This PSEB 12th Class History Notes Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ will help you in revision during exams.
PSEB 12th Class History Notes Chapter 12 ਅਬਦੁਸ ਸਮਦ ਖਾਂ, ਜ਼ਕਰੀਆ ਖਾਂ ਅਤੇ ਮੀਰ ਮੰਨੂੰ – ਉਨ੍ਹਾਂ ਦੇ ਸਿੱਖਾਂ ਨਾਲ ਸੰਬੰਧ
→ ਅਬਦੁਸ ਸਮਦ ਖਾਂ (Abdus Samad Khan) – ਅਬਦੁਸ ਸਮਦ ਖ਼ਾਂ 1713 ਈ. ਵਿੱਚ ਲਾਹੌਰ ਦਾ ਸੁਬੇਦਾਰ ਬਣਿਆ-ਉਸ ਨੇ ਸਿੱਖਾਂ ‘ਤੇ ਘੋਰ ਅੱਤਿਆਚਾਰ ਕੀਤੇ-ਇਸ ਤੋਂ ਖ਼ੁਸ਼ ਹੋ ਕੇ ਮੁਗ਼ਲ ਬਾਦਸ਼ਾਹ ਫ਼ਰੁੱਖਸੀਅਰ ਨੇ ਉਸ ਨੂੰ ‘ਰਾਜ ਦੀ ਤਲਵਾਰ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ-ਮੁਗ਼ਲ ਅੱਤਿਆਚਾਰਾਂ ਤੋਂ ਬਚਣ ਲਈ ਸਿੱਖਾਂ ਨੇ ਖੁਦ ਨੂੰ ਜੱਥਿਆਂ ਵਿੱਚ ਸੰਗਠਿਤ ਕਰ ਲਿਆ-ਅਬਦੁਸ ਸਮਦ ਖ਼ਾਂ ਆਪਣੇ ਸਭ ਯਤਨਾਂ ਦੇ ਬਾਵਜੂਦ ਸਿੱਖਾਂ ਦਾ ਦਮਨ ਕਰਨ ਵਿੱਚ ਅਸਫਲ ਰਿਹਾ-1726 ਈ. ਵਿੱਚ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ।
→ ਜ਼ਕਰੀਆ ਖ਼ਾਂ (Zakariya Khan) – ਜ਼ਕਰੀਆ ਖਾਂ 1726 ਈ. ਵਿੱਚ ਲਾਹੌਰ ਦਾ ਸੂਬੇਦਾਰ ਨਿਯੁਕਤ ਹੋਇਆ-ਹਰ ਰੋਜ਼ ਲਾਹੌਰ ਦੇ ਦਿੱਲੀ ਗੇਟ ‘ਤੇ ਸੈਂਕੜੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ ਸੀ-1726 ਈ. ਵਿੱਚ ਤਾਰਾ ਸਿੰਘ ਵਾਂ ਨੇ ਆਪਣੇ 22 ਸਾਥੀਆਂ ਨਾਲ ਜ਼ਕਰੀਆ ਖ਼ਾਂ ਦੇ ਸੈਨਿਕਾਂ ਦੇ ਖੂਬ ਛੱਕੇ ਛੁੜਾਏ-ਸਿੱਖ ਜੱਥਿਆਂ ਨੇ ਗੁਰੀਲਾ ਯੁੱਧ ਨੀਤੀ ਅਪਣਾ ਕੇ ਜ਼ਕਰੀਆ ਖ਼ਾਂ ਦੀ ਰਾਤਾਂ ਦੀ ਨੀਂਦ ਹਰਾਮ ਕੀਤੀ-ਸਿੱਖਾਂ ਨੂੰ ਖ਼ੁਸ਼ ਕਰਨ ਲਈ ਜ਼ਕਰੀਆ ਖ਼ਾਂ ਨੇ ਉਨ੍ਹਾਂ ਦੇ ਨੇਤਾ ਸਰਦਾਰ ਕਪੂਰ ਸਿੰਘ ਨੂੰ ਇੱਕ ਲੱਖ ਰੁਪਏ ਦੀ ਜਾਗੀਰ ਅਤੇ “ਨਵਾਬ’ ਦੀ ਉਪਾਧੀ ਪ੍ਰਦਾਨ ਕੀਤੀ-ਸੰਬੰਧਾਂ ਦੇ ਦੁਬਾਰਾ ਵਿਗੜ ਜਾਣ ‘ਤੇ ਜ਼ਕਰੀਆ ਖਾਂ ਨੇ ਹਰਿਮੰਦਰ ਸਾਹਿਬ ‘ਤੇ ਅਧਿਕਾਰ ਕਰ ਲਿਆ- 1738 ਈ. ਨੂੰ ਜ਼ਕਰੀਆ ਨੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ-ਜ਼ਕਰੀਆ ਖ਼ਾਂ ਦੇ ਕਾਲ ਵਿੱਚ ਹੀ ਹੋਈ ਭਾਈ ਬੋਤਾ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਬਾਲ ਹਕੀਕਤ ਰਾਏ ਅਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕਰ ਦਿੱਤਾ-ਸਿੱਟੇ ਵਜੋਂ ਸਿੱਖਾਂ ਨੇ ਜ਼ਕਰੀਆ ਖ਼ਾਂ ਨੂੰ ਕਦੇ ਸੁੱਖ ਦਾ ਸਾਹ ਨਾ ਲੈਣ ਦਿੱਤਾ-1 ਜੁਲਾਈ, 1745 ਈ. ਨੂੰ ਜ਼ਕਰੀਆ ਖਾਂ ਦੀ ਮੌਤ ਹੋ ਗਈ ।
→ ਯਾਹੀਆ ਖ਼ਾਂ (Yahiya Khan) – ਯਾਹੀਆ ਖ਼ਾਂ 1746 ਈ. ਵਿੱਚ ਲਾਹੌਰ ਦਾ ਸੂਬੇਦਾਰ ਬਣਿਆਉਸ ਨੇ ਸਿੱਖਾਂ ਦੇ ਵਿਰੁੱਧ ਸਖ਼ਤ ਕਦਮ ਪੁੱਟੇ-ਯਾਹੀਆ ਖਾਂ ਅਤੇ ਦੀਵਾਨ ਲਖਪਤ ਰਾਏ ਨੇ ਮਈ, 1746 ਈ. ਨੂੰ ਲਗਭਗ 7000 ਸਿੱਖਾਂ ਨੂੰ ਕਾਹਨੂੰਵਾਨ ਦੇ ਨੇੜੇ ਸ਼ਹੀਦ ਕਰ ਦਿੱਤਾ-ਇਸ ਘਟਨਾ ਨੂੰ ਛੋਟਾ ਘੱਲੂਘਾਰਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ-1747 ਈ. ਵਿੱਚ ਯਾਹੀਆ ਖ਼ਾਂ ਦੇ ਛੋਟੇ ਭਰਾ ਸ਼ਾਹਨਵਾਜ਼ ਮਾਂ ਨੇ ਉਸ ਨੂੰ ਕੈਦੀ ਬਣਾ ਲਿਆ ।
→ ਮੀਰ ਮੰਨੂੰ (Mir Mannu) – ਮੀਰ ਮੰਨੂੰ ਨੂੰ ਮੁਈਨ-ਉਲ-ਮੁਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ-ਉਹ 1748 ਈ. ਤੋਂ 1753 ਈ. ਤਕ ਪੰਜਾਬ ਦਾ ਸੂਬੇਦਾਰ ਰਿਹਾ-ਉਹ ਆਪਣੇ ਪੂਰਵ ਅਧਿਕਾਰੀਆਂ ਤੋਂ ਵੱਧ ਸਿੱਖਾਂ ਦਾ ਕੱਟੜ ਦੁਸ਼ਮਣ ਸਿੱਧ ਹੋਇਆ-ਉਹ 1752 ਈ. ਵਿੱਚ ਅਬਦਾਲੀ ਵੱਲੋਂ ਪੰਜਾਬ ਦਾ ਸੁਬੇਦਾਰ ਨਿਯੁਕਤ ਹੋਇਆ-ਮੀਰ ਮੰਨੂੰ ਆਪਣੀਆਂ ਸਭ ਕਾਰਵਾਈਆਂ ਦੇ ਬਾਵਜੂਦ ਸਿੱਖਾਂ ਦੀ ਸ਼ਕਤੀ ਦਾ ਅੰਤ ਕਰਨ ਵਿੱਚ ਅਸਫਲ ਰਿਹਾ-1753 ਈ. ਵਿੱਚ ਉਸ ਦੀ ਮੌਤ ਹੋ ਗਈ ।
→ ਮੀਰ ਮੰਨੂੰ ਦੀ ਅਸਫਲਤਾ ਦੇ ਕਾਰਨ (Causes of the Failure of Mir Mannu) – ਸਿੱਖਾਂ ਨੇ ਦਲ ਖ਼ਾਲਸਾ ਦਾ ਸੰਗਠਨ ਕਰ ਲਿਆ ਸੀ-ਸਿੱਖਾਂ ਵਿੱਚ ਪੰਥ ਲਈ ਪੱਕਾ ਇਰਾਦਾ, ਬੇਸ਼ੁਮਾਰ ਜੋਸ਼, ਨਿਡਰਤਾ ਅਤੇ ਕੁਰਬਾਨੀ ਦੀਆਂ ਭਾਵਨਾਵਾਂ ਸਨ-ਸਿੱਖ ਗੁਰੀਲਾ ਯੁੱਧ ਨੀਤੀ ਨਾਲ ਲੜਦੇ ਸਨ-ਮੰਨੂੰ ਦਾ ਸਲਾਹਕਾਰ ਦੀਵਾਨ ਕੌੜਾ ਮਲ ਸਿੱਖਾਂ ਨਾਲ ਹਮਦਰਦੀ ਰੱਖਦਾ ਸੀ-ਮੀਰ ਮੰਨੂੰ ਆਪਣੇ ਸ਼ਾਸਨ ਨਾਲ ਸੰਬੰਧਿਤ ਕਈ ਸਮੱਸਿਆਵਾਂ ਨਾਲ ਘਿਰਿਆ ਰਿਹਾ ਸੀ ।