PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

Punjab State Board PSEB 7th Class Punjabi Book Solutions Chapter 12 ਸ਼ਾਬਾਸ਼ ! ਸੁਮਨ ! Textbook Exercise Questions and Answers.

PSEB Solutions for Class 7 Punjabi Chapter 12 ਸ਼ਾਬਾਸ਼ ! ਸੁਮਨ ! (1st Language)

Punjabi Guide for Class 7 PSEB ਸ਼ਾਬਾਸ਼ ! ਸੁਮਨ ! Textbook Questions and Answers

ਸ਼ਾਬਾਸ਼ ! ਸੁਮਨ ! ਪਾਠ-ਅਭਿਆਸ

1. ਦੱਸ

(ੳ) ਗਰਮੀਆਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਕਿਉਂ ਹੁੰਦੀ ਹੈ ?
ਉੱਤਰ :
ਗਰਮੀਆਂ ਵਿਚ ਪਹਾੜਾਂ ਉੱਤੇ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ – ਮਨ ਨੂੰ ਠਾਰਦੀਆਂ ਹਨ। ਤੇਜ਼ ਹਵਾ ਵਿਚ ਝੂਮਦੇ ਦਰੱਖ਼ਤ ਬਹੁਤ ਸੋਹਣੇ ਲਗਦੇ ਹਨ। ਇਸੇ ਕਰਕੇ ਗਰਮੀਆਂ ਵਿੱਚ ਪਹਾੜਾਂ ਉੱਤੇ ਸੈਲਾਨੀਆਂ ਦੀ ਭਰਮਾਰ ਹੁੰਦੀ ਹੈ। ਉੱਚੇ – ਲੰਮੇ ਤੇ ਚੌੜੇ ਪਹਾੜਾਂ ਦਾ ਲਹਿਰੀਆ ਤੇ ਕੁਦਰਤ ਦੇ ਨਜ਼ਾਰੇ ਦੇਖ ਕੇ ਹਰ ਕੋਈ ਖ਼ੁਸ਼ ਹੁੰਦਾ ਹੈ।

(ਅ) ਕਰਨ ਅਤੇ ਸੁਮਨ ਨੇ ਦੂਰਬੀਨ ਨਾਲ ਕੀ ਕੁਝ ਦੇਖਿਆ ?
ਉੱਤਰ :
ਕਰਨ ਤੇ ਸੁਮਨ ਨੇ ਦੂਰਬੀਨ ਨਾਲ ਪਹਾੜਾਂ ਉੱਤੇ ਸੋਹਣੇ ਰੁੱਖ, ਤਰ੍ਹਾਂ – ਤਰ੍ਹਾਂ ਦੇ ਪੰਛੀ, ਸੋਹਣਾ ਅਕਾਸ਼ ਤੇ ਇਕ ਦੂਜੇ ਦੇ ਪਿੱਛੇ ਭੱਜਦੇ ਕਾਲੇ – ਚਿੱਟੇ ਬੱਦਲ ਦੇਖੇ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

(ਇ) ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਅਤੇ ਸੁਮਨ ਨੇ ਕੀ ਦੇਖਿਆ ?
ਉੱਤਰ :
ਪਹਾੜ ਤੋਂ ਹੇਠਾਂ ਉੱਤਰਦਿਆਂ ਕਰਨ ਤੇ ਸੁਮਨ ਨੇ ਪਹਿਲਾਂ ਤਾਂ ਕੁੱਝ ਲੋਕਾਂ ਨੂੰ ਕਬੂਤਰਾਂ ਨੂੰ ਦਾਣਾ ਪਾਉਂਦੇ ਤੇ ਕਬੂਤਰਾਂ ਨੂੰ ਗੁਟਕ – ਗੁਟਕ ਕੇ ਚੁਗਦਿਆਂ ਦੇਖਿਆ। ਫਿਰ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਦੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵਲ ਦੇਖਦਾ ਤੇ ਕਦੇ ਲੋਕਾਂ ਨੂੰ ਅਜ਼ਾਦ ਘੁੰਮਦਿਆਂ ਦੇਖਦਾ, ਜਿਵੇਂ ਉਹ ਆਪ ਵੀ ਪਿੰਜਰੇ ਤੋਂ ਬਾਹਰ ਆਉਣਾ ਚਾਹੁੰਦਾ ਹੋਵੇ। ਬੱਚਿਆਂ ਤੇ ਵੱਡਿਆਂ ਨੇ ਉਸ ਦੇ ਦੁਆਲੇ ਝੁਰਮਟ ਪਾਇਆ ਹੋਇਆ ਸੀ। ਲੋਕ ਉਸ ਨਾਲ ਗੱਲਾਂ ਕਰ ਰਹੇ ਸਨ।

ਇਕ ਜਣੇ ਨੇ ਉਸ ਨੂੰ ਹਰੀ ਮਿਰਚ ਪਾਈ ਤੇ ਉਸ ਨੇ ਖਾ ਲਈ। ਫਿਰ ਕੋਈ ਉਸ ਵਲ ਖਿੱਲਾਂ ਸੁੱਟ ਰਿਹਾ ਸੀ ਤੇ ਕੋਈ ਸੇਬ ਦੀ ਫਾੜੀ, ਪਰ ਉਹ ਇਨ੍ਹਾਂ ਨੂੰ ਖਾਣ ਦੀ ਥਾਂ ਉੱਪਰ ਵਲ ਮੂੰਹ ਕਰ ਕੇ ਅਕਾਸ਼ ਵਲ ਵੇਖ ਰਿਹਾ ਸੀ। ਇਸ ਪਿੱਛੋਂ ਉਨ੍ਹਾਂ ਨੇ ਬਾਂਦਰ ਦੇਖੇ। ਇਕ ਬਾਂਦਰ ਇਕ ਔਰਤ ਤੋਂ ਕੇਲਿਆਂ ਵਾਲਾ ਲਿਫ਼ਾਫ਼ਾ ਖੋਹ ਕੇ ਲੈ ਗਿਆ ਸੀ। ਬਹੁਤ ਸਾਰੇ ਬਾਂਦਰ ਉਸ ਦੇ ਦੁਆਲੇ ਇਕੱਠੇ ਹੋ ਗਏ। ਬਾਂਦਰ ਦੁੜੰਗੇ ਮਾਰਦੇ ਸਨ। ਕਦੇ ਉਹ ਰੁੱਖਾਂ ਉੱਤੇ ਛਾਲਾਂ ਮਾਰਦੇ ਸਨ ਤੇ ਕਦੇ ਲੜਦੇ ਸਨ ! ਲੋਕ ਉਨ੍ਹਾਂ ਨੂੰ ਵੇਖ ਕੇ ਖ਼ੁਸ਼ ਹੋ ਰਹੇ ਸਨ।

(ਸ) ਤੋਤੇ ਨੂੰ ਪਿੰਜਰੇ ਵਿੱਚ ਬੰਦ ਦੇਖ ਕੇ ਸੁਮਨ ਕੀ ਮਹਿਸੂਸ ਕਰ ਰਹੀ ਸੀ ?
ਉੱਤਰ :
ਤੋਤੇ ਨੂੰ ਪਿੰਜਰੇ ਵਿਚ ਵੇਖ ਕੇ ਸੁਮਨ ਮਹਿਸੂਸ ਕਰ ਰਹੀ ਸੀ ਕਿ ਉਹ ਅਜ਼ਾਦ ਹੋਣਾ ਚਾਹੁੰਦਾ ਹੈ। ਉਸ ਦਾ ਮਨ ਕਰਦਾ ਸੀ ਕਿ ਕਿਸੇ ਤਰ੍ਹਾਂ ਉਹ ਪਿੰਜਰੇ ਵਿਚੋਂ ਬਾਹਰ ਨਿਕਲ ਜਾਵੇ।

(ਹ) ਖਿਡੌਣਿਆਂ ਵਾਲਾ ਬੱਚਿਆਂ ਨੂੰ ਕਿਹੜੇ-ਕਿਹੜੇ ਖਿਡੋਣੇ ਦਿਖਾ ਰਿਹਾ ਸੀ ?
ਉੱਤਰ :
ਖਿਡੌਣਿਆਂ ਵਾਲਾ ਬੱਚਿਆਂ ਨੂੰ ਘੋੜਾ, ਹਾਥੀ, ਸ਼ੇਰ, ਵਰਦੀ ਵਾਲਾ ਫ਼ੌਜੀ, ਟੋਪੀ ਵਾਲਾ ਨੇਤਾ, ਚਾਬੀ ਵਾਲਾ ਬਾਂਦਰ, ਮਿੱਠੂ ਰਾਮ ਤੋਤਾ, ਹਲ ਚੁੱਕੀ ਜਾਂਦਾ ਕਿਰਸਾਨ ਆਦਿ ਖਿਡੌਣੇ ਵਿਖਾ ਰਿਹਾ ਸੀ।

(ਕ) ਮਨ ਖਿਡੌਣੇ ਕਿਉਂ ਨਹੀਂ ਸੀ ਖ਼ਰੀਦਣਾ ਚਾਹੁੰਦੀ ?
ਉੱਤਰ :
ਸੁਮਨ ਖਿਡੌਣੇ ਇਸ ਕਰਕੇ ਨਹੀਂ ਸੀ ਖਰੀਦਣੇ ਚਾਹੁੰਦੀ, ਕਿਉਂਕਿ ਇਨ੍ਹਾਂ ਦੀ ਥਾਂ ਉਹ ਪਿੰਜਰੇ ਵਾਲਾ ਤੋਤਾ ਖ਼ਰੀਦਣਾ ਤੇ ਫਿਰ ਉਸ ਨੂੰ ਅਜ਼ਾਦ ਕਰਨਾ ਚਾਹੁੰਦੀ ਸੀ।

(ਖ) ਸੁਮਨ ਤੋਤੇ ਨੂੰ ਹੀ ਕਿਉਂ ਖ਼ਰੀਦਣਾ ਚਾਹੁੰਦੀ ਸੀ ?
ਉੱਤਰ :
ਸੁਮਨ ਤੋਤੇ ਨੂੰ ਹੀ ਇਸ ਕਰਕੇ ਖ਼ਰੀਦਣਾ ਚਾਹੁੰਦੀ ਸੀ, ਤਾਂ ਜੋ ਉਹ ਉਸ ਨੂੰ ਪਿੰਜਰੇ ਵਿਚੋਂ ਅਜ਼ਾਦ ਕਰ ਸਕੇ।

(ਗ) ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼ !ਸੁਮਨ! ਕਿਉਂ ਕਿਹਾ ?
ਉੱਤਰ :
ਸੁਮਨ ਦੇ ਪਿਤਾ ਜੀ ਨੇ “ਸ਼ਾਬਾਸ਼ ਸੁਮਨ ਇਸ ਕਰਕੇ ਕਿਹਾ, ਕਿਉਂਕਿ ਉਸ ਨੇ ਤੋਤੇ ਵਾਲੇ ਪਿੰਜਰੇ ਨੂੰ ਖ਼ਰੀਦ ਕੇ ਤੋਤੇ ਨੂੰ ਉਸ ਵਿਚੋਂ ਅਜ਼ਾਦ ਕਰ ਦਿੱਤਾ ਸੀ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

2. ਔਖੇ ਸ਼ਬਦਾਂ ਦੇ ਅਰਥ:

  • ਸੁਹਾਵਣਾ : ਸੋਹਣਾ ਲੱਗਣ ਵਾਲਾ
  • ਸੈਲਾਨੀ : ਸੈਰ-ਸਪਾਟਾ ਕਰਨ ਵਾਲਾ ਜਾਂ ਦੇਸ-ਵਿਦੇਸ਼ ਘੁੰਮਣ ਵਾਲਾ
  • ਨਜ਼ਾਰੇ : ਦ੍ਰਿਸ਼
  • ਉਤਸੁਕਤਾ : ਜਾਣਨ ਦੀ ਇੱਛਾ
  • ਪਰਿੰਦੇ : ਪੰਛੀ, ਜਾਨਵਰ
  • ਦੂਰਬੀਨ : ਦੂਰ ਦੀਆਂ ਚੀਜ਼ਾਂ ਨੂੰ ਦੇਖਣ ਵਾਲਾ ਯੰਤਰ
  • ਭਰਮਾਰ : ਬਹੁਤਾਤ, ਬਹੁਤ ਜ਼ਿਆਦਾ
  • ਸੁਨਹਿਰੀ : ਸੋਨੇ-ਰੰਗੀਆਂ
  • ਲੋਚਦਾ : ਚਾਹੁੰਦਾ
  • ਸੰਕੇਤ : ਇਸ਼ਾਰਾ
  • ਦੁੜੰਗੇ : ਟਪੂਸੀਆਂ ਜਾਂ ਛਾਲਾਂ ਮਾਰਨੀਆਂ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਅਜੀਬ, ਆਪਮੁਹਾਰੇ, ਮਸਤੀ, ਝੁਰਮਟ, ਅਚਨਚੇਤ, ਡਾਰ, ਅਕਾਸ਼, ਖੰਡ
ਉੱਤਰ :

  • ਸੁਹਾਵਣਾ ਸੋਹਣਾ ਲੱਗਣ ਵਾਲਾ) – ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
  • ਸੈਲਾਨੀ (ਸੈਰ ਕਰਨ ਵਾਲੇ) – ਗਰਮੀਆਂ ਵਿਚ ਬਹੁਤ ਸਾਰੇ ਸੈਲਾਨੀ ਪਹਾੜਾਂ ਉੱਤੇ ਜਾਂਦੇ ਹਨ।
  • ਨਜ਼ਾਰੇ (ਸ਼) – ਪਹਾੜੀ ਨਜ਼ਾਰੇ ਨੂੰ ਦੇਖ ਕੇ ਮਨ ਖੁਸ਼ ਹੋ ਗਿਆ।
  • ਉਤਸੁਕਤਾ ਅੱਗੇ ਜਾਣਨ ਦੀ ਇੱਛਾ – ਨਾਨਕ ਸਿੰਘ ਦੇ ਨਾਵਲਾਂ ਵਿਚ ਉਤਸੁਕਤਾ ਲਗਾਤਾਰ ਕਾਇਮ ਰਹਿੰਦੀ ਹੈ।
  • ਪਰਿੰਦੇ ਪੰਛੀ – ਇਸ ਦਰੱਖ਼ਤ ਉੱਤੇ ਬਹੁਤ ਸਾਰੇ ਪਰਿੰਦੇ ਰਹਿੰਦੇ ਹਨ।
  • ਭਰਮਾਰ (ਗਿਣਤੀ ਵਿਚ ਜ਼ਿਆਦਾ) – ਇਸ ਕਮਰੇ ਵਿਚ ਮੱਛਰਾਂ ਦੀ ਭਰਮਾਰ ਹੈ।
  • ਸੁਨਹਿਰੀ (ਸੋਨੇ ਵਰਗਾ) – ਕਣਕਾਂ ਪੱਕ ਕੇ ਸੁਨਹਿਰੀ ਰੰਗ ਦੀਆਂ ਹੋਈਆਂ।
  • ਦ੍ਰਿਸ਼ ਨਜ਼ਾਰਾ) – ਪਹਾੜੀ ਦ੍ਰਿਸ਼ ਬਹੁਤ ਸੁੰਦਰ ਹੈ।
  • ਬੁੰਡ ਦਰੱਖ਼ਤਾਂ ਦਾ ਇਕੱਠ) – ਦਰੱਖ਼ਤਾਂ ਦੇ ਇਸ ਬੁੰਡ ਵਿਚ ਬਹੁਤ ਸਾਰੇ ਪੰਛੀ ਰਹਿੰਦੇ ਹਨ।
  • ਝੁਰਮਟ (ਜੀਵਾਂ ਦਾ ਇਕੱਠ) – ਚਿੜੀਆਂ ਦਾ ਝੁਰਮਟ ਉੱਡ ਕੇ ਕਦੀ ਵਿਹੜੇ ਵਿਚ ਆ ਬੈਠਦਾ ਸੀ, ਕਦੇ ਬਨੇਰੇ ਉੱਤੇ ਤੇ ਕਦੀ ਰੁੱਖ ਉੱਤੇ।
  • ਬੇਹੱਦ ਬਹੁਤ ਜ਼ਿਆਦਾ) – ਉਸ ਨੇ ਇਮਤਿਹਾਨ ਵਿਚ ਬੇਹੱਦ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
  • ਦੁੜੰਗੇ ਲਾਉਣਾ (ਉੱਚੀਆਂ ਛਾਲਾਂ ਮਾਰਨਾ – ਬਾਂਦਰ ਦੁੜੰਗੇ ਲਾਉਂਦੇ ਜਾ ਰਹੇ ਸਨ।
  • ਅਜੀਬ (ਹੈਰਾਨ ਕਰਨ ਵਾਲੀ, ਸਮਝ ਤੋਂ ਬਾਹਰ) – ਇਸ ਕਹਾਣੀ ਵਿਚ ਬਹੁਤ ਸਾਰੀਆਂ ਅਣਹੋਣੀਆਂ ਤੇ ਅਜੀਬ ਗੱਲਾਂ ਹਨ।
  • ਤਨ – ਮਨ ਠਾਰਨਾ ਠੰਢ ਪਾ ਦੇਣ ਵਾਲਾ) – ਉਸ ਦੇ ਪਿਆਰ ਨੇ ਮੇਰਾ ਤਨ – ਮਨ ਠਾਰ ਦਿੱਤਾ।
  • ਆਪ – ਮੁਹਾਰੇ (ਬੇਕਾਬੂ, ਬੰਧਨ ਤੋਂ ਬਿਨਾਂ – ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਪ – ਮੁਹਾਰੇ ਨਾ ਹੋਣ ਦੇਣ।
  • ਮਸਤੀ ਖੁਮਾਰੀ) – ਸੰਗੀਤ ਸੁਣਦਿਆਂ ਬੰਦੇ ਨੂੰ ਇਕ ਮਸਤੀ ਜਿਹੀ ਚੜ੍ਹ ਜਾਂਦੀ ਹੈ।
  • ਉੱਡਣ ਖਟੋਲੇ ਬਿਬਾਣ, ਉੱਡਣ ਵਾਲਾ ਵਾਹਨ) – ਮੈਂ ਸੁਪਨੇ ਵਿਚ ਉੱਡਣ ਖਟੋਲੇ ਵਿਚ ਬਹਿ ਕੇ ਅਸਮਾਨੀ ਉਡਾਰੀਆਂ ਮਾਰੀਆਂ।
  • ਡਾਰ (ਕਤਾਰ) – ਪੰਛੀ ਡਾਰ ਬਣਾ ਕੇ ਉੱਡ ਰਹੇ ਸਨ।
  • ਅਕਾਸ਼ ਅਸਮਾਨ) – ਰਾਤ ਵੇਲੇ ਤਾਰੇ ਅਕਾਸ਼ ਵਿਚ ਚਮਕਦੇ ਹਨ।
  • ਖੱਡ ਪਹਾੜ ਦੇ ਪੈਰਾਂ ਵਿਚ ਡੂੰਘੀ ਥਾਂ) – ਪਹਾੜੀ ਰਸਤੇ ਉੱਤੇ ਦੁਰਘਟਨਾ ਪਿੱਛੋਂ ਕਾਰ ਡੂੰਘੀ ਖੱਡ ਵਿਚ ਜਾ ਡਿਗੀ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

4. ਹੇਠ ਲਿਖੇ ਸ਼ਬਦ ਕਿਸਨੇ, ਕਿਸ ਨੂੰ ਕਹੇ :

(ੳ) “ ਆਹਾ ! ਕਿੰਨੇ ਸੋਹਣੇ ਬਿਰਖ, ਬਿਰਖਾਂ ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ।”
(ਅ) ਬੁੱਧੂ ! ਬਿਰਖ ਅਕਾਸ਼ ` ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ੲ) “ ਗੰਗਾ ਰਾਮ ! ਚੂਰੀ ਖਾਣੀ ਐ ? ”
(ਸ) “ ਮੰਮੀ ਜੀ ! ਸੱਚ-ਮੁੱਚ ਦੋ ਰੱਬ ਹਨ ? ”
(ਹ) “ ਨਹੀਂ ਮੰਮੀ, ਮੈਂ ਖਿਡੌਣਾ ਨਹੀਂ ਲੈਣਾ।”
ਉੱਤਰ :
(ੳ) ਇਹ ਸ਼ਬਦ ਕਰਨ ਨੇ ਆਪਣੀ ਭੈਣ ਸੁਮਨ ਨੂੰ ਕਹੇ।
(ਅ) ਇਹ ਸ਼ਬਦ ਸਮਨ ਨੇ ਆਪਣੇ ਭਰਾ ਕਰਨ ਨੂੰ ਕਹੇ।
(ਈ) ਇਹ ਸ਼ਬਦ ਭੀੜ ਵਿਚੋਂ ਇਕ ਬੰਦੇ ਨੇ ਤੋੜੇ ਨੂੰ ਕਹੇ।
(ਸ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।
(ਹ) ਇਹ ਸ਼ਬਦ ਸੁਮਨ ਨੇ ਮੰਮੀ ਜੀ ਨੂੰ ਕਹੇ।

5. ਹੇਠ ਲਿਖੇ ਪੇਰੇ ਵਿੱਚੋਂ ਕਿਰਿਆ-ਸ਼ਬਦ ਚੁਣ ਕੇ ਲਿਖੋ ਤੇ ਵਾਕਾਂ ਦਾ ਕਾਲ ਵੀ ਲਿਖੋ ।
ਗਰਮੀਆਂ ਵਿੱਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ। ਪਹਾੜਾਂ ਦੀਆਂ ਠੰਢੀਆਂ ਹਵਾਵਾਂ ਤਨ-ਮਨ ਨੂੰ ਠਾਰਦੀਆਂ ਹਨ। ਜਦੋਂ ਤੇਜ਼ ਹਵਾ ਚਲਦੀ ਹੈ ਤਾਂ ਰੁੱਖ ਇਸ ਤਰਾਂ ਜ਼ੋਰ-ਜ਼ੋਰ ਨਾਲ ਝੂਮਦੇ ਹਨ, ਜਿਵੇਂ ਕਿਸੇ ਚੁਟਕਲੇ ਨੂੰ ਸੁਣ ਕੇ ਬੰਦਾ ਹੱਸ-ਹੱਸ ਕੇ ਦੂਹਰਾ -ਤੀਹਰਾ ਹੋ ਜਾਂਦਾ ਹੈ। ਪਹਾੜ ਹਰ ਕੋਈ ਦੇਖਣਾ ਚਾਹੁੰਦਾ ਹੈ ਅਤੇ . ਇਹ ਹਰ ਕਿਸੇ ਨੂੰ ਚੰਗੇ ਲੱਗਦੇ ਹਨ।ਉੱਚੇ-ਲੰਮੇ ਅਤੇ ਚੌੜੇ ਪਹਾੜਾਂ ਦਾ ਲਹਿਰੀਆ ਦੇਖ ਕੇ ਕਰਨ ਬਹੁਤ ਖੁਸ਼ ਹੋ ਰਿਹਾ ਸੀ।
ਉੱਤਰ :
(ਉ) ਹੁੰਦਾ ਹੈ; ਠਾਰਦੀਆਂ ਹਨ; ਚਲਦੀ ਹੈ; ਝੂਮਦੇ ਹਨ; ਹੋ ਜਾਂਦਾ ਹੈ; ਚਾਹੁੰਦਾ ਹੈ; ਲਗਦੇ ਹਨ – ਵਰਤਮਾਨ ਕਾਲ
(ਅ) ਹੋ ਰਿਹਾ ਸੀ – ਭੂਤਕਾਲ।

ਵਿਆਕਰਨ :
ਕਿਰਿਆ ਦੀ ਤੀਜੀ ਪ੍ਰਕਾਰ-ਵੰਡ ਅਨੁਸਾਰ ਕਿਰਿਆ ਦੋ ਕਿਸਮ ਦੀ ਹੁੰਦੀ ਹੈ :
1. ਇਕਹਿਰੀ ਕਿਰਿਆ : ਜਿਸ ਵਾਕ ਵਿੱਚ ਕਿਰਿਆ ਇੱਕ ਸ਼ਬਦ ਦੀ ਹੋਵੇ ਉਸ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ, ਜਿਵੇਂ :ਰਾਹ ਵਿੱਚ ਇੱਕ ਛੋਟੀ ਜਿਹੀ ਪਹਾੜੀ ਆਈ।
2. ਸੰਯੁਕਤ ਕਿਰਿਆ : ਜਦੋਂ ਕੋਈ ਕਿਰਿਆ ਇੱਕ ਤੋਂ ਵੱਧ ਸ਼ਬਦਾਂ ਦੇ ਸੰਯੋਗ ਤੋਂ ਬਣੇ ਤਾਂ ਉਸ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ, ਜਿਵੇਂ : ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਰਹਿੰਦੇ ਹਨ।

ਕਿਰਿਆ ਦੀ ਚੌਥੀ ਪ੍ਰਕਾਰ –
ਵੰਡ ਅਨੁਸਾਰ ਕਿਰਿਆ ਨੂੰ ਦੋ ਭਾਗਾਂ: ਮੁੱਖ ਕਿਰਿਆ ਤੇ ਸਹਾਇਕ ਕਿਰਿਆ ਵਿੱਚ ਵੰਡਿਆ ਜਾਂਦਾ ਹੈ, ਜਿਵੇਂ : ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿੱਚ ਸੁੱਟਿਆ (ਮੁੱਖ ਕਿਰਿਆ ) ਸੀ (ਸਹਾਇਕ ਕਿਰਿਆ)।

ਹੇਠ ਲਿਖੀਆਂ ਸਤਰਾਂ ਨੂੰ ਸੋਹਣਾ ਕਰਕੇ ਲਿਖੋ:

ਕੁਦਰਤ ਦਾ ਪਹਿਚਾਣ ਭੇਦ,
ਪੰਛੀਆਂ ਤਾਈਂ ਕਰੋ ਨਾ ਕੈਦ।
ਪੰਛੀ ਨੇ ਕੁਦਰਤ ਦੀ ਸ਼ਾਨ,
ਅਜ਼ਾਦੀ ਇਹਨਾਂ ਦੀ ਪਹਿਚਾਣ।

PSEB 7th Class Punjabi Guide ਸ਼ਾਬਾਸ਼ ! ਸੁਮਨ ! Important Questions and Answers

ਪ੍ਰਸ਼ਨ –
“ਸ਼ਾਬਾਸ਼ ! ਸੁਮਨ ਕਹਾਣੀ ਦਾ ਸਾਰ ਲਿਖੋ।
ਉੱਤਰ :
ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ। ਕਰਨ ਆਪਣੇ ਮੰਮੀ, ਪਾਪਾ ਅਤੇ ਦੀਦੀ ਨਾਲ ਪਹਾੜ ਉੱਤੇ ਚੜ੍ਹ ਕੇ ਚਾਰੇ ਪਾਸੇ ਦੇ ਦ੍ਰਿਸ਼ਾਂ ਦਾ ਆਨੰਦ ਮਾਣ ਰਿਹਾ ਸੀ। ਉਸ ਨੂੰ ਤੇ ਉਸ ਦੀ ਭੈਣ ਸੁਮਨ ਨੂੰ ਦੂਰਬੀਨ ਵਿਚ ਦੇਖਦਿਆਂ ਆਲੇ – ਦੁਆਲੇ ਸੋਹਣੇ ਬਿਰਖ, ਉਨ੍ਹਾਂ ਉੱਤੇ ਉੱਡਦੇ ਪੰਛੀ ਤੇ ਇਕ – ਦੂਜੇ ਦੇ ਪਿੱਛੇ ਭੱਜਦੇ ਹੋਏ ਚਿੱਟੇ ਕਾਲੇ ਬੱਦਲ ਬਹੁਤ ਸੋਹਣੇ ਲਗਦੇ ਸਨ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਫਿਰ ਉਹ ਪਾਪਾ – ਮੰਮੀ ਦੇ ਨਾਲ ਪਹਾੜਾਂ ਤੋਂ ਹੇਠਾਂ ਉਤਰਨ ਲੱਗੇ। ਤੁਰਦਾ – ਤੁਰਦਾ ਕਰਨ ਥੱਕ ਗਿਆ ਤੇ ਉਹ ਰੁਕ ਗਿਆ ਉਸ ਨੇ ਦੇਖਿਆ ਕਿ ਕੁੱਝ ਲੋਕ ਕਬੂਤਰਾਂ ਨੂੰ ਦਾਣਾ ਪਾ ਰਹੇ ਸਨ ਤੇ ਕਬੂਤਰ ਗੁਟਕ ਰਹੇ ਸਨ ਅੱਗੇ ਜਾ ਕੇ ਉਨ੍ਹਾਂ ਪਿੰਜਰੇ ਵਿਚ ਪਏ ਤੋਤੇ ਨੂੰ ਵੇਖਿਆ, ਜੋ ਕਦੇ ਅਕਾਸ਼ ਵਿਚ ਉੱਡਦੇ ਪੰਛੀਆਂ ਵਲ ਵੇਖ ਰਿਹਾ ਸੀ ਤੇ ਕਦੇ ਅਜ਼ਾਦ ਘੁੰਮਦੇ ਲੋਕਾਂ ਨੂੰ। ਸੁਮਨ ਨੂੰ ਪਿੰਜਰੇ ਵਿਚ ਪਏ ਤੋਤੇ ਨੂੰ ਦੇਖ ਕੇ ਬਹੁਤ ਦੁੱਖ ਹੋਇਆ। ਉਸ ਨੂੰ ਪ੍ਰਤੀਤ ਹੋਇਆ ਕਿ ਤੋਤਾ ਪਿੰਜਰੇ ਵਿਚੋਂ ਬਾਹਰ ਆਉਣਾ ਚਾਹੁੰਦਾ ਹੈ।

ਬੱਚਿਆਂ ਤੇ ਵੱਡਿਆਂ ਨੇ ਪਿੰਜਰੇ ਦੁਆਲੇ ਝੁਰਮਟ ਪਾਇਆ ਹੋਇਆ ਸੀ ਤੇ ਤੋਤਾ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ। ਭੀੜ ਵਿਚੋਂ ਕਿਸੇ ਨੇ ਉਸ ਵਲ ਹਰੀ ਮਿਰਚ ਸੁੱਟੀ ਤੇ ਉਹ ਖਾਣ ਲੱਗਾ ਕੋਈ ਉਸ ਵਲ ਖਿੱਲਾਂ ਤੇ ਕੋਈ ਸੇਬ ਦੀ ਫਾੜੀ ਸੁੱਟ ਰਿਹਾ ਸੀ। ਪਰ ਤੋਤਾ ਇਨ੍ਹਾਂ ਚੀਜ਼ਾਂ ਨਾਲੋਂ ਮੂੰਹ ਮੋੜ ਕੇ ਅਕਾਸ਼ ਵਲ ਦੇਖ ਰਿਹਾ ਸੀ। ਲੋਕ ਗੱਲਾਂ ਕਰਦੇ ਤੋੜੇ ਨੂੰ ਦੇਖ ਕੇ ਉਸ ਦੇ ਮਾਲਕ ਨੂੰ ਪੈਸੇ ਦੇ ਰਹੇ ਸਨ। ਇੰਨੇ ਨੂੰ ਭੀੜ ਵਿਚੋਂ ਇਕ ਔਰਤ ਦੀ ਦੁੱਖ ਭਰੀ ਅਵਾਜ਼ ਆਈ ਸੀ।

ਇਕ ਬਾਂਦਰ ਉਸ ਦੇ ਹੱਥੋਂ ਕੇਲਿਆਂ ਵਾਲਾ ਲਿਫਾਫਾ ਖੋਹ ਕੇ ਦਰ ਬੈਠ ਕੇ ਖਾਣ ਲੱਗਾ ਸੀ। ਉਸ ਦੇ ਦੁਆਲੇ ਬਹੁਤ ਸਾਰੇ ਬਾਂਦਰ ਇਕੱਠੇ ਹੋ ਗਏ ਤੇ ਉਹ ਸਾਰੇ ਮਿਲ ਕੇ ਖਾਣ ਲੱਗੇ। ਉਹ ਦੁੜੰਗੇ ਲਾਉਂਦੇ ਤੇ ਛਾਲਾਂ ਮਾਰਦੇ ਹੋਏ ਇਕ ਦਰੱਖ਼ਤ ਤੋਂ ਦੂਜੇ ਦਰੱਖ਼ਤ ਉੱਤੇ ਜਾ ਰਹੇ ਸਨ। ਲੋਕ ਉਨ੍ਹਾਂ ਦੇ ਦੇਖ ਕੇ ਖੁਸ਼ ਹੋ ਰਹੇ ਸਨ। ਪਿੰਜਰੇ ਵਿਚਲਾ ਤੋਤਾ ਵੀ ਉਨ੍ਹਾਂ ਵਲ ਦੇਖ ਕੇ ਖੰਭ ਮਾਰਦਾ ਹੋਇਆ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਸੀ।

ਮੰਮੀ ਸੁਮਨ ਨੂੰ ਅੱਗੇ ਤੁਰਨ ਲਈ ਕਹਿ ਰਹੀ ਸੀ, ਪਰ ਉਹ ਮੁੜ – ਮੁੜ ਤੋਤੇ ਵਲ ਦੇਖ ਰਹੀ ਸੀ। ਰਾਤ ਨੂੰ ਰੋਟੀ ਖਾਣ ਤੋਂ ਮਗਰੋਂ ਸਾਰੇ ਕਮਰੇ ਦੀ ਛੱਤ ਉੱਤੇ ਚੜੇ ਤੇ ਕੁਦਰਤ ਦਾ ਨਜ਼ਾਰਾ ਮਾਣਨ ਲੱਗੇ। ਕਰਨ ਨੇ ਪਾਪਾ ਨੂੰ ਕਿਹਾ ਕਿ ਉਸ ਨੂੰ ਦੋ ਰੱਬ ਦਿਖਾਈ ਦੇ ਰਹੇ ਹਨ। ਸੁਮਨ ਦੇ ਪੁੱਛਣ ‘ਤੇ ਮੰਮੀ ਨੇ ਦੱਸਿਆ ਕਿ, ਇਕ ਤਾਂ ਰਾਤ ਨੂੰ ਅਸਮਾਨ ਵਿਚ ਤਾਰੇ ਚਮਕਦੇ ਦਿਸ ਰਹੇ ਹਨ, ਦੂਜੇ ਉੱਚੀ ਥਾਂ ਤੋਂ ਹੇਠਾਂ ਰੌਸ਼ਨੀ ਨਾਲ ਭਰਿਆ ਸ਼ਹਿਰ ਦਿਸਦਾ ਹੈ, ਜਿਵੇਂ ਤਾਰਿਆਂ ਭਰਿਆ ਅਸਮਾਨ ਹੇਠਾਂ ਵੀ ਹੋਵੇ। ਇ ‘ ਨੂੰ ਕਰਨ ‘ਦੋ ਰੱਬ ਕਹਿ ਰਿਹਾ ਹੈ।

ਫਿਰ ਉਹ ਸਾਰੇ ਸੌਂ ਗਏ। ਸਵੇਰ ਨੂੰ ਉਨ੍ਹਾਂ ਆਪਣੀ ਪਸੰਦ ਦੇ ਖਿਡੌਣੇ ਵੀ ਲੈਣੇ ਸਨ ਤੇ ਸੁਮਨ ਪਿੰਜਰੇ ਵਾਲੇ ਤੋਤੇ ਬਾਰੇ ਸੋਚ ਰਹੀ ਸੀ।

ਅਗਲੇ ਦਿਨ ਉਹ, ਖਿਡੌਣੇ ਦੇਖ ਰਹੇ ਸਨ। ਸੁਮਨ ਨੇ ਕਿਹਾ ਕਿ ਉਸ ਨੇ ਖਿਡੌਣਾ ਨਹੀਂ ਲੈਣਾ ਮੰਮੀ ਉਸ ਦੀ ਗੱਲ ਸੁਣ ਕੇ ਹੈਰਾਨ ਸੀ, ਕਿਉਂਕਿ ਉਸ ਨੂੰ ਖਿਡੌਣੇ ਬਹੁਤ ਪਸੰਦ ਸਨ। ਮੰਮੀ ਦੇ ਦੁਬਾਰਾ ਪੁੱਛਣ ‘ਤੇ ਉਸ ਨੇ ਕਿਹਾ ਕਿ ਉਸ ਨੇ ਮਿੱਟੀ ਦੇ ਖਿਡੌਣੇ ਨਹੀਂ ਲੈਣੇ। ਕਰਨ ਨੇ ਕੁੱਝ ਖਿਡੌਣੇ ਲੈ ਲਏ ਤੇ ਨਾ – ਚਾਹੁੰਦਿਆਂ ਵੀ ਸੁਮਨ ਨੇ ਇਕ ਖਿਡੌਣਾ ਲੈ ਲਿਆ।

ਫਿਰ ਉਹ ਕੁਦਰਤ ਦੇ ਨਜ਼ਾਰੇ ਦੇਖਦਿਆਂ ਹੇਠਾਂ ਉਤਰਨ ਲੱਗ ਪਏ ਅਚਾਨਕ ਸੁਮਨ ਰੁਕ ਕੇ ਪਿੰਜਰੇ ਵਾਲੇ ਤੋਤੇ ਵਲ ਵੇਖਣ ਲੱਗ ਪਈ ਤੇ ਉਸ ਨੇ ਮੰਮੀ ਨੂੰ ਕਿਹਾ ਕਿ ਉਸ ਨੇ ਪਿੰਜਰੇ ਵਾਲਾ ਤੋਤਾ ਲੈਣਾ ਹੈ। ਉਸ ਦੇ ਪਾਪਾ ਦੇ ਪੁੱਛਣ ‘ਤੇ ਤੋਤੇ ਵਾਲੇ ਨੇ ਉਸ ਦੀ ਕੀਮਤ ਪੰਜ ਸੌ ਰੁਪਏ ਦੱਸੀ। ਸੁਮਨ ਦੀ ਮੰਮੀ ਦੇ ਇਸ਼ਾਰਾ ਕਰਨ ‘ਤੇ ਉਸ ਦੇ ਪਾਪਾ ਨੇ ਉਸ ਨੂੰ ਪਿੰਜਰੇ ਵਾਲਾ ਤੋਤਾ ਲੈ ਦਿੱਤਾ।

ਹੁਣ ਪਿੰਜਰਾ ਸੁਮਨ ਦੇ ਹੱਥ ਵਿਚ ਸੀ। ਉਸ ਦੇ ਪਾਪਾ, ਮੰਮੀ ਤੇ ਕਰਨ ਅੱਗੇ – ਅੱਗੇ ਜਾ ਰਹੇ ਸਨ। ਇਕ ਛੋਟੀ ਜਿਹੀ ਪਹਾੜੀ ਆਈ, ਤਾਂ ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ ਦਿੱਤਾ ਪਿੰਜਰੇ ਤੋਂ ਫੁਰਰ ਕਰ ਕੇ ਬਾਹਰ ਨਿਕਲਿਆ ਤੋਤਾ ਪਹਿਲਾਂ ਸੁਮਨ ਦੇ ਮੋਢਿਆਂ ਉੱਤੇ ਆ ਬੈਠਾ ਤੇ ਫਿਰ ਉਸ ਦੇ ਹੱਥਾਂ ਉੱਤੇ ਪਿਆਰ ਦੇ ਦੋ – ਤਿੰਨ ਪੁੰਗੇ ਮਾਰ ਕੇ ਉਸ ਦਾ ਧੰਨਵਾਦ ਕਰਦਿਆਂ ਅਕਾਸ਼ ਵਿਚ ਉਡ ਕੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਸੁਮਨ ਨੇ ਪਿੰਜਰਾ ਡੂੰਘੀ ਖੱਡ ਵਿਚ ਸੁੱਟ ਦਿੱਤਾ ਤੇ ਉਸ ਨੇ ਦੂਰ ਉੱਡੇ ਜਾਂਦੇ ਤੋਤੇ ਨੂੰ ‘ਬਾਏ ਬਾਏ ਕੀਤਾ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਸੁਮਨ ਦੀ ਅਵਾਜ਼ ਸੁਣ ਕੇ ਪਾਪਾ – ਮੰਮੀ ਤੇ ਕਰਨ ਤਿੰਨੇ ਮੁੜ ਆਏ। ਪਾਪਾ ਨੇ ਸੁਮਨ ਦਾ ਮੱਥਾ ਚੁੰਮਿਆ ਤੇ ਉਸ ਨੂੰ “ਸ਼ਾਬਾਸ਼ ਦਿੱਤੀ।

  • ਔਖੇ ਸ਼ਬਦਾਂ ਦੇ ਅਰਥ – ਸੁਹਾਵਣਾ – ਸੋਹਣਾ ਲਗਣ ਵਾਲਾ
  • ਚੁਟਕਲੇ – ਹਸਾਉਣੀਆਂ ਮਿੰਨੀ ਕਹਾਣੀਆਂ ਲਹਿਰੀਆ ਪਹਾੜਾਂ ਦੀਆਂ ਲਹਿਰਾਂ ਵਰਗੀਆਂ ਸ਼ਾਖ਼ਾਵਾਂ।
  • ਸੈਲਾਨੀ – ਸੈਰ ਕਰਨ ਵਾਲੇ।
  • ਦ੍ਰਿਸ਼ – ਨਜ਼ਾਰਾ।
  • ਬਿਰਖ – ਰੁੱਖ। ਉਤਸੁਕਤਾ ਅੱਗੇ ਜਾਣਨ ਦੀ ਇੱਛਾ।
  • ਝੁੰਡਾਂ – ਇਕੱਠਾਂ, ਸਮੂਹਾਂ ਗੁਟਕ
  • ਗੁਟਕ ਕੇ – ਕਬੂਤਰਾਂ ਦਾ ਬੋਲਣਾ।
  • ਝੁਰਮਟ – ਇਕੱਠ ਬਣਾਉਣਾ
  • ਦੁੜੰਗੇ – ਉੱਚੀਆਂ ਛਾਲਾਂ
  • ਬੇਹੱਦ – ਬਹੁਤ ਜ਼ਿਆਦਾ
  • ਅਣਮੰਨੇ – ਨਾ – ਚਾਹੁੰਦਿਆਂ।
  • ਉਡਣ ਖਟੋਲਾ – ਉੱਡਣ ਵਾਲੀ ਚੀਜ਼, ਬਿਬਾਣ।
  • ਸੁਆਗਤ – ਆਓ ਭਗਤ।
  • ਸੰਕੇਤ – ਚਿੰਨ॥

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 10.
ਹੇਠ ਲਿਖੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਧਰਤੀ, ਸੁਹਾਵਣਾ, ਤੋਤੇ, ਅਕਾਸ਼, ਪਿੰਜਰਾ, ਸੈਲਾਨੀ
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ……………………… ਹੁੰਦਾ ਹੈ।
(ਅ) ਪਹਾੜਾਂ ‘ਤੇ ਬਹੁਤ ਸਾਰੇ ……………………… ਆਉਂਦੇ ਹਨ।
(ਈ) ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ……………………… ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ……………………… ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ……………………… ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ……………………… ਵਲ ਵੇਖ ਕੇ ਹੱਥ ਹਿਲਾ ਰਹੀ ਸੀ।
ਉੱਤਰ :
(ੳ) ਗਰਮੀਆਂ ਵਿਚ ਪਹਾੜਾਂ ਦਾ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ।
(ਆ) ਪਹਾੜਾਂ ‘ਤੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ।
(ਈ) ਬੁੱਧੂ ! ਬਿਰਖ ਅਕਾਸ਼ ‘ਤੇ ਨਹੀਂ ਧਰਤੀ ‘ਤੇ ਹੁੰਦੇ ਹਨ।
(ਸ) ਤੋਤਾ ਇਨ੍ਹਾਂ ਚੀਜ਼ਾਂ ਤੋਂ ਮੂੰਹ ਪਰੇ ਕਰ ਕੇ ਅਕਾਸ਼ ਵਿਚ ਉੱਡਦੇ ਪੰਛੀਆਂ ਨੂੰ ਦੇਖ ਰਿਹਾ ਸੀ।
(ਹ) ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿਚ ਸੁੱਟ ਦਿੱਤਾ।
(ਕ) ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵਲ ਵੇਖ ਕੇ ਹੱਥ ਹਿਲਾ ਰਹੀ ਸੀ।

ਪ੍ਰਸ਼ਨ 2.
ਕਿਰਿਆ ਦੀ ਤੀਜੀ ਪ੍ਰਕਾਰ ਦੀ ਵੰਡ (ਬਣਤਰ ਦੇ ਆਧਾਰ ‘ ਤੇ ਵੰਡ) ਬਾਰੇ ਉਦਾਹਰਨਾਂ ਸਹਿਤ ਚਰਚਾ ਕਰੋ !
ਉੱਤਰ :
ਬਣਤਰ ਦੇ ਆਧਾਰ ‘ਤੇ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ। ਇਕਹਿਰੀ ਕਿਰਿਆ ਅਤੇ ਸੰਯੁਕਤ ਕਿਰਿਆ।
1. ਇਕਹਿਰੀ ਕਿਰਿਆ – ਵਾਕ ਵਿਚ ਇਕ – ਸ਼ਬਦੀ ਕਿਰਿਆ ਨੂੰ ਇਕਹਿਰੀ ਕਿਰਿਆ ਕਿਹਾ ਜਾਂਦਾ ਹੈ , ਜਿਵੇਂ ਕਰਨ ਦੀ ਭੈਣ ਨੇ ਉਤਸੁਕਤਾ ਨਾਲ ਉਸਨੂੰ ਕਿਹਾ।
2. ਸੰਯੁਕਤ ਕਿਰਿਆ – ਵਾਕ ਵਿਚ ਬਹੁ – ਸ਼ਬਦੀ ਕਿਰਿਆ ਨੂੰ ਸੰਯੁਕਤ ਕਿਰਿਆ ਕਿਹਾ ਜਾਂਦਾ ਹੈ; ਜਿਵੇਂ ਤੋਤਾ ਬੱਚੇ ਵਲੋਂ ਸੁੱਟੀ ਹਰੀ ਮਿਰਚ ਨੂੰ ਖਾਣ ਲੱਗ ਪਿਆ।

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਪ੍ਰਸ਼ਨ 3.
ਕਾਰਜ ਦੇ ਆਧਾਰ ‘ਤੇ ਕਿਰਿਆ ਦੀ ਕੀਤੀ ਜਾਂਦੀ ਚੌਥੀ ਪ੍ਰਕਾਰ ਦੀ ਵੰਡ ਬਾਰੇ ਚਰਚਾ ਕਰੋ।
ਉੱਤਰ :
ਕਿਰਿਆ ਦੀ ਚੌਥੀ ਪ੍ਰਕਾਰ ਦੀ ਵੰਡ ਕਾਰਜ ਦੇ ਆਧਾਰ ‘ਤੇ ਕੀਤੀ ਜਾਂਦੀ ਹੈ ; ਇਹ ਦੋ ਪ੍ਰਕਾਰ ਦੀ ਹੁੰਦੀ ਹੈ ; ਮੁੱਖ ਕਿਰਿਆ ਅਤੇ ਸਹਾਇਕ ਕਿਰਿਆ ; ਜਿਵੇਂ

ਗੁਰਮੀਆਂ ਵਿਚ ਪਹਾੜਾਂ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ !
ਇਸ ਵਾਕ ਵਿਚ ‘ਹੁੰਦਾ’ ਮੁੱਖ ਕਿਰਿਆ ਹੈ ਤੇ “ਹੈ ਸਹਾਇਕ ਕਿਰਿਆ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਨੂੰ ਸੋਹਣਾ ਕਰ ਕੇ ਲਿਖੋ –
ਕੁਦਰਤ ਦਾ ਪਹਿਚਾਣੋ ਭੇਦ।
ਪੰਛੀਆਂ ਤਾਈਂ ਕਰੋ ਨਾ ਕੈਦ।
ਪੰਛੀ ਨੇ ਕੁਦਰਤ ਦੀ ਸ਼ਾਨ।
ਅਜ਼ਾਦੀ ਇਹਨਾਂ ਦੀ ਪਹਿਚਾਣ॥
ਉੱਤਰ :
(ਨੋਟ – ਵਿਦਿਆਰਥੀ ਆਪੇ ਹੀ ਲਿਖਣ॥

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਭਾਈ ਸਾਹਿਬ ਇਹ ਤੋਤਾ ਕਿੰਨੇ ਦਾ ਹੈ ? ” ਪਿਤਾ ਜੀ ਨੇ ਝਕਦਿਆਂ ਹੋਇਆਂ ਪੁੱਛਿਆ ਸੁਮਨ ਤੋਤੇ ਵੱਲ ਪਿਆਰ ਨਾਲ ਦੇਖ ਰਹੀ ਸੀ ਅਤੇ ਤੋਤਾ ਵੀ ਖੰਭ ਮਾਰ – ਮਾਰ ਕੇ ਉਸ ਦਾ ਵੀ ਕਰਦੈ ..” ਤੋਤੇ ਵਾਲੇ ਨੇ ਕਿਹਾ ! ‘‘ਪੰਜ ਸੌ ਦਾ।” ਪਿਤਾ ਜੀ ਨੇ ਬੱਚਿਆਂ ਦੇ ਮਾਤਾ ਜੀ ਵੱਲ ਦੇਖਿਆ ਅਤੇ ਮਾਤਾ ਜੀ ਨੇ ਲੈ ਲੈਣ ਦਾ ਸੰਕੇਤ ਕੀਤਾ। ਹੁਣ ਪਿੰਜਰਾ ਅਤੇ ਤੋਤਾ ਸੁਮਨ ਦੇ ਹੱਥ ਵਿੱਚ ਸਨ। ਉਹ ਹੌਲੀ – ਹੌਲੀ ਤੁਰ ਰਹੀ ਸੀ।

ਮਾਤਾ – ਪਿਤਾ ਅਤੇ ਕਰਨ ਅੱਗੇ – ਅੱਗੇ ਤੁਰ ਰਹੇ ਸਨ। ਇੱਕ ਛੋਟੀ ਜਿਹੀ ਪਹਾੜੀ ਆਈ। ਸੁਮਨ ਨੇ ਉਸ ਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ। ਤੋਤਾ ਫੁਰਰ ਕਰ ਕੇ ਬਾਹਰ ਆਇਆ ਅਤੇ ਸੁਮਨ ਦੇ ਮੋਢਿਆਂ ‘ਤੇ ਬੈਠ ਗਿਆ। ਫੇਰ ਉਸ ਦੇ ਹੱਥਾਂ ‘ਤੇ ਦੋ – ਤਿੰਨ ਹੁੰਗਾਂ ਪਿਆਰ ਨਾਲ ਮਾਰੀਆਂ, ਜਿਵੇਂ ਉਹ ਆਪਣੀ ਅਜ਼ਾਦੀ ਲਈ ਸੁਮਨ ਦਾ ਧੰਨਵਾਦ ਕਰ ਰਿਹਾ ਹੋਵੇ। ਫਿਰ ਉਹ ਅਕਾਸ਼ ਵੱਲ ਉੱਡੇ ਜਾਂਦੇ ਤੋਤਿਆਂ ਦੀ ਡਾਰ ਨਾਲ ਰਲ ਗਿਆ। ਪਿੰਜਰਾ ਸੁਮਨ ਨੇ ਡੂੰਘੀ ਖੱਡ ਵਿੱਚ ਸੁੱਟ ਦਿੱਤਾ ‘‘ਬਾਏ – ਬਾਏ !

ਗੰਗਾ ਰਾਮ’’ ਸੁਮਨ ਦੂਰ ਉੱਡੇ ਜਾ ਰਹੇ ਤੋਤੇ ਵੱਲ ਵੇਖ ਕੇ ਹੱਥ ਹਿਲਾ ਰਹੀ ਸੀ। ਸੁਮਨ ਦੀ ਅਵਾਜ਼ ਸੁਣ ਕੇ ਉਸ ਦੇ ਮਾਤਾ – ਪਿਤਾ ਅਤੇ ਕਰਨ ਤਿੰਨੇ ਵਾਪਸ ਮੁੜ ਆਏ। ਕੋਲ ਆ ਕੇ ਪਿਤਾ ਜੀ ਨੇ ਉਸ ਦਾ ਮੱਥਾ ਚੁੰਮਦਿਆਂ ਕਿਹਾ, ”ਸ਼ਾਬਾਸ਼’ਸੁਮਨ ‘

1. ਤੋਤਾ ਖੰਭ ਮਾਰ – ਮਾਰ ਕੇ ਕਿਸ ਦਾ ਸੁਆਗਤ ਕਰ ਰਿਹਾ ਸੀ ?
(ਉ) ਸੁਮਨ ਦਾ
(ਅ) ਕਰਨ ਦਾ।
(ਇ) ਪਿਤਾ ਜੀ ਦਾ
(ਸ) ਮਾਤਾ ਜੀ ਦਾ।
ਉੱਤਰ :
(ਉ) ਸੁਮਨ ਦਾ

2. ਤੋਤੇ ਵਾਲੇ ਨੇ ਤੋਤੇ ਦੀ ਕੀ ਕੀਮਤ ਦੱਸੀ ?
(ੳ) ਇਕ ਸੌ
(ਅ) ਦੋ ਸੌ
(ਇ) ਚਾਰ ਸੌ
(ਸ) ਪੰਜ ਸੌ
ਉੱਤਰ :
(ਸ) ਪੰਜ ਸੌ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

3. ਤੋਤੇ ਵਿਚ ਕੀ ਗੁਣ ਸੀ ?
(ਉ) ਬੋਲਦਾ ਸੀ
(ਅ) ਨੱਚਦਾ ਸੀ
(ਈ) ਗੱਲਾਂ ਕਰਦਾ ਸੀ
(ਸ) ਉੱਡਦਾ ਸੀ।
ਉੱਤਰ :
(ਈ) ਗੱਲਾਂ ਕਰਦਾ ਸੀ

4. ਪਿੰਜਰਾ ਕਿਸ ਦੇ ਹੱਥ ਵਿਚ ਆ ਗਿਆ ਸੀ ?
(ਉ) ਪਿਤਾ ਜੀ ਦੇ
(ਆ) ਮਾਤਾ ਜੀ ਦੇ
(ਈ) ਸੁਮਨ ਦੇ
(ਸ) ਕਰਨ ਦੇ।
ਉੱਤਰ :
(ਈ) ਸੁਮਨ ਦੇ

5. ਸੁਮਨ ਨੇ ਪਹਾੜੀ ਉੱਤੇ ਚੜ੍ਹ ਕੇ ਕੀ ਖੋਲ੍ਹ ਦਿੱਤਾ ?
(ਉ) ਪਿੰਜਰੇ ਦਾ ਮੂੰਹ
(ਅ) ਆਪਣਾ ਮੂੰਹ
(ਈ) ਪਿਤਾ ਜੀ ਦਾ ਬਟੂਆ
(ਸ) ਮਾਤਾ ਜੀ ਦਾ ਦੁਪੱਟਾ।
ਉੱਤਰ :
(ਉ) ਪਿੰਜਰੇ ਦਾ ਮੂੰਹ

6. ਤੋਤਾ ਕਿੱਥੋਂ ਨਿਕਲ ਕੇ ਸੁਮਨ ਦੇ ਮੋਢੇ ਉੱਤੇ ਬੈਠਾ ?
(ਉ) ਕਮਰੇ ਵਿਚੋਂ
(ਅ) ਖੋੜ੍ਹ ਵਿਚੋਂ
(ਈ) ਪਿੰਜਰੇ ਵਿਚੋਂ
(ਸ) ਕੁੜਿੱਕੀ ਵਿਚੋਂ।
ਉੱਤਰ :
(ਈ) ਪਿੰਜਰੇ ਵਿਚੋਂ

7. ਤੋਤੇ ਨੇ ਸੁਮਨ ਦੇ ਹੱਥ ਉੱਤੇ ਕੀ ਮਾਰਿਆ ?
(ਉ) ਦੋ – ਤਿੰਨ ਨੂੰਗਾਂ
(ਅ) ਪੈਰ
(ਈ) ਖੰਭ
(ਸ) ਸਿਰ।
ਉੱਤਰ :
(ਉ) ਦੋ – ਤਿੰਨ ਨੂੰਗਾਂ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

8. ਤੋਤਾ ਅਕਾਸ਼ ਵਿਚ ਕਿਨ੍ਹਾਂ ਨਾਲ ਜਾ ਰਲਿਆ ?
(ੳ) ਉੱਡਦੇ ਤੋਤਿਆਂ ਨਾਲ
(ਆ) ਉੱਡਦੇ ਕਾਂਵਾਂ ਨਾਲ
(ਈ) ਉੱਡਦੇ ਪੰਛੀਆਂ ਨਾਲ
(ਸ) ਉੱਡਦੇ ਕਬੂਤਰਾਂ ਨਾਲ।
ਉੱਤਰ :
(ੳ) ਉੱਡਦੇ ਤੋਤਿਆਂ ਨਾਲ

9. ਸੁਮਨ ਦੂਰ ਉੱਡਦੇ ਜਾ ਰਹੇ ਤੋਤੇ ਵੱਲ ਦੇਖ ਕੇ ਹੱਥ ਹਿਲਾਉਂਦੀ ਹੋਈ ਕੀ ਕਹਿ ਰਹੀ ਸੀ ?
(ਉ) ਹੈਲੋ – ਹੈਲੋ !
(ਅ) ਗੁੱਡ ਨਾਈਟ
(ਈ) ਵਾਹ – ਵਾਹ !
(ਸ) ਬਾਏ – ਬਾਏ, ਗੰਗਾ ਰਾਮ॥
ਉੱਤਰ :
(ਸ) ਬਾਏ – ਬਾਏ, ਗੰਗਾ ਰਾਮ॥

10. ਪਿਤਾ ਜੀ ਨੇ ਸੁਮਨ ਦਾ ਮੱਥਾ ਚੁੰਮਦਿਆਂ ਉਸਨੂੰ ਕੀ ਦਿੱਤੀ ? ..
(ਉ) ਟਾਫੀ
(ਅ) ਸ਼ਾਬਾਸ਼
(ਈ) ਵਧਾਈ।
(ਸ) ਮਠਿਆਈ।
ਉੱਤਰ :
(ਅ) ਸ਼ਾਬਾਸ਼

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਤੋਤਾ, ਸੁਮਨ, ਪਿਆਰ, ਪਿਤਾ, ਮਾਤਾ।
(ii) ਉਸ, ਉਹ, ਕਿੰਨੇ।
(iii) ਪੰਜ ਸੌ, ਛੋਟੀ ਜਿਹੀ, ਦੋ – ਤਿੰਨ, ਡੂੰਘੀ, ਤਿੰਨੇ।
(iv) ਪੱਛਿਆ, ਕਰਦੈ, ਕਰ ਰਿਹਾ ਸੀ, ਤੋਰ ਰਹੀ ਸੀ, ਸੁੱਟ ਦਿੱਤਾ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

(i) “ਬੱਚਿਆਂ ਦਾ ਵਿਰੋਧੀ ਸ਼ਬਦ ਚੁਣੋ।
(ਉ) ਬੱਚਿਆ
(ਅ) ਬਚੜਿਆਂ
(ਈ) ਬੁੱਢਿਆਂ
(ਸ) ਬੁੜ੍ਹੀਆਂ।
ਉੱਤਰ :
(ਈ) ਬੁੱਢਿਆਂ

(ii) ‘‘ਸੁਮਨ ਨੇ ਉਸ ਉੱਤੇ ਚੜ੍ਹ ਕੇ ਪਿੰਜਰੇ ਦਾ ਮੂੰਹ ਖੋਲ੍ਹ ਦਿੱਤਾ।” ਇਸ ਵਾਕ ਵਿਚ ਪੜਨਾਂਵ ਸ਼ਬਦ ਕਿਹੜਾ ਹੈ ?
(ੳ) ਉਸ
(ਅ) ਉੱਤੇ
(ਈ) ਮੂੰਹ
(ਸ) ਦਿੱਤਾ
ਉੱਤਰ :
(ੳ) ਉਸ

(ii) “ਭਾਈ ਸਾਹਿਬ ! ਇਹ ਤੋਤਾ ਕਿੰਨੇ ਦਾ ਹੈ ?” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇਕ
(ਆ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਆ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! 1
ਉੱਤਰ :
PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ ! 2

PSEB 7th Class Punjabi Solutions Chapter 12 ਸ਼ਾਬਾਸ਼ ! ਸੁਮਨ !

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਝਕਦਿਆਂ
(ii) ਸੰਕੇਤ
(iii) ਧੰਨਵਾਦ
ਉੱਤਰ :
(i) ਝਕਦਿਆਂ – ਝਿਜਕਦਿਆਂ
(ii) ਸੰਕੇਤ – ਇਸ਼ਾਰਾ
(iii) ਧੰਨਵਾਦ – ਸ਼ੁਕਰ ਗੁਜ਼ਾਰ ਹੋਣਾ/ਕੁੜੱਗ।

PSEB 7th Class Computer Solutions Chapter 1 ਟਾਈਪਿੰਗ ਟਿਊਟਰ

Punjab State Board PSEB 7th Class Computer Book Solutions Chapter 1 ਟਾਈਪਿੰਗ ਟਿਊਟਰ Textbook Exercise Questions and Answers.

PSEB Solutions for Class 7 Computer Chapter 1 ਟਾਈਪਿੰਗ ਟਿਊਟਰ

Computer Guide for Class 7 PSEB ਟਾਈਪਿੰਗ ਟਿਊਟਰ Textbook Questions and Answers

ਅਭਿਆਸ ਦੇ ਪ੍ਰਸ਼ਨ ਉੱਤਰ
1. ਖ਼ਾਲੀ ਥਾਂਵਾਂ ਭਰੋ-

I. ਨੰਬਰ ਪੈਡ ਦੀ ਵਰਤੋਂ ਲਈ, ……………. ਕੀਅ ਆਨ ਹੋਣੀ ਚਾਹੀਦੀ ਹੈ ।
(ਉ) Num lock
(ਅ) Caps lock
(ੲ) Scroll lock
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਉ) Num lock

II. ਹੋਮ-ਰੋਅ ਵਿੱਚ, ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) A
(ਅ) S
(ੲ) D
(ਸ) F
ਉੱਤਰ-
(ਉ) A

III. ਹੋਮ-ਰੋਅ ਵਿੱਚ, ਸੱਜੇ ਹੱਥ ਦੀ ਮਦ/ਵਿਚਲੀ ਉਂਗਲੀ ਨਾਲ ……………….. ਕੀਅ ਦਬਾਈ ਜਾਂਦੀ
(ਉ) J
(ਅ) K
(ੲ) L
(ਸ) ;
ਉੱਤਰ-
(ਅ) K

PSEB 7th Class Computer Solutions Chapter 1 ਟਾਈਪਿੰਗ ਟਿਊਟਰ

IV. ਦੂਸਰੀ ਰੋਅ ਵਿੱਚ, ਖੱਬੇ ਹੱਥ ਦੀ ਰਿੰਗ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ). Q
(ਅ) W
(ੲ) E
(ਸ) R.
ਉੱਤਰ-
(ਅ) W

V. ਤੀਸਰੀ ਰੋਅ ਵਿੱਚ, ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ……………. ਕੀਅ ਦਬਾਈ ਜਾਂਦੀ ਹੈ ।
(ਉ) B
(ਅ) N
(ੲ) M
(ਸ) M, N
ਉੱਤਰ-
(ਸ) M, N

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਟਾਈਪਿੰਗ ਕਰਨ ਲਈ ਕੀਅ-ਬੋਰਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ | ਪਹਿਲਾਂ ਭਾਗ ਖੱਬਾ ਪਾਸਾ ਅਤੇ ਦੂਜਾ ਬਾਗ ਸੱਜਾ ਪਾਸਾ ।

ਪ੍ਰਸ਼ਨ II.
ਕੀਅ-ਬੋਰਡ ਨੂੰ ਬਿਨਾਂ ਦੇਖੇ ਟਾਈਪ ਕਰਨ ਦੀ ਤਕਨੀਕ ਦਾ ਨਾਂ ਲਿਖੋ ।
ਉੱਤਰ-
ਟੱਚ ਟਾਈਪਿੰਗ ਤਕਨੀਕ ਰਾਹੀਂ ਅਸੀਂ ਬਿਨਾਂ ਦੇਖੇ ਟਾਈਪ ਕਰ ਸਕਦੇ ਹਾਂ ।

ਪ੍ਰਸ਼ਨ III.
ਕਿਸੇ ਵੀ ਇੱਕ ਫੁੱਟ ਦਾ ਨਾਂ ਲਿਖੋ ।
ਉੱਤਰ-
ਅਨਮੋਲ ਲਿਪੀ ਫੌਂਟ ।

ਪ੍ਰਸ਼ਨ IV.
ਟਾਈਪਿੰਗ ਕਰਦੇ ਸਮੇਂ ਸਪੇਸ ਬਾਰ ਨੂੰ ਕਿਸ ਉਂਗਲ ਨਾਲ ਦਬਾਇਆ ਜਾਂਦਾ ਹੈ ?
ਉੱਤਰ-
ਸਪੇਸ ਬਾਰ ਕੀਅ ਨੂੰ ਦਬਾਉਣ ਲਈ ਅਪਣੇ ਸੱਜੇ ਹੱਥ ਦੇ ਅੰਗੂਠੇ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 7th Class Computer Solutions Chapter 1 ਟਾਈਪਿੰਗ ਟਿਊਟਰ

ਪ੍ਰਸ਼ਨ V.
ਟਾਈਪਿੰਗ ਕਰਦੇ ਹੋਏ ਨਵੀ ਲਾਈਨ ਵਿੱਚ ਜਾਣ ਲਈ ਕਿਸ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਨਵੀਂ ਲਾਈਨ ਵਿੱਚ ਜਾਣ ਲਈ ਐਂਟਰ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਟੱਚ ਟਾਈਪਿੰਗ ਕੀ ਹੁੰਦੀ ਹੈ ?
ਉੱਤਰ-
ਟੱਚ-ਟਾਈਪਿੰਗ ਇੱਕ ਅਜਿਹੀ ਤਕਨੀਕ ਹੈ, ਜਿਸ ਰਾਹੀਂ ਅਸੀਂ ਬਿਨਾਂ ਕੀਅ-ਬੋਰਡ ਨੂੰ ਦੇਖੇ, ਕਦਮ ਦਰ ਕਦਮ, ਆਪਣੀਆਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ ਰਫ਼ਤਾਰ ਨਾਲ ਟਾਈਪਿੰਗ ਕਰਨੀ ਸਿੱਖ ਸਕਦੇ ਹਾਂ । ਜੇਕਰ ਅਸੀਂ ਕੀਅ-ਬੋਰਡ ਨੂੰ ਦੇਖ ਕੇ ਇੱਕ-ਇੱਕ ਕੀਅ ਲੱਭ ਕੇ ਟਾਈਪਿੰਗ ਕਰਦੇ ਹਾਂ ਤਾਂ ਸਾਡੀ ਟਾਈਪਿੰਗ ਸਪੀਡ ਬਹੁਤ ਘੱਟ ਜਾਂਦੀ ਹੈ ।
PSEB 7th Class Computer Solutions Chapter 1 ਟਾਈਪਿੰਗ ਟਿਊਟਰ 1

ਪ੍ਰਸ਼ਨ II.
ਹੋਮ ਕੀਅ ਉੱਪਰ ਸਾਡੀਆਂ ਉਂਗਲਾਂ ਦੀ ਸਥਿਤੀ ਦਾ ਵਰਨਣ ਕਰੋ ।
ਉੱਤਰ-
ਹੋਮ ਕੀਅ ’ਤੇ ਉਂਗਲਾਂ ਦੀ ਸਥਿਤੀ ਹੇਠ ਅਨੁਸਾਰ ਹੁੰਦੀ ਹੈ ਸਭ ਤੋਂ ਪਹਿਲਾਂ ਸਾਡੇ ਖੱਬੇ ਹੱਥ ਦੀ ਚੌਥੀਂ ਉੱਗਲ (ਲਿਟਲ ਫਿੱਗਰ) “A’ ਕੀਅ ਉੱਤੇ, ਤੀਸਰੀ ਉਂਗਲ
‘S’ ਕੀਅ ਉੱਤੇ, ਦੂਸਰੀ ਉਂਗਲਾਂ ‘D’ ਕੀਅ ਉੱਤੇ ਅਤੇ ਪਹਿਲੀ ਉਂਗਲ ‘F ਕੀਅ ਅਤੇ ਵਾਰੀ-ਵਾਰੀ ‘G’ ਕੀਅ ਉੱਤੇ ਹੋਣੀ ਚਾਹੀਦੀ ਹੈ। ਸੱਜੇ ਹੱਥ ਦੀ ਚੌਥੀ, ਤੀਸਰੀ, ਦੂਜੀ ਅਤੇ ਪਹਿਲੀ ਉਂਗਲ ਕੁਮਵਾਰ ‘;, ‘L, K`, J ਅਤੇ ‘H’ ਉੱਤੇ ਹੋਣੀ ਚਾਹੀਦੀ ਹੈ ।
PSEB 7th Class Computer Solutions Chapter 1 ਟਾਈਪਿੰਗ ਟਿਊਟਰ 2
PSEB 7th Class Computer Solutions Chapter 1 ਟਾਈਪਿੰਗ ਟਿਊਟਰ 3

ਪ੍ਰਸ਼ਨ III.
ਟਾਈਪਿੰਗ ਦੀ ਸਪੀਡ ਨੂੰ ਸੁਧਾਰਨ ਲਈ ਕਿਹੜੇ ਸੁਝਾਅ ਹਨ ?
ਉੱਤਰ-
ਅਨਮੋਲ ਲਿਪੀ ਫੌਂਟ ਰਾਹੀਂ ਅਸੀਂ ਆਸਾਨੀ ਨਾਲ ਪੰਜਾਬੀ ਵਿੱਚ ਟਾਈਪਿੰਗ ਕਰ ਸਕਦੇ ਹਾਂ | ਅਸੀਂ ਅੰਗਰੇਜ਼ੀ ਭਾਸ਼ਾ ਦੀ ਟਾਈਪਿੰਗ ਵਿੱਚ ਵਰਤੀ ਜਾਣ ਵਾਲੀ ਉਂਗਲਾਂ ਦੀ ਸਥਿਤੀ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਵੀ ਟਾਈਪਿੰਗ ਦਾ ਅਭਿਆਸ ਕਰ ਸਕਦੇ ਹਾਂ | ਟਾਈਪ ਕਰਨ ਤੋਂ ਪਹਿਲਾਂ ਸਾਨੂੰ ਅਨਮੋਲ ਲਿਪੀ ਫੌਂਟ ਚੁਣਨਾ ਪਵੇਗਾ ਅਨਮੋਲ ਲਿਪੀ ਕੀਅ-ਮੈਪ ਹੇਠ ਲਿਖੇ ਅਨੁਸਾਰ ਹੈ –
PSEB 7th Class Computer Solutions Chapter 1 ਟਾਈਪਿੰਗ ਟਿਊਟਰ 4

ਪ੍ਰਸ਼ਨ IV.
ਨੁਮੈਰਿਕ ਕੀਅ-ਪੈਡ ਨਾਲ ਨੰਬਰ ਟਾਈਪ ਕਰਨ ਲਈ ਕਿਹੜੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ ? ਅਤੇ ਨੁਮੈਰਿਕ ਕੀਅ ਪੈਡ ਉੱਤੇ ਉਂਗਲਾਂ ਦੀ ਸਥਿਤੀ ਦਾ ਵਰਣਨ ਕਰੋ ।
ਉੱਤਰ –
ਨੁਮੈਰਿਕ ਕੀਅ ਪੈਡ ਤੇ ਅੰਕ ਟਾਈਪ ਕਰਨ ਸਮੇਂ ਸੱਜੇ ਹੱਥ ਦੀ ਵਰਤੋਂ ਕਰਨੀ ਚਾਹੀਦੀ ਹੈ । ਨੁਮੈਰਿਕ ਕੀਅ ਪੈਡ ਤੇ ਉਂਗਲਾਂ ਦੀ ਸਥਿਤੀ ਹੇਠ ਲਿਖੇ ਅਨੁਸਾਰ ਹੁੰਦੀ ਹੈ –

  • ਸੱਜੇ ਹੱਥ ਦਾ ਅੰਗੂਠਾ ‘0’ ਉੱਤੇ
  • ਸੱਜੇ ਹੱਥ ਦੀ ਪਹਿਲੀ ਉਂਗਲ 4′ ਉੱਤੇ ਵੀ
  • ਸੱਜੇ ਹੱਥ ਦੀ ਦੂਸਰੀ ਉਂਗਲ ‘5 ਉੱਤੇ
  • ਸੱਜੇ ਹੱਥ ਦੀ ਚੌਥੀ ਉਂਗਲ ‘’ ਉੱਤੇ

PSEB 7th Class Computer Solutions Chapter 1 ਟਾਈਪਿੰਗ ਟਿਊਟਰ 5

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕੇ ਦਾ ਵਰਣਨ ਕਰੋ ।
ਉੱਤਰ-
ਟਾਈਪਿੰਗ ਕਰਦੇ ਸਮੇਂ ਸਾਨੂੰ ਬੈਠਣ ਦੇ ਸਹੀ ਤਰੀਕੇ ਲਈ ਹੇਠਾਂ ਲਿਖੀਆਂ ਗੱਲਾਂ ਉੱਤੇ ਅਮਲ ਕਰਨਾ ਚਾਹੀਦਾ ਹੈ –

  1. ਕੰਪਿਊਟਰ ਦਾ ਮੋਨੀਟਰ ਸਾਡੀਆਂ ਅੱਖਾਂ ਦੇ ਬਰਾਬਰ ਸਾਹਮਣੇ ਹੋਣਾ ਚਾਹੀਦਾ ਹੈ ।
  2. ਸਾਡੀ ਨਜ਼ਰ ਮੋਨੀਟਰ ਉੱਤੇ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ ।
  3. ਸਾਡੀਆਂ ਉਂਗਲਾਂ ਗੁਲਾਈ ਵਿੱਚ ਅਤੇ ਹੋਮ-ਰੋਅ ਕੀਜ਼ ਉੱਤੇ ਹੋਣੀਆਂ ਚਾਹੀਦੀਆਂ ਹਨ ।
  4. ਸਾਨੂੰ ਬਿਲਕੁਲ ਸਿੱਧੇ ਅਤੇ ਕੀਅ-ਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ ।
  5. ਸਾਨੂੰ ਹਰ-ਇੱਕ ਕੀਅ ਨੂੰ ਜਲਦੀ ਨਾਲ ਦਬਾਕੇ, ਮੁੜ ਹੋਮ-ਰੋਅ ਪੁਜ਼ੀਸ਼ਨ ਉੱਤੇ ਆਉਣਾ ਚਾਹੀਦਾ ਹੈ ।
  6. ਸਾਡੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ ।

PSEB 7th Class Computer Solutions Chapter 1 ਟਾਈਪਿੰਗ ਟਿਊਟਰ 6

ਪ੍ਰਸ਼ਨ II.
ਹੇਠ ਲਿਖੀਆਂ ਕੀਜ਼ ਦਾ ਵਰਣਨ ਕਰੋ ।
(i) Enter- ਕੀਅ
(ii) Backspace- ਕੀਅ
(iii) Shift-ਕੀਅ ।
ਉੱਤਰ-
(i) Enter-ਕੀਅ-ਐਂਟਰ ਕੀਅ ਦੀ ਵਰਤੋਂ ਅਗਲੀ ਲਾਈਨ ਵਿਚ ਜਾਣ ਵਾਸਤੇ ਕੀਤੀ ਜਾਂਦੀ ਹੈ । ਇਸ ਨਾਲ ਇਕ ਨਵੇਂ ਪੈਰੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ।
PSEB 7th Class Computer Solutions Chapter 1 ਟਾਈਪਿੰਗ ਟਿਊਟਰ 7
(ii) Backspace ਕੀਅ-ਬੈਕ ਸਪੇਸ ਐਂਟਰ ਕੀਅ ਦੇ ਉੱਪਰ ਕੀਅ ਹੁੰਦੀ ਹੈ । ਇਸ ਦੀ ਵਰਤੋਂ ਕਰਕੇ ਖੱਬੇ ਪਾਸੇ ਟਾਈਪ ਕੀਤੇ ਅੱਖਰਾਂ ਨੂੰ ਮਿਟਾਇਆ ਜਾਂਦਾ ਹੈ ।
(iii) Shift-ਕੀਅ-ਸ਼ਿਫਟ ਕੀਅ ਦੋ ਹੁੰਦੀਆਂ ਹਨ । ਇਨ੍ਹਾਂ ਦੀ ਵਰਤੋਂ ਬਾਕੀ ਕੀਅ ਦੇ ਸੁਭਾਅ ਨੂੰ ਬਦਲਣ ਵਾਸਤੇ ਕੀਤੀ ਜਾਂਦੀ ਹੈ । ਉਦਾਹਰਨ ਦੇ ਤੌਰ ਤੇ, ਛੋਟੇ ਅੱਖ਼ਰਾਂ ਤੋਂ ਵੱਡੇ ਅੱਖਰ ਟਾਈਪ ਕਰਨੇ ਜਾਂ ਸਿੰਬਲ ਟਾਈਪ ਕਰਨੇ ।

PSEB 7th Class Computer Solutions Chapter 1 ਟਾਈਪਿੰਗ ਟਿਊਟਰ

PSEB 7th Class Computer Guide ਟਾਈਪਿੰਗ ਟਿਊਟਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਟਾਈਪ ਮਾਸਟਰ ………….. ਸਿੱਖਣ ਵਾਸਤੇ ਵਰਤਿਆ ਜਾਂਦਾ ਹੈ ।
(ਉ) ਪ੍ਰੋਗ੍ਰਾਮਿੰਗ
(ਅ) ਕੰਪਿਊਟਰ
(ੲ) ਪ੍ਰਿੰਟਿੰਗ
(ਸ) ਟਾਈਪਿੰਗ ॥
ਉੱਤਰ-
(ਸ) ਟਾਈਪਿੰਗ ॥

ਪ੍ਰਸ਼ਨ 2.
ਕੀ-ਬੋਰਡ ………….. ਭਾਗਾਂ ਵਿਚ ਵੰਡਿਆ ਜਾਂਦਾ ਹੈ ।
(ਉ) ਤਿੰਨ
(ਅ) ਚਾਰ
(ੲ) ਦੋ
(ਸ) ਪੰਜ ॥
ਉੱਤਰ-
(ੲ) ਦੋ

ਪ੍ਰਸ਼ਨ 3.
ਨਿਉਮੈਰਿਕ ਪੈਡ ………….. ਪਾਸੇ ਹੁੰਦਾ ਹੈ ।
(ਉ) ਸੱਜੇ
(ਅ) ਖੱਬੇ
(ੲ) ਉੱਪਰਲੇ
(ਸ) ਹੇਠਲੇ ।
ਉੱਤਰ-
(ਉ) ਸੱਜੇ

ਪ੍ਰਸ਼ਨ 4.
………….. ਕੀਅ ਕੀ-ਬੋਰਡ ਦੇ ਦੋਨਾਂ ਪਾਸੇ ਹੁੰਦੀ ਹੈ ।
(ਉ) ਫੰਕਸ਼ਨ
(ਅ) ਸਪੈਸ਼ਲ
(ੲ) ਐਰੋ
(ਸ) ਸ਼ਿਫਟ ॥
ਉੱਤਰ-
(ਸ) ਸ਼ਿਫਟ ॥

PSEB 7th Class Computer Solutions Chapter 1 ਟਾਈਪਿੰਗ ਟਿਊਟਰ

ਸਹੀ ਜਾਂ ਗਲਤ ਦੱਸੋ

ਪ੍ਰਸ਼ਨ 1.
ਟਾਈਪ ਮਾਸਟਰ ਟਾਈਪ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 2.
ਟੱਚ ਟਾਈਪਿੰਗ ਵਿਚ ਅਸੀਂ ਕੀ-ਬੋਰਡ ਨੂੰ ਬਗੈਰ ਛੂਹੇ ਟਾਈਪ ਕਰ ਸਕਦੇ ਹਾਂ ।
ਉੱਤਰ-
ਗਲਤ,

ਪ੍ਰਸ਼ਨ 3.
ਨਿਊਮੈਰਿਕ ਪੈਡ ਕੀ-ਬੋਰਡ ਦੇ ਸੱਜੇ ਪਾਸੇ ਹੁੰਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਨਿਊਮੈਰਿਕ ਪੈਡ ਨਾਲ ਟੈਕਸਟ ਟਾਈਪ ਕੀਤਾ ਜਾਂਦਾ ਹੈ ।
ਉੱਤਰ-
ਗਲਤ,

ਪ੍ਰਸ਼ਨ 5.
ਸ਼ਿਫਟ ਕੀ ਸਿਰਫ਼ ਇਕ ਹੁੰਦੀ ਹੈ ।
ਉੱਤਰ-
ਗ਼ਲਤ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ-ਬੋਰਡ ਦੀ ਮੁਹਾਰਤ ਲਈ ਹਦਾਇਤਾਂ ਲਿਖੋ ।
ਉੱਤਰ-

  1. ਕੀਜ਼ ਨੂੰ ਜਲਦੀ-ਜਲਦੀ ਨਾ ਦਬਾਓ ।
  2. ਕੀਜ਼ ਨੂੰ ਬਰਾਬਰ ਅਤੇ ਇਕ ਸਾਰ ਪ੍ਰੈਸ ਕਰੋ ।
  3. ਕੀਜ਼ ਨੂੰ ਹਲਕਾ-ਹਲਕਾ ਦਬਾਉਣ ਦੀ ਆਦਤ ਬਣਾਓ ।
  4. ਹਰੇਕ ਸ਼ਬਦ ਟਾਈਪ ਕਰਨ ਤੋਂ ਬਾਅਦ ਸੱਜੇ ਹੱਥ ਦੇ ਅੰਗੂਠੇ ਨਾਲ ਸਪੇਸ ਬਾਰ ਦਬਾਓ ।
  5. ਟਾਈਪ ਦੌਰਾਨ ਤੁਹਾਡੀਆਂ ਅੱਖਾਂ, ਹੱਥਾਂ ਅਤੇ ਦਿਮਾਗ਼ ਦਾ ਸਹੀ ਤਾਲਮੇਲ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਟਾਈਪ ਮਾਸਟਰ ਕੀ ਹੈ ?
ਉੱਤਰ-
ਟਾਈਪ ਮਾਸਟਰ ਇਕ ਪ੍ਰੋਗਰਾਮ ਹੁੰਦਾ ਹੈ ਜੋ ਤੁਹਾਨੂੰ ਟਾਈਪ ਸਿੱਖਣ ਅਤੇ ਰਫ਼ਤਾਰ ਵਿਚ ਸੁਧਾਰ ਕਰਨ ਵਿਚ ਮਦਦ ਕਰਦਾ ਹੈ । ਇਸ ਦੀ ਮਦਦ ਨਾਲ ਅਸੀਂ ਬਿਨਾਂ ਕੀ-ਬੋਰਡ ਵੱਲ ਦੇਖੇ ਟਾਈਪ ਕਰਨਾ ਸਿੱਖਦੇ ਹਾਂ ।

PSEB 7th Class Computer Solutions Chapter 1 ਟਾਈਪਿੰਗ ਟਿਊਟਰ

ਪ੍ਰਸ਼ਨ 3.
ਨਿਊਮੈਰਿਕ ਕੀ-ਪੈਡ ਕੀ ਹੈ ?
ਉੱਤਰ-
ਅੰਕਾਂ ਨੂੰ ਟਾਈਪ ਕਰਨ ਲਈ ਨਿਉਮੈਰਿਕ ਕੀ-ਪੈਡ ਦੀ ਵਰਤੋਂ ਹੁੰਦੀ ਹੈ । ਇਹ ਕੀ-ਬੋਰਡ ਦੇ ਸੱਜੇ ਪਾਸੇ ਲੱਗੀ ਹੁੰਦੀ ਹੈ ।

ਪ੍ਰਸ਼ਨ 4.
ਸ਼ਿਫਟ-ਕੀ ਦੀ ਪਰਿਭਾਸ਼ਾ ਦਿਓ ।
ਉੱਤਰ-
ਸ਼ਿਫਟ-ਕੀ ਕੀ-ਬੋਰਡ ਦੇ ਦੋਨਾਂ ਪਾਸੇ ਲੱਗੀ ਹੁੰਦੀ ਹੈ ਇਹ ਵੱਡੇ ਅੱਖਰ (ਕੈਪੀਟਲ ਲੈਟਰ) ਲਿਖਣ ਲਈ ਵਰਤੀ ਜਾਂਦੀ ਹੈ ।

ਪ੍ਰਸ਼ਨ 5.
ਦੂਜੀ ਰੋਅ ਉੱਤੇ ਉੱਗਲਾਂ ਦੀ ਸਥਿਤੀ ਬਾਰੇ ਦੱਸੋ ।
ਉੱਤਰ-
ਆਪਣੇ ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿਗਰ) ਨੂੰ “Q’ ਕੀਅ ਉੱਤੇ, ਤੀਸਰੀ ਉਂਗਲ ਨੂੰ “W` ਕੀਅ ਉੱਤੇ, ਦੂਸਰੀ ਉਂਗਲ ਨੂੰ ‘E) ਕੀਅ ਉੱਤੇ ਅਤੇ ਪਹਿਲੀ ਉਂਗਲ ਨੂੰ “R’ ਕੀਅ ਜਾਂ ‘T) ਕੀਅ ਉੱਤੇ ਵਾਰੀ-ਵਾਰੀ ਰੱਖੋ । ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ “P’ ਕੀਅ ਉੱਤੇ, ਤੀਸਰੀ ਉਂਗਲ ਨੂੰ “O’ ਕੀਅ ਉੱਤੇ, ਦੂਸਰੀ ਉਂਗਲ ਨੂੰ “T ਕੀਅ ਉੱਤੇ ਅਤੇ ਪਹਿਲੀ ਉਂਗਲ ਨੂੰ ‘U ਉੱਤੇ ਜਾਂ ‘Y ਕੀਅ ਉੱਤੇ ਵਾਰੀ-ਵਾਰੀ ਰੱਖੋ ।
PSEB 7th Class Computer Solutions Chapter 1 ਟਾਈਪਿੰਗ ਟਿਊਟਰ 8

ਪ੍ਰਸ਼ਨ 6.
ਤੀਜੀ ਰੋਅ ਉੱਤੇ ਉਂਗਲਾਂ ਦੀ ਸਥਿਤੀ ਦਾ ਵਰਨਣ ਕਰੋ ।
ਉੱਤਰ-
ਖੱਬੇ ਹੱਥ ਦੀ ਚੌਥੀ ਉਂਗਲ (ਲਿਟਲ ਫਿਗਰ) ਨੂੰ 7 ਕੀਅ ਉੱਤੇ ਜਾਵੇਗੀ ਤੇ ਫਿਰ ਵਾਪਸ ਹੋਮਰੋਅ ਉੱਤੇ ਆ ਜਾਵੇਗੀ । ਇਸੇ ਤਰਾਂ ਤੀਸਰੀ ਉਂਗਲ ‘X’ ਕੀਅ ਉੱਤੇ, ਦੂਸਰੀ ਉਂਗਲ °C) ਕੀਅ ਉੱਤੇ · ਅਤੇ ਪਹਿਲੀ ਉਂਗਲ ‘V’ ਕੀਅ ਜਾਂ ‘B’ ਕੀਅ ਉੱਤੇ ਵਾਰੀ-ਵਾਰੀ ਰੱਖੋ । ਇਸੇ ਤਰ੍ਹਾਂ ਸੱਜੇ ਹੱਥ ਦੀ ਚੌਥੀ ਉਂਗਲ ਨੂੰ ? ਕੀਅ ਤੀਸਰੀ ਉਂਗਲ ਨੂੰ ? ਕੀਅ ਉੱਤੇ ਦੂਸਰੀ ਉਂਗਲ ਨੂੰ , ਕੀਅ ਉੱਤੇ ਅਤੇ ਪਹਿਲੀ ਉਂਗਲ ਨੂੰ “M’ ਕੀਅ ਉੱਤੇ ਜਾਂ “N’ ਕੀਅ ਉੱਤੇ ਵਾਰੀ-ਵਾਰੀ ਰੱਖੋ ।
PSEB 7th Class Computer Solutions Chapter 1 ਟਾਈਪਿੰਗ ਟਿਊਟਰ 9

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

Punjab State Board PSEB 7th Class Computer Book Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) Textbook Exercise Questions and Answers.

PSEB Solutions for Class 7 Computer Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

Computer Guide for Class 7 PSEB ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

I.
ਪੂਰੇ ਵਰਡ ਨੂੰ ਚੁਣਨ (ਸਿਲੈਕਟ ਕਰਨ) ਲਈ, ਉਸ ਉੱਤੇ ………….. ਕਲਿੱਕ ਕਰੋ ।
(ੳ) ਸਿੰਗਲ (ਇੱਕ ਵਾਰ)
(ਅ) ਡਬਲ (ਦੋ ਵਾਰ)
(ੲ) ਟਰਿਪਲ (ਤਿੰਨ ਵਾਰ)
(ਸ) ਕੋਈ ਨਹੀਂ !
ਉੱਤਰ-
(ਅ) ਡਬਲ (ਦੋ ਵਾਰ),

II.
…………….. ਗਰੁੱਪ ਸਾਨੂੰ ਟੈਕਸਟ ਫੌਂਟ, ਸਟਾਈਲ, ਸਾਈਜ਼, ਰੰਗ ਅਤੇ ਹੋਰ ਕਈ ਚੀਜ਼ਾਂ ਬਦਲਣ ਦੀ ਇਜਾਜ਼ਤ ਦਿੰਦਾ ਹੈ ।
(ਓ) ਫੌਂਟ (Font)
(ਅ) ਪੈਰਾਗ੍ਰਾਫ (Paragraph
(ੲ) ਸਟਾਈਲਜ਼ (Styles)
(ਸ) ਐਡੀਟਿੰਗ (Editing)
ਉੱਤਰ-
(ਓ) ਫੌਂਟ (Font),

III.
…………….. ਦਾ ਮਤਲਬ ਹੈ-ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਨਿੱਚੇ (ਹੇਠਾਂ) ਲਾਈਨ ਖਿੱਚਣਾ ।
(ਉ) ਬੋਲਡ (Bold)
(ਅ) ਇਟੈਲਿਕ (Italic)
(ੲ) ਅੰਡਰਲਾਈਨ (Underline)
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਅੰਡਰਲਾਈਨ (Underline),

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

IV. …….. ਆਪਸ਼ਨ ਦੀ ਵਰਤੋਂ ਕਰਕੇ ਟੈਕਸਟ ਇੱਕ ਹਾਈਲਾਈਟਰ ਪੈਂਨ ਨਾਲ ਮਾਰਕ ਕੀਤਾ ਹੋਇਆ ਨਜ਼ਰ ਆਉਂਦਾ ਹੈ ।
(ਉ) ਫੌਂਟ ਕਲਰ
(ਅ) ਟੈਕਸਟ ਕਲਰ
(ੲ) ਟੈਕਸਟ ਹਾਈਲਾਈਟ ਕਲਰ
(ਸ) ਉਪਰੋਕਤ ਸਾਰੇ ॥
ਉੱਤਰ-
(ੲ) ਟੈਕਸਟ ਹਾਈਲਾਈਟ ਕਲਰ ,

V. ਸ਼ੇਪ ਨੂੰ ਦਾਖਲ ਕਰਨ ਉਪਰੰਤ ਇਕ ਨਵਾਂ ਟੈਬ ਦਿਖਾਈ ਦਿੰਦਾ ਹੈ, ਜਿਸ ਨੂੰ …………. ਕਿਹਾ ਜਾਂਦਾ ਹੈ ।
(ਉ) ਡਰਾਇੰਗ ਟੂਲ ਫਾਰਮੈਟ
(ਅ) ਸ਼ੇਪ ਟੂਲ ਫਾਰਮੈਟ
(ੲ) ਡਰਾਇੰਗ ਸ਼ੇਪ ਫਾਰਮੈਟ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਡਰਾਇੰਗ ਸ਼ੇਪ ਫਾਰਮੈਟ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-ਹੇਠ ਲਿਖੇ ਕੰਮਾਂ ਦੀਆਂ ਸ਼ਾਰਟਕੱਟ ਕੀਅਜ਼ ਲਿਖੋ –

I. ਸਿਲੈਕਟ ਕੀਤੇ ਟੈਕਸਟ ਨੂੰ ਕੱਟ ਕਰਨ ਲਈ
ਉੱਤਰ-
Ctrl + X,

II. ਕੱਟ ਜਾਂ ਕਾਪੀ ਕੀਤੇ ਟੈਕਸਟ ਨੂੰ ਪੇਸਟ ਕਰਨ ਲਈ
ਉੱਤਰ-
Ctrl+ V,

III. ਫੌਂਟ ਸਾਈਜ਼ ਵੱਡਾ ਕਰਨ ਲਈ
ਉੱਤਰ-
Ctrl+ >,

IV. ਟੈਕਸਟ ਨੂੰ ਅੰਡਰਲਾਈਨ ਕਰਨ ਲਈ
ਉੱਤਰ-
Ctrl+ U,

V. ਸਿਲੈਕਟ ਕੀਤੇ ਟੈਕਸਟ ਦਾ ਕੇਸ ਚੇਂਜ (Change Case) ਕਰਨ ਲਈ
ਉੱਤਰ-
Shift + F3,

VI. ਸੈਂਟਰ ਅਲਾਈਨਮੈਂਟ ਕਰਨ ਲਈ
ਉੱਤਰ-
Ctrl + E,

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

VII. ਡਬਲ ਲਾਈਨ ਸਪੇਸਿੰਗ ਸੈੱਟ ਕਰਨ ਲਈ
ਉੱਤਰ-
Ctrl + 2,

VIII. ਟੈਕਸਟ ਨੂੰ ਰਿਪਲੇਸ ਕਰਨ ਲਈ
ਉੱਤਰ-
Ctrl + H,

IX. ਆਖਰੀ ਆਪਰੇਸ਼ਨ ਨੂੰ ਅਨਰੂ ਕਰਨ ਲਈ
ਉੱਤਰ-
Ctrl + Z,

X. ਪੇਜ ਬੇਕ ਦਾਖਲ ਕਰਨ ਲਈ ।
ਉੱਤਰ-
Ctrl + Return

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਨਭੂ (UNDO) ਕਮਾਂਡ ਬਾਰੇ ਲਿਖੋ ?
ਉੱਤਰ-
ਅਨਡੂ (Undo) ਫੀਚਰ ਦੀ ਵਰਤੋਂ ਪਿਛਲੀ ਕਿਰਿਆ ਨੂੰ ਪਹਿਲਾਂ ਵਰਗਾ (ਅਨਡੂ) ਕਰਨ ਲਈ ਕੀਤੀ ਜਾਂਦੀ ਹੈ । ਉਦਾਹਰਣ ਲਈ ਜੇ ਤੁਸੀਂ ਗਲਤੀ ਨਾਲ ਟੈਕਸਟ ਨੂੰ ਮਿਟਾਉਂਦੇ ਹੋ, ਤਾਂ ਤੁਸੀਂ ਇਸ ਨੂੰ ਮੁੜ ਪ੍ਰਾਪਤ ਕਰਨ ਲਈ ਅਨਡੂ ਵਿਸ਼ੇਸ਼ਤਾ ਦੀ ਵਰਤੋਂ ਕਰ ਸਕਦੇ ਹੋ । ਤੁਸੀਂ ਦਸਤਾਵੇਜ਼ ਨੂੰ Save ਕਰਨ ਤੋਂ ਬਾਅਦ ਵੀ ਵਰਡ ਵਿਚ ਲੱਗਭਗ ਅਸੀਮਿਤ ਕਿਰਿਆ ਨੂੰ ਵਾਪਸ ਕਰ ਸਕਦੇ ਹੋ । ਕਿਸੇ ਕਾਰਵਾਈ ਨੂੰ ਪਹਿਲਾਂ ਵਰਗਾ ਕਰਨ ਲਈ Title ਬਾਰ ਤੋਂ ਅਨਡੂ ਬਟਨ ‘ਤੇ ਕਲਿੱਕ ਕਰੋ ਜਾਂ Ctrl +Z ਕੁੰਜੀਆਂ ਨੂੰ ਦਬਾਓ ।

ਪ੍ਰਸ਼ਨ II.
ਤਿੰਨ ਮੁੱਖ ਫੌਂਟ ਸਟਾਈਲ ਕਿਹੜੇ ਹਨ ?
ਉੱਤਰ-
ਵਰਡ ਪ੍ਰੋਸੈਸਰ ਸਾਫਟਵੇਅਰ ਵਿਚ ਟੈਕਸਟ ਲਈ ਤਿੰਨ ਤਰ੍ਹਾਂ ਦੀਆਂ ਬੇਸਿਕ ਫੌਂਟ ਸਟਾਈਲ ਵਰਤੀਆਂ ਜਾਂਦੀਆਂ ਹਨ, ਜੋ ਹੇਠ ਲਿਖੇ ਅਨੁਸਾਰ ਹਨ

  • ਬੋਲਡ (Bold)-ਜੇ ਤੁਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਨੂੰ ਮੋਟਾ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਬੋਲਡ (B) ਵਿਕਲਪ ਇਸਤੇਮਾਲ ਕੀਤਾ ਜਾਵੇਗਾ ।
  • ਇਟੈਲਿਕ (Italic)-ਜੇ ਤੁਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਨੂੰ Italicize ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਇਟੈਲਿਕ (I) ਵਿਕਲਪ ਇਸਤੇਮਾਲ ਕੀਤਾ ਜਾਵੇਗਾ ।
  • ਅੰਡਰਲਾਈਨ (Underline)-ਜੇ ਤੁਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਨੂੰ ਅੰਡਰਲਾਈਨ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਅੰਡਰਲਾਈਨ (U) ਵਿਕਲਪ ਇਸਤੇਮਾਲ ਕੀਤਾ ਜਾਵੇਗਾ |

ਪ੍ਰਸ਼ਨ III.
ਐੱਮ. ਐੱਸ. ਵਰਡ ਵਿੱਚ ਹੈਡਰ ਅਤੇ ਫੁਟਰ ਕੀ ਹੁੰਦੇ ਹਨ ?
ਉੱਤਰ-
Header ਅਤੇFooter ਇੱਕ ਦਸਤਾਵੇਜ਼ ਦੇ ਉਹ ਹਿੱਸੇ ਹੁੰਦੇ ਹਨ, ਜਿਸ ਵਿੱਚ ਵਿਸ਼ੇਸ਼ ਜਾਣਕਾਰੀ ਹੁੰਦੀ ਹੈ, ਜਿਵੇਂ ਪੇਜ ਨੰਬਰ ਅਤੇ ਪੰਨਿਆਂ ਦੀ ਕੁੱਲ ਸੰਖਿਆ,
ਦਸਤਾਵੇਜ਼ ਦਾ ਸਿਰਲੇਖ, ਕੰਪਨੀ ਦਾ ਲੋਗੋ, ਕੋਈ ਵੀ ਫੋਟੋ ਆਦਿ । ਹਰ ਪੰਨੇ ਦੇ ਸਿਖਰ `ਤੇ Header ਦਿਖਾਈ ਦਿੰਦਾ ਹੈ ਅਤੇ ਹਰ ਪੰਨੇ ਦੇ ਹੇਠਾਂ Footer ਦਿਖਾਈ ਦਿੰਦਾ ਹੈ ।

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਪ੍ਰਸ਼ਨ IV.
ਐੱਮ. ਐੱਸ. ਵਰਡ ਵਿੱਚ ਕੇਸ ਬਦਲਣ (Change Cases) ਦੇ ਕਿੰਨੇ ਆਪਸ਼ਨ ਹਨ ? ਉਨ੍ਹਾਂ ਦੇ ਨਾਮ ਦੱਸੋ ।
ਉੱਤਰ-
ਮਾਈਕ੍ਰੋਸਾਫਟ ਵਰਡ ਵਿਚ ਕੇਸ ਨੂੰ ਬਦਲਣ ਲਈ ਪੰਜ ਵਿਕਲਪ ਉਪਲੱਬਧ ਹਨ –

  1. ਵਾਕ ਕੇਸ (Sentence case)-ਇਹ ਹਰੇਕ ਵਾਕ ਦੇ ਪਹਿਲੇ ਅੱਖਰ ਨੂੰ ਵੱਡਾ ਕਰਦਾ ਹੈ ।
  2. ਲੋਅਰ ਕੇਸ (Lower case-ਇਹ ਟੈਕਸਟ ਨੂੰ ਅਪਰ ਕੇਸ ਤੋਂ ਲੋਅਰ ਕੇਸ ਵਿਚ ਬਦਲਦਾ ਹੈ |
  3. ਅਪਰ ਕੇਸ (Upper case-ਇਹ ਤੁਹਾਡੇ ਟੈਕਸਟ ਦੇ ਸਾਰੇ ਅੱਖਰਾਂ ਨੂੰ ਵੱਡਾ ਬਣਾ ਦਿੰਦਾ ਹੈ ।
  4. Capitalise each word-ਇਹ ਹਰੇਕ ਸ਼ਬਦ ਦੇ ਪਹਿਲੇ ਅੱਖਰ ਨੂੰ ਵੱਡਾ ਕਰਦਾ ਹੈ ।
  5. ਟੌਗਲ ਕੇਸ (Toggle case)- ਇਹ ਤੁਹਾਨੂੰ ਦੋ ਕੇਸ ਦਿਸ਼ਾਂ ਵਿਚਕਾਰ ਬਦਲਣ ਦੀ ਆਗਿਆ ਦਿੰਦਾ ਹੈ । ਉਦਾਹਰਣ ਲਈ : Capitalize Each Word ਅਤੇ CAPITALIZEACH WORD ਵਿਚਕਾਰ ਤਬਦੀਲ ਕਰਨ ਲਈ ।

ਪ੍ਰਸ਼ਨ V.
ਐੱਮ. ਐੱਸ. ਵਰਡ ਵਿੱਚ ਕਿੰਨੇ ਅਲਾਈਨਮੈਂਟ ਹੁੰਦੇ ਹਨ ? ਉਨ੍ਹਾਂ ਦੇ ਨਾਮ ਅਤੇ ਸ਼ਾਰਟਕੱਟ ਕੀਅਜ਼ ਦੱਸੋ ।
ਉੱਤਰ-
ਪੈਰਾਗ੍ਰਾਫ ਸਮੂਹ ਵਿੱਚ ਚਾਰ ਕਿਸਮਾਂ ਦੀਆਂ ਅਲਾਈਨਮੈਂਟਾਂ ਉਪਲੱਬਧ ਹਨ, ਜੋ ਹੇਠ ਲਿਖੀਆਂ ਹਨ

  1. Align Text Left (Ctrl + L)-ਇਹ ਚੁਣੇ ਟੈਕਸਟ ਨੂੰ ਖੱਬੇ ਹਾਸ਼ੀਏ ਨਾਲ ਇਕਸਾਰ ਕਰਦਾ ਹੈ ।
  2. Align Text Right (Ctrl+ R)-ਇਹ ਚੁਣੇ ਟੈਕਸਟ ਨੂੰ ਸੱਜੇ ਹਾਸ਼ੀਏ ਨਾਲ ਇਕਸਾਰ ਕਰਦਾ ਹੈ ।
  3. Center (Ctrl + E)-ਇਹ ਚੁਣੇ ਟੈਕਸਟ ਨੂੰ ਹਾਸ਼ੀਏ ਦੇ ਅੰਦਰ (Center) ਵਿਚ ਇਕਸਾਰ ਕਰਦਾ ਹੈ ।
  4. Justify (Ctrl+J) – ਟੈਕਸਟ ਨੂੰ ਖੱਬੇ ਅਤੇ ਸੱਜੇ ਹਾਸ਼ੀਏ ਦੋਵਾਂ ’ਤੇ ਇਕਸਾਰ ਕਰਦਾ ਹੈ ।

ਪ੍ਰਸ਼ਨ VI.
ਅਸੀਂ ਐੱਮ. ਐੱਸ. ਵਰਡ ਵਿੱਚ ਪੇਜ ਬੇਕ ਕਿਵੇਂ ਦਾਖਲ ਕਰ ਸਕਦੇ ਹਾਂ ?
ਉੱਤਰ-
Page Break ਕਰਨ ਦੇ ਕਦਮ ਇਸ ਪ੍ਰਕਾਰ ਹਨ –

  • ਉਸ ਜਗ੍ਹਾ ‘ਤੇ ਕਲਿੱਕ ਕਰੋ ਜਾਂ ਕਰਸਰ ਨੂੰ ਉਸ ਜਗ੍ਹਾ ‘ਤੇ ਰੱਖੋ, ਜਿੱਥੇ ਤੁਸੀਂ ਪੇਜ ਨੂੰ ਤੋੜਨਾ (Page Break) ਚਾਹੁੰਦੇ ਹੋ ।
  • Insert ਟੈਬ ਵਿੱਚ Pages ਸਮੂਹ ਦੇ ਪੇਜ ਬ੍ਰੇਕ (Page Break) ਵਿਕਲਪ ’ਤੇ ਕਲਿੱਕ ਕਰੋ ।
  • ਜਾਂ Ctrl + Return keys ’ਤੇ ਕਲਿੱਕ ਕਰੋ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ ਕਰ

ਪ੍ਰਸ਼ਨ 1.
ਐੱਮ. ਐੱਸ. ਵਰਡ ਵਿੱਚ Home ਟੈਬ ਦੇ Clipboard ਗਰੁੱਪ ਦੀਆਂ ਆਪਸ਼ਨਾਂ ਸੰਬੰਧੀ ਜਾਣਕਾਰੀ ਦਿਓ ।
ਉੱਤਰ-
ਕਲਿੱਪਬੋਰਡ ਸਮੂਹ ਹੋਮ ਟੈਬ ਦੇ ਬਿਲਕੁਲ ਖੱਬੇ ਪਾਸੇ ਪਹਿਲਾ ਸਮੂਹ ਹੈ । ਇਸ ਸਮੂਹ ਵਿੱਚ 4 ਕਮਾਂਡਾਂ ਹੁੰਦੀਆਂ ਹਨ, ਜਿਵੇਂ ਕਿ cut, copy, paste, format printer. Copy Paste Option-ਤਾਂ ਜਦੋਂ ਸਾਨੂੰ ਕਿਸੇ ਦਸਤਾਵੇਜ਼ ਵਿਚ ਕਿਸੇ ਸ਼ਬਦ ਜਾਂ ਪੈਰੇ ਨੂੰ ਦੁਬਾਰਾ ਟਾਈਪ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਅਸੀਂ ਕਾਪੀ ਵਿਕਲਪ ਦੀ ਵਰਤੋਂ ਕਰਦੇ ਹਾਂ | ਕਾਪੀ ਵਿਕਲਪ ਦੀ ਵਰਤੋਂ ਕਰਕੇ ਤੁਸੀਂ ਟੈਕਸਟ ਨੂੰ ਇੱਕ ਸਥਾਨ ਤੋਂ ਦੂਜੀ ਥਾਂ ‘ਤੇ ਨਕਲ ਕਰ ਸਕਦੇ ਹੋ I MS Word ਟੈਕਸਟ ਦੀ ਨਕਲ ਕਰਨ ਅਤੇ ਪੇਸਟ ਕਰਨ ਲਈ ਪ੍ਰਸਿੱਧ ਢੰਗ ਹੇਠ ਦਿੱਤੇ ਗਏ ਹਨ –

  1. ਪਹਿਲਾਂ ਉਹ ਟੈਕਸਟ ਚੁਣੋ ਜਿਸ ਦੀ ਤੁਸੀਂ ਨਕਲ ਕਰਨਾ ਚਾਹੁੰਦੇ ਹੋ ।
  2. ਹੋਮ ਟੈਬ ਤੇ ਕਲਿੱਕ ਕਰੋ ਅਤੇ ਕਾਪੀ (copy) ਕਮਾਂਡ ‘ਤੇ ਕਲਿੱਕ ਕਰੋ ।
  3. ਕਰਸਰ ਨੂੰ ਉੱਥੇ ਰੱਖੋ, ਜਿੱਥੇ ਤੁਸੀਂ ਟੈਕਸਟ ਪੇਸਟ ਕਰਨਾ ਚਾਹੁੰਦੇ ਹੋ ।
  4. ਹੋਮ ਟੈਬ ਵਿੱਚ ਪੇਸਟ (Paste) ਕਮਾਂਡ ’ਤੇ ਕਲਿੱਕ ਕਰੋ ।

Cut Paste Option-ਕੱਟ ਵਿਕਲਪ ਦਾ ਅਰਥ ਹੈ ਕਿ ਚੁਣੇ ਹੋਏ ਟੈਕਸਟ ਨੂੰ ਇਕ ਜਗ੍ਹਾ ਤੋਂ ਦੂਜੀ ਜਗਾ ਲਿਜਾਣਾ | ਮਾਈਕ੍ਰੋਸਾਫਟ ਵਰਡ ਵਿਚ ਤੁਸੀਂ ਕਿਸੇ ਦਸਤਾਵੇਜ਼ ਵਿਚੋਂ ਟੈਕਸਟ ਨੂੰ ਕੱਟ ਸਕਦੇ ਹੋ ਅਤੇ ਉਸ ਟੈਕਸਟ ਨੂੰ ਇਕ ਹੋਰ ਦਸਤਾਵੇਜ਼ ਵਿਚ ਜਾਂ ਉਸੇ ਦਸਤਾਵੇਜ਼ ਵਿਚ ਕਿਤੇ ਵੀ ਪੇਸਟ ਕਰ ਸਕਦੇ ਹੋ ।
ਟੈਕਸਟ ਕੱਟਣ ਤੋਂ ਬਾਅਦ ਇਹ ਕਲਿੱਪਬੋਰਡ ਵਿੱਚ ਸਟੋਰ ਹੋ ਜਾਂਦਾ ਹੈ । MS Word ਵਿੱਚ ਟੈਕਸਟ ਨੂੰ Cut ਅਤੇ Paste ਕਰਨ ਲਈ ਪ੍ਰਸਿੱਧ ਢੰਗ ਹੇਠ ਦਿੱਤੇ ਗਏ ਹਨ –

  • ਹੇ ਪਹਿਲਾਂ ਉਹ ਟੈਕਸਟ ਚੁਣੋ, ਜਿਸ ਨੂੰ ਤੁਸੀਂ Cut ਕਰਨਾ ਚਾਹੁੰਦੇ ਹੋ ।
  • ਹੋਮ ਟੈਬ ’ਤੇ ਕਲਿੱਕ ਕਰੋ ਅਤੇ Cut ਕਮਾਂਡ ’ਤੇ ਕਲਿੱਕ ਕਰੋ ।
  • ਕਰਸਰ ਨੂੰ ਉੱਥੇ ਰੱਖੋ, ਜਿੱਥੇ ਤੁਸੀਂ ਟੈਕਸਟ ਪੇਸਟ ਕਰਨਾ ਚਾਹੁੰਦੇ ਹੋ ।
  • ਹੋਮ ਟੈਬ ਵਿੱਚ ਪੇਸਟ (Paste) ਕਮਾਂਡ ‘ਤੇ ਕਲਿੱਕ ਕਰੋ ।

ਫਾਰਮੈਟ ਪੇਂਟਰ (Format Painter) ਫਾਰਮੈਟ ਪੇਂਟਰ ਦੀ ਮਦਦ ਨਾਲ ਅਸੀਂ ਆਪਣੇ ਦਸਤਾਵੇਜ਼ ਵਿਚਲੇ ਟੈਕਸਟ ਉੱਪਰ ਪਹਿਲਾਂ ਹੀ ਲਾਗੂ ਕੀਤੇ ਫਾਰਮੈਟ ਨੂੰ ਬਹੁਤ ਆਸਾਨੀ ਨਾਲ ਅਤੇ ਬਿਨਾਂ ਸਮਾਂ ਬਰਬਾਦ ਕੀਤੇ ਕਾਪੀ ਕਰ ਸਕਦੇ ਹਾਂ । ਟੈਕਸਟ ਦੇ ਫਾਰਮੈਟਿੰਗ ਦੀ ਨਕਲ ਕਰਨ ਲਈ ਕਦਮ (Steps) ਹੇਠਾਂ ਦਿੱਤੇ ਹਨ-

  1. ਟੈਕਸਟ ਚੁਣੋ, ਜਿਸ ਦੀ ਤੁਸੀਂ ਫਾਰਮੈਟਿੰਗ ਦੀ ਨਕਲ ਕਰਨਾ ਚਾਹੁੰਦੇ ਹੋ ।
  2. ਹੋਮ ਟੈਬ ’ਤੇ ਕਲਿੱਕ ਕਰੋ ਅਤੇ Format Painter ਕਮਾਂਡ ’ਤੇ ਕਲਿੱਕ ਕਰੋ ।
  3. ਕਰਸਰ ਨੂੰ ਉੱਥੇ ਰੱਖੋ, ਜਿੱਥੇ ਤੁਸੀਂ ਟੈਕਸਟ ਪੇਸਟ ਕਰਨਾ ਚਾਹੁੰਦੇ ਹੋ ।
  4. ਹੋਮ ਟੈਬ ਵਿੱਚ ਪੇਸਟ (Paste) ਕਮਾਂਡ ‘ਤੇ ਕਲਿੱਕ ਕਰੋ ।
  5. ਹੁਣ ਮਾਊਸ ਪੁਆਇੰਟਰ ਬੁਰਸ਼ ਦੀ ਸ਼ਕਲ ਵਿਚ ਬਦਲ ਜਾਵੇਗਾ ।
  6. ਉਸ ਟੈਕਸਟ ’ਤੇ ਕਲਿੱਕ ਕਰੋ, ਜਿਸ ‘ਤੇ ਤੁਸੀਂ ਨਕਲ ਕੀਤੇ ਫਾਰਮੈਟ ਨੂੰ ਲਾਗੂ ਕਰਨਾ ਚਾਹੁੰਦੇ ਹੋ ।
  7. ਫਾਰਮੈਟਿੰਗ ਰੱਦ ਕਰਨ ਲਈ Esc key ਦਬਾਓ ਜਾਂ ਫਿਰ ਫਾਰਮੈਟ ਪੇਂਟਰ ਕਮਾਂਤੇ ਕਲਿੱਕ ਕਰੋ ।

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਪ੍ਰਸ਼ਨ II.
ਐੱਮ. ਐੱਸ. ਵਰਡ ਵਿੱਚ Home ਟੈਬ ਦੇ Font ਗਰੁੱਪ ਵਿੱਚ ਮੌਜੂਦ ਆਪਸ਼ਨਾਂ ਸੰਬੰਧੀ ਜਾਣਕਾਰੀ ਦਿਓ ।
ਉੱਤਰ-
ਹੋਮ (Home) ਟੈਬ ਦਾ ਫੌਂਟ (Font) ਸਮੂਹ ਸਾਨੂੰ ਚਰਿੱਤਰ ਫਾਰਮੈਟ (Character Formatting) ਦੀਆਂ ਬਹੁਤ ਸਾਰੀਆਂ ਕਮਾਂਡਾਂ ਪ੍ਰਦਾਨ ਕਰਦਾ ਹੈ ।
ਇਹ ਕਮਾਂਡਾਂ ਹੇਠ ਦਿੱਤੇ ਅਨੁਸਾਰ ਹਨ –

  1. ਫੌਂਟ ਸਟਾਈਲ-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਲਈ ਫੌਂਟ ਦੀ ਕਿਸਮ (Font face) ਬਦਲਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  2. ਫੌਂਟ ਸਾਈਜ਼-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਲਈ ਫੌਂਟ ਅਕਾਰ (Font size) ਬਦਲਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  3. ਫੌਂਟ ਰੰਗ-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਲਈ ਫੌਂਟ ਰੰਗ (Font color) ਬਦਲਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  4. ਬੋਲਡ-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਨੂੰ ਬੋਲਡ ਬਣਾਉਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  5. ਇਟੈਲਿਕ-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਨੂੰ ਇਟੈਲਿਕ ਬਣਾਉਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  6. ਅੰਡਰਲਾਈਨ-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਨੂੰ ਅੰਡਰਲਾਈਨ ਬਣਾਉਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  7. ਟੈਕਸਟ ਕੇਸ ਬਦਲਣਾ-ਪੂਰੇ ਦਸਤਾਵੇਜ਼ ਲਈ ਜਾਂ ਦਸਤਾਵੇਜ਼ ਦੇ ਅੰਦਰ ਚੁਣੇ ਟੈਕਸਟ ਨੂੰ UPPER CASE, lower case ਵਿੱਚ ਬਦਲਣ ਲਈ ਜਾਂ ਹੋਰ ਪੂੰਜੀਕਰਣ (Capitalization) ਲਾਗੂ ਕਰਨ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ।
  8. ਗੋ ਫੁੱਟrow ਫੌਂਟ ਦੀ ਮਦਦ ਨਾਲ ਅਸੀਂ ਚੁਣੇ ਗਏ ਟੈਕਸਟ ਦੇ ਅਕਾਰ ਨੂੰ ਇਕ ਅਕਾਰ ਘਟਾ ਸਕਦੇ ਹਾਂ ।
  9. ਸ਼ਰਿੰਕ ਫੌਂਟ-Shrink ਫੌਂਟ ਦੀ ਮਦਦ ਨਾਲ ਅਸੀਂ ਚੁਣੇ ਗਏ ਟੈਕਸਟ ਦੇ ਅਕਾਰ ਨੂੰ ਇਕ ਅਕਾਰ ਘਟਾ ਸਕਦੇ ਹਾਂ ।
  10. Strike through-ਇਹ ਬਟਨ ਇੱਕ ਡੌਕੂਮੈਂਟ ਵਿੱਚ ਚੁਣੇ ਟੈਕਸਟ ਦੇ ਮੱਧ ਵਿਚ ਲਾਈਨ ਖਿੱਚਣ ਲਈ ਵਰਤਿਆ ਜਾਂਦਾ ਹੈ ।
  11. ਸਬਸਕ੍ਰਿਪਟ-ਟੈਕਸਟ ਬੇਸਲਾਈਨ ਦੇ ਹੇਠਾਂ ਛੋਟੇ ਅੱਖਰ ਬਣਾਉਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ |
  12. ਸੁਪਰਸਕ੍ਰਿਪਟ-ਟੈਕਸਟ ਦੀ ਲਾਈਨ ਤੋਂ ਉਪਰ ਛੋਟੇ ਅੱਖਰ ਬਣਾਉਣ ਲਈ ਇਸ ਬਟਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ X2.
  13. ਸਾਫ ਫਾਰਮੈਟਿੰਗ (Clear Formatting)-ਇਹ ਵਿਕਲਪ ਟੈਕਸਟ ਦਸਤਾਵੇਜ਼ `ਤੇ ਲਾਗੂ ਫਾਰਮੈਟਿੰਗ ਨੂੰ ਹਟਾਉਣ ਲਈ ਕੰਮ ਕਰਦਾ ਹੈ ।
  14. ਟੈਕਸਟ ਹਾਈਲਾਈਟ ਰੰਗ-ਇਸ ਦੀ ਵਰਤੋਂ ਚੁਣੇ ਟੈਕਸਟ ਨੂੰ ਉਜਾਗਰ (Highlight) ਕਰਨ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ III.
ਵਰਡ ਆਰਟ ਕੀ ਹੈ ? ਵਰਡ ਆਰਟ ਨੂੰ ਡਾਕੂਮੈਂਟ ਵਿੱਚ ਕਿਵੇਂ ਦਾਖਲ ਕੀਤਾ ਜਾਂਦਾ ਹੈ ?
ਉੱਤਰ-
ਇਸ ਵਿਕਲਪ ਦੀ ਵਰਤੋਂ ਦਸਤਾਵੇਜ਼ ਵਿਚ ਟੈਕਸਟ ਨੂੰ ਸਟਾਈਲ ਜਾਂ 3D ਆਰਟ ਵਿਚ ਬਦਲਣ ਲਈ ਕੀਤੀ ਜਾਂਦੀ ਹੈ । ਇਹ ਡੌਕੂਮੈਂਟ ਵਿਚ ਟੈਕਸਟ ਨੂੰ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕਰਨ ਲਈ ਕੰਮ ਕਰਦਾ ਹੈ, ਜਿਵੇਂ ਕਿ ਤੁਸੀਂ ਆਪਣੇ ਟੈਕਸਟ ਨੂੰ Slanted, Wavy, Shadow, Inflated ਲੁੱਕ ਦੇ ਸਕਦੇ ਹੋ ।

  • ਉਹ ਟੈਕਸਟ ਚੁਣੋ, ਜਿਸ ਨੂੰ ਤੁਸੀਂ ਬਦਲਣਾ ਚਾਹੁੰਦੇ ਹੋ ।
  • ਫਿਰ Insert ਟੈਬ ਤੇ ਕਲਿੱਕ ਕਰੋ ।
  • Text ਸਮੂਹ ਵਿੱਚ ਵਰਡਆਰਟ (WordArt) ਡਰਾਪ ਡਾਉਨ ਐਰੋ ’ਤੇ ਕਲਿੱਕ ਕਰੋ ।

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) 1

  • ਵਰਡਆਰਟ ਸਟਾਈਲ ਦਾ ਇੱਕ ਡਰਾਪ ਡਾਊਨ ਨੂੰ ਦਿਖਾਈ ਦੇਵੇਗਾ । ਜੋ Style ਤੁਸੀਂ ਵਰਤਣਾ ਚਾਹੁੰਦੇ ਹੋ, ਕਲਿੱਕ ਕਰੋ ।
  • Word ਆਪਣੇ ਆਪ ਹੀ ਟੈਕਸਟ ਲਈ ਇੱਕ ਟੈਕਸਟ ਬਾਕਸ ਬਣਾਏਗਾ ਅਤੇ ਟੈਕਸਟ ਚੁਣੀ Style ਵਿੱਚ ਦਿਖਾਈ ਦੇਵੇਗਾ ।

PSEB 8th Class Computer Guide ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2) Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
………….. ਦੀ ਵਰਤੋਂ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ ।
(ਉ) ਵਿੰਡੋ
(ਅ) ਡਾਸ ।
(ੲ) ਵਰਡ ਪ੍ਰੋਸੈਸਰ
(ਸ) ਸਪਰੈਡ ਸ਼ੀਟ ।
ਉੱਤਰ-
(ੲ) ਵਰਡ ਪ੍ਰੋਸੈਸਰ

ਪ੍ਰਸ਼ਨ 2.
ਐੱਮ. ਐੱਸ. ਵਰਡ ਇਕ ਮਹੱਤਵਪੂਰਨ ………….. ਪ੍ਰੋਸੈਸਰ ਹੈ ।
(ਉ) ਟੈਕਸਟ
(ੲ) ਵਰਡ
(ਬ) ਡਾਸ
(ਸ) ਨੰਬਰ ॥
ਉੱਤਰ-
(ੲ) ਵਰਡ,

ਪ੍ਰਸ਼ਨ 3.
ਟੂਲ ਬਾਰ ………….. ਤਰ੍ਹਾਂ ਦੀਆਂ ਹੁੰਦੀਆਂ ਹਨ ।
(ਉ) 2
(ਅ) 3
(ੲ) 4
(ਸ) 5.
ਉੱਤਰ-
(ਉ) 2,

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਪ੍ਰਸ਼ਨ 4.
………….. ਇਕ ਟਿਮਟਿਮਾਉਂਦੀ ਡੰਡੀ ਹੁੰਦੀ ਹੈ ।
(ਉ) ਮਾਊਸ
(ਅ) ਇਨਸਰਸ਼ਨ ਪੁਆਇੰਟ
(ਬ) ਕਮਾਂਡ
(ਸ) ਲਾਲੀ ॥
ਉੱਤਰ-
(ਅ) ਇਨਸਰਸ਼ਨ ਪੁਆਇੰਟ,

ਪ੍ਰਸ਼ਨ 5.
………….. ਸਿਲੈਂਕਟ ਕਰਨ ਲਈ ਉਸ ਉੱਤੇ ਡਬਲ ਕਲਿੱਕ ਕਰੋ ।
(ਉ) ਸ਼ਬਦ
(ਅ) ਟੈਕਸਟ
(ੲ) ਵਾਕ
(ਸ) ਪੈਰਾ ।
ਉੱਤਰ-
(ਉ) ਸ਼ਬਦ,

ਪ੍ਰਸ਼ਨ 6.
ਕੱਟ ਅਤੇ ਕਾਪੀ ਕਮਾਂਡ ………….. ਮੀਨੂੰ ਵਿਚ ਹੁੰਦੀਆਂ ਹਨ ।
(ਉ) ਫਾਈਲ
(ਅ) ਐਡਿਟ
(ੲ) ਫਾਰਮੈਟ
(ਸ) ਹੈਲਪ ।
ਉੱਤਰ-
(ਅ) ਐਡਿਟ,

ਪ੍ਰਸ਼ਨ 7.
ਕਰਸਰ ਤੋਂ ਹੱਥ ਵਾਲਾ ਅੱਖਰ ਡਿਲੀਟ ਕਰਨ ਲਈ ਬੈਕ ਸਪੇਸ ਕੀ ਦਬਾਈ ਜਾਂਦੀ ਹੈ ।
(ਉ) ਸੱਜੇ
(ਅ) ਖੱਬੇ
(ੲ) ਉੱਪਰ
(ਸ) ਹੇਠਾਂ ।
ਉੱਤਰ-
(ਅ) ਖੱਬੇ,

ਪ੍ਰਸ਼ਨ 8.
ਵਰਡ ਗਲਤ ਸਪੈਲਿੰਗ ਹੇਠਾਂ ………… ਰੰਗ ਦੀ ਲਕੀਰ ਮਾਰਦਾ ਹੈ ।
(ਉ) ਹਰੀ
(ਅ) ਪੀਲੀ
(ੲ) ਲਾਲ
(ਸ) ਨੀਲੀ ॥
ਉੱਤਰ-
(ੲ) ਲਾਲ

ਪ੍ਰਸ਼ਨ 9.
………….. ਅਤੇ ………….. ਵਿਚ ਪੇਜ ਨੰਬਰ, ਪਾਠ ਦਾ ਨਾਮ, ਤਾਰੀਖ ਅਤੇ ਸਮਾਂ ਆਦਿ ਲਿਖਿਆ ਜਾਂਦਾ ਹੈ ਜੋ ਸਾਰੇ ਪੰਨਿਆਂ ਉੱਤੇ ਨਜ਼ਰ ਆਉਂਦਾ ਹੈ ।
(ਉ) ਅਪਰ, ਲੋਅਰ .
(ਅ) ਹੈਡਰ, ਫੁੱਟਰ
(ੲ) ਮਾਰਜਿਨ, ਫੁੱਟਰ
(ਸ) ਵਰਡ, ਸਪਰੈਡ ਸ਼ੀਟ
ਉੱਤਰ-
(ਅ) ਹੈਡਰ, ਫੁੱਟਰ,

ਪ੍ਰਸ਼ਨ 10.
ਪੇਜ ਸੈਟਅੱਪ ਬਾਕਸ ਵਿਚ ਮਾਰਜ਼ਨ ਅਤੇ ………….. ਟੈਬ ਹੁੰਦੇ ਹਨ ।
(ਉ) ਪੇਜ
(ਅ) ਲੇਅ ਆਉਟ
(ੲ) ਇਨਸਰਟ .
(ਸ) ਫਾਈਲ ।
ਉੱਤਰ-
(ਅ) ਲੇਅ ਆਉਟ ।

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਸਹੀ ਜਾਂ ਗਲਤ ਦੱਸੋ

ਪ੍ਰਸ਼ਨ 1.
ਟਾਈਟਲ ਬਾਰ ਵਰਡ ਦੀ ਸਕਰੀਨ ਦੇ ਹੇਠਲੇ ਪਾਸੇ ਹੁੰਦੀ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 2.
ਵਰਡ ਪੈਡ ਇਕ ਵਰਡ ਪ੍ਰੋਸੈਸਿੰਗ ਪੈਕੇਜ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਵਿੰਡੋ ਦੇ ਸੱਜੇ ਪਾਸੇ ਨਜ਼ਰ ਆਉਣ ਵਾਲੀ ਛੋਟੀ ਵਿੰਡੋ ਨੂੰ ਟਾਸਕ ਪੇਨ (pane) ਕਿਹਾ ਜਾਂਦਾ ਹੈ ।
ਉੱਤਰ-
ਸਹੀ,

ਪ੍ਰਸ਼ਨ 4.
ਟੈਕਸਟ ਉੱਥੇ ਦਾਖ਼ਲ ਹੁੰਦਾ ਹੈ, ਜਿੱਥੇ ਇਨਸਰਸ਼ਨ ਪੁਆਇੰਟ ਹੋਵੇ ।
ਉੱਤਰ-
ਸਹੀ,

ਪ੍ਰਸ਼ਨ 5.
ਵਰਡ ਤੋਂ ਬਾਹਰ ਜਾਣ ਲਈ ਫਾਈਲ > ਐਗਜ਼ਿਟ ਮੀਨੂੰ ਉੱਤੇ ਕਲਿੱਕ ਕਰੋ ।
ਉੱਤਰ-
ਸਹੀ ।

ਸਹੀ ਮਿਲਾਨ ਕਰੋ –

A B
(1) ਸ਼ਬਦ ਸਿਲੈਂਕਟ ਕਰਨਾ (1) ਤਿੰਨ ਵਾਰ ਕਲਿੱਕ
(2) ਪੈਰਾਗ੍ਰਾਫ਼ ਸਿਲੈਂਕਟ ਕਰਨਾ (2) ਡਬਲ ਕਲਿੱਕ
(3) ਪੂਰਾ ਡਾਕੂਮੈਂਟ ਸਿਲੈੱਕਟ ਕਰਨਾ (3) ਬੈਕ ਸਪੇਸ ਜਾਂ ਡਿਲੀਟ ਬਟਨ
(4) ਪ੍ਰਿੰਟ ਕਰਨਾ (4) Ctrl+ A
(5) ਟੈਕਸਟ ਡਿਲੀਟ ਕਰਨਾ (5) Ctrl+P

ਉੱਤਰ

A B
(1) ਸ਼ਬਦ ਸਿਲੈਂਕਟ ਕਰਨਾ (1) ਡਬਲ ਕਲਿੱਕ
(2) ਪੈਰਾਗ੍ਰਾਫ਼ ਸਿਲੈਂਕਟ ਕਰਨਾ (2) ਤਿੰਨ ਵਾਰ ਕਲਿੱਕ
(3) ਪੂਰਾ ਡਾਕੂਮੈਂਟ ਸਿਲੈਂਕਟ ਕਰਨਾ (3) Ctrl+ A
(4) ਪ੍ਰਿੰਟ ਕਰਨਾ (4) Ctrl + P
(5) ਟੈਕਸਟ ਡਿਲੀਟ ਕਰਨਾ (5) ਬੈਕ ਸਪੇਸ ਜਾਂ ਡਿਲੀਟ ਬਟਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਊਸ ਦੀ ਮਦਦ ਨਾਲ ਟੈਂਕਸਟ ਸਿਲੈਂਕਟ ਕਰਨ ਦੇ ਸਟੈਪ ਲਿਖੋ ।
ਉੱਤਰ-

  1. ਟੈਕਸਟ ਨੂੰ ਸਿਲੈਂਕਟ ਕਰਨ ਲਈ ਆਪਣਾ ਕਰਸਰ ਟੈਕਸਟ ਦੇ ਸ਼ੁਰੂ ਵਿੱਚ ਲੈ ਜਾਓ ।
  2. ਮਾਊਸ ਨੂੰ ਕਲਿੱਕ ਕਰੋ । ਇਸ ਨੂੰ ਦਬਾ ਕੇ ਰੱਖਦੇ ਹੋਏ, ਮਾਊਸ ਨੂੰ ਡਰੈਗ ਕਰਕੇ ਟੈਕਸਟ ਨੂੰ ਸਿਲੈਂਕਟ ਕਰੋ ।
  3. ਮਾਊਸ ਦਾ ਬਟਨ ਛੱਡ ਦਿਓ । ਟੈਂਕਸਟ ਸਿਲੈਂਕਟ ਹੋ ਜਾਵੇਗਾ |

ਪ੍ਰਸ਼ਨ 2.
ਕੀਅ ਬੋਰਡ ਦੀ ਮਦਦ ਨਾਲ ਟੈਕਸਟ ਸਿਲੈਂਕਟ ਕਰਨ ਦੇ ਸਟੈਪ ਲਿਖੋ ।
ਉੱਤਰ-

  1. ਟੈਕਸਟ ਨੂੰ ਸਿਲੈਂਕਟ ਕਰਨ ਲਈ ਆਪਣਾ ਕਰਸਰ ਟੈਕਸਟ ਦੇ ਸ਼ੁਰੂ ਵਿੱਚ ਲੈ ਜਾਓ ।
  2. ਸ਼ਿਫਟ-ਕੀਅ ਨੂੰ ਦਬਾ ਕੇ ਰੱਖੋ ਅਤੇ ਐਰੋਜ਼ ਕੀਅ ਦੀ ਮਦਦ ਨਾਲ ਟੈਕਸਟ ਨੂੰ ਸਿਲੈਂਕਟ ਕਰੋ ।

ਪ੍ਰਸ਼ਨ 3.
ਵਰਡ ਵਿੱਚ ਟੈਕਸਟ ਸਿਲੈਂਕਟ ਕਰਨ ਦੇ ਵੱਖ-ਵੱਖ ਪੜਾਅ ਦੱਸੋ ।
ਉੱਤਰ-
ਡਾਕੂਮੈਂਟ ਵਿੱਚ ਟੈਂਕਸਟ ਨੂੰ ਸਿਲੈਂਕਟ ਕਰਨ ਦੇ ਪੜਾਅ –

  • ਪੂਰਾ ਸ਼ਬਦ ਸਿਲੈਂਕਟ ਕਰਨ ਲਈ, ਉਸ ਉੱਤੇ ਡਬਲ ਕਲਿੱਕ ਕਰੋ ।
  • ਪੂਰਾ ਪੈਰਾਗ੍ਰਾਫ ਇਲੈੱਕਟ ਕਰਨ ਲਈ, ਪੈਰਾਗ੍ਰਾਫ ਵਿੱਚ ਕਿਸੇ ਵੀ ਜਗ੍ਹਾ ਲਗਾਤਾਰ ਤਿੰਨ ਵਾਰ ਕਲਿੱਕ ਕਰੋ ।
  • ਟੈਕਸਟ ਦਾ ਇੱਕ ਵੱਡਾ ਹਿੱਸਾ ਸਿਲੈਂਕਟ ਕਰਨ ਲਈ, ਮਾਊਸ ਦਾ ਖੱਬਾ ਬਟਨ ਦਬਾ ਕੇ ਉਸਦਾ ਕਰਸਰ ਟੈਕਸਟ ਦੇ ਬਲਾਕ ਉੱਪਰ ਡਰੈਗ ਕਰੋ ।

PSEB 7th Class Computer Solutions Chapter 4 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-2)

ਪ੍ਰਸ਼ਨ 4.
ਫੌਂਟ ਕੀ ਹੁੰਦਾ ਹੈ ?
ਉੱਤਰ-
ਇੱਕ ਫੌਂਟ ਇੱਕ ਖ਼ਾਸ ਫ਼ੇਸ ਅਤੇ ਸਾਈਜ਼ ਦਾ ਦਿਸਣ ਵਾਲਾ ਜਾਂ ਪ੍ਰਿੰਟ ਹੋਣ ਵਾਲਾ ਟੈਕਸਟ ਕਰੈਕਟਰਜ਼ (ਅੱਖਰ) ਦਾ ਸੈੱਟ ਹੁੰਦਾ ਹੈ । ਫੌਂਟ ਦੇ ਸੈੱਟ ਦਾ ਟਾਈਪ ਡਿਜ਼ਾਇਨ ਫੌਂਟ ਫ਼ੇਸ/ਟਾਈਪ ਫ਼ੇਸ ਹੁੰਦਾ ਹੈ ।

ਪ੍ਰਸ਼ਨ 5.
ਟੈਂਕਸਟ ਮਾਡੀਫਾਈ ਕਰਨ ਦੇ ਸਟੰਪ ਨਾ !
ਉੱਤਰ-

  • ਜਿਸ ਟੈਕਸਟ ਨੂੰ ਮਾਡੀਫ਼ਾਈ ਕਰਨਾ ਹੈ, ਉਸਨੂੰ ਸਿਲੈਂਕਟ ਕਰੋ ।
  • ਡੌਟ ਫ਼ੇਸ ’ਤੇ ਕਲਿੱਕ ਕਰੋ ਅਤੇ ਡਾਪ ਡਾਊਨ ਲਿਸਟ ਵਿੱਚੋਂ ਸਟਾਈਲ ਅਤੇ ਫੌਂਟ ਸਾਈਜ਼ ਨੂੰ ਇਕੱਠਿਆਂ ਸਿਲੈਂਕਟ ਕਰੋ ।

ਪ੍ਰਸ਼ਨ 6.
ਟੈਂਕਸਟ ਕੇਸ ਬਦਲਾਉਣ ਦੇ ਪਗ ਲਿਖੋ ।
ਉੱਤਰ-
ਟੈਂਕਸਟ ਕੇਸ ਬਦਲਣ ਦੇ ਹੇਠ ਲਿਖੇ ਪਗ ਹਨ

  1. ਜਿਸ ਟੈਕਸਟ ਦਾ ਕੇਸ ਬਦਲਣਾ ਹੋਵੇ, ਉਸਨੂੰ ਸਿਲੈਂਕਟ ਕਰੋ ।
  2. ਹੋਮ ਟੈਬ ਵਿੱਚਸ ਫੌਂਟ ਗਰੁੱਪ ਵਿੱਚੋਂ Change Case ’ਤੇ ਕਲਿੱਕ ਕਰੋ ।

ਡਰਾਪ ਡਾਊਨ ਲਿਸਟ ਵਿੱਚੋਂ ਆਪਸ਼ਨ ਦੀ ਚੋਣ ਕਰੋ, ਜਿਸ ਵਿੱਚ Sentence case, lowercase, UPPERCASE, Capitalize Each Word ਅਤੇ tOGGLE CASE ਸ਼ਾਮਲ ਹੁੰਦੇ ਹਨ ।

ਪ੍ਰਸ਼ਨ 7.
ਅਲਾਇਨਮੈਂਟ ਕੀ ਹੁੰਦੀ ਹੈ ?
ਉੱਤਰ-
ਅਲਾਇਨਮੈਂਟ ਪੰਰਾਰਾਫ ਦੇ ਕਿਨਾਰਿਆਂ ਦੀ ਦਿੱਖ ਅਤੇ ਓਰੀਐਂਨਟੇਸ਼ਨ ਨਿਰਧਾਰਿਤ ਕਰਦੀ ਹੈ, ਜਿਵੇਂ ਕਿ ਲੈਫਟ ਐਲਾਇਨ ਟੈਕਸਟ, ਰਾਈਟ ਅਲਾਇਨ ਟੈਕਸਟ, ਸੈਂਟਰਡ ਟੈਂਕਸਟ ਜਾਂ ਜਸਟੀਫਾਈਡ ਟੈਕਸਟ ਜਿਹੜਾ ਕਿ ਖੱਬ ਜਾਂ ਸੱਜੇ ਮਾਰਜਨ ਦੇ ਅਨੁਸਾਰ ਅਲਾਇਨ ਹੈ (ਇਹ ਕਾਮਨ ਅਲਾਇਨਮੈਂਟ ਹੁੰਦੀ ਹੈ),
ਪੈਰਾਗ੍ਰਾਫ ਦਾ ਖੱਬਾ ਕਿਨਾਰਾ ਖੱਬੇ ਮਾਰਜਨ ਦੇ ਅਨੁਸਾਰ ਅਲਾਇਨ ਹੁੰਦਾ ਹੈ ।

ਪ੍ਰਸ਼ਨ 8.
ਪਜ ਬਰਕ ਡੀਲੀਟ ਕਰਨ ਦੇ ਤਰੀਕੇ ਦੱਸ !
ਉੱਤਰ-
ਅਸੀਂ ਕੇਵਲ ਆਪਣੇ ਰਾਹੀਂ ਦਾਖ਼ਲ ਕੀਤੀ ਪੇਜ-ਬ੍ਰੇਕ ਡਿਲੀਟ ਕਰ ਸਕਦੇ ਹਾਂ । ਉਸਦੇ ਤਰੀਕੇ ਹੇਠ ਲਿਖੇ ਹਨ-

  1. ਜਿਸ ਪੇਜ ਬ੍ਰੇਕ ਨੂੰ ਡਿਲੀਟ ਕਰਨਾ ਹੈ, ਉਸ ਪੇਜ-ਬੇਕ ’ਤੇ ਜਾਓ ।
  2. ਮਾਰਜਨ ਦੇ ਅੱਗੇ ਨਜ਼ਰ ਆਉਂਦੀ ਡਾਟਿਡ ਲਾਈਨ ‘ਤੇ ਕਲਿੱਕ ਕਰਕੇ ਪੇਜ ਬੇਕ ਨੂੰ ਸਿਲੈਂਕਟ ਕਰੋ ।
  3. ਆਪਣੇ ਕੀਅ-ਬੋਰਡ ਤੋਂ ਡਿਲੀਟ-ਕੀਅ ਨੂੰ ਪ੍ਰੈਸ ਕਰੋ ।

ਪ੍ਰਸ਼ਨ 9.
ਸ਼ੇਪਸ ਨੂੰ Format ਕਰਨ ਦੇ ਪਗ ਲਿਖੋ !
ਉੱਤਰ-

  • ਉਸ ਸ਼ੇਪ ਉੱਤੇ ਕਲਿੱਕ ਕਰੋ, ਜਿਸਨੂੰ ਅਸੀਂ ਨਵਾਂ ਜਾਂ ਵੱਖਰਾ Quick Style ਦੇਣਾ ਚਾਹੁੰਦੇ ਹਾਂ ।
  • ਸ਼ੇਪ ਸਟਾਈਲ ਗਰੁੱਪ ਵਿੱਚ Drawings tool format ਟੈਬ ‘ਤੇ ਆਪਣੀ ਜ਼ਰੂਰਤ ਅਨੁਸਾਰ ਸਟਾਈਲ ‘ਤੇ ਕਲਿੱਕ ਕਰਕੇ ਇਸਨੂੰ ਲਾਗੂ ਕਰੋ ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

Punjab State Board PSEB 7th Class Punjabi Book Solutions Chapter 14 ਕਰਤਾਰ ਸਿੰਘ ਸਰਾਭਾ Textbook Exercise Questions and Answers.

PSEB Solutions for Class 7 Punjabi Chapter 14 ਕਰਤਾਰ ਸਿੰਘ ਸਰਾਭਾ (1st Language)

Punjabi Guide for Class 7 PSEB ਕਰਤਾਰ ਸਿੰਘ ਸਰਾਭਾ) Textbook Questions and Answers

ਕਰਤਾਰ ਸਿੰਘ ਸਰਾਭਾ ਪਾਠ-ਅਭਿਆਸ

1. ਦੱਸੋ :

(ਉ) ਕਰਤਾਰ ਸਿੰਘ ਸਰਾਭਾ ਦੇ ਜਨਮ ਅਤੇ ਬਚਪਨ ਬਾਰੇ ਦੱਸੋ।
ਉੱਤਰ :
ਕਰਤਾਰ ਸਿੰਘ ਸਰਾਭੇ ਦਾ ਜਨਮ 1896 ਈ: ਵਿਚ ਸ: ਮੰਗਲ ਸਿੰਘ ਦੇ ਘਰ ਪਿੰਡ ਸਰਾਭਾ, ਜ਼ਿਲਾ ਲੁਧਿਆਣਾ ਵਿਚ ਹੋਇਆ। ਛੋਟੀ ਉਮਰ ਵਿਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਕਰਕੇ ਉਸ ਦੀ ਪਾਲਣਾ ਉਸ ਦੇ ਦਾਦੇ ਬਦਨ ਸਿੰਘ ਨੇ ਕੀਤੀ।

(ਅ) ਕਰਤਾਰ ਸਿੰਘ ਸਰਾਭਾ ਨੇ ਕਿੱਥੇ-ਕਿੱਥੋਂ ਵਿੱਦਿਆ ਹਾਸਲ ਕੀਤੀ ?
ਉੱਤਰ :
ਕਰਤਾਰ ਸਿੰਘ ਸਰਾਭੇ ਨੇ ਮੁੱਢਲੀ ਵਿੱਦਿਆ ਪਿੰਡ ਵਿਚ ਹੀ ਪਾਪਤ ਕੀਤੀ। ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਉਸ ਨੇ ਅੱਠਵੀਂ ਅਤੇ 1910 ਈ: ਵਿਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਪਿੱਛੋਂ ਉਹ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਤੇ ਉੱਥੇ ਬਰਕਲੇ ਯੂਨੀਵਰਸਿਟੀ ਵਿਚ ਦਾਖ਼ਲ ਹੋ ਗਿਆ, ਪਰੰਤੂ ਇੱਥੇ ਉਹ ਪੜ੍ਹਾਈ ਛੱਡ ਕੇ ਗ਼ਦਰ ਲਹਿਰ ਵਿਚ ਸ਼ਾਮਲ ਹੋ ਗਿਆ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

(ਈ) ਅਮਰੀਕਾ ਵਿੱਚ ਵੱਸਦੇ ਹਿੰਦੁਸਤਾਨੀਆਂ ਨੂੰ ਕਿਹੜੀਆਂ-ਕਿਹੜੀਆਂ ਔਕੜਾਂ ਦਾ ਸਾਮਣਾ ਕਰਨਾ ਪਿਆ?
ਉੱਤਰ :
ਅਮਰੀਕਾ ਵਿਚ ਵਸਦੇ ਭਾਰਤੀਆਂ ਨੂੰ ਦੋ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਕ ਔਕੜ ਇਹ ਸੀ ਕਿ ਅਮਰੀਕਾ – ਕੈਨੇਡਾ ਦੀਆਂ ਸਰਕਾਰਾਂ ਉਨਾਂ ਨੂੰ ਆਪਣੇ ਨਾਗਰਿਕ ਨਹੀਂ ਸਨ ਬਣਾਉਣਾ ਚਾਹੁੰਦੀਆਂ, ਦੂਜੇ ਉੱਥੋਂ ਦੇ ਮਜ਼ਦੂਰ ਇਨ੍ਹਾਂ ਨੂੰ ਪਸੰਦ ਨਹੀਂ ਸਨ ਕਰਦੇ, ਕਿਉਂਕਿ ਇਹ ਲੋਕ ਉਨ੍ਹਾਂ ਦੀਆਂ ਹੜਤਾਲਾਂ ਸਮੇਂ ਉਨ੍ਹਾਂ ਦੀ ਥਾਂ ਘੱਟ ਮਜ਼ਦੂਰੀ ਲੈ ਕੇ ਕੰਮ ਕਰਨ ਲਗ ਪੈਂਦੇ ਸਨ।

(ਸ) ਗ਼ਦਰ ਲਹਿਰ ਦੀ ਨੀਂਹ ਕਦੋਂ ਰੱਖੀ ਗਈ ? ਕਰਤਾਰ ਸਿੰਘ ਸਰਾਭਾ ਦੀ ਜੀਵਨੀ ਦੇ ਆਧਾਰ ‘ਤੇ?
ਉੱਤਰ :
ਗ਼ਦਰ ਲਹਿਰ ਦਾ ਮੁੱਢ 1912 ਵਿਚ ਬੱਝਣਾ ਸ਼ੁਰੂ ਹੋ ਗਿਆ ਸੀ। ਇਸ ਲਹਿਰ ਦੇ ਪਰਚਾਰ ਲਈ ‘ਗ਼ਦਰ’ ਨਾਂ ਦਾ ਇਕ ਹਫ਼ਤਾਵਾਰੀ ਅਖ਼ਬਾਰ ਉਰਦੂ ਅਤੇ ਪੰਜਾਬੀ ਵਿਚ ਕੱਢਿਆ ਗਿਆ। ਇਸ ਦੀ ਦਿਨੋ – ਦਿਨ ਮੰਗ ਵਧਣ ਕਾਰਨ ਇਸ ਦੇ ਸੰਖੇਪ ਰੂਪ ਹਿੰਦੀ ਤੇ ਗੁਜਰਾਤੀ ਵਿਚ ਵੀ ਛਪਣ ਲੱਗੇ ਅਖ਼ਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੇ ਹੋਰਨਾਂ ਟਾਪੂਆਂ ਵਿਚ ਬਹੁਤ ਪ੍ਰਚਲਿਤ ਹੋ ਗਿਆ।

(ਹ) ਦੱਸੋ ਕਿ ਇਸ ਦੇ ਪ੍ਰਚਾਰ ਲਈ ਕੀ-ਕੀ ਯਤਨ ਕੀਤੇ ਗਏ ?

(ਅ) ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲੇ ਲਈ ਗ਼ਦਰ ਪਾਰਟੀ ਵੱਲੋਂ ਕਿਹੜੀ ਤਾਰੀਖ਼ ਮਿਥੀ ਗਈ ਅਤੇ ਇਹ ਤਾਰੀਖ਼ ਅੱਗੇ ਕਿਉਂ ਪਾ ਦਿੱਤੀ ਗਈ ?
ਉੱਤਰ :
ਗ਼ਦਰ ਪਾਰਟੀ ਵਲੋਂ ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਉੱਤੇ ਹਮਲੇ ਕਰਨ ਲਈ 21 ਫ਼ਰਵਰੀ, 1915 ਦੀ ਤਾਰੀਖ਼ ਮਿੱਥੀ ਗਈ, ਪਰੰਤੁ ਮਗਰੋਂ ਇਹ ਪਤਾ ਲੱਗਾ ਕਿ ਪਾਰਟੀ ਵਿਚ ਦਾਖ਼ਲ ਹੋਏ ਇਕ ਮੁਖ਼ਬਰ ਕਿਰਪਾਲ ਸਿੰਘ ਨੇ ਇਸ ਸੰਬੰਧੀ ਸਾਰੀ ਸੂਹ ਅੰਗਰੇਜ਼ਾਂ ਦੀ ਖੁਫੀਆਂ ਪੁਲਿਸ ਨੂੰ ਦੇ ਦਿੱਤੀ ਹੈ, ਤਾਂ ਇਹ ਤਾਰੀਖ਼ ਬਦਲ ਕੇ ਅੱਗੇ ਪਾ ਦਿੱਤੀ ਗਈ।

ਨੋਟ – ਇਹ ਤੱਥ ਗ਼ਲਤ ਹੈ। ਇਹ ਤਾਰੀਖ਼ ਅੱਗੇ ਨਹੀਂ ਸੀ ਪਾਈ ਗਈ, ਸਗੋਂ 21 ਫ਼ਰਵਰੀ ਦੀ ਥਾਂ ਬਦਲ ਕੇ 19 ਫ਼ਰਵਰੀ ਕਰ ਦਿੱਤੀ ਗਈ ਸੀ।

(ਕ) ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੀ ਸਜ਼ਾ ਕਿਉਂ ਸੁਣਾਈ ਗਈ ?
ਉੱਤਰ :
ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦੀ ਸਜ਼ਾ ਡਿਫੈਂਸ ਆਫ਼ ਇੰਡੀਆ ਐਕਟ ਦੇ ਅਧੀਨ ਗ਼ਦਰ ਲਹਿਰ ਵਿਚ ਹਿੱਸਾ ਲੈਂਦਿਆਂ ਅੰਗਰੇਜ਼ਾਂ ਵਿਰੁੱਧ ਬਗਾਵਤ ਖੜੀ ਕਰਨ ਦੇ ਦੋਸ਼ ਵਿਚ ਸੁਣਾਈ ਗਈ ਸੀ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

(ਖ) ਫਾਂਸੀ ਦੀ ਸਜ਼ਾ ਸੁਣ ਕੇ ਕਰਤਾਰ ਸਿੰਘ ਸਰਾਭਾ ਨੇ ਜੱਜਾਂ ਨੂੰ ਕੀ ਕਿਹਾ ?
ਉੱਤਰ :
ਕਰਤਾਰ ਸਿੰਘ ਸਰਾਭਾ ਨੇ ਫਾਂਸੀ ਦੀ ਸਜ਼ਾ ਸੁਣ ਕੇ ਜੱਜਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਫਿਰ ਪੈਦਾ ਹੋ ਕੇ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।”

2. ਔਖੇ ਸ਼ਬਦਾਂ ਦੇ ਅਰਥ :

  • ਦਿਹਾਂਤ : ਮੌਤ, ਸੁਰਗਵਾਸ
  • ਪਾਲਣ-ਪੋਸਣ : ਪਰਵਰਸ਼, ਪਾਲਣਾ ਕਰਨੀ
  • ਵਿਦਰੋਹ : ਬਗਾਵਤ
  • ਪ੍ਰੇਰਨਾ : ਕਿਸੇ ਨੂੰ ਕੋਈ ਕੰਮ ਕਰਨ ਲਈ ਕਹਿਣਾ ਜਾਂ ਮਨਾਉਣਾ।
  • ਉਤਾਵਲਾ : ਕਾਹਲਾ, ਫੁਰਤੀਲਾ, ਛੇਤੀ ਕਰਨ ਵਾਲਾ
  • ਹਕੂਮਤ : ਰਾਜ, ਸਲਤਨਤ, ਸ਼ਾਸਨ
  • ਮੁਖ਼ਬਰ : ਖ਼ਬਰ ਦੇਣ ਵਾਲਾ, ਸੂਹੀਆ, ਜਸੂਸ
  • ਸੂਹ : ਉੱਘ-ਸੁੱਘ , ਸੁਰਾਗ, ਖੋਜ
  • ਖ਼ੁਫ਼ੀਆ : ਗੁੱਝਾ, ਗੁਪਤ
  • ਭਗੌੜਾ : ਭੱਜਿਆ ਹੋਇਆ, ਡਰਾਕਲ, ਫ਼ਰਾਰ
  • ਸੰਪਰਕ : ਮੇਲ, ਸੰਪਰਕ, ਵਾਸਤਾ

3. ਹੇਠ ਲਿਖਿਆਂ ਨੂੰ ਵਾਕਾਂ ਵਿੱਚ ਵਰਤੋ:

ਮਜ਼ਦੂਰੀ, ਨਾਗਰਿਕ, ਸ਼ਕਤੀ, ਵਿਦਰੋਹ, ਪਲਟਣ, ਅਜ਼ਾਦੀ
ਉੱਤਰ :

  • ਮਜ਼ਦੂਰੀ (ਕਿਰਤ) – ਭਾਰਤ ਵਿਚ ਬਹੁਤ ਸਾਰੇ ਲੋਕ ਮਿਹਨਤ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦੇ ਹਨ।
  • ਨਾਗਰਿਕ (ਸ਼ਹਿਰੀ) – ਅਸੀਂ ਸਾਰੇ ਭਾਰਤ ਦੇ ਨਾਗਰਿਕ ਹਾਂ।
  • ਸ਼ਕਤੀ (ਤਾਕਤ) – ਭਾਰਤ ਬੜੀ ਵੱਡੀ ਫ਼ੌਜੀ ਸ਼ਕਤੀ ਦਾ ਮਾਲਕ ਹੈ।
  • ਵਿਦਰੋਹ ਬਗਾਵਤ) – ਗ਼ਦਰ ਪਾਰਟੀ ਦਾ ਪ੍ਰੋਗਰਾਮ ਭਾਰਤ ਵਿਚ ਫ਼ੌਜਾਂ ਨੂੰ ਨਾਲ ਮਿਲਾ ਕੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਖੜਾ ਕਰਦਾ ਸੀ।
  • ਪਲਟਣ (ਇਕ ਫ਼ੌਜੀ ਟੁਕੜੀ – ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿਚ ਅੰਗਰੇਜ਼ੀ ਸ਼ਬਦ “ਪਲਟਣ ਨੂੰ “ਪੜਤਲ’ ਲਿਖਿਆ ਹੈ, ‘‘ਚਾਰ ਪੜਤਲਾਂ ਲੈ ਮੇਵਾ ਸਿੰਘ ਆਇਆ।”
  • ਅਜ਼ਾਦੀ (ਸੁਤੰਤਰਤਾ) – ਭਾਰਤ ਨੇ 15 ਅਗਸਤ, 1947 ਨੂੰ ਅੰਗਰੇਜ਼ੀ ਹਕੂਮਤ ਤੋਂ ਅਜ਼ਾਦੀ ਪ੍ਰਾਪਤ ਕੀਤੀ।

4. ਹੇਠ ਲਿਖੇ ਸ਼ਬਦਾਂ ਦੇ ਵਚਨ ਬਦਲੋ :

  1. ਸੜਕ
  2. ਦਾਦਾ
  3. ਚਾਚਾ
  4. ਪੜ੍ਹਾਈ
  5. ਭਾਰਤੀ
  6. ਸਰਕਾਰ
  7. ਨੌਜਵਾਨ
  8. ਫ਼ੌਜੀ
  9. ਸਿਪਾਹੀ
  10. ਸਜ਼ਾ

ਉੱਤਰ :
ਵਚਨ ਬਦਲੀ –

  1. ਸੜਕ : ਸੜਕਾਂ
  2. ਦਾਦਾ : ਦਾਦੇ
  3. ਚਾਚਾ : ਚਾਚੇ
  4. ਪੜ੍ਹਾਈ : ਪੜ੍ਹਾਈਆਂ
  5. ਭਾਰਤੀ : ਭਾਰਤੀ/ਭਾਰਤੀਆਂ
  6. ਸਰਕਾਰ : ਸਰਕਾਰਾਂ
  7. ਨੌਜਵਾਨ : ਨੌਜਵਾਨਨੌਜਵਾਨਾਂ
  8. ਫ਼ੌਜੀ : ਫ਼ੌਜੀ/ਫ਼ੌਜੀਆਂ
  9. ਸਿਪਾਹੀ : ਸਿਪਾਹੀ/ਸਿਪਾਹੀਆਂ
  10. ਸਜ਼ਾ। : ਸਜ਼ਾਵਾਂ !

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਕਿਰਿਆ-ਵਿਸ਼ੇਸ਼ਣ
ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ , ਢੰਗ, ਤਰੀਕਾ ਆਦਿ ਦੱਸੇ, ਉਸ ਨੂੰ ਕਿਰਿਆ-ਵਿਸ਼ੇਸ਼ਣ ਕਿਹਾ ਜਾਂਦਾ ਹੈ।
ਉੱਤਰ :
ਜਿਹੜਾ ਸ਼ਬਦ ਕਿਰਿਆ ਦੇ ਹੋਣ ਦਾ ਸਮਾਂ, ਸਥਾਨ, ਕਾਰਨ, ਢੰਗ, ਤਰੀਕਾ ਆਦਿ ਦੱਸੇ, ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ।

ਇਹ ਅੱਠ ਪ੍ਰਕਾਰ ਦੇ ਹੁੰਦੇ ਹਨ

  • ਕਾਲ – ਵਾਚਕ ਕਿਰਿਆ – ਵਿਸ਼ੇਸ਼ਣ
  • ਸਥਾਨ – ਵਾਚਕ ਕਿਰਿਆ – ਵਿਸ਼ੇਸ਼ਣ
  • ਪ੍ਰਕਾਰ – ਵਾਚਕ ਕਿਰਿਆ – ਵਿਸ਼ੇਸ਼ਣ
  • ਕਾਰਨ – ਵਾਚਕ ਕਿਰਿਆ – ਵਿਸ਼ੇਸ਼ਣ
  • ਪਰਿਮਾਣ – ਵਾਚਕ ਕਿਰਿਆ – ਵਿਸ਼ੇਸ਼ਣ
  • ਸੰਖਿਆਂ – ਵਾਚਕ ਕਿਰਿਆ – ਵਿਸ਼ੇਸ਼ਣ
  • ਨਿਰਨੇ – ਵਾਚਕ ਕਿਰਿਆ – ਵਿਸ਼ੇਸ਼ਣ
  • ਨਿਸਚੇ – ਵਾਚਕ ਕਿਰਿਆ – ਵਿਸ਼ੇਸ਼ਣ।

ਕਰਤਾਰ ਸਿੰਘ ‘ਸਰਾਭਾ ਸਮੇਤ ਹੋਰ ਦੇਸ-ਭਗਤਾਂ ਦੀਆਂ ਤਸਵੀਰਾਂ ਲੈ ਕੇ ਉਹਨਾਂ ਨੂੰ ਆਪਣੀ ਕਾਪੀ ਵਿੱਚ ਚਿਪਕਾਓ।

ਕਰਤਾਰ ਸਿੰਘ ਸਰਾਭਾ ਦੀਆਂ ਸਰਗਰਮੀਆਂ ਬਾਰੇ ਨੋਟ ਲਿਖੋ।

PSEB 7th Class Punjabi Guide ਕਰਤਾਰ ਸਿੰਘ ਸਰਾਭਾ Important Questions and Answers

ਪ੍ਰਸ਼ਨ –
‘ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨੂੰ ਸੰਖੇਪ ਕਰ ਕੇ ਲਿਖੋ।
ਉੱਤਰ :
ਕਰਤਾਰ ਸਿੰਘ ਸਰਾਭਾ ਦਾ ਜਨਮ 1896 ਵਿਚ ਲੁਧਿਆਣਾ – ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸਰਾਭਾ ਵਿਚ ਸ: ਮੰਗਲ ਸਿੰਘ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਸ ਦਾ ਪਾਲਣ – ਪੋਸਣ ਉਸ ਦੇ ਦਾਦੇ ਬਦਨ ਸਿੰਘ ਨੇ ਕੀਤਾ।

ਮੁੱਢਲੀ ਵਿੱਦਿਆ ਕਰਤਾਰ ਸਿੰਘ ਸਰਾਭਾ ਨੇ ਪਿੰਡ ਵਿਚ ਹੀ ਪ੍ਰਾਪਤ ਕੀਤੀ। ਫਿਰ ਉਸ ਨੇ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ। ਇਸ ਪਿੱਛੋਂ ਉਹ ਆਪਣੇ ਚਾਚੇ ਡਾ: ਵੀਰ ਸਿੰਘ ਕੋਲ ਕਟਕ (ਉੜੀਸ਼ਾ) ਚਲਾ ਗਿਆ। ਫਿਰ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਦੱਸ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਅਤੇ ਉੱਥੇ ਜਨਵਰੀ, 1912 ਵਿਚ ਬਰਕਲੇ ਯੂਨੀਵਰਸਿਟੀ ਸਾਨਫਰਾਂਸਿਸਕੋ ਵਿਖੇ ਦਾਖ਼ਲ ਹੋ ਗਿਆ।

ਇਨੀਂ ਦਿਨੀਂ ਬਹੁਤ ਸਾਰੇ ਹਿੰਦੁਸਤਾਨੀ, ਖ਼ਾਸ ਕਰ ਪੰਜਾਬੀ, ਅਮਰੀਕਾ ਅਤੇ ਕੈਨੇਡਾ ਪਹੁੰਚ ਚੁੱਕੇ ਸਨ ਇੱਥੇ ਭਾਰਤੀ ਮਜ਼ਦੂਰਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਕ ਤਾਂ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰਾਂ ਇਨਾਂ ਨੂੰ ਆਪਣੇ ਨਾਗਰਿਕ ਨਹੀਂ ਸਨ ਬਣਾਉਣਾ ਚਾਹੁੰਦੀਆਂ, ਦੂਜਾ ਉੱਥੋਂ ਦੇ ਮਜ਼ਦਰ ਇਨ੍ਹਾਂ ਨੂੰ ਪਸੰਦ ਨਹੀਂ ਸਨ ਕਰਦੇ, ਕਿਉਂਕਿ ਇਹ ਹੜਤਾਲਾਂ ਸਮੇਂ ਉਨ੍ਹਾਂ ਦੀ ਥਾਂ ਘੱਟ ਮਜ਼ਦੂਰੀ ਲੈ ਕੇ ਕੰਮ ਉੱਤੇ ਲੱਗ ਜਾਂਦੇ ਸਨ।

ਇਨ੍ਹਾਂ ਕਾਰਨਾਂ ਕਰਕੇ ਉੱਥੇ ਵਸਦੇ ਹਿੰਦੁਸਤਾਨੀਆਂ ਨੇ ‘ਗ਼ਦਰ’ ਨਾਂ ਦੀ ਇਕ ਪਾਰਟੀ ਬਣਾਈ, ਜਿਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਤੇ ਸਕੱਤਰ ਲਾਲਾ ਹਰਦਿਆਲ ਸਨ। ਕਰਤਾਰ ਸਿੰਘ 18 ਸਾਲ ਦੀ ਛੋਟੀ ਉਮਰ ਦਾ ਹੋਣ ਕਰਕੇ ਪਾਰਟੀ ਦੀ ਕਾਰਜਕਾਰਨੀ ਦਾ ਮੈਂਬਰ ਸੀ। ਇਸ ਪਾਰਟੀ ਦਾ ਕੇਂਦਰ ਸਾਨਫਰਾਂਸਿਸਕੋ ਵਿਖੇ ਬਣਾਇਆ ਗਿਆ ਤੇ ਇਸ ਦੇ ਪਰਚਾਰ ਲਈ ਉਰਦੂ ਤੇ ਪੰਜਾਬੀ ਵਿਚ “ਗਦਰ” ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕੱਢਿਆ ਮਗਰੋਂ ਇਸ ਦੇ ਸੰਖੇਪ ਹਿੰਦੀ ਤੇ ਅੰਗਰੇਜ਼ੀ ਵਿਚ ਵੀ ਪ੍ਰਕਾਸ਼ਿਤ ਹੋਣ ਲੱਗੇ। ਇਸ ਅਖ਼ਬਾਰ ਦੇ ਲਿਖਣ ਤੇ ਪ੍ਰਕਾਸ਼ਿਤ ਕਰਨ ਵਾਲੀ ਕਮੇਟੀ ਦੇ ਮੁਖੀ ਲਾਲਾ ਹਰਦਿਆਲ, ਸ: ਕਰਤਾਰ ਸਿੰਘ ਸਰਾਭਾ ਅਤੇ ਰਘੁਬਰ ਦਿਆਲ ਗੁਪਤਾ ਸਨ। ਇਸ ਨੂੰ ਚਲਾਉਣ ਲਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਵਿੱਚੇ ਛੱਡ ਕੇ ਇਸ ਲਈ ਧਨ ਇਕੱਠਾ ਕਰਨ ਦਾ ਬੀੜਾ ਚੁੱਕਿਆ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਉਸ ਸਮੇਂ ਅੰਗਰੇਜ਼ਾਂ ਅਤੇ ਜਰਮਨਾਂ ਵਿਚਕਾਰ ਛੇਤੀ ਹੀ ਯੁੱਧ ਛਿੜ ਜਾਣ ਦੀ ਆਸ ਸੀ। ਗ਼ਦਰ ਲਹਿਰ ਦੇ ਆਗੂਆਂ ਨੇ ਅੰਗਰੇਜ਼ਾਂ ਵਿਰੁੱਧ ਕਾਰਵਾਈ ਕਰਨ ਲਈ ਜਰਮਨ ਰਾਜਦੂਤ ਤਕ ਪਹੁੰਚ ਕੀਤੀ, ਜਿਸ ਨੇ ਉਨ੍ਹਾਂ ਦੀ ਧਨ ਤੇ ਹਥਿਆਰਾਂ ਨਾਲ ਮੱਦਦ ਕਰਨ ਦਾ ਭਰੋਸਾ ਦਿੱਤਾ। ਗ਼ਦਰ ਪਾਰਟੀ ਨੇ ਆਪਣੇ ਬਹੁਤ ਸਾਰੇ ਕਾਰਕੁਨਾਂ ਨੂੰ ਹਥਿਆਰ ਚਲਾਉਣ ਅਤੇ ਹੋਰ ਫ਼ੌਜੀ ਸਿਖਲਾਈ ਲੈਣ ਦੀ ਪ੍ਰੇਰਨਾ ਵੀ ਦਿੱਤੀ। ਕਰਤਾਰ ਸਿੰਘ ਸਰਾਭਾ ਨੇ ਨਿਊਯਾਰਕ ਦੀ ਇਕ ਕੰਪਨੀ ਵਿਚ ਦਾਖ਼ਲਾ ਲੈ ਕੇ ਜਹਾਜ਼ ਉਡਾਉਣ ਤੇ ਮੁਰੰਮਤ ਕਰਨ ਦਾ ਕੰਮ ਵੀ ਸਿੱਖ ਲਿਆ।

22 ਜੁਲਾਈ, 1914 ਨੂੰ ਪਹਿਲਾ ਵਿਸ਼ਵ ਯੁੱਧ ਛਿੜ ਪਿਆ, ਜਿਸ ਵਿਚ ਬਰਤਾਨੀਆ, ਫ਼ਰਾਂਸ, ਰੂਸ ਆਦਿ ਦੇਸ਼ ਜਰਮਨੀ, ਆਸਟਰੀਆ ਤੇ ਹੰਗਰੀ ਦੇ ਵਿਰੁੱਧ ਮੈਦਾਨ ਵਿਚ ਕੁੱਦ ਪਏ। 26 ਜੁਲਾਈ, 1914 ਨੂੰ ਗਦਰ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਇਹ ਹਿੰਦੁਸਤਾਨੀਆਂ ਲਈ ਦੇਸ਼ ਪਰਤ ਕੇ ਫ਼ੌਜਾਂ ਨੂੰ ਵਿਗਾੜ ਕੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਦਾ ਸੁਨਹਿਰੀ ਮੌਕਾ ਹੈ। 5 ਅਗਸਤ, 1914 ਨੂੰ ਗ਼ਦਰ ਅਖ਼ਬਾਰ ਵਿਚ ਹਿੰਦੁਸਤਾਨੀਆਂ ਵਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ।

ਸ: ਕਰਤਾਰ ਸਿੰਘ ਸਰਾਭਾ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਲਈ ਇੰਨਾ ਉਤਾਵਲਾ ਸੀ ਕਿ ਉਹ ਪਾਰਟੀ ਦੇ ਹੋਰ ਫ਼ੈਸਲਿਆਂ ਦੀ ਉਡੀਕ ਕੀਤੇ ਬਿਨਾਂ ਹੀ ਰਘੁਬਰ ਦਿਆਲ ਗੁਪਤ ਨੂੰ ਨਾਲ ਲੈ ਕੇ ਇਕ ਜਪਾਨੀ ਜਹਾਜ਼ ਨਿਪਨਮਾਰੂ ਵਿਚ ਚੜ੍ਹ ਕੇ ਹਿੰਦੁਸਤਾਨ ਨੂੰ ਚਲ ਪਿਆ। 15 ਸਤੰਬਰ, 1914 ਨੂੰ ਕੋਲਕਾਤਾ ਦੀ ਬੰਦਰਗਾਹ ਉੱਤੇ ਪੁੱਜਾ। ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਦੀ ਪੁਲਿਸ ਅਮਰੀਕਾ ਤੋਂ ਆਏ ਹਿੰਦੁਸਤਾਨੀਆਂ ਨੂੰ ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਫੜ ਰਹੀ ਸੀ, ਪਰੰਤੂ ਕਰਤਾਰ ਸਿੰਘ ਸਰਾਭਾ ਕਿਸੇ ਤਰ੍ਹਾਂ ਬਚ ਕੇ ਪੰਜਾਬ ਆ ਪੁੱਜਾ।

ਇਸ ਜਹਾਜ਼ ਦੇ ਆਉਣ ਨਾਲ ਬਹੁਤੇ ਹਿੰਦੁਸਤਾਨੀ ਪੰਜਾਬ ਆ ਕੇ ਗ਼ਦਰ ਲਹਿਰ ਨਾਲ ਜੁੜ ਗਏ, ਜਿਸ ਦੀ ਅਗਵਾਈ ਕਰਤਾਰ ਸਿੰਘ ਸਰਾਭਾ, ਭਾਈ ਰਣਧੀਰ ਸਿੰਘ ਨਾਰੰਗਵਾਲ, ਭਾਈ ਹਰਨਾਮ ਸਿੰਘ ਟੁੰਡੀਲਾਟ, ਬੀਬੀ ਗੁਲਾਬ ਕੌਰ, ਭਾਈ ਪਿਆਰਾ ਸਿੰਘ ਲੰਗੇਰੀ ਤੇ ਨਿਧਾਨ ਸਿੰਘ ਚੁੱਘਾ ਕਰ ਰਹੇ ਸਨ।

ਪੰਜਾਬ ਵਿਚ ਗ਼ਦਰ ਪਾਰਟੀ ਦਾ ਪ੍ਰੋਗਰਾਮ ਪੰਜਾਬ ਤੇ ਨੇੜੇ ਦੇ ਸੂਬਿਆਂ ਦੀਆਂ ਛਾਉਣੀਆਂ ਵਿਚ ਫ਼ੌਜੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਵਿਦਰੋਹ ਵਿਚ ਸ਼ਾਮਲ ਕਰਨਾ ਸੀ। ਇਸ ਮੰਤਵ ਲਈ ਕੁੱਝ ਕਾਰਕੁਨ ਤਾਂ ਆਪ ਫ਼ੌਜ ਵਿਚ ਭਰਤੀ ਹੋ ਗਏ। ਲਾਹੌਰ ਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਵਿਚ ਕੁੱਝ ਪਲਟਣਾਂ ਗ਼ਦਰ ਲਈ ਤਿਆਰ ਹੋ ਗਈਆਂ।

ਸਰਾਭੇ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਬੰਗਾਲ ਦੇ ਪ੍ਰਸਿੱਧ ਇਨਕਲਾਬੀ ਰਾਸ ਬਿਹਾਰੀ ਬੋਸ ਨਾਲ ਜੁੜ ਗਿਆ ਤੇ ਉਹ ਲਾਹੌਰ ਪਾਰਟੀ ਦੇ ਕੇਂਦਰ ਵਿਚ ਵੀ ਆ ਗਿਆ।

ਇਸ ਪ੍ਰਕਾਰ ਤਿਆਰੀਆਂ ਕਰ ਕੇ 21 ਫ਼ਰਵਰੀ, 1915 ਦਾ ਦਿਨ ਮੀਆਂ ਮੀਰ ਤੇ ਫ਼ਿਰੋਜ਼ਪੁਰ ਦੀਆਂ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲਾ ਕਰਨ ਲਈ ਮਿੱਥਿਆ ਗਿਆ, ਪਰ ਇਕ ਮੁਖ਼ਬਰ ਕਿਰਪਾਲ ਸਿੰਘ ਰਾਹੀਂ ਸਰਕਾਰ ਨੂੰ ਇਸ ਗੱਲ ਦੀ ਸੂਹ ਲੱਗ ਗਈ। ਜਦੋਂ ਪਾਰਟੀ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਇਹ ਤਾਰੀਖ਼ ਅੱਗੇ ਪਾ ਦਿੱਤੀ ਗਈ।

ਮਿੱਥੀ ਤਾਰੀਖ਼ ’ਤੇ ਰਾਤ ਨੂੰ ਨੌਂ ਵਜੇ ਕਰਤਾਰ ਸਿੰਘ ਸਰਾਭਾ ਦੀ ਅਗਵਾਈ ਵਿਚ ਕੁੱਝ ਗ਼ਦਰੀ ਤੇ ਭਾਈ ਰਣਧੀਰ ਸਿੰਘ ਦੇ ਜਥੇ ਦੇ 50 – 60 ਆਦਮੀ ਫ਼ਿਰੋਜ਼ਪੁਰ ਛਾਉਣੀ ਤੋਂ ਗੱਡੀ ਉੱਪਰ ਢੋਲਕੀ ਤੇ ਹਰਮੋਨੀਅਮ ਲੈ ਕੇ ਡਿਪੂ ਵਲ ਤੁਰ ਪਏ। ਉਨ੍ਹਾਂ ਫ਼ੌਜ ਵਿਚੋਂ ਕੱਢੇ ਇਕ ਸਿਪਾਹੀ ਕਿਰਪਾਲ ਸਿੰਘ ਨੂੰ ਅੰਦਰ ਭੇਜਿਆ, ਪਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਗ਼ਦਰੀ ਸਾਰੀ ਰਾਤ ਉਡੀਕ ਕਰਦੇ ਰਹੇ ਤੇ ਅੰਤ ਮੁੜ ਗਏ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਤੇ ਜਗਤ ਸਿੰਘ ਸੁਰਸਿੰਘੀਆ ਰਾਤ ਨੂੰ ਗੱਡੀ ਚੜ੍ਹ ਕੇ ਲਾਇਲਪੁਰ ਪੁੱਜੇ ਤੇ ਫਿਰ ਪਿਸ਼ਾਵਰ ਹੁੰਦੇ ਹੋਏ ਸਰਹੱਦੀ ਸਥਾਨ ਮਿਚਨੀ ਪੁੱਜੇ। ਉੱਥੇ ਜਾ ਕੇ ਜਦੋਂ ਉਨ੍ਹਾਂ ਨੂੰ ਕਾਬਲ ਹਕੂਮਤ ਦੇ ਸਖ਼ਤ ਵਤੀਰੇ ਦਾ ਪਤਾ ਲੱਗਾ, ਤਾਂ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ, ਪਰੰਤੂ ਉਨ੍ਹਾਂ ਹੌਸਲਾ ਨਾ ਹਾਰਿਆ। 2 ਮਾਰਚ ਨੂੰ ਉਹ ਸਰਗੋਧੇ ਚੱਕ ਨੰਬਰ 5 ਵਿਚ ਜਗਤ ਸਿੰਘ ਦੇ ਜਾਣੂ ਸਿਪਾਹੀ ਰਾਜਿੰਦਰ ਸਿੰਘ ਪੈਨਸ਼ਨੀਏ ਕੋਲ ਪੁੱਜੇ, ਜਿਸ ਨੇ ਕਿ ਉਨ੍ਹਾਂ ਨੂੰ ਬੰਦੂਕਾਂ ਦੇਣ ਦਾ ਲਾਰਾ ਲਾਇਆ ਹੋਇਆ ਸੀ, ਪਰੰਤੂ ਉਨ੍ਹਾਂ ਬਾਰੇ ਸਰਕਾਰ ਨੂੰ ਸੂਹ ਮਿਲ ਗਈ ਤੇ ਪੁਲਿਸ ਨੇ ਆ ਕੇ ਤਿੰਨਾਂ ਨੂੰ।

ਗਿਫ਼ਤਾਰ ਕਰ ਲਿਆ ਉਨਾਂ ਉੱਤੇ ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਮੁਕੱਦਮਾ ਚਲਾਇਆ ਗਿਆ। ਇਸ ਮੁਕੱਦਮੇ ਵਿਚ ਕੁੱਲ ਮੁਲਜ਼ਮਾਂ ਦੀ ਗਿਣਤੀ 82 ਸੀ, ਜਿਨ੍ਹਾਂ ਵਿਚੋਂ 17 ਨੂੰ ਭਗੌੜੇ ਕਰਾਰ ਦਿੱਤਾ ਗਿਆ ਸੀ। ਇਨ੍ਹਾਂ ਵਿਚੋਂ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਸੁਰਸਿੰਘੀਏ ਸਮੇਤ 24 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਪਰ ਵਾਇਸਰਾਏ ਨੇ 17 ਦੇਸ਼ – ਭਗਤਾਂ ਦੀ ਸਜ਼ਾ ਘਟਾ ਕੇ ਉਮਰ ਕੈਦ ਵਿਚ ਬਦਲ ਦਿੱਤੀ। ਕਰਤਾਰ ਸਿੰਘ ਸਰਾਭਾ ਤੇ ਜਗਤ ਸਿੰਘ ਸੁਰਸਿੰਘੀਏ ਸਮੇਤ ਪੰਜ ਗ਼ਦਰੀਆਂ ਨੂੰ 16 ਨਵੰਬਰ, 1915 ਨੂੰ ਸੈਂਟਰਲ ਜੇਲ੍ਹ, ਲਾਹੌਰ ਵਿਚ ਫਾਂਸੀ ਦੇ ਦਿੱਤੀ ਗਈ।

ਕਰਤਾਰ ਸਿੰਘ ਸਰਾਭਾ ਨੇ 13 ਸਤੰਬਰ ਨੂੰ ਫਾਂਸੀ ਦੀ ਸਜ਼ਾ ਸੁਣਨ ਮਗਰੋਂ ਜੱਜ ਦਾ ਧੰਨਵਾਦ ਕੀਤਾ ਤੇ ਕਿਹਾ, “ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।”

ਔਖੇ ਸ਼ਬਦਾਂ ਦੇ ਅਰਥ – ਮਚ – ਸੜਣ। ਅੱਵਲ – ਫ਼ਸਟ। ਬਿਰਖਾਂ – ਰੁੱਖਾਂ ਵਣ – ਜੰਗਲ। ਧੁਪੀਲੇ – ਧੁੱਪ ਵਾਲੇ। ਮਹਿਮਾਨ – ਪ੍ਰਾਹੁਣਾ। ਖੱਗਣਾ – ਚਾਕਲੀ ਕੱਢਣੀ।

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਟਾਪੂਆਂ, ਹਿੰਦੁਸਤਾਨ, 1915, ਪਿੰਡ, ਪੰਜਾਬ)
(ੳ) ਮੁੱਢਲੀ ਵਿੱਦਿਆ ਕਰਤਾਰ ਸਿੰਘ ਸਰਾਭਾ ਨੇ …………………………….. ਵਿਚ ਹੀ ਪ੍ਰਾਪਤ ਕੀਤੀ।
(ਅ) ਇਹ ਅਖ਼ਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੇ ਹੋਰ …………………………….. ਵਿਚ ਵੀ ਪ੍ਰਚਲਿਤ ਹੋ ਗਿਆ।
(ਈ) 5 ਅਗਸਤ …………………………….. ਨੂੰ ਗ਼ਦਰ ਅਖ਼ਬਾਰ ਵਿਚ ਹਿੰਦੁਸਤਾਨੀਆਂ ਵਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ।
(ਸ) ਕਰਤਾਰ ਸਿੰਘ ਸਰਾਭਾ ਕਿਸੇ ਤਰ੍ਹਾਂ ਪੁਲਿਸ ਤੋਂ ਬਚ ਕੇ …………………………….. ਆ ਗਿਆ।
(ਹ) ਮੈਂ ਫਿਰ ਪੈਦਾ ਹੋ ਕੇ ਵੀ …………………………….. ਦੀ ਅਜ਼ਾਦੀ ਲਈ ਲੜਾਂਗਾ।
ਉੱਤਰ :
(ੳ) ਮੁੱਢਲੀ ਵਿੱਦਿਆ ਕਰਤਾਰ ਸਿੰਘ ਸਰਾਭਾ ਨੇ ਪਿੰਡ ਵਿਚ ਹੀ ਪ੍ਰਾਪਤ ਕੀਤੀ।
(ਅ) ਇਹ ਅਖ਼ਬਾਰ ਛੇਤੀ ਹੀ ਅਮਰੀਕਾ, ਕੈਨੇਡਾ ਤੇ ਹੋਰ ਟਾਪੂਆਂ ਵਿਚ ਵੀ ਬਹੁਤ ਪ੍ਰਚੱਲਿਤ ਹੋ ਗਿਆ।
(ਈ) 5 ਅਗਸਤ, 1915 ਨੂੰ ਗ਼ਦਰ ਅਖ਼ਬਾਰ ਵਿਚ ਹਿੰਦੁਸਤਾਨੀਆਂ ਵਲੋਂ ਅੰਗਰੇਜ਼ੀ ਰਾਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਗਿਆ।
(ਸ) ਕਰਤਾਰ ਸਿੰਘ ਸਰਾਭਾ ਕਿਸੇ ਤਰ੍ਹਾਂ ਪੁਲਿਸ ਤੋਂ ਬਚ ਕੇ ਪੰਜਾਬ ਆ ਗਿਆ !
(ਹ) ਮੈਂ ਫਿਰ ਪੈਦਾ ਹੋ ਕੇ ਵੀ ਹਿੰਦੁਸਤਾਨ ਦੀ ਅਜ਼ਾਦੀ ਲਈ ਲੜਾਂਗਾ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

2. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਲੁਧਿਆਣੇ ਸ਼ਹਿਰ ਤੋਂ 25 ਕਿਲੋਮੀਟਰ ਦੀ ਵਿੱਥ ਉੱਤੇ ਲੁਧਿਆਣਾ – ਰਾਏਕੋਟ ਸੜਕ ਉੱਤੇ ਸਥਿਤ ਪਿੰਡ ਸਰਾਭਾ ਹੈ। ਇਸ ਪਿੰਡ ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਸੰਨ 1896 ਈ. ਵਿੱਚ ਬਾਲਕ ਕਰਤਾਰ ਸਿੰਘ ਪੈਦਾ ਹੋਇਆ। ਛੋਟੀ ਉਮਰ ਵਿਚ ਹੀ ਇਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਕਰਤਾਰ ਸਿੰਘ ਦਾ ਪਾਲਣ – ਪੋਸ਼ਣ ਇਸ ਦੇ ਦਾਦੇ ਸਰਦਾਰ ਬਦਨ ਸਿੰਘ ਦੇ ਜੁੰਮੇ ਪੈ ਗਿਆ ਮੁਢਲੀ ਵਿੱਦਿਆ ਕਰਤਾਰ ਸਿੰਘ ਨੇ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ ਮਾਲਵਾ ਖ਼ਾਲਸਾ ਹਾਈ ਸਕੂਲ, ਲੁਧਿਆਣਾ ਤੋਂ ਅੱਠਵੀਂ ਤੇ 1910 ਈ. ਵਿੱਚ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਜਮਾਤ ਪਾਸ ਕੀਤੀ। ਦਸਵੀਂ ਪਾਸ ਕਰ ਕੇ ਕਰਤਾਰ ਸਿੰਘ ਆਪਣੇ ਚਾਚੇ ਵੀਰ ਸਿੰਘ ਕੋਲ ਉੜੀਸਾ, ਕਟਕ ਸ਼ਹਿਰ ਵਿੱਚ, ਜਿੱਥੇ ਉਹ ਡਾਕਟਰ ਸਨ, ਚਲਾ ਗਿਆ। ਉਹ ਮਸਾਂ ਇਕ ਸਾਲ ਹੀ ਆਪਣੇ ਚਾਚੇ ਪਾਸ ਠਹਿਰਿਆ.। ਇਸ ਤੋਂ ਬਾਅਦ ਉਹ ਆਪਣੇ ਦਾਦੇ ਬਦਨ ਸਿੰਘ ਨੂੰ ਕਹਿ ਕੇ ਉਚੇਰੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ, ਜਿੱਥੇ ਉਸ ਨੂੰ ਬਰਕਲੇ ਯੂਨੀਵਰਸਿਟੀ, ਸਾਨਫ਼ਰਾਂਸਿਸਕੋ ਵਿੱਚ ਦਾਖ਼ਲਾ ਮਿਲ ਗਿਆ। ਇਹ 1912 ਈ. ਦੇ ਜਨਵਰੀ ਮਹੀਨੇ ਦੀ ਗੱਲ ਹੈ।

1. ਸਰਾਭਾ ਪਿੰਡ ਲੁਧਿਆਣੇ ਤੋਂ ਕਿੰਨੀ ਦੂਰ ਹੈ ?
(ਉ) 20 ਕਿਲੋਮੀਟਰ
(ਅ) 25 ਕਿਲੋਮੀਟਰ
(ਈ) 30 ਕਿਲੋਮੀਟਰ
(ਸ) 40 ਕਿਲੋਮੀਟਰ।
ਉੱਤਰ :
(ਅ) 25 ਕਿਲੋਮੀਟਰ

2. ਕਰਤਾਰ ਸਿੰਘ ਸਰਾਭੇ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ: ਸੋਹਣ ਸਿੰਘ
(ਅ) ਸ: ਸਈਆ ਸਿੰਘ
(ਈ) ਸ: ਮੰਗਲ ਸਿੰਘ
(ਸ) ਸ: ਮੰਗਤ ਸਿੰਘ॥
ਉੱਤਰ :
(ਈ) ਸ: ਮੰਗਲ ਸਿੰਘ

3. ਕਰਤਾਰ ਸਿੰਘ ਸਰਾਭੇ ਦਾ ਜਨਮ ਕਦੋਂ ਹੋਇਆ ?
(ਉ) 1890 ਈ. ਵਿਚ
(ਅ) 1895 ਈ. ਵਿਚ
(ਈ) 1896 ਈ. ਵਿਚ
(ਸ) 1899 ਈ. ਵਿਚ।
ਉੱਤਰ :
(ਈ) 1896 ਈ. ਵਿਚ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

4. ਕਰਤਾਰ ਸਿੰਘ ਸਰਾਭੇ ਦਾ ਪਾਲਣ – ਪੋਸ਼ਣ ਕਿਸ ਨੇ ਕੀਤਾ ?
(ਉ) ਚਾਚੇ ਬਦਨ ਸਿੰਘ ਨੇ
(ਆ) ਦਾਦੇ ਬਦਨ ਸਿੰਘ ਨੇ
(ਈ) ਤਾਏ ਬਚਨ ਸਿੰਘ ਨੇ
(ਸ) ਮਾਮੇ ਬਦਨ ਸਿੰਘ ਨੇ।
ਉੱਤਰ :
(ਆ) ਦਾਦੇ ਬਦਨ ਸਿੰਘ ਨੇ

5. ਕਰਤਾਰ ਸਿੰਘ ਨੇ ਮੁਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ?
(ਉ) ਲੁਧਿਆਣੇ
(ਆ) ਪਿੰਡ ਵਿਚ
(ਈ) ਰਾਏਕੋਟ
(ਸ) ਜਗਰਾਵੀਂ।
ਉੱਤਰ :
(ਆ) ਪਿੰਡ ਵਿਚ

6. ਕਰਤਾਰ ਸਿੰਘ ਸਰਾਭੇ ਨੇ ਅੱਠਵੀਂ ਕਿਹੜੇ ਸਕੂਲ ਤੋਂ ਪਾਸ ਕੀਤੀ ?
(ਉ) ਮਾਲਵਾ ਹਾਈ ਸਕੂਲ
(ਅ) ਦੁਆਬਾ ਹਾਈ ਸਕੂਲ
(ਈ) ਕੱਲਰ ਹਾਈ ਸਕੂਲ
(ਸ) ਲਾਇਲਪੁਰ ਹਾਈ ਸਕੂਲ।
ਉੱਤਰ :
(ਉ) ਮਾਲਵਾ ਹਾਈ ਸਕੂਲ

7. ਕਰਤਾਰ ਸਿੰਘ ਸਰਾਭੇ ਨੇ ਦਸਵੀਂ ਕਦੋਂ ਪਾਸ ਕੀਤੀ ?
(ਉ) 1905
(ਅ) 1906
(ਈ) 1908
(ਸ) 1910
ਉੱਤਰ :
(ਸ) 1910

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

8. ਕਰਤਾਰ ਸਿੰਘ ਸਰਾਭੇ ਨੇ ਦਸਵੀਂ ਕਿਹੜੇ ਸਕੂਲ ਤੋਂ ਪਾਸ ਕੀਤੀ ?
(ਉ) ਮਾਲਵਾ ਹਾਈ ਸਕੂਲ
(ਅ) ਪਬਲਿਕ ਹਾਈ ਸਕੂਲ
(ਇ) ਮਿਸ਼ਨ ਹਾਈ ਸਕੂਲ
(ਸ) ਦੁਆਬਾ ਹਾਈ ਸਕੂਲ।
ਉੱਤਰ :
(ਇ) ਮਿਸ਼ਨ ਹਾਈ ਸਕੂਲ

9. ਕਰਤਾਰ ਸਿੰਘ ਸਰਾਭੇ ਦੇ ਚਾਚੇ ਦਾ ਨਾਂ ਕੀ ਹੈ ?
(ਉ) ਬਦਨ ਸਿੰਘ
(ਅ ਬਚਨ ਸਿੰਘ
(ੲ) ਵੀਰ ਸਿੰਘ
(ਸ) ਹੀਰਾ ਸਿੰਘ॥
ਉੱਤਰ :
(ੲ) ਵੀਰ ਸਿੰਘ

10. ਕਰਤਾਰ ਸਿੰਘ ਸਰਾਭਾ ਆਪਣੇ ਚਾਚੇ ਕੋਲ ਕਿੱਥੇ ਰਿਹਾ ?
(ਉ) ਕਟਕ
(ਅ) ਭੁਵਨੇਸ਼ਵਰ
(ਈ) ਚੇਨੱਈ
(ਸ) ਮੁੰਬਈ।
ਉੱਤਰ :
(ਉ) ਕਟਕ

11. ਕਰਤਾਰ ਸਿੰਘ ਸਰਾਭਾ ਕਦੋਂ ਅਮਰੀਕਾ ਪੁੱਜਾ ?
(ਉ) 1905
(ਅ) 1906
(ਈ) 1910
(ਸ) 1912
ਉੱਤਰ :
(ਸ) 1912

12. ਕਰਤਾਰ ਸਿੰਘ ਸਰਾਭੇ ਨੂੰ ਅਮਰੀਕਾ ਦੀ ਕਿਹੜੀ ਯੂਨੀਵਰਸਿਟੀ ਵਿਚ ਦਾਖ਼ਲਾ ਮਿਲਿਆ ?
(ਉ) ਬਰਕਲੇ
(ਅ) ਮਜ਼ੂਰੀ
(ਈ) ਕੈਨਮਸ
(ਸ) ਮਹਟਨ।
ਉੱਤਰ :
(ਉ) ਬਰਕਲੇ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਕੋਈ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਲੁਧਿਆਣਾ, ਸ਼ਹਿਰ, ਕਿਲੋਮੀਟਰ, ਸਰਾਭਾ, ਮੰਗਲ ਸਿੰਘ॥
(ii) ਇਸ, ਉਹ, ਇਹ।
(iii) 25, ਛੋਟੀ, ਮੁੱਢਲੀ, ਹਾਈ, ਉਚੇਰੀ।
(iv) ਪੈਦਾ ਹੋਇਆ, ਪੈ ਗਿਆ, ਕੀਤੀ, ਚਲਾ ਗਿਆ, ਮਿਲ ਗਿਆ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :

(i) “ਪਿੰਡ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਦੇਹਾਤ
(ਅ) ਨਗਰ
(ਈ) ਸ਼ਹਿਰ
(ਸ ਕਸਬਾ।
ਉੱਤਰ :
(ਈ) ਸ਼ਹਿਰ

(ii) ‘ਕਰਤਾਰ ਸਿੰਘ ਦਾ ਪਾਲਣ – ਪੋਸ਼ਣ ਇਸਦੇ ਦਾਦੇ ਬਦਨ ਸਿੰਘ ਦੇ ਚੁੰਮੇ ਪੈ ਗਿਆ। ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਇਸ
(ਅ) ਜੁੰਮੇ
(ਈ) ਪੈ
(ਸ) ਗਿਆ।
ਉੱਤਰ :
(ੳ) ਇਸ

(iii) “ਇਹ 1912 ਦੇ ਜਨਵਰੀ ਮਹੀਨੇ ਦੀ ਗੱਲ ਹੈ ਤਾਂ ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਚਾਰ।
ਉੱਤਰ :
(ਈ) ਤਿੰਨ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 1
ਉੱਤਰ :
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 2

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਦਿਹਾਂਤ
(ii) ਪਾਲਣ – ਪੋਸ਼ਣ
(iii) ਉਚੇਰੀ
ਉੱਤਰ :
(i) ਦਿਹਾਂਤ – ਸਤ
(ii) ਪਾਲਣ – ਪੋਸ਼ਣ – ਪਾਲਣਾ
(iii) ਉਚੇਰੀ – ਉੱਚੀ।

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ( ਕਰਤਾਰ ਸਿੰਘ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਬੰਗਾਲ ਦੇ ਇਨਕਲਾਬੀਆਂ ਨਾਲ ਜੋੜਿਆ ਗਿਆ ਤੇ ਪ੍ਰਸਿੱਧ ਇਨਕਲਾਬੀ, ਰਾਸ ਬਿਹਾਰੀ ਬੋਸ ਤਾਂ (ਜਿਸ ਨੇ 1911 ਈਸਵੀ ਵਿੱਚ ਵਾਇਸਰਾਏ ਲਾਰਡ ਹਾਰਡਿੰਗ ਉੱਤੇ ਬੰਬ ਸੁੱਟਿਆ ਸੀ) ਲਾਹੌਰ, ਪਾਰਟੀ ਦੇ ਮੁੱਖ ਕੇਂਦਰ ਵਿੱਚ ਵੀ ਆ ਗਿਆ। ਇਸ ਤਰ੍ਹਾਂ ਤਿਆਰੀਆਂ ਕਰਕੇ 21 ਫਰਵਰੀ, 1915 ਈਸਵੀ ਦਾ ਦਿਨ ਮੀਆਂ ਮੀਰ ਤੇ ਫ਼ਿਰੋਜ਼ਪੁਰ ਛਾਉਣੀਆਂ ਦੇ ਮੈਗਜ਼ੀਨਾਂ ਉੱਤੇ ਹਮਲਾ ਕਰਨ ਲਈ ਮਿਥਿਆ ਗਿਆ ਪਰ ਇਸ ਵੇਲੇ ਤੱਕ ਇਸ ਦੇ ਕੇਂਦਰ ਵਿੱਚ ਇੱਕ ਮੁਖ਼ਬਰ ਕਿਰਪਾਲ ਸਿੰਘ ਵੀ ਵੜ ਗਿਆ ਸੀ, ਜੋ ਕੇਂਦਰ ਦੇ ਕੰਮ ਤੇ ਸਲਾਹਾਂ ਦੀਆਂ ਖ਼ਬਰਾਂ ਖ਼ੁਫ਼ੀਆ ਪੁਲਿਸ ਨੂੰ ਪੁਚਾਉਂਦਾ ਸੀ। ਉਸ ਨੇ ਇਸ ਤਾਰੀਖ ਦੀ ਸੂਹ ਖੁਫ਼ੀਆ ਪੁਲਿਸ ਨੂੰ ਦੇ ਦਿੱਤੀ। ਉਧਰ ਪਾਰਟੀ ਦੇ ਕੇਂਦਰ ਨੂੰ ਵੀ ਇਸ ਸੂਹ ਦਾ ਪਤਾ ਲੱਗ ਗਿਆ ਤੇ ਇਹ ਤਾਰੀਖ ਅੱਗੇ ਪਾ ਦਿੱਤੀ ਗਈ। ਨਵੀਂ ਮਿੱਥੀ ਤਾਰੀਖ਼ ਨੂੰ ਰਾਤ ਦੇ ਨੌਂ ਵਜੇ ਕਰਤਾਰ ਸਿੰਘ ਸਰਾਭਾ ਦੀ ਕਮਾਨ ਹੇਠ ਕੁੱਝ ਗ਼ਦਰੀ ਤੇ ਭਾਈ ਰਣਧੀਰ ਸਿੰਘ ਦੇ ਜਥੇ ਦੇ ਪੰਜਾਹ – ਸੱਠ ਆਦਮੀ ਫ਼ਿਰੋਜ਼ਪੁਰ ਛਾਉਣੀ ਤੋਂ ਗੱਡੀ ਤੋਂ ਉੱਤਰ ਕੇ ਢੋਲਕੀ ਤੇ ਹਾਰਮੋਨੀਅਮ ਲੈ ਕੇ ਡਿੱਪੂ ਵਲ ਨੂੰ ਤੁਰ ਪਏ। ਉਹਨਾਂ ਨੇ ਕਿਰਪਾਲ ਸਿੰਘ ਸਿਪਾਹੀ ਨੂੰ (ਜਿਸ ਨੂੰ ਕਿ ਪਹਿਲ ਫ਼ੌਜ ਵਿੱਚੋਂ ਕੱਢ ਦਿੱਤਾ ਗਿਆ ਸੀ ) ਬਾਰਕਾਂ ਵਿੱਚ ਭੇਜਿਆ, ਜਿੱਥੇ ਉਸ ਨੂੰ ਗਿਰਫਤਾਰ ਕਰ ਲਿਆ ਗਿਆ ਤੇ ਛਾਉਣੀ ਵਿਚੋਂ ਖ਼ਬਰ ਨਾ ਆਈ। ਗਦਰੀ ਸੂਰਮੇ ਸਾਰੀ ਰਾਤ ਉਡੀਕ ਕਰ ਕੇ ਮੁੜ ਗਏ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

1. ਕਰਤਾਰ ਸਿੰਘ ਦੇ ਉੱਦਮ ਨਾਲ ਗਦਰ ਪਾਰਟੀ ਦਾ ਸੰਬੰਧ ਕਿਨ੍ਹਾਂ ਇਨਕਲਾਬੀਆਂ ਨਾਲ ਜੋੜਿਆ ਗਿਆ ?
(ਉ) ਬੰਗਾਲੀ
(ਅ) ਮਰਾਠੀ
(ਈ) ਰਾਜਸਥਾਨੀ
(ਸ) ਬਿਹਾਰੀ।
ਉੱਤਰ :
(ਉ) ਬੰਗਾਲੀ

2. ਬੰਗਾਲ ਦਾ ਪ੍ਰਸਿੱਧ ਇਨਕਲਾਬੀ ਕੌਣ ਸੀ ?
(ਉ) ਚੰਦਰ ਸ਼ੇਖ਼ਰ ਆਜ਼ਾਦ
(ਅ) ਸਚਿੰਦਰ ਨਾਥ ਸਾਨਿਆਲ
(ਈ) ਰਾਸ ਬਿਹਾਰੀ ਬੋਸ
(ਸ) ਨਰਿੰਦਰ ਨਾਥ॥
ਉੱਤਰ :
(ਈ) ਰਾਸ ਬਿਹਾਰੀ ਬੋਸ

3. ਰਾਸ ਬਿਹਾਰੀ ਬੋਸ ਨੇ 1911 ਵਿਚ ਕਿਸ ਉੱਤੇ ਬੰਬ ਸੁੱਟਿਆ ਸੀ ?
(ਉ) ਲਾਰਡ ਕਰਜ਼ਨ ਉੱਤੇ
(ਅ) ਲਾਰਡ ਹਾਰਡਿੰਗ ਉੱਤੇ
(ਈ) ਲਾਰਡ ਵੇਵਲ ਉੱਤੇ
(ਸ) ਲਾਰਡ ਡਲਹੌਜ਼ੀ ਉੱਤੇ।
ਉੱਤਰ :
(ਅ) ਲਾਰਡ ਹਾਰਡਿੰਗ ਉੱਤੇ

4. ਰਾਸ ਬਿਹਾਰੀ ਬੋਸ ਕਿੱਥੇ ਆ ਪਹੁੰਚਿਆ ਸੀ ?
(ਉ) ਫ਼ਿਰੋਜ਼ਪੁਰ
(ਅ) ਲਾਹੌਰ
(ਈ) ਦਿੱਲੀ
(ਸ) ਕਰਾਚੀ।
ਉੱਤਰ :
(ਅ) ਲਾਹੌਰ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

5. ਮੀਆਂ ਮੀਰ ਅਤੇ ਫਿਰੋਜ਼ਪੁਰ ਛਾਉਣੀਆਂ ਉੱਤੇ ਹਮਲਾ ਕਰਨ ਲਈ ਕਿਹੜਾ ਦਿਨ ਮਿੱਥਿਆ ਗਿਆ ?
(ਉ) 21 ਮਾਰਚ, 1915
(ਅ) 21 ਫਰਵਰੀ, 1914
(ਈ) 21 ਫਰਵਰੀ, 1915
(ਸ) 21 ਫਰਵਰੀ, 1916॥
ਉੱਤਰ :
(ਈ) 21 ਫਰਵਰੀ, 1915

6. ਗਦਰ ਪਾਰਟੀ ਦੇ ਪ੍ਰੋਗਰਾਮਾਂ ਸੰਬੰਧੀ ਕੌਣ ਖ਼ਬਰਾਂ ਪੁਲਿਸ ਨੂੰ ਪੁਚਾਉਂਦਾ ਸੀ ?
(ਉ) ਬੇਲਾ ਸਿੰਘ
(ਅ) ਕਿਸ਼ਨ ਸਿੰਘ
(ਈ) ਕਿਰਪਾਲ ਸਿੰਘ
(ਸ) ਰਾਜਿੰਦਰ ਸਿੰਘ॥
ਉੱਤਰ :
(ਈ) ਕਿਰਪਾਲ ਸਿੰਘ

7. ਕਰਤਾਰ ਸਿੰਘ ਸਰਾਭਾ ਤੇ ਭਾਈ ਰਣਧੀਰ ਨਾਲ ਕਿੰਨੇ ਕੁ ਆਦਸੀ ਫ਼ਿਰੋਜ਼ਪੁਰ ਛਾਉਣੀ ਪਹੁੰਚੇ ਸਨ ?
(ਉ) ਤੀਹ – ਚਾਲੀ
(ਅ) ਚਾਲੀ – ਪੰਜਾਹ
(ਈ) ਪੰਜਾਹ – ਸੱਠ
(ਸ) ਸੱਠ – ਸੱਤਰ।
ਉੱਤਰ :
(ਈ) ਪੰਜਾਹ – ਸੱਠ

8. ਕਰਤਾਰ ਸਿੰਘ ਸਰਾਭਾ ਤੇ ਭਾਈ ਰਣਧੀਰ ਕੀ ਲੈ ਕੇ ਡਿੱਪੂ ਵਲ ਨੂੰ ਤੁਰੇ ?
(ਉ) ਹਥਿਆਰ
(ਅ) ਹਾਰਮੋਨੀਅਮ
(ਈ) ਢੋਲਕੀ
(ਸ) ਹਾਰਮੋਨੀਅਮ ਤੇ ਢੋਲਕੀ।
ਉੱਤਰ :
(ਸ) ਹਾਰਮੋਨੀਅਮ ਤੇ ਢੋਲਕੀ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

9. ਬਾਰਕਾਂ ਵਿਚ ਕਿਸਨੂੰ ਭੇਜਿਆ ਗਿਆ ?
(ਉ) ਕਰਤਾਰ ਸਿੰਘ ਸਰਾਭੇ ਨੂੰ
(ਅ) ਭਾਈ ਰਣਧੀਰ ਸਿੰਘ ਨੂੰ
(ਈ) ਕਿਰਪਾਲ ਸਿੰਘ ਨੂੰ
(ਸ) ਰਾਸ ਬਿਹਾਰੀ ਬੋਸ ਨੂੰ।
ਉੱਤਰ :
(ਈ) ਕਿਰਪਾਲ ਸਿੰਘ ਨੂੰ

10. ਕਰਤਾਰ ਸਿੰਘ ਸਰਾਭਾ ਤੇ ਭਾਈ ਰਣਧੀਰ ਸਿੰਘ ਕਿੰਨੇ ਵਜੇ ਫ਼ਿਰੋਜ਼ਪੁਰ ਛਾਉਣੀ ਪੁੱਜੇ ਸਨ ?
(ਉ) ਸੱਤ
(ਅ) ਅੱਠ
(ਈ) ਨੌਂ
(ਸ) ਦਸ।
ਉੱਤਰ :
(ਈ) ਨੌਂ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ
ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਕਰਤਾਰ ਸਿੰਘ, ਬੰਗਾਲ, ਰਾਸ ਬਿਹਾਰੀ ਬੋਸ, ਲਾਰਡ ਹਾਰਡਿੰਗ, ਫ਼ਿਰੋਜ਼ਪੁਰ :
(ii) ਜਿਸ, ਇਸ, , ਉਹਨਾਂ, ਉਸ
(iii) ਸਿੱਧ, ਮੁੱਖ, ਮੁਖ਼ਬਰ, ਖੁਫ਼ੀਆ, ਕੁੱਝ।
(iv) ਜੋੜਿਆ ਗਿਆ, ਸੁੱਟਿਆ ਸੀ, ਆ ਗਿਆ, ਪਾ ਦਿੱਤੀ ਗਈ, ਮੁੜ ਗਏ।

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –

(i) “ਗਿਰਫ਼ਤਾਰ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ਉ) ਫੜ
(ਅ) ਨਜ਼ਰਬੰਦ
(ਈ) ਰਿਹਾ
(ਸ) ਬਚਾ।
ਉੱਤਰ :
(ਈ) ਰਿਹਾ

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

(ii) ‘‘ਉਸ ਨੇ ਇਸ ਤਾਰੀਖ ਦੀ ਸੂਹ ਖੁਫ਼ੀਆ ਪੁਲਿਸ ਨੂੰ ਦੇ ਦਿੱਤੀ।” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਉਸ
(ਅ) ਇਸ
(ਈ) ਸੂਹ
(ਸ) ਦਿੱਤੀ।
ਉੱਤਰ :
(ੳ) ਉਸ

(iii) ‘‘ਗਦਰੀ ਸੂਰਮੇ ਸਾਰੀ ਰਾਤ ਉਡੀਕ ਕਰ ਕੇ ਮੁੜ ਗਏ।’ ਇਸ ਵਾਕ ਵਿਚ ਨਾਂਵ ਕਿੰਨੇ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਉ) ਦੋ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ –
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 3
ਉੱਤਰ :
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 4

ਪਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਉੱਦਮ
(ii) ਇਨਕਲਾਬੀ
(iii) ਮੁਖ਼ਬਰ
(iv) ਖੁਫੀਆ
ਉੱਤਰ :
(i) ਉੱਦਮ – ਯਤਨ
(ii) ਇਨਕਲਾਬੀ – ਕ੍ਰਾਂਤੀਕਾਰੀ
(iii) ਮੁਖ਼ਬਰ – ਪੁਲਿਸ ਨੂੰ ਸੂਹਾਂ ਦੇਣ ਵਾਲਾ
(iv) ਖੁਫ਼ੀਆ – ਗੁਪਤ।

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

3. ਰਚਨਾਤਮਕ ਕਾਰਜ

ਪ੍ਰਸ਼ਨ 1.
ਸ: ਕਰਤਾਰ ਸਿੰਘ ਸਰਾਭਾ ਤੇ ਹੋਰ ਦੇਸ਼ – ਭਗਤਾਂ ਦੇ ਚਿਤਰ ਲਾਓ –
ਉੱਤਰ :
PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ 5

PSEB 7th Class Punjabi Solutions Chapter 14 ਕਰਤਾਰ ਸਿੰਘ ਸਰਾਭਾ

ਪ੍ਰਸ਼ਨ 2.
ਸ: ਕਰਤਾਰ ਸਿੰਘ ਦੀਆਂ ਸਰਗਰਮੀਆਂ ਬਾਰੇ ਨੋਟ ਲਿਖੋ।
ਉੱਤਰ :
(ਨੋਟ – ਦੇਖੋ – ਇਸ ਪਾਠ ਦੀ ਸੰਖੇਪ ਕਹਾਣੀ॥

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

Punjab State Board PSEB 7th Class Computer Book Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) Textbook Exercise Questions and Answers.

PSEB Solutions for Class 7 Computer Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

Computer Guide for Class 7 PSEB ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ

I. Ctrl+ S ਕੀਅਜ਼ ਦੀ ਵਰਤੋਂ ………………ਲਈ ਕੀਤੀ ਜਾਂਦੀ ਹੈ ।
(ਉ) Save
(ਅ) Open
(ੲ) New
(ਸ) Close.
ਉੱਤਰ-
(ਉ) Save,

II. ਰੂਲਰ ਦੇ ਹੇਠਲੇ ਪਾਸੇ ਇੱਕ ਵੱਡਾ ਖੇਤਰ ਹੁੰਦਾ ਹੈ, ਜਿਸਨੂੰ ……….. ਕਿਹਾ ਜਾਂਦਾ ਹੈ ।
(ਉ) ਟੈਕਸਟ ਏਰੀਆ ।
(ਅ) ਓਪਨ ਏਰੀਆ
(ੲ) ਕਲੋਜ਼ ਏਰੀਆ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਟੈਕਸਟ ਏਰੀਆ ।

III. ਵਰਡ ਡਾਕੂਮੈਂਟ ਵਿਚ ਦੋ ਸਕਰੋਲਬਾਰ ਹੁੰਦੇ ਹਨ ………………..ਅਤੇ ………. .
(ਉ) ਹੋਰੀਜੋਂਟਲ, ਵਰਟੀਕਲ
(ਅ) ਖੱਬਾ, ਸੱਜਾ
(ੲ) ਉੱਪਰਲਾ ਅਤੇ ਹੇਠਲਾ ਬਾਰ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਹੋਰੀਜੋਂਟਲ, ਵਰਟੀਕਲ ,

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

IV. ਇਕ ਨਵਾਂ ਡਾਕੂਮੈਂਟ ਖੋਲਣ ਲਈ ਕੀਅ-ਬੋਰਡ ਤੋਂ …………….. ਕੀਅਜ਼ ਪ੍ਰੈੱਸ ਕੀਤੀਆਂ ਜਾਂਦੀਆਂ ਹਨ ।
(ਉ) Ctrl +0
(ਅ) Ctrl+N
(ੲ) Ctrl + S
(ਸ) Ctrl+ V
ਉੱਤਰ-
(ਅ) Ctrl+N ,

V. …………….. ਵਿਊ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ।
(ਉ) ਪ੍ਰਿੰਟ ਲੇਆਊਟ
(ਅ) ਡਾਫਟ
(ੲ) ਆਉਟਲਾਈਨ
(ਸ) ਫੁੱਲ ਸਕਰੀਨ ।
ਉੱਤਰ-
(ਉ) ਪ੍ਰਿੰਟ ਲੇਆਊਟ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਰੀਬਨ ਦੇ ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੌਜੂਦਾ ਆਪਸ਼ਨ ਦਾ ਨਾਂ ਲਿਖੋ ।
ਉੱਤਰ-
ਰੀਬਨ ਦੇ ਹਰ ਇੱਕ ਗਰੁੱਪ ਦੇ ਹੇਠਲੇ ਸੱਜੇ ਕੋਨੇ ਵਿੱਚ ਮੌਜੂਦਾ ਆਪਸ਼ਨ ਦਾ ਨਾਂ ਡਾਇਲਾਗ ਬਾਕਸ ਲਾਂਚਰ ਹੈ ।

ਪ੍ਰਸ਼ਨ II.
ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਦਾ ਨਾਂ ਲਿਖੋ ।
ਉੱਤਰ-
ਵਰਡ ਦੀ ਵਿੰਡੋ ਦੀ ਸਭ ਤੋਂ ਉਪਰਲੀ ਬਾਰ ਟਾਈਟਲ ਬਾਰ (Title Bar) ਹੈ ।

ਪ੍ਰਸ਼ਨ III.
ਕਿਸ ਵਿਊ ਵਿਚ ਡਾਕੂਮੈਂਟ ਨੂੰ ਠੀਕ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ?
ਉੱਤਰ-
ਪ੍ਰਿੰਟ ਲੇਅ-ਆਊਟ ਵਿਊ ਵਿਚ ਡਾਕੂਮੈਂਟ ਨੂੰ ਉਸੇ ਤਰ੍ਹਾਂ ਦਿਖਾਇਆ ਜਾਂਦਾ ਹੈ ਜਿਵੇਂ ਕਿ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ।

ਪ੍ਰਸ਼ਨ IV.
ਨਵਾਂ ਡਾਕੂਮੈਂਟ ਓਪਨ ਕਰਨ ਲਈ ਵਰਤੀ ਜਾਣ ਵਾਲੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
ਨਵਾਂ ਡਾਕੂਮੈਂਟ ਓਪਨ ਕਰਨ ਲਈ (Ctrl+O) ਸ਼ਾਰਟਕੱਟ ਕੀਅ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ V.
ਐੱਸ. ਵਰਡ ਦਾ ਕਿਹੜਾ ਲੇਅ ਆਊਟ ਵਿਊ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸਾਉਂਦਾ ਹੈ ?
ਉੱਤਰ-
ਆਊਟਲਾਈਨ ਵਿਊ ਡਾਕੂਮੈਂਟ ਦੀ ਆਊਟਲਾਈਨ ਨੂੰ ਦਰਸਾਉਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਵਰਡ ਪ੍ਰੋਸੈਸਰ ਕੀ ਹੈ ?
ਉੱਤਰ-
ਵਰਡ ਪ੍ਰੋਸੈਸਰ ਇੱਕ ਸੌਫਟਵੇਅਰ ਪ੍ਰੋਗਰਾਮ ਹੈ ਜੋ ਟਾਈਪ ਕੀਤੇ ਦਸਤਾਵੇਜ਼ ਬਣਾਉਣ (creat) ਸਟੋਰ ਕਰਨ ਅਤੇ ਪ੍ਰਿੰਟ ਕਰਨ ਦੇ ਸਮਰੱਥ ਹੈ, ਇਹ ਵੱਖ-ਵੱਖ ਕਿਸਮਾਂ ਦੀਆਂ ਫਾਈਲਾਂ ਬਣਾ ਸਕਦਾ ਹੈ ਅਤੇ ਦਸਤਾਵੇਜ਼ਾਂ ਵਿਚ ਤਸਵੀਰਾਂ, ਸੰਗੀਤ, ਆਕਾਰ ( shapes), ਰੰਗ ਆਦਿ ਸ਼ਾਮਲ ਕਰ ਸਕਦੇ ਹਨ ।

ਪ੍ਰਸ਼ਨ II.
ਕੁੱਝ ਵਰਡ-ਪ੍ਰੋਸੈਸਿੰਗ ਸਾਫਟਵੇਅਰਜ਼ ਦੇ ਨਾਂ ਲਿਖੋ ।
ਉੱਤਰ-
ਵਰਡ ਪੈਡ, ਮਾਈਕ੍ਰੋਸਾਫਟ ਆਫਿਸ, ਮਾਈਕ੍ਰੋਸਾਫਟ ਵਰਡ, ਵਰਡ ਪਰਫੈਕਟ, ਆਦਿ ਵਰਡ ਪ੍ਰੋਸੈਸਰ ਸੌਫਟਵੇਅਰ ਦੀਆਂ ਕੁਝ ਉਦਾਹਰਨਾਂ ਹਨ ।

ਪ੍ਰਸ਼ਨ III.
ਐੱਮ .ਐੱਸ ਵਰਡ ਕਿਵੇਂ ਸਟਾਰਟ ਕੀਤਾ ਜਾਂਦਾ ਹੈ ?
ਉੱਤਰ-

  1. ਐੱਮ. ਐੱਸ. ਵਰਡ ਨੂੰ ਸ਼ੁਰੂ ਕਰਨ ਦੇ ਪਗ (steps) ਇਸ ਪ੍ਰਕਾਰ ਹਨ
  2. ਪਹਿਲਾਂ, ਡੈਸਕਟੌਪ ਦੇ ਉੱਪਰ ਦਿੱਤੇ Start ਬਟਨ PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 1 ਉੱਤੇ ਕਲਿੱਕ ਕਰੋ ।
  3. ਹੁਣ ਹੇਠ ਦਿੱਤੀ ਤਸਵੀਰ ਦੇ ਅਨੁਸਾਰ pop up menu ਤੋਂ All program ਤੇ ਕਲਿੱਕ ਕਰੋ ।
  4. ਹੁਣ Microsoft Office → Microsoft Word ਤੋਂ ਕਲਿੱਕ ਕਰੋ ।
    ਜਾਂ
    ਸਰਚ ਬਾਰ ਵਿੱਚ “Word” ਟਾਈਪ ਕਰੋ ਅਤੇ ਕੀਅ-ਬੋਰਡ ਤੋਂ Enter ਬਟਨ ਦਬਾਓ ।

ਪ੍ਰਸ਼ਨ IV.
ਐੱਮ.ਐੱਸ ਵਰਡ ਵਿੰਡੋ ਦੇ ਭਾਗਾਂ ਦੇ ਨਾਂ ਲਿਖੋ ।
ਉੱਤਰ-
ਫਾਈਲ ਮੀਨੂੰ, ਕਵਿਕ ਐਕਸੈਸ ਟੂਲਬਾਰ, ਟਾਈਟਲ ਬਾਰ, ਰਿਬਨ, ਰੁਲਰ, ਹੈਲਪ, ਡਾਕਊਮੈਂਟ, ਸਟੇਟਸ ਬਾਰ, ਡਾਇਲਾਗ ਬਾਕਸ ਲਾਂਚਰ, ਵਿਊ ਬਟਨ ।

ਪ੍ਰਸ਼ਨ v.
ਟੈਕਸਟ ਏਰੀਆ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਇਹ ਉਹ ਖੇਤਰ ਹੈ ਜਿਥੇ ਅਸੀਂ ਆਣਾ ਦਸਤਾਵੇਜ਼ ਟਾਈਪ ਕਰਦੇ ਹਾਂ, ਇਸ ਖੇਤਰ ਵਿੱਚ ਝਪਕਦੀ ਲਾਈਨ (Blinking line) ਨੂੰ ਸੰਮਿਲਨ ਬਿੰਦੂ (insertion point) ਕਿਹਾ ਜਾਂਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਤੁਹਾਡੀ ਟਾਈਪਿੰਗ ਇਸ ਜਗਾਂ ਤੋਂ ਅਰੰਭ ਹੋ ਜਾਵੇਗੀ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ I.
ਐੱਮ. ਐੱਸ. ਵਰਡ ਦੀਆਂ ਖਾਸ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਐੱਮ.ਐੱਸ. ਵਰਡ ਦੀਆਂ ਕੁਝ ਖ਼ਾਸ ਵਿਸ਼ੇਸ਼ਤਾਵਾਂ ਇਸ ਤਰ੍ਹਾਂ ਹਨ :

  1. ਇਹ ਸਾਨੂੰ ਡਾਕੂਮੈਂਟ ਵਿੱਚ ਕਿਧਰੇ ਵੀ ਟੈਕਸਟ ਨੂੰ ਸ਼ਾਮਲ ਕਰਨ ਦੀ ਸਹੂਲਤ ਦਿੰਦਾ ਹੈ ।
  2. ਅਸੀਂ ਅੱਖਰ, ਸ਼ਬਦ, ਲਾਈਨਾਂ ਜਾਂ ਪੇਜਾਂ ਨੂੰ ਅਸਾਨੀ ਨਾਲ ਮਿਟਾ ਸਕਦੇ ਹਾਂ; ਜਿਵੇਂ ਕਿ ਅਸੀਂ ਕਾਗ਼ਜ਼ ‘ਤੇ ਉਹਨਾਂ ਨੂੰ ਕੱਟਦੇ ਹਾਂ ।
  3. ਅਸੀਂ ਕਿਸੇ ਵੀ ਟੈਕਸਟ ਦੇ ਭਾਗ ਨੂੰ ਡਾਕੂਮੈਂਟ ਵਿੱਚੋਂ ਕੱਟ ਕਰਕੇ ਕਿਧਰੇ ਹੋਰ ਪੇਸਟ ਕਰ ਸਕਦੇ ਹਾਂ | ਅਸੀਂ ਉਸ ਟੈਕਸਟ ਨੂੰ ਦੁਬਾਰਾ ਵੀ ਪੋਸਟ ਕਰ ਸਕਦੇ ਹਾਂ ।
  4. ਅਸੀਂ ਪੇਜ-ਸਾਈਜ਼ ਅਤੇ ਮਾਰਜਨ ਦੱਸ ਸਕਦੇ ਹਾਂ ਅਤੇ ਵਰਡ-ਸੈਸਰ ਉਸ ਸਾਈਜ਼ ਦੇ ਮੁਤਾਬਕ ਟੈਕਸਟ ਨੂੰ ਪੇਜ ਵਿੱਚ ਫਿੱਟ ਕਰ ਦੇਵੇਗਾ ।
  5. ਅਸੀਂ ਵਰਡ-ਸੈਂਸਰ ਤੋਂ ਕਿਸੇ ਇੱਕ ਸ਼ਬਦ ਜਾਂ ਲਾਈਨ ਦੀ ਸਰਚ ਕਰਵਾ ਸਕਦੇ ਹਾਂ | ਅਸੀਂ ਕੁਝ ਅੱਖਰਾਂ/ਸ਼ਬਦਾਂ ਦੀ ਥਾਂ ਦੂਜੇ ਅੱਖਰ/ਸ਼ਬਦ ਵੀ ਲਿਖ ਸਕਦੇ ਹਾਂ ।
  6. ਡਾਕੂਮੈਂਟ ਦੇ ਅੰਦਰ ਅਸੀਂ ਫੌਂਟ ਵੀ ਬਦਲ ਸਕਦੇ ਹਾਂ; ਜਿਵੇਂ ਕਿ ਬੋਲਡ, ਇਟੈਲਿਕ ਅਤੇ ਅੰਡਰਲਾਈਨ ਅਤੇ ਫੌਂਟ ਸਾਈਜ਼ ਵੀ ਬਦਲ ਸਕਦੇ ਹਾਂ ।
  7. ਅਸੀਂ ਆਪਣੇ ਡਾਕੂਮੈਂਟ ਵਿੱਚ ਗ੍ਰਾਫ਼ ਵੀ ਲਾ ਸਕਦੇ ਹਾਂ ।
  8. ਅਸੀਂ ਆਪਣੇ ਡਾਕੂਮੈਂਟ ਲਈ ਹੌਂਡਰ ਅਤੇ ਫੁੱਟਰ ਡਿਜ਼ਾਈਨ ਕਰ ਸਕਦੇ ਹਾਂ ਜੋਕਿ ਵਰਡ ਪ੍ਰੋਸੈਸਰ ਹਰੇਕ ਪੇਜ ਦੇ ਉੱਪਰਲੇ ਅਤੇ ਹੇਠਲੇ ਪਾਸੇ ਲਾ ਦਿੰਦਾ ਹੈ । ਵਰਡ-ਪ੍ਰੋਸੈਸਰ ਆਪਣੇ ਆਪ ਪੇਜ ਨੰਬਰਾਂ ਦਾ ਧਿਆਨ ਰੱਖਦਾ ਹੈ ਤਾਂ ਜੋ ਸਹੀ ਨੰਬਰ ਦਿਖਾਈ ਦੇਵੇ ।
  9. ਇਕ ਡਾਕੂਮੈਂਟ ਵਿੱਚ ਅਸੀਂ ਅਲੱਗ-ਅਲੱਗ ਮਾਰਜਨ ਵੀ ਲਗਾ ਸਕਦੇ ਹਾਂ ਅਤੇ ਪੈਰਾਗ੍ਰਾਫ ਦੇ | ਸ਼ੁਰੂ ਹੋਣ ਦੀ ਵੀ ਅਲੱਗ-ਅਲੱਗ ਜਗਾ ਨਿਸ਼ਚਿਤ ਕਰ ਸਕਦੇ ਹਾਂ |
  10. ਇਹ ਸਾਨੂੰ ਮੈਕਰੋ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ ਜੋ ਕਿ ਕਈ ਕਮਾਂਡਾਂ ਦੀ ਸੂਚੀ ਹੁੰਦੀ ਹੈ ਜਿਸ ਨਾਲ ਸਾਡੇ ਸਮੇਂ ਦੀ ਬੱਚਤ ਹੁੰਦੀ ਹੈ ।
  11. ਮੇਲ-ਮਰਜ ਦੀ ਸੁਵਿਧਾ ਨਾਲ ਅਸੀਂ ਇੱਕ ਡਾਕੂਮੈਂਟ ਦਾ ਟੈਕਸਟ ਦੂਜੇ ਡਾਕੂਮੈਂਟ ਵਿੱਚ ਸ਼ਾਮਲ ਕਰ ਸਕਦੇ ਹਾਂ | ਮਰਜ ਦੀ ਵਰਤੋਂ ਕਰਕੇ ਮੇਲਿੰਗ ਲੇਬਲ ਬਣਾਉਣਾ ਇਸਦੀ ਇੱਕ ਵਧੀਆ ਉਦਾਹਰਨ ਹੈ । ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)
  12. ਐੱਮ.ਐੱਸ. ਵਰਡ ਸਾਨੂੰ ਅੱਖਰਾਂ ਦੇ ਸਪੈਲਿੰਗ ਜਾਂਚਣ (ਚੈੱਕ ਕਰਨ ਦੀ ਸੁਵਿਧਾ ਵੀ ਦਿੰਦਾ ਹੈ । ਇਹ ਉਹਨਾਂ ਅੱਖਰਾਂ ਦੇ ਹੇਠਾਂ ਇੱਕ ਰੰਗਦਾਰ ਲਕੀਰ ਦਿਖਾਉਂਦਾ ਹੈ ਜੋ ਕਿ ਗਲਤ ਹੁੰਦੇ ਹਨ ।
  13. ਖ਼ਾਸ ਕੋਡਜ਼ ਦੀ ਵਰਤੋਂ ਕਰਕੇ ਇਹ ਆਪਣੇ-ਆਪ Table of Contents ਅਤੇ Index (ਵਿਸ਼ਾ ਸੂਚੀ) ਵੀ ਤਿਆਰ ਕਰਨ ਵਿੱਚ ਮੱਦਦ ਕਰਦਾ ਹੈ ।
  14. ਪਹਿਲਾਂ ਤੋਂ ਹੀ ਤਿਆਰ ਇਸ ਵਿੱਚ ਇੱਕ ਸ਼ਬਦ-ਕੋਸ਼ ਹੁੰਦਾ ਹੈ ਜਿਸ ਦੀ ਮੱਦਦ ਨਾਲ ਅਸੀਂ ਇੱਕ ਅਰਥ ਵਾਲੇ ਕਈ ਸ਼ਬਦ ਲੱਭ ਸਕਦੇ ਹਾਂ ਅਤੇ ਆਪਣੇ ਡਾਕੂਮੈਂਟ ਵਿੱਚ ਵਰਤ ਸਕਦੇ ਹਾਂ ।

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ II.
ਐੱਮ. ਐੱਸ. ਵਰਡ ਵਿੱਚ ਡਾਕੂਮੈਂਟ ਵਿਊਜ਼ ਦਾ ਵਰਨਣ ਕਰੋ ।
ਉੱਤਰ-

  • ਪ੍ਰਿੰਟ ਲੇਅ-ਆਊਟ-ਪ੍ਰਿੰਟ ਲੇਅ-ਆਊਟ ਵਿਊ, ਡਾਕੂਮੈਂਟ ਨੂੰ ਉਸੇ ਤਰ੍ਹਾਂ ਦਿਖਾਉਂਦਾ ਹੈ ਜਿਵੇਂ ਉਹ ਪ੍ਰਿੰਟ ਹੋਣ ਉਪਰੰਤ ਦਿਖਾਈ ਦੇਵੇਗਾ ।
  • ਫੁੱਲ ਸਕਰੀਨ ਲੇਅ-ਆਊਟ-ਇਹ ਲੇਅ-ਆਊਟ ਸਾਨੂੰ ਆਪਣੇ ਡਾਕੂਮੈਂਟ ਨੂੰ ਸਕਰੀਨ ਉੱਤੇ ਅਸਾਨੀ ਨਾਲ ਪੜ੍ਹਣਯੋਗ ਬਣਾਉਣ ਵਿੱਚ ਮਦਦ ਕਰਦਾ ਹੈ ।
  • ਵੈੱਬ ਲੇਅ-ਆਊਟ-ਵੈੱਬ-ਲੇਅ ਆਊਟ ਵਿਊ ਸਾਡੇ ਡਾਕੂਮੈਂਟ ਨੂੰ ਕਿਸੇ ਵੀ ਬਾਊਜ਼ਰ, ਜਿਵੇਂ ਕਿ ਇੰਨਟਰਨੈੱਟ ਐਕਸਪਲੋਰਰ ‘ਤੇ ਪ੍ਰਦਰਸ਼ਿਤ ਕਰਨਯੋਗ ਬਣਾਉਂਦਾ ਹੈ ।
  • ਆਊਟ-ਲਾਈਨ ਵਿਊ-ਆਊਟ-ਲਾਈਨ ਵਿਊ ਡਾਕੂਮੈਂਟ ਨੂੰ ਆਊਟ-ਲਾਈਨ ਫ਼ਾਰਮ ਵਿੱਚ ਦਿਖਾਉਂਦਾ ਹੈ ।
  • ਡਰਾਫਟ ਵਿਊ-ਡਰਾਫ਼ਟ ਵਿਊ ਸਭ ਨਾਲੋਂ ਵੱਧ ਵਰਤਿਆ ਜਾਣ ਵਾਲਾ ਵਿਊ ਹੈ । ਅਸੀਂ ਡਰਾਫ਼ ਵਿਊ ਦੀ ਮਦਦ ਨਾਲ ਆਪਣੇ ਡਾਕੂਮੈਂਟ ਨੂੰ ਬਹੁਤ ਜਲਦੀ ਐਡਿਟ ਕਰ ਸਕਦੇ ਹਾਂ ।

ਪ੍ਰਸ਼ਨ III.
ਐੱਮ. ਐੱਸ. ਵਰਡ ਵਿੱਚ ਨਵੀਂ ਫਾਈਲ ਕਿਵੇਂ ਬਣਾਈ ਅਤੇ ਸੇਵ ਕੀਤੀ ਜਾਂਦੀ ਹੈ ?
ਉੱਤਰ-
ਇੱਕ ਨਵਾਂ ਦਸਤਾਵੇਜ਼ ਤਿਆਰ ਕਰਨ ਦੇ ਪਗ (Steps) ਹੇਠ ਲਿਖੇ ਅਨੁਸਾਰ ਹਨ :
1. ਸਭ ਤੋਂ ਪਹਿਲਾਂ ਆਫ਼ਿਸ ਬਟਨ , PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 2 ਜਾਂ File ਨੂੰ ’ਤੇ ਕਲਿੱਕ ਕਰੋ !
2. ਹੁਣ ਚਿੱਤਰ 3.1 ਦੇ ਅਨੁਸਾਰ ਇਕ Pull down ਮੀਨੂੰ ਖੁਲ੍ਹੇਗਾ ।ਇਸ ਮੀਨੂੰ ਵਿਚੋਂ New ਵਿਕਲਪ ’ਤੇ ਕਲਿੱਕ ਕਰੋ ।
PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 3
3. ਹੁਣ ਚਿੱਤਰ 3.2 ਦੇ ਅਨੁਸਾਰ New Dialog Box ਖੁੱਲ੍ਹ ਜਾਵੇਗਾ ।ਇਸ ਬਾਕਸ ਵਿਚੋਂ Blank Document ਆਪਸ਼ਨ ‘ਤੇ ਕਲਿੱਕ ਕਰੋ ਅਤੇ ਹੇਠਾਂ ਸੱਜੇ ਪਾਸੇ Create ਬਟਨ ਤੇ ਕਲਿਕ ਕਰੋ !
PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) 4
4. ਹੁਣ ਇਕ ਖਾਲੀ (Blank) ਦਸਤਾਵੇਜ਼ ਤੁਹਾਡੀ Screen ’ਤੇ ਖੁੱਲ੍ਹ ਜਾਵੇਗਾ ।
मा
ਤੁਸੀਂ ਆਪਣੇ ਕੀਅ-ਬੋਰਡ ਤੋਂ Ctrl + N ਕੀਅਜ਼ ਦਾ ਉਪਯੋਗ ਵੀ ਕਰ ਸਕਦੇ ਹੋ । ਦਸਤਾਵੇਜ਼ ਸੁਰੱਖਿਅਤ ਕਰੋ (Saving a Document) ਨਵੇਂ ਤਿਆਰ ਕੀਤੇ ਦਸਤਾਵੇਜ਼ ਨੂੰ ਸੇਵ ਕਰਨ ਦੇ ਪਗ (Step) ਇੰਝ ਹਨ-

  • ਆਫਿਸ ਬਟਨ ਜਾਂ file ਮੀਨੂੰ ’ਤੇ ਕਲਿੱਕ ਕਰੋ ।
  • ਚਿਤਰ 3.1 ਅਨੁਸਾਰ ਕਿ Pull down ਮੀਨੂੰ ਖੁੱਲ੍ਹ ਜਾਵੇਗਾ । ਇਸ ਮੀਨੂੰ ਵਿਚੋਂ Save ਵਿਕਲਪ ਤੇ ਕਲਿੱਕ ਕਰੋ ।
  • ਹੁਣ ਚਿੱਤਰ 3.3 ਅਨੁਸਾਰ Save Dialog Box ਖੁੱਲ੍ਹ ਜਾਵੇਗਾ, ਇਸ ਬਾਕਸ ਵਿਚ ਹੇਠਾਂ File name ਬਾਕਸ ਵਿਚ ਆਪਣੇ ਦਸਤਾਵੇਜ਼ ਦਾ ਨਾਂ ਟਾਈਪ ਕਰੋ ।
    ਜਾਂ
    ਤੁਸੀਂ ਆਪਣੇ ਕੀਅ-ਬੋਰਡ ਤੋਂ Ctrl + S ਕੀਅਜ਼ ਦਾ ਉਪਯੋਗ ਵੀ ਕਰ ਸਕਦੇ ਹੋ ।

4. ਖੱਬੇ ਪਾਸੇ ਦਿੱਤੀ organize list ਵਿਚੋਂ ਉਹ ਜਗ੍ਹਾ ਕਲਿੱਕ ਕਰੋ ਜਿਥੇ ਤੁਸੀਂ ਆਪਣਾ ਦਸਤਾਵੇਜ਼ ਸੇਵ (Save) ਕਰਨਾ ਚਾਹੁੰਦੇ ਹੋ ਜਿਵੇਂ ਕਿ ਜੇਕਰ ਮੈਂ ਆਪਣਾ ਦਸਤਾਵੇਜ਼ Local Disc (C:) Drive ਵਿਚ ਸੇਵ ਕਰਨਾ ਹੈ ਤਾਂ ਮੈਂ ਉਸ ਆਪਸ਼ਨਾਂ ਤੇ ਕਲਿੱਕ ਕਰਾਂਗੀ । ਹੁਣ Save ਬਟਨ ‘ਤੇ ਕਲਿੱਕ ਕਰੋ । ਤੁਹਾਡਾ ਦਸਤਾਵੇਜ਼ ਹੁਣ ਭਵਿੱਖ ਵਿਚ ਵਰਤੋਂ ਲਈ ਸੁਰੱਖਿਅਤ ਹੈ ।

PSEB 8th Class Computer Guide ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1) Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
1. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਕਿਸੇ ਵੀ ਸਮੂਹ ਦੇ ਹੋਰ ਵਿਕਲਪਾਂ ਨੂੰ ਖੋਲ੍ਹਣ ਲਈ …………… ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) Open ਬਟਨ
(ਅ) New ਬਟਨ
(ੲ) ਡਾਇਲਾਗ ਬਾਕਸ ਲਾਂਚਰ
(ਸ) ਇਹ ਸਾਰੇ ।
ਉੱਤਰ-
(ੲ) ਡਾਇਲਾਗ ਬਾਕਸ ਲਾਂਚਰ,

ਪ੍ਰਸ਼ਨ 2.
ਥੀਸਿਸ ਜਾਂ ਕਿਤਾਬਾਂ ਤਿਆਰ ਕਰਨ ਲਈ ……….. ਟੈਬ ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) Insert
(ਅ) Design
(ੲ) Review
(ਸ) Reference.
ਉੱਤਰ-
(ਸ) Reference

ਪ੍ਰਸ਼ਨ 3.
ਓਰੀਐਂਟੇਸ਼ਨ ਵਿਕਲਪ ………… ਟੈਬ ਵਿਚ ਉਪਲੱਬਧ ਹੁੰਦਾ ਹੈ ।
(ੳ) Design
(ਅ) Insert
(ੲ) Page Layout
(ਸ) Home.
ਉੱਤਰ-
(ੲ) Page Layout,

ਪ੍ਰਸ਼ਨ 4.
ਕੀਤੇ ਗਏ ਕੰਮ ਨੂੰ ਸੁਰੱਖਿਅਤ ਕਰਨ ਲਈ …………… ਕੀਅਜ਼ ਦੀ ਵਰਤੋਂ ਕੀਤੀ ਜਾਂਦੀ ਹੈ ।
(ਉ) Ctrl + N
(ਅ) Ctrl + S
(ੲ) Ctrl +0
(ਸ) Ctrl + P
ਉੱਤਰ-
(ਅ) Ctrl + S,

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ 5.
ਪੰਨਿਆਂ ਅਤੇ ਸ਼ਬਦਾਂ ਦੀ ਕੁੱਲ ਸੰਖਿਆ ………… ਬਾਰ ’ਤੇ ਵਿਖਾਈ ਦਿੰਦੀ ਹੈ ।
(ਉ) Title
(ਅ) Status
(ੲ) Horizontal
(ਸ) ਕੋਈ ਵੀ ਨਹੀਂ ।
ਉੱਤਰ-
(ਅ) Status,

ਪ੍ਰਸ਼ਨ 6.
ਡਾਕੂਮੈਂਟ ਨੂੰ ਵਰਡ ਦੀ ਵਿੰਡੋ ਵਿਚ ………… ਏਰੀਆ ‘ਤੇ ਟਾਈਪ ਕੀਤਾ ਜਾ ਸਕਦਾ ਹੈ ।
(ਉ) ਟੈਕਸਟ
(ਅ) Font (ਫੁੱਟ)
(ੲ) Format (ਫਾਰਮੈਟ)
(ਸ) View (ਵਿਊ ॥
ਉੱਤਰ-
(ਉ) ਟੈਕਸਟ,

ਪ੍ਰਸ਼ਨ 7.
ਟੇਬਲ ਆਪਸ਼ਨ …………. ਮੀਨੂੰ ਵਿੱਚ ਉਪਲੱਬਧ ਹੁੰਦੀ ਹੈ ।
(ਉ) File
(ਅ) Home
(ੲ) Insert
(ਸ) Design.
ਉੱਤਰ-
(ੲ) Insert,

ਪ੍ਰਸ਼ਨ 8.
ਪਹਿਲਾਂ ਤੋਂ ਤਿਆਰ ਦਸਤਾਵੇਜ਼ਾਂ ਨੂੰ ………… ਕਹਿੰਦੇ ਹਨ ।
(ਉ) ਟੈਮਪਲੇਟ
(ਅ) ਬਲੈਂਕ ਡਾਕੂਮੈਂਟ
(ੲ) ਟੇਬਲ
(ਸ) ਮਾਰਜਨ ॥
ਉੱਤਰ-
(ਉ) ਟੈਮਪਲੇਟ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਈਕ੍ਰੋਸਾਫਟ ਵਰਡ ਕੀ ਹੈ ?
ਉੱਤਰ-
MS Word ਮਾਈਕ੍ਰੋਸਾਫਟ ਕੰਪਨੀ ਦੁਆਰਾ ਪ੍ਰਕਾਸ਼ਤ ਇਕ ਵਰਡ ਪ੍ਰੋਸੈਸਰ ਸਾਫਟਵੇਅਰ ਹੈ ਜੋਕਿ ਟੈਕਸਟ ਅਤੇ ਗਾਫਿਕਸ ਨੂੰ ਫਾਰਮੈਟਿੰਗ ਕਰਨ ਅਤੇ ਵੱਖ-ਵੱਖ
ਕਿਸਮਾਂ ਦੇ ਦਸਤਾਵੇਜ਼ ਬਣਾਉਣ ਦਾ ਕੰਮ ਕਰਦਾ ਹੈ ।

ਪ੍ਰਸ਼ਨ 2.
ਹੋਮ ਟੈਬ ਵਿੱਚ ਉਪਲੱਬਧ ਸਾਰੇ ਸਮੂਹਾਂ ਦੇ ਨਾਂ ਲਿਖੋ ।
ਉੱਤਰ-
ਇਸ ਵਿਚ ਫੌਂਟ ਰੰਗ, ਫੌਂਟ ਸਾਈਜ਼, ਫੌਂਟ ਸ਼ੈਲੀ (Style), ਅਲਾਈਨਮੈਂਟ ਬੁਲੇਟਸ, ਲਾਈਨ ਸਪੇਸਿੰਗ ਆਦਿ ਸਮੂਹ ਹੁੰਦੇ ਹਨ ।

ਪ੍ਰਸ਼ਨ 3.
ਡਾਕੂਮੈਂਟ ਵਿਚ ਵਿਆਕਰਣ ਦੀਆਂ ਗਲਤੀਆਂ ਨੂੰ ਚੈੱਕ ਕਰਨ ਵਾਸਤੇ ਕਿਹੜੇ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
Grammer Check ਵਿਕਲਪ ਨੂੰ ਗਲਤੀਆਂ ਚੈੱਕ ਕਰਨ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 4.
ਡਾਕੂਮੈਂਟ ਵਿਚ ਸ਼ਬਦਾਂ ਨੂੰ ਚੈੱਕ ਕਰਨ ਵਾਸਤੇ ਕਿਹੜੇ ਵਿਕਲਪ ਨੂੰ ਵਰਤਿਆ ਜਾਂਦਾ ਹੈ ?
ਉੱਤਰ-
Spell Check ਵਿਕਲਪ ਨੂੰ ਸ਼ਬਦਾਂ ਨੂੰ ਚੈੱਕ ਕਰਨ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 5.
ਟੈਬਜ਼ ਕੀ ਹੁੰਦੀਆਂ ਹਨ ?
ਉੱਤਰ-
ਟੈਬਜ਼ ਸੰਬੰਧਿਤ ਕਮਾਂਡਾਂ ਦੇ ਸਮੂਹ ਹੁੰਦੇ ਹਨ ਜੋ ਕਿ ਰਿਬਨ ਦੇ ਸਿਖਰ ‘ਤੇ ਦਿਖਾਈ ਦਿੰਦੀਆਂ ਹਨ ।

PSEB 7th Class Computer Solutions Chapter 3 ਐੱਮ. ਐੱਸ. ਵਰਡ ਵਿਚ ਫ਼ਾਰਮੈਟਿੰਗ (ਭਾਗ-1)

ਪ੍ਰਸ਼ਨ 6.
ਡਾਕੂਮੈਂਟ ਨੂੰ ਆਊਟ-ਲਾਈਨ ਫਾਰਮ ਦੇ ਰੂਪ ਵਿੱਚ ਵੇਖਣ ਲਈ ਕਿਹੜੇ ਵਿਊ ਦੀ ਵਰਤੋਂ ਕਰ ਸਕਦੇ ਹੋ ?
ਉੱਤਰ-
ਆਊਟ-ਲਾਈਨ ਵਿਊ ।

ਪ੍ਰਸ਼ਨ 7.
MS Word ਨਾਲ ਸੰਬੰਧਿਤ ਸਹਾਇਤਾ ਲਈ ਕਿਸ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
MS-Word ਨਾਲ ਸੰਬੰਧਿਤ ਸਹਾਇਤਾ ਲਈ Help Icon ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਇਕ ਡਾਕੂਮੈਂਟ ਨੂੰ ਦੂਜੇ ਡਾਕੂਮੈਂਟ ਵਿਚ ਸ਼ਾਮਿਲ ਕਰਨ ਲਈ ਕਿਹੜੇ ਵਿਕਲਪ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਮੇਲ-ਮਰਜ਼ (Mail-Merge).

PSEB 7th Class Punjabi Solutions Chapter 13 ਸਾਉਣ (ਕਵਿਤਾ)

Punjab State Board PSEB 7th Class Punjabi Book Solutions Chapter 13 ਸਾਉਣ (ਕਵਿਤਾ) Textbook Exercise Questions and Answers.

PSEB Solutions for Class 7 Punjabi Chapter 13 ਸਾਉਣ (ਕਵਿਤਾ) (1st Language)

Punjabi Guide for Class 7 PSEB ਸਾਉਣ (ਕਵਿਤਾ) Textbook Questions and Answers

ਸਾਉਣ (ਕਵਿਤਾ) ਪਾਠ-ਅਭਿਆਸ

1. ਦੱਸ :

(ੳ) ਸਾਉਣ ਦੇ ਮਹੀਨੇ ਖੇਤਾਂ ਵਿੱਚ ਕਿਹੜੀਆਂ-ਕਿਹੜੀਆਂ ਫ਼ਸਲਾਂ ਹੁੰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਖੇਤਾਂ ਵਿਚ ਝੋਨਾ, ਚੜ੍ਹੀ, ਮੱਕੀ, ਕਪਾਹ, ਜਾਮਣਾਂ, ਅਨਾਰ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਹੁੰਦੀਆਂ ਹਨ।

(ਅ) ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਕੁਆਰੀਆਂ ਕੁੜੀਆਂ ਵੰਝਾਂ – ਚੁੜੀਆਂ ਪਹਿਨਦੀਆਂ ਹਨ। ਸਿਰਾਂ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ ਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਉਂਦੀਆਂ ਹਨ।

PSEB 7th Class Punjabi Solutions Chapter 13 ਸਾਉਣ (ਕਵਿਤਾ)

(ੲ) ਸਾਉਣ ਦੇ ਮਹੀਨੇ ਘਰਾਂ ਵਿੱਚ ਕਿਹੜੇ-ਕਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ ?
ਉੱਤਰ :
ਸਾਉਣ ਦੇ ਮਹੀਨੇ ਮੀਰਾਂ ਚਿੰਨੀਆਂ ਜਾਂਦੀਆਂ ਹਨ ਤੇ ਪੂੜੇ ਪਕਾਏ ਜਾਂਦੇ ਹਨ।

(ਸ) ਗੱਭਰੂ ਸਾਉਣ ਮਹੀਨੇ ਦੀ ਰੁੱਤ ਦਾ ਅਨੰਦ ਕਿਵੇਂ ਮਾਣਦੇ ਹਨ ?
ਉੱਤਰ :
ਸਾਉਣ ਦੀ ਰੁੱਤ ਵਿਚ ਗੱਭਰੂ ਪਿੜਾਂ ਵਿਚ ਸੌਂਚੀ ਖੇਡਦੇ, ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਹਨ।

(ਹ) ਸਾਉਣ ਮਹੀਨੇ ‘ਚ ਆਲੇ-ਦੁਆਲੇ ਵਿੱਚ ਕੀ ਪਰਿਵਰਤਨ ਆਉਂਦਾ ਹੈ ?
ਉੱਤਰ :
ਸਾਉਣ ਮਹੀਨੇ ਵਿਚ ਝੜੀਆਂ ਲਗਦੀਆਂ ਹਨ। ਫਲਸਰੂਪ ਗਰਮੀ ਘਟ ਜਾਂਦੀ ਹੈ ਧਰਤੀ ਅਤੇ ਰੁੱਖ ਹਰੇ ਭਰੇ ਹੋ ਜਾਂਦੇ ਹਨ। ਛੱਪੜ, ਟੋਭੇ ਪਾਣੀ ਨਾਲ ਭਰ ਜਾਂਦੇ ਹਨ। ਨਦੀਆਂ, ਨਾਲਿਆਂ ਵਿਚ ਹੜ੍ਹ ਆ ਜਾਂਦੇ ਹਨ ਧਾਨ, ਚਰੀ, ਮੱਕੀ ਤੇ ਕਪਾਹ ਦੀ ਫ਼ਸਲ ਠਾਠਾਂ ਮਾਰਨ ਲਗਦੀ ਹੈ। ਜਾਮਣਾਂ ਰਸ ਜਾਂਦੀਆਂ ਹਨ। ਅਨਾਰ ਮਿੱਠੇ ਹੋ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ। ਪੱਠਿਆਂ ਦੀ ਲਹਿਰ – ਬਹਿਰ ਹੋ ਜਾਂਦੀ ਹੈ। ਡੰਗਰ ਚਰਨ ਲਈ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਇਸ ਪ੍ਰਕਾਰ ਇਸ ਮਹੀਨੇ ਵਿਚ ਆਲੇ – ਦੁਆਲੇ ਵਿਚ ਕਾਫ਼ੀ ਪਰਿਵਰਤਨ ਆ ਜਾਂਦਾ ਹੈ।

2. ਹੇਠ ਲਿਖੀਆਂ ਕਾਵਿ-ਸਤਰਾਂ ਦੇ ਭਾਵ-ਅਰਥ ਲਿਖੋ :

(ੳ) ਸਾਉਣ ਮਾਹ ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
(ਅ) ਜੰਮੂ ਰਸੇ, ਅਨਾਰ ਵਿੱਚ ਆਈ ਸ਼ੀਰੀਂ,
ਚੜ੍ਹੀਆਂ ਸਬਜ਼ੀਆਂ ਨੂੰ ਗਿੱਠ-ਗਿੱਠ ਲਾਲੀਆਂ ਨੇ।
ਉੱਤਰ :
(ੳ) ਸਾਉਣ ਦੇ ਮਹੀਨੇ ਦੀਆਂ ਝੜੀਆਂ ਨਾਲ ਗਰਮੀ ਘੱਟ ਜਾਂਦੀ ਤੇ ਧਰਤੀ ਉੱਤੇ ਹਰ ਪਾਸੇ ਹਰਿਆਵਲ ਛਾ ਜਾਂਦੀ ਹੈ।
(ਆ) ਸਾਉਣ ਦੇ ਮਹੀਨੇ ਦੇ ਮੀਹਾਂ ਨਾਲ ਜਾਮਣਾਂ ਤੇ ਅਨਾਰ ਪੱਕ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ।

ਔਖੇ ਸ਼ਬਦਾਂ ਦੇ ਅਰਥ – ਪਾਲੀ – ਪਸ਼ੂ ਚਾਰਨ ਵਾਲੇ। ਜੋਤਰੇ – ਹੱਲ ਵਾਹੁਣ ਲਈ ਬਦ ਜੋਤਣੇ ਹਾਲੀਆਂ – ਹਲ ਵਾਹੁਣ ਵਾਲਿਆਂ।

PSEB 7th Class Punjabi Solutions Chapter 13 ਸਾਉਣ (ਕਵਿਤਾ)

3. ਔਖੇ ਸ਼ਬਦਾਂ ਦੇ ਅਰਥ ਦੱਸੋ

  • ਮਾਹ : ਮਹੀਨਾ
  • ਪੁੰਗਰੀ : ਫੁੱਟਦੀ, ਉੱਗਦੀ
  • ਜੂਰ : ਘਰਾਂ ਦੇ ਨੇੜੇ ਖ਼ਾਲੀ ਥਾਂ, ਹੱਦ, ਸੀਮਾ
  • ਹੰਘਾਲੀਆ : ਪਾਣੀ ਫੇਰ ਕੇ ਕੱਢਣਾ
  • ਧਾਈਂ : ਜੀਰੀ, ਝੋਨਾ
  • ਸ਼ੀਰੀਂ : ਮਿਠਾਸ
  • ਤਿੜਾਂ : ਖੱਬਲ ਜਾਂ ਘਾਹ ਦਾ ਲੰਮਾ ਤੀਲਾ, ਕੱਖ
  • ਪਾਲੀ : ਪਸੂ ਚਾਰਨ ਵਾਲੇ
  • ਜੋਤਰੇ : ਜੋੜੇ ਹੋਏ ਪਸੂ
  • ਦਿਹਾਰ : ਤਿਉਹਾਰ, ਵਿਆਹੀ ਕੁੜੀ ਲਈ ਦਿਨ-ਦਿਹਾਰ ’ਤੇ ਭੇਜੀ ਗਈ ਵਸਤੂ
  • ਡੰਝ ਲਾਹੀ : ਇੱਛਾ ਪੂਰੀ ਕਰਨਾ, ਭੁੱਖ ਲਾਹੁਣੀ
  • ਸੌਂਚੀ : ਕਬੱਡੀ ਦੀ ਖੇਡ ਦੀ ਇੱਕ ਕਿਸਮ
  • ਛਿੰਝ ਪਾਉਣਾ : ਕੁਸ਼ਤੀ, ਅਖਾੜਾ
  • ਖੀਵੇ : ਖ਼ੁਸ਼ ਹੋਣਾ
  • ਪਿੜ : ਅਖਾੜਾ, ਉਹ ਥਾਂ ਜਿੱਥੇ ਕੁਸ਼ਤੀਆਂ ਜਾਂ ਖੇਡਾਂ ਹੁੰਦੀਆਂ ਹਨ।
  • ਸੋਹਲੇ : ਗੀਤ, ਗੁਣ-ਗਾਣ

4. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

(ਉ) ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
(ਅ) ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਉੱਤਰ :
(ੳ) ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਗਾਲੀਆਂ ਨੇ।
(ਅ) ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।

PSEB 7th Class Punjabi Solutions Chapter 13 ਸਾਉਣ (ਕਵਿਤਾ)

5. ਪੜੋ ਤੇ ਸਮਝੋ :

  1. ਸਾਉਣ : ਸੱਚੀ
  2. ਪਾਲੀ : ਵਰਖਾ
  3. ਕੁੜੀਆਂ, ਵਹੁਟੀਆਂ : ਪਸੂ ਚਾਰਨ ਵਾਲੇ
  4. ਗੱਭਰੂ : ਪੀਂਘਾਂ

ਉੱਤਰ :

  1. ਸਾਉਣ : ਵਰਖਾ
  2. ਪਾਲੀ : ਪਸ਼ੂ ਚਾਰਨ ਵਾਲੇ
  3. ਕੁੜੀਆਂ, ਵਹੁਟੀਆਂ : ਪੀਂਘਾਂ
  4. ਗੱਭਰੂ : ਸੌਂਚੀ।

6. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ :
ਗਿੱਠ-ਗਿੱਠ ਲਾਲੀ ਚੜ੍ਹਨਾ, ਖੁਸ਼ੀ ‘ਚ ਖੀਵੇ ਹੋਣਾ, ਸੋਹਲੇ ਗਾਉਣਾ।
ਉੱਤਰ :

  • ਗਿੱਠ – ਗਿੱਠ ਲਾਲੀ ਚਨਾ (ਬਹੁਤ ਉਤਸ਼ਾਹ ਵਿਚ ਹੋਣਾ) – ਅੱਜ – ਕਲ੍ਹ ਵਿਆਹ ਦੀ ਖੁਸ਼ੀ ਵਿਚ ਉਸਦੇ ਚਿਹਰੇ ਉੱਤੇ ਗਿੱਠ – ਗਿੱਠ ਲਾਲੀ ਚੜ੍ਹੀ ਹੋਈ ਹੈ।
  • ਖ਼ੁਸ਼ੀ ਵਿਚ ਖੀਵੇ ਹੋਣਾ ਬਹੁਤ ਖੁਸ਼ ਹੋਣਾ) – ਪੁੱਤਰ ਦੇ ਵਿਆਹ ਦੀ ਖੁਸ਼ੀ ਵਿਚ ਮਾਂ ਖੁਸ਼ੀ ਵਿਚ ਖੀਵੀ ਹੋਈ ਫਿਰਦੀ ਹੈ।
  • ਸੋਹਿਲੇ ਗਾਉਣਾ (ਸਿਫ਼ਤਾਂ ਕਰਨੀਆਂ, ਗੁਣ ਗਾਉਣੇ) – ਲੋਕ ਤਾਂ ਉਸੇ ਸਰਕਾਰ ਦੇ ਸੋਹਿਲੇ ਗਾਣਗੇ, ਜਿਹੜੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰੇਗੀ।

ਵਿਆਕਰਨ

ਹੇਠ ਲਿਖੀਆਂ ਸਤਰਾਂ ਵਿੱਚੋਂ ਨਾਂਵ-ਸ਼ਬਦ ਚੁਣੇ ।
ਖੀਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ , ਵਹੁਟੀਆਂ ਨੇ ਪੀਘਾਂ ਪਾਈਆਂ ਨੇ,
ਗਿੱਧੇ ਵੱਜਦੇ, ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਉੱਤਰ :
ਖੀਰਾਂ, ਪੂੜਿਆਂ, ਕੁੜੀਆਂ, ਵਹੁਟੀਆਂ, ਪੀਂਘਾਂ, ਗਿੱਧੇ, ਕਿਲਕਲੀ, ਘਟਾਂ।

ਅਧਿਆਪਕਾਂ ਲਈ :

ਹੇਠ ਲਿਖੀਆਂ ਰੁੱਤਾਂ ਬਾਰੇ ਚਾਰ-ਚਾਰ ਸਤਰਾਂ ਲਿਖੋ :
ਗਰਮੀ, ਸਰਦੀ, ਪਤਝੜ, ਬਸੰਤ
ਉੱਤਰ :
ਗਰਮੀ – ਗਰਮੀ ਪੰਜਾਬ ਦੀ ਇਕ ਮਹੱਤਵਪੂਰਨ ਤੇ ਪ੍ਰਮੁੱਖ ਰੁੱਤ ਹੈ। ਇਹ ਅੱਧ ਅਪਰੈਲ ਤੋਂ ਅੱਧ ਜੂਨ ਤਕ ਪੂਰੇ ਜੋਬਨ ‘ਤੇ ਹੁੰਦੀ ਹੈ। ਇਸ ਵਿਚ ਗਰਮੀ ਕਾਰਨ ਅੰਦਰ ਬਾਹਰ ਤਪਦੇ ਹਨ। ਪੱਖੀਆਂ, ਪੱਖਿਆਂ ਤੇ ਕੁਲਰਾਂ ਤੋਂ ਬਿਨਾਂ ਗੁਜ਼ਾਰਾ ਮੁਸ਼ਕਲ ਹੋ ਜਾਂਦਾ ਹੈ। ਇਸ ਰੁੱਤ ਵਿਚ ਹਲਕੇ ਕੱਪੜੇ ਪਹਿਨੇ ਜਾਂਦੇ ਹਨ। ਧੁੱਪ ਤੇ ਗਰਮੀ ਤੋਂ ਬਚਣ ਲਈ ਰੁੱਖਾਂ ਦੀ ਛਾਂ ਦਾ ਆਸਰਾ ਵੀ ਲਿਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਲੋਕ ਸ਼ਰਬਤ, ਸ਼ਕੰਜਵੀ ਤੇ ਸ਼ਰਦਾਈ ਆਦਿ ਪੀਂਦੇ ਹਨ।

PSEB 7th Class Punjabi Solutions Chapter 13 ਸਾਉਣ (ਕਵਿਤਾ)

ਸਰਦੀ – ਸਰਦੀ ਪੰਜਾਬ ਦੀ ਇਕ ਮਹੱਤਵਪੂਰਨ ਰੁੱਤ ਹੈ ਅੱਧ ਦਸੰਬਰ ਤੋਂ ਅੱਧ ਫ਼ਰਵਰੀ ਤਕ ਸਰਦੀ ਆਪਣੇ ਪੂਰੇ ਜੋਬਨ ਉੱਤੇ ਹੁੰਦੀ ਹੈ। ਇਨ੍ਹਾਂ ਦਿਨਾਂ ਵਿਚ ਸੂਰਜ ਘੱਟ ਨਿਕਲਦਾ ਹੈ ! ਆਲੇ – ਦੁਆਲੇ ਧੁੰਦ ਪਈ ਰਹਿੰਦੀ ਹੈ। ਕਦੇ – ਕਦੇ ਮੀਂਹ ਵੀ ਪੈ ਜਾਂਦਾ ਹੈ। ਹਵਾ ਦੇ ਚਲਣ ਨਾਲ ਸਰਦੀ ਬਹੁਤ ਵਧ ਜਾਂਦੀ ਹੈ। ਲੋਕ ਧੂਣੀਆਂ ਸੇਕ ਕੇ, ਧੁੱਪੇ ਬਹਿ ਕੇ ਜਾਂ ਹੀਟਰ ਲਾ ਕੇ ਤੇ ਗਰਮ ਕੱਪੜੇ ਪਾ ਕੇ ਆਪਣਾ ਬਚਾ ਕਰਦੇ ਹਨ। ਇਸ ਮੌਸਮ ਵਿਚ ਗਰਮ – ਗਰਮ ਖਾਣੇ ਖਾਣ ਤੇ ਚਾਹ ਪੀਣ ਨੂੰ ਦਿਲ ਕਰਦਾ ਹੈ। ਲੋਕ ਆਮ ਕਰਕੇ ਜੁਕਾਮ ਤੇ ਖੰਘ ਦੇ ਮਰੀਜ਼ ਹੋ ਜਾਂਦੇ ਹਨ।

ਪਤਝੜ – ਪਤਝੜ ਪੰਜਾਬ ਦੀ ਮਹੱਤਵਪੂਰਨ ਰੁੱਤ ਹੈ। ਇਹ ਸਰਦੀ ਦੇ ਆਰੰਭ ਵਿਚ ਸ਼ੁਰੂ ਹੋ ਜਾਂਦੀ ਹੈ। ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ। ਸਰਦੀ ਦਾ ਜ਼ੋਰ ਵਧ ਰਿਹਾ ਹੁੰਦਾ ਹੈ। ਆਲੇ – ਦੁਆਲੇ ਵਿਚ ਹਰਿਆਵਲ ਘਟ ਜਾਂਦੀ ਹੈ। ਪਸ਼ੂਆਂ ਲਈ ਚਾਰੇ ਦੀ ਕਮੀ ਆਉਣ ਲਗਦੀ ਹੈ। ਰਾਤ ਨੂੰ ਪਾਲਾ ਹੁੰਦਾ ਹੈ, ਪਰੰਤੂ ਦਿਨੇ ਧੁੱਪ ਹੁੰਦੀ ਹੈ ਕਦੇ – ਕਦੇ ਬੱਦਲ ਹੋ ਜਾਂਦੇ ਹਨ ਆਮ ਕਰਕੇ ਇਸ ਰੁੱਤ ਵਿਚ ਮੌਸਮ ਖੁਸ਼ਕ ਰਹਿੰਦਾ ਹੈ।

ਬਸੰਤ – ਬਸੰਤ ਪੰਜਾਬ ਦੀ ਮਹੱਤਵਪੂਰਨ ਰੁੱਤ ਹੈ। ਇਹ ਰੁੱਤ ਅੱਧ ਫ਼ਰਵਰੀ ਤੋਂ ਅੱਧ ਅਪਰੈਲ ਤਕ ਹੁੰਦੀ ਹੈ। ਇਸਦੇ ਆਉਣ ਨਾਲ ਪਾਲੇ ਦਾ ਖ਼ਾਤਮਾ ਸਮਝਿਆ ਜਾਂਦਾ ਹੈ। ਰੁੱਤ ਨਿੱਘੀ ਤੇ ਸੁਹਾਵਣੀ ਹੋਣ ਲਗਦੀ ਹੈ। ਚਾਰੇ ਪਾਸੇ ਸਰੋਂ ਦੇ ਬਸੰਤੀ ਫੁੱਲ ਖਿੜੇ ਹੁੰਦੇ ਹਨ। ਰੁੱਖਾਂ ਉੱਤੇ ਨਵੇਂ ਪੱਤੇ ਤੇ ਫੁੱਲ ਨਿਕਲਣ ਲਗਦੇ ਹਨ ਤੇ ਪੰਛੀ ਚਹਿਚਹਾਉਂਦੇ ਹਨ। ਅੰਬਾਂ ਨੂੰ ਬੂਰ ਪੈ ਜਾਂਦਾ ਹੈ ਤੇ ਕੋਇਲ ਕੂਕਦੀ ਹੈ ਬਸੰਤ ਦੇ ਆਰੰਭਿਕ ਦਿਨ ਨੂੰ ਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

PSEB 7th Class Punjabi Guide ਸਾਉਣ (ਕਵਿਤਾ) Important Questions and Answers

1. ਕਾਵਿ – ਟੋਟਿਆਂ ਦੇ ਸਰਲ ਅਰਥ :

ਪ੍ਰਸ਼ਨ 1.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ

(ਉ) ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰੀ, ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜਮੂੰ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚੜੀਆਂ ਸਬਜ਼ੀਆਂ ਨੂੰ ਗਿੱਠ – ਗਿੱਠ ਲਾਲੀਆਂ ਨੇ।
ਉੱਤਰ :
ਪੰਜਾਬ ਵਿਚ ਸਾਉਣ ਮਹੀਨੇ ਦੀਆਂ ਝੜੀਆਂ ਨੇ ਰੁੱਤ ਦੀ ਸਾਰੀ ਗਰਮੀ ਝਾੜ ਕੇ ਸੁੱਟ ਦਿੱਤੀ ਹੈ। ਧਰਤੀ ਉੱਤੇ ਰੁੱਖ – ਬੂਟੇ ਪੁੰਗਰ ਪਏ ਹਨ ਤੇ ਉਨ੍ਹਾਂ ਦੀਆਂ ਟਹਿਣੀਆਂ ਟਹਿਕ ਪਈਆਂ ਹਨ। ਛੱਪੜ ਤੇ ਟੋਭੇ ਪਾਣੀ ਨਾਲ ਭਰ ਗਏ ਹਨ ਤੇ ਉਨ੍ਹਾਂ ਨੇ ਰਾਹਾਂ ਨੂੰ ਰੋਕ ਲਿਆ ਹੈ। ਨਦੀਆਂ, ਨਾਲਿਆਂ ਨੇ ਜੂਹਾਂ ਨੂੰ ਪਾਣੀ ਨਾਲ ਧੋ ਦਿੱਤਾ ਹੈ।

ਝੋਨਾ ਵੱਡਾ – ਵੱਡਾ ਹੋ ਗਿਆ ਹੈ, ਚੜੀ ਤੇ ਮੱਕੀ ਨਿੱਸਰ ਪਈ ਹੈ ਅਤੇ ਕਪਾਹਾਂ ਦੀ ਫ਼ਸਲ ਸੰਭਾਲੀ ਨਹੀਂ ਜਾ ਰਹੀ। ਜਾਮਣੁ ਰਸ ਗਏ ਹਨ, ਅਨਾਰ ਮਿੱਠੇ ਹੋ ਗਏ ਹਨ ਅਤੇ ਸਬਜ਼ੀਆਂ ਉੱਤੇ ਗਿੱਠ – ਗਿੱਠ ਲਾਲੀਆਂ ਚੜ੍ਹੀਆਂ ਹਨ ਭਾਵ ਫ਼ਸਲਾਂ ਬਹੁਤ ਹੋਈਆਂ ਹਨ।

ਔਖੇ ਸ਼ਬਦਾਂ ਦੇ ਅਰਥ – ਸਾਉਣ – ਇਕ ਦੇਸੀ ਮਹੀਨੇ ਦਾ ਨਾਂ, ਜੋ ਜੁਲਾਈ ਦੇ ਅੱਧ ਤੋਂ ਅਗਸਤ ਦੇ ਅੱਧ ਤਕ ਹੁੰਦਾ ਹੈ। ਮਾਹ – ਮਹੀਨਾ। ਜੂਹਾਂ – ਪਿੰਡ ਦੀ ਸੀਮਾ, ਨੀਵੀਆਂ ਥਾਂਵਾਂ ਹੰਘਾਲੀਆਂ – ਧੋ – ਦੇਣਾ। ਧਾਈਂ – ਝੋਨਾ। ਨਿੱਸਰੀ – ਫਲ ਪੈਣ ਲੱਗਾ। ਸ਼ੀਰੀਂ – ਮਿਠਾਸ॥

PSEB 7th Class Punjabi Solutions Chapter 13 ਸਾਉਣ (ਕਵਿਤਾ)

ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਤਿੜਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛੱਡ ਦਿੱਤੇ ਖੁਲੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀਂ ਆਈਆਂ ਨੇ।
ਵੰਗਾਂ, ਚੂੜੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ।
ਉੱਤਰ :
ਸਾਉਣ ਦੀ ਬਰਸਾਤ ਵਿਚ ਖੱਬਲ ਘਾਹ ਦੀਆਂ ਤਿੜਾਂ ਵਧ ਗਈਆਂ ਹਨ ਪੱਠਿਆਂ ਦੀ ਮੌਜ ਲੱਗ ਗਈ ਹੈ। ਅਤੇ ਚਰਵਾਹਿਆਂ ਨੇ ਪਸ਼ੂ ਖੇਤਾਂ ਵਿਚ ਚੁਗਣ ਲਈ ਖੁੱਲ੍ਹੇ ਛੱਡ ਦਿੱਤੇ ਹਨ। ਕਿਸਾਨਾਂ ਨੇ ਖੇਤਾਂ ਵਿਚ ਵੱਟਾਂ ਬਣਾ ਲਈਆਂ ਹਨ, ਜੋਤਰੇ ਖੋਲ੍ਹ ਦਿੱਤੇ ਹਨ ਤੇ ਉਹ ਛਾਵੇਂ ਮੰਜੀਆਂ ਡਾਹ ਕੇ ਬੈਠ ਗਏ ਹਨ ਪੇਕੀਂ ਬੈਠੀਆਂ ਵਿਆਹੀਆਂ ਕੁੜੀਆਂ ਨੂੰ ਤਿਹਾਰ (ਕੱਪੜੇ ਆਏ ਹਨ ਤੇ ਸਹੁਰਿਆਂ ਦੇ ਘਰੀਂ ਬੈਠੀਆਂ ਨੇ ਹਾਰ – ਸ਼ਿੰਗਾਰ ਲਾਏ ਹਨ। ਕੁਆਰੀਆਂ ਕੁੜੀਆਂ ਨੇ ਵੰਸ਼ਾਂ ਤੇ ਚੂੜੀਆਂ ਪਾਈਆਂ ਹਨ, ਚੁੰਨੀਆਂ ਰੰਗਾ ਕੇ ਸਿਰਾਂ ਤੇ ਲਈਆਂ ਹਨ ਅਤੇ ਹੱਥਾਂ ਪੈਰਾਂ ਉੱਪਰ ਮਹਿੰਦੀ ਲਾਈ ਹੈ।

ਔਖੇ ਸ਼ਬਦਾਂ ਦੇ ਅਰਥ – ਪਾਲੀ – ਪਸ਼ੂ ਚਾਰਨ ਵਾਲੇ। ਜੋਤਰੇ – ਹੱਲ ਵਾਹੁਣ ਲਈ ਬਲਦ ਜੋਤਣੇ। ਹਾਲੀਆਂ – ਹਲ ਵਾਹੁਣ ਵਾਲਿਆਂ।

ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਇ ਮੀਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ।
ਗਿੱਧੇ ਵੱਜਦੇ , ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।
ਲੋਕੀਂ ਖ਼ੁਸ਼ੀ ਅੰਦਰ ਖੀਵੇ ਹੋਏ ਚਾਤਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
ਉੱਤਰ :
ਸਾਉਣ ਦੇ ਮਹੀਨੇ ਵਿਚ ਝੜੀਆਂ ਲੱਗੀਆਂ ਹੋਈਆਂ ਹਨ ਘਰ – ਘਰ ਵਿਚ ਮੀਰਾਂ ਗਿੱਝੀਆਂ ਹਨ ਪੁੜੇ ਰੱਜ ਰੱਜ ਕੇ ਖਾਧੇ ਜਾ ਰਹੇ ਹਨ। ਕੁੜੀਆਂ ਤੇ ਵਹੁਟੀਆਂ ਨੇ ਪੀਂਘਾਂ ਪਾ ਲਈਆਂ ਹਨ। ਕਾਲੇ ਬੱਦਲ ਛਾਏ ਹੋਏ ਦੇਖ ਕੇ ਗਿੱਧੇ ਮਚ ਰਹੇ ਹਨ ਤੇ ਕਿੱਕਲੀ ਪੈ ਰਹੀ ਹੈ। ਗੱਭਰੂ ਪਿੜਾਂ ਵਿਚ ਜਾ ਕੇ ਸੌਂਚੀ ਖੇਡਦੇ ਹਨ, ਛਿੰਝਾਂ ਪਾਉਂਦੇ ਹਨ ਅਤੇ ਛਾਲਾਂ ਮਾਰਦੇ ਹਨ। ਲੋਕ ਖੁਸ਼ੀ ਵਿਚ ਮਸਤ ਹੋਏ ਪਏ ਹਨ ਅਤੇ ਸਾਉਣ ਦੇ ਮਹੀਨੇ ਦੀ ਉਸਤਤ ਕਰ ਰਹੇ ਹਨ।

ਔਖੇ ਸ਼ਬਦਾਂ ਦੇ ਅਰਥ – ਡੰਝ ਲਾਹੀ – ਰੱਜ ਕੇ ਖਾਣਾ। ਸੌਂਚੀ – ਇਕ ਪ੍ਰਕਾਰ ਦੀ ਖੇਡ। ਖੀਵੇ ਹੋਏ – ਮਸਤ। ਸੋਹਿਲੇ ਗਾਉਂਦੇ – ਵਡਿਆਈ ਕਰਦੇ।

PSEB 7th Class Punjabi Solutions Chapter 13 ਸਾਉਣ (ਕਵਿਤਾ)

2. ਪਾਠ – ਅਭਿਆਸ ਪ੍ਰਸ਼ਨ – ਉੱਤਰ।

ਪ੍ਰਸ਼ਨ 1.
ਸਾਉਣ ਦੇ ਮਹੀਨੇ ਖੇਤਾਂ ਵਿਚ ਕਿਹੜੀਆਂ – ਕਿਹੜੀਆਂ ਫ਼ਸਲਾਂ ਹੁੰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਖੇਤਾਂ ਵਿਚ ਝੋਨਾ, ਚਰੀ, ਮੱਕੀ, ਕਪਾਹ, ਜਾਮਣਾਂ, ਅਨਾਰ ਤੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਦੀਆਂ ਫ਼ਸਲਾਂ ਹੁੰਦੀਆਂ ਹਨ।

ਪ੍ਰਸ਼ਨ 2.
ਸਾਉਣ ਦੇ ਮਹੀਨੇ ਕੁੜੀਆਂ ਕੀ ਕਰਦੀਆਂ ਹਨ ?
ਉੱਤਰ :
ਸਾਉਣ ਦੇ ਮਹੀਨੇ ਕੁਆਰੀਆਂ ਕੁੜੀਆਂ ਵੰਡਾਂ – ਚੁੜੀਆਂ ਪਹਿਨਦੀਆਂ ਹਨ। ਸਿਰਾਂ ਉੱਤੇ ਰੰਗਲੀਆਂ ਚੁੰਨੀਆਂ ਲੈਂਦੀਆਂ ਹਨ ਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਉਂਦੀਆਂ ਹਨ।

ਪ੍ਰਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਖ਼ਾਰਾਂ ਰੁੱਝੀਆਂ, ਪੂੜਿਆਂ ਡੰਝ ਲਾਹੀ,
ਕੁੜੀਆਂ, ਵਹੁਟੀਆਂ ਨੇ ਪੀਂਘਾਂ ਪਾਈਆਂ ਨੇ।
ਗਿੱਧੇ ਵੱਜਦੇ , ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।
ਲੋਕੀਂ ਖ਼ੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ॥
ਉੱਤਰ :
ਸਾਉਣ ਦੇ ਮਹੀਨੇ ਵਿਚ ਝੜੀਆਂ ਲੱਗੀਆਂ ਹੋਈਆਂ ਹਨ ਘਰ – ਘਰ ਵਿਚ ਖੀਰਾਂ ਰੁੱਝੀਆਂ ਹਨ ਪੁੜੇ ਰੱਜ ਰੱਜ ਕੇ ਖਾਧੇ ਜਾ ਰਹੇ ਹਨ। ਕੁੜੀਆਂ ਤੇ ਵਹੁਟੀਆਂ ਨੇ ਪੀਂਘਾਂ ਪਾ ਲਈਆਂ ਹਨ ਕਾਲੇ ਬੱਦਲ ਛਾਏ ਹੋਏ ਦੇਖ ਕੇ ਗਿੱਧੇ ਮਚ ਰਹੇ ਹਨ ਤੇ ਕਿੱਕਲੀ ਪੈ ਰਹੀ ਹੈ। ਗੱਭਰੂ ਪਿੜਾਂ ਵਿਚ ਜਾ ਕੇ ਸੌਂਚੀ ਖੇਡਦੇ ਹਨ, ਛਿੰਝਾਂ ਪਾਉਂਦੇ ਹਨ ਅਤੇ ਛਾਲਾਂ ਮਾਰਦੇ ਹਨ। ਲੋਕ ਖ਼ੁਸ਼ੀ ਵਿਚ ਮਸਤ ਹੋਏ ਪਏ ਹਨ ਅਤੇ ਸਾਉਣ ਦੇ ਮਹੀਨੇ ਦੀ ਉਸਤਤ ਕਰ ਰਹੇ ਹਨ

ਔਖੇ ਸ਼ਬਦਾਂ ਦੇ ਅਰਥ – ਝ ਲਾਹੀ – ਰੱਜ ਕੇ ਖਾਣਾ। ਸੌਂਚੀ – ਇਕ ਪ੍ਰਕਾਰ ਦੀ ਖੇਡ। ਖੀਵੇ ਹੋਏ – ਮਸਤ। ਸੋਹਿਲੇ ਗਾਉਂਦੇ – ਵਡਿਆਈ ਕਰਦੇ।

PSEB 7th Class Punjabi Solutions Chapter 13 ਸਾਉਣ (ਕਵਿਤਾ)

3. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 3.
ਸਾਉਣ ਦੇ ਮਹੀਨੇ ਕਿਹੜੇ – ਕਿਹੜੇ ਪਕਵਾਨ ਤਿਆਰ ਕੀਤੇ ਜਾਂਦੇ ਹਨ ?
ਉੱਤਰ :
ਸਾਉਣ ਦੇ ਮਹੀਨੇ ਮੀਰਾਂ ਰਿੰਨ੍ਹੀਆਂ ਜਾਂਦੀਆਂ ਹਨ ਤੇ ਪੂੜੇ ਪਕਾਏ ਜਾਂਦੇ ਹਨ। ਪ੍ਰਸ਼ਨ 4. ਗੱਭਰੂ ਸਾਉਣ ਦੀ ਰੁੱਤ ਦਾ ਆਨੰਦ ਕਿਵੇਂ ਮਾਣਦੇ ਹਨ ? ਉੱਤਰ : ਸਾਉਣ ਦੀ ਰੁੱਤ ਵਿਚ ਗੱਭਰੂ ਪਿੜਾਂ ਵਿਚ ਸੌਂਚੀ ਖੇਡਦੇ, ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਹਨ।

ਪ੍ਰਸ਼ਨ 5.
ਸਾਉਣ ਮਹੀਨੇ ਵਿਚ ਆਲੇ – ਦੁਆਲੇ ਵਿਚ ਕੀ ਪਰਿਵਰਤਨ ਆਉਂਦਾ ਹੈ ?
ਉੱਤਰ :
ਸਾਉਣ ਮਹੀਨੇ ਵਿਚ ਝੜੀਆਂ ਲਗਦੀਆਂ ਹਨ। ਫਲਸਰੂਪ ਗਰਮੀ ਘਟ ਜਾਂਦੀ ਹੈ ਧਰਤੀ ਅਤੇ ਰੁੱਖ ਹਰੇ ਭਰੇ ਹੋ ਜਾਂਦੇ ਹਨ। ਛੱਪੜ, ਟੋਭੇ ਪਾਣੀ ਨਾਲ ਭਰ ਜਾਂਦੇ ਹਨ ਨਦੀਆਂ, ਨਾਲਿਆਂ ਵਿਚ ਹੜ੍ਹ ਆ ਜਾਂਦੇ ਹਨ। ਧਾਨ, ਚਰੀ, ਮੱਕੀ ਤੇ ਕਪਾਹ ਦੀ ਫ਼ਸਲ ਠਾਠਾਂ ਮਾਰਨ ਲਗਦੀ ਹੈ।

ਜਾਮਣਾਂ ਰਸ ਜਾਂਦੀਆਂ ਹਨ ਅਨਾਰ ਮਿੱਠੇ ਹੋ ਜਾਂਦੇ ਹਨ ਤੇ ਸਬਜ਼ੀਆਂ ਦੀ ਬਹੁਤਾਤ ਹੋ ਜਾਂਦੀ ਹੈ। ਪੱਠਿਆਂ ਦੀ ਲਹਿਰ – ਬਹਿਰ ਹੋ ਜਾਂਦੀ ਹੈ। ਡੰਗਰ ਚਰਨ ਲਈ ਖੁੱਲ੍ਹੇ ਛੱਡ ਦਿੱਤੇ ਜਾਂਦੇ ਹਨ। ਇਸ ਪ੍ਰਕਾਰ ਇਸ ਮਹੀਨੇ ਵਿਚ ਆਲੇ – ਦੁਆਲੇ ਵਿਚ ਕਾਫ਼ੀ ਪਰਿਵਰਤਨ ਆ ਜਾਂਦਾ ਹੈ।

4. ਵਿਆਕਰਨ

ਪ੍ਰਸ਼ਨ 1.
‘ਸਾਉਣ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰੀ, ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜਮੂੰ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚੜੀਆਂ ਸਬਜ਼ੀਆਂ ਨੂੰ ਗਿੱਠ – ਗਿੱਠ ਲਾਲੀਆਂ ਨੇ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

Punjab State Board PSEB 7th Class Agriculture Book Solutions Chapter 7 ਪੌਸ਼ਟਿਕ ਘਰੇਲੂ ਬਗੀਚੀ Textbook Exercise Questions, and Answers.

PSEB Solutions for Class 7 Agriculture Chapter 7 ਪੌਸ਼ਟਿਕ ਘਰੇਲੂ ਬਗੀਚੀ

Agriculture Guide for Class 7 PSEB ਪੌਸ਼ਟਿਕ ਘਰੇਲੂ ਬਗੀਚੀ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
280-300 ਗ੍ਰਾਮ ਸਬਜ਼ੀ |

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਅਨੁਸਾਰ ਸਿਹਤਮੰਦ ਮਨੁੱਖ ਨੂੰ ਰੋਜ਼ਾਨਾ ਕਿੰਨੇ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
50 ਗ੍ਰਾਮ ਫ਼ਲ ।

ਪ੍ਰਸ਼ਨ 3.
ਵਿਟਾਮਿਨ ਏ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅੰਧਰਾਤਾ ।

ਪ੍ਰਸ਼ਨ 4.
ਮਨੁੱਖੀ ਸਰੀਰ ਵਿੱਚ ਲੋਹੇ ਦੀ ਕਮੀ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਅਨੀਮੀਆ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 5.
ਘਰੇਲੂ ਬਗੀਚੀ ਦਾ ਮਾਡਲ ਕਿਸ ਖੇਤੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ |

ਪ੍ਰਸ਼ਨ 6.
ਕੱਦੂ ਜਾਤੀ ਦੀਆਂ ਕੋਈ ਦੋ ਸਬਜ਼ੀਆਂ ਦੇ ਨਾਮ ਲਿਖੋ ।
ਉੱਤਰ-
ਕੱਦੂ, ਤੋਰੀ, ਕਰੇਲਾ, ਟਿੰਡੇ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਏ ਜਾ ਸਕਣ ਵਾਲੇ ਕੋਈ ਦੋ ਫ਼ਲਦਾਰ ਬੂਟਿਆਂ ਦੇ ਨਾਮ ਲਿਖੋ ।
ਉੱਤਰ-
ਅਮਰੂਦ, ਪਪੀਤਾ, ਨਾਸ਼ਪਾਤੀ, ਅੰਗੂਰ ।

ਪ੍ਰਸ਼ਨ 8.
ਘਰੇਲੂ ਬਗੀਚੀ ਵਿੱਚ ਲਗਾਏ ਜਾ ਸਕਣ ਵਾਲੇ ਕਿਸੇ ਦੋ ਜੜੀ ਬੂਟੀਆਂ ਵਾਲੇ ਪੌਦਿਆਂ ਦੇ ਨਾਮ ਲਿਖੋ ।
ਉੱਤਰ-
ਪੁਦੀਨਾ, ਤੁਲਸੀ, ਸੌਂਫ, ਅਜਵੈਣ ਆਦਿ ।

ਪ੍ਰਸ਼ਨ 9.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਅੱਠ ਪਰਿਵਾਰਕ ਮੈਂਬਰਾਂ ਨੂੰ ਕਿੰਨੇ ਰਕਬੇ ਉੱਪਰ ਘਰੇਲੂ ਬਗੀਚੀ ਬਣਾਉਣੀ ਚਾਹੀਦੀ ਹੈ ?
ਉੱਤਰ-
ਤਿੰਨ ਕਨਾਲ ।

ਪ੍ਰਸ਼ਨ 10.
ਘਰੇਲੂ ਬਗੀਚੀ ਕਿੱਥੇ ਬਨਾਉਣੀ ਚਾਹੀਦੀ ਹੈ ?
ਉੱਤਰ-
ਘਰ ਦੇ ਨਜ਼ਦੀਕ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖ਼ੁਰਾਕ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ?
ਉੱਤਰ-
ਸੰਤੁਲਿਤ ਖੁਰਾਕ ਵਿਚ ਸਾਰੇ ਲੋੜੀਂਦੇ ਖੁਰਾਕੀ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ ; ਜਿਵੇਂ-ਕਾਰਬੋਹਾਈਡਰੇਟਸ, ਖਣਿਜ, ਪ੍ਰੋਟੀਨ, ਵਸਾ,ਵਿਟਾਮਿਨ, ਧਾਤਾਂ ਆਦਿ ।

ਪ੍ਰਸ਼ਨ 2.
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਖੁਰਾਕੀ ਸਿਫ਼ਾਰਸ਼ਾਂ ਕੀ ਹਨ ?
ਉੱਤਰ-
ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਹਤਮੰਦ ਮਨੁੱਖ ਲਈ ਰੋਜ਼ਾਨਾ ਖੁਰਾਕ ਵਿਚ 28-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਸਿਫ਼ਾਰਸ਼ ਕੀਤੀ ਹੈ ।

ਪ੍ਰਸ਼ਨ 3.
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਕਿਉਂ ਬਣਾਉਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਘਰ ਦੇ ਨਜ਼ਦੀਕ ਬਣਾਉਣ ਨਾਲ ਵਿਹਲੇ ਸਮੇਂ ਵਿੱਚ ਘਰ ਦਾ ਕੋਈ ਵੀ ਮੈਂਬਰ ਬਗੀਚੀ ਵਿਚ ਕੰਮ ਕਰ ਸਕਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 4.
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕੀ ਮਹੱਤਤਾ ਹੈ ?
ਉੱਤਰ-
ਮਨੁੱਖੀ ਖੁਰਾਕ ਵਿੱਚ ਸਬਜ਼ੀਆਂ ਤੇ ਫ਼ਲਾਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਵਿੱਚ ਕੁੱਝ ਅਜਿਹੇ ਖੁਰਾਕੀ ਤੱਤ ਪਾਏ ਜਾਂਦੇ ਹਨ ਜੋ ਹੋਰ ਖੁਰਾਕੀ ਪਦਾਰਥਾਂ ਤੋਂ ਨਹੀਂ ਮਿਲਦੇ |

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਕਿਹੜੇ ਤਰੀਕੇ ਜ਼ਿਆਦਾ ਵਰਤਣੇ ਚਾਹੀਦੇ ਹਨ ?
ਉੱਤਰ-
ਗੈਰ ਰਸਾਇਣਿਕ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਘਰੇਲੂ ਬਗੀਚੀ ਵਿੱਚ ਕਿਸ ਤਰ੍ਹਾਂ ਦੀਆਂ ਖਾਦਾਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਘਰੇਲੂ ਬਗੀਚੀ ਵਿੱਚ ਰੂੜੀ ਖਾਦ ਅਤੇ ਘਰ ਦੀ ਰਹਿੰਦ-ਖੂੰਹਦ ਤੋਂ ਤਿਆਰ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 7.
ਘਰੇਲੂ ਬਗੀਚੀ ਵਿੱਚ ਉਗਾਈਆਂ ਜਾ ਸਕਣ ਵਾਲੀਆਂ ਦਾਲਾਂ ਦੇ ਨਾਮ ਲਿਖੋ ।
ਉੱਤਰ-
ਛੋਲੇ, ਮਸਰ, ਮੂੰਗੀ, ਮਾਂਹ ਆਦਿ ।

ਪ੍ਰਸ਼ਨ 8.
ਫ਼ਲ ਸਬਜ਼ੀਆਂ ਦੀ ਬਹੁਤਾਤ ਹੋਣ ਤੇ ਉਨ੍ਹਾਂ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾ ਸਕਦੇ ਹਨ ?
ਉੱਤਰ-
ਫਲਾਂ, ਸਬਜ਼ੀਆਂ ਦੀ ਬਹੁਤਾਤ ਹੋਣ ਤੇ ਸ਼ਰਬਤ, ਜੈਮ, ਅਚਾਰ, ਮੁਰੱਬੇ ਆਦਿ ਬਣਾਏ ਜਾ ਸਕਦੇ ਹਨ ।

ਪ੍ਰਸ਼ਨ 9.
ਘਰੇਲੂ ਬਗੀਚੀ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਜਗ੍ਹਾ ਦੀ ਚੋਣ, ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ, ਖਾਦਾਂ ਦੀ ਵਰਤੋਂ, ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ, ਸਬਜ਼ੀਆਂ ਦੀ ਤੁੜਾਈ, ਜੜੀ-ਬੂਟੀਆਂ ਉਗਾਉਣਾ, ਆਦਿ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪ੍ਰਸ਼ਨ 10.
ਸਬਜ਼ੀਆਂ ਵਿੱਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਸਿਹਤ ਲਈ ਕਿਵੇਂ ਲਾਭਦਾਇਕ ਹਨ ?
ਉੱਤਰ-
ਸਬਜ਼ੀਆਂ ਵਿਚੋਂ ਮਿਲਣ ਵਾਲੇ ਰੇਸ਼ੇ ਮਨੁੱਖੀ ਪਾਚਨ ਕਿਰਿਆ ਨੂੰ ਠੀਕ ਰੱਖਦੇ ਹਨ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਸੰਤੁਲਿਤ ਖੁਰਾਕ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਖ਼ੁਰਾਕ ਵਿਚ ਵੱਖ-ਵੱਖ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ, ਤਾਂ ਕਿ ਸਾਰੇ ਖੁਰਾਕੀ ਤੱਤ; ਜਿਵੇਂ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਵਿਟਾਮਿਨ, ਖਣਿਜ ਸਹੀ ਮਾਤਰਾ ਵਿਚ ਮਨੁੱਖ ਨੂੰ ਮਿਲ ਸਕਣ । ਇਸ ਲਈ ਸੰਤੁਲਿਤ ਖੁਰਾਕ ਵਿੱਚ ਅਨਾਜ, ਸਬਜ਼ੀਆਂ, ਦਾਲਾਂ, ਦੁੱਧ, ਫ਼ਲ, ਆਂਡੇ, ਮੀਟ, ਮੱਛੀ ਆਦਿ ਸਾਰੇ ਖੁਰਾਕੀ ਪਦਾਰਥ ਸਹੀ ਮਾਤਰਾ ਵਿੱਚ ਹੋਣੇ ਚਾਹੀਦੇ ਹਨ | ਭਾਰਤੀ ਸਿਹਤ ਖੋਜ ਸੰਸਥਾ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਸਿਹਤਮੰਦ ਮਨੁੱਖ ਨੂੰ ਹਰ ਰੋਜ਼ ਆਪਣੀ ਖੁਰਾਕ ਵਿੱਚ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਨੂੰ ਸ਼ਾਮਿਲ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 2.
ਘਰੇਲੂ ਬਗੀਚੀ ਦੀ ਕੀ ਮਹੱਤਤਾ ਹੈ ?
ਉੱਤਰ-
ਘਰੇਲੂ ਬਗੀਚੀ ਦੀ ਮਹੱਤਤਾ ਦੇ ਫਾਇਦੇ ਇਸ ਤਰ੍ਹਾਂ ਹਨ –

  1. ਸੰਤੁਲਿਤ ਖੁਰਾਕ ਦੀ ਪੂਰਤੀ-ਘਰੇਲੂ ਬਗੀਚੀ ਵਿਚੋਂ ਲੋੜੀਂਦੀਆਂ ਸਬਜ਼ੀਆਂ, ਫ਼ਲ ਤੇ ਦਾਲਾਂ ਦੀ ਪੂਰਤੀ ਹੋ ਜਾਂਦੀ ਹੈ ।
  2. ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ-ਘਰੇਲੂ ਬਗੀਚੀ ਵਿਚ ਜੋ ਵੀ ਫ਼ਸਲ ਉਗਾਈ ਜਾਂਦੀ ਹੈ ਉਸ ਵਿੱਚ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੀ
    ਵਰਤੋਂ ਨਹੀਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਰਸਾਇਣਾਂ ਤੋਂ ਮੁਕਤ ਖੁਰਾਕ ਦੀ ਪ੍ਰਾਪਤੀ ਹੁੰਦੀ ਹੈ ।
  3. ਸਮੇਂ ਦੀ ਸੁਚੱਜੀ ਵਰਤੋਂ-ਘਰ ਦੇ ਮੈਂਬਰ ਜਦੋਂ ਵੀ ਵਿਹਲੇ ਹੋਣ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਨ ।
  4. ਖਰਚੇ ਵਿਚ ਕਮੀ-ਘਰੇਲੂ ਬਗੀਚੀ ਵਿੱਚੋਂ ਪ੍ਰਾਪਤ ਫ਼ਲ, ਸਬਜ਼ੀਆਂ ਆਦਿ ਬਾਜ਼ਾਰ ਨਾਲੋਂ ਸਸਤੀਆਂ ਮਿਲਦੀਆਂ ਹਨ ।

ਪ੍ਰਸ਼ਨ 3.
ਘਰੇਲੂ ਬਗੀਚੀ ਵਿੱਚ ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ ਤੇ ਘੱਟ ਹੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਗੋਡੀ ਰਾਹੀਂ ਕੀਤੀ ਜਾਂਦੀ ਹੈ । ਕੀੜੇ ਮਕੌੜਿਆਂ ਦੀ ਰੋਕਥਾਮ ਲਈ ਗੈਰ ਰਸਾਇਣਕ ਤਰੀਕੇ ਹੀ ਵਰਤਣੇ ਚਾਹੀਦੇ ਹਨ । ਜਦੋਂ ਕੀੜਿਆਂ ਦੀ ਆਮਦ ਹੁੰਦੀ ਹੈ ਤਾਂ ਇਹਨਾਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਬੀਜ ਪ੍ਰਮਾਣਿਤ ਕਿਸਮਾਂ ਦੇ ਹੋਣੇ ਚਾਹੀਦੇ ਹਨ । ਜੇਕਰ ਕੀੜਿਆਂ ਜਾਂ ਬੀਮਾਰੀ ਦਾ ਹਮਲਾ ਵਧੇਰੇ ਹੋਵੇ ਤਾਂ ਖੇਤੀ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਠੀਕ ਮਾਤਰਾ ਵਿਚ ਖੇਤੀ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ | ਸੁਰੱਖਿਅਤ ਰਸਾਇਣਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਰਹਿੰਦ-ਖੂੰਹਦ ਨਾ ਛੱਡਣ । ਜੇ ਰਸਾਇਣਾਂ ਦੀ ਵਰਤੋਂ ਕੀਤੀ ਹੋਵੇ ਤਾਂ ਤੁੜਾਈ ਅਸਰ ਖ਼ਤਮ ਹੋਣ ਤੇ ਹੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 4.
ਘਰੇਲੂ ਬਗੀਚੀ ਬਣਾਉਣ ਸਮੇਂ ਕਿਸ ਤਰ੍ਹਾਂ ਦੇ ਜ਼ਰੂਰੀ ਨੁਕਤੇ ਧਿਆਨ ਵਿੱਚ ਰੱਖਣੇ ਚਾਹੀਦੇ ਹਨ ?
ਉੱਤਰ-
ਘਰੇਲੂ ਬਗੀਚੀ ਬਣਾਉਣ ਸਮੇਂ ਜ਼ਰੂਰੀ ਨੁਕਤੇ

  1. ਜਗਾ ਦੀ ਚੋਣ-ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ਤਾਂ ਜੋ ਘਰ ਦਾ ਕੋਈ ਵੀ ਮੈਂਬਰ ਜਦੋਂ ਵਿਹਲਾ ਹੋਵੇ ਬਗੀਚੀ ਵਿਚ ਕੰਮ ਕਰ ਸਕੇ । ਇਸ ਤਰ੍ਹਾਂ ਘਰ ਦੇ ਵਾਧੂ ਪਾਣੀ ਦਾ ਨਿਕਾਸ ਵੀ ਬਗੀਚੀ ਵਿਚ ਕੀਤਾ ਜਾ ਸਕਦਾ ਹੈ ।
  2. ਸਬਜ਼ੀਆਂ ਦੀ ਚੋਣ ਅਤੇ ਵਿਉਂਤਬੰਦੀ-ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ | ਕੱਦੂ ਜਾਤੀ ਦੀਆਂ ਸਬਜ਼ੀਆਂ ਨੂੰ ਬਗੀਚੀ ਦੀਆਂ ਬਾਹਰਲੀਆਂ ਕਤਾਰਾਂ ਵਿਚ ਲਗਾਇਆ ਜਾਣਾ ਚਾਹੀਦਾ ਹੈ, ਤਾਂ ਜੋ ਇਹਨਾਂ ਨੂੰ ਦਰੱਖ਼ਤਾਂ ਜਾਂ ਝਾੜੀਆਂ ਤੇ ਚੜਾਇਆ ਜਾ ਸਕੇ । ਤਾਜ਼ਾ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ; ਜਿਵੇਂ-ਮੂਲੀ, ਸ਼ਲਗਮ ਆਦਿ ਨੂੰ 15-15 ਦਿਨਾਂ ਦੇ ਅੰਤਰ ਤੇ ਬੀਜਣੀਆਂ ਚਾਹੀਦੀਆਂ ਹਨ ।
  3. ਖਾਦਾਂ ਦੀ ਵਰਤੋਂ-ਗਲੀ-ਸੜੀ ਰੂੜੀ ਖਾਦ ਤੇ ਘਰ ਦੀ ਰਹਿੰਦ-ਖੂੰਹਦ ਤੋਂ ਬਣੀ ਕੰਪੋਸਟ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਨਦੀਨ, ਕੀੜੇ ਅਤੇ ਬੀਮਾਰੀਆਂ ਦੀ ਰੋਕਥਾਮ-ਘਰੇਲੂ ਬਗੀਚੀ ਵਿੱਚ ਰਸਾਇਣਾਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ । ਸ਼ੁਰੂ ਤੇ ਕੀੜਿਆਂ ਨੂੰ ਹੱਥ ਨਾਲ ਹੀ ਫੜ ਕੇ ਮਾਰ ਦਿਓ । ਨਦੀਨ ਖ਼ਤਮ ਕਰਨ ਲਈ ਗੋਡੀ ਕਰੋ ਅਤੇ ਪ੍ਰਮਾਣਿਤ ਕਿਸਮ ਦੇ ਬੀਜ ਹੀ ਬੀਜਣੇ ਚਾਹੀਦੇ ਹਨ । ਲੋੜ ਪੈਣ ਤੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੇ ਖੇਤੀ ਰਸਾਇਣ ਸਹੀ ਸਮੇਂ ਤੇ ਹੀ ਵਰਤਣੇ ਚਾਹੀਦੇ ਹਨ ।
  5. ਸਬਜ਼ੀਆਂ ਦੀ ਤੁੜਾਈ-ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ । ਵੱਧ ਮਾਤਰਾ ਵਿਚ ਹੋਣ ਤੇ ਜੈਮ, ਆਚਾਰ, ਮੁਰੱਬੇ ਆਦਿ ਬਣਾ ਲੈਣੇ ਚਾਹੀਦੇ ਹਨ ।
  6. ਜੜੀ-ਬੂਟੀਆਂ ਲਗਾਉਣਾ-ਘਰੇਲੂ ਬਗੀਚੀ ਵਿਚ ਤੁਲਸੀ, ਪੁਦੀਨਾ, ਅਜਵੈਣ, ਸੌਂਫ, ਨਿੰਮ, ਕੜੀ ਪੱਤਾ ਆਦਿ ਵੀ ਬੀਜਣੇ ਚਾਹੀਦੇ ਹਨ ।

ਪ੍ਰਸ਼ਨ 5.
ਸੰਤੁਲਿਤ ਖੁਰਾਕ ਦੀ ਪੂਰਤੀ ਲਈ ਤਿੰਨ ਕਨਾਲ ਉੱਪਰ ਵਿਕਸਿਤ ਕੀਤਾ ਗਿਆ ਘਰੇਲੂ ਬਗੀਚੀ ਦੇ ਮਾਡਲ ਦਾ ਰੇਖਾ ਚਿੱਤਰ ਤਿਆਰ ਕਰੋ ।
ਉੱਤਰ-
ਵਿਦਿਆਰਥੀ ਆਪ ਕਰਨ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

PSEB 7th Class Agriculture Guide ਪੌਸ਼ਟਿਕ ਘਰੇਲੂ ਬਗੀਚੀ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਿੰਨ ਕਨਾਲ ਵਿਚ ਕਿੰਨੇ ਵਰਗ ਮੀਟਰ ਹੁੰਦੇ ਹਨ ?
ਉੱਤਰ-
1500 ਵਰਗ ਮੀਟਰ ।

ਪ੍ਰਸ਼ਨ 2.
ਫਰਵਰੀ ਮਹੀਨੇ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਕਰੇਲਾ, ਘੀਆ ਤੋਰੀ |

ਪ੍ਰਸ਼ਨ 3.
ਅਗਸਤ ਵਿਚ ਬੀਜਣ ਵਾਲੀ ਕੋਈ ਸਬਜ਼ੀ ਦੱਸੋ ।
ਉੱਤਰ-
ਧਨੀਆਂ, ਛੋਟੇ ਬੈਂਗਣ ।

ਪ੍ਰਸ਼ਨ 4.
ਤਿੰਨ ਕਨਾਲ ਘਰੇਲੂ ਬਗੀਚੀ ਵਿੱਚ ਇਕ ਕਨਾਲ ਕਿਸ ਕੰਮ ਲਈ ਹੈ ?
ਉੱਤਰ-
ਇੱਕ ਕਨਾਲ ਵਿਚ ਸਬਜ਼ੀ ਬੀਜਣ ਲਈ ਹੈ ।

ਪ੍ਰਸ਼ਨ 5.
ਘਰੇਲੂ ਬਗੀਚੀ ਵਿੱਚ ਕਿਹੜੀ ਦਿਸ਼ਾ ਵਿੱਚ ਫ਼ਲਦਾਰ ਬੂਟੇ ਲਾਉਣੇ ਚਾਹੀਦੇ ਹਨ ?
ਉੱਤਰ-
ਉੱਤਰ ਦਿਸ਼ਾ ਵਾਲੇ ਪਾਸੇ ॥

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰੇਲੂ ਬਗੀਚੀ ਵਿੱਚ ਫ਼ਲਦਾਰ ਬੂਟੇ ਉੱਤਰ ਦਿਸ਼ਾ ਵਿੱਚ ਕਿਉਂ ਲਾਏ ਜਾਣੇ ਚਾਹੀਦੇ ਹਨ ?
ਉੱਤਰ-
ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਛਾਂ ਦਾ ਮਾੜਾ ਅਸਰ ਸਬਜ਼ੀਆਂ ਦੀ ਪੈਦਾਵਾਰ ਤੇ ਨਹੀਂ ਪੈਂਦਾ ।

ਪ੍ਰਸ਼ਨ 2.
ਘਰੇਲੂ ਬਗੀਚੀ ਵਿਚ ਕਿਹੜੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ?
ਉੱਤਰ-
ਘਰੇਲੂ ਬਗੀਚੀ ਵਿੱਚ ਪਰਿਵਾਰ ਵਲੋਂ ਪਸੰਦ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ।

ਪ੍ਰਸ਼ਨ 3.
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਘਰੇਲੂ ਬਗੀਚੀ ਵਿੱਚ ਕਿੱਥੇ ਬੀਜਣਾ ਚਾਹੀਦਾ ਹੈ ?
ਉੱਤਰ-
ਥੋੜ੍ਹਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਨੂੰ ਲੰਮਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਦੇ ਵਿਚਕਾਰ ਖ਼ਾਲੀ ਥਾਂ ਤੇ ਬੀਜਣਾ ਚਾਹੀਦਾ ਹੈ ।

ਪ੍ਰਸ਼ਨ 4.
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਅਤੇ ਲੰਮਾਂ ਸਮਾਂ ਲੈਣ ਵਾਲੀਆਂ ਸਬਜ਼ੀਆਂ ਜੋ ਘਰੇਲੂ ਬਗੀਚੀ ਵਿੱਚ ਹੁੰਦੀਆਂ ਹਨ, ਕਿਹੜੀਆਂ ਹਨ ?
ਉੱਤਰ-
ਥੋੜਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਮਲੀ, ਪਾਲਕ, ਸ਼ਲਗਮ ਆਦਿ ਅਤੇ ਲੰਬਾ ਸਮਾਂ ਲੈਣ ਵਾਲੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਭਿੰਡੀ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿਆਰ ਘਰੇਲੂ ਬਗੀਚੀ ਦੇ ਮਾਡਲ ਬਾਰੇ ਜਾਣਕਾਰੀ ਦਿਓ ।
ਉੱਤਰ-
ਇਹ ਮਾਡਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿੰਨ ਕਨਾਲ ਜਗਾ ਲਈ ਤਿਆਰ ਕੀਤਾ ਗਿਆ ਹੈ । ਇਸ ਮਾਡਲ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਜ਼ਰੂਰੀ ਦਾਲਾਂ, ਸਬਜ਼ੀਆਂ ਅਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ । ਇਸ ਮਾਡਲ ਅਨੁਸਾਰ ਇੱਕ ਕਨਾਲ ਰਕਬੇ ਵਿੱਚ ਸਬਜ਼ੀਆਂ ਅਤੇ ਦੋ ਕਨਾਲ ਵਿੱਚ ਦਾਲਾਂ ਦੀ । ਪੈਦਾਵਾਰ ਕੀਤੀ ਜਾਂਦੀ ਹੈ । ਘਰੇਲੂ ਬਗੀਚੀ ਵਿੱਚੋਂ ਬਿਨ੍ਹਾਂ ਜ਼ਹਿਰਾਂ ਵਾਲੀ ਤਾਜ਼ੀ ਪੈਦਾਵਾਰ ਮਿਲ ਜਾਂਦੀ ਹੈ । ਹਾੜੀ ਵਿੱਚ ਛੋਲੇ, ਮਸਰ ਅਤੇ ਸਾਉਣੀ ਵਿੱਚ ਮੰਗੀ, ਮਾਂਹ ਆਦਿ ਦੀ ਕਾਸ਼ਤ ਕੀਤੀ । ਜਾ ਸਕਦੀ ਹੈ । ਬਗੀਚੀ ਵਿੱਚ ਉੱਤਰ ਦਿਸ਼ਾ ਵੱਲ ਦੋ ਕਤਾਰਾਂ ਵਿੱਚ ਫਲਦਾਰ ਬੂਟੇ ਲਗਾ ਕੇ ਫਲਾਂ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 7 ਪੌਸ਼ਟਿਕ ਘਰੇਲੂ ਬਗੀਚੀ

ਪੌਸ਼ਟਿਕ ਘਰੇਲੂ ਬਗੀਚੀ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ

  1. ਚੰਗੀ ਸਿਹਤ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ ।
  2. ਫ਼ਲਾਂ ਅਤੇ ਸਬਜ਼ੀਆਂ ਵਿੱਚ ਅਜਿਹੇ ਖ਼ੁਰਾਕੀ ਤੱਤ ਹੁੰਦੇ ਹਨ ਜੋ ਹੋਰ ਖ਼ੁਰਾਕੀ ਪਦਾਰਥਾਂ ਵਿੱਚ ਨਹੀਂ ਹੁੰਦੇ ।
  3. ਸਿਹਤਮੰਦ ਮਨੁੱਖ ਨੂੰ ਰੋਜ਼ਾਨਾ 280-300 ਗ੍ਰਾਮ ਸਬਜ਼ੀਆਂ, 50 ਗ੍ਰਾਮ ਫ਼ਲ ਅਤੇ 80 ਗ੍ਰਾਮ ਦਾਲਾਂ ਦੀ ਲੋੜ ਹੁੰਦੀ ਹੈ ।
  4. ਅਜੋਕੇ ਸਮੇਂ ਵਿੱਚ ਸਬਜ਼ੀਆਂ ਅਤੇ ਫ਼ਲਾਂ ਉੱਪਰ ਲੋੜ ਤੋਂ ਵੱਧ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ ।
  5. ਘਰੇਲੂ ਬਗੀਚੀ ਮਨ ਪਰਚਾਵੇ ਦਾ ਸਾਧਨ ਵੀ ਬਣ ਸਕਦੀ ਹੈ ।
  6. ਘਰੇਲੂ ਬਗੀਚੀ ਵਿਚ ਪੈਦਾ ਸਬਜ਼ੀਆਂ, ਫ਼ਲ ਬਾਜ਼ਾਰ ਨਾਲੋਂ ਸਸਤੀਆਂ ਪੈਂਦੀਆਂ ਹਨ ।
  7. ਪੀ.ਏ.ਯੂ. ਲੁਧਿਆਣਾ ਵਲੋਂ ਘਰੇਲੂ ਬਗੀਚੀ ਦਾ ਮਾਡਲ ਤਿਆਰ ਕੀਤਾ ਹੈ ਜਿਸ ਅਨੁਸਾਰ ਇੱਕ ਪਰਿਵਾਰ ਦੇ ਅੱਠ ਮੈਂਬਰਾਂ ਲਈ ਤਿੰਨ ਕਨਾਲ ਰਕਬੇ ਵਿਚੋਂ ਦਾਲਾਂ, ਸਬਜ਼ੀਆਂ ਤੇ ਫ਼ਲ ਪੈਦਾ ਕੀਤੇ ਜਾ ਸਕਦੇ ਹਨ ।
  8. ਘਰੇਲੂ ਬਗੀਚੀ ਘਰ ਦੇ ਨਜ਼ਦੀਕ ਹੀ ਹੋਣੀ ਚਾਹੀਦੀ ਹੈ ।
  9. ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਘੀਆ ਕੱਦੂ, ਤੋਰੀ, ਕਰੇਲੇ, ਟਿੰਡੇ, ਖਰਬੂਜਾ ਆਦਿ ।
  10. ਮੂਲੀ, ਪਾਲਕ, ਸ਼ਲਗਮ ਆਦਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀਆਂ ਸਬਜ਼ੀਆਂ ਹਨ |
  11. ਘਰੇਲੂ ਬਗੀਚੀ ਵਿੱਚ ਰੂੜੀ ਦੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ।
  12. ਘਰੇਲੂ ਬਗੀਚੀ ਵਿੱਚ ਨਦੀਨਾਂ ਦੀ ਰੋਕਥਾਮ ਗੋਡੀ ਕਰਕੇ ਕਰਨੀ ਚਾਹੀਦੀ ਹੈ ।
  13. ਸਬਜ਼ੀਆਂ ਦੀ ਤੁੜਾਈ ਸਮੇਂ ਸਿਰ ਕਰਦੇ ਰਹਿਣਾ ਚਾਹੀਦਾ ਹੈ ।
  14. ਘਰੇਲੂ ਬਗੀਚੀ ਵਿੱਚ ਜੜੀਆਂ-ਬੂਟੀਆਂ; ਜਿਵੇਂ-ਪੁਦੀਨਾ, ਸੌਂਫ, ਅਜਵੈਣ, ਤੁਲਸੀ, ਕੜੀ ਪੱਤਾ ਆਦਿ ਬੀਜੇ ਜਾ ਸਕਦੇ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

Punjab State Board PSEB 7th Class Agriculture Book Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Textbook Exercise Questions, and Answers.

PSEB Solutions for Class 7 Agriculture Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

Agriculture Guide for Class 7 PSEB ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ :
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਝੋਨੇ ਦੀ ਫ਼ਸਲ ਦੀ ਕਿਸ ਬੀਮਾਰੀ ਨਾਲ ਬੰਗਾਲ ਵਿੱਚ ਅਕਾਲ ਪਿਆ ?
ਉੱਤਰ-
ਭੂਰੇ ਧੱਬਿਆਂ ਦੀ ਬੀਮਾਰੀ ।

ਪ੍ਰਸ਼ਨ 2.
ਪੰਜਾਬ ਵਿੱਚ ਨਰਮੇ ਦੀ ਫ਼ਸਲ ਦਾ 1996-2002 ਤੱਕ ਕਿਸ ਕੀੜੇ ਨੇ ਸਭ ਤੋਂ ਵੱਧ ਨੁਕਸਾਨ ਕੀਤਾ ?
ਉੱਤਰ-
ਅਮਰੀਕਨ ਸੁੰਡੀ ।

ਪ੍ਰਸ਼ਨ 3.
ਉਨ੍ਹਾਂ ਫ਼ਸਲਾਂ ਨੂੰ ਕੀ ਕਹਿੰਦੇ ਹਨ, ਜਿਨ੍ਹਾਂ ਵਿੱਚ ਕਿਸੇ ਹੋਰ ਜੀਵ-ਜੰਤੂ ਦੇ ਜੀਨ ਜਾਂਦੇ ਹਨ ?
ਉੱਤਰ-
ਟਰਾਂਸਜੀਨਕ ।

ਪ੍ਰਸ਼ਨ 4.
ਕੀ ਰਸਾਇਣਿਕ ਦਵਾਈਆਂ ਮਨੁੱਖ ਲਈ ਹਾਨੀਕਾਰਕ ਹਨ ?
ਉੱਤਰ-
ਰਸਾਇਣਿਕ ਦਵਾਈਆਂ ਮਨੁੱਖਾਂ ਲਈ ਹਾਨੀਕਾਰਕ ਹਨ ਕਿਉਂਕਿ ਇਹ ਜ਼ਹਿਰ ਹੁੰਦੀ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 5.
ਕਿਸੇ ਇਕ ਫ਼ਸਲ ਦੇ ਜੀਵਾਣੂ ਰੋਗ ਦਾ ਨਾਮ ਦੱਸੋ ।
ਉੱਤਰ-
ਤਣੇ ਦਾ ਗਲਣਾ ।

ਪ੍ਰਸ਼ਨ 6.
ਕਿਸੇ ਇਕ ਫ਼ਸਲ ਦੇ ਵਿਸ਼ਾਣੂ ਰੋਗ ਦਾ ਨਾਮ ਦੱਸੋ ।
ਉੱਤਰ-
ਨੂਠੀ ਰੋਗ ।

ਪ੍ਰਸ਼ਨ 7.
ਕੋਈ ਦੋ ਰਸ ਚੂਸਣ ਵਾਲੇ ਕੀੜਿਆਂ ਦੇ ਨਾਮ ਦੱਸੋ ।
ਉੱਤਰ-
ਤੇਲਾ, ਚੇਪਾ ।

ਪ੍ਰਸ਼ਨ 8.
ਕੋਈ ਦੋ ਫ਼ਲਾਂ ਅਤੇ ਤਣਾ ਛੇਦਕ ਕੀੜਿਆਂ ਦਾ ਨਾਂ ਦੱਸੋ ।
ਉੱਤਰ-
ਕਮਾਦ ਦਾ ਗੜੂਆਂ, ਚਿੱਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ, ਮੱਕੀ ਦੀ ਸ਼ਾਖ ਦੀ ਮੱਖੀ ।

ਪ੍ਰਸ਼ਨ 9.
ਪੌਦਿਆਂ ਦੀਆਂ ਬਿਮਾਰੀਆਂ ਦਾ ਫੈਲਾਉ ਕਿਵੇਂ ਹੁੰਦਾ ਹੈ ?
ਉੱਤਰ-
ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ, ਮੀਂਹ ਅਤੇ ਤੇਜ਼ ਹਵਾ ਕਾਰਨ ।

ਪ੍ਰਸ਼ਨ 10.
ਕੀ ਇੱਕ ਕੀੜਾ ਕਈ ਫ਼ਸਲਾਂ ਤੇ ਨੁਕਸਾਨ ਕਰ ਸਕਦਾ ਹੈ ? ਉਦਾਹਰਨ ਦਿਉ ।
ਉੱਤਰ-
ਹਾਂ, ਕਰ ਸਕਦਾ ਹੈ; ਜਿਵੇਂ ਤੇਲਾ, ਨਰਮਾ, ਮੱਕੀ, ਝੋਨਾ ਆਦਿ ਨੂੰ ਨੁਕਸਾਨ ਕਰਦਾ ਹੈ ।

(ਅ) ਇਕ-ਦੋ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਪੌਦ ਸੁਰੱਖਿਆ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਪੌਦ ਸੁਰੱਖਿਆ ਦੇ ਢੰਗ ਹਨ-ਰਸਾਇਣਿਕ ਦਵਾਈਆਂ, ਰੋਗ ਸਹਿਣ ਕਰਨ ਫ਼ਸਲਾਂ ਦੇ ਕੀੜੇ ਅਤੇ ਬਿਮਾਰੀਆਂ ਵਾਲੀਆਂ ਕਿਸਮਾਂ, ਮਿੱਤਰ ਕੀੜਿਆਂ ਦੀ ਵਰਤੋਂ, ਫ਼ਸਲ ਕਾਸ਼ਤ ਸੰਬੰਧੀ ਸੁਚੱਜੇ ਤਰੀਕੇ ਜਿਵੇਂ ਬੀਜਾਈ ਦਾ ਸਮਾਂ, ਸਿੰਚਾਈ ਅਤੇ ਖਾਦ ਪ੍ਰਬੰਧ ਅਤੇ ਕਈ ਮਕੈਨੀਕਲ ਤਰੀਕੇ ।

ਪ੍ਰਸ਼ਨ 2.
ਟਰਾਂਸਜੀਨਕ ਵਿਧੀ ਕੀ ਹੁੰਦੀ ਹੈ ?
ਉੱਤਰ-
ਇਹ ਪੌਦ ਸੁਰੱਖਿਆ ਦਾ ਸਭ ਤੋਂ ਆਧੁਨਿਕ ਢੰਗ ਹੈ । ਇਸ ਵਿਧੀ ਵਿੱਚ ਕਿਸੇ ਵੀ ਜੀਵ-ਜੰਤੂ ਤੋਂ ਲੋੜੀਂਦੇ ਜੀਨ ਫ਼ਸਲਾਂ ਵਿੱਚ ਪਾ ਕੇ ਪੌਦ ਸੁਰੱਖਿਆ ਕੀਤੀ ਜਾ ਸਕਦੀ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 3.
ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਿਹੋ ਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ?
ਉੱਤਰ-
ਪੌਦ ਸੁਰੱਖਿਆ ਦੇ ਫੇਲ੍ਹ ਹੋਣ ਨਾਲ ਕਾਲ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 4.
ਵੱਖ-ਵੱਖ ਫ਼ਸਲਾਂ ਦੇ ਰਸ ਚੂਸਣ ਵਾਲੇ ਕੀੜੇ ਕਿਹੜੇ ਹਨ ?
ਉੱਤਰ:

ਲੜੀ ਨੰ: ਰਸ ਚੂਸਣ ਵਾਲਾ ਕੀੜਾ ਫ਼ਸਲ ਦਾ ਨਾਂ
1. ਤੇਲਾ ਨਰਮਾ, ਭਿੰਡੀ, ਅੰਬ ਆਦਿ
2. ਚੇਪਾ ਤੇਲ ਬੀਜ, ਕਣਕ, ਆੜੂ ਆਦਿ
3. ਚਿੱਟੀ ਮੱਖੀ ਨਰਮਾ, ਟਮਾਟਰ, ਪਪੀਤਾ ਆਦਿ
4. ਮਿੱਲੀ ਬੱਗ ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ ਆਦਿ ।

ਪ੍ਰਸ਼ਨ 5.
ਵਿਸ਼ਾਣੂ ਰੋਗ ਦਾ ਫੈਲਾਓ ਕਿਵੇਂ ਹੁੰਦਾ ਹੈ ਅਤੇ ਇਸ ਦੀ ਕੀ ਰੋਕਥਾਮ ਹੈ ?
ਉੱਤਰ-
ਪੌਦਿਆਂ ਵਿੱਚ ਕੀੜਿਆਂ-ਮਕੌੜਿਆਂ ਦੁਆਰਾ ਵਿਸ਼ਾਣੂ ਰੋਗ ਫੈਲਦਾ ਹੈ ਇਹਨਾਂ ਦੀ ਅਸਰਦਾਰ ਰੋਕਥਾਮ ਬਹੁਤ ਮੁਸ਼ਕਿਲ ਹੁੰਦੀ ਹੈ ।

ਪ੍ਰਸ਼ਨ 6.
ਉੱਲੀ ਨਾਲ ਹੋਣ ਵਾਲੀਆਂ ਫ਼ਸਲਾਂ ਦੀਆਂ ਮੁੱਖ ਬੀਮਾਰੀਆਂ ਕਿਹੜੀਆਂ ਹਨ ?
ਉੱਤਰ-
ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੇ ਰੋਗ ॥

ਪ੍ਰਸ਼ਨ 7.
ਕੀੜੇ ਮਕੌੜਿਆਂ ਦੀਆਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਉਹ ਧਰਤੀ ਉੱਪਰ ਵਧੇਰੇ ਗਿਣਤੀ ਵਿੱਚ ਮੌਜੂਦ ਹਨ ?
ਉੱਤਰ-
ਸਰੀਰਕ ਬਣਤਰ, ਵਧਣ-ਫੁੱਲਣ ਦਾ ਢੰਗ, ਵੱਖੋ-ਵੱਖਰੇ ਭੋਜਨ ਪਦਾਰਥਾਂ ਨੂੰ ਖਾਣ ਦੀ ਸਮਰੱਥਾ, ਫੁਰਤੀਲਾਪਨ ਆਦਿ ਅਜਿਹੇ ਗੁਣ ਹਨ ।

ਪ੍ਰਸ਼ਨ 8.
ਤਣਾ ਛੇਦਕ ਅਤੇ ਫ਼ਲ ਛੇਦਕ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਕੀੜੇ ਪੌਦੇ ਦੇ ਵੱਖ-ਵੱਖ ਹਿੱਸਿਆਂ ਦੇ ਅੰਦਰ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ-ਤਣੇ ਵਿੱਚ ਛੇਕ ਕਰਦੇ ਹਨ, ਸਬਜ਼ੀਆਂ ਤੇ ਫ਼ਲਾਂ ਦੇ ਅੰਦਰ ਵੜ ਜਾਂਦੇ ਹਨ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 9.
ਪੱਤਿਆਂ ਤੇ ਖਾਣ ਵਾਲੇ ਕੀੜੇ ਫ਼ਸਲ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਕੀੜੇ ਪੱਤਿਆਂ ਨੂੰ ਖਾ ਕੇ ਪੌਦੇ ਦੀ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੇ ਹਨ ।

ਪ੍ਰਸ਼ਨ 10.
ਰਸਾਇਣਿਕ ਦਵਾਈਆਂ ਦੀ ਵਰਤੋਂ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਰਸਾਇਣਿਕ ਦਵਾਈਆਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ, ਵਰਤੋਂ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ, ਜੇ ਇਹਨਾਂ ਦੀ ਜ਼ਹਿਰ ਚੜ੍ਹ ਜਾਵੇ ਤਾਂ ਤੁਰੰਤ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ –

ਪ੍ਰਸ਼ਨ 1.
ਹਾਨੀਕਾਰਕ ਕੀੜੇ ਫ਼ਸਲਾਂ ਨੂੰ ਕਿਹੜੇ-ਕਿਹੜੇ ਢੰਗ ਨਾਲ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਹਾਨੀਕਾਰਕ ਕੀੜੇ ਫ਼ਸਲਾਂ ਨੂੰ ਵੱਖ-ਵੱਖ ਢੰਗਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ –
1. ਕਈ ਕੀੜੇ ਜਿਵੇਂ ਤੇਲਾ, ਚੇਪਾ, ਚਿੱਟੀ ਮੱਖੀ, ਮਿੱਲੀ ਬਗ ਆਦਿ ਪੱਤਿਆਂ ਵਿਚੋਂ ਰਸ ਚੂਸ ਕੇ ਇਹਨਾਂ ਵਿਚੋਂ ਹਰਾ ਮਾਦਾ ਅਤੇ ਖਣਿਜ ਪਦਾਰਥਾਂ ਦੀ ਕਮੀ ਕਰ ਦਿੰਦੇ ਹਨ । ਇਸ ਤਰ੍ਹਾਂ ਪੱਤੇ ਪੀਲੇ ਪੈ ਜਾਂਦੇ ਹਨ ’ਤੇ ਪੌਦੇ ਦਾ ਵਾਧਾ ਰੁੱਕ ਜਾਂਦਾ ਹੈ ।
PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ 1

2. ਕੁੱਝ ਕੀੜੇ ਪੌਦਿਆਂ ਦੇ ਫਲਾਂ ਅਤੇ ਤਣਿਆਂ ਆਦਿ ਵਿਚ ਵੜ ਕੇ ਨੁਕਸਾਨ ਕਰਦੇ ਹਨ, ਜਿਵੇਂ ਕਮਾਦ ਦਾ ਗੜੁਆਂ, ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਨਰਮੇ ਦੀ ਅਮਰੀਕਨ ਸੁੰਡੀ ਆਦਿ ।

3. ਕੁੱਝ ਕੀੜੇ ਪੱਤਿਆਂ ਨੂੰ ਖਾ ਕੇ ਪ੍ਰਕਾਸ਼ ਸੰਸ਼ਲੇਸ਼ਣ ਦੀ ਸਮਰੱਥਾ ਘਟਾ ਦਿੰਦੇ ਹਨ । ਇਹ ਜਾਂ ਤਾਂ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ਜਾਂ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਤੇ ਪੱਤੇ ਨੂੰ ਛਾਣਨੀ ਵਰਗਾ ਕਰ ਦਿੰਦੇ ਹਨ । ਇਹ ਹਨ-ਟਿੱਡੇ, ਸੈਨਿਕ ਸੁੰਡੀ, ਭੱਬੂ ਕੁੱਤਾ, ਹੱਡਾ ਭੰਡੀ ਆਦਿ ।

4. ਕੁੱਝ ਕੀੜੇ ਜਿਵੇਂ ਸਿਉਂਕ, ਚਿੱਟਾ ਸੁੰਡ ਜ਼ਮੀਨ ਹੇਠਲੇ ਹਿੱਸੇ ਜੜ੍ਹ, ਤਣਾ ਆਦਿ ਨੂੰ ਖਾ ਜਾਂਦੇ ਹਨ ਤੇ ਪੌਦਾ ਮਰ ਜਾਂਦਾ ਹੈ ।

ਪ੍ਰਸ਼ਨ 2.
ਫ਼ਸਲਾਂ ਦੀਆਂ ਬੀਮਾਰੀਆਂ ਦੇ ਮੁੱਖ ਤੌਰ ‘ਤੇ ਕੀ ਕਾਰਨ ਹਨ ?
ਉੱਤਰ-
ਫ਼ਸਲਾਂ ਨੂੰ ਵੱਖ-ਵੱਖ ਅਵਸਥਾ ਵਿੱਚ ਉੱਲੀ, ਜੀਵਾਣੁ, ਵਿਸ਼ਾਣ ਆਦਿ ਤੋਂ ਕਈ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ । ਪੌਦਿਆਂ ਦੀਆਂ ਬੀਮਾਰੀਆਂ ਮੁੱਖ ਤੌਰ ‘ਤੇ ਬੀਮਾਰੀ ਵਾਲੇ ਬੀਜਾਂ, ਬੀਮਾਰੀ ਵਾਲੇ ਖੇਤਾਂ ਅਤੇ ਮੀਂਹ ਅਤੇ ਤੇਜ਼ ਹਵਾ ਕਾਰਨ ਇੱਕ ਖੇਤ ਤੋਂ ਦੁਸਰੇ ਖੇਤ ਵਿਚ ਫੈਲਦੀਆਂ ਹਨ । ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ-ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨਝੁਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ । ਜੀਵਾਣੂਆਂ ਤੋਂ ਹੋਣ ਵਾਲੀਆਂ ਬੀਮਾਰੀਆਂ-ਤਣੇ ਦਾ ਗਲਣਾ, ਪੱਤਿਆਂ ਦਾ ਧੱਬਾ ਰੋਗ ਆਦਿ । ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ-ਜਿਵੇਂ ਠੁਠੀ ਰੋਗ, ਚਿਤਕਬਰਾ ਰੋਗ ।
PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ 2

ਪ੍ਰਸ਼ਨ 3.
ਫ਼ਸਲ ਸੁਰੱਖਿਆ ਦੀ ਕੀ ਮਹੱਤਤਾ ਹੈ ?
ਉੱਤਰ-
ਖੇਤੀ ਦੇ ਖੇਤਰ ਵਿਚ ਬਹੁਤ ਤਰੱਕੀ ਹੋ ਰਹੀ ਹੈ । ਬਹੁਤ ਉੱਨਤ ਕਿਸਮਾਂ ਤੇ ਨਵੀਆਂ ਤਕਨੀਕਾਂ ਇਜ਼ਾਦ ਕੀਤੀਆਂ ਜਾ ਰਹੀਆਂ ਹਨ । ਇਸ ਨਾਲ ਪੈਦਾਵਾਰ ਵਿਚ ਵੀ ਬਹੁਤ ਵਾਧਾ ਹੋਇਆ ਹੈ । ਪਰ ਵਧੇਰੇ ਝਾੜ ਲੈਣ ਲਈ ਕੀੜਿਆਂ ਅਤੇ ਬੀਮਾਰੀਆਂ ਤੋਂ ਫ਼ਸਲ ਦਾ ਬਚਾਉ ਕਰਨਾ ਵੀ ਬਹੁਤ ਜ਼ਰੂਰੀ ਹੈ । ਹਰ ਸਾਲ ਕੀੜਿਆਂ ਅਤੇ ਰੋਗਾਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ । ਇਹ ਬਚਾਅ ਹੀ ਪੌਦ ਸੁਰੱਖਿਆ ਹੈ ਜਾਂ ਫ਼ਸਲ ਸੁਰੱਖਿਆ ਹੈ । ਜੇ ਫ਼ਸਲ ਦੀ ਰੋਗਾਂ ਤੇ ਕੀੜਿਆਂ ਦੇ ਹਮਲੇ ਤੋਂ ਸੁਰੱਖਿਆ ਨਹੀਂ ਕੀਤੀ ਜਾਵੇਗੀ ਤਾਂ ਅਕਾਲ ਪੈ ਸਕਦਾ ਹੈ, ਜਿਵੇਂ ਕਿ 1943 ਵਿੱਚ ਬੰਗਾਲ ਵਿਚ ਝੋਨੇ ਨੂੰ ਭੂਰੇ ਧੱਬਿਆਂ ਦੇ ਰੋਗ ਕਾਰਨ ਹੋਇਆ ਸੀ ਅਤੇ 1996-2002 ਦੌਰਾਨ ਪੰਜਾਬ ਵਿਚ ਨਰਮੇ ਤੇ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਸਾਰੀ ਫ਼ਸਲ ਹੀ ਖ਼ਤਮ ਹੋਣ ਦੀ ਹੱਦ ਤੱਕ ਪੁੱਜ ਗਈ ਸੀ । ਇਸ ਲਈ ਫ਼ਸਲ ਨੂੰ ਸੁਰੱਖਿਅਤ ਰੱਖ ਕੇ ਹੀ ਵਧੇਰੇ ਝਾੜ ਤੇ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 4.
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਪਣਾਉਣੇ ਚਾਹੀਦੇ ਹਨ ?
ਉੱਤਰ-
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਪਹਿਲਾਂ ਵਰਤੇ ਜਾਣ ਵਾਲੇ ਢੰਗ ਤਰੀਕੇ ਇਸ ਤਰ੍ਹਾਂ ਹਨ

  1. ਅਜਿਹੀਆਂ ਕਿਸਮਾਂ ਦੀ ਚੋਣ ਕਰੋ ਜੋ ਰੋਗ ਸਹਿਣ ਦੀ ਸਮਰੱਥਾ ਰੱਖਦੀਆਂ ਹੋਣ ।
  2. ਬੀਜਾਂ ਨੂੰ ਸੋਧ ਕੇ ਬੀਜਾਈ ਕਰਨੀ ਚਾਹੀਦੀ ਹੈ ।
  3. ਕੁੱਝ ਬੀਮਾਰੀਆਂ ਅਤੇ ਕੀੜਿਆਂ ਤੋਂ ਬਚਾਅ ਕਰਨ ਲਈ ਖੇਤਾਂ ਨੂੰ ਧੁੱਪ ਵਿੱਚ ਖੁੱਲ੍ਹਾ ਰੱਖ ਕੇ ਕੀਤਾ ਜਾ ਸਕਦਾ ਹੈ ।
  4. ਸਿੰਚਾਈ, ਖਾਦਾਂ ਅਤੇ ਦਵਾਈਆਂ ਦੀ ਵਰਤੋਂ ਸਹੀ ਮਾਤਰਾ ਤੇ ਮਿਕਦਾਰ ਵਿਚ ਕਰਨੀ ਚਾਹੀਦੀ ਹੈ, ਬੇਲੋੜੀ ਨਹੀਂ ।
  5. ਖੇਤਾਂ ਦੇ ਆਲੇ-ਦੁਆਲੇ ਤੇ ਵੱਟਾਂ ਉੱਤੇ ਨਦੀਨਾਂ ਨੂੰ ਖ਼ਤਮ ਕਰਨ ਨਾਲ ਬੀਮਾਰੀਆਂ ਤੇ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ।

ਪ੍ਰਸ਼ਨ 5.
ਬੀਮਾਰੀ ਜਾਂ ਕੀੜੇ ਦੇ ਹਮਲੇ ਤੋਂ ਬਾਅਦ ਪੌਦ ਸੁਰੱਖਿਆ ਲਈ ਕਿਹੜੇ ਢੰਗ ਅਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਬੀਮਾਰੀ ਜਾਂ ਕੀੜੇ ਦਾ ਹਮਲਾ ਹੋਣ ਤੋਂ ਬਾਅਦ ਵਰਤੇ ਜਾਣ ਵਾਲੇ ਤਰੀਕੇ ਇਸ ਤਰ੍ਹਾਂ ਹਨ –

  1. ਸਭ ਤੋਂ ਪਹਿਲਾਂ ਬੀਮਾਰੀ ਕਿਹੜੀ ਹੈ ਤੇ ਇਸ ਦਾ ਕੀ ਕਾਰਨ ਹੈ ਪਤਾ ਲਗਾਓ । ਇਸੇ ਤਰ੍ਹਾਂ ਕੀੜੇ ਦੀ ਪਹਿਚਾਣ ਕਰਨੀ ਵੀ ਜ਼ਰੂਰੀ ਹੈ । ਇਸ ਤੋਂ ਬਾਅਦ ਹੀ ਇਹਨਾਂ ਦੀ ਰੋਕਥਾਮ ਦੀ ਵਿਉਂਤ ਤਿਆਰ ਕਰਨੀ ਚਾਹੀਦੀ ਹੈ । ਜਿਵੇਂ ਵਿਸ਼ਾਣੂ ਰੋਗ ਵਿਚ ਇਸ ਨੂੰ ਫੈਲਾਉਣ ਵਾਲੇ ਕੀੜੇ ਦੀ ਰੋਕਥਾਮ ਕਰਨੀ ਜ਼ਰੂਰੀ ਹੈ ।
  2. ਸ਼ੁਰੂ ਵਿੱਚ ਹੀ ਜਦੋਂ ਬੀਮਾਰੀ ਜਾਂ ਕੀੜਿਆਂ ਦਾ ਹਮਲਾ ਘੱਟ ਹੁੰਦਾ ਹੈ ਅਜਿਹੇ ਬਟਿਆਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ।
  3. ਕੀੜੇ ਜਾਂ ਬੀਮਾਰੀ ਕਾਰਨ ਹੋਏ ਨੁਕਸਾਨ ਲਈ ਦਿੱਤੇ ਗਏ ਚੇਤਾਵਨੀ ਵਾਲੇ ਪੱਧਰ ਤੇ ਹੀ ਰਸਾਇਣਿਕ ਕੀਟਨਾਸ਼ਕਾਂ/ਉੱਲੀਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  4. ਰਸਾਇਣਿਕ ਦਵਾਈਆਂ ਦੀ ਚੋਣ ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਮੁਤਾਬਿਕ ਹੀ ਕਰਨੀ ਚਾਹੀਦੀ ਹੈ ।
  5. ਰਸਾਇਣਿਕ ਦਵਾਈਆਂ ਦੀ ਸਹੀ ਮਾਤਰਾ ਅਤੇ ਸਹੀ ਸਮੇਂ ਦਾ ਧਿਆਨ ਰੱਖ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ ।
  6. ਮਿੱਤਰ ਕੀੜੇ ਤੇ ਹੋਰ ਸੂਖ਼ਮ ਜੀਵਾਂ ਦੀ ਵਰਤੋਂ ਕਰਕੇ ਵੀ ਕੀੜਿਆਂ ਤੇ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

PSEB 7th Class Agriculture Guide ਫਸਲਾਂ ਦੇ ਕੀੜੇ ਅਤੇ ਬੀਮਾਰੀਆਂ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੇਲਾ ਕਿਹੜੀਆਂ ਫ਼ਸਲਾਂ ਨੂੰ ਹਾਨੀ ਪਹੁੰਚਾਉਂਦਾ ਹੈ ?
ਉੱਤਰ-
ਨਰਮਾ, ਭਿੰਡੀ, ਮੱਕੀ, ਅੰਬ ਆਦਿ ।

ਪ੍ਰਸ਼ਨ 2.
ਚੇਪਾ ਕਿਹੜੀਆਂ ਫ਼ਸਲਾਂ ਦਾ ਨੁਕਸਾਨ ਕਰਦਾ ਹੈ ?
ਉੱਤਰ-
ਕਣਕ, ਤੇਲ ਬੀਜ, ਗਾਜਰੀ ਬੂਟੇ, ਆਤੂ ॥

ਪ੍ਰਸ਼ਨ 3.
ਚਿੱਟੀ ਮੱਖੀ ਕਿਹੜੀਆਂ ਫ਼ਸਲਾਂ ਦਾ ਨੁਕਸਾਨ ਕਰਦੀ ਹੈ ?
ਉੱਤਰ-
ਨਰਮਾਂ, ਦਾਲਾਂ, ਟਮਾਟਰ, ਪਪੀਤਾ ਆਦਿ ।

ਪ੍ਰਸ਼ਨ 4.
ਮਿੱਲੀ ਬੱਗ ਕਿਹੜੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਨਰਮਾ, ਅੰਬ, ਨਿੰਬੂ ਜਾਤੀ ਦੇ ਫ਼ਲ, ਪਪੀਤਾ ।

ਪ੍ਰਸ਼ਨ 5.
ਕਿਸੇ ਤਣਾ ਛੇਦਕ ਕੀੜੇ ਦਾ ਨਾਂ ਦੱਸੋ ।
ਉੱਤਰ-
ਮੱਕੀ ਦੀ ਫ਼ਸਲ ਵਿੱਚ ਸ਼ਾਖ ਦੀ ਮੱਖੀ, ਕਮਾਦ ਦਾ ਗੜੁਆਂ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 6.
ਫਲ ਛੇਦਕ ਕੀੜੇ ਦੀ ਪਹਿਚਾਣ ਕਿਵੇਂ ਹੁੰਦੀ ਹੈ ?
ਉੱਤਰ-
ਕੀੜੇ ਦੇ ਛੱਡੇ ਹੋਏ ਮਲਮੂਤਰ ਤੋਂ ।

ਪ੍ਰਸ਼ਨ 7.
ਫ਼ਲ ਛੇਦਕ ਕੀੜੇ ਦੀ ਉਦਾਹਰਨ ਦਿਉ ।
ਉੱਤਰ-
ਅਮਰੀਕਨ ਸੁੰਡੀ, ਬੈਂਗਣਾਂ ਦੀ ਸੁੰਡੀ ।

ਪ੍ਰਸ਼ਨ 8.
ਪੱਤਿਆਂ ਨੂੰ ਕੱਟ ਕੇ ਖਾਣ ਵਾਲੇ ਕੀੜੇ ਪੱਤੇ ਨੂੰ ਕਿਵੇਂ ਖਾਂਦੇ ਹਨ ?
ਉੱਤਰ-
ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੁੱਖ ਨਾੜੀ ਵੱਲ ਖਾਂਦੇ ਹਨ ।

ਪ੍ਰਸ਼ਨ 9.
ਪੱਤਿਆਂ ਨੂੰ ਕੱਟ ਕੇ ਖਾਣ ਵਾਲੇ ਕੀੜਿਆਂ ਦੇ ਉਦਾਹਰਨ ਦਿਓ ।
ਉੱਤਰ-
ਟਿੱਡੇ, ਸੈਨਿਕ ਸੁੰਡੀ, ਸਲੇਟੀ ਸੁੰਡੀ, ਲਾਲ ਭੂੰਡੀ ਆਦਿ ।

ਪ੍ਰਸ਼ਨ 10.
ਪੱਤਿਆਂ ਦੀ ਛਾਨਣੀ ਬਣਾਉਣ ਵਾਲੇ ਕੀੜੇ ਪੱਤਿਆਂ ਦਾ ਕਿਵੇਂ ਨੁਕਸਾਨ ਕਰਦੇ ਹਨ ?
ਉੱਤਰ-
ਇਹ ਪੱਤਿਆਂ ਦਾ ਹਰਾ ਮਾਦਾ ਖਾ ਜਾਂਦੇ ਹਨ ਪਰ ਪੱਤਿਆਂ ਦੀਆਂ ਨਾੜੀਆਂ ਨੂੰ ਨੁਕਸਾਨ ਨਹੀਂ ਕਰਦੇ ਜਿਸ ਕਾਰਨ ਪੱਤੇ ਛਾਨਣੀ ਵਰਗੇ ਹੋ ਜਾਂਦੇ ਹਨ ।

ਪ੍ਰਸ਼ਨ 11.
ਪੱਤਿਆਂ ਨੂੰ ਛਾਨਣੀ ਵਰਗਾ ਬਣਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਪੱਡਾ ਭੰਡੀ, ਭੱਬੂ ਕੁੱਤਾ, ਗੋਭੀ ਦੀ ਤਿੱਤਲੀ ।

ਪ੍ਰਸ਼ਨ 12.
ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਦੇ ਨਾਂ ਦੱਸੋ ।
ਉੱਤਰ-
ਸਿਉਂਕ, ਚਿੱਟਾ ਲੰਡ ।

ਪ੍ਰਸ਼ਨ 13.
ਝੁਲਸ ਰੋਗ ਦੇ ਲੱਛਣ ਦੱਸੋ ।
ਉੱਤਰ-
ਪਾਣੀ ਸਿੰਮਦੇ ਧੱਬੇ ਪੱਤਿਆਂ ਤੇ ਤਣੇ ਉੱਪਰ ਬਣੇ ਹੋਏ ਦਿਖਾਈ ਦਿੰਦੇ ਹਨ । ਚਿੱਟੀ ਉੱਲੀ ਪੱਤਿਆਂ ਦੇ ਹੇਠਲੇ ਪਾਸੇ ਦਿਖਾਈ ਦਿੰਦੀ ਹੈ ।

ਪ੍ਰਸ਼ਨ 14.
ਬੀਜ ਗਲਣ ਰੋਗ ਦੇ ਲੱਛਣ ਦੱਸੋ ।
ਉੱਤਰ-
ਜ਼ਮੀਨ ਅੰਦਰ ਹੀ ਬੀਜ ਗਲ ਜਾਂਦਾ ਹੈ ।

ਪ੍ਰਸ਼ਨ 15.
ਕਾਂਗਿਆਰੀ ਦੇ ਲੱਛਣ ਦੱਸੋ ।
ਉੱਤਰ-
ਇਸ ਵਿੱਚ ਦਾਣਿਆਂ ਦੀ ਬਜਾਏ ਕਾਲਾ ਧੂੜਾ ਬਣ ਜਾਂਦਾ ਹੈ ।

ਪ੍ਰਸ਼ਨ 16.
ਚਿੱਟੋਂ ਰੋਗ ਕਿਹੜੀ ਫ਼ਸਲ ਨੂੰ ਲੱਗਦੇ ਹਨ ?
ਉੱਤਰ-
ਬੇਰ, ਮਟਰ ਆਦਿ ।

ਪ੍ਰਸ਼ਨ 17.
ਵਿਸ਼ਾਣੂ ਰੋਗ ਕਿਵੇਂ ਫੈਲਦੇ ਹਨ ? ਉੱਤਰ-ਵਿਸ਼ਾਣੂ ਰੋਗ ਕੀੜੇ ਮਕੌੜਿਆਂ ਦੁਆਰਾ ਫੈਲਦੇ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 18.
ਨਰਮੇ ਵਿੱਚ ਚਿੱਟੀ ਮੱਖੀ ਕਿਹੜਾ ਰੋਗ ਫੈਲਾਉਂਦੀ ਹੈ ?
ਉੱਤਰ-
ਝੂਠੀ ਰੋਗ ।

ਪ੍ਰਸ਼ਨ 19.
ਕੀ ਵਿਸ਼ਾਣੂ ਰੋਗਾਂ ਦੀ ਰੋਕਥਾਮ ਸੌਖਿਆਂ ਹੋ ਜਾਂਦੀ ਹੈ ?
ਉੱਤਰ-
ਨਹੀਂ, ਇਹਨਾਂ ਦੀ ਰੋਕਥਾਮ ਬਹੁਤ ਮੁਸ਼ਕਿਲ ਹੈ ।

ਪ੍ਰਸ਼ਨ 20.
ਝੂਠੀ ਰੋਗ ਦੇ ਲੱਛਣ ਦੱਸੋ ।
ਉੱਤਰ-
ਪੱਤੇ ਸਿਰਿਆਂ ਤੋਂ ਅੰਦਰ ਨੂੰ ਮੁੜ ਜਾਂਦੇ ਹਨ ।

ਪ੍ਰਸ਼ਨ 21.
ਚਿਤਕਬਰਾ ਰੋਗ ਦੇ ਲੱਛਣ ਦੱਸੋ ।
ਉੱਤਰ-
ਪੱਤਿਆਂ ਤੇ ਬੇਤਰਤੀਬੇ ਪੀਲੇ ਅਤੇ ਹਰੇ ਚਟਾਕ ਪੈ ਜਾਂਦੇ ਹਨ ।

ਪ੍ਰਸ਼ਨ 22.
ਪਪੀਤੇ ਨੂੰ ਲੱਗਣ ਵਾਲਾ ਇਕ ਵਿਸ਼ਾਣੂ ਰੋਗ ਦੱਸੋ ।
ਉੱਤਰ-
ਝੂਠੀ ਰੋਗ ॥

ਪ੍ਰਸ਼ਨ 23.
ਮੂੰਗੀ ਨੂੰ ਲੱਗਣ ਵਾਲਾ ਇੱਕ ਵਿਸ਼ਾਣੂ ਰੋਗ ਦੱਸੋ ।
ਉੱਤਰ-
ਚਿਤਕਬਰਾ ਰੋਗ |

ਪ੍ਰਸ਼ਨ 24.
ਕੀੜਿਆਂ ਅਤੇ ਬੀਮਾਰੀਆਂ ਦੀ ਸੁਚੱਜੀ ਰੋਕਥਾਮ ਨੂੰ ਕਿੰਨੇ ਹਿੱਸਿਆਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਦੋ ਹਿੱਸਿਆਂ ਵਿੱਚ ।

ਪ੍ਰਸ਼ਨ 25.
ਕੀੜੇ ਜਾਂ ਬੀਮਾਰੀਆਂ ਨੂੰ ਖ਼ਤਮ ਕਰਨ ਲਈ ਰਸਾਇਣਾਂ ਦੀ ਚੋਣ ਕਿਸ ਅਨੁਸਾਰ ਕਰਨੀ ਚਾਹੀਦੀ ਹੈ ?
ਉੱਤਰ-
ਕੀੜੇ ਦੇ ਸੁਭਾਅ, ਹਮਲੇ ਦੀਆਂ ਨਿਸ਼ਾਨੀਆਂ ਅਤੇ ਬੀਮਾਰੀ ਦੇ ਕਾਰਨ ਅਨੁਸਾਰ ॥

ਪ੍ਰਸ਼ਨ 26.
ਜੇ ਕਿਸੇ ਨੂੰ ਜ਼ਹਿਰ ਚੜ੍ਹ ਜਾਵੇ ਤਾਂ ਕੀ ਪਿਲਾ ਕੇ ਉਲਟੀ ਕਰਵਾਈ ਜਾਂਦੀ ਹੈ ?
ਉੱਤਰ-
ਲੂਣ ਵਾਲਾ ਪਾਣੀ ਪਿਲਾ ਕੇ ।

ਪ੍ਰਸ਼ਨ 27.
ਉਲਟੀ ਕਿਸ ਹਾਲਤ ਵਿਚ ਨਹੀਂ ਕਰਵਾਉਣੀ ਚਾਹੀਦੀ ?
ਉੱਤਰ-
ਜਦੋਂ ਮਰੀਜ਼ ਬੇਹੋਸ਼ ਹੋ ਜਾਵੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੇਕਰ ਕੀਟਨਾਸ਼ਕ ਦਵਾਈ ਕਿਸੇ ਦੀ ਅੱਖ ਵਿਚ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅੱਖਾਂ ਦੀਆਂ ਪਲਕਾਂ ਖੁੱਲ੍ਹੀਆਂ ਰੱਖੋ ਤੇ ਡਾਕਟਰ ਦੇ ਆਉਣ ਤੱਕ ਸਹਿਜੇ-ਸਹਿਜੇ ਪਾਣੀ ਨਾਲ ਧੋਦੇ ਰਹੋ ਤੇ ਡਾਕਟਰ ਦੇ ਦੱਸੇ ਬਗੈਰ ਕੋਈ ਦਵਾਈ ਅੱਖਾਂ ਵਿਚ ਨਾ ਪਾਉ ।

ਪ੍ਰਸ਼ਨ 2.
ਕੀੜੀਆਂ ਦਾ ਫ਼ਸਲਾਂ ਦੇ ਵਿਕਾਸ ਨਾਲ ਕੀ ਸੰਬੰਧ ਹੈ ?
ਉੱਤਰ-
ਕਈ ਕੀੜੇ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਤੇ ਝਾੜ ਘੱਟ ਜਾਂਦਾ ਹੈ ਤੇ ਕੁੱਝ ਕੀੜੇ ਲਾਭਕਾਰੀ ਵੀ ਹੁੰਦੇ ਹਨ, ਜਿਵੇਂ ਮਧੂ ਮੱਖੀਆਂ ਜੋ ਪਰਾਗਣ ਕਿਰਿਆ ਦੁਆਰਾ ਫ਼ਸਲਾਂ ਦਾ ਝਾੜ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਪ੍ਰਸ਼ਨ 3.
ਕੀਟਨਾਸ਼ਕ ਦਵਾਈਆਂ ਦੀਆਂ ਖ਼ਾਲੀ ਸ਼ੀਸ਼ੀਆਂ ਅਤੇ ਡੱਬਿਆਂ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਖ਼ਾਲੀ ਸ਼ੀਸ਼ੀਆਂ ਅਤੇ ਡੱਬਿਆਂ ਨੂੰ ਸਾੜਨ ਦੀ ਬਜਾਏ ਜ਼ਮੀਨ ਵਿਚ ਦੱਬ ਦੇਣਾ ਚਾਹੀਦਾ ਹੈ ।

ਪ੍ਰਸ਼ਨ 4.
ਜ਼ਹਿਰਾਂ ਦੇ ਛਿੜਕਾਅ ਕਰਨ ਵਾਲੇ ਦੇ ਖਾਣ-ਪੀਣ ਬਾਰੇ ਦੱਸੋ ।
ਉੱਤਰ-
ਭੁੱਖੇ ਪੇਟ ਛਿੜਕਾਅ ਨਾ ਕਰੋ ਅਤੇ ਛਿੜਕਾਅ ਦੌਰਾਨ ਕੁੱਝ ਵੀ ਖਾਣਾ ਪੀਣਾ ਨਹੀਂ ਚਾਹੀਦਾ ਪਹਿਲਾਂ ਹੀ ਪੇਟ ਭਰ ਕੇ ਖਾਣਾ ਖਾ ਕੇ ਛਿੜਕਾਅ ਕਰੋ ।

ਪ੍ਰਸ਼ਨ 5.
ਸਾਹ ਰਾਹੀਂ ਅੰਦਰ ਗਏ ਜ਼ਹਿਰ ਤੋਂ ਬਚਾਓ ਬਾਰੇ ਦੱਸੋ ।
ਉੱਤਰ-
ਮਰੀਜ਼ ਨੂੰ ਜਿੰਨੀ ਜਲਦੀ ਹੋਵੇ ਚੁੱਕ ਕੇ ਖੁੱਲ੍ਹੀ ਹਵਾ ਵਿਚ ਲੈ ਜਾਓ ਅਤੇ ਬੰਦ ਕਮਰੇ ਦੇ ਸਾਰੇ ਦਰਵਾਜ਼ੇ ਤੇ ਖਿੜਕੀਆਂ ਖੋਲ੍ਹ ਦਿਓ ਮਰੀਜ਼ ਦੇ ਪਾਏ ਹੋਏ ਤੰਗ ਕੱਪੜਿਆਂ ਨੂੰ ਢਿੱਲੇ ਕਰੋ । ਜੇ ਸਾਹ ਬੰਦ ਹੁੰਦਾ ਹੋਵੇ ਜਾਂ ਚਾਲ ਵਿਚ ਤਬਦੀਲੀ ਆਉਂਦੀ ਨਜ਼ਰ ਆਵੇ ਤਾਂ ਬਨਾਉਟੀ ਸਾਹ ਦਿਉ ਪਰ ਛਾਤੀ ਤੇ ਭਾਰ ਨਾ ਪਾਉ ।ਮਰੀਜ਼ ਨੂੰ ਠੰਡ ਨਾ ਲੱਗਣ ਦਿਉ ਅਤੇ ਉਸ ਉੱਤੇ ਕੰਬਲ ਆਦਿ ਦੇ ਦੇਣਾ ਚਾਹੀਦਾ ਹੈ । ਮਰੀਜ਼ ਨੂੰ ਬੋਲਣ ਨਾ ਦਿਉ । ਜੇ ਮਰੀਜ਼ ਨੂੰ ਕੜਵੱਲ ਪੈਣ ਤਾਂ ਉਸਨੂੰ ਹਨੇਰੇ ਕਮਰੇ ਵਿੱਚ ਬਿਸਤਰ ਵਿੱਚ ਰੱਖੋ । ਉੱਥੇ ਰੌਲਾ ਰੱਪਾ ਨਾ ਪਾਉ ।

ਪ੍ਰਸ਼ਨ 6.
ਮੁਸਾਮਾਂ ਰਾਹੀਂ ਅੰਦਰ ਗਏ ਜ਼ਹਿਰ ਤੋਂ ਬਚਾਓ ਬਾਰੇ ਦੱਸੋ ।
ਉੱਤਰ-
ਪਾਣੀ ਨਾਲ ਸਰੀਰ ਨੂੰ ਗਿੱਲਾ ਕਰੋ ਅਤੇ ਮਰੀਜ਼ ਦੇ ਕੱਪੜੇ ਉਤਾਰ ਕੇ ਸਰੀਰ ਤੇ ਲਗਾਤਾਰ ਪਾਣੀ ਪਾਉਂਦੇ ਜਾਓ । ਸਰੀਰ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰੋ। ਸਰੀਰ ਨੂੰ ਛੇਤੀ ਧੋ ਲਉ, ਕਿਉਂਕਿ ਇਸ ਨਾਲ ਕਾਫ਼ੀ ਫ਼ਰਕ ਪੈ ਜਾਂਦਾ ਹੈ ।

ਪ੍ਰਸ਼ਨ 7.
ਜ਼ਹਿਰੀਲੀ ਦਵਾਈ ਅੱਖਾਂ ਵਿਚ ਪੈ ਜਾਣ ਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਅਜਿਹੀ ਹਾਲਤ ਵਿਚ ਹੇਠ ਲਿਖੀਆਂ ਹਦਾਇਤਾਂ ਤੇ ਅਮਲ ਕਰਨਾ ਚਾਹੀਦਾ ਹੈ ।

  1. ਅੱਖਾਂ ਦੀਆਂ ਪਲਕਾਂ ਨੂੰ ਖੋਲ੍ਹ ਕੇ ਰੱਖੋ ।
  2. ਚੱਲਦੇ ਪਾਣੀ ਨਾਲ ਜਿੰਨੀ ਜਲਦੀ ਹੋਵੇ ਅੱਖਾਂ ਨੂੰ ਸਹਿਜੇ-ਸਹਿਜੇ ਧੋਵੋ ।
  3. ਡਾਕਟਰ ਦੇ ਆਉਣ ਤੱਕ ਅੱਖਾਂ ਨੂੰ ਧੋਂਦੇ ਰਹੋ !
  4. ਕਿਸੇ ਵੀ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਕਰੋ ਗ਼ਲਤ ਦਵਾਈ ਹਾਨੀਕਾਰਕ ਵੀ ਹੋ ਸਕਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਜ਼ਹਿਰਾਂ ਤੋਂ ਬਚਾਉ ਦੇ ਆਮ ਸਾਧਨ ਦੱਸੋ ।
ਉੱਤਰ-
ਮਰੀਜ਼ ਨੂੰ ਠੰਡ ਤੋਂ ਬਚਾਉਣ ਲਈ ਹਲਕੇ ਜਿਹੇ ਕੰਬਲ ਨਾਲ ਢੱਕ ਦਿਉ । ਇਸ ਕੰਮ ਲਈ ਗਰਮ ਪਾਣੀ ਵਾਲੀ ਬੋਤਲ ਦੀ ਵਰਤੋਂ ਨਾ ਕਰੋ | ਮਰੀਜ਼ ਦਾ ਬਿਸਤਰ ਪੈਰਾਂ ਵੱਲੋਂ ਉੱਚਾ ਰੱਖੋ ਅਤੇ ਲੱਤਾਂ ਅਤੇ ਬਾਹਾਂ ਨੂੰ ਫੀਤਿਆਂ ਨਾਲ ਬੰਨ੍ਹ ਦਿਓ | ਮਰੀਜ਼ ਨੂੰ ਚੁਸਤੀ ਵਾਸਤੇ ਹਾਈਪੋਡਰਮਿਕ ਟੀਕੇ ਜਿਵੇਂ-ਕੈਫੀਨ ਅਤੇ ਏਪਾਈਨਾਫਰਿਨ ਲਗਾਓ । ਡੈਕਸਟਰੋਜ 5% ਦਾ ਘੋਲ ਨਾੜੀ ਵਿਚ ਦੀ ਸਰੀਰ ਵਿਚ ਭੇਜੋ | ਮਰੀਜ਼ ਨੂੰ ਲਹੂ ਜਾਂ ਪਲਾਜਮਾ ਵੀ ਦਿਓ | ਮਰੀਜ਼ ਨੂੰ ਤੇਜ਼ ਅਤੇ ਵਧੇਰੇ ਦਵਾਈਆਂ ਦੇ ਕੇ ਨਾ ਥਕਾਓ ।

ਪ੍ਰਸ਼ਨ 2.
ਖੇਤੀ-ਜ਼ਹਿਰਾਂ ਦੀ ਉੱਚਿਤ ਵਰਤੋਂ ਦਾ ਕੀ ਮਹੱਤਵ ਹੈ ?
ਉੱਤਰ-
ਖੇਤੀ ਜ਼ਹਿਰਾਂ ਦੀ ਉੱਚਿਤ ਵਰਤੋਂ ਸੰਬੰਧੀ ਕੁੱਝ ਗੱਲਾਂ ਦਾ ਖ਼ਿਆਲ ਰੱਖਣਾ ਅਤਿ ਜ਼ਰੂਰੀ ਹੈ ਜੋ ਕਿ ਇਸ ਤਰ੍ਹਾਂ ਹਨ –

  1. ਪਹਿਲਾਂ ਕੀੜੇ, ਬਿਮਾਰੀ ਅਤੇ ਨਦੀਨਾਂ ਦੀ ਪਛਾਣ ਕਰ ਕੇ ਹੀ ਸਿਫ਼ਾਰਸ਼ ਕੀਤੇ ਜ਼ਹਿਰ ਦੀ ਸਿਫਾਰਸ਼ ਕੀਤੀ ਮਾਤਰਾ ਦੀ ਵਰਤੋਂ ਕਰੋ । ਹਰ ਕੀੜੇ, ਬਿਮਾਰੀ ਅਤੇ ਨਦੀਨ ਦੇ ਖ਼ਾਤਮੇ ਲਈ ਵੱਖ-ਵੱਖ ਜ਼ਹਿਰਾਂ ਦੀ ਸਿਫ਼ਾਰਸ਼ ਵੱਖ-ਵੱਖ ਮਾਤਰਾ ਵਿੱਚ ਕੀਤੀ ਜਾਂਦੀ ਹੈ ।
  2. ਦੁਕਾਨਦਾਰਾਂ ਦੀ ਗਲਤ ਸਲਾਹ ਨਾ ਮੰਨੋ, ਸਗੋਂ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਜ਼ਰੂਰ ਕਰੋ ।
  3. ਕਦੇ ਵੀ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਨੂੰ ਖੇਤੀ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕੀਤੇ ਬਗੈਰ ਮਿਲਾ ਕੇ ਨਾ ਛਿੜਕੋ ।
  4. ਖੇਤੀ ਜ਼ਹਿਰਾਂ ਦਾ ਛਿੜਕਾਅ ਜਿਸ ਦਿਨ ਹਵਾ ਨਾ ਚਲਦੀ ਹੋਵੇ ਜਾਂ ਘੱਟ ਤੋਂ ਘੱਟ ਹਵਾ ਵਾਲੇ ਦਿਨ ਹੀ ਕਰੋ । ਛਿੜਕਾਅ ਕਰਨ ਵਾਲੇ ਵਿਅਕਤੀ ਦਾ ਮੂੰਹ ਹਵਾ ਦੀ ਦਿਸ਼ਾ ਤੋਂ ਉਲਟ ਹੋਣਾ ਚਾਹੀਦਾ ਹੈ ।
  5. ਜੇ ਛਿੜਕਾਅ ਕਰਨ ਤੋਂ 24 ਘੰਟੇ ਦੇ ਅੰਦਰ ਮੀਂਹ ਪੈ ਜਾਵੇ ਤਾਂ ਮੁੜ ਤੋਂ ਛਿੜਕਾਅ ਕਰੋ ।

ਪ੍ਰਸ਼ਨ 3.
ਖੇਤੀ ਜ਼ਹਿਰਾਂ ਦੀ ਸੁਚੱਜੀ ਵਰਤੋਂ ਲਈ ਚਾਰ ਨੁਕਤੇ ਸੁਝਾਉ ।
ਉੱਤਰ-
ਇਨ੍ਹਾਂ ਦੀ ਸੁਰੱਖਿਅਤ ਵਰਤੋਂ ਲਈ ਹੇਠ ਲਿਖੀਆਂ ਗੱਲਾਂ ਦਾ ਖਿਆਲ ਰੱਖੋ

  • ਘਰਾਂ ਵਿਚ ਇਨ੍ਹਾਂ ਕੀਟਨਾਸ਼ਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਦਵਾਈਆਂ ਦੇ ਨੇੜੇ ਨਾ ਰੱਖੋ ।
  • ਖੇਤੀ ਜ਼ਹਿਰ ਦੀ ਸ਼ੀਸ਼ੀ ਜਾਂ ਡੱਬੇ ਉੱਪਰ ਲਿਖੀਆਂ ਹਦਾਇਤਾਂ ਨੂੰ ਧਿਆਨ ਨਾਲ ਪੜੋ ਤੇ ਉਸੇ ਅਨੁਸਾਰ ਅਮਲ ਵਿਚ ਲਿਆਉ ।
  • ਕੀਟਨਾਸ਼ਕ ਦਵਾਈਆਂ ਵਾਲੀਆਂ ਸ਼ੀਸ਼ੀਆਂ ਅਤੇ ਡੱਬਿਆਂ ਦੀ ਮੁੜ ਵਰਤੋਂ ਨਹੀਂ ਕਰਨੀ ਚਾਹੀਦੀ ।
  • ਖੇਤੀ ਜ਼ਹਿਰਾਂ ਨੂੰ ਘਰ ਵਿਚ ਹਮੇਸ਼ਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ ।
  • ਜੇ ਸਪਰੇਅ ਕਰਦੇ ਸਮੇਂ ਨੋਜ਼ਲ ਬੰਦ ਹੋ ਜਾਵੇ ਤਾਂ ਕਦੇ ਵੀ ਮੂੰਹ ਨਾਲ ਫੂਕ ਮਾਰ ਕੇ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ।
  • ਛਿੜਕਾਅ ਕਰਨ ਤੋਂ ਪਹਿਲਾਂ ਹੀ ਰੱਜ ਕੇ ਖਾਣਾ ਖਾ ਲਉ ਕਦੇ ਵੀ ਖ਼ਾਲੀ ਪੇਟ ਛਿੜਕਾਅ ਨਾ ਕਰੋ ਅਤੇ ਇਸ ਦੌਰਾਨ ਕੁੱਝ ਵੀ ਨਾ ਖਾਉ ਪੀਉ | ਖਾਣ-ਪੀਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਲਉ ।
  • ਛਿੜਕਾਅ ਕਰਨ ਵਾਲੇ ਵਿਅਕਤੀ ਨੂੰ ਦਿਹਾੜੀ ਵਿਚ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਚਾਹੀਦਾ ।
  • ਕੀਟਨਾਸ਼ਕ ਦਵਾਈਆਂ ਨੂੰ ਪਾਣੀ ਵਿਚ ਘੋਲਣ ਸਮੇਂ ਕੋਈ ਛਿੱਟਾ ਆਦਿ ਨਹੀਂ ਪੈਣ ਦੇਣਾ ਚਾਹੀਦਾ ।
  • ਤੇਜ਼ ਚੱਲਦੀ ਹਵਾ ਵਾਲੇ ਦਿਨ ਸਪਰੇਅ ਨਾ ਕਰੋ ।
  • ਛਿੜਕਾਅ ਦਾ ਕੰਮ ਖ਼ਤਮ ਕਰਕੇ ਇਕਦਮ ਮਗਰੋਂ ਪਹਿਲਾਂ ਪਹਿਨੇ ਹੋਏ ਕੱਪੜਿਆਂ ਨੂੰ ਬਦਲ ਕੇ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਵੋ ।
  • ਦਵਾਈ ਵਾਲੇ ਖ਼ਾਲੀ ਡੱਬਿਆਂ ਨੂੰ ਨਾ ਸਾੜੋ, ਸਗੋਂ ਇਹਨਾਂ ਨੂੰ ਜ਼ਮੀਨ ਵਿਚ ਦੱਬ ਦਿਉ ।

ਪ੍ਰਸ਼ਨ 4.
ਨਿਗਲੀ ਹੋਈ ਕੀਟਨਾਸ਼ਕ ਦਵਾਈ ਤੋਂ ਬਚਾਅ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਖੇਤੀ ਜ਼ਹਿਰ ਨਿਗਲ ਲਿਆ ਗਿਆ ਹੋਵੇ ਤਾਂ ਉਲਟੀ ਕਰਵਾਉਣੀ ਚਾਹੀਦੀ ਹੈ । ਇਸ ਲਈ ਇਕ ਚਮਚ ਨਮਕ ਨੂੰ ਗਰਮ ਪਾਣੀ ਦੇ ਗਲਾਸ ਵਿਚ ਘੋਲ ਕੇ ਮਰੀਜ਼ ਨੂੰ ਦਿਓ ਅਤੇ ਉਦੋਂ ਤਕ ਦਿਉ ਜਦੋਂ ਤਕ ਕਿ ਉਲਟੀ ਨਾ ਹੋ ਜਾਵੇ । ਗਲੇ ਨੂੰ ਉਂਗਲੀ ਨਾਲ ਹੌਲੀ-ਹੌਲੀ ਟੋਹਣ ਜਾਂ ਚਮਚੇ ਦਾ ਖੁੰਢਾ ਪਾਸਾ ਗਲ ਉੱਤੇ ਰੱਖਣ ਨਾਲ ਜਦੋਂ ਪੇਟ ਨਮਕੀਨ ਪਾਣੀ ਨਾਲ ਭਰਿਆ ਹੋਵੇ ਤਾਂ ਉਲਟੀ ਆਸਾਨੀ ਨਾਲ ਹੋ ਜਾਵੇਗੀ । ਜੇ ਮਰੀਜ਼ ਪਹਿਲਾਂ ਹੀ ਉਲਟੀ ਕਰ ਦੇਵੇ ਤਾਂ ਉਸਨੂੰ ਨਮਕ ਤੋਂ ਬਗੈਰ ਗਰਮ ਪਾਣੀ ਬਹੁਤੀ ਮਾਤਰਾ ਵਿਚ ਦਿਓ ਅਤੇ ਫਿਰ ਦੱਸੀਆਂ ਹਦਾਇਤਾਂ ਅਨੁਸਾਰ ਅਮਲ ਕਰੋ । ਜੇ ਮਰੀਜ਼ ਬੇਸੁਰਤ ਹੋਵੇ ਤਾਂ ਉਸਨੂੰ ਉਲਟੀਆਂ ਦੀ ਦਵਾਈ ਨਾ ਦਿਉ ।

PSEB 7th Class Agriculture Solutions Chapter 6 ਫਸਲਾਂ ਦੇ ਕੀੜੇ ਅਤੇ ਬੀਮਾਰੀਆਂ

ਫਸਲਾਂ ਦੇ ਕੀੜੇ ਅਤੇ ਬੀਮਾਰੀਆਂ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ-

  1. ਫ਼ਸਲਾਂ ਦੀ ਵਧੇਰੇ ਪੈਦਾਵਾਰ ਲਈ ਫ਼ਸਲਾਂ ਦੀ ਕੀੜਿਆਂ ਅਤੇ ਬੀਮਾਰੀਆਂ ਤੋਂ ਸੁਰੱਖਿਆ ਬਹੁਤ ਜ਼ਰੂਰੀ ਹੈ ।
  2. ਹਰ ਸਾਲ ਬੀਮਾਰੀਆਂ ਅਤੇ ਕੀੜਿਆਂ ਕਾਰਨ ਇੱਕ ਤਿਹਾਈ ਪੈਦਾਵਾਰ ਦਾ ਨੁਕਸਾਨ ਹੋ ਜਾਂਦਾ ਹੈ ।
  3. ਬੰਗਾਲ ਵਿਚ 1943 ਵਿਚ ਝੋਨੇ ਦੇ ਭੂਰੇ ਧੱਬਿਆਂ ਦੇ ਰੋਗ ਕਾਰਨ ਅਕਾਲ ਪੈ ਗਿਆ ਸੀ ।
  4. ਪੰਜਾਬ ਵਿਚ 1996 ਤੋਂ 2002 ਵਿੱਚ ਅਮਰੀਕਨ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਤਬਾਹ ਹੋ ਗਈ ਸੀ ।
  5. ਕੀੜੇ-ਮਕੌੜਿਆਂ ਦੀਆਂ ਜਾਤੀਆਂ ਬਾਕੀ ਹੋਰ ਪਾਣੀਆਂ ਨਾਲੋਂ ਵੱਧ ਹਨ । ਇਹ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਵਾਤਾਵਰਨ ਵਿੱਚ ਢਾਲ ਲੈਂਦੇ ਹਨ ।
  6. ਫ਼ਸਲ ਨੂੰ ਮੁੱਖ ਰੂਪ ਵਿੱਚ ਚਾਰ ਕਿਸਮ ਦੇ ਕੀੜੇ ਨੁਕਸਾਨ ਕਰਦੇ ਹਨ ।
  7. ਰਸ ਚੂਸਣ ਵਾਲੇ ਕੀੜੇ ਹਨ- ਤੇਲਾ, ਚੇਪਾ, ਚਿੱਟੀ ਮੱਖੀ ਆਦਿ ।
  8. ਫ਼ਲ ਅਤੇ ਤਣਾ ਛੇਦਕ ਕੀੜੇ ਹਨ-ਕਮਾਦ ਦਾ ਗੜੂਆ, ਗੁਲਾਬੀ ਸੁੰਡੀ, ਸ਼ਾਖ ਦੀ ਮੱਖੀ, ਅਮਰੀਕਨ ਤੇ ਚਿਤਕਬਰੀ ਸੁੰਡੀ, ਬੈਂਗਣਾਂ ਦੀ ਸੁੰਡੀ ਆਦਿ ।
  9. ਪੱਤੇ ਖਾਣ ਵਾਲੇ ਕੀੜੇ ਹਨ-ਟਿੱਡੇ, ਸੈਨਿਕ ਸੁੰਡੀ, ਲਾਲ ਭੂੰਡੀ, ਸਲੇਟੀ ਕੁੰਡੀ ਆਦਿ ।
  10. ਪੱਤਿਆਂ ਦੀ ਛਾਣਨੀ ਬਣਾਉਣ ਵਾਲੇ ਕੀੜੇ ਹਨ-ਹੱਡਾ ਲੂੰਡੀ, ਭੱਬੂ ਕੁੱਤਾ, ਗੋਭੀ ਦੀ ਤਿੱਤਲੀ ਆਦਿ ।
  11. ਜੜ੍ਹਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ। ਸਿਉਂਕ, ਚਿੱਟਾ ਸੁੰਡ ਆਦਿ ।
  12. ਫ਼ਸਲਾਂ ਨੂੰ ਬੀਮਾਰੀਆਂ ਜੀਵਾਣੂਆਂ, ਵਿਸ਼ਾਣੂਆਂ, ਉੱਲੀ ਆਦਿ ਕਾਰਨ ਲਗਦੀਆਂ ਹਨ ।
  13. ਉੱਲੀ ਨਾਲ ਹੋਣ ਵਾਲੀਆਂ ਬੀਮਾਰੀਆਂ ਹਨ-ਲਸ ਰੋਗ, ਬੀਜ ਗਲਣ ਰੋਗ, ਕਾਂਗਿਆਰੀ, ਚਿੱਟੂ ਰੋਗ !
  14. ਵਿਸ਼ਾਣੂਆਂ ਨਾਲ ਹੋਣ ਵਾਲੇ ਰੋਗ ਹਨ-ਠੂਠੀ ਰੋਗ, ਚਿਤਕਬਰਾ ਰੋਗ ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

Punjab State Board PSEB 7th Class Punjabi Book Solutions Chapter 11 ਬਾਬਾ ਬੰਦਾ ਸਿੰਘ ਬਹਾਦਰ Textbook Exercise Questions and Answers.

PSEB Solutions for Class 7 Punjabi Chapter 11 ਬਾਬਾ ਬੰਦਾ ਸਿੰਘ ਬਹਾਦਰ (1st Language)

Punjabi Guide for Class 7 PSEB ਬਾਬਾ ਬੰਦਾ ਸਿੰਘ ਬਹਾਦਰ Textbook Questions and Answers

ਬਾਬਾ ਬੰਦਾ ਸਿੰਘ ਬਹਾਦਰ ਪਾਠ-ਅਭਿਆਸ

1. ਦੱਸੋ :

(ਓ) ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ‘ਇੱਟ ਨਾਲ ਇੱਟ ਖੜਕਾਉਣ ਵਾਲਾ ਮੁਹਾਵਰਾ ਹਮੇਸ਼ਾਂ ਲਈ ਕਿਉਂ ਜੁੜ ਗਿਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ‘ਇੱਟ ਨਾਲ ਇੱਟ ਖੜਕਾਉਣ ਦਾ ਮੁਹਾਵਰਾ ਇਸ ਕਰਕੇ ਜੁੜ ਗਿਆ, ਕਿਉਂਕਿ ਉਸਨੇ ਨਵਾਬ ਵਜ਼ੀਰ ਖਾਂ ਨੂੰ ਉਸ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਦੀ ਸਜ਼ਾ ਦਿੰਦਿਆਂ ਨਾ ਕੇਵਲ ਉਸਨੂੰ ਮਾਰ ਹੀ ਦਿੱਤਾ, ਸਗੋਂ ਉਸਦੀ ਰਾਜਧਾਨੀ ਸਰਹਿੰਦ, ਉਸ ਦੇ ਮਹਿਲ ਤੇ ਕਿਲ੍ਹੇ ਨੂੰ ਵੀ ਢਹਿ – ਢੇਰੀ ਕਰ ਦਿੱਤਾ। ਅੱਜ ਵੀ ਇਸ ਸ਼ਹਿਰ ਦੇ ਆਲੇ – ਦੁਆਲੇ ਦੂਰ ਤੱਕ ਇੱਟਾਂ – ਰੋੜੇ ਖਿੱਲਰੇ ਦਿਖਾਈ ਦਿੰਦੇ ਹਨ।

(ਅ) ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਬਾਰੇ ਦੱਸੋ।
ਉੱਤਰ :
ਬਚਪਨ ਵਿਚ ਘਰ ਦੀ ਗਰੀਬੀ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਕਰਕੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਸੀ। ਜਦੋਂ ਵੀ ਉਸ ਨੂੰ ਵਿਹਲ ਮਿਲਦੀ, ਉਹ ਕੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ। ਉਹ ਚੰਗਾ ਨਿਸ਼ਾਨੇਬਾਜ਼ ਸੀ ਤੇ ਤਲਵਾਰ ਤੇ ਹੋਰ ਸ਼ਸਤਰ ਚਲਾਉਣ ਦਾ ਵੀ ਅਭਿਆਸ ਕਰਦਾ ਸੀ। ਉਹ ਬਚਪਨ ਤੋਂ ਹੀ ਦਲੇਰ ਸੀ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

(ਈ) ਉਹ ਕਿਹੜੀ ਘਟਨਾ ਸੀ, ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨੂੰ ਬਦਲ ਦਿੱਤਾ ਸੀ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਇਕ ਵਾਰ ਨਦੀ ਦੇ ਕੰਢੇ ਸ਼ਿਕਾਰ ਖੇਡਣ ਗਿਆ, ਤਾਂ ਉਸ ਨੇ ਇਕ ਹਿਰਨੀ ਨੂੰ ਦੇਖ ਕੇ ਉਸ ਨੂੰ ਤੀਰ ਮਾਰਿਆ, ਜਿਸ ਨਾਲ ਜ਼ਖ਼ਮੀ ਹੋ ਕੇ ਉਸਦੀਆਂ ਅੱਖਾਂ ਸਾਹਮਣੇ ਤੜਫ – ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਛਾਣਨੀ ਹੋਏ ਪੇਟ ਵਿਚੋਂ ਨਿਕਲੇ ਦੋ ਬੱਚੇ ਵੀ ਉਸ ਦੀਆਂ ਅੱਖਾਂ ਸਾਹਮਣੇ ਦਮ ਤੋੜ ਗਏ। ਇਸ ਦੁਖਦਾਈ ਘਟਨਾ ਦਾ ਉਸ ਦੇ ਮਨ ਉੱਤੇ ਬਹੁਤ ਡੂੰਘਾ ਅਸਰ ਪਿਆ। ਉਸ ਨੇ ਤੀਰ – ਕਮਾਨ ਨਦੀ ਵਿਚ ਸੁੱਟ ਦਿੱਤੇ ਅਤੇ ਫ਼ੈਸਲਾ ਕੀਤਾ ਕਿ ਉਹ ਅੱਗੋਂ ਕਿਸੇ ਬੇਦੋਸ਼ੇ ਜੀਵ ਨੂੰ ਨਹੀਂ ਮਾਰੇਗਾ। ਇਸ ਘਟਨਾ ਨੇ ਉਸ ਦੇ ਜੀਵਨ ਨੂੰ ਬਦਲ ਦਿੱਤਾ ਤੇ ਉਹ ਬੈਰਾਗੀ ਸਾਧੂ ਬਣ ਗਿਆ।

(ਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕੀ ਕਾਰਨ ਸੀ ?
ਉੱਤਰ :
ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਗਿਆ ਅਨੁਸਾਰ ਕੁਰਬਾਨੀ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਦੇ ਤਿਆਰ ਹੋਣ ਦਾ ਕਾਰਨ ਇਹ ਸੀ ਕਿ ਇਕ ਸੰਵੇਦਨਸ਼ੀਲ ਵਿਅਕਤੀ ਹੋਣ ਕਰਕੇ ਗੁਰੂ ਜੀ ਤੋਂ ਉਨ੍ਹਾਂ ਦੇ ਮਾਤਾ, ਪਿਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸੁਣ ਕੇ ਉਸ ਦਾ ਖੂਨ ਖੌਲ ਉੱਠਿਆ ਸੀ ਤੇ ਉਸ ਦੇ ਮਨ ਵਿਚ ਸਰਹੰਦ ਦੇ ਨਵਾਬ ਇਸ ਦਾ ਬਦਲਾ ਲੈਣ ਦੀ ਭਾਵਨਾ ਪ੍ਰਚੰਡ ਹੋ ਗਈ ਸੀ।

(ਹ) ਬਾਬਾ ਬੰਦਾ ਸਿੰਘ ਲੋਕਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਕਿਉਂ ਪ੍ਰਸਿੱਧ ਹੋਇਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਅਤਿਆਚਾਰੀਆਂ ਨੂੰ ਥਾਂ – ਥਾਂ ਹਰਾ ਕੇ ਜਿੱਤਾਂ ਪ੍ਰਾਪਤ ਕੀਤੀਆਂ, ਤਾਂ ਲੰਮੇ ਸਮੇਂ ਦੇ ਜਬਰ ਤੋਂ ਤੰਗ ਆਏ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ। ਇਸੇ ਕਾਰਨ ਉਹ ਲੋਕਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।

(ਕ) ਪੰਜਾਬੀਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਹਰਮਨ-ਪਿਆਰਾ ਹੋਣ ਦਾ ਕੀ ਕਾਰਨ ਸੀ ?
ਉੱਤਰ :
ਸਰਹੰਦ ਦੇ ਨਵਾਬ ਵਜ਼ੀਰ ਖਾਂ ਵਰਗੇ ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ ਤੇ ਉਨ੍ਹਾਂ ਨੂੰ ਮਾਰ ਮੁਕਾਉਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬੀਆਂ ਵਿਚ ਬਹੁਤ ਹਰਮਨ – ਪਿਆਰਾ ਹੋ ਗਿਆ। ਇਸ ਤੋਂ ਇਲਾਵਾ ਉਹ ਇਨਸਾਫ਼ – ਪਸੰਦ ਅਤੇ ਗ਼ਰੀਬਾਂ ਦਾ ਹਮਦਰਦ ਹੋਣ ਕਰਕੇ ਆਮ ਮਨੁੱਖਾਂ ਲਈ ਆਸ ਦੀ ਕਿਰਨ ਬਣ ਗਿਆ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

(ਖ) ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਸ਼ਹੀਦ ਕੀਤਾ ਗਿਆ ?
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਦੋ ਸੌ ਸਾਥੀਆਂ ਸਮੇਤ ਦਿੱਲੀ ਲਿਜਾਇਆ ਗਿਆ। ਉਸ ਦੇ ਸਾਰੇ ਸਾਥੀ ਅਸਹਿ ਤਸੀਹੇ ਦੇ ਕੇ ਕਤਲ ਕਰ ਦਿੱਤੇ ਗਏ ਤੇ ਫਿਰ ਉਸ (ਬੰਦਾ ਬਹਾਦਰ ਨੂੰ ਕੋਹ – ਕੋਹ ਕੇ ਸ਼ਹੀਦ ਕਰ ਦਿੱਤਾ ਗਿਆ।

(ਗ) ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਯਾਦਗਾਰਾਂ ਬਾਰੇ ਦੱਸੋ।
ਉੱਤਰ :
ਫ਼ਤਹਿਗੜ੍ਹ ਸਾਹਿਬ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ। ਇੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਹਨ। ਸੰਨ 2010 ਵਿਚ ਚੱਪੜਚਿੜੀ ਵਿਖੇ ਉਸ ਯੁੱਧ ਦੀ ਜਿੱਤ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਗਿਆ, ਜੋ ਬਾਬਾ ਬੰਦਾ ਸਿੰਘ ਬਹਾਦਰ ਪਤੀ ਵੱਡੇ ਸਤਿਕਾਰ ਨੂੰ ਪ੍ਰਗਟ ਕਰਦਾ ਹੈ। ਇੱਥੇ 328 ਫੁੱਟ ਉੱਚਾ ‘ਫ਼ਤਿਹ ਬੁਰਜ’ ਸੁਸ਼ੋਭਿਤ ਹੈ। ਇਹ ਕੁਤਬ – ਮੀਨਾਰ ਤੋਂ ਵੀ ਉੱਚਾ ਹੈ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਚੇ ਹੌਸਲੇ, ਵੀਰਤਾ ਅਤੇ ਸਿਆਣਪ ਦੀ ਯਾਦ ਦੁਆਉਂਦਾ ਹੈ।

2. ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ :

ਇੱਟ ਨਾਲ ਇੱਟ ਖੜਕਾਉਣਾ, ਕਰਾਰੀ ਹਾਰ ਦੇਣਾ, ਖੂਨ ਖੌਲਣਾ, ਸਬਕ ਸਿਖਾਉਣਾ, ਸੁੱਖ ਦਾ ਸਾਹ ਲੈਣਾ, ਤਸੀਹੇ ਦੇਣਾ।
ਉੱਤਰ :

  • ਇੱਟ ਨਾਲ ਇੱਟ ਖੜਕਾਉਣੀ (ਢਹਿ – ਢੇਰੀ ਕਰ ਦੇਣਾ) – ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
  • ਕਰਾਰੀ ਹਾਰ ਦੇਣੀ ਹੌਂਸਲਾ ਢਾਹੁਣ ਵਾਲੀ ਹਾਰ) – ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੇ ਯੁੱਧ ਵਿਚ ਮੁਗ਼ਲ ਫ਼ੌਜਾਂ ਤੇ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਦਿੱਤੀ।
  • ਵਗਾਹ ਮਾਰਨਾ (ਕਿਸੇ ਚੀਜ਼ ਨੂੰ ਚੁੱਕ ਕੇ ਜ਼ੋਰ ਨਾਲ ਦੂਰ ਸੁੱਟਣਾ – ਮੈਂ ਭੱਜੇ ਜਾਂਦੇ ਚੋਰ ਦੀਆਂ ਲੱਤਾਂ ਵਿਚ ਡੰਡਾ ਵਗਾਹ ਕੇ ਮਾਰਿਆ।
  • ਵਿਆਕੁਲ ਬੇਚੈਨ – ਬੱਚਾ ਮਾਂ ਦੇ ਵਿਛੋੜੇ ਵਿਚ ਰੋ – ਰੋ ਕੇ ਵਿਆਕੁਲ ਹੋ ਰਿਹਾ ਸੀ !
  • ਖੂਨ ਖੌਲਣਾ (ਰੋਹ ਚੜ੍ਹਨਾ – ਗੁਰੂ ਸਾਹਿਬ ਦੇ ਪਿਤਾ, ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਉੱਤੇ ਹੋਏ ਜ਼ੁਲਮਾਂ ਦੀਆਂ ਗੱਲਾਂ ਸੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਖੂਨ ਖੌਲ ਉੱਠਿਆ
  • ਰੋਹ ਜਾਗ ਪੈਣਾ (ਗੁੱਸਾ ਚੜ੍ਹ ਜਾਣਾ) – ਉਸ ਦੀਆਂ ਜ਼ਿਆਦਤੀਆਂ ਬਾਰੇ ਸੁਣ ਕੇ ਮੇਰੇ ਦਿਲ ਵਿਚ ਭਿਆਨਕ ਰੋਹ ਜਾਗ ਪਿਆ।
  • ਸਬਕ ਸਿਖਾਉਣਾ ਮਜ਼ਾ ਚਖਾਉਣਾ) – ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵਲ ਇਸ ਕਰਕੇ ਭੇਜਿਆ, ਤਾਂ ਜੋ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਨੂੰ ਸਬਕ ਸਿਖਾਇਆ ਜਾ ਸਕੇ।
  • ਸੁਖ ਦਾ ਸਾਹ ਲੈਣਾ (ਸੁਖ ਤੇ ਅਰਾਮ ਮਿਲਣਾ) – ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਰਹਿੰਦ ਦੇ ਜ਼ਾਲਮ ਸੂਬੇਦਾਰ ਵਜ਼ੀਰ ਖਾਂ ਨੂੰ ਮਾਰੇ ਜਾਣ ਮਗਰੋਂ ਲੋਕਾਂ ਨੇ ਸੁਖ ਦਾ ਸਾਹ ਲਿਆ।
  • ਕਬਜ਼ਾ ਕਰਨਾ (ਕਾਬੂ ਕਰਨਾ) – ਅੰਗਰੇਜ਼ਾਂ ਨੇ ਧੋਖੇ ਨਾਲ ਪੰਜਾਬ ਉੱਤੇ ਕਬਜ਼ਾ ਕਰ ਲਿਆ।
  • ਜੜ੍ਹਾਂ ਹਿਲਾਉਣਾ ਤਾਕਤ ਖ਼ਤਮ ਕਰ ਦੇਣੀ – 18ਵੀਂ ਸਦੀ ਦੇ ਸਿੱਖਾਂ ਨੇ ਮੁਗ਼ਲ ਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
  • ਢਹਿ – ਢੇਰੀ ਕਰਨਾ ਬਰਬਾਦ ਕਰਨਾ) – ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬੇਦਾਰ ਵਜ਼ੀਰ ਖਾਂ ਨੂੰ ਮਾਰਨ ਮਗਰੋਂ ਸਰਹਿੰਦ ਨੂੰ ਢਹਿ – ਢੇਰੀ ਕਰ ਦਿੱਤਾ।
  • ਤਸੀਹੇ ਦੇ ਕਸ਼ਟ ਦੇਣਾ) – ਮੁਗ਼ਲ ਸਰਕਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਿਹ ਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ
  • ਚਿਹਰੇ ‘ਤੇ ਜਲਾਲ ਹੋਣਾ ਮੂੰਹ ਉੱਤੇ ਲਾਲੀ ਭਖਣਾ, ਚੜ੍ਹਦੀ ਕਲਾ ਵਿਚ ਹੋਣਾ) – ਮੁਗ਼ਲ ਸਰਕਾਰ ਨੇ ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਕਹਿ ਤੇ ਅਸਹਿ ਕਸ਼ਟ ਦਿੱਤੇ, ਪਰ ਉਹ ਰਤਾ ਨਾ ਡੋਲਿਆ, ਸਗੋਂ ਉਸ ਦੇ ਚਿਹਰੇ ਉੱਤੇ ਪਹਿਲਾਂ ਵਰਗਾ ਜਲਾਲ ਸੀ।
  • ਬਹੁੜਨਾ ਪਹੁੰਚਣਾ) – ਦੁੱਖ ਵੇਲੇ ਮੱਦਦ ਲਈ ਕੋਈ ਨਹੀਂ ਬਹੁੜਦਾ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

3. ਪੜੋ, ਸਮਝੋ ਤੇ ਲਿਖੋ :

  1. ਛੋਟਾ – ਛੋਟੀ
  2. ਵੱਡਾ
  3. ਪਿਤਾ
  4. ਹਰਨੀ
  5. ਸਿੰਘ

ਉੱਤਰ :

  1. ਛੋਟਾ – ਛੋਟੀ
  2. ਵੱਡਾ – ਵੱਡੀ
  3. ਪਿਤਾ – ‘ਮਾਤਾ
  4. ਹਿਰਨੀ – ਹਿਰਨ
  5. ਸਿੰਘ – ਸਿੰਘਣੀ

ਵਿਆਕਰਨ
ਕਾਲ ਤੋਂ ਭਾਵ ਹੈ, ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੁਪ ਧਾਰਨ ਕਰਦੀ ਹੈ, ਉਸ ਨੂੰ ਕਿਰਿਆ ਦਾ ਕਾਲ ਕਿਹਾ ਜਾਂਦਾ ਹੈ।

ਜਿਵੇਂ :
(ੴ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪਦੇ ਹਨ।
(ਅ) ਵਿਦਿਆਰਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਿਆ।
(ੲ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਪੜ੍ਹਨਗੇ।

ਉਪਰੋਕਤ ਵਾਕਾਂ ਵਿੱਚ ‘ਪਦੇ ਹਨ’, ‘ਪੜਿਆ’, ‘ਪੜ੍ਹਨਗੇ’ ਸ਼ਬਦ ਕੰਮ ਹੋਣ ਦੇ ਸਮੇਂ ਦਾ ਬੋਧ ਕਰਾਉਂਦੇ ਹਨ।

ਕਾਲ ਦੀਆਂ ਤਿੰਨ ਕਿਸਮਾਂ ਹਨ:

ਕਾਲ :

  1. ਭੂਤਕਾਲ
  2. ਵਰਤਮਾਨ ਕਾਲ
  3. ਭਵਿਖਤ ਕਾਲ

1, ਭੂਤਕਾਲ:
ਵਾਕ ਵਿੱਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਗਿਆਨ ਕਰਾਉਂਦੀ ਹੈ, ਉਸ ਨੂੰ ਭੂਤ-ਕਾਲ ਕਿਹਾ ਜਾਂਦਾ ਹੈ।

ਉਦਾਹਰਨ :
(ਉ) ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।

2. ਵਰਤਮਾਨ ਕਾਲ :
ਵਾਕ ਵਿੱਚ ਜਿਹੜੀ ਕਿਰਿਆ ਮੌਜੂਦਾ ਸਮੇਂ ਦਾ ਗਿਆਨ ਕਰਵਾਉਂਦੀ ਹੈ, ਉਸ ਨੂੰ ਵਰਤਮਾਨ ਕਾਲ ਆਖਦੇ ਹਨ।

ਉਦਾਹਰਣ:
ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਵੀ ਦੁਨੀਆ ਸਤਿਕਾਰ ਨਾਲ ਯਾਦ ਕਰਦੀ ਹੈ।

3. ਭਵਿਖਤ ਕਾਲ:
ਵਾਕ ਵਿੱਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਅਰਥਾਤ ਭਵਿਖ ਦਾ ਗਿਆਨ ਕਰਵਾਉਂਦੀ ਹੈ, ਉਸ ਨੂੰ ਭਵਿਖਤ ਕਾਲ ਆਖਦੇ ਹਨ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਉਦਾਹਰਨ:

ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜਿੱਤਾਂ ਬਾਰੇ ਲੇਖ ਲਿਖਣਗੇ।

ਅਧਿਆਪਕ ਵਿਦਿਆਰਥੀਆਂ ਨੂੰ ਚੱਪੜਚਿੜੀ ਵਿਖੇ ਬਣਾਈ ਗਈ ਬੰਦਾ ਬਹਾਦਰ ਦੀ ਯਾਦਗਾਰ ਫ਼ਤਿਹ-ਬੁਰਜ ਬਾਰੇ ਦੱਸਣ।

PSEB 7th Class Punjabi Guide ਬਾਬਾ ਬੰਦਾ ਸਿੰਘ ਬਹਾਦਰ Important Questions and Answers

ਪ੍ਰਸ਼ਨ –
“ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰਨ ਵਾਲੇ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਨੂੰ ਮਾਰ ਕੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ ਸੀ।

ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ: ਨੂੰ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ। ਉਸ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ।ਉਸ ਦੇ ਪਿਤਾ ਰਾਮਦੇਵ ਇਕ ਗਰੀਬ ਕਿਸਾਨ ਸਨ। ਪੜ੍ਹਾਈ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿਚ ਹੱਥ ਵਟਾਉਂਦਾ ਸੀ ਤੇ ਵਿਹਲੇ ਸਮੇਂ ਤੀਰ ਕਮਾਨ ਚੁੱਕ ਕੇ ਸ਼ਿਕਾਰ ਖੇਡਣ ਲਈ ਚਲਾ ਜਾਂਦਾ। ਉਸ ਨੂੰ ਤਲਵਾਰ ਅਤੇ ਤੀਰ – ਕਮਾਨ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ।ਉਸ ਦਾ ਕੱਦ ਮਧਰਾ ਪਰ ਸਰੀਰ ਫੁਰਤੀਲਾ ਸੀ ਉਸ ਦਾ ਰੰਗ ਕਣਕ – ਵੰਨਾ, ਨੈਣ ਨਕਸ਼ ਸੋਹਣੇ ਤੇ ਅੱਖਾਂ ਚਮਕੀਲੀਆਂ ਸਨ।

ਪੰਦਰਾਂ ਕੁ ਸਾਲ ਦੀ ਉਮਰ ਵਿਚ ਉਸ ਦੇ ਜੀਵਨ ਵਿਚ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਉਸ ਦਾ ਜੀਵਨ ਹੀ ਬਦਲ ਦਿੱਤਾ। ਇਕ ਦਿਨ ਸ਼ਿਕਾਰ ਖੇਡਦਿਆਂ ਉਸ ਨੇ ਇਕ ਹਿਰਨੀ ਨੂੰ ਤੀਰ ਮਾਰਿਆ ਤੇ ਉਹ ਉਸਦੀਆਂ ਅੱਖਾਂ ਸਾਹਮਣੇ ਤੜਫ – ਤੜਫ ਕੇ ਮਰ ਗਈ। ਨਾਲ ਹੀ ਉਸ ਦੇ ਜ਼ਖ਼ਮੀ ਪੇਟ ਵਿਚੋਂ ਨਿਕਲੇ ਦੋ ਬੱਚੇ ਵੀ ਉਸ ਦੇ ਸਾਹਮਣੇ ਦਮ ਤੋੜ ਗਏ।ਇਸ ਘਟਨਾ ਦਾ ਉਸ ਦੇ ਮਨ ਉੱਤੇ ਇੰਨਾ ਅਸਰ ਹੋਇਆ ਕਿ ਉਸ ਨੇ ਤੀਰ – ਕਮਾਨ ਨਦੀ ਵਿਚ ਵਗਾਹ ਮਾਰੇ ਤੇ ਅੱਗੋਂ ਕਿਸੇ ਬੇਦੋਸ਼ੇ ਨੂੰ ਨਾ ਮਾਰਨ ਦਾ ਫ਼ੈਸਲਾ ਕੀਤਾ ਇਸ ਘਟਨਾ ਤੋਂ ਮਗਰੋਂ ਉਹ ਉਦਾਸ ਰਹਿਣ ਲੱਗਾ ਤੇ ਬਰਾਗੀ ਸਾਧੂ ਬਣ ਕੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ ਘੁੰਮਦਾ – ਘੁੰਮਦਾ ਉਹ ਦੱਖਣ ਭਾਰਤ ਦੀ ਪ੍ਰਸਿੱਧ ਨਦੀ ਗੋਦਾਵਰੀ ਦੇ ਕੰਢੇ ਪੁੱਜ ਗਿਆ ਤੇ ਇੱਥੇ ਹੀ ਕੁਟੀਆ ਬਣਾ ਕੇ ਰਹਿਣ ਲੱਗ ਪਿਆ।

ਇੱਥੇ ਹੀ 1707 ਈ: ਵਿਚ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਿਲੇ। ਉਹ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਜਦੋਂ ਉਸ ਨੂੰ ਗੁਰੂ ਜੀ ਦੇ ਪਿਤਾ, ਮਾਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਾ, ਤਾਂ ਉਸ ਦਾ ਖੂਨ ਖੌਲ ਉੱਠਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਬੰਦਾ ਹੈ। ਉਹ ਜਿਸ ਤਰ੍ਹਾਂ ਹੁਕਮ ਕਰਨਗੇ, ਉਹ ਉਸ ਅਨੁਸਾਰ ਹਰ ਕੁਰਬਾਨੀ ਕਰੇਗਾ। ਗੁਰੂ ਜੀ ਉਸ ਦੀ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਉਨ੍ਹਾਂ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ।

ਉਨ੍ਹਾਂ ਉਸ ਨੂੰ ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵਲ ਭੇਜਿਆ। ਗੁਰੂ ਜੀ ਨੇ ਉਸ ਰਾਹੀਂ ਪੰਜਾਬ ਵਿਚ ਵਸਦੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਭੇਜੇ। ਜਦੋਂ ਬਾਬਾ ਬੰਦਾ ਸਿੰਘ ਪੰਜਾਬ ਵਲ ਤੁਰਿਆ, ਤਾਂ ਉਸ ਨਾਲ ਗੁਰੂ ਜੀ ਦੇ ਪੰਜ ਸਿੰਘ ਵੀ ਸਨ। ਪੰਜਾਬ ਵਿਚ ਸਿੱਖਾਂ ਨੂੰ ਗੁਰੂ ਜੀ ਦੀ ਆਗਿਆ ਨਾਲ ਆਏ ਬਾਬਾ ਬੰਦਾ ਸਿੰਘ ਦੀ ਜਿਉਂ – ਜਿਉਂ ਖ਼ਬਰ ਮਿਲੀ, ਉਹ ਉਸ ਨਾਲ ਆ ਕੇ ਮਿਲਦੇ ਗਏ ਹਾਕਮਾਂ ਦੇ ਜ਼ੁਲਮ ਦੇ ਸਤਾਏ ਬਹੁਤ ਸਾਰੇ ਲੋਕ ਵੀ ਬਾਬਾ ਬੰਦਾ ਸਿੰਘ ਨਾਲ ਮਿਲ ਗਏ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਦੀ ਫ਼ੌਜ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਘੋੜ – ਸਵਾਰ ਅਤੇ ਪੈਦਲ ਸ਼ਾਮਲ ਹੋ ਗਏ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਨੇ ਰਾਹ ਵਿਚ ਆਉਂਦੇ ਸਮਾਣਾ, ਕੈਥਲ, ਘੜਾਮ, ਸ਼ਾਹਬਾਦ, ਮੁਸਤਫ਼ਾਬਾਦ, ਕਪੂਰੀ ਤੇ ਸਢਾਉਰੇ ਦੇ ਹਾਕਮਾਂ ਉੱਪਰ ਫ਼ਤਹਿ ਪ੍ਰਾਪਤ ਕੀਤੀ ਤੇ ਉਸ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਸਿੱਧ ਹੋ ਗਿਆ।

ਉਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੂੰ ਵੀ ਉਸ ਦੀ ਚੜ੍ਹਤ ਦਾ ਪਤਾ ਲਗ ਗਿਆ ਸੀ ਤੇ ਉਸ ਨੇ ਵੀ ਪੂਰੀ ਤਿਆਰੀ ਕਰ ਲਈ। ਸਰਹਿੰਦ ਤੋਂ 15 – 16 ਕਿਲੋਮੀਟਰ ਦੂਰ ਚੱਪੜ – ਚਿੜੀ ਦੇ ਮੈਦਾਨ ਵਿਚ ਦੋਹਾਂ ਫ਼ੌਜਾਂ ਵਿਚਕਾਰ ਘਮਸਾਣ ਦਾ ਯੁੱਧ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਆਪਣਾ ਸਾਰਾ ਗੁੱਸਾ ਵਜ਼ੀਰ ਖਾਂ ਉੱਤੇ ਹੀ ਕੱਢਣਾ ਚਾਹੁੰਦਾ ਸੀ।

12 ਮਈ, 1710 ਨੂੰ ਇਸ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੂਬੇ ਦੀ ਰਾਜਧਾਨੀ ਉੱਤੇ ਕਬਜ਼ਾ ਹੋ ਗਿਆ ਅਤਿਆਚਾਰੀ ਹਾਕਮਾਂ ਨੂੰ ਚੁਣ – ਚੁਣ ਕੇ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਗਈ ਵਜ਼ੀਰ ਖਾਂ ਦੇ ਮਹਿਲ ਤੇ ਕਿਲ੍ਹੇ ਨੂੰ ਢਹਿ – ਢੇਰੀ ਕਰ ਦਿੱਤਾ ਗਿਆ ਅੱਜ ਵੀ ਇਸ ਸ਼ਹਿਰ ਦੇ ਆਲੇ – ਦੁਆਲੇ ਦੂਰ – ਦੂਰ ਤਕ ਇੱਟਾਂ ਰੋੜੇ ਖਿਲਰੇ ਹੋਏ ਦਿਖਾਈ ਦਿੰਦੇ ਹਨ।

ਜ਼ਾਲਮ ਹਾਕਮਾਂ ਨੂੰ ਉਨ੍ਹਾਂ ਦੀਆਂ ਵਧੀਕੀਆਂ ਦੀ ਸਜ਼ਾ ਦੇਣ ਕਰਕੇ ਬੰਦਾ ਬਹਾਦਰ ਪੰਜਾਬੀਆਂ ਵਿਚ ਬਹੁਤ ਹਰਮਨ ਪਿਆਰਾ ਹੋ ਗਿਆ। ਉਸ ਨੇ 1708 ਤੋਂ 1716 ਤਕ ਪੰਜਾਬ ਵਿਚ ਮੁਗ਼ਲਾਂ ਦੇ ਪੈਰ ਨਾ ਲੱਗਣ ਦਿੱਤੇ। ਉਸ ਨੇ ਜਿੱਤੇ ਹੋਏ ਇਲਾਕਿਆਂ ਵਿਚ ਵਾਹੀਕਾਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉੱਤੇ ਸਿੱਕੇ ਵੀ ਜ਼ਾਰੀ ਕੀਤੇ। ਮੁਗ਼ਲ ਹਕੂਮਤ ਲਈ ਇਹ ਸਭ ਕੁੱਝ ਸਹਿਣਾ ਬਹੁਤ ਔਖਾ ਸੀ। ਬਾਦਸ਼ਾਹ ਫਰੁਖ਼ਸੀਅਰ ਦੇ ਸਮੇਂ ਬੰਦਾ ਬਹਾਦਰ ਕਾਫ਼ੀ ਸਮਾਂ ਮੁਗ਼ਲਾਂ ਦਾ ਮੁਕਾਬਲਾ ਕਰਦਾ ਰਿਹਾ ਅੰਤ ਗੁਰਦਾਸ ਨੰਗਲ ਦੀ ਲੜਾਈ ਵਿਚ ਉਸ ਨੂੰ ਉਸਦੇ ਦੋ ਸੌ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਨੂੰ ਪਹਿਲਾਂ ਲਾਹੌਰ ਤੇ ਫਿਰ ਦਿੱਲੀ ਲਿਜਾਇਆ ਗਿਆ। ਉਨ੍ਹਾਂ ਨੂੰ ਅਕਹਿ ਤਸੀਹੇ ਦਿੱਤੇ ਗਏ।ਉਸ ਦੇ ਸਾਰੇ ਸਾਥੀ ਕਤਲ ਕਰ ਦਿੱਤੇ ਗਏ।9 ਜੂਨ, 1716 ਨੂੰ ਬੰਦਾ ਸਿੰਘ ਬਹਾਦਰ ਨੂੰ ਕੋਹ – ਕੋਹ ਕੇ ਮਾਰ ਦਿੱਤਾ ਗਿਆ। ਕਿਹਾ ਜਾਦਾ ਹੈ ਕਿ ਜਿੰਨੀ ਬੇਰਹਿਮੀ ਨਾਲ ਦਿੱਲੀ ਦੇ ਹਾਕਮਾਂ ਵਲੋਂ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦਿੱਤੇ ਗਏ, ਉਸ ਤੋਂ ਵੀ ਵਧੇਰੇ ਸਬਰ ਨਾਲ ਉਸ ਨੇ ਜਬਰ ਬਰਦਾਸ਼ਤ ਕੀਤਾ। ਉਹ ਨਾ ਡੋਲਿਆ ਤੇ ਨਾ ਹੀ ਘਬਰਾਇਆ ਅੰਤ ਸਮੇਂ ਤਕ ਉਸ ਦੇ ਚਿਹਰੇ ਉੱਤੇ ਜਲਾਲ ਤੇ ਸ਼ਾਂਤੀ ਸੀ !

ਫ਼ਤਹਿਗੜ੍ਹ ਸਾਹਿਬ ਵਿਖੇ ਉਸ ਵੀਰ ਪੁਰਖ ਦੀ ਯਾਦ ਵਿਚ ‘ਬਾਬਾ ਬੰਦਾ ਸਿੰਘ ਬਹਾਦਰ ਗੇਟ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਸਦੀਆਂ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਹਨ। 2010 ਵਿਚ ਚੱਪੜ – ਚਿੜੀ ਦੇ ਮੈਦਾਨ ਵਿਚ ਉਸ ਯੁੱਧ ਦੀ ਜਿੱਤ ਦਾ ਤਿੰਨ ਸੌ ਸਾਲਾ ਦਿਵਸ ਮਨਾਇਆ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਵੱਡੇ ਸਤਿਕਾਰ ਨੂੰ ਪ੍ਰਗਟ ਕਰਨਾ ਹੈ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

  • ਔਖੇ ਸ਼ਬਦਾਂ ਦੇ ਅਰਥ – ਇੱਟ ਨਾਲ ਇੱਟ
  • ਖੜਕਾਉਣਾ – ਬੁਰੀ ਤਰ੍ਹਾਂ
  • ਢਹਿ – ਢੇਰੀ ਕਰ ਦੇਣਾ।
  • ਫ਼ੌਜਦਾਰ – ਫ਼ੌਜ ਦਾ ਮੁਖੀ, ਸੂਬੇਦਾਰ।
  • ਕਰਾਰੀ ਹਾਰ – ਹੌਂਸਲਾ ਢਾਹੁਣ ਵਾਲੀ ਹਾਰ।
  • ਕਾਰਨਾਮੇ – ਵੱਡਾ ਕੰਮ
  • ਅਦੁੱਤੀ – ਲਾਸਾਨੀ, ਜਿਸ ਦੇ ਬਰਾਬਰ ਦਾ ਕੋਈ ਨਾ ਹੋਵੇ।
  • ਸਾਧਨ – ਤਰੀਕਾ।
  • ਹੱਥ ਵਟਾਉਂਦਾ – ਮੱਦਦ ਕਰਦਾ।
  • ਨਿਸ਼ਾਨੇਬਾਜ਼ – ਜਿਹੜਾ ਠੀਕ ਨਿਸ਼ਾਨਾ ਲਾਵੇ॥
  • ਸ਼ਸਤਰ – ਹਥਿਆਰ
  • ਅਭਿਆਸ – ਵਾਰ – ਵਾਰ ਕਰਨਾ, ਮਸ਼ਕ।
  • ਦਲੇਰ – ਨਿਡਰ, ਹੌਸਲੇ ਵਾਲਾ
  • ਫੁਰਤੀਲਾ – ਤੇਜ਼, ਚੁਸਤ।
  • ਕਣਕਵੰਨਾ – ਨਾ ਗੋਰਾ ਤੇ ਨਾ ਕਾਲਾ ਦਮ ਤੋੜ
  • ਗਏ – ਮਰ ਗਏ।
  • ਬੇਦੋਸ਼ਾ – ਬੇਕਸੂਰ ਖੂਨ ਖੌਲ
  • ਉੱਠਿਆ – ਬਹੁਤ ਗੁੱਸਾ ਆ ਗਿਆ।
  • ਛਲਣੀ ਹੋਏ – ਮੋਰੀਆਂ ਵਾਲੇ ਜ਼ਖ਼ਮਾਂ ਨਾਲ ਭਰੇ ਹੋਏ, ਛਾਣਨੀ ਹੋਏ ਰੋਹ ਜਾਗ
  • ਪਿਆ – ਗੁੱਸਾ ਚੜ੍ਹ ਗਿਆ।
  • ਭੱਬਾ – ਤੀਰ ਰੱਖਣ ਵਾਲੀ ਡੂੰਘੀ ਟੋਕਰੀ, ਜੋ ਮੋਢੇ ਨਾਲ ਲਟਕਾ ਕੇ ਪਿੱਠ ਪਿੱਛੇ ਰੱਖੀ ਜਾਂਦੀ ਹੈ।
  • ਸੂਚਨਾ ਖ਼ਬਰ ਸੁਖ ਦਾ ਸਾਹ ਲਿਆ – ਸੁਖ ਮਹਿਸੂਸ ਕੀਤਾ !
  • ਚੜਤ – ਜਿੱਤਾਂ
  • ਅਤਿਆਚਾਰੀ – ਜ਼ਾਲਮ।
  • ਜੜ੍ਹਾਂ ਹਿਲਾ ਦਿੱਤੀਆਂ – ਪਕੜ ਢਿੱਲੀ ਕਰ ਦਿੱਤੀ, ਤਾਕਤ ਖ਼ਤਮ ਕਰ ਦਿੱਤੀ।
  • ਇਨਸਾਫ਼ – ਨਿਆਂ।
  • ਕੋਹ – ਕੋਹ ਕੇ – ਦੁੱਖ ਦੇ – ਦੇ ਕੇ।
  • ਕਬੂਲ – ਮਨਜ਼ੂਰ॥

1. ਪਾਠ – ਅਭਿਆਸ ਪ੍ਰਸ਼ਨ – ਉੱਤਰ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ –
(ਮਧਰੇ, ਵਜ਼ੀਰ ਖਾਂ, ਖੜਕਾ, ਮਾਧੋ ਦਾਸ, ਲਛਮਣ ਦੇਵ)

(ਉ) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ……………………………. ਦਿੱਤੀ।
(ਅ) ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ……………………………. ਸੀ।
(ਈ) ਲਛਮਣ ਦੇਵ ……………………………. ਕੱਦ ਦਾ ਫੁਰਤੀਲਾ ਨੌਜਵਾਨ ਸੀ।
(ਸ) ਉਹ ਇਕ ਬੈਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ……………………………. ਰੱਖ ਲਿਆ।
(ਹ) ……………………………. ਦੇ ਮਹਿਲ ਅਤੇ ਕਿਲ੍ਹੇ ਸਭ ਢਹਿ – ਢੇਰੀ ਕਰ ਦਿੱਤੇ ਗਏ।
ਉੱਤਰ :
(ਉ) ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ।
(ਅ) ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ।
(ਈ) ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ।
(ਸ) ਉਹ ਇਕ ਬੈਰਾਗੀ ਸਾਧੂ ਬਣ ਗਿਆ ਤੇ ਆਪਣਾ ਨਾਂ ਮਾਧੋ ਦਾਸ ਰੱਖ ਲਿਆ।
(ਹ) ਵਜ਼ੀਰ ਖਾਂ ਦੇ ਮਹਿਲ ਤੇ ਕਿਲ੍ਹੇ ਸਭ ਢਹਿ – ਢੇਰੀ ਕਰ ਦਿੱਤੇ ਗਏ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 2.
ਚੱਪੜਚਿੜੀ ਵਿਚ ਬਣਾਈ ਗਈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਫ਼ਤਹਿ ਬੁਰਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਫ਼ਤਹਿ ਬੁਰਜ 2010 ਵਿੱਚ ਚੱਪੜਚਿੜੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਹਿੰਦ ਉੱਤੇ ਫ਼ਤਹਿ ਦੀ ਤਿੰਨ ਸੌ ਸਾਲਾ ਯਾਦ ਵਿਚ ਉਸਾਰਿਆ ਗਿਆ ਹੈ। ਇਸ ਦੀ ਉਚਾਈ 328 ਫੁੱਟ ਹੈ ਅਤੇ ਇਹ ਦਿੱਲੀ ਦੇ ਕੁਤਬ ਮੀਨਾਰ ਤੋਂ ਵੀ ਉੱਚਾ ਹੈ। ਇਹ ਬੁਰਜ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਥੇ ਹੌਸਲੇ, ਵੀਰਤਾ ਤੇ ਸਿਆਣਪ ਦੀ ਯਾਦ ਦਿਵਾਉਂਦਾ ਹੈ ਤੇ ਇਹ ਜ਼ੁਲਮ ਉੱਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ।

2. ਵਿਆਕਰਨ

ਪ੍ਰਸ਼ਨ 1.
ਕਾਲ ਕੀ ਹੁੰਦਾ ਹੈ ? ਇਸਦੀਆਂ ਕਿਸਮਾਂ ਦੇ ਨਾਂ ਲਿਖੋ।
ਉੱਤਰ :
ਕਾਲ ਤੋਂ ਭਾਵ ਹੈ, “ਸਮਾਂ। ਸਮੇਂ ਅਨੁਸਾਰ ਬਦਲ ਕੇ ਕਿਰਿਆ ਜਿਹੜੇ ਰੂਪ ਧਾਰਨ ਕਰਦੀ ਹੈ, ਉਸ ਨੂੰ ‘ਕਾਲ’ ਕਿਹਾ ਜਾਂਦਾ ਹੈ; ਜਿਵੇਂ
(ਉ) ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜ੍ਹਦੇ ਹਾਂ।
(ਅ) ਅਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜਿਆ।
(ਇ) ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਬਾਰੇ ਪੜਾਂਗੇ।

ਉਪਰੋਕਤ ਵਾਕਾਂ ਵਿਚਲੀਆਂ ਕਿਰਿਆਵਾਂ ਪੜ੍ਹਦੇ ਹਾਂ, “ਪੜਿਆ’ ਤੇ ‘ਪੜਾਂਗੇ ਸਮੇਂ ਦਾ ਬੋਧ ਕਰਾਉਂਦੀਆਂ ਹਨ ; ਜੋ ਕਿ ਤਿੰਨ ਪ੍ਰਕਾਰ ਦਾ ਹੈ –
1. ਭੂਤਕਾਲ
2. ਵਰਤਮਾਨ ਕਾਲ
3. ਭਵਿੱਖਤ ਕਾਲ।

ਪ੍ਰਸ਼ਨ 2.
ਕਾਲ ਦੀਆਂ ਤਿੰਨ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਲਿਖੋ।
ਉੱਤਰ :
1. ਭੂਤਕਾਲ – ਵਾਕ ਵਿਚ ਜਿਹੜੀ ਕਿਰਿਆ ਬੀਤ ਚੁੱਕੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਭੂਤਕਾਲ ਵਿਚ ਹੁੰਦੀ ਹੈ ; ਜਿਵੇਂ –
(ਉ) ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ?
(ਅ) ਬੰਦਾ ਬਹਾਦਰ ਅਠਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿਚੋਂ ਇਕ ਸੀ

2. ਵਰਤਮਾਨ ਕਾਲ – ਵਾਕ ਵਿਚ ਜਿਹੜੀ ਕਿਰਿਆ ਬੀਤ ਰਹੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਵਰਤਮਾਨ ਕਾਲ ਵਿਚ ਹੁੰਦੀ ਹੈ , ਜਿਵੇਂ –
(ੳ) ਆਮ ਤੌਰ ‘ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ।
(ਅ) ਇਹ ਦਿੱਲੀ ਦੇ ਕੁਤਬ – ਮੀਨਾਰ ਤੋਂ ਵੀ ਉੱਚਾ ਹੈ।

3. ਭਵਿੱਖਤ ਕਾਲ – ਵਾਕ ਵਿਚ ਜਿਹੜੀ ਕਿਰਿਆ ਆਉਣ ਵਾਲੇ ਸਮੇਂ ਦਾ ਬੋਧ ਕਰਾਉਂਦੀ ਹੈ, ਉਹ ਭਵਿੱਖਤ ਕਾਲ ਵਿਚ ਹੁੰਦੀ ਹੈ , ਜਿਵੇਂ –
(ਉ) ਉਹ ਗੁਰੂ ਜੀ ਦੀ ਆਗਿਆ ਅਨੁਸਾਰ ਹਰ ਕੁਰਬਾਨੀ ਕਰਨ ਲਈ ਹਮੇਸ਼ਾ ਤਿਆਰ ਰਹੇਗਾ।
(ਅ) ਵਿਦਿਆਰਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਤੇ ਜਿੱਤਾਂ ਬਾਰੇ ਲੇਖ ਲਿਖਣਗੇ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਪੰਜਾਬੀ ਦਾ ਇੱਕ ਮੁਹਾਵਰਾ ਹੈ, “ਇੱਟ ਨਾਲ ਇੱਟ ਖੜਕਾਉਣਾ’ ਆਮ ਤੌਰ ‘ਤੇ ਬੰਦਾ ਬਹਾਦਰ ਦੀ ਸੂਬਾ ਸਰਹਿੰਦ ਉੱਤੇ ਜਿੱਤ ਨੂੰ ਦੱਸਣ ਲਈ ਇਹ ਮੁਹਾਵਰਾ ਵਰਤਿਆ ਜਾਂਦਾ ਹੈ। ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਆਖ ਕੇ ਜਾਣੋ ਸਾਰੀ ਗੱਲ ਆਖ ਦਿੱਤੀ ਜਾਂਦੀ ਹੈ। ਅਸੀਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਨੂੰ ਸਰਹਿੰਦ ਵਿਖੇ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੇ ਇਹ ਜ਼ੁਲਮ ਢਾਹਿਆ ਸੀ।

ਬੰਦਾ ਬਹਾਦਰ ਨੇ ਇਸ ਜ਼ਾਲਮ ਹਾਕਮ ਨੂੰ ਮਾਰ ਮੁਕਾਇਆ ਸੀ ਤੇ ਉਸ ਦੀਆਂ ਫ਼ੌਜਾਂ ਨੂੰ ਕਰਾਰੀ ਹਾਰ ਦਿੱਤੀ ਸੀ। ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਇਹ ਸਭ ਤੋਂ ਵੱਖਰਾ ਸੀ। ਕੌਣ ਸੀ ਬੰਦਾ ਬਹਾਦਰ ? ਉਸ ਦਾ ਅਸਲ ਨਾਂ ਕੀ ਸੀ ? ਬੰਦਾ ਬਹਾਦਰ ਅਨਾਰਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀਆਂ ਵਿੱਚੋਂ ਇੱਕ ਸੀ। ਉਹ ਇੱਕ ਅਦੁੱਤੀ ਪ੍ਰਤਿਭਾ ਵਾਲਾ ਸੁਰਬੀਰ ਸੀ। ਉਸ ਦੇ ਜਨਮ ਤੋਂ ਲੈ ਕੇ ਉਸ ਦੀ ਸ਼ਹੀਦੀ ਤੱਕ ਉਸ ਦੇ ਜੀਵਨ ਵਿੱਚ ਕਈ ਤਬਦੀਲੀਆਂ ਆਈਆਂ। ਇਹਨਾਂ ਤਬਦੀਲੀਆਂ ਦੇ ਨਾਲ – ਨਾਲ ਉਸ ਬਦਲਦੇ ਰਹੇ। ਉਸ ਦਾ ਜਨਮ 27 ਅਕਤੂਬਰ, 1670 ਈਸਵੀਂ ਵਿੱਚ ਪੁਣਛ ਜ਼ਿਲ੍ਹੇ ਦੇ ਰਾਜੌਰੀ ਨਾਂ ਦੇ ਪਿੰਡ ਵਿੱਚ ਹੋਇਆ। ਇਹ ਥਾਂ ਜੰਮੂ ਤੇ ਪੁਣਛ ਦੇ ਵਿਚਕਾਰ ਜਿਹੇ ਹੈ।

ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਉਸ ਦਾ ਪਿਤਾ ਰਾਮਦੇਵ ਇਕ ਗਰੀਬ ਕਿਰਸਾਨ ਸੀ, ਜਿਸ ਕੋਲ ਲਛਮਣ ਦੇਵ ਨੂੰ ਪੜ੍ਹਾਉਣ ਦਾ ਕੋਈ ਸਾਧਨ ਨਹੀਂ ਸੀ। ਇਸ ਲਈ ਉਹ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦਾ ਸੀ। ਜਦ ਵੀ ਵਿਹਲ ਮਿਲਦੀ, ਉਹ ਤੀਰ – ਕਮਾਨ ਚੁੱਕਦਾ ਅਤੇ ਸ਼ਿਕਾਰ ਖੇਡਣ ਚਲਾ ਜਾਂਦਾ।ਉਹ ਇਕ ਚੰਗਾ ਨਿਸ਼ਾਨੇਬਾਜ਼ ਸੀ ਉਸ ਨੂੰ ਤਲਵਾਰ, ਤੀਰ – ਕਮਾਨ ਆਦਿ ਸ਼ਸਤਰ ਚਲਾਉਣ ਦਾ ਚੰਗਾ ਅਭਿਆਸ ਸੀ। ਉਹ ਬਚਪਨ ਤੋਂ ਹੀ ਦਲੇਰ ਸੀ। ਲਛਮਣ ਦੇਵ ਮਧਰੇ ਕੱਦ ਦਾ ਫੁਰਤੀਲਾ ਨੌਜਵਾਨ ਸੀ। ਉਸ ਦਾ ਰੰਗ ਕਣਕਵੰਨਾ, ਨੈਣ – ਨਕਸ਼ ਸੋਹਣੇ ਅਤੇ ਅੱਖਾਂ ਚਮਕੀਲੀਆਂ ਸਨ।

1. ਬੰਦਾ ਬਹਾਦਰ ਦੀ ਸੂਬਾ ਸਰਹੰਦ ਉੱਤੇ ਜਿੱਤ ਨੂੰ ਦਰਸਾਉਣ ਲਈ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ ?
(ੳ) ਇੱਟ ਚੁੱਕਦੇ ਨੂੰ ਪੱਥਰ ਮਾਰਨਾ
(ਅ) ਇੱਟ ਨਾਲ ਇੱਟ ਖੜਕਾਉਣਾ
(ਇ) ਇੱਟ ਦਾ ਜਵਾਬ ਪੱਥਰ ਨਾਲ ਦੇਣਾ
(ਸ) ਇੱਟ – ਇੱਟ ਕਰਨਾ।
ਉੱਤਰ :
(ਅ) ਇੱਟ ਨਾਲ ਇੱਟ ਖੜਕਾਉਣਾ

2. ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਨੀਂਹਾਂ ਵਿਚ ਚਿਣਵਾਇਆ ਗਿਆ ਸੀ ?
(ਉ) ਸਰਹਿੰਦ ਵਿਚ
(ਅ) ਚਮਕੌਰ ਵਿਚ
(ਇ) ਦਿੱਲੀ ਵਿਚ
(ਸ) ਮੋਰਿੰਡਾ ਵਿਚ।
ਉੱਤਰ :
(ਉ) ਸਰਹਿੰਦ ਵਿਚ

3. ਛੋਟੇ ਸਾਹਿਬਜ਼ਾਦਿਆਂ ਉੱਤੇ ਜ਼ੁਲਮ ਢਾਹੁਣ ਵਾਲਾ ਸਰਹਿੰਦ ਦਾ ਨਵਾਬ ਕੌਣ ਸੀ ?
(ਉ) ਵਜ਼ੀਰ ਖਾਂ
(ਅ) ਵਜ਼ੀਦ ਖਾਂ
(ਈ) ਅਮੀਰ ਖਾਂ
(ਸ) ਜ਼ਮਾਨ ਖਾਂ।
ਉੱਤਰ :
(ਉ) ਵਜ਼ੀਰ ਖਾਂ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

4. ਬੰਦਾ ਬਹਾਦਰ ਦੇ ਕਾਰਨਾਮਿਆਂ ਵਿੱਚੋਂ ਸਭ ਤੋਂ ਵੱਡਾ ਕਾਰਨਾਮਾ ਕੀ ਸੀ ?
(ਉ) ਸਮਾਣੇ ਦੀ ਜਿੱਤ
(ਅ) ਕੈਥਲ ਦੀ ਜਿੱਤ
(ਈ) ਗੁਰਦਾਸ ਨੰਗਲ ਦੀ ਲੜਾਈ
(ਸ) ਸਰਹਿੰਦ ਦੀ ਫ਼ਤਹਿ/ਵਜ਼ੀਰ ਖਾਂ ਨੂੰ ਮਾਰਨਾ।
ਉੱਤਰ :
(ਸ) ਸਰਹਿੰਦ ਦੀ ਫ਼ਤਹਿ/ਵਜ਼ੀਰ ਖਾਂ ਨੂੰ ਮਾਰਨਾ।

5. ਬੰਦਾ ਬਹਾਦਰ ਕਿਹੜੀ ਸਦੀ ਦੇ ਸੂਰਮਿਆਂ ਵਿਚੋਂ ਇਕ ਸੀ ?
(ਉ) ਸਤਾਰਵੀਂ
(ਅ) ਅਠਾਰਵੀਂ
(ਈ) ਉਨੀਵੀਂ
(ਸ) ਵੀਹਵੀਂ
ਉੱਤਰ :
(ਅ) ਅਠਾਰਵੀਂ

6. ਬੰਦਾ ਬਹਾਦਰ ਦਾ ਜਨਮ ਕਦੋਂ ਹੋਇਆ ?
(ੳ) 27 ਅਕਤੂਬਰ, 1670
(ਅ) 27 ਨਵੰਬਰ, 1670
(ਈ) 25 ਅਕਤੂਬਰ, 1670
(ਸ) 25 ਨਵੰਬਰ, 1670
ਉੱਤਰ :
(ੳ) 27 ਅਕਤੂਬਰ, 1670

7. ਬੰਦਾ ਬਹਾਦਰ ਦਾ ਜਨਮ ਕਿੱਥੇ ਹੋਇਆ ?
(ਉ) ਜੰਮੂ
(ਅ) ਪੁਣਛ
(ਈ) ਰਾਜੌਰੀ
(ਸ) ਕਠੂਆ।
ਉੱਤਰ :
(ਈ) ਰਾਜੌਰੀ

8. ਬੰਦਾ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ?
(ਉ) ਲਛਮਣ ਦੇਵ
(ਅ) ਲਛਮਣ ਦਾਸ
(ਈ) ਬੰਦਾ ਸਿੰਘ
(ਸ) ਬੰਦਾ ਵੈਰਾਗੀ !
ਉੱਤਰ :
(ਉ) ਲਛਮਣ ਦੇਵ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

9. ਬੰਦਾ ਬਹਾਦਰ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ਼ਾਮ ਦੇਵ
(ਅ) ਰਾਮ ਦੇਵ
(ਈ) ਨਾਮ ਦੇਵ
(ਸ) ਸਮਸ਼ ਦੇਵ।
ਉੱਤਰ :
(ਅ) ਰਾਮ ਦੇਵ

10. ਲਛਮਣ ਦੇਵ ਤੀਰ – ਕਮਾਨ ਚੁੱਕ ਕੇ ਕੀ ਕਰਨ ਜਾਂਦਾ ਸੀ ?
(ਉ) ਦੁਸ਼ਮਣ ਮਾਰਨ
(ਅ) ਅਭਿਆਸ ਕਰਨ
(ਈ) ਸ਼ਿਕਾਰ ਖੇਡਣ
(ਸ) ਨਿਸ਼ਾਨੇਬਾਜ਼ੀ ਸਿੱਖਣ।
ਉੱਤਰ :
(ਈ) ਸ਼ਿਕਾਰ ਖੇਡਣ

11. ਲਛਮਣ ਦੇਵ ਬਚਪਨ ਤੋਂ ਹੀ ਕਿਹੋ ਜਿਹਾ ਸੀ ?
(ਉ) ਦਲੇਰ
(ਅ) ਸ਼ਰਮੀਲਾ
(ਈ) ਪੜਾਕੂ
(ਸ) ਵੈਰਾਗੀ॥
ਉੱਤਰ :
(ਉ) ਦਲੇਰ

12. ਲਛਮਣ ਦੇਵ ਦਾ ਕੱਦ ਕਿਹੋ ਜਿਹਾ ਸੀ ?
(ਉ) ਲੰਮਾ
(ਅ) ਮਧਰਾ
(ਈ) ਦਰਮਿਆਨਾ
(ਸ) ਬਹੁਤ ਛੋਟਾ।
ਉੱਤਰ :
(ਅ) ਮਧਰਾ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਮੁਹਾਵਰਾ, ਪੰਜਾਬ, ਬੰਦਾ ਬਹਾਦਰ, ਸਰਹਿੰਦ, ਗੁਰੂ ਗੋਬਿੰਦ ਸਿੰਘ ਜੀ।
(ii) ਅਸੀਂ, ਉਸ, ਇਹ, ਕੌਣ, ਕੀ।
(ii) ਸ਼ਾਹੀ, ਫ਼ੌਜਦਾਰ, ਜ਼ਾਲਮ, ਕਰਾਰੀ, ਸਭ ਤੋਂ ਵੱਡਾ 1
(iv) ਖੜਕਾਉਣਾ, ਵਰਤਿਆ ਜਾਂਦਾ ਹੈ, ਢਾਹਿਆ ਸੀ, ਹਾਰ ਦਿੱਤੀ ਸੀ, ਆਈਆਂ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ਦਲੇਰ’ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।
(ਉ) ਡਰਪੋਕ
(ਅ) ਦਲੇਰੀ
(ਇ) ਦਲੇਰਾਨਾ
(ਸ) ਡਰਨਾ।
ਉੱਤਰ :
(ਉ) ਡਰਪੋਕ

(ii) ‘ ਕੌਣ ਸੀ ਬੰਦਾ ਬਹਾਦਰ ?” ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਕੌਣ
(ਅ) ਸੀ
(ਏ) ਬੰਦਾ।
(ਸ) ਬਹਾਦਰ।
ਉੱਤਰ :
(ਉ) ਕੌਣ

(ii) “ਉਸਦੇ ਜਨਮ ਤੋਂ ਲੈ ਕੇ ਉਸਦੀ ਸ਼ਹੀਦੀ ਤਕ ਉਸ ਦੇ ਜੀਵਨ ਵਿਚ ਕਈ ਤਬਦੀਲੀਆਂ ਆਈਆਂ।” ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ।
(ਸ) ਪੰਜ।
ਉੱਤਰ :
(ਈ) ਚਾਰ।

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 1
ਉੱਤਰ :
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 2

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ

(i) ਮੁਹਾਵਰਾ
(ii) ਇੱਟ ਨਾਲ ਇੱਟ ਖੜਕਾਉਣਾ –
(ii) ਕਰਾਰੀ
(iv) ਕਾਰਨਾਮਾ
(v) ਅਦੁੱਤੀ
(vi) ਪ੍ਰਤਿਭਾ
(v) ਸ਼ਸਤਰ
ਉੱਤਰ :
(i) ਮੁਹਾਵਰਾ – ਇਕ ਸ਼ਬਦ ਸਮੂਹ, ਜਿਸ ਦੇ ਸ਼ਾਬਦਿਕ ਅਰਥ ਨਹੀਂ, ਸਗੋਂ ਪ੍ਰਚਲਿਤ ਅਰਥ ਠੀਕ ਮੰਨੇ ਜਾਂਦੇ ਹਨ।
(ii) ਇੱਟ ਨਾਲ ਇੱਟ ਖੜਕਾਉਣਾ – ਢਹਿ – ਢੇਰੀ ਕਰ ਦੇਣਾ।
(iii) ਕਰਾਰੀ – ਮਜ਼ਾ ਚਖਾਉਣ ਵਾਲੀ
(iv) ਕਾਰਨਾਮਾ – ਯਾਦਗਾਰੀ ਕੰਮ
(v) ਅਦੁੱਤੀ – ਲਾਸਾਨੀ, ਬੇਮਿਸਾਲ
(vi) ਪ੍ਰਤਿਭਾ – ਵਿਸ਼ੇਸ਼ ਮਾਨਸਿਕ ਗੁਣ ਜਾਂ ਮੁਹਾਰਤ।
(v) ਸ਼ਸਤਰ – ਹਥਿਆਰ।

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ ਇੱਥੇ ਹੀ ਸੰਨ 1707 ਈਸਵੀ ਵਿੱਚ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਲੇ। ਮਾਧੋ ਦਾਸ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੂੰ ਗੁਰੂ ਜੀ ਤੋਂ ਉਹਨਾਂ ਦੇ ਮਾਤਾ – ਪਿਤਾ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਿਆ ਉਸ ਦਾ ਖੂਨ ਖੌਲ ਉੱਠਿਆ। ਉਹ ਤਾਂ ਇਕ ਹਿਰਨੀ ਤੇ ਉਸ ਦੇ ਬੱਚਿਆਂ ਦੇ ਮਰਨ ‘ਤੇ ਵਿਆਕੁਲ ਹੋ ਉੱਠਿਆ ਸੀ। ਇਹ ਸਾਕੇ ਸੁਣ ਕੇ ਉਸ ਦਾ ਰੋਹ ਜਾਗ ਪਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਉਹਨਾਂ ਦਾ ਹੀ ਬੰਦਾ ਹੈ, ਇਸ ਲਈ ਉਹ ਗੁਰੂ ਜੀ ਦੀ ਆਗਿਆ ਅਨੁਸਾਰ ਹਰ ਕੁਰਬਾਨੀ ਕਰਨ ਲਈ ਹਮੇਸ਼ਾਂ ਤਿਆਰ ਰਹੇਗਾ।

ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਦਾ ਨਾਂ ਬੰਦਾ ਸਿੰਘ ਰੱਖ ਦਿੱਤਾ ਗੁਰੂ ਜੀ ਨੇ ਉਸ ਨੂੰ ਆਪਣੇ ਭੱਥੇ ਵਿੱਚੋਂ ਪੰਜ ਤੀਰ ਕੱਢ ਕੇ ਦਿੱਤੇ ਅਤੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਵਲ ਭੇਜਿਆ। ਗੁਰੂ ਜੀ ਨੇ ਉਸ ਰਾਹੀਂ ਪੰਜਾਬ ਰਹਿੰਦੇ ਆਪਣੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਭੇਜੇ।

ਜਦ ਬੰਦਾ ਸਿੰਘ ਨੇ ਪੰਜਾਬ ਵੱਲ ਕੂਚ ਕੀਤਾ, ਤਦ ਗੁਰੂ ਜੀ ਦੇ ਪੰਜ ਸਿੰਘ ਵੀ ਉਸ ਦੇ ਨਾਲ ਸਨ। ਪੰਜਾਬ ਵਿੱਚ ਗੁਰੂ ਜੀ ਦੇ ਸ਼ਰਧਾਲੂਆਂ ਨੂੰ ਗੁਰੂ ਜੀ ਦੀ ਆਗਿਆ ਨਾਲ ਆਏ ਬੰਦਾ ਸਿੰਘ ਬਾਰੇ ਜਿਉਂ – ਜਿਉਂ ਸੂਚਨਾ ਮਿਲੀ, ਉਹ ਉਸ ਨਾਲ ਜਬੋਬੰਦ ਹੁੰਦੇ ਗਏ।ਉਹਨਾਂ ਤੋਂ ਬਿਨਾਂ, ਹਾਕਮਾਂ ਦੇ ਜ਼ੁਲਮਾਂ ਦੇ ਸਤਾਏ ਹੋਰ ਬਹੁਤ ਸਾਰੇ ਲੋਕ ਵੀ ਬੰਦਾ ਸਿੰਘ ਨਾਲ ਆ ਰਲੇ। ਛੇਤੀ ਹੀ ਬੰਦਾ ਸਿੰਘ ਕੋਲ ਇਕ ਤਕੜੀ ਫ਼ੌਜ ਬਣ ਗਈ। ਇਸ ਵਿੱਚ ਹਜ਼ਾਰਾਂ ਘੋੜ – ਸਵਾਰ ਤੇ ਪੈਦਲ ਲੜਨ ਵਾਲੇ ਸਨ।

1. ਮਾਧੋ ਦਾਸ ਕਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ?
(ਉ) 1677
(ਅ) 1687
(ਇ) 1708
(ਸ) 1707
ਉੱਤਰ :
(ਸ) 1707

2. ਗੁਰੂ ਜੀ ਤੋਂ ਉਨ੍ਹਾਂ ਦੇ ਮਾਤਾ – ਪਿਤਾ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਿਰਤਾਂਤ ਦਾ ਬੰਦਾ ਬਹਾਦਰ ਉੱਤੇ ਕੀ ਅਸਰ ਪਿਆ ?
(ੳ) ਉਹ ਸੋਚਾਂ ਵਿੱਚ ਪੈ ਗਿਆ
(ਅ) ਉਹ ਚੁੱਪ ਹੋ ਗਿਆ
(ਇ) ਉਸਦਾ ਖੂਨ ਖੌਲ ਉੱਠਿਆ
(ਸ) ਉਹ ਸੌਂ ਨਾ ਸਕਿਆ।
ਉੱਤਰ :
(ਇ) ਉਸਦਾ ਖੂਨ ਖੌਲ ਉੱਠਿਆ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

3. ਮਾਧੋ ਦਾਸ ਕਿਸ ਦੇ ਮਰਨ ਉੱਤੇ ਵਿਆਕੁਲ ਹੋ ਗਿਆ ਸੀ ?
(ਉ) ਹਿਰਨੀ ਦੇ ਬੱਚਿਆਂ ਦੇ
(ਅ) ਸਾਥੀਆਂ ਦੇ
(ਇ) ਮਾਤਾ – ਪਿਤਾ ਦੇ
(ਸ) ਹਿਰਨੀ ਦੇ।
ਉੱਤਰ :
(ਉ) ਹਿਰਨੀ ਦੇ ਬੱਚਿਆਂ ਦੇ

4. ਮਾਧੋ ਦਾਸ ਕਿਸ ਦਾ ਬੰਦਾ ਬਣ ਗਿਆ ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ
(ਅ) ਵੈਰਾਗੀਆਂ ਦਾ
(ਇ) ਤਿਆਗੀਆਂ ਦਾ
(ਸ) ਜੋਗੀਆਂ – ਨਾਥਾਂ ਦਾ।
ਉੱਤਰ :
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ

5. ਬੰਦਾ ਬਹਾਦਰ ਗੁਰੂ ਜੀ ਲਈ ਕੀ ਕਰਨ ਲਈ ਤਿਆਰ ਹੋ ਗਿਆ ?
(ਉ) ਹਰ ਕੁਰਬਾਨੀ
(ਅ) ਤਿਆਗ
(ਈ) ਤਪੱਸਿਆ
(ਸ) ਭਗਤੀ।
ਉੱਤਰ :
(ਉ) ਹਰ ਕੁਰਬਾਨੀ

6. ਗੁਰੂ ਜੀ ਨੇ ਮਾਧੋ ਦਾਸ ਦਾ ਨਾਂ ਕੀ ਰੱਖਿਆ ?
(ਉ) ਬੰਦਾ ਵੈਰਾਗੀ
(ਅ) ਬੰਦਾ ਸਿੰਘ
(ਇ) ਬੰਦਾ ਸਿੰਘ ਵੈਰਾਗੀ
(ਸ) ਬੰਦਾ ਵੈਰਾਗੀ ਸਿੰਘ॥
ਉੱਤਰ :
(ਅ) ਬੰਦਾ ਸਿੰਘ

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

7. ਗੁਰੂ ਜੀ ਨੇ ਬੰਦਾ ਸਿੰਘ ਨੂੰ ਆਪਣੇ ਭੱਥੇ ਵਿੱਚੋਂ ਕਿੰਨੇ ਤੀਰ ਕੱਢ ਕੇ ਦਿੱਤੇ ?
(ਉ) ਚਾਰ
(ਅ) ਪੰਜ
(ਈ) ਸੱਤ
(ਸ) ਗਿਆਰਾਂ।
ਉੱਤਰ :
(ਅ) ਪੰਜ

8. ਗੁਰੂ ਜੀ ਨੇ ਕਿੱਥੇ ਰਹਿੰਦੇ ਸਿੱਖਾਂ ਦੇ ਨਾਂ ਆਪਣੇ ਹੁਕਮਨਾਮੇ ਭੇਜੇ ?
(ਉ) ਪੰਜਾਬ ਵਿਚ
(ਅ) ਮਹਾਂਰਾਸ਼ਟਰਾ ਵਿਚ
(ਈ) ਰਾਜਪੂਤਾਨੇ ਵਿਚ
(ਸ) ਪਹਾੜਾਂ ਵਿਚ।
ਉੱਤਰ :
(ਉ) ਪੰਜਾਬ ਵਿਚ

9. ਜਦੋਂ ਬੰਦਾ ਬਹਾਦਰ ਨੇ ਪੰਜਾਬ ਵੱਲ ਕੂਚ ਕੀਤਾ, ਤਾਂ ਕਿੰਨੇ ਸਿੱਖ ਉਸਦੇ ਨਾਲ ਸਨ ?
(ਉ) ਤਿੰਨ
(ਅ) ਪੰਜ
(ਸ) ਗਿਆਰਾਂ ਨੂੰ
ਉੱਤਰ :
(ਅ) ਪੰਜ

10. ਬੰਦਾ ਸਿੰਘ ਕੋਲ ਕਿੰਨੀ ਫ਼ੌਜ ਇਕੱਠੀ ਹੋ ਗਈ ਸੀ ?
(ਉ) ਹਜ਼ਾਰਾਂ ਘੋੜ – ਸਵਾਰ
(ਅ) ਹਜ਼ਾਰਾਂ ਪੈਦਲ
(ਈ) ਹਜ਼ਾਰਾਂ ਪੈਦਲ ਤੇ ਘੋੜ – ਸਵਾਰੇ॥
(ਸ) ਹਜ਼ਾਰਾਂ ਆਮ ਲੋਕ।
ਉੱਤਰ :
(ਉ) ਹਜ਼ਾਰਾਂ ਘੋੜ – ਸਵਾਰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਧੋ ਦਾਸ, ਪਿਤਾ, ਮਾਤਾ, ਸਾਹਿਬਜ਼ਾਦਿਆਂ।
(ii) ਉਸ, ਉਹਨਾਂ, ਇਹ, ਉਹ, ਇਸ।
(iii) ਬਹੁਤ, ਇੱਕ, ਹਰ, ਪੰਜ, ਜ਼ਾਲਮ॥
(iv) ਮਿਲੇ, ਹੋਇਆ, ਲੱਗਿਆ, ਖੌਲ ਉੱਠਿਆ, ਭੇਜਿਆ।

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਜੁਲਮ ਦਾ ਵਿਰੋਧੀ ਸ਼ਬਦ ਚੁਣੋ :
(ਉ) ਜਬਰ
(ਅ) ਤਰਸ
(ਇ) ਸੱਤ
(ਸ) ਪਿਆਰ।
ਉੱਤਰ :
(ਅ) ਤਰਸ

(ii) “ਉਸਦੀ ਗੱਲ ਸੁਣ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ੳ) ਉਸ
(ਆ) ਦੀ
(ਈ) ਗੱਲ
(ਸ) ਸੁਣ।
ਉੱਤਰ :
(ੳ) ਉਸ

(iii) ‘ਗੁਰੂ ਜੀ ਨੇ ਉਸਨੂੰ ਆਪਣੇ ਭੱਥੇ ਵਿਚੋਂ ਪੰਜ ਤੀਰ ਕੱਢ ਕੇ ਦਿੱਤੇ। ਇਸ ਵਾਕ ਵਿਚ ਕਿੰਨੇ ਨਾਂਵ ਹਨ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ

ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਨ ਕਰੋ
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 3
ਉੱਤਰ :
PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ 4

PSEB 7th Class Punjabi Solutions Chapter 11 ਬਾਬਾ ਬੰਦਾ ਸਿੰਘ ਬਹਾਦਰ

ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਪ੍ਰਭਾਵਿਤ
(ii) ਖੂਨ ਖੌਲ ਉੱਠਿਆ
(ii) ਰੋਹ
(iv) ਹੁਕਮਨਾਮੇ
ਉੱਤਰ :
(i) ਪ੍ਰਭਾਵਿਤ – ਅਸਰ ਅਧੀਨ ਹੋਣਾ
(ii) ਖੂਨ ਖੌਲ ਉੱਠਿਆ – ਗੁੱਸੇ ਵਿਚ ਆ ਗਿਆ
(iii) ਰੋਹ – ठॉमा
(iv) ਹੁਕਮਨਾਮੇ – ਗੁਰੂ ਜੀ ਦਾ ਲਿਖਤੀ ਹੁਕਮ।

PSEB 7th Class Agriculture Solutions Chapter 11 ਬਾਇਓ ਗੈਸ

Punjab State Board PSEB 7th Class Agriculture Book Solutions Chapter 11 ਬਾਇਓ ਗੈਸ Textbook Exercise Questions, and Answers.

PSEB Solutions for Class 7 Agriculture Chapter 11 ਬਾਇਓ ਗੈਸ

Agriculture Guide for Class 7 PSEB ਬਾਇਓ ਗੈਸ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਬਾਇਓਗੈਸ ਵਿਚ ਮੌਜੂਦ ਕੋਈ ਦੋ ਗੈਸਾਂ ਦੇ ਨਾਮ ਲਿਖੋ ।
ਉੱਤਰ-
ਮੀਥੇਨ, ਕਾਰਬਨ ਡਾਈਆਕਸਾਈਡ ॥

ਪ੍ਰਸ਼ਨ 2.
ਬਾਇਓਗੈਸ ਵਿਚ ਮੀਥੇਨ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
50-60.

ਪ੍ਰਸ਼ਨ 3.
ਬਾਇਓਗੈਸ ਵਿਚ ਕਾਰਬਨ ਡਾਈਆਕਸਾਈਡ ਗੈਸ ਕਿੰਨੇ ਪ੍ਰਤੀਸ਼ਤ ਹੁੰਦੀ ਹੈ ?
ਉੱਤਰ-
30-40%.

ਪ੍ਰਸ਼ਨ 4.
ਬਾਇਓਗੈਸ ਪਲਾਂਟ ਗੈਸ ਸਮਰੱਥਾ ਅਨੁਸਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 5.
ਬਾਇਓਗੈਸ ਪੈਦਾ ਕਰਨ ਦਾ ਵੱਡਾ ਸੋਮਾ ਕੀ ਹੈ ?
ਉੱਤਰ-
ਡੰਗਰਾਂ ਦਾ ਗੋਬਰ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 6.
ਇੱਕ ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਕਿੰਨੇ ਕਿਲੋ ਪਾਥੀਆਂ ਦੇ ਬਰਾਬਰ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
12.30 ਕਿਲੋਗਰਾਮ ਪਾਥੀਆਂ ।

ਪ੍ਰਸ਼ਨ 7.
ਬਾਇਓਗੈਸ ਦੀ ਵਰਤੋਂ ਕਿਸ ਕੰਮ ਲਈ ਕੀਤ ਜਾਂਦੀ ਹੈ ?
ਉੱਤਰ-
ਖਾਣਾ ਬਣਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜ਼ਲ ਇੰਜ਼ਨ ਚਲਾਉਣ ਲਈ ।

ਪ੍ਰਸ਼ਨ 8.
ਬਾਇਓਗੈਸ ਪਲਾਂਟ ਵਿੱਚੋਂ ਨਿਕਲਣ ਵਾਲੀ ਮੱਲਰੀ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਸੱਲਰੀ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ !

ਪ੍ਰਸ਼ਨ 9.
ਬਾਇਓਗੈਸ ਪਲਾਂਟ ਮਕਾਨ ਦੀਆਂ ਨੀਹਾਂ ਤੋਂ ਘੱਟੋ-ਘੱਟ ਕਿੰਨੀ ਦੂਰੀ ਤੇ ਬਣਾਉਣਾ ਚਾਹੀਦਾ ਹੈ ?
ਉੱਤਰ-
6 ਫੁੱਟ ਦੀ ਦੂਰੀ ਤੇ ।

ਪ੍ਰਸ਼ਨ 10.
ਬਾਇਓਗੈਸ ਪਲਾਂਟ ਦਾ ਸਸਤਾ ਮਾਡਰਨ ਡਿਜ਼ਾਈਨ ਕਿਸ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤਾ ਗਿਆ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ।

(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਕੁਦਰਤੀ ਊਰਜਾ ਸੋਮੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਊਰਜਾ ਸੋਮੇ ਦੋ ਤਰ੍ਹਾਂ ਦੇ ਹੁੰਦੇ ਹਨ

  1. ਰਵਾਇਤੀ
  2. ਗੈਰ-ਰਵਾਇਤੀ ਊਰਜਾ ਸੋਮੇ ।

(i) ਰਵਾਇਤੀ ਸੋਮੇ-ਪੈਟਰੋਲੀਅਮ ਪਦਾਰਥ, ਕੋਲਾ ਆਦਿ ।
(ii) ਗੈਰ ਰਵਾਇਤੀ ਸੋਮੇ-ਗੋਬਰ ਗੈਸ, ਸੂਰਜੀ ਊਰਜਾ ਆਦਿ ।

ਪ੍ਰਸ਼ਨ 2.
ਬਾਇਓਗੈਸ ਦੀ ਰਚਨਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਇਓਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ ਅਤੇ ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 3.
ਬਾਇਓਗੈਸ ਦੇ ਕੋਈ ਤਿੰਨ ਲਾਭ ਲਿਖੋ ।
ਉੱਤਰ-

  1. ਇਹ ਧੂੰਆਂ ਰਹਿਤ ਗੈਸ ਹੈ । ਇਸ ਨੂੰ ਬਾਲਣ ਨਾਲ ਧੁਆਂ ਪੈਦਾ ਨਹੀਂ ਹੁੰਦਾ ।
  2. ਇਸ ਗੈਸ ਵਿਚ ਐੱਲ. ਪੀ. ਜੀ. ਗੈਸ ਵਾਂਗ ਧਮਾਕੇ ਨਾਲ ਕੋਈ ਹਾਦਸਾ ਹੋਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।
  3. ਇਹ ਗੈਸ ਸਸਤੀ ਰਹਿੰਦੀ ਹੈ ।
  4. ਇਸ ਦੀ ਸੱਲਰੀ ਨੂੰ ਖਾਦ ਵਜੋਂ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 4.
ਬਾਇਓਗੈਸ ਤੋਂ ਬਾਅਦ ਨਿਕਲਣ ਵਾਲੀ ਮੱਲਰੀ ਦੇ ਕੀ ਗੁਣ ਹੁੰਦੇ ਹਨ ?
ਉੱਤਰ-
ਗੈਸ ਬਣਨ ਤੋਂ ਬਾਅਦ ਬਚੇ ਪਦਾਰਥ ਜਿਸ ਨੂੰ ਸੱਲਰੀ ਕਹਿੰਦੇ ਹਨ, ਵਿਚੋਂ ਬਦਬੂ ਨਹੀਂ ਆਉਂਦੀ ਤੇ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਨਾਲ ਹੀ ਸੱਲਰੀ ਇਕ ਖਾਦ ਦਾ ਕੰਮ ਕਰਦੀ ਹੈ । ਇਸ ਵਿਚ ਨਾਈਟਰੋਜਨੀ ਤੇ ਫਾਸਫੋਰਸ ਵਾਲੇ ਅਤੇ ਹੋਰ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 5.
ਬਾਇਓਗੈਸ ਪਲਾਂਟ ਦਾ ਆਕਾਰ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਗੋਬਰ ਦੀ ਉਪਲੱਬਧ ਮਾਤਰਾ ਅਤੇ ਗੈਸ ਦੀ ਜ਼ਰੂਰਤ ਦੇ ਮੁਤਾਬਿਕ ਬਾਇਓਗੈਸ ਪਲਾਂਟ ਦਾ ਆਕਾਰ ਹੁੰਦਾ ਹੈ, ਜਿਵੇਂ-50 ਕਿਲੋਗਰਾਮ ਗੋਬਰ ਦੀ ਪ੍ਰਾਪਤੀ 3-4 ਡੰਗਰਾਂ ਤੋਂ ਹੁੰਦੀ ਹੈ ਤੇ 2 ਘਣ ਮੀਟਰ ਆਕਾਰ ਦਾ ਪਲਾਂਟ ਤਿਆਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਦੀਨਬੰਧੁ ਮਾਡਲ ਬਾਇਓਗੈਸ ਪਲਾਂਟ ਤੇ ਸੰਖੇਪ ਨੋਟ ਲਿਖੋ ।
ਉੱਤਰ-
ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ) ਨੂੰ ਆਪਸ ਵਿੱਚ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ । ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ ! ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।
PSEB 7th Class Agriculture Solutions Chapter 11 ਬਾਇਓ ਗੈਸ 1

ਪ੍ਰਸ਼ਨ 7.
ਬਾਇਓਗੈਸ ਪਲਾਂਟ ਲਗਾਉਣ ਲਈ ਜਗ੍ਹਾ ਦੀ ਚੋਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਪਲਾਂਟ ਦੇ ਆਲੇ-ਦੁਆਲੇ ਵਾਲੀ ਜਗ੍ਹਾ ਥੋੜੀ ਉੱਚੀ ਹੋਣੀ ਚਾਹੀਦੀ ਹੈ ਤਾਂ ਕਿ ਇਸ ਜਗਾ ਤੇ ਪਾਣੀ ਇਕੱਠਾ ਨਾ ਹੋ ਸਕੇ ।
  • ਪਲਾਂਟ ਰਸੋਈ ਅਤੇ ਪਸ਼ੂ ਬੰਨ੍ਹਣ ਵਾਲੀ ਜਗਾ ਦੇ ਨੇੜੇ ਤੋਂ ਨੇੜੇ ਹੋਣਾ ਚਾਹੀਦਾ ਹੈ ।
  • ਪਲਾਂਟ ਵਾਲੀ ਥਾਂ ਤੇ ਵੱਧ ਤੋਂ ਵੱਧ ਧੁੱਪ ਪੈਣੀ ਚਾਹੀਦੀ ਹੈ ਤੇ ਨੇੜੇ ਦਰੱਖਤ ਨਹੀਂ ਹੋਣੇ ਚਾਹੀਦੇ !

ਪ੍ਰਸ਼ਨ 8.
ਬਾਇਓਗੈਸ ਪਲਾਂਟ ਦੇ ਕੰਮ ਕਾਜ ਵੇਲੇ ਵਰਤਣ ਵਾਲੀਆਂ ਸਾਵਧਾਨੀਆਂ ਲਿਖੋ ।
ਉੱਤਰ-

  1. ਜਿਸ ਪਾਈਪ ਰਾਹੀਂ ਗੈਸ ਰਸੋਈ ਵਲ ਜਾਂਦੀ ਹੈ ਉਸ ਦੀ ਢਲਾਣ ਰੀਮ ਪਲਾਂਟ ਵਲ ਹੋਣੀ ਚਾਹੀਦੀ ਹੈ ।
  2. ਜੇ ਪਾਈਪ ਵਿਚੋਂ ਕਿਸੇ ਥਾਂ ਤੇ ਗੈਸ ਲੀਕ ਹੁੰਦੀ ਹੋਵੇ ਤਾਂ ਉਸ ਦੇ ਨੇੜੇ ਬਲਦੀ ਤੀਲੀ ਨਹੀਂ ਲੈ ਕੇ ਜਾਣੀ ਚਾਹੀਦੀ ।
  3. ਗੈਸ ਪਾਈਪ ਵਿਚ ਮੋੜ ਤੇ ਜੋੜ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ ।

ਪ੍ਰਸ਼ਨ 9.
ਰਸੋਈ ਵਿਚ ਪਾਥੀਆਂ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ ?
ਉੱਤਰ-ਪਾਥੀਆਂ ਬਾਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜੋ ਅੱਖਾਂ ਨੂੰ ਨੁਕਸਾਨ ਕਰਦਾ ਹੈ । ਇਹਨਾਂ ਤੋਂ ਉਰਜਾ ਵੀ ਘੱਟ ਪ੍ਰਾਪਤ ਹੁੰਦੀ ਹੈ । ਗੋਹੇ ਵਿਚ ਮੌਜੂਦ ਖ਼ੁਰਾਕੀ ਤੱਤ ਸੜ ਜਾਂਦੇ ਹਨ ਜਿਹੜੇ ਕਿ ਖੇਤਾਂ ਵਿਚ ਖਾਦ ਵਜੋਂ ਵਰਤੇ ਜਾ ਸਕਦੇ ਹਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 10.
ਜਨਤਾ ਬਾਇਓਗੈਸ ਪਲਾਂਟ ਬਾਰੇ ਸੰਖੇਪ ਵਿਚ ਜਾਣਕਾਰੀ ਦਿਓ ।
ਉੱਤਰ-
ਇਸ ਪਲਾਂਟ ਵਿਚ ਕੱਚਾ ਟੋਆ ਡਾਇਜੈਸਟਰ) ਪੁੱਟਿਆ ਜਾਂਦਾ ਹੈ ਜੋ ਫਾਹਾ ਗਾਲਣ ਲਈ ਹੁੰਦਾ ਹੈ ਅਤੇ ਇਸ ਨੂੰ ਪੱਕਾ ਨਹੀਂ ਕੀਤਾ ਜਾਂਦਾ ਮਤਲਬ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ ! ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ : ਇਹ ਦੂਸਰੇ ਪਲਾਟਾਂ ਨਾਲੋਂ 5-4 ਸਸਤਾ ਹੁੰਦਾ ਹੈ ।

(ਇ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-

ਪ੍ਰਸ਼ਨ 1.
ਬਾਇਓਗੈਸ ਪਲਾਂਟ ਲਗਾਉਣ ਦੇ ਕੀ ਲਾਭ ਹਨ ?
ਉੱਤਰ-

  1. ਗੋਬਰ ਗੈਸ ਬਣਾਉਣ ਲਈ ਸੁੱਕੇ ਪੱਤੇ, ਮੁੰਗਫਲੀ ਦੀਆਂ ਛੱਲਾਂ, ਬਚਿਆ ਚਾਰਾ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਨਾਲ ਸਾਡਾ ਆਲਾ-ਦੁਆਲਾ ਵੀ ਸਾਫ਼ ਰਹਿੰਦਾ ਹੈ ।
  2. ਗੈਸ ਬਣਨ ਤੋਂ ਬਾਅਦ ਜੋ ਸੱਲਰੀ (ਤਰਲ) ਬਾਹਰ ਨਿਕਲਦੀ ਹੈ, ਉਸ ਵਿਚੋਂ ਕੋਈ ਬਦਬੂ ਵੀ ਨਹੀਂ ਆਉਂਦੀ ਅਤੇ ਇਸ ਉੱਪਰ ਮੱਖੀਆਂ ਵੀ ਭਿਣ-ਭਿਣ ਨਹੀਂ ਕਰਦੀਆਂ । ਇਸ ਤਰ੍ਹਾਂ ਗੰਦਗੀ ਫੈਲਣ ਦੀ ਵੀ ਕੋਈ ਸਮੱਸਿਆ ਨਹੀਂ ਰਹਿੰਦੀ ਅਤੇ ਵਾਤਾਵਰਨ ਸੁਖਾਵਾਂ ਬਣਿਆ ਰਹਿੰਦਾ ਹੈ ।
  3. ਬਚੇ ਹੋਏ ਘੋਲ, ਸੱਲਰੀ ਤੋਂ ਪ੍ਰਾਪਤ ਹੋਈ ਖਾਦ ਤੋਂ ਪੌਦਿਆਂ ਨੂੰ ਸਾਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ ।
  4. ਸੱਲਰੀ ਵਾਲੀ ਖਾਦ ਵਿਚ ਨਦੀਨਾਂ ਦੇ ਬੀਜਾਂ ਦੀ ਉੱਗਣ ਸ਼ਕਤੀ ਲਗਪਗ ਖ਼ਤਮ ਹੋ ਜਾਂਦੀ ਹੈ । ਇਸ ਲਈ ਇਸ ਖਾਦ ਦੀ ਵਰਤੋਂ ਨਾਲ ਗੋਡੀ ਅਤੇ ਨਦੀਨ ਨਾਸ਼ਕ ਦਵਾਈਆਂ ਤੇ ਖ਼ਰਚਾ ਨਹੀਂ ਹੁੰਦਾ ।
  5. ਪਲਾਂਟ ਵਿਚੋਂ ਨਿਕਲੀ ਖਾਦ ਟਿਊਬਵੈੱਲ ਦੇ ਪਾਣੀ ਨਾਲ ਹੀ ਖੇਤਾਂ ਤਕ ਪਹੁੰਚਾ ਕੇ ਅਤੇ ਇਸ ਖਾਦ ਨੂੰ ਚੁੱਕ ਕੇ ਖੇਤਾਂ ਵਿਚ ਲਿਜਾਣ ਦੀ ਮਿਹਨਤ ਤੋਂ ਵੀ ਬਚਿਆ ਜਾ ਸਕਦਾ ਹੈ ।
  6. ਬਾਲਣ ਦੀ ਪੂਰਤੀ ਤਾਂ ਪਲਾਂਟ ਤੋਂ ਹੀ ਹੋ ਜਾਂਦੀ ਹੈ । ਇਸ ਲਈ ਬਾਲਣ ਲਈ ਜੰਤਰ ਅਤੇ ਅਰਹਰ ਆਦਿ ਫਸਲਾਂ ਬੀਜਣ ਦੀ ਜ਼ਰੂਰਤ ਨਹੀਂ ਰਹਿੰਦੀ ਅਤੇ ਦੂਸਰੀਆਂ ਫਸਲਾਂ ਬੀਜ ਕੇ ਵਾਧੂ ਲਾਭ ਲਿਆ ਜਾ ਸਕਦਾ ਹੈ ।
  7. ਬਾਇਓਗੈਸ ਪਲਾਂਟ ਲਈ ਰੂੜੀ ਖਾਦ ਲਈ ਚਾਹੀਦੀ ਥਾਂ ਤੋਂ ਘੱਟ ਥਾਂ ਚਾਹੀਦੀ ਹੈ। ਅਤੇ ਇਸ ਵਿਚ ਖਾਦ ਟੋਏ ਵੀ ਬਣਾਏ ਜਾ ਸਕਦੇ ਹਨ ।
  8. ਪਲਾਂਟ ਉੱਪਰ ਮੀਂਹ ਦਾ ਕੋਈ ਅਸਰ ਨਹੀਂ ਹੁੰਦਾ । ਇਸ ਲਈ ਬਰਸਾਤਾਂ ਵਿਚ ਵੀ ਵਧੀਆ ਬਾਲਣ ਮਿਲਦਾ ਰਹਿੰਦਾ ਹੈ ਅਤੇ ਗਿੱਲੀਆਂ ਲੱਕੜਾਂ, ਪਾਥੀਆਂ ਆਦਿ ਵਰਗੀ ਸਮੱਸਿਆ ਨਹੀਂ ਆਉਂਦੀ ।
  9. ਬਾਇਓਗੈਸ ਪਲਾਂਟ ਵਿਚੋਂ ਪ੍ਰਾਪਤ ਸੱਲਰੀ ਵਿਚ ਹਿਉਮਸ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਜ਼ਮੀਨ ਦੇ ਭੌਤਿਕ ਗੁਣਾਂ ਨੂੰ ਬਣਾਈ ਰੱਖਣ ਵਿਚ ਸਹਾਈ ਹੁੰਦਾ ਹੈ ਅਤੇ ਭੂਮੀ ਦੀ ਪਾਣੀ ਨੂੰ ਜ਼ਿਆਦਾ ਦੇਰ ਤਕ ਸੰਭਾਲਣ ਦੀ ਸ਼ਕਤੀ ਨੂੰ ਵਧਾਉਂਦਾ ਹੈ ।
  10. ਪਲਾਂਟ ਦੇ ਨਾਲ ਲੈਟਰੀਨ ਵੀ ਜੋੜੀ ਜਾ ਸਕਦੀ ਹੈ । ਇਸ ਤਰ੍ਹਾਂ ਵੱਖ ਸੈਪਟਿਕ ਟੈਂਕ ਬਣਾਉਣ ਦਾ ਸਾਰਾ ਖ਼ਰਚਾ ਬਚ ਜਾਂਦਾ ਹੈ ।

ਪ੍ਰਸ਼ਨ 2.
ਬਾਇਓਗੈਸ ਪਲਾਂਟ ਕਿੰਨੀ ਕਿਸਮ ਦੇ ਹੁੰਦੇ ਹਨ ? ਦੀਨਬੰਧੁ ਬਾਇਓਗੈਸ ਪਲਾਂਟ ਦਾ ਵਰਣਨ ਕਰੋ ।
ਉੱਤਰ-
ਬਾਇਓਗੈਸ ਪਲਾਂਟ ਦੋ ਤਰ੍ਹਾਂ ਦੇ ਹੁੰਦੇ ਹਨ
ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਗੈਸ ਪਲਾਂਟ ਅਤੇ ਦੀਨਬੰਧ ਬਾਇਓ ਗੈਸ ਪਲਾਂਟ ਇਹ ਪਲਾਂਟ ਸਾਲ 1984 ਵਿਚ ਹੋਂਦ ਵਿਚ ਆਏ ਅਤੇ ਪੰਜਾਬ ਵਿਚ 1991 ਤੋਂ ਲਗਣੇ ਸ਼ੁਰੂ ਹੋ ਗਏ ਸਨ, ਇਹ ਪਲਾਂਟ ਬਹੁਤ ਸਸਤੇ ਹੁੰਦੇ ਸਨ । ਇਹ ਪਲਾਂਟ ਦੋ ਗੋਲਾਕਾਰ ਟੁਕੜਿਆਂ ਵੱਖ-ਵੱਖ ਵਿਆਸ ਵਾਲੇ ਨੂੰ ਆਧਾਰ ਤੇ ਜੋੜ ਕੇ ਅੰਡਾਕਾਰ ਸ਼ਕਲ ਦਾ ਬਣਾਇਆ ਜਾਂਦਾ ਹੈ ; ਇਸ ਨੂੰ ਅੰਡੇ ਦੀ ਸ਼ਕਲ ਦਾ ਡਾਇਜੈਸਟਰ (ਗੋਹਾ ਗਾਲਣ ਵਾਲਾ ਖੂਹ) ਕਹਿੰਦੇ ਹਨ । ਇਹ ਚੈਂਬਰ ਗੈਸ ਹੋਲਡਰ ਗੈਸ ਇਕੱਠੀ ਕਰਨ ਦੇ ਕੰਮ ਆਉਂਦਾ ਹੈ । ਇਸ ਦੇ ਦੋਹਾਂ ਪਾਸਿਆਂ ਤੇ ਇਨਲੈਟ ਪਾਈਪ ਤੇ ਆਉਟਲੈਟ ਚੈਂਬਰ ਬਣੇ ਹੁੰਦੇ ਹਨ । ਗੁੰਬਦ ਉੱਪਰ ਪਾਈਪ ਲੱਗੀ ਹੋਣ ਕਰਕੇ ਗੈਸ ਨੂੰ ਵਰਤੋਂ ਦੀ ਥਾਂ ਤੇ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਬਾਇਓਗੈਸ ਬਣਨ ਦੀ ਵਿਧੀ ਦਰਸਾਓ ।
ਉੱਤਰ-
ਪਸ਼ੂਆਂ ਦੇ ਮਲ-ਤਿਆਗ, ਗੋਹਾ ਆਦਿ ਨੂੰ ਇਕ ਆਕਸੀਜਨ ਰਹਿਤ ਖੁਹ ਵਿਚ ਇਕੱਠਾ ਕਰਕੇ ਉਸ ਵਿਚ ਓਨਾ ਹੀ ਪਾਣੀ ਮਿਲਾ ਦਿੱਤਾ ਜਾਂਦਾ ਹੈ । ਗੋਬਰ ਤੇ ਪਾਣੀ 1:1 ਅਨੁਪਾਤ ਵਿਚ ਮਿਲਾਉਣਾ ਜ਼ਰੂਰੀ ਹੈ । ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਪਾ ਦਿੱਤਾ ਜਾਂਦਾ ਹੈ । ਇਸ ਖੂਹ ਨੂੰ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਗੋਬਰ ਨੂੰ ਖੁਹ ਵਿਚ ਗਲਣ ਲਈ 15-20 ਦਿਨਾਂ ਵਾਸਤੇ ਛੱਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਇਸ ਵਿਚ ਕੀਟਾਣੂ ਪੈਦਾ ਹੋ ਜਾਂਦੇ ਹਨ ਜੋ ਬਾਇਓ ਗੈਸ ਬਣਾਉਂਦੇ ਹਨ । ਗੈਸ ਇਕੱਠਾ ਕਰਨ ਵਾਲੇ ਹੋਲਡਰ ਨਾਲ ਖੁਦ ਨੂੰ ਢੱਕ ਦਿੱਤਾ ਜਾਂਦਾ ਹੈ, ਤਾਂ ਕਿ ਠੀਕ ਤਾਪਮਾਨ 25°C ਤੋਂ 30°C ਤੇ ਖਮੀਰ ਉਠਾ ਕੇ ਗੈਸ ਦੇ ਪ੍ਰੈਸ਼ਰ ਨੂੰ ਪਾਈਪਾਂ ਰਾਹੀਂ ਦੂਰ-ਦੂਰ ਤਕ ਵਰਤੋਂ ਵਿਚ ਲਿਆਉਣ ਲਈ ਭੇਜਿਆ ਜਾ ਸਕੇ ।

ਪ੍ਰਸ਼ਨ 4.
ਜਨਤਾ ਬਾਇਓਗੈਸ ਪਲਾਂਟ ਦਾ ਵਿਸਥਾਰ ਸਹਿਤ ਵਰਣਨ ਕਰੋ ।
ਉੱਤਰ-
ਬਾਇਓਗੈਸ ਪਲਾਂਟਾਂ ਦੇ ਰਿਵਾਇਤੀ ਮਾਡਲ ਜਿਵੇਂ ਲੋਹੇ ਦੇ ਡਰੰਮ ਵਾਲੇ ਪਲਾਂਟ ਕਾਫ਼ੀ ਮਹਿੰਗੇ ਬਣਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਇੱਕ ਸਸਤਾ ਬਾਇਓਗੈਸ ਪਲਾਂਟ ਡਿਜ਼ਾਈਨ ਕੀਤਾ ਹੈ ਜੋ ਸਸਤਾ ਪੈਂਦਾ ਹੈ । ਇਸ ਨੂੰ ਪੀ. ਏ. ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓਗੈਸ ਪਲਾਂਟ ਕਿਹਾ ਜਾਂਦਾ ਹੈ । ਇਸ ਪਲਾਂਟ ਵਿਚ ਕੱਚਾ ਟੋਆ (ਡਾਇਜੈਸਟਰ) ਗੋਹਾ ਗਾਲਣ ਵਾਸਤੇ ਪੁੱਟਿਆ ਜਾਂਦਾ ਹੈ ਅਤੇ ਇਸ ਨੂੰ ਪੱਕਾ ਅਰਥਾਤ ਇਸ ਦੀ ਚਿਣਾਈ ਨਹੀਂ ਕੀਤੀ ਜਾਂਦੀ । ਇਸ ਟੋਏ ਦੇ ਉੱਪਰ ਗੈਸ ਇਕੱਠੀ ਕਰਨ ਲਈ ਗੁੰਬਦ ਅਤੇ ਸੱਲਰੀ ਇਕੱਠੀ ਕਰਨ ਲਈ ਆਉਟਲੈਟ ਚੈਂਬਰ ਦੀ ਹੀ ਚਿਣਾਈ ਕੀਤੀ ਜਾਂਦੀ ਹੈ । ਇਹ ਦੁਸਰੇ ਪਲਾਟਾਂ ਨਾਲੋਂ 25-40% ਸਸਤਾ ਹੁੰਦਾ ਹੈ ।
PSEB 7th Class Agriculture Solutions Chapter 11 ਬਾਇਓ ਗੈਸ 2

ਪ੍ਰਸ਼ਨ 5.
ਬਾਇਓਗੈਸ ਪਲਾਂਟ ਨੂੰ ਪਹਿਲੀ ਵਾਰ ਚਾਲੂ ਕਰਨ ਦਾ ਸਹੀ ਤਰੀਕਾ ਲਿਖੋ ।
ਉੱਤਰ-

  1. ਗੈਸ ਪਲਾਂਟ ਦੀ ਪਹਿਲੀ ਭਰਾਈ ਲਈ ਵਧੇਰੇ ਮਾਤਰਾ ਵਿਚ ਗੋਬਰ ਦੀ ਲੋੜ ਹੁੰਦੀ ਹੈ । ਇਸ ਲਈ ਪਹਿਲਾਂ ਹੀ ਕਾਫ਼ੀ ਦਿਨ ਪਹਿਲਾਂ ਲੋੜੀਂਦਾ ਗੋਬਰ ਇਕੱਠਾ ਕਰ ਲੈਣਾ ਚਾਹੀਦਾ ਹੈ ।
  2. ਗੋਬਰ ਇਕੱਠਾ ਕਰ ਲੈਣ ਤੋਂ ਬਾਅਦ ਧਿਆਨ ਰੱਖੋ ਕਿ ਇਹ ਸੁੱਕ ਕੇ ਸਖ਼ਤ ਨਾ ਹੋ ਜਾਵੇ ।
  3. ਤਾਜ਼ਾ ਗੋਬਰ ਡੇਅਰੀ ਤੋਂ ਵੀ ਲਿਆਂਦਾ ਜਾ ਸਕਦਾ ਹੈ ਅਤੇ ਗੈਸ ਪਲਾਂਟ ਦੀ ਭਰਾਈ 2-4 ਦਿਨਾਂ ਵਿਚ ਕਰ ਲੈਣੀ ਚਾਹੀਦੀ ਹੈ ।
  4. ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੋਣਾ ਜ਼ਰੂਰੀ ਹੈ । ਇਸ ਘੋਲ ਨੂੰ ਮਿੱਟੀ, ਲੱਕੜ ਦੇ ਬੁਰੇ, ਸਾਬਣ ਦੇ ਪਾਣੀ ਅਤੇ ਫਿਨਾਇਲ ਦੀ ਮਿਲਾਵਟ ਤੋਂ ਬਚਾਓ ॥
  5. ਪਹਿਲੀ ਵਾਰ ਚਾਲੂ ਕੀਤੇ ਗੋਬਰ ਗੈਸ ਪਲਾਂਟ ਵਿਚ, ਪੁਰਾਣੇ ਚਲਦੇ ਗੋਬਰ ਗੈਸ ਪਲਾਂਟ ਵਿਚੋਂ ਨਿਕਲੀਆਂ ਕੁੱਝ ਸੱਲਰੀ ਦੀਆਂ ਬਾਲਟੀਆਂ ਇਸ ਵਿਚ ਪਾ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਗੈਸ ਜਲਦੀ ਬਣਦੀ ਹੈ ।
  6. ਸ਼ੁਰੂ ਵਿਚ ਪੈਦਾ ਹੋਈ ਗੈਸ ਵਿਚ ਕਾਰਬਨਡਾਈਆਕਸਾਈਡ ਗੈਸ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਮੀਥੇਨ ਗੈਸ ਦੀ ਮਾਤਰਾ ਘੱਟ ਹੁੰਦੀ ਹੈ ਪਰ ਕੁੱਝ ਦਿਨਾਂ ਵਿਚ ਇਹ ਠੀਕ ਹੋ ਜਾਂਦੀ ਹੈ ।
  7. ਇਸ ਪਲਾਂਟ ਵਿਚ ਰੋਜ਼ਾਨਾ ਲੋੜ ਅਨੁਸਾਰ ਗੋਬਰ ਲਗਾਤਾਰ ਪਾਉਂਦੇ ਰਹਿਣਾ ਚਾਹੀਦਾ ਹੈ ।

PSEB 7th Class Agriculture Guide ਬਾਇਓ ਗੈਸ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੇਂਡੂ ਖੇਤਰ ਵਿਚ ਰਹਿਣ ਵਾਲੇ ਲੋਕ ਲਗਪਗ ਕਿੰਨਾ ਗੋਬਰ ਬਾਲਣ ਦੇ ਰੂਪ ਵਿੱਚ ਵਰਤਦੇ ਹਨ ?
ਉੱਤਰ-
50%

ਪ੍ਰਸ਼ਨ 2.
ਦੇਸ਼ ਵਿਚ ਸਾਲਾਨਾ ਕਿੰਨਾ ਗੋਹਾ ਪੈਦਾ ਹੁੰਦਾ ਹੈ ?
ਉੱਤਰ-
9800 ਲੱਖ ਟਨ ।

ਪ੍ਰਸ਼ਨ 3.
ਦੇਸ਼ ਵਿਚ ਪੈਦਾ ਸਾਲਾਨਾ ਗੋਬਰ ਤੋਂ ਕਿੰਨੀ ਬਾਇਓਗੈਸ ਪੈਦਾ ਹੋ ਸਕਦੀ ਹੈ ?
ਉੱਤਰ-
4, 10,000 ਲੱਖ ਟਨ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 4.
ਪੰਜਾਬ ਵਿਚ ਵਪਾਰਕ ਪੱਧਰ ਤੇ ਕਿੰਨੇ ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ ?
ਉੱਤਰ-
4, 11,600.

ਪ੍ਰਸ਼ਨ 5.
ਘਣ ਮੀਟਰ ਬਾਇਓਗੈਸ ਕਿੰਨੀ ਬਿਜਲੀ ਊਰਜਾ ਦੇ ਬਰਾਬਰ ਹੈ ?
ਉੱਤਰ-
0.47 ਕਿਲੋ ਵਾਟ ਬਿਜਲੀ ।

ਪ੍ਰਸ਼ਨ 6.
ਬਾਇਓਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ ਕਿੰਨਾ ਲੈਣਾ ਚਾਹੀਦਾ ਹੈ ?
ਉੱਤਰ-
ਬਰਾਬਰ ਅਨੁਪਾਤ (1:1) ।

ਪ੍ਰਸ਼ਨ 7.
ਦੀਨਬੰਧੂ ਗੈਸ ਪਲਾਂਟ ਕਦੋਂ ਹੋਂਦ ਵਿਚ ਆਇਆ ?
ਉੱਤਰ-
1984 ਵਿਚ ।

ਪ੍ਰਸ਼ਨ 8.
ਕੱਚਾ-ਪੱਕਾ ਜਨਤਾ ਗੈਸ ਪਲਾਂਟ ਕਿੰਨਾ ਸਸਤਾ ਪੈਂਦਾ ਹੈ ?
ਉੱਤਰ-
ਦੁਸਰੇ ਪਲਾਂਟ ਨਾਲੋਂ 25-407 ਸਸਤਾ ਪੈਂਦਾ ਹੈ ।

ਪ੍ਰਸ਼ਨ 9.
ਗੈਸ ਪਲਾਂਟ ਤੋਂ ਜਿਹੜੀ ਪਾਈਪ ਰਸੋਈ ਘਰ ਵਿੱਚ ਜਾਂਦੀ ਹੈ, ਉਸਦੀ ਢਲਾਣ ਕਿੱਧਰ ਨੂੰ ਹੋਣੀ ਚਾਹੀਦੀ ਹੈ ?
ਉੱਤਰ-
ਗੈਸ ਪਲਾਂਟ ਵਲ ਤਾਂਕਿ ਪਾਣੀ ਰਸੋਈ ਵਲ ਨਾ ਜਾਵੇ ।

ਪ੍ਰਸ਼ਨ 10.
ਘਣ ਮੀਟਰ ਬਾਇਓਗੈਸ ਦੇ ਬਲਣ ਨਾਲ ਪੈਦਾ ਊਰਜਾ ਕਿੰਨੀ ਲੱਕੜੀ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
3.5 ਕਿਲੋਗਰਾਮ ਲੱਕੜ ।

ਪ੍ਰਸ਼ਨ 11.
2 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਕਿੰਨੇ ਵਿਅਕਤੀਆਂ ਲਈ ਖਾਣਾ ਬਣਾਉਣ ਲਈ ਠੀਕ ਹੈ ?
ਉੱਤਰ-
4-5 ਵਿਅਕਤੀ ਹਰ ਰੋਜ਼ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਦੇਸ਼ ਵਿਚ ਸਲਾਨਾ ਕਿੰਨਾ ਗੋਬਰ ਪੈਦਾ ਹੁੰਦਾ ਹੈ ਤੇ ਕਿੰਨੇ ਬਾਇਓ ਗੈਸ ਪਲਾਂਟ ਤਿਆਰ ਹੋ ਸਕਦੇ ਹਨ ?
ਉੱਤਰ-
ਸਾਡੇ ਦੇਸ਼ ਵਿਚ 800 ਲੱਖ ਟਨ ਗੋਬਰ ਹਰ ਸਾਲ ਪੈਦਾ ਹੁੰਦਾ ਹੈ ਅਤੇ ਇਸ ਦੇ ਤੀਜੇ ਹਿੱਸੇ ਤੋਂ 100 ਲੱਖ ਬਾਇਓ ਗੈਸ ਪਲਾਂਟ ਤਿਆਰ ਹੋ ਸਕਦੇ ਹਨ ।

ਪ੍ਰਸ਼ਨ 2.
ਬਾਇਓ ਗੈਸ ਪਲਾਂਟ ਦੇ ਆਕਾਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਇਓ ਗੈਸ ਪਲਾਂਟਾਂ ਦਾ ਆਕਾਰ ਆਮ ਕਰਕੇ 2 ਘਣ ਮੀਟਰ ਹੁੰਦਾ ਹੈ । ਇਹਨਾਂ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ । ਇਸ ਪਲਾਂਟ ਲਈ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ ।

PSEB 7th Class Agriculture Solutions Chapter 11 ਬਾਇਓ ਗੈਸ

ਪ੍ਰਸ਼ਨ 3.
ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪੈਦਾ ਹੋਈ ਊਰਜਾ ਦੀ ਤੁਲਨਾ ਵੱਖ-ਵੱਖ ਬਾਲਣਾਂ ਤੋਂ ਪ੍ਰਾਪਤ ਊਰਜਾ ਨਾਲ ਕਰੋ ।
ਉੱਤਰ-
0.52 ਲੀਟਰ ਡੀਜ਼ਲ, 0.62 ਲੀਟਰ ਮਿੱਟੀ ਦਾ ਤੇਲ, 0.43 ਕਿਲੋ ਪੈਟਰੋਲੀਅਮ ਗੈਸ, 1.6 ਕਿਲੋ ਕੋਲਾ ਅਤੇ 4.7 ਕਿਲੋਵਾਟ ਬਿਜਲੀ, 12.30 ਕਿਲੋ ਪਾਥੀਆਂ ਆਦਿ ਤੋਂ ਪ੍ਰਾਪਤ ਊਰਜਾ ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਊਰਜਾ ਦੇ ਬਰਾਬਰ ਹੁੰਦੀ ਹੈ ।

ਪ੍ਰਸ਼ਨ 4.
ਗੋਬਰ ਗੈਸ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਡੰਗਰਾਂ ਦੇ ਗੋਹੇ, ਮਨੁੱਖੀ ਮਲਮੂਤਰ, ਪੱਤੇ, ਸਬਜ਼ੀਆਂ ਦੇ ਛਿੱਲੜ, ਬਚੇ-ਖੁਚੇ ਚਾਰੇ, ਸੂਰਾਂ ਦੀ ਲਿੱਦ, ਮੁਰਗੀਆਂ ਦੀਆਂ ਬਿੱਠਾਂ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਲਨ-ਸੜਨ ਨਾਲ ਗੋਬਰ ਗੈਸ ਪੈਦਾ ਹੁੰਦੀ ਹੈ ।

ਪ੍ਰਸ਼ਨ 5.
ਬਾਇਓਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-

  1. ਪਰਿਵਾਰਕ ਬਾਇਓਗੈਸ ਪਲਾਂਟ
  2. ਸੰਸਥਾਪਕ ਬਾਇਓਗੈਸ ਪਲਾਂਟ
  3. ਕਮਿਉਨਿਟੀ ਬਾਇਓਗੈਸ ਪਲਾਂਟ ਦੇ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਵੱਖ-ਵੱਖ ਆਕਾਰ ਦੇ ਗੋਬਰ ਗੈਸ ਪਲਾਂਟਾਂ ਲਈ ਘੱਟ ਤੋਂ ਘੱਟ ਜ਼ਰੂਰੀ ਪਸ਼ੂਆਂ ਦੀ ਗਿਣਤੀ ਦੱਸੋ ।
ਉੱਤਰ –

ਪਲਾਂਟ ਦਾ ਅਕਾਰ ਪਸ਼ੂਆਂ ਦੀ ਗਿਣਤੀ
2 ਘਣ ਮੀਟਰ 3 – 4
3 ਘਣ ਮੀਟਰ 5-6
4 ਘਣ ਮੀਟਰ 7 -8
6 ਘਣ ਮੀਟਰ 10-12

ਬਾਇਓ ਗੈਸ PSEB 7th Class Agriculture Notes

ਪਾਠ ਇੱਕ ਨਜ਼ਰ ਵਿਚ –

  1. ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਲਗਪਗ 50 ਡੰਗਰਾਂ ਦੇ ਗੋਬਰ ਦੀ ਵਰਤੋਂ ਬਾਲਣ ਦੇ ਤੌਰ ‘ਤੇ ਕਰਦੇ ਹਨ ।
  2. ਬਾਇਓਗੈਸ ਤੋਂ ਬਲਣਯੋਗ ਗੈਸ ਅਤੇ ਖੇਤਾਂ ਵਿਚ ਪਾਉਣ ਲਈ ਸੱਲਰੀ (ਖਾਦ) ਵੀ ਪ੍ਰਾਪਤ ਹੁੰਦੀ ਹੈ, ਇਹ ਖਾਦ ਰੂੜੀ ਖਾਦ ਤੋਂ ਵਧੇਰੇ ਤਾਕਤਵਰ ਹੁੰਦੀ ਹੈ ।
  3. ਗੋਬਰ ਗੈਸ ਡੰਗਰਾਂ ਦੇ ਗੋਹੇ, ਮਨੁੱਖੀ ਮਲਮੂਤਰ, ਬਚੇ-ਖੁਚੇ ਚਾਰੇ, ਪੱਤੇਦਾਰ ਸਬਜ਼ੀਆਂ ਦੇ ਛਿਲੜ, ਮੁਰਗੀਆਂ ਦਾ ਮਲਮੂਤਰ, ਸੂਰਾਂ ਦੀ ਲਿੱਦ ਆਦਿ ਦੇ ਆਕਸੀਜਨ ਰਹਿਤ ਵਾਤਾਵਰਨ ਵਿਚ ਗਲਨ ਸੜਨ ਨਾਲ ਪੈਦਾ ਹੁੰਦੀ ਹੈ ।
  4. ਗੋਬਰ ਗੈਸ ਵਿਚ 50-60% ਮੀਥੇਨ, 30-40% ਕਾਰਬਨ ਡਾਈਆਕਸਾਈਡ, ਕੁੱਝ ਮਾਤਰਾ ਵਿਚ ਨਾਈਟਰੋਜਨ, ਹਾਈਡਰੋਜਨ ਸਲਫਾਈਡ ਅਤੇ ਜਲ ਵਾਸ਼ਪ ਹੁੰਦੇ ਹਨ ।
  5. ਸਾਡੇ ਦੇਸ਼ ਵਿਚ ਲਗਪਗ 9800 ਲੱਖ ਟਨ ਗੋਹਾ ਉਪਲੱਬਧ ਹੈ ।
  6. ਇਸ ਗੋਹੇ ਦੇ ਤੀਜੇ ਹਿੱਸੇ ਤੋਂ 100 ਲੱਖ ਬਾਈਓਗੈਸ ਪਲਾਂਟ ਲਾਏ ਜਾ ਸਕਦੇ ਹਨ |
  7. ਇਹ ਗੋਬਰ ਸਾਲਾਨਾ 4,10,000 ਲੱਖ ਟਨ ਤੋਂ ਵੱਧ ਬਾਇਓਗੈਸ ਪੈਦਾ ਕਰ ਸਕਦਾ ਹੈ ।
  8. ਇਸ ਨਾਲ 196 ਮੈਗਾਵਾਟ ਬਿਜਲੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ 295000 ਲੱਖ ਲਿਟਰ ਪੈਟਰੋਲ ਦੀ ਬੱਚਤ ਹੋ ਸਕਦੀ ਹੈ ।
  9. ਪਰਿਵਾਰਕ ਪੱਧਰ ‘ਤੇ ਪੰਜਾਬ ਵਿਚ 411600 ਬਾਇਓਗੈਸ ਪਲਾਂਟ ਲਗਾਏ ਜਾ ਸਕਦੇ ਹਨ |
  10. ਇਕ ਘਣ ਮੀਟਰ ਗੋਬਰ ਗੈਸ ਦੇ ਬਲਣ ਨਾਲ ਪ੍ਰਾਪਤ ਹੋਈ ਉਰਜਾ 0.52 ਲਿਟਰ ਡੀਜ਼ਲ ਜਾਂ 1.6 ਕਿਲੋ ਕੋਲਾ ਜਾਂ 0.43 ਕਿਲੋ ਪੈਟਰੋਲੀਅਮ ਗੈਸ ਤੋਂ ਪ੍ਰਾਪਤ ਉਰਜਾ ਜਾਂ 0.62 ਲਿਟਰ ਮਿੱਟੀ ਦਾ ਤੇਲ ਜਾਂ 3.5 ਕਿਲੋ ਗ੍ਰਾਮ ਲੱਕੜੀ ਜਾਂ 0.47 ਕਿਲੋ ਵਾਟ ਬਿਜਲੀ ਦੇ ਬਰਾਬਰ ਹੁੰਦੀ ਹੈ ।
  11. ਗੋਬਰ ਗੈਸ ਬਣਾਉਣ ਲਈ ਗੋਬਰ ਤੇ ਪਾਣੀ ਦਾ ਅਨੁਪਾਤ 1:1 ਹੁੰਦਾ ਹੈ ।
  12. ਇਸ ਘੋਲ ਨੂੰ ਆਕਸੀਜਨ ਰਹਿਤ ਥਾਂ ਵਿੱਚ ਗਲਣ ਲਈ ਰੱਖ ਦਿੱਤਾ ਜਾਂਦਾ ਹੈ 15-20 ਦਿਨ ਵਿਚ ਗੋਬਰ ਗਲ ਜਾਂਦਾ ਹੈ ।
  13. ਦੋ ਤਰ੍ਹਾਂ ਦੇ ਗੈਸ ਪਲਾਂਟਾਂ ਦੀ ਵਰਤੋਂ ਕੀਤੀ ਜਾਂਦੀ ਹੈ-
    • (i) ਦੀਨ ਬੰਧੁ ਬਾਇਓ ਗੈਸ ਪਲਾਂਟ
    • (ii) ਪੀ.ਏ.ਯੂ. ਕੱਚਾ ਪੱਕਾ ਜਨਤਾ ਮਾਡਲ ਬਾਇਓ ਗੈਸ ਪਲਾਂਟ ।
  14. 2 ਘਣ ਮੀਟਰ ਅਕਾਰ ਵਾਲੇ ਪਲਾਂਟਾਂ ਲਈ ਡੰਗਰਾਂ ਦੀ ਗਿਣਤੀ 3-4 ਤਕ ਹੋ ਸਕਦੀ ਹੈ ।
  15. ਇਹਨਾਂ ਸਾਈਜ਼ਾਂ ਲਈ 50 ਕਿਲੋ ਗੋਹੇ ਦੀ ਲੋੜ ਹੁੰਦੀ ਹੈ ।
  16. ਇਸ ਤੋਂ 4-5 ਵਿਅਕਤੀਆਂ ਤਕ ਦਾ ਖਾਣਾ ਬਣਾਇਆ ਜਾ ਸਕਦਾ ਹੈ ।
  17. ਇਸੇ ਤਰ੍ਹਾਂ 6 ਘਣ ਮੀਟਰ ਵਾਲੇ ਪਲਾਂਟ ਲਈ ਡੰਗਰਾਂ ਦੀ ਗਿਣਤੀ 10 ਤੋਂ 12 ਹੁੰਦੀ ਹੈ ਤੇ ਇਸ ਲਈ 150 ਕਿਲੋਗ੍ਰਾਮ ਗੋਬਰ ਦੀ ਲੋੜ ਹੁੰਦੀ ਹੈ ।
  18. ਗੋਬਰ ਗੈਸ ਪਲਾਂਟ ਦੇ ਆਕਾਰ ਤੋਂ ਭਾਵ ਹੈ ਕਿ 24 ਘੰਟਿਆਂ ਵਿੱਚ ਕਿੰਨੇ ਘਣ ਮੀਟਰ ਜਾਂ ਘਣ ਫੁੱਟ ਗੈਸ ਪ੍ਰਾਪਤ ਕੀਤੀ ਜਾ ਸਕਦੀ ਹੈ ।
  19. ਇੱਕ ਡੰਗਰ ਤੋਂ ਰੋਜ਼ਾਨਾ ਲਗਪਗ 15 ਕਿਲੋਗਰਾਮ ਤਾਜ਼ਾ ਗੋਬਰ ਪ੍ਰਾਪਤ ਹੋ ਜਾਂਦਾ ਹੈ ਅਤੇ 25 ਕਿਲੋਗ੍ਰਾਮ ਗੋਬਰ ਤੋਂ 1 ਘਣ ਮੀਟਰ ਗੈਸ ਪੈਦਾ ਹੁੰਦੀ ਹੈ ।
  20. ਬਾਇਓ ਗੈਸ ਪਲਾਂਟ ਨੂੰ ਗੈਸ ਪੈਦਾ ਕਰਨ ਦੀ ਸਮਰੱਥਾ ਅਨੁਸਾਰ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-ਪਰਿਵਾਰਿਕ, ਸੰਸਥਾਪਕ ਅਤੇ ਕਮਿਉਨਟੀ ਬਾਇਓ ਗੈਸ ਪਲਾਂਟ ।
  21. ਗੋਬਰ ਗੈਸ ਖਾਣਾ-ਪਕਾਉਣ, ਰੋਸ਼ਨੀ ਪੈਦਾ ਕਰਨ ਅਤੇ ਡੀਜਲ ਇੰਜਣ ਚਲਾਉਣ ਲਈ ਵਰਤੀ ਜਾ ਸਕਦੀ ਹੈ ।