ਵਣ
  3. ਨੋਕੀਲੇ ਪੱਤਿਆਂ ਵਾਲੇ ਵਣ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ 1

1. ਭੂ-ਮੱਧ ਰੇਖੀ ਵਣ-ਇਹ ਵਣ ਭੂ-ਮੱਧ ਰੇਖਾ ਤੋਂ 10° ਉੱਤਰ ਅਤੇ 10° ਦੱਖਣੀ ਅਕਸ਼ਾਂਸ਼ਾਂ ਵਿਚ ਫੈਲੇ ਹੋਏ ਇਨ੍ਹਾਂ ਵਣਾਂ ਨੂੰ ਸਦਾਬਹਾਰ ਸੰਘਣੇ ਵਣ ਆਖਦੇ ਹਨ । ਭੂ-ਮੱਧ ਰੇਖਾ ਤੇ ਸਾਰਾ ਸਾਲ ਉੱਚਾ ਤਾਪਮਾਨ ਰਹਿੰਦਾ ਹੈ ਅਤੇ ਵਰਖਾ ਵੀ ਬਹੁਤ ਹੁੰਦੀ ਹੈ । ਇਸੇ ਕਰਕੇ ਇੱਥੇ ਸੰਘਣੇ ਵਣ ਪਾਏ ਜਾਂਦੇ ਹਨ । ਇਨ੍ਹਾਂ ਵਣਾਂ ਦੀਆਂ ਉੱਪਰਲੀਆਂ ਟਾਹਣੀਆਂ ਆਪਸ ਵਿਚ ਇਸ ਤਰ੍ਹਾਂ ਮਿਲੀਆਂ ਹੁੰਦੀਆਂ ਹਨ ਕਿ ਇਕ ਛੱਤਰੀ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਤੇ ਸੂਰਜ ਦੀ ਰੋਸ਼ਨੀ ਵੀ ਧਰਤੀ ਤੇ ਨਹੀਂ ਪਹੁੰਚ ਪਾਉਂਦੀ । ਇਨ੍ਹਾਂ ਵਣਾਂ ਵਿਚ ਕਈ ਕਿਸਮਾਂ ਦੇ ਰੁੱਖ ਹੁੰਦੇ ਹਨ । ਫਿਰ ਵੀ ਇਹ ਰੁੱਖ ਆਰਥਿਕ ਪੱਖ ਤੋਂ ਲਾਭਦਾਇਕ ਨਹੀਂ ਹੁੰਦੇ । ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਰੁੱਖ ਇੰਨੇ ਸੰਘਣੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਨ੍ਹਾਂ ਦੀ ਕਟਾਈ ਨਹੀਂ ਹੋ ਸਕਦੀ ।
ਦੱਖਣੀ ਅਮਰੀਕਾ, ਮੱਧ ਅਫ਼ਰੀਕਾ, ਦੱਖਣਪੂਰਬੀ ਏਸ਼ੀਆ, ਮੈਡਾਗਾਸਕਰ, ਵਿੱਚ ਇਨ੍ਹਾਂ ਵਣਾਂ ਹੇਠ ਬਹੁਤ ਵੱਡੇ ਖੇਤਰ ਹਨ | ਆਸਟਰੇਲੀਆ, ਮੱਧ ਅਮਰੀਕਾ ਵਿੱਚ ਇਨ੍ਹਾਂ ਵਣਾਂ ਨੇ ਥੋੜ੍ਹਾ-ਥੋੜ੍ਹਾ ਖੇਤਰ ਮੱਲਿਆ ਹੋਇਆ ਹੈ ।

2. ਮਾਨਸੂਨੀ ਜਾਂ ਪੱਤਝੜੀ ਵਣ-ਇਹ ਵਣ ਘੱਟ ਉਸ਼ਣ ਜਾਂ ਉਪ ਉਸ਼ਣ ਅਕਸ਼ਾਂਸ਼ਾਂ ਤੇ ਪਾਏ ਜਾਂਦੇ ਹਨ । ਜਿਹੜੇ ਖੇਤਰਾਂ ਵਿਚ ਇਕ ਰੁੱਤ ਵਿਚ ਵਧੇਰੇ ਵਰਖਾ ਹੁੰਦੀ ਹੈ ਉੱਥੇ ਇਨ੍ਹਾਂ ਦੇ ਪੱਤੇ ਚੌੜੇ ਹੁੰਦੇ ਹਨ । ਇਹ ਵਣ ਉਨ੍ਹਾਂ ਖੇਤਰਾਂ ਵਿਚ ਵਧੇਰੇ ਹੁੰਦੇ ਹਨ, ਜਿੱਥੇ ਮਾਨਸੂਨ ਪੌਣਾਂ ਕਰਕੇ ਜ਼ਿਆਦਾ ਵਰਖਾ ਹੁੰਦੀ ਹੈ । ਇਸੇ ਕਰਕੇ ਇਨ੍ਹਾਂ ਨੂੰ ਮਾਨਸੁਨ ਵਣ ਆਖਦੇ ਹਨ । ਜਿਹੜੀ ਰੁੱਤ ਵਿਚ ਵਰਖਾ ਨਹੀਂ ਹੁੰਦੀ, ਇਹ ਵਣ ਆਪਣੇ ਪੱਤੇ ਝਾੜ ਦਿੰਦੇ ਹਨ । ਇਸ ਕਰਕੇ ਇਨ੍ਹਾਂ ਨੂੰ ਪੱਤਝੜੀ ਵਣ ਵੀ ਆਖਦੇ ਹਨ । ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹਨ, ਕਿਉਂਕਿ ਇਹ ਭੂ-ਮੱਧ ਰੇਖੀ ਵਣਾਂ ਨਾਲੋਂ ਘੱਟ ਸੰਘਣੇ ਹਨ ਅਤੇ ਮਨੁੱਖੀ ਪਹੁੰਚ ਵਿਚ ਹਨ । ਇਹਨਾਂ ਤੋਂ ਇਮਾਰਤੀ ਅਤੇ ਬਾਲਣ ਦੀ ਲੱਕੜੀ ਪ੍ਰਾਪਤ ਹੁੰਦੀ ਹੈ । ਪਰ ਜ਼ਿਆਦਾਤਰ ਮਾਨਸੂਨੀ ਵਣ ਕੱਟ ਦਿੱਤੇ ਗਏ ਹਨ ਅਤੇ ਪ੍ਰਾਪਤ ਭੁਮੀ ਤੇ ਖੇਤੀ ਕੀਤੀ ਜਾਣ ਲੱਗੀ ਹੈ ।

3. ਨੋਕੀਲੇ ਪੱਤਿਆਂ ਵਾਲੇ ਵਣ-ਇਹ ਵਣ ਆਰਥਿਕ ਦ੍ਰਿਸ਼ਟੀ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਹਨ । ਇਨ੍ਹਾਂ ਵਣਾਂ ਨੂੰ ਸਦਾਬਹਾਰ ਵਣ ਵੀ ਆਖਦੇ ਹਨ | ਯੂਰੇਸ਼ੀਆ ਵਿੱਚ ਇਨ੍ਹਾਂ ਵਣਾਂ ਨੂੰ ਟੈਗਾ (Taiga) ਵਣ ਕਿਹਾ ਜਾਂਦਾ ਹੈ । ਇਹਨਾਂ ਵਣਾਂ ਵਿਚ ਚੀਲ, ਫਰ ਅਤੇ ਸਪਰੁਸ ਦੇ ਰੁੱਖ ਮਿਲਦੇ ਹਨ । ਇਨ੍ਹਾਂ ਵਣਾਂ ਤੋਂ ਨਰਮ ਲੱਕੜੀ ਮਿਲਦੀ ਹੈ, ਜਿਸ ਤੋਂ ਲੱਕੜੀ ਦਾ ਗੁਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ ।

II. ਘਾਹ ਦੇ ਮੈਦਾਨ-ਮੁੱਖ ਰੂਪ ਵਿਚ ਘਾਹ ਦੇ ਮੈਦਾਨ ਦੋ ਪ੍ਰਕਾਰ ਦੇ ਹਨ-ਊਸ਼ਣ ਘਾਹ ਦੇ ਮੈਦਾਨ ਅਤੇ ਸ਼ੀਤ ਊਸ਼ਣ ਘਾਹ ਦੇ ਮੈਦਾਨ ।
1. ਊਸ਼ਣ ਘਾਹ ਦੇ ਮੈਦਾਨ-ਉਸ਼ਣ ਘਾਹ ਦੇ ਮੈਦਾਨ 10°-30° ਅਕਸ਼ਾਸਾਂ ਤੇ ਉੱਤਰੀ ਅਤੇ ਦੱਖਣੀ ਅਰਧ ਗੋਲਿਆਂ ਵਿਚ ਪਾਏ ਜਾਂਦੇ ਹਨ । ਇਨ੍ਹਾਂ ਮੈਦਾਨਾਂ ਨੂੰ ‘ਸਵਾਨਾ ਘਾਹ ਦੇ ਮੈਦਾਨ ਵੀ ਕਿਹਾ ਜਾਂਦਾ ਹੈ । ਵੱਖ-ਵੱਖ ਖੇਤਰਾਂ ਵਿਚ ਇਨ੍ਹਾਂ ਦੇ ਨਾਂ ਵੱਖਰੇ-ਵੱਖਰੇ ਦਿੱਤੇ ਗਏ ਹਨ | ਅਫ਼ਰੀਕਾ ਵਿੱਚ ਇਨ੍ਹਾਂ ਨੂੰ ਪਾਰਕਲੈਂਡ, ਵੈਨਜ਼ੂਏਲਾ ਵਿੱਚ ਲਾਨੋਜ਼ ਅਤੇ ਬ੍ਰਾਜ਼ੀਲ ਵਿੱਚ ਕੈਂਪੋਜ ਕਿਹਾ ਜਾਂਦਾ ਹੈ । ਇਨ੍ਹਾਂ ਮੈਦਾਨਾਂ ਦੀ ਘਾਹ 5 ਮੀਟਰ ਤਕ ਉੱਚੀ ਹੋ ਜਾਂਦੀ ਹੈ ਅਤੇ ਸੁੱਕ ਕੇ ਬਹੁਤ ਸਖ਼ਤ ਹੋ ਜਾਂਦੀ ਹੈ । ਇੱਥੇ ਕਿਤੇ-ਕਿਤੇ ਛੋਟੇ ਕੱਦ ਦੇ ਰੁੱਖ ਵੀ ਉਗਦੇ ਹਨ । ਇਹਨਾਂ ਘਾਹ ਦੇ ਮੈਦਾਨਾਂ ਵਿਚ ਘਾਹ ਖਾਣ ਵਾਲੇ ਅਤੇ ਮਾਸ ਖਾਣ ਵਾਲੇ ਪਸ਼ੂ ਬਹੁਤ ਜ਼ਿਆਦਾ ਪਾਏ ਜਾਂਦੇ ਹਨ ।

2. ਸ਼ੀਤ ਊਸ਼ਣ ਘਾਹ ਦੇ ਮੈਦਾਨ-ਸ਼ੀਤ ਊਸ਼ਣ ਘਾਹ ਦੇ ਮੈਦਾਨ ਘੱਟ ਵਰਖਾ ਵਾਲੇ ਸ਼ੀਤ ਊਸ਼ਣ ਖੇਤਰਾਂ ਵਿਚ ਪਾਏ ਜਾਂਦੇ ਹਨ । ਇਹ ਘਾਹ ਜ਼ਿਆਦਾ ਉੱਚੀ ਨਹੀਂ ਹੁੰਦੀ ਪਰ ਇਹ ਨਰਮ ਅਤੇ ਸੰਘਣੀ ਹੁੰਦੀ ਹੈ । ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੁੰਦੀ ਹੈ । ਇਹਨਾਂ ਘਾਹ ਦੇ ਮੈਦਾਨਾਂ ਨੂੰ ਵੀ ਵੱਖ-ਵੱਖ ਮਹਾਂਦੀਪਾਂ ਵਿਚ ਵੱਖ-ਵੱਖ ਨਾਂ ਦਿੱਤੇ ਗਏ ਹਨ । ਇਨ੍ਹਾਂ ਨੂੰ ਯੂਰੇਸ਼ੀਆ ਵਿਚ ਸਟੈਪੀਜ਼, ਉੱਤਰੀ ਅਮਰੀਕਾ ਵਿਚ ਪ੍ਰੇਅਰੀਜ਼, ਦੱਖਣੀ ਅਮਰੀਕਾ ਵਿਚ ਪੰਪਾਜ਼, ਦੱਖਣੀ ਅਫਰੀਕਾ ਵਿਚ ਵੈਲਡ ਅਤੇ ਆਸਟਰੇਲੀਆ ਵਿਚ ਡਾਊਨਜ਼ ਦੇ ਨਾਂ ਨਾਲ ਸੱਦਿਆ ਜਾਂਦਾ ਹੈ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

III. ਮਾਰੂਥਲੀ ਝਾੜੀਆਂ-ਸੰਸਾਰ ਵਿਚ ਦੋ ਤਰ੍ਹਾਂ ਦੇ ਮਾਰਥੂਲ ਪਾਏ ਜਾਂਦੇ ਹਨ-ਗਰਮ ਮਾਰੂਥਲ ਅਤੇ ਠੰਢੇ ਮਾਰੂਥਲ ।
1. ਗਰਮ ਮਾਰੂਥਲ-ਸੰਸਾਰ ਦੇ ਮੁੱਖ ਗਰਮ ਮਾਰੂਥਲ ਅਫਰੀਕਾ ਵਿਚ ਸਹਾਰਾ ਅਤੇ ਕਾਲਾਹਾਰੀ, ਅਰਬ-ਇਰਾਨ ਦਾ ਮਾਰੂਥਲ, ਭਾਰਤ-ਪਾਕਿਸਤਾਨ ਦਾ ਥਾਰ ਮਾਰੂਥਲ, ਦੱਖਣੀ ਅਮਰੀਕਾ ਵਿਚ ਐਟੇਕਾਮਾ, ਉੱਤਰੀ ਅਮਰੀਕਾ ਵਿਚ ਦੱਖਣੀ ਕੈਲਿਫੋਰਨੀਆ ਤੇ ਉੱਤਰੀ ਮੈਕਸੀਕੋ, ਆਸਟਰੇਲੀਆ ਵਿਚ ਪੱਛਮੀ ਆਸਟਰੇਲੀਆ ਦੇ ਮਾਰੂਥਲ ਹਨ । ਇਨ੍ਹਾਂ ਮਾਰੂਥਲਾਂ ਵਿਚ ਵਧੇਰੇ ਗਰਮੀ ਅਤੇ ਘੱਟ ਵਰਖਾ ਕਾਰਨ ਬਨਸਪਤੀ ਬਹੁਤ ਘੱਟ ਮਿਲਦੀ ਹੈ । ਕੇਵਲ ਕੰਡੇਦਾਰ ਝਾੜੀਆਂ, ਥੋਹਰ, ਛੋਟੀਆਂ-ਛੋਟੀਆਂ ਜੜੀਆਂ-ਬੂਟੀਆਂ ਤੇ ਘਾਹ ਆਦਿ ਹੀ ਹੁੰਦਾ ਹੈ । ਕੁਦਰਤ ਨੇ ਇਸ ਬਨਸਪਤੀ ਨੂੰ ਇਸੇ ਤਰ੍ਹਾਂ ਦਾ ਬਣਾਇਆ ਹੈ ਕਿ ਇਹ ਵਧੇਰੇ ਗਰਮੀ ਅਤੇ ਖੁਸ਼ਕੀ ਨੂੰ ਸਹਿਣ ਕਰ ਸਕੇ । ਇਨ੍ਹਾਂ ਪੌਦਿਆਂ ਦੀਆਂ ਜੜਾਂ ਲੰਬੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਜੋ ਪੌਦੇ ਡੂੰਘਾਈ ਤੋਂ ਨਮੀ ਪ੍ਰਾਪਤ ਕਰ ਸਕਣ । ਇਨ੍ਹਾਂ ਪੌਦਿਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਪੱਤੇ ਮੋਟੇ ਅਤੇ ਚਿਕਣੇ ਹੁੰਦੇ ਹਨ, ਤਾਂ ਜੋ ਵਾਸ਼ਪੀਕਰਨ ਨਾਲ ਵਧੇਰੇ ਪਾਣੀ ਨਸ਼ਟ ਨਾ ਹੋਵੇ ।

2. ਠੰਢੇ ਮਾਰੂਬਲ-ਠੰਢੇ ਮਾਰੂਥਲ ਕੈਨੇਡਾ ਅਤੇ ਯੂਰੇਸ਼ੀਆ ਦੇ ਧੁਰ ਉੱਤਰੀ ਅਕਸ਼ਾਂਸ਼ਾਂ ਵਿਚ ਸਥਿਤ ਹਨ । ਇੱਥੇ ਵਧੇਰੇ ਸਮੇਂ ਬਰਫ਼ ਜੰਮੀ ਰਹਿੰਦੀ ਹੈ । ਜਦੋਂ ਥੋੜ੍ਹੇ ਸਮੇਂ ਲਈ ਬਰਫ਼ ਪਿਘਲਦੀ ਹੈ ਤਾਂ ਵੱਖ-ਵੱਖ ਤਰ੍ਹਾਂ ਦੇ ਰੰਗ-ਬਰੰਗੇ ਫੁੱਲਾਂ ਵਾਲੇ ਨਿੱਕੇ-ਨਿੱਕੇ ਪੌਦੇ ਉੱਗ ਪੈਂਦੇ ਹਨ । ਉੱਤਰੀ ਭਾਗਾਂ ਵਿਚ ਛੋਟੀ-ਛੋਟੀ ਘਾਹ ਜਿਵੇਂ ਕਾਈ ਤੇ ਲਿਚਨ (ਲਾਇਕਨ ਉਗ ਆਉਂਦੀ ਹੈ ।

ਪ੍ਰਸ਼ਨ 2.
ਸੰਸਾਰ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਬਾਰੇ ਲਿਖੋ । ਪਰਿਸਥਿਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਜੰਗਲੀ ਜੀਵਾਂ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
ਜੰਗਲੀ ਜੀਵ ਸਾਡੀ ਕੀਮਤੀ ਸੰਪੱਤੀ ਹਨ । ਪਰ ਜੰਗਲਾਂ ਦੇ ਵਿਨਾਸ਼ ਦੇ ਨਾਲ ਨਾਲ ਜੰਗਲੀ ਜੀਵਾਂ ਦੀ ਗਿਣਤੀ ਕਾਫੀ ਘੱਟ ਹੁੰਦੀ ਜਾ ਰਹੀ ਹੈ । ਮਨੁੱਖ ਜੰਗਲ ਕੱਟਣ ਦੇ ਨਾਲ-ਨਾਲ ਜੰਗਲੀ ਜੀਵਾਂ ਦਾ ਸ਼ਿਕਾਰ ਵੀ ਕਰਦਾ ਰਿਹਾ ਹੈ । ਮਾਸ, ਖੱਲਾਂ (Hides) ਅਤੇ ਹੋਰ ਅੰਗਾਂ ਦੀ ਪ੍ਰਾਪਤੀ ਲਈ ਮਨੁੱਖ ਅੰਨ੍ਹੇਵਾਹ ਪਸ਼ੂਆਂ ਦਾ ਸ਼ਿਕਾਰ ਕਰਦਾ ਰਿਹਾ ਹੈ । ਸਿੱਟੇ ਵਜੋਂ ਜੰਗਲੀ ਜੀਵਾਂ ਦੀਆਂ ਕਈ ਜਾਤੀਆਂ ਅਲੋਪ ਹੋ ਗਈਆਂ ਹਨ ਅਤੇ ਕਈਆਂ ਦੀ ਗਿਣਤੀ ਇੰਨੀ ਥੋੜੀ ਹੋ ਗਈ ਹੈ।
ਕਿ ਉਹਨਾਂ ਦੇ ਅਲੋਪ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ । ਉਦਾਹਰਨ ਲਈ ਭਾਰਤ ਵਿਚ ਗੈਂਡਾ, ਚੀਤਾ, ਸ਼ੇਰ ਆਦਿ । ਜੀਵ ਅਲੋਪ ਹੋਣ ਦੀ ਕਗਾਰ ਤੇ ਹਨ । ਇਸ ਕਰਕੇ ਬਹੁਤ ਸਾਰੇ ਦੇਸ਼ਾਂ ਵਿਚ ਸ਼ਿਕਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਭਾਰਤ ਵਿਚ ਵੀ ਸ਼ਿਕਾਰ ਕਰਨਾ ਇਕ ਜੁਰਮ ਹੈ ਤੇ ਸ਼ਿਕਾਰ ਕਰਨ ਵਾਲਾ ਵਿਅਕਤੀ ਸਜ਼ਾ ਦਾ ਭਾਗੀ ਬਣ ਸਕਦਾ ਹੈ । ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸੰਯੁਕਤ ਰਾਜ ਅਮਰੀਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਵਿਚ ਰਾਸ਼ਟਰੀ ਪਾਰਕ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਪਾਰਕਾਂ ਵਿਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਕੁਦਰਤੀ ਵਾਤਾਵਰਨ ਪ੍ਰਦਾਨ ਕੀਤਾ ਗਿਆ ਹੈ । ਭਾਰਤ ਵਿਚ ਵੱਖ-ਵੱਖ ਭਾਗਾਂ ਵਿਚ ਲਗਪਗ 20 ਰਾਸ਼ਟਰੀ ਪਾਰਕ ਹਨ । ਇਨ੍ਹਾਂ ਵਿਚ ਕੋਰਬੋਟ,
PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ 2
ਸ਼ਿਵਪੁਰੀ, ਘਨੇਰੀ, ਰਾਜਦੇਵ, ਗਿਰ ਆਦਿ ਦੇ ਨਾਂ ਲਏ ਜਾ ਸਕਦੇ ਹਨ । ਇਨ੍ਹਾਂ ਤੋਂ ਇਲਾਵਾ ਜੀਵਾਂ ਅਤੇ ਪੰਛੀਆਂ ਲਈ ਵੱਖ-ਵੱਖ ਰਾਖਵੇਂ ਕੇਂਦਰ ਹਨ । ਛੱਤਬੀੜ ਪੰਜਾਬ ਵਿਚ ਅਜਿਹਾ ਹੀ ਇਕ ਕੇਂਦਰ ਹੈ | ਅਫਰੀਕਾ ਦਾ ਸਵਾਨਾ ਘਾਹ-ਖੇਤਰ ਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ । ਇਸ ਖੇਤਰ ਵਿਚ ਹਿਰਨ, ਸ਼ੇਰ, ਚੀਤਾ, ਜ਼ੈਬਰਾ, ਜ਼ਿਰਾਫ਼, ਬਾਰਾਂਸਿੰਗਾ, ਬੱਬਰ ਸ਼ੇਰ, ਬਾਘ, ਹਾਥੀ, ਜੰਗਲੀ ਮੱਝਾਂ, ਗੈਂਡੇ ਅਤੇ ਅਨੇਕ ਪ੍ਰਕਾਰ ਦੇ ਕੀੜੇ-ਮਕੌੜੇ ਪਾਏ ਜਾਂਦੇ ਹਨ ।

ਪਰਿਸਥਿਤੀ ਸੰਤੁਲਨ ਨੂੰ ਬਣਾਏ ਰੱਖਣ ਵਿਚ ਜੰਗਲੀ ਜੀਵਾਂ ਦੀ ਭੂਮਿਕਾ-ਪਰਿਸਥਿਤੀ ਸੰਤੁਲਨ ਨੂੰ ਬਣਾਏ ਰੱਖਣ ਲਈ ਜੰਗਲੀ ਜੀਵਾਂ ਦਾ ਵਧੇਰੇ ਯੋਗਦਾਨ ਹੈ । ਕੁਦਰਤ ਨੇ ਜੀਵ-ਮੰਡਲ ਦੀ ਰਚਨਾ ਇਸ ਪ੍ਰਕਾਰ ਕੀਤੀ ਹੈ ਇਕ ਜੀਵ ਭੋਜਨ ਲਈ ਦੁਸਰੇ ਜੀਵ ਤੇ ਨਿਰਭਰ ਹੈ । ਛੋਟੇ ਜੀਵ ਵੱਡੇ ਜੀਵਾਂ ਦਾ ਭੋਜਨ ਹਨ | ਮਾਸ ਖਾਣ ਵਾਲੇ ਜੀਵ ਘਾਹ ਖਾਣ ਵਾਲੇ ਜੀਵਾਂ ਤੇ ਨਿਰਭਰ ਹਨ । ਇਸ ਲਈ ਕਿਸੇ ਇਕ ਜੀਵ ਜਾਤੀ ਦੀ ਹੋਂਦ ਖ਼ਤਮ ਹੋਣ ਨਾਲ ਪਰਿਸਥਿਤਿਕ ਸੰਤੁਲਨ ਵਿਗੜ ਜਾਂਦਾ ਹੈ । ਉਦਾਹਰਨ ਲਈ ਜੇ ਸ਼ੇਰਾਂ, ਚੀਤਿਆਂ ਆਦਿ ਮਾਸਾਹਾਰੀ ਜੀਵਾਂ ਦੀ ਗਿਣਤੀ ਵੱਧ ਜਾਵੇ ਅਤੇ ਘਾਹ ਖਾਣ ਵਾਲੇ ਜੀਵ ਘੱਟ ਜਾਣ ਤਾਂ ਸ਼ੇਰ ਅਤੇ ਚੀਤੇ ਭੁੱਖੇ ਮਰ ਜਾਣਗੇ ਜਾਂ ਮਾਸਾਹਾਰੀ ਜੀਵ ਮਨੁੱਖ ਨੂੰ ਖਾਣਾ ਸ਼ੁਰੂ ਕਰ ਦੇਣਗੇ । ਜੇਕਰ ਸਥਿਤੀ ਇਸ ਤੋਂ ਉਲਟ ਸ਼ੇਰਾਂ ਅਤੇ ਚੀਤਿਆਂ ਦੀ ਗਿਣਤੀ ਘੱਟ ਜਾਵੇ ਤਾਂ ਘਾਹ ਖਾਣ ਵਾਲੇ ਜੀਵਾਂ ਦੀ ਗਿਣਤੀ ਵੱਧ ਜਾਏਗੀ । ਇਸ ਲਈ ਉਹ ਸਾਰੀ ਧਰਤੀ ਦੀ ਘਾਹ ਨੂੰ ਖਾ ਜਾਣਗੇ । ਇਸ ਕਰਕੇ ਇਕ ਲਹਿ ਲਹਿਰਾਉਂਦੇ ਮੈਦਾਨ ਮਾਰੂਥਲ ਵਿੱਚ ਬਦਲ ਜਾਣਗੇ । ਭੋ-ਖੋਰ ਵੀ ਜ਼ਿਆਦਾ ਹੋਵੇਗਾ | ਇਸ ਤਰ੍ਹਾਂ ਵੀ ਪਰਿਸਥਿਤੀ ਸੰਤੁਲਨ ਵਿਗੜ ਜਾਵੇਗਾ । ਇਸ ਲਈ ਪਰਿਸਥਿਤਿਕ ਸੰਤੁਲਨ ਨੂੰ ਬਣਾਏ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ।

(ਸ) ਸੰਸਾਰ ਦੇ ਨਕਸ਼ੇ ਵਿਚ ਹੇਠ ਲਿਖੇ ਖੇਤਰ ਦਿਖਾਓ

  1. ਸਹਾਰਾ ਮਾਰੂਥਲੀ ਬਨਸਪਤੀ
  2. ਲਾਨੋਜ਼ ਘਾਹ ਖੇਤਰ
  3. ਪੰਪਾਸ ਦੇ ਘਾਹ ਖੇਤਰ
  4. ਸੈਲਵਾਜ਼ ਜੰਗਲ ।

ਨੋਟ-MBD ਮਾਨਚਿਤਰਾਵਲੀ ਦੀ ਸਹਾਇਤਾ ਨਾਲ ਵਿਦਿਆਰਥੀ ਆਪ ਕਰਨ |

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਵਣਾਂ ਦੀ ਲੱਕੜੀ ‘ਤੇ ਕਿਹੜੇ-ਕਿਹੜੇ ਉਦਯੋਗ ਨਿਰਭਰ ਹਨ ?
ਉੱਤਰ-
ਵਣਾਂ ਦੀ ਲੱਕੜੀ ‘ਤੇ ਕਈ ਉਦਯੋਗ ਨਿਰਭਰ ਕਰਦੇ ਹਨ । ਇਨ੍ਹਾਂ ਉਦਯੋਗਾਂ ਵਿਚ ਫਰਨੀਚਰ, ਖੇਡਾਂ ਦਾ ਸਮਾਨ, ਸਮੁੰਦਰੀ ਬੇੜੇ, ਰੇਲਾਂ ਦੇ ਡਿੱਬੇ ਅਤੇ ਸਲੀਪਰ, ਕਾਗਜ਼, ਪਲਾਈਵੁੱਡ, ਸਮਾਨ ਪੈਕ ਕਰਨ ਲਈ ਪੇਟੀਆਂ ਬਣਾਉਣਾ ਆਦਿ ਉਦਯੋਗ ਸ਼ਾਮਿਲ ਹਨ । ਇਮਾਰਤੀ ਲੱਕੜੀ, ਭਵਨ ਨਿਰਮਾਣ ਵਿਚ ਕੰਮ ਆਉਂਦੀ ਹੈ ।

ਪ੍ਰਸ਼ਨ 2.
ਵਣਾਂ ਦੀ ਵਿਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਕਾਰਕ ਕਿਹੜੇ-ਕਿਹੜੇ ਹਨ ?
ਉੱਤਰ-

  1. ਵਰਖਾ ਦੀ ਵਾਰਸ਼ਿਕ ਮਾਤਰਾ
  2. ਮੌਸਮੀ ਵੰਡ ਅਤੇ
  3. ਤਾਪਮਾਨ |

ਪ੍ਰਸ਼ਨ 3.
ਯੂਰੇਸ਼ੀਆ ਤੋਂ ਕੀ ਭਾਵ ਹੈ ?
ਉੱਤਰ-
ਯੂਰਪ ਅਤੇ ਏਸ਼ੀਆ ਮਹਾਂਦੀਪਾਂ ਨੂੰ ਸਮੂਹਿਕ ਤੌਰ ‘ਤੇ ਯੂਰੇਸ਼ੀਆ ਕਹਿੰਦੇ ਹਨ ।

ਪ੍ਰਸ਼ਨ 4.
ਵਣਾਂ ਦੀ ਲੱਕੜੀ ਦੀ ਵਰਤੋਂ ਮੁੱਖ ਤੌਰ ‘ਤੇ ਕਿਹੜੇ-ਕਿਹੜੇ ਕੰਮਾਂ ਲਈ ਹੁੰਦੀ ਹੈ ?
ਉੱਤਰ-
ਵਣਾਂ ਦੀ ਲੱਕੜੀ ਦੀ ਵਰਤੋਂ ਮੁੱਖ ਤੌਰ ‘ਤੇ ਜਲਾਉਣ ਵਿਚ ਹੁੰਦੀ ਹੈ । ਵਣਾਂ ਤੋਂ ਪ੍ਰਾਪਤ ਕੁੱਲ ਲੱਕੜੀ ਦਾ 50% ਇਸੇ ਕੰਮ ਆਉਂਦਾ ਹੈ । 33% ਲੱਕੜੀ ਭਵਨ ਨਿਰਮਾਣ ਵਿਚ ਅਤੇ ਬਾਕੀ ਲੱਕੜੀ ਹੋਰਨਾਂ ਕੰਮਾਂ ਲਈ ਵਰਤੋਂ ਵਿਚ ਲਿਆਈ ਜਾਂਦੀ ਹੈ ।

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

ਪ੍ਰਸ਼ਨ 5.
ਰੁੱਖਾਂ ਦੀ ਸੁਰੱਖਿਆ ਅਤੇ ਸੰਭਾਲ ਦੇ ਕੁੱਝ ਉਪਾਅ ਦੱਸੋ ।
ਉੱਤਰ-

  1. ਕਈ ਵਾਰੀ ਵਣਾਂ ਦਾ ਅੱਗ ਲੱਗਣ ਨਾਲ ਬਹੁਤ ਨੁਕਸਾਨ ਹੁੰਦਾ ਹੈ । ਇਸ ਪਾਸੇ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਲੋੜ ਹੈ ।
  2. ਵਣਾਂ ਦੀ ਕਟਾਈ ਨਿਯਮਬੱਧ ਢੰਗ ਨਾਲ ਕਰਨੀ ਚਾਹੀਦੀ ਹੈ, ਨਾਲ ਹੀ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ।
  3. ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਕੀੜੇ-ਮਕੌੜੇ ਤੇ ਬਿਮਾਰੀਆਂ ਨਾਲ ਰੁੱਖ ਨਸ਼ਟ ਨਾ ਹੋਣ ।
  4. ਨਹਿਰਾਂ, ਨਦੀਆਂ, ਸੜਕਾਂ, ਰੇਲ ਪੱਟੜੀਆਂ ਦੇ ਨਾਲ-ਨਾਲ ਖ਼ਾਲੀ ਪਈ ਭੁਮੀ ਤੇ ਵੱਧ ਤੋਂ ਵੱਧ ਰੁੱਖ ਉਗਾਏ ਜਾਣੇ ਚਾਹੀਦੇ ਹਨ ।
  5. ਬਾਲਣ ਲਈ ਲੱਕੜ ਦੀ ਖਪਤ ਘਟਾਈ ਜਾਣੀ ਚਾਹੀਦੀ ਹੈ । ਇਸਦੀ ਥਾਂ ਤੇ ਗੈਸ, ਸੁਰਜੀ-ਸ਼ਕਤੀ ਚੁਲੇ, ਗੋਬਰ ਗੈਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
  6. ਮਕਾਨ ਉਸਾਰੀ ਵਿਚ ਵੀ ਲੱਕੜ ਦੇ ਬਦਲ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ।

ਪ੍ਰਸ਼ਨ 6.
ਭੂ-ਮੱਧ ਰੇਖੀ ਵਣਾਂ ਨੂੰ ਆਕਾਸ਼ ਨੂੰ ਛੂਹਣ ਵਾਲੀ ਇਮਾਰਤ (Sky Scraper) ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਆਕਾਸ਼ ਨੂੰ ਛੂਹਣ ਵਾਲੀ ਇਮਾਰਤ ਤੋਂ ਭਾਵ ਇਕ ਬਹੁਤ ਉੱਚੀ ਜਾਂ ਅਨੇਕ ਮੰਜ਼ਿਲਾਂ ਵਾਲੀ ਇਮਾਰਤ ਤੋਂ ਹੈ । ਭੂ-ਮੱਧ ਰੇਖੀ ਵਣ ਵੀ ਇਸੇ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਆਕਾਸ਼ ਨੂੰ ਛੂਹਣ ਵਾਲੀ ਇਮਾਰਤ ਮੰਨਿਆ ਜਾਂਦਾ ਹੈ ।

  1. ਇਸ ਵਣ-ਇਮਾਰਤ ਵਿਚ ਸਭ ਤੋਂ ਉੱਪਰਲੀ ਮੰਜ਼ਲ 70 ਮੀਟਰ ਉੱਚੇ ਰੁੱਖਾਂ ਨਾਲ ਬਣਦੀ ਹੈ । ਇੱਥੇ ਧੁੱਪ, ਹਵਾ ਦੋਵੇਂ ਮਿਲਦੇ ਹਨ । ਇੱਥੇ ਫਲ ਵੀ ਹੁੰਦੇ ਹਨ ਅਤੇ ਫੁੱਲ ਵੀ ।
  2. ਇਸ ਤੋਂ ਹੇਠਲੀ ਮੰਜ਼ਲ ਛੱਤਰੀ ਨੁਮਾ ਹੁੰਦੀ ਹੈ । ਦਰੱਖ਼ਤਾਂ ਦੀਆਂ ਟਹਿਣੀਆਂ ਦੇ ਆਪਸ ਵਿਚ ਫਸਣ ਕਰਕੇ ਇੱਥੇ ਛੱਤਰੀ ਵਰਗੀ ਛੱਤ ਬਣ ਜਾਂਦੀ ਹੈ । ਇੱਥੇ ਸੂਰਜ ਦੀ ਰੋਸ਼ਨੀ ਥੋੜ੍ਹੀ ਪਹੁੰਚਦੀ ਹੈ ਜੋ ਫਲ ਅਤੇ ਫੁੱਲਾਂ ਲਈ ਲਾਭਦਾਇਕ ਹੈ ।
  3. ਇਸ ਤੋਂ ਹੇਠਲੀ ਮੰਜ਼ਲ ਪਰਛਾਈਂ ਵਾਲੀ ਹੁੰਦੀ ਹੈ, ਜਿੱਥੇ ਬੇਲਾਂ, ਦਰੱਖ਼ਤਾਂ ‘ਤੇ ਚੜ੍ਹ ਜਾਂਦੀਆਂ ਅਤੇ ਆਪਸ ਵਿਚ ਲਿਪਟੀਆਂ ਹੁੰਦੀਆਂ ਹਨ ।
    ਜਿਹੜੀਆਂ ਬੇਲਾਂ ਸੂਰਜ ਦੀ ਰੋਸ਼ਨੀ ਤੋਂ ਬਗੈਰ ਨਹੀਂ ਰਹਿ ਸਕਦੀਆਂ, ਉਹ ਸੂਰਜ ਦੀ ਰੋਸ਼ਨੀ ਪ੍ਰਾਪਤ ਕਰਨ ਲਈ ਉੱਪਰ ਵਲ ਵੱਧ ਜਾਂਦੀਆਂ ਹਨ ।
  4. ਸਭ ਤੋਂ ਹੇਠਲੀ ਮੰਜ਼ਲ ਤੇ ਬਹੁਤ ਹਨੇਰਾ ਹੁੰਦਾ ਹੈ । ਸੂਰਜ ਦੀ ਰੋਸ਼ਨੀ ਬਿਲਕੁਲ ਨਹੀਂ ਪਹੁੰਚਦੀ, ਇਸ ਦਾ ਫਰਸ਼ ਗਲੇ-ਸੜੇ ਪੱਤਿਆਂ, ਕੀੜੇ-ਮਕੌੜਿਆਂ ਨਾਲ ਢੱਕਿਆ ਰਹਿੰਦਾ ਹੈ ।

ਪ੍ਰਸ਼ਨ 7.
ਭੂ-ਮੱਧ ਰੇਖੀ ਵਣ ਆਰਥਿਕ ਦ੍ਰਿਸ਼ਟੀ ਤੋਂ ਕੋਈ ਮਹੱਤਵ ਨਹੀਂ ਰੱਖਦੇ, ਕਿਉਂ ?
ਉੱਤਰ-
ਭੂ-ਮੱਧ ਰੇਖੀ ਵਣ ਇੰਨੇ ਸੰਘਣੇ ਹਨ ਕਿ ਇਨ੍ਹਾਂ ਵਿਚ ਜਾ ਪਾਉਣਾ ਮੁਸ਼ਕਿਲ ਹੈ । ਇਨ੍ਹਾਂ ਵਣਾਂ ਵਿਚ ਜ਼ਹਿਰੀਲੇ ਜੀਵ-ਜੰਤੂ ਵੀ ਪਾਏ ਜਾਂਦੇ ਹਨ । ਇਸ ਲਈ ਇਹ ਮਨੁੱਖ ਦੀ ਪਹੁੰਚ ਤੋਂ ਬਾਹਰ ਹਨ ਅਤੇ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਹੀਣ ਹਨ |

ਵਸਤੂਨਿਸ਼ਠ ਪ੍ਰਸ਼ਨ ਦੀ
(ੳ) ਖਾਲੀ ਸਥਾਨ ਭਰੋ

ਪ੍ਰਸ਼ਨ 1.
ਸੰਸਾਰ ਦਾ ਲਗਭਗ ……….. ਪ੍ਰਤੀਸ਼ਤ ਖੇਤਰ ਜੰਗਲਾਂ ਨਾਲ ਘਿਰਿਆ ਹੋਇਆ ਹੈ ।
ਉੱਤਰ-
30,

ਪ੍ਰਸ਼ਨ 2.
………… ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਿਹਾ ਜਾਂਦਾ ਹੈ ।
ਉੱਤਰ-
ਭੂ-ਮੱਧ ਰੇਖੀ,

ਪ੍ਰਸ਼ਨ 3.
ਸ਼ੀਤ ਊਸ਼ਣ ਘਾਹ ਦੇ ਮੈਦਾਨ ……….. ਵਰਖਾ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ ।
ਉੱਤਰ-
ਘੱਟ,

ਪ੍ਰਸ਼ਨ 4.
ਅਫ਼ਰੀਕਾ ਦਾ ………. ਘਾਹ ਦੇਸ਼ ਜੰਗਲੀ ਜੀਵਾਂ ਦਾ ਵਿਸ਼ਾਲ ਘਰ ਹੈ ।
ਉੱਤਰ-
ਸਵਾਨਾ ।

(ਅ) ਸਹੀ ਵਾਕਾਂ ਤੇ (✓)ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ-

ਪ੍ਰਸ਼ਨ 1.
ਭੂ-ਮੱਧ ਰੇਖੀ ਜੰਗਲ ਆਰਥਿਕ ਪੱਖ ਤੋਂ ਵਧੇਰੇ ਲਾਭਦਾਇਕ ਨਹੀਂ ਹੁੰਦੇ ।
ਉੱਤਰ-
(✓)

ਪ੍ਰਸ਼ਨ 2.
ਮਾਨਸੂਨੀ ਜੰਗਲਾਂ ਨੂੰ ਸਦਾਬਹਾਰ ਜੰਗਲ ਵੀ ਕਿਹਾ ਜਾਂਦਾ ਹੈ ।
ਉੱਤਰ-
(✗)

ਪ੍ਰਸ਼ਨ 3.
ਭਾਰਤ ਦਾ ਥਾਰ ਮਾਰੂਥਲ ਇੱਕ ਗਰਮ ਮਾਰੂਥਲ ਹੈ ।
ਉੱਤਰ-
(✓)

ਪ੍ਰਸ਼ਨ 4.
ਭਾਰਤ ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ ।
ਉੱਤਰ-
(✗)

PSEB 7th Class Social Science Solutions Chapter 5 ਕਦਰਤੀ ਬਨਸਪਤੀ ਅਤੇ ਜੰਗਲੀ ਜੀਵ

(ਈ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਕੁਦਰਤੀ ਬਨਸਪਤੀ ਦੀ ਸੰਘਣਤਾ ਅਤੇ ਆਕਾਰ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਵਿਚੋਂ ਇਕ ਮਹੱਤਵਪੂਰਨ ਤੱਤ ਕਿਹੜਾ ਹੈ ?
(i) ਸਮੁੰਦਰੀ ਧਾਰਾਵਾਂ
(ii) ਜਲਵਾਯੂ
(iii) ਪ੍ਰਚੱਲਿਤ ਪੌਣਾਂ।
ਉੱਤਰ-
(ii) ਜਲਵਾਯੂ ।

ਪ੍ਰਸ਼ਨ 2.
ਬ੍ਰਾਜ਼ੀਲ ਵਿਚ ਊਸ਼ਣ ਘਾਹ ਦੇ ਮੈਦਾਨ ਕਿਹੜੇ ਨਾਮ ਨਾਲ ਜਾਣੇ ਜਾਂਦੇ ਹਨ ?
(i) ਪੰਪਾਸ
(ii) ਵੇਲਡ
(iii) ਕੰਪੋਜ਼ ।
ਉੱਤਰ-
(iii) ਕੰਪੋਜ਼ ।

ਪ੍ਰਸ਼ਨ 3.
ਪੰਜਾਬ ਦਾ ਕਿਹੜਾ ਕੇਂਦਰ ਜੀਵਾਂ ਅਤੇ ਪੰਛੀਆਂ ਨਾਲ ਜੁੜਿਆ ਹੈ ?
(i) ਛੱਤੀਸਗੜ੍ਹ
(ii) ਛੱਤਬੀੜ
(iii) ਰਾਜਦੇਵਗਾ ।
ਉੱਤਰ-
(iii) ਛੱਤਬੀੜ ।

PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4

Punjab State Board PSEB 7th Class Maths Book Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 Textbook Exercise Questions and Answers.

PSEB Solutions for Class 7 Maths Chapter 11 ਪਰਿਮਾਪ ਅਤੇ ਖੇਤਰਫਲ Exercise 11.4

ਪ੍ਰਸ਼ਨ 1.
ਇੱਕ ਆਇਤਾਕਾਰ ਪਾਰਕ ਦੀ ਲੰਬਾਈ 80 m ਅਤੇ ਚੌੜਾਈ 65 m ਹੈ | ਪਾਰਕ ਦੇ ਆਲੇ-ਦੁਆਲੇ 5 m ਚੌੜਾ ਇੱਕ ਰਸਤਾ ਬਣਿਆ ਹੈ । ਰਸਤੇ ਦਾ ਖੇਤਰਫਲ ਪਤਾ ਕਰੋ ।
ਹੱਲ:
ਮੰਨ ਲਉ ABCD ਇੱਕ ਆਇਤਾਕਾਰ ਪਾਰਕ ਹੈ ।
ਪਾਰਕ ਦੀ ਲੰਬਾਈ = 80 m
ਪਾਰਕ ਦੀ ਚੌੜਾਈ = 65 m
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 1
ਆਇਤਾਕਾਰ ਪਾਰਕ ABCD ਦਾ ਖੇਤਰਫਲ
= ਲੰਬਾਈ × ਚੌੜਾਈ
= 80 m × 65 m
= 5200 m2
ਰਸਤੇ ਸਮੇਤ ਆਇਤਾਕਾਰ EFGH ਦੀ
ਲੰਬਾਈ = 80 + 5 + 5 = 90 m
ਚੌੜਾਈ = 65 + 5 + 5 = 75 m
ਰਸਤੇ ਸਮੇਤ ਆਇਤਾਕਾਰ EFGH ਦਾ ਖੇਤਰਫਲ
= 90 × 75 = 6750 m2
ਰਸਤੇ ਦਾ ਖੇਤਰਫਲ = ਆਇਤ EFGH ਦਾ ਖੇਤਰਫਲ – ਆਇਤ ABCD ਦਾ ਖੇਤਰਫਲ
= 6750 – 5200 = 1550 m2

ਪ੍ਰਸ਼ਨ 2.
ਇੱਕ ਆਇਤਾਕਾਰ ਬਗੀਚਾ 110 m ਲੰਬਾ ਅਤੇ 72 m ਚੌੜਾ ਹੈ | 8 m ਚੌੜਾਈ ਵਾਲਾ ਇਕ ਰਸਤਾ ਬਗੀਚੇ ਦੇ ਆਲੇ-ਦੁਆਲੇ ਬਣਾਇਆ ਗਿਆ ਹੈ । ਇਸ ਰਸਤੇ ਉੱਤੇ ₹ 11.50 ਪ੍ਰਤੀ m2 ਦੀ ਦਰ ਨਾਲ ਬਜਰੀ ਵਿਛਾਉਣ ਦਾ ਖਰਚ ਪਤਾ ਕਰੋ ।
ਹੱਲ:
ਮੰਨ ਲਉ ABCD ਆਇਤਾਕਾਰ, ਬਗੀਚੇ ਨੂੰ ਦਰਸਾਉਂਦਾ ਹੈ ਅਤੇ ਛਾਇਆ ਅੰਕਿਤ ਭਾਗ, ਬਗੀਚੇ ਦੇ ਆਲੇ-ਦੁਆਲੇ ਬਣੇ ਰਸਤੇ ਨੂੰ ਦਰਸਾਉਂਦਾ ਹੈ । ਆਇਤਾਕਾਰ ਬਗੀਚੇ ਦੀ ਲੰਬਾਈ l = 110 m
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 2
ਆਇਤਾਕਾਰ ਬਗੀਚੇ ਦੀ ਚੌੜਾਈ
b = 72 m
ਆਇਤਾਕਾਰ ਬਗੀਚੇ ABCD ਦਾ ਖੇਤਰਫਲ
= (110 × 72) m2
= 7920 m2
ਰਸਤੇ ਸਮੇਤ ਆਇਤਾਕਾਰ ਬਗੀਚੇ ਦੀ ਲੰਬਾਈ
= 110 m + (8 m + 8 m) = 126 m
ਰਸਤੇ ਸਮੇਤ ਆਇਤਾਕਾਰ ਬਗੀਚੇ ਦੀ ਚੌੜਾਈ
= 72 m + (8 m + 8 m) = 88 m
ਰਸਤੇ ਸਮੇਤ ਬਗੀਚੇ ਦਾ ਖੇਤਰਫਲ
= (126 × 88) m2 = 11088 m2
ਰਸਤੇ ਦਾ ਖੇਤਰਫਲ = (11088 – 7920) m2
= 3168 m2
1m2 ਰਸਤੇ ਤੇ ਬਜਰੀ ਵਿਛਾਉਣ ਦਾ ਖਰਚ = ₹ 11.50
2928 m2 ਰਸਤੇ ਤੇ ਬਜਰੀ ਵਿਛਾਉਣ ਦਾ ਖਰਚ
= ₹ 3168 × 11.50
= ₹ 36432

PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4

ਪ੍ਰਸ਼ਨ 3.
ਇੱਕ ਕਮਰੇ ਦੀ ਲੰਬਾਈ 12 m ਅਤੇ ਚੌੜਾਈ 8 m ਹੈ । ਇਸਦੇ ਚਾਰੇ ਪਾਸੇ 3 m ਚੌੜਾ ਵਰਾਂਡਾ ਹੈ ! ₹ 275 ਪ੍ਰਤੀ m2 ਦੀ ਦਰ ਨਾਲ ਫਰਸ਼ ਤੇ ਮਾਰਬਲ ਲਗਾਉਣ ਦਾ ਖਰਚ ਪਤਾ ਕਰੋ ।
ਹੱਲ:
ABCD ਆਇਤਾਕਾਰ ਕਮਰੇ ਦੇ ਫਰਸ਼ ਨੂੰ ਦਰਸਾਉਂਦਾ ਹੈ ਅਤੇ ਕਮਰੇ ਦੇ ਬਾਹਰ 3 m ਚੌੜੇ ਵਰਾਂਡੇ ਨੂੰ ਛਾਇਆ ਅੰਕਿਤ ਕੀਤਾ ਗਿਆ ਹੈ ।
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 3
PQ = (3 + 12 + 3) m
= 18 m
PS = (3 + 8 + 3) m
= 14 m
ਆਇਤ ABCD ਦਾ ਖੇਤਰਫਲ
= l × b
= AB × AD
= 12 m × 8 m
= 96 m2
ਆਇਤ PORS ਦਾ ਖੇਤਰਫਲ
= l × b
= PQ × PS
= 18 m × 14 m
= 252 m2
ਵਰਾਂਡੇ ਦਾ ਖੇਤਰਫਲ = [ਆਇਤ PQRS ਦਾ ਖੇਤਰਫਲ – [ਆਇਤ ABCD ਦਾ ਖੇਤਰਫਲ]
= (252 – 96) m2
= 156 m2
ਵਰਾਂਡੇ ਦੇ ਫਰਸ਼ ‘ਤੇ ਮਾਰਬਲ ਲਗਾਉਣ ਦੀ ਦਰ
= ₹ 275 ਪ੍ਰਤੀ m2
ਵਰਾਂਡੇ ‘ਤੇ ਮਾਰਬਲ ਲਗਾਉਣ ਦਾ ਕੁੱਲ ਖਰਚ
= ₹ (156 × 275)
= ₹ 42900.

ਪ੍ਰਸ਼ਨ 4.
ਇੱਕ ਕਾਗਜ਼ 30 cm × 24 cm × ਮਾਪ ਦਾ ਹੈ । ਇਸਦੇ ਚਾਰੇ ਪਾਸਿਓਂ 4 cm ਚੌੜੀ ਪੱਟੀ ਕੱਟੀ ਗਈ । ਬਾਕੀ ਬਚੇ ਹੋਏ ਕਾਗਜ਼ ਦਾ ਖੇਤਰਫਲ ਪਤਾ ਕਰੋ ਅਤੇ ਕੱਟੀ ਗਈ ਪੱਟੀ ਦਾ ਖੇਤਰਫਲ ਵੀ ਪਤਾ ਕਰੋ ।
ਹੱਲ:
ਮੰਨ ਲਉ ABCD ਕਾਗਜ਼ ਦੀ 30 cm × 24 cm ਸ਼ੀਟ ਨੂੰ ਦਰਸਾਉਂਦਾ ਹੈ ਅਤੇ ਛਾਇਆ ਅੰਕਿਤ ਭਾਗ 4 cm ਚੌੜੀ ਕੱਟੀ ਗਈ ਪੱਟੀ ਨੂੰ ਦਰਸਾਉਂਦਾ ਹੈ ।
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 4
PQ = (30 – 4 – 4) cm
= 22 cm
PS = (24 – 4 – 4) cm
= 16 cm
ਬਾਕੀ ਬਚੇ ਹੋਏ ਕਾਗਜ਼ ਦਾ ਖੇਤਰਫਲ = [ਆਇਤ ABCD ਦਾ ਖੇਤਰਫਲ – ਆਇਤ PQRS ਦਾ ਖੇਤਰਫਲ]
= (30 × 24 – 22 × 16)
= (720 – 352 = 368) cm2
ਕੱਟੀ ਹੋਈ ਪੱਟੀ ।
ਅਰਥਾਤ PQRS = ਦਾ ਖੇਤਰਫਲ 22 × 16 cm2
= 352 cm2

PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4

5. 40 m ਭੁਜਾ ਵਾਲੇ ਇੱਕ ਵਰਗਾਕਾਰ ਬਗੀਚੇ ਦੇ ਅੰਦਰ ਬਾਰਡਰ ਦੇ ਨਾਲ 2 m ਚੌੜਾਈ ਵਾਲਾ ਇੱਕ ਰਸਤਾ ਬਣਾਇਆ ਗਿਆ ਹੈ ।

ਪ੍ਰਸ਼ਨ (i).
ਰਸਤੇ ਦਾ ਖੇਤਰਫਲ ਪਤਾ ਕਰੋ ।
ਉੱਤਰ:
ਮੰਨ ਲਉ ABCD ਭੁਜਾ 40m ਵਾਲੇ ਇਕ ਵਰਗਾਕਾਰ ਬਗੀਚੇ ਨੂੰ ਅਤੇ ਛਾਇਆ ਅੰਕਿਤ ਭਾਗ 2 m ਚੌੜੇ ਰਸਤੇ ਨੂੰ ਦਰਸਾਉਂਦਾ ਹੈ ।
EF = 40 m – (2 + 2) m
= 36 m
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 5
ਵਰਗਾਕਾਰ ਬਗੀਚੇ ਦਾ ABCD ਖੇਤਰਫਲ
= (ਵਰਗ)2
= 40 × 40
= 1600 m2
ਵਰਗ EFGH ਦਾ ਖੇਤਰਫਲ
= (ਵਰਗ)2
= 36 × 36
= 1296 m2
ਮਾਰਗ ਦਾ ਖੇਤਰਫਲ = ਵਰਗਾਕਾਰ ਬਗੀਚੇ ABCD ਦਾ ਖੇਤਰਫਲ – EFGH ਦਾ ਖੇਤਰਫਲ
= (1600 – 1296) m2
= 304 m2

ਪ੍ਰਸ਼ਨ (ii).
ਬਾਕੀ ਬਚੇ ਬਗੀਚੇ ਦੇ ਵਿੱਚ ਤੋਂ 50 ਪ੍ਰਤੀ m2 ਦੀ ਦਰ ਨਾਲ ਘਾਹ ਲਗਾਉਣ ਦਾ ਖਰਚ ਪਤਾ ਕਰੋ ।
ਉੱਤਰ:
ਘਾਹ ਲਗਾਉਣ ਦਾ ਖਰਚਾ = ₹ 50 ਪ੍ਰਤੀ m2
ਘਾਹ ਲਗਾਉਣ ਦਾ 1m2 ਖਰਚਾ = ₹ 50
1296 m2 ਦਾ ਖਰਚਾ = 1296 × 50
= ₹ 64800

ਪ੍ਰਸ਼ਨ 6.
ਇਕ ਨਰਸਰੀ ਸਕੂਲ ਦਾ ਖੇਡ ਮੈਦਾਨ 150 m ਲੰਬਾ ਅਤੇ 75 m ਚੌੜਾ ਹੈ । ਇਸਦਾ 75 m × 75 m ਮਾਪ ਦਾ ਇੱਕ ਭਾਗ ਝੂਲਿਆਂ ਅਤੇ ਹੋਰ ਖੇਡਾਂ ਲਈ ਰੱਖਿਆ ਗਿਆ ਹੈ । ਬਾਕੀ ਬਚੇ ਭਾਗ ਵਿੱਚ 3 m ਦਾ ਰਸਤਾ ਚੌੜਾਈ ਦੇ ਸਮਾਂਤਰ ਅਤੇ ਬਾਕੀ ਬਚੀ ਲੰਬਾਈ ਦੇ ਸਮਾਂਤਰ ਬਣਾਇਆ ਹੈ । (ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਹੈ) । ਬਾਕੀ ਭਾਗ ਨੂੰ ਘਾਹ ਨਾਲ ਢੱਕਿਆ ਗਿਆ ਹੈ | ਘਾਹ ਦੁਆਰਾ ਢੱਕੇ ਭਾਗ ਦਾ ਖੇਤਰਫਲ ਪਤਾ ਕਰੋ ।
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 6
ਹੱਲ:
ਸਕੂਲ ਦੇ ਮੈਦਾਨ ਦਾ ਖੇਤਰਫਲ
= 150 m × 75 m
= 11250 m2
ਝੂਲਿਆਂ ਅਤੇ ਹੋਰ ਖੇਡਾਂ ਲਈ ਰੱਖਿਆ ਗਿਆ ਖੇਤਰਫਲ
= 75 × 75
= 5625 m2
ਮੈਦਾਨ ਦੀ ਚੌੜਾਈ ਦੇ ਸਮਾਂਤਰ ਰਸਤੇ ਦਾ ਖੇਤਰਫਲ
= 75 × 3 = 225 m2
ਦੋਵੇਂ ਰਸਤਿਆਂ ਲਈ ਸਾਂਝਾ ਖੇਤਰਫਲ
= 3 × 3
= 9 m2
ਰਸਤੇ ਨਾਲ ਢੱਕਿਆ ਗਿਆ ਕੁੱਲ ਖੇਤਰਫਲ
= (225 + 225 – 9)
= 441 m2
ਘਾਹ ਨਾਲ ਢੱਕੇ ਭਾਗ ਦਾ ਖੇਤਰਫਲ = ਮੈਦਾਨ ਦਾ ਖੇਤਰਫਲ – ਝੂਲਿਆਂ ਅਤੇ ਹੋਰ ਖੇਡਾਂ ਲਈ ਰੱਖਿਆ ਖੇਤਰਫਲ+ ਰਸਤੇ ਨਾਲ ਢਕਿਆ ਹੋਇਆ ਖੇਤਰਫਲ)
= 11250 – (5625 + 441)
= (11250 – 6066) m2
= 5184 m2

PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4

ਪ੍ਰਸ਼ਨ 7.
ਇੱਕ ਆਇਤਾਕਾਰ ਪਾਰਕ ਵਿਚਕਾਰ ਦੋ 8 m ਚੌੜੇ ਰਸਤੇ ਆਪਸ ਵਿੱਚ ਸਮਕੋਣ ਤੇ ਕੱਟਦੇ ਹਨ ਜੋ ਕਿ ਪਾਰਕ ਦੀਆਂ ਭੁਜਾਵਾਂ ਦੇ ਸਮਾਂਤਰ ਹਨ । ਜੇਕਰ ਪਾਰਕ ਦੀ ਲੰਬਾਈ 480 m ਅਤੇ ਚੌੜਾਈ 250 m ਹੈ ਤਾਂ ਰਸਤਿਆਂ ਦਾ ਖੇਤਰਫ਼ਲ ਪਤਾ ਕਰੋ । ਰਸਤਿਆਂ ਤੋਂ ਬਿਨਾਂ ਪਾਰਕ ਦਾ ਖੇਤਰਫਲ ਵੀ ਪਤਾ ਕਰੋ ।
ਹੱਲ:
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 7
ABCD ਆਇਤਾਕਾਰ ਪਾਰਕ ਦੀ ਲੰਬਾਈ AB = 480 m ਅਤੇ ਚੌੜਾਈ BC = 250 m ਨੂੰ ਦਿਖਾਉਂਦਾ ਹੈ । ਰਸਤਿਆਂ ਦਾ ਖੇਤਰਫਲ ਭਾਵ ਛਾਇਆ ਅੰਕਿਤ ਭਾਗ ਦਾ ਖੇਤਰਫਲ ਭਾਵ ਆਇਤ EFGH ਦਾ ਖੇਤਰਫਲ ਅਤੇ ਆਇਤ PORS ਵਾਲੇ ਰਸਤੇ ਦੇ ਖੇਤਰਫਲ ਦੇ ਜੋੜ ਨੂੰ ਦਿਖਾਉਂਦਾ ਹੈ ਪਰੰਤੁ KLMN ਵਰਗ ਦਾ ਖੇਤਰਫਲ ਦੋ ਵਾਰ ਲਿਆ ਜਾਂਦਾ ਹੈ, ਇਸ ਲਈ ਇਸਨੂੰ ਘਟਾਉਣਾ ਪਵੇਗਾ ।
EF = 480 m, FG = 8 m, PQ = 250 m, QR = 8 m, KL = 8 m
ਰਸਤੇ ਦੁਆਰਾ ਢਕਿਆ ਹੋਇਆ ਭਾਗ = ਆਇਤ
EFGH ਦਾ ਖੇਤਰਫਲ + ਆਇਤ PQRS ਦਾ ਖੇਤਰਫਲ – ਵਰਗ KLMN ਦਾ ਖੇਤਰਫਲ
= (EF × FG) + (PQ × QR) – (KL)
= (480 × 8) + (250 × 8) – (8 × 8)
= 3840 + 2000 – 64
ਰਸਤੇ ਦਾ ਖੇਤਰਫਲ = 5776 m2
ਸਾਂਝੇ ਰਸਤੇ ਨੂੰ ਛੱਡ ਕੇ ਪਾਰਕ ਦਾ ਖੇਤਰ
= 250 × 480 – (250 × 8 + 480 × 8 – 8 × 8)
= 114224 m2

8. 92 m ਲੰਬਾਈ ਅਤੇ 7 m ਚੌੜਾਈ ਵਾਲੇ ਆਇਤਾਕਾਰ ਖੇਤ ਵਿੱਚ ਖੇਤ ਦੀਆਂ ਭੁਜਾਵਾਂ ਦੇ ਸਮਾਂਤਰ ਦੋ ਰਸਤੇ ਬਣਾਏ ਗਏ ਹਨ ਜੋ ਕਿ ਖੇਤ ਦੇ ਵਿੱਚ ਇੱਕ-ਦੂਸਰੇ ਨੂੰ ਸਮਕੋਣ ‘ਤੇ ਕੱਟਦੇ ਹਨ । ਜੇਕਰ ਹਰੇਕ ਰਸਤੇ ਦੀ ਚੌੜਾਈ 4 m ਹੈ ਤਾਂ

ਪ੍ਰਸ਼ਨ (i).
ਰਸਤਿਆਂ ਦੁਆਰਾ ਘੇਰਿਆ ਖੇਤਰਫ਼ਲ ਪਤਾ ਕਰੋ ।
ਉੱਤਰ:
ਆਇਤਾਕਾਰ ABCD ਖੇਤ ਦੀ ਲੰਬਾਈ ਨੂੰ ਪ੍ਰਦਰਸ਼ਿਤ ਕਰਦਾ ਹੈ ; AB = 92 m ਅਤੇ ਚੌੜਾਈ; AD = 70 m. ਛਾਇਆ ਅੰਕਿਤ ਭਾਗ ਦਾ ਖੇਤਰਫਲ, ਭਾਵ ਆਇਤ PQRS ਦਾ ਖੇਤਰਫਲ ਅਤੇ ਆਇਤ EFGH ਦਾ ਖੇਤਰਫਲ, ਦੋਵੇਂ ਰਸਤਿਆਂ ਦੇ ਖੇਤਰਫਲ ਨੂੰ ਦਿਖਾਉਂਦਾ ਹੈ ।
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 8
ਪਰੰਤੁ ਇੰਝ ਕਰਨ ਲਈ KLMN ਦੇ ਖੇਤਰਫਲ ਨੂੰ ਦੋ ਵਾਰ ਲਿਆ ਜਾਂਦਾ ਹੈ ਜੋ ਕਿ ਘਟਾਇਆ ਜਾਣਾ ਹੈ ।
PQ = 4 m, PS = 70 m
ਅਤੇ EH = 4 m, EF = 92 m
ਅਤੇ KL = 4 m, KN = 4 m
ਰਸਤਿਆਂ ਦੁਆਰਾ ਘੇਰਿਆ ਖੇਤਰਫਲ
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 9
= PQ × PS + EF × EH – KL × KN
= [(4 × 70) + (92 × 4) – (4 × 4}] m2
= (280 + 368 – 16) m2
= (648 – 16) m2
= 632 ਮੀ.2

PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4

ਪ੍ਰਸ਼ਨ (ii).
ਤੋਂ 150 m2 ਦੀ ਦਰ ਨਾਲ ਰਸਤਿਆਂ ਨੂੰ ਬਣਾਉਣ ਦਾ ਖਰਚ ਪਤਾ ਕਰੋ ।
ਹੱਲ:
1 m2 ਰਸਤੇ ਨੂੰ ਬਣਾਉਣ ਤੇ ਖਰਚਾ = ₹ 150
ਇਸ ਲਈ 632 m2 ਰਸਤੇ ਦਾ ਨਿਰਮਾਣ ਕਰਨ ਤੇ ਖਰਚਾ
= ₹ (150 × 632)
= ₹ 94800.

9. ਦਿੱਤੀਆਂ ਆਕ੍ਰਿਤੀਆਂ ਵਿੱਚ ਛਾਇਆ ਅੰਕਿਤ ਖੇਤਰ ਦਾ ਖੇਤਰਫਲ ਪਤਾ ਕਰੋ ।

ਪ੍ਰਸ਼ਨ (i).
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 10
ਉੱਤਰ:
ਆਇਤ ABDC ਦੀ ਲੰਬਾਈ
= 3 m + 15 m + 3 m
= 21 m
ਆਇਤ ABDC ਦੀ ਚੌੜਾਈ
= 2 m + 12m + 2 m
= 16 m
ਆਇਤ ABCD ਦਾ ਖੇਤਰਫਲ
= ਲੰਬਾਈ × ਚੌੜਾਈ
= 21 × 16 m2
= 336 m2
ਆਇਤ PORS ਦੀ ਲੰਬਾਈ = 15 m
ਆਇਤ PORS ਦੀ ਚੌੜਾਈ = 12 m
ਆਇਤ PQRS ਦਾ ਖੇਤਰਫਲ = 15 × 12 m2
= 180 m2
ਛਾਇਆ ਅੰਕਿਤ ਖੇਤਰ ਦਾ ਖੇਤਰਫਲ
= ਆਇਤ ABCD ਦਾ ਖੇਤਰਫਲ – ਆਇਤ PQRS ਦਾ ਖੇਤਰਫਲ
= 336 m2 – 180 m2
= 156 m2

PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4

ਪ੍ਰਸ਼ਨ (ii).
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 11
ਉੱਤਰ:
PSEB 7th Class Maths Solutions Chapter 11 ਪਰਿਮਾਪ ਅਤੇ ਖੇਤਰਫਲ Ex 11.4 12
SR = PQ = 2.5 m
EH = FG = 4 m
KL = 2.5 m
∴ LM = 4 m
ਛਾਇਆ ਅੰਕਿਤ ਭਾਗ ਦਾ ਖੇਤਰਫਲ
= [ਆਇਤ PQRs ਦਾ ਖੇਤਰਫ + [ਆਇਤ EFGH ਦਾ ਖੇਤਰਫਲ] – ਆਇਤ KLMN ਦਾ ਖੇਤਰਫਲ
= 40 × 2.5 + 80 × 4 – 2.5 × 4
= 100 + 320 – 10
= 420 – 10
= 410 m2

PSEB 7th Class Social Science Solutions Chapter 4 ਮਹਾਂਸਾਗਰ

Punjab State Board PSEB 7th Class Social Science Book Solutions  Geography Chapter 4 ਮਹਾਂਸਾਗਰ Textbook Exercise Questions, and Answers.

PSEB Solutions for Class 7 Social Science Chapter 4 ਮਹਾਂਸਾਗਰ

Social Science Guide for Class 7 PSEB ਮਹਾਂਸਾਗਰ Textbook Questions, and Answers

(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਸਾਗਰੀ ਪਾਣੀ ਖਾਰਾ ਕਿਉਂ ਹੈ ?
ਉੱਤਰ-
ਸਾਗਰ ਦੇ ਪਾਣੀ ਵਿਚ ਕਈ ਲੂਣ ਘੁਲੇ ਹੁੰਦੇ ਹਨ । ਇਸੇ ਕਾਰਨ ਸਾਗਰੀ ਪਾਣੀ ਖਾਰਾ ਹੁੰਦਾ ਹੈ ।

ਪ੍ਰਸ਼ਨ 2.
ਨਿਊਫਾਊਂਡਲੈਂਡ ਕੋਲ ਹਰ ਸਮੇਂ ਭਾਰੀ ਧੁੰਦ ਕਿਉਂ ਰਹਿੰਦੀ ਹੈ ?
ਉੱਤਰ-
ਨਿਊਫਾਊਂਡਲੈਂਡ ਕੋਲ ਖਾੜੀ ਦੀ ਗਰਮ ਅਤੇ ਲੈਬਰੇਡਾਰ ਦੀ ਸ਼ੀਤ ਧਾਰਾ ਆਪਸ ਵਿਚ ਮਿਲਦੀਆਂ ਹਨ । ਇਸੇ ਕਾਰਨ ਉੱਥੇ ਹਰ ਸਮੇਂ ਸੰਘਣੀ ਧੁੰਦ ਬਣੀ ਰਹਿੰਦੀ ਹੈ ।

ਪ੍ਰਸ਼ਨ 3.
ਦੱਖਣੀ ਅੰਧ-ਮਹਾਂਸਾਗਰੀ ਚੱਕਰ ਦੀਆਂ ਮੁੱਖ ਧਾਰਾਵਾਂ ਦੇ ਨਾਂ ਦੱਸੋ ।
ਉੱਤਰ-
ਦੱਖਣੀ ਅੰਧ-ਮਹਾਂਸਾਗਰ ਦੀਆਂ ਦੋ ਮੁੱਖ ਧਾਰਾਵਾਂ ਹਨ-ਫਾਕਲੈਂਡ ਦੀ ਧਾਰਾ ਅਤੇ ਵੈਜੁਏਲਾ ਦੀ ਧਾਰਾ ।

ਪ੍ਰਸ਼ਨ 4.
ਖਾੜੀ ਦੀ ਧਾਰਾ ਦੇ ਮਾਰਗ ਦਾ ਵਰਣਨ ਕਰੋ ।
ਉੱਤਰ-
ਖਾੜੀ ਦੀ ਗਰਮ ਧਾਰਾ ਮੈਕਸੀਕੋ ਦੀ ਖਾੜੀ ਤੋਂ ਆਰੰਭ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 5.
ਉੱਤਰੀ ਸ਼ਾਂਤ ਮਹਾਂਸਾਗਰ ਚੱਕਰ ਦੀਆਂ ਧਾਰਾਵਾਂ ਦੇ ਨਾਂ ਲਿਖੋ ।
ਉੱਤਰ-

  1. ਉੱਤਰੀ ਭੂ-ਮੱਧ ਰੇਖਾ ਦੀ ਧਾਰਾ
  2. ਕੁਰੋਸ਼ੀਵੋ ਦੀ ਧਾਰਾ
  3. ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ
  4. ਕੈਲੇਫੋਰਨੀਆ ਦੀ ਧਾਰਾ ।

ਪ੍ਰਸ਼ਨ 6.
‘ਸੁਨਾਮੀਂ ਤੋਂ ਕੀ ਭਾਵ ਹੈ ?
ਉੱਤਰ-
ਸੁਨਾਮੀ ਇਕ ਜਪਾਨੀ ਸ਼ਬਦ ਹੈ, ਜੋ ਕਿ ਦੋ ਸ਼ਬਦਾਂ TSU (ਅਰਥਾਤ ਕੰਢਾ) ਅਤੇ NAMI (ਅਰਥਾਤ ਪਾਣੀ ਦੀ ਉੱਚੀ ਤੇ ਲੰਮੀ ਛੱਲ) ਦੇ ਸੁਮੇਲ ਨਾਲ ਬਣਿਆ ਹੈ । ਇਸ ਤਰ੍ਹਾਂ ਸੁਨਾਮੀ ਦਾ ਅਰਥ ਹੈ “ਸਮੁੰਦਰ ਦੇ ਕੰਢਿਆਂ ਤੇ ਟਕਰਾਉਣ ਵਾਲੀਆਂ ਲੰਮੀਆਂ ਸਮੁੰਦਰੀ ਛੱਲਾਂ’ ।

(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਵੱਡੇ ਜਵਾਰਭਾਟੇ ਅਤੇ ਛੋਟੇ ਜਵਾਰਭਾਟੇ ਵਿਚ ਕੀ ਅੰਤਰ ਹੈ ? ‘
ਉੱਤਰ-

  1. ਵੱਡਾ ਜਵਾਰਭਾਟਾ-ਜਦੋਂ ਸਮੁੰਦਰ ਵਿਚ ਪਾਣੀ ਦੀ ਉੱਚਾਈ ਸਭ ਤੋਂ ਵੱਧ ਹੋਵੇ ਤਾਂ ਉਸ ਨੂੰ ਵੱਡਾ ਜਵਾਰਭਾਟਾ ਕਿਹਾ ਜਾਂਦਾ ਹੈ । ਵੱਡਾ ਜਵਾਰਭਾਟਾ ਕੇਵਲ ਮੱਸਿਆ ਜਾਂ ਪੁੰਨਿਆ ਨੂੰ ਹੀ ਆਉਂਦਾ ਹੈ । ਮੱਸਿਆ ਅਤੇ ਪੁੰਨਿਆ ਨੂੰ ਸੂਰਜ, ਚੰਦਰਮਾ ਅਤੇ ਧਰਤੀ ਇੱਕ ਹੀ ਸੇਧ ਵਿਚ ਹੁੰਦੇ ਹਨ ਅਤੇ ਸੂਰਜ ਤੇ ਚੰਦਰਮਾ ਦੋਵੇਂ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ ।
  2. ਛੋਟਾ ( ਲਘੂ) ਜਵਾਰਭਾਟਾ-ਛੋਟਾ ਲਘੂ ਜਵਾਰਭਾਟਾ ਚੰਦਰਮਾ ਦੀ ਸੱਤਵੀਂ ਤਾਰੀਖ ਨੂੰ ਆਉਂਦਾ ਹੈ । ਇਹ ਨੀਵਾਂ ਹੁੰਦਾ ਹੈ । ਇਨ੍ਹਾਂ ਤਾਰੀਖਾਂ ਨੂੰ ਸੂਰਜ ਅਤੇ ਚੰਦਰਮਾ ਧਰਤੀ ਨਾਲ 90° ਦਾ ਕੋਣ ਬਣਾਉਂਦੇ ਹਨ ਅਤੇ ਦੋਵੇਂ ਹੀ ਆਪਣੀ ਸ਼ਕਤੀ ਨਾਲ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ ਕਿਉਂਕਿ ਚੰਦਰਮਾ ਪਾਣੀ ਦੇ ਵਧੇਰੇ ਨੇੜੇ ਹੁੰਦਾ ਹੈ, ਇਸ ਲਈ ਪਾਣੀ ਚੰਦਰਮਾ ਵਲ ਹੀ ਉਛਲਦਾ ਹੈ । ਸੂਰਜ ਦਾ ਆਕਰਸ਼ਣ ਦੂਜੀ ਦਿਸ਼ਾ ਵਿਚ ਹੋਣ ਕਾਰਨ ਪਾਣੀ ਦਾ ਉਛਾਲ ਵਧੇਰੇ ਉੱਚਾ ਨਹੀਂ ਹੁੰਦਾ ।

ਪ੍ਰਸ਼ਨ 2.
ਗਰਮ ਧਾਰਾ ਅਤੇ ਠੰਢੀ ਧਾਰਾ ਵਿਚ ਅੰਤਰ ਦੱਸੋ ।
ਉੱਤਰ-

  • ਭੂ-ਮੱਧ ਰੇਖਾ ਵਲੋਂ ਜਾਣ ਵਾਲੀਆਂ ਧਾਰਾਵਾਂ ਗਰਮ ਹੁੰਦੀਆਂ ਹਨ ਅਤੇ ਭੂ-ਮੱਧ ਰੇਖਾ ਵੱਲੋਂ ਆਉਣ ਵਾਲੀਆਂ ਧਾਰਾਵਾਂ ਸਦਾ ਠੰਢੀਆਂ ਹੁੰਦੀਆਂ ਹਨ ।
  • ਗਰਮ ਜਲ-ਧਾਰਾ ਦਾ ਜਲ ਇੰਨਾ ਗਰਮ ਨਹੀਂ ਹੁੰਦਾ | ਇਸੇ ਤਰ੍ਹਾਂ ਠੰਢੀ ਜਲ-ਧਾਰਾ ਦਾ ਜਲ ਜ਼ਿਆਦਾ ਠੰਢਾ ਨਹੀਂ ਹੁੰਦਾ । ਇਹ ਕੇਵਲ ਆਪਣੇ ਨੇੜੇ ਦੇ ਜਲ ਦੀ ਤੁਲਨਾ ਵਿਚ ਵਧੇਰੇ ਗਰਮ ਜਾਂ ਠੰਢਾ ਲੱਗਦਾ ਹੈ ।
  • ਗਰਮ ਜਲ-ਧਾਰਾ ਪਾਣੀ ਦੇ ਉੱਪਰੀ ਭਾਗ ਵਿਚ ਅਤੇ ਠੰਢੀ ਧਾਰਾ ਪਾਣੀ ਦੇ ਹੇਠਾਂ ਪ੍ਰਵਾਹਿਤ ਹੁੰਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ 1 PSEB 7th Class Social Science Solutions Chapter 4 ਮਹਾਂਸਾਗਰ 2 PSEB 7th Class Social Science Solutions Chapter 4 ਮਹਾਂਸਾਗਰ 3

ਪ੍ਰਸ਼ਨ 3.
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਇੰਨੀਆਂ ਨਿਸ਼ਚਿਤ ਅਤੇ ਨਿਯਮਿਤ ਕਿਉਂ ਨਹੀਂ ਹਨ ?
ਉੱਤਰ-
ਇਸ ਵਿਚ ਕੋਈ ਸ਼ੱਕ ਨਹੀਂ ਕਿ ਹਿੰਦ ਮਹਾਂਸਾਗਰ ਵਿਚ ਵਗਣ ਵਾਲੀਆਂ ਧਾਰਾਵਾਂ ਨਿਯਮਿਤ ਅਤੇ ਨਿਸ਼ਚਿਤ ਨਹੀਂ ਹਨ । ਇਸ ਦਾ ਮੁੱਖ ਕਾਰਨ ਹਿੰਦ ਮਹਾਂਸਾਗਰ ਵਿਚ ਚੱਲਣ ਵਾਲੀਆਂ ਮੌਸਮੀ ਪੌਣਾਂ ਹਨ । ਇਹ ਪੌਣਾਂ ਗਰਮੀ ਵਿਚ ਦੱਖਣ ਤੋਂ ਪੱਛਮ ਵੱਲ ਨੂੰ ਅਤੇ ਸਰਦੀ ਵਿਚ ਉੱਤਰ-ਪੂਰਬੀ ਦਿਸ਼ਾ ਵਿਚ ਚੱਲਦੀਆਂ ਹਨ । ਇਸ ਪਰਿਵਰਤਨ ਦੇ ਕਾਰਨ ਸਾਗਰੀ ਧਾਰਾਵਾਂ ਵੀ ਰੁੱਤ ਦੇ ਅਨੁਸਾਰ ਆਪਣੀ ਦਿਸ਼ਾ ਬਦਲ ਲੈਂਦੀਆਂ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਇਹ ਧਾਰਾਵਾਂ ਨਿਸ਼ਚਿਤ ਅਤੇ ਨਿਯਮਿਤ ਨਹੀਂ ਹੋ ਸਕਦੀਆਂ ।

ਪ੍ਰਸ਼ਨ 4.
‘‘ਬਰਤਾਨੀਆ ਦੀਆਂ ਪੱਛਮੀ ਬੰਦਰਗਾਹਾਂ ਸਿਆਲ ਰੁੱਤ ਵਿਚ ਵੀ ਖੁੱਲ੍ਹੀਆਂ ਰਹਿੰਦੀਆਂ ਹਨ ਜਦ ਕਿ ਇਹਨਾਂ ਹੀ ਅਕਸ਼ਾਂਸਾਂ ” ਤੇ ਸਥਿਤ ਉੱਤਰੀ ਅਮਰੀਕਾ ਦੀਆਂ ਪੂਰਬੀ ਬੰਦਰਗਾਹਾਂ ਇਸੇ ਰੁੱਤ ਬਰਫ਼ ਜੰਮਣ ਕਾਰਨ ਬੰਦ ਰਹਿੰਦੀਆਂ ਹਨ ।’ ਕਾਰਨ ਦੱਸੋ ।
ਉੱਤਰ-
ਧਾਰਾਵਾਂ ਕਿਸੇ ਦੇਸ਼ ਦੀ ਜਲਵਾਯੂ ‘ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ | ਸਰਦੀ ਵਿਚ ਬਰਤਾਨੀਆਂ ਦੇ ਉੱਤਰਪੱਛਮ ਵਿਚ ਸਰਦੀ ਪੈਂਦੀ ਹੈ, ਪਰ ਉੱਤਰੀ ਅੰਧ ਮਹਾਂਸਾਗਰੀ ਧਾਰਾ ਪੱਛਮੀ ਪੌਣ ਦੇ ਪ੍ਰਭਾਵ ਅਧੀਨ ਪੁਰਬ ਦਿਸ਼ਾ ਵੱਲ ਮੁੜ ਜਾਂਦੀ ਹੈ । ਇਹ ਉਸ਼ਣ ਧਾਰਾ ਬਰਤਾਨੀਆਂ ਦੇ ਉੱਤਰ-ਪੱਛਮ ਵਿਚੋਂ ਹੁੰਦੀ ਹੋਈ ਨਾਰਵੇ ਅਤੇ ਸਵੀਡਨ ਦੇ ਠੰਢੇ ਦੇਸ਼ਾਂ ਤਕ ਪਹੁੰਚਦੀ ਹੈ । ਆਪਣੇ ਊਸ਼ਣ ਪ੍ਰਭਾਵ ਦੇ ਕਾਰਨ ਸਰਦੀ ਦੀ ਰੁੱਤ ਵਿਚ ਵੀ ਬਰਤਾਨੀਆਂ ਦੀਆਂ ਪੱਛਮੀ ਬੰਦਰਗਾਹਾਂ ਖੁੱਲੀਆਂ ਰਹਿੰਦੀਆਂ ਹਨ | ਪਰ ਇਸ ਤਰ੍ਹਾਂ ਦੇ ਵਾਤਾਵਰਨ ਨਾਲ ਉੱਤਰੀ ਅਮਰੀਕਾ ਦੀਆਂ ਪੂਰਬੀ ਬੰਦਰਗਾਹਾਂ ਵਿਚ ਬਰਫ਼ ਜੰਮ ਜਾਂਦੀ ਹੈ ਅਤੇ ਇਹ ਬੰਦ ਹੋ ਜਾਂਦੀਆਂ ਹਨ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 5.
ਜਵਾਰਭਾਟਾ ਜਹਾਜ਼ਾਂ ਲਈ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ । ਕਿਵੇਂ ?
ਉੱਤਰ-

  1. ਜਵਾਰਭਾਟਾ ਦੇ ਕਾਰਨ ਨਦੀਆਂ ਦੇ ਮੁਹਾਣਿਆਂ ਵਿਚੋਂ ਚਿੱਕੜ ਤੇ ਮਿੱਟੀ ਵਹਿੰਦੀ ਰਹਿੰਦੀ ਹੈ । ਸਿੱਟੇ ਵਜੋਂ ਇਨ੍ਹਾਂ ਤੱਟਾਂ ‘ਤੇ ਸਥਿਤ ਬੰਦਰਗਾਹਾਂ ‘ਤੇ ਮਿੱਟੀ ਨਹੀਂ ਜੰਮਦੀ ਅਤੇ ਜਹਾਜ਼ ਦੁਰ ਅੰਦਰ ਤਕ ਆ-ਜਾ ਸਕਦੇ ਹਨ ।
  2. ਵੱਡੇ ਅਤੇ ਭਾਰੀ ਜਹਾਜ਼ ਦੂਰ ਡੂੰਘੇ ਸਮੁੰਦਰ ਵਿਚ ਖੜੇ ਜਵਾਰਭਾਟਿਆਂ ਦਾ ਇੰਤਜ਼ਾਰ ਕਰਦੇ ਹਨ । ਜਦੋਂ ਪਾਣੀ ਵਿਚ ਚੜਾਅ ਆਉਂਦਾ ਹੈ ਤਾਂ ਜਹਾਜ਼ ਵੀ ਉਨ੍ਹਾਂ ਨਾਲ ਬੰਦਰਗਾਹਾਂ ਤਕ ਪਹੁੰਚ ਜਾਂਦੇ ਹਨ । ਬੰਦਰਗਾਹਾਂ ‘ਤੇ ਮਾਲ ਲਾਹ ਕੇ ਇਹ ਫਿਰ ਜਵਾਰਭਾਟਿਆਂ ਦੀ ਉਡੀਕ ਕਰਦੇ ਹਨ ਤਾਂ ਕਿ ਸਮੁੰਦਰ ਵੱਲ ਆਸਾਨੀ ਨਾਲ ਵਾਪਸ ਜਾਇਆ ਜਾ ਸਕੇ । ਕੋਲਕਾਤਾ ਅਤੇ ਲੰਡਨ ਦੀਆਂ ਬੰਦਰਗਾਹਾਂ ਇਸ ਦੇ ਚੰਗੇ ਉਦਾਹਰਨ ਹਨ ।

ਪ੍ਰਸ਼ਨ 6.
ਵੱਡਾ ਜਵਾਰਭਾਟਾ ਪੁੰਨਿਆ ਅਤੇ ਮੱਸਿਆ ਨੂੰ ਕਿਉਂ ਆਉਂਦਾ ਹੈ ?
ਉੱਤਰ-
ਵੱਡੇ ਜਵਾਰਭਾਟੇ ਦੇ ਸਮੇਂ ਸਾਗਰੀ ਪਾਣੀ ਦਾ ਚੜ੍ਹਾਅ ਜ਼ਿਆਦਾ ਹੁੰਦਾ ਹੈ । ਇਹ ਸਦਾ ਪੁੰਨਿਆ ਅਤੇ ਮੱਸਿਆ ਦੇ ਦਿਨ ਹੀ ਹੁੰਦਾ ਹੈ, ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੋਹਾਂ ਤਰੀਕਾਂ ਵਿਚ ਸੂਰਜ, ਚੰਦਰਮਾ ਅਤੇ ਧਰਤੀ ਇੱਕ ਹੀ ਸੇਧ ਵਿਚ ਆ ਜਾਂਦੇ ਹਨ । ਇਸ ਦਿਨ ਸੂਰਜ ਅਤੇ ਚੰਦਰਮਾ ਮਿਲ ਕੇ ਮਹਾਂਸਾਗਰੀ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਦੋਹਰੀ ਖਿੱਚ ਕਾਰਨ ਲਹਿਰਾਂ ਦਾ ਉਛਾਲ ਵੱਧ ਜਾਂਦਾ ਹੈ, ਜਿਸ ਨੂੰ ਵੱਡਾ ਜਵਾਰਭਾਟਾ ਕਹਿੰਦੇ ਹਨ ।

ਪ੍ਰਸ਼ਨ 7.
ਖਾੜੀ ਦੀ ਧਾਰਾ ਯੂਰਪ ਦੀ ਜਲਵਾਯੂ ‘ਤੇ ਕੀ ਪ੍ਰਭਾਵ ਪਾਉਂਦੀ ਹੈ ?
ਉੱਤਰ-
ਖਾੜੀ ਦੀ ਧਾਰਾ ਨੂੰ ਅੰਗਰੇਜ਼ੀ ਵਿਚ ਗਲਫ ਸਟੀਮ ਕਹਿੰਦੇ ਹਨ । ਇਹ ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ-ਧਾਰਾ ਹੈ । ਇਸ ਦੀ ਚੌੜਾਈ ਲਗਪਗ 400 ਕਿਲੋਮੀਟਰ ਤਕ ਹੈ । ਇਸ ਦਾ ਪਾਣੀ 5 ਕਿ: ਮੀ: ਪ੍ਰਤੀ ਘੰਟੇ ਦੀ ਚਾਲ ਨਾਲ ਵਹਿੰਦਾ ਹੈ । ਨਿਊਫਾਊਂਡਲੈਂਡ ਦੇ ਨੇੜੇ ਇਸ ਧਾਰਾ ਵਿਚ ਲੈਬਰੇਡਾਰ ਦੀ ਠੰਢੀ ਧਾਰਾ ਆ ਮਿਲਦੀ ਹੈ । ਫਲਸਰੂਪ ਇੱਥੇ ਸੰਘਣੀ ਧੁੰਦ ਛਾਈ ਰਹਿੰਦੀ ਹੈ । ਇੱਥੇ ਮੱਛੀਆਂ ਵੀ ਬਹੁਤ ਮਾਤਰਾ ਵਿਚ ਮਿਲਦੀਆਂ ਹਨ । ਇਸ ਤੋਂ ਬਾਅਦ ਇਹ ਯੂਰਪ ਵੱਲ ਮੁੜ ਜਾਂਦੀ ਹੈ । ਇਸ ਕਾਰਨ ਉੱਤਰ-ਪੱਛਮੀ ਯੂਰਪ ਵਿਚ ਸਰਦੀਆਂ ਦੀ ਰੁੱਤ ਜ਼ਿਆਦਾ ਠੰਢੀ ਨਹੀਂ ਹੁੰਦੀ । ਇਸ ਤੋਂ ਇਲਾਵਾ ਯੂਰਪ ਦੇ ਤੱਟੀ ਭਾਗਾਂ ਵਿਚ ਵਰਖਾ ਹੁੰਦੀ ਹੈ ।

ਪ੍ਰਸ਼ਨ 8.
ਸਾਰਾਗਾਸੋ ਸਾਗਰ ਕੀ ਹੈ ਤੇ ਇਹ ਕਿਵੇਂ ਬਣਦਾ ਹੈ ?
ਉੱਤਰ-
ਉੱਤਰੀ ਅੰਧ-ਮਹਾਂਸਾਗਰ ਦੀਆਂ ਧਾਰਾਵਾਂ ਭੂ-ਮੱਧ ਰੇਖਾ ਤੋਂ ਆਰੰਭ ਹੋ ਕੇ ਉੱਤਰ ਵੱਲ ਜਾਂਦੀਆਂ ਹਨ । ਜਾਂਦੇ ਹੋਏ ਇਹ ਅਮਰੀਕਾ ਦੇ ਤੱਟ ਦੇ ਨਾਲ-ਨਾਲ ਅੱਗੇ ਵੱਧਦੀਆਂ ਹਨ ਅਤੇ ਮੁੜਦੇ ਸਮੇਂ ਯੂਰਪ ਦੇ ਤੱਟ ਦੇ ਨਾਲ ਹੁੰਦੇ ਹੋਏ ਫੇਰ ਤੋਂ ਭੂ-ਮੱਧ ਰੇਖਾ ਦੀ ਧਾਰਾ ਨਾਲ ਮਿਲ ਕੇ ਚੱਕਰ ਪੂਰਾ ਕਰ ਦਿੰਦੀਆਂ ਹਨ । ਇਸ ਤਰ੍ਹਾਂ ਇਹ ਧਾਰਾ-ਚੱਕਰ ਘੜੀ ਦੀ ਦਿਸ਼ਾ ਵਿਚ ਹੀ ਚੱਲਦਾ ਹੈ । ਮਹਾਂਸਾਗਰਾਂ ਦਾ ਜੋ ਹਿੱਸਾ ਇਸ ਚੱਕਰ ਵਿਚ ਆ ਜਾਂਦਾ ਹੈ, ਉਸ ਨੂੰ ਸਾਰਾਗਾਸੋ ਸਾਗਰ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਸਮੁੰਦਰੀ ਲਹਿਰਾਂ ਅਤੇ ਧਾਰਾਵਾਂ ਵਿਚ ਕੀ ਅੰਤਰ ਹੈ ?
ਉੱਤਰ-

  1. ਸਮੁੰਦਰੀ ਲਹਿਰਾਂ-ਸਾਗਰ ਦਾ ਪਾਣੀ ਸਦਾ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ । ਮੌਸਮ ਦੀ ਦਿਸ਼ਾ ਅਨੁਸਾਰ ਕਦੀ ਇਹ ਗਤੀ ਕਦੀ ਤੇਜ਼ ਹੋ ਜਾਂਦੀ ਹੈ ਤੇ ਕਦੀ ਮੰਦੀ ਪੈ ਜਾਂਦੀ ਹੈ । ਇਸ ਨਾਲ ਲਹਿਰਾਂ ਜਾਂ ਤਰੰਗਾਂ ਪੈਦਾ ਹੁੰਦੀਆਂ ਹਨ । ਜਲ-ਕਣ ਹੇਠਾਂ ਉੱਪਰ ਦੌੜਦੇ ਹਨ ਜਿਸ ਨਾਲ ਸਾਗਰ ਵਿਚ ਸਿਲਵੱਟਾਂ ਜਾਂ ਵੱਟ ਪਏ ਨਜ਼ਰ ਆਉਂਦੇ ਹਨ ।
  2. ਧਾਰਾਵਾਂ-ਜਦੋਂ ਸਾਗ ਜਲ ਕਿਸੇ ਨਿਸ਼ਚਿਤ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸ ਨੂੰ ਮਹਾਂਸਾਗਰੀ ਧਾਰਾ ਕਿਹਾ ਜਾਂਦਾ ਹੈ । ਮਹਾਂਸਾਗਰਾਂ ਵਿਚ ਵੀ ਬੜੇ ਨਿਯਮਿਤ ਢੰਗ ਨਾਲ ਪਾਣੀ ਇੱਕ ਥਾਂ ਨੂੰ ਛੱਡ ਕੇ ਕਿਸੇ ਦੂਜੀ ਥਾਂ ਵੱਲ ਚੱਲਦਾ ਰਹਿੰਦਾ ਹੈ । ਆਮ ਤੌਰ ਤੇ ਧਾਰਾ ਦੀ ਗਤੀ ਦੋ ਕਿਲੋਮੀਟਰ ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਘੰਟਾ ਤਕ ਹੁੰਦੀ ਹੈ ।

ਪ੍ਰਸ਼ਨ 10.
ਸੁਨਾਮੀ ਨਾਲ ਸੰਬੰਧਤ ਕਿਸੇ ਸਥਾਨ ਦਾ ਬਿਰਤਾਂਤ ਲਿਖੋ ।
ਉੱਤਰ-
26 ਦਸੰਬਰ, 2004 ਨੂੰ ਹਿੰਦ ਮਹਾਂਸਾਗਰ ਵਿਚ ਜ਼ਬਰਦਸਤ ਸੁਨਾਮੀ ਲਹਿਰਾਂ ਆਈਆਂ । ਇਹ ਸਮੁੰਦਰ ਦੇ ਤਲ ‘ਤੇ 9.0 ਦੇ ਰਿਚਰ ਸਕੇਲ ‘ਤੇ ਆਏ ਭੁਚਾਲ ਦੇ ਕਾਰਨ ਪੈਦਾ ਹੋਈਆਂ । ਇਸ ਭੁਚਾਲ ਦਾ ਅਧਿਕੇਂਦਰ ਇਡੋਨੇਸ਼ੀਆ ਦਾ ਪੱਛਮੀ ਤੱਟ ਸੀ । ਕੁੱਝ ਘੰਟਿਆਂ ਵਿਚ ਹੀ ਇਨ੍ਹਾਂ ਸਮੁੰਦਰੀ ਲਹਿਰਾਂ ਨੇ 11 ਹਿੰਦ ਮਹਾਂਸਾਗਰੀ ਦੇਸ਼ਾਂ ਵਿਚ ਭਾਰੀ ਤਬਾਹੀ ਲਿਆ ਦਿੱਤੀ । ਇਨ੍ਹਾਂ ਕਾਰਨ ਕਿੰਨੇ ਹੀ ਲੋਕ ਵਹਿ ਗਏ ਅਤੇ ਕਿੰਨੇ ਹੀ ਘਰ ਡੁੱਬ ਗਏ । ਇਹਨਾਂ ਕਾਰਨ ਸਮੁੰਦਰੀ ਤੱਟ ‘ਤੇ ਅਫ਼ਰੀਕਾ ਤੋਂ ਲੈ ਕੇ ਥਾਈਲੈਂਡ ਤਕ ਅਨੇਕ ਦੇਸ਼ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ । ਭਾਰਤ ਸਰਕਾਰ ਦੇ ਅਨੁਮਾਨ ਦੇ ਅਨੁਸਾਰ ਲਗਪਗ 5322 ਕਰੋੜ ਦੀ ਜਾਨ-ਮਾਲ ਦੀ ਹਾਨੀ ਹੋਈ । ਭਾਰਤ ਵਿਚ ਸਭ ਤੋਂ ਵੱਧ ਤਬਾਹੀ ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼ ਅਤੇ ਪਾਂਡੀਚਰੀ ਵਿਚ ਹੋਈ । ਇਸ ਵਿਚ ਦੋ ਲੱਖ ਤੋਂ ਵੱਧ ਲੋਕ ਮਾਰੇ ਗਏ ਅਤੇ ਇਸ ਤੋਂ ਕਈ ਗੁਣਾਂ ਲੋਕ ਬੇਘਰ ਹੋ ਗਏ ।

(ਇ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –

ਪ੍ਰਸ਼ਨ 1.
ਮਹਾਂਸਾਗਰੀ ਧਾਰਾਵਾਂ ਕਿਉਂ ਚੱਲਦੀਆਂ ਹਨ ? ਇਨ੍ਹਾਂ ਦਾ ਕਿਸੇ ਦੇਸ਼ ਦੀ ਜਲਵਾਯੂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਨਿਸ਼ਚਿਤ ਦਿਸ਼ਾ ਵਿਚ ਵਹਿਣ ਵਾਲੇ ਮਹਾਂਸਾਗਰੀ ਪਾਣੀ ਨੂੰ ਮਹਾਂਸਾਗਰ ਦੀ ਧਾਰਾ ਆਖਦੇ ਹਨ । ਇਹ ਅਸਲ ਵਿਚ ਸਮੁੰਦਰ ਦੇ ਅੰਦਰ ਵਗਣ ਵਾਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਿਨਾਰਿਆਂ ਦਾ ਪਾਣੀ ਸਥਿਰ ਹੁੰਦਾ ਹੈ । ਚੱਲਣ ਦੇ ਕਾਰਨ-ਮਹਾਂਸਾਗਰੀ ਧਾਰਾਵਾਂ ਦੇ ਚੱਲਣ ਦੇ ਕਾਰਨ ਹੇਠ ਲਿਖੇ ਹਨ :

  1. ਪ੍ਰਚੱਲਿਤ ਪੌਣਾਂ-ਪ੍ਰਚੱਲਿਤ ਪੌਣਾਂ ਹਮੇਸ਼ਾਂ ਇੱਕ ਹੀ ਦਿਸ਼ਾ ਵੱਲ ਚੱਲਦੀਆਂ ਰਹਿੰਦੀਆਂ ਹਨ । ਇਹ ਸਮੁੰਦਰੀ ਪਾਣੀ ਨੂੰ ਵੀ ਆਪਣੇ ਨਾਲ ਰੋੜ੍ਹ ਕੇ ਲੈ ਜਾਂਦੀਆਂ ਹਨ । ਇਸ ਤਰ੍ਹਾਂ ਧਾਰਾਵਾਂ ਪੈਦਾ ਹੁੰਦੀਆਂ ਹਨ ।
  2. ਤਾਪਮਾਨ ਵਿਚ ਅੰਤਰ-ਭੂ-ਮੱਧ ਰੇਖੀ ਦੇਸ਼ਾਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ । ਇਸ ਕਾਰਨ ਉੱਥੇ ਸਾਗਰ ਦਾ ਪਾਣੀ ਫੈਲਦਾ ਹੈ ਅਤੇ ਫੈਲ ਕੇ ਧਰੁਵਾਂ ਵੱਲ ਵੱਧਦਾ ਹੈ । ਦੂਜੇ ਪਾਸੇ ਧਰੁਵਾਂ ‘ਤੇ ਤਾਪਮਾਨ ਘੱਟ ਹੁੰਦਾ ਹੈ ਅਤੇ ਉੱਥੋਂ ਦਾ ਪਾਣੀ ਅੰਦਰ ਹੀ ਅੰਦਰ ਭੂ-ਮੱਧ ਰੇਖਾ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਜਲ-ਧਾਰਾਵਾਂ ਦਾ ਜਨਮ ਹੁੰਦਾ ਹੈ ।
  3. ਲੂਣਾਂ ਵਿਚ ਅੰਤਰ-ਸਮੁੰਦਰ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । ਜਿਸ ਪਾਣੀ ਵਿਚ ਲੂਣ ਵਧੇਰੇ ਹੁੰਦਾ ਹੈ, ਉਹ ਪਾਣੀ ਭਾਰਾ ਹੋ ਕੇ ਥੱਲੇ ਬੈਠ ਜਾਂਦਾ ਹੈ । ਇਸ ਦੀ ਥਾਂ ਲੈਣ ਲਈ ਘੱਟ ਲੂਣ ਵਾਲਾ ਹਲਕਾ ਪਾਣੀ ਇਸ ਪਾਸੇ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਧਾਰਾ ਪੈਦਾ ਹੋ ਜਾਂਦੀ ਹੈ ।
  4. ਮਹਾਂਦੀਪੀ ਤੱਟਾਂ ਦੀ ਬਣਤਰ-ਜਲ-ਧਾਰਾਵਾਂ ਮਹਾਂਦੀਪਾਂ ਦੇ ਤੱਟਾਂ ਦੇ ਨਾਲ-ਨਾਲ ਵਗਦੀਆਂ ਹਨ । ਇਸ ਲਈ ਮਹਾਂਦੀਪਾਂ ਦੇ ਤੱਟਾਂ ਦੀ ਬਣਤਰ ਧਾਰਾਵਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ । ਦਿਸ਼ਾ ਬਦਲਣ ਦੇ ਨਾਲ ਹੀ ਇੱਕ ਨਵੀਂ ਧਾਰਾ ਦਾ ਜਨਮ ਹੁੰਦਾ ਹੈ ।

ਪ੍ਰਭਾਵ-

  1. ਮਹਾਂਸਾਗਰੀ ਧਾਰਾਵਾਂ ਆਪਣੇ ਆਸ-ਪਾਸ ਦੇ ਖੇਤਰਾਂ ਦੇ ਜਲਵਾਯੂ ‘ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ । ਗਰਮ ਧਾਰਾ ਆਪਣੇ ਨੇੜੇ ਦੇ ਇਲਾਕਿਆਂ ਦੇ ਜਲਵਾਯੂ ਨੂੰ ਗਰਮ ਅਤੇ ਠੰਢੀ ਧਾਰਾ ਠੰਢਾ ਬਣਾ ਦਿੰਦੀ ਹੈ ।
  2. ਜਿਨ੍ਹਾਂ ਦੇਸ਼ਾਂ ਦੇ ਨੇੜਿਓਂ ਗਰਮ ਧਾਰਾਵਾਂ ਲੰਘਦੀਆਂ ਹਨ, ਉੱਥੇ ਭਾਰੀ ਵਰਖਾ ਹੁੰਦੀ ਹੈ | ਪਰ ਜਿਨ੍ਹਾਂ ਸਥਾਨਾਂ ਦੇ ਨੇੜੇ ਠੰਢੀਆਂ ਧਾਰਾਵਾਂ ਵਗਦੀਆਂ ਹਨ, ਉੱਥੇ ਵਰਖਾ ਘੱਟ ਹੁੰਦੀ ਹੈ ਅਤੇ ਉਹ ਸਥਾਨ ਮਾਰੂਥਲ ਬਣ ਜਾਂਦੇ ਹਨ ।
  3. ਜਿੱਥੇ ਗਰਮ ਅਤੇ ਠੰਢੇ ਪਾਣੀ ਦੀਆਂ ਧਾਰਾਵਾਂ ਆਪਸ ਵਿਚ ਮਿਲਦੀਆਂ ਹਨ, ਉੱਥੇ ਸੰਘਣੀ ਧੁੰਦ ਛਾ ਜਾਂਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 2.
ਅੰਧ-ਮਹਾਂਸਾਗਰੀ ਧਾਰਾਵਾਂ ਦਾ ਵਰਣਨ ਵਿਸ਼ਵ ਦੇ ਨਕਸ਼ੇ ਤੇ ਬਣਾ ਕੇ ਕਰੋ ।
ਉੱਤਰ-
ਅੰਧ-ਮਹਾਂਸਾਗਰ ਦੀਆਂ ਧਾਰਾਵਾਂ ਦੇ ਦੋ ਨਿਸ਼ਚਿਤ ਚੱਕਰ ਹਨ –
1. ਉੱਤਰੀ ਚੱਕਰ
2. ਦੱਖਣੀ ਚੱਕਰ ।

1. ਉੱਤਰੀ ਚੱਕਰ
1. ਉੱਤਰੀ ਭੂ-ਮੱਧ ਰੇਖੀ ਧਾਰਾ-ਭੂ-ਮੱਧ ਰੇਖਾ ਦੇ ਉੱਤਰ ਵਿਚ ਸਮੁੰਦਰ ਦਾ ਪਾਣੀ ਵਪਾਰਕ ਪੌਣਾਂ ਦੇ ਕਾਰਨ ਪੂਰਬ ਤੋਂ ਪੱਛਮ ਵੱਲ ਵਗਣ ਲੱਗਦਾ ਹੈ । ਇਸ ਧਾਰਾ ਨੂੰ ਉੱਤਰੀ ਭੂ-ਮੱਧ ਰੇਖੀ ਧਾਰਾ ਕਹਿੰਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
PSEB 7th Class Social Science Solutions Chapter 4 ਮਹਾਂਸਾਗਰ 4
2. ਖਾੜੀ ਦੀ ਧਾਰਾ-ਉੱਤਰੀ ਭੂ-ਮੱਧ ਰੇਖੀ ਧਾਰਾ ਅਫ਼ਰੀਕਾ ਵਲੋਂ ਅਮਰੀਕਾ ਵੱਲ ਵਹਿੰਦੀ ਹੈ । ਜਦੋਂ ਇਹ ਧਾਰਾ ਅਮਰੀਕਾ ਦੇ ਪੂਰਬੀ ਹਿੱਸੇ ਦੇ ਨਾਲ-ਨਾਲ ਉੱਤਰ-ਪੱਛਮ ਵੱਲ ਜਾਂਦੀ ਹੈ ਤਾਂ ਇਸ ਦਾ ਨਾਂ ਖਾੜੀ ਦੀ ਧਾਰਾ ਪੈ ਜਾਂਦਾ ਹੈ। ਅੰਗਰੇਜ਼ੀ ਵਿਚ ਇਸ ਨੂੰ ਗਰਫ਼ ਸਟ੍ਰੀਮ ਕਹਿੰਦੇ ਹਨ । ਇਹ ਧਾਰਾ ਮੈਕਸੀਕੋ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ ।

3. ਲੈਬਰੇਡਾਰ ਦੀ ਧਾਰਾ-ਇਹ ਠੰਢੀ ਧਾਰਾ ਹੈ । ਇਹ ਉੱਤਰ ਵਲੋਂ ਆ ਕੇ ਨਿਊਫ਼ਾਊਂਡਲੈਂਡ ਦੇ ਟਾਪੂਆਂ ਦੇ ਕੋਲ ਖਾੜੀ ਦੀ ਧਾਰਾ ਵਿਚ ਆ ਮਿਲਦੀ ਹੈ ।

4. ਉੱਤਰੀ ਮਹਾਂਸਾਗਰੀ ਧਾਰਾ-ਨਿਊਫਾਊਂਡਲੈਂਡ ਤੋਂ ਬਾਅਦ ਖਾੜੀ ਦੀ ਧਾਰਾ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਪੁਰਬ ਵੱਲ ਮੁੜ ਜਾਂਦੀ ਹੈ । ਇੱਥੇ ਇਸ ਨੂੰ ਉੱਤਰੀ ਮਹਾਂਸਾਗਰੀ ਧਾਰਾ ਕਹਿੰਦੇ ਹਨ ।

5. ਕਨੇਰੀ ਦੀ ਧਾਰਾ-ਉੱਤਰੀ ਮਹਾਂਸਾਗਰੀ ਧਾਰਾ ਯੂਰਪ ਦੇ ਪੱਛਮੀ ਤੱਟ ਨਾਲ ਟਕਰਾਉਂਦੀ ਹੈ ਜਿਸ ਨਾਲ ਇਸ ਦੇ ਦੋ ਹਿੱਸੇ ਹੋ ਜਾਂਦੇ ਹਨ । ਇਸ ਦਾ ਇੱਕ ਹਿੱਸਾ ਦੱਖਣ ਵੱਲ ਪ੍ਰਵਾਹਿਤ ਹੁੰਦਾ ਹੈ ਜਿਸ ਨੂੰ ਕਨੇਰੀ ਦੀ ਧਾਰਾ ਕਹਿੰਦੇ ਹਨ । ਇਹ ਠੰਢੇ ਪਾਣੀ ਦੀ ਧਾਰਾ ਹੈ । ਇਹ ਧਾਰਾ ਅਖੀਰ ਵਿਚ ਭੂ-ਮੱਧ ਰੇਖਾ ਦੀ ਧਾਰਾ ਵਿਚ ਮਿਲ ਕੇ ਉੱਤਰੀ ਚੱਕਰ ਨੂੰ ਪੂਰਾ ਕਰ ਦਿੰਦੀ ਹੈ ।

2. ਦੱਖਣੀ ਚੱਕਰ
ਇਹ ਚੱਕਰ ਘੜੀ ਦੀ ਉਲਟ ਦਿਸ਼ਾ ਵੱਲ ਚੱਲਦਾ ਹੈ ।
1. ਦੱਖਣੀ ਭੂ-ਮੱਧ ਰੇਖੀ ਧਾਰਾ-ਇਹ ਗਰਮ ਪਾਣੀ ਦੀ ਧਾਰਾ ਹੈ । ਭੂ-ਮੱਧ ਰੇਖਾ ਦੇ ਦੱਖਣ ਵਿਚ ਵਪਾਰਕ ਪੌਣਾਂ ਦੇ ਪ੍ਰਭਾਵ ਕਾਰਨ ਸਮੁੰਦਰ ਦਾ ਪਾਣੀ ਪੁਰਬ ਤੋਂ ਪੱਛਣ ਵੱਲ ਵਗਣ ਲੱਗਦਾ ਹੈ । ਇਸ ਨੂੰ ਦੱਖਣੀ ਭੂ-ਮੱਧ ਰੇਖੀ ਗੁਰਮ ਧਾਰਾ ਕਹਿੰਦੇ ਹਨ ।

2. ਬ੍ਰਾਜ਼ੀਲ ਦੀ ਧਾਰਾ-ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਜਦੋਂ ਬ੍ਰਾਜ਼ੀਲ ਦੇ ਤੱਟ ਦੇ ਨਾਲ ਟਕਰਾਉਂਦੀ ਹੈ ਤਾਂ ਇਸ ਦੇ ਦੋ ਭਾਗ ਹੋ ਜਾਂਦੇ ਹਨ । ਇਸ ਦਾ ਜੋ ਭਾਗ ਬਾਜ਼ੀਲ ਦੇ ਤੱਟ ਦੇ ਨਾਲ-ਨਾਲ ਦੱਖਣ ਵੱਲ ਵਗਦਾ ਹੈ, ਉਸ ਨੂੰ ਬਾਜ਼ੀਲ ਦੀ ਧਾਰਾ ਕਹਿੰਦੇ ਹਨ ।

3. ਫਾਕਲੈਂਡ ਦੀ ਧਾਰਾ-ਬਾਜ਼ੀਲ ਦੀ ਧਾਰਾ ਵਿਚ ਦੱਖਣ ਵੱਲੋਂ ਠੰਢੇ ਪਾਣੀ ਦੀ ਧਾਰਾ ਆ ਕੇ ਮਿਲ ਜਾਂਦੀ ਹੈ । ਇਸੇ ਧਾਰਾ ਨੂੰ ਫਾਕਲੈਂਡ ਦੀ ਧਾਰਾ ਕਹਿੰਦੇ ਹਨ ।
PSEB 7th Class Social Science Solutions Chapter 4 ਮਹਾਂਸਾਗਰ 5
ਫਿਰ ਇਹ ਧਾਰਾ ਪੱਛਮੀ ਪੌਣਾਂ ਦੇ ਪ੍ਰਭਾਵ ਹੇਠ ਆ ਕੇ ਪੂਰਬ ਵੱਲ ਮੁੜ ਜਾਂਦੀ ਹੈ । ਇਸ ਨੂੰ ਪੱਛਮੀ ਪੌਣਾਂ ਦੀ ਝਾਲ ਕਿਹਾ ਜਾਂਦਾ ਹੈ । ਉੱਤਰੀ ਭੂ-ਮੱਧ ਰੇਖੀ ਧਾਰਾ ਅਤੇ ਦੱਖਣੀ ਭੂ-ਮੱਧ ਰੇਖੀ ਧਾਰਾ ਦੇ ਵਿਚਕਾਰ ਵਿਰੋਧੀ ਭੂ-ਮੱਧ ਰੇਖੀ ਧਾਰਾ ਵਗਣ ਲੱਗਦੀ ਹੈ । ਇਹ ਪੱਛਮ ਤੋਂ ਪੂਰਬ ਵੱਲ ਚੱਲਦੀ ਹੈ ।

4. ਵੇਜੁਏਲਾ ਦੀ ਧਾਰਾ-ਇਹ ਠੰਢੇ ਪਾਣੀ ਦੀ ਧਾਰਾ ਹੈ । ਇਹ ਪੱਛਮੀ ਪੌਣਾਂ ਦੀ ਝਾਲ ਤੋਂ ਪੈਦਾ ਹੁੰਦੀ ਹੈ ।ਇਹ ਦੱਖਣੀ ਅਫ਼ਰੀਕਾ ਦੇ ਪੱਛਮੀ ਤੱਟ ਦੇ ਨਾਲ-ਨਾਲ ਉੱਤਰ ਵੱਲ ਵਗਦੀ ਹੈ ।

ਪ੍ਰਸ਼ਨ 3.
ਸ਼ਾਂਤ ਮਹਾਂਸਾਗਰੀ ਧਾਰਾਵਾਂ ਦਾ ਹਾਲ ਸੰਸਾਰ ਦੇ ਨਕਸ਼ੇ ਤੇ ਬਣਾ ਕੇ ਲਿਖੋ ।
ਉੱਤਰ-
ਸ਼ਾਂਤ ਮਹਾਂਸਾਗਰ ਸੰਸਾਰ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ । ਇਸ ਦੀਆਂ ਧਾਰਾਵਾਂ ਨੂੰ ਹੇਠ ਲਿਖੇ ਦੋ ਮੁੱਖ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਉੱਤਰੀ ਚੱਕਰ
2. ਦੱਖਣੀ ਚੱਕਰ ।

1. ਉੱਤਰੀ ਚੱਕਰ 1. ਉੱਤਰੀ ਭੂ-ਮੱਧ ਰੇਖਾ ਦੀ ਧਾਰਾ-ਸ਼ਾਂਤ ਮਹਾਂਸਾਗਰ ਦੇ ਉੱਤਰੀ ਭਾਗ ਵਿਚ ਵਪਾਰਕ ਪੌਣਾਂ ਚੱਲਦੀਆਂ ਹਨ । ਇਹਨਾਂ ਪੌਣਾਂ ਦੇ ਪ੍ਰਭਾਵ ਕਾਰਨ ਮਹਾਂਸਾਗਰ ਵਿਚ ਪੂਰਬ ਤੋਂ ਪੱਛਮ ਵੱਲ ਪਾਣੀ ਦੀ ਇੱਕ ਧਾਰਾ ਵਗਣ ਲੱਗਦੀ ਹੈ । ਇਸ ਧਾਰਾ ਨੂੰ ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਆਖਦੇ ਹਨ, ਜਿਹੜੀ ਇੱਕ ਗਰਮ ਪਾਣੀ ਦੀ ਧਾਰਾ ਹੈ ।

2. ਕੁਰੋਸ਼ੀਵੋ ਦੀ ਧਾਰਾ-ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਪੂਰਬੀ ਦੀਪ ਦੇ ਕੋਲ ਪਹੁੰਚ ਕੇ ਉੱਤਰ ਵੱਲ ਵਗਦੀ ਹੈ । ਇੱਥੇ ਇਸ ਦਾ ਨਾਂ ਰੋਸ਼ੀਵੋ ਦੀ ਧਾਰਾ ਹੈ ।

3. ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ-ਕੁਰੋਸ਼ੀਵੋ ਦੀ ਧਾਰਾ ਜਦੋਂ ਏਸ਼ੀਆ ਦੇ ਪੂਰਬੀ ਤੱਟਾਂ ਨਾਲ ਟਕਰਾਉਂਦੀ ਹੈ ਤਾਂ ਉੱਤਰ-ਪੂਰਬ ਵੱਲ ਵਗਣ ਲੱਗਦੀ ਹੈ । ਇਸ ਨੂੰ ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ ਕਹਿੰਦੇ ਹਨ ।
PSEB 7th Class Social Science Solutions Chapter 4 ਮਹਾਂਸਾਗਰ 6
4. ਕੈਲੇਫੋਰਨੀਆ ਦੀ ਧਾਰਾ-ਉੱਤਰੀ ਸ਼ਾਂਤ ਮਹਾਂਸਾਗਰੀ ਧਾਰਾ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਨਾਲ ਟਕਰਾਉਂਦੀ ਹੈ । ਇੱਥੇ ਇਸ ਦੇ ਦੋ ਹਿੱਸੇ ਹੋ ਜਾਂਦੇ ਹਨ ।
ਇਸ ਦਾ ਇੱਕ ਹਿੱਸਾ ਅਲਾਸਕਾ ਦੀ ਧਾਰਾ ਅਤੇ ਦੂਜਾ ਭਾਗ ਕੈਲੇਫੋਰਨੀਆ ਦੀ ਧਾਰਾ ਕਹਾਉਂਦੀ ਹੈ ਕਿਉਂਕਿ ਕੈਲੇਫੋਰਨੀਆ ਦੀ ਧਾਰਾ ਧਰੁਵਾਂ ਵਲੋਂ ਆਉਂਦੀ ਹੈ, ਇਸ ਲਈ ਇਹ ਠੰਢੀ ਧਾਰਾ ਹੈ ।

2. ਦੱਖਣੀ ਚੱਕਰ
1. ਭੂ-ਮੱਧ ਰੇਖਾ ਦੀ ਦੱਖਣੀ ਧਾਰਾ-ਭੂ-ਮੱਧ ਰੇਖਾ ਦੇ ਦੱਖਣ ਵਿਚ ਸਮੁੰਦਰ ਦਾ ਪਾਣੀ ਵਪਾਰਕ ਪੌਣਾਂ ਦੇ ਪ੍ਰਭਾਵ ਕਾਰਨ ਪੁਰਬ ਤੋਂ ਪੱਛਮ ਵੱਲ ਵਗਣ ਲੱਗਦਾ ਹੈ । ਇਸ ਨੂੰ ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਆਖਦੇ ਹਨ ਜਿਹੜੀ ਗਰਮ ਪਾਣੀ ਦੀ ਇੱਕ ਧਾਰਾ ਹੈ । ,

2. ਪੂਰਬੀ ਆਸਟਰੇਲੀਆ ਦੀ ਧਾਰਾ-ਇਹ ਵੀ ਗਰਮ ਜਲ ਦੀ ਧਾਰਾ ਹੈ । ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਪੂਰਬੀ ਦੀਪ ਸਮੂਹ ਵਿਚ ਪੁੱਜ ਕੇ ਦੱਖਣ ਵਲ ਮੁੜ ਜਾਂਦੀ ਹੈ ਅਤੇ ਆਸਟਰੇਲੀਆ ਦੇ ਪੂਰਬੀ ਤੱਟ ਕੋਲ ਵਗਣ ਲੱਗਦੀ ਹੈ । ਇਸ ਨੂੰ ਪੂਰਬੀ ਆਸਟਰੇਲੀਆ ਦੀ ਧਾਰਾ ਆਖਦੇ ਹਨ ।

3. ਦੱਖਣੀ ਸ਼ਾਂਤ ਮਹਾਂਸਾਗਰ ਦੀ ਧਾਰਾ-ਇਹ ਗਰਮ ਪਾਣੀ ਦੀ ਧਾਰਾ ਹੈ । ਪੂਰਬੀ ਆਸਟਰੇਲੀਆ ਦੀ ਧਾਰਾ ਪੱਛਮੀ ਪੌਣਾਂ ਦੇ ਕਾਰਨ ਪੂਰਬ ਵੱਲ ਵਗਣ ਲੱਗਦੀ ਹੈ । ਦੱਖਣੀ ਅੱਧ ਗੋਲੇ ਵਿਚ ਹੋਣ ਦੇ ਕਾਰਨ ਇਹ ਧਾਰਾ ਪੱਛਮ ਵੱਲ ਮੁੜ ਜਾਂਦੀ ਹੈ । ਇਸ ਨੂੰ ਦੱਖਣੀ ਸ਼ਾਂਤ ਮਹਾਂਸਾਗਰੀ ਧਾਰਾ ਆਖਦੇ ਹਨ ।

4. ਪੀਰੂ ਦੀ ਧਾਰਾ-ਇਹ ਠੰਢੇ ਪਾਣੀ ਦੀ ਧਾਰਾ ਹੈ । ਦੱਖਣੀ ਸ਼ਾਂਤ ਮਹਾਂਸਾਗਰੀ ਧਾਰਾ ਦਾ ਇੱਕ ਭਾਗ ਦੱਖਣੀ ਅਮਰੀਕਾ ਦੇ ਤੱਟ ਨਾਲ ਟਕਰਾਉਂਦਾ ਹੈ ਅਤੇ ਦੱਖਣ ਵੱਲ ਵਗਣ ਲੱਗਦਾ ਹੈ । ਇਸ ਨੂੰ ਪੀਰੁ ਦੀ ਧਾਰਾ ਆਖਦੇ ਹਨ । ਇਹ ਧਾਰਾ ਭੂ-ਮੱਧ ਰੇਖਾ ਦੀ ਧਾਰਾ ਵਿਚ ਮਿਲ ਕੇ ਸ਼ਾਂਤ ਮਹਾਂਸਾਗਰ ਦੀਆਂ ਧਾਰਾਵਾਂ ਦੇ ਚੱਕਰ ਨੂੰ ਪੂਰਾ ਕਰ ਦਿੰਦੀ ਹੈ ।

ਪ੍ਰਸ਼ਨ 4.
ਜਵਾਰਭਾਟਾ ਕਿਵੇਂ ਉਤਪੰਨ ਹੁੰਦਾ ਹੈ ? ਚਿੱਤਰ ਬਣਾ ਕੇ ਸਪੱਸ਼ਟ ਕਰੋ ।
ਉੱਤਰ-
ਸਮੁੰਦਰ ਦਾ ਪਾਣੀ ਦਿਨ ਵਿਚ ਦੋ ਵਾਰ ਤੱਟ ਵੱਲ ਉੱਪਰ ਚੜ੍ਹਦਾ ਹੈ ਅਤੇ ਦੋ ਵਾਰ ਥੱਲੇ ਉੱਤਰਦਾ ਹੈ । ਸਮੁੰਦਰ ਦੇ ਪਾਣੀ ਦੇ ਇਸੇ ਉਤਰਾਅ-ਚੜ੍ਹਾਅ ਨੂੰ ਜਵਾਰਭਾਟਾ ਕਹਿੰਦੇ ਹਨ । ਜਵਾਰਭਾਟਾ ਆਉਣ ਦਾ ਕਾਰਨ-ਜਵਾਰਭਾਟਾ ਸੂਰਜ ਅਤੇ ਚੰਦਰਮਾ ਦੀ ਆਕਰਸ਼ਣ-ਸ਼ਕਤੀ (ਆਪਣੇ ਵੱਲ ਖਿੱਚਣ ਦੀ ਸ਼ਕਤੀ) ਦੇ ਕਾਰਨ ਆਉਂਦਾ ਹੈ । ਉਂਝ ਤਾਂ ਸੂਰਜ ਦੀ ਆਕਰਸ਼ਣ-ਸ਼ਕਤੀ ਚੰਦਰਮਾ ਦੀ ਆਕਰਸ਼ਣ ਸ਼ਕਤੀ ਨਾਲੋਂ ਕਈ ਗੁਣਾ ਵੱਧ ਹੈ, ਪਰ ਚੰਦਰਮਾ ਦੇ ਧਰਤੀ ਦੇ ਵਧੇਰੇ ਨੇੜੇ ਹੋਣ ਦੇ ਕਾਰਨ ਸਮੁੰਦਰੀ ਪਾਣੀ ਤੇ ਇਸ ਦੀ ਆਕਰਸ਼ਣ-ਸ਼ਕਤੀ ਦਾ ਵਧੇਰੇ ਪ੍ਰਭਾਵ ਪੈਂਦਾ ਹੈ । ਇਸ ਲਈ ਚੰਦਰਮਾ ਦੀ ਆਕਰਸ਼ਣ-ਸ਼ਕਤੀ ਨੂੰ ਹੀ ਜਵਾਰਭਾਟਾ ਦੇ ਆਉਣ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ ।

ਵੱਡਾ ਜਵਾਰਭਾਟਾ-ਵੱਡੇ ਜਵਾਰਭਾਟਾ ਤੋਂ ਭਾਵ ਲਹਿਰਾਂ ਦੇ ਵਧੇਰੇ ਉੱਚੇ ਉੱਠਣ ਤੋਂ ਹੈ । ਅਜਿਹਾ ਚੰਨ ਪਥ ਉਸ ਵੇਲੇ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਚੰਨ ਵੱਡਾ ਜਵਾਰਭਾਟਾ ਕੇਵਲ ਮੱਸਿਆ ਅਤੇ ਪੁੰਨਿਆ ਨੂੰ ਸੂਰਜ ਹੀ ਆਉਂਦਾ ਹੈ ।
PSEB 7th Class Social Science Solutions Chapter 4 ਮਹਾਂਸਾਗਰ 7
ਇਹਨਾਂ ਦੋਹਾਂ ਦਿਨਾਂ ਨੂੰ ਸੂਰਜ, ਮੱਸਿਆ ਚੰਦਰਮਾ ਅਤੇ ਧਰਤੀ ਇੱਕ ਸਿੱਧੀ ਰੇਖਾ ਵਿਚ ਸਥਿਤ ਹੁੰਦੇ ਹਨ । ਇਸ ਲਈ ਚੰਦਰਮਾ ਅਤੇ ਸੂਰਜ ਮਿਲ ਕੇ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਖਿੱਚਦੇ ਹਨ । ਇਸ ਲਈ ਸਮੁੰਦਰ ਦੇ ਪਾਣੀ ਦੀ ਉੱਚਾਈ ਬਾਕੀ ਵੱਡਾ ਜਵਾਰਭਾਟਾ ਦਿਨਾਂ ਦੀ ਉੱਚਾਈ ਦੇ ਮੁਕਾਬਲੇ ਵੱਧ ਹੁੰਦੀ ਹੈ । ਇਸ ਨੂੰ ਵੱਡਾ ਜਵਾਰਭਾਟਾ ਕਹਿੰਦੇ ਹਨ ।
PSEB 7th Class Social Science Solutions Chapter 4 ਮਹਾਂਸਾਗਰ 8
ਛੋਟਾ ਜਵਾਰਭਾਟਾ ਛੋਟਾ ਜਵਾਰਭਾਟਾ-ਚੰਦਰਮਾ ਦੀ 7ਵੀਂ ਅਤੇ 21ਵੀਂ ਤਾਰੀਖ ਨੂੰ ਚੰਦਰਮਾ ਅਤੇ ਸੂਰਜ ਦੋਵੇਂ ਹੀ ਧਰਤੀ ਦੇ ਨਾਲ ਸਮਕੋਣ (909) ਬਣਾਉਂਦੇ ਹਨ । ਇਸ ਲਈ ਦੋਵੇਂ ਹੀ ਸਮੁੰਦਰ ਦੇ ਪਾਣੀ ਨੂੰ ਆਪਣੇ ਵੱਲ ਉਛਾਲਦੇ ਹਨ । ਪਰ ਚੰਦਰਮਾ ਸੂਰਜ ਦੀ ਬਜਾਏ ਧਰਤੀ ਦੇ ਵਧੇਰੇ ਨੇੜੇ ਹੈ, ਇਸ ਲਈ ਸਾਗਰ ਦਾ ਪਾਣੀ ਚੰਦਰਮਾ ਵੱਲ ਹੀ ਉੱਛਲਦਾ ਹੈ । ਪਰ ਪਾਣੀ ਤੇ ਸੂਰਜ ਦੀ ਖਿੱਚ ਦੇ ਕਾਰਨ ਚੰਦਰਮਾ ਦੀ ਖਿੱਚ-ਸ਼ਕਤੀ ਇੰਨੀ ਘੱਟ ਜਾਂਦੀ ਹੈ ਕਿ ਸਾਗਰ ਦਾ ਪਾਣੀ ਇੱਕ ਸਾਧਾਰਨ ਲਹਿਰ ਨਾਲੋਂ ਵੱਧ ਉੱਚਾ ਨਹੀਂ ਉੱਠਦਾ । ਇਸ ਨੂੰ ਛੋਟਾ ਜਵਾਰਭਾਟਾ ਕਹਿੰਦੇ ਹਨ ।

PSEB 7th Class Social Science Solutions Chapter 4 ਮਹਾਂਸਾਗਰ

ਪ੍ਰਸ਼ਨ 5.
ਜਲ-ਧਾਰਾਵਾਂ ਕੀ ਹਨ ? ਇਨ੍ਹਾਂ ਦੀ ਉਤਪੱਤੀ ਦੇ ਕੀ ਕਾਰਨ ਹਨ ?
ਉੱਤਰ-
ਸਮੁੰਦਰ ਦੇ ਪਾਣੀ ਦਾ ਉਹ ਭਾਗ ਜੋ ਨਿਸ਼ਚਿਤ ਕੂਮ ਨਾਲ ਇੱਕ ਥਾਂ ਤੋਂ ਦੂਜੀ ਥਾਂ ਵੱਲ ਇੱਕ ਨਿਸ਼ਚਿਤ ਦਿਸ਼ਾ ਵਿਚ ਚੱਲਦਾ ਰਹਿੰਦਾ ਹੈ, ਉਸ ਨੂੰ ਜਲ ਧਾਰਾ ਆਖਦੇ ਹਨ । ਇਹ ਅਸਲ ਵਿੱਚ ਸਮੁੰਦਰ ਦੇ ਅੰਦਰ ਵਗਣ ਵਾਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਨਦੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਕਿਨਾਰੇ ਸਥਿਰ ਪਾਣੀ ਦੇ ਬਣੇ ਹੁੰਦੇ ਹਨ । ਚੱਲਣ ਦੇ ਕਾਰਨ-ਜਲ ਧਾਰਾਵਾਂ ਦੇ ਚੱਲਣ ਦੇ ਕਾਰਨ ਹੇਠ ਲਿਖੇ ਹਨ ।
1. ਪ੍ਰਚਲਿਤ ਪੌਣਾਂ-ਪ੍ਰਚਲਿਤ ਪੌਣਾਂ ਹਮੇਸ਼ਾਂ ਇੱਕ ਹੀ ਦਿਸ਼ਾ ਵੱਲ ਚੱਲਦੀਆਂ ਰਹਿੰਦੀਆਂ ਹਨ । ਇਹ ਸਮੁੰਦਰੀ ਪਾਣੀ ਨੂੰ ਵੀ ਆਪਣੇ ਨਾਲ ਰੋੜ ਕੇ ਲੈ ਜਾਂਦੀਆਂ ਹਨ । ਇਸ ਤਰ੍ਹਾਂ ਧਾਰਾਵਾਂ ਪੈਦਾ ਹੁੰਦੀਆਂ ਹਨ ।

2. ਤਾਪਮਾਨ ਵਿੱਚ ਅੰਤਰ-ਭੂ-ਮੱਧ ਰੇਖੀ ਦੇਸ਼ਾਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ । ਇਸ ਕਾਰਨ ਉੱਥੇ ਸਾਗਰ ਦਾ ਪਾਣੀ ਫੈਲਦਾ ਹੈ ਅਤੇ ਧਰੁਵਾਂ ਵੱਲ ਵੱਧਦਾ ਹੈ । ਦੂਜੇ ਪਾਸੇ ਧਰੁਵਾਂ ‘ਤੇ ਤਾਪਮਾਨ ਘੱਟ ਹੁੰਦਾ ਹੈ ਅਤੇ ਉੱਥੋਂ ਦਾ ਪਾਣੀ ਅੰਦਰ ਹੀ ਅੰਦਰ ਭੂ-ਮੱਧ ਰੇਖਾ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਜਲ-ਧਾਰਾਵਾਂ ਦਾ ਜਨਮ ਹੁੰਦਾ ਹੈ ।

3. ਲੂਣਾਂ ਵਿਚ ਅੰਤਰ-ਸਮੁੰਦਰ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਲੂਣ ਘੁਲੇ ਹੁੰਦੇ ਹਨ । ਜਿਸ ਪਾਣੀ ਵਿੱਚ ਲੂਣ ਵਧੇਰੇ ਹੁੰਦਾ ਹੈ, ਉਹ ਪਾਣੀ ਭਾਰਾ ਹੋ ਕੇ ਥੱਲੇ ਬੈਠ ਜਾਂਦਾ ਹੈ । ਇਸ ਦੀ ਥਾਂ ਲੈਣ ਲਈ ਘੱਟ ਲੂਣ ਵਾਲਾ ਹਲਕਾ ਪਾਣੀ ਇਸ ਪਾਸੇ ਵੱਲ ਵਗਣ ਲੱਗਦਾ ਹੈ । ਇਸ ਤਰ੍ਹਾਂ ਧਾਰਾ ਪੈਦਾ ਹੋ ਜਾਂਦੀ ਹੈ ।

4. ਮਹਾਂਦੀਪਾਂ ਦੇ ਤੱਟਾਂ ਦੀ ਬਣਤਰ-ਜਲ-ਧਾਰਾਵਾਂ ਮਹਾਂਦੀਪਾਂ ਦੇ ਤੱਟਾਂ ਦੇ ਨਾਲ-ਨਾਲ ਵਗਦੀਆਂ ਹਨ । ਇਸ ਲਈ ਮਹਾਂਦੀਪਾਂ ਦੇ ਤੱਟਾਂ ਦੀ ਬਣਤਰ ਧਾਰਾਵਾਂ ਨੂੰ ਨਵੀਂ ਦਿਸ਼ਾ ਦਿੰਦੀ ਹੈ । ਦਿਸ਼ਾ ਬਦਲਣ ਦੇ ਨਾਲ ਹੀ ਇੱਕ ਨਵੀਂ ਧਾਰਾ ਦਾ ਜਨਮ ਹੁੰਦਾ ਹੈ ।

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਮਹਾਂਸਾਗਰ ਕਿਸਨੂੰ ਆਖਦੇ ਹਨ ? ਮਹਾਂਸਾਗਰ ਦੀ ਕੋਈ ਇਕ ਵਿਸ਼ੇਸ਼ਤਾ ਦੱਸੋ ।
ਉੱਤਰ-
ਧਰਾਤਲ ਤੇ ਜਲ ਦੇ ਕੁੱਝ ਵਿਸ਼ਾਲ ਭੰਡਾਰ (ਖੰਡ) ਪਾਏ ਜਾਂਦੇ ਹਨ । ਇਨ੍ਹਾਂ ਵਿਸ਼ਾਲ ਜਲ ਖੰਡਾਂ ਨੂੰ ਮਹਾਂਸਾਗਰ ਕਹਿੰਦੇ ਹਨ । ਇਨ੍ਹਾਂ ਦਾ ਜਲ ਖਾਰਾ ਹੁੰਦਾ ਹੈ ।

ਪ੍ਰਸ਼ਨ 2.
ਜਵਾਰਭਾਟਾ ਕਿਸਨੂੰ ਆਖਦੇ ਹਨ ?
ਉੱਤਰ-
ਸਮੁੰਦਰ ਦਾ ਪਾਣੀ ਦਿਨ ਵਿਚ ਦੋ ਵਾਰ ਤੱਟ ਵਲ ਉੱਪਰ ਚੜ੍ਹਦਾ ਹੈ ਅਤੇ ਹੇਠਾਂ ਉੱਤਰਦਾ ਹੈ। ਸਮੁੰਦਰ ਦੇ ਪਾਣੀ ਦੇ ਇਸ ਉਤਰਾ-ਚੜ੍ਹਾਅ ਨੂੰ ਜਵਾਰਭਾਟਾ ਕਹਿੰਦੇ ਹਨ ।

ਪ੍ਰਸ਼ਨ 3.
ਜਵਾਰਭਾਟਾ ਪੁੰਨਿਆ ਅਤੇ ਮੱਸਿਆ ਨੂੰ ਕਿਉਂ ਆਉਂਦਾ ਹੈ ?
ਉੱਤਰ-
ਪੁੰਨਿਆ ਅਤੇ ਮੱਸਿਆ ਨੂੰ ਚੰਨ ਨਾਲ ਸੂਰਜ ਦਾ ਆਕਰਸ਼ਣ ਵੀ ਮਿਲ ਜਾਂਦਾ ਹੈ । ਇਸ ਦੋਹਰੇ ਆਕਰਸ਼ਣ ਕਾਰਨ ਜਵਾਰਭਾਟਾ ਦੀ ਉੱਚਾਈ ਵੱਧ ਜਾਂਦੀ ਹੈ, ਜਿਸਨੂੰ ਵੱਡਾ ਜਵਾਰਭਾਟਾ ਆਖਦੇ ਹਨ ।

ਪ੍ਰਸ਼ਨ 4.
ਮਹਾਂਸਾਗਰੀ ਜਲ ਦੀਆਂ ਕਿੰਨੀਆਂ ਗਤੀਆਂ ਹਨ ਅਤੇ ਕਿਹੜੀਆਂ-ਕਿਹੜੀਆਂ ?
ਉੱਤਰ-
ਮਹਾਂਸਾਗਰੀ ਜਲ ਦੀਆਂ ਤਿੰਨ ਗਤੀਆਂ ਹਨ । ਇਨ੍ਹਾਂ ਦੇ ਨਾਂ ਹਨ-ਲਹਿਰਾਂ, ਸਾਗਰੀ ਧਾਰਾਵਾਂ ਅਤੇ ਜਵਾਰ ਭਾਟਾ ।

ਪ੍ਰਸ਼ਨ 5.
ਲਹਿਰ ਅਤੇ ਸਾਗਰੀ ਧਾਰਾ ਵਿਚ ਕੋਈ ਇਕ ਅੰਤਰ ਦੱਸੋ ।
ਉੱਤਰ-
ਲਹਿਰ ਵਿਚ ਜਲ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ ਪਰ ਇਹ ਗਤੀ ਨਹੀਂ ਕਰਦਾ । ਇਸਦੇ ਉਲਟ ਸਾਗਰੀ ਧਾਰਾ ਵਿਚ ਜਲ ਇਕ ਦਿਸ਼ਾ ਤੋਂ ਦੂਜੀ ਦਿਸ਼ਾ ਵਲ ਗਤੀ ਕਰਦਾ ਰਹਿੰਦਾ ਹੈ ।

ਪ੍ਰਸ਼ਨ 6.
ਸਾਡੀ ਧਰਤੀ ‘ਤੇ ਕਿੰਨੇ ਮਹਾਂਸਾਗਰ ਹਨ ? ਇਨ੍ਹਾਂ ਦੇ ਨਾਂ ਅਤੇ ਮੁੱਖ ਵਿਸ਼ੇਸ਼ਤਾਂ ਦੱਸੋ ।
ਉੱਤਰ-
ਸਾਡੀ ਧਰਤੀ ‘ਤੇ ਪੰਜ ਮਹਾਂਸਾਗਰ ਹਨ, ਇਨ੍ਹਾਂ ਦੇ ਨਾਂ ਹਨ –

  1. ਸ਼ਾਂਤ ਮਹਾਂਸਾਗਰ
  2. ਅੰਧ ਮਹਾਂਸਾਗਰ
  3. ਹਿੰਦ ਮਹਾਂਸਾਗਰ
  4. ਉੱਤਰੀ ਧਰੁਵ ਹਿਮ (ਆਰਕਟਿਕ) ਮਹਾਂਸਾਗਰ
  5. ਦੱਖਣੀ ਧਰੁਵ ਹਿਮ ਅੰਟਾਰਕਟਿਕ ਮਹਾਂਸਾਗਰ ।

ਸਾਰੇ ਮਹਾਂਸਾਗਰ ਇਕ-ਦੂਜੇ ਨਾਲ ਜੁੜੇ ਹੋਏ ਹਨ । ਇਨ੍ਹਾਂ ਦਾ ਪਾਣੀ ਇਕ-ਦੂਜੇ ਵਿਚ ਮਿਲਦਾ ਰਹਿੰਦਾ ਹੈ ।

ਪ੍ਰਸ਼ਨ 7.
ਕਿਸੇ ਚਾਰ ਮਹਾਂਸਾਗਰਾਂ ਦਾ ਖੇਤਰਫਲ ਦੱਸੋ ।
ਉੱਤਰ-
ਮਹਾਂਸਾਗਰ ਖੇਤਰਫਲ (ਕਰੋੜ ਵਰਗ ਕਿ. ਮੀ.)

  1. ਸ਼ਾਂਤ ਮਹਾਂਸਾਗਰ 16.6
  2. ਅੰਧ ਮਹਾਂਸਾਗਰ 8.2
  3. ਹਿੰਦ ਮਹਾਂਸਾਗਰ 7.3
  4. ਉੱਤਰੀ ਧਰੁਵ (ਆਰਕਟਿਕ) ਹਿਮ ਮਹਾਂਸਾਗਰ 1.3.

ਪ੍ਰਸ਼ਨ 8.
ਤਾਜ਼ੇ ਪਾਣੀ ਅਤੇ ਨਮਕੀਨ ਪਾਣੀ ਵਿਚ ਕੀ ਅੰਤਰ ਹੁੰਦਾ ਹੈ ?
ਉੱਤਰ-
ਤਾਜ਼ਾ ਪਾਣੀ-ਵਰਖਾ, ਪਿਘਲਦੀ ਬਰਫ਼, ਨਦੀਆਂ, ਨਹਿਰਾਂ, ਟਿਊਬਵੈੱਲ ਆਦਿ ਦੁਆਰਾ ਲਿਆਂਦਾ ਗਿਆ ਪਾਣੀ ਤਾਜ਼ਾ ਪਾਣੀ ਹੁੰਦਾ ਹੈ । ਨਮਕੀਨ ਪਾਣੀ-ਝੀਲਾਂ, ਬੰਦ ਸਾਗਰਾਂ ਅਤੇ ਖੁੱਲ੍ਹੇ ਮੰਦਰਾਂ ਦਾ ਪਾਣੀ ਨਮਕੀਨ ਹੁੰਦਾ ਹੈ । ਸਭ ਤੋਂ ਵੱਧ ਲਣ ਦੀ ਮਾਤਰਾ ਮਿਤ ਸਾਗਰ ਵਿਚ ਹੈ । ਇਹ ਸਾਗਰ ਸਾਰੇ ਪਾਸਿਉਂ ਥਲ ਨਾਲ ਘਿਰਿਆ ਹੋਇਆ ਹੈ ।

ਪ੍ਰਸ਼ਨ 9.
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਕਿਹੜੀ ਹੈ ? ਇਹ ਕਿੱਥੇ ਤੋਂ ਕਿੱਥੇ ਤਕ ਚਲਦੀ ਹੈ ?
ਉੱਤਰ-
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਗਰਮ ਜਲ ਧਾਰਾ ਖਾੜੀ ਦੀ ਧਾਰਾ ਹੈ । ਇਹ ਮੈਕਸੀਕੋ ਦੀ ਖਾੜੀ ਤੋਂ ਸ਼ੁਰੂ ਹੋ ਕੇ ਨਿਊਫਾਊਂਡਲੈਂਡ ਦੇ ਟਾਪੂਆਂ ਤਕ ਪਹੁੰਚਦੀ ਹੈ।

ਪ੍ਰਸ਼ਨ 10.
ਨਾਰਵੇ ਦੇ ਮਛੇਰੇ ਸਮੁੰਦਰ ਵਿਚ ਦੂਰ ਤਕ ਮੱਛੀਆਂ ਫੜਨ ਕਿਉਂ ਚਲੇ ਜਾਂਦੇ ਹਨ ? :
ਉੱਤਰ-
ਨਾਰਵੇ ਦੇ ਨੇੜੇ ਤੋਂ ਹੋ ਕੇ ਉੱਤਰੀ ਮਹਾਂਸਾਗਰੀ ਗਰਮ ਧਾਰਾ ਵਹਿੰਦੀ ਹੈ । ਇਸਦੇ ਗਰਮ ਪ੍ਰਭਾਵ ਦੇ ਸਿੱਟੇ ਵਜੋਂ ਹੀ ਨਾਰਵੇ ਦੇ ਮਛੇਰੇ ਦੂਰ ਤਕ ਮੱਛੀਆਂ ਫੜਨ ਚਲੇ ਜਾਂਦੇ ਹਨ ।

ਪ੍ਰਸ਼ਨ 11.
ਪੱਛਮੀ ਯੂਰਪ ਦੇਸ਼ਾਂ ਦੀਆਂ ਪੱਛਮੀ ਬੰਦਰਗਾਹਾਂ ਸਰਦੀ ਦੀ ਰੁੱਤ ਵਿਚ ਵੀ ਕਿਉਂ ਖੁੱਲ੍ਹੀਆਂ ਰਹਿੰਦੀਆਂ ਹਨ ?
ਉੱਤਰ-
ਉੱਤਰੀ ਮਹਾਂਸਾਗਰੀ ਧਾਰਾ ਦੇ ਗਰਮ ਪ੍ਰਭਾਵ ਕਾਰਨ ਪੱਛਮੀ ਯੂਰਪ ਦੇਸ਼ਾਂ ਦੀਆਂ ਪੱਛਮੀ ਬੰਦਰਗਾਹਾਂ ਸਰਦੀਆਂ ਵਿਚ ਵੀ ਖੁੱਲ੍ਹੀਆਂ ਰਹਿੰਦੀਆਂ ਹਨ ।
ਗਰਮ ਪ੍ਰਭਾਵ ਦੇ ਕਾਰਨ ਇਹ ਜੰਮਦੀਆਂ ਨਹੀਂ ਹਨ ।

ਪ੍ਰਸ਼ਨ 12.
“ਸ਼ੀਤ ਧਾਰਾਵਾਂ ਦੇ ਨਿਕਟਵਰਤੀ ਦੇਸ਼ਾਂ ਵਿਚ ਮਾਰੂਥਲ ਪਾਏ ਜਾਂਦੇ ਹਨ ? ਕਿਉਂ ?
ਉੱਤਰ-
ਜਦੋਂ ਕੋਈ ਪੌਣ ਸ਼ੀਤ ਧਾਰਾ ਦੇ ਉੱਪਰੋਂ ਲੰਘਦੀ ਹੈ ਤਾਂ ਇਹ ਠੰਢੀ ਅਤੇ ਖੁਸ਼ਕ ਹੋ ਜਾਂਦੀ ਹੈ । ਇਸ ਲਈ ਸ਼ੀਤ ਧਾਰਾਵਾਂ ਦੇ ਨਿਕਟਵਰਤੀ ਦੇਸ਼ਾਂ ਵਿਚ ਮਾਰੂਥਲ ਬਣ ਜਾਂਦੇ ਹਨ ।

ਪ੍ਰਸ਼ਨ 13.
ਮਹਾਂਸਾਗਰੀ ਧਾਰਾਵਾਂ ਜਹਾਜ਼ਰਾਨੀ ‘ ਤੇ ਕੀ ਪ੍ਰਭਾਵ ਪਾਉਂਦੀਆਂ ਹਨ ?
ਉੱਤਰ-
ਸਾਗਰੀ ਬੇੜੇ ਆਮ ਤੌਰ ‘ਤੇ ਧਾਰਾਵਾਂ ਦੀ ਦਿਸ਼ਾ ਵਿਚ ਚਲਦੇ ਹਨ । ਇਸ ਨਾਲ ਉਨ੍ਹਾਂ ਦੀ ਗਤੀ ਵੱਧ ਜਾਂਦੀ ਹੈ ਅਤੇ ਈਂਧਨ ਵੀ ਘੱਟ ਲਗਦਾ ਹੈ ।

ਪ੍ਰਸ਼ਨ 14.
ਸਮੁੰਦਰੀ ਧਾਰਾਵਾਂ ਦੇ ਪੈਦਾ ਹੋਣ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-
ਸਮੁੰਦਰੀ ਧਾਰਾਵਾਂ ਦੇ ਪੈਦਾ ਹੋਣ ਦੇ ਦੋ ਕਾਰਨ ਹਨ

  1. ਪ੍ਰਚੱਲਿਤ ਪੌਣਾਂ ਮਹਾਂਸਾਗਰਾਂ ਦੇ ਜਲ ਨੂੰ ਆਪਣੀ ਦਿਸ਼ਾ ਵਿਚ ਵਹਾ ਕੇ ਲੈ ਜਾਂਦੀਆਂ ਹਨ ।
  2. ਮਹਾਂਸਾਗਰਾਂ ਦੇ ਜਲ ਦੇ ਤਾਪਮਾਨ ਵਿਚ ਅੰਤਰ ਕਾਰਨ ਵੀ ਜਲ ਵਿਚ ਗਤੀ ਪੈਦਾ ਹੁੰਦੀ ਹੈ ।

ਪ੍ਰਸ਼ਨ 15.
ਮਹਾਂਸਾਗਰੀ ਧਾਰਾਵਾਂ ਦਾ ਕਿਸੇ ਦੇਸ਼ ਦੀ ਜਲਵਾਯੂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-

  1. ਮਹਾਂਸਾਗਰੀ ਧਾਰਾਵਾਂ ਦਾ ਆਪਣੇ ਗੁਆਂਢੀ ਦੇਸ਼ਾਂ ਦੀ ਜਲਵਾਯੂ ਤੇ ਬਹੁਤ ਪ੍ਰਭਾਵ ਪੈਂਦਾ ਹੈ । ਗਰਮ ਧਾਰਾਵਾਂ ਆਪਣੇ ਨਿਕਟਵਰਤੀ ਖੇਤਰਾਂ ਦੇ ਤਾਪਮਾਨ ਨੂੰ ਵਧਾ ਦਿੰਦੀਆਂ ਹਨ । ਦੂਜੇ ਪਾਸੇ, ਠੰਢੀਆਂ ਧਾਰਾਵਾਂ ਆਪਣੇ ਨੇੜਲੇ ਸਥਾਨਾਂ ਨੂੰ ਠੰਢਾ ਬਣਾ ਦਿੰਦੀਆਂ ਹਨ ।
  2. ਗਰਮ ਧਾਰਾਵਾਂ ਦੇ ਉੱਪਰੋਂ ਲੰਘਣ ਵਾਲੀਆਂ ਪੌਣਾਂ ਨਮੀ ਸੋਖ ਲੈਂਦੀਆਂ ਹਨ ਅਤੇ ਤੱਟੀ ਦੇਸ਼ਾਂ ਵਿਚ ਵਰਖਾ ਕਰਦੀਆਂ ਹਨ |ਪਰ ਸ਼ੀਤ ਧਾਰਾ ਦੇ ਉੱਪਰੋਂ ਲੰਘਣ ਵਾਲੀਆਂ ਪੌਣਾਂ ਠੰਢੀਆਂ ਅਤੇ ਖੁਸ਼ਕ ਹੋ ਜਾਂਦੀਆਂ ਹਨ ।

ਪ੍ਰਸ਼ਨ 16.
ਮਹਾਂਸਾਗਰ ਅਤੇ ਸਾਗਰ ਵਿਚ ਕੀ ਅੰਤਰ ਹੈ ?
ਉੱਤਰ-
ਮਹਾਂਸਾਗਰ ਅਤੇ ਸਾਗਰ ਦੋਨਾਂ ਦਾ ਸੰਬੰਧ ਪ੍ਰਿਥਵੀ ਦੇ ਜਲ ਭਾਗ ਨਾਲ ਹੈ । ਜਲ ਦੇ ਸਭ ਤੋਂ ਵੱਡੇ ਖੰਡ ਮਹਾਂਸਾਗਰ ਅਖਵਾਉਂਦੇ ਹਨ । ਹਰੇਕ ਮਹਾਂਸਾਗਰ ਫਿਰ ਕਈ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੈ । ਇਸ ਛੋਟੇ ਖੰਡ ਨੂੰ ਸਾਗਰ ਆਖਦੇ ਹਨ | ਹਰੇਕ ਸਾਗਰ ਕਿਸੇ ਨਾ ਕਿਸੇ ਮਹਾਂਸਾਗਰ ਦਾ ਹੀ ਭਾਗ ਹੁੰਦਾ ਹੈ । ਉਦਾਹਰਨ ਲਈ ਹਿੰਦ ਮਹਾਂਸਾਗਰ ਵਿਚ ਦੋ ਸਾਗਰ ਹਨ-ਅਰਬ ਸਾਗਰ ਅਤੇ ਖਾੜੀ ਬੰਗਾਲ ।

ਪ੍ਰਸ਼ਨ 17.
ਲਹਿਰ ਕਿਸ ਨੂੰ ਕਹਿੰਦੇ ਹਨ ? ਇਸ ਦੀ ਉਤਪੱਤੀ ਕਿਵੇਂ ਹੁੰਦੀ ਹੈ ?
ਉੱਤਰ-
ਸਾਗਰ ਦਾ ਪਾਣੀ ਹਮੇਸ਼ਾਂ ਉੱਚਾ-ਨੀਵਾਂ ਹੁੰਦਾ ਰਹਿੰਦਾ ਹੈ । ਇਸਦੇ ਨਾਲ ਜਲ ਕਣ ਉੱਪਰ-ਥੱਲੇ ਹੁੰਦੇ ਰਹਿੰਦੇ ਹਨ । ਇਸ ਤਰ੍ਹਾਂ ਸਾਗਰ ਦੇ ਜਲ ਵਿਚ ਸਿਲਵੱਟਾਂ ਜਾਂ ਵੱਟ ਪਏ ਹੋਏ ਦਿਖਾਈ ਦਿੰਦੇ ਹਨ । ਇਸ ਨੂੰ ਲਹਿਰ ਕਹਿੰਦੇ ਹਨ । ਲਹਿਰਾਂ ਦਾ ਜਨਮ ਪੌਣ ਦੀ ਗਤੀ ਕਾਰਨ ਹੁੰਦਾ ਹੈ । ਜਦੋਂ ਪੌਣ ਸਮੁੰਦਰ ਦੇ ਉੱਪਰੋਂ ਲੰਘਦੀ ਹੈ ਤਾਂ ਸਮੁੰਦਰ ਦੇ ਪਾਣੀ ਨੂੰ ਹਿਲਾ ਦਿੰਦੀ ਹੈ । ਪਾਣੀ ਦੇ ਹਿੱਲਣ ‘ਤੇ ਲਹਿਰਾਂ ਪੈਦਾ ਹੋ ਜਾਂਦੀਆਂ ਹਨ ।

ਪ੍ਰਸ਼ਨ 18.
ਕੀ ਕਾਰਨ ਹੈ ਕਿ ਉੱਤਰ-ਪੱਛਮੀ ਯੂਰਪ ਵਿਚ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਨਾਲੋਂ ਵਧੇਰੇ ਵਰਖਾ ਹੁੰਦੀ ਹੈ ?
ਉੱਤਰ-
ਯੂਰਪ ਦੇ ਉੱਤਰ ਪੱਛਮੀ ਤੱਟ ਦੇ ਨਾਲ-ਨਾਲ ਉੱਤਰੀ ਅੰਧ ਮਹਾਂਸਾਗਰ ਦੀ ਗਰਮ ਧਾਰਾ ਵਹਿੰਦੀ ਹੈ । ਗਰਮ ਧਾਰਾ ਆਪਣੇ ਨੇੜਲੇ ਪ੍ਰਦੇਸ਼ਾਂ ਵਿਚ ਵਰਖਾ ਲਿਆਉਣ ਵਿਚ ਸਹਾਇਕ ਹੁੰਦੀ ਹੈ । ਇਸ ਲਈ ਇਸ ਧਾਰਾਂ ਕਾਰਨ ਯੂਰਪ ਦੇ ਇਸ ਭਾਗ ਵਿਚ ਕਾਫ਼ੀ ਵਰਖਾ ਹੁੰਦੀ ਹੈ । ਇਸਦੇ ਉਲਟ ਦੱਖਣੀ ਅਮਰੀਕਾ ਦੇ ਪੱਛਮੀ ਤੱਟ ਦੇ ਨਾਲ ਪੀਰੁ ਦੀ ਧਾਰਾ ਵਹਿੰਦੀ ਹੈ । ਇਸ ਠੰਢੀ ਧਾਰਾ ਕਾਰਨ ਅਮਰੀਕਾ ਦੇ ਪੱਛਮੀ ਤੱਟ ਦੇ ਨੇੜਲੇ ਭਾਗਾਂ ਵਿਚ ਬਹੁਤ ਵਰਖਾ ਹੁੰਦੀ ਹੈ ।

ਪ੍ਰਸ਼ਨ 19.
ਉੱਤਰੀ ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਸ਼ੀਤ ਅਤੇ ਗਰਮ ਰੁੱਤਾਂ ਵਿਚ ਇਕ-ਦੂਜੇ ਦੀ ਉਲਟ ਦਿਸ਼ਾ ਵਿਚ ਕਿਉਂ ਵਹਿੰਦੀਆਂ ਹਨ ?
ਉੱਤਰ-
ਧਾਰਾਵਾਂ ਦੀ ਦਿਸ਼ਾ ‘ਤੇ ਸਭ ਤੋਂ ਵੱਧ ਪ੍ਰਭਾਵ ਪ੍ਰਚੱਲਿਤ ਪੌਣਾਂ ਦਾ ਹੁੰਦਾ ਹੈ । ਪੌਣਾਂ ਜਿਹੜੀ ਦਿਸ਼ਾ ਵਿਚ ਲੰਬੇ ਸਮੇਂ ਲਈ ਚਲਦੀਆਂ ਹਨ, ਉਹ ਸਮੁੰਦਰ ਦੇ ਜਲ ਨੂੰ ਵੀ ਉਸੇ ਦਿਸ਼ਾ ਵਿਚ ਵਹਾ ਕੇ ਲੈ ਜਾਂਦੀਆਂ ਹਨ । ਉੱਤਰੀ ਹਿੰਦ ਮਹਾਂਸਾਗਰ ਵਿਚ ਮੌਸਮੀ ਪੌਣਾਂ ਸਰਦ ਅਤੇ ਗਰਮ ਰੁੱਤਾਂ ਵਿਚ ਉਲਟ ਦਿਸ਼ਾ ਵਿਚ ਚਲਦੀਆਂ ਹਨ । ਸਿੱਟੇ ਵਜੋਂ ਇਸ ਸਾਗਰ ਦੀਆਂ ਧਾਰਾਵਾਂ ਵੀ ਉਲਟ ਦਿਸ਼ਾ ਵਿਚ ਵਹਿਣ ਲੱਗਦੀਆਂ ਹਨ ।

ਪ੍ਰਸ਼ਨ 20.
ਛੋਟਾ ਜਵਾਰਭਾਟਾ ਚੰਨ ਦੀ ਸੱਤਵੀਂ ਅਤੇ ਇੱਕੀਵੀਂ ਮਿਤੀ ਨੂੰ ਹੀ ਕਿਉਂ ਆਉਂਦਾ ਹੈ ? ਕਾਰਨ ਦੱਸੋ ।
ਉੱਤਰ-
ਚੰਨ ਦੀ ਸੱਤਵੀਂ ਅਤੇ ਇੱਕੀਵੀਂ ਮਿਤੀ ਨੂੰ ਚੰਨ ਅਤੇ ਸੁਰਜ ਪ੍ਰਿਥਵੀ ਦੇ ਨਾਲ ਸਮਕੋਣ (90) ਬਣਾਉਂਦੇ ਹਨ । ਸਿੱਟੇ ਵਜੋਂ ਚੰਨ ਅਤੇ ਸੂਰਜ ਸਾਗਰ ਦੇ ਜਲ ਨੂੰ ਉਲਟ ਦਿਸ਼ਾਵਾਂ ਵਿਚ ਖਿੱਚਦੇ ਹਨ ਕਿਉਂਕਿ ਚੰਨ ਪਿਥਵੀ ਦੇ ਨੇੜੇ ਹੈ, ਇਸ ਲਈ ਸਾਗਰ ਦਾ ਜਲ ਚੰਨ ਵੱਲ ਉੱਛਲਦਾ ਹੈ । ਪਰ ਇਸ ਉਛਾਲ ਦੀ ਉੱਚਾਈ ਇਕ ਸਾਧਾਰਨ ਲਹਿਰ ਤੋਂ ਵੀ ਘੱਟ ਹੁੰਦੀ ਹੈ । ਇਸੇ ਨੂੰ ਛੋਟਾ ਜਵਾਰਭਾਟਾ ਕਹਿੰਦੇ ਹਨ ।

ਪ੍ਰਸ਼ਨ 21.
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦਾ ਵਿਸਤਾਰਪੂਰਵਕ ਵਰਣਨ ਕਰੋ । ਇਨ੍ਹਾਂ ਨੂੰ ਨਕਸ਼ੇ ‘ਤੇ ਵੀ ਦਿਖਾਓ ।
ਉੱਤਰ-
ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦਾ ਚੱਕਰ ਇੰਨਾ ਨਿਸ਼ਚਿਤ ਅਤੇ ਨਿਯਮਿਤ ਨਹੀਂ ਹੈ, ਜਿੰਨਾ ਕਿ ਸ਼ਾਂਤ ਮਹਾਂਸਾਗਰ ਦੀਆਂ ਧਾਰਾਵਾਂ ਦਾ । ਇਸਦਾ ਮੁੱਖ ਕਾਰਨ ਇਸ ਮਹਾਂਸਾਗਰ ਦੀਆਂ ਮੌਸਮੀ ਪੌਣਾਂ ਹਨ । ਇਹ ਪੌਣਾਂ ਰੱਤ ਪਰਿਵਰਤਨ ਦੇ ਨਾਲ ਆਪਣੀ ਦਿਸ਼ਾ ਬਦਲ ਦਿੰਦੀਆਂ ਹਨ । ਇਸਦੇ ਨਾਲ-ਨਾਲ ਹਿੰਦ ਮਹਾਂਸਾਗਰ ਦੀਆਂ ਧਾਰਾਵਾਂ ਦੀ ਦਿਸ਼ਾ ਵੀ ਬਦਲਦੀ ਰਹਿੰਦੀ ਹੈ । ਇਨ੍ਹਾਂ ਧਾਰਾਵਾਂ ਨੂੰ ਦੋ ਮੁੱਖ ਭਾਗਾਂ ਵਿਚ ਵੰਡ ਸਕਦੇ ਹਾਂ
1. ਉੱਤਰੀ ਚੱਕਰ
2. ਦੱਖਣੀ ਚੱਕਰ ।

1. ਉੱਤਰੀ ਚੱਕਰ –

1. ਦੱਖਣ-ਪੱਛਮੀ ਮਾਨਸੂਨ ਧਾਰਾ-ਦੱਖਣ-ਪੱਛਮੀ ਮਾਨਸੂਨ ਪੌਣਾਂ ਦੇ ਪ੍ਰਭਾਵ ਦੇ ਕਾਰਨ ਹਿੰਦ ਮਹਾਂਸਾਗਰ ਦਾ ਜਲ ਪੱਛਮ ਤੋਂ ਪੂਰਬ ਵਲ ਵਹਿਣ ਲੱਗਦਾ ਹੈ ।
ਇਸਨੂੰ ਦੱਖਣ-ਪੱਛਮੀ ਮਾਨਸੂਨ ਧਾਰਾ ਕਹਿੰਦੇ ਹਨ ।

2. ਉੱਤਰੀ ਭੂਮੱਧ ਰੇਖਾ ਦੀ ਧਾਰਾ-ਭੂਮੱਧ ਰੇਖਾ ਦੇ ਉੱਤਰ ਵਿਚ ਦੱਖਣ-ਪੱਛਮੀ ਮਾਨਸੂਨ ਧਾਰਾ ਦੀ ਦਿਸ਼ਾ ਪੂਰਬ ਤੋਂ ਪੱਛਮ ਵਲ ਹੁੰਦੀ ਹੈ । ਇਸਨੂੰ ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਕਹਿੰਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।

3. ਉੱਤਰ-ਪੂਰਬੀ ਮਾਨਸੂਨ ਧਾਰਾ-ਉੱਤਰੀ ਭੂ-ਮੱਧ ਰੇਖਾ ਦੀ ਧਾਰਾ ਦਾ ਜਲ ਭੂਮੱਧ ਰੇਖਾ ਦੇ ਉੱਤਰ ਵਿਚ ਪੂਰਬ ਤੋਂ ਪੱਛਮ ਵਲ ਵੱਧਣ ਲੱਗਦਾ ਹੈ । ਇਸਨੂੰ ਉੱਤਰ-ਪੂਰਬੀ ਮਾਨਸੂਨ ਧਾਰਾ ਆਖਦੇ ਹਨ । ਇਹ ਗਰਮ ਪਾਣੀ ਦੀ ਧਾਰਾ ਹੈ ।
PSEB 7th Class Social Science Solutions Chapter 4 ਮਹਾਂਸਾਗਰ 9

2. ਦੱਖਣੀ ਚੱਕਰ
ਦੱਖਣੀ ਅਰਧ ਗੋਲੇ ਵਿਚ ਧਾਰਾਵਾਂ ਦਾ ਚੱਕਰ ਜ਼ਿਆਦਾਤਰ ਨਿਸ਼ਚਿਤ ਹੈ, ਜਿਸਦਾ ਵਰਣਨ ਇਸ ਤਰ੍ਹਾਂ ਹੈ
1. ਭੂਮੱਧ ਰੇਖਾ ਦੀ ਦੱਖਣੀ ਧਾਰਾ-ਗਰਮ ਜਲ ਦੀ ਧਾਰਾ ਪੌਣਾਂ ਦੇ ਪ੍ਰਭਾਵ ਕਾਰਨ ਭੂਮੱਧ ਰੇਖਾ ਦੇ ਦੱਖਣ ਵਿਚ ਪੂਰਬ ਤੋਂ ਪੱਛਮ ਵੱਲ ਵਹਿੰਦੀ ਹੈ ।
2. ਮੌਜੰਬੀਕ ਦੀ ਧਾਰਾ-ਇਹ ਧਾਰਾ ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਦਾ ਹੀ ਇਕ ਭਾਗ ਹੈ । ਭੂ-ਮੱਧ ਰੇਖਾ ਦੀ ਦੱਖਣੀ ਧਾਰਾ ਜਦੋਂ ਅਫ਼ਰੀਕਾ ਦੇ ਪੂਰਬੀ ਤੱਟ ਦੇ ਨਾਲ ਟਕਰਾਉਂਦੀ ਹੈ ਤਾਂ ਇਸਦਾ ਪਾਣੀ ਦੱਖਣ ਵੱਲ ਵਹਿਣ ਲੱਗਦਾ ਹੈ । ਇਹ ਪਾਣੀ ਦੱਖਣੀ ਅਫ਼ਰੀਕਾ ਦੇ ਪੂਰਬੀ ਤੱਟ ਦੇ ਕੋਲੋਂ ਲੰਘਦਾ ਹੈ । ਇੱਥੇ ਇਸਨੂੰ ਮੌਜੰਬੀਕ ਦੀ ਧਾਰਾ ਕਹਿੰਦੇ ਹਨ । ਇਹ ਧਾਰਾ ਗਰਮ ਪਾਣੀ ਦੀ ਧਾਰਾ ਹੈ ।
3. ਅਗੁਹਾਸ ਦੀ ਧਾਰਾ-ਮੈਲਾਗਾਸੀ ਟਾਪੂ ਦੇ ਪੂਰਬ ਤੋਂ ਇਕ ਸ਼ਾਖਾ ਦੱਖਣ ਵਲ ਵਹਿੰਦੀ ਹੈ । ਇਸਨੂੰ ਅਗੁਹਾਸ ਦੀ ਧਾਰਾ ਕਹਿੰਦੇ ਹਨ ।
4. ਪੱਛਮੀ ਆਸਟਰੇਲੀਆ ਦੀ ਧਾਰਾ-ਦੱਖਣੀ ਹਿੰਦ ਮਹਾਂਸਾਗਰ ਦੀ ਧਾਰਾ ਆਸਟਰੇਲੀਆ ਦੇ ਦੱਖਣ-ਪੱਛਮੀ ਤੱਟ ਦੇ ਨਾਲ ਟਕਰਾਉਂਦੀ ਹੈ ਅਤੇ ਇਸਦਾ ਇਕ ਭਾਗ ਉੱਤਰ ਵਲ ਮੁੜ ਜਾਂਦਾ ਹੈ ।
ਇਸਨੂੰ ਪੱਛਮੀ ਆਸਟਰੇਲੀਆ ਦੀ ਧਾਰਾ ਕਹਿੰਦੇ ਹਨ । ਇਹ ਠੰਢੀ ਧਾਰਾ ਅੰਤ ਵਿਚ ਉੱਤਰੀ ਭੂਮੱਧ ਰੇਖਾ ਦੀ ਧਾਰਾ ਨਾਲ ਜਾ ਮਿਲਦੀ ਹੈ ।

PSEB 7th Class Social Science Solutions Chapter 4 ਮਹਾਂਸਾਗਰ

ਵਸਤੁਨਿਸ਼ਠ ਪ੍ਰਸ਼ਨ
(ੳ) ਖਾਲੀ ਥਾਂਵਾਂ ਭਰੋ

ਪ੍ਰਸ਼ਨ 1.
………… ਸਭ ਤੋਂ ਵੱਡਾ ਅਤੇ ਡੂੰਘਾ ਮਹਾਂਸਾਗਰ ਹੈ ।
ਉੱਤਰ-
ਪ੍ਰਸ਼ਾਂਤ ਮਹਾਂਸਾਗਰ,

ਪ੍ਰਸ਼ਨ 2.
ਸਮੁੰਦਰ ਦੇ ਪਾਣੀ ਦਾ ਸੁਆਦ ……….. ਹੁੰਦਾ ਹੈ ।
ਉੱਤਰ-
ਖਾਰਾ (ਨਮਕੀਨ),

ਪ੍ਰਸ਼ਨ 3.
ਭੂ-ਮੱਧ ਰੇਖਾ ਦੇ ਵੱਲ ਜਾਣ ਵਾਲੀਆਂ ਜਲ ਧਾਰਾਵਾਂ ਸਦਾ ……….. ਹੁੰਦੀਆਂ ਹਨ ।
ਉੱਤਰ-
ਠੰਢੀਆਂ,

ਪ੍ਰਸ਼ਨ 4.
……….. ਜਵਾਰਭਾਟਾ ਹਮੇਸ਼ਾ ਪੂਰਨਮਾਸੀ ਜਾਂ ਮੱਸਿਆ ਦੇ ਦਿਨ ਹੀ ਆਉਂਦਾ ਹੈ ।
ਉੱਤਰ-
ਵੱਡਾ ।

(ਅ) ਸਹੀ ਮਿਲਾਨ ਕਰੋ –

1. ਚੰਦਰਮਾ ਦੀ ਆਕਰਸ਼ਣ ਸ਼ਕਤੀ (i) ਅੰਧ ਮਹਾਂਸਾਗਰ
2. ਮੌਜ਼ਮਬੀਕ ਦੀ ਧਾਰਾ, (ii) ਸਮੁੰਦਰੀ ਧਾਰਾਵਾਂ ਦੀ ਉਤਪੱਤੀ
3. ਖਾੜੀ ਦੀ ਧਾਰਾ (iii) ਜਵਾਰਭਾਟਾ ਦੀ ਉਤਪੱਤੀ
4. ਹਵਾ ਦੀ ਗਤੀ (iv) ਹਿੰਦ ਮਹਾਂਸਾਗਰ ।

ਉੱਤਰ-

1. ਚੰਦਰਮਾ ਦੀ ਆਕਰਸ਼ਣ ਸ਼ਕਤੀ (iii) ਜਵਾਰਭਾਟਾ ਦੀ ਉਤਪੱਤੀ
2. ਮੌਜ਼ਮਬੀਕ ਦੀ ਧਾਰਾ (iv) ਹਿੰਦ ਮਹਾਂਸਾਗਰ
3. ਖਾੜੀ ਦੀ ਧਾਰਾ (i) ਅੰਧ ਮਹਾਂਸਾਗਰ
4. ਹਵਾ ਦੀ ਗਤੀ (ii) ਸਮੁੰਦਰੀ ਧਾਰਾਵਾਂ ਦੀ ਉਤਪੱਤੀ ।

(ੲ) ਸਹੀ ਉੱਤਰ ਚੁਣੋ-

ਪ੍ਰਸ਼ਨ 1.
ਧਰਤੀ ‘ਤੇ ਛੋਟੇ-ਵੱਡੇ ਪੰਜ ਮਹਾਂਸਾਗਰ ਹਨ। ਦੱਸੋ ਕਿ ਹੇਠਾਂ ਲਿਖਿਆਂ ਵਿਚੋਂ ਸਭ ਤੋਂ ਛੋਟਾ ਮਹਾਂਸਾਗਰ ਕਿਹੜਾ ਹੈ ?
(i) ਹਿਮ (ਆਰਕਟਿਕ) ਮਹਾਂਸਾਗਰ
(ii) ਅੰਧ ਮਹਾਂਸਾਗਰ
(iii) ਹਿੰਦ ਮਹਾਂਸਾਗਰ ।
ਉੱਤਰ-
(i) ਹਿਮ (ਆਰਕਟਿਕ ਮਹਾਂਸਾਗਰ ।

ਪ੍ਰਸ਼ਨ 2.
ਦਿੱਤੇ ਚਿੱਤਰ ਵਿਚ ਕੀ ਦਰਸਾਇਆ ਗਿਆ ਹੈ ?
PSEB 7th Class Social Science Solutions Chapter 4 ਮਹਾਂਸਾਗਰ 10
(i) ਮਹਾਂਸਾਗਰੀ ਧਾਰਾਵਾਂ ਦੀ ਉਤਪੱਤੀ
(ii) ਜਵਾਰਭਾਟਾ ਦੀ ਉਤਪੱਤੀ ।
(iii) ਧਰਤੀ ‘ਤੇ ਜਲ ਅਤੇ ਥਲ ਦੀ ਵੰਡ ।
ਉੱਤਰ-
(ii) ਧਰਤੀ ‘ਤੇ ਜਲ ਅਤੇ ਥਲ ਦੀ ਵੰਡ ॥

ਪ੍ਰਸ਼ਨ 3.
ਸੰਸਾਰ ਦੀ ਸਭ ਤੋਂ ਮਹੱਤਵਪੂਰਨ ਊਸ਼ਣ ਜਲਧਾਰਾ ਕਿਹੜੀ ਹੈ ? ਥਲ
(i) ਬਾਜ਼ੀਲ ਦੀ ਧਾਰਾ
(ii) ਨਿਊਫਾਊਂਡਲੈਂਡ ਦੀ ਧਾਰਾ
(iii) ਖਾੜੀ ਦੀ ਧਾਰਾ ।
ਉੱਤਰ-
(iii) ਖਾੜੀ ਦੀ ਧਾਰਾ।

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

Punjab State Board PSEB 7th Class Maths Book Solutions Chapter 11 ਪਰਿਮਾਪ ਅਤੇ ਖੇਤਰਫਲ MCQ Questions with Answers.

PSEB 7th Class Maths Chapter 11 ਪਰਿਮਾਪ ਅਤੇ ਖੇਤਰਫਲ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਹੇਠ ਦਿੱਤੇ ਆਕ੍ਰਿਤੀਆਂ ਵਿਚੋਂ ਕਿਸਦਾ ਸਭ ਤੋਂ ਵੱਡਾ ਘੇਰਾ ਹੈ ?
(ਹਰੇਕ ਚਤੁਰਭੁਜ ਦੀ ਲੰਬਾਈ, ਚੌੜਾਈ ਬਰਾਬਰ ਹੈ)
PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ 1
(a) (i)
(b) (ii)
(c) (iii)
(d) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ:
(c) (iii)

ਪ੍ਰਸ਼ਨ (ii).
ਆਇਤ ਦਾ ਪਰਿਮਾਪ = 2 (……..)
(a) ਲੰਬਾਈ + ਚੌੜਾਈ
(b) ਲੰਬਾਈ × ਚੌੜਾਈ
(c) ਲੰਬਾਈ ÷ ਚੌੜਾਈ
(d) ਲੰਬਾਈ – ਚੌੜਾਈ ।
ਉੱਤਰ:
(a) ਲੰਬਾਈ + ਚੌੜਾਈ

ਪ੍ਰਸ਼ਨ (iii).
ਆਇਤਾਕਾਰ ਦਾ ਖੇਤਰਫਲ = ……………
(a) ਲੰਬਾਈ + ਚੌੜਾਈ
(b) ਲੰਬਾਈ × ਚੌੜਾਈ
(c) ਲੰਬਾਈ – ਚੌੜਾਈ
(d) ਲੰਬਾਈ ÷ ਚੌੜਾਈ ।
ਉੱਤਰ:
(b) ਲੰਬਾਈ × ਚੌੜਾਈ

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ (iv).
ਇੱਕ ਚੱਕਰ ਦਾ ਘੇਰਾ = ………..
(a) πr
(b) 2πr
(c) πr2
(d) 2πr2
ਉੱਤਰ:
(b) 2πr

ਪ੍ਰਸ਼ਨ (v).
ਚੱਕਰ ਦਾ ਖੇਤ ਲ = …………….
(a) 2πr
(b) πr
(c) πr2
(d) 2πr2
ਉੱਤਰ:
(c) πr2

ਪ੍ਰਸ਼ਨ (vi).
ਵਰਗਾਕਾਰ ਪਾਰਕ ਦਾ ਖੇਤਰਫਲ ਜਿਸਦਾ ਘੇਰਾ 320 ਮੀ. ਹੈ :
(a) 3200 m2
(b) 640 m2
(c) 6400 m2
(d) 6400 m2
ਉੱਤਰ:
(c) 6400 m2

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ (vii).
ਆਇਤਾਕਾਰ ਪਲਾਟ ਦਾ ਖੇਤਰਫਲ 440 m2 ਹੈ ਅਤੇ ਇਸਦੀ ਲੰਬਾਈ 22 m ਹੈ, ਇਸਦੀ ਚੌੜਾਈ ਦੱਸੋ :
(a) 20 m
(b) 40 m
(c) 44 m
(d) 21 m
ਉੱਤਰ:
(a) 20 m

ਪ੍ਰਸ਼ਨ (viii).
ਚੱਕਰ ਦਾ ਅਰਧ ਵਿਆਸ 14 cm ਹੈ ਇਸਦਾ ਖੇਤਰਫਲ ਹੋਵੇਗਾ :
(a) 88 cm
(b) 616 cm2
(c) 196 cm2
(d) 56 cm2
ਉੱਤਰ:
(b) 616 cm2

2. ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਆਇਤ ਦਾ ਘੇਰਾ = 2 (…………….)
ਉੱਤਰ:
ਲੰਬਾਈ-ਚੌੜਾਈ

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ (ii).
ਆਇਤ ਦਾ ਖੇਤਰਫਲ = …………….
ਉੱਤਰ:
ਲੰਬਾਈ × ਚੌੜਾਈ

ਪ੍ਰਸ਼ਨ (iii).
ਇਕ ਵਰਗ ਦਾ ਘੇਰਾ = ………..
ਉੱਤਰ:
4 × ਭੁਜਾ

ਪ੍ਰਸ਼ਨ (iv).
ਇਕ ਵਰਗ ਦਾ ਖੇਤਰਫਲ = ……….
ਉੱਤਰ:
(ਭੁਜਾ)2

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ (v).
ਇਕ ਭੁਜ ਦਾ ਖੇਤਰਫਲ = …………
ਉੱਤਰ:
\(\frac{1}{2}\) × ਆਧਾਰ × ਉਚਾਈ

3. ਸਹੀ ਜਾਂ ਗਲਤ :

ਪ੍ਰਸ਼ਨ (i).
ਵਰਗ ਦਾ ਖੇਤਰਫਲ ਜਿਸਦੀ ਭੁਜਾ 10 cm ਅਤੇ 20 cm ਹੈ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (ii).
ਇੱਕ ਏਅਰ ਵਿਚ 100 m2 ਹਨ । (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ (iii).
ਇਕ ਹੇਕਟੇਅਰ ਵਿਚ 1000 m2 ਹੈ । (ਸਹੀ/ਗਲਤ)
ਉੱਤਰ:
ਗਲਤ

ਪ੍ਰਸ਼ਨ (iv).
ਚੱਕਰ ਦਾ ਖੇਤਰਫਲ ਹtr2 ਵਰਗ ਇਕਾਈ ਹੈ । (ਸਹੀ/ਗ਼ਲਤ)
ਉੱਤਰ:
ਸਹੀ

PSEB 7th Class Maths MCQ Chapter 11 ਪਰਿਮਾਪ ਅਤੇ ਖੇਤਰਫਲ

ਪ੍ਰਸ਼ਨ (v).
ਬ੍ਰਹਮਗੁਪਤ ਨੇ ਚੱਕਰੀ ਚਤੁਰਭੁਜ ਦਾ ਖੇਤਰਫਲ ਪਤਾ ਕਰਨ ਦਾ ਸੂਤਰ ਦਿੱਤਾ ਸੀ । (ਸਹੀ/ਗ਼ਲਤ)
ਉੱਤਰ:
ਸਹੀ