PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ

This PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ will help you in revision during exams.

PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ

→ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਪ੍ਰਯੋਗ ਹੋਣ ਵਾਲੀਆਂ ਬਹੁਤ ਸਾਰੀਆਂ ਵਸਤੂਆਂ ਕਾਰਬਨ ਦੀਆਂ ਯੌਗਿਕ ਹਨ ।

→ ਸਾਰੀਆਂ ਸਜੀਵ ਸੰਰਚਨਾਵਾਂ ਕਾਰਬਨ ‘ਤੇ ਆਧਾਰਿਤ ਹੁੰਦੀਆਂ ਹਨ ।

→ ਪ੍ਰਕਿਰਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਮੌਜੂਦ ਕਾਰਬਨ ਸਾਡੇ ਲਈ ਉਪਯੋਗੀ ਹੈ ।

→ ਬਹੁਤ ਸਾਰੇ ਕਾਰਬਨ ਗਿਕ ਬਿਜਲਈ ਚਾਲਕ ਨਹੀਂ ਹੁੰਦੇ ਹਨ ।

→ ਕਾਰਬਨ ਦੀ ਪਰਮਾਣੂ ਸੰਖਿਆ 6 ਹੈ । ਇਸਦੇ ਬਾਹਰਲੇ ਸੈੱਲ ਵਿੱਚ 4 ਇਲੈੱਕਟ੍ਰਾਨ ਹੁੰਦੇ ਹਨ ।

→ ਹਾਈਡਰੋਜਨ ਨੂੰ ਅਸ਼ਟਕ ਪੂਰਾ ਕਰਨ ਲਈ ਇੱਕ ਇਲੈੱਕਟ੍ਰਨ ਦੀ ਲੋੜ ਹੁੰਦੀ ਹੈ ।

→ ਇਲੈੱਕਟ੍ਰਾਨ ਸਾਂਝਾ ਕਰਨ ਵਾਲਾ ਜੋੜਾ ਹਾਈਡਰੋਜਨ ਦੇ ਦੋ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਬਣਾਉਂਦਾ ਹੈ ।

→ ਕਲੋਰੀਨ ਦੋ ਪਰਮਾਣੂ ਵਾਲਾ ਅਣੂ (Cl2) ਬਣਾਉਂਦਾ ਹੈ ।

PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ

→ ਆਕਸੀਜਨ ਦੇ ਦੋ ਪਰਮਾਣੂਆਂ ਦੇ ਵਿਚਕਾਰ ਦੋਹਰੇ ਬੰਧਨ ਦੀ ਸੰਰਚਨਾ ਹੁੰਦੀ ਹੈ ।

→ ਅਸ਼ਟਕ ਪ੍ਰਾਪਤ ਕਰਨ ਲਈ ਨਾਈਟ੍ਰੋਜਨ ਦੇ ਇੱਕ ਅਣੂ ਵਿੱਚ ਹਰੇਕ ਪਰਮਾਣੂ ਤਿੰਨ-ਤਿੰਨ ਇਲੈੱਕਟ੍ਰਾਨ ਦਿੰਦਾ ਹੈ । ਇਸ ਤੋਂ ਇਲੈੱਕਟ੍ਰਾਨ ਦੇ ਤਿੰਨ ਸਹਿਯੋਗੀ ਜੋੜੇ ਪ੍ਰਾਪਤ ਹੁੰਦੇ ਹਨ ।

→ ਮੀਥੇਨ, ਕਾਰਬਨ ਦਾ ਇੱਕ ਯੌਗਿਕ ਹੈ । ਇਹ ਬਾਇਓ ਗੈਸ ਅਤੇ ਸੰਪੀੜਤ ਪ੍ਰਾਕਿਰਤਿਕ ਗੈਸ (CNG) ਦਾ ਪ੍ਰਮੁੱਖ ਘਟਕ ਹੈ ।

→ ਹੀਰਾ ਅਤੇ ਗ੍ਰੇਫਾਈਟ ਕਾਰਬਨ ਦੇ ਭਿੰਨ ਰੂਪ ਹਨ । ਇਨ੍ਹਾਂ ਦੇ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ ।

→ ਫੁਲਰੀਨ ਕਾਰਬਨ ਦਾ ਭਿੰਨ ਰੂਪ ਹੈ ਜਿਸਨੂੰ C-60 ਦੇ ਨਾਂ ਨਾਲ ਪਛਾਣਿਆ ਗਿਆ ਹੈ ।

→ ਕਾਰਬਨ ਦੁਆਰਾ ਸਹਿਸੰਯੋਜਕ ਬੰਧਨ ਬਣਨ ਕਾਰਨ ਕਾਰਬਨ ਯੌਗਿਕ ਵੱਡੀ ਸੰਖਿਆ ਵਿੱਚ ਬਣਦੇ ਹਨ ।

→ ਕਾਰਬਨ ਪਰਮਾਣੂ ਲੜੀ ਬੰਧਨ ਬਣਾਉਂਦੇ ਹਨ ।

→ ਕਾਰਬਨ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਜੁੜੇ ਯੋਗਿਕ ਸੰਤ੍ਰਿਪਤ ਯੌਗਿਕ ਕਹਾਉਂਦੇ ਹਨ ।

→ ਕਾਰਬਨ-ਕਾਰਬਨ ਬੰਧਨ ਬਹੁਤ ਸਥਾਈ ਹੁੰਦਾ ਹੈ ।

→ ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਸਲਫਰ, ਕਲੋਰੀਨ ਅਤੇ ਹੋਰ ਕਈ ਤੱਤਾਂ ਦੇ ਨਾਲ ਯੋਗਿਕ ਬਣਾਉਂਦਾ ਹੈ ।

→ ਇਕ ਸਮਾਨ ਅਣਵੀਂ ਸੂਤਰ ਪਰੰਤੂ ਵਿਭਿੰਨ ਸੰਰਚਨਾਵਾਂ ਵਾਲੇ ਯੌਗਿਕ ਸੰਰਚਨਾਤਮਕ ਯੌਗਿਕ ਅਖਵਾਉਂਦੇ ਹਨ ।

→ ਸਿੱਧੀਆਂ ਅਤੇ ਸ਼ਾਖਿਤ ਕਾਰਬਨ ਲੜੀਆਂ ਤੋਂ ਛੁੱਟ ਛੱਲੇ-ਰੂਪੀ ਆਕਾਰ ਵਿੱਚ ਵੀ ਕਾਰਬਨ ਯੌਗਿਕ ਵਿਵਸਥਿਤ ਹੁੰਦੇ ਹਨ ਜਿਨ੍ਹਾਂ ਨੂੰ ਸਾਈਕਲੋਰੈਕਸੇਨ ਕਹਿੰਦੇ ਹਨ ।

PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ

→ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਐਲਕੇਨ ਕਹਿੰਦੇ ਹਨ | ਅਸੰਤ੍ਰਿਪਤ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਦੋਹਰਾ ਬੰਧਨ ਹੁੰਦਾ ਹੈ ਨੂੰ ਐਲਕੀਨ ਕਿਹਾ ਜਾਂਦਾ ਹੈ । ਇੱਕ ਜਾਂ ਵੱਧ ਤਿਹਰੇ ਬੰਧਨ ਵਾਲੇ ਹਾਈਡਰੋਕਾਰਬਨਾਂ ਨੂੰ ਐਲਕਾਈਨ ਕਹਿੰਦੇ ਹਨ ।

→ ਸਾਰੇ ਹਾਈਡਰੋਕਾਰਬਨ ਆਕਸੀਜਨ ਦੀ ਹੋਂਦ ਵਿੱਚ ਬਲਣ ਨਾਲ ਊਸ਼ਮਾ, ਪ੍ਰਕਾਸ਼ ਅਤੇ ਕਾਰਬਨ ਡਾਈਆਕਸਾਈਡ ਬਣਾਉਂਦੇ ਹਨ ।

→ ਸੰਤ੍ਰਿਪਤ ਹਾਈਡਰੋਕਾਰਬਨ ਬਲਣ ‘ਤੇ ਸਵੱਛ ਲਾਟ ਬਣਾਉਂਦੇ ਹਨ ਜਦਕਿ ਅਸੰਤ੍ਰਿਪਤ ਹਾਈਡਰੋਕਾਰਬਨ ਕਾਲੇ ਧੂੰਏਂ ਵਾਲੀ ਪੀਲੀ ਲਾਟ ਨਾਲ ਬਲਦੇ ਹਨ ।

→ ਅਪੂਰਨ ਹਿਨ ਹੋਣ ਤੇ ਕਾਲਿਖਯੁਕਤ ਲਾਟ ਬਣਦੀ ਹੈ ।

→ ਕੋਲਾ ਅਤੇ ਪੈਟਰੋਲੀਅਮ ਪਥਰਾਟੀ ਬਾਲਣ ਹਨ ।

→ ਪੂਰਨ ਆਕਸੀਕਰਨ ਹੋਣ ਨਾਲ ਅਲਕੋਹਲ, ਕਾਰਬਾਕਸਲਿਕ ਤੇਜ਼ਾਬ ਵਿੱਚ ਬਦਲਿਆ ਜਾ ਸਕਦਾ ਹੈ !

→ ਜਿਹੜੇ ਪਦਾਰਥ ਹੋਰ ਪਦਾਰਥਾਂ ਨੂੰ ਆਕਸੀਜਨ ਦੇਣ ਦੀ ਸਮਰੱਥਾ ਰੱਖਦੇ ਹੋਣ ਉਨ੍ਹਾਂ ਨੂੰ ਆਕਸੀਕਾਰਕ ਪਦਾਰਥ ਕਹਿੰਦੇ ਹਨ ।

→ ਉਤਪ੍ਰੇਰਕ ਪ੍ਰਤੀਕਿਰਿਆ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ, ਪਰੰਤੂ ਆਪ ਕਿਰਿਆ ਵਿੱਚ ਭਾਗ ਨਹੀਂ ਲੈਂਦੇ ਹਨ ।

→ ਮੀਥੇਨੋਲ ਦੀ ਥੋੜ੍ਹੀ ਮਾਤਰਾ ਦੇ ਸੇਵਨ ਨਾਲ ਮਨੁੱਖ ਦੀ ਮੌਤ ਹੋ ਸਕਦੀ ਹੈ ਅਤੇ ਉਹ ਅੰਨ੍ਹਾ ਵੀ ਹੋ ਸਕਦਾ ਹੈ ।

→ ਮੀਥੇਨੋਲ ਦੀ ਥੋੜ੍ਹੀ ਮਾਤਰਾ ਈਥੇਨੋਲ ਵਿੱਚ ਮਿਲਾਉਣ ਨਾਲ ਇਸ ਨੂੰ ਦੁਰਉਪਯੋਗ ਹੋਣ ਤੋਂ ਰੋਕਿਆ ਜਾ ਸਕਦਾ ਹੈ ।

→ ਗੰਨੇ ਦੇ ਰਸ ਦੇ ਖ਼ਮੀਰਨ ਤੋਂ ਈਥਨੋਲ ਤਿਆਰ ਕੀਤਾ ਜਾਂਦਾ ਹੈ ।

PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ

ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ (Some Important Definitions)

→ ਕਾਰਬਨ (Carbon)-ਕਾਰਬਨ ਇੱਕ ਤੱਤ ਹੈ । ਇਸ ਤੱਤ ਦੀ ਪਰਮਾਣੂ ਸੰਖਿਆ 6, ਪੁੰਜ ਸੰਖਿਆ 12 ਅਤੇ ਸੰਯੋਜਕਤਾ 4 ਹੈ । ਇਸ ਦਾ ਇਲੈੱਕਟ੍ਰਾਨੀ ਤਰਤੀਬ 2, 4 ਹੈ ਅਤੇ ਇਸ ਨੂੰ ਦੇ ਦੁਆਰਾ PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ 1 ਪ੍ਰਗਟਾਇਆ ਜਾਂਦਾ ਹੈ ।

→ ਕਾਰਬਨ ਯੌਗਿਕ (Carbon compounds)-ਜਿਨ੍ਹਾਂ ਯੋਗਿਕਾਂ ਵਿੱਚ ਕਾਰਬਨ ਉਪਸਥਿਤ ਹੁੰਦਾ ਹੈ ਉਨ੍ਹਾਂ ਨੂੰ ਕਾਰਬਨ ਯੌਗਿਕ ਕਹਿੰਦੇ ਹਨ । ਇਹ ਆਮ ਤੌਰ ‘ਤੇ ਸਹਿਯੋਜੀ ਹੁੰਦੇ ਹਨ ।

→ ਸਹਿਸੰਯੋਜਕ ਬੰਧਨ (Covalent Bond)-ਇਹ ਬੰਧਨ ਪਰਮਾਣੂਆਂ ਦੇ ਵਿੱਚ ਇਲੈਂਕਾਨਾਂ ਦੀ ਸਾਂਝੇਦਾਰੀ ਤੋਂ ਬਣਦੇ ਹਨ । ਇਨ੍ਹਾਂ ਰਸਾਇਣਿਕ ਬੰਧਨਾਂ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।

→ ਭਿੰਨਰੂਪਤਾ (Allotropy)-ਤੱਤਾਂ ਦਾ ਉਹ ਗੁਣ ਜਿਸ ਦੁਆਰਾ ਇੱਕ ਤੱਤ ਇੱਕ ਤੋਂ ਵੱਧ ਰੂਪਾਂ ਵਿੱਚ ਮਿਲਦਾ ਹੈ ਜਿਨ੍ਹਾਂ ਦੇ ਭੌਤਿਕ ਗੁਣ ਭਿੰਨ-ਭਿੰਨ ਪਰੰਤੁ ਰਸਾਇਣਿਕ ਗੁਣ ਸਮਾਨ ਹੁੰਦੇ ਹਨ । ਤੱਤ ਦੇ ਵਿਭਿੰਨ ਰੂਪਾਂ ਨੂੰ ਭਿੰਨ ਰੂਪ ਅਤੇ ਇਸ ਗੁਣ ਨੂੰ ਭਿੰਨਰੂਪਤਾ ਆਖਦੇ ਹਨ ।

→ ਹਾਈਡਰੋਕਾਰਬਨ (Hydrocarbon)-ਕਾਰਬਨ ਅਤੇ ਹਾਈਡਰੋਜਨ ਨਾਲ ਬਣੇ ਕਾਰਬਨਿਕ ਯੌਗਿਕਾਂ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।

→ ਐਲਕੇਨ ਜਾਂ ਸੰਤ੍ਰਿਪਤ ਹਾਈਡਰੋਕਾਰਬਨ (Alkane or Saturated Hydrocarban)-ਜਿਨ੍ਹਾਂ ਹਾਈਡਰੋਕਾਰਬਨਾਂ ਦਾ ਸਾਧਾਰਨ ਰਸਾਇਣਿਕ ਸੂਤਰ Cn, H2n + 2 ਹੋਵੇ, ਐਲਕੇਨ ਕਹਾਉਂਦੇ ਹਨ । ਇਨ੍ਹਾਂ ਦੇ ਸਮਜਾਤੀ ਲੜੀ ਦੇ ਮੈਂਬਰਾਂ ਵਿੱਚ ਇਕਹਿਰਾ ਸਹਿਸੰਯੋਜਕ ਬੰਧਨ ਹੁੰਦਾ ਹੈ ।

→ ਸਮੁਅੰਗਕਤਾ (Isomerism)-ਅਜਿਹੇ ਯੌਗਿਕ ਜਿਨ੍ਹਾਂ ਦਾ ਅਣਵੀਂ ਸੁਰ ਸਮਾਨ ਹੈ, ਪਰੰਤੁ ਸੰਰਚਨਾਤਮਕ ਸੂਤਰ ਭਿੰਨ-ਭਿੰਨ ਹੋਵੇ ਉਨ੍ਹਾਂ ਨੂੰ ਸਮੁਅੰਗਕ ਕਹਿੰਦੇ ਹਨ ਅਤੇ ਇਸ ਗੁਣ ਨੂੰ ਸਮਅੰਗਕਤਾ ਕਹਿੰਦੇ ਹਨ ।

→ ਅਸੰਤ੍ਰਿਪਤ ਹਾਈਡਰੋਕਾਰਬਨ (Unsaturated Hydrocarbon)-ਜਿਨ੍ਹਾਂ ਹਾਈਡਰੋਕਾਰਬਨਾਂ ਦੇ ਦੋ ਕਾਰਬਨ ਪਰਮਾਣੂਆਂ ਵਿਚਕਾਰ ਦੋਹਰਾ ਜਾਂ ਤਿਹਰਾ ਬੰਧਨ ਹੋਵੇ ਅਸੰਤ੍ਰਿਪਤ ਹਾਈਡਰੋਕਾਰਬਨ ਕਹਿੰਦੇ ਹਨ ।

→ ਐਲਕੀਨ (Alkenes)-ਜਿਨ੍ਹਾਂ ਹਾਈਡਰੋਕਾਰਬਨਾਂ ਦਾ ਸਾਧਾਰਨ ਸੂਤਰ Cn H2n ਹੁੰਦਾ ਹੈ, ਉਨ੍ਹਾਂ ਨੂੰ ਐਲਕੀਨ ਕਹਿੰਦੇ ਹਨ ।

→ ਐਲਕਾਈਨ (Atkyne)-ਅਜਿਹੇ ਹਾਈਡਰੋਕਾਰਬਨ ਜਿਨ੍ਹਾਂ ਦੇ ਦੋ ਕਾਰਬਨ ਪਰਮਾਣੂਆਂ ਵਿਚਕਾਰ ਤਿਹਰਾ
ਸਹਿਸੰਯੋਜਕ ਬੰਧਨ ਹੁੰਦਾ ਹੈ, ਐਲਕਾਈਨ ਕਹਿੰਦੇ ਹਨ । ਇਨ੍ਹਾਂ ਦਾ ਸਾਧਾਰਨ ਸੂਤਰ Cn H2n – 2 ਹੈ ।

→ ਲੜੀ ਬੰਧਨ (Catenation)-ਕਾਰਬਨ ਦੀ ਹੋਰ ਕਾਰਬਨ ਪਰਮਾਣੁਆਂ ਨਾਲ ਬੰਧਨ ਬਣਾਉਣ ਦੀ ਬਚਿੱਤਰ ਸਮਰੱਥਾ ਹੈ ਜਿਸ ਕਾਰਨ ਇਹ ਵੱਡੀ ਸੰਖਿਆ ਵਿੱਚ ਜੁੜ ਕੇ ਲੰਬੀ ਲੜੀ ਬਣਾਉਣ ਦੀ ਪ੍ਰਵਿਰਤੀ ਰੱਖਦੇ ਹਨ । ਇਸ ਗੁਣ ਨੂੰ ਲੜੀ ਬੰਧਨ ਕਹਿੰਦੇ ਹਨ ।

→ ਇਲੈੱਕਟਾਨ-ਬਿੰਦੂ ਸੰਰਚਨਾ (Electron Dot Structure)-ਜਦੋਂ ਕਿਸੇ ਤੱਤ ਜਾਂ ਯੋਗਿਕ ਦੇ ਅਣੂ ਨੂੰ ਇਲੈੱਕਟ੍ਰਾਨਾਂ ਦੇ ਸਾਂਝੇ ਜੋੜਿਆਂ ਨੂੰ ਬਿੰਦੂ (.) ਜਾਂ ਸ (x) ਦੇ ਚਿੰਨ੍ਹਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ, ਤਾਂ ਉਸ ਨੂੰ ਇਲੈੱਕਟਾਨ-ਬਿੰਦੂ ਸੰਰਚਨਾ ਕਹਿੰਦੇ ਹਨ ।

→ ਫੁਲਰੀਨ (Fullerene)-ਇਹ ਕਾਰਬਨ ਦਾ ਭਿੰਨ ਰੂਪ ਹੈ ਜਿਸ ਵਿੱਚ ਕਾਰਬਨ ਦੇ ਪਰਮਾਣੂ ਫੁੱਟਬਾਲ ਦੀ ਆਕ੍ਰਿਤੀ ਵਿੱਚ ਵਿਵਸਥਿਤ ਹੁੰਦੇ ਹਨ ।

→ ਜੋੜਾਤਮਕ ਪ੍ਰਤਿਕਿਰਿਆ (Addition Reaction)-ਇਹ ਉਹ ਪ੍ਰਤਿਕਿਰਿਆ ਹੈ ਜਿਸ ਵਿੱਚ ਕੋਈ ਅਸੰਤ੍ਰਿਪਤ ਹਾਈਡਰੋਕਾਰਬਨ ਕਿਸੇ ਉਤਪ੍ਰੇਰਕ ਦੀ ਉਪਸਥਿਤੀ ਵਿੱਚ ਹਾਈਡਰੋਜਨ ਜਾਂ ਕਿਸੇ ਹੋਰ ਤੱਤ ਨਾਲ ਮਿਲ ਕੇ ਸੰਤ੍ਰਿਪਤ ਹਾਈਡਰੋਕਾਰਬਨ ਬਣਾਉਂਦੇ ਹਨ ।

PSEB 10th Class Science Notes Chapter 4 ਕਾਰਬਨ ਅਤੇ ਉਸਦੇ ਯੋਗਿਕ

→ ਪ੍ਰਤਿਸਥਾਪਨ ਅਭਿਕਿਰਿਆ (Substitution Reaction)-ਜਦੋਂ ਕਾਰਬਨਿਕ ਯੌਗਿਕਾਂ ਵਿੱਚ ਹਾਈਡਰੋਜਨ ਪ੍ਰਮਾਣੁ ਦੀ ਥਾਂ ਕਿਸੇ ਹੋਰ ਤੱਤ ਦੇ ਪਰਮਾਣੂ/ਪਰਮਾਣੂਆਂ ਨੂੰ ਪ੍ਰਤਿਸਥਾਪਿਤ ਕੀਤਾ ਜਾਵੇ ਤਾਂ ਉਸ ਅਭਿਕਿਰਿਆ ਨੂੰ ਤਿਸਥਾਪਨ ਅਭਿਕਿਰਿਆ ਕਹਿੰਦੇ ਹਨ ।

→ ਐਸਟਰੀਕਰਨ (Esterification)-ਕਾਰਬਾਕਸਲਿਕ ਤੇਜ਼ਾਬ ਅਤੇ ਅਲਕੋਹਲ ਦੀ ਪਰਸਪਰ ਕਿਰਿਆ ਤੋਂ ਬਣੀ ਉਪਜ ਐਸਟਰ ਹੈ ਅਤੇ ਇਸ ਪ੍ਰਕਿਰਿਆ ਨੂੰ ਐਸਟਰੀਕਰਨ ਕਹਿੰਦੇ ਹਨ ।

→ ਕਿਰਿਆਤਮਕ ਸਮੂਹ (IFunctional Group)-ਪਰਮਾਣੂ ਜਾਂ ਪਰਮਾਣੂਆਂ ਦਾ ਸਮੂਹ ਜੋ ਕਿਸੇ ਕਾਰਬਨਿਕ ਯੌਗਿਕ ਦੇ ਗੁਣਾਂ ਦਾ ਨਿਰਧਾਰਨ ਕਰਦਾ ਹੈ, ਕਿਰਿਆਤਮਕ ਸਮੂਹ ਕਹਾਉਂਦਾ ਹੈ ।

→ ਖ਼ਮੀਰਨ (Fermentation)-ਜਟਿਲ ਕਾਰਬਨਿਕ ਯੌਗਿਕਾਂ ਦਾ ਐਲਜ਼ਾਈਮ ਜਾਂ ਸੂਖ਼ਮ ਜੀਵਾਂ ਦੀ ਉਪਸਥਿਤੀ ਵਿੱਚ ਸਰਲ ਕਾਰਬਨਿਕ ਪਦਾਰਥਾਂ ਵਿੱਚ ਅਪਘਟਿਤ ਹੋਣ ਦੀ ਪ੍ਰਕਿਰਿਆ ਨੂੰ ਖ਼ਮੀਰਨ ਕਹਿੰਦੇ ਹਨ ।

→ ਐਲਕੋਹਲ (Alcohol)-ਐਲਕੇਨ ਦੇ ਇੱਕ ਹਾਈਡਰੋਜਨ ਪਰਮਾਣੂ ਨੂੰ ਹਾਈਡਰਾਕਸਿਲ (-OH) ਸਮੂਹ ਦੁਆਰਾ ਪ੍ਰਤਿਸਥਾਪਿਤ ਕਰਨ ਤੋਂ ਪ੍ਰਾਪਤ ਹੋਏ ਯੌਗਿਕ ਨੂੰ ਅਲਕੋਹਲ ਕਹਿੰਦੇ ਹਨ ।

→ ਕਾਰਬਾਕਸਲਿਕ ਤੇਜ਼ਾਬ (Carboxylic Acid)-ਜਿਨ੍ਹਾਂ ਹਾਈਡਰੋਕਾਰਬਨਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ-COOH ਕਿਰਿਆਤਮਕ ਸਮੂਹ ਹੋਣ, ਕਾਰਬਾਕਸਲਿਕ ਤੇਜ਼ਾਬ ਕਹਿੰਦੇ ਹਨ ।

→ ਸਮਜਾਤੀ ਲੜੀ (Homologous Series)-ਯੋਗਿਕਾਂ ਦੀ ਅਜਿਹੀ ਲੜੀ ਜਿਸ ਵਿੱਚ ਇੱਕ ਹੀ ਪ੍ਰਕਾਰ ਦਾ ਕਿਰਿਆਤਮਕ ਸਮੂਹ ਹੋਵੇ ਅਤੇ ਲੜੀ ਦੇ ਦੋ ਲਾਗਲੇ ਮੈਂਬਰਾਂ ਵਿੱਚ -CH2 ਦਾ ਅੰਤਰ ਹੋਵੇ, ਸਮਜਾਤੀ ਲੜੀ ਕਹਿੰਦੇ ਹਨ ।

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

This PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ will help you in revision during exams.

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

→ ਤੱਤਾਂ ਨੂੰ ਧਾਤ, ਅਧਾਤ ਅਤੇ ਉਪਧਾਤ (ਮੈਟਾਲਾਇਡਸ) ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ ।

→ ਧਾਤਾਂ ਦੀ ਸਤਹਿ ਤੇ ਇੱਕ ਵਿਸ਼ੇਸ਼ ਲਿਸ਼ਕ (ਚਮਕ) ਹੁੰਦੀ ਹੈ ।

→ ਧਾਤਾਂ ਕਠੋਰ ਹੁੰਦੀਆਂ ਹਨ ।

→ ਸੋਡੀਅਮ ਇੱਕ ਨਰਮ ਧਾਤ ਹੈ, ਜਿਸਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ ।

→ ਧਾਤਾਂ, ਖਿੱਚੀਣਸ਼ੀਲ ਅਤੇ ਕੁਟੀਣਸ਼ੀਲ ਹੁੰਦੀਆਂ ਹਨ ।

→ ਧਾਤਾਂ, ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਹਨ ।

→ ਧਾਤਾਂ ਤੇ ਜਦੋਂ ਸੱਟ ਮਾਰੀ ਜਾਂਦੀ ਹੈ ਤਾਂ ਇੱਕ ਵਿਸ਼ੇਸ਼ ਧੁਨੀ ਉਤਪੰਨ ਹੁੰਦੀ ਹੈ ।

→ ਅਧਾਤਾਂ ਦੀ ਆਪਣੀ ਕੋਈ ਵਿਸ਼ੇਸ਼ ਚਮਕ ਨਹੀਂ ਹੁੰਦੀ ਹੈ ।

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

→ ਅਧਾਤਾਂ ਵਿੱਚ ਕੁਟੀਣਯੋਗ ਅਤੇ ਖਿੱਚੀਣਯੋਗ ਸਮਰੱਥਾ ਨਹੀਂ ਹੁੰਦੀ ਹੈ ।

→ ਅਧਾਤਾਂ ਬਿਜਲੀ ਅਤੇ ਤਾਪ ਦੇ ਕੁਚਾਲਕ ਹੁੰਦੀਆਂ ਹਨ ।

→ ਪਾਰੇ ਤੋਂ ਛੁੱਟ ਬਾਕੀ ਸਾਰੀਆਂ ਧਾਤਾਂ ਸਾਧਾਰਨ ਤਾਪ ਤੇ ਠੋਸ ਹੁੰਦੀਆਂ ਹਨ ।

→ ਆਮ ਤੌਰ ਤੇ ਧਾਤਾਂ ਦਾ ਪਿਘਲਣ ਅੰਕ ਉੱਚਾ ਹੁੰਦਾ ਹੈ ।

→ ਆਇਓਡੀਨ ਇੱਕ ਅਧਾਰ ਹੈ ਜਿਸ ਵਿੱਚ ਲਿਸ਼ਕ ਹੁੰਦੀ ਹੈ । ਹੋਰ ਸਾਰੀਆਂ ਅਧਾਤਾਂ ਵਿੱਚ ਅਜਿਹੀ ਕੋਈ ਚਮਕ ਨਹੀਂ ਹੁੰਦੀ ਹੈ ।

→ ਕਾਰਬਨ ਇੱਕ ਅਧਾਰ ਹੈ ਜਿਸ ਦੇ ਭਿੰਨ ਰੂਪ ਗ੍ਰੇਫਾਈਟ ਅਤੇ ਡਾਇਮੰਡ (ਹੀਰਾ) ਹਨ ।

→ ਖਾਰ ਧਾਤਾਂ ਸੋਡੀਅਮ ਅਤੇ ਪੋਟਾਸ਼ੀਅਮ ਨਰਮ ਧਾਤਾਂ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਚਾਕੂ ਨਾਲ ਕੱਟਿਆ ਜਾ ਸਕਦਾ ਹੈ ।

→ ਇਨ੍ਹਾਂ ਧਾਤਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਨੀਵੇਂ ਹੁੰਦੇ ਹਨ .

→ ਲਗਭਗ ਸਾਰੀਆਂ ਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਆਪਣੇ-ਆਪਣੇ ਆਕਸਾਈਡ ਬਣਾਉਂਦੀਆਂ ਹਨ ।

→ ਅਜਿਹੇ ਧਾਤੂ ਦੇ ਆਕਸਾਈਡ ਜਿਨ੍ਹਾਂ ਵਿੱਚ ਤੇਜ਼ਾਬ ਅਤੇ ਖਾਰ ਦੋਨਾਂ ਦੇ ਗੁਣ ਮੌਜੂਦ ਹੋਣ ਐਨਫੋਟੈਰਿਕ ਆਕਸਾਈਡ ਕਹਿੰਦੇ ਹਨ ।

→ ਜ਼ਿਆਦਾਤਰ ਧਾਤ ਦੇ ਆਕਸਾਈਡ ਪਾਣੀ ਵਿੱਚ ਨਹੀਂ ਘੁਲਦੇ, ਪਰੰਤੂ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਕਸਾਈਡ ਬਣਾਉਂਦੇ ਹਨ ।

→ ਸੋਡੀਅਮ ਅਤੇ ਪੋਟਾਸ਼ੀਅਮ ਧਾਤਾਂ ਹਵਾ ਵਿੱਚ ਖੁੱਲ੍ਹਾ ਛੱਡਣ ਨਾਲ ਅੱਗ ਫੜ ਲੈਂਦੀਆਂ ਹਨ ।

→ ਸੋਡੀਅਮ ਧਾਤ ਨੂੰ ਅੱਗ ਲੱਗਣ ਤੋਂ ਸੁਰੱਖਿਅਤ ਰੱਖਣ ਲਈ ਕਿਰੋਸੀਨ ਦੇ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ।

→ ਐਨੋਡੀਕਰਨ ਇੱਕ ਅਜਿਹੀ ਕਿਰਿਆ ਹੈ ਜਿਸ ਵਿੱਚ ਐਲੂਮੀਨੀਅਮ ਤੇ ਇੱਕ ਮੋਟੀ ਪਰਤ ਬਿਜਲੀ ਦੁਆਰਾ ਜਮਾਂ ਕੀਤੀ ਜਾਂਦੀ ਹੈ ।

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

→ ਧਾਤਾਂ ਪਾਣੀ ਨਾਲ ਪ੍ਰਤੀਕਿਰਿਆ ਕਰਕੇ ਹਾਈਡਰੋਜਨ ਉਤਪੰਨ ਕਰਦੀਆਂ ਹਨ, ਪਰੰਤੂ ਸਾਰੀਆਂ ਧਾਤਾਂ ਪ੍ਰਤਿਕਿਰਿਆ ਨਹੀਂ ਕਰਦੀਆਂ ।

→ ਸੋਡੀਅਮ ਅਤੇ ਪੋਟਾਸ਼ੀਅਮ ਠੰਡੇ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਜਨ ਉਤਪੰਨ ਕਰਦੀਆਂ ਹਨ ਅਤੇ ਤਾਪ ਦਾ ਨਿਕਾਸ ਹੁੰਦਾ ਹੈ |

→ ਮੈਗਨੀਸ਼ੀਅਮ ਧਾਤ ਗਰਮ ਪਾਣੀ ਨਾਲ ਕਿਰਿਆ ਕਰਦੀ ਹੈ ਅਤੇ ਇਸ ਪ੍ਰਤੀਕਿਰਿਆ ਦੌਰਾਨ ਹਾਈਡਰੋਜਨ ਬਣਦੀ ਹੈ ।

→ ਲਾਲ ਗਰਮ ਲੋਹਾ, ਐਲੂਮੀਨੀਅਮ ਅਤੇ ਜ਼ਿੰਕ ਭਾਫ਼ ਨਾਲ ਪ੍ਰਤੀਕਿਰਿਆ ਕਰਦੇ ਹਨ ਜਿਸ ਦੇ ਸਿੱਟੇ ਵੱਜੋਂ ਹਾਈਡਰੋਜਨ ਪੈਦਾ ਹੁੰਦੀ ਹੈ ।

→ ਕਿਰਿਆਸ਼ੀਲਤਾ ਲੜੀ ਵਿੱਚ ਧਾਤਾਂ ਨੂੰ ਇਨ੍ਹਾਂ ਦੀ ਕਿਰਿਆਸ਼ੀਲਤਾ ਦੇ ਘੱਟਦੇ ਕੂਮ ਵਿੱਚ ਵਿਵਸਥਿਤ ਕੀਤਾ ਗਿਆ ਹੈ ।

→ ਲੈਂਡ, ਕਾਪਰ ਅਤੇ ਚਾਂਦੀ ਜਿਹੀਆਂ ਧਾਤਾਂ ਪਾਣੀ ਨਾਲ ਪ੍ਰਤੀਕਿਰਿਆ ਨਹੀਂ ਕਰਦੀਆਂ ਹਨ ।

→ ਧਾਤਾਂ, ਤੇਜ਼ਾਬ ਨਾਲ ਪ੍ਰਤੀਕਿਰਿਆ ਕਰਦੀਆਂ ਹਨ ਅਤੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ ।

→ ਨਾਈਟ੍ਰਿਕ ਐਸਿਡ (HNO3) ਇੱਕ ਸ਼ਕਤੀਸ਼ਾਲੀ ਆਕਸੀਕਾਰਕ ਹੈ ।

→ ਐਕਵਾਰੀਜਿਆ 3 : 1 ਦੇ ਅਨੁਪਾਤ ਵਿੱਚ ਗਾੜਾ ਹਾਈਡਰੋਕਲੋਰਿਕ ਐਸਿਡ ਅਤੇ ਗਾੜ੍ਹਾ ਨਾਈਟਿਕ ਐਸਿਡ ਦਾ ਮਿਸ਼ਰਨ ਹੈ ਜਿਹੜਾ ਨੋਬਲ ਧਾੜਾਂ ਜਿਵੇਂ ਸੋਨਾ ਅਤੇ ਪਲਾਟੀਨਮ ਨੂੰ ਆਪਣੇ ਵਿੱਚ ਘੋਲ ਲੈਂਦਾ ਹੈ ।

→ ਧਾਤ ਤੋਂ ਅਧਾੜ ਨੂੰ ਇਲੈੱਕਟਾਂਨ ਦੇ ਸਥਾਨਾਂਤਰਨ ਦੁਆਰਾ ਨਿਰਮਿਤ ਯੌਗਿਕਾਂ ਨੂੰ ਆਇਨੀ ਯੌਗਿਕ ਜਾਂ ਬਿਜਲਈ ਸੰਯੋਜੀ ਯੌਗਿਕ ਕਹਿੰਦੇ ਹਨ ।

→ ਆਇਨੀ ਯੌਗਿਕਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਉੱਚੇ ਹੁੰਦੇ ਹਨ ।

→ ਆਇਨੀ ਯੌਗਿਕ ਠੋਸ ਅਵਸਥਾ ਵਿੱਚ ਬਿਜਲੀ ਦੇ ਚਾਲਕ ਨਹੀਂ ਹੁੰਦੇ ਹਨ ਕਿਉਂਕਿ ਇਸ ਅਵਸਥਾ ਵਿੱਚ ਆਇਨ ਗਤੀ ਨਹੀਂ ਕਰ ਸਕਦੇ ।

→ ਉਹ ਤੱਤ ਜਾਂ ਯੌਗਿਕ ਜਿਹੜੇ ਪ੍ਰਿਥਵੀ ਦੀ ਪੇਪੜੀ ਵਿੱਚ ਕੁਦਰਤੀ ਰੂਪ ਵਿੱਚ ਮਿਲਦੇ ਹਨ, ਖਣਿਜ ਕਹਾਉਂਦੇ ਹਨ ।

→ ਜਿਨ੍ਹਾਂ ਖਣਿਜਾਂ ਵਿੱਚ ਧਾਤ ਕਾਫ਼ੀ ਮਾਤਰਾ ਵਿੱਚ ਹੋਣ ਅਤੇ ਉਸ ਤੋਂ ਆਸਾਨੀ ਨਾਲ ਨਿਸ਼ਕਰਸ਼ਿਤ ਕਰ ਲਿਆ ਜਾਏ, ਉਸ ਨੂੰ ਕੱਚੀ ਧਾਤ ਕਿਹਾ ਜਾਂਦਾ ਹੈ ।

→ ਜਿਹੜੀਆਂ ਧਾਤਾਂ ਕਿਰਿਆਸ਼ੀਲਤਾ ਲੜੀ ਦੇ ਨੀਵੇਂ ਪਾਸੇ ਸਥਿਤ ਹਨ, ਘੱਟ ਕਿਰਿਆਸ਼ੀਲ ਹੁੰਦੀਆਂ ਹਨ ਅਤੇ ਪ੍ਰਕਿਰਤੀ ਵਿੱਚ ਸੁਤੰਤਰ ਅਵਸਥਾ ਵਿੱਚ ਮਿਲਦੀਆਂ ਹਨ ।

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

→ ਧਰਤੀ ਵਿੱਚੋਂ ਕੱਢੀਆਂ ਗਈਆਂ ਕੱਚੀਆਂ ਧਾਤਾਂ ਵਿੱਚ ਮਿੱਟੀ, ਰੇਤ ਆਦਿ ਅਸ਼ੁੱਧੀਆਂ ਮੌਜੂਦ ਹੁੰਦੀਆਂ ਹਨ ਜਿਨ੍ਹਾਂ ਨੂੰ ਗੈਂਗ ਆਖਦੇ ਹਨ ।

→ ਸਲਫਾਈਡ ਯੁਕਤ ਕੱਚੀ ਧਾਤ ਹਵਾ ਦੀ ਹੋਂਦ ਵਿੱਚ ਉੱਚੇ ਤਾਪ ਤੇ ਗਰਮ ਕਰਨ ਨਾਲ ਇਹ ਆਕਸਾਈਡ ਵਿੱਚ ਬਦਲ ਜਾਂਦੀ ਹੈ । ਇਸ ਕਿਰਿਆ ਨੂੰ ਭੰਨਣਾ ਕਹਿੰਦੇ ਹਨ ।

→ ਕਾਰਬੋਨੇਟ ਯੁਕਤ ਕੱਚੀ ਧਾਤ ਨੂੰ ਸੀਮਿਤ ਹਵਾ ਵਿੱਚ ਅਧਿਕ ਤਾਪ ਤੇ ਗਰਮ ਕਰਨ ਨਾਲ ਇਹ ਆਕਸਾਈਡ ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਇਸ ਪ੍ਰਕਿਰਿਆ ਨੂੰ ਭਸਮੀਕਰਨ ਕਹਿੰਦੇ ਹਨ ।

→ ਕਿਰਿਆਸ਼ੀਲਤਾ ਲੜੀ ਵਿੱਚ ਸਭ ਤੋਂ ਉੱਪਰ ਸਥਿਤ ਧਾਤਾਂ ਨੂੰ ਕੱਚੀਆਂ ਧਾਤਾਂ ਤੋਂ ਬਿਜਲੀ ਵਿਘਟਨੀ ਵਿਧੀ ਦੁਆਰਾ ਨਿਸ਼ਕਰਸ਼ਿਤ ਕੀਤਾ ਜਾਂਦਾ ਹੈ ।

→ ਲੋਹੇ ਨੂੰ ਜੰਗ ਲੱਗਣ ਤੋਂ ਬਚਾਉਣ ਲਈ, ਪੇਂਟ ਕੀਤਾ ਜਾਂਦਾ ਹੈ, ਤੇਲ ਜਾਂ ਗਰੀਜ਼ ਲਗਾਈ ਜਾਂਦੀ ਹੈ, ਗੈਲਵੇਨੀਕਰਨ ਕੀਤਾ ਜਾਂਦਾ ਹੈ, ਕੋਮੀਅਮ ਪਲੇਟਿੰਗ ਕੀਤੀ ਜਾਂਦੀ ਹੈ ਜਾਂ ਫਿਰ ਮਿਸ਼ਰਿਤ ਧਾਤ ਬਣਾਇਆ ਜਾਂਦਾ ਹੈ ।

→ ਦੋ ਜਾਂ ਦੋ ਤੋਂ ਵੱਧ ਧਾਤਾਂ ਦੇ ਸਮਅੰਗੀ ਮਿਸ਼ਰਨ ਨੂੰ ਮਿਸ਼ਰਿਤ ਧਾਤ ਕਹਿੰਦੇ ਹਨ ।

→ ਖਿੱਚੀਣਯੋਗਤਾ (Ductivity)-ਧਾਤਾਂ ਦਾ ਉਹ ਗੁਣ ਜਿਸ ਕਾਰਨ ਧਾਤਾਂ ਨੂੰ ਖਿੱਚ ਕੇ ਬਾਰੀਕ ਤਾਰਾਂ ਬਣਾਉਣ ਦੀ ਸਮਰੱਥਾ ਹੁੰਦੀ ਹੈ ।

→ ਕੁਟੀਯੋਗਤਾ (Malleability)-ਧਾਤਾਂ ਦਾ ਉਹ ਗੁਣ ਜਿਸ ਕਰਕੇ ਧਾਤਾਂ ਨੂੰ ਕੁੱਟ ਕੇ ਉਨ੍ਹਾਂ ਦੀਆਂ ਪਤਲੀਆਂ ਚਾਦਰਾਂ ਬਣਾਈਆਂ ਜਾ ਸਕਦੀਆਂ ਹਨ ।

→ ਚਾਲਕਤਾ (Conductivity)-ਧਾਤਾਂ ਦੁਆਰਾ ਊਸ਼ਮਾ (ਤਾਪ) ਅਤੇ ਬਿਜਲਈ ਧਾਰਾ ਨੂੰ ਆਪਣੇ ਵਿੱਚੋਂ ਲੰਘਣ ਦੇਣਾ ।

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

→ ਖਣਿਜ (Mineral)-ਪ੍ਰਿਥਵੀ ਦੀ ਪੇਪੜੀ ਵਿੱਚ ਕੁਦਰਤੀ ਤੌਰ ‘ਤੇ ਮਿਲਣ ਵਾਲੇ ਤੱਤ ਜਾਂ ਯੌਗਿਕ ।

→ ਧਾਕ੍ਰਮ (Metallurgy)-ਧਾਤਾਂ ਨੂੰ ਉਨ੍ਹਾਂ ਦੀਆਂ ਕੱਚੀਆਂ ਧਾੜਾਂ ਵਿੱਚੋਂ ਨਿਸ਼ਕਰਸ਼ਿਤ ਕਰਨਾ ਅਤੇ ਉਪਯੋਗ ਲਈ ਉਨ੍ਹਾਂ ਨੂੰ ਸ਼ੁੱਧ ਕਰਨ ਦੀ ਪ੍ਰਕਿਰਿਆ ।

→ ਕੱਚੀ-ਧਾਤ (Ore)-ਖਣਿਜ ਜਿਸ ਵਿੱਚ ਧਾਤ ਦੀ ਪ੍ਰਤਿਸ਼ਤ ਮਾਤਰਾ ਕਾਫ਼ੀ ਉੱਚੀ ਹੁੰਦੀ ਹੈ ਅਤੇ ਉਸ ਵਿੱਚੋਂ ਧਾਤ ਦਾ ਨਿਸ਼ਕਰਸ਼ਨ ਲਾਹੇਵੰਦ ਢੰਗ ਨਾਲ ਕੀਤਾ ਜਾ ਸਕੇ ।

→ ਗੈਂਗ (Gangue)-ਪ੍ਰਿਥਵੀ ਦੀ ਪੇਪੜੀ ਹੇਠਾਂ ਕੱਢੀਆਂ ਗਈਆਂ ਕੱਚੀਆਂ ਧਾਤਾਂ ਵਿੱਚ ਉਪਸਥਿਤ ਬੇਲੋੜੇ ਪਦਾਰਥ ।

→ ਭੰਨਣ (Roasting)-ਸੰਘਣਿਤ ਕੱਚੀਆਂ-ਧਾਤਾਂ ਨੂੰ ਗਰਮ ਕਰਕੇ ਧਾੜਵੀ ਆਕਸਾਈਡਾਂ ਵਿੱਚ ਬਦਲਣ ਦੀ ਪ੍ਰਕਿਰਿਆ ।

→ ਲਘੂਕਰਨ (Reduction)-ਧਾਤ ਨੂੰ ਉਸਦੇ ਆਕਸਾਈਡ ਤੋਂ ਪ੍ਰਾਪਤ ਕਰਨ ਦੀ ਪ੍ਰਕਿਰਿਆ ।

→ ਸ਼ੁੱਧੀਕਰਨ (ਸ਼ੁੱਧਾਈ)-ਅਸ਼ੁੱਧ ਧਾਤਾਂ ਤੋਂ ਸ਼ੁੱਧ ਧਾਤਾਂ ਪ੍ਰਾਪਤ ਕਰਨ ਦੀ ਕਿਰਿਆ ।

→ ਮਿਸ਼ਰਿਤ ਧਾਤ (Alloy)-ਕਿਸੇ ਧਾਤ ਦਾ ਕਿਸੇ ਹੋਰ ਧਾਤ ਜਾਂ ਅਧਾਤ ਨਾਲ ਬਣਿਆ ਸਮਅੰਗੀ ਮਿਸ਼ਰਨ, ਮਿਸ਼ਰਿਤ ਧਾਤ ਅਖਵਾਉਂਦਾ ਹੈ ।

→ ਧਾਤੂ-ਮਲ (Slag)-ਗੈਂਗ ਅਤੇ ਸਮੈਲਟਰ ਦੇ ਆਪਸੀ ਮੇਲ ਤੋਂ ਬਣੇ ਪਦਾਰਥ ਨੂੰ ਧਾਤੂ-ਮਲ ਆਖਦੇ ਹਨ ।

→ ਐਮਫੋਟੈਰਿਕ ਆਕਸਾਈਡ (Amphoteric oxide)-ਜਿਹੜਾ ਧਾਤਵੀ ਆਕਸਾਈਡ ਤੇਜ਼ਾਬ ਅਤੇ ਖਾਰ ਦੋਨਾਂ ਦੇ ਗੁਣ ਦਰਸਾਏ ।

→ ਐਕਵਾਰੀਜਿਆ (Aqvaregia)-ਗਾੜੇ ਹਾਈਡਰੋਕਲੋਰਿਕ ਐਸਿਡ ਅਤੇ ਗਾੜ੍ਹੇ ਨਾਈਟ੍ਰਿਕ ਐਸਿਡ ਦਾ 3 : 1 ਵਿੱਚ ਮਿਸ਼ਰਨ ।

→ ਆਇਨੀ ਬੰਧਨ (Iomic Bond)-ਕਿਸੇ ਇੱਕ ਪਰਮਾਣੂ ਤੋਂ ਦੂਸਰੇ ਪਰਮਾਣੂ ਵੱਲੋਂ ਇਲੈੱਕਨਾਂ ਦੇ ਸਥਾਨਾਂਤਰਨ ਦੁਆਰਾ ਬਣੇ ਰਸਾਇਣਿਕ ਬੰਧਨ ਨੂੰ ਆਇਨੀ ਬੰਧਨ ਕਹਿੰਦੇ ਹਨ ।

→ ਸਹਿਸੰਯੋਜਕ ਬੰਧਨ (Covalent Bond)-ਦੋ ਪਰਮਾਣੂਆਂ ਦੇ ਵਿੱਚ ਇਲੈੱਕਟ੍ਰਾਨਾਂ ਦੀ ਸਾਂਝੇਦਾਰੀ ਤੋਂ ਬਣੇ ਰਸਾਇਣਿਕ ਬੰਧਨ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ ।

PSEB 10th Class Science Notes Chapter 3 ਧਾਤਾਂ ਅਤੇ ਅਧਾਤਾਂ

→ ਭਸਮੀਕਰਨ (Calcination)-ਕੱਚੀ-ਧਾਤ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕਰਨ ਦੀ ਪ੍ਰਕਿਰਿਆ ਭਸਮੀਕਰਨ ਕਹਾਉਂਦੀ ਹੈ । ਇਸ ਪ੍ਰਕਿਰਿਆ ਵਿੱਚ ਕੱਚੀ ਧਾਤ ਮੁਸਾਮਦਾਰ ਬਣ ਜਾਂਦੀ ਹੈ ।

→ ਧਾਤ (Metal)-ਉਹ ਤੱਤ ਜਿਹੜੇ ਇਲੈਂਕਨ ਗੁਆ ਕੇ ਧਨ-ਆਇਨ ਬਣਾਉਂਦੇ ਹਨ ।

→ ਅਧਾਤ (Non-metal)-ਉਹ ਤੱਤ ਜਿਹੜੇ ਇਲੈੱਕਟ੍ਰਾਨ ਪ੍ਰਾਪਤ ਕਰਕੇ ਰਿਣ-ਆਇਨ ਬਣਾਉਂਦੇ ਹਨ ।

→ ਐਲਗਮ (Amalgam)-ਜਦੋਂ ਮਿਸ਼ਰਿਤ ਧਾਤ ਵਿੱਚ ਇੱਕ ਧਾਤ ਦੇ ਰੂਪ ਵਿੱਚ ਪਾਰਾ ਹੋਵੇ ਤਾਂ ਉਹ ਮਿਸ਼ਰਿਤ ਧਾਤ ਐਲਗਮ ਅਖਵਾਉਂਦੀ ਹੈ ।

→ ਖੋਰਣ (Corrosion)-ਕਿਸੇ ਧਾਤ ਦੀ ਸਹਿ ਹਵਾ, ਪਾਣੀ ਜਾਂ ਕਿਸੇ ਹੋਰ ਪਦਾਰਥ ਦਾ ਪ੍ਰਭਾਵ ਹੋਵੇ ਅਤੇ ਧਾਤ ਦੀ ਸਤਹਿ ਕਮਜ਼ੋਰ ਹੋ ਜਾਏ ਤਾਂ ਉਹ ਪ੍ਰਕਿਰਿਆ ਖੋਰਣ ਕਹਾਉਂਦੀ ਹੈ ।

→ ਬਿਜਲਈ ਧਨਾਤਮਕ ਤੱਤ (Electro-positive Element)-ਉਹ ਤੱਤ ਜਿਹੜੇ ਇਲੈਂਕਨ ਗੁਆ ਕੇ ਧਨ ਚਾਰਜਿਤ ਆਇਨ ਬਣਾਉਣ ਉਨ੍ਹਾਂ ਨੂੰ ਬਿਜਲਈ ਧਨਾਤਮਕ ਤੱਤ ਕਹਿੰਦੇ ਹਨ ।

→ ਬਿਜਲਈ ਰਿਣਾਤਮਕ ਤੱਤ (Electro-negative Element)-ਉਹ ਤੱਤ ਜਿਹੜੇ ਇਲੈੱਕਟੂਨ ਪ੍ਰਾਪਤ ਕਰਕੇ ਰਿਣ-ਚਾਰਿਜਤ ਆਇਨ ਬਣਾਉਂਦੇ ਹਨ, ਉਨ੍ਹਾਂ ਨੂੰ ਬਿਜਲਈ ਰਿਣਾਤਮਕ ਕਹਿੰਦੇ ਹਨ ।

→ ਕਿਰਿਆਸ਼ੀਲਤਾ ਲੜੀ (Activity Series)-ਧਾਤਾਂ ਨੂੰ ਉਨ੍ਹਾਂ ਦੇ ਘੱਟਦੇ ਕਿਰਿਆਸ਼ੀਲਤਾ ਦੇ ਕੂਮ ਵਿੱਚ ਵਿਵਸਥਿਤ ਕਰਨਾ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਕਹਾਉਂਦਾ ਹੈ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

This PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ will help you in revision during exams.

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਭੋਜਨ ਵਿੱਚ ਖੱਟਾ ਸਵਾਦ ਤੇਜ਼ਾਬ ਅਤੇ ਕੌੜਾ ਸਵਾਦ ਖਾਰਾਂ ਦੀ ਮੌਜੂਦਗੀ ਕਾਰਨ ਹੁੰਦਾ ਹੈ । ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਅਤੇ ਖਾਰ ਲਾਲ ਲਿਟਮਸ ਨੂੰ ਨੀਲਾ ਕਰਦੇ ਹਨ ।

→ ਤੇਜ਼ਾਬ ਅਤੇ ਖਾਰ ਇਕ ਦੂਸਰੇ ਦੇ ਅਸਰ ਨੂੰ ਖ਼ਤਮ ਕਰਦੇ ਹਨ ।

→ ਤੇਜ਼ਾਬਾਂ ਅਤੇ ਖਾਰਾਂ ਦੀ ਜਾਂਚ, ਲਿਟਮਸ, ਹਲਦੀ, ਮੇਥੀਲ ਆਰੇਂਜ ਅਤੇ ਫੀਨਾਲਫਥੇਲਿਨ ਨਾਮਕ ਸੂਚਕਾਂ ਦੁਆਰਾ ਕੀਤੀ ਜਾ ਸਕਦੀ ਹੈ ।

→ ਕਾਰਬਨ-ਡਾਈਆਕਸਾਈਡ ਗੈਸ ਨੂੰ ਚੂਨੇ ਦੇ ਪਾਣੀ ਵਿੱਚੋਂ ਲੰਘਾਉਣ ਤੇ ਇਸ ਪਾਣੀ ਦਾ ਰੰਗ ਦੁਧੀਆ ਹੋ ਜਾਂਦਾ ਹੈ ।

→ ਚੂਨੇ ਦੇ ਪਾਣੀ ਵਿੱਚ ਵੱਧ ਕਾਰਬਨ-ਡਾਈਆਕਸਾਈਡ ਮਿਲਾਉਣ ‘ਤੇ ਪਾਣੀ ਵਿੱਚ ਘੁਲਣਸ਼ੀਲ ਕੈਲਸ਼ੀਅਮ ਬਾਈਕਾਰਬੋਨੇਟ ਬਣਦਾ ਹੈ, ਜਿਸ ਕਾਰਨ ਦੁਧੀਆ ਰੰਗ ਸਮਾਪਤ ਹੋ ਜਾਂਦਾ ਹੈ ।

→ ਖਾਰ ਫੀਨਾਲਫਥੇਲੀਨ ਤੇਜ਼ਾਬ ਦੀ ਮੌਜੂਦਗੀ ਵਿੱਚ ਕਿਰਿਆ ਕਰਕੇ ਗੁਲਾਬੀ ਰੰਗ ਬਣਾਉਂਦੇ ਹਨ ।

→ ਤੇਜ਼ਾਬ ਅਤੇ ਖਾਰ ਆਪਸ ਵਿੱਚ ਮਿਲ ਕੇ ਲੂਣ ਅਤੇ ਖਾਰ ਬਣਾਉਂਦੇ ਹਨ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਘੋਲਾਂ ਵਿੱਚ ਬਿਜਲੀ ਧਾਰਾ ਆਇਨਾਂ ਦੁਆਰਾ ਪ੍ਰਵਾਹਿਤ ਹੁੰਦੀ ਹੈ ।

→ ਤੇਜ਼ਾਬ ਵਿੱਚ ਮਾਂ ਧਨ ਆਇਨ ਹੈ । ਤੇਜ਼ਾਬ ਘੋਲ ਵਿੱਚ ਹਾਈਡਰੋਜਨ ਆਇਨ H+ (aq) ਪੈਦਾ ਕਰਦਾ ਹੈ, ਜਿਸ ਕਾਰਨ ਉਨ੍ਹਾਂ ਦਾ ਗੁਣਧਰਮ ਤੇਜ਼ਾਬੀ ਹੋ ਜਾਂਦਾ ਹੈ ।

→ ਖਾਰ ਪਾਣੀ ਵਿੱਚ OH ਆਇਨ ਪੈਦਾ ਕਰਦੇ ਹਨ ।

→ ਖਾਰਾਂ ਦੀ ਸਪਰਸ਼ ਸਾਬਣ ਦੀ ਤਰ੍ਹਾਂ, ਸਵਾਦ ਕੌੜਾ ਹੁੰਦਾ ਹੈ ।

→ ਸਾਰੇ ਅਮਲ H+ (aq) ਅਤੇ ਸਾਰੇ ਖਾਰ OH (aq) ਪੈਦਾ ਕਰਦੇ ਹਨ ।

→ ਪਾਣੀ ਵਿੱਚ ਤੇਜ਼ਾਬ ਜਾਂ ਖਾਰ ਦੇ ਘੁਲਣ ਦੀ ਕਿਰਿਆ ਬਹੁਤ ਤਾਪ ਨਿਕਾਸੀ ਵਾਲੀ ਹੁੰਦੀ ਹੈ । ਇਸ ਲਈ ਪਤਲਾ ਕਰਦੇ ਸਮੇਂ ਹੌਲੀ-ਹੌਲੀ ਪਾਣੀ ਵਿੱਚ ਮਿਲਾਉਣਾ ਚਾਹੀਦਾ ਹੈ । ਗਾੜੇ ਤੇਜ਼ਾਬ ਵਿੱਚ ਪਾਣੀ ਨਹੀਂ ਮਿਲਾਉਣਾ ਚਾਹੀਦਾ ।

→ ਯੂਨੀਵਰਸਲ ਸੂਚਕ ਕਿਸੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਵੱਖ-ਵੱਖ ਸਾਂਦਰਤਾ ਨੂੰ ਵੱਖ-ਵੱਖ ਰੰਗਾਂ ਨਾਲ ਪ੍ਰਦਰਸ਼ਿਤ ਕਰਦਾ ਹੈ ।

→ ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦਾ ਗਾੜ੍ਹਾਪਣ ਪਤਾ ਕਰਨ ਲਈ ਇਕ ਸਕੇਲ ਬਣਾਇਆ ਗਿਆ ਹੈ, ਜਿਸ ਨੂੰ pH ਸਕੇਲ ਕਹਿੰਦੇ ਹਨ ।

→ pH ਵਿੱਚ ‘p’ ਸੂਚਕ ਹੈ-ਪੂਰੈੱਸ ਦਾ ਜਿਸ ਦਾ ਜਰਮਨ ਵਿੱਚ ਮਤਲਬ ਹੈ-ਸ਼ਕਤੀ ।

→ pH ਸਕੇਲ ਵਿੱਚ ਜ਼ੀਰੋ (ਵੱਧ ਅਮਲਤਾ ਤੋਂ ਚੌਦਾਂ (ਵੱਧ ਖਾਰਾਪਣ) ਤੱਕ pH ਨੂੰ ਪਤਾ ਕਰ ਸਕਦੇ ਹਾਂ ।

→ ਹਾਈਡਰੋਜਨ ਆਇਨ ਦਾ ਗਾੜ੍ਹਾਪਣ ਜਿੰਨਾ ਵੱਧ ਹੋਵੇਗਾ ਉਸਦਾ pH ਓਨਾ ਹੀ ਘੱਟ ਹੋਵੇਗਾ । ਕਿਸੇ ਉਦਾਸੀਨ ਘੋਲ ਦਾ pH ਮਾਨ 7 ਹੁੰਦਾ ਹੈ । pH ਸਕੇਲ ਵਿੱਚ ਘੋਲ ਦਾ ਮਾਨ 7 ਤੋਂ ਘੱਟ ਹੋਣ ਤੇ ਇਹ ਤੇਜ਼ਾਬੀ ਹੁੰਦਾ ਹੈ ਅਤੇ pH 7 ਤੋਂ 14 ਤੱਕ ਵੱਧਣ ‘ਤੇ ਇਸਦੀ ਖਾਰੀ ਸ਼ਕਤੀ ਦਾ ਪਤਾ ਲਗਦਾ ਹੈ ।

→ ਵੱਧ ਗਿਣਤੀ ਵਿੱਚ H+ਆਇਨ ਪੈਦਾ ਕਰਨ ਵਾਲੇ ਅਮਲ ਪ੍ਰਬਲ ਤੇਜ਼ਾਬ ਹੁੰਦੇ ਹਨ ਅਤੇ ਘੱਟ ਮਾਂਆਇਨ ਪੈਦਾ ਕਰਨ ਵਾਲੇ ਤੇਜ਼ਾਬ ਕਮਜ਼ੋਰ ਅਮਲ ਹੁੰਦੇ ਹਨ ।

→ ਵੱਧ ਤੇਜ਼ਾਬੀ ਮਾਦਾ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਐਂਟਐਸਿਡ ਮੈਗਨੀਸ਼ੀਅਮ ਹਾਈਡਰੋਆਕਸਾਈਡ ਵਰਗੇ ਕਮਜ਼ੋਰ ਖਾਰ ਦੀ ਵਰਤੋਂ ਕੀਤੀ ਜਾਂਦੀ ਹੈ ।

→ ਮੁੰਹ ਵਿੱਚ pH ਦਾ ਮਾਨ 5.5 ਤੋਂ ਘੱਟ ਹੋਣ ਤੇ ਦੰਦਾਂ ਦਾ ਖੁਰਣਾ ਸ਼ੁਰੂ ਹੋ ਜਾਂਦਾ ਹੈ ।

→ ਨੇਟਲ ਨਾਂ ਦਾ ਪੌਦਾ ਮੈਥੇਨਾਈਕ ਐਸਿਡ ਦੇ ਕਾਰਨ ਡੰਕ ਵਰਗਾ ਦਰਦ ਪੈਦਾ ਕਰਦਾ ਹੈ ਜੋ ਇਸ ਦੇ ਵਾਲਾਂ ਵਿੱਚ ਮੌਜੂਦ ਹੁੰਦਾ ਹੈ । ਇਸ ਦਰਦ ਦਾ ਇਲਾਜ ਡਾਕ ਪੌਦੇ ਦੀਆਂ ਪੱਤੀਆਂ ਨਾਲ ਕੀਤਾ ਜਾਂਦਾ ਹੈ ।

→ ਸੋਡੀਅਮ ਹਾਈਡਰੋਜਨ ਕਾਰਬੋਨੇਟ ਇਕ ਕਮਜ਼ੋਰ ਖਾਰ ਹੈ । ਇਸ ਨੂੰ ਬੇਕਿੰਗ ਪਾਊਡਰ ਅਤੇ ਕੇਕ ਬਣਾਉਣ ਲਈ ਵਰਤਿਆ ਜਾਂਦਾ ਹੈ । ਇਹ ਅੱਗ ਬੁਝਾਊ ਯੰਤਰਾਂ ਵਿੱਚ ਵੀ ਵਰਤਿਆ ਜਾਂਦਾ ਹੈ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਧੋਣ ਦਾ ਸੋਡਾ (Na2CO3. 10H2O) ਤੋਂ ਸੋਡੀਅਮ ਕਲੋਰਾਈਡ ਤਿਆਰ ਕੀਤਾ ਜਾਂਦਾ ਹੈ । ਇਹ ਕੱਚ, ਸਾਬਣ, ਕਾਗ਼ਜ਼ ਆਦਿ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ । ਇਸ ਤੋਂ ਪਾਣੀ ਦੀ ਸਥਾਈ ਕਠੋਰਤਾ ਦੂਰ ਕੀਤੀ ਜਾਂਦੀ ਹੈ ।

→ ਜਲੀ ਕਾਪਰ ਸਲਫੇਟ ਦਾ ਸੂਤਰ CuSO4. 5H2O ਹੈ ਅਤੇ ਜਿਪਸਮ ਦਾ ਸੂਤਰ CaSO4. 2H2O ਹੈ ।

→ ਪਲਾਸਟਰ ਆਫ਼ ਪੈਰਿਸ ਨੂੰ ਕੈਲਸ਼ੀਅਮ ਸਲਫੇਟ ਅਰਧਹਾਈਡਰੇਟ (CaSO4. \(\frac {1}{2}\)H2O) ਨੂੰ 373K ਤਕ ਗਰਮ ਕਰਕੇ ਬਣਾਇਆ ਜਾਂਦਾ ਹੈ ।

→ ਪਲਾਸਟਰ ਆਫ਼ ਪੈਰਿਸ ਤੋਂ ਖਿਡੌਣੇ ਅਤੇ ਸਜਾਵਟੀ ਸਮਾਨ ਤਿਆਰ ਕੀਤਾ ਜਾਂਦਾ ਹੈ ।

→ ਸੂਚਕ ਰੰਗ ਜਾਂ ਰੰਗਾਂ ਦੇ ਮਿਸ਼ਰਣ ਹੁੰਦੇ ਹਨ ਜੋ ਤੇਜ਼ਾਬ ਜਾਂ ਖਾਰ ਦੀ ਹੋਂਦ ਦਾ ਪਤਾ ਲਗਾਉਣ ਲਈ ਉਪਯੋਗ ਕੀਤੇ ਜਾਂਦੇ ਹਨ ।

→ ਵਸਤਾਂ ਦੀ ਪ੍ਰਕਿਰਤੀ ਤੇਜ਼ਾਬੀ ਹੋਣ ਦਾ ਕਾਰਨ ਜਲੀ ਘੋਲ ਵਿੱਚ H+ ਆਇਨਾਂ ਦੀ ਉੱਤਪਤੀ ਵਜੋਂ ਹੁੰਦੀ ਹੈ । ਜਲੀ ਘੋਲ ਵਿੱਚ

→ OH ਆਇਨਾਂ ਦੀ ਉੱਤਪਤੀ ਕਾਰਨ ਵਸਤਾਂ ਦੀ ਪ੍ਰਕਿਰਤੀ ਖ਼ਾਰੀ ਹੁੰਦੀ ਹੈ ।

→ ਜਿਨ੍ਹਾਂ ਵਸਤਾਂ ਦੀ ਗੰਧ ਤੇਜ਼ਾਬੀ ਜਾਂ ਖਾਰੀ ਮਾਧਿਅਮ ਵਿੱਚ ਬਦਲ ਜਾਂਦੀ ਹੈ, ਉਨ੍ਹਾਂ ਨੂੰ ਆਲਫੈਕਟਰੀ ਜਾਂ ਸੁੰਘਣ ਸੂਚਕ ਆਖਦੇ ਹਨ ।

→ ਜਦੋਂ ਕੋਈ ਤੇਜ਼ਾਬ ਕਿਸੇ ਧਾਤ ਨਾਲ ਕਿਰਿਆ ਕਰਦਾ ਹੈ ਤਾਂ ਹਾਈਡ੍ਰੋਜਨ ਗੈਸ ਨਿਕਲਦੀ ਹੈ ਅਤੇ ਸੰਬੰਧਤ ਲੂਣ ਦੀ ਉੱਤਪਤੀ ਹੁੰਦੀ ਹੈ ।

→ ਜਦੋਂ ਤੇਜ਼ਾਬ ਧਾਤਵੀਂ ਕਾਰਬੋਨੇਟ ਜਾਂ ਧਾਤਵੀ ਹਾਈਜਨ ਕਾਰਬੋਨੇਟ ਨਾਲ ਕਿਰਿਆ ਕਰਦਾ ਹੈ ਤਾਂ ਸੰਬੰਧਤ ਲੂਣ, ਕਾਰਬਨ ਡਾਈਆਕਸਾਈਡ ਅਤੇ ਪਾਣੀ ਬਣਦਾ ਹੈ ।

→ ਤੇਜ਼ਾਬੀ ਅਤੇ ਖਾਰੀ ਘੋਲ ਉਨ੍ਹਾਂ ਵਿੱਚ ਮੌਜੂਦ ਮਾਂ ਜਾਂ OH ਆਇਨਾਂ ਕਰਕੇ ਬਿਜਲੀ ਚਾਲਕ ਹੁੰਦੇ ਹਨ ।

→ ਤੇਜ਼ਾਬ ਜਾਂ ਐਲਕਲੀ ਦੀ ਸ਼ਕਤੀ ਦੀ ਜਾਂਚ pH ਸਕੇਲ ਦੀ ਵਰਤੋਂ ਕਰਕੇ ਪਤਾ ਕੀਤੀ ਜਾ ਸਕਦੀ ਹੈ । ਇਹ ਜਾਂਚ ਉਨ੍ਹਾਂ ਵਿੱਚ ਹਾਈਡੋਜਨ ਆਇਨਾਂ ਦੀ ਸੰਘਣਤਾ ਦਾ ਮਾਪ ਹੁੰਦਾ ਹੈ ।

→ ਉਦਾਸੀਨ ਘੋਲ ਦਾ pH ਮਾਨ 7 ਹੁੰਦਾ ਹੈ ਜਦਕਿ ਤੇਜ਼ਾਬੀ ਘੋਲ ਦਾ pH ਮਾਨ 7 ਤੋਂ ਘੱਟ ਅਤੇ ਖਾਰੀ ਘੋਲ ਦਾ pH ਮਾਨ 7 ਤੋਂ ਵੱਧ ਹੁੰਦਾ ਹੈ ।

→ ਤੇਜ਼ਾਬ ਅਤੇ ਖਾਰ ਆਪਸ ਵਿੱਚ ਕਿਰਿਆ ਕਰਕੇ ਇੱਕ ਦੂਜੇ ਨੂੰ ਉਦਾਸੀਨ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਸੰਬੰਧਤ ਲੂਣ ਅਤੇ ਪਾਣੀ ਪੈਦਾ ਹੁੰਦਾ ਹੈ ।

→ ਲੂਣ ਦੇ ਇੱਕ ਫਾਰਮੂਲ ਇਕਾਈ ਵਿੱਚ ਪਾਣੀ ਦੇ ਨਿਸ਼ਚਿਤ ਅਣੂਆਂ ਦੀ ਸੰਖਿਆ ਨੂੰ ਕਰਿਸਟਲੀ ਜਲ ਆਖਦੇ ਹਨ ।

→ ਖੁਸ਼ਕ ਬੁਝੇ ਹੋਏ ਚੂਨੇ ਉੱਤੇ ਕਲੋਰੀਨ ਦੀ ਕਿਰਿਆ ਦੁਆਰਾ ਰੰਗਕਾਟ ਦਾ ਉਤਪਾਦਨ ਹੁੰਦਾ ਹੈ ।

→ ਡਾਕਟਰ ਪਲਾਸਟਰ ਆਫ਼ ਪੈਰਿਸ ਦੀ ਵਰਤੋਂ ਟੁੱਟੀਆਂ ਹੱਡੀਆਂ ਨੂੰ ਸਥਿਰ ਰੱਖਣ ਲਈ ਕਰਦੇ ਹਨ ।

→ ਅਸੀਂ ਆਪਣੇ ਰੋਜ਼ਾਨਾ ਜੀਵਨ ਅਤੇ ਉਦਯੋਗਾਂ ਵਿੱਚ ਵੱਖ-ਵੱਖ ਕੰਮਾਂ ਲਈ ਵਿਭਿੰਨ ਪ੍ਰਕਾਰ ਦੇ ਲੁਣਾਂ ਦਾ ਉਪਯੋਗ ਕਰਦੇ ਹਾਂ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਸੂਚਕ (Indicator)-ਜੋ ਪਦਾਰਥ ਤੇਜ਼ਾਬ ਜਾਂ ਖਾਰ ਵਿੱਚ ਮਿਲਾਉਣ ‘ਤੇ ਆਪਣੇ ਰੰਗ ਵਿੱਚ ਬਦਲਾਓ ਕਰ ਲੈਂਦੇ ਹਨ ਉਨ੍ਹਾਂ ਨੂੰ ਸੁਚਕ ਕਹਿੰਦੇ ਹਨ । ਲਿਟਸ, ਹਲਦੀ, ਫੀਲਫਥੇਲੀਨ, ਮਿਥਾਈਲ ਆਰੇਂਜ ਆਦਿ | ਸੁਚਕਾਂ ਦੇ ਉਦਾਹਰਨ ਹਨ ।

→ ਗੰਧ ਵਾਲੇ ਸੂਚਕ (Olfactory)-ਜੋ ਪਦਾਰਥ ਆਪਣੀ ਗੰਧ ਨੂੰ ਤੇਜ਼ਾਬ ਜਾਂ ਖਾਰ ਮਾਧਿਅਮ ਵਿੱਚ ਬਦਲ ਲੈਣ ਉਨ੍ਹਾਂ ਨੂੰ ਗੰਧ ਵਾਲੇ ਸੁਚਕ ਕਹਿੰਦੇ ਹਨ ।

→ ਤੇਜ਼ਾਬ (Acid)-ਉਹ ਯੌਗਿਕ ਜਿਨ੍ਹਾਂ ਦੇ ਕੋਲ ਇੱਕ ਜਾਂ ਇੱਕ ਤੋਂ ਵੱਧ ਹਾਈਡਰੋਜਨ ਪਰਮਾਣੂ ਹੁੰਦੇ ਹਨ ਅਤੇ ਜੋ ਪਾਣੀ ਵਾਲੇ ਘੋਲ ਵਿੱਚ ਚਾਰਜਿਤ ਹਾਈਡਰੋਨੀਅਮ ਆਇਨ (H3O+) ਪੈਦਾ ਕਰਦੇ ਹਨ ਉਨ੍ਹਾਂ ਨੂੰ ਤੇਜ਼ਾਬ ਕਹਿੰਦੇ ਹਨ । ਇਹ ਸਵਾਦ ਵਿੱਚ ਖੱਟੇ ਹੁੰਦੇ ਹਨ ।

→ ਆਇਨੀਕਰਨ (lonization)-ਉਹ ਕਿਰਿਆ ਜਿਸ ਵਿੱਚ ਕੋਈ ਤੇਜ਼ਾਬ ਪਾਣੀ ਵਿੱਚ ਘੁਲ ਕੇ ਆਇਨ ਬਣਾਉਂਦਾ ਹੈ ਉਸ ਨੂੰ ਆਇਨੀਕਰਨ ਕਹਿੰਦੇ ਹਨ ।

→ ਤੇਜ਼ਾਬ ਦੀ ਖਾਰਤਾ (Basicity of an acid)-ਇੱਕ ਅਣੁ ਤੇਜ਼ਾਬ ਦੇ ਜਲੀ ਘੋਲ ਵਿੱਚ ਪੂਰਨ ਰੂਪ ਵਿੱਚ ਆਇਨੀਕਰਨ ਦੁਆਰਾ ਹਾਈਡਰੋਨੀਅਮ ਆਇਨ [H+] ਦੀ ਸੰਖਿਆ ਨੂੰ ਤੇਜ਼ਾਬ ਦੀ ਖਾਰਤਾ ਕਹਿੰਦੇ ਹਨ ।

→ ਖਾਰ (Base)-ਖਾਰ ਉਨ੍ਹਾਂ ਯੌਗਿਕਾਂ ਨੂੰ ਕਹਿੰਦੇ ਹਨ ਜੋ ਧਾਤਵਿਕ ਆਕਸਾਈਡ ਜਾਂ ਧਾਤਵਿਕ ਹਾਈਡਰੋਆਕਸਾਈਡ ਜਾਂ ਜਲੀ ਅਮੋਨੀਆ ਹੋਵੇ ਅਤੇ ਉਹ ਤੇਜ਼ਾਬਾਂ ਦੇ ਹਾਈਡਰੋਨੀਅਮ ਆਇਨ (H3O+) ਨਾਲ ਮਿਲ ਕੇ ਲੂਣ ਅਤੇ ਪਾਣੀ ਪੈਦਾ ਕਰਦੇ ਹਨ ।

→ ਉਦਾਸੀਨੀਕਰਨ (Neutrilization)-ਤੇਜ਼ਾਬ ਅਤੇ ਖਾਰ ਦੀ ਪ੍ਰਤੀਕਿਰਿਆ ਦੇ ਨਤੀਜੇ ਵਜੋਂ ਲੂਣ ਅਤੇ ਪਾਣੀ ਪ੍ਰਾਪਤ ਹੁੰਦਾ ਹੈ ਇਸ ਨੂੰ ਉਦਾਸੀਨੀਕਰਨ ਪ੍ਰਤੀਕਿਰਿਆ ਕਹਿੰਦੇ ਹਨ ।

→ ਖਾਰ (Alkali)-ਜੋ ਬੇਸਿਕ ਹਾਈਡਰੋਆਕਸਾਈਡ ਪਾਣੀ ਵਿੱਚ ਘੁਲ ਕੇ ਹਾਈਡਰੋਕਸਲ (OH) ਆਇਨ ਬਣਾਉਂਦੇ ਹਨ, ਉਨ੍ਹਾਂ ਨੂੰ ਅਲਕਲੀ ਕਹਿੰਦੇ ਹਨ ।

→ ਵੈਸ਼ਵਿਕ ਸੂਚਕ (Universal Indicator)-ਵੱਖ-ਵੱਖ ਜੈਵਿਕ ਰੰਗਾਂ ਦਾ ਅਜਿਹਾ ਮਿਸ਼ਰਣ ਜੋ ਵੱਖ-ਵੱਖ pH ਘੋਲਾਂ ਦੇ ਨਾਲ ਵੱਖ-ਵੱਖ ਰੰਗ ਪ੍ਰਗਟ ਕਰਦਾ ਹੈ ਉਸ ਨੂੰ ਵੈਸ਼ਵਿਕ ਸੂਚਕ ਕਹਿੰਦੇ ਹਨ ।

→ ਵਿਯੋਜਨ (Dissociation)-ਜਦੋਂ ਇਕ ਅਣੂ ਜਾਂ ਆਇਨਿਕ ਯੌਗਿਕ ਨੂੰ ਦੋ ਜਾਂ ਦੋ ਤੋਂ ਵੱਧ ਪਰਮਾਣੂਆਂ ਜਾਂ ਆਇਨਾਂ ਵਿੱਚ ਵੰਡਿਆ ਜਾਂਦਾ ਹੈ, ਉਸ ਨੂੰ ਵਿਯੋਜਨ ਕਹਿੰਦੇ ਹਨ ।

PSEB 10th Class Science Notes Chapter 2 ਤੇਜ਼ਾਬ, ਖਾਰ ਅਤੇ ਲੂਣ

→ ਰਸਾਇਣਿਕ ਵਿਯੋਜਨ (Chemical dissociation)-ਜਿਸ ਪ੍ਰਤੀਕਿਰਿਆ ਵਿੱਚ ਕਿਸੇ ਯੌਗਿਕ ਦਾ ਅਣੂ ਟੁੱਟ ਕੇ ਪਰਮਾਣੂ ਆਇਨ ਬਣਾਉਂਦਾ ਹੈ, ਉਸ ਨੂੰ ਰਸਾਇਣਿਕ ਵਿਯੋਜਨ ਕਹਿੰਦੇ ਹਨ ।

→ ਕ੍ਰਿਸਟਾਲੀਨ ਪਾਣੀ (Crystalline Water)-ਉਹ ਪਾਣੀ ਜੋ ਕਿਸੇ ਪਦਾਰਥ ਦੇ ਕ੍ਰਿਸਟਲਾਂ ਵਿੱਚ ਮੌਜੂਦ ਹੁੰਦਾ ਹੈ, ਉਸ ਨੂੰ ਕ੍ਰਿਸਟਲੀ ਪਾਣੀ ਕਹਿੰਦੇ ਹਨ , ਜਿਵੇਂ, FeSO4. 7H2O, Al2O3, 2H2O, CuSO4. 5H2O, Na2CO3 10H2O.

→ ਉਤਫੁੱਲਨ (Efforescence)-ਭ੍ਰਿਸਟਾਲੀਨ ਪਾਣੀ ਦੇ ਹਵਾ ਵਿੱਚ ਮੁਕਤ ਹੋਣ ਦੀ ਪ੍ਰਕਿਰਿਆ ਨੂੰ ਉਤਫੁੱਲਨ ਕਹਿੰਦੇ ਹਨ ।

→ ਸਵੇਦੀ (Deliquescence)-ਜੋ ਹਵਾ ਵਿੱਚੋਂ ਨਮੀ ਨੂੰ ਸੋਖ ਕੇ ਪਸੀਜ ਜਾਂਦੇ ਹਨ, ਉਨ੍ਹਾਂ ਨੂੰ ਪ੍ਰਵੇਦੀ ਕਹਿੰਦੇ ਹਨ ।

→ ਤਣੁਕਰਨ (Dilution)-ਪਾਣੀ ਵਿੱਚ ਤੇਜ਼ਾਬ ਜਾਂ ਖਾਰ ਮਿਲਾਉਣ ਤੇ ਆਇਨ ਦੀ ਸਾਂਦਰਤਾ (H3O+/OH) ਵਿੱਚ ਪ੍ਰਤੀ ਇਕਾਈ ਆਇਤਨ ਵਿੱਚ ਕਮੀ ਹੋ ਜਾਂਦੀ ਹੈ । ਇਸ ਨੂੰ ਤਣੂਕਰਨ ਕਹਿੰਦੇ ਹਨ ।

→ ਕਲੋਰ ਖਾਰ ਕਿਰਿਆ (Chior-akali Process)-ਸੋਡੀਅਮ ਕਲੋਰਾਈਡ ਘੋਲ ਦੇ ਬਿਜਲੀ ਅਪਘਟਨ ਦੀ ਪ੍ਰਕਿਰਿਆ ਕਲੋਰ-ਖਾਰ ਪ੍ਰਕਿਰਿਆ ਕਹਾਉਂਦੀ ਹੈ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

This PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ will help you in revision during exams.

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਰਸਾਇਣਿਕ ਸਮੀਕਰਣ ਕਿਸੇ ਰਸਾਇਣਿਕ ਕਿਰਿਆ ਨੂੰ ਦਰਸਾਉਂਦਾ ਹੈ ।

→ ਸ਼ਬਦਾਂ ਦੀ ਤੁਲਨਾ ਵਿੱਚ ਰਸਾਇਣਿਕ ਸੂਤਰ ਦਾ ਉਪਯੋਗ ਕਰਕੇ ਰਸਾਇਣਿਕ ਸਮੀਕਰਣਾਂ ਨੂੰ ਵਧੇਰੇ ਸੰਖੇਪ ਅਤੇ ਉਪਯੋਗੀ ਬਣਾਇਆ ਜਾ ਸਕਦਾ ਹੈ ।

→ ਕਿਸੇ ਵੀ ਰਸਾਇਣਿਕ ਕਿਰਿਆ ਵਿੱਚ ਪੁੰਜ ਦਾ ਨਾ ਤਾਂ ਨਿਰਮਾਣ ਹੁੰਦਾ ਹੈ ਤੇ ਨਾ ਹੀ ਵਿਨਾਸ਼ ।

→ ਕਿਸੇ ਰਸਾਇਣਿਕ ਕਿਰਿਆ ਵਿੱਚ ਤੀਰ ਦੇ ਨਿਸ਼ਾਨ ਦੇ ਦੋਨੋਂ ਪਾਸੇ ਹਰ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੋਵੇ ਤਾਂ ਇਹ ਇਕ ਸੰਤੁਲਿਤ ਰਸਾਇਣਿਕ ਸਮੀਕਰਣ ਹੈ ।

→ ਅਭਿਕਾਰਕ ਅਤੇ ਉਤਪਾਦਾਂ ਦੇ ਠੋਸ, ਗੈਸ, ਅਤੇ ਜਲੀ ਅਵਸਥਾਵਾਂ ਨੂੰ ਵਾਰੀ-ਵਾਰੀ (s), (g), (l) ਅਤੇ (aq) ਨਾਲ ਦਰਸਾਇਆ ਜਾਂਦਾ ਹੈ ।

→ ਅਭਿਕਾਰਕ ਅਤੇ ਉਤਪਾਦਾਂ ਵਿੱਚ ਜਦੋਂ ਪਾਣੀ ਘੋਲ ਦੇ ਰੂਪ ਵਿੱਚ ਮੌਜੂਦ ਰਹਿੰਦਾ ਹੈ ਤਾਂ ਉਸ ਨੂੰ (aq) ਲਿਖਦੇ ਹਨ ।

→ ਅਜਿਹੀ ਪ੍ਰਤੀਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਕਾਰਕ ਮਿਲ ਕੇ ਏਕਲ ਉਤਪਾਦ ਦਾ ਨਿਰਮਾਣ ਕਰਦੇ ਹਨ ਤਾਂ ਉਸ ਨੂੰ ਸੰਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਪਾਚਨ ਕਿਰਿਆ ਦੇ ਦੌਰਾਨ ਖਾਧ ਪਦਾਰਥ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ।

→ ਸਾਗ-ਸਬਜ਼ੀਆਂ ਦਾ ਵਿਘਟਿਤ ਹੋ ਕੇ ਕੰਪੋਸਟ ਬਣਨਾ ਵੀ ਗਰਮੀ ਪੈਦਾ ਕਰਨ ਵਾਲੀ ਕਿਰਿਆ ਦਾ ਹੀ ਉਦਾਹਰਨ ਹੈ ।

→ ਜਿਸ ਕਿਰਿਆ ਵਿੱਚ ਏਕਲ ਅਭਿਕਰਮਕ ਟੁੱਟ ਕੇ ਛੋਟੇ-ਛੋਟੇ ਉਤਪਾਦ ਪ੍ਰਦਾਨ ਕਰਦਾ ਹੈ ਉਸ ਨੂੰ ਵਿਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।

→ ਸੂਰਜੀ ਪ੍ਰਕਾਸ਼ ਵਿੱਚ ਸਫ਼ੈਦ ਰੰਗ ਦਾ ਸਿਲਵਰ ਕਲੋਰਾਈਡ ਧੰਏਂ ਰੰਗਾ ਹੋ ਜਾਂਦਾ ਹੈ ।

→ ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਊਰਜਾ ਅਵਸ਼ੋਸ਼ਿਤ ਹੁੰਦੀ ਹੈ ਉਨ੍ਹਾਂ ਨੂੰ ਤਾਪ-ਸੋਖੀ ਅਭਿਕਿਰਿਆ ਕਹਿੰਦੇ ਹਨ ।

→ ਅਜਿਹੀਆਂ ਪ੍ਰਤੀਕਿਰਿਆਵਾਂ ਜਿਨ੍ਹਾਂ ਵਿੱਚ ਅਭਿਕਾਰਕਾਂ ਦੇ ਵਿੱਚ ਆਇਨਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਉਨ੍ਹਾਂ ਨੂੰ ਦੂਹਰੀ-ਵਿਸਥਾਪਨ ਪ੍ਰਤੀਕਿਰਿਆ ਕਹਿੰਦੇ ਹਨ ।

→ ਜਿਹੜੀ ਪ੍ਰਤੀਕਿਰਿਆ ਵਿੱਚ ਅਵਖੇਪ ਦਾ ਨਿਰਮਾਣ ਹੁੰਦਾ ਹੈ ਉਸ ਨੂੰ ਅਵਖੇਪਨ ਪ੍ਰਤੀਕਿਰਿਆ ਕਹਿੰਦੇ ਹਨ ।

→ ਜੇ ਕਿਸੇ ਪ੍ਰਤੀਕਿਰਿਆ ਵਿੱਚ ਇਕ ਤੀਕਾਰਕ ਉਪਚਰਿਤ ਅਤੇ ਦੂਸਰਾ ਅਭਿਕਾਰਕ ਅਪਚਰਿਤ ਹੁੰਦਾ ਹੈ ਤਾਂ ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਰੇਡਾਕਸ ਪ੍ਰਤੀਕਿਰਿਆ ਕਹਿੰਦੇ ਹਨ ।

→ ਕਿਸੇ ਪ੍ਰਤੀਕਿਰਿਆ ਵਿੱਚ ਪਦਾਰਥ ਦਾ ਉਪਚਯਨ ਉਦੋਂ ਹੁੰਦਾ ਹੈ, ਜਦੋਂ ਉਸ ਵਿੱਚ O2, ਦਾ ਵਾਧਾ ਜਾਂ H2 ਦੀ ਹਾਨੀ ਹੁੰਦੀ ਹੈ ।

→ ਪਦਾਰਥ ਦਾ ਲਘੂਕਰਣ ਉਦੋਂ ਹੁੰਦਾ ਹੈ, ਜਦੋਂ ਉਸ ਵਿੱਚ O2 ਦੀ ਹਾਨੀ ਜਾਂ H2 ਦਾ ਵਾਧਾ ਹੁੰਦਾ ਹੈ ।

→ ਜਦੋਂ ਕੋਈ ਧਾਤੂ ਆਪਣੇ ਆਸ-ਪਾਸ ਤੇਜ਼ਾਬ, ਨਮੀ, ਆਦਿ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹ ਖੋਰਿਤ ਹੁੰਦੀ ਹੈ ਤੇ ਉਸ ਕਿਰਿਆ ਨੂੰ ਖੋਰਣ ਕਿਰਿਆ ਕਹਿੰਦੇ ਹਨ ।

→ ਚਾਂਦੀ ਉੱਪਰ ਕਾਲੀ ਪਰਤ ਚੜ੍ਹਨਾ ਅਤੇ ਤਾਂਬੇ ਉੱਪਰ ਹਰੀ ਪਰਤ ਦਾ ਚੜ੍ਹਨਾ ਖੋਰਣ ਦੇ ਉਦਾਹਰਨ ਹਨ ।

→ ਆਕਸੀਕਰਣ ਹੋਣ ਤੇ ਤੇਲ ਅਤੇ ਵਸਾ ਵਿਕ੍ਰਿਤ ਗੰਧ ਵਾਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਸਵਾਦ ਅਤੇ ਗੰਧ ਬਦਲ ਜਾਂਦੇ ਹਨ ।

→ ਸਾਡੇ ਆਲੇ-ਦੁਆਲੇ ਵੱਖ-ਵੱਖ ਰਸਾਇਣਿਕ ਕਿਰਿਆਵਾਂ ਹੋ ਰਹੀਆਂ ਹਨ ।

→ ਰਸਾਇਣਿਕ ਸਮੀਕਰਣ ਕਿਸੇ ਰਸਾਇਣਿਕ ਕਿਰਿਆ ਨੂੰ ਪ੍ਰਦਰਸ਼ਿਤ ਕਰਦੀ ਹੈ ।

→ ਰਸਾਇਣਿਕ ਕਿਰਿਆ ਵਿੱਚ ਨਾ ਤਾਂ ਪੁੰਜ ਨਿਰਮਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ ।

→ ਇੱਕ ਪੂਰਨ ਰਸਾਇਣਿਕ ਸਮੀਕਰਣ ਅਭਿਕਾਰਕਾਂ, ਉਤਪਾਦਾਂ ਅਤੇ ਉਨ੍ਹਾਂ ਦੀ ਭੌਤਿਕ ਅਵਸਥਾ ਨੂੰ ਸੰਕੇਤਕ ਤੌਰ ‘ਤੇ ਪ੍ਰਦਰਸ਼ਿਤ ਕਰਦੀ ਹੈ ।

→ ਰਸਾਇਣਿਕ ਸਮੀਕਰਨਾਂ ਨੂੰ ਹਮੇਸ਼ਾਂ ਹੀ ਸੰਤੁਲਿਤ ਕਰਨਾ ਚਾਹੀਦਾ ਹੈ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਸੰਤੁਲਿਤ ਰਸਾਇਣਿਕ ਸਮੀਕਰਣ ਵਿੱਚ ਭਾਗ ਲੈਣ-ਵਾਲੇ ਹਰੇਕ ਪਰਮਾਣੁ ਦੀ ਸੰਖਿਆ ਸਮੀਕਰਣ ਦੇ ਕਾਰਕ ਅਤੇ ਉਤਪਾਦ ਪਾਸਿਆਂ ਦੇ ਸਮਾਨ ਹੋਵੇ ।

→ ਸੰਯੋਜਨ ਕਿਸਮ ਦੀ ਰਸਾਇਣਿਕ ਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲਕੇ ਨਵਾਂ ਪਦਾਰਥ ਬਣਾਉਂਦੇ ਹਨ ।

→ ਵਿਯੋਜਨ (ਅਪਘਟਨ) ਕਿਰਿਆ ਵਿੱਚ ਇਕੱਲਾ ਅਭਿਕਾਰਕ ਵਿਘਟਤ ਹੋ ਕੇ ਦੋ ਜਾਂ ਦੋ ਤੋਂ ਵੱਧ ਉਤਪਾਦ ਬਣਾਉਂਦਾ ਹੈ । ਜੇਕਰ ਅਪਘਟਨ ਕਿਰਿਆ ਗਰਮ ਕਰਕੇ ਕੀਤੀ ਜਾਂਦੀ ਹੈ ਤਾਂ ਇਹ ਤਾਪ-ਅਪਘਟਨ ਕਿਰਿਆ ਅਖਵਾਉਂਦੀ ਹੈ ।

→ ਜੇਕਰ ਰਸਾਇਣਿਕ ਕਿਰਿਆ ਵਿੱਚ ਊਰਜਾ (ਤਾਪ, ਪ੍ਰਕਾਸ਼ ਜਾਂ ਬਿਜਲੀ) ਦੀ ਲੋੜ ਪੈਂਦੀ ਹੈ ਤਾਂ ਇਹ ਤਾਪ ਸੋਖੀ ਕਿਰਿਆ ਹੁੰਦੀ ਹੈ ।

→ ਉਹ ਰਸਾਇਣਿਕ ਕਿਰਿਆ ਜਿਸ ਵਿੱਚ ਉਪਜਾਂ (ਉਤਪਾਦਾਂ) ਦੇ ਨਾਲ-ਨਾਲ ਤਾਪ ਊਰਜਾ ਵੀ ਪੈਦਾ ਹੁੰਦੀ ਹੈ, ਉਸਨੂੰ ਤਾਪ ਨਿਕਾਸੀ ਕਿਰਿਆ ਆਖਦੇ ਹਨ ।

→ ਦੁਹਰੀ-ਵਿਸਥਾਪਨ ਕਿਰਿਆ ਵਿੱਚ ਵੱਖ-ਵੱਖ ਪਰਮਾਣੂਆਂ ਜਾਂ ਆਇਨਾਂ ਦੀ ਆਪਸ ਵਿੱਚ, ਅਦਲਾ-ਬਦਲੀ ਹੁੰਦੀ ਹੈ ।

→ ਰੇਡਾਕਸ ਕਿਰਿਆਵਾਂ ਵਿੱਚ ਪਦਾਰਥ ਆਕਸੀਜਨ ਜਾਂ ਹਾਈਡ੍ਰੋਜਨ ਪ੍ਰਾਪਤ ਕਰਦੀਆਂ ਜਾਂ ਗੁਆਉਂਦੀਆਂ ਹਨ ।

→ ਰਸਾਇਣਿਕ ਕਿਰਿਆ ਦੌਰਾਨ ਆਕਸੀਜਨ ਦੀ ਪ੍ਰਾਪਤੀ ਜਾਂ ਹਾਈਡੋਜਨ ਦੀ ਹਾਨੀ ਹੋਣ ਤੇ ਕਿਰਿਆ ਨੂੰ ਆਕਸੀਕਰਨ ਕਿਰਿਆ ਕਹਿੰਦੇ ਹਨ ।

→ ਆਕਸੀਜਨ ਦੀ ਹਾਨੀ ਜਾਂ ਹਾਈਡੋਜਨ ਦੀ ਪ੍ਰਾਪਤੀ ਨੂੰ ਲਘੂਕਰਨ ਕਹਿੰਦੇ ਹਨ ।

→ ਰਸਾਇਣਿਕ ਪ੍ਰਤੀਕਿਰਿਆ (Chemical reaction)-ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਰਸਾਇਣਿਕ ਪਰਿਵਰਤਨ ਹੁੰਦਾ ਹੈ, ਉਸ ਨੂੰ ਰਸਾਇਣਿਕ ਪ੍ਰਤੀਕਿਰਿਆ ਕਹਿੰਦੇ ਹਨ ।

→ ਅਭਿਕਾਰਕ (Reactants-ਜੋ ਪਦਾਰਥ ਰਸਾਇਣਿਕ ਪ੍ਰਕਿਰਿਆ ਵਿੱਚ ਭਾਗ ਲੈਂਦੇ ਹਨ, ਉਨ੍ਹਾਂ ਨੂੰ ਅਭਿਕਾਰਕ ਕਹਿੰਦੇ ਹਨ ।

→ ਉਤਪਾਦ (Product)-ਤੀਕਿਰਿਆ ਤੋਂ ਬਣਨ ਵਾਲੇ ਪਦਾਰਥ ਉਤਪਾਦ ਕਹਾਉਂਦੇ ਹਨ ।

→ ਸੰਯੋਜਕ ਪ੍ਰਤੀਕਿਰਿਆ (Combination reaction)-ਇਕ ਅਜਿਹੀ ਰਸਾਇਣਿਕ ਕਿਰਿਆ ਹੈ, ਜਿਸ ਵਿੱਚ | ਦੋ ਜਾਂ ਦੋ ਤੋਂ ਵੱਧ ਪਦਾਰਥ ਸੰਯੋਜਿਤ ਹੋ ਕੇ ਇੱਕ ਨਵਾਂ ਪਦਾਰਥ ਬਣਾਉਂਦੇ ਹਨ ।

→ ਅਪਘਟਨ ਪ੍ਰਤੀਕਿਰਿਆ (Dissociation reaction)-ਇੱਕ ਅਜਿਹੀ ਰਸਾਇਣਿਕ ਕਿਰਿਆ ਹੈ, ਜਿਸ ਵਿੱਚ ਇਕ ਅਣੂ ਛੋਟੇ ਪਦਾਰਥਾਂ ਦੇ ਅਣੂਆਂ ਵਿੱਚ ਟੁੱਟ ਜਾਂਦਾ ਹੈ ।

→ ਵਿਸਥਾਪਨੇ ਪ੍ਰਤੀਕਿਰਿਆ (Displacement reaction)-ਜਿਸ ਪ੍ਰਤੀਕਿਰਿਆ ਵਿੱਚ ਯੌਗਿਕ ਵਿੱਚ ਇਕ ਪਦਾਰਥ ਦੁਸਰੇ ਪਦਾਰਥ ਨੂੰ ਵਿਸਥਾਪਿਤ ਕਰ ਦਿੰਦਾ ਹੈ ਉਸ ਨੂੰ ਵਿਸਥਾਪਨ ਅਭਿਕਿਰਿਆ ਕਹਿੰਦੇ ਹਨ ।

→ ਹਰੀ ਵਿਸਥਾਪਨ ਪ੍ਰਤੀਕਿਰਿਆ (Double decomposition reaction)-ਦੂਹਰੀ ਵਿਸਥਾਪਨ ਪਤੀਕਿਰਿਆ ਉਹ ਹੈ, ਜਿਸ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਪਰਮਾਣੂਆਂ ਦੇ ਸਮੂਹ ਦਾ ਆਪਸ ਵਿੱਚ ਆਦਾਨ-ਪ੍ਰਦਾਨ ਹੁੰਦਾ ਹੈ ।

→ ਉਦਾਸੀਨ ਪ੍ਰਤੀਕਿਰਿਆ (Neutral reaction)-ਜਦੋਂ ਤੇਜ਼ਾਬ ਅਤੇ ਖਾਰ ਮਿਲਣ ਤੇ ਸਦਾ ਲੂਣ ਅਤੇ ਪਾਣੀ ਉਤਪਾਦ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ, ਤਾਂ ਉਸ ਨੂੰ ਉਦਾਸੀਨ ਪ੍ਰਤੀਕਿਰਿਆ ਕਹਿੰਦੇ ਹਨ ।

PSEB 10th Class Science Notes Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

→ ਆਕਸੀਕਰਨ (Oxidation)-ਪਦਾਰਥ ਦਾ ਆਕਸੀਕਰਨ ਤਦ ਹੁੰਦਾ ਹੈ, ਜਦੋਂ ਉਸ ਵਿੱਚ ਆਕਸੀਜਨ ਦਾ ਵਾਧਾ ਜਾਂ ਹਾਈਡਰੋਜਨ ਦੀ ਹਾਨੀ ਹੁੰਦੀ ਹੈ ।

→ ਲਘੂਕਰਣ (Reduction)ਪਦਾਰਥ ਦਾ ਲਘੂਕਰਣ ਤਦ ਹੁੰਦਾ ਹੈ ਜਦੋਂ ਉਸ ਵਿੱਚ ਆਕਸੀਜਨ ਦੀ ਹਾਨੀ ਜਾਂ ਹਾਈਡਰੋਜਨ ਦਾ ਵਾਧਾ ਹੁੰਦਾ ਹੈ ।

→ ਵਿਯੋਜਨ ਪ੍ਰਤੀਕਿਰਿਆ (Decomposition reaction)-ਜਿਸ ਪ੍ਰਤੀਕਿਰਿਆ ਵਿੱਚ ਕੋਈ ਏਕਲ ਅਭਿਕਾਰਕ ਟੁੱਟ ਕੇ ਛੋਟੇ-ਛੋਟੇ ਉਤਪਾਦਾਂ ਵਿੱਚ ਵੰਡਿਆ ਜਾਵੇ, ਤਾਂ ਉਸ ਨੂੰ ਵਿਯੋਜਨ ਪ੍ਰਤੀਕਿਰਿਆ ਕਹਿੰਦੇ ਹਨ । ਇਸ ਨੂੰ ਅਪਘਟਨ ਕਿਰਿਆ ਵੀ ਕਹਿੰਦੇ ਹਨ ।

→ ਆਕਸੀਕਰਨ (ਉਪਚਯਨ) ਪ੍ਰਤੀਕਿਰਿਆ (Oxidation reaction)-ਜਿਸ ਰਸਾਇਣਿਕ ਪਤੀਕਿਰਿਆ ਵਿੱਚ ਆਕਸੀਜਨ ਸੰਯੋਗ ਕਰਦੀ ਹੈ ਜਾਂ ਹਾਈਡਰੋਜਨ ਵੱਖ ਹੋ ਜਾਂਦੀ ਹੈ, ਉਸ ਨੂੰ ਉਪਚਯਨ ਆਕਸੀਕਰਨ ਪ੍ਰਤੀਕਿਰਿਆ ਕਹਿੰਦੇ ਹਨ |

→ ਕਰਨ ਪ੍ਰਤੀਕਿਰਿਆ (Reduction reaction)-ਜਿਸ ਰਸਾਇਣਿਕ ਪ੍ਰਤੀਕਿਰਿਆ ਵਿੱਚ ਹਾਈਡਰੋਜਨ ਸੰਯੋਗ ਕਰਦੀ ਹੈ ਜਾਂ ਆਕਸੀਜਨ ਵੱਖ ਹੋ ਜਾਂਦੀ ਹੈ ਉਸ ਨੂੰ ਲਘੂਕਰਨ ਪ੍ਰਤੀਕਿਰਿਆ ਕਹਿੰਦੇ ਹਨ ।

→ ਵਿਕ੍ਰਿਤਰੀਧਤਾ (Rancidity)-ਭੈੜੀ ਗੰਧ ਅਤੇ ਸਵਾਦ ਦੁਆਰਾ ਪ੍ਰਭਾਵਿਤ ਭੋਜਨ ਵਿੱਚ ਵਸਾ ਦੇ ਆਕਸੀਕਰਨ | ਦੁਆਰਾ ਪੈਦਾ ਸਥਿਤੀ ਨੂੰ ਵਿਕ੍ਰਿਤਧਤਾ ਕਿਹਾ ਜਾਂਦਾ ਹੈ ।

→ ਰੇਡਾਕਸ ਪ੍ਰਤੀਕਿਰਿਆ (Redox reaction)-ਜਿਸ ਰਸਾਇਣਿਕ ਪ੍ਰਤੀਕਿਰਿਆ ਵਿੱਚ ਲਘੂਕਰਣ ਅਤੇ ਆਕਸੀਕਰਨ ਨਾਲੋ-ਨਾਲ ਹੁੰਦੇ ਹਨ, ਉਸ ਨੂੰ ਰੇਡਾਕਸ ਪ੍ਰਤੀਕਿਰਿਆ ਕਹਿੰਦੇ ਹਨ ।

→ ਤਾਪ-ਨਿਕਾਸੀ ਪ੍ਰਤੀਕਿਰਿਆ (Exothermic reaction)-ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਉਤਪਾਦ ਦੇ ਨਾਲ ਤਾਪ ਊਰਜਾ ਦਾ ਉਤਸਰਜਨ ਹੁੰਦਾ ਹੈ, ਉਨ੍ਹਾਂ ਨੂੰ ਤਾਪ-ਨਿਕਾਸੀ ਪ੍ਰਤੀਕਿਰਿਆ ਕਹਿੰਦੇ ਹਨ ।

→ ਤਾਪ ਸੋਖੀ ਪ੍ਰਤੀਕਿਰਿਆ (Endothermic reaction)-ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਤਾਪ ਦਾ ਸੋਖਨ ਹੁੰਦਾ ਹੈ, ਉਨ੍ਹਾਂ ਨੂੰ ਤਾਪਸੋਖੀ ਪ੍ਰਤੀਕਿਰਿਆ ਕਹਿੰਦੇ ਹਨ ।

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

This PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ will help you in revision during exams.

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

→ ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਵਸਾ, ਵਿਟਾਮਿਨ ਅਤੇ ਖਣਿਜ ਲੂਣ ਹੋਣ ।

→ ਪੌਦੇ ਅਤੇ ਜੰਤੂ ਦੋਵੇਂ ਸਾਡੇ ਭੋਜਨ ਦਾ ਮੁੱਖ ਸਰੋਤ ਹਨ ।

→ ਅਸੀਂ ਹਰੀ ਕ੍ਰਾਂਤੀ ਦੁਆਰਾ ਫ਼ਸਲ ਉਤਪਾਦਨ ਵਿੱਚ ਵਾਧਾ ਕੀਤਾ ਹੈ ਅਤੇ ਸਫ਼ੈਦ ਕ੍ਰਾਂਤੀ ਦੁਆਰਾ ਦੁੱਧ ਉਤਪਾਦਨ ਵਧਾਇਆ ਹੈ ।

→ ਅਨਾਜਾਂ ਵਿੱਚੋਂ ਕਾਰਬੋਹਾਈਡਰੇਟ, ਦਾਲਾਂ ਵਿੱਚੋਂ ਪ੍ਰੋਟੀਨ, ਤੇਲ ਵਾਲੇ ਬੀਜਾਂ ਵਿੱਚੋਂ ਵਸਾ, ਫ਼ਲਾਂ ਵਿੱਚੋਂ ਖਣਿਜ ਲੂਣ ਅਤੇ ਹੋਰ ਪੌਸ਼ਟਿਕ ਤੱਤ ਪ੍ਰਾਪਤ ਹੁੰਦੇ ਹਨ ।

→ ਖ਼ਰੀਫ਼ ਫ਼ਸਲਾਂ ਜੂਨ ਤੋਂ ਅਕਤੂਬਰ ਤਕ ਅਤੇ ਰਬੀ ਫਸਲਾਂ ਨਵੰਬਰ ਤੋਂ ਅਪਰੈਲ ਤੱਕ ਹੁੰਦੀਆਂ ਹਨ ।

→ ਭਾਰਤ ਵਿੱਚ 1960 ਤੋਂ 2004 ਤੱਕ ਖੇਤੀ ਭੂਮੀ ਵਿੱਚ 25% ਵਾਧਾ ਹੋਇਆ ਹੈ ।

→ ਸੰਕਰਣ ਅੰਤਰਾ ਕਿਸਮੀ, ਅੰਤਰ ਸਪੀਸ਼ੀਜ ਜਾਂ ਅੰਤਰ ਜੈਨਰਿਕ ਹੋ ਸਕਦਾ ਹੈ ।

→ ਖੇਤੀ ਪ੍ਰਣਾਲੀ ਅਤੇ ਫ਼ਸਲ ਉਤਪਾਦਨ ਮੌਸਮ, ਮਿੱਟੀ ਦੀ ਗੁਣਵੱਤਾ ਅਤੇ ਪਾਣੀ ਦੀ ਉਪਲੱਬਧਤਾ ਤੇ ਨਿਰਭਰ ਕਰਦੀ ਹੈ ।

→ ਪੌਦਿਆਂ ਦੇ ਲਈ ਪੋਸ਼ਕ ਤੱਤ ਜ਼ਰੂਰੀ ਹਨ । ਆਕਸੀਜਨ, ਕਾਰਬਨ ਹਾਈਡਰੋਜਨ ਤੋਂ ਇਲਾਵਾ ਮਿੱਟੀ ਵਿੱਚੋਂ 13 ਪੋਸ਼ਕ ਤੱਤ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੂੰ ਬਹੁਮਾਤਰੀ (ਮੈਕਰੋ) ਅਤੇ ਘੱਟ ਮਾਤਰੀ (ਮਾਇਕਰੋ) ਪੋਸ਼ਕ ਤੱਤਾਂ ਵਿੱਚ ਵੰਡਿਆ ਜਾਂਦਾ ਹੈ ।

→ ਖਾਦ ਨੂੰ ਜੰਤੂਆਂ ਦੇ ਮਲ-ਮੂਤਰ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਦੇ ਅਪਘਟਨ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

→ ਕੰਪੋਸਟ, ਵਰਮੀ ਕੰਪੋਸਟ ਅਤੇ ਹਰੀ ਖਾਦ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ ।

→ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਇਹਨਾਂ ਦੀ ਲਗਾਤਾਰ ਵਰਤੋਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਸੂਖ਼ਮ ਜੀਵਾਂ ਦੇ ਜੀਵਨ ਚੱਕਰ ਵਿੱਚ ਰੁਕਾਵਟ ਪੈਦਾ ਹੁੰਦੀ ਹੈ ।

→ ਮਿਸ਼ਰਤ ਫ਼ਸਲ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਇਕੱਠੇ ਉਗਾਇਆ ਜਾਂਦਾ ਹੈ ।

→ ਅੰਤਰ ਫ਼ਸਲੀਕਰਨ ਵਿੱਚ ਦੋ ਜਾਂ ਦੋ ਤੋਂ ਵੱਧ ਫ਼ਸਲਾਂ ਨੂੰ ਨਾਲੋ ਨਾਲ ਇੱਕ ਹੀ ਖੇਤ ਵਿੱਚ ਇੱਕ ਖ਼ਾਸ ਪੈਟਰਨ ਵਿੱਚ ਉਗਾਇਆ ਜਾਂਦਾ ਹੈ ।

→ ਕਿਸੇ ਇੱਕ ਖੇਤ ਵਿੱਚ ਵੱਖ-ਵੱਖ ਫ਼ਸਲਾਂ ਨੂੰ ਵਾਰੀ-ਵਾਰੀ ਪੂਰਵ ਨਿਯੋਜਿਤ ਢੰਗ ਨਾਲ ਉਗਾਉਣ ਨੂੰ ਫ਼ਸਲੀ-ਚੱਕਰ ਕਹਿੰਦੇ ਹਨ ।

→ ਕੀਟ-ਪੀੜਤ ਪੌਦਿਆਂ ਉੱਪਰ ਤਿੰਨ ਤਰੀਕਿਆਂ ਨਾਲ ਹਮਲਾ ਕਰਦੇ ਹਨ ।

→ ਪੌਦਿਆਂ ਵਿੱਚ ਰੋਗ ਕੁੱਝ ਰੋਗਾਣੁ; ਜਿਵੇਂ-ਬੈਕਟੀਰੀਆ, ਵਾਇਰਸ ਜਾਂ ਉੱਲੀਆਂ ਨਾਲ ਹੁੰਦੇ ਹਨ ।

→ ਨਦੀਨ, ਕੀਟ ਅਤੇ ਰੋਗਾਂ ‘ਤੇ ਕਾਬੂ ਕਈ ਤਰੀਕਿਆਂ ਨਾਲ ਕੀਤਾ ਜਾਂਦਾ ਹੈ ।

→ ਜੈਵਿਕ ਅਤੇ ਅਜੈਵਿਕ ਕਾਰਕ ਖੇਤੀ ਉਤਪਾਦ ਦੇ ਭੰਡਾਰਨ ਨੂੰ ਹਾਨੀ ਪਹੁੰਚਾਉਂਦੇ ਹਨ ।

→ ਭੰਡਾਰਨ ਦੇ ਸਥਾਨ ਤੇ ਉਪਯੁਕਤ ਨਮੀ ਅਤੇ ਤਾਪ ਦੀ ਕਮੀ ਗੁਣਵੱਤਾ ਨੂੰ ਖ਼ਰਾਬ ਕਰ ਦਿੰਦੇ ਹਨ ।

→ ਭੰਡਾਰਨ ਤੋਂ ਪਹਿਲਾਂ ਨਿਰੋਧਕ ਅਤੇ ਕੰਟਰੋਲ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ।

→ ਪਸ਼ੂਧਨ ਦੇ ਪ੍ਰਬੰਧਨ ਨੂੰ ਪਸ਼ੂ ਪਾਲਣ ਕਹਿੰਦੇ ਹਨ ।

→ ਬਹੁ-ਮਾਤਰੀ ਪੋਸ਼ਕ ਤੱਤ (Macro-Nutrients)-ਜਿਹੜੇ ਪੋਸ਼ਕ ਤੱਤਾਂ ਦੀ ਮਿੱਟੀ ਨੂੰ ਵਧੇਰੇ ਮਾਤਰਾ ਵਿੱਚ ਲੋੜ ਹੁੰਦੀ ਹੈ; ਜਿਵੇਂ-ਨਾਈਟਰੋਜਨ, ਫਾਸਫੋਰਸ, ਕੈਲਸ਼ੀਅਮ, ਕਾਰਬਨ ਆਦਿ ।

→ ਸੂਖਮ-ਮਾਤਰੀ ਪੋਸ਼ਕ ਤੱਤ (Micro-Nutrients)-ਜਿਹੜੇ ਤੱਤਾਂ ਦੀ ਮਿੱਟੀ ਨੂੰ ਘੱਟ ਲੋੜ ਹੁੰਦੀ ਹੈ; ਜਿਵੇਂ-ਲੋਹਾ, ਜ਼ਿੰਕ, ਮੈਂਗਨੀਜ਼, ਕਲੋਰੀਨ, ਤਾਂਬਾ ।

→ ਗੋਹੇ ਦੀ ਖਾਦ (Farmyard Manure)-ਪਸ਼ੂਆਂ ਦੇ ਮਲ-ਮੂਤਰ, ਪਸ਼ੂਆਂ ਦੇ ਹੇਠਾਂ ਵਿਛਾਈ ਜਾਣ ਵਾਲੀ ਪਸਲੀ ਅਤੇ ਕੁੜੇ-ਕਰਕਟ ਆਦਿ ਨੂੰ ਗਲਾ-ਸੜਾ ਕੇ ਤਿਆਰ ਕੀਤੀ ਗਈ ਖਾਦ ਨੂੰ ਗੋਹੇ ਦੀ ਖਾਦ ਕਹਿੰਦੇ ਹਨ ।

→ ਕੰਪੋਸਟ ਖਾਦ (Compost)-ਸਬਜ਼ੀ ਆਦਿ ਦੇ ਕੂੜਾ-ਕਰਕਟ, ਪਸ਼ੂਆਂ ਦੇ ਮਲ-ਮੂਤਰ, ਸ਼ਹਿਰਾਂ ਦੇ ਸੀਵੇਜ ਨਿਕਾਸ, ਨਦੀਨ, ਤੂੜੀ ਆਦਿ ਤੋਂ ਤਿਆਰ ਕੀਤੀ ਗਈ ਖਾਦ ਨੂੰ ਕੰਪੋਸਟ ਖਾਦ ਕਹਿੰਦੇ ਹਨ ।

→ ਹਰੀ ਖਾਦ (Green Manure)-ਫ਼ਸਲਾਂ ਨੂੰ ਉਗਾ ਕੇ, ਉਹਨਾਂ ਦੇ ਫੁੱਲ ਲੱਗਣ ਤੋਂ ਪਹਿਲਾਂ ਹੀ ਹਰੀ ਅਵਸਥਾ ਵਿੱਚ ਖੇਤ ਵਿੱਚ ਜੋਤ ਕੇ ਸਾੜ ਦੇਣ ਨਾਲ ਬਣੀ ਖਾਦ ਨੂੰ ਹਰੀ ਖਾਦ ਕਹਿੰਦੇ ਹਨ ।

→ ਫ਼ਸਲ ਸੁਰੱਖਿਆ (Crop Protection)-ਰੋਗਰਕ ਜੀਵਾਂ ਅਤੇ ਫ਼ਸਲਾਂ ਨੂੰ ਹਾਨੀ ਦੇਣ ਵਾਲੇ ਕਾਰਕਾਂ ਤੋਂ ਫ਼ਸਲਾਂ ਨੂੰ ਬਚਾਉਣਾ ਫ਼ਸਲ ਸੁਰੱਖਿਆ ਕਹਾਉਂਦਾ ਹੈ ।

PSEB 9th Class Science Notes Chapter 15 ਖਾਧ-ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ

→ ਪੀੜਕ (Pests)-ਜਿਹੜੇ ਜੀਵ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਪੀੜਤ ਕਹਾਉਂਦੇ ਹਨ ।

→ ਪੀੜਕਨਾਸ਼ੀ (Pesticides)-ਪੀੜਕਾਂ ਨੂੰ ਨਸ਼ਟ ਕਰਨ ਵਾਲੇ ਰਸਾਇਣਿਕ ਪਦਾਰਥਾਂ ਨੂੰ ਪੀੜਕਨਾਸ਼ੀ ਕਹਿੰਦੇ ਹਨ; ਜਿਵੇਂ-ਡੀ.ਡੀ.ਟੀ., ਬੀ.ਐੱਚ.ਸੀ. ।

→ ਨਦੀਨ (Weeds)-ਫ਼ਸਲਾਂ ਦੇ ਨਾਲ ਖੇਤਾਂ ਵਿੱਚ ਆਪਣੇ ਆਪ ਉੱਗ ਆਉਣ ਵਾਲੇ ਬੇਲੋੜੀਂਦੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ ।

→ ਨਦੀਨ ਨਾਸ਼ਕ (Weedicides)-ਨਦੀਨਾਂ ਨੂੰ ਨਸ਼ਟ ਕਰਨ ਵਾਲੇ ਰਸਾਇਣਾਂ ਨੂੰ ਨਦੀਨ ਨਾਸ਼ਕ ਕਹਿੰਦੇ ਹਨ ।

→ ਮਲੜ੍ਹ (Humus)-ਮਿੱਟੀ ਵਿੱਚ ਕਾਰਬਨਿਕ ਪਦਾਰਥ ਜੋ ਪੌਦੇ ਅਤੇ ਜੰਤੂਆਂ ਦੇ ਅਪਘਟਣ ਨਾਲ ਬਣਦੇ ਹਨ, | ਉਹਨਾਂ ਨੂੰ ਮਲੜ੍ਹ ਕਹਿੰਦੇ ਹਨ ।

→ ਮਿਸ਼ਰਤ ਫ਼ਸਲੀ (Mixed Cropping)-ਇੱਕੋ ਹੀ ਖੇਤ ਵਿੱਚ ਇੱਕੋ ਹੀ ਮੌਸਮ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ | ਫ਼ਸਲਾਂ ਦੇ ਬੀਜਣ ਨੂੰ ਮਿਸ਼ਰਤ ਫ਼ਸਲੀ ਕਹਿੰਦੇ ਹਾਂ ।

→ ਫ਼ਸਲ ਚੱਕਰ (Crop Rotation-ਇੱਕੋ ਹੀ ਖੇਤ ਵਿੱਚ ਫ਼ਸਲਾਂ ਨੂੰ ਅਦਲ-ਬਦਲ ਕੇ ਬੀਜਣ ਨੂੰ ਫ਼ਸਲ ਚੱਕਰ ਕਹਿੰਦੇ ਹਾਂ ।

→ ਪਸ਼ੂ-ਪਾਲਣ (Animal Husbandry)-ਪਸ਼ੂਆਂ ਦੇ ਭੋਜਨ ਦਾ ਪ੍ਰਬੰਧ, ਦੇਖ-ਭਾਲ ਪ੍ਰਜਣਨ ਅਤੇ ਆਰਥਿਕ ਮਹੱਤਵ ਪਸ਼ੂ-ਪਾਲਣ ਕਹਾਉਂਦਾ ਹੈ ।

→ ਮੋਟਾ-ਆਹਾਰ (Roughage)-ਜਾਨਵਰਾਂ ਨੂੰ ਦਿੱਤੇ ਜਾਣ ਵਾਲੇ ਰੇਸ਼ਾ ਯੁਕਤ ਦਾਣੇਦਾਰ ਅਤੇ ਘੱਟ ਪੋਸ਼ਣ ਵਾਲੇ ਭੋਜਨ ਨੂੰ ਮੋਟਾ ਆਹਾਰ ਆਖਦੇ ਹਨ ।

→ ਗਾੜ੍ਹੇ ਪਦਾਰਥ (Concentrate)-ਪਸ਼ੂਆਂ ਨੂੰ ਲੋੜੀਂਦੇ ਤੱਤ ਪ੍ਰਦਾਨ ਕਰਨ ਵਾਲੇ ਪਦਾਰਥਾਂ ਨੂੰ ਗਾੜੇ ਪਦਾਰਥ ਆਖਦੇ ਹਨ, ਜਿਵੇਂ-ਬਿਨੌਲਾ, ਚਨਾ, ਖਲ, ਦਾਲਾਂ, ਦਲੀਆ ਆਦਿ ਮੁੱਖ ਗਾੜੇ ਪਦਾਰਥ ਹਨ ।

→ ਪੋਲਟਰੀ (Poultry)-ਪੰਛੀਆਂ ਨੂੰ ਮਾਸ ਅਤੇ ਆਂਡਿਆਂ ਦੇ ਲਈ ਪਾਲਣਾ ਪੋਲਟਰੀ ਕਹਾਉਂਦਾ ਹੈ ।

→ ਸੰਕਰਨ (Hybridisation)-ਦੋ ਵੱਖ ਗੁਣਾਂ ਵਾਲੀਆਂ ਨਸਲਾਂ ਦੀ ਸਹਾਇਤਾ ਨਾਲ ਇੱਕ ਨਵੀਂ ਨਸਲ ਤਿਆਰ | ਕਰਨਾ ਸੰਕਰਨ ਕਹਾਉਂਦਾ ਹੈ । ਇਸ ਵਿੱਚ ਦੋਨਾਂ ਨਸਲਾਂ ਦੇ ਲੋੜੀਂਦੇ ਗੁਣ ਹੁੰਦੇ ਹਨ ।

→ ਮੱਛੀ-ਪਾਲਣ (Pisciculture)-ਮਾਸ ਦੇ ਵਾਧੇ ਲਈ ਮੱਛੀਆਂ ਨੂੰ ਪਾਲਣਾ, ਮੱਛੀ-ਪਾਲਣ ਕਹਾਉਂਦਾ ਹੈ ।

PSEB 9th Class Science Notes Chapter 14 ਕੁਦਰਤੀ ਸੰਸਾਧਨ

This PSEB 9th Class Science Notes Chapter 14 ਕੁਦਰਤੀ ਸੰਸਾਧਨ will help you in revision during exams.

PSEB 9th Class Science Notes Chapter 14 ਕੁਦਰਤੀ ਸੰਸਾਧਨ

→ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿਸ ‘ਤੇ ਜੀਵਨ ਹੈ ।

→ ਜੀਵਨ ਲਈ ਆਲਾ-ਦੁਆਲਾ, ਤਾਪ, ਪਾਣੀ ਅਤੇ ਭੋਜਨ ਦੀ ਜ਼ਰੂਰਤ ਹੁੰਦੀ ਹੈ ।

→ ਜੀਵਾਂ ਲਈ ਸੂਰਜੀ ਊਰਜਾ ਅਤੇ ਧਰਤੀ ਤੇ ਮੌਜੂਦ ਸੰਸਾਧਨ ਜ਼ਰੂਰੀ ਹਨ ।

→ ਧਰਤੀ ਦੇ ਸਾਧਨ ਹਨ ਭੂਮੀ, ਜਲ ਅਤੇ ਹਵਾ ।

→ ਧਰਤੀ ਦਾ ਸਭ ਤੋਂ ਬਾਹਰੀ ਭਾਗ ਸਥਲ ਮੰਡਲ ਹੈ ਅਤੇ ਲਗਪਗਾਂ 75% ਭਾਗ ਪਾਣੀ ਹੈ ।

→ ਸਜੀਵ ਜੀਵ ਮੰਡਲ ਦੇ ਜੈਵਿਕ ਘਟਕ ਹਨ ਅਤੇ ਹਵਾ, ਪਾਣੀ ਅਤੇ ਮਿੱਟੀ ਅਜੈਵਿਕ (ਨਿਰਜੀਵ) ਘਟਕ ਹਨ |

→ ਸਾਡਾ ਜੀਵਨ ਹਵਾ ਦੇ ਘਟਕਾਂ ਦਾ ਪਰਿਣਾਮ ਹੈ ।

→ ਚੰਦਰਮਾ ਦੀ ਸਤ੍ਹਾ ਤੇ ਵਾਯੂਮੰਡਲ ਨਹੀਂ ਹੈ ਅਤੇ ਉਸਦਾ ਤਾਪਮਾਨ -190°C ਤੋਂ -110°C ਦੇ ਵਿੱਚਕਾਰ ਹੁੰਦਾ ਹੈ ।

→ ਗਰਮ ਹੋਣ ਤੇ ਹਵਾ ਵਿੱਚ ਸੰਵਹਿਨ ਧਾਰਾਵਾਂ ਪੈਦਾ ਹੁੰਦੀਆਂ ਹਨ ।

→ ਪਾਣੀ ਦੀ ਤੁਲਨਾ ਵਿੱਚ ਧਰਤੀ ਜਲਦੀ ਗਰਮ ਹੁੰਦੀ ਹੈ, ਇਸ ਲਈ ਧਰਤੀ ਉੱਪਰ ਹਵਾ ਵੀ ਤੇਜ਼ੀ ਨਾਲ ਗਰਮ ਹੁੰਦੀ ਹੈ ।

PSEB 9th Class Science Notes Chapter 14 ਕੁਦਰਤੀ ਸੰਸਾਧਨ

→ ਦਿਨ ਦੇ ਸਮੇਂ ਹਵਾ ਦੀ ਦਿਸ਼ਾ ਸਮੁੰਦਰ ਤੋਂ ਧਰਤੀ ਵੱਲ ਅਤੇ ਰਾਤ ਸਮੇਂ ਧਰਤੀ ਤੋਂ ਸਮੁੰਦਰ ਵੱਲ ਹੁੰਦੀ ਹੈ ।

→ ਹਵਾ ਨੂੰ ਧਰਤੀ ਦੀ ਘੁੰਮਣ ਗਤੀ ਅਤੇ ਪਰਬਤ ਲੜੀਆਂ ਵੀ ਪ੍ਰਭਾਵਿਤ ਕਰਦੀਆਂ ਹਨ ।

→ ਵਰਖਾ ਦੀ ਕਿਸਮ ਪਵਨਾਂ ਦੇ ਪੈਟਰਨ ਤੇ ਨਿਰਭਰ ਕਰਦੀ ਹੈ ।

→ ਭਾਰਤ ਵਿੱਚ ਵਰਖਾ ਦੱਖਣ-ਪੱਛਮ ਜਾਂ ਉੱਤਰ-ਪੂਰਬੀ ਮਾਨਸੂਨ ਦੇ ਕਾਰਨ ਹੁੰਦੀ ਹੈ ।

→ ਹਵਾ ਦੇ ਗੁਣ ਸਾਰੇ ਜੀਵਾਂ ਨੂੰ ਪ੍ਰਭਾਵਿਤ ਕਰਦੇ ਹਨ ।

→ ਬਾਲਣ ਦੇ ਜਲਣ ਤੇ ਦੁਸ਼ਿਤ ਗੈਸਾਂ ਪੈਦਾ ਹੁੰਦੀਆਂ ਹਨ ਜੋ ਵਰਖਾ ਦੇ ਪਾਣੀ ਵਿੱਚ ਮਿਲ ਕੇ ਅਮਲੀ ਵਰਖਾ ਪੈਦਾ ਕਰਦੀਆਂ ਹਨ ।

→ ਨਿਲੰਬਤ ਕਣ ਅਣਜਲੇ ਕਾਰਬਨ ਕਣ ਜਾਂ ਪਦਾਰਥ ਹੋ ਸਕਦੇ ਹਨ ਜਿਸ ਨੂੰ ਹਾਈਡਰੋਕਾਰਬਨ ਕਹਿੰਦੇ ਹਨ ।

→ ਦੂਸ਼ਿਤ ਹਵਾ ਵਿੱਚ ਸਾਹ ਲੈਣ ਨਾਲ ਕੈਂਸਰ, ਦਿਲ ਦੇ ਰੋਗ ਜਾਂ ਐਲਰਜੀ ਵਰਗੀਆਂ ਬਿਮਾਰੀਆਂ ਦੀ ਸੰਭਾਵਨਾ ਵੱਧ ਜਾਂਦੀ ਹੈ ।

→ ਧਰਤੀ ਦੀ ਸਤ੍ਹਾ ਤੇ ਮਿਲਣ ਵਾਲਾ ਵਧੇਰੇ ਪਾਣੀ ਸਮੁੰਦਰਾਂ ਅਤੇ ਮਹਾਂਸਾਗਰਾਂ ਵਿੱਚ ਹੈ ।

→ ਸ਼ੁੱਧ ਪਾਣੀ ਬਰਫ਼ ਦੇ ਰੂਪ ਵਿੱਚ ਦੋਨਾਂ ਧਰੁਵਾਂ ਅਤੇ ਬਰਫ਼ ਦੇ ਪਹਾੜਾਂ ਤੇ ਮਿਲਦਾ ਹੈ । ਭੂਮੀਗਤ ਜਲ, ਨਦੀਆਂਝੀਲਾਂ, ਤਲਾਬਾਂ ਦਾ ਪਾਣੀ ਵੀ ਅਲੂਣਾ ਹੁੰਦਾ ਹੈ ।

→ ਸਾਰੇ ਜੀਵਤ ਪਾਣੀਆਂ ਦੇ ਜੀਵਨ ਲਈ ਮਿੱਠੇ ਪਾਣੀ ਦੀ ਲੋੜ ਹੁੰਦੀ ਹੈ ।

→ ਜੀਵਨ ਦੀ ਵਿਵਿਧਤਾ ਨੂੰ ਮਿੱਟੀ ਪ੍ਰਭਾਵਿਤ ਕਰਦੀ ਹੈ । ਮਿੱਟੀ ਵਿੱਚ ਮਿਲਣ ਵਾਲੇ ਖਣਿਜ, ਜੀਵਾਂ ਨੂੰ ਵੱਖ-ਵੱਖ ਪ੍ਰਕਾਰ ਨਾਲ ਸਹਾਇਤਾ ਪ੍ਰਦਾਨ ਕਰਦੇ ਹਨ ।

→ ਸੂਰਜ, ਪਾਣੀ, ਹਵਾ ਅਤੇ ਜੀਵ-ਜੰਤੂ ਮਿੱਟੀ ਦੀ ਰਚਨਾ ਵਿੱਚ ਸਹਾਇਕ ਹਨ ।

→ ਮਿੱਟੀ ਦੇ ਪ੍ਰਕਾਰ ਦਾ ਨਿਰਣਾ ਉਸ ਵਿੱਚ ਮਿਲਣ ਵਾਲੇ ਕਣਾਂ ਦੇ ਔਸਤ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ।

→ ਮਿੱਟੀ ਦੇ ਗੁਣ ਹਿਉਮਸ ਮਿਲੜ ਦੀ ਮਾਤਰਾ ਅਤੇ ਉਸ ਵਿੱਚ ਸੂਖ਼ਮ ਜੀਵਾਂ ਦੇ ਆਧਾਰ ਤੇ ਜਾਂਚੇ ਜਾਂਦੇ ਹਨ ।

→ ਵਿਸ਼ੇਸ਼ ਪੱਥਰਾਂ ਤੋਂ ਬਣੀ ਮਿੱਟੀ ਉਸ ਵਿੱਚ ਮੌਜੂਦ ਖਣਿਜ ਪੋਸ਼ਕ ਤੱਤਾਂ ਨੂੰ ਪ੍ਰਗਟ ਕਰਦੇ ਹਨ ।

PSEB 9th Class Science Notes Chapter 14 ਕੁਦਰਤੀ ਸੰਸਾਧਨ

→ ਖ਼ਤਮ ਹੋਣ ਵਾਲੇ ਜਾਂ ਸੀਮਿਤ ਕੁਦਰਤੀ ਸਾਧਨ (Exhaustible Resources)-ਉਹ ਸਾਧਨ ਜਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਰਹੇ ਹਨ, ਉਨ੍ਹਾਂ ਨੂੰ ਖ਼ਤਮ ਹੋਣ ਵਾਲੇ ਜਾਂ ਸੀਮਿਤ ਕੁਦਰਤੀ ਸਾਧਨ ਆਖਦੇ ਹਨ, ਜਿਵੇਂ ਕੋਲਾ, ਪੈਟਰੋਲੀਅਮ ਤੇ ਕੁਦਰਤੀ ਗੈਸ ਆਦਿ ।

→ ਖ਼ਤਮ ਨਾ ਹੋਣ ਵਾਲੇ ਜਾਂ ਅਸੀਮ ਕੁਦਰਤੀ ਸਾਧਨ (Inexhaustible Resources)-ਉਹ ਸਾਧਨ ਜਿਹੜੇ ਮਨੁੱਖੀ ਕਿਰਿਆਵਾਂ ਦੁਆਰਾ ਖ਼ਤਮ ਨਹੀਂ ਹੋ ਰਹੇ, ਉਨ੍ਹਾਂ ਨੂੰ ਖ਼ਤਮ ਨਾ ਹੋਣ ਵਾਲੇ ਜਾਂ ਅਸੀਮ ਕੁਦਰਤੀ ਸਾਧਨ ਆਖਦੇ ਹਨ , ਜਿਵੇਂ-ਹਵਾ, ਸੂਰਜ ਦੀ ਰੌਸ਼ਨੀ ਤੇ ਪਾਣੀ ਆਦਿ ।

→ ਨਵਿਆਉਣਯੋਗ ਸਾਧਨ (Renewable Resources)-ਅਜਿਹੇ ਕੁਦਰਤੀ ਸਾਧਨ ਜਿਨ੍ਹਾਂ ਦਾ ਪ੍ਰਕਿਰਤੀ ਵਿੱਚ ਪੁਨਰ-ਚੱਕਰਣ (Recycling) ਹੋ ਸਕੇ, ਨਵਿਆਉਣਯੋਗ ਸਾਧਨ ਅਖਵਾਉਂਦੇ ਹਨ, ਜਿਵੇਂ ਕਿ-ਪਾਣੀ, ਹਵਾ, ਮਿੱਟੀ ਆਦਿ ।

→ ਨਾ-ਨਵਿਆਉਣਯੋਗ ਸਾਧਨ (Non-renewable Resources)-ਉਹ ਕੁਦਰਤੀ ਸਾਧਨ ਜਿਨ੍ਹਾਂ ਦਾ ਪ੍ਰਕਿਰਤੀ ਵਿੱਚ ਪੁਨਰ ਚੱਕਰਣ ਨਾ ਹੋ ਸਕੇ ਅਤੇ ਜਿਨ੍ਹਾਂ ਨੂੰ ਖ਼ਤਮ ਹੋ ਜਾਣ ਉਪਰੰਤ ਮੁੜ ਪ੍ਰਾਪਤ ਨਾ ਕੀਤਾ ਜਾ ਸਕੇ, ਨਾ-ਨਵਿਆਉਣ ਯੋਗ ਕੁਦਰਤੀ ਸਾਧਨ ਅਖਵਾਉਂਦੇ ਹਨ , ਜਿਵੇਂ ਕਿ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਆਦਿ ।

→ ਭੂਮੀਗਤ ਪਾਣੀ (Underground water)-ਜਿਹੜਾ ਪਾਣੀ ਧਰਤੀ ਦੇ ਹੇਠਾਂ ਹੈ, ਉਸਨੂੰ ਭੂਮੀਗਤ ਪਾਣੀ ਆਖਦੇ ਹਨ ।

→ ਪੇਪੜੀ (Crust)-ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਧਰਤੀ ਦੀ ਪੇਪੜੀ ਕਹਿੰਦੇ ਹਨ ।

→ ਖਣਿਜ ਸੰਸਾਧਨ (Mineral Resources)-ਧਰਤੀ ਹੇਠੋਂ ਪ੍ਰਾਪਤ ਹੋਣ ਵਾਲੀਆਂ ਧਾਤਾਂ ਅਤੇ ਹੋਰ ਖਣਿਜਾਂ ਨੂੰ ਖਣਿਜ ਪਦਾਰਥ ਆਖਦੇ ਹਨ ।

→ ਵਾਯੂਮੰਡਲ (Atmosphere)-ਧਰਤੀ ਦੇ ਚਾਰੋਂ ਪਾਸੇ ਆਲੇ-ਦੁਆਲੇ ਹਵਾ ਦਾ ਘੇਰਾ ਹੈ ਜਿਸ ਨੂੰ ਵਾਯੂਮੰਡਲ ਕਹਿੰਦੇ ਹਨ ।

→ ਪ੍ਰਦੂਸ਼ਣ Pollution)-ਮਿੱਟੀ ਦੇ ਕਣ, ਧੂੰਆਂ ਅਤੇ ਹਾਨੀਕਾਰਕ ਗੈਸਾਂ ਦੇ ਅਣਇੱਛਤ ਰੂਪ ਵਿੱਚ ਹਵਾ ਵਿੱਚ ਮਿਲਣ ਨੂੰ ਪ੍ਰਦੂਸ਼ਣ ਆਖਦੇ ਹਨ ।

→ ਅਮਲੀ ਵਰਖਾ (Acid rain)-ਪ੍ਰਦੂਸ਼ਿਤ ਹਵਾ ਜਿਸ ਵਿੱਚ ਅਮਲੀ ਆਕਸਾਈਡਾਂ ਤੋਂ ਉਤਪਾਦਿਤ ਅਮਲ ਮੌਜੂਦ ਹੁੰਦੇ ਹਨ ਤੇ ਵਰਖਾ ਹੋਣ ਤੇ ਪਾਣੀ ਵਿੱਚ ਘੁਲ ਕੇ ਧਰਤੀ ਤੇ ਡਿੱਗਦੇ ਹਨ, ਇਸ ਨੂੰ ਅਮਲੀ ਵਰਖਾ ਕਹਿੰਦੇ ਹਨ ।

→ ਧੂੰਆਂ (Smoke)-ਇਹ ਬਾਲਣ ਦੇ ਪੂਰੀ ਤਰ੍ਹਾਂ ਨਾ ਜਲਣ ਕਾਰਨ ਪ੍ਰਾਪਤ ਹੋਈ ਕਾਰਬਨ, ਸੁਆਹ ਅਤੇ ਤੇਲ ਦੇ ਕਣਾਂ ਤੋਂ ਬਣਦਾ ਹੈ ।

→ ਧੁੰਦ (Fog)-ਇਹ ਇਕ ਕੁਦਰਤੀ ਕਿਰਿਆ ਹੈ, ਜਿਸ ਵਿੱਚ ਬਹੁਤ ਛੋਟੇ ਜਲ ਕਣ ਹਵਾ ਵਿੱਚ ਨਿਲੰਬਿਤ ਅਵਸਥਾ ਵਿੱਚ ਮੌਜੂਦ ਰਹਿੰਦੇ ਹਨ ।

→ ਐਰੋਸਾਲ (Aerosols)-ਹਵਾ ਵਿੱਚ ਮੌਜੂਦ ਵਾਂ ਦੇ ਬਾਰੀਕ ਕਣਾਂ ਨੂੰ ਐਰੋਸਾਲ ਕਹਿੰਦੇ ਹਨ ।

PSEB 9th Class Science Notes Chapter 14 ਕੁਦਰਤੀ ਸੰਸਾਧਨ

→ ਕਣੀ ਪਦਾਰਥ (Particulates)-ਹਵਾ ਵਿੱਚ ਮੌਜੂਦ ਨਿਲੰਬਿਤ ਠੋਸ ਜਾਂ ਦ੍ਰਵ ਪਦਾਰਥਾਂ ਦੇ ਇਕੱਠ ਨੂੰ ਕਣੀ ਪਦਾਰਥ ਕਹਿੰਦੇ ਹਨ ।

→ ਫਲਾਈ ਐਸ਼ (Fly ash)-ਪਥਰਾਟ ਬਾਲਣ ਦੇ ਜਲਣ ਕਾਰਨ ਪੈਦਾ ਗੈਸਾਂ ਦੇ ਨਾਲ ਰਾਖ ਦੇ ਛੋਟੇ-ਛੋਟੇ ਕਣਾਂ ਨੂੰ ਫਲਾਈ ਐਸ਼ ਕਹਿੰਦੇ ਹਨ ।

→ ਸ੍ਰੀਨ ਹਾਊਸ ਪ੍ਰਭਾਵ (Green home effect)-ਧਰਤੀ ਤੋਂ ਪਰਾਵਰਤਿਤ ਤਾਪ ਦੀਆਂ ਵਿਕਿਰਣਾਂ ਕਾਰਬਨ ਡਾਈਆਕਸਾਈਡ ਸੋਖ ਲੈਂਦੀ ਆਂ ਹਨ ਜਿਸ ਦੇ ਨਤੀਜੇ ਵਜੋਂ ਵਾਯੂਮੰਡਲ ਗਰਮ ਹੋ ਜਾਂਦਾ ਹੈ ਤੇ ਇਸਦਾ ਤਾਪਮਾਨ | ਵੱਧ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਗੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ ।

→ ਮਿੱਟੀ (Soil)-ਧਰਤੀ ਦੀ ਉੱਪਰੀ ਸਤਾ ਨੂੰ ਮਿੱਟੀ ਕਹਿੰਦੇ ਹਨ ਜੋ ਚੱਟਾਨਾਂ ਦੇ ਸੂਖ਼ਮ ਕਣਾਂ, ਮੜ੍ਹ, ਹਵਾ ਅਤੇ ਜਲ ਤੋਂ ਮਿਲ ਕੇ ਬਣਦੀ ਹੈ ।

→ ਭੋਂ-ਖੋਰ (Soil erosion)-ਮਿੱਟੀ ਦੀ ਉੱਪਰੀ ਉਪਜਾਊ ਪਰਤ ਦੇ ਆਪਣੇ ਸਥਾਨ ਤੋਂ ਹਟ ਜਾਣ ਨੂੰ ਭੋਂ-ਖੋਰ ਕਹਿੰਦੇ ਹਨ ।

→ ਮਿੱਟੀ ਪ੍ਰਦੂਸ਼ਣ (Soil pollution)-ਰਸਾਇਣਿਕ ਖਾਦਾਂ ਅਤੇ ਬੇਕਾਰ ਪਦਾਰਥਾਂ ਦੇ ਮਿੱਟੀ ਵਿੱਚ ਮਿਲ ਜਾਣ ਨੂੰ ਮਿੱਟੀ ਪ੍ਰਦੂਸ਼ਣ ਕਹਿੰਦੇ ਹਨ ।

→ ਹਾਈਡ੍ਰੋਕਾਰਬਨ (Hydrocarbon)-ਕਾਰਬਨ ਅਤੇ ਹਾਈਡੋਜਨ ਤੋਂ ਬਣੇ ਕਾਰਬਨਿਕ ਯੋਗਿਕਾਂ ਨੂੰ ਹਾਈਡ੍ਰੋਕਾਰਬਨ ਕਹਿੰਦੇ ਹਨ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

This PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ will help you in revision during exams.

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਭੂਚਾਲ ਅਤੇ ਤੱਟਵਰਤੀ ਭਾਗ ਨੂੰ ਪ੍ਰਭਾਵਿਤ ਕਰਨ ਵਾਲੇ ਚੱਕਰਵਾਤ ਨੇੜੇ-ਤੇੜੇ ਦੇ ਲੋਕਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ।

→ ਸਿਹਤ ਉਹ ਅਵਸਥਾ ਹੈ ਜਿਸ ਦੇ ਅਧੀਨ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਜ ਪੂਰੀ ਸਮਰੱਥਾ ਨਾਲ ਉੱਚਿਤ ਤਰੀਕੇ ਨਾਲ ਕੀਤੇ ਜਾ ਸਕਣ ।

→ ਸਾਡਾ ਸਮਾਜਿਕ ਵਾਤਾਵਰਣ ਸਾਡੀ ਵਿਅਕਤੀਗਤ ਸਿਹਤ ਦੇ ਲਈ ਬਹੁਤ ਮਹੱਤਵਪੂਰਨ ਹੈ ।

→ ਸਿਹਤ ਲਈ ਭੋਜਨ, ਚੰਗੀ ਆਰਥਿਕ ਹਾਲਤ ਅਤੇ ਕਾਰਜ ਜ਼ਰੂਰੀ ਹੈ ।

→ ਸਮੁਦਾਇਕ ਸਮੱਸਿਆਵਾਂ ਸਾਡੀ ਵਿਅਕਤੀਗਤ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ ।

→ ਜਦੋਂ ਕੋਈ ਰੋਗ ਹੁੰਦਾ ਹੈ ਤਾਂ ਸਰੀਰ ਦੇ ਇੱਕ ਜਾਂ ਕਈ ਅੰਗਾਂ ਅਤੇ ਤੰਤਰਾਂ ਵਿੱਚ ਕਿਰਿਆ ਜਾਂ ਸੰਰਚਨਾ ਵਿੱਚ ਖ਼ਰਾਬੀ ਦਿਖਾਈ ਦੇਣ ਲੱਗਦੀ ਹੈ ।

→ ਜੋ ਰੋਗ ਲੰਬੇ ਸਮੇਂ ਤਕ ਰਹੇ, ਉਸਨੂੰ ਦੀਰਘਕਾਲੀਨ ਰੋਗ ਕਿਹਾ ਜਾਂਦਾ ਹੈ ।

→ ਜੋ ਰੋਗ ਘੱਟ ਸਮੇਂ ਤਕ ਰਹਿੰਦੇ ਹਨ ਉਹਨਾਂ ਨੂੰ ਅਲਪਕਾਲੀਨ ਰੋਗ ਕਹਿੰਦੇ ਹਨ ।

→ ਜਿਹੜੇ ਰੋਗਾਂ ਦੇ ਤੱਤਕਾਲੀਨ ਕਾਰਕ ਸੂਖ਼ਮਜੀਵ ਹੁੰਦੇ ਹਨ ਉਹਨਾਂ ਨੂੰ ਛੂਤ ਰੋਗ ਕਿਹਾ ਜਾਂਦਾ ਹੈ ।

→ ਕੈਂਸਰ ਰੋਗ ਅਨੁਵੰਸ਼ਿਕ ਦੋਸ਼ਾਂ ਕਾਰਨ ਹੁੰਦੇ ਹਨ । ਵਧੇਰੇ ਸਰੀਰਕ ਭਾਰ ਅਤੇ ਘੱਟ ਕਸਰਤ ਕਾਰਨ ਉੱਚ ਰਕਤਚਾਪ ਹੁੰਦਾ ਹੈ ਪਰ ਇਹ ਛੂਤ ਦੀ ਬਿਮਾਰੀ ਨਹੀਂ ਹੈ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਹੋਲਿਕੋਬੈਕਟਰ ਪਾਇਲੋਰੀ ਨਾਂ ਦਾ ਜੀਵਾਣੁ ਪੈਪਟਿਕ ਅਲਸਰ ਦਾ ਕਾਰਨ ਹੈ ।

→ ਖਾਂਸੀ, ਜ਼ੁਕਾਮ, ਇਨਫਲੂਐਂਜ਼ਾ, ਡੇਂਗੂ ਬੁਖ਼ਾਰ, ਏਡਜ਼ ਆਦਿ ਵਿਸ਼ਾਣੂਆਂ ਕਾਰਨ ਹੁੰਦੇ ਹਨ । ਟਾਈਫਾਈਡ, ਹੈਜ਼ਾ, ਟੀ, ਬੀ., ਐੱਥਰੈਕਸ ਆਦਿ ਜੀਵਾਣੂਆਂ ਕਾਰਨ ਹੁੰਦੇ ਹਨ | ਬਹੁਤ ਸਾਰੇ ਚਮੜੀ ਰੋਗ ਵੱਖ-ਵੱਖ ਉੱਲੀਆਂ ਕਾਰਨ ਹੁੰਦੇ ਹਨ । ਪ੍ਰੋਟੋਜ਼ੋਆ ਕਾਰਨ ਮਲੇਰੀਆ ਅਤੇ ਕਾਲਾਜਾਰ ਰੋਗ ਹੁੰਦੇ ਹਨ । ਪੈਰ ਫੁੱਲਣ ਰੋਗ ਕਿਰਮਾਂ ਦੀਆਂ ਕਈ ਸਪੀਸ਼ੀਜ ਨਾਲ ਹੁੰਦਾ ਹੈ ।

→ ਵਿਸ਼ਾਣੁ, ਜੀਵਾਣੁ ਅਤੇ ਉੱਲੀਆਂ ਬਹੁਤ ਤੇਜ਼ੀ ਨਾਲ ਗੁਣਿਤ ਹੁੰਦੇ ਹਨ । (ਵਾਧਾ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ ।)

→ ਇੱਕ ਦਵਾਈ ਜੋ ਕਿਸੇ ਵਰਗ ਵਿੱਚ ਇੱਕ ਜੈਵ ਪ੍ਰਕਿਰਿਆ ਨੂੰ ਰੋਕਦੀ ਹੈ ਉਹ ਉਸ ਵਰਗ ਦੇ ਦੂਜੇ ਮੈਂਬਰਾਂ ਤੇ ਵੀ ਉਸੇ ਤਰ੍ਹਾਂ ਦਾ ਅਸਰ ਕਰਦੀ ਹੈ, ਪਰ ਇਹੋ ਦਵਾਈ ਦੂਜੇ ਵਰਗ ਦੇ ਰੋਗਾਣੂਆਂ ਉੱਤੇ ਅਸਰ ਨਹੀਂ ਕਰਦੀ ।

→ ਹਵਾ ਰਾਹੀਂ ਫੈਲਣ ਵਾਲੇ ਰੋਗ ਹਨ-ਖਾਂਸੀ, ਜ਼ੁਕਾਮ, ਨਿਮੋਨੀਆ ਅਤੇ ਟੀ. ਬੀ. ।

→ ਦੂਸ਼ਿਤ ਪਾਣੀ ਰਾਹੀਂ ਵੀ ਰੋਗ ਫੈਲਦੇ ਹਨ ।

→ ਸਿਫਲਿਸ, ਏਡਜ਼ ਆਦਿ ਰੋਗ ਲਿੰਗੀ ਸੰਪਰਕ ਕਾਰਨ ਹੀ ਇੱਕ-ਦੂਸਰੇ ਨੂੰ ਹੁੰਦੇ ਹਨ ।

→ ਕੁੱਝ ਹੋਰ ਰੋਗ ਮੱਛਰ ਵਰਗੇ ਹੋਰ ਜੰਤੂਆਂ ਦੁਆਰਾ ਫੈਲਦੇ ਹਨ ।

→ ਸੂਖ਼ਮ ਜੀਵਾਂ ਦੀਆਂ ਭਿੰਨ-ਭਿੰਨ ਪ੍ਰਜਾਤੀਆਂ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਵਿਕਸਿਤ ਹੁੰਦੀਆਂ ਹਨ । ਹਵਾ ਵਿਚੋਂ ਨੱਕ ਰਾਹੀਂ ਪ੍ਰਵੇਸ਼ ਕਰਕੇ ਉਹ ਫੇਫੜਿਆਂ ਵਿੱਚ ਮੂੰਹ ਦੁਆਰਾ ਪ੍ਰਵੇਸ਼ ਕਰਕੇ ਭੋਜਨ ਨਲੀ ਵਿੱਚ ਜਾਂਦੇ ਹਨ ।

→ ਐੱਚ. ਆਈ. ਵੀ. ਵਿਸ਼ਾਣੂਆਂ ਦੀ ਲਾਗ, ਲਿੰਗੀ ਸੰਬੰਧਾਂ ਕਾਰਨ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤੇ ਲਸੀਕਾ ਗੰਥੀਆਂ ਵਿੱਚ ਫੈਲਦੀ ਹੈ । ਜਾਪਾਨੀ ਪੈਰ-ਫੁੱਲਣ ਦਾ ਰੋਗ ਜਾਂ ਦਿਮਾਗੀ ਬੁਖ਼ਾਰ ਦਾ ਵਿਸ਼ਾਣੂ ਮੱਛਰ ਦੇ ਕੱਟਣ ਨਾਲ ਸਰੀਰ ਵਿੱਚ ਦਾਖ਼ਲ ਹੁੰਦਾ ਹੈ ਤੇ ਦਿਮਾਗ਼ ਵਿੱਚ ਲਾਗ ਫੈਲਾਉਂਦਾ ਹੈ ।

→ HIV-AIDS ਦੇ ਕਾਰਨ ਸਰੀਰ ਛੋਟੀਆਂ-ਮੋਟੀਆਂ ਲਾਗਾਂ ਦਾ ਮੁਕਾਬਲਾ ਨਹੀਂ ਕਰ ਪਾਉਂਦਾ ਤੇ ਇਹ ਛੋਟੀਆਂ ਬਿਮਾਰੀਆਂ ਰੋਗੀ ਦੀ ਮੌਤ ਦਾ ਕਾਰਨ ਬਣਦੀਆਂ ਹਨ ।

→ ਰੋਗਾਂ ਤੋਂ ਬਚਾਅ ਲਈ ਦੋ ਤਰੀਕੇ ਹਨ-ਆਮ ਤੇ ਖ਼ਾਸ ।

→ ਛੂਤ ਦੇ ਰੋਗਾਂ ਤੋਂ ਬਚਾਅ ਲਈ ਸਫ਼ਾਈ ਦੀ ਬਹੁਤ ਲੋੜ ਹੈ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਸਾਡੇ ਸਰੀਰ ਵਿੱਚ ਮੌਜੂਦ ਪ੍ਰਤੀਰੱਖਿਆ ਤੰਤਰ ਰੋਗਾਣੂਆਂ ਨਾਲ ਲੜਦਾ ਹੈ । ਖ਼ਾਸ ਕੋਸ਼ਿਕਾਵਾਂ ਰੋਗਾਣੂਆਂ ਨੂੰ ਮਾਰ ਦਿੰਦੀਆਂ ਹਨ ।

→ ਛੂਤ ਰੋਗਾਂ ਤੋਂ ਬਚਾਓ ਲਈ ਉੱਚਿਤ ਮਾਤਰਾ ਵਿੱਚ ਪੌਸ਼ਟਿਕ ਭੋਜਨ ਜ਼ਰੂਰੀ ਹੈ ।

→ ਸਾਰੇ ਵਿਸ਼ਵ ਵਿਚੋਂ ਚੇਚਕ ਦਾ ਖ਼ਾਤਮਾ ਕੀਤਾ ਜਾ ਚੁੱਕਾ ਹੈ । ਚੇਚਕ ਇੱਕ ਵਾਰ ਹੋ ਜਾਣ ਤੋਂ ਬਾਅਦ ਮੁੜ ਇਸ । ਰੋਗ ਦੇ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ । ਇਹ ਪ੍ਰਤੀਰੱਖਿਆਕਰਨ ਦੇ ਨਿਯਮ ਦਾ ਆਧਾਰ ਹੈ ।

→ ਟੈਟਨਸ, ਡਿਪਥੀਰੀਆ, ਕਾਲੀ ਖਾਂਸੀ, ਚੇਚਕ, ਪੋਲੀਓ ਆਦਿ ਤੋਂ ਬਚਾਅ ਲਈ ਹੁਣ ਟੀਕੇ ਉਪਲੱਬਧ ਹਨ ।

→ ਹੈਪੇਟਾਈਟਸ ‘A’ ਦਾ ਟੀਕਾ ਹੁਣ ਦੇਸ਼ ਵਿਚ ਮਿਲ ਜਾਂਦਾ ਹੈ । ਪੰਜ ਸਾਲ ਤਕ ਦੀ ਉਮਰ ਦੇ ਵਧੇਰੇ ਬੱਚਿਆਂ ਵਿਚ ਪਾਣੀ ਤੋਂ ਹੀ ਇਸਦੇ ਵਿਸ਼ਾਣੂਆਂ ਦਾ ਅਸਰ ਹੋ ਚੁੱਕਾ ਹੁੰਦਾ ਹੈ ।

→ ਸਿਹਤ (Health)-ਸਿਹਤ ਉਹ ਅਵਸਥਾ ਹੈ ਜਿਸ ਦੇ ਅੰਤਰਗਤ ਸਰੀਰਕ, ਮਾਨਸਿਕ ਅਤੇ ਸਮਾਜਿਕ ਕਾਰਜ ਪੂਰੀ ਅਵਸਥਾ ਨਾਲ ਕੀਤੇ ਜਾ ਸਕਣ ।

→ ਅਲਪਕਾਲੀਨ ਰੋਗ (Acute disease-ਅਜਿਹਾ ਰੋਗ ਜੋ ਘੱਟ ਸਮੇਂ ਲਈ ਹੁੰਦਾ ਹੈ ।

→ ਦੀਰਘਕਾਲੀਨ ਰੋਗ (Chronic disease)-ਜੋ ਰੋਗ ਲੰਬੇ ਸਮੇਂ ਤਕ ਜਾਂ ਸਾਰੇ ਜੀਵਨ ਲਈ ਹੁੰਦੇ ਹਨ, ਉਹਨਾਂ ਨੂੰ ਦੀਰਘਕਾਲੀਨ ਰੋਗ ਕਹਿੰਦੇ ਹਨ ।

→ ਛੂਤ ਦੇ ਰੋਗ (Communicable disease)-ਇਹ ਰੋਗ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਸੂਖ਼ਮ ਜੀਵਾਂ, ਜੀਵਾਣੁਆਂ, ਵਿਸ਼ਾਣੂਆਂ ਅਤੇ ਪ੍ਰੋਟੋਜ਼ੋਆ ਦੁਆਰਾ ਫੈਲਦੇ ਹਨ ।

→ ਅਛੂਤ ਦੇ ਰੋਗ (Non-communicable disease)-ਇਹ ਉਪਾਰਜਿਤ ਰੋਗ ਹੈ ਅਤੇ ਇਹ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਨਹੀਂ ਹੁੰਦੇ ।

→ ਪ੍ਰਤੀਰਕਸ਼ੀ (Antibodies)-ਜੋ ਪਦਾਰਥ ਸਰੀਰ ਵਿਚ ਰੋਗਾਂ ਨਾਲ ਲੜਦੇ ਹਨ ਅਤੇ ਸਾਡੀ ਰੋਗਾਂ ਤੋਂ ਰੱਖਿਆ ਕਰਦੇ ਹਨ ਉਹਨਾਂ ਨੂੰ ਪ੍ਰਤੀਰਕਸ਼ੀ ਕਹਿੰਦੇ ਹਨ ।

PSEB 9th Class Science Notes Chapter 13 ਅਸੀਂ ਬਿਮਾਰ ਕਿਉਂ ਹੁੰਦੇ ਹਾਂ

→ ਤਰੁਟੀ ਰੋਗ (Deficiency disease)-ਉੱਚਿਤ ਮਾਤਰਾ ਵਿੱਚ ਅਤੇ ਸੰਤੁਲਿਤ ਆਹਾਰ ਨਾ ਮਿਲਣ ਦੇ ਕਾਰਨ ਹੋਣ ਵਾਲੇ ਰੋਗ ਨੂੰ ਤਰੁਟੀ ਰੋਗ ਕਹਿੰਦੇ ਹਨ ।

→ ਕੁਪੋਸ਼ਣ (Malnutrition)-ਹੀਣਤਾਜਣਿਤ ਰੋਗਾਂ ਤੋਂ ਪੈਦਾ ਹੋਈ ਸਥਿਤੀ ਨੂੰ ਕੁਪੋਸ਼ਣ ਕਹਿੰਦੇ ਹਨ ਜੋ ਘੱਟ ਭੋਜਨ ਅਤੇ ਅਸੰਤੁਲਿਤ ਭੋਜਨ ਕਾਰਨ ਹੁੰਦਾ ਹੈ ।

→ ਐਲਰਜੀ (Allergy)-ਇਸ ਰੋਗ ਵਿਚ ਕਿਸੇ ਇੱਕ ਵਿਅਕਤੀ ਵਿਚ ਕਿਸੇ ਵਿਸ਼ੇਸ਼ ਪਦਾਰਥ ਦੇ ਪ੍ਰਤੀ ਸੰਵੇਦਨਸ਼ੀਲਤਾ ਪੈਦਾ ਹੋ ਜਾਂਦੀ ਹੈ ।

→ ਅਣੂਵੰਸ਼ਿਕ ਰੋਗ (Hereditary disease)-ਇਹ ਰੋਗ ਮਾਤਾ-ਪਿਤਾ ਤੋਂ ਸੰਤਾਨ ਵਿੱਚ ਆ ਜਾਂਦੇ ਹਨ ।

→ ਟੀਕਾਕਰਣ (Vaccination)-ਰੋਗਾਂ ਦੀ ਰੋਕਥਾਮ ਲਈ ਟੀਕਾ ਲਗਾਉਣਾ ਟੀਕਾਕਰਣ ਹੈ । ਇਹ ਰੋਕਥਾਮ ਦਾ ਇੱਕ ਵਧੀਆ ਤਰੀਕਾ ਹੈ ।

PSEB 9th Class Science Notes Chapter 12 ਧੁਨੀ

This PSEB 9th Class Science Notes Chapter 12 ਧੁਨੀ will help you in revision during exams.

PSEB 9th Class Science Notes Chapter 12 ਧੁਨੀ

→ ਧੁਨੀ ਉਰਜਾ ਦਾ ਇੱਕ ਰੂਪ ਹੈ ਜੋ ਸਾਡੇ ਕੰਨਾਂ ਵਿੱਚ ਸੁਣਨ ਦਾ ਅਨੁਭਵ (ਸੰਵੇਦਨਾ) ਪੈਦਾ ਕਰਦਾ ਹੈ ।

→ ਧੁਨੀ ਪੈਦਾ ਕਰਨ ਲਈ ਉਰਜਾ ਦੇ ਕਿਸੇ ਰੂਪ ਦਾ ਉਪਯੋਗ ਕੀਤਾ ਜਾਂਦਾ ਹੈ ।

→ ਵਸਤੂਆਂ ਦੇ ਕੰਪਨ ਕਾਰਨ ਹੀ ਧੁਨੀ ਉਤਪੰਨ ਹੁੰਦੀ ਹੈ ।

→ ਕੰਪਨ ਦਾ ਅਰਥ ਹੈ ਕਿਸੇ ਵਸਤੂ ਦਾ ਤੇਜ਼ੀ ਨਾਲ ਬਾਰ-ਬਾਰ ਇੱਧਰ-ਉੱਧਰ ਗਤੀ ਕਰਨਾ ।

→ ਮਨੁੱਖੀ ਆਵਾਜ਼ ਦੀ ਧੁਨੀ ਕੰਠ ਤੰਤੂਆਂ ਵਿੱਚ ਕੰਪਨ ਹੋਣ ਕਰਕੇ ਪੈਦਾ ਹੁੰਦੀ ਹੈ ।

→ ਪਦਾਰਥ ਜਿਸ ਵਿੱਚੋਂ ਧੁਨੀ ਹੋ ਕੇ ਸੰਚਾਰ ਕਰਦੀ ਹੈ, ਮਾਧਿਅਮ ਕਹਾਉਂਦਾ ਹੈ ।

→ ਤਰੰਗ ਇੱਕ ਹਿਲਜੁਲ ਹੈ ।

→ ਧੁਨੀ ਦੇ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਅਤੇ ਹਵਾ ਸਭ ਤੋਂ ਜ਼ਿਆਦਾ ਆਮ ਵਰਤਿਆ ਜਾਣ ਵਾਲਾ ਮਾਧਿਅਮ ਹੈ ।

→ ਧੁਨੀ ਖਲਾਅ ਜਾਂ ਨਿਰਵਾਯੂ ਵਿੱਚ ਸੰਚਾਰ ਨਹੀਂ ਕਰਦੀ ਹੈ ।

PSEB 9th Class Science Notes Chapter 12 ਧੁਨੀ

→ ਧੁਨੀ ਕਿਸੇ ਪਦਾਰਥ ਮਾਧਿਅਮ ਵਿੱਚ ਲੰਬੇ ਦਾਅ ਤਰੰਗਾਂ (ਲਾਂਗੀਚਿਊਡੀਨੱਲ ਤਰੰਗਾਂ) ਦੇ ਰੂਪ ਵਿੱਚ ਸੰਚਾਰ ਕਰਦੀ ਹੈ ।

→ ਧੁਨੀ ਮਾਧਿਅਮ ਵਿੱਚ ਨਪੀੜਨਾਂ ਅਤੇ ਨਿਖੇੜਨਾਂ (ਵਿਰਲਾਂ) ਦੇ ਰੂਪ ਵਿੱਚ ਚਲਦੀ ਹੈ ।

→ ਨਪੀੜਨ ਇੱਕ ਉੱਚ ਦਬਾਅ ਅਤੇ ਕਣਾਂ ਦੀ ਵੱਧ ਘਣਤਾ ਵਾਲਾ ਖੇਤਰ ਹੁੰਦਾ ਹੈ, ਜਦਕਿ ਨਿਖੇੜਨ ਇੱਕ ਘੱਟ ਦਬਾਅ ਅਤੇ ਕਣਾਂ ਦੀ ਘੱਟ ਘਣਤਾ ਵਾਲਾ ਖੇਤਰ ਹੁੰਦਾ ਹੈ ।

→ ਆਡੇ-ਦਾਅ ਤਰੰਗਾਂ (ਸਵਰਸ ਤਰੰਗਾਂ) ਵਿੱਚ ਮਾਧਿਅਮ ਦੇ ਕਣ ਆਪਣੀ ਮੂਲ ਸਥਿਤੀ ਤੇ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬਮਈ ਦਿਸ਼ਾ ਵਿੱਚ ਗਤੀ ਕਰਦੇ ਹਨ ।

→ ਦੋ ਕੁਮਵਾਰ ਨਿਖੇੜਨਾਂ ਦੇ ਵਿਚਕਾਰ ਦੀ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ ।

→ ਇਕਾਈ ਸਮੇਂ ਵਿੱਚ ਆਪਣੇ ਕੋਲੋਂ ਗੁਜ਼ਰਨ ਵਾਲੀਆਂ ਨਪੀੜਨਾਂ ਜਾਂ ਨਿਖੇੜਨਾਂ ਦੀ ਗਿਣਤੀ ਤਰੰਗ ਦੀ ਆਵਿਤੀ ਹੁੰਦੀ ਹੈ ਜਾਂ ਇਕਾਈ ਸਮੇਂ ਵਿੱਚ ਪੂਰੇ ਹੋਣ ਵਾਲੇ ਡੋਲਨਾਂ ਦੀ ਕੁੱਲ ਸੰਖਿਆ ਨੂੰ ਆਤੀ ਕਹਿੰਦੇ ਹਨ ।

→ ਦੋ ਕੁਮਵਾਰ ਨਿਖੇੜਨਾਂ ਜਾਂ ਨਪੀੜਨਾਂ ਨੂੰ ਕਿਸੇ ਨਿਸ਼ਚਿਤ ਬਿੰਦੂ ਤੋਂ ਗੁਜ਼ਰਨ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।
ਜਾ
ਤਰੰਗ ਦੁਆਰਾ ਮਾਧਿਅਮ ਦੀ ਘਣਤਾ ਜਾਂ ਦਬਾਅ ਦੇ ਇੱਕ ਪੂਰੇ ਡੋਲਨ ਦੇ ਲਈ ਲਏ ਗਏ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ ।

→ ਧੁਨੀ ਦਾ ਵੇਗ (V), ਆਤੀ (v) ਅਤੇ ਤਰੰਗ ਲੰਬਾਈ (λ)ਵਿੱਚ ਸੰਬੰਧ V = v × λ ਹੈ ।

→ ਧੁਨੀ ਦੀ ਚਾਲ ਮੁੱਖ ਤੌਰ ਤੇ ਸੰਚਾਰਿਤ ਹੋਣ ਵਾਲੇ ਮਾਧਿਅਮ ਦੀ ਪ੍ਰਕਿਰਤੀ ਅਤੇ ਤਾਪਮਾਨ ਤੇ ਨਿਰਭਰ ਕਰਦੀ ਹੈ ।

→ ਮਨੁੱਖਾਂ ਲਈ ਸੁਣਨਯੋਗ ਆਕ੍ਰਿਤੀ ਦੀ ਸੀਮਾ 20 Hz ਤੋਂ 20000 Hz ਤੱਕ ਹੈ ।

→ ਪਰਾਸਰਵਣੀ ਧੁਨੀ ਦੇ ਚਿਕਿਤਸਾ ਅਤੇ ਉਦਯੋਗਿਕ ਖੇਤਰਾਂ ਵਿੱਚ ਬਹੁਤ ਉਪਯੋਗ ਹਨ ।

→ ਸੋਨਾਰ ਦੀ ਤਕਨੀਕ ਦਾ ਉਪਯੋਗ ਸਮੁੰਦਰ ਦੀ ਡੂੰਘਾਈ ਪਤਾ ਕਰਨਾ ਅਤੇ ਪਣਡੁੱਬੀਆਂ ਅਤੇ ਡੁੱਬੇ ਹੋਏ ਜਹਾਜ਼ਾਂ ਦਾ ਪਤਾ ਕਰਨ ਲਈ ਕੀਤਾ ਜਾਂਦਾ ਹੈ ।

PSEB 9th Class Science Notes Chapter 12 ਧੁਨੀ

→ ਧੁਨੀ (Sound)-ਇਹ ਇੱਕ ਤਰ੍ਹਾਂ ਦੀ ਊਰਜਾ ਹੈ ਜੋ ਸੁਣਨ ਦੀ ਸੰਵੇਦਨਾ ਪੈਦਾ ਕਰਦੀ ਹੈ ।

→ ਆਯਾਮ (Amplitude)-ਕਿਸੇ ਕਣ ਦਾ ਮੱਧ ਸਥਿਤੀ ਤੋਂ ਇੱਕ ਪਾਸੇ ਨੂੰ ਵੱਧ ਤੋਂ ਵੱਧ ਵਿਸਥਾਪਨ ਨੂੰ ਡੋਲਨ ਦਾ ‘ਆਯਾਮ ਕਹਿੰਦੇ ਹਨ ।

→ ਆਵਿਤੀ (Frequency)-ਕਿਸੇ ਕੰਪਿਤ ਵਸਤੂ ਵਲੋਂ ਇੱਕ ਸੈਕੰਡ ਵਿੱਚ ਕੀਤੇ ਗਏ ਕੰਪਨਾਂ ਦੀ ਗਿਣਤੀ ਨੂੰ ਉਸ ਦੀ ਆਕ੍ਰਿਤੀ ਕਹਿੰਦੇ ਹਨ । ਇਸ ਦੀ ਇਕਾਈ ਹਰਟਜ਼ ਹੈ ।

→ ਆਵਰਤ-ਕਾਲ (Time period)-ਕਿਸੇ ਇੱਕ ਪੂਰੇ ਕੰਪਨ ਵਿੱਚ ਲੱਗੇ ਸਮੇਂ ਨੂੰ ਆਵਰਤ ਕਾਲ ਕਹਿੰਦੇ ਹਨ । ਇਸ ਨੂੰ ‘T’ ਨਾਲ ਲਿਖਿਆ ਜਾਂਦਾ ਹੈ ਤੇ ਸੈਕੰਡ ਵਿੱਚ ਮਿਣਿਆ ਜਾਂਦਾ ਹੈ ।

→ ਤਰੰਗ ਲੰਬਾਈ (Wave length)-ਕਣ ਦੁਆਰਾ ਜਿੰਨੇ ਸਮੇਂ ਵਿੱਚ ਇੱਕ ਕੰਪਨ ਪੂਰਾ ਕੀਤਾ ਜਾਂਦਾ ਹੈ ਉਸੇ ਹੀ ਸਮੇਂ ਵਿੱਚ ਤਰੰਗ ਦੁਆਰਾ ਤੈਅ ਕੀਤੀ ਗਈ ਦੁਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ ।

→ ਤਰੰਗ ਦਾ ਵੇਗ (Wave velocity)-ਕਿਸੇ ਮਾਧਿਅਮ ਵਿੱਚ ਤਰੰਗ ਦੀ ਆਤੀ. ਅਤੇ ਤਰੰਗ ਲੰਬਾਈ ਦੇ ਗੁਣਨਫਲ ਨੂੰ ਤਰੰਗ ਦਾ ਵੇਗ ਕਹਿੰਦੇ ਹਨ ।
V = vλ

→ ਪੈਂਡੂਲਮ (Pendulumਇੱਕ ਡੋਰੀ ਨਾਲ ਬੰਨਿਆ ਹੋਇਆ ਠੋਸ ਗੋਲਾ ਜੋ ਕਿਸੇ ਸਖ਼ਤ ਆਧਾਰ ਤੋਂ ਲਟਕ ਕੇ ਸੁਤੰਤਰਤਾਪੂਰਵਕ ਡੋਲਨ ਕਰ ਸਕਦਾ ਹੈ ਉਸ ਨੂੰ ਪੈਂਡੂਲਮ ਕਹਿੰਦੇ ਹਨ ।

→ ਸੈਕੰਡ ਪੈਂਡੂਲਮ (Second’s pendulum)-ਜੋ ਪੈਂਡੂਲਮ ਇੱਕ ਪੂਰੇ ਡੋਲਨ ਨੂੰ 2 ਸੈਕੰਡ ਲਗਾਵੇ ਉਸ ਨੂੰ ਸੈਕੰਡ ਪੈਂਡੂਲਮ ਕਹਿੰਦੇ ਹਨ ।

→ ਡੋਲਨ ਜਾਂ ਕੰਪਨ (Oscillation or Vibration)-ਮੱਧ ਸੰਤੁਲਨ) ਸਥਿਤੀ ਦੇ ਇਧਰ-ਓਧਰ ਗਤੀ ਕਰ ਕੇ ਇੱਕ ਚੱਕਰ ਪੂਰਾ ਕਰਨ ਨੂੰ ਇੱਕ ਡੋਲਨ ਜਾਂ ਕੰਪਨ ਕਹਿੰਦੇ ਹਨ ।

→ ਆਵਿਤੀ ਗਤੀ (Periodic motion)-ਜੋ ਗਤੀ ਇੱਕ ਨਿਸ਼ਚਿਤ ਸਮੇਂ ਦੇ ਬਾਅਦ ਵਾਰ-ਵਾਰ ਦੋਹਰਾਈ ਜਾਂਦੀ ਹੈ ਉਸ ਨੂੰ ਆਤੀ ਗਤੀ ਕਹਿੰਦੇ ਹਨ ।

→ ਨਪੀੜਨ (Compression)-ਕਿਸੇ ਲਾਂਗੀਚਿਊਡੀਨਲ ਤਰੰਗ ਦੇ ਅੱਗੇ ਵੱਧਣ ਸਮੇਂ ਮਾਧਿਅਮ ਵਿੱਚ ਕੁੱਝ ਥਾਵਾਂ ਤੇ ਕਣ ਬਹੁਤ ਨੇੜੇ ਆ ਜਾਂਦੇ ਹਨ ਉਸ ਨੂੰ ਨਪੀੜਨ ਕਹਿੰਦੇ ਹਨ ।

PSEB 9th Class Science Notes Chapter 12 ਧੁਨੀ

→ ਵਿਰਲਨ (Rarefaction)-ਲਾਂਗੀਚਿਊਡੀਨਲ ਤਰੰਗਾਂ ਦੇ ਅੱਗੇ ਵੱਧਣ ਸਮੇਂ ਮਾਧਿਅਮ ਵਿੱਚ ਕੁੱਝ ਥਾਵਾਂ ‘ਤੇ ਕਣ ਦੂਰ-ਦੂਰ ਚਲੇ ਜਾਂਦੇ ਹਨ ਉਹਨਾਂ ਨੂੰ ਵਿਰਲਨ ਕਹਿੰਦੇ ਹਨ ।

→ ਕਰੈਸਟ (Crest)-ਕਿਸੇ ਟਰਾਂਸਵਰਸ ਰੰਗ ਗਤੀ ਵਿੱਚ ਉੱਪਰ ਉੱਠਿਆ ਹੋਇਆ ਭਾਗ ਕਰੈਸਟ ਹੁੰਦਾ ਹੈ ।

→ ਟਰੱਫ (Trough)-ਕਿਸੇ ਟਰਾਂਸਵਰਸ ਰੰਗ ਗਤੀ ਵਿੱਚ ਹੇਠਾਂ ਦੱਬਿਆ ਹੋਇਆ ਭਾਗ ਟਰੱਫ ਹੁੰਦਾ ਹੈ ।

→ ਗੂੰਜ (Echo)-ਪਰਾਵਰਤਿਤ ਧੁਨੀ ਨੂੰ ਗੁੰਜ ਕਹਿੰਦੇ ਹਨ ।

→ ਧੁਨੀ ਦਾ ਪਰਾਵਰਤਨ (Reflection of Sound)-ਕਿਸੇ ਤਲ ਨਾਲ ਟਕਰਾ ਕੇ ਧੁਨੀ ਦਾ ਫਿਰ ਉਸੇ ਮਾਧਿਅਮ ਵਿੱਚ ਮੁੜ ਆਉਣਾ ਇਸ ਨੂੰ ਧੁਨੀ ਦਾ ਪਰਾਵਰਤਨ ਕਹਿੰਦੇ ਹਨ ।

→ ਟਰਾਂਸਵਰਸ ਤਰੰਗਾਂ (Transverse waves)-ਜਦੋਂ ਮਾਧਿਅਮ ਦੇ ਕਣ ਤਰੰਗ ਦੇ ਚੱਲਣ ਦੀ ਦਿਸ਼ਾ ਦੇ ਲੰਬਾਤਮਕ ਕੰਪਨ ਕਰਦੇ ਹੋਣ ਤਾਂ ਅਜਿਹੀ ਤਰੰਗ ਨੂੰ ਟਰਾਂਸਵਰਸ ਰੰਗ ਕਹਿੰਦੇ ਹਨ ।

→ ਲਾਂਗੀਚਿਊਡੀਨਲ ਤਰੰਗਾਂ (Longitudinal waves)-ਜਦੋਂ ਮਾਧਿਅਮ ਦੇ ਕਣ ਤਰੰਗ ਦੀ ਚੱਲਣ ਦੀ ਦਿਸ਼ਾ ਵਿੱਚ ਗਤੀ ਕਰਦੇ ਹੋਣ ਤਾਂ ਅਜਿਹੀ ਤਰੰਗ ਨੂੰ ਲਾਂਗੀਚਿਊਡੀਨਲ ਤਰੰਗ ਕਹਿੰਦੇ ਹਨ ।

→ ਪਰਾਵਣ ਤਰੰਗਾਂ (Ultrasonic waves)-ਜਿਨ੍ਹਾਂ ਲਾਂਗੀਚਿਊਡੀ ਤਰੰਗਾਂ ਦੀ ਆਕ੍ਰਿਤੀ 20,000 ਹਰਟਜ਼ ਤੋਂ ਵੱਧ ਹੁੰਦੀ ਹੈ, ਉਹਨਾਂ ਨੂੰ ਪਰਾਵਣ ਤਰੰਗਾਂ ਕਹਿੰਦੇ ਹਨ ।

→ ਸੋਨਾਰ (SONAR-Sound Navigation and Ranging)-ਜਿਹੜਾ ਉਪਕਰਨ ਤਰੰਗਾਂ ਨੂੰ ਪੈਦਾ ਕਰ ਕੇ ਸੰਚਾਰ ਅਤੇ ਗ੍ਰਹਿਣ ਕਰਨ ਵਿਚਲਾ ਸਮਾਂ ਅੰਤਰਾਲ ਨੂੰ ਨਾਪਦਾ ਹੈ ਉਸ ਨੂੰ ਸੋਨਾਰ ਕਹਿੰਦੇ ਹਨ ।

PSEB 9th Class Science Notes Chapter 11 ਕਾਰਜ ਅਤੇ ਊਰਜਾ

This PSEB 9th Class Science Notes Chapter 11 ਕਾਰਜ ਅਤੇ ਊਰਜਾ will help you in revision during exams.

PSEB 9th Class Science Notes Chapter 11 ਕਾਰਜ ਅਤੇ ਊਰਜਾ

→ ਸਾਰੇ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ ।

→ ਜੀਵਤ ਰਹਿਣ ਦੇ ਲਈ ਸਜੀਵਾਂ ਨੂੰ ਬਹੁਤ ਸਾਰੀਆਂ ਮੂਲਭੂਤ ਗਤੀਵਿਧੀਆਂ ਕਰਨੀਆਂ ਪੈਂਦੀਆਂ ਹਨ, ਜਿਸ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ । ਇਹ ਉਰਜਾ ਉਸਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।

→ ਮਸ਼ੀਨਾਂ ਨੂੰ ਕੰਮ ਕਰਨ ਲਈ ਪੈਟਰੋਲ ਅਤੇ ਡੀਜ਼ਲ ਆਦਿ ਈਂਧਨਾਂ ਤੋਂ ਊਰਜਾ ਪ੍ਰਾਪਤ ਹੁੰਦੀ ਹੈ ।

→ ਦੈਨਿਕ ਜੀਵਨ ਵਿੱਚ ਕਿਸੇ ਵੀ ਲਾਭਦਾਇਕ ਸਰੀਰਿਕ ਜਾਂ ਮਾਨਸਿਕ ਮਿਹਨਤ ਨੂੰ ਅਸੀਂ ਕਾਰਜ ਸਮਝਦੇ ਹਾਂ ।

→ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਕਾਰਜ ਕਰਨ ਲਈ ਦੋ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ :

  1. ਵਸਤੁ ਉੱਤੇ ਕੋਈ ਬਲ ਲਗਾਉਣਾ ਚਾਹੀਦਾ ਹੈ ਅਤੇ
  2. ਵਸਤੁ ਵਿਸਥਾਪਿਤ ਹੋਣੀ ਚਾਹੀਦੀ ਹੈ ।

→ ਕਿਸੇ ਵਸਤੂ ‘ਤੇ ਲੱਗਣ ਵਾਲੇ ਬਲ ਦੁਆਰਾ ਕੀਤਾ ਗਿਆ ਕੰਮ ਬਲ ਦੇ ਪਰਿਮਾਣ ਅਤੇ ਬਲ ਦੀ ਦਿਸ਼ਾ ਵਿੱਚ ਤੈਅ ਹੋਈ ਦੁਰੀ ਦੇ ਗੁਣਨਫਲ ਦੇ ਬਰਾਬਰ ਹੈ ।

→ ਜਦੋਂ ਬਲ ਵਸਤੂ ਦੇ ਵਿਸਥਾਪਨ ਤੋਂ ਉਲਟ ਦਿਸ਼ਾ ਵਿੱਚ ਹੁੰਦਾ ਹੈ, ਤਾਂ ਕਾਰਜ ਰਿਣਾਤਮਕ ਹੁੰਦਾ ਹੈ ।

→ ਜਦੋਂ ਬਲ ਵਿਸਥਾਪਨ ਦੀ ਦਿਸ਼ਾ ਵਿੱਚ ਹੀ ਲੱਗਦਾ ਹੈ, ਤਾਂ ਕਾਰਜ ਧਨਾਤਮਕ ਹੁੰਦਾ ਹੈ ।

→ ਊਰਜਾ ਅਨੇਕ ਰੂਪਾਂ ਵਿੱਚ ਮੌਜੂਦ ਹੈ, ਜਿਵੇਂ ਗਤਿਜ ਊਰਜਾ, ਸਥਿਤਿਜ ਊਰਜਾ, ਊਸ਼ਮਾ ਊਰਜਾ, ਬਿਜਲਈ ਊਰਜਾ ਅਤੇ ਪ੍ਰਕਾਸ਼ ਊਰਜਾ ।

PSEB 9th Class Science Notes Chapter 11 ਕਾਰਜ ਅਤੇ ਊਰਜਾ

→ ਕਿਸੇ ਵਸਤੂ ਦੀ ਸਥਿਤਿਜ ਅਤੇ ਗਤਿਜ ਊਰਜਾ ਦੇ ਜੋੜ ਨੂੰ ਵਸਤੂ ਦੀ ਯੰਤਰਿਕ ਊਰਜਾ ਕਹਿੰਦੇ ਹਨ ।

→ ਕਿਸੇ ਵਸਤੂ ਵਿੱਚ ਉਸਦੀ ਗਤੀ ਕਾਰਨ ਮੌਜੂਦ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ।

→ ਕਿਸੇ ਵਸਤੂ ਦੀ ਗਤਿਜ ਊਰਜਾ ਉਸਦੀ ਚਾਲ ਨਾਲ ਵਧਦੀ ਹੈ ।

→ ਵਸਤੂ ਨੂੰ ਕਿਸੇ ਉੱਚਾਈ ਤੱਕ ਉੱਪਰ ਚੁੱਕਣ ਨਾਲ ਉਸ ਦੀ ਊਰਜਾ ਗੁਰੂਤਵੀ ਬਲ ਦੇ ਖਿਲਾਫ਼ ਕਾਰਜ ਕਰਨ ਕਰਕੇ ਗੁਰੂਤਵੀ ਸਥਿਤਿਜ ਊਰਜਾ ਹੁੰਦੀ ਹੈ ।

→ ਅਸੀਂ ਊਰਜਾ ਦੇ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਨ ਕਰ ਸਕਦੇ ਹਾਂ ।

→ ਊਰਜਾ ਸੁਰੱਖਿਅਣ ਨਿਯਮ ਅਨੁਸਾਰ, ਉਰਜਾ ਸਿਰਫ਼ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਰੂਪਾਂਤਰਿਤ ਹੋ ਸਕਦੀ ਹੈ, ਨਾ ਤਾਂ ਇਸਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।

→ ਰੁਪਾਂਤਰਨ ਤੋਂ ਪਹਿਲਾਂ ਅਤੇ ਰੁਪਾਂਤਰਨ ਤੋਂ ਬਾਅਦ ਕੁੱਲ ਉਰਜਾ ਹਮੇਸ਼ਾਂ ਅਚਰ ਹੁੰਦੀ ਹੈ ।

→ ਕਾਰਜ ਕਰਨ ਦੀ ਦਰ ਜਾਂ ਊਰਜਾ ਰੂਪਾਂਤਰਨ ਦੀ ਦਰ ਨੂੰ ਸ਼ਕਤੀ (ਸਮਰੱਥਾ) ਕਹਿੰਦੇ ਹਨ ।

→ ਸ਼ਕਤੀ (ਸਮਰੱਥਾ ਦਾ ਮਾਤ੍ਰਿਕ ਵਾਟ ਹੈ ।
1 ਕਿਲੋਵਾਟ = 1000 ਵਾਟ

→ ਵਾਟ ਉਸ ਅਭਿਕਰਤਾ (ਏਜੰਟ) ਦੀ ਸ਼ਕਤੀ (ਸਮਰੱਥਾ) ਹੈ ਜੋ 1 ਸੈਕੰਡ ਵਿੱਚ 1 ਜੂਲ ਕਾਰਜ ਕਰਦਾ ਹੈ ।

→ ਊਰਜਾ ਦਾ ਮਾਤ੍ਰਿਕ ਜੂਲ ਹੈ, ਪਰੰਤੂ ਇਹ ਬਹੁਤ ਛੋਟਾ ਮਾਤ੍ਰਿਕ ਹੈ । ਇਸਦਾ ਵੱਡਾ ਮਾਤ੍ਰਿਕ ਕਿਲੋਵਾਟ 6 ਘੰਟਾ ਹੈ ।
1 kwh = 3.6 × 106 J

→ ਉਦਯੋਗਾਂ ਅਤੇ ਵਿਵਸਾਇਕ ਸੰਸਥਾਨਾਂ ਵਿੱਚ ਖ਼ਰਚ ਹੋਣ ਵਾਲੀ ਊਰਜਾ ਕਿਲੋਵਾਟ ਘੰਟਾ ਵਿੱਚ ਦਰਸਾਈ ਜਾਂਦੀ ਹੈ ਜਿਸਨੂੰ ਯੂਨਿਟ ਕਹਿੰਦੇ ਹਨ ।

→ ਊਰਜਾ (Energy)-ਕਾਰਜ ਕਰਨ ਦੀ ਕੁੱਲ ਸਮਰੱਥਾ ਨੂੰ ਉਰਜਾ ਕਹਿੰਦੇ ਹਨ । ਇਹ ਕੀਤੇ ਜਾ ਸਕਣ ਵਾਲੇ ਕੁੱਲ ਕਾਰਜ ਦੇ ਬਰਾਬਰ ਹੁੰਦੀ ਹੈ ।

→ ਗਤਿਜ ਊਰਜਾ (Kinetic Energy)-ਵਸਤੂਆਂ ਵਿੱਚ ਗਤੀ ਕਾਰਨ ਮੌਜੂਦ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ ; ਜਿਵੇਂ ਗਤੀਸ਼ੀਲ ਹਵਾ, ਗਤੀਸ਼ੀਲ ਜਲ ਆਦਿ ।

→ ਸਥਿਤਿਜ ਉਰਜਾ (Potential Energy)-ਕਿਸੇ ਵਸਤੂ ਦੀ ਸਥਿਤੀ ਜਾਂ ਆਕਾਰ ਵਿੱਚ ਹੋਏ ਪਰਿਵਰਤਨ ਕਾਰਨ ਮੌਜੂਦ ਉਰਜਾ ਨੂੰ ਸਥਿਤਿਜ ਉਰਜਾ ਕਹਿੰਦੇ ਹਨ , ਜਿਵੇਂ-ਖਿੱਚਿਆ ਹੋਇਆ ਤੀਰ ਕਮਾਨ, ਪਹਾੜਾਂ ਤੇ ਪਈ ਬਰਫ਼ ਆਦਿ ।

PSEB 9th Class Science Notes Chapter 11 ਕਾਰਜ ਅਤੇ ਊਰਜਾ

→ ਊਰਜਾ ਸੁਰੱਖਿਅਣ ਦਾ ਨਿਯਮ (Law of Conservation of Energy)-ਊਰਜਾ ਨੂੰ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ । ਇਸਦਾ ਕੇਵਲ ਰੁਪ ਹੀ ਬਦਲਿਆ ਜਾ ਸਕਦਾ ਹੈ ।

→ ਜੁਲ (Joule)-ਜੇ ਇੱਕ ਨਿਊਟਨ (N) ਬਲ ਇੱਕ ਕਿਲੋਗ੍ਰਾਮ ਭਾਰੀ ਵਸਤੂ ਨੂੰ ਇੱਕ ਮੀਟਰ ਦੂਰੀ ਤਕ ਵਿਸਥਾਪਿਤ ਕਰੇ, ਤਾਂ ਇੱਕ ਜੂਲ ਕਾਰਜ ਹੁੰਦਾ ਹੈ ।

→ ਸ਼ਕਤੀ (Power)-ਜਿਸ ਦਰ ਨਾਲ ਉਰਜਾ ਖ਼ਰਚ ਹੋਵੇ ਉਸ ਨੂੰ ਸ਼ਕਤੀ ਕਹਿੰਦੇ ਹਨ ਅਰਥਾਤ ਇਕਾਈ ਸਮੇਂ ਵਿੱਚ ਕੀਤਾ ਗਿਆ ਕਾਰਜ, ਸ਼ਕਤੀ ਹੁੰਦੀ ਹੈ । ਸ਼ਕਤੀ ਦੀ ਇਕਾਈ ਵਾਟ ਹੈ ।
PSEB 9th Class Science Notes Chapter 11 ਕਾਰਜ ਅਤੇ ਊਰਜਾ 1

→ ਵਾਟ (Watt)-ਜੇ ਕੋਈ ਸਰੋਤ ਇੱਕ ਸੈਕੰਡ ਵਿੱਚ ਇੱਕ ਜੂਲ ਊਰਜਾ ਉਪਲੱਬਧ ਕਰੇ ਜਾਂ ਖ਼ਰਚ ਕਰੇ, ਤਾਂ ਉਸ ਸਰੋਤ ਦੀ ਸ਼ਕਤੀ ਇੱਕ ਵਾਟ ਹੁੰਦੀ ਹੈ ।

→ ਕਾਰਜ (Work)-ਜਦੋਂ ਬਲ ਲੱਗਣ ਨਾਲ ਕੋਈ ਵਸਤੂ ਆਪਣੇ ਸਥਾਨ ਤੋਂ ਸਥਾਪਿਤ ਹੋ ਜਾਂਦੀ ਹੈ, ਤਾਂ ਇਸ ਨੂੰ ਬਲ ਦੁਆਰਾ ਕੀਤਾ ਗਿਆ ਕਾਰਜ ਕਹਿੰਦੇ ਹਨ ।
ਕਾਰਜ = ਬਲ × ਵਿਸਥਾਪਨ

PSEB 9th Class Science Notes Chapter 10 ਗੁਰੂਤਾ-ਆਕਰਸ਼ਣ

This PSEB 9th Class Science Notes Chapter 10 ਗੁਰੂਤਾ-ਆਕਰਸ਼ਣ will help you in revision during exams.

PSEB 9th Class Science Notes Chapter 10 ਗੁਰੂਤਾ-ਆਕਰਸ਼ਣ

→ ਹਰੇਕ ਵਸਤੂ ਇਸ ਹਿਮੰਡ ਵਿੱਚ ਦੂਜੀ ਵਸਤੂ ਨੂੰ ਆਪਣੇ ਵੱਲ ਇੱਕ ਬਲ ਕਾਰਨ ਖਿੱਚਦੀ (ਆਕਰਸ਼ਿਤ ਕਰਦੀ) ਹੈ ਜਿਸਨੂੰ ਗੁਰੂਤਾ-ਆਕਰਸ਼ਣ ਬਲ ਕਹਿੰਦੇ ਹਨ ।

→ ਚੰਨ ਦਾ ਧਰਤੀ ਦੁਆਲੇ ਚੱਕਰ ਲਗਾਉਣਾ ਅਤੇ ਉੱਪਰ ਵੱਲ ਸੁੱਟੀ ਹੋਈ ਵਸਤੂ ਦਾ ਹੇਠਾਂ ਧਰਤੀ ਵੱਲ ਡਿੱਗਣਾ ਗੁਰੂਤਾ-ਆਕਰਸ਼ਣ ਬਲ ਦੇ ਸਦਕਾ ਹੀ ਹੁੰਦਾ ਹੈ ।

→ ਗੁਰੂਤਾ-ਆਕਰਸ਼ਣ ਇਕ ਕਮਜ਼ੋਰ ਬਲ ਹੈ ਜਦੋਂ ਤੱਕ ਇਸ ਵਿੱਚ ਬਹੁਤ ਜ਼ਿਆਦਾ ਪੁੰਜ ਵਾਲੀਆਂ ਵਸਤੂਆਂ ਨਾ ਹੋਣ ।

→ ਧਰਤੀ ਦੇ ਕਾਰਨ ਲੱਗਣ ਵਾਲਾ ਆਕਰਸ਼ਣ ਬਲ, ਗੁਰੁਤਾ ਅਖਵਾਉਂਦਾ ਹੈ ।

→ ਗੁਰੂਤਾ-ਆਕਰਸ਼ਣ ਦਾ ਨਿਯਮ ਇਹ ਦੱਸਦਾ ਹੈ ਕਿ ਦੋ ਵਸਤੂਆਂ ਵਿਚਾਲੇ ਲੱਗ ਰਿਹਾ ਆਕਰਸ਼ਣ-ਬਲ ਉਹਨਾਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਹੈ ਅਤੇ ਉਹਨਾਂ ਦੇ ਕੇਂਦਰਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ । ਇਹ ਬਲ ਹਮੇਸ਼ਾਂ ਹੀ ਉਹਨਾਂ ਦੋਵੇਂ ਵਸਤੂਆਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੀ ਦਿਸ਼ਾ ਵਿੱਚ ਲੱਗਦਾ ਹੈ ।

→ ਗੁਰੂਤਾ-ਆਕਰਸ਼ਣ ਦਾ ਨਿਯਮ ਸਰਵ-ਵਿਆਪਕ ਹੈ ਜਿਸ ਤੋਂ ਭਾਵ ਹੈ ਕਿ ਇਹ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤੂਆਂ ‘ਤੇ ਲਾਗੂ ਹੁੰਦਾ ਹੈ ।

→ ਕਿਸੇ ਵਸਤੂ ਵਿੱਚ ਧਰਤੀ ਦੇ ਗੁਰੂਤਾ-ਆਕਰਸ਼ਣ ਬਲ ਕਾਰਨ ਉਤਪੰਨ ਹੋਏ ਵੇਗ ਨੂੰ ਗੁਰੂਤਾ-ਪ੍ਰਵੇਗ ਕਹਿੰਦੇ ਹਨ । ਇਸਨੂੰ g ਨਾਲ ਦਰਸਾਇਆ ਜਾਂਦਾ ਹੈ ।

→ ਗੁਰੂਤਾ-ਆਕਰਸ਼ਣ ਬਲ ਧਰਤੀ ਦੀ ਸਤਾ ਤੋਂ ਉੱਚਾਈ ਵੱਧਣ ਨਾਲ ਘਟਦਾ ਜਾਂਦਾ ਹੈ ।

→ ਧਰਤੀ ਦੀ ਸਤਾ ‘ਤੇ 8 ਦਾ ਮਾਨ ਧਰੁਵਾਂ ‘ਤੇ ਭੂ-ਮੱਧ ਰੇਖਾ ਦੀ ਤੁਲਨਾ ਵਿੱਚ ਵੱਧ ਹੁੰਦਾ ਹੈ ।

PSEB 9th Class Science Notes Chapter 10 ਗੁਰੂਤਾ-ਆਕਰਸ਼ਣ

→ ਜੋਹਾਂਸ ਕੈਪਲਰ ਨੇ ਗ੍ਰਹਿਆਂ ਦੀ ਗਤੀ ਨੂੰ ਨਿਰਦੇਸ਼ਿਤ ਕਰਨ ਲਈ ਹੇਠ ਲਿਖੇ ਤਿੰਨ ਨਿਯਮ ਬਣਾਏ-

  1. ਹਰੇਕ ਗ੍ਰਹਿ ਦਾ ਹਿ ਪੱਥ ਅੰਡਾਕਾਰ ਹੁੰਦਾ ਹੈ ਜਿਸ ਦੇ ਕੇਂਦਰ ‘ਤੇ · ਸੂਰਜ ਸਥਿਤ ਹੁੰਦਾ ਹੈ ।
  2. ਸੂਰਜ ਅਤੇ ਹਿਆਂ ਨੂੰ ਮਿਲਾਉਣ ਵਾਲੀ ਰੇਖਾ ਸਮਾਨ ਸਮੇਂ ਵਿੱਚ ਸਮਾਨ ਖੇਤਰਫਲ ਤੈਅ ਕਰਦੀ ਹੈ ।
  3. ਸੂਰਜ ਤੋਂ ਕਿਸੇ ਹਿ ਦੀ ਔਸਤ ਦੂਰੀ (r) ਦਾ ਘਣ (cube) ਉਸ ਗ੍ਰਹਿ ਦੇ ਹਿ ਪੱਥ ਪਰਿਕਰਮਾ ਚਾਲ T ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ । ਅਰਥਾਤ = \(\frac{r^{2}}{\mathrm{~T}^{2}}\) = ਸਥਿਰ ਅੰਕ

→ ਵਸਤੁ ਵਿੱਚ ਉਪਸਥਿਤ ਪਦਾਰਥ ਦੀ ਮਾਤਰਾ ਉਸ ਵਸਤੁ ਦਾ ਪੁੰਜ ਅਖਵਾਉਂਦਾ ਹੈ । ਪੁੰਜ, ਵਸਤੂ ਦੀ ਜੜ੍ਹਤਾ ਦਾ ਮਾਪ ਹੁੰਦਾ ਹੈ । ਵਸਤੂ ਦਾ ਪੁੰਜ ਸਾਰੀਆਂ ਥਾਂਵਾਂ ‘ਤੇ ਸਥਿਰ ਰਹਿੰਦਾ ਹੈ ।

→ ਕਿਸੇ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਧਰਤੀ, ਵਸਤੂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ । ਵਸਤੂ ਦਾ ਭਾਰ ਉਸਦੇ ਪੁੰਜ (m) ਅਤੇ ਗੁਰੂਤਾ-ਪ੍ਰਵੇਗ (g) ’ਤੇ ਨਿਰਭਰ ਕਰਦਾ ਹੈ ।
ਅਰਥਾਤ ਭਾਰ = ਪੁੰਜ (m) × ਗੁਰੂਤਾ-ਪ੍ਰਵੇਗ (g)

→ ਕਿਸੇ ਵਸਤੂ ਦੀ ਸਤ੍ਹਾ ਦੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ (Thrust) ਕਹਿੰਦੇ ਹਨ ।

→ ਇਕਾਈ ਖੇਤਰਫਲ ’ਤੇ ਲਗ ਰਹੇ ਧਕੇਲ ਬਲ ਨੂੰ ਦਬਾਅ ਕਹਿੰਦੇ ਹਨ ।

PSEB 9th Class Science Notes Chapter 10 ਗੁਰੂਤਾ-ਆਕਰਸ਼ਣ 1

→ ਦਬਾਅ ਦੀ S.I. ਇਕਾਈ Nm-2 (ਨਿਊਟਨ-ਮੀਟਰ -2) ਜਾਂ ਪਾਸਕਲ (Pa) ਹੈ ।

→ ਕਿਸੇ ਸੀਮਿਤ ਪੁੰਜ ਵਾਲੇ ਦਵ ‘ਤੇ ਲੱਗਿਆ ਦਬਾਅ ਬਿਨਾਂ ਕਿਸੇ ਤਬਦੀਲੀ ਦੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦਾ ਹੈ ।

→ ਸਾਰੀਆਂ ਵਸਤੂਆਂ ਵ ਵਿੱਚ ਡੋਬੇ ਜਾਣ ‘ਤੇ ਉੱਪਰ ਵੱਲ ਨੂੰ ਇੱਕ ਬਲ ਮਹਿਸੂਸ ਕਰਦੀਆਂ ਹਨ ਜਿਸਨੂੰ ਉਛਾਲ ਬਲ (Upthrust) ਜਾਂ ਧਕੇਲ ਬਲ ਕਹਿੰਦੇ ਹਨ । ਉਛਾਲ ਬਲ ਦਾ ਮਾਨ ਦਵ ਦੀ ਘਣਤਾ ਤੇ ਨਿਰਭਰ ਕਰਦਾ ਹੈ ।

→ ਜੇਕਰ ਵ ਵਿੱਚ ਡੁਬੋਈ ਹੋਈ ਵਸਤੂ ਦਾ ਭਾਰ, ਉਛਾਲ ਬਲ ਨਾਲੋਂ ਜ਼ਿਆਦਾ ਹੋਵੇ, ਤਾਂ ਵਸਤੁ ਵ ਵਿੱਚ ਡੁੱਬ ਜਾਂਦੀ ਹੈ ।

→ ਉਹ ਪਦਾਰਥ ਜਿਨ੍ਹਾਂ ਦੀ ਘਣਤਾ, ਦ੍ਰਵ ਦੀ ਘਣਤਾ ਤੋਂ ਘੱਟ ਹੈ, ਤੈਰਦੇ ਹਨ ।

→ ਉਹ ਪਦਾਰਥ ਜਿਨ੍ਹਾਂ ਦੀ ਘਣਤਾ, ਦਵ ਦੀ ਘਣਤਾ ਤੋਂ ਵੱਧ ਹੋਵੇ, ਵ ਵਿੱਚ ਡੁੱਬ ਜਾਂਦੇ ਹਨ ।

→ ਆਰਕੀਮਿਡੀਜ਼ ਸਿਧਾਂਤ ਅਨੁਸਾਰ, “ਜਦੋਂ ਕਿਸੇ ਵਸਤੂ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਕਿਸੇ ਵ ਵਿੱਚ ਡੁਬੋਇਆ ਜਾਂਦਾ ਹੈ ਤਾਂ ਉਸ ਦੁਆਰਾ ਉੱਪਰ ਵੱਲ ਮਹਿਸੂਸ ਕੀਤਾ ਬਲ ਵਸਤੁ ਦੁਆਰਾ ਵਿਸਥਾਪਿਤ ਵ ਦੇ ਭਾਰ ਦੇ ਬਰਾਬਰ ਹੁੰਦਾ ਹੈ ।”

PSEB 9th Class Science Notes Chapter 10 ਗੁਰੂਤਾ-ਆਕਰਸ਼ਣ

→ ਗੁਰੂਤਾ-ਆਕਰਸ਼ਣ ਬਲ Force of Gravitation)-ਗੁਰੂਤਾ-ਆਕਰਸ਼ਣ ਬਲ ਉਹ ਬਲ ਹੈ ਜਿਸ ਦੁਆਰਾ ਦੋ ਵਸਤੂਆਂ ਇੱਕ-ਦੂਜੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ।

→ ਗੁਰੂਤਾ-ਆਕਰਸ਼ਣ ਦਾ ਵਿਸ਼ਵ-ਵਿਆਪੀ ਨਿਯਮ (The Universal Law of Gravitation)-ਇਸ ਬ੍ਰਹਿਮੰਡ ਵਿੱਚ ਹਰ ਦੋ ਵਸਤੂਆਂ ਵਿਚਾਲੇ ਆਕਰਸ਼ਣ ਬਲ ਲਗਦਾ ਹੈ ਜੋ ਦੋਵਾਂ ਦੇ ਪੁੰਜ ਦੇ ਗੁਣਨਫਲ ਦੇ ਸਿੱਧਾ ਅਨੁਪਾਤੀ ਅਤੇ ਉਨ੍ਹਾਂ ਵਿਚਲੀ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ । ਇਹ ਬਲ ਦੋਵਾਂ ਪੰਜਾਂ ਦੇ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਦੇ ਨਾਲ ਲਗਦਾ ਹੈ ।

→ ਗੁਰੂਤਵੀ ਵੇਗ (Acceleration Due to Gravity)-ਧਰਤੀ ਵੱਲ ਡਿੱਗ ਰਹੀਆਂ ਵਸਤੂਆਂ ਵਿੱਚ ਇੱਕ ਨਿਸਚਿਤ ਵੇਗ ਪੈਦਾ ਹੁੰਦਾ ਹੈ ਜਿਸਨੂੰ ਗੁਰੂਤਵੀ ਵੇਗ ਕਹਿੰਦੇ ਹਨ । ਧਰਤੀ ਦੀ ਸਤ੍ਹਾ ‘ਤੇ ਇਸ ਦਾ ਮੁੱਲ 9.8 m/s-2 ਹੁੰਦਾ ਹੈ ।

→ ਗੁਰੂਤਾ ਬਲ (Force of Gravity)-ਇਹ ਉਹ ਬਲ ਹੈ ਜਿਸ ਨਾਲ ਧਰਤੀ ਸਾਰੀਆਂ ਵਸਤੂਆਂ ਨੂੰ ਆਪਣੇ ਕੇਂਦਰ ਵੱਲ ਖਿਚਦੀ ਹੈ ।

→ ਭਾਰ (Weight)-ਜਿਸ ਬਲ ਨਾਲ ਧਰਤੀ ਕਿਸੇ ਵਸਤੂ ਨੂੰ ਆਪਣੇ ਵੱਲ ਖਿਚਦੀ ਹੈ, ਉਸਨੂੰ ਉਸ ਵਸਤੂ ਦਾ ਭਾਰ ਕਹਿੰਦੇ ਹਨ ।

→ ਪੁੰਜ (Mass)-ਕਿਸੇ ਵਸਤੁ ਵਿੱਚ ਪਦਾਰਥ ਦੀ ਉਪਸਥਿਤ ਮਾਤਰਾ ਨੂੰ ਉਸਦਾ ਪੁੰਜ ਕਹਿੰਦੇ ਹਨ ।

→ ਜੜਤਾ ਪੁੰਜ (Inertial Mass)-ਇਹ ਪਦਾਰਥ ਦੀ ਵਿਰਾਮ ਅਵਸਥਾ ਜਾਂ ਗਤੀਸ਼ੀਲ ਅਵਸਥਾ ਨੂੰ ਬਦਲਣ ਦੀ ਕੋਸ਼ਿਸ਼ ਤੋਂ ਪੈਦਾ ਹੋਏ ਵਿਰੋਧ ਨੂੰ ਮਾਪਣ ਦਾ ਕਾਰਜ ਕਰਦਾ ਹੈ ।

→ ਧਕੇਲ ਬਲ (ਉਛਾਲ ਬਲ) (Buoyant Force-ਕਿਸੇ ਵਸਤੂ ਦੀ ਸਤ੍ਹਾ ਦੇ ਲੰਬ ਰੂਪ ਵਿੱਚ ਕਿਰਿਆ ਕਰ ਰਹੇ ਬਲ ਨੂੰ ਧਕੇਲ ਬਲ ਕਹਿੰਦੇ ਹਨ ।

→ ਦਬਾਅ (Pressure)-ਇਕਾਈ ਖੇਤਰਫਲ ‘ਤੇ ਲੱਗ ਰਹੇ ਧਕੇਲ ਬਲ ਨੂੰ ਦਬਾਅ ਕਹਿੰਦੇ ਹਨ ।

→ ਵਿਸ਼ਵ-ਵਿਆਪੀ ਸਥਿਰਾਂਕ (Universal Gravitational Constant-ਇਹ ਉਹ ਬਲ ਹੈ ਜੋ ਇਕਾਈ ਦੂਰੀ ‘ਤੇ ਰੱਖੀਆਂ ਦੋ ਇਕਾਈ ਪੁੰਜ ਵਾਲੀਆਂ ਵਸਤੂਆਂ ਵਿੱਚ ਕਿਰਿਆ ਕਰਦਾ ਹੈ ।

PSEB 9th Class Science Notes Chapter 10 ਗੁਰੂਤਾ-ਆਕਰਸ਼ਣ

→ ਭਾਰਹੀਨਤਾ (Weightlessness)-ਇਹ ਵਸਤੂ ਦੀ ਉਹ ਅਵਸਥਾ ਹੈ ਜਦੋਂ ਇਸਦਾ ਪ੍ਰਵੇਗ ਗੁਰੂਤਵੀ ਵੇਗ ਦੇ ਬਰਾਬਰ ਅਤੇ ਉਲਟ ਹੁੰਦਾ ਹੈ ।

→ ਕੇਂਦਰ ਮੁਖੀ ਬਲ (Centripetal Force)-ਜਦੋਂ ਕੋਈ ਵਸਤੂ ਚੱਕਰਾਕਾਰ ਪੱਖ ‘ਤੇ ਗਤੀ ਕਰਦੀ ਹੈ, ਤਾਂ ਉਸ ਵਿਚ ਪ੍ਰਵੇਗ ਪੈਦਾ ਕਰਨ ਵਾਲਾ ਬਲ ਅਤੇ ਜੋ ਵਸਤੂ ਨੂੰ ਚੱਕਰਾਕਾਰ ਵਿੱਚ ਗਤੀਸ਼ੀਲ ਰੱਖਦਾ ਹੈ, ਉਹ ਕੇਂਦਰ ਵੱਲ ਲੱਗਣ ਵਾਲਾ ਬਲ ਕੇਂਦਰ ਮੁਖੀ ਬਲ ਹੁੰਦਾ ਹੈ ।

→  ਚੱਕਰ ਦੀ ਸਪਰਸ਼ ਰੇਖਾ (Tangent to the Circle-ਇੱਕ ਸਰਲ ਰੇਖਾ ਜੋ ਚੱਕਰ ਨੂੰ ਸਿਰਫ਼ ਇੱਕ ਬਿੰਦੂ ‘ਤੇ ਛੰਹਦੀ ਹੈ, ਚੱਕਰ ਦੀ ਸਪਰਸ਼ ਰੇਖਾ ਅਖਵਾਉਂਦੀ ਹੈ ।

→ ਘਣਤਾ (Density)-ਕਿਸੇ ਪਦਾਰਥ ਦੀ ਘਣਤਾ ਉਸਦੇ ਇਕਾਈ ਆਇਤਨ ਦਾ ਪੁੰਜ ਹੁੰਦਾ ਹੈ ।

→ ਸਾਪੇਖ ਘਣਤਾ (Relative Density)-ਕਿਸੇ ਪਦਾਰਥ ਦੀ ਸਾਪੇਖ ਘਣਤਾ ਉਸ ਪਦਾਰਥ ਦੀ ਘਣਤਾ ਅਤੇ ਪਾਣੀ ਦੀ ਘਣਤਾ ਦਾ ਅਨੁਪਾਤ ਹੁੰਦਾ ਹੈ ।